Guru Granth Sahib (Page No. 64-71)

0
539

(ਪੰਨਾ ਨੰਬਰ 64-71)

ੴ ਸਤਿ ਗੁਰ ਪ੍ਰਸਾਦਿ ॥

ਸਿਰੀ ਰਾਗੁ, ਮਹਲਾ ੩, ਘਰੁ ੧, ਅਸਟਪਦੀਆ (ਮਹਲਾ ਤੀਜਾ, ਘਰ ਪਹਿਲਾ, ਅਸਟਪਦੀਆਂ)

ਗੁਰਮੁਖਿ ਕ੍ਰਿਪਾ ਕਰੇ, ਭਗਤਿ ਕੀਜੈ ; ਬਿਨੁ ਗੁਰ, ਭਗਤਿ ਨ ਹੋਇ ॥ ਆਪੈ, ਆਪੁ ਮਿਲਾਏ, ਬੂਝੈ ; ਤਾ (ਤਾਂ) ਨਿਰਮਲੁ ਹੋਵੈ, ਕੋਇ ॥ ਹਰਿ ਜੀਉ ਸਚਾ (ਸੱਚਾ), ਸਚੀ ਬਾਣੀ ; ਸਬਦਿ ਮਿਲਾਵਾ ਹੋਇ ॥੧॥ ਭਾਈ ਰੇ ! ਭਗਤਿਹੀਣੁ, ਕਾਹੇ ਜਗਿ ਆਇਆ  ? ॥ ਪੂਰੇ ਗੁਰ ਕੀ ਸੇਵ ਨ ਕੀਨੀ ; ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ ਆਪੇ ਹਰਿ ਜਗ+ਜੀਵਨੁ ਦਾਤਾ ; ਆਪੇ ਬਖਸਿ (ਬਖ਼ਸ਼) ਮਿਲਾਏ ॥ ਜੀਅ (ਜੀ..) ਜੰਤ ਏ, ਕਿਆ ਵੇਚਾਰੇ  ? ਕਿਆ ਕੋ ਆਖਿ ਸੁਣਾਏ  ? ॥ ਗੁਰਮੁਖਿ ਆਪੇ ਦੇ ਵਡਿਆਈ ; ਆਪੇ ਸੇਵ ਕਰਾਏ ॥੨॥ ਦੇਖਿ ਕੁਟੰਬੁ, ਮੋਹਿ (ਮੋਹ) ਲੋਭਾਣਾ ; ਚਲਦਿਆ (ਚਲਦਿਆਂ) ਨਾਲਿ ਨ ਜਾਈ ॥ ਸਤਿਗੁਰੁ ਸੇਵਿ ਗੁਣ+ਨਿਧਾਨੁ ਪਾਇਆ ; ਤਿਸ ਕੀ ਕੀਮ ਨ ਪਾਈ ॥ ਪ੍ਰਭੁ ਸਖਾ ਹਰਿ ਜੀਉ ਮੇਰਾ ; ਅੰਤੇ ਹੋਇ ਸਖਾਈ ॥੩॥ ਪੇਈਅੜੈ ਜਗ+ਜੀਵਨੁ ਦਾਤਾ ; ਮਨਮੁਖਿ ਪਤਿ ਗਵਾਈ ॥ ਬਿਨੁ ਸਤਿਗੁਰ, ਕੋ (ਭਾਵ ਕੋਈ), ਮਗੁ ਨ ਜਾਣੈ ; ਅੰਧੇ ਠਉਰ (ਠੌਰ) ਨ ਕਾਈ ॥ ਹਰਿ ਸੁਖ+ਦਾਤਾ, ਮਨਿ ਨਹੀ (ਨਹੀਂ) ਵਸਿਆ ; ਅੰਤਿ ਗਇਆ ਪਛੁਤਾਈ (‘ਛੁ’ ਦੀ ਔਂਕੜ ਦਾ ਉਚਾਰਨ ਜ਼ਰੂਰੀ)॥੪॥ ਪੇਈਅੜੈ ਜਗ+ਜੀਵਨੁ ਦਾਤਾ ; ਗੁਰਮਤਿ ਮੰਨਿ ਵਸਾਇਆ ॥ ਅਨਦਿਨੁ ਭਗਤਿ ਕਰਹਿ (ਕਰੈਂ) ਦਿਨੁ ਰਾਤੀ ; ਹਉਮੈ ਮੋਹੁ (ਮੋਹ) ਚੁਕਾਇਆ ॥ ਜਿਸੁ ਸਿਉ ਰਾਤਾ (ਸਿਉਂ ਰਾੱਤਾ), ਤੈਸੋ ਹੋਵੈ ; ਸਚੇ+ਸਚਿ ਸਮਾਇਆ ॥੫॥ ਆਪੇ ਨਦਰਿ ਕਰੇ, ਭਾਉ ਲਾਏ ; ਗੁਰ ਸਬਦੀ ਬੀਚਾਰਿ ॥ ਸਤਿਗੁਰੁ ਸੇਵਿਐ, ਸਹਜੁ ਊਪਜੈ ; ਹਉਮੈ ਤ੍ਰਿਸਨਾ (ਤ੍ਰਿਸ਼ਨਾ) ਮਾਰਿ ॥ ਹਰਿ ਗੁਣ+ਦਾਤਾ, ਸਦ ਮਨਿ ਵਸੈ ; ਸਚੁ ਰਖਿਆ (ਸੱਚ ਰੱਖਿਆ) ਉਰ ਧਾਰਿ ॥੬॥ ਪ੍ਰਭੁ ਮੇਰਾ ਸਦਾ ਨਿਰਮਲਾ ; ਮਨਿ+ਨਿਰਮਲਿ, ਪਾਇਆ ਜਾਇ ॥ ਨਾਮੁ ਨਿਧਾਨੁ ਹਰਿ ਮਨਿ ਵਸੈ ; ਹਉਮੈ ਦੁਖੁ ਸਭੁ ਜਾਇ ॥ ਸਤਿਗੁਰਿ, ਸਬਦੁ ਸੁਣਾਇਆ ; ਹਉ (ਹੌਂ), ਸਦ ਬਲਿਹਾਰੈ ਜਾਉ (ਜਾਉਂ)॥੭॥ ਆਪਣੈ+ਮਨਿ+ਚਿਤਿ ਕਹੈ, ਕਹਾਏ ; ਬਿਨੁ ਗੁਰ, ਆਪੁ ਨ ਜਾਈ ॥ ਹਰਿ ਜੀਉ ਭਗਤਿ ਵਛਲੁ, ਸੁਖ+ਦਾਤਾ ; ਕਰਿ ਕਿਰਪਾ ਮੰਨਿ (ਮੰਨ) ਵਸਾਈ ॥ ਨਾਨਕ ! ਸੋਭਾ (ਸ਼ੋਭਾ) ਸੁਰਤਿ ਦੇਇ (ਦੇ+ਇ) ਪ੍ਰਭੁ ਆਪੇ ; ਗੁਰਮੁਖਿ ਦੇ ਵਡਿਆਈ ॥੮॥੧॥੧੮॥

(ਨੋਟ: (1). ਉਕਤ ਸੰਯੁਕਤ ਸ਼ਬਦਾਂ ’ਚ + (‘ਜਮ੍ਹਾ’ ਦਾ ਚਿੰਨ੍ਹ) ਦੇਣ ਦਾ ਮਤਲਬ: (ੳ). ਅਰਥਾਂ ’ਚ ਸੰਬੰਧਕੀ ਲੁਪਤ ਕਾਰਕੀ ਚਿੰਨ੍ਹ (ਦਾ) ਮਿਲਣ ਦਾ ਸੰਕੇਤ ਹੈ; ਜਿਵੇਂ ਕਿ ‘ਸੁਖ+ਦਾਤਾ’ ਭਾਵ ਸੁੱਖਾਂ ਦਾ ਦਾਤਾ।

(ਅ). ਅਜਿਹੇ ਸ਼ਬਦ ‘ਨਾਂਵ + ਨਾਂਵ, ਨਾਂਵ + ਪੜਨਾਂਵ, ਨਾਂਵ + ਵਿਸ਼ੇਸ਼ਣ ਜਾਂ ਨਾਂਵ + ਪੜਨਾਂਵੀ ਵਿਸ਼ੇਸ਼ਣ’ ਇੱਕੋ ਕਾਰਕ ’ਚ ਹੁੰਦੇ ਹਨ; ਜਿਵੇਂ ‘ਮਨਿ+ਨਿਰਮਲਿ’ ਸੰਯੁਕਤ ਸਬਦਾਂ ’ਚ ‘ਮਨਿ’ (ਨਾਂਵ) ਤੇ ‘ਨਿਰਮਲਿ’ (ਵਿਸ਼ੇਸ਼ਣ) ਦੋਵੇਂ ਕਰਣ ਕਾਰਕ ਹਨ, ਜਿਸ ਕਾਰਨ ਅਰਥ ਬਣ ਗਿਆ: ‘ਨਿਰਮਲ ਮਨ ਨਾਲ਼’; ਇਸੇ ਤਰ੍ਹਾਂ ‘ਆਪਣੈ+ਮਨਿ+ਚਿਤਿ’ ਸੰਯੁਕਤ ਸ਼ਬਦਾਂ ’ਚ ‘ਆਪਣੈ’ (ਪੜਨਾਂਵੀ ਵਿਸ਼ੇਸ਼ਣ), ‘ਮਨਿ’ ਤੇ ‘ਚਿਤਿ’ (ਨਾਂਵ) ਤਿੰਨੇ ਸ਼ਬਦ ਅਧਿਕਰਣ ਕਾਰਕ ਹਨ, ਜਿਨ੍ਹਾਂ ਦਾ ਅਰਥ ਬਣ ਗਿਆ: ‘ਆਪਣੇ ਮਨ ਵਿੱਚ ਤੇ ਆਪਣੇ ਚਿਤ ਵਿੱਚ’ ਜਾਂ ਆਪਣੇ ਮਨ ਤੇ ਚਿਤ ਵਿੱਚ।

(2) ਕਿਸੇ ਤੁਕ ਦੇ ਵਿਚਕਾਰ ਦਿੱਤੇ ਗਏ ਵਿਸਰਾਮ ਤੋਂ ਇਲਾਵਾ ਕੌਮੇ ਨਾਲ਼ ਇੱਕ ਛੋਟਾ ਵਿਸਰਾਮ ਵੀ ਦਿੱਤਾ ਗਿਆ ਹੈ, ਜਿਸ ਦਾ ਮਤਲਬ ਵੀ ਕਿਸੇ ਕਾਰਕੀ ਅਰਥ ਨੂੰ ਸਪਸ਼ਟ ਕਰਨਾ ਹੈ; ਜਿਵੇਂ ਕਿ ‘‘ਆਪੈ, ਆਪੁ ਮਿਲਾਏ, ਬੂਝੈ; ਤਾ (ਤਾਂ) ਨਿਰਮਲੁ ਹੋਵੈ, ਕੋਇ ॥’’ ਤੁਕ ’ਚ ਮੱਧ ਦਾ ਵਿਸਰਾਮ ‘ਬੂਝੈ’ ਸ਼ਬਦ ਤੋਂ ਬਾਅਦ ਦਿੱਤਾ ਗਿਆ ਹੈ ਅਤੇ ‘ਆਪੈ, ਮਿਲਾਏ, ਹੋਵੈ’ ਸ਼ਬਦਾਂ ਤੋਂ ਬਾਅਦ ਛੋਟਾ ਵਿਸਰਾਮ ਦੇਣ ਦਾ ਮਤਲਬ ਹੈ: ‘ਆਪੈ’ (ਅਧਿਕਰਣ ਕਾਰਕ) ਭਾਵ (ਗੁਰੂ ਦੇ) ਆਪ ਵਿੱਚ (ਮਨੁੱਖ) ‘ਆਪੁ ਮਿਲਾਏ’ ਭਾਵ ਆਪਣੇ ਆਪ ਨੂੰ ਮਿਲਾਏ ਜਾਂ ਹਉਮੈ ਨੂੰ ਖ਼ਤਮ ਕਰੇ ‘‘ਤਾ (ਤਾਂ) ਨਿਰਮਲੁ ਹੋਵੈ, ਕੋਇ (ਵਿਰਲਾ)॥ ’’)

ਸਿਰੀ ਰਾਗੁ, ਮਹਲਾ ੩ ॥

ਹਉਮੈ ਕਰਮ ਕਮਾਵਦੇ ; ਜਮ+ਡੰਡੁ ਲਗੈ ਤਿਨ (ਤਿਨ੍ਹ) ਆਇ ॥ ਜਿ (ਭਾਵ ਜਿਹੜੇ) ਸਤਿਗੁਰੁ ਸੇਵਨਿ, ਸੇ ਉਬਰੇ ; ਹਰਿ ਸੇਤੀ ਲਿਵ ਲਾਇ ॥੧॥ ਮਨ ਰੇ ! ਗੁਰਮੁਖਿ ਨਾਮੁ ਧਿਆਇ ॥ ਧੁਰਿ+ਪੂਰਬਿ ਕਰਤੈ, ਲਿਖਿਆ ; ਤਿਨਾ (ਤਿਨ੍ਹਾਂ), ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥ ਵਿਣੁ ਸਤਿਗੁਰ, ਪਰਤੀਤਿ ਨ ਆਵਈ (ਆਵ+ਈ); ਨਾਮਿ ਨ ਲਾਗੋ ਭਾਉ ॥ ਸੁਪਨੈ, ਸੁਖੁ ਨ ਪਾਵਈ (ਪਾਵ+ਈ); ਦੁਖ ਮਹਿ ਸਵੈ ਸਮਾਇ ॥੨॥ ਜੇ ਹਰਿ-ਹਰਿ ਕੀਚੈ, ਬਹੁਤੁ ਲੋਚੀਐ ; ਕਿਰਤੁ ਨ ਮੇਟਿਆ ਜਾਇ ॥ ਹਰਿ ਕਾ ਭਾਣਾ, ਭਗਤੀ (ਭਗਤੀਂ) ਮੰਨਿਆ ; ਸੇ ਭਗਤ ਪਏ ਦਰਿ, ਥਾਇ (ਥਾਂਇ) ॥੩॥ ਗੁਰੁ, ਸਬਦੁ ਦਿੜਾਵੈ (ਦ੍ਰਿੜ੍ਹਾਵੈ) ਰੰਗ ਸਿਉ (ਸਿਉਂ); ਬਿਨੁ ਕਿਰਪਾ, ਲਇਆ ਨ ਜਾਇ ॥ ਜੇ, ਸਉ (ਸੌ) ਅੰਮ੍ਰਿਤੁ ਨੀਰੀਐ ; ਭੀ, ਬਿਖੁ ਫਲੁ (ਫਲ਼) ਲਾਗੈ ਧਾਇ ॥੪॥ ਸੇ ਜਨ ਸਚੇ ਨਿਰਮਲੇ ; ਜਿਨ, ਸਤਿਗੁਰ ਨਾਲਿ ਪਿਆਰੁ ॥ ਸਤਿਗੁਰ ਕਾ ਭਾਣਾ, ਕਮਾਵਦੇ ; ਬਿਖੁ ਹਉਮੈ ਤਜਿ ਵਿਕਾਰੁ ॥੫॥ ਮਨਹਠਿ (ਭਾਵ ਕਠੋਰ ਮਨ ਕਰਕੇ), ਕਿਤੈ+ਉਪਾਇ (ਭਾਵ ਕਿਸੇ ਤਰੀਕੇ ਨਾਲ਼) ਨ ਛੂਟੀਐ ; ਸਿਮ੍ਰਿਤਿ ਸਾਸਤ੍ਰ ਸੋਧਹੁ (ਸ਼ਾਸਤ੍ਰ ਸੋਧੋ) ਜਾਇ ॥ ਮਿਲਿ ਸੰਗਤਿ ਸਾਧੂ, ਉਬਰੇ ; ਗੁਰ ਕਾ ਸਬਦੁ ਕਮਾਇ ॥੬॥ ਹਰਿ ਕਾ ਨਾਮੁ ਨਿਧਾਨੁ ਹੈ ; ਜਿਸੁ, ਅੰਤੁ ਨ ਪਾਰਾਵਾਰੁ ॥ ਗੁਰਮੁਖਿ ਸੇਈ ਸੋਹਦੇ (ਸੋਂਹਦੇ) ; ਜਿਨ (ਜਿਨ੍ਹ) ਕਿਰਪਾ ਕਰੇ ਕਰਤਾਰੁ ॥੭॥ ਨਾਨਕ ! ਦਾਤਾ ਏਕੁ ਹੈ ; ਦੂਜਾ ਅਉਰੁ (ਔਰ) ਨ ਕੋਇ ॥ ਗੁਰ ਪਰਸਾਦੀ ਪਾਈਐ ; ਕਰਮਿ ਪਰਾਪਤਿ ਹੋਇ ॥੮॥੨॥੧੯॥

(ਨੋਟ: ਉਕਤ ਕੀਤੀ ਗਈ ਵਿਚਾਰ ਮੁਤਾਬਕ ਹੇਠਲੀਆਂ ਤੁਕਾਂ ’ਚ ‘ਸੁਪਨੈ, ਜਿਨ, ਜਿਸੁ’ ਤੋਂ ਬਾਅਦ ਮਿਲਣ ਵਾਲ਼ਾ ਲੁਪਤ ਕਾਰਕੀ ਚਿੰਨ੍ਹ ਤੁਕਾਂ ’ਚ ਲਿਖ ਦਿੱਤਾ, ਇਸ ਲਈ ਇਨ੍ਹਾਂ ਸ਼ਬਦਾਂ ਤੋਂ ਬਾਅਦ ਥੋੜ੍ਹਾ ਵਿਸਰਾਮ ਦੇਣਾ ਦਰੁਸਤ ਰਹੇਗਾ: ‘‘ਸੁਪਨੈ (ਵਿੱਚ), ਸੁਖੁ ਨ ਪਾਵਈ (ਪਾਵ+ਈ);..॥, ਜਿਨ (ਜਿਨ੍ਹਾਂ ਦਾ), ਸਤਿਗੁਰ ਨਾਲਿ ਪਿਆਰੁ ॥, ਜਿਸੁ (ਜਿਸ ਦਾ), ਅੰਤੁ ਨ ਪਾਰਾਵਾਰੁ ॥’’ ਆਦਿ।)

ਸਿਰੀ ਰਾਗੁ, ਮਹਲਾ ੩ ॥

ਪੰਖੀ ਬਿਰਖਿ ਸੁਹਾਵੜਾ ; ਸਚੁ ਚੁਗੈ, ਗੁਰ+ਭਾਇ (ਭਾਵ ਗੁਰੂ ਦੇ ਪ੍ਰੇਮ ਨਾਲ਼) ॥ ਹਰਿ ਰਸੁ ਪੀਵੈ, ਸਹਜਿ ਰਹੈ ; ਉਡੈ ਨ ਆਵੈ ਜਾਇ ॥ ਨਿਜ ਘਰਿ ਵਾਸਾ ਪਾਇਆ, ਹਰਿ-ਹਰਿ ਨਾਮਿ ਸਮਾਇ ॥੧॥ ਮਨ ਰੇ ! ਗੁਰ ਕੀ ਕਾਰ ਕਮਾਇ ॥ ਗੁਰ ਕੈ ਭਾਣੈ, ਜੇ ਚਲਹਿ (ਚੱਲੈਂ); ਤਾ (ਤਾਂ), ਅਨਦਿਨੁ ਰਾਚਹਿ (ਰਾਚਹਿਂ) ਹਰਿ ਨਾਇ (ਨਾਇਂ) ॥੧॥ ਰਹਾਉ ॥ ਪੰਖੀ ਬਿਰਖ ਸੁਹਾਵੜੇ ; ਊਡਹਿ ਚਹੁ ਦਿਸਿ ਜਾਹਿ (ਊਡਹਿਂ ਚਹੁਂ ਦਿਸ ਜਾਹਿਂ) ॥ ਜੇਤਾ ਊਡਹਿ (ਊਡਹਿਂ), ਦੁਖ ਘਣੇ ; ਨਿਤ ਦਾਝਹਿ ਤੈ ਬਿਲਲਾਹਿ (ਦਾਝੈਂ ਤੈ ਬਿਲਲਾਹਿਂ) ॥ ਬਿਨੁ ਗੁਰ, ਮਹਲੁ (ਮਹਲ, ਨਾ ਕਿ ‘ਮਹੱਲ’ ਕਿਉਂਕਿ ‘ਮਹੱਲ’ ਦਾ ਅਰਥ ‘ਹੀਜੜਾ’ ਹੈ) ਨ ਜਾਪਈ ; ਨਾ ਅੰਮ੍ਰਿਤ ਫਲ ਪਾਹਿ (ਫਲ਼ ਪਾਹਿਂ) ॥੨॥ ਗੁਰਮੁਖਿ ਬ੍ਰਹਮੁ ਹਰੀਆਵਲਾ ; ਸਾਚੈ (ਭਾਵ ਸੱਚ ’ਚ ਜੁੜਨ ਕਰਕੇ), ਸਹਜਿ ਸੁਭਾਇ ॥ ਸਾਖਾ (ਸ਼ਾਖ਼ਾਂ) ਤੀਨਿ ਨਿਵਾਰੀਆ (ਨਿਵਾਰੀਆਂ) ; ਏਕ ਸਬਦਿ, ਲਿਵ ਲਾਇ ॥ ਅੰਮ੍ਰਿਤ ਫਲੁ (ਫਲ਼) ਹਰਿ ਏਕੁ ਹੈ ; ਆਪੇ ਦੇਇ (ਦੇ+ਇ) ਖਵਾਇ ॥੩॥ ਮਨਮੁਖ ਊਭੇ (‘ਊ’ ਦਾ ਦੁਲੈਂਕੜ ਉਚਾਰਨਾ ਹੈ) ਸੁਕਿ ਗਏ ; ਨਾ ਫਲੁ ਤਿੰਨਾ ਛਾਉ (ਫਲ਼ ਤਿਨ੍ਹਾਂ ਛਾਂਉ)॥ ਤਿੰਨਾ (ਤਿਨ੍ਹਾਂ) ਪਾਸਿ, ਨ ਬੈਸੀਐ ; ਓਨਾ (ਓਨ੍ਹਾਂ) ਘਰੁ ਨ ਗਿਰਾਉ (ਗਿਰਾਂਉ) ॥ ਕਟੀਅਹਿ ਤੈ ਨਿਤ ਜਾਲੀਅਹਿ (ਕਟੀਐਂ ਤੈ ਨਿਤ ਜਾਲੀਐਂ); ਓਨਾ (ਓਨ੍ਹਾਂ) ਸਬਦੁ ਨ ਨਾਉ (ਨਾਂਉ)॥੪॥ ਹੁਕਮੇ ਕਰਮ ਕਮਾਵਣੇ ; ਪਇਐ ਕਿਰਤਿ ਫਿਰਾਉ ॥ ਹੁਕਮੇ ਦਰਸਨੁ (ਦਰਸ਼ਨ) ਦੇਖਣਾ ; ਜਹ ਭੇਜਹਿ ਤਹ ਜਾਉ (ਜ੍ਹਾਂ ਭੇਜਹਿਂ ਤ੍ਹਾਂ ਜਾਉ) ॥ ਹੁਕਮੇ, ਹਰਿ-ਹਰਿ ਮਨਿ ਵਸੈ ; ਹੁਕਮੇ ਸਚਿ ਸਮਾਉ ॥੫॥ ਹੁਕਮੁ ਨ ਜਾਣਹਿ (ਜਾਣਹਿਂ) ਬਪੁੜੇ (‘ਪੁ’ ਦਾ ਅੰਤ ਔਂਕੜ ਉਚਾਰਨਾ ਹੈ); ਭੂਲੇ ਫਿਰਹਿ (ਫਿਰਹਿਂ) ਗਵਾਰ ॥ ਮਨਹਠਿ ਕਰਮ ਕਮਾਵਦੇ; ਨਿਤ ਨਿਤ ਹੋਹਿ ਖੁਆਰੁ (ਹੋਹਿਂ ਖ਼ੁਆਰ) ॥ ਅੰਤਰਿ ਸਾਂਤਿ (ਸ਼ਾਂਤਿ) ਨ ਆਵਈ (ਆਵ+ਈ); ਨਾ ਸਚਿ, ਲਗੈ ਪਿਆਰੁ ॥੬॥ ਗੁਰਮੁਖੀਆ ਮੁਹ (ਗੁਰਮੁਖੀਆਂ ਮੁੰਹ) ਸੋਹਣੇ ; ਗੁਰ ਕੈ ਹੇਤਿ+ਪਿਆਰਿ ॥ ਸਚੀ ਭਗਤੀ, ਸਚਿ ਰਤੇ (ਰੱਤੇ); ਦਰਿ+ਸਚੈ, ਸਚਿਆਰ ॥ ਆਏ ਸੇ ਪਰਵਾਣੁ ਹੈ (ਹੈਂ); ਸਭ ਕੁਲ ਕਾ ਕਰਹਿ (ਕਰੈਂ) ਉਧਾਰੁ ॥੭॥ ਸਭ ਨਦਰੀ ਕਰਮ ਕਮਾਵਦੇ ; ਨਦਰੀ ਬਾਹਰਿ ਨ ਕੋਇ ॥ ਜੈਸੀ ਨਦਰਿ ਕਰਿ ਦੇਖੈ ਸਚਾ (ਸੱਚਾ); ਤੈਸਾ ਹੀ ਕੋ ਹੋਇ ॥ ਨਾਨਕ ! ਨਾਮਿ ਵਡਾਈਆ (ਵਡਾਈਆਂ) ; ਕਰਮਿ ਪਰਾਪਤਿ ਹੋਇ ॥੮॥੩॥੨੦॥

(ਨੋਟ: ਉਕਤ ‘ਰਹਾਉ’ ਦੀ ਤੁਕ ‘‘ਅਨਦਿਨੁ ਰਾਚਹਿ (ਰਾਚਹਿਂ) ਹਰਿ ਨਾਇ (ਨਾਇਂ)॥’’ ’ਚ ਦਰਜ ‘ਨਾਇ’ ਸ਼ਬਦ, ਕਾਰਕੀ ਰੂਪ ਹੋਣ ਕਾਰਨ ‘ਨਾਮ, ਨਾਂਵ’ ਦਾ ਰੁਪਾਂਤਰ ਹੈ, ਜਿਨ੍ਹਾਂ ਦੇ ਅੰਤ ’ਚ ‘ਮ’ ਜਾਂ ‘ਨਾਂ’ ਰਾਹੀਂ ਨਾਸਿਕੀ ਧੁਨੀ ਪ੍ਰਗਟ ਹੁੰਦੀ ਹੈ, ਇਸ ਲਈ ਕਾਰਕੀ ‘ਨਾਇ’ ਸ਼ਬਦ ਨੂੰ ਵੀ ਬਿੰਦੀ ਨਾਲ਼ ‘ਨਾਇਂ’ ਅੰਤ ਨਾਸਿਕੀ ਕਰਨਾ ਦਰੁਸਤ ਰਹੇਗਾ।)

ਸਿਰੀ ਰਾਗੁ, ਮਹਲਾ ੩ ॥

ਗੁਰਮੁਖਿ, ਨਾਮੁ ਧਿਆਈਐ ; ਮਨਮੁਖਿ, ਬੂਝ ਨ ਪਾਇ ॥ ਗੁਰਮੁਖਿ ਸਦਾ ਮੁਖ ਊਜਲੇ ; ਹਰਿ ਵਸਿਆ ਮਨਿ ਆਇ ॥ ਸਹਜੇ ਹੀ ਸੁਖੁ ਪਾਈਐ ; ਸਹਜੇ ਰਹੈ ਸਮਾਇ ॥੧॥ ਭਾਈ ਰੇ ! ਦਾਸਨਿ ਦਾਸਾ ਹੋਇ ॥ ਗੁਰ ਕੀ ਸੇਵਾ, ਗੁਰ ਭਗਤਿ ਹੈ ; ਵਿਰਲਾ ਪਾਏ ਕੋਇ ॥੧॥ ਰਹਾਉ ॥ ਸਦਾ ਸੁਹਾਗੁ ਸੁਹਾਗਣੀ ; ਜੇ ਚਲਹਿ (ਚਲਹਿਂ), ਸਤਿਗੁਰ+ਭਾਇ (ਗੁਰੂ ਦੇ ਪ੍ਰੇਮ ’ਚ) ॥ ਸਦਾ ਪਿਰੁ ਨਿਹਚਲੁ ਪਾਈਐ ; ਨਾ ਓਹੁ (ਓਹ) ਮਰੈ ਨ ਜਾਇ ॥ ਸਬਦਿ ਮਿਲੀ (ਮਿਲ਼ੀ), ਨਾ ਵੀਛੁੜੈ ; ਪਿਰ ਕੈ ਅੰਕਿ, ਸਮਾਇ ॥੨॥ ਹਰਿ ਨਿਰਮਲੁ ਅਤਿ ਊਜਲਾ ; ਬਿਨੁ ਗੁਰ, ਪਾਇਆ ਨ ਜਾਇ ॥ ਪਾਠੁ ਪੜੈ (ਪੜ੍ਹੈ) ਨਾ ਬੂਝਈ (ਬੂਝ+ਈ); ਭੇਖੀ (ਭੇਖੀਂ, ਭਾਵ ਭੇਖਾਂ ਨਾਲ਼) ਭਰਮਿ ਭੁਲਾਇ ॥ ਗੁਰਮਤੀ ਹਰਿ ਸਦਾ ਪਾਇਆ ; ਰਸਨਾ ਹਰਿ ਰਸੁ ਸਮਾਇ ॥੩॥ ਮਾਇਆ+ਮੋਹੁ (ਮੋਹ) ਚੁਕਾਇਆ ; ਗੁਰਮਤੀ ਸਹਜਿ ਸੁਭਾਇ ॥ ਬਿਨੁ ਸਬਦੈ, ਜਗੁ ਦੁਖੀਆ ਫਿਰੈ ; ਮਨਮੁਖਾ (ਮਨਮੁਖਾਂ) ਨੋ ਗਈ ਖਾਇ ॥ ਸਬਦੇ ਨਾਮੁ ਧਿਆਈਐ; ਸਬਦੇ ਸਚਿ ਸਮਾਇ ॥੪॥ ਮਾਇਆ ਭੂਲੇ ਸਿਧ ਫਿਰਹਿ (ਫਿਰਹਿਂ); ਸਮਾਧਿ ਨ ਲਗੈ ਸੁਭਾਇ ॥ ਤੀਨੇ ਲੋਅ (ਲੋ..) ਵਿਆਪਤ ਹੈ ; ਅਧਿਕ ਰਹੀ ਲਪਟਾਇ ॥ ਬਿਨੁ ਗੁਰ, ਮੁਕਤਿ ਨ ਪਾਈਐ ; ਨਾ ਦੁਬਿਧਾ ਮਾਇਆ ਜਾਇ ॥੫॥ ਮਾਇਆ; ਕਿਸ ਨੋ ਆਖੀਐ  ? ਕਿਆ ਮਾਇਆ ਕਰਮ ਕਮਾਇ  ? ॥ ਦੁਖਿ+ਸੁਖਿ, ਏਹੁ (ਏਹ) ਜੀਉ ਬਧੁ (‘ਬੱਧ’ ਭਾਵ ‘ਬੱਧਾ’) ਹੈ ; ਹਉਮੈ ਕਰਮ ਕਮਾਇ ॥ ਬਿਨੁ ਸਬਦੈ, ਭਰਮੁ, ਨ ਚੂਕਈ (ਚੂਕ+ਈ); ਨਾ ਵਿਚਹੁ (ਵਿਚੋਂ) ਹਉਮੈ ਜਾਇ ॥੬॥ ਬਿਨੁ ਪ੍ਰੀਤੀ, ਭਗਤਿ ਨ ਹੋਵਈ (ਹੋਵ+ਈ); ਬਿਨੁ ਸਬਦੈ, ਥਾਇ (ਥਾਂਇ) ਨ ਪਾਇ ॥ ਸਬਦੇ ਹਉਮੈ ਮਾਰੀਐ ; ਮਾਇਆ ਕਾ ਭ੍ਰਮੁ ਜਾਇ ॥ ਨਾਮੁ ਪਦਾਰਥੁ ਪਾਈਐ ; ਗੁਰਮੁਖਿ ਸਹਜਿ ਸੁਭਾਇ ॥ ੭॥ ਬਿਨੁ ਗੁਰ, ਗੁਣ ਨ ਜਾਪਨੀ ; ਬਿਨੁ ਗੁਣ, ਭਗਤਿ ਨ ਹੋਇ ॥ ਭਗਤਿ+ਵਛਲੁ ਹਰਿ, ਮਨਿ ਵਸਿਆ ; ਸਹਜਿ ਮਿਲਿਆ ਪ੍ਰਭੁ ਸੋਇ ॥ ਨਾਨਕ ! ਸਬਦੇ ਹਰਿ ਸਾਲਾਹੀਐ ; ਕਰਮਿ ਪਰਾਪਤਿ ਹੋਇ ॥੮॥੪॥੨੧॥

ਸਿਰੀ ਰਾਗੁ, ਮਹਲਾ ੩ ॥

ਮਾਇਆ+ਮੋਹੁ (ਮੋਹ), ਮੇਰੈ+ਪ੍ਰਭਿ, ਕੀਨਾ ; ਆਪੇ ਭਰਮਿ ਭੁਲਾਏ ॥ ਮਨਮੁਖਿ ਕਰਮ ਕਰਹਿ (ਕਰੈਂ), ਨਹੀ ਬੂਝਹਿ (ਨਹੀਂ ਬੂਝਹਿਂ) ; ਬਿਰਥਾ ਜਨਮੁ ਗਵਾਏ ॥ ਗੁਰਬਾਣੀ, ਇਸੁ ਜਗ ਮਹਿ ਚਾਨਣੁ ; ਕਰਮਿ ਵਸੈ ਮਨਿ ਆਏ ॥੧॥ ਮਨ ਰੇ ! ਨਾਮੁ ਜਪਹੁ, ਸੁਖੁ ਹੋਇ ॥ ਗੁਰੁ ਪੂਰਾ ਸਾਲਾਹੀਐ ; ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥ ਭਰਮੁ ਗਇਆ, ਭਉ ਭਾਗਿਆ; ਹਰਿ ਚਰਣੀ ਚਿਤੁ ਲਾਇ ॥ ਗੁਰਮੁਖਿ ਸਬਦੁ ਕਮਾਈਐ ; ਹਰਿ ਵਸੈ ਮਨਿ ਆਇ ॥ ਘਰਿ+ਮਹਲਿ+ਸਚਿ, ਸਮਾਈਐ ; ਜਮਕਾਲੁ ਨ ਸਕੈ ਖਾਇ ॥੨॥ ਨਾਮਾ ਛੀਬਾ (ਛੀਂਬਾ), ਕਬੀਰੁ ਜੁੋਲਾਹਾ (ਜੁਲਾਹਾ) ; ਪੂਰੇ ਗੁਰ ਤੇ, ਗਤਿ ਪਾਈ ॥ ਬ੍ਰਹਮ ਕੇ ਬੇਤੇ, ਸਬਦੁ ਪਛਾਣਹਿ (ਪਛਾਣਹਿਂ); ਹਉਮੈ ਜਾਤਿ ਗਵਾਈ ॥ ਸੁਰਿ+ਨਰ (ਭਾਵ ਸ੍ਰੇਸ਼ਟ ਮਨੁੱਖ), ਤਿਨ (ਤਿਨ੍ਹ) ਕੀ ਬਾਣੀ ਗਾਵਹਿ (ਗਾਵਹਿਂ); ਕੋਇ ਨ ਮੇਟੈ, ਭਾਈ ! ॥੩॥ ਦੈਤ ਪੁਤੁ (ਦੈਂਤ ਪੁੱਤ), ਕਰਮ, ਧਰਮ, ਕਿਛੁ ਸੰਜਮ, ਨ ਪੜੈ (ਪੜ੍ਹੈ); ਦੂਜਾ ਭਾਉ ਨ ਜਾਣੈ ॥ ਸਤਿਗੁਰੁ ਭੇਟਿਐ, ਨਿਰਮਲੁ ਹੋਆ ; ਅਨਦਿਨੁ ਨਾਮੁ ਵਖਾਣੈ ॥ ਏਕੋ ਪੜੈ (ਪੜ੍ਹੈ), ਏਕੋ ਨਾਉ (ਨਾਉਂ) ਬੂਝੈ ; ਦੂਜਾ, ਅਵਰੁ ਨ ਜਾਣੈ ॥੪॥ ਖਟੁ ਦਰਸਨ (ਦਰਸ਼ਨ), ਜੋਗੀ ਸੰਨਿਆਸੀ ; ਬਿਨੁ ਗੁਰ, ਭਰਮਿ ਭੁਲਾਏ ॥ ਸਤਿਗੁਰੁ ਸੇਵਹਿ (ਸੇਵਹਿਂ), ਤਾ (ਤਾਂ) ਗਤਿ ਮਿਤਿ ਪਾਵਹਿ (ਪਾਵਹਿਂ); ਹਰਿ ਜੀਉ ਮੰਨਿ (ਮੰਨ) ਵਸਾਏ ॥ ਸਚੀ (ਸੱਚੀ) ਬਾਣੀ ਸਿਉ (ਸਿਉਂ) ਚਿਤੁ ਲਾਗੈ ; ਆਵਣੁ ਜਾਣੁ ਰਹਾਏ ॥੫॥ ਪੰਡਿਤ ਪੜਿ-ਪੜਿ (ਪੜ੍ਹ-ਪੜ੍ਹ) ਵਾਦੁ ਵਖਾਣਹਿ (ਵਖਾਣਹਿਂ) ; ਬਿਨੁ ਗੁਰ, ਭਰਮਿ ਭੁਲਾਏ ॥ ਲਖ ਚਉਰਾਸੀਹ (ਲੱਖ ਚੌਰਾਸੀਹ) ਫੇਰੁ ਪਇਆ ; ਬਿਨੁ ਸਬਦੈ, ਮੁਕਤਿ ਨ ਪਾਏ ॥ ਜਾ ਨਾਉ (ਜਾਂ ਨਾਉਂ) ਚੇਤੈ, ਤਾ (ਤਾਂ) ਗਤਿ ਪਾਏ ; ਜਾ (ਜਾਂ) ਸਤਿਗੁਰੁ ਮੇਲਿ (ਮੇਲ਼), ਮਿਲਾਏ ॥੬॥ ਸਤਸੰਗਤਿ ਮਹਿ, ਨਾਮੁ ਹਰਿ ਉਪਜੈ ; ਜਾ (ਜਾਂ), ਸਤਿਗੁਰੁ ਮਿਲੈ ਸੁਭਾਏ ॥ ਮਨੁ ਤਨੁ ਅਰਪੀ (ਅਰਪੀਂ), ਆਪੁ ਗਵਾਈ (ਗਵਾਈਂ); ਚਲਾ (ਚੱਲਾਂ) ਸਤਿਗੁਰ+ਭਾਏ ॥ ਸਦ ਬਲਿਹਾਰੀ ਗੁਰ ਅਪੁਨੇ ਵਿਟਹੁ (ਵਿਟੋਂ); ਜਿ (ਭਾਵ ਜਿਹੜਾ), ਹਰਿ ਸੇਤੀ ਚਿਤੁ ਲਾਏ ॥੭॥ ਸੋ ਬ੍ਰਾਹਮਣੁ, ਬ੍ਰਹਮੁ ਜੋ ਬਿੰਦੇ ; ਹਰਿ ਸੇਤੀ ਰੰਗਿ ਰਾਤਾ (ਰਾੱਤਾ)॥ ਪ੍ਰਭੁ, ਨਿਕਟਿ ਵਸੈ, ਸਭਨਾ ਘਟ ਅੰਤਰਿ ; ਗੁਰਮੁਖਿ+ਵਿਰਲੈ ਜਾਤਾ (ਜਾੱਤਾ ਭਾਵ ਜਾਣਿਆ; ਜਿਵੇਂ ਮਾੱਤਾ, ਰਾੱਤਾ ਆਦਿ)॥ ਨਾਨਕ ! ਨਾਮੁ ਮਿਲੈ ਵਡਿਆਈ ; ਗੁਰ ਕੈ ਸਬਦਿ, ਪਛਾਤਾ ॥੮॥੫॥੨੨॥

ਸਿਰੀ ਰਾਗੁ, ਮਹਲਾ ੩ ॥

ਸਹਜੈ ਨੋ ਸਭ ਲੋਚਦੀ ; ਬਿਨੁ ਗੁਰ, ਪਾਇਆ ਨ ਜਾਇ ॥ ਪੜਿ-ਪੜਿ (ਪੜ੍ਹ ਪੜ੍ਹ) ਪੰਡਿਤ ਜੋਤਕੀ ਥਕੇ (ਥੱਕੇ); ਭੇਖੀ (ਭੇਖੀਂ) ਭਰਮਿ ਭੁਲਾਏ ॥ ਗੁਰ ਭੇਟੇ ਸਹਜੁ ਪਾਇਆ ; ਆਪਣੀ ਕਿਰਪਾ ਕਰੇ ਰਜਾਇ (ਰਜ਼ਾਇ)॥੧॥ ਭਾਈ ਰੇ ! ਗੁਰ ਬਿਨੁ, ਸਹਜੁ ਨ ਹੋਇ ॥ ਸਬਦੈ ਹੀ ਤੇ ਸਹਜੁ ਊਪਜੈ ; ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥ ਸਹਜੇ ਗਾਵਿਆ, ਥਾਇ (ਥਾਂਇ) ਪਵੈ ; ਬਿਨੁ ਸਹਜੈ, ਕਥਨੀ ਬਾਦਿ ॥ ਸਹਜੇ ਹੀ ਭਗਤਿ ਊਪਜੈ ; ਸਹਜਿ, ਪਿਆਰਿ+ਬੈਰਾਗਿ ॥ ਸਹਜੈ ਹੀ ਤੇ ਸੁਖ ਸਾਤਿ (ਸ਼ਾਂਤਿ) ਹੋਇ ; ਬਿਨੁ ਸਹਜੈ, ਜੀਵਣੁ ਬਾਦਿ ॥੨॥ ਸਹਜਿ ਸਾਲਾਹੀ (ਭਾਵ ਸਹਜ ਨਾਲ਼ ਸਿਫ਼ਤ ਕਰਕੇ) ਸਦਾ-ਸਦਾ ; ਸਹਜਿ ਸਮਾਧਿ ਲਗਾਇ ॥ ਸਹਜੇ ਹੀ ਗੁਣ ਊਚਰੈ ; ਭਗਤਿ ਕਰੇ ਲਿਵ ਲਾਇ ॥ ਸਬਦੇ ਹੀ ਹਰਿ ਮਨਿ ਵਸੈ ; ਰਸਨਾ ਹਰਿ ਰਸੁ ਖਾਇ ॥੩॥ ਸਹਜੇ, ਕਾਲੁ ਵਿਡਾਰਿਆ ; ਸਚ ਸਰਣਾਈ (ਸੱਚ ਸ਼ਰਣਾਈ) ਪਾਇ ॥ ਸਹਜੇ, ਹਰਿ ਨਾਮੁ ਮਨਿ ਵਸਿਆ ; ਸਚੀ (ਸੱਚੀ) ਕਾਰ ਕਮਾਇ ॥ ਸੇ ਵਡਭਾਗੀ, ਜਿਨੀ (ਜਿਨ੍ਹੀਂ) ਪਾਇਆ; ਸਹਜੇ ਰਹੇ ਸਮਾਇ ॥੪॥ ਮਾਇਆ ਵਿਚਿ ਸਹਜੁ ਨ ਊਪਜੈ ; ਮਾਇਆ, ਦੂਜੈ+ਭਾਇ (ਭਾਵ ਦੂਸਰੇ ਪ੍ਰੇਮ ’ਚ ਫਸਾਂਦੀ)॥ ਮਨਮੁਖ ਕਰਮ ਕਮਾਵਣੇ ; ਹਉਮੈ ਜਲੈ ਜਲਾਇ ॥ ਜੰਮਣੁ ਮਰਣੁ ਨ ਚੂਕਈ (ਚੂਕ+ਈ); ਫਿਰਿ-ਫਿਰਿ ਆਵੈ ਜਾਇ ॥ ੫॥ ਤ੍ਰਿਹੁ ਗੁਣਾ (ਤ੍ਰਿਹੁਂ ਗੁਣਾਂ) ਵਿਚਿ, ਸਹਜੁ ਨ ਪਾਈਐ ; ਤ੍ਰੈ ਗੁਣ ਭਰਮਿ, ਭੁਲਾਇ ॥ ਪੜੀਐ (ਪੜ੍ਹੀਐ) ਗੁਣੀਐ, ਕਿਆ ਕਥੀਐ  ? ਜਾ (ਜਾਂ), ਮੁੰਢਹੁ ਘੁਥਾ (ਮੁੰਢੋਂ ਘੁੱਥਾ) ਜਾਇ ॥ ਚਉਥੇ ਪਦ ਮਹਿ ਸਹਜੁ ਹੈ ; ਗੁਰਮੁਖਿ ਪਲੈ (ਪੱਲੈ) ਪਾਇ ॥੬॥ ਨਿਰਗੁਣ ਨਾਮੁ ਨਿਧਾਨੁ ਹੈ ; ਸਹਜੇ ਸੋਝੀ ਹੋਇ ॥ ਗੁਣਵੰਤੀ ਸਾਲਾਹਿਆ ; ਸਚੇ, ਸਚੀ (ਸੱਚੀ)+ਸੋਇ (ਭਾਵ ਸ਼ੋਭਾ) ॥ ਭੁਲਿਆ (ਭੁਲਿਆਂ), ਸਹਜਿ ਮਿਲਾਇਸੀ ; ਸਬਦਿ, ਮਿਲਾਵਾ ਹੋਇ ॥੭॥ ਬਿਨੁ ਸਹਜੈ, ਸਭੁ ਅੰਧੁ ਹੈ ; ਮਾਇਆ+ਮੋਹੁ ਗੁਬਾਰੁ (ਮੋਹ ਗ਼ੁਬਾਰ)॥ ਸਹਜੇ ਹੀ ਸੋਝੀ ਪਈ ; ਸਚੈ ਸਬਦਿ ਅਪਾਰਿ ॥ ਆਪੇ ਬਖਸਿ (ਬਖ਼ਸ਼) ਮਿਲਾਇਅਨੁ ; ਪੂਰੇ ਗੁਰ ਕਰਤਾਰਿ ॥੮॥ ਸਹਜੇ ਅਦਿਸਟੁ (ਅਦਿਸ਼ਟ) ਪਛਾਣੀਐ ; ਨਿਰਭਉ ਜੋਤਿ ਨਿਰੰਕਾਰੁ ॥ ਸਭਨਾ ਜੀਆ (ਜੀਆਂ) ਕਾ ਇਕੁ ਦਾਤਾ ; ਜੋਤੀ ਜੋਤਿ ਮਿਲਾਵਣਹਾਰੁ (ਮਿਲ਼ਾਵਣਹਾਰ) ॥ ਪੂਰੈ+ਸਬਦਿ ਸਲਾਹੀਐ ; ਜਿਸ ਦਾ ਅੰਤੁ ਨ ਪਾਰਾਵਾਰੁ ॥੯॥ ਗਿਆਨੀਆ (ਗਿਆਨੀਆਂ) ਕਾ ਧਨੁ ਨਾਮੁ ਹੈ ; ਸਹਜਿ, ਕਰਹਿ (ਕਰੈਂ) ਵਾਪਾਰੁ ॥ ਅਨਦਿਨੁ ਲਾਹਾ ਹਰਿ ਨਾਮੁ ਲੈਨਿ ; ਅਖੁਟ (ਅਖੁੱਟ) ਭਰੇ ਭੰਡਾਰ ॥ ਨਾਨਕ, ਤੋਟਿ ਨ ਆਵਈ (ਆਵ+ਈ) ; ਦੀਏ ਦੇਵਣਹਾਰਿ ॥੧੦॥੬॥੨੩॥

(ਨੋਟ: ਉਕਤ ਸ਼ਬਦ ਦੇ ਤੀਜੇ ਬੰਦ ਦੀ ਤੁਕ ‘‘ਸਹਜਿ ਸਾਲਾਹੀ ਸਦਾ-ਸਦਾ..’’ ’ਚ ਦਰਜ ‘ਸਾਲਾਹੀ’ ਸ਼ਬਦ ਦਾ ਉਚਾਰਨ ਅੰਤ ਬਿੰਦੀ ਕਰਨਾ ਦਰੁਸਤ ਨਹੀਂ ਕਿਉਂਕਿ ਇਹ ਸ਼ਬਦ ‘ਸਾਲਾਹਿ’ ਕਿਰਿਆ ਵਿਸ਼ੇਸ਼ਣ ਤੋਂ ਕਾਵਿ ਪ੍ਰਭਾਵ ਕਾਰਨ ‘ਸਾਲਾਹੀ’ ਸਰੂਪ ਬਣਿਆ ਹੈ, ਜਿਸ ਦਾ ਅਰਥ ਹੈ: ਸਿਫ਼ਤ ਸਾਲਾਹ ਕਰਕੇ)

ਸਿਰੀ ਰਾਗੁ, ਮਹਲਾ ੩ ॥

ਸਤਿਗੁਰਿ+ਮਿਲਿਐ, ਫੇਰੁ ਨ ਪਵੈ ; ਜਨਮ ਮਰਣ ਦੁਖੁ ਜਾਇ ॥ ਪੂਰੈ ਸਬਦਿ, ਸਭ ਸੋਝੀ ਹੋਈ ; ਹਰਿ ਨਾਮੈ ਰਹੈ ਸਮਾਇ ॥੧॥ ਮਨ ਮੇਰੇ ! ਸਤਿਗੁਰ ਸਿਉ (ਸਿਉਂ) ਚਿਤੁ ਲਾਇ ॥ ਨਿਰਮਲੁ ਨਾਮੁ, ਸਦ ਨਵਤਨੋ ; ਆਪਿ ਵਸੈ ਮਨਿ ਆਇ ॥੧॥ ਰਹਾਉ ॥ ਹਰਿ ਜੀਉ ! ਰਾਖਹੁ ਅਪੁਨੀ ਸਰਣਾਈ (ਸ਼ਰਣਾਈ) ; ਜਿਉ ਰਾਖਹਿ (ਜਿਉਂ ਰਾਖਹਿਂ), ਤਿਉ (ਤਿਉਂ) ਰਹਣਾ ॥ ਗੁਰ ਕੈ ਸਬਦਿ, ਜੀਵਤੁ ਮਰੈ ; ਗੁਰਮੁਖਿ ਭਵਜਲੁ ਤਰਣਾ ॥੨॥ ਵਡੈ+ਭਾਗਿ ਨਾਉ (ਨਾਉਂ) ਪਾਈਐ ; ਗੁਰਮਤਿ ਸਬਦਿ ਸੁਹਾਈ ॥ ਆਪੇ ਮਨਿ ਵਸਿਆ ਪ੍ਰਭੁ ਕਰਤਾ ; ਸਹਜੇ ਰਹਿਆ ਸਮਾਈ ॥੩॥ ਇਕਨਾ (ਇਕਨਾਂ); ਮਨਮੁਖਿ, ਸਬਦੁ ਨ ਭਾਵੈ ; ਬੰਧਨਿ, ਬੰਧਿ ਭਵਾਇਆ ॥ ਲਖ ਚਉਰਾਸੀਹ ਫਿਰਿ ਫਿਰਿ ਆਵੈ ; ਬਿਰਥਾ ਜਨਮੁ ਗਵਾਇਆ ॥੪॥ ਭਗਤਾ (ਭਗਤਾਂ) ਮਨਿ ਆਨੰਦੁ ਹੈ ; ਸਚੈ ਸਬਦਿ ਰੰਗਿ ਰਾਤੇ ॥ ਅਨਦਿਨੁ ਗੁਣ ਗਾਵਹਿ (ਗਾਵਹਿਂ), ਸਦ ਨਿਰਮਲ ; ਸਹਜੇ, ਨਾਮਿ ਸਮਾਤੇ ॥੫॥ ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ (ਬੋਲਹਿਂ) ; ਸਭ, ਆਤਮ ਰਾਮੁ ਪਛਾਣੀ ॥ ਏਕੋ ਸੇਵਨਿ, ਏਕੁ ਅਰਾਧਹਿ (ਅਰਾਧਹਿਂ) ; ਗੁਰਮੁਖਿ ਅਕਥ (ਅਕੱਥ) ਕਹਾਣੀ ॥੬॥ ਸਚਾ ਸਾਹਿਬੁ ਸੇਵੀਐ ; ਗੁਰਮੁਖਿ, ਵਸੈ ਮਨਿ ਆਇ ॥ ਸਦਾ ਰੰਗਿ ਰਾਤੇ ਸਚ ਸਿਉ (ਸਿਉਂ); ਅਪੁਨੀ (‘ਪੁ’ ਔਂਕੜ ਉਚਾਰਨਾ ਹੈ) ਕਿਰਪਾ ਕਰੇ, ਮਿਲਾਇ ॥੭॥ ਆਪੇ ਕਰੇ, ਕਰਾਏ ਆਪੇ ; ਇਕਨਾ (ਇਕਨਾਂ), ਸੁਤਿਆ ਦੇਇ (ਸਤਿਆਂ ਦੇ+ਇ) ਜਗਾਇ ॥ ਆਪੇ ਮੇਲਿ ਮਿਲਾਇਦਾ (ਮੇਲ਼ ਮਿਲਾਇੰਦਾ)) ; ਨਾਨਕ ! ਸਬਦਿ ਸਮਾਇ ॥੮॥੭॥੨੪॥

ਸਿਰੀ ਰਾਗੁ, ਮਹਲਾ ੩ ॥

ਸਤਿਗੁਰਿ+ਸੇਵਿਐ, ਮਨੁ ਨਿਰਮਲਾ ; ਭਏ ਪਵਿਤੁ (ਪਵਿੱਤ) ਸਰੀਰ ॥ ਮਨਿ ਆਨੰਦੁ, ਸਦਾ ਸੁਖੁ ਪਾਇਆ ; ਭੇਟਿਆ ਗਹਿਰ ਗੰਭੀਰੁ ॥ ਸਚੀ (ਸੱਚੀ) ਸੰਗਤਿ ਬੈਸਣਾ ; ਸਚਿ ਨਾਮਿ ਮਨੁ ਧੀਰ ॥੧॥ ਮਨ ਰੇ ! ਸਤਿਗੁਰੁ ਸੇਵਿ, ਨਿਸੰਗੁ ॥ ਸਤਿਗੁਰੁ ਸੇਵਿਐ, ਹਰਿ ਮਨਿ ਵਸੈ ; ਲਗੈ ਨ ਮੈਲੁ (ਮੈਲ਼) ਪਤੰਗੁ ॥੧॥ ਰਹਾਉ ॥ ਸਚੈ+ਸਬਦਿ, ਪਤਿ ਊਪਜੈ ; ਸਚੇ ਸਚਾ ਨਾਉ (ਨਾਉਂ)॥ ਜਿਨੀ (ਜਿਨ੍ਹੀਂ), ਹਉਮੈ ਮਾਰਿ, ਪਛਾਣਿਆ ; ਹਉ (ਹੌਂ), ਤਿਨ (ਤਿਨ੍ਹ) ਬਲਿਹਾਰੈ ਜਾਉ (ਜਾਉਂ)॥ ਮਨਮੁਖ ਸਚੁ ਨ ਜਾਣਨੀ (ਜਾਣ+ਨੀ) ; ਤਿਨ (ਤਿਨ੍ਹ) ਠਉਰ ਨ ਕਤਹੂ ਥਾਉ (ਥਾਉਂ)॥੨॥ ਸਚੁ ਖਾਣਾ, ਸਚੁ ਪੈਨਣਾ (ਪ੍ਹੈਨਣਾ); ਸਚੇ ਹੀ ਵਿਚਿ ਵਾਸੁ ॥ ਸਦਾ ਸਚਾ ਸਾਲਾਹਣਾ ; ਸਚੈ+ਸਬਦਿ ਨਿਵਾਸੁ ॥ ਸਭੁ, ਆਤਮ+ਰਾਮੁ ਪਛਾਣਿਆ ; ਗੁਰਮਤੀ ਨਿਜ ਘਰਿ ਵਾਸੁ ॥੩॥ ਸਚੁ ਵੇਖਣੁ, ਸਚੁ ਬੋਲਣਾ ; ਤਨੁ ਮਨੁ ਸਚਾ ਹੋਇ ॥ ਸਚੀ (ਸੱਚੀ) ਸਾਖੀ, ਉਪਦੇਸੁ (ਉਪਦੇਸ਼) ਸਚੁ ; ਸਚੇ, ਸਚੀ (ਸੱਚੀ)+ਸੋਇ ॥ ਜਿੰਨੀ (ਜਿਨ੍ਹੀਂ; ਹੱਥ ਲਿਖਤ ਬੀੜਾਂ ’ਚ ‘ਜ’ ਉੱਤੇ ਲੱਗੀ ਟਿੱਪੀ ‘ਨੀ’ ਦੇ ਖੱਬੇ ਪਾਸੇ ਹੋ ਸਕਦੀ ਹੈ), ਸਚੁ ਵਿਸਾਰਿਆ ; ਸੇ ਦੁਖੀਏ, ਚਲੇ ਰੋਇ ॥੪॥ ਸਤਿਗੁਰੁ, ਜਿਨੀ (ਜਿਨ੍ਹੀਂ) ਨ ਸੇਵਿਓ ; ਸੇ, ਕਿਤੁ ਆਏ ਸੰਸਾਰਿ ॥ ਜਮ+ਦਰਿ, ਬਧੇ ਮਾਰੀਅਹਿ (ਬੱਧੇ ਮਾਰੀਅਹਿਂ) ; ਕੂਕ ਨ ਸੁਣੈ ਪੂਕਾਰ ॥ ਬਿਰਥਾ ਜਨਮੁ ਗਵਾਇਆ ; ਮਰਿ ਜੰਮਹਿ (ਜੰਮੈਂ) ਵਾਰੋ-ਵਾਰ ॥੫॥ ਏਹੁ (ਏਹ) ਜਗੁ ਜਲਤਾ ਦੇਖਿ ਕੈ ; ਭਜਿ ਪਏ ਸਤਿਗੁਰ+ਸਰਣਾ (ਸ਼ਰਣਾ)॥ ਸਤਿਗੁਰਿ, ਸਚੁ ਦਿੜਾਇਆ (ਦਿੜ੍ਹਾਇਆ) ; ਸਦਾ ਸਚਿ+ਸੰਜਮਿ, ਰਹਣਾ ॥ ਸਤਿਗੁਰ ਸਚਾ ਹੈ ਬੋਹਿਥਾ ; ਸਬਦੇ ਭਵਜਲੁ ਤਰਣਾ ॥੬॥ ਲਖ ਚਉਰਾਸੀਹ ਫਿਰਦੇ ਰਹੇ ; ਬਿਨੁ ਸਤਿਗੁਰ, ਮੁਕਤਿ ਨ ਹੋਈ ॥ ਪੜਿ ਪੜਿ (ਪੜ੍ਹ ਪੜ੍ਹ) ਪੰਡਿਤ ਮੋਨੀ ਥਕੇ (ਥੱਕੇ); ਦੂਜੈ+ਭਾਇ, ਪਤਿ ਖੋਈ ॥ ਸਤਿਗੁਰਿ, ਸਬਦੁ ਸੁਣਾਇਆ ; ਬਿਨੁ ਸਚੇ, ਅਵਰੁ ਨ ਕੋਈ ॥੭॥ ਜੋ; ਸਚੈ ਲਾਏ, ਸੇ ਸਚਿ ਲਗੇ (ਲੱਗੇ); ਨਿਤ, ਸਚੀ (ਸੱਚੀ) ਕਾਰ ਕਰੰਨਿ ॥ ਤਿਨਾ (ਤਿਨ੍ਹਾਂ), ਨਿਜ ਘਰਿ ਵਾਸਾ ਪਾਇਆ ; ਸਚੈ+ਮਹਲਿ ਰਹੰਨਿ ॥ ਨਾਨਕ ! ਭਗਤ ਸੁਖੀਏ ਸਦਾ ; ਸਚੈ+ਨਾਮਿ ਰਚੰਨਿ ॥੮॥੧੭॥੮॥੨੫॥

ਸਿਰੀ ਰਾਗੁ, ਮਹਲਾ ੫ ॥

ਜਾ ਕਉ, ਮੁਸਕਲੁ (ਮੁਸ਼ਕਲ) ਅਤਿ ਬਣੈ ; ਢੋਈ ਕੋਇ ਨ ਦੇਇ (ਦੇ+ਇ)॥ ਲਾਗੂ ਹੋਏ ਦੁਸਮਨਾ (ਦੁਸ਼ਮਨਾ) ; ਸਾਕ ਭਿ ਭਜਿ ਖਲੇ (ਭੱਜ ਖੱਲ਼ੇ)॥ ਸਭੋ ਭਜੈ (ਭੱਜੈ) ਆਸਰਾ ; ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ, ਪਾਰਬ੍ਰਹਮੁ ; ਲਗੈ (ਲੱਗੈ) ਨ ਤਤੀ ਵਾਉ ॥੧॥ ਸਾਹਿਬੁ, ਨਿਤਾਣਿਆ (ਨਿਤਾਣਿਆਂ) ਕਾ ਤਾਣੁ ॥ ਆਇ ਨ ਜਾਈ, ਥਿਰੁ ਸਦਾ ; ਗੁਰ ਸਬਦੀ ਸਚੁ ਜਾਣੁ (ਜਾਣ, ਹੁਕਮੀ ਭਵਿੱਖ ਕਾਲ ਕਿਰਿਆ)॥ ੧॥ ਰਹਾਉ ॥ ਜੇ ਕੋ ਹੋਵੈ ਦੁਬਲਾ ; ਨੰਗ ਭੁਖ (ਭੁੱਖ) ਕੀ ਪੀਰ ॥ ਦਮੜਾ ਪਲੈ (ਪੱਲੈ) ਨਾ ਪਵੈ ; ਨਾ ਕੋ, ਦੇਵੈ ਧੀਰ ॥ ਸੁਆਰਥੁ+ਸੁਆਉ ਨ ਕੋ ਕਰੇ ; ਨਾ ਕਿਛੁ ਹੋਵੈ ਕਾਜੁ ॥ ਚਿਤਿ ਆਵੈ ਓਸੁ, ਪਾਰਬ੍ਰਹਮੁ ; ਤਾ (ਤਾਂ) ਨਿਹਚਲੁ ਹੋਵੈ ਰਾਜੁ ॥੨॥ ਜਾ ਕਉ, ਚਿੰਤਾ ਬਹੁਤੁ-ਬਹੁਤੁ ; ਦੇਹੀ ਵਿਆਪੈ ਰੋਗੁ ॥ ਗ੍ਰਿਸਤਿ+ਕੁਟੰਬਿ ਪਲੇਟਿਆ ; ਕਦੇ ਹਰਖੁ, ਕਦੇ ਸੋਗੁ ॥ ਗਉਣੁ (ਭਾਵ ਗਵਣ) ਕਰੇ ਚਹੁ (ਚਹੁਂ) ਕੁੰਟ ਕਾ ; ਘੜੀ ਨ ਬੈਸਣੁ ਸੋਇ ॥ ਚਿਤਿ ਆਵੈ ਓਸੁ, ਪਾਰਬ੍ਰਹਮੁ ; ਤਨੁ ਮਨੁ ਸੀਤਲੁ (ਸ਼ੀਤਲ) ਹੋਇ ॥੩॥ ਕਾਮਿ+ਕਰੋਧਿ+ਮੋਹਿ (ਭਾਵ ਇਨ੍ਹਾਂ ਨੇ), ਵਸਿ ਕੀਆ ; ਕਿਰਪਨ ਲੋਭਿ ਪਿਆਰੁ ॥ ਚਾਰੇ ਕਿਲਵਿਖ, ਉਨਿ (ਉਨ੍ਹ) ਅਘ (ਭਾਵ ਪਾਪ) ਕੀਏ ; ਹੋਆ ਅਸੁਰ (ਅ+ਸੁਰ) ਸੰਘਾਰੁ ॥ ਪੋਥੀ, ਗੀਤ, ਕਵਿਤ ਕਿਛੁ ; ਕਦੇ ਨ ਕਰਨਿ, ਧਰਿਆ ॥ ਚਿਤਿ ਆਵੈ ਓਸੁ, ਪਾਰਬ੍ਰਹਮੁ ; ਤਾ (ਤਾਂ) ਨਿਮਖ ਸਿਮਰਤ ਤਰਿਆ ॥੪॥ ਸਾਸਤ (ਸ਼ਾਸਤ), ਸਿੰਮ੍ਰਿਤਿ, ਬੇਦ ਚਾਰਿ ; ਮੁਖਾਗਰ (ਮੁਖਾੱਗਰ ਭਾਵ ਮੂੰਹ ਜ਼ਬਾਨੀ) ਬਿਚਰੇ (ਭਾਵ ਕੰਠ ਕੀਤੇ)॥ ਤਪੇ ਤਪੀਸਰ, ਜੋਗੀਆ (ਜੋਗੀਆਂ); ਤੀਰਥਿ ਗਵਨੁ ਕਰੇ ॥ ਖਟੁ ਕਰਮਾ (ਕਰਮਾਂ) ਤੇ ਦੁਗੁਣੇ (ਦੁ+ਗੁਣੇ); ਪੂਜਾ ਕਰਤਾ ਨਾਇ (ਨ੍ਹਾਇ)॥ ਰੰਗੁ ਨ ਲਗੀ (ਲੱਗੀ) ਪਾਰਬ੍ਰਹਮ ; ਤਾ (ਤਾਂ) ਸਰਪਰ, ਨਰਕੇ ਜਾਇ ॥੫॥ ਰਾਜ ਮਿਲਕ ਸਿਕਦਾਰੀਆ (ਸਿਕਦਾਰੀਆਂ) ; ਰਸ ਭੋਗਣ ਬਿਸਥਾਰ ॥ ਬਾਗ (ਬਾਗ਼) ਸੁਹਾਵੇ ਸੋਹਣੇ ; ਚਲੈ (ਚੱਲੈ) ਹੁਕਮੁ ਅਫਾਰ ॥ ਰੰਗ ਤਮਾਸੇ (ਤਮਾਸ਼ੇ) ਬਹੁ ਬਿਧੀ ; ਚਾਇ ਲਗਿ (ਲੱਗ) ਰਹਿਆ ॥ ਚਿਤਿ ਨ ਆਇਓ ਪਾਰਬ੍ਰਹਮੁ ; ਤਾ (ਤਾਂ), ਸਰਪ ਕੀ ਜੂਨਿ ਗਇਆ ॥੬॥ ਬਹੁਤੁ ਧਨਾਢਿ ਅਚਾਰਵੰਤੁ ; ਸੋਭਾ (ਸ਼ੋਭਾ) ਨਿਰਮਲ ਰੀਤਿ ॥ ਮਾਤ ਪਿਤਾ ਸੁਤ ਭਾਈਆ (ਭਾਈਆਂ), ਸਾਜਨ ਸੰਗਿ ਪਰੀਤਿ ॥ ਲਸਕਰ ਤਰਕਸਬੰਦ (ਲਸ਼ਕਰ ਤਰਕਸ਼ਬੰਦ) ਬੰਦ ; ਜੀਉ, ਜੀਉ ਸਗਲੀ ਕੀਤ ॥ ਚਿਤਿ ਨ ਆਇਓ ਪਾਰਬ੍ਰਹਮੁ ; ਤਾ (ਤਾਂ) ਖੜਿ (ਭਾਵ ਲੈ ਜਾ ਕੇ, ਕਿਰਿਆ ਵਿਸਸ਼ਣ), ਰਸਾਤਲਿ ਦੀਤ ॥੭॥ ਕਾਇਆ (ਕਾਇਆਂ) ਰੋਗੁ ਨ ਛਿਦ੍ਰੁ ਕਿਛੁ ; ਨਾ ਕਿਛੁ ਕਾੜਾ (ਕਾੜ੍ਹਾ, ਨੋਟ: ਇਹ ਸ਼ਬਦ ਮਨ ਦੇ ਕੜ੍ਹਨ ਨਾਲ਼ ਸੰਬੰਧਿਤ ਹੈ, ਭਾਵ ਚਿੰਤਾ) ਸੋਗੁ ॥ ਮਿਰਤੁ ਨ ਆਵੀ ਚਿਤਿ ਤਿਸੁ ; ਅਹਿਨਿਸਿ ਭੋਗੈ ਭੋਗੁ ॥ ਸਭ ਕਿਛੁ ਕੀਤੋਨੁ ਆਪਣਾ ! ਜੀਇ (ਜੀ+ਇ) ਨ ਸੰਕ (ਸ਼ੰਕ) ਧਰਿਆ ॥ ਚਿਤਿ ਨ ਆਇਓ ਪਾਰਬ੍ਰਹਮੁ ; ਜਮਕੰਕਰ+ਵਸਿ ਪਰਿਆ ॥੮॥ ਕਿਰਪਾ ਕਰੇ ਜਿਸੁ, ਪਾਰਬ੍ਰਹਮੁ ; ਹੋਵੈ ਸਾਧੂ ਸੰਗੁ ॥ ਜਿਉ ਜਿਉ (ਜਿਉਂ-ਜਿਉਂ), ਓਹੁ (‘ਓਹ’ ਸੰਗੁ ਭਾਵ ਸਾਥ, ਨਾ ਕਿ ਸੰਗਤ) ਵਧਾਈਐ ; ਤਿਉ ਤਿਉ (ਤਿਉਂ ਤਿਉਂ), ਹਰਿ ਸਿਉ (ਸਿਉਂ) ਰੰਗੁ ॥ ਦੁਹਾ ਸਿਰਿਆ (ਦੁਹਾਂ ਸਿਰਿਆਂ ਭਾਵ ਮਨਮੁਖ ਤੇ ਗੁਰਮੁਖ) ਕਾ ਖਸਮੁ ਆਪਿ; ਅਵਰੁ ਨ ਦੂਜਾ ਥਾਉ (ਥਾਉਂ)॥ ਸਤਿਗੁਰ+ਤੁਠੈ ਪਾਇਆ ; ਨਾਨਕ ! ਸਚਾ ਨਾਉ (ਨਾਉਂ)॥੯॥੧॥੨੬॥

ਸਿਰੀ ਰਾਗੁ ਮਹਲਾ ੫, ਘਰੁ ੫ ॥

ਜਾਨਉ ਨਹੀ (ਜਾਨੌਂ ਨਹੀਂ), ਭਾਵੈ ਕਵਨ ਬਾਤਾ ? ॥ ਮਨ ! ਖੋਜਿ (ਖੋਜ, ਹੁਕਮੀ ਭਵਿੱਖ ਕਾਲ ਕਿਰਿਆ) ਮਾਰਗੁ ॥੧॥ ਰਹਾਉ ॥ ਧਿਆਨੀ, ਧਿਆਨੁ ਲਾਵਹਿ (ਲਾਵਹਿਂ) ॥ ਗਿਆਨੀ, ਗਿਆਨੁ ਕਮਾਵਹਿ (ਕਮਾਵਹਿਂ) ॥ ਪ੍ਰਭੁ ਕਿਨ ਹੀ ਜਾਤਾ (ਜਾੱਤਾ ਭਾਵ ਜਾਣਿਆ) ?॥੧॥ ਭਗਉਤੀ, ਰਹਤ ਜੁਗਤਾ ॥ ਜੋਗੀ ਕਹਤ, ਮੁਕਤਾ ॥ ਤਪਸੀ, ਤਪਹਿ ਰਾਤਾ (ਤਪੈ ਰਾੱਤਾ ਭਾਵ ਤਪ ’ਚ ਮਸਤ) ॥੨॥ ਮੋਨੀ ਮੋਨਿਧਾਰੀ ॥ ਸਨਿਆਸੀ ਬ੍ਰਹਮਚਾਰੀ ॥ ਉਦਾਸੀ, ਉਦਾਸਿ ਰਾਤਾ (ਉਦਾਸ ਰਾੱਤਾ)॥੩॥ ਭਗਤਿ ਨਵੈ (ਨਵੈਂ) ਪਰਕਾਰਾ ॥ ਪੰਡਿਤੁ, ਵੇਦੁ ਪੁਕਾਰਾ ॥ ਗਿਰਸਤੀ (ਗਿਰ੍ਹਸਤੀ), ਗਿਰਸਤਿ (ਗਿਰ੍ਹਸਤ) ਧਰਮਾਤਾ (ਭਾਵ ਗ੍ਰਿਹਸਤੀ ਧਰਮ ’ਚ ਮਸਤ)॥੪॥ ਇਕ ਸਬਦੀ, ਬਹੁ ਰੂਪਿ ਅਵਧੂਤਾ ॥ ਕਾਪੜੀ, ਕਉਤੇ (ਭਾਵ ਕਵਿਤਾਧਾਰੀ, ਕਵੀ) ਜਾਗੂਤਾ ॥ ਇਕਿ, ਤੀਰਥਿ ਨਾਤਾ (ਨ੍ਹਾਤਾ)॥੫॥ ਨਿਰਹਾਰ ਵਰਤੀ, ਆਪਰਸਾ (ਆੱਪਰਸਾ ਭਾਵ ਅ+ਪਰਸ, ਅਛੋਹ) ॥ ਇਕਿ ਲੂਕਿ, ਨ ਦੇਵਹਿ ਦਰਸਾ (ਦੇਵਹਿਂ ਦਰਸ਼ਾਂ ਭਾਵ ਦਰਸ਼ਨ) ॥ ਇਕਿ, ਮਨ ਹੀ ਗਿਆਤਾ ॥੬॥ ਘਾਟਿ ਨ, ਕਿਨਹੀ ਕਹਾਇਆ ॥ ਸਭ ਕਹਤੇ ਹੈ (ਹੈਂ), ਪਾਇਆ ॥ ਜਿਸੁ ਮੇਲੇ (ਮੇਲ਼ੇ), ਸੋ ਭਗਤਾ ॥੭॥ ਸਗਲ ਉਕਤਿ ਉਪਾਵਾ (ਭਾਵ ਸਭ ਕੋਸ਼ਿਸ਼ਾਂ ਤੇ ਦਲੀਲਾਂ)॥ ਤਿਆਗੀ, ਸਰਨਿ (ਸ਼ਰਨਿ) ਪਾਵਾ ॥ ਨਾਨਕੁ, ਗੁਰ+ਚਰਣਿ ਪਰਾਤਾ ॥੮॥੨॥੨੭॥

(ਨੋਟ: (1). ਉਕਤ ਸ਼ਬਦ ਦੀ ਅੰਤਿਮ ਤੁਕ ‘‘ਤਿਆਗੀ ਸਰਨਿ ਪਾਵਾ ॥ ਨਾਨਕੁ, ਗੁਰ ਚਰਣਿ ਪਰਾਤਾ ॥’’ ’ਚ ਦਰਜ ‘ਤਿਆਗੀ’ ਸ਼ਬਦ ਅਸਲ ’ਚ ‘ਤਿਆਗਿ’ ਹੈ, ਜਿਸ ਦਾ ਅਰਥ ਹੈ: (ਉਪਰੋਕਤ ਤਮਾਮ ਦਲੀਲਾਂ) ਛੱਡ ਕੇ।

(2). ‘ਪਾਵਾ’ ਸ਼ਬਦ ਅਸਲ ’ਚ ‘ਪਾਉ’ (ਉੱਤਮ ਪੁਰਖ, ਇੱਕ ਵਚਨ ਕਿਰਿਆ ਹੈ, ਜਿਸ ਵਿੱਚ ‘ਉ’ ਅੱਖਰ ‘ਵ’ ’ਚ ਬਦਲਿਆ ਹੈ ਅਤੇ ਕੰਨਾ ਤਮਾਮ ਸ਼ਬਦ ਦੇ ਪਿਛੇਤਰ ’ਚ ਆ ਹੀ ਰਿਹਾ ਹੈ, ਇਸ ਲਈ ‘ਪਾਵਾ’ ਦਾ ਉਚਾਰਨ ‘ਪਾਵਾਂ’ (ਨਾਸਿਕੀ) ਕਰਨਾ ਦਰੁਸਤ ਨਹੀਂ।)