21.8 C
Jalandhar
Sunday, April 5, 2026
spot_img
Home Blog Page 16

ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਜੂਝਣ ਵਾਲਾ ਸੂਰਮਾ, ਭਾਈ ਗੁਰਬਖਸ਼ ਸਿੰਘ ਸ਼ਹੀਦ

0

ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਜੂਝਣ ਵਾਲਾ ਸੂਰਮਾ, ਭਾਈ ਗੁਰਬਖਸ਼ ਸਿੰਘ ਸ਼ਹੀਦ

ਸ. ਬਲਰਾਜ ਸਿੰਘ ਸਿੱਧੂ (ਐੱਸ.ਐੱਸ.ਪੀ.)

5 ਫ਼ਰਵਰੀ 1762 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਦੇ 6ਵੇਂ ਹਮਲੇ ਵੇਲੇ ਵੱਡਾ ਘੱਲੂਘਾਰਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਹਰਿਮੰਦਰ ਸਾਹਿਬ ਨੂੰ ਨੀਹਾਂ ਵਿੱਚ ਬਾਰੂਦ ਲਗਾ ਕੇ ਮੂਲੋਂ ਨਸ਼ਟ ਕਰ ਦਿੱਤਾ ਸੀ, ਪਰ ਘੱਲੂਘਾਰੇ ਤੋਂ ਸਿਰਫ 9 ਮਹੀਨੇ ਬਾਅਦ 18 ਅਕਤੂਬਰ 1762 ਈਸਵੀ ਨੂੰ ਦਲ ਖਾਲਸਾ ਨੇ ਪਿੱਪਲੀ ਸਾਹਿਬ (ਅੰਮ੍ਰਿਤਸਰ ਅਟਾਰੀ ਰੋਡ ’ਤੇ ਪੁਤਲੀਘਰ ਦੇ ਨਜ਼ਦੀਕ) ਦੀ ਜੰਗ ਵਿੱਚ ਅਬਦਾਲੀ ਨੂੰ ਹਰਾ ਪੰਜਾਬ ਵਿੱਚੋਂ ਕੱਢ ਦਿੱਤਾ ਸੀ। ਅਬਦਾਲੀ ਦੇ ਜਾਣ ਤੋਂ ਬਾਅਦ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਤੇ ਦੁਬਾਰਾ ਹਰਿਮੰਦਰ ਸਾਹਿਬ ਦੀ ਨੀਂਹ ਰੱਖ ਕੇ ਉਸਾਰੀ ਸ਼ੁਰੂ ਕੀਤੀ ਗਈ, ਪਰ ਅਬਦਾਲੀ ਦੇ ਦਿਲ ਵਿੱਚ ਇਸ ਹਾਰ ਦਾ ਬਹੁਤ ਗਮ ਸੀ। ਈਸਵੀ 1764 ਵਿੱਚ ਉਹ ਆਪਣੇ 7ਵੇਂ ਹਮਲੇ ਦੇ ਰੂਪ ਵਿੱਚ ਭਾਰਤ ਵੱਲ ਚੱਲ ਪਿਆ ਤੇ 1 ਨਵੰਬਰ 1764 ਨੂੰ 60,000 ਫ਼ੌਜ ਸਮੇਤ ਅਬਦਾਲੀ ਬਿਨਾਂ ਕਿਸੇ ਰੁਕਾਵਟ ਦੇ ਲਾਹੌਰ ਪਹੁੰਚ ਗਿਆ। ਲਾਹੌਰ ’ਤੇ ਕਬਜ਼ਾ ਜਮਾ ਕੇ 30 ਨਵੰਬਰ 1764 ਨੂੰ ਅਬਦਾਲੀ ਨੇ ਦਰਬਾਰ ਸਹਿਬ ਉੱਪਰ ਹਮਲਾ ਕੀਤਾ। ਉੱਥੇ ਹਾਜ਼ਰ ਸਿਰਫ 30 ਸਿੱਖਾਂ ਨੇ ਭਾਈ ਗੁਰਬਖਸ਼ ਸਿੰਘ ਸ਼ਹੀਦ ਦੀ ਅਗਵਾਈ ਹੇਠ ਰਣਤੱਤੇ ਵਿੱਚ ਅਬਦਾਲੀ ਦੀ ਫ਼ੌਜ ਨਾਲ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ।

ਅਜਿਹੇ ਸਿਰਲੱਥ ਸੂਰਮੇ ਭਾਈ ਗੁਰਬਖਸ਼ ਸਿੰਘ ਸ਼ਹੀਦ ਦਾ ਜਨਮ 10 ਅਪਰੈਲ 1688 ਈਸਵੀ ਨੂੰ ਪਿਤਾ ਦਸੌਂਧਾ ਸਿੰਘ ਤੇ ਮਾਤਾ ਮਾਈ ਲੱਛਮੀ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੀਲ ਵਿਖੇ ਹੋਇਆ। ਛੋਟੀ ਉਮਰ ਵਿੱਚ ਹੀ ਬਾਬਾ ਗੁਰਬਖਸ਼ ਸਿੰਘ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਸੱਜ ਗਿਆ। ਜਦੋਂ ਮਿਸਲਾਂ ਦੀ ਸਥਾਪਨਾ ਹੋਈ ਤਾਂ ਉਹ ਬਾਬਾ ਦੀਪ ਸਿੰਘ ਦੀ ਸ਼ਹੀਦ ਮਿਸਲ ਵਿੱਚ ਸ਼ਾਮਲ ਹੋ ਗਿਆ।  ਸੰਨ 1757 ਈਸਵੀ ਵਿੱਚ ਬਾਬਾ ਦੀਪ ਸਿੰਘ ਸ਼ਹੀਦ ਹੋ ਗਏ ਤਾਂ ਬਾਬਾ ਗੁਰਬਖਸ਼ ਸਿੰਘ ਨੇ ਆਪਣਾ ਜਥਾ ਤਿਆਰ ਕਰ ਲਿਆ ਤੇ ਦਲ ਖਾਲਸਾ ਵੱਲੋਂ ਅਨੇਕਾਂ ਜੰਗਾਂ ਯੁੱਧਾਂ ਵਿੱਚ ਹਿੱਸਾ ਲਿਆ। ਸੰਨ 1762 ਈਸਵੀ ਵਿੱਚ ਅਬਦਾਲੀ ਦੇ ਵਾਪਸ ਕਾਬਲ ਜਾਣ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਨੇ ਆਪਣਾ ਹੈੱਡਕਵਾਟਰ ਅੰਮ੍ਰਿਤਸਰ ਬਣਾ ਲਿਆ ਤੇ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਦੀ ਦੇਖ ਰੇਖ ਕਰਨ ਲੱਗੇ।

7ਵੇਂ ਹਮਲੇ ਵੇਲੇ ਜਦੋਂ ਅਬਦਾਲੀ ਲਾਹੌਰ ਪਹੁੰਚ ਗਿਆ ਤਾਂ ਬਾਬਾ ਜੀ ਸਮਝ ਗਏ ਕਿ ਹੁਣ ਇਹ ਹਰਿਮੰਦਰ ਸਾਹਿਬ ’ਤੇ ਜ਼ਰੂਰ ਹਮਲਾ ਕਰੇਗਾ। ਉਨ੍ਹਾਂ ਨੇ ਦੂਰਦ੍ਰਿਸ਼ਟੀ ਵਰਤਦੇ ਹੋਏ ਫ਼ੌਜੀ ਸਿੰਘਾਂ ਤੋਂ ਇਲਾਵਾ ਸਾਰੇ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਅੰਮ੍ਰਿਤਸਰ ਤੋਂ ਬਾਹਰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਤੇ ਖ਼ੁਦ ਸ਼ਹੀਦੀ ਗਾਨੇ ਬੰਨ੍ਹ ਕੇ ਜਥੇ ਸਮੇਤ ਅਬਦਾਲੀ ਦਾ ਇੰਤਜ਼ਾਰ ਕਰਨ ਲੱਗ ਪਏ। ਉਸ ਵੇਲੇ ਉਨ੍ਹਾਂ ਕੋਲ ਸਿਰਫ 30 ਸੂਰਮੇ ਹਾਜ਼ਰ ਸਨ। ਅਬਦਾਲੀ ਦੀ ਫ਼ੌਜ ਨੂੰ ਵੇਖਦੇ ਸਾਰ ਜਥਾ ਉਸ ’ਤੇ ਟੁੱਟ ਪਿਆ। ਅਬਦਾਲੀ ਕੋਲ ਉਸ ਵੇਲੇ 25-30 ਹਜ਼ਾਰ ਦੇ ਕਰੀਬ ਫ਼ੌਜ ਸੀ। ਗਹਿਗੱਚ ਜੰਗ ਵਿੱਚ ਆਪਣੇ ਤੋਂ ਦੂਣੇ ਤੀਣੇ ਅਫਗਾਨ ਮਾਰ ਕੇ ਸਾਰਾ ਜਥਾ ਸ਼ਹੀਦੀ ਪ੍ਰਾਪਤ ਕਰ ਗਿਆ। ਉਸ ਵੇਲੇ ਅਬਦਾਲੀ ਦੀ ਫ਼ੌਜ ਵਿੱਚ ਕਾਜ਼ੀ ਨੂਰ ਮੁਹੰਮਦ ਹਾਜ਼ਰ ਸੀ, ਜੋ ਕਲਾਇਤ (ਬਲੋਚਿਸਤਾਨ) ਦੇ ਨਵਾਬ ਮੀਰ ਮੁਹੰਮਦ ਨਸੀਰ ਖਾਨ ਬਲੋਚ ਦਾ ਮੁੰਸ਼ੀ ਅਤੇ ਇਤਿਹਾਸਕਾਰ ਸੀ। ਉਸ ਨੇ ਇਸ ਅਸਾਵੀਂ ਜੰਗ ਅੱਖੀਂ ਡਿੱਠੀ ਸੀ। ਉਹ ਜੰਗਨਾਮਾ ਵਿੱਚ ਬਾਬਾ ਗੁਰਬਖਸ਼ ਸਿੰਘ ਅਤੇ ਸਾਥੀਆਂ ਦੀ ਬਹਾਦਰੀ ਬਾਰੇ ਲਿਖਦਾ ਹੈ, ‘ਜਦੋਂ ਸ਼ਾਹ ਦੀ ਫ਼ੌਜ ਚੱਕ (ਅੰਮ੍ਰਿਤਸਰ) ਵਿਖੇ ਪਹੁੰਚੀ ਤਾਂ ਉੱਥੇ ਸਿਰਫ 30 ਕੁ ਕਾਫਰ ਹਾਜ਼ਰ ਸਨ, ਜਿਨ੍ਹਾਂ ਨੂੰ ਮਰਨ ਦਾ ਕੋਈ ਭੈਅ ਨਹੀਂ ਸੀ। ਉਹ ਆਪਣੇ ਮਜ਼੍ਹਬ ਦੀ ਖਾਤਰ ਮਰਨ ਮਰਾਉਣ ’ਤੇ ਤੁਲੇ ਹੋਏ ਸਨ। ਨਾ ਤਾਂ ਇਨ੍ਹਾਂ ਨੂੰ ਮੌਤ ਦਾ ਡਰ ਸੀ ਤੇ ਨਾ ਹੀ ਤਸੀਹਿਆਂ ਦਾ। ਇਨ੍ਹਾਂ ਨੇ ਭਿਆਨਕ ਹੱਥੋ ਹੱਥ ਲੜਾਈ ਵਿੱਚ ਗਾਜ਼ੀਆਂ ਦੇ ਖੂਨ ਨਾਲ ਧਰਤੀ ਲਾਲ ਕਰ ਦਿੱਤੀ। ਉਹ ਮੌਤ ਬਣ ਕੇ ਗਾਜ਼ੀਆਂ ’ਤੇ ਟੁੱਟ ਪਏ ਤੇ ਕਈਆਂ ਨੂੰ ਮਾਰ ਕੇ ਦੋਜ਼ਖ ਵੱਲ ਚਲੇ ਗਏ’।

ਬਾਬਾ ਗੁਰਬਖਸ਼ ਸਿੰਘ ਜੀ ਦਾ ਗੁਰਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛਲੇ ਪਾਸੇ ਬਣਿਆ ਹੋਇਆ ਹੈ, ਜਿੱਥੇ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਚੱਲਦਾ ਰਹਿੰਦਾ ਹੈ।

ਸਵਾਲ – ਜਵਾਬ (ਭਾਗ 3)

0

ਸਵਾਲਜਵਾਬ (ਭਾਗ 3)

ਸਵਾਲ : ਕੀ ਤੀਰਥਾਂ ’ਤੇ ਇਸਨਾਨ ਕਰਨ ਦਾ ਕੋਈ ਲਾਭ ਹੈ ?

ਜਵਾਬ : ਨਹੀਂ ਜੀ। ਗੁਰਬਾਣੀ ਫ਼ੁਰਮਾਨ ਹੈ, ‘‘ਤੀਰਥ ਨਾਤਾ ਕਿਆ ਕਰੇ ? ਮਨ ਮਹਿ ਮੈਲੁ ਗੁਮਾਨੁ (ਮਹਲਾ /੬੧), ਜਲ ਕੈ ਮਜਨਿ ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ (ਭਗਤ ਕਬੀਰ/੪੮੪), ਨਾਵਣ ਚਲੇ ਤੀਰਥੀ; ਮਨਿ ਖੋਟੈ ਤਨਿ ਚੋਰ ਇਕੁ ਭਾਉ ਲਥੀ ਨਾਤਿਆ; ਦੁਇ ਭਾ ਚੜੀਅਸੁ ਹੋਰ ਬਾਹਰਿ ਧੋਤੀ ਤੂਮੜੀ; ਅੰਦਰਿ ਵਿਸੁ ਨਿਕੋਰ ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ ’’ (ਮਹਲਾ /੭੮੯) ਭਾਵ ਜਿਵੇਂ ਕੌੜੀ ਤੁੰਮੀ ਨੂੰ ਬਾਹਰੋਂ ਧੋਤਿਆਂ ਅੰਦਰ ਕੁੜੱਤਣ ਹੀ ਰਹਿੰਦੀ ਹੈ ਇਉਂ ਹੀ ਸਰੀਰ ਨੂੰ ਬਾਹਰੋਂ ਸਾਫ਼ ਕਰਿਆਂ ਅੰਦਰ ਵਿਕਾਰ ਰੂਪ ਮੈਲ਼ ਹੀ ਰਹਿੰਦੀ ਹੈ, ਇਸ ਲਈ ਧਰਮ ਦਾ ਸੰਬੰਧ ਮਨ ਦੀ ਨਿਰਮਲਤਾ ਨਾਲ਼ ਹੈ, ਨਾ ਕਿ ਸਰੀਰ ਦੀ ਪਵਿੱਤਰਤਾ ਨਾਲ਼; ਜਿਵੇਂ ਕਿ ਬਚਨ ਹਨ, ‘‘ਮਮਾ; ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ ਹੋਇ ’’ (ਭਗਤ ਕਬੀਰ/੩੪੨)

ਸਵਾਲ : ਗੁਰੂ ਗ੍ਰੰਥ ਸਾਹਿਬ ਦੀ ਅਰੰਭਕ ਬਾਣੀ ਜਪੁ ਜੀ ਸਾਹਿਬ ਦੀ ਬਾਣੀ ਦਾ ਨਾਮ ‘ਜਪੁ’ ਕਿਉਂ ਰੱਖਿਆ ਗਿਆ ਹੈ ?

ਜਵਾਬ : ਜਪੁ ਦਾ ਅਰਥ ਹੈ ‘ਸਿਮਰਨ, ਬੰਦਗੀ, ਭਜਨ’। ਸਮੁੱਚੀ ਬਾਣੀ ਦਾ ਤਤਸਾਰ ਨਿਰਾਕਾਰ ਮਾਲਕ ਦੀ ਉਸਤਤ ਕਰਨਾ ਹੈ, ਇਸ ਲਈ ਰੱਬ ਦੀ ਮਹਿਮਾ ਭਰਪੂਰ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ’ਚ ਦਰਜ ਕੀਤਾ ਹੈ।

ਸਵਾਲ : ਮੂਲ ਮੰਤਰ ਤੋਂ ਕੀ ਭਾਵ ਹੈ ਅਤੇ ਇਸ ਦੀ ਕੁੱਲ ਗਿਣਤੀ ਕਿੰਨੀ ਹੈ ?

ਜਵਾਬ : ਗੁਰਬਾਣੀ ਅੰਦਰ ੴ  ਤੋਂ ਗੁਰ ਪ੍ਰਸਾਦਿ ॥ ਤੱਕ ਵਾਲ਼ੀ ਲਿਖਤ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ, ਜੋ ਹਰ ਰਚਨਾ ਦੇ ਅਰੰਭ ’ਚ ਸੰਖੇਪ ਸ਼ਬਦਾਂ ’ਚ ਮੰਗਲਾਚਰਨ ਵਜੋਂ ਦਰਜ ਕੀਤਾ ਜਾਂਦਾ ਹੈ। ਗੁਰਬਾਣੀ ਅੰਦਰ ਪੂਰਨ ਰੂਪ ਵਿੱਚ ਮੂਲ ਮੰਤਰ 33 ਵਾਰ ਇਉਂ ਹੈ, ‘‘ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ ’’, ਇਹ ਚਾਰ ਰੂਪਾਂ ਵਿੱਚ ਹੈ, ਜਿਸ ਦਾ ਸਭ ਤੋਂ ਛੋਟਾ ਰੂਪ ‘‘ ਸਤਿ ਗੁਰ ਪ੍ਰਸਾਦਿ’’ ਹੈ, ਜੋ ਗੁਰਬਾਣੀ ਅੰਦਰ 524 ਵਾਰ ਹੈ। ਮੂਲ ਮੰਤਰ ਦੀ ਚਾਰੋਂ ਰੂਪਾਂ ’ਚ ਗਿਣਤੀ 568 ਹੈ। 

ਸਵਾਲ : ਕੀ ਦਾਨ ਪੁੰਨ ਕਰਨ ਨਾਲ ਜਾਂ ਮਾਈਕ ਭੇਟਾ ਪੇਸ਼ ਕਰਨ ਨਾਲ ਕੋਈ ਰੂਹਾਨੀਅਤ ਲਾਭ ਹੁੰਦਾ ਹੈ ? ਜੇ ਨਹੀਂ ਤਾਂ ਕਿਉਂ ?

ਜਵਾਬ : ਦਾਨ-ਪੁੰਨ ਕਰਨਾ ਸਮਾਜਿਕ ਪਿਆਰ ਅਤੇ ਹਮਦਰਦੀ ਦਾ ਸੰਕੇਤ ਹੈ, ਜੋ ਬੰਦੇ ਅੰਦਰਲੀ ਤੰਦਦਿਲੀ ਨੂੰ ਮਾਰਦਾ ਹੈ। ਵੈਸੇ ਇਨ੍ਹਾਂ ਵਸਤੂਆਂ ਨੂੰ ਪ੍ਰਭੂ ਅੱਗੇ ਭੇਟ ਕਰਨਾ ਦਿਖਾਵਾ ਮਾਤਰ ਹੈ ਕਿਉਂਕਿ ਸਭ ਦਾਤਾਂ ਤਾਂ ਉਸ ਪ੍ਰਭੂ ਦੀਆਂ ਹੀ ਦਿੱਤੀਆਂ ਹੋਈਆਂ ਹਨ।

ਸਵਾਲ : ਪਾਪਾਂ ਦੀ ਮੈਲ ਧੋਣ ਲਈ ਕਿਹੜਾ ਇੱਕੋ ਇੱਕ ਸਾਧਨ ਹੈ ?

ਜਵਾਬ : ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਪਾਉਣਾ ਹੀ ਇੱਕੋ ਇੱਕ ਸਾਧਨ ਹੈ, ਜਿਸ ਨਾਲ ਪਾਪਾਂ ਦੀ ਮੈਲ ਧੋਤੀ ਜਾ ਸਕਦੀ ਹੈ। ਗੁਰਬਾਣੀ ਦਾ ਵਾਕ ਹੈ, ‘‘ਭਰੀਐ ਮਤਿ ਪਾਪਾ ਕੈ ਸੰਗਿ ਓਹੁ ਧੋਪੈ ਨਾਵੈ ਕੈ ਰੰਗਿ ’’ (ਜਪੁ )

ਸਵਾਲ : ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਕੀ ਲਾਭ ਹੈ ?

ਜਵਾਬ : ਪਰਮਾਤਮਾ ਦੀ ਸਿਫਤ ਸਲਾਹ ਦੀ ਬਰਕਤ ਨਾਲ ਮਨੁੱਖ ਸ਼ਾਹਾਂ ਪਾਤਿਸ਼ਾਹਾਂ ਦੀ ਵੀ ਪਰਵਾਹ ਨਹੀਂ ਕਰਦਾ। ਪ੍ਰਭੂ ਦੇ ਨਾਮ ਦੇ ਸਾਮ੍ਹਣੇ ਬੇਅੰਤ ਧਨ ਵੀ ਉਸ ਨੂੰ ਤੁਛ ਜਾਪਦਾ ਹੈ। ਗੁਰਬਾਣੀ ਦੇ ਬਚਨ ਹਨ, ‘‘ਜਿਸ ਨੋ ਬਖਸੇ ਸਿਫਤਿ ਸਾਲਾਹ ਨਾਨਕ  ! ਪਾਤਿਸਾਹੀ ਪਾਤਿਸਾਹੁ ’’ (ਜਪੁ)

ਸਵਾਲ : ਦੇਹਧਾਰੀ ਗੁਰੂਆਂ ਰੂਪੀ ਜੋਕਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?

ਜਵਾਬ : ਸਬਦੁ ਗੁਰੂ ਜਾਂ ਬਾਣੀ ਗੁਰੂ ਦੇ ਸਿਧਾਂਤ ਰਾਹੀਂ; ਜਿਵੇਂ ਕਿ ਵਾਕ ਹੈ, ‘‘ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ਦੇਵਨ ਕਉ ਏਕੈ ਭਗਵਾਨੁ ਜਿਸ ਕੈ ਦੀਐ ਰਹੈ ਅਘਾਇ ਬਹੁਰਿ ਤ੍ਰਿਸਨਾ ਲਾਗੈ ਆਇ ਮਾਰੈ ਰਾਖੈ; ਏਕੋ ਆਪਿ ਮਾਨੁਖ ਕੈ ਕਿਛੁ ਨਾਹੀ ਹਾਥਿ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ਤਿਸ ਕਾ ਨਾਮੁ; ਰਖੁ ਕੰਠਿ (ਗਲ਼) ਪਰੋਇ ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ਨਾਨਕ  ! ਬਿਘਨੁ ਲਾਗੈ ਕੋਇ ’’ (ਸੁਖਮਨੀ/ ਮਹਲਾ /੨੮੧)

ਸਵਾਲ : ਗੁਰੂ ਘਰਾਂ ਵਿੱਚ ਸਰੋਵਰ ਕਿਉਂ ਬਣਾਏ ਜਾਂਦੇ ਹਨ ?

ਜਵਾਬ : ਜਾਤ ਪਾਤ ਦਾ ਵਿਤਕਰਾ ਖ਼ਤਮ ਕਰਨ ਲਈ ਅਤੇ ਪਾਣੀ ਦਾ ਘਾਟ ਨੂੰ ਪੂਰਾ ਕਰਨ ਲਈ।

ਸਵਾਲ : ਕੀ ਕਰਾਮਾਤੀ ਤਾਕਤਾਂ ਦਿਖਾਉਣ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ?

ਜਵਾਬ : ਕਰਾਮਾਤਾਂ ਹਉਮੈ ਅਤੇ ਹੰਕਾਰ ਨੂੰ ਵਧਾਉਂਦੀਆਂ ਹਨ। ਗੁਰਸਿੱਖ ਲਈ ਨਾਮ ਨੂੰ ਮਨ ’ਚ ਵਸਾਉਣਾ ਹੀ ਅਸਲ ਕਰਾਮਾਤ ਹੈ ਕਿਉਂਕਿ ਇਸ ਨਾਲ਼ ਅਚਨਚੇਤ ਮਨ ਨੂੰ ਕਾਬੂ ਕਰ ਨਿਮਰਤਾ ਵਿੱਚ ਰਹਿਣਾ ਸਿੱਖ ਲਈਦਾ ਹੈ; ਜਿਵੇਂ ਕਿ ਬਚਨ ਹਨ ‘‘ਸਾ ਸਿਧਿ ਸਾ ਕਰਮਾਤਿ ਹੈ; ਅਚਿੰਤੁ ਕਰੇ ਜਿਸੁ ਦਾਤਿ ਨਾਨਕ  ! ਗੁਰਮੁਖਿ ਹਰਿ ਨਾਮੁ ਮਨਿ ਵਸੈ; ਏਹਾ ਸਿਧਿ ਏਹਾ ਕਰਮਾਤਿ ’’ (ਮਹਲਾ /੬੫੦)

ਸਵਾਲ : ਅੰਮ੍ਰਿਤਸਰ ਨਗਰ ਦੀ ਖੋਜ ਕਿਸ ਨੇ ਕੀਤੀ ਸੀ ?

ਜਵਾਬ : ਗੁਰੂ ਅਮਰਦਾਸ ਜੀ ਨੇ।

ਸਵਾਲ : ਸ੍ਰੀ ਅੰਮ੍ਰਿਤਸਰ ਦਾ ਪਹਿਲਾ ਨਾਂ ਕੀ ਸੀ ?

ਜਵਾਬ : ਗੁਰੂ ਕਾ ਚੱਕ ।

ਸਵਾਲ : ਰਾਮਕਲੀ ਅਨੰਦ ਸਾਹਿਬ ਬਾਣੀ ਵਿੱਚ ਕਿੰਨੀਆਂ ਪੌੜੀਆਂ ਹਨ ਅਤੇ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ ?

ਜਵਾਬ : ਕੁੱਲ 40 ਪੌੜੀਆਂ ਹਨ, ਜੋ ਸਾਰੀਆਂ ਦੀਆਂ ਸਾਰੀਆਂ ਤੀਸਰੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ।

ਸਵਾਲ : ਮਾਇਆ ਰੂਪ ਸੱਪ ਦਾ ਜ਼ਹਰ ਕਿਸ ਤਰ੍ਹਾਂ ਮਾਰਿਆ ਜਾ ਸਕਦਾ ਹੈ ?

ਜਵਾਬ : ਕੇਵਲ ਗੁਰੂ ਦੇ ਸ਼ਬਦ ਦੁਆਰਾ; ਜਿਵੇਂ ਕਿ ਬਚਨ ਹਨ, ‘‘ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ; ਗੁਰ ਬਚਨੀ ਬਿਸੁ ਹਰਿ ਕਾਢਿਬਾ ’’ (ਮਹਲਾ /੬੯੭)

ਸਵਾਲ : ਮਨ ਦੀ ਅਗਵਾਈ ਵਿੱਚ ਚੱਲਣ ਵਾਲੇ ਮਨੁੱਖ ਅੰਦਰ ਕੈਸੀ ਦਸ਼ਾ ਹੁੰਦਾ ਹੈ  ?

ਜਵਾਬ : ਮਨ ਅਸ਼ਾਂਤ ਰਹਿੰਦਾ ਹੈ। ਦਿਮਾਗ਼ ਦੁਬਿਧਾ ਗ੍ਰਸਤ ਹੁੰਦਾ ਹੈ ਅਤੇ ਨਾਪੱਖੀ ਸੋਚ ਬਣ ਜਾਂਦੀ ਹੈ, ਜਿਨ੍ਹਾਂ ਕਾਰਨ ਸਦਾ ਦੁੱਖ ਭੋਗਦਾ ਹੈ।

ਸਵਾਲ : ਜਿਸ ਮਨੁੱਖ ਅੰਦਰ ਹਉਮੈ, ਅਹੰਕਾਰ ਹੋਵੇ ਉਸ ਦੀ ਮਨੋਬਿਰਤੀ ਕੈਸੀ ਹੁੰਦੀ ਹੈ ?

ਜਵਾਬ : ਅਜਿਹੇ ਮਨੁੱਖ ਅੰਦਰ ਪਰਮੇਸਰ ਨਾਲ਼ ਪਿਆਰ ਨਹੀਂ ਉਪਜ ਸਕਦਾ ਕਿਉਂਕਿ ਉਹ ਹਰ ਚੰਗੇ ਕੰਮ ਦਾ ਮਹੱਤਵ ਆਪਣੇ ਉੱਤੇ ਲੈਂਦਾ ਹੋਇਆ ਹੋਰਾਂ ਅੰਦਰ ਊਣਤਾਈਆਂ ਵੇਖਦਾ ਰਹਿੰਦਾ ਹੈ; ਜਿਵੇਂ ਕਿ ਬਚਨ ਹਨ, ‘‘ਹਉਮੈ ਨਾਵੈ ਨਾਲਿ ਵਿਰੋਧੁ; ਦੁਇ ਵਸਹਿ ਇਕ ਠਾਇ ਹਉਮੈ ਵਿਚਿ ਸੇਵਾ ਹੋਵਈ; ਤਾ ਮਨੁ ਬਿਰਥਾ ਜਾਇ ’’ (ਮਹਲਾ /੫੬੦)

ਸਵਾਲ : ਸ੍ਰੀ ਗੁਰੂ ਅਮਰਦਾਸ ਜੀ ਨੇ ਥਿਤਾਂ, ਵਾਰਾਂ ਦਿਨਾਂ ਦੇ ਚੰਗੇ-ਮੰਦੇ ਹੋਣ ਵਾਲ਼ੇ ਭਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਕਿਹੋ ਜਿਹਾ ਕਿਹਾ ਹੈ ?

ਜਵਾਬ : ਮੂਰਖ ਅਤੇ ਗਵਾਰ; ਜਿਵੇਂ ਕਿ ਬਚਨ ਹਨ, ‘‘ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ; ਮੁਗਧ ਗਵਾਰ ’’ (ਮਹਲਾ /੮੪੩)

ਸਵਾਲ : ਸੱਚਾ ਭਗਤ ਪਰਮੇਸਰ ਅੱਗੇ ਅਰਦਾਸ ਕਰਦਿਆਂ ਕਿਹੜੇ ਬੋਲ ਬੋਲਦਾ ਹੈ ?

ਜਵਾਬ : ਹੇ ਸਾਰੇ ਗੁਣਾਂ ਦੇ ਸਮੁੰਦਰ ਪ੍ਰਭੂ ! ਮੇਰੇ ਅੰਦਰ ਔਗੁਣ ਹੀ ਔਗੁਣ ਹਨ, ਇੱਕ ਭੀ ਗੁਣ ਨਹੀਂ, ਇਸ ਲਈ ਤੇਰੇ ਨਾਲ਼ ਮਿਲਾਪ ਕਿਵੇਂ ਹੋਵੇ; ਜਿਵੇਂ ਕਿ ਬਚਨ ਹਨ, ‘‘ਸਭਿ ਅਵਗਣ, ਮੈ ਗੁਣੁ ਨਹੀ ਕੋਈ ਕਿਉ ਕਰਿ; ਕੰਤ ਮਿਲਾਵਾ ਹੋਈ  ?’’ (ਮਹਲਾ /੭੫੦)

ਸਵਾਲ : ਗੁਰਬਾਣੀ ਕਿਸ ਦੀ ਪੂਜਾ ਕਰਨ ਲਈ ਪ੍ਰੇਰਦੀ ਹੈ ?

ਜਵਾਬ : ਸਤਿਗੁਰੂ ਅਤੇ ਅਕਾਲ ਪੁਰਖ ਦੀ; ਜਿਵੇਂ ਕਿ ਬਚਨ ਹਨ, ‘‘ਆਠ ਪਹਰ ਪੂਜਹੁ ਗੁਰ ਪੈਰ (ਮਹਲਾ /੧੮੩), ਪੂਜਹੁ ਰਾਮੁ ਏਕੁ ਹੀ ਦੇਵਾ .. (ਭਗਤ ਕਬੀਰ/੪੮੪), ਪੂਜਹੁ ਗੁਰ ਕੇ ਪੈਰ; ਦੁਰਮਤਿ ਜਾਇ ਜਰਿ (ਮਹਲਾ /੫੧੯), ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ; ਜਿਨਿ (ਜਿਸ ਨੇ), ਜਗੰਨਾਥੁ ਜਗਦੀਸੁ ਜਪਾਇਆ (ਮਹਲਾ /੫੮੬), ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ; ਨਿਤ ਸੇਵਹੁ ਦਿਨਸੁ ਸਭ ਰੈਨੀ (ਮਹਲਾ /੮੦੦), ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ; ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ਰਹਾਉ (ਮਹਲਾ /੧੧੧੮), ਹਰਿ ਕੇ ਸੰਤ  ! ਸਦਾ ਥਿਰੁ ਪੂਜਹੁ; ਜੋ ਹਰਿ ਨਾਮੁ ਜਪਾਤ ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ; ਤੇ ਸਤਸੰਗਿ ਮਿਲਾਤ ’’ (ਭਗਤ ਕਬੀਰ/੧੨੫੨)

ਸਵਾਲ : ਗੁਰੂ ਦੀ ਅਗਵਾਈ ਮਨੁੱਖ ਨੂੰ ਕਦੋਂ ਤੋਂ ਲੈਣੀ ਚਾਹੀਦੀ ਹੈ ?

ਜਵਾਬ : ਜਨਮ ਸਮੇਂ ਤੋਂ ਹੀ।

ਸਵਾਲ : ਜੋ ਸਿੱਖੀ ਸਰੂਪ ਧਾਰ ਕੇ 11ਵੇਂ, 12ਵੇਂ ਦੇਹਧਾਰੀ ਗੁਰੂ ਨੂੰ ਮੰਨਦਾ ਹੈ, ਉਸ ਨੂੰ ਕੀ ਸਮਝਣਾ ਚਾਹੀਦਾ ਹੈ ?

ਜਵਾਬ : ਉਹ ਬੰਦਾ; ਸਬਦੁ ਗੁਰੂ ਦਾ ਨਿਰਾਦਰ ਕਰ ਰਿਹਾ ਹੈ। ਸ਼ਬਦ ਨੂੰ ਗੁਰਿਆਈ ਬਖ਼ਸ਼ਣ ਵਾਲ਼ੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਪਦੇਸ਼ ਦਾ ਪਾਲਣ ਨਹੀਂ ਕਰ ਰਿਹਾ ਜਦ ਕਿ ‘ਸਬਦੁ ਗੁਰੂ’ ਨੂੰ ਮਹਾਨਤਾ (ਸਿਰਮੌਰਤਾ); ਗੁਰੂ ਨਾਨਕ ਸਾਹਿਬ ਜੀ ਤੋਂ ਮਿਲਦੀ ਆਈ ਹੈ। ਪਹਿਲੇ ਪਾਤਿਸ਼ਾਹ ਜੀ ਨੇ ‘ਸ਼ਬਦ ਗੁਰੂ’ ਬਾਰੇ ਕਿਹਾ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਮਹਲਾ /੯੪੩), ਤੀਸਰੇ ਪਾਤਿਸ਼ਾਹ ਜੀ ਨੇ ਕਿਹਾ, ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ ’’ (ਮਹਲਾ /੫੧੫) ਚੌਥੇ ਪਾਤਿਸ਼ਾਹ ਜੀ ਨੇ ਕਿਹਾ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ’’ (ਮਹਲਾ /੯੮੨) ਪੰਜਵੇਂ ਪਾਤਿਸ਼ਾਹ ਜੀ ਨੇ ਕਿਹਾ, ‘‘ਪੋਥੀ; ਪਰਮੇਸਰ ਕਾ ਥਾਨੁ ’’ (ਮਹਲਾ /੧੨੨੬) ਭਾਵ ਪਰਮੇਸ਼ਰ ਨੂੰ ਮਿਲਣ ਦਾ ਜ਼ਰੀਆ ‘ਪੋਥੀ’ ਹੈ। ਉਸ ਸਮੇਂ ‘ਗੁਰੂ ਗ੍ਰੰਥ ਸਾਹਿਬ’ ਨੂੰ ਹੀ ‘ਪੋਥੀ’ ਜਾਂ ‘ਆਦਿ ਗ੍ਰੰਥ’ ਕਿਹਾ ਜਾਂਦਾ ਸੀ। ਜੇਕਰ ਫਿਰ ਭੀ ਕੋਈ ਸਿੱਖੀ ਪਹਿਰਾਵੇ ’ਚ 11ਵੇਂ, 12ਵੇਂ ਦੇਹਧਾਰੀ ਗੁਰੂ ਦੇ ਚਰਨ ਪਕੜ ਰਿਹਾ ਹੈ ਤਾਂ ਉਹ ਸਿੱਖ ਨਹੀਂ ਬਲਕਿ ਗੁਰਮਤਿ ਦਾ ਵਿਰੋਧੀ ਹੈ ਕਿਉਂਕਿ ਉਹ ਕਿਆਮਤ ਤੱਕ ਕਿਸੇ ਸਰੀਰ ਨੂੰ ਪੂਜਣ ਦਾ ਆਦੀ ਹੈ, ਪਰ ਮਨੁੱਖ ਦੀ ਝੂਠੀ ਟੇਕ ਲੈਣ ਬਾਰੇ ਗੁਰਬਾਣੀ ਦੇ ਬਚਨ ਹਨ, ‘‘ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ ਦੇਵਨ ਕਉ ਏਕੈ ਭਗਵਾਨੁ ਜਿਸ ਕੈ ਦੀਐ ਰਹੈ ਅਘਾਇ ਬਹੁਰਿ ਤ੍ਰਿਸਨਾ ਲਾਗੈ ਆਇ ਮਾਰੈ ਰਾਖੈ; ਏਕੋ ਆਪਿ ਮਾਨੁਖ ਕੈ ਕਿਛੁ ਨਾਹੀ ਹਾਥਿ ’’ (ਸੁਖਮਨੀ/ਮਹਲਾ /੨੮੧)

ਬੇਜੋੜ ਤੇ ਆਸਾਵੀਂ ਜੰਗ-ਗੜ੍ਹੀ ਚਮਕੌਰ ਸਾਹਿਬ

0

ਬੇਜੋੜ ਤੇ ਆਸਾਵੀਂ ਜੰਗਗੜ੍ਹੀ ਚਮਕੌਰ ਸਾਹਿਬ

ਗੁਰਮੇਲ ਸਿੰਘ ਗਿੱਲ, ਗੁਰੂ ਤੇਗ ਬਹਾਦਰ ਨਗਰ,

ਵਾਰਡ ਨੰ: 1 (ਮਾਨਸਾ)-9872374523, 6239982884

ਚਮਕੌਰ ਅਤੇ ਸਰਹਿੰਦ ਦੇ ਸ਼ਹੀਦੀ ਸਾਕਿਆਂ ਦੀ ਨਾ ਭੁੱਲਣਯੋਗ ਤੇ ਅਦੁੱਤੀ ਦਾਸਤਾਨ ਵਿਸ਼ਵ ਦੇ ਧਰਮਾਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੀ ਗਈ ਹੈ। ਇਸ ਘਟਨਾ ਨੂੰ ਹਰ ਧਰਮ ਨਾਲ ਸੰਬੰਧ ਰੱਖਣ ਵਾਲੇ ਕਵੀਆਂ ਅਤੇ ਲੇਖਕਾਂ ਨੇ ਆਪਣੀਆਂ-2 ਰਚਨਾਵਾਂ ਵਿੱਚ ਕਲਮਬੰਦ ਕੀਤਾ ਹੈ ਤੇ ਹੋਏ ਜ਼ੁਲਮ ਵਿਰੁੱਧ ਹਾਅ ਦਾ ਨਾਹਰਾ ਵੀ ਮਾਰਿਆ ਹੈ। ਚਮਕੌਰ ਦੀ ਗੜ੍ਹੀ ਦੀ ਜੰਗ; ਸਿੱਖ ਇਤਿਹਾਸ ਵਿੱਚ ਬੜੀ ਮਹਾਨਤਾ ਰੱਖਦੀ ਹੈ। ਇਹ ਇੱਕ ਪਾਸੇ ਲੱਖਾਂ ਦੀ ਗਿਣਤੀ ਵਿੱਚ ਹਥਿਆਰਾਂ ਨਾਲ ਲੈੱਸ ਮੁਗ਼ਲ ਸੈਨਾ ਤੇ ਦੂਜੇ ਪਾਸੇ ਕਈ ਮਹੀਨਿਆਂ ਤੋਂ ਭੁੱਖੇ ਭਾਣੇ ਮੁੱਠੀ ਭਰ ਸਿੰਘਾਂ ਨਾਲ਼ ਹੋਇਆ ਜੁੱਧ ਹੈ। ਮੁਗ਼ਲ ਸੈਨਿਕ ਜਿਹੜੇ ਕਿ ਤਨਖ਼ਾਹ ਲੈ ਕੇ ਨੌਕਰੀ ਕਰਦੇ ਸਨ, ਦੂਜੇ ਪਾਸੇ ਨਿਸ਼ਕਾਮ ਸੇਵਾ ਤੇ ਕੁਰਬਾਨੀ ਦੀ ਸੇਵਾ ਭਾਵਨਾ ਰੱਖਣ ਵਾਲੇ ਧਰਮ ਦੇ ਰਖਵਾਲੇ ਮਰਜੀਵੜੇ ਸਿੰਘ। ਗੁਰੂ ਸਾਹਿਬ ਦੇ ਖਿਲਾਫ਼ ਨਾ ਸਿਰਫ਼ ਮੁਗ਼ਲ ਹਕੂਮਤ ਅਤੇ ਪਹਾੜੀ ਰਾਜੇ ਸਨ ਸਗੋਂ ਰੂੜ੍ਹੀਵਾਦੀ ਬ੍ਰਾਹਮਣ ਲੋਕ ਵੀ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਭੰਗਾਣੀ ਦਾ ਯੁੱਧ ਲੜਿਆ। ਅਨੰਦਪੁਰ ਸਾਹਿਬ ਨੂੰ ਪਾਏ ਘੇਰੇ ਸਮੇਂ ਪਹਾੜੀ ਰਾਜੇ ਤੇ ਸੂਬਾ ਸਰਹਿੰਦ; ਦੋਵੇਂ ਗੁਰੂ ਜੀ ਦੇ ਵਿਰੁੱਧ ਇੱਕ-ਜੁੱਟ ਸਨ। ਉਨ੍ਹਾਂ ਦੀਆਂ ਫ਼ੌਜਾਂ ਨੇ ਸਾਂਝੀ ਕਮਾਨ ਹੇਠ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਘੇਰਾ ਲੰਬਾ ਹੋਣ ’ਤੇ ਦੁਸ਼ਮਣਾਂ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ ਕਿ ਜੇਕਰ ਗੁਰੂ ਜੀ ਅਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ, ਪਰ ਅਨੰਦਰਪੁਰ ਛੱਡਦਿਆਂ ਹੀ ਪਿੱਛੋਂ ਆਪਣੀਆਂ ਕਸਮਾਂ ਭੁਲਾ ਕੇ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕਿਨਾਰੇ ਸੈਂਕੜੇ ਸਿੰਘਾਂ ਨੇ ਪਹਾੜੀ ਰਾਜਿਆਂ ਨਾਲ਼ ਲੜਦਿਆਂ ਸ਼ਹੀਦੀਆਂ ਪਾਈਆਂ। ਜਦੋਂ ਗੁਰੂ ਜੀ ਚਮਕੌਰ ਸਾਹਿਬ ਪਹੁੰਚੇ ਤਾਂ ਗੁਰੂ ਜੀ ਨਾਲ਼ ਕੇਵਲ 40 ਕੁ ਸਿੰਘ ਸਨ। ਪਿੱਛਾ ਕਰਦੇ ਆ ਰਹੇ ਲੱਖਾਂ ਦੀ ਤਾਦਾਦ ’ਚ ਸ਼ਾਹੀ ਲਸ਼ਕਰ ਨੇ ਸੂਬ੍ਹਾ ਤੱਕ ਗੜ੍ਹੀ ਨੂੰ ਘੇਰਾ ਪਾ ਲਿਆ।

੮ ਪੋਹ/7 ਦਸੰਬਰ ਨੂੰ ਦਿਨ ਚੜ੍ਹਦਿਆਂ ਹੀ ਸੰਸਾਰ ਦਾ ਇਹ ਭਿਆਨਕ ਯੁੱਧ ਆਰੰਭ ਹੋ ਗਿਆ। ਇੱਕ ਪਾਸੇ ਗੜ੍ਹੀ ਦੇ ਅੰਦਰ ਉਂਗਲਾਂ ’ਤੇ ਗਿਣੇ ਜਾਣ ਵਾਲੇ 40 ਸਿਦਕੀ ਸਿੰਘ ਤੇ ਦੂਜੇ ਪਾਸੇ ਦੁਸ਼ਮਣ ਦੀ ਹੰਕਾਰੀ 10 ਲੱਖ ਫ਼ੌਜ। ਗੁਰੂ ਸਾਹਿਬ ਨੇ ਗੜ੍ਹੀ ਦੀਆਂ ਚਾਰੇ ਬਾਹੀਆਂ ’ਤੇ ਅੱਠ-ਅੱਠ ਸਿੰਘ ਤਾਇਨਾਤ ਕਰ ਦਿੱਤੇ ਗਏ। ਦੋਵੇ ਵੱਡੇ ਸਾਹਿਬਜ਼ਾਦੇ, ਭਾਈ ਜੀਵਨ ਸਿੰਘ ਅਤੇ ਪੰਜ ਪਿਆਰੇ; ਗੜ੍ਹੀ ਦੀ ਮਮਟੀ ’ਤੇ ਗੁਰੂ ਜੀ ਦੇ ਨਾਲ਼ ਰਹੇ। ਦੁਸ਼ਮਣ ਵੱਲੋਂ ਨਾਹਰ ਖਾਂ, ਹੈਬਤ ਖਾਂ, ਇਸਮਾਇਲ ਖਾਂ, ਉਸਮਾਨ ਖਾਂ, ਸੁਲਤਾਨ ਖਾਂ, ਖਵਾਜਾ ਖਿਜਰ ਖਾਂ, ਜਹਾਂ ਖਾਂ, ਨਜੀਬ ਖਾਂ, ਮੀਆਂ ਖਾਂ, ਦਿਲਾਵਰ ਖਾਂ, ਸੈਦ ਖਾਂ, ਜਬਰਦਸਤ ਖਾਂ ਅਤੇ ਗੁਲਬੇਲ ਖਾਂ ਆਦਿ ਪ੍ਰਸਿੱਧ ਮੁਗ਼ਲ ਜਰਨੈਲ ਵਜੀਦ ਖਾਂ ਦੀ ਅਗਵਾਹੀ ਵਿੱਚ ਗੜ੍ਹੀ ਨੂੰ ਘੇਰਾ ਪਾ ਰਹੇ ਸਨ। ਢੰਡੋਰਾ ਪਿੱਟਵਾ ਕੇ ਗੁਰੂ ਜੀ, ਉਨ੍ਹਾਂ ਦੇ ਸਾਹਿਬਜ਼ਾਦਿਆਂ ਅਤੇ ਲਾਡਲੀਆਂ ਫ਼ੌਜਾਂ ਨੂੰ ਜਾਨਾਂ ਬਖ਼ਸ਼ਣ ਵਾਸਤੇ, ਆਤਮ-ਸਮੱਰਪਣ ਕਰ ਦੇਣ ਲਈ ਸ਼ਾਹੀ ਫ਼ੁਰਮਾਨ ਸੁਣਾਇਆ ਗਿਆ, ਪਰ ਗੁਰੂ ਜੀ ਨੇ ਜਬਰ, ਜ਼ੁਲਮ ਤੇ ਕੱਟੜਵਾਦ ਵਿਰੁੱਧ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਤੇ ਮਨੁਵਾਦ ਵਿਰੋਧਤਾ ਵਿਰੁੱਧ ਇਨਸਾਫ਼ ਦੀ ਜੰਗ ਵਜੋਂ ਢੰਡੋਰੇ ਦਾ ਜਵਾਬ ਬੰਦੂਕਾਂ ਦੀਆਂ ਗੋਲੀਆਂ, ਤੀਰਾਂ ਦੀ ਬੁਛਾੜ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਦਿੱਤਾ। ਭਾਂਵੇ ਮੁਗ਼ਲ ਫ਼ੌਜਾਂ ਵੱਲੋ ਵੀ ਤੀਰਾਂ ਅਤੇ ਗੋਲ਼ੀਆਂ ਦੀ ਬਾਰਸ਼ ਕੀਤੀ ਗਈ, ਪਰ ਗੜ੍ਹੀ ਦੇ ਨੇੜੇ ਹੋਣ ਦੀ ਹਿੰਮਤ ਕਿਸੇ ਦੀ ਵੀ ਨਹੀਂ ਸੀ। ਨਾਹਰ ਖਾਂ ਨੂੰ ਆਪਣੇ ਤੀਰ ਦਾ ਨਿਸ਼ਾਨਾਂ ਬਣਾਉਣ ਦੇ ਦ੍ਰਿਸ਼ ਦਾ ਵਰਣਨ ਗੁਰੂ ਜੀ ਇਸ ਤਰ੍ਹਾਂ ਕਰਦੇ ਹਨ :-

ਚੁ ਦੀਦਮ ਕਿ ਨਾਹਰ ਬਿਯਾਮਦ ਜੰਗ

ਚਸ਼ੀਦਹ ਯਕੇ ਤੀਰਿ ਮਨ ਬੇਦਰੰਗ ੨੯ (ਜ਼ਫ਼ਰਨਾਮਾ)

ਅਰਥ : (ਹੇ ਔਰੰਗਜ਼ੇਬ !) ਜਦੋਂ ਮੈਂ ਵੇਖਿਆ (ਕਿ ਤੇਰਾ ਸੈਨਾ ਨਾਇਕ) ਨਾਹਰ ਖ਼ਾਂ ਯੁੱਧ ਕਰਨ ਲਈ ਆਇਆ ਹੈ ਤਾਂ ਮੈਂ ਇੱਕ ਤੀਰ ਦਾ ਜਲਦੀ ਨਾਲ਼ (ਸੁਆਦ) ਚਖਾ ਦਿੱਤਾ ਭਾਵ ਮਾਰ ਦਿੱਤਾ

ਖਵਾਜਾ ਖਿਜ਼ਰ ਉਕਤ ਦ੍ਰਿਸ਼ ਦੇਖ ਕੇ ਗੜ੍ਹੀ ਦੀ ਕੰਧ ਓਹਲੇ ਲੁੱਕ ਗਿਆ। ਸਿੰਘਾਂ ਦੀ ਚੜ੍ਹਦੀ ਕਲਾ ਨੇ ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵਿੱਚ ਘਬਰਾਹਟ ਪਾ ਦਿੱਤੀ।  ਮਮਟੀ ਤੋਂ ਗੁਰੂ ਜੀ ਆਪ ਤੀਰਾਂ ਦੀ ਵਰਖਾ ਕਰਦੇ ਹੋਣ ਕਰਕੇ ਦੁਸ਼ਮਣ ਦੀਆਂ ਫ਼ੌਜਾਂ ਨੇੜੇ ਆਉਣ ਵਿੱਚ ਅਸਫਲ ਸਨ। ਸਿੰਘਾਂ ਦੀਆਂ ਗੋਲ਼ੀਆਂ ਤੇ ਤੀਰਾਂ ਦੀ ਵਰਖਾ ਦੇ ਨਾਲ ਇੰਝ ਲੱਗਦਾ ਜਿਵੇਂ ਅੰਬਰ ਫਟ ਰਿਹਾ ਹੋਵੇ। ਗੁਰੂ ਸਾਹਿਬ ਦੇ ਬਚਨ ਹਨ, ‘‘ਬਸੇ ਬਾਰ ਬਾਰੀਦ ਤੀਰੋ ਤੁਫ਼ੰਗ ਜ਼ਿਮੀ ਗਸ਼ਤ ਹਮ ਚੂੰ ਗੁਲੇ ਲਾਲਹ ਰੰਗ ੩੭

(ਜ਼ਫ਼ਰਨਾਮਾ) ਅਰਥ : ਤੀਰਾਂ ਅਤੇ ਬੰਦੂਕਾਂ (ਦੀਆਂ ਗੋਲ਼ੀਆਂ) ਦੀ ਬਹੁਤ ਵਰਖਾ ਹੋਈ, ਜਿਸ ਨਾਲ ਧਰਤੀ ਲਾਲਹ (ਭਾਵ ਪੋਸਤ) ਦੇ ਫੁੱਲ ਵਾਙ (ਲਾਲ) ਹੋ ਗਈ।

ਗੋਲ਼ੀ ਸਿੱਕੇ ਦੀ ਘਾਟ ਹੋਣ ’ਤੇ ਦੁਪਹਿਰ ਵੇਲੇ ਸਿੰਘਾਂ ਨੇ ਪੰਜ-ਪੰਜ ਦੇ ਜੱਥਿਆਂ ਵਿੱਚ ਗੜ੍ਹੀ ਤੋਂ ਬਾਹਰ ਆ ਕੇ ਦੁਸਮਣ ਨਾਲ ਟੱਕਰ ਲੈਣੀ ਸ਼ੁਰੂ ਕੀਤੀ। ਪਹਿਲਾ ਜਥਾ ਬੋਲੇ-ਸੋ-ਨਿਹਾਲ ਦੇ ਜੈਕਾਰੇ ਗੂੰਜਾ ਕੇ ਗੜ੍ਹੀ ਤੋਂ ਬਾਹਰ ਆਇਆ ਤੇ ਦੁਸ਼ਮਣ ’ਤੇ ਬਿਜਲੀ ਵਾਗੂੰ ਟੁੱਟ ਕੇ ਪੈ ਗਿਆ। ਸੈਂਕੜਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਇੱਕ ਹੋਰ ਜੱਥਾ ਜੰਗ ਦੇ ਮੈਦਾਨ ਵਿੱਚ ਆਇਆ। ਦੁਸ਼ਮਣ ਵਿੱਚ ਹਾਹਾਕਾਰ ਮੱਚੀ ਤੇ ਰੌਲਾ ਪੈ ਗਿਆ। ਅਸਮਾਨ ਗੂੰਜ ਉਠਿਆ ਤੇ ਲਹੂ ਮਿੱਝ ਦਾ ਚਿੱਕੜ ਹੋਣ ਲੱਗਾ। ਸਿੰਘਾਂ ਨੇ ਬਹਾਦਰੀ ਦੇ ਕਰਤੱਵ ਦਿਖਾਉਦਿਆਂ ਹਜ਼ਾਰਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਫਿਰ ਅਗਲਾ ਜਥਾ ਭੇਜਿਆ ਗਿਆ। ਡਟਵਾਂ ਮੁਕਾਬਲਾ ਕਰਦਿਆਂ ਤੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਦਿਆਂ ਉਹ ਵੀ ਸ਼ਹੀਦੀਆਂ ਪਾ ਗਿਆ। ਇਸ ਤਰ੍ਹਾਂ ਸਿੰਘ ਜਥਿਆਂ ਦੇ ਰੂਪ ’ਚ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਕੇ ਸ਼ਹੀਦ ਹੁੰਦੇ ਗਏ। ਗੁਰੂ ਜੀ ਨੂੰ ਸਲਾਹ ਦਿੱਤੀ ਗਈ ਕਿ ਸਾਹਿਬਜ਼ਾਦਿਆਂ ਸਮੇਤ ਤੁਸੀਂ ਗੜ੍ਹੀ ਨੂੰ ਛੱਡ ਜਾਓ, ਤਾਂ ਗੁਰੂ ਜੀ ਨੇ ਕਿਹਾ, ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸ਼ਾਹਿਬਜ਼ਾਦੇ ਹੋ।

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ। ਤੁਰੰਤ ਥਾਪੀ ਦਿੰਦਿਆਂ ਗੁਰੂ ਜੀ ਨੇ ਹੋਰ ਪੰਜ ਸਿੰਘਾਂ ਦਾ ਜਥਾ ਮੈਦਾਨੇ ਜੰਗ ਵਿੱਚ ਭੇਜਿਆ। ਗੜ੍ਹੀ ਵਿੱਚੋਂ ਨਿਕਲਦਿਆਂ ਹੀ ਸਿੰਘਾਂ ਨੇ ਜੈਕਾਰੇ ਗੁੰਜਾਏ। ਘੰਟਿਆਂ ਦੇ ਘਮਾਸਾਨ ਯੁੱਧ ਦੌਰਾਨ ਤੀਰਾਂ ਤੇ ਗੋਲੀਆਂ ਦੀ ਬੁਛਾੜ ਹੋਈ। ਅਨੇਕਾਂ ਮੁਗ਼ਲ ਸਿਪਾਹੀ ਮਾਰ ਮੁਕਾਏ। ਜੋ ਬਾਬਾ ਜੀ ਦੇ ਤੀਰ ਦਾ ਨਿਸ਼ਾਨਾਂ ਬਣਦਾ, ਉਹ ਅੱਲ੍ਹਾ-ਅੱਲ੍ਹਾ ਪੁਕਾਰ ਕੇ ਢੇਰੀ ਹੋ ਜਾਂਦਾ। ਸਪੁੱਤਰ ਨੂੰ ਸੂਰਬੀਰਤਾ ਨਾਲ ਜੂਝਦਿਆਂ ਵੇਖ ਕੇ ਦਸਮੇਸ਼ ਪਿਤਾ ਜੀ ਮਾਣ ਮਹਿਸੂਸ ਕਰਦੇ। ਉਨ੍ਹਾਂ ਹਾਲਾਤਾਂ ਨੂੰ ਕਵੀ ਅੱਲ੍ਹਾ ਯਾਰ ਖਾਂ ਯੋਗੀ ਨੇ ਇਸ ਤਰ੍ਹਾਂ ਕਲਮਬੰਦ ਕੀਤਾ :

ਬੜ੍ਹ ਚੜ੍ਹ ਕੇ ਤਵੱਕੋ ਸੇ ਸ਼ੁਜਾਅਤ ਜੋ ਦਿਖਾ ਦੀ,

ਸਤਿਗੁਰ ਨੇ ਵਹੀਂ ਕਿਲੇ ਸੇ ਬੱਚੇ ਕੋ ਨਿਦਾ (ਅਵਾਜ਼) ਦੀ।

ਸ਼ਾਬਾਸ਼ ਪਿਸਰ (ਪੁੱਤਰ) ਖ਼ੂਬ ਦਲੇਰੀ ਸੇ ਲੜੇ ਹੋ,

ਹਾਂ, ਕਿਯੋਂ ਨ ਹੋ, ਗੋਬਿੰਦ ਕੇ ਫ਼ਰਜ਼ੰਦ ਬੜੇ ਹੋ।

ਤੀਰ ਮੁੱਕਣ ’ਤੇ ਸਿੰਘਾਂ ਨੇ ਤਲਵਾਰਾਂ ਕੱਢ ਲਈਆਂ। ਇੱਕ ਮੁਗ਼ਲ ਜਰਨੈਲ ਦੇ ਨੇਜੇ ਦਾ ਵਾਰ ਸਾਹਿਬਜ਼ਾਦੇ ’ਤੇ ਹੋਇਆ। ਉਹ ਤਾਂ ਬਚ ਗਏ ਪਰ ਵਾਰ ਘੋੜੇ ’ਤੇ ਹੋ ਗਿਆ ਤਾਂ ਬਾਬਾ ਜੀ ਨੇ ਕਿਰਪਾਨ ਸੂਤ ਲਈ। ਲੜਦਿਆਂ-ਲੜਦਿਆਂ ਜੱਥੇ ਦੇ ਸਿੰਘ ਸ਼ਹੀਦ ਹੋ ਗਏ ਤਾਂ ਇਕੱਲਿਆਂ ਵੇਖ ਕੇ ਦੁਸ਼ਮਣ ਬਾਬਾ ਜੀ ’ਤੇ ਝਪਟ ਪਏ। ਬਸਤਰ ਵੀ ਖ਼ੂਨ ਨਾਲ ਸੂਹੇ ਹੋ ਗਏ। ਜਖ਼ਮਾਂ ਦੀ ਤਾਬ ਨਾਂ ਸਹਾਰਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਫਿਰ ਵੱਡੇ ਭਰਾ ਦੇ ਵਾਂਗ ਬਾਬਾ ਜੁਝਾਰ ਸਿੰਘ ਦਾ ਖ਼ੂਨ ਵੀ ਜੋਸ਼ ਵਿੱਚ ਉਬਾਲੇ ਖਾ ਰਿਹਾ ਸੀ। ਉਸ ਨੇ ਜੰਗ ਵਿੱਚ ਜਾਣ ਲਈ ਪਿਤਾ ਜੀ ਤੋਂ ਆਗਿਆ ਮੰਗੀ। ਪਿਤਾ ਜੀ ਨੇ ਸਾਹਿਬਜ਼ਾਦੇ ਦੀ ਦਲੇਰੀ ’ਤੇ ਫ਼ਖ਼ਰ ਮਹਿਸੂਸ ਕੀਤਾ। ਬਾਬਾ ਜੂਝਾਰ ਸਿੰਘ ਨੇ ਛੋਟੀ ਉਮਰ ਹੁੰਦਿਆਂ ਵੀ ਹੌਸਲੇ ਦਾ ਪ੍ਰਗਟਾਵਾ ਕੀਤਾ। ਪਿਤਾ ਜੀ ਨੇ ਪ੍ਰਸੰਨ ਹੋ ਕੇ ਸਾਹਿਬਜ਼ਾਦੇ ਨੂੰ ਸਮੇਤ ਪੰਜ ਸਿੰਘਾਂ ਮੈਦਾਨੇ ਜੰਗ ਲਈ ਤੋਰਿਆ। ਪਿਤਾ ਪੁੱਤਰ ਵਿਚਕਾਰ ਹੋਏ ਵਾਰਤਾਲਾਪ ਨੂੰ ਸੂਫ਼ੀ ਸ਼ਾਇਰ ਜੋਗੀ ਅੱਲ੍ਹਾ ਯਾਰ ਖਾਂ ਇਉਂ ਬਿਆਨ ਕਰਦੇ ਹਨ :-

ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ (ਪਿਤਾ) ਨੇ।

ਰੁਖ਼ਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ।

ਭਾਈ ਸੇ ਬਿਛੜ ਕਰ ਹਮੇਂ, ਜੀਨਾ ਨਹੀ ਆਤਾ।

ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ।  ਫਿਰ :-

ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ।

ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ।

ਸਰਬੰਸ ਦਾਨੀ ਪਿਤਾ ਨੇ ਦੂਜੇ ਪੁੱਤਰ ਦਾ ਹੌਸਲਾ ਦੇਖ ਕੇ ਉਸ ਨੂੰ ਵੀ ਜੰਗ ਵਿੱਚ ਜਾਣ ਲਈ ਆਪਣੇ ਹੱਥੀਂ ਤਿਆਰ ਕੀਤਾ ਤੇ ਤੋਰਦਿਆਂ ਅਸ਼ੀਰਵਾਦ ਦਿੱਤਾ :-

ਮਰਨੇ ਸੇ ਕਿਸੀ ਯਾਰ ਕੋ ਹਮ ਨੇ ਨਹੀਂ ਰੋਕਾ।

ਫ਼ਰਜ਼ੰਦ-ਏ-ਵਫ਼ਾਦਾਰ ਕੋ ਹਮ ਨੇ ਨਹੀਂ ਰੋਕਾ।

ਖੁਸ਼ਨੂਦੀ (ਖ਼ੁਸ਼ੀ)-ਏ-ਕਰਤਾਰ ਕੋ ਹਮ ਨੇ ਨਹੀਂ ਰੋਕਾ।

ਅਬ ਦੇਖੀਏ ਸਰਕਾਰ ਕੋ ਹਮ ਨੇ ਨਹੀਂ ਰੋਕਾ।

ਤੁਮ ਕੋ ਭੀ ਇਸੀ ਰਾਹ ਮੇਂ ਕੁਰਬਾਨ ਕਰੇਂਗੇ।

ਸਦ ਸ਼ੁਕਰ ਹੈ ਹਮ ਭੀ ਕਭੀ ਖ਼ੰਜਰ ਸੇ ਮਰੇਂਗੇ।

ਫਿਰ :-

ਲੋ ਜਾਓ, ਸਿਧਾਰੋ, ਤੁਮ੍ਹੇਂ ਅੱਲ੍ਹਾ ਕੋ ਸੌਂਪਾ।

ਮਰ ਜਾਓ ਯਾ ਮਾਰੋ, ਤੁਮ੍ਹੇਂ ਅੱਲ੍ਹਾ ਕੋ ਸੌਂਪਾ।

ਰੱਬ ਕੋ ਨ ਬਿਸਾਰੋ, ਤੁਮ੍ਹੇਂ ਅੱਲ੍ਹਾ ਕੋ ਸੌਂਪਾ।

ਸਿੱਖੀ ਕੋ ਉਭਾਰੋ, ਤੁਮ੍ਹੇਂ ਅੱਲ੍ਹਾ ਕੋ ਸੌਂਪਾ।

ਵਾਹਗੁਰੂ ਅਬ ਜੰਗ ਕੀ ਹਿੰਮਤ ਤੁਮ੍ਹੇਂ ਬਖ਼ਸ਼ੇ।

ਪਯਾਸੇ ਹੋ ਬਹੁਤ, ਜਾਮ-ਏ-ਸ਼ਹਾਦਤ ਤੁਮ੍ਹੇਂ ਬਖ਼ਸ਼ੇ।

ਬਾਬਾ ਅਜੀਤ ਸਿੰਘ ਤੇ ਸਿੰਘਾਂ ਦੀ ਸ਼ਹਾਦਤ ਹੋਣ ਕਰਕੇ ਜੱਥੇ ਦੇ ਸਿੰਘਾਂ ਵਿੱਚ ਕਾਫ਼ੀ ਜੋਸ਼ ਤੇ ਗੁੱਸਾ ਵੀ ਸੀ। ਦੁਸ਼ਮਣ ਦੀ ਫ਼ੌਜ ਵਿੱਚ ਵਧਦੇ ਹੋਏ ਜਥੇ, ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਬਾਬਾ ਜੁਝਾਰ ਸਿੰਘ ਤੇ ਉਨ੍ਹਾਂ ਦੇ ਜਥੇ ਨੂੰ ਹਮਲਾ ਕਰਨ ’ਤੇ ਵਾਰ-ਵਾਰ ਘੇਰਾ ਪੈ ਜਾਂਦਾ। ਮਮਟੀ ਵਿੱਚੋਂ ਗੁਰੂ ਜੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਕਰ ਦਿੰਦੇ ਤਾਂ ਦੁਸ਼ਮਣ ਦਾ ਘੇਰਾ ਟੁੱਟ ਜਾਂਦਾ। ਸਾਹਿਬਜ਼ਾਦੇ ਨੇ ਨੇਜੇ ਨਾਲ ਵੈਰੀਆਂ ਤੇ ਵਾਰ ਕਰਕੇ ਬਹਾਦਰੀ ਦੇ ਜੌਹਰ ਵਿਖਾਏ। ਹਕੂਮਤ ਦੀ ਲੱਖਾਂ ਦੀ ਤਾਦਾਤ ਵਿੱਚ ਫ਼ੌਜ ਅੱਗੇ ਮੁੱਠੀ ਭਰ ਲਾਡਲੀਆਂ ਫ਼ੌਜਾਂ ਆਖ਼ਿਰ ਕਿੰਨਾ ਕੁ ਸਮਾਂ ਟਿਕ ਸਕਦੀਆਂ ਸਨ। ਸਾਹਿਬਜ਼ਾਦੇ ਸਮੇਤ ਜੱਥੇ ਦੇ ਸਿੰਘ ਸਹੀਦੀਆਂ ਪਾ ਗਏ। ਪਿਤਾ ਜੀ ਨੇ ਖ਼ੁਦ ਮੁਕਾਬਲਾਂ ਕਰਦਿਆਂ ਲਾਡਲੇ ਸਿੰਘਾਂ ਤੇ ਦੋਵਾਂ ਪੁੱਤਰਾਂ ਦੇ ਬੀਰਤਾ ਦੇ ਜੌਹਰ ਅੱਖੀਂ ਦੇਖੇ। ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਦੇ ਜੈਕਾਰਿਆਂ ਨਾਲ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸੀਸ ਝੁਕਾਇਆ ਕਿ ਤੇਰੀ ਅਮਾਨਤ ਤੈਨੂੰ ਸੌਂਪ ਦਿੱਤੀ। ਜੋਗੀ ਅੱਲ੍ਹਾ ਯਾਰ ਖਾਂ ਲਿਖਦੇ ਹਨ :-

ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਯੇ।

ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ।

ਚਮਕ ਹੈ ਮਿਹਰ ਕੀ, ਚਮਕੌਰ ਤੇਰੇ ਜ਼ੱਰੋਂ ਮੇਂ।

ਯਹੀਂ ਸੇ ਬਨ ਕੇ ਸਤਾਰੇ ਗਏ ਸਮਾੱ ਕੇ ਲੀਯੇ।

ਗੁਰੂ ਕੀਆਂ ਸਾਖੀਆਂ ਵਿੱਚ ਜ਼ਿਕਰ ਹੈ ਕਿ ‘ਸਤਿਗੁਰਾਂ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਕੇ ਸ਼ਹਾਦਤ ਪਾਇ ਜਾਨੇ ਕੇ ਬਾਦ ਭਾਈ ਸੇਰ ਸਿੰਘ ਤੇ ਭਾਈ ਨਾਹਰ ਸਿੰਘ ਕੋ ਦਰਵਾਜੇ ਕੇ ਆਗੇ ਖਲਾ ਕੀਆ। ਸੂਰਜ ਅਸਤ ਹੋਇ ਜਾਨੇ ਤੀਕ ਦੋਵੇਂ ਸਾਹਿਬਜ਼ਾਦੇ ਤੇ ਭਾਈ ਨਾਨੂ ਸਿੰਘ ਅਤੇ ਕ੍ਰਿਪਾ ਸਿੰਘ ਆਦਿ ਅਠੱਤੀ ਸਿੱਖ ਗੜ੍ਹੀ ਸੇ ਬਾਹਰ ਨਿਕਲ ਸ਼ਹਾਦਤ ਪਾਇ ਗਏ।’

ਸ਼ਹੀਦ ਚਾਲੀ ਸਿੰਘਾਂ ਵਿੱਚੋ 11 ਸਿੰਘ ਭਾਈ ਸਾਹਿਬਾਨ ਧਰਮ ਸਿੰਘ, ਦਇਆ ਸਿੰਘ, ਸੰਗਤ ਸਿੰਘ, ਲੱਧਾ ਸਿੰਘ, ਦੇਵਾ ਸਿੰਘ, ਰਾਮ ਸਿੰਘ, ਸੰਤੋਖ ਸਿੰਘ, ਮਾਨ ਸਿੰਘ, ਕਾਠਾ ਸਿੰਘ, ਕੇਹਰ ਸਿੰਘ ਅਤੇ ਜੀਵਨ ਸਿੰਘ (ਜੈਯਤਾ ਜੀ) ਰਹਿ ਗਏ। ਮੌਕੇ ਤੇ ਨਾਮਜਦ ਕੀਤੇ ਪੰਜ ਪਿਅਰਿਆਂ ਦੇ ਗੁਰਮਤੇ ਨੂੰ ਪ੍ਰਵਾਨਗੀ ਦਿੰਦਿਆਂ, ਅਤਿ ਨਾਜ਼ਕ ਸਥਿਤੀ ਵਿੱਚ ਗੁਰੂ ਜੀ ਨੂੰ ਗੜ੍ਹੀ ਛੱਡਣੀ ਪਈ। ਆਪਣੀ ਪਵਿੱਤਰ ਕਲਗੀ ਤੇ ਪੁਸ਼ਾਕਾ ਭਾਈ ਸੰਗਤ ਸਿੰਘ ਜੀ ਨੂੰ ਪਹਿਨਾ ਕੇ ਆਪ ਤਿੰਨ ਸਿੰਘਾਂ ਸਮੇਤ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨਗੀ ਦਿੰਦੇ ਹੋਏ ਗੜ੍ਹੀ ਵਿੱਚੋਂ ਬਾਹਰ ਨਿਕਲ ਗਏ।

ਨਿੱਕੀਆਂ ਜਿੰਦਾਂ ਦੁਆਰਾ ਕੀਤਾ ਵੱਡਾ ਸਾਕਾ

0

ਨਿੱਕੀਆਂ ਜਿੰਦਾਂ ਦੁਆਰਾ ਕੀਤਾ ਵੱਡਾ ਸਾਕਾ

ਸ. ਪ੍ਰਦੀਪ ਸਿੰਘ

ਨਿੱਕੀਆਂ ਜਿੰਦਾਂ ਵੱਡਾ ਸਾਕਾ : ਪੋਹ ਮਹੀਨੇ ਦੀਆਂ ਬਰਫੀਲੀਆਂ ਸਰਦ ਰਾਤਾਂ, ਹੱਡ ਚੀਰਵੀਂ ਠੰਡ, ਹਰ ਮਨੁੱਖ ਨੂੰ ਉਨ੍ਹਾਂ ਦਿਹਾੜਿਆਂ ਦਾ ਅਹਿਸਾਸ ਕਰਵਾਉਂਦੀ ਹੈ ਜਦੋਂ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ) ਨੇ ਆਪਣੀ ਦਾਦੀ ਦੇ ਸਾਥ ਵਿੱਚ ਜਰਵਾਣਿਆਂ ਦੇ ਜਬਰ, ਕਹਿਰ ਅਤੇ ਅਤਿਆਚਾਰ ਦਾ ਆਪਣੇ ਸਿਦਕੀ ਪ੍ਰੇਮ ਦੀ ਪਰਖ ਨਾਲ ਜ਼ਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋ ਜਾਵਣ ਨੂੰ ਕਬੂਲ ਕੀਤਾ।

ਜਦੋਂ ਦਸਮੇਸ਼ ਪਿਤਾ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਪਿੱਛੋਂ ਆ ਰਹੀ ਦੁਸ਼ਮਣ ਦੀ ਫ਼ੌਜ ਨੇ ਮੁੜ ਹਮਲਾ ਕਰ ਦਿੱਤਾ । ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ। ਇਸ ਸਥਾਨ ’ਤੇ ਲਹੂ ਡੋਲਵੀਂ ਟੱਕਰ ਸ਼ੁਰੂ ਹੋਈ। ਬਹੁਤ ਕੀਮਤੀ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ। ਇਸੇ ਹੀ ਸਥਾਨ ’ਤੇ ਗੁਰੂ ਜੀ ਦਾ ਪਰਵਾਰ ਵਿਛੜਿਆ। ਵੱਡੇ ਸਾਹਿਬਜ਼ਾਦੇ, ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਸਾਹਿਬ ਵੱਲ ਚਲੇ ਗਏ।  ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਂ ਗੁਜਰੀ ਜੀ ਇਕੱਲੇ ਰਹਿ ਗਏ। ਪੋਹ ਦੀ ਰੁੱਤ ਅਤੇ ਕਹਿਰ ਦੀ ਸਰਦੀ ਵਿੱਚ ਦੋ ਛੋਟੇ-ਛੋਟੇ ਬਾਲ ਦਾਦੀ ਦੀ ਉਂਗਲ ਫੜ ਕੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਹਨ੍ਹੇਰੇ ਨੂੰ ਚੀਰਦੇ ਆਪਣੀ ਜ਼ਿੰਦਗੀ ਦਾ ਔਕੁੜਾਂ ਭਰਿਆ ਸਫ਼ਰ ਤਹਿ ਕਰ ਰਹੇ ਸਨ। ਇੰਝ ਤੁਰਦੇ-ਤੁਰਦੇ ਗੰਗੂ, ਜੋ ਗੁਰੂ ਘਰ ਦਾ ਰਸੋਈਆ ਸੀ, ਦੇ ਪਿੰਡ ਸਹੇੜੀ ਜਾ ਪਹੁੰਚੇ। ਉਹ ਬੱਚਿਆਂ ਨੂੰ ਅਤੇ ਦਾਦੀ ਜੀ ਨੂੰ ਆਪਣੇ ਘਰ ਲੈ ਗਿਆ ਅਤੇ ਫਿਰ ਲਾਲਚ ਵੱਸ ਮੁਗਲ ਹਕੂਮਤ ਦੇ ਕਰਿੰਦਿਆਂ ਨੂੰ ਗੁਰੂ ਪਰਵਾਰ ਦੇ ਟਿਕਾਣੇ ਦੀ ਸੂਹ ਦੇ ਦਿੱਤੀ। ਗੰਗੂ ਦੇ ਮੋਰਿੰਡੇ ਦੇ ਰੰਘੜ ਕੋਲ ਇਤਲਾਹ ਦੇਣ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦਾ ਬੰਦੀ ਬਣਾ ਦਿੱਤਾ ਗਿਆ। ਸਾਹਿਬਜ਼ਾਦਿਆਂ ਅਤੇ ਦਾਦੀ ਜੀ ਨੂੰ ਠੰਢੇ ਬੁਰਜ ਵਿੱਚ ਕੈਦ ਰੱਖਿਆ ਗਿਆ। ਸਾਹਿਬਜ਼ਾਦੇ ਭੁੱਖਣ-ਭਾਣੇ ਠੰਢੇ ਬੁਰਜ ਵਿੱਚ ਬੈਠੇ ਦਾਦੀ ਮਾਂ ਦੀਆਂ ਗੱਲਾਂ ਸੁਣ ਰਹੇ ਸਨ। ਦਾਦੀ ਮਾਂ ਦੀਆਂ ਦਿੱਤੀਆਂ ਨਸੀਹਤਾਂ ’ਤੇ ਫੁੱਲ ਚੜ੍ਹਾਉਂਦਿਆਂ ਬੱਚਿਆਂ ਨੇ ਕਿਹਾ, ‘ਸਿਰ ਦੇ ਕੇ ਸਿਦਕ ਬਚਾਵਾਂਗੇ’।  ੧੧ ਪੋਹ (10 ਦਸੰਬਰ) ਦਾ ਦਿਨ ਚੜ੍ਹਿਆ । ਠੰਢੇ ਬੁਰਜ ’ਚੋਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਸਿਪਾਹੀ ਆਏ । ਦਾਦੀ ਨੇ ਬੜੇ ਸਿਦਕ ਨਾਲ ਨਿੱਕੇ ਬਾਲਾਂ ਨੂੰ ਸ਼ਹੀਦੀ ਸਫ਼ਰ ਦੀ ਪਹਿਰੇਦਾਰੀ ਕਰਨ ਦੀ ਜਾਚ ਦਰਸਾਈ ।

ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ। ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।

ਪਯਾਰੇ ਸਰੋਂ ਪੇ ਨਨ੍ਹੀ ਸੀ ਕਲਗ਼ੀ ਸਜਾ ਤੋ ਲੂੰ। ਮਰਨੇ ਸੇ ਪਹਲੇ ਤੁਮ ਕੋ ਮੈਂ ਦੂਲ੍ਹਾ ਬਨਾ ਤੋ ਲੂੰ।

(ਅੱਲ੍ਹਾ ਯਾਰ ਖਾਂ ਯੋਗੀ)

ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ । ਸੂਰਮਿਆਂ ਨੇ ਕਚਿਹਰੀ ਵਿੱਚ ਖਲੋ ਕੇ ਫ਼ਤਹਿ ਬੁਲਾਈ । ਇਹ ਦੇਖ ਕੇ ਸੂਬਾ ਕੰਬ ਉੱਠਿਆ । ਸੂਬੇ ਨੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲਾਉਣ ਦੇ ਲੱਖਾਂ ਯਤਨ ਕੀਤੇ । ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਕਬੂਲ ਕਰ ਲੈਣ, ਪਰ ਗੁਰੂ ਕੇ ਦੁਲਾਰਿਆਂ ਨੇ ਸਿਦਕੀ ਪਰਵਾਨੇ ਬਣਦਿਆਂ ਬੜੀ ਜੁਰਅੱਤ ਅਤੇ ਦਲੇਰੀ ਦਾ ਜੁਆਬ ਦਿੱਤਾ ।

ਸਾਡੇ ਸਬਰ ਵਾਲੀ ਤੇਰੇ ਜ਼ਬਰ ਵਾਲੀ, ਹਰ ਬੁੱਲ੍ਹ ਉੱਤੇ ਦਾਸਤਾਨ ਰਹਿਣੀ।

ਤੇਰੇ ਰਾਜ ਦਾ ਸ਼ਾਇਦ ਹੀ ਕੋਈ ਲੱਭੇ, ਪਰ ਫਤਿਹਗੜ੍ਹ ਹੈ ਸਾਡੀ ਪਹਿਚਾਣ ਰਹਿਣੀ।

ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੋਰਿੰਡੇ ਦੇ ਇੱਕ ਅਹਿਲਕਾਰ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਅਤੇ ਭਰਾ ਚਮਕੌਰ ਦੀ ਜੰਗ ਵਿੱਚ ਮਾਰੇ ਗਏ ਹਨ। ਸੋ ਤੁਹਾਡਾ ਕੋਈ ਆਸਰਾ ਨਹੀਂ ਰਿਹਾ । ਜੇ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਵਜ਼ੀਰ ਖਾਨ ਤੁਹਾਡੀ ਰੱਖਿਆ ਕਰ ਸਕਦਾ ਹੈ।

ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ ਕਿ ਅਜਿਹਾ ਨਾਮੁਮਕਿਨ ਹੈ ਕਿਉਂਕਿ ਸਾਡਾ ਰਖਵਾਲਾ ਅਕਾਲ ਪੁਰਖ ਹੈ। ਹੋਰ ਕੋਈ ਆਸਰੇ ਦੀ ਲੋੜ ਨਹੀਂ। ਸੂਬੇ ਨੂੰ ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਸ ਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਢੇ ਬੁਰਜ ’ਚ ਰੱਖਣ ਦਾ ਹੁਕਮ ਕੀਤਾ। ਭੁੱਖੇ-ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸੀਹਿਆਂ ਭਰੀ ਰਾਤ ਪਲ-ਪਲ ਕਰ ਕੇ ਗੁਜ਼ਾਰ ਰਹੇ ਸਨ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ, ਜੋ ਵਜ਼ੀਰ ਖਾਨ ਦੇ ਰਸੋਈਖ਼ਾਨੇ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਵੀ ਲੈ ਕੇ ਬੁਰਜ ਵਿੱਚ ਪਹੁੰਚਿਆ। ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਸ਼ ਕੀਤੀ ਤਾਂ ਉਨ੍ਹਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ।

ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ ੧੨ ਪੋਹ (11 ਦਸੰਬਰ) ਨੂੰ ਹੋਈ । ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਬੱਚਿਆਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ । ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਫਿਰ ਫ਼ਤਹਿ ਬੁਲਾਈ। ਸੂਬੇ ਨੇ ਫਿਰ ਉਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ, ਪਰ ਸਾਹਿਬਜ਼ਾਦਿਆਂ ਨੇ ਇਹ ਪੇਸ਼ਕਾਰੀ ਠੁਕਰਾ ਦਿੱਤੀ । ਸੂਬੇ ਨੇ ਆਪਣੀ ਹਾਰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ । ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ। ਜਿਸ ਸਮੇਂ ਇਹ ਫ਼ੈਸਲਾ ਸੁਣਾਇਆ ਗਿਆ, ਉਸ ਵੇਲੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉਥੇ ਮੌਜੂਦ ਸੀ। ਉਹ ਉੱਠ ਖਲੋਤਾ ਅਤੇ ‘ਹਾਅ ਦਾ ਨਾਅਰਾ’ ਮਾਰਿਆ । ਇਸ ਹਾਅ ਦੇ ਨਾਅਰੇ ਨੂੰ ਸੁਣ ਕੇ ਵਜ਼ੀਰ ਖਾਨ ਦਾ ਮਨ ਕੁਝ ਬਦਲ ਗਿਆ, ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ, ‘ਵਜ਼ੀਰ ਖਾਨ ਇਨ੍ਹਾਂ ਬੱਚਿਆਂ ਨੂੰ ਜਿਊਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ’। ਇਸ ਮਗਰੋਂ ਸੂਬੇ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣਨ ਦਾ ਹੁਕਮ ਦੇ ਦਿੱਤਾ। ਹਾਲੇ ਕੰਧ ਛਾਤੀ ਤੱਕ ਪਹੁੰਚੀ ਸੀ ਕਿ ਇੱਟਾਂ ਦਾ ਇਹ ਢਾਂਚਾ ਡਿੱਗ ਪਿਆ । ਕੁਝ ਇਤਿਹਾਸਕਾਰਾਂ ਅਨੁਸਾਰ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹ ਮੁੜ ਹੋਸ਼ ਵਿੱਚ ਆ ਗਏ। ਵਜ਼ੀਰ ਖਾਨ ਨੇ ਇਸਲਾਮ ਧਾਰਨ ਕਰਨ ਦੀ ਰੱਟ ਮੁੜ ਦੁਹਰਾਈ, ਪਰ ਸਾਹਿਬਜ਼ਾਦਿਆਂ ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ। ਇਸ ਮਗਰੋਂ ੧੩ ਪੋਹ (12 ਦਸੰਬਰ) ਨੂੰ ਸੂਬੇ ਨੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੂੰ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਨ ਦਾ ਹੁਕਮ ਕੀਤਾ।

ਚਾਰੇ ਪਾਸੇ ਹਨ੍ਹੇਰਾ ਪੱਸਰ ਗਿਆ । ਗੁਰੂ ਦੇ ਦੋਹੇ ਨਿੱਕੇ ਲਾਲਾਂ ਦੇ ਵੱਡੇ ਸਾਕੇ ਨੇ ਚਾਰੇ ਪਾਸੇ ਅੰਨ੍ਹੀ ਚੁੱਪ ਵਰਤਾ ਦਿੱਤੀ । ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾ ਵਿਛਾ ਕੇ ਸਾਹਿਬਜਾਦਿਆਂ ਦੇ ਸਸਕਾਰ ਕੀਤੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ।

ਜੋੜ ਤੰਦਰੁਸਤ ਰੱਖਣ ਲਈ ਕੀ ਕਰੀਏ ?

0

ਜੋੜ ਤੰਦਰੁਸਤ ਰੱਖਣ ਲਈ ਕੀ ਕਰੀਏ ?

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਅੱਜ ਕੱਲ੍ਹ ਗੋਡੇ ਬਦਲਣ ਦਾ ਰਿਵਾਜ਼ ਓਨਾ ਹੀ ਆਮ ਹੈ, ਜਿੰਨਾ ਕਾਰ ਜਾਂ ਸਕੂਟਰ ਬਦਲਣ ਦਾ। ਬਹੁਤਿਆਂ ਦੇ ਗੋਡੇ ਇਕ ਵਾਰ ਬਦਲਣ ਤੋਂ ਬਾਅਦ ਕਦੇ ਵੀ ਦੁਬਾਰਾ ਨਾਰਮਲ ਨਹੀਂ ਹੋ ਸਕੇ। ਕਈਆਂ ਦੇ ਦੂਜੀ ਜਾਂ ਤੀਜੀ ਵਾਰ ਵੀ ਬਦਲਣੇ ਪੈ ਜਾਂਦੇ ਹਨ। ਇਸੇ ਲਈ ਜੇ ਸ਼ੁਰੂ ਤੋਂ ਹੀ ਗੋਡਿਆਂ ਦਾ ਧਿਆਨ ਰੱਖ ਲਈਏ ਤਾਂ ਦੇਰ ਤੱਕ ਤੰਦਰੁਸਤ ਰਿਹਾ ਜਾ ਸਕਦਾ ਹੈ।

ਸਭ ਤੋਂ ਅਹਿਮ ਹੈ ਗੋਡਿਆਂ ਉੱਤੇ ਪੈਂਦਾ ਭਾਰ ! ਜੇ ਸਰੀਰ ਦਾ ਭਾਰ ਇੱਕ ਪੌਂਡ ਵੀ ਵਧ ਜਾਵੇ ਤਾਂ ਗੋਡਿਆਂ ਉੱਤੇ ਚਾਰ ਗੁਣਾਂ ਜ਼ੋਰ ਪੈ ਜਾਂਦਾ ਹੈ, ਜੋ ਨਾ ਸਿਰਫ਼ ਗੋਡੇ ਬਲਕਿ ਪਿੱਠ, ਕਮਰ, ਲੱਤਾਂ ਅਤੇ ਪੈਰਾਂ ਉੱਤੇ ਵੀ ਤਗੜਾ ਅਸਰ ਪਾ ਕੇ ਉਨ੍ਹਾਂ ਦਾ ਘਸਣਾ ਵਧਾ ਦਿੰਦਾ ਹੈ। ਇਸੇ ਨਾਲ ਹੌਲੀ-ਹੌਲੀ ਲਗਾਤਾਰ ਪੀੜ ਰਹਿਣੀ ਸ਼ੁਰੂ ਹੋ ਜਾਂਦੀ ਹੈ। ਜੇ ਭਾਰ ਵਧਣਾ ਲਗਾਤਾਰ ਜਾਰੀ ਰਹੇ ਤਾਂ ਬਾਕੀ ਦੇ ਜੋੜ; ਜਿਵੇਂ ਹੱਥ ਜਾਂ ਮੋਢੇ ਵਿਚ ਵੀ ਖਿੱਚ ਅਤੇ ਪੀੜ ਮਹਿਸੂਸ ਹੋਣ ਲੱਗ ਪੈਂਦੀ ਹੈ ਕਿਉਂਕਿ ਦਿਮਾਗ਼ ਇੱਕੋ ਸੁਨੇਹਾ ਸਾਰੇ ਪਾਸੇ ਭੇਜ ਦਿੰਦਾ ਹੈ। ਇਸੇ ਲਈ ਲੰਮੇ ਸਮੇਂ ਤੱਕ ਗੋਡੇ ਸਹੀ ਰੱਖਣ ਲਈ ਹਰ ਹਾਲ ਭਾਰ ਉੱਤੇ ਕਾਬੂ ਰੱਖਣਾ ਪੈਂਦਾ ਹੈ।

ਉਂਗਲਾਂ ਅਤੇ ਅੰਗੂਠਾ :- ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਇੰਜ ਹੀ ਦੇਰ ਤੱਕ ਲੈਪਟਾਪ ਉੱਤੇ ਅੰਗੂਠੇ ਤੇ ਉਂਗਲਾਂ ਵੱਲੋਂ ਹਰਕਤ ਕਰਨ ਨਾਲ ਜੋੜਾਂ ਉੱਤੇ ਲਗਾਤਾਰ ਜ਼ੋਰ ਪੈਂਦਾ ਹੈ, ਜਿਸ ਨਾਲ ਹੱਥਾਂ ਦੇ ਜੋੜ ਪੀੜ ਕਰਨ ਲੱਗ ਪੈਂਦੇ ਹਨ। ਗਰਦਨ ਨੂੰ ਹੇਠਾਂ ਝੁਕਾ ਕੇ ਮੋਬਾਈਲ ਵੇਖਦੇ ਰਹਿਣ ਨਾਲ ਗਰਦਨ ਦੇ ਜੋੜਾਂ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਖੋਜਾਂ ਦੱਸਦੀਆਂ ਹਨ ਕਿ ਨਾ ਸਿਰਫ਼ ਗਰਦਨ ਬਲਕਿ ਮੋਢਿਆਂ ਉੱਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਹਰ ਇਕ ਇੰਚ ਅੱਗੇ ਝੁਕੇ ਸਿਰ ਨਾਲ ਮੋਢਿਆਂ ਉੱਤੇ ਦੁਗਣਾ ਭਾਰ ਪੈ ਜਾਂਦਾ ਹੈ। ਜੇ ਕਿਤੇ ਠੋਡੀ; ਛਾਤੀ ਦੇ ਨੇੜੇ ਹੋ ਜਾਵੇ ਤਾਂ ਗਰਦਨ ਦੀਆਂ ਮਲੂਕ ਹੱਡੀਆਂ ਨੂੰ ਪੰਜ ਸਿਰਾਂ ਜਿੰਨਾ ਭਾਰ ਚੁੱਕਣ ਵਰਗਾ ਅਸਰ ਪੈਂਦਾ ਹੈ। ਇਸੇ ਲਈ ਗਰਦਨ ਤੇ ਮੋਢਿਆਂ ਨੂੰ ਤੰਦਰੁਸਤ ਰੱਖਣ ਲਈ ਮੇਜ਼ ਕੁਰਸੀ ਉੱਤੇ ਸਿੱਧਾ ਬਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ।

ਉੱਚੀ ਅੱਡੀ ਵਾਲੀ ਜੁੱਤੀ :- ਜਿੰਨੀ ਜ਼ਿਆਦਾ ਉੱਚੀ ਅੱਡੀ ਹੋਵੇ, ਓਨਾ ਹੀ ਪੈਰਾਂ ਦੀਆਂ ਉਂਗਲਾਂ ਅਤੇ ਪੰਜੇ ਉੱਤੇ ਵੱਧ ਜ਼ੋਰ ਪੈਂਦਾ ਹੈ। ਪੱਟਾਂ ਦੇ ਪੱਠਿਆਂ ਨੂੰ ਹੱਦੋਂ ਵੱਧ ਜ਼ੋਰ ਲਾ ਕੇ ਗੋਡੇ ਸਿੱਧੇ ਰੱਖਣੇ ਪੈਂਦੇ ਹਨ। ਇਹੀ ਕਾਰਨ ਹੈ ਕਿ ਰੋਜ਼ ਉੱਚੀ ਅੱਡੀ ਪਾਉਣ ਵਾਲਿਆਂ ਦੇ ਜੋੜਾਂ ਵਿਚਲਾ ਨਰਮ ਗੁੱਦਾ ਛੇਤੀ ਘਸ ਜਾਂਦਾ ਹੈ ਤੇ ਉਨ੍ਹਾਂ ਨੂੰ ਓਸਟੀਓ ਆਰਥਰਾਈਟਸ ਦਾ ਰੋਗ ਛੇਤੀ ਹੋ ਜਾਂਦਾ ਹੈ।

ਘਸੇ ਹੋਏ ਜੁੱਤੇ ਪਾਉਣੇ :– ਅੱਡੀਆਂ ਅਤੇ ਪੰਜਿਆਂ ਤੋਂ ਘਸੇ ਜੁੱਤੇ ਨਾ ਸਿਰਫ਼ ਪੈਰਾਂ, ਗੋਡੇ, ਕੂਹਲੇ ਬਲਕਿ ਪਿੱਠ ਦੇ ਜੋੜਾਂ ਉੱਤੇ ਵੀ ਮਾੜਾ ਅਸਰ ਪਾ ਦਿੰਦੇ ਹਨ। ਇਸੇ ਲਈ ਜੁੱਤਿਆਂ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਵੱਖੋ-ਵੱਖ ਖੇਡਾਂ ਲਈ ਵੀ ਵੱਖ ਤਰ੍ਹਾਂ ਦੇ ਜੁੱਤੇ ਬਣਾਏ ਗਏ ਹਨ; ਜਿਵੇਂ ਬਾਸਕਟਬੌਲ ਲਈ ਰਤਾ ਮੋਟਾ ਥੱਲਾ ਤਾਂ ਜੋ ਗੋਡਿਆਂ ਉੱਤੇ ਜ਼ੋਰ ਨਾ ਪਵੇ। ਬਹੁਤ ਜ਼ਿਆਦਾ ਕੁਸ਼ਨ ਥੱਲਾ, ਜਿਸ ਵਿਚ ਪੈਰ ਦੇ ਅੰਦਰਲੇ ਪਾਸੇ ਵਾਲਾ ਹਿੱਸਾ ਸਖ਼ਤ ਕਰ ਕੇ ਉੱਚਾ ਕੀਤਾ ਹੋਵੇ, ਵੀ ਲੱਤ ਦੇ ਪੱਠਿਆਂ ਉੱਤੇ ਖਿੱਚ ਪਾ ਦਿੰਦਾ ਹੈ।

ਜੋੜਾਂ ਦੇ ਪਟਾਕੇ ਮਾਰਨੇ :- ਕੋਈ ਵਿਰਲਾ ਹੀ ਹੋਵੇਗਾ, ਜਿਸ ਨੇ ਕਦੇ ਉਂਗਲਾਂ ’ਚ ਪਟਾਕੇ ਨਾ ਮਾਰੇ ਹੋਣ ! ਉਂਗਲਾਂ ਦੇ ਜੋੜਾਂ ਨੂੰ ਖਿੱਚ ਕੇ ਜਾਂ ਪੁੱਠਾ ਮੋੜ ਕੇ ਪਟਾਕੇ ਕੱਢਣੇ ਬਹੁਤ ਆਮ ਜਿਹੀ ਆਦਤ ਹੋ ਚੁੱਕੀ ਹੈ। ਇੰਜ ਕਰਨ ਨਾਲ ਆਰਥਰਾਈਟਿਸ ਭਾਵੇਂ ਨਾ ਹੋਵੇ ਪਰ ਹੌਲੀ-ਹੌਲੀ ਵਧਦੀ ਉਮਰ ਨਾਲ ਹੱਥਾਂ ਵਿਚ ਸੋਜ਼ਸ਼ ਜਾਂ ਪਕੜ ਵਿਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ।

ਭਾਰਾ ਪਰਸ ਜਾਂ ਪਿੱਠੂ ਚੁੱਕਣਾ :– ਰੋਜ਼ ਦੀ ਡਿਊਟੀ ਜਾਂ ਪੜ੍ਹਾਈ ਵੇਲੇ ਚੁੱਕੇ ਭਾਰੇ ਬਸਤੇ, ਪਿੱਠੂ ਜਾਂ ਭਾਰਾ ਪਰਸ ਟੰਗ ਕੇ ਤੁਰਨ ਨਾਲ ਗਲੇ ਜਾਂ ਮੋਢੇ ਦੀ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਭਾਰੀ ਪਿੱਠੂ ਜਾਂ ਪਰਸ ਦਾ ਪਾਸਾ ਛੇਤੀ-ਛੇਤੀ ਬਦਲਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੱਠਿਆਂ ਅਤੇ ਜੋੜਾਂ ਵਿਚ ਖਿੱਚ ਨਾ ਪਵੇ।

ਭਾਰ ਚੁੱਕਣਾ ਜਾਂ ਧੱਕਣਾ :- ਜੇ ਭਾਰੀ ਚੀਜ਼ ਧੱਕਣੀ ਹੋਵੇ ਤਾਂ ਹੱਥ ਨਾਲ ਧੱਕਣ ਦੀ ਥਾਂ ਮੋਢੇ ਨਾਲ ਧੱਕਣੀ ਠੀਕ ਰਹਿੰਦੀ ਹੈ। ਇਸੇ ਹੀ ਤਰ੍ਹਾਂ ਭਾਰਾ ਮੰਜਾ ਪਰਾਂ ਧੱਕਣਾ ਜਾਂ ਉੱਤੇ ਚੁੱਕਣਾ ਹੋਵੇ ਤਾਂ ਗੋਡਿਆਂ ਨੂੰ ਮੋੜ ਕੇ ਲੱਤਾਂ ਦੇ ਪੱਠਿਆਂ ਉੱਤੇ ਭਾਰ ਪਾਉਣਾ ਚਾਹੀਦਾ ਹੈ, ਨਾ ਕਿ ਸਿੱਧੇ ਕੀਤੇ ਗੋਡੇ ਉੱਤੇ। ਜੇ ਹੱਥ ਨਾਲ ਭਾਰਾ ਥੈਲਾ ਚੁੱਕਣਾ ਪਵੇ ਤਾਂ ਉਂਗਲਾਂ ਨਾਲੋਂ ਪੂਰੀ ਮੁੱਠੀ ਵਿਚ ਘੁੱਟ ਕੇ ਚੁੱਕਣਾ ਚਾਹੀਦਾ ਹੈ ਤਾਂ ਜੋ ਇਕੱਲੀਆਂ ਉਂਗਲਾਂ ਦੇ ਜੋੜ ਨਾ ਖਿੱਚੇ ਜਾਣ।

ਸੌਣ ਦਾ ਢੰਗ :– ਸਿੱਧੇ ਲੇਟਣ ਨਾਲ ਜ਼ਿਆਦਾ ਭਾਰ ਚੁਫ਼ੇਰੇ ਵੰਡਿਆ ਜਾਂਦਾ ਹੈ, ਪਰ ਪੁੱਠੇ ਢਿੱਡ ਭਾਰ ਲੇਟਣ ਨਾਲ ਸਿਰ ਇੱਕ ਪਾਸੇ ਰੱਖ ਕੇ ਰੀੜ੍ਹ ਦੀ ਹੱਡੀ ਟੇਢੀ ਕਰ ਕੇ ਹਮੇਸ਼ਾ ਲੇਟਣ ਨਾਲ ਹੌਲੀ-ਹੌਲੀ ਰੀੜ੍ਹ ਦੀ ਹੱਡੀ ਤਕਲੀਫ਼ ਦੇਣ ਲੱਗ ਪੈਂਦੀ ਹੈ। ਇੰਜ ਹੀ ਬਹੁਤ ਉੱਚਾ ਸਿਰਹਾਣਾ ਲੈ ਕੇ ਨਹੀਂ ਲੇਟਣਾ ਚਾਹੀਦਾ।

ਸਰੀਰ ਨੂੰ ਖਿੱਚ ਪਾਉਣੀ :– ਬਾਹਵਾਂ ਅਤੇ ਲੱਤਾਂ ਨੂੰ ਖਿੱਚ ਕੇ ਆਕੜ ਲੈਣੀ ਜਾਂ ਰੈਗੂਲਰ ਪੱਠਿਆਂ ਨੂੰ ਪੂਰੀ ਤਰ੍ਹਾਂ ਖਿੱਚ ਕੇ ਸਿੱਧੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੱਠਿਆਂ ਅਤੇ ਜੋੜਾਂ ਦੀ ਲਚਕ ਬਰਕਰਾਰ ਰਹੇ।

ਹੱਡੀਆਂ ਤਗੜੀਆਂ ਕਰਨੀਆਂ :- 40 ਸਾਲਾਂ ਦੀ ਉਮਰ ਪੂਰੀ ਹੋ ਜਾਣ ਉੱਤੇ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸੇ ਲਈ ਹਲਕਾ ਭਾਰ ਚੁੱਕ ਕੇ ਕਸਰਤ ਕਰਨੀ ਅਤੇ ਰੈਗੂਲਰ ਭੱਜਣਾ ਜਾਂ ਤੇਜ਼ ਤੁਰਨਾ ਜਿੱਥੇ ਪੱਠੇ ਮਜ਼ਬੂਤ ਕਰਦਾ ਹੈ, ਉੱਥੇ ਹੱਡੀਆਂ ਨੂੰ ਵੀ ਛੇਤੀ ਖੁਰਨ ਨਹੀਂ ਦਿੰਦਾ। ਇੰਜ ਜੋੜ ਵੀ ਲਚਕੀਲੇ ਹੋ ਜਾਂਦੇ ਹਨ।

ਸਿਗਰਟਨੋਸ਼ੀ :- ਸਿਗਰਟ ਵਿਚਲੀ ਨਿਕੋਟੀਨ ਹੱਡੀਆਂ ਵੱਲ ਜਾਂਦੇ ਲਹੂ ਨੂੰ ਘਟਾ ਦਿੰਦੀ ਹੈ ਤੇ ਜੋੜਾਂ ਨੂੰ ਸਖ਼ਤ ਕਰ ਦਿੰਦੀ ਹੈ। ਹੱਡੀਆਂ ਵਿਚ ਕੈਲਸ਼ੀਅਮ ਦਾ ਜੰਮਣਾ ਵੀ ਘਟਾ ਦਿੰਦੀ ਹੈ ਅਤੇ ਈਸਟਰੋਜਨ ਹਾਰਮੋਨ ਦੀ ਟੁੱਟ ਫੁੱਟ ਵਧਾ ਦਿੰਦੀ ਹੈ, ਜਿਸ ਨਾਲ ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ ਤੇ ਛੇਤੀ ਤਿੜਕ ਜਾਂਦੀਆਂ ਹਨ। ਜੋੜ ਵੀ ਚੀਕਣ ਲੱਗ ਪੈਂਦੇ ਹਨ।

ਉਨੀਂਦਰਾ :- ਜਿਨ੍ਹਾਂ ਨੂੰ ਆਰਥਰਾਈਟਿਸ ਹੋਵੇ, ਉਨ੍ਹਾਂ ਨੂੰ ਉਨੀਂਦਰੇ ਨਾਲ ਵੱਧ ਪੀੜ ਮਹਿਸੂਸ ਹੁੰਦੀ ਹੈ। ਇਸੇ ਲਈ ਪੂਰੇ 8 ਘੰਟੇ ਦੀ ਨੀਂਦਰ ਜ਼ਰੂਰ ਲੈਣੀ ਚਾਹੀਦੀ ਹੈ।

ਕਾਊਚ ਪੋਟੈਟੋ :- ਆਰਾਮ ਕੁਰਸੀ ਉੱਤੇ ਪਸਰ ਕੇ ਲੇਟਣ ਵਾਲੇ ਜ਼ਿਆਦਾਤਰ ਜੋੜਾਂ ਦੀ ਦਰਦ ਸਹੇੜ ਲੈਂਦੇ ਹਨ ਕਿਉਂਕਿ ਵੱਖੋ-ਵੱਖ ਜੋੜ ਹੌਲੀ-ਹੌਲੀ ਟੇਡੇ ਹੋ ਕੇ ਜਾਮ ਹੋਣ ਲੱਗ ਪੈਂਦੇ ਹਨ। ਪਿੱਠ ਦਾ ਵੀ ਨਾਸ ਵੱਜ ਜਾਂਦਾ ਹੈ। ਇਸੇ ਲਈ ਸਿੱਧੇ ਕੁਰਸੀ ਉੱਤੇ ਬੈਠਣ ਵਿਚ ਹੀ ਭਲਾਈ ਹੈ।

ਪੀੜ ਨੂੰ ਜਰਨਾ :– ਕਸਰਤ ਦੌਰਾਨ ਹਲਕੀ ਪੀੜ ਨੂੰ ਜ਼ਰੂਰ ਜਰਨਾ ਚਾਹੀਦਾ ਹੈ ਤੇ ਕਸਰਤ ਜਾਰੀ ਰੱਖਣੀ ਚਾਹੀਦੀ ਹੈ। ਤਿੱਖੀ ਪੀੜ ਹੋਣ ਲੱਗ ਪਵੇ ਤਾਂ ਡਾਕਟਰੀ ਚੈੱਕਅਪ ਜ਼ਰੂਰੀ ਹੈ।

ਟੈਨਿਸ ਐਲਬੋ :-ਜੇ ਇੱਕੋ ਹੀ ਗੇਮ ਖੇਡੀ ਜਾ ਰਹੀ ਹੋਵੇ ਤਾਂ ਇਕ ਜੋੜ ਉੱਤੇ ਪੂਰਾ ਜ਼ੋਰ ਪੈ ਜਾਂਦਾ ਹੈ ਤੇ ਜੋੜ ਖ਼ਰਾਬ ਹੋ ਸਕਦਾ ਹੈ; ਜਿਵੇਂ ਕਿ ਟੈਨਿਸ ਗੇਮ ਖੇਡਦਿਆਂ ਅਰਕ ਦਾ ਆਕੜ ਜਾਣਾ ਜਾਂ ਪੀੜ ਹੋਣ ਲੱਗ ਪੈਣਾ। ਇਸੇ ਲਈ ਬਾਕੀ ਜੋੜਾਂ ਦੀ ਕਸਰਤ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਵਿਚ-ਵਿਚ ਕਿਸੇ ਦਿਨ ਉਹ ਗੇਮ ਛੱਡ ਕੇ ਹੋਰ ਕਸਰਤਾਂ ਕਰਨ ਦੀ ਲੋੜ ਹੁੰਦੀ ਹੈ।

ਸਿਹਤਮੰਦ ਜੋੜਾਂ ਲਈ ਖ਼ੁਰਾਕ ਕੀ ਹੋਵੇ ?

  1. ਓਮੇਗਾ ਤਿੰਨ ਫੈਟੀ ਏਸਿਡ ਜੋੜਾਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ। ਇਸੇ ਲਈ ਸੁੱਕੇ ਮੇਵੇ; ਜਿਵੇਂ ਬਦਾਮ, ਅਖਰੋਟ ਅਤੇ ਚੀਆ ਬੀਜ, ਅਲਸੀ ਜ਼ਰੂਰ ਲੈਂਦੇ ਰਹਿਣਾ ਚਾਹੀਦਾ ਹੈ।
  2. ਮੱਛੀ
  3. ਫਲ ਜਿਵੇਂ ਬਲੂਬੈਰੀਆਂ, ਅਨਾਨਾਸ
  4. ਸਬਜ਼ੀਆਂ; ਜਿਵੇਂ ਟਮਾਟਰ, ਫੁੱਲ ਗੋਭੀ, ਬਰੌਕਲੀ, ਹਰੀਆਂ ਫਲੀਆਂ ਆਦਿ।
  5. ਦਾਲਾਂ, ਸੋਇਆਬੀਨ
  6. ਓਲਿਵ ਤੇਲ
  7. ਛਾਣਬੂਰੇ ਵਾਲਾ ਆਟਾ, ਖ਼ਾਸ ਕਰ ਰਾਗੀ ਦਾ ਆਟਾ ਅਤੇ ਕੋਧਰਾ
  8. ਗੰਢੇ, ਅਦਰਕ, ਥੋਮ, ਹਲਦੀ
  9. ਡਾਰਕ ਚਾਕਲੇਟ

ਕਿਹੜੇ ਖਾਣੇ ਨਹੀਂ ਖਾਣੇ ਚਾਹੀਦੇ :-

* ਪ੍ਰੋਸੈੱਸਡ ਖਾਣੇ

* ਤਲੇ ਖਾਣੇ

* ਓਮੇਗਾ 6 ਫੈੱਟੀ ਏਸਿਡ, ਸੈਚੂਰੇਟਿਡ ਥਿੰਦਾ

* ਖੰਡ

ਸਾਰ :- ਗੱਡੀ ਵੀ ਜੇ ਬਹੁਤੀ ਦੇਰ ਖੜ੍ਹੀ ਰਹੇ ਤਾਂ ਜਾਮ ਹੋ ਜਾਂਦੀ ਹੈ। ਇੰਜ ਹੀ ਸਰੀਰ ਨੂੰ ਜੇ ਨਾ ਤੋਰਿਆ ਜਾਵੇ ਤਾਂ ਸਰੀਰ ਅੰਦਰਲਾ ਸਾਰਾ ਕਾਰਖ਼ਾਨਾ ਹੀ ਜਾਮ ਹੋ ਜਾਂਦਾ ਹੈ। ਇਸੇ ਲਈ ਰੋਜ਼ਾਨਾ ਦੀ ਕਸਰਤ, ਸੰਤੁਲਿਤ ਖ਼ੁਰਾਕ, ਬੈਠਣ ਦਾ ਸਹੀ ਢੰਗ ਅਪਣਾਉਣ ਤੇ ਬੇਲੋੜੀ ਮੋਬਾਈਲ ਦੀ ਵਰਤੋਂ ਨਾ ਕਰਨਾ ਸਾਨੂੰ ਤੰਦਰੁਸਤ ਰੱਖਣ ਲਈ ਬੇਹਦ ਜ਼ਰੂਰੀ ਹਨ।

ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥

0

ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥

ਪ੍ਰੋਫ਼ੈਸਰ ਮਨਮੋਹਨ ਸਿੰਘ ਕੈਨੇਡਾ

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧  ੴ ਸਤਿ  ਗੁਰ ਪ੍ਰਸਾਦਿ ॥

ਜੈ ਘਰਿ, ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ ॥  ਤਿਤੁ ਘਰਿ, ਗਾਵਹੁ ਸੋਹਿਲਾ; ਸਿਵਰਿਹੁ ਸਿਰਜਣਹਾਰੋ ॥੧॥

ਤੁਮ ਗਾਵਹੁ; ਮੇਰੇ ਨਿਰਭਉ ਕਾ ਸੋਹਿਲਾ ॥  ਹਉ ਵਾਰੀ, ਜਿਤੁ ਸੋਹਿਲੈ; ਸਦਾ ਸੁਖੁ ਹੋਇ ॥੧॥ ਰਹਾਉ ॥

ਨਿਤ ਨਿਤ ਜੀਅੜੇ ! ਸਮਾਲੀਅਨਿ; ਦੇਖੈਗਾ ਦੇਵਣਹਾਰੁ॥ ਤੇਰੇ, ਦਾਨੈ ਕੀਮਤਿ ਨਾ ਪਵੈ; ਤਿਸੁ ਦਾਤੇ ਕਵਣੁ ਸੁਮਾਰੁ॥੨॥

ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ॥ ਦੇਹੁ ਸਜਣ !  ਅਸੀਸੜੀਆ; ਜਿਉ ਹੋਵੈ ਸਾਹਿਬ ਸਿਉ ਮੇਲੁ॥੩॥

ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ; ਨਾਨਕ  ! ਸੇ ਦਿਹ ਆਵੰਨਿ ॥੪॥੧॥

ਉਚਾਰਨ ਸੇਧ : ਹਉ-ਹਉਂ। ਅਸੀਸੜੀਆ- ਅਸੀਸੜੀਆਂ।  ਜਿਉ-ਜਿਉਂ। ਸਿਉ-ਸਿਉਂ। ‘ਪਾਹੁਚਾ’ ਦਾ ਉਚਾਰਨ ‘ਪਹੁੰਚਾ’ ਨਹੀਂ ਕਰਨਾ, ਜੀ।

ਪਦ ਅਰਥ : ਜੈ ਘਰਿ- ਜਿਸ ਘਰ ਵਿੱਚ। ਕੀਰਤਿ-ਪ੍ਰਭੂ ਦੀ ਸਿਫ਼ਤ ਸਲਾਹ। ਕਰਤੇ ਕਾ- ਕਰਤਾਰ ਦਾ। ਤਿਤੁ ਘਰਿ-ਉਸ ਘਰ ਵਿੱਚ। ਸੋਹਿਲਾ-ਖ਼ੁਸ਼ੀ ਦਾ ਗੀਤ (ਜਿਸ ਨੂੰ ਕੁੜੀ ਦੇ ਵਿਆਹ ਸਮੇਂ ਸਹੇਲੀਆਂ ਮਿਲ ਕੇ ਗਾਉਂਦੀਆਂ ਹਨ)। ਸਿਵਰਿਹੁ- ਸਿਮਰਨ ਕਰਿਆ ਕਰੋ। ਹਉ ਵਾਰੀ- ਮੈਂ ਕੁਰਬਾਨ ਹਾਂ। ਜਿਤੁ ਸੋਹਿਲੈ- ਜਿਸ ਖ਼ੁਸ਼ੀ ਦੇ ਗੀਤ ਨਾਲ਼। ਜੀਅੜੇ- ਹੇ ਜਿੰਦ (ਵਹੁਟੀਏ) ! ਤੇਰੇ- ਤੇਰੇ ਕੋਲ਼ੋਂ। ਦਾਨੈ-ਦਾਤਾਂ ਦਾ (ਧਿਆਨ ਰਹੇ ਕਿ ‘ਤੇਰੇ ਦਾਨੈ’ ਇਕੱਠਾ ਨਹੀਂ ਪੜ੍ਹਨਾ ਕਿਉਂਕਿ ‘ਤੇਰੇ’ ਨੂੰ ਅੰਤ ਲਾਂ ਹੈ ਅਤੇ ‘ਦਾਨੈ’ ਨੂੰ ਅੰਤ ਦੁਲਾਵਾਂ। ਜੇਕਰ ‘ਤੇਰੈ ਦਾਨੈ’ ਹੁੰਦਾ ਤਾਂ ਇਕੱਠਾ ਪੜ੍ਹਿਆ ਜਾਂਦਾ)। ਤਿਸੁ ਦਾਤੇ- ਉਸ ਦਾਤਾਰ ਦਾ। ਕਵਣੁ ਸੁਮਾਰੁ- ਕਿਹੜਾ ਅੰਤ, ਕੀ ਅੰਦਾਜ਼ਾ ? ਸੰਬਤਿ-ਸਾਲ, ਵਰ੍ਹਾ। ਸਾਹਾ-ਵਿਆਹ ਵਾਲ਼ਾ ਦਿਨ। ਲਿਖਿਆ- ਨਿਸ਼ਚਿਤ ਹੈ। ਮਿਲਿ- ਮਿਲ ਕੇ, ਇਕੱਠੀਆਂ ਹੋ ਕੇ। ਤੇਲੁ-ਸਿਰ ਵਿੱਚ ਤੇਲ ਝੱਸੋ ਭਾਵ ਵਿਦਾ ਲਈ ਤਿਆਰੀ ਕਰੋ । ਸਜਣ- ਹੇ ਸੱਜਣੋ, ਹੇ ਸਤਸੰਗੀ ਜੀਵ ਇਸਤਰੀਓ ! ਅਸੀਸੜੀਆ- ਸੋਹਣੀਆਂ ਅਸੀਸਾਂ। ਜਿਉ-ਜਿਵੇਂ, ਜਿਸ ਤਰ੍ਹਾਂ। ਸਿਉ- ਨਾਲ਼। ਘਰਿ ਘਰਿ- ਹਰ ਘਰ ਵਿੱਚ। ਏਹੋ ਪਾਹੁਚਾ- ਇਹ ਸ਼ਾਦੀ ਦਾ ਸੁਨੇਹਾ (ਜੋ ਵਿਆਹ ਵੇਲ਼ੇ ਨਾਈ ਰਾਹੀਂ ਰਿਸ਼ਤੇਦਾਰਾਂ ਨੂੰ ਚਿੱਠ ਲਿਖ ਭੋਜਿਆ ਜਾਂਦਾ ਹੈ)। ਸੇ ਦਿਹ- ਉਹ ਦਿਨ।

ਬਾਣੀ ਦਾ ਸਿਰਲੇਖ : ਸੋਹਿਲਾ, ਪਰ ਪ੍ਰਚਲਿਤ ਨਾਂ- ਕੀਰਤਨ ਸੋਹਿਲਾ ਜਾਂ ਆਰਤੀ ਸੋਹਿਲਾ ਹੈ। ਇਸ ਬਾਣੀ ਦਾ ਨਾਂ ‘ਸੋਹਿਲਾ’ ਇਸ ਲਈ ਪ੍ਰਚਲਿਤ ਹੋਇਆ ਹੈ ਕਿਉਂਕਿ ਇਸ ਸ਼ਬਦ ਵਿੱਚ ਦੋ ਵਾਰੀ ‘ਸੋਹਿਲਾ’ ਸ਼ਬਦ ਆਇਆ ਹੈ।

ਸੋਹਿਲਾ ਬਾਣੀ ਦੇ ਵਿੱਚ ਕੁੱਲ 5 ਸ਼ਬਦ ਹਨ। ਪਹਿਲੇ 3 ਸ਼ਬਦ ਗੁਰੂ ਨਾਨਕ ਸਾਹਿਬ (ਮਹਲਾ ੧) ਦੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਸ਼ਬਦ ਰਾਗ ਗਉੜੀ ਵਿੱਚ ਦਰਜ ਹੈ। ਦੂਜਾ ਸ਼ਬਦ ਰਾਗ ਆਸਾ ਵਿੱਚ ਦਰਜ ਹੈ ਅਤੇ ਤੀਜਾ ਸ਼ਬਦ ਰਾਗ ਧਨਾਸਰੀ ਵਿੱਚ ਹੈ। ਚੌਥਾ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ (ਮਹਲਾ ੪) ਦਾ ਹੈ, ਜੋ ਕਿ ਰਾਗ ਗਉੜੀ ਦੇ ਵਿੱਚ ਅੰਕਿਤ ਹੈ। ਪੰਜਵਾਂ ਅਤੇ ਆਖ਼ਰੀ ਸ਼ਬਦ; ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਿਆ ਗਿਆ ਹੈ, ਜੋ ਕਿ ਰਾਗ ਗਉੜੀ ਵਿੱਚ ਹੈ। ਸਿੱਖ ਰਹਿਤ ਮਰਿਆਦਾ ਵਿੱਚ ਇਹ ਬਾਣੀ ਪੜ੍ਹਨ ਦਾ ਵੇਲਾ ਰਾਤ ਨੂੰ ਸੌਣ ਤੋਂ ਪਹਿਲਾਂ ਦਾ ਨਿਰਧਾਰਿਤ ਕੀਤਾ ਹੋਇਆ ਹੈ। ਜਦੋਂ ਕੋਈ ਮਨੁੱਖ ਚਲਾਣਾ ਕਰ ਜਾਂਦਾ ਹੈ ਤਦੋਂ ਇਸ ਬਾਣੀ ਨੂੰ ਪੜ੍ਹਨ ਦਾ ਵਿਧਾਨ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕ ਨੰਬਰ 12 ’ਤੇ ਦਰਜ ਹੈ।

ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਇਸ ਬਾਣੀ ਬਾਰੇ ਜ਼ਿਕਰ ਕੀਤਾ ਹੈ।

ਰਾਤੀ ਕੀਰਤਿ ਸੋਹਿਲਾ; ਕਰਿ ਆਰਤੀ ਪਰਸਾਦ ਵੰਡੰਦੇ (ਵਾਰ ਪਉੜੀ )

ਰਾਤਿ ਆਰਤੀ ਸੋਹਿਲਾ; ਮਾਇਆ ਵਿਚਿ ਉਦਾਸੁ ਰਹਾਇਆ (ਵਾਰ ੨੬ ਪਉੜੀ )

ਹਥਲੇ ਸ਼ਬਦ ਦੇ ਸਿਰਲੇਖ ਵਿੱਚ ਦਰਜ ‘(ਸਤਿਗੁਰ) ਪ੍ਰਸਾਦਿ’ ਅਤੇ ਭਾਈ ਗੁਰਦਾਸ ਜੀ ਇਸ 6ਵੀਂ ਪਉੜੀ ’ਚ ਦਰਜ ‘ਪਰਸਾਦ’ ਸ਼ਬਦਾਂ ਦੇ ਅੰਤਰ ਨੂੰ ਸਮਝਣਾ ਵੀ ਜ਼ਰੂਰੀ ਹੈ। ‘ਪ੍ਰਸਾਦਿ’ ਦਾ ਮਤਲਬ ਹੈ ਕਿਰਪਾ ਨਾਲ਼; ਜਿਵੇਂ ਕਿ ‘ਗੁਰ ਪ੍ਰਸਾਦਿ’ ਦਾ ਅਰਥ ਹੈ- ਗੁਰੂ ਦੀ ਕਿਰਪਾ ਨਾਲ, ਪਰ ‘ਪਰਸਾਦ ਵੰਡੰਦੇ’ ਦਾ ਅਰਥ ਹੈ ਕਿ ਉਹ ਪ੍ਰਸ਼ਾਦ ਵੰਡਦੇ ਹਨ; ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਭਗਤ ਰਵਿਦਾਸ ਜੀ ਦਾ ਸ਼ਬਦ ਹੈ ‘‘ਜੇ ਓਹੁ ਅਨਿਕ ਪ੍ਰਸਾਦ ਕਰਾਵੈ ’’ (੮੭੫) ਇਸ ਤੁਕ ਦੇ ਵਿੱਚ ਵੀ ‘ਪ੍ਰਸਾਦ’ ਦਾ ਅਰਥ ‘ਪ੍ਰਸ਼ਾਦ’ ਹੈ।

ਇਸੇ ਤਰ੍ਹਾਂ ‘ਸੋਹਿਲਾ’ ਅਤੇ ‘ਸੁਹੇਲਾ’ ਵਿਚਲਾ ਭੇਦ ਸਮਝਣਾ ਜਰੂਰੀ ਹੈ। ‘ਸੋਹਿਲਾ’ ਦਾ ਭਾਵ ‘ਆਨੰਦ ਦਾ ਗੀਤ’ ਹੈ ਜਦਕਿ ‘ਸੁਹੇਲਾ’ ਦਾ ਅਰਥ ਹੈ ‘ਆਸਾਨ, ਸਰਲ’।

ਗੁਰੂ ਨਾਨਕ ਸਾਹਿਬ ਜੀ ਇਸ ਸੋਹਿਲਾ ਬਾਣੀ ਦੇ ਰਹਾਉ ਬੰਦ ਵਿੱਚ ਉਪਦੇਸ਼ ਕਰਦੇ ਹਨ ਕਿ ਹੇ ਗੁਰਸਿੱਖੋ ! ਤੁਸੀ ਮੇਰੇ ਪ੍ਰਭੂ ਪਰਮਾਤਮਾ, ਜੋ ਕਿ ਨਿਰਭਉ ਹੈ, ਉਸ ਦੀ ਉਸਤਤਿ ਵਾਲ਼ਾ ਗੀਤ ਗਾਓ। ਜਿਸ ਗੀਤ ਨਾਲ਼ ਸਦਾ ਅਨੰਦ ਮਿਲਦਾ ਹੈ। ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ‘‘ਤੁਮ ਗਾਵਹੁ; ਮੇਰੇ ਨਿਰਭਉ ਕਾ ਸੋਹਿਲਾ   ਹਉ ਵਾਰੀ, ਜਿਤੁ ਸੋਹਿਲੈ; ਸਦਾ ਸੁਖੁ ਹੋਇ ਰਹਾਉ ’’

‘ਨਿਰਭਉ’ ਸ਼ਬਦ ਮੂਲ ਮੰਤਰ ਵਿੱਚ ਵੀ ਦਰਜ ਹੈ। ਕੇਵਲ ਅਕਾਲ ਪੁਰਖ ਹੀ ਨਿਰਭਉ ਹੈ, ਹੋਰ ਸਾਰਾ ਸੰਸਾਰ ਡਰ ਵਿੱਚ ਹੈ ਕਿਉਂਕਿ ਸਾਰੇ ਜੀਵਾਂ ਦੇ ਸਿਰ ਉੱਤੇ ਕਰਤਾਰ ਵੱਲੋਂ ਭਉ/ਡਰ ਰੂਪ ਲੇਖ ਲਿਖਿਆ ਹੈ। ਇਹ ਲੇਖ; ਪ੍ਰਭੂ ਦੇ ਜ਼ਿੰਮੇ ਨਹੀਂ, ਇਸ ਲਈ ਉਹ ਇਕੱਲਾ ਨਿਰਭਉ ਹੈ, ‘‘ਸਗਲਿਆ, ਭਉ ਲਿਖਿਆ ਸਿਰਿ ਲੇਖੁ   ਨਾਨਕ  ! ਨਿਰਭਉ ਨਿਰੰਕਾਰੁ ਸਚੁ ਏਕੁ ’’ (ਆਸਾ ਕੀ ਵਾਰ/ ਮਹਲਾ /੪੬੪), ਪਰਮਾਤਮਾ ਤੋਂ ਉੱਪਰ ਕੋਈ ਨਹੀਂ ਤਾਹੀਓਂ ਉਸ ਨੂੰ ਕਿਸੇ ਦਾ ਡਰ ਨਹੀਂ ਹੈ, ‘‘ਤਿਸ ਤੇ ਊਪਰਿ; ਨਾਹੀ ਕੋਇ   ਕਉਣੁ ਡਰੈ  ? ਡਰੁ ਕਿਸ ਕਾ ਹੋਇ  ?’’ (ਮਹਲਾ /੮੪੨) ਸੋ ਉਸ ਨਿਰਭਉ ਦੀ ਕੀਰਤੀ ਕਰਨੀ ਚਾਹੀਦੀ ਹੈ। ਉਸ ਦਾ ਜਸ ਗਾਉਣਾ ਚਾਹੀਦਾ ਹੈ।

ਰਾਮਕਲੀ ਰਾਗ ਵਿੱਚ ਗੁਰੂ ਅਮਰਦਾਸ ਪਾਤਿਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਬਾਣੀ ਅਨੰਦ (ਸਾਹਿਬ) ਦੀ 16ਵੀਂ ਅਤੇ 39ਵੀਂ ਪਉੜੀ ਵਿੱਚ ਆਪ ਨੇ ‘ਸੋਹਿਲਾ’ ਬਾਰੇ ਬਹੁਤ ਪਿਆਰੀ ਵਿਚਾਰ ਦੱਸੀ ਹੈ ਕਿ ‘ਸੋਹਿਲਾ’ ਕੀ ਹੈ ਅਤੇ ਕਿਵੇਂ ਗਾਉਣਾ ਹੈ।  16ਵੀਂ ਪਉੜੀ ਵਿੱਚ ਆਪ ਜੀ ਸਮਝਾਉਂਦੇ ਹਨ ਕਿ ਸਤਿਗੁਰੂ ਨੇ ਜੋ ਸੋਹਣਾ ਸ਼ਬਦ ਸੁਣਾਇਆ ਹੈ ਉਹ ਆਤਮਕ ਅਨੰਦ ਦੇਣ ਵਾਲਾ ਹੈ, ਪਰ ਇਹ ਸੋਹਿਲਾ ਉਨ੍ਹਾਂ ਦੇ ਮਨ ’ਚ ਵੱਸਿਆ ਹੈ, ਜਿਨ੍ਹਾਂ ਦੇ ਨਸੀਬ ’ਚ ਧੁਰੋਂ ਇਹ ਦਾਤ ਲਿਖੀ ਹੁੰਦੀ ਹੈ। ਉਹੀ ਇਸ ਬਾਣੀ ਨੂੰ ਗਾਉਂਦੇ ਹਨ, ਵਿਚਾਰਦੇ ਹਨ ਤੇ ਆਪਣੇ ਹਿਰਦੇ ਰੂਪੀ ਘਰ ਵਿੱਚ ਹਰ ਵੇਲੇ ਵਸਾ ਕੇ ਅਨੰਦ ਮਾਣਦੇ ਹਨ। ਬਹੁਤੇ ਲੋਕ ਜ਼ਬਾਨੀ ਅਨੰਦ ਦੀਆਂ ਗੱਲਾਂ ਕਰਦੇ ਹਨ; ਇਉਂ ਨਿਰੀਆਂ ਗੱਲਾਂ ਕੀਤਿਆਂ ਅਨੰਦ ਨਹੀਂ ਮਿਲਦਾ, ‘‘ਏਹੁ ਸੋਹਿਲਾ ਸਬਦੁ ਸੁਹਾਵਾ   ਸਬਦੋ ਸੁਹਾਵਾ ਸਦਾ ਸੋਹਿਲਾ; ਸਤਿਗੁਰੂ ਸੁਣਾਇਆ   ਏਹੁ ਤਿਨ ਕੈ ਮੰਨਿ ਵਸਿਆ; ਜਿਨ ਧੁਰਹੁ ਲਿਖਿਆ ਆਇਆ   ਇਕਿ ਫਿਰਹਿ ਘਨੇਰੇ, ਕਰਹਿ ਗਲਾ; ਗਲੀ ਕਿਨੈ ਪਾਇਆ   ਕਹੈ ਨਾਨਕੁ ਸਬਦੁ ਸੋਹਿਲਾ; ਸਤਿਗੁਰੂ ਸੁਣਾਇਆ ੧੬ (ਅਨੰਦ/ਮਹਲਾ /੯੧੯)

ਆਪ ਜੀ 39ਵੀਂ ਪਉੜੀ ਰਾਹੀਂ ਸਮਝਾ ਰਹੇ ਹਨ ਕਿ ਹੇ ਭਾਈ ! ਪਰਮਾਤਮਾ ਦੀ ਸੱਚੀ ਵਡਿਆਈ ਸੱਚੇ ਘਰ ਵਿੱਚ ਗਾਇਆ ਕਰੋ ਭਾਵ ਸਾਧ ਸੰਗਤ ਵਿੱਚ ਜਾ ਕੇ ਜਪਿਆ ਕਰੋ। ਉੱਥੇ ਕੇਵਲ ਸੱਚੇ ਦੀ ਸਿਫ਼ਤ ਸਲਾਹ ਦੀ ਗੱਲ ਹੁੰਦੀ ਹੈ, ਸੱਚੇ ਦੀ ਬਾਣੀ ਪੜ੍ਹੀ, ਸੁਣੀ ਅਤੇ ਵਿਚਾਰੀ ਜਾਂਦੀ ਹੈ, ਪਰ ਹੇ ਪ੍ਰਭੂ ਜੀ ! ਉਹੀ ਤੇਰੇ ਗੁਣ ਗਾ ਸਕਦੇ ਹਨ। ਉਹੀ ਇਸ ਸੋਹਿਲੇ ਦਾ ਆਨੰਦ ਮਾਣਦੇ ਹਨ, ਜਿਨ੍ਹਾਂ ਉੱਤੇ ਤੇਰੀ ਕਿਰਪਾ ਹੁੰਦੀ ਹੈ। ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ ਸੋਝੀ ਬਖ਼ਸ਼ਦਾ ਹੈਂ। ਜੋ ਤੈਨੂੰ ਪਸੰਦ ਆ ਜਾਂਦੇ ਹਨ ਕਿਉਂਕਿ ਤੂੰ ਸਚੁ ਹੀ ਸਾਰਿਆਂ ਦਾ ਮਾਲਕ ਹੈਂ, ‘‘ਏਹੁ ਸਾਚਾ ਸੋਹਿਲਾ; ਸਾਚੈ+ਘਰਿ (’) ਗਾਵਹੁ   ਗਾਵਹੁ ਸੋਹਿਲਾ ਘਰਿ ਸਾਚੈ; ਜਿਥੈ ਸਦਾ ਸਚੁ ਧਿਆਵਹੇ   ਸਚੋ ਧਿਆਵਹਿ ਜਾ ਤੁਧੁ ਭਾਵਹਿ; ਗੁਰਮੁਖਿ ਜਿਨਾ ਬੁਝਾਵਹੇ   ਇਹੁ ਸਚੁ ਸਭਨਾ ਕਾ ਖਸਮੁ ਹੈ; ਜਿਸੁ ਬਖਸੇ, ਸੋ ਜਨੁ ਪਾਵਹੇ   ਕਹੈ ਨਾਨਕੁ ਸਚੁ ਸੋਹਿਲਾ; ਸਚੈ ਘਰਿ ਗਾਵਹੇ ੩੯ (ਅਨੰਦ/ਮਹਲਾ /੯੨੨)

ਆਪਣੇ ਇਸ ਪਹਿਲੇ ਸ਼ਬਦ ’ਚ ਸਮਝਾ ਰਹੇ ਹਨ ਕਿ ਜਿਸ ਹਿਰਦੇ ਰੂਪੀ ਘਰ ਵਿੱਚ ਇੱਕ ਪਰਮਾਤਮਾ ਦੀ ਸਿਫ਼ਤ ਹੁੰਦੀ ਹੈ। ਕਰਤਾਰ ਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ, ਉਸ ਸਤਿਸੰਗਤ-ਘਰ ਵਿੱਚ ਉਸ ਪ੍ਰਭੂ ਦੇ ਗੁਣ ਗਾਓ, ਉਸ ਦੀ ਸਿਫ਼ਤ-ਸਲਾਹ ਕਰਿਆ ਕਰੋ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ, ‘‘ਜੈ ਘਰਿ, ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ   ਤਿਤੁ ਘਰਿ, ਗਾਵਹੁ ਸੋਹਿਲਾ; ਸਿਵਰਿਹੁ ਸਿਰਜਣਹਾਰੋ

‘ਸੋਹਿਲਾ’ ਸਾਹਿਬ ਦੀ ਬਾਣੀ ਪੜ੍ਹਨ ਦਾ ਸਮਾਂ ਰਾਤ ਸੌਣ ਵੇਲ਼ੇ ਨਿਰਧਾਰਿਤ ਕੀਤਾ ਹੈ ਤਾਂ ਜੋ ਮਨੁੱਖ ਦਿਨ ਭਰ ਦੀ ਥਕਾਵਟ ਤੋਂ ਬਾਅਦ ਰਾਤ ਨੂੰ ਆਪਣੇ ਸੁਆਸਾਂ ਦਾ ਲੇਖਾ ਜੋਖਾ ਕਰਦਿਆਂ ਮਹਿਸੂਸ ਕਰੇ ਕਿ ਮੈਂ ਅੱਜ ਕੀ ਕੀਤਾ ਹੈ ਤੇ ਕੀ ਗਵਾਇਆ ਹੈ। ਜ਼ਿੰਦਗੀ ਦਾ ਇੱਕ ਦਿਨ ਹੋਰ ਬੀਤ ਗਿਆ ਹੁੰਦਾ ਹੈ। ਇਸ ਪਛੁਤਾਵੇ ਵਿੱਚ ਮਨੁੱਖ ਪ੍ਰਭੂ ਨੂੰ ਯਾਦ ਕਰਦਾ ਕਰਦਾ ਸੌਂਦਾ ਹੈ, ਜਿਸ ਨਾਲ਼ ਸੁਬ੍ਹਾ ਤੱਕ ਚੰਗੀ ਨੀਂਦ ਨਸੀਬ ਹੁੰਦੀ ਹੈ।

ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਉਸ ਬਾਣੀ ਤੋਂ ਬਲਿਹਾਰਨੇ ਹਾਂ ਜੋ ਮੈਨੂੰ ਸ਼ਾਂਤੀ ਬਖ਼ਸ਼ਦੀ ਹੈ। ਹੇ ਭਾਈ ! ਤੂੰ ਵੀ ਉਸ ਘਰ ਵਿੱਚ ਜਾ ਕੇ ਇਸ ਬਾਣੀ ਨੂੰ ਗਾ, ਜਿੱਥੇ ਇੱਕ ਅਕਾਲ ਪੁਰਖ ਦੀ ਸਿਫਤ ਦੇ ਸੋਹਿਲੇ ਗਾਏ ਜਾਂਦੇ ਹਨ। ਓਹੀ ਪੂਰੀ ਸ੍ਰਿਸ਼ਟੀ ਵਿੱਚ ਹਰ ਵੇਲੇ ਜੀਵਾਂ ਦੀ ਸੰਭਾਲ ਕਰਦਾ ਹੈ। ਪਰਮਾਤਮਾ ਸਭ ਨੂੰ ਰਿਜ਼ਕ ਦੇ ਰਿਹਾ ਹੈ, ਸਭ ਦੀ ਦੇਖ ਰੇਖ ਕਰ ਰਿਹਾ ਹੈ, ‘‘ਨਿਤ ਨਿਤ ਜੀਅੜੇ ! ਸਮਾਲੀਅਨਿ; ਦੇਖੈਗਾ ਦੇਵਣਹਾਰੁ ’’ ਅਰਥ : ਹੇ ਜਿੰਦ (ਵਹੁਟੀਏ) ! ਪ੍ਰਭੂ ਜੀ ਦੁਆਰਾ ਸਾਰੇ ਜੀਵ-ਜੰਤ ਸਦਾ ਹੀ ਸੰਭਾਲ਼ੇ ਜਾਂਦੇ ਹਨ। ਉਹ ਦੇਣਹਾਰ ਦਾਤਾਰ ਪਿਤਾ ਸਭ ਨੂੰ ਸੰਭਾਲ਼ਦਾ ਹੈ। ਸ਼ਾਮੀ ਸੋ ਦਰੁ ਬਾਣੀ ਪੜ੍ਹਦਿਆਂ ਪੰਜਵੇਂ ਪਾਤਿਸ਼ਾਹ ਜੀ ਵੀ ਬਚਨ ਪੜ੍ਹਦੇ ਹਾਂ, ‘‘ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ (’) ਹਰਿ ਜੀਉ ਪਰਿਆ ’’ (ਸੋ ਦਰੁ/ਮਹਲਾ /੧੦), ਸ਼ਬਦ ਦੇ ਦੂਜੇ ਪਦਾ ’ਚ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇਨਸਾਨ ਦੀ ਇੰਨੀ ਹੈਸੀਅਤ ਨਹੀਂ ਕਿ ਉਸ ਦੀਆਂ ਦਾਤਾਂ ਦਾ ਲੇਖਾ ਜੋਖਾ ਕਰ ਸਕੇ, ‘‘ਤੇਰੇ, ਦਾਨੈ ਕੀਮਤਿ ਨਾ ਪਵੈ; ਤਿਸੁ ਦਾਤੇ ਕਵਣੁ ਸੁਮਾਰੁ ’’ ਅਰਥ : ਹੇ ਜਿੰਦ (ਵਹੁਟੀਏ) ! ਤੇਰੇ ਕੋਲ਼ੋਂ ਉਸ ਦੁਆਰਾ ਦਿੱਤੇ ਰਿਜ਼ਕ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਅਪਾਰ ਹੈ, ਬੇਅੰਤ ਹੈ। ਉਹ ਅਥਾਹ ਗੰਭੀਰਤਾ ਦਾ ਮਾਲਕ, ਗੁਣਾ ਦਾ ਖ਼ਜ਼ਾਨਾ ਹੈ, ਉਸ ਦੇ ਵਿਸਥਾਰ ਨੂੰ ਕੋਈ ਨਹੀਂ ਜਾਣ ਸਕਿਆ, ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ   ਦੇਂਦੇ ਤੋਟਿ ਆਵਈ; ਅਗਨਤ ਭਰੇ ਭੰਡਾਰ (ਮਹਲਾ /੨੫੭)

ਦੁਨੀਆ ਰੂਪੀ ਪੇਕੇ ਘਰ ਵਿੱਚ ਪ੍ਰਭੂ-ਪਤੀ ਦਾ ਗੁਣਗਾਨ ਕਰਨਾ ਚਾਹੀਦਾ ਹੈ ਤਾਂ ਕਿ ਸਹੁਰੇ ਘਰ ਵਿੱਚ ਵੱਸਣਾ ਸੁਖੀ ਹੋ ਜਾਵੇ। ਉਹ ਸੁਹਾਗਣ ਧੰਨ ਹੈ, ਜਿਸ ਦਾ ਪ੍ਰਭੂ ਪਤੀ ਨਾਲ ਪਿਆਰ ਪੈ ਗਿਆ ਹੈ। ਸਹੁਰੇ ਘਰ ਵਿੱਚ ਜੀਵ-ਇਸਤਰੀ ਨੂੰ ਜਗ੍ਹਾ ਮਿਲੇਗੀ ਜਾਂ ਨਹੀਂ, ਇਹ ਉਸ ਦੇ ਆਪਣੇ ਕਮਾਏ ਹੋਏ ਕਰਮਾਂ ’ਤੇ ਨਿਰਭਰ ਕਰਦਾ ਹੈ। ਜਿਨ੍ਹਾਂ ਨੇ ਇੱਥੇ ਮੁਸ਼ੱਕਤ ਘਾਲ ਕੀਤੀ ਹੈ, ਉਨ੍ਹਾਂ ਦੇ ਹੀ ਓਥੇ ਮੁਖ ਉਜਲ ਹੁੰਦੇ ਹਨ, ‘‘ਪੇਈਅੜੈ ਸਹੁ ਸੇਵਿ ਤੂੰ; ਸਾਹੁਰੜੈ ਸੁਖਿ ਵਸੁ   ਗੁਰ ਮਿਲਿ ਚਜੁ ਅਚਾਰੁ ਸਿਖੁ; ਤੁਧੁ ਕਦੇ ਲਗੈ ਦੁਖੁ ’’ (ਮਹਲਾ /੫੦) ਜਪੁ ਜੀ ਸਾਹਿਬ ਦੇ ਅੰਤ ’ਚ ਵੀ ਇਹੀ ਫ਼ੁਰਮਾਇਆ ਹੈ, ‘‘ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ   ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ   ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ   ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ’’ (ਜਪੁ/ਮਹਲਾ /)

ਵਿਆਹ ਸਮੇਂ ਮਾਂ ਆਪਣੀ ਧੀ ਨੂੰ ਸਮਝਾਉਂਦੀ ਹੈ ਕਿ ਸਹੁਰੇ ਘਰ ਜਾ ਕੇ ਉਸ ਨੇ ਜੀਵਨ ਬਹੁਤ ਉੱਚਾ ਅਤੇ ਸੁੱਚਾ ਰੱਖਣਾ ਹੈ। ਉਸ ਨੂੰ ਸਾਰੇ ਕੰਮ ਆਉਣੇ ਚਾਹੀਦੇ ਹਨ ਤਾਂ ਕਿ ਸਹੁਰੇ ਘਰ ਵਿੱਚ ਉਸ ਦਾ ਵੱਸਣਾ ਸੁਖਾਲਾ ਰਹੇ। ਪ੍ਰਭੂ ਨਾਲ ਇਕਮਿਕਤਾ ਹੋ ਸਕੇ। ਪਤੀ ਨਾਲ ਉਸ ਦਾ ਪਿਆਰ ਪੈ ਸਕੇ। ਬਿਲਕੁਲ ਇਸੇ ਤਰ੍ਹਾਂ ਜੀਵ-ਇਸਤਰੀ ਰੂਪੀ ਗੁਰੂ-ਮਾਂ ਨੇ ਆਪਣੇ ਮਨ ਰੂਪੀ ਧੀ ਨੂੰ ਸਮਝਾਉਣਾ ਹੈ।

ਜਦੋਂ ਲੜਕੀ ਨੂੰ ਵਿਆਹ ਦਾ ਸਾਹਾ ਬੰਨ੍ਹੀਦਾ ਹੈ ਤਾਂ ਸਾਰੇ ਰਿਸ਼ਤੇਦਾਰ ਮਿਲ ਕੇ ਉਸ ਦੇ ਮਾਈਆਂ ਲਾਉਂਦੇ ਹਨ। ਕੁੜੀ ਦੇ ਸਿਰ ਵਿੱਚ ਤੇਲ ਝੱਸਦੇ ਹਨ। ਚਾਚੀਆਂ, ਤਾਈਆਂ, ਸਹੇਲੀਆਂ ਆਦਿ ਰਲ ਕੇ ਉਸ ਦੇ ਸਿਰ ਵਿੱਚ ਤੇਲ ਪਾ ਕੇ ਅਸੀਸਾਂ ਦਿੰਦੀਆਂ ਹਨ ਕਿ ਤੇਰਾ ਸਹੁਰੇ ਘਰ ਵਿੱਚ ਜਾ ਕੇ ਵਸੇਬਾ ਸੌਖਾ ਹੋ ਜਾਏ। ਆਪ ਜੀ ਫ਼ੁਰਮਾ ਰਹੇ ਹਨ, ‘‘ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ   ਦੇਹੁ ਸਜਣਅਸੀਸੜੀਆ; ਜਿਉ ਹੋਵੈ ਸਾਹਿਬ ਸਿਉ ਮੇਲੁ ’’ ਅਰਥ : ਹੇ ਸਤਿਸੰਗੀ ਜੀਵ ਇਸਤਰੀਓ ! ਵਿਆਹ ਦਾ ਉਹ ਸਾਲ, ਉਹ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਭਾਵ ਮਰਨ ਵਾਲ਼ਾ ਦਿਨ ਮੁਕਰਰ ਕਰ ਰੱਖਿਆ ਹੈ। ਤੁਸੀਂ ਸਭ ਮਿਲ ਕੇ ਮੈਨੂੰ ਵਿਦਾ ਕਰਿਓ। ਮੈਨੂੰ ਸੋਹਣੀਆਂ ਅਸੀਸਾਂ ਦੇਣੀਆਂ ਤਾਂ ਜੋ ਮੇਰਾ ਪਤੀ ਨਾਲ਼ ਪਿਆਰ ਨਿਭ ਜਾਏ, ਮੇਲ ਹੋ ਜਾਏ।

ਪਹਿਲੇ ਪਾਤਿਸ਼ਾਹ ਫ਼ੁਰਮਾਉਂਦੇ ਹਨ ਕਿ ਹੇ ਜੀਵ-ਇਸਤਰੀਏ ! ਤੇਰਾ ਮੌਤ ਰੂਪ ਵਿਆਹ ਪਰਮਾਤਮਾ ਰੂਪੀ ਪਤੀ ਨਾਲ ਹੋਣਾ ਹੈ। ਆਪਣੇ ਚਿੱਤ ਵਿੱਚ ਯਾਦ ਰੱਖ ਕਿ ਇਹ ਵਿਆਹ ਵਿਛੋੜੇ ਦਾ ਰੂਪ ਲੈ ਕੇ ਨਾ ਆਵੇ ਸਗੋਂ ਸੱਚੇ ਸਾਈਂ ਨਾਲ ਮਿਲਾਪ ਦਾ ਸਾਧਨ ਬਣ ਜਾਏ। ਤੇਰੇ ਜੀਵਨ ਦਾ ਮਨੋਰਥ ਪੂਰਾ ਹੋ ਜਾਏ ਅਤੇ ਸਰੀਰਕ ਮੌਤ ਤੋਂ ਪਹਿਲਾਂ ਪ੍ਰਭੂ ਪਤੀ ਨਾਲ ਤੇਰਾ ਮਿਲਾਪ ਹੋ ਜਾਏ। ਇਹ ਤੈਅ ਹੈ ਕਿ ਜੋ ਵੀ ਜੀਵ ਜਨਮ ਲੈ ਕੇ ਇਸ ਦੁਨੀਆ ਵਿੱਚ ਆਇਆ ਹੈ, ਉਸ ਨੇ ਇੱਕ ਦਿਨ ਅਵੱਸ਼ ਜਾਣਾ ਹੈ। ਜਿਸ ਸਮੇਂ ਪਰਮਾਤਮਾ ਸਰੀਰ ਵਿੱਚ ਸਵਾਸ ਪਾ ਕੇ ਜਿਉਂਦਾ ਕਰਦਾ ਹੈ, ਉਦੋਂ ਹੀ ਮੌਤ ਦਾ ਸਾਹਾ ਬੰਨ੍ਹ ਦਿੰਦਾ ਹੈ, ‘‘ਮਰਣੁ ਲਿਖਾਇ, ਮੰਡਲ ਮਹਿ ਆਏ   ਕਿਉ ਰਹੀਐ ? ਚਲਣਾ ਪਰਥਾਏ ’’ (ਮਹਲਾ /੧੦੨੨), ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਵੀ ਬਚਨ ਹਨ ਕਿ ਜੋ ਸੰਸਾਰ ਵਿੱਚ ਆਇਆ ਹੈ ਉਸ ਨੇ ਇੱਕ ਦਿਨ ਅਵੱਸ਼ ਜਾਣਾ ਹੈ, ਮਰਨਾ ਹੈ, ‘‘ਜੋ ਉਪਜਿਓ ਸੋ ਬਿਨਸਿ ਹੈ; ਪਰੋ ਆਜੁ ਕੈ ਕਾਲਿ ’’ (ਮਹਲਾ /੧੪੨੯)

ਅਸੀਂ ਇਸ ਜਗਤ ਵਿੱਚ ਗਿਣਤੀ ਦੇ ਸਾਹ ਲੈਣ ਆਏ ਹਾਂ। ਦਿਨ-ਬ-ਦਿਨ ਇਹ ਘਟਦੇ ਜਾ ਰਹੇ ਹਨ। ਇਨ੍ਹਾਂ ਨੂੰ ਤਿਲ-ਮਾਤਰ ਵੀ ਵਧਾਇਆ ਨਹੀਂ ਜਾ ਸਕਦਾ। ਜੋ ਇਨਸਾਨ ਮੋਹ ਵਿੱਚ ਫਸੇ ਹੋਏ ਹਨ, ਜੋ ਇਨ੍ਹਾਂ ਨੂੰ ਵਧਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਹਨ। ਉਹ ਮੂਰਖ ਹਨ ਅਤੇ ਅੰਤਮ ਸਮੇਂ ਵੀ ਇਹੀ ਯਤਨ ਕਰਦੇ ਰਹਿੰਦੇ ਹਨ ਕਿ ਮੇਰੇ ਸਵਾਸ ਥੋੜ੍ਹੇ ਜਿਹੇ ਹੋਰ ਵੱਧ ਜਾਣ ਤਾਂ ਕਿ ਮੈਂ ਆਪਣੀ ਔਲਾਦ ਅਤੇ ਸਕੇ-ਸੰਬੰਧੀਆਂ ਨਾਲ ਕੁਝ ਸਮਾਂ ਹੋਰ ਬਤੀਤ ਕਰ ਸਕਾਂ, ਪਰ ਗੁਰਬਾਣੀ ਕਹਿੰਦੀ ਹੈ ਕਿ ਜਿੰਨੇ ਸਵਾਸ ਪਰਮਾਤਮਾ ਨੇ ਲਿਖ ਦਿੱਤੇ ਹਨ, ਓਨੇ ਹੀ ਮਿਲਣਗੇ, ਨਾ ਹੀ ਇਹ ਘਟਾਏ ਜਾ ਸਕਦੇ ਹਨ ਅਤੇ ਨਾ ਹੀ ਵਧਾਏ ਜਾ ਸਕਦੇ ਹਨ, ‘‘ਙਣਿ ਘਾਲੇ ਸਭ ਦਿਵਸ ਸਾਸ; ਨਹ ਬਢਨ ਘਟਨ ਤਿਲੁ ਸਾਰ   ਜੀਵਨ ਲੋਰਹਿ ਭਰਮ ਮੋਹ; ਨਾਨਕ  ! ਤੇਊ ਗਵਾਰ ’’ (ਮਹਲਾ /੨੫੪)

ਇਤਿਹਾਸ ਗਵਾਹ ਹੈ ਕਿ ਸਿਕੰਦਰ ਦਾ ਜਦੋਂ ਆਖ਼ਰੀ ਸਮਾਂ ਆਇਆ ਸੀ ਤਾਂ ਉਸ ਨੇ ਇੱਕ ਹੁਕਮ ਜਾਰੀ ਕੀਤਾ ਕਿ ਜਿਸ ਸਮੇਂ ਉਸ ਦਾ ਜਨਾਜ਼ਾ ਕੱਢਿਆ ਜਾਏ, ਅਰਥੀ ਚੁੱਕੀ ਜਾਵੇ ਤਾਂ ਉਸ ਦੇ ਹੱਥਾਂ ਨੂੰ ਕਫਨ ਤੋਂ ਬਾਹਰ ਰੱਖਿਆ ਜਾਏ ਤਾਂ ਕਿ ਲੋਕ ਦੇਖਣ ਕਿ ਬੇਸ਼ੁਮਾਰ ਧਨ ਦੌਲਤ ਦਾ ਮਾਲਕ ਅੱਜ ਖ਼ਾਲੀ ਹੱਥ ਜਾ ਰਿਹਾ ਹੈ। ਜਿਸ ਸਮੇਂ ਸਿਕੰਦਰ ਆਖ਼ਰੀ ਵਾਰ ਲਾਮ ਪ੍ਰਾਪਤ ਕਰਨ ਜਾ ਰਿਹਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਰੋਕਿਆ ਅਤੇ ਵਾਸਤਾ ਪਾਇਆ ਕਿ ਹੁਣ ਤੇਰੇ ਕੋਲ ਬਹੁਤ ਦੌਲਤ ਇਕੱਠੀ ਹੋ ਗਈ ਹੈ, ਤੂੰ ਘਰ ਬੈਠ ਕੇ ਖੁਦਾ ਦੀ ਬੰਦਗੀ ਕਰ, ਪਰ ਉਹ ਇਸ ਵਾਅਦੇ ਨਾਲ ਘਰੋਂ ਨਿਕਲਿਆ ਕਿ ਇਹ ਹਮਲਾ ਉਸ ਦਾ ਆਖ਼ਰੀ ਵਾਰ ਹੈ। ਇਸ ਤੋਂ ਬਾਅਦ ਬਚੀ ਹੋਈ ਜ਼ਿੰਦਗੀ ਉਹ ਆਪਣੇ ਮਾਤਾ ਨਾਲ ਅੱਲਾ ਦੀ ਬੰਦਗੀ ਕਰਦੇ ਹੋਏ ਬਤੀਤ ਕਰੇਗਾ। ਬਹੁਤ ਸਾਰੀ ਲੁੱਟ ਕਰਕੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਮੰਜ਼ਲ ਤੋਂ ਕੁਝ ਦੂਰੀ ’ਤੇ ਉਸ ਦੀ ਤਬੀਅਤ ਅਚਾਨਕ ਖਰਾਬ ਹੋਣ ਲੱਗੀ। ਉਸ ਦੇ ਜਹਾਜ਼ ਵਿੱਚ ਮੌਜੂਦ ਵੈਦ ਵੀ ਇਲਾਜ ਕਰਨ ’ਚ ਅਸਫਲ ਹੋ ਗਏ। ਉਸ ਨੇ ਵੈਦਾਂ ਦੇ ਅੱਗੇ ਮਿੰਨਤਾਂ ਕੀਤੀਆਂ ਕਿ ਤੁਸੀਂ ਮੇਰੀ ਸਾਰੀ ਦੌਲਤ ਲੈ ਲਇਓ, ਪਰ ਮੈਨੂੰ ਕੁਝ ਸਾਹ ਹੋਰ ਦੇ ਦਿਓ ਤਾਂ ਕਿ ਮੈਂ ਆਪਣੀ ਮਾਂ ਨਾਲ ਕੀਤਾ ਵਾਧਾ ਪੂਰਾ ਕਰ ਸਕਾਂ। ਵੈਦਾਂ ਨੇ ਜਵਾਬ ਦੇ ਦਿੱਤਾ ਕਿ ਉਹ ਭਾਵੇਂ ਸਾਰੀ ਦੁਨੀਆ ਦੀ ਦੌਲਤ ਲੁਟਾ ਦੇਵੇ, ਪਰ ਇੱਕ ਵੀ ਸਾਹ ਨਹੀਂ ਖਰੀਦ ਸਕਦਾ। ਕਬੀਰ ਜੀ ਦੇ ਬਚਨ ਹਨ, ‘‘ਕਬੀਰ  ! ਡੂਬਹਿਗੋ ਰੇ ਬਾਪੁਰੇ ! ਬਹੁ ਲੋਗਨ ਕੀ ਕਾਨਿ   ਪਾਰੋਸੀ ਕੇ ਜੋ ਹੂਆ; ਤੂ ਅਪਨੇ ਭੀ ਜਾਨੁ ’’ (ਭਗਤ ਕਬੀਰ/੧੩੭੩) ਅਰਥ : ਹੇ ਮੰਦਭਾਗੀ ਜੀਵ ! ਲੋਕ ਲਾਜ ਨਿਭਾਉਂਦਿਆਂ ਸੰਸਾਰ ਸਮੁੰਦਰ ਵਿੱਚ ਡੁਬ ਜਾਓਂਗੇ। ਚੇਤੇ ਰੱਖੋ ਜੋ ਮੌਤ ਦਾ ਸੁਨੇਹਾ ਪੜੋਸੀ ਦੀ ਘਰ ਵਿੱਚ ਆਇਆ ਹੈ ਓਹ ਕੱਲ੍ਹ ਨੂੰ ਤੇਰੇ ਘਰ ਵੀ ਪਹੁੰਚਣ ਵਾਲ਼ਾ ਹੈ। ਇਸ ਲਈ ਕਬੀਰ ਜੀ ਨੇ ਫ਼ੁਰਮਾਇਆ ਕਿ ਹੇ ਬੰਦੇ ! ਦਿਨ ਰਾਤ ਆਪਣੇ ਮਨ ਨੂੰ ਪੜਚੋਲ ਤਾਂ ਜੋ ਬਾਅਦ ’ਚ ਕੋਈ ਪਰੇਸ਼ਾਨੀ ਨਾ ਹੋਵੇ। ਇਹ ਦੁਨੀਆ ਧੂਏਂ ਦਾ ਪਹਾੜ ਹੈ, ਪੂਰਨ ਸਚਾਈ ਨਹੀਂ ਭਾਵ ਸਦੀਵੀ ਸਥਿਰ ਰਹਿਣ ਵਾਲ਼ੀ ਨਹੀਂ, ‘‘ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ   ਇਹ ਜੁ ਦੁਨੀਆ ਸਿਹਰੁ ਮੇਲਾ; ਦਸਤਗੀਰੀ ਨਾਹਿ ਰਹਾਉ (ਭਗਤ ਕਬੀਰ/੭੨੭)

ਹਰੇਕ ਜੀਵ ਦਾ ਅੰਤਮ ਸਮਾਂ ਆਉਣਾ ਤੈਅ ਹੈ। ਇਨਸਾਨ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਮੌਤ ਦਾ ਸਮਾਂ ਦੂਸਰਿਆਂ ’ਤੇ ਆ ਰਿਹਾ ਹੈ ਤਾਂ ਤੇਰੇ ’ਤੇ ਵੀ ਆਏਗਾ। ਹਰੇਕ ਨੂੰ ਆਪਣੇ ਜੀਵਨ ਨੂੰ ਹਰ ਰੋਜ਼ ਖੋਜਣਾ ਚਾਹੀਦਾ ਹੈ। ਸਚਾਈ ਨੂੰ ਸਮਝ ਕੇ ਮਨ ਨੂੰ ਨਿਰਮਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਮਨੁੱਖ ਨੂੰ ਗੁਰਬਾਣੀ ਹਿਦਾਇਤ ਕਰਦੀ ਹੈ ਕਿ ਤੂੰ ਹੁਣ ਇਸ ਨੀਂਦ ਵਿੱਚੋਂ ਜਾਗ ਜਾਹ, ਨਹੀਂ ਤਾਂ ਇੱਕ ਦਿਨ ਸਦਾ ਲਈ ਮੌਤ ਦੀ ਨੀਂਦ ਸੌਂ ਜਾਣਾ ਹੈ। ਇਹ ਮਨੁੱਖਾ ਦੇਹੀ ਪਰਮਾਤਮਾ ਨਾਲ ਮਿਲਾਪ ਕਰਨ ਲਈ ਮਿਲੀ ਹੈ। ਬਾਕੀ ਦੇ ਕਾਰਜ ਤੇਰੇ ਕਿਸੇ ਕੰਮ ਨਹੀਂ, ‘‘ਕਬੀਰ ! ਸੂਤਾ ਕਿਆ ਕਰਹਿ ? ਬੈਠਾ ਰਹੁ ਅਰੁ ਜਾਗੁ   ਜਾ ਕੇ ਸੰਗ ਤੇ ਬੀਛੁਰਾ; ਤਾ ਹੀ ਕੇ ਸੰਗਿ ਲਾਗੁ ’’ (ਭਗਤ ਕਬੀਰ/੧੩੭੧)

ਇਸ ਜਗ ਉੱਤੇ ਜੋ ਆਪਣੇ ਆਪ ਨੂੰ ਮਹਿਮਾਨ ਸਮਝ ਕੇ ਆਪਣਾ ਜੀਵਨ ਬਤੀਤ ਕਰਦੇ ਹਨ, ਉਹ, ਮਾਇਆ ਦੇ ਪ੍ਰਭਾਵ ਤੋਂ ਸੁਤੰਤਰ ਰਹਿੰਦੇ ਹਨ। ਨਾ ਹੀ ਉਨ੍ਹਾਂ ਵਿੱਚ ਵਧੇਰੇ ਧਨ ਅਤੇ ਸੁੱਖ-ਸਾਧਨ ਇਕੱਠੇ ਕਰਨ ਦੀ ਇੱਛਾ ਹੁੰਦੀ ਹੈ ਅਤੇ ਨਾ ਹੀ ਕੋਈ ਠੱਗੀ ਮਾਰਦੇ ਹਨ। ਭਾਈ ਗੁਰਦਾਸ ਜੀ ਦੇ ਬੋਲ ਹਨ ‘‘ਸਚੁ ਵਣਜਿ ਖੇਪ ਲੈ ਚਲੇ; ਗੁਰਮੁਖਿ ਗਾਡੀ ਰਾਹੁ ਨੀਸਾਣੀ ਹਲਤਿ ਪਲਤਿ (’) ਮੁਖ ਉਜਲੇ; ਗੁਰ ਸਿਖ ਗੁਰਸਿਖਾਂ ਮਨਿ ਭਾਣੀ ਸਾਧ ਸੰਗਤਿ ਵਿਚਿ ਅਕਥ ਕਹਾਣੀ ੧੨’’ (ਵਾਰ ੨੯ ਪਉੜੀ ੧੨), ਜਿਨ੍ਹਾਂ ਨੇ ਸਚ ਦਾ ਵਪਾਰ ਕੀਤਾ, ਸੱਚ ਨੂੰ ਕਮਾਇਆ, ਝੂਠ ਅਤੇ ਅਵਗੁਣਾਂ ਨੂੰ ਘਟਾਇਆ ਹੈ, ਪ੍ਰਭੂ ਦੇ ਹੁਕਮ ਅੰਦਰ ਰਹਿਣਾ ਸਿੱਖਿਆ, ਐਸੇ ਜਗਤ ਵਿੱਚ ਵਿਰਲੇ ਹੀ ਹਨ, ‘‘ਗੁਰਮੁਖਿ ਗਾਡੀ ਰਾਹੁ ਸਚੁ ਨਿਬਾਹੀਐ’’ (ਵਾਰ ੧੯ ਪਉੜੀ ੧੯) ਗੁਰਬਾਣੀ ਦੇ ਵੀ ਬਚਨ ਹਨ, ‘‘ਜਿਨੀ ਚਲਣੁ ਜਾਣਿਆ; ਸੇ ਕਿਉ ਕਰਹਿ ਵਿਥਾਰ   ਚਲਣ ਸਾਰ ਜਾਣਨੀ; ਕਾਜ ਸਵਾਰਣਹਾਰ ’’ (ਮਹਲਾ /੭੮੭) ਭਾਵ ਜਿਨ੍ਹਾਂ ਨੇ ਮੌਤ ਨੂੰ ਸਦਾ ਯਾਦ ਰੱਖਿਆ ਹੈ, ਜਗ ਨੂੰ ਛੱਡ ਕੇ ਜਾਣਾ ਜਿਨ੍ਹਾਂ ਦੇ ਚਿਤ ਵਿੱਚ ਹੈ, ਉਹ ਕਦੇ ਵੀ ਦੁਨਿਆਵੀ ਵਸਤੂਆਂ ਦਾ ਬਹੁਤਾ ਖਿਲਾਰਾ ਨਹੀਂ ਪਾਉਂਦੇ; ਜਿਵੇਂ ਕਿ ਆਮ ਵੇਖੀਦਾ ਹੈ ਕਿ ਹਰ ਸਾਲ ਜਾਂ ਦੋ ਸਾਲ ਬਾਅਦ ਕਾਰ ਜਾਂ ਘਰ ਬਦਲ ਲੈਣਾ ਆਦਿ। ਇਹ ਸਭ ਮੌਤ ਨੂੰ ਭੁਲਾ ਕੇ ਮਾਇਆ ਦੇ ਜਾਲ ਵਿੱਚ ਫਸਣ ਕਾਰਨ ਹੀ ਹੋ ਰਿਹਾ ਹੈ। ਜਿਸ ਨੂੰ ਸੰਸਾਰ ਤੋਂ ਤੁਰ ਜਾਣਾ ਯਾਦ ਨਹੀਂ, ਉਹ ਮਰਨ ਤੱਕ ਵਿਨਾਸ਼ ਹੋਣ ਵਾਲੀਆਂ ਵਸਤੂਆਂ ’ਚ ਖਚਿਤ ਰਹਿੰਦਾ ਹੈ ਕਿਉਂਕਿ ਸਾਨੂੰ ਮੌਤ ਭੁੱਲ ਗਈ ਅਤੇ ਖਾਣਾ ਪੀਣਾ ਹੀ ਯਾਦ ਰਹਿ ਗਿਆ ਹੈ; ਜਿਵੇਂ ਕਿ ਗੁਰਬਾਣੀ ਦੇ ਬਚਨ ਹਨ, ‘‘ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ   ਖਸਮੁ ਵਿਸਾਰਿ ਖੁਆਰੀ ਕੀਨੀ; ਧ੍ਰਿਗੁ ਜੀਵਣੁ ਨਹੀ ਰਹਣਾ ’’ (ਮਹਲਾ /੧੨੫੪)

ਕਬੀਰ ਜੀ ਨਾਲ਼ ਸੰਬੰਧਿਤ ਇਕ ਘਟਨਾ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਇਕ ਵਾਰ ਕੋਈ ਅਜਨਬੀ ਕਬੀਰ ਜੀ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਆਇਆ, ਪਰ ਕਬੀਰ ਜੀ ਘਰ ਨਹੀਂ ਸਨ। ਕਬੀਰ ਜੀ ਦੀ ਪਤਨੀ ਨੇ ਦਰਵਾਜ਼ਾ ਖੋਲ੍ਹ ਕੇ ਦੇਸਿਆ ਕਿ ਉਹ ਕਿਸੇ ਦੇ ਜਨਾਜ਼ੇ ’ਤੇ ਗਏ ਹੋਏ ਹਨ, ਉਨ੍ਹਾਂ ਨੂੰ ਉੱਥੇ ਮਿਲਿਆ ਜਾ ਸਕਦਾ ਹੈ। ਉਸ ਅਜਨਬੀ ਨੇ ਪੁੱਛਿਆ ਕਿ ਮੈਂ ਉਨ੍ਹਾਂ ਨੂੰ ਕਿਵੇਂ ਪਹਿਚਾਣਾਂਗਾ ਤਾਂ ਪਤਨੀ ਨੇ ਜਵਾਬ ਦਿੱਤਾ ਕਿ ਜਿਨ੍ਹਾਂ ਦੇ ਸਿਰ ’ਤੇ ਛਤਰ ਝੁੱਲ ਰਿਹਾ ਹੋਵੇਗਾ, ਉਹੀ ਕਬੀਰ ਜੀ ਹੋਣਗੇ। ਜਦੋਂ ਅਜਨਬੀ ਨੇ ਜਨਾਜ਼ੇ ਵਿੱਚ ਪਹੁੰਚ ਕੇ ਦੇਖਿਆ ਤਾਂ ਸਭ ਦੇ ਸਿਰ ’ਤੇ ਛਤਰ ਝੁੱਲ ਰਹੇ ਸਨ। ਇਹ ਦੇਖ ਕੇ ਉਹ ਬਹੁਤ ਹੈਰਾਨ ਹੋ ਗਿਆ। ਉਹ ਉੱਥੇ ਹੀ ਖੜ੍ਹਾ ਹੋ ਗਿਆ। ਮੁਰਦੇ ਦੀ ਅੰਤਮ ਕਿਰਿਆ ਤੋਂ ਬਾਅਦ ਸਭ ਲੋਕ ਆਪਣੇ ਕੰਮਾਂ-ਕਾਰਾਂ ਵੱਲ ਤੁਰ ਪਏ। ਕਬੀਰ ਜੀ ਇਕੱਲੇ ਹੀ ਹੁਣ ਉਥੇ ਖੜ੍ਹੇ ਸਨ ਅਤੇ ਕੇਵਲ ਉਨ੍ਹਾਂ ਦੇ ਸਿਰ ਉੱਤੇ ਅਜੇ ਵੀ ਛਤਰ ਝੁਲ ਰਿਹਾ ਸੀ। ਅਜਨਬੀ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਕਬੀਰ ਜੀ ਕੋਲੋਂ ਇਸ ਦਾ ਕਾਰਨ ਪੁੱਛਿਆ ਤਾ ਉਨ੍ਹਾਂ ਨੇ ਜਵਾਬ ਦਿੱਤਾ ਕਿ ਜਦ ਸਭ ਲੋਕ ਜਨਾਜ਼ੇ ਵਿੱਚ ਸ਼ਾਮਲ ਸਨ ਤਾਂ ਉਨ੍ਹਾਂ ਦੀ ਸੁਰਤ ਮੌਤ ਦੇ ਡਰ ਕਾਰਨ ਪਰਮਾਤਮਾ ਨਾਲ ਜੁੜੀ ਹੋਈ ਸੀ, ਪਰ ਹੁਣ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਦੀ ਸੁਰਤ ਆਪੋ-ਆਪਣੇ ਕੰਮਾਂ-ਕਾਰਾਂ ਵਿੱਚ ਫਿਰ ਮਗਨ ਹੋ ਗਈ ਜਦਕਿ ਮੇਰੀ ਸੁਰਤ ਅਜੇ ਵੀ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ, ਇਸ ਲਈ ਮੇਰੇ ਸਿਰ ਉੱਪਰ ਅਜੇ ਵੀ ਛਤਰ ਝੁਲਦਾ ਤੁਹਾਨੂੰ ਨਜ਼ਰ ਆ ਰਿਹਾ ਹੈ।

ਹੁਣ ਤਾਂ ਇਹ ਹਾਲਾਤ ਬਣ ਗਏ ਹਨ ਕਿ ਅਸੀਂ ਕਿਸੇ ਦੇ ਮਰਨ ’ਤੇ ਪਹੁੰਚ ਕੇ ਵੀ ਮੌਤ ਨੂੰ ਚੇਤੇ ਕਰਨ ਦੀ ਬਜਾਇ ਆਪਣੇ ਕੰਮ-ਧੰਦਿਆਂ ਨੂੰ ਵਧੇਰੇ ਤਰਜੀਹ ਦਿੰਦੇ ਰਹਿੰਦੇ ਹਾਂ।

ਗੁਰੂ ਜੀ ਇਸ ਸ਼ਬਦ ਦੇ ਅਖੀਰਲੇ ਪਦੇ ਵਿੱਚ ਸਮਝਾ ਰਹੇ ਹਨ ਕਿ ਹਰ ਘਰ ਅੰਦਰ ਵਾਪਸ ਬੁਲਾਉਣ ਦੇ ਸੱਦੇ ਆ ਰਹੇ ਹਨ। ਮਨੁੱਖ ਦੇ ਜੀਵਨ ਦਾ ਅਸਲੀ ਮਨੋਰਥ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ, ਉਸ ਦੀ ਯਾਦ ਨੂੰ ਦਿਲ ਵਿੱਚ ਵਸਾ ਕੇ ਸਹੁਰੇ ਘਰ ਜਾਣ ਦੀ ਤਿਆਰੀ ਕਰਨੀ ਹੈ। ਮਨੁੱਖ ਨੇ ਹਰ ਵੇਲੇ ਇਹੀ ਉਦਮ ਕਰਨਾ ਹੈ ਤਾਂ ਜੋ ਮੌਤ ਵੇਲ਼ੇ ਵਿਛੋੜੇ ਦਾ ਦੁੱਖ ਨਾ ਹੋ ਕੇ ਪ੍ਰਭੂ ਪਤੀ ਨਾਲ ਮਿਲਾਪ ਦੀ ਖ਼ੁਸ਼ੀ ਹੋਵੇ। ਮੌਤ ਵਾਲ਼ਾ ਦਿਨ, ਰੋਣ-ਪਿੱਟਣ ਦਾ ਨਹੀਂ ਬਲਕਿ ਖ਼ੁਸ਼ੀ ਅਤੇ ਖਿਡਾਓ ਦਾ ਦਿਨ ਹੋਣਾ ਚਾਹੀਦਾ ਹੈ, ‘‘ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ   ਸਦਣਹਾਰਾ ਸਿਮਰੀਐ; ਨਾਨਕ  ! ਸੇ ਦਿਹ ਆਵੰਨਿ ’’ ਅਰਥ : ਹੇ ਸਤਿਸੰਗੀ ਜਨੋ ! ਹਰ ਘਰ ਵਿੱਚ ਮੌਤ ਦਾ ਸੁਨੇਹਾ ਆ ਰਿਹਾ ਹੈ, ਜੋ ਹਰ ਦਿਨ ਸੱਦੇ ਪੈਂਦੇ ਹਨ। ਜੋ ਪ੍ਰਭੂ ਜੀਵਾਂ ਨੂੰ ਬੁਲਾ ਰਿਹਾ ਹੈ, ਬੁਲਾਵੇ ਦਾ ਸੁਨੇਹਾ ਭੇਜ ਰਿਹਾ ਹੈ, ਉਸ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਦਿਨ ਤੁਹਾਡੇ ਘਰ ਵੀ ਆਉਣੇ ਹਨ।

ਸੋ ਪਰਮਾਤਮਾ ਅੱਗੇ ਹਰ ਵੇਲੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਭਉਜਲਿ ਫੇਰਾ ’’ (ਭਗਤ ਕਬੀਰ/੧੧੦੪) ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੋ ਇਸ ਦੁਨੀਆ ਵਿੱਚ ਆਇਆ ਹੈ, ਉਸ ਨੇ ਜਾਣਾ ਹੀ ਹੈ। ਮਾਂ-ਬਾਪ, ਭੈਣ-ਭਰਾ, ਸਕੇ-ਸੰਬੰਧੀ ਸਭ ਨੇ ਵਾਰੋ ਵਾਰੀ ਜਾਣਾ ਹੈ ਭਾਵੇਂ ਕਿ ਮਾਇਆ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਮਨੁੱਖ ਨੂੰ ਇਹ ਯਾਦ ਨਹੀਂ ਰਹਿੰਦਾ ਕਿ ਮੇਰੇ ਮਾਂ-ਬਾਪ, ਭੈਣ-ਭਰਾ ਸੰਸਾਰ ਤੋਂ ਜਾ ਚੁੱਕੇ ਹਨ ਅਤੇ ਮੇਰੀ ਵੀ ਇੱਕ ਦਿਨ ਵਾਰੀ ਆਉਣੀ ਹੈ। ਬਾਬਾ ਸ਼ੇਖ਼ ਫ਼ਰੀਦ ਜੀ ਨੇ ਇਸ ਦੇ ਸੰਬੰਧ ’ਚ ਬਹੁਤ ਪਿਆਰਾ ਸਲੋਕ ਉਚਾਰਨ ਕੀਤਾ ਹੈ, ‘‘ਫਰੀਦਾ ਕਿਥੈ ਤੈਡੇ ਮਾਪਿਆ ? ਜਿਨ੍ਹੀ ਤੂ ਜਣਿਓਹਿ (ਜੰਮਿਆ)  ਤੈ ਪਾਸਹੁ ਓਇ ਲਦਿ (ਚਲੇ) ਗਏ; ਤੂੰ ਅਜੈ ਪਤੀਣੋਹਿ (ਸੰਭਲ਼ਿਆ) ’’ (ਬਾਬਾ ਫਰੀਦ/੧੩੮੧) ਅਰਥ : ਬਾਬਾ ਫ਼ਰੀਦ ਜੀ ਕਹਿੰਦੇ ਹਨ ਕਿ ਹੇ ਭਾਈ ! ਜਿਹੜੇ ਮਾਤਾ ਪਿਤਾ ਨੇ ਤੈਨੂੰ ਜਨਮ ਦਿੱਤਾ ਸੀ, ਉਹ ਕਿੱਥੇ ਚਲੇ ਗਏ ਹਨ ਭਾਵ ਉਹ ਤੇਰੇ ਕੋਲ਼ੋਂ ਚਲੇ ਗਏ ਹਨ। ਤੂੰ ਫਿਰ ਵੀ ਨਾ ਸੰਭਲ਼ਿਆ ਭਾਵ ਸਮੇਂ ਰਹਿੰਦੇ ਪ੍ਰਭੂ ਦਾ ਨਾਮ ਜਪਣ ਨਹੀਂ ਲੱਗਿਆ।

ਜਿਵੇਂ ਬੇਟੀ ਦੇ ਵਿਆਹ ਦਾ ਦਿਨ ਨਿਰਧਾਰਿਤ ਕੀਤਾ ਜਾਂਦਾ ਹੈ ਤੇ ਉਹ ਆ ਜਾਂਦਾ ਹੈ; ਉਸੇ ਤਰ੍ਹਾਂ ਜਿਸ ਦਿਨ ਮਨੁੱਖ ਜਨਮਿਆ ਉਸ ਦੇ ਸਾਹੇ ਦਾ ਦਿਨ ਵੀ ਮੁਕਰਰ ਕਰ ਦਿੱਤਾ, ਜੋ ਅਵੱਸ਼ ਆਉਣਾ ਹੈ।

ਗੁਰੂ ਰਾਮਦਾਸ ਪਾਤਿਸ਼ਾਹ ਨੇ ਪ੍ਰਭੂ-ਪਤੀ ਨਾਲ ਮਿਲਾਪ ਦੇ ਚਾਰ ਪੜਾਅ; ਚਾਰ ਲਾਵਾਂ ਦੀ ਮਿਸਾਲ ਦੇ ਕੇ ਸਮਝਾਏ ਹਨ, ਜੋ ਇਸ ਤਰ੍ਹਾਂ ਹਨ :

ਪਹਿਲਾ ਪੜਾਅ : ਪਰਵਿਰਤੀ ਕਰਮ ਦ੍ਰਿੜਾਇਆ- ਇਸ ਪੜਾਅ ਵਿੱਚ ਜੀਵ ਇਸਤਰੀ ਨੇ ਪਰਮਾਤਮਾ ਨਾਲ ਮਿਲਾਪ ਦੀ ਤਿਆਰੀ ਕਰਨੀ ਹੈ। ਇਹ ਤਿਆਰੀ, ਗੁਰਮਤਿ ਦੇ ਪਹਿਲੇ ਪੜਾਅ; ਧਰਮਖੰਡ ਵਿੱਚ ਵਿਚਰਨਾ ਹੈ।

ਦੂਜਾ ਪੜਾਅ : ਸਤਿਗੁਰੁ ਪੁਰਖੁ ਮਿਲਾਇਆ- ਇਸ ਪੜਾਅ ’ਚ ਸੱਚੇ ਸਤਗੁਰ ਨਾਲ ਮਿਲਾਪ ਹੁੰਦਾ ਹੈ, ਜੋ ਜੀਵ ਇਸਤਰੀ ਨੂੰ ਆਪਣੇ ਪਤੀ ਪਰਮੇਸ਼ਰ ਨਾਲ਼ ਮਿਲਣ ਦੀ ਯੁਕਤੀ ਸਮਝਾਉਂਦਾ ਹੈ।

ਤੀਜਾ ਪੜਾਅ : ਮਨਿ ਚਾਉ ਭਇਆ ਬੈਰਾਗੀਆ- ਇਸ ਪੜਾਅ ’ਚ ਵੈਰਾਗ ਰੱਖਣ ਵਾਲ਼ੇ ਹਿਰਦੇ ਵਿੱਚ ਪ੍ਰਭੂ-ਪਤੀ ਨਾਲ਼ ਜੁੜਨ ਦਾ ਚਾਹ ਪੈਦਾ ਹੁੰਦਾ ਹੈ।

ਚੌਥਾ ਪੜਾਅ : ਮਨਿ ਸਹਜੁ ਭਇਆ, ਹਰਿ ਪਾਇਆ- ਇਸ ਪੜਾਅ ’ਚ ਹਰੀ ਦਾ ਮਿਲਾਪ ਹਾਸਲ ਕਰ; ਮਨ ਅੰਦਰ ਸਥਿਰਤਾ ਆ ਜਾਂਦੀ ਹੈ; ਜੈਸਾ ਕਿ ਸਥਿਰ ਪ੍ਰਭੂ ਆਪ ਹੈ।

ਪ੍ਰਸ਼ਨ-ਉੱਤਰ (ਭਾਗ 2)

0

ਪ੍ਰਸ਼ਨਉੱਤਰ (ਭਾਗ 2)

ਸਵਾਲ:  ਹੁਕਮਨਾਮਾ ਲੈਣ ਤੋਂ ਪਹਿਲਾਂ ਪੜ੍ਹੇ ਜਾਣ ਵਾਲੇ ਸਲੋਕਾਂ ਦੀ ਕੋਈ ਗਿਣਤੀ ਜਾਂ ਕੋਈ ਨਿਯਮ ਨਿਸ਼ਚਿਤ ਹੈ ?

ਜਵਾਬ: ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਵਿੱਚ ਇਸ ਸੰਬੰਧੀ ਕੋਈ ਵਿਸੇਸ ਹਦਾਇਤ ਦਰਜ ਨਹੀਂ ਹੈ। ਹੁਕਮਨਾਮਾ ਲੈਣ ਤੋਂ ਪਹਿਲਾਂ ਮੰਗਲਾਚਰਨ ਵਜੋਂ ਮੂਲ ਮੰਤਰ ਦਾ ਪਾਠ ਅਤੇ ਬੇਨਤੀ ਪੱਖ ਵਾਲੇ ਸੰਖੇਪ ਵਿੱਚ ਇੱਕ ਦੋ ਸਲੋਕ ਜਾਂ ਭੱਟਾਂ ਦੇ ਸਵਈਏ ਪੜ੍ਹੇ ਜਾ ਸਕਦੇ ਹਨ, ਪਰ ਕਈ ਵਾਰ ਲੰਬੇ ਲੰਬੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ ਹਨ, ਜੋ ਕਿ ਹੁਕਮਨਾਮੇ ’ਚ ਪੜ੍ਹੇ ਜਾਣ ਵਾਲ਼ੇ ਸ਼ਬਦ ਦੇ ਪ੍ਰਭਾਵ ਨੂੰ ਘਟਾ ਦਿੰਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬਹੁਤੀਆਂ ਸੰਗਤਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਹੁਕਮਨਾਮਾ ਹੈ ਜਾਂ ਦੁਬਾਰਾ ਪਾਠ ਸ਼ੁਰੂ ਕਰ ਦਿੱਤਾ ਹੈ। ਚੱਲ ਰਹੇ ਸਮਾਗਮ ਦੌਰਾਨ ਪਹਿਲਾਂ ਲੰਬਾ ਸਮਾਂ ਬਾਣੀ ਪੜ੍ਹੀ ਅਤੇ ਕੀਰਤਨ ਕਥਾ ਹੋ ਚੁੱਕੀ ਹੁੰਦੀ ਹੈ; ਹੁਕਮਨਾਮਾ ਕੇਵਲ ਸਮਾਪਤੀ ਹੈ; ਇਸ ਲਈ ਸਮਾਪਤੀ ਨੂੰ ਬਹੁਤਾ ਲਮਕਾਈ ਜਾਣਾ ਠੀਕ ਨਹੀਂ ਹੈ।

ਸਵਾਲ: ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕਰਦੇ ਸਮੇਂ ਸੋਹਿਲਾ ਬਾਣੀ ਦੇ ਪਾਠ ਉਪਰੰਤ ਸਲੋਕ ਪਵਣੁ ਗੁਰੂ ਪਾਣੀ ਪਿਤਾ ਪੜ੍ਹਨਾ ਚਾਹੀਦਾ ਹੈ ?

ਜਵਾਬ: ਸੋਹਿਲਾ ਸਾਹਿਬ ਦੀ ਬਾਣੀ ਦੇ ਪਾਠ ਮਗਰੋਂ ਇਹ ਸਲੋਕ ਪੜ੍ਹੇ ਜਾਣ ਦੀ ਹਦਾਇਤ ਸਿੱਖ ਰਹਿਤ ਮਰਿਆਦਾ ’ਚ ਨਹੀਂ ਹੈ।

ਸਵਾਲ : ਕਈ ਪ੍ਰਚਾਰਕ ਅਕਸਰ ਕਿਹਾ ਕਰਦੇ ਹਨ ਕਿ ਗੁਰਬਾਣੀ ’ਚ ਸਵਾਲ ਕਰਕੇ ਉਸ ਦੇ ਜਵਾਬ ਵੀ ਨਾਲੋ ਨਾਲ ਦਿੱਤੇ ਗਏ ਹਨ ਤਾਂ ਕਿ ਸਾਡੇ ਲਈ ਗੁਰਬਾਣੀ ਸਮਝਣੀ ਆਸਾਨ ਹੋ ਜਾਵੇ। ਮਿਸਾਲ ਦੇ ਕੇ ਸਮਝਾਇਆ ਜਾਵੇ ਕਿ ਗੁਰਬਾਣੀ ’ਚ ਸਵਾਲ ਜਵਾਬ ਕਿੱਥੇ ਲਿਖੇ ਗਏ ਹਨ ?

ਜਵਾਬ : ਵੈਸੇ ਤਾਂ ਸਿੱਧ ਗੋਸ਼ਟਿ ਦੀ ਸਾਰੀ ਬਾਣੀ ’ਚ ਸਿੱਧਾਂ ਵੱਲੋਂ ਸਵਾਲ ਅਤੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਨ੍ਹਾਂ ਦੇ ਉੱਤਰ ਦਿੱਤੇ ਗਏ ਹਨ, ਪਰ ਇਸ ਤੋਂ ਇਲਾਵਾ ਵੀ ਅਨੇਕਾਂ ਥਾਵਾਂ ’ਤੇ ਸਾਨੂੰ ਸਮਝਾਉਣ ਲਈ ਗੁਰੂ ਸਾਹਿਬ ਜੀ ਆਪਣੇ ਵੱਲੋਂ ਸਵਾਲ ਕਰਕੇ ਨਾਲ ਹੀ ਆਪ ਜਵਾਬ ਦੇ ਦਿੰਦੇ ਹਨ; ਜਿਵੇਂ ਕਿ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸਵਾਲ ਹੈ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ?’’, ਇਸ ਦਾ ਜਵਾਬ ਵੀ ਗੁਰੂ ਜੀ ਆਪ ਹੀ ਦਿੰਦੇ ਹਨ ਕਿ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ’’ (ਜਪੁ) ਭਾਵ ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਦਾ ਹਾਂ, ਨੂੰ ਸਵੀਕਾਰ ਕੇ ‘ਕੂੜ ਦੀ ਕੰਧ’ ਢਹਿ ਜਾਂਦੀ ਹੈ, ਸਚਿਆਰ ਹੋ ਜਾਈਦਾ ਹੈ ਕਿਉਂਕਿ ਮਨੁੱਖ; ਪ੍ਰਭੂ ਦੇ ਡਰ-ਅਦਬ ਵਿੱਚ ਰਹਿਣਾ ਸਿੱਖ ਲੈਂਦਾ ਹੈ। ਹਰ ਕੰਮ ਦਾ ਮਹੱਤਵ ਆਪਣੇ ਉੱਤੇ ਲੈ ਕੇ ਆਪਣਾ ਅਹੰਕਾਰ ਨਹੀਂ ਵਧਾਉਂਦਾ। ਇਹੀ ਝੂਠ ਦੀ ਦੀਵਾਰ ਸੀ।

ਸਵਾਲ : ਸਹਿਜ ਪਾਠ ਕਰਦੇ ਸਮੇਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਨਿਸਾਨੀ ਰੱਖੀ ਜਾ ਸਕਦੀ ਹੈ ?

ਜਵਾਬ : ਨਹੀਂ ਜੀ, ਐਸਾ ਕਰਨਾ ਮਨਮਤ ਹੈ। ਆਪਣੇ ਕੋਲ ਇੱਕ ਕਾਪੀ ਰੱਖ ਲੈਣੀ ਚਾਹੀਦੀ ਹੈ ਤਾਂ ਜੋ ਅੰਕ ਨੰਬਰ ਅਤੇ ਸਬਦ ਦੀ ਪਹਿਲੀ ਤੁਕ, ਜਿੱਥੋਂ ਪਾਠ ਆਰੰਭ ਕਰਨਾ ਹੈ, ਨੋਟ ਕਰ ਲਈ ਜਾਵੇ।

ਸਵਾਲ : ਕੀ ਮੌਨ ਵਰਤ ਗੁਰਮਤਿ ਵਿੱਚ ਪ੍ਰਵਾਨ ਹੈ ?

ਜਵਾਬ :  ਹੱਠ ਨਾਲ ਮੋਨ ਵਰਤ ਧਾਰਨਾ ਅਤੇ ਕਰਤਾਰ ਦੀ ਦਿੱਤੀ ਰਸਨਾ ਨੂੰ ਯੋਗ ਤਰੀਕੇ ਨਾਲ ਨਾ ਵਰਤਣਾ ਗੁਰਮਤਿ ਵਿੱਚ ਨਿੰਦਣਯੋਗ ਕਰਮ ਹੈ। ਗੁਰਮਤਿ ਵਿੱਚ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ ਅਤੇ ਮੂਰਖਾਂ ਨਾਲ ਫਾਲਤੂ ਗੱਲ ਕਰਨ ਤੋਂ ਬਚਣ ਦਾ ਉਪਦੇਸ ਹੈ।

ਸਵਾਲ : ਗੁਰਬਾਣੀ ਦਾ ਪਾਠ ਕਰਨ ਵੇਲੇ ਸਿਰ ਢੱਕਣਾ ਕਿਉਂ ਜ਼ਰੂਰੀ ਹੈ ?

ਜਵਾਬ : ਕੇਵਲ ਗੁਰਬਾਣੀ ਦੇ ਪਾਠ ਵੇਲੇ ਹੀ ਨਹੀਂ, ਸਗੋਂ ਹਰ ਸਮੇ ਸਿਰ ਨੂੰ ਢੱਕ ਕੇ ਰੱਖਣ ਦੀ ਸਿੱਖ ਰਹਿਤ ਮਰਿਆਦਾ ’ਚ ਹਿਦਾਇਤ ਹੈ। ਇਸੇ ਵਿੱਚ ਕੇਸ, ਗੁਰਬਾਣੀ ਅਤੇ ਸਿੱਖੀ ਦਾ ਸਤਿਕਾਰ ਹੈ। ਜੋ ਇਹ ਕਹਿੰਦੇ ਹਨ ਕਿ ਮਨ ਵਿੱਚ ਸਿੱਖੀ ਹੋਣੀ ਚਾਹੀਦੀ ਹੈ, ਸਿਰ ਢੱਕਣ ਨਾਲ ਕੋਈ ਫਰਕ ਨਹੀਂ ਪੈਂਦਾ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਗੁਰੂ ਸਾਹਿਬ ਵੱਲੋਂ ਸਿਰ ਢੱਕਣ ਦੇ ਹੁਕਮ ਨੂੰ ਹੀ ਨਹੀਂ ਮੰਨਿਆ ਗਿਆ ਤਾਂ ਸਿੱਖ ਕਿਵੇਂ ਹੋਏ ਕਿਉਂਕਿ ਮਰਿਆਦਾ ’ਚ ਰਹਿਣਾ ਹੀ ਤਾਂ ਸਿੱਖੀ ਹੈ। ਹਾਂ ਕੇਸਾਂ ਨੂੰ ਧੁੱਪ ਜਾਂ ਹਵਾ ਲਵਾਉਣ ਲਈ ਕੁਝ ਸਮਾਂ ਕੇਸ ਨੰਗੇ ਕੀਤੇ ਜਾ ਸਕਦੇ ਹਨ, ਪਰ ਉਹ ਵੀ ਘਰ ਵਿੱਚ ਹੀ, ਬਾਹਰ ਨਹੀਂ।

ਸਵਾਲ : ਸਰੀਰ ਦੇ ਗਿਆਨ ਇੰਦਰੇ ਤੇ ਕਰਮ ਇੰਦਰੇ ਕਿਹੜੇ ਹਨ ?

ਜਵਾਬ : ਜਿਨ੍ਹਾਂ ਇੰਦਰੀਆਂ ਨਾਲ ਅਸੀਂ ਸੰਸਾਰ ਅਤੇ ਆਸ ਪਾਸ ਦਾ ਗਿਆਨ ਪ੍ਰਾਪਤ ਕਰਦੇ ਅਤੇ ਸੰਸਾਰ ਨਾਲ ਸੰਬੰਧ ਪੈਦਾ ਕਰਦੇ ਹਾਂ ਉਨ੍ਹਾਂ ਨੂੰ ਪੰਜ ਗਿਆਨ ਇੰਦਰੇ ਕਿਹਾ ਜਾਂਦਾ ਹੈ; ਜਿਵੇਂ ਕਿ ‘ਨੱਕ, ਕੰਨ, ਚਮੜੀ, ਨੇਤਰ ਅਤੇ ਜੀਭ’।

ਜਿਨ੍ਹਾਂ ਇੰਦਰੀਆਂ ਨਾਲ ਅਸੀਂ ਸਰੀਰਕ ਅਤੇ ਸੰਸਾਰੀ ਕੰਮ ਕਰਦੇ ਹਾਂ ਉਨ੍ਹਾਂ ਨੂੰ ਪੰਜ ਕਰਮ ਇੰਦਰੇ ਕਿਹਾ ਹੈ; ਜਿਵੇਂ ਕਿ ‘ਹੱਥ, ਪੈਰ, ਮੂੰਹ, ਗੁੱਦਾ ਤੇ ਲਿੰਗ’।

ਸਵਾਲ : ਅਖੰਡ ਪਾਠ ਸਮੇਂ ਮੱਧ ਦੀ ਅਰਦਾਸ ਕਰਨੀ ਜ਼ਰੂਰੀ ਹੈ ?

ਜਵਾਬ : ਸਿੱਖ ਰਹਿਤ ਮਰਿਆਦਾ ਵਿੱਚ ਮੱਧ ਦੀ ਅਰਦਾਸ ਦਾ ਕੋਈ ਜਿਕਰ ਨਹੀਂ ਹੈ। ਇਸ ਲਈ ਇਹ ਆਪਣੇ ਵੱਲੋਂ ਹੀ ਨਿਸ਼ਚਿਤ ਕੀਤਾ ਕਾਰਜ ਹੈ। ਇਹ ਸਿਧਾਂਤਕ ਪੱਖੋਂ ਵੀ ਠੀਕ ਨਹੀਂ ਹੈ ਕਿਉਂਕਿ ਜਿਸ ਸ਼ਬਦ ‘‘ਜੈਤਸਰੀ ਮਹਲਾ ਵਾਰ ਸਲੋਕਾ ਨਾਲਿ  ਸਤਿਗੁਰ ਪ੍ਰਸਾਦਿ   ਸਲੋਕ   ਆਦਿ ਪੂਰਨ, ਮਧਿ ਪੂਰਨ, ਅੰਤਿ ਪੂਰਨ ਪਰਮੇਸੁਰਹ ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ ਅਘਨਾਸਨ ਜਗਦੀਸੁਰਹ ’’ (ਮਹਲਾ /੭੦੫੭੦੬) ’ਤੇ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 705-706 ’ਤੇ ਦਰਜ ਹੈ ਜਦੋਂ ਕਿ ਮੱਧ 715-716 ’ਤੇ ਬਣਦਾ ਹੈ। ਦੂਸਰੀ ਗੱਲ ਇਹ ਹੈ ਕਿ ਇਹ ਵਾਰ ਦੀ ਪਹਿਲੀ ਪਉੜੀ ਦੇ ਪਹਿਲੇ ਸਲੋਕ ਦਾ ਪਹਿਲਾ ਬੰਦ ਹੈ, ਨਾ ਕਿ ਇਸ ਵਾਰ ਦਾ ਮੱਧ। ਤੀਸਰੀ ਗੱਲ ਇਹ ਹੈ ਕਿ ਇਹ ਵਾਕ; ਗੁਰਬਾਣੀ ਦੇ ਮੱਧ ਨਾਲ਼ ਸੰਬੰਧਿਤ ਨਹੀਂ ਬਲਕਿ ਪਰਮੇਸੁਰ ਦੇ ਗੁਣ ਬਿਆਨ ਕਰਦਾ ਹੈ ਕਿ ਪਰਮੇਸੁਰ ਆਦਿ ਭਾਵ ਸਭ ਦੇ ਮੁੱਢ ’ਚ ਵੀ ਪੂਰਨ ਸੀ; ਮੱਧ ਭਾਵ ਮੌਜੂਦਾ ਸਮੇਂ ਵੀ ਪੂਰਨ ਹੈ ਸ੍ਰਿਸ਼ਟੀ ਦੇ ਅੰਤ ’ਚ ਵੀ ਪੂਰਨ ਰਹੇਗਾ; ਜਿਵੇਂ ਕਿ ਜਪੁ ਜੀ ਸਾਹਿਬ ਵਿੱਚ ਫ਼ੁਰਮਾਇਆ ਹੈ, ‘‘ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ’’ ਜੇਕਰ ‘ਮਧਿ’ ਨੂੰ ਹੀ ਗੁਰਬਾਣੀ ਦਾ ਮੱਧ ਸਮਝ ਕੇ ਮੱਧ ਦੀ ਅਰਦਾਸ ਕਰਨਾ ਜ਼ਰੂਰੀ ਹੈ ਤਾਂ ਇਹ ਸ਼ਬਦ; 18 ਹੋਰ ਥਾਵਾਂ ’ਤੇ ਵੀ ਦਰਜ ਹੈ, ਜਿਵੇਂ ਕਿ

ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਕੋਇ ਦਿਖਾਲੀਐ ਜੀਉ (ਮਹਲਾ /੧੦੨)

ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ (ਮਹਲਾ /੪੫੪)

ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ (ਮਹਲਾ /੭੮੪)

ਆਦਿ ਮਧਿ ਅੰਤਿ ਹੈ ਸੋਊ (ਮਹਲਾ /੧੦੦੧)     

ਕੀ ਇਨ੍ਹਾਂ ਥਾਵਾਂ ’ਤੇ ਵੀ ਮੱਧ ਦੀ ਅਰਦਾਸ ਕੀਤੀ ਜਾ ਸਕਦੀ ਹੈ ? ਜਵਾਬ ਹੈ : ਨਹੀਂ। ਵੈਸੇ ਗੁਰੂ ਜੀ ਅੱਗੇ ਅਰਦਾਸ ਕਿੰਨੀ ਵਾਰ ਵੀ ਕੀਤੀ ਜਾਵੇ, ਕੋਈ ਮਨਾਹੀ ਨਹੀਂ। ਇਹ ਹੋ ਸਕਦਾ ਹੈ ਕਿ ਅਖੰਡ ਪਾਠ; ਲਗਾਤਾਰ ਤਕਰੀਬਨ 48 ਘੰਟੇ ਜਾਰੀ ਰਹਿੰਦਾ ਹੈ। ਪਾਠ ਅਰੰਭ ਕਰਨ ਦੇ ਦੂਸਰੇ ਦਿਨ ਸੰਗਤ ਲਈ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਗ੍ਰੰਥ ਸਹਿਬ ਜੀ ਦੀ ਹਜ਼ੂਰ ’ਚ ਲਿਆਂਦੀ ਜਾਂਦੀ ਹੋਵੇ, ਜਿਸ ਦੀ ਪ੍ਰਵਾਨਗੀ ਲਈ ਅਰਦਾਸ ਕੀਤੀ ਜਾਂਦੀ ਹੋਵੇ, ਜਿਸ ਦਾ ਹੁਣ ਅਰਥ ਗੁਰਬਾਣੀ ਦੇ ਮੱਧ ਨਾਲ਼ ਜੋੜ ਲਿਆ।

ਕਈ ਵਾਰ ਵੇਖਿਆ ਗਿਆ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਣ ’ਚ ਕਿਸੇ ਕਾਰਨ ਦੇਰੀ ਹੋ ਜਾਂਦੀ ਹੈ ਅਤੇ ਅਖੰਡ ਪਾਠ ਦੀ ਰੌਲ ’ਤੇ ਬੈਠਾ ਪਾਠੀ ਐਵੇਂ ਬਿਨਾਂ ਮਤਲਬ ਹੀ ਪਾਠ ਨੂੰ ਐਨਾ ਲਮਕਾਅ ਰਿਹਾ ਹੁੰਦਾ ਹੈ ਕਿ ਪਾਠ ਦੀ ਸਮਝ ਹੀ ਨਹੀਂ ਆਉਂਦੀ ਅਤੇ ਮੱਧ ਦੀ ਅਰਦਾਸ ਹੋਣ ਤੋਂ ਬਾਅਦ ਪਾਠੀ ਨੂੰ ਤੇਜ਼ੀ ਨਾਲ਼ ਪਾਠ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਤਾਂ ਵੀ ਪਾਠ ਦੀ ਸਮਝ ਨਹੀਂ ਆਉਂਦੀ। ਇਉਂ ਪਾਠ ਦੀ ਬੇਅਦਬੀ ਹੈ ਕਿਉਂਕਿ ਪਾਠ ਸਹਿਜੇ ਸਹਿਜੇ ਹੋਣਾ ਚਾਹੀਦਾ ਹੈ ਤਾਂ ਜੋ ਸ੍ਰਵਣ ਕਰ ਰਹੀ ਸੰਗਤ ਨੂੰ ਕੁਝ ਸਮਝ ਆਵੇ। ਸੋ ‘‘ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ’’ ਵਾਕ ਦੀ ਬਿਨਾਂ ਉਡੀਕ ਕੀਤਿਆਂ ਕੜਾਹ ਪ੍ਰਸ਼ਾਦ ਦੀ ਅਰਦਾਸ ਕੀਤੀ ਜਾ ਸਕਦੀ ਹੈ ਅਤੇ ਅਰਦਾਸ ਦੀ ਸਮਾਪਤੀ ’ਤੇ ਜਿਸ ਸ਼ਬਦ ਦਾ ਪਾਠ ਚੱਲ ਰਿਹਾ ਹੋਵੇ, ਉਸ ਨੂੰ ਹੀ ਪ੍ਰਵਾਨਗੀ ਦਾ ਹੁਕਮ ਸਮਝਣਾ ਚਾਹੀਦਾ ਹੈ। ਵੱਡੇ ਸਮਾਗਮਾਂ ਜਾਂ ਜੋੜ ਮੇਲਿਆਂ ਵੇਲੇ ਜਿੱਥੇ ਸੰਗਤ ਦੀ ਆਵਾਜਾਈ ਬਹੁਤ ਜ਼ਿਆਦਾ ਹੋਵੇ ਤਾਂ ਲੋੜ ਮੁਤਾਬਕ ਇੱਕ ਤੋਂ ਵੱਧ ਵਾਰ ਵੀ ਦੇਗ ਲਿਆ ਕੇ ਅਰਦਾਸ ਕੀਤੀ ਜਾ ਸਕਦੀ ਹੈ।

ਸਵਾਲ : ਜੇਕਰ ਮਨੁੱਖ ਅਕਾਲ ਪੁਰਖ ਦੇ ਬਣਾਏ ਹੋਏ ਹਨ ਫਿਰ ਮਨੁੱਖ ਵਿੱਚ ਅਵਗੁਣ ਕਿਉਂ ਹਨ ?

ਜਵਾਬ : ਗੁਣਾਂ ਦਾ ਸੋਮਾ ਅਕਾਲ ਪੁਰਖ ਹੈ। ਜੋ ਉਸ ਨਾਲ ਜੁੜਦਾ ਹੈ, ਉਹ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ, ਪਰ ਜੋ ਉਸ ਨਾਲੋਂ ਟੁੱਟ ਜਾਂਦਾ ਹੈ, ਉਸ ਵਿੱਚ ਅਵਗੁਣ ਆ ਜਾਂਦੇ ਹਨ। ਅਕਾਲ ਪੁਰਖ ਨੇ ਜੀਵ ਦੇ ਅੰਦਰ ਆਤਮਾ ਦੇ ਰੂਪ ’ਚ ਵਾਸਾ ਕੀਤਾ ਹੈ, ਜੋ ਭਲੇ ਬੁਰੇ ਦੀ ਪਹਿਚਾਣ ਕਰਦਾ ਹੈ। ਕੀ ਕਰਨਾ ਠੀਕ ਹੈ ਤੇ ਕੀ ਗਲਤ, ਇਸ ਬਾਰੇ ਮਨੁੱਖ ਦੀ ਆਤਮਾ ਦੱਸਦੀ ਰਹਿੰਦੀ ਹੈ, ਪਰ ਜੇ ਜੀਵ ਆਤਮਾ ਦੀ ਆਵਾਜ ਸੁਣ ਕੇ ਵੀ ਬੁਰਾ ਕੰਮ ਕਰਦਾ ਹੈ ਤਾਂ ਇਹ ਕਮਜੋਰੀ ਜੀਵ ਦੀ ਹੀ ਸਮਝੀ ਜਾਵੇਗੀ। ਇਹੀ ਕਮਜ਼ੋਰੀ ਔਗੁਣਾਂ ਨੂੰ ਜਨਮ ਦਿੰਦੀ ਹੈ।

ਸਵਾਲ : ਕੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ ਬਾਅਦ ਉਨ੍ਹਾਂ ਦੇ ਅੰਤਮ ਸੰਸਕਾਰ ਨੂੰ ਲੈ ਕੇ ਉਸ ਸਮੇਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਝਗੜਾ ਹੋਇਆ ਸੀ  ?

ਜਵਾਬ : ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ਸਨ। ਕੁੱਝ ਲਿਖਾਰੀਆਂ ਨੇ ਇਕ ਮਨਘੜਤ ਕਹਾਣੀ ਜੋੜ ਦਿੱਤੀ ਕਿ ਸਸਕਾਰ ਵੇਲੇ ਹਿੰਦੂਆਂ ਤੇ ਮੁਸਲਮਾਨਾਂ ’ਚ ਝਗੜਾ ਹੋਇਆ। ਹਿੰਦੂ ਸਸਕਾਰ ਕਰਨਾ ਚਾਹੁੰਦੇ ਸਨ ਅਤੇ ਮੁਸਲਮਾਨ ਦਫਨਾਉਣਾ ਚਾਹੁੰਦੇ ਸਨ। ਸਿਧਾਂਤਕ ਪੱਖੋਂ ਇਹ ਕਹਾਣੀ ਸਹੀ ਨਹੀਂ। ਪਹਿਲੀ ਗੱਲ ਗੁਰੂ ਸਾਹਿਬ ਜੀ ਨੇ ਇਹ ਐਲਾਨ ਕੀਤਾ ਸੀ ਨਾ ਕੋਈ ਹਿੰਦੂ, ਨਾ ਮੁਸਲਮਾਨ ਭਾਵ ਕਿ ਧਰਮ ਦੇ ਨਾਂ ’ਤੇ ਲੋਕਾਂ ਵਿੱਚ ਵੰਡੀਆ ਨਹੀਂ ਪਾਈਆਂ ਜਾ ਸਕਦੀਆਂ ਅਤੇ ਸਚਿਆਰ ਜੀਵਨ ਨੂੰ ਅਸਲ ਧਰਮ ਦੱਸਿਆ ਸੀ।  ਭਾਈ ਗੁਰਦਾਸ ਜੀ ਲਿਖਦੇ ਹਨ ‘‘ਮਾਰਿਆ ਸਿੱਕਾ ਜਗਤ੍ਰ ਵਿਚਿ ਨਾਨਕ ਨਿਰਮਲ ਪੰਥ ਚਲਾਇਆ ’’

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਚਾਰ ਅਤੇ ਸਤਿਕਾਰ ਨਾਲ ਬਹੁਤਾਤ ਗਿਣਤੀ ਵਿੱਚ ਹਿੰਦੂ ਅਤੇ ਮੁਸਲਮਾਨ ਗੁਰੂ ਜੀ ਦੇ ਸੱਚੇ ਸਿੱਖ ਬਣ ਚੁੱਕੇ ਸਨ। ਗੁਰੂ ਸਾਹਿਬ ਨੇ ਕਰਤਾਰਪੁਰ ਆਪ ਵਸਾਇਆ ਅਤੇ 18 ਸਾਲ ਤੱਕ ਇੱਥੇ ਸਿੱਖੀ ਦਾ ਪ੍ਰਚਾਰ ਕੀਤਾ। ਕਰਤਾਰ ਪੁਰ ਵਿਚ ਉਸ ਸਮੇਂ ਵੱਸਣ ਵਾਲੇ ਸਾਰੇ ਸਿੱਖ ਹੀ ਸਨ। ਕੀ ਉਹ ਸਸਕਾਰ ਕਰਨ ਸਮੇਂ ਨਹੀਂ ਆਏ ?

ਗੁਰੂ ਜੀ ਦੇ ਆਪਣੇ ਪਰਵਾਰ ਅਤੇ ਸਿੱਖ ਸੰਗਤ ਦੇ ਸਾਹਮਣੇ ਕੋਈ ਤੀਸਰਾ ਬੰਦਾ ਗੁਰੂ ਸਾਹਿਬ ਦੇ ਸਰੀਰ ਦਾ ਸਸਕਾਰ ਆਪਣੇ ਢੰਗ ਨਾਲ ਕਰਨ ਦੀ ਜੁਰਅਤ ਨਹੀਂ ਕਰ ਸਕਦਾ ਸੀ ਅਤੇ ਗੁਰੂ ਸਾਹਿਬ ਦੀ ਦੇਹ ਦਾ ਸਸਕਾਰ ਰਾਵੀ ਦਰਿਆ ਦੇ ਕੰਡੇ ’ਤੇ ਕੀਤਾ ਗਿਆ ਸੀ ।

ਸਵਾਲ : ਕੀ ਹੇਮਕੁੰਟ ਸਾਹਿਬ ਦੀ ਕੋਈ ਇਤਿਹਾਸਕ ਮਹੱਤਤਾ ਹੈ  ?

ਜਵਾਬ : ਪਹਾੜੀ ਇਲਾਕੇ ਵਿੱਚ ਰਮਣੀਕ ਥਾਂ ’ਤੇ ਬਣਿਆ ਗੁਰਦੁਆਰਾ ਹੇਮਕੁੰਟ ਇਤਿਹਾਸਕ ਸਥਾਨ ਨਹੀਂ ਹੈ, ਇਸ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਨਾਲ ਜੋੜਿਆ ਜਾਂਦਾ ਹੈ, ਜੋ ਕਿ ਗਲਤ ਹੈ। ਗੁਰੂ ਗੋਬਿੰਦ ਸਿੰਘ ਜੀ; ਗੁਰਿਆਈ ਮਿਲਣ ਤੋ ਬਾਅਦ ਹੀ ਸਾਡੇ ਗੁਰੂ ਬਣੇ ਸਨ। ਪਿਛਲੇ ਜਨਮ ਵਿੱਚ ਉਹ ਕੀ ਸਨ, ਉਸ ਨਾਲ ਸਾਡਾ ਕੋਈ ਵਾਸਤਾ ਨਹੀਂ । ਇਸ ਲਈ ਗੁਰਦੁਆਰਾ ਹੇਮਕੁੰਟ ਸਾਹਿਬ ਹੋਰ ਗੁਰਦੁਆਰਿਆਂ ਦੀ ਤਰ੍ਹਾਂ ਇੱਕ ਗੁਰਦੁਆਰਾ ਹੀ ਹੈ।

ਸਵਾਲ : ਕੀ ਭਾਈ ਮਰਦਾਨਾ ਜੀ ਨੇ ਕੋਈ ਬਾਣੀ ਉਚਾਰਨ ਕੀਤੀ ਹੈ ?

ਜਵਾਬ ; ਭਾਈ ਮਰਦਾਨਾ ਜੀ ਨੇ ਕੋਈ ਵੀ ਬਾਣੀ ਉਚਾਰਨ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 553 ’ਤੇ ਵਡਹੰਸ ਕੀ ਵਾਰ ਵਿਚ ਸਲੋਕ ਮਰਦਾਨਾ   ਦੇ ਸਿਰਲੇਖ ਹੇਠ ਦੋ ਸਲੋਕ ਦਰਜ ਹਨ, ਜੋ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੇ ਹਨ। ਇਨ੍ਹਾਂ ਦੋਵਾਂ ਸਲੋਕਾਂ ਦੇ ਅੰਤ ’ਚ ਆਇਆ ਸ਼ਬਦ ਨਾਨਕਸਪਸ਼ਟ ਸੰਕੇਤ ਕਰਦਾ ਹੈ ਕਿ ਇਹ ਤਿੰਨੇ ਸਲੋਕ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਹਨ। ਗੁਰਿਆਈ ਮਿਲਣ ਤੋਂ ਬਿਨਾਂ ਕੋਈ ਵੀ ਵਿਅਕਤੀ ‘ਨਾਨਕ’ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ; ਜਿਵੇਂ ਕਿ ਰਾਮਕਲੀ ‘ਸਦੁ’ ਬਾਬਾ ਸੁੰਦਰ ਜੀ ਦੀ  ਉਚਾਰਨ ਕੀਤੀ ਹੈ, ਉਸ ਵਿੱਚ ‘ਨਾਨਕ’ ਸ਼ਬਦ ਦੀ ਵਰਤੋਂ ਨਹੀਂ ਹੈ। ਇਸੇ ਤਰ੍ਹਾਂ ਰਾਮਕਲੀ ਰਾਗ ’ਚ ਸਤੇ ਬਲਵੰਡ ਦੀ ਵਾਰ ਹੈ, ਭਟਾਂ ਦੇ ਸਵਈਏ ਹਨ, ਉਨ੍ਹਾਂ ’ਚੋਂ ਕਿਸੇ ਨੇ ਵੀ ਕਾਵਿ ਛਾਪ ਵਜੋਂ ਨਾਨਕਸ਼ਬਦ ਦੀ ਵਰਤੋਂ ਨਹੀਂ ਕੀਤੀ।

ਸਵਾਲ : ਅਰਦਾਸ ਕਰਨ ਸਮੇਂ ਕਿਰਪਾਨ ਕੜਾਹ ਪ੍ਰਸਾਦ ਵਿਚ ਫੇਰੀ ਜਾਂਦੀ ਹੈ, ਇਹ ਰਿਵਾਜ ਕਦੋਂ ਤੋਂ ਪਿਆ ?

ਜਵਾਬ : (ੳ) ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਦੋਂ ਕੜਾਹ ਪ੍ਰਸਾਦ ਦੀਵਾਨ ਵਿਚ ਸਤਿਗੁਰ ਅੱਗੇ ਪੇਸ਼ ਹੁੰਦਾ ਤਾਂ ਸਤਿਗੁਰੂ ਜੀ ਤੀਰ ਦੀ ਨੋਕ ਨਾਲ ਥੋੜ੍ਹਾ ਪ੍ਰਸ਼ਾਦ ਲੈ ਕੇ ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇ ਦਿੰਦੇ ਸਨ। ਸੋ ਸਤਿਗੁਰੂ ਤੋਂ ਬਾਅਦ ਇਹੀ ਪਰੰਪਰਾ ਚੱਲੀ ਆਉਂਦੀ ਹੈ ਤੇ ਸਤਿਗੁਰੂ ਜੀ ਵੱਲੋਂ ਬਖ਼ਸ਼ੀ ਕਿਰਪਾਨ ਭੇਟ ਕੀਤੀ ਜਾਂਦੀ ਹੈ।

(ਅ) ਪੰਥ ਪ੍ਰਮਾਣਿਕ ਰਹਿਤ ਮਰਿਆਦਾ ਅਨੁਸਾਰ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਹੀ ਕੜਾਹ ਪ੍ਰਸ਼ਾਦ ਨੂੰ ਕ੍ਰਿਪਾਨ ਭੇਂਟ ਕਰਨਾ ਯੋਗ ਹੈ। ਅਰਦਾਸ ਕਰਦੇ ਸਮੇਂ ਵਿਚਕਾਰ ਹੀ ਕਿਰਪਾਨ ਭੇਟ ਕਰਨਾ ਸਹੀ ਨਹੀਂ।

ਸਵਾਲ : ਕੀ ਸੰਗਤ ਵਿੱਚ ਗੈਰ ਸਿੱਖ ਕੀਰਤਨ ਕਰ ਸਕਦਾ ਹੈ ?

ਜਵਾਬ : ਸਿੱਖ ਰਹਿਤ ਮਰਿਆਦਾ ਅਨੁਸਾਰ ਸੰਗਤ ਵਿੱਚ ਕੀਰਤਨ ਕੇਵਲ ‘ਸਿੰਘ’ ਹੀ ਕਰ ਸਕਦਾ ਹੈ, ਗੈਰ ਸਿੱਖ ਨਹੀਂ ਕਿਉਂਕਿ ਸੰਗਤ ਵਿੱਚ ਪਾਠ, ਕਥਾ, ਵਖਿਆਨ ਅਤੇ ਕੀਰਤਨ ਕਰਨ ਵਾਲਾ ਸਿੱਖ ਧਰਮ ਦਾ ਪ੍ਰਚਾਰਕ ਹੀ ਹੁੰਦਾ ਹੈ। ਜਿਹੜਾ ਵਿਅਕਤੀ ਸਿੱਖ ਧਰਮ ਨੂੰ ਦਿਲੋਂ ਨਹੀਂ ਮੰਨਦਾ, ਉਸ ਨੂੰ ਸਿੱਖ ਸੰਗਤਾਂ ’ਚ ਧਰਮ ਪ੍ਰਚਾਰ ਕਰਨ ਦਾ ਕੋਈ ਅਧਿਕਾਰ ਨਹੀਂ। ਜਿਸ ਵਿਅਕਤੀ ਦਾ ਆਪਣਾ ਸਰੂਪ ਹੀ ਸਿੱਖੀ ਵਾਲਾ ਨਾ ਹੋਵੇ, ਉਹ ਦੂਸਰੇ ਨੂੰ ਸਿੱਖ ਹੋਣ ਲਈ ਕੀ ਪ੍ਰੇਰਨਾ ਦੇ ਸਕਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

0

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਗਿਆਨੀ ਜਗਤਾਰ ਸਿੰਘ ਜਾਚਕ

ਪੰਜਵਾਂ ਮਸਲਾ ਹੈ ਅੰਕਵਿਧਾਨ ਦੀ ਬੇਤਰਤੀਬੀ ਤੇ ਵਿਗਾੜ ਦਾ : ਜਥੇਦਾਰ ਵੇਦਾਂਤੀ ਤੇ ਉਨ੍ਹਾਂ ਦੇ ਸਾਥੀਆਂ ਦਾ ਮੱਤ ਸੀ ਕਿ ਹੱਥ-ਲਿਖਤੀ ਪੁਰਾਣੀਆਂ ਬੀੜਾਂ ਵਿੱਚ ਵਧੇਰੇ ਕਰਕੇ ਅੰਕ-ਵਿਧਾਨ ਦੀ ਇੱਕ ਬਝਵੀਂ ਤਰਤੀਬ ਹੈ। ਉਸ ਮੁਤਾਬਕ ਪਹਿਲੇ ਚਾਰ ਗੁਰੂ ਸਾਹਿਬਾਨ ਦੇ ਸ਼ਬਦਾਂ, ਅਸਟਪਦੀਆਂ ਤੇ ਛੰਤਾਂ ਆਦਿਕ ਦੀ ਵੱਖ ਵੱਖ ਗਿਣਤੀ ਕਰਕੇ ਫਿਰ ਇੱਕ ਸਾਂਝਾ ਜੋੜ ਕੀਤਾ ਗਿਆ ਹੈ। ਹਰੇਕ ਥਾਂ ਪੰਜਵੇਂ ਗੁਰੂ ਸਾਹਿਬ ਦੀ ਬਾਣੀ ਦਾ ਵੱਖਰਾ ਜੋੜ ਕਰਕੇ ਫਿਰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਨੂੰ ਤਰਤੀਬ ਤੇ ਵੇਰਵੇ ਸਹਿਤ ਲਿਖ ਕੇ ਕੁੱਲ ਜੋੜ ਕੀਤਾ ਹੋਇਆ ਹੈ। ਜਿਥੇ ਨੌਵੇਂ ਗੁਰੂ ਪਾਤਿਸ਼ਾਹ ਦੀ ਬਾਣੀ ਚੜ੍ਹਾਈ ਗਈ ਹੈ, ਉਥੇ ਮ: ੫ ਦੀ ਬਾਣੀ ਪਿਛੋਂ ਕੁਲ ਜੋੜ ਕਰਨ ਦੀ ਥਾਂ ਮ: ੯ ਦੀ ਬਾਣੀ ਦਾ ਜੋੜ ਕਰਨ ਉਪਰੰਤ ਬਾਣੀ ਨੂੰ ਵੇਰਵੇ ਸਹਿਤ ਦਰਸਾਅ ਕੇ ਕੁੱਲ-ਜੋੜ (ਜੁਮਲਾ) ਅੰਕ ਪਾਇਆ ਗਿਆ ਹੈ।

ਭਗਤ ਬਾਣੀ ਦੇ ਸ਼ਬਦਾਂ ਦੀ ਗਿਣਤੀ ਵੀ ਬਾਣੀਕਾਰਾਂ ਮੁਤਾਬਕ ਵੱਖਰੀ ਵੱਖਰੀ ਹੈ ਅਤੇ ਕੁਝ ਥਾਵਾਂ ’ਤੇ ਉਨ੍ਹਾਂ ਦਾ ਸਾਂਝਾ ਜੋੜ ਵੀ ਮਿਲਦਾ ਹੈ, ਜੋ ਹਰੇਕ ਥਾਂ ਲੋੜੀਂਦਾ ਹੈ। ਬਾਣੀਕਾਰਾਂ ਦੇ ਵੱਖ ਵੱਖ ਸੰਗ੍ਰਹਿਆਂ ਵਿੱਚ ਉਪਰਾਗ ’ਤੇ ਘਰ ਬਦਲਣ ਕਾਰਨ ਗਿਣਤੀ ਬਦਲਦੀ ਹੈ। ਅਸਟਪਦੀਆਂ ਨੂੰ ਛੱਡ ਕੇ ਦੁਪਦੇ, ਤਿਪਦੇ ਆਦਿਕ ਗਿਣਤੀ ਨੂੰ ਪ੍ਰਭਾਵਤ ਨਹੀਂ ਕਰਦੇ। ਇਉਂ ਪ੍ਰਤੀਤ ਹੁੰਦਾ ਹੈ ਕਿ ਆਦਿ ਬੀੜ (ਪੋਥੀ ਸਾਹਿਬ) ਦੇ ਸੰਪਾਦਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਤੋਂ ਪਹਿਲਾਂ ਦੇ ਚਾਰ ਗੁਰੂ ਸਾਹਿਬਾਨ ਵੱਲੋਂ ਪ੍ਰਾਪਤ ਹੋਏ ‘ਪਿਊ ਦਾਦੇ’ ਦੇ ਬਾਣੀ ਰੂਪ ਵਿਰਾਸਤੀ ਖਜ਼ਾਨੇ ਨੂੰ ਹਰੇਕ ਥਾਂ ਵਿਸ਼ੇਸ਼ ਤੌਰ ’ਤੇ ਵੱਖਰਾ ਦਰਸਾਇਆ ਹੈ, ਜਿਸ ਪ੍ਰਤੀ ਉਨ੍ਹਾਂ ਦਾ ਅੰਮ੍ਰਿਤ ਬਚਨ ਹੈ, ‘‘ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ਤਾ ਮੇਰੈ ਮਨਿ ਭਇਆ ਨਿਧਾਨਾ ’’ (ਗਉੜੀ : , ਪੰ. 186) ਪ੍ਰੰਤੂ ਛਾਪੇ ਦੀ ਪ੍ਰਚਲਿਤ ਬੀੜ ਵਿੱਚ ਭਗਤ ਬਾਣੀ ਨੂੰ ਛੱਡ ਕੇ ਬਾਕੀ ਹੋਰ ਕਿਸੇ ਵੀ ਰਾਗ ਵਿੱਚ ਗੁਰੂ ਬਾਣੀਕਾਰਾਂ ਦੀ ਬਾਣੀ ਦੇ ਜੋੜ-ਅੰਕ ਉਪਰੋਕਤ ਕਿਸਮ ਦੀ ਬਝਵੀਂ ਤਰਤੀਬ ਵਿੱਚ ਨਹੀਂ ਮਿਲਦੇ। ਹਰ ਥਾਂ ਜੋੜ ਅੰਕਾਂ ਦਾ ਵਿਧਾਨ ਭਿੰਨ ਭਿੰਨ ਹੈ। ਕਈ ਥਾਈਂ ਜੋੜ-ਅੰਕ ਵੀ ਭੁਲੇਖੇ ਦਾ ਸ਼ਿਕਾਰ ਹੋਏ ਹਨ; ਜਿਵੇਂ :

ਸਿਰੀਰਾਗ :- ਮ: ੧, ਮ: 3 ਤੇ ਮ: ੪ ਦੇ ਸ਼ਬਦਾਂ ਦੀ ਸਾਂਝੀ ਗਿਣਤੀ ਕਰਦਿਆਂ ਅੰਤ ਸਾਂਝਾ ਜੋੜ ਕਰਕੇ ਇਉਂ ਵਖਰਾਇਆ ਹੈ :॥4॥33॥31॥6॥70॥ (ਭਾਵ : ਮ: 1-33॥ ਮ: 3-31॥ ਮ: 4-6 ॥ ਕੁਲ ਜੋੜ 70)

ਮ: ੫ ਦੇ ਸ਼ਬਦਾਂ ਦੀ ਗਿਣਤੀ ਵੱਖਰੀ ਨਹੀਂ ਰੱਖੀ, ਉਸ ਨੂੰ ਪਿਛਲੇ 70 ਨਾਲ ਇਉਂ ਸਾਂਝਾ (4॥1॥71॥) ਕਰਕੇ ਅੱਗੇ ਤੋਰਿਆ ਹੈ ਅਤੇ ਅੰਤ ’ਤੇ ਕੁੱਲ ਸਾਂਝਾ ਜੋੜ ਫਿਰ ਇਉਂ ਲਿਖ ਦਿੱਤਾ ਹੈ (4॥30॥100॥) ਭਾਵ ਇੱਥੇ ਮ: ੫ ਤਕ ਦੇ ਸ਼ਬਦਾਂ ਦਾ ਵੱਖਰਾ ਵੱਖਰਾ ਵੇਰਵਾ ਨਹੀਂ ਦਿੱਤਾ । ਮ: ੫ ਦੇ 30 ਲਿਖ ਕੇ ਮ: ੧, ਮ: ੩ ਤੇ ਮ: ੪ ਦੇ 70 ਸ਼ਬਦਾਂ ਨੂੰ ਜੋੜ ਕੇ ਫਿਰ ਇਕੱਠੀ ਕੁੱਲ ਗਿਣਤੀ 100 ਲਿਖ ਦਿੱਤੀ ਗਈ ਹੈ।

ਅਸਟਪਦੀਆਂ ਤੇ ਛੰਤਾਂ ਦੀ ਗਿਣਤੀ ਵੀ ਉਪਰੋਕਤ ਢੰਗ ਨਾਲ ਕੀਤੀ ਹੋਈ ਹੈ। ਪੰਨਾ 50 ਤੋਂ 52 ਤੱਕ ਦੇ ਸ਼ਬਦਾਂ ਤੋਂ ਜਾਣਿਆ ਜਾ ਸਕਦਾ ਹੈ, ‘ਘਰੁ’ ਬਦਲਣ ਤੇ ਗਿਣਤੀ ਨਹੀਂ ਬਦਲਦੀ ਅਤੇ ਅਸਟਪਦੀਆਂ ਵਿੱਚ ਵੀ ਇਹੋ ਢੰਗ ਪਨਾਇਆ ਗਿਆ ਹੈ।

ਰਾਗੁ ਮਾਝ : ਮ: ੪ ਤੇ ਮ: ੫ ਦੇ ਸ਼ਬਦਾਂ ਦੀ ਗਿਣਤੀ ਤੇ ਜੋੜ ਸਾਂਝਾ ਹੈ। ਅੰਤ ਵਿੱਚ ਵੀ ਮ: ੪ ਤੇ ਮ: ੫ ਦੇ ਸ਼ਬਦਾਂ ਨੂੰ ਵੱਖਰਾ ਵੱਖਰਾ ਨਹੀਂ ਦਰਸਾਇਆ। ਮ: ੪ ਦੇ 7 ਚਉਪਦਿਆਂ ਨੂੰ ਜੋੜ ਕੇ ਇਉਂ ਲਿਖਿਆ ਹੈ : ॥4॥43॥50॥

ਅਸਟਪਦੀਆਂ ਦੀ ਗਿਣਤੀ ਵੇਲੇ ਮ: ੧ ਦੀ 1 ਅਤੇ ਮ: ੩ ਦੀਆਂ 32 ਜੋੜ ਕੇ ਵੱਖਰਾ ਵੱਖਰਾ ਦਰਸਾਉਂਦਿਆਂ ਇਉਂ ਲਿਖਿਆ ਹੈ : ॥8॥1॥32॥33॥ ਫਿਰ ਮ: ੪ ਦੀ 1 ਅਸਟਪਦੀ ਨਾਲ ਉਪਰੋਕਤ ਜੋੜ ਸਾਂਝਾ ਕਰਕੇ ਲਿਖਿਆ ਹੈ॥8॥1॥34॥ ਮ: ੫ ਦੀਆਂ ਅਸਟਪਦੀਆਂ ਮੁੱਕਣ ’ਤੇ ਕੁਲ ਜੋੜ ਇਉਂ ਵਖਰਾਇਆ ਹੈ ॥8॥5॥39॥1॥32॥1॥5॥39॥ ਭਾਵ ਇਸ ਰਾਗ ਵਿੱਚ ਸ਼ਬਦਾਂ ਦੀ ਗਿਣਤੀ ਸਾਂਝੀ ਹੈ, ਪਰ ਅਸਟਪਦੀਆਂ ਦੀ ਵੱਖਰੀ ਵੱਖਰੀ।

ਰਾਗ ਗਉੜੀ : ਸ਼ਬਦਾਂ ਦੀ ਗਿਣਤੀ ਵੇਲੇ ਰਾਗ ਦੀਆਂ ਕਿਸਮਾਂ ਬਦਲਣ ਕਾਰਨ ਮ: ੧ ਦੀ ਅੰਦਰਲੀ ਗਿਣਤੀ ਵੱਖ ਵੱਖ ਸਾਂਝੀ ਕਰਦਿਆਂ, ਜਦੋਂ ਮ: ੩ ਦੇ ਸ਼ਬਦਾਂ ਦੀ ਸਾਂਝੀ ਗਿਣਤੀ ॥4॥14॥34॥ ’ਤੇ ਪਹੁੰਚੀ ਤਾਂ ਅੱਗੋਂ ਪੰ. 162 ’ਤੇ ਗਉੜੀ ਬੈਰਾਗਣ ਸ਼ੁਰੂ ਹੋ ਗਈ। ਇਸ ਲਈ ਅੰਕ ਚੌਹਰਾ ਕਰਕੇ ਅੱਗੇ ਸਾਂਝੀ ਗਿਣਤੀ ਇਉਂ ਸ਼ੁਰੂ ਕਰ ਦਿੱਤੀ ਗਈ ॥4॥1॥15॥35॥ ਭਾਵ ਮ: ੩ ਦੇ 15 ਸਬਦਾਂ ਦੀ ਗਿਣਤੀ ਵੱਖਰੀ ਵਿਖਾ ਕੇ ਉਸ ਵਿੱਚ ਮ: ੧ ਤੇ ਮ: ੩ ਦੀ ਪਿਛਲੀ ਗਿਣਤੀ ਜੋੜਦਿਆਂ ਵੱਡਾ ਜੋੜ-ਅੰਕ ਵੱਖਰਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਰਾਗ ਦੀ ਕਿਸਮਾਂ ਦੇ ਸ਼ਬਦਾਂ ਦੀ ਗਿਣਤੀ ਨੂੰ ਵੱਖ ਦਰਸਾਉਣਾ ਲੋੜੀਂਦਾ ਹੈ।

 ਮ: ੪ ਦੇ ਸ਼ਬਦਾਂ ਵਿੱਚ ਗਉੜੀ ਗੁਆਰੇਰੀ ਤੋਂ ਪਿਛੋਂ 165 ਤੇ ਜਦੋਂ ਬੈਰਾਗਣਿ ਸ਼ੁਰੂ ਹੁੰਦੀ ਹੈ ਤਾਂ ਉੱਪਰ ਦੀ ਤਰ੍ਹਾਂ ਚੌਹਰਾ ਅੰਕ ਇਉਂ ਸ਼ੁਰੂ ਹੋ ਜਾਂਦਾ ਹੈ ॥4॥1॥7॥45॥

ਪੰ.175 ਉੱਤੇ ਜਦੋਂ ਮ: ੪ ਦੇ ਸ਼ਬਦ ਸੰਪੂਰਨ ਹੁੰਦੇ ਹਨ ਤਾਂ ਫਿਰ ਇੱਕਠਾ ਜੋੜ ਇਉਂ ਦਿੱਤਾ ਹੈ ॥4॥6॥20॥18॥32॥70॥

ਇਥੋਂ ਅੱਗੇ ਪੰ. 175 ਤੋਂ ਮ: ੫ ਦੇ ਸ਼ਬਦ ਸ਼ੁਰੂ ਹੁੰਦੇ ਹਨ ਇਥੇ ਲਿਖਾਰੀ ਦੀ ਬੇਧਿਆਨੀ ਕਾਰਨ ਪਹਿਲੇ ਸ਼ਬਦ ਨੂੰ ਕੋਈ ਅੰਕ ਨਹੀਂ ਦਿੱਤਾ ਗਿਆ ਮ: ੫ ਦੇ ਦੂਜੇ ਸ਼ਬਦ ਪਿਛੋਂ ਵਿਚਕਾਰਲੀ ਗਿਣਤੀ ਤਾਂ 2 ਠੀਕ ਲਿਖੀ ਗਈ, ਪਰ ਇਥੋਂ ਨਾਲ ਵੱਡਾ ਜੋੜ 71 ਸ਼ੁਰੂ ਕਰ ਦਿੱਤਾ ਗਿਆ ਹੈ ਜਿਵੇਂ ॥4॥2॥71॥  ਜੇ ਮ: ੫ ਦੀ ਗਿਣਤੀ ਵਿੱਚ ਮ: ੪ ਤਕ ਦੇ ਸਬਦਾਂ ਦੀ ਗਿਣਤੀ ਜੋੜ ਕੇ ਸਾਂਝੀ ਕਰਨੀ ਲੋੜੀਂਦੀ ਹੈ ਤਾਂ ਲਿਖਣਾ ਚਾਹੀਦਾ ਸੀ 4272 ਲਿਖਾਰੀ ਦੀ ਬਾਹਰੀ ਗਿਣਤੀ ਦੀ ਇਹ ਭੁੱਲ ਪੰ. 200 ’ਤੇ ਜੋੜ ਅੰਕ 4105174 ਤੱਕ ਨਿਰੰਤਰ ਚੱਲਦੀ ਹੈ ਇੱਥੇ ਪਹੁੰਚ ਕੇ ਜਦੋਂ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੁੰਦਾ ਹੈ ਤਾਂ ਵੱਡਾ ਤੀਹਰਾ ਅੰਕ ਛੱਡ ਕੇ ਅੱਗੋਂ ਦੂਹਰਾ ਅੰਕ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਹ ਠੀਕ ਚੱਲ ਰਿਹਾ ਸੀ ਪੰ. 218 ’ਤੇ :5 ਦੇ ਸ਼ਬਦਾਂ ਦਾ ਅੰਕ ਤੀਹਰਾ ਹੈ ਸਪਸ਼ਟ ਹੈ ਕਿ ਮਹਲਾ ਪੰਜਵੇਂ ਦੇ ਸ਼ਬਦਾਂ ਨੂੰ ਪਹਿਲੇ ਗੁਰੂ ਸਾਹਿਬਾਨ ਤੋਂ ਵੱਖਰਾ ਗਿਣਿਆ ਹੈ; ਜਿਵੇਂ 44172 ਇੱਥੇ ਕੁੱਲ ਜੋੜ ਨਹੀਂ ਕੀਤਾ ਕਿਉਂਕਿ ਅੱਗੇ 9 ਸ਼ਬਦ ਮ: ੯ ਦੇ ਹਨ, ਪਰ ਅਸੀਂ ਦੇਖਦੇ ਹਾਂ ਕਿ ਉੱਥੇ ਸਾਰਾ ਜੋੜ ਤਾਂ ਭਾਵੇਂ ਇਉਂ ਕਰ ਦਿੱਤਾ ਹੈ 29251 ਪਰ ਇੱਥੇ ਬਾਣੀਕਾਰ ਗੁਰੂਆਂ ਦੀ ਤਰਤੀਬਵਾਰ ਗਿਣਤੀ ਵੱਖਰੀ ਵੱਖਰੀ ਨਹੀਂ ਦਰਸਾਈ। ਬਝਵੀਂ ਤਰਤੀਬ ਮੁਤਾਬਕ ਸਾਰਾ ਜੋੜ ਇਉਂ ਲਿਖਣਾ ਚਾਹੀਦਾ ਸੀ : 29  2018321729251 (ਭਾਵ : ਮ: 1-20, ਮ: 3-18, ਮ: 4-32, ਮ: 5-172, ਮ: 9-9, ਕੁਲ ਜੋੜ 251)

ਨੋਟ : ਛਾਪੇ ਦੀ ਬੀੜ ਦੇ ਪੰਨਾ 175 ਵਾਲੀ ਉਪਰੋਕਤ ਭੁੱਲ ਨੂੰ ਸਮਝਣ ਤੇ ਦੂਰ ਕਰਨ ਹਿੱਤ ਵੀ ਪੁਰਾਣੀਆਂ ਹੱਥ ਲਿਖਤੀ ਬੀੜਾਂ ਸਹਾਇਕ ਹੁੰਦੀਆਂ ਹਨ। ਜਿਵੇਂ ਮੁਕਤਸਰ ਤੇ ਕਾਨਗੜ੍ਹ ਵਾਲੀਆਂ ਬੀੜਾਂ ਵਿੱਚ ਪਹਿਲੇ ਸ਼ਬਦ ਪਿਛੋਂ ਕੇਵਲ ॥1॥ ਅੰਕ ਹੀ ਪਾਇਆ ਹੈ, ਪਹਿਲੇ ਚਾਰ ਗੁਰੂ ਸਾਹਿਬਾਨ ਦੇ 70 ਸ਼ਬਦਾਂ ਨੂੰ ਇਸ ਸੰਗ੍ਰਹਿ ਨਾਲ ਨਹੀਂ ਜੋੜਿਆ ਗਿਆ। ਇਥੋਂ ਇਹ ਹਕੀਕਤ ਵੀ ਪ੍ਰਗਟ ਹੁੰਦੀ ਹੈ ਕਿ ਪੰਜਵੇਂ ਪਾਤਿਸ਼ਾਹ ਨੇ ਆਪਣੇ ਸ਼ਬਦਾਂ ਦੀ ਗਿਣਤੀ ਸਭ ਥਾਈਂ ਵੱਖਰੀ ਰੱਖੀ ਹੈ ।

ਰਾਗੁ ਆਸਾ : ਮ: ੧ ਤੋਂ ਮ: ੪ ਤੱਕ ਗਿਣਤੀ ਸਾਂਝੀ ਚੱਲਦੀ ਹੈ ਅਤੇ ਅੰਤ ’ਤੇ ਕੁਲ ਜੋੜ ਇਉਂ ਦਿੱਤਾ ਹੈ – ॥2॥39॥13॥15॥67॥ ਪ੍ਰੰਤੂ ਲਿਖਣਾ ਚਾਹੀਦਾ ਸੀ ॥2॥2॥15॥  ॥2॥39॥13॥15॥69॥

ਨੋਟ : ਛਾਪੇ ਦੀ ਬੀੜ ਵਾਲੇ ਜੋੜ ਵਿੱਚ ‘ਸੋ ਦਰੁ’ ਤੇ ‘ਸੋ ਪੁਰਖ’ ਦੇ 2 ਸ਼ਬਦ ਨਹੀਂ ਜੋੜੇ ਗਏ; ਕਿਉਂਕਿ ਰਾਗੁ ਆਸਾਵਰੀ ਸੁਧੰਗ ਮਹਲਾ ੪ ਘਰ ੧੬ ਕੇ ੨ ॥ ਸਿਰਲੇਖ ਹੇਠ 2 ਦੁਪਦੇ ਹਨ, ਜਿਨ੍ਹਾਂ ਦਾ ਵੇਰਵਾ ਸਿਰਲੇਖ ਵਿੱਚ ਦਿੱਤੇ ਜਾਣ ਕਰਕੇ ਲਿਖਾਰੀ ਨੇ ਗਿਣਤੀ ਵਾਲਾ 2 (ਦੂਆ) ਪਾਉਣ ਦੀ ਲੋੜ ਨਹੀਂ ਸਮਝੀ, ਪਰ ਅਜਿਹਾ ਕਰਨ ਵੇਲੇ ਉਹ ਦੂਜੇ ਦੁਪਦੇ ਦਾ ਪ੍ਰਤੀਕ 2 ਹਿੰਦਸਾ ਵੀ ਛੱਡ ਗਿਆ। ਕੁੱਲ ਜੋੜ ਕਰਨ ਵੇਲੇ ਉਸ ਨੂੰ ਭੁਲੇਖਾ ਲੱਗਾ ਕਿ ਜੋੜ ਦੇ ਵੇਰਵੇ ਵਿੱਚ ਪਹਿਲਾ 2 ਅੰਕ ਦੁਪਦੇ ਦਾ ਪ੍ਰਤੀਕ ਹੈ, ਸ਼ਬਦਾਂ ਦੀ ਗਿਣਤੀ ਦਾ ਨਹੀਂ। ਜਦ ਕਿ ਉਹ 2 (ਦੂਆ) ਸੋ ਦਰੁ ਤੇ ਸੋ ਪੁਰਖ ਦੇ 2 ਸ਼ਬਦਾਂ ਦਾ ਪ੍ਰਤੀਕ ਸੀ। ਇਸ ਪ੍ਰਕਾਰ ਇਹ ਦੋ ਸ਼ਬਦ ਕੁੱਲ ਗਿਣਤੀ ਵਿੱਚ ਸ਼ਾਮਲ ਨਾ ਹੋ ਸਕੇ।

ਮਹਲਾ ੫ ਦੀ ਗਿਣਤੀ 163 ਵੱਖਰੀ ਕਰਕੇ ਫਿਰ ਪਹਿਲੇ ਗੁਰੂ ਸਾਹਿਬਾਨ ਦੇ 69 ਸ਼ਬਦ ਜੋੜ ਕੇ ਕੁਲ ਜੋੜ ਇਉਂ ਲਾਇਆ ਹੈ ॥2॥7॥163॥232॥  ਮਹਲਾ 9 ਦੇ ਇੱਕ ਸ਼ਬਦ ਨੂੰ ਜੋੜ ਕੇ ਅੰਤ ਵਿੱਚ ਫਿਰ ਕੁੱਲ ਜੋੜ ਇਉਂ ॥2॥1॥233॥ ਲਿਖਿਆ ਹੈ ਭਾਵ ਇੱਥੇ ਵੀ ਜੋੜ ਵੇਲੇ ਬਾਣੀਕਾਰਾਂ ਨੂੰ ਵੱਖ ਵੱਖ ਨਹੀਂ ਪ੍ਰਗਟਾਇਆ ਗਿਆ।

ਅਸਟਪਦੀਆਂ ਵਿੱਚ ‘ਘਰੁ’ ਬਦਲਣ ’ਤੇ ਗਿਣਤੀ ਨਿਰੰਤਰ ਚੱਲਦੀ ਹੈ ਭਾਵ ਬਦਲਦੀ ਨਹੀਂ ਜਦਕਿ ਮ: ੫ ਦੇ ਘਰੁ 2 ਤੇ ਘਰੁ 3 ਦੀ ਇੱਕ ਇੱਕ ਅਸਟਪਦੀ ਦਾ ਜੋੜ ਵੱਖਰਾ ਵੱਖਰਾ ਹੈ, ਸਾਂਝਾ ਨਹੀਂ ।

ਮ: ੧ ਤੇ ਮ: 3 ਦੇ ਛੰਤਾ ਵਿੱਚ ‘ਘਰੁ’ ਬਦਲਣ ’ਤੇ ਨਵੀਂ ਗਿਣਤੀ ਸ਼ੁਰੂ ਹੁੰਦੀ ਹੈ ਭਾਵ ਇੱਥੇ ‘ਘਰੁ’ ਗਿਣਤੀ ਨੂੰ ਪ੍ਰਭਾਵਤ ਕਰਦੇ ਹਨ। ਮ: ੩ ਦੇ ਛੰਤਾਂ ਉਪਰੰਤ ਮ: 1 ਤੇ ਮ: ੩ ਦੇ ਛੰਤਾਂ ਦਾ ਜੋੜ ਕਰਕੇ ਵਖਰਾਇਆ ਵੀ ਗਿਆ ਹੈ, ਮ: ੪ ਦੇ ਛੰਤਾਂ ਉਪਰੰਤ ਵੀ ਜੋੜ ਮਿਲਦਾ ਹੈ। ਫਿਰ ਮ: ੫ ਦੀ ਗਿਣਤੀ ਵੱਖਰੀ ਸ਼ੁਰੂ ਹੁੰਦੀ ਹੈ, ਇੱਥੇ ਵੀ ‘ਘਰੁ’ ਗਿਣਤੀ ਨੂੰ ਪ੍ਰਭਾਵਤ ਕਰਦੇ ਹਨ। ਮ: ੫ ਦੇ ਛੰਤਾਂ ਦਾ ਵੱਖਰਾ ਜੋੜ ਲਿਖਣ ਉਪਰੰਤ ਮ: ੧, ਮ: ੩, ਮ: ੪ ਤੇ ਮ: ੫ ਦਾ ਕੁੱਲ ਜੋੜ (ਜੁਮਲਾ) ਨਹੀਂ ਲਿਖਿਆ।

ਨੋਟ : ਪੰਨਾ 354 ਤੋਂ 360 ਤੱਕ ਦੇ ਵੱਖ ਵੱਖ ਸ਼ਬਦ ਸੰਗ੍ਰਹਿਆਂ ਤੋਂ ਨਿਸ਼ਚੇ ਹੁੰਦਾ ਹੈ ਕਿ ‘ਘਰੁ’ ਬਦਲਣ ’ਤੇ ਸੰਖੇਪ ਮੰਗਲਾਚਰਨ ਵੀ ਪੈਂਦਾ ਹੈ ਅਤੇ ਜੋੜ-ਅੰਕ ਦੀ ਗਿਣਤੀ ਵੀ ਨਵੀਂ ਸ਼ੁਰੂ ਹੁੰਦੀ ਹੈ। ਤਿਪਦੇ, ਦੁਤੁਕੇ ਆਦਿਕ ਗਿਣਤੀ ਨੂੰ ਪ੍ਰਭਾਵਤ ਨਹੀਂ ਕਰਦੇ ਅਤੇ ਨਾ ਹੀ ਆਦਿ ਮੰਗਲ ਲੋੜੀਂਦਾ ਹੈ।

ਰਾਗੁ ਗੂਜਰੀ : ਮ: ੧ ਤੇ ਮ: ੩ ਦੀ ਗਿਣਤੀ ਤੇ ਜੋੜ ਸਾਂਝਾ ਹੈ ਅਤੇ ਮਹਲਾ ੪ ਦਾ ਜੋੜ ਵੱਖਰਾ ਕਰਕੇ ਅੰਤ ਵਿੱਚ ਮ: ੧, 3 ਤੇ 4 ਦਾ ਕੁੱਲ ਜੋੜ ਲਿਖ ਦਿੱਤਾ ਗਿਆ ਹੈ। ਇੱਥੇ ‘ਘਰੁ’ ਗਿਣਤੀ ਨੂੰ ਪ੍ਰਭਾਵਤ ਕਰ ਰਹੇ ਹਨ ਭਾਵ ‘ਘਰੁ’ ਬਦਲਣ ’ਤੇ ਗਿਣਤੀ ਦੇ ਅੰਕ ਬਦਲ ਰਹੇ ਹਨ। ਮ: ੫ ਦੀ ਗਿਣਤੀ ਵੱਖਰੀ ਹੈ, ਪਰ ਇੱਥੇ ਸ਼ਬਦਾਂ ਦਾ ਕੁਲ ਜੋੜ ਨਹੀਂ ਕੀਤਾ। ਅਸਟਪਦੀਆਂ ਵਿੱਚ ਵੀ ਇਹੋ ਤਰਤੀਬ ਹੈ।

ਰਾਗ ਦੇਵਗੰਧਾਰੀਤੇ ਬਿਹਾਗੜਾ ਵਿੱਚ ਵੀ ਲਗਭਗ ਗੂਜਰੀ ਰਾਗ ਵਾਲੀ ਹੀ ਵਿਧੀ ਅਪਨਾਈ ਗਈ ਹੈ, ਪਰ 6, 6 ਸ਼ਬਦਾਂ ਦੇ ਛੱਕੇ ਕਾਇਮ ਕੀਤੇ ਹੋਏ ਹਨ ।

ਰਾਗ ਵਡਹੰਸ ਵਿੱਚ ਹਰੇਕ ਮਹਲੇ ਦੀ ਗਿਣਤੀ ਵੱਖਰੀ ਵੱਖਰੀ ਕੀਤੀ ਹੈ। ਸ਼ਬਦਾਂ ਦਾ ਕੁੱਲ ਜੋੜ ਕਿਤੇ ਵੀ ਨਹੀਂ। ਅਸਟਪਦੀਆਂ ਤੇ ਛੰਤਾਂ ਵਿੱਚ ਵੀ ਸ਼ਬਦਾਂ ਵਾਲੀ ਵਿਧੀ ਅਪਨਾਈ ਗਈ ਹੈ।

ਰਾਗੁ ਸੋਰਠਿ ਵਿੱਚ ਵੀ ਹਰੇਕ ਮਹਲੇ ਦੀ ਗਿਣਤੀ ਵੱਖਰੀ ਵੱਖਰੀ ਕਰਦਿਆਂ ਕੁੱਲ ਜੋੜ ਮਹਲਾ ੯ ਦੇ ਸ਼ਬਦਾਂ ਪਿਛੋਂ ਹੈ ਅਤੇ ਉਹ ਵੀ ਵਖਰਾਇਆ ਹੋਇਆ ਨਹੀਂ; ਜਿਵੇਂ ॥3॥12॥139॥

ਅਸਟਪਦੀਆਂ ਵਿੱਚ ਵੀ ਮਹਲਾ ੧ ਦੀਆਂ 3 ਅਤੇ ਮ: ੫ ਦੀਆਂ 3, ਵੱਖ ਵੱਖ ਗਿਣੀਆਂ ਹਨ, ਕੁਲ ਜੋੜ 6 ਨਹੀ ਦਿੱਤਾ ।

ਰਾਗੁ ਧਨਾਸਰੀ ਵਿੱਚ ਵੀ ਹਰੇਕ ਮਹਲੇ ਦੇ ਸ਼ਬਦਾਂ ਦੀ ਗਿਣਤੀ ਵੱਖ ਵੱਖ ਹੈ ਅਤੇ ਮ: ੯ ਦੇ ਸ਼ਬਦਾਂ ਉਪਰੰਤ ਕੁੱਲ ਜੋੜ ਪੰ. 685 ’ਤੇ ਇਉਂ ਲਿਖਿਆ ਹੈ :॥2॥4॥9॥9॥13॥58॥4॥93॥  ਭਾਵ ਮ: ੯ ਦੇ 4, ਮ: ੧ ਦੇ 9, ਮ: ੩ ਦੇ 9, ਮ: ੪ ਦੇ 13, ਮ: ੫ ਦੇ 58 ਅਤੇ ਮ: ੯ ਦੇ 4 ॥ ਕੁੱਲ ਜੋੜ ॥93॥

ਅਸਟਪਦੀਆਂ ਤੇ ਛੰਤਾਂ ਦੀ ਗਿਣਤੀ ਵੀ ਉਪਰੋਕਤ ਢੰਗ ਦੀ ਹੈ ।

ਜੈਤਸਰੀ ਵਿੱਚ ਵੀ : , : ਤੇ : ਦੀ ਗਿਣਤੀ ਵੱਖ ਵੱਖ ਹੈ ਅਤੇ ਸਾਂਝਾ ਕੁੱਲ ਜੋੜ ਨਹੀਂ ।

ਰਾਗੁ ਟੋਡੀ ਵਿੱਚ ਵੀ ਉਪਰੋਕਤ ਵਿਧੀ ਹੈ ਅਤੇ ਸਾਂਝਾ ਕੁਲ ਜੋੜ ਮ: ੯ ਦੇ ਸ਼ਬਦਾਂ ਉਪਰੰਤ ਹੈ।

ਰਾਗੁ ਬੈਰਾੜੀ ਵਿੱਚ ਉਪਰੋਕਤ ਵਿਧੀ ਅਪਨਾਈ ਹੈ ਅਤੇ ਸਾਂਝਾ ਕੁਲ ਜੋੜ ਮ: ੫ ਦੇ ਸ਼ਬਦਾਂ ਉਪਰੰਤ ਹੈ।

ਰਾਗੁ ਤਿਲੰਗ ਵਿੱਚ ਉਪਰੋਕਤ ਜੋੜ ਵਿਧੀ ਹੈ। ਮ: ੧, ਮ: ੪ ਤੇ ਮ: ੫ ਦਾ ਸਾਂਝਾ ਕੁੱਲ ਜੋੜ ਨਹੀਂ ਮਿਲਦਾ।

ਰਾਗੁ ਸੂਹੀ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧ ਤੇ 4 ਦਾ ਜੋੜ ਸਾਂਝਾ ਹੈ, ਪਰ ਵੱਖਰਾਇਆ ਨਹੀਂ। ਮ: ੫ ਦਾ ਜੋੜ ਵੱਖਰਾ ਹੈ।

ਰਾਗੁ ਬਿਲਾਵਲ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩, ਮ: ੪ ਤੇ ਮ: ੫ ਵਾਂ ਦੀ ਗਿਣਤੀ ਵੱਖ ਵੱਖ ਹੈ, ਪਰ ਪਹਿਲਾਂ ਮ: ੧ ਤੇ ਮ: ੩ ਦਾ ਸਾਂਝਾ ਜੋੜ ਕਰਕੇ ਵਖਰਾਇਆ ਹੈ। ਮਹਲਾ ੪ ਦੇ ਸ਼ਬਦਾਂ ਪਿਛੋਂ ਵੀ ਕੁਲ-ਜੋੜ ਕਰਕੇ ਵਖਰਾਇਆ ਹੈ ਅਤੇ ਮ: ੫ ਦਾ ਤੇ ਮ: ੯ ਦਾ ਜੋੜ ਵੱਖਰਾ ਹੈ। ਅੰਤ ਸਾਂਝਾ ਕੁੱਲ ਜੋੜ ਨਹੀਂ ।

ਰਾਗੁ ਗੋਂਡ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਵਾਂ ਦੀ ਗਿਣਤੀ ਵੱਖ ਵੱਖ ਕਰਕੇ ਦੋਵਾਂ ਦੇ ਸਾਂਝੇ ਜੋੜ ਨੂੰ ਵਖਰਾਇਆ ਗਿਆ ਹੈ।

ਰਾਗੁ ਰਾਮਕਲੀ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩ ਤੇ ਮ: ੪ ਦੀ ਗਿਣਤੀ ਵੱਖ ਵੱਖ ਕਰਕੇ ਤਿੰਨਾਂ ਦੇ ਸਾਂਝੇ ਜੋੜ ਨੂੰ ਵਖਰਾਇਆ ਨਹੀਂ ਗਿਆ । ਮ: ੫ ਦੀ ਗਿਣਤੀ ਵੱਖਰੀ ਹੈ, ਪਰ ਇੱਥੇ ਸਾਂਝਾ ਕੁੱਲ ਜੋੜ ਨਹੀਂ। ਭਗਤ ਬਾਣੀ ਦੀ ਗਿਣਤੀ ਵੱਖ ਵੱਖ ਹੈ, ਸਾਂਝਾ ਕੁੱਲ-ਜੋੜ ਨਹੀਂ ।

ਰਾਗੁ ਨਟ ਨਰਾਇਣ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਵਾਂ ਦੀ ਗਿਣਤੀ ਵੱਖ ਵੱਖ ਕਰਕੇ ਦੋਵਾਂ ਦੇ ਸਾਂਝੇ ਜੋੜ ਨੂੰ ਵਖਰਾਇਆ ਨਹੀਂ ਗਿਆ ।

ਰਾਗੁ ਮਾਲੀ ਗਉੜਾ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਵਾਂ ਦੀ ਗਿਣਤੀ ਵੱਖ ਵੱਖ ਕਰਕੇ ਦੋਵਾਂ ਦੇ ਸਾਂਝੇ ਜੋੜ ਨੂੰ ਵਖਰਾਇਆ ਗਿਆ ਹੈ ਭਾਵ ਜੋੜ ਵਿੱਚ ਬਾਣੀਕਾਰਾਂ ਦੇ ਸ਼ਬਦਾਂ ਦੀ ਗਿਣਤੀ ਵੱਖ ਵੱਖ ਕਰਕੇ ਕੁੱਲ ਜੋੜ ਕੀਤਾ ਗਿਆ ਹੈ।

ਰਾਗੁ ਮਾਰੂ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩, ਮ: ੪, ਮ: ੫ ਤੇ ਮ: ੯ ਦੀ ਗਿਣਤੀ ਵੱਖ ਵੱਖ ਕਰਕੇ ਉਨ੍ਹਾਂ ਦਾ ਸਾਂਝਾ ਜੋੜ ਵੀ ਨਹੀਂ ਕੀਤਾ ਗਿਆ। ਭਗਤ ਬਾਣੀ ਦੀ ਵੱਖਰੀ ਵੱਖਰੀ ਗਿਣਤੀ ਦਾ ਸਾਂਝਾ ਜੋੜ ਹੈ।

ਰਾਗੁ ਤੁਖਾਰੀ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੪, ਮ: ੫ ਦੇ ਛੰਤਾਂ ਦੀ ਗਿਣਤੀ ਵੱਖ ਵੱਖ ਹੈ, ਪਰ ਪਹਿਲਾਂ ਮ: ੧ ਤੇ ਮ: ੪ ਦਾ ਸਾਂਝਾ ਜੋੜ ਹੈ ਅਤੇ ਫਿਰ ਮ: ੫ ਦਾ ਇੱਕ ਛੰਤ ਜੋੜਦਿਆਂ ਉੱਥੇ ਵੀ ਸਾਂਝਾ ਜੋੜ ਕੀਤਾ ਗਿਆ।

ਰਾਗੁ ਕੇਦਾਰਾ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਦੀ ਗਿਣਤੀ ਵੱਖ ਵੱਖ ਹੈ ਅਤੇ ਅੰਤ ਸਾਂਝਾ ਜੋੜ ਹੈ। ਭਗਤ ਬਾਣੀ ਦੀ ਗਿਣਤੀ ਵੱਖ ਵੱਖ ਹੈ, ਪਰ ਸਾਂਝਾ ਜੋੜ ਨਹੀਂ।

ਰਾਗੁ ਭੈਰਉ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩, ਮ: ੪ ਤੇ ਮ: ੫ ਦੇ ਸਬਦਾਂ ਦੀ ਗਿਣਤੀ ਵੱਖ ਵੱਖ ਹੈ ਅਤੇ ਅੰਤ ਵਿੱਚ ਸਾਂਝਾ ਜੋੜ ਕਰਕੇ ਵਖਰਾਇਆ ਗਿਆ ਹੈ। ਭਗਤ ਬਾਣੀ ਦੀ ਵੱਖਰੀ ਵੱਖਰੀ ਗਿਣਤੀ ਹੈ ਭਾਵ ਸਾਂਝਾ ਜੋੜ ਨਹੀਂ।

ਬਸੰਤ ਹਿੰਡੋਲ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩, ਮ: ੪ ਤੇ ਮ: ੫ ਦੀ ਗਿਣਤੀ ਵੱਖ ਵੱਖ ਹੈ, ਪਰ ਪਹਿਲਾਂ ਮ: ੧ ਤੇ ਮ: ੩ ਦਾ ਜੋੜ ਵਖਰਾਇਆ ਗਿਆ ਹੈ। ਫਿਰ ਮ: ੪ ਦੇ ਅੰਤ ਵਿੱਚ ਸਾਂਝਾ ਜੋੜ ਕਰਕੇ ਵਖਰਾਇਆ ਹੈ। ਮ: ੫ ਤੇ ਮ: ੯ ਦਾ ਸਾਂਝਾ ਜੋੜ ਹੈ। ਭਗਤ ਬਾਣੀ ਦੀ ਵੱਖਰੀ ਵੱਖਰੀ ਗਿਣਤੀ ਹੈ ਭਾਵ ਸਾਂਝਾ ਜੋੜ ਨਹੀਂ ।

ਰਾਗ ਸਾਰੰਗ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੪ ਤੇ ਮ: ੫ ਦੀ ਗਿਣਤੀ ਵੱਖ ਵੱਖ ਹੈ, ਅੰਤ ਵਿੱਚ ਸਾਂਝਾ ਜੋੜ ਕਰਕੇ ਵਖਰਾਇਆ ਹੈ। ਮ: ੯ ਦੀ ਬਾਣੀ ਪਿੱਛੋਂ ਵੀ ਸਾਂਝਾ ਜੋੜ ਵਖਰਾਇਆ ਗਿਆ ਹੈ। ਭਗਤ ਬਾਣੀ ਦੀ ਵੱਖਰੀ ਵੱਖਰੀ ਗਿਣਤੀ ਕਰਕੇ ਅੰਤ ਸਾਂਝਾ ਜੋੜ ਹੈ।

ਰਾਗ ਮਲਾਰ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੧, ਮ: ੩ ਤੇ ਮ: ੪ ਦੀ ਗਿਣਤੀ ਵੱਖ ਵੱਖ ਕਰਕੇ ਅੰਤ ਵਿੱਚ ਸਾਂਝਾ ਜੋੜ ਵਖਰਾਇਆ ਗਿਆ ਹੈ। ਮ: ੫ ਦੀ ਬਾਣੀ ਪਿੱਛੋਂ ਸਾਂਝਾ ਜੋੜ ਨਹੀਂ। ਭਗਤ ਬਾਣੀ ਦੀ ਵੱਖਰੀ ਵੱਖਰੀ ਗਿਣਤੀ ਹੈ ਭਾਵ ਸਾਂਝਾ ਜੋੜ ਨਹੀਂ।

ਰਾਗ ਕਾਨੜਾ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਦੀ ਗਿਣਤੀ ਵੱਖ ਵੱਖ ਕਰਕੇ ਅੰਤ ਵਿੱਚ ਸਾਂਝਾ ਜੋੜ ਵਖਰਾਇਆ ਹੈ। ‘ਘਰੁ’ ਬਦਲਣ ਤੇ ਸੰਖੇਪ ਮੰਗਲਾਚਰਨ ਤੇ ਗਿਣਤੀ ਨਵੀਂ ਸ਼ੁਰੂ ਹੁੰਦੀ ਹੈ।

ਰਾਗ ਕਲਿਆਨ ਵਿੱਚ ਵੀ ਉਪਰੋਕਤ ਵਿਧੀ ਅਪਣਾਉਂਦਿਆਂ ਮ: ੪ ਤੇ ਮ: ੫ ਦੇ ਸ਼ਬਦਾਂ ਦੀ ਗਿਣਤੀ ਵੱਖ ਵੱਖ ਕਰਕੇ ਅੰਤ ਵਿੱਚ ਸਾਂਝਾ ਜੋੜ ਨਹੀਂ ਕੀਤਾ।

ਰਾਗ ਪ੍ਰਭਾਤੀ ਵਿੱਚ ਵੀ ਮ: ੧ ਤੇ ਮ: ੩ ਦੀ ਗਿਣਤੀ ਵੱਖ ਵੱਖ ਹੈ, ਪਰ ਇੱਥੇ ਮ: ੧ ਤੇ ਮ: ੩ ਦਾ ਸਾਝਾਂ ਜੋੜ ਕਰਕੇ ਵਖਰਾਇਆ ਹੈ। ਮ: ੪ ਤੇ ਮ: ੫ ਦੇ ਸ਼ਬਦਾਂ ਦੀ ਗਿਣਤੀ ਵੀ ਵੱਖ ਵੱਖ ਹੈ, ਪਰ ਦੋਹਾਂ ਦਾ ਸਾਂਝਾ ਜੋੜ ਨਹੀਂ ਕੀਤਾ।

ਉਪਰੋਕਤ ਵੇਰਵੇ ਤੋਂ ਭਲੀਭਾਂਤ ਸਪਸ਼ਟ ਹੁੰਦਾ ਹੈ ਕਿ ਹਰੇਕ ਰਾਗ ਦੀ ਬਾਣੀ ਦੇ ਜੋੜ-ਅੰਕਾਂ ਦਾ ਢੰਗ ਵੱਖਰਾ ਵੱਖਰਾ ਹੈ ਭਾਵ ਅੰਕ-ਵਿਧਾਨ ਵਿੱਚ ਇਕਸਾਰਤਾ ਨਹੀਂ ਹੈ। ਰਾਗ ਗਉੜੀ ਤੇ ਰਾਗ ਆਸਾ ਵਿੱਚ ਜੋੜ-ਅੰਕ ਵੀ ਓਵੇਂ ਸਹੀ ਕਰਨ ਵਾਲੇ ਹਨ; ਜਿਵੇਂ ਪਾਠ-ਭੇਦ ਸੂਚੀ ਪ੍ਰਕਾਸ਼ਤ ਹੋਣ ਉਪਰੰਤ ਛਾਪੇ ਦੀ ਬੀੜ ਵਿਖੇ ਭੱਟ-ਬਾਣੀ ਦੇ ਕੁੱਲ-ਜੋੜ (ਜੁਮਲਾ) ਨੂੰ ਸੋਧ ਕੇ ਲਿਖਿਆ ਗਿਆ ਸੀ। ਜਿਵੇਂ ਜਨਵਰੀ 1977 ਵਾਲੀ ‘ਪਾਠ-ਭੇਦ ਸੂਚੀ’ ਤਿਆਰ ਕਰਨ ਵਾਲੇ ਵਿਦਵਾਨਾਂ ਪਾਸ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ, ਜੋ ਸੰਥਾ-ਸੰਚੀ ਸੀ, ਉਸ ਵਿੱਚ ਸਵੱਈਆਂ ਦੇ ਅਖ਼ੀਰ ਪੁਰ ਜੋੜ-ਅੰਕ ਇਉਂ ਲਿਖੇ ਸਨ : 21॥9॥10॥11॥22॥60॥122॥ ਪ੍ਰੰਤੂ ਅਜੋਕੀਆਂ ਪਾਵਨ ਬੀੜਾਂ ਤੇ ਸੰਥਾ ਸੰਚੀਆਂ ਵਿੱਚ ਜੋੜ-ਅੰਕ ਸੂਚੀ ਮੁਤਾਬਕ ਸੋਧ ਕੇ ਇੰਝ ਲਿਖਿਆ ਹੈ : ॥2॥21॥9॥11॥10॥10॥22॥60॥143॥  ਭਾਵ ਭੱਟ ਸਵਈਏ ਮਹਲੇ ਪੰਜਵੇਂ ਦੇ 21, ਸਵਯੇ ਸ੍ਰੀ ਮੁਖਬਾਕ ਮ: ੫ ਦੋ ਸੰਗ੍ਰਹਿ (9॥11), ਭੱਟ ਸਵਈਏ ਮਹਲਾ ਪਹਿਲੇ ਦੇ 10, ਦੂਜੇ ਦੇ 10, ਤੀਜੇ ਦੇ 22, ਚੌਥੇ ਦੇ 60 ਕੁੱਲ ਜੋੜ 143 ਕਿਉਂਕਿ 123 ਸਵਈਏ ਤਾਂ ਕੇਵਲ ਭੱਟਾਂ ਦੇ ਹੀ ਹਨ ਅਤੇ 21 (9+11) ਸ੍ਰੀ ਮੁਖਵਾਕ ਮਹਲਾ ਪੰਜਵੇਂ ਦੇ।

ਪਰ ਇਸ ਸੁਧਾਈ ਵਿੱਚ ਘਾਟ ਇਹ ਹੈ ਕਿ ਇੱਕ ਤਾਂ ਬਾਣੀਕਾਰਾਂ ਦੀ ਤਰਤੀਬ ਸਹੀ ਨਹੀਂ ਅਤੇ ਦੂਜੇ ਮੁਖਬਾਕ ਮ: ੫ ਦੇ ਸਵਈਆਂ ਨੂੰ ਭੱਟਾਂ ਦੇ ਸਵਈਆਂ ਨਾਲ ਮਿਲਾ ਕੇ ਕੁੱਲ ਜੋੜ ਕਰਨਾ ਵੀ ਠੀਕ ਨਹੀਂ ਕਿਉਂਕਿ ਕਿਧਰੇ ਵੀ ਗੁਰੂ ਸਾਹਿਬਾਨ ਦੀ ਬਾਣੀ ਨੂੰ ਭਗਤਾਂ ਦੀ ਬਾਣੀ ਨਾਲ ਮਿਲਾ ਕੇ ਸਾਂਝਾ ਜੋੜ ਕੀਤਾ ਨਹੀਂ ਮਿਲਦਾ ਭਾਵ ਗੁਰਬਾਣੀ ਅਤੇ ਭਗਤਬਾਣੀ ਨੂੰ ਵੱਖ ਵੱਖ ਰੱਖਿਆ ਹੈ। ਇਸ ਲਈ ਸੰਪੂਰਨ ਬਾਣੀ ਬਝਵੀਂ ਤਰਤੀਬ ਮੁਤਾਬਕ ਚੌਥੇ ਮਹਲੇ ਦੇ 60 ਅੰਕ ਲਿਖਣ ਤੋਂ ਪਿੱਛੋਂ ਮਹਲੇ ਪੰਜਵੇਂ ਦੇ 21 ਦੁਬਾਰਾ ਲਿਖਣੇ ਚਾਹੀਦੇ ਸਨ। ਇਸ ਪ੍ਰਕਾਰ ਭੱਟ-ਬਾਣੀ ਦਾ ਵੇਰਵੇ ਭਰਪੂਰ ਸਹੀ ਜੋੜ-ਅੰਕ ਬਣਦਾ ਹੈ : ॥2॥21॥10॥10॥22॥60॥21॥123॥ ਪ੍ਰੰਤੂ ਹੋਰ ਵੀ ਚੰਗਾ ਹੋਵੇ ਜੇ ਪਦ-ਛੇਦ ਕਰਕੇ ਵਿੱਥ ਸਹਿਤ ਇਉਂ ਲਿਖਿਆ ਜਾਏ : ॥2॥21॥   ॥10॥10॥22॥60॥21॥123॥ ਕਿਉਂਕਿ ਇਸ ਪ੍ਰਕਾਰ ਪੁਰਾਤਨਤਾ ਜੋੜ-ਵਿਧੀ ਵੀ ਕਾਇਮ ਰਹਿੰਦੀ ਹੈ ਅਤੇ ਭੁਲੇਖਾ ਲੱਗਣ ਦੀ ਸੰਭਾਵਨਾ ਵੀ ਬਹੁਤ ਘਟ ਜਾਂਦੀ ਹੈ। ਇਸ ਜੋੜ-ਅੰਕ ਪ੍ਰਤੀ ਪਾਠ-ਭੇਦ ਸੂਚੀ ਦਾ ਹੇਠ ਲਿਖਿਆ ਨੋਟ ਵੀ ਪੜ੍ਹਨਯੋਗ ਹੈ :

ਨੋਟ (1) ‘‘ਸੰਚੀ ਵਿੱਚ ਸਵਈਆਂ ਦੇ ਅਖ਼ੀਰ ਪੁਰ ਜੋੜ ਅੰਕ ਇਉਂ ਲਿਖੇ ਹਨ :-

 21॥9॥10॥11॥22॥60॥122॥ ਇਹ ਸਹੀ ਨਹੀਂ। ਕਿਉਂ ਜੋ 123 ਛੰਦ ਤਾਂ ਕੇਵਲ ਭੱਟਾਂ ਦੇ ਹੀ ਹਨ। ਇਨ੍ਹਾਂ ਵਿੱਚ ‘9॥11’ ਜੋੜ ‘ਮੁਖਵਾਕ ਮਹਲਾ ੫’ ਦੇ ਵੀ ਲਿਖਾਰੀ ਨੇ ਸ਼ਾਮਲ ਕੀਤੇ ਹਨ। ਇਹ ਪਾ ਕੇ ਕੁੱਲ ਜੋੜ 143 ਬਣਦਾ ਹੈ ਲੇਕਿਨ ਪਿੱਛੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ, ਭਗਤਾਂ ਦੇ ਸ਼ਬਦ ਸਤਿਗੁਰਾਂ ਨਾਲ ਮਿਲਾ ਕੇ, ਕਿਤੇ ਜੋੜ ਨਹੀਂ ਕੀਤਾ। ਬੱਧੀ ਮਰਿਯਾਦਾ ਕਾਇਮ ਰੱਖਦਿਆਂ ਹੋਇਆਂ, ਇੱਥੇ ਜੋੜ ਅੰਕ ਇੰਝ ਲਿਖਣੇ ਚਾਹੀਦੇ ਹਨ :- 21॥ ਮ: ੧ ਕੇ 10 ॥ ਮ: ੨ ਕੇ 10 ॥ ਮ: ੩ ਕੇ 22 ॥ ਮ: ੪ ਕੇ 60 ॥ ਜੋੜ ਭੱਟਾਂ ਕੇ ਸਵਈਆਂ ਕਾ 123 ॥’’

ਉਪਰੋਕਤ ਵੀਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਇੱਕ ਤਾਂ ਛਾਪੇ ਦੀ ਬੀੜ ਵਿੱਚ ਬਾਣੀਕਾਰਾਂ ਦੇ ਵੇਰਵੇ ਵਾਲੇ ਜੋ ਕੁੱਲ ਜੋੜ-ਅੰਕ (ਜੁਮਲਾ) ਹਨ, ਇੱਕ ਤਾਂ ਉਨ੍ਹਾਂ ਦੀ ਲਿਖਣ ਵਿਧੀ ਵਿਚਾਰਨਯੋਗ ਹੈ ਅਤੇ ਦੂਜੇ, ਪਾਠਕਾਂ ਦੇ ਸੁਖਾਲਾ ਸਮਝਣ ਲਈ ਸੰਪੂਰਨ ਬਾਣੀ ਨੂੰ ਪਦ-ਛੇਦ ਕਰਨ ਵਾਂਗ ਸਾਰੇ ਜੁਮਲਿਆਂ ਨੂੰ ਵੀ ਪਦ-ਛੇਦ ਕਰਨਾ ਲੋੜੀਂਦਾ ਹੈ। ਜਿਵੇਂ ਰਾਗ ਮਾਝ ਵਿੱਚ ਮ: ੫ ਦੀਆਂ ਅਸਟਪਦੀਆਂ ਮੁੱਕਣ ’ਤੇ ਕੁਲ ਜੋੜ ਇਉਂ ਵਖਰਾਇਆ ਹੈ : ॥8॥5॥39॥1॥32॥1॥5॥39॥  ਅਸੀਂ ਵੇਖਦੇ ਹਾਂ ਕਿ ਇੱਥੇ ਅੰਕ 5 ਤੇ 39 ਦੋ ਵਾਰ ਲਿਖੇ ਹਨ, ਜਿਸ ਕਰਕੇ ਪਾਠਕ ਨੂੰ ਗਿਣਤੀ ਵਿੱਚ ਭੁਲੇਖਾ ਲੱਗਦਾ ਹੈ। ਹੱਥ ਲਿਖਤੀ ਤੇ ਛਾਪੇ ਦੀਆਂ ਬੀੜਾਂ ਵਿੱਚ ਵਧੇਰੇ ਇਹੀ ਢੰਗ ਅਪਨਾਇਆ ਗਿਆ ਹੈ, ਪਰ ਜੇ ਇਸ ਜੋੜ ਨੂੰ ਪਦ-ਛੇਦ ਕਰਕੇ ਹੇਠ ਲਿਖੇ ਅਨੁਸਾਰ ਲਿਖਿਆ ਜਾਏ ਤਾਂ ਕੋਈ ਭੁਲੇਖਾ ਵੀ ਨਹੀਂ ਪੈਂਦਾ ਤੇ ਸਧਾਰਨ ਵਿਅਕਤੀ ਵੀ ਸ਼ਬਦਾਂ ਦਾ ਵੇਰਵਾ ਸੁਖਾਲੇ ਹੀ ਸਮਝ ਸਕਦਾ ਹੈ : 85  1321539 ਭਾਵ- ਮ: ੧-1, ਮ: ੩-32, ਮ: ੪-1, ਮ: ੫-5॥ ਕੁੱਲ ਜੋੜ 39

ਰਾਗੁ ਧਨਾਸਰੀ ਵਿੱਚ 685 ’ਤੇ ਸ਼ਬਦਾਂ ਦਾ ਕੁੱਲ-ਜੋੜ ਇਉਂ ਲਿਖਿਆ ਹੈ ॥2॥4॥9॥9॥13॥58॥4॥93॥  ਭਾਵ ਮ: ੯ ਦੇ 4, ਮ: ੧ ਦੇ 9, ਮ: ੩ ਦੇ 9, ਮ: ੪ ਦੇ 13, ਮ: ੫ ਦੇ 58 ਅਤੇ ਮ: ੯ ਦੇ 4 ॥ ਕੁੱਲ ਜੋੜ ॥93 ॥ ਪਰ ਜੇ ਉਪਰੋਕਤ ਜੋੜ ਨੂੰ ਕਿਸੇ ਪ੍ਰਕਾਰ ਦੀ ਤਬਦੀਲੀ ਤੋਂ ਬਗੈਰ ਪਦ-ਛੇਦ ਕਰਕੇ ਇਉਂ ਲਿਖਿਆ ਜਾਏ ਤਾਂ ਕਿਸੇ ਕਿਸਮ ਦੇ ਭੁਲੇਖੇ ਵੀ ਗੁੰਜਾਇਸ਼ ਨਹੀਂ ਰਹਿੰਦੀ ਤੇ ਸਮਝ ਵੀ ਸੁਖਾਲੇ ਪੈਂਦੀ ਹੈ : 24  991358493

 ਇਸ ਲਈ ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੀ ਅਤੇ ਸਿੱਖ ਬੁੱਕ ਕਲੱਬ ਦੁਆਰਾ ਔਨਲਾਈਨ ਪ੍ਰਕਾਸ਼ਤ ਕੀਤੇ ਬੀੜ ਦੇ ਖਰੜੇ ਵਿਖੇ ਯਤਨ ਕੀਤਾ ਜਾਪਦਾ ਹੈ ਕਿ ਹੱਥ-ਲਿਖਤ ਬੀੜਾਂ ਦੇ ਚਾਨਣ ਵਿੱਚ ਜੋੜ ਅੰਕਾਂ ਦੀਆਂ ਭੁੱਲਾਂ ਨੂੰ ਦੂਰ ਕਰਕੇ ਅੰਕ-ਵਿਧਾਨ ਪੱਖੋਂ ਵੀ ਇਕਸਾਰਤਾ ਕਾਇਮ ਹੋ ਸਕੇ। ਵੇਦਾਂਤੀ ਜੀ ਆਖਿਆ ਕਰਦੇ ਸਨ ਕਿ ਗੁਰਬਾਣੀ ਪ੍ਰੇਮੀਆਂ ਲਈ ਬਾਣੀ ਤਾਂ ਪਦ-ਛੇਦ ਹੋ ਗਈ, ਜਿਸ ਨਾਲ ਗੁਰਮੁਖੀ ਜਾਣਨ ਵਾਲੇ ਹਰੇਕ ਮਾਈ-ਭਾਈ ਲਈ ਬਾਣੀ ਪੜ੍ਹਣੀ ਤੇ ਸਮਝਣੀ ਸੌਖੀ ਹੋ ਗਈ, ਪਰ ਜੁਮਲੇ ਪਦ-ਛੇਦ ਹੋਣੋ ਰਹਿ ਗਏ ਹਨ। ਪਾਵਨ ਬੀੜ ਦੇ ਇਸ ਖਰੜੇ ਵਿੱਚ ਇਹ ਉਪਰਾਲਾ ਵੀ ਕੀਤਾ ਜਾਪਦਾ ਹੈ ਕਿ ਉਨ੍ਹਾਂ ਨੂੰ ਵੀ ਸ਼ੁੱਧ ਤੇ ਪਦ-ਛੇਦ ਕਰਕੇ ਹੀ ਲਿਖਿਆ ਜਾਏ। ਭਗਤ-ਬਾਣੀ ਦੇ ਜੁਮਲੇ (ਕੁੱਲ-ਜੋੜ) ਵੀ ਲਿਖੇ ਜਾਣ। ਜੋੜ ਅੰਕਾਂ ਦੀ ਸਪਸ਼ਟਤਾ ਪੱਖੋਂ ਹੋਰ ਵੀ ਚੰਗਾ ਹੋਵੇ ਜੇਕਰ ਪੰਥਕ ਪੱਧਰ ਦੀ ਵੀਚਾਰ ਸਦਕਾ ਸ਼ਬਦਾਂ ਦੀ ਕੁੱਲ ਗਿਣਤੀ ਵਾਲੇ ਜੋੜਾਂ (ਜੁਮਲਿਆਂ) ਵਿੱਚ ਬਾਣੀਕਾਰਾਂ ਦੇ ਸੰਖੇਪ ਪ੍ਰਤੀਕ ਮ: ੧ ਤੇ ਮ: ੩, ਮ: ੪, ਮ: ੫ ਤੇ ਮ: ੯ਵਾਂ ਆਦਿਕ ਦਾ ਵੇਰਵਾ ਵੀ ਦਰਜ ਕਰ ਦਿੱਤਾ ਜਾਵੇ। ਕਾਰਨ ਇਹ ਹੈ ਕਿ ਕੁਝ ਪ੍ਰਾਚੀਨ ਹੱਥ-ਲਿਖਤੀ ਬੀੜਾਂ ਵਿੱਚ ਇਹ ਢੰਗ ਅਪਣਾਇਆ ਮਿਲਦਾ ਹੈ। ਜਿਵੇਂ ‘ਪਾਠ-ਭੇਦ ਸੂਚੀ’ ਮੁਤਾਬਕ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ’ ਦੀ ਸੰਨ 1610 ਵਾਲੀ ਲਹੌਰੀ ਬੀੜ ਨੰ. 1 ਤੋਂ ਇਲਾਵਾ 21/34, 32/6281 ਅਤੇ 47 ਨੰ. ਬੀੜਾਂ ਵਿੱਚ ਗਉੜੀ ਰਾਗ ਦੀਆਂ ਅਸਟਪਦੀਆਂ ਦਾ ਕੁੱਲ ਜੋੜ (ਜੁਮਲਾ) ਇਉਂ ਲਿਖਿਆ ਹੈ : ਅਸਟਪਦੀਆ ਮ: ੧ ॥18॥ ਮ: ੩ ॥9॥ ਮ: ੪ ॥2॥ ਮ: ੫ ॥15॥ ਤਿਨ ਕਾ ਜੁਮਲਾ 44॥

——ਚੱਲਦਾ——

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)

ਸ੍ਰੋਮਣੀ ਕਮੇਟੀ ਲਈ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ

0

ਸ੍ਰੋਮਣੀ ਕਮੇਟੀ ਲਈ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ : ਭਾਈ ਪੰਥਪ੍ਰੀਤ ਸਿੰਘ

ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਹਨ ਤਾਂ ਬੇਅੰਤ ਸਿੰਘ ਦੇ ਕਾਤਲ ਕਿਉਂ ਨਹੀਂ ?

ਸੰਗਤ ਮੰਡੀ/ਬਠਿੰਡਾ, 3 ਦਸੰਬਰ (ਕਿਰਪਾਲ ਸਿੰਘ) :  ਸ੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਅਤੇ ਸਾਡੀ ਕੌਮੀ ਹੋਂਦ ਦਾ ਮਸਲਾ ਹੈ। ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਸਿਆਸਤ ’ਚ ਇੰਨੇ ਲਿਪਤ ਹੋਏ ਪਏ ਹਨ ਕਿ ਧਾਰਮਿਕ ਫੈਸਲੇ ਲੈਣ ਸਮੇਂ ਵੀ ਉਨ੍ਹਾਂ ’ਤੇ ਸਿਆਸਤ ਵੱਧ ਭਾਰੂ ਹੁੰਦੀ ਹੈ, ਜਿਸ ਕਾਰਨ ਬਹੁਤੀ ਵਾਰ ਸਿਧਾਂਤਾਂ ਨਾਲ ਸ਼ਰੇਆਮ ਖਿਲਵਾੜ ਕੀਤਾ ਜਾਂਦਾ ਹੈ। ਸਿਧਾਂਤਾਂ ਦੀ ਰਾਖੀ ਲਈ ਇਸ ਦਾ ਪ੍ਰਬੰਧ ਯੋਗ ਧਾਰਮਿਕ ਵਿਅਕਤੀਆਂ ਦੇ ਹੱਥਾਂ ’ਚ ਦੇਣਾ ਸਾਡਾ ਧਾਰਮਿਕ ਫਰਜ ਹੈ। ਇਸ ਲਈ ਹਰ ਪਿੰਡ ਜਾਂ ਸ਼ਹਿਰ ਦੇ ਵਸਨੀਕ ਸਿੱਖਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਟੀਮਾਂ ਬਣਾ ਕੇ ਆਪਣੇ ਆਪਣੇ ਇਲਾਕਿਆਂ ’ਚ ਘਰ ਘਰ ਜਾ ਕੇ ਵੱਧ ਤੋਂ ਵੱਧ ਯੋਗ ਵੋਟਾਂ ਬਣਾਉਣ ਲਈ ਜੁਟ ਜਾਣ। ਇਹ ਸ਼ਬਦ ਸੰਗਤ ਕੈਂਚੀਆਂ ਵਿਖੇ ਗੁਰਮਤਿ ਸੇਵਾ ਲਹਿਰ, ਭਾਈ ਬਖ਼ਤੌਰ (ਬਠਿੰਡਾ) ਦੇ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਹੇ।

ਉਨ੍ਹਾਂ ਕਿਹਾ ਕਿ ਬੰਦੀ ਸਿੰਘ ਅਪਰਾਧਿਕ ਵਿਅਕਤੀ ਨਹੀਂ ਬਲਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤੇ ਜਾਣ, ਦਿੱਲੀ ਅਤੇ ਹੋਰਨਾਂ ਪ੍ਰਾਂਤਾਂ ’ਚ ਸਿੱਖਾਂ ਦਾ ਸਮੂਹਿਕ ਕਤਲੇਆਮ, ਸਿੱਖ ਬੀਬੀਆਂ ਦੀ ਬੇਪਤੀ ਅਤੇ ਪੰਜਾਬ ’ਚੋਂ ਸਿੱਖ ਨੌਜਵਾਨਾਂ ਨੂੰ ਚੁਣ ਚੁਣ ਕੇ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰੇ ਜਾਣ ਦੇ ਰੋਸ ਵਜੋਂ ਹਥਿਆਰ ਚੁੱਕਣ ਲਈ ਮਜ਼ਬੂਰ ਹੋਏ ਸਨ। ਜੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ ਹੈ, ਬਿਲਕੀਸ ਬਾਨੋ ਦਾ ਸਮੂਹਿਕ ਬਲਾਤਕਾਰ ਅਤੇ 7 ਪਰਿਵਾਰਕ ਮੈਂਬਰਾਂ ਦਾ ਕਤਲ ਕਰਨ ਵਾਲੇ ਅਪਰਾਧੀਆਂ ਨੂੰ ਛੱਡਿਆ ਜਾ ਸਕਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ? ਦੇਸ਼ ਦੀ ਆਜ਼ਾਦੀ ਲਈ 98% ਯੋਗਦਾਨ ਪਾਉਣ ਵਾਲੀ ਸਿੱਖ ਕੌਮ ਨੂੰ; ਆਪਣੇ ਹੀ ਦੇਸ਼ ’ਚ ਦੂਸਰੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਸ ਲਈ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸੰਨ 2019 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਜਾ ਪੂਰੀ ਕਰ ਚੁੱਕੇ ਸਿੱਖ ਕੈਦੀ ਰਿਹਾਅ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਉਹ ਪੂਰਾ ਕਰਨ।

ਪੰਜਾਬੀ ਸਾਡੀ ਕੇਵਲ ਮਾਂ ਬੋਲੀ ਹੀ ਨਹੀਂ ਬਲਕਿ ਕੌਮੀ ਭਾਸ਼ਾ ਵੀ ਹੈ। ਇਸ ਲਈ ਹਰ ਪੰਜਾਬੀ ਅਤੇ ਖਾਸ ਕਰਕੇ ਹਰ ਸਿੱਖ ਦਾ ਫਰਜ ਬਣਦਾ ਹੈ ਕਿ ਉਹ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ, ਪੰਜਾਬੀ ਬੋਲਣ ਅਤੇ ਗੁਰਮੁਖੀ ਲਿਪੀ ’ਚ ਲਿਖਣ ਨੂੰ ਪਹਿਲ ਦੇਣ ਕਿਉਂਕਿ ਸਾਡਾ ਗੁਰੂ ਗ੍ਰੰਥ ਸਾਹਿਬ, ਗੁਰਮੁਖੀ ਲਿਪੀ ’ਚ ਲਿਖਿਆ ਹੋਇਆ ਹੈ।  ਜਿਹੜੇ ਸਕੂਲਾਂ ’ਚ ਪੰਜਾਬੀ ਬੋਲਣ ’ਤੇ ਹੀ ਪਾਬੰਦੀ ਹੋਵੇ, ਉਨ੍ਹਾਂ ਸਕੂਲਾਂ ’ਚ ਸਿੱਖਾਂ ਨੂੰ ਆਪਣੇ ਬੱਚੇ ਦਾਖ਼ਲ ਨਹੀਂ ਕਰਵਾਉਣੇ ਚਾਹੀਦੇ।

ਚੋਣਾਂ ਤੋਂ ਪਹਿਲਾਂ ਕੇਜਰੀਵਲ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ 24 ਘੰਟਿਆਂ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਦਿੱਤਾ ਜਾਵੇਗਾ, ਪਰ ਅਜੇ ਤੱਕ ਨਾ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਨਾ ਹੀ  ਬੇਅਦਬੀ ਕੇਸ ਦੇ ਭਗੌੜੇ ਹਰਸ਼ ਧੂਰੀ ਅਤੇ ਸੰਦੀਪ ਨੂੰ ਗ੍ਰਿਫ਼ਤਾਰ ਕਰ ਸਕੇ।  ਸੋ ‘ਆਪ’ ਸਰਕਾਰ ਦਾ ਫ਼ਰਜ ਬਣਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਲੋਕਾਂ ਦਾ ਵਿਸ਼ਵਾਸ ਹਾਸਲ ਕਰੇ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਸਤਿਨਾਮ ਸਿੰਘ ਚੰਦੜ, ਡਾ: ਹਰਦੀਪ ਸਿੰਘ ਖ਼ਿਆਲੀਵਾਲਾ, ਭਾਈ ਰਘਬੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਢਾਡੀ ਜਥਾ ਭਾਈ ਗੁਰਭਾਗ ਸਿੰਘ ਮਰੂੜ, ਮੱਖਣ ਸਿੰਘ ਰੌਂਤਾ, ਭਾਈ ਪਰਗਟ ਸਿੰਘ ਮੁੱਦਕੀ, ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁੱਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਵੀ ਕੀਤਾ।

ਸ਼ਹੀਦ ਹੋਣਾ; ਧਰਮ ਦਾ ਅਨਿੱਖੜਵਾਂ ਅੰਗ

0

ਸ਼ਹੀਦ ਹੋਣਾ; ਧਰਮ ਦਾ ਅਨਿੱਖੜਵਾਂ ਅੰਗ

ਗਿਆਨੀ ਅਵਤਾਰ ਸਿੰਘ

‘ਧਰਮ’ ਸੰਸਕ੍ਰਿਤ ਦਾ ਸ਼ਬਦ ਹੈ। ਉਸ ਭਾਸ਼ਾ ’ਚ ਇਸ ਦਾ ਅਰਥ ਹੈ ‘ਉਹ ਪਵਿੱਤਰ ਨਿਯਮ, ਜੋ ਸੰਸਾਰ ਦੀ ਹਰ ਵਸਤੂ ਦਾ ਆਪਣਾ ਨਿਜੀ ਸੁਭਾਅ ਹੈ’; ਜਿਵੇਂ ਕਿ ਅੱਗ ਦਾ ਧਰਮ ‘ਸਾੜਨਾ’ ਹੈ, ਪਾਣੀ ਦਾ ਧਰਮ ‘ਗਿੱਲਾ ਕਰਨਾ’ ਤੇ ਚੰਦ ਦਾ ਧਰਮ ‘ਠੰਢਕ ਦੇਣਾ’, ਆਦਿ। ਇਹ ਅਰਥ; ਕੁਦਰਤੀ ਨਿਯਮ ਨੂੰ ਹੀ ‘ਧਰਮ’ ਸਾਬਤ ਕਰਦੇ ਹਨ ਯਾਨੀ ਕਿ ਬ੍ਰਹਿਮੰਡ, ਜਿਹੜੇ ਨਿਯਮਾਂ ’ਚ ਗਤੀ ਕਰਦਾ ਹੈ, ਓਹੀ ‘ਧਰਮ’ ਹੈ। ਗੁਰਮਤਿ ਨਜ਼ਰੀਏ ਤੋਂ ਸਮਝੀਏ ਤਾਂ ‘ਧਰਮ’ ਦੇ ਉਪਰੋਕਤ ਅਰਥ ਬਹੁਤ ਹੇਠਲੇ ਪੱਧਰ ਦੇ ਹਨ ਕਿਉਂਕਿ ਗੁਰਮਤਿ ਅਨੁਸਾਰ ਧਰਮ ਦੇ ਅਰਥ ਨਿਰਾਕਾਰ ਦੀ ਭਗਤੀ ਅਤੇ ਰੱਬੀ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨ ਨਾਲ਼ ਸੰਬੰਧਿਤ ਹਨ; ਜਿਵੇਂ ਕਿ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ’’ (ਸੁਖਮਨੀ/ਮਹਲਾ /੨੬੬) ਗੁਰੂ ਅੰਗਦ ਸਾਹਿਬ ਜੀ ਦੇ ਭੀ ਬਚਨ ਹਨ, ‘‘ਸਰਬ ਸਬਦੰ ਏਕ ਸਬਦੰ; ਜੇ ਕੋ ਜਾਣੈ ਭੇਉ ਨਾਨਕੁ ਤਾ ਕਾ ਦਾਸੁ ਹੈ; ਸੋਈ ਨਿਰੰਜਨ ਦੇਉ ’’ (ਮਹਲਾ /੪੬੯) ਅਰਥ : ਸਾਰਿਆਂ ਧਰਮਾਂ ਦਾ ਮੂਲ ਧਰਮ ਹੈ ‘ਇੱਕ ਮਾਲਕ ਨੂੰ ਯਾਦ ਕਰਨਾ’। ਜੋ ਇਹ ਰਾਜ਼ ਜਾਣ ਗਿਆ, ਨਾਨਕ ਉਸ ਦਾ ਦਾਸ ਬਣਨਾ ਲੋਚਦਾ ਹੈ ਕਿਉਂਕਿ ਉਹ, ਮਾਇਆ ਰਹਿਤ ਪ੍ਰਕਾਸ਼ਮਈ ਪ੍ਰਭੂ ਦਾ ਰੂਪ ਹੋ ਜਾਂਦਾ ਹੈ।

ਐਸਾ ਜਾਪਦਾ ਹੈ ਕਿ ਪੰਡਿਤ; ਆਕਾਰ (ਜਿਵੇਂ ਕਿ ਮੂਰਤੀ, ਦੇਵਤਾ, ਪਸ਼ੂ, ਬਨਸਪਤੀ ਆਦਿ) ਨੂੰ ਪੂਜਦੇ ਹਨ, ਇਸ ਲਈ ਸੰਸਕ੍ਰਿਤ ਕੋਸ਼ਾਂ ’ਚ ‘ਧਰਮ’ ਸ਼ਬਦ ਦੇ ਉਕਤ ਅਰਥ ਕੀਤੇ ਗਏ ਹਨ। ਫ਼ਾਰਸੀ/ਅਰਬੀ ਕੋਸ਼ਾਂ ’ਚ ‘ਮਜ਼ਹਬ’ ਦੇ ਅਰਥ ਹਨ ‘ਰਸਤਾ, ਈਮਾਨ, ਅਕੀਦਾ’। ਸੋ ਸਚਾਈ ਇਹੀ ਹੈ ਕਿ ਗੁਰਮਤਿ ਨੇ ਧਰਮ/ਮਜ਼੍ਹਬ ਦਾ ਅਰਥ ‘ਧਾਰਨ ਕਰਨਾ, ਅਪਣਾਉਣਾ’ ਮੰਨਿਆ ਹੈ ਭਾਵ ਆਮ ਸੋਚ ਤੋਂ ਵੱਖਰੀ ਖ਼ਾਸ ਸੋਚ (ਭਾਵ ਗੁਰਮਤਿ) ਨੂੰ ਧਾਰਨ ਕਰਨਾ, ਅਪਣਾਉਣਾ ਹੀ ‘ਧਰਮ’ ਹੈ।

ਵਿਚਾਰ ਦਾ ਵਿਸ਼ਾ ਹੈ ਕਿ ਗੁਰਮਤਿ (ਭਾਵ ਅਸਲ ਧਰਮ) ਅਨੁਸਾਰ ਜੀਵਨ ਬਤੀਤ ਕਰਨ ਵਾਲ਼ੇ ਅਕਸਰ ਸ਼ਹੀਦ ਕਿਉਂ ਕੀਤੇ ਜਾਂਦੇ ਹਨ ਜਦ ਕਿ ਗੁਰੂ ਸਾਹਿਬ ਜੀ ਆਪ ਕਹਿ ਰਹੇ ਹਨ ਕਿ ਮੇਰੇ ਅੰਦਰ ਕਿਸੇ ਰਾਜ-ਸੱਤਾ ਦੀ ਭੁੱਖ ਨਹੀਂ, ‘‘ਰਾਜੁ ਚਾਹਉ.. ’’ (ਮਹਲਾ /੫੩੪) ਅਤੇ ਨਾ ਹੀ ਮੇਰੇ ਅੰਦਰ ਸਮਾਜਿਕ ਮਾਨ-ਸਤਿਕਾਰ ਕਰਾਉਣ ਵਾਲ਼ੀ ਤ੍ਰਿਸ਼ਨਾ ਹੈ, ‘‘ਲੋਕਨ ਕੀਆ ਵਡਿਆਈਆ; ਬੈਸੰਤਰਿ ਪਾਗਉ ’’ (ਮਹਲਾ /੮੦੮) ਅਰਥ : ਲੋਕਾਂ ਵੱਲੋਂ ਮਿਲਣ ਵਾਲ਼ੀ ਇੱਜ਼ਤ ਨੂੰ ਮੈਂ ਅੱਗ ’ਚ ਸੁੱਟਦਾ ਹਾਂ। ਗੁਰੂ ਰਾਮਦਾਸ ਜੀ ਦੇ ਭੀ ਬੋਲ ਹਨ, ‘‘ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ਕੋਈ ਭਲਾ ਕਹਉ; ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ (ਕੁਰਬਾਨ/ਭੇਟ ਕਰ) ’’ (ਮਹਲਾ /੫੨੮), ਇਹੀ ਦੋਵੇਂ ਲਾਲਸਾਵਾਂ ਸਾਰੇ ਝਗੜਿਆਂ ਦਾ ਕਾਰਨ ਬਣਦੀਆਂ ਹਨ। ਬਤੌਰ ਸਿੱਖ ਇਹ ਕਹਿਣਾ ਕਿ ਸਾਰੇ ਧਰਮਾਂ ’ਚ ਹੀ ਕੋਈ ਨਾ ਕੋਈ ਸ਼ਹੀਦ ਹੋਇਆ ਹੈ, ਬਿਲਕੁਲ ਗ਼ਲਤ ਹੈ ਕਿਉਂਕਿ ਗ਼ੈਰ ਧਰਮਾਂ ’ਚ ਹੋਈ ਮੌਤ ਅਤੇ ਸਿੱਖ ਧਰਮ ’ਚ ਹੋਈ ਸ਼ਹੀਦੀ ’ਚ ਬੜਾ ਸਿਧਾਂਤਿਕ ਅੰਤਰ ਹੈ। ਇਸ ਨੂੰ ਵਿਚਾਰਨਾ ਹੀ ਹਥਲੇ ਲੇਖ ਦਾ ਵਿਸ਼ਾ ਹੈ।

ਈਸਾ ਮਸੀਹ ਨੂੰ ਮੌਤ ਦੀ ਸਜ਼ਾ; 33 ਸਾਲ ਦੀ ਉਮਰ ’ਚ ਹੋਈ। 30 ਸਾਲ ਤੱਕ ਉਹ ਯਹੂਦੀ ਸੀ ਤਾਹੀਓਂ ਬਚਪਨ ’ਚ ਉਸ ਦੀ ਯਹੂਦੀ ਰਸਮ ਨਾਲ਼ ਸੁੰਨਤ ਕੀਤੀ ਗਈ। 30 ਸਾਲਾਂ ਬਾਅਦ ਭੀ ਇੱਕ ਯਹੂਦੀ ਪ੍ਰਚਾਰਕ ਯੂਹੰਨ (ਜੌਨ) ਪਾਸੋਂ ਉਸ ਨੇ ਬਪਤਿਸਮਾ (ਅੰਮ੍ਰਿਤ ਜਲ) ਲਿਆ। ਬਪਤਿਸਮਾ ਲੈਂਦਿਆਂ ਹੀ ਉਸ ’ਤੇ ਕਬੂਤਰ ਦੀ ਸ਼ਕਲ ’ਚ ਆਤਮਾ ਉਤਰੀ, ਜੌਨ ਨੇ ਵੇਖੀ।  3 ਕੁ ਸਾਲ ਯਿਸੂ ਮਸੀਹ ਨੇ ਆਪਣੀ ਨਵੀਂ ਸੋਚ (ਈਸਾਈ ਧਰਮ) ਦਾ ਪ੍ਰਚਾਰ ਕੀਤਾ। ਇਸ ਸਮੇਂ ਭੀ ਉਸ ਨੇ ਐਸਾ ਕੋਈ ਸੰਦੇਸ਼ ਨਾ ਦਿੱਤਾ, ਜਿਸ ਤੋਂ ਜਾਪੇ ਕਿ ਉਹ, 1571 ਈਸਾ ਪੂਰਵ ਤੋਂ ਪ੍ਰਚਲਿਤ ਯਹੂਦੀ ਧਰਮ ਦੀਆਂ ਰਹੁ-ਰੀਤਾਂ ਤੋਂ ਭਿੰਨ ਹੈ; ਜਿਵੇਂ ਕਿ ਗੁਰਬਾਣੀ ਆਪਣੇ ਨਵੇਂ ਖ਼ਿਆਲਾਂ ਨੂੰ ਬਿਆਨ ਕਰਦਿਆਂ ਰਵਾਈਤੀ ਸੋਚ ਨੂੰ ਇਉਂ ਰੱਦ ਕਰਦੀ ਹੈ, ‘‘ਪੰਡਿਤ ਮੁਲਾਂ; ਜੋ ਲਿਖਿ ਦੀਆ ਛਾਡਿ ਚਲੇ ਹਮ; ਕਛੂ ਲੀਆ (ਭਗਤ ਕਬੀਰ/੧੧੫੯), ਹਿੰਦੂ ਅੰਨ੍ਹਾ; ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ (ਕਿਉਂਕਿ) ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ ਦੇਹੁਰਾ ਮਸੀਤਿ (ਭਗਤ ਨਾਮਦੇਵ/੮੭੫), ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨ੍ਹਾਵੈ; ਜੀਆ ਘਾਇ (ਮਾਰ ਕੇ) ਜੋਗੀ; ਜੁਗਤਿ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ ’’ (ਮਹਲਾ /੬੬੨), ਆਦਿ।

ਸੋ ਤਿੰਨ ਕੁ ਸਾਲਾਂ ’ਚ ਈਸਾ ਮਸੀਹ ਨੇ 1600 ਸਾਲ ਪੁਰਾਣੇ (1571 ਈਸਾ ਪੂਰਵ ’ਚ ਹਜ਼ਰਤ ਮੂਸਾ ਦੇ ਜਨਮ ਤੋਂ ਪ੍ਰਚਲਿਤ) ਯਹੂਦੀ ਧਰਮ ਵਿਰੁੱਧ ਕਿੰਨੀ ਕੁ ਲੋਕ ਲਹਿਰ ਖੜ੍ਹੀ ਕਰ ਦਿੱਤੀ ਕਿ ਉਸ ਨੂੰ ਸੂਲ਼ੀ ’ਤੇ ਚਾੜ੍ਹਨਾ ਮਜਬੂਰੀ ਬਣ ਗਿਆ ? ਦਰਅਸਲ ਈਸਾ ਮਸੀਹ ਦੀ ਮੌਤ ਦਾ ਅਸਲ ਕਾਰਨ ਕੋਈ ਸਮਾਜਿਕ ਪਰਿਵਰਤਨ ਨਹੀਂ ਸੀ ਬਲਕਿ ਖ਼ੁਦ ਹੀ ਪ੍ਰਭੂ ਦਾ ਇਕਲੌਤਾ ਪਿਆਰਾ ਪੁੱਤਰ ਬਣ ਬੈਠਣਾ ਸੀ ਜਦ ਕਿ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ, ਇਸ ਲਈ ਕੀਤਾ ਗਿਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਜਨਤਾ; ਆਪਣੇ ਅਧਿਕਾਰਾਂ ਅਤੇ ਸਚਾਈ ਲਈ ਜਾਗਰੂਕ ਹੋ ਰਹੀ ਸੀ, ਜਿਸ ਨਾਲ਼ ਰਵਾਇਤੀ ਧਰਮਾਂ ਦੀ ਹੋਂਦ ਖ਼ਤਰੇ ’ਚ ਸੀ। ਇਨ੍ਹਾਂ ਨਿਆਸਰਿਆਂ, ਬੇਸਹਾਰਾਂ, ਲਾਚਾਰਾਂ ਪਿੱਛੇ ਗੁਰੂ ਸਾਹਿਬਾਨ ਜੀ ਦਾ ਥਾਪੜਾ ਸੀ; ਜਿਵੇਂ ਕਿ ਬਚਨ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ (ਮਹਲਾ /੧੫), ਜੋ ਸਰਣਿ (’) ਆਵੈ; ਤਿਸੁ ਕੰਠਿ (ਨਾਲ਼) ਲਾਵੈ; ਇਹੁ ਬਿਰਦੁ ਸੁਆਮੀ ਸੰਦਾ ’’ (ਮਹਲਾ /੫੪੪) ਅਰਥ : ਮਾਲਕ ਦਾ ਇਹ ਸੁਭਾਅ ਹੀ ਹੁੰਦਾ ਹੈ ਕਿ ਜੋ ਭੀ ਸ਼ਰਨ ’ਚ ਆਉਂਦਾ ਹੈ, ਉਸ ਨੂੰ ਗਲ਼ ਨਾਲ਼ ਲਾਉਂਦਾ ਹੈ। ਦੂਜੇ ਪਾਸੇ ਈਸਾ ਮਸੀਹ; ਇੱਕ ਯਹੂਦੀ ਦੇ ਹੱਥੋਂ ਬਪਤਿਸਮਾ ਲੈ ਕੇ ਯਹੂਦੀ ਬਣਨ ਦੀ ਥਾਂ ਆਪਣੇ ਆਪ ਨੂੰ ਸਰਬੋਤਮ ਯਾਨੀ ਕਿ ਪੈਗ਼ੰਬਰ ਐਲਾਨ ਦਿੰਦਾ ਹੈ। ਇਸੇ ਦਾ ਨਤੀਜਾ ਸੀ ਕਿ ਈਸਾ ਮਸੀਹ ਨੂੰ ਸੂਲੀ ’ਤੇ ਚਾੜ੍ਹਨ ਸਮੇਂ ਨੇੜੇ ਖੜ੍ਹਾ ਉਸ ਦੇ 12 ਪ੍ਰਮੁੱਖ ਚੇਲਿਆਂ ਵਿੱਚੋਂ ਇੱਕ ਪੀਟਰ ਵੀ ਮੌਤ ਤੋਂ ਡਰਦਾ; ਈਸਾ ਮਸੀਹ ਨੂੰ ਤਿੰਨ ਵਾਰ ਲਾਹਨਤਾਂ ਪਾਉਂਦਾ ਹੈ ਅਤੇ ਇੱਕ ਹੋਰ ਪ੍ਰਮੁੱਖ ਚੇਲਾ (ਯਹੂਦਾ ਅਸ਼ਕਰੂਤੀ) 30 ਰੁਪਏ ਦਾ ਇਨਾਮ ਪਾਉਣ ਲਈ ਉਸ ਨੂੰ ਗ੍ਰਿਫ਼ਤਾਰ ਕਰਾ ਦਿੰਦਾ ਹੈ ਜਦ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੇਂ ਉਨ੍ਹਾਂ ਦੇ ਤਿੰਨ ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ) ਨੂੰ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਭੀ ਉਨ੍ਹਾਂ ਨੇ ਆਪਣੇ ਗੁਰੂ ਬਾਰੇ ਕੋਈ ਅਪਸ਼ਬਦ ਬੋਲਣ ਦੀ ਥਾਂ ਉਨ੍ਹਾਂ ਵੱਲ ਆਪਣਾ ਮੂੰਹ ਰੱਖਣ ਲਈ ਅੰਤਮ ਇੱਛਾ ਜ਼ਾਹਰ ਕੀਤੀ ਤੇ ਸ਼ਹੀਦ ਹੁੰਦੇ ਗਏ ਕਿਉਂਕਿ ਗੁਰੂ ਸਾਹਿਬਾਨ ਦੁਆਰਾ ਤਕਰੀਬਨ ਦੋ ਸਦੀਆਂ ਤੋਂ ਮਨੁੱਖਤਾ ਅੰਦਰ ਆਪਣੇ ਹੱਕਾਂ ਲਈ, ਸੱਚ ਲਈ ਕੁਰਬਾਨ ਹੋਣ ਵਾਲ਼ੀ ਰੂਹ ਭਰੀ ਜਾ ਰਹੀ ਸੀ। ਮਾਨਵਤਾ ਅੰਦਰ ਇਹੀ ਜਜ਼ਬਾ ਜੇ ਈਸਾ ਮਸੀਹ ਭਰ ਦਿੰਦੇ ਤਾਂ ਉਸ ਦੀ ਮੌਤ ਨੂੰ ਭੀ ਲੋਕ ਹਿਤਾਂ ਲਈ ‘ਸ਼ਹੀਦ’ ਕਹਿਣਾ ਬਣਦਾ ਸੀ। ਮੰਨ ਲਓ ਕਿ ਸਿੱਖ ਰਾਜ ’ਚ ਕੋਈ ਆਪਣੇ ਆਪ ਨੂੰ ‘ਗੁਰੂ’ ਘੋਸ਼ਿਤ ਕਰੇ ਤਾਂ ਕੀ ਸਿੱਖ ਉਸ ਨਾਲ਼ ਉਹੀ ਸਲੂਕ ਨਹੀਂ ਕਰਨਗੇ, ਜੋ ਯਹੂਦੀਆਂ ਨੇ ਈਸਾ ਮਸੀਹ ਨਾਲ਼ ਕੀਤਾ ਹੈ ? ‘ਸ਼ਹੀਦ’ ਦਾ ਅੱਖਰੀ ਅਰਥ ਹੈ ‘ਜੋ ਸਮਾਜ, ਕੌਮ, ਦੇਸ਼ ਲਈ ਕੁਰਬਾਨ ਹੋਵੇ’ ਜਦ ਕਿ ਈਸਾ ਮਸੀਹ ਦਾ ਨਾ ਕੋਈ ਸਮਾਜ ਸੀ, ਨਾ ਕੋਈ ਕੌਮ ਤੇ ਨਾ ਹੀ ਕੋਈ ਦੇਸ। ਉਸ ਦੀ ਅਸਫਲ ਜ਼ਿੰਦਗੀ ਇਸ ਗੱਲ ਤੋਂ ਭੀ ਸਾਫ਼ ਹੁੰਦੀ ਹੈ ਕਿ ਉਸ ਨੇ ਮੌਤ ਨੂੰ ਸਾਮ੍ਹਣੇ ਵੇਖ ਆਪਣੇ ਪ੍ਰਭੂ ਨਾਲ਼ ਭੀ ਨਰਾਜ਼ਗੀ ਜ਼ਾਹਰ ਕੀਤੀ ਕਿ ਤੈਂ ਮੈਨੂੰ ਭੁਲਾ ਦਿੱਤਾ ਜਦ ਕਿ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਉੱਤੇ ਬੈਠੇ ਭੀ ਕਰਤਾਰ ਦਾ ਸ਼ੁਕਰਾਨਾ ਕਰਦੇ, ਕਹਿ ਰਹੇ ਹਨ, ‘‘ਤੇਰਾ ਕੀਆ ਮੀਠਾ ਲਾਗੈ ’’ (ਮਹਲਾ /੩੯੪) ਗੁਰੂ ਸਾਹਿਬਾਨ ਆਪ ਕੁਰਬਾਨੀ ਦੇਣ ਲਈ ਗਏ ਹਨ ਕਿਉਂਕਿ ਉਨ੍ਹਾਂ ਦੇ ਬਚਨ ਹਨ ਕਿ ਨਾ ਅਸੀਂ ਕਿਸੇ ਤੋਂ ਡਰਦੇ ਹਾਂ ਅਤੇ ਨਾ ਹੀ ਕਿਸੇ ਨੂੰ ਡਰਾਉਣਾ ਸਾਡਾ ਮਕਸਦ ਹੈ, ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੪੨੭) ਜਦ ਕਿ ਈਸਾ ਮਸੀਹ ਮੌਤ ਤੋਂ ਡਰਦਾ ਛੁਪ ਗਿਆ ਤਾਹੀਓਂ ਉਸ ਨੂੰ ਗ੍ਰਿਫ਼ਤਾਰ ਕਰਾਉਣ ਲਈ 30 ਰੁਪਏ ਇਨਾਮ ਰੱਖਿਆ ਸੀ। ਅੱਜ ਭੀ ਵੇਖਿਆ ਜਾਵੇ ਤਾਂ ਯਹੂਦੀਆਂ ਅਤੇ ਈਸਾਈਆਂ ਵਿੱਚ ਕੋਈ ਸਿਧਾਂਤਿਕ ਮਤਭੇਦ ਨਹੀਂ ਹੈ, ਇਸ ਲਈ ਈਸਾ ਮਸੀਹ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ। ਈਸਾ ਮਸੀਹ ਦਾ ਜਨਮ ਕਿਹੜੇ ਸਾਲ ਹੋਇਆ, ਇਹ ਭੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਾ; ਦਿਨ ਜਾਂ ਮਹੀਨਾ ਜਾਣਨਾ ਤਾਂ ਬਹੁਤ ਦੂਰ ਹੈ।

ਈਸਾ ਮਸੀਹ ਦੀ ਮੌਤ ਬਾਰੇ ਜਿਸ ਤਰ੍ਹਾਂ ਅੱਜ ਦੱਸਿਆ ਜਾਂਦਾ ਹੈ ਕਿ ਉਹ ਤਿੰਨ ਦਿਨਾਂ ਬਾਅਦ ਜਿਊਂਦਾ ਹੋ ਗਿਆ ਸੀ, ਇਹ ਵੈਸਾ ਹੀ ਕਾਲਪਨਿਕ ਇਤਿਹਾਸ ਹੈ; ਜੈਸਾ ਕਿ ਪੰਡਿਤਾਂ ਨੇ ਕਲਪਿਤ ਦੇਵਤਿਆਂ (ਵਕਤੀ ਰਾਜਿਆਂ) ਦਾ ਘੜਿਆ ਹੈ। ਸਚਾਈ ਇਹੀ ਹੈ ਕਿ ਰਾਮ ਚੰਦਰ, ਕ੍ਰਿਸ਼ਨ ਜੀ ਆਦਿਕ ਦਾ ਝਗੜਾ ਭੀ ਯਹੂਦੀ ਅਤੇ ਈਸਾ ਮਸੀਹ ਦੇ ਝਗੜੇ ਵਾਙ ਆਰੀਅਨ ਅਤੇ ਦਰਾਵੜਾਂ ਦਾ ਝਗੜਾ ਸੀ, ਜੋ ਮਾਨਵਤਾ ਦੇ ਭਲੇ ਲਈ ਨਹੀਂ ਸੀ ਅਤੇ ਨਾ ਹੀ ਇਨ੍ਹਾਂ ਨੂੰ ਧਰਮ ਲਈ ਕੁਰਬਾਨ ਹੋਣਾ ਕਹਿਣਾ ਬਣਦਾ ਹੈ ਜਦ ਕਿ ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ ਨਿਰੋਲ ਮਾਨਵਤਾ ਦੇ ਹਿਤ ਲਈ ਯਾਨੀ ਕਿ ਨਿਰੋਲ ਧਰਮ ਬਾਬਤ ਸਨ। ‘ਸ਼ਹੀਦ’ ਦੇ ਭੀ ਗੁਰਮਤਿ ਅਨੁਸਾਰੀ ਇਹੀ ਅਰਥ ਹਨ, ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ (ਭਾਵ ਧਰਮ ਲਈ) ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ (ਭਗਤ ਕਬੀਰ/੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ (’ਤੇ); ਪੈਰੁ ਧਰੀਜੈ ਸਿਰੁ ਦੀਜੈ; ਕਾਣਿ (ਆਨਾ ਬਹਾਨਾ) ਕੀਜੈ ’’ (ਮਹਲਾ /੧੪੧੨) ਹੁਣ ਇਹ ਵਿਚਾਰਨਾ ਹੈ ਕਿ ਧਰਮ; ਸ਼ਹੀਦ ਹੋਣ ਲਈ ਕਿਉਂ ਪ੍ਰੇਰਦਾ ਹੈ ?

‘ਧਰਮ’ ਦਾ ਟੀਚਾ; ਬੰਦੇ ਨੂੰ ‘ਸਚਾਈ’ ਤੋਂ ਜਾਣੂ ਕਰਾਉਣਾ ਹੈ। ਬੰਦੇ ਦੀ ਕਥਨੀ ਅਤੇ ਕਰਣੀ ’ਚ ਆਏ ਅੰਤਰ ਨੂੰ ਉਸ ਦੇ ਸਾਮ੍ਹਣੇ ਰੱਖਣਾ ਹੈ। ਸਮਾਜ ’ਚ ਚਾਰੋਂ ਤਰਫ਼ ਲਾਲਸਾ (ਤ੍ਰਿਸ਼ਨਾ), ਧੋਖਾ, ਵਿਕਾਰ ਵਾਸ਼ਨਾ, ਖ਼ੁਸ਼ਾਮਦ, ਝੂਠੀ ਵਡਿਆਈ ਆਦਿ ਦਾ ਬੋਲਬਾਲਾ ਹੈ। ਇਸ ਗਿਰਾਵਟ ਨੂੰ ਹਰ ਮਨੁੱਖ ਨੇ ਆਪਣੀ ਚਲਾਕੀ ਦਾ ਪਰਦਾ ਪਾ ਕੇ ਢੱਕ ਰੱਖਿਆ ਹੈ। ‘ਧਰਮ’ ਜੈਸੇ ਹੀ ਇਸ ਪਰਦੇ ਨੂੰ ਥੋੜ੍ਹਾ ਚੁੱਕ ਕੇ ਉਸ ਨੂੰ ਅੰਦਰਲੀ ਕਾਲ਼ਖ਼ ਦੇ ਦਰਸ਼ਨ ਕਰਾਉਂਦਾ ਹੈ ਤਾਂ ਚਲਾਕ ਤੇ ਸੁਆਰਥੀ ਬੰਦਾ ਕਰੋਧਿਤ ਹੁੰਦਾ ਹੈ; ਜਿਵੇਂ ਕਿ ਬਚਨ ਹਨ, ‘‘ਅੰਮ੍ਰਿਤੁ ਕਉਰਾ; ਬਿਖਿਆ ਮੀਠੀ ਸਾਕਤ ਕੀ ਬਿਧਿ; ਨੈਨਹੁ ਡੀਠੀ ਕੂੜਿ, ਕਪਟਿ, ਅਹੰਕਾਰਿ ਰੀਝਾਨਾ ਨਾਮੁ ਸੁਨਤ; ਜਨੁ ਬਿਛੂਅ ਡਸਾਨਾ ’’ (ਮਹਲਾ /੮੯੩) ਅਰਥ : ਜਿਹੜਾ ਬੰਦਾ ਸਚਾਈ (ਰੱਬ) ਤੋਂ ਟੁੱਟਿਆ ਹੈ, ਉਸ ਦੀ ਮਨੋ ਬਿਰਤੀ ਮੈਂ ਅੱਖਾਂ ਨਾਲ਼ ਵੇਖੀ ਹੈ। ਉਹ ਝੂਠ ਵਿੱਚ, ਛਲ-ਕਪਟ ਵਿੱਚ, ਅਹੰਕਾਰ ਵਿੱਚ ਗ੍ਰਸਤ ਹੈ ਕਿਉਂਕਿ ਇਹ ਜ਼ਹਰ ਮਿੱਠੀ ਲੱਗਦੀ ਹੈ ਤੇ ਸੱਚ ਕੌੜਾ ਜਾਪਦਾ ਹੈ ਤਾਹੀਓਂ ਸਚਾਈ (ਨਾਮ) ਸੁਣਦਿਆਂ ਹੀ ਮਾਨੋ ਮਨੁੱਖ ਨੂੰ ਬਿੱਛੂ ਨੇ ਡੰਗ ਮਾਰ ਦਿੱਤਾ, ਪ੍ਰਤੀਤ ਹੁੰਦਾ ਹੈ।

‘ਸੱਚ’ ਨੂੰ ਪਰਿਭਾਸ਼ਿਤ ਕਰਨ ਦੀ ਹਰੇਕ ਬੰਦੇ ਕੋਲ਼ ਆਪਣੀ-ਆਪਣੀ ਦਲੀਲ ਹੈ। ਇਹੀ ਉਸ ਦੀ ਯੋਗਤਾ-ਅਯੋਗਤਾ ਨੂੰ ਸਮਾਜ ਸਾਮ੍ਹਣੇ ਲਿਆਉਂਦੀ ਹੈ। ਦਾਰਸ਼ਨਿਕਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਬੰਦਾ 8-10 ਕੁ ਸ਼ਬਦ ਬੋਲਦਾ ਹੈ ਤਾਂ ਉਹ ਕਿੱਥੇ ਅਤੇ ਕਿਉਂ ਖੜ੍ਹਾ ਹੈ, ਬਾਰੇ ਕਾਫ਼ੀ ਸਪਸ਼ਟ ਹੋ ਜਾਂਦਾ ਹੈ। ਗੁਰਮਤਿ (ਯਾਨੀ ਕਿ ਅਸਲ ਧਰਮ) ਨੇ ਮਾਨਵਤਾ ਨੂੰ ਸਵੈ ਪੜਚੋਲ ਕਰਨ ਵੱਲ ਪ੍ਰੇਰਿਆ। ਜਿਸ ਜਿਸ ਨੇ ਆਪਣੇ ਆਪ ਨੂੰ ਪੜ੍ਹਿਆ, ਸਮਝਿਆ; ਉਸ ਦਾ ‘ਸੱਚ’ ਨੂੰ ਵੇਖਣ ਦਾ ਨਜ਼ਰੀਆ; ਆਮ ਬੰਦੇ ਨਾਲ਼ੋਂ ਬੜਾ ਭਿੰਨ ਹੋ ਗਿਆ; ਜਿਵੇਂ ਕਿ ਬਚਨ ਹਨ, ‘‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਆਇਆ ’’ (ਮਹਲਾ /੧੪੫) ਇੱਕ ਕਾਮੀ ਪੁਰਸ਼ ਨੇ ਔਰਤ ਨੂੰ ਜਿਸ ਨਜ਼ਰ ਨਾਲ਼ ਵੇਖਣਾ ਹੈ, ਉੱਚੇ ਆਚਰਨ ਵਾਲ਼ਾ ਉਸ ਤੋਂ ਬਿਲਕੁਲ ਅਲੱਗ ਨਜ਼ਰ ਨਾਲ਼ ਵੇਖੇਗਾ। ਇਸ ਵਿੱਚ ਦੋਸ਼ ਕਿਸੇ ਔਰਤ ਦਾ ਨਹੀਂ ਬਲਕਿ ਵੇਖਣ ਵਾਲ਼ੀ ਯੋਗਤਾ-ਅਯੋਗਤਾ ਦਾ ਹੈ। ਇਸੇ ਤਰ੍ਹਾਂ ਸਚਾਈ ਨੂੰ ਸਮਝਣ ’ਚ ਕੁਤਾਹੀ ਕਰਦਾ ਆਮ ਬੰਦਾ; ਆਪਣਾ ਜੀਵਨ ਅਜਾਈਂ ਗਵਾ ਲੈਂਦਾ ਹੈ।

‘ਸਬਦੁ ਗੁਰੂ’ ਦੀ ਰੌਸ਼ਨੀ ਨਾਲ਼ ਸਵੈ ਪੜਚੋਲ ਕਰਦਾ ਕਰਦਾ ਭਾਵ ਆਪਣੀਆਂ ਬੁਰਿਆਈਆਂ ’ਤੇ ਫ਼ਤਿਹ ਹਾਸਲ ਕਰਦਾ ਹੋਇਆ ਸਿੱਖ; ਆਪਣੇ ਅੰਦਰਲੇ ਉਸ ਆਤਮ ਪ੍ਰਕਾਸ਼, ਬਲ ਅਤੇ ਨਿਡਰਤਾ (ਰੂਪ ਪ੍ਰਭੂ) ਨੂੰ ਪਾ ਲੈਂਦਾ ਹੈ, ਜਿਸ ਨੇ ਉਸ ਨੂੰ ਮਾਨਵਤਾ ਲਈ ਆਦਰਸ਼ ਜੀਵਨ ਬਣਾ ਪੇਸ਼ ਕਰਨਾ ਹੈ ਕਿਉਂਕਿ ਐਸੇ ਜੀਵਨ ਵਿੱਚੋਂ ਹੀ ਕਰਤਾਰ ਨੇ ਆਪਣੀ ਹੋਂਦ ਨੂੰ ਜਗਤ ’ਚ ਪ੍ਰਗਟ ਕਰਨਾ ਹੁੰਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਅਤੇ ਭਗਤ ਰਵੀਦਾਸ ਜੀ ਦੇ ਹੇਠਲੇ ਬਚਨ ਹਨ :

(1). ਗੁਰਮੁਖਿ ਬਾਂਧਿਓ ਸੇਤੁ ਬਿਧਾਤੈ (ਗੋਸਟਿ/ਮਹਲਾ /੯੪੨)

ਅਰਥ : ਕਰਤਾਰ ਨੇ (ਸੰਸਾਰ ਉੱਤੇ) ਗੁਰਮੁਖ ਰੂਪ ਪੁਲ ਬਣਾਇਆ ਹੈ (ਤਾਂ ਜੋ ਹੋਰ ਵੀ ਇਸ ਪੁਲ ਰਾਹੀਂ ਸੰਸਾਰ ਤੋਂ ਤਰ ਜਾਣ)।

(2). ਸਭ ਅੰਤਰਿ ਜਨ ਵਰਤਾਇਆ; ਹਰਿ ਜਨ ਤੇ ਜਾਪੈ (ਮਹਲਾ /੧੦੯੭)

ਅਰਥ : ਪ੍ਰਭੂ ਆਪਣੇ ਸੇਵਕਾਂ ਨੂੰ ਸਭ ਅੰਦਰ ਉੱਘਾ ਕਰ ਦਿੰਦਾ ਹੈ ਕਿਉਂਕਿ ਪ੍ਰਭੂ; ਆਪਣੇ ਭਗਤਾਂ ਰਾਹੀਂ ਹੀ ਪਹਿਚਾਣਿਆਂ ਜਾਂਦਾ ਹੈ।

(3). ਤੁਮ੍ ਜੁ ਨਾਇਕ ਆਛਹੁ; ਅੰਤਰਜਾਮੀ  ! ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ (ਭਗਤ ਰਵਿਦਾਸ/੯੩)

ਅਰਥ : ਹੇ ਦਿਲਾਂ ਦੀ ਜਾਣਨਹਾਰ ਪ੍ਰਭੂ ! ਤੂੰ ਹੀ ਅਸਲ ਮਾਲਕ ਹੈਂ, ਪਰ ਇਹ ਰਾਜ਼; ਪ੍ਰਭੂ ਤੋਂ ਸੇਵਕ ਪਹਿਚਾਣ ਹੁੰਦਾ ਹੈ ਅਤੇ ਸੇਵਕ ਤੋਂ ਪ੍ਰਭੂ, ਰਾਹੀਂ ਸਪਸ਼ਟ ਹੁੰਦਾ ਹੈ।

ਸੋ ਜਦ ਕੋਈ ਗੁਰੂ ਪਿਆਰਾ; ਕਰਤਾਰ ਦੀ ਬੰਦਗੀ ਕਰਦਾ ਹੋਇਆ ਉਸ ਦਾ ਰੂਪ ਹੋ ਜਾਂਦਾ ਹੈ ਤਾਂ ਸਮਾਜਿਕ ਉਥਲ-ਪੁਥਲ ਨੂੰ ਕਰਤਾਰ ਦੀ ਵਾੜੀ (ਬਗ਼ੀਚੀ) ਸਮਝਦਾ ਹੋਇਆ ਉਸ ਦਾ ਮਾਲੀ ਬਣ ਆਪਣਾ ਬਣਦਾ ਫ਼ਰਜ਼ ਨਿਭਾਉਣ ਨੂੰ ਸੁਭਾਗ ਸਮਝਦਾ ਹੈ। ਜਿਸ ਨਾਲ਼ ਧੋਖੇਬਾਜ਼, ਝੂਠੀ ਵਡਿਆਈ (ਖ਼ੁਸ਼ਾਮਦ) ਚਾਹੁਣ ਵਾਲ਼ਿਆਂ, ਮੌਕਾਪ੍ਰਸਤ, ਲਾਲਚੀ ਤੇ ਤੰਗਦਿਲੀ ਬੰਦਿਆਂ ਦਾ ਪਰਦਾ ਨੰਗਾ ਹੁੰਦਾ ਹੈ ਤੇ ਉਹ ਕਰੋਧਿਤ ਹੋ ਜਾਂਦੇ ਹਨ।

ਇਨ੍ਹਾਂ ਅਹੰਕਾਰੀਆਂ ਦੇ ਮੁਕਾਬਲੇ ਮਰਜੀਵੜਿਆਂ ਦੀ ਗਿਣਤੀ ਭਾਵੇਂ ਸੀਮਤ ਜਿਹੀ ਹੁੰਦੀ ਹੈ, ਪਰ ਰੱਬੀ ਆਸ਼ਕ ਭੀ ਜ਼ਮੀਰ ਦੀ ਮੌਤ ਨਾਲ਼ੋਂ ਸਰੀਰਕ ਮੌਤ ਨੂੰ ਪਹਿਲ ਦੇਣਾ ਪਸੰਦ ਕਰਦੇ ਹਨ। ਇੱਕ ਨਿਰਸੁਆਰਥ ਧਰਮੀ ਬੰਦੇ ਦਾ ਸ਼ਹੀਦ ਹੋਣਾ; ਅਨੇਕਾਂ ਹੋਰਾਂ ਦੀ ਅਣਖ ਨੂੰ ਜਗਾ ਜਾਂਦਾ ਹੈ। ਇਹੀ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਅਨੇਕਾਂ ਮਰਜੀਵੜੇ ਸਿੱਖ; ਗੁਰੂ ਹਰਗੋਬਿੰਦ ਸਾਹਿਬ ਦੇ ਝੰਡੇ ਹੇਠ ਇਕੱਤਰ ਹੋਣ ਲੱਗੇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਅਨੇਕਾਂ ਸਿੱਖ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਗਵਾਈ ’ਚ ਇਕੱਤਰ ਹੋਣ ਲੱਗੇ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੀ ਗ਼ੈਰ ਧਰਮਾਂ ਵਾਙ ਰਾਜ ਸੱਤਾ ਲਈ ਲੜਨਾ ਹੁੰਦਾ ਤਾਂ  ਉੱਤਰ ਭਾਰਤ ਵਿੱਚ ਅਸਾਨੀ ਨਾਲ਼ ਰਾਜ ਸਥਾਪਿਤ ਕਰ ਸਕਦੇ ਸਨ। ਅਨੇਕਾਂ ਸਿੱਖ ਤਿਆਰ-ਬਰ-ਤਿਆਰ ਹੋਣ ਕਾਰਨ ਹੀ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਤੁਰੰਤ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸਿੱਖ ਰਾਜ ਸਥਾਪਿਤ ਹੋ ਗਿਆ ਸੀ। ਜੇਕਰ ਬਾਬਾ ਬੰਦਾ ਸਿੰਘ ਬਹਾਦਰ ਚਾਹੁੰਦਾ ਤਾਂ ਪਹਾੜੀ ਰਾਜਿਆਂ ਤੋਂ ਭੀ ਅਸਾਨੀ ਨਾਲ਼ ਸੱਤਾ ਹਥਿਆਈ ਜਾ ਸਕਦੀ ਸੀ, ਪਰ ਉਨ੍ਹਾਂ ਦਾ ਟੀਚਾ ਕੇਵਲ ਸਰਹਿੰਦ ਦੇ ਦੁਸ਼ਟਾਂ ਨੂੰ ਸਜ਼ਾ ਦੇਣਾ ਸੀ। ਉਨ੍ਹਾਂ ਨੂੰ ਬਣਦੀ ਸਜ਼ਾ ਦੇਣ ਉਪਰੰਤ ਆਮ ਜਨਤਾ ਨੇ ਬਾਬਾ ਜੀ ਨੂੰ ਸੱਤਾ ਸੰਭਾਲਣ ਲਈ ਬੇਨਤੀ ਕੀਤੀ ਤਾਂ ਭੀ ਉਨ੍ਹਾਂ ਨੇ ਬਾਜ ਸਿੰਘ ਬੰਗੇਸ਼ਰੀ ਨੂੰ ਸਰਹਿੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਸਲੌਦੀ ਵਾਲ਼ੇ ਨੂੰ ਨਾਇਬ-ਸੂਬੇਦਾਰ ਨਿਯੁਕਤ ਕੀਤਾ, ਆਪ ਨਾ ਬਣੇ ਜਦ ਕਿ ਅੱਜ ਰਾਜਸੀ ਭੁੱਖ ਵਾਲ਼ੇ ਸਿੱਖ ਨੇਤਾ; ਸੱਤਾ ਹਾਸਲ ਕਰਨ ਲਈ ਕੌਮ ਨੂੰ ਵੰਡਣ ਅਤੇ ਪੰਥ ਦੋਖੀ ਤਾਕਤਾਂ ਨਾਲ਼ ਹੱਥ ਮਿਲਾਉਣ ਨੂੰ ਭੀ ਬੁਰਾ ਨਹੀਂ ਮੰਨਦੇ। ‘ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ’ ਦਾ ਮਤਲਬ; ਲੋਕਾਂ ਦੇ ਦਿਲਾਂ ’ਤੇ ਰਾਜ ਕਰਨਾ ਹੈ, ਨਾ ਕਿ ਕੋਈ ਸੱਤਾ ਪ੍ਰਾਪਤ ਕਰਨਾ। ਸਾਰਿਆਂ ਨੂੰ ਇਕੱਤਰ ਹੋ ਕੇ ਗਹਿਰਾ ਮੰਥਨ ਕਰਨ ਦੀ ਥਾਂ ਇਹ ਕਵਿਤਾ ‘ਰਾਜ ਬਿਨਾ ਨਹਿ ਧਰਮ ਚਲੇ ਹੈ। ਧਰਮ ਬਿਨਾ ਸਭ ਦਲੇ ਮਲੇ ਹੈ।’ ਪਤਾ ਨਹੀਂ ਕਿੱਥੋਂ ਲੈ ਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਭੜਕਾਇਆ ਜਾਂਦਾ ਹੈ। ਜੇਕਰ ਇਹੀ ਗੁਰੂ ਉਪਦੇਸ਼ ਹੈ ਤਾਂ 239 ਸਾਲਾਂ ਤੱਕ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਿਵੇਂ ਹੋਇਆ, ਦਾ ਭੀ ਜਵਾਬ ਦੇਣਾ ਜ਼ਰੂਰੀ ਹੈ।

ਚੇਤੇ ਰਹੇ ਕਿ ਸਿੱਖ ਧਰਮ ਜ਼ਮੀਨ ਦੇ ਕਿਸੇ ਭੂ-ਭਾਗ ਉੱਤੇ ਰਾਜ ਸਥਾਪਿਤ ਕਰਨ ਲਈ ਨਹੀਂ ਸਿਰਜਿਆ। ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਸਿੱਖ; ਸਿਆਸਤ ਵਿੱਚ ਭਾਰੂ ਹੁੰਦੇ ਗਏ, ਆਪਸੀ ਏਕਤਾ ਨੂੰ ਨੁਕਸਾਨ ਹੋਇਆ ਅਤੇ ਧਰਮ ਵਿਰੋਧੀ ਸ਼ਕਤੀ ਦੁਆਰਾ ਸਮਾਜ ਨੂੰ ਗੁੰਮਰਾਹ ਕਰਨ ਦਾ ਮੌਕਾ ਮਿਲਿਆ ਕਿ ਸਿੱਖ ਭੀ ਗ਼ੈਰ ਧਰਮਾਂ ਵਾਙ ਰਾਜ-ਸੱਤਾ ਲਈ ਸੰਘਰਸ਼ ਕਰਦੇ ਹਨ।

ਹਿੰਦੂ ਧਰਮ; ਜਾਤ-ਪਾਤ, ਵਰਣ-ਆਸ਼ਰਮਾਂ ਆਦਿ ’ਚ ਵੰਡਿਆ ਹੋਣ ਕਾਰਨ ਹਰ ਮਨੁੱਖ ਜਾਤੀ ਦਾ ਨਹੀਂ ਹੋ ਸਕਦਾ ਅਤੇ ਈਸਾਈ ਧਰਮ; ਲਾਲਚ ਦੇ ਕੇ ਜਾਂ ਕੋਈ ਕਰਾਮਾਤ ਵਿਖਾ ਕੇ ਲੋਕਾਂ ਨੂੰ ਪ੍ਰਭਾਵਤ ਕਰਦਾ ਹੈ। ਐਸੀਆਂ ਚਾਲਾਂ ਨਾਲ਼ ਨਫ਼ਰੀ ਤਾਂ ਵਧ ਸਕਦੀ ਹੈ, ਪਰ ਕਰਤਾਰ ਨਾਲ਼ ਮਿਲਾਪ ਕਰਾ ਕਈ ਜਨਮਾਂ ਤੋਂ ਬਾਅਦ ਮਿਲਿਆ ਮਨੁੱਖਾ ਜਨਮ ਸਫਲ ਨਹੀਂ ਕੀਤਾ ਜਾ ਸਕਦਾ; ਜਿਵੇਂ ਕਿ ਕਬੀਰ ਜੀ ਦੇ ਬਚਨ ਹਨ, ‘‘ਕਬੀਰ  ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਮੀਤੁ ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ’’ (ਭਗਤ ਕਬੀਰ/੧੩੬੯), ਇਸੇ ਅੰਦਰੂਨੀ ਕਮਜ਼ੋਰੀ/ਡਰ ਦਾ ਨਤੀਜਾ ਹੈ ਕਿ ਭਾਰਤ ਵਿੱਚ ਅਨੇਕਾਂ ਸੰਪਰਦਾਇੱਕ ਦੰਗੇ ਹੋਏ। ਘੱਟ ਗਿਣਤੀਆਂ ਦਾ ਕਤਲੇਆਮ ਕੀਤਾ ਗਿਆ, ਪਰ ਆਪਣੇ ਆਪ ਨੂੰ ‘ਸਦਗੁਰੂ, ਸ਼੍ਰੀ ਸ਼੍ਰੀ, 1008, ਸੰਤ, ਬ੍ਰਹਮਗਿਆਨੀ’ ਆਦਿ ਅਖਵਾਉਣ ਵਾਲ਼ੇ ਮੂੰਹ ਵਿੱਚ ਦਹੀ ਜਮਾ ਕੇ ਬੈਠੇ ਰਹਿੰਦੇ ਹਨ। ਜ਼ਬਾਨ ਤੱਕ ਨਹੀਂ ਖੋਲਦੇ। ਦੂਜੇ ਪਾਸੇ ਅੰਦਰੂਨੀ ਆਤਮ ਪ੍ਰਕਾਸ਼, ਬਲ, ਨਿਡਰਤਾ ਆਦਿ ਗੁਣਾਂ ਭਰਪੂਰ 5-7 ਸਾਲ ਦੀਆਂ ਜ਼ਿੰਦਗੀਆਂ (ਸਾਹਿਬਜ਼ਾਦੇ); ਜਿਊਂਦੀਆਂ ਨੀਹਾਂ ’ਚ ਖੜ੍ਹ ਸ਼ਹੀਦ ਹੋ ਗਈਆਂ, ਪਰ ਸਚਾਈ (ਅਸਲ ਧਰਮ) ’ਤੇ ਪਹਿਰਾ ਦਿੰਦਿਆਂ ਆਪਣੀ ਜ਼ਮੀਰ ਮਾਰਨਾ ਪ੍ਰਵਾਨ ਨਾ ਕੀਤਾ।

Most Viewed Posts