16.8 C
Jalandhar
Sunday, April 5, 2026
spot_img
Home Blog Page 27

ਏਹਿ ਭਿ ਦਾਤਿ ਤੇਰੀ ਦਾਤਾਰ

0

ਏਹਿ ਭਿ ਦਾਤਿ ਤੇਰੀ ਦਾਤਾਰ

ਪ੍ਰੋਫ਼ੈਸਰ ਸਾਹਿਬ ਸਿੰਘ ਜੀ

ਗੁਰੂ ਨਾਨਕ

ਜਿਸ ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਦੁੱਖ ਜਾਂ ਵਿਕਾਰ ਨਾਲ ਕਦੇ ਟਾਕਰਾ ਨਹੀਂ ਪਿਆ, ਉਸ ਨੂੰ ਕਦੇ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਇਹ ‘ਦੁੱਖ-ਵਿਕਾਰ’ ਕੀ ਹਨ ਤੇ ਇਹਨਾਂ ਤੋਂ ਬਚਾ ਕਿਵੇਂ ਹੋ ਸਕਦਾ ਹੈ। ਅਜਿਹਾ ਮਨੁੱਖ; ਮਨੁੱਖਾ-ਜੀਵਨ ਦੇ ਅਮਲੀ ਪਹਿਲੂ ਬਾਰੇ ਕੁਝ ਨਹੀਂ ਜਾਣਦਾ।

ਪਰ ਉਞ, ਛੋਟੇ ਬਾਲ ਨੂੰ ਹੀ ਅਜਿਹੀਆਂ ਘਟਨਾਂ ਵਾਪਰਦੀਆਂ ਹਨ, ਜਿਨ੍ਹਾਂ ਕਰਕੇ ਉਸ ਦੇ ਮਨ ਵਿਚ ਕੁਝ ਇਹੋ ਜਿਹੇ ਪ੍ਰਸ਼ਨ ਉੱਠਣ ਲੱਗ ਪੈਂਦੇ ਹਨ, ‘ਮੈਂ ਡਿੱਗਦਾ ਕਿਉਂ ਹਾਂ  ?  ਮੈਨੂੰ ਸੱਟਾਂ ਕਿਉਂ ਲੱਗਦੀਆਂ ਹਨ  ?, ਮੈਂ ਕਈ ਵਾਰੀ ਆਪਣਾ ਹੱਥ ਅੱਗ ਵਿਚ ਕਿਉਂ ਸਾੜ ਲੈਂਦਾ ਹਾਂ  ?’ ਆਦਿ।  ਬੱਚੇ ਦੀ ਹੱਡ-ਬੀਤੀ ਵਿਚ ‘ਦੁੱਖ-ਵਿਕਾਰ’ ਦੀ ਹੋਂਦ ਦਾ ਸੁਆਲ ਇਸ ਉੱਪਰ-ਲਿਖੇ ਤਰੀਕੇ ਨਾਲ ਪੈਦਾ ਹੁੰਦਾ ਹੈ।

ਜਿਉਂ ਜਿਉਂ ਬਾਲ ਵੱਡਾ ਹੁੰਦਾ ਹੈ, ਇਹ ‘ਦੁੱਖ-ਵਿਕਾਰ’ ਹੋਰ ਸ਼ਕਲ ਵਟਾਂਦੇ ਹਨ, ‘ਮੈਂ ਸਕੂਲ ਕਿਉਂ ਜਾਵਾਂ  ?, ਖੇਡਾਂ ਕਿਉਂ ਨਾ  ?, ਮੇਰੇ ਕਈ ਮਿੱਤਰ-ਸਾਥੀ ਮੇਰਾ ਗੁਆਂਢ ਛੱਡ ਕੇ ਕਿਤੇ ਹੋਰਥੇ ਕਿਉਂ ਚਲੇ ਗਏ ਹਨ  ?, ਮੇਰੇ ਕਈ ਮਿੱਤਰ ਮਰ ਕਿਉਂ ਗਏ ਹਨ  ?, ਮੈਂ ਕਈ ਵਾਰੀ ਬੀਮਾਰ ਕਿਉਂ ਹੋ ਜਾਂਦਾ ਹਾਂ  ?’

ਜਿਉਂ ਜਿਉਂ ਉਮਰ ਵਡੇਰੀ ਹੁੰਦੀ ਹੈ, ਇਹ ਹੱਡ-ਬੀਤੀ ਹੋਰ ਸ਼ਕਲ ਵਟਾ ਲੈਂਦੀ ਹੈ, ‘ਦੁਨੀਆ ਵਿਚ ਗ਼ਰੀਬੀ ਕਿਉਂ ਹੈ  ?, ਬਦੀ ਕਿਉਂ ਹੈ  ?, ਉਪੱਦ੍ਰਵ ਕਿਉਂ ਹਨ  ?, ਝੱਖੜ, ਹੜ੍ਹ, ਭੁਚਾਲ ਕਿਉਂ ਹਨ  ?, ਕੱਕਰ ਤੇ ਗੜੇ-ਮਾਰ ਕਿਉਂ  ?, ਗੱਡੀਆਂ ਤੇ ਮੋਟਰਾਂ ਦੇ ਭੇੜ ਕਿਉਂ  ?, ਜਹਾਜ਼ ਕਿਉਂ ਡੁਬਦੇ ਹਨ ?, ਜੰਗ ਤੇ ਕਤਲਾਮ ਕਿਉਂ  ?, ਜ਼ਿੰਦਗੀ ਵਿਚ ਚਿੰਤਾ ਫ਼ਿਕਰ ਕਿਉਂ  ?, ਬੁਢੇਪਾ ਕਿਉਂ  ?, ਜੁਆਨਾਂ ਤੇ ਬੱਚਿਆਂ ਨੂੰ ਮੌਤ ਕਿਉਂ  ?, ਜੀਵਨ ਵਿਚ ਸਦਾ ਮੌਜਾਂ ਕਿਉਂ ਨਹੀਂ  ?’

ਇਹਨਾਂ ਸਹਸਿਆਂ ਵੱਲੋਂ ਅੱਖਾਂ ਮੀਟ ਰੱਖਣ ਵਿਚ ਸੁਖ ਨਹੀਂ। ਇਹਨਾਂ ਦਾ ਟਾਕਰਾ ਹੀ ਕਰਨਾ ਪਏਗਾ। ਇਹਨਾਂ ਦੀ ਤਹਿ ਤਕ ਅੱਪੜਨ ਦਾ ਜਤਨ ਕਰਨਾ ਪਏਗਾ। ਜੀਵਨ ਦੇ ਰਾਜ਼ ਨੂੰ ਸਮਝਣਾ ਪਏਗਾ। ਜਿਸ ਵਿਚ ਇਹ ਸਾਰੇ ਹੀ ਸੁਆਲ ਆ ਜਾਣ। ਇਹ ਸਾਰਾ ਜਗਤ-ਜੀਵਨ ਇਕ ਵੱਡੀ ਇਮਾਰਤ ਹੈ। ਇਸ ਵਿਚ ਸੁੱਖ-ਦੁੱਖ, ਕਲੇਸ਼ ਤੇ ਵਿਕਾਰ ਆਦਿਕ ਸਭ ਇਸ ਇਮਾਰਤ ਦੀਆਂ ਇੱਟਾਂ, ਚੂਨਾ, ਗਾਰਾ ਆਦਿਕ ਹਨ। ਇਸ ਸਾਰੀ ਇਮਾਰਤ ਦੀ ਸਮੁੱਚੀ ਹਸਤੀ ਨੂੰ ਸਮਝਣਾ ਹੀ ਪਏਗਾ।

ਜਗਤ ਵਿਚ ‘ਦੁੱਖ-ਕਲੇਸ਼’ ਦੀ ਹੋਂਦ ਦਾ ਭੇਤ ਸਮਝਣ ਲਈ ਸਾਨੂੰ ਆਪਣਾ ਦ੍ਰਿਸ਼ਟੀ-ਮੰਡਲ ਖੁਲ੍ਹਾ ਕਰਨਾ ਪਏਗਾ। ਇੱਕ ਦੋ ਮਨੁੱਖਾਂ ਦੀ ਜ਼ਿੰਦਗੀ ਵੱਲ ਹੀ ਨਾ ਤੱਕੀਏ, ਸਗੋਂ ਸਾਰੀ ਮਨੁੱਖ-ਜਾਤੀ ਦੇ ਜੀਵਨ ਨੂੰ ਆਪਣੀ ਨਜ਼ਰ ਦੇ ਘੇਰੇ ਵਿਚ ਲਿਆਈਏ।

ਇਹ ਖ਼ਿਆਲ ਗ਼ਲਤ ਹੈ ਕਿ ਉਸ ਬੰਦੇ ਦੀ ਜ਼ਿੰਦਗੀ ‘ਆਦਰਸ਼ਕ ਜ਼ਿੰਦਗੀ’ ਹੈ. ਜਿਸ ਨੂੰ ਸਭ ਤਰ੍ਹਾਂ ਦਾ ਸੁੱਖ ਪ੍ਰਾਪਤ ਹੈ, ਕਿਉਂਕਿ ਇਹ ਗੱਲ ਅਮਲੀ ਜੀਵਨ ਵਿੱਚ ਨਹੀਂ ਮਿਲਦੀ। ਇਖ਼ਲਾਕੀ ਉੱਚਤਾ ਤੇ ਪਵਿਤਰਤਾ; ਜ਼ਿੰਦਗੀ ਦੇ ਗਹਿਣੇ ਹਨ ਤੇ ਇਹ ਗਹਿਣੇ ਘੜੀਂਦੇ ਹਨ ‘ਦੁੱਖ-ਕਲੇਸ਼’ ਦੀ ਕੁਠਾਲੀ ਵਿੱਚ। ਸਿਰਜਣਹਾਰ ਨੇ ਕਿਸੇ ਮੰਦ ਭਾਵ ਨਾਲ ਇਨਸਾਨੀ ਜੀਵਨ ਦੇ ਰਾਹ ਵਿਚ ਦੁੱਖ-ਕਲੇਸ਼ ਦੇ ਕੰਡੇ ਨਹੀਂ ਖਿਲਾਰੇ ਹਨ। ਜੇ ਆਪਣੇ ਪੈਦਾ ਕੀਤੇ ਬੰਦਿਆਂ ਨੂੰ ਦੁੱਖੀ ਰੱਖਣਾ, ਉਸ ਦੀ ਰਜ਼ਾ ਹੁੰਦੀ ਤਾਂ ਪ੍ਰਭੂ ਉਹ ਦਾਰੂ, ਉਹ ਢੰਗ ਤੇ ਉਹ ਵਸੀਲੇ ਮਨੁੱਖ ਦੀ ਪਹੁੰਚ ਵਿਚ ਨਾ ਆਉਣ ਦੇਂਦਾ, ਜੋ ਇਹਨਾਂ ਦੁੱਖ-ਕਲੇਸ਼ਾਂ ਨੂੰ ਦੂਰ ਕਰ ਦੇਂਦੇ ਹਨ ਜਾਂ ਪਰਮਾਤਮਾ; ਮਨੁੱਖ ਨੂੰ ਇਹ ਮਿੱਠੀ ਦਾਤਿ ਨਾ ਬਖ਼ਸ਼ਦਾ, ਜਿਸ ਨਾਲ ਮਨੁੱਖ ਵੱਡੇ ਤੋਂ ਵੱਡੇ ਭੀ ਹੋ ਬੀਤੇ ਕਸ਼ਟ ਭੁੱਲ ਜਾਂਦਾ ਹੈ। ‘ਚੇਤਾ-ਸ਼ਕਤੀ’ ਤੋਂ ਦੁੱਖ-ਕਲੇਸ਼ ਮਿਟ ਜਾਣੇ-ਇਹ ਇੱਕ ਉੱਚੀ ਬਖ਼ਸ਼ਸ਼ ਹੈ। ਜਦੋਂ ਕੋਈ ਸਰੀਰਕ ਪੀੜ ਇੰਨੀ ਤੇਜ਼ ਹੋ ਜਾਏ ਕਿ ਸਹਾਰੀ ਨਾ ਜਾ ਸਕੇ, ਤਾਂ ਉਸ ਪੀੜ ਦੇ ਕਾਰਨ ਮਨੁੱਖ ਬੇਹੋਸ਼ ਹੋ ਜਾਂਦਾ ਹੈ; ਤੇ ਇਸ ਤਰ੍ਹਾਂ ਉਹ ਪੀੜ ਉਸ ਨੂੰ ਪੋਹ ਨਹੀਂ ਸਕਦੀ। ਸਰੀਰ ਦੀ ਇਹ ਬਣਤਰ ਵੀ ਉਸੇ ਨੇ ਬਣਾਈ ਹੈ, ਜਿਸ ਨੇ ਇਸ ਦੇ ਰਾਹ ਵਿਚ ਦੁੱਖਾਂ ਦੀਆਂ ਔਖੀਆਂ ਘਾਟੀਆਂ ਖੜੀਆਂ ਕੀਤੀਆਂ ਹਨ ।

ਇਹ ਸਾਰੀ ਜਗਤ-ਰਚਨਾ ਖ਼ਾਸ ਨੇਮਾਂ ਅਨੁਸਾਰ ਹੈ। ਉਹਨਾਂ ਨੇਮਾਂ ਦੇ ਅੰਦਰ ਰਹਿ ਕੇ ਸਾਰੇ ਤੱਤ ਆਪੋ ਆਪਣਾ ਕੰਮ ਕਰ ਰਹੇ ਹਨ, ਤੇ ਜਗਤ ਦੀ ਕਾਰ ਠੀਕ ਹੁੰਦੀ ਜਾ ਰਹੀ ਹੈ। ਜਦੋਂ ਕਦੇ ਸਾਨੂੰ ਇਹ ਭੁਲੇਖਾ ਪੈਂਦਾ ਹੈ ਕਿ ਫਲਾਣੇ ਥਾਂ ਕਿਸੇ ਕੁਦਰਤੀ ਨੇਮ ਦਾ ਉਲੰਘਣ ਹੋ ਰਿਹਾ ਹੈ ਤਦੋਂ ਭੀ ਗਹੁ ਨਾਲ ਵੇਖਿਆਂ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਭੀ ਕੁਦਰਤਿ ਦਾ ਇਕ ਹੋਰ ਨੇਮ ਕੰਮ ਕਰ ਰਿਹਾ ਹੈ। ਮਨੁੱਖ ਨੇ ਬਹੁਤ ਦੁੱਖ-ਕਲੇਸ਼ ਇਹਨਾਂ ਕੁਦਰਤੀ ਨੇਮਾਂ ਦਾ ਉਲੰਘਣ ਕਰਕੇ ਹੀ ਸਹੇੜੇ ਹਨ। ਜਿਨ੍ਹਾਂ ਕੁਦਰਤੀ ਨੇਮਾਂ ਦੀ ਮਨੁੱਖ ਨੂੰ ਸਮਝ ਆ ਗਈ ਹੈ ਤੇ ਪਤਾ ਲੱਗ ਚੁੱਕਿਆ ਹੈ ਕਿ ਜੇ ਇਹਨਾਂ ਦੇ ਵਿਰੁੱਧ ਤੁਰਿਆ ਤਾਂ ਫਲਾਣਾ ਕਸ਼ਟ ਆ ਪਏਗਾ; ਮਨੁੱਖ ਆਪਣੇ ਤੇ ਮਨੁੱਖ-ਜਾਤੀ ਦੇ ਭਲੇ ਵਾਸਤੇ ਉਹਨਾਂ ਨੇਮਾਂ ਦੀ ਵਿਰੋਧਤਾ ਨਹੀਂ ਕਰਦਾ। ਪਰ ਮਨੁੱਖ ਨੂੰ ਅਜੇ ਸਾਰੇ ਨੇਮਾਂ ਦੀ ਸਾਰ ਨਹੀਂ ਆਈ ਤੇ ਇਹ ਆਸ ਰੱਖਣੀ ਅਯੋਗ ਤੇ ਵਿਅਰਥ ਹੈ ਕਿ ਜਿਨ੍ਹਾਂ ਨੇਮਾਂ ਦੀ ਮਨੁੱਖ ਨੂੰ ਅਜੇ ਸਮਝ ਨਹੀਂ ਆਈ, ਉਹ ਨੇਮ ਜਗਤ-ਖੇਡ ਵਿਚ ਆਪਣਾ ਕੰਮ ਹਾਲਾਂ ਬੰਦ ਕਰ ਦੇਣ। ਇਕ ਜਹਾਜ਼ ਸਮੁੰਦਰ ਵਿਚ ਡੁੱਬ ਜਾਂਦਾ ਹੈ, ਲੋਕ ਇਸ ਨੂੰ ਰੱਬ ਦਾ ਕਹਿਰ ਆਖਣ ਲੱਗ ਪੈਂਦੇ ਹਨ। ਦੋ ਗੱਡੀਆਂ ਕਿਤੇ ਭਿੜ ਕੇ ਕਈ ਜਾਨਾਂ ਦਾ ਨੁਕਸਾਨ ਹੋ ਜਾਂਦਾ ਹੈ, ਇਹ ਭੀ ਰੱਬੀ ਕ੍ਰੋਪ ਗਿਣਿਆ ਜਾਂਦਾ ਹੈ। ਪਰ ਇਹ ਸਭ ਕੁਝ ਮਨੁੱਖ ਦੀਆਂ ਆਪਣੀਆਂ ਕਮਜ਼ੋਰੀਆਂ ਦਾ ਨਤੀਜਾ ਹੈ। ਜਹਾਜ਼ ਸਮੁੰਦਰ ਦੇ ਸਾਰੇ ਖ਼ਤਰਿਆਂ ਦਾ ਟਾਕਰਾ ਕਰਨ ਜੋਗਾ ਪੱਕਾ ਨਹੀਂ ਬਣਾਇਆ ਗਿਆ, ਸਮੁੰਦਰ ਵਿਚ ਵਰਤਦੇ ਕੁਦਰਤੀ ਨੇਮ ਆਪਣਾ ਕੰਮ ਕਿਵੇਂ ਛੱਡ ਦੇਣ  ? ਕਾਂਟਾ ਬਦਲਾਣ ਵਾਲਾ ਮਨੁੱਖ ਬੇ-ਪਰਵਾਹੀ ਵਿਚ ਦੋ ਗੱਡੀਆਂ ਨੂੰ ਇਕ ਹੀ ਲਾਈਨ ’ਤੇ ਲੈ ਆਵੇ, ਗੱਡੀਆਂ ਟੱਕਰਨ ਤੋਂ ਕਿਵੇਂ ਹਟ ਜਾਣ, ਤੇ ਟੱਕਰ ਲੱਗਿਆਂ ਜਾਨਾਂ ਦਾ ਨੁਕਸਾਨ ਕਿਵੇਂ ਨ ਹੋਵੇ  ? ਇਸ ਤਰ੍ਹਾਂ ਤਾਂ ਪਰਮਾਤਮਾ ਨੂੰ ਬੱਸ ਇਹੀ ਕੰਮ ਟਿਕਿਆ ਰਹੇ ਕਿ ਉਹ ਮਨੁੱਖ ਦੇ ਮੂਰਖਪੁਣੇ ਤੋਂ ਪੈਦਾ ਹੋਣ ਵਾਲੇ ਦੁੱਖ-ਕਲੇਸ਼ ਨੂੰ ਰੋਕਣ ਲਈ ਸਦਾ ਕਰਾਮਾਤਾਂ ਕਰਦਾ ਰਹੇ ਤੇ ਨੇਮਾਂ ਦਾ ਉਲੰਘਣ ਕਰਦਾ ਰਹੇ। ਕੁਦਰਤੀ ਨੇਮਾਂ ਦਾ ਉਲੰਘਣ ਕੀਤਿਆਂ ਜੋ ਦੁੱਖ-ਕਲੇਸ਼ ਉਪਜਦੇ ਹਨ, ਇਹ ਸਗੋਂ ਇਨਸਾਨੀ ਭਲਾਈ ਦਾ ਹੀ ਕਾਰਨ ਬਣਦੇ ਹਨ। ਇਨਸਾਨ ਉਹਨਾਂ ਅਸੂਲਾਂ ਤੇ ਨੇਮਾਂ ਨੂੰ ਸਮਝਣ ਦੀ ਵਧੀਕ ਕੋਸ਼ਸ਼ ਕਰਦਾ ਹੈ। ਡਿੱਗ ਡਿੱਗ ਕੇ ਹੀ ਸਵਾਰ ਹੋਈਦਾ ਹੈ; ਜਦੋਂ ਮਨੁੱਖ ਕੋਈ ਨੇਮ ਤੋੜ ਕੇ ਦੁੱਖ ਸਹੇੜਦਾ ਹੈ ਤਾਂ ਅਗਾਂਹ ਵਾਸਤੇ ਵਧੀਕ ਸੁਚੇਤ ਹੋ ਜਾਂਦਾ ਹੈ, ਤੇ ਜੀਵਨ ਕਿਸੇ ਮਰਯਾਦਾ ਵਿਚ ਗੁਜ਼ਾਰਨ ਦਾ ਉੱਦਮ ਕਰਦਾ ਹੈ।

ਜਦੋਂ ਕੋਈ ਰੋਗ ਆਵੇ ਜਾਂ ਕੋਈ ਹਾਦਸਾ ਅਸਾਡੇ ਨਾਲ ਹੋ ਜਾਏ ਤਾਂ ਅਸੀਂ ਝੁਰਦੇ ਹਾਂ ਕਿ ਪਰਮਾਤਮਾ ਨੇ ਕੋਈ ਕਰਾਮਾਤ ਕਰ ਕੇ ਅਸਾਨੂੰ ਕਿਉਂ ਨਾ ਬਚਾ ਲਿਆ। ਪਰ ਸੋਚੋ ਕਿ ਜੇ ਰੱਬ ਹਰੇਕ ਜੀਵ ਨੂੰ ਹਰੇਕ ਰੋਗ ਅਤੇ ਮੁਸੀਬਤ ਤੋਂ ਕੋਈ ਉਚੇਚੀ ਕਰਾਮਾਤ ਕਰ ਕੇ ਹੀ ਬਚਾ ਲਿਆ ਕਰੇ ਤਾਂ ਜਗਤ ਦੇ ਇਸ ਸਾਰੇ ‘ਪਰਬੰਧ’ ਦਾ ਕੀ ਹਾਲ ਹੋਵੇ  ? ਕੀ ਜਗਤ ਵਿਚ ਕੋਈ ਮਰਯਾਦਾ ਰਹਿ ਜਾਏ  ? ਬਾਲ ਕਈ ਵਾਰੀ ਅੰਞਾਣਪੁਣੇ ਵਿਚ ਆਪਣਾ ਹੱਥ ਅੱਗ ਵਿਚ ਪਾ ਦੇਂਦੇ ਹਨ। ਜੇ ਹਰੇਕ ਬਾਲ ਦਾ ਹਰ ਥਾਂ ਹੱਥ ਸੜਨੋਂ ਪਰਮਾਤਮਾ ਬਚਾ ਲਏ, ਤਾਂ ਅੱਗ ਦੀ ਮਰਯਾਦਾ ਦਾ ਕੀ ਇਤਬਾਰ ਰਹਿ ਜਾਏ  ? ਫੇਰ ਜੇ ਹਰੇਕ ਬੰਦੇ ਨੂੰ ਇਹੀ ਯਕੀਨ ਬਣ ਜਾਏ ਕਿ ਹਰੇਕ ਖ਼ਤਰੇ ਤੇ ਮੁਸੀਬਤ ਤੋਂ ਰੱਬ ਆਪੇ ਪਿਆ ਬਚਾਵੇਗਾ ਤਾਂ ਇਨਸਾਨੀ ਤਰੱਕੀ ਦਾ ਕੀ ਹਾਲ ਹੋਵੇਗਾ  ? ਸਾਡੀ ਸਿਆਣਪ, ਸਾਡੀ ਚੁਸਤੀ, ਸਾਡੇ ਉੱਦਮ ਸਭ ਖ਼ਤਮ ਹੋ ਜਾਣਗੇ। ਅਸਾਂ ਫਿਰ ਆਪਣੇ ਪੈਰਾਂ ’ਤੇ ਖਲ੍ਹੋਣ ਦਾ ਕਦੇ ਜਤਨ ਹੀ ਨਹੀਂ ਕਰਨਾ, ਬੇ-ਪਰਵਾਹੀ ਨਾਲ ਗ਼ਲਤੀਆਂ ਕਰਦੇ ਫਿਰਾਂਗੇ ਤੇ ਹਰ ਥਾਂ ਕਰਾਮਾਤ ਹੋਣ ਦੀ ਆਸ ਰੱਖੀ ਬੈਠਾਂਗੇ। ਕੋਈ ਮਰੀ-ਬੀਮਾਰੀ ’ਚ ਪੈ ਜਾਏ, ਤਾਂ ਰੱਬ ਦੇ ਕ੍ਰੋਪ ਦਾ ਨਤੀਜਾ ਸਮਝਦੇ ਹਾਂ; ਪਰ ਇਹ ਸਭ ਇਨਸਾਨੀ ਜਹਾਲਤ (ਮੂਰਖਤਾ) ਦਾ ਸਿੱਟਾ ਹੁੰਦੀਆਂ ਹਨ। ਗ਼ਰੀਬੀ ਤੇ ਭੁੱਖ; ਰੱਬ ਦੇ ਮੱਥੇ ਲਾਂਦੇ ਹਾਂ, ਪਰ ਅਸਲ ਵਿਚ ਮਨੁੱਖ ਦੀ ਆਪਣੀ ਖ਼ਾਮੀ ਦਾ ਸਿੱਟਾ ਹਨ। ਉਝ ਹੈ ਇਹ ਭੀ ਰਜ਼ਾ ਵਿਚ ਤੇ ਰੱਬੀ ਪਿਆਰ ਹੀ। ਇਹ ਗ਼ਰੀਬੀ, ਮਿਹਨਤ ਤੇ ਮੁਸ਼ੱਕਤ ਹੀ ਹਨ, ਜਿਨ੍ਹਾਂ ਨੇ ਕਈ ਬੰਦਿਆਂ ਤੇ ਕੌਮਾਂ ਦੇ ਚਲਣ; ਸੋਹਣੇ ਸਾਂਚੇ ਵਿਚ ਢਾਲੇ ਹਨ। ਜਿਨ੍ਹਾਂ ਨੂੰ ਮਿਹਨਤ ਦੀ ਲੋੜ ਨਹੀਂ ਪਈ, ਉਹ ਸੁਖ-ਰਹਿਣੇ ਤੇ ਆਲਸੀ ਬਣਦੇ ਗਏ। ਸਰਦੀ ਤੇ ਰੋਗ; ਵਿਕਾਰ ਗਿਣੇ ਗਏ; ਪਰ ਸਰਦੀ ਨੇ ਘਰ ਬਣਾਣ ਦੀ ਜਾਚ ਸਿਖਾਈ, ਜਿੱਥੇ ਟੱਬਰ ਰਲ ਕੇ ਪਿਆਰ ਨਾਲ ਬੈਠਦੇ ਹਨ। ਦੁੱਖ-ਕਲੇਸ਼ ਨੇ, ਰੋਗ ਨੇ ਇਨਸਾਨੀ ਦਿਲ ਵਿਚ ਦਇਆ, ਪਿਆਰ, ਹਮ-ਦਰਦੀ ਦਾ ਜਜ਼ਬਾ ਪੈਦਾ ਕੀਤਾ, ਜਿਸ ਨੇ ਘਰ ਨੂੰ ਪਵਿਤਰ ਮੰਦਰ ਬਣਾ ਦਿੱਤਾ। ਇਨਸਾਨੀ ਬੱਚਾ ਕਿਤਨਾ ਹੀ ਚਿਰ ਅਨਾਥ ਜਿਹੀ ਹਾਲਤ ਵਿਚ ਰਹਿੰਦਾ ਹੈ, ਪਰ ਇਸ ਅਨਾਥ-ਪੁਣੇ ਨੇ ਹੀ ਕੁਦਰਤਿ ਵਿਚ ਸਭ ਤੋਂ ਉੱਚੀ ਹਸਤੀ ‘ਮਾਂ’ ਪੈਦਾ ਕਰ ਦਿੱਤੀ। ਇਨਸਾਨ ਦੇ ਬੱਚੇ ਦੀ ‘ਮਾਂ’-ਕੁਦਰਤਿ ਦਾ ਇਹ ਸਭ ਤੋਂ ਉੱਚਾ ਕਮਾਲ ਹੈ। ਬੱਚਿਆਂ ਦੀ ਇਸ ਪਰ-ਅਧੀਨਤਾ ਨੇ ਹੀ ਮਨੁੱਖ ਨੂੰ ‘ਪਿਉ’ ਬਣਾਇਆ ਹੈ, ਤੇ ਬੱਚਿਆਂ ਦੇ ਦਿਲ ਵਿਚ ‘ਘਰ’ ਦਾ ਪਿਆਰ ਪੈਦਾ ਕੀਤਾ ਹੈ। ਇਹ ਘਰ ਉਹਨਾਂ ਲਈ ਇਕ ਨਿੱਕੇ ਜਿਹੇ, ਪਰ ਸੁਚੱਜੇ ਸਕੂਲ ਦਾ ਕੰਮ ਦੇਂਦਾ ਹੈ।

ਦਰਦ-ਪੀੜ; ਮਨੁੱਖਾ-ਸਰੀਰ ਦੇ ਕਿਲ੍ਹੇ ਦਾ ਸੰਤਰੀ ਹੈ; ਜਿਸ ਤੋਂ ਬਿਨਾ ਇਹ ਕਿਲ੍ਹਾ ਸਹਿਜੇ ਹੀ ਰੋਗਾਂ ਦੇ ਹੱਥੀਂ ਜਿੱਤਿਆ ਜਾਂਦਾ। ਹਕੀਮ ਜਾਂ ਡਾਕਟਰ ਨੂੰ ਇਸ ਦਰਦ-ਪੀੜ ਕਾਰਨ ਰੋਗੀ ਦਾ ਇਲਾਜ ਕਰਨ ਵਿਚ ਬੜੀ ਸਹੁਲਤ ਹੋ ਜਾਂਦੀ ਹੈ। ਨਹੀਂ ਤਾਂ ਸਲੋਤਰੀ (ਡੰਗਰ ਡਾਕਟਰ) ਇਸ ਗੱਲੋਂ ਘਾਟੇ ਵਿਚ ਰਹਿੰਦਾ ਹੈ। ਜਿਨ੍ਹਾਂ ਰੋਗਾਂ ਵਿਚ ਮਨੁੱਖਾ ਸਰੀਰ ਦੇ ਕਿਸੇ ਖ਼ਾਸ ਅੰਗ ਵਿਚ ਸਖ਼ਤ ਦਰਦ ਹੁੰਦੀ ਹੈ, ਜੇ ਉਹ ਦਰਦ ਅਚਨਚੇਤ ਹਟ ਜਾਏ, ਤਾਂ ਸਗੋਂ ਮੌਤ ਦਾ ਖ਼ਤਰਾ ਵਧ ਜਾਂਦਾ ਹੈ, ਕਿਉਂਕਿ ਦਰਦ ਦਾ ਮੂਲ-ਕਾਰਨ  ਹੈ ‘ਬੀਮਾਰੀ ਦਾ ਟਾਕਰਾ’; ਦਰਦ ਦੇ ਹਟਣ ਦਾ ਭਾਵ ਹੈ ਕਿ ਉਸ ਅੰਗ ਨੂੰ ਰੋਗ ਨੇ ਜਿੱਤ ਲਿਆ ਹੈ, ਜਿਸ ਦੇ ਟਾਕਰੇ ਦੀ ਸਰੀਰ ਅੰਦਰ ਹਿੰਮਤ ਨਹੀਂ ਰਹੀ। ਸਰੀਰਕ ਰੋਗਾਂ ਨੇ ਮਨੁੱਖ ਨੂੰ ਹਿਕਮਤ ਦੀ ਵਿੱਦਿਆ ਤੇ ਜੁਰਾਹੀ ਵਿਚ ਇੰਨਾ ਸਿਆਣਾ ਬਣਾ ਦਿੱਤਾ ਹੈ। ਕਈ ਦਵਾਈਆਂ ਐਸੀਆਂ ਲੱਭ ਪਈਆਂ ਹਨ ਜੋ ਦਰਦ ਦੇ ਟਾਕਰੇ ਤੇ ਨਸਾਂ ਨੂੰ ਬੇ-ਹਿਸ (ਅਛੋਹ) ਕਰ ਦੇਂਦੀਆਂ ਹਨ। ਇਸ ਸਰੀਰਕ ਦਰਦ ਨੇ ਹੀ ਇਨਸਾਨ ਨੂੰ ਇਹ ਸਿਖਾ ਦਿੱਤਾ ਹੈ ਕਿ ਇਸ ਦੀ ਜਾਨ ਦੇ ਲਾਗੂ ਕਿਹੜੇ ਕਿਹੜੇ ਕਾਰਨ ਮੌਜੂਦ ਹਨ, ਤੇ ਉਹਨਾਂ ਤੋਂ ਬਚਣ ਦੇ ਕਿਹੜੇ ਉਪਰਾਲੇ ਹਨ। ਸੋ, ਦੁੱਖ-ਦਰਦ ਦੀ ਹਸਤੀ ਜਗਤ ਵਿਚ ਜੀਵਾਂ ਨੂੰ ਕਿਸੇ ਨਾ ਕਿਸੇ ਪਾਸੇ ਵਲੋਂ ਉੱਚਾ ਕਰਨ ਵਾਸਤੇ ਹੈ। ਦੁੱਖ ਦਾਰੂ ਹੈ। ਦੁੱਖ-ਵਿਕਾਰ ਦੀ ਹੋਂਦ ਇਹ ਸਾਬਤ ਨਹੀਂ ਕਰਦੀ ਕਿ ਪ੍ਰਭੂ ਮਨੁੱਖ ਦੇ ਭਲੇ ਦੀ ਪਰਵਾਹ ਨਹੀਂ ਕਰਦਾ। ਦੁੱਖ-ਵਿਕਾਰ ਤਾਂ ਕਿਤੇ ਰਹੇ, ਇਹ ਭੁਚਾਲ, ਝੱਖੜ, ਹੜ੍ਹ ਤੇ ਅੱਗਾਂ ਲੱਗਣੀਆਂ-ਇਹ ਭੀ ਸਾਬਤ ਨਹੀਂ ਕਰਦੇ ਕਿ ਰੱਬ ਨਿਰਦਈ ਹੈ। ਇਹ ਸਭ ਕੁਝ ਇਹੀ ਜ਼ਾਹਰ ਕਰਦੇ ਹਨ ਕਿ ਜਗਤ ਕਿਸੇ ਨਿਯਮਾਂ ਦੇ ਅਧੀਨ ਹੈ; ਨਿਯਮ ਤੇ ਕਾਨੂੰਨ ਸਦਾ ਜੀਵਨ ਦੇ ਸਹਾਇਕ ਹਨ, ਬੇਨਿਯਮੇ ਜਗਤ ਵਿਚ ਜੀਵਨ ਅਸੰਭਵ ਹੈ।

ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ ॥੨੫॥ (ਜਪੁ)

ਛੋਟੇ ਬਾਲਾਂ ਨੂੰ ਕਿਸੇ ਰੋਗ ਵਿਚ ਦੁਖ ਪਾਂਦਿਆਂ ਵੇਖ ਕੇ ਹੈਰਾਨ ਹੋਈਦਾ ਹੈ ਕਿ ਬਾਲ ਤਾਂ ਪਰ-ਅਧੀਨ ਹਨ, ਉਹਨਾਂ ਦੀ ਖ਼ੁਰਾਕ ਪੁਸ਼ਾਕ ਆਦਿਕ ਦੀ ਜ਼ਿਮੇਵਾਰੀ ਉਹਨਾਂ ਦੇ ਆਪਣੇ ਵੱਸ ਨਹੀਂ ਹੈ, ਉਹਨਾਂ ਨੂੰ ਕਿਉਂ ਕਸ਼ਟ ਮਿਲਦੇ ਹਨ  ? ਇਹ ਤਾਂ ਠੀਕ ਹੈ ਕਿ ਛੋਟੇ ਬਾਲਾਂ ਦੇ ਦੁੱਖ-ਕਸ਼ਟ ਵੇਖ ਕੇ ਵੱਡਿਆਂ ਦੇ ਦਿਲ ਵਿਚ ਦਇਆ-ਤਰਸ ਦਾ ਜਜ਼ਬਾ ਪੈਦਾ ਹੁੰਦਾ ਹੈ, ਪਰ ਛੋਟੇ ਬਾਲਾਂ ਨੂੰ ਇਸ ਵਿਚੋਂ ਕੀ ਤਸਕੀਨ (ਤਸੱਲੀ) ਹੈ  ?

ਕਾਦਰ ਦੀ ਕੁਦਰਤਿ ਬੇਅੰਤ ਹੈ, ਅਸਾਡੀ ਸਮਝ ਉਸ ਦੇ ਟਾਕਰੇ ’ਤੇ ਨਿੱਕੀ ਜਿਹੀ ਹੈ, ਅਸੀਂ ਹਰੇਕ ਕੁਦਰਤੀ ਰਾਜ਼ ਨੂੰ ਸਮਝਣ ਤੋਂ ਅਸਮਰਥ ਹਾਂ; ਪਰ ਅਸਾਨੂੰ ਇਹ ਨਿਸ਼ਚਾ ਰਹਿਣਾ ਚਾਹੀਦਾ ਹੈ ਕਿ ਬੱਚਿਆਂ ਦੇ ਦੁੱਖ-ਕਲੇਸ਼ ਕਾਦਰ ਦੀ ਕਿਸੇ ਭੈੜੀ, ਬਦਲੇ ਦੀ ਨੀਯਤ ਨਾਲ ਨਹੀਂ ਹਨ। ਜੇ ਅਮੀਰਾਂ ਦੇ ਬੱਚਿਆਂ ਨੂੰ ਕੋਈ ਰੋਗ ਨਾ ਹੁੰਦੇ, ਤਾਂ ਅੱਜ ਵਲੈਤ ਵਿਚ ਬੱਚਿਆਂ ਦੇ ਰੋਗਾਂ ਵਾਸਤੇ ਇੰਨੇ ਖ਼ਰੈਤੀ ਹਸਪਤਾਲ ਨਾ ਹੁੰਦੇ। ਜਿਸ ਮਾਂ ਪਿਉ ਨੇ ਆਪਣੇ ਛੋਟੇ ਬੱਚੇ ਤੜਫਦਿਆਂ ਆਪਣੇ ਅੱਖੀਂ ਵੇਖਿਆ ਹੈ ਉਹੀ ਜਗਤ ਦੇ ਬੱਚਿਆਂ ਦੇ ਦੁੱਖ ਅਨੁਭਵ ਕਰ ਸਕਦੇ ਹਨ। ਫਿਰ, ਬੱਚੇ ਦੇ ਰੋਗ ਦੀ ਹਾਲਤ ਵਿੱਚ ਭੀ ਕੋਈ ਕੁਦਰਤੀ ਨੇਮ ਹੀ ਟੁੱਟਾ ਹੈ, ਜਿਸ ਵਿਚ ਮਾਪਿਆਂ ਦੀ ਜ਼ਿੰਮੇਵਾਰੀ ਹੈ, ਤੇ ਇਸ ਦੇ ਇਵਜ਼ ਵਿਚ ਮਾਪਿਆਂ ਨੂੰ ਕਈ ਰਾਤਾਂ ਜਾਗਣਾ ਪੈਂਦਾ ਹੈ ਤੇ ਬੱਚੇ ਦੇ ਦੁੱਖ ਨਾਲ ਦੁਖੀ ਹੋਣਾ ਪੈਂਦਾ ਹੈ। ਇਸ ਵਿਚੋਂ ਭੀ ਭਲਾਈ ਨਿਕਲਦੀ ਹੈ, ਇੱਕ ਬਾਲ ਦੀ ਪਰਵਰਿਸ਼ ਵਿਚ ਅਣਗਹਿਲੀ ਕਰਕੇ ਜੋ ਸਿੱਖਿਆ ਮਿਲਦੀ ਹੈ, ਉਹ ਦੂਜੇ ਬਾਲਾਂ ਦੀ ਪਰਵਰਿਸ਼ ਵਿਚ ਸਹਾਇਤਾ ਕਰਦੀ ਹੈ।

ਇਨਸਾਨ ਦੇ ਸਧਾਰਨ ਨਰੋਏ ਜੀਵਨ ਵਿਚ ਕਿਸੇ ਸਰੀਰਕ ਅੰਗ ਉੱਤੇ ਕਿਸੇ ਦੁੱਖ-ਪੀੜ ਦੇ ਆਉਣ ਦੀ ਸੰਭਾਵਨਾ ਨਹੀਂ ਹੁੰਦੀ। ਇਕ ਬਿਲਕੁਲ ਨਰੋਏ ਬੰਦੇ ਨੂੰ ਕਦੇ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਉਸ ਦਾ ਮਿਹਦਾ ਕਿਵੇਂ ਹਾਜ਼ਮੇ ਦਾ ਕੰਮ ਕਰ ਰਿਹਾ ਹੈ, ਜਿਗਰ ਕੀ ਸਹਾਇਤਾ ਕਰਦਾ ਹੈ, ਫੇਫੜੇ ਕਿਵੇਂ ਸਾਰੇ ਸਰੀਰ ਨੂੰ ਹਵਾ ਅਪੜਾ ਰਹੇ ਹਨ। ਇਹ ਸਾਰੇ ਕੰਮ ਆਪਣੇ ਆਪ ਹੋ ਰਹੇ ਹਨ, ਤੇ ਮਨੁੱਖ ਨੂੰ ਇਸ ‘ਕੁਦਰਤੀ ਚਾਲ’ ਵਿਚ ਕੋਈ ਤਕਲੀਫ਼ ਨਹੀਂ ਹੁੰਦੀ। ਜੇ ਕਿਸੇ ਅੰਗ ਵਿਚ ਕੋਈ ਪੀੜ ਉੱਠੇ, ਤਾਂ ਕਹੀਦਾ ਹੈ ਕਿ ਇਨਸਾਨੀ ਮਸ਼ੀਨ ਦੇ ਚੱਲਣ ਵਿਚ ਕਿਤੇ ਕੋਈ ਵਿਘਨ ਪੈ ਗਿਆ ਹੈ। ਪਰ ਬੱਚੇ ਜੰਮਣਾ ਭੀ ਇਕ ਕੁਦਰਤੀ ਨੇਮ ਹੈ, ਇਸ ਵਿਚ ਇਸਤ੍ਰੀ ਨੂੰ ਕਿਉਂ ਇੰਨਾ ਦੁੱਧ ਸਹਾਰਨਾ ਪੈਂਦਾ ਹੈ  ? ਕੁਦਰਤਿ ਦੇ ਨੇਮ ਵਿਚ ਇਹ ਉਲੰਘਣ ਕਿਉਂ ਹੈ  ?

ਪੁਰਾਣੇ ਸਮੇਂ ਵਿਚ ਲੋਕਾਂ ਨੇ ਆਦਮ ਤੇ ਹਵਾ ਦੀ ਕਹਾਣੀ ਦੇ ਕੇ ਇਸ ਨੂੰ ਰੱਬ ਦਾ ਸਰਾਪ ਪਰਗਟ ਕੀਤਾ। ਪਰ ਇਹ ਸਾਰੀ ਕਹਾਣੀ ਅਲੌਕਿਕ ਹੈ। ਹੁਣ ਕਦੇ ਕੋਈ ਸੱਪ ਗੱਲਾਂ ਨਹੀਂ ਕਰ ਸਕਿਆ, ਉਸ ਨੇ ਕਿਵੇਂ ਮਨੁੱਖ ਨੂੰ ਭਰਮਾਇਆ ਸੀ  ? ਹੁਣ ਸਾਰੇ ਸੱਪ ਢਿੱਡ-ਭਾਰ ਚੱਲਦੇ ਹਨ, ਉਹ ਸੱਪ ਕਿਵੇਂ ਮਨੁੱਖ ਵਾਂਗ ਤੁਰ ਸਕਦਾ ਸੀ  ? ਕੁਦਰਤਿ ਵਿਚ ਨੇਮ ਸਦਾ ਇਕਰਸ ਵਰਤੀਦੇ ਹਨ। ਇਕ ਗੱਲ ਅਸੀਂ ਰੋਜ਼ ਵੇਖਦੇ ਹਾਂ ਕਿ ਅਸੀਂ ਉਸੇ ਚੀਜ਼ ਨੂੰ ਬਹੁਤਾ ਪਿਆਰ ਕਰਦੇ ਹਾਂ, ਉਸੇ ਦੀ ਵਧੀਕ ਕਦਰ ਕਰਦੇ ਹਾਂ ਜਿਸ ਦੇ ਹਾਸਲ ਕਰਨ ਵਿਚ ਬਹੁਤੀ ਖੇਚਲ ਸਹਾਰਨੀ ਪਵੇ। ਮਾਂ ਦਾ ਆਪਣੇ ਬੱਚੇ ਨਾਲ ਪਿਆਰ ਜਗਤ ਵਿਚ ਸਭ ਤੋਂ ਉੱਚਾ ਪਿਆਰ ਮੰਨਿਆ ਗਿਆ ਹੈ; ਮਾਂ ਦਾ ਪਿਆਰ ਰੱਬੀ ਪਿਆਰ ਦਾ ਪਰਤੱਖ ਰੂਪ ਸਮਝਿਆ ਜਾਂਦਾ ਹੈ; ਮਾਂ ਰੱਬ ਦਾ ਰੂਪ ਮੰਨੀ ਜਾ ਰਹੀ ਹੈ। ਪਰ, ਮਾਂ ਸੰਬੰਧੀ ਇਹ ਉੱਚਾ ਵਲਵਲਾ ਜਗਤ ਵਿਚ ਕਿਤੇ ਵੇਖਣ ਵਿਚ ਨਾ ਆਉਂਦਾ, ਜੇ ਬੱਚੇ ਜੰਮਣੇ ਇਕ ਅਜਿਹਾ ਸਾਦਾ ਕੰਮ ਹੁੰਦਾ ਜਿਵੇਂ ਕਿਸੇ ਬਾਗ਼ ਵਿਚ ਫੁੱਲ ਪੈਦਾ ਕਰ ਲੈਣੇ। ਮਾਂ ਦਾ ਦਿਲ ਆਪਣੇ ਬੱਚੇ ਨਾਲ ਪਿਆਰ ਕਰਨ ਕਰਕੇ ਜਗਤ-ਦਿਲ ਬਣ ਜਾਂਦਾ ਹੈ। ‘ਜੀਵਣ ਸਭ ਬੱਚੇ ਮਾਵਾਂ ਦੇ’-ਇਹ ਹਰ ਮਾਂ ਆਖਦੀ ਹੈ। ਪਰ ਕੁਦਰਤੀ ਤੌਰ ’ਤੇ ਜਣੇਪੇ ਦੀ ਤਕਲੀਫ਼ ਇੰਨੀ ਨਹੀਂ ਹੁੰਦੀ, ਜਿੰਨੀ ਅੱਜ ਕੱਲ੍ਹ ਵੇਖਣ ਵਿਚ ਆ ਰਹੀ ਹੈ। ਹੁਣ ਅਸੀਂ ਜੀਵਨ ਬਣਾਉਟੀ ਬਣਾਈ ਜਾ ਰਹੇ ਹਾਂ, ਸਰੀਰਾਂ ਨੂੰ ਖੇਚਲ ਨਹੀਂ ਦੇਂਦੇ, ਸਾਦਗੀ ਦੇ ਥਾਂ ਸ਼ੌਕੀਨੀ ਵਧ ਰਹੀ ਹੈ। ਜਿਉਂ ਜਿਉਂ ਅੱਜ ਕੱਲ੍ਹ ਦੀ ਸੱਭਿਅਤਾ, ਨਜ਼ਾਕਤ ਤੇ ਸ਼ੌਕੀਨੀ ਦੇ ਅਨੁਸਾਰ ਜੀਵਨ ਬਣ ਰਹੇ ਹਨ; ਤਿਉਂ ਤਿਉਂ ਸਿੱਟਾ ‘ਸਰੀਰਕ ਕਸ਼ਟ’ ਨਿਕਲ ਰਿਹਾ ਹੈ।

ਜਗਤ ਇਕ ਮੈਦਾਨਿ-ਜੰਗ ਹੈ। ਛੋਟੇ ਛੋਟੇ ਜੀਆਂ-ਜੰਤਾਂ ਨੂੰ ਵੱਡੇ ਪਸ਼ੂ-ਪੰਛੀ ਖਾ ਰਹੇ ਹਨ। ਧਮੱਕੜਾਂ ਨੂੰ ਚਿੜੀਆਂ ਖਾ ਜਾਂਦੀਆਂ ਹਨ, ਚਿੜੀਆਂ ਨੂੰ ਬਿੱਲੀ ਮਾਰ ਲੈਂਦੀ ਹੈ, ਬਿੱਲੀ ਨੂੰ ਕੁੱਤਾ ਪਾੜ ਜਾਂਦਾ ਹੈ, ਤੇ ਕੁੱਤੇ ਦਾ ਬਘਿਆੜ ਜਾਨੀ-ਵੈਰੀ ਹੈ। ਡੰਡੀਆਂ ਨੂੰ ਸੱਪ ਹੜੱਪ ਕਰ ਲੈਂਦਾ ਹੈ, ਸੱਪ ਨੂੰ ਨਿਓਲਾ ਮਾਰ ਮੁਕਾਂਦਾ ਹੈ। ਦੁਨੀਆ ਵਿਚ ਜਿਧਰ ਧਿਆਨ ਮਾਰੋ, ਇਹੀ ਦਿੱਸੇਗਾ। ਛੋਟੇ ਜੀਆਂ ਜੰਤਾਂ ਨੂੰ ਵੱਡੇ ਮਾਰ ਮੁਕਾਂਦੇ ਹਨ। ਕਿੰਨਾ ਭਿਆਨਕ ਦ੍ਰਿਸ਼ ਹੈ  ! ਕੀ ਕਾਦਰ ਦੀ ਇਹ ਸਾਰੀ ਕੁਦਰਤਿ ਬੇ-ਤਰਸ ਹੈ  ?

ਅਸਲ ਗੱਲ ਇਹ ਹੈ ਕਿ ਕੁਦਰਤਿ ਦੇ ਇਸ ਜੰਗ ਨੇ ਹੀ ਧਰਤੀ ਦੇ ਸਰਦਾਰ ਮਨੁੱਖ ਨੂੰ ਧਰਤੀ ’ਤੇ ਜੀਉਣ ਦਾ ਮੌਕਾ ਦਿੱਤਾ ਹੈ, ਨਹੀਂ ਤਾਂ ਸਿਰਫ਼ ਮੁੱਖੀ ਦੀ ਪੈਦਾਇਸ਼ ਹੀ ਇਤਨੀ ਕਾਫ਼ੀ ਸੀ ਕਿ ਮਨੁੱਖ ਦਾ ਜੀਉਣਾ ਅਸੰਭਵ ਕਰ ਦੇਂਦੀ। ਇਸ ਤਰ੍ਹਾਂ ਦੀ ਮੌਤ ਕੋਈ ਭਿਆਨਕ ਮੌਤ ਭੀ ਨਹੀਂ ਹੈ, ਇਹ ਅਚਨਚੇਤ ਦੀ ਮੌਤ ਰੋਗ ਆਦਿਕ ਵਾਲੀ ਮੌਤ ਨਾਲੋਂ ਚੰਗੀ ਹੈ। ਦਰਿੰਦਿਆਂ ਤੋਂ ਬੇ-ਹੋਸ਼ੀ ਦੀ ਹਾਲਤ ਵਿਚ ਬਚ ਕੇ ਆਏ ਬੰਦੇ ਦੱਸਦੇ ਹਨ ਕਿ ਗ਼ਸ਼ੀ ਤੋਂ ਪਿਛੋਂ ਸਭ ਕੁਝ ਬਿਨਾ ਕਿਸੇ ਦੁੱਖ ਦਰਦ ਦੇ ਹੁੰਦਾ ਹੈ। ਸ਼ਿਕਾਰੀ ਜਾਨਵਰ ਆਪਣੇ ਸ਼ਿਕਾਰ ਨੂੰ ਘੱਟ ਤੋਂ ਘੱਟ ਅਜ਼ਾਬ ਦੇ ਕੇ ਮਾਰਦੇ ਹਨ, ਸ਼ੇਰ ਤੇ ਬਾਜ਼ ਸਿਰਫ਼ ਇਕੋ ਝਪਟ ਮਾਰਦੇ ਹਨ। ਹਾਂ, ਬਿੱਲੀ; ਚੂਹੇ ਨੂੰ ਦੁੱਖ ਦੇਂਦੀ ਪ੍ਰਤੀਤ ਹੁੰਦੀ ਹੈ, ਪਰ ਇਹ ਸੁਭਾਉ ਬਣਿਆ ਹੈ ਘਰਾਂ ਵਿਚ ਰਹਿਣ ਕਰਕੇ। ਘਰ ਵਿਚ ਚੰਗੀ ਖ਼ੁਰਾਕ ਮਿਲ ਜਾਣ ਕਰਕੇ ਬਿੱਲੀ ਸ਼ਿਕਾਰ ਦੀ ਖ਼ਾਤਰ ਨਹੀਂ, ਸ਼ੂਗਲ ਦੀ ਖ਼ਾਤਰ ਚੂਹੇ ’ਤੇ ਪੈਂਦੀ ਹੈ। ਇਹ ਭੀ ਜ਼ਰੂਰੀ ਨਹੀਂ ਕਿ ਚੂਹਾ ਉਸ ਵੇਲੇ ਬੜੇ ਤਸੀਹੇ ਮਹਿਸੂਸ ਕਰਦਾ ਹੈ। ਜੋ ਲੋਕ ਕਦੇ ਕਿਸੇ ਸ਼ਿਕਾਰੀ ਦੇ ਪੰਜੇ ਤੋਂ ਬਚ ਕੇ ਆਏ ਹਨ ਉਹ ਦੱਸਦੇ ਹਨ ਕਿ ਉਸ ਟਾਕਰੇ ਦੇ ਜੋਸ਼ ਵਿਚ ਕੋਈ ਤਕਲੀਫ਼ ਜਾਂ ਦੁੱਖ-ਕਲੇਸ਼ ਯਾਦ ਭੀ ਨਹੀਂ ਹੁੰਦਾ। ਪਸ਼ੂਆਂ ਵੱਲ ਵੇਖੋ; ਬੜੇ ਘੱਟ ਐਸੇ ਪਸ਼ੂ ਹਨ ਜੋ ਕਿਸੇ ਮੁਸੀਬਤ ਨੂੰ ਬਹੁਤ ਚਿਰ ਚੇਤੇ ਰੱਖ ਸਕਦੇ ਹਨ। ਇਹ ਮਨੁੱਖ ਹੀ ਹੈ ਜੋ ਆਪਣੀ ਚੇਤਾ-ਸ਼ਕਤੀ ਨਾਲ ਆਪਣੇ ਦੁੱਖ ਨੂੰ ਵਧਾ ਲੈਂਦਾ ਹੈ। ਹਰਨ ਜਾਂ ਸਹੇ ਦੇ ਪਿਛੇ ਸ਼ਿਕਾਰੀ ਲੱਗਦੇ ਹਨ, ਜੀ-ਭਿਆਣਾ ਉਹ ਦੌੜਦਾ ਹੈ ਤੇ ਉਹਨਾਂ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ; ਪਰ ਖ਼ਤਰਾ ਉਸ ਨੂੰ ਤੁਰਤ ਵਿਸਰ ਜਾਂਦਾ ਹੈ, ਤੇ ਉਹ ਹਰਾ ਘਾਹ ਚੁਗਣ ਵਿਚ ਰੁਝ ਜਾਂਦਾ ਹੈ। ਇਸ ਸ੍ਵੈ-ਰੱਖਿਆ ਦੇ ਜੰਗ ਨੇ ਮਨੁੱਖ ਦੇ ਅੰਦਰ ਇਕ ਹੋਰ ਉੱਚਾ ਜਜ਼ਬਾ ਪੈਦਾ ਕਰ ਦਿੱਤਾ ਹੈ, ਉਹ ਹੈ ‘ਦੂਜਿਆਂ ਦੀ ਰੱਖਿਆ ਲਈ ਜਤਨ’। ਇਸ ਜਜ਼ਬੇ ਨੇ ਪਿਆਰ, ਕੁਰਬਾਨੀ, ਹਮਦਰਦੀ ਆਦਿਕ ਗੁਣ ਪੈਦਾ ਕਰ ਦਿੱਤੇ ਹਨ।

ਹੁਣ ਤਕ ਅਸੀਂ ਸਰੀਰਕ ਦੁੱਖ-ਕਲੇਸ਼ਾਂ ਦਾ ਹੀ ਫ਼ਿਕਰ ਕਰਦੇ ਆਏ ਹਾਂ; ਹੁਣ ਲਵੋ ਮਾਨਸਿਕ ਪੀੜਾਂ ਨੂੰ। ਅੱਜ ਕੱਲ੍ਹ ਦੀ ਖੋਜ ਨੇ ਸਾਬਤ ਕਰ ਦਿੱਤਾ ਹੈ ਕਿ ਮਾਨਸਿਕ ਕਸ਼ਟ ਭੀ ਮਨੁੱਖ ਦੇ ਦਿਮਾਗ਼ ਵਿਚ ਉਸੇ ਤਰ੍ਹਾਂ ਅਸਰ ਕਰਦੇ ਹਨ ਜਿਵੇਂ ਸਰੀਰਕ ਦੁੱਖ; ਸਗੋਂ ਮਾਨਸਿਕ ਦੁੱਖ ਵਧੀਕ ਖ਼ਤਰਨਾਕ ਹੁੰਦੇ ਹਨ। ਸਰੀਰਕ ਰੋਗ ਕੋਈ ਵਿਰਲਾ ਹੀ ਹੁੰਦਾ ਹੈ ਜੋ ਮਨੁੱਖ ਨੂੰ ਉੱਕਾ ਹੀ ਨਕਾਰਾ ਕਰ ਦੇਵੇ, ਪਰ ਮਾਨਸਿਕ ਦੁੱਖ ਦਿਮਾਗ਼ੀ ਹਾਲਤ ਖ਼ਰਾਬ ਕਰ ਦੇਂਦੇ ਹਨ। ਪਰ ਇਹ ਮਾਨਸਿਕ ਕਲੇਸ਼ ਭੀ ਭਲਾਈ ਤੋਂ ਖ਼ਾਲੀ ਨਹੀਂ ਹਨ। ‘ਸਰੀਰਕ ਦੁੱਖ’; ਦੁੱਖ ਸਹਾਰਨ ਵਾਲੇ ਬੰਦੇ ਨਾਲੋਂ ਉਸ ਦੀ ਕੌਮ ਤੇ ਦੇਸ ਵਾਸਤੇ ਵਧੀਕ ਲਾਭਦਾਇਕ ਹੁੰਦੇ ਹਨ। ਰੋਗਾਂ ਕਾਰਨ ਦਵਾਈਆਂ ਅਤੇ ਹਸਪਤਾਲ ਬਣੇ; ਸ਼ਹੀਦੀਆਂ ਨੇ ਕੌਮਾਂ ਤੇ ਦੇਸਾਂ ਨੂੰ ਜਗਾ ਦਿੱਤਾ। ‘ਮਾਨਸਿਕ ਦੁੱਖ’; ਦੁੱਖ ਸਹਾਰਨ ਵਾਲੇ ਨੂੰ ਭੀ ਲਾਭ ਦੇਂਦਾ ਹੈ, ਇਸ ਕੁਠਾਲੀ ਵਿਚੋਂ ਸੁੱਚਾ ਤੇ ਉੱਚਾ ਹੋ ਕੇ ਨਿਕਲਦਾ ਹੈ। ਮਾਨਸਿਕ ਪੀੜ ਜਾਂ ਇਖ਼ਲਾਕੀ ਰੋਗ ਦਾ ਮੂਲ ਕਾਰਨ ਖ਼ੁਦਗਰਜ਼ੀ ਹੈ। ਕਦੇ ਸਮਾਂ ਸੀ, ਜਦੋਂ ਖ਼ੁਦਗ਼ਰਜ਼ੀ ਕੋਈ ਭੈੜ ਨਹੀਂ ਸੀ ਸਮਝਿਆ ਜਾਂਦਾ। ਪਸ਼ੂ-ਪੰਛੀ, ਇਹ ਠੀਕ ਹੈ, ਆਪੋ ਆਪਣੀ ਹਸਤੀ ਕਾਇਮ ਰੱਖਣ ਵਾਸਤੇ ਖ਼ੁਦਗ਼ਰਜ਼ ਹਨ। ਪਰ ਮਨੁੱਖ ਇਸ ਹਾਲਤ ਤੋਂ ਉੱਚਾ ਹੋ ਗਿਆ ਹੈ; ਮਨੁੱਖ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਵਹੁਟੀ, ਬੱਚਿਆਂ, ਮਿੱਤਰਾਂ, ਗੁਆਂਢੀਆਂ, ਕੌਮ, ਦੇਸ ਤੇ ਸਾਰੀ ਧਰਤੀ ਵਾਸਤੇ ਜੀਵੇ। ‘ਇਨਸਾਨੀਅਤ’ ਦੀ ਸਭ ਤੋਂ ਵੱਡੀ ਨਿਸ਼ਾਨੀ ਹੀ ਇਹ ਹੈ ਕਿ ਉਹ ਦੂਜਿਆਂ ਵਾਸਤੇ ਜੀਵੇ, ਨਿਰਾ ਆਪਣੇ ਵਾਸਤੇ ਜੀਵਿਆਂ ਤਾਂ ਮੁੜ ਪਸ਼ੂਪੁਣੇ ਵਿਚ ਚਲੇ ਜਾਈਦਾ ਹੈ। ਪਰ ‘ਇਨਸਾਨੀ ਜੀਵਨ ਵਾਸਤੇ ਜੋ ਭੀ ਕੋਈ ਕੀਮਤੀ ਖ਼ਜ਼ਾਨਾ ਹੈ, ਬਿਨਾ ਕਸ਼ਟ ਸਹਾਰਨ ਤੋਂ ਨਹੀਂ ਮਿਲਿਆ, ਕਦਰ ਭੀ ਤਦੋਂ ਹੀ ਪੈਂਦੀ ਹੈ। ਆਜ਼ਾਦੀ, ਖ਼ਿਆਲ ਦੀ ਆਜ਼ਾਦੀ, ਸਾਹਿੱਤ, ਹੁਨਰ, ਰਾਗ ਹਰੇਕ ਨੇ ਇਨਸਾਨੀ ਕੁਰਬਾਨੀ ਮੰਗੀ ਹੈ; ਇਨਸਾਨੀ ਉੱਨਤੀ ਦਾ ਰਸਤਾ ਹੀ ਕੰਡਿਆਂ ਵਿਚੋਂ ਦੀ ਲੰਘਦਾ ਹੈ।

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ..॥

0

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ..॥

ਗਿਆਨੀ ਬਲਜੀਤ ਸਿੰਘ ਜੀ (ਡਾਇਰੈਕਟਰ ਆੱਫ ਐਜੁਕੇਸ਼ਨ)

ਕਰਤੇ ਪੁਰਖ ਵਿੱਚ ਲੀਨ ਹੁੰਦਿਆਂ ਤਿੰਨ ਗੱਲਾਂ ਵਿਸ਼ੇਸ਼ ਤੌਰ ’ਤੇ ਖ਼ਿਆਲ ਵਿੱਚ ਆ ਜਾਂਦੀਆਂ ਹਨ। ਪਹਿਲੀ; ਉਹ ਰਚਨਹਾਰ ਹਰੀ ਪਰਮਾਤਮਾ ਬੇਅੰਤ ਹੈ। ਦੂਜੀ; ਇਹ ਰਚਨਾ ਉਸ ਰਚਨਹਾਰ ਦਾ ਇੱਕ ਖੇਲ ਤਮਾਸ਼ਾ ਹੈ। ਤੀਜੀ; ਉਹ ਰਚਨਹਾਰ ਇਸ ਰਚਨਾ ਵਿੱਚ ਬੈਠ ਕੇ ਆਪ ਹੀ ਸਭ ਕੁਝ ਕਰ ਰਿਹਾ ਹੈ। ਇਨ੍ਹਾਂ ਤਿੰਨੇ ਗੱਲਾਂ ਵਿੱਚੋਂ ਪਹਿਲੀ ਅਤੇ ਤੀਸਰੀ; ਨਿਰਾਕਾਰ ਪ੍ਰਭੂ ਨਾਲ਼ ਸੰਬੰਧਿਤ ਹੈ ਅਤੇ ਦੂਸਰੀ; ਉਸ ਦੇ ਸਾਕਾਰ ਰੂਪ ਯਾਨੀ ਕਿ ਮਾਇਆ ਨਾਲ਼ ਸੰਬੰਧਿਤ ਹੈ।

ਇਹ ਵੀਚਾਰ ਕਿਸੇ ਸਾਧਾਰਨ ਮਨੁੱਖ ਦੇ ਮਨੋਕਲਪਿਤ ਵੀਚਾਰ ਨਹੀਂ ਸਗੋਂ ਉਨ੍ਹਾਂ ਬ੍ਰਹਮ ਗਿਆਨੀ ਪੁਰਸ਼ਾਂ ਦੇ ਹਨ, ਜਿਨ੍ਹਾਂ ਸੰਸਾਰ ਅਤੇ ਕਰਤਾਰ ਦੀ ਅਸਲੀਅਤ ਨੂੰ ਪਛਾਣਿਆ ਹੈ ਅਤੇ ਇਸ ਦੀ ਪਛਾਣ ਸਦਕਾ ਪਰਮ ਅਨੰਦ ਨੂੰ ਮਾਣਿਆ ਹੈ। ਇਨ੍ਹਾਂ ਤਿੰਨੇ ਗੱਲਾਂ ਵਿੱਚ ਅਨੰਦ ਦਾ ਰਹੱਸ ਜਾਂ ਖੁਸ਼ੀ ਦਾ ਰਾਜ਼ ਵੀ ਛੁਪਿਆ ਹੋਇਆ ਹੈ। ਜਿਹੜਾ ਬੰਦਾ ਇਨ੍ਹਾਂ ਦੇ ਰਹੱਸ ਨੂੰ ਸਮਝ ਲੈਂਦਾ ਹੈ। ਪੂਰਨ ਅਨੰਦ ਦਾ ਫੁਹਾਰਾ ਆਪ ਮੁਹਾਰੇ ਉਸ ਦੇ ਅੰਦਰੋਂ ਫੁੱਟ ਪੈਂਦਾ ਹੈ। ਜੇ ਅਸੀਂ ਅਨੰਦ ਤੋਂ ਸੱਖਣੇ ਜਾਂ ਬਾਂਝੇ ਹਾਂ ਤਾਂ ਅਸੀਂ ਕਰਤਾਰ ਅਤੇ ਕਰਤਾਰ ਦੀ ਕਿਰਤ ਯਾਨੀ ਕਿ ਸੰਸਾਰ ਨੂੰ ਉਸ ਦ੍ਰਿਸ਼ਟੀਕੋਣ ਤੋਂ ਨਹੀਂ ਦੇਖਿਆ; ਜਿਵੇਂ ਕਿ ਬ੍ਰਹਮ ਗਿਆਨੀ ਨੇ ਤਕਿਆ ਹੈ। ਸ਼ਾਇਦ ਸਾਡੀ ਗ਼ਲਤ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ ਹੀ ਭਗਤ ਰਵਿਦਾਸ ਜੀ ਫ਼ੁਰਮਾਉਂਦੇ ਹਨ ‘‘ਮਾਧਵੇ ! ਕਿਆ ਕਹੀਐ ਭ੍ਰਮੁ ਐਸਾ   ਜੈਸਾ ਮਾਨੀਐ; ਹੋਇ ਤੈਸਾ ਰਹਾਉ ’’ (ਭਗਤ ਰਵਿਦਾਸ/੬੫੭)

ਆਮ ਤੌਰ ’ਤੇ ਮਨੁੱਖ; ਰੱਬ ਨੂੰ ਕੇਵਲ ਗੁਰਦੁਆਰਿਆਂ, ਮੰਦਰਾਂ, ਚਰਚ ਜਾਂ ਮਸਜਿਦਾਂ ਵਿੱਚ ਬੈਠਾ ਸਮਝਦਾ ਹਨ। ਉਹ ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਪਾਪ ਕਰਨ ਤੋਂ ਡਰਦੇ ਹਨ, ਪਰ ਬਾਹਰ ਆਮ ਜੀਵਨ ਵਿੱਚ ਮਨਮਾਨੀਆਂ ਕਰਦੇ ਹਨ। ਕੋਈ ਮਨੁੱਖ ਭੁਲੇਖੇ ਕਾਰਨ ਉਸ ਪਰਮਾਤਮਾ ਨੂੰ ਮਾਤ ਲੋਕ ਦੀ ਥਾਂ ਸਵਰਗ ਜਾਂ ਸੱਚਖੰਡ ਵਿੱਚ ਬੈਠਾ ਸਮਝ ਕੇ ਉਸ ਤੋਂ ਬਿਲਕੁਲ ਨਿਡਰ ਹੋ ਗਿਆ ਹੈ।

ਜੇ ਕੋਈ ਮਨੁੱਖ; ਮੰਦਰ ਜਾਂ ਗੁਰਦੁਆਰੇ ਉਸ ਦੇ ਦਰਸ਼ਨ ਕਰਨ ਜਾਵੇ, ਉੱਥੇ ਪ੍ਰਭੂ ਜਸ ਕਥਾ ਕੀਰਤਨ ਸੁਣਨ ਦੀ ਥਾਂ ਉੱਥੇ ਲੱਗੇ ਮਾਰਬਲ,  ਸੋਨੇ, ਚਾਂਦੀ ਤਥਾ ਹੀਰੇ ਜਵਾਰਾਤ ਦੇਖਣ ਵਿੱਚ ਮਸਤ ਹੋ ਜਾਵੇ ਤਾਂ ਕਥਾ ਕੀਰਤਨ ਰਾਹੀਂ ਪ੍ਰਾਪਤ ਹੋਣ ਵਾਲੇ ਅਨੰਦ ਤੋਂ ਬਾਂਝਿਆਂ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਕਈ ਜਗਿਆਸੂ ਪ੍ਰਭੂ ਦੀ ਮਹਿਮਾ ਜਿਵੇਂ ਕਿ ‘‘ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ; ਤੂ ਸਾਹਿਬ ਗੁਣੀ ਨਿਧਾਨਾ   ਤੁਮਰੀ ਮਹਿਮਾ ਬਰਨਿ ਸਾਕਉ; ਤੂੰ ਠਾਕੁਰ ਊਚ ਭਗਵਾਨਾ (ਮਹਲਾ /੭੩੫), ਅਗਮ ਅਗੋਚਰਾ ! ਤੇਰਾ ਅੰਤੁ ਪਾਇਆ   ਅੰਤੋ ਪਾਇਆ ਕਿਨੈ ਤੇਰਾ; ਆਪਣਾ ਆਪੁ ਤੂ ਜਾਣਹੇ ’’ (ਅਨੰਦ/ਮਹਲਾ /੯੧੮) ਆਦਿਕ ਪਿਆਰੇ ਬਚਨਾਂ ਨੂੰ ਸੁਣ ਕੇ ਪ੍ਰਭੂ ਨਾਲ ਪਿਆਰ ਪਾਣ ਦੀ ਥਾਂ ਉਸ ਦੇ ਅਨੰਤ ਭੰਡਾਰਾਂ ਦਾ ਅੰਤ ਪਾਉਣ ਲੱਗ ਜਾਂਦੇ ਹਨ, ਪਰ ਉਸ ਦਾ ਅੰਤ ਪਾਂਦਿਆਂ ਪਾਂਦਿਆਂ ਆਪਣਾ ਅੰਤ ਕਰ ਲੈਂਦੇ ਹਨ। ਉਨ੍ਹਾਂ ਦਾ ਹਾਲ ਉਸ ਵਿਗਿਆਨੀ ਵਰਗਾ ਹੁੰਦਾ ਹੈ, ਜੋ ਕਿਸੇ ਸੁੰਦਰ ਫੁੱਲ ਦੇ ਸੋਹਣੇ ਰੰਗ ਤਥਾ ਮਨਮੋਹਣੀ ਸੁਗੰਧੀ ਦੇ ਕਾਰਨ ਨੂੰ ਸਮਝਣ ਲਈ ਉਸ ਦੀ ਪੰਖੜੀ ਪੰਖੜੀ ਕਰਕੇ ਫੁੱਲ ਦਾ ਨਾਸ਼ ਨਹੀਂ ਕਰ ਲੈਂਦਾ ਸਗੋਂ ਮਨ ਨੂੰ ਖੇੜਾ ਦੇਣ ਵਾਲੀ ਸੁੰਦਰਤਾ ਤਥਾ ਸੁਗੰਧੀ ਤੋਂ ਵੀ ਹੱਥ ਧੋ ਬੈਠਦਾ ਹੈ ਭਾਵ ਗਵਾ ਲੈਂਦਾ ਹੈ।

ਜੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨਾਲ ਆਤਮਿਕ ਸਾਂਝ ਬਣ ਜਾਏ ਤਾਂ ਉਸ ਅੰਦਰ ਖ਼ਿਆਲ ਆਉਂਦਾ ਹੈ ਕਿ ਆਓ ਰਤਾ ਹੋਰ ਜੀਵਾਂ ਵੱਲ ਝਾਤ ਮਾਰ ਕੇ ਵੇਖ ਲਈਏ। ਕੀ ਬ੍ਰਿਛਾਂ ਨੂੰ ਕੰਡੇ ਫੁੱਲ ਜਾਂ ਕੌੜੇ ਮਿੱਠੇ ਫਲ਼, ਉਨ੍ਹਾਂ ਦੀ ਆਪਣੀ ਇੱਛਾ ਨਾਲ ਲੱਗਦੇ ਹਨ ? ਕੀ ਗਊਆਂ, ਮੱਝਾਂ, ਭੇਡ, ਬੱਕਰੀਆਂ, ਊਠਾਂ ਅਤੇ ਘੋੜਿਆਂ ਦਾ ਘਾਹ ਖਾਣਾ ਜਾਂ ਸ਼ੇਰ, ਚੀਤੇ, ਬਗਿਆੜ ਆਦਿ ਨੇ ਮਾਸ ਖਾਣਾ ਆਪਣੀ ਮਰਜ਼ੀ ਨਾਲ ਸ਼ੁਰੂ ਕੀਤਾ ਹੈ ? ਕੀ ਇਨ੍ਹਾਂ ਮਾਸਾਹਾਰੀਆਂ ਦੇ ਦੰਦਾਂ ਵਿੱਚ ਫ਼ਰਕ ਇਨ੍ਹਾਂ ਆਪ ਪਾਇਆ ਸੀ ? ਨਹੀਂ ਨਹੀਂ ਇਹ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੀ ਬਖਸ਼ਸ਼ ਹੀ ਹੈ। ਗੁਰੂ ਫ਼ੁਰਮਾਨ ਹੈ ‘‘ਸੀਹਾ ਬਾਜਾ ਚਰਗਾ ਕੁਹੀਆ; ਏਨਾ ਖਵਾਲੇ ਘਾਹ   ਘਾਹੁ ਖਾਨਿ ਤਿਨਾ ਮਾਸੁ ਖਵਾਲੇ; ਏਹਿ ਚਲਾਏ ਰਾਹ   ਨਦੀਆ ਵਿਚਿ ਟਿਬੇ ਦੇਖਾਲੇ; ਥਲੀ ਕਰੇ ਅਸਗਾਹ   ਕੀੜਾ ਥਾਪਿ ਦੇਇ ਪਾਤਿਸਾਹੀ; ਲਸਕਰ ਕਰੇ ਸੁਆਹ   ਜੇਤੇ ਜੀਅ, ਜੀਵਹਿ ਲੈ ਸਾਹਾ; ਜੀਵਾਲੇ, ਤਾ ਕਿਅ ਸਾਹ   ਨਾਨਕ  ! ਜਿਉ ਜਿਉ ਸਚੇ ਭਾਵੈ; ਤਿਉ ਤਿਉ ਦੇਇ ਗਿਰਾਹ (ਮਹਲਾ /੧੪੪), ਕਰਣ ਕਾਰਣ ਸਮਰਥ ਪ੍ਰਭੁ; ਜੋ ਕਰੇ, ਸੁ ਹੋਈ   ਖਿਨ ਮਹਿ ਥਾਪਿ ਉਥਾਪਦਾ; ਤਿਸੁ ਬਿਨੁ ਨਹੀ ਕੋਈ ’’ (ਮਹਲਾ /੭੦੬)

ਫਿਰ ਦੇਖੋ ਪਾਣੀ ਵਿੱਚ ਰਹਿਣ ਵਾਲਾ ਡੱਡੂ, ਧਰਤੀ ਉੱਪਰ ਵੀ ਟਪੂਸੀਆਂ ਮਾਰ ਸਕਦਾ ਹੈ ਤਾਂ ਫਿਰ ਮੱਛੀ ਅਜਿਹਾ ਕਿਉਂ ਨਹੀਂ ਕਰ ਸਕਦੀ ?  ਕੁੱਕੜ ਹੋਰ ਪੰਛੀਆਂ ਦੀ ਤਰ੍ਹਾਂ ਅਕਾਸ਼ ਵਿੱਚ ਉੱਚੀਆਂ ਉਡਾਰੀਆਂ ਕਿਉਂ ਨਹੀਂ ਮਾਰ ਸਕਦਾ ? ਜੇ ਮੁਰਗਾਈ ਪਾਣੀ ਵਿੱਚ ਤੈਰ ਸਕਦੀ ਹੈ ਤਾਂ ਕਬੂਤਰ ਜਾਂ ਦੂਜੇ ਪੰਛੀ ਕਿਉਂ ਨਹੀਂ ?

‘‘ਨਦੀਆ ਵਿਚਿ ਟਿਬੇ ਦੇਖਾਲੇ; ਥਲੀ ਕਰੇ ਅਸਗਾਹ ’’ (ਮਹਲਾ /੧੪੪) ਵਾਕ ਅਨੁਸਾਰ ਇਸ ਧਰਤੀ ਉੱਪਰ ਪਹਾੜ, ਮੈਦਾਨ, ਝੀਲਾਂ, ਸਮੁੰਦਰ, ਜੰਗਲ਼, ਮਾਰੂਥਲ ਆਦਿ ਕੇਵਲ ਉਹ ਸ਼ਕਤੀਮਾਨ ਪ੍ਰਭੂ ਹੀ ਬਣਾਉਣ ਦੇ ਸਮਰੱਥ ਹੈ। ਸੂਰਜ, ਚੰਨ, ਤਾਰੇ ਅਤੇ ਧਰਤੀ ਆਦਿ ਨੂੰ ‘‘ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ   ਕੋਹ ਕਰੋੜੀ ਚਲਤ; ਅੰਤੁ (ਮਹਲਾ /੪੬੪) ਦੇ ਨਿਯਮ ਅਨੁਸਾਰ ਗਰਦਸ਼ (ਧੂੜ) ਵਿੱਚ ਭ੍ਰਮਣ ਪਾਈ ਕੌਣ ਰੱਖਦਾ ਹੈ ? ਬਰਸਾਤੀ ਮੌਸਮ ਵਿਚ ਵੇਖਦਿਆਂ ਵੇਖਦਿਆਂ ਥਲਾਂ ਨੂੰ ਜਲਾਂ ਵਿਚ ਤਬਦੀਲ ਕੌਣ ਕਰਦਾ ਹੈ ਅਤੇ ਔੜ ਦੇ ਦਿਨਾਂ ਵਿਚ  ਟਿੱਬੇ ਕੌਣ ਪਰਗਟ ਕਰਦਾ ਹੈ ?

ਅਕਾਸ਼ ਵਿਚ ਅੱਖ ਦੇ ਪਲਕਾਰੇ ਵਿੱਚ ਕਾਲੀਆਂ ਘਟਾਵਾਂ ਲਿਆਉਣ ਵਾਲਾ ਤਥਾ ਉਨ੍ਹਾਂ ਚੜ੍ਹੇ ਕਾਲੀਆਂ ਘਟਾਵਾਂ ਰੂਪ ਬੱਦਲਾਂ ਨੂੰ ਛਾਈ ਮਾਈ ਕਰਨ ਵਾਲਾ ਕੌਣ ਹੈ।  ਹੇ ਵੀਰ !  ਇਹ ਸਭ ਕੁਝ ਉਹ ਨਿਰੰਕਾਰ ਹੀ ਕਰਨ ਦੇ ਸਮਰੱਥ ਹੈ। ਹੋਰ ਵੇਖੋ ‘‘ਬਟਕ ਬੀਜ ਮਹਿ ਰਵਿ ਰਹਿਓ; ਜਾ ਕੋ ਤੀਨਿ ਲੋਕ ਬਿਸਥਾਰ ’’ (ਭਗਤ ਕਬੀਰ/੩੪੦) ਭਾਵ ਨਿੱਕੇ ਜਿਹੇ ਸੂਖਮ ਬੀਜ ਤੋਂ ਬੋਹੜ ਵਰਗੇ ਵੱਡੇ ਆਕਾਰ ਪੈਦਾ ਕਰਨ ਦਾ ਕਾਰਨ ਮਨੁੱਖ ਦੀ ਗੰਮਤਾ ਤੋਂ, ਪਹੁੰਚ ਤੋਂ ਪਰੇ ਹੈ। ਗੁਰਮਤਿ ਦਾਰਸ਼ਨਿਕ ਭਾਈ ਗੁਰਦਾਸ ਜੀ ਪ੍ਰਭੂ ਦੀ ਬੇਅੰਤਤਾ ਬਿਆਨ ਕਰਦੇ ਹੋਏ ਦਰਸਾਂਦੇ ਹਨ ਕਿ ਲੱਖਾਂ ਬ੍ਰਹਮਾ, ਬਿਸ਼ਨ, ਮਹੇਸ਼, ਨਾਰਦ, ਸਾਰਦ, ਸ਼ੇਖਨਾਗ, ਗਣ ਗੰਧਰਵ, ਗਣੇਸ਼, ਛੇ ਸ਼ਾਸ਼ਤ੍ਰ ਅਨੇਕਾਂ ਸਵਾਂਗ ਰਚਨਵਾਲੇ ਗੁਰੂ ਚੇਲੇ ਉਸ ਦਾ ਅੰਤ ਪਾਣ ਲਈ ਕਰਮ ਕਰਦੇ ਹਨ, ਗੁਣ ਗਾਇਨ ਕਰਦੇ ਹਨ ਪਰ ਇਨ੍ਹਾਂ ਵਿੱਚੋਂ ਕੋਈ ਵੀ ਪ੍ਰਭੂ ਦਾ ਅੰਤ ਨਹੀਂ ਪਾ ਸਕਿਆ ਕਥਨ ਇਸ ਤਰ੍ਹਾਂ ਹੈ ‘‘ਬ੍ਰਹਮੇ ਬਿਸਨ ਮਹੇਸ; ਲਖ ਧਿਆਇਦੇ ਨਾਰਦ ਸਾਰਦ ਸੇਸ; ਕੀਰਤਿ ਗਾਇਦੇ ਗਣ ਗੰਧਰਬ ਗਣੇਸ; ਨਾਦ ਵਜਾਇਦੇ ਛਿਅ ਦਰਸਨ ਕਰਿ ਵੇਸ; ਸਾਂਗ ਬਣਾਇਦੇ ਗੁਰ ਚੇਲੇ ਉਪਦੇਸ; ਕਰਮ ਕਮਾਇਦੇ ਆਦਿ ਪੁਰਖੁ ਆਦੇਸੁ; ਪਾਰ ਪਾਇਦੇ ’’ (ਭਾਈ ਗੁਰਦਾਸ ਜੀ/ਵਾਰ ੨੧ ਪਉੜੀ )

ਇਸੇ ਲਈ ਪ੍ਰਭੂ ਦੇ ਭਗਤ ਉਸ ਪ੍ਰਭੂ ਦੀ ਸਿਫਤ ਸਲਾਹ ਵਿਚ ਹੀ ਜੁੜੇ ਰਹਿੰਦੇ ਹਨ । ਉਹ ਆਪਣੇ ਆਪ ਨੂੰ ਪ੍ਰਭੂ ਦੀ ਬਣਾਈ ਸ਼੍ਰਿਸ਼ਟੀ ਦੇ ਹਿਸਾਬ ਕਿਤਾਬ ਵਿੱਚ ਨਹੀਂ ਪੈਂਦੇ। ਉਨ੍ਹਾਂ ਦਾ ਨਿਸ਼ਾਨਾ ਕੇਵਲ ਪ੍ਰਭੂ ਵਿੱਚ ਅਭੇਦ ਹੋਣਾ ਹੀ ਹੁੰਦਾ ਹੈ। ਉਹ ਦਾਤੇ ਦੀ ਸਿਫਤਿ ਸਲਾਹ ਰਾਹੀਂ ਉਸ ਵਿੱਚ ਇੰਝ ਲੀਨ ਹੋਣਾ ਲੋਚਦੇ ਹਨ; ਜਿਵੇਂ ਨਦੀਆਂ, ਨਾਲੇ ਸਾਗਰ ਵਿੱਚ ਲੀਨ ਹੋ ਜਾਂਦੇ ਹਨ। ਪ੍ਰਭੂ ਪਿਆਰਿਆਂ ਦੀਆਂ ਨਜ਼ਰਾਂ ਵਿਚ ਵੱਡੇ-ਵੱਡੇ ਰਾਜੇ ਪ੍ਰਭੂ ਨੂੰ ਯਾਦ ਰੱਖਣ ਵਾਲੀ ਕੀੜੀ ਦੇ ਮੁਕਾਬਲੇ ਕੁੱਝ ਵੀ ਨਹੀਂ, ਸੈਂਕੜੇ ਮਣ ਅਨਾਜ ਖਾਣ ਵਾਲਾ ਹਾਥੀ ਜੇ ਮਾਲਕ ਦਾ ਧਿਆਨ ਨਹੀਂ ਧਰਦਾ ਤਾਂ ਕੇਵਲ ਘੱਟਾ ਮਿੱਟੀ ਉਡਾ ਕੇ ਹੀ ਆਪਣੀ ਉਮਰ ਨਸ਼ਟ ਕਰ ਲੈਂਦਾ ਹੈ। ਉਸ ਨਾਲੋਂ ਅੱਧੀ ਗ੍ਰਾਹੀ ਖਾਣ ਵਾਲੀ ਚਿੜੀ ਕਈ ਦਰਜੇ ਚੰਗੀ ਹੈ ਜੇ ਉਹ ਆਪਣੇ ਮਾਲਕ ਦਾ ਨਾਮ ਜਪੇ। ਅੱਕ ਉੱਪਰ ਬਹਿ ਕੇ ਅੱਕ ਦੀਆਂ ਡਾਲੀਆਂ ਖਾਣ ਵਾਲਾ ਟਿੱਡਾ ਜੇ ਹਰ ਦੰਮ ਰੱਬ ਰੱਬ ਕਰੇ ਤਾਂ ਉਹ ਹੰਕਾਰੀ ਸ਼ੇਰ ਨਾਲੋਂ ਬਹੁਤ ਚੰਗਾ ਹੈ। ਗੁਰੂ ਫ਼ੁਰਮਾਨ ਹਨ ‘‘ਸਾਲਾਹੀ ਸਾਲਾਹਿ; ਏਤੀ ਸੁਰਤਿ ਪਾਈਆ   ਨਦੀਆ ਅਤੈ ਵਾਹ; ਪਵਹਿ ਸਮੁੰਦਿ, ਜਾਣੀਅਹਿ   ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ   ਕੀੜੀ ਤੁਲਿ ਹੋਵਨੀ; ਜੇ ਤਿਸੁ ਮਨਹੁ ਵੀਸਰਹਿ ੨੩ (ਜਪੁ/ਮਹਲਾ /), ਸਉ ਮਣੁ ਹਸਤੀ ਘਿਉ ਗੁੜੁ ਖਾਵੈ; ਪੰਜਿ ਸੈ ਦਾਣਾ ਖਾਇ   ਡਕੈ ਫੂਕੈ ਖੇਹ ਉਡਾਵੈ; ਸਾਹਿ ਗਇਐ ਪਛੁਤਾਇ   ਅੰਧੀ ਫੂਕਿ; ਮੁਈ ਦੇਵਾਨੀ   ਖਸਮਿ ਮਿਟੀ ਫਿਰਿ ਭਾਨੀ   ਅਧੁ ਗੁਲ੍ਹਾ ਚਿੜੀ ਕਾ ਚੁਗਣੁ; ਗੈਣਿ ਚੜੀ ਬਿਲਲਾਇ   ਖਸਮੈ ਭਾਵੈ ਓਹਾ ਚੰਗੀ; ਜਿ ਕਰੇ ਖੁਦਾਇ ਖੁਦਾਇ ’’ (ਮਹਲਾ /੧੨੮੬)

ਸਰੀਰ ਦੇ ਇੱਕ ਇੱਕ ਅੰਗ ਉੱਪਰ ਵੱਡ ਅਕਾਰੀ ਪੁਸਤਕਾਂ ਲਿਖੀਆਂ ਗਈਆਂ ਹਨ, ਪਰ ਇਨ੍ਹਾਂ ਲਿਖਾਰੀਆਂ ਨੂੰ ਪੁੱਛ ਕੇ ਵੇਖੋ, ਉਹ ਇਹੋ ਕਹਿਣਗੇ ਇਹ ਪੁਸਤਕਾਂ ਅਜੇ ਅਧੂਰੀਆਂ ਹਨ। ਵੇਦਾਂ ਸ਼ਾਸਤਰਾਂ ਦੇ ਰਚਨਹਾਰਾਂ ਨੂੰ ਮਤੇ ਲਿਖਣਾ ਪਿਆ ‘ਨ ਇਤੀ ਨ ਇਤੀ’ ਯਾਨੀ ਅੰਤ ਨਹੀਂ, ਅੰਤ ਨਹੀਂ ਕਿਉਂਕਿ ਇਹ ਦ੍ਰਿਸ਼ਟਮਾਨ ਸੰਸਾਰ ਐਡਾ ਵੱਡਾ ਹੈ ਫਿਰ ਇਸ ਵਿਚ ਕਰਤੇ ਦੇ ਕਰਣਿਆਂ ਭਾਵ ਕੰਮਾਂ ਦੀ ਐਡੀ ਵੱਡੀ ਪ੍ਰਦਰਸ਼ਨੀ ਲੱਗੀ ਹੋਈ ਹੈ ਕਿ ਕੋਈ ਵੀ ਬੰਦਾ ਉਸ ਨੂੰ ਵੇਖ ਵੇਖ ਕਿ ਵਿਸਮਾਦਮਈ ਤਾਂ ਹੋ ਸਕਦਾ ਪਰ ਅੰਤ ਨਹੀਂ ਪਾ ਸਕਦਾ। ਜਦ ਪ੍ਰਭੂ ਦੀ ਰਚਨਾ ਦਾ ਅੰਤ ਨਹੀਂ ਪੈ ਸਕਦਾ ਤਾਂ ਫਿਰ ਰਚਨਹਾਰ ਦੀਆਂ ਸਿਫਤਾਂ ਦਾ ਅੰਤ ਕੌਣ ਬਿਆਨ ਕਰ ਸਕਦਾ ਹੈ। ਬਸ ਇਹੀ ਕਹਿਣਾ ਪੈਂਦਾ ਹੈ ‘‘ਤੇਰੇ ਦਾਨੈ; ਕੀਮਤਿ ਨਾ ਪਵੈ; ਤਿਸੁ ਦਾਤੇ ਕਵਣੁ ਸੁਮਾਰੁ ’’ (ਸੋਹਿਲਾ/ਮਹਲਾ /੧੨) ਜਾਂ ‘‘ਜਿਹਵਾ ਏਕ; ਕਵਨ ਗੁਨ ਕਹੀਐ  ?  ਬੇਸੁਮਾਰ ਬੇਅੰਤ ਸੁਆਮੀ ! ਤੇਰੋ ਅੰਤੁ ਕਿਨ ਹੀ ਲਹੀਐ ਰਹਾਉ ’’ (ਮਹਲਾ /੬੭੪) ਬੇਅੰਤ ਪ੍ਰਭੂ ਦਾ ਲੇਖਾ ਜੋਖਾ ਓਹੀ ਕਰ ਸਕਦਾ ਹੈ, ਜੋ ਉਸ ਜਿੱਡਾ ਵੱਡਾ ਹੋਵੇ ‘‘ਏਵਡੁ ਊਚਾ ਹੋਵੈ ਕੋਇ   ਤਿਸੁ ਊਚੇ ਕਉ ਜਾਣੈ ਸੋਇ ’’ (ਜਪੁ/ਮਹਲਾ /) ਪਰ ਸੰਸਾਰ ਵਿੱਚ ਉਸ ਜਿੱਡਾ ਨਾ ਕਿਸੇ ਹੋਣਾ ਹੈ ਤੇ ਨਾ ਹੀ ਉਸ ਦਾ ਅੰਤ ਪਾ ਸਕਣਾ ਹੈ। ਇਹ ਅਟੱਲ ਸੱਚ ਹੈ ‘‘ਗੁਣੁ ਏਹੋ; ਹੋਰੁ ਨਾਹੀ ਕੋਇ   ਨਾ ਕੋ ਹੋਆ; ਨਾ ਕੋ ਹੋਇ ’’ (ਸੋ ਦਰੁ/ਮਹਲਾ /) ਤਦੇ ਤਾਂ ਸਤਿਗੁਰ ਜੀ ਡੰਕੇ ਦੀ ਚੋਟ ਤੇ ਕਹਿੰਦੇ ਹਨ ‘‘ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ  !  ਕੋਇ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ਰਹਾਉ ’’ (ਸੋ ਦਰੁ/ਮਹਲਾ /)

ਬਸ ਪ੍ਰਭੂ ਪਿਆਰ ਵਿੱਚ ਰੰਗ ਕੇ ਉਸ ਪਿਆਰੇ ‘‘ਨਾਨਕ  ! ਸਾਚਿ ਰਤੇ ਬਿਸਮਾਦੀ; ਬਿਸਮ ਭਏ ਗੁਣ ਗਾਇਦਾ ’’ (ਮਹਲਾ /੧੦੩੬) ਦੀ ਅਨੰਦਮਈ ਅਵਸਥਾ ਵਿਚ ‘‘ਨਹੀ ਛੋਡਉ ਰੇ ਬਾਬਾਰਾਮ ਨਾਮ ’’ (ਭਗਤ ਕਬੀਰ/੧੧੯੪) ਦੀ ਸਿਫਤ ਸਲਾਹ ਨਹੀਂ ਛੱਡਦੇ ਸਗੋਂ ਉਸ ਦੀ ਅਗੰਮੀ ਹੋਂਦ ਦਾ ਪ੍ਰੇਮ ਪਿਆਰ ਮਾਣਦੇ ਹੋਏ ਆਖਦੇ ਹਨ ‘‘ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ; ਤੂ ਸਾਹਿਬ ਗੁਣੀ ਨਿਧਾਨਾ   ਤੁਮਰੀ ਮਹਿਮਾ ਬਰਨਿ ਸਾਕਉ; ਤੂੰ ਠਾਕੁਰ ਊਚ ਭਗਵਾਨਾ ’’ (ਮਹਲਾ /੭੩੫)

ਹੋਲਾ ਮਹੱਲਾ ਸ਼ਸਤਰ ਵਿਦਿਆ, ਅਣਖ, ਗ਼ੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ

0

ਹੋਲਾ ਮਹੱਲਾ ਸ਼ਸਤਰ ਵਿਦਿਆ, ਅਣਖ, ਗ਼ੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ

ਅਵਤਾਰ ਸਿੰਘ ਮਿਸ਼ਨਰੀ

ਭਾਈ ਕਾਨ੍ਹ ਸਿੰਘ ਜੀ ਨ੍ਹਾਭਾ ਨੇ ਹੋਲੇ-ਮਹੱਲੇ ਬਾਰੇ ਇਸ ਤਰ੍ਹਾਂ ਲਿਖਿਐ ‘ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ, ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ, ਚੇਤ ਵਦੀ ੧ ਨੂੰ ਸਿੱਖਾਂ ਵਿੱਚ ਹੋਲਾ ਮਹੱਲਾ ਹੁੰਦੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ’। ‘ਮਹੱਲਾ’ ਇਕ ਪ੍ਰਕਾਰ ਦੀ ਮਸਨੂਈ (ਨਕਲੀ) ਲੜਾਈ ਹੈ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸ਼ਸਤਰ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਸਜੇ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ। ਅਸੀਂ ਸਾਲ ਪਿੱਛੋਂ ਇਹ ਰਸਮ ਨਾਮ ਮਾਤ੍ਰ ਪੂਰੀ ਕਰ ਛੱਡਦੇ ਹਾਂ ਪਰ ਲਾਭ ਕੁਝ ਨਹੀਂ ਉਠਾਉਂਦੇ। ਹਾਲਾਂ ਕਿ ਸ਼ਸਤਰ-ਵਿਦਿਆ ਤੋਂ ਅਨਜਾਣ ਸਿੱਖ, ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ। ਹੋਰ ਲਿਖਦੇ ਹਨ-ਸ਼ੋਕ ਹੈ ਕਿ ਹੁਣ ਸਿੱਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ਼ ਫ਼ੌਜੀਆਂ ਦਾ ਕਰਤਬ ਮੰਨ ਲਿਐ ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰੇਕ ਸਿੱਖ ਪੂਰਾ ਸੰਤ-ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ, ਇਸ ਤੋਂ ਬਿਨਾਂ ਸਿੱਖ ਅਧੂਰਾ ਹੈ।

ਇਸ ਤਰ੍ਹਾਂ ਹੋਲਾ-ਮਹੱਲਾ ਸ਼ਸਤਰ ਵਿਦਿਆ, ਅਣਖ ਗ਼ੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ, ਇੱਕ ਵਿਲੱਖਣ ਤਿਉਹਾਰ ਹੈ। ਹੋਲੀ ਦੇ ਮਹੱਤਵ ਨੂੰ ਭੁੱਲ ਕੇ ਸਦੀਆਂ ਤੋਂ ਰੰਗ ਰਲੀਆਂ ਮਨਾਂਦੇ ਆ ਰਹੇ ਲੋਕ, ਆਪਣੀ ਅਣਖ ਗ਼ੈਰਤ ਗਵਾ, ਨਿਹੱਥੇ ਹੋ ਜ਼ਾਲਮ ਮੁਗ਼ਲ ਹਕੂਮਤ ਦੀ ਗੁਲਾਮੀ ਕਬੂਲ ਕਰ ਚੁੱਕੇ ਸਨ। ਉਸ ਵੇਲੇ ਕੋਈ ਸ਼ਸਤਰ ਨਹੀਂ ਸੀ ਰੱਖ ਸਕਦਾ, ਸਿਰ ’ਤੇ ਪੱਗ ਨਹੀਂ ਸੀ ਬੰਨ੍ਹ ਸਕਦਾ, ਸ਼ਿਕਾਰ ਨਹੀਂ ਸੀ ਖੇਡ ਸਕਦਾ ਅਤੇ ਜਿਸ ਦੇ ਅੰਦਰ ਇਹ ਧਾਰਨਾ ਬਣ ਚੁੱਕੀ ਸੀ ਕਿ ਕੰਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੱੜੀ ਉੱਡੇ ਤਉ ਹਮ ਡਰ ਜਾਏਂ ਦੁਸ਼ਮਣ ਸੇ ਕੈਸੇ ਲੜ ਪਾਏਂ ਅਜਿਹੇ ਸਹਿਮੇ ਹੋਏ ਲੋਕਾਂ ਅੰਦਰ, ਸ਼ਸਤਰਧਾਰੀ ਹੋ, ਛਾਤੀਆਂ ਤਾਣ ਕੇ, ਵੈਰੀਆਂ ਦਾ ਮੁਕਾਬਲਾ ਕਰਨ ਦਾ ਅਥਾਹ ਬਲ ਭਰਨ ਲਈ, ਯੁੱਧ ਨੀਤੀਵੇਤਾ ਸ਼ਮਸ਼ੀਰ-ਧਨੀ ਗੁਰੂ ਗੋਬਿੰਦ ਸਿੰਘ ਨੇ ਸ਼ਸਤਰ ਵਿਦਿਆ, ਘੋੜ ਸਵਾਰੀ, ਸ਼ਿਕਾਰ ਖੇਡਣਾ ਅਤੇ ਦਸਤਾਰਾਂ ਉੱਪਰ ਫਰਲੇ ਸਜਾਉਣਾ ਆਦਿਕ ‘ਹੋਲੇ-ਮਹੱਲੇ’ ਦੇ ਜੰਗੀ ਕਰਤਵ, ਡੰਕੇ ਦੀ ਚੋਟ ਨਾਲ ਸ਼ੁਰੂ ਕੀਤੇ। ਚਿੱੜੀ ਉੱਡਣ ਅਤੇ ਮੱਖੀ-ਮੱਛਰ ਮਰਨ ਤੋਂ ਡਰਨ ਵਾਲੇ; ਸ਼ੇਰਾਂ ਦਾ ਸ਼ਿਕਾਰ ਕਰਨ ਲੱਗ ਪਏ। ਖ਼ਾਲਸੇ ਨੇ ਸ਼ਸਤਰਧਾਰੀ ਹੋ ਕੇ, ਜ਼ਾਲਮ ਮੁਗ਼ਲ ਹਕੂਮਤ ਦੀਆਂ ਜੜ੍ਹਾਂ, ਭਾਰਤ ਵਿੱਚੋਂ ਉਖੇੜ ਕੇ, ਖਾਲਸਾ ਰਾਜ ਕਾਇਮ ਕੀਤਾ ਅਤੇ ਫਿਰ ਕਾਫ਼ੀ ਸਮੇਂ ਬਾਅਦ ਭਾਰੀ ਕੁਰਬਾਨੀਆਂ ਦੇ ਕੇ, ਅੰਗਰੇਜ਼ਾਂ ਤੋਂ ਭਾਰਤ ਨੂੰ ਵੀ ਅਜ਼ਾਦ ਕਰਵਾਇਆ। ਹੋਲਾ-ਮਹੱਲਾ ਫ਼ਤਿਹ ਅਤੇ ਅਜ਼ਾਦੀ ਦਾ ਵੀ ਪ੍ਰਤੀਕ ਹੈ। ਕਵੀ ਨਿਹਾਲ ਸਿੰਘ ਨੇ ਵੀ ਖਾਲਸੇ ਦੀ ਚੜ੍ਹਦੀ ਕਲਾ ਦੇ ਬੋਲਿਆਂ ਦਾ ਜ਼ਿਕਰ ਕਰਦੇ ਹੋਏ, ਹੋਲੇ ਦੀ ਵਿਲੱਖਣਤਾ ਇਉਂ ਬਿਆਨ ਕੀਤੀ ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦੌਨਾ ਟੋਲਾ ਹੈ ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ

ਸਤਸੰਗੀਆਂ ਦੀ ਆਤਮਕ ਹੋਲੀ ਦਾ ਜ਼ਿਕਰ ਗੁਰਬਾਣੀ ਵਿਖੇ ਪਹਿਲੇ ਹੀ ਆ ਚੁੱਕਾ ਹੈ; ਜਿਵੇਂ ਕਿ ‘‘ਆਜੁ ਹਮਾਰੈ ਬਨੇ ਫਾਗ   ਪ੍ਰਭ ਸੰਗੀ ਮਿਲਿ ਖੇਲਨ ਲਾਗ   ਹੋਲੀ ਕੀਨੀ ਸੰਤ ਸੇਵ   ਰੰਗੁ ਲਾਗਾ ਅਤਿ ਲਾਲ ਦੇਵ ’’ (ਬਸੰਤੁ ਰਾਗੁ/ਮਹਲਾ /੧੧੮੦) ਭਾਵ ਜਦ ਸਤਸੰਗੀ ਸੇਵਾ-ਸਿਮਰਨ ਗਿਆਨ-ਵਿਚਾਰ ਰੂਪੀ ਹੋਲੀ ਖੇਡਦੇ ਹਨ ਤਾਂ ਉਨ੍ਹਾਂ ਦੇ ਹਿਰਦੇ ਰੂਪੀ ਕੱਪੜੇ ’ਤੇ ਪ੍ਰਭੂ ਪਿਆਰ ਦਾ ਗੂੜ੍ਹਾ ਰੰਗ ਚੜ੍ਹ ਜਾਂਦਾ ਹੈ। ਛੇਵੇਂ ਪਾਤਸ਼ਾਹ ਨੇ ਪੰਥ ਨੂੰ ਬਾਕਾਇਦਾ ਸ਼ਸਤਰਧਾਰੀ ਬਣਾਇਆ। ਹਕੂਮਤ ਨਾਲ ਚਾਰ ਜੰਗਾਂ ਲੜੀਆਂ ਅਤੇ ਫ਼ਤਿਹ ਹਾਸਲ ਕੀਤੀ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿ ਰਾਇ ਜੀ ਨੂੰ 2200 ਸ਼ਸਤਰਧਾਰੀ ਘੋੜ ਸਵਾਰ ਫ਼ੌਜ ਦੀ ਸਪੁਰਦਗੀ ਕਰਦੇ ਹੁਕਮ ਕੀਤਾ ਕਿ ਇਨ੍ਹਾਂ ਫ਼ੌਜਾਂ ਨੂੰ ਬਾਕਾਇਦਾ ਕਾਇਮ ਰੱਖਣਾ ਹੈ। ਸਪਸ਼ਟ ਹੈ ਕਿ ਜੇ ਫ਼ੌਜਾਂ ਨੂੰ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦੇ ਅਭਿਆਸ ਵੀ ਚੱਲਦੇ ਰਹਿਣੇ ਚਾਹੀਦੇ ਹਨ। ਦਸਮੇਸ਼ ਜੀ ਨੇ ਕ੍ਰਿਪਾਨ ਨੂੰ, ਪੰਜ ਕਕਾਰੀ ਵਰਦੀ ਵਿੱਚ ਸ਼ਾਮਲ ਕੀਤਾ। ਨੋਟ-ਕ੍ਰਿਪਾਨ ਕੋਈ ਚਿੰਨ੍ਹ ਜਾਂ ਜਨੇਊ ਨਹੀਂ ਕਿ ਉਸ ਨੂੰ ਧਾਗੇ ਵਿੱਚ ਪਰੋ ਕੇ ਤਵੀਤ ਵਾਂਗ ਲਟਕਾਈ ਫਿਰੀਏ, ਇਹ ਇੱਕ ਹਥਿਆਰ ਹੈ, ਜੋ ਖ਼ੁਦ ਦੀ ਰੱਖਿਆ ਕਰਦਾ ਹੈ। ਸਿੱਖ ਦੀ ਪਹਿਚਾਣ ਸਰੂਪ, ਕਰਨੀ-ਕਥਨੀ, ਆਚਰਨ ਅਤੇ ਗੁਰੂ ਹੁਕਮਾ ਨੂੰ ਕਮਾਉਣ ਤੋਂ ਹੁੰਦੀ ਹੈ। ਹੋਲਾ-ਮਹੱਲਾ ਅਰੰਭ ਕਰਕੇ, ਗੁਰੂ ਜੀ ਨੇ ਸਿੱਖਾਂ ਨੂੰ ਇਹ ਹਿਦਾਇਤ ਵੀ ਕਰ ਦਿੱਤੀ ਕਿ ਉਹ ਸ਼ਸਤਰ ਵਿਦਿਆ ਦਾ ਅਭਿਆਸ ਸਦਾ ਜਾਰੀ ਰੱਖਣ।

ਹੋਲੀ ਮੂਲ ਰੂਪ ਵਿੱਚ ਬ੍ਰਾਹਮਣੀ ਤਿਉਹਾਰ ਹੈ; ਜਿਵੇਂ ਕਿ ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਾਪਤ ਕੀਤਾ ਕਿ ਮੈਂ ‘ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀਂ, ਮਨੁੱਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ’। ਅਜਿਹਾ ਵਰ ਪ੍ਰਾਪਤ ਕਰਕੇ ਉਹ ਵੱਡਾ ਜ਼ਾਲਮ ਬਣ ਗਿਆ ਅਤੇ ਐਲਾਨ ਕਰ ਦਿੱਤਾ ਕਿ ਕੋਈ ਪ੍ਰਮਾਤਮਾ ਨੂੰ ਨਾ ਜਪੇ। ਸਾਰੇ ਮੇਰਾ ਹੀ ਜਾਪ ਕਰਨ। ਨੋਟ- ਕਰਤਾਰ ਆਪਣੇ ਹੁਕਮ ਅਤੇ ਕੁਦਰਤ ਵਿਰੋਧੀ ਅਣਹੋਣੇ ਵਰ ਸਰਾਪ ਨਹੀਂ ਦਿੰਦਾ ਅਤੇ ਜਨਮ ਮਰਨ ਵਿੱਚ ਨਹੀਂ ਆਉਂਦਾ; ਜਿਵੇਂ ਕਿ ਵਾਕ ਹੈ ‘‘ਜਨਮ ਮਰਣ ਤੇ ਰਹਤ ਨਾਰਾਇਣ ਰਹਾਉ ’’ (ਮਹਲਾ /੧੧੩੬) ਕਰਤਾਰ ਦਾ ਭਾਣਾ ਐਸਾ ਵਾਪਰਿਆ ਕਿ ਹਰਨਾਖਸ਼ ਦੇ ਘਰ ਵਿੱਚੋਂ ਹੀ ਉਸ ਦਾ ਪੁੱਤਰ ਪ੍ਰਹਿਲਾਦ ਇਸ ਘੋਸ਼ਣਾ ਕਿ ਮੈਂ ਹੀ ਰੱਬ ਹਾਂ, ਦਾ ਵਿਰੋਧੀ ਹੋ ਗਿਆ ਅਤੇ ਖ਼ਲਕਤ ਵਿੱਚ ‘ਰਮੇ ਹੋਏ ਰਾਮ’ ਪਰਮੇਸ਼ਰ ਨੂੰ ਜਪਣ ਅਤੇ ਪ੍ਰਚਾਰਨ ਲੱਗਾ। ਇਸ ਕਰਕੇ ਹੰਕਾਰੀ ਪਿਤਾ ਹਰਨਾਖਸ਼ ਨੇ ਉਸ ਨੂੰ ਹਰ ਢੰਗ ਨਾਲ ਮਰਵਾਉਣ ਦਾ ਯਤਨ ਕੀਤਾ ਪਰ ਪ੍ਰਮਾਤਮਾ ਨੇ ਹਰ ਵਾਰੀ ਪ੍ਰਹਿਲਾਦ ਦੀ ਰੱਖਿਆ ਕੀਤੀ।  ਲੋਕਾਂ ਦੇ ਮਨ ਬਦਲੇ ਤੇ ਉਹ ਹਰਨਾਖਸ਼ ਨੂੰ ਛੱਡ ਪ੍ਰਹਿਲਾਦ ਦੇ ਪੈਰੋਕਾਰ ਹੋ ਗਏ। ਪ੍ਰਚਲਿਤ ਕਹਾਣੀ ਅਨੁਸਾਰ, ਅੰਤ ਹਰਨਾਖਸ਼ ਦੀ ਭੈਣ ਹੋਲਕਾਂ ਨੇ ਭਤੀਜੇ ਪ੍ਰਹਿਲਾਦ ਨੂੰ ਅੱਗ ਵਿੱਚ ਸਾੜਨ ਦਾ ਕੋਝਾ ਯਤਨ ਕੀਤਾ ਪਰ ਕਰਤਾਰ ਦਾ ਭਾਣਾ ਕਿ ਪ੍ਰਹਿਲਾਦ ਬਚ ਗਿਆ ਅਤੇ ਹੋਲਕਾਂ ਸੜ ਕੇ ਸਵਾਹ ਹੋ ਗਈ। ਅੰਤ ਪ੍ਰਹਿਲਾਦ ਨੂੰ ਡਰਾਉਣ ਲਈ ਲੋਹੇ ਦਾ ਥੰਮ੍ਹ ਨੂੰ ਤਪਾ ਕੇ ਜੱਫਾ ਮਾਰਨ ਦਾ ਹੁਕਮ ਹੋਇਆ ਤਾਂ ਨਿਧੜਕ ਪ੍ਰਹਿਲਾਦ ਨੇ ਜੱਫਾ ਮਾਰ ਕੇ, ਉਨ੍ਹਾਂ ਦਾ ਭਰਮ ਤੋੜ ਦਿੱਤਾ। ਮਨੌਤ ਹੈ ਕਿ ਉਸ ਸਮੇਂ ਨਰਸਿੰਘ ਨੇ, ਹਰਨਾਖਸ਼ ਨੂੰ ਦਹਿਲੀਜ਼ ’ਤੇ ਤਿਖੇ ਨੌਹਾਂ ਨਾਲ ਫਾੜ ਕੇ ਦੋਫਾੜ ਕਰ ਦਿੱਤਾ। ਗੁਰਬਾਣੀ ਦੇ ਬਚਨ ਹਨ ‘‘ਹਰਨਾਖਸੁ ਛੇਦਿਓ ਨਖ ਬਿਦਾਰ ’’ (ਬਸੰਤੁ ਰਾਗੁ/ਭਗਤ ਕਬੀਰ/੧੧੯੪) ਸ਼ਬਦ ਗੁਰੂ ਗ੍ਰੰਥ ਸਾਹਿਬ ਵਿਖੇ ਇਹ ਘਟਨਾ; ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਅਤੇ ਤੀਜੇ ਪਾਤਸ਼ਾਹ ਜੀ ਦੀ ਬਾਣੀ ਵਿੱਚ 4 ਵਾਰੀ ਦਰਜ ਹੈ। ਲੋਕਾਈ ਨੂੰ ਇਹ ਸਮਝਾਉਣ ਵਾਸਤੇ ਇਸ ਪੌਰਾਣਿਕ ਕਥਾ ਦਾ ਹਵਾਲਾ ਦਿੱਤਾ ਕਿ ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਆਇਆ ਹੈ ਅਤੇ ਦੋਖੀ ਆਪਣਾ ਕੀਤਾ ਪਾਉਂਦੇ ਹਨ। ਗੁਰਬਾਣੀ ਦਾ ਸੰਦੇਸ਼ ਹੈ ‘‘ਹਰਿ ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ ’’ (ਮਹਲਾ /੪੫੧)

ਹੋਲੀ ਦੇ ਤਿਉਹਾਰ ਨੂੰ ਮਨਾਉਣ ਵਾਲੇ ਸੱਜਣ, ਇਸ ਘਟਨਾ ਨੂੰ ਆਧਾਰ ਬਣਾ ਕੇ ਰਾਤ ਨੂੰ ਹੋਲੀ ਸਾੜਦੇ ਹਨ। ਇਸ ਤਰ੍ਹਾਂ ਇਸ ਨੂੰ ਹੋਲਕਾਂ ਦੀ ਰਾਖ ਮੰਨ ਕੇ, ਸਵੇਰੇ ਉਸ ਰਾਖ ਨੂੰ ਉਡਾਇਆ ਜਾਂਦਾ ਹੈ। ਸ੍ਰੀ ਮਦੁ ਭਾਗਵਤ ਪੁਰਾਣ ਦੀ ਇੱਕ ਕਥਾ ਅਨੁਸਾਰ, ਜਿੱਥੇ ਗੋਪੀਆਂ ਨੇ ਕ੍ਰਿਸ਼ਨ ਜੀ ਨਾਲ ਰੰਗ ਆਦਿਕ ਉੱਡਾ ਕੇ ਖ਼ੂਬ ਹੋਲੀ ਖੇਡੀ, ਓਥੇ ਇਸ ਕਥਾ ਨੂੰ ਬੜਾ ਕਾਮੁਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਦਾ ਸਿੱਟਾ ਅੱਜ ਕੱਲ੍ਹ ਵੀ ਗੋਕਲ, ਮਥਰਾ ਅਤੇ ਬ੍ਰਿੰਦਾਬਨ ਦੀ ਹੋਲੀ ਵਿੱਚ, ਅਐਸੀਆਂ ਕਾਮ ਉਕਸਾਊ ਖੇਡਾਂ ਆਮ ਖੇਡੀਆਂ ਜਾਂਦੀਆਂ ਹਨ। ਇਸ ਤਿਉਹਾਰ ਨੂੰ ਮਨਾਉਣ ਸਮੇਂ ਲੋਕੀਂ ਇੱਕ ਦੂਜੇ ’ਤੇ ਕੇਵਲ ਰੰਗ-ਗੁਲਾਲ ਹੀ ਨਹੀਂ ਬਲਕਿ ਚਿੱਕੜ, ਗੋਹਾ, ਲੁੱਕ ਅਤੇ ਗੰਦਗੀ ਆਦਿਕ ਵੀ ਸੁੱਟਦੇ ਵੇਖੇ ਗਏ ਹਨ। ਇਸ ਦਿਨ ਸ਼ਰਾਬਾਂ ਉੱਡਦੀਆਂ, ਕਈ ਝਗੜੇ-ਫਸਾਦ, ਲੜਾਈਆਂ, ਐਕਸੀਡੈਂਟ ਅਤੇ ਕਤਲ ਤੱਕ ਹੁੰਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਕਈ ਭੂਤਰੇ ਲੋਕ, ਇਸ ਵਿਗੜੇ ਹੋਏ ਵਾਤਾਵਰਣ ਦਾ ਆਪਣੇ ਢੰਗ ਨਾਲ ਲਾਭ ਉਠਾਉਂਦੇ ਹਨ। ਅਪਣੀਆਂ ਦੁਸ਼ਮਣੀਆਂ ਕੱਢਦੇ ਹਨ। ਜਵਾਨ ਬੱਚੀਆਂ ਅਤੇ ਇਸਤਰੀਆਂ ਨਾਲ ਸ਼ਰਮਨਾਕ ਮਜ਼ਾਕ ਕਰਨੇ ਇਸ ਤਿਉਹਾਰ ਦੀ ਹੀ ਦੇਣ ਹੈ। ਭਾਰਤ ਵਿੱਚ, ਉਪਰੋਕਤ ਕ੍ਰਿਸ਼ਨ ਜੀ ਵਾਲੀ ਘਟਨਾ ਨੂੰ ਆਧਾਰ ਬਣਾ ਕੇ, ਸਭ ਤੋਂ ਵੱਧ ਹੋਲੀ ਮਥੁਰਾ, ਗੋਕਲ ਅਤੇ ਬਿੰਦਰਾਬਨ ਵਿੱਚ ਖੇਡੀ ਜਾਂਦੀ ਹੈ। ਧਾਰਮਕ-ਤਿਉਹਾਰ ਦੇ ਬਹਾਨੇ ਅਨੇਕਾਂ ਕਾਮ-ਉਕਸਾਊ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਹਨ। ਸਿੱਖਾਂ ਵਿੱਚ ਹੋਲੀ ਦਾ ਤਿਉਹਾਰ; ਰੰਗਾਂ, ਨਸ਼ਿਆਂ ਅਤੇ ਗੰਦ-ਮੰਦ ਸੁੱਟਣ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਅਕਾਲ-ਪੁਰਖ ਦੇ ਬਖ਼ਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ।

ਹੋਲੇ-ਮਹੱਲੇ ਦਾ ਮਹੱਤਵ ਓਦੋਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ‘ਦੇਗ-ਤੇਗ਼ ਫ਼ਤਿਹ’ ਵਾਲੇ ਸ਼ਬਦਾਂ ਨੂੰ ਵਿਚਾਰੀਏ। ਗੁਰੂ ਕੀਆਂ ਸੰਗਤਾਂ ਨੂੰ ਗੁਰਦੇਵ ਨੇ, ਜਿੱਥੇ ਕੜਾਹ-ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਆਦਿ ਨੂੰ ‘ਦੇਗ’ ਕਿਹਾ ਹੈ, ਉੱਥੇ ਨਾਲ ਹੀ ਨੇਮ ਹੈ ਕਿ ਬਿਨਾਂ ‘ਕ੍ਰਿਪਾਨ ਭੇਟ’ ਕੀਤਿਆਂ ਕੜਾਹ-ਪ੍ਰਸ਼ਾਦ ਦੀ ਦੇਗ ਵੀ ਨਹੀਂ ਵਰਤਾਉਣੀ। ਕੁਝ ਸੱਜਣ ਕੜਾਹ-ਪ੍ਰਸ਼ਾਦ ਦੀ ਦੇਗ ਦੇ ਕ੍ਰਿਪਾਨ ਭੇਟ ਕਰਨ ਨੂੰ ‘ਭੋਗ ਲਵਾਉਣਾ’ ਸਮਝਦੇ ਹਨ। ਗੁਰਮਤਿ ਵਿੱਚ ਭੋਗ ਲਾਉਣ ਜਾਂ ਲਵਾਉਣ ਦਾ ਕੋਈ ਵਿਧਾਨ ਨਹੀਂ ਹੈ, ਇਹ ਪ੍ਰਥਾ ਤਾਂ ਦੇਵੀ-ਦੇਵਤਿਆਂ ਅਥਵਾ ਮੂਰਤੀ ਪੂਜਕਾਂ ਲਈ ਬਣਾਈ ਗਈ ਹੈ, ਜਿਨ੍ਹਾਂ ਦਾ ਵਿਸ਼ਵਾਸ ਹੈ ਕਿ ਮੂਰਤੀ ਨੂੰ ਭੇਟ ਕੀਤੇ ਫਲ਼-ਫਰੂਟਾਂ ਨੂੰ ਉਹ ਗ੍ਰਹਿਣ ਕਰਦੀ ਹੈ, ਛੱਕਦੀ ਹੈ। ਗੁਰੂ ਘਰਾਂ ਵਿੱਚ ਕੀਤੀ ਜਾਂਦੀ ਅਰਦਾਸ ਵਿੱਚ ‘ਕੜਾਹ ਪ੍ਰਸ਼ਾਦ’ ਸ਼ਬਦ ਆਉਣ ਉੱਤੇ ਕੀਤੀ ਜਾਂਦੀ ਕਿਰਪਾਨ ਭੇਟ ਵੀ ਮਰਯਾਦਾ ਵਿਰੁਧ ਹੈ। ਸਤਿਗੁਰੂ ਜੀ ਕੜਾਹ ਪ੍ਰਸ਼ਾਦ ਨੂੰ ਗ੍ਰਹਿਣ ਨਹੀਂ ਕਰਦੇ, ਕਬੂਲ/ਸਵੀਕਾਰ ਕਰਦੇ ਹਨ।

ਗੁਰੂ ਘਰ ਦਾ ਮੂਲ ਸਿਧਾਂਤ ‘ਦੇਗ-ਤੇਗ਼ ਫ਼ਤਹਿ’ ਨੂੰ ਆਧਾਰ ਬਣਾ ਕੇ ਭੇਟ ਕੀਤੀ ਜਾਂਦੀ ਕ੍ਰਿਪਾਨ ਦਾ ਭਾਵ ਹੈ ਕਿ ਗੁਰਸਿੱਖਾਂ ਨੇ ਸ਼ਸਤਰਾਂ ਨੂੰ ਭੁਲਾ ਕੇ ਕੇਵਲ ਦੇਗ ਛੱਕਣ ਤੱਕ ਹੀ ਨਹੀਂ ਰਹਿ ਜਾਣਾ। ਰਹਿਤਨਾਮਾ (ਪ੍ਰਸ਼ਨ-ਉੱਤਰ ਭਾਈ ਨੰਦ ਲਾਲ ਸਿੰਘ ਜੀ) ਵਿੱਚ ਦਰਜ ਹੈ ਸ਼ਸਤ੍ਰਹੀਨ ਇਹ ਕਬਹੁ ਹੋਈ ਰਹਤਵੰਤ ਖਾਲਿਸ ਹੈ ਸੋਈ’’ ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿੱਚ ਦਰਜ ਹੈ ਕਛੁ ਕ੍ਰਿਪਾਨ ਕਬਹੂੰ ਤਿਆਗੈ  ਸਨਮੁਖ ਲਰੈ ਰਣ ਤੇ ਭਾਗੈ ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ ਹੈ ਕਿ ਜਦ ਵੀ ਮੇਰੇ ਦਰਸ਼ਨ ਕਰਨ ਆਓਂ ਤਾਂ ਸਰੀਰ ਉੱਤੇ ਸ਼ਸਤਰ ਜ਼ਰੂਰ ਸਜੇ ਹੋਣੇ ਚਾਹੀਦੇ ਹਨ ਜਬ ਹਮਰੇ ਦਰਸ਼ਨ ਕੋ ਆਵਹੁ ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ ਕਮਰਕਸਾ ਕਰ ਦੇਹੁ ਦਿਖਾਈ ਹਮਰੀ ਖੁਸ਼ੀ ਹੋਇ ਅਧਿਕਾਈ

ਨੋਟ-ਇੱਥੇ ਗੁਰੂ ਜੀ ਨੇ ਸ਼ਸਤਰਾਂ ਨੂੰ ਪੂਜਣ ਲਈ ਨਹੀਂ ਕਿਹਾ ਸਗੋਂ ਸੁਚੇਤ ਰਹਿਣ ਅਤੇ ਲੋੜ ਅਨੁਸਾਰ ਸ਼ਸਤਰ-ਵਿਦਿਆ ਦਾ ਯੋਗ ਅਭਿਆਸ ਅਤੇ ਵਰਤੋਂ ਕਰਨ ਦੀ ਸਿੱਖਿਆ ਦਿੱਤੀ ਹੈ।

ਹੋਲੇ-ਮਹੱਲੇ ਦੇ ਤਿਉਹਾਰ ਦੀ ਇੱਕ ਆਪਣੀ ਹੀ ਵਿਸ਼ੇਸ਼ਤਾ ਹੈ; ਜਿਵੇਂ ਕਿ ਸਾਰੇ ਸਮਕਾਲੀ ਲਿਖਾਰੀ ਅਤੇ ਸਿੱਖ ਇਤਿਹਾਸਕਾਰ ਇਸ ਬਾਰੇ ਸਹਿਮਤ ਹਨ ਕਿ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਲਈ ਗੁਰੂ ਗਿਆਨ ਦੇ ਨਾਲ਼-ਨਾਲ਼ ਕੇਸਾਧਾਰੀ ਅਤੇ ਸ਼ਸਤਰਧਾਰੀ ਹੋਣ ਨੂੰ ਵੀ ਜ਼ਰੂਰੀ ਦੱਸਿਆ ਹੈ। ਇਸੇ ਤਰ੍ਹਾਂ ਸਿੱਖਾਂ ਵਿੱਚ, ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਗੁਰੂ ਸਾਹਿਬਾਨ ਨੇ ‘ਹੋਲੇ ਮਹੱਲੇ’ ਦਾ ਤਿਉਹਾਰ ਨਿਸ਼ਚਿਤ ਕੀਤਾ। ਜਿਸ ਤਰ੍ਹਾਂ ਗੁਰਸਿੱਖ ਨੇ ਕੜਾਹ ਪ੍ਰਸ਼ਾਦ ਸਮੇਂ ਨਿਤਾ ਪ੍ਰਤੀ ਕ੍ਰਿਪਾਨ ਭੇਟ ਕਰਨੀ ਹੈ, ਉਸੇ ਤਰ੍ਹਾਂ ਸ਼ਸਤਰਾਂ ਨਾਲ ਵੀ ਸਾਂਝ ਨਿਤਾ ਪ੍ਰਤੀ ਪਾਉਣੀ ਹੈ। ‘ਹੋਲਾ ਮਹੱਲਾ’ ਨਿਰਾਪੁਰਾ ਇੱਕ ਤਿਉਹਾਰ ਨਹੀਂ ਹੈ ਬਲਕਿ ਸਿੱਖ ਨੂੰ ਸ਼ਸਤਰ ਅਭਿਆਸੀ ਬਣੇ ਰਹਿਣ ਦੀ ਪ੍ਰੇਰਨਾ ਵੀ ਦਿੰਦਾ ਹੈ। ਫ਼ੌਜੀ ਨੇਮ ਹੁੰਦਾ ਹੈ ਕਿ ਭਾਵੇਂ ਫ਼ੌਜਾਂ ਸਦਾ ਜੰਗਾਂ ਯੁੱਧਾਂ ’ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਉਨ੍ਹਾਂ ਦੇ ਸ਼ਸਤਰ ਅਭਿਆਸ ਨਿੱਤ ਚੱਲਦੇ ਰਹਿੰਦੇ ਹਨ। ਨਿਰਾਪੁਰਾ ਸ਼ਸਤਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ, ਪਰ ਜਦੋਂ ਉਸ ਦੇ ਜੀਵਨ ਨੂੰ ਗੁੜ੍ਹਤੀ ਹੀ ਗੁਰਬਾਣੀ ਦੀ ਹੋਵੇ ਅਤੇ ਸ਼ਸਤਰ ਦੀ ਵਰਤੋਂ ਹੀ ਮਜ਼ਲੂਮ ਦੀ ਰਾਖੀ ਕਰਨਾ ਹੋਵੇ ਤਾਂ ਐਸੇ ਮਨੁੱਖ ਦੇ ਜ਼ਾਲਮ ਬਣਨ ਦੀ ਗੱਲ ਹੀ ਮੁੱਕ ਜਾਂਦੀ ਹੈ।

ਗੁਰੂ ਨਾਨਕ ਸਾਹਿਬ ਜੀ ਹੋਲੀ ਦੇ ਦਿਨਾਂ ਵਿੱਚ ਹੀ ਮਥੁਰਾ ਪੁੱਜੇ ਸਨ। ਭਾਰਤ ਵਿੱਚ ਮਥੁਰਾ ਹੋਲੀਆਂ ਦੇ ਤਿਉਹਾਰ ਦਾ ਕੇਂਦਰ ਮੰਨਿਆ ਜਾਂਦਾ ਹੈ। ਗੁਰੂ ਜੀ ਨੇ ਉੱਥੇ ਧਰਮ-ਤਿਉਹਾਰ ਵਿੱਚ ਪਹੁੰਚ ਕੇ ਲੋਕਾਈ ਵਿੱਚ ਖੇਡੀਆਂ ਜਾ ਰਹੀਆਂ ਅਸੱਭਿਅਕ ਖੇਡਾਂ ਤੋਂ ਰੋਕਿਆ, ਪਰ ਪਾਂਡਿਆਂ ਨੇ ਇਸ ਨੂੰ ਕਲਿਜੁਗ ਦਾ ਪ੍ਰਭਾਵ ਦੱਸਿਆ। ਗੁਰੂ ਜੀ ਨੇ ਉੱਥੇ ਇਹ ਸ਼ਬਦ ਉਚਾਰਨ ਕੀਤਾ ‘‘ਸੋਈ ਚੰਦੁ ਚੜਹਿ; ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ   ਸਾ ਧਰਤੀ; ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ ਥਾਵ ਕੈਸੇ ’’ (ਮਹਲਾ /੯੦੨)  ਭਾਵ ਅੱਜ ਵੀ ਓਹੀ ਸੂਰਜ, ਚੰਦ ਆਦਿ ਚੜ੍ਹਦੇ ਹਨ, ਜੋ ਸਤਿਯੁਗ, ਦੁਆਪਰ, ਤ੍ਰੇਤਾ ਆਦਿ ਸਮੇਂ ਚੜ੍ਹਦੇ ਸਨ, ਫਿਰ ਲੋਕਾਂ ਉੱਤੇ ਮਾੜਾ ਪ੍ਰਭਾਵ ਪਿਆ, ਕਿਵੇਂ ਕਹਿ ਸਕਦੇ ਹਾਂ ?  ਗੁਰੂ ਸਾਹਿਬ ਨੇ ਸਮਝਾਇਆ ਕਿ ਅਖੌਤੀ ਕਲਿਜੁਗ ਦਾ ਪੜ੍ਹਦਾ ਪਾ ਕੇ ਤੁਸੀਂ ਆਪਣੇ ਪਾਪਾਂ ਤੋਂ ਮੁਕਤ ਨਹੀਂ ਹੋ ਸਕਦੇ।

ਹਰੇਕ ਗੁਰਸਿੱਖ ਲਈ ਇਹ ਸ਼ਬਦ ਸਮਝਣਾ ਬੜਾ ਜ਼ਰੂਰੀ ਹੈ ਤਾਂ ਕਿ ਹੋਲੀ ਦੇ ਦਿਨ ਆਪਣੇ ਮੂੰਹ-ਸਿਰ, ਲਾਲ-ਨੀਲੇ, ਕਾਲੇ-ਪੀਲੇ ਨਾ ਕੀਤੇ ਜਾਣ ‘‘ਗੁਰੁ ਸੇਵਉ ਕਰਿ ਨਮਸਕਾਰ   ਆਜੁ ਹਮਾਰੈ ਮੰਗਲਚਾਰ   ਆਜੁ ਹਮਾਰੈ ਮਹਾ ਅਨੰਦ   ਚਿੰਤ ਲਥੀ ਭੇਟੇ ਗੋਬਿੰਦ   ਆਜੁ ਹਮਾਰੈ ਗ੍ਰਿਹਿ ਬਸੰਤ   ਗੁਨ ਗਾਏ ਪ੍ਰਭ ਤੁਮ੍ ਬੇਅੰਤ ਰਹਾਉ   ਆਜੁ ਹਮਾਰੈ ਬਨੇ ਫਾਗ   ਪ੍ਰਭ ਸੰਗੀ ਮਿਲਿ ਖੇਲਨ ਲਾਗ   ਹੋਲੀ ਕੀਨੀ ਸੰਤ ਸੇਵ   ਰੰਗੁ ਲਾਗਾ ਅਤਿ ਲਾਲ ਦੇਵ (ਬਸੰਤੁ ਰਾਗੁ/ਮਹਲਾ /੧੧੮੦) ਭਾਵ ਇਹ ਮਨੁੱਖਾ ਜੀਵਨ ਪ੍ਰਭੁ ਪਿਆਰਿਆਂ ਨਾਲ ਮਿਲ ਕੇ ਪ੍ਰਭੁ ਰੰਗ ਵਿੱਚ ਰੰਗੇ ਜਾਣ ਲਈ ਹੈ। ਹਿਰਦੇ-ਘਰ ਵਿੱਚ ਸਦਾ ਖੇੜਾ ਤੇ ਬਸੰਤ ਪੈਦਾ ਕਰਨ ਲਈ ਹੈ। ਇਸ ਲਈ ਜੇਕਰ ਫੱਗਣ ਅਤੇ ਬਸੰਤ ਦਾ ਸਹੀ ਅਨੰਦ ਮਾਣਨਾ ਹੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਕਰਨੀ ਬਣਦੀ ਹੈ; ਇਵੇਂ ਖ਼ਲਕਤ ਨਾਲ਼ ਅਤੇ ਪ੍ਰਭੂ ਨਾਲ਼ ਪਿਆਰ ਵਾਲ਼ੀ ਮਸਤੀ ਦਾ ਪੱਕਾ ਲਾਲ ਰੰਗ ਮਨ ’ਤੇ ਚੜ੍ਹਦਾ ਹੈ। ਮਨੁੱਖਾ ਜਨਮ ਵਾਸਤੇ ਇਹੀ ਉੱਤਮ ਹੋਲੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਹੋਲੀ ਦੇ ਨਾਂ ਦਾ ਵਿਰੋਧ ਨਹੀਂ ਕੀਤਾ ਸਗੋਂ ਉਸ ਦਾ ਰੰਗ-ਢੰਗ ਬਦਲ ਦਿੱਤਾ ਹੈ। ਗੁਰੂ ਆਸ਼ੇ ’ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲ, ਚਿੱਕੜ ਆਦਿ ਸੁੱਟਣ ਵਾਲੀ ਹੋਲੀ ਤੋਂ ਵਰਜ ਕੇ ਬਾਣੀ ਵਿਚਾਰ ਵਾਲੇ ਪਾਸੇ ਜੀਵਨ ਨੂੰ ਮੋੜਣ ਦੀ ਪ੍ਰੇਰਨਾ ਦਿੱਤੀ ਹੈ। ਜੇਕਰ ਫਿਰ ਵੀ ਅਸੀਂ ਮੂੰਹ-ਸਿਰ ਰੰਗ ਨਾਲ਼ ਲਬੇੜੀਏ ਤਾਂ ਇਹ ਸਾਡੇ ਮਾੜੇ ਭਾਗ ਦੀ ਨਿਸ਼ਾਨੀ ਹੈ।

ਭਾਈ ਨੰਦ ਲਾਲ ਸਿੰਘ ਜੀ ਨੇ ਗੁਰੂ ਜੀ ਦੇ ਉਪਰੋਕਤ ਸ਼ਬਦ ਦੇ ਆਧਾਰ ’ਤੇ ਹੀ ਇੱਕ ਗਜ਼ਲ ਲਿਖੀ ਜਿਸ ਰਾਹੀਂ ਪ੍ਰਭੂ ਰੰਗ ਵਿੱਚ ਰੰਗੀਆਂ, ਉਸ ਸਮੇਂ ਦੀਆਂ ਸੰਗਤਾਂ ਦਾ ਦ੍ਰਿਸ਼ ਪੇਸ਼ ਕੀਤਾ ਹੈ ਗੁਲਿ ਹੋਲੀ ਬਬਾਗ਼ਿ ਦਹਰ ਬੂ ਕਰਦ ..ਜ਼ਹੇ ਪਚਕਾਰੀਏ ! ਪੁਰ ਜ਼ਾਫ਼ਰਾਨੀ ਕਿ: ਹਰ ਬੇਰੰਗ ਰਾ, ਖ਼ੁਸ਼ਰੰਗੋ ਬੂ ਕਰਦ  ਭਾਵ ਦਸਮੇਸ਼ ਜੀ ਦੇ ਦਰਬਾਰ ਵਿੱਚ, ਬੇਰੰਗ ਹੋਏ ਲੋਕਾਂ ਯਾਨੀ ਪ੍ਰਭੂ ਤੋਂ ਵਿਛੁੜੀ ਹੋਈ ਲੋਕਾਈ ਨੂੰ ਪ੍ਰਭੂ ਪਿਆਰ ਦੇ ਕੇਸਰ ਦੀਆਂ ਭਰੀਆਂ ਪਿਚਕਾਰੀਆਂ ਨਾਲ, ਨਾਮ ਰੰਗ ਦੀ ਸੋਹਣੀ ਮਸਤੀ ਤੇ ਖੁਸ਼ੀਆਂ ਦੇ ਰੰਗ ਚੜ੍ਹਾਏ ਹਨ।

ਸੋ ਇਸ ਤਿਉਹਾਰ ਵਾਲ਼ੇ ਦਿਨ ਸਿੱਖਾਂ ਨੂੰ ਗੁਰਮਤਿ ਅਨੁਸਾਰੀ ਨਿਵੇਕਲਾ ਸੁਨੇਹਾ ਦੇ ਕੇ, ਸਰੀਰਕ ਪੱਖੋਂ ਤੰਦਰੁਸਤ ਰਹਿਣ ਲਈ ਕਸਰਤਾਂ ਕਰਵਾ ਕੇ ਸਮਾਜ ਵਿੱਚ ਕਾਲਪਨਿਕ ਖੇਡੀ ਜਾਂਦੀ ਹੋਲੀ ਨੂੰ ਨਿਰਮੂਲ ਸਿੱਧ ਕਰਨਾ ਹੈ ਤਾਂ ਜੋ ਸਾਡੇ ਬੱਚੇ ਆਪਣੇ ਵਿਲੱਖਣ ਧਾਰਮਿਕ ਅਸੂਲਾਂ ਨਾਲ਼ ਜੁੜਨ, ਨਾ ਕਿ ਆਪ ਹੀ ਇਸ ਦਿਨ ਮਨਮਤੀ ਕੰਮ ਕਰਦਿਆਂ, ਭੰਗ ਪੀਦਿਆਂ, ਇੱਕ ਦੂਜੇ ਉੱਤੇ ਰੰਗ ਸੁੱਟਦਿਆਂ ਆਪਣਾ ਜਲੂਸ ਕਢਾਉਂਦੇ ਰਹਿਣਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਇਤਿਹਾਸ ਵਿੱਚੋਂ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਸਤਿਗੁਰਾਂ ਨੇ ਆਪ ਜਾਂ ਉਨ੍ਹਾਂ ਦੇ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ।

ਸੋ ਦਰੁ (ਰਾਗੁ ਆਸਾ, ਮਹਲਾ ੧) 

0

ਸੋ ਦਰੁ (ਰਾਗੁ ਆਸਾ, ਮਹਲਾ ੧) 

ਪ੍ਰੋ. ਮਨਮੋਹਨ ਸਿੰਘ ਕੈਨੇਡਾ

ੴ ਸਤਿ ਗੁਰ ਪ੍ਰਸਾਦਿ ॥

ਇਹ ਇੱਕ ਅਜਿਹਾ ਸ਼ਬਦ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ 3 ਵਾਰ ਅੰਕਿਤ ਹੈ। ਇੱਕ ਵਾਰ ਜਪੁ ਸਾਹਿਬ ਦੀ 27ਵੀਂ ਪਉੜੀ ਵਿੱਚ, ਦੂਜੀ ਵਾਰੀ ‘ਸੋ ਦਰੁ’ ਦੇ ਸਿਰਲੇਖ ਹੇਠ ਅਤੇ ਤੀਜੀ ਵਾਰ ਰਾਗ ਆਸਾ ਵਿੱਚ ਪੰਨਾ ਨੰਬਰ 348 ’ਤੇ ਅੰਕਿਤ ਹੈ।

ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਰੱਬੀ ਦਰਬਾਰ ਦਾ ਅਲੌਕਿਕ ਚਿਤਰਣ ਕੀਤਾ ਹੈ। ਉਸ ਦਰਬਾਰ ’ਚ ਸਜੇ ਅਨੇਕ ਦਰਬਾਰੀਆਂ ਵਿੱਚ ਪ੍ਰਕਿਰਤੀ, ਮਾਨਵ ਸ਼ਕਤੀਆਂ, ਖੰਡ ਅਤੇ ਬ੍ਰਹਿਮੰਡ, ਅਨੇਕ ਰਤਨ, ਤੀਰਥ, ਪਵਨ, ਪਾਣੀ, ਬੈਸੰਤਰ ਸੁਭਾਇਮਾਨ ਹਨ। ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਸੋਹਿਲੇ ਗਾ ਰਹੀ ਹੈ। ਅਨੇਕਾਂ ਮਿੱਠੀਆਂ, ਸੁਰੀਲੀਆਂ ਧੁਨੀਆਂ ਦਾ ਅਨੰਦਮਈ ਸੰਗੀਤ ਰੱਬੀ ਦਰਬਾਰ ਦੀ ਸੁੰਦਰਤਾ ਵਧਾ ਰਿਹਾ ਹੈ। ਇਸ ਵਿੱਚ ਪਰਮਾਤਮਾ ਦੇ ਦਰਬਾਰ ਦਾ ਵੈਸੇ ਹੀ ਚਿਤਰਣ ਹੈ, ਜਿਵੇਂ ‘‘ਗਗਨ ਮੈ ਥਾਲੁ’’ ਵਾਲੇ ਸ਼ਬਦ ’ਚ ਬ੍ਰਹਿਮੰਡ ਦੀ ਆਰਤੀ ਦਾ ਜ਼ਿਕਰ ਹੈ। ਉਸ ਸੱਚੇ ਦਰਬਾਰ ਵਿੱਚ ਜੋ ਜੋ ਗਾ ਰਹੇ ਹਨ, ਉਹਨਾਂ ਨੂੰ ਤਿੰਨ ਭਾਗਾਂ ’ਚ ਵੰਡਿਆ ਹੈ। ਪਹਿਲਾ ਅਦ੍ਰਿਸ਼ ਮੰਡਲਾਂ ਦੇ ਦੇਵਤੇ, ਜਿਨ੍ਹਾਂ ’ਚ ਪੌਣ ਦੇਵਤਾ, ਪਾਣੀ ਦੇਵਤਾ, ਅਗਨੀ ਦੇਵਤਾ, ਧਰਮਰਾਜ, ਚਿਤਰ ਗੁਪਤ, ਸ਼ਿਵ, ਬ੍ਰਹਮਾ, ਇੰਦਰ ਵਰਗੇ ਹੋਰ ਵੀ ਸ਼ਾਮਲ ਹਨ। ਦੂਜੇ ਉਹ ਲੋਕ ਹਨ, ਜੋ ਇਸ ਧਰਤੀ ਦੇ ਪਰਮਾਰਥ ਰਾਹ ਉੱਤੇ ਚੱਲਣ ਵਾਲ਼ੇ ਲੋਕ; ਜਿਵੇਂ ਕਿ ਜੋਗੀ, ਸਿੱਧ, ਸਾਧੂ, ਰਿਸ਼ੀ-ਮੁਨੀ ਆਦਿ। ਤੀਜੇ ਤਾਰਾ-ਮੰਡਲ ਨਾਲ਼ ਸੰਬੰਧਿਤ ਬ੍ਰਹਿਮੰਡ, ਖੰਡ ਅਤੇ ਮੰਡਲਾਂ ਦੇ ਲੋਕ ਹਨ। ਇਹ ਸਾਰੇ ਪਰਮਾਤਮਾ ਦੀ ਵਡਿਆਈ ਕਰ ਰਹੇ ਹਨ, ਗਾ ਰਹੇ ਹਨ।

ਉਕਤ ਸ਼ਬਦ ’ਚ ਕੁੱਲ 22 ਸਤਰਾਂ ਹਨ। ਜਿਨ੍ਹਾਂ ਦੇ ਵਿਸਰਾਮ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਦੂਜੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਪੁ ਬਾਣੀ ਵਾਲ਼ੇ ਸ਼ਬਦ ਅਤੇ ‘ਸੋ ਦਰੁ’ ਵਾਲ਼ੇ ਸ਼ਬਦ ਵਿੱਚ ਕੁੱਲ 47 ਸ਼ਬਦਾਂ ਦਾ ਅੰਤਰ ਹੈ। ਇੱਕ ਸ਼ਬਦ ਵਿੱਚ ਦੂਜੇ ਨਾਲ਼ੋਂ ਕੁੱਝ ਵਾਧੂ ਸ਼ਬਦ; ਜਿਵੇਂ ਕਿ ‘ਤੁਧਨੋ, ਤੇਰੇ’ ਆਦਿ ਵੀ ਇਨ੍ਹਾਂ ਵਿੱਚ ਹੀ ਸ਼ਾਮਲ ਹਨ। ਵੈਸੇ ਦੋਵੇਂ ਸ਼ਬਦਾਂ ਦੇ ਅਰਥਾਂ ’ਚ ਕੋਈ ਅੰਤਰ ਨਹੀਂ; ਜਿਵੇਂ ਕਿ ਜਪੁ ਸਾਹਿਬ ਦੀ ਬਾਣੀ ਵਿੱਚ ‘ਗਾਵਹਿ’ 11 ਵਾਰ ਆਇਆ ਹੈ ਅਤੇ ‘ਗਾਵਨਿ’ 5 ਵਾਰ, ਪਰ ‘ਸੋ ਦਰੁ’ ਦੀ ਬਾਣੀ ’ਚ ਗਾਵਨਿ 16 ਵਾਰ ਹੈ, ਪਰ ‘ਗਾਵਹਿ’ ਇੱਕ ਵਾਰ ਵੀ ਨਹੀਂ। ‘ਸੋ ਦਰੁ’ ਸ਼ਬਦ ਵਿੱਚ ‘ਤੁਧਨੋ’ 15 ਵਾਰ ਹੈ, ਪਰ ‘ਜਪੁ’ ਸਾਹਿਬ ਵਿੱਚ ‘ਤੁਧੁ’ 2 ਵਾਰ ਹੈ; ਜਿਵੇਂ ਕਿ ‘‘ਸੇਈ ਤੁਧੁਨੋ ਗਾਵਹਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’

‘ਜਪੁ’ ਬਾਣੀ ਅੰਦਰ ‘ਤੇਰੇ’ ਸ਼ਬਦ 2 ਵਾਰ ਹੀ ਹੈ; ਜਿਵੇਂ ਕਿ ‘‘ਗਾਵਨਿ ਰਤਨ ਉਪਾਏ ਤੇਰ; ਅਠਸਠਿ ਤੀਰਥ ਨਾਲੇ ਸੇਈ ਤੁਧੁਨੋ ਗਾਵਹਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’, ਪਰ ‘ਸੋ ਦਰੁ’ ਅੰਦਰ ‘ਤੇਰੇ’ 8 ਵਾਰ ਹੈ; ਜਿਵੇਂ ਕਿ ‘‘ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ਗਾਵਨਿ ਤੁਧਨੋ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ਸੇਈ ਤੁਧਨੋ ਗਾਵਨਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’

‘ਜਪੁ’ ਬਾਣੀ ਅੰਦਰ ਕਹੀਅਨਿ, ਪਉਣੁ, ਜਾਣਹਿ, ਵੀਚਾਰੇ, ਇੰਦ ਇਦਾਸਣਿ, ਰਖੀਸਰ, ਸੁਰਗਾ ਮਛ, ਵਰਭੰਡਾ, ਵੀਚਾਰੇ, ਵੇਖੈ, ਜਿਵ ਅਤੇ ਪਾਤਿਸਾਹਿਬੁ ਸ਼ਬਦ ਹਨ, ਪਰ ‘ਸੋ ਦਰੁ’ ਅੰਦਰ ਇਨ੍ਹਾਂ ਨੂੰ ਹੀ ਇਉਂ ਦਰਜ ਕੀਤਾ ਹੈ ਕਹੀਅਹਿ, ਪਵਣੁ, ਜਾਣਨਿ, ਬੀਚਾਰੇ, ਇੰਦ੍ਰ ਇੰਦ੍ਰਾਸਣਿ, ਰਖੀਸੁਰ, ਸੁਰਗੁ ਮਛੁ, ਬ੍ਰਹਮੰਡਾ, ਬੀਚਾਰੇ, ਦੇਖੈ, ਜਿਉ, ਫਿਰਿ ਅਤੇ ਪਤਿਸਾਹਿਬੁ

‘ਸੋ ਦਰੁ’ ਵਾਲ਼ਾ ਪੂਰਾ ਸ਼ਬਦ ਇਉਂ ਕਰਮਵਾਰ ਹੈ ‘‘ਸੋ ਦਰੁ ਤੇਰਾ ਕੇਹਾ  ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ’’ ਇੱਥੇ ਸਮਾਲੇ ਦਾ ਉਚਾਰਨ ‘ਸਮ੍ਹਾਲੇਂ’ ਹੈ ਯਾਨੀ ਕਿ ‘ਮ’ ਦੇ ਹੇਠਾਂ ਅੱਧਾ ‘ਹ’ ਅਤੇ ਅੰਤ ਲਾਂ ਨਾਲ਼ ਬਿੰਦੀ ਹੈ, ਜਿਸ ਦਾ ਅਰਥ ਹੈ ‘ਤੂੰ ਸੰਭਾਲ਼ ਕਰ ਰਿਹਾ ਹੈਂ’। ਅੱਗੇ ਹੈ ‘‘ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ’’ ਅਸੰਖਾ ਦਾ ਉਚਾਰਨ ਬਿੰਦੀ ਸਹਿਤ ‘ਅਸੰਖਾਂ’ ਹੈ ਕਿਉਂਕਿ ਇਹ ਬਹੁ ਵਚਨ ਸ਼ਬਦ ਹੈ। ਅੱਗੇ ਹੈ ‘‘ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ’’ ਇੱਥੇ ‘ਕਹੀਅਹਿਂ’ ਬਿੰਦੀ ਸਮੇਤ ਹੈ ਕਿਉਂਕਿ ਇਹ ਬਹੁ ਵਚਨ ਕਿਰਿਆ ਹੈ ਭਾਵ ‘ਕਈ ਤੇਰੇ ਰਾਗ ਰਾਗਣੀਆਂ ਸਮੇਤ ਕਹੇ ਜਾਂਦੇ ਹਨ’। ਜਪੁ ਬਾਣੀ ਅੰਦਰ ਇੱਥੇ ‘ਕਹੀਅਨਿ’ ਹੈ। ਅਰਥ ਦੋਵਾਂ ਦਾ ਇੱਕੋ ਹੈ ਕਿਉਂਕਿ ਦੋਵੇਂ ਬਹੁ ਵਚਨ ਕਿਰਿਆਵਾਂ ਹਨ। ਅੱਗੇ ਹੈ ‘‘ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ ’’ ਇੱਥੇ ‘ਗਾਵੈ’ ਇੱਕ ਵਚਨ ਕਿਰਿਆ ਹੈ ਅਤੇ ਉਚਾਰਨ ਬਿੰਦੀ ਤੋਂ ਬਿਨਾਂ ਹੈ ਕਿਉਂਕਿ ਧਰਮਰਾਜ ਇੱਕੋ ਹੀ ਹੈ, (ਜੋ ਰੱਬ ਨੂੰ) ‘ਗਾਉਂਦਾ ਹੈ’ ਜਦਕਿ ‘ਗਾਵਹਿ’ ਬਹੁ ਵਚਨ ਕਿਰਿਆ ਹੈ ਕਿਉਂਕਿ ‘ਪਵਣੁ ਪਾਣੀ ਬੈਸੰਤਰੁ’ ਬਹੁਤੇ ਹਨ, ਜੋ ‘ਗਾਉਂਦੇ ਹਨ, ਇਸ ਲਈ ‘ਗਾਵਹਿ’ ਦਾ ਉਚਾਰਨ ਵੀ ਬਿੰਦੀ ਸਹਿਤ ‘ਗਾਵਹਿਂ’ ਹੈ।

ਸ਼ਬਦ ਦਾ ਪ੍ਰਸੰਗ ਅੱਗੇ ਇਉਂ ਚੱਲਦਾ ਹੈ ‘‘ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ; ਗਾਵਨਿ ਤੁਧਨੋ ਸਾਧ ਬੀਚਾਰੇ ਗਾਵਨਿ ਤੁਧਨੋ ਜਤੀ ਸਤੀ ਸੰਤੋਖੀ; ਗਾਵਨਿ ਤੁਧਨੋ ਵੀਰ ਕਰਾਰੇ ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ; ਜੁਗੁ ਜੁਗੁ ਵੇਦਾ ਨਾਲੇ ’’ ਇੱਥੇ ਸ਼ਬਦ ‘ਰਖੀਸੁਰ’ ਹੈ ਅਤੇ ਜਪੁ ਬਾਣੀ ਅੰਦਰ ‘ਰਖੀਸਰ’ ਹੈ। ਅਰਥ ਦੋਵੇਂ ਸ਼ਬਦਾਂ ਦਾ ਇੱਕ ਸਮਾਨ ਹੈ ‘ਵੱਡੇ ਵੱਡੇ ਰਿਸ਼ੀ ਮੁਨੀ’। ਇਸ ਸ਼ਬਦ ਵਿੱਚ ਦਰਜ ‘ਚਿਤੁ ਗੁਪਤੁ (ਚਿੱਤਰ ਗੁਪਤ), ਈਸਰੁ, ਬ੍ਰਹਮਾ, ਦੇਵੀ, ਇੰਦ੍ਰ, ਸਿਧ, ਸਾਧ, ਜਤੀ (ਉੱਚੇ ਆਚਰਨ ਵਾਲ਼ੇ), ਸਤੀ (ਦਾਨੀ), ਸੰਤੋਖੀ, ਵੀਰ ਕਰਾਰੇ (ਤਕੜੇ ਸੂਰਮੇ), ਪੰਡਿਤ, ਰਖੀਸੁਰ ਆਦਿ ਸਾਰੇ ‘ਸੋ ਦਰੁ’ ਦੇ ਮਾਲਕ ਨੂੰ ਗਾਉਂਦੇ ਹਨ। ਉਸ ਦੇ ਹੁਕਮ ਵਿੱਚ ਚੱਲਦੇ ਹਨ, ਉਸ ਅਧੀਨ ਹਨ ਤਾਂ ਤੇ ਮਨੁੱਖ ਜਾਤੀ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਰੱਬ ਸਮਝ ਕੇ ਪੂਜਣ ਦੀ ਥਾਂ ਸਿੱਧਾ ‘ਸੋ ਦਰੁ’ ਦੇ ਮਾਲਕ ਦਾ ਸਿਮਰਨ ਕੀਤਾ ਜਾਵੇ। ਉਸ ਨਾਲ਼ ਇੱਕ-ਮਿੱਕਤਾ ਕੀਤੀ ਜਾਵੇ, ਜਿਸ ਨੂੰ ਇਹ ਖ਼ੁਦ ਗਾਉਂਦੇ ਹਨ।

ਅੱਗੇ ਪਾਠ ਹੈ ‘‘ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ; ਸੁਰਗੁ ਮਛੁ ਪਇਆਲੇ ਗਾਵਨਿ ਤੁਧਨੋ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ਗਾਵਨਿ ਤੁਧਨੋ ਜੋਧ ਮਹਾਬਲ ਸੂਰਾ; ਗਾਵਨਿ ਤੁਧਨੋ ਖਾਣੀ ਚਾਰੇ ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ’’ ਗੁਰੂ ਪਾਤਿਸ਼ਾਹ ਨੇ ਬਚਨ ਕੀਤੇ ਹਨ ਕਿ ਮਨ ਨੂੰ ਮੋਹ ਲੈਣ ਵਾਲ਼ੀਆਂ ਇਸਤ੍ਰੀਆਂ, ਜੋ ਸੁਰਗ/ਅਕਾਸ਼ ਲੋਕ ਰਹਿੰਦੀਆਂ ਮੰਨੀਆਂ ਗਈਆਂ, ਮਾਤ ਲੋਕ ਯਾਨੀ ਜੋ ਧਰਤੀ ਉੱਤੇ ਹਨ ਅਤੇ ਜੋ ਪਾਤਾਲ ਲੋਕ ਵਿੱਚ ਰਹਿੰਦੀਆਂ ਹਨ, ‘ਸੋ ਦਰੁ’ ਦੇ ਮਾਲਕ ਨੂੰ ਗਾ ਰਹੀਆਂ ਹਨ। ਉਸ ਨੂੰ ਸਵੀਕਾਰ ਕਰਦੀਆਂ ਹਨ। ਦੇਵਤੇ ਅਤੇ ਦੈਂਤਾਂ ਦੁਆਰਾ ਸਮੁੰਦਰ ਰਿੜਕ ਕੇ ਕੱਢੇ 14 ਕੀਮਤੀ ਰਤਨਾਂ ਤੋਂ ਵੀ ਬਹੁਤਾ ਪ੍ਰਭਾਵਤ ਹੋਣ ਦੀ ਲੋੜ ਨਹੀਂ, ਉਹ ਵੀ 68 ਤੀਰਥਾਂ ਸਮੇਤ ‘ਸੋ ਦਰੁ’ ਦੇ ਮਾਲਕ ਨੂੰ ਗਾ ਰਹੇ ਹਨ ਯਾਨੀ ਜਗਤ ਨੂੰ ਰਚਨ ਵਾਲ਼ੇ ਪ੍ਰਮਾਤਮਾ ਦੁਆਰਾ ਇਹ ਸਤਿਕਾਰਯੋਗ 14 ਰਤਨ ਅਤੇ 68 ਤੀਰਥ ਬਣਾਏ ਗਏ ਹਨ। ਜੋ ਐਸੇ ਕੀਮਤੀ ਰਤਨ ਬਣਾ ਸਕਦਾ ਹੈ ਉਹ ਮਨੁੱਖ ਦੀ ਮਤਿ ਵਿੱਚ ਵੀ ਇਹ 14 ਕੀਮਤੀ ਰਤਨ ਭਰ ਦਿੰਦਾ ਹੈ ਜਦ ਸਤਿਗੁਰੂ ਦੀ ਸਿੱਖਿਆ ਸੁਣੀ ਜਾਵੇ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ; ਜੇ ਇਕ ਗੁਰ ਕੀ ਸਿਖ ਸੁਣੀ ’’ (ਜਪੁ) ਯਾਨੀ ‘ਸੋ ਦਰੁ’ ਦਾ ਮਾਲਕ, ਜੋ ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਉਸ ਨੂੰ ਗਾਉਣ ਵਾਲ਼ਿਆਂ ਦਾ ਹੀ ਇਸ ਪੂਰੇ ਸ਼ਬਦ ਵਿੱਚ ਜ਼ਿਕਰ ਕੀਤਾ ਹੈ।

ਵਿਖਾਈ ਦਿੰਦੇ ਸਾਰੇ ਖੰਡ, ਮੰਡਲ, ਬ੍ਰਹਿਮੰਡ ਵੀ ਉਸ ਨੂੰ ਗਾਉਂਦੇ ਹਨ। ਉਸ ਦੇ ਹੁਕਮ ’ਚ ਬੱਝੇ ਚੱਲਦੇ ਹਨ। ਬਾਬਾ ਕਬੀਰ ਜੀ ਦਾ ਇੱਕ ਬਚਨ ਹੈ ਕਿ ਉੱਪਰ ਆਕਾਸ਼ ਵਿੱਚ ਚਿੱਤਰੇ ਸਾਰੇ ਤਾਰੇ ਕਿਸ ਨੇ ਬਣਾਏ ਹਨ ? ਕਿਵੇਂ ਸਦੀਆਂ ਤੋਂ ਘੁੰਮਦੇ ਫਿਰਦੇ ਹਨ, ਜੋ ਆਪਸ ਵਿੱਚ ਟਕਰਾਉਂਦੇ ਨਹੀਂ ਯਾਨੀ ਇਸ ਦੇ ਪਿੱਛੇ ਕੋਈ ਅਦ੍ਰਿਸ਼-ਸ਼ਕਤੀ ਹੈ, ਜਿਸ ਨੂੰ ਸਾਰਿਆਂ ਨੇ ਚੇਤੇ ਕਰਨਾ ਹੈ, ਜਿਸ ਦੇ ਹੁਕਮ ਵਿੱਚ ਇਹ ਸਾਰਾ ਬ੍ਰਹਿਮੰਡ ਹੈ ‘‘ਓਇ ਜੁ ਦੀਸਹਿ ਅੰਬਰਿ (ਅਕਾਸ਼ ) ਤਾਰੇ ਕਿਨਿ ਓਇ ਚੀਤੇ, ਚੀਤਨਹਾਰੇ  ? ਕਹੁ ਰੇ ਪੰਡਿਤ ! ਅੰਬਰੁ ਕਾ ਸਿਉ ਲਾਗਾ ਬੂਝੈ ਬੂਝਨਹਾਰੁ ਸਭਾਗਾ ਰਹਾਉ ’’ (ਭਗਤ ਕਬੀਰ ਜੀ/੩੨੯) ਇਹ ਰਾਜ਼ ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਨਾਲ਼ ਸਮਝਦਾ ਹੈ । ਇੱਥੇ ਪੰਡਿਤ ਦੀ ਵਿਚਾਰਧਾਰਾ ਨੂੰ ਅਰਥਹੀਣ ਦੱਸਿਆ ਹੈ ਕਿਉਂਕਿ ਉਹ, ਇਨ੍ਹਾਂ ਤਾਰਿਆਂ ਦੀ ਪੂਜਾ ਕਰਾਉਂਦਾ ਹੈ, ਇਸ ਦੇ ਪਿੱਛੇ ਕਾਰਜਸ਼ੀਲ ਅਦ੍ਰਿਸ਼ ਸ਼ਕਤੀ ਦੀ ਨਹੀਂ।

ਉਕਤ ਸਾਰੀ ਖੰਡ, ਮੰਡਲ ਆਦਿਕ ਕੁਦਰਤਿ ਨੂੰ ਬਿਆਨ ਕਰਨ ਉਪਰੰਤ ਅੰਤ ’ਚ ਬਚਨ ਕੀਤੇ ਹਨ ਕਿ ‘‘ਸੇਈ ਤੁਧਨੋ ਗਾਵਨਿ; ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ’’ ਭਾਵ ਉਨ੍ਹਾਂ ਦਾ ਗਾਉਣਾ ਹੀ ਤੇਰੇ ‘ਸੋ ਦਰੁ’ ਉੱਤੇ ਪ੍ਰਵਾਣ ਹੁੰਦਾ ਹੈ ਜਾਂ ਉਨ੍ਹਾਂ ਦਾ ਗਾਉਣਾ ਹੀ ਸਫਲ ਹੈ, ਜਿਹੜੇ ਤੈਨੂੰ ਪਸੰਦ ਆ ਜਾਂਦੇ ਹਨ, ਭਾਅ ਜਾਂਦੇ ਹਨ। ‘ਰਤੇ’ ਦਾ ਅਰਥ ਹੈ ‘ਬਾਣੀ ’ਚ ਰੰਗੇ ਹੋਏ’। ਜਿਹੜੇ ਬਾਣੀ ਵਿੱਚ ਤਨੋਂ ਮਨੋਂ ਰੰਗੇ ਹੋਏ ਹੁੰਦੇ ਹਨ। ਉਹੀ ‘ਸੋ ਦਰੁ’ ਦੇ ਮਾਲਕ ਨੂੰ ਪਸੰਦ ਹੁੰਦੇ ਹਨ ਬਾਕੀ ਭਾਵੇਂ ਸਾਰਾ ਬ੍ਰਹਿਮੰਡ ਗਾਈ ਜਾਵੇ ਉਸ ਨੂੰ ਪਸੰਦ ਨਹੀਂ।

ਅੱਗੇ ਬਚਨ ਹਨ ਕਿ ‘‘ਹੋਰਿ ਕੇਤੇ ਤੁਧਨੋ ਗਾਵਨਿ’’ ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਉੱਪਰ ਜਿਹੜੇ ਬਿਆਨ ਕੀਤੇ ਗਏ ਹਨ ਉਨ੍ਹਾਂ ਤੋਂ ਇਲਾਵਾ ਹੋਰ ਕਿੰਨੇ ਤੈਨੂੰ ਗਾਉਂਦੇ ਹਨ ‘‘ਸੇ ਮੈ ਚਿਤਿ ਆਵਨਿ; ਨਾਨਕੁ ਕਿਆ ਬੀਚਾਰੇ ’’ ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਉੱਤੇ ਢੁਕਾ ਕੇ ਕਹਿ ਰਹੇ ਹਨ ਕਿ ਨਾਨਕ ਦੀ ਕੀ ਪਾਇਆਂ ਹੈ ਕਿ ਤੈਨੂੰ ਗਾਉਣ ਵਾਲ਼ਿਆਂ ਦਾ ਪੂਰਾ ਅੰਦਾਜ਼ਾ ਲਗਾ ਸਕੇ। ਇੱਥੇ ‘ਨਾਨਕੁ’ ਦੇ ‘ਕ’ ਨੂੰ ਔਂਕੜ ਹੈ। ‘ਨਾਨਕ’ ਜਾਂ ‘ਨਾਨਕੁ’; ਹਰ ਸ਼ਬਦ ਦੇ ਅਖੀਰ ਵਿੱਚ ਲੇਖਕ ਵਜੋਂ ਦਰਜ ਕੀਤਾ ਹੁੰਦਾ ਹੈ। ‘ਜਪੁ’ ਬਾਣੀ ਅੰਦਰ ‘ਨਾਨਕ’ ਅੰਤ ਮੁਕਤਾ 28 ਵਾਰ ਹੈ ਅਤੇ ‘ਨਾਨਕੁ’ ਅੰਤ ਔਂਕੜ 2 ਵਾਰ ਹੈ। ‘ਨਾਨਕ’ ਦੇ ਅਰਥ ਹੁੰਦੇ ਹਨ ‘ਹੇ ਨਾਨਕ !’, ਪਰ ਇੱਥੇ ਇਸ ਤਰ੍ਹਾਂ ਅਰਥ ਨਹੀਂ ਲੈ ਸਕਦੇ ਕਿਉਂਕਿ ‘ਨਾਨਕੁ’ ਆਪਣੇ ਦੁਆਰਾ ਬਿਆਨ ਕੀਤੇ ਪੂਰੇ ਬ੍ਰਹਿਮੰਡ ਤੋਂ ਬਾਅਦ ਯਾਨੀ ਸ਼ਬਦ ਦੇ ਅੰਤ ਵਿੱਚ ਖ਼ੁਦ ਨਿਮਰਤਾ ਸਹਿਤ ਕਹਿੰਦੇ ਹਨ ਤਾਂ ਜੋ ਮਤਾਂ ਕਿਤੇ ‘ਨਾਨਕੁ’ ਦੇ ਮਨ ’ਚ ਪੂਰੀ ਕੁਦਰਤਿ ਨੂੰ ਬਿਆਨ ਕਰਨ ਦਾ ਅਹੰਕਾਰ ਆਉਂਦਾ, ਪ੍ਰਤੀਤ ਹੋਵੇ। ‘ਨਾਨਕੁ’ ਸ਼ਬਦ ਨਾਂਵ, ਪੁਲਿੰਗ, ਇੱਕ ਵਚਨ ਹੋਣ ਕਰਕੇ ਔਂਕੜ ਲੱਗੀ ਹੋਈ ਹੈ।

ਜਪੁ ਸਾਹਿਬ ਦੀ 27ਵੀਂ ਪਉੜੀ ਵਿੱਚ ਇੱਥੇ ‘ਨਾਨਕੁ’ (ਔਂਕੜ ਸਮੇਤ) ਹੀ ਹੈ। ਐਸੇ ਹੀ ਇੱਕ ਵਾਰ ‘ਜਪੁ’ ਬਾਣੀ ਦੀ ਪਿਛਲੀ 18ਵੀਂ ਪਉੜੀ ’ਚ ਆ ਚੁੱਕਾ ਹੈ ‘‘ਨਾਨਕੁ ਨੀਚੁ ਕਹੈ ਵੀਚਾਰੁ ..੧੮’’ ਗੁਰਬਾਣੀ ਅੰਦਰ ਜਦੋਂ ਵੀ ‘ਨਾਨਕੁ’ (ਅੰਤ ਔਂਕੜ) ਸ਼ਬਦ ਆਏ ਤਾਂ ਉਸ ਤੋਂ ਬਾਅਦ ਵਿਸਰਾਮ ਨਹੀਂ ਦੇਣਾ ਯਾਨੀ ਅਗਲਾ ਸ਼ਬਦ ਨਾਲ ਪੜ੍ਹਨਾ ਹੈ; ਜਿਵੇਂ ਕਿ ‘ਨਾਨਕੁ ਦਾਸੁ, ਨਾਨਕੁ ਨੀਚੁ’ ਆਦਿ। ਜੇਕਰ ‘ਨਾਨਕੁ’ ਤੋਂ ਬਾਅਦ ਵਿਸਰਾਮ ਦੇ ਦੇਈਏ ਤਾਂ ਅਰਥਾਂ ਦਾ ਅਨਰਥ ਹੋ ਜਾਂਦਾ ਹੈ; ਜਿਵੇਂ ਕਿ ‘‘ਨਾਨਕੁ ਨੀਚੁ ਕਹੈ ਵੀਚਾਰੁ ..੧੮’’ ਤੁਕ ਵਿੱਚ ‘ਨਾਨਕੁ’ ਤੋਂ ਬਾਅਦ ਵਿਸਰਾਮ ਦੇਣ ਨਾਲ਼ ‘ਨਾਨਕੁ ਨੀਚੁ’ ਇਕੱਠੇ ਸ਼ਬਦ ਨਾ ਰਹਿ ਕੇ ‘ਨੀਚੁ’ ਅਗਲੇ ਸ਼ਬਦ ‘ਵੀਚਾਰੁ’ ਨਾਲ਼ ਜੁੜ ਕੇ ਅਰਥ ਦੇ ਦੇਵੇਗਾ ਕਿ ਸੰਬੰਧਿਤ ਪੂਰੀ ਪਉੜੀ ’ਚ ਬਿਆਨ ਕੀਤੇ ‘‘ਅਸੰਖ ਚੋਰ ਹਰਾਮਖੋਰ ’’ ਆਦਿਕ ‘ਵੀਚਾਰੁ’; ‘ਨੀਚੁ’ ਹਨ ਭਾਵ ਘਟੀਆ ਦਰਜੇ ਦੇ ਹਨ, ਜੋ ਕਿ ਇਹ ਅਰਥ ਗੁਰਮਤਿ ਵਿਰੁਧ ਹੁੰਦਾ।

ਸੋ 18ਵੀਂ ਪਉੜੀ ਵਾਙ ਇਸ 27ਵੀਂ ਪਉੜੀ ਵਿੱਚ ਵੀ ‘‘ਸੇ ਮੈ ਚਿਤਿ ਆਵਨਿ; ਨਾਨਕੁ ਕਿਆ ਬੀਚਾਰੇ ’’ ਪਾਠ ਕਰਦਿਆਂ ‘ਨਾਨਕੁ’ ਤੋਂ ਬਾਅਦ ਰੁਕਣਾ ਨਹੀਂ; ਜਿਵੇਂ ਕਿ ‘ਨਾਨਕ ਨਾਮ ਚੜ੍ਹਦੀ ਕਲਾ’ ਬੋਲਦਿਆਂ ‘ਨਾਨਕ’ ਤੋਂ ਬਾਅਦ ਰੁਕਣਾ ਹੈ ਕਿਉਂਕਿ ਨਾਨਕ ਆਪਣੇ ਨਾਮ ਦੀ ਚੜ੍ਹਦੀ ਕਲਾ ਨਹੀਂ ਕਹਿ ਰਹੇ । ‘ਨਾਨਕ, ਨਾਮ ਚੜ੍ਹਦੀ ਕਲਾ’ ਦਾ ਮਤਲਬ ਹੈ ਪਰਮਾਤਮਾ ਦਾ ਨਾਮ ਜਪਣ ਵਾਲ਼ਿਆਂ ਦੀ ਸਦਾ ਚੜ੍ਹਦੀ ਕਲਾ ਹੁੰਦੀ ਹੈ। ਗੁਰਬਾਣੀ ਵਿੱਚ ਕਿੱਧਰੇ ਵੀ ਗੁਰੂ ਸਾਹਿਬਾਨਾਂ ਨੇ ਆਪਣਾ ਨਾਮ ਜਪਣ ਬਾਰੇ ਨਹੀਂ ਲਿਖਿਆ। ਨਿਰੋਲ ਪਰਮਾਤਮਾ ਦਾ ਨਾਮ ਜਪਣ ਲਈ ਹੀ ਪ੍ਰੇਰਿਆ ਹੈ। ਖੰਡ, ਮੰਡਲ, ਬ੍ਰਹਿਮੰਡ ਆਦਿ ਦੁਆਰਾ ਨਾਮ ਜਪਣ ਦਾ ਮਤਲਬ ਹੈ ਕਿ ਉਸ ਦੇ ਭਉ ਵਿੱਚ ਸਾਰੇ ਚੱਲ ਰਹੇ ਹਨ।

ਆਸਾ ਕੀ ਵਾਰ ਦੀ ਚੌਥੀ ਪਉੜੀ ਨਾਲ਼ ਗੁਰੂ ਨਾਨਕ ਸਾਹਿਬ ਜੀ ਦੇ ਦੋ ਸਲੋਕ ਹਨ। ਉਨ੍ਹਾਂ ਵਿੱਚੋਂ ਪਹਿਲੇ ਵਿੱਚ ਕਿਹਾ ਗਿਆ ਹੈ ‘‘ਭੈ ਵਿਚਿ; ਪਵਣੁ ਵਹੈ ਸਦਵਾਉ ਭੈ ਵਿਚਿ ਚਲਹਿ; ਲਖ ਦਰੀਆਉ ਭੈ ਵਿਚਿ; ਅਗਨਿ ਕਢੈ ਵੇਗਾਰਿ ਭੈ ਵਿਚਿ; ਧਰਤੀ ਦਬੀ ਭਾਰਿ ਭੈ ਵਿਚਿ; ਇੰਦੁ ਫਿਰੈ ਸਿਰ ਭਾਰਿ ਭੈ ਵਿਚਿ; ਰਾਜਾ ਧਰਮ ਦੁਆਰੁ ਭੈ ਵਿਚਿ; ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ; ਚਲਤ ਅੰਤੁ ਭੈ ਵਿਚਿ; ਸਿਧ ਬੁਧ ਸੁਰ ਨਾਥ ਭੈ ਵਿਚਿ; ਆਡਾਣੇ ਆਕਾਸ ਭੈ ਵਿਚਿ; ਜੋਧ ਮਹਾਬਲ ਸੂਰ ਭੈ ਵਿਚਿ; ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰਿ ਲੇਖੁ ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ’’ (ਮਹਲਾ /੪੬੪), ਇਸ ਤਰ੍ਹਾਂ ਹੀ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਹਥਲੇ ‘ਸੋ ਦਰੁ’ ਸ਼ਬਦ ’ਚ ਜ਼ਿਕਰ ਕੀਤਾ ਹੈ ਕਿ ਹੇ ਵਾਹਗਿੁਰੂ ! ਜੋ ਵੀ ਤੈਨੂੰ ਗਾ ਰਹੇ ਹਨ, ਹਵਾ, ਪਾਣੀ, ਅੱਗ, ਰਿਸ਼ੀ ਮੁਨੀ, ਬ੍ਰਹਿਮੰਡ ਆਦਿ ਵਿੱਚੋਂ ਜਿਹੜੇ ਤੈਨੂੰ ਭਾਉਂਦੇ ਹਨ, ਉਹਨਾਂ ਦਾ ਹੀ ਗਾਉਣਾ ਤੇਰੇ ਦਰਬਾਰ ਵਿੱਚ ਪਰਵਾਣ ਹੈ। ਜੋ ਤੇਰੇ ਭਗਤ ਬਾਣੀ ਦੇ ਰਸ ਵਿੱਚ ਰਸੇ ਹੋਏ ਤੈਨੂੰ ਗਾਉਂਦੇ ਹਨ, ਉਹਨਾਂ ਦਾ ਗਾਉਣਾ ਹੀ ਸ੍ਰੇਸ਼ਟ ਹੈ। ਇਸ ਤੋਂ ਬਿਨਾਂ ਹੋਰ ਵੀ ਬਹੁਤ ਹਨ, ਜਿਹੜੇ ਤੈਨੂੰ ਗਾ ਰਹੇ ਹਨ, ਉਹ ਮੈਨੂੰ ਯਾਦ ਨਹੀਂ ਆ ਰਹੇ। ਮੇਰੀ ਸਮਰੱਥਾ ਨਹੀਂ ਕਿ ਮੈਂ ਉਨ੍ਹਾਂ ਸਾਰਿਆਂ ਦਾ ਜ਼ਿਕਰ ਕਰ ਸਕਾਂ।

ਵਿਚਾਰ : ਜਿਨ੍ਹਾਂ ਗੁਰਸਿੱਖਾਂ ਨੂੰ ਦੈਵੀ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਨੇ ਗੁਰੂ ਨੂੰ ਪਿਆਰ ਨਾਲ ਗਾਇਆ ਹੈ। ਜਿਹੜੇ ਤੇਰੇ ਪਿਆਰ ਵਿੱਚ ਰਸੇ ਹੋਏ ਹਨ। ਉਹ ਕਿਵੇਂ ਸੰਸਾਰਕ ਰਸਾਂ ਕਸਾਂ ਤੋਂ ਉੱਪਰ ਉੱਠ ਕੇ ਗਾਉਂਦੇ ਹਨ ? ਕਿਵੇਂ ਇਹ ਗਾਉਣਾ ਪਰਵਾਨ ਹੈ ? ਜਵਾਬ ਹੈ ਕਿ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਹੀ ਉਸ ਨੂੰ ਗਾਉਣਾ ਹੈ। ਬਿਨਾਂ ਪ੍ਰੇਮ ਰਸ ਵਿੱਚ ਰਸੇ ਹੋਏ ਗਾਉਣ ਦਾ ਲਾਹਾ/ਲਾਭ ਨਹੀਂ ਮਿਲਦਾ। ਅਸੀਂ ਅਨੇਕਾਂ ਰਸਾਂ ਕਸਾਂ ਵਿੱਚ ਫਸੇ ਰਹਿੰਦੇ ਹਾਂ ਇਸ ਲਈ ਗੁਰਬਾਣੀ ਦਾ ਰਸ ਨਹੀਂ ਲੈ ਸਕਦੇ। ਗੁਰੂ ਪਾਤਿਸ਼ਾਹ ਜੀ ਦਾ ਬਚਨ ਹੈ ਕਿ ‘‘ਚੰਦਨ ਚੰਦੁ ਸਰਦ ਰੁਤਿ; ਮੂਲਿ ਮਿਟਈ ਘਾਂਮ ’’ ਘਾਂਮ ਕਹਿੰਦੇ ਹਨ ਅੰਦਰਲੀ ਗਰਮੀ ਨੂੰ, ਤਪਸ ਨੂੰ। ਚੰਦ੍ਰਮਾ ਦੀ ਠੰਡਕ ਹੋਵੇ ਜਾਂ ਸਰਦ ਰੁਤਿ ਹੋਵੇ ਜੇਕਰ ਅੰਦਰ ਰਸਾਂ ਕਸਾਂ ਦੀ ਤਪਸ ਹੈ ਤਾਂ ਮਨ; ਸ਼ਾਂਤ ਨਹੀਂ ਹੋ ਸਕਦਾ। ਹੁਣ ਫਿਰ ਕਿਵੇਂ ਸ਼ਾਂਤ ਹੋਵੇਗਾ ? ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ‘‘ਸੀਤਲੁ ਥੀਵੈ ਨਾਨਕਾ ! ਜਪੰਦੜੋ ਹਰਿ ਨਾਮੁ ’’ (ਮਹਲਾ /੭੦੯) ਹਰੀ ਦੇ ਪ੍ਰੇਮ-ਰੰਗ ਨਾਲ਼ ਨਾਮ ਨੂੰ ਜਪਦਿਆਂ ਹੀ ਮਨ ਸ਼ੀਤਲ ਹੋ ਸਕਦਾ ਹੈ, ਠੰਡਾ ਰਹਿ ਸਕਦਾ ਹੈ।

ਹਥਲੇ ਸ਼ਬਦ ਦੀਆਂ ਅਗਲੀਆਂ ਤੁਕਾਂ ਹਨ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ਹੈ ਭੀ ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ’’ ਇਨ੍ਹਾਂ ਤੁਕਾਂ ਦਾ ਭਾਵਾਰਥ ਹੈ ਕਿ ਉਪਰ ਸਾਰੇ ‘ਸੋ ਦਰੁ’ ਦੇ ਮਾਲਕ ਨੂੰ ਗਾਉਣ ਵਾਲ਼ੇ ਸਦੀਵੀ ਸਥਿਰ ਰਹਿਣ ਵਾਲ਼ੇ ਨਹੀਂ ਹਨ, ਪਰ ਜਿਸ ਅਕਾਲ ਪੁਰਖ ਨੇ ਇਹ ਸਾਰੇ ਰਚੇ ਹਨ, ਉਹ ਆਪ ਸਦਾ ਸਥਿਰ ਰਹਿਣ ਵਾਲ਼ਾ ਹੈ। ਇਹ ਗੱਲ ‘ਜਪੁ’ ਬਾਣੀ ਦੇ ਪਹਿਲੇ ਸਲੋਕ ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ’’ (ਜਪੁ) ਵਿੱਚ ਵੀ ਦਰਜ ਹੈ। ਇਹ ਸਮਝਣਾ ਹੋਰ ਲਾਹੇਮੰਦ ਹੋਵੇਗਾ ਕਿ ਇਹ ਸਲੋਕ; ਗੁਰਬਾਣੀ ਦਾ ਅਰੰਭਕ ਸਲੋਕ ਹੈ, ਜਿਸ ਵਿੱਚ ‘ੴ’ ਨੂੰ ਸਦੀਵੀ ਸਥਿਰ ਬਿਆਨ ਕੀਤਾ ਹੈ। ਪੂਰੀ ਗੁਰਬਾਣੀ ਹੀ ਇਸ ਦੇ ਆਧਾਰ ਉੱਤੇ ਰਚੀ ਗਈ ਭਾਵ ਓਹੀ ਕੇਵਲ ਸੱਚਾ ਮਾਲਕ ਸਦਾ ਸਥਿਰ ਹੈ। ਉਸ ਦੀ ਮਹਿਮਾ, ਵਡਿਆਈ ਵੀ ਸਥਿਰ ਹੈ ਯਾਨੀ ਉਸ ਨੂੰ ਜਪਣ ਵਾਲ਼ਾ ਵੀ ਸਥਿਰ ਹੋ ਜਾਂਦਾ ਹੈ। ਉਹ ਨਾ ਜੰਮਦਾ ਹੈ, ਨਾ ਮਰਦਾ ਹੈ। ਜਿਸ ਨੇ ਇਹ ਸਾਰੀ ਰਚਨਾ (ਜੋ ਉੱਪਰ ਸਾਰੇ ਸ਼ਬਦ ’ਚ ਬਿਆਨ ਕੀਤੀ ਗਈ ਜਾਂ ਕੁੱਝ ਰਹਿ ਵੀ ਗਈ) ਬਣਾਈ ਹੈ।

‘‘ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈ ’’ ਇੱਥੇ ‘ਰੰਗੀਂ ਰੰਗੀਂ ਭਾਤੀਂ’ ਬਿੰਦੀ ਸਹਿਤ ਪਾਠ ਕਰਨਾ ਹੈ ਅਤੇ ਇਸ ਤੋਂ ਬਾਅਦ ਰੁਕਣਾ ਹੈ, ਨਹੀਂ ਤਾਂ ਅਰਥ ਸਹੀ ਨਹੀਂ ਢੁੱਕਦੇ। ‘ਜਿਨਸੀਂ ਮਾਇਆ’ ਦਾ ਅਰਥ ਹੈ ‘ਭਿੰਨ ਭਿੰਨ ਪ੍ਰਕਾਰ ਦੀ ਮਾਇਆ। ‘ਜਿਨਿ’ – ਜਿਸ (ਸੋਈ ਸੋਈ ਸਦਾ ਸਚੁ) ਨੇ। ਅੱਗੇ ਉਸੇ ਲਈ ਬਚਨ ਹਨ ‘‘ਕਰਿ ਕਰਿ ਦੇਖੈ ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ’’ ਇੱਥੇ ਪਾਠ ‘ਦੇਖੈ’ ਅਤੇ ‘ਜਿਉ’ ਹੈ, ਪਰ ਜਪੁ ਸਾਹਿਬ ਦੀ ਬਾਣੀ ਵਿੱਚ ਪਾਠ ‘ਵੇਖੈ’ ਅਤੇ ‘ਜਿਵ’ ਹੈ।

‘‘ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ ਕਰਣਾ ਜਾਈ ’’ ਇਸ ਤੁਕ ਨੂੰ ਵਾਰ ਵਾਰ ਆਪਣੇ ਦਿਮਾਗ਼ ’ਚ ਰੱਖਣਾ ਹੈ। ‘‘ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ ! ਰਹਣੁ ਰਜਾਈ ’’ (ਸੋ ਦਰੁ ਆਸਾ/ਮਹਲਾ /) ਇਸ ਅੰਤਮ ਪੰਕਤੀ ਵਿੱਚ ਪਾਠ ‘ਪਤਿਸਾਹਿਬੁ’ ਹੈ, ਪਰ ਜਪੁ ਬਾਣੀ ਵਿੱਚ ‘ਪਾਤਿਸਾਹਿਬੁ’ ਹੈ। ‘ਨਾਨਕ’ ਵੀ ਔਂਕੜ ਤੋਂ ਰਹਿਤ ਹੈ, ਇਸ ਲਈ ‘ਨਾਨਕ’ ਤੋਂ ਬਾਅਦ ਰੁਕਣਾ ਹੈ। ਅਰਥ ਹਨ ‘ਹੇ ਨਾਨਕ ! (ਆਖ, ਕਿ)

ਵਿਚਾਰ : ਇਸ ‘ਸੋ ਦਰੁ’ ਸ਼ਬਦ ਵਿੱਚ ਅੰਕਿਤ ਤੁਕ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ਹੈ ਭੀ ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈ ’’ ਅਤੇ ਜਪੁ ਸਾਹਿਬ ਦੀ 27ਵੀਂ ਪਉੜੀ ’ਚ ਦਰਜ ਇਹੀ ਤੁਕਾਂ ਵਿੱਚ ਕੋਈ ਅੰਤਰ ਨਹੀਂ, ਪਰ ਬਾਕੀ ਪੂਰੇ ਸ਼ਬਦ ਵਿੱਚ ਜੋ ਅੰਤਰ ਹੈ, ਉਸ ਨੂੰ ਪਿੱਛੇ ਵਿਚਾਰ ਆਏ ਹਾਂ।

ਸੋਈ – ਇਕ ਵਚਨ

ਸੇਈ – ਬਹੁ ਵਚਨ

ਭਾਵ ‘ੴ’ ਸਦਾ ਸੱਚ ਹੈ। ਬਾਕੀ ਸਭ ਬਿਨਸਣ ਵਾਲਾ ਹੈ। ਇੱਕ ਅਕਾਲ ਪੁਰਖ ਹੀ ਸਦਾ ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਹੀ ਸੱਚੀ ਹੈ। ਇੱਥੇ ‘ਨਾਈ’ ਦਾ ਭਾਵ ਵਡਿਆਈ ਹੈ।

ਸਾਹਿਬੁ ਸਾਚਾ – ਪੁਲਿੰਗ ਇੱਕ ਵਚਨ ਹੈ। ਸਾਹਿਬੁ (ਇੱਕ ਵਚਨ) ਦਾ ਵਿਸ਼ੇਸ਼ਣ ਹੈ ‘ਸਾਚਾ’।

ਸਾਚੀ ਨਾਈ – ਇਸਤਰੀ ਲਿੰਗ, ਇੱਕ ਵਚਨ ਹੈ। ਨਾਈ (ਇਸਤਰੀ ਲਿੰਗ) ਦਾ ਵਿਸ਼ੇਸ਼ਣ ਹੈ ‘ਸਾਚੀ’।

ਉਹ ਸੱਚਾ ਹੈ ਕਿਉਂਕਿ ਨਾ ਉਹ ਜੰਮਦਾ ਹੈ ਅਤੇ ਨਾ ਹੀ ਮਰਦਾ ਹੈ। ਉਹ ਹੁਣ ਵੀ ਹੈ (ਹੈ ਭੀ) ਅਤੇ ਹਮੇਸ਼ਾ ਹੀ ਰਹੇਗਾ (ਹੋਸੀ) ਕਿਉਂਕਿ ਇਹ ਸਾਰੀ ਰਚਨਾ ਉਸ ਦੀ ਰਚੀ ਹੋਈ ਹੈ, ਮੁੱਢ ਤੋਂ ਇਹ ਰਚਨਾ ਰਚੀ ਹੋਈ ਚੱਲੀ ਆ ਰਹੀ ਹੈ ਅਤੇ ਅੱਗੇ ਵੀ ਰਹੇਗੀ ਕਿਉਂਕਿ ਪਰੀਪੂਰਨ ਪਰਮਾਤਮਾ ਇਸ ਵਿੱਚ ਰਮਿਆ ਹੋਇਆ ਹੈ।

ਜਪੁ ਸਾਹਿਬ ਦੀ ਬਾਣੀ ਵਿੱਚ ਦੋ ਸਲੋਕ ਹਨ। ਇੱਕ ਆਰੰਭ ਵਿੱਚ ਅਤੇ ਇੱਕ ਅੰਤ ਵਿੱਚ। ਅਰੰਭਕ ਸਲੋਕ ਤੋਂ ਪਹਿਲਾਂ ਮੂਲ ਮੰਤਰ ਹੈ। ਗੁਰੂ ਅਰਜਨ ਸਾਹਿਬ ਨੇ ਜਦੋਂ ਬਾਣੀ ਨੂੰ ਤਰਤੀਬਵਾਰ ਅੰਕਿਤ ਕੀਤਾ ਤਾਂ ਪਹਿਲੇ ਸਲੋਕ ਤੋਂ ਬਾਅਦ ੧ ਲਿਖ ਦਿੱਤਾ ਅਤੇ ਪਹਿਲੀ ਪਉੜੀ ਤੋਂ ਬਾਅਦ ਵੀ ੧ ਲਿਖਿਆ ਹੋਇਆ ਹੈ। ਸੁਖਮਨੀ ਸਾਹਿਬ ਵਿੱਚ ਵੀ ੧੭ਵੀਂ ਪਉੜੀ ਵਿੱਚ ਇੱਕ ਸਲੋਕ ਲਿਖਿਆ ਹੋਇਆ ਹੈ, ਜੋ ‘ਜਪੁ’ ਸਾਹਿਬ ਵਾਲ਼ੇ ਸਲੋਕ ਨਾਲ ਮੇਲ ਖਾਂਦਾ ਹੈ, ਇਹਨਾਂ ਵਿੱਚ ਕੇਵਲ ‘ਭੀ’ ਅਤੇ ‘ਭਿ’ ਦਾ ਅੰਤਰ ਹੈ। ਅਰਥਾਂ ’ਚ ਕੋਈ ਅੰਤਰ ਨਹੀਂ। ਹੁਣ ‘ਆਦਿ ਸਚੁ’ ਦਾ ਅਰਥ ਹੈ ਜਦ ਤੋਂ ਸ੍ਰਿਸ਼ਟੀ ਨਹੀਂ ਬਣੀ ਸੀ। ਸੰਸਾਰ ਨਹੀਂ ਬਣਿਆ ਸੀ, ਤਾਂ ਵੀ ਉਹ ਪਰਮਾਤਮਾ ਸੱਚ ਸੀ, ਜੁਗਾਂ ਜੁਗਾਂਤਰਾਂ ਤੋਂ ਸੱਚ ਹੈ। ਹਰ ਜੁਗ ਵਿੱਚ ਉਹੀ ਵਰਤ ਰਿਹਾ ਹੈ। ਸੰਸਾਰ ਬਣਨ ਤੋਂ ਪਹਿਲਾਂ ਜਦੋਂ ਕੁੱਛ ਭੀ ਨਹੀਂ ਸੀ ਤਾਂ ਮਾਰੂ ਰਾਗ ਵਿੱਚ ਗੁਰੂ ਪਾਤਿਸ਼ਾਹ ਜੀ ਫ਼ੁਰਮਾਉਂਦੇ ਹਨ ‘‘ਅਰਬਦ ਨਰਬਦ ਧੁੰਧੂਕਾਰਾ ’’ ਧੁੰਧੂਕਾਰਾ ਦਾ ਅਰਥ ਹੈ ਘੁੱਪ ਹਨ੍ਹੇਰਾ, ਜਦ ਕੁੱਛ ਭੀ ਨਹੀਂ ਸੀ। ਅਰਬਦ ਦਾ ਮਤਲਬ ਹੈ 100 ਕਰੋੜ ਸਾਲ ਅਤੇ ਨਰਬਦ ਦਾ ਮਤਲਬ ਹੈ ‘100 ਕਰੋੜ ਤੋਂ ਵੱਧ ਸਮਾਂ’। ‘‘ਧਰਣਿ ਗਗਨਾ ਹੁਕਮੁ ਅਪਾਰਾ ’’ ਕਈ ਅਰਬਾਂ ਦੀ ਗਿਣਤੀ ਤੋਂ ਵੀ ਪਰੇ ਕੇਵਲ ਧੁੰਦ ਹੀ ਧੁੰਦ ਸੀ। ਨਾ ਕੋਈ ਧਰਤੀ ਸੀ ਅਤੇ ਨਾ ਆਕਾਸ਼, ਪਰ ਫਿਰ ਵੀ ਉਹ ਪਰਮਾਤਮਾ ਸੀ। ਉਸ ਦਾ ਹੁਕਮ ਆਪਣੇ ਆਪ ਵਿੱਚ ਸੀ ਯਾਨੀ ਉਸ ਦੇ ਵਿਚਾਰ ਉਸ ਸਮੇਂ ਵੀ ਸਨ।

ਉਕਤ ਸ਼ਬਦ ਵਿੱਚ ਹੀ ਦਰਜ ਹੈ ‘‘ਨਾ ਦਿਨੁ ਰੈਨਿ, ਚੰਦੁ ਸੂਰਜੁ; ਸੁੰਨ ਸਮਾਧਿ ਲਗਾਇਦਾ ’’ (ਮਹਲਾ /੧੦੩੫) ਜਦੋਂ ਦਿਨ, ਰਾਤ, ਸੂਰਜ, ਚੰਦ ਨਹੀਂ ਸਨ ਉਦੋਂ ਤੇਰੀ ਆਪਣੇ ਆਪ ਵਿੱਚ ਸਮਾਧੀ ਲੱਗੀ ਹੋਈ ਸੀ ਕਿਉਂਕਿ ਅਕਾਲ ਪੁਰਖ ‘ਅਜੂਨੀ’ ਹੈ, ‘ਸੈਭੰ’ ਹੈ। ਉਹ ਕਦੇ ਜੰਮਦਾ ਨਹੀਂ। ਜੋ ਜੰਮਦਾ ਨਹੀਂ, ਉਹ ਕਦੇ ਮਰਦਾ ਵੀ ਨਹੀ। ਇੱਕੋ ਇੱਕ ਸੱਚ ਹੈ, ਬਾਕੀ ਸਭ ਕੂੜ ਹੈ ‘‘ਕੂੜੁ ਰਾਜਾ; ਕੂੜੁ ਪਰਜਾ; ਕੂੜੁ ਸਭੁ ਸੰਸਾਰੁ ’’ (ਮਹਲਾ /੪੬੮) ‘ਕੂੜੁ’ ਦਾ ਅਰਥ ਹੈ ਜੋ ਸਦਾ ਰਹਿਣ ਵਾਲ਼ਾ ਨਾ ਹੋਵੇ।

ਅੱਜ ਕੱਲ੍ਹ ਜੋ ਕੁੱਝ ਵੀ (ਸਰੀਰ, ਧਨ-ਪਦਾਰਥ, ਪਰਵਾਰਿਕ ਮੈਂਬਰ, ਸੰਸਾਰ ਆਦਿ) ਵਿਖਾਈ ਦੇ ਰਿਹਾ ਹੈ, ਉਹ ਕੱਲ੍ਹ ਨੂੰ ਨਹੀਂ ਰਹਿਣਾ, ਅੰਤ ਜਦ ਸ੍ਰਿਸ਼ਟੀ ਵੀ ਖ਼ਤਮ ਹੋ ਗਈ ਤਾਂ ਸਭ ਕੁੱਛ ਹੀ ਅਲੋਪ ਹੋ ਜਾਣਾ ਹੈ, ਇਸ ਲਈ ਜੋ ਵੀ ਸੰਸਾਰ ਵਿੱਚ ਚੱਲ ਰਿਹਾ ਹੈ, ਸਭ ਕੂੜ ਹੀ ਹੈ। ਜਿਨ੍ਹਾਂ ਨੇ ਸੱਚ ਨਾਲ ਜੁੜਨਾ ਹੈ ਉਹ ਸੱਚ ਕੋਲ ਜਾਣਗੇ। ਨਹੀਂ ਤਾਂ ਬਾਕੀ ਸਭ ਕੂੜ ਹੀ ਕੂੜ ਹੈ। ਇਸ ਲਈ ਬਾਣੀ ਸਾਨੂੰ ਕੂੜ ਨਾਲੋਂ ਤੋੜ ਕੇ ਸੱਚ ਨਾਲ ਜੋੜਦੀ ਹੈ। ਅਸੀਂ ਸੱਚ ਨਾਲ ਲੱਗਣਾ ਹੈ। ਕਿਹੜੇ ਸੱਚ ਨਾਲ਼ ਲੱਗਣਾ ਹੈ ? ਜੋ ਸਦਾ ਥਿਰ ਰਹਿਣ ਵਾਲਾ ਹੈ। ਜਿਸ ਦੀ ਵਡਿਆਈ ਸੱਚੀ ਹੈ, ਜੋ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ.. ’’ ਹੈ।

‘ਨਾਈ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ 5 ਵੱਖਰੇ-ਵੱਖਰੇ ਅਰਥਾਂ ਵਿੱਚ ਆਉਂਦਾ ਹੈ :

  1. ਨਾਈ – ਨਹਾਉਣਾ; ਜਿਵੇਂ ਕਿ ‘‘ਜੂਠਿ ਅੰਨੀ; ਜੂਠਿ ਨਾਈ ’’ (ਮਹਲਾ /੧੨੪੦) ਇੱਥੇ ‘ਨਾਈ’ ਦੇ ‘ਨ’ ਨੂੰ ‘ਨ੍’ ਪੜ੍ਹਨਾ ਹੈ।
  2. ਨਾਈ – ਨਾਮ ਜਪਣਾ; ਜਿਵੇਂ ਕਿ ‘‘ਕੀਰਤਿ ਸੂਰਤਿ ਮੁਕਤਿ ਇਕ ਨਾਈ ’’ (ਮਹਲਾ /੨੨੧) ਜਿਸ ਦੇ ਹਿਰਦੇ ਵਿੱਚ ਇੱਕ ਪ੍ਰਭੂ ਦਾ ਨਾਮ ਵੱਸ ਗਿਆ। ਉੱਥੇ ਉਹਦੇ ਵਾਸਤੇ ਸ਼ੋਭਾ ਹੈ, ਸੁੰਦਰਤਾ ਹੈ, ਮੁਕਤੀ ਹੈ।
  3. ਨਾਈ – ਵਡਿਆਈ; ਜਿਵੇਂ ਕਿ ‘ਜਪੁ’ ਬਾਣੀ ਦੀ 21ਵੀਂ ਪਉੜੀ ਵਿੱਚ ਹੈ ‘‘ਵਡਾ ਸਾਹਿਬੁ ਵਡੀ ਨਾਈ; ਕੀਤਾ ਜਾ ਕਾ ਹੋਵੈ ’’ (ਜਪੁ) ਉਹ ਵੱਡਾ ਮਾਲਕ ਹੈ। ਉਸ ਦੀ ਵਡਿਆਈ ਵੱਡੀ ਹੈ, ਜਿਸ ਨੇ ਇਹ ਜਗਤ ਰਚਨਾ ਬਣਾਈ ਹੈ।
  4. ਨਾਈ – ਨਾਈ, ਇੱਕ ਜਾਤ ਹੈ। ਜੋ ਅੱਜ ਕੱਲ੍ਹ ਹੋਰਾਂ ਦੇ ਬਾਲ ਕੱਟਦੇ ਹਨ, ਪਰ ਪੁਰਾਣੇ ਸਮਿਆਂ ’ਚ ਖ਼ੁਸ਼ੀ-ਗ਼ਮੀ ਸਮੇਂ ਰਿਸ਼ਤੇਦਾਰੀਆਂ ਵਿੱਚ ਚਿੱਠੀ-ਪੱਤਰ ਲੈ ਕੇ ਜਾਇਆ ਕਰਦੇ ਸਨ; ਜਿਵੇਂ ਕਿ ‘‘ਸੈਨੁ ਨਾਈ ਬੁਤਕਾਰੀਆ; ਓਹੁ ਘਰਿ+ਘਰਿ () ਸੁਨਿਆ ’’ (ਮਹਲਾ /੪੮੭)
  5. ਨਾਈ – ਸਿਰ ਨਿਵਾ ਕੇ/ਕਿਰਿਆ ਵਿਸ਼ੇਸ਼ਣ; ਜਿਵੇਂ ਕਿ ‘‘ਬੁਤ ਪੂਜਿ+ਪੂਜਿ (ਕੇ) ਹਿੰਦੂ ਮੂਏ; ਤੁਰਕ ਮੂਏ ਸਿਰੁ ਨਾਈ (ਨਿਵਾ ਕੇ)’’ (ਭਗਤ ਕਬੀਰ/੬੫੪) ਭਾਵ ਤੁਰਕ ਕੇਵਲ ਪੱਛਮ (ਮੱਕੇ) ਵੱਲ ਸਿਰ ਨਿਵਾਉਂਦੇ-ਨਿਵਾਉਂਦੇ ਮਰ ਗਏ। ਸਰਬ ਵਿਆਪਕ ਰੱਬ ਦੇ ਦਰਸ਼ਨ ਨਾ ਕਰ ਸਕੇ।

ਹਥਲੇ ‘ਸੋ ਦਰੁ’ ਵਾਲ਼ੇ ਸ਼ਬਦ ’ਚ ਉਕਤ 3 ਨੰਬਰ ਵਾਲ਼ਾ ਸ਼ਬਦ ‘ਨਾਈ’ ਹੈ, ਜਿਸ ਦਾ ਅਰਥ ਹੈ ‘ਵਡਿਆਈ’ ਕਿਉਂਕਿ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਅੱਗੇ ਵੀ ਹਮੇਸ਼ਾ ਹੋਏਗਾ ‘‘ਹੈ ਭੀ ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ’’ ਉਹ ਕਿਤੇ ਵੀ ਜਾਣ ਵਾਲਾ ਨਹੀਂ ਹੈ ਭਾਵ ਨਸ਼ਟ ਹੋਣ ਵਾਲਾ ਨਹੀਂ ਹੈ। ਇਹ ਸਾਰੀ ਰਚਨਾ ਉਸੇ ਦੀ ਰਚਾਈ ਹੋਈ ਹੈ ਭਾਵ ਉਸੇ ਦੀ ਹੀ ਰਚਨਾ ਹੈ ਅਤੇ ਉੁਸੇ ਦੀ ਹੀ ਬਣਾਈ ਹੋਈ ਹੈ। ਜੋ ਰਚਨਾ ਬਣਾਈ ਹੈ ਉਹ ਕਿਸ ਤਰ੍ਹਾਂ ਦੀ ਹੈ  ? ਜਵਾਬ : ‘‘ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ, ਜਿਨਿ ਉਪਾਈ ’’ ਕਈ ਰੰਗਾਂ ਦੀ, ਕਈ ਤਰ੍ਹਾਂ ਦੀ, ਕਈ ਪਦਾਰਥਾਂ ਦੀ, ਕਈ ਤਰੀਕਿਆਂ ਦੀ ਹੈ।

ਹੁਣ ‘ਜਿਨਸੀ ਮਾਇਆ’ ਭਾਵ ਮਾਇਆ ਕੀ ਹੈ ? ਇਸ ਦਾ ਬਹੁਤ ਸੋਹਣਾ ਮੁਲਾਂਕਣ ਤੀਸਰੇ ਪਾਤਿਸ਼ਾਹ ਜੀ ਅਨੰਦ ਸਾਹਿਬ ਵਿੱਚ ਕਰਦੇ ਹਨ ‘‘ਏਹ ਮਾਇਆ ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ’’ (ਅਨੰਦ/ਮਹਲਾ /੯੨੧), ਜਿਹੜੀ ਸ਼ਕਤੀ; ਜਿਵੇਂ ਕਿ ਪੂਜਨੀਕ ਦੇਵਤੇ, ਮੂਰਤੀ ਪੂਜਾ, ਪੂਜਨੀਕ ਗ੍ਰਹਿ, ਧਨ-ਪਦਾਰਥ, ਪਰਵਾਰਿਕ ਸੰਬੰਧ ਆਦਿਕ ਪਰਮਾਤਮਾ ਨਾਲੋਂ ਸੰਬੰਧ ਤੋੜ ਕੇ ਆਪਣੇ ਨਾਲ਼ ਜੋੜਦੇ ਹਨ, ਉਹ ਸਭ ਮਾਇਆ ਹੈ। ਜਿਸ ਵੀ ਚੀਜ਼ ਕਰਕੇ ਤੇਰਾ ਪਰਮਾਤਮਾ ਵੱਲੋਂ ਮਨ ਟੁੱਟ ਜਾਂਦਾ ਹੈ, ਤੈਨੂੰ ਪਰਮਾਤਮਾ ਵਿਸਰ ਜਾਂਦਾ ਹੈ ਅਤੇ ਪਰਮਾਤਮਾ ਤੋਂ ਬਿਨਾਂ ਹੋਰਨਾਂ ਵਸਤਾਂ, ਇਨਸਾਨਾਂ, ਵਿਕਾਰਾਂ ਆਦਿ ਨਾਲ ਤੇਰਾ ਪਿਆਰ ਪੈਂਦਾ ਹੈ, ਉਹ ਮਾਇਆ ਹੈ। ਗੁਰੂ ਪਾਤਿਸ਼ਾਹ ਫ਼ੁਰਮਾਉਂਦੇ ਹਨ ‘‘ਮਾਇਆ ਹੋਈ ਨਾਗਨੀ; ਜਗਤਿ ਰਹੀ ਲਪਟਾਇ ਇਸ ਕੀ ਸੇਵਾ ਜੋ ਕਰੇ; ਤਿਸ ਹੀ ਕਉ ਫਿਰਿ ਖਾਇ ’’ (ਮਹਲਾ /੫੧੦) ਜਿਹੜਾ ਵੀ ਇਸ ਮਾਇਆ ਨਾਲ਼ ਪਿਆਰ ਪਾਉਂਦਾ ਹੈ। ਇਸ ਦੀ ਸੇਵਾ ਕਰਦਾ ਹੈ, ਇਹ ਉਸੇ ਨੂੰ ਖਾ ਜਾਂਦੀ ਹੈ, ਪਰ ‘‘ਗੁਰਮੁਖਿ ਕੋਈ ਗਾਰੜੂ; ਤਿਨਿ ਮਲਿ ਦਲਿ ਲਾਈ ਪਾਇ (ਪਾਇਂ) ਨਾਨਕ  ! ਸੇਈ ਉਬਰੇ, ਜਿ ਸਚਿ () ਰਹੇ ਲਿਵ ਲਾਇ ’’ (ਮਹਲਾ /੫੧੦) ਜਿਨ੍ਹਾਂ ਦਾ ਮੂੰਹ; ਗੁਰੂ ਵੱਲ ਹੈ, ਉਨ੍ਹਾਂ ਨੇ ਗਾਰੜੂ ਮੰਤਰ (ਜੋ ਸੱਪ ਦੀ ਜ਼ਹਰ ਕੱਢਣ ਲਈ ਪੜ੍ਹਿਆ ਜਾਂਦਾ ਹੈ) ਨਾਲ਼ ਮਾਇਆ ਨੂੰ ਮਲ ਮਲ ਕੇ ਆਪਣੇ ਚਰਨੀਂ ਲਾ ਲਿਆ ਹੈ। ਇੱਥੇ ਸ਼ਬਦ ਹੈ ‘ਪਾਇ’, ਇਸ ਦਾ ਉਚਾਰਨ ਹੈ ‘ਪਾਇਂ’ ਅਤੇ ਅਰਥ ਹੈ ‘ਚਰਨੀਂ, ਪੈਰਾਂ ਹੇਠ, ਪੈਰਾਂ ਨਾਲ਼’।

ਮਾਇਆ ਸਾਰੇ ਸੰਸਾਰ ਨੂੰ ਲੱਗੀ ਹੋਈ ਹੈ। ਕਿਹੜੀ ਮਾਇਆ ? ਜਵਾਬ : ਜੋ ‘‘ਰੰਗੀ ਰੰਗੀ ਭਾਤੀ ਕਰਿ ਕਰਿ; ਜਿਨਸੀ ਮਾਇਆ.. ’’ ਹੈ ਯਾਨੀ ਭਾਂਤ ਭਾਂਤ ਦੀ, ਕਿਸਮਾਂ ਦੀ, ਜਿਨਸਾਂ ਦੀ, ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੀ ਮਾਇਆ ਹੈ।

ਮਾਇਆ ਦੇ ਜ਼ਹਰ ਨੂੰ ਕੇਵਲ ਉਹੀ ਕੱਟ ਸਕਦਾ ਹੈ, ਜਿਸ ਗੁਰਮੁਖ ਨੇ ਗੁਰੂ ਸ਼ਬਦ ਦਾ ਆਸਰਾ ਲੈ ਕੇ ਮਾਇਆ ਨੂੰ ਪੈਰਾਂ ਹੇਠ ਦੱਬ ਲਿਆ ਹੈ, ਕੁਚਲਿਆ ਹੈ। ਇਸ ਨੂੰ ਲੀਰੋ ਲੀਰ ਕਰ ਦਿੱਤਾ ਹੈ। ਉਹੀ ਇਸ ਸੰਸਾਰ ਵਿੱਚੋਂ ਉਭਰ ਸਕਦੇ ਹਨ, ਜਿਨ੍ਹਾਂ ਨੇ ਸਦੀਵੀ ਸਥਿਰ ਨਾਲ ਸੁਰਤ ਜੋੜ ਲਈ ਹੈ। ‘ਸਥਿਰ ਨਾਮ’ ਨਾਲ ਲਿਵ ਲਾ ਕੇ ਹੀ ਮਾਇਆ ਰੂਪ ਨਾਗਨ ਤੋਂ ਬਚਿਆ ਜਾ ਸਕਦਾ ਹੈ। ਇੱਥੇ ਸੱਚੇ ਦੇ ਬਾਰੇ ਗੱਲ ਕੀਤੀ ਹੈ ਕਿਉਂਕਿ ਸੱਚੇ ਦੀ ਵਡਿਆਈ ਬਹੁਤ ਵੱਡੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਅੰਦਰ ਤੀਸਰੇ ਪਾਤਿਸ਼ਾਹ ਜੀ ਦੇ ਇੱਕ ਸ਼ਬਦ ਵਿੱਚ 50 ਵਾਰੀ ‘ਸਚੁ’ ਦਾ ਵਰਣਨ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਚੁ ਨੂੰ ਪ੍ਰਗਟਾਉਣਾ ਹੈ, ਕਿਵੇਂ ਸਚੁ ਵਿੱਚ ਲੀਨ ਹੋਣਾ ਹੈ। ਪਹਿਲਾ ਬੰਦ ਹੈ ‘‘ਸਬਦਿ ਸਚੈ ਸਚੁ ਸੋਹਿਲਾ; ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ਹਉਮੈ ਸਭਿ ਕਿਲਵਿਖ ਕਾਟੇ; ਸਾਚੁ ਰਖਿਆ ਉਰਿ ਧਾਰੇ ਰਾਮ ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ; ਫਿਰਿ ਭਵਜਲੁ ਤਰਣੁ ਹੋਈ ਸਚਾ ਸਤਿਗੁਰੁ ਸਚੀ ਬਾਣੀ; ਜਿਨਿ ਸਚੁ ਵਿਖਾਲਿਆ ਸੋਈ ਸਾਚੇ ਗੁਣ ਗਾਵੈ, ਸਚਿ ਸਮਾਵੈ; ਸਚੁ ਵੇਖੈ ਸਭੁ ਸੋਈ ਨਾਨਕ  ! ਸਾਚਾ ਸਾਹਿਬੁ ਸਾਚੀ ਨਾਈ; ਸਚੁ ਨਿਸਤਾਰਾ ਹੋਈ ਪੂਰੇ ਸ਼ਬਦ ਦੇ ਇਸ ਪਹਿਲੇ ਬੰਦ ਵਿੱਚ ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਲਿਆ ਹੈ, ਉਨ੍ਹਾਂ ਦੀ ਹਉਮੈ ਸਮੇਤ ਸਾਰੇ ਪਾਪ ਕੱਟੇ ਜਾਂਦੇ ਹਨ। ਇਹ ਸੰਸਾਰ ਸਮੁੰਦਰ ਤੈਰਨਾ ਬਹੁਤ ਔਖਾ ਹੈ। ਗੁਰਸਿੱਖ; ਅੱਗ ਵਰਗਾ ਇਹ ਸੰਸਾਰ ਵੀ ਤਰ ਜਾਂਦੇ ਹਨ। ਫਿਰ ਉਨ੍ਹਾਂ ਨੂੰ ਇਹ ਸੰਸਾਰ ਮੁੜ-ਮੁੜ ਤੈਰਨ ਦੀ ਲੋੜ ਨਹੀਂ ਪੈਂਦੀ। ਸੱਚ ਵਿੱਚ ਸਮਾਉਣ ਦਾ ਤਰੀਕਾ ਹੈ ਸੱਚੇ ਦੇ ਗੁਣਾਂ ਦਾ ਗਾਇਨ ਕਰਨਾ, ਉਨ੍ਹਾਂ ਦੀ ਵਿਚਾਰ ਕਰਨੀ। ਉਹ ਬੰਦਾ ਸਿਰਫ ਤੇ ਸਿਰਫ ਸੱਚ ਹੀ ਦੇਖੇਗਾ। ਉਹ ‘‘ਘਟ ਘਟ ਮੈ ਹਰਿ ਜੂ ਬਸੈ; ਸੰਤਨ ਕਹਿਓ ਪੁਕਾਰਿ ’’ (ਮਹਲਾ /੧੪੨੭) ਯਾਨੀ ਘਟ ਘਟ ਵਿੱਚ ਪਰਮਾਤਮਾ ਹੀ ਵੇਖੇਗਾ, ਜਿਸ ਦੇ ਦਰਸ਼ਨ ਹਰ ਜਗ੍ਹਾ ਕਰੇਗਾ। ਹੇ ਨਾਨਕ ! ਸਾਹਿਬ ਸੱਚਾ ਹੈ, ਉਸ ਦੀ ਵਡਿਆਈ ਸੱਚੀ ਹੈ। ਜਿਸ ਨੇ ਉਸ ਨੂੰ ਜਪਿਆ ਹਮੇਸ਼ਾ ਲਈ ਉਸ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਉਹ ਮੂੰਹੋਂ ਇਹੀ ਉਚਾਰਦਾ ਹੈ ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਭਉਜਲਿ ਫੇਰਾ ’’ (ਭਗਤ ਕਬੀਰ/੧੧੦੪)

ਗੁਰੂ ਗ੍ਰੰਥ ਸਾਹਿਬ ਜੀ; ਇੱਕੋ-ਇੱਕ ਐਸੇ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਵਿੱਚ ਬਹੁਤਾਤ ਵਡਿਆਈ ਨਿਰਾਕਾਰ-ਮਾਲਕ (ੴ) ਦੀ ਕੀਤੀ ਗਈ ਹੈ ਭਾਵ ਇੱਕ ਪਰਮਾਤਮਾ ਦੀ ਮਹਿਮਾ/ਨਾਮ ਜਪਣ ਨੂੰ ਹੀ ਸਰਬੋਤਮ ਧਰਮ ਮੰਨਿਆ ਗਿਆ ਹੈ।

ਸੱਚ ਦਾ ਪਤਾ ਕਿਵੇਂ ਲੱਗਦਾ ਹੈ ? ਇਸ ਸ਼ਬਦ ਦੇ ਦੂਜੇ ਬੰਦ ਵਿੱਚ ਜਵਾਬ ਹੈ ‘‘ਸਾਚੈ+ਸਤਿਗੁਰਿ (ਨੇ) ਸਾਚੁ ਬੁਝਾਇਆ; ਪਤਿ ਰਾਖੈ ਸਚੁ ਸੋਈ ਰਾਮ ਸਚਾ ਭੋਜਨੁ, ਭਾਉ ਸਚਾ ਹੈ; ਸਚੈ ਨਾਮਿ ਸੁਖੁ ਹੋਈ ਰਾਮ ’’ ਸੱਚੇ ਪਾਤਿਸ਼ਾਹ ਜੀ ਫ਼ੁਰਮਾਉਂਦੇ ਹਨ ਕਿ ਸੱਚਾ ਸਤਿਗੁਰ ਹੀ ਸੱਚ ਦੀ ਸੋਝੀ ਦੇ ਸਕਦਾ ਹੈ ਅਤੇ ਭਗਤਾਂ ਦੀ ਪੱਤ ਰੱਖਦਾ ਹੈ। ਗੁਰਮੁਖਾਂ ਅੰਦਰ ਸੱਚਾ ਭੋਜਨ ਅਤੇ ਸੱਚਾ ਪਿਆਰ ਹੁੰਦਾ ਹੈ। ਸੱਚਾ ਪਿਆਰ ਕੀ ਹੈ ? ਜਵਾਬ ਹੈ ‘‘ਗਾਵੀਐ, ਸੁਣੀਐ, ਮਨਿ ਰਖੀਐ ਭਾਉ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ ’’ (ਜਪੁ) ਪਿਆਰ ਨਾਲ ਗਾਉਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ, ਆਪਣੇ ਹਿਰਦੇ ’ਚ ਪਿਆਰ ਪਾ ਦੁੱਖ ਦੂਰ ਕਰਕੇ ਸੁੱਖ ਨੂੰ ਘਰ ਲੈ ਆਈਦਾ ਹੈ। ਸੁੱਖ ਸਿਰਫ ਸੱਚੇ ਨਾਮ ਦੇ ਵਿੱਚ ਹੈ, ਹੋਰ ਕਿਤੇ ਵੀ ਨਹੀਂ। ਸੁੱਖ ਹੈ ‘ਅਨੰਦ’। ਅਨੰਦ ਸਾਹਿਬ ਦੀ ਪਹਿਲੀ ਪੰਕਤੀ ਰੋਜ਼ਾਨਾ ਪੜ੍ਹੀਦੀ ਹੈ ‘‘ਅਨੰਦੁ ਭਇਆ ਮੇਰੀ ਮਾਏ ! ਸਤਿਗੁਰੂ ਮੈ ਪਾਇਆ ’’ ਸੱਚ ਨੂੰ ਪਾਉਣ ਕਰਕੇ ਹੀ ਅਨੰਦ ਮਿਲਦਾ ਹੈ। ਹੋਰ ਦੁਨਿਆਵੀ ਪ੍ਰਾਪਤੀ ਨਾਲ ਅਨੰਦ ਨਹੀਂ ਮਿਲਦਾ।

ਦੂਜੇ ਬੰਦ ’ਚ ਹੀ ਅੱਗੇ ਬਿਆਨ ਕੀਤਾ ਹੈ ‘‘ਸਾਚੈ+ਨਾਮਿ () ਸੁਖੁ ਹੋਈ; ਮਰੈ ਕੋਈ; ਗਰਭਿ ਜੂਨੀ ਵਾਸਾ ਜੋਤੀ ਜੋਤਿ ਮਿਲਾਈ; ਸਚਿ () ਸਮਾਈ; ਸਚਿ+ਨਾਇ (ਰਾਹੀਂ) ਪਰਗਾਸਾ ਜਿਨੀ ਸਚੁ ਜਾਤਾ (ਜਾਣਿਆ); ਸੇ ਸਚੇ ਹੋਏ; ਅਨਦਿਨੁ ਸਚੁ ਧਿਆਇਨਿ ਨਾਨਕ  ! ਸਚੁ ਨਾਮੁ ਜਿਨ ਹਿਰਦੈ ਵਸਿਆ; ਨਾ ਵੀਛੁੜਿ (ਕੇ) ਦੁਖੁ ਪਾਇਨਿ ’’ ਭਾਵ ਸੱਚੇ ਨਾਮ ਕਾਰਨ ਹੀ ਸੁੱਖ ਮਿਲਦਾ ਹੈ। ਜੋ ਜੀਵ ਸੱਚ ਵਿੱਚ ਸਮਾ ਗਿਆ, ਉਸ ਅੰਦਰ ਸੱਚੇ ਦਾ ਨਾਮ ਪਰਗਾਸ ਹੋ ਗਿਆ। ਅਗਿਆਨਤਾ ਦੂਰ ਹੋ ਗਈ, ਗਿਆਨ ਦਾ ਚਾਨਣ ਹੋ ਗਿਆ। ਸੱਚ; ਝੂਠ ਨੂੰ ਮਾਰਦਾ ਹੈ। ਸੱਚੇ ਓਹੀ ਹੋ ਸਕਦੇ ਹਨ ਜਿਨ੍ਹਾਂ ਨੇ ਸੱਚ ਨੂੰ ਜਾਣਿਆ ਹੈ, ਜੋ ਸੱਚ ਵਿੱਚ ਲੀਨ ਹੋ ਗਏ, ਜੋ ਹਰ ਵੇਲੇ ਸੱਚ ਧਿਆਉਂਦੇ ਹਨ। ਸੱਚ ਨੂੰ ਹਿਰਦੇ ਵਿੱਚ ਵਸਾਉਂਦੇ ਹਨ। ਫਿਰ ਉਹਨਾਂ ਵਾਸਤੇ ਵਿਕਾਰੀ ਭਾਵਨਾ ਖ਼ਤਮ ਹੋ ਗਈ ਕਿਉਂਕਿ ਉਹ ਸੱਚ ਨੂੰ ਹਰ ਵੇਲੇ ਧਿਆਉਂਦੇ ਹਨ। ਫਿਰ ਉਹ ਪਰਮਾਤਮਾ ਤੋਂ ਨਹੀਂ ਵਿਛੜਦੇ ਅਤੇ ਨਾ ਹੀ ਦੁੱਖ ਪਾਉਂਦੇ ਹਨ। ਉਸ ਅਵਸਥਾ ਵਿੱਚ ਦੁੱਖ-ਸੁੱਖ ਦਾ ਆਭਾਸ ਹੋਏਗਾ ‘‘ਜੋ ਨਰੁ; ਦੁਖ ਮੈ ਦੁਖੁ ਨਹੀ ਮਾਨੈ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ (ਅੰਦਰ); ਕੰਚਨ ਮਾਟੀ ਮਾਨੈ (ਸੋਨਾਮਿੱਟੀ ਇੱਕ ਸਮਾਨ ਸਮਝਦਾ ਹੈ) ਰਹਾਉ ’’ (ਮਹਲਾ /੬੩੩) ਸੋ ਪਰਮਾਤਮਾ ਦੇ ਨਾਲ ਸੱਚਾ ਪਿਆਰ ਕਰਨਾ ਹੈ, ਦਿਖਾਵੇ ਮਾਤਰ ਨਹੀਂ।

ਗੁਰੂ ਅਮਰਦਾਸ ਜੀ ਆਪਣੇ ਤੀਜੇ ਬੰਦ ਵਿੱਚ ਸਮਝਾਉਂਦੇ ਹਨ ‘‘ਸਚੀ ਬਾਣੀ, ਸਚੇ ਗੁਣ ਗਾਵਹਿ; ਤਿਤੁ+ਘਰਿ (’) ਸੋਹਿਲਾ ਹੋਈ ਰਾਮ ਨਿਰਮਲ ਗੁਣ ਸਾਚੇ; ਤਨੁ ਮਨੁ ਸਾਚਾ; ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ਸਭੁ ਸਚੁ ਵਰਤੈ; ਸਚੋ ਬੋਲੈ; ਜੋ ਸਚੁ ਕਰੈ; ਸੁ ਹੋਈ ਜਹ ਦੇਖਾ; ਤਹ ਸਚੁ ਪਸਰਿਆ; ਅਵਰ ਦੂਜਾ ਕੋਈ ਸਚੇ ਉਪਜੈ, ਸਚਿ () ਸਮਾਵੈ; ਮਰਿ ਜਨਮੈ ਦੂਜਾ ਹੋਈ ਨਾਨਕ  ! ਸਭੁ ਕਿਛੁ ਆਪੇ ਕਰਤਾ; ਆਪਿ ਕਰਾਵੈ ਸੋਈ ਯਾਨੀ ਪਰਮਾਤਮਾ ’ਚ ਓਹੀ ਲੀਨ ਹੁੰਦਾ ਹੈ, ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰਕੇ ਆਪਣੇ ਨਾਲ ਜੋੜਦਾ ਹੈ। ਉਹ ‘‘ਪੰਚ ਪਰਵਾਣ ਪੰਚ ਪਰਧਾਨੁ ’’ ਬਣ ਜਾਂਦੇ ਹਨ ਯਾਨੀ ਜਿਹੜੇ ਪੰਚ ਹੋ ਗਏ ਓਹੀ ‘ਸੋ ਦਰੁ’ ਦਰਬਾਰ ’ਚ ਸ਼ੋਭਦੇ ਹਨ; ਜਿਵੇਂ ਕਿ ਚੌਥੇ ਅਤੇ ਅੰਤਮ ਬੰਦ ’ਚ ਫ਼ੁਰਮਾਇਆ ਗਿਆ ਹੈ ‘‘ਸਚੇ ਭਗਤ ਸੋਹਹਿ ਦਰਵਾਰੇ; ਸਚੋ ਸਚੁ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ; ਸਾਚੋ ਆਪਿ ਪਛਾਣੇ ਰਾਮ ਆਪੁ ਪਛਾਣਹਿ; ਤਾ ਸਚੁ ਜਾਣਹਿ; ਸਾਚੇ ਸੋਝੀ ਹੋਈ ਸਚਾ ਸਬਦੁ ਸਚੀ ਹੈ ਸੋਭਾ; ਸਾਚੇ ਹੀ ਸੁਖੁ ਹੋਈ ਸਾਚਿ () ਰਤੇ ਭਗਤ ਇਕ ਰੰਗੀ; ਦੂਜਾ ਰੰਗੁ ਕੋਈ ਨਾਨਕ ! ਜਿਸ ਕਉ ਮਸਤਕਿ (ਤੇ) ਲਿਖਿਆ; ਤਿਸੁ ਸਚੁ ਪਰਾਪਤਿ ਹੋਈ (ਮਹਲਾ /੭੬੯)

ਸੋ ਸਚ ਦੀ ਪ੍ਰਾਪਤੀ ਉਸ ਨੂੰ ਹੀ ਹੁੰਦੀ ਹੈ, ਜਿਸ ਨੂੰ ਧੁਰੋਂ ਲਿਖਿਆ ਹੋਵੇ। ਜਿਨ੍ਹਾਂ ’ਤੇ ਮਿਹਰ ਦੀ ਨਜ਼ਰ ਹੁੰਦੀ ਹੈ, ਨਹੀਂ ਤਾਂ ਅਦ੍ਰਿਸ਼ ‘‘ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ..’’ ਨੂੰ ਜਾਣਨਾ, ਅਨੁਭਵ ਕਰਨਾ ਮਾਇਆਧਾਰੀ ਬੰਦੇ ਦੇ ਵੱਸ ਦੀ ਗੱਲ ਨਹੀਂ। ਜਿਨ੍ਹਾਂ ਨੇ ਜਾਣ ਲਿਆ, ਉਹ ਨਿਹਾਲ ਹੋ ਜਾਂਦੇ ਹਨ। ਇਸੇ ਅਦ੍ਰਿਸ਼ ਸੱਚੇ ਲਈ ਕਿਹਾ ਹੈ ‘‘ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ਹੈ ਭੀ ਹੋਸੀ; ਜਾਇ ਜਾਸੀ; ਰਚਨਾ ਜਿਨਿ ਰਚਾਈ ਕਰਿ ਕਰਿ ਦੇਖੈ ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ ਕਰਣਾ ਜਾਈ ’’ ਜੋ ਪਰਮਾਤਮਾ ਨੂੰ ਭਾਉਂਦਾ ਹੈ ਓਹੀ ਹੁੰਦਾ ਹੈ। ਓਹਦਾ ਕੀਤਾ ਹੀ ਵਰਤ ਰਿਹਾ ਹੈ। ਅਸੀਂ ਉਸ ਦੇ ਹੁਕਮ ਅੱਗੇ ਕੋਈ ਦਲੀਲ, ਨਾ ਨੁੱਕਰ ਆਦਿ ਭਾਵਨਾ ਨਹੀਂ ਰੱਖ ਸਕਦੇ।

ਆਸਾ ਕੀ ਵਾਰ ਦੀ 11ਵੀਂ ਪਉੜੀ ਨਾਲ਼ 3 ਸਲੋਕ ਹਨ। ਤੀਜੇ ਸਲੋਕ ਵਿੱਚ ਗੁਰੂ ਨਾਨਕ ਪਾਤਿਸ਼ਾਹ ਜੀ ਸਮਝਾਉਂਦੇ ਹਨ ਕਿ ‘‘ਵਦੀ ਸੁ ਵਜਗਿ ਨਾਨਕਾ ! ਸਚਾ ਵੇਖੈ ਸੋਇ ’’ ‘ਵਦੀ’ ਹੁੰਦੀ ਹੈ, ਜੋ ਬੰਨ੍ਹ ਕੇ ਭੇਜਿਆ ਹੈ। ਜੋ ਉਸ ਨੇ ਸਾਡੇ ਬਾਰੇ ਲਿਖ ਕੇ ਭੇਜਿਆ ਹੈ, ਉਹ ਨਿਸ਼ਤਿ ਹੋਣਾ ਹੈ ‘‘ਸਭਨੀ ਛਾਲਾ ਮਾਰੀਆ; ਕਰਤਾ ਕਰੇ, ਸੁ ਹੋਇ ’’ (ਮਹਲਾ /੪੬੯) ਹਰ ਕੋਈ ਯਤਨ ਕਰ ਰਿਹਾ ਹੁੰਦਾ ਹੈ, ਪਰ ਹੋਏਗਾ ਉਹੀ, ਜੋ ਕਰਤੇ ਦੇ ਹੁਕਮ ਅੰਦਰ ਹੋਏਗਾ। ਜਨਮ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਪਰਮਾਤਮਾ ਨੇ ਆਪ ਲਿਖ ਕੇ ਭੇਜਿਆ ਹੈ। ਉਸ ਵਿੱਚ ਬਦਲਾਅ ਨਹੀਂ ਕੀਤਾ ਜਾ ਸਕਦਾ।

‘ਜਪੁ’ ਬਾਣੀ ਦੀ ਦੂਸਰੀ ਪਉੜੀ ’ਚ ਹੈ ‘‘ਹੁਕਮੀ ਹੋਵਨਿ ਆਕਾਰ; ਹੁਕਮੁ, ਕਹਿਆ ਜਾਈ ਹੁਕਮੀ ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ ’’ ਜੋ ਵੀ ਹੋ ਰਿਹਾ ਹੈ ਪਰਮਾਤਮਾ ਦੇ ਹੁਕਮ ਅੰਦਰ ਹੋ ਰਿਹਾ ਹੈ। ਹੁਕਮ ਦੇ ਅੰਦਰ ਸਾਰੇ ਆਕਾਰ ਬਣਦੇ ਹਨ, ਸਾਰੇ ਜੀਵ-ਜੰਤੂ, ਪਸ਼ੂ-ਪੰਛੀ, ਜੀਵਾਣੂ-ਕੀਟਾਣੂ ਆਦਿ ਸਭ ਹੁਕਮ ’ਚ ਪੈਦਾ ਹੋਏ ਹਨ। ਉਸ ਦਾ ਹੁਕਮ ਕਿੰਨਾ ਵਿਆਪਕ ਹੈ, ਉਸ ਬਾਰੇ ਕੁੱਝ ਕਹਿ ਨਹੀਂ ਸਕਦੇ। ਸਾਰੀ ਖੇਡ ਉਸ ਨੇ ਆਪੇ ਰਚਾਈ ਹੋਈ ਹੈ। ਵਡਿਆਈ ਮਿਲਣਾ ਵੀ ਉਸ ਦੇ ਆਪਣੇ ਹੁਕਮ ਅੰਦਰ ਹੈ। ਕੋਈ ਵੀ ਮਾੜਾ ਜਾਂ ਚੰਗਾ ਨਹੀਂ। ਗੁਰਬਾਣੀ ਫ਼ੁਰਮਾਨ ਹੈ ‘‘ਹੁਕਮੀ ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ’’ ਹੁਕਮ ਤੋਂ ਬਿਨਾਂ ਕੋਈ ਵੀ ਆਪਣੇ ਆਪ ਉੱਤਮ ਜਾਂ ਨੀਚ ਨਹੀਂ ਹੈ। ਅਕਸਰ ਕਿਹਾ ਜਾਂਦਾ ਹੈ ਕਿ ਫਲਾਣਾ ਬਹੁਤ ਮਾੜਾ ਹੈ, ਫਲਾਣਾ ਬਹੁਤ ਚੰਗਾ ਹੈ, ਪਰ ਗੁਰਬਾਣੀ ਕਹਿੰਦੀ ਹੈ ਕਿ ਸਭ ਦੁੱਖ-ਸੁੱਖ ਹੁਕਮ ਦੇ ਲਿਖੇ ਅਨੁਸਾਰ ਵਾਪਰਦੇ ਹਨ ‘‘ਸੁਖੁ ਦੁਖੁ ਦੁਇ ਦਰਿ (ਤੋਂ ਮਿਲੇ) ਕਪੜੇ; ਪਹਿਰਹਿ ਜਾਇ ਮਨੁਖ ’’ (ਮਹਲਾ /੧੪੯)

ਗੁਰੂ ਜੀ ਅੱਗੇ ਫ਼ੁਰਮਾਉਂਦੇ ਹਨ ਕਿ ‘‘ਇਕਨਾ ਹੁਕਮੀ ਬਖਸੀਸ; ਇਕਿ ਹੁਕਮੀ ਸਦਾ ਭਵਾਈਅਹਿ ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ਨਾਨਕ  ! ਹੁਕਮੈ ਜੇ ਬੁਝੈ; , ਹਉਮੈ ਕਹੈ ਕੋਇ (ਜਪੁ) ਭਾਵ ਕਈਆਂ ਨੂੰ ਉਹ ਆਪਣੇ ਹੁਕਮ ਵਿੱਚ ਭਵਾਉਂਦਾ ਰਹਿੰਦਾ ਹੈ। ਸੰਸਾਰ ਵਿੱਚ ਜਿਊਂਦੇ ਹੋਏ ਨੂੰ ਵੀ ਅਤੇ ਮੌਤ ਤੋਂ ਬਾਅਦ ਜਨਮ-ਮਰਨ ਦੇ ਗੇੜ ਵਿੱਚ ਵੀ ਭਵਾਉਂਦਾ ਹੈ। ਕੋਈ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ। ਹੇ ਨਾਨਕ ! ਜੋ ਵੀ ਇਸ ਹੁਕਮ ਨੂੰ ਬੁੱਝ ਜਾਏ ਕਿ ਹਰ ਕਰਮ, ਹਰ ਪ੍ਰਾਪਤੀ, ਹਰ ਨਫ਼ਾ-ਨੁਕਸਾਨ ਆਦਿ ਪਰਮਾਤਮਾ ਦੇ ਹੁਕਮ ਅਨੁਸਾਰ ਵਾਪਰ ਰਿਹਾ ਹੈ, ਤਾਂ ਫਿਰ ਕੋਈ ਵੀ ਇਹ ਨਹੀਂ ਕਹੇਗਾ ਕਿ ਇਹ ਚੰਗਾ ਕੰਮ ਮੈਂ ਕੀਤਾ ਜਾਂ ਇਹ ਮੇਰੇ ਕਰਕੇ ਹੋ ਰਿਹਾ ਹੈ ਬਲਕਿ ਫਿਰ ਇਨਸਾਨ ਕਹੇਗਾ ਕਿ ਮਹਾਰਾਜ ਨੇ ਇਹ ਮੇਰੇ ਕੋਲੋਂ ਕਰਵਾਇਆ ਹੈ।

ਆਮ ਦੁਨੀਆਦਾਰੀ ਦੀਆਂ ਗੱਲਾਂ ਸੁਣੀਏ ਤਾਂ ਇਹ ਸੁਣਨ ਨੂੰ ਮਿਲਦਾ ਹੈ ਕਿ ਜੇ ਮੈਂ ਨਾ ਹੁੰਦਾ ਤਾਂ ਇਹ ਕੰਮ ਨੇਪਰੇ ਨਹੀਂ ਚੜ੍ਹਨਾ ਸੀ। ਉਦਾਹਰਨ ਵਜੋਂ ਕਿਸੇ ਵੀ ਪ੍ਰਧਾਨ ਦੀ ਗੱਲ ਕਰੀਏ ਉਹ ਭਾਵੇਂ ਸਮਾਜਿਕ ਸੰਸਥਾ ਦਾ ਹੋਵੇ ਜਾਂ ਧਾਰਮਿਕ ਸੰਸਥਾ ਦਾ, ਉਸ ਨੇ ਆਪਣੇ ਦਿਮਾਗ਼ ਵਿੱਚ ਇੱਕ ਵਹਿਮ ਪਾਲ਼ਿਆ ਹੋਇਆ ਹੈ ਕਿ ਜੋ ਵੀ ਕੰਮ ਨੇਪਰੇ ਚੜ੍ਹ ਰਹੇ ਹਨ ਉਹ ਕੇਵਲ ਮੇਰੀ ਪ੍ਰਧਾਨਗੀ ਕਰਕੇ ਹੋ ਰਹੇ ਹਨ, ਪਰ ਉਹ ਇਸ ਗੱਲ ਨੂੰ ਵਿਸਾਰ ਦਿੰਦਾ ਹੈ ਕਿ ਪਰਮਾਤਮਾ ਦੀ ਬਖਸ਼ਸ਼ ਤੋਂ ਬਿਨਾਂ ਉਹ ਪ੍ਰਧਾਨ ਨਹੀਂ ਬਣਿਆ। ਗੁਰੂ ਸਾਹਿਬ ਦੱਸਦੇ ਹਨ ਕਿ ‘‘ਜੋ ਅਨਰੂਪਿਓ ਠਾਕੁਰਿ+ਮੇਰੈ (ਨੇ); ਹੋਇ ਰਹੀ ਉਹ ਬਾਤ ਰਹਾਉ ’’ (ਮਹਲਾ /੪੯੬) ਅਨਰੂਪਿਓ’ ਤੋਂ ਭਾਵ ਹੈ ਕਿ ਜੋ ਮੇਰੇ ਲਈ ਨਿਰਧਾਰਿਤ ਕੀਤਾ ਹੈ।

ਹਰ ਦਿਨ ‘ਜਪੁ’ ਬਾਣੀ ਵਿੱਚ ਪੜ੍ਹੀਦਾ ਹੈ ‘‘ਜਿਸੁ ਹਥਿ () ਜੋਰੁ; ਕਰਿ ਵੇਖੈ ਸੋਇ ’’ ਜਿਸ ਮਾਲਕ ਦੇ ਹੱਥ ਵਿੱਚ ਸਾਰੀ ਸਮਰੱਥਾ ਹੈ ਓਹੀ ਸਭ ਕੁੱਝ ਕਰਦਾ ਹੈ ‘‘ਜੋ ਕਿਛੁ ਹੋਆ; ਸੁ ਤੁਝ ਤੇ ਹੋਗੁ ਅਵਰੁ ਦੂਜਾ; ਕਰਣੈ ਜੋਗੁ ’’ (ਮਹਲਾ /੧੭੬) ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ, ਮਨੁੱਖ ਦੇ ਹੱਥ ਕੁੱਝ ਵੀ ਨਹੀਂ ਹੁੰਦਾ। ਜੋ ਵੀ ਉਸ ਨੂੰ ਭਾਉਂਦਾ ਹੈ ਓਹੀ ਹੁੰਦਾ ਹੈ।

ਭਗਤ ਕਬੀਰ ਜੀ ਨੇ ਵੀ ਬਹੁਤ ਵਧੀਆ ਲਿਖਿਆ ਹੈ ‘‘ਕਬੀਰ ਜੋ ਮੈ ਚਿਤਵਉ; ਨਾ ਕਰੈ; ਕਿਆ ਮੇਰੇ ਚਿਤਵੇ ਹੋਇ ਅਪਨਾ ਚਿਤਵਿਆ ਹਰਿ ਕਰੈ; ਜੋ ਮੇਰੇ ਚਿਤਿ () ਹੋਇ ’’ (ਭਗਤ ਕਬੀਰ/੧੩੭੬) ਆਪ ਜੀ ਦਾ ਹੀ ਬਚਨ ਹੈ ‘‘ਕਬੀਰ ਨਾ ਹਮ ਕੀਆ; ਕਰਹਿਗੇ; ਨਾ ਕਰਿ ਸਕੈ ਸਰੀਰੁ ਕਿਆ ਜਾਨਉ ਕਿਛੁ ਹਰਿ ਕੀਆ; ਭਇਓ ਕਬੀਰੁ ਕਬੀਰੁ ੬੨ (ਭਗਤ ਕਬੀਰ/੧੩੬੭), ਇਹੀ ਵਿਚਾਰ ਗੁਰੂ ਸਾਹਿਬਾਨ ਨੇ ਦਿੱਤੇ ਹਨ ‘‘ਤੁਧੁ ਆਪੇ ਭਾਵੈ; ਸੋਈ ਵਰਤੈ ਜੀ ! ਤੂੰ ਆਪੇ ਕਰਹਿ, ਸੁ ਹੋਈ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ! ਤੁਧੁ ਆਪੇ ਸਿਰਜਿ (ਕੇ), ਸਭ ਗੋਈ (ਮਾਰੀ) (ਮਹਲਾ /੧੧), ਤੂੰ ਕਰਤਾ ਸਚਿਆਰੁ ਮੈਡਾ ਸਾਂਈ ਜੋ ਤਉ ਭਾਵੈ ਸੋਈ ਥੀਸੀ; ਜੋ ਤੂੰ ਦੇਹਿ (ਦੇਹਿਂ), ਸੋਈ ਹਉ ਪਾਈ (ਹਉਂ ਪਾਈਂ) ਰਹਾਉ (ਸੋ ਪੁਰਖੁ/ਮਹਲਾ /੧੧), ਆਪਨ ਕੀਆ ਕਛੂ ਹੋਇ ਜੇ ਸਉ ਪ੍ਰਾਨੀ ਲੋਚੈ ਕੋਇ ਤਿਸੁ ਬਿਨੁ; ਨਾਹੀ ਤੇਰੈ ਕਿਛੁ ਕਾਮ ਗਤਿ ਨਾਨਕ  ! ਜਪਿ ਏਕ ਹਰਿ ਨਾਮ (ਸੁਖਮਨੀ/ਮਹਲਾ /੨੮੨), ਕਾਰਣੁ ਕਰਤੈ (ਨੇ) ਜੋ ਕੀਆ; ਸੋਈ ਹੈ ਕਰਣਾ ’’ (ਮਹਲਾ /੧੧੦੨) ਭਾਵੇਂ ਸਾਰੀ ਧਰਤੀ ਲੱਭ ਲਈਏ ਪਰ ਬਿਨ ਕਰਮਾਂ ਤੋਂ ਕੁਝ ਨਹੀਂ ਮਿਲ ਸਕਦਾ ‘‘ਜੋ ਕਿਛੁ ਕਰੇ ਸੁ ਆਪੇ ਸੁਆਮੀ; ਹਰਿ ਆਪੇ ਕਾਰ ਕਮਾਵੈ ’’ (ਮਹਲਾ /੭੧੯) ਹੇ ਭਾਈ ! ਇਸ ਗੱਲ ਨੂੰ ਆਪਣੇ ਹਿਰਦੇ ’ਚ ਵਸਾ ਲੈ ਕਿ ਹਰ ਖੇਡ ਉਸ ਪਰਮਾਤਮਾ ਦੁਆਰਾ ਖੇਡੀ ਜਾ ਰਹੀ ਹੈ। ਉਸ ਦੇ ਹੁਕਮ ’ਚ ਜੋ ਵੀ ਮਿਲਦਾ ਹੈ ਉਸ ਦਾ ਸ਼ੁਕਰ ਕਰੋ। ਜੋ ਉਸ ਨੇ ਤੈਨੂੰ ਨਹੀਂ ਦਿੱਤਾ ਉਹ ਤੇਰੇ ਲਈ ਚੰਗਾ ਨਹੀਂ ਸੀ। ਕਲਪਨਾ ਕਰਨ ਨਾਲ, ਝਗੜੇ ਕਰਨ ਨਾਲ, ਰੋਣ ਨਾਲ ਜੋ ਤੇਰਾ ਹੈ ਨਹੀਂ, ਉਹ ਤੈਨੂੰ ਨਹੀਂ ਮਿਲੇਗਾ। ਗੁਰੂ ਪਾਤਿਸ਼ਾਹ ਜੀ ਦੱਸਦੇ ਹਨ ਕਿ ‘‘ਨਕਿ () ਨਥ, ਖਸਮ ਹਥ; ਕਿਰਤੁ ਧਕੇ ਦੇ ਜਹਾ ਦਾਣੇ ਤਹਾਂ ਖਾਣੇ; ਨਾਨਕਾ ਸਚੁ ਹੇ ’’ (ਮਹਲਾ /੬੫੩) ਜੀਵ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਜਿੱਥੇ ਵੀ ਦਾਣੇ ਹਨ, ਉੱਥੇ ਹੀ ਖਾਣ ਜਾਣਾ ਹੈ। ਇੱਕ ਇਹੀ ਸੱਚ ਹੈ ਬਾਕੀ ਸਭ ਝੂਠ ‘‘ਜਿਉ ਜਿਉ ਤੇਰਾ ਹੁਕਮੁ; ਤਿਵੈ ਤਿਉ ਹੋਵਣਾ ’’ (ਮਹਲਾ /੫੨੩) ਜਿੱਥੇ-ਜਿੱਥੇ ਤੇਰਾ ਹੁਕਮ ਹੈ ਉੱਥੇ-ਉੱਥੇ ਅਸੀਂ ਜਾ ਕੇ ਖਲ੍ਹੋਣਾ ਹੀ ਹੈ। ਸਾਡੀ ਕੋਈ ਤਾਕਤ ਨਹੀਂ, ਸਾਡੀ ਕੋਈ ਪਾਇਆਂ ਨਹੀਂ ‘‘ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ ਕਰਣਾ ਜਾਈ ’’ ਅਸੀਂ ਉਸ ਵਿਰੁਧ ਕੋਈ ਹੀਲ-ਹੁੱਜਤ (ਬਹਾਨੇਬਾਜ਼ੀ) ਨਹੀਂ ਕਰ ਸਕਦੇ।

ਗੁਰੂ ਪਾਤਿਸ਼ਾਹ ਨੇ ਦੁਨੀਆ ਦਾ ਇੱਕ ਸੱਚ ਸਮਝਾਇਆ ਹੈ ਕਿ ਇਹ ਉਸ ਦੀ ਵਡਿਆਈ ਹੈ। ਇਹ ਪਰਮਾਤਮਾ ਦਾ ਬਣਿਆ ਹੋਇਆ ਨਿਯਮ ਹੈ। ਜਿਸ ਨੇ ਜੋ-ਜੋ ਪਾਉਣਾ ਹੈ, ਜਿਸ ਨੂੰ ਜੋ ਦੇਣਾ ਹੈ, ਉਹ ਇੱਕ ਨਿਯਮ ਬਣਾ ਕੇ ਭੇਜਦਾ ਹੈ। ਜਦੋਂ ਅਸੀਂ ਸ਼ਰਤਾਂ ਲਾ ਕੇ ਬਾਣੀ ਪੜ੍ਹਦੇ ਹਾਂ ਕਿ ਹੇ ਪਰਮਾਤਮਾ ! ਮੇਰਾ ਇਹ ਕੰਮ ਕਰਦੇ, ਮੈਂ ਲੱਖ, ਸਵਾ ਲੱਖ ਦਾ ਰੁਮਾਲਾ ਚੜ੍ਹਾਵਾਂਗਾ। ਮੈਂ ਇਹ ਕਰਾਂਗਾ, ਔਹ ਕਰਾਂਗਾ। ਇਹ ਵੀ ਇਕ ਤਰ੍ਹਾਂ ਦਾ ਹੁਕਮ ਤੋਂ ਮੁਨਕਰ ਹੋਣਾ ਹੀ ਹੈ, ਜੋ ਅਸੀਂ ਗੁਰੂ ਅੱਗੇ ਕਰਦੇ ਹਾਂ। ਇਹ ਬਿਲਕੁਲ ਗ਼ਲਤ ਹੈ। ਇੱਕ ਸੱਚੇ ਸਿੱਖ ਦਾ ਜੋ ਪਿਆਰ ਹੈ ਉਹ ਸ਼ਰਤਾਂ ਰਹਿਤ ਹੋਣਾ ਚਾਹੀਦਾ ਹੈ।

‘ਸੋ ਦਰੁ’ ਸ਼ਬਦ ਦੇ ਅੰਤ ’ਚ ਫ਼ੁਰਮਾਇਆ ਹੈ ‘‘ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ ! ਰਹਣੁ ਰਜਾਈ ’’ ਹੇ ਨਾਨਕ ! ਸਾਡੇ ਹੱਥ ’ਚ ਕੁਝ ਨਹੀਂ। ਸਭ ਕੁਝ ਪਰਮਾਤਮਾ ਦੇ ਹੁਕਮ ’ਚ ਹੈ। ਪਰਮਾਤਮਾ ਦੇ ਹੁਕਮ ਤੋਂ ਬਗੈਰ ਅਸੀਂ ਕੁੱਝ ਵੀ ਨਹੀਂ ਕਰ ਸਕਦੇ। ਪਰਮਾਤਮਾ ਸ਼ਾਹਾਂ ਦਾ ਸ਼ਹਿਨਸ਼ਾਹ ਹੈ। ਸਾਨੂੰ ਉਸ ਦੀ ਰਜ਼ਾ ’ਚ ਖ਼ੁਸ਼ ਰਹਿਣਾ ਚਾਹੀਦਾ ਹੈ। ਇੱਥੇ ‘ਨਾਨਕ’ ਅੰਤ ਮੁਕਤ ਹੈ, ਇਸ ਲਈ ‘ਨਾਨਕ’ ਤੋਂ ਬਾਅਦ ਪਾਠ ਕਰਦਿਆਂ ਥੋੜ੍ਹਾ ਰੁਕਣਾ ਹੈ।

‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸਵਾਲ ਹੈ ‘ਕਿਵੇਂ ਸਚਿਆਰ ਹੋ ਸਕੀਦਾ ਹੈ ? ਜਵਾਬ : ਪਰਮਾਤਮਾ ਦੀ ਰਜ਼ਾ ’ਚ ਖ਼ੁਸ਼ ਰਹਿਣ ਨਾਲ਼। ਇਹੀ ਸਭ ਤੋਂ ਵੱਡੀ ਭਗਤੀ ਹੈ। ਸੁੱਖ-ਦੁੱਖ ਵਿੱਚ ਉਸ ਨੂੰ ਯਾਦ ਰੱਖਣਾ ਸਭ ਤੋਂ ਵੱਡੀ ਪੂਜਾ ਹੈ। ਹੁਕਮੀ ਦੀ ਰਜ਼ਾ ਵਿੱਚ ਰਹਿ ਕੇ ਹੀ ਸਚਿਆਰੇ ਬਣਿਆ ਜਾ ਸਕਦਾ ਹੈ। ਕੂੜ ਦੀ ਕੰਧ ਟੁੱਟਦੀ ਹੈ। ਇਸ ਸਚਾਈ ਤੋਂ ਇਨਕਾਰੀ ਜੇਕਰ ਕੋਈ ਬੰਦਾ ‘ਕੂੜ ਦੀ ਪਾਲਿ’ ਨੂੰ ਤੋੜਨ ਦਾ ਕੋਈ ਹੋਰ ਰਾਹ ਦੱਸਦਾ ਹੈ ਤਾਂ ਉਹ ਵਿਕਾਰਾਂ ਦੀਆਂ ਅਣਗਿਣਤ ਜੁੱਤੀਆਂ ਆਪਣੇ ਮੂੰਹ ’ਤੇ ਸਹਾਰਦਾ ਹੈ ਯਾਨੀ ਲੋਕਾਂ ਪਾਸੋਂ ਫਿਟਕਾਰਾਂ ਲੈਂਦਾ ਹੈ ‘‘ਬੰਦਿ ਖਲਾਸੀ; ਭਾਣੈ () ਹੋਇ ਹੋਰੁ; ਆਖਿ ਸਕੈ ਕੋਇ ਜੇ ਕੋ ਖਾਇਕੁ (ਮੂਰਖ); ਆਖਣਿ ਪਾਇ ਓਹੁ ਜਾਣੈ; ਜੇਤੀਆ ਮੁਹਿ ਖਾਇ ੨੫’’ (ਜਪੁ)

ਸੋ ਜਦ ਦੁੱਖ-ਸੁੱਖ ਦੋਵੇਂ ਪਰਮਾਤਮਾ ਦੇ ਹੱਥ ਵਿੱਚ ਹਨ। ਇਨਸਾਨ ਕੇਵਲ ਇਕ ਅਰਦਾਸ ਕਰ ਸਕਦਾ ਹੈ; ਹੇ ਵਾਹਿਗੁਰੂ ! ਜੋ ਤੁਸੀਂ ਕੀਤਾ ਹੈ ਸੋ ਵਾਹ ਵਾਹ ! ਜੋ ਕਰ ਰਹੇ ਹੋ ਉਹ ਵੀ ਵਾਹ ਵਾਹ ! ਅਤੇ ਜੋ ਵੀ ਕਰੋਗੇ ਉਹ ਵੀ ਵਾਹ ਵਾਹ ! ਹੀ ਹੋਵੇਗਾ। ਇਸ ਤੋਂ ਵੱਡੀ ਹੋਰ ਕੋਈ ਭਗਤੀ ਨਹੀਂ।   ਭੁੱਲ ਚੁਕ ਦੀ ਖਿਮਾ।

ਜੈਤੋ ਦਾ ਮੋਰਚਾ

0

ਜੈਤੋ ਦਾ ਮੋਰਚਾ

ਡਾ.ਚਰਨਜੀਤ ਸਿੰਘ ਗੁਮਟਾਲਾ

ਸਿੱਖ ਇਤਿਹਾਸ ਵਿੱਚ ਜੈਤੋ ਦੇ ਮੋਰਚੇ ਦਾ ਵਿਸ਼ੇਸ਼ ਸਥਾਨ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਪ੍ਰਕਾਸ਼ਿਤ ਸਿੱਖ ਧਰਮ ਵਿਸ਼ਵ ਕੋਸ਼ ਅਨੁਸਾਰ ਜੈਤੋ ਦਾ ਮੋਰਚਾ ਉਹ ਅਕਾਲੀ ਲਹਿਰ ਹੈ ਜਿਸ ਰਾਹੀਂ ਪੰਜਾਬ ਵਿੱਚ ਸਿੱਖ ਰਿਆਸਤ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਉੱਪਰ ਮੁੜ ਬਹਾਲ ਕਰਨ ਲਈ ਲਹਿਰ ਚਲਾਈ ਗਈ ਸੀ। ਮਹਾਰਾਜਾ ਦੀ ਅਕਾਲੀਆਂ ਪ੍ਰਤੀ ਹਮਦਰਦੀ ਸੀ ਅਤੇ ਉਸ ਨੇ ਖੁੱਲ੍ਹੇ ਤੌਰ ’ਤੇ ਗੁਰੂ ਕਾ ਬਾਗ਼ ਮੋਰਚੇ ਦੀ ਹਿਮਾਇਤ ਕੀਤੀ ਅਤੇ ਨਨਕਾਣਾ ਸਾਹਿਬ ਵਿਖੇ ਸੁਧਾਰਵਾਦੀਆਂ ਦੇ ਕਤਲ ਦੇ ਵਿਰੋਧ ਵਜੋਂ ਕਾਲੀ ਪੱਗ ਬੰਨ੍ਹ ਲਈ ਸੀ। ਉਸ ਦੇ, ਭਾਰਤੀ ਕੌਮੀ ਨੇਤਾਵਾਂ ਨਾਲ ਸੰਬੰਧਾਂ ਕਰਕੇ ਅਤੇ ਆਮ ਮਾਮਲਿਆਂ ’ਚ ਵੱਧ ਗ੍ਰਸਤ ਹੋਣ ਕਰਕੇ ਬ੍ਰਿਟਿਸ਼ ਸਰਕਾਰ ਉਸ ਤੋਂ ਤੰਗ ਆ ਗਈ ਸੀ। 9 ਜੁਲਾਈ 1923 ਨੂੰ ਉਸ ਨੂੰ ਆਪਣੇ ਨਾਬਾਲਗ਼ ਪੁੱਤਰ ਪ੍ਰਤਾਪ ਸਿੰਘ ਲਈ ਗੱਦੀ ਛੱਡਣ ਲਈ ਮਜਬੂਰ ਕੀਤਾ ਗਿਆ। ਭਾਵੇਂ ਬ੍ਰਿਟਿਸ਼ ਅਫ਼ਸਰਾਂ ਨੇ ਉਸ ਦੇ ਗੱਦੀ ਛੱਡਣ ਨੂੰ ਆਪਣੀ ਮਰਜ਼ੀ ਨਾਲ ਛੱਡਣ ਲਈ ਉਚਾਰਿਆ ਪਰ ਅਕਾਲੀਆਂ ਅਤੇ ਹੋਰ ਕੌਮੀ ਜਥੇਬੰਦੀਆਂ ਨੇ ਇਸ ਦੀ ਸਰਕਾਰ ਵੱਲੋਂ ਧਾਂਦਲੀ ਦੇ ਕੰਮ ਵਜੋਂ ਨਿੰਦਾ ਕੀਤੀ। ਮਾਸਟਰ ਤਾਰਾ ਸਿੰਘ ਨੇ ਵੀ ਇਹ ਹਰਕਤ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਗੱਦੀਓਂ ਲਾਹੁਣ ਨਾਲ ਮੇਲ ਕੇ ਇਸ ਦੀ ਨਿੰਦਾ ਕੀਤੀ।

ਮਹਾਰਾਜਾ ਨਾਭਾ ਨੂੰ ਮੁੜ ਗੱਦੀ ਉੱਤੇ ਬਿਠਾਉਣ ਲਈ ਬਣੀ ਕਮੇਟੀ ਨੇ ਇਹ ਕਿਹਾ ਕਿ ਪੰਜਾਬ ਦੇ ਸਾਰੇ ਪ੍ਰਮੁੱਖ ਨਗਰਾਂ ਵਿੱਚ ਉਸ ਦੇ ਲਈ ਕੀਤੀ ਅਰਦਾਸ ਵਜੋਂ 29 ਜੁਲਾਈ 1923 ਦਾ ਦਿਨ ਮਨਾਇਆ ਜਾਵੇ।  2 ਅਗਸਤ 1923 ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਾਇਸਰਾਇ ਲਾਰਡ ਰੀਡਿੰਗ ਨੂੰ ਤਾਰ ਭੇਜੀ ਜਿਸ ਵਿੱਚ ਸਰਕਾਰੀ ਬਿਆਨ ’ਤੇ ਇਤਰਾਜ਼ ਕੀਤਾ ਕਿ ਮਹਾਰਾਜਾ ਨੇ ਆਪਣੀ ਗੱਦੀ ਆਪਣੀ ਮਰਜ਼ੀ ਨਾਲ ਤਿਆਗੀ ਹੈ ਅਤੇ ਇਹ ਮੰਗ ਕੀਤੀ ਕਿ ਇਸ ਦੀ ਨਿਰਦਲੀ ਜਾਂਚ ਕਰਵਾਈ ਜਾਵੇ। ਤਿੰਨ ਦਿਨਾਂ ਬਾਅਦ ਇਹ ਮਤਾ ਪਾਸ ਕਰ ਦਿੱਤਾ ਗਿਆ ਜਿਸ ਵਿੱਚ ਇਸ ਦੀ ਕਾਰਜਕਾਰਨੀ ਕਮੇਟੀ ਨੂੰ ਮਹਾਰਾਜਾ ਰਿਪੁਦਮਨ ਨੂੰ ਨਾਭਾ ਦੀ ਗੱਦੀ ’ਤੇ ਮੁੜ ਬਿਠਾਉਣ ਲਈ ਸ਼ਾਂਤਮਈ ਅੰਦੋਲਨ ਕਰਨ ਲਈ ਕਿਹਾ ਗਿਆ। ਨਾਭਾ ਸਰਦਾਰ ਦਾ ਇਹ ਆਰਡੀਨੈਂਸ/ਅਧਿਆਦੇਸ਼ ਜਿਸ ਵਿੱਚ ਜਨਤਕ ਸਭਾਵਾਂ ਦੀ ਮਨਾਹੀ ਸੀ, ਉਸ ਦਾ ਸਿੱਖਾਂ ਦੁਆਰਾ ਵਿਰੋਧ ਕੀਤਾ ਗਿਆ ਅਤੇ ਮਹਾਰਾਜਾ ਨੂੰ ਗੱਦੀ ਤੋਂ ਲਾਹੁਣ ਦੇ ਕੰਮ ਨੂੰ ਨਿੰਦਣ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ।

25 ਅਗਸਤ ਨੂੰ, ਨਾਭਾ ਦੇ ਖੇਤਰ ਵਿੱਚ ਜੈਤੋ ਵਿਖੇ ਇੱਕ ਦੀਵਾਨ ਲਗਾਇਆ, ਜਿਸ ਵਿੱਚ ਲੋਕਾਂ ਨੇ ਨਗਰ ਕੀਰਤਨ ਕੱਢਿਆ ਅਤੇ ਮਤੇ ਮਨਜ਼ੂਰ ਕੀਤੇ। ਜਿਨ੍ਹਾਂ ਵਿੱਚ ਮਹਾਰਾਜਾ ਨਾਲ ਹਮਦਰਦੀ ਕੀਤੀ ਗਈ ਅਤੇ ਸਰਕਾਰ ਦੇ ਕੰਮ ਦੀ ਨਿੰਦਾ ਕੀਤੀ ਗਈ।  27 ਅਗਸਤ ਨੂੰ, ਨਾਭਾ ਰਿਆਸਤ ਦੀ ਸਰਕਾਰ ਨੇ ਦੀਵਾਨ ਦੇ ਪ੍ਰਬੰਧਕਾਂ ਨੂੰ ਇਹ ਦੋਸ਼ ਲਾ ਕੇ ਗ੍ਰਿਫ਼ਤਾਰ ਕਰ ਲਿਆ ਕਿ ਉਨ੍ਹਾਂ ਨੇ ਰਾਜਨੀਤਿਕ ਭਾਸ਼ਣ ਦਿੱਤੇ ਹਨ। ਅਸਲ ਵਿੱਚ ਦੀਵਾਨ 27 ਅਗਸਤ ਨੂੰ ਖ਼ਤਮ ਹੋਣਾ ਸੀ ਪਰੰਤੂ ਪੁਲਿਸ ਦੁਆਰਾ ਕੀਤੀਆਂ ਗ੍ਰਿਫ਼ਤਾਰੀਆਂ ਨੇ ਅਕਾਲੀਆਂ ਨੂੰ ਅਨਿਸ਼ਚਿਤ ਸਮੇਂ ਤੱਕ ਚਲਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਲੜੀ ਸ਼ੁਰੂ ਕਰਨ ਲਈ ਭੜਕਾ ਦਿੱਤਾ। ਪੁਲਿਸ ਨੇ ਹੋਰ ਗ੍ਰਿਫ਼ਤਾਰੀਆਂ ਵੀ ਕੀਤੀਆਂ ਅਤੇ 14 ਸਤੰਬਰ 1923 ਨੂੰ ਚੱਲ ਰਹੇ ਅਖੰਡ ਪਾਠ ’ਚ ਸਰਕਾਰ ਨੇ ਆਪਣੇ ਪਾਠੀ, ਆਤਮਾ ਸਿੰਘ ਨੂੰ ਪਾਠ ਕਰ ਰਹੇ ਗ੍ਰੰਥੀ ਦੀ ਥਾਂ ’ਤੇ ਬਿਠਾ ਦਿੱਤਾ। ਇਸ ਤਰ੍ਹਾਂ ਬੇਅਦਬੀ ਹੋਣ ਨਾਲ ਸਿੱਖਾਂ ਵਿੱਚ ਹਲਚਲ ਮੱਚ ਗਈ।  29 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰੀ ਕਾਰਵਾਈ ਦੀ ਨਿੰਦਾ ਕੀਤੀ। ਨਾਲ ਦੀ ਨਾਲ ਉਸ ਸਮੇਂ ਸਿੱਖਾਂ ਨੂੰ ਪੂਰਨ ਅਜ਼ਾਦੀ ਦੇ ਤੌਰ ’ਤੇ ਪੂਜਾ-ਪਾਠ ਕਰਨ ਦੇ ਹੱਕ ਦੀ ਘੋਸ਼ਣਾ ਕਰ ਦਿੱਤੀ। ਸਰਕਾਰ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਅਖੰਡ ਪਾਠ ਦੀ ਲੜੀ ਤੋੜੀ ਗਈ ਸੀ। ਫਿਰ ਵੀ ਜਥੇ ਆਉਂਦੇ ਰਹੇ। ਸੈਕਟਰੀ ਆਫ਼ ਸਟੇਟ ਦੇ ਵਾਇਸਰਾਇ ਨੂੰ ਆਦੇਸ਼ ਦਿੱਤਾ ਕਿ ਅਕਾਲੀ ਅੰਦੋਲਨ ਨੂੰ ਗ੍ਰਿਫ਼ਤਾਰੀਆਂ ਰਾਹੀਂ ਅਤੇ ਸਾਰੇ ਪ੍ਰਬੰਧਕਾਂ ਤੇ ਅਪਰਾਧੀ-ਸਾਥੀਆਂ ਵਜੋਂ ਮੁਕੱਦਮਾ ਚਲਾ ਕੇ ਕਾਰਗਰ/ਪ੍ਰਭਾਵਸ਼ਾਲੀ ਰੋਕ ਲਾਈ ਜਾਵੇ। ਪੰਜਾਬ ਸਰਕਾਰ ਨੇ ਇਸ ਹਿਦਾਇਤ ’ਤੇ ਕੰਮ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਾਰੇ 60 ਮੈਂਬਰਾਂ ਨੂੰ ਬਾਦਸ਼ਾਹ ਦੇ ਵਿਰੁੱਧ ਵਿਦਰੋਹ ਦੇ ਦੋਸ਼ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਅਕਾਲੀਆਂ ਦੇ ਜਥਿਆਂ ਨੂੰ ਨਾਭਾ ਦੇ ਖੇਤਰ ਵਿੱਚ ਵੜਨ ਦੀ ਪਾਬੰਦੀ ਲਗਾ ਦਿੱਤੀ ਗਈ, ਜਥਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲਿਸ ਦੁਆਰਾ ਕੁੱਟਿਆ ਗਿਆ। ਫਿਰ ਇਨ੍ਹਾਂ ਨੂੰ ਦੂਰ ਰੇਗਿਸਤਾਨ ਵਿੱਚ ਬਿਨਾਂ ਖਾਣੇ ਅਤੇ ਬਿਨਾਂ ਪਾਣੀ ਦੇ ਛੱਡ ਦਿੱਤਾ ਜਾਂਦਾ ਸੀ। ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ, ਅਕਾਲੀਆਂ ਨੇ ਜਥਿਆਂ ’ਚ ਨਫ਼ਰੀ 500-500 ਕਰ ਦਿੱਤੀ।

9 ਫਰਵਰੀ 1924 ਨੂੰ 500 ਅਕਾਲੀਆਂ ਦਾ ਜਥਾ, ਅਕਾਲ ਤਖ਼ਤ ਤੋਂ ਰਵਾਨਾ ਹੋਇਆ ਅਤੇ ਜਿਸ ਸ਼ਹਿਰ ਅਤੇ ਪਿੰਡ ਵਿੱਚੋਂ ਦੀ ਵੀ ਇਹ ਲੰਘਦੇ ਇਨ੍ਹਾਂ ਨੂੰ ਬੇਮਿਸਾਲ ਸਤਿਕਾਰ ਮਿਲਿਆ। ਐਸ. ਜ਼ਿਮੰਦ, ਜੋ ‘ਨਿਊਯਾਰਕ ਰਾਈਮਜ਼’ ਦਾ ਸੰਵਾਦਦਾਤਾ ਸੀ, ਜਿਸ ਨੇ ਕੂਚ ਕਰਨ ਵੇਲੇ ਜਥੇ ਨੂੰ ਅੱਖੀਂ ਦੇਖਿਆ ਸੀ’ ਲਿਖਦਾ ਹੈ : ਜਥਾ ਪੂਰੀ ਤਰ੍ਹਾਂ ਠੀਕ ਅਨੁਸ਼ਾਸਨ ਅਤੇ ਅਹਿੰਸਾ ਪੂਰਵਕ ਚੱਲ ਰਿਹਾ ਸੀ, ਜਿਸ ਦੇ ਸੱਜੇ-ਖੱਬੇ ਦੋਵੇਂ ਪਾਸੀਂ ਲੋਕਾਂ ਦੀ ਭੀੜ ਸੀ, ਪੰਜ ਨਿਸ਼ਾਨ ਸਾਹਿਬ ਅੱਗੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਲੇ ਸੀ।

20 ਫਰਵਰੀ 1924 ਨੂੰ ਜਥਾ ਬਰਗਾੜੀ ਪਹੁੰਚ ਗਿਆ, ਜੋ ਜੈਤੋ ਤੋਂ ਤਕਰੀਬਨ 10 ਕਿਲੋਮੀਟਰ ਦੂਰ ਨਾਭਾ-ਫ਼ਰੀਦਕੋਟ ਸਰਹੱਦ ’ਤੇ ਇੱਕ ਪਿੰਡ ਹੈ। ਜੈਤੋ ਵਿਖੇ, ‘ਟਿੱਬੀ ਸਾਹਿਬ ਗੁਰਦੁਆਰੇ’ ਤੋਂ ਤਕਰੀਬਨ 150 ਮੀਟਰ ਦੀ ਦੂਰੀ ’ਤੇ, ਨਾਭੇ ਦਾ ਪ੍ਰਬੰਧਕ ਵਿਲਸਨ ਜਾਨਸਟਨ, ਰਿਆਸਤ ਦੀ ਕਾਫ਼ੀ ਪੁਲਿਸ ਲੈ ਕੇ ਖੜ੍ਹਾ ਸੀ।  21 ਫਰਵਰੀ ਨੂੰ, ਜਥੇ ਨੇ ਗੁਰਦੁਆਰੇ ਵੱਲ ਨੂੰ ਕੂਚ ਕੀਤਾ ਅਤੇ ਵਿਲਸਨ ਜਾਨਸਟਨ ਦੀ ਤਲਬ ’ਤੇ, ਜਥੇ ਨੇ ਰੁਕਣ ਤੋਂ ਮਨ੍ਹਾ ਕਰ ਦਿੱਤਾ। ਪ੍ਰਬੰਧਕ ਨੇ ਫ਼ੌਜ ਨੂੰ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ। ਦੋ ਵਾਰੀ ਗੋਲ਼ੀਆਂ ਦੀ ਬੁਛਾੜ ਜਿਹੜੀ 5 ਮਿੰਟ ਤੱਕ ਚੱਲਦੀ ਰਹੀ, ਵਿੱਚ ਕਈ ਸਿੰਘ ਮਾਰੇ ਗਏ।

ਫੱਟੜਾਂ-ਮਰਿਆਂ ਦੀ ਸੂਚੀ ਵਿੱਚ ਸਰਕਾਰੀ ਅਨੁਮਾਨ ਅਨੁਸਾਰ 19 ਮਰੇ ਸਨ ਅਤੇ 29 ਜ਼ਖ਼ਮੀ ਸਨ। ਅਕਾਲੀਆਂ ਦੇ ਮੁਤਾਬਕ ਗਿਣਤੀ ਕਿਤੇ ਜ਼ਿਆਦਾ ਸੀ। ਅਕਾਲੀਆਂ ਦੇ ਸ਼ਾਂਤਮਈ ਜਥੇ ਉੱਤੇ ਗੋਲੀਬਾਰੀ ਦੇਸ਼ ਭਰ ਵਿੱਚ ਨਾਰਾਜ਼ਗੀ ਦਾ ਕਾਰਨ ਬਣ ਗਈ।  26 ਫ਼ਰਵਰੀ 1924 ਨੂੰ, ਇੱਕ ਹੋਰ 500 ਸਿੰਘਾਂ ਦਾ ਬਹਾਦਰ ਜਥਾ; ਅੰਮ੍ਰਿਤਸਰ ਤੋਂ ਜੈਤੋ ਲਈ ਚੱਲਿਆ, ਜਿਹੜਾ 14 ਮਾਰਚ ਨੂੰ ਪੁਲਿਸ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ।  13 ਹੋਰ 500-500 ਸਿੰਘਾਂ ਦੇ ਬਹਾਦਰ ਜਥੇ; ਜੈਤੋ ਪਹੁੰਚੇ ਅਤੇ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਕੈਨੇਡਾ, ਹਾਂਗਕਾਂਗ ਅਤੇ ਸ਼ੰਘਾਈ ਤੋਂ ਵੀ ਸਿੱਖ ਜਥੇ ਆਏ। ਪੰਜਾਬ ਦੇ ਗਵਰਨਰ ਸਰ ਮੈਲਕਾਮ ਹੈਲੇ ਨੇ ਕੌਮ ਨੂੰ ਸਮਾਨਾਂਤਰ ਸਿੱਖ ਸੁਧਾਰ ਕਮੇਟੀਆਂ ਬਣਾ ਕੇ ਦੁਫਾੜ ਦੀ ਨੀਤੀ ਦੀ ਯੋਜਨਾ ਬਣਾਈ, ਜੋ ਨਰਮਪੰਥੀ ਅਤੇ ਸਰਕਾਰ ਪੱਖੀ ਗੁਟਾਂ ਨਾਲ ਸੰਬੰਧਿਤ ਸਨ।

ਕੁੱਝ ਸਿੱਖਾਂ ਨੂੰ ਜੈਤੋ ਵਿਖੇ ਅਖੰਡ-ਪਾਠ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਪ੍ਰੰਤੂ ਇਸ ਨਾਲ ਨਾ ਤਾਂ ਆਮ ਸਿੱਖ ਵਿਚਾਰ ਨੂੰ ਰਾਹਤ ਮਿਲੀ ਨਾ ਹੀ ਇਸ ਨੇ ਅੰਦੋਲਨ ਦੇ ਜੋਸ਼ ’ਤੇ ਕੋਈ ਖ਼ਾਸ ਪ੍ਰਭਾਵ ਪਾਇਆ। ਜੈਤੋ ਵਿਖੇ ਅਕਾਲੀਆਂ ਨੂੰ ਅਖੰਡ ਪਾਠ ਕਰਨ ਦੀ ਪ੍ਰਵਾਨਗੀ ਦੇ ਮੁੱਦੇ ’ਤੇ ਸਰਕਾਰ ਪੰਡਿਤ ਮਦਨ ਮੋਹਨ ਮਾਲਵੀਆ ਅਤੇ ਭਾਈ ਜੋਧ ਸਿੰਘ ਰਾਹੀਂ ਗੱਲਬਾਤ ਕਰਨ ਲਈ ਤਿਆਰ ਸੀ ਪਰੰਤੂ ਸਰਕਾਰ ਰਿਆਸਤ ਦੇ ਗੱਦੀਉਂ ਉਤਾਰੇ ਮਹਾਰਾਜੇ ਨੂੰ ਮੁੜ ਬਹਾਲ ਕਰਨ ਦੇ ਮਾਮਲੇ ’ਤੇ ਜ਼ਿੱਦੀ ਸੀ। ਇਸੇ ਸਮੇਂ ਦੌਰਾਨ, ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਪਰਿਸ਼ਦ ਵਿੱਚ ਸਿੱਖ ਗੁਰਦੁਆਰਿਆਂ ਦਾ ਬਿੱਲ ਪੇਸ਼ ਕਰ ਦਿੱਤਾ, ਜਿਹੜਾ 7 ਜੁਲਾਈ 1925 ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਿੱਲ ਪਾਸ ਕਰਨ ਮਗਰੋਂ, ਪੰਜਾਬ ਦੇ ਗਵਰਨਰ, ਸਰ ਮੈਲਕਾਮ ਹੈਲੇ ਨੇ ਪੰਜਾਬ ਵਿਧਾਨ ਪਰਿਸ਼ਦ ਵਿੱਚ ਆਪਣੇ ਭਾਸ਼ਣ ਦੇ ਦੌਰਾਨ ਇਹ ਐਲਾਨ ਕਰ ਦਿੱਤਾ ਸੀ ਕਿ ਨਾਭੇ ਦਾ ਪ੍ਰਬੰਧਕ ਜੈਤੋ ਵਿਖੇ ‘ਗੁਰਦੁਆਰਾ ਗੰਗਸਰ’ ਦੀ ਧਾਰਮਿਕ ਸੇਵਾ ਲਈ ਤੀਰਥ-ਯਾਤਰੀਆਂ ਦੇ ਜਥਿਆਂ ਨੂੰ ਪ੍ਰਵਾਨਗੀ ਦੇਵੇਗਾ। ਇਸ ਐਲਾਨ ਤੋਂ ਮਗਰੋਂ ਅਖੰਡ ਪਾਠ ਕਰਨ ਉੱਤੇ ਲੱਗੀ ਪਾਬੰਦੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਅਕਾਲੀਆਂ ਵਿੱਚੋਂ ਜ਼ਿਆਦਾਤਰ ਅਕਾਲੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਅਕਾਲੀਆਂ ਦੁਆਰਾ ਅਜਿਹੇ 101 ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਜਿਹੜੀ 6 ਅਗਸਤ 1925 ਨੂੰ ਸਮਾਪਤ ਹੋਈ।

ਬਿਬੇਕ ਬੁੱਧੀ

0

ਬਿਬੇਕ ਬੁੱਧੀ

 ਗਿਆਨੀ ਸੁਖਵਿੰਦਰ ਸਿੰਘ (ਗੁਰਦੁਆਰਾ ਬਾਲਾ ਸਾਹਿਬ, ਦਿੱਲੀ) 98990-70841

ਅਕਾਲ ਪੁਰਖ ਨੇ ਜਿੱਥੇ ਜੀਵਾਂ ਨੂੰ ਬੇਅੰਤ ਦਾਤਾਂ ਦੇ ਨਾਲ ਨਿਵਾਜ਼ਿਆ ਹੈ ਉੱਥੇ ਸਭ ਤੋਂ ਚੰਗੀ ਦਾਤ ਇਸ ਮਨੁੱਖ ਨੂੰ ਬਿਬੇਕ ਬੁੱਧੀ ਬਖਸ਼ਿਸ਼ ਕੀਤੀ ਹੈ, ਜਿਸ ਕਰਕੇ ਮਨੁੱਖ ਨੇ ਧਾਰਮਿਕ, ਰਾਜਨੀਤਿਕ, ਆਰਥਿਕ ਤੇ ਵਿਗਿਆਨ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਅਸਲ ਵਿੱਚ ਬੁੱਧੀ ਉਹ ਅੰਦਰਲੀ ਸ਼ਕਤੀ ਹੈ, ਜੋ ਗੱਲ ਨੂੰ ਸਮਝਦੀ, ਹਾਲਾਤ ਦਾ ਜਾਇਜ਼ਾ ਲੈਂਦੀ, ਨਿਰਣਾ ਕਰਦੀ ਤੇ ਸਮੱਸਿਆਵਾਂ ਦਾ ਹੱਲ ਭਾਲਦੀ ਹੈ।

ਬੁੱਧੀ ਨਾਲ ਮਿਲਦਾ ਜੁਲਦਾ ਸੰਕਲਪ ਸਿਆਣਪ ਦਾ ਹੈ। ਫ਼ਰਕ ਇਹ ਹੈ ਕਿ ਬੁੱਧੀ ਕੁਦਰਤੀ ਤੌਰ ’ਤੇ ਸਾਨੂੰ ਪ੍ਰਾਪਤ ਹੁੰਦੀ ਹੈ ਤੇ ਸਿਆਣਪ ਜ਼ਿੰਦਗੀ ਦੇ ਤਜ਼ਰਬਿਆਂ ’ਚੋਂ ਉਪਜਦੀ ਹੈ, ਪਰ ਇਹ ਦੋਨੋਂ ਪੁੱਠੇ ਪਾਸੇ ਵੀ ਤੁਰ ਸਕਦੀਆਂ ਹਨ। ਜਦ ਬੁੱਧੀ ਤੇ ਸਿਆਣਪ ਪੁੱਠੇ ਪਾਸੇ ਤੁਰ ਪੈਣ ਤਾਂ ਔਗੁਣ ਪੈਦਾ ਹੁੰਦੇ ਹਨ, ਜੋ ਮਗਰੋਂ ਪਛਤਾਵੇ ਪੈਦਾ ਕਰਦੇ ਹਨ। ਗੁਰੂ ਵਾਕ ਹੈ ‘‘ਬੁਧਿ ਵਿਸਰਜੀ ਗਈ ਸਿਆਣਪ; ਕਰਿ ਅਵਗਣ ਪਛੁਤਾਇ ’’ (ਮਹਲਾ /੭੬)

ਬੇਸਮਝ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ ਤੇ ਉਸ ਵਿੱਚ ਹੀ ਹਰ ਪ੍ਰਕਾਰ ਦੇ ਵਿਕਾਰ ਪੈਦਾ ਹੁੰਦੇ ਹਨ ‘‘ਮਤਿ ਬੁਧਿ ਭਵੀ, ਬੁਝਈ; ਅੰਤਰਿ ਲੋਭ ਵਿਕਾਰੁ ’’ (ਮਹਲਾ /੨੭) ਐਸੀ ਬੁੱਧੀ ਮਨੁੱਖ ਨੂੰ ਬੰਧਨਾਂ ਵਿਚ ਪਾਈ ਰੱਖਦੀ ਹੈ ਤੇ ਅੰਤ ਕਾਲ ਤੱਕ ਸਮਝ ਨਹੀਂ ਆਉਣ ਦੇਂਦੀ। ਗੁਰ ਵਾਕ ਹੈ ‘‘ਜਿਉ ਉਲਝਾਇਓ ਬਾਧ ਬੁਧਿ ਕਾ; ਮਰਤਿਆ ਨਹੀ ਬਿਸਰਾਨੀ ’’ (ਮਹਲਾ /੨੪੨)

ਗੁਰੂ ਦੀ ਸਿੱਖਿਆ ਪ੍ਰਾਪਤ ਹੋਵੇ ਤਾਂ ਖੋਟੀ ਬੁੱਧੀ ਮਿਟਦੀ ਹੈ ਤੇ ਪ੍ਰਕਾਸ਼ਵਾਨ ਬੁੱਧੀ ਜਾਗਦੀ ਹੈ, ਜਿਸ ਆਸਰੇ ਭਵਜਲ ਸੰਸਾਰ ਤਰ ਕੇ ਲੰਘਿਆ ਜਾ ਸਕਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਦੁਰਮਤਿ ਮੇਟਿ, ਬੁਧਿ ਪਰਗਾਸੀ; ਜਨ ਨਾਨਕ  ! ਗੁਰਮੁਖਿ ਤਾਰੀ ’’ (ਮਹਲਾ /੪੯੫), ਇਸ ਲਈ ਹੁਣ ਪ੍ਰਸ਼ਨ ਉੱਠਦਾ ਹੈ ਕਿ ਉਹ ਕੈਸੀ ਬੁੱਧੀ ਹੈ, ਜਿਸ ਨਾਲ ਮਨ ਟਿਕਦਾ ਹੈ ‘‘ਕਵਨ ਬੁਧਿ ਜਿਤੁ ਅਸਥਿਰੁ ਰਹੀਐ  ? ਕਿਤੁ ਭੋਜਨਿ ਤ੍ਰਿਪਤਾਸੈ ’’ (ਮਹਲਾ /੯੪੫)

ਇਹ ਅਕਾਲ ਪੁਰਖ ਅੱਗੇ ਪੂਰਨ ਆਤਮ ਸਮਰਪਣ ਵਾਲ਼ੀ ਬੁੱਧੀ ਹੈ, ਜਿਸ ਨਾਲ ਔਗੁਣਾਂ ਦੀ ਪੋਟਲੀ ਲੱਥ ਜਾਂਦੀ ਹੈ ਤੇ ਨਿਰਭੈਤਾ ਪ੍ਰਾਪਤ ਹੁੰਦੀ ਹੈ। ਜੈਸਾ ਕਿ ਗੁਰ ਵਾਕ ਹੈ ‘‘ਮਨੁ ਤਨੁ ਬੁਧਿ ਅਰਪੀ ਠਾਕੁਰ ਕਉ; ਤਬ ਹਮ ਸਹਜਿ () ਸੋਏ ਜਉ ਲਉ ਪੋਟ ਉਠਾਈ ਚਲਿਅਉ; ਤਉ ਲਉ ਡਾਨ ਭਰੇ ਪੋਟ ਡਾਰਿ ਗੁਰੁ ਪੂਰਾ ਮਿਲਿਆ; ਤਉ ਨਾਨਕ ਨਿਰਭਏ ’’ (ਮਹਲਾ /੨੧੪)

ਮਨੁੱਖੀ ਬੁੱਧੀ; ਜ਼ਿੰਦਗੀ ਵਿੱਚ ਇਕਸਾਰ ਨਹੀਂ ਰਹਿੰਦੀ, ਇਹ ਬਦਲਦੀ ਰਹਿੰਦੀ ਹੈ। ਇਹ ਵਿਸਰਜਿਤ ਵੀ ਹੁੰਦੀ ਹੈ ਤੇ ਭ੍ਰਸ਼ਟ ਵੀ ਹੁੰਦੀ ਹੈ। ਬਾਲਕ ਦੀ ਬੁੱਧੀ ਮਸੂਮ ਬੁੱਧੀ ਹੁੰਦੀ ਹੈ, ਜਿਸ ਅੰਦਰ ਪਾਪ-ਪੁੰਨ ਦੀ ਕੋਈ ਲੇਸ ਨਹੀਂ ਲੱਗੀ ਹੁੰਦੀ। ਇਸੇ ਲਈ ਇਸ ਵਿੱਚ ਸੁੱਖ ਵਰਤਦਾ ਹੈ ‘‘ਪਾਇਓ ਬਾਲ ਬੁਧਿ ਸੁਖੁ ਰੇ ’’ (ਮਹਲਾ /੨੧੪)

ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ ਦੁਨੀਆਂ ਉਸ ਨੂੰ ਸੰਸਾਰਕ ਬੁੱਧੀ ਸਿੱਖਾਲਣ ਲੱਗਦੀ ਹੈ। ਸੰਸਾਰੀਆਂ ਕੋਲੋਂ ਪ੍ਰਾਪਤ ਕੀਤੀ ਬੁੱਧੀ; ਚੰਚਲ, ਚਤੁਰ ਤੇ ਅਸਥਿਰ ਹੁੰਦੀ ਹੈ ‘‘ਚੰਚਲ ਚਪਲ ਬੁਧਿ ਕਾ ਖੇਲੁ ’’ (ਮਹਲਾ /੧੫੨)

ਇਹ ਜੇ ਮਲ਼ੀਨ ਹੋ ਜਾਏ ਤਾਂ ਇਸ ਅੰਦਰ ਅਹੰਕਾਰ ਉਤਪੰਨ ਹੋ ਜਾਂਦਾ ਹੈ ਤੇ ਇਹ ਅਹੰਬੁਧਿ ਹੋ ਜਾਂਦੀ ਹੈ। ਫਿਰ ਅਭਿਮਾਨੀ ਬੁੱਧੀ ਆਪਣੀਆਂ ਪ੍ਰਾਪਤੀਆਂ ਦੇ ਅਭਿਮਾਨ ਵਿਚ ਰਹਿੰਦੀ ਹੈ। ਭਗਤ ਰਵਿਦਾਸ ਜੀ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ ‘‘ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ ਨਾਸੀ ’’ (ਭਗਤ ਰਵਿਦਾਸ/੯੭੪)

ਐਸੀ ਅਭਿਮਾਨੀ ਬੁੱਧੀ ਕੋਈ ਗੁਣ ਗ੍ਰਹਿਣ ਨਹੀਂ ਕਰਨ ਦੇਂਦੀ, ਜਿਵੇਂ ਚੰਦਨ ਦੇ ਕੋਲ ਉੱਚਾ ਲੰਮਾ ਬਾਂਸ ਉਸ ਦੀ ਸੁਗੰਧ ਗ੍ਰਹਿਣ ਨਹੀਂ ਕਰ ਸਕਦਾ ਹਾਲਾਂਕਿ ਕੌੜਾ ਨਿੰਮ ਕਰ ਲੈਂਦਾ ਹੈ। ਗਾਥਾ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜ਼ਿਕਰ ਕਰਦੇ ਹਨ ‘‘ਮੈਲਾਗਰ ਸੰਗੇਣ; ਨਿੰਮੁ ਬਿਰਖ ਸਿ ਚੰਦਨਹ ਨਿਕਟਿ ਬਸੰਤੋ ਬਾਂਸੋ; ਨਾਨਕ ! ਅਹੰ ਬੁਧਿ ਬੋਹਤੇ (ਮਹਲਾ /੧੩੬੦)

ਸੱਚ ਇਹ ਹੈ ਕਿ ਜਦੋਂ ਇਹ ਬੁੱਧੀ ਹੋਰ ਮਲ਼ੀਨ ਹੁੰਦੀ ਹੈ ਤਾਂ ਖੋਤੇ ਵਾਲੀ ਬੁੱਧੀ ਬਣ ਜਾਂਦੀ ਹੈ ‘‘ਇਕਨਾ ਨਾਦੁ ਬੇਦੁ ਗੀਅ ਰਸੁ; ਰਸੁ ਕਸੁ ਜਾਣੰਤਿ ਇਕਨਾ ਸਿਧਿ ਬੁਧਿ ਅਕਲਿ ਸਰ; ਅਖਰ ਕਾ ਭੇਉ ਲਹੰਤਿ ਨਾਨਕ ! ਤੇ ਨਰ ਅਸਲਿ ਖਰ; ਜਿ ਬਿਨੁ ਗੁਣ ਗਰਬੁ ਕਰੰਤ ’’ (ਮਹਲਾ /੧੪੧੧)

ਸੋ ਅਸੀਂ ਆਖ ਸਕਦੇ ਹਾਂ ਕਿ ਸੰਸਾਰੀ ਬੁੱਧੀ ਵਿਚ ਦੁਰਮਤਿ ਬੁੱਧੀ ਦਾ ਪਾਸਾਰਾ ਪਸਰਦਾ ਹੈ। ਦੂਜੇ ਪਾਸੇ ਦੁਰਮਤਿ ਬੁੱਧੀ ਦੇ ਨਾਸ਼ ਹੋਣ ’ਤੇ ਬਿਬੇਕ ਬੁੱਧੀ ਪੈਦਾ ਹੁੰਦੀ ਹੈ। ਬਿਬੇਕ ਬੁੱਧੀ ਉਹ ਬੁੱਧੀ ਹੈ, ਜਿਸ ਪਾਸ ਚੰਗੇ ਤੇ ਮੰਦੇ ਦੀ ਪਰਖ ਹੁੰਦੀ ਹੈ। ਐਸੀ ਬੁੱਧੀ ਸਤਸੰਗਤਿ ਤੋਂ ਪ੍ਰਾਪਤ ਹੁੰਦੀ ਹੈ ‘‘ਸਾਧਸੰਗਤਿ ਮਿਲਿ ਬੁਧਿ ਬਿਬੇਕ ’’ (ਮਹਲਾ /੩੭੭) ਜਾਂ ਫਿਰ ਗੁਰੂ ਦੀ ਕਿਰਪਾ ਦੁਆਰਾ ਉਸ ਦੇ ਦਿੱਤੇ ਹੋਏ ਗਿਆਨ ਤੋਂ ‘‘ਕਰਿ ਕ੍ਰਿਪਾ ਗੋਬਿੰਦਿ ਦੀਆ; ਗੁਰ ਗਿਆਨੁ ਬੁਧਿ ਬਿਬੇਕ ’’ (ਮਹਲਾ /੫੦੧), ਇਹ ਉਹ ਤੱਤ ਬੁੱਧੀ ਹੈ ਜੋ ਪ੍ਰਭੂ ਸਿਮਰਨ ਤੋਂ ਪ੍ਰਾਪਤ ਹੁੰਦੀ ਹੈ ‘‘ਪ੍ਰਭ ਕੈ ਸਿਮਰਨਿ (ਨਾਲ਼); ਗਿਆਨੁ ਧਿਆਨੁ ਤਤੁ ਬੁਧਿ ’’ (ਮਹਲਾ /੨੬੨)

ਇਸੇ ਨੂੰ ਬੁਧਿ ਪ੍ਰਗਾਸ ਆਖਿਆ ਹੈ, ਜਿਸ ਤੋਂ ਦੁਰਮਤਿ ਕਾਰਨ ਪ੍ਰਭੂ ਵੱਲੋਂ ਪੈਦਾ ਹੋਈ ਦੂਰੀ ਦਾ ਨਾਸ਼ ਹੁੰਦਾ ਹੈ। ਜਦ ਐਸੀ ਬੁੱਧੀ ਵਿਚ ਪ੍ਰਕਾਸ਼ ਹੁੰਦਾ ਹੈ ਤਾਂ ਜਮ ਦਾ ਡਰ ਦੂਰ ਹੋ ਜਾਂਦਾ ਹੈ ਕਿਉਂਕਿ ਐਸੀ ਬੁੱਧੀ ਵਾਲਾ ਜਮ ਨੂੰ ਸਿਰਜਣ ਵਾਲੇ ਵਾਹਿਗੁਰੂ ਦੇ ਸਿਮਰਨ ਵਿੱਚ ਮਸਤ ਹੋਇਆ ਵੇਖਦਾ ਹੈ । ਭਗਤ ਕਬੀਰ ਸਾਹਿਬ ਫ਼ੁਰਮਾਉਂਦੇ ਹਨ ‘‘ਕਬੀਰ  ! ਮੇਰੀ ਬੁਧਿ ਕਉ, ਜਮੁ ਕਰੈ ਤਿਸਕਾਰ ਜਿਨਿ ਇਹੁ ਜਮੂਆ ਸਿਰਜਿਆ; ਸੁ ਜਪਿਆ ਪਰਵਿਦਗਾਰ ’’ (ਭਗਤ ਕਬੀਰ/੧੩੭੧)

ਮਨੁੱਖੀ ਮਨ ਸੁੱਖ ਭਾਲਦਾ ਹੈ ਤੇ ਸੁੱਖ ਵਿਹਾਜਣ ਲਈ ਯਤਨਸ਼ੀਲ ਰਹਿੰਦਾ ਹੈ। ਕਲਪਨਾ ਰਾਹੀਂ ਵੀ ਸੁੱਖ ਮਾਣਨ ਦਾ ਯਤਨ ਕਰਦਾ ਹੈ; ਇਉਂ ਮਨੁੱਖ ਦਾ ਮਨ ਵਿੱਚ ਮੋਹ ਪੈਦਾ ਹੁੰਦਾ ਹੈ। ਅਸੀਂ ਜਿਉਂ ਜਿਉਂ ਸੁੱਖ ਦੀ ਤਲਾਸ਼ ਵਿਚ ਬਾਰ ਬਾਰ ਇਹਨਾਂ ਕਲਪਨਾਵਾਂ ਨੂੰ ਜਗਾਉਂਦੇ ਹਾਂ ਫਿਰ ਇੰਜ ਕਰਦੇ ਰਹਿਣ ਦੀ ਆਦਤ ਹੀ ਬਣ ਜਾਂਦੀ ਹੈ। ਇਸ ਆਦਤ ਤੋਂ ਤ੍ਰਿਸ਼ਨਾ ਪੈਦਾ ਹੁੰਦੀ ਹੈ। ਤ੍ਰਿਸ਼ਨਾ ਦੀ ਅੱਗ ਫਿਰ ਭੜਕ ਪੈਂਦੀ ਹੈ ਤੇ ਬੁੱਝਣ ਵਿੱਚ ਨਹੀਂ ਆਉਂਦੀ ਤੇ ਜੀਵ; ਜੀਵਨ ਬਾਜ਼ੀ ਹਾਰ ਰਿਹਾ ਨਜ਼ਰ ਆਉਂਦਾ ਹੈ ‘‘ਤ੍ਰਿਸਨਾ ਜਲਤ ਕਬਹੂ ਬੂਝਹਿ; ਜੂਐ ਬਾਜੀ ਹਾਰੀ ’’ (ਮਹਲਾ /੧੧੯੮)

ਐਸੀ ਤ੍ਰਿਸ਼ਨਾ ਦੀ ਹਕੂਮਤ ਹਰ ਵਿਚਾਰੇ ਕਮਜ਼ੋਰ ਦੁਨੀਆਂਦਾਰ ਮਨੁੱਖ ਉੱਪਰ ਚੱਲਦੀ ਹੈ, ਪਰ ਜਿਉਂ ਹੀ ਬਿਬੇਕ ਬੁੱਧੀ ਜਾਗਦੀ ਹੈ ਤਾਂ ਮਨ-ਸ਼ਕਤੀ ਕਮਜ਼ੋਰ ਹੋਣ ਲੱਗਦੀ ਹੈ, ਪਰ ਭਗਤ ਰਵਿਦਾਸ ਜੀ ਆਖਦੇ ਹਨ ਕਿ ਜਿਚਰ ਮਨੁੱਖ ਅਵਿੱਦਿਆ ਨਾਲ ਜੁੜਿਆ ਰਹਿੰਦਾ ਹੈ ਬਿਬੇਕ ਬੁੱਧੀ ਦਾ ਦੀਵਾ ਧੁੰਦਲਾ ਤੇ ਮਲੀਨ ਹੋਇਆ ਰਹਿੰਦਾ ਹੈ ‘‘ਮਾਧੋ  ! ਅਬਿਦਿਆ ਹਿਤ ਕੀਨ ਬਿਬੇਕ ਦੀਪ ਮਲੀਨ ਰਹਾਉ ’’ (ਭਗਤ ਰਵਿਦਾਸ/੪੮੬)

ਗੁਰੂ ਰਾਮਦਾਸ ਜੀ ਆਖਦੇ ਹਨ ਜਦੋਂ ਜੀਵ; ਪਰਤ ਕੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਉਸ ਨੂੰ ਪ੍ਰਭੂ ਕਿਰਪਾ ਨਾਲ ਬਿਬੇਕ ਬੁੱਧੀ ਵਿਚ ਵਿਚਰਨ ਦਾ ਚੱਜ ਪ੍ਰਾਪਤ ਹੋ ਜਾਂਦਾ ਹੈ ‘‘ਨਦਰਿ ਕਰੇ ਤਾ ਸਤਿਗੁਰੁ ਮੇਲੇ; ਅਨਦਿਨੁ ਬਿਬੇਕ ਬੁਧਿ ਬਿਚਰੈ ’’ (ਮਹਲਾ /੬੯੦) ਤਦ ਮਨੁੱਖੀ ਮਨ ਆਪਣੀਆਂ ਚਾਤੁਰੀਆਂ ਛੋੜ ਜਾਂਦਾ ਹੈ ਤੇ ਉਹ ਬਿਬੇਕ ਦੀ ਸਬਲਤਾ ਅੱਗੇ ਹਥਿਆਰ ਸੁੱਟ ਦੇਂਦਾ ਹੈ। ਫਿਰ ਪਰਮਾਰਥਕ ਇੱਛਾਵਾਂ ਤਕੜੀਆਂ ਹੋ ਜਾਂਦੀਆਂ ਹਨ ਤੇ ਜੀਵ ਨੂੰ ਬੰਨ੍ਹਣ ਵਾਲੀਆਂ ਮਨ ਦੀਆਂ ਬੰਧਨ-ਕੜੀਆਂ ਟੁੱਟ ਜਾਂਦੀਆਂ ਹਨ। ਤਦ ਉਹ ਜੀਵ ਦੁਨੀਆਂਦਾਰਾਂ ਤੋਂ ਵੱਖਰਾ ਨਿਆਰਾ ਖਲ੍ਹੋਂਦਾ ਹੈ ‘‘ਸੋ ਜਨੁ ਰਲਾਇਆ ਨਾ ਰਲੈ; ਜਿਸੁ ਅੰਤਰਿ ਬਿਬੇਕ ਬੀਚਾਰੁ ’’ (ਮਹਲਾ /੨੮)

ਇਹ ਸਮਝ ਲਈਏ ਕਿ ਜੀਵ; ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਿਚ ਬਿਬੇਕਹੀਣ ਕਾਰਨ ਹੀ ਭਟਕਦਾ ਫਿਰਦਾ ਹੈ। ਗੁਰ ਵਾਕ ਹੈ ‘‘ਹਉਮੈ ਮਾਇਆ ਮੋਹਿ (ਕਾਰਨ) ਖੁਆਇਆ; ਦੁਖੁ ਖਟੇ, ਦੁਖ ਖਾਇ ਅੰਤਰਿ ਲੋਭ ਹਲਕੁ ਦੁਖੁ ਭਾਰੀ; ਬਿਨੁ ਬਿਬੇਕ ਭਰਮਾਇ ’’ (ਮਹਲਾ /੧੧੩੨), ਪਰ ਜਿਨ੍ਹਾਂ ਅੰਦਰ ਬਿਬੇਕ-ਬੁੱਧੀ ਪ੍ਰਗਟ ਹੋ ਜਾਂਦੀ ਹੈ ‘‘ਓਇ ਸਦਾ ਅਨੰਦਿ () ਬਿਬੇਕ ਰਹਹਿ; ਦੁਖਿ ਸੁਖਿ ਏਕ ਸਮਾਨਿ ’’ (ਮਹਲਾ /੧੪੧੮), ਉਹਨਾਂ ਲਈ ਹਰ ਕਲੇਸ਼ ਸਮਾਪਤ ਹੋ ਜਾਂਦਾ ਹੈ। ਹਰ ਦੁਬਿਧਾ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਦੀ ਬੁੱਧੀ ਸਦਾ ਟਿਕਾਓ ਵਿੱਚ ਰਹਿੰਦੀ ਹੈ ਤੇ ਪਸਰੀ ਅਨੇਕਤਾ ਵਿਚ ਏਕਤਾ ਨਿਹਾਰਦੀ ਹੈ। ਇਹ ਹੈ ਬਿਬੇਕ ਬੁੱਧੀ, ਜੋ ਅਕਾਲ ਪੁਰਖ ਵੱਲੋਂ ਮਨੁੱਖ ਨੂੰ ਦਿੱਤੀ ਹੋਈ ਅਮੋਲਕ ਦਾਤ ਹੈ ।

Kureeay Kureeay Vaidiaa (Maaroo Vaar M: 5 Dakhane , Ang 1096 Pauree 5)

0

ਸਾਧ ਸੰਗਤ ਜੀ

ਪੰਚਮ ਪਾਤਸ਼ਾਹ ਦੇ ਉਪਦੇਸ਼ ਡਖਣੇ ਮ:੫ ਦੇ ਸਲੋਕਾਂ ਦੀ ਵੀਚਾਰ ਵਿੱਚ “ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ” ਸ਼ਬਦ ਨੂੰ ਗੁਰਬਾਣੀ ਦੇ ਪ੍ਰਮਾਣਾਂ ਨਾਲ ਸਮਝਣ ਲਈ ਜੋ ਕਿ ਆਲਸ ਤੋਂ ਬਚਣ ਦਾ ਉਪਰਾਲਾ ਕਰਨ ਦੀ ਵਿਆਖਿਆ ਨਾਲ ਸੰਬੰਧਿਤ ਹੈ, ਇਸ ਵੀਡੀਓ ਵਿੱਚ ਬੜੇ ਵਿਸਥਾਰ ਨਾਲ ਸਮਝਣ ਅਤੇ ਸਮਝਾਉਣ ਦੀ ਨਿਮਾਣੀ ਜਿਹੀ ਕੋਸ਼ਿਸ਼ ਦਾਸ ਵੱਲੋਂ ਕੀਤੀ ਗਈ ਹੈ। ਉਮੀਦ ਹੈ ਕਿ ਆਪ ਜੀ ਕੁੱਝ ਲਾਭ ਜ਼ਰੂਰ ਉਠਾਵੋਗੇ ਜੀ।

ਦਾਸ ਮਨਮੋਹਨ ਸਿੰਘ

ਗੁਰਬਾਣੀ ਅਨੁਸਾਰ ਸੁਰਤਿ, ਮਤਿ, ਮਨੁ, ਬੁਧਿ, ਬਿਬੇਕ, ਸੁਮਤਿ, ਅਕਲਿ ਆਦਿ।

1

ਗੁਰਬਾਣੀ ਅਨੁਸਾਰ ਸੁਰਤਿ, ਮਤਿ, ਮਨੁ, ਬੁਧਿ, ਬਿਬੇਕ, ਸੁਮਤਿ, ਅਕਲਿ ਆਦਿ।

ਗਿਆਨੀ ਅਵਤਾਰ ਸਿੰਘ

ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਪਹਿਲਾ)

ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਦੂਜਾ)

ਜੀਵ ਵਿਗਿਆਨਿਕ ਪੱਖੋਂ ਵੇਖੀਏ ਤਾਂ ਅੱਜ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ। ਹਰ ਜੀਵ ਦਾ ਸ਼ੁਭਾਅ, ਉਸ ਦਾ ਖਾਣ-ਪਾਣ, ਦੂਸਰਿਆਂ ਤੱਕ ਆਪਣੀਆਂ ਭਾਵਨਾਵਾਂ ਪਹੁੰਚਾਉਣ ਦਾ ਢੰਗ, ਸੁੰਘਣ ਦੀ ਸ਼ਕਤੀ ਆਦਿਕ ਖੋਜਾਂ ਨੇ ਬਹੁਤ ਵਿਸਥਾਰ ਸਹਿਤ ਗਿਆਨ ਬਖ਼ਸ਼ਿਆ ਹੈ। ਮਨੁੱਖੀ ਸਰੀਰ ਨੂੰ ਵੀ ਸਕੈਨਿੰਗ ਮਸ਼ੀਨਾਂ ਰਾਹੀਂ ਬੜਾ ਢੰਡੋਲਿਆ ਜਾ ਚੁੱਕਾ ਹੈ, ਪਰ ਫਿਰ ਵੀ ਧਾਰਮਿਕ ਦ੍ਰਿਸ਼ਟੀ ਤੋਂ ਵੇਖੀਏ ਤਾਂ ਇਹ ਖੋਜਾਂ ਅਜੇ ਬਹੁਤ ਪਿੱਛੇ ਹਨ। ਅੱਜ ਕੋਈ ਵੀ ਮਨੁੱਖ; ਹਸਪਤਾਲਾਂ ਵਿੱਚ ‘ਲੋਭ, ਮੋਹ, ਅਹੰਕਾਰ, ਕਾਮ, ਈਰਖਾ’ ਆਦਿ ਦੀ ਦਵਾ ਲੈਣ ਨਹੀਂ ਜਾਂਦਾ ਕਿਉਂਕਿ ਹਰੇਕ ਨੂੰ ਪਤਾ ਹੈ ਕਿ ਐਸੇ ਰੋਗਾਂ ਦੀ ਦਵਾ ਇਨ੍ਹਾਂ ਡਾਕਟਰਾਂ ਪਾਸੋਂ ਨਹੀਂ ਮਿਲਣੀ । ਇਹ ਸਚਾਈ ਗੁਰੂ ਨਾਨਕ ਸਾਹਿਬ ਜੀ ਨੇ 15ਵੀਂ ਸਦੀ ’ਚ ਬਿਆਨ ਕਰ ਦਿੱਤੀ ਸੀ। ਜਦ ਨਨਕਾਣਾ ਸਾਹਿਬ (ਰਾਇਭੋਇ ਦੀ ਤਲਵੰਡੀ) ਵਿਖੇ ਬਚਪਨ ’ਚ ਗੁਰੂ ਸਾਹਿਬ ਨੂੰ ਅਕਾਲ ਪੁਰਖ ਵਿੱਚ ਮਗਨ ਹੋਏ ਨੂੰ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਚੰਦ ਜੀ ਵੇਖਦੇ ਹਨ ਤਾਂ ਉਨ੍ਹਾਂ ਨੂੰ ਜਾਪਿਆ ਕਿ ਸ਼ਾਇਦ ਕੋਈ ਸਰੀਰਕ ਰੋਗ ਹੈ, ਇਸ ਲਈ ਵੈਦ (ਹਰਿਦਾਸ ਜੀ) ਨੂੰ ਬੁਲਾ ਲਿਆਂਦਾ। ਉਸ ਦੁਆਰਾ ਕੀਤੀ ਸਰੀਰਕ ਜਾਂਚ-ਪੜਤਾਲ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ‘‘ਵੈਦੁ ਬੁਲਾਇਆ ਵੈਦਗੀ; ਪਕੜਿ ਢੰਢੋਲੇ ਬਾਂਹ ਭੋਲਾ ਵੈਦੁ, ਜਾਣਈ; ਕਰਕ ਕਲੇਜੇ ਮਾਹਿ ’’ (ਮਹਲਾ /੧੨੭੯) ਅਰਥ : ਦਵਾ ਦੇਣ ਲਈ ਵੈਦ ਬੁਲਾਇਆ ਗਿਆ, ਜਿਸ ਨੇ ਮੇਰੀ ਬਾਂਹ (ਦੀ ਨਬਜ਼) ਫੜ ਕੇ ਰੋਗ ਲੱਭਣਾ ਚਾਹਿਆ (ਪਰ ਰੋਗ ਨਾ ਮਿਲਿਆ), ਵਿਚਾਰਾ ਵੈਦ ਨਹੀਂ ਜਾਣਦਾ ਕਿ ਇਹ ਦਰਦ (ਸਰੀਰ ਨੂੰ ਨਹੀਂ, ਰੱਬ ਤੋਂ ਪਏ ਵਿਛੋੜੇ ਦਾ) ਕਲ਼ੇਜੇ (ਜਿਗਰ/ਦਿਲ) ਵਿੱਚ ਹੈ।

ਮੈਡੀਕਲ ਸਾਇੰਸ ਨੇ ਮਨੁੱਖ ਦੀ ਸੋਚਣ-ਸ਼ਕਤੀ ਦੇ ਤਿੰਨ ਭਾਗ (ਸੁਚੇਤ ਮਨ, ਅਚੇਤ ਮਨ ਅਤੇ ਅਰਧ ਅਚੇਤ ਮਨ) ਮੰਨੇ ਹਨ ਯਾਨੀ ਕਿ ਮਨ-ਸ਼ਕਤੀ ਨੂੰ ਤਿੰਨ ਭਾਗਾਂ ’ਚ ਵੰਡਿਆ ਹੈ ਅਤੇ ਇਹ ਸਾਰਾ ਪ੍ਰਭਾਵ; ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ਼) ਰਾਹੀਂ ਬਣੇ ਸਥੂਲ ਦਿਮਾਗ਼ ’ਚੋਂ ਪ੍ਰਗਟ ਹੁੰਦਾ ਹੈ।

ਪਿਛਲੇ ਭਾਗਾਂ ’ਚ ਰੂਹਾਨੀਅਤ ਪੱਖੋਂ ਗੁਰਬਾਣੀ ਅੰਦਰ ਮਨ ਦੇ ਦਰਜਨ ਦੇ ਕਰੀਬ ਅਰਥ ਵਿਚਾਰੇ ਜਾ ਚੁੱਕੇ ਹਨ, ਜੋ ਵਿਗਿਆਨ ਦੇ ਇਨ੍ਹਾਂ ਤਿੰਨੇ ਭਾਗਾਂ ਦੇ ਮੁਕਾਬਲੇ ਬੜੇ ਵਿਸਥਾਰ ਭਰਪੂਰ ਸਨ। ਇਸ ਲੇਖ ’ਚ ‘ਮਨ’ ਦੁਆਰਾ ਦਿਮਾਗ਼ ਉੱਤੇ ਪੈਂਦੇ ਪ੍ਰਭਾਵ ਨੂੰ ਵਿਸਥਾਰ ਸਹਿਤ ਵਾਚਣਾ ਹੈ, ਜਿਸ ਨੂੰ ਗੁਰਬਾਣੀ ਅੰਦਰ ‘ਸੁਰਤਿ, ਬੁਧਿ, ਬਿਬੇਕੁ, ਅਕਲਿ, ਮਤਿ, ਮਨਮਤਿ (ਮਨ ਕੀ ਮਤਿ), ਗੁਰਮਤਿ (ਗੁਰੂ ਕੀ ਮਤਿ)’ ਆਦਿ ਨਾਂ ਦਿੱਤੇ ਗਏ ਹਨ। ਅਜੋਕੇ ਕੋਸ਼ਾਂ ’ਚ ਇਨ੍ਹਾਂ ਦਾ ਅਕਸਰ ਅਰਥ ਇੱਕ ਸਮਾਨ (ਸੋਝੀ, ਸਮਝ, ਹੋਸ਼ ਆਦਿ) ਮਿਲਦਾ ਹੈ। ‘ਬਿਬੇਕ’ ਦਾ ਅਰਥ ‘ਤਰਕ’ ਜਾਂ ‘ਨਿਰਣਾ ਲੈਣ ਦੀ ਸਮਰੱਥਾ ਯਾਨੀ ਕਿ ਚੰਗੇ-ਮੰਦੇ ਦੀ ਪਛਾਣ ਕਰਨਾ’ ਹੈ, ਪਰ ਗੁਰਬਾਣੀ ਅੰਦਰ ‘ਮਨ’ ਦੇ ਵਿਆਪਕ ਅਰਥਾਂ ਵਾਙ ਦਿਮਾਗ਼ ’ਤੇ ਪਏ ਇਸ ਪ੍ਰਭਾਵ ਨੂੰ ਵੀ ਕਈ ਭਿੰਨ-ਭਿੰਨ ਨਾਂ ਦਿੱਤੇ ਗਏ ਹਨ।

ਗੁਰਬਾਣੀ ਅੰਦਰ ‘ਅਕਲਿ’ ਸ਼ਬਦ 7 ਵਾਰ।, ਬਿਬੇਕ/ ਬਿਬੇਕੁ 38 ਵਾਰ।, ਸੁਰਤਿ/ਸੁਰਤੀ’ 140 ਵਾਰ।, ਬੁਧਿ/ਬੁਧੀ 133 ਵਾਰ।, ਮਤਿ- 342 ਵਾਰ।, ਗੁਰਮਤਿ/ਗੁਰਮਤੀ 412 ਵਾਰ।, ਮਨਮਤਿ 2 ਵਾਰ (ਜਾਂ ‘ਮਨ ਕੀ ਮਤਿ’ 11 ਵਾਰ), ਸੁਮਤਿ (ਚੰਗੀ ਮਤਿ) 19 ਵਾਰ ਦਰਜ ਹੈ। ਇਹ ਸਾਰਾ ਹੀ ‘ਮਨ’ ਦੁਆਰਾ ਦਿਮਾਗ਼ ’ਤੇ ਪਿਆ ਪ੍ਰਭਾਵ ਹੁੰਦਾ ਹੈ; ਜਿਵੇਂ ਕਿ

(1). ਅਕਲਿ ਇਸ ਸ਼ਬਦ ਦਾ ਅਸਲ ਅਰਥ ਹੈ ‘ਰੌਸ਼ਨੀ, ਚਾਨਣ, ਸਿਆਣਪ’, ਜੋ ਦਿਮਾਗ਼ ’ਚੋਂ ਉਪਜਦੀ ਹੈ। ਭਗਤ ਕਬੀਰ ਜੀ ਦੇ ਬਚਨ ਹਨ ਕਿ ਸਤਿਗੁਰੂ ਦੀ ਕਿਰਪਾ ਨਾਲ਼ ਮੇਰੀ ਅਕਲ ਹੋਰ ਬਣ ਗਈ, ਬਦਲ ਗਈ, ਰੱਬ ਦੀ ਬੰਦਗੀ ਕਰਨ ਲੱਗ ਪਈ; ਨਹੀਂ ਤਾਂ ਰੱਬ; ਮੇਰੇ ਲਈ ਪਹਿਲਾਂ ਓਪਰਾ/ਪਰਾਇਆ ਜਿਹਾ ਜਾਪਦਾ ਸੀ ‘‘ਗੁਰ ਪਰਸਾਦਿ ਅਕਲਿ ਭਈ ਅਵਰੈ; ਨਾਤਰੁ ਥਾ ਬੇਗਾਨਾ ਰਹਾਉ ’’ (ਭਗਤ ਕਬੀਰ/੩੩੩)

ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਕਿ ਜਿਹੜੇ (ਅਕਲਮੰਦ ਬਣ ਕੇ) ਰੱਬ ਦਾ ਨਾਮ (ਜੰਤਰਾਂ-ਮੰਤਰਾਂ ਰਾਹੀਂ) ਲਿਖ-ਲਿਖ ਕੇ ਵੇਚਦੇ ਹਨ, ਇਨ੍ਹਾਂ ਕਰਮਕਾਂਡਾਂ ਨਾਲ਼ ਪਰਵਾਰਿਕ ਲੋੜਾਂ ਪੂਰੀਆਂ ਕਰਦੇ ਹਨ। ਉਨ੍ਹਾਂ (ਕਿਰਤ ਵਿਹੂਣਿਆਂ) ਦਾ ਜੀਵਨ ਫਿਟਕਾਰਯੋਗ ਹੈ। ਜਿਨ੍ਹਾਂ ਦੀ ਖੇਤੀ (ਯਾਨੀ ਕਿ ਅਕਲ) ’ਚ ਡੰਗਰ ਚਰਦੇ ਰਹਿਣ ਉਨ੍ਹਾਂ ਕੋਲ਼ ਪਿੜਾਂ ’ਚ (ਫਸਲ) ਲੈ ਜਾਣ ਲਈ ਕੁੱਝ ਨਹੀਂ ਬਚਦਾ। ਸੱਚੀ ਕਿਰਤ ਕਰਨ ਤੋਂ ਭਗੌੜੇ ਐਸੇ ਲੋਕ; ਰੱਬ ਦੀ ਦਰਗਾਹ ’ਚ ਮਾਣ-ਸਤਿਕਾਰ ਨਹੀਂ ਪਾ ਸਕਦੇ। ਸੋ ਅਕਲ ਨੂੰ ਬੇਲੋੜੇ ਵਾਦ-ਵਿਵਾਦ ’ਚ ਬੇਅਰਥ ਗਵਾਉਣਾ ਸਹੀ ਨਹੀਂ ਸਗੋਂ ਅਕਲ ਨਾਲ਼ ਰੱਬ ਦੀ ਭਗਤੀ ਕਰਨੀ ਚਾਹੀਦੀ ਹੈ ਤਾਂ ਜੋ (ਹਰ ਥਾਂ) ਮਾਣ-ਸਤਿਕਾਰ ਮਿਲੇ। (ਨਿਰਾ) ਪੜ੍ਹ ਕੇ (ਨਹੀਂ, ਬਲਕਿ) ਸਮਝਣ ਨਾਲ਼, ਅਮਲ ਕਰਨ ਨਾਲ਼ ਅਕਲ ਆਉਂਦੀ ਹੈ। ਫਿਰ ਬੰਦਾ; ਲੋੜਵੰਦਾਂ ਦੀ ਮਦਦ ਵੀ ਕਰਦਾ ਹੈ (ਨਾ ਕਿ ਖ਼ੁਦ; ਕਰਮਕਾਂਡ ਕਰਾ-ਕਰਾ ਹੋਰਾਂ ’ਤੇ ਆਰਥਿਕ ਬੋਝ ਬਣਦਾ ਹੈ)। ਇਹੀ ਅਸਲ ਰਾਹ ਹੈ; ਹੋਰ ਗੱਲਾਂ ਨਾਲ਼ ਤਾਂ ਸ਼ੈਤਾਨ ਹੋਣਾ ਹੈ, ਖ਼ੁਦਾ/ਸਚਾਈ ਦਾ ਦੁਸ਼ਮਣ ਬਣਨਾ ਹੈ ‘‘ਧ੍ਰਿਗੁ ਤਿਨਾ ਕਾ ਜੀਵਿਆ; ਜਿ ਲਿਖਿ+ਲਿਖਿ (ਕੇ) ਵੇਚਹਿ ਨਾਉ ਖੇਤੀ (ਅਕਲ) ਜਿਨ ਕੀ ਉਜੜੈ; ਖਲਵਾੜੇ (ਪਿੜ ) ਕਿਆ ਥਾਉ  ? ਸਚੈ+ਸਰਮੈ (ਸ਼੍ਰਮੈ) ਬਾਹਰੇ; ਅਗੈ ਲਹਹਿ ਦਾਦਿ (ਕਦਰ/ਸ਼ਾਬਾਸ਼) ਅਕਲਿ ਏਹ ਆਖੀਐ; ਅਕਲਿ ਗਵਾਈਐ ਬਾਦਿ () ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ਅਕਲੀ ਪੜ੍ਹਿ ਕੈ ਬੁਝੀਐ; ਅਕਲੀ ਕੀਚੈ ਦਾਨੁ ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ’’ (ਮਹਲਾ /੧੨੪੫)

ਬਾਬਾ ਫ਼ਰੀਦ ਜੀ ਦੇ ਵੀ ਬਚਨ ਹਨ ਕਿ ਹੇ ਬੰਦੇ ! ਜੇਕਰ ਤੂੰ ਅਕਲਮੰਦ ਹੈਂ ਤਾਂ ਕਾਲ਼ੇ ਲੇਖ ਨਾ ਲਿਖ, ਹੋਰਾਂ ਨੂੰ ਕੁਰਾਹੇ ਨਾ ਪਾ। ਵਿੱਦਿਅਕ ਅਹੰਕਾਰ ਛੱਡ, ਆਪਣੇ ਹੀ ਮਨ ਦੇ ਕਾਲ਼ੇਪਣ ਨੂੰ ਵੇਖ ‘‘ਫਰੀਦਾ ! ਜੇ ਤੂ ਅਕਲਿ ਲਤੀਫੁ; ਕਾਲੇ ਲਿਖੁ ਲੇਖ ਆਪਨੜੇ ਗਿਰੀਵਾਨ ਮਹਿ; ਸਿਰੁ ਨਂ  ਨਂੀਵਾਂ ਕਰਿ ਦੇਖੁ ’’ (ਬਾਬਾ ਫਰੀਦ ਜੀ/੧੩੭੮)

ਗੁਰੂ ਨਾਨਕ ਸਾਹਿਬ ਜੀ ਅਕਲਮੰਦ (ਰੌਸ਼ਨ ਦਿਮਾਗ਼) ਦੀ ਕਦਰ ਨਾ ਕਰਨ ਵਾਲ਼ੇ ਨੂੰ ਵੀ ਅਸਲ ਗਧਾ ਕਹਿੰਦੇ ਹਨ ‘‘ਇਕਨਾ ਸਿਧਿ ਬੁਧਿ ਅਕਲਿ ਸਰ (ਅਕਲ ਦੀ ਕਦਰ); ਅਖਰ ਕਾ ਭੇਉ ਲਹੰਤਿ ਨਾਨਕ  ! ਤੇ (ਉਹ) ਨਰ ਅਸਲਿ ਖਰ (ਖੋਤੇ); ਜਿ ਬਿਨੁ ਗੁਣ, ਗਰਬੁ ਕਰੰਤ ’’ (ਮਹਲਾ /੧੪੧੧) ਅਰਥ : ਕਈਆਂ ਕੋਲ਼ ਨਾ ਸੂਝ ਹੁੰਦੀ ਹੈ, ਨਾ ਬੁੱਧੀ। ਅਕਲ ਦੀ ਕਦਰ ਕਰਨੀ ਵੀ ਨਹੀਂ ਜਾਣਦੇ। ਸਮਝਣਾ ਨਹੀਂ ਚਾਹੁੰਦੇ। ਜਿਨ੍ਹਾਂ ਅੰਦਰ ਕੋਈ ਗੁਣ ਨਹੀਂ, ਫਿਰ ਵੀ ਅਹੰਕਾਰ ਕਰਦੇ ਹਨ। ਖ਼ੁਦ ਨੂੰ ਅਕਲਮੰਦ ਸਮਝਣ ਦਾ ਮਾਣ ਕਰਦੇ ਹਨ। ਦਰਅਸਲ ਐਸੇ ਲੋਕ ਅਸਲ ਗਧੇ ਹਨ (ਨਾ ਕਿ ਪਸ਼ੂ-ਗਧਾ ਮਾੜਾ ਹੁੰਦਾ ਹੈ)

ਸੋ ਅਕਲ; ਮਾੜੀ ਨਹੀਂ ਜੇਕਰ ਨਿਮਰਤਾ ’ਚ ਰਹਿ ਕੇ ਇਸ ਦੀ ਵਰਤੋਂ ਕੀਤੀ ਜਾਵੇ, ਨਹੀਂ ਤਾਂ ਇਹ, ਹੋਰਾਂ ਨੂੰ ਵੀ ਕੁਰਾਹੇ ਪਾ ਦਿੰਦੀ ਹੈ।

(2). ਮਤਿ ਹਥਲੇ ਵਿਸ਼ੇ ’ਚ ਇਹ ਸ਼ਬਦ; ਸਭ ਤੋਂ ਵਧੇਰੇ ਵਾਰ ਵਰਤਿਆ ਗਿਆ ਹੈ। ਇਸ ਦਾ ਮੂਲ ਅਰਥ ਹੈ ‘ਸੁਭਾਅ, ਮਨ ਦਾ ਸੁਭਾਅ’; ਉਹ ਸਦਾਚਾਰੀ ਹੋਵੇ ਜਾਂ ਦੁਰਾਚਾਰੀ। ਸੁਭਾਅ ਹੀ ਮਮਤਾ (ਧਨ-ਪਦਾਰਥਾਂ) ਨਾਲ਼ ਸੰਬੰਧ ਸਥਾਪਿਤ ਕਰ ਅਹੰਕਾਰ ਪੈਦਾ ਕਰਦਾ ਹੈ ਅਤੇ ਸੁਭਾਅ ਹੀ ਰੱਬ ਨਾਲ਼ ਸੁਰਤਿ ਜੋੜ ਕੇ ਇਸ ਮਮਤਾ ਬੰਧਨ ਤੋਂ ਮੁਕਤ ਕਰਾ ਦਿੰਦਾ ਹੈ। ਸਦਾਚਾਰੀ ਸੁਭਾਅ ਦਾ ਆਧਾਰ; ‘ਸੁਰਤਿ’ ਹੁੰਦੀ ਹੈ ਅਤੇ ਦੁਰਾਚਾਰੀ ਸੁਭਾਅ ਦੀ ਜੜ੍ਹ; ‘ਮਨ’ ਹੁੰਦਾ ਹੈ। ਜਿਸ ਤਰ੍ਹਾਂ ਦੀ ਮਨ-ਬਣਤਰ ਹੋਏਗੀ ਉਸੇ ਤਰ੍ਹਾਂ ਬੰਦੇ ਦਾ ਸੁਭਾਅ ਹੁੰਦਾ ਹੈ। ਗੁਰਬਾਣੀ ਅੰਦਰ 1000 ਤੋਂ ਵੱਧ ਵਾਰ ‘ਮਨ/ਮਨਾ’ ਸ਼ਬਦਾਂ ਨੂੰ ਸੰਬੋਧਨ ਵਜੋਂ ਵਰਤਿਆ ਹੈ ਯਾਨੀ ਬੰਦੇ ਦੇ ‘ਸੁਭਾਅ ਨੂੰ ਸੰਬੋਧਨ ਕੀਤਾ ਹੈ’। ਸੁਭਾਅ ਹੀ ਮਨ ਦੀ ਮਤਿ ਹੈ; ਜਿਵੇਂ ਕਿ ‘‘ਮੇਰੇ ਮਨ ! ਸਤਗੁਰ ਕੀ ਸੇਵਾ ਲਾਗੁ ਜੋ ਦੀਸੈ ਸੋ ਵਿਣਸਣਾ; ਮਨ ਕੀ ਮਤਿ ਤਿਆਗੁ ਰਹਾਉ ’’ (ਮਹਲਾ /੫੦) ਅਰਥ : ਹੇ ਮੇਰੇ ਮਨ ! ਆਪਣਾ ਸੁਭਾਅ ਛੱਡ (ਇਸ ਦਾ ਜਿਸ ਨਾਲ਼ ਲਗਾਅ ਹੈ ਉਹ ਸਾਰਾ) ਜੋ ਵਿਖਾਈ ਦਿੰਦਾ (ਪਰਵਾਰਿਕ ਮੋਹ) ਹੈ; ਸਦਾ ਸਾਥ ਦੇਣ ਵਾਲ਼ਾ ਨਹੀਂ, (ਇਸ ਲਈ) ਸਤਿਗੁਰੂ ਦੀ ਦੱਸੀ ਸੇਵਾ-ਭਗਤੀ ਕਰ (ਇਹੀ ਸਾਥ ਨਿਭੇਗੀ)

ਸੁਭਾਅ ਹੀ ਸਿਆਪਣ ਹੈ ‘‘ਛਾਡਿ ਸਿਆਨਪ ਸਗਲੀ ਮਨਾ  ! ਸਾਧਸੰਗਿ ਪਾਵਹਿ ਸਚੁ ਧਨਾ ’’ (ਸੁਖਮਨੀ/ਮਹਲਾ /੨੮੯), ਸਿਆਣਪ ਕਈ ਹੀਲੇ-ਵਸੀਲੇ/ਉਪਾਅ ਕਰਦੀ ਹੈ, ਜਿਨ੍ਹਾਂ ਤੋਂ ਵਰਜਿਆ ਗਿਆ ਹੈ ‘‘ਮਨ ਮੇਰੇ ! ਸਗਲ ਉਪਾਵ ਤਿਆਗੁ ਗੁਰੁ ਪੂਰਾ ਆਰਾਧਿ ਨਿਤ; ਇਕਸੁ ਕੀ ਲਿਵ ਲਾਗੁ ’’ ਰਹਾਉ (ਮਹਲਾ /੪੫)

ਹਰੇਕ ਆਪਣੇ ਮਨ ਦੇ ਸੁਭਾਅ/ਸਿਆਣਪ ਮੁਤਾਬਕ ਵਿਚਰਦਾ ਹੈ। ਇਸ ਨੂੰ ਗੁਰਬਾਣੀ ’ਚ 533 ਵਾਰ ‘ਮਨਮੁਖ’ ਕਿਹਾ ਹੈ ਯਾਨੀ ਕਿ ਸੁਭਾਅ ਦਾ ਮੂੰਹ, ਮਨ ਵੱਲ ਹੈ ਜਾਂ ਮਨ ਦੇ ਅਧੀਨ ਸੁਭਾਅ। ਸੁਭਾਅ ’ਚ ਹਨ੍ਹੇਰਾ (ਅਗਿਆਨਤਾ) ਹੋਣ ਕਾਰਨ ਮਨਮੁਖ ਹਰ ਸਮੇਂ ਦੁਚਿੱਤੀ ’ਚ ਹੁੰਦਾ ਹੈ, ਡਰਦਾ ਹੈ, ਪਰ ਜੋ ਗੁਰੂ ਰਾਹੀਂ ਕਰਤਾਰ ਦਾ ਰੂਪ ਹੋ ਗਿਆ ਉਹੀ ਡਰ ਮੁਕਤ ਹੈ ‘‘ਮਨ ਕਾ ਸੁਭਾਉ; ਸਭੁ ਕੋਈ ਕਰੈ ਕਰਤਾ ਹੋਇ; ਸੁ ਅਨਭੈ ਰਹੈ ’’ (ਭਗਤ ਰਵਿਦਾਸ/੧੧੬੭) ਆਪਣੇ ਮਨ ’ਤੇ ਪੂਰਨ ਭਰੋਸਾ ਹੋਣ ਕਾਰਨ ਸੁਭਾਅ ਨੂੰ ਮਨ ’ਤੇ ਪ੍ਰਤੀਤ (ਤਸੱਲੀ) ਹੁੰਦੀ ਹੈ ‘‘ਮਨ ਕੀ ਪਰਤੀਤਿ; ਮਨ ਤੇ ਪਾਈ ’’ (ਮਹਲਾ /੭੯੮) ਜਦ ਰੱਬ ਦੀ ਰਜ਼ਾ ਪਿਆਰੀ ਲੱਗਣ ਲੱਗਦੀ ਹੈ ਤਾਂ ਐਸੀ ਪ੍ਰਤੀਤ, ਜਿਸ ਨੂੰ ਮੂਰਖਤਾ, ਢੀਠਪੁਣਾ ਵੀ ਕਿਹਾ ਹੈ, ਨਾਸ਼ ਹੋ ਜਾਂਦੀ ਹੈ ‘‘ਬਿਨਸਿਓ ਮਨ ਕਾ ਮੂਰਖੁ ਢੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ’’ (ਮਹਲਾ /੩੮੭)

ਜਦ ਬੰਦੇ ਦੀ ਸੁਰਤਿ; ਗੁਰੂ ਰਾਹੀਂ ਰੱਬ ਦੀ ਕਥਾ ’ਚ ਜੁੜਦੀ ਹੈ, ਮਨ ’ਚ (ਰੱਬੀ ਗੁਣ) ਵਸਾਉਂਦੀ ਹੈ ਤਾਂ ਹਨ੍ਹੇਰਾ-ਗ੍ਰਸਤ ਸੁਭਾਅ; ਰੌਸ਼ਨ ਹੁੰਦਾ ਹੈ, ਡਰ ਮੁਕਤ ਹੋ ਜਾਂਦਾ ਹੈ, ਸਥਿਰ ਹੋ ਜਾਂਦਾ ਹੈ ਕਿਉਂਕਿ ਸਦੀਵੀ ਸਥਿਰ ਨਾਲ਼ ਜੁੜ ਗਿਆ ‘‘ਹਰਿ ਕਥਾ ਤੂੰ ਸੁਣਿ ਰੇ ਮਨ ! ਸਬਦੁ ਮੰਨਿ () ਵਸਾਇ ਇਹ ਮਤਿ ਤੇਰੀ ਥਿਰੁ ਰਹੈ; ਤਾਂ ਭਰਮੁ (ਹਨ੍ਹੇਰਾ), ਵਿਚਹੁ ਜਾਇ ’’ ਰਹਾਉ (ਮਹਲਾ /੪੯੧)

ਜੋਗੀਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਮਨ ਦਾ ਆਧਾਰ ਪ੍ਰਾਣ ਕਿਹਾ ਹੈ, ਸੁਆਸ ਦੱਸੇ ਹਨ ਯਾਨੀ ਜਦ ਤੱਕ ਸਰੀਰ ਅੰਦਰ ਸੁਆਸ ਚੱਲਦੇ ਹਨ ਤਦ ਤੱਕ ਪੰਜ ਤੱਤਾਂ ਤੋਂ ਜਨਮਿਆ ਇਹ ਮਨ (ਸੰਕਲਪ-ਵਿਕਲਪ) ਵੀ ਜੀਵਤ ਰਹਿੰਦਾ ਹੈ ਤਦੋਂ ਪ੍ਰਾਣ ਕੀ ਖਾਂਦੇ ਹਨ ‘‘ਮਨ ਕਾ ਜੀਉ ਪਵਨੁ ਕਥੀਅਲੇ; ਪਵਨੁ ਕਹਾ ਰਸੁ ਖਾਈ  ?..੬੧’’ (ਗੋਸਟਿ/ਮਹਲਾ /੯੪੫) ਪਦ ਅਰਥ : ਜੀਉ- ਜਿੰਦ, ਆਧਾਰ, ਜੀਵਤ ਹੋਣ ਦਾ ਸਬੂਤ।, ਪਵਨੁ- ਪ੍ਰਾਣ।, ਕਥੀਅਲੇ- ਦੱਸੇ ਹਨ।, ਕਹਾ ਰਸੁ ਖਾਈ- ਕਿਹੜਾ ਰਸ ਖਾਂਦਾ ਹੈ, ਪ੍ਰਾਣ ਕੀ ਖਾ ਕੇ ਮਨ ਨੂੰ ਜੀਵਤ ਰੱਖਦੇ ਹਨ ਯਾਨੀ ਪ੍ਰਾਣਾਂ ਦਾ ਆਧਾਰ ਕੀ ਹੈ, ਪ੍ਰਾਣਾਂ ਦੀ ਖ਼ੁਰਾਕ ਕਿਹੜੀ ਹੈ ?

ਗੁਰੂ ਜੀ ਨੇ ਜਵਾਬ ਦਿੱਤਾ ਕਿ ਗੁਰੂ ਉਪਦੇਸ਼ ਤੋਂ ਬਿਨਾਂ ਪ੍ਰਾਣਾਂ ਦਾ ਵਜੂਦ ਨਹੀਂ, ਪ੍ਰਾਣ ਸਫਲ ਨਹੀਂ ਹੁੰਦੇ ਕਿਉਂਕਿ ਅਹੰਕਾਰ; ਪ੍ਰਾਣ-ਪੂੰਜੀ ਨੂੰ ਖਾਂਦਾ ਰਹਿੰਦਾ ਹੈ ‘‘ਬਿਨੁ ਸਬਦੈ ਰਸੁ ਆਵੈ ਅਉਧੂ (ਹੇ ਜੋਗੀ !) ! ਹਉਮੈ ਪਿਆਸ ਜਾਈ .. ੬੧’’ (ਗੋਸਟਿ/ਮਹਲਾ /੯੪੫) ਪਦ ਅਰਥ : ਰਸੁ- ਖ਼ੁਰਾਕ, ਵਜੂਦ। ਅਰਥ : ਹੇ ਜੋਗੀ ! (ਪ੍ਰਾਣਾਂ ਦੀ) ਖ਼ੁਰਾਕ, ਗੁਰੂ ਸ਼ਬਦ ਹੈ। ਗੁਰੂ ਸ਼ਬਦ ਤੋਂ ਬਿਨਾਂ (ਪ੍ਰਾਣਾਂ ਦਾ ਕੋਈ) ਵਜੂਦ ਨਹੀਂ ਯਾਨੀ ਗੁਰੂ ਸ਼ਬਦ ਤੋਂ ਬਿਨਾਂ ਕੀਮਤੀ ਮਨੁੱਖੀ ਜ਼ਿੰਦਗੀ ਨੂੰ ਸਹਾਰਾ ਦੇਣ ਵਾਲ਼ੇ ਪ੍ਰਾਣ; ਨਿਹਫਲ਼ ਚਲੇ ਜਾਂਦੇ ਹਨ। ਅਹੰਕਾਰ ਇਨ੍ਹਾਂ ਨੂੰ ਨਿਰੰਤਰ ਖਾਂਦਾ ਰਹਿੰਦਾ ਹੈ, ਉਸ ਦੀ ਕਦੇ ਭੁੱਖ ਨਹੀਂ ਮਿਟਦੀ ਯਾਨੀ ਅਹੰਕਾਰ; ਪ੍ਰਾਣ-ਪੂੰਜੀ ਨੂੰ ਵਿਅਰਥ ਗਵਾਈ ਜਾਂਦਾ ਹੈ, ਇਸ ਪਾਸਿਓਂ ਥੱਕਦਾ ਨਹੀਂ।

ਸੋ ਜੇਕਰ ਸਰੀਰ ਅੰਦਰ ਪ੍ਰਾਣ ਰਹਿੰਦਿਆਂ ਸਤਿਗੁਰੂ ਦੀ ਸ਼ਰਨ ਲੈ ਲਈ ਜਾਵੇ ਤਾਂ ਹਰੀ ਦੀ ਕਥਾ ਸੁਣ ਕੇ ਮਨ ਦਾ ਸੁਭਾਅ ਬਦਲ ਜਾਂਦਾ ਹੈ। ਮਨਮਤਿ; ਬਿਬੇਕ ਬਣ ਜਾਂਦੀ ਹੈ। ਪ੍ਰਾਣਾਂ ਨੇ ਪੰਜ ਤੱਤਾਂ ਵਾਲ਼ੇ ਸਰੀਰਕ ਢਾਂਚੇ ਨੂੰ ਖੜ੍ਹਾ (ਜੀਵਤ) ਰੱਖ ਕੇ ਮਨ ਦੇ ਸੁਭਾਅ ਨੂੰ ਬਦਲਣ ’ਚ ਸਹਿਯੋਗ ਕਰਨਾ ਹੈ। ਇਹੀ ਬਦਲਾਅ ਯਾਨੀ ਮਨਮਤਿ ਤੋਂ ਬਿਬੇਕ ਬਣਨਾ ਹੀ ਪਾਰਦਰਸ਼ੀ ਅੰਤਹਿਕਰਣ ਹੋਣਾ ਹੈ, ਸੁਰਤਿ ਮਤਿ ਮਨਿ ਬੁਧਿ ਨੂੰ ਘੜਨਾ ਹੈ।

(3). ਬੁਧਿਇਸ ਦਾ ਅਰਥ ਹੈ ‘ਨਵੇਂ ਵਿਚਾਰ ਪੈਦਾ ਹੋਣੇ ਅਤੇ ਉਨ੍ਹਾਂ ’ਚ ਦੁਬਿਧਾ ਨਾ ਰਹਿਣੀ’। ਜੇਕਰ ਦੁਰਾਚਾਰੀ ਵਿਚਾਰ; ਮਨ ’ਚ ਉੱਠਿਆ ਹੈ ਤਾਂ ਦੁਬਿਧਾ ਨਾ ਹੋਣ ਕਾਰਨ ਬੰਦਾ; ਪੱਕਾ ਕੁਕਰਮ ਕਰੇਗਾ। ਐਸੇ ਬੰਦੇ ਲਈ ਗੁਰਬਾਣੀ ਦਾ ਬਚਨ ਹੈ ‘‘ਛੋਡਿ ਸਿਆਨਪ ਚਾਤੁਰੀ; ਦੁਰਮਤਿ ਬੁਧਿ ਤਿਆਗੋ ਰਾਮ ਨਾਨਕ  ! ਪਉ ਸਰਣਾਈ ਰਾਮਰਾਇ; ਥਿਰੁ ਹੋਇ ਸੁਹਾਗੋ ਰਾਮ ’’ (ਮਹਲਾ /੮੪੮) ਅਰਥ : ਹੇ ਕੁਕਰਮੀ ਮਨੁੱਖ ! ਆਪਣੀ ਸਿਆਣਪ, ਚਤੁਰਾਈ ਅਤੇ ਭੈੜੀ ਬੁਧੀ (ਮਨਮਤਿ) ਤਿਆਗ ਦੇਹ। ਸੱਚੇ ਪਾਤਿਸ਼ਾਹ ਦੀ ਸ਼ਰਨ ਪਹਿ, ਜੋ ਸਦੀਵੀ ਰਹਿਣ ਵਾਲ਼ਾ ਖ਼ਸਮ ਹੈ।

ਗੁਰਬਾਣੀ ਵਿੱਚ ਜਿੱਥੇ ‘ਦੁਰਮਤਿ+ਬੁਧਿ’ ਸੰਯੁਕਤ ਸ਼ਬਦ ਹਨ ਓਥੇ ਗੁਰੂ ਦੀ ਸੰਗਤ ਰਾਹੀਂ ਰੱਬ ਨਾਲ਼ ਜੁੜਨ ਲਈ ਪ੍ਰੇਰਿਆ ਗਿਆ ਹੈ। ਜਿਸ ਨੇ ਬਚਨ ਮੰਨਿਆ ਉਸ ਦੀ ਦੁਰਮਤਿ ਦਾ ਨਾਸ਼ ਅਤੇ ਬੁਧਿ ਵਿੱਚ ਚਾਨਣ ਹੋ ਜਾਂਦਾ ਹੈ, ਪ੍ਰਕਾਸ਼ ਆ ਜਾਂਦਾ ਹੈ; ਜਿਵੇਂ ਕਿ ‘‘ਬੁਧਿ ਪ੍ਰਗਾਸ ਭਈ ਮਤਿ ਪੂਰੀ ਤਾ ਤੇ ਬਿਨਸੀ ਦੁਰਮਤਿ ਦੂਰੀ (ਰੱਬ ਤੋਂ ਦੂਰੀ) (ਮਹਲਾ /੩੭੭), ਧਾਵਤ ਧਾਵਤ ਸਭੁ ਜਗੁ ਧਾਇਓ; ਅਬ ਆਏ ਹਰਿ ਦੁਆਰੀ (ਦਰ ਤੇ) ਦੁਰਮਤਿ ਮੇਟਿ (ਕੇ) ਬੁਧਿ ਪਰਗਾਸੀ; ਜਨ ਨਾਨਕ ਗੁਰਮੁਖਿ ਤਾਰੀ (ਤਰ ਗਿਆ) (ਮਹਲਾ /੪੯੫) ਗੁਰਮੁਖਿ ਪ੍ਰਗਾਸੁ ਭਇਆ, ਸਾਤਿ ਆਈ; ਦੁਰਮਤਿ+ਬੁਧਿ ਨਿਵਾਰੀ (ਦੂਰ ਕੀਤੀ) ਆਤਮ ਬ੍ਰਹਮੁ ਚੀਨਿ (ਵੇਖ ਕੇ) ਸੁਖੁ ਪਾਇਆ; ਸਤਸੰਗਤਿ ਪੁਰਖ ਤੁਮਾਰੀ (ਮਹਲਾ /੬੦੭), ਭਗਤ ਦਇਆ ਤੇ ਬੁਧਿ ਪਰਗਾਸੈ; ਦੁਰਮਤਿ ਦੂਖ ਤਜਾਵਨਾ (ਤਿਆਗ ਕੇ) (ਮਹਲਾ /੧੦੧੮), ਰਾਮ ਜਨਾ ਮਿਲਿ ਭਇਆ ਅਨੰਦਾ; ਹਰਿ ਨੀਕੀ (ਚੰਗੀ) ਕਥਾ ਸੁਨਾਇ (ਸੁਣ ਕੇ) ਦੁਰਮਤਿ ਮੈਲੁ ਗਈ ਸਭ ਨੀਕਲਿ; ਸਤਸੰਗਤਿ ਮਿਲਿ ਬੁਧਿ ਪਾਇ ’’ (ਮਹਲਾ /੮੮੦) ਨੋਟ : ਦੁਰਮਤਿ ਤੋਂ ਭਾਵ ਮਨਮਤਿ ਹੈ

‘ਬੁਧਿ’ ਦਾ ਪੈਂਡਾ ‘ਦੁਰਮਤਿ’ ਤੋਂ ਬਿਬੇਕ ਤੱਕ ਹੈ ਯਾਨੀ ਪਹਿਲੇ ਪੜਾਅ (ਮਨਮਤਿ) ਤੋਂ ਅੰਤਮ ਪੜਾਅ (ਬਿਬੇਕ/ਮੰਜ਼ਲ) ਤੱਕ ਦਿਮਾਗ਼ ’ਤੇ ਪ੍ਰਭਾਵ ਪਾਉਂਦੀ ਸ਼ਕਤੀ; ‘ਬੁਧਿ’ ਹੈ। ਗੁਰਬਾਣੀ ਅੰਦਰ ‘ਬੁਧਿ’ ਸ਼ਬਦ ‘ਦੁਰਮਤਿ’ ਨਾਲ਼ 5 ਵਾਰ ਅਤੇ ਗੁਰੂ ਦੀ ਸ਼ਰਨ ਪੈ ਕੇ ਬਣੀ ‘ਬਿਬੇਕ’ ਨਾਲ਼ 15 ਵਾਰ ਦਰਜ ਹੈ; ਜਿਵੇਂ ਕਿ ‘‘ਗੁਰਮੁਖਿ ਗਿਆਨੁ ਬਿਬੇਕ+ਬੁਧਿ ਹੋਇ ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ (ਪ੍ਰੋ ਕੇ) (ਮਹਲਾ /੩੧੭), ਬਿਬੇਕ+ਬੁਧਿ ਸਤਿਗੁਰ ਤੇ ਪਾਈ; ਗੁਰ ਗਿਆਨੁ ਗੁਰੂ ਪ੍ਰਭ ਕੇਰਾ (ਦਾ) (ਮਹਲਾ /੭੧੧), ਸਭ ਮਹਿ ਜਾਨਉ ਕਰਤਾ (ਕਰਤਾਰ) ਏਕ ਸਾਧਸੰਗਤਿ ਮਿਲਿ ਬੁਧਿ+ਬਿਬੇਕ (ਮਹਲਾ /੩੭੭), ਸੋਈ ਗਿਆਨੀ; ਜਿ ਸਿਮਰੈ ਏਕ ਸੋ ਧਨਵੰਤਾ; ਜਿਸੁ ਬੁਧਿ+ਬਿਬੇਕ (ਮਹਲਾ /੧੧੫੦), ਸਤਸੰਗਤਿ ਮਿਲਿ ਬਿਬੇਕ+ਬੁਧਿ ਹੋਈ ਪਾਰਸੁ ਪਰਸਿ, ਲੋਹਾ ਕੰਚਨੁ ਸੋਈ (ਓਹੀ) ’’ (ਭਗਤ ਕਬੀਰ/੪੮੧)

ਸਿੱਧ ਗੋਸਟਿ ’ਚ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਜੀ ਪਾਸੋਂ ਪੁੱਛਿਆ ਕਿ ਕਿਹੜੀ ਬੁਧਿ ਹੈ, ਜਿਸ ਨਾਲ਼ ਜੀਵਨ ਅਡੋਲ ਰਹਿੰਦਾ ਹੈ ‘‘ਕਵਨ ਬੁਧਿ, ਜਿਤੁ ਅਸਥਿਰੁ ਰਹੀਐ  ?.. ੬੧’’ (ਗੋਸਟਿ/ਮਹਲਾ /੯੪੫) ਗੁਰੂ ਸਾਹਿਬ ਦਾ ਜਵਾਬ ਸੀ ਕਿ ਸਥਿਰ-ਅਡੋਲ ਜੀਵਨ ਤਾਂ ਹੀ ਬਣਦਾ ਹੈ ਜਦੋਂ ਗੁਰੂ ਦੀ ਕਿਰਪਾ ਨਾਲ਼ ਦੁੱਖ-ਸੁੱਖ ’ਚ ਬੁਧਿ; ਇੱਕ ਸਮਾਨ ਅਡੋਲ ਰਹੇ ਅਤੇ (ਮੌਤ ਦੇ) ਡਰ ਤੋਂ ਮੁਕਤ ਹੋਵੇ ‘‘ਨਾਨਕ  ! ਦੁਖੁ ਸੁਖੁ ਸਮ ਕਰਿ ਜਾਪੈ; ਸਤਿਗੁਰ ਤੇ ਕਾਲੁ (ਡਰ) ਗ੍ਰਾਸੈ ੬੧’’ (ਗੋਸਟਿ/ਮਹਲਾ /੯੪੫)

ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਅੰਦਰ ਦੋ ਵਾਰ ‘ਮਨਿ+ਬੁਧਿ’ ਸੰਯੁਕਤ ਸ਼ਬਦਾਂ ਰਾਹੀਂ ਤਦ ਸਥਿਰ ਜੀਵਨ ਬਣਨ ਦਾ ਜ਼ਿਕਰ ਕੀਤਾ ਹੈ ਜਦ ਗੁਰੂ ਉਪਦੇਸ਼ ਨੂੰ ਮੰਨਣ ਵਾਲ਼ਿਆਂ ਦਾ ਪ੍ਰਸੰਗ ਚੱਲਦਾ ਹੈ ਜਾਂ ਗੁਰੂ ਉਪਦੇਸ਼ ਨੂੰ ਅਪਣਾਉਣ ਵਾਲ਼ਿਆਂ ਦੀ ਘਾਲਣਾ/ਮਸ਼ੱਕਤ/ਸ਼੍ਰਮਖੰਡ ਦਾ ਵੇਰਵਾ ਹੈ ਕਿਉਂਕਿ ਤਦ ‘ਮਨਿ ਵਿੱਚ ਬੁੱਧ ਆਉਂਦੀ ਹੈ/ਦਿਮਾਗ਼ ’ਚ ਬਿਬੇਕ ਆ ਜਾਂਦਾ ਹੈ’; ਜਿਵੇਂ ਕਿ ‘‘ਮੰਨੈ; ਸੁਰਤਿ ਹੋਵੈ, ਮਨਿ+ਬੁਧਿ ..॥੧੩(ਜਪੁ/ਮਹਲਾ ੧/੩), ਤਿਥੈ; ਘੜੀਐ ਸੁਰਤਿ, ਮਤਿ, ਮਨਿ+ਬੁਧਿ ..॥੩੬(ਜਪੁ/ਮਹਲਾ ੧/੮) ਯਾਨੀ ਮਨ ’ਚ ਬੁਧਿ ਆ ਕੇ ਜੀਵਨ ਸਥਿਰ/ਅਡੋਲ ਹੁੰਦਾ ਹੈ। ਚੇਤੇ ਰਹੇ ਕਿ ਸਮੁੱਚੀ ਗੁਰਬਾਣੀ ਅੰਦਰ ‘ਮਨਿ+ਬੁਧਿ’ ਸੰਯੁਕਤ ਸ਼ਬਦ ਕੇਵਲ ‘ਜਪੁ’ ਬਾਣੀ ਅੰਦਰ ਹੀ ਹਨ।

ਗੁਰਬਾਣੀ ਅੰਦਰ ‘ਬਾਲ ਬੁਧਿ’ ਨੂੰ ਵੀ ‘ਬਿਬੇਕ ਬੁਧਿ’ ਸਮਾਨ ਮੰਨਿਆ ਹੈ (ਕਿਉਂਕਿ ਤਦ ਦਿਮਾਗ਼ ’ਤੇ ਦੁਰਮਤ ਦਾ ਬੁਰਾ ਪ੍ਰਭਾਵ ਨਹੀਂ ਹੁੰਦਾ); ਜਿਵੇਂ ਕਿ ‘‘ਪਹਿਲੈ+ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਬਾਲਕ+ਬੁਧਿ ਅਚੇਤੁ ’’ (ਪਹਰੇ/ਮਹਲਾ /੭੫), ਧੰਨੈ (ਨੇ) ਸੇਵਿਆ ਬਾਲ+ਬੁਧਿ (ਅਪਣਾਅ ਕੇ) (ਮਹਲਾ /੧੧੯੨) ਆਦਿ।

ਸੋ, ਦੁਰਮਤਿ ਨਾਲ਼ ਮਿਲ ਕੇ ਬੁਧਿ; ਇਹ ਅਹੰਕਾਰ ਪੈਦਾ ਕਰਦੀ ਹੈ ‘‘ਹਮ ਬਡ ਕਬਿ (ਵੱਡੇ ਕਵੀ), ਕੁਲੀਨ ਹਮ ਪੰਡਿਤ; ਹਮ ਜੋਗੀ ਸੰਨਿਆਸੀ ਗਿਆਨੀ, ਗੁਨੀ, ਸੂਰ ਹਮ ਦਾਤੇ; ਇਹ ਬੁਧਿ ਕਬਹਿ ਨਾਸੀ ’’ (ਭਗਤ ਰਵਿਦਾਸ/੯੭੪) ਅਤੇ ਬਿਬੇਕ ਨਾਲ਼ ਮਿਲ ਕੇ ਬੁਧਿ; ਮਾਇਆ ਰਹਿਤ ਇਹ ਜੀਵਨ ਸਿਰਜਦੀ ਹੈ ‘‘ਜਾ ਕੈ (ਅੰਦਰ) ਆਸ ਨਾਹੀ, ਨਿਰਾਸ ਨਾਹੀ; ਚਿਤਿ () ਸੁਰਤਿ ਸਮਝਾਈ ਤੰਤ ਕਉ ਪਰਮ ਤੰਤੁ ਮਿਲਿਆ; ਨਾਨਕਾ ਬੁਧਿ ਪਾਈ ’’ (ਮਹਲਾ /੧੩੨੮) ਅਰਥ : ਜਿਸ ਦੇ ਚਿਤ ’ਚ (ਕਿਸੇ ਪਦਾਰਥ ਪ੍ਰਤੀ) ਆਸ ਨਹੀਂ, (ਗ੍ਰਿਹਸਤ ਤਿਆਗਣ ਦਾ) ਉਪਰਾਮ/ਖ਼ਿਆਲ ਨਹੀਂ, ਉਸ ਦੀ ਸੁਰਤਿ ਯਾਨੀ ਗਿਆਨਵਾਨ ਜੀਵਾਤਮਾ; ਪਰਮਾਤਮਾ (ਰੱਬ) ਨਾਲ਼ ਇੱਕ ਮਿੱਕ ਹੋ ਗਿਆ ਭਾਵ ਉਹ ਬਿਬੇਕੀ-ਰੱਬ ਦਾ ਰੂਪ ਬਣ ਗਿਆ, ਬਿਬੇਕੀ ਹੋ ਗਿਆ।

(4). ਬਿਬੇਕੁ ਅਜੋਕੇ ਕੋਸ਼ਾਂ ’ਚ ਇਸ ਦਾ ਅਰਥ ‘ਤਰਕ’ ਜਾਂ ‘ਚੰਗੇ-ਮੰਦੇ ਦੀ ਪਛਾਣ ਕਰਨ ਵਾਲ਼ਾ ਨਿਰਣਾ’ ਹੈ। ਹੁਣ ਜੇਕਰ ਕਿਸੇ ਦੀ ਬੁਧਿ ’ਚ 10% ਰੌਸ਼ਨੀ ਹੈ ਉਸ ਦੁਆਰਾ ਕੀਤੀ ਗਈ ‘ਚੰਗੇ ਮੰਦੇ ਦੀ ਪਛਾਣ’ ਜਾਂ ‘ਕੀਤਾ ਗਿਆ ਤਰਕ’ ਅਤੇ ਜਿਸ ਬੁਧਿ ’ਚ 100% ਰੌਸ਼ਨੀ ਹੈ ਉਸ ਦੁਆਰਾ ਕੀਤੀ ਗਈ ‘ਚੰਗੇ ਮੰਦੇ ਦੀ ਪਛਾਣ’ ਜਾਂ ‘ਕੀਤਾ ਗਿਆ ਤਰਕ’; ਦੋਵੇਂ ਇੱਕ ਸਮਾਨ ਕਿਵੇਂ ਹੋ ਸਕਦੇ ਹਨ ? ਡੇਰੇਦਾਰ ਸੋਚ ਨੂੰ ਪ੍ਰਣਾਇ ਜ਼ਿਆਦਾਤਰ ਪ੍ਰਚਾਰਕ; ਗੁਰਮਤਿ ਅਨੁਸਾਰੀ ਪ੍ਰਚਾਰਕਾਂ ਨੂੰ ਕਾਮਰੇਡ/ਨਾਸਤਿਕ ਮੰਨਦੇ ਹਨ। ਕੀ ਇਹੀ ਪੈਮਾਨਾ ਹੈ ਬਿਬੇਕ (ਚੰਗੇ ਮੰਦੇ ਦੀ ਪਰਖ) ਦਾ ?

ਗੁਰਬਾਣੀ ਅੰਦਰ ‘ਬਿਬੇਕ’ ਸ਼ਬਦ; ਗੁਰੂ ਅਤੇ ਅਕਾਲ ਪੁਰਖ ਲਈ ਵਰਤਿਆ ਹੈ ਯਾਨੀ ਅਸਲ ਬਿਬੇਕੀ ਰੱਬ ਅਤੇ ਸਤਿਗੁਰੂ ਜੀ ਹਨ; ਜਿਵੇਂ ਕਿ ‘‘ਹਮਰੋ ਭਰਤਾ ਬਡੋ ਬਿਬੇਕੀ; ਆਪੇ ਸੰਤੁ (ਗੁਰੂ) ਕਹਾਵੈ   ਓਹੁ ਹਮਾਰੈ ਮਾਥੈ (ਤੇ) ਕਾਇਮੁ; ਅਉਰੁ ਹਮਰੈ ਨਿਕਟਿ ਆਵੈ (ਭਗਤ ਕਬੀਰ/੪੭੬) ਸੰਤਾ (ਗੁਰੂ) ਕਉ ਮਤਿ ਕੋਈ ਨਿੰਦਹੁ; ਸੰਤ ਰਾਮੁ ਹੈ ਏਕੁੋ ਕਹੁ ਕਬੀਰ  !  ਮੈ ਸੋ ਗੁਰੁ ਪਾਇਆ; ਜਾ ਕਾ ਨਾਉ ਬਿਬੇਕੁੋ ’’ (ਭਗਤ ਕਬੀਰ/੭੯੩), ਗੁਰ ਕੀ ਮਹਿਮਾ ਕਿਆ ਕਹਾ (ਕਹਾਂ) ? ਗੁਰੁ+ਬਿਬੇਕ ਸਤ ਸਰੁ (ਸਮੁੰਦਰ)  ਓਹੁ ਆਦਿ ਜੁਗਾਦੀ ਜੁਗਹ ਜੁਗੁ; ਪੂਰਾ ਪਰਮੇਸਰੁ (ਮਹਲਾ /੩੯੭), ਬਿਬੇਕੁ+ਗੁਰੂ ਗੁਰੂ ਸਮਦਰਸੀ; ਤਿਸੁ ਮਿਲੀਐ ਸੰਕ ਉਤਾਰੇ (ਮਹਲਾ /੯੮੧), ਬਿਬੇਕ+ਬੁਧਿ (ਯਾਨੀ ਰੱਬ), ਸਭ ਜਗ ਮਹਿ ਨਿਰਮਲ (ਵਿਆਪਕ); ਬਿਚਰਿ ਬਿਚਰਿ (ਕੇ) ਰਸੁ ਪੀਜੈ (ਮਹਲਾ /੧੩੨੫), ਨਾਮੁ ਏਕੁ ਅਧਾਰੁ ਭਗਤਾ; ਈਤ ਆਗੈ ਟੇਕ (ਇੱਥੇਓਥੇ ਆਸਰਾ)   ਕਰਿ ਕ੍ਰਿਪਾ ਗੋਬਿੰਦਿ (ਨੇ) ਦੀਆ; ਗੁਰ ਗਿਆਨੁ ਬੁਧਿ+ਬਿਬੇਕ (ਮਹਲਾ /੫੦੧), ਹੇ ਅਚੁਤ  ! ਹੇ ਪਾਰਬ੍ਰਹਮ  ! ਅਬਿਨਾਸੀ ਅਘਨਾਸ  !  ਹੇ ਪੂਰਨਹੇ ਸਰਬ ਮੈ ! ਦੁਖ ਭੰਜਨ ਗੁਣਤਾਸ  !  ਹੇ ਸੰਗੀ ! ਹੇ ਨਿਰੰਕਾਰ  ! ਹੇ ਨਿਰਗੁਣ ਸਭ ਟੇਕ !   ਹੇ ਗੋਬਿਦ  ! ਹੇ ਗੁਣ ਨਿਧਾਨ ! ਜਾ ਕੈ (ਅੰਦਰ) ਸਦਾ ਬਿਬੇਕ   ਹੇ ਅਪਰੰਪਰ ਹਰਿ ਹਰੇ ! ਹਹਿ ਭੀ, ਹੋਵਨਹਾਰ   ਹੇ ਸੰਤਹ ਕੈ ਸਦਾ ਸੰਗਿ ! ਨਿਧਾਰਾ ਆਧਾਰ !   ਹੇ ਠਾਕੁਰ  ! ਹਉ ਦਾਸਰੋ; ਮੈ ਨਿਰਗੁਨ, ਗੁਨੁ ਨਹੀ ਕੋਇ   ਨਾਨਕਦੀਜੈ ਨਾਮ ਦਾਨੁ; ਰਾਖਉ ਹੀਐ ਪਰੋਇ (ਰਾਖਉਂ ਹਿਰਦੇ ਪ੍ਰੋ ਕੇ) ੫੫’’ (ਮਹਲਾ /੨੬੨) ਤਾਂ ਤੇ ‘ਬਿਬੇਕ’ ਅਤੇ ‘ਗੁਰੂ’ ਦੇ ਅਰਥ; ਇੱਕ ਸਮਾਨ ਹੀ ਹੋਣੇ ਚਾਹੀਦੇ ਹਨ।

ਗੁਰੂ ਦੇ ਅਰਥ ਹਨ : ‘ਗ’ ਤੋਂ ਗ਼ੁਬਾਰ ਯਾਨੀ ਕਿ ਹਨ੍ਹੇਰਾ ਅਤੇ ‘ਰ’ ਤੋਂ ‘ਰੌਸ਼ਨੀ’ ਭਾਵ ਹਨ੍ਹੇਰੇ ’ਚ ਰੌਸ਼ਨੀ ਕਰਨ ਵਾਲ਼ਾ ‘ਗੁਰੂ’ ਹੈ। ਹਨ੍ਹੇਰਾ ਹੈ ‘ਆਕਾਰ, ਕੁਦਰਤ, ਵਿਖਾਈ ਦੇਣ ਵਾਲ਼ਾ ਸੰਸਾਰ, ਮਾਇਆ ਮੋਹ’ ਅਤੇ ਰੌਸ਼ਨੀ ਹੈ ‘ਜੋ ਆਕਾਰ ਨਹੀਂ ਭਾਵ ਨਿਰਾਕਾਰ, ਮਾਇਆ ਤੋਂ ਨਿਰਲੇਪ, ਅਦ੍ਰਿਸ਼ ਸ਼ਕਤੀ’। ਇਸ ਵਿਆਖਿਆ ਤੋਂ ਬਾਅਦ ‘ਬਿਬੇਕ’ ਦਾ ਅਰਥ ਬਣ ਗਿਆ ‘ਹਨ੍ਹੇਰੇ/ਜਗਤ ਉੱਤੇ ਤਰਕ ਅਤੇ ਰੌਸ਼ਨੀ/ਨਿਰਾਕਾਰ ਉੱਤੇ ਸ਼ਰਧਾ’। ਇਸ ਦੀ ਪੁਸ਼ਟੀ ਕਰਨ ਲਈ ਬਾਬਾ ਕਬੀਰ ਜੀ ਦੇ ਬਚਨ ਹਨ ‘‘ਕਬੀਰ  ! ਰਾਮੈ ਰਾਮ ਕਹੁ; ਕਹਿਬੇ ਮਾਹਿ ਬਿਬੇਕ   ਏਕੁ ਅਨੇਕਹਿ ਮਿਲਿ ਗਇਆ; ਏਕ ਸਮਾਨਾ ਏਕ ’’ (ਭਗਤ ਕਬੀਰ/੧੩੭੪) ਅਰਥ : ਹੇ ਪੰਡਿਤ !  ਮੈਂ ਵੀ ਰਾਮ-ਰਾਮ ਜਪਦਾ ਹਾਂ, ਪਰ ਬਿਬੇਕ ਨਾਲ਼। ਇੱਕ ਰਾਮ ਉਹ ਹੈ, ਜੋ ਕੇਵਲ ਰਾਜਾ ਦਸ਼ਰਥ ਦਾ ਪੁੱਤਰ ਸੀ ਅਤੇ ਦੂਜਾ ਰਾਮ ਉਹ ਹੈ, ਜੋ ਹੁਣ ਭੀ ਕਣ-ਕਣ ’ਚ ਵਿਆਪਕ ਹੈ। ਮੇਰੇ ਵਾਲ਼ੇ ਰਾਮ (ਕਣ-ਕਣ ’ਚ ਵਿਆਪਕ) ਨੂੰ ਤੁਸੀਂ ਵੀ ਬਿਬੇਕ ਨਾਲ਼ ਰਾਮ-ਰਾਮ ਕਹੋ, ਜਪੋ।

ਭਗਤ ਕਬੀਰ ਜੀ ਦੇ ਉਕਤ ਬਚਨ; ਆਕਾਰ/ਹਨ੍ਹੇਰਾ ਰੂਪ ਦਸ਼ਰਥ ਦੇ ਪੁੱਤਰ (ਰਾਮ) ਉੱਤੇ ਤਰਕ ਕਰਦੇ ਹਨ ਅਤੇ ਨਿਰਾਕਾਰ/ਰੌਸ਼ਨੀ ਰੂਪ ਰਾਮ (ਭਾਵ ਸਰਬ ਵਿਆਪਕ ਆਤਮ ਪ੍ਰਕਾਸ਼ ਰੂਪ ਪ੍ਰਭੂ) ’ਤੇ ਸ਼ਰਧਾ ਬਣਾਉਂਦੇ ਹਨ। ਇਹੀ ਹੈ ਅਸਲ ਬਿਬੇਕੀ ਬੰਦੇ ਦੁਆਰਾ ਕੀਤੀ ਗਈ ‘ਚੰਗੇ-ਮੰਦੇ ਦੀ ਪਰਖ’, ਇਸ ਲਈ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਹਨ ‘‘ਸੋ ਜਨੁ ਰਲਾਇਆ ਨਾ ਰਲੈ; ਜਿਸੁ ਅੰਤਰਿ ਬਿਬੇਕ ਬੀਚਾਰੁ ॥’’ (ਮਹਲਾ ੩/੨੮), ਜਿਨ੍ਹਾਂ ਲੋਕਾਂ ਅੰਦਰ ਬਿਬੇਕ ਰੂਪ ਦੀਵਾ; ਮੱਧਮ/ਅਸਪਸ਼ਟ ਹੈ, ਉਨ੍ਹਾਂ ਬਾਰੇ ਬਚਨ ਹਨ ‘‘ਮਾਧੋ ! ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥੧॥ ਰਹਾਉ ॥ (ਭਗਤ ਰਵਿਦਾਸ/੪੮੬) ਅਰਥ : ਹੇ ਮਾਇਆ ਦੇ ਪਤੀ ਪ੍ਰਭੂ ! (ਜਿਨ੍ਹਾਂ ਦਾ) ਅਵਿੱਦਿਆ/ਅਗਿਆਨਤਾ ਨਾਲ਼ ਪਿਆਰ ਹੈ, (ਉਨ੍ਹਾਂ ਅੰਦਰ) ਬਿਬੇਕ-ਦੀਪ ਮਲ਼ੀਨ ਹੈ। ਦੂਜੇ ਪਾਸੇ ਬਿਬੇਕੀ ਭਗਤ ਨੇ ਇਹੀ ਮਾਇਆ ਰੂਪ ਬੇੜੀ ਕੱਟ ਦਿੱਤੀ ਹੈ; ਜਿਵੇਂ ਕਿ ‘‘ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥’’ (ਭਗਤ ਕਬੀਰ/੪੭੬) ਅਰਥ : ਨਿਲੱਜ ਮਾਇਆ ਦਾ ਡੰਕਾ ਸਾਰੇ ਸੰਸਾਰ ’ਚ ਧੂਮ ਮਚਾ ਰਿਹਾ ਹੈ, (ਪਰ ਹੇ ਮਾਇਆ/ਅਵਿੱਦਿਆ! ਭਾਵੇਂ ਤੂੰ ਬੜੀ ਬਲਵਾਨ ਹੈਂ ਫਿਰ ਵੀ) ਵਿਰਲੇ ਬਿਬੇਕੀ ਨੇ ਤੈਨੂੰ ਵੀ ਹਰਾ ਦਿੱਤਾ ਹੈ।

ਜਿਨ੍ਹਾਂ ਅੰਦਰ ਐਸੀ ਬਿਬੇਕ-ਕਸੌਟੀ ਹੈ, ਉੱਚੀ ਸੁਰਤਿ ਹੈ, ਉਹ ਕਦੇ ਬੁੱਢੇ ਨਹੀਂ ਹੁੰਦੇ, ਆਪਣਾ ਇਹ ਅਨੁਭਵ; ਬਜ਼ੁਰਗ ਅਵਸਥਾ ‘ਚ ਵਿਚਰਦੇ ਗੁਰੂ ਅਮਰਦਾਸ ਜੀ ਨੇ ਇਉਂ ਬਿਆਨ ਕੀਤਾ ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਹਾ ਅੰਤਰਿ ਸੁਰਤਿ+ਗਿਆਨੁ   ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ   ਓਇ ਸਦਾ ਅਨੰਦਿ+ਬਿਬੇਕ () ਰਹਹਿ; ਦੁਖਿ ਸੁਖਿ () ਏਕ ਸਮਾਨਿ   ਤਿਨਾ ਨਦਰੀ ਇਕੋ ਆਇਆ; ਸਭੁ ਆਤਮ+ਰਾਮੁ (ਸਰਬ ਵਿਆਪਕ) ਪਛਾਨੁ ’’ (ਮਹਲਾ /੧੪੧੮)

(5)- ਸੁਰਤਿ ਹਥਲੇ ਵਿਸ਼ੇ ’ਤੇ ਹੁਣ ਤੱਕ ਹੋਈ ਸਾਰੀ ਵਿਚਾਰ ’ਚ ‘ਭੈੜੀ ਅਕਲ, ਭੈੜੀ ਮਤਿ (ਮਨਮਤਿ) ਤੇ ਭੈੜੀ ਬੁਧਿ’ ਦਾ ਜ਼ਿਕਰ ਕੀਤਾ ਹੈ ਜਾਂ ‘ਚੰਗੀ ਅਕਲ, ਚੰਗੀ ਮਤਿ (ਸੁਮਤਿ) ਤੇ ਚੰਗੀ ਬੁਧਿ’ ਦਾ ਜ਼ਿਕਰ ਹੋਇਆ ਹੈ ਭਾਵ ਚੰਗਿਆਈ, ਬੁਰਿਆਈ ਇੱਕ ਪੜਾਅ ਮਾਤਰ ਸਨ। ਇਹ ਪੜਾਅ; ਹੇਠਲਾ ਹੋਵੇ ਜਾਂ ਉਤਲਾ, ਪਰ ਸੁਰਤਿ; ਕੋਈ ਪੜਾਅ ਨਹੀਂ। ਸੁਰਤਿ ਦਾ ਅਰਥ ਹੈ ‘ਸੁਣਨਾ, ਧਿਆਨ ਦੀ ਇਕਾਗਰਤਾ, ਧਿਆਨ’। ਇਸ ਸੂਖਮ ਨੁਕਤੇ ਨੂੰ ਇਉਂ ਸਮਝਣਾ ਅਸਾਨ ਰਹੇਗਾ ਕਿ ਸਕਿੰਟ-ਸਕਿੰਟ ਦਾ ਜੰਪ ਮਾਰਨ ਵਾਲ਼ੀ ਘੜੀ ਦੀ ਸੂਈ; ‘ਅਕਲ, ਮਤਿ, ਬੁਧਿ’ ਹੈ ਅਤੇ ਨਿਰੰਤਰ (ਬਿਨਾਂ ਅਵਾਜ਼ ਕੀਤਿਆਂ) ਇਕਸਾਰ ਚੱਲਣ ਵਾਲ਼ੀ ਘੜੀ ਦੀ ਸੂਈ; ‘ਸੁਰਤਿ’ ਹੈ।

ਨੀਚ ਅਕਲ, ਨੀਚ ਮਤਿ (ਮਨਮਤਿ) ਤੇ ਨੀਚ ਬੁਧਿ ਤੋਂ ਚੰਗੀ ਅਕਲ, ਚੰਗੀ ਮਤਿ (ਸੁਮਤਿ) ਤੇ ਚੰਗੀ ਬੁਧਿ ਜਾਂ ਬਿਬੇਕ’ ਨੂੰ ਜਾਣ ਵਾਲ਼ੀ ਪਉੜੀ ਦਾ ਨਾਂ ਹੀ ‘ਸੁਰਤਿ’ ਹੈ। ਸੁਰਤਿ; ਪੰਜੇ ਗਿਆਨ ਇੰਦ੍ਰਿਆਂ ਨੂੰ ਸਹਾਰਾ ਬਣਾ ਉੱਪਰ ਉੱਠਦੀ ਹੈ। ਅੱਖ, ਨੱਕ, ਜੀਭ ਤੇ ਤ੍ਵਚਾ ਨੂੰ ਬਿਲਕੁਲ ਬੰਦ ਕਰਕੇ ਅਤੇ ਕੰਨਾਂ ਰਾਹੀਂ ਸੁਣੀ ਸ਼ਬਦ-ਧੁਨੀ ’ਚ ਟਿਕ ਕੇ, ਸੁਰਤਿ ਨੇ ਉੱਚਾ ਉੱਠਣਾ ਹੁੰਦਾ ਹੈ। ਨੇਤਰਹੀਣ ਬੰਦਾ; ਭਗਤ ਬਣ ਸਕਦਾ ਹੈ ਕਿਉਂਕਿ ਵੈਸੇ ਭੀ ਅੱਖਾਂ ਬੰਦ ਹੀ ਕਰਨੀਆਂ ਹੁੰਦੀਆਂ ਹਨ, ਪਰ ਕੰਨਾਂ ਤੋਂ ਬੋਲ਼ਾ ਬੰਦਾ; ਭਗਤ ਨਹੀਂ ਬਣ ਸਕਦਾ ਕਿਉਂਕਿ ਸੁਣਨ ਤੋਂ ਬਿਨਾਂ ਰੂਹਾਨੀਅਤ ਜੀਵਨ ਖਿੜ ਨਹੀਂ ਸਕਦਾ। ਮਨ ’ਚ ਬਿਬੇਕ ਬੁਧਿ ਆਉਣਾ (ਭਾਵ ਮਨਿ+ਬੁਧਿ) ਹੀ ਸਰਬੋਤਮ ਸੁਰਤਿ ਹੈ ‘‘ਮੰਨੈ; ਸੁਰਤਿ ਹੋਵੈ, ਮਨਿ+ਬੁਧਿ ’’ (ਜਪੁ)

ਗੁਰੂ ਨਾਨਕ ਸਾਹਿਬ ਜੀ ਨੇ ‘ਸਬਦੁ’ ਨੂੰ ‘ਗੁਰੂ’ ਕਿਹਾ ਭਾਵ ਸੁਰਤਿ ਦੇ ਖੜ੍ਹਨ/ਜੁੜਨ ਦਾ ਸਹਾਰਾ ਦੱਸਿਆ ਅਤੇ ‘ਸੁਰਤਿ’ ਨੂੰ ਚੇਲਾ ਦੱਸਿਆ ਯਾਨੀ ਕਿ ‘ਸ਼ਬਦ ਦੀ ਧੁਨਿ’ ’ਚ ਧਿਆਨ ਜੋੜਨ/ਟਿਕਾਉਣ ਨੂੰ ਸਿੱਖ ਕਿਹਾ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਗੋਸਟਿ/ਮਹਲਾ /੯੪੩) ਸ਼ਬਦ-ਸੁਰਤਿ ਦਾ ਸੁਮੇਲ; ਗੁਰਬਾਣੀ ਅੰਦਰ 26 ਵਾਰ ਦਰਜ ਹੈ। ਜਿਨ੍ਹਾਂ ’ਚੋਂ 18 ਵਾਰ ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਵਰਤਿਆ ਹੈ। ਜਿਨ੍ਹਾਂ ਦੀ ਸੰਖੇਪ ਮਾਤਰ ਵਿਚਾਰ ਕਰਨੀ ਅਤਿ ਜ਼ਰੂਰੀ ਹੈ; ਜਿਵੇਂ ਕਿ

ਗੁਰੂ ਨਾਨਕ ਸਾਹਿਬ ਜੀ

ਜੇਤਾ ਸਬਦੁ; ਸੁਰਤਿ ਧੁਨਿ ਤੇਤੀ; ਜੇਤਾ ਰੂਪੁ ਕਾਇਆ ਤੇਰੀ ॥ (ਮਹਲਾ ੧/੩੫੦)

ਅਰਥ : ਜੈਸੀ ਸਿੱਖਿਆ ਹੋਵੇ ਵੈਸੀ ਹੀ ਉਸ ਦੀ ਲਗਨ ’ਚੋਂ ਸੁਰਤਿ ਉਪਜਦੀ ਹੈ; ਜਿਵੇਂ ਜਿਸ ਤਰ੍ਹਾਂ ਦਾ ਸਰੀਰ ਹੋਵੇ; ਵੈਸਾ ਹੀ ਰੂਪ ਹੁੰਦਾ ਹੈ।

ਨੋਟ : ਚੇਤੇ ਰਹੇ ਕਿ ਇਸ ਤੁਕ ’ਚ ‘ਤੇਰੀ’ ਦਾ ਅਸਲ ਰੂਪ ‘ਤੇਤੀ’ ਹੈ। ਜੋ ਕਿ ਕਾਵਿ ਪਿੰਗਲ ਕਾਰਨ ‘ਤੇਰੀ’ ਬਣਿਆ ਹੈ।

ਗੁਰਮੁਖਿ ਸੁਰਤਿ+ਸਬਦੁ ਨੀਸਾਨੁ ॥ (ਮਹਲਾ ੧/੪੧੪)

ਅਰਥ : ਗੁਰੂ ਦਾ ਸ਼ਬਦ; ਅਸਲ ਰਾਹਦਾਰੀ (ਚਿੰਨ੍ਹ) ਹੈ, ਰਾਹ ਦੀ ਪੂੰਜੀ ਹੈ, ਜੇਕਰ ਉਸ ਵਿੱਚ ਸੁਰਤਿ ਜੁੜੇ।

ਜਿਥੈ ਜਾਇ ਬਹੀਐ, ਭਲਾ ਕਹੀਐ; ਸੁਰਤਿ+ਸਬਦੁ ਲਿਖਾਈਐ ॥ (ਮਹਲਾ ੧/੫੬੬)

ਅਰਥ : ਜਿੱਥੇ ਭੀ ਜਾ ਕੇ ਬੈਠੀਏ (ਓਥੇ) ਗੁਰੂ ਸ਼ਬਦ ਨੂੰ ਸੁਰਤਿ ’ਚ ਪ੍ਰੋ ਕੇ ਭਾਵ ਗੁਰੂ ਸ਼ਬਦ ਅਨੁਸਾਰ ਬਣੀ ਸੁਰਤਿ ਨਾਲ਼ ਸਾਰਥਕ/ਅਰਥ ਭਰਪੂਰ ਗੱਲ-ਬਾਤ ਕਰਨੀ ਚਾਹੀਦੀ ਹੈ।

ਸੁਰਤਿ+ਸਬਦੁ; ਧੁਨਿ ਅੰਤਰਿ ਜਾਗੀ ॥ (ਮਹਲਾ ੧/੯੦੩)

ਅਰਥ : ਮੇਰੀ ਸੁਰਤਿ ’ਚ ਗੁਰੂ ਸ਼ਬਦ ਹੈ, ਇਸ ਲਈ ਰੱਬ ਪ੍ਰਤੀ ਲਗਨ ਮੇਰੇ ਅੰਦਰੋਂ ਉੱਠੀ ਹੈ।

ਸਬਦ+ਸੁਰਤਿ ਸੁਖੁ ਊਪਜੈ; ਪ੍ਰਭ ਰਾਤਉ ਸੁਖ ਸਾਰੁ ॥ (ਮਹਲਾ ੧/੬੨)

ਅਰਥ : ਗੁਰੂ ਸਿੱਖਿਆ ਭਰਪੂਰ ਸੁਰਤਿ ਨਾਲ਼ ਰੱਬ ਦੇ ਰੰਗ ’ਚ ਰੰਗ ਕੇ ਸਰਬੋਤਮ ਸੁੱਖ/ਅਨੰਦ ਮਿਲਦਾ ਹੈ।

ਕਰਹਿ ਬਿਕਾਰ ਵਿਥਾਰ ਘਨੇਰੇ; ਸੁਰਤਿ+ਸਬਦ ਬਿਨੁ ਭਰਮਿ ਪਇਆ ॥ (ਮਹਲਾ ੧/੯੦੬)

ਅਰਥ : ਸ਼ਬਦ ਸੁਰਤਿ ਦੇ ਸੁਮੇਲ ਤੋਂ ਬਿਨਾਂ (ਬੰਦੇ); ਭਰਮ/ਹਨ੍ਹੇਰੇ ’ਚ ਪਏ ਅਣਗਿਣਤ ਪਾਪ ਕਰਦੇ ਹਨ।

ਸਬਦ+ਸੁਰਤਿ ਬਿਨੁ ਆਵੈ ਜਾਵੈ; ਪਤਿ ਖੋਈ ਆਵਤ ਜਾਤਾ ਹੇ ॥ (ਮਹਲਾ ੧/੧੦੩੧)

ਅਰਥ : ਸ਼ਬਦ ਸੁਰਤਿ ਦੇ ਸੁਮੇਲ ਤੋਂ ਬਿਨਾਂ (ਬੰਦਾ); ਜੰਮਦਾ ਮਰਦਾ ਹੈ। ਆਵਾਗਮਣ ’ਚ ਪਿਆ ਮਾਨ-ਸਤਿਕਾਰ ਗਵਾਉਂਦਾ ਹੈ।

ਸਾਕਤ ਨਰਿ (ਨੇ); ਸਬਦ+ਸੁਰਤਿ ਕਿਉ ਪਾਈਐ ॥ ਸਬਦ+ਸੁਰਤਿ ਬਿਨੁ ਆਈਐ ਜਾਈਐ ॥ (ਮਹਲਾ ੧/੧੦੪੨)

ਅਰਥ : ਰੱਬ ਤੋਂ ਟੁੱਟੇ ਬੰਦੇ ਨੇ ਸ਼ਬਦ-ਗੁਰੂ ਵਰਗੀ ਸੁਰਤਿ ਕਿਵੇਂ ਪਾਈ ਹੋ ਸਕਦੀ ਹੈ ? ਐਸੀ ਸ਼ਬਦ ਸੁਰਤਿ ਤੋਂ ਬਿਨਾਂ ਜੰਮਦਾ ਮਰਦਾ ਹੈ॥ 

ਏ ਮਨ ਮੇਰਿਆ ! ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥ ਪਾਰਿ ਸਾਜਨੁ ਅਪਾਰੁ ਪ੍ਰੀਤਮੁ; ਗੁਰ ਸਬਦ+ਸੁਰਤਿ ਲੰਘਾਵਏ ॥ (ਮਹਲਾ ੧/੧੧੧੩)

ਅਰਥ : ਹੇ ਮੇਰੇ ਮਨ (ਮੇਰੇ ਸੁਭਾਅ) ! ਜਿਵੇਂ ਬਿਨਾਂ ਬੇੜੀ ਤੋਂ ਸਮੁੰਦਰ ਪਾਰ ਨਹੀਂ ਹੁੰਦਾ। ਅਪਰੰਪਰ ਸੱਜਣ ਪ੍ਰੀਤਮ ਵੀ (ਸੰਸਾਰ ਸਮੁੰਦਰ ਤੋਂ) ਪਰਲੇ ਪਾਸੇ ਹੈ। ਓਥੋਂ ਤੱਕ ਪਾਰ ਲੰਘਾਉਂਦਾ ਹੈ ‘ਗੁਰੂ ਸ਼ਬਦ ਤੇ ਸੁਰਤਿ ਦਾ ਸੁਮੇਲ’।

ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ; ਸਬਦ+ਸੁਰਤਿ ਨਹੀ ਭਾਈ (ਪਸੰਦ)(ਮਹਲਾ ੧/੧੧੨੬)

ਅਰਥ : ਅੱਖਾਂ ਤੋਂ ਅੰਨ੍ਹਿਆਂ ਨੂੰ ਅਤੇ ਹੈਂਕੜ ਭਰੀ ਚਾਲ ਨੂੰ ਗੁਰੂ ਸ਼ਬਦ ਤੇ ਸੁਰਤਿ ਦਾ ਸੁਮੇਲ; ਬਿਲਕੁਲ ਪਸੰਦ ਨਹੀਂ।

ਸੁਰਤਿ ਸਬਦਿ ਭਵ ਸਾਗਰੁ ਤਰੀਐ; ਨਾਨਕ !  ਨਾਮੁ ਵਖਾਣੇ ॥ (ਗੋਸਟਿ/ਮਹਲਾ ੧/੯੩੮)

ਅਰਥ : ਹੇ ਨਾਨਕ !  ਗੁਰੂ ਸ਼ਬਦ ਰਾਹੀਂ ਸੁਰਤਿ; ਰੱਬ ਦਾ ਨਾਮ ਜਪ-ਜਪ ਕੇ ਸੰਸਾਰ-ਸਮੁੰਦਰ ਤਾਰ ਲੈਂਦੀ ਹੈ।

ਸਬਦਿ ਮਿਲੇ ਸੇ ਦਰਗਹ ਪੈਧੇ; ਗੁਰਮੁਖਿ ਸੁਰਤਿ ਸਮਾਈ ਹੇ ॥ (ਮਹਲਾ ੧/੧੦੨੪)

ਅਰਥ : ਜੋ ਗੁਰੂ ਸ਼ਬਦ ਨਾਲ਼ ਜੁੜੇ ਉਹ ਦਰਗਹ ’ਚ ਸਨਮਾਨਿਤ ਕੀਤੇ ਗਏ ਕਿਉਂਕਿ ਉਨ੍ਹਾਂ ਗੁਰਮੁਖਾਂ ਦੀ ਸੁਰਤਿ (ਰੱਬ ’ਚ) ਲੀਨ ਸੀ।

ਨਾਨਕ  ! ਵੈਸਾਖੀਂ ਪ੍ਰਭੁ ਪਾਵੈ; ਸੁਰਤਿ ਸਬਦਿ ਮਨੁ ਮਾਨਾ ॥ (ਬਾਰਹਮਾਹਾ/ਮਹਲਾ ੧/੧੧੦੮)

ਅਰਥ : ਹੇ ਨਾਨਕ ! ਵੈਸਾਖ (ਮਹੀਨੇ) ’ਚ (ਆਈ ਫਸਲ ਵਾਙ ਗੁਣਾਂ ਭਰਪੂਰ ਜੀਵ ਇਸਤਰੀ) ਰੱਬ ਨੂੰ ਪਾ ਲੈਂਦੀ ਹੈ, ਜਿਸ ਦੀ ਸੁਰਤਿ ਅਤੇ ਮਨ; ਗੁਰੂ ਸ਼ਬਦ ’ਚ ਗਿੱਝ ਗਿਆ।

ਮੁਕਤਿ ਭਈ ਬੰਧਨ ਗੁਰਿ (ਨੇ) ਖੋਲ੍ਹੇ; ਸਬਦਿ ਸੁਰਤਿ ਪਤਿ ਪਾਈ ॥ (ਮਹਲਾ ੧/੧੨੫੫)

ਅਰਥ : ਜਿਸ ਸੁਰਤਿ ਨੇ ਗੁਰੂ ਸ਼ਬਦ ’ਚ ਜੁੜ ਕੇ ਇੱਜ਼ਤ ਪਾ ਲਈ। ਗੁਰੂ ਨੇ ਉਸ ਦੇ ਸਾਰੇ ਬੰਧਨ ਕੱਟ ਦਿੱਤੇ। ਉਹ ਮੁਕਤ ਹੋ ਗਈ।

ਸੇਵਾ ਸੁਰਤਿ ਸਬਦਿ ਵੀਚਾਰਿ (ਨਾਲ਼)(ਮਹਲਾ ੧/੧੩੪੩)

ਅਰਥ : ਗੁਰੂ ਸ਼ਬਦ ’ਚ (ਜੁੜ ਕੇ ਰੱਬੀ ਗੁਣਾਂ ਦੀ ਕੀਤੀ) ਵਿਚਾਰ ਨਾਲ਼ ਸੁਰਤਿ; ਸੇਵਾ-ਭਗਤੀ ਵੱਲ ਮੁੜਦੀ ਹੈ।

ਗੁਰੂ ਅਮਰਦਾਸ ਜੀ

ਕਰਮੁ ਹੋਵੈ; ਸਤਿਗੁਰੂ ਮਿਲਾਏ ॥ ਸੇਵਾ ਸੁਰਤਿ ਸਬਦਿ ਚਿਤੁ ਲਾਏ ॥ (ਮਹਲਾ ੩/੧੧੦)

ਅਰਥ : ਰੱਬ ਦੀ ਮਿਹਰ ਹੋਵੇ ਤਾਂ ਗੁਰੂ ਨੂੰ ਮਿਲਾਉਂਦਾ ਹੈ ਫਿਰ ਸੁਰਤਿ; ਸ਼ਬਦ ’ਚ ਜੁੜ ਕੇ ਸੇਵਾ-ਭਗਤੀ ’ਚ ਦਿਲ ਲਾਉਂਦੀ ਹੈ।

ਮਨਮੁਖ ਬੋਲੇ ਅੰਧੁਲੇ; ਤਿਸੁ ਮਹਿ ਅਗਨੀ ਕਾ ਵਾਸੁ ॥ ਬਾਣੀ ਸੁਰਤਿ ਨ ਬੁਝਨੀ; ਸਬਦਿ (ਰਾਹੀਂ) ਨ ਕਰਹਿ ਪ੍ਰਗਾਸੁ ॥ (ਮਹਲਾ ੩/੧੪੧੫)

ਅਰਥ : ਮਨਮੁਖ (ਮਾਇਆ ’ਚ) ਅੰਨ੍ਹੇ-ਬੋਲੇ ਹੁੰਦੇ ਹਨ। ਉਨ੍ਹਾਂ ਅੰਦਰ ਤ੍ਰਿਸ਼ਨਾ ਦਾ ਨਿਵਾਸ ਹੁੰਦਾ ਹੈ। ਉਨ੍ਹਾਂ ਦੀ ਸੁਰਤਿ; ਇਲਾਹੀ ਬਾਣੀ ਨਹੀਂ ਸਮਝ ਸਕਦੀ।  ਗੁਰੂ ਸ਼ਬਦ ਰਾਹੀਂ (ਉਹ ਆਪਣੇ ਹਿਰਦੇ ’ਚ) ਪ੍ਰਕਾਸ਼ ਨਹੀਂ ਕਰ ਸਕਦੇ।

ਗੁਰੂ ਅਮਰਦਾਸ ਜੀ ਨੇ ਇਹ ਵੀ ਚੇਤੇ ਕਰਾਇਆ ਕਿ ‘‘ਮਨਮੁਖੁ ਬਾਲਕੁ (ਬਾਲਗ਼), ਬਿਰਧਿ ਸਮਾਨਿ ਹੈ; ਜਿਨ੍ਹਾ ਅੰਤਰਿ ਹਰਿ ਸੁਰਤਿ ਨਾਹੀ ’’ (ਮਹਲਾ /੧੪੧੮) ਅਰਥ : ਜਿਨ੍ਹਾਂ ਦੀ ਦਿਲੋਂ ਹਰੀ ਨਾਲ਼ ਸੁਰਤਿ ਨਾ ਜੁੜੀ, ਉਹ ਮਨਮੁਖ ਭਾਵੇਂ ਬਾਲਗ਼/ਜੁਆਨ ਲੱਗਣ, ਪਰ ਅੰਦਰੋਂ ਬੁੱਢਿਆਂ ਵਰਗੇ ਹੁੰਦੇ ਹਨ (ਜੋ ਵਿਕਾਰਾਂ ਅੱਗੇ ਹਾਰੇ ਹੋਏ ਹਨ)

ਗੁਰੂ ਰਾਮਦਾਸ ਜੀ

ਹਰਿ ਆਪੇ ਸਬਦੁ; ਸੁਰਤਿ ਧੁਨਿ ਆਪੇ ॥ (ਮਹਲਾ ੪/੧੬੫)

ਅਰਥ : ਹਰੀ ਖ਼ੁਦ ਹੀ (ਗੁਰੂ ਰੂਪ) ਸ਼ਬਦ ਹੁੰਦਾ ਹੈ ਤੇ ਆਪ ਹੀ ਸੁਰਤਿ ਦਾ ਟਿਕਾਅ ਯਾਨੀ ਕਿ ਸਿੱਖ ਹੈ।

ਗੁਰੂ ਅਰਜਨ ਸਾਹਿਬ ਜੀ

ਸੁਰਤਿ ਸਬਦੁ ਰਿਦ ਅੰਤਰਿ ਜਾਗੀ; ਅਮਿਉ ਝੋਲਿ ਝੋਲਿ (ਕੇ) ਪੀਜਾ ਹੇ ॥ (ਮਹਲਾ ੫/੧੦੭੪)

ਅਰਥ : ਸ਼ਬਦ ਸੁਰਤਿ ਦੇ ਸੁਮੇਲ ਨਾਲ਼ ਹਿਰਦੇ ਅੰਦਰ (ਰੱਬ ਨਾਲ਼ ਮਿਲਣ ਦੀ) ਤਾਂਘ ਜਾਗਦੀ ਹੈ (ਫਿਰ ਭਗਤ; ਦਿਲੋਂ) ਸੁਆਦ ਲੈ ਲੈ ਅੰਮ੍ਰਿਤ-ਜਲ ਛੱਕਦਾ ਹੈ ਯਾਨੀ ਸ਼ਬਦ ਸੁਰਤਿ ਦੀ ਇਕਾਗਰਤਾ ਨਿਰੰਤਰ ਵਧਦੀ ਜਾਂਦੀ ਹੈ।

ਨਾਨਕ  ! ਦਾਸੁ ਹਰਿ ਕੀਰਤਨਿ ਰਾਤਾ; ਸਬਦੁ+ਸੁਰਤਿ ਸਚੁ ਸਾਖੀ ॥ (ਮਹਲਾ ੫/੧੨੨੭)

ਅਰਥ : ਹੇ ਨਾਨਕ ! ਭਗਤ; ਹਰੀ ਦੀ ਉਸਤਤ ’ਚ ਰੰਗਿਆ ਰਹਿੰਦਾ ਹੈ। ਸ਼ਬਦ ਸੁਰਤਿ ਦੇ ਸੁਮੇਲ ਨਾਲ਼ ਸੱਚ (ਰੱਬ) ਨੂੰ (ਹਰ ਥਾਂ) ਵੇਖਦਾ ਹੈ।

ਜੋਗ ਜੁਗਤਿ, ਗਿਆਨ ਭੁਗਤਿ, ਸੁਰਤਿ+ਸਬਦ ਤਤ ਬੇਤੇ; ਜਪੁ ਤਪੁ ਅਖੰਡਲੀ ॥ (ਮਹਲਾ ੫/੧੩੨੨)

ਅਰਥ : ਰੱਬ ਨਾਲ਼ ਜੁੜਨ ਵਾਲ਼ੀ ਸਚਾਈ ਨੂੰ ਸਮਝਣ ਵਾਲ਼ੇ (ਜੋਗ+ਜੁਗਤਿ ਤਤ ਬੇਤੇ); ਗੁਰੂ ਗਿਆਨ ਰੂਪ ਖ਼ੁਰਾਕ ਨੂੰ ਜਾਣਨ ਵਾਲ਼ੇ (ਗਿਆਨ+ਭੁਗਤਿ ਤਤ ਬੇਤੇ); ਸ਼ਬਦ ਸੁਰਤਿ ਦਾ ਅਨੰਦ ਭੋਗਣ ਵਾਲ਼ੇ (ਸੁਰਤਿ+ਸਬਦ ਤਤ ਬੇਤੇ); ਸਦਾ ਜਪ ਤਪ ਕਰਦੇ ਹਨ ਭਾਵ ਰੱਬ ਦੀ ਭਗਤੀ (ਜਪੁ) ਅਤੇ ਸੰਗਤ ਦੀ ਸੇਵਾ (ਤਪੁ) ਕਰਦੇ ਰਹਿੰਦੇ ਹਨ।

ਦਰਅਸਲ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਮੁਤਾਬਕ ਕਰਤਾਰ ਵੱਲੋਂ ਥੋੜ੍ਹੀ-ਬਹੁਤ ਸੁਰਤਿ; ਸਾਰੇ ਜੀਵਾਂ ਨੂੰ ਜ਼ਰੂਰ ਮਿਲੀ ਹੁੰਦੀ ਹੈ ‘‘ਏਕਾ ਸੁਰਤਿ ਜੇਤੇ ਹੈ ਜੀਅ ਸੁਰਤਿ ਵਿਹੂਣਾ; ਕੋਇ ਕੀਅ ਜੇਹੀ ਸੁਰਤਿ; ਤੇਹਾ ਤਿਨ ਰਾਹੁ ’’ (ਮਹਲਾ /੨੫) ਅਰਥ : ਸਾਰੇ ਜੀਵਾਂ ਨੂੰ ਇੱਕੋ ਮਾਲਕ ਨੇ ਸੁਰਤਿ/ਸੋਝੀ ਬਖ਼ਸ਼ੀ ਹੈ। ਸੁਰਤਿ ਤੋਂ ਬਿਨਾਂ ਕੋਈ ਪੈਦਾ ਨਹੀਂ ਕੀਤਾ। ਜਿਸ ਤਰ੍ਹਾਂ ਕੋਈ ਸੁਰਤਿ ਨੂੰ ਵਰਤਦਾ ਹੈ ਉਸੇ ਤਰ੍ਹਾਂ ਦਾ ਉਨ੍ਹਾਂ ਦਾ ਸੁਭਾਅ ਬਣਦਾ ਹੈ, ਮਾਰਗ ਹੁੰਦਾ ਹੈ। ਇਹੀ ਸੁਰਤਿ; ਸਿਗਮੰਡ ਸਕਲੋਮੋ ਫ਼ਰਾਇਡ (ਮਨੋਵਿਸ਼ਲੇਸ਼ਕ) ਦੇ ਸ਼ਬਦਾਂ ’ਚ 10% ਸੁਚੇਤ ਮਨ ਹੈ।

ਸੋ ਉਕਤ ਕੀਤੀ ਸਬਦ+ਸੁਰਤਿ ਸੰਧੀ ਦੀ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੀਮਤ (ਯਾਨੀ 10%) ਸੁਰਤਿ ਨੂੰ ਵਧਾਉਣ ਲਈ ਹੀ ‘ਗੁਰੂ ਗ੍ਰੰਥ ਸਾਹਿਬ’ ਨੂੰ ਪ੍ਰਗਟ ਕਰਨ ਦਾ ਨਿਰਣਾ ਲਿਆ ਹੈ। ਸੁਰਤਿ ਦੇ ਇਸ ਵਿਕਾਸ ’ਚ ‘ਸਬਦੁ ਗੁਰੂ’ ਨੂੰ ਰਹਿਬਰ (ਰਸਤਾ ਵਿਖਾਉਣ ਵਾਲ਼ਾ) ਬਣਾਇਆ ਗਿਆ। ਅੰਤ ’ਚ ‘ਸੁਰਤਿ’ ਦੇ ਪੈਂਡੇ ਨੂੰ ਸੰਖੇਪ ’ਚ ਜਾਣਨ ਲਈ ਹੇਠਲੀ ਮਿਸਾਲ ਢੁੱਕਵੀਂ ਜਾਪਦੀ ਹੈ :

(1). ਜਦ ਸੁਰਤਿ ਨੂੰ ਇਹ ਅਹਿਸਾਸ ਹੋ ਜਾਏ ਕਿ ਧਰਤੀ ਵਾਙ ਇਸ ਦੇ ਬਰਾਬਰ ਹਵਾ, ਪਾਣੀ, ਦਿਨ, ਰਾਤ ਆਦਿ ਨਹੀਂ ਬਣਾਏ ਬਲਕਿ ਧਰਤੀ ਲਈ ਇਹ ਸਭ ਸਿਰਜੇ ਗਏ ਹਨ ਅਤੇ ਸਾਰੇ ਜੀਵ-ਜੰਤਾਂ ਦੀ ਰਚਨਾ ਮਨੁੱਖ (ਦੇ ਆਵਾਗਮਣ) ਲਈ ਹੈ, ਨਾ ਕਿ ਜਨਮ ਲੈਣਾ ਅਤੇ ਮਰਨਾ; ਹਰ ਜਾਤੀ ਦਾ ਜੀਵਨ-ਟੀਚਾ ਹੈ; ਤਾਂ ਸਮਝੋ ਕਿ ਸੁਰਤਿ ‘ਧਰਮਖੰਡ’ ਪੜਾਅ ਵਿੱਚ ਹੈ। ਜਿਵੇਂ ਕਿ ਇੱਕ ਬੱਚੇ ਦਾ ਸਕੂਲ-ਸਿਲੇਬਸ ਤਾਂ ਬਣਾਇਆ ਗਿਆ ਤਾਂ ਜੋ ਇੱਕ ਦਿਨ ਉਸ ਦਾ ਇਮਤਿਹਾਨ ਭੀ ਲਿਆ ਜਾ ਸਕੇ ਕਿ ਉਹ ਪਾਸ ਹੈ ਜਾਂ ਫ਼ੇਲ੍ਹ; ਐਸੇ ਹੀ ਸਾਰੀ ਜਗਤ ਰਚਨਾ ਇੱਕ ਸਿਲੇਬਸ ਹੈ, ਜਿਸ ਵਿੱਚੋਂ ਪਾਸ ਜਾਂ ਫ਼ੇਲ੍ਹ ਹੋਣਾ; ਮਨੁੱਖ ਜੂਨੀ ਹੈ। ਐਸਾ ਅਹਿਸਾਸ ਹੋਣਾ; ਧਰਮਖੰਡ ਅਵਸਥਾ ਹੈ। ਰੂਹਾਨੀਅਤ ਮਾਰਗ ਦਾ ਸ਼ੁਰੂਆਤੀ ਕਦਮ ਹੈ। ਜਿਸ ਨੇ ਐਸਾ ਮਹਿਸੂਸ ਨਾ ਕੀਤਾ; ਉਹ ਰੂਹਾਨੀਅਤ ਵਿਕਾਸ ਨਹੀਂ ਕਰ ਸਕਦਾ। ਗੁਰਮਤਿ ਅਨੁਸਾਰੀ ਅਨੰਦ ਨਹੀਂ ਮਾਣ ਸਕਦਾ।

(2). ਜਦ ਸੁਰਤਿ ਨੂੰ ਜਾਪੇ ਕਿ ਇਸ ਧਰਤੀ ਵਾਙ ਹੋਰ ਭੀ ਅਨੇਕਾਂ ਧਰਮਸ਼ਾਲਾਂ ਹਨ, ਜਿੱਥੇ ਹਵਾ, ਪਾਣੀ, ਰਾਤ, ਦਿਨ, ਜੀਵ-ਜੰਤ ਆਦਿ ਧਰਮੀ ਪੁਰਸ਼ਾਂ ਦੀ ਸਹਾਇਤਾ ਲਈ ਅਤੇ ਕਾਲ-ਚੱਕ੍ਰ ਲਈ ਬਣਾਏ ਗਏ ਹਨ ਤਾਂ ਸੁਰਤਿ ਦਾ ਪੜਾਅ; ‘ਗਿਆਨਖੰਡ’ ਵਿੱਚ ਹੈ।

(3). ਜਦ ਸੁਰਤਿ ਨੂੰ ਜਾਪੇ ਕਿ ਇਸ ਵਿਸ਼ਾਲ ਬ੍ਰਹਿਮੰਡ/ਰਚਨਾ ’ਚ ਮੇਰਾ ਵਜੂਦ ਨਾ ਮਾਤਰ ਹੀ ਹੈ। ਮੈਂ ਵੀ ਮਾਲਕ ਦੁਆਰਾ ਹੋਰਾਂ ਵਾਙ ਪ੍ਰੇਰਿਆ ਵਿਚਰ ਰਿਹਾ ਹਾਂ, ਇਸ ਲਈ ਹਰ ਚੰਗੇ ਕੰਮ ਦਾ ਮਹੱਤਵ ਆਪਣੇ ’ਤੇ ਨਾ ਲਵਾਂ ਸਗੋਂ ਪਿਛਲੇ ਕੀਤੇ ਮਾੜੇ ਕੰਮਾਂ ਦਾ ਦੋਸ਼ੀ ਭੀ ਖ਼ੁਦ ਨੂੰ ਮੰਨਾਂ। ਮਾਲਕ ਨੂੰ ਯਾਦ ਰੱਖਾਂ ਉਸ ਦੀ ਪ੍ਰਸੰਨਤਾ ਗ੍ਰਹਿਣ ਕਰਨ ਲਈ ਅਰਦਾਸ ਕਰਾਂ । ਇਸ ਜੀਵਨ ਘਾਲਣਾ ਸਮੇਂ ਸੁਰਤਿ ਦਾ ਪੜਾਅ; ‘ਸਰਮਖੰਡ’ ਵਿੱਚ ਹੁੰਦਾ ਹੈ।

(4). ਜਦ ਸੁਰਤਿ ਨੂੰ ਲੱਗੇ ਕਿ ਰੱਬ ਦੀ ਬਖ਼ਸ਼ਸ਼ ਨਾਲ਼ ਅਸੰਭਵ ਕਾਰਜ ਵੀ ਫ਼ਤਿਹ ਹੋਣ ਲੱਗ ਪਏ ਹਨ ਤਾਂ ਸਮਝੋ ਕਿ ਸੁਰਤਿ ਦਾ ਪੜਾਅ; ‘ਕਰਮਖੰਡ’ ਵਿੱਚ ਹੈ।

(5). ਜਦ ਸੁਰਤਿ ਨੂੰ ਜਾਪੇ ਕਿ ਪੂਰਾ ਬ੍ਰਹਿਮੰਡ; ਰੱਬ ਦੀ ਪ੍ਰੇਰਨਾ ਨਾਲ਼, ਉਸ ਦੇ ਹੁਕਮ ਨਾਲ਼ ਅਤੇ ਬਖ਼ਸ਼ਸ਼/ਦਾਤਾਂ ਨਾਲ਼ ਹੀ ਜੀਵਤ/ਕਾਇਮ ਹੈ, ਵਿਕਾਸ ਕਰਦਾ ਹੈ ਤਾਂ ਸਮਝੋ ਕਿ ਸੁਰਤਿ ਦਾ ਪੜਾਅ; ‘ਸਚਖੰਡਿ’ ਵਿੱਚ ਹੈ।

ਕੁੱਝ ਸੱਜਣਾਂ ਦਾ ਅਕਸਰ ਸਵਾਲ ਹੁੰਦਾ ਹੈ ਕਿ ਰੱਬ ਸਭ ਕੁੱਝ ਕਰਾ ਰਿਹਾ ਹੈ ਜਾਂ ਬੰਦੇ ਨੇ ਖ਼ੁਦ ਹੀ ਸਭ ਕੁੱਝ ਕਰਨਾ ਹੁੰਦਾ ਹੈ ? ਜਵਾਬ : ਇਸ ਨੂੰ ਸਮਝਣ ਲਈ ਇੱਕ ਮਿਸਾਲ ਢੁੱਕਵੀਂ ਜਾਪਦੀ ਹੈ ਕਿ ਮਨੋਵਿਗਿਆਨ ਦੁਆਰਾ ਦਿੱਤੀ ਗਈ ਸੁਚੇਤ ਮਨ ਦੇ ਰੂਪ ’ਚ 10% ਸ਼ਕਤੀ ਦਾ ਅਧਿਕਾਰ ਮਨੁੱਖ ਕੋਲ਼ ਹੁੰਦਾ ਹੈ ਬਾਕੀ 90% ਜੀਵਨ ’ਚ ਬਦਲਾਅ ਮਾਲਕ ਦੀ ਬਖ਼ਸ਼ਸ਼ ’ਤੇ ਨਿਰਭਰ ਹੈ ਕਿਉਂਕਿ ਮਨੁੱਖ ਨੂੰ ਉਸ ਬਾਰੇ ਬਿਲਕੁਲ ਸੋਝੀ ਨਹੀਂ ਹੁੰਦੀ ਕਿ ਅਗਾਂਹ ਕੀ ਹੈ ਅਤੇ ਕਿੱਦਾਂ ਦਾ ਮਹਿਸੂਸ ਹੋਣਾ ਹੈ, ਇਸ ਲਈ ਅਰਦਾਸ ਰਾਹੀਂ ਨਿੱਤ ‘ਭਰੋਸਾ ਦਾਨ’ ਮੰਗਿਆ ਜਾਂਦਾ ਹੈ ਤਾਂ ਤੇ ਬੜਾ ਜ਼ਰੂਰੀ ਹੈ ਕਿ ਸਤਿਗੁਰੂ ਜੀ ਦੀ ਉਸਤਤ ’ਚ ਇਉਂ ਹਰ ਸਮੇਂ ਬੋਲਿਆ ਜਾਏ ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ, ਸਮਝ ਆਵੈ ਗੁਰ ਬਿਨੁ ਸੁਰਤਿ ਸਿਧਿ (ਕਾਮਯਾਬੀ); ਗੁਰੂ ਬਿਨੁ, ਮੁਕਤਿ ਪਾਵੈ ਗੁਰੁ ਕਰੁ ਸਚੁ ਬੀਚਾਰੁ; ਗੁਰੂ ਕਰੁ ਰੇ ਮਨ ਮੇਰੇ  ! ਗੁਰੁ ਕਰੁ ਸਬਦ+ਸਪੁੰਨ (ਜੋ ਸ਼ਬਦ ਦਾ ਸੂਰਮਾ); ਅਘਨ (ਪਾਪ) ਕਟਹਿ ਸਭ ਤੇਰੇ ਗੁਰੁ ਨਯਣਿ (ਨੈਣ/ਨੇਤਰ ‘ਚ), ਬਯਣਿ (ਬੈਣ/ਬਚਨ ‘ਚ) ਗੁਰੁ, ਗੁਰੁ ਕਰਹੁ; ਗੁਰੂ ਸਤਿ ਕਵਿ ਨਲ ਕਹਿ ਜਿਨਿ ਗੁਰੂ ਦੇਖਿਅਉ; ਨਹੁ ਕੀਅਉ; ਤੇ ਅਕਯਥ (ਉਹ ਨਿਹਫਲ਼) ਸੰਸਾਰ ਮਹਿ (ਸਵਈਏ ਮਹਲੇ ਚਉਥੇ ਕੇ/ਭਟ ਨਲ/੧੩੯੯) ਗੁਰੂ ਅਰਜਨ ਸਾਹਿਬ ਜੀ ਨੇ ਵੀ ਸਿੱਖਾਂ ਦੀ ਬਾਂਹ ਫੜਦਿਆਂ ਸਦਾ ਇਉਂ ਕਹਿਣ ਲਈ ਪ੍ਰੇਰਿਆ ‘‘ਗੁਰੂ ਗੁਰੂ; ਗੁਰੁ ਕਰਿ ਮਨ ਮੋਰ  !   ਗੁਰੂ ਬਿਨਾ; ਮੈ (ਮੇਰਾ) ਨਾਹੀ ਹੋਰ   ਗੁਰ ਕੀ ਟੇਕ; ਰਹਹੁ ਦਿਨੁ ਰਾਤਿ   ਜਾ ਕੀ; ਕੋਇ ਮੇਟੈ ਦਾਤਿ (ਬਖ਼ਸ਼ਸ਼) (ਮਹਲਾ /੮੬੪), ਗੁਰੂ ਗੁਰੂ; ਗੁਰੁ ਕਰੁ ਮਨ ਮੇਰੇ ! .. ਜਉ ਹਰਿ ਬੁਧਿ ਰਿਧਿ ਸਿਧਿ ਚਾਹਤ; ਗੁਰੂ ਗੁਰੂ, ਗੁਰੁ ਕਰੁ ਮਨ ਮੇਰੇ ! ॥’’ (ਸਵਈਏ ਮਹਲੇ ਚਉਥੇ ਕੇ/ਭਟ ਨਲ/੧੪੦੦), ਇਸ ਕਾਰਜ ਲਈ ਅਨੁਭਵੀ ਪੁਰਸ਼ਾਂ ਦੀ ਸੰਗਤ ਕਰਨੀ ਲਾਭਕਾਰੀ ਹੈ; ਜਿਵੇਂ ਕਿ ਬਚਨ ਹਨ ‘‘ਸਭਿ ਸੁਰਤੀ ਮਿਲਿ; ਸੁਰਤਿ ਕਮਾਈ (ਸੋ ਦਰੁ/ਮਹਲਾ /) ਅਰਥ: ਸਾਰੇ ਹੀ ਸੁਰਤਵਾਨਾਂ (ਭਾਵ ਅਨੁਭਵੀ ਸਤਸੰਗੀਆਂ) ਨੇ ਮਿਲ ਕੇ ਸੁਰਤਿ ਦੀ ਇਕਾਗਰਤਾ ਪਾਈ, ਟਿਕਾਅ ਹਾਸਲ ਕੀਤਾ ਯਾਨੀ ਸਿੱਖ ਬਣੇ। (ਸਬਦੁ+ਗੁਰੂ ’ਚ) ਧਿਆਨ ਟਿਕਾਉਣ ’ਚ ਕਾਮਯਾਬੀ ਪਾਈ। ਐਸੇ ਸਤਿਸੰਗੀਆਂ ’ਚ ਰਹਿ ਕੇ ਕੀਤੇ ਅਹਿਸਾਸ ਨੂੰ ਭਗਤ ਕਬੀਰ ਜੀ ਨੇ ਇਉਂ ਸਾਂਝਾ ਕੀਤਾ ‘‘ਪ੍ਰੇਮ ਪਲੀਤਾ, ਸੁਰਤਿ ਹਵਾਈ; ਗੋਲਾ ਗਿਆਨੁ ਚਲਾਇਆ ਬ੍ਰਹਮ ਅਗਨਿ ਸਹਜੇ ਪਰਜਾਲੀ; ਏਕਹਿ ਚੋਟ ਸਿਝਾਇਆ (ਭਗਤ ਕਬੀਰ/੧੧੬੧) ਅਰਥ : (ਜਦ ਤੋਪ ਦਾ ਗੋਲ਼ਾ ਦਾਗਣ ਲਈ ਰੱਬੀ) ਪ੍ਰੇਮ ਦਾ ਪਲੀਤਾ (ਅੱਗ ਦੇਣ ਵਾਲ਼ੀ ਮਸ਼ਾਲ/ਬੱਤੀ) ਅਤੇ ਸੁਰਤਿ ਨੂੰ ਖੁੱਲ੍ਹਾ ਪੁਲਾੜ ਬਣਾ ਕੇ ਗੋਲ਼ਾ; ਗੁਰੂ ਗਿਆਨ ਰੂਪ ਚਲਾਇਆ ਤਾਂ ਸਹਿਜੇ ਹੀ ਰੱਬੀ ਜੋਤਿ (ਮੇਰੇ ਅੰਦਰ) ਬਲ਼ ਗਈ। ਇੱਕੋ ਚੋਟ ਨਾਲ਼ ਕਾਮਯਾਬੀ ਮਿਲ ਗਈ। ਐਸੀ ਹੀ ਕਾਮਯਾਬੀ ਪਾ ਚੁੱਕੇ ਅਤੇ ਸੰਗਤਾਂ ਪਾਸੋਂ ਸਫਲਤਾ ਪਵਾਉਣ ਵਾਲ਼ੇ ਗੁਰੂ ਅੰਗਦ ਸਾਹਿਬ ਜੀ ਬਾਰੇ ਭੱਟ ਕੀਰਤ ਜੀ ਦੇ ਬੋਲ ਹਨ ‘‘ਨਾਨਕਿ (ਨੇ) ਨਾਮੁ ਨਿਰੰਜਨ ਜਾਨ(ਜਾਨਿਅਉ); ਕੀਨੀ ਭਗਤਿ ਪ੍ਰੇਮ ਲਿਵ ਲਾਈ   ਤਾ ਤੇ; ਅੰਗਦੁ ਅੰਗਿ+ਸੰਗਿ ਭਯੋ ਸਾਇਰੁ; ਤਿਨਿ, ਸਬਦ+ਸੁਰਤਿ ਕੀਨੀ ਵਰਖਾਈ (ਭਟ ਕੀਰਤ/੧੪੦੬) ਅਰਥ : (ਗੁਰੂ) ਨਾਨਕ ਜੀ ਨੇ ਨਿਰੰਜਨ (ਕਾਲ਼ਖ਼ ਰਹਿਤ ਰੱਬ) ਦਾ ਨਾਮ ਪਹਿਲਾਂ ਆਪ ਸਮਝਿਆ ਅਤੇ ਇਕਾਗਰ ਚਿਤ ਹੋ ਕੇ (ਉਸ ਦੀ) ਪ੍ਰੇਮਾ-ਭਗਤੀ ਕੀਤੀ। ਫਿਰ ਉਸ (ਨਾਨਕ ਜੀ) ਤੋਂ (ਉਨ੍ਹਾਂ ਦੇ) ਅੰਗ-ਸੰਗ ਰਹਿਣ ਵਾਲ਼ੇ (ਗੁਰੂ) ਅੰਗਦ ਦੇਵ ਜੀ; (ਗੁਣਾਂ ਦੇ) ਸਮੁੰਦਰ ਬਣੇ। ਜਿਨ੍ਹਾਂ (ਨੇ, ਗੁਰਿਆਈ ’ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ) ਸ਼ਬਦ-ਸੁਰਤਿ ਦਾ ਸੁਮੇਲ ਕਰਾ-ਕਰਾ ਨਾਮ-ਅੰਮ੍ਰਿਤ ਦੀ ਵਰਖਾ ਕੀਤੀ।

ਨੋਟ : ਗੁਰਬਾਣੀ ਦੇ ਵਾਕ ‘‘ਸਬਦ+ਸੁਰਤਿ ਕੀਨੀ ਵਰਖਾਈ’’ ਦਾ ਅਕਸਰ ਪਾਠ ‘‘ਸਬਦ+ਸੁਰਤਿ ਕੀ ਨੀਵ ਰਖਾਈ’’ ਕੀਤਾ ਜਾਂਦਾ ਹੈ ਜਦਕਿ ‘‘ਸਬਦ+ਸੁਰਤਿ ਕੀ ਨੀਵ’’; ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਹੈ, ਪਰ ਇਹ ਸ਼ਬਦ; ਗੁਰੂ ਅੰਗਦ ਸਾਹਿਬ ਜੀ ਬਾਰੇ ਹੈ।

Je Too Vatahi Angene (Maaroo Vaar M:5 Dakhane M:5 , Ang 1095)

0

               ਸਾਧ ਸੰਗਤ ਜੀ

ਪੰਚਮ ਪਾਤਸ਼ਾਹ ਦੇ ਉਪਦੇਸ਼ ਡਖਣੇ ਮ:੫ ਦੇ ਸਲੋਕਾਂ ਦੀ ਵੀਚਾਰ ਵਿੱਚ ਆਤਮਕ ਸੁੰਦਰਤਾ ਦੀ ਸ਼ਿਖਰ ਦੀ ਪ੍ਰਾਪਤੀ ਦੀ ਅਵਸਥਾ ਨੂੰ ਗੁਰਬਾਣੀ ਦੇ ਪ੍ਰਮਾਣਾਂ ਨਾਲ ਸਮਝਣ ਵਾਸਤੇ ਇਸ ਵਿਡੀਓ ਨੂੰ ਜ਼ਰੂਰ ਦੇਖੋ, ਜੀ।

ਦਾਸ ਮਨਮੋਹਨ ਸਿੰਘ

ਸ: ਗੁਰਮੀਤ ਸਿੰਘ ਜੀ ਨੂੰ ਪੱਤਰ

0

ਸੇਵਾ ਵਿਖੇ

            ਸ: ਗੁਰਮੀਤ ਸਿੰਘ ਜੀ,                                                                                                                       ਨਿਜੀ ਸਕੱਤਰ ਟੂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ।

ਵਿਸ਼ਾ :    ਨਾਨਕਸ਼ਾਹੀ ਕੈਲੰਡਰ।

ਸ੍ਰੀਮਾਨ ਜੀ,

ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਨਵੰਬਰ ਮਹੀਨੇ ’ਚ ਤੁਸੀਂ ਮੈਨੂੰ ਫੋਨ ਕਰਕੇ ਕਿਹਾ ਸੀ ਕਿ ਨਾਨਕਸ਼ਾਹੀ ਕੈਲੰਡਰ ਸੰਬੰਧੀ ਮੇਰੀਆਂ ਅਤੇ ਸਰਬਜੀਤ ਸਿੰਘ ਸੈਕਰਾਮੈਂਟੋ ਦੀਆਂ ਤੁਹਾਡੇ ਕੋਲ ਕਾਫੀ ਚਿੱਠੀਆਂ ਆਉਂਦੀਆਂ ਰਹਿੰਦੀਆਂ ਹਨ, ਉਨ੍ਹਾਂ ਦਲੀਲਾਂ ਵਿੱਚ ਕਾਫੀ ਵਜ਼ਨ ਹੁੰਦਾ ਹੈ; ਪਰ ਜਦ ਦੂਸਰੀ ਧਿਰ ਦੀਆਂ ਦਲੀਲਾਂ ਸੁਣਦੇ ਹਾਂ ਤਾਂ ਉਨ੍ਹਾਂ ਵਿੱਚ ਵੀ ਕਾਫੀ ਵਜ਼ਨ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਦੋਵਾਂ ਧਿਰਾਂ ਦੇ 5-5 ਮੈਂਬਰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੀਟਿੰਗ ਕੀਤੀ ਜਾਵੇ, ਜਿਸ ਦੀ ਲਾਈਵ ਰਿਕਾਰਡਿੰਗ ਵੀ ਹੋਵੇਗੀ, ਤਾ ਕਿ ਉਸ ’ਤੇ ਵੀਚਾਰ ਕਰਨ ਉਪਰੰਤ ਮਾਰਚ ਮਹੀਨੇ ਨਵੇਂ ਸਾਲ ਦਾ ਕੈਲੰਡਰ ਉਸ ਮੁਤਾਬਕ ਰੀਲੀਜ਼ ਕੀਤਾ ਜਾ ਸਕੇ।

ਆਪ ਜੀ ਦੀ ਉਕਤ ਇੱਛਾ ਅਨੁਸਾਰ ਮੈਂ ਆਪਣੇ ਵੱਲੋਂ 7 ਮੈਂਬਰਾਂ ਦੇ ਨਾਂ ਭੇਜ ਦਿੱਤੇ ਸਨ, ਜਿਨ੍ਹਾਂ ਬਾਰੇ ਤੁਹਾਨੂੰ ਫੋਨ ਕਰਕੇ ਸਲਾਹ ਵੀ ਦਿੱਤੀ ਸੀ ਕਿ ਇਨ੍ਹਾਂ ਸੱਤਾਂ ਨਾਲ ਤੁਸੀਂ ਸੰਪਰਕ ਕਰ ਲਓ ਕਿਉਂਕਿ ਹੋ ਸਕਦੈ ਕੋਈ ਸਿਹਤ ਪੱਖੋਂ ਜਾਂ ਕਿਸੇ ਹੋਰ ਕਾਰਨ ਮੀਟਿੰਗ ’ਚ ਸ਼ਾਮਲ ਹੋਣ ਤੋਂ ਅਸਮਰਥ ਹੋਵੇ ਤਾਂ ਬਾਕੀਆਂ ’ਚੋਂ ਪੰਜ ਲਏ ਜਾ ਸਕਣ। ਆਪ ਜੀ ਦਾ ਕਹਿਣਾ ਸੀ ਕਿ ਮੇਰਾ (ਕਿਰਪਾਲ ਸਿੰਘ) ਅਤੇ ਸਰਬਜੀਤ ਸਿੰਘ ਦਾ ਸ਼ਾਮਲ ਹੋਣਾ ਤਾਂ ਜਰੂਰੀ ਹੈ ਕਿਉਂਕਿ ਤੁਹਾਡੀਆਂ ਚਿੱਠੀਆਂ ਅਤੇ ਸੁਝਾਅ ਵਧੇਰੇ ਆਉਂਦੇ ਹਨ, ਇਸ ਲਈ ਸਰਬਜੀਤ ਸਿੰਘ ਜੀ ਨੂੰ ਪੁੱਛੋ ਕਿ ਜਨਵਰੀ ਜਾਂ ਫ਼ਰਵਰੀ ’ਚ ਕਦੋਂ ਆ ਸਕਦੇ ਹਨ, ਉਸ ਮੁਤਾਬਕ ਅਸੀਂ ਮੀਟਿੰਗ ਰੱਖ ਲਵਾਂਗੇ , ਪਰ ਮੇਰਾ ਸੁਝਾਅ ਸੀ ਕਿ ਵਿਦੇਸ਼ ਤੋਂ ਸੱਦਣ ਲਈ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦਾ ਜਾਵੇ ਤਾਂ ਜਿਆਦਾ ਠੀਕ ਰਹੇਗਾ, ਨਾ ਕਿ ਮੇਰੇ ਵਿਅਕਤੀਗਤ ਦੀ ਚਿੱਠੀ ਨਾਲ ਕਿਸੇ ਦਾ ਆਉਣਾ ਸਹੀ ਹੈ। ਸੋ ਦੋਵਾਂ ਧਿਰਾਂ ਦੇ ਮੈਂਬਰਾਂ ਨੂੰ ਲਿਖਤੀ ਸੱਦਾ ਭੇਜਿਆ ਜਾਵੇ, ਫਿਰ ਵੀ ਜੇਕਰ ਕੋਈ ਵਿਦੇਸ਼ ਬੈਠਾ ਵਿਦਵਾਨ-ਸੱਜਣ ਨਾ ਆ ਸਕੇ ਤਾਂ ਉਸ ਨੂੰ ਲਾਈਵ ਮੀਟਿੰਗ ’ਚ ਲਿਆ ਜਾ ਸਕਦਾ ਹੈ।

ਮੈਨੂੰ ਹੁਣ ਐਸਾ ਪ੍ਰਤੀਤ ਹੋ ਰਿਹਾ ਹੈ ਕਿ ਸ਼ਾਇਦ ਤੁਸੀਂ ਕਿਸੇ ਨਾਲ ਵੀ ਸੰਪਰਕ ਕਰਨਾ ਉਚਿਤ ਨਹੀਂ ਸਮਝਿਆ। ਇਸ ਦਾ ਕੀ ਕਾਰਨ ਹੈ, ਇਹ ਤੁਸੀਂ ਵੱਧ ਜਾਣਦੇ ਹੋ ਜਾਂ ਕੋਈ ਸਿਆਸੀ ਦਬਾਅ ਹੋ ਸਕਦਾ ਹੈ ਕਿ ਵਿਵਾਦਿਤ ਮੁੱਦਿਆਂ ਨੂੰ ਅਜੇ ਹੋਰ ਉਛਾਲਣ ਦਾ ਸਮਾਂ ਨਹੀਂ। ਜੇਕਰ ਕੁਝ ਕਰਨਾ ਹੈ ਜਾਂ ਨਹੀਂ ਕਰਨਾ ਤਾਂ ਘੱਟੋ ਘੱਟ ਸਾਨੂੰ (ਕਿਰਪਾਲ ਸਿੰਘ ਅਤੇ ਸਰਬਜੀਤ ਸਿੰਘ ਨੂੰ) ਤਾਂ ਜਾਣਕਾਰੀ ਦੇ ਦਿਓ, ਜੀ।

ਇਸ ਵਾਰ ਆਪ ਜੀ ਨੂੰ ਪੱਤਰ ਲਿਖਣ ਦਾ ਮਕਸਦ ਹੀ ਇਹ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਜਿਨ੍ਹਾਂ ਵਿਦਵਾਨਾਂ ਦੀਆਂ ਦਲੀਲਾਂ ਨੂੰ ਤੁਸੀਂ ਵਜ਼ਨਦਾਰ ਕਹਿ ਰਹੇ ਹੋ, ਉਨ੍ਹਾਂ ਦੀਆਂ ਲਿਖਤਾਂ, ਰਿਕਾਰਡਿੰਗਾਂ ਆਦਿ ’ਚੋ ਉਨ੍ਹਾਂ ਦੀ ਯੋਗਤਾ ਸੰਗਤਾਂ ਸਾਮਹਣੇ ਆਵੇ । ਉਹ ਲੋਕ ਜਿਸ ਤਰ੍ਹਾਂ ਦੇ ਸ਼ਬਦ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਲਈ ਵਰਤਦੇ ਹਨ ਉਸ ਤਰ੍ਹਾਂ ਦੇ ਸ਼ਬਦ ਕੋਈ ਵੀ ਸਮਝਦਾਰ ਸਿੱਖ, ਕਿਸੇ ਵਿਰੁਧ ਵੀ ਨਹੀਂ ਵਰਤ ਸਕਦਾ। ਫਿਰ ਵੀ ਕੁਝ ਕੁ ਮਿਸਾਲ ਵਜੋਂ ਸ: ਪਾਲ ਸਿੰਘ ਪੁਰੇਵਾਲ ਨੂੰ ਕਾਮਰੇਡ ਕਹਿ ਕੇ ਭੰਡਣ ਵਾਲੇ ਸ: ਅਮਰਜੀਤ ਸਿੰਘ ਚਾਵਲਾ, ਜੋ ਆਪਣੇ ਆਪ ਨੂੰ ਧਰਮ ਪ੍ਰਚਾਰ ਕਮੇਟੀ ਦਾ ਇੰਚਾਰਜ ਦੱਸ ਰਿਹਾ ਹੈ

ਅਤੇ ਐਡਵੋਕੇਟ ਗੁਰਸ਼ਰਨਜੀਤ ਸਿੰਘ ਲਾਂਬਾ, 

ਜੋ ਹਰ ਵਿਵਾਦਤ ਵਿਸ਼ੇ ਵਿੱਚ ਭਾਗ ਲੈਣ ਤੋਂ ਪਿੱਛੇ ਨਹੀਂ ਰਹਿੰਦੇ; ਇਹ ਦੋਵੇਂ ਵਾਰ-ਵਾਰ ਇਹੀ ਕਹਿੰਦੇ ਵੇਖੀਦੇ ਹਨ ਕਿ ਪੋਹ ਸੁਦੀ ੭ ਯਾਦ ਰੱਖਣੀ ਆਸਾਨ ਹੈ ਕਿਉਂਕਿ ਜਿਸ ਰਾਤ, ਚੰਦਰਮਾ ਬਿਲਕੁਲ ਵਿਖਾਈ ਨਹੀਂ ਦਿੰਦਾ ਉਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਅੱਜ ਮੱਸਿਆ ਹੈ, ਜਿਸ ਤੋਂ ਠੀਕ 7ਵੇਂ ਦਿਨ ਪੋਹ ਸੁਦੀ ੭ ਹੈ, ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ।

ਉਕਤ ਦੋਵੇਂ ਸੱਜਣਾਂ ਦੀਆਂ ਆਪਣੀਆਂ ਸੰਸਥਾਵਾਂ ਵੱਲੋਂ ਛਾਪੇ ਜਾਂਦੇ ਕੈਲੰਡਰ ਨੂੰ ਆਧਾਰ ਬਣਾ ਕੇ ਜਦ ਉਨ੍ਹਾਂ ਨਾਲ਼ ਗੱਲ ਕਰੀਦੀ ਹੈ ਕਿ ਤੁਹਾਡੀਆਂ ਦਲੀਲਾਂ ਮੁਤਾਬਕ 23 ਦਸੰਬਰ 2022 ਨੂੰ ਮੱਸਿਆ ਸੀ, ਜਿਸ ਤੋਂ 7 ਦਿਨ ਬਾਅਦ ਯਾਨੀ ਪੋਹ ਸੁਦੀ ੭; 30 ਦਸੰਬਰ ਨੂੰ ਹੋਣੀ ਚਾਹੀਦੀ ਸੀ, ਪਰ ਗੁਰਪੁਰਬ 29 ਦਸੰਬਰ ਨੂੰ ਕਿਉਂ ਮਨਾਇਆ ਗਿਆ ? ਸੰਤ ਸਿਪਾਹੀ ਵੱਲੋਂ ਛਪੇ ਸੰਮਤ ੫੫੫ ਦੇ ਕੈਲੰਡਰ ’ਚ ਵੀ 11 ਜਨਵਰੀ 2024 ਨੂੰ ਮੱਸਿਆ ਹੈ,

ਇਸ ਲਈ ਪੋਹ ਸੁਦੀ ੭; 18 ਜਨਵਰੀ ਨੂੰ ਹੋਣੀ ਚਾਹੀਦੀ ਹੈ, ਪਰ ਸੰਤ ਸਿਪਾਹੀ ਕੈਲੰਡਰ ’ਚ 17 ਜਨਵਰੀ ਨੂੰ ਗੁਰ ਪੁਰਬ ਵਿਖਾਇਆ ਹੈ। ਐਸਾ ਕਿਉਂ ? ਐਸੇ ਕੁੱਝ ਹੋਰ ਪ੍ਰਸ਼ਨ, ਜਿਨ੍ਹਾਂ ਦਾ ਜਵਾਬ ਇਹ ਅਕਸਰ ਨਹੀਂ ਦਿੰਦੇ, ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਰੰਤ ਸਾਰੇ ਸੰਬੰਧਿਤ ਵਿਦਵਾਨਾਂ ਨਾਲ਼ ਸੰਪਰਕ ਕਰਕੇ ਸੰਗਤਾਂ ਨੂੰ ਇਨ੍ਹਾਂ ਸ਼ੰਕਿਆਂ ਨੂੰ ਦੂਰ ਕੀਤਾ ਜਾਵੇ ਜੀ।

ਸੰਗਤਾਂ ਨੂੰ ਅਸਲੀਅਤ ਤੋਂ ਜਾਣੂ ਕਰਾਉਣ ਲਈ ਸ੍ਰੋਮਣੀ ਕਮੇਟੀ ਦੇ ਕੈਲੰਡਰ ਨਾਨਕਸ਼ਾਹੀ ਸੰਮਤ ੫੫੪ (ਸੰਨ 2022-23)

ਅਤੇ ਉਕਤ ਸੰਤ ਸਿਪਾਹੀ ਦੇ ਕੈਲੰਡਰ ਨਾਨਕਸ਼ਾਹੀ ਸੰਮਤ ੫੫੫ (ਸੰਨ 2023-24) ਇਨ੍ਹਾਂ ਦੋਵਾਂ ਦਾ ਮਿਲਾਨ ਕਰਕੇ ਇੱਕ ਸਾਰਨੀ ਤਿਆਰ ਕੀਤੀ ਹੈ, ਜੋ ਇਉਂ ਹੈ :

ਲੜੀਨੰ: ਗੁਰਪੁਰਬ ਸ੍ਰੋਮਣੀ ਕਮੇਟੀ ਕੈਲੰਡਰਨਾਨਕਸ਼ਾਹੀ ਸੰਮਤ ੫੫੪(ਸੰਨ 2022-23) ਸੰਤ ਸਿਪਾਹੀ ਕੈਲੰਡਰਨਾ:ਸ਼ਾ: ਸੰਮਤ ੫੫੫ (ਸੰਨ 2023-24) ਦੋਵਾਂ ਸਾਲਾਂ ਦੇ ਗੁਰਪੁਰਬਾਂ ’ਚ ਦਿਨਾਂ ਦਾ ਫਰਕ
ਪ੍ਰਕਾਸ਼ ਗੁਰੂ  ਹਰਿਕ੍ਰਿਸ਼ਨ ਸਾਹਿਬ ਜੀ ੦੭ ਸਾਵਣ/22 ਜੁਲਾਈ ੨੭ ਹਾੜ/11 ਜੁਲਾਈ -11 ਦਿਨ
ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ੧੨ ਭਾਦੋਂ/28 ਅਗਸਤ ੩੧ ਭਾਦੋਂ/16 ਸਤੰਬਰ +19 ਦਿਨ
ਗੁਰਿਆਈ ਗੁਰੂ ਅਰਜਨ ਸਾਹਿਬ ਜੀ ੧੩ ਭਾਦੋਂ/29 ਅਗਸਤ ੧ ਅੱਸੂ/17 ਸਤੰਬਰ +19 ਦਿਨ
ਸੰਪੂਰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੪ ਭਾਦੋਂ/30 ਅਗਸਤ ੧੪ ਭਾਦੋਂ/30 ਅਗਸਤ 00  ਦਿਨ

ਸੋ ਆਪ ਜੀ ਨੂੰ ਬੇਨਤੀ ਹੈ ਕਿ ਕੈਲੰਡਰ ਸੋਧ ਕਮੇਟੀ ਸਮੇਤ ਜਥੇਦਾਰ (ਸ੍ਰੀ ਅਕਾਲ ਤਖ਼ਤ ਸਾਹਿਬ) ਜੀ ਅਤੇ ਪ੍ਰਧਾਨ (ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨਾਲ ਸਲਾਹ ਮਸ਼ਵਰਾ ਕਰ ਕੇ ਸੰਗਤਾਂ ਨੂੰ ਸਮਝਾਇਆ ਜਾਵੇ ਕਿ ਜੇ ਸੰਪੂਰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਮਤ ੫੫੪ ਅਤੇ ਸੰਮਤ ੫੫੫ ਦੋਵਾਂ ਹੀ ਸਾਲਾਂ ’ਚ ੧੪ ਭਾਦੋਂ/30 ਅਗਸਤ ਨੂੰ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਛਲੇ ਸਾਲ (ਸੰਮਤ ੫੫੪) ਪ੍ਰਕਾਸ਼ ਪੁਰਬ ਨਾਲੋਂ ਇਸ ਸਾਲ (ਸੰਮਤ ੫੫੫) ’ਚ ਪ੍ਰਕਾਸ਼ ਦਿਹਾੜਾ 19 ਦਿਨ ਪਿਛੋਂ ਕਿਉਂ ਆ ਰਿਹਾ ਹੈ ?

ਜੇਕਰ ਚੰਦਰ ਤਿੱਥਾਂ ਮੁਤਾਬਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ; ਸੰਮਤ ੫੫੪ ਨਾਲੋਂ ਸੰਮਤ ੫੫੫ ’ਚ 11 ਦਿਨ ਪਹਿਲਾਂ ਆ ਰਿਹਾ ਹੈ ਤਾਂ ਚੰਦਰ ਤਿੱਥਾਂ ਮੁਤਾਬਕ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਗੁਰਿਆਈ ਪੁਰਬ, ਇਹ ਦੋਵੇਂ 19 ਦਿਨ ਮਗਰੋਂ ਕਿਉਂ ਆ ਰਹੇ ਹਨ ?  ਇਸ ਦੁਬਿਧਾ ਦਾ ਅਸਰ ਹੀ ਕਹੀਏ ਕਿ ਗੁਰਮਤਿ ਦੇ ਪ੍ਰਚਾਰਕਾਂ ਅੰਦਰੋਂ ਇਕ-ਦੂਜੇ ਪ੍ਰਤੀ ਨਫ਼ਰਤ ਆਮ ਝਲਕਦੀ ਵੇਖੀਦੀ ਹੈ। ਮਿਸਾਲ ਵਜੋਂ ਬੰਤਾ ਸਿੰਘ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਕਥਾ ਕਰਦਿਆਂ ਕਿਹਾ ਕਿ “ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 22 ਦਸੰਬਰ 1666 ’ਚ ਹੋਇਆ ਸੀ। ਕਾਮਰੇਡ ਪੁਰੇਵਾਲ ਨੇ ਗੁਰ ਪੁਰਬ 5 ਜਨਵਰੀ ਨੂੰ ਨਿਸ਼ਚਿਤ ਕਰਕੇ ਗੁਰੂ ਸਾਹਿਬ ਜੀ ਦੀ ਉਮਰ 14 ਦਿਨ ਘਟਾ ਦਿੱਤੀ।

ਬੰਤਾ ਸਿੰਘ ਦੇ ਇਸ ਕਥਨ ਤੋਂ ਮਾਲੂਮ ਹੁੰਦਾ ਹੈ ਕਿ ਜਾਂ ਤਾਂ ਉਸ ਨੂੰ ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰਾਂ ਦੇ ਫਰਕ ਅਤੇ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਸਬੰਧੀ ਕੋਈ ਜਾਣਕਾਰੀ ਹੀ ਨਹੀਂ; ਜੇ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਬੈਠ ਕੇ (ਪਿੱਛੇ ਬੈਠੀ ਕਿਸੇ ਏਜੰਸੀ ਦੇ ਇਰਾਦੇ ਪੂਰੇ ਕਰਨ ਲਈ) ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ। ਸਚਾਈ ਇਹ ਹੈ ਕਿ ਗੁਰੂ ਕਾਲ ਸਮੇਂ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਲਾਗੂ ਸੀ ਜਿਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ 24 ਮਿੰਟ ਵੱਧ ਹੋਣ ਕਰਕੇ ਇਹ 60 ਸਾਲਾਂ ’ਚ 1 ਦਿਨ ਪਿੱਛੇ ਰਹਿ ਜਾਂਦਾ ਸੀ। ਈਸਵੀ ਕੈਲੰਡਰ ਉਸ ਸਮੇਂ ਲਾਗੂ ਨਹੀਂ ਸੀ ਪਰ ਅੰਗਰੇਜਾਂ ਨੇ ਪੰਜਾਬ ’ਤੇ ਕਬਜਾ ਕਰਨ ਪਿੱਛੋਂ ਕੈਲੰਡਰ ਮਾਹਰਾਂ ਤੋਂ ਪਿਛਲੇ ਸਾਲਾਂ ਦੀਆਂ ਜੰਤਰੀਆਂ ਬਣਵਾ ਕੇ ਬਿਕ੍ਰਮੀ ਕੈਲੰਡਰ ਦੀਆਂ ਪਿਛਲੀਆਂ ਤਰੀਖ਼ਾਂ ਨੂੰ ਈਸਵੀ ਕੈਲੰਡਰ (ਜੂਲੀਅਨ) ਦੀਆਂ ਤਾਰੀਖ਼ਾਂ ਵਿੱਚ ਤਬਦੀਲ ਕਰਵਾ ਕੇ ਇਤਿਹਾਸ ਲਿਖਵਾ ਲਿਆ ਜਿਸ ਮੁਤਾਬਿਕ ੨੩ ਪੋਹ ਸੰਮਤ ੧੭੨੩ ਨੂੰ 22 ਦਸੰਬਰ 1666 ਜੂਲੀਅਨ ਸੀ। ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ 11 ਮਿੰਟ ਵੱਧ ਹੋਣ ਕਰਕੇ ਸੰਨ 325 ਤੋਂ 1752 ਤੱਕ ਰੁੱਤਾਂ ਨਾਲੋਂ 11 ਦਿਨ ਪਿੱਛੇ ਰਹਿ ਗਿਆ ਸੀ ਜਿਹੜਾ ਫਰਕ ਉਨ੍ਹਾਂ ਨੇ 3 ਸਤੰਬਰ 1752 ਦਿਨ ਵੀਰਵਾਰ ਨੂੰ 14 ਸਤੰਬਰ (ਸਤੰਬਰ 1752 ਦਾ ਕੈਲੰਡਰ ਨੱਥੀ ਹੈ) ਘੋਸ਼ਿਤ ਕਰਕੇ 11 ਦਿਨ ਦਾ ਫਰਕ ਕੱਢ ਲਿਆ ਅਤੇ ਅੱਗੇ ਤੋਂ ਗ੍ਰੈਗੋਰੀਅਨ ਕੈਲੰਡਰ ਲਾਗੂ ਕਰ ਲਿਆ। ਸੰਨ 1751 ’ਚ ੨੩ ਪੋਹ 23 ਦਸੰਬਰ ਨੂੰ ਸੀ; 1752 ’ਚ ਹੋਈ ਸੋਧ ਕਾਰਨ ੨੩ ਪੋਹ 23 ਦਸੰਬਰ ਨੂੰ ਆਉਣ ਦੀ ਬਜਾਏ 11 ਦਿਨ ਪਿੱਛੋਂ 2 ਜਨਵਰੀ 1753 ਨੂੰ ਆਇਆ ਸੀ। ਅੱਜਕੱਲ੍ਹ ੨੩ ਪੋਹ 6-7 ਜਨਵਰੀ ਭਾਵ 4-5 ਦਿਨ ਦੇ ਫਰਕ ਨਾਲ ਆਉਣ ਦਾ ਕਾਰਨ ਹੈ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ 60 ਸਾਲਾਂ ’ਚ ਇੱਕ ਦਿਨ ਦੇ ਫਰਕ ਦੇ ਹਿਸਾਬ 1752 ਤੋਂ 2022 ਤੱਕ ਦੇ 270 ਸਾਲਾਂ ਨੂੰ 60 ’ਤੇ ਭਾਗ ਕਰਕੇ = 4.5 ਦਿਨ ਦਾ ਫਰਕ ਪਿਆ। ਇਸੇ ਕਾਰਨ ੨੩ ਪੋਹ ਬਿਕ੍ਰਮੀ ਸੰਮਤ ੨੦੭੯ ’ਚ 7 ਜਨਵਰੀ 2023 ਨੂੰ ਆਇਆ। ਜੇ ਬਿਕ੍ਰਮੀ ਕੈਲੰਡਰ ਦੀ ੨੩ ਪੋਹ ਨੂੰ ਗੁਰਪੁਰਬ ਮਨਾਇਆ ਜਾਵੇ ਤਾਂ ਬੰਤਾ ਸਿੰਘ ਦੇ ਹਿਸਾਬ ਨਾਲ ਤਾਂ 16 ਦਿਨ ਘਟੇਗੀ।  ਵੈਸੇ ਬੰਤਾ ਸਿੰਘ ਦੇ ਹਿਸਾਬ ਵੀ ਗੁਰੂ ਸਾਹਿਬ ਜੀ ਦੀ ਉਮਰ ਘਟਾਏ ਜਾਣਾ ਕਹਿਣਾ ਹੀ ਗਲਤ ਹੈ ਸਗੋਂ ਵਧੇਗੀ ਅਤੇ ਹਰ ਸਾਲ 14 ਦਿਨ ਨਾਲ ਗੁਣਾਂ ਕਰਕੇ ਉਮਰ ਘਟਾਈ ਜਾਣਾ ਤਾਂ ਸਿਰੇ ਦੀ ਅਗਿਆਨਤਾ ਜਾਂ ਸ਼ਰਾਰਤ ਹੈ। ਜਿਨ੍ਹਾਂ ਸਟੇਜ਼ਾਂ ਤੋਂ ਸੱਚ ਦੀ ਅਵਾਜ਼ ਉੱਠਣੀ ਚਾਹੀਦੀ ਸੀ ਉੱਥੇ ਗੁਰਪੁਰਬ ਵਾਲੇ ਦਿਨ ਨਾਨਕਸ਼ਾਹੀ ਕੈਲੰਡਰ ਸੰਬੰਧੀ ਨਿਰਾ ਝੂਠ ਬੋਲ ਕੇ ਐਸੇ ਕਥਾਵਾਚਕਾਂ ਨੇ ਕੇਵਲ ਅਸਹਿਮਤੀ ਪੱਖੋਂ ਗੁਰਬਾਣੀ ਦੇ ਵਾਕ “ਮੁਖਿ ਝੂਠ, ਬਿਭੂਖਣ ਸਾਰੰ ਨੂੰ ਸਹੀ ਸਾਬਤ ਕੀਤਾ ਹੈ।

ਐਸੇ ਹੀ ਵਿਦਵਾਨ ਹਨ ਅਨੁਰਾਗ ਸਿੰਘ, ਜੋ ਸਵਾਲ ਪੁੱਛਣ ਅਤੇ ਜਵਾਬ ਦੇਣ ਦੀ ਸਮਰੱਥਾ ਰੱਖਣ ਵਾਲਿਆਂ ਨੂੰ ਪਹਿਲਾਂ ਸੋਸ਼ਲ ਮੀਡੀਆ ਉੱਤੇ ਬਲਾਕ ਕਰ ਦਿੰਦੇ ਹਨ ਫਿਰ ਆਪਣੀ ਨਾਸਮਝੀ ਨੂੰ ਸਫਲਤਾ ਬਣਾਨ ਦੇ ਇਰਾਦੇ ਨਾਲ਼ ਆਪਣੇ ਫੇਸ ਬੁੱਕ ਪੇਜ਼ ਤੇ ਕੁਫਰ ਤੋਲਦੇ ਹਨ। ਮਿਸਾਲ ਵਜੋਂ ਅਨੁਰਾਗ ਸਿੰਘ ਨੇ 10 ਜਨਵਰੀ ਨੂੰ ਦੋ ਪੋਸਟਾਂ ਪਾਈਆਂ, ਜਿਨ੍ਹਾਂ ਦੀ ਕਾਪੀ ਹੇਠਾਂ ਲਾਲ ਅੱਖਰਾਂ ’ਚ ਦਿੱਤੀ ਗਈ ਹੈ ਅਤੇ ਨਾਲ ਨਾਲ ਇਸ ਪੱਤਰ ਦੇ ਲੇਖਕ ਵੱਲੋਂ ਯੋਗ ਥਾਵਾਂ ’ਤੇ ਢੁਕਵੀਆਂ ਟਿੱਪਣੀਆਂ ਸੁਕੇਰ ਬਰੈਕਟ ਅਤੇ ਬੋਲਡ ਅੱਖਰਾਂ ’ਚ ਕੀਤੀਆਂ ਗਈਆਂ ਹਨ ਤਾ ਕਿ ਪੜ੍ਹਨ ਵਾਲਾ ਸਮਝ ਜਾਵੇ ਕਿ ਗਲਤ ਬਿਆਨੀ ਕਿੱਥੇ ਕਿੱਥੇ ਕੀਤੀ ਗਈ ਹੈ। ਇਨ੍ਹਾਂ ਪੋਸਟਾਂ ’ਚ ਵਰਤੀ ਸ਼ਬਦਾਵਲੀ ਵੀ ਕਿਸੇ ਸਭਿਅਕ ਬੰਦੇ ਦੀ ਨਹੀਂ ਹੋ ਸਕਦੀ। ਇਸ ਦੇ ਸ਼ਬਦ ਹਨ

ਜਦੋਂ ਦੁਸ਼ਟ ਸੱਭਾ ਦਾ ਅੰਤ ਕਰਨਾ ਹੋਵੇ ਤਾਂ ਰੱਬ ਲੱਤ ਨਹੀਂ ਮੱਤ ਮਾਰਦਾ ਹੈ। ਇਤਿਹਾਸ ਸਿੱਖਾਂ ਦਾ ਕਰੂਪ ਕਰਨ ਲਈ ੩ ਕੈਲੰਡਰ ਅਤੇ ੩ ਸੰਮਤ ਪੇਸ਼ ਕਰ ਦਿਤੇ ਜਾਦੂਗਰ ਪਾਲ ਸਿੰਘ ਪੁਰੇਵਾਲ ਨੇ ਅਤੇ ਕੂੜ ਪ੍ਰਚਾਰ ਕਰ ਰਹੇ ਹਨ ਗੁਲਾਮ ਮਾਨਸਿਕਤਾ ਦੇ ਧਾਰਨੀ ਸਰਬਜੀਤ ਸੈਕਰੋਮੈਟੋ। [ਨੋਟ- ਇਸ ਤੋਂ ਪੁੱਛਣਾ ਬਣਦਾ ਹੈ ਕਿ ੩ ਕੈਲੰਡਰ ਪੁਰੇਵਾਲ ਨੇ ਬਣਾਏ ਹਨ ਜਾਂ ਸ੍ਰੋਮਣੀ ਕਮੇਟੀ ਨੇ]

========================================

ਸਰਬਜੀਤ ਸੈਕਰੋਮੈਟੋ ਕੌਣ ਤੇਰੀ ਨਾਸਤਕ ਬਿਰਤੀ ਦੇ ਝੂਠ ਕਿਤਨੀ ਦੇਰ ਬਰਦਾਸ਼ਤ ਕਰੇਗਾ ੨-੨ ਜੰਤਰੀਆਂ ੨-੨ ਸੰਮਤ॥ ਸਬੂਤ ਨੰਥੀ ਹਨ। [ਨੋਟ- ਵੈਸ ਜੋ ਜੰਤਰੀਆਂ ਇਹ ਵਿਖਾ ਰਿਹਾ ਹੈ, ਉਹਨਾਂ ਦੀ ਇਸ ਨੂੰ ਪੂਰੀ ਸਮਝ ਕੀ ਹੋਣੀ ਸੀ ਪੜ੍ਹਨੀਆ ਵੀ ਨਹੀਂ ਆਉਂਦੀਆਂ ਤੁਸੀਂ ਐਸਿਆਂ ਦੀਆਂ ਦਲੀਲਾਂ ਨੂੰ ਵਜਨਦਾਰ ਸਮਝ ਰਹੇ ਹੋ]

===============================

(੧) ਪਾਲ ਸਿੰਘ ਪੁਰੇਵਾਲ ਨੇ ੧੯੯੪ ਵਿੱਚ ਜਿਹੜੀ ਜੰਤਰੀ ੫੦੦ ਸਾਲ (੧੪੬੯-੨੦੦੦) ਬਣਾਈ ਉਸ ਵਿੱਚ ਨਾਨਕਸ਼ਾਹੀ ਸੰਮਤ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ੧੪੬੯ ਤੋੰ ਨਾਨਕਸਾਹੀ ਸੰਮਤ ੧ ਦਿਤਾ ਗਿਆ। ਸੱਚ ਕਿ ਝੂਠ ?

(੨) ਇਸ ਜੰਤਰੀ ਵਿੱਚ ਪੋਹ ਸੁਦੀ ੭/੨੩ ਪੋਹ 22 ਦਸੰਬਰ, 1666 ਅੰਕਿਤ ਹੈ। ਸੱਚ ਕਿ ਝੂਠ ?

(੩) ਇਸ ਜੰਤਰੀ ਵਿੱਚ 1998 ਵਿੱਚ ੨੩ ਪੋਹ 27 ਜਨਵਰੀ, 1998 ਸੀ। ਸੱਚ ਕਿ ਝੂਠ ? [ਨੋਟ- ਇਸ ਤੋਂ ਪੁੱਛਣਾ ਬਣਦਾ ਕਿ ਪੁਰੇਵਾਲ ਦੀ ਜਿਸ ਜੰਤਰੀ ’ਚੋਂ ਵੇਖ ਕੇ ਇਹ ਤਾਰੀਖ਼ਾਂ ਲਿਖੀਆਂ ਹਨ ਉੱਥੇ ਉਂਗਲ ਰੱਖ ਕੇ ਫੋਟੋ ਖਿੱਚ ਕੇ ਭੇਜ ਦੇਵੇ ਤਾਂ ਕਿ ਤਾਰੀਖ਼ਾਂ ਦੀ ਪੜਤਾਲ ਕੀਤੀ ਜਾ ਸਕੇ।

(੩) ਇਸੇ ਜੰਤਰੀ ਵਿੱਚ 1999 ਵਿੱਚ ੨੩ ਪੋਹ/ 6 ਜਨਵਰੀ, 1999 ਹੈ। ਸੱਚ ਕਿ ਝੂਠ ?

2022 ਵਿੱਚ ਛਾਪੇ ਨਾਨਕਸਾਹੀ ਕੈਲੰਡਰ ੬੩੨ ਸਾਲ ਵਿੱਚ ਜਿਹੜੀ ਸ਼ਰਾਰਾਤ ਸ਼ੁਰੂ ਕੀਤੀ ਗਈ ਉਹ ਅੰਨੇ ਭੱਗਤਾਂ ਤੋ ਇਲਾਵਾ ਸੱਭ ਨੂੰ ਨਜ਼ਰ ਆਉਂਦੀ ਹੈ। ਇਸ ਵਿੱਚ ੧੯੯੮ ਈਸਵੀ ਤੋ ਇਕ ਹੋਰ ਫਰਜੀ ਨਾਨਕਸਾਹੀ ਸੰਮਤ ਸ਼ੁਰੂ ਕੀਤਾ ਗਿਆ-ਸੰਮਤ ਨਾਨਕਸਾਹੀ ੫੩੦॥ ਗੁਰੂ ਨਾਨਕ ਦੇਵ ਜੀ ਆਗਮਨ ਜੇ ਪਹਿਲਾਂ ੧੪੬੯ ਵਿੱਚ ਸਵੀਕਾਰ ਕਰ ਲਿਆ ਤਾਂ ਫੇਰ ੧੯੯੮ ਵਿੱਚ ਦੁਬਾਰਾ ਨਾਨਕਸਾਹੀ ਸੰਮਤ ਕਿਵੇ ਅਤੇ ਕਿਹੜੇ ਕੈਲੰਡਰ ਵਿਧਾਨ ਨਾਲ ਨਿਸ਼ਚਿਤ ਕੀਤਾ ਗਿਆ ? ਇਕ ਇਤਿਹਾਸਕ ਘੱਟਣਾ ਦੇ ੨ ਸੰਮਤ ਕਿਹੜਾ ਮੂਰਖ ਸ਼ੁਰੂ ਕਰ ਸੱਕਦਾ ਹੈ-ਜਿਸ ਨੂੰ ਸੰਮਤ ਨਿਸ਼ਚਿਤ ਕਰਨ ਦੇ ਵਿਧਾਨ ਦਾ ਗਿਆਨ ਨਾ ਹੋਵੇ। ਸੱਚ ਕਿ ਝੂਠ ?

[ਨੋਟ- ਇਸ ਨੂੰ ਕੌਣ ਸਮਝਾਵੇ ਕਿ ਜੇ ੧੪੬੯ ’ਚ ਨਾਨਕਸ਼ਾਹੀ ਸੰਮਤ ੧ ਸੀ ਤਾਂ ੧੯੯੮ ’ਚ ੫੩੦ ਹੀ ਹੋਵੇਗਾ ਇਸ ਤੋਂ ਪੁੱਛਿਆ ਜਾਵੇ ਕਿ ੧੯੯੮ ’ਚ ਕਿਹੜਾ ਸੰਮਤ ਲਿਖਣਾ ਚਾਹੀਦਾ ਸੀ ?]

(੪) ਇਸ ਤਰਾਂ ਦੂਸਰੀ ਜੰਤਰੀ ਵਿੱਚ ੨-੨ ਸੰਮਤਾਂ ਦਾ ਆਗਾਜ਼ ਸੰਗਤ ਨੂੰ ਗੁਮਰਾਹ ਕਰਨ ਲਈ ਸ਼ੁਰੂ ਕੀਤਾ ਗਿਆ ਅਤੇ ੨੦੦੩ ਵਿੱਚ ੨੩ ਪੋਹ (ਫਰਜੀ ਤਿੱਥ) ੭ ਜਨਵਰੀ ਅਤੇ ੫ ਜਨਵਰੀ ਨੂੰ ਅੰਕਿਤ ਕਰਕੇ ਗੁਮਰਾਹ ਕਰਨ ਦੀ ਨਵੀਨ ਕੁਚੇਸਟਾ ਕੀਤੀ ਗਈ। ਸੱਚ ਕਿ ਝੂਠ ?

[ਨੋਟ- ਕੀ ਇਸ ਤੋਂ ਪੁੱਛਣਾ ਨਹੀਂ ਬਣਦਾ ਕਿ ਬਦਲਵੇਂ ਸਾਲਾਂ ’ਚ ੨੩ ਪੋਹ ਵੱਖ ਵੱਖ ਅੰਗਰੇਜੀ ਤਾਰੀਖ਼ਾਂ ਬਿਕ੍ਰਮੀ ਕੈਲੰਡਰ ਅਨੁਸਾਰ ਵਿਖਾਈਆਂ ਗਈਆਂ ਹਨ, ਨਾ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਕਿਉਂਕਿ ਨਾਨਕਸ਼ਾਹੀ ਕੈਲੰਡਰ ਤਾਂ ਲਾਗੂ ਹੀ ੧ ਵੈਸਾਖ ੧੯੯੯ ਤੋਂ ਹੋਇਆ ਹੈ; ਇਸ ਤਾਰੀਖ਼ ਤੋਂ ਬਾਅਦ ਬਿਕ੍ਰਮੀ ਕੈਲੰਡਰ ਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਦਿੱਤੀਆਂ ਗਈਆਂ ਹਨ ਤਾਂ ਕਿ ਇਤਿਹਾਸਕਾਰਾਂ ਨੂੰ ਤਾਰੀਖ਼ਾਂ ਤਬਦੀਲ ਕਰਨ ’ਚ ਆਸਾਨੀ ਰਹੇ ਅਤੇ ਸਾਰਿਆਂ ਨੂੰ ਸਮਝ ਆ ਸਕੇ ਕਿ ਜੇ ਹੁਣ ਵੀ ਕੈਲੰਡਰ ’ਚ ਸੋਧ ਨਾ ਹੋਈ ਤਾਂ ਜਿਹੜੀ ਬਿਕ੍ਰਮੀ ਕੈਲੰਡਰ ਦੀ ੨੩ ਪੋਹ ਸੰਮਤ ੧੭੨੩ ’ਚ ੨੨ ਦਸੰਬਰ ਸੀ, ਓਹੀ ੨੩ ਪੋਹ ੧੩੦੦ ਸਾਲ ਬਾਅਦ ਸੰਮਤ ੩੦੨੩ ’ਚ; 20 ਜਨਵਰੀ ਸੰਨ 2967 ਨੂੰ ਆਏਗੀ ਅਤੇ ਜਿਹੜੀ ੧ ਵੈਸਾਖ ਸੰਮਤ ੧੭੫੬ (ਸੰਨ 1699) ’ਚ ੨੯ ਮਾਰਚ ਨੂੰ ਸੀ ਓਹੀ ੧ ਵੈਸਾਖ ੧੩੦੦ ਸਾਲ ਬਾਅਦ ਸੰਮਤ ੩੦੫੬ (ਸੰਨ 2999) ’ਚ ੨੭ ਅਪ੍ਰੈਲ ਨੂੰ ਆਵੇਗੀ। ਹੈਰਾਨੀ ਇਹ ਹੈ ਕਿ ਜੋ ਅੱਜ ਨਾਨਕਸ਼ਾਹੀ ਕੈਲੰਡਰ ਦੀਆਂ ਸਾਲ ’ਚ 3-4 ਸੰਗਰਾਂਦਾਂ ਦੇ 1-2 ਦਿਨਾਂ ਦੇ ਫਰਕ ਨੂੰ ਬਰਦਾਸ਼ਤ ਨਹੀਂ ਕਰਦੇ, ਉਹ ਸੰਨ 1964 ’ਚ ਹਿੰਦੂਆਂ ਵੱਲੋਂ ਕੀਤੀ ਸੋਧ ਕਾਰਨ ਸਾਲ ’ਚ 3 ਤੋਂ 5 ਸੰਗਰਾਂਦਾਂ ਦੇ ਫਰਕ ਨੂੰ ਕਿਵੇਂ ਬਰਦਾਸ਼ਤ ਕਰ ਚੁੱਕੇ ਹਨ ? ਅਤੇ ਸੰਮਤ ੩੦੫੬ (ਸੰਨ 2999) ਤੱਕ ਪੈਣ ਵਾਲੇ ਇੱਕ ਮਹੀਨੇ ਦੇ ਫਰਕ ਨੂੰ ਕਿਵੇਂ ਬਰਦਾਸ਼ਤ ਕਰਨਗੇ ?]

(੫) ੨੦੨੨-੨੩ ਵਿੱਚ ਪੋਹ ਸੁਦੀ ੭ ਬਿ: ੨੯ ਦਸੰਬਰ, ੨੦੨੨ ਸੀ ? ਸੱਚ ਕਿ ਝੂਠ ? ਪਰ ੨੩ ਪੋਹ ੨ ਵਾਰੀ ਦਿਤਾ ਗਿਆ: ੭ ਜਨਵਰੀ ੨੦੨੩ ਅਤੇ ਇਕ ਨਵਾਂ ਕਾਲਮ ਲਗਾਕੇ (N.S: ਨਾਨਕਸਾਹੀ ਸੰਮਤ) ਇਸ ਨਾਲ ਨਵਾਂ ਸੰਮਤ ਨਾਨਕਸਾਹੀ ਸ਼ੁਰੂ ਕਰਕੇ ੫ ਜਨਵਰੀ ਅੰਕਿਤ ਕੀਤਾ ਜੋ ਕਿ ਕਿਸੇ ਵੀ ਪਰਵਾਣਿਤ ਕੈਲੰਡਰ/ਜੰਤਰੀ ਵਿੱਚ ਨਹੀਂ ਮਿਲਦਾ। ਸੱਚ ਕਿ ਝੂਠ ?

ਫੇਸ ਬੁੱਕ ’ਤੇ ਦਿਨ ਰਾਤ ਅਜਿਹੀਆਂ ਬੇਹੂਦੀਆਂ ਪੋਸਟਾਂ ਪਾਉਣ ਨਾਲ਼ ਅਤੇ ਐਸੇ ਮਨਮਤੀ ਤੇ ਈਰਖਾਲੂ ਬੰਦਿਆਂ ਨਾਲ ਸਿੱਖ ਕੌਮ ਦਾ ਕਿਹੜਾ ਭਲਾ ਹੋਣਾ ਹੈ। ਕਿਉਂ ਨਾ ਜਲਦੀ ਇਸ ਮੁੱਦੇ ਨੂੰ ਸੁਲਝਾ ਲਿਆ ਜਾਵੇ। ਇਹ ਸਿੱਖ ਵਿਦਵਾਨਾਂ ਬਾਰੇ ਇਉਂ ਟਿਪਣੀ ਕਰਦਾ ਹੈ :

ਮਦਾਰੀ ਜੀ ਇਹੋ ਜਿਹੇ ਜਾਦੂ ਆਪਣੇ ਉੱਨ੍ਹਾ ਭੱਗਤਾਂ ਨੂੰ ਦਿਖਾਉਂ ਜਿਨਾਂ ਨੇ ਸੱਚ ਨਾਲ਼ੋਂ ਨਾਤਾ ਤੋੜਕੇ ਤੁਹਾਡੇ ਨਾਮ ਦੇ ਜਾਪੁ ਕਰ ਰਹੇ ਹਨ।

ਇਹ ਪੋਸਟ ਈ: ਮੇਲ ਤੇ ਭੇਜ ਰਿਹਾ ਹਾਂ। ਅਕਾਲ ਤੱਖ਼ਤ ਸਾਹਿਬ ਨਾਲ ਗੋਸ਼ਟ ਲਈ ਸੰਪਰਕ ਕਰੋ। ਤੁਹਾਡਾ ਚਾਅ ਪੂਰਾ ਹੋ ਜਾਵੇਗਾ।

ਅਨੁਰਾਗ ਸਿੰਘ,

੧੦.੧.੨੦੨

 ===================================================

ਪਾਲ ਸਿੰਘ ਪੁਰੇਵਾਲ ਦਾ ਅੰਨਾਂ ਭਗਤ, ਪੜਾਈ-ਲਿਖਾਈ ਜੀਰੋ, ਅੱਕਲ ਦਾ ਖਾਨਾ ਬੰਦ, ਇਜ਼ਤ ਛਿਕੂ ਤੇ ਟੰਗਕੇ ਵਿਚਰ ਰਿਹਾ ਹੈ। ਹੁਣ ਇਸ ਨੇ ਜੋ ਪੋਸਟ ਪਾਈ ਹੈ ਉਹ ਇਸਦੀ ਸ਼ਿਕਸ਼ਤ ਮਾਨਸਿਕਤਾ, ਪਰਵਰਿਸ਼ ਅਤੇ ਬਿਬੇਕ ਦਾ ਪ੍ਰਗਟਾਵਾ ਕਰਦੀ ਹੈ। ਇਸ ਬੰਦੇ ਨੇ ਹਰਜਿੰਦਰ ਦਿਲਗੀਰ ਨਾਲ ਵੀ ਬਹਿਸ ਕਰਨ ਲਈ ਸ਼ਰਤ ਰੱਖ ਦਿਤੀ ਕਿ ਜੇ ਦਿਲਗੀਰ ਹਾਰ ਗਿਆ ਤਾਂ ਉਸ ਦੀਆ ਸਾਰੀਆ ਕਿਤਾਬਾਂ ਨੂੰ ਅੱਗਨ ਭੇਂਟ ਕਰ ਦਿਤਾ ਜਾਵੇਗਾ॥

===================================================

ਇਸ ਹਾਰੇ ਹੋਏ ਜੁਆਰੀ ਨੂੰ ਸੁਆਲ :

(੧) ਆਪਣੀ ਪੋਸਟ ਵਿੱਚ ਕਿਹੜੀ ਹਿੰਦੀ ਜੰਤਰੀ ਤੋਂ ਇਹ ਤਾਰੀਖ ਦਿਤੀ: ”ਮਾਘ ਵਦੀ ਦੁਤੀਆ (ਦੂਜ) ੨੫ ਪੋਹ, 9 ਜਨਵਰੀ, ੨੦੨੩॥ ਹੁਣ ਇਹ ਭਈਆ ਦੂਜ ਦਾ ਪੁਜਾਰੀ ਇਹ ਦੱਸੇ ਕਿ ਜੇ ੯ ਜਨਵਰੀ ੨੫ ਪੋਹ ਸੀ ਤਾਂ ੨੩ ਪੋਹ ੭ ਜਨਵਰੀ ਹੋਈ ਕਿ ੫ ਜਨਵਰੀ ? (ਅਨੁਰਾਗ ਸਿੰਘ)

[ਨੋਟ ੧- ਜਿਸ ਹਰਜਿੰਦਰ ਸਿੰਘ ਦਿਲਗੀਰ ਦਾ ਇਹ ਜਿਕਰ ਕਰ ਰਿਹਾ ਹੈ ਉਸ ਦੀ ਪੂਰੀ ਹਿਸਟਰੀ ਸ: ਅਜੀਤ ਸਿੰਘ ਸਹੋਤਾ ਕੈਨੇਡਾ ਵਾਲੇ ਤੋਂ ਸੁਣੀ ਜਾ ਸਕਦੀ ਹੈ। ਇਸ ਨੂੰ ਆਪਣੇ ਗਿਆਨ ਦਾ ਏਨਾਂ ਹੰਕਾਰ ਹੈ ਕਿ ਇਹ ਵਾਰ ਵਾਰ ਆਪਣਾ ਚੈਲੰਜ ਦੁਹਰਾਉਂਦਾ ਹੈ ਕਿ ਜਿਹੜਾ ਪੁਰੇਵਾਲ ਦੀਆਂ ਤਾਰੀਖ਼ਾਂ ਨੂੰ ਸਹੀ ਸਿੱਧ ਕਰ ਦੇਵੇ ਅਤੇ ਇਹ ਸਿੱਧ ਕਰ ਦੇਵੇ ਕਿ ਪੁਰੇਵਾਲ ਦਾ ਕੈਲੰਡਰ ਸਾਕਾ ਕੈਲੰਡਰ ਦੀ ਹੂਬਹੂ ਨਕਲ ਨਹੀਂ ਹੈ ਉਸ ਨੂੰ ਉਹ ਪੰਜ ਲੱਖ ਰੁਪਏ ਇਨਾਮ ਦੇਵੇਗਾ। ਜਦੋਂ ਸ: ਸਰਬਜੀਤ ਸਿੰਘ ਲਿਖ ਦਿੰਦਾ ਹੈ (ੳ) ਆਪਣੀ ਫੇਸ ਬੁੱਕ ਤੋਂ ਮੈਨੂੰ ਅਨਬਲਾਕ ਕਰਨ (ਅ) ਇਨਾਮ ਦੇਣ ਦੀ ਗਰੰਟੀ ਦੇਣ ਤਾਂ ਉਸ ਨੂੰ ਦਿਲਗੀਰ ਜੀ ਦਾ ਚੈਲੰਜ ਪ੍ਰਵਾਨ ਹੈ ਤਾਂ ਚੇਤਾ ਕਰਵਾਉਣ ਵਾਲਿਆਂ ਨੂੰ ਵੀ ਅਸੱਭਿਅਕ ਸ਼ਬਦ ਬੋਲਦਾ ਹੈ, ਉਸ ਦੀ ਝਲਕ ਹੇਠਾਂ ਵਿਖਾਈ ਗਈ ਹੈ।

[ਨੋਟ ੨- ਜਿਸ ਬਿਕ੍ਰਮੀ ਕੈਲੰਡਰ ਨੂੰ ਇਹ ਬਿਲਕੁਲ ਛੱਡਣਾ ਨਹੀਂ ਚਾਹੁੰਦੇ ਜੇ ਉਸੇ ਕੈਲੰਡਰ ਦੀ ਤਿਥ ਸ: ਸਰਬਜੀਤ ਸਿੰਘ ਨੇ ਲਿਖ ਦਿੱਤੀ ਤਾਂ ਉਸ ਨੂੰ ਭਈਆ ਦੂਜ ਦਾ ਪੂਜਾਰੀ ਦੱਸ ਰਿਹਾ ਹੈ। ਸ਼ਬਦ ਤਿਥਾਂ ਦੇ ਪੂਜਾਰੀ ਉਨ੍ਹਾਂ ਲਈ ਵਰਤਣਾ ਤਾਂ ਜਾਇਜ਼ ਹੋ ਸਕਦਾ ਹੈ ਜਿਹੜੇ ਤਿਥਾਂ ਵਾਲੇ ਕੈਲੰਡਰ ਨੂੰ ਛੱਡਣਾ ਨਹੀਂ ਚਾਹੁੰਦੇ ਭਈਆ ਦੂਜ ਦਾ ਪੂਜਾਰੀ ਸਰਬਜੀਤ ਸਿੰਘ ਨੂੰ ਕਹਿ ਰਿਹਾ ਹੈ ਜੋ ਇਨ੍ਹਾਂ ਤਿਥਾਂ ਦਾ ਖਹਿੜਾ ਛੱਡ ਕੇ ਪ੍ਰਵਿਸ਼ਟਿਆਂ ਨੂੰ ਪਹਿਲ ਦੇਣਾ ਲੋਚਦਾ ਹੈ, ਪਰ ਇਸ ਨੇ ਜੋ ਆਪਣੇ ਆਪ ਨੂੰ ਸਮਝਣਾ ਸੀ, ਉਹ ਹੋਰਾਂ ਨੂੰ ਕਹਿ ਰਿਹਾ ਹੈ। ਇਹ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ।

(੨) ਪਾਲ ਸਿੰਘ ਪੁਰੇਵਾਲ ਦੇ Nanakshahi Calendar 632 ਸਾਲ ਵਿੱਚ ਨਾਨਕਸਾਹੀ ਸੰਮਤ (N.S.) ਕਿਹੜੇ ਸਾਲ ਪਾਇਆ ਗਿਆ। ਪਿਛਲੀ ਜੰਤਰੀ JANTRI 500 YEARS (1469-1999) ਵੇਲੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਨਹੀਂ ਹੋਇਆ ਸੀ ਕਿ ਨਹੀਂ ? ਇਸੇ ਲਈ ਸੰਗਤ ਟੀ:ਵੀ: ਨਾਲ ਇਟਰਵੀਓ ਸਮੇ ਸ਼ਪੱਸ਼ਟ ਕਰ ਦਿਤਾ ਸੀ ਕਿ ਨੱਕਲੀ ਨਾਨਕਸਾਹੀ ਕੈਲੰਡਰ-ਸੰਮਤ ਗੁਮਰਾਹ ਕਰਨ ਵਾਲਾ ਟੋਟਕਾ ਹੈ, ਇਤਿਹਾਸ ਨਹੀਂ। ਇਸ ਬਾਰੇ ਜ਼ੁਬਾਨ ਬੋਲਣ ਤੋ ਕਿਉਂ ਝਿਜਕ ਰਹੀ ਹੈ।

(੩) ਸ਼ਰੋਮਣੀ ਕਮੇਟੀ ਅਤੇ ਸਿੰਘ ਬਰਦਰਜ ਵੱਲੋਂ ਛਾਪੀਆਂ ਜੰਤਰੀਆਂ ੫ ਜਨਵਰੀ ੨੧ ਪੋਹ ਹੀ ਦੱਸਦੀਆਂ ਹਨ, ੨੩ ਪੋਹ ੭ ਜਨਵਰੀ ਦੱਸਦੀਆਂ ਹਨ। ਸਬੂਤ ਨੰਥੀ ਹਨ।

(੪) ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਪੋਹ ਸੁਦੀ ੭ ਹੈ, ਯਾਂ ੫ ਜਨਵਰੀ, ਯਾ ੨੩ ਪੋਹ ?

(੫) ਪਾਲ ਸਿੰਘ ਪੁਰੇਵਾਲ ਦੀ ਆਖਰ ਵਿੱਚ ੨ ਮਿੰਟ ਦੀ ਵੀਡੀਓ ਕਿਉਂ ਅਨਸੁਣੀ ਕਰ ਦਿਤੀ ਜਿਸ ਵਿੱਚ ਉਹ ਆਪਣੀਆਂ ਨਿਸ਼ਚਿਤ ਕੀਤੀਆਂ ਫਰਜੀ ਤਾਰੀਖ਼ਾਂ ਦਾ ਖੰਡਨ ਕਰਕੇ ਦੁਨੀਆ ਤੋ ਰੁਕਸਤ ਹੋਏ।

ਪਹਿਲਾਂ ਤੋਲੋ ਫੇਰ ਬੋਲੋ :Look Before You Leap.

ਅਕਾਲ ਤੱਖ਼ਤ ਸਾਹਿਬ ਤੇ ਗੋਸ਼ਟ ਕਰਨ ਲਈ ਕੋਈ ਸਾਥੀ ਬਚਿਆਂ ਕਿ ਨਹੀਂ ?

ਗੁਰਮੀਤ ਸਿੰਘ ਨਾਲ ਗੱਲ-ਬਾਤ ਕਰਕੇ ਸਮਾਂ ਨਿਸ਼ਚਿਤ ਕਰ ਲਵੋ।

ਅਨੁਰਾਗ ਸਿੰਘ  ੧੦.੧.੨੦੨੩।।

[ਨੋਟ- ਜਿਸ ਹਰਜਿੰਦਰ ਸਿੰਘ ਦਿਲਗੀਰ ਦਾ ਇਹ ਜਿਕਰ ਕਰ ਰਿਹਾ ਹੈ ਉਸ ਦੀ ਪੂਰੀ ਹਿਸਟਰੀ ਸ: ਅਜੀਤ ਸਿੰਘ ਸਹੋਤਾ ਕੈਨੇਡਾ ਵਾਲੇ ਤੋਂ ਸੁਣੀ ਜਾ ਸਕਦੀ ਹੈ। ਇਸ ਨੂੰ ਆਪਣੇ ਗਿਆਨ ਦਾ ਏਨਾਂ ਹੰਕਾਰ ਹੈ ਕਿ ਇਹ ਵਾਰ ਵਾਰ ਆਪਣਾ ਚੈਲੰਜ ਦੁਹਰਾਉਂਦਾ ਹੈ ਕਿ ਜਿਹੜਾ ਪੁਰੇਵਾਲ ਦੀਆਂ ਤਾਰੀਖ਼ਾਂ ਨੂੰ ਸਹੀ ਸਿੱਧ ਕਰ ਦੇਵੇ ਅਤੇ ਇਹ ਸਿੱਧ ਕਰ ਦੇਵੇ ਕਿ ਪੁਰੇਵਾਲ ਦਾ ਕੈਲੰਡਰ ਸਾਕਾ ਕੈਲੰਡਰ ਦੀ ਹੂਬਹੂ ਨਕਲ ਨਹੀਂ ਹੈ ਉਸ ਨੂੰ ਉਹ ਪੰਜ ਲੱਖ ਰੁਪਏ ਇਨਾਮ ਦੇਵੇਗਾ। ਜਦੋਂ ਸ: ਸਰਬਜੀਤ ਸਿੰਘ ਲਿਖ ਦਿੰਦਾ ਹੈ (ੳ) ਆਪਣੀ ਫੇਸ ਬੁੱਕ ਤੋਂ ਮੈਨੂੰ ਅਨਬਲਾਕ ਕਰਨ (ਅ) ਇਨਾਮ ਦੇਣ ਦੀ ਗਰੰਟੀ ਦੇਣ ਤਾਂ ਉਸ ਨੂੰ ਦਿਲਗੀਰ ਜੀ ਦਾ ਚੈਲੰਜ ਪ੍ਰਵਾਨ ਹੈ ਤਾਂ ਚੇਤਾ ਕਰਵਾਉਣ ਵਾਲਿਆਂ ਨੂੰ ਵੀ ਅਸੱਭਿਅਕ ਸ਼ਬਦ ਬੋਲਦਾ ਹੈ, ਉਸ ਦੀ ਝਲਕ ਹੇਠਾਂ ਵਿਖਾਈ ਗਈ ਹੈ।

ਡਾ: ਹਰਜਿੰਦਰ ਦਿਲਗੀਰ ਜਿਨ੍ਹਾਂ ਨੂੰ ਹਮੇਸ਼ਾਂ ਡਾਕਟਰ ਸਹਿਬ ਜਾਂ ਦਿਲਗੀਰ ਜੀ ਲਿਖ ਕੇ ਸੰਬੋਧਨ ਕੀਤਾ ਜਾਂਦਾ ਹੈ ਉਸ ਦੀ ਈ-ਮੇਲ ’ਤੇ ਲਿਖੀ ਭਾਸ਼ਾ ਦੇ ਦਰਸ਼ਨ ਕਰੋ ਜੀ:

ਸ਼ਰਮ ਕਰੋ 

ਪੁਰੇਵਾਲ ਦੀ ਸਸਤੀ ਭੇਡ ਨਾ ਬਣੋ

ਸਰਬਜੀਤ ਦੇ ਬਿਆਨ ਦਾ ਜਵਾਬ ਸਪੋਕਸਮੈਨ ਵਿਚ ਹੀ ਦਿਤਾ ਜਾ ਚੁਕਾ ਹੈ

ਤੁਸੀਂ ਉਸ ਦੇ ਚਮਚੇ ਬਣੇ ਹੋ ਜੋ ਗੱਲ ਟਾਲ ਰਿਹਾ ਹੈ।

ਮੈਂ ਕਿਹਾ ਹੈ ਕਿ ਭਾਰਤ ਸਰਕਾਰ ਦੇ ਸਾਕਾ ਤੇ ਪੁਰੇਵਾਲ ਦੇ ਕੇਲੰਡਰ ਦੇ ਫ਼ਰਕ ਦੀ ਤਸਵੀਰ ਛਾਪੋ। ਇਹ ਬਹਿਸ ਦਾ ਵਿਸ਼ਾ ਨਹੀਂ। 

ਉਹ ਜਵਾਬ ਟਾਲਣ ਵਾਸਤੇ ਬਹਿਸ ਕਰਨ ਵਾਸਤੇ ਕਹਿ ਰਿਾ ਹੈ

ਤੁਸੀਂ ਉਸ ਦੀ ਭੇਡ ਬਣ ਰਹੇ ਹੋ

ਨੀਚਤਾ ਬੰਦ ਕਰੋ

[ਡਾ: ਹਰਜਿੰਦਰ ਸਿੰਘ ਦਿਲਗੀਰ ਦਾ ਇੱਕ ਹੋਰ ਝੂਠ ਫੜਿਆ ਗਿਆ ਹੈ, ਉਸ ਦਾ ਗੋਲ਼ ਮੋਲ਼ ਜਵਾਬ ਤਾਂ ਸਪੋਕਸਮੈਨ ਦੇ 12 ਜਨਵਰੀ ਅੰਕ ’ਚ ਛਪਿਆ ਹੈ ਪਰ 10 ਜਨਵਰੀ ਨੂੰ ਹੀ ਉਕਤ ਝੂਠ ਅਤੇ ਗੰਦੀ ਭਾਸ਼ਾ ਲਿਖ ਰਿਹਾ ਹੈ। ਕੀ ਇਹ ਵਿਅਕਤੀ ਪੀਐੱਚਡੀ ਡਾਕਟਰ ਜਾਂ ਸਾਬਕਾ ਪ੍ਰੋਫੈਸਰ ਕਹਾਉਣ ਦੇ ਯੋਗ ਹੈ ਜਾਂ ਕਿਸੇ ਚਰਚਾ ’ਚ ਭਾਗ ਲੈਣ ਦੇ ਕਾਬਲ ਹੈ? ਜੇ ਇਹ ਆਪਣੀ ਫੇਸ ਬੁੱਕ ਪੇਜ ’ਤੇ ਇਨਾਮ ਦੇਣ ਦਾ ਚੈਲੰਜ ਕਰ ਸਕਦਾ ਹੈ ਤਾਂ ਸਰਬਜੀਤ ਸਿੰਘ ਵੱਲੋਂ ਈ-ਮੇਲ ’ਤੇ ਚੈਲੰਜ ਪ੍ਰਵਾਨ ਕਰਨ ਦੇ ਸੱਦੇ ਦਾ ਉਸ ਨੂੰ ਈ-ਮੇਲ ਰਾਹੀਂ ਜਵਾਬ ਕਿਉਂ ਨਹੀਂ ਦੇ ਸਕਦਾ?]

ਕੈਲੰਡਰ ਦਾ ਇੱਕ ਹੋਰ ਵਿਦਵਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੋ ਆਪਣੇ ਆਪ ਨੂੰ M.Sc. (Math.; Estronomy) ਲਿਖਦਾ ਹੈ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਚੁਣੌਤੀ ਦੇ ਕੇ ਇੱਕ ਲੱਖ ਰੁਪਏ ਦੇਣ ਦਾ ਐਲਾਨ ਕਰਦਾ ਹੈ ਉਸ ਦੀ ਚੁਣੌਤੀ ਪ੍ਰਵਾਨ ਕੀਤੇ ਜਾਣ ’ਤੇ ਸਵਾਲਾਂ ਨੂੰ ਟਾਲਦਾ ਹੈ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬਹਿਸ ਕਰਨ ਲਈ ਕਹਿੰਦਾ ਹੈ। ਉਸ ਨੇ “ਗੁਰਪੁਰਬ ਦਰਪਣ” ਨਾਮ ਦੀ ਇੱਕ ਪੁਸਤਕ ਲਿਖੀ ਜੋ ਸੰਤ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਵਾਲਿਆਂ ਨੇ ਦਸੰਬਰ 2016 ’ਚ ਛਪਵਾਈ; ਜਿਸ ਵਿੱਚ 2015 ਤੋਂ 2100 ਤੱਕ ਗੁਰਪੁਰਬਾਂ ਦੀਆਂ ਤਾਰੀਖ਼ਾਂ ਦਿੱਤੀਆਂ ਹਨ। ਸ: ਪਾਲ ਸਿੰਘ ਪੁਰੇਵਾਲ ਨੇ ਪੁਸਤਕ ਛਪਣ ਦੇ ਤੁਰੰਤ ਬਾਅਦ ਸਿਆਟਲ ਵਿਖੇ ਕੀਤੇ ਸੈਮੀਨਾਰ ’ਚ ਕਰਨਲ ਨਿਸ਼ਾਨ ਨੂੰ ਚੈਲੰਜ ਕਰ ਦਿੱਤਾ ਕਿ ਜੇ ਉਹ ਬੰਦੀ ਛੋਡ ਦਿਵਸ ਦੀਆਂ 100% ਤਾਰੀਖ਼ਾਂ ਸਹੀ ਸਿੱਧ ਕਰ ਦੇਵੇ ਤਾਂ ਉਸ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ; ਜੇ  90% ਸਹੀ ਹੋਣ  ਤਾਂ 4 ਲੱਖ, 80% ਸਹੀ ਹੋਣ ਤਾਂ 3 ਲੱਖ,  70% ਸਹੀ ਹੋਣ ਤਾਂ 2 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ 2018 ’ਚ ਗਲਤ ਸੀ, ਆਗਮਨ ਪੁਰਬ ਭਗਤ ਨਾਮਦੇਵ ਜੀ 2021 ਸੀਈ ’ਚ ਗਲਤ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 2030 ’ਚ ਗਲਤ ਹੋਵੇਗਾ। ਜਿਹੜੀਆਂ ਤਾਰੀਖ਼ਾਂ ਪ੍ਰਵਿਸ਼ਟਿਆਂ  ਅਨੁਸਾਰ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ ਉਹ ਉਸ ਨੇ ਲਿਖੀਆਂ ਹੀ ਨਹੀਂ ਕਿਉਂਕਿ ਉਹ ਇਸ ਨੂੰ ਕੱਢਣੀਆਂ ਹੀ ਨਹੀਂ ਆਉਂਦੀਆਂ। ਕਰਨਲ ਨਿਸ਼ਾਨ ਅਤੇ ਸੰਤ  ਸੇਵਾ ਸਿੰਘ ਦੋਵਾਂ ਨੂੰ ਹੀ ਕਈ ਵਾਰ ਨਿੱਜੀ ਤੌਰ ’ਤੇ ਸੰਪਰਕ ਕਰਕੇ ਚੁਣੌਤੀ ਪ੍ਰਵਾਨ ਕਰਨ ਲਈ ਬੇਨਤੀ ਕੀਤੀ ਗਈ ਸੀ ਪਰ ਦੋਵੇਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਨਿਤਾਰਾ ਕਰਨ ਦੀ ਗੱਲ ਕਰਕੇ ਟਾਲ਼ ਰਹੇ ਹਨ।

ਮੈਨੂੰ ਜਾਪਦਾ ਹੈ ਕਿ ਉਕਤ ਸਾਰੇ ਵਿਦਵਾਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫੈਸਲਾ ਕਰਨ ਦੀ ਗੱਲ ਇਸ ਕਾਰਨ ਕਰ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਭਲੀਭਾਂਤ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਦੇ ਕਹੇ ਕਿਸੇ ਨੇ ਅਕਾਲ ਤਖ਼ਤ ’ਤੇ ਮੀਟਿੰਗ ਨਹੀਂ ਬੁਲਾਉਣੀ। ਇਨ੍ਹਾਂ ਵੱਲੋਂ ਸ: ਪਾਲ ਸਿੰਘ ਪੁਰੇਵਾਲ ਅਤੇ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਲਈ ਵਰਤੀ ਜਾਂਦੀ ਗੰਦੀ ਤੋਂ ਗੰਦੀ ਭਾਸ਼ਾ ਵੀ ਸੰਕੇਤ ਦਿੰਦੀ ਹੈ ਇਹ ਹਿਮਾਇਤੀਆਂ ਨੂੰ ਉਕਸਾ ਰਹੇ ਤਾ ਕਿ ਉਹ ਵੀ ਇਸੇ ਤਰ੍ਹਾਂ ਦੀ ਭਾਸ਼ਾ ਵਰਤਣ ਲੱਗ ਜਾਣ ਤਾ ਕਿ ਸ੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹ ਕਹਿਣ ਦਾ ਬਹਾਨਾ ਬਣ ਜਾਵੇ ਕਿ ਦੋਵਾਂ ਧਿਰਾਂ ਦੀ ਸਾਂਝੀ ਮੀਟਿੰਗ ਕਿਸ ਤਰ੍ਹਾਂ ਕਰਵਾਈਏ, ਜੇ ਇਨ੍ਹਾਂ ਨੂੰ ਇਕੱਠੇ ਬਿਠਾ ਲਿਆ ਤਾਂ ਇਹ ਉੱਥੇ ਹੀ ਲੜ ਪੈਣਗੇ ਜਿਨ੍ਹਾਂ ਨੂੰ ਛੁਡਾਉਣਾ ਹੀ ਮੁਸ਼ਕਿਲ ਹੋ ਜਾਵੇਗਾ।

ਅਨੁਰਾਗ ਸਿੰਘ ਦੀ ਉਕਤ ਪੰਜਾਬੀ ਲਿਖਤ ਪੜ੍ਹ ਕੇ ਹਰ ਕੋਈ ਸਮਝ ਸਕਦਾ ਹੈ ਕਿ ਇਸ ਨੂੰ ਚੰਗੀ ਤਰਾਂ ਪੰਜਾਬੀ ਭਾਸ਼ਾ ਦਾ ਵੀ ਗਿਆਨ ਨਹੀਂ। ਹੁਣ ਤੁਸੀਂ ਹੀ ਦੱਸੋ ਕਿ ਇਹ ਆਪਣੀਆਂ ਇਨ੍ਹਾਂ ਪੋਸਟਾਂ ’ਚ ਕਹਿਣਾ ਕੀ ਚਾਹੁੰਦਾ ਹੈ ਤੇ ਇਸ ਨੂੰ ਕੋਈ ਕੀ ਜਵਾਬ ਦੇਵੇ ?

ਅਕਾਲ ਤਖ਼ਤ ’ਤੇ ਹੋਣ ਵਾਲੀ ਸੰਭਾਵੀ ਮੀਟਿੰਗ ਲਈ ਮੈਂ ਆਪਣੇ ਵੱਲੋਂ ਸਹਿਮਤੀ ਦੇ ਦਿੱਤੀ ਸੀ ਤੇ ਸਾਡੀ ਟੀਮ ਦੇ ਸੁਝਾਏ ਗਏ 7 ਮੈਂਬਰਾਂ ਦੇ ਨਾਵਾਂ ਦੀ ਸੂਚੀ ਵੀ ਤੁਹਾਨੂੰ ਭੇਜ ਦਿੱਤੀ ਸੀ। ਮੇਰਾ ਯਕੀਨ ਹੈ ਕਿ ਜੇ ਤੁਸੀਂ ਮੇਰੇ ਸੁਝਾਅ ਮੁਤਾਬਕ ਉਨ੍ਹਾਂ ਸਾਰਿਆਂ ਨਾਲ ਸੰਪਰਕ ਕਰੋ ਤਾਂ ਕਥਾਕਾਰਾਂ ਅਤੇ ਫੇਸਬੁਕ ਉੱਤੇ ਅਣਜਾਣ ਅਤੇ ਅਹੰਕਾਰੀ ਬੰਦਿਆਂ ਵੱਲੋਂ ਸਿੱਖ ਵਿਦਵਾਨਾਂ ਪ੍ਰਤੀ ਐਸੀ ਖੇਹ-ਖਪਾਈ ਬੰਦ ਹੋ ਸਕਦੀ ਹੈ ਜੇ ਹੁਣ ਵੀ ਮੀਟਿੰਗ ਤੈਅ ਨਹੀਂ ਹੋਈ ਤਾਂ ਹਰ ਕੋਈ ਸਮਝੇਗਾ ਕਿ ਇਹ ਸਭ ਸ਼੍ਰੋਮਣੀ ਕਮੇਟੀ ਹੀ ਕਰਾ ਰਹੀ ਹੈ।

ਕੀ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੇ ਅਖੌਤੀ ਕੈਲੰਡਰ ਵਿਦਵਾਨਾਂ ਦਾ ਇੱਕੋ ਇਕ ਟੀਚਾ ਸ: ਪਾਲ ਸਿੰਘ ਪੁਰੇਵਾਲ ਜਿਸ ਨੇ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਝੋਲ਼ੀ ਪਾਇਆ ਉਨ੍ਹਾਂ ਨੂੰ ਵੱਧ ਤੋਂ ਵੱਧ ਬਦਨਾਮ ਕਰਨ ਦੀ ਹੈ। ਉਨ੍ਹਾਂ ਨਾਲ਼ ਸਹਿਮਤੀ ਰੱਖਣ ਵਾਲੇ ਸਿੱਖਾ ਪ੍ਰਤੀ ਕੁਬੋਲ ਬੋਲੇ ਜਾਂਦੇ ਹਨ।

ਇਕ ਵਾਰ ਸਪੋਕਸਮੈਨ ਦੇ ਕਿਸੇ ਲੇਖ ਵਿੱਚ ਛਪ ਗਿਆ ਸੀ ਕਿ ਅਠਾਰਵੀਂ ਸਦੀ ’ਚ ਸਿੱਖਾਂ ਨੂੰ ਜਿਆਦਾ ਸਮਾਂ ਮਜਬੂਰੀ ਵੱਸ ਜੰਗਲਾਂ ’ਚ ਰਹਿਣਾ ਪਿਆ ਸੀ ਜਿਸ ਕਾਰਨ ਉਨ੍ਹਾਂ ਦਾ ਵਰਤੋਂ ਵਿਹਾਰ ਤੇ ਭਾਸ਼ਾ ਵੀ ਜੰਗਲੀ ਲੋਕਾਂ ਵਰਗੀ ਹੋ ਗਈ। ਇਹ ਸ਼ਬਦ ਲਿਖੇ ਜਾਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਪੋਕਸਮੈਨ ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਸੀ। ਮੈਨੂੰ ਹੈਰਾਨੀ ਹੈ ਕਿ ਉਹ ਤਾਂ 18ਵੀ ਸਦੀ ਦੀ ਗੱਲ ਸੀ ਇਹ ਤਾਂ 21ਵੀਂ ਸਦੀ ’ਚ ਵੀ ਬਿਲਕੁਲ ਉਸੇ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ ਤਾਂ ਕੀ ਅੱਜ ਵਾਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਨ੍ਹਾਂ ਪ੍ਰਤੀ ਕੋਈ ਕਦਮ ਪੁੱਟਣਗੇ ?

ਪੰਥਕ ਹਿਤੂ ਅਤੇ ਆਪ ਜੀ ਦਾ ਸ਼ੁਭਚਿੰਤਕ

 ਮਿਤੀ: ੧੩ ਜਨਵਰੀ ਸੰਨ ੨੦੨੩ (NS)                                                ਕਿਰਪਾਲ ਸਿੰਘ ਬਠਿੰਡਾ।

   ੩੧ ਦਸੰਬਰ ਸੰਨ ੨੦੨੨ (OS)                                            ਸੰਪਰਕ ਨੰ: ੮੮੩੭੮-੧੩੬੬੧

 ੨੯ ਪੋਹ, ਬਿਕ੍ਰਮੀ ਸੰਮਤ ੨੦੭੯                                E-mail ID Kirpalsinghbathinda@gmail.com
       ਮਾਘ ਵਦੀ ੬, ਬਿਕ੍ਰਮੀ ਸੰਮਤ ੨੦੭
       ਨਾਨਕਸ਼ਾਹੀ ੧ ਮਾਘ ਸੰਮਤ ੫੫੪       
ਉਪਰੋਕਤ ਦੀ ਇੱਕ ਇੱਕ ਨਕਲ ਅਗੇਤਰੀ ਕਾਰਵਾਈ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਭੇਜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਸੱਚ ਦੀਆਂ ਸਟੇਜਾਂ ’ਤੋਂ ਕਥਾਕਾਰ ਅਤੇ ਵਿਦਵਾਨ ਆਪਣੀਆਂ ਲਿਖਤਾਂ ਰਾਹੀਂ ਆਪਣੇ ਵਿਰੋਧੀ ਵੀਚਾਰ ਵਾਲਿਆਂ ਨੂੰ ਸੱਚ ਤੋਂ ਦੂਰ ਦੀਆਂ ਦਲੀਲਾਂ ਨਾਲ ਬਦਨਾਮ ਕਰ ਰਹੇ ਹਨ ਇਸ ਨਾਲ ਅੰਤਰਾਸ਼ਟਰੀ ਪੱਧਰ ’ਤੇ ਸਮੁੱਚੇ ਸਿੱਖ ਜਗਤ ਦੀ ਬਦਨਾਮੀ ਹੋ ਰਹੀ ਹੈ ਕਿ ਸਿੱਖ ਕੈਸੇ ਉਜੱਡ ਲੋਕ ਹਨ ਜਿਹੜੇ ਗਿਆਨ ਤੋਂ ਕੋਰੇ ਅਤੇ ਬੋਲ ਚਾਲ ’ਚ ਬਦਤਮੀਜ਼ ਹਨ। ਇਸ ਵਰਤਾਰੇ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਜੀ।

Most Viewed Posts