Guru Granth Sahib (Page No. 78-81)

0
388

(ਪੰਨਾ ਨੰਬਰ 78-81)

ੴ ਸਤਿ, ਗੁਰ ਪ੍ਰਸਾਦਿ ॥ ਸਿਰੀ ਰਾਗੁ, ਮਹਲਾ ੪, ਘਰੁ ੨, ਛੰਤ

ਮੁੰਧ ਇਆਣੀ ਪੇਈਅੜੈ ; ਕਿਉ (ਕਿਉਂ) ਕਰਿ, ਹਰਿ ਦਰਸਨੁ (ਦਰਸ਼ਨ) ਪਿਖੈ ?॥ ਹਰਿ ਹਰਿ ਅਪਨੀ ਕਿਰਪਾ ਕਰੇ; ਗੁਰਮੁਖਿ ਸਾਹੁਰੜੈ ਕੰਮ ਸਿਖੈ ॥ ਸਾਹੁਰੜੈ ਕੰਮ ਸਿਖੈ, ਗੁਰਮੁਖਿ; ਹਰਿ ਹਰਿ ਸਦਾ ਧਿਆਏ ॥ ਸਹੀਆ (ਸਹੀਆਂ) ਵਿਚਿ ਫਿਰੈ ਸੁਹੇਲੀ ; ਹਰਿ ਦਰਗਹ ਬਾਹ (ਬਾਂਹ) ਲੁਡਾਏ ॥ ਲੇਖਾ ਧਰਮਰਾਇ ਕੀ ਬਾਕੀ; ਜਪਿ, ਹਰਿ ਹਰਿ ਨਾਮੁ, ਕਿਰਖੈ (ਭਾਵ ਖਿੱਚ, ਨਾਸ਼ ਕਰ ਲੈਂਦਾ ਹੈ)॥ ਮੁੰਧ ਇਆਣੀ ਪੇਈਅੜੈ ; ਗੁਰਮੁਖਿ ਹਰਿ ਦਰਸਨੁ (ਦਰਸ਼ਨ) ਦਿਖੈ ॥੧॥ ਵੀਆਹੁ (ਵੀਆਹ) ਹੋਆ, ਮੇਰੇ ਬਾਬੁਲਾ! ਗੁਰਮੁਖੇ, ਹਰਿ ਪਾਇਆ ॥ ਅਗਿਆਨੁ ਅੰਧੇਰਾ ਕਟਿਆ (ਕੱਟਿਆ); ਗੁਰ ਗਿਆਨੁ ਪ੍ਰਚੰਡੁ ਬਲਾਇਆ (ਬਲ਼ਾਇਆ) ॥ ਬਲਿਆ (ਬਲ਼ਿਆ) ਗੁਰ ਗਿਆਨੁ, ਅੰਧੇਰਾ ਬਿਨਸਿਆ ; ਹਰਿ ਰਤਨੁ ਪਦਾਰਥੁ ਲਾਧਾ (ਲਾੱਧਾ) ॥ ਹਉਮੈ ਰੋਗੁ ਗਇਆ, ਦੁਖੁ ਲਾਥਾ; ਆਪੁ, ਆਪੈ ਗੁਰਮਤਿ ਖਾਧਾ (ਭਾਵ ‘ਆਪੁ’ ਹਉਮੈ ਨੂੰ ‘ਆਪੈ’ ਆਪਣੇ ਅਨੁਭਵ ਰਾਹੀਂ ‘ਗੁਰਮਤਿ’ ਲੇ ‘ਖਾਧਾ’) ॥ ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ; ਨਾ ਕਦੇ ਮਰੈ, ਨ ਜਾਇਆ (ਭਾਵ ਜੰਮਦਾ)॥ ਵੀਆਹੁ (ਵੀਆਹ) ਹੋਆ, ਮੇਰੇ ਬਾਬੋਲਾ ! ਗੁਰਮੁਖੇ, ਹਰਿ ਪਾਇਆ ॥੨॥ ਹਰਿ ਸਤਿ ਸਤੇ, ਮੇਰੇ ਬਾਬੁਲਾ ! ਹਰਿ ਜਨ ਮਿਲਿ, ਜੰਞ ਸੁਹੰਦੀ ॥ ਪੇਵਕੜੈ, ਹਰਿ ਜਪਿ ਸੁਹੇਲੀ ; ਵਿਚਿ ਸਾਹੁਰੜੈ, ਖਰੀ ਸੋਹੰਦੀ ॥ ਸਾਹੁਰੜੈ ਵਿਚਿ, ਖਰੀ ਸੋਹੰਦੀ; ਜਿਨਿ (ਜਿਨ੍ਹ) ਪੇਵਕੜੈ, ਨਾਮੁ ਸਮਾਲਿਆ (ਸੰਮ੍ਹਾਲ਼ਿਆ)॥ ਸਭੁ ਸਫਲਿਓ ਜਨਮੁ, ਤਿਨਾ (ਤਿਨ੍ਹਾਂ) ਦਾ ਗੁਰਮੁਖਿ ; ਜਿਨਾ (ਜਿਨ੍ਹਾਂ), ਮਨੁ ਜਿਣਿ (ਭਾਵ ਜਿੱਤ ਕੇ), ਪਾਸਾ ਢਾਲਿਆ (ਢਾਲ਼ਿਆ)॥ ਹਰਿ ਸੰਤ ਜਨਾ (ਜਨਾਂ) ਮਿਲਿ, ਕਾਰਜੁ ਸੋਹਿਆ ; ਵਰੁ ਪਾਇਆ ਪੁਰਖੁ ਅਨੰਦੀ ॥ ਹਰਿ ਸਤਿ ਸਤਿ, ਮੇਰੇ ਬਾਬੋਲਾ ! ਹਰਿ ਜਨ ਮਿਲਿ, ਜੰਞ ਸੁੋਹੰਦੀ (ਸੁਹੰਦੀ) ॥੩॥ ਹਰਿ ਪ੍ਰਭੁ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ, ਮੈ ਦਾਜੋ ॥ ਹਰਿ ਕਪੜੋ (ਕੱਪੜੋ), ਹਰਿ ਸੋਭਾ (ਸ਼ੋਭਾ) ਦੇਵਹੁ ; ਜਿਤੁ ਸਵਰੈ ਮੇਰਾ ਕਾਜੋ ॥ ਹਰਿ ਹਰਿ ਭਗਤੀ ਕਾਜੁ ਸੁਹੇਲਾ ; ਗੁਰਿ+ਸਤਿਗੁਰਿ ਦਾਨੁ ਦਿਵਾਇਆ ॥ ਖੰਡਿ+ਵਰਭੰਡਿ, ਹਰਿ ਸੋਭਾ (ਸ਼ੋਭਾ) ਹੋਈ ; ਇਹੁ (ਇਹ) ਦਾਨੁ ਨ ਰਲੈ ਰਲਾਇਆ (ਰਲ਼ੈ ਰਲ਼ਾਇਆ) ॥ ਹੋਰਿ ਮਨਮੁਖ, ਦਾਜੁ ਜਿ ਰਖਿ ਦਿਖਾਲਹਿ (ਰੱਖ ਦਿਖਾਲਹਿਂ); ਸੁ ਕੂੜੁ ਅਹੰਕਾਰੁ ਕਚੁ (ਕੱਚ) ਪਾਜੋ ॥ ਹਰਿ ਪ੍ਰਭ, ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ, ਮੈ ਦਾਜੋ ॥੪॥ ਹਰਿ ਰਾਮ ਰਾਮ, ਮੇਰੇ ਬਾਬੋਲਾ ! ਪਿਰ ਮਿਲਿ, ਧਨ ਵੇਲ ਵਧੰਦੀ ॥ ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ ; ਸਦ ਪੀੜੀ (ਪੀੜ੍ਹੀ) ਗੁਰੂ ਚਲੰਦੀ ॥ ਜੁਗਿ+ਜੁਗਿ ਪੀੜੀ (ਪੀੜ੍ਹੀ) ਚਲੈ ਸਤਿਗੁਰ ਕੀ ; ਜਿਨੀ (ਜਿਨ੍ਹੀਂ), ਗੁਰਮੁਖਿ ਨਾਮੁ ਧਿਆਇਆ ॥ ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ; ਨਿਤ ਦੇਵੈ ਚੜੈ (ਚੜ੍ਹੈ) ਸਵਾਇਆ ॥ ਨਾਨਕ ! ਸੰਤ, ਸੰਤ ਹਰਿ ਏਕੋ ; ਜਪਿ ਹਰਿ ਹਰਿ ਨਾਮੁ, ਸੋਹੰਦੀ ॥ ਹਰਿ ਰਾਮ ਰਾਮ, ਮੇਰੇ ਬਾਬੁਲਾ ! ਪਿਰ ਮਿਲਿ, ਧਨ ਵੇਲ ਵਧੰਦੀ ॥੫॥੧॥

ੴ ਸਤਿ, ਗੁਰ ਪ੍ਰਸਾਦਿ ॥ ਸਿਰੀ ਰਾਗੁ, ਮਹਲਾ ੫, ਛੰਤ

ਮਨ ਪਿਆਰਿਆ, ਜੀਉ ਮਿਤ੍ਰਾ ! ਗੋਬਿੰਦ ਨਾਮੁ ਸਮਾਲੇ (ਸੰਮ੍ਹਾਲ਼ੇ)॥ ਮਨ ਪਿਆਰਿਆ, ਜੀ ਮਿਤ੍ਰਾ ! ਹਰਿ ਨਿਬਹੈ ਤੇਰੈ ਨਾਲੇ ॥ ਸੰਗਿ ਸਹਾਈ, ਹਰਿ ਨਾਮੁ ਧਿਆਈ (ਇਹ ਸ਼ਬਦ ‘ਧਿਆਇ’ ਤੋਂ ਬਣਿਆ ਹੈ ਭਾਵ ‘ਧਿਆਇ ਕੇ, ਯਾਦ ਕਰਕੇ’); ਬਿਰਥਾ ਕੋਇ ਨ ਜਾਏ ॥ ਮਨ ਚਿੰਦੇ, ਸੇਈ ਫਲ ਪਾਵਹਿ (ਪਾਵਹਿਂ); ਚਰਣ ਕਮਲ ਚਿਤੁ ਲਾਏ ॥ ਜਲਿ+ਥਲਿ ਪੂਰਿ ਰਹਿਆ ਬਨਵਾਰੀ ; ਘਟਿ+ਘਟਿ ਨਦਰਿ ਨਿਹਾਲੇ (ਇਹ ਸਰੂਪ ‘ਨਿਹਾਲਿ’ ਤੋਂ ਕਾਵਿ ਕਾਰਨ ਬਣਿਆ ਹੈ ਭਾਵ ‘ਤੂੰ ਵੇਖ’)॥ ਨਾਨਕੁ ਸਿਖ (ਭਾਵ ਸਿਖਿਆ) ਦੇਇ (ਭਾਵ ਦੇਂਦਾ ਹੈ), ਮਨ ਪ੍ਰੀਤਮ ! ਸਾਧ ਸੰਗਿ ਭ੍ਰਮੁ ਜਾਲੇ (ਇਹ ਸਰੂਪ ‘ਜਾਲਿ’ ਤੋਂ ਬਣਿਆ)॥੧॥ ਮਨ ਪਿਆਰਿਆ, ਜੀ ਮਿਤ੍ਰਾ ! ਹਰਿ ਬਿਨੁ ਝੂਠੁ ਪਸਾਰੇ ॥ ਮਨ ਪਿਆਰਿਆ, ਜੀਉ ਮਿਤ੍ਰਾ ! ਬਿਖੁ ਸਾਗਰੁ ਸੰਸਾਰੇ ॥ ਚਰਣ ਕਮਲ ਕਰਿ ਬੋਹਿਥੁ ਕਰਤੇ (ਭਾਵ ਕਰਤਾਰ ਦੇ ਚਰਣ ਕਮਲ); ਸਹਸਾ ਦੂਖੁ ਨ ਬਿਆਪੈ ॥ ਗੁਰੁ ਪੂਰਾ ਭੇਟੈ ਵਡਭਾਗੀ (ਵਡਭਾਗੀਂ) ; ਆਠ ਪਹਰ ਪ੍ਰਭੁ ਜਾਪੈ ॥ ਆਦਿ ਜੁਗਾਦੀ, ਸੇਵਕ ਸੁਆਮੀ ; ਭਗਤਾ (ਭਗਤਾਂ) ਨਾਮੁ ਅਧਾਰੇ ॥ ਨਾਨਕੁ ਸਿਖ ਦੇਇ, ਮਨ ਪ੍ਰੀਤਮ ! ਬਿਨੁ ਹਰਿ, ਝੂਠ ਪਸਾਰੇ ॥੨॥ ਮਨ ਪਿਆਰਿਆ, ਜੀਉ ਮਿਤ੍ਰਾ ! ਹਰਿ ਲਦੇ (ਲੱਦੇਂ) ਖੇਪ ਸਵਲੀ (ਸਵੱਲੀ)॥ ਮਨ ਪਿਆਰਿਆ, ਜੀਉ ਮਿਤ੍ਰਾ ! ਹਰਿ ਦਰੁ ਨਿਹਚਲੁ ਮਲੀ (ਮੱਲੀਂ) ॥ ਹਰਿ ਦਰੁ ਸੇਵੇ, ਅਲਖ (ਅਲੱਖ) ਅਭੇਵੇ ; ਨਿਹਚਲੁ ਆਸਣੁ ਪਾਇਆ ॥ ਤਹ (ਥੋੜ੍ਹਾ ‘ਤ੍ਹਾਂ’ ਵਾਙ) ਜਨਮ ਨ ਮਰਣੁ, ਨ ਆਵਣ ਜਾਣਾ ; ਸੰਸਾ ਦੂਖੁ ਮਿਟਾਇਆ ॥ ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ; ਜਮਦੂਤਾ (ਜਮਦੂਤਾਂ) ਕਛੂ ਨ ਚਲੀ ॥ ਨਾਨਕੁ ਸਿਖ ਦੇਇ, ਮਨ ਪ੍ਰੀਤਮ ! ਹਰਿ ਲਦੇ (ਲੱਦੇਂ) ਖੇਪ ਸਵਲੀ (ਸਵੱਲੀ)॥੩॥ ਮਨ ਪਿਆਰਿਆ, ਜੀਉ ਮਿਤ੍ਰਾ ! ਕਰਿ ਸੰਤਾ (ਸੰਤਾਂ) ਸੰਗਿ ਨਿਵਾਸੋ ॥ ਮਨ ਪਿਆਰਿਆ, ਜੀਉ ਮਿਤ੍ਰਾ ! ਹਰਿ ਨਾਮੁ ਜਪਤ ਪਰਗਾਸੋ ॥ ਸਿਮਰਿ ਸੁਆਮੀ ਸੁਖਹਗਾਮੀ ; ਇਛ (ਇੱਛ) ਸਗਲੀ ਪੁੰਨੀਆ (ਪੁੰਨੀਆਂ) ॥ ਪੁਰਬੇ ਕਮਾਏ, ਸ੍ਰੀ ਰੰਗ (ਸ਼੍ਰੀ ਰੰਗ) ਪਾਏ ; ਹਰਿ ਮਿਲੇ, ਚਿਰੀ ਵਿਛੁੰਨਿਆ ॥ ਅੰਤਰਿ ਬਾਹਰਿ, ਸਰਬਤਿ (ਸਰਬੱਤ) ਰਵਿਆ ; ਮਨਿ ਉਪਜਿਆ ਬਿਸੁਆਸੋ ॥ ਨਾਨਕੁ ਸਿਖ ਦੇਇ, ਮਨ ਪ੍ਰੀਤਮ ! ਕਰਿ ਸੰਤਾ (ਸੰਤਾਂ) ਸੰਗਿ ਨਿਵਾਸੋ ॥੪॥ ਮਨ ਪਿਆਰਿਆ, ਜੀਉ ਮਿਤ੍ਰਾ ! ਹਰਿ ਪ੍ਰੇਮ ਭਗਤਿ ਮਨੁ ਲੀਨਾ ॥ ਮਨ ਪਿਆਰਿਆ, ਜੀਉ ਮਿਤ੍ਰਾ ! ਹਰਿ ਜਲ ਮਿਲਿ, ਜੀਵੇ ਮੀਨਾ ॥ ਹਰਿ ਪੀ ਆਘਾਨੇ, ਅੰਮ੍ਰਿਤ ਬਾਨੇ ; ਸ੍ਰਬ ਸੁਖਾ (ਸੁੱਖਾ, ਬਿੰਦੀ ਨਹੀਂ) ਮਨ ਵੁਠੇ (ਵੁੱਠੇ)॥ ਸ੍ਰੀ ਧਰ (ਸ਼੍ਰੀ ਧਰ) ਪਾਏ, ਮੰਗਲ ਗਾਏ ; ਇਛ (ਇੱਛ) ਪੁੰਨੀ, ਸਤਿਗੁਰ ਤੁਠੇ (ਤੁੱਠੇ)॥ ਲੜਿ ਲੀਨੇ ਲਾਏ, ਨਉ ਨਿਧਿ ਪਾਏ ; ਨਾਉ ਸਰਬਸੁ (ਨਾਉਂ, ਥੋੜ੍ਹਾ ‘ਸਰਬਸ੍ਵ’ ਵਾਙ), ਠਾਕੁਰਿ ਦੀਨਾ ॥ ਨਾਨਕ ! ਸਿਖ ਸੰਤ ਸਮਝਾਈ ; ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥

ੴ ਸਤਿ, ਗੁਰ ਪ੍ਰਸਾਦਿ॥ ਸਿਰੀ ਰਾਗ ਕੇ ਛੰਤ, ਮਹਲਾ ੫

ਡਖਣਾ ॥

(‘ਡਖਣਾ’ ਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਭੂਮੀ ਤੋਂ ਦੱਖਣ ਵੱਲ ਦੀ ਭਾਸ਼ਾ, ਜਿਸ ਵਿੱਚ ‘ਦ’ ਦੀ ਬਜਾਏ ‘ਡ’ ਵਧੇਰੇ ਮਿਲੇਗਾ।)

ਹਠ ਮਝਾਹੂ (ਭਾਵ ਹਿਰਦੇ ’ਚ), ਮਾ ਪਿਰੀ (ਭਾਵ ਮੇਰਾ ਪਤੀ); ਪਸੇ ਕਿਉ (ਕਿਉਂ ਭਾਵ ਕਿਵੇਂ ਦਿਖੇ) ਦੀਦਾਰ ? ॥ ਸੰਤ ਸਰਣਾਈ ਲਭਣੇ (ਸ਼ਰਣਾਈ ਲੱਭਣੇ); ਨਾਨਕ ! ਪ੍ਰਾਣ ਅਧਾਰ ॥੧॥ ਛੰਤੁ ॥ ਚਰਨ ਕਮਲ ਸਿਉ (ਸਿਉਂ) ਪ੍ਰੀਤਿ; ਰੀਤਿ, ਸੰਤਨ ਮਨਿ ਆਵਏ (ਆਵ+ਏ) ਜੀਉ ॥ ਦੁਤੀਆ ਭਾਉ ਬਿਪਰੀਤਿ, ਅਨੀਤਿ ; ਦਾਸਾ (ਦਾਸਾਂ) ਨਹ ਭਾਵਏ (ਭਾਵ+ਏ) ਜੀਉ ॥ ਦਾਸਾ (ਦਾਸਾਂ) ਨਹ ਭਾਵਏ (ਭਾਵ+ਏ), ਬਿਨੁ ਦਰਸਾਵਏ (ਦਰਸਾਵ+ਏ); ਇਕ ਖਿਨੁ ਧੀਰਜੁ ਕਿਉ (ਕਿਉਂ) ਕਰੈ ? ॥ ਨਾਮ ਬਿਹੂਨਾ, ਤਨੁ ਮਨੁ ਹੀਨਾ ; ਜਲ ਬਿਨੁ, ਮਛੁਲੀ ਜਿਉ (ਜਿਉਂ) ਮਰੈ ॥ ਮਿਲੁ, ਮੇਰੇ ਪਿਆਰੇ ! ਪ੍ਰਾਨ ਅਧਾਰੇ ! ਗੁਣ ਸਾਧ ਸੰਗਿ ਮਿਲਿ ਗਾਵਏ (ਗਾਵ+ਏ)॥ ਨਾਨਕ ਕੇ ਸੁਆਮੀ, ਧਾਰਿ ਅਨੁਗ੍ਰਹੁ (ਅਨੁਗ੍ਰਹ) ; ਮਨਿ+ਤਨਿ (ਰਾਹੀਂ), ਅੰਕਿ (ਭਾਵ ਤੇਰੀ ਗੋਦ ’ਚ) ਸਮਾਵਏ (ਸਮਾਵ+ਏ)॥੧॥ ਡਖਣਾ ॥ ਸੋਹੰਦੜੋ ਹਭ ਠਾਇ (ਠਾਂਇ ਭਾਵ ਸਭ ਥਾਂ) ; ਕੋਇ ਨ ਦਿਸੈ ਡੂਜੜੋ ॥ ਖੁਲ੍ੜੇ ਕਪਾਟ, ਨਾਨਕ ! ਸਤਿਗੁਰ ਭੇਟਤੇ ॥੧॥ ਛੰਤੁ ॥ ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ ; ਬਾਣੀ ਬੀਚਾਰੀਐ ਜੀਉ ॥ ਸਿਮਰਤ ਸਾਸ ਗਿਰਾਸ, ਪੂਰਨ ਬਿਸੁਆਸ ; ਕਿਉ ਮਨਹੁ (ਕਿਉਂ ਮਨੋਂ) ਬਿਸਾਰੀਐ ਜੀਉ ? ॥ ਕਿਉ ਮਨਹੁ (ਕਿਉਂ ਮਨੋਂ) ਬੇਸਾਰੀਐ ? ਨਿਮਖ ਨਹੀ (ਨਹੀਂ) ਟਾਰੀਐ ; ਗੁਣਵੰਤ ਪ੍ਰਾਨ ਹਮਾਰੇ ॥ ਮਨ ਬਾਂਛਤ ਫਲ (ਫਲ਼) ਦੇਤ ਹੈ ਸੁਆਮੀ ; ਜੀਅ (ਜੀ..) ਕੀ ਬਿਰਥਾ ਸਾਰੇ (ਭਾਵ ਸੰਭਾਲਦਾ)॥ ਅਨਾਥ ਕੇ ਨਾਥੇ ! ਸ੍ਰਬ ਕੈ ਸਾਥੇ ! (ਤੈਨੂੰ) ਜਪਿ, ਜੂਐ ਜਨਮੁ ਨ ਹਾਰੀਐ ॥ ਨਾਨਕ ਕੀ ਬੇਨੰਤੀ ਪ੍ਰਭ ਪਹਿ ; ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥ ਡਖਣਾ ॥ ਧੂੜੀ ਮਜਨੁ ਸਾਧ ਖੇ (ਭਾਵ ‘ਦੀ’) ; ਸਾਈ (ਸਾਈਂ) ਥੀਏ (ਭਾਵ ਹੋਏ) ਕ੍ਰਿਪਾਲ ॥ ਲਧੇ (ਲੱਧੇ) ਹਭੇ ਥੋਕੜੇ ; ਨਾਨਕ ! ਹਰਿ ਧਨੁ ਮਾਲ ॥੧॥ ਛੰਤੁ ॥ ਸੁੰਦਰ ਸੁਆਮੀ ਧਾਮ, ਭਗਤਹ (ਭਗਤਾਂ ‘ਦਾ’) ਬਿਸ੍ਰਾਮ ; ਆਸਾ ਲਗਿ ਜੀਵਤੇ ਜੀਉ ॥ ਮਨਿ ਤਨੇ ਗਲਤਾਨ, ਸਿਮਰਤ ਪ੍ਰਭ ਨਾਮ ; ਹਰਿ ਅੰਮ੍ਰਿਤੁ ਪੀਵਤੇ ਜੀਉ ॥ ਅੰਮ੍ਰਿਤੁ ਹਰਿ ਪੀਵਤੇ, ਸਦਾ ਥਿਰੁ ਥੀਵਤੇ ; ਬਿਖੈ ਬਨੁ ਫੀਕਾ ਜਾਨਿਆ ॥ ਭਏ ਕਿਰਪਾਲ, ਗੋਪਾਲ ਪ੍ਰਭ ਮੇਰੇ ; ਸਾਧ ਸੰਗਤਿ ਨਿਧਿ ਮਾਨਿਆ ॥ ਸਰਬਸੋ (ਸਰਬੱਸੋ), ਸੂਖ ਆਨੰਦ ਘਨ, ਪਿਆਰੇ ! ਹਰਿ ਰਤਨੁ, ਮਨ ਅੰਤਰਿ ਸੀਵਤੇ (ਸੀਂਵਤੇ) ॥ ਇਕੁ ਤਿਲੁ ਨਹੀ (ਨਹੀਂ) ਵਿਸਰੈ, ਪ੍ਰਾਨ ਆਧਾਰਾ ; ਜਪਿ+ਜਪਿ, ਨਾਨਕ ! ਜੀਵਤੇ ॥੩॥ ਡਖਣਾ ॥ ਜੋ ਤਉ (ਤੌ ਭਾਵ ‘ਤੈਂ’) ਕੀਨੇ ਆਪਣੇ ; ਤਿਨਾ (ਤਿਨ੍ਹਾਂ) ਕੂੰ ਮਿਲਿਓਹਿ (ਮਿਲਿਓਹਿਂ) ॥ ਆਪੇ ਹੀ ਆਪਿ ਮੋਹਿਓਹੁ (ਥੋੜ੍ਹਾ ‘ਮੋਹਿਔਂ’ ਵਾਙ); ਜਸੁ, ਨਾਨਕ ! ਆਪਿ ਸੁਣਿਓਹਿ (ਸੁਣਿਓਹਿਂ) ॥੧॥ ਛੰਤੁ ॥ ਪ੍ਰੇਮ ਠਗਉਰੀ ਪਾਇ, ਰੀਝਾਇ ; ਗੋਬਿੰਦ ਮਨੁ ਮੋਹਿਆ ਜੀਉ ॥ ਸੰਤਨ ਕੈ ਪਰਸਾਦਿ, ਅਗਾਧਿ (ਦੇ) ਕੰਠੇ ਲਗਿ (ਨੋਟ: ਬਾਣੀ ’ਚ ‘ਅਗਾਧ’ ਅੰਤ ਮੁਕਤਾ ਨਹੀਂ) , ਸੋਹਿਆ ਜੀਉ ॥ ਹਰਿ ਕੰਠਿ ਲਗਿ ਸੋਹਿਆ, ਦੋਖ ਸਭਿ ਜੋਹਿਆ ; ਭਗਤਿ ਲਖੵਣ (ਲਖਿਅਣ) ਕਰਿ, ਵਸਿ ਭਏ ॥ ਮਨਿ ਸਰਬ ਸੁਖ ਵੁਠੇ (ਵੁੱਠੇ), ਗੋਵਿਦ ਤੁਠੇ (ਤੁੱਠੇ); ਜਨਮ ਮਰਣਾ ਸਭਿ ਮਿਟਿ ਗਏ ॥ ਸਖੀ (ਸਖੀਂ) ਮੰਗਲੋ ਗਾਇਆ, ਇਛ (ਇੱਛ) ਪੁਜਾਇਆ ; ਬਹੁੜਿ ਨ ਮਾਇਆ ਹੋਹਿਆ ॥ ਕਰੁ ਗਹਿ ਲੀਨੇ, ਨਾਨਕ ! ਪ੍ਰਭ ਪਿਆਰੇ ; ਸੰਸਾਰੁ ਸਾਗਰੁ ਨਹੀ (ਨਹੀਂ) ਪੋਹਿਆ ॥੪॥ ਡਖਣਾ ॥ ਸਾਈ (ਸਾਈਂ) ਨਾਮੁ ਅਮੋਲੁ ; ਕੀਮ ਨ ਕੋਈ ਜਾਣਦੋ ॥ ਜਿਨਾ (ਜਿਨ੍ਹਾਂ) ਭਾਗ ਮਥਾਹਿ ; ਸੇ, ਨਾਨਕ ! ਹਰਿ ਰੰਗੁ ਮਾਣਦੋ ॥੧॥ ਛੰਤੁ ॥ ਕਹਤੇ ਪਵਿਤ੍ਰ, ਸੁਣਤੇ ਸਭਿ ਧੰਨੁ ; ਲਿਖਤਂੀ (ਭਾਵ ਲੇਖਕਾਂ ਨੇ) ਕੁਲੁ ਤਾਰਿਆ ਜੀਉ ॥ ਜਿਨ (ਜਿਨ੍ਹ) ਕਉ ਸਾਧੂ ਸੰਗੁ, ਨਾਮ ਹਰਿ ਰੰਗੁ ; ਤਿਨੀ (ਤਿਨ੍ਹੀਂ), ਬ੍ਰਹਮੁ ਬੀਚਾਰਿਆ ਜੀਉ ॥ ਬ੍ਰਹਮੁ ਬੀਚਾਰਿਆ, ਜਨਮੁ ਸਵਾਰਿਆ ; ਪੂਰਨ ਕਿਰਪਾ ਪ੍ਰਭਿ ਕਰੀ ॥ ਕਰੁ ਗਹਿ (ਗਹ) ਲੀਨੇ, ਹਰਿ ਜਸੋ ਦੀਨੇ ; ਜੋਨਿ ਨਾ ਧਾਵੈ, ਨਹ ਮਰੀ ॥ ਸਤਿਗੁਰ ਦਇਆਲ ਕਿਰਪਾਲ, ਭੇਟਤ ਹਰੇ ; ਕਾਮੁ ਕ੍ਰੋਧੁ ਲੋਭੁ ਮਾਰਿਆ ॥ ਕਥਨੁ ਨ ਜਾਇ, ਅਕਥੁ ਸੁਆਮੀ ; ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥

(ਨੋਟ: ਗੁਰਬਾਣੀ ਉਚਾਰਨ ਦੌਰਾਨ ਇਹ ਧਿਆਨ ਰਹੇ ਕਿ ਜੋ ਸ਼ਬਦ ਕਾਵਿ ਤੋਲ ਪ੍ਰਭਾਵ ਅਧੀਨ ਆਪਣਾ ਅਸਲ ਸਰੂਪ ਬਲਦ ਕੇ ‘ਹ’ ਸਮੇਤ ਕੋਈ ਅੰਤ ਸਿਹਾਰੀ (ਹਿ) ਦੇਵੇ ਉਸ ਅੰਤ ਸਿਹਾਰੀ ਦਾ ਉਚਾਰਨ ਕਾਰਕੀ ਸਮਝ ਕੇ ਨਾ ਕਰਨਾ, ਦਰੁਸਤ ਨਹੀਂ; ਜਿਵੇਂ ਕਿ ਉਕਤ ਤੁਕ ਹੈ: ‘‘ਜਿਨਾ ਭਾਗ ਮਥਾਹਿ..॥’’ ’ਚ ਅਸਲ ਸ਼ਬਦ ‘ਮਥਾ’ (ਮੱਥਾ) ਹੈ, ਜੋ ਗੁਰਬਾਣੀ ’ਚ 3 ਵਾਰ ਦਰਜ ਹੈ: ‘‘ਹਰਿ ਦਰਗਹ, ਨਾਨਕ ! ਊਜਲ ਮਥਾ (ਮੱਥਾ)॥’’ (ਗਉੜੀ ਸੁਖਮਨੀ /ਮ: ੫/੨੮੧) ਪਰ ਸੰਬੰਧਿਤ ਪੰਕਤੀ ਵਾਲ਼ਾ ਸ਼ਬਦ ‘ਮਥਾਹਿ’ ਵੀ 3 ਵਾਰ ਦਰਜ ਹੈ; ਜਿਵੇਂ ‘‘ਨਾਨਕ ! ਸੇਈ ਉਬਰੇ; ਜਿਨਾ ਭਾਗੁ ਮਥਾਹਿ ॥’’ (ਮ: ੫/੧੪੨੫) ਇਸ ਲਈ ‘ਮਥਾਹਿ’ ਨੂੰ ਅਪਾਦਾਨ ਕਾਰਕ ਸਮਝ ਕੇ ਬਿੰਦੀ ਸਹਿਤ ‘ਮਥਾਹਿਂ ਜਾਂ ‘ਮਥਾਂਹ’ ਉਚਾਰਨਾ ਦਰੁਸਤ ਨਹੀਂ ਕਿਉਂਕਿ ਇਹ ਇੱਕ ਵਚਨ ਤੇ ਕਾਵਿ ਪ੍ਰਭਾਵ ਅਧੀਨ ‘ਮਥਾਹਿ’ ਸਰੂਪ ਬਣਿਆ ਹੈ।)