Guru Granth Sahib (Page No. 85-89)

0
525

(ਪੰਨਾ ਨੰਬਰ 85-89)

ਸਲੋਕ, ਮ: ੩ ॥

ਪੜਿ ਪੜਿ (ਪੜ੍ਹ-ਪੜ੍ਹ) ਪੰਡਿਤ ਬੇਦ ਵਖਾਣਹਿ (ਵਖਾਣਹਿਂ) ; ਮਾਇਆ ਮੋਹ ਸੁਆਇ ॥ ਦੂਜੈ+ਭਾਇ, ਹਰਿ ਨਾਮੁ ਵਿਸਾਰਿਆ; ਮਨ ਮੂਰਖ (ਨੂੰ) ਮਿਲੈ ਸਜਾਇ (ਸਜ਼ਾਇ)॥ ਜਿਨਿ (ਜਿਨ੍ਹ), ਜੀਉ ਪਿੰਡੁ ਦਿਤਾ (ਦਿੱਤਾ) ; ਤਿਸੁ ਕਬਹੂੰ ਨ ਚੇਤੈ ; ਜੋ ਦੇਂਦਾ ਰਿਜਕੁ (ਰਿਜ਼ਕ) ਸੰਬਾਹਿ (ਨੋਟ: ‘ਸੰਬਾਹਿ’ ਦਾ ਅਰਥ ਹੈ: ‘ਇਕੱਠਾ ਕਰਕੇ’, ਕਿਰਿਆ ਵਿਸ਼ੇਸ਼ਣ, ਪਰ ਪਿਛਲਾ (ਸਜ਼ਾਇ) ਤੇ ਅਗਲਾ (ਜਾਇ) ਤੁਕਾਂਤ ਮਿਲਾਣ ਲਈ ‘ਸੰਬਾਹਿ’ ਦਾ ਅੰਤ ‘ਹਿ’ ਥੋੜ੍ਹਾ ਉਚਾਰਨਾ ਜ਼ਰੂਰੀ) ॥ ਜਮ ਕਾ ਫਾਹਾ ਗਲਹੁ (ਗਲੋਂ) ਨ ਕਟੀਐ (ਕੱਟੀਐ); ਫਿਰਿ-ਫਿਰਿ ਆਵੈ ਜਾਇ ॥ ਮਨਮੁਖਿ ਕਿਛੂ ਨ ਸੂਝੈ ਅੰਧੁਲੇ (ਨੂੰ); ਪੂਰਬਿ ਲਿਖਿਆ ਕਮਾਇ ॥ ਪੂਰੈ+ਭਾਗਿ, ਸਤਿਗੁਰੁ ਮਿਲੈ ਸੁਖ+ਦਾਤਾ ; ਨਾਮੁ ਵਸੈ ਮਨਿ ਆਇ ॥ ਸੁਖੁ ਮਾਣਹਿ, ਸੁਖੁ ਪੈਨਣਾ ; ਸੁਖੇ+ਸੁਖਿ ਵਿਹਾਇ ॥ ਨਾਨਕ  ! ਸੋ ਨਾਉ (ਨਾਉਂ), ਮਨਹੁ (ਮਨੋਂ) ਨ ਵਿਸਾਰੀਐ ; ਜਿਤੁ, ਦਰਿ+ਸਚੈ ਸੋਭਾ (ਸ਼ੋਭਾ) ਪਾਇ ॥੧॥

ਮ: ੩ ॥

ਸਤਿਗੁਰੁ ਸੇਵਿ, ਸੁਖੁ ਪਾਇਆ ; ਸਚੁ+ਨਾਮੁ+ਗੁਣਤਾਸੁ ॥ ਗੁਰਮਤੀ ਆਪੁ ਪਛਾਣਿਆ; ਰਾਮ ਨਾਮ ਪਰਗਾਸੁ ॥ ਸਚੋ ਸਚੁ ਕਮਾਵਣਾ ; ਵਡਿਆਈ ਵਡੇ ਪਾਸਿ ॥ ਜੀਉ ਪਿੰਡੁ ਸਭੁ ਤਿਸ ਕਾ ; ਸਿਫਤਿ (ਸਿਫ਼ਤਿ) ਕਰੇ ਅਰਦਾਸਿ ॥ ਸਚੈ+ਸਬਦਿ ਸਾਲਾਹਣਾ ; ਸੁਖੇ+ਸੁਖਿ ਨਿਵਾਸੁ ॥ ਜਪੁ ਤਪੁ ਸੰਜਮੁ ਮਨੈ ਮਾਹਿ (ਮਾਹਿਂ) ; ਬਿਨੁ ਨਾਵੈ (ਨਾਵੈਂ), ਧ੍ਰਿਗੁ ਜੀਵਾਸੁ ॥ ਗੁਰਮਤੀ ਨਾਉ (ਨਾਉਂ) ਪਾਈਐ ; ਮਨਮੁਖ ਮੋਹਿ (ਮੋਹ) ਵਿਣਾਸੁ ॥ ਜਿਉ (ਜਿਉਂ) ਭਾਵੈ, ਤਿਉ (ਤਿਉਂ) ਰਾਖੁ ਤੂੰ ; ਨਾਨਕੁ ਤੇਰਾ ਦਾਸੁ ॥੨॥

ਪਉੜੀ ॥

ਸਭੁ ਕੋ ਤੇਰਾ, ਤੂੰ ਸਭਸੁ ਦਾ ; ਤੂੰ ਸਭਨਾ (ਸਭਨਾਂ) ਰਾਸਿ ॥ ਸਭਿ, ਤੁਧੈ ਪਾਸਹੁ (ਪਾਸੋਂ) ਮੰਗਦੇ ; ਨਿਤ ਕਰਿ ਅਰਦਾਸਿ ॥ ਜਿਸੁ ਤੂੰ ਦੇਹਿ (ਦੇਹਿਂ), ਤਿਸੁ ਸਭੁ ਕਿਛੁ ਮਿਲੈ ; ਇਕਨਾ ਦੂਰਿ, ਹੈ (ਹੈਂ) ਪਾਸਿ ॥ ਤੁਧੁ ਬਾਝਹੁ, ਥਾਉ ਕੋ ਨਾਹੀ (ਥਾਉਂ ਕੋ ਨਾਹੀਂ); ਜਿਸੁ ਪਾਸਹੁ (ਪਾਸੋਂ) ਮੰਗੀਐ ; ਮਨਿ, ਵੇਖਹੁ ਕੋ ਨਿਰਜਾਸਿ ॥ ਸਭਿ ਤੁਧੈ ਨੋ ਸਾਲਾਹਦੇ (ਨੋਟ: ‘ਸਾ’ ਦਾ ਉਚਾਰਨ ਜ਼ਰੂਰੀ); ਦਰਿ, ਗੁਰਮੁਖਾ (ਗੁਰਮੁਖਾਂ) ਨੋ ਪਰਗਾਸਿ ॥੯॥

ਸਲੋਕ, ਮ: ੩ ॥

ਪੰਡਿਤੁ ਪੜਿ ਪੜਿ ਉਚਾ (ਪੜ੍ਹ-ਪੜ੍ਹ ਉੱਚਾ) ਕੂਕਦਾ ; ਮਾਇਆ ਮੋਹਿ (ਮੋਹ) ਪਿਆਰੁ ॥ ਅੰਤਰਿ ਬ੍ਰਹਮੁ ਨ ਚੀਨਈ (ਚੀਨ+ਈ); ਮਨਿ ਮੂਰਖੁ ਗਾਵਾਰੁ ॥ ਦੂਜੈ+ਭਾਇ, ਜਗਤੁ ਪਰਬੋਧਦਾ; ਨਾ ਬੂਝੈ ਬੀਚਾਰੁ ॥ ਬਿਰਥਾ ਜਨਮੁ ਗਵਾਇਆ ; ਮਰਿ ਜੰਮੈ, ਵਾਰੋ-ਵਾਰ ॥੧॥

ਮ: ੩ ॥

ਜਿਨੀ (ਜਿਨ੍ਹੀਂ)) ਸਤਿਗੁਰੁ ਸੇਵਿਆ, ਤਿਨੀ ਨਾਉ (ਤਿਨੀਂ ਨਾਉਂ) ਪਾਇਆ ; ਬੂਝਹੁ ਕਰਿ ਬੀਚਾਰੁ ॥ ਸਦਾ ਸਾਂਤਿ (ਸ਼ਾਂਤਿ) ਸੁਖੁ ਮਨਿ ਵਸੈ ; ਚੂਕੈ ਕੂਕ ਪੁਕਾਰ ॥ ਆਪੈ ਨੋ, ਆਪੁ ਖਾਇ, ਮਨੁ ਨਿਰਮਲੁ ਹੋਵੈ ; ਗੁਰ ਸਬਦੀ ਵੀਚਾਰੁ ॥ ਨਾਨਕ  ! ਸਬਦਿ ਰਤੇ (ਰੱਤੇ) ਸੇ ਮੁਕਤੁ ਹੈ (ਹੈਂ) ; ਹਰਿ ਜੀਉ ਹੇਤਿ ਪਿਆਰੁ ॥੨॥

(ਨੋਟ: ਉਕਤ ਆਖ਼ਰੀ ਤੁਕ ‘‘ਹਰਿ ਜੀਉ ਹੇਤਿ+ਪਿਆਰੁ ॥’’ ’ਚ ਦਰਜ ‘ਹੇਤਿ+ਪਿਆਰੁ’ ਬਣਤਰ ਨੂੰ ਥੋੜ੍ਹਾ ਸਮਝਣ ਦੀ ਜ਼ਰੂਰਤ ਹੈ। ਗੁਰਬਾਣੀ ਲਿਖਤ ਮੁਤਾਬਕ ‘ਹੇਤੁ+ਪਿਆਰੁ’ (1 ਵਾਰ), ‘ਹੇਤਿ+ਪਿਆਰਿ’ (12 ਵਾਰ) ਤੇ ‘ਹੇਤਿ+ਪਿਆਰੁ’ (ਕੇਵਲ 1 ਵਾਰ) ਵਿਚਾਰ ਅਧੀਨ ਪੰਕਤੀ ’ਚ ਦਰਜ ਹੈ, ਜਿਨ੍ਹਾਂ ’ਚੋਂ ਪਹਿਲੇ ਦੋਵੇਂ ਸੰਯੁਕਤ ਸ਼ਬਦ ਸਰੂਪ ਗੁਰਬਾਣੀ ਲਿਖਤ ਮੁਤਾਬਕ ਹਨ ਤੇ ਤੀਸਰੇ (ਪਿਆਰੁ) ਦਾ ਸਰੂਪ ਵੀ ਅਗਰ ਦੂਸਰੇ ‘ਹੇਤਿ+ਪਿਆਰਿ’ ਵਾਙ ਹੁੰਦਾ ਤਾਂ ਇਨ੍ਹਾਂ ਸੰਯੁਕਤ ਸ਼ਬਦਾਂ ਲਈ ਮੁਕੰਮਲ ਗੁਰਬਾਣੀ ਲਿਖਤ ਇੱਕ ਨਿਯਮ ਅਧੀਨ ਹੋ ਜਾਣੀ ਸੀ।

ਕਈ ਸੱਜਣ ਇਹ ਵੀ ਕਹਿ ਸਕਦੇ ਹਨ ਕਿ ਇਸ ਦਾ ਤੁਕਾਂਤ ਮੇਲ਼ ਤੁਕ ‘‘ਗੁਰ ਸਬਦੀ ਵੀਚਾਰੁ ॥’’ ਦੇ ਅਖੀਰ ’ਚ ਦਰਜ ‘ਵੀਚਾਰੁ’ ਸ਼ਬਦ ਅੰਤ ਔਂਕੜ ਕਾਰਨ ‘ਪਿਆਰੁ’ ਅੰਤ ਔਂਕੜ ਹੈ, ਪਰ ਇਸ ਨਿਯਮ ਮੁਤਾਬਕ ਤਾਂ ਸਾਰੀਆਂ ਲਗਾਂ ਦਾ ਉਚਾਰਨ ਕਰਨਾ ਹੀ ਦਰੁਸਤ ਹੋਵੇਗਾ ਜਦਕਿ ‘ਹੇਤਿ+ਪਿਆਰਿ’ ਤੁਕਾਂ ਦਾ (ਬਾਕੀ 12 ਵਾਰ) ਤੁਕਾਂਤ ਇਸ ਦੀ ਇਜਾਜ਼ਤ ਨਹੀਂ ਦਿੰਦਾ; ਜਿਵੇਂ ਕਿ

(1). ਨਾਰੀ ਅੰਦਰਿ ਸੋਹਣੀ; ਮਸਤਕਿ ਮਣੀ ‘ਪਿਆਰੁ’ (ਅੰਤ ਔਂਕੜ)॥ ਸੋਭਾ ਸੁਰਤਿ ਸੁਹਾਵਣੀ; ਸਾਚੈ ਪ੍ਰੇਮਿ ‘ਅਪਾਰ’ (ਅੰਤ ਮੁਕਤਾ)॥ ਬਿਨੁ ਪਿਰ, ਪੁਰਖੁ ਨ ਜਾਣਈ; ਸਾਚੇ ਗੁਰ ਕੈ ਹੇਤਿ ‘ਪਿਆਰਿ’  (ਅੰਤ ਸਿਹਾਰੀ) ॥੬॥ (ਮ: ੧/੫੪)

(2). ਚਿਤੇ ਦਿਸਹਿ ਧਉਲਹਰ; ਬਗੇ ਬੰਕ ‘ਦੁਆਰ’ (ਅੰਤ ਮੁਕਤਾ)॥ ਕਰਿ ਮਨ ਖੁਸੀ ਉਸਾਰਿਆ; ਦੂਜੈ ਹੇਤਿ ‘ਪਿਆਰਿ’  (ਅੰਤ ਸਿਹਾਰੀ)॥ ਅੰਦਰੁ ਖਾਲੀ ਪ੍ਰੇਮ ਬਿਨੁ; ਢਹਿ ਢੇਰੀ ਤਨੁ ‘ਛਾਰੁ’ (ਅੰਤ ਔਂਕੜ)॥੧॥ (ਮ: ੧/੬੨)

(3). ਗੁਰਮੁਖੀਆ ਮੁਹ ਸੋਹਣੇ; ਗੁਰ ਕੈ ਹੇਤਿ ‘ਪਿਆਰਿ’  (ਅੰਤ ਸਿਹਾਰੀ)॥ ਸਚੀ ਭਗਤੀ, ਸਚਿ ਰਤੇ; ਦਰਿ+ਸਚੈ ‘ਸਚਿਆਰ’ (ਅੰਤ ਮੁਕਤਾ)॥ ਆਏ ਸੇ ਪਰਵਾਣੁ ਹੈ (ਹੈਂ); ਸਭ ਕੁਲ ਕਾ ਕਰਹਿ ‘ਉਧਾਰੁ’ (ਅੰਤ ਔਂਕੜ) ॥੭॥ (ਮ: ੩/੬੬) ਆਦਿ।)

ਪਉੜੀ ॥

ਹਰਿ ਕੀ ਸੇਵਾ ਸਫਲ ਹੈ ; ਗੁਰਮੁਖਿ ਪਾਵੈ ਥਾਇ (ਥਾਂਇ)॥ ਜਿਸੁ ਹਰਿ ਭਾਵੈ, ਤਿਸੁ ਗੁਰੁ ਮਿਲੈ ; ਸੋ, ਹਰਿ ਨਾਮੁ ਧਿਆਇ ॥ ਗੁਰ ਸਬਦੀ ਹਰਿ ਪਾਈਐ ; ਹਰਿ ਪਾਰਿ ਲਘਾਇ (ਲੰਘਾਇ)॥ ਮਨਹਠਿ, ਕਿਨੈ ਨ ਪਾਇਓ ; ਪੁਛਹੁ ਵੇਦਾ (ਵੇਦਾਂ) ਜਾਇ ॥ ਨਾਨਕ  ! ਹਰਿ ਕੀ ਸੇਵਾ, ਸੋ ਕਰੇ ; ਜਿਸੁ, ਲਏ ਹਰਿ ਲਾਇ ॥੧੦॥

ਸਲੋਕ, ਮ: ੩ ॥

ਨਾਨਕ  ! ਸੋ ਸੂਰਾ ਵਰੀਆਮੁ (ਨੋਟ: ‘ਰੀ’ ਨੂੰ ‘ਰਿ’ ਨਹੀਂ ਪੜ੍ਹਨਾ); ਜਿਨਿ (ਜਿਨ੍ਹ), ਵਿਚਹੁ ਦੁਸਟੁ (ਵਿੱਚੋਂ ਦੁਸ਼ਟ) ਅਹੰਕਰਣੁ ਮਾਰਿਆ ॥ ਗੁਰਮੁਖਿ ਨਾਮੁ ਸਾਲਾਹਿ (ਸਾਲਾਹ); ਜਨਮੁ ਸਵਾਰਿਆ ॥ ਆਪਿ ਹੋਆ ਸਦਾ ਮੁਕਤੁ ; ਸਭੁ ਕੁਲੁ ਨਿਸਤਾਰਿਆ ॥ ਸੋਹਨਿ ਸਚਿ+ਦੁਆਰਿ ; ਨਾਮੁ ਪਿਆਰਿਆ ॥ ਮਨਮੁਖ ਮਰਹਿ (ਮਰੈਂ) ਅਹੰਕਾਰਿ ; ਮਰਣੁ ਵਿਗਾੜਿਆ ॥ ਸਭੋ ਵਰਤੈ ਹੁਕਮੁ ; ਕਿਆ ਕਰਹਿ (ਕਰੈਂ) ਵਿਚਾਰਿਆ  ? ॥ ਆਪਹੁ (ਆਪੋਂ) ਦੂਜੈ ਲਗਿ (ਲੱਗ); ਖਸਮੁ ਵਿਸਾਰਿਆ ॥ ਨਾਨਕ  ! ਬਿਨੁ ਨਾਵੈ (ਨਾਵੈਂ) ਸਭੁ ਦੁਖੁ, ਸੁਖੁ ਵਿਸਾਰਿਆ ॥੧॥

ਮ: ੩ ॥

ਗੁਰਿ+ਪੂਰੈ, ਹਰਿ ਨਾਮੁ ਦਿੜਾਇਆ (ਦਿੜ੍ਹਾਇਆ); ਤਿਨਿ (ਤਿਨ੍ਹ), ਵਿਚਹੁ (ਵਿੱਚੋਂ) ਭਰਮੁ ਚੁਕਾਇਆ ॥ ਰਾਮ ਨਾਮੁ ਹਰਿ ਕੀਰਤਿ ਗਾਈ ; ਕਰਿ ਚਾਨਣੁ, ਮਗੁ ਦਿਖਾਇਆ ॥ ਹਉਮੈ ਮਾਰਿ, ਏਕ ਲਿਵ ਲਾਗੀ ; ਅੰਤਰਿ ਨਾਮੁ ਵਸਾਇਆ ॥ ਗੁਰਮਤੀ, ਜਮੁ ਜੋਹਿ (ਜੋਹ) ਨ ਸਾਕੈ ; ਸਾਚੈ ਨਾਮਿ ਸਮਾਇਆ ॥ ਸਭੁ, ਆਪੇ ਆਪਿ ਵਰਤੈ ਕਰਤਾ ; ਜੋ ਭਾਵੈ, ਸੋ ਨਾਇ (ਨਾਇਂ) ਲਾਇਆ ॥ ਜਨ ਨਾਨਕੁ ਨਾਮੁ ਲਏ, ਤਾ (ਤਾਂ) ਜੀਵੈ ; ਬਿਨੁ ਨਾਵੈ (ਨਾਵੈਂ), ਖਿਨੁ ਮਰਿ ਜਾਇਆ ॥੨॥

ਪਉੜੀ ॥

ਜੋ ਮਿਲਿਆ, ਹਰਿ ਦੀਬਾਣ ਸਿਉ (ਸਿਉਂ); ਸੋ, ਸਭਨੀ ਦੀਬਾਣੀ (ਸਭਨੀਂ ਦੀਵਾਣੀਂ) ਮਿਲਿਆ ॥ ਜਿਥੈ ਓਹੁ (ਓਹ) ਜਾਇ, ਤਿਥੈ ਓਹੁ ਸੁਰਖਰੂ (ਓਹ ਸੁਰਖ਼ਰੂ) ; ਉਸ ਕੈ ਮੁਹਿ+ਡਿਠੈ (ਮੁੰਹ+ਡਿਠੈ), ਸਭ ਪਾਪੀ ਤਰਿਆ ॥ ਓਸੁ ਅੰਤਰਿ, ਨਾਮੁ ਨਿਧਾਨੁ ਹੈ ; ਨਾਮੋ ਪਰਵਰਿਆ ॥ ਨਾਉ (ਨਾਉਂ) ਪੂਜੀਐ, ਨਾਉ (ਨਾਉਂ) ਮੰਨੀਐ ; ਨਾਇ (ਨਾਇਂ), ਕਿਲਵਿਖ ਸਭ ਹਿਰਿਆ ॥ ਜਿਨੀ (ਜਿਨ੍ਹੀਂ) ਨਾਮੁ ਧਿਆਇਆ, ਇਕ ਮਨਿ+ਇਕ ਚਿਤਿ ; ਸੇ, ਅਸਥਿਰੁ ਜਗਿ ਰਹਿਆ ॥੧੧॥

ਸਲੋਕ, ਮ: ੩ ॥

ਆਤਮਾ ਦੇਉ ਪੂਜੀਐ ; ਗੁਰ ਕੈ ਸਹਜਿ+ਸੁਭਾਇ ॥ ਆਤਮੇ ਨੋ ਆਤਮੇ ਦੀ, ਪ੍ਰਤੀਤਿ ਹੋਇ ; ਤਾ (ਤਾਂ), ਘਰ ਹੀ ਪਰਚਾ ਪਾਇ ॥ ਆਤਮਾ ਅਡੋਲੁ, ਨ ਡੋਲਈ (ਡੋਲ+ਈ); ਗੁਰ ਕੈ ਭਾਇ+ਸੁਭਾਇ ॥ ਗੁਰ ਵਿਣੁ, ਸਹਜੁ ਨ ਆਵਈ (ਆਵ+ਈ); ਲੋਭੁ ਮੈਲੁ ਨ ਵਿਚਹੁ (ਵਿੱਚੋਂ) ਜਾਇ ॥ ਖਿਨੁ+ਪਲੁ, ਹਰਿ ਨਾਮੁ ਮਨਿ ਵਸੈ ; ਸਭ ਅਠਸਠਿ ਤੀਰਥ ਨਾਇ (ਨ੍ਹਾਇ)॥ ਸਚੇ, ਮੈਲੁ ਨ ਲਗਈ (ਲਗ+ਈ) ; ਮਲੁ ਲਾਗੈ ਦੂਜੈ+ਭਾਇ ॥ ਧੋਤੀ, ਮੂਲਿ ਨ ਉਤਰੈ ; ਜੇ, ਅਠਸਠਿ ਤੀਰਥ ਨਾਇ (ਨ੍ਹਾਇ)॥ ਮਨਮੁਖ ਕਰਮ ਕਰੇ, ਅਹੰਕਾਰੀ ; ਸਭੁ ਦੁਖੋ+ਦੁਖੁ ਕਮਾਇ ॥ ਨਾਨਕ ! ਮੈਲਾ (ਮੈਲ਼ਾ), ਊਜਲੁ ਤਾ (ਤਾਂ) ਥੀਐ ; ਜਾ (ਜਾਂ), ਸਤਿਗੁਰ ਮਾਹਿ (ਮਾਹਿਂ) ਸਮਾਇ ॥੧॥

ਮ: ੩ ॥

ਮਨਮੁਖੁ+ਲੋਕੁ ਸਮਝਾਈਐ ; ਕਦਹੁ (ਕਦੋਂ) ਸਮਝਾਇਆ ਜਾਇ ॥ ਮਨਮੁਖੁ, ਰਲਾਇਆ ਨਾ ਰਲੈ (ਰਲ਼ਾਇਆ ਨਾ ਰਲ਼ੈ); ਪਇਐ+ਕਿਰਤਿ ਫਿਰਾਇ ॥ ਲਿਵ+ਧਾਤੁ ਦੁਇ ਰਾਹ ਹੈ (ਹੈਂ); ਹੁਕਮੀ ਕਾਰ ਕਮਾਇ ॥ ਗੁਰਮੁਖਿ (ਨੇ) ਆਪਣਾ ਮਨੁ ਮਾਰਿਆ ; ਸਬਦਿ, ਕਸਵਟੀ (ਕਸਵੱਟੀ) ਲਾਇ (ਕੇ)॥ ਮਨ ਹੀ ਨਾਲਿ ਝਗੜਾ, ਮਨ ਹੀ ਨਾਲਿ ਸਥ (ਸੱਥ) ; ਮਨ ਹੀ ਮੰਝਿ ਸਮਾਇ ॥ ਮਨੁ, ਜੋ ਇਛੇ (ਇੱਛੇ), ਸੋ ਲਹੈ ; ਸਚੈ+ਸਬਦਿ+ਸੁਭਾਇ ॥ ਅੰਮ੍ਰਿਤ ਨਾਮੁ ਸਦ ਭੁੰਚੀਐ ; ਗੁਰਮੁਖਿ ਕਾਰ ਕਮਾਇ ॥ ਵਿਣੁ ਮਨੈ (ਮਨੈਂ, ਨੋਟ: ਇਹ ਸ਼ਬਦ ‘ਮਨਹੁਂ, ਮਨੋਂ’ ਭਾਵ ‘ਮਨ ਤੋਂ ਵਿਣਾ’, ਅਪਾਦਾਨ ਕਾਰਨ ਹੈ, ਇਸ ਲਈ ‘ਮਨ੍ਹੈ’ ਉਚਾਰਨ ਗ਼ਲਤ ਹੈ), ਜਿ, ਹੋਰੀ (ਹੋਰੀਂ) ਨਾਲਿ ਲੁਝਣਾ ; ਜਾਸੀ ਜਨਮੁ ਗਵਾਇ (ਕੇ)॥ ਮਨਮੁਖੀ, ਮਨਹਠਿ (ਨਾਲ਼) ਹਾਰਿਆ ; ਕੂੜੁ ਕੁਸਤੁ (ਕੁਸੱਤ) ਕਮਾਇ ॥ ਗੁਰ ਪਰਸਾਦੀ ਮਨੁ ਜਿਣੈ (ਭਾਵ ਜਿੱਤਦਾ); ਹਰਿ ਸੇਤੀ (ਭਾਵ ਨਾਲ਼) ਲਿਵ ਲਾਇ ॥ ਨਾਨਕ, ਗੁਰਮੁਖਿ ਸਚੁ ਕਮਾਵੈ ; ਮਨਮੁਖਿ ਆਵੈ+ਜਾਇ ॥੨॥

ਪਉੜੀ ॥

ਹਰਿ ਕੇ ਸੰਤ  ! ਸੁਣਹੁ ਜਨ ਭਾਈ  ! ਹਰਿ ਸਤਿਗੁਰ ਕੀ ਇਕ ਸਾਖੀ ॥ ਜਿਸੁ, ਧੁਰਿ ਭਾਗੁ ਹੋਵੈ ਮੁਖਿ+ਮਸਤਕਿ ; ਤਿਨਿ (ਤਿਨ੍ਹ) ਜਨਿ ਲੈ (ਭਾਵ ਜਨ ਨੇ ਲੈ ਕੇ), ਹਿਰਦੈ ਰਾਖੀ ॥ ਹਰਿ ਅੰਮ੍ਰਿਤ ਕਥਾ ਸਰੇਸਟ (ਸਰੇਸ਼ਟ) ਊਤਮ ; ਗੁਰ ਬਚਨੀ, ਸਹਜੇ ਚਾਖੀ ॥ ਤਹ (ਥੋੜ੍ਹਾ ‘ਤ੍ਹਾਂ’ ਵਾਙ) ਭਇਆ ਪ੍ਰਗਾਸੁ, ਮਿਟਿਆ ਅੰਧਿਆਰਾ ; ਜਿਉ (ਜਿਉਂ) ਸੂਰਜ ਰੈਣਿ ਕਿਰਾਖੀ ॥ ਅਦਿਸਟੁ (ਅਦਿਸ਼ਟ) ਅਗੋਚਰੁ ਅਲਖੁ (ਅਲੱਖ) ਨਿਰੰਜਨੁ ; ਸੋ, ਦੇਖਿਆ ਗੁਰਮੁਖਿ ਆਖੀ (ਆੱਖੀਂ) ॥੧੨॥

ਸਲੋਕੁ, ਮ: ੩ ॥

ਸਤਿਗੁਰੁ ਸੇਵੇ ਆਪਣਾ, ਸੋ ਸਿਰੁ ਲੇਖੈ ਲਾਇ ॥ ਵਿਚਹੁ (ਵਿੱਚੋਂ) ਆਪੁ ਗਵਾਇ+ਕੈ ; ਰਹਨਿ ਸਚਿ ਲਿਵ ਲਾਇ ॥ ਸਤਿਗੁਰੁ ਜਿਨੀ (ਜਿਨ੍ਹੀਂ) ਨ ਸੇਵਿਓ ; ਤਿਨਾ (ਤਿਨ੍ਹਾਂ) ਬਿਰਥਾ ਜਨਮੁ ਗਵਾਇ ॥ ਨਾਨਕ  ! ਜੋ ਤਿਸੁ ਭਾਵੈ, ਸੋ ਕਰੇ ; ਕਹਣਾ ਕਿਛੂ ਨ ਜਾਇ ॥੧॥

ਮ: ੩ ॥

ਮਨੁ ਵੇਕਾਰੀ (ਵੇਕਾਰੀਂ) ਵੇੜਿਆ ; ਵੇਕਾਰਾ ਕਰਮ ਕਮਾਇ ॥ ਦੂਜੈ+ਭਾਇ ਅਗਿਆਨੀ ਪੂਜਦੇ ; ਦਰਗਹ (ਦਰਗ੍ਾ) ਮਿਲੈ ਸਜਾਇ ॥ ਆਤਮ ਦੇਉ ਪੂਜੀਐ ; ਬਿਨੁ ਸਤਿਗੁਰ, ਬੂਝ ਨ ਪਾਇ ॥ ਜਪੁ ਤਪੁ ਸੰਜਮੁ, ਭਾਣਾ ਸਤਿਗੁਰੂ ਕਾ ; ਕਰਮੀ ਪਲੈ (ਪੱਲੈ) ਪਾਇ ॥ ਨਾਨਕ  ! ਸੇਵਾ ਸੁਰਤਿ ਕਮਾਵਣੀ ; ਜੋ ਹਰਿ ਭਾਵੈ, ਸੋ ਥਾਇ (ਥਾਂਇ) ਪਾਇ ॥੨॥

ਪਉੜੀ ॥

ਹਰਿ ਹਰਿ ਨਾਮੁ ਜਪਹੁ, ਮਨ ਮੇਰੇ  ! ਜਿਤੁ, ਸਦਾ ਸੁਖੁ ਹੋਵੈ, ਦਿਨੁ ਰਾਤੀ ॥ ਹਰਿ ਹਰਿ ਨਾਮੁ ਜਪਹੁ, ਮਨ ਮੇਰੇ  ! ਜਿਤੁ ਸਿਮਰਤ, ਸਭਿ ਕਿਲਵਿਖ ਪਾਪ ਲਹਾਤੀ ॥ ਹਰਿ ਹਰਿ ਨਾਮੁ ਜਪਹੁ, ਮਨ ਮੇਰੇ  ! ਜਿਤੁ, ਦਾਲਦੁ ਦੁਖ+ਭੁਖ ਸਭ, ਲਹਿ (ਲਹ) ਜਾਤੀ ॥ ਹਰਿ ਹਰਿ ਨਾਮੁ ਜਪਹੁ, ਮਨ ਮੇਰੇ  ! ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥ ਜਿਤੁ+ਮੁਖਿ, ਭਾਗੁ ਲਿਖਿਆ ਧੁਰਿ, ਸਾਚੈ (ਨੇ); ਹਰਿ, ਤਿਤੁ+ਮੁਖਿ ਨਾਮੁ ਜਪਾਤੀ ॥੧੩॥

ਸਲੋਕ, ਮ: ੩ ॥

ਸਤਿਗੁਰੁ, ਜਿਨੀ (ਜਿਨ੍ਹੀਂ) ਨ ਸੇਵਿਓ ; ਸਬਦਿ (ਰਾਹੀਂ), ਨ ਕੀਤੋ ਵੀਚਾਰੁ ॥ ਅੰਤਰਿ, ਗਿਆਨੁ ਨ ਆਇਓ ; ਮਿਰਤਕੁ ਹੈ ਸੰਸਾਰਿ (’ਚ)॥ ਲਖ ਚਉਰਾਸੀਹ ਫੇਰੁ ਪਇਆ ; ਮਰਿ (ਕੇ) ਜੰਮੈ ਹੋਇ ਖੁਆਰੁ (ਖ਼ੁਆਰ)॥ ਸਤਿਗੁਰ ਕੀ ਸੇਵਾ ਸੋ ਕਰੇ ; ਜਿਸ ਨੋ, ਆਪਿ ਕਰਾਏ ਸੋਇ ॥ ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ; ਕਰਮਿ ਪਰਾਪਤਿ ਹੋਇ ॥ ਸਚਿ ਰਤੇ (ਰੱਤੇ), ਗੁਰ ਸਬਦ ਸਿਉ (ਸਿਉਂ); ਤਿਨ ਸਚੀ (ਤਿਨ੍ਹ ਸੱਚੀ) ਸਦਾ, ਲਿਵ ਹੋਇ ॥ ਨਾਨਕ  ! ਜਿਸ ਨੋ ਮੇਲੇ (ਮੇਲ਼ੇ), ਨ ਵਿਛੁੜੈ ; ਸਹਜਿ ਸਮਾਵੈ ਸੋਇ ॥੧॥

ਮ: ੩ ॥

ਸੋ ਭਗਉਤੀ, ਜੁੋ (ਜੁ) ਭਗਵੰਤੈ (ਨੂੰ) ਜਾਣੈ ॥ ਗੁਰ ਪਰਸਾਦੀ, ਆਪੁ ਪਛਾਣੈ ॥ ਧਾਵਤੁ ਰਾਖੈ, ਇਕਤੁ+ਘਰਿ ਆਣੈ ॥ ਜੀਵਤੁ ਮਰੈ, ਹਰਿ ਨਾਮੁ ਵਖਾਣੈ ॥ ਐਸਾ ਭਗਉਤੀ, ਉਤਮੁ ਹੋਇ ॥ ਨਾਨਕ  ! ਸਚਿ, ਸਮਾਵੈ ਸੋਇ ॥੨॥

ਮ: ੩ ॥

ਅੰਤਰਿ ਕਪਟੁ, ਭਗਉਤੀ ਕਹਾਏ ॥ ਪਾਖੰਡਿ (ਨਾਲ਼), ਪਾਰਬ੍ਰਹਮੁ (ਨੂੰ) ਕਦੇ ਨ ਪਾਏ ॥ ਪਰ ਨਿੰਦਾ ਕਰੇ, ਅੰਤਰਿ ਮਲੁ ਲਾਏ ॥ ਬਾਹਰਿ ਮਲੁ ਧੋਵੈ; ਮਨ ਕੀ ਜੂਠਿ, ਨ ਜਾਏ ॥ ਸਤਸੰਗਤਿ ਸਿਉ (ਸਿਉਂ), ਬਾਦੁ ਰਚਾਏ ॥ ਅਨਦਿਨੁ ਦੁਖੀਆ, ਦੂਜੈ+ਭਾਇ ਰਚਾਏ ॥ ਹਰਿ ਨਾਮੁ ਨ ਚੇਤੈ, ਬਹੁ ਕਰਮ ਕਮਾਏ ॥ ਪੂਰਬ ਲਿਖਿਆ, ਸੁ, ਮੇਟਣਾ ਨ ਜਾਏ ॥ ਨਾਨਕ  ! ਬਿਨੁ ਸਤਿਗੁਰ ਸੇਵੇ ; ਮੋਖੁ ਨ ਪਾਏ ॥੩॥

ਪਉੜੀ ॥

ਸਤਿਗੁਰੁ ਜਿਨੀ (ਜਿਨ੍ਹੀਂ) ਧਿਆਇਆ ; ਸੇ, ਕੜਿ (ਕੜ੍ਹ) ਨ ਸਵਾਹੀ (ਭਾਵ ਕੜ੍ਹ ਕੇ ਸੁਆਹ ਨਾ ਹੁੰਦੇ)॥ ਸਤਿਗੁਰੁ ਜਿਨੀ (ਜਿਨ੍ਹੀਂ) ਧਿਆਇਆ ; ਸੇ, ਤ੍ਰਿਪਤਿ ਅਘਾਹੀ (ਅਘਾਹੀਂ)॥ ਸਤਿਗੁਰੁ ਜਿਨੀ (ਜਿਨ੍ਹੀਂ) ਧਿਆਇਆ ; ਤਿਨ (ਤਿਨ੍ਹ), ਜਮ ਡਰੁ ਨਾਹੀ (ਨਾਹੀਂ) ॥ ਜਿਨ (ਜਿਨ੍ਹ) ਕਉ ਹੋਆ ਕ੍ਰਿਪਾਲੁ ਹਰਿ ; ਸੇ, ਸਤਿਗੁਰ ਪੈਰੀ ਪਾਹੀ (ਪੈਰੀਂ ਪਾਹੀਂ) ॥ ਤਿਨ (ਤਿਨ੍ਹ), ਐਥੈ+ਓਥੈ ਮੁਖ ਉਜਲੇ ; ਹਰਿ ਦਰਗਹ (ਦਰਗ੍ਾ) ਪੈਧੇ ਜਾਹੀ (ਜਾਹੀਂ) ॥੧੪॥

ਸਲੋਕ, ਮ: ੨ ॥

ਜੋ ਸਿਰੁ, ਸਾਂਈ ਨਾ ਨਿਵੈ ; ਸੋ ਸਿਰੁ, ਦੀਜੈ ਡਾਰਿ ॥ ਨਾਨਕ  ! ਜਿਸੁ ਪਿੰਜਰ ਮਹਿ ਬਿਰਹਾ ਨਹੀ (ਨਹੀਂ) ; ਸੋ ਪਿੰਜਰੁ ਲੈ ਜਾਰਿ (ਲੇ ਕੇ ਤੂੰ ਸਾੜ) ॥੧॥

ਮ: ੫ ॥

ਮੁੰਢਹੁ ਭੁਲੀ (ਮੁੰਢੋਂ ਭੁੱਲੀ) ਨਾਨਕਾ  ! ਫਿਰਿ ਫਿਰਿ ਜਨਮਿ ਮੁਈਆਸੁ ॥ ਕਸਤੂਰੀ ਕੈ ਭੋਲੜੈ (ਭਾਵ ਭੁਲੇਖੇ ਨਾਲ਼); ਗੰਦੇ ਡੁੰਮਿ (ਭਾਵ ਡੂੰਘੇ ਟੋਏ ’ਚ), ਪਈਆਸੁ ॥੨॥

(ਨੋਟ: ਉਕਤ ਸਲੋਕ ਦੀਆਂ ਆਖ਼ਰੀ ਤੁਕਾਂ ’ਚ ਤੁਕਾਂਤ ਮੇਲ਼ ‘ਮੁਈਆਸੁ, ਪਈਆਸੁ’ ਸ਼ਬਦਾਂ ਰਾਹੀਂ ਕੀਤਾ ਗਿਆ ਹੈ, ਇਨ੍ਹਾਂ ਦੇ ਅਰਥ ਹਨ: ‘ਉਹ ਮਰੀ, ਉਹ ਪਈ’ ਭਾਵ ‘ਪੜਨਾਂਵ+ਕਿਰਿਆ’ ਕਿਉਂਕਿ ਇਹ ਸੰਧੀ ਵਾਲ਼ੇ ਸ਼ਬਦ ਹਨ; ਜਿਵੇਂ ‘ਮੁਈਆ+ਸੁ, ਪਈਆ+ਸੁ’, ਜਿਨ੍ਹਾਂ ਦੇ ਪਿਛੇਤਰ ਲੱਗਾ ‘ਸੁ’ (ਪੜਨਾਂਵ) ਦਾ ਅਰਥ ਹੈ: ‘ਉਹ’ ਅਤੇ ‘ਮੁਈਆ’ ਭਾਵ ਮਰੀ, ‘ਪਈਆ’ ਭਾਵ ਪਈ (ਇੱਕ ਵਚਨ) ਕਿਰਿਆਵਾਚੀ ਸ਼ਬਦ ਹਨ। ਧਿਆਨ ਰਹੇ ਕਿ ਅਜਿਹੇ ਹੀ ਸ਼ਬਦ ਪਿਛੇਤਰ ‘ਸੁ’ ਦੀ ਬਜਾਏ ‘ਸਿ’ ਹੁੰਦੇ ਹਨ, ਜਿਨ੍ਹਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ; ਜਿਵੇਂ

ਤੂ ਸਹੁ ਅਗਮੁ ਅਤੋਲਵਾ; ਹਉ ਕਹਿ ਕਹਿ ਢਹਿ ‘ਪਈਆਸਿ’ (ਪਈ ਹਾਂ) ਜੀਉ ॥ (ਮ: ੧/੭੬੨)

ਭਾਣੈ ਸਹੁ ਭੀਹਾਵਲਾ; ਹਉ ਆਵਣਿ ਜਾਣਿ ‘ਮੁਈਆਸਿ’ (ਮਰ ਗਈ ਹਾਂ) ਜੀਉ ॥ (ਮ: ੧/੭੬੨) ਆਦਿ, ਇਨ੍ਹਾਂ ਤੁਕਾਂ ਦੀ ਵਿਲੱਖਣਤਾ ਇਹ ਹੈ ਕਿ ਇਨ੍ਹਾਂ ’ਚ ‘ਹਉ’ ਪੜਨਾਂਵ ਪਹਿਲਾਂ ਤੋਂ ਹੀ ਮੌਜੂਦ ਹੈ।)

ਪਉੜੀ ॥

ਸੋ, ਐਸਾ ਹਰਿ ਨਾਮੁ ਧਿਆਈਐ, ਮਨ ਮੇਰੇ  ! ਜੋ, ਸਭਨਾ ਉਪਰਿ ਹੁਕਮੁ ਚਲਾਏ ॥ ਸੋ, ਐਸਾ ਹਰਿ ਨਾਮੁ ਜਪੀਐ, ਮਨ ਮੇਰੇ  ! ਜੋ, ਅੰਤੀ ਅਉਸਰਿ ਲਏ ਛਡਾਏ ॥ ਸੋ, ਐਸਾ ਹਰਿ ਨਾਮੁ ਜਪੀਐ, ਮਨ ਮੇਰੇ  ! ਜੁ ਮਨ ਕੀ ਤ੍ਰਿਸਨਾ (ਤ੍ਰਿਸ਼ਨਾ), ਸਭ ਭੁਖ ਗਵਾਏ ॥ ਸੋ, ਗੁਰਮੁਖਿ ਨਾਮੁ ਜਪਿਆ ਵਡਭਾਗੀ (ਵਡਭਾਗੀਂ, ਭਾਵ ਵੱਡੇ ਭਾਗਾਂ ਵਾਲ਼ਿਆਂ ਨੇ) ; ਤਿਨ (ਤਿਨ੍ਹ), ਨਿੰਦਕ ਦੁਸਟ (ਦੁਸ਼ਟ) ਸਭਿ, ਪੈਰੀ (ਪੈਰੀਂ) ਪਾਏ ॥ ਨਾਨਕ, ਨਾਮੁ ਅਰਾਧਿ ਸਭਨਾ ਤੇ ਵਡਾ (ਸਭਨਾਂ ਤੇ ਵੱਡਾ); ਸਭਿ, ਨਾਵੈ ਅਗੈ (ਨਾਵੈਂ ਅੱਗੈ) ਆਣਿ ਨਿਵਾਏ ॥੧੫॥