27.2 C
Jalandhar
Friday, April 10, 2026
spot_img
Home Blog Page 211

Guru Granth Sahib (Page No. 91-93)

0

(ਪੰਨਾ ਨੰਬਰ 91-93)

ੴ ਸਤਿ, ਗੁਰ ਪ੍ਰਸਾਦਿ ॥

ਸਿਰੀ ਰਾਗੁ, ਕਬੀਰ ਜੀਉ ਕਾ ॥ ‘ਏਕੁ ਸੁਆਨੁ’; ‘ਕੈ ਘਰਿ ਗਾਵਣਾ’

(ਨੋਟ: ਉਕਤ ਸਿਰਲੇਖ ‘‘ਏਕੁ ਸੁਆਨੁ’’ ਕੈ ਘਰਿ ਗਾਵਣਾ, ’ਚ ਦਰਜ ‘ਕੈ’ (ਸ਼ਬਦ) ਦਾ ਸੰਬੰਧ ਅਗਰ ‘ਸੁਆਨੁ’ (ਕੁੱਤਾ, ਸ਼ਬਦ) ਨਾਲ਼ ਹੁੰਦਾ ਤਾਂ ‘ਸੁਆਨ’ (ਅੰਤ ਮੁਕਤਾ) ਹੋਣਾ ਸੀ। ਇਸ ਲਈ ਕੇਵਲ ‘ਏਕੁ ਸੁਆਨੁ’ (ਭਾਵ ਦੋਵੇਂ) ਸ਼ਬਦਾਂ ਨਾਲ਼ ਆਰੰਭ ਹੋਣ ਵਾਲ਼ੀ ਗੁਰਬਾਣੀ ਦੀ ਕਿਸੇ ਤੁਕ ਦੇ ‘ਘਰਿ’ ਵੱਲ ਸੰਕੇਤ ਹੈ, ਨਾ ਕਿ ‘ਏਕੁ ਸੁਆਨੁ ਕੈ ਘਰਿ ਗਾਵਣਾ’ ਸੰਯੁਕਤ (ਪੰਜ) ਸ਼ਬਦਾਂ ਵਾਲ਼ੀ ਕਿਸੇ ਤੁਕ ਵੱਲ, ਜੋ ਕਿ ਗੁਰਬਾਣੀ ’ਚ ਦਰਜ ਹੀ ਨਹੀਂ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਿਛਾਂਹ (ਪੰਨਾ ਨੰਬਰ 24 ’ਤੇ) ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ਸਿਰੀ ਰਾਗੁ ’ਚ ਸ਼ਬਦ ਨੰਬਰ 29 ਦੀ ਪਹਿਲੀ ਤੁਕ ਹੈ: ‘‘ਸਿਰੀ ਰਾਗੁ ਮਹਲਾ ੧, ਘਰੁ ੪ ॥ ‘ਏਕੁ ਸੁਆਨੁ’; ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ; ਸਦਾ ਬਇਆਲਿ (ਸਵੇਰੇ)॥੨੯॥’’ (ਸਿਰੀ ਰਾਗੁ /ਮ: ੧/੨੪), ਇਹ ਸ਼ਬਦ, (ਜੋ ਕਿ ‘ਏਕੁ ਸੁਆਨੁ’ ਸ਼ਬਦਾਂ ਨਾਲ਼ ਅਰੰਭ ਹੁੰਦਾ ਹੈ) ਦੇ ਸਿਰਲੇਖ ’ਚ ਦਰਜ ‘ਘਰੁ ੪’ ਕਾਰਨ, ਕਬੀਰ ਜੀ ਦਾ ਉਕਤ ਸ਼ਬਦ ‘‘ਸਿਰੀ ਰਾਗੁ, ਕਬੀਰ ਜੀਉ ਕਾ ॥’’ ਨੂੰ ਵੀ ‘ਘਰੁ ੪’ ’ਚ ਗਾਉਣ ਦੀ ਹਦਾਇਤ ਹੈ, ਪਰ ‘‘ਏਕੁ ਸੁਆਨੁ; ਕੈ ਘਰਿ ਗਾਵਣਾ’’, ਲੰਮਾ-ਚੌੜਾ ਲਿਖਣ ਦੀ ਬਜਾਏ ਕੇਵਲ ‘‘ਸਿਰੀ ਰਾਗੁ, ਕਬੀਰ ਜੀਉ ਕਾ ॥ ਘਰੁ ੪’’ ਦਰਜ ਕਿਉਂ ਨਹੀਂ ਕੀਤਾ ਗਿਆ ? ਇਸ ਦਾ ਜਵਾਬ ਇਹ ਤਰ੍ਹਾਂ ਹੋ ਸਕਦਾ ਹੈ:

ਗੁਰਬਾਣੀ ਦੇ ਪੰਨਾ ਨੰਬਰ 24 ਤੋਂ 25 ਤੱਕ ਗੁਰੂ ਨਾਨਕ ਸਾਹਿਬ ਜੀ ਦੇ 5 ਸ਼ਬਦ (ਸ਼ਬਦ ਨੰਬਰ 28, 29, 30, 31 ਤੇ 32) ‘ਘਰੁ ੪’ ’ਚ ਦਰਜ ਕੀਤੇ ਗਏ ਹਨ, ਜਿਨ੍ਹਾਂ ਦੇ ਅਗੇਤਰ ‘ਘਰੁ ੩’ ਅਤੇ ਪਿਛੇਤਰ ‘ਘਰੁ ੫’ ਆਰੰਭ ਹੋ ਜਾਂਦਾ ਹੈ। ਇਨ੍ਹਾਂ ਪੰਜਾਂ ਸ਼ਬਦਾਂ ’ਚ ‘ਰਹਾਉ’ (ਵਿਸ਼ੇ ਦਾ ਸਾਰ) ਇਸ ਪ੍ਰਕਾਰ ਹੈ:

(1). ਮਰਣਾ ਮੁਲਾ  ! ਮਰਣਾ ॥ ਭੀ ਕਰਤਾਰਹੁ ਡਰਣਾ ॥੧॥ ਰਹਾਉ ॥੨੮॥ (ਮ: ੧/੨੪) ਭਾਵ ਵਿਸ਼ਾ ਸਰੀਰਕ ਮੌਤ ਹੈ।

(2). ਮੈ (ਮੇਰੇ ਪਾਸ) ਪਤਿ ਕੀ ਪੰਦਿ (ਪ੍ਰਭਾਵਤ ਕਰਨ ਵਾਲ਼ੀ ਨਸੀਹਤ); ਨ ਕਰਣੀ ਕੀ ਕਾਰ ॥ ਹਉ, ਬਿਗੜੈ+ਰੂਪਿ; ਰਹਾ ਬਿਕਰਾਲ (ਭਿਆਨਕ)॥ ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥ ਮੈ (ਮੈਨੂੰ), ਏਹਾ ਆਸ; ਏਹੋ ਆਧਾਰੁ ॥੧॥ ਰਹਾਉ ॥੨੯॥ (ਮ: ੧/੨੪) ਭਾਵ ਵਿਸ਼ਾ ਅਕਾਲ ਪੁਰਖ ਅੱਗੇ ਬੇਨਤੀ- ਪੁਕਾਰ ਕਰਨਾ ਹੈ, ਤਾਂ ਜੋ ਅੰਦਰੂਨੀ ਤਰੁਟੀਆਂ ਤੋਂ ਉੱਭਰਿਆ ਜਾ ਸਕੇ।

(3). ਕਾਹੇ ਜੀਅ ਕਰਹਿ ਚਤੁਰਾਈ ? ॥ ਲੇਵੈ ਦੇਵੈ; ਢਿਲ ਨ ਪਾਈ ॥੧॥ ਰਹਾਉ ॥੩੦॥ (ਮ: ੧/੨੫) ਭਾਵ ਵਿਸ਼ਾ ਸਿਆਣਪ (ਹੰਕਾਰ) ਹੈ, ਜਦਕਿ ਕਰਤਾਰ ਸਭ ਕੁਝ ਦਾ ਮਾਲਕ ਹੋਣ ਕਾਰਨ, ਖੋਹਣ ਦੀ ਸਮਰੱਥਾ ਰੱਖਦਾ ਹੈ।

(4). ਨ ਜਾਣਾ ਮੇਉ (ਮਲਾਹ, ਜਮਰਾਜ); ਨ ਜਾਣਾ ਜਾਲੀ (ਉਸ ਦੇ ਸ਼ਕੰਜੇ ਨੂੰ) ॥ ਜਾ ਦੁਖੁ ਲਾਗੈ; ਤਾ ਤੁਝੈ ਸਮਾਲੀ (ਸਮ੍ਹਾਲ਼ੀਂ)॥੧॥ ਰਹਾਉ ॥੩੧॥ (ਮ: ੧/੨੫) ਭਾਵ ‘‘ਦੁਖੁ, ਦਾਰੂ’’ ਬਣ ਗਿਆ ਕਿਉਂਕਿ ਇਸ ਰਾਹੀਂ ਤੇਰੀ ਯਾਦ ਆਈ।

(5). ਆਪੇ ਸਚੁ; ਭਾਵੈ ਤਿਸੁ ਸਚੁ ॥ ਅੰਧਾ ਕਚਾ; ਕਚੁ ਨਿਕਚੁ ॥੧॥ ਰਹਾਉ ॥੩੨॥ (ਮ: ੧/੨੫) ਭਾਵ ਸੱਚ ਤੇ ਕੱਚ ਨੂੰ ਤੁਲਨਾਤਮਕ ਪੱਖੋਂ ਵਿਚਾਰਨਾ ਹੀ ਸ਼ਬਦ ਦਾ ਵਿਸ਼ਾ ਹੈ।

ਉਕਤ ਪੰਜੇ ਸ਼ਬਦਾਂ ’ਚੋਂ ਕੇਵਲ ਨੰਬਰ 2 ’ਤੇ ਦਰਜ (ਸ਼ਬਦ ਨੰਬਰ 29) ਦਾ ਵਿਸ਼ਾ; ਕਬੀਰ ਜੀ ਦੇ ਉਕਤ ਸ਼ਬਦ ਨਾਲ਼ ਮਿਲਦਾ-ਜੁਲਦਾ ਹੈ; ਜਿਵੇਂ ਕਿ ‘ਰਹਾਉ’ ਤੁਕ ਹੈ: ‘‘ਐਸਾ  ! ਤੈਂ, ਜਗੁ ਭਰਮਿ ਲਾਇਆ ॥ ਕੈਸੇ ਬੂਝੈ ? ਜਬ ਮੋਹਿਆ ਹੈ ਮਾਇਆ ॥ ੧॥ ਰਹਾਉ ॥’’ (ਕਬੀਰ ਜੀ) ਭਾਵ ਅਕਾਲ ਪੁਰਖ ਦੇ ਰੂ-ਬਰੂ ਬੇਨਤੀ ਕੀਤੀ ਗਈ ਹੈ ਅਤੇ ਇਸ ਸ਼ਬਦ ਦਾ ਵਿਸਥਾਰ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ‘ਲੋਭ ਰੂਪ ਕੁੱਤਾ ਤੇ ਆਸਾ, ਤ੍ਰਿਸ਼ਨਾ ਰੂਪ ਕੁੱਤੀਆਂ’ ਵਾਙ ਸਮਾਜਕ ਖਿੱਚ ਨੂੰ ਆਧਾਰ ਬਣਾ ਕੇ ਲੋਭ-ਲਾਲਚ ’ਚ ਮਗਨ ਮਾਤਾ ‘‘ਜਨਨੀ ਜਾਨਤ, ਸੁਤੁ ਬਡਾ ਹੋਤੁ ਹੈ ; ਇਤਨਾ ਕੁ ਨ ਜਾਨੈ, ਜਿ ਦਿਨ ਦਿਨ ਅਵਧ (ਉਮਰ) ਘਟਤੁ ਹੈ ॥’’ ਰਾਹੀਂ ਸੰਪੂਰਨ ਕੀਤਾ ਗਿਆ ਭਾਵ ਦੋਵੇਂ ਸ਼ਬਦਾਂ ਦਾ ਕੇਵਲ ‘ਘਰੁ ੪’ ਹੀ ਸਾਂਝ ਦਾ ਕੇਂਦਰ ਨਹੀਂ ਬਲਕਿ ਵਿਸ਼ੇ ਦਾ ਸਾਰ ਤੇ ਵਿਸਥਾਰ ਵੀ ਮਿਲਦਾ-ਜੁਲਦਾ ਹੈ, ਜਿਸ ਕਾਰਨ ‘ਸਿਰੀ ਰਾਗੁ, ਕਬੀਰ ਜੀਉ ਕਾ ॥ ਘਰੁ ੪’ ਦਰਜ ਕਰਨ ਦੀ ਬਜਾਏ ‘‘ਸਿਰੀ ਰਾਗੁ, ਕਬੀਰ ਜੀਉ ਕਾ ॥ ਏਕੁ ਸੁਆਨੁ; ਕੈ ਘਰਿ ਗਾਵਣਾ’’ ਦਰਜ ਕਰਨ ਨੂੰ ਮਹੱਤਵ ਦਿੱਤਾ ਗਿਆ, ਜਾਪਦਾ ਹੈ। 

ਭਗਤ ਕਬੀਰ ਜੀ ਦੇ ਇਸ ਸ਼ਬਦ ’ਚ ਕੁਝ ਸੰਕੇਤ ਅਸਪਸ਼ਟ ਵੀ ਹਨ; ਜਿਵੇਂ ਕਿ ‘‘ਕਹਤ ਕਬੀਰ, ਛੋਡਿ ਬਿਖਿਆ ਰਸ ; ਇਤੁ ਸੰਗਤਿ (ਇਸ ਕੁਸੰਗ ਨਾਲ਼) ਨਿਹਚਉ (ਭਾਵ ਯਕੀਨਨ) ਮਰਣਾ ॥’’ ਤੁਕ ’ਚ ‘ਬਿਖਿਆ ਰਸ’ (ਬਹੁ ਵਚਨ) ਹੋਣ ਉਪਰੰਤ ਵੀ ਬਿਆਨੇ ਨਹੀਂ ਗਏ, ਜਿਨ੍ਹਾਂ ਦਾ ਵਰਣਨ, ਗੁਰੂ ਨਾਨਕ ਸਾਹਿਬ ਜੀ ਆਪਣੇ ‘ਏਕੁ ਸੁਆਨੁ’ ਵਾਲ਼ੇ ਸ਼ਬਦ ’ਚ ਕਰਦੇ ਹਨ; ਜਿਵੇਂ ਕਿ

ਸਿਰੀ ਰਾਗੁ, ਮਹਲਾ ੧, ਘਰੁ ੪ ॥ ਏਕੁ ਸੁਆਨੁ (ਲੋਭ ਕੁੱਤਾ); ਦੁਇ ਸੁਆਨੀ ਨਾਲਿ (ਦੋ ਆਸਾ ਤੇ ਤ੍ਰਿਸ਼ਨਾ ਕੁੱਤੀਆਂ ਸਮੇਤ)॥ ਭਲਕੇ ਭਉਕਹਿ (ਭੌਂਕੈਂ); ਸਦਾ ਬਇਆਲਿ (ਸਵੇਰੇ)॥ ਕੂੜੁ ਛੁਰਾ; ਮੁਠਾ ਮੁਰਦਾਰੁ (ਲੋਥ, ਮੁਰਦਾ ਖਾਂਦਾ ਹੈ)॥ ਧਾਣਕ ਰੂਪਿ ਰਹਾ (ਧਨੁੱਸ਼ਧਾਰੀ, ਸ਼ਿਕਾਰੀ ਬਿਰਤੀ ਵਾਲ਼ਾ ਬਣ ਕੇ ਰਹਾਂ); ਕਰਤਾਰ ! ॥੧॥ ਮੈ ਪਤਿ ਕੀ ਪੰਦਿ (ਮੇਰੇ ਕੋਲ ਪ੍ਰਭਾਵਸ਼ਾਲੀ ਨੈਤਿਕਤਾ ਨਹੀਂ); ਨ ਕਰਣੀ ਕੀ ਕਾਰ (ਨਾ ਕਰਨਯੋਗ ਕਿਰਤ)॥ ਹਉ ਬਿਗੜੈ+ਰੂਪਿ (’ਚ); ਰਹਾ (ਰਹਾਂ) ਬਿਕਰਾਲ (ਡਰਾਵਣਾ ਬਣ ਕੇ)॥ ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥ ਮੈ (ਮੈਨੂੰ), ਏਹਾ ਆਸ; ਏਹੋ ਆਧਾਰੁ ॥੧॥ ਰਹਾਉ ॥ ਮੁਖਿ (ਮੂੰਹ ਨਾਲ਼) ਨਿੰਦਾ; ਆਖਾ (ਆਖਾਂ) ਦਿਨੁ ਰਾਤਿ ॥ ਪਰ ਘਰੁ ਜੋਹੀ (ਜੋਹੀਂ, ਤੱਕਦਾ ਹਾਂ); ਨੀਚ ਸਨਾਤਿ ॥ ਕਾਮੁ ਕ੍ਰੋਧੁ; ਤਨਿ (’ਚ) ਵਸਹਿ (ਵਸੈਂ) ਚੰਡਾਲ ॥ ਧਾਣਕ ਰੂਪਿ ਰਹਾ (ਰਹਾਂ); ਕਰਤਾਰ  ! ॥੨॥ ਫਾਹੀ ਸੁਰਤਿ (ਲੋਕਾਂ ਨੂੰ ਫਸਾਉਣ ਵਾਲ਼ੀ ਅਕਲ, ਪਰ ਬਾਹਰੋਂ); ਮਲੂਕੀ ਵੇਸੁ (ਫ਼ਕੀਰੀ ਪਹਿਰਾਵਾ)॥ ਹਉ (ਹਉਂ) ਠਗਵਾੜਾ; ਠਗੀ (ਠੱਗੀਂ, ਲੁੱਟਦਾ ਹਾਂ) ਦੇਸੁ (ਨੂੰ)॥ ਖਰਾ ਸਿਆਣਾ; ਬਹੁਤਾ ਭਾਰੁ ॥ ਧਾਣਕ ਰੂਪਿ ਰਹਾ (ਰਹਾਂ); ਕਰਤਾਰ  ! ॥੩॥ ਮੈ ਕੀਤਾ ਨ ਜਾਤਾ (ਮੈ ਰੱਬੀ ਕਿਰਤ-ਦਾਤ ਨਾ ਜਾਣੀ); ਹਰਾਮਖੋਰੁ (ਹਰਾਮਖ਼ੋਰ)॥ ਹਉ (ਹਉਂ) ਕਿਆ ਮੁਹੁ ਦੇਸਾ (ਮੁੰਹ ਦੇਸਾਂ, ਵਿਖਾਵਾਂ) ? ਦੁਸਟੁ (ਦੁਸ਼ਟ) ਚੋਰੁ ॥ ਨਾਨਕੁ ਨੀਚੁ; ਕਹੈ ਬੀਚਾਰੁ ॥ ਧਾਣਕ ਰੂਪਿ ਰਹਾ (ਰਹਾਂ); ਕਰਤਾਰ  ! ॥੪॥੨੯॥ ਮ: ੧/੨੪)

ਉਕਤ ਦੋਵੇਂ ਸ਼ਬਦਾਂ ਦੀ ਸਿਧਾਂਤਕ ਸਾਂਝ ਤੇ ਸਿਰਲੇਖ ’ਚ ਆਪਸੀ ਮੇਲ਼ ਦਾ ਸੰਕੇਤ, ਗੁਰੂ ਨਾਨਕ ਸਾਹਿਬ ਜੀ ਪਾਸ ਕਬੀਰ ਜੀ ਦੀ ਬਾਣੀ ਹੋਣ ਦਾ ਸਬੂਤ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਹ ਸੰਕੇਤ ਆਪ ਦਰਜ ਕੀਤੇ, ਮਾਲੂਮ ਹੁੰਦੇ ਹਨ, ਨਾ ਕਿ ਕਬੀਰ ਜੀ ਵੱਲੋਂ ‘ਘਰੁ ੪’ ’ਚ ਗਾਉਣ ਦੀ ਕੋਈ ਰਵਾਇਤ ਸ਼ੁਰੂ ਕੀਤੀ ਗਈ। ਗੁਰੂ ਨਾਨਕ ਦੇਵ ਜੀ ਦੇ ਪੂਰੇ ਸ਼ਬਦ ਦਾ ਭਾਵ ‘ਰੱਬੀ ਯਾਦ ਬਨਾਮ ਭਰਮ’ ਹੈ, ਜਿਸ ਨੂੰ ਕਬੀਰ ਜੀ ਨੇ ਇਉਂ ਵਰਣਨ ਕੀਤਾ: )

ਜਨਨੀ ਜਾਨਤ (ਮਾਤਾ ਸਮਝਦੀ ਹੈ ਕਿ), ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ, ਜਿ, ਦਿਨ-ਦਿਨ ਅਵਧ ਘਟਤੁ ਹੈ ॥ ਮੋਰ-ਮੋਰ ਕਰਿ (ਭਾਵ ਮੇਰਾ-ਮੇਰਾ ਕਰਕੇ), ਅਧਿਕ ਲਾਡੁ ਧਰਿ (ਕੇ); ਪੇਖਤ ਹੀ ਜਮਰਾਉ ਹਸੈ ॥੧॥ ਐਸਾ  ! ਤੈਂ, ਜਗੁ ਭਰਮਿ (’ਚ) ਲਾਇਆ ॥ ਕੈਸੇ ਬੂਝੈ ? ਜਬ ਮੋਹਿਆ ਹੈ ਮਾਇਆ ॥ ੧॥ ਰਹਾਉ ॥ ਕਹਤ ਕਬੀਰ, ਛੋਡਿ ਬਿਖਿਆ ਰਸ ; ਇਤੁ ਸੰਗਤਿ (ਇਸ ਕੁਸੰਗ ਨਾਲ਼) ਨਿਹਚਉ (ਭਾਵ ਯਕੀਨਨ) ਮਰਣਾ ॥ ਰਮਈਆ ਜਪਹੁ, ਪ੍ਰਾਣੀ ! ਅਨਤ (ਭਾਵ ਸਥਿਰ) ਜੀਵਣ ਬਾਣੀ ; ਇਨ ਬਿਧਿ, ਭਵ ਸਾਗਰੁ ਤਰਣਾ ॥੨॥ ਜਾਂ ਤਿਸੁ ਭਾਵੈ ; ਤਾ (ਤਾਂ) ਲਾਗੈ ਭਾਉ ॥ ਭਰਮੁ ਭੁਲਾਵਾ, ਵਿਚਹੁ (ਵਿੱਚੋਂ) ਜਾਇ ॥ ਉਪਜੈ ਸਹਜੁ, ਗਿਆਨ ਮਤਿ ਜਾਗੈ ॥ ਗੁਰ ਪ੍ਰਸਾਦਿ (ਰਾਹੀਂ); ਅੰਤਰਿ ਲਿਵ ਲਾਗੈ ॥੩॥ ਇਤੁ ਸੰਗਤਿ; ਨਾਹੀ (ਨਾਹੀਂ) ਮਰਣਾ ॥ ਹੁਕਮੁ ਪਛਾਣਿ (ਕੇ); ਤਾ (ਤਾਂ) ਖਸਮੈ ਮਿਲਣਾ ॥੧॥ ਰਹਾਉ ਦੂਜਾ ॥ 

(ਨੋਟ: ਇਸ ਸ਼ਬਦ ਦੇ ਪਹਿਲੇ ‘ਰਹਾਉ’ ’ਚ ਉਤਪੰਨ ਕੀਤਾ ਗਿਆ ਸਵਾਲ ‘‘ਕੈਸੇ ਬੂਝੈ ? ਜਬ ਮੋਹਿਆ ਹੈ ਮਾਇਆ ॥’’ ਦਾ ਜਵਾਬ ‘ਰਹਾਉ ਦੂਜਾ’ ਰਾਹੀਂ ‘‘ਇਤੁ ਸੰਗਤਿ, ਨਾਹੀ ਮਰਣਾ ॥ ਹੁਕਮੁ ਪਛਾਣਿ ; ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥’’’ਚ ਸਪਸ਼ਟ ਕੀਤਾ ਗਿਆ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ’ਚ ਇੱਕ ‘ਰਹਾਉ’ ਬੰਦ ਤੋਂ ਇਲਾਵਾ 4 ਬੰਦ ਸਨ ਜਦਕਿ ਕਬੀਰ ਜੀ ਦੇ ਸ਼ਬਦ ’ਚ ਦੋ ਰਹਾਉ (ਤੁਕਾਂ) ਤੋਂ ਇਲਾਵਾ 3 ਬੰਦਾਂ ’ਚ ਵਿਸ਼ਾ ਸੰਪੂਰਨ ਕਰਕੇ ਦੋਵੇਂ ਸ਼ਬਦਾਂ (ਗੁਰੂ ਨਾਨਕ ਤੇ ਕਬੀਰ ਜੀ) ’ਚ ਬੰਦਾਂ ਦੀ ਕੁੱਲ ਗਿਣਤੀ 5-5 ਵੀ ਸਮਾਨੰਤਰ ਰੱਖੀ ਗਈ।)

ਸਿਰੀ ਰਾਗੁ, ਤ੍ਰਿਲੋਚਨ ਕਾ ॥

ਮਾਇਆ ਮੋਹੁ (ਮੋਹ), ਮਨਿ ਆਗਲੜਾ (ਮਨ ’ਚ ਬਹੁਤ), ਪ੍ਰਾਣੀ  ! ਜਰਾ ਮਰਣੁ ਭਉ (ਬੁਢੇਪਾ, ਮੌਤ ਤੇ ਰੱਬੀ ਡਰ), ਵਿਸਰਿ ਗਇਆ ॥ ਕੁਟੰਬੁ ਦੇਖਿ (ਕੇ), ਬਿਗਸਹਿ (ਬਿਗਸੈਂ) ਕਮਲਾ ਜਿਉ (ਜਿਉਂ, ਫੁੱਲ ਵਾਙ); ਪਰ ਘਰਿ (’ਚ) ਜੋਹਹਿ (ਜੋਹੈਂ, ਤੱਕੈਂ), ਕਪਟ ਨਰਾ  ! ॥੧॥ ਦੂੜਾ ਆਇਓਹਿ (ਆਇਓਹਿਂ), ਜਮਹਿ ਤਣਾ (ਜਮਰਾਜ ਦਾ ਪੁੱਤਰ, ਬੁਢੇਪਾ) ॥ ਤਿਨ ਆਗਲੜੈ ; ਮੈ ਰਹਣੁ ਨ ਜਾਇ ॥ ਕੋਈ ਕੋਈ ਸਾਜਣੁ, ਆਇ (ਕੇ) ਕਹੈ ॥ (ਕਿ) ਮਿਲੁ, ਮੇਰੇ ਬੀਠੁਲਾ  ! ਲੈ ਬਾਹੜੀ (ਬਾਂਹੜੀ) ਵਲਾਇ (ਬਾਹਾਂ ਇਕੱਠੀਆਂ ਕਰ ਲੈ, ਗੋਦ ’ਚ ਲੈ ਲੈ)॥ ਮਿਲੁ, ਮੇਰੇ ਰਮਈਆ ! ਮੈ ਲੇਹਿ (ਲੇਹ) ਛਡਾਇ (ਭਾਵ ਮੈਨੂੰ ਛਡਾ ਲੈ)॥੧॥ ਰਹਾਉ ॥ ਅਨਿਕ ਅਨਿਕ ਭੋਗ ਰਾਜ ਬਿਸਰੇ, ਪ੍ਰਾਣੀ  ! ਸੰਸਾਰ ਸਾਗਰ ਪੈ (ਭਾਵ ਉੱਤੇ), ਅਮਰੁ ਭਇਆ ॥ ਮਾਇਆ ਮੂਠਾ ਚੇਤਸਿ ਨਾਹੀ (ਨਾਹੀਂ); ਜਨਮੁ ਗਵਾਇਓ ਆਲਸੀਆ  ! ॥੨॥ ਬਿਖਮ ਘੋਰ ਪੰਥਿ (ਰਾਹ ਉੱਤੇ) ਚਾਲਣਾ, ਪ੍ਰਾਣੀ ! ਰਵਿ ਸਸਿ (ਭਾਵ ਦਿਨ ਹੋਵੇ ਜਾਂ ਰਾਤ, ਅਕਲ), ਤਹ (ਤ੍ਹਾਂ) ਨ ਪ੍ਰਵੇਸੰ (ਪ੍ਰਵੇਸ਼ੰ)॥ ਮਾਇਆ ਮੋਹੁ (ਮੋਹ) ਤਬ ਬਿਸਰਿ ਗਇਆ ; ਜਾਂ ਤਜੀਅਲੇ ਸੰਸਾਰੰ ॥੩॥ ਆਜੁ, ਮੇਰੈ+ਮਨਿ (’ਚ) ਪ੍ਰਗਟੁ ਭਇਆ ਹੈ ; ਪੇਖੀਅਲੇ ਧਰਮਰਾਓ ॥ ਤਹ (ਤ੍ਹਾਂ), ਕਰ (ਹੱਥਾਂ ਨਾਲ਼) ਦਲ ਕਰਨਿ ਮਹਾਬਲੀ (ਮਹਾਂਬਲੀ); ਤਿਨ ਆਗਲੜੈ, ਮੈ ਰਹਣੁ ਨ ਜਾਇ ॥੪॥ ਜੇ ਕੋ, ਮੂੰ ਉਪਦੇਸੁ (ਉਪਦੇਸ਼) ਕਰਤੁ ਹੈ ; ਤਾ (ਤਾਂ) ਵਣਿ+ਤ੍ਰਿਣਿ (ਘਾਹ ’ਚ) ਰਤੜਾ ਨਾਰਾਇਣਾ ॥ ਐ ਜੀ  ! ਤੂੰ ਆਪੇ ਸਭ ਕਿਛੁ ਜਾਣਦਾ ; ਬਦਤਿ ਤ੍ਰਿਲੋਚਨੁ, ਰਾਮਈਆ  ! ॥੫॥੨॥

(ਨੋਟ: ਉਪਰੋਕਤ ਅਤੇ ਹੇਠਲੇ ਕਬੀਰ ਜੀ ਦੇ ਸ਼ਬਦਾਂ ਵਿਚਕਾਰ ਉਕਤ ਤ੍ਰਿਲੋਚਨ ਜੀ ਦਾ ਸ਼ਬਦ ਦਰਜ ਹੋਣਾ, ਕੇਵਲ ਵਿਸ਼ੇ ਦੀ ਸਾਂਝ ਨੂੰ ਦਰਸਾਉਂਦਾ ਹੈ, ਨਾ ਕਿ ਭਗਤ ਬਾਣੀ ਤਰਤੀਬ ਨੂੰ, ਕਿਉਂਕਿ ਉਕਤ ਦੋਵੇਂ ਸ਼ਬਦਾਂ ’ਚ ਵਿਸ਼ੇ ਦੀ ਸਮਾਨਤਾ ਹੈ।)

ਸ੍ਰੀ ਰਾਗੁ, ਭਗਤ ਕਬੀਰ ਜੀਉ ਕਾ ॥

ਅਚਰਜ ਏਕੁ, ਸੁਨਹੁ; ਰੇ ਪੰਡੀਆ  ! ਅਬ ਕਿਛੁ ਕਹਨੁ ਨ ਜਾਈ ॥ ਸੁਰਿ ਨਰ, ਗਣ, ਗੰਧ੍ਰਬ, ਜਿਨਿ (ਜਿਨ੍ਹ) ਮੋਹੇ ; ਤ੍ਰਿਭਵਣ ਮੇਖੁਲੀ ਲਾਈ (ਭਾਵ ਤੜਾਗੀ, ਜ਼ੰਜੀਰ ਪਾ ਕੇ) ॥੧॥ ਰਾਜਾ ਰਾਮ  ! ਅਨਹਦ ਕਿੰਗੁਰੀ (ਚੇਤਨਸੱਤਾ, ਵੀਣਾ) ਬਾਜੈ ॥ ਜਾ ਕੀ ਦਿਸਟਿ (ਦ੍ਰਿਸ਼ਟਿ, ਕਿਰਪਾ ਨਾਲ਼), ਨਾਦ ਲਿਵ (ਭਾਵ ਸ਼ਬਦ ਵੱਲ ਰੁਚੀ) ਲਾਗੈ ॥੧॥ ਰਹਾਉ ॥ ਭਾਠੀ (ਭਾੱਠੀ) ਗਗਨੁ (ਰੱਬੀ ਮਸਤੀ ਦਿਮਾਗ਼), ਸਿੰਙਿਆ ਅਰੁ ਚੁੰਙਿਆ (ਚੰਗੇ-ਮੰਦੇ ਕਰਮਾਂ ਦੀ ਪਰਖ) ; ਕਨਕ ਕਲਸ (ਸੋਨੇ ਦਾ ਮੱਟ, ਸ਼ੁੱਧ ਹਿਰਦਾ) ਇਕੁ ਪਾਇਆ ॥ ਤਿਸੁ ਮਹਿ ਧਾਰ ਚੁਐ, ਅਤਿ ਨਿਰਮਲ ; ਰਸ ਮਹਿ ਰਸਨ ਚੁਆਇਆ ॥੨॥ ਏਕ ਜੁ ਬਾਤ ਅਨੂਪ (ਉਪਮਾ ਰਹਿਤ) ਬਨੀ ਹੈ ; ਪਵਨ ਪਿਆਲਾ ਸਾਜਿਆ ॥ ਤੀਨਿ ਭਵਨ ਮਹਿ, ਏਕੋ ਜੋਗੀ (ਰੱਬ, ਉਸ ਦੇ ਮੁਕਾਬਲੇ) ; ਕਹਹੁ  ! ਕਵਨੁ ਹੈ ਰਾਜਾ  ? (ਭਾਵ ਵੱਡਾ)॥੩॥ ਐਸੇ ਗਿਆਨ ਪ੍ਰਗਟਿਆ ਪੁਰਖੋਤਮ ; ਕਹੁ (ਕਹ) ਕਬੀਰ  ! ਰੰਗਿ (’ਚ) ਰਾਤਾ (ਰਾੱਤਾ) ॥ ਅਉਰ (ਔਰ) ਦੁਨੀ ਸਭ, ਭਰਮਿ (’ਚ) ਭੁਲਾਨੀ ; (ਪਰ ਮੇਰਾ) ਮਨੁ, ਰਾਮ ਰਸਾਇਨ ਮਾਤਾ (ਮਾੱਤਾ) ॥੪॥੩॥

(ਨੋਟ: ਉਕਤ ਸ਼ਬਦ ਦੇ ਦੂਸਰੇ ਬੰਦ ’ਚ ‘ਸਿੰਙਿਆ ਅਰੁ ਚੁੰਙਿਆ’, ਸ਼ਬਦ ਦਰਜ ਹਨ, ਜਿਨ੍ਹਾਂ ਦਾ ਮਤਲਬ (ਸੰਕੇਤ) ਸ਼ਰਾਬ ਕੱਢਦਿਆਂ ਉਨ੍ਹਾਂ ਦੋ ਪਾਈਪਾਂ (ਨਾਲ਼ੀਆਂ) ਵੱਲ ਹੈ, ਜਿਨ੍ਹਾਂ ’ਚੋਂ ਇੱਕ ਰਾਹੀਂ ਸ਼ਰਾਬ (ਗੁਣਕਾਰੀ, ਅਰਕ) ਤੇ ਦੂਸਰੀ ਰਾਹੀਂ ਵਾਧੂ ਪਾਣੀ (ਅਰਥਹੀਣ, ਔਗੁਣ) ਨਿਕਲਦਾ ਹੈ। ਇਨ੍ਹਾਂ ਦਾ ਉਚਾਰਨ ਕਰਦਿਆਂ ਅਗਰ ਦਿੱਕਤ ਹੋਵੇ ਤਾਂ ‘ਙ, ਞ’ ਅੱਖਰ ਦਾ ਬਦਲ ਇਹ ਹੈ ਕਿ ਜਿਸ ਵਰਗ: ‘ਕ ਖ ਗ ਘ ਙ’ ਤੇ ‘ਚ ਛ ਜ ਝ ਞ’ ’ਚੋਂ ਪੰਜਵਾਂ ਅੱਖਰ ਹੋਵੇ, ਉਸ ਦੇ ਤੀਸਰੇ ਅੱਖਰ ਨਾਲ਼ ਨਾਸਿਕੀ ਧੁਨੀ ਲਗਾ ਲਈ ਜਾਵੇ ਭਾਵ ਕਵਰਗ ਦੇ ਤੀਸਰੇ ਅੱਖਰ ‘ਗ’ ਨਾਲ਼ ਅਨੁਨਾਸਕੀ ਧੁਨੀ ਲਗਾ ਕੇ ਪੰਜਵੇਂ ਅੱਖਰ ‘ਙ’ ਦੀ ਧੁਨੀ ਉਤਪੰਨ ਕੀਤੀ ਜਾ ਸਕਦੀ ਹੈ; ਜਿਵੇਂ ‘ਙਿਆਨ ਭਾਵ ਗਿਆਨ’ ਤੇ ਚਵਰਗ ਦੇ ਤੀਸਰੇ ਅੱਖਰ ‘ਜ’ ਨਾਲ਼ ਅਨੁਨਾਸਕੀ ਧੁਨੀ ਲਗਾ ਕੇ ਪੰਜਵੇਂ ਅੱਖਰ ‘ਞ’ ਦੀ ਉਚਾਰਨ ਭਰਪਾਈ ਕੀਤੀ ਜਾ ਸਕਦੀ ਹੈ; ਜਿਵੇਂ ‘ਞਤਨ ਭਾਵ ਜਤਨ’।) 

ੴ ਸਤਿ, ਗੁਰ ਪ੍ਰਸਾਦਿ ॥

ਸ੍ਰੀ ਰਾਗ ; ਬਾਣੀ, ਭਗਤ ਬੇਣੀ ਜੀਉ ਕੀ ॥ ‘ਪਹਰਿਆ’; ਕੈ ਘਰਿ ਗਾਵਣਾ ॥

(ਨੋਟ: ਇਸ ਸ਼ਬਦ ਦਾ ਸੰਕੇਤ ਵੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ‘ਪਹਰੇ’ ਸਿਰਲੇਖ ਅਧੀਨ ਸ਼ਬਦ (ਇਸੇ ਰਾਗ ’ਚ ਪਿਛਾਂਹ ਪੰਨਾ ਨੰਬਰ 75 ’ਤੇ ਦਰਜ) ‘‘ਸਿਰੀ ਰਾਗੁ, ਮਹਲਾ ੧; ‘ਪਹਰੇ’, ਘਰੁ ੧ ॥ ਪਹਿਲੈ+ਪਹਰੈ ਰੈਣਿ ਕੈ; ਵਣਜਾਰਿਆ ਮਿਤ੍ਰਾ  ! ਹੁਕਮਿ ਪਇਆ ਗਰਭਾਸਿ ॥’’ (ਮ: ੧/੭੫) ਵੱਲ ਹੈ, ਜਿਸ ਦਾ ‘ਘਰੁ ੧’ ਹੋਣ ਕਾਰਨ, ਬੇਣੀ ਜੀ ਦੇ ਇਸ ਸ਼ਬਦ ਨੂੰ ਵੀ ‘ਘਰੁ ੧’ ’ਚ ਗਾਉਣ ਲਈ ਹਦਾਇਤ ਹੈ।

ਸੰਖੇਪਤਾ ਕਾਰਨ ਗੁਰਬਾਣੀ ਕਾਵਿ ਲਿਖਤ ’ਚ ਕਈ ਸ਼ਬਦਾਂ ਦੇ ਕਾਰਕੀ ਚਿੰਨ੍ਹ (ਵਿੱਚ, ਨਾਲ਼, ਤੋਂ, ਰਾਹੀਂ, ਦੁਆਰਾ, ਨੇ ਆਦਿ); ਨਾਂਵ ਤੇ ਪੜਨਾਂਵ ਸ਼ਬਦਾਂ ਦੇ ਅੰਤ ਲੱਗੀ ਸਿਹਾਰੀ ’ਚੋਂ ਲਏ ਜਾਂਦੇ ਹਨ; ਜਿਵੇਂ ਕਿ ‘ਮਨਿ’ ਭਾਵ ਮਨ ਵਿੱਚ, ‘ਪ੍ਰਸਾਦਿ’ ਭਾਵ ਕਿਰਪਾ ਨਾਲ਼, ‘ਨਾਨਕਿ’ ਭਾਵ ਨਾਨਕ ਨੇ, ‘ਓਅੰਕਾਰਿ’ ਭਾਵ ਓਅੰਕਾਰ ਤੋਂ, ਆਦਿ, ਪਰ ਉਕਤ ਦੋ ਸਿਰਲੇਖਾਂ ’ਚ ‘ਕੈ ਘਰਿ ਗਾਵਣਾ’ ਦਰਜ ਕੀਤਾ ਗਿਆ ਹੈ, ਜੋ ਕਿ ਕਾਵਿ ਰੂਪ ਨਹੀਂ ਬਲਕਿ ਵਾਰਤਕ (ਤੁਕਾਂਤ ਰਹਿਤ) ਹੈ। ਇਸ ਲਿਖਤ (ਘਰਿ, ਅੰਤ ਸਿਹਾਰੀ) ਤੋਂ ਸਪਸ਼ਟ ਹੁੰਦਾ ਹੈ ਕਿ ਤਤਕਾਲੀ (ਗੁਰਮੁਖੀ) ਵਾਰਤਕ ’ਚ ਵੀ ‘ਘਰਿ’ ਦਾ ਅਰਥ ‘ਘਰ ਵਿੱਚ’ (ਅਧਿਕਰਣ ਕਾਰਕ) ਹੁੰਦਾ ਸੀ, ਜੋ ਕਿ ਆਧੁਨਿਕ ਪੰਜਾਬੀ ਲਿਖਤ ’ਚ ਅਲੋਪ ਹੋ ਗਿਆ। ‘ਕੈ ਘਰਿ’ ਵਾਰਤਕ ਨਿਯਮ; ਗੁਰਬਾਣੀ ਕਾਵਿ ਰੂਪ ’ਚ ਬਹੁਤਾਤ ’ਚ ਦਰਜ ਹੈ, ਜਿਸ ਦੀ ਵਧੇਰੇ ਜਾਣਕਾਰੀ ਲਈ ਪੜ੍ਹੋ: ‘ਕੈ’ ਸ਼ਬਦ ਦੀ ਬਹੁਪੱਖੀ ਵਿਚਾਰ ਭਾਗ 1 ਤੋਂ 8, ਜੋ ਵਿਆਕਰਨ ਕਾਲਮ ’ਚ ਰੱਖੇ ਹੋਏ ਹਨ।

ਸੂਝਵਾਨ ਪਾਠਕਾਂ ਲਈ ਇਹ ਵਿਚਾਰ ਵੀ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ‘‘ਏਕੁ ਸੁਆਨੁ; ਕੈ ਘਰਿ ਗਾਵਣਾ’’ ਅਤੇ ‘‘ਪਹਰਿਆ; ਕੈ ਘਰਿ ਗਾਵਣਾ ॥’’ ਸ਼ਬਦਾਂ ’ਚ ‘ਏਕੁ ਸੁਆਨੁ’ ਜਾਂ ‘ਪਹਰਿਆ’ ਵਾਲ਼ੇ ਸ਼ਬਦ ਹੀ ਗੁਰਬਾਣੀ ’ਚ ਦਰਜ ਹਨ, ਨਾ ਕਿ ‘ਕੈ ਘਰਿ ਗਾਵਣਾ’ ਵਾਲ਼ੇ। ਗੁਰਬਾਣੀ ਵਿਆਕਰਨ (ਲਿਖਤ) ਮੁਤਾਬਕ ‘‘ਏਕੁ ਸੁਆਨੁ ਕੈ ਘਰਿ’ ਜਾਂ ‘‘ਪਹਰਿਆ ਕੈ ਘਰਿ’’ ਅਢੁਕਵਾਂ ਜੋੜ ਹੈ। ਅਜਿਹੇ ਸਿਰਲੇਖਾਂ ਨੂੰ ਦਰਜ ਕਰਨ ਦਾ ਮਨੋਰਥ ਵਿਸ਼ੇ ਦੇ ਪ੍ਰਥਾਇ ਸ਼ਬਦ ਦਰਜ ਕਰਨਾ ਜਾਂ ਵਿਸ਼ੇ ਦੀ ਅਸਪਸ਼ਟਤਾ ਨੂੰ ਸਪਸ਼ਟ ਕਰਨਾ ਹੁੰਦਾ ਹੈ।

ਪ੍ਰਿੰਸੀਪਲ ਸਾਹਿਬ ਸਿੰਘ ਜੀ ਦੁਆਰਾ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ (ਪੋਥੀ ਪਹਿਲੀ, ਪੰਨਾ 588) ’ਤੇ ਉਕਤ ਸ਼ਬਦਾਂ ਦੇ ਸੰਬੰਧਾਂ (ਸੰਕੇਤਾਂ) ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ, ਜੋ ਕਿ ਸਾਰਥਕ ਉਪਰਾਲਾ ਹੈ, ਪਰ ਈਸ਼ਰ ਮਾਇਕਰੋ ਮੀਡੀਆ (ਵੱਰ੍ਸ਼ਨ 2012, 2016), ਜੋ ਕਿ ਸੰਤ ਈਸ਼ਰ ਸਿੰਘ (ਦਮਦਮੀ ਟਕਸਾਲ) ਨਾਲ਼ ਸੰਬੰਧਿਤ ਹੋਣ ਕਾਰਨ ਪ੍ਰਿੰਸੀਪਲ ਸਾਹਿਬ ਸਿੰਘ ਜੀ ਨਾਲ਼ ਕਈ ਜਗ੍ਹਾ ਸਿਧਾਂਤਕ ਮਤਭੇਦ ਰੱਖਦਾ ਹੈ ਜਾਂ ਅੰਦਰੋਂ ਈਰਖਾਲੂ ਭਾਵਨਾ ਵਿਅਕਤ ਕਰਨਾ ਚਾਹੁੰਦਾ ਹੈ, ਜਿਸ ਦੀ ਇੱਕ ਮਿਸਾਲ ਹੈ ਕਿ ਇਨ੍ਹਾਂ ਨੇ ਉਕਤ ਭਗਤ ਬੇਣੀ ਜੀ ਦੇ ਸ਼ਬਦ ਦਾ ਸਹਾਰਾ ਲੈਂਦਿਆਂ ਪ੍ਰਿੰਸੀਪਲ ਸਾਹਿਬ ਸਿੰਘ ਜੀ ਵੱਲੋਂ ਲਿਖਿਆ ਦਰਸਾਇਆ ਗਿਆ ਕਿ: ‘ਰਾਗ ਸਿਰੀਰਾਗ ਵਿੱਚ ਭਗਤ ਬੇਣੀ ਜੀ ਦੀ ਬਾਣੀ। ਇਹ ‘‘ਪਹਰਿਆਂ ਦੇ ਘਰ’’ ? ? ? (ਦੀ ਧੁਨੀ ਅਨੁਸਾਰ) ਗਉਣੀ ਚਾਹੀਦੀ ਹੈ।’ (ਪ੍ਰੋ. ਸਾਹਿਬ ਸਿੰਘ) ਦਰਜ ਕੀਤਾ ਗਿਆ, ਜਿਸ ਦਾ ਮਕਸਦ:

(ੳ). ‘ਪਹਰਿਆ’ ਸ਼ਬਦ ਨਾਲ਼ ‘ਕੈ ਘਰਿ’ ਨੂੰ ਜੋੜ ਕੇ ਅਵਿਆਕਰਨਿਕ ਨਿਯਮ ਸਿੱਧ ਕਰਨਾ ਹੈ।

(ਅ). ਤਿੰਨ ਵਾਰ  ? ? ? ਲਿਖਣ ਦਾ ਮਤਲਬ, ਗੁਰਬਾਣੀ ’ਚ ਦਰਜ ‘ਪਹਰਿਆ ਕੈ ਘਰਿ’ ਸ਼ਬਦਾਂ ਨੂੰ ਵਿਗਾੜ ਕੇ ‘ਪਹਰਿਆਂ ਦੇ ਘਰ’ ਤਿੰਨੇ ਗ਼ਲਤ ਸ਼ਬਦ ( ? ? ?) ਬਿਆਨ ਕਰਨਾ ਹੈ, ਜੋ ਕਿ ਪ੍ਰਿੰਸੀਪਲ ਸਾਹਿਬ ਜੀ ਨੇ ਆਪਣੀ ਲਿਖਤ ’ਚ ਕਿਤੇ ਵੀ ਦਰਜ ਨਹੀਂ ਕੀਤੇ।

ਜਿਨ੍ਹਾਂ ਗੁਰੂ ਪਿਆਰਿਆਂ ਪਾਸ ਦਰਪਣ ਨਹੀਂ ਤੇ ਕੇਵਲ ਈਸ਼ਰ ਮਾਇਕਰੋ ਮੀਡੀਆ ਰਾਹੀਂ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਦੇ ਹਨ, ਉਨ੍ਹਾਂ ਦਾ ਪ੍ਰਿੰਸੀਪਲ ਦੀ ਯੋਗਤਾ ਪ੍ਰਤਿ ਅਵਿਸ਼ਵਾਸ ਬਣੇਗਾ, ਜੋ ਕਿ ਉਨ੍ਹਾਂ ਦੀ ਸ਼ਖ਼ਸੀਅਤ ਦੇ ਅਨੁਕੂਲ ਨਹੀਂ ਹੋਏਗਾ। ਸੂਝਵਾਨ ਪਾਠਕਾਂ ਨੂੰ ਇਸ ਦਾ ਵਿਰੋਧ ਕਰਨਾ ਬਣਦਾ ਹੈ।)

ਰੇ ਨਰ  ! ਗਰਭ ਕੁੰਡਲ ਜਬ ਆਛਤ (ਹੁੰਦਾ ਸੀ) ; ਉਰਧ ਧਿਆਨ ਲਿਵ ਲਾਗਾ ॥ ਮਿਰਤਕ ਪਿੰਡਿ, ਪਦ ਮਦ ਨਾ (ਭਾਵ ਬੇਜਾਨ ਸਰੀਰ ’ਚ, ਹੋਂਦ ਤੇ ਹੰਕਾਰ ਨਹੀਂ ਸੀ), ਅਹਿਨਿਸਿ ਏਕੁ ; ਅਗਿਆਨ ਸੁ ਨਾਗਾ (ਨਾਂਗਾ ਭਾਵ ਨਾ-ਸਮਝੀ ਦੀ ਅਣਹੋਂਦ ਸੀ)॥ ਤੇ ਦਿਨ ਸੰਮਲੁ (ਸੰਮ੍ਲ਼, ਭਾਵ ਉਹ ਦਿਨ ਯਾਦ ਕਰ), ਕਸਟ ਮਹਾ ਦੁਖ (ਕਸ਼ਟ ਮਹਾਂ ਦੁੱਖ) ; ਅਬ, ਚਿਤੁ ਅਧਿਕ ਪਸਾਰਿਆ ॥ ਗਰਭ ਛੋਡਿ (ਕੇ, ਜਦ), ਮ੍ਰਿਤ ਮੰਡਲ ਆਇਆ ; ਤਉ, ਨਰਹਰਿ ਮਨਹੁ (ਮਨੋਂ) ਬਿਸਾਰਿਆ ॥੧॥ ਫਿਰਿ ਪਛੁਤਾਵਹਿਗਾ ਮੂੜਿਆ (ਪਛੁਤਾਵੈਂਗਾ, ਮੂੜ੍ਹਿਆ) ! ਤੂੰ, ਕਵਨ ਕੁਮਤਿ (ਕੁਮੱਤਿ) ਭ੍ਰਮਿ (’ਚ) ਲਾਗਾ  ? ॥ ਚੇਤਿ ਰਾਮੁ, ਨਾਹੀ (ਨਾਹੀਂ) ਜਮ ਪੁਰਿ ਜਾਹਿਗਾ (ਜਾਹਿਂਗਾ) ; ਜਨੁ ਬਿਚਰੈ ਅਨਰਾਧਾ (ਅਨਰਾੱਧਾ ਭਾਵ ਅਨਿਰੁੱਧਾ, ਅਮੋੜ)॥੧॥ ਰਹਾਉ ॥ ਬਾਲ ਬਿਨੋਦ (ਬਚਪਨੀ ਖੇਡਾਂ ਵਾਙ), ਚਿੰਦ (ਵਿਚਾਰ) ਰਸ ਲਾਗਾ ; ਖਿਨੁ ਖਿਨੁ ਮੋਹਿ (ਮੋਹ ’ਚ) ਬਿਆਪੈ ॥ ਰਸੁ ਮਿਸੁ (ਛਲ) ਮੇਧੁ (ਨਸ਼ਾ), ਅੰਮ੍ਰਿਤੁ (ਸਮਝ ਕੇ) ਬਿਖੁ ਚਾਖੀ ; ਤਉ ਪੰਚ (ਕਾਮਾਦਿਕ) ਪ੍ਰਗਟ ਸੰਤਾਪੈ (ਸੰਤਾਪੈਂ)॥ ਜਪੁ ਤਪੁ ਸੰਜਮੁ ਛੋਡਿ (ਕੇ) ਸੁਕ੍ਰਿਤ (ਚੰਗੀ) ਮਤਿ ; ਰਾਮ ਨਾਮੁ ਨ ਅਰਾਧਿਆ ॥ ਉਛਲਿਆ ਕਾਮੁ, ਕਾਲ (ਕਾਲਖ) ਮਤਿ ਲਾਗੀ ; ਤਉ, ਆਨਿ ਸਕਤਿ (ਸ਼ਕਤਿ) ਗਲਿ (ਨਾਲ਼) ਬਾਂਧਿਆ ॥੨॥ ਤਰੁਣ ਤੇਜੁ (ਜੁਆਨੀ ਦਾ ਜੋਸ਼), ਪਰ ਤ੍ਰਿਅ ਮੁਖੁ ਜੋਹਹਿ (ਜੋਹੈਂ) ; ਸਰੁ ਅਪਸਰੁ (ਚੰਗਾ-ਮੰਦਾ) ਨ ਪਛਾਣਿਆ ॥ ਉਨਮਤ ਕਾਮਿ (ਕਾਮ ’ਚ ਮਸਤ), ਮਹਾ (ਮਹਾਂ) ਬਿਖੁ ਭੂਲੈ ; ਪਾਪੁ ਪੁੰਨੁ ਨ ਪਛਾਨਿਆ ॥ ਸੁਤ ਸੰਪਤਿ ਦੇਖਿ (ਕੇ), ਇਹੁ ਮਨੁ ਗਰਬਿਆ ; ਰਾਮੁ ਰਿਦੈ ਤੇ ਖੋਇਆ ॥ ਅਵਰ ਮਰਤ, ਮਾਇਆ ਮਨੁ ਤੋਲੇ ; ਤਉ, ਭਗ ਮੁਖਿ (ਮੱਥੇ ਦੇ ਨਸੀਬ ਕਾਰਨ) ਜਨਮੁ ਵਿਗੋਇਆ (ਅਜਾਈਂ ਗਿਆ)॥੩॥ ਪੁੰਡਰ (ਚਿੱਟੇ) ਕੇਸ, ਕੁਸਮ ਤੇ ਧਉਲੇ (ਫੁੱਲ ਤੋਂ ਵੀ ਚਿੱਟੇ) ; ਸਪਤ ਪਾਤਾਲ ਕੀ ਬਾਣੀ (ਭਾਵ ਮੱਧਮ ਹੋ ਗਈ ਬੋਲੀ)॥ ਲੋਚਨ ਸ੍ਰਮਹਿ (ਸ੍ਰਮੈਂ), ਬੁਧਿ ਬਲ ਨਾਠੀ ; ਤਾ (ਤਾਂ ਵੀ) ਕਾਮੁ ਪਵਸਿ ਮਾਧਾਣੀ ॥ ਤਾ ਤੇ (ਭਾਵ ਇਨ੍ਹਾਂ ਕਾਰਨ), ਬਿਖੈ ਭਈ ਮਤਿ ਪਾਵਸਿ ; ਕਾਇਆ (ਕਾਇਆਂ) ਕਮਲੁ ਕੁਮਲਾਣਾ ॥ ਅਵਗਤਿ ਬਾਣਿ (ਰੱਬੀ ਬੋਲੀ-ਸਿਫ਼ਤ) ਛੋਡਿ (ਕੇ), ਮ੍ਰਿਤ ਮੰਡਲਿ (ਸੰਸਾਰ ’ਚ); ਤਉ ਪਾਛੈ ਪਛੁਤਾਣਾ ॥੪॥ ਨਿਕੁਟੀ ਦੇਹ (ਛੋਟੇ ਬਾਲ-ਬੱਚੇ) ਦੇਖਿ (ਕੇ), ਧੁਨਿ (ਮੋਹ) ਉਪਜੈ ; ਮਾਨ ਕਰਤ ਨਹੀ (ਨਹੀਂ) ਬੂਝੈ ॥ ਲਾਲਚੁ ਕਰੈ ਜੀਵਨ-ਪਦ ਕਾਰਨ ; ਲੋਚਨ ਕਛੂ ਨ ਸੂਝੈ ॥ ਥਾਕਾ ਤੇਜੁ, ਉਡਿਆ ਮਨੁ ਪੰਖੀ ; ਘਰਿ ਆਂਗਨਿ ਨ ਸੁਖਾਈ (ਭਾਵ ਲੋਥ ਘਰ-ਵਿਹੜੇ ’ਚ ਨਾ ਸ਼ੋਭਦੀ) ॥ ਬੇਣੀ ਕਹੈ, ਸੁਨਹੁ ਰੇ ਭਗਤਹੁ  ! (ਹੁਣ) ਮਰਨ (ਤੋਂ ਬਾਅਦ), ਮੁਕਤਿ ਕਿਨਿ (ਕਿਸ ਨੇ) ਪਾਈ  ? ॥੫॥ 

ਸਿਰੀ ਰਾਗੁ ॥

ਤੋਹੀ ਮੋਹੀ (ਤੇਰਾ-ਮੇਰਾ), ਮੋਹੀ ਤੋਹੀ ; ਅੰਤਰੁ ਕੈਸਾ  ? ॥ ਕਨਕ ਕਟਿਕ (ਸੋਨੇ ਤੇ ਗਹਿਣੇ ਜਾਂ), ਜਲ ਤਰੰਗ ਜੈਸਾ ॥੧॥ ਜਉ ਪੈ, ਹਮ ਨ ਪਾਪ ਕਰੰਤਾ ; ਅਹੇ ਅਨੰਤਾ (ਹੇ ਬੇਸ਼ੁਮਾਰ ਮਾਲਕ)  ! ॥ ਪਤਿਤ ਪਾਵਨ ਨਾਮੁ, ਕੈਸੇ ਹੁੰਤਾ  ? ॥੧॥ ਰਹਾਉ ॥ ਤੁਮ੍ ਜੁ ਨਾਇਕ (ਮਾਰਗ ਦਰਸ਼ਕ), ਆਛਹੁ (ਹੈਂ) ਅੰਤਰਜਾਮੀ  ! ॥ ਪ੍ਰਭ ਤੇ ਜਨੁ ਜਾਨੀਜੈ ; ਜਨ ਤੇ ਸੁਆਮੀ ॥੨॥ ਸਰੀਰੁ ਆਰਾਧੈ (ਜੀਵਨਭਰ ਸਿਮਰਾਂ); ਮੋ ਕਉ ਬੀਚਾਰੁ ਦੇਹੂ (ਭਾਵ ਦੇਹ)॥ ਰਵਿਦਾਸ (ਲਈ/ਨੂੰ) ਸਮ ਦਲ (ਸਰਬ ਵਿਆਪਕ) ਸਮਝਾਵੈ ਕੋਊ ॥੩॥

(ਨੋਟ: ਉਕਤ ਸ਼ਬਦ ਦੀ ਅਖੀਰਲੀ ਤੁਕ ’ਚ ਦਰਜ ‘ਰਵਿਦਾਸ’ ਸੰਪਰਦਾਨ ਕਾਰਕ ਹੋਣ ਕਾਰਨ ਅੰਤ ਮੁਕਤਾ ਹੈ, ਨਾ ਕਿ ਸੰਬੋਧਨ ਕਾਰਕ ਕਰਕੇ।)

Guru Granth Sahib (Page No. 89-91)

0

(ਪੰਨਾ ਨੰਬਰ 89-91) 

(ਨੋਟ: ਹੇਠਾਂ ਦਿੱਤੇ ਜਾ ਰਹੇ ਗੁਰਬਾਣੀ ਦੇ ਮੂਲ ਪਾਠ ’ਚ ‘ਕੈ+ਦਰਿ’ ਜਾਂ ‘ਕੈ+ਭਾਣੈ’ ਆਦਿ ਸੰਕੇਤ ਦਿੱਤੇ ਗਏ ਹਨ ਜਿਨ੍ਹਾਂ ਦਾ ਮਤਲਬ ਹੈ ਕਿ ਜਿਸ ਕਾਰਕ ’ਚ ‘ਦਰਿ’ ਜਾਂ ‘ਭਾਣੈ’ ਸ਼ਬਦ ਹਨ ਉਸੇ ਕਾਰਕ ’ਚ ‘ਕੈ’ ਹੈ। ਇਹ ਧਿਆਨ ਰਹੇ ਕਿ 

(1). ‘ਕੈ’ ਸ਼ਬਦ ਤੋਂ ਅਗਲਾ ਸ਼ਬਦ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਇੱਕ ਵਚਨ ਪੁਲਿੰਗ ਨਾਂਵ ਹੀ ਹੋਵੇਗਾ, ਨਾ ਕਿ ਬਹੁ ਵਚਨ। ਜਦ ਬਹੁ ਵਚਨ ਸ਼ਬਦ ਹੋਵੇ ਤਾਂ ਉਸ ਤੋਂ ਪਹਿਲਾਂ ‘ਕੈ’ ਨਹੀਂ ਬਲਕਿ ‘ਕੇ’ ਦਰਜ ਹੁੰਦਾ ਹੈ; ਜਿਵੇਂ ‘‘ਤਾ ‘ਕੇ ਅੰਤ’ ਨ ਪਾਏ ਜਾਹਿ ॥’’ (ਜਪੁ) ਤੁਕ ’ਚ ‘ਕੇ’ ਉਪਰੰਤ ‘ਅੰਤ’ ਬਹੁ ਵਚਨ ਨਾਂਵ ਹੈ। 

(2). ਅਗਰ ਗੁਰਬਾਣੀ ਲਿਖਤ ’ਚ ‘ਕੈ’ ਤੋਂ ਬਾਅਦ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਸ਼ਬਦ ਦਰਜ ਨਾ ਹੋਣ ਤਾਂ ਵੀ ਕੇਵਲ ‘ਕੈ’ ਵੀ ਉਸੇ ਕਾਰਕ ਦੇ ਅਰਥ ਉਪਲਬਧ ਕਰਵਾਉਂਦਾ ਹੈ; ਜਿਵੇਂ

(ੳ). ਪਿਰ ‘ਕੈ+ਭਾਣੈ’ ਨਾ ਚਲੈ..॥ ਭਾਵ ਪਤੀ ਦੇ ਹੁਕਮ ਵਿੱਚ ਨਾ ਚੱਲਦਾ (ਇੱਕ ਵਚਨ ਪੁਲਿੰਗ, ਅਧਿਕਰਣ ਕਾਰਕ)।

(ਅ). ਸਬਦਿ ਰਤੀ ਸੋਹਾਗਣੀ ; ਸਤਿਗੁਰ ‘ਕੈ+ਭਾਇ+ਪਿਆਰਿ’ ॥ ਭਾਵ ਸਤਿਗੁਰੂ ਦੇ ਪ੍ਰੇਮ ਪਿਆਰ ਵਿੱਚ (ਭਾਇ+ਪਿਆਰਿ ਦੋਵੇਂ ਸ਼ਬਦ ਇੱਕ ਵਚਨ ਪੁਲਿੰਗ, ਅਧਿਕਰਣ ਕਾਰਕ ਹਨ)। ਇਸੇ ਨਿਯਮ ਮੁਤਾਬਕ ਅਗਾਂਹ ਕੇਵਲ ‘ਕੈ’ ਹੀ ਕਾਰਕੀ ਅਰਥ ਦੇਵੇਗਾ, ਜਿਸ ਦੇ ਪਿਛੇਤਰ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਸ਼ਬਦ ਦਰਜ ਹੀ ਨਹੀਂ ਹਨ; ਜਿਵੇਂ

(ੲ). ਉਸਨ ਸੀਤ ਸਮਸਰਿ ਸਭ; ਤਾ ‘ਕੈ’ ॥ (ਮ: ੫/੨੫੧) ਇਸ ਤੁਕ ’ਚ ਦਰਜ ‘ਤਾ ਕੈ’ ਦਾ ਅਰਥ ਹੈ: ਉਸ ਦੇ ਹਿਰਦੇ ਵਿੱਚ (ਇੱਕ ਵਚਨ ਪੁਲਿੰਗ, ਅਧਿਕਰਣ ਕਾਰਕ) ਭਾਵ ਕੇਵਲ ‘ਕੈ’ ਵੀ ਉਹੀ ਕਾਰਕੀ ਅਰਥ ਦੇ ਗਿਆ ਜੋ ‘ਕੈ’ ਸਮੇਤ ਸੰਯੁਕਤ ਸ਼ਬਦ ਦਿੰਦੇ ਹਨ। ਵਧੇਰੇ ਜਾਣਕਾਰੀ ਲਈ ਪੜ੍ਹੋ ‘ਕੈ’ ਸ਼ਬਦ ਦੀ ਬਹੁ ਪੱਖੀ ਵਿਚਾਰ (ਲੇਖ), ਜੋ ‘ਵਿਆਕਰਨ’ ਸਿਰਲੇਖ ਵਿੱਚ ਹੈ।)

ਸਲੋਕ, ਮ: ੩ ॥

ਵੇਸ ਕਰੇ ਕੁਰੂਪਿ ਕੁਲਖਣੀ ; ਮਨਿ+ਖੋਟੈ ਕੂੜਿਆਰਿ ॥ ਪਿਰ ਕੈ+ਭਾਣੈ ਨਾ ਚਲੈ ; ਹੁਕਮੁ ਕਰੇ ਗਾਵਾਰਿ ॥ ਗੁਰ ਕੈ+ਭਾਣੈ, ਜੋ ਚਲੈ ; ਸਭਿ ਦੁਖ ਨਿਵਾਰਣਹਾਰਿ ॥ ਲਿਖਿਆ ਮੇਟਿ ਨ ਸਕੀਐ ; ਜੋ, ਧੁਰਿ ਲਿਖਿਆ ਕਰਤਾਰਿ (ਧੁਰਿ ਕਰਤਾਰਿ ਭਾਵ ਧੁਰ ਤੋਂ ਕਰਤਾਰ ਨੇ)॥ ਮਨੁ ਤਨੁ ਸਉਪੇ (ਸੌਂਪੇ) ਕੰਤ ਕਉ ; ਸਬਦੇ ਧਰੇ ਪਿਆਰੁ (ਨੋਟ: ਜਦ ‘ਸਬਦਿ’ ਤੋਂ ‘ਸਬਦੇ’ ਬਣਤਰ ਬਣੇ ਤਾਂ ਅਰਥ ਹੁੰਦੇ ਹਨ: ‘ਸ਼ਬਦ ਵਿੱਚ ਹੀ’) ॥ ਬਿਨੁ ਨਾਵੈ (ਨਾਵੈਂ), ਕਿਨੈ ਨ ਪਾਇਆ ; ਦੇਖਹੁ ਰਿਦੈ, ਬੀਚਾਰਿ (ਕੇ)॥ ਨਾਨਕ  ! ਸਾ ਸੁਆਲਿਓ+ਸੁਲਖਣੀ ; ਜਿ ਰਾਵੀ ਸਿਰਜਨਹਾਰਿ (ਨੇ)॥ ੧॥

ਮ: ੩ ॥

ਮਾਇਆ ਮੋਹੁ ਗੁਬਾਰੁ (ਮੋਹ ਗ਼ੁਬਾਰ) ਹੈ ; ਤਿਸ ਦਾ, ਨ ਦਿਸੈ ਉਰਵਾਰੁ, ਨ ਪਾਰੁ ॥ ਮਨਮੁਖ ਅਗਿਆਨੀ ਮਹਾ (ਮਹਾਂ) ਦੁਖੁ ਪਾਇਦੇ (ਪਾਇੰਦੇ); ਡੁਬੇ, ਹਰਿ ਨਾਮੁ ਵਿਸਾਰਿ (ਕੇ)॥ ਭਲਕੇ ਉਠਿ, ਬਹੁ ਕਰਮ ਕਮਾਵਹਿ (ਕਮਾਵੈਂ) ; ਦੂਜੈ+ਭਾਇ ਪਿਆਰੁ ॥ ਸਤਿਗੁਰੁ ਸੇਵਹਿ (ਸੇਵੈਂ) ਆਪਣਾ ; ਭਉਜਲੁ ਉਤਰੇ ਪਾਰਿ ॥ ਨਾਨਕ  ! ਗੁਰਮੁਖਿ ਸਚਿ ਸਮਾਵਹਿ (ਸਮਾਵਹਿਂ) ; ਸਚੁ ਨਾਮੁ ਉਰਧਾਰਿ (ਕੇ)॥੨॥

ਪਉੜੀ ॥

ਹਰਿ, ਜਲਿ+ਥਲਿ+ਮਹੀਅਲਿ ਭਰਪੂਰਿ ; ਦੂਜਾ ਨਾਹਿ (ਨਾਹਿਂ) ਕੋਇ ॥ ਹਰਿ, ਆਪਿ ਬਹਿ (ਬਹ) ਕਰੇ ਨਿਆਉ (ਨਿਆਂਉ); ਕੂੜਿਆਰ ਸਭ ਮਾਰਿ (ਕੇ) ਕਢੋਇ ॥ ਸਚਿਆਰਾ ਦੇਇ (ਸਚਿਆਰਾਂ ਦੇ+ਇ) ਵਡਿਆਈ ; ਹਰਿ, ਧਰਮ ਨਿਆਉ (ਨਿਆਂਉ) ਕੀਓਇ (ਕੀਓ+ਇ)॥ ਸਭ, ਹਰਿ ਕੀ ਕਰਹੁ ਉਸਤਤਿ ; ਜਿਨਿ (ਜਿਨ੍ਹ), ਗਰੀਬ (ਗ਼ਰੀਬ) ਅਨਾਥ ਰਾਖਿ ਲੀਓਇ (ਲੀਓ+ਇ)॥ ਜੈਕਾਰੁ ਕੀਓ ਧਰਮੀਆ ਕਾ (ਧਰਮੀਆਂ ਕਾ) ; ਪਾਪੀ ਕਉ (ਕੌ) ਡੰਡੁ ਦੀਓਇ (ਦੀਓ+ਇ) ॥ ੧੬॥

ਸਲੋਕ, ਮ: ੩ ॥

ਮਨਮੁਖ ਮੈਲੀ (ਮੈਲ਼ੀ) ਕਾਮਣੀ, ਕੁਲਖਣੀ ਕੁਨਾਰਿ ॥ ਪਿਰੁ ਛੋਡਿਆ ਘਰਿ ਆਪਣਾ (‘ਘਰਿ’ ਭਾਵ ਹਿਰਦੇ ’ਚ ਵਸਦਾ ‘ਆਪਣਾ ਪਿਰੁ ਛੋਡਿਆ’), ਪਰ ਪੁਰਖੈ ਨਾਲਿ ਪਿਆਰੁ ॥ ਤ੍ਰਿਸਨਾ (ਤ੍ਰਿਸ਼ਨਾ) ਕਦੇ ਨ ਚੁਕਈ (ਚੁਕ+ਈ) ; ਜਲਦੀ (ਜਲ਼ਦੀ) ਕਰੇ ਪੂਕਾਰ (‘ਪੁ’ ਨਹੀਂ, ‘ਪੂ’)॥ ਨਾਨਕ  ! ਬਿਨੁ ਨਾਵੈ (ਨਾਵੈਂ), ਕੁਰੂਪਿ ਕੁਸੋਹਣੀ (ਕੁ+ਸੋਹਣੀ); ਪਰਹਰਿ ਛੋਡੀ ਭਤਾਰਿ (ਨੇ) ॥੧॥

ਮ: ੩ ॥

ਸਬਦਿ ਰਤੀ (ਰੱਤੀ) ਸੋਹਾਗਣੀ ; ਸਤਿਗੁਰ ਕੈ+ਭਾਇ+ਪਿਆਰਿ ॥ ਸਦਾ ਰਾਵੇ ਪਿਰੁ ਆਪਣਾ ; ਸਚੈ ਪ੍ਰੇਮਿ+ਪਿਆਰਿ ॥ ਅਤਿ ਸੁਆਲਿਉ ਸੁੰਦਰੀ ; ਸੋਭਾਵੰਤੀ (ਸ਼ੋਭਾਵੰਤੀ) ਨਾਰਿ ॥ ਨਾਨਕ  ! ਨਾਮਿ ਸੋਹਾਗਣੀ ; ਮੇਲੀ (ਮੇਲ਼ੀ) ਮੇਲਣਹਾਰਿ (ਨੇ)॥੨॥

ਪਉੜੀ ॥

ਹਰਿ  ! ਤੇਰੀ ਸਭ ਕਰਹਿ (ਕਰੈਂ) ਉਸਤਤਿ ; ਜਿਨਿ (ਜਿਨ੍ਹ) ਫਾਥੇ ਕਾਢਿਆ ॥ ਹਰਿ  ! ਤੁਧ ਨੋ ਕਰਹਿ (ਕਰਹਿਂ) ਸਭ ਨਮਸਕਾਰੁ ; ਜਿਨਿ (ਜਿਨ੍ਹ) ਪਾਪੈ ਤੇ ਰਾਖਿਆ ॥ ਹਰਿ  ! ਨਿਮਾਣਿਆ (ਨਿਮਾਣਿਆਂ) ਤੂੰ ਮਾਣੁ ; ਹਰਿ  ! ਡਾਢੀ, ਹੂੰ ਤੂੰ ਡਾਢਿਆ ॥ ਹਰਿ  ! ਅਹੰਕਾਰੀਆ (ਅਹੰਕਾਰੀਆਂ) ਮਾਰਿ (ਕੇ) ਨਿਵਾਏ ; ਮਨਮੁਖ ਮੂੜ (ਮੂੜ੍ਹ) ਸਾਧਿਆ ॥ ਹਰਿ  ! ਭਗਤਾ ਦੇਇ (ਭਗਤਾਂ ਦੇ+ਇ) ਵਡਿਆਈ ; ਗਰੀਬ (ਗ਼ਰੀਬ) ਅਨਾਥਿਆ (ਨੋਟ: ‘ਅਨਾਥਿਆਂ’ ਨਹੀਂ ਉਚਾਰਨਾ ਕਿਉਂਕਿ ਇਹ ਸ਼ਬਦ ‘ਅਨਾਥ’ ਸੰਪਰਦਾਨ ਕਾਰਕ ਹੈ ਭਾਵ ‘ਗ਼ਰੀਬ ਅਨਾਥਾਂ ਲਈ’, ਜੋ ਪਹਿਲੀ ਤੁਕ ਦੇ ‘ਸਾਧਿਆ’ ਤੁਕਾਂਤ ਕਾਰਨ ‘ਅਨਾਥਿਆ’ ਬਣ ਗਿਆ)॥ ੧੭॥

ਸਲੋਕ, ਮ: ੩ ॥

ਸਤਿਗੁਰ ਕੈ+ਭਾਣੈ, ਜੋ ਚਲੈ ; ਤਿਸੁ ਵਡਿਆਈ ਵਡੀ ਹੋਇ ॥ ਹਰਿ ਕਾ ਨਾਮੁ ਉਤਮੁ, ਮਨਿ ਵਸੈ ; ਮੇਟਿ ਨ ਸਕੈ, ਕੋਇ ॥ ਕਿਰਪਾ ਕਰੇ ਜਿਸੁ ਆਪਣੀ; ਤਿਸੁ ਕਰਮਿ ਪਰਾਪਤਿ ਹੋਇ ॥ ਨਾਨਕ  ! ਕਾਰਣੁ ਕਰਤੇ ਵਸਿ ਹੈ ; ਗੁਰਮੁਖਿ ਬੂਝੈ ਕੋਇ ॥੧॥

ਮ: ੩ ॥

ਨਾਨਕ ! ਹਰਿ ਨਾਮੁ ਜਿਨੀ (ਜਿਨ੍ਹੀਂ) ਆਰਾਧਿਆ (ਅਗੇਤਰ ‘ਆ’ ਦਾ ਉਚਾਰਨ ਜ਼ਰੂਰੀ); ਅਨਦਿਨੁ ਹਰਿ ਲਿਵ ਤਾਰ ॥ ਮਾਇਆ ਬੰਦੀ ਖਸਮ ਕੀ ; ਤਿਨ ਅਗੈ (ਤਿਨ੍ਹ ਅੱਗੈ), ਕਮਾਵੈ ਕਾਰ ॥ ਪੂਰੈ (ਭਾਵ ਪੂਰੇ ਗੁਰੂ ਨੇ), ਪੂਰਾ ਕਰਿ (ਕੇ) ਛੋਡਿਆ ; ਹੁਕਮਿ (ਰਾਹੀਂ) ਸਵਾਰਣਹਾਰ ॥ ਗੁਰ ਪਰਸਾਦੀ ਜਿਨਿ (ਜਿਨ੍ਹ) ਬੁਝਿਆ ; ਤਿਨਿ (ਤਿਨ੍ਹ), ਪਾਇਆ ਮੋਖ ਦੁਆਰੁ ॥ ਮਨਮੁਖ, ਹੁਕਮੁ ਨ ਜਾਣਨੀ (ਜਾਣ+ਨੀ) ; ਤਿਨ (ਤਿਨ੍ਹ), ਮਾਰੇ ਜਮ ਜੰਦਾਰੁ ॥ ਗੁਰਮੁਖਿ ਜਿਨੀ (ਜਿਨ੍ਹੀਂ) ਅਰਾਧਿਆ ; ਤਿਨੀ (ਤਿਨ੍ਹੀਂ), ਤਰਿਆ ਭਉਜਲੁ ਸੰਸਾਰੁ ॥ ਸਭਿ ਅਉਗਣ, ਗੁਣੀ (ਗੁਣੀਂ, ਭਾਵ ਗੁਣਾਂ ਰਾਹੀਂ), ਮਿਟਾਇਆ ; ਗੁਰੁ ਆਪੇ ਬਖਸਣਹਾਰੁ (ਬਖ਼ਸ਼ਣਹਾਰ)॥੨॥

ਪਉੜੀ ॥

ਹਰਿ ਕੀ ਭਗਤਾ (ਭਗਤਾਂ ਭਾਵ ਭਗਤਾਂ ਨੂੰ) ਪਰਤੀਤਿ (ਕਿ); ਹਰਿ, ਸਭ ਕਿਛੁ ਜਾਣਦਾ ॥ ਹਰਿ ਜੇਵਡੁ, ਨਾਹੀ (ਨਾਹੀਂ) ਕੋਈ ਜਾਣੁ (‘ਜਾਣੁ’ ਦਾ ਅੰਤ ਔਂਕੜ ਥੋੜ੍ਹਾ ਉਚਾਰਨਾ ਜ਼ਰੂਰੀ ਕਿਉਂਕਿ ਇਹ ਸ਼ਬਦ ‘ਜਾਣੂ’ ਭਾਵ ਅੰਤਰਯਾਮੀ (ਨਾਂਵ) ਹੈ, ਨਾ ਕਿ ਹੁਕਮੀ ਭਵਿੱਖ ਕਾਲ ਕਿਰਿਆ) ; ਹਰਿ, ਧਰਮੁ ਬੀਚਾਰਦਾ ॥ ਕਾੜਾ ਅੰਦੇਸਾ ਕਿਉ (ਕਾੜ੍ਹਾ ਅੰਦੇਸ਼ਾ ਕਿਉਂ) ਕੀਜੈ  ? ਜਾ (ਜਾਂ), ਨਾਹੀ (ਨਾਹੀਂ) ਅਧਰਮਿ ਮਾਰਦਾ (ਭਾਵ ਬੇਇਨਸਾਫ਼ੀ ਨਾਲ ਮਾਰਦਾ)॥ ਸਚਾ ਸਾਹਿਬੁ, ਸਚੁ ਨਿਆਉ (ਨਿਆਂਉ); ਪਾਪੀ ਨਰੁ ਹਾਰਦਾ ॥ ਸਾਲਾਹਿਹੁ (‘ਸਾ’ ਉਚਾਰਨਾ ਜ਼ਰੂਰੀ) ਭਗਤਹੁ  ! ਕਰ ਜੋੜਿ (ਕੇ); ਹਰਿ, ਭਗਤ ਜਨ ਤਾਰਦਾ ॥੧੮॥

ਸਲੋਕ, ਮ: ੩ ॥

ਆਪਣੇ ਪ੍ਰੀਤਮ ਮਿਲਿ ਰਹਾ (ਰਹਾਂ) ; ਅੰਤਰਿ ਰਖਾ (ਰੱਖਾਂ) ਉਰਿ ਧਾਰਿ (ਕੇ)॥ ਸਾਲਾਹੀ (ਸਾਲਾਹੀਂ) ਸੋ ਪ੍ਰਭ ਸਦਾ ਸਦਾ ; ਗੁਰ ਕੈ ਹੇਤਿ+ਪਿਆਰਿ ॥ ਨਾਨਕ  ! ਜਿਸੁ ਨਦਰਿ ਕਰੇ, ਤਿਸੁ ਮੇਲਿ ਲਏ ; ਸਾਈ ਸੁਹਾਗਣਿ ਨਾਰਿ ॥੧॥

ਮ: ੩ ॥

ਗੁਰ ਸੇਵਾ ਤੇ, ਹਰਿ ਪਾਈਐ ; ਜਾ ਕਉ ਨਦਰਿ ਕਰੇਇ (ਕਰੇ+ਇ)॥ ਮਾਣਸ ਤੇ ਦੇਵਤੇ ਭਏ ; ਧਿਆਇਆ (ਧਿਆਇਆਂ) ਨਾਮੁ ਹਰੇ ॥ ਹਉਮੈ ਮਾਰਿ ਮਿਲਾਇਅਨੁ ; ਗੁਰ ਕੈ ਸਬਦਿ, ਤਰੇ ॥ ਨਾਨਕ  ! ਸਹਜਿ ਸਮਾਇਅਨੁ ; ਹਰਿ ਆਪਣੀ ਕ੍ਰਿਪਾ ਕਰੇ ॥੨॥

ਪਉੜੀ ॥

ਹਰਿ (ਨੇ), ਆਪਣੀ ਭਗਤਿ ਕਰਾਇ (ਕੇ); ਵਡਿਆਈ ਵੇਖਾਲੀਅਨੁ ॥ ਆਪਣੀ, ਆਪਿ ਕਰੇ ਪਰਤੀਤਿ ; ਆਪੇ ਸੇਵ ਘਾਲੀਅਨੁ ॥ ਹਰਿ, ਭਗਤਾ (ਭਗਤਾਂ) ਨੋ ਦੇਇ (ਦੇ+ਇ) ਅਨੰਦੁ ; ਥਿਰੁ ਘਰੀ ਬਹਾਲਿਅਨੁ ॥ ਪਾਪੀਆ (ਪਾਪੀਆਂ) ਨੋ, ਨ ਦੇਈ ਥਿਰੁ ਰਹਣਿ ; ਚੁਣਿ, ਨਰਕ ਘੋਰਿ ਚਾਲਿਅਨੁ ॥ ਹਰਿ ਭਗਤਾ (ਭਗਤਾਂ) ਨੋ ਦੇਇ (ਦੇ+ਇ) ਪਿਆਰੁ ; ਕਰਿ ਅੰਗੁ, ਨਿਸਤਾਰਿਅਨੁ ॥੧੯॥ 

(ਨੋਟ: ਉਕਤ ਦੂਸਰੇ ਸਲੋਕ ਅਤੇ ਪਉੜੀ ਦੀਆਂ ਤਮਾਮ ਤੁਕਾਂ ਦੇ ਪਿਛੇਤਰ ‘ਮਿਲਾਇਅਨੁ, ਸਮਾਇਅਨੁ, ਵੇਖਾਲੀਅਨੁ, ਘਾਲੀਅਨੁ, ਬਹਾਲਿਅਨੁ, ਚਾਲਿਅਨੁ, ਨਿਸਤਾਰਿਅਨੁ’ ਸ਼ਬਦ ਦਰਜ ਹਨ, ਜੋ ਗੁਰਬਾਣੀ ਲਿਖਤ ਮੁਤਾਬਕ ‘ਕਿਰਿਆ+ਪੜਨਾਂਵ’ (ਸੰਯੁਕਤ) ਹਨ, ਜਿਨ੍ਹਾਂ ਦੇ ਅਰਥ ਹਨ: ‘ਉਸ ਨੇ ਮਿਲਾਏ, ਉਸ ਨੇ ਸਮਾਏ, ਉਸ ਨੇ ਵੇਖਾਈ, ਉਸ ਨੇ ਘਾਲੀ, ਉਸ ਨੇ ਬਹਾਏ (ਬਿਠਾਏ), ਉਸ ਨੇ ਚਲਾਏ, ਉਸ ਨੇ ਨਿਸਤਾਰੇ’; ਧਿਆਨ ਰਹੇ ਕਿ ‘ਅਨੁ’ ਪਿਛੇਤਰ ਤੋਂ ਪਹਿਲਾਂ ਅਗਰ ‘ਇ’ ਹੈ ਤਾਂ ਸ਼ਬਦਾਰਥ ਬਹੁ ਵਚਨ ਪੁਲਿੰਗ ਹੁੰਦੇ ਹਨ ਅਤੇ ਅਗਰ ‘ਈ’ ਹੈ ਤਾਂ ਸ਼ਬਦਾਰਥ ‘ਇਸਤਰੀ ਲਿੰਗ’ ਹੁੰਦੇ ਹਨ; ਜਿਵੇਂ ਕਿ

ਸਲੋਕ॥੨॥ ਹਉਮੈ ਮਾਰਿ ‘ਮਿਲਾਇਅਨੁ’ ; ਗੁਰ ਕੈ ਸਬਦਿ, ਤਰੇ ॥ ਭਾਵ ਹੰਕਾਰ ਮਾਰ ਕੇ ਆਪਣੇ ਨਾਲ ‘ਉਸ ਨੇ ਮਿਲਾਏ’; ਪੁਲਿੰਗ, ਬਹੁ ਵਚਨ।

ਨਾਨਕ  ! ਸਹਜਿ ‘ਸਮਾਇਅਨੁ’ ; ਹਰਿ ਆਪਣੀ ਕ੍ਰਿਪਾ ਕਰੇ ॥੨॥ ਭਾਵ ਅਡੋਲਤਾ ਵਿੱਚ ‘ਉਸ ਨੇ ਟਿਕਾਏ’; ਪੁਲਿੰਗ, ਬਹੁ ਵਚਨ।

ਪਉੜੀ ॥ ਹਰਿ, ਆਪਣੀ ਭਗਤਿ ਕਰਾਇ ; ਵਡਿਆਈ ‘ਵੇਖਾਲੀਅਨੁ’ ॥ ਭਾਵ ਭਗਤ-ਜਨਾਂ ਦੀ ਸ਼ੋਭਾ ‘ਉਸ ਨੇ ਵਿਖਾਈ’; ਇਸਤਰੀ ਲਿੰਗ।

ਆਪਣੀ, ਆਪਿ ਕਰੇ ਪਰਤੀਤਿ ; ਆਪੇ ਸੇਵ ‘ਘਾਲੀਅਨੁ’ ॥ ਭਾਵ ਭਗਤਾਂ ਰਾਹੀਂ ਆਪ ਹੀ ਆਪਣੀ ਸੇਵਾ ‘ਉਸ ਨੇ ਘਾਲੀ’ ਜਾਂ ਕੀਤੀ; ਇਸਤਰੀ ਲਿੰਗ।

ਹਰਿ ਭਗਤਾ ਨੋ ਦੇਇ ਅਨੰਦੁ ; ਥਿਰੁ ਘਰੀ ‘ਬਹਾਲਿਅਨੁ’ ॥ ਭਾਵ ਅਡੋਲ ਹਿਰਦੇ ਵਿੱਚ ‘ਉਸ ਨੇ ਬੈਠਾਏ’; ਪੁਲਿੰਗ, ਬਹੁ ਵਚਨ ।

ਪਾਪੀਆ (ਪਾਪੀਆਂ) ਨੋ, ਨ ਦੇਈ ਥਿਰੁ ਰਹਣਿ ; ਚੁਣਿ, ਨਰਕ ਘੋਰਿ ‘ਚਾਲਿਅਨੁ’ ॥ ਭਾਵ ਚੁਣ ਕੇ ਨਰਕ-ਘੋਰ ਵਿੱਚ ‘ਉਸ ਨੇ ਚਲਾਏ’; ਪੁਲਿੰਗ, ਬਹੁ ਵਚਨ ।

ਹਰਿ, ਭਗਤਾ ਨੋ ਦੇਇ ਪਿਆਰੁ ; ਕਰਿ ਅੰਗੁ, ‘ਨਿਸਤਾਰਿਅਨੁ’ ॥੧੯॥ ਭਾਵ ਪੱਖ ਕਰ ਕੇ ‘ਉਸ ਨੇ ਪਾਰ ਲੰਘਾਏ’; ਪੁਲਿੰਗ, ਬਹੁ ਵਚਨ ।)

ਸਲੋਕ, ਮ: ੧ ॥

ਕੁਬੁਧਿ ਡੂਮਣੀ, ਕੁਦਇਆ ਕਸਾਇਣਿ ; ਪਰ ਨਿੰਦਾ ਘਟ ਚੂਹੜੀ ; ਮੁਠੀ ਕ੍ਰੋਧਿ+ਚੰਡਾਲਿ (ਨੇ) ॥ ਕਾਰੀ ਕਢੀ (ਕੱਢੀ), ਕਿਆ ਥੀਐ  ? ਜਾਂ, ਚਾਰੇ ਬੈਠੀਆ (ਬੈਠੀਆਂ) ਨਾਲਿ ॥ ਸਚੁ ਸੰਜਮੁ, ਕਰਣੀ ਕਾਰਾਂ ; ਨਾਵਣੁ ਨਾਉ ਜਪੇਹੀ (ਨ੍ਹਾਵਣ ਨਾਉਂ ਜਪੇਹੀ; ਨੋਟ: ‘ਜਪੇਹੀ’ ਦਾ ਉਚਾਰਨ ‘ਜਪੇਹੀਂ’ ਗ਼ਲਤ ਹੈ ਕਿਉਂਕਿ ਇਹ ਸ਼ਬਦ ਬਹੁ ਵਚਨ ਕਿਰਿਆ ਨਹੀਂ ਬਲਕਿ ‘ਜਪੇਹਿ’ ਕਰਮ ਕਾਰਕ, ਇੱਕ ਵਚਨ ਕਿਰਦੰਤ ਦਾ ਕਾਵਿ ਤੋਲ ਕਾਰਨ ‘ਜਪੇਹੀ’ ਬਣਿਆ ਹੈ ਭਾਵ ‘ਨਾਮ ਜਪਣ ਨੂੰ ਇਸ਼ਨਾਨ ਬਣਾ’ ਜਦਕਿ ‘ਜਪੇਹੀਂ’ ਅੰਤ ਬਿੰਦੀ ਦਾ ਤੋਲ ਅਗਲੀ ਤੁਕ ਦੇ ਅੰਤ ’ਚ ਦਰਜ ‘ਦੇਹੀ’ ਨਾਲ ਵੀ ਨਹੀਂ ਮਿਲਦਾ। )॥ ਨਾਨਕ  ! ਅਗੈ (ਅੱਗੈ) ਊਤਮ ਸੇਈ ; ਜਿ ਪਾਪਾਂ ਪੰਦਿ ਨ ਦੇਹੀ ॥੧॥

ਮ: ੧ ॥

ਕਿਆ ਹੰਸੁ  ? ਕਿਆ ਬਗੁਲਾ (‘ਗੁ’ ਦਾ ਔਂਕੜ ਉਚਾਰਨਾ ਜ਼ਰੂਰੀ) ? ਜਾ ਕਉ ਨਦਰਿ ਕਰੇਇ (ਕਰੇ+ਇ)॥ ਜੋ ਤਿਸੁ ਭਾਵੈ, ਨਾਨਕਾ  ! ਕਾਗਹੁ (ਕਾਗੋਂ) ਹੰਸੁ ਕਰੇਇ (ਕਰੇ+ਇ)॥੨॥

ਪਉੜੀ ॥

ਕੀਤਾ ਲੋੜੀਐ ਕੰਮੁ ; ਸੁ, ਹਰਿ ਪਹਿ ਆਖੀਐ ॥ ਕਾਰਜੁ ਦੇਇ (ਦੇ+ਇ) ਸਵਾਰਿ ; ਸਤਿਗੁਰ ਸਚੁ ਸਾਖੀਐ ॥ ਸੰਤਾ (ਸੰਤਾਂ) ਸੰਗਿ ਨਿਧਾਨੁ ; ਅੰਮ੍ਰਿਤੁ ਚਾਖੀਐ ॥ ਭੈ ਭੰਜਨ ਮਿਹਰਵਾਨ ; ਦਾਸ ਕੀ ਰਾਖੀਐ ॥ ਨਾਨਕ  ! ਹਰਿ ਗੁਣ ਗਾਇ (ਕੇ); ਅਲਖੁ (ਅ+ਲਖ) ਪ੍ਰਭੁ ਲਾਖੀਐ ॥੨੦॥

ਸਲੋਕ, ਮ: ੩ ॥

ਜੀਉ ਪਿੰਡੁ ਸਭੁ ਤਿਸ ਕਾ, ਸਭਸੈ ਦੇਇ (ਦੇ+ਇ) ਅਧਾਰੁ ॥ ਨਾਨਕ, ਗੁਰਮੁਖਿ ਸੇਵੀਐ ; ਸਦਾ ਸਦਾ ਦਾਤਾਰੁ ॥ ਹਉ (ਹੌਂ), ਬਲਿਹਾਰੀ ਤਿਨ ਕਉ (ਤਿਨ੍ਹ ਕੌ); ਜਿਨਿ (ਜਿਨ੍ਹ), ਧਿਆਇਆ ਹਰਿ ਨਿਰੰਕਾਰੁ ॥ ਓਨਾ (ਓਨ੍ਹਾਂ) ਕੇ ਮੁਖ ਸਦ ਉਜਲੇ ; ਓਨਾ (ਓਨ੍ਹਾਂ) ਨੋ, ਸਭੁ ਜਗਤੁ ਕਰੇ ਨਮਸਕਾਰੁ ॥੧॥

ਮ: ੩ ॥

ਸਤਿਗੁਰ ਮਿਲਿਐ, ਉਲਟੀ ਭਈ ; ਨਵ ਨਿਧਿ ਖਰਚਿਉ ਖਾਉ ॥ ਅਠਾਰਹ (ਅਠਾਰਹਂ, ਅਠਾਰਾਂ) ਸਿਧੀ ਪਿਛੈ ਲਗੀਆ ਫਿਰਨਿ (ਲੱਗੀਆਂ ਫਿਰਨ੍) ; ਨਿਜ ਘਰਿ ਵਸੈ, ਨਿਜ ਥਾਇ (ਥਾਂਇ) ॥ ਅਨਹਦ ਧੁਨੀ ਸਦ ਵਜਦੇ ; ਉਨਮਨਿ ਹਰਿ ਲਿਵ ਲਾਇ ॥ ਨਾਨਕ  ! ਹਰਿ ਭਗਤਿ, ਤਿਨਾ (ਤਿਨ੍ਹਾਂ) ਕੈ ਮਨਿ ਵਸੈ ; ਜਿਨ (ਜਿਨ੍ਹ), ਮਸਤਕਿ ਲਿਖਿਆ ਧੁਰਿ, ਪਾਇ ॥੨॥

ਪਉੜੀ ॥

ਹਉ (ਹੌਂ) ਢਾਢੀ, ਹਰਿ ਪ੍ਰਭ ਖਸਮ ਕਾ ; ਹਰਿ ਕੈ+ਦਰਿ ਆਇਆ ॥ ਹਰਿ, ਅੰਦਰਿ ਸੁਣੀ ਪੂਕਾਰ (‘ਪੁ’ ਨਹੀਂ, ‘ਪੂ’); ਢਾਢੀ, ਮੁਖਿ ਲਾਇਆ ॥ ਹਰਿ (ਨੇ), ਪੁਛਿਆ ਢਾਢੀ ਸਦਿ ਕੈ (ਪੁੱਛਿਆ ਢਾਢੀ ਸੱਦ ਕੈ); ਕਿਤੁ+ਅਰਥਿ (ਲਈ) ਤੂੰ ਆਇਆ ॥ ਨਿਤ ਦੇਵਹੁ ਦਾਨੁ ਦਇਆਲ ਪ੍ਰਭ  ! ਹਰਿ ਨਾਮੁ ਧਿਆਇਆ ॥ ਹਰਿ ਦਾਤੈ (ਨੇ), ਹਰਿ ਨਾਮੁ ਜਪਾਇਆ ; ਨਾਨਕੁ ਪੈਨਾਇਆ ॥੨੧॥੧॥ ਸੁਧੁ 

Guru Granth Sahib (Page No. 85-89)

0

(ਪੰਨਾ ਨੰਬਰ 85-89)

ਸਲੋਕ, ਮ: ੩ ॥

ਪੜਿ ਪੜਿ (ਪੜ੍ਹ-ਪੜ੍ਹ) ਪੰਡਿਤ ਬੇਦ ਵਖਾਣਹਿ (ਵਖਾਣਹਿਂ) ; ਮਾਇਆ ਮੋਹ ਸੁਆਇ ॥ ਦੂਜੈ+ਭਾਇ, ਹਰਿ ਨਾਮੁ ਵਿਸਾਰਿਆ; ਮਨ ਮੂਰਖ (ਨੂੰ) ਮਿਲੈ ਸਜਾਇ (ਸਜ਼ਾਇ)॥ ਜਿਨਿ (ਜਿਨ੍ਹ), ਜੀਉ ਪਿੰਡੁ ਦਿਤਾ (ਦਿੱਤਾ) ; ਤਿਸੁ ਕਬਹੂੰ ਨ ਚੇਤੈ ; ਜੋ ਦੇਂਦਾ ਰਿਜਕੁ (ਰਿਜ਼ਕ) ਸੰਬਾਹਿ (ਨੋਟ: ‘ਸੰਬਾਹਿ’ ਦਾ ਅਰਥ ਹੈ: ‘ਇਕੱਠਾ ਕਰਕੇ’, ਕਿਰਿਆ ਵਿਸ਼ੇਸ਼ਣ, ਪਰ ਪਿਛਲਾ (ਸਜ਼ਾਇ) ਤੇ ਅਗਲਾ (ਜਾਇ) ਤੁਕਾਂਤ ਮਿਲਾਣ ਲਈ ‘ਸੰਬਾਹਿ’ ਦਾ ਅੰਤ ‘ਹਿ’ ਥੋੜ੍ਹਾ ਉਚਾਰਨਾ ਜ਼ਰੂਰੀ) ॥ ਜਮ ਕਾ ਫਾਹਾ ਗਲਹੁ (ਗਲੋਂ) ਨ ਕਟੀਐ (ਕੱਟੀਐ); ਫਿਰਿ-ਫਿਰਿ ਆਵੈ ਜਾਇ ॥ ਮਨਮੁਖਿ ਕਿਛੂ ਨ ਸੂਝੈ ਅੰਧੁਲੇ (ਨੂੰ); ਪੂਰਬਿ ਲਿਖਿਆ ਕਮਾਇ ॥ ਪੂਰੈ+ਭਾਗਿ, ਸਤਿਗੁਰੁ ਮਿਲੈ ਸੁਖ+ਦਾਤਾ ; ਨਾਮੁ ਵਸੈ ਮਨਿ ਆਇ ॥ ਸੁਖੁ ਮਾਣਹਿ, ਸੁਖੁ ਪੈਨਣਾ ; ਸੁਖੇ+ਸੁਖਿ ਵਿਹਾਇ ॥ ਨਾਨਕ  ! ਸੋ ਨਾਉ (ਨਾਉਂ), ਮਨਹੁ (ਮਨੋਂ) ਨ ਵਿਸਾਰੀਐ ; ਜਿਤੁ, ਦਰਿ+ਸਚੈ ਸੋਭਾ (ਸ਼ੋਭਾ) ਪਾਇ ॥੧॥

ਮ: ੩ ॥

ਸਤਿਗੁਰੁ ਸੇਵਿ, ਸੁਖੁ ਪਾਇਆ ; ਸਚੁ+ਨਾਮੁ+ਗੁਣਤਾਸੁ ॥ ਗੁਰਮਤੀ ਆਪੁ ਪਛਾਣਿਆ; ਰਾਮ ਨਾਮ ਪਰਗਾਸੁ ॥ ਸਚੋ ਸਚੁ ਕਮਾਵਣਾ ; ਵਡਿਆਈ ਵਡੇ ਪਾਸਿ ॥ ਜੀਉ ਪਿੰਡੁ ਸਭੁ ਤਿਸ ਕਾ ; ਸਿਫਤਿ (ਸਿਫ਼ਤਿ) ਕਰੇ ਅਰਦਾਸਿ ॥ ਸਚੈ+ਸਬਦਿ ਸਾਲਾਹਣਾ ; ਸੁਖੇ+ਸੁਖਿ ਨਿਵਾਸੁ ॥ ਜਪੁ ਤਪੁ ਸੰਜਮੁ ਮਨੈ ਮਾਹਿ (ਮਾਹਿਂ) ; ਬਿਨੁ ਨਾਵੈ (ਨਾਵੈਂ), ਧ੍ਰਿਗੁ ਜੀਵਾਸੁ ॥ ਗੁਰਮਤੀ ਨਾਉ (ਨਾਉਂ) ਪਾਈਐ ; ਮਨਮੁਖ ਮੋਹਿ (ਮੋਹ) ਵਿਣਾਸੁ ॥ ਜਿਉ (ਜਿਉਂ) ਭਾਵੈ, ਤਿਉ (ਤਿਉਂ) ਰਾਖੁ ਤੂੰ ; ਨਾਨਕੁ ਤੇਰਾ ਦਾਸੁ ॥੨॥

ਪਉੜੀ ॥

ਸਭੁ ਕੋ ਤੇਰਾ, ਤੂੰ ਸਭਸੁ ਦਾ ; ਤੂੰ ਸਭਨਾ (ਸਭਨਾਂ) ਰਾਸਿ ॥ ਸਭਿ, ਤੁਧੈ ਪਾਸਹੁ (ਪਾਸੋਂ) ਮੰਗਦੇ ; ਨਿਤ ਕਰਿ ਅਰਦਾਸਿ ॥ ਜਿਸੁ ਤੂੰ ਦੇਹਿ (ਦੇਹਿਂ), ਤਿਸੁ ਸਭੁ ਕਿਛੁ ਮਿਲੈ ; ਇਕਨਾ ਦੂਰਿ, ਹੈ (ਹੈਂ) ਪਾਸਿ ॥ ਤੁਧੁ ਬਾਝਹੁ, ਥਾਉ ਕੋ ਨਾਹੀ (ਥਾਉਂ ਕੋ ਨਾਹੀਂ); ਜਿਸੁ ਪਾਸਹੁ (ਪਾਸੋਂ) ਮੰਗੀਐ ; ਮਨਿ, ਵੇਖਹੁ ਕੋ ਨਿਰਜਾਸਿ ॥ ਸਭਿ ਤੁਧੈ ਨੋ ਸਾਲਾਹਦੇ (ਨੋਟ: ‘ਸਾ’ ਦਾ ਉਚਾਰਨ ਜ਼ਰੂਰੀ); ਦਰਿ, ਗੁਰਮੁਖਾ (ਗੁਰਮੁਖਾਂ) ਨੋ ਪਰਗਾਸਿ ॥੯॥

ਸਲੋਕ, ਮ: ੩ ॥

ਪੰਡਿਤੁ ਪੜਿ ਪੜਿ ਉਚਾ (ਪੜ੍ਹ-ਪੜ੍ਹ ਉੱਚਾ) ਕੂਕਦਾ ; ਮਾਇਆ ਮੋਹਿ (ਮੋਹ) ਪਿਆਰੁ ॥ ਅੰਤਰਿ ਬ੍ਰਹਮੁ ਨ ਚੀਨਈ (ਚੀਨ+ਈ); ਮਨਿ ਮੂਰਖੁ ਗਾਵਾਰੁ ॥ ਦੂਜੈ+ਭਾਇ, ਜਗਤੁ ਪਰਬੋਧਦਾ; ਨਾ ਬੂਝੈ ਬੀਚਾਰੁ ॥ ਬਿਰਥਾ ਜਨਮੁ ਗਵਾਇਆ ; ਮਰਿ ਜੰਮੈ, ਵਾਰੋ-ਵਾਰ ॥੧॥

ਮ: ੩ ॥

ਜਿਨੀ (ਜਿਨ੍ਹੀਂ)) ਸਤਿਗੁਰੁ ਸੇਵਿਆ, ਤਿਨੀ ਨਾਉ (ਤਿਨੀਂ ਨਾਉਂ) ਪਾਇਆ ; ਬੂਝਹੁ ਕਰਿ ਬੀਚਾਰੁ ॥ ਸਦਾ ਸਾਂਤਿ (ਸ਼ਾਂਤਿ) ਸੁਖੁ ਮਨਿ ਵਸੈ ; ਚੂਕੈ ਕੂਕ ਪੁਕਾਰ ॥ ਆਪੈ ਨੋ, ਆਪੁ ਖਾਇ, ਮਨੁ ਨਿਰਮਲੁ ਹੋਵੈ ; ਗੁਰ ਸਬਦੀ ਵੀਚਾਰੁ ॥ ਨਾਨਕ  ! ਸਬਦਿ ਰਤੇ (ਰੱਤੇ) ਸੇ ਮੁਕਤੁ ਹੈ (ਹੈਂ) ; ਹਰਿ ਜੀਉ ਹੇਤਿ ਪਿਆਰੁ ॥੨॥

(ਨੋਟ: ਉਕਤ ਆਖ਼ਰੀ ਤੁਕ ‘‘ਹਰਿ ਜੀਉ ਹੇਤਿ+ਪਿਆਰੁ ॥’’ ’ਚ ਦਰਜ ‘ਹੇਤਿ+ਪਿਆਰੁ’ ਬਣਤਰ ਨੂੰ ਥੋੜ੍ਹਾ ਸਮਝਣ ਦੀ ਜ਼ਰੂਰਤ ਹੈ। ਗੁਰਬਾਣੀ ਲਿਖਤ ਮੁਤਾਬਕ ‘ਹੇਤੁ+ਪਿਆਰੁ’ (1 ਵਾਰ), ‘ਹੇਤਿ+ਪਿਆਰਿ’ (12 ਵਾਰ) ਤੇ ‘ਹੇਤਿ+ਪਿਆਰੁ’ (ਕੇਵਲ 1 ਵਾਰ) ਵਿਚਾਰ ਅਧੀਨ ਪੰਕਤੀ ’ਚ ਦਰਜ ਹੈ, ਜਿਨ੍ਹਾਂ ’ਚੋਂ ਪਹਿਲੇ ਦੋਵੇਂ ਸੰਯੁਕਤ ਸ਼ਬਦ ਸਰੂਪ ਗੁਰਬਾਣੀ ਲਿਖਤ ਮੁਤਾਬਕ ਹਨ ਤੇ ਤੀਸਰੇ (ਪਿਆਰੁ) ਦਾ ਸਰੂਪ ਵੀ ਅਗਰ ਦੂਸਰੇ ‘ਹੇਤਿ+ਪਿਆਰਿ’ ਵਾਙ ਹੁੰਦਾ ਤਾਂ ਇਨ੍ਹਾਂ ਸੰਯੁਕਤ ਸ਼ਬਦਾਂ ਲਈ ਮੁਕੰਮਲ ਗੁਰਬਾਣੀ ਲਿਖਤ ਇੱਕ ਨਿਯਮ ਅਧੀਨ ਹੋ ਜਾਣੀ ਸੀ।

ਕਈ ਸੱਜਣ ਇਹ ਵੀ ਕਹਿ ਸਕਦੇ ਹਨ ਕਿ ਇਸ ਦਾ ਤੁਕਾਂਤ ਮੇਲ਼ ਤੁਕ ‘‘ਗੁਰ ਸਬਦੀ ਵੀਚਾਰੁ ॥’’ ਦੇ ਅਖੀਰ ’ਚ ਦਰਜ ‘ਵੀਚਾਰੁ’ ਸ਼ਬਦ ਅੰਤ ਔਂਕੜ ਕਾਰਨ ‘ਪਿਆਰੁ’ ਅੰਤ ਔਂਕੜ ਹੈ, ਪਰ ਇਸ ਨਿਯਮ ਮੁਤਾਬਕ ਤਾਂ ਸਾਰੀਆਂ ਲਗਾਂ ਦਾ ਉਚਾਰਨ ਕਰਨਾ ਹੀ ਦਰੁਸਤ ਹੋਵੇਗਾ ਜਦਕਿ ‘ਹੇਤਿ+ਪਿਆਰਿ’ ਤੁਕਾਂ ਦਾ (ਬਾਕੀ 12 ਵਾਰ) ਤੁਕਾਂਤ ਇਸ ਦੀ ਇਜਾਜ਼ਤ ਨਹੀਂ ਦਿੰਦਾ; ਜਿਵੇਂ ਕਿ

(1). ਨਾਰੀ ਅੰਦਰਿ ਸੋਹਣੀ; ਮਸਤਕਿ ਮਣੀ ‘ਪਿਆਰੁ’ (ਅੰਤ ਔਂਕੜ)॥ ਸੋਭਾ ਸੁਰਤਿ ਸੁਹਾਵਣੀ; ਸਾਚੈ ਪ੍ਰੇਮਿ ‘ਅਪਾਰ’ (ਅੰਤ ਮੁਕਤਾ)॥ ਬਿਨੁ ਪਿਰ, ਪੁਰਖੁ ਨ ਜਾਣਈ; ਸਾਚੇ ਗੁਰ ਕੈ ਹੇਤਿ ‘ਪਿਆਰਿ’  (ਅੰਤ ਸਿਹਾਰੀ) ॥੬॥ (ਮ: ੧/੫੪)

(2). ਚਿਤੇ ਦਿਸਹਿ ਧਉਲਹਰ; ਬਗੇ ਬੰਕ ‘ਦੁਆਰ’ (ਅੰਤ ਮੁਕਤਾ)॥ ਕਰਿ ਮਨ ਖੁਸੀ ਉਸਾਰਿਆ; ਦੂਜੈ ਹੇਤਿ ‘ਪਿਆਰਿ’  (ਅੰਤ ਸਿਹਾਰੀ)॥ ਅੰਦਰੁ ਖਾਲੀ ਪ੍ਰੇਮ ਬਿਨੁ; ਢਹਿ ਢੇਰੀ ਤਨੁ ‘ਛਾਰੁ’ (ਅੰਤ ਔਂਕੜ)॥੧॥ (ਮ: ੧/੬੨)

(3). ਗੁਰਮੁਖੀਆ ਮੁਹ ਸੋਹਣੇ; ਗੁਰ ਕੈ ਹੇਤਿ ‘ਪਿਆਰਿ’  (ਅੰਤ ਸਿਹਾਰੀ)॥ ਸਚੀ ਭਗਤੀ, ਸਚਿ ਰਤੇ; ਦਰਿ+ਸਚੈ ‘ਸਚਿਆਰ’ (ਅੰਤ ਮੁਕਤਾ)॥ ਆਏ ਸੇ ਪਰਵਾਣੁ ਹੈ (ਹੈਂ); ਸਭ ਕੁਲ ਕਾ ਕਰਹਿ ‘ਉਧਾਰੁ’ (ਅੰਤ ਔਂਕੜ) ॥੭॥ (ਮ: ੩/੬੬) ਆਦਿ।)

ਪਉੜੀ ॥

ਹਰਿ ਕੀ ਸੇਵਾ ਸਫਲ ਹੈ ; ਗੁਰਮੁਖਿ ਪਾਵੈ ਥਾਇ (ਥਾਂਇ)॥ ਜਿਸੁ ਹਰਿ ਭਾਵੈ, ਤਿਸੁ ਗੁਰੁ ਮਿਲੈ ; ਸੋ, ਹਰਿ ਨਾਮੁ ਧਿਆਇ ॥ ਗੁਰ ਸਬਦੀ ਹਰਿ ਪਾਈਐ ; ਹਰਿ ਪਾਰਿ ਲਘਾਇ (ਲੰਘਾਇ)॥ ਮਨਹਠਿ, ਕਿਨੈ ਨ ਪਾਇਓ ; ਪੁਛਹੁ ਵੇਦਾ (ਵੇਦਾਂ) ਜਾਇ ॥ ਨਾਨਕ  ! ਹਰਿ ਕੀ ਸੇਵਾ, ਸੋ ਕਰੇ ; ਜਿਸੁ, ਲਏ ਹਰਿ ਲਾਇ ॥੧੦॥

ਸਲੋਕ, ਮ: ੩ ॥

ਨਾਨਕ  ! ਸੋ ਸੂਰਾ ਵਰੀਆਮੁ (ਨੋਟ: ‘ਰੀ’ ਨੂੰ ‘ਰਿ’ ਨਹੀਂ ਪੜ੍ਹਨਾ); ਜਿਨਿ (ਜਿਨ੍ਹ), ਵਿਚਹੁ ਦੁਸਟੁ (ਵਿੱਚੋਂ ਦੁਸ਼ਟ) ਅਹੰਕਰਣੁ ਮਾਰਿਆ ॥ ਗੁਰਮੁਖਿ ਨਾਮੁ ਸਾਲਾਹਿ (ਸਾਲਾਹ); ਜਨਮੁ ਸਵਾਰਿਆ ॥ ਆਪਿ ਹੋਆ ਸਦਾ ਮੁਕਤੁ ; ਸਭੁ ਕੁਲੁ ਨਿਸਤਾਰਿਆ ॥ ਸੋਹਨਿ ਸਚਿ+ਦੁਆਰਿ ; ਨਾਮੁ ਪਿਆਰਿਆ ॥ ਮਨਮੁਖ ਮਰਹਿ (ਮਰੈਂ) ਅਹੰਕਾਰਿ ; ਮਰਣੁ ਵਿਗਾੜਿਆ ॥ ਸਭੋ ਵਰਤੈ ਹੁਕਮੁ ; ਕਿਆ ਕਰਹਿ (ਕਰੈਂ) ਵਿਚਾਰਿਆ  ? ॥ ਆਪਹੁ (ਆਪੋਂ) ਦੂਜੈ ਲਗਿ (ਲੱਗ); ਖਸਮੁ ਵਿਸਾਰਿਆ ॥ ਨਾਨਕ  ! ਬਿਨੁ ਨਾਵੈ (ਨਾਵੈਂ) ਸਭੁ ਦੁਖੁ, ਸੁਖੁ ਵਿਸਾਰਿਆ ॥੧॥

ਮ: ੩ ॥

ਗੁਰਿ+ਪੂਰੈ, ਹਰਿ ਨਾਮੁ ਦਿੜਾਇਆ (ਦਿੜ੍ਹਾਇਆ); ਤਿਨਿ (ਤਿਨ੍ਹ), ਵਿਚਹੁ (ਵਿੱਚੋਂ) ਭਰਮੁ ਚੁਕਾਇਆ ॥ ਰਾਮ ਨਾਮੁ ਹਰਿ ਕੀਰਤਿ ਗਾਈ ; ਕਰਿ ਚਾਨਣੁ, ਮਗੁ ਦਿਖਾਇਆ ॥ ਹਉਮੈ ਮਾਰਿ, ਏਕ ਲਿਵ ਲਾਗੀ ; ਅੰਤਰਿ ਨਾਮੁ ਵਸਾਇਆ ॥ ਗੁਰਮਤੀ, ਜਮੁ ਜੋਹਿ (ਜੋਹ) ਨ ਸਾਕੈ ; ਸਾਚੈ ਨਾਮਿ ਸਮਾਇਆ ॥ ਸਭੁ, ਆਪੇ ਆਪਿ ਵਰਤੈ ਕਰਤਾ ; ਜੋ ਭਾਵੈ, ਸੋ ਨਾਇ (ਨਾਇਂ) ਲਾਇਆ ॥ ਜਨ ਨਾਨਕੁ ਨਾਮੁ ਲਏ, ਤਾ (ਤਾਂ) ਜੀਵੈ ; ਬਿਨੁ ਨਾਵੈ (ਨਾਵੈਂ), ਖਿਨੁ ਮਰਿ ਜਾਇਆ ॥੨॥

ਪਉੜੀ ॥

ਜੋ ਮਿਲਿਆ, ਹਰਿ ਦੀਬਾਣ ਸਿਉ (ਸਿਉਂ); ਸੋ, ਸਭਨੀ ਦੀਬਾਣੀ (ਸਭਨੀਂ ਦੀਵਾਣੀਂ) ਮਿਲਿਆ ॥ ਜਿਥੈ ਓਹੁ (ਓਹ) ਜਾਇ, ਤਿਥੈ ਓਹੁ ਸੁਰਖਰੂ (ਓਹ ਸੁਰਖ਼ਰੂ) ; ਉਸ ਕੈ ਮੁਹਿ+ਡਿਠੈ (ਮੁੰਹ+ਡਿਠੈ), ਸਭ ਪਾਪੀ ਤਰਿਆ ॥ ਓਸੁ ਅੰਤਰਿ, ਨਾਮੁ ਨਿਧਾਨੁ ਹੈ ; ਨਾਮੋ ਪਰਵਰਿਆ ॥ ਨਾਉ (ਨਾਉਂ) ਪੂਜੀਐ, ਨਾਉ (ਨਾਉਂ) ਮੰਨੀਐ ; ਨਾਇ (ਨਾਇਂ), ਕਿਲਵਿਖ ਸਭ ਹਿਰਿਆ ॥ ਜਿਨੀ (ਜਿਨ੍ਹੀਂ) ਨਾਮੁ ਧਿਆਇਆ, ਇਕ ਮਨਿ+ਇਕ ਚਿਤਿ ; ਸੇ, ਅਸਥਿਰੁ ਜਗਿ ਰਹਿਆ ॥੧੧॥

ਸਲੋਕ, ਮ: ੩ ॥

ਆਤਮਾ ਦੇਉ ਪੂਜੀਐ ; ਗੁਰ ਕੈ ਸਹਜਿ+ਸੁਭਾਇ ॥ ਆਤਮੇ ਨੋ ਆਤਮੇ ਦੀ, ਪ੍ਰਤੀਤਿ ਹੋਇ ; ਤਾ (ਤਾਂ), ਘਰ ਹੀ ਪਰਚਾ ਪਾਇ ॥ ਆਤਮਾ ਅਡੋਲੁ, ਨ ਡੋਲਈ (ਡੋਲ+ਈ); ਗੁਰ ਕੈ ਭਾਇ+ਸੁਭਾਇ ॥ ਗੁਰ ਵਿਣੁ, ਸਹਜੁ ਨ ਆਵਈ (ਆਵ+ਈ); ਲੋਭੁ ਮੈਲੁ ਨ ਵਿਚਹੁ (ਵਿੱਚੋਂ) ਜਾਇ ॥ ਖਿਨੁ+ਪਲੁ, ਹਰਿ ਨਾਮੁ ਮਨਿ ਵਸੈ ; ਸਭ ਅਠਸਠਿ ਤੀਰਥ ਨਾਇ (ਨ੍ਹਾਇ)॥ ਸਚੇ, ਮੈਲੁ ਨ ਲਗਈ (ਲਗ+ਈ) ; ਮਲੁ ਲਾਗੈ ਦੂਜੈ+ਭਾਇ ॥ ਧੋਤੀ, ਮੂਲਿ ਨ ਉਤਰੈ ; ਜੇ, ਅਠਸਠਿ ਤੀਰਥ ਨਾਇ (ਨ੍ਹਾਇ)॥ ਮਨਮੁਖ ਕਰਮ ਕਰੇ, ਅਹੰਕਾਰੀ ; ਸਭੁ ਦੁਖੋ+ਦੁਖੁ ਕਮਾਇ ॥ ਨਾਨਕ ! ਮੈਲਾ (ਮੈਲ਼ਾ), ਊਜਲੁ ਤਾ (ਤਾਂ) ਥੀਐ ; ਜਾ (ਜਾਂ), ਸਤਿਗੁਰ ਮਾਹਿ (ਮਾਹਿਂ) ਸਮਾਇ ॥੧॥

ਮ: ੩ ॥

ਮਨਮੁਖੁ+ਲੋਕੁ ਸਮਝਾਈਐ ; ਕਦਹੁ (ਕਦੋਂ) ਸਮਝਾਇਆ ਜਾਇ ॥ ਮਨਮੁਖੁ, ਰਲਾਇਆ ਨਾ ਰਲੈ (ਰਲ਼ਾਇਆ ਨਾ ਰਲ਼ੈ); ਪਇਐ+ਕਿਰਤਿ ਫਿਰਾਇ ॥ ਲਿਵ+ਧਾਤੁ ਦੁਇ ਰਾਹ ਹੈ (ਹੈਂ); ਹੁਕਮੀ ਕਾਰ ਕਮਾਇ ॥ ਗੁਰਮੁਖਿ (ਨੇ) ਆਪਣਾ ਮਨੁ ਮਾਰਿਆ ; ਸਬਦਿ, ਕਸਵਟੀ (ਕਸਵੱਟੀ) ਲਾਇ (ਕੇ)॥ ਮਨ ਹੀ ਨਾਲਿ ਝਗੜਾ, ਮਨ ਹੀ ਨਾਲਿ ਸਥ (ਸੱਥ) ; ਮਨ ਹੀ ਮੰਝਿ ਸਮਾਇ ॥ ਮਨੁ, ਜੋ ਇਛੇ (ਇੱਛੇ), ਸੋ ਲਹੈ ; ਸਚੈ+ਸਬਦਿ+ਸੁਭਾਇ ॥ ਅੰਮ੍ਰਿਤ ਨਾਮੁ ਸਦ ਭੁੰਚੀਐ ; ਗੁਰਮੁਖਿ ਕਾਰ ਕਮਾਇ ॥ ਵਿਣੁ ਮਨੈ (ਮਨੈਂ, ਨੋਟ: ਇਹ ਸ਼ਬਦ ‘ਮਨਹੁਂ, ਮਨੋਂ’ ਭਾਵ ‘ਮਨ ਤੋਂ ਵਿਣਾ’, ਅਪਾਦਾਨ ਕਾਰਨ ਹੈ, ਇਸ ਲਈ ‘ਮਨ੍ਹੈ’ ਉਚਾਰਨ ਗ਼ਲਤ ਹੈ), ਜਿ, ਹੋਰੀ (ਹੋਰੀਂ) ਨਾਲਿ ਲੁਝਣਾ ; ਜਾਸੀ ਜਨਮੁ ਗਵਾਇ (ਕੇ)॥ ਮਨਮੁਖੀ, ਮਨਹਠਿ (ਨਾਲ਼) ਹਾਰਿਆ ; ਕੂੜੁ ਕੁਸਤੁ (ਕੁਸੱਤ) ਕਮਾਇ ॥ ਗੁਰ ਪਰਸਾਦੀ ਮਨੁ ਜਿਣੈ (ਭਾਵ ਜਿੱਤਦਾ); ਹਰਿ ਸੇਤੀ (ਭਾਵ ਨਾਲ਼) ਲਿਵ ਲਾਇ ॥ ਨਾਨਕ, ਗੁਰਮੁਖਿ ਸਚੁ ਕਮਾਵੈ ; ਮਨਮੁਖਿ ਆਵੈ+ਜਾਇ ॥੨॥

ਪਉੜੀ ॥

ਹਰਿ ਕੇ ਸੰਤ  ! ਸੁਣਹੁ ਜਨ ਭਾਈ  ! ਹਰਿ ਸਤਿਗੁਰ ਕੀ ਇਕ ਸਾਖੀ ॥ ਜਿਸੁ, ਧੁਰਿ ਭਾਗੁ ਹੋਵੈ ਮੁਖਿ+ਮਸਤਕਿ ; ਤਿਨਿ (ਤਿਨ੍ਹ) ਜਨਿ ਲੈ (ਭਾਵ ਜਨ ਨੇ ਲੈ ਕੇ), ਹਿਰਦੈ ਰਾਖੀ ॥ ਹਰਿ ਅੰਮ੍ਰਿਤ ਕਥਾ ਸਰੇਸਟ (ਸਰੇਸ਼ਟ) ਊਤਮ ; ਗੁਰ ਬਚਨੀ, ਸਹਜੇ ਚਾਖੀ ॥ ਤਹ (ਥੋੜ੍ਹਾ ‘ਤ੍ਹਾਂ’ ਵਾਙ) ਭਇਆ ਪ੍ਰਗਾਸੁ, ਮਿਟਿਆ ਅੰਧਿਆਰਾ ; ਜਿਉ (ਜਿਉਂ) ਸੂਰਜ ਰੈਣਿ ਕਿਰਾਖੀ ॥ ਅਦਿਸਟੁ (ਅਦਿਸ਼ਟ) ਅਗੋਚਰੁ ਅਲਖੁ (ਅਲੱਖ) ਨਿਰੰਜਨੁ ; ਸੋ, ਦੇਖਿਆ ਗੁਰਮੁਖਿ ਆਖੀ (ਆੱਖੀਂ) ॥੧੨॥

ਸਲੋਕੁ, ਮ: ੩ ॥

ਸਤਿਗੁਰੁ ਸੇਵੇ ਆਪਣਾ, ਸੋ ਸਿਰੁ ਲੇਖੈ ਲਾਇ ॥ ਵਿਚਹੁ (ਵਿੱਚੋਂ) ਆਪੁ ਗਵਾਇ+ਕੈ ; ਰਹਨਿ ਸਚਿ ਲਿਵ ਲਾਇ ॥ ਸਤਿਗੁਰੁ ਜਿਨੀ (ਜਿਨ੍ਹੀਂ) ਨ ਸੇਵਿਓ ; ਤਿਨਾ (ਤਿਨ੍ਹਾਂ) ਬਿਰਥਾ ਜਨਮੁ ਗਵਾਇ ॥ ਨਾਨਕ  ! ਜੋ ਤਿਸੁ ਭਾਵੈ, ਸੋ ਕਰੇ ; ਕਹਣਾ ਕਿਛੂ ਨ ਜਾਇ ॥੧॥

ਮ: ੩ ॥

ਮਨੁ ਵੇਕਾਰੀ (ਵੇਕਾਰੀਂ) ਵੇੜਿਆ ; ਵੇਕਾਰਾ ਕਰਮ ਕਮਾਇ ॥ ਦੂਜੈ+ਭਾਇ ਅਗਿਆਨੀ ਪੂਜਦੇ ; ਦਰਗਹ (ਦਰਗ੍ਾ) ਮਿਲੈ ਸਜਾਇ ॥ ਆਤਮ ਦੇਉ ਪੂਜੀਐ ; ਬਿਨੁ ਸਤਿਗੁਰ, ਬੂਝ ਨ ਪਾਇ ॥ ਜਪੁ ਤਪੁ ਸੰਜਮੁ, ਭਾਣਾ ਸਤਿਗੁਰੂ ਕਾ ; ਕਰਮੀ ਪਲੈ (ਪੱਲੈ) ਪਾਇ ॥ ਨਾਨਕ  ! ਸੇਵਾ ਸੁਰਤਿ ਕਮਾਵਣੀ ; ਜੋ ਹਰਿ ਭਾਵੈ, ਸੋ ਥਾਇ (ਥਾਂਇ) ਪਾਇ ॥੨॥

ਪਉੜੀ ॥

ਹਰਿ ਹਰਿ ਨਾਮੁ ਜਪਹੁ, ਮਨ ਮੇਰੇ  ! ਜਿਤੁ, ਸਦਾ ਸੁਖੁ ਹੋਵੈ, ਦਿਨੁ ਰਾਤੀ ॥ ਹਰਿ ਹਰਿ ਨਾਮੁ ਜਪਹੁ, ਮਨ ਮੇਰੇ  ! ਜਿਤੁ ਸਿਮਰਤ, ਸਭਿ ਕਿਲਵਿਖ ਪਾਪ ਲਹਾਤੀ ॥ ਹਰਿ ਹਰਿ ਨਾਮੁ ਜਪਹੁ, ਮਨ ਮੇਰੇ  ! ਜਿਤੁ, ਦਾਲਦੁ ਦੁਖ+ਭੁਖ ਸਭ, ਲਹਿ (ਲਹ) ਜਾਤੀ ॥ ਹਰਿ ਹਰਿ ਨਾਮੁ ਜਪਹੁ, ਮਨ ਮੇਰੇ  ! ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥ ਜਿਤੁ+ਮੁਖਿ, ਭਾਗੁ ਲਿਖਿਆ ਧੁਰਿ, ਸਾਚੈ (ਨੇ); ਹਰਿ, ਤਿਤੁ+ਮੁਖਿ ਨਾਮੁ ਜਪਾਤੀ ॥੧੩॥

ਸਲੋਕ, ਮ: ੩ ॥

ਸਤਿਗੁਰੁ, ਜਿਨੀ (ਜਿਨ੍ਹੀਂ) ਨ ਸੇਵਿਓ ; ਸਬਦਿ (ਰਾਹੀਂ), ਨ ਕੀਤੋ ਵੀਚਾਰੁ ॥ ਅੰਤਰਿ, ਗਿਆਨੁ ਨ ਆਇਓ ; ਮਿਰਤਕੁ ਹੈ ਸੰਸਾਰਿ (’ਚ)॥ ਲਖ ਚਉਰਾਸੀਹ ਫੇਰੁ ਪਇਆ ; ਮਰਿ (ਕੇ) ਜੰਮੈ ਹੋਇ ਖੁਆਰੁ (ਖ਼ੁਆਰ)॥ ਸਤਿਗੁਰ ਕੀ ਸੇਵਾ ਸੋ ਕਰੇ ; ਜਿਸ ਨੋ, ਆਪਿ ਕਰਾਏ ਸੋਇ ॥ ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ; ਕਰਮਿ ਪਰਾਪਤਿ ਹੋਇ ॥ ਸਚਿ ਰਤੇ (ਰੱਤੇ), ਗੁਰ ਸਬਦ ਸਿਉ (ਸਿਉਂ); ਤਿਨ ਸਚੀ (ਤਿਨ੍ਹ ਸੱਚੀ) ਸਦਾ, ਲਿਵ ਹੋਇ ॥ ਨਾਨਕ  ! ਜਿਸ ਨੋ ਮੇਲੇ (ਮੇਲ਼ੇ), ਨ ਵਿਛੁੜੈ ; ਸਹਜਿ ਸਮਾਵੈ ਸੋਇ ॥੧॥

ਮ: ੩ ॥

ਸੋ ਭਗਉਤੀ, ਜੁੋ (ਜੁ) ਭਗਵੰਤੈ (ਨੂੰ) ਜਾਣੈ ॥ ਗੁਰ ਪਰਸਾਦੀ, ਆਪੁ ਪਛਾਣੈ ॥ ਧਾਵਤੁ ਰਾਖੈ, ਇਕਤੁ+ਘਰਿ ਆਣੈ ॥ ਜੀਵਤੁ ਮਰੈ, ਹਰਿ ਨਾਮੁ ਵਖਾਣੈ ॥ ਐਸਾ ਭਗਉਤੀ, ਉਤਮੁ ਹੋਇ ॥ ਨਾਨਕ  ! ਸਚਿ, ਸਮਾਵੈ ਸੋਇ ॥੨॥

ਮ: ੩ ॥

ਅੰਤਰਿ ਕਪਟੁ, ਭਗਉਤੀ ਕਹਾਏ ॥ ਪਾਖੰਡਿ (ਨਾਲ਼), ਪਾਰਬ੍ਰਹਮੁ (ਨੂੰ) ਕਦੇ ਨ ਪਾਏ ॥ ਪਰ ਨਿੰਦਾ ਕਰੇ, ਅੰਤਰਿ ਮਲੁ ਲਾਏ ॥ ਬਾਹਰਿ ਮਲੁ ਧੋਵੈ; ਮਨ ਕੀ ਜੂਠਿ, ਨ ਜਾਏ ॥ ਸਤਸੰਗਤਿ ਸਿਉ (ਸਿਉਂ), ਬਾਦੁ ਰਚਾਏ ॥ ਅਨਦਿਨੁ ਦੁਖੀਆ, ਦੂਜੈ+ਭਾਇ ਰਚਾਏ ॥ ਹਰਿ ਨਾਮੁ ਨ ਚੇਤੈ, ਬਹੁ ਕਰਮ ਕਮਾਏ ॥ ਪੂਰਬ ਲਿਖਿਆ, ਸੁ, ਮੇਟਣਾ ਨ ਜਾਏ ॥ ਨਾਨਕ  ! ਬਿਨੁ ਸਤਿਗੁਰ ਸੇਵੇ ; ਮੋਖੁ ਨ ਪਾਏ ॥੩॥

ਪਉੜੀ ॥

ਸਤਿਗੁਰੁ ਜਿਨੀ (ਜਿਨ੍ਹੀਂ) ਧਿਆਇਆ ; ਸੇ, ਕੜਿ (ਕੜ੍ਹ) ਨ ਸਵਾਹੀ (ਭਾਵ ਕੜ੍ਹ ਕੇ ਸੁਆਹ ਨਾ ਹੁੰਦੇ)॥ ਸਤਿਗੁਰੁ ਜਿਨੀ (ਜਿਨ੍ਹੀਂ) ਧਿਆਇਆ ; ਸੇ, ਤ੍ਰਿਪਤਿ ਅਘਾਹੀ (ਅਘਾਹੀਂ)॥ ਸਤਿਗੁਰੁ ਜਿਨੀ (ਜਿਨ੍ਹੀਂ) ਧਿਆਇਆ ; ਤਿਨ (ਤਿਨ੍ਹ), ਜਮ ਡਰੁ ਨਾਹੀ (ਨਾਹੀਂ) ॥ ਜਿਨ (ਜਿਨ੍ਹ) ਕਉ ਹੋਆ ਕ੍ਰਿਪਾਲੁ ਹਰਿ ; ਸੇ, ਸਤਿਗੁਰ ਪੈਰੀ ਪਾਹੀ (ਪੈਰੀਂ ਪਾਹੀਂ) ॥ ਤਿਨ (ਤਿਨ੍ਹ), ਐਥੈ+ਓਥੈ ਮੁਖ ਉਜਲੇ ; ਹਰਿ ਦਰਗਹ (ਦਰਗ੍ਾ) ਪੈਧੇ ਜਾਹੀ (ਜਾਹੀਂ) ॥੧੪॥

ਸਲੋਕ, ਮ: ੨ ॥

ਜੋ ਸਿਰੁ, ਸਾਂਈ ਨਾ ਨਿਵੈ ; ਸੋ ਸਿਰੁ, ਦੀਜੈ ਡਾਰਿ ॥ ਨਾਨਕ  ! ਜਿਸੁ ਪਿੰਜਰ ਮਹਿ ਬਿਰਹਾ ਨਹੀ (ਨਹੀਂ) ; ਸੋ ਪਿੰਜਰੁ ਲੈ ਜਾਰਿ (ਲੇ ਕੇ ਤੂੰ ਸਾੜ) ॥੧॥

ਮ: ੫ ॥

ਮੁੰਢਹੁ ਭੁਲੀ (ਮੁੰਢੋਂ ਭੁੱਲੀ) ਨਾਨਕਾ  ! ਫਿਰਿ ਫਿਰਿ ਜਨਮਿ ਮੁਈਆਸੁ ॥ ਕਸਤੂਰੀ ਕੈ ਭੋਲੜੈ (ਭਾਵ ਭੁਲੇਖੇ ਨਾਲ਼); ਗੰਦੇ ਡੁੰਮਿ (ਭਾਵ ਡੂੰਘੇ ਟੋਏ ’ਚ), ਪਈਆਸੁ ॥੨॥

(ਨੋਟ: ਉਕਤ ਸਲੋਕ ਦੀਆਂ ਆਖ਼ਰੀ ਤੁਕਾਂ ’ਚ ਤੁਕਾਂਤ ਮੇਲ਼ ‘ਮੁਈਆਸੁ, ਪਈਆਸੁ’ ਸ਼ਬਦਾਂ ਰਾਹੀਂ ਕੀਤਾ ਗਿਆ ਹੈ, ਇਨ੍ਹਾਂ ਦੇ ਅਰਥ ਹਨ: ‘ਉਹ ਮਰੀ, ਉਹ ਪਈ’ ਭਾਵ ‘ਪੜਨਾਂਵ+ਕਿਰਿਆ’ ਕਿਉਂਕਿ ਇਹ ਸੰਧੀ ਵਾਲ਼ੇ ਸ਼ਬਦ ਹਨ; ਜਿਵੇਂ ‘ਮੁਈਆ+ਸੁ, ਪਈਆ+ਸੁ’, ਜਿਨ੍ਹਾਂ ਦੇ ਪਿਛੇਤਰ ਲੱਗਾ ‘ਸੁ’ (ਪੜਨਾਂਵ) ਦਾ ਅਰਥ ਹੈ: ‘ਉਹ’ ਅਤੇ ‘ਮੁਈਆ’ ਭਾਵ ਮਰੀ, ‘ਪਈਆ’ ਭਾਵ ਪਈ (ਇੱਕ ਵਚਨ) ਕਿਰਿਆਵਾਚੀ ਸ਼ਬਦ ਹਨ। ਧਿਆਨ ਰਹੇ ਕਿ ਅਜਿਹੇ ਹੀ ਸ਼ਬਦ ਪਿਛੇਤਰ ‘ਸੁ’ ਦੀ ਬਜਾਏ ‘ਸਿ’ ਹੁੰਦੇ ਹਨ, ਜਿਨ੍ਹਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ; ਜਿਵੇਂ

ਤੂ ਸਹੁ ਅਗਮੁ ਅਤੋਲਵਾ; ਹਉ ਕਹਿ ਕਹਿ ਢਹਿ ‘ਪਈਆਸਿ’ (ਪਈ ਹਾਂ) ਜੀਉ ॥ (ਮ: ੧/੭੬੨)

ਭਾਣੈ ਸਹੁ ਭੀਹਾਵਲਾ; ਹਉ ਆਵਣਿ ਜਾਣਿ ‘ਮੁਈਆਸਿ’ (ਮਰ ਗਈ ਹਾਂ) ਜੀਉ ॥ (ਮ: ੧/੭੬੨) ਆਦਿ, ਇਨ੍ਹਾਂ ਤੁਕਾਂ ਦੀ ਵਿਲੱਖਣਤਾ ਇਹ ਹੈ ਕਿ ਇਨ੍ਹਾਂ ’ਚ ‘ਹਉ’ ਪੜਨਾਂਵ ਪਹਿਲਾਂ ਤੋਂ ਹੀ ਮੌਜੂਦ ਹੈ।)

ਪਉੜੀ ॥

ਸੋ, ਐਸਾ ਹਰਿ ਨਾਮੁ ਧਿਆਈਐ, ਮਨ ਮੇਰੇ  ! ਜੋ, ਸਭਨਾ ਉਪਰਿ ਹੁਕਮੁ ਚਲਾਏ ॥ ਸੋ, ਐਸਾ ਹਰਿ ਨਾਮੁ ਜਪੀਐ, ਮਨ ਮੇਰੇ  ! ਜੋ, ਅੰਤੀ ਅਉਸਰਿ ਲਏ ਛਡਾਏ ॥ ਸੋ, ਐਸਾ ਹਰਿ ਨਾਮੁ ਜਪੀਐ, ਮਨ ਮੇਰੇ  ! ਜੁ ਮਨ ਕੀ ਤ੍ਰਿਸਨਾ (ਤ੍ਰਿਸ਼ਨਾ), ਸਭ ਭੁਖ ਗਵਾਏ ॥ ਸੋ, ਗੁਰਮੁਖਿ ਨਾਮੁ ਜਪਿਆ ਵਡਭਾਗੀ (ਵਡਭਾਗੀਂ, ਭਾਵ ਵੱਡੇ ਭਾਗਾਂ ਵਾਲ਼ਿਆਂ ਨੇ) ; ਤਿਨ (ਤਿਨ੍ਹ), ਨਿੰਦਕ ਦੁਸਟ (ਦੁਸ਼ਟ) ਸਭਿ, ਪੈਰੀ (ਪੈਰੀਂ) ਪਾਏ ॥ ਨਾਨਕ, ਨਾਮੁ ਅਰਾਧਿ ਸਭਨਾ ਤੇ ਵਡਾ (ਸਭਨਾਂ ਤੇ ਵੱਡਾ); ਸਭਿ, ਨਾਵੈ ਅਗੈ (ਨਾਵੈਂ ਅੱਗੈ) ਆਣਿ ਨਿਵਾਏ ॥੧੫॥

Guru Granth Sahib (Page No. 81-85)

0

(ਪੰਨਾ ਨੰਬਰ 81-85)

ੴ ਸਤਿ ਨਾਮੁ, ਗੁਰ ਪ੍ਰਸਾਦਿ ॥ ਸਿਰੀ ਰਾਗੁ, ਮਹਲਾ ੪, ਵਣਜਾਰਾ

ਹਰਿ ਹਰਿ ਉਤਮੁ (ਉੱਤਮ) ਨਾਮੁ ਹੈ ; ਜਿਨਿ (ਜਿਨ੍ਹ), ਸਿਰਿਆ ਸਭੁ ਕੋਇ ਜੀਉ ॥ ਹਰਿ, ਜੀਅ (ਜੀ..) ਸਭੇ ਪ੍ਰਤਿਪਾਲਦਾ ; ਘਟਿ+ਘਟਿ ਰਮਈਆ ਸੋਇ ॥ ਸੋ ਹਰਿ, ਸਦਾ ਧਿਆਈਐ ; ਤਿਸੁ ਬਿਨੁ, ਅਵਰੁ ਨ ਕੋਇ ॥ ਜੋ, ਮੋਹਿ (ਮੋਹ) ਮਾਇਆ ਚਿਤੁ ਲਾਇਦੇ (ਲਾਇੰਦੇ); ਸੇ, ਛੋਡਿ ਚਲੇ (ਚੱਲੇ) ਦੁਖੁ ਰੋਇ ॥ ਜਨ ਨਾਨਕ  ! ਨਾਮੁ ਧਿਆਇਆ ; ਹਰਿ ਅੰਤਿ ਸਖਾਈ ਹੋਇ ॥੧॥ ਮੈ, ਹਰਿ ਬਿਨੁ; ਅਵਰੁ ਨ ਕੋਇ ॥ ਹਰਿ, ਗੁਰ ਸਰਣਾਈ (ਸ਼ਰਣਾਈ) ਪਾਈਐ ; ਵਣਜਾਰਿਆ ਮਿਤ੍ਰਾ  ! ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥ ਸੰਤ ਜਨਾ (ਜਨਾਂ) ਵਿਣੁ ਭਾਈਆ (ਭਾਈਆਂ) ; ਹਰਿ, ਕਿਨੈ ਨ ਪਾਇਆ ਨਾਉ (ਨਾਉਂ)॥ ਵਿਚਿ ਹਉਮੈ ਕਰਮ ਕਮਾਵਦੇ ; ਜਿਉ (ਜਿਉਂ), ਵੇਸੁਆ ਪੁਤੁ ਨਿਨਾਉ (ਪੁੱਤ ਨਿ+ਨਾਉਂ)॥ ਪਿਤਾ ਜਾਤਿ, ਤਾ (ਤਾਂ) ਹੋਈਐ ; ਗੁਰੁ ਤੁਠਾ (ਤੁੱਠਾ) ਕਰੇ ਪਸਾਉ ॥ ਵਡਭਾਗੀ (ਵਡਭਾਗੀਂ), ਗੁਰੁ ਪਾਇਆ ; ਹਰਿ ਅਹਿਨਿਸਿ ਲਗਾ ਭਾਉ ॥ ਜਨ ਨਾਨਕਿ ਬ੍ਰਹਮੁ ਪਛਾਣਿਆ ; ਹਰਿ ਕੀਰਤਿ ਕਰਮ ਕਮਾਉ (ਨੋਟ: ਇਹ ‘ਕਮਾਇ’ ਤੋਂ ਬਣਿਆ ਭਾਵ ‘ਕਮਾ ਕੇ’, ਕਿਰਿਆ ਵਿਸ਼ੇਸ਼ਣ) ॥੨॥ ਮਨਿ; ਹਰਿ-ਹਰਿ ਲਗਾ (ਲੱਗਾ) ਚਾਉ ॥ ਗੁਰਿ+ਪੂਰੈ ਨਾਮੁ ਦ੍ਰਿੜਾਇਆ (ਦ੍ਰਿੜ੍ਹਾਇਆ) ; ਹਰਿ ਮਿਲਿਆ, ਹਰਿ ਪ੍ਰਭ ਨਾਉ (ਨਾਉਂ)॥੧॥ ਰਹਾਉ ॥ ਜਬ ਲਗੁ ਜੋਬਨਿ ਸਾਸੁ ਹੈ ; ਤਬ ਲਗੁ ਨਾਮੁ ਧਿਆਇ ॥ ਚਲਦਿਆ (ਚਲਦਿਆਂ) ਨਾਲਿ ਹਰਿ ਚਲਸੀ ; ਹਰਿ ਅੰਤੇ ਲਏ ਛਡਾਇ ॥ ਹਉ (ਹੌਂ ) ਬਲਿਹਾਰੀ ਤਿਨ ਕਉ (ਤਿਨ੍ਹ ਕੌ) ; ਜਿਨ (ਜਿਨ੍ਹ), ਹਰਿ ਮਨਿ ਵੁਠਾ (ਵੁੱਠਾ) ਆਇ ॥ ਜਿਨੀ (ਜਿਨ੍ਹੀਂ), ਹਰਿ ਹਰਿ ਨਾਮੁ ਨ ਚੇਤਿਓ ; ਸੇ, ਅੰਤਿ ਗਏ ਪਛੁਤਾਇ ॥ ਧੁਰਿ ਮਸਤਕਿ, ਹਰਿ ਪ੍ਰਭਿ ਲਿਖਿਆ ; ਜਨ ਨਾਨਕ ! ਨਾਮੁ ਧਿਆਇ ॥੩॥ ਮਨ  ! ਹਰਿ-ਹਰਿ ਪ੍ਰੀਤਿ ਲਗਾਇ ॥ ਵਡਭਾਗੀ ਗੁਰੁ ਪਾਇਆ, ਗੁਰ ਸਬਦੀ ਪਾਰਿ ਲਘਾਇ (ਲੰਘਾਇ)॥੧॥ ਰਹਾਉ ॥ ਹਰਿ, ਆਪੇ+ਆਪੁ (ਭਾਵ ਆਪਣੇ ਆਪ ਨੂੰ) ਉਪਾਇਦਾ (ਉਪਾਇੰਦਾ) ; ਹਰਿ ਆਪੇ ਦੇਵੈ, ਲੇਇ (ਲੇ+ਇ)॥ ਹਰਿ, ਆਪੇ ਭਰਮਿ ਭੁਲਾਇਦਾ (ਭੁਲਾਇੰਦਾ); ਹਰਿ, ਆਪੇ ਹੀ ਮਤਿ ਦੇਇ (ਦੇ+ਇ)॥ ਗੁਰਮੁਖਾ (ਗੁਰਮੁਖਾਂ) ਮਨਿ ਪਰਗਾਸੁ ਹੈ ; ਸੇ ਵਿਰਲੇ ਕੇਈ+ਕੇਇ (ਕੇ+ਇ)॥ ਹਉ (ਹੌਂ ) ਬਲਿਹਾਰੀ ਤਿਨ (ਤਿਨ੍ਹ) ਕਉ ; ਜਿਨ (ਜਿਨ੍ਹ), ਹਰਿ ਪਾਇਆ ਗੁਰਮਤੇ ॥ ਜਨ ਨਾਨਕਿ ਕਮਲੁ ਪਰਗਾਸਿਆ ; ਮਨਿ, ਹਰਿ-ਹਰਿ ਵੁਠੜਾ (ਵੁੱਠੜਾ) ਹੇ ॥੪॥ ਮਨਿ, ਹਰਿ ਹਰਿ ਜਪਨੁ ਕਰੇ ॥ ਹਰਿ+ਗੁਰ ਸਰਣਾਈ ਭਜਿ ਪਉ (ਸ਼ਰਣਾਈ ਭੱਜ ਪੌ), ਜਿੰਦੂ  ! ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥ ਘਟਿ+ਘਟਿ ਰਮਈਆ ਮਨਿ ਵਸੈ ; ਕਿਉ (ਕਿਉਂ) ਪਾਈਐ ? ਕਿਤੁ+ਭਤਿ ? (ਭਾਵ ਕਿਸ ਭਾਂਤ ਨਾਲ ਜਾਂ ਕਿਸ ਤਰ੍ਹਾਂ ?) ॥ ਗੁਰੁ ਪੂਰਾ ਸਤਿਗੁਰੁ ਭੇਟੀਐ ; ਹਰਿ ਆਇ ਵਸੈ, ਮਨਿ+ਚਿਤਿ ॥ ਮੈ ਧਰ (ਭਾਵ ਮੇਰਾ ਆਸਰਾ), ਨਾਮੁ ਅਧਾਰੁ ਹੈ ; ਹਰਿ ਨਾਮੈ ਤੇ, ਗਤਿ ਮਤਿ ॥ ਮੈ, ਹਰਿ ਹਰਿ ਨਾਮੁ ਵਿਸਾਹੁ (ਵਿਸਾਹ) ਹੈ ; ਹਰਿ ਨਾਮੇ ਹੀ ਜਤਿ ਪਤਿ (ਭਾਵ ਜਾਤ ਪਾਤ)॥ ਜਨ ਨਾਨਕ  ! ਨਾਮੁ ਧਿਆਇਆ ; ਰੰਗਿ ਰਤੜਾ (ਰੱਤੜਾ), ਹਰਿ ਰੰਗਿ ਰਤਿ (ਰੱਤ)॥੫॥ ਹਰਿ ਧਿਆਵਹੁ, ਹਰਿ ਪ੍ਰਭੁ ਸਤਿ (ਥੋੜ੍ਹਾ ‘ਸਤ੍ਯ’ ਵਾਙ)॥ ਗੁਰ ਬਚਨੀ ਹਰਿ ਪ੍ਰਭੁ ਜਾਣਿਆ ; ਸਭ, ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ ॥ ਜਿਨ (ਜਿਨ੍ਹ) ਕਉ ਪੂਰਬਿ ਲਿਖਿਆ ; ਸੇ, ਆਇ ਮਿਲੇ ਗੁਰ ਪਾਸਿ ॥ ਸੇਵਕ ਭਾਇ, ਵਣਜਾਰਿਆ ਮਿਤ੍ਰਾ  ! ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥ ਧਨੁ ਧਨੁ (ਧਨ-ਧੰਨ, ਨੋਟ: ਕਾਵਿ ਤੋਲ ਕਾਰਨ ਪਹਿਲੇ ਨੂੰ ‘ਧੰਨ’ ਉਚਾਰਨ ਤੋਂ ਬਚਿਆ ਜਾਵੇ) ਵਣਜੁ ਵਾਪਾਰੀਆ ; ਜਿਨ (ਜਿਨ੍ਹ), ਵਖਰੁ ਲਦਿਅੜਾ (ਲੱਦਿਅੜਾ) ਹਰਿ ਰਾਸਿ ॥ ਗੁਰਮੁਖਾ (ਗੁਰਮੁਖਾਂ) ਦਰਿ, ਮੁਖ ਉਜਲੇ (ਮੁੱਖ ਉੱਜਲੇ); ਸੇ, ਆਇ ਮਿਲੇ, ਹਰਿ ਪਾਸਿ ॥ ਜਨ ਨਾਨਕ  ! ਗੁਰੁ, ਤਿਨ (ਤਿਨ੍ਹ) ਪਾਇਆ ; ਜਿਨਾ (ਜਿਨ੍ਹਾਂ), ਆਪਿ ਤੁਠਾ (ਤੁੱਠਾ) ਗੁਣਤਾਸਿ ॥੬॥ ਹਰਿ ਧਿਆਵਹੁ ਸਾਸਿ+ਗਿਰਾਸਿ ॥ ਮਨਿ ਪ੍ਰੀਤਿ ਲਗੀ (ਲੱਗੀ), ਤਿਨਾ ਗੁਰਮੁਖਾ (ਤਿਨ੍ਹਾਂ ਗੁਰਮੁਖਾਂ) ; ਹਰਿ ਨਾਮੁ ਜਿਨਾ (ਜਿਨ੍ਹਾਂ) ਰਹਰਾਸਿ ॥੧॥ ਰਹਾਉ ॥੧॥

ੴ ਸਤਿ, ਗੁਰ ਪ੍ਰਸਾਦਿ ॥ ਸਿਰੀ ਰਾਗ ਕੀ ਵਾਰ, ਮਹਲਾ ੪, ਸਲੋਕਾ (ਸਲੋਕਾਂ) ਨਾਲਿ ॥

(ਨੋਟ: ਉਕਤ ਸਿਰਲੇਖ ’ਚ ਦਰਜ ‘ਸਿਰੀ’ ਸ਼ਬਦ ‘ਸ਼੍ਰੀ’ ਨਹੀਂ ਬਲਕਿ ਇੱਕ ਰਾਗ ਦੀ ਕਿਸਮ ‘ਸਿਰੀ’ ਜਾਂ ‘ਸ੍ਰੀ’ ਹੈ।  ਉਕਤ ਛੰਦਾਂ ਦੀ ਸਮਾਪਤ ਵਿੱਚ ਕੇਵਲ ਇੱਕ ਅੰਤਮ ਸ਼ਬਦ ‘ਚ ਹੀ ‘ਰਹਾਉ’ ਤੁਕਾਂ ਆਈਆਂ ਹਨ।)

ਸਲੋਕ, ਮ: ੩ ॥

ਰਾਗਾ (ਰਾਗਾਂ) ਵਿਚਿ ਸ੍ਰੀ ਰਾਗੁ ਹੈ ; ਜੇ, ਸਚਿ ਧਰੇ ਪਿਆਰੁ ॥ ਸਦਾ ਹਰਿ ਸਚੁ, ਮਨਿ ਵਸੈ ; ਨਿਹਚਲ ਮਤਿ ਅਪਾਰੁ ॥ ਰਤਨੁ ਅਮੋਲਕੁ ਪਾਇਆ ; ਗੁਰ ਕਾ ਸਬਦੁ ਬੀਚਾਰੁ ॥ ਜਿਹਵਾ ਸਚੀ (ਸੱਚੀ), ਮਨੁ ਸਚਾ (ਸੱਚਾ) ; ਸਚਾ ਸਰੀਰ ਅਕਾਰੁ ॥ ਨਾਨਕ  ! ਸਚੈ+ਸਤਿਗੁਰਿ+ਸੇਵਿਐ (ਨਾਲ, ਕਰਣ ਕਾਰਕ); ਸਦਾ ਸਚੁ ਵਾਪਾਰੁ ॥੧॥

ਮ: ੩ ॥

ਹੋਰੁ ਬਿਰਹਾ ਸਭ ਧਾਤੁ ਹੈ ; ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ ਇਹੁ (ਇਹ) ਮਨੁ ਮਾਇਆ ਮੋਹਿਆ ; ਵੇਖਣੁ+ਸੁਨਣੁ (ਵਾਲ਼ੀ ਸ਼ਕਤੀ), ਨ ਹੋਇ ॥ ਸਹ (ਥੋੜ੍ਹਾ ‘ਸ਼ਾ’ ਵਾਙ)) ਦੇਖੇ ਬਿਨੁ, ਪ੍ਰੀਤਿ ਨ ਊਪਜੈ ; ਅੰਧਾ ਕਿਆ ਕਰੇਇ (ਕਰੇ+ਇ) ? ॥ ਨਾਨਕ  ! ਜਿਨਿ, ਅਖੀ ਲੀਤੀਆ (ਜਿਨ੍ਹ, ਅੱਖੀਂ ਲੀਤੀਆਂ) ; ਸੋਈ ਸਚਾ, ਦੇਇ (ਦੇ+ਇ) ॥੨॥

ਪਉੜੀ ॥

ਹਰਿ ਇਕੋ, ਕਰਤਾ ਇਕੁ ; ਇਕੋ ਦੀਬਾਣੁ ਹਰਿ ॥ ਹਰਿ ਇਕਸੈ ਦਾ ਹੈ ਅਮਰੁ ; ਇਕੋ ਹਰਿ, ਚਿਤਿ ਧਰਿ ॥ ਹਰਿ ਤਿਸੁ ਬਿਨੁ (ਭਾਵ ‘ਤਿਸੁ ਹਰਿ ਬਿਨੁ’), ਕੋਈ ਨਾਹਿ (ਨਾਹਿਂ) ; ਡਰੁ+ਭ੍ਰਮੁ+ਭਉ, ਦੂਰਿ ਕਰਿ ॥ ਹਰਿ ਤਿਸੈ ਨੋ (ਭਾਵ ‘ਤਿਸੈ ਹਰਿ ਨੋ’) ਸਾਲਾਹਿ (ਸਾਲਾਹ) ; ਜਿ, ਤੁਧੁ ਰਖੈ (ਰੱਖੈ) ਬਾਹਰਿ+ਘਰਿ ॥ ਹਰਿ, ਜਿਸ ਨੋ ਹੋਇ ਦਇਆਲੁ (ਦਇਆ+ਲ); ਸੋ, ਹਰਿ ਜਪਿ, ਭਉ+ਬਿਖਮੁ ਤਰਿ (ਨੋਟ: ਇਹ ਕਾਵਿ ਤੋਲ ਕਾਰਨ ‘ਤਰੈ’ ਤੋਂ ਬਣਿਆ ਹੈ)॥੧॥

ਸਲੋਕ ਮ: ੧ ॥

ਦਾਤੀ (ਦਾਤੀਂ) ਸਾਹਿਬ ਸੰਦੀਆ (ਸੰਦੀਆਂ ਭਾਵ ‘ਦੀਆਂ’) ; ਕਿਆ ਚਲੈ, ਤਿਸੁ (ਸਾਹਿਬ) ਨਾਲਿ  ?॥ ਇਕ (‘ਇਕਿ’ ਭਾਵ ਕਈ), ਜਾਗੰਦੇ ਨਾ ਲਹੰਨਿ (ਲਹੰਨ੍); ਇਕਨਾ (ਇਕਨ੍ਾਂ), ਸੁਤਿਆ ਦੇਇ (ਸੁਤਿਆਂ ਦੇ+ਇ) ਉਠਾਲਿ ॥੧॥

ਮ: ੧ ॥

ਸਿਦਕੁ ਸਬੂਰੀ (ਭਾਵ ਯਕੀਨ ਤੇ ਸੰਤੋਖ) ਸਾਦਿਕਾ (ਸਾਦਿਕਾਂ ਭਾਵ ਵਿਸ਼ਵਾਸ ਧਾਰੀਆਂ ਪਾਸ)); ਸਬਰੁ ਤੋਸਾ (ਤੋਸ਼ਾ ਭਾਵ ਰੱਜ ਰਾਹਦਾਰੀ) ਮਲਾਇਕਾਂ (ਭਾਵ ਗੁਰਮੁਖਾਂ ਪਾਸ) ॥ ਦੀਦਾਰੁ ਪੂਰੇ ਪਾਇਸਾ ; ਥਾਉ ਨਾਹੀ ਖਾਇਕਾ (ਥਾਉਂ ਨਾਹੀਂ ਖ਼ਾਇਕਾਂ ਭਾਵ ਗਪੌੜੂਆਂ ਨੂੰ) ॥੨॥

ਪਉੜੀ ॥

ਸਭ, ਆਪੇ ਤੁਧੁ ਉਪਾਇ ਕੈ ; ਆਪਿ ਕਾਰੈ ਲਾਈ ॥ ਤੂੰ ਆਪੇ ਵੇਖਿ, ਵਿਗਸਦਾ ; ਆਪਣੀ ਵਡਿਆਈ ॥ ਹਰਿ  ! ਤੁਧਹੁ (ਤੁਧੋਂ) ਬਾਹਰਿ ਕਿਛੁ ਨਾਹੀ (ਨਾਹੀਂ) ; ਤੂੰ ਸਚਾ ਸਾਈ (ਸੱਚਾ ਸਾਈਂ) ॥ ਤੂੰ ਆਪੇ+ਆਪਿ ਵਰਤਦਾ ; ਸਭਨੀ ਹੀ ਥਾਈ (ਸਭਨੀਂ ਹੀ ਥਾਈਂ) ॥ ਹਰਿ+ਤਿਸੈ (ਭਾਵ ‘ਤਿਸੈ+ਹਰਿ’ ਨੂੰ, ਕਰਮ ਕਾਰਕ) ਧਿਆਵਹੁ, ਸੰਤ ਜਨਹੁ  ! ਜੋ, ਲਏ ਛਡਾਈ ॥੨॥

ਸਲੋਕ, ਮ: ੧ ॥

ਫਕੜ (ਭਾਵ ਫੋਕੜ) ਜਾਤੀ, ਫਕੜੁ ਨਾਉ (ਨਾਉਂ)॥ ਸਭਨਾ ਜੀਆ (ਸਭਨਾਂ ਜੀਆਂ), ਇਕਾ ਛਾਉ (ਛਾਉਂ)॥ ਆਪਹੁ (ਆਪੋਂ), ਜੇ ਕੋ ਭਲਾ ਕਹਾਏ ॥ ਨਾਨਕ  ! ਤਾ (ਤਾਂ) ਪਰੁ ਜਾਪੈ ; ਜਾ (ਜਾਂ) ਪਤਿ, ਲੇਖੈ ਪਾਏ ॥੧॥

ਮ: ੨ ॥

ਜਿਸੁ ਪਿਆਰੇ ਸਿਉ ਨੇਹੁ (ਸਿਉਂ ਨੇਹ) ; ਤਿਸੁ ਆਗੈ, ਮਰਿ ਚਲੀਐ (ਚੱਲੀਐ)॥ ਧਿ੍ਰਗੁ ਜੀਵਣੁ ਸੰਸਾਰਿ ; ਤਾ ਕੈ ਪਾਛੈ, ਜੀਵਣਾ ॥੨॥

(ਨੋਟ: ਉਕਤ ਤੁਕ ’ਚ ਦਰਜ ‘ਤਾ ਕੈ ਪਾਛੈ’ ਨੂੰ ‘ਤਾਂ ਕੈ ਪਾਛੈ’ ਨਹੀਂ ਪੜ੍ਹਨਾ ਕਿਉਂਕਿ ਜਦ ‘ਤਾ’ ਤੇ ‘ਜਾ’ ਸ਼ਬਦ ਨਾਲ਼ ਸੰਬੰਧਕੀ ਸ਼ਬਦ ‘ਕੈ, ਕੇ’ ਆਦਿ ਹੋਣ ਤਾਂ ‘ਤਾਂ, ਜਾਂ’ ਬਿੰਦੀ ਸਹਿਤ ਨਹੀਂ ਉਚਾਰਨਾ। ‘ਤਾ ਕੈ ਪਾਛੈ’ ਦਾ ਅਰਥ ਹੈ: ਉਸ (ਪ੍ਰਭੂ) ਵੱਲ ਪਿੱਠ ਕਰਕੇ ਭਾਵ ‘ਤਾ’ ਇੱਕ ਵਚਨ ਪੜਨਾਂਵ ਹੈ ਪਰ ‘ਤਾਂ’ ਤੇ ‘ਜਾਂ’ ਦਾ ਅਰਥ ਹੈ: ‘ਤਦੋਂ, ਜਦੋਂ’ ਕਿਰਿਆ ਵਿਸ਼ੇਸ਼ਣ)

ਪਉੜੀ ॥

ਤੁਧੁ, ਆਪੇ ਧਰਤੀ ਸਾਜੀਐ ; ਚੰਦੁ+ਸੂਰਜੁ ਦੁਇ, ਦੀਵੇ ॥ ਦਸ+ਚਾਰਿ ਹਟ (ਹੱਟ), ਤੁਧੁ ਸਾਜਿਆ ; ਵਾਪਾਰੁ ਕਰੀਵੇ ॥ ਇਕਨਾ (ਇਕਨ੍ਾਂ) ਨੋ ਹਰਿ ਲਾਭੁ ਦੇਇ (ਦੇ+ਇ) ; ਜੋ, ਗੁਰਮੁਖਿ ਥੀਵੇ ॥ ਤਿਨ (ਤਿਨ੍ਹ), ਜਮਕਾਲੁ ਨ ਵਿਆਪਈ (ਵਿਆਪ+ਈ) ; ਜਿਨ (ਜਿਨ੍ਹ), ਸਚੁ ਅੰਮ੍ਰਿਤੁ ਪੀਵੇ ॥ ਓਇ ਆਪਿ ਛੁਟੇ ਪਰਵਾਰ ਸਿਉ (ਸਿਉਂ); ਤਿਨ (ਤਿਨ੍ਹ) ਪਿਛੈ, ਸਭੁ ਜਗਤੁ ਛੁਟੀਵੇ ॥੩॥

ਸਲੋਕ, ਮ: ੧ ॥

ਕੁਦਰਤਿ ਕਰਿ ਕੈ, ਵਸਿਆ ਸੋਇ ॥ ਵਖਤੁ ਵੀਚਾਰੇ, ਸੁ, ਬੰਦਾ ਹੋਇ ॥ ਕੁਦਰਤਿ ਹੈ, ਕੀਮਤਿ ਨਹੀ (ਨਹੀਂ) ਪਾਇ ॥ ਜਾ (ਜਾਂ), ਕੀਮਤਿ ਪਾਇ ; ਤ (ਤਂ), ਕਹੀ ਨ ਜਾਇ ॥ ਸਰੈ ਸਰੀਅਤਿ (ਸ਼ਰ੍ਹੈ ਸ਼ਰੀਅਤ), ਕਰਹਿ (ਕਰੈਂ) ਬੀਚਾਰੁ ॥ ਬਿਨੁ ਬੂਝੇ, ਕੈਸੇ ਪਾਵਹਿ (ਪਾਵਹਿਂ) ਪਾਰੁ  ? ॥ ਸਿਦਕੁ ਕਰਿ ਸਿਜਦਾ ; ਮਨੁ ਕਰਿ ਮਖਸੂਦੁ (ਭਾਵ ਮਕਸਦ, ਟੀਚਾ)॥ ਜਿਹ ਧਿਰਿ ਦੇਖਾ ; ਤਿਹ ਧਿਰਿ ਮਉਜੂਦੁ (ਮੌਜੂਦ)॥੧॥

ਮ: ੩ ॥

ਗੁਰ ਸਭਾ, ਏਵ ਨ ਪਾਈਐ  ? ਨਾ ਨੇੜੈ, ਨਾ ਦੂਰਿ ॥ ਨਾਨਕ  ! ਸਤਿਗੁਰੁ ਤਾਂ ਮਿਲੈ ; ਜਾ (ਜਾਂ), ਮਨੁ ਰਹੈ, ਹਦੂਰਿ (ਭਾਵ ਜੁੜਿਆ) ॥੨॥

ਪਉੜੀ ॥

ਸਪਤ (ਭਾਵ 7) ਦੀਪ, ਸਪਤ ਸਾਗਰਾ ; ਨਵ (ਭਾਵ 9) ਖੰਡ, ਚਾਰਿ ਵੇਦ, ਦਸ+ਅਸਟ (ਭਾਵ 18) ਪੁਰਾਣਾ ॥ ਹਰਿ  ! ਸਭਨਾ ਵਿਚਿ ਤੂੰ ਵਰਤਦਾ ; ਹਰਿ, ਸਭਨਾ ਭਾਣਾ ॥ ਸਭਿ, ਤੁਝੈ ਧਿਆਵਹਿ (ਧਿਆਵੈਂ) ਜੀਅ ਜੰਤ ; ਹਰਿ ਸਾਰਗਪਾਣਾ (ਸਾਰੰ+ਗਪਾਣਾ ਭਾਵ ਧਰਤੀ ਦਾ ਆਸਰਾ, ਰਿਜ਼ਕ ਦਾਤਾ) ॥ ਜੋ, ਗੁਰਮੁਖਿ ਹਰਿ ਆਰਾਧਦੇ ; ਤਿਨ (ਤਿਨ੍ਹ), ਹਉ (ਹੌਂ ) ਕੁਰਬਾਣਾ ॥ ਤੂੰ ਆਪੇ+ਆਪਿ ਵਰਤਦਾ ; ਕਰਿ ਚੋਜ ਵਿਡਾਣਾ (ਭਾਵ ਵਿਡੰਬਨ, ਅਸਚਰਜ) ॥੪॥

ਸਲੋਕ, ਮ: ੩ ॥

ਕਲਉ ਮਸਾਜਨੀ (ਭਾਵ ਕਲਮ ਤੇ ਦਵਾਤ), ਕਿਆ ਸਦਾਈਐ (ਭਾਵ ਕਿਉਂ ਮੰਗਵਾਈਏ) ? ਹਿਰਦੈ ਹੀ ਲਿਖਿ ਲੇਹੁ (ਲੇਹ) ॥ ਸਦਾ ਸਾਹਿਬ ਕੈ ਰੰਗਿ ਰਹੈ ; ਕਬਹੂੰ ਨ ਤੂਟਸਿ ਨੇਹੁ (ਨੇਹ)॥ ਕਲਉ ਮਸਾਜਨੀ ਜਾਇਸੀ ; ਲਿਖਿਆ ਭੀ, ਨਾਲੇ (ਨਾਲ਼ੇ) ਜਾਇ ॥ ਨਾਨਕ  ! ਸਹ (ਥੋੜ੍ਹਾ ‘ਸ਼ਾ’ ਵਾਙ) ਪ੍ਰੀਤਿ ਨ ਜਾਇਸੀ ; ਜੋ, ਧੁਰਿ ਛੋਡੀ, ਸਚੈ ਪਾਇ (ਭਾਵ ਜੋ, ਸਚੈ (ਨੇ) ਧੁਰਿ (ਤੋਂ) ਪਾਇ (ਕੇ) ਛੋਡੀ ਜਾਂ ਰੱਖੀ)॥੧॥

ਮ: ੩ ॥

ਨਦਰੀ ਆਵਦਾ (ਆਂਵਦਾ), ਨਾਲਿ ਨ ਚਲਈ (ਚੱਲ+ਈ); ਵੇਖਹੁ ਕੋ ਵਿਉਪਾਇ (ਭਾਵ ਯਕੀਨ ਕਰਕੇ)॥ ਸਤਿਗੁਰਿ, ਸਚੁ ਦ੍ਰਿੜਾਇਆ (ਦ੍ਰਿੜ੍ਹਾਇਆ) ; ਸਚਿ ਰਹਹੁ ਲਿਵ ਲਾਇ (ਭਾਵ ਸਚਿ (’ਚ) ਲਿਵ ਲਾਇ (ਕੇ) ਰਹਹੁ) ॥ ਨਾਨਕ  ! ਸਬਦੀ ਸਚੁ (ਸੱਚ, ਭਾਵ ਅੰਦਰੋਂ ‘ਸਚੁ’ ਮਿਲਦਾ) ਹੈ ; ਕਰਮੀ ਪਲੈ (ਪੱਲੈ) ਪਾਇ ॥੨॥

ਪਉੜੀ ॥

ਹਰਿ  ! ਅੰਦਰਿ+ਬਾਹਰਿ ਇਕੁ ਤੂੰ ; ਤੂੰ ਜਾਣਹਿ (ਜਾਣੈਂ) ਭੇਤੁ ॥ ਜੋ ਕੀਚੈ, ਸੋ, ਹਰਿ ਜਾਣਦਾ ; ਮੇਰੇ ਮਨ  ! ਹਰਿ ਚੇਤੁ ॥ ਸੋ ਡਰੈ, ਜਿ ਪਾਪ ਕਮਾਵਦਾ ; ਧਰਮੀ ਵਿਗਸੇਤੁ ॥ ਤੂੰ ਸਚਾ ਆਪਿ, ਨਿਆਉ (ਨਿਆਉਂ) ਸਚੁ ; ਤਾ (ਤਾਂ) ਡਰੀਐ ਕੇਤੁ  ? ॥ ਜਿਨਾ (ਜਿਨ੍ਹਾਂ), ਨਾਨਕ  ! ਸਚੁ ਪਛਾਣਿਆ ; ਸੇ, ਸਚਿ ਰਲੇਤੁ (ਰਲ਼ੇ+ਤ)॥੫॥

ਸਲੋਕ, ਮ: ੩ ॥

ਕਲਮ ਜਲਉ, ਸਣੁ ਮਸਵਾਣੀਐ (ਭਾਵ ਸਮੇਤ ਦਵਾਤ); ਕਾਗਦੁ ਭੀ ਜਲਿ (ਜਲ਼) ਜਾਉ ॥ ਲਿਖਣਵਾਲਾ ਜਲਿ ਬਲਉ (ਜਲ਼ ਬਲ਼ੌ) ; ਜਿਨਿ (ਜਿਨ੍ਹ), ਲਿਖਿਆ ਦੂਜਾ ਭਾਉ ॥ ਨਾਨਕ  ! ਪੂਰਬਿ ਲਿਖਿਆ ਕਮਾਵਣਾ ; ਅਵਰੁ ਨ ਕਰਣਾ ਜਾਇ ॥੧॥

ਮ: ੩ ॥

ਹੋਰੁ ਕੂੜੁ ਪੜਣਾ (ਪੜ੍ਹਣਾ), ਕੂੜੁ ਬੋਲਣਾ ; ਮਾਇਆ ਨਾਲਿ ਪਿਆਰੁ ॥ ਨਾਨਕ  ! ਵਿਣੁ ਨਾਵੈ (ਨਾਵੈਂ) ਕੋ ਥਿਰੁ ਨਹੀ (ਨਹੀਂ); ਪੜਿ ਪੜਿ ਹੋਇ ਖੁਆਰੁ (ਪੜ੍ਹ-ਪੜ੍ਹ ਹੋਇ ਖ਼ੁਆਰ) ॥੨॥

ਪਉੜੀ ॥

ਹਰਿ ਕੀ ਵਡਿਆਈ, ਵਡੀ (ਵੱਡੀ) ਹੈ ; ਹਰਿ ਕੀਰਤਨੁ ਹਰਿ ਕਾ ॥ ਹਰਿ ਕੀ ਵਡਿਆਈ, ਵਡੀ (ਵੱਡੀ) ਹੈ ; ਜਾ (ਜਾਂ), ਨਿਆਉ (ਨਿਆਉਂ) ਹੈ ਧਰਮ ਕਾ ॥ ਹਰਿ ਕੀ ਵਡਿਆਈ, ਵਡੀ (ਵੱਡੀ) ਹੈ ; ਜਾ (ਜਾਂ), ਫਲੁ (ਫਲ਼) ਹੈ ਜੀਅ (ਜੀ..) ਕਾ ॥ ਹਰਿ ਕੀ ਵਡਿਆਈ, ਵਡੀ (ਵੱਡੀ) ਹੈ, ਜਾ (ਜਾਂ), ਨ ਸੁਣਈ (ਸੁਣ+ਈ) ਕਹਿਆ ਚੁਗਲ (ਚੁਗ਼ਲ) ਕਾ ॥ ਹਰਿ ਕੀ ਵਡਿਆਈ, ਵਡੀ (ਵੱਡੀ) ਹੈ ; ਅਪੁਛਿਆ (ਅ+ਪੁੱਛਿਆ) ਦਾਨੁ ਦੇਵਕਾ ॥੬॥

ਸਲੋਕ, ਮ: ੩ ॥

ਹਉ ਹਉ (ਹੌਂ ਹੌਂ ) ਕਰਤੀ, ਸਭ ਮੁਈ ; ਸੰਪਉ (ਸੰਪੌ ਭਾਵ ਸੰਪਤੀ, ਦੌਲਤ), ਕਿਸੈ ਨ ਨਾਲਿ ॥ ਦੂਜੈ+ਭਾਇ, ਦੁਖੁ ਪਾਇਆ; ਸਭ, ਜੋਹੀ ਜਮਕਾਲਿ (ਨੇ, ਕਰਤਾ ਕਾਰਕ)॥ ਨਾਨਕ  ! ਗੁਰਮੁਖਿ ਉਬਰੇ ; ਸਾਚਾ ਨਾਮੁ ਸਮਾਲਿ (ਸੰਮ੍ਾਲ਼) ॥੧॥

ਮ: ੧ ॥

ਗਲਂੀ ਅਸੀ ਚੰਗੀਆ (ਗੱਲੀਂ ਅਸੀਂ ਚੰਗੀਆਂ) ; ਆਚਾਰੀ ਬੁਰੀਆਹ (ਬੁਰੀਆਂਹ)॥ ਮਨਹੁ ਕੁਸੁਧਾ ਕਾਲੀਆ (ਮਨੋਂ ਕੁਸ਼ੁੱਧਾਂ ਕਾਲੀਆਂ); ਬਾਹਰਿ ਚਿਟਵੀਆਹ (ਚਿਟਵੀਆਂਹ) ॥ ਰੀਸਾ ਕਰਿਹ ਤਿਨਾੜੀਆ (ਰੀਸਾਂ ਕਰਿਹਂ ਤਿਨ੍ਾੜੀਆਂ) ; ਜੋ, ਸੇਵਹਿ (ਸੇਵਹਿਂ) ਦਰੁ ਖੜੀਆਹ (ਖੜ੍ਹੀਆਂਹ) ॥ ਨਾਲਿ ਖਸਮੈ ਰਤੀਆ (ਰੱਤੀਆਂ) ; ਮਾਣਹਿ (ਮਾਣਹਿਂ) ਸੁਖਿ ਰਲੀਆਹ (ਰਲ਼ੀਆਂਹ) ॥ ਹੋਦੈ (ਹੋਂਦੈ) ਤਾਣਿ ਨਿਤਾਣੀਆ (ਨਿਤਾਣੀਆਂ) ; ਰਹਹਿ ਨਿਮਾਨਣੀਆਹ (ਰਹਹਿਂ ਨਿਮਾਨਣੀਆਂਹ) ॥ ਨਾਨਕ  ! ਜਨਮੁ ਸਕਾਰਥਾ ; ਜੇ, ਤਿਨ (ਤਿਨ੍ਹ) ਕੈ ਸੰਗਿ ਮਿਲਾਹ (‘ਮਿਲਾਹਂ’; ਨੋਟ: ਇਹ ਸ਼ਬਦ ‘ਮਿਲਹ’ ਤੋਂ ਬਣਿਆ ਹੈ: ਭਾਵ ਅਸੀਂ ਮਿਲੀਏ, ‘ਉੱਤਮ ਪੁਰਖ ਬਹੁ ਵਚਨ ਕਿਰਿਆ’) ॥੨॥

ਪਉੜੀ ॥

ਤੂੰ ਆਪੇ ਜਲੁ, ਮੀਨਾ ਹੈ (ਹੈਂ) ਆਪੇ ; ਆਪੇ ਹੀ ਆਪਿ ਜਾਲੁ (ਜਾਲ਼)॥ ਤੂੰ ਆਪੇ ਜਾਲੁ ਵਤਾਇਦਾ (ਜਾਲ਼ ਵਤਾਇੰਦਾ ਭਾਵ ਵਿਛਾਉਂਦਾ) ; ਆਪੇ ਵਿਚਿ ਸੇਬਾਲੁ (ਸ਼ੇਬਾਲ)॥ ਤੂੰ ਆਪੇ ਕਮਲੁ, ਅਲਿਪਤੁ ਹੈ (ਹੈਂ); ਸੈ ਹਥਾ (ਹੱਥਾਂ ਭਾਵ ਸੈਂਕੜੇ ਹੱਥ ਡੂੰਘੇ ਪਾਣੀ) ਵਿਚਿ ਗੁਲਾਲੁ ॥ ਤੂੰ ਆਪੇ ਮੁਕਤਿ ਕਰਾਇਦਾ (ਕਰਾਇੰਦਾ) ; ਇਕ ਨਿਮਖ ਘੜੀ, ਕਰਿ ਖਿਆਲੁ (ਖ਼ਿਆਲ)॥ ਹਰਿ  ! ਤੁਧਹੁ (ਤੁਧੋਂ) ਬਾਹਰਿ ਕਿਛੁ ਨਹੀ (ਨਹੀਂ) ; ਗੁਰ ਸਬਦੀ ਵੇਖਿ ਨਿਹਾਲੁ ॥੭॥

ਸਲੋਕ, ਮ: ੩ ॥

ਹੁਕਮੁ ਨ ਜਾਣੈ, ਬਹੁਤਾ ਰੋਵੈ ॥ ਅੰਦਰਿ ਧੋਖਾ, ਨੀਦ (ਨੀਂਦ) ਨ ਸੋਵੈ ॥ ਜੇ ਧਨ, ਖਸਮੈ ਚਲੈ ਰਜਾਈ (ਚੱਲੈ ਰਜ਼ਾਈ) ॥ ਦਰਿ+ਘਰਿ ਸੋਭਾ (ਸ਼ੋਭਾ), ਮਹਲਿ ਬੁਲਾਈ ॥ ਨਾਨਕ  ! ਕਰਮੀ ਇਹ ਮਤਿ ਪਾਈ ॥ ਗੁਰ ਪਰਸਾਦੀ, ਸਚਿ ਸਮਾਈ ॥੧॥

ਮ: ੩ ॥

ਮਨਮੁਖ ਨਾਮ ਵਿਹੂਣਿਆ ! ਰੰਗੁ ਕਸੁੰਭਾ ਦੇਖਿ, ਨ ਭੁਲੁ (ਭੁੱਲ)॥ ਇਸ ਕਾ ਰੰਗੁ ਦਿਨ ਥੋੜਿਆ (ਥੋੜ੍ਹਿਆ) ; ਛੋਛਾ ਇਸ ਦਾ ਮੁਲੁ (ਮੁੱਲ)॥ ਦੂਜੈ ਲਗੇ, ਪਚਿ ਮੁਏ ; ਮੂਰਖ ਅੰਧ ਗਵਾਰ ॥ ਬਿਸਟਾ ਅੰਦਰਿ ਕੀਟ ਸੇ ; ਪਇ ਪਚਹਿ (ਪਚਹਿਂ) ਵਾਰੋ-ਵਾਰ ॥ ਨਾਨਕ  ! ਨਾਮ ਰਤੇ (ਰੱਤੇ) ਸੇ ਰੰਗੁਲੇ ; ਗੁਰ ਕੈ ਸਹਜਿ ਸੁਭਾਇ ॥ ਭਗਤੀ ਰੰਗੁ ਨ ਉਤਰੈ ; ਸਹਜੇ ਰਹੈ ਸਮਾਇ ॥੨॥

ਪਉੜੀ ॥

ਸਿਸਟਿ (ਸਿਸ਼ਟਿ) ਉਪਾਈ ਸਭ ਤੁਧੁ, ਆਪੇ ਰਿਜਕੁ (ਰਿਜ਼ਕ) ਸੰਬਾਹਿਆ ॥ ਇਕਿ, ਵਲੁ+ਛਲੁ (ਵਲ਼-ਛਲ਼) ਕਰਿ ਕੈ ਖਾਵਦੇ (ਖਾਂਵਦੇ); ਮੁਹਹੁ (ਮੁਹੋਂ) ਕੂੜੁ ਕੁਸਤੁ ਤਿਨੀ (ਕੁਸੱਤ ਤਿਨ੍ਹੀਂ) ਢਾਹਿਆ ॥ ਤੁਧੁ ਆਪੇ ਭਾਵੈ, ਸੋ ਕਰਹਿ (ਕਰਹਿਂ) ; ਤੁਧੁ, ਓਤੈ ਕੰਮਿ, ਓਇ ਲਾਇਆ ॥ ਇਕਨਾ (ਇਕਨ੍ਾਂ) ਸਚੁ ਬੁਝਾਇਓਨੁ ; ਤਿਨਾ (ਤਿਨ੍ਹਾਂ), ਅਤੁਟ (ਅਤੁੱਟ) ਭੰਡਾਰ ਦੇਵਾਇਆ ॥ ਹਰਿ ਚੇਤਿ ਖਾਹਿ (ਖਾਂਹਿਂ), ਤਿਨਾ (ਤਿਨ੍ਹਾਂ) ਸਫਲੁ ਹੈ ; ਅਚੇਤਾ ਹਥ (ਅਚੇਤਾਂ ਹੱਥ) ਤਡਾਇਆ (ਭਾਵ ਅੱਡਾਇਆ, ਫੈਲਾਇਆ, ਤ੍ਰਿਸ਼ਨਾ ਅਧੀਨ ਸਦਾ ਮੰਗਤੇ ਬਣਾਏ)॥੮॥

Guru Granth Sahib (Page No. 78-81)

0

(ਪੰਨਾ ਨੰਬਰ 78-81)

ੴ ਸਤਿ, ਗੁਰ ਪ੍ਰਸਾਦਿ ॥ ਸਿਰੀ ਰਾਗੁ, ਮਹਲਾ ੪, ਘਰੁ ੨, ਛੰਤ

ਮੁੰਧ ਇਆਣੀ ਪੇਈਅੜੈ ; ਕਿਉ (ਕਿਉਂ) ਕਰਿ, ਹਰਿ ਦਰਸਨੁ (ਦਰਸ਼ਨ) ਪਿਖੈ ?॥ ਹਰਿ ਹਰਿ ਅਪਨੀ ਕਿਰਪਾ ਕਰੇ; ਗੁਰਮੁਖਿ ਸਾਹੁਰੜੈ ਕੰਮ ਸਿਖੈ ॥ ਸਾਹੁਰੜੈ ਕੰਮ ਸਿਖੈ, ਗੁਰਮੁਖਿ; ਹਰਿ ਹਰਿ ਸਦਾ ਧਿਆਏ ॥ ਸਹੀਆ (ਸਹੀਆਂ) ਵਿਚਿ ਫਿਰੈ ਸੁਹੇਲੀ ; ਹਰਿ ਦਰਗਹ ਬਾਹ (ਬਾਂਹ) ਲੁਡਾਏ ॥ ਲੇਖਾ ਧਰਮਰਾਇ ਕੀ ਬਾਕੀ; ਜਪਿ, ਹਰਿ ਹਰਿ ਨਾਮੁ, ਕਿਰਖੈ (ਭਾਵ ਖਿੱਚ, ਨਾਸ਼ ਕਰ ਲੈਂਦਾ ਹੈ)॥ ਮੁੰਧ ਇਆਣੀ ਪੇਈਅੜੈ ; ਗੁਰਮੁਖਿ ਹਰਿ ਦਰਸਨੁ (ਦਰਸ਼ਨ) ਦਿਖੈ ॥੧॥ ਵੀਆਹੁ (ਵੀਆਹ) ਹੋਆ, ਮੇਰੇ ਬਾਬੁਲਾ! ਗੁਰਮੁਖੇ, ਹਰਿ ਪਾਇਆ ॥ ਅਗਿਆਨੁ ਅੰਧੇਰਾ ਕਟਿਆ (ਕੱਟਿਆ); ਗੁਰ ਗਿਆਨੁ ਪ੍ਰਚੰਡੁ ਬਲਾਇਆ (ਬਲ਼ਾਇਆ) ॥ ਬਲਿਆ (ਬਲ਼ਿਆ) ਗੁਰ ਗਿਆਨੁ, ਅੰਧੇਰਾ ਬਿਨਸਿਆ ; ਹਰਿ ਰਤਨੁ ਪਦਾਰਥੁ ਲਾਧਾ (ਲਾੱਧਾ) ॥ ਹਉਮੈ ਰੋਗੁ ਗਇਆ, ਦੁਖੁ ਲਾਥਾ; ਆਪੁ, ਆਪੈ ਗੁਰਮਤਿ ਖਾਧਾ (ਭਾਵ ‘ਆਪੁ’ ਹਉਮੈ ਨੂੰ ‘ਆਪੈ’ ਆਪਣੇ ਅਨੁਭਵ ਰਾਹੀਂ ‘ਗੁਰਮਤਿ’ ਲੇ ‘ਖਾਧਾ’) ॥ ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ; ਨਾ ਕਦੇ ਮਰੈ, ਨ ਜਾਇਆ (ਭਾਵ ਜੰਮਦਾ)॥ ਵੀਆਹੁ (ਵੀਆਹ) ਹੋਆ, ਮੇਰੇ ਬਾਬੋਲਾ ! ਗੁਰਮੁਖੇ, ਹਰਿ ਪਾਇਆ ॥੨॥ ਹਰਿ ਸਤਿ ਸਤੇ, ਮੇਰੇ ਬਾਬੁਲਾ ! ਹਰਿ ਜਨ ਮਿਲਿ, ਜੰਞ ਸੁਹੰਦੀ ॥ ਪੇਵਕੜੈ, ਹਰਿ ਜਪਿ ਸੁਹੇਲੀ ; ਵਿਚਿ ਸਾਹੁਰੜੈ, ਖਰੀ ਸੋਹੰਦੀ ॥ ਸਾਹੁਰੜੈ ਵਿਚਿ, ਖਰੀ ਸੋਹੰਦੀ; ਜਿਨਿ (ਜਿਨ੍ਹ) ਪੇਵਕੜੈ, ਨਾਮੁ ਸਮਾਲਿਆ (ਸੰਮ੍ਹਾਲ਼ਿਆ)॥ ਸਭੁ ਸਫਲਿਓ ਜਨਮੁ, ਤਿਨਾ (ਤਿਨ੍ਹਾਂ) ਦਾ ਗੁਰਮੁਖਿ ; ਜਿਨਾ (ਜਿਨ੍ਹਾਂ), ਮਨੁ ਜਿਣਿ (ਭਾਵ ਜਿੱਤ ਕੇ), ਪਾਸਾ ਢਾਲਿਆ (ਢਾਲ਼ਿਆ)॥ ਹਰਿ ਸੰਤ ਜਨਾ (ਜਨਾਂ) ਮਿਲਿ, ਕਾਰਜੁ ਸੋਹਿਆ ; ਵਰੁ ਪਾਇਆ ਪੁਰਖੁ ਅਨੰਦੀ ॥ ਹਰਿ ਸਤਿ ਸਤਿ, ਮੇਰੇ ਬਾਬੋਲਾ ! ਹਰਿ ਜਨ ਮਿਲਿ, ਜੰਞ ਸੁੋਹੰਦੀ (ਸੁਹੰਦੀ) ॥੩॥ ਹਰਿ ਪ੍ਰਭੁ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ, ਮੈ ਦਾਜੋ ॥ ਹਰਿ ਕਪੜੋ (ਕੱਪੜੋ), ਹਰਿ ਸੋਭਾ (ਸ਼ੋਭਾ) ਦੇਵਹੁ ; ਜਿਤੁ ਸਵਰੈ ਮੇਰਾ ਕਾਜੋ ॥ ਹਰਿ ਹਰਿ ਭਗਤੀ ਕਾਜੁ ਸੁਹੇਲਾ ; ਗੁਰਿ+ਸਤਿਗੁਰਿ ਦਾਨੁ ਦਿਵਾਇਆ ॥ ਖੰਡਿ+ਵਰਭੰਡਿ, ਹਰਿ ਸੋਭਾ (ਸ਼ੋਭਾ) ਹੋਈ ; ਇਹੁ (ਇਹ) ਦਾਨੁ ਨ ਰਲੈ ਰਲਾਇਆ (ਰਲ਼ੈ ਰਲ਼ਾਇਆ) ॥ ਹੋਰਿ ਮਨਮੁਖ, ਦਾਜੁ ਜਿ ਰਖਿ ਦਿਖਾਲਹਿ (ਰੱਖ ਦਿਖਾਲਹਿਂ); ਸੁ ਕੂੜੁ ਅਹੰਕਾਰੁ ਕਚੁ (ਕੱਚ) ਪਾਜੋ ॥ ਹਰਿ ਪ੍ਰਭ, ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ, ਮੈ ਦਾਜੋ ॥੪॥ ਹਰਿ ਰਾਮ ਰਾਮ, ਮੇਰੇ ਬਾਬੋਲਾ ! ਪਿਰ ਮਿਲਿ, ਧਨ ਵੇਲ ਵਧੰਦੀ ॥ ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ ; ਸਦ ਪੀੜੀ (ਪੀੜ੍ਹੀ) ਗੁਰੂ ਚਲੰਦੀ ॥ ਜੁਗਿ+ਜੁਗਿ ਪੀੜੀ (ਪੀੜ੍ਹੀ) ਚਲੈ ਸਤਿਗੁਰ ਕੀ ; ਜਿਨੀ (ਜਿਨ੍ਹੀਂ), ਗੁਰਮੁਖਿ ਨਾਮੁ ਧਿਆਇਆ ॥ ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ; ਨਿਤ ਦੇਵੈ ਚੜੈ (ਚੜ੍ਹੈ) ਸਵਾਇਆ ॥ ਨਾਨਕ ! ਸੰਤ, ਸੰਤ ਹਰਿ ਏਕੋ ; ਜਪਿ ਹਰਿ ਹਰਿ ਨਾਮੁ, ਸੋਹੰਦੀ ॥ ਹਰਿ ਰਾਮ ਰਾਮ, ਮੇਰੇ ਬਾਬੁਲਾ ! ਪਿਰ ਮਿਲਿ, ਧਨ ਵੇਲ ਵਧੰਦੀ ॥੫॥੧॥

ੴ ਸਤਿ, ਗੁਰ ਪ੍ਰਸਾਦਿ ॥ ਸਿਰੀ ਰਾਗੁ, ਮਹਲਾ ੫, ਛੰਤ

ਮਨ ਪਿਆਰਿਆ, ਜੀਉ ਮਿਤ੍ਰਾ ! ਗੋਬਿੰਦ ਨਾਮੁ ਸਮਾਲੇ (ਸੰਮ੍ਹਾਲ਼ੇ)॥ ਮਨ ਪਿਆਰਿਆ, ਜੀ ਮਿਤ੍ਰਾ ! ਹਰਿ ਨਿਬਹੈ ਤੇਰੈ ਨਾਲੇ ॥ ਸੰਗਿ ਸਹਾਈ, ਹਰਿ ਨਾਮੁ ਧਿਆਈ (ਇਹ ਸ਼ਬਦ ‘ਧਿਆਇ’ ਤੋਂ ਬਣਿਆ ਹੈ ਭਾਵ ‘ਧਿਆਇ ਕੇ, ਯਾਦ ਕਰਕੇ’); ਬਿਰਥਾ ਕੋਇ ਨ ਜਾਏ ॥ ਮਨ ਚਿੰਦੇ, ਸੇਈ ਫਲ ਪਾਵਹਿ (ਪਾਵਹਿਂ); ਚਰਣ ਕਮਲ ਚਿਤੁ ਲਾਏ ॥ ਜਲਿ+ਥਲਿ ਪੂਰਿ ਰਹਿਆ ਬਨਵਾਰੀ ; ਘਟਿ+ਘਟਿ ਨਦਰਿ ਨਿਹਾਲੇ (ਇਹ ਸਰੂਪ ‘ਨਿਹਾਲਿ’ ਤੋਂ ਕਾਵਿ ਕਾਰਨ ਬਣਿਆ ਹੈ ਭਾਵ ‘ਤੂੰ ਵੇਖ’)॥ ਨਾਨਕੁ ਸਿਖ (ਭਾਵ ਸਿਖਿਆ) ਦੇਇ (ਭਾਵ ਦੇਂਦਾ ਹੈ), ਮਨ ਪ੍ਰੀਤਮ ! ਸਾਧ ਸੰਗਿ ਭ੍ਰਮੁ ਜਾਲੇ (ਇਹ ਸਰੂਪ ‘ਜਾਲਿ’ ਤੋਂ ਬਣਿਆ)॥੧॥ ਮਨ ਪਿਆਰਿਆ, ਜੀ ਮਿਤ੍ਰਾ ! ਹਰਿ ਬਿਨੁ ਝੂਠੁ ਪਸਾਰੇ ॥ ਮਨ ਪਿਆਰਿਆ, ਜੀਉ ਮਿਤ੍ਰਾ ! ਬਿਖੁ ਸਾਗਰੁ ਸੰਸਾਰੇ ॥ ਚਰਣ ਕਮਲ ਕਰਿ ਬੋਹਿਥੁ ਕਰਤੇ (ਭਾਵ ਕਰਤਾਰ ਦੇ ਚਰਣ ਕਮਲ); ਸਹਸਾ ਦੂਖੁ ਨ ਬਿਆਪੈ ॥ ਗੁਰੁ ਪੂਰਾ ਭੇਟੈ ਵਡਭਾਗੀ (ਵਡਭਾਗੀਂ) ; ਆਠ ਪਹਰ ਪ੍ਰਭੁ ਜਾਪੈ ॥ ਆਦਿ ਜੁਗਾਦੀ, ਸੇਵਕ ਸੁਆਮੀ ; ਭਗਤਾ (ਭਗਤਾਂ) ਨਾਮੁ ਅਧਾਰੇ ॥ ਨਾਨਕੁ ਸਿਖ ਦੇਇ, ਮਨ ਪ੍ਰੀਤਮ ! ਬਿਨੁ ਹਰਿ, ਝੂਠ ਪਸਾਰੇ ॥੨॥ ਮਨ ਪਿਆਰਿਆ, ਜੀਉ ਮਿਤ੍ਰਾ ! ਹਰਿ ਲਦੇ (ਲੱਦੇਂ) ਖੇਪ ਸਵਲੀ (ਸਵੱਲੀ)॥ ਮਨ ਪਿਆਰਿਆ, ਜੀਉ ਮਿਤ੍ਰਾ ! ਹਰਿ ਦਰੁ ਨਿਹਚਲੁ ਮਲੀ (ਮੱਲੀਂ) ॥ ਹਰਿ ਦਰੁ ਸੇਵੇ, ਅਲਖ (ਅਲੱਖ) ਅਭੇਵੇ ; ਨਿਹਚਲੁ ਆਸਣੁ ਪਾਇਆ ॥ ਤਹ (ਥੋੜ੍ਹਾ ‘ਤ੍ਹਾਂ’ ਵਾਙ) ਜਨਮ ਨ ਮਰਣੁ, ਨ ਆਵਣ ਜਾਣਾ ; ਸੰਸਾ ਦੂਖੁ ਮਿਟਾਇਆ ॥ ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ; ਜਮਦੂਤਾ (ਜਮਦੂਤਾਂ) ਕਛੂ ਨ ਚਲੀ ॥ ਨਾਨਕੁ ਸਿਖ ਦੇਇ, ਮਨ ਪ੍ਰੀਤਮ ! ਹਰਿ ਲਦੇ (ਲੱਦੇਂ) ਖੇਪ ਸਵਲੀ (ਸਵੱਲੀ)॥੩॥ ਮਨ ਪਿਆਰਿਆ, ਜੀਉ ਮਿਤ੍ਰਾ ! ਕਰਿ ਸੰਤਾ (ਸੰਤਾਂ) ਸੰਗਿ ਨਿਵਾਸੋ ॥ ਮਨ ਪਿਆਰਿਆ, ਜੀਉ ਮਿਤ੍ਰਾ ! ਹਰਿ ਨਾਮੁ ਜਪਤ ਪਰਗਾਸੋ ॥ ਸਿਮਰਿ ਸੁਆਮੀ ਸੁਖਹਗਾਮੀ ; ਇਛ (ਇੱਛ) ਸਗਲੀ ਪੁੰਨੀਆ (ਪੁੰਨੀਆਂ) ॥ ਪੁਰਬੇ ਕਮਾਏ, ਸ੍ਰੀ ਰੰਗ (ਸ਼੍ਰੀ ਰੰਗ) ਪਾਏ ; ਹਰਿ ਮਿਲੇ, ਚਿਰੀ ਵਿਛੁੰਨਿਆ ॥ ਅੰਤਰਿ ਬਾਹਰਿ, ਸਰਬਤਿ (ਸਰਬੱਤ) ਰਵਿਆ ; ਮਨਿ ਉਪਜਿਆ ਬਿਸੁਆਸੋ ॥ ਨਾਨਕੁ ਸਿਖ ਦੇਇ, ਮਨ ਪ੍ਰੀਤਮ ! ਕਰਿ ਸੰਤਾ (ਸੰਤਾਂ) ਸੰਗਿ ਨਿਵਾਸੋ ॥੪॥ ਮਨ ਪਿਆਰਿਆ, ਜੀਉ ਮਿਤ੍ਰਾ ! ਹਰਿ ਪ੍ਰੇਮ ਭਗਤਿ ਮਨੁ ਲੀਨਾ ॥ ਮਨ ਪਿਆਰਿਆ, ਜੀਉ ਮਿਤ੍ਰਾ ! ਹਰਿ ਜਲ ਮਿਲਿ, ਜੀਵੇ ਮੀਨਾ ॥ ਹਰਿ ਪੀ ਆਘਾਨੇ, ਅੰਮ੍ਰਿਤ ਬਾਨੇ ; ਸ੍ਰਬ ਸੁਖਾ (ਸੁੱਖਾ, ਬਿੰਦੀ ਨਹੀਂ) ਮਨ ਵੁਠੇ (ਵੁੱਠੇ)॥ ਸ੍ਰੀ ਧਰ (ਸ਼੍ਰੀ ਧਰ) ਪਾਏ, ਮੰਗਲ ਗਾਏ ; ਇਛ (ਇੱਛ) ਪੁੰਨੀ, ਸਤਿਗੁਰ ਤੁਠੇ (ਤੁੱਠੇ)॥ ਲੜਿ ਲੀਨੇ ਲਾਏ, ਨਉ ਨਿਧਿ ਪਾਏ ; ਨਾਉ ਸਰਬਸੁ (ਨਾਉਂ, ਥੋੜ੍ਹਾ ‘ਸਰਬਸ੍ਵ’ ਵਾਙ), ਠਾਕੁਰਿ ਦੀਨਾ ॥ ਨਾਨਕ ! ਸਿਖ ਸੰਤ ਸਮਝਾਈ ; ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥

ੴ ਸਤਿ, ਗੁਰ ਪ੍ਰਸਾਦਿ॥ ਸਿਰੀ ਰਾਗ ਕੇ ਛੰਤ, ਮਹਲਾ ੫

ਡਖਣਾ ॥

(‘ਡਖਣਾ’ ਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਭੂਮੀ ਤੋਂ ਦੱਖਣ ਵੱਲ ਦੀ ਭਾਸ਼ਾ, ਜਿਸ ਵਿੱਚ ‘ਦ’ ਦੀ ਬਜਾਏ ‘ਡ’ ਵਧੇਰੇ ਮਿਲੇਗਾ।)

ਹਠ ਮਝਾਹੂ (ਭਾਵ ਹਿਰਦੇ ’ਚ), ਮਾ ਪਿਰੀ (ਭਾਵ ਮੇਰਾ ਪਤੀ); ਪਸੇ ਕਿਉ (ਕਿਉਂ ਭਾਵ ਕਿਵੇਂ ਦਿਖੇ) ਦੀਦਾਰ ? ॥ ਸੰਤ ਸਰਣਾਈ ਲਭਣੇ (ਸ਼ਰਣਾਈ ਲੱਭਣੇ); ਨਾਨਕ ! ਪ੍ਰਾਣ ਅਧਾਰ ॥੧॥ ਛੰਤੁ ॥ ਚਰਨ ਕਮਲ ਸਿਉ (ਸਿਉਂ) ਪ੍ਰੀਤਿ; ਰੀਤਿ, ਸੰਤਨ ਮਨਿ ਆਵਏ (ਆਵ+ਏ) ਜੀਉ ॥ ਦੁਤੀਆ ਭਾਉ ਬਿਪਰੀਤਿ, ਅਨੀਤਿ ; ਦਾਸਾ (ਦਾਸਾਂ) ਨਹ ਭਾਵਏ (ਭਾਵ+ਏ) ਜੀਉ ॥ ਦਾਸਾ (ਦਾਸਾਂ) ਨਹ ਭਾਵਏ (ਭਾਵ+ਏ), ਬਿਨੁ ਦਰਸਾਵਏ (ਦਰਸਾਵ+ਏ); ਇਕ ਖਿਨੁ ਧੀਰਜੁ ਕਿਉ (ਕਿਉਂ) ਕਰੈ ? ॥ ਨਾਮ ਬਿਹੂਨਾ, ਤਨੁ ਮਨੁ ਹੀਨਾ ; ਜਲ ਬਿਨੁ, ਮਛੁਲੀ ਜਿਉ (ਜਿਉਂ) ਮਰੈ ॥ ਮਿਲੁ, ਮੇਰੇ ਪਿਆਰੇ ! ਪ੍ਰਾਨ ਅਧਾਰੇ ! ਗੁਣ ਸਾਧ ਸੰਗਿ ਮਿਲਿ ਗਾਵਏ (ਗਾਵ+ਏ)॥ ਨਾਨਕ ਕੇ ਸੁਆਮੀ, ਧਾਰਿ ਅਨੁਗ੍ਰਹੁ (ਅਨੁਗ੍ਰਹ) ; ਮਨਿ+ਤਨਿ (ਰਾਹੀਂ), ਅੰਕਿ (ਭਾਵ ਤੇਰੀ ਗੋਦ ’ਚ) ਸਮਾਵਏ (ਸਮਾਵ+ਏ)॥੧॥ ਡਖਣਾ ॥ ਸੋਹੰਦੜੋ ਹਭ ਠਾਇ (ਠਾਂਇ ਭਾਵ ਸਭ ਥਾਂ) ; ਕੋਇ ਨ ਦਿਸੈ ਡੂਜੜੋ ॥ ਖੁਲ੍ੜੇ ਕਪਾਟ, ਨਾਨਕ ! ਸਤਿਗੁਰ ਭੇਟਤੇ ॥੧॥ ਛੰਤੁ ॥ ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ ; ਬਾਣੀ ਬੀਚਾਰੀਐ ਜੀਉ ॥ ਸਿਮਰਤ ਸਾਸ ਗਿਰਾਸ, ਪੂਰਨ ਬਿਸੁਆਸ ; ਕਿਉ ਮਨਹੁ (ਕਿਉਂ ਮਨੋਂ) ਬਿਸਾਰੀਐ ਜੀਉ ? ॥ ਕਿਉ ਮਨਹੁ (ਕਿਉਂ ਮਨੋਂ) ਬੇਸਾਰੀਐ ? ਨਿਮਖ ਨਹੀ (ਨਹੀਂ) ਟਾਰੀਐ ; ਗੁਣਵੰਤ ਪ੍ਰਾਨ ਹਮਾਰੇ ॥ ਮਨ ਬਾਂਛਤ ਫਲ (ਫਲ਼) ਦੇਤ ਹੈ ਸੁਆਮੀ ; ਜੀਅ (ਜੀ..) ਕੀ ਬਿਰਥਾ ਸਾਰੇ (ਭਾਵ ਸੰਭਾਲਦਾ)॥ ਅਨਾਥ ਕੇ ਨਾਥੇ ! ਸ੍ਰਬ ਕੈ ਸਾਥੇ ! (ਤੈਨੂੰ) ਜਪਿ, ਜੂਐ ਜਨਮੁ ਨ ਹਾਰੀਐ ॥ ਨਾਨਕ ਕੀ ਬੇਨੰਤੀ ਪ੍ਰਭ ਪਹਿ ; ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥ ਡਖਣਾ ॥ ਧੂੜੀ ਮਜਨੁ ਸਾਧ ਖੇ (ਭਾਵ ‘ਦੀ’) ; ਸਾਈ (ਸਾਈਂ) ਥੀਏ (ਭਾਵ ਹੋਏ) ਕ੍ਰਿਪਾਲ ॥ ਲਧੇ (ਲੱਧੇ) ਹਭੇ ਥੋਕੜੇ ; ਨਾਨਕ ! ਹਰਿ ਧਨੁ ਮਾਲ ॥੧॥ ਛੰਤੁ ॥ ਸੁੰਦਰ ਸੁਆਮੀ ਧਾਮ, ਭਗਤਹ (ਭਗਤਾਂ ‘ਦਾ’) ਬਿਸ੍ਰਾਮ ; ਆਸਾ ਲਗਿ ਜੀਵਤੇ ਜੀਉ ॥ ਮਨਿ ਤਨੇ ਗਲਤਾਨ, ਸਿਮਰਤ ਪ੍ਰਭ ਨਾਮ ; ਹਰਿ ਅੰਮ੍ਰਿਤੁ ਪੀਵਤੇ ਜੀਉ ॥ ਅੰਮ੍ਰਿਤੁ ਹਰਿ ਪੀਵਤੇ, ਸਦਾ ਥਿਰੁ ਥੀਵਤੇ ; ਬਿਖੈ ਬਨੁ ਫੀਕਾ ਜਾਨਿਆ ॥ ਭਏ ਕਿਰਪਾਲ, ਗੋਪਾਲ ਪ੍ਰਭ ਮੇਰੇ ; ਸਾਧ ਸੰਗਤਿ ਨਿਧਿ ਮਾਨਿਆ ॥ ਸਰਬਸੋ (ਸਰਬੱਸੋ), ਸੂਖ ਆਨੰਦ ਘਨ, ਪਿਆਰੇ ! ਹਰਿ ਰਤਨੁ, ਮਨ ਅੰਤਰਿ ਸੀਵਤੇ (ਸੀਂਵਤੇ) ॥ ਇਕੁ ਤਿਲੁ ਨਹੀ (ਨਹੀਂ) ਵਿਸਰੈ, ਪ੍ਰਾਨ ਆਧਾਰਾ ; ਜਪਿ+ਜਪਿ, ਨਾਨਕ ! ਜੀਵਤੇ ॥੩॥ ਡਖਣਾ ॥ ਜੋ ਤਉ (ਤੌ ਭਾਵ ‘ਤੈਂ’) ਕੀਨੇ ਆਪਣੇ ; ਤਿਨਾ (ਤਿਨ੍ਹਾਂ) ਕੂੰ ਮਿਲਿਓਹਿ (ਮਿਲਿਓਹਿਂ) ॥ ਆਪੇ ਹੀ ਆਪਿ ਮੋਹਿਓਹੁ (ਥੋੜ੍ਹਾ ‘ਮੋਹਿਔਂ’ ਵਾਙ); ਜਸੁ, ਨਾਨਕ ! ਆਪਿ ਸੁਣਿਓਹਿ (ਸੁਣਿਓਹਿਂ) ॥੧॥ ਛੰਤੁ ॥ ਪ੍ਰੇਮ ਠਗਉਰੀ ਪਾਇ, ਰੀਝਾਇ ; ਗੋਬਿੰਦ ਮਨੁ ਮੋਹਿਆ ਜੀਉ ॥ ਸੰਤਨ ਕੈ ਪਰਸਾਦਿ, ਅਗਾਧਿ (ਦੇ) ਕੰਠੇ ਲਗਿ (ਨੋਟ: ਬਾਣੀ ’ਚ ‘ਅਗਾਧ’ ਅੰਤ ਮੁਕਤਾ ਨਹੀਂ) , ਸੋਹਿਆ ਜੀਉ ॥ ਹਰਿ ਕੰਠਿ ਲਗਿ ਸੋਹਿਆ, ਦੋਖ ਸਭਿ ਜੋਹਿਆ ; ਭਗਤਿ ਲਖੵਣ (ਲਖਿਅਣ) ਕਰਿ, ਵਸਿ ਭਏ ॥ ਮਨਿ ਸਰਬ ਸੁਖ ਵੁਠੇ (ਵੁੱਠੇ), ਗੋਵਿਦ ਤੁਠੇ (ਤੁੱਠੇ); ਜਨਮ ਮਰਣਾ ਸਭਿ ਮਿਟਿ ਗਏ ॥ ਸਖੀ (ਸਖੀਂ) ਮੰਗਲੋ ਗਾਇਆ, ਇਛ (ਇੱਛ) ਪੁਜਾਇਆ ; ਬਹੁੜਿ ਨ ਮਾਇਆ ਹੋਹਿਆ ॥ ਕਰੁ ਗਹਿ ਲੀਨੇ, ਨਾਨਕ ! ਪ੍ਰਭ ਪਿਆਰੇ ; ਸੰਸਾਰੁ ਸਾਗਰੁ ਨਹੀ (ਨਹੀਂ) ਪੋਹਿਆ ॥੪॥ ਡਖਣਾ ॥ ਸਾਈ (ਸਾਈਂ) ਨਾਮੁ ਅਮੋਲੁ ; ਕੀਮ ਨ ਕੋਈ ਜਾਣਦੋ ॥ ਜਿਨਾ (ਜਿਨ੍ਹਾਂ) ਭਾਗ ਮਥਾਹਿ ; ਸੇ, ਨਾਨਕ ! ਹਰਿ ਰੰਗੁ ਮਾਣਦੋ ॥੧॥ ਛੰਤੁ ॥ ਕਹਤੇ ਪਵਿਤ੍ਰ, ਸੁਣਤੇ ਸਭਿ ਧੰਨੁ ; ਲਿਖਤਂੀ (ਭਾਵ ਲੇਖਕਾਂ ਨੇ) ਕੁਲੁ ਤਾਰਿਆ ਜੀਉ ॥ ਜਿਨ (ਜਿਨ੍ਹ) ਕਉ ਸਾਧੂ ਸੰਗੁ, ਨਾਮ ਹਰਿ ਰੰਗੁ ; ਤਿਨੀ (ਤਿਨ੍ਹੀਂ), ਬ੍ਰਹਮੁ ਬੀਚਾਰਿਆ ਜੀਉ ॥ ਬ੍ਰਹਮੁ ਬੀਚਾਰਿਆ, ਜਨਮੁ ਸਵਾਰਿਆ ; ਪੂਰਨ ਕਿਰਪਾ ਪ੍ਰਭਿ ਕਰੀ ॥ ਕਰੁ ਗਹਿ (ਗਹ) ਲੀਨੇ, ਹਰਿ ਜਸੋ ਦੀਨੇ ; ਜੋਨਿ ਨਾ ਧਾਵੈ, ਨਹ ਮਰੀ ॥ ਸਤਿਗੁਰ ਦਇਆਲ ਕਿਰਪਾਲ, ਭੇਟਤ ਹਰੇ ; ਕਾਮੁ ਕ੍ਰੋਧੁ ਲੋਭੁ ਮਾਰਿਆ ॥ ਕਥਨੁ ਨ ਜਾਇ, ਅਕਥੁ ਸੁਆਮੀ ; ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥

(ਨੋਟ: ਗੁਰਬਾਣੀ ਉਚਾਰਨ ਦੌਰਾਨ ਇਹ ਧਿਆਨ ਰਹੇ ਕਿ ਜੋ ਸ਼ਬਦ ਕਾਵਿ ਤੋਲ ਪ੍ਰਭਾਵ ਅਧੀਨ ਆਪਣਾ ਅਸਲ ਸਰੂਪ ਬਲਦ ਕੇ ‘ਹ’ ਸਮੇਤ ਕੋਈ ਅੰਤ ਸਿਹਾਰੀ (ਹਿ) ਦੇਵੇ ਉਸ ਅੰਤ ਸਿਹਾਰੀ ਦਾ ਉਚਾਰਨ ਕਾਰਕੀ ਸਮਝ ਕੇ ਨਾ ਕਰਨਾ, ਦਰੁਸਤ ਨਹੀਂ; ਜਿਵੇਂ ਕਿ ਉਕਤ ਤੁਕ ਹੈ: ‘‘ਜਿਨਾ ਭਾਗ ਮਥਾਹਿ..॥’’ ’ਚ ਅਸਲ ਸ਼ਬਦ ‘ਮਥਾ’ (ਮੱਥਾ) ਹੈ, ਜੋ ਗੁਰਬਾਣੀ ’ਚ 3 ਵਾਰ ਦਰਜ ਹੈ: ‘‘ਹਰਿ ਦਰਗਹ, ਨਾਨਕ ! ਊਜਲ ਮਥਾ (ਮੱਥਾ)॥’’ (ਗਉੜੀ ਸੁਖਮਨੀ /ਮ: ੫/੨੮੧) ਪਰ ਸੰਬੰਧਿਤ ਪੰਕਤੀ ਵਾਲ਼ਾ ਸ਼ਬਦ ‘ਮਥਾਹਿ’ ਵੀ 3 ਵਾਰ ਦਰਜ ਹੈ; ਜਿਵੇਂ ‘‘ਨਾਨਕ ! ਸੇਈ ਉਬਰੇ; ਜਿਨਾ ਭਾਗੁ ਮਥਾਹਿ ॥’’ (ਮ: ੫/੧੪੨੫) ਇਸ ਲਈ ‘ਮਥਾਹਿ’ ਨੂੰ ਅਪਾਦਾਨ ਕਾਰਕ ਸਮਝ ਕੇ ਬਿੰਦੀ ਸਹਿਤ ‘ਮਥਾਹਿਂ ਜਾਂ ‘ਮਥਾਂਹ’ ਉਚਾਰਨਾ ਦਰੁਸਤ ਨਹੀਂ ਕਿਉਂਕਿ ਇਹ ਇੱਕ ਵਚਨ ਤੇ ਕਾਵਿ ਪ੍ਰਭਾਵ ਅਧੀਨ ‘ਮਥਾਹਿ’ ਸਰੂਪ ਬਣਿਆ ਹੈ।)

Guru Granth Sahib (Page No. 71-78)

0

(ਪੰਨਾ ਨੰਬਰ 71-78)

ੴ ਸਤਿ, ਗੁਰ ਪ੍ਰਸਾਦਿ ॥

ਸਿਰੀ ਰਾਗੁ, ਮਹਲਾ ੧, ਘਰੁ ੩ ॥

ਜੋਗੀ ਅੰਦਰਿ, ਜੋਗੀਆ (ਜੋਗੀ+ਆ)॥ ਤੂੰ ! ਭੋਗੀ ਅੰਦਰਿ, ਭੋਗੀਆ (ਭੋਗੀ+ਆ) ॥ ਤੇਰਾ, ਅੰਤੁ ਨ ਪਾਇਆ ; ਸੁਰਗਿ+ਮਛਿ+ਪਇਆਲਿ ਜੀਉ ॥੧॥ ਹਉ (ਹਉਂ) ਵਾਰੀ, ਹਉ (ਹਉਂ) ਵਾਰਣੈ ; ਕੁਰਬਾਣੁ ਤੇਰੇ ਨਾਵ ਨੋ (ਨਾਂਵ ਨੋ)॥੧॥ ਰਹਾਉ ॥ ਤੁਧੁ, ਸੰਸਾਰੁ ਉਪਾਇਆ ॥ ਸਿਰੇ-ਸਿਰਿ ਧੰਧੇ ਲਾਇਆ ॥ ਵੇਖਹਿ (ਵੇਖਹਿਂ) ਕੀਤਾ ਆਪਣਾ ; ਕਰਿ ਕੁਦਰਤਿ ਪਾਸਾ ਢਾਲਿ (ਢਾਲ਼) ਜੀਉ ॥੨॥ ਪਰਗਟਿ ਪਾਹਾਰੈ (ਭਾਵ ਪਸਾਰੇ ਜਾਂ ਸੰਸਾਰ ’ਚ), ਜਾਪਦਾ ॥ ਸਭੁ, ਨਾਵੈ (ਨਾਵੈਂ) ਨੋ ਪਰਤਾਪਦਾ (ਭਾਵ ਲੋਚਦਾ, ਪਰ)॥ ਸਤਿਗੁਰ ਬਾਝੁ, ਨ ਪਾਇਓ; ਸਭ ਮੋਹੀ ਮਾਇਆ+ਜਾਲਿ ਜੀਉ ॥੩॥ ਸਤਿਗੁਰ ਕਉ ਬਲਿ ਜਾਈਐ ॥ ਜਿਤੁ+ਮਿਲਿਐ, ਪਰਮਗਤਿ ਪਾਈਐ ॥ ਸੁਰਿ+ਨਰ (ਭਾਵ ਸ੍ਰੇਸ਼ਟ ਨਰ), ਮੁਨਿ+ਜਨ ਲੋਚਦੇ; ਸੋ, ਸਤਿਗੁਰਿ ਦੀਆ ਬੁਝਾਇ ਜੀਉ ॥੪॥ ਸਤਸੰਗਤਿ ਕੈਸੀ ਜਾਣੀਐ  ? ॥ ਜਿਥੈ, ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ; ਨਾਨਕ ! ਸਤਿਗੁਰਿ ਦੀਆ ਬੁਝਾਇ ਜੀਉ ॥੫॥ ਇਹੁ (ਇਹ) ਜਗਤੁ, ਭਰਮਿ ਭੁਲਾਇਆ ॥ ਆਪਹੁ (ਆਪਹੁਂ) ਤੁਧੁ, ਖੁਆਇਆ ॥ ਪਰਤਾਪੁ ਲਗਾ (ਲੱਗਾ) ਦੋਹਾਗਣੀ ; ਭਾਗ ਜਿਨਾ (ਜਿਨ੍ਹਾਂ) ਕੇ ਨਾਹਿ (ਨਾਹਿਂ) ਜੀਉ ॥੬॥ ਦੋਹਾਗਣੀ, ਕਿਆ ਨੀਸਾਣੀਆ (ਨੀਸ਼ਾਣੀਆਂ) ? ॥ ਖਸਮਹੁ ਘੁਥੀਆ ਫਿਰਹਿ (ਖਸਮੋਂ ਘੁੱਥੀਆਂ ਫਿਰਹਿਂ), ਨਿਮਾਣੀਆ (ਨਿਮਾਣੀਆਂ) ॥ ਮੈਲੇ (ਮੈਲ਼ੇ) ਵੇਸ ਤਿਨਾ (ਤਿਨ੍ਹਾਂ) ਕਾਮਣੀ ; ਦੁਖੀ ਰੈਣਿ ਵਿਹਾਇ ਜੀਉ ॥੭॥ ਸੋਹਾਗਣੀ, ਕਿਆ ਕਰਮੁ ਕਮਾਇਆ  ? ॥ ਪੂਰਬਿ ਲਿਖਿਆ ਫਲੁ (ਫਲ਼) ਪਾਇਆ ॥ ਨਦਰਿ ਕਰੇ+ਕੈ ਆਪਣੀ ; ਆਪੇ ਲਏ ਮਿਲਾਇ ਜੀਉ ॥੮॥ ਹੁਕਮੁ, ਜਿਨਾ (ਜਿਨ੍ਹਾਂ) ਨੋ ਮਨਾਇਆ ॥ ਤਿਨ (ਤਿਨ੍ਹ) ਅੰਤਰਿ, ਸਬਦੁ ਵਸਾਇਆ ॥ ਸਹੀਆ (ਸਹੀਆਂ) ਸੇ, ਸੋਹਾਗਣੀ ; ਜਿਨ (ਜਿਨ੍ਹ), ਸਹ (ਥੋੜਾ ‘ਸ਼ਾ’ ਵਾਙ)ਨਾਲਿ ਪਿਆਰੁ ਜੀਉ ॥੯॥ ਜਿਨਾ (ਜਿਨ੍ਹਾਂ), ਭਾਣੇ ਕਾ ਰਸੁ ਆਇਆ ॥ ਤਿਨ (ਤਿਨ੍ਹ), ਵਿਚਹੁ (ਵਿਚੋਂ) ਭਰਮੁ ਚੁਕਾਇਆ ॥ ਨਾਨਕ  ! ਸਤਿਗੁਰੁ ਐਸਾ ਜਾਣੀਐ ; ਜੋ, ਸਭਸੈ ਲਏ ਮਿਲਾਇ ਜੀਉ ॥੧੦॥ ਸਤਿਗੁਰਿ+ਮਿਲਿਐ, ਫਲੁ (ਫਲ਼) ਪਾਇਆ ॥ ਜਿਨਿ (ਜਿਨ੍ਹ), ਵਿਚਹੁ ਅਹਕਰਣੁ (ਵਿਚੋਂ ਅਹੰਕਰਣ) ਚੁਕਾਇਆ ॥ ਦੁਰਮਤਿ ਕਾ ਦੁਖੁ ਕਟਿਆ (ਕੱਟਿਆ) ; ਭਾਗੁ, ਬੈਠਾ ਮਸਤਕਿ ਆਇ ਜੀਉ ॥੧੧॥ ਅੰਮ੍ਰਿਤੁ, ਤੇਰੀ ਬਾਣੀਆ (ਬਾਣੀ+ਆ) ॥ ਤੇਰਿਆ ਭਗਤਾ (ਤੇਰਿਆਂ ਭਗਤਾਂ) ਰਿਦੈ, ਸਮਾਣੀਆ (ਸਮਾਣੀ+ਆ)॥ ਸੁਖ+ਸੇਵਾ ਅੰਦਰਿ+ਰਖਿਐ ; ਆਪਣੀ ਨਦਰਿ ਕਰਹਿ (ਕਰਹਿਂ), ਨਿਸਤਾਰਿ ਜੀਉ ॥੧੨॥ ਸਤਿਗੁਰੁ, ਮਿਲਿਆ ਜਾਣੀਐ ॥ ਜਿਤੁ+ਮਿਲਿਐ, ਨਾਮੁ ਵਖਾਣੀਐ ॥ ਸਤਿਗੁਰ ਬਾਝੁ, ਨ ਪਾਇਓ ; ਸਭ ਥਕੀ (ਥੱਕੀ), ਕਰਮ ਕਮਾਇ ਜੀਉ ॥੧੩॥ ਹਉ (ਹਉਂ), ਸਤਿਗੁਰ ਵਿਟਹੁ (ਵਿਟੋਂ) ਘੁਮਾਇਆ ॥ ਜਿਨਿ (ਜਿਨ੍ਹ), ਭ੍ਰਮਿ ਭੁਲਾ (ਭੁੱਲਾ), ਮਾਰਗਿ ਪਾਇਆ ॥ ਨਦਰਿ ਕਰੇ ਜੇ ਆਪਣੀ ; ਆਪੇ ਲਏ ਰਲਾਇ (ਰਲ਼ਾਇ) ਜੀਉ ॥੧੪॥ ਤੂੰ, ਸਭਨਾ ਮਾਹਿ (ਸਭਨਾਂ ਮਾਹਿਂ) ਸਮਾਇਆ ॥ ਤਿਨਿ+ਕਰਤੈ, ਆਪੁ ਲੁਕਾਇਆ ॥ ਨਾਨਕ  ! ਗੁਰਮੁਖਿ ਪਰਗਟੁ ਹੋਇਆ ; ਜਾ ਕਉ ਜੋਤਿ ਧਰੀ, ਕਰਤਾਰਿ ਜੀਉ ॥੧੫॥ ਆਪੇ ਖਸਮਿ, ਨਿਵਾਜਿਆ ॥ ਜੀਉ ਪਿੰਡੁ ਦੇ, ਸਾਜਿਆ ॥ ਆਪਣੇ ਸੇਵਕ ਕੀ, ਪੈਜ ਰਖੀਆ (ਰੱਖੀ+ਆ) ; ਦੁਇ ਕਰ ਮਸਤਕਿ ਧਾਰਿ ਜੀਉ ॥੧੬॥ ਸਭਿ ਸੰਜਮ ਰਹੇ ਸਿਆਣਪਾ (ਸਿਆਣਪਾਂ) ॥ ਮੇਰਾ ਪ੍ਰਭੁ, ਸਭੁ ਕਿਛੁ ਜਾਣਦਾ ॥ ਪ੍ਰਗਟ ਪ੍ਰਤਾਪੁ ਵਰਤਾਇਓ ; ਸਭੁ ਲੋਕੁ ਕਰੈ, ਜੈਕਾਰੁ ਜੀਉ ॥੧੭॥ ਮੇਰੇ ਗੁਣ ਅਵਗਨ, ਨ ਬੀਚਾਰਿਆ ॥ ਪ੍ਰਭਿ, ਅਪਣਾ ਬਿਰਦੁ ਸਮਾਰਿਆ (ਸੰਮ੍ਹਾਰਿਆ) ॥ ਕੰਠਿ ਲਾਇ+ਕੈ ਰਖਿਓਨੁ ; ਲਗੈ ਨ ਤਤੀ ਵਾਉ ਜੀਉ ॥੧੮॥ ਮੈ, ਮਨਿ+ਤਨਿ ਪ੍ਰਭੂ ਧਿਆਇਆ ॥ ਜੀਇ ਇਛਿਅੜਾ (ਇੱਛਿਅ+ੜਾ), ਫਲੁ (ਫਲ਼) ਪਾਇਆ ॥ ਸਾਹ ਪਾਤਿਸਾਹ (ਸ਼ਾਹ ਪਾਤਿਸ਼ਾਹ) ਸਿਰਿ, ਖਸਮੁ ਤੂੰ ; ਜਪਿ, ਨਾਨਕ ! ਜੀਵੈ ਨਾਉ (ਨਾਉਂ) ਜੀਉ ॥੧੯॥ ਤੁਧੁ, ਆਪੇ+ਆਪੁ ਉਪਾਇਆ ॥ ਦੂਜਾ ਖੇਲੁ ਕਰਿ, ਦਿਖਲਾਇਆ ॥ ਸਭੁ, ਸਚੋ+ਸਚੁ ਵਰਤਦਾ ; ਜਿਸੁ ਭਾਵੈ, ਤਿਸੈ ਬੁਝਾਇ ਜੀਉ ॥੨੦॥ ਗੁਰ ਪਰਸਾਦੀ, ਪਾਇਆ ॥ ਤਿਥੈ, ਮਾਇਆ+ਮੋਹੁ (ਮੋਹ) ਚੁਕਾਇਆ ॥ ਕਿਰਪਾ ਕਰਿ+ਕੈ ਆਪਣੀ ; ਆਪੇ ਲਏ ਸਮਾਇ ਜੀਉ ॥੨੧॥ ਗੋਪੀ, ਨੈ (ਭਾਵ ਜਮਨਾ ਨਦੀ), ਗੋਆਲੀਆ (ਗੋਆਲੀ+ਆ)॥ ਤੁਧੁ ਆਪੇ, ਗੋਇ ਉਠਾਲੀਆ (ਉਠਾਲੀ+ਆ) ॥ ਹੁਕਮੀ ਭਾਂਡੇ ਸਾਜਿਆ ; ਤੂੰ ਆਪੇ, ਭੰਨਿ ਸਵਾਰਿ ਜੀਉ ॥੨੨॥ ਜਿਨ (ਜਿਨ੍ਹ), ਸਤਿਗੁਰ ਸਿਉ (ਸਿਉਂ) ਚਿਤੁ ਲਾਇਆ ॥ ਤਿਨੀ (ਤਿਨ੍ਹੀਂ), ਦੂਜਾ+ਭਾਉ ਚੁਕਾਇਆ ॥ ਨਿਰਮਲ ਜੋਤਿ, ਤਿਨ ਪ੍ਰਾਣੀਆ (ਤਿਨ੍ਹ ਪ੍ਰਾਣੀਆਂ) ; ਓਇ ਚਲੇ (ਚੱਲੇ), ਜਨਮੁ ਸਵਾਰਿ ਜੀਉ ॥੨੩॥ ਤੇਰੀਆ (ਤੇਰੀਆਂ), ਸਦਾ ਸਦਾ ਚੰਗਿਆਈਆ (ਚੰਗਿਆਈਆਂ) ॥ ਮੈ, ਰਾਤਿ ਦਿਹੈ ਵਡਿਆਈਆਂ ॥ ਅਣਮੰਗਿਆ ਦਾਨੁ ਦੇਵਣਾ ; ਕਹੁ (ਕਹ) ਨਾਨਕ  ! ਸਚੁ ਸਮਾਲਿ (ਸੰਮ੍ਹਾਲ਼) ਜੀਉ ॥੨੪॥੧॥

(ਨੋਟ: (ੳ). ਉਕਤ ਸ਼ਬਦ ਦੀ ‘ਰਹਾਉ’ ਤੁਕ ‘‘ਕੁਰਬਾਣੁ ਤੇਰੇ ਨਾਵ ਨੋ॥’’ ’ਚ ਦਰਜ ‘ਨਾਵ’ ਸ਼ਬਦ ਦੇ ਪ੍ਰਚਲਿਤ ਅਰਥ, ਇਸ ਆਧਾਰ ’ਤੇ ਇੱਕ ਵਚਨ ਕੀਤੇਜਾਂਦੇ ਹਨ ਕਿ ‘ਨਾਮੁ’ ਨਾਲ਼ ਸੰਬੰਧਕੀ ਚਿੰਨ੍ਹ ‘ਨੋ’ (ਭਾਵ ਨੂੰ) ਆਉਣ ਕਰਕੇ ਸ਼ਬਦ ਬਣਤਰ ‘ਨਾਮੁ’ ਤੋਂ ‘ਨਾਵ’ ਬਣ ਗਈ, ਪਰ ਇਹ ਅਰਥ ਦੋ ਪੱਖਾਂ ਤੋਂ ਦਰੁਸਤ ਨਹੀਂ ਜਾਪਦੇ (1). ਸ਼ਬਦ ਦਾ ਸਾਰ, ਪ੍ਰਮਾਤਮਾ ਦੀ ਸਰਬ-ਵਿਆਪਕਤਾ ਨੂੰ ਬਿਆਨ ਕਰਦਾ ਹੈ; ਜਿਵੇਂ ਕਿ ਪਹਿਲੀ ਤੁਕ ਹੈ ਕਿ ਤੂੰ ਹੀ ਯੋਗੀ ’ਚ ਬੈਠਾ ਤਿਆਗੀ ਹੈਂ ਤੇ ਤੂੰ ਹੀ ਗ੍ਰਹਿਸਤੀ ’ਚ ਬੈਠਾ ਗ੍ਰਹਿਸਤੀ ਹੈਂ, ਫਿਰ ਉਸ ਦੇ ਕਿਰਤਮ ਨਾਂ ਇੱਕ ਵਚਨ ਕਿਵੇਂ ਹੋਏ ?

(2). ‘ਨੋ’ (ਸੰਬੰਧਕੀ ਚਿੰਨ੍ਹ) ਕੇਵਲ ‘ਨਾਮੁ’ ਨੂੰ ‘ਨਾਵ’ ’ਚ ਬਦਲ ਸਕਦਾ ਹੈ ਪਰ ‘ਤੇਰੈ’ ਨੂੰ ‘ਤੇਰੇ’ ’ਚ ਨਹੀਂ ਕਿਉਂਕਿ ਅਗਰ ‘ਨਾਵ’ ਇੱਕ ਵਚਨ ਹੈ ਤਾਂ ਉਸ ਨਾਲ਼ ‘ਤੇਰੇ’ ਨਹੀਂ ਬਲਕਿ ‘ਤੇਰੈ’ (ਕਾਰਕੀ, ਪੜਨਾਂਵੀ ਵਿਸ਼ੇਸ਼ਣ) ਦਰਜ ਹੋਣਾ ਚਾਹੀਦਾ ਹੈ; ਜਿਵੇਂ ਕਿ ‘ਨਾਮਿ ਤੇਰੈ’, ਰਹੈ ਮਨੁ ਰਾਤਾ ॥ (ਮ: ੫/੧੮੦), ਦਇਆਲ  ! ‘ਤੇਰੈ ਨਾਮਿ’ ਤਰਾ ॥ (ਮ: ੧/੬੬੦) ਆਦਿ।

ਸੋ, ਗੁਰੂ ਨਾਨਕ ਸਾਹਿਬ ਜੀ; ਪ੍ਰਮਾਤਮਾ ਦੇ ਕਿਰਤਮ ਨਾਵਾਂ ਨੂੰ ਹੀ ‘ਤੇਰੇ ਨਾਵ’ (ਬਹੁ ਵਚਨ) ਸ਼ਬਦਾਂ ਰਾਹੀਂ ਬਿਆਨ ਕਰ ਰਹੇ, ਜਾਪਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਵਚਨ ਹਨ: ‘‘ਬਲਿਹਾਰੀ ਜਾਉ; ਜੇਤੇ ‘ਤੇਰੇ ਨਾਵ’ ਹੈ (ਹੈਂ) ॥’’ (ਮ: ੧/੧੧੬੮), ਇਸ ਲਈ ‘‘ਹਉ ਵਾਰੀ, ਹਉ ਵਾਰਣੈ ; ਕੁਰਬਾਣੁ ਤੇਰੇ ਨਾਵ ਨੋ॥’’ ਦਾ ਅਰਥ: ‘ਹੇ ਕਰਤਾਰ  ! ਜਗਤ ਰਚਨਾ ’ਚ ਜਿਨ੍ਹੇ ਵੀ ਤੇਰੇ ਕਿਰਤਮ ਨਾਮ ਹਨ, ਮੈਂ ਉਨ੍ਹਾਂ ਉੱਤੋਂ ਕੁਰਬਾਨ ਜਾਂਦਾ ਹਾਂ’, ਵਧੇਰੇ ਦਰੁਸਤ ਜਾਪਦਾ ਹੈ, ਜਿਨ੍ਹਾਂ ਨੂੰ ‘ਜਪੁ’ ਬਾਣੀ ’ਚ ‘‘ਅਸੰਖ ਨਾਵ; ਅਸੰਖ ਥਾਵ ॥’’ ਕਿਹਾ ਗਿਆ ਹੈ।

(ਅ). ਉਕਤ ਸ਼ਬਦ ਦੀ ਅੰਤਿਮ ਤੁਕ ‘‘ਮੈ, ਰਾਤਿ ਦਿਹੈ ਵਡਿਆਈਆਂ॥’’ ’ਚ ਦਰਜ ‘ਦਿਹੈ’ ਨੂੰ ਕਈ ਸੱਜਣ (ਗਿਆਨੀ ਹਰਬੰਸ ਸਿੰਘ ਜੀ ਦੁਆਰਾ ਰਚਿਤ ‘ਦਰਸ਼ਨ ਨਿਰਣੈ’ ਸਟੀਕ ਤੋਂ ਸੇਧ ਲੈ ਕੇ) ‘ਦਿਨ’ ਅਰਥ ਕੱਢਣ ਲਈ ‘ਦਿਹੈਂ’ ਉਚਾਰਨ ਕਰਦੇ ਹਨ ਜਦਕਿ ਇਹ ਸ਼ਬਦ ਸੰਸਕ੍ਰਿਤ ਦਾ ‘ਦ੍ਯੁ’ (ਦਿਉ) ਹੈ ਤੇ ਗੁਰਬਾਣੀ ’ਚ ‘ੳ’ (ਸਵਰ), ‘ਹ’ (ਅਰਧ ਸਵਰ) ’ਚ ਤਬਦੀਲ ਹੁੰਦਾ ਆ ਰਿਹਾ ਹੈ, ਜਿਸ ਮੁਤਾਬਕ ‘ਦਿਉ’ ਤੋਂ ‘ਦਿਹ’ ਬਣ ਗਿਆ ਤੇ ਅਰਥ ਹੈ: ‘ਦਿਨ’।ਇਹ ‘ਦਿਹ’ (ਸਰੂਪ) ਗੁਰਬਾਣੀ ’ਚ 7 ਵਾਰ ਦਰਜ ਹੈ; ਜਿਵੇ ‘‘ਸਭੇ ਰਾਤੀ, ਸਭਿ ‘ਦਿਹ’; ਸਭਿ ਥਿਤੀ, ਸਭਿ ਵਾਰ ॥’’ (ਮ: ੧/੧੨੪੧)

ਹੇਠਲਾ ਸ਼ਬਦ, ਜੋ ਸਿਰੀ ਰਾਗ ਵਿੱਚ ਅਸਟਪਦੀਆਂ ਦੀ ਸਮਾਪਤੀ ਹੈ, ਦਾ ‘ਰਹਾਉ’ ਬੰਦ ਸ਼ਬਦ ਦੀ ਦੂਸਰੀ ਤੁਕ ਵਿੱਚ ਨਹੀਂ ਬਲਕਿ ਆਰੰਭ ‘ਚ ਹੈ।)

ਸਿਰੀ ਰਾਗੁ, ਮਹਲਾ ੫ ॥

ਪੈ ਪਾਇ (ਪਾਂਇ), ਮਨਾਈ (ਮਨਾਈਂ) ਸੋਇ ਜੀਉ ॥ ਸਤਿਗੁਰਿ+ਪੁਰਖਿ (ਨੇ) ਮਿਲਾਇਆ ; ਤਿਸੁ ਜੇਵਡੁ, ਅਵਰੁ ਨ ਕੋਇ ਜੀਉ ॥੧॥ ਰਹਾਉ ॥ ਗੋਸਾਈ (ਗੋਸਾਈਂ) ਮਿਹੰਡਾ, ਇਠੜਾ (ਇੱਠੜਾ)॥ ਅੰਮ ਅਬੇ (ਅੱਬੇ, ਭਾਵ ਅੰਮਾਂ-ਅੱਬਾ, ਮਾਂ-ਪਿਓ) ਥਾਵਹੁ (ਥਾਵੋਂ ਭਾਵ ਨਾਲੋਂ), ਮਿਠੜਾ (ਮਿੱਠੜਾ)॥ ਭੈਣ ਭਾਈ ਸਭਿ ਸਜਣਾ (ਸੱਜਣਾ) ; ਤੁਧੁ ਜੇਹਾ, ਨਾਹੀ (ਨਾਹੀਂ) ਕੋਇ ਜੀਉ ॥੧॥ ਤੇਰੈ+ਹੁਕਮੇ (ਇੱਥੇ ‘ਹੁਕਮੈ’ ਸ਼ਬਦ ਹੋ ਸਕਦਾ ਹੈ), ਸਾਵਣੁ ਆਇਆ ॥ ਮੈ, ਸਤ ਕਾ ਹਲੁ (ਹਲ਼) ਜੋਆਇਆ ॥ ਨਾਉ (ਨਾਉਂ) ਬੀਜਣ ਲਗਾ (ਲੱਗਾ), ਆਸ ਕਰਿ ; ਹਰਿ  ! ਬੋਹਲ ਬਖਸ (ਬਖ਼ਸ਼) ਜਮਾਇ ਜੀਉ ॥੨॥ ਹਉ (ਹਉਂ), ਗੁਰ ਮਿਲਿ ਇਕੁ ਪਛਾਣਦਾ ॥ ਦੁਯਾ (ਦੁਈਆ) ਕਾਗਲੁ, ਚਿਤਿ ਨ ਜਾਣਦਾ ॥ ਹਰਿ ਇਕਤੈ+ਕਾਰੈ ਲਾਇਓਨੁ ; ਜਿਉ (ਜਿਉਂ) ਭਾਵੈ, ਤਿਵੈ ਨਿਬਾਹਿ (ਨਿਬਾਹ) ਜੀਉ ॥੩॥ ਤੁਸੀਭੋਗਿਹੁ ਭੁੰਚਹੁ, ਭਾਈਹੋ  ! ॥ ਗੁਰਿ, ਦੀਬਾਣਿ ਕਵਾਇ ਪੈਨਾਈਓ (ਪ੍ਹੈਨਾਈਓ)॥ ਹਉ (ਹਉਂ), ਹੋਆ ਮਾਹਰੁ ਪਿੰਡ ਦਾ ; ਬੰਨਿ ਆਦੇ (ਬੰਨ੍ਹ ਆਂਦੇ) ਪੰਜਿ ਸਰੀਕ (ਸ਼ਰੀਕ) ਜੀਉ ॥੪॥ ਹਉ (ਹਉਂ) ਆਇਆ, ਸਾਮ੍ੈ ਤਿਹੰਡੀਆ (ਤਿਹੰਡੀ+ਆ) ॥ ਪੰਜਿ ਕਿਰਸਾਣ, ਮੁਜੇਰੇ ਮਿਹਡਿਆ (ਮਿਹੰਡਿਆ)॥ ਕੰਨੁ (ਭਾਵ ਨਿੰਦਾ), ਕੋਈ ਕਢਿ (ਕੱਢ) ਨ ਹੰਘਈ ; ਨਾਨਕ  ! ਵੁਠਾ ਘੁਘਿ ਗਿਰਾਉ (ਗਿਰਾਂਉ) ਜੀਉ ॥੫॥ ਹਉ (ਹਉਂ) ਵਾਰੀ ਘੁੰਮਾ ਜਾਵਦਾ (ਘੁੰਮਾਂ ਜਾਂਵਦਾ) ॥ ਇਕ ਸਾਹਾ (ਸ਼ਾਹਾ) ! ਤੁਧੁ ਧਿਆਇਦਾ (ਧਿਆਇੰਦਾ) ॥ ਉਜੜੁ ਥੇਹੁ (ਥੇਹ) ਵਸਾਇਓ ; ਹਉ (ਹਉਂ), ਤੁਧ ਵਿਟਹੁ (ਵਿਟੋਂ) ਕੁਰਬਾਣੁ ਜੀਉ ॥੬॥ ਹਰਿ ਇਠੈ (ਭਾਵ ਪਿਆਰੇ ਨੂੰ), ਨਿਤ ਧਿਆਇਦਾ (ਧਿਆਇੰਦਾ)॥ ਮਨਿ ਚਿੰਦੀ (ਚਿੰਦੀਂ), ਸੋ ਫਲੁ ਪਾਇਦਾ (ਫਲ਼ ਪਾਇੰਦਾ) ॥ ਸਭੇ ਕਾਜ ਸਵਾਰਿਅਨੁ, ਲਾਹੀਅਨੁ ਮਨ ਕੀ ਭੁਖ ਜੀਉ ॥੭॥ ਮੈ ਛਡਿਆ, ਸਭੋ ਧੰਧੜਾ ॥ ਗੋਸਾਈ ਸੇਵੀ ਸਚੜਾ (ਗੋਸਾਈਂ ਸੇਵੀਂ ਸੱਚੜਾ) ॥ ਨਉ ਨਿਧਿ, ਨਾਮੁ ਨਿਧਾਨੁ ਹਰਿ ; ਮੈ, ਪਲੈ (ਪੱਲੈ) ਬਧਾ ਛਿਕਿ (ਭਾਵ ਕੱਸ ਕੇ) ਜੀਉ ॥੮॥ ਮੈ, ਸੁਖੀ (ਸੁਖੀਂ) ਹੂੰ ਸੁਖੁ ਪਾਇਆ ॥ ਗੁਰਿ, ਅੰਤਰਿ ਸਬਦੁ ਵਸਾਇਆ ॥ ਸਤਿਗੁਰਿ+ਪੁਰਖਿ ਵਿਖਾਲਿਆ ; ਮਸਤਕਿ ਧਰਿ+ਕੈ ਹਥੁ (ਹੱਥ) ਜੀਉ ॥੯॥ ਮੈ, ਬਧੀ ਸਚੁ ਧਰਮਸਾਲ ਹੈ ॥ ਗੁਰਸਿਖਾ (ਗੁਰਸਿੱਖਾਂ), ਲਹਦਾ ਭਾਲਿ+ਕੈ (ਲਹੰਦਾ ਭਾਲ਼ ਕੈ )॥ ਪੈਰ ਧੋਵਾ (ਧੋਵਾਂ), ਪਖਾ ਫੇਰਦਾ (ਪੱਖਾ ਫੇਰਦਾਂ) ; ਤਿਸੁ (ਇੱਥੇ ਸ਼ਬਦ ‘ਤਿਨ’ ਬਹੁ ਵਚਨ ਹੋ ਸਕਦਾ ਹੈ), ਨਿਵਿ ਨਿਵਿ ਲਗਾ ਪਾਇ (ਲੱਗਾਂ ਪਾਂਇ) ਜੀਉ ॥੧੦॥ ਸੁਣਿ ਗਲਾ (ਗੱਲਾਂ), ਗੁਰ ਪਹਿ ਆਇਆ ॥ਨਾਮੁ, ਦਾਨੁ, ਇਸਨਾਨੁ ਦਿੜਾਇਆ (ਇਸ਼ਨਾਨ ਦਿੜ੍ਹਾਇਆ)॥ ਸਭੁ ਮੁਕਤੁ ਹੋਆ ਸੈਸਾਰੜਾ (ਸੈਂਸਾਰੜਾ) ; ਨਾਨਕ  ! ਸਚੀ (ਸੱਚੀ) ਬੇੜੀ ਚਾੜਿ (ਚਾੜ੍ਹ) ਜੀਉ ॥੧੧॥ ਸਭ ਸ੍ਰਿਸਟਿ (ਸ੍ਰਿਸ਼ਟਿ) ਸੇਵੇ, ਦਿਨੁ ਰਾਤਿ ਜੀਉ ॥ ਦੇ ਕੰਨੁ, ਸੁਣਹੁ ਅਰਦਾਸਿ ਜੀਉ ॥ ਠੋਕਿ ਵਜਾਇ ਸਭ ਡਿਠੀਆ (ਡਿੱਠੀ+ਆ), ਤੁਸਿ, ਆਪੇ ਲਇਅਨੁ ਛਡਾਇ ਜੀਉ ॥੧੨॥ ਹੁਣਿ ਹੁਕਮੁ ਹੋਆ, ਮਿਹਰਵਾਣ ਦਾ ॥ ਪੈ, ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ (ਵੁੱਠੀ+ਆ) ; ਇਹੁ (ਇਹ) ਹੋਆ, ਹਲੇਮੀ ਰਾਜੁ ਜੀਉ ॥ ੧੩॥ ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥ ਬੋਲਾਇਆ ਬੋਲੀ (ਬੋਲਾਇਆਂ ਬੋਲੀਂ), ਖਸਮ ਦਾ ॥ ਬਹੁ ਮਾਣੁ ਕੀਆ, ਤੁਧੁ ਉਪਰੇ (ਉੱਪਰੇ); ਤੂੰ ਆਪੇ, ਪਾਇਹਿ ਥਾਇ (ਪਾਇਹਿਂ ਥਾਂਇ) ਜੀਉ ॥੧੪॥ ਤੇਰਿਆ ਭਗਤਾ (ਤੇਰਿਆਂ ਭਗਤਾਂ), ਭੁਖ ਸਦ ਤੇਰੀਆ (ਤੇਰੀ+ਆ) ॥ ਹਰਿ  ! ਲੋਚਾ ਪੂਰਨ ਮੇਰੀਆ (ਮੇਰੀ+ਆ)॥ ਦੇਹੁ (ਥੋੜ੍ਹਾ ‘ਦੇਹਉ’ ਵਾਙ) ਦਰਸੁ ਸੁਖਦਾਤਿਆ  ! ਮੈ, ਗਲ (ਗਲ਼) ਵਿਚਿ ਲੈਹੁ (ਥੋੜ੍ਹਾ ‘ਲੈਹਉ’ ਵਾਙ) ਮਿਲਾਇ ਜੀਉ ॥੧੫॥ ਤੁਧੁ ਜੇਵਡੁ, ਅਵਰੁ ਨ ਭਾਲਿਆ (ਭਾਲ਼ਿਆ)॥ ਤੂੰ, ਦੀਪ ਲੋਅ ਪਇਆਲਿਆ (ਲੋ.., ਪਇਆ+ਲਿਆ) ॥ ਤੂੰ, ਥਾਨਿ ਥਨੰਤਰਿ ਰਵਿ ਰਹਿਆ ; ਨਾਨਕ, ਭਗਤਾ (ਭਗਤਾਂ) ਸਚੁ ਅਧਾਰੁ ਜੀਉ ॥੧੬॥ ਹਉ (ਹਉਂ), ਗੋਸਾਈ (ਗੋਸਾਈਂ) ਦਾ ਪਹਿਲਵਾਨੜਾ (ਪਹਿਲਵਾਨ+ੜਾ)॥ ਮੈ, ਗੁਰ ਮਿਲਿ ਉਚ ਦੁਮਾਲੜਾ (ਉੱਚ ਦੁਮਾਲ+ੜਾ) ॥ ਸਭ ਹੋਈ ਛਿੰਝ ਇਕਠੀਆ (ਇਕੱਠੀ+ਆ) ; ਦਯੁ (ਦਈ) ਬੈਠਾ ਵੇਖੈ, ਆਪਿ ਜੀਉ ॥੧੭॥ ਵਾਤ (ਭਾਵ ਮੂੰਹ ਨਾਲ਼, ਵਾਜੇ) ਵਜਨਿ (ਵੱਜਨ), ਟੰਮਕ ਭੇਰੀਆ (ਭੇਰੀ+ਆ, ਭਾਵ ਛੋਟੇ ਨਗਾਰੇ) ॥ ਮਲ ਲਥੇ, ਲੈਦੇ ਫੇਰੀਆ (ਮੱਲ ਲੱਥੇ ਭਾਵ ਅਖਾੜੇ ’ਚ ਉਤਰੇ, ਲੈਂਦੇ ਫੇਰੀਆਂ)॥ ਨਿਹਤੇ (ਭਾਵ ਢਾਹ ਲਏ, ਨੋਟ: ਉਚਾਰਨ ‘ਨਿਹੱਤੇ’ ਨਹੀਂ) ਪੰਜਿ ਜੁਆਨ, ਮੈ ; ਗੁਰ+ਥਾਪੀ ਦਿਤੀ (ਦਿੱਤੀ) ਕੰਡਿ ਜੀਉ ॥੧੮॥ ਸਭ, ਇਕਠੇ (ਇਕੱਠੇ) ਹੋਇ ਆਇਆ ॥ ਘਰਿ ਜਾਸਨਿ, ਵਾਟ ਵਟਾਇਆ ॥ ਗੁਰਮੁਖਿ, ਲਾਹਾ ਲੈ ਗਏ ; ਮਨਮੁਖ, ਚਲੇ (ਚੱਲੇ) ਮੂਲੁ ਗਵਾਇ ਜੀਉ ॥੧੯॥ ਤੂੰ, ਵਰਨਾ ਚਿਹਨਾ ਬਾਹਰਾ ॥ ਹਰਿ !  ਦਿਸਹਿ ਹਾਜਰੁ ਜਾਹਰਾ (ਦਿਸਹਿਂ ਹਾਜ਼ਰ ਜ਼ਾਹਰਾ) ॥ ਸੁਣਿ-ਸੁਣਿ ਤੁਝੈ ਧਿਆਇਦੇ (ਧਿਆਇੰਦੇ); ਤੇਰੇ ਭਗਤ ਰਤੇ (ਰੱਤੇ), ਗੁਣਤਾਸੁ ਜੀਉ ॥੨੦॥ ਮੈ ਜੁਗਿ ਜੁਗਿ, ਦਯੈ (ਦਈਐ) ਸੇਵੜੀ ॥ ਗੁਰਿ, ਕਟੀ ਮਿਹਡੀ (ਕੱਟੀ ਮਿਹੰਡੀ) ਜੇਵੜੀ ॥ ਹਉ (ਹਉਂ), ਬਾਹੁੜਿ ਛਿੰਝ ਨ ਨਚਊ (ਨਚਊਂ); ਨਾਨਕ  ! ਅਉਸਰੁ ਲਧਾ ਭਾਲਿ (ਲੱਧਾ ਭਾਲ਼) ਜੀਉ ॥੨੧॥੨॥੨੯॥

(ਨੋਟ: ਉਕਤ ਸ਼ਬਦ ਦੇ 18ਵੇਂ ਬੰਦ ਦੀ ਤੁਕ ‘‘ਗੁਰ+ਥਾਪੀ ਦਿਤੀ ਕੰਡਿ ਜੀਉ ॥’’ ’ਚ ਪ੍ਰੋ. ਸਾਹਿਬ ਸਿੰਘ ਜੀ ਨੇ ‘ਗੁਰ’ ਨੂੰ ‘ਗੁਰਿ’ ਲਿਖਿਆ ਹੈ ਤਾਂ ਜੋ ‘ਗੁਰੂ ਨੇ’ (ਕਰਤਾ ਕਾਰਕ) ਅਰਥ ਸਪਸ਼ਟ ਹੋ ਜਾਣ ਪਰ ਇਸ ਦੇ ਅਰਥ: ‘ਮੋਢੇ ਉੱਤੇ ਗੁਰੂ (ਦੀ) ਥਾਪੀ ਦਿੱਤੀ ਹੋਈ ਸੀ।’ ਕਰਨ ਨਾਲ਼ ‘ਗੁਰ’ ਨੂੰ ‘ਗੁਰਿ’ ਲਿਖਣ ਤੋਂ ਬਚਿਆ ਵੀ ਜਾ ਸਕਦਾ ਹੈ ਕਿਉਂਕਿ ਇਸ ਦੀ ਪੁਸ਼ਟੀ ਪੁਰਾਤਨ ਹੱਥ ਲਿਖਤ ਬੀੜਾਂ ’ਚੋਂ ਵੀ ਨਹੀਂ ਹੁੰਦੀ।

ਅਗਲੇ ਸ਼ਬਦਾਂ ’ਚ ‘ਕਹੁ ਨਾਨਕ’ ਦਾ ਉਚਾਰਨ ‘ਕਹ ਨਾਨਕ !’ ਦਿੱਤਾ ਜਾ ਰਿਹਾ ਹੈ ਕਿਉਂਕਿ ‘ਕਹਿ’ ਵਾਙ ‘ਕਹੁ’ ਵੀ ਹੁਕਮੀ ਭਵਿੱਖ ਕਾਲ ਕਿਰਿਆ ਹੈ।

ਜਿਨ੍ਹਾਂ ਸੰਯੁਕਤ ਸ਼ਬਦਾਂ ਦੇ ਵਿਚਕਾਰ ਜਮ੍ਹਾ (+) ਦਾ ਚਿੰਨ੍ਹ ਦਿੱਤਾ ਜਾ ਰਿਹਾ ਹੈ, ਉਹ ਸ਼ਬਦ: (1). ਇੱਕੋ ਕਾਰਕ ’ਚ ਹਨ; ਜਿਵੇਂ ਕਿ ‘ਪਹਿਲੈ+ਪਹਿਰੈ’ ਭਾਵ ਉਮਰ ਦੇ ਪਹਿਲੇ ਪੜਾਅ (ਬਾਲਪਣ) ਵਿੱਚ, ਅਰਥ ਕਰਨ ਲਈ ‘ਪਹਿਲੈ+ਪਹਿਰੈ’ (ਸੰਯੁਕਤ) ਸ਼ਬਦਾਂ ਨੂੰ ‘ਅਧਿਕਰਣ ਕਾਰਕ’ ਮੰਨਣਾ ਪਵੇਗਾ।

(2). ਉਨ੍ਹਾਂ ਸ਼ਬਦਾਂ ਵਿੱਚਕਾਰ ਲੁਪਤ ਸੰਬੰਧਕੀ ਚਿੰਨ੍ਹ ਹੁੰਦਾ ਹੈ; ਜਿਵੇਂ ‘ਮਾਇਆ+ਮੋਹ’ ਭਾਵ ਮਾਇਆ ਦਾ ਪਿਆਰ।

(3). ਜਿਨ੍ਹਾਂ ਸ਼ਬਦਾਂ ਦੇ ਉਚਾਰਨ ਨਾਲ਼ ‘ਥੋੜ੍ਹਾ’ ਸ਼ਬਦ ਦਰਜ ਹੋਵੇ ਉਸ ਦਾ ਮਤਲਬ ਹੈ, ਕਿ ਥੋੜ੍ਹਾ ਇੱਧਰ ਵੱਲ ਨੂੰ ਝੁਕਾਅ ਕੇ, ਪੜ੍ਹਨਾ ਹੈ। ਧਿਆਨ ਰਹੇ ਕਿ ਇਹ ਇੱਕ ਵਿਕਲਪ (ਬਦਲ) ਹੈ, 100% ਦਰੁਸਤੀ ਨਹੀਂ।)

ੴ ਸਤਿ ਗੁਰ ਪ੍ਰਸਾਦਿ ॥

ਸਿਰੀ ਰਾਗੁ, ਮਹਲਾ ੧, ਪਹਰੇ, ਘਰੁ ੧ ॥

ਪਹਿਲੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ  ! ਹੁਕਮਿ ਪਇਆ (ਪਇ+ਆ) ਗਰਭਾਸਿ ॥ ਉਰਧ ਤਪੁ, (ਮਾਂ ਦੇ ਪੇਟ) ਅੰਤਰਿ ਕਰੇ, ਵਣਜਾਰਿਆ ਮਿਤ੍ਰਾ ! ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ; ਉਰਧ, ਧਿਆਨਿ ਲਿਵ ਲਾਗਾ ॥ ਨਾਮਰਜਾਦੁ (ਥੋੜ੍ਹਾ ‘ਨਾਮਰਯਾਦ’ ਵਾਙ) ਆਇਆ ਕਲਿ ਭੀਤਰਿ ; ਬਾਹੁੜਿ ਜਾਸੀ ਨਾਗਾ (ਨਾਂਗਾ)॥ ਜੈਸੀ ਕਲਮ ਵੁੜੀ ਹੈ ਮਸਤਕਿ ; ਤੈਸੀ ਜੀਅੜੇ ਪਾਸਿ ॥ ਕਹੁ (ਕਹ) ਨਾਨਕ  ! ਪ੍ਰਾਣੀ ਪਹਿਲੈ+ਪਹਰੈ ; ਹੁਕਮਿ ਪਇਆ (ਪਇ+ਆ) ਗਰਭਾਸਿ ॥੧॥

ਦੂਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਵਿਸਰਿ ਗਇਆ ਧਿਆਨੁ ॥ ਹਥੋ ਹਥਿ (ਹੱਥੋਂ ਹੱਥ) ਨਚਾਈਐ, ਵਣਜਾਰਿਆ ਮਿਤ੍ਰਾ  ! ਜਿਉ (ਜਿਉਂ), ਜਸੁਦਾ ਘਰਿ ਕਾਨੁ (ਕਾਨ੍)॥ ਹਥੋ ਹਥਿ (ਹੱਥੋਂ ਹੱਥ) ਨਚਾਈਐ ਪ੍ਰਾਣੀ ; ਮਾਤ ਕਹੈ, ਸੁਤੁ ਮੇਰਾ ॥ ਚੇਤਿ, ਅਚੇਤ ਮੂੜ (ਮੂੜ੍ਹ) ਮਨ ਮੇਰੇ ! ਅੰਤਿ ਨਹੀ (ਨਹੀਂ) ਕਛੁ ਤੇਰਾ (‘ਕਛੁ’ ਦਾ ਅੰਤ ਔਂਕੜ ਉਚਾਰਨਾ ਹੈ)॥ ਜਿਨਿ (ਜਿਨ੍ਹ) ਰਚਿ ਰਚਿਆ, ਤਿਸਹਿ (ਤਿਸੈ) ਨ ਜਾਣੈ ; ਮਨ ਭੀਤਰਿ ਧਰਿ ਗਿਆਨੁ ॥ ਕਹੁ (ਕਹ) ਨਾਨਕ  ! ਪ੍ਰਾਣੀ ਦੂਜੈ+ਪਹਰੈ ; ਵਿਸਰਿ ਗਇਆ (ਗਇ+ਆ) ਧਿਆਨੁ ॥੨॥

ਤੀਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ  ! ਧਨ ਜੋਬਨ ਸਿਉ ਚਿਤੁ (ਸਿਉਂ ਚਿੱਤ) ॥ ਹਰਿ ਕਾ ਨਾਮੁ ਨ ਚੇਤਹੀ (ਚੇਤਹੀਂ), ਵਣਜਾਰਿਆ ਮਿਤ੍ਰਾ  ! ਬਧਾ ਛੁਟਹਿ ਜਿਤੁ (ਬੱਧਾ ਛੁਟਹਿਂ ਜਿਤ ॥ ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ; ਬਿਕਲੁ ਭਇਆ (ਭਇ+ਆ) ਸੰਗਿ ਮਾਇਆ ॥ ਧਨ ਸਿਉ ਰਤਾ (ਸਿਉਂ ਰੱਤਾ), ਜੋਬਨਿ ਮਤਾ (ਮੱਤਾ) ; ਅਹਿਲਾ ਜਨਮੁ ਗਵਾਇਆ ॥ ਧਰਮ ਸੇਤੀ ਵਾਪਾਰੁ ਨ ਕੀਤੋ ; ਕਰਮੁ ਨ ਕੀਤੋ ਮਿਤੁ (ਮਿੱਤ)॥ ਕਹੁ (ਕਹ) ਨਾਨਕ  ! ਤੀਜੈ+ਪਹਰੈ, ਪ੍ਰਾਣੀ ; ਧਨ ਜੋਬਨ ਸਿਉ ਚਿਤੁ (ਸਿਉਂ ਚਿੱਤ) ॥੩॥

ਚਉਥੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਲਾਵੀ ਆਇਆ ਖੇਤੁ ॥ ਜਾ (ਜਾਂ), ਜਮਿ, ਪਕੜਿ ਚਲਾਇਆ, ਵਣਜਾਰਿਆ ਮਿਤ੍ਰਾ  ! ਕਿਸੈ ਨ ਮਿਲਿਆ ਭੇਤੁ ॥ਭੇਤੁ ਚੇਤੁ ਹਰਿ, ਕਿਸੈ ਨ ਮਿਲਿਓ ; ਜਾ (ਜਾਂ), ਜਮਿ ਪਕੜਿ ਚਲਾਇਆ ॥ ਝੂਠਾ ਰੁਦਨੁ ਹੋਆ ਦੁੋਆਲੈ (ਦੁਆਲੈ); ਖਿਨ ਮਹਿ ਭਇਆ (ਭਇ+ਆ) ਪਰਾਇਆ ॥ ਸਾਈ ਵਸਤੁ (‘ਵਸਤੁ’ ਦਾ ਥੋੜ੍ਹਾ ਔਂਕੜ ਉਚਾਰਨਾ ਹੈ) ਪਰਾਪਤਿ ਹੋਈ ; ਜਿਸੁ ਸਿਉ (ਸਿਉਂ) ਲਾਇਆ ਹੇਤੁ ॥ ਕਹੁ (ਕਹ) ਨਾਨਕ  ! ਪ੍ਰਾਣੀ  ! ਚਉਥੈ+ਪਹਰੈ ; ਲਾਵੀ ਲੁਣਿਆ ਖੇਤੁ ॥੪॥੧॥

ਸਿਰੀ ਰਾਗੁ, ਮਹਲਾ ੧ ॥

ਪਹਿਲੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਬਾਲਕ ਬੁਧਿ ਅਚੇਤੁ ॥ ਖੀਰੁ ਪੀਐ, ਖੇਲਾਈਐ, ਵਣਜਾਰਿਆ ਮਿਤ੍ਰਾ ! ਮਾਤ ਪਿਤਾ ਸੁਤ ਹੇਤੁ ॥ ਮਾਤ ਪਿਤਾ ਸੁਤ, ਨੇਹੁ (ਨੇਹ) ਘਨੇਰਾ ; ਮਾਇਆ+ਮੋਹੁ (ਮੋਹ) ਸਬਾਈ ॥ ਸੰਜੋਗੀ ਆਇਆ, ਕਿਰਤੁ ਕਮਾਇਆ ; ਕਰਣੀ ਕਾਰ ਕਰਾਈ ॥ ਰਾਮ ਨਾਮ ਬਿਨੁ, ਮੁਕਤਿ ਨ ਹੋਈ ; ਬੂਡੀ, ਦੂਜੈ+ਹੇਤਿ ॥ ਕਹੁ (ਕਹ) ਨਾਨਕ ! ਪ੍ਰਾਣੀ ! ਪਹਿਲੈ+ਪਹਰੈ ; ਛੂਟਹਿਗਾ (ਛੂਟਹਿਂਗਾ) , ਹਰਿ ਚੇਤਿ ॥੧॥

ਦੂਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ  ! ਭਰਿ ਜੋਬਨਿ ਮੈ (‘ਮਯ’ ਭਾਵ ਸ਼ਰਾਬੀ ਵਰਗੀ) ਮਤਿ ॥ ਅਹਿਨਿਸਿ ਕਾਮਿ ਵਿਆਪਿਆ, ਵਣਜਾਰਿਆ ਮਿਤ੍ਰਾ !ਅੰਧੁਲੇ ਨਾਮੁ ਨ ਚਿਤਿ ॥ ਰਾਮ ਨਾਮੁ ਘਟ ਅੰਤਰਿ ਨਾਹੀ (ਨਾਹੀਂ) ; ਹੋਰਿ, ਜਾਣੈ ਰਸ ਕਸ ਮੀਠੇ ॥ ਗਿਆਨੁ ਧਿਆਨੁ ਗੁਣ ਸੰਜਮੁ ਨਾਹੀ (ਨਾਹੀਂ) ; ਜਨਮਿਮਰਹੁਗੇ, ਝੂਠੇ ! ॥ ਤੀਰਥ, ਵਰਤ, ਸੁਚਿ, ਸੰਜਮੁ ਨਾਹੀ (ਨਾਹੀਂ); ਕਰਮੁ ਧਰਮੁ ਨਹੀ (ਨਹੀਂ) ਪੂਜਾ ॥ ਨਾਨਕ  ! ਭਾਇ ਭਗਤਿ ਨਿਸਤਾਰਾ ; ਦੁਬਿਧਾ ਵਿਆਪੈਦੂਜਾ ॥੨॥

ਤੀਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਸਰਿ, ਹੰਸ ਉਲਥੜੇ ਆਇ (ਨੋਟ: ‘ਉਲੱਥੜੇ’ ਉਚਾਰਨ ਗ਼ਲਤ ਹੈ) ॥ ਜੋਬਨੁ ਘਟੈ, ਜਰੂਆ ਜਿਣੈ, ਵਣਜਾਰਿਆ ਮਿਤ੍ਰਾ ! ਆਵ ਘਟੈ, ਦਿਨੁ ਜਾਇ ॥ ਅੰਤਿ ਕਾਲਿ ਪਛੁਤਾਸੀ (‘ਛੁ’ ਉਚਾਰਨ ਜ਼ਰੂਰੀ), ਅੰਧੁਲੇ  ! ਜਾ (ਜਾਂ), ਜਮਿ ਪਕੜਿ ਚਲਾਇਆ ॥ ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ; ਖਿਨ ਮਹਿ ਭਇਆ (ਭਇ+ਆ) ਪਰਾਇਆ ॥ ਬੁਧਿ ਵਿਸਰਜੀ, ਗਈ ਸਿਆਣਪ ; ਕਰਿ ਅਵਗਣ, ਪਛੁਤਾਇ ॥ ਕਹੁ (ਕਹ) ਨਾਨਕ ! ਪ੍ਰਾਣੀ  ! ਤੀਜੈ+ਪਹਰੈ ; ਪ੍ਰਭੁ ਚੇਤਹੁ, ਲਿਵ ਲਾਇ ॥੩॥

ਚਉਥੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ  ! ਬਿਰਧਿ ਭਇਆ (ਭਇ+ਆ) ਤਨੁ ਖੀਣੁ ॥ ਅਖੀ (ਅੱਖੀਂ) ਅੰਧੁ, ਨ ਦੀਸਈ (ਦੀਸ+ਈ) ; ਵਣਜਾਰਿਆ ਮਿਤ੍ਰਾ !ਕੰਨੀ (ਕੰਨੀਂ) ਸੁਣੈ ਨ ਵੈਣ ॥ ਅਖੀ (ਅੱਖੀਂ) ਅੰਧੁ, ਜੀਭ ਰਸੁ ਨਾਹੀ (ਨਾਹੀਂ) ; ਰਹੇ ਪਰਾਕਉ (ਪਰਾਕੌ ਭਾਵ ਉੱਦਮ) ਤਾਣਾ (ਭਾਵ ਤਾਕਤ)॥ ਗੁਣ, ਅੰਤਰਿ ਨਾਹੀ (ਨਾਹੀਂ), ਕਿਉ (ਕਿਉਂ) ਸੁਖੁ ਪਾਵੈ ? ਮਨਮੁਖ ਆਵਣ ਜਾਣਾ ॥ ਖੜੁ ਪਕੀ (ਪੱਕੀ), ਕੁੜਿ ਭਜੈ (ਭਾਵ ਸੁੱਕ ਕੇ ਝੜਦੀ) ਬਿਨਸੈ ; ਆਇ ਚਲੈ, ਕਿਆ ਮਾਣੁ  ? ॥ ਕਹੁ (ਕਹ) ਨਾਨਕ  ! ਪ੍ਰਾਣੀ  ! ਚਉਥੈ+ਪਹਰੈ ; ਗੁਰਮੁਖਿ, ਸਬਦੁ ਪਛਾਣੁ ॥੪॥

ਓੜਕੁ ਆਇਆ, ਤਿਨ (ਤਿਨ੍ਹ) ਸਾਹਿਆ (ਭਾਵ ਸੁਆਸਾਂ ਦਾ), ਵਣਜਾਰਿਆ ਮਿਤ੍ਰਾ  ! ਜਰੁ ਜਰਵਾਣਾ ਕੰਨਿ ॥ ਇਕ ਰਤੀ (ਰੱਤੀ), ਗੁਣ ਨ ਸਮਾਣਿਆ, ਵਣਜਾਰਿਆ ਮਿਤ੍ਰਾ  ! ਅਵਗਣ ਖੜਸਨਿ ਬੰਨਿ (ਬੰਨ੍ਹ)॥ ਗੁਣ ਸੰਜਮਿ ਜਾਵੈ, ਚੋਟ ਨ ਖਾਵੈ ; ਨਾ ਤਿਸੁ ਜੰਮਣੁ ਮਰਣਾ ॥ ਕਾਲੁ ਜਾਲੁ ਜਮੁ ਜੋਹਿ (ਜੋਹ) ਨ ਸਾਕੈ ; ਭਾਇ ਭਗਤਿ, ਭੈ ਤਰਣਾ ॥ ਪਤਿ ਸੇਤੀ ਜਾਵੈ, ਸਹਜਿ ਸਮਾਵੈ ; ਸਗਲੇ ਦੂਖ ਮਿਟਾਵੈ ॥ ਕਹੁ (ਕਹ) ਨਾਨਕ  ! ਪ੍ਰਾਣੀ ਗੁਰਮੁਖਿ ਛੂਟੈ ; ਸਾਚੇ ਤੇ ਪਤਿ ਪਾਵੈ ॥੫॥੨॥

ਸਿਰੀ ਰਾਗੁ, ਮਹਲਾ ੪ ॥

ਪਹਿਲੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ  ! ਹਰਿ, ਪਾਇਆ ਉਦਰ ਮੰਝਾਰਿ ॥ ਹਰਿ ਧਿਆਵੈ, ਹਰਿ ਉਚਰੈ, ਵਣਜਾਰਿਆ ਮਿਤ੍ਰਾ  ! ਹਰਿ ਹਰਿ ਨਾਮੁ ਸਮਾਰਿ (ਸੰਮ੍ਹਾਰ) ॥ ਹਰਿ ਹਰਿ ਨਾਮੁ ਜਪੇ, ਆਰਾਧੇ ; ਵਿਚਿ ਅਗਨੀ, ਹਰਿ ਜਪਿ, ਜੀਵਿਆ ॥ ਬਾਹਰਿ ਜਨਮੁ ਭਇਆ (ਭਇ+ਆ), ਮੁਖਿ ਲਾਗਾ ; ਸਰਸੇ (ਸ+ਰਸੇ) ਪਿਤਾ ਮਾਤ ਥੀਵਿਆ (ਭਾਵ ਹੋ ਗਏ)॥ ਜਿਸ ਕੀ ਵਸਤੁ (ਥੋੜ੍ਹਾ ਔਂਕੜ ਉਚਾਰਨਾ ਹੈ), ਤਿਸੁ ਚੇਤਹੁ, ਪ੍ਰਾਣੀ  ! ਕਰਿ ਹਿਰਦੈ, ਗੁਰਮੁਖਿ ਬੀਚਾਰਿ ॥ ਕਹੁ (ਕਹ) ਨਾਨਕ ! ਪ੍ਰਾਣੀ ! ਪਹਿਲੈ+ਪਹਰੈ ; ਹਰਿ ਜਪੀਐ, ਕਿਰਪਾ ਧਾਰਿ ॥੧॥

ਦੂਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਮਨੁ ਲਾਗਾ, ਦੂਜੈ+ਭਾਇ ॥ ਮੇਰਾ ਮੇਰਾ ਕਰਿ ਪਾਲੀਐ (ਪਾਲ਼ੀਐ), ਵਣਜਾਰਿਆ ਮਿਤ੍ਰਾ  ! ਲੇ ਮਾਤ ਪਿਤਾ ਗਲਿ (ਗਲ਼) ਲਾਇ ॥ ਲਾਵੈ ਮਾਤ ਪਿਤਾ, ਸਦਾ ਗਲ (ਗਲ਼) ਸੇਤੀ ; ਮਨਿ ਜਾਣੈ, ਖਟਿ ਖਵਾਏ ॥ ਜੋ ਦੇਵੈ, ਤਿਸੈ ਨ ਜਾਣੈ ਮੂੜਾ (ਮੂੜ੍ਹਾ) ; ਦਿਤੇ (ਦਿੱਤੇ) ਨੋ ਲਪਟਾਏ ॥ ਕੋਈ ਗੁਰਮੁਖਿ ਹੋਵੈ, ਸੁ ਕਰੈ ਵੀਚਾਰੁ ; ਹਰਿ ਧਿਆਵੈ ਮਨਿ, ਲਿਵ ਲਾਇ ॥ ਕਹੁ (ਕਹ) ਨਾਨਕ  !  ਦੂਜੈ+ਪਹਰੈ, ਪ੍ਰਾਣੀ  !  ਤਿਸੁ, ਕਾਲੁ ਨ ਕਬਹੂੰ ਖਾਇ ॥੨॥

ਤੀਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ  ! ਮਨੁ ਲਗਾ (ਲੱਗਾ) ਆਲਿ (ਨੋਟ: ਇਹ ਸ਼ਬਦ ‘ਆਲ੍ਯ’ ਹੈ, ਜਿਸ ਦੀ ਅੰਤ ਸਿਹਾਰੀ ਅੱਧਾ ‘ਯ’ ਹੈ; ਜਿਵੇਂ ‘ਸਤਿ, ਸਤ੍ਯ’। ‘ਆਲ੍ਯ’ ਦਾ ਅਰਥ ਹੈ: ‘ਘਰ’, ਇਸ ਲਈ ਸਿਹਾਰੀ ਨੂੰ ਥੋੜ੍ਹਾ ਉਚਾਰਨਾ ਜ਼ਰੂਰੀ) ਜੰਜਾਲਿ ॥ ਧਨੁ ਚਿਤਵੈ, ਧਨੁ ਸੰਚਵੈ, ਵਣਜਾਰਿਆ ਮਿਤ੍ਰਾ  ! ਹਰਿ ਨਾਮਾ, ਹਰਿ; ਨ ਸਮਾਲਿ (ਸੰਮ੍ਹਾਲ਼)॥ ਹਰਿ ਨਾਮਾ ਹਰਿ ਹਰਿ, ਕਦੇ ਨ ਸਮਾਲੈ (ਸੰਮ੍ਹਾਲ਼ੈ); ਜਿ (ਭਾਵ ਜਿਹੜਾ), ਹੋਵੈ ਅੰਤਿ ਸਖਾਈ ॥ ਇਹੁ (ਇਹ) ਧਨੁ ਸੰਪੈ ਮਾਇਆ ਝੂਠੀ ; ਅੰਤਿ ਛੋਡਿ ਚਲਿਆ ਪਛੁਤਾਈ ॥ ਜਿਸ ਨੋ ਕਿਰਪਾ ਕਰੇ, ਗੁਰੁ ਮੇਲੇ (ਮੇਲ਼ੇ); ਸੋ, ਹਰਿ ਹਰਿ ਨਾਮੁ ਸਮਾਲਿ (ਸੰਮ੍ਹਾਲ਼)॥ ਕਹੁ (ਕਹ) ਨਾਨਕ  !ਤੀਜੈ+ਪਹਰੈ, ਪ੍ਰਾਣੀ  ! ਸੇ, ਜਾਇ ਮਿਲੇ (ਮਿਲ਼ੇ) ਹਰਿ ਨਾਲਿ ॥੩॥

ਚਉਥੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ  ! ਹਰਿ ਚਲਣ ਵੇਲਾ ਆਦੀ (ਚੱਲਣ ਵੇਲ਼ਾ ਆਂਦੀ)॥ ਕਰਿ ਸੇਵਹੁ ਪੂਰਾ ਸਤਿਗੁਰੂ, ਵਣਜਾਰਿਆ ਮਿਤ੍ਰਾ ! ਸਭ ਚਲੀ (ਚੱਲੀ) ਰੈਣਿ ਵਿਹਾਦੀ ॥ ਹਰਿ ਸੇਵਹੁ ਖਿਨੁ ਖਿਨੁ, ਢਿਲ (ਢਿੱਲ) ਮੂਲਿ ਨ ਕਰਿਹੁ  !  ਜਿਤੁ, ਅਸਥਿਰੁ ਜੁਗੁ ਜੁਗੁ ਹੋਵਹੁ ॥ ਹਰਿ ਸੇਤੀ, ਸਦ ਮਾਣਹੁ ਰਲੀਆ (ਰਲ਼ੀਆਂ) ; ਜਨਮ ਮਰਣ ਦੁਖ ਖੋਵਹੁ ॥ ਗੁਰ ਸਤਿਗੁਰ ਸੁਆਮੀ, ਭੇਦੁ ਨ ਜਾਣਹੁ ! ਜਿਤੁ ਮਿਲਿ, ਹਰਿ ਭਗਤਿ ਸੁਖਾਂਦੀ ॥ ਕਹੁ (ਕਹ) ਨਾਨਕ  !  ਪ੍ਰਾਣੀ  ! ਚਉਥੈ+ਪਹਰੈ ; ਸਫਲਿਓੁ ਰੈਣਿ ਭਗਤਾ ਦੀ (ਭਗਤਾਂ ਦੀ)॥੪॥੧॥੩॥

ਸਿਰੀ ਰਾਗੁ, ਮਹਲਾ ੫ ॥

ਪਹਿਲੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਧਰਿ ਪਾਇਤਾ, ਉਦਰੈ ਮਾਹਿ (ਮਾਹਿਂ)॥ ਦਸੀ ਮਾਸੀ (ਦਸੀਂ ਮਾਸੀਂ) ਮਾਨਸੁ ਕੀਆ ; ਵਣਜਾਰਿਆ ਮਿਤ੍ਰਾ ! ਕਰਿ ਮੁਹਲਤਿ, ਕਰਮ ਕਮਾਹਿ (ਕਮਾਹਿਂ)॥ ਮੁਹਲਤਿ ਕਰਿ ਦੀਨੀ, ਕਰਮ ਕਮਾਣੇ ; ਜੈਸਾ ਲਿਖਤੁ ਧੁਰਿ, ਪਾਇਆ ॥ ਮਾਤ ਪਿਤਾ ਭਾਈ ਸੁਤ ਬਨਿਤਾ ; ਤਿਨ (ਤਿਨ੍ਹ) ਭੀਤਰਿ ਪ੍ਰਭੂ ਸੰਜੋਇਆ ॥ ਕਰਮ ਸੁਕਰਮ (ਸੁ+ਕਰਮ) ਕਰਾਏ ਆਪੇ ; ਇਸੁ ਜੰਤੈ+ਵਸਿ ਕਿਛੁ ਨਾਹਿ (ਨਾਹਿਂ) ॥ ਕਹੁ (ਕਹ) ਨਾਨਕ  ! ਪ੍ਰਾਣੀ ਪਹਿਲੈ+ਪਹਰੈ ; ਧਰਿ ਪਾਇਤਾ, ਉਦਰੈ ਮਾਹਿ (ਮਾਹਿਂ)॥੧॥

ਦੂਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ  ! ਭਰਿ ਜੁਆਨੀ ਲਹਰੀ (ਲਹਰੀਂ) ਦੇਇ (ਦੇ+ਇ)॥ ਬੁਰਾ ਭਲਾ ਨ ਪਛਾਣਈ (ਪਛਾਣ+ਈ), ਵਣਜਾਰਿਆ ਮਿਤ੍ਰਾ !ਮਨੁ ਮਤਾ (ਮੱਤਾ) ਅਹੰਮੇਇ (ਅਹੰਮੇ+ਇ)॥ ਬੁਰਾ ਭਲਾ ਨ ਪਛਾਣੈ ਪ੍ਰਾਣੀ ; ਆਗੈ ਪੰਥੁ ਕਰਾਰਾ ॥ ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ; ਸਿਰਿ ਠਾਢੇ ਜਮ ਜੰਦਾਰਾ ॥ ਧਰਮਰਾਇ ਜਬ ਪਕਰਸਿ ਬਵਰੇ ; ਤਬ ਕਿਆ ਜਬਾਬੁ ਕਰੇਇ (ਕਰੇ+ਇ) ? ॥ ਕਹੁ (ਕਹ) ਨਾਨਕ  ! ਦੂਜੈ+ਪਹਰੈ ਪ੍ਰਾਣੀ ; ਭਰਿ ਜੋਬਨੁ ਲਹਰੀ (ਲਹਰੀਂ)ਦੇਇ ॥੨॥

ਤੀਜੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ; ਬਿਖੁ ਸੰਚੈ, ਅੰਧੁ ਅਗਿਆਨੁ ॥ ਪੁਤ੍ਰਿ+ਕਲਤ੍ਰਿ+ਮੋਹਿ (ਮੋਹ) ਲਪਟਿਆ, ਵਣਜਾਰਿਆ ਮਿਤ੍ਰਾ  ! ਅੰਤਰਿ ਲਹਰਿ ਲੋਭਾਨੁ ॥ ਅੰਤਰਿ ਲਹਰਿ ਲੋਭਾਨੁ ਪਰਾਨੀ ; ਸੋ ਪ੍ਰਭੁ, ਚਿਤਿ ਨ ਆਵੈ ॥ ਸਾਧਸੰਗਤਿ ਸਿਉ (ਸਿਉਂ) ਸੰਗੁ ਨ ਕੀਆ ; ਬਹੁ ਜੋਨੀ (ਜੋਨੀਂ) ਦੁਖੁ ਪਾਵੈ ॥ ਸਿਰਜਨਹਾਰੁ ਵਿਸਾਰਿਆ ਸੁਆਮੀ ; ਇਕ ਨਿਮਖ ਨ ਲਗੋ ਧਿਆਨੁ ॥ ਕਹੁ (ਕਹ) ਨਾਨਕ  ! ਪ੍ਰਾਣੀ ਤੀਜੈ+ਪਹਰੈ ; ਬਿਖੁ ਸੰਚੇ, ਅੰਧੁ ਅਗਿਆਨੁ ॥੩॥

ਚਉਥੈ+ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ ! ਦਿਨੁ ਨੇੜੈ ਆਇਆ ਸੋਇ ॥ ਗੁਰਮੁਖਿ ਨਾਮੁ ਸਮਾਲਿ (ਸੰਮ੍ਹਾਲ਼) ਤੂੰ, ਵਣਜਾਰਿਆ ਮਿਤ੍ਰਾ  ! ਤੇਰਾ, ਦਰਗਹ ਬੇਲੀ ਹੋਇ ॥ ਗੁਰਮੁਖਿ ਨਾਮੁ ਸਮਾਲਿ (ਸੰਮ੍ਹਾਲ਼), ਪਰਾਣੀ ! ਅੰਤੇ ਹੋਇ ਸਖਾਈ ॥ ਇਹੁ ਮੋਹੁ (ਇਹ ਮੋਹ) ਮਾਇਆ, ਤੇਰੈ ਸੰਗਿ ਨ ਚਾਲੈ ; ਝੂਠੀ ਪ੍ਰੀਤਿ ਲਗਾਈ ॥ਸਗਲੀ ਰੈਣਿ ਗੁਦਰੀ ਅੰਧਿਆਰੀ ; ਸੇਵਿ ਸਤਿਗੁਰੁ, ਚਾਨਣੁ ਹੋਇ ॥ ਕਹੁ (ਕਹ) ਨਾਨਕ  !  ਪ੍ਰਾਣੀ  ! ਚਉਥੈ+ਪਹਰੈ ਦਿਨੁ ਨੇੜੈ ਆਇਆ ਸੋਇ ॥੪॥

ਲਿਖਿਆ ਆਇਆ ਗੋਵਿੰਦ ਕਾ, ਵਣਜਾਰਿਆ ਮਿਤ੍ਰਾ !  ਉਠਿ ਚਲੇ (ਉੱਠ ਚੱਲੇ) ਕਮਾਣਾ ਸਾਥਿ ॥ ਇਕ ਰਤੀ (ਰੱਤੀ) ਬਿਲਮ ਨ ਦੇਵਨੀ, ਵਣਜਾਰਿਆ ਮਿਤ੍ਰਾ !ਓਨੀ (ਓਨ੍ਹੀਂ) ਤਕੜੇ ਪਾਏ ਹਾਥ ॥ ਲਿਖਿਆ ਆਇਆ, ਪਕੜਿ ਚਲਾਇਆ ; ਮਨਮੁਖ ਸਦਾ ਦੁਹੇਲੇ ॥ ਜਿਨੀ (ਜਿਨ੍ਹੀਂ), ਪੂਰਾ ਸਤਿਗੁਰੁ ਸੇਵਿਆ ; ਸੇ ਦਰਗਹ ਸਦਾ ਸੁਹੇਲੇ ॥ ਕਰਮ ਧਰਤੀ, ਸਰੀਰੁ ਜੁਗ ਅੰਤਰਿ; ਜੋ ਬੋਵੈ, ਸੋ ਖਾਤਿ ॥ ਕਹੁ (ਕਹ) ਨਾਨਕ  ! ਭਗਤ ਸੋਹਹਿ (ਸੋਹਹਿਂ, ਸੋਹੈਂ) ਦਰਵਾਰੇ ; ਮਨਮੁਖ ਸਦਾ ਭਵਾਤਿ ॥੫॥੧॥੪॥

Guru Granth Sahib (Page No. 64-71)

0

(ਪੰਨਾ ਨੰਬਰ 64-71)

ੴ ਸਤਿ ਗੁਰ ਪ੍ਰਸਾਦਿ ॥

ਸਿਰੀ ਰਾਗੁ, ਮਹਲਾ ੩, ਘਰੁ ੧, ਅਸਟਪਦੀਆ (ਮਹਲਾ ਤੀਜਾ, ਘਰ ਪਹਿਲਾ, ਅਸਟਪਦੀਆਂ)

ਗੁਰਮੁਖਿ ਕ੍ਰਿਪਾ ਕਰੇ, ਭਗਤਿ ਕੀਜੈ ; ਬਿਨੁ ਗੁਰ, ਭਗਤਿ ਨ ਹੋਇ ॥ ਆਪੈ, ਆਪੁ ਮਿਲਾਏ, ਬੂਝੈ ; ਤਾ (ਤਾਂ) ਨਿਰਮਲੁ ਹੋਵੈ, ਕੋਇ ॥ ਹਰਿ ਜੀਉ ਸਚਾ (ਸੱਚਾ), ਸਚੀ ਬਾਣੀ ; ਸਬਦਿ ਮਿਲਾਵਾ ਹੋਇ ॥੧॥ ਭਾਈ ਰੇ ! ਭਗਤਿਹੀਣੁ, ਕਾਹੇ ਜਗਿ ਆਇਆ  ? ॥ ਪੂਰੇ ਗੁਰ ਕੀ ਸੇਵ ਨ ਕੀਨੀ ; ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ ਆਪੇ ਹਰਿ ਜਗ+ਜੀਵਨੁ ਦਾਤਾ ; ਆਪੇ ਬਖਸਿ (ਬਖ਼ਸ਼) ਮਿਲਾਏ ॥ ਜੀਅ (ਜੀ..) ਜੰਤ ਏ, ਕਿਆ ਵੇਚਾਰੇ  ? ਕਿਆ ਕੋ ਆਖਿ ਸੁਣਾਏ  ? ॥ ਗੁਰਮੁਖਿ ਆਪੇ ਦੇ ਵਡਿਆਈ ; ਆਪੇ ਸੇਵ ਕਰਾਏ ॥੨॥ ਦੇਖਿ ਕੁਟੰਬੁ, ਮੋਹਿ (ਮੋਹ) ਲੋਭਾਣਾ ; ਚਲਦਿਆ (ਚਲਦਿਆਂ) ਨਾਲਿ ਨ ਜਾਈ ॥ ਸਤਿਗੁਰੁ ਸੇਵਿ ਗੁਣ+ਨਿਧਾਨੁ ਪਾਇਆ ; ਤਿਸ ਕੀ ਕੀਮ ਨ ਪਾਈ ॥ ਪ੍ਰਭੁ ਸਖਾ ਹਰਿ ਜੀਉ ਮੇਰਾ ; ਅੰਤੇ ਹੋਇ ਸਖਾਈ ॥੩॥ ਪੇਈਅੜੈ ਜਗ+ਜੀਵਨੁ ਦਾਤਾ ; ਮਨਮੁਖਿ ਪਤਿ ਗਵਾਈ ॥ ਬਿਨੁ ਸਤਿਗੁਰ, ਕੋ (ਭਾਵ ਕੋਈ), ਮਗੁ ਨ ਜਾਣੈ ; ਅੰਧੇ ਠਉਰ (ਠੌਰ) ਨ ਕਾਈ ॥ ਹਰਿ ਸੁਖ+ਦਾਤਾ, ਮਨਿ ਨਹੀ (ਨਹੀਂ) ਵਸਿਆ ; ਅੰਤਿ ਗਇਆ ਪਛੁਤਾਈ (‘ਛੁ’ ਦੀ ਔਂਕੜ ਦਾ ਉਚਾਰਨ ਜ਼ਰੂਰੀ)॥੪॥ ਪੇਈਅੜੈ ਜਗ+ਜੀਵਨੁ ਦਾਤਾ ; ਗੁਰਮਤਿ ਮੰਨਿ ਵਸਾਇਆ ॥ ਅਨਦਿਨੁ ਭਗਤਿ ਕਰਹਿ (ਕਰੈਂ) ਦਿਨੁ ਰਾਤੀ ; ਹਉਮੈ ਮੋਹੁ (ਮੋਹ) ਚੁਕਾਇਆ ॥ ਜਿਸੁ ਸਿਉ ਰਾਤਾ (ਸਿਉਂ ਰਾੱਤਾ), ਤੈਸੋ ਹੋਵੈ ; ਸਚੇ+ਸਚਿ ਸਮਾਇਆ ॥੫॥ ਆਪੇ ਨਦਰਿ ਕਰੇ, ਭਾਉ ਲਾਏ ; ਗੁਰ ਸਬਦੀ ਬੀਚਾਰਿ ॥ ਸਤਿਗੁਰੁ ਸੇਵਿਐ, ਸਹਜੁ ਊਪਜੈ ; ਹਉਮੈ ਤ੍ਰਿਸਨਾ (ਤ੍ਰਿਸ਼ਨਾ) ਮਾਰਿ ॥ ਹਰਿ ਗੁਣ+ਦਾਤਾ, ਸਦ ਮਨਿ ਵਸੈ ; ਸਚੁ ਰਖਿਆ (ਸੱਚ ਰੱਖਿਆ) ਉਰ ਧਾਰਿ ॥੬॥ ਪ੍ਰਭੁ ਮੇਰਾ ਸਦਾ ਨਿਰਮਲਾ ; ਮਨਿ+ਨਿਰਮਲਿ, ਪਾਇਆ ਜਾਇ ॥ ਨਾਮੁ ਨਿਧਾਨੁ ਹਰਿ ਮਨਿ ਵਸੈ ; ਹਉਮੈ ਦੁਖੁ ਸਭੁ ਜਾਇ ॥ ਸਤਿਗੁਰਿ, ਸਬਦੁ ਸੁਣਾਇਆ ; ਹਉ (ਹੌਂ), ਸਦ ਬਲਿਹਾਰੈ ਜਾਉ (ਜਾਉਂ)॥੭॥ ਆਪਣੈ+ਮਨਿ+ਚਿਤਿ ਕਹੈ, ਕਹਾਏ ; ਬਿਨੁ ਗੁਰ, ਆਪੁ ਨ ਜਾਈ ॥ ਹਰਿ ਜੀਉ ਭਗਤਿ ਵਛਲੁ, ਸੁਖ+ਦਾਤਾ ; ਕਰਿ ਕਿਰਪਾ ਮੰਨਿ (ਮੰਨ) ਵਸਾਈ ॥ ਨਾਨਕ ! ਸੋਭਾ (ਸ਼ੋਭਾ) ਸੁਰਤਿ ਦੇਇ (ਦੇ+ਇ) ਪ੍ਰਭੁ ਆਪੇ ; ਗੁਰਮੁਖਿ ਦੇ ਵਡਿਆਈ ॥੮॥੧॥੧੮॥

(ਨੋਟ: (1). ਉਕਤ ਸੰਯੁਕਤ ਸ਼ਬਦਾਂ ’ਚ + (‘ਜਮ੍ਹਾ’ ਦਾ ਚਿੰਨ੍ਹ) ਦੇਣ ਦਾ ਮਤਲਬ: (ੳ). ਅਰਥਾਂ ’ਚ ਸੰਬੰਧਕੀ ਲੁਪਤ ਕਾਰਕੀ ਚਿੰਨ੍ਹ (ਦਾ) ਮਿਲਣ ਦਾ ਸੰਕੇਤ ਹੈ; ਜਿਵੇਂ ਕਿ ‘ਸੁਖ+ਦਾਤਾ’ ਭਾਵ ਸੁੱਖਾਂ ਦਾ ਦਾਤਾ।

(ਅ). ਅਜਿਹੇ ਸ਼ਬਦ ‘ਨਾਂਵ + ਨਾਂਵ, ਨਾਂਵ + ਪੜਨਾਂਵ, ਨਾਂਵ + ਵਿਸ਼ੇਸ਼ਣ ਜਾਂ ਨਾਂਵ + ਪੜਨਾਂਵੀ ਵਿਸ਼ੇਸ਼ਣ’ ਇੱਕੋ ਕਾਰਕ ’ਚ ਹੁੰਦੇ ਹਨ; ਜਿਵੇਂ ‘ਮਨਿ+ਨਿਰਮਲਿ’ ਸੰਯੁਕਤ ਸਬਦਾਂ ’ਚ ‘ਮਨਿ’ (ਨਾਂਵ) ਤੇ ‘ਨਿਰਮਲਿ’ (ਵਿਸ਼ੇਸ਼ਣ) ਦੋਵੇਂ ਕਰਣ ਕਾਰਕ ਹਨ, ਜਿਸ ਕਾਰਨ ਅਰਥ ਬਣ ਗਿਆ: ‘ਨਿਰਮਲ ਮਨ ਨਾਲ਼’; ਇਸੇ ਤਰ੍ਹਾਂ ‘ਆਪਣੈ+ਮਨਿ+ਚਿਤਿ’ ਸੰਯੁਕਤ ਸ਼ਬਦਾਂ ’ਚ ‘ਆਪਣੈ’ (ਪੜਨਾਂਵੀ ਵਿਸ਼ੇਸ਼ਣ), ‘ਮਨਿ’ ਤੇ ‘ਚਿਤਿ’ (ਨਾਂਵ) ਤਿੰਨੇ ਸ਼ਬਦ ਅਧਿਕਰਣ ਕਾਰਕ ਹਨ, ਜਿਨ੍ਹਾਂ ਦਾ ਅਰਥ ਬਣ ਗਿਆ: ‘ਆਪਣੇ ਮਨ ਵਿੱਚ ਤੇ ਆਪਣੇ ਚਿਤ ਵਿੱਚ’ ਜਾਂ ਆਪਣੇ ਮਨ ਤੇ ਚਿਤ ਵਿੱਚ।

(2) ਕਿਸੇ ਤੁਕ ਦੇ ਵਿਚਕਾਰ ਦਿੱਤੇ ਗਏ ਵਿਸਰਾਮ ਤੋਂ ਇਲਾਵਾ ਕੌਮੇ ਨਾਲ਼ ਇੱਕ ਛੋਟਾ ਵਿਸਰਾਮ ਵੀ ਦਿੱਤਾ ਗਿਆ ਹੈ, ਜਿਸ ਦਾ ਮਤਲਬ ਵੀ ਕਿਸੇ ਕਾਰਕੀ ਅਰਥ ਨੂੰ ਸਪਸ਼ਟ ਕਰਨਾ ਹੈ; ਜਿਵੇਂ ਕਿ ‘‘ਆਪੈ, ਆਪੁ ਮਿਲਾਏ, ਬੂਝੈ; ਤਾ (ਤਾਂ) ਨਿਰਮਲੁ ਹੋਵੈ, ਕੋਇ ॥’’ ਤੁਕ ’ਚ ਮੱਧ ਦਾ ਵਿਸਰਾਮ ‘ਬੂਝੈ’ ਸ਼ਬਦ ਤੋਂ ਬਾਅਦ ਦਿੱਤਾ ਗਿਆ ਹੈ ਅਤੇ ‘ਆਪੈ, ਮਿਲਾਏ, ਹੋਵੈ’ ਸ਼ਬਦਾਂ ਤੋਂ ਬਾਅਦ ਛੋਟਾ ਵਿਸਰਾਮ ਦੇਣ ਦਾ ਮਤਲਬ ਹੈ: ‘ਆਪੈ’ (ਅਧਿਕਰਣ ਕਾਰਕ) ਭਾਵ (ਗੁਰੂ ਦੇ) ਆਪ ਵਿੱਚ (ਮਨੁੱਖ) ‘ਆਪੁ ਮਿਲਾਏ’ ਭਾਵ ਆਪਣੇ ਆਪ ਨੂੰ ਮਿਲਾਏ ਜਾਂ ਹਉਮੈ ਨੂੰ ਖ਼ਤਮ ਕਰੇ ‘‘ਤਾ (ਤਾਂ) ਨਿਰਮਲੁ ਹੋਵੈ, ਕੋਇ (ਵਿਰਲਾ)॥ ’’)

ਸਿਰੀ ਰਾਗੁ, ਮਹਲਾ ੩ ॥

ਹਉਮੈ ਕਰਮ ਕਮਾਵਦੇ ; ਜਮ+ਡੰਡੁ ਲਗੈ ਤਿਨ (ਤਿਨ੍ਹ) ਆਇ ॥ ਜਿ (ਭਾਵ ਜਿਹੜੇ) ਸਤਿਗੁਰੁ ਸੇਵਨਿ, ਸੇ ਉਬਰੇ ; ਹਰਿ ਸੇਤੀ ਲਿਵ ਲਾਇ ॥੧॥ ਮਨ ਰੇ ! ਗੁਰਮੁਖਿ ਨਾਮੁ ਧਿਆਇ ॥ ਧੁਰਿ+ਪੂਰਬਿ ਕਰਤੈ, ਲਿਖਿਆ ; ਤਿਨਾ (ਤਿਨ੍ਹਾਂ), ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥ ਵਿਣੁ ਸਤਿਗੁਰ, ਪਰਤੀਤਿ ਨ ਆਵਈ (ਆਵ+ਈ); ਨਾਮਿ ਨ ਲਾਗੋ ਭਾਉ ॥ ਸੁਪਨੈ, ਸੁਖੁ ਨ ਪਾਵਈ (ਪਾਵ+ਈ); ਦੁਖ ਮਹਿ ਸਵੈ ਸਮਾਇ ॥੨॥ ਜੇ ਹਰਿ-ਹਰਿ ਕੀਚੈ, ਬਹੁਤੁ ਲੋਚੀਐ ; ਕਿਰਤੁ ਨ ਮੇਟਿਆ ਜਾਇ ॥ ਹਰਿ ਕਾ ਭਾਣਾ, ਭਗਤੀ (ਭਗਤੀਂ) ਮੰਨਿਆ ; ਸੇ ਭਗਤ ਪਏ ਦਰਿ, ਥਾਇ (ਥਾਂਇ) ॥੩॥ ਗੁਰੁ, ਸਬਦੁ ਦਿੜਾਵੈ (ਦ੍ਰਿੜ੍ਹਾਵੈ) ਰੰਗ ਸਿਉ (ਸਿਉਂ); ਬਿਨੁ ਕਿਰਪਾ, ਲਇਆ ਨ ਜਾਇ ॥ ਜੇ, ਸਉ (ਸੌ) ਅੰਮ੍ਰਿਤੁ ਨੀਰੀਐ ; ਭੀ, ਬਿਖੁ ਫਲੁ (ਫਲ਼) ਲਾਗੈ ਧਾਇ ॥੪॥ ਸੇ ਜਨ ਸਚੇ ਨਿਰਮਲੇ ; ਜਿਨ, ਸਤਿਗੁਰ ਨਾਲਿ ਪਿਆਰੁ ॥ ਸਤਿਗੁਰ ਕਾ ਭਾਣਾ, ਕਮਾਵਦੇ ; ਬਿਖੁ ਹਉਮੈ ਤਜਿ ਵਿਕਾਰੁ ॥੫॥ ਮਨਹਠਿ (ਭਾਵ ਕਠੋਰ ਮਨ ਕਰਕੇ), ਕਿਤੈ+ਉਪਾਇ (ਭਾਵ ਕਿਸੇ ਤਰੀਕੇ ਨਾਲ਼) ਨ ਛੂਟੀਐ ; ਸਿਮ੍ਰਿਤਿ ਸਾਸਤ੍ਰ ਸੋਧਹੁ (ਸ਼ਾਸਤ੍ਰ ਸੋਧੋ) ਜਾਇ ॥ ਮਿਲਿ ਸੰਗਤਿ ਸਾਧੂ, ਉਬਰੇ ; ਗੁਰ ਕਾ ਸਬਦੁ ਕਮਾਇ ॥੬॥ ਹਰਿ ਕਾ ਨਾਮੁ ਨਿਧਾਨੁ ਹੈ ; ਜਿਸੁ, ਅੰਤੁ ਨ ਪਾਰਾਵਾਰੁ ॥ ਗੁਰਮੁਖਿ ਸੇਈ ਸੋਹਦੇ (ਸੋਂਹਦੇ) ; ਜਿਨ (ਜਿਨ੍ਹ) ਕਿਰਪਾ ਕਰੇ ਕਰਤਾਰੁ ॥੭॥ ਨਾਨਕ ! ਦਾਤਾ ਏਕੁ ਹੈ ; ਦੂਜਾ ਅਉਰੁ (ਔਰ) ਨ ਕੋਇ ॥ ਗੁਰ ਪਰਸਾਦੀ ਪਾਈਐ ; ਕਰਮਿ ਪਰਾਪਤਿ ਹੋਇ ॥੮॥੨॥੧੯॥

(ਨੋਟ: ਉਕਤ ਕੀਤੀ ਗਈ ਵਿਚਾਰ ਮੁਤਾਬਕ ਹੇਠਲੀਆਂ ਤੁਕਾਂ ’ਚ ‘ਸੁਪਨੈ, ਜਿਨ, ਜਿਸੁ’ ਤੋਂ ਬਾਅਦ ਮਿਲਣ ਵਾਲ਼ਾ ਲੁਪਤ ਕਾਰਕੀ ਚਿੰਨ੍ਹ ਤੁਕਾਂ ’ਚ ਲਿਖ ਦਿੱਤਾ, ਇਸ ਲਈ ਇਨ੍ਹਾਂ ਸ਼ਬਦਾਂ ਤੋਂ ਬਾਅਦ ਥੋੜ੍ਹਾ ਵਿਸਰਾਮ ਦੇਣਾ ਦਰੁਸਤ ਰਹੇਗਾ: ‘‘ਸੁਪਨੈ (ਵਿੱਚ), ਸੁਖੁ ਨ ਪਾਵਈ (ਪਾਵ+ਈ);..॥, ਜਿਨ (ਜਿਨ੍ਹਾਂ ਦਾ), ਸਤਿਗੁਰ ਨਾਲਿ ਪਿਆਰੁ ॥, ਜਿਸੁ (ਜਿਸ ਦਾ), ਅੰਤੁ ਨ ਪਾਰਾਵਾਰੁ ॥’’ ਆਦਿ।)

ਸਿਰੀ ਰਾਗੁ, ਮਹਲਾ ੩ ॥

ਪੰਖੀ ਬਿਰਖਿ ਸੁਹਾਵੜਾ ; ਸਚੁ ਚੁਗੈ, ਗੁਰ+ਭਾਇ (ਭਾਵ ਗੁਰੂ ਦੇ ਪ੍ਰੇਮ ਨਾਲ਼) ॥ ਹਰਿ ਰਸੁ ਪੀਵੈ, ਸਹਜਿ ਰਹੈ ; ਉਡੈ ਨ ਆਵੈ ਜਾਇ ॥ ਨਿਜ ਘਰਿ ਵਾਸਾ ਪਾਇਆ, ਹਰਿ-ਹਰਿ ਨਾਮਿ ਸਮਾਇ ॥੧॥ ਮਨ ਰੇ ! ਗੁਰ ਕੀ ਕਾਰ ਕਮਾਇ ॥ ਗੁਰ ਕੈ ਭਾਣੈ, ਜੇ ਚਲਹਿ (ਚੱਲੈਂ); ਤਾ (ਤਾਂ), ਅਨਦਿਨੁ ਰਾਚਹਿ (ਰਾਚਹਿਂ) ਹਰਿ ਨਾਇ (ਨਾਇਂ) ॥੧॥ ਰਹਾਉ ॥ ਪੰਖੀ ਬਿਰਖ ਸੁਹਾਵੜੇ ; ਊਡਹਿ ਚਹੁ ਦਿਸਿ ਜਾਹਿ (ਊਡਹਿਂ ਚਹੁਂ ਦਿਸ ਜਾਹਿਂ) ॥ ਜੇਤਾ ਊਡਹਿ (ਊਡਹਿਂ), ਦੁਖ ਘਣੇ ; ਨਿਤ ਦਾਝਹਿ ਤੈ ਬਿਲਲਾਹਿ (ਦਾਝੈਂ ਤੈ ਬਿਲਲਾਹਿਂ) ॥ ਬਿਨੁ ਗੁਰ, ਮਹਲੁ (ਮਹਲ, ਨਾ ਕਿ ‘ਮਹੱਲ’ ਕਿਉਂਕਿ ‘ਮਹੱਲ’ ਦਾ ਅਰਥ ‘ਹੀਜੜਾ’ ਹੈ) ਨ ਜਾਪਈ ; ਨਾ ਅੰਮ੍ਰਿਤ ਫਲ ਪਾਹਿ (ਫਲ਼ ਪਾਹਿਂ) ॥੨॥ ਗੁਰਮੁਖਿ ਬ੍ਰਹਮੁ ਹਰੀਆਵਲਾ ; ਸਾਚੈ (ਭਾਵ ਸੱਚ ’ਚ ਜੁੜਨ ਕਰਕੇ), ਸਹਜਿ ਸੁਭਾਇ ॥ ਸਾਖਾ (ਸ਼ਾਖ਼ਾਂ) ਤੀਨਿ ਨਿਵਾਰੀਆ (ਨਿਵਾਰੀਆਂ) ; ਏਕ ਸਬਦਿ, ਲਿਵ ਲਾਇ ॥ ਅੰਮ੍ਰਿਤ ਫਲੁ (ਫਲ਼) ਹਰਿ ਏਕੁ ਹੈ ; ਆਪੇ ਦੇਇ (ਦੇ+ਇ) ਖਵਾਇ ॥੩॥ ਮਨਮੁਖ ਊਭੇ (‘ਊ’ ਦਾ ਦੁਲੈਂਕੜ ਉਚਾਰਨਾ ਹੈ) ਸੁਕਿ ਗਏ ; ਨਾ ਫਲੁ ਤਿੰਨਾ ਛਾਉ (ਫਲ਼ ਤਿਨ੍ਹਾਂ ਛਾਂਉ)॥ ਤਿੰਨਾ (ਤਿਨ੍ਹਾਂ) ਪਾਸਿ, ਨ ਬੈਸੀਐ ; ਓਨਾ (ਓਨ੍ਹਾਂ) ਘਰੁ ਨ ਗਿਰਾਉ (ਗਿਰਾਂਉ) ॥ ਕਟੀਅਹਿ ਤੈ ਨਿਤ ਜਾਲੀਅਹਿ (ਕਟੀਐਂ ਤੈ ਨਿਤ ਜਾਲੀਐਂ); ਓਨਾ (ਓਨ੍ਹਾਂ) ਸਬਦੁ ਨ ਨਾਉ (ਨਾਂਉ)॥੪॥ ਹੁਕਮੇ ਕਰਮ ਕਮਾਵਣੇ ; ਪਇਐ ਕਿਰਤਿ ਫਿਰਾਉ ॥ ਹੁਕਮੇ ਦਰਸਨੁ (ਦਰਸ਼ਨ) ਦੇਖਣਾ ; ਜਹ ਭੇਜਹਿ ਤਹ ਜਾਉ (ਜ੍ਹਾਂ ਭੇਜਹਿਂ ਤ੍ਹਾਂ ਜਾਉ) ॥ ਹੁਕਮੇ, ਹਰਿ-ਹਰਿ ਮਨਿ ਵਸੈ ; ਹੁਕਮੇ ਸਚਿ ਸਮਾਉ ॥੫॥ ਹੁਕਮੁ ਨ ਜਾਣਹਿ (ਜਾਣਹਿਂ) ਬਪੁੜੇ (‘ਪੁ’ ਦਾ ਅੰਤ ਔਂਕੜ ਉਚਾਰਨਾ ਹੈ); ਭੂਲੇ ਫਿਰਹਿ (ਫਿਰਹਿਂ) ਗਵਾਰ ॥ ਮਨਹਠਿ ਕਰਮ ਕਮਾਵਦੇ; ਨਿਤ ਨਿਤ ਹੋਹਿ ਖੁਆਰੁ (ਹੋਹਿਂ ਖ਼ੁਆਰ) ॥ ਅੰਤਰਿ ਸਾਂਤਿ (ਸ਼ਾਂਤਿ) ਨ ਆਵਈ (ਆਵ+ਈ); ਨਾ ਸਚਿ, ਲਗੈ ਪਿਆਰੁ ॥੬॥ ਗੁਰਮੁਖੀਆ ਮੁਹ (ਗੁਰਮੁਖੀਆਂ ਮੁੰਹ) ਸੋਹਣੇ ; ਗੁਰ ਕੈ ਹੇਤਿ+ਪਿਆਰਿ ॥ ਸਚੀ ਭਗਤੀ, ਸਚਿ ਰਤੇ (ਰੱਤੇ); ਦਰਿ+ਸਚੈ, ਸਚਿਆਰ ॥ ਆਏ ਸੇ ਪਰਵਾਣੁ ਹੈ (ਹੈਂ); ਸਭ ਕੁਲ ਕਾ ਕਰਹਿ (ਕਰੈਂ) ਉਧਾਰੁ ॥੭॥ ਸਭ ਨਦਰੀ ਕਰਮ ਕਮਾਵਦੇ ; ਨਦਰੀ ਬਾਹਰਿ ਨ ਕੋਇ ॥ ਜੈਸੀ ਨਦਰਿ ਕਰਿ ਦੇਖੈ ਸਚਾ (ਸੱਚਾ); ਤੈਸਾ ਹੀ ਕੋ ਹੋਇ ॥ ਨਾਨਕ ! ਨਾਮਿ ਵਡਾਈਆ (ਵਡਾਈਆਂ) ; ਕਰਮਿ ਪਰਾਪਤਿ ਹੋਇ ॥੮॥੩॥੨੦॥

(ਨੋਟ: ਉਕਤ ‘ਰਹਾਉ’ ਦੀ ਤੁਕ ‘‘ਅਨਦਿਨੁ ਰਾਚਹਿ (ਰਾਚਹਿਂ) ਹਰਿ ਨਾਇ (ਨਾਇਂ)॥’’ ’ਚ ਦਰਜ ‘ਨਾਇ’ ਸ਼ਬਦ, ਕਾਰਕੀ ਰੂਪ ਹੋਣ ਕਾਰਨ ‘ਨਾਮ, ਨਾਂਵ’ ਦਾ ਰੁਪਾਂਤਰ ਹੈ, ਜਿਨ੍ਹਾਂ ਦੇ ਅੰਤ ’ਚ ‘ਮ’ ਜਾਂ ‘ਨਾਂ’ ਰਾਹੀਂ ਨਾਸਿਕੀ ਧੁਨੀ ਪ੍ਰਗਟ ਹੁੰਦੀ ਹੈ, ਇਸ ਲਈ ਕਾਰਕੀ ‘ਨਾਇ’ ਸ਼ਬਦ ਨੂੰ ਵੀ ਬਿੰਦੀ ਨਾਲ਼ ‘ਨਾਇਂ’ ਅੰਤ ਨਾਸਿਕੀ ਕਰਨਾ ਦਰੁਸਤ ਰਹੇਗਾ।)

ਸਿਰੀ ਰਾਗੁ, ਮਹਲਾ ੩ ॥

ਗੁਰਮੁਖਿ, ਨਾਮੁ ਧਿਆਈਐ ; ਮਨਮੁਖਿ, ਬੂਝ ਨ ਪਾਇ ॥ ਗੁਰਮੁਖਿ ਸਦਾ ਮੁਖ ਊਜਲੇ ; ਹਰਿ ਵਸਿਆ ਮਨਿ ਆਇ ॥ ਸਹਜੇ ਹੀ ਸੁਖੁ ਪਾਈਐ ; ਸਹਜੇ ਰਹੈ ਸਮਾਇ ॥੧॥ ਭਾਈ ਰੇ ! ਦਾਸਨਿ ਦਾਸਾ ਹੋਇ ॥ ਗੁਰ ਕੀ ਸੇਵਾ, ਗੁਰ ਭਗਤਿ ਹੈ ; ਵਿਰਲਾ ਪਾਏ ਕੋਇ ॥੧॥ ਰਹਾਉ ॥ ਸਦਾ ਸੁਹਾਗੁ ਸੁਹਾਗਣੀ ; ਜੇ ਚਲਹਿ (ਚਲਹਿਂ), ਸਤਿਗੁਰ+ਭਾਇ (ਗੁਰੂ ਦੇ ਪ੍ਰੇਮ ’ਚ) ॥ ਸਦਾ ਪਿਰੁ ਨਿਹਚਲੁ ਪਾਈਐ ; ਨਾ ਓਹੁ (ਓਹ) ਮਰੈ ਨ ਜਾਇ ॥ ਸਬਦਿ ਮਿਲੀ (ਮਿਲ਼ੀ), ਨਾ ਵੀਛੁੜੈ ; ਪਿਰ ਕੈ ਅੰਕਿ, ਸਮਾਇ ॥੨॥ ਹਰਿ ਨਿਰਮਲੁ ਅਤਿ ਊਜਲਾ ; ਬਿਨੁ ਗੁਰ, ਪਾਇਆ ਨ ਜਾਇ ॥ ਪਾਠੁ ਪੜੈ (ਪੜ੍ਹੈ) ਨਾ ਬੂਝਈ (ਬੂਝ+ਈ); ਭੇਖੀ (ਭੇਖੀਂ, ਭਾਵ ਭੇਖਾਂ ਨਾਲ਼) ਭਰਮਿ ਭੁਲਾਇ ॥ ਗੁਰਮਤੀ ਹਰਿ ਸਦਾ ਪਾਇਆ ; ਰਸਨਾ ਹਰਿ ਰਸੁ ਸਮਾਇ ॥੩॥ ਮਾਇਆ+ਮੋਹੁ (ਮੋਹ) ਚੁਕਾਇਆ ; ਗੁਰਮਤੀ ਸਹਜਿ ਸੁਭਾਇ ॥ ਬਿਨੁ ਸਬਦੈ, ਜਗੁ ਦੁਖੀਆ ਫਿਰੈ ; ਮਨਮੁਖਾ (ਮਨਮੁਖਾਂ) ਨੋ ਗਈ ਖਾਇ ॥ ਸਬਦੇ ਨਾਮੁ ਧਿਆਈਐ; ਸਬਦੇ ਸਚਿ ਸਮਾਇ ॥੪॥ ਮਾਇਆ ਭੂਲੇ ਸਿਧ ਫਿਰਹਿ (ਫਿਰਹਿਂ); ਸਮਾਧਿ ਨ ਲਗੈ ਸੁਭਾਇ ॥ ਤੀਨੇ ਲੋਅ (ਲੋ..) ਵਿਆਪਤ ਹੈ ; ਅਧਿਕ ਰਹੀ ਲਪਟਾਇ ॥ ਬਿਨੁ ਗੁਰ, ਮੁਕਤਿ ਨ ਪਾਈਐ ; ਨਾ ਦੁਬਿਧਾ ਮਾਇਆ ਜਾਇ ॥੫॥ ਮਾਇਆ; ਕਿਸ ਨੋ ਆਖੀਐ  ? ਕਿਆ ਮਾਇਆ ਕਰਮ ਕਮਾਇ  ? ॥ ਦੁਖਿ+ਸੁਖਿ, ਏਹੁ (ਏਹ) ਜੀਉ ਬਧੁ (‘ਬੱਧ’ ਭਾਵ ‘ਬੱਧਾ’) ਹੈ ; ਹਉਮੈ ਕਰਮ ਕਮਾਇ ॥ ਬਿਨੁ ਸਬਦੈ, ਭਰਮੁ, ਨ ਚੂਕਈ (ਚੂਕ+ਈ); ਨਾ ਵਿਚਹੁ (ਵਿਚੋਂ) ਹਉਮੈ ਜਾਇ ॥੬॥ ਬਿਨੁ ਪ੍ਰੀਤੀ, ਭਗਤਿ ਨ ਹੋਵਈ (ਹੋਵ+ਈ); ਬਿਨੁ ਸਬਦੈ, ਥਾਇ (ਥਾਂਇ) ਨ ਪਾਇ ॥ ਸਬਦੇ ਹਉਮੈ ਮਾਰੀਐ ; ਮਾਇਆ ਕਾ ਭ੍ਰਮੁ ਜਾਇ ॥ ਨਾਮੁ ਪਦਾਰਥੁ ਪਾਈਐ ; ਗੁਰਮੁਖਿ ਸਹਜਿ ਸੁਭਾਇ ॥ ੭॥ ਬਿਨੁ ਗੁਰ, ਗੁਣ ਨ ਜਾਪਨੀ ; ਬਿਨੁ ਗੁਣ, ਭਗਤਿ ਨ ਹੋਇ ॥ ਭਗਤਿ+ਵਛਲੁ ਹਰਿ, ਮਨਿ ਵਸਿਆ ; ਸਹਜਿ ਮਿਲਿਆ ਪ੍ਰਭੁ ਸੋਇ ॥ ਨਾਨਕ ! ਸਬਦੇ ਹਰਿ ਸਾਲਾਹੀਐ ; ਕਰਮਿ ਪਰਾਪਤਿ ਹੋਇ ॥੮॥੪॥੨੧॥

ਸਿਰੀ ਰਾਗੁ, ਮਹਲਾ ੩ ॥

ਮਾਇਆ+ਮੋਹੁ (ਮੋਹ), ਮੇਰੈ+ਪ੍ਰਭਿ, ਕੀਨਾ ; ਆਪੇ ਭਰਮਿ ਭੁਲਾਏ ॥ ਮਨਮੁਖਿ ਕਰਮ ਕਰਹਿ (ਕਰੈਂ), ਨਹੀ ਬੂਝਹਿ (ਨਹੀਂ ਬੂਝਹਿਂ) ; ਬਿਰਥਾ ਜਨਮੁ ਗਵਾਏ ॥ ਗੁਰਬਾਣੀ, ਇਸੁ ਜਗ ਮਹਿ ਚਾਨਣੁ ; ਕਰਮਿ ਵਸੈ ਮਨਿ ਆਏ ॥੧॥ ਮਨ ਰੇ ! ਨਾਮੁ ਜਪਹੁ, ਸੁਖੁ ਹੋਇ ॥ ਗੁਰੁ ਪੂਰਾ ਸਾਲਾਹੀਐ ; ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥ ਭਰਮੁ ਗਇਆ, ਭਉ ਭਾਗਿਆ; ਹਰਿ ਚਰਣੀ ਚਿਤੁ ਲਾਇ ॥ ਗੁਰਮੁਖਿ ਸਬਦੁ ਕਮਾਈਐ ; ਹਰਿ ਵਸੈ ਮਨਿ ਆਇ ॥ ਘਰਿ+ਮਹਲਿ+ਸਚਿ, ਸਮਾਈਐ ; ਜਮਕਾਲੁ ਨ ਸਕੈ ਖਾਇ ॥੨॥ ਨਾਮਾ ਛੀਬਾ (ਛੀਂਬਾ), ਕਬੀਰੁ ਜੁੋਲਾਹਾ (ਜੁਲਾਹਾ) ; ਪੂਰੇ ਗੁਰ ਤੇ, ਗਤਿ ਪਾਈ ॥ ਬ੍ਰਹਮ ਕੇ ਬੇਤੇ, ਸਬਦੁ ਪਛਾਣਹਿ (ਪਛਾਣਹਿਂ); ਹਉਮੈ ਜਾਤਿ ਗਵਾਈ ॥ ਸੁਰਿ+ਨਰ (ਭਾਵ ਸ੍ਰੇਸ਼ਟ ਮਨੁੱਖ), ਤਿਨ (ਤਿਨ੍ਹ) ਕੀ ਬਾਣੀ ਗਾਵਹਿ (ਗਾਵਹਿਂ); ਕੋਇ ਨ ਮੇਟੈ, ਭਾਈ ! ॥੩॥ ਦੈਤ ਪੁਤੁ (ਦੈਂਤ ਪੁੱਤ), ਕਰਮ, ਧਰਮ, ਕਿਛੁ ਸੰਜਮ, ਨ ਪੜੈ (ਪੜ੍ਹੈ); ਦੂਜਾ ਭਾਉ ਨ ਜਾਣੈ ॥ ਸਤਿਗੁਰੁ ਭੇਟਿਐ, ਨਿਰਮਲੁ ਹੋਆ ; ਅਨਦਿਨੁ ਨਾਮੁ ਵਖਾਣੈ ॥ ਏਕੋ ਪੜੈ (ਪੜ੍ਹੈ), ਏਕੋ ਨਾਉ (ਨਾਉਂ) ਬੂਝੈ ; ਦੂਜਾ, ਅਵਰੁ ਨ ਜਾਣੈ ॥੪॥ ਖਟੁ ਦਰਸਨ (ਦਰਸ਼ਨ), ਜੋਗੀ ਸੰਨਿਆਸੀ ; ਬਿਨੁ ਗੁਰ, ਭਰਮਿ ਭੁਲਾਏ ॥ ਸਤਿਗੁਰੁ ਸੇਵਹਿ (ਸੇਵਹਿਂ), ਤਾ (ਤਾਂ) ਗਤਿ ਮਿਤਿ ਪਾਵਹਿ (ਪਾਵਹਿਂ); ਹਰਿ ਜੀਉ ਮੰਨਿ (ਮੰਨ) ਵਸਾਏ ॥ ਸਚੀ (ਸੱਚੀ) ਬਾਣੀ ਸਿਉ (ਸਿਉਂ) ਚਿਤੁ ਲਾਗੈ ; ਆਵਣੁ ਜਾਣੁ ਰਹਾਏ ॥੫॥ ਪੰਡਿਤ ਪੜਿ-ਪੜਿ (ਪੜ੍ਹ-ਪੜ੍ਹ) ਵਾਦੁ ਵਖਾਣਹਿ (ਵਖਾਣਹਿਂ) ; ਬਿਨੁ ਗੁਰ, ਭਰਮਿ ਭੁਲਾਏ ॥ ਲਖ ਚਉਰਾਸੀਹ (ਲੱਖ ਚੌਰਾਸੀਹ) ਫੇਰੁ ਪਇਆ ; ਬਿਨੁ ਸਬਦੈ, ਮੁਕਤਿ ਨ ਪਾਏ ॥ ਜਾ ਨਾਉ (ਜਾਂ ਨਾਉਂ) ਚੇਤੈ, ਤਾ (ਤਾਂ) ਗਤਿ ਪਾਏ ; ਜਾ (ਜਾਂ) ਸਤਿਗੁਰੁ ਮੇਲਿ (ਮੇਲ਼), ਮਿਲਾਏ ॥੬॥ ਸਤਸੰਗਤਿ ਮਹਿ, ਨਾਮੁ ਹਰਿ ਉਪਜੈ ; ਜਾ (ਜਾਂ), ਸਤਿਗੁਰੁ ਮਿਲੈ ਸੁਭਾਏ ॥ ਮਨੁ ਤਨੁ ਅਰਪੀ (ਅਰਪੀਂ), ਆਪੁ ਗਵਾਈ (ਗਵਾਈਂ); ਚਲਾ (ਚੱਲਾਂ) ਸਤਿਗੁਰ+ਭਾਏ ॥ ਸਦ ਬਲਿਹਾਰੀ ਗੁਰ ਅਪੁਨੇ ਵਿਟਹੁ (ਵਿਟੋਂ); ਜਿ (ਭਾਵ ਜਿਹੜਾ), ਹਰਿ ਸੇਤੀ ਚਿਤੁ ਲਾਏ ॥੭॥ ਸੋ ਬ੍ਰਾਹਮਣੁ, ਬ੍ਰਹਮੁ ਜੋ ਬਿੰਦੇ ; ਹਰਿ ਸੇਤੀ ਰੰਗਿ ਰਾਤਾ (ਰਾੱਤਾ)॥ ਪ੍ਰਭੁ, ਨਿਕਟਿ ਵਸੈ, ਸਭਨਾ ਘਟ ਅੰਤਰਿ ; ਗੁਰਮੁਖਿ+ਵਿਰਲੈ ਜਾਤਾ (ਜਾੱਤਾ ਭਾਵ ਜਾਣਿਆ; ਜਿਵੇਂ ਮਾੱਤਾ, ਰਾੱਤਾ ਆਦਿ)॥ ਨਾਨਕ ! ਨਾਮੁ ਮਿਲੈ ਵਡਿਆਈ ; ਗੁਰ ਕੈ ਸਬਦਿ, ਪਛਾਤਾ ॥੮॥੫॥੨੨॥

ਸਿਰੀ ਰਾਗੁ, ਮਹਲਾ ੩ ॥

ਸਹਜੈ ਨੋ ਸਭ ਲੋਚਦੀ ; ਬਿਨੁ ਗੁਰ, ਪਾਇਆ ਨ ਜਾਇ ॥ ਪੜਿ-ਪੜਿ (ਪੜ੍ਹ ਪੜ੍ਹ) ਪੰਡਿਤ ਜੋਤਕੀ ਥਕੇ (ਥੱਕੇ); ਭੇਖੀ (ਭੇਖੀਂ) ਭਰਮਿ ਭੁਲਾਏ ॥ ਗੁਰ ਭੇਟੇ ਸਹਜੁ ਪਾਇਆ ; ਆਪਣੀ ਕਿਰਪਾ ਕਰੇ ਰਜਾਇ (ਰਜ਼ਾਇ)॥੧॥ ਭਾਈ ਰੇ ! ਗੁਰ ਬਿਨੁ, ਸਹਜੁ ਨ ਹੋਇ ॥ ਸਬਦੈ ਹੀ ਤੇ ਸਹਜੁ ਊਪਜੈ ; ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥ ਸਹਜੇ ਗਾਵਿਆ, ਥਾਇ (ਥਾਂਇ) ਪਵੈ ; ਬਿਨੁ ਸਹਜੈ, ਕਥਨੀ ਬਾਦਿ ॥ ਸਹਜੇ ਹੀ ਭਗਤਿ ਊਪਜੈ ; ਸਹਜਿ, ਪਿਆਰਿ+ਬੈਰਾਗਿ ॥ ਸਹਜੈ ਹੀ ਤੇ ਸੁਖ ਸਾਤਿ (ਸ਼ਾਂਤਿ) ਹੋਇ ; ਬਿਨੁ ਸਹਜੈ, ਜੀਵਣੁ ਬਾਦਿ ॥੨॥ ਸਹਜਿ ਸਾਲਾਹੀ (ਭਾਵ ਸਹਜ ਨਾਲ਼ ਸਿਫ਼ਤ ਕਰਕੇ) ਸਦਾ-ਸਦਾ ; ਸਹਜਿ ਸਮਾਧਿ ਲਗਾਇ ॥ ਸਹਜੇ ਹੀ ਗੁਣ ਊਚਰੈ ; ਭਗਤਿ ਕਰੇ ਲਿਵ ਲਾਇ ॥ ਸਬਦੇ ਹੀ ਹਰਿ ਮਨਿ ਵਸੈ ; ਰਸਨਾ ਹਰਿ ਰਸੁ ਖਾਇ ॥੩॥ ਸਹਜੇ, ਕਾਲੁ ਵਿਡਾਰਿਆ ; ਸਚ ਸਰਣਾਈ (ਸੱਚ ਸ਼ਰਣਾਈ) ਪਾਇ ॥ ਸਹਜੇ, ਹਰਿ ਨਾਮੁ ਮਨਿ ਵਸਿਆ ; ਸਚੀ (ਸੱਚੀ) ਕਾਰ ਕਮਾਇ ॥ ਸੇ ਵਡਭਾਗੀ, ਜਿਨੀ (ਜਿਨ੍ਹੀਂ) ਪਾਇਆ; ਸਹਜੇ ਰਹੇ ਸਮਾਇ ॥੪॥ ਮਾਇਆ ਵਿਚਿ ਸਹਜੁ ਨ ਊਪਜੈ ; ਮਾਇਆ, ਦੂਜੈ+ਭਾਇ (ਭਾਵ ਦੂਸਰੇ ਪ੍ਰੇਮ ’ਚ ਫਸਾਂਦੀ)॥ ਮਨਮੁਖ ਕਰਮ ਕਮਾਵਣੇ ; ਹਉਮੈ ਜਲੈ ਜਲਾਇ ॥ ਜੰਮਣੁ ਮਰਣੁ ਨ ਚੂਕਈ (ਚੂਕ+ਈ); ਫਿਰਿ-ਫਿਰਿ ਆਵੈ ਜਾਇ ॥ ੫॥ ਤ੍ਰਿਹੁ ਗੁਣਾ (ਤ੍ਰਿਹੁਂ ਗੁਣਾਂ) ਵਿਚਿ, ਸਹਜੁ ਨ ਪਾਈਐ ; ਤ੍ਰੈ ਗੁਣ ਭਰਮਿ, ਭੁਲਾਇ ॥ ਪੜੀਐ (ਪੜ੍ਹੀਐ) ਗੁਣੀਐ, ਕਿਆ ਕਥੀਐ  ? ਜਾ (ਜਾਂ), ਮੁੰਢਹੁ ਘੁਥਾ (ਮੁੰਢੋਂ ਘੁੱਥਾ) ਜਾਇ ॥ ਚਉਥੇ ਪਦ ਮਹਿ ਸਹਜੁ ਹੈ ; ਗੁਰਮੁਖਿ ਪਲੈ (ਪੱਲੈ) ਪਾਇ ॥੬॥ ਨਿਰਗੁਣ ਨਾਮੁ ਨਿਧਾਨੁ ਹੈ ; ਸਹਜੇ ਸੋਝੀ ਹੋਇ ॥ ਗੁਣਵੰਤੀ ਸਾਲਾਹਿਆ ; ਸਚੇ, ਸਚੀ (ਸੱਚੀ)+ਸੋਇ (ਭਾਵ ਸ਼ੋਭਾ) ॥ ਭੁਲਿਆ (ਭੁਲਿਆਂ), ਸਹਜਿ ਮਿਲਾਇਸੀ ; ਸਬਦਿ, ਮਿਲਾਵਾ ਹੋਇ ॥੭॥ ਬਿਨੁ ਸਹਜੈ, ਸਭੁ ਅੰਧੁ ਹੈ ; ਮਾਇਆ+ਮੋਹੁ ਗੁਬਾਰੁ (ਮੋਹ ਗ਼ੁਬਾਰ)॥ ਸਹਜੇ ਹੀ ਸੋਝੀ ਪਈ ; ਸਚੈ ਸਬਦਿ ਅਪਾਰਿ ॥ ਆਪੇ ਬਖਸਿ (ਬਖ਼ਸ਼) ਮਿਲਾਇਅਨੁ ; ਪੂਰੇ ਗੁਰ ਕਰਤਾਰਿ ॥੮॥ ਸਹਜੇ ਅਦਿਸਟੁ (ਅਦਿਸ਼ਟ) ਪਛਾਣੀਐ ; ਨਿਰਭਉ ਜੋਤਿ ਨਿਰੰਕਾਰੁ ॥ ਸਭਨਾ ਜੀਆ (ਜੀਆਂ) ਕਾ ਇਕੁ ਦਾਤਾ ; ਜੋਤੀ ਜੋਤਿ ਮਿਲਾਵਣਹਾਰੁ (ਮਿਲ਼ਾਵਣਹਾਰ) ॥ ਪੂਰੈ+ਸਬਦਿ ਸਲਾਹੀਐ ; ਜਿਸ ਦਾ ਅੰਤੁ ਨ ਪਾਰਾਵਾਰੁ ॥੯॥ ਗਿਆਨੀਆ (ਗਿਆਨੀਆਂ) ਕਾ ਧਨੁ ਨਾਮੁ ਹੈ ; ਸਹਜਿ, ਕਰਹਿ (ਕਰੈਂ) ਵਾਪਾਰੁ ॥ ਅਨਦਿਨੁ ਲਾਹਾ ਹਰਿ ਨਾਮੁ ਲੈਨਿ ; ਅਖੁਟ (ਅਖੁੱਟ) ਭਰੇ ਭੰਡਾਰ ॥ ਨਾਨਕ, ਤੋਟਿ ਨ ਆਵਈ (ਆਵ+ਈ) ; ਦੀਏ ਦੇਵਣਹਾਰਿ ॥੧੦॥੬॥੨੩॥

(ਨੋਟ: ਉਕਤ ਸ਼ਬਦ ਦੇ ਤੀਜੇ ਬੰਦ ਦੀ ਤੁਕ ‘‘ਸਹਜਿ ਸਾਲਾਹੀ ਸਦਾ-ਸਦਾ..’’ ’ਚ ਦਰਜ ‘ਸਾਲਾਹੀ’ ਸ਼ਬਦ ਦਾ ਉਚਾਰਨ ਅੰਤ ਬਿੰਦੀ ਕਰਨਾ ਦਰੁਸਤ ਨਹੀਂ ਕਿਉਂਕਿ ਇਹ ਸ਼ਬਦ ‘ਸਾਲਾਹਿ’ ਕਿਰਿਆ ਵਿਸ਼ੇਸ਼ਣ ਤੋਂ ਕਾਵਿ ਪ੍ਰਭਾਵ ਕਾਰਨ ‘ਸਾਲਾਹੀ’ ਸਰੂਪ ਬਣਿਆ ਹੈ, ਜਿਸ ਦਾ ਅਰਥ ਹੈ: ਸਿਫ਼ਤ ਸਾਲਾਹ ਕਰਕੇ)

ਸਿਰੀ ਰਾਗੁ, ਮਹਲਾ ੩ ॥

ਸਤਿਗੁਰਿ+ਮਿਲਿਐ, ਫੇਰੁ ਨ ਪਵੈ ; ਜਨਮ ਮਰਣ ਦੁਖੁ ਜਾਇ ॥ ਪੂਰੈ ਸਬਦਿ, ਸਭ ਸੋਝੀ ਹੋਈ ; ਹਰਿ ਨਾਮੈ ਰਹੈ ਸਮਾਇ ॥੧॥ ਮਨ ਮੇਰੇ ! ਸਤਿਗੁਰ ਸਿਉ (ਸਿਉਂ) ਚਿਤੁ ਲਾਇ ॥ ਨਿਰਮਲੁ ਨਾਮੁ, ਸਦ ਨਵਤਨੋ ; ਆਪਿ ਵਸੈ ਮਨਿ ਆਇ ॥੧॥ ਰਹਾਉ ॥ ਹਰਿ ਜੀਉ ! ਰਾਖਹੁ ਅਪੁਨੀ ਸਰਣਾਈ (ਸ਼ਰਣਾਈ) ; ਜਿਉ ਰਾਖਹਿ (ਜਿਉਂ ਰਾਖਹਿਂ), ਤਿਉ (ਤਿਉਂ) ਰਹਣਾ ॥ ਗੁਰ ਕੈ ਸਬਦਿ, ਜੀਵਤੁ ਮਰੈ ; ਗੁਰਮੁਖਿ ਭਵਜਲੁ ਤਰਣਾ ॥੨॥ ਵਡੈ+ਭਾਗਿ ਨਾਉ (ਨਾਉਂ) ਪਾਈਐ ; ਗੁਰਮਤਿ ਸਬਦਿ ਸੁਹਾਈ ॥ ਆਪੇ ਮਨਿ ਵਸਿਆ ਪ੍ਰਭੁ ਕਰਤਾ ; ਸਹਜੇ ਰਹਿਆ ਸਮਾਈ ॥੩॥ ਇਕਨਾ (ਇਕਨਾਂ); ਮਨਮੁਖਿ, ਸਬਦੁ ਨ ਭਾਵੈ ; ਬੰਧਨਿ, ਬੰਧਿ ਭਵਾਇਆ ॥ ਲਖ ਚਉਰਾਸੀਹ ਫਿਰਿ ਫਿਰਿ ਆਵੈ ; ਬਿਰਥਾ ਜਨਮੁ ਗਵਾਇਆ ॥੪॥ ਭਗਤਾ (ਭਗਤਾਂ) ਮਨਿ ਆਨੰਦੁ ਹੈ ; ਸਚੈ ਸਬਦਿ ਰੰਗਿ ਰਾਤੇ ॥ ਅਨਦਿਨੁ ਗੁਣ ਗਾਵਹਿ (ਗਾਵਹਿਂ), ਸਦ ਨਿਰਮਲ ; ਸਹਜੇ, ਨਾਮਿ ਸਮਾਤੇ ॥੫॥ ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ (ਬੋਲਹਿਂ) ; ਸਭ, ਆਤਮ ਰਾਮੁ ਪਛਾਣੀ ॥ ਏਕੋ ਸੇਵਨਿ, ਏਕੁ ਅਰਾਧਹਿ (ਅਰਾਧਹਿਂ) ; ਗੁਰਮੁਖਿ ਅਕਥ (ਅਕੱਥ) ਕਹਾਣੀ ॥੬॥ ਸਚਾ ਸਾਹਿਬੁ ਸੇਵੀਐ ; ਗੁਰਮੁਖਿ, ਵਸੈ ਮਨਿ ਆਇ ॥ ਸਦਾ ਰੰਗਿ ਰਾਤੇ ਸਚ ਸਿਉ (ਸਿਉਂ); ਅਪੁਨੀ (‘ਪੁ’ ਔਂਕੜ ਉਚਾਰਨਾ ਹੈ) ਕਿਰਪਾ ਕਰੇ, ਮਿਲਾਇ ॥੭॥ ਆਪੇ ਕਰੇ, ਕਰਾਏ ਆਪੇ ; ਇਕਨਾ (ਇਕਨਾਂ), ਸੁਤਿਆ ਦੇਇ (ਸਤਿਆਂ ਦੇ+ਇ) ਜਗਾਇ ॥ ਆਪੇ ਮੇਲਿ ਮਿਲਾਇਦਾ (ਮੇਲ਼ ਮਿਲਾਇੰਦਾ)) ; ਨਾਨਕ ! ਸਬਦਿ ਸਮਾਇ ॥੮॥੭॥੨੪॥

ਸਿਰੀ ਰਾਗੁ, ਮਹਲਾ ੩ ॥

ਸਤਿਗੁਰਿ+ਸੇਵਿਐ, ਮਨੁ ਨਿਰਮਲਾ ; ਭਏ ਪਵਿਤੁ (ਪਵਿੱਤ) ਸਰੀਰ ॥ ਮਨਿ ਆਨੰਦੁ, ਸਦਾ ਸੁਖੁ ਪਾਇਆ ; ਭੇਟਿਆ ਗਹਿਰ ਗੰਭੀਰੁ ॥ ਸਚੀ (ਸੱਚੀ) ਸੰਗਤਿ ਬੈਸਣਾ ; ਸਚਿ ਨਾਮਿ ਮਨੁ ਧੀਰ ॥੧॥ ਮਨ ਰੇ ! ਸਤਿਗੁਰੁ ਸੇਵਿ, ਨਿਸੰਗੁ ॥ ਸਤਿਗੁਰੁ ਸੇਵਿਐ, ਹਰਿ ਮਨਿ ਵਸੈ ; ਲਗੈ ਨ ਮੈਲੁ (ਮੈਲ਼) ਪਤੰਗੁ ॥੧॥ ਰਹਾਉ ॥ ਸਚੈ+ਸਬਦਿ, ਪਤਿ ਊਪਜੈ ; ਸਚੇ ਸਚਾ ਨਾਉ (ਨਾਉਂ)॥ ਜਿਨੀ (ਜਿਨ੍ਹੀਂ), ਹਉਮੈ ਮਾਰਿ, ਪਛਾਣਿਆ ; ਹਉ (ਹੌਂ), ਤਿਨ (ਤਿਨ੍ਹ) ਬਲਿਹਾਰੈ ਜਾਉ (ਜਾਉਂ)॥ ਮਨਮੁਖ ਸਚੁ ਨ ਜਾਣਨੀ (ਜਾਣ+ਨੀ) ; ਤਿਨ (ਤਿਨ੍ਹ) ਠਉਰ ਨ ਕਤਹੂ ਥਾਉ (ਥਾਉਂ)॥੨॥ ਸਚੁ ਖਾਣਾ, ਸਚੁ ਪੈਨਣਾ (ਪ੍ਹੈਨਣਾ); ਸਚੇ ਹੀ ਵਿਚਿ ਵਾਸੁ ॥ ਸਦਾ ਸਚਾ ਸਾਲਾਹਣਾ ; ਸਚੈ+ਸਬਦਿ ਨਿਵਾਸੁ ॥ ਸਭੁ, ਆਤਮ+ਰਾਮੁ ਪਛਾਣਿਆ ; ਗੁਰਮਤੀ ਨਿਜ ਘਰਿ ਵਾਸੁ ॥੩॥ ਸਚੁ ਵੇਖਣੁ, ਸਚੁ ਬੋਲਣਾ ; ਤਨੁ ਮਨੁ ਸਚਾ ਹੋਇ ॥ ਸਚੀ (ਸੱਚੀ) ਸਾਖੀ, ਉਪਦੇਸੁ (ਉਪਦੇਸ਼) ਸਚੁ ; ਸਚੇ, ਸਚੀ (ਸੱਚੀ)+ਸੋਇ ॥ ਜਿੰਨੀ (ਜਿਨ੍ਹੀਂ; ਹੱਥ ਲਿਖਤ ਬੀੜਾਂ ’ਚ ‘ਜ’ ਉੱਤੇ ਲੱਗੀ ਟਿੱਪੀ ‘ਨੀ’ ਦੇ ਖੱਬੇ ਪਾਸੇ ਹੋ ਸਕਦੀ ਹੈ), ਸਚੁ ਵਿਸਾਰਿਆ ; ਸੇ ਦੁਖੀਏ, ਚਲੇ ਰੋਇ ॥੪॥ ਸਤਿਗੁਰੁ, ਜਿਨੀ (ਜਿਨ੍ਹੀਂ) ਨ ਸੇਵਿਓ ; ਸੇ, ਕਿਤੁ ਆਏ ਸੰਸਾਰਿ ॥ ਜਮ+ਦਰਿ, ਬਧੇ ਮਾਰੀਅਹਿ (ਬੱਧੇ ਮਾਰੀਅਹਿਂ) ; ਕੂਕ ਨ ਸੁਣੈ ਪੂਕਾਰ ॥ ਬਿਰਥਾ ਜਨਮੁ ਗਵਾਇਆ ; ਮਰਿ ਜੰਮਹਿ (ਜੰਮੈਂ) ਵਾਰੋ-ਵਾਰ ॥੫॥ ਏਹੁ (ਏਹ) ਜਗੁ ਜਲਤਾ ਦੇਖਿ ਕੈ ; ਭਜਿ ਪਏ ਸਤਿਗੁਰ+ਸਰਣਾ (ਸ਼ਰਣਾ)॥ ਸਤਿਗੁਰਿ, ਸਚੁ ਦਿੜਾਇਆ (ਦਿੜ੍ਹਾਇਆ) ; ਸਦਾ ਸਚਿ+ਸੰਜਮਿ, ਰਹਣਾ ॥ ਸਤਿਗੁਰ ਸਚਾ ਹੈ ਬੋਹਿਥਾ ; ਸਬਦੇ ਭਵਜਲੁ ਤਰਣਾ ॥੬॥ ਲਖ ਚਉਰਾਸੀਹ ਫਿਰਦੇ ਰਹੇ ; ਬਿਨੁ ਸਤਿਗੁਰ, ਮੁਕਤਿ ਨ ਹੋਈ ॥ ਪੜਿ ਪੜਿ (ਪੜ੍ਹ ਪੜ੍ਹ) ਪੰਡਿਤ ਮੋਨੀ ਥਕੇ (ਥੱਕੇ); ਦੂਜੈ+ਭਾਇ, ਪਤਿ ਖੋਈ ॥ ਸਤਿਗੁਰਿ, ਸਬਦੁ ਸੁਣਾਇਆ ; ਬਿਨੁ ਸਚੇ, ਅਵਰੁ ਨ ਕੋਈ ॥੭॥ ਜੋ; ਸਚੈ ਲਾਏ, ਸੇ ਸਚਿ ਲਗੇ (ਲੱਗੇ); ਨਿਤ, ਸਚੀ (ਸੱਚੀ) ਕਾਰ ਕਰੰਨਿ ॥ ਤਿਨਾ (ਤਿਨ੍ਹਾਂ), ਨਿਜ ਘਰਿ ਵਾਸਾ ਪਾਇਆ ; ਸਚੈ+ਮਹਲਿ ਰਹੰਨਿ ॥ ਨਾਨਕ ! ਭਗਤ ਸੁਖੀਏ ਸਦਾ ; ਸਚੈ+ਨਾਮਿ ਰਚੰਨਿ ॥੮॥੧੭॥੮॥੨੫॥

ਸਿਰੀ ਰਾਗੁ, ਮਹਲਾ ੫ ॥

ਜਾ ਕਉ, ਮੁਸਕਲੁ (ਮੁਸ਼ਕਲ) ਅਤਿ ਬਣੈ ; ਢੋਈ ਕੋਇ ਨ ਦੇਇ (ਦੇ+ਇ)॥ ਲਾਗੂ ਹੋਏ ਦੁਸਮਨਾ (ਦੁਸ਼ਮਨਾ) ; ਸਾਕ ਭਿ ਭਜਿ ਖਲੇ (ਭੱਜ ਖੱਲ਼ੇ)॥ ਸਭੋ ਭਜੈ (ਭੱਜੈ) ਆਸਰਾ ; ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ, ਪਾਰਬ੍ਰਹਮੁ ; ਲਗੈ (ਲੱਗੈ) ਨ ਤਤੀ ਵਾਉ ॥੧॥ ਸਾਹਿਬੁ, ਨਿਤਾਣਿਆ (ਨਿਤਾਣਿਆਂ) ਕਾ ਤਾਣੁ ॥ ਆਇ ਨ ਜਾਈ, ਥਿਰੁ ਸਦਾ ; ਗੁਰ ਸਬਦੀ ਸਚੁ ਜਾਣੁ (ਜਾਣ, ਹੁਕਮੀ ਭਵਿੱਖ ਕਾਲ ਕਿਰਿਆ)॥ ੧॥ ਰਹਾਉ ॥ ਜੇ ਕੋ ਹੋਵੈ ਦੁਬਲਾ ; ਨੰਗ ਭੁਖ (ਭੁੱਖ) ਕੀ ਪੀਰ ॥ ਦਮੜਾ ਪਲੈ (ਪੱਲੈ) ਨਾ ਪਵੈ ; ਨਾ ਕੋ, ਦੇਵੈ ਧੀਰ ॥ ਸੁਆਰਥੁ+ਸੁਆਉ ਨ ਕੋ ਕਰੇ ; ਨਾ ਕਿਛੁ ਹੋਵੈ ਕਾਜੁ ॥ ਚਿਤਿ ਆਵੈ ਓਸੁ, ਪਾਰਬ੍ਰਹਮੁ ; ਤਾ (ਤਾਂ) ਨਿਹਚਲੁ ਹੋਵੈ ਰਾਜੁ ॥੨॥ ਜਾ ਕਉ, ਚਿੰਤਾ ਬਹੁਤੁ-ਬਹੁਤੁ ; ਦੇਹੀ ਵਿਆਪੈ ਰੋਗੁ ॥ ਗ੍ਰਿਸਤਿ+ਕੁਟੰਬਿ ਪਲੇਟਿਆ ; ਕਦੇ ਹਰਖੁ, ਕਦੇ ਸੋਗੁ ॥ ਗਉਣੁ (ਭਾਵ ਗਵਣ) ਕਰੇ ਚਹੁ (ਚਹੁਂ) ਕੁੰਟ ਕਾ ; ਘੜੀ ਨ ਬੈਸਣੁ ਸੋਇ ॥ ਚਿਤਿ ਆਵੈ ਓਸੁ, ਪਾਰਬ੍ਰਹਮੁ ; ਤਨੁ ਮਨੁ ਸੀਤਲੁ (ਸ਼ੀਤਲ) ਹੋਇ ॥੩॥ ਕਾਮਿ+ਕਰੋਧਿ+ਮੋਹਿ (ਭਾਵ ਇਨ੍ਹਾਂ ਨੇ), ਵਸਿ ਕੀਆ ; ਕਿਰਪਨ ਲੋਭਿ ਪਿਆਰੁ ॥ ਚਾਰੇ ਕਿਲਵਿਖ, ਉਨਿ (ਉਨ੍ਹ) ਅਘ (ਭਾਵ ਪਾਪ) ਕੀਏ ; ਹੋਆ ਅਸੁਰ (ਅ+ਸੁਰ) ਸੰਘਾਰੁ ॥ ਪੋਥੀ, ਗੀਤ, ਕਵਿਤ ਕਿਛੁ ; ਕਦੇ ਨ ਕਰਨਿ, ਧਰਿਆ ॥ ਚਿਤਿ ਆਵੈ ਓਸੁ, ਪਾਰਬ੍ਰਹਮੁ ; ਤਾ (ਤਾਂ) ਨਿਮਖ ਸਿਮਰਤ ਤਰਿਆ ॥੪॥ ਸਾਸਤ (ਸ਼ਾਸਤ), ਸਿੰਮ੍ਰਿਤਿ, ਬੇਦ ਚਾਰਿ ; ਮੁਖਾਗਰ (ਮੁਖਾੱਗਰ ਭਾਵ ਮੂੰਹ ਜ਼ਬਾਨੀ) ਬਿਚਰੇ (ਭਾਵ ਕੰਠ ਕੀਤੇ)॥ ਤਪੇ ਤਪੀਸਰ, ਜੋਗੀਆ (ਜੋਗੀਆਂ); ਤੀਰਥਿ ਗਵਨੁ ਕਰੇ ॥ ਖਟੁ ਕਰਮਾ (ਕਰਮਾਂ) ਤੇ ਦੁਗੁਣੇ (ਦੁ+ਗੁਣੇ); ਪੂਜਾ ਕਰਤਾ ਨਾਇ (ਨ੍ਹਾਇ)॥ ਰੰਗੁ ਨ ਲਗੀ (ਲੱਗੀ) ਪਾਰਬ੍ਰਹਮ ; ਤਾ (ਤਾਂ) ਸਰਪਰ, ਨਰਕੇ ਜਾਇ ॥੫॥ ਰਾਜ ਮਿਲਕ ਸਿਕਦਾਰੀਆ (ਸਿਕਦਾਰੀਆਂ) ; ਰਸ ਭੋਗਣ ਬਿਸਥਾਰ ॥ ਬਾਗ (ਬਾਗ਼) ਸੁਹਾਵੇ ਸੋਹਣੇ ; ਚਲੈ (ਚੱਲੈ) ਹੁਕਮੁ ਅਫਾਰ ॥ ਰੰਗ ਤਮਾਸੇ (ਤਮਾਸ਼ੇ) ਬਹੁ ਬਿਧੀ ; ਚਾਇ ਲਗਿ (ਲੱਗ) ਰਹਿਆ ॥ ਚਿਤਿ ਨ ਆਇਓ ਪਾਰਬ੍ਰਹਮੁ ; ਤਾ (ਤਾਂ), ਸਰਪ ਕੀ ਜੂਨਿ ਗਇਆ ॥੬॥ ਬਹੁਤੁ ਧਨਾਢਿ ਅਚਾਰਵੰਤੁ ; ਸੋਭਾ (ਸ਼ੋਭਾ) ਨਿਰਮਲ ਰੀਤਿ ॥ ਮਾਤ ਪਿਤਾ ਸੁਤ ਭਾਈਆ (ਭਾਈਆਂ), ਸਾਜਨ ਸੰਗਿ ਪਰੀਤਿ ॥ ਲਸਕਰ ਤਰਕਸਬੰਦ (ਲਸ਼ਕਰ ਤਰਕਸ਼ਬੰਦ) ਬੰਦ ; ਜੀਉ, ਜੀਉ ਸਗਲੀ ਕੀਤ ॥ ਚਿਤਿ ਨ ਆਇਓ ਪਾਰਬ੍ਰਹਮੁ ; ਤਾ (ਤਾਂ) ਖੜਿ (ਭਾਵ ਲੈ ਜਾ ਕੇ, ਕਿਰਿਆ ਵਿਸਸ਼ਣ), ਰਸਾਤਲਿ ਦੀਤ ॥੭॥ ਕਾਇਆ (ਕਾਇਆਂ) ਰੋਗੁ ਨ ਛਿਦ੍ਰੁ ਕਿਛੁ ; ਨਾ ਕਿਛੁ ਕਾੜਾ (ਕਾੜ੍ਹਾ, ਨੋਟ: ਇਹ ਸ਼ਬਦ ਮਨ ਦੇ ਕੜ੍ਹਨ ਨਾਲ਼ ਸੰਬੰਧਿਤ ਹੈ, ਭਾਵ ਚਿੰਤਾ) ਸੋਗੁ ॥ ਮਿਰਤੁ ਨ ਆਵੀ ਚਿਤਿ ਤਿਸੁ ; ਅਹਿਨਿਸਿ ਭੋਗੈ ਭੋਗੁ ॥ ਸਭ ਕਿਛੁ ਕੀਤੋਨੁ ਆਪਣਾ ! ਜੀਇ (ਜੀ+ਇ) ਨ ਸੰਕ (ਸ਼ੰਕ) ਧਰਿਆ ॥ ਚਿਤਿ ਨ ਆਇਓ ਪਾਰਬ੍ਰਹਮੁ ; ਜਮਕੰਕਰ+ਵਸਿ ਪਰਿਆ ॥੮॥ ਕਿਰਪਾ ਕਰੇ ਜਿਸੁ, ਪਾਰਬ੍ਰਹਮੁ ; ਹੋਵੈ ਸਾਧੂ ਸੰਗੁ ॥ ਜਿਉ ਜਿਉ (ਜਿਉਂ-ਜਿਉਂ), ਓਹੁ (‘ਓਹ’ ਸੰਗੁ ਭਾਵ ਸਾਥ, ਨਾ ਕਿ ਸੰਗਤ) ਵਧਾਈਐ ; ਤਿਉ ਤਿਉ (ਤਿਉਂ ਤਿਉਂ), ਹਰਿ ਸਿਉ (ਸਿਉਂ) ਰੰਗੁ ॥ ਦੁਹਾ ਸਿਰਿਆ (ਦੁਹਾਂ ਸਿਰਿਆਂ ਭਾਵ ਮਨਮੁਖ ਤੇ ਗੁਰਮੁਖ) ਕਾ ਖਸਮੁ ਆਪਿ; ਅਵਰੁ ਨ ਦੂਜਾ ਥਾਉ (ਥਾਉਂ)॥ ਸਤਿਗੁਰ+ਤੁਠੈ ਪਾਇਆ ; ਨਾਨਕ ! ਸਚਾ ਨਾਉ (ਨਾਉਂ)॥੯॥੧॥੨੬॥

ਸਿਰੀ ਰਾਗੁ ਮਹਲਾ ੫, ਘਰੁ ੫ ॥

ਜਾਨਉ ਨਹੀ (ਜਾਨੌਂ ਨਹੀਂ), ਭਾਵੈ ਕਵਨ ਬਾਤਾ ? ॥ ਮਨ ! ਖੋਜਿ (ਖੋਜ, ਹੁਕਮੀ ਭਵਿੱਖ ਕਾਲ ਕਿਰਿਆ) ਮਾਰਗੁ ॥੧॥ ਰਹਾਉ ॥ ਧਿਆਨੀ, ਧਿਆਨੁ ਲਾਵਹਿ (ਲਾਵਹਿਂ) ॥ ਗਿਆਨੀ, ਗਿਆਨੁ ਕਮਾਵਹਿ (ਕਮਾਵਹਿਂ) ॥ ਪ੍ਰਭੁ ਕਿਨ ਹੀ ਜਾਤਾ (ਜਾੱਤਾ ਭਾਵ ਜਾਣਿਆ) ?॥੧॥ ਭਗਉਤੀ, ਰਹਤ ਜੁਗਤਾ ॥ ਜੋਗੀ ਕਹਤ, ਮੁਕਤਾ ॥ ਤਪਸੀ, ਤਪਹਿ ਰਾਤਾ (ਤਪੈ ਰਾੱਤਾ ਭਾਵ ਤਪ ’ਚ ਮਸਤ) ॥੨॥ ਮੋਨੀ ਮੋਨਿਧਾਰੀ ॥ ਸਨਿਆਸੀ ਬ੍ਰਹਮਚਾਰੀ ॥ ਉਦਾਸੀ, ਉਦਾਸਿ ਰਾਤਾ (ਉਦਾਸ ਰਾੱਤਾ)॥੩॥ ਭਗਤਿ ਨਵੈ (ਨਵੈਂ) ਪਰਕਾਰਾ ॥ ਪੰਡਿਤੁ, ਵੇਦੁ ਪੁਕਾਰਾ ॥ ਗਿਰਸਤੀ (ਗਿਰ੍ਹਸਤੀ), ਗਿਰਸਤਿ (ਗਿਰ੍ਹਸਤ) ਧਰਮਾਤਾ (ਭਾਵ ਗ੍ਰਿਹਸਤੀ ਧਰਮ ’ਚ ਮਸਤ)॥੪॥ ਇਕ ਸਬਦੀ, ਬਹੁ ਰੂਪਿ ਅਵਧੂਤਾ ॥ ਕਾਪੜੀ, ਕਉਤੇ (ਭਾਵ ਕਵਿਤਾਧਾਰੀ, ਕਵੀ) ਜਾਗੂਤਾ ॥ ਇਕਿ, ਤੀਰਥਿ ਨਾਤਾ (ਨ੍ਹਾਤਾ)॥੫॥ ਨਿਰਹਾਰ ਵਰਤੀ, ਆਪਰਸਾ (ਆੱਪਰਸਾ ਭਾਵ ਅ+ਪਰਸ, ਅਛੋਹ) ॥ ਇਕਿ ਲੂਕਿ, ਨ ਦੇਵਹਿ ਦਰਸਾ (ਦੇਵਹਿਂ ਦਰਸ਼ਾਂ ਭਾਵ ਦਰਸ਼ਨ) ॥ ਇਕਿ, ਮਨ ਹੀ ਗਿਆਤਾ ॥੬॥ ਘਾਟਿ ਨ, ਕਿਨਹੀ ਕਹਾਇਆ ॥ ਸਭ ਕਹਤੇ ਹੈ (ਹੈਂ), ਪਾਇਆ ॥ ਜਿਸੁ ਮੇਲੇ (ਮੇਲ਼ੇ), ਸੋ ਭਗਤਾ ॥੭॥ ਸਗਲ ਉਕਤਿ ਉਪਾਵਾ (ਭਾਵ ਸਭ ਕੋਸ਼ਿਸ਼ਾਂ ਤੇ ਦਲੀਲਾਂ)॥ ਤਿਆਗੀ, ਸਰਨਿ (ਸ਼ਰਨਿ) ਪਾਵਾ ॥ ਨਾਨਕੁ, ਗੁਰ+ਚਰਣਿ ਪਰਾਤਾ ॥੮॥੨॥੨੭॥

(ਨੋਟ: (1). ਉਕਤ ਸ਼ਬਦ ਦੀ ਅੰਤਿਮ ਤੁਕ ‘‘ਤਿਆਗੀ ਸਰਨਿ ਪਾਵਾ ॥ ਨਾਨਕੁ, ਗੁਰ ਚਰਣਿ ਪਰਾਤਾ ॥’’ ’ਚ ਦਰਜ ‘ਤਿਆਗੀ’ ਸ਼ਬਦ ਅਸਲ ’ਚ ‘ਤਿਆਗਿ’ ਹੈ, ਜਿਸ ਦਾ ਅਰਥ ਹੈ: (ਉਪਰੋਕਤ ਤਮਾਮ ਦਲੀਲਾਂ) ਛੱਡ ਕੇ।

(2). ‘ਪਾਵਾ’ ਸ਼ਬਦ ਅਸਲ ’ਚ ‘ਪਾਉ’ (ਉੱਤਮ ਪੁਰਖ, ਇੱਕ ਵਚਨ ਕਿਰਿਆ ਹੈ, ਜਿਸ ਵਿੱਚ ‘ਉ’ ਅੱਖਰ ‘ਵ’ ’ਚ ਬਦਲਿਆ ਹੈ ਅਤੇ ਕੰਨਾ ਤਮਾਮ ਸ਼ਬਦ ਦੇ ਪਿਛੇਤਰ ’ਚ ਆ ਹੀ ਰਿਹਾ ਹੈ, ਇਸ ਲਈ ‘ਪਾਵਾ’ ਦਾ ਉਚਾਰਨ ‘ਪਾਵਾਂ’ (ਨਾਸਿਕੀ) ਕਰਨਾ ਦਰੁਸਤ ਨਹੀਂ।)

Guru Granth Sahib (Page No. 59-64)

0

(ਪੰਨਾ ਨੰਬਰ 59-64)

ਸਿਰੀ ਰਾਗੁ, ਮਹਲਾ ੧ ॥

ਰੇ ਮਨ! ਐਸੀ, ਹਰਿ ਸਿਉ (ਸਿਉਂ) ਪ੍ਰੀਤਿ ਕਰਿ ; ਜੈਸੀ ਜਲ ਕਮਲੇਹਿ (ਕਮਲੇਹ)॥ ਲਹਰੀ (ਲਹਰੀਂ) ਨਾਲਿ ਪਛਾੜੀਐ ; ਭੀ ਵਿਗਸੈ ਅਸਨੇਹਿ (ਅਸਨੇਹ) ॥ ਜਲ ਮਹਿ, ਜੀਅ (ਜੀ..) ਉਪਾਇ ਕੈ ; ਬਿਨੁ ਜਲ, ਮਰਣੁ ਤਿਨੇਹਿ (‘ਤਿਨੇਹ’ ਭਾਵ ‘ਉਨ੍ਹਾਂ ਦਾ’)॥੧॥ ਮਨ ਰੇ ! ਕਿਉ ਛੂਟਹਿ (ਕਿਉਂ ਛੂਟਹਿਂ)? ਬਿਨੁ ਪਿਆਰ ॥ ਗੁਰਮੁਖਿ ਅੰਤਰਿ ਰਵਿ ਰਹਿਆ ; ਬਖਸੇ (ਬਖ਼ਸ਼ੇ) ਭਗਤਿ ਭੰਡਾਰ ॥੧॥ ਰਹਾਉ ॥ ਰੇ ਮਨ ! ਐਸੀ, ਹਰਿ ਸਿਉ (ਸਿਉਂ) ਪ੍ਰੀਤਿ ਕਰਿ ; ਜੈਸੀ ਮਛੁਲੀ (‘ਛੁ’ ਦਾ ਔਂਕੜ ਉਚਾਰਨਾ ਹੈ) ਨੀਰ ॥ ਜਿਉ ਅਧਿਕਉ (ਜਿਉਂ ਅਧਿੱਕੌ), ਤਿਉ (ਤਿਉਂ) ਸੁਖੁ ਘਣੋ ; ਮਨਿ ਤਨਿ ਸਾਂਤਿ (ਸ਼ਾਂਤ) ਸਰੀਰ ॥ ਬਿਨੁ ਜਲ, ਘੜੀ ਨ ਜੀਵਈ ; ਪ੍ਰਭੁ ਜਾਣੈ ਅਭ ਪੀਰ ॥੨॥ ਰੇ ਮਨ ! ਐਸੀ, ਹਰਿ ਸਿਉ (ਸਿਉਂ) ਪ੍ਰੀਤਿ ਕਰਿ ; ਜੈਸੀ ਚਾਤ੍ਰਿਕ ਮੇਹ ॥ ਸਰ ਭਰਿ, ਥਲ ਹਰੀਆਵਲੇ ; ਇਕ ਬੂੰਦ ਨ ਪਵਈ ਕੇਹ ॥ ਕਰਮਿ ਮਿਲੈ, ਸੋ ਪਾਈਐ ; ਕਿਰਤੁ ਪਇਆ, ਸਿਰਿ ਦੇਹ ॥੩॥ ਰੇ ਮਨ ! ਐਸੀ, ਹਰਿ ਸਿਉ (ਸਿਉਂ) ਪ੍ਰੀਤਿ ਕਰਿ; ਜੈਸੀ, ਜਲ ਦੁਧ ਹੋਇ ॥ ਆਵਟਣੁ (ਆੱਵਟਣ) ਆਪੇ ਖਵੈ ; ਦੁਧ ਕਉ ਖਪਣਿ ਨ ਦੇਇ (ਦੇ+ਇ)॥ ਆਪੇ ਮੇਲਿ ਵਿਛੁੰਨਿਆ ; ਸਚਿ ਵਡਿਆਈ ਦੇਇ (ਦੇ+ਇ)॥੪॥ ਰੇ ਮਨ ! ਐਸੀ, ਹਰਿ ਸਿਉ (ਸਿਉਂ) ਪ੍ਰੀਤਿ ਕਰਿ ; ਜੈਸੀ ਚਕਵੀ ਸੂਰ ॥ ਖਿਨੁ ਪਲੁ, ਨੀਦ (ਨੀਂਦ) ਨ ਸੋਵਈ (ਸੋਵ+ਈ); ਜਾਣੈ ਦੂਰਿ, ਹਜੂਰਿ (ਹਜ਼ੂਰ)॥ ਮਨਮੁਖਿ ਸੋਝੀ ਨਾ ਪਵੈ ; ਗੁਰਮੁਖਿ ਸਦਾ ਹਜੂਰਿ (ਹਜ਼ੂਰ) ॥੫॥ ਮਨਮੁਖਿ ਗਣਤ ਗਣਾਵਣੀ ; ਕਰਤਾ ਕਰੇ, ਸੁ ਹੋਇ ॥ ਤਾ ਕੀ ਕੀਮਤਿ ਨਾ ਪਵੈ ; ਜੇ ਲੋਚੈ, ਸਭੁ ਕੋਇ ॥ ਗੁਰਮਤਿ ਹੋਇ ਤ ਪਾਈਐ ; ਸਚਿ ਮਿਲੈ, ਸੁਖੁ ਹੋਇ ॥੬॥ ਸਚਾ ਨੇਹੁ (ਨੇਹ) ਨ ਤੁਟਈ (ਤੁਟ+ਈ); ਜੇ ਸਤਿਗੁਰੁ ਭੇਟੈ ਸੋਇ ॥ ਗਿਆਨ ਪਦਾਰਥੁ ਪਾਈਐ ; ਤ੍ਰਿਭਵਣ ਸੋਝੀ ਹੋਇ ॥ ਨਿਰਮਲੁ ਨਾਮੁ, ਨ ਵੀਸਰੈ ; ਜੇ ਗੁਣ ਕਾ ਗਾਹਕੁ ਹੋਇ ॥੭॥ ਖੇਲਿ ਗਏ ਸੇ ਪੰਖਣੂੰ ; ਜੋ ਚੁਗਦੇ ਸਰ ਤਲਿ ॥ ਘੜੀ ਕਿ ਮੁਹਤਿ ਕਿ ਚਲਣਾ ; ਖੇਲਣੁ ਅਜੁ ਕਿ ਕਲਿ (ਅੱਜ ਕਿ ਕੱਲ੍ਹ) ॥ ਜਿਸੁ ਤੂੰ ਮੇਲਹਿ (ਮੇਲੈਂ), ਸੋ ਮਿਲੈ ; ਜਾਇ, ਸਚਾ ਪਿੜੁ ਮਲਿ (ਮੱਲ)॥੮॥ ਬਿਨੁ ਗੁਰ, ਪ੍ਰੀਤਿ ਨ ਊਪਜੈ ; ਹਉਮੈ ਮੈਲੁ ਨ ਜਾਇ ॥ ਸੋਹੰ (ਸੋਹਂ) ਆਪੁ ਪਛਾਣੀਐ ; ਸਬਦਿ ਭੇਦਿ ਪਤੀਆਇ ॥ ਗੁਰਮੁਖਿ ਆਪੁ ਪਛਾਣੀਐ ; ਅਵਰ ਕਿ ਕਰੇ, ਕਰਾਇ ? ॥੯॥ ਮਿਲਿਆ (ਮਿਲਿਆਂ) ਕਾ ਕਿਆ ਮੇਲੀਐ ? ਸਬਦਿ ਮਿਲੇ ਪਤੀਆਇ ॥ ਮਨਮੁਖਿ ਸੋਝੀ ਨਾ ਪਵੈ ; ਵੀਛੁੜਿ ਚੋਟਾ (ਚੋਟਾਂ) ਖਾਇ ॥ ਨਾਨਕ ! ਦਰੁ ਘਰੁ ਏਕੁ ਹੈ ; ਅਵਰੁ ਨ ਦੂਜੀ ਜਾਇ ॥੧੦॥੧੧॥

(ਨੋਟ: (1). ਉਕਤ ਸ਼ਬਦ ਦੇ ਪਹਿਲੇ ਬੰਦ ’ਚ ਤੁਕਾਂਤ ਮੇਲ ਨੂੰ ਮੁੱਖ ਰੱਖਦਿਆਂ ਦਰਜ ਕੀਤੇ ਗਏ ਸ਼ਬਦ; ਜਿਵੇਂ ਕਿ ‘‘ਜੈਸੀ ਜਲ ‘ਕਮਲੇਹਿ’॥,..ਭੀ ਵਿਗਸੈ ‘ਅਸਨੇਹਿ’ ॥, ..ਬਿਨੁ ਜਲ, ਮਰਣੁ ‘ਤਿਨੇਹਿ’॥੧॥ ’’ ’ਚ ਸ਼ਾਮਲ ‘ਕਮਲੇਹਿ, ਅਸਨੇਹਿ, ਤਿਨੇਹਿ’ ਸ਼ਬਦਾਂ ਦੀ ਅੰਤ ਸਿਹਾਰੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ: ‘ਜੈਸੀ ਜਲ ਕਮਲੇਹਿ’ ਦਾ ਅਰਥ ਹੈ: ਜਿਸ ਤਰ੍ਹਾਂ ਜਲ ਦੀ ਕਮਲ ਨਾਲ (ਪ੍ਰੀਤ ਭਾਵ ‘ਕਮਲਹਿ’ ਦੀ ਅੰਤ ਸਿਹਾਰੀ ‘ਨਾਲ’ (ਭਾਵ ਕਰਣ ਕਾਰਕ) ਦੇ ਅਰਥ ਦੇਂਦੀ ਹੈ, ਨਾ ਕਿ ਉਚਾਰਨ ਦਾ ਹਿੱਸਾ ਹੈ), ‘ਭੀ ਵਿਗਸੈ ਅਸਨੇਹਿ’ ਦਾ ਅਰਥ ਹੈ: ਫਿਰ ਵੀ ਪਿਆਰ ਵਿੱਚ ਖਿੜਦਾ ਹੈ ਭਾਵ ‘ਅਸਨੇਹਿ’ ਦੀ ਅੰਤ ਸਿਹਾਰੀ ‘ਵਿੱਚ’ (ਅਧਿਕਰਣ ਕਾਰਕ) ਦੇ ਅਰਥ ਕੱਢਦੀ ਹੈ ਤੇ ‘ਬਿਨੁ ਜਲ, ਮਰਣੁ ਤਿਨੇਹਿ’ ਦਾ ਅਰਥ ਹੈ: ਪਾਣੀ ਤੋਂ ਬਿਨਾਂ ਉਨ੍ਹਾਂ (ਜਲ-ਜੀਵਾਂ) ਦਾ ਮਰਣਾ ਨਿਸ਼ਚਿਤ ਹੈ ਭਾਵ ‘ਤਿਨੇਹਿ’ ਸੰਬੰਧ ਕਾਰਕ ਬਹੁ ਵਚਨ ਪੜ੍ਹਨਾਂਵ ਹੈ, ਜਿਸ ਦਾ ਉਚਾਰਨ ‘ਕਮਲੇਹ, ਅਸਨੇਹ’ ਨੂੰ ਮੁੱਖ ਰੱਖਦਿਆਂ ‘ਤਿਨੇਹ’ ਕਰਨਾ ਦਰੁਸਤ ਹੋਵੇਗਾ।

(2). ਉਕਤ ਸ਼ਬਦ ਦੇ ਚੌਥੇ ਬੰਦ ਦੀ ਤੁਕ ‘‘ਆਵਟਣੁ ਆਪੇ ਖਵੈ ; ਦੁਧ ਕਉ ਖਪਣਿ ਨ ਦੇਇ ॥’’ ’ਚ ਦਰਜ ‘ਆਵਟਣ’ ਦਾ ਉਚਾਰਨ ‘ਆਵੱਟਣ’ ਕਰਨਾ ਗ਼ਲਤ ਹੈ ਕਿਉਂਕਿ ਇਹ ਸ਼ਬਦ ‘ਅੱਵਟਣ’ (ਉਬਾਲਾ, ਸੇਕ) ਹੈ। ਜਿਸ ਨੂੰ ‘ਆੱਵਟਣ’ ਵਾਙ ਉਚਾਰਨਾ ਵਧੇਰੇ ਦਰੁਸਤ ਰਹੇਗਾ। ‘ਆਵੱਟਣ’ ਪਾਠ ਕਰਨ ਨਾਲ ‘ਆ’ ਅਗੇਤਰ ਹੋ ਜਾਂਦਾ ਹੈ, ਜੋ ਇਸ ਸ਼ਬਦ ਦੇ ਭਾਵਾਰਥ ਲਈ ਠੀਕ ਨਹੀਂ ਹੋਵੇਗਾ।

(3). ਉਕਤ ਸ਼ਬਦ ਦੇ ਨੌਵੇਂ ਬੰਦ ਦੀ ਤੁਕ ‘‘ਸੋਹੰ ਆਪੁ ਪਛਾਣੀਐ॥’’ ’ਚ ਦਰਜ ‘ਸੋਹੰ’ ਸ਼ਬਦ ਦਾ ਉਚਾਰਨ ‘ਸੈਭੰ’ ਦੇ ਉਚਾਰਨ ‘ਸੈਭੰਙ’ ਵਾਙ ‘ਸੋਹੰਙ’ ਨਹੀਂ ਕਰਨਾ ਚਾਹੀਦਾ ਕਿਉਂਕਿ ਦਰੁਸਤ ਉਚਾਰਨ ‘ਸੋਹਂ’ ਜਾਪਦਾ ਹੈ, ਜਿਸ ਦਾ ਅਰਥ ਹੈ: ‘ਸੋ’ ਭਾਵ ਉਹ (ਪ੍ਰਭੂ) ਤੇ ‘ਹੰ’ ਭਾਵ ਮੈਂ।)

ਸਿਰੀ ਰਾਗੁ, ਮਹਲਾ ੧ ॥

ਮਨਮੁਖਿ ਭੁਲੈ, ਭੁਲਾਈਐ ; ਭੂਲੀ, ਠਉਰ ਨ ਕਾਇ ॥ ਗੁਰ ਬਿਨੁ, ਕੋ ਨ ਦਿਖਾਵਈ ; ਅੰਧੀ ਆਵੈ ਜਾਇ ॥ ਗਿਆਨ ਪਦਾਰਥੁ ਖੋਇਆ ; ਠਗਿਆ ਮੁਠਾ ਜਾਇ ॥੧॥ ਬਾਬਾ ! ਮਾਇਆ ਭਰਮਿ ਭੁਲਾਇ ॥ ਭਰਮਿ ਭੁਲੀ ਡੋਹਾਗਣੀ ; ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥ ਭੂਲੀ ਫਿਰੈ ਦਿਸੰਤਰੀ ; ਭੂਲੀ, ਗਿ੍ਰਹੁ ਤਜਿ ਜਾਇ ॥ ਭੂਲੀ ਡੂੰਗਰਿ ਥਲਿ ਚੜੈ (ਚੜ੍ਹੈ); ਭਰਮੈ, ਮਨੁ ਡੋਲਾਇ ॥ ਧੁਰਹੁ (ਧੁਰੋਂ) ਵਿਛੁੰਨੀ, ਕਿਉ (ਕਿਉਂ) ਮਿਲੈ ? ਗਰਬਿ ਮੁਠੀ, ਬਿਲਲਾਇ ॥੨॥ ਵਿਛੁੜਿਆ (ਵਿਛੁੜਿਆਂ), ਗੁਰੁ ਮੇਲਸੀ ; ਹਰਿ ਰਸਿ ਨਾਮ ਪਿਆਰਿ ॥ ਸਾਚਿ ਸਹਜਿ ਸੋਭਾ (ਸ਼ੋਭਾ) ਘਣੀ ; ਹਰਿ ਗੁਣ ਨਾਮ ਅਧਾਰਿ ॥ ਜਿਉ (ਜਿਉਂ) ਭਾਵੈ, ਤਿਉ ਰਖੁ (ਤਿਉਂ ਰੱਖ) ਤੂੰ ; ਮੈ, ਤੁਝ ਬਿਨੁ ਕਵਨੁ ਭਤਾਰੁ ? ॥੩॥ ਅਖਰ ਪੜਿ ਪੜਿ (ਅੱਖਰ ਪੜ੍ਹ ਪੜ੍ਹ) ਭੁਲੀਐ ; ਭੇਖੀ (ਭੇਖੀਂ) ਬਹੁਤੁ ਅਭਿਮਾਨੁ ॥ ਤੀਰਥ ਨਾਤਾ (ਨ੍ਹਾਤਾ) ਕਿਆ ਕਰੇ ? ਮਨ ਮਹਿ ਮੈਲੁ ਗੁਮਾਨੁ ॥ ਗੁਰ ਬਿਨੁ, ਕਿਨਿ ਸਮਝਾਈਐ ? ਮਨੁ ਰਾਜਾ ਸੁਲਤਾਨੁ ॥੪॥ ਪ੍ਰੇਮ ਪਦਾਰਥੁ ਪਾਈਐ ; ਗੁਰਮੁਖਿ ਤਤੁ ਵੀਚਾਰੁ ॥ ਸਾਧਨ (ਸਾ+ਧਨ) ਆਪੁ ਗਵਾਇਆ ; ਗੁਰ ਕੈ ਸਬਦਿ ਸੀਗਾਰੁ (ਸ਼ੀਂਗਾਰ)॥ ਘਰ ਹੀ, ਸੋ ਪਿਰੁ ਪਾਇਆ ; ਗੁਰ ਕੈ ਹੇਤਿ ਅਪਾਰੁ ॥੫॥ ਗੁਰ ਕੀ ਸੇਵਾ ਚਾਕਰੀ ; ਮਨੁ ਨਿਰਮਲੁ, ਸੁਖੁ ਹੋਇ ॥ ਗੁਰ ਕਾ ਸਬਦੁ, ਮਨਿ ਵਸਿਆ ; ਹਉਮੈ ਵਿਚਹੁ (ਵਿੱਚੋਂ) ਖੋਇ ॥ ਨਾਮੁ ਪਦਾਰਥੁ ਪਾਇਆ ; ਲਾਭੁ ਸਦਾ ਮਨਿ ਹੋਇ ॥੬॥ ਕਰਮਿ ਮਿਲੈ ਤਾ (ਤਾਂ) ਪਾਈਐ ; ਆਪਿ ਨ ਲਇਆ ਜਾਇ ॥ ਗੁਰ ਕੀ ਚਰਣੀ ਲਗਿ ਰਹੁ (ਰਹ); ਵਿਚਹੁ (ਵਿੱਚੋਂ) ਆਪੁ ਗਵਾਇ ॥ ਸਚੇ ਸੇਤੀ ਰਤਿਆ (ਰੱਤਿਆਂ) ; ਸਚੋ ਪਲੈ (ਪੱਲੈ) ਪਾਇ ॥੭॥ ਭੁਲਣ (ਭੁੱਲਣ) ਅੰਦਰਿ ਸਭੁ ਕੋ ; ਅਭੁਲੁ (ਅਭੁੱਲ) ਗੁਰੂ ਕਰਤਾਰੁ ॥ ਗੁਰਮਤਿ ਮਨੁ ਸਮਝਾਇਆ ; ਲਾਗਾ ਤਿਸੈ ਪਿਆਰੁ ॥ ਨਾਨਕ ! ਸਾਚੁ ਨ ਵੀਸਰੈ ; ਮੇਲੇ (ਮੇਲ਼ੇ) ਸਬਦੁ ਅਪਾਰੁ ॥੮॥੧੨॥

(ਨੋਟ: (1). ਉਕਤ ਸ਼ਬਦ ਦੇ ਦੂਸਰੇ ਬੰਦ ਦੀ ਤੁਕ ‘‘ਭੂਲੀ ਫਿਰੈ ਦਿਸੰਤਰੀ..॥’’ ’ਚ ਦਰਜ ‘ਦਿਸੰਤਰੀ’ ਸ਼ਬਦ ਗੁਰਬਾਣੀ ’ਚ ਕੇਵਲ ਇੱਕ ਵਾਰ ਇਸ ਤੁਕ ’ਚ ਹੀ ਦਰਜ ਹੈ, ਜੋ ‘ਦਿਸੰਤਰਿ’ (ਅਧਿਕਰਣ ਕਾਰਕ) ਤੋਂ ਕਾਵਿ ਤੋਲ ਕਾਰਨ ‘ਦਿਸੰਤਰੀ’ ਸਰੂਪ ਬਣਿਆ, ਜਾਪਦਾ ਹੈ, ਇਸ ਲਈ ਇਸ ਦਾ ਉਚਾਰਨ ‘ਦਿਸੰਤਰੀਂ’ (ਨਾਸਿਕੀ, ਬਹੁ ਵਚਨ) ਕਰਨਾ ਦਰੁਸਤ ਨਹੀਂ ਹੋਵੇਗਾ।

(2). ਉਕਤ ਅਸ਼ਟਪਦੀ ਦੇ ਸੱਤਵੇਂ ਬੰਦ ਦੀ ਤੁਕ ‘‘ਗੁਰ ਕੀ ਚਰਣੀ ਲਗਿ (ਕੇ) ਰਹੁ..॥’’ ’ਚ ਦਰਜ ਸ਼ਬਦ ‘ਰਹੁ’ ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ ਹੈ, ਜਿਸ ਦਾ ਅਰਥ ਹੈ: ‘ਤੂੰ ਰਹ’ ਅਤੇ ਇਸ ਦੇ ਅੰਤ ’ਚ ਲੱਗਾ ਔਂਕੜ ਉਚਾਰਨ ਦਾ ਭਾਗ ਨਹੀਂ; ਜਿਵੇਂ ਕਿ ਹੇਠਾਂ ਦਿੱਤੀਆਂ ਜਾ ਰਹੀਆਂ ਤੁਕਾਂ ’ਚ ‘ਰਖੁ’ ਭਾਵ ‘ਤੂੰ ਰੱਖ’ ਤੇ ‘ਮਿਲੁ’ ਭਾਵ ‘ਤੂੰ ਮਿਲ’ (ਹੁਕਮੀ ਭਵਿੱਖ ਕਾਲ ਇੱਕ ਵਚਨ ਕਿਰਿਆਵਾਚੀ ਸ਼ਬਦ) ਦਰਜ ਹਨ:

ਜਿਨਿ ਕੀਆ, ਤਿਸੁ ਚੀਤਿ ‘ਰਖੁ’; ਨਾਨਕ ! ਨਿਬਹੀ ਨਾਲਿ ॥ (ਮ: ੫/੨੬੬)

ਸੁਣਿ ਮਨ ਮਿਤ੍ਰ ਪਿਆਰਿਆ ! ‘ਮਿਲੁ’ ਵੇਲਾ ਹੈ ਏਹ ॥ (ਮ: ੧/੨੦) ਆਦਿ।

ਗੁਰਬਾਣੀ ’ਚ ‘ਰਹੁ’ ਸ਼ਬਦ 28 ਵਾਰ ਦਰਜ ਹੈ, ਜੋ ਆਮ ਤੌਰ ’ਤੇ ਹੁਕਮੀ ਭਵਿੱਖ ਕਾਲ ਕਿਰਿਆ ਹੈ ਤੇ ਉਚਾਰਨ ਹੈ ‘ਰਹ’: ਜਿਵੇਂ

‘‘ਛੋਡਿ ਪਸਾਰੁ ਈਹਾ ‘ਰਹੁ’, ਬਪੁਰੀ ! ਕਹੁ ਕਬੀਰ ਸਮਝਾਈ ॥ (ਭਗਤ ਕਬੀਰ/੩੩੫)

ਚਿੰਤਾ ਛਡਿ, ਅਚਿੰਤੁ ‘ਰਹੁ’; ਨਾਨਕ ! ਲਗਿ ਪਾਈ (ਪਾਈਂ)॥ (ਮ: ੩/੫੧੭)

ਏ ਮਨ ਮੇਰਿਆ ! ਤੂ ਸਦਾ ‘ਰਹੁ’; ਹਰਿ ਨਾਲੇ ॥’’ ਮ: ੩/੯੧੭) ਆਦਿ।)

ਸਿਰੀ ਰਾਗੁ, ਮਹਲਾ ੧ ॥

ਤ੍ਰਿਸਨਾ (ਤ੍ਰਿਸ਼ਨਾ) ਮਾਇਆ ਮੋਹਣੀ ; ਸੁਤ ਬੰਧਪ ਘਰ ਨਾਰਿ ॥ ਧਨਿ ਜੋਬਨਿ ਜਗੁ ਠਗਿਆ (ਠੱਗਿਆ); ਲਬਿ ਲੋਭਿ ਅਹੰਕਾਰਿ ॥ ਮੋਹ ਠਗਉਲੀ ਹਉ (ਹਉਂ) ਮੁਈ ; ਸਾ ਵਰਤੈ ਸੰਸਾਰਿ ॥੧॥ ਮੇਰੇ ਪ੍ਰੀਤਮਾ ! ਮੈ, ਤੁਝ ਬਿਨੁ, ਅਵਰੁ ਨ ਕੋਇ ॥ ਮੈ, ਤੁਝ ਬਿਨੁ, ਅਵਰੁ ਨ ਭਾਵਈ (ਭਾਵ+ਈ); ਤੂੰ ਭਾਵਹਿ (ਭਾਵੈਂ), ਸੁਖੁ ਹੋਇ ॥੧॥ ਰਹਾਉ ॥ ਨਾਮੁ ਸਾਲਾਹੀ ਰੰਗ ਸਿਉ (ਸਿਉਂ); ਗੁਰ ਕੈ ਸਬਦਿ ਸੰਤੋਖੁ ॥ ਜੋ ਦੀਸੈ ਸੋ ਚਲਸੀ ; ਕੂੜਾ ਮੋਹੁ (ਮੋਹ) ਨ ਵੇਖੁ ॥ ਵਾਟ ਵਟਾਊ ਆਇਆ ; ਨਿਤ ਚਲਦਾ ਸਾਥੁ ਦੇਖੁ ॥੨॥ ਆਖਣਿ ਆਖਹਿ (ਆਖੈਂ) ਕੇਤੜੇ ; ਗੁਰ ਬਿਨੁ, ਬੂਝ ਨ ਹੋਇ ॥ ਨਾਮੁ ਵਡਾਈ ਜੇ ਮਿਲੈ ; ਸਚਿ ਰਪੈ, ਪਤਿ ਹੋਇ ॥ ਜੋ ਤੁਧੁ ਭਾਵਹਿ (ਭਾਵੈਂ), ਸੇ ਭਲੇ ; ਖੋਟਾ ਖਰਾ ਨ ਕੋਇ ॥੩॥ ਗੁਰ ਸਰਣਾਈ (ਸ਼ਰਣਾਈ) ਛੁਟੀਐ ; ਮਨਮੁਖ ਖੋਟੀ ਰਾਸਿ ॥ ਅਸਟ (ਅਸ਼ਟ) ਧਾਤੁ ਪਾਤਿਸਾਹ (ਪਾਤਿਸ਼ਾਹ) ਕੀ ; ਘੜੀਐ ਸਬਦਿ, ਵਿਗਾਸਿ ॥ ਆਪੇ ਪਰਖੇ ਪਾਰਖੂ ; ਪਵੈ ਖਜਾਨੈ (ਖ਼ਜ਼ਾਨੈ) ਰਾਸਿ ॥੪॥ ਤੇਰੀ ਕੀਮਤਿ ਨਾ ਪਵੈ ; ਸਭ ਡਿਠੀ ਠੋਕਿ ਵਜਾਇ ॥ ਕਹਣੈ, ਹਾਥ ਨ ਲਭਈ ; ਸਚਿ ਟਿਕੈ, ਪਤਿ ਪਾਇ ॥ ਗੁਰਮਤਿ, ਤੂੰ ਸਾਲਾਹਣਾ ; ਹੋਰੁ ਕੀਮਤਿ ਕਹਣੁ ਨ ਜਾਇ ॥੫॥ ਜਿਤੁ ਤਨਿ, ਨਾਮੁ ਨ ਭਾਵਈ (ਭਾਵ+ਈ); ਤਿਤੁ ਤਨਿ, ਹਉਮੈ ਵਾਦੁ ॥ ਗੁਰ ਬਿਨੁ, ਗਿਆਨੁ ਨ ਪਾਈਐ ; ਬਿਖਿਆ ਦੂਜਾ ਸਾਦੁ ॥ ਬਿਨੁ ਗੁਣ, ਕਾਮਿ ਨ ਆਵਈ (ਆਵ+ਈ); ਮਾਇਆ ਫੀਕਾ ਸਾਦੁ ॥੬॥ ਆਸਾ (ਆਸਾਂ) ਅੰਦਰਿ ਜੰਮਿਆ ; ਆਸਾ (ਆਸਾਂ) ਰਸ ਕਸ ਖਾਇ ॥ ਆਸਾ (ਆਸਾਂ), ਬੰਧਿ ਚਲਾਈਐ ; ਮੁਹੇ ਮੁਹਿ ਚੋਟਾ ਖਾਇ (ਮੁੰਹੇ ਮੁੰਹ ਚੋਟਾਂ ਖਾਇ)॥ ਅਵਗਣਿ ਬਧਾ ਮਾਰੀਐ ; ਛੂਟੈ ਗੁਰਮਤਿ ਨਾਇ (ਨਾਇਂ)॥੭॥ ਸਰਬੇ ਥਾਈ (ਥਾਈਂ) ਏਕੁ ਤੂੰ ; ਜਿਉ (ਜਿਉਂ) ਭਾਵੈ ; ਤਿਉ (ਤਿਉਂ) ਰਾਖੁ ॥ ਗੁਰਮਤਿ, ਸਾਚਾ ਮਨਿ ਵਸੈ ; ਨਾਮੁ ਭਲੋ ਪਤਿ ਸਾਖੁ ॥ ਹਉਮੈ ਰੋਗੁ ਗਵਾਈਐ ; ਸਬਦਿ ਸਚੈ ਸਚੁ ਭਾਖੁ ॥੮॥ ਆਕਾਸੀ ਪਾਤਾਲਿ ਤੂੰ ; ਤ੍ਰਿਭਵਣਿ ਰਹਿਆ ਸਮਾਇ ॥ ਆਪੇ ਭਗਤੀ ਭਾਉ ਤੂੰ ; ਆਪੇ ਮਿਲਹਿ (ਮਿਲਹਿਂ) ਮਿਲਾਇ ॥ ਨਾਨਕ ! ਨਾਮੁ ਨ ਵੀਸਰੈ ; ਜਿਉ (ਜਿਉਂ) ਭਾਵੈ, ਤਿਵੈ ਰਜਾਇ (ਰਜ਼ਾਇ)॥੯॥੧੩॥

(ਨੋਟ: (1). ਉਕਤ ਅਸ਼ਟਪਦੀ ਦੇ ਦੂਸਰੇ ਬੰਦ ਦੀ ਤੁਕ ‘‘ਨਾਮੁ ਸਾਲਾਹੀ ਰੰਗ ਸਿਉ..॥’’ ’ਚ ਦਰਜ ‘ਸਾਲਾਹੀ’ ਸ਼ਬਦ ਹੁਕਮੀ ਭਵਿੱਖ ਕਾਲ ਕਿਰਿਆ ‘ਸਾਲਾਹਿ’ ਹੈ, ਜੋ ਕਾਵਿ ਤੋਲ ਕਾਰਨ ‘ਸਾਲਾਹੀ’ ਬਣ ਗਿਆ, ਇਸ ਲਈ ਇਸ ਦਾ ਉਚਾਰਨ ‘ਸਾਲਾਹੀਂ’ (ਨਾਸਿਕੀ) ਕਰਨਾ ਅਸ਼ੁੱਧ ਹੋਵੇਗਾ।

(2). ਉਕਤ ਸ਼ਬਦ ਦੇ ਅਖੀਰਲੇ ਬੰਦ ਦੀ ਤੁਕ ‘‘ਆਕਾਸੀ ਪਾਤਾਲਿ ਤੂੰ..॥’’ ’ਚ ਦਰਜ ਸ਼ਬਦ ‘ਆਕਾਸੀ’ ਦਾ ਉਚਾਰਨ ‘ਆਕਾਸੀਂ’ (ਨੂੰ ਬਹੁ ਵਚਨ ਮੰਨ ਕੇ ਨਾਸਿਕੀ) ਕਰਨਾ ਅਸ਼ੁੱਧ ਹੋਵੇਗਾ ਕਿਉਂਕਿ ਇਸ ਨਾਲ ਸੰਯੁਕਤ ਸ਼ਬਦ ‘ਪਾਤਾਲਿ’ ਇੱਕ ਵਚਨ ਅਧਿਕਰਣ ਕਾਰਕ ਹੈ, ਇਸ ਲਈ ‘ਆਕਾਸਿ’ (ਇੱਕ ਵਚਨ ਅਧਿਕਰਣ ਕਾਰਕ) ਤੋਂ ਕਾਵਿ ਤੋਲ ਕਾਰਨ ‘ਆਕਾਸੀ’ ਸ਼ਬਦ ਸਰੂਪ ਬਣਿਆ, ਜਾਪਦਾ ਹੈ; ਜਿਵੇਂ ਕਿ ‘ਹੁਕਮਿ’ ਤੋਂ ‘ਹੁਕਮੀ’।)

ਸਿਰੀ ਰਾਗੁ, ਮਹਲਾ ੧ ॥

ਰਾਮ ਨਾਮਿ ਮਨੁ ਬੇਧਿਆ ; ਅਵਰੁ ਕਿ ਕਰੀ (ਕਰੀਂ) ਵੀਚਾਰੁ ?॥ ਸਬਦ ਸੁਰਤਿ ਸੁਖੁ ਊਪਜੈ ; ਪ੍ਰਭ ਰਾਤਉ (ਰਾੱਤੌ) ਸੁਖ ਸਾਰੁ ॥ ਜਿਉ (ਜਿਉਂ) ਭਾਵੈ, ਤਿਉ (ਤਿਉਂ) ਰਾਖੁ ਤੂੰ ; ਮੈ, ਹਰਿ ਨਾਮੁ ਅਧਾਰੁ ॥੧॥ ਮਨ ਰੇ ! ਸਾਚੀ, ਖਸਮ ਰਜਾਇ (ਰਜ਼ਾਇ)॥ ਜਿਨਿ (ਜਿਨ੍ਹ), ਤਨੁ ਮਨੁ ਸਾਜਿ ਸੀਗਾਰਿਆ (ਸ਼ੀਂਗਾਰਿਆ) ; ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥ ਤਨੁ ਬੈਸੰਤਰਿ ਹੋਮੀਐ ; ਇਕ ਰਤੀ (ਰੱਤੀ) ਤੋਲਿ ਕਟਾਇ ॥ ਤਨੁ ਮਨੁ ਸਮਧਾ (ਥੋੜ੍ਹਾ ‘ਸਮਿਧਾ’ ਵਾਙ) ਜੇ ਕਰੀ (ਕਰੀਂ); ਅਨਦਿਨੁ ਅਗਨਿ ਜਲਾਇ ॥ ਹਰਿ ਨਾਮੈ ਤੁਲਿ ਨ ਪੁਜਈ (ਪੁਜ+ਈ); ਜੇ ਲਖ ਕੋਟੀ (ਲੱਖ ਕੋਟੀਂ) ਕਰਮ ਕਮਾਇ ॥੨॥ ਅਰਧ ਸਰੀਰੁ ਕਟਾਈਐ ; ਸਿਰਿ ਕਰਵਤੁ ਧਰਾਇ ॥ ਤਨੁ ਹੈਮੰਚਲਿ ਗਾਲੀਐ (ਗਾਲ਼ੀਐ) ; ਭੀ, ਮਨ ਤੇ ਰੋਗੁ ਨ ਜਾਇ ॥ ਹਰਿ ਨਾਮੈ ਤੁਲਿ ਨ ਪੁਜਈ (ਪੁਜ+ਈ); ਸਭ ਡਿਠੀ ਠੋਕਿ ਵਜਾਇ ॥੩॥ ਕੰਚਨ ਕੇ ਕੋਟ ਦਤੁ ਕਰੀ (ਕਰੀਂ); ਬਹੁ ਹੈਵਰ ਗੈਵਰ ਦਾਨੁ ॥ ਭੂਮਿ ਦਾਨੁ ਗਊਆ (ਗਊਆਂ) ਘਣੀ ; ਭੀ, ਅੰਤਰਿ ਗਰਬੁ ਗੁਮਾਨੁ ॥ ਰਾਮ ਨਾਮਿ ਮਨੁ ਬੇਧਿਆ ; ਗੁਰਿ, ਦੀਆ ਸਚੁ ਦਾਨੁ ॥੪॥ ਮਨਹਠ ਬੁਧੀ ਕੇਤੀਆ (ਕੇਤੀਆਂ); ਕੇਤੇ ਬੇਦ ਬੀਚਾਰ ॥ ਕੇਤੇ ਬੰਧਨ ਜੀਅ (ਜੀ..) ਕੇ ; ਗੁਰਮੁਖਿ ਮੋਖ ਦੁਆਰ ॥ ਸਚਹੁ (ਸਚਹੁਂ) ਓਰੈ ਸਭੁ ਕੋ ; ਉਪਰਿ, ਸਚੁ ਆਚਾਰੁ ॥੫॥ ਸਭੁ ਕੋ ਊਚਾ ਆਖੀਐ ; ਨੀਚੁ ਨ ਦੀਸੈ ਕੋਇ ॥ ਇਕਨੈ ਭਾਂਡੇ ਸਾਜਿਐ ; ਇਕੁ ਚਾਨਣੁ ਤਿਹੁ (ਤਿਹੁਂ) ਲੋਇ ॥ ਕਰਮਿ ਮਿਲੈ ਸਚੁ ਪਾਈਐ ; ਧੁਰਿ ਬਖਸ (ਬਖ਼ਸ਼) ਨ ਮੇਟੈ ਕੋਇ ॥੬॥ ਸਾਧੁ ਮਿਲੈ ਸਾਧੂ ਜਨੈ ; ਸੰਤੋਖੁ ਵਸੈ ਗੁਰ ਭਾਇ ॥ ਅਕਥ (ਅਕੱਥ) ਕਥਾ ਵੀਚਾਰੀਐ ; ਜੇ ਸਤਿਗੁਰ ਮਾਹਿ (ਮਾਹਿਂ) ਸਮਾਇ ॥ ਪੀ ਅੰਮ੍ਰਿਤੁ ਸੰਤੋਖਿਆ ; ਦਰਗਹਿ (ਦਰਗ੍ਾ) ਪੈਧਾ ਜਾਇ ॥੭॥ ਘਟਿ ਘਟਿ ਵਾਜੈ ਕਿੰਗੁਰੀ ; ਅਨਦਿਨੁ ਸਬਦਿ ਸੁਭਾਇ ॥ ਵਿਰਲੇ ਕਉ (ਕੌ) ਸੋਝੀ ਪਈ ; ਗੁਰਮੁਖਿ ਮਨੁ ਸਮਝਾਇ ॥ ਨਾਨਕ ! ਨਾਮੁ ਨ ਵੀਸਰੈ ; ਛੂਟੈ ਸਬਦੁ ਕਮਾਇ ॥੮॥੧੪॥

(ਨੋਟ: ਉਕਤ ਅਸ਼ਟਪਦੀ ਦੇ ਪੰਜਵੇਂ ਬੰਦ ਦੀ ਤੁਕ ‘‘ਮਨਹਠ ਬੁਧੀ ਕੇਤੀਆ..॥’’ ’ਚ ਦਰਜ ‘ਕੇਤੀਆ’ ਸ਼ਬਦ ਦਾ ਉਚਾਰਨ ‘ਕੇਤੀਆਂ’ ਹੋ ਸਕਦਾ ਹੈ ਪਰ ‘ਬੁਧੀ’ ਦਾ ਉਚਾਰਨ ‘ਬੁਧੀਂ’ (ਨਾਸਿਕੀ) ਨਹੀਂ ਕਿਉਂਕਿ ‘ਬੁਧ’ ਦਾ ਬਹੁ ਵਚਨ ‘ਬੁਧੀਆਂ’ ਹੁੰਦਾ ਹੈ, ਨਾ ਕਿ ‘ਬੁਧਾਂ’।)

ਸਿਰੀ ਰਾਗੁ, ਮਹਲਾ ੧ ॥

ਚਿਤੇ ਦਿਸਹਿ ਧਉਲਹਰ (ਦਿਸਹਿਂ ਧੌਲਹਰ) ; ਬਗੇ (ਬੱਗੇ) ਬੰਕ ਦੁਆਰ ॥ ਕਰਿ ਮਨ ਖੁਸੀ (ਖ਼ੁਸ਼ੀ), ਉਸਾਰਿਆ ; ਦੂਜੈ ਹੇਤਿ ਪਿਆਰਿ ॥ ਅੰਦਰੁ ਖਾਲੀ (ਖ਼ਾਲੀ) ਪ੍ਰੇਮ ਬਿਨੁ ; ਢਹਿ (ਢਹ) ਢੇਰੀ ਤਨੁ ਛਾਰੁ ॥੧॥ ਭਾਈ ਰੇ ! ਤਨੁ ਧਨੁ, ਸਾਥਿ ਨ ਹੋਇ ॥ ਰਾਮ ਨਾਮੁ ਧਨੁ ਨਿਰਮਲੋ ; ਗੁਰੁ ਦਾਤਿ ਕਰੇ, ਪ੍ਰਭੁ ਸੋਇ ॥੧॥ ਰਹਾਉ ॥ ਰਾਮ ਨਾਮੁ ਧਨੁ ਨਿਰਮਲੋ ; ਜੇ ਦੇਵੈ ਦੇਵਣਹਾਰੁ ॥ ਆਗੈ, ਪੂਛ ਨ ਹੋਵਈ (ਹੋਵ+ਈ) ; ਜਿਸੁ ਬੇਲੀ, ਗੁਰੁ ਕਰਤਾਰੁ ॥ ਆਪਿ ਛਡਾਏ, ਛੁਟੀਐ ; ਆਪੇ ਬਖਸਣਹਾਰੁ (ਬਖ਼ਸ਼ਣਹਾਰ)॥੨॥ ਮਨਮੁਖੁ ਜਾਣੈ ਆਪਣੇ ; ਧੀਆ (ਧੀਆਂ) ਪੂਤ ਸੰਜੋਗੁ ॥ ਨਾਰੀ ਦੇਖਿ ਵਿਗਾਸੀਅਹਿ (ਵਿਗਾਸੀਅਹਿਂ, ਵਿਗਾਸੀਐਂ) ; ਨਾਲੇ (ਨਾਲ਼ੇ) ਹਰਖੁ ਸੁ ਸੋਗੁ ॥ ਗੁਰਮੁਖਿ ਸਬਦਿ ਰੰਗਾਵਲੇ ; ਅਹਿਨਿਸਿ ਹਰਿ ਰਸੁ ਭੋਗੁ ॥੩॥ ਚਿਤੁ ਚਲੈ, ਵਿਤੁ ਜਾਵਣੋ ; ਸਾਕਤ ਡੋਲਿ ਡੋਲਾਇ ॥ ਬਾਹਰਿ ਢੂੰਢਿ ਵਿਗੁਚੀਐ ; ਘਰ ਮਹਿ ਵਸਤੁ ਸੁਥਾਇ (ਸੁਥਾਂਇ)॥ ਮਨਮੁਖਿ ਹਉਮੈ ਕਰਿ ਮੁਸੀ (ਮੁੱਸੀ) ; ਗੁਰਮੁਖਿ ਪਲੈ (ਪੱਲੈ) ਪਾਇ ॥੪॥ ਸਾਕਤ ਨਿਰਗੁਣਿਆਰਿਆ ! ਆਪਣਾ ਮੂਲੁ ਪਛਾਣੁ ॥ ਰਕਤੁ ਬਿੰਦੁ ਕਾ ਇਹੁ (ਇਹ) ਤਨੋ ; ਅਗਨੀ ਪਾਸਿ ਪਿਰਾਣੁ ॥ ਪਵਣੈ ਕੈ ਵਸਿ ਦੇਹੁਰੀ; ਮਸਤਕਿ ਸਚੁ ਨੀਸਾਣੁ (ਨੀਸ਼ਾਣ)॥੫॥ ਬਹੁਤਾ ਜੀਵਣੁ ਮੰਗੀਐ ; ਮੁਆ ਨ ਲੋੜੈ ਕੋਇ ॥ ਸੁਖ-ਜੀਵਣੁ, ਤਿਸੁ ਆਖੀਐ ; ਜਿਸੁ, ਗੁਰਮੁਖਿ ਵਸਿਆ ਸੋਇ ॥ ਨਾਮ ਵਿਹੂਣੇ, ਕਿਆ ਗਣੀ (ਗਣੀਂ) ? ਜਿਸੁ, ਹਰਿ ਗੁਰ ਦਰਸੁ ਨ ਹੋਇ ॥੬॥ ਜਿਉ (ਜਿਉਂ) ਸੁਪਨੈ, ਨਿਸਿ ਭੁਲੀਐ ; ਜਬ ਲਗਿ ਨਿਦ੍ਰਾ ਹੋਇ ॥ ਇਉ (ਇਉਂ), ਸਰਪਨਿ ਕੈ ਵਸਿ ਜੀਅੜਾ ; ਅੰਤਰਿ ਹਉਮੈ ਦੋਇ ॥ ਗੁਰਮਤਿ ਹੋਇ ਵੀਚਾਰੀਐ ; ਸੁਪਨਾ ਇਹੁ (ਇਹ) ਜਗੁ ਲੋਇ ॥੭॥ ਅਗਨਿ ਮਰੈ, ਜਲੁ ਪਾਈਐ ; ਜਿਉ (ਜਿਉਂ) ਬਾਰਿਕ ਦੂਧੈ ਮਾਇ ॥ ਬਿਨੁ ਜਲ, ਕਮਲ ਸੁ ਨਾ ਥੀਐ ; ਬਿਨੁ ਜਲ, ਮੀਨੁ ਮਰਾਇ ॥ ਨਾਨਕ ! ਗੁਰਮੁਖਿ ਹਰਿ ਰਸਿ ਮਿਲੈ ; ਜੀਵਾ (ਜੀਵਾਂ) ਹਰਿ ਗੁਣ ਗਾਇ ॥੮॥੧੫॥

(ਨੋਟ: (1). ਉਕਤ ਸ਼ਬਦ ਦੇ ਪੰਜਵੇਂ ਬੰਦ ਦੀ ਤੁਕ ‘‘ਆਪਣਾ ਮੂਲੁ ਪਛਾਣੁ ॥’’ ’ਚ ‘ਪਛਾਣੁ’ ਸ਼ਬਦ ਹੁਕਮੀ ਭਵਿੱਖ ਕਾਲ ਕਿਰਿਆ ਹੈ, ਜਿਸ ਦਾ ਅਰਥ ਹੈ: ‘ਤੂੰ ਪਛਾਣ, ਤੂੰ ਸਮਝ’ ਪਰ ਇਹੀ ਸ਼ਬਦ ਸਰੂਪ ਨਾਂਵ (ਸੰਗਿਆ) ਵੀ ਹੁੰਦਾ ਹੈ, ਜਿਸ ਦਾ ਅਰਥ ਹੈ: ‘ਮਿੱਤਰ, ਭੇਤੀ, ਜਾਣਨਹਾਰ’ ; ਜਿਵੇਂ ‘‘ਗੁਰ ਕੈ ਸਬਦਿ, ਆਪੁ ‘ਪਛਾਣੁ’ (ਆਪਣੇ ਆਪ ਨੂੰ ਸਮਝਣਹਾਰ)॥ (ਮ: ੩/੬੬੪), ਗੁਰਮੁਖਿ ਖੋਟੇ-ਖਰੇ ‘ਪਛਾਣੁ’ (ਭੇਤੀ)॥ (ਮ: ੧/੯੪੨), ਦੁਬਿਧਾ ਚੂਕੈ, ਤਾਂ ਸਬਦੁ ‘ਪਛਾਣੁ’ (‘ਬੋਧ’ ਹੁੰਦਾ)॥’’ (ਮ: ੧/੧੩੪੩) ਆਦਿ। ਧਿਆਨ ਰਹੇ ਕਿ ਇਸ ‘ਪਛਾਣੁ’ (ਨਾਂਵ) ਸ਼ਬਦ ਦਾ ਮੂਲ ਸ੍ਰੋਤ ਸ਼ਬਦ ‘ਪਛਾਣੂ’ ਹੈ; ਜਿਵੇਂ ਕਿ ਗੁਰਬਾਣੀ ’ਚ 4 ਵਾਰ ਦਰਜ ਹੈ: ‘‘ਇਕੁ ‘ਪਛਾਣੂ’ ਜੀਅ ਕਾ; ਇਕੋ ਰਖਣਹਾਰੁ ॥’’ (ਮ: ੫/੪੫), ਆਦਿ; ਇਸ ਲਈ ‘ਪਛਾਣੁ’ (ਨਾਂਵ) ਨੂੰ ‘ਪਛਾਣ’ (ਹੁਕਮੀ ਭਵਿੱਖ ਕਾਲ ਕਿਰਿਆ ਵਾਙ) ਉਚਾਰਨ ਦੀ ਬਜਾਏ ਥੋੜ੍ਹਾ ‘ਪਛਾਣੂ’ (ਦੁਲੈਂਕੜ) ਵਾਙ ਉਚਾਰਨਾ ਦਰੁਸਤ ਹੋਵੇਗਾ। ਇਸੇ ਤਰ੍ਹਾਂ ਦੇ ਕੁੱਝ ਹੋਰ ਸ਼ਬਦ ਵੀ ਹਨ; ਜਿਵੇਂ ਕਿ ‘ਜਾਣੁ’ (ਜਾਣੂ), ‘ਸੁਜਾਣੁ’ (ਸੁਜਾਣੂ), ‘ਵਿਸੁ’ (ਵਿਸੂ), ਵਸਤੁ (ਵਸਤੂ), ‘ਰਾਹੁ’ (ਰਾਹੂ): ‘‘ਜੇ ਦੇਹੈ ਦੁਖੁ ਲਾਈਐ; ਪਾਪ ਗਰਹ ‘ਦੁਇ ਰਾਹੁ’ (ਦੋਵੇਂ ਰਾਹੂ ਤੇ ਕੇਤੂ) ॥’’ (ਮ: ੧/੧੪੨)

ਇਨ੍ਹਾਂ (ਜਾਣੁ, ਵਸਤੁ, ਰਾਹੁ) ਦਾ ਉਚਾਰਨ ‘ਜਾਣ, ਵਸਤ, ਰਾਹ’ ਕਰਨਾ ਬਿਲਕੁਲ ਗ਼ਲਤ ਹੋਵੇਗਾ ਕਿਉਂਕਿ ‘ਜਾਣ, ਵਸਤ, ਰਾਹ’ ਆਦਿ ਸ਼ਬਦਾਰਥ ਭਿੰਨ ਹੁੰਦੇ ਹਨ; ਜਿਵੇਂ ਕਿ ‘ਵਸਤ’ ਦਾ ਅਰਥ ਹੈ ‘ਵੱਸਣਾ’ ਪਰ ‘ਵਸਤੂ’ ਦਾ ਅਰਥ ਹੈ ‘ਪਦਾਰਥ’; ਗੁਰਬਾਣੀ ਵਾਕ ਹਨ:

(1). ਨਾਭਿ ‘ਵਸਤ’ ਬ੍ਰਹਮੈ; ਅੰਤੁ ਨ ਜਾਣਿਆ ॥ (ਮ: ੧/੧੨੩੭) ਭਾਵ ਕਮਲ ਫੁੱਲ ਦੀ ਨਾਭੀ ’ਚ ਵੱਸਦੇ ਬ੍ਰਹਮਾ ਨੇ ਅਕਾਲ ਪੁਰਖ ਦਾ ਅੰਤ ਨਹੀਂ ਸਮਝਿਆ।

(2). ਥਾਲ ਵਿਚਿ ਤਿੰਨਿ ‘ਵਸਤੂ’ ਪਈਓ; ਸਤੁ ਸੰਤੋਖੁ ਵੀਚਾਰੋ ॥ (ਮ: ੫/੧੪੨੯) ਆਦਿ।

ਧਿਆਨ ਰਹੇ ਕਿ ਜਿਨ੍ਹਾਂ ਸ਼ਬਦਾਂ ਦਾ ਅੰਤ ਦੁਲੈਂਕੜ, ਕਾਵਿ ਤੋਲ ਕਾਰਨ ਔਂਕੜ ’ਚ ਬਦਲ ਜਾਂਦਾ ਹੈ, ਉਹ (ਔਂਕੜ) ਕਿਸੇ ਸੰਬੰਧਕੀ ਚਿੰਨ੍ਹ (ਦਾ, ਦੇ, ਦੀ, ਕਾ, ਕੇ, ਕੀ, ਵਿਚਿ, ਅੰਦਰਿ ਆਦਿ) ਆਇਆਂ ਵੀ ਅੰਤ ਮੁਕਤੇ ਨਹੀਂ ਹੁੰਦੇ ਬਲਕਿ ਅੰਤ ਔਂਕੜ ਵੀ ਅੰਤ ਦੁਲੈਂਕੜ ’ਚ ਤਬਦੀਲ ਹੋ ਜਾਂਦਾ ਹਨ; ਜਿਵੇਂ:

‘‘ਖਾਇ ਖਾਇ ਕਰੇ ਬਦਫੈਲੀ; ਜਾਣੁ ‘ਵਿਸੂ ਕੀ’ ਵਾੜੀ ਜੀਉ ॥ (ਮ: ੫/੧੦੫)

‘ਵਸਤੂ ਅੰਦਰਿ’ ਵਸਤੁ ਸਮਾਵੈ; ਦੂਜੀ ਹੋਵੈ ਪਾਸਿ ॥’’ ਮ: ੨/੪੭੪) ਆਦਿ।)

ਸਿਰੀ ਰਾਗੁ, ਮਹਲਾ ੧ ॥

ਡੂੰਗਰੁ ਦੇਖਿ ਡਰਾਵਣੋ ; ਪੇਈਅੜੈ ਡਰੀਆਸੁ ॥ ਊਚਉ ਪਰਬਤੁ ਗਾਖੜੋ ; ਨਾ ਪਉੜੀ ਤਿਤੁ ਤਾਸੁ ॥ ਗੁਰਮੁਖਿ ਅੰਤਰਿ ਜਾਣਿਆ ; ਗੁਰਿ, ਮੇਲੀ (ਮੇਲ਼ੀ) ਤਰੀਆਸੁ ॥੧॥ ਭਾਈ ਰੇ ! ਭਵਜਲੁ ਬਿਖਮੁ ਡਰਾਂਉ ॥ ਪੂਰਾ ਸਤਿਗੁਰੁ ਰਸਿ ਮਿਲੈ ; ਗੁਰੁ ਤਾਰੇ ਹਰਿ ਨਾਉ (ਨਾਂਉ)॥੧॥ ਰਹਾਉ ॥ ਚਲਾ ਚਲਾ ਜੇ ਕਰੀ (ਚੱਲਾਂ ਚੱਲਾਂ ਜੇ ਕਰੀਂ); ਜਾਣਾ ਚਲਣਹਾਰੁ ॥ ਜੋ ਆਇਆ, ਸੋ ਚਲਸੀ ; ਅਮਰੁ ਸੁ ਗੁਰੁ ਕਰਤਾਰੁ ॥ ਭੀ, ਸਚਾ ਸਾਲਾਹਣਾ ; ਸਚੈ ਥਾਨਿ ਪਿਆਰੁ ॥੨॥ ਦਰ ਘਰ ਮਹਲਾ ਸੋਹਣੇ ; ਪਕੇ ਕੋਟ ਹਜਾਰ (ਪੱਕੇ ਕੋਟ ਹਜ਼ਾਰ)॥ ਹਸਤੀ ਘੋੜੇ ਪਾਖਰੇ ; ਲਸਕਰ ਲਖ (ਲਸ਼ਕਰ ਲੱਖ) ਅਪਾਰ ॥ ਕਿਸ ਹੀ ਨਾਲਿ ਨ ਚਲਿਆ ; ਖਪਿ ਖਪਿ ਮੁਏ ਅਸਾਰ ॥੩॥ ਸੁਇਨਾ ਰੁਪਾ ਸੰਚੀਐ ; ਮਾਲੁ ਜਾਲੁ ਜੰਜਾਲੁ ॥ ਸਭ ਜਗ ਮਹਿ ਦੋਹੀ ਫੇਰੀਐ ; ਬਿਨੁ ਨਾਵੈ (ਨਾਵੈਂ), ਸਿਰਿ ਕਾਲੁ ॥ ਪਿੰਡੁ ਪੜੈ, ਜੀਉ ਖੇਲਸੀ ; ਬਦਫੈਲੀ ਕਿਆ ਹਾਲੁ ?॥੪॥ ਪੁਤਾ (ਪੁੱਤਾਂ) ਦੇਖਿ ਵਿਗਸੀਐ ; ਨਾਰੀ ਸੇਜ ਭਤਾਰ ॥ ਚੋਆ ਚੰਦਨੁ ਲਾਈਐ ; ਕਾਪੜੁ ਰੂਪੁ ਸੀਗਾਰੁ (ਸ਼ੀਂਗਾਰ)॥ ਖੇਹੂ ਖੇਹ ਰਲਾਈਐ ; ਛੋਡਿ ਚਲੈ ਘਰ ਬਾਰੁ ॥੫॥ ਮਹਰ ਮਲੂਕ ਕਹਾਈਐ ; ਰਾਜਾ ਰਾਉ ਕਿ (ਭਾਵ ਜਾਂ) ਖਾਨੁ (ਖ਼ਾਨ)॥ ਚਉਧਰੀ ਰਾਉ ਸਦਾਈਐ ; ਜਲਿ ਬਲੀਐ (ਜਲ਼ ਬਲ਼ੀਐ) ਅਭਿਮਾਨ ॥ ਮਨਮੁਖਿ ਨਾਮੁ ਵਿਸਾਰਿਆ ; ਜਿਉ (ਜਿਉਂ) ਡਵਿ ਦਧਾ (ਦੱਧਾ) ਕਾਨੁ ॥੬॥ ਹਉਮੈ ਕਰਿ ਕਰਿ ਜਾਇਸੀ ; ਜੋ ਆਇਆ ਜਗ ਮਾਹਿ (ਮਾਹਿਂ)॥ ਸਭੁ ਜਗੁ ਕਾਜਲ (ਕਾੱਜਲ) ਕੋਠੜੀ ; ਤਨੁ ਮਨੁ ਦੇਹ ਸੁਆਹਿ (ਸੁਆਹ)॥ ਗੁਰਿ ਰਾਖੇ, ਸੇ ਨਿਰਮਲੇ ; ਸਬਦਿ ਨਿਵਾਰੀ ਭਾਹਿ (ਭਾਹ) ॥੭॥ ਨਾਨਕ ! ਤਰੀਐ ਸਚਿ ਨਾਮਿ ; ਸਿਰਿ ਸਾਹਾ ਪਾਤਿਸਾਹੁ (ਸ਼ਾਹਾਂ ਪਾਤਿਸ਼ਾਹ) ॥ ਮੈ, ਹਰਿ ਨਾਮੁ ਨ ਵੀਸਰੈ ; ਹਰਿ ਨਾਮੁ ਰਤਨੁ ਵੇਸਾਹੁ (ਵੇਸਾਹ)॥ ਮਨਮੁਖ, ਭਉਜਲਿ ਪਚਿ ਮੁਏ ; ਗੁਰਮੁਖਿ ਤਰੇ ਅਥਾਹੁ (ਅਥਾਹ)॥੮॥੧੬॥

(ਨੋਟ: (1). ਉਕਤ ਸ਼ਬਦ ਦੇ ਦੂਸਰੇ ਬੰਦ ’ਚ ਦਰਜ ਤੁਕ ‘‘ਭੀ, ਸਚਾ ਸਾਲਾਹਣਾ..॥’’ ’ਚ ਦਰਜ ‘ਭੀ’ ਦਾ ਅਰਥ ‘ਫਿਰ ਵੀ’ ਨਹੀਂ ਲੈਣਾ ਚਾਹੀਦਾ ਕਿਉਂਕਿ ਇੱਥੇ ਇਹ ਅਰਥ ਗੁਰਮਤਿ ਵਿਰੋਧੀ ਬਣ ਜਾਂਦੇ ਹਨ। ਦਰੁਸਤ ਅਰਥ ਹਨ: ‘ਤਾਂ ਤੇ’।

(2). ਉਕਤ ਸ਼ਬਦ ਦੇ ਸਤਵੇਂ ਬੰਦ ਦੀ ਤੁਕ ‘‘ਤਨੁ ਮਨੁ ਦੇਹ ਸੁਆਹਿ॥’’ ’ਚ ਦਰਜ ‘ਸੁਆਹਿ’ ਸ਼ਬਦ ਅਧਿਕਰਣ ਕਾਰਕ ਹੈ, ਜਿਸ ਕਾਰਨ ਇਸ ਉਪ ਵਾਕ ਦਾ ਅਰਥ ਬਣਦਾ ਹੈ: ‘ਸਰੀਰ, ਮਨ, ਕਾਇਆਂ ਮਿੱਟੀ ਵਿੱਚ (ਮਿਲ ਜਾਂਦੀ ਹੈ)।’, ਇਸ ਲਈ ‘ਸੁਆਹਿ’ ਸ਼ਬਦ ਦੀ ਅੰਤ ਸਿਹਾਰੀ ਉਚਾਰਨ ਦਾ ਭਾਗ ਨਹੀਂ ਹੋ ਸਕਦੀ, ਤਾਂ ਤੇ ਅਗਲੇ ਉਪਵਾਕ ‘‘ਸਬਦਿ ਨਿਵਾਰੀ ਭਾਹਿ ॥’’ ’ਚ ਦਰਜ ‘ਭਾਹਿ’ ਦੀ ਅੰਤ ਸਿਹਾਰੀ ਵੀ ਉਚਾਰਨ ਦਾ ਹਿੱਸਾ ਨਹੀਂ ਹੋ ਸਕਦੀ।

ਗੁਰਬਾਣੀ ’ਚ ‘ਭਾਹਿ’ ਸ਼ਬਦ 19 ਵਾਰ ਦਰਜ ਹੈ, ਜਿਸ ਦਾ ਉਚਾਰਨ ‘ਭਾਹ’ ਦਰੁਸਤ ਹੈ ਕਿਉਂਕਿ ‘ਭਾਹਿ’ ਸ਼ਬਦ ਕਿਸੇ ਭਾਸ਼ਾ ਦਾ ਨਹੀਂ; ਸਿੰਧੀ ਭਾਸ਼ਾ ’ਚ ‘ਬਾਹਿ’, ਸੰਸਕ੍ਰਿਤ ’ਚ ‘ਵਹਿਨ’ ਤੇ ਪੰਜਾਬੀ ’ਚ ‘ਭਾਹ’ ਦਾ ਮਤਲਬ ‘ਚਮਕ, ਰੌਸ਼ਨੀ, ਅੱਗ’ ਆਦਿ ਹੁੰਦਾ ਹੈ।)

ਸਿਰੀ ਰਾਗੁ, ਮਹਲਾ ੧, ਘਰੁ ੨ ॥

ਮੁਕਾਮੁ ਕਰਿ, ਘਰਿ ਬੈਸਣਾ ; ਨਿਤ, ਚਲਣੈ ਕੀ ਧੋਖ (ਭਾਵ ਧੁਖਧੁਖੀ, ਚਿੰਤਾ)॥ ਮੁਕਾਮੁ ਤਾ (ਤਾਂ) ਪਰੁ ਜਾਣੀਐ ; ਜਾ (ਜਾਂ) ਰਹੈ ਨਿਹਚਲੁ ਲੋਕ ॥੧॥ ਦੁਨੀਆ ਕੈਸਿ ਮੁਕਾਮੇ ? ॥ ਕਰਿ ਸਿਦਕੁ ਕਰਣੀ ਖਰਚੁ ਬਾਧਹੁ (ਬਾਂਧੋ); ਲਾਗਿ ਰਹੁ (‘ਰਹੁ’ ਦਾ ਅੰਤ ਔਂਕੜ ਥੋੜ੍ਹਾ ਉਚਾਰਨਾ ਜ਼ਰੂਰੀ) ਨਾਮੇ ॥੧॥ ਰਹਾਉ ॥ ਜੋਗੀ ਤ ਆਸਣੁ ਕਰਿ ਬਹੈ ; ਮੁਲਾ (ਮੁੱਲਾਂ) ਬਹੈ ਮੁਕਾਮਿ ॥ ਪੰਡਿਤ ਵਖਾਣਹਿ ਪੋਥੀਆ (ਵਖਾਣਹਿਂ ਪੋਥੀਆਂ) ; ਸਿਧ ਬਹਹਿ (ਬਹੈਂ) ਦੇਵ ਸਥਾਨਿ ॥੨॥ ਸੁਰ, ਸਿਧ, ਗਣ, ਗੰਧਰਬ, ਮੁਨਿ ਜਨ ; ਸੇਖ (ਸ਼ੇਖ਼), ਪੀਰ, ਸਲਾਰ ॥ ਦਰਿ ਕੂਚ ਕੂਚਾ ਕਰਿ ਗਏ ; ਅਵਰੇ ਭਿ ਚਲਣਹਾਰ ॥੩॥ ਸੁਲਤਾਨ ਖਾਨ (ਖ਼ਾਨ) ਮਲੂਕ ਉਮਰੇ ; ਗਏ ਕਰਿ ਕਰਿ ਕੂਚੁ ॥ ਘੜੀ ਮੁਹਤਿ ਕਿ ਚਲਣਾ ; ਦਿਲ ! ਸਮਝੁ ਤੂੰ ਭਿ ਪਹੂਚੁ (ਪਹੂੰਚ)॥੪॥ ਸਬਦਾਹ ਮਾਹਿ (ਸ਼ਬਦਾਂ ਮਾਹਿਂ) ਵਖਾਣੀਐ ; ਵਿਰਲਾ ਤ ਬੂਝੈ ਕੋਇ ॥ ਨਾਨਕੁ ਵਖਾਣੈ ਬੇਨਤੀ ; ਜਲਿ ਥਲਿ ਮਹੀਅਲਿ ਸੋਇ ॥੫॥ ਅਲਾਹੁ ਅਲਖੁ (ਅੱਲਾਹ ਅਲੱਖ) ਅਗੰਮੁ ਕਾਦਰੁ ; ਕਰਣਹਾਰੁ ਕਰੀਮੁ ॥ ਸਭ ਦੁਨੀ ਆਵਣ ਜਾਵਣੀ ; ਮੁਕਾਮੁ ਏਕੁ ਰਹੀਮੁ ॥੬॥ ਮੁਕਾਮੁ ਤਿਸ ਨੋ ਆਖੀਐ ; ਜਿਸੁ ਸਿਸਿ ਨ ਹੋਵੀ ਲੇਖੁ ॥ ਅਸਮਾਨੁ ਧਰਤੀ ਚਲਸੀ ; ਮੁਕਾਮੁ, ਓਹੀ ਏਕੁ ॥੭॥ ਦਿਨ ਰਵਿ ਚਲੈ, ਨਿਸਿ ਸਸਿ ਚਲੈ ; ਤਾਰਿਕਾ ਲਖ ਪਲੋਇ ॥ ਮੁਕਾਮੁ ਓਹੀ ਏਕੁ ਹੈ ; ਨਾਨਕਾ ! ਸਚੁ ਬੁਗੋਇ ॥੮॥੧੭॥ ਮਹਲੇ ਪਹਿਲੇ, ਸਤਾਰਹ ਅਸਟਪਦੀਆ ॥

(ਨੋਟ: (1). ਉਕਤ ਅਸ਼ਟਪਦੀ ਦੀ ‘ਰਹਾਉ’ ਤੁਕ ’ਚ ਦੋ ਸ਼ਬਦ (ਬਾਧਹੁ, ਰਹੁ) ਅਜਿਹੇ ਕਿਰਿਆਵਾਚੀ ਸ਼ਬਦ ਹਨ ਜਿਨ੍ਹਾਂ ਵਿੱਚੋਂ ਇਕ (ਬਾਧਹੁ) ਦੂਜਾ ਪੁਰਖ ਬਹੁ ਵਚਨ ਕਿਰਿਆ ਦਾ ਸੂਚਕ ਹੈ ਤੇ ਦੂਸਰਾ (ਰਹੁ) ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ ਵੱਲ ਸੰਕੇਤ ਕਰਦਾ ਹੈ।

ਸ਼ਬਦ ਦਾ ਭਾਵਾਰਥ ‘ਦਿਲ’ (ਇੱਕ ਵਚਨ) ਨੂੰ ਸੰਬੋਧਨ ਕਰਦਾ ਹੈ; ਜਿਵੇਂ ਕਿ ਚੌਥੇ ਬੰਦ ਦੀ ਤੁਕ ‘‘ਦਿਲ ! ਸਮਝੁ ਤੂੰ ਭਿ ਪਹੂਚੁ॥’’, ਇਸ ਨੂੰ ਸਪੱਸ਼ਟ ਕਰਨ ਲਈ ਬਹੁ ਵਚਨ ਰੂਪ ’ਚ ਕੇਵਲ ਉਦਾਹਰਨਾਂ ਦਿੱਤੀਆਂ ਗਈਆਂ ਹਨ; ਜਿਵੇਂ ਕਿ: ‘‘ਸੁਲਤਾਨ ਖਾਨ ਮਲੂਕ ਉਮਰੇ ; ਗਏ ਕਰਿ ਕਰਿ ਕੂਚੁ ॥’’ ਇਸ ਲਈ ‘ਰਹਾਉ’ ਬੰਦ, ਜੋ ਸ਼ਬਦ ਦਾ ਸਾਰ ਹੁੰਦਾ ਹੈ, ਉਸ ਵਿੱਚ ਮਿਸਾਲ ਦੇ ਰੂਪ ’ਚ ਬਹੁ ਵਚਨ ਕਿਰਿਆ (ਬਾਧਹੁ) ਨਹੀਂ ਆ ਸਕਦੀ, ਕੇਵਲ ਕਾਵਿ ਤੋਲ ਕਾਰਨ ‘ਬਾਧੁ’ ਸਰੂਪ ਨੂੰ ਹੀ ‘ਬਾਧਹੁ’ ਲਿਖਿਆ ਗਿਆ, ਜਾਪਦਾ ਹੈ।

ਗੁਰਬਾਣੀ ’ਚ ‘ਬਾਧਹੁ’ ਸ਼ਬਦ 4 ਵਾਰ ਤੇ ‘ਬਾਂਧਹੁ’ ਦੋ ਵਾਰ ਦਰਜ ਹੈ; ਜਿਵੇਂ

‘‘ਰਾਮ ਨਾਮੁ ਜਪਿ ਬੇੜਾ ਬਾਂਧਹੁ; ਦਇਆ ਕਰਹੁ ਦਇਆਲਾ ॥’’ (ਮ: ੧/੧੧੭੦)

ਆਗੇ ਕਉ ਕਿਛੁ ਤੁਲਹਾ ਬਾਂਧਹੁ; ਕਿਆ ਭਰਵਾਸਾ ਧਨ ਕਾ ?॥ (ਭਗਤ ਕਬੀਰ/੧੨੫੩) ਆਦਿ, ਅਤੇ ‘ਰਹੁ’ ਸ਼ਬਦ 28 ਵਾਰ ਦਰਜ ਹੈ, ਜਿਸ ਰਾਹੀਂ ਸਪੱਸ਼ਟ ਹੈ ਕਿ ਇਹ ਕਿਰਿਆਵਾਚੀ ਸ਼ਬਦ ਕਿਸੇ ਨੂੰ ਹੁਕਮ ਦੇਣ ਦੇ ਮਕਸਦ ਨਾਲ ਦਰਜ ਕੀਤਾ ਗਿਆ ਹੈ, ਜਿਸ ਕਾਰਨ ਇਸ ਨੂੰ ਹੁਕਮੀ ਭਵਿੱਖ ਕਾਲ ਕਿਰਿਆ ਦਾ ਨਾਂ ਦਿੱਤਾ ਜਾਂਦਾ ਹੈ; ਜਿਵੇਂ ਕਿ:

ਗੁਰ ਕੀ ਚਰਣੀ ਲਗਿ ‘ਰਹੁ’; ਵਿਚਹੁ ਆਪੁ ਗਵਾਇ ॥ (ਮ: ੧/੬੧)

‘ਰਹੁ ਰਹੁ’ ਰੀ ਬਹੁਰੀਆ ! ਘੂੰਘਟੁ ਜਿਨਿ (ਭਾਵ ਮਤਾਂ) ਕਾਢੈ ॥ (ਭਗਤ ਕਬੀਰ/੪੮੪)

ਮਨ ਰੇ ! ਥਿਰੁ ‘ਰਹੁ’; ਮਤੁ ਕਤ ਜਾਹੀ ਜੀਉ ॥ (ਮ: ੧/੫੯੮)

ਏ ਮਨ ਮੇਰਿਆ ! ਤੂ ਸਦਾ ‘ਰਹੁ’, ਹਰਿ ਨਾਲੇ ॥ (ਮ: ੩/੯੧੭)

ਘਰਿ ‘ਰਹੁ’, ਰੇ ਮਨ ਮੁਗਧ ਇਆਨੇ ! ॥ (ਮ: ੧/੧੦੩੦)

ਕਬੀਰ ! ਰੋੜਾ ਹੋਇ ‘ਰਹੁ’ ਬਾਟ ਕਾ; ਤਜਿ ਮਨ ਕਾ ਅਭਿਮਾਨੁ ॥ (ਭਗਤ ਕਬੀਰ/੧੩੭੨) ਆਦਿ।

ਉਕਤ ਵਿਚਾਰ ਦਾ ਮਤਲਬ ਸਿਰਫ਼ ਇਹ ਹੈ ਕਿ ‘ਬਾਧਹੁ’ ਦੇ ਉਚਾਰਨ ਨੂੰ ਮੁੱਖ ਰੱਖਦਿਆਂ ‘ਰਹੁ’ ਦਾ ਅੰਤ ਔਂਕੜ ਵੀ ਥੋੜ੍ਹਾ ਉਚਾਰਨਾ ਦਰੁਸਤ ਹੋਵੇਗਾ।

(2). ਉਕਤ ਸ਼ਬਦ (ਭਾਵ ਅਸ਼ਟਪਦੀ) ਦੀ ਸਮਾਪਤੀ ’ਚ ਦਰਜ ‘‘ਨਾਨਕਾ ! ਸਚੁ ਬੁਗੋਇ ॥’’ ਉਪਰੰਤ ‘‘॥੮॥੧੭॥ ਮਹਲੇ ਪਹਿਲੇ, ਸਤਾਰਹ ਅਸਟਪਦੀਆ॥’’ ਰੂਪ ’ਚ ਅੰਕ ਤੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਿਰੀ ਰਾਗੁ ’ਚ ਉਚਾਰਨ ਕੀਤੀਆਂ ਗਈਆਂ 17 ਅਸ਼ਟਪਦੀਆਂ ਦੀ ਗਿਣਤੀ ਅਤੇ ਅਸ਼ਟਪਦੀਆਂ ਦੀ ਸਮਾਪਤੀ ਦਾ ਸੰਕੇਤ ਹਨ, ਜੋ ਪੰਨਾ ਨੰਬਰ 53 ਤੋਂ 64 ਤੱਕ ਦਰਜ ਹਨ। ਜਿਨ੍ਹਾਂ ਵਿੱਚ ‘ਘਰੁ ੧’ ਦੀਆਂ 16 ਤੇ ‘ਘਰੁ ੨’ ਦੀ ਇੱਕ ਅਸ਼ਟਪਦੀ ਹੈ। ਇਨ੍ਹਾਂ ਤੋਂ ਅਗਾਂਹ ਗੁਰੂ ਅਮਰਦਾਸ ਜੀ ਦੀਆਂ ਅਸ਼ਟਪਦੀਆਂ ‘ਘਰੁ ੧’ ’ਚ ਆਰੰਭ ਹੋਣਗੀਆਂ।

ਵਿਚਾਰ ਦਾ ਵਿਸ਼ਾ ਇਹ ਹੈ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਤਰਤੀਬ ਦੇ ਸਿਰਲੇਖ ਰੂਪ ’ਚ ‘ਮਹਲਾ ੧ ਪਹਿਲਾ, ਮਹਲਾ ੩ ਤੀਜਾ’ ਆਦਿ ਸੰਕੇਤਕ (‘ਪਹਿਲਾ’ ਤੇ ‘ਤੀਜਾ’ ਸ਼ਬਦ) ਅੰਕ ੧ ਤੇ ੩ ਦੀ ਉਚਾਰਨ ਸੇਧ ਨੂੰ ਸਪੱਸ਼ਟ ਕਰਦੇ ਹਨ ਕਿ ਇਹ ਅੰਕ ਗੁਰੂ ਵਿਅਕਤੀ ਲਈ ਦਰਜ ਹਨ ਤੇ ਇਨ੍ਹਾਂ ਦਾ ਉਚਾਰਨ ‘ਪਹਿਲਾ, ਦੂਜਾ, ਤੀਜਾ’ ਆਦਿ ਕਰਨਾ ਹੈ, ਨਾ ਕਿ ‘ਇੱਕ, ਦੋ, ਤਿੰਨ’ ਆਦਿ। ਇਸੇ ਤਰ੍ਹਾਂ ਸ਼ਬਦਾਂ ਦੀ ਸਮਾਪਤੀ ’ਚ ਦਰਜ ਕੀਤੇ ਗਏ ਸ਼ਬਦ; ਸੰਖਿਅਕ ਅੰਕਾਂ ਨੂੰ ਸਪੱਸ਼ਟ ਕਰਨ ਲਈ ਹਨ; ਜਿਵੇਂ ਕਿ ‘‘ਮਹਲੇ ਪਹਿਲੇ, ਸਤਾਰਹ ਅਸਟਪਦੀਆ॥’’ ਰਾਹੀਂ ਅੰਕ ਤਾਲਿਕਾ ‘‘॥੮॥੧੭॥’’ ’ਚ ‘੧੭’ ਅੰਕ ਦਾ ਮਤਲਬ ਬਿਆਨ ਕਰਨਾ ਹੈ, ਜੋ ਅਖੰਡ ਪਾਠ ਜਾਂ ਸਹਿਜ ਪਾਠ’ ਦੌਰਾਨ ਪੜ੍ਹਨ ਦਾ ਭਾਗ ਨਹੀਂ ਹੁੰਦੇ; ਜਿਵੇਂ ਕਿ ਸਿਰਲੇਖ ’ਚ ਦਰਜ ‘ਮਹਲਾ ੧ ਪਹਿਲਾ’ ਦਾ ਪਾਠ ਕਰਦਿਆਂ ‘ਪਹਿਲਾ’ ਕੇਵਲ ਇੱਕ ਵਾਰ ਹੀ ਪੜ੍ਹਿਆ ਜਾਂਦਾ ਹੈ ਬਾਕੀ ਅੰਕ ਗਿਣਤੀ ਉਸ ਵਿੱਚ ਹੀ ਆ ਜਾਂਦੀ ਹੈ, ਇਸ ਤਰ੍ਹਾਂ ਅੰਕ ੧੭ ਨੂੰ ਸਮਝਾਉਣ ਲਈ ‘‘ਮਹਲੇ ਪਹਿਲੇ, ਸਤਾਰਹ ਅਸਟਪਦੀਆ॥’’ ਦਰਜ ਕਰਨਾ ਪਿਆ, ਜੋ ਕੇਵਲ ਅੰਕ ੧੭ ਦੇ ਬੋਧ ਦਾ ਸੂਚਕ ਹਨ, ਉਚਾਰਨ ਦਾ ਨਹੀਂ ਕਿਉਂਕਿ ਗੁਰਬਾਣੀ ’ਚ ਦਰਜ ਤਮਾਮ ਸ਼ਬਦਾਂ ਦੀ ਗਿਣਤੀ ਉਚਾਰੀ ਨਹੀਂ ਜਾਂਦੀ ਤੇ ਸਰੋਤਿਆਂ ਨੂੰ ਅੰਕ ਸਤਾਰਾਂ (੧੭) ਵਿਖਾਈ ਨਹੀਂ ਦੇ ਰਿਹਾ ਹੁੰਦਾ ਤੇ ਸ਼ਬਦਾਂ ਦੀ ਗਿਣਤੀ, ਜੋ ਕੇਵਲ ਕੱਚੀ ਬਾਣੀ ਤੋਂ ਪੱਕੀ ਬਾਣੀ ਨੂੰ ਭਿੰਨ ਰੱਖਣ ਦੇ ਮਕਸਦ ਨਾਲ ਦਰਜ ਕੀਤੀ ਗਈ ਹੈ, ਸਰੋਤਿਆਂ ਲਈ ਕੋਈ ਮਾਇਨਾ ਨਹੀਂ ਰੱਖਦੀ ਬਲਕਿ ਗੁਰਬਾਣੀ ਦੇ ਭਾਵਾਰਥਾਂ ’ਚ ਧਿਆਨ ਲਗਾਉਣਾ ਅਤਿ ਜ਼ਰੂਰੀ ਹੁੰਦਾ ਹੈ।)

Guru Granth Sahib (Page No. 54-59)

0

(ਪੰਨਾ ਨੰਬਰ 54-59)

ਸਿਰੀ ਰਾਗੁ, ਮਹਲਾ ੧ ॥

ਆਪੇ ਗੁਣ, ਆਪੇ ਕਥੈ ; ਆਪੇ ਸੁਣਿ, ਵੀਚਾਰੁ ॥ ਆਪੇ ਰਤਨੁ ਪਰਖਿ ਤੂੰ ; ਆਪੇ ਮੋਲੁ ਅਪਾਰੁ ॥ ਸਾਚਉ ਮਾਨੁ ਮਹਤੁ (ਥੋੜਾ ਮਹੱਤੁਅ ਵਾਙ) ਤੂੰ ; ਆਪੇ ਦੇਵਣਹਾਰੁ ॥੧॥ ਹਰਿ ਜੀਉ  ! ਤੂੰ ਕਰਤਾ ਕਰਤਾਰੁ ॥ ਜਿਉ (ਜਿਉਂ) ਭਾਵੈ, ਤਿਉ (ਤਿਉਂ) ਰਾਖੁ ਤੂੰ ; ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥ ਆਪੇ ਹੀਰਾ ਨਿਰਮਲਾ ; ਆਪੇ ਰੰਗੁ ਮਜੀਠ ॥ ਆਪੇ ਮੋਤੀ ਊਜਲੋ (ਊੱਜਲੋ); ਆਪੇ ਭਗਤ ਬਸੀਠੁ ॥ ਗੁਰ ਕੈ ਸਬਦਿ ਸਲਾਹਣਾ ; ਘਟਿ ਘਟਿ, ਡੀਠੁ-ਅਡੀਠੁ ॥੨॥ ਆਪੇ ਸਾਗਰੁ ਬੋਹਿਥਾ ; ਆਪੇ ਪਾਰੁ-ਅਪਾਰੁ ॥ ਸਾਚੀ ਵਾਟ, ਸੁਜਾਣੁ ਤੂੰ ; ਸਬਦਿ ਲਘਾਵਣਹਾਰੁ (ਲੰਘਾਵਣਹਾਰ) ॥ ਨਿਡਰਿਆ (ਨਿਡਰਿਆਂ) ਡਰੁ ਜਾਣੀਐ; ਬਾਝੁ ਗੁਰੂ, ਗੁਬਾਰੁ (ਗ਼ੁਬਾਰ)॥੩॥ ਅਸਥਿਰੁ ਕਰਤਾ ਦੇਖੀਐ ; ਹੋਰੁ ਕੇਤੀ, ਆਵੈ ਜਾਇ ॥ ਆਪੇ ਨਿਰਮਲੁ ਏਕੁ ਤੂੰ ; ਹੋਰ, ਬੰਧੀ ਧੰਧੈ ਪਾਇ ॥ ਗੁਰਿ ਰਾਖੇ, ਸੇ ਉਬਰੇ ; ਸਾਚੇ ਸਿਉ (ਸਿਉਂ) ਲਿਵ ਲਾਇ ॥੪॥ ਹਰਿ ਜੀਉ ਸਬਦਿ ਪਛਾਣੀਐ ; ਸਾਚਿ ਰਤੇ (ਰੱਤੇ), ਗੁਰ ਵਾਕਿ ॥ ਤਿਤੁ ਤਨਿ, ਮੈਲੁ ਨ ਲਗਈ ; ਸਚ ਘਰਿ, ਜਿਸੁ ਓਤਾਕੁ(ਭਾਵ ਜਿਸ ਦੀ ਬੈਠਕ)॥ ਨਦਰਿ ਕਰੇ, ਸਚੁ ਪਾਈਐ ; ਬਿਨੁ ਨਾਵੈ (ਨਾਵੈਂ), ਕਿਆ ਸਾਕੁ  ? ॥੫॥ ਜਿਨੀ (ਜਿਨ੍ਹੀਂ) ਸਚੁ ਪਛਾਣਿਆ ; ਸੇ, ਸੁਖੀਏ ਜੁਗ ਚਾਰਿ ॥ ਹਉਮੈ ਤ੍ਰਿਸਨਾ (ਤ੍ਰਿਸ਼ਨਾ) ਮਾਰਿ ਕੈ ; ਸਚੁ ਰਖਿਆ (ਰੱਖਿਆ) ਉਰ ਧਾਰਿ ॥ ਜਗ ਮਹਿ ਲਾਹਾ ਏਕੁ ਨਾਮੁ ; ਪਾਈਐ ਗੁਰ ਵੀਚਾਰਿ ॥੬॥ ਸਾਚਉ ਵਖਰੁ ਲਾਦੀਐ ; ਲਾਭੁ ਸਦਾ, ਸਚੁ ਰਾਸਿ ॥ ਸਾਚੀ ਦਰਗਹ ਬੈਸਈ (ਦਰਗ੍ਾ ਬੈਸ+ਈ) ; ਭਗਤਿ ਸਚੀ ਅਰਦਾਸਿ ॥ ਪਤਿ ਸਿਉ (ਸਿਉਂ) ਲੇਖਾ ਨਿਬੜੈ ; ਰਾਮ ਨਾਮੁ ਪਰਗਾਸਿ ॥੭॥ ਊਚਾ ਊਚਉ (ਊਚੌ) ਆਖੀਐ ; ਕਹਉ (ਕਹਉਂ), ਨ ਦੇਖਿਆ ਜਾਇ ॥ ਜਹ ਦੇਖਾ (ਜ੍ਹਾਂ ਦੇਖਾਂ), ਤਹ (ਤ੍ਹਾਂ) ਏਕੁ ਤੂੰ ; ਸਤਿਗੁਰਿ ਦੀਆ ਦਿਖਾਇ ॥ ਜੋਤਿ ਨਿਰੰਤਰਿ ਜਾਣੀਐ ; ਨਾਨਕ  ! ਸਹਜਿ ਸੁਭਾਇ ॥੮॥੩॥

ਸਿਰੀ ਰਾਗੁ, ਮਹਲਾ ੧ ॥

ਮਛੁਲੀ, ਜਾਲੁ (ਜਾਲ਼) ਨ ਜਾਣਿਆ ; ਸਰੁ ਖਾਰਾ ਅਸਗਾਹੁ (ਅਸਗਾਹ)॥ ਅਤਿ ਸਿਆਣੀ ਸੋਹਣੀ ; ਕਿਉ (ਕਿਉਂ) ਕੀਤੋ ਵੇਸਾਹੁ (ਵੇਸਾਹ) ? ॥ ਕੀਤੇ ਕਾਰਣਿ ਪਾਕੜੀ ; ਕਾਲੁ ਨ ਟਲੈ (ਟਲ਼ੈ) ਸਿਰਾਹੁ (ਥੋੜਾ ‘ਸਿਰਾਹੁਂ’ ਵਾਙ) ॥੧॥ ਭਾਈ ਰੇ  ! ਇਉ (ਇਉਂ), ਸਿਰਿ ਜਾਣਹੁ ਕਾਲੁ ॥ ਜਿਉ ਮਛੀ (ਜਿਉਂ ਮੱਛੀ), ਤਿਉ ਮਾਣਸਾ (ਤਿਉਂ ਮਾਣਸਾਂ) ; ਪਵੈ ਅਚਿੰਤਾ ਜਾਲੁ (ਜਾਲ਼) ॥੧॥ ਰਹਾਉ ॥ ਸਭੁ ਜਗੁ ਬਾਧੋ (ਬਾਂਧੋ) ਕਾਲ ਕੋ ; ਬਿਨੁ ਗੁਰ, ਕਾਲੁ ਅਫਾਰੁ ॥ ਸਚਿ ਰਤੇ (ਰੱਤੇ), ਸੇ ਉਬਰੇ ; ਦੁਬਿਧਾ ਛੋਡਿ ਵਿਕਾਰ ॥ ਹਉ (ਹੌਂ), ਤਿਨ (ਤਿਨ੍ਹ) ਕੈ ਬਲਿਹਾਰਣੈ ; ਦਰਿ ਸਚੈ ਸਚਿਆਰ ॥੨॥ ਸੀਚਾਨੇ ਜਿਉ ਪੰਖੀਆ (ਸੀਚਾਨ੍ਹੇ ਜਿਉਂ ਪੰਖੀਆਂ) ; ਜਾਲੀ (ਜਾਲ਼ੀ) ਬਧਿਕ ਹਾਥਿ ॥ ਗੁਰਿ ਰਾਖੇ, ਸੇ ਉਬਰੇ ; ਹੋਰਿ, ਫਾਥੇ ਚੋਗੈ ਸਾਥਿ ॥ ਬਿਨੁ ਨਾਵੈ (ਨਾਵੈਂ), ਚੁਣਿ ਸੁਟੀਅਹਿ (ਸੁਟੀਐਂ); ਕੋਇ ਨ ਸੰਗੀ ਸਾਥਿ ॥੩॥ ਸਚੋ ਸਚਾ ਆਖੀਐ ; ਸਚੇ ਸਚਾ ਥਾਨੁ ॥ ਜਿਨੀ (ਜਿਨ੍ਹੀਂ) ਸਚਾ ਮੰਨਿਆ ; ਤਿਨ (ਤਿਨ੍ਹ) ਮਨਿ, ਸਚੁ ਧਿਆਨੁ ॥ ਮਨਿ, ਮੁਖਿ, ਸੂਚੇ ਜਾਣੀਅਹਿ (ਜਾਣੀਐਂ); ਗੁਰਮੁਖਿ ਜਿਨਾ (ਜਿਨ੍ਹਾਂ) ਗਿਆਨੁ ॥੪॥ ਸਤਿਗੁਰ ਅਗੈ (ਅੱਗੈ) ਅਰਦਾਸਿ ਕਰਿ ; ਸਾਜਨੁ ਦੇਇ (ਦੇ+ਇ) ਮਿਲਾਇ ॥ ਸਾਜਨਿ ਮਿਲਿਐ, ਸੁਖੁ ਪਾਇਆ ; ਜਮਦੂਤ ਮੁਏ, ਬਿਖੁ ਖਾਇ ॥ ਨਾਵੈ (ਨਾਵੈਂ) ਅੰਦਰਿ ਹਉ (ਹਉਂ) ਵਸਾਂ ; ਨਾਉ (ਨਾਉਂ), ਵਸੈ ਮਨਿ ਆਇ ॥੫॥ ਬਾਝੁ ਗੁਰੂ, ਗੁਬਾਰੁ (ਗ਼ੁਬਾਰ) ਹੈ ; ਬਿਨੁ ਸਬਦੈ, ਬੂਝ ਨ ਪਾਇ ॥ ਗੁਰਮਤੀ ਪਰਗਾਸੁ ਹੋਇ ; ਸਚਿ ਰਹੈ ਲਿਵ ਲਾਇ ॥ ਤਿਥੈ ਕਾਲੁ ਨ ਸੰਚਰੈ ; ਜੋਤੀ ਜੋਤਿ ਸਮਾਇ ॥੬॥ ਤੂੰ ਹੈ (ਹੈਂ) ਸਾਜਨੁ, ਤੂੰ ਸੁਜਾਣੁ ; ਤੂੰ ਆਪੇ ਮੇਲਣਹਾਰੁ (ਮੇਲ਼ਣਹਾਰ)॥ ਗੁਰ ਸਬਦੀ ਸਾਲਾਹੀਐ ; ਅੰਤੁ ਨ ਪਾਰਾਵਾਰੁ ॥ ਤਿਥੈ, ਕਾਲੁ ਨ ਅਪੜੈ (ਅੱਪੜੈ); ਜਿਥੈ, ਗੁਰ ਕਾ ਸਬਦੁ ਅਪਾਰੁ ॥੭॥ ਹੁਕਮੀ ਸਭੇ ਊਪਜਹਿ (ਊੱਪਜੈਂ); ਹੁਕਮੀ ਕਾਰ ਕਮਾਹਿ (ਕਮਾਹਿਂ)॥ ਹੁਕਮੀ, ਕਾਲੈ ਵਸਿ ਹੈ; ਹੁਕਮੀ, ਸਾਚਿ ਸਮਾਹਿ (ਸਮਾਹਿਂ)॥ ਨਾਨਕ  ! ਜੋ ਤਿਸੁ ਭਾਵੈ, ਸੋ ਥੀਐ ; ਇਨਾ ਜੰਤਾ (ਇਨ੍ਹਾਂ ਜੰਤਾਂ) ਵਸਿ, ਕਿਛੁ ਨਾਹਿ (ਨਾਹਿਂ)॥੮॥੪॥

(ਨੋਟ: ਉਕਤ ਸ਼ਬਦ ਦੀ ‘ਰਹਾਉ’ ਤੁਕ ’ਚ ਦਰਜ ‘‘ਜਿਉ ਮਛੀ, ਤਿਉ ਮਾਣਸਾ (ਮਾਣਸਾਂ)..॥’’ ’ਚ ਦਿੱਤੀ ਗਈ ‘ਮਾਣਸਾ’ ਨੂੰ ‘ਮਾਣਸਾਂ’ ਪੜ੍ਹਨ ਦੀ ਸੇਧ ਗੁਰਬਾਣੀ ’ਚ ਦਰਜ ਗੁਰੂ ਨਾਨਕ ਸਾਹਿਬ ਜੀ ਦੇ ਵਾਕ ‘‘ਪੁਛਾ ਦੇਵਾਂ ਮਾਣਸਾਂ; ਜੋਧ ਕਰਹਿ ਅਵਤਾਰ ॥’’ (ਮ: ੧/੧੨੪੨) ਤੋਂ ਲਈ ਗਈ ਹੈ।)

ਸਿਰੀ ਰਾਗੁ, ਮਹਲਾ ੧ ॥

ਮਨਿ ਜੂਠੈ, ਤਨਿ ਜੂਠਿ ਹੈ ; ਜਿਹਵਾ ਜੂਠੀ ਹੋਇ ॥ ਮੁਖਿ ਝੂਠੈ, ਝੂਠੁ ਬੋਲਣਾ ; ਕਿਉ (ਕਿਉਂ) ਕਰਿ ਸੂਚਾ ਹੋਇ  ? ॥ ਬਿਨੁ ਅਭ ਸਬਦ (ਭਾਵ ਸ਼ਬਦ-ਜਲ ਬਿਨਾਂ), ਨ ਮਾਂਜੀਐ ; ਸਾਚੇ ਤੇ ਸਚੁ ਹੋਇ ॥੧॥ ਮੁੰਧੇ  ! ਗੁਣਹੀਣੀ, ਸੁਖੁ ਕੇਹਿ (‘ਕੇਹ’ ਭਾਵ ਕਿਹੜਾ)  ?॥ ਪਿਰੁ ਰਲੀਆ (ਰਲੀਆਂ), ਰਸਿ ਮਾਣਸੀ ; ਸਾਚਿ ਸਬਦਿ ਸੁਖੁ ਨੇਹਿ (‘ਨੇਹ’ ਭਾਵ ਪਿਆਰ ਵਿੱਚ)॥੧॥ ਰਹਾਉ ॥ ਪਿਰੁ ਪਰਦੇਸੀ ਜੇ ਥੀਐ ; ਧਨ ਵਾਂਢੀ ਝੂਰੇਇ (ਝੂਰੇ+ਇ)॥ ਜਿਉ (ਜਿਉਂ) ਜਲਿ ਥੋੜੈ ਮਛੁਲੀ ; ਕਰਣ-ਪਲਾਵ ਕਰੇਇ (ਕਰੇ+ਇ)॥ ਪਿਰ ਭਾਵੈ, ਸੁਖੁ ਪਾਈਐ ; ਜਾ (ਜਾਂ), ਆਪੇ ਨਦਰਿ ਕਰੇਇ (ਕਰੇ+ਇ)॥੨॥ ਪਿਰੁ ਸਾਲਾਹੀ ਆਪਣਾ ; ਸਖੀ ਸਹੇਲੀ ਨਾਲਿ (ਨਾਲ਼)॥ ਤਨਿ ਸੋਹੈ, ਮਨੁ ਮੋਹਿਆ ; ਰਤੀ (ਰੱਤੀ) ਰੰਗਿ ਨਿਹਾਲਿ ॥ ਸਬਦਿ ਸਵਾਰੀ ਸੋਹਣੀ ; ਪਿਰੁ ਰਾਵੇ, ਗੁਣ ਨਾਲਿ ॥੩॥ ਕਾਮਣਿ ਕਾਮਿ ਨ ਆਵਈ (ਆਵ+ਈ); ਖੋਟੀ ਅਵਗਣਿਆਰਿ ॥ ਨਾ ਸੁਖੁ ਪੇਈਐ ਸਾਹੁਰੈ ; ਝੂਠਿ ਜਲੀ (ਜਲ਼ੀ) ਵੇਕਾਰਿ ॥ ਆਵਣੁ ਵੰਞਣੁ ਡਾਖੜੋ ; ਛੋਡੀ ਕੰਤਿ, ਵਿਸਾਰਿ ॥੪॥ ਪਿਰ ਕੀ ਨਾਰਿ ਸੁਹਾਵਣੀ ; ਮੁਤੀ ਸੋ ਕਿਤੁ ਸਾਦਿ ॥ ਪਿਰ ਕੈ ਕਾਮਿ, ਨ ਆਵਈ (ਆਵ+ਈ); ਬੋਲੇ ਫਾਦਿਲੁ (ਫ਼ਾਦਿਲ) ਬਾਦਿ ॥ ਦਰਿ ਘਰਿ ਢੋਈ ਨਾ ਲਹੈ ; ਛੂਟੀ ਦੂਜੈ ਸਾਦਿ ॥੫॥ ਪੰਡਿਤ ਵਾਚਹਿ ਪੋਥੀਆ (ਵਾਚਹਿਂ ਪੋਥੀਆਂ) ; ਨਾ ਬੂਝਹਿ (ਬੂਝੈਂ) ਵੀਚਾਰੁ ॥ ਅਨ ਕਉ ਮਤੀ ਦੇ ਚਲਹਿ (ਮੱਤੀਂ ਦੇ ਚਲਹਿਂ); ਮਾਇਆ ਕਾ ਵਾਪਾਰੁ ॥ ਕਥਨੀ ਝੂਠੀ ਜਗੁ ਭਵੈ ; ਰਹਣੀ ਸਬਦੁ ਸੁ ਸਾਰੁ ॥੬॥ ਕੇਤੇ ਪੰਡਿਤ ਜੋਤਕੀ ; ਬੇਦਾ ਕਰਹਿ (ਬੇਦਾਂ ਕਰਹਿਂ) ਬੀਚਾਰੁ ॥ ਵਾਦਿ ਵਿਰੋਧਿ ਸਲਾਹਣੇ ; ਵਾਦੇ ਆਵਣੁ ਜਾਣੁ ॥ ਬਿਨੁ ਗੁਰ ਕਰਮ, ਨ ਛੁਟਸੀ ; ਕਹਿ (ਕਹ) ਸੁਣਿ ਆਖਿ ਵਖਾਣੁ ॥੭॥ ਸਭਿ ਗੁਣਵੰਤੀ ਆਖੀਅਹਿ (ਆਖੀਐਂ) ; ਮੈ, ਗੁਣੁ ਨਾਹੀ (ਨਾਹੀਂ) ਕੋਇ ॥ ਹਰਿ ਵਰੁ ਨਾਰਿ ਸੁਹਾਵਣੀ; ਮੈ, ਭਾਵੈ ਪ੍ਰਭੁ ਸੋਇ ॥ ਨਾਨਕ  ! ਸਬਦਿ ਮਿਲਾਵੜਾ ; ਨਾ ਵੇਛੋੜਾ ਹੋਇ ॥੮॥੫॥

ਸਿਰੀ ਰਾਗੁ, ਮਹਲਾ ੧ ॥

ਜਪੁ ਤਪੁ ਸੰਜਮੁ ਸਾਧੀਐ ; ਤੀਰਥਿ ਕੀਚੈ ਵਾਸੁ ॥ ਪੁੰਨ ਦਾਨ ਚੰਗਿਆਈਆ (ਚੰਗਿਆਈਆਂ) ; ਬਿਨੁ ਸਾਚੇ, ਕਿਆ ਤਾਸੁ (ਭਾਵ ਉਸ ਦਾ ਕੀ ਲਾਭ) ? ॥ ਜੇਹਾ ਰਾਧੇ, ਤੇਹਾ ਲੁਣੈ ; ਬਿਨੁ ਗੁਣ, ਜਨਮੁ ਵਿਣਾਸੁ (ਵਿਣਾਸ਼)॥੧॥ ਮੁੰਧੇ  ! ਗੁਣ ਦਾਸੀ, ਸੁਖੁ ਹੋਇ ॥ ਅਵਗਣ ਤਿਆਗਿ, ਸਮਾਈਐ ; ਗੁਰਮਤਿ ਪੂਰਾ ਸੋਇ ॥੧॥ ਰਹਾਉ ॥ ਵਿਣੁ ਰਾਸੀ ਵਾਪਾਰੀਆ ; ਤਕੇ ਕੁੰਡਾ (ਤੱਕੇ ਕੁੰਡਾਂ) ਚਾਰਿ ॥ ਮੂਲੁ ਨ ਬੁਝੈ ਆਪਣਾ ; ਵਸਤੁ ਰਹੀ ਘਰ ਬਾਰਿ ॥ ਵਿਣੁ ਵਖਰ, ਦੁਖੁ ਅਗਲਾ (ਭਾਵਬਹੁਤਾ); ਕੂੜਿ ਮੁਠੀ ਕੂੜਿਆਰਿ ॥੨॥ ਲਾਹਾ ਅਹਿ-ਨਿਸਿ ਨਉਤਨਾ ; ਪਰਖੇ ਰਤਨੁ ਵੀਚਾਰਿ ॥ ਵਸਤੁ ਲਹੈ ਘਰਿ ਆਪਣੈ ; ਚਲੈ ਕਾਰਜੁ ਸਾਰਿ ॥ ਵਣਜਾਰਿਆ ਸਿਉ (ਵਣਜਾਰਿਆਂ ਸਿਉਂ) ਵਣਜੁ ਕਰਿ ; ਗੁਰਮੁਖਿ ਬ੍ਰਹਮੁ ਬੀਚਾਰਿ ॥੩॥ ਸੰਤਾਂ ਸੰਗਤਿ ਪਾਈਐ ; ਜੇ ਮੇਲੇ ਮੇਲਣਹਾਰੁ (ਮੇਲ਼ੇ ਮੇਲ਼ਣਹਾਰ) ॥ ਮਿਲਿਆ ਹੋਇ, ਨ ਵਿਛੁੜੈ ; ਜਿਸੁ ਅੰਤਰਿ ਜੋਤਿ ਅਪਾਰ ॥ ਸਚੈ ਆਸਣਿ, ਸਚਿ ਰਹੈ ; ਸਚੈ ਪ੍ਰੇਮ ਪਿਆਰ ॥੪॥ ਜਿਨੀ (ਜਿਨ੍ਹੀਂ) ਆਪੁ ਪਛਾਣਿਆ ; ਘਰ ਮਹਿ ਮਹਲੁ ਸੁਥਾਇ (ਸੁਥਾਂਇ)॥ ਸਚੇ ਸੇਤੀ ਰਤਿਆ (ਰੱਤਿਆਂ); ਸਚੋ ਪਲੈ (ਪੱਲੈ) ਪਾਇ ॥ ਤ੍ਰਿਭਵਣਿ ਸੋ ਪ੍ਰਭੁ ਜਾਣੀਐ ; ਸਾਚੋ ਸਾਚੈ ਨਾਇ (ਨਾਇਂ)॥੫॥ ਸਾ ਧਨ ਖਰੀ ਸੁਹਾਵਣੀ ; ਜਿਨਿ (ਜਿਨ੍ਹ), ਪਿਰੁ ਜਾਤਾ ਸੰਗਿ ॥ ਮਹਲੀ ਮਹਲਿ ਬੁਲਾਈਐ ; ਸੋ ਪਿਰੁ ਰਾਵੇ ਰੰਗਿ ॥ ਸਚਿ ਸੁਹਾਗਣਿ, ਸਾ ਭਲੀ ; ਪਿਰਿ ਮੋਹੀ, ਗੁਣ ਸੰਗਿ ॥੬॥ ਭੂਲੀ ਭੂਲੀ ਥਲਿ ਚੜਾ (ਚੜ੍ਹਾਂ); ਥਲਿ ਚੜਿ (ਚੜ੍ਹ) ਡੂਗਰਿ ਜਾਉ (ਜਾਉਂ)॥ ਬਨ ਮਹਿ ਭੂਲੀ ਜੇ ਫਿਰਾ (ਫਿਰਾਂ); ਬਿਨੁ ਗੁਰ, ਬੂਝ ਨ ਪਾਉ (ਪਾਉਂ)॥ ਨਾਵਹੁ (ਨਾਂਵੋਂ) ਭੂਲੀ ਜੇ ਫਿਰਾ (ਫਿਰਾਂ); ਫਿਰਿ ਫਿਰਿ ਆਵਉ ਜਾਉ (ਆਵਉਂ ਜਾਉਂ) ॥੭॥ ਪੁਛਹੁ ਜਾਇ ਪਧਾਊਆ (ਪਧਾਊਆਂ) ; ਚਲੇ ਚਾਕਰ ਹੋਇ ॥ ਰਾਜਨੁ ਜਾਣਹਿ (ਜਾਣਹਿਂ) ਆਪਣਾ ; ਦਰਿ ਘਰਿ ਠਾਕ ਨ ਹੋਇ ॥ ਨਾਨਕ  ! ਏਕੋ ਰਵਿ ਰਹਿਆ ; ਦੂਜਾ ਅਵਰੁ ਨ ਕੋਇ ॥੮॥੬॥

ਸਿਰੀ ਰਾਗੁ, ਮਹਲਾ ੧ ॥

ਗੁਰ ਤੇ ਨਿਰਮਲੁ ਜਾਣੀਐ ; ਨਿਰਮਲ ਦੇਹ ਸਰੀਰੁ ॥ ਨਿਰਮਲੁ ਸਾਚੋ ਮਨਿ ਵਸੈ ; ਸੋ ਜਾਣੈ ਅਭ ਪੀਰ (ਭਾਵ ਹਿਰਦੇ ਦੀ ਪੀੜ)॥ ਸਹਜੈ ਤੇ ਸੁਖੁ ਅਗਲੋ ; ਨਾ ਲਾਗੈ ਜਮ ਤੀਰੁ ॥੧॥ ਭਾਈ ਰੇ  ! ਮੈਲੁ ਨਾਹੀ (ਨਾਹੀਂ); ਨਿਰਮਲ ਜਲਿ ਨਾਇ (ਨ੍ਹਾਇ)॥ ਨਿਰਮਲੁ ਸਾਚਾ ਏਕੁ ਤੂ ; ਹੋਰੁ, ਮੈਲੁ ਭਰੀ ਸਭ ਜਾਇ ॥੧॥ ਰਹਾਉ ॥ ਹਰਿ ਕਾ ਮੰਦਰੁ ਸੋਹਣਾ ; ਕੀਆ ਕਰਣੈਹਾਰਿ ॥ ਰਵਿ ਸਸਿ ਦੀਪ, ਅਨੂਪ ਜੋਤਿ ; ਤ੍ਰਿਭਵਣਿ ਜੋਤਿ ਅਪਾਰ ॥ ਹਾਟ ਪਟਣ ਗੜ (ਗੜ੍ਹ) ਕੋਠੜੀ ; ਸਚੁ ਸਉਦਾ ਵਾਪਾਰ ॥੨॥ ਗਿਆਨ ਅੰਜਨੁ, ਭੈ ਭੰਜਨਾ ; ਦੇਖੁ ਨਿਰੰਜਨ ਭਾਇ ॥ ਗੁਪਤੁ ਪ੍ਰਗਟੁ ਸਭ ਜਾਣੀਐ ; ਜੇ ਮਨੁ ਰਾਖੈ ਠਾਇ (ਠਾਂਇ)॥ ਐਸਾ ਸਤਿਗੁਰੁ ਜੇ ਮਿਲੈ ; ਤਾ (ਤਾਂ) ਸਹਜੇ ਲਏ ਮਿਲਾਇ ॥੩॥ ਕਸਿ ਕਸਵਟੀ (ਕਸਵੱਟੀ) ਲਾਈਐ ; ਪਰਖੇ ਹਿਤੁ ਚਿਤੁ ਲਾਇ ॥ ਖੋਟੇ ਠਉਰ ਨ ਪਾਇਨੀ ; ਖਰੇ ਖਜਾਨੈ (ਖ਼ਜ਼ਾਨੈ) ਪਾਇ ॥ ਆਸ ਅੰਦੇਸਾ (ਅੰਦੇਸ਼ਾ) ਦੂਰਿ ਕਰਿ ; ਇਉ (ਇਉਂ) ਮਲੁ ਜਾਇ, ਸਮਾਇ ॥੪॥ ਸੁਖ ਕਉ ਮਾਗੈ (ਮਾਂਗੈ) ਸਭੁ ਕੋ ; ਦੁਖੁ ਨ ਮਾਗੈ (ਮਾਂਗੈ) ਕੋਇ ॥ ਸੁਖੈ ਕਉ ਦੁਖੁ ਅਗਲਾ ; ਮਨਮੁਖਿ ਬੂਝ ਨ ਹੋਇ ॥ ਸੁਖ ਦੁਖ ਸਮ ਕਰਿ ਜਾਣੀਅਹਿ (ਜਾਣੀਐਂ); ਸਬਦਿ, ਭੇਦਿ ਸੁਖੁ ਹੋਇ ॥੫॥ ਬੇਦੁ ਪੁਕਾਰੇ ਵਾਚੀਐ ; ਬਾਣੀ ਬ੍ਰਹਮ ਬਿਆਸੁ ॥ ਮੁਨਿ ਜਨ ਸੇਵਕ ਸਾਧਿਕਾ ; ਨਾਮਿ ਰਤੇ (ਰੱਤੇ) ਗੁਣਤਾਸੁ ॥ ਸਚਿ ਰਤੇ (ਰੱਤੇ) ਸੇ ਜਿਣਿ ਗਏ ; ਹਉ (ਹਉਂ), ਸਦ ਬਲਿਹਾਰੈ ਜਾਸੁ ॥੬॥ ਚਹੁ (ਚਹੁਂ) ਜੁਗਿ ਮੈਲੇ (ਮੈਲ਼ੇ), ਮਲੁ ਭਰੇ ; ਜਿਨ (ਜਿਨ੍ਹ) ਮੁਖਿ ਨਾਮੁ ਨ ਹੋਇ ॥ ਭਗਤੀ ਭਾਇ ਵਿਹੂਣਿਆ ; ਮੁਹੁ (ਮੁੰਹ) ਕਾਲਾ ਪਤਿ ਖੋਇ ॥ ਜਿਨੀ (ਜਿਨ੍ਹੀਂ) ਨਾਮੁ ਵਿਸਾਰਿਆ ; ਅਵਗਣ ਮੁਠੀ ਰੋਇ ॥੭॥ ਖੋਜਤ ਖੋਜਤ ਪਾਇਆ ; ਡਰੁ ਕਰਿ ਮਿਲੈ ਮਿਲਾਇ ॥ ਆਪੁ ਪਛਾਣੈ ਘਰਿ ਵਸੈ ; ਹਉਮੈ ਤ੍ਰਿਸਨਾ (ਤ੍ਰਿਸ਼ਨਾ) ਜਾਇ ॥ ਨਾਨਕ  ! ਨਿਰਮਲ ਊਜਲੇ (ਊੱਜਲੇ) ; ਜੋ ਰਾਤੇ (ਰਾੱਤੇ) ਹਰਿ ਨਾਇ (ਨਾਇਂ)॥੮॥੭॥

ਸਿਰੀ ਰਾਗੁ, ਮਹਲਾ ੧ ॥

ਸੁਣਿ ਮਨ ਭੂਲੇ ਬਾਵਰੇ  ! ਗੁਰ ਕੀ ਚਰਣੀ ਲਾਗੁ ॥ ਹਰਿ ਜਪਿ, ਨਾਮੁ ਧਿਆਇ ਤੂ (ਤੂੰ); ਜਮੁ ਡਰਪੈ ਦੁਖ ਭਾਗੁ ॥ ਦੂਖੁ ਘਣੋ ਦੋਹਾਗਣੀ ; ਕਿਉ (ਕਿਉਂ) ਥਿਰੁ ਰਹੈ ਸੁਹਾਗੁ ॥੧॥ ਭਾਈ ਰੇ  ! ਅਵਰੁ ਨਾਹੀ (ਨਾਹੀਂ), ਮੈ ਥਾਉ (ਮੈਂ ਥਾਉਂ) ॥ ਮੈ, ਧਨੁ ਨਾਮੁ ਨਿਧਾਨੁ ਹੈ ; ਗੁਰਿ, ਦੀਆ ਬਲਿ ਜਾਉ (ਜਾਉਂ)॥੧॥ ਰਹਾਉ ॥ਗੁਰਮਤਿ ਪਤਿ ਸਾਬਾਸਿ (ਸ਼ਾਬਾਸ਼) ਤਿਸੁ ; ਤਿਸ ਕੈ ਸੰਗਿ ਮਿਲਾਉ (ਮਿਲਾਉਂ)॥ ਤਿਸੁ ਬਿਨੁ ਘੜੀ ਨ ਜੀਵਊ (ਜੀਵਊਂ); ਬਿਨੁ ਨਾਵੈ (ਨਾਵੈਂ) ਮਰਿ ਜਾਉ (ਜਾਉਂ)॥ ਮੈ ਅੰਧੁਲੇ, ਨਾਮੁ ਨ ਵੀਸਰੈ ; ਟੇਕ ਟਿਕੀ ਘਰਿ ਜਾਉ (ਜਾਉਂ)॥੨॥ ਗੁਰੂ ਜਿਨਾ (ਜਿਨ੍ਹਾਂ) ਕਾ ਅੰਧੁਲਾ ; ਚੇਲੇ ਨਾਹੀ ਠਾਉ (ਨਾਹੀਂ ਠਾਉਂ) ॥ ਬਿਨੁ ਸਤਿਗੁਰ, ਨਾਉ (ਨਾਉਂ) ਨ ਪਾਈਐ ; ਬਿਨੁ ਨਾਵੈ (ਨਾਵੈਂ) ਕਿਆ ਸੁਆਉ  ? ॥ ਆਇ ਗਇਆ ਪਛੁਤਾਵਣਾ ; ਜਿਉ (ਜਿਉਂ) ਸੁੰਞੈ ਘਰਿ ਕਾਉ (ਕਾਂਉ)॥੩॥ ਬਿਨੁ ਨਾਵੈ (ਨਾਵੈਂ) ਦੁਖੁ ਦੇਹੁਰੀ ; ਜਿਉ (ਜਿਉਂ) ਕਲਰ ਕੀ ਭੀਤਿ ॥ ਤਬ ਲਗੁ, ਮਹਲੁ ਨ ਪਾਈਐ ; ਜਬ ਲਗੁ ਸਾਚੁ ਨ ਚੀਤਿ ॥ ਸਬਦਿ ਰਪੈ, ਘਰੁ ਪਾਈਐ ; ਨਿਰਬਾਣੀ ਪਦੁ ਨੀਤਿ ॥੪॥ ਹਉ (ਹਉਂ), ਗੁਰ ਪੂਛਉ (ਪੂਛਊਂ) ਆਪਣੇ ; ਗੁਰ ਪੁਛਿ (ਪੁੱਛ), ਕਾਰ ਕਮਾਉ (ਕਮਾਉਂ)॥ ਸਬਦਿ, ਸਲਾਹੀ (ਸਲਾਹੀਂ) ਮਨਿ ਵਸੈ ; ਹਉਮੈ ਦੁਖੁ ਜਲਿ (ਜਲ਼) ਜਾਉ ॥ ਸਹਜੇ ਹੋਇ ਮਿਲਾਵੜਾ ; ਸਾਚੇ ਸਾਚਿ ਮਿਲਾਉ ॥੫॥ ਸਬਦਿ ਰਤੇ (ਰੱਤੇ) ਸੇ ਨਿਰਮਲੇ ; ਤਜਿ, ਕਾਮ ਕ੍ਰੋਧੁ ਅਹੰਕਾਰੁ ॥ ਨਾਮੁ ਸਲਾਹਨਿ ਸਦ ਸਦਾ ; ਹਰਿ ਰਾਖਹਿ (ਰਾਖਹਿਂ) ਉਰ ਧਾਰਿ ॥ ਸੋ ਕਿਉ ਮਨਹੁ (ਕਿਉਂ ਮਨੋਂ) ਵਿਸਾਰੀਐ ? ਸਭ ਜੀਆ (ਜੀਆਂ) ਕਾ ਆਧਾਰੁ ॥੬॥ ਸਬਦਿ ਮਰੈ, ਸੋ ਮਰਿ ਰਹੈ ; ਫਿਰਿ, ਮਰੈ ਨ ਦੂਜੀ ਵਾਰ ॥ ਸਬਦੈ ਹੀ ਤੇ ਪਾਈਐ ; ਹਰਿ ਨਾਮੇ ਲਗੈ ਪਿਆਰੁ ॥ ਬਿਨੁ ਸਬਦੈ, ਜਗੁ ਭੂਲਾ ਫਿਰੈ ; ਮਰਿ ਜਨਮੈ ਵਾਰੋ ਵਾਰ ॥੭॥ ਸਭ ਸਾਲਾਹੈ ਆਪ ਕਉ ; ਵਡਹੁ (ਵਡੋਂ) ਵਡੇਰੀ ਹੋਇ ॥ ਗੁਰ ਬਿਨੁ, ਆਪੁ ਨ ਚੀਨੀਐ ; ਕਹੇ ਸੁਣੇ, ਕਿਆ ਹੋਇ  ? ॥ ਨਾਨਕ  ! ਸਬਦਿ ਪਛਾਣੀਐ ; ਹਉਮੈ ਕਰੈ ਨ ਕੋਇ ॥੮॥੮॥

ਸਿਰੀ ਰਾਗੁ, ਮਹਲਾ ੧ ॥

ਬਿਨੁ ਪਿਰ, ਧਨ ਸੀਗਾਰੀਐ (ਸ਼ੀਂਗਾਰੀਐ); ਜੋਬਨੁ ਬਾਦਿ ਖੁਆਰੁ (ਖ਼ੁਆਰ)॥ ਨਾ ਮਾਣੇ ਸੁਖਿ ਸੇਜੜੀ ; ਬਿਨੁ ਪਿਰ, ਬਾਦਿ (ਭਾਵ ਵਿਅਰਥ) ਸੀਗਾਰੁ (ਸ਼ੀਂਗਾਰ)॥ ਦੂਖੁ ਘਣੋ ਦੋਹਾਗਣੀ ; ਨਾ ਘਰਿ ਸੇਜ ਭਤਾਰੁ ॥੧॥ ਮਨ ਰੇ  ! ਰਾਮ ਜਪਹੁ, ਸੁਖੁ ਹੋਇ ॥ ਬਿਨੁ ਗੁਰ, ਪ੍ਰੇਮੁ ਨ ਪਾਈਐ ; ਸਬਦਿ ਮਿਲੈ, ਰੰਗੁ ਹੋਇ ॥੧॥ ਰਹਾਉ ॥ ਗੁਰ ਸੇਵਾ, ਸੁਖੁ ਪਾਈਐ ; ਹਰਿ ਵਰੁ ਸਹਜਿ ਸੀਗਾਰੁ (ਸ਼ੀਂਗਾਰ)॥ ਸਚਿ, ਮਾਣੇ ਪਿਰ ਸੇਜੜੀ ; ਗੂੜਾ (ਗੂੜ੍ਹਾ) ਹੇਤੁ ਪਿਆਰੁ ॥ ਗੁਰਮੁਖਿ ਜਾਣਿ, ਸਿਞਾਣੀਐ ; ਗੁਰਿ, ਮੇਲੀ (ਮੇਲ਼ੀ) ਗੁਣ ਚਾਰੁ ॥੨॥ ਸਚਿ ਮਿਲਹੁ ਵਰ ਕਾਮਣੀ ; ਪਿਰਿ ਮੋਹੀ, ਰੰਗੁ ਲਾਇ ॥ ਮਨੁ ਤਨੁ ਸਾਚਿ ਵਿਗਸਿਆ ; ਕੀਮਤਿ ਕਹਣੁ ਨ ਜਾਇ ॥ ਹਰਿ ਵਰੁ ਘਰਿ ਸੋਹਾਗਣੀ ; ਨਿਰਮਲ ਸਾਚੈ ਨਾਇ (ਨਾਇਂ)॥੩॥ ਮਨ ਮਹਿ ਮਨੂਆ ਜੇ ਮਰੈ ; ਤਾ (ਤਾਂ), ਪਿਰੁ ਰਾਵੈ ਨਾਰਿ ॥ ਇਕਤੁ ਤਾਗੈ ਰਲਿ ਮਿਲੈ (ਰਲ਼ ਮਿਲ਼ੈ) ; ਗਲਿ ਮੋਤੀਅਨ ਕਾ ਹਾਰੁ ॥ ਸੰਤ ਸਭਾ ਸੁਖੁ ਊਪਜੈ ; ਗੁਰਮੁਖਿ ਨਾਮ ਅਧਾਰੁ ॥੪॥ ਖਿਨ ਮਹਿ ਉਪਜੈ, ਖਿਨਿ ਖਪੈ ; ਖਿਨੁ ਆਵੈ, ਖਿਨੁ ਜਾਇ ॥ ਸਬਦੁ ਪਛਾਣੈ, ਰਵਿ ਰਹੈ ; ਨਾ ਤਿਸੁ, ਕਾਲੁ ਸੰਤਾਇ ॥ ਸਾਹਿਬੁ ਅਤੁਲੁ (ਅਤੁੱਲ), ਨ ਤੋਲੀਐ ; ਕਥਨਿ ਨ ਪਾਇਆ ਜਾਇ ॥੫॥ ਵਾਪਾਰੀ ਵਣਜਾਰਿਆ ; ਆਏ ਵਜਹੁ (ਵਜ੍ਹਾ) ਲਿਖਾਇ ॥ ਕਾਰ ਕਮਾਵਹਿ (ਕਮਾਵਹਿਂ) ਸਚ ਕੀ ; ਲਾਹਾ ਮਿਲੈ ਰਜਾਇ (ਰਜ਼ਾਇ)॥ ਪੂੰਜੀ ਸਾਚੀ, ਗੁਰੁ ਮਿਲੈ ; ਨਾ ਤਿਸੁ ਤਿਲੁ ਨ ਤਮਾਇ (ਤਮਾ+ਇ)॥੬॥ ਗੁਰਮੁਖਿ ਤੋਲਿ ਤੁੋਲਾਇਸੀ (ਤੁਲਾਇਸੀ); ਸਚੁ ਤਰਾਜੀ ਤੋਲੁ ॥ ਆਸਾ ਮਨਸਾ (ਮਨਸ਼ਾ) ਮੋਹਣੀ ; ਗੁਰਿ ਠਾਕੀ, ਸਚੁ ਬੋਲੁ ॥ ਆਪਿ ਤੁਲਾਏ ਤੋਲਸੀ ; ਪੂਰੇ ਪੂਰਾ ਤੋਲੁ ॥੭॥ ਕਥਨੈ ਕਹਣਿ ਨ ਛੁਟੀਐ ; ਨਾ ਪੜਿ (ਪੜ੍ਹ) ਪੁਸਤਕ ਭਾਰ ॥ ਕਾਇਆ (ਕਾਇਆਂ) ਸੋਚ ਨ ਪਾਈਐ ; ਬਿਨੁ ਹਰਿ ਭਗਤਿ ਪਿਆਰ ॥ ਨਾਨਕ  ! ਨਾਮੁ ਨ ਵੀਸਰੈ ; ਮੇਲੇ (ਮੇਲ਼ੇ) ਗੁਰੁ ਕਰਤਾਰ ॥੮॥੯॥

ਸਿਰੀ ਰਾਗੁ, ਮਹਲਾ ੧ ॥

ਸਤਿਗੁਰੁ ਪੂਰਾ ਜੇ ਮਿਲੈ ; ਪਾਈਐ ਰਤਨੁ ਬੀਚਾਰੁ ॥ ਮਨੁ ਦੀਜੈ ਗੁਰ ਆਪਣੇ ; ਪਾਈਐ ਸਰਬ ਪਿਆਰੁ ॥ ਮੁਕਤਿ ਪਦਾਰਥੁ ਪਾਈਐ ; ਅਵਗਣ ਮੇਟਣਹਾਰੁ ॥੧॥ ਭਾਈ ਰੇ  ! ਗੁਰ ਬਿਨੁ ਗਿਆਨੁ ਨ ਹੋਇ ॥ ਪੂਛਹੁ ਬ੍ਰਹਮੇ ਨਾਰਦੈ ; ਬੇਦ ਬਿਆਸੈ ਕੋਇ ॥੧॥ ਰਹਾਉ ॥ ਗਿਆਨੁ, ਧਿਆਨੁ, ਧੁਨਿ ਜਾਣੀਐ ; ਅਕਥੁ (ਅਕੱਥ) ਕਹਾਵੈ ਸੋਇ ॥ ਸਫਲਿਓ ਬਿਰਖੁ ਹਰੀਆਵਲਾ ; ਛਾਵ (ਛਾਂਵ) ਘਣੇਰੀ ਹੋਇ ॥ ਲਾਲ ਜਵੇਹਰ ਮਾਣਕੀ ; ਗੁਰ ਭੰਡਾਰੈ ਸੋਇ ॥੨॥ ਗੁਰ ਭੰਡਾਰੈ ਪਾਈਐ ; ਨਿਰਮਲ ਨਾਮ ਪਿਆਰੁ ॥ ਸਾਚੋ ਵਖਰੁ ਸੰਚੀਐ ; ਪੂਰੈ ਕਰਮਿ ਅਪਾਰੁ ॥ ਸੁਖਦਾਤਾ ਦੁਖ ਮੇਟਣੋ ; ਸਤਿਗੁਰੁ ਅਸੁਰ (ਅਸੁੱਰ) ਸੰਘਾਰੁ ॥੩॥ ਭਵਜਲੁ ਬਿਖਮੁ ਡਰਾਵਣੋ ; ਨਾ ਕੰਧੀ, ਨਾ ਪਾਰੁ ॥ ਨਾ ਬੇੜੀ, ਨਾ ਤੁਲਹੜਾ ; ਨਾ ਤਿਸੁ ਵੰਝੁ ਮਲਾਰੁ ॥ ਸਤਿਗੁਰੁ, ਭੈ ਕਾ ਬੋਹਿਥਾ ; ਨਦਰੀ ਪਾਰਿ ਉਤਾਰੁ ॥੪॥ ਇਕੁ ਤਿਲੁ ਪਿਆਰਾ ਵਿਸਰੈ ; ਦੁਖੁ ਲਾਗੈ, ਸੁਖੁ ਜਾਇ ॥ ਜਿਹਵਾ ਜਲਉ ਜਲਾਵਣੀ (ਜਲ਼ੌ, ਜਲ਼ਾਵਣੀ); ਨਾਮੁ ਨ ਜਪੈ ਰਸਾਇ ॥ ਘਟੁ ਬਿਨਸੈ, ਦੁਖੁ ਅਗਲੋ (ਭਾਵ ਬਹੁਤਾ); ਜਮੁ ਪਕੜੈ ਪਛੁਤਾਇ ॥੫॥ ਮੇਰੀ ਮੇਰੀ ਕਰਿ ਗਏ ; ਤਨੁ ਧਨੁ ਕਲਤੁ (ਕਲੱਤ) ਨ ਸਾਥਿ ॥ ਬਿਨੁ ਨਾਵੈ (ਨਾਵੈਂ) , ਧਨੁ ਬਾਦਿ ਹੈ ; ਭੂਲੋ, ਮਾਰਗਿ ਆਥਿ ॥ ਸਾਚਉ ਸਾਹਿਬੁ ਸੇਵੀਐ ; ਗੁਰਮੁਖਿ ਅਕਥੋ (ਅਕੱਥੋ) ਕਾਥਿ ॥੬॥ ਆਵੈ ਜਾਇ ਭਵਾਈਐ ; ਪਇਐ ਕਿਰਤਿ ਕਮਾਇ ॥ ਪੂਰਬਿ ਲਿਖਿਆ, ਕਿਉ (ਕਿਉਂ) ਮੇਟੀਐ  ? ਲਿਖਿਆ ਲੇਖੁ ਰਜਾਇ (ਰਜ਼ਾਇ)॥ ਬਿਨੁ ਹਰਿ ਨਾਮ, ਨ ਛੁਟੀਐ ; ਗੁਰਮਤਿ ਮਿਲੈ ਮਿਲਾਇ ॥੭॥ ਤਿਸੁ ਬਿਨੁ, ਮੇਰਾ ਕੋ ਨਹੀ (ਨਹੀਂ); ਜਿਸ ਕਾ ਜੀਉ ਪਰਾਨੁ ॥ ਹਉਮੈ ਮਮਤਾ ਜਲਿ ਬਲਉ (ਜਲ਼ ਬਲ਼ੌ); ਲੋਭੁ ਜਲਉ (ਜਲ਼ੌ) ਅਭਿਮਾਨੁ ॥ ਨਾਨਕ  ! ਸਬਦੁ ਵੀਚਾਰੀਐ ; ਪਾਈਐ ਗੁਣੀ ਨਿਧਾਨੁ ॥੮॥੧੦॥

Guru Granth Sahib (Page No. 50-54)

0

(ਪੰਨਾ 50-54)

(ਨੋਟ: ਗੁਰਬਾਣੀ ਲਿਖਤ ਅਨੁਸਾਰ, ਜੋ ਸ਼ਬਦ ਦੂਜਾ ਪੁਰਖ, ਇੱਕ ਵਚਨ (‘ੴ’ ਜਾਂ ‘ਗੁਰੂ’) ਨੂੰ ਸੰਬੋਧਨ ਰੂਪ ਮੰਨ ਕੇ ਦਰਜ ਕੀਤੇ ਗਏ ਹੋਣ ਭਾਵ ‘ੴ’ ਜਾਂ ‘ਗੁਰੂ’ ਦੇ ਰੂ-ਬਰੂ ਹੋ ਕੇ ਬੇਨਤੀ ਕੀਤੀ ਗਈ ਹੋਵੇ ਜਾਂ ਉਨ੍ਹਾਂ ਦੇ ਸਨਮੁਖ ਹੋ ਕੇ ਉਨ੍ਹਾਂ ਦੇ ਹੀ ਗੁਣਾਂ ਦਾ ਵਰਣਨ ਕੀਤਾ ਜਾ ਰਿਹਾ ਹੋਵੇ ਉਹ ਸ਼ਬਦ ‘ਸਿਮਰਨ’ ਰੂਪ ਅਖਵਾਉਂਦੇ ਹਨ ਅਤੇ ਜੋ ਸ਼ਬਦ ਦੂਜਾ ਪੁਰਖ, ਇੱਕ ਵਚਨ ‘ਮਨ, ਭਾਈ, ਬਾਬਾ, ਮਾਇ’ ਆਦਿ ਨੂੰ ਸੰਬੋਧਨ ਕਰਕੇ ਉਚਾਰੇ ਗਏ ਹੋਣ ਉਹ ਤਮਾਮ ਸ਼ਬਦ ਸਿੱਖਿਆ ਵਾਚਕ ਅਖਵਾਉਂਦੇ ਹਨ ਭਾਵ ਉਨ੍ਹਾਂ ਸ਼ਬਦਾਂ ਰਾਹੀਂ ਮਨੁੱਖ ਨੂੰ ਕੋਈ ਪ੍ਰੇਰਨਾ ਦਿੱਤੀ ਜਾਂਦੀ ਹੈ ਤੇ ਇਨ੍ਹਾਂ ਸ਼ਬਦਾਂ ’ਚ ‘ੴ’ ਜਾਂ ‘ਗੁਰੂ’ (ਲੁਪਤ ਜਾਂ ਪ੍ਰਗਟ) ਅਨ੍ਯ ਪੁਰਖ ਬਣ ਜਾਂਦੇ ਹਨ। ਇਸ ਲਈ ਹੇਠਾਂ ਦਿੱਤੇ ਜਾ ਰਹੇ ਤਮਾਮ ਸ਼ਬਦ ‘ਸਿਮਰਨ’ ਰੂਪ ਨਹੀਂ ਬਲਕਿ ‘ਸਿੱਖਿਆ’ ਰੂਪ ਹਨ ਕਿਉਂਕਿ ‘ਰਹਾਉ’ ਬੰਦ ’ਚ ‘ਮਨ, ਭਾਈ, ਬਾਬਾ’ ਆਦਿ ਨੂੰ ਸੰਬੋਧਨ ਕੀਤਾ ਗਿਆ ਹੈ।

ਗੁਰਬਾਣੀ ਲਿਖਤ ’ਚ ਕੁੱਝ ਸ਼ਬਦ ਅਜਿਹੇ ਵੀ ਬਾਰ-ਬਾਰ ਦਰਜ ਹਨ, ਜਿਨ੍ਹਾਂ ਦੀ ਸ਼ਬਦ ਬਣਤਰ ਦੇ ਭਿੰਨ-ਭਿੰਨ ਅਰਥ ਬਣਦੇ ਹਨ, ਇਸ ਲਈ ਉਨ੍ਹਾਂ ਦਾ ਉਚਾਰਨ ਵਿਸ਼ੇਸ਼ ਧਿਆਨ ਮੰਗਦਾ ਹੈ; ਜਿਵੇਂ:

(1). ‘ਬਿਨਾ ਤੇ ਬਿਨੈ’ ਦਾ ਅਰਥ ਹੈ: ‘ਬੇਨਤੀ’ ਤੇ ‘ਬਿਨਾਂ’ ਦਾ ਅਰਥ ਹੈ: ‘ਬਗ਼ੈਰ, ਰਹਿਤ’ ਆਦਿ। ਇਨ੍ਹਾਂ ਦੋਵੇਂ ਸ਼ਬਦਾਂ ਦੀ ਬਣਤਰ ਗੁਰਬਾਣੀ ’ਚ ਬਿੰਦੀ ਰਹਿਤ ਹੀ ਹੈ।

(2). ‘ਜਿਨ’ ਜਾਂ ਜਿੰਨ’ ਸ਼ਬਦ ਦਾ ਅਰਥ ਹੈ: ‘ਰਾਖਸ਼, ਦੈਂਤ’ (ਨਾਂਵ) ਤੇ ‘ਜਿਨ੍ਹ, ਜਿਨ੍ਹਾਂ, ਤਿਨ੍ਹ, ਤਿਨ੍ਹਾਂ’ ਆਦਿ ਸ਼ਬਦਾਂ ਦਾ ਅਰਥ ਹੈ: ‘ਉਹ, ਜਿਹੜੇ’ (ਪੜਨਾਂਵ) ਆਦਿ। ਇਨ੍ਹਾਂ ਸ਼ਬਦਾਂ ਦੇ ਪੈਰ ’ਚ ਅੱਧੇ ‘ਹ’ ਵਾਲ਼ਾ ਚਿੰਨ੍ਹ ਬਹੁਤ ਹੀ ਸੀਮਤ ਦਰਜ ਹੈ, ਹਰ ਜਗ੍ਹਾ ਵਿਸ਼ੇ ਪ੍ਰਸੰਗ ਅਨੁਸਾਰ ਆਪ ਦੀ ਦਰੁਸਤ ਉਚਾਰਨਾ ਹੋਵੇਗਾ।

(3). ‘ਸਰਨਾ’ ਦਾ ਅਰਥ ਹੈ: ਲੋੜ ਪੂਰੀ ਹੋਣੀ, ਮਨੋਰਥ ਸਫਲ ਹੋਣਾ ਤੇ ‘ਸ਼ਰਨਾ’ ਦਾ ਅਰਥ ਹੈ: ਸ਼ਰਨ ਆਉਣਾ, ਕਿਸੇ ਦੇ ਦਰ ਉੱਤੇ ਡਿੱਗਣਾ। ਇਹ ਸ਼ਬਦ ਗੁਰਬਾਣੀ ’ਚ 23 ਵਾਰ ਬਿੰਦੀ ਰਹਿਤ ਹੀ ਦਰਜ ਹੈ। ਇਸ ਸ਼ਬਦ ਦੇ ਹੋਰ ਵੀ ਕਈ ਰੂਪ ਦਰਜ ਹਨ; ਜਿਵੇਂ ਕਿ ‘ਸਰਣ, ਸਰਣਈ, ਸਰਣਾਇ, ਸਰਣਾਇਆ, ਸਰਣਾਈ, ਸਰਣਾਗਤਿ, ਸਰਣਾਗਤੀ, ਸਰਣੀ’ ਆਦਿ, ਜਿਨ੍ਹਾਂ ਦਾ ਉਚਾਰਨ ਵਿਸ਼ੇਸ਼ ਧਿਆਨ ਮੰਗਦਾ ਹੈ।

(4). ‘ਨਾਲਿ’, ਵੇਲਾ, ਕੋਲਿ’ ਆਦਿ ਸ਼ਬਦਾਂ ਦਾ ਉਚਾਰਨ ‘ਨਾਲ਼, ਵੇਲ਼ਾ, ਕੋਲ਼’ ਦਰੁਸਤ ਹੈ, ਆਦਿ।)

ਸਿਰੀ ਰਾਗੁ, ਮਹਲਾ ੫ ॥

ਤਿਚਰੁ ਵਸਹਿ (ਵਸਹਿਂ) ਸੁਹੇਲੜੀ ; ਜਿਚਰੁ ਸਾਥੀ ਨਾਲਿ (ਨਾਲ਼)॥ ਜਾ (ਜਾਂ), ਸਾਥੀ ਉਠੀ (ਉੱਠੀ) ਚਲਿਆ ; ਤਾ (ਤਾਂ), ਧਨ ਖਾਕੂ (ਖ਼ਾਕੂ) ਰਾਲਿ ॥੧॥ ਮਨਿ ਬੈਰਾਗੁ ਭਇਆ ; ਦਰਸਨੁ (ਦਰਸ਼ਨ) ਦੇਖਣੈ ਕਾ ਚਾਉ ॥ ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥ ਜਿਚਰੁ ਵਸਿਆ ਕੰਤੁ ਘਰਿ ; ਜੀਉ ਜੀਉ ਸਭਿ ਕਹਾਤਿ ॥ ਜਾ (ਜਾਂ), ਉਠੀ (ਉੱਠੀ) ਚਲਸੀ ਕੰਤੜਾ ; ਤਾ (ਤਾਂ), ਕੋਇ ਨ ਪੁਛੈ, ਤੇਰੀ ਬਾਤ ॥੨॥ ਪੇਈਅੜੈ ਸਹੁ (ਸ਼ਾ) ਸੇਵਿ ਤੂੰ ; ਸਾਹੁਰੜੈ ਸੁਖਿ ਵਸੁ ॥ ਗੁਰ ਮਿਲਿ, ਚਜੁ ਅਚਾਰੁ ਸਿਖੁ ; ਤੁਧੁ ਕਦੇ ਨ ਲਗੈ ਦੁਖੁ ॥੩॥ ਸਭਨਾ ਸਾਹੁਰੈ ਵੰਞਣਾ ; ਸਭਿ ਮੁਕਲਾਵਣਹਾਰ ॥ ਨਾਨਕ ! ਧੰਨੁ ਸੋਹਾਗਣੀ ; ਜਿਨ ਸਹ (ਜਿਨ੍ਹ ਸ਼ਾ) ਨਾਲਿ ਪਿਆਰੁ ॥੪॥੨੩॥੯੩॥

(ਨੋਟ: ਉਕਤ ਤੀਸਰੇ ਬੰਦ ’ਚ ‘ਸਹੁ’ ਤੇ ਚੌਥੇ ’ਚ ‘ਸਹ’ ਸ਼ਬਦ ਦਰਜ ਹਨ ਕਿਉਂਕਿ ਚੌਥੇ ਬੰਦ ’ਚ ‘ਸਹ’ (ਅੰਤ ਮੁਕਤਾ) ਦਾ ਕਾਰਨ ‘ਨਾਲਿ’ ਸੰਬੰਧਕੀ ਚਿੰਨ੍ਹ ਦਾ ਦਰਜ ਹੋਣਾ ਹੈ, ਨਹੀਂ ਤਾਂ ਇੱਥੇ ਵੀ ‘ਸਹੁ’ (ਅੰਤ ਔਂਕੜ, ਇੱਕ ਵਚਨ ਪੁਲਿੰਗ) ਸਰੂਪ ਹੀ ਹੋਣਾ ਸੀ, ਇਸ ਲਈ ਦੋਵੇਂ ਸ਼ਬਦਾਂ ਦਾ ਉਚਾਰਨ ਇੱਕ ਬਰਾਬਰ ‘ਸ਼ਾ’ (ਥੋੜਾ ‘ਸ਼ਾਹ’ ਵਾਙ) ਹੀ ਦਰੁਸਤ ਹੋਵੇਗਾ, ਕਿਉਂਕਿ ਫ਼ਾਰਸੀ (ਨਾਂਵ) ਸ਼ਬਦਾਂ ਦਾ ਅੰਤ ‘ਹ’ ਆਮ ਤੌਰ ’ਤੇ ਕੰਨਾ ਧੁੰਨੀ ’ਚ ਆ ਜਾਂਦਾ ਹੈ; ਜਿਵੇਂ ਕਿ: ‘ਖ਼ਾਲਸਹ’ ਤੋਂ ਖ਼ਾਲਸਾ, ਦਰਗਹ ਤੋਂ ਦਰਗਾ’ ਆਦਿ।

ਕੁੱਝ ਸੱਜਣ ‘ਸਹੁ’ ਦਾ ਉਚਾਰਨ ‘ਸ਼ੌਹ’ ਕਰਦੇ ਵੇਖੇ ਜਾਂਦੇ ਹਨ ਕਿਉਂਕਿ ਫ਼ਾਰਸੀ ’ਚ ‘ਸ਼ੌਹ’ (ਸ਼ੌਹਰ) ਦਾ ਅਰਥ ਵੀ ‘ਪਤੀ, ਖਸਮ’ ਹੁੰਦਾ ਹੈ ਪਰ ਗੁਰਬਾਣੀ ਲਿਖਤ ਅਨੁਸਾਰ ਇਹ ਉਚਾਰਨ (ਨਿਯਮ) ਦਰੁਸਤ ਨਹੀਂ ਕਿਉਂਕਿ ਕਿਸੇ ਸ਼ਬਦ ਦਾ ਅਖੀਰਲਾ ‘ਉ’, ਆਪਣੇ ਪਹਿਲੇ ਅੱਖਰ ਉੱਪਰ (ਅਗਰ ਉਹ ਮੁਕਤਾ ਹੋਵੇ ਤਾਂ) ਕਨੌੜੇ ਦੀ ਧੁਨੀ ਦੇਂਦਾ ਹੈ; ਜਿਵੇਂ ਕਿ: ‘ਕਰਉ’ ਤੋਂ ‘ਕਰੌਂ’, ‘ਗਾਵਉ’ ਤੋਂ ਗਾਵੌਂ, ‘ਹਉ’ ਤੋਂ ‘ਹੌਂ’’ ਆਦਿ ਪਰ ਕਿਸੇ ਸ਼ਬਦ ਦਾ ਅਖੀਰਲਾ ‘ਹੁ’, ਆਪਣੇ ਤੋਂ ਪਹਿਲੇ ਅੱਖਰ ਉੱਤੇ (ਅਗਰ ਉਹ ਮੁਕਤਾ ਹੈ ਤਾਂ ਉਕਤ ‘ਉ’ ਵਾਙ) ਕਨੌੜੇ ਦੀ ਧੁਨੀ ਨਹੀਂ ਬਲਕਿ ਹੋੜੇ ਦੀ ਧੁਨੀ ਦਿੰਦਾ ਹੈ; ਜਿਵੇਂ: ‘ਗਾਵਹੁ’ ਤੋਂ ‘ਗਾਵੋ’, ‘ਜਾਵਹੁ’ ਤੋਂ ‘ਜਾਵੋ’ ਆਦਿ, ਇਸ ਲਈ ‘ਸਹੁ’ ਦਾ ਉਚਾਰਨ ‘ਸ਼ੌਹ’ ਨਹੀਂ ਹੋ ਸਕਦਾ।

ਗੁਰਬਾਣੀ ’ਚ ਦਰਜ ‘ਸਹੁ’ (82 ਵਾਰ, ਇੱਕ ਵਚਨ ਪੁਲਿੰਗ), ‘ਸਹ’ (46 ਵਾਰ, ਸੰਬੋਧਨ) ਤੇ ‘ਸਹਿ’ (15 ਵਾਰ, ਕਰਤਾ ਕਾਰਕ) ਦਾ ਉਚਾਰਨ ‘ਸ਼ਾ’ (ਥੋੜਾ ‘ਸ਼ਾਹ’ ਵਾਙ) ਹੀ ਦਰੁਸਤ ਹੋਵੇਗਾ।

ਧਿਆਨ ਦੇਣ ਯੋਗ ਨੁਕਤੇ

(1). ਗੁਰਬਾਣੀ ’ਚ ਦਰਜ ‘ਸਹਿ’ ਦਾ ਅਰਥ ਹੈ: ‘ਗੁਰੂ ਸ਼ਾਹ ਨੇ’ ਜਾਂ ‘ੴ’ ਪਾਤਿਸ਼ਾਹ ਨੇ’ (ਭਾਵ ਕਰਤਾ ਕਾਰਨ ਇੱਕ ਵਚਨ) ਤੇ ਉਚਾਰਨ ਹੈ: ‘ਸ਼ਾ’; ਜਿਵੇਂ:

ਪ੍ਰੇਮ ਪਟੋਲਾ ‘ਤੈ ਸਹਿ’ (ਤੁਸੀਂ ‘ੴ’ ਸ਼ਾਹ ਨੇ) ਦਿਤਾ; ਢਕਣ ਕੂ ਪਤਿ ਮੇਰੀ ॥ (ਮ: ੫/੫੨੦)

‘ਸਹਿ’ (ਨਾਨਕ ਸ਼ਾਹ ਨੇ, ਗੁਰੂ ਅੰਗਦ ਨੂੰ) ਟਿਕਾ ਦਿਤੋਸੁ; ਜੀਵਦੈ ॥ (ਬਲਵੰਡ ਸਤਾ/੯੬੬)

ਜੋਤਿ ਓਹਾ, ਜੁਗਤਿ ਸਾਇ; ‘ਸਹਿ’ (ਨਾਨਕ ਸ਼ਾਹ ਨੇ) ਕਾਇਆ ਫੇਰਿ ਪਲਟੀਐ ॥ (ਬਲਵੰਡ ਸਤਾ/੯੬੬) ਆਦਿ।

ਪਰ ਗੁਰਬਾਣੀ ’ਚ 3 ਵਾਰ ‘ਸਹਿ’ ਸ਼ਬਦ ਦਾ ਅਰਥ ‘ਸ਼ਾਹ ਨੇ’ (ਕਰਤਾ ਕਾਰਕ) ਨਹੀਂ ਬਲਕਿ ‘ਸਹਾਰ ਕੇ’ (ਕਿਰਿਆ ਵਿਸ਼ੇਸ਼ਣ) ਹੈ ਤੇ ਉਚਾਰਨ ਹੈ: ‘ਸਹ’; ਕਿਉਂਕਿ ਅੰਤ ਸਿਹਾਰੀ ਕਿਰਿਆ ਵਿਸ਼ਸ਼ਣ ਦਾ ਪ੍ਰਤੀਕ ਹੈ, ਨਾ ਕਿ ਉਚਾਰਨ ਦਾ ਭਾਗ; ਜਿਵੇਂ ਕਿ ਹੇਠਾਂ ਦਿੱਤੇ ਸ਼ਬਦ ‘ਸੁਣਿ’ ਤੇ ‘ਸੁਨਿ’ (ਕਿਰਿਆ ਵਿਸ਼ੇਸ਼ਣ) ਹਨ:

‘ਸੁਣਿ’ (ਕੇ), ਵਡਾ ਆਖੈ ਸਭੁ ਕੋਇ ॥ (ਸੋ ਦਰੁ ਆਸਾ)

‘ਸੁਨਿ’ (ਕੇ), ਅੰਧਾ ਕੈਸੇ ਮਾਰਗੁ ਪਾਵੈ ? ॥ ਸੁਖਮਨੀ (ਮ: ੫/੨੬੭) ਆਦਿ।

ਇਸ ਤਰ੍ਹਾਂ ਹੀ ਸ਼ਬਦ ‘ਸਹਿ’ (ਕਿਰਿਆ ਵਿਸ਼ੇਸ਼ਣ) ਹੈ; ਜਿਵੇਂ:

ਮਿਰਗੁ ਮਰੈ; ‘ਸਹਿ’ (ਸਹਾਰ ਕੇ) ਅਪੁਨਾ ਕੀਨਾ ॥ (ਮ: ੧/੨੨੫)

ਸਨਮੁਖ ‘ਸਹਿ’ (ਸਹਾਰ ਕੇ) ਬਾਨ, ਸਨਮੁਖ ‘ਸਹਿ’ (ਸਹਾਰ ਕੇ) ਬਾਨ ਹੇ; ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ; ਓਹੁ ਬੇਧਿਓ ਸਹਜ ਸਰੋਤ ॥ (ਮ: ੫/੪੬੨) ਇਸ ਲਈ ਇਸ ‘ਸਹਿ’ ਦਾ ਉਚਾਰਨ ‘ਸਹ’ ਹੋਵੇਗਾ।

(2). ਉਕਤ ਕੀਤੀ ਗਈ ਵਿਚਾਰ ਮੁਤਾਬਕ ‘ਸਹੁ’ (82 ਵਾਰ) ਦਾ ਅਰਥ ਹੈ: ‘ਗੁਰੂ’ ਸ਼ਾਹ ਜਾਂ ‘ੴ’ ਪਾਤਿਸ਼ਾਹ ਤੇ ਉਚਾਰਨ ਹੈ: ‘ਸ਼ਾ’ ਪਰ ਇਹੀ ‘ਸਹੁ’ ਬਣਤਰ 6 ਵਾਰ ਹੋਰ ਜਗ੍ਹਾ ਵੀ ਦਰਜ ਹੈ, ਜਿਸ ਦਾ ਅਰਥ ਹੈ: ‘ਸਹਾਰ’ (ਭਾਵ ਹੁਕਮੀ ਭਵਿੱਖ ਕਾਲ ਕਿਰਿਆ) ਤੇ ਉਚਾਰਨ ਹੈ: ‘ਸਹ’, ਇਸ ਸ਼ਬਦ ਦਾ ਅੰਤ ਔਂਕੜ ਵੀ ਉਚਾਰਨ ਦਾ ਭਾਗ ਨਹੀਂ; ਜਿਵੇਂ:

(1). ਆਗਿਆ ਸਤਿ ‘ਸਹੁ’ (ਸਹਾਰਦਾ) ਹਾਂ ॥ (ਮ: ੫/੪੧੦)

(2). ‘ਸਹੁ’ (ਸਹਾਰ) ਵੇ ਜੀਆ! ਅਪਣਾ ਕੀਆ ॥ ਆਸਾ ਕੀ ਵਾਰ (ਮ: ੧/੪੬੭)

(3). ਕਿਰਤ ਕਮਾਣੇ ਦੁਖ ‘ਸਹੁ’ (ਸਹਾਰ) ਪਰਾਣੀ! ਅਨਿਕ ਜੋਨਿ ਭ੍ਰਮਾਇਆ ॥ (ਮ: ੫/੫੪੬)

(4). ਏਹੁ ਮਨੁ ਅਵਗਣਿ ਬਾਧਿਆ; ‘ਸਹੁ’ (ਸਹਾਰ) ਦੇਹ ਸਰੀਰੈ (ਉੱਤੇ)॥ (ਮ: ੧/੧੦੧੨)

(5). ਕਿਸ ਕਉ ਦੋਸੁ ਦੇਹਿ ਤੂ ? ਪ੍ਰਾਣੀ ! ‘ਸਹੁ’ (ਸਹਾਰ) ਅਪਣਾ ਕੀਆ ਕਰਾਰਾ ਹੇ ॥ (ਮ: ੧/੧੦੩੦)

(6). ਘੜੀ ਚਸੇ ਕਾ ਲੇਖਾ ਲੀਜੈ; ਬੁਰਾ ਭਲਾ ‘ਸਹੁ’ (ਸਹਾਰ) ਜੀਆ (ਹੇ ਜੀਵ) ! ॥ ਮ: ੧/੧੧੧੦)

ਸਿਰੀ ਰਾਗੁ ਮਹਲਾ ੫, ਘਰੁ ੬ ॥

ਕਰਣ ਕਾਰਣ ਏਕੁ ਓਹੀ ; ਜਿਨਿ (ਜਿਨ੍ਹ) ਕੀਆ ਆਕਾਰੁ ॥ ਤਿਸਹਿ (ਤਿਸ੍ਹੈ) ਧਿਆਵਹੁ, ਮਨ ਮੇਰੇ ! ਸਰਬ ਕੋ ਆਧਾਰੁ ॥੧॥ ਗੁਰ ਕੇ ਚਰਨ, ਮਨ ਮਹਿ ਧਿਆਇ ॥ ਛੋਡਿ ਸਗਲ ਸਿਆਣਪਾ (ਸਿਆਣਪਾਂ); ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥ ਦੁਖੁ ਕਲੇਸੁ (ਕਲੇਸ਼) ਨ ਭਉ ਬਿਆਪੈ; ਗੁਰ ਮੰਤ੍ਰੁ ਹਿਰਦੈ ਹੋਇ ॥ ਕੋਟਿ ਜਤਨਾ ਕਰਿ ਰਹੇ ; ਗੁਰ ਬਿਨੁ, ਤਰਿਓ ਨ ਕੋਇ ॥੨॥ ਦੇਖਿ ਦਰਸਨੁ (ਦਰਸ਼ਨ), ਮਨੁ ਸਾਧਾਰੈ ; ਪਾਪ ਸਗਲੇ ਜਾਹਿ (ਜਾਹਿਂ) ॥ ਹਉ (ਹੌਂ), ਤਿਨ ਕੈ ਬਲਿਹਾਰਣੈ ; ਜਿ ਗੁਰ ਕੀ ਪੈਰੀ ਪਾਹਿ (ਪੈਰੀਂ ਪਾਹਿਂ) ॥੩॥ ਸਾਧ ਸੰਗਤਿ ਮਨਿ ਵਸੈ ; ਸਾਚੁ ਹਰਿ ਕਾ ਨਾਉ (ਨਾਉਂ)॥ ਸੇ ਵਡਭਾਗੀ, ਨਾਨਕਾ ! ਜਿਨਾ (ਜਿਨ੍ਹਾਂ) ਮਨਿ, ਇਹੁ (ਇਹ) ਭਾਉ ॥੪॥੨੪॥੯੪॥

ਸਿਰੀ ਰਾਗੁ, ਮਹਲਾ ੫ ॥

ਸੰਚਿ ਹਰਿ ਧਨੁ, ਪੂਜਿ ਸਤਿਗੁਰੁ ; ਛੋਡਿ ਸਗਲ ਵਿਕਾਰ ॥ ਜਿਨਿ (ਜਿਨ੍ਹ), ਤੂੰ ਸਾਜਿ ਸਵਾਰਿਆ ; ਹਰਿ ਸਿਮਰਿ, ਹੋਇ ਉਧਾਰੁ ॥੧॥ ਜਪਿ ਮਨ ! ਨਾਮੁ ਏਕੁ ਅਪਾਰੁ ॥ ਪ੍ਰਾਨ ਮਨੁ ਤਨੁ ਜਿਨਹਿ (ਜਿਨ੍ਹੈ) ਦੀਆ ; ਰਿਦੇ ਕਾ ਆਧਾਰੁ ॥੧॥ ਰਹਾਉ ॥ ਕਾਮਿ ਕ੍ਰੋਧਿ ਅਹੰਕਾਰਿ ਮਾਤੇ (ਮਾੱਤੇ); ਵਿਆਪਿਆ ਸੰਸਾਰੁ ॥ ਪਉ ਸੰਤ ਸਰਣੀ (ਸ਼ਰਣੀ), ਲਾਗੁ ਚਰਣੀ; ਮਿਟੈ ਦੂਖੁ ਅੰਧਾਰੁ ॥੨॥ ਸਤੁ ਸੰਤੋਖੁ ਦਇਆ ਕਮਾਵੈ ; ਏਹ ਕਰਣੀ ਸਾਰ ॥ ਆਪੁ ਛੋਡਿ, ਸਭ ਹੋਇ ਰੇਣਾ ; ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥ ਜੋ ਦੀਸੈ, ਸੋ ਸਗਲ ਤੂੰ ਹੈ (ਹੈਂ); ਪਸਰਿਆ ਪਾਸਾਰੁ ॥ ਕਹੁ ਨਾਨਕ ! ਗੁਰਿ, ਭਰਮੁ ਕਾਟਿਆ (ਕਾੱਟਿਆ); ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥

ਸਿਰੀ ਰਾਗੁ, ਮਹਲਾ ੫ ॥

ਦੁਕ੍ਰਿਤ ਸੁਕ੍ਰਿਤ ਮੰਧੇ, ਸੰਸਾਰੁ ਸਗਲਾਣਾ ॥ ਦੁਹਹੂੰ ਤੇ ਰਹਤ, ਭਗਤੁ ਹੈ ; ਕੋਈ ਵਿਰਲਾ ਜਾਣਾ ॥੧॥ ਠਾਕੁਰੁ ਸਰਬੇ ਸਮਾਣਾ ॥ ਕਿਆ ਕਹਉ (ਕਹੌਂ), ਸੁਣਉ (ਸੁਣਉਂ, ਸੁਣੌਂ) ? ਸੁਆਮੀ ! ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥ ਮਾਨ ਅਭਿਮਾਨ ਮੰਧੇ ; ਸੋ, ਸੇਵਕੁ ਨਾਹੀ (ਨਾਹੀਂ) ॥ ਤਤ ਸਮਦਰਸੀ, ਸੰਤਹੁ ! ਕੋਈ, ਕੋਟਿ ਮੰਧਾਹੀ (ਮੰਧਾਹੀਂ)॥੨॥ ਕਹਨ ਕਹਾਵਨ, ਇਹੁ (ਇਹ) ਕੀਰਤਿ ਕਰਲਾ ॥ ਕਥਨ ਕਹਨ ਤੇ ਮੁਕਤਾ ; ਗੁਰਮੁਖਿ ਕੋਈ ਵਿਰਲਾ ॥੩॥ ਗਤਿ ਅਵਿਗਤਿ ; ਕਛੁ ਨਦਰਿ ਨ ਆਇਆ ॥ ਸੰਤਨ ਕੀ ਰੇਣੁ, ਨਾਨਕ ! ਦਾਨੁ ਪਾਇਆ ॥੪॥੨੬॥੯੬॥

ਸਿਰੀ ਰਾਗੁ, ਮਹਲਾ ੫, ਘਰੁ ੭ ॥

ਤੇਰੈ ਭਰੋਸੈ (‘ਸੈ’ ਨੂੰ ‘ਸੇ’ ਨਹੀਂ), ਪਿਆਰੇ ! ਮੈ (ਮੈਂ) ਲਾਡ ਲਡਾਇਆ ॥ ਭੂਲਹਿ ਚੂਕਹਿ (ਭੂਲੈਂ ਚੂਕਹਿਂ) ਬਾਰਿਕ ; ਤੂੰ ਹਰਿ ! ਪਿਤਾ-ਮਾਇਆ ॥੧॥ ਸੁਹੇਲਾ ਕਹਨੁ ਕਹਾਵਨੁ ॥ ਤੇਰਾ ਬਿਖਮੁ ਭਾਵਨੁ (ਭਾਵ ਭਾਣਾ)॥੧॥ ਰਹਾਉ ॥ ਹਉ (ਹਉਂ), ਮਾਣੁ ਤਾਣੁ ਕਰਉ (ਕਰਉਂ) ਤੇਰਾ ; ਹਉ ਜਾਨਉ (ਹੌਂ ਜਾਣਉਂ) ਆਪਾ ॥ ਸਭ ਹੀ ਮਧਿ, ਸਭਹਿ (ਸਭ੍ਹੈ) ਤੇ ਬਾਹਰਿ ; ਬੇਮੁਹਤਾਜ ਬਾਪਾ ॥੨॥ ਪਿਤਾ ! ਹਉ ਜਾਨਉ ਨਾਹੀ (ਹਉਂ ਜਾਣਉਂ ਨਾਹੀਂ) ; ਤੇਰੀ ਕਵਨ ਜੁਗਤਾ ? ॥ ਬੰਧਨ ਮੁਕਤੁ, ਸੰਤਹੁ ! ਮੇਰੀ ਰਾਖੈ ਮਮਤਾ ॥੩॥ ਭਏ ਕਿਰਪਾਲ ਠਾਕੁਰ ; ਰਹਿਓ ਆਵਣ ਜਾਣਾ ॥ ਗੁਰ ਮਿਲਿ, ਨਾਨਕ ! ਪਾਰਬ੍ਰਹਮੁ ਪਛਾਣਾ ॥੪॥੨੭॥੯੭॥

ਸਿਰੀ ਰਾਗੁ, ਮਹਲਾ ੫, ਘਰੁ ੧ ॥

ਸੰਤ ਜਨਾ ਮਿਲਿ ਭਾਈਆ (ਭਾਈਆਂ) ; ਕਟਿਅੜਾ (ਕੱਟਿਅੜਾ) ਜਮਕਾਲੁ ॥ ਸਚਾ ਸਾਹਿਬੁ, ਮਨਿ ਵੁਠਾ ; ਹੋਆ ਖਸਮੁ ਦਇਆਲੁ ॥ ਪੂਰਾ ਸਤਿਗੁਰੁ ਭੇਟਿਆ ; ਬਿਨਸਿਆ ਸਭੁ ਜੰਜਾਲੁ ॥੧॥ ਮੇਰੇ ਸਤਿਗੁਰਾ ! ਹਉ (ਹਉਂ), ਤੁਧੁ ਵਿਟਹੁ (ਵਿਟ੍ਹੋਂ) ਕੁਰਬਾਣੁ ॥ ਤੇਰੇ ਦਰਸਨ (ਦਰਸ਼ਨ) ਕਉ ਬਲਿਹਾਰਣੈ ; ਤੁਸਿ ਦਿਤਾ (ਦਿੱਤਾ) ਅੰਮ੍ਰਿਤ ਨਾਮੁ ॥੧॥ ਰਹਾਉ ॥ ਜਿਨ (ਜਿਨ੍ਹ), ਤੂੰ ਸੇਵਿਆ ਭਾਉ ਕਰਿ ; ਸੇਈ ਪੁਰਖ ਸੁਜਾਨ ॥ ਤਿਨਾ (ਤਿਨ੍ਹਾਂ) ਪਿਛੈ ਛੁਟੀਐ; ਜਿਨ (ਜਿਨ੍ਹ) ਅੰਦਰਿ ਨਾਮੁ ਨਿਧਾਨੁ ॥ ਗੁਰ ਜੇਵਡੁ ਦਾਤਾ, ਕੋ ਨਹੀ (ਨਹੀਂ); ਜਿਨਿ ਦਿਤਾ (ਜਿਨ੍ਹ ਦਿੱਤਾ) ਆਤਮ ਦਾਨੁ ॥੨॥ ਆਏ ਸੇ ਪਰਵਾਣੁ ਹਹਿ (ਹੈਂ); ਜਿਨ (ਜਿਨ੍ਹ), ਗੁਰੁ ਮਿਲਿਆ ਸੁਭਾਇ ॥ ਸਚੇ ਸੇਤੀ ਰਤਿਆ (ਰੱਤਿਆਂ); ਦਰਗਹ (ਦਰਗ੍ਾ) ਬੈਸਣੁ ਜਾਇ ॥ ਕਰਤੇ ਹਥਿ ਵਡਿਆਈਆ (ਹੱਥ ਵਡਿਆਈਆਂ); ਪੂਰਬਿ ਲਿਖਿਆ ਪਾਇ ॥੩॥ ਸਚੁ ਕਰਤਾ, ਸਚੁ ਕਰਣਹਾਰੁ ; ਸਚੁ ਸਾਹਿਬੁ, ਸਚੁ ਟੇਕ ॥ ਸਚੋ ਸਚੁ ਵਖਾਣੀਐ ; ਸਚੋ ਬੁਧਿ ਬਿਬੇਕ ॥ ਸਰਬ ਨਿਰੰਤਰਿ ਰਵਿ ਰਹਿਆ ; ਜਪਿ, ਨਾਨਕ ! ਜੀਵੈ ਏਕ ॥੪॥੨੮॥੯੮॥

ਸਿਰੀ ਰਾਗੁ, ਮਹਲਾ ੫ ॥

ਗੁਰੁ ਪਰਮੇਸੁਰੁ ਪੂਜੀਐ ; ਮਨਿ ਤਨਿ ਲਾਇ ਪਿਆਰੁ ॥ ਸਤਿਗੁਰੁ ਦਾਤਾ ਜੀਅ (ਜੀ..) ਕਾ ; ਸਭਸੈ ਦੇਇ (ਦੇ+ਇ) ਅਧਾਰੁ ॥ ਸਤਿਗੁਰ ਬਚਨ ਕਮਾਵਣੇ ; ਸਚਾ ਏਹੁ (ਏਹ) ਵੀਚਾਰੁ ॥ ਬਿਨੁ ਸਾਧੂ ਸੰਗਤਿ ਰਤਿਆ (ਰੱਤਿਆਂ); ਮਾਇਆ ਮੋਹੁ ਸਭੁ ਛਾਰੁ (ਭਾਵ ਵਿਅਰਥ ਮੋਹ, ਮਨੁੱਖ ਉੱਤੇ ਪ੍ਰਭਾਵ ਪਾਉਂਦੈ)॥੧॥ ਮੇਰੇ ਸਾਜਨ ! ਹਰਿ ਹਰਿ ਨਾਮੁ ਸਮਾਲਿ (ਸਮ੍ਹਾਲ਼)॥ ਸਾਧੂ ਸੰਗਤਿ ਮਨਿ ਵਸੈ ; ਪੂਰਨ ਹੋਵੈ ਘਾਲ (ਘਾਲ਼) ॥੧॥ ਰਹਾਉ ॥ ਗੁਰੁ ਸਮਰਥੁ, ਅਪਾਰੁ ਗੁਰੁ ; ਵਡਭਾਗੀ ਦਰਸਨੁ (‘ਵਡਭਾਗੀਂ ’ ਭਾਵ ਵੱਡੇ ਭਾਗਾਂ ਨਾਲ਼, ਦਰਸ਼ਨ) ਹੋਇ ॥ ਗੁਰੁ ਅਗੋਚਰੁ ਨਿਰਮਲਾ ; ਗੁਰ ਜੇਵਡੁ, ਅਵਰੁ ਨ ਕੋਇ ॥ ਗੁਰੁ ਕਰਤਾ, ਗੁਰੁ ਕਰਣਹਾਰੁ ; ਗੁਰਮੁਖਿ ਸਚੀ ਸੋਇ ॥ ਗੁਰ ਤੇ ਬਾਹਰਿ ਕਿਛੁ ਨਹੀ (ਨਹੀਂ); ਗੁਰੁ ਕੀਤਾ ਲੋੜੇ, ਸੁ ਹੋਇ ॥੨॥ ਗੁਰੁ ਤੀਰਥੁ, ਗੁਰੁ ਪਾਰਜਾਤੁ ; ਗੁਰੁ ਮਨਸਾ (ਮਨਸ਼ਾ) ਪੂਰਣਹਾਰੁ ॥ ਗੁਰੁ ਦਾਤਾ, ਹਰਿ ਨਾਮੁ ਦੇਇ ; ਉਧਰੈ ਸਭੁ ਸੰਸਾਰੁ ॥ ਗੁਰੁ ਸਮਰਥੁ, ਗੁਰੁ ਨਿਰੰਕਾਰੁ ; ਗੁਰੁ ਊਚਾ ਅਗਮ (ਅਗੰਮ) ਅਪਾਰੁ ॥ ਗੁਰ ਕੀ ਮਹਿਮਾ ਅਗਮ (ਅਗੰਮ) ਹੈ ; ਕਿਆ ਕਥੇ ਕਥਨਹਾਰੁ ? ॥੩॥ ਜਿਤੜੇ ਫਲ ਮਨਿ, ਬਾਛੀਅਹਿ (ਬਾਛੀਅਹਿਂ) ; ਤਿਤੜੇ, ਸਤਿਗੁਰ ਪਾਸਿ ॥ ਪੂਰਬ ਲਿਖੇ ਪਾਵਣੇ ; ਸਾਚੁ ਨਾਮੁ ਦੇ ਰਾਸਿ ॥ ਸਤਿਗੁਰ ਸਰਣੀ (ਸ਼ਰਣੀ) ਆਇਆਂ ; ਬਾਹੁੜਿ ਨਹੀ (ਨਹੀਂ) ਬਿਨਾਸੁ॥ ਹਰਿ, ਨਾਨਕ ! ਕਦੇ ਨ ਵਿਸਰਉ (ਵਿਸਰੌਂ); ਏਹੁ (ਏਹ) ਜੀਉ, ਪਿੰਡੁ, ਤੇਰਾ ਸਾਸੁ ॥੪॥੨੯॥੯੯॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ’ਚ ਦੋ ਵਾਰ ‘ਅਗਮ’ ਸ਼ਬਦ ਦਰਜ ਹੈ, ਜਿਸ ਦਾ ਉਚਾਰਨ ‘ਅ+ਗਮ’ (ਅਗੰਮ ਭਾਵ ਅਗਮ੍ਯ) ਦਰੁਸਤ ਹੈ, ਜਿਸ ਦਾ ਅਰਥ ਹੈ: ‘ਗਿਆਨ ਇੰਦ੍ਰਿਆਂ ਦੀ ਪਕੜ ਤੋਂ ਰਹਿਤ’ ਕਿਉਂਕਿ ‘ਅਗਮ’ (ਟਿੱਪੀ ਰਹਿਤ) ਦਾ ਅਰਥ ਹੈ: ‘ਸ਼ਾਸਤ੍ਰ’; ਜਿਵੇਂ ਕਿ: ‘ਅਗਮ ਨਿਗਮੁ (ਸ਼ਾਸਤ੍ਰ ਤੇ ਵੇਦ), ਸਤਿਗੁਰੂ ਦਿਖਾਇਆ ॥’’ (ਮ: ੩/੧੦੧੬)

ਭਾਸ਼ਾਈ ਨਿਯਮਾਂ ਮੁਤਾਬਕ ਕਿਸੇ ਸ਼ਬਦ ’ਚ ਦਰਜ ਪਵਰਗ ਦੇ ਅੱਖਰ ‘ਪ, ਫ, ਬ, ਭ, ਮ’ ਤੋਂ ਪਹਿਲੇ ਅੱਖਰ ਉੱਤੇ ਅਗਰ ਅੱਧਕ (ਅਗੱਮ) ਦੀ ਜ਼ਰੂਰਤ ਹੋਵੇ ਤਾਂ ਟਿੱਪੀ (ਅਗੰਮ) ਲਗਾਈ ਜਾਂਦੀ ਹੈ, ਅੱਧਕ ਨਹੀਂ ਪਰ ਉਚਾਰਨ ’ਚ ‘ਅ+ਗਮ’ (ਅਗੱਮ) ਦਾ ਕੰਮ ਹੀ ਕਰਦੀ ਹੈ।)

ਸਿਰੀ ਰਾਗੁ, ਮਹਲਾ ੫ ॥

ਸੰਤ ਜਨਹੁ ਸੁਣਿ ਭਾਈਹੋ ! ਛੂਟਨੁ, ਸਾਚੈ ਨਾਇ (ਨਾਇਂ)॥ ਗੁਰ ਕੇ ਚਰਣ ਸਰੇਵਣੇ ; ਤੀਰਥ ਹਰਿ ਕਾ ਨਾਉ (ਨਾਉਂ)॥ ਆਗੈ ਦਰਗਹਿ ਮੰਨੀਅਹਿ (ਦਰਗ੍ਾ ਮੰਨੀਐਂ) ; ਮਿਲੈ ਨਿਥਾਵੇ ਥਾਉ (ਥਾਉਂ)॥੧॥ ਭਾਈ ਰੇ ! ਸਾਚੀ ਸਤਿਗੁਰ ਸੇਵ ॥ ਸਤਿਗੁਰ ਤੁਠੈ ਪਾਈਐ ; ਪੂਰਨ ਅਲਖ (ਅਲੱਖ) ਅਭੇਵ ॥੧॥ ਰਹਾਉ ॥ ਸਤਿਗੁਰ ਵਿਟਹੁ (ਵਿਟ੍ਹੋਂ) ਵਾਰਿਆ ; ਜਿਨਿ ਦਿਤਾ ਸਚੁ ਨਾਉ (ਜਿਨ੍ਹ ਦਿੱਤਾ ਸਚ ਨਾਉਂ)॥ ਅਨਦਿਨੁ ਸਚੁ ਸਲਾਹਣਾ ; ਸਚੇ ਕੇ ਗੁਣ ਗਾਉ (ਗਾਉਂ)॥ ਸਚੁ ਖਾਣਾ, ਸਚੁ ਪੈਨਣਾ ; ਸਚੇ ਸਚਾ ਨਾਉ (ਨਾਉਂ)॥੨॥ ਸਾਸਿ ਗਿਰਾਸਿ ਨ ਵਿਸਰੈ ; ਸਫਲੁ ਮੂਰਤਿ ਗੁਰੁ ਆਪਿ ॥ ਗੁਰ ਜੇਵਡੁ, ਅਵਰੁ ਨ ਦਿਸਈ (ਦਿਸ+ਈ); ਆਠ ਪਹਰ ਤਿਸੁ ਜਾਪਿ ॥ ਨਦਰਿ ਕਰੇ ਤਾ (ਤਾਂ) ਪਾਈਐ ; ਸਚੁ ਨਾਮੁ ਗੁਣਤਾਸਿ ॥੩॥ ਗੁਰੁ ਪਰਮੇਸਰੁ ਏਕੁ ਹੈ ; ਸਭ ਮਹਿ ਰਹਿਆ ਸਮਾਇ ॥ ਜਿਨ (ਜਿਨ੍ਹ) ਕਉ ਪੂਰਬਿ ਲਿਖਿਆ ; ਸੇਈ, ਨਾਮੁ ਧਿਆਇ ॥ ਨਾਨਕ ! ਗੁਰ ਸਰਣਾਗਤੀ (ਸ਼ਰਣਾਗਤੀ); ਮਰੈ ਨ ਆਵੈ ‘ਜਾਇ’ (ਭਾਵ ਜਾਂਦਾ ਭਾਵ ਮਰਦਾ)॥੪॥੩੦॥੧੦੦॥

ੴ ਸਤਿ ਗੁਰ ਪ੍ਰਸਾਦਿ ॥

ਸਿਰੀ ਰਾਗੁ, ਮਹਲਾ ੧, ਘਰੁ ੧, ਅਸਟਪਦੀਆ (ਅਸਟਪਦੀਆਂ) ॥

(ਨੋਟ: ਅਸਟਪਦੀਆਂ ਵਿਚ ਜ਼ਰੂਰੀ ਨਹੀਂ ਕਿ ਪਦੇ ਅੱਠ ਹੀ ਹੋਣ।)

ਆਖਿ ਆਖਿ, ਮਨ ਵਾਵਣਾ (ਭਾਵ ਖਪਾਣਾ); ਜਿਉ ਜਿਉ (ਜਿਉਂ ਜਿਉਂ) ਜਾਪੈ ‘ਵਾਇ’ (ਭਾਵ ਬਾਤ, ਬੋਲਣ ਦੀ ਜਾਚ ਆਉਂਦੀ)॥ ਜਿਸ ਨੋ ਵਾਇ (ਬੋਲ ਕੇ) ਸੁਣਾਈਐ ; ਸੋ ਕੇਵਡੁ, ਕਿਤੁ ਥਾਇ (ਥਾਂਇ) ? ॥ ਆਖਣ ਵਾਲੇ ਜੇਤੜੇ ; ਸਭਿ ਆਖਿ ਰਹੇ, ਲਿਵ ਲਾਇ ॥੧॥ ਬਾਬਾ ! ਅਲਹੁ ਅਗਮ (ਅੱਲ੍ਹਾ ਅਗੰਮ) ਅਪਾਰੁ ॥ ਪਾਕੀ ਨਾਈ, ਪਾਕ ਥਾਇ (ਥਾਂਇ); ਸਚਾ ਪਰਵਦਿਗਾਰੁ (ਭਾਵ ਪਾਲਣਹਾਰ)॥੧॥ ਰਹਾਉ ॥ ਤੇਰਾ ਹੁਕਮੁ ਨ ਜਾਪੀ ਕੇਤੜਾ ; ਲਿਖਿ ਨ ਜਾਣੈ ਕੋਇ ॥ ਜੇ, ਸਉ ਸਾਇਰ ਮੇਲੀਅਹਿ (ਸੌ ਸ਼ਾਇਰ ਮੇਲੀਅਹਿਂ); ਤਿਲੁ ਨ ਪੁਜਾਵਹਿ (ਪੁਜਾਵਹਿਂ) ਰੋਇ ॥ ਕੀਮਤਿ ਕਿਨੈ ਨ ਪਾਈਆ ; ਸਭਿ, ਸੁਣਿ ਸੁਣਿ ਆਖਹਿ (ਆਖੈਂ) ਸੋਇ ॥੨॥ ਪੀਰ ਪੈਕਾਮਰ ਸਾਲਕ ਸਾਦਕ ; ਸੁਹਦੇ ਅਉਰੁ ਸਹੀਦ (ਸ਼ੁਹਦੇ ਔਰ ਸ਼ਹੀਦ)॥ ਸੇਖ ਮਸਾਇਕ ਕਾਜੀ ਮੁਲਾ (ਸ਼ੇਖ਼ ਮਸ਼ਾਇਕ ਕਾਜ਼ੀ ਮੁੱਲਾਂ) ; ਦਰਿ ਦਰਵੇਸ (ਦਰਵੇਸ਼) ਰਸੀਦ ॥ ਬਰਕਤਿ ਤਿਨ (ਤਿਨ੍ਹ) ਕਉ ਅਗਲੀ ; ਪੜਦੇ (ਪੜ੍ਹਦੇ) ਰਹਨਿ ਦਰੂਦ (ਭਾਵ ‘ਦੁਆ’)॥੩॥ ਪੁਛਿ (ਪੁੱਛ ਕੇ) ਨ ਸਾਜੇ, ਪੁਛਿ ਨ ਢਾਹੇ ; ਪੁਛਿ ਨ ਦੇਵੈ ਲੇਇ ॥ ਆਪਣੀ ਕੁਦਰਤਿ, ਆਪੇ ਜਾਣੈ ; ਆਪੇ ਕਰਣੁ ਕਰੇਇ (ਕਰੇ+ਇ)॥ ਸਭਨਾ ਵੇਖੈ ਨਦਰਿ ਕਰਿ ; ਜੈ ਭਾਵੈ, ਤੈ ਦੇਇ (ਦੇ+ਇ)॥੪॥ ਥਾਵਾ ਨਾਵ ਨ ਜਾਣੀਅਹਿ (ਥਾਵਾਂ ਨਾਂਵ ਨ ਜਾਣੀਅਹਿਂ) ; ਨਾਵਾ (ਨਾਵਾਂ) ਕੇਵਡੁ ਨਾਉ (ਨਾਉਂ) ? ॥ ਜਿਥੈ (ਜਿੱਥੈ) ਵਸੈ ਮੇਰਾ ਪਾਤਿਸਾਹੁ (ਪਾਤਿਸ਼ਾਹ); ਸੋ, ਕੇਵਡੁ ਹੈ ਥਾਉ (ਥਾਉਂ)? ॥ ਅੰਬੜਿ (ਭਾਵ ਅੱਪੜ) ਕੋਇ ਨ ਸਕਈ (ਸਕ+ਈ); ਹਉ (ਹਉਂ), ਕਿਸ ਨੋ ਪੁਛਣਿ ਜਾਉ (ਪੁੱਛਣ ਜਾਉਂ) ? ॥੫॥ ਵਰਨਾ ਵਰਨ ਨ ਭਾਵਨੀ ; ਜੇ ਕਿਸੈ ਵਡਾ ਕਰੇਇ (ਕਰੇ+ਇ)॥ ਵਡੇ ਹਥਿ ਵਡਿਆਈਆ (ਵੱਡੇ ਹੱਥ ਵਡਿਆਈਆਂ); ਜੈ ਭਾਵੈ, ਤੈ ਦੇਇ ॥ ਹੁਕਮਿ ਸਵਾਰੇ ਆਪਣੈ ; ਚਸਾ ਨ ਢਿਲ ਕਰੇਇ (ਢਿੱਲ ਕਰੇ+ਇ)॥੬॥ ਸਭੁ ਕੋ ਆਖੈ ਬਹੁਤੁ ਬਹੁਤੁ ; ਲੈਣੈ ਕੈ ਵੀਚਾਰਿ ॥ ਕੇਵਡੁ ਦਾਤਾ ਆਖੀਐ ? ਦੇ ਕੈ ਰਹਿਆ ਸੁਮਾਰਿ (ਸ਼ੁਮਾਰ, ਭਾਵ ਗਿਣਤੀ ਕਰਨ ਤੋਂ)॥ ਨਾਨਕ ! ਤੋਟਿ ਨ ਆਵਈ (ਆਵ+ਈ); ਤੇਰੇ ਜੁਗਹ ਜੁਗਹ ਭੰਡਾਰ ॥੭॥੧॥

(ਨੋਟ: ਉਕਤ ਸ਼ਬਦ ਦੇ ਪਹਿਲੇ ਬੰਦ ਤੇ ‘ਰਹਾਉ’ ਤੁਕ ’ਚ ‘ਥਾਇ’ ਲਈ ‘ਥਾਂਇ’ ਤੇ ਬੰਦ ਨੰਬਰ 5 ’ਚ ‘ਥਾਉ’ ਲਈ ‘ਥਾਂਉ’ ਦੀ ਬਜਾਏ ‘ਥਾਉਂ’ ਉਚਾਰਨ ਸੇਧ ਦਿੱਤੀ ਗਈ ਹੈ, ਜਿਸ ਦਾ ਮਤਲਬ ਉਚਾਰਨ ਦੇ ਨਾਲ਼-ਨਾਲ਼ ਕਾਵਿ ਤੋਲ ਨੂੰ ਵੀ ਬਣਾਏ ਰੱਖਣਾ ਹੈ ਕਿਉਂਕਿ 5 ਵੇਂ ਬੰਦ ’ਚ ‘ਥਾਉਂ’ ਦੇ ਮੁਕਾਬਲੇ ‘ਜਾਉਂ’ ਸ਼ਬਦ ਦਰਜ ਹੈ।)

ਮਹਲਾ ੧ ॥

ਸਭੇ ਕੰਤ ਮਹੇਲੀਆ (ਮਹੇਲੀਆਂ); ਸਗਲੀਆ ਕਰਹਿ ਸੀਗਾਰੁ (ਸਗਲੀਆਂ ਕਰਹਿਂ ਸ਼ੀਂਗਾਰ)॥ ਗਣਤ ਗਣਾਵਣਿ ਆਈਆ (ਆਈਆਂ); ਸੂਹਾ ਵੇਸੁ ਵਿਕਾਰੁ ॥ ਪਾਖੰਡਿ, ਪ੍ਰੇਮੁ ਨ ਪਾਈਐ ; ਖੋਟਾ ਪਾਜੁ ਖੁਆਰੁ (ਖ਼ੁਆਰ)॥੧॥ ਹਰਿ ਜੀਉ ! ਇਉ (ਇਉਂ), ਪਿਰੁ ਰਾਵੈ ਨਾਰਿ ॥ ਤੁਧੁ ਭਾਵਨਿ ਸੋਹਾਗਣੀ ; ਅਪਣੀ ਕਿਰਪਾ ਲੈਹਿ (ਲੈਹਿਂ) ਸਵਾਰਿ ॥੧॥ ਰਹਾਉ ॥ ਗੁਰ ਸਬਦੀ ਸੀਗਾਰੀਆ (ਸ਼ੀਂਗਾਰੀਆਂ); ਤਨੁ ਮਨੁ ਪਿਰ ਕੈ ਪਾਸਿ ॥ ਦੁਇ ਕਰ ਜੋੜਿ, ਖੜੀ ਤਕੈ (ਖੜ੍ਹੀ ਤੱਕੈ); ਸਚੁ ਕਹੈ ਅਰਦਾਸਿ ॥ ਲਾਲਿ ਰਤੀ (ਰੱਤੀ) ਸਚ ਭੈ ਵਸੀ ; ਭਾਇ ਰਤੀ (ਰੱਤੀ), ਰੰਗਿ ਰਾਸਿ ॥੨॥ ਪ੍ਰਿਅ (ਪ੍ਰੇ) ਕੀ ਚੇਰੀ ਕਾਂਢੀਐ ; ਲਾਲੀ ਮਾਨੈ ਨਾਉ (ਨਾਂਉ)॥ ਸਾਚੀ ਪ੍ਰੀਤਿ ਨ ਤੁਟਈ ; ਸਾਚੇ ਮੇਲਿ ਮਿਲਾਉ ॥ ਸਬਦਿ ਰਤੀ (ਰੱਤੀ) ਮਨੁ ਵੇਧਿਆ ; ਹਉ (ਹਉਂ), ਸਦ ਬਲਿਹਾਰੈ ਜਾਉ (ਜਾਉਂ)॥੩॥ ਸਾ ਧਨ ਰੰਡ ਨ ਬੈਸਈ (ਬੈਸ+ਈ); ਜੇ, ਸਤਿਗੁਰ ਮਾਹਿ (ਮਾਹਿਂ) ਸਮਾਇ ॥ ਪਿਰੁ ਰੀਸਾਲੂ ਨਉਤਨੋ (ਨੌਤਨੋ) ; ਸਾਚਉ, ਮਰੈ ਨ ਜਾਇ ॥ ਨਿਤ ਰਵੈ ਸੋਹਾਗਣੀ ; ਸਾਚੀ ਨਦਰਿ ਰਜਾਇ (ਰਜ਼ਾਇ)॥੪॥ ਸਾਚੁ ‘ਧੜੀ’ (ਭਾਵ ਸਿਰ ਦਾ ਚੀਰ, ਪੱਟੀ), ਧਨ ‘ਮਾਡੀਐ’ (ਭਾਵ ਇਸਤ੍ਰੀ ਸਜਾਂਦੀ); ਕਾਪੜੁ ਪ੍ਰੇਮ ਸੀਗਾਰੁ (ਸ਼ੀਂਗਾਰ)॥ ਚੰਦਨੁ ਚੀਤਿ ਵਸਾਇਆ ; ਮੰਦਰੁ ਦਸਵਾ (ਦਸਵਾਂ) ਦੁਆਰੁ ॥ ਦੀਪਕੁ, ਸਬਦਿ ਵਿਗਾਸਿਆ ; ਰਾਮ ਨਾਮੁ ਉਰ ਹਾਰੁ ॥੫॥ ਨਾਰੀ (ਨਾਰੀਂ) ਅੰਦਰਿ ਸੋਹਣੀ ; ਮਸਤਕਿ ਮਣੀ ਪਿਆਰੁ ॥ ਸੋਭਾ (ਸ਼ੋਭਾ) ਸੁਰਤਿ ਸੁਹਾਵਣੀ ; ਸਾਚੈ ਪ੍ਰੇਮਿ ਅਪਾਰ ॥ ਬਿਨੁ ਪਿਰ, ਪੁਰਖੁ ਨ ਜਾਣਈ (ਜਾਣ+ਈ); ਸਾਚੇ ਗੁਰ ਕੈ ਹੇਤਿ ਪਿਆਰਿ ॥੬॥ ਨਿਸਿ ਅੰਧਿਆਰੀ ਸੁਤੀਏ ! ਕਿਉ (ਕਿਉਂ) ਪਿਰ ਬਿਨੁ, ਰੈਣਿ ਵਿਹਾਇ ? ॥ ਅੰਕੁ ਜਲਉ (ਜਲੌ), ਤਨੁ ਜਾਲੀਅਉ (ਜਾਲੀਔ); ਮਨੁ, ਧਨੁ, ਜਲਿ ਬਲਿ ਜਾਇ ॥ ਜਾ (ਜਾਂ) ਧਨ (ਨੂੰ), ਕੰਤਿ (ਨੇ) ਨ ਰਾਵੀਆ ; ਤਾ (ਤਾਂ) ਬਿਰਥਾ ਜੋਬਨੁ ਜਾਇ ॥੭॥ ਸੇਜੈ ਕੰਤ ਮਹੇਲੜੀ ; ਸੂਤੀ, ਬੂਝ ਨ ਪਾਇ ॥ ਹਉ (ਹਉਂ) ਸੁਤੀ, ਪਿਰੁ ਜਾਗਣਾ ; ਕਿਸ ਕਉ ਪੂਛਉ (ਪੂਛੌਂ) ਜਾਇ ? ॥ ਸਤਿਗੁਰਿ ਮੇਲੀ, ਭੈ ਵਸੀ ; ਨਾਨਕ ! ਪ੍ਰੇਮੁ ਸਖਾਇ ॥੮॥੨॥

(ਨੋਟ: ਉਕਤ ਸ਼ਬਦਾਂ ’ਚ ਅਸਧਾਰਨ ਪੰਕਤੀ ਨੂੰ ਕਾਰਕੀ ਅਰਥ ਨਾਲ਼ ਸਪੱਸ਼ਟ ਕੀਤਾ ਗਿਆ ਹੈ ਤਾਂ ਜੋ ਭਾਵਾਰਥ ਸਮਝਣ ’ਚ ਆਸਾਨੀ ਰਹੇ।)

Most Viewed Posts