ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਦੂਜਾ)

0
349

ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਪਹਿਲਾ)

ਜੀਵ-ਜੰਤਾਂ ਦੇ ਕਰਮ ਅਤੇ ਸੁਭਾਅ ਤੋਂ ਅਕਸਰ ਉਨ੍ਹਾਂ ਦੇ ਨਾਂ ਪੈ ਜਾਂਦੇ ਹਨ।  ਲੋਭ, ਲਾਲਚ ਪੱਖੋਂ ‘ਕਾਂ, ਕੁੱਤਾ, ਬਾਂਦਰ’ ਆਦਿ ਦੀ ਮਿਸਾਲ ਮਿਲਦੀ ਹੈ। ਅਵੈੜੇਪਣ ਲਈ ‘ਸਾਂਢ, ਊਠ, ਗਧਾ’ ਅਤੇ ਨਿਮਰਤਾ ਲਈ ‘ਕੀੜੀ, ਬੱਕਰੀ’ ਆਦਿ; ਇਉਂ ਹੀ ਕਈ ਭਾਸ਼ਾਵਾਂ ’ਚ ਬੰਦੇ ਦੇ ਨਾਵਾਂ ’ਚ ਅੱਖਰ ‘ਮ’ ਤੇ ‘ਨ’ (ਮਨ) ਆਇਆ ਹੈ; ਜਿਵੇਂ ਕਿ ‘ਮਨੁੱਖ, ਮਾਨਵ, ਮੈਨ, ਮਨੁਸ਼ਿਅ’ ਆਦਿ। ਇਸ ਤੋਂ ਸਿੱਧ ਹੁੰਦਾ ਹੈ ਕਿ ਬੰਦਾ; ਅਕਸਰ ਆਪਣੇ ਮਨ ਮੁਤਾਬਕ ਵਿਚਰਦਾ ਹੈ। ਰਹਿਬਰਾਂ, ਗੁਰੂਆਂ ਨੇ ਵੀ ਮਜ਼੍ਹਬ ਦਾ ਸਿੱਧਾ ਸੰਬੰਧ ‘ਮਨ’ ਨਾਲ਼ ਰੱਖਿਆ। ਜਿਨ੍ਹਾਂ ਧਰਮਾਂ ’ਚ ‘ਮਨ’ ਦੀ ਥਾਂ ਸਰੀਰਕ ਸ਼ੁੱਧਤਾ ਜਾਂ ਸਮਾਜਿਕ ਭੇਦ-ਭਾਵ ਪ੍ਰਮੁੱਖ ਰਿਹਾ; ਜੈਸਾ ਕਿ ਜਾਤ-ਪਾਤ/ਲਿੰਗ/ਨਸਲ ਭੇਦ, ਲਿਬਾਸ ਦਾ ਖ਼ਾਸ ਰੰਗ ਜਾਂ ਸਰੀਰ ਨੰਗਾ ਰੱਖਣਾ, ਖਾਣ-ਪਾਣ ਅਤੇ ਭਾਸ਼ਾਈ ਵਿਤਕਰੇ ਆਦਿ, ਉਨ੍ਹਾਂ ਸਾਰੇ ਧਾਰਮਿਕ ਕਰਮਾਂ ਨੂੰ ਗੁਰਬਾਣੀ ਕਰਮਕਾਂਡ (ਵਿਖਾਵੇ ਮਾਤਰ ਕੀਤੇ ਜਾਣ ਵਾਲ਼ੇ ਕੰਮ/ ਜਿਨ੍ਹਾਂ ਦਾ ਮਨ ਨਾਲ਼ ਕੋਈ ਸੰਬੰਧ ਨਹੀਂ) ਮੰਨਦੀ ਹੈ। ਸਾਰੇ ਹੀ ਭਗਤ ਅਤੇ ਗੁਰੂ ਸਾਹਿਬਾਨ ਨੇ ‘ਮਨ’ ਦੀ ਸ਼ੁੱਧਤਾ ਨੂੰ ਆਧਾਰ ਬਣਾ ਕੇ ਗੁਰਬਾਣੀ ਉਚਾਰਨ ਕੀਤੀ ਹੈ; ਜਿਵੇਂ ਕਿ ‘‘ਮਨਿ ਜੀਤੈ ਜਗੁ ਜੀਤੁ (ਜਪੁ/ਮਹਲਾ ), ਨਾਨਕ  ! ਗੁਰ ਬਿਨੁ, ਮਨ ਕਾ ਤਾਕੁ (ਬੂਹਾ/ਭੇਦ) ਉਘੜੈ; ਅਵਰ ਕੁੰਜੀ ਹਥਿ () (ਮਹਲਾ /੧੨੩੭), ਇਹੁ ਮਨੁ ਆਰਸੀ (ਸ਼ੀਸ਼ਾ); ਕੋਈ ਗੁਰਮੁਖਿ ਵੇਖੈ (ਮਹਲਾ /੧੧੫), ਜਿਨ ਗੁਰ ਪਰਸਾਦੀ ਮਨੁ ਜੀਤਿਆ; ਜਗੁ, ਤਿਨਹਿ ਜਿਤਾਨਾ (ਉਸ ਨੇ ਹੀ ਜਗਤਬਾਜ਼ੀ ਜਿੱਤੀ) (ਮਹਲਾ /੧੦੮੯), ਮਨੁ ਜਿਣੈ (ਜਿੱਤ ਕੇ) ਗੁਰਮੁਖਿ ਜੀਤਿਆ (ਮਹਲਾ /੫੭੫), ਆਤਮ ਜਿਣੈ (ਮਨ ਜਿੱਤਿਆ) ਸਗਲ ਵਸਿ () ਤਾ ਕੈ (ਉਸ ਦੇ); ਜਾ ਕਾ ਸਤਿਗੁਰੁ ਪੂਰਾ (ਮਹਲਾ /੬੭੯), ਜਤਨ ਬਹੁਤੁ ਮੈ ਕਰਿ ਰਹਿਓ; ਮਿਟਿਓ ਮਨ ਕੋ ਮਾਨੁ (ਮਹਲਾ /੧੪੨੮), ਮਮਾ; ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ (ਕਾਮਯਾਬੀ) ਹੋਇ (ਭਗਤ ਕਬੀਰ/੩੪੨), ਮਨੁ ਦੇ, ਰਾਮੁ ਲੀਆ ਹੈ ਮੋਲਿ ’’ (ਭਗਤ ਕਬੀਰ/੩੨੭) ਆਦਿ।

ਹਥਲੇ ਵਿਸ਼ੇ ਦੇ ਭਾਗ ਪਹਿਲੇ ਰਾਹੀਂ ਕੀਤੀ ਗਈ ਸੰਖੇਪ ਵਿਚਾਰ ਇਹ ਸੀ ਕਿ

(1). ਮਨੋਵਿਗਿਆਨ ਨੇ ਬਚਪਨ ਤੋਂ ‘ਸੁਚੇਤ ਮਨ’ ਰਾਹੀਂ ਪਨਪੀਆਂ ਇਛਾਵਾਂ ਨੂੰ ‘ਅਚੇਤ ਮਨ’ ਕਿਹਾ ਹੈ, ਜੋ ਸੁਪਨਿਆਂ ਰਾਹੀਂ ਪ੍ਰਗਟ ਹੁੰਦੀਆਂ ਹਨ, ਪਰ ਗੁਰਬਾਣੀ ਇਸ ਦੇ ਬਿਲਕੁਲ ਉਲ਼ਟ ‘ਅਚੇਤ ਮਨ’ ’ਚੋਂ ‘ਸੁਚੇਤ ਮਨ’ ਵਜੂਦ ’ਚ ਆਇਆ, ਮੰਨਦੀ ਹੈ। ਇੱਕ ਮਿਸਾਲ ਹੈ ਕਿ ਸੁਪਨੇ ’ਚ ਚੱਲੀ ਗੋਲ਼ੀ, ਜੋ ਦੁਸ਼ਮਣ ਨਾਲ਼ ਇੱਕ ਫੁੱਲ ਵਾਙ ਟਕਰਾਅ ਕੇ ਹੇਠਾਂ ਡਿੱਗੀ; ‘ਅਚੇਤ ਮਨ’ ਦਾ ਇਹ ਫੁਰਨਾ ‘ਸੁਚੇਤ ਮਨ’ ਤੋਂ ਨਹੀਂ ਮਿਲਿਆ ਹੋ ਸਕਦਾ ਕਿਉਂਕਿ ‘ਸੁਚੇਤ ਮਨ’ ਨੂੰ ਗੋਲ਼ੀ ਦੀ ਤਾਕਤ ਦਾ ਪਤਾ ਹੁੰਦਾ ਹੈ। ਦਰਅਸਲ ਸਚਾਈ ਇਹ ਹੈ ਕਿ ‘ਅਚੇਤ ਮਨ’ ਦੀ ਘਾੜਤ ਕਰੋੜਾਂ ਸਾਲ ਪੁਰਾਣੀ ਹੈ, ਜਦੋਂ ਬੰਦੂਕ ਦੀ ਕਾਢ ਅਜੇ ਨਹੀਂ ਹੋਈ ਸੀ, ਇਸ ਲਈ ‘ਅਚੇਤ ਮਨ’ ਆਧੁਨਿਕ ਗੋਲ਼ੀ ਦੀ ਤਾਕਤ ਤੋਂ ਅਣਜਾਣ ਹੈ ਅਤੇ ਸੁਪਨੇ ’ਚੋਂ ਗੋਲ਼ੀ ਵੀ ਫੁੱਲ ਵੱਜਣ ਵਾਙ ਵਿਖਾਉਂਦਾ ਹੈ। ਇਸ ਤੋਂ ਸਾਫ਼ ਹੈ ਕਿ ‘ਅਚੇਤ ਮਨ’ ਨੂੰ ਵਰਤਮਾਨ ਬਾਰੇ ਬਹੁਤੀ ਸੂਝ ਨਹੀਂ ਹੁੰਦੀ ਕਿਉਂਕਿ ਇਹ ਤਾਂ ਅੰਤਹਿਕਰਣ ’ਤੇ ਚੜ੍ਹੀ ਜਨਮ ਜਨਮ ਦੀ ਮੈਲ਼ ਹੈ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ.. ’’ (ਮਹਲਾ /੬੫੧) ਇਸੇ ਮੈਲ਼ ਨੂੰ ‘ਕੂੜ ਦੀ ਪਾਲਿ, ਝੂਠ ਦੀ ਦੀਵਾਰ, ਹਉਮੈ’ ਆਦਿ ਕਿਹਾ ਹੈ, ਜੋ ਸੂਖਮ ਸਰੀਰ ਨੂੰ ਆਵਾਗਮਣ ’ਚ ਲੈ ਜਾਣ ਦਾ ਜ਼ਰੀਆ ਬਣਦੀ ਹੈ। ਜੋਗੀਆਂ ਦੇ ਸਵਾਲ ਕਿ ਜਗਤ ਉਤਪਤੀ ਵਾਰ-ਵਾਰ ਕਿਉਂ ਹੁੰਦੀ ਹੈ ‘‘ਕਿਤੁ ਕਿਤੁ ਬਿਧਿ ਜਗੁ ਉਪਜੈ ? ਪੁਰਖਾ !.. ’’ ਦਾ ਜਵਾਬ ਗੁਰੂ ਨਾਨਕ ਸਾਹਿਬ ਨੇ ਇਹੀ ਦਿੱਤਾ ਹੈ ‘‘ਹਉਮੈ ਵਿਚਿ ਜਗੁ ਉਪਜੈ, ਪੁਰਖਾ !… ’’ (ਗੋਸਟਿ/ਮਹਲਾ /੯੪੬)

(2). ਮਨ; ਸੁਰਤਿ ਪਿੱਛੇ ਚੱਲ ਕੇ ਕਾਬੂ ਹੋਣਾ ਹੈ ‘‘ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (ਮਹਲਾ /੧੩੨੯) ਜਦਕਿ ਮਨ ਦੇ ਮੁਰੀਦ ਬੰਦੇ ਦੀ ਸੁਰਤਿ; ਮਨ ਪਿੱਛੇ ਚੱਲਦੀ ਹੈ ‘‘ਲੇਲੇ (ਮਨ) ਕਉ ਚੂਘੈ ਨਿਤ ਭੇਡ (ਸੁਰਤਿ)’’ (ਭਗਤ ਕਬੀਰ/੩੨੬)

(3). ਰੱਬ ਦੀ ਕਿਰਪਾ ਨਾਲ਼ ‘ਮਨ’ ਕਾਬੂ ਹੁੰਦਾ ਹੈ ‘‘ਮਨੁ ਬਸਿ () ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ’’ (ਮਹਲਾ /੨੯੮) ਆਦਿ।

ਉਕਤ ਨੰਬਰ 2 ਅਤੇ 3 ਵਿਸ਼ਾ ਅਸਪਸ਼ਟ ਰਹਿ ਜਾਣ ਕਾਰਨ ਕੁੱਝ ਸੁਝਾਅ ਅਤੇ ਸਵਾਲ ਮਿਲੇ ਹਨ, ਇਸ ਲਈ ਇਨ੍ਹਾਂ ਨੂੰ ਥੋੜ੍ਹਾ ਹੋਰ ਵਿਚਾਰਨਾ ਜ਼ਰੂਰੀ ਸਮਝਿਆ ਗਿਆ ਹੈ। ਇਸ ਤੋਂ ਪਹਿਲਾਂ ‘ਮਨ’ ਦਾ ਜੀਵਨ ’ਤੇ ਪ੍ਰਭਾਵ ਜਾਨਣਾ ਬੜਾ ਜ਼ਰੂਰੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 138 ਤੋਂ 151 ਤੱਕ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ‘ਮਾਝ ਕੀ ਵਾਰ’ ’ਚ 27 ਪਉੜੀਆਂ ਹਨ। ਪਹਿਲੀ ਪਉੜੀ ਨਾਲ਼ ਤਿੰਨ ਸਲੋਕ ਹਨ। ਦੂਜੇ ਅਤੇ ਤੀਜੇ ਸਲੋਕ ’ਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮੁਕੰਮਲ ਜ਼ਿੰਦਗੀ ’ਚ ‘ਮਨ’ ਦੀ ਯਾਤਰਾ ਬਾਰੇ ਚਾਨਣਾ ਪਾਇਆ ਹੈ। ਇੱਕ ਜ਼ਿੰਦਗੀ ’ਚ ‘ਮਨ’ ਦੀ ਯਾਤਰਾ ਤੋਂ ਭਾਵ ‘ਮਨ’ ਦਾ ਕੇਵਲ ਸੰਕਲਪ-ਵਿਕਲਪ ਰੂਪ ਵਿਚਾਰਨਾ ਹੈ, ਜੋ ਪੰਜ ਤੱਤਾਂ ਦੇ ਸਰੀਰ ਸਮੇਤ ਉਪਜਿਆ ਹੈ ‘‘ਇਹੁ ਮਨੁ ਪੰਚ ਤਤੁ ਤੇ ਜਨਮਾ ’’ (ਮਹਲਾ /੪੧੫) ਅਤੇ ਸਰੀਰਕ ਮੌਤ ਦੇ ਨਾਲ਼ ਹੀ ਮਰ ਜਾਂਦਾ ਹੈ, ਅਲੋਪ ਹੋ ਜਾਂਦਾ ਹੈ। ‘ਜਪੁ’ ਬਾਣੀ ਦੀ 13ਵੀਂ ਅਤੇ 36ਵੀਂ ਪਉੜੀ ’ਚ ਇਹ ਸੰਕਲਪ-ਵਿਕਲਪ ਰੂਪ ਮਨ; ਬੁਧਿ ਦੇ ਨਾਲ਼ ਸਾਂਝਾ ਦਰਜ ਕੀਤਾ ਹੈ ‘‘ਮੰਨੈ; ਸੁਰਤਿ ਹੋਵੈ, ਮਨਿ+ਬੁਧਿ ..੧੩, ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ ..੩੬’’ (ਜਪੁ), ‘ਮਨਿ ਬੁਧਿ’ ਤੋਂ ਭਾਵ ‘ਮਨ ’ਚ ਬੁਧਿ’ ਆਉਣਾ, ਮਨ ਦਾ ਵਿਕਲਪ (ਦੁਬਿਧਾ) ਮਰ ਜਾਣਾ ਅਤੇ ‘ਬੁਧਿ’ ਵਾਲ਼ਾ ਨਿਸ਼ਚਾ ਤੇ ਜਾਗਰੂਕਤਾ ਆਉਣਾ, ਪਰ ਐਸਾ ‘ਗੁਰੂ ਸਿੱਖਿਆ ਮੰਨਣ ਨਾਲ਼, ਗੁਰੂ ਸ਼ਬਦ ਦੀ ਕਮਾਈ ਲਈ ਕੀਤੀ ਮਸ਼ੱਕਤ ਨਾਲ਼’ ਹੀ ਹੁੰਦਾ ਹੈ।

ਗੁਰੂ ਨਾਨਕ ਸਾਹਿਬ ਜੀ ਅਨੁਸਾਰ ਦੂਜੇ ਸਲੋਕ ਵਿੱਚ ਮਨ ਦੇ 10 ਪੜਾਅ ਇਹ ਹਨ- ਪਹਿਲੇ ਪੜਾਅ ’ਚ ਮਨ; ਮਾਤਾ ਦਾ ਦੁੱਧ ਪੀਣ ’ਚ ਮਗਨ ਰਹਿੰਦਾ ਹੈ ‘‘ਪਹਿਲੈ; ਪਿਆਰਿ ਲਗਾ ਥਣ ਦੁਧਿ ()’’ ਦੂਜੇ ਪੜਾਅ ’ਚ ਮਾਤਾ-ਪਿਤਾ ਨੂੰ ਪਹਿਚਾਨਦਾ ਹੈ ‘‘ਦੂਜੈ; ਮਾਇ ਬਾਪ ਕੀ ਸੁਧਿ ’’ ਤੀਜੇ ਪੜਾਅ ’ਚ ਮਨ ਨੂੰ ਭੈਣ, ਭਰਾ, ਭਾਬੀ ਆਦਿ ਦਾ ਬੋਧ ਹੁੰਦਾ ਹੈ ‘‘ਤੀਜੈ; ਭਯਾ, ਭਾਭੀ, ਬੇਬ ’’ ਚੌਥੇ ਪੜਾਅ ’ਚ ਗੁਆਂਢ ਦੇ ਬੱਚਿਆਂ ਨਾਲ਼ ਰੁਚੀ ਬਣਾ ਕਰ ਖੇਡਦਾ ਹੈ ‘‘ਚਉਥੈ; ਪਿਆਰਿ ਉਪੰਨੀ ਖੇਡ’’ ਪੰਜਵੇਂ ਪੜਾਅ ’ਚ ਮਨ ਅੰਦਰ ਖਾਣ-ਪੀਣ ਦੀ ਤੜਫ ਜਿਹੀ ਰਹਿੰਦੀ ਹੈ ‘‘ਪੰਜਵੈ; ਖਾਣ ਪੀਅਣ ਕੀ ਧਾਤੁ (ਦੌੜਭੱਜ)’’ ਛੇਵੇਂ ਪੜਾਅ ’ਚ ਮਨ; ਕਾਮ-ਵਾਸ਼ਨਾ ਕਾਰਨ ਅਛੂਤ ਜਾਤ ਦੀ ਭਿੱਟ ਨੂੰ ਵੀ ਬੁਰਾ ਨਹੀਂ ਮੰਨਦਾ ਯਾਨੀ ਕਾਮ-ਵਾਸ਼ਨਾ ’ਚ ਅੰਨ੍ਹਾ ਹੋਇਆ ਹੁੰਦਾ ਹੈ ‘‘ਛਿਵੈ; ਕਾਮੁ ਪੁਛੈ ਜਾਤਿ ’’ ਸਤਵੇਂ ਪੜਾਅ ’ਚ ਧਨ-ਪਦਾਰਥ ਜੋੜਨ ’ਚ ਮਗਨ ਹੁੰਦਾ ਹੈ ‘‘ਸਤਵੈ; ਸੰਜਿ ਕੀਆ ਘਰ ਵਾਸੁ ’’ ਅੱਠਵੇਂ ਪੜਾਅ ’ਚ; ਇਨ੍ਹਾਂ ਧਨ-ਪਦਾਰਥਾਂ ਨੂੰ ਹੀ ਪੁੱਤਰ-ਨੂੰਹ, ਧੀ ਆਦਿ ਖੋਹ ਨਾ ਲੈਣ, ਕਰੋਧਿਤ ਹੁੰਦਾ ਹੈ ‘‘ਅਠਵੈ; ਕ੍ਰੋਧੁ ਹੋਆ ਤਨ ਨਾਸੁ ’’ ਨਾਵੇਂ ਪੜਾਅ ’ਚ ਮਨ; ਹਾਰ ਮੰਨ ਲੈਂਦਾ ਹੈ, ਸਾਹ ਚੜ੍ਹਦਾ ਹੈ, ਧੌਲੇ ਆ ਜਾਂਦੇ ਹਨ ‘‘ਨਾਵੈ; ਧਉਲੇ ਉਭੇ ਸਾਹ ’’ ਅੰਤਮ ਦਸਵੇਂ ਪੜਾਅ ’ਚ ਮਨ; ਨਾਸ਼ ਹੋ ਜਾਂਦਾ ਹੈ ਯਾਨੀ ਪੰਜ ਗਿਆਨ ਇੰਦ੍ਰੇ (ਅੱਖ, ਨੱਕ, ਕੰਨ, ਜੀਭ, ਤ੍ਵਚਾ) ਅਤੇ ਪੰਜ ਕਰਮ ਇੰਦ੍ਰੇ (ਹੱਥ, ਪੈਰ, ਮੂੰਹ, ਗੁਦਾ, ਲਿੰਗ) ਜਵਾਬ ਦੇ ਜਾਂਦੇ ਹਨ ‘‘ਦਸਵੈ; ਦਧਾ ਹੋਆ ਸੁਆਹ ’’ (ਮਹਲਾ /੧੩੮), ਮਨ ਦੀ ਇਹ ਯਾਤਰਾ ਅਜੋਕੇ ਸਾਇੰਸ ਯੁੱਗ ’ਚ ਮਨੁੱਖ ਅੰਦਰ ਹੋਰ ਪ੍ਰਬਲ ਹੋਈ ਹੈ; ਜਿਵੇਂ ਕਿ 12 ਤੋਂ 40 ਸਾਲ ਦੀ ਉਮਰ ਤੱਕ ਕਾਮ-ਵਾਸ਼ਨਾ ਅਤੇ ਜੀਭ ਰਸ ਬੰਦੇ ਦੀ ਸੁਰਤਿ ਨੂੰ ਸਥਿਰ ਨਹੀਂ ਰਹਿਣ ਦਿੰਦੇ ਅਤੇ 40 ਤੋਂ 55 ਸਾਲ ਤੱਕ ਧਨ ਜੋੜਨ ’ਚ ਵਧੇਰੇ ਮਗਨ ਹੁੰਦਾ ਹੈ ਕਿਉਂਕਿ ਬੱਚਿਆਂ ਅਤੇ ਬਜ਼ੁਰਗਾਂ ਦੀ ਦੂਹਰੀ ਜ਼ਿੰਮੇਵਾਰੀ ਆ ਪੈਂਦੀ ਹੈ। ਇਸ ਸਮੇਂ ਪਤੀ-ਪਤਨੀ ਸੰਬੰਧ ਵਧੇਰੇ ਟੁੱਟਦੇ ਹਨ ਕਿਉਂਕਿ ਦੂਜੀ ਸ਼ਾਦੀ ਹੋਣ ਦੀ ਸੁਭਾਵਨਾ ਬਚੀ ਹੁੰਦੀ ਹੈ।  55 ਸਾਲ ਤੋਂ ਬਾਅਦ ਤਲਾਕ ਦਰ ਨਾ-ਮਾਤਰ ਰਹਿ ਜਾਂਦੀ ਹੈ। ਮਾਤਾ-ਪਿਤਾ ਕਮਾਈ ਨੂੰ ਬੁਢੇਪੇ ਲਈ ਬਚਾਉਣਾ ਚਾਹੁੰਦੇ ਹਨ, ਜਿਸ ਕਾਰਨ ਬੱਚਿਆਂ (ਪੁੱਤਰ, ਨੂੰਹਾਂ) ਨਾਲ਼ ਝਗੜੇ ਵਧ ਜਾਂਦੇ ਹਨ।

ਤੀਜੇ ਸਲੋਕ ’ਚ ਗੁਰੂ ਨਾਨਕ ਸਾਹਿਬ ਜੀ ਉਮਰ ਗਣਿਤ ਨਾਲ਼ ‘ਮਨ’ ਦੀ ਯਾਤਰਾ ਬਿਆਨ ਕਰਦੇ ਹਨ; ਜਿਵੇਂ ਕਿ ‘‘ਦਸ ਬਾਲਤਣਿ, ਬੀਸ ਰਵਣਿ; ਤੀਸਾ ਕਾ ਸੁੰਦਰੁ ਕਹਾਵੈ ਚਾਲੀਸੀ ਪੁਰੁ ਹੋਇ; ਪਚਾਸੀ ਪਗੁ ਖਿਸੈ; ਸਠੀ ਕੇ ਬੋਢੇਪਾ ਆਵੈ   ਸਤਰਿ ਕਾ ਮਤਿਹੀਣੁ; ਅਸੀਹਾਂ ਕਾ ਵਿਉਹਾਰੁ ਪਾਵੈ   ਨਵੈ ਕਾ ਸਿਹਜਾਸਣੀ; ਮੂਲਿ ਜਾਣੈ ਅਪ ਬਲੁ ’’ (ਮਹਲਾ /੧੩੮) ਅਰਥ : (ਮਨ ਦਾ ਮੁਰੀਦ ਮਨੁੱਖ) 10 ਸਾਲ ਦੀ ਉਮਰ ਤੱਕ ਬਚਪਨ ’ਚ ਹੁੰਦਾ ਹੈ (ਦਸ ਬਾਲਤਣਿ)।  20 ਸਾਲ ਤੋਂ ਕਾਮ-ਵਾਸ਼ਨਾ ’ਚ ਗ੍ਰਸਤ (ਬੀਸ ਰਵਣਿ) 30 ਸਾਲ ਤੱਕ ਆਪਣੇ ਆਪ ਨੂੰ ਬੜਾ ਸੁੰਦਰ ਸਮਝਦਾ ਹੈ (ਤੀਸਾ ਕਾ ਸੁੰਦਰੁ ਕਹਾਵੈ)।  40 ਸਾਲ ’ਚ ਤਾਕਤਵਰ (ਚਾਲੀਸੀ ਪੁਰੁ ਹੋਇ), 50  ਸਾਲ ’ਚ ਕਮਜ਼ੋਰ ਯਾਨੀ ਪੈਰ ਥਿੜਕਣ ਲੱਗਦਾ ਹੈ (ਪਚਾਸੀ ਪਗੁ ਖਿਸੈ) ਅਤੇ 60 ਸਾਲ ’ਚ ਬੁੱਢਾ ਸਮਝਦਾ ਹੈ (ਸਠੀ ਕੇ ਬੋਢੇਪਾ ਆਵੈ)। 70 ਸਾਲ ’ਚ ਅਕਲਹੀਣ (ਸਤਰਿ ਕਾ ਮਤਿਹੀਣੁ), 80 ਸਾਲ ’ਚ ਲੈਣ-ਦੇਣ ਕਰਨਯੋਗ ਨਾ ਰਹਿਣਾ (ਅਸੀਹਾਂ ਕਾ ਵਿਉਹਾਰੁ ਨ ਪਾਵੈ)।  90 ਸਾਲ ’ਚ ਮੰਜੇ ’ਤੇ ਆਸਣ ਲਗਾ ਟਿਕ ਜਾਂਦਾ ਹੈ (ਨਵੈ ਕਾ ਸਿਹਜਾਸਣੀ) ਅਤੇ (100 ਸਾਲ ’ਚ) ਖ਼ੁਦ ਨੂੰ ਬਿਲੁਕਲ ਸੰਭਾਲਣਯੋਗ ਨਹੀਂ ਜਾਣਦਾ (ਮੂਲਿ ਨ ਜਾਣੈ ਅਪ ਬਲੁ)

ਗੁਰੂ ਨਾਨਕ ਸਾਹਿਬ ਜੀ ਦੇ ਉਕਤ ਦੋਵੇਂ ਸਲੋਕਾਂ ਦੇ ਅੰਤਮ ਦਸਵੇਂ ਪੜਾਅ ’ਚ ਮਨ ਦਾ ਨਾਸ਼ ਹੋਣਾ ਜਾਂ ਖ਼ੁਦ ਨੂੰ ਬਿਲਕੁਲ ਸੰਭਾਲਣਯੋਗ ਨਾ ਰਹਿਣਾ; ਦਾ ਭਾਵ ਮਨ ਕਾਬੂ ਹੋਣਾ ਜਾਂ ਮਨ ਮਰ ਜਾਣਾ ਨਹੀਂ ਬਲਕਿ ਦੁਨਿਆਵੀ ਝਮੇਲਿਆਂ ’ਚ ਮਨ; ਸਰੀਰਕ ਪੱਖੋਂ ਹਾਰਿਆ ਹੈ। ਮਨ ਦਾ ਹਾਰਨਾ; ਵਾਸ਼ਨਾ ਦਾ ਖ਼ਤਮ ਹੋਣਾ ਨਹੀਂ ਹੁੰਦਾ। ਇਹ ਵਾਸ਼ਨਾ ਹੀ ਵਾਰ-ਵਾਰ ਜਨਮ-ਮਰਨ ਕਰਾਉਂਦੀ ਰਹਿੰਦੀ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ਼) ਰੂਪੀ ਸਰੀਰ ਨਾਲ਼ ਉਪਜਿਆ ਸੰਕਲਪ-ਵਿਕਲਪ ਰੂਪ ਮਨ, ਜਿਸ ਨੂੰ ਮਨੋਵਿਗਿਆਨ ਨੇ 10% ਮੰਨਿਆ; ਸਰੀਰਕ ਮੌਤ ਦੇ ਨਾਲ਼ ਹੀ ਮਰ ਗਿਆ ਜਦਕਿ ਅੰਤਹਿਕਰਣ ਮਨ (ਜਿਸ ਨੂੰ ਮਨੋਵਿਗਿਆਨ ਨੇ 90% ‘ਅਚੇਤ ਮਨ’ ਕਿਹਾ); ਕਾਲ਼ਖ਼ ਸਮੇਤ ਮੌਜੂਦ ਰਿਹਾ ਤੇ ਅਗਲਾ ਜਨਮ ਕਰਾ ਗਿਆ। ਭਾਈ ਗੁਰਦਾਸ ਜੀ ਨੇ ਇਸ ਬਾਰੇ ਇਉਂ ਕਿਹਾ ਹੈ ‘‘ਜੁਗਿ ਜੁਗਿ ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ ਫਿਰਿ ਫਿਰਿ, ਫੇਰਿ ਵਟਾਈਐ; ਗਿਆਨੀ ਹੋਇ ਮਰਮੁ (ਭੇਤ) ਕਉ ਪਾਵੈ.. ਫਿਰਿ ਕਲਿਜੁਗ ਅੰਦਰਿ ਦੇਹਿ ਧਰਿ (ਸਰੀਰ ਬਣਾ); ਕਰਮਾਂ ਅੰਦਰਿ ਫੇਰ (ਮੁੜ) ਫਸਾਵੈ ਅਉਸਰੁ ਚੁਕਾ, ਹਥ ਆਵੈ ੧੫’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੫) ਅਰਥ :  ਹਰ ਯੁੱਗ ’ਚ ਯਾਨੀ ਆਦਿ ਤੋਂ ਸਰੀਰ ਦਾ ਅੰਤਹਿਕਰਣ-ਮਨ (ਮੇਰੁ); ਵਾਸ਼ਨਾ ਅਧੀਨ ਹੈ ਤੇ ਜੰਮਦਾ ਮਰਦਾ ਹੈ। ਮੁੜ-ਮੁੜ ਜਨਮ ਲੈਂਦਾ ਹੈ, ਪਰ ਇਹ ਸੂਖਮ ਰਾਜ਼/ਭੇਤ ਕੋਈ ਗੁਰੂ ਪਿਆਰਾ ਹੀ ਜਾਣ ਸਕਦਾ ਹੈ। ਇਹ ਕਾਲ-ਚੱਕ੍ਰ ਕਲਿਯੁਗ ’ਚ (ਯਾਨੀ ਅੱਜ ਵੀ) ਸਰੀਰ ਧਾਰਨ ਕਰਾ ਕੇ (ਮਲ਼ੀਨ ‘ਅਚੇਤ ਮਨ’ ਹੋਣ ਕਾਰਨ) ਭੈੜੇ ਕਰਮਾਂ ’ਚ ਫਿਰ ਫਸਾ ਦਿੰਦਾ ਹੈ ਭਾਵ ਮਲ਼ੀਨ ਅੰਤਹਿਕਰਣ ਸਣੇ (ਪਿਛਲੇ ਜਨਮ ’ਚ) ਮਰਿਆ ਤੇ ‘ਕੂੜ ਦੀ ਪਾਲਿ’ ਸਮੇਤ ਹੁਣ ਜਨਮ ਲਿਆ। ਇਸ ਗੰਧਲ਼ੀ ਬਿਰਤੀ/ਕਮਜ਼ੋਰ ਸੁਰਤਿ ਕਾਰਨ ਮਨ ਦੇ ਅਧੀਨ ਕੰਮ ਕਰਦਾ ਹੈ, ਇਸ ਲਈ ਹੁਣ ਕੀਮਤੀ ਮਨੁੱਖਾ ਜਨਮ ਅਜਾਈਂ ਗਵਾ ਕੇ ਮੁੜ ਵੇਲ਼ਾ ਹੱਥਾਂ ’ਚ ਨਹੀਂ ਆਵੇਗਾ। ਗੁਰੂ ਨਾਨਕ ਸਾਹਿਬ ਨੇ ਇਸ ਧੁੰਦਲ਼ੀ ਅਤੇ ਅਸਪਸ਼ਟ ਸੋਚ ਨੂੰ ਰੌਸ਼ਨ ਅਤੇ ਵਿਕਸਿਤ ਕਰਨ ਲਈ ਜਨਮ ਲਿਆ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ () ਚਾਨਣੁ ਹੋਆ (ਭਾਈ ਗੁਰਦਾਸ ਜੀ/ਵਾਰ ਪਉੜੀ ੨੭)

ਉਕਤ ਸਾਰੀ ਵਿਚਾਰ ਦਾ ਸੰਖੇਪ ਭਾਵ ਇਹ ਹੈ ਕਿ ਮਨੁੱਖ ਦੇ ਮਨ ਨੇ ਸਰੀਰ ’ਚ ਰਹਿੰਦਿਆਂ ਮਾਤਾ (ਸੁਰਤਿ) ਨੂੰ ਆਪਣੇ ਮੁਤਾਬਕ ਚਲਾਇਆ। ਇਹ ਸਚਾਈ ਭਗਤ ਕਬੀਰ ਜੀ ਵੀ ਬਿਆਨ ਕਰਦੇ ਹਨ ‘‘ਕਹੁ ਕਬੀਰ  ! ਪਰਗਟੁ ਭਈ ਖੇਡ   ਲੇਲੇ (ਮਨ) ਕਉ ਚੂਘੈ ਨਿਤ ਭੇਡ (ਸੁਰਤਿ)’’ (ਭਗਤ ਕਬੀਰ/੩੨੬) ਜਦਕਿ ਹੋਣਾ ਚਾਹੀਦਾ ਸੀ ਕਿ ਸੁਰਤਿ (ਮਾਤਾ); ਗੁਰੂ ਸਿੱਖਿਆ ਨਾਲ਼ ਉੱਚੀ (ਬਲਵਾਨ/ਪ੍ਰਕਾਸ਼ਵਾਨ) ਹੋ ਕੇ ‘ਮਨ’ ਨੂੰ ਆਪਣੇ ਮੁਤਾਬਕ ਚਲਾਉਂਦੀ। ਜਿਵੇਂ ਇੱਕ ਨਸੇੜੀ ਲਈ ਨਸ਼ਾ ਛੱਡਣ ਤੋਂ ਪਹਿਲਾਂ ਖ਼ੁਦ ਨੂੰ ਰੋਗੀ ਮੰਨਣਾ ਜ਼ਰੂਰੀ ਹੈ; ਉਸੇ ਤਰ੍ਹਾਂ ਹਉਮੈ ਗ੍ਰਸਤ ਮਨੁੱਖ ਨੂੰ ਪਹਿਲਾਂ ਖ਼ੁਦ ਨੂੰ ਸਭ ਤੋਂ ਸਿਆਣਾ ‘‘ਨਾਨਕ ! ਆਖਣਿ (ਮੂੰਹ ਨਾਲ਼) ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ’’ ਸਮਝਣਾ ਛੱਡਣਾ ਪੈਣਾ ਹੈ ਤਾਂ ਹੀ ਮਨਮਤਿ ਦੀ ਥਾਂ ਗੁਰਮਤਿ ਧਾਰਨ ਕਰ ‘ਮਨ’ ਨੂੰ ਕਾਬੂ ਕਰ ਸਕੇਗਾ।

ਗੁਰਬਾਣੀ ਅੰਦਰ ਜਿੱਥੇ ਬੰਦੇ ਦੇ ਦਿਮਾਗ਼ ਉੱਤੇ ਮਨ ਦੇ ਪੈਂਦੇ ਬੁਰੇ ਪ੍ਰਭਾਵ (ਯਾਨੀ ਕਿ ਮੱਤ/ਕੁਮੱਤ) ਨੂੰ ਸੰਬੋਧਨ ਕਰ ਸਿੱਖ ਨੂੰ ਸਵੈ ਪੜਚੋਲ ਕਰਨ (ਭਾਵ ‘ਅਚੇਤ ਮਨ’ ਨੂੰ ਪੜ੍ਹਨ) ਲਈ ਪ੍ਰੇਰਿਆ ਹੈ; ਜਿਵੇਂ ਕਿ ਵਾਕ ਹਨ ‘‘ਮਨ ਰੇਕਉਨੁ ਕੁਮਤਿ ਤੈ ਲੀਨੀ   ਪਰ ਦਾਰਾ ਨਿੰਦਿਆ ਰਸ ਰਚਿਓ; ਰਾਮ ਭਗਤਿ ਨਹਿ ਕੀਨੀ ਰਹਾਉ (ਮਹਲਾ /੬੩੧), ਪਡੀਆ  ! ਕਵਨ ਕੁਮਤਿ ਤੁਮ ਲਾਗੇ   ਬੂਡਹੁਗੇ ਪਰਵਾਰ ਸਕਲ ਸਿਉ; ਰਾਮੁ ਜਪਹੁ ਅਭਾਗੇ ਰਹਾਉ ’’ (ਭਗਤ ਕਬੀਰ/੧੧੦੨), ਓਥੇ ਇਸ ਮੱਤ ਨੂੰ ਬਲਵਾਨ (ਵਿਵੇਕ/ਉੱਚੀ ਸੁਰਤਿ) ਬਣਾਣ ਲਈ ਨਿਰਾਕਾਰ ਅਤੇ ਕੁਦਰਤਿ ਦੀ ਸਚਾਈ ਨਾਲ਼ ਜੋੜਿਆ ਹੈ। ਇਉਂ ਜਿਉਂ ਜਿਉਂ ਸੁਰਤਿ ਉੱਚੀ ਹੋਈ; ਤਿਉਂ ਤਿਉਂ ਮਨ ਸ਼ਾਂਤ/ਨੀਵਾਂ ਹੋਏਗਾ। ਇਸ ਉਤਾਰ-ਚੜ੍ਹਾਅ ’ਚ ਅਸਲ ਯੋਗਦਾਨ ਮਨੋਵਿਗਿਆਨ ਦੇ ਸ਼ਬਦਾਂ ’ਚ ‘ਅਰਧ ਅਚੇਤ ਮਨ’ ਦਾ ਹੁੰਦਾ ਹੈ।

ਗੁਰੂ ਅਰਜਨ ਸਾਹਿਬ ਜੀ ਨੇ ਹਉਮੈ ਗ੍ਰਸਤ ਮਨ ਨੂੰ ਨੀਵਾਂ ਰੱਖਣ ਲਈ ਅਮੋੜ ਗਧੇ ਦੀ ਲਾਜਵਾਬ ਮਿਸਾਲ ਨਾਲ਼ ਸਮਝਾਉਂਦਿਆਂ ਕਿਹਾ ਕਿ ਜੇਕਰ ਗਧੇ ਉੱਤੇ ਭਾਰ ਲੱਦਿਆ ਜਾਵੇ ਤਾਂ ਉਹ ਲੱਤ ਨਹੀਂ ਮਾਰ ਸਕਦਾ ‘‘ਮਨ ਖੁਟਹਰ  ! ਤੇਰਾ ਨਹੀ ਬਿਸਾਸੁ; ਤੂ ਮਹਾ ਉਦਮਾਦਾ   ਖਰ ਕਾ ਪੈਖਰੁ ਤਉ ਛੁਟੈ; ਜਉ ਊਪਰਿ ਲਾਦਾ ਰਹਾਉ ’’ (ਮਹਲਾ /੮੧੫) ਅਰਥ : ਹੇ ਖੋਟੇ/ਅਮੋੜ ਮਨ ! ਤੇਰਾ ਕੋਈ ਭਰੋਸਾ ਨਹੀਂ ਕਿਉਂਕਿ ਤੂੰ ਮਾਇਆ ਦੇ ਨਸ਼ੇ ’ਚ ਮਸਤ ਹੈਂ। ਜਿਵੇਂ ਗਧੇ ਦਾ ਪੈਖੜ (ਅਗਲੀ ਪਿਛਲੀ ਲੱਤ ਨੂੰ ਬੰਨ੍ਹਿਆ ਰੱਸਾ) ਤਦ ਖੋਲ੍ਹੀਦਾ ਹੈ ਜਦ ਉਸ ਉੱਤੇ ਭਾਰ ਲੱਦਿਆ ਜਾਵੇ (ਇਉਂ ਹੀ ਤੇਰੇ ਉੱਤੇ ਜ਼ਿੰਦਗੀ, ਕੁਦਰਤਿ ਅਤੇ ਨਿਰਾਕਾਰ ਦਾ ਬੋਧ-ਗਿਆਨ ਲੱਦਣਾ ਜ਼ਰੂਰੀ ਹੈ)। ਜ਼ਿੰਦਗੀ ਦੇ ਬੋਧ ਤੋਂ ਭਾਵ ਸਵੈ ਪੜਚੋਲ ਕਰਨਾ ਹੈ। ਇਨ੍ਹਾਂ ਤਿੰਨੇ ਨੁਸਖ਼ਿਆਂ ਨੂੰ ਹੇਠਲੇ ਤਿੰਨ ਭਾਗਾਂ ’ਚ ਜਾਣਨਾ ਹੈ ਤਾਂ ਜੋ ਨੰਬਰ (2). ਮਨ; ਸੁਰਤਿ ਅਨੁਸਾਰ ਚੱਲ ਕੇ ਕਾਬੂ ਹੋਣਾ ਹੈ ਜਾਂ ਨੰਬਰ (3). ਮਨ; ਰੱਬ ਦੀ ਕਿਰਪਾ ਨਾਲ਼ ਕਾਬੂ ਹੁੰਦਾ ਹੈ, ਬਾਰੇ ਸੰਦੇਹ ਦੂਰ ਹੋ ਸਕੇ।

(ੳ). ਕੁਦਰਤਿ ਵਿੱਚ ਕੁੱਝ ਵੀ ਇੱਕ ਤਰਫ਼ਾ ਨਹੀਂ ਯਾਨਿ ਕਿ ਆਪਾ ਵਿਰੋਧੀ ਨਿਯਮਾਂ ਦਾ ਸੰਗ੍ਰਹਿ ਹੈ ‘ਕੁਦਰਤਿ/ਬ੍ਰਹਿਮੰਡ’। ਭੌਤਿਕ ਵਿਗਿਆਨ ਦੀ ਬ੍ਰਹਿਮੰਡ ਬਾਰੇ ਸਭ ਤੋਂ ਵੱਡੀ ਖੋਜ; 13.8 ਅਰਬ ਸਾਲ ਪਹਿਲਾਂ ਬਲੈਕ ਹੋਲ ’ਚ ਹੋਏ ਵੱਡੇ ਧਮਾਕੇ ਦਾ ਪਤਾ ਲਗਾਉਣਾ ਰਹੀ। ਜਿਸ ਤੋਂ ਅਕਾਸ਼ ਗੰਗਾ ’ਚ ਤਿੰਨ ਸ਼ਕਤੀਆਂ ਹੋਂਦ ’ਚ ਆਈਆਂ (1). ਸਾਧਾਰਨ ਪਦਾਰਥ : ਹਰ ਵਸਤੂ, ਹਰ ਜੀਵ-ਜੰਤ, ਹਰੇਕ ਤਾਰਾ; ਇਹ ਸਾਰਾ ਸਾਧਾਰਨ ਪਦਾਰਥ ਹੈ, ਜੋ ਅਕਾਸ਼ ਗੰਗਾ ਦਾ 5% ਹੈ। (2). ਡਾਰਕ ਮੈਟਰ : ਨਾ ਵਿਖਾਈ ਦੇਣ ਵਾਲ਼ੇ ਇਹ ਕਣ ਅਕਾਸ਼ ਗੰਗਾ ’ਚ 26.8% ਹਨ, ਜੋ ਸਾਧਾਰਨ ਪਦਾਰਥ (5%) ਨੂੰ ਬਲੈਕ ਹੋਲ ਵੱਲ ਯਾਨੀ ਕਿ ਅੰਦਰ ਵੱਲ ਖਿੱਚਦੇ ਰਹਿੰਦੇ ਹਨ। (3). ਡਾਰਕ ਐਨਰਜੀ : ਅਕਾਸ਼ ਗੰਗਾ ’ਚ ਇਸ ਦੀ ਮਾਤਰਾ 68.2% ਹੈ, ਜੋ ਪੂਰੇ ਬ੍ਰਹਿਮੰਡ ਨੂੰ ਰੌਸ਼ਨੀ ਦੀ ਗਤੀ (ਲਗਭਗ 3 ਲੱਖ/299782.458 ਕਿਲੋ ਮੀਟਰ ਪ੍ਰਤੀ ਸਕਿੰਟ) ਨਾਲ਼ ਬਾਹਰ ਵੱਲ ਯਾਨੀ ਕਿ ਬਲੈਕ ਹੋਲ ਤੋਂ ਦੂਰ ਧੱਕ ਰਹੀ ਹੈ, ਫੈਲਾਅ ਰਹੀ ਹੈ। ਜਿਸ ਤਰ੍ਹਾਂ ਪੂਰੀ ਅਕਾਸ਼ ਗੰਗਾ ’ਚ 5% ਸਾਧਾਰਨ ਪਦਾਰਥ ਨੂੰ ਡਾਰਕ ਮੈਟਰ ਅੰਦਰ ਵੱਲ ਖਿੱਚਣ ਅਤੇ ਡਾਰਕ ਐਨਰਜੀ ਬਾਹਰ ਵੱਲ ਧੱਕਣ ਦੀ ਕਸ਼ਮਕਸ਼ ਹੈ; ਉਸੇ ਤਰ੍ਹਾਂ ਹਰੇਕ ‘ਮਨ’ ਅੰਦਰ ਸੰਕਲਪ ਅਤੇ ਵਿਕਲਪ ਦਾ ਆਪਸੀ ਸੰਘਰਸ਼ ਵੀ ਚੱਲਦਾ ਰਹਿੰਦਾ ਹੈ। ਸੰਕਲਪ; ਡਾਰਕ ਐਨਰਜੀ ਵਾਙ ਨਵੇਂ ਵਿਚਾਰ ਬਣਾਉਂਦਾ ਹੈ, ਪਰ ਵਿਕਲਪ; ਡਾਰਕ ਮੈਟਰ ਵਾਙ ਉਨ੍ਹਾਂ ਨੂੰ ਪਿਛਾਂਹ ਵੱਲ ਖਿੱਚ ਲੈਂਦਾ ਹੈ ਯਾਨੀ ਨਵੇਂ ਵਿਚਾਰਾਂ ਨੂੰ ਸਫਲ ਨਹੀਂ ਹੋਣ ਦਿੰਦਾ। ਇਸ ਕਸ਼ਮਕਸ਼ ਦਾ ਹੀ ਨਤੀਜਾ ਹੁੰਦੈ ਕਿ ਇੱਕੋ ਬੰਦਾ ਇੱਕ ਥਾਂ ਚੰਗਾ ਅਤੇ ਦੂਜੇ ਥਾਂ ਮਾੜਾ ਹੋ ਜਾਂਦਾ ਹੈ। ਨਾਸਮਝ ਮਨ; ਦੋਸਤ ਦੇ ਗੁਣ ਅਤੇ ਵੈਰੀ ਦੇ ਔਗੁਣ ਫਰੋਲਦਾ ਹੈ। ਜੇਕਰ ਇੱਕ ਲੜਕਾ, ਜੋ ਕਿਸੇ ਲੜਕੀ ਤੋਂ ਪ੍ਰਭਾਵਤ ਹੈ ਉਸ ਲੜਕੀ ਦੀਆਂ ਕਮੀਆਂ ਵੀ ਨਾਲ਼-ਨਾਲ਼ ਧਿਆਨ ’ਚ ਰੱਖੇ ਤਾਂ ਮਨ ਨੂੰ ਕੁਰਾਹੇ ਪੈਣ ਤੋਂ ਰੋਕ ਸਕਦਾ ਹੈ। ਲੜਕੀ ਦੇ ਔਗੁਣ ਧਿਆਨ ’ਚ ਰੱਖਣ ਤੋਂ ਭਾਵ ਆਪਣੀ ਵਿਕਾਰ-ਵਾਸ਼ਨਾ ਕਾਬੂ ਕਰਨਾ ਹੈ, ਨਾ ਕਿ ਉਸ ਨੂੰ ਨੀਵਾਂ ਵਿਖਾਉਣਾ। ਜੇਕਰ ਕੋਈ ਬੰਦਾ ਕਿਸੇ ਰਾਜੇ ਜਾਂ ਦਾਨੀ ਤੋਂ ਆਰਥਿਕ ਜਾਂ ਸਮਾਜਿਕ ਮਦਦ ਲੈਂਦਿਆਂ, ਉਸ ਨੂੰ ਸਾਰੇ ਗੁਣਾਂ ਦਾ ਮਾਲਕ ਨਾ ਸਮਝੇ ਕਿਉਂਕਿ ਦੇਣ ਵਾਲ਼ਾ ਦਾਤਾਰ ਇੱਕ ਅਕਾਲ ਪੁਰਖ ਹੈ, ਨਾ ਕਿ ਕੋਈ ਬੰਦਾ ਤਾਂ ਉਹ, ਜ਼ਿੰਦਗੀਭਰ ਕਿਸੇ ਬੰਦੇ ਦਾ ਗ਼ੁਲਾਮ ਨਹੀਂ ਬਣ ਸਕਦਾ। ਅੱਜ ਸਮਾਜਿਕ ਭਾਈਚਾਰਾ; ਕਿਸੇ ਨਾ ਕਿਸੇ (ਅਫ਼ਸਰ ਜਾਂ ਮੰਤਰੀ) ਦੇ ਚਾਪਲੂਸਾਂ ਕਾਰਨ ਖ਼ਤਮ ਹੋਇਆ ਹੈ। ਗੁਰਬਾਣੀ ਦੇ ਵੀ ਬਚਨ ਹਨ ‘‘ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ   ਦੇਵਨ ਕਉ ਏਕੈ ਭਗਵਾਨੁ ’’ (ਸੁਖਮਨੀ/ਮਹਲਾ /੨੮੧), ਹਰਿ ਜੀਉ  ! ਤੇਰੀ ਦਾਤੀ ਰਾਜਾ   ਮਾਣਸੁ ਬਪੁੜਾ ਕਿਆ ਸਾਲਾਹੀ ? ਕਿਆ ਤਿਸ ਕਾ ਮੁਹਤਾਜਾ ਰਹਾਉ ’’ (ਮਹਲਾ /੬੦੮) ਅਰਥ : ਹੇ ਮਾਲਕ ਪ੍ਰਭੂ !  ਤੇਰੀਆਂ ਦਾਤਾਂ ਨਾਲ਼ ਹੀ ਰੱਜ ਹੁੰਦਾ ਹੈ। ਵਿਚਾਰੇ ਮਨੁੱਖ ਦੀ ਕਾਹਦੀ ਮੁਥਾਜੀ। ਉਸ ਦਾ ਪਾਣੀ ਕਾਹਦੇ ਲਈ ਭਰਾਂ ? (ਉਹ ਤਾਂ ਖ਼ੁਦ ਤੇਰੇ ਦਰ ਦਾ ਮੰਗਤਾ ਹੈ)। ਐਸੀ ਗੁਰੂ ਸਿੱਖਿਆ ਜਦ ਸੁਰਤਿ ਨੂੰ ਉੱਚਾ ਉਠਾਏਗੀ ਤਾਂ 35 ਤੋਂ 50 ਸਾਲ ਦੀ ਉਮਰ ’ਚ ਮਾਇਆ ਦੀ ਭੁੱਖ ਅਤੇ 50 ਸਾਲ ਤੋਂ ਬਾਅਦ ਉਸ ਦੇ ਖੁੱਸ ਜਾਣ ਦਾ ਡਰ ਨਹੀਂ ਸਤਾਏਗਾ। ਭਾਵੇਂ ਕਿ ਇਸ ਨੂੰ ਅਮਲ ’ਚ ਲਿਆਉਣਾ ਬੜਾ ਕਠਿਨ ਹੈ, ਪਰ ਦੋਸਤ ਦੀ ਮੁਥਾਜੀ ਅਤੇ ਦੁਸ਼ਮਣ ਦੀ ਨਿੰਦਿਆ ਕਰਨ ਦੀ ਭੈੜੀ ਵਾਦੀ ਤੋਂ ਨਿਰਮਲ ਹੋਣ ਦਾ ਇਹੀ ਰਾਹ ਹੈ ‘‘ਉਸਤਤਿ ਨਿੰਦਾ ਦੋਊ ਤਿਆਗੈ; ਖੋਜੈ ਪਦੁ ਨਿਰਬਾਨਾ   ਜਨ ਨਾਨਕ ਇਹੁ ਖੇਲੁ ਕਠਨੁ ਹੈ; ਕਿਨਹੂੰ ਗੁਰਮੁਖਿ ਜਾਨਾ ’’ (ਮਹਲਾ /੨੧੯)

(ਅ). ਕੁਦਰਤਿ ਦੇ ਬਹੁਪੱਖੀ ਉਕਤ ਪਸਾਰੇ ’ਚ ਅਹੰਕਾਰੀ ਮਨ ਨੂੰ ਆਪਣੀ ਕਿਨਕਾ ਮਾਤਰ ਹੋਂਦ ਨੂੰ ਪਰਖਣਾ ਅਤੇ ਸਵੀਕਾਰਨਾ ਦੂਜਾ ਨੁਸਖ਼ਾ ਹੈ। ਮਨੋਵਿਗਿਆਨ ਦੇ ਸ਼ਬਦਾਂ ’ਚ ਇਹ ਕਾਰਜ-ਖੇਤਰ ‘ਅਰਧ ਅਚੇਤ ਮਨ’ ਦਾ ਹੈ, ਜਿਸ ਨੇ ‘ਅਚੇਤ ਮਨ’ ਦੇ ਦਰਸ਼ਨ ਕਰਾ ਮਨੁੱਖ ਨੂੰ ਕੀਤੇ ਪਿਛਲੇ ਕੁਕਰਮਾਂ ਤੋਂ ਜਾਣੂ ਕਰਾਉਣਾ ਹੈ। ਇਹ ਸਵੈ ਪੜਚੋਲ ਹੈ, ਅੰਦਰਲੇ ਤੀਰਥ ’ਤੇ ਇਸ਼ਨਾਨ ਕਰਨਾ ਹੈ ‘‘ਅੰਤਰਗਤਿ ਤੀਰਥਿ (ਤੇ) ਮਲਿ (ਕੇ) ਨਾਉ ’’ (ਜਪੁ), ਜਿਨ੍ਹਾਂ ਨੇ ਇਹ ਇਸ਼ਨਾਨ ਕੀਤਾ ਉਨ੍ਹਾਂ ਨੇ ਆਪਣੇ ‘ਅਚੇਤ ਮਨ’ ਨੂੰ ਪਰਖ, ਸਮਝ ਅਤੇ ਸਾਫ਼ ਕਰ ਇਉਂ ਬੋਲਿਆ ‘‘ਹਮ ਰੁਲਤੇ ਫਿਰਤੇ ਕੋਈ ਬਾਤ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ (ਮਹਲਾ /੧੬੭), ਜਪੁ ਤਪੁ ਸੰਜਮੁ ਧਰਮੁ ਕਮਾਇਆ   ਸੇਵਾ ਸਾਧ ਜਾਨਿਆ ਹਰਿ ਰਾਇਆ   ਕਹੁ ਨਾਨਕ ਹਮ ਨੀਚ ਕਰੰਮਾ   ਸਰਣਿ ਪਰੇ ਕੀ ਰਾਖਹੁ ਸਰਮਾ (ਸੋ ਪੁਰਖੁ/ਮਹਲਾ /੧੨), ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ’’ (ਭਗਤ ਰਵਿਦਾਸ/੬੯੪), ਫਰੀਦਾ  ! ਕਾਲੇ ਮੈਡੇ ਕਪੜੇ; ਕਾਲਾ ਮੈਡਾ ਵੇਸੁ   ਗੁਨਹੀ ਭਰਿਆ ਮੈ ਫਿਰਾ; ਲੋਕੁ ਕਹੈ ਦਰਵੇਸੁ (ਬਾਬਾ ਫਰੀਦ ਜੀ/੧੩੮੧) ਆਦਿ। ਰੱਬ ਦੇ ਵਿਛੋੜੇ ਕਾਰਨ ਪੈਦਾ ਹੋਏ ਬਿਰਹਾ ਰੂਪ ਇਹ ਬੋਲ; ਨੀਵੀਂ ਸੋਚ ਦਾ ਨਹੀਂ ਬਲਕਿ ਉੱਚੀ ਸੁਰਤਿ ਦਾ ਪ੍ਰਤੀਕ ਹਨ, ਜਿਨ੍ਹਾਂ ਨੇ ਅੰਤਹਿਕਰਣ ਨੂੰ ਪਾਰਦਰਸ਼ੀ ਕਰ ਸਚਾਈ ਭਰਪੂਰ ਇਹ ਝਲਕ ਵੇਖੀ, ਆਪਣੇ ਮਨ ਨੂੰ ਪੂਰਨ ਕਾਬੂ ਕੀਤਾ।

ਦੂਸਰੇ ਪਾਸੇ ਆਪਣੀ ਹਰ ਪੀੜਾ ਲਈ ਮਨੁੱਖ; ਕਿਸੇ ਹੋਰ ਨੂੰ ਦੋਸ਼ੀ ਮੰਨਦਾ ਹੋਇਆ ਸਦਾ ਪ੍ਰੇਸ਼ਾਨ ਰਹਿੰਦਾ ਹੈ। ਗੁਰਬਾਣੀ ਦੇ ਬਚਨ ਹਨ ‘‘ਬਾਧਿਓ ਆਪਨ ਹਉ ਹਉ ਬੰਧਾ   ਦੋਸੁ ਦੇਤ ਆਗਹ ਕਉ (ਹੋਰਾਂ ਨੂੰ) ਅੰਧਾ ’’ (ਮਹਲਾ /੨੫੮), ਹਉਮੈ ਗ੍ਰਸਤ ਮਨ ਕੋਲ਼ ਦਸ ਕੁ ਮਣ ਦਾਣੇ ਜਾਂ ਚਾਰ ਕੁ ਰੁਪਏ ਪੱਲੇ ਹੋਣ ਤਾਂ ਚੌੜਾ ਹੋ ਹੋ ਤੁਰਦਾ ਹੈ (ਇਹ ਕਮਜ਼ੋਰ ਸੁਰਤਿ ਦੀ ਨਿਸ਼ਾਨੀ ਹੈ ਤਾਹੀਓਂ ਮਨ ਦੇ ਅਧੀਨ ਹੈ) ‘‘ਕਹਾ ਨਰ  ! ਗਰਬਸਿ ਥੋਰੀ ਬਾਤ   ਮਨ ਦਸ ਨਾਜੁ; ਟਕਾ ਚਾਰਿ ਗਾਂਠੀ; ਐਂਡੌ ਟੇਢੌ ਜਾਤੁ ਰਹਾਉ ’’ (ਭਗਤ ਕਬੀਰ/੧੨੫੧)

(ੲ). ਉਕਤ ਦੋਵੇਂ ਨੁਸਖ਼ਿਆਂ ’ਚੋਂ ਪਹਿਲੇ ਮੁਤਾਬਕ ਕੁਦਰਤੀ ਨਿਯਮ, ਜੋ ਪਰਸਪਰ ਸੰਘਰਸ਼ ਕਰਦੇ ਰਹਿੰਦੇ ਹਨ, ਨੂੰ ਜਾਣਨ ਤੋਂ ਬਾਅਦ ਅਤੇ ਦੂਸਰੇ ਮੁਤਾਬਕ ਆਪਣੇ ‘ਅਚੇਤ ਮਨ’ ਨੂੰ ਪੜ੍ਹਨ ਉਪਰੰਤ ਮਨੁੱਖ ਦੀ ਸੁਰਤਿ; ਜਾਗਰੂਕ ਅਤੇ ਬਲਵਾਨ ਹੋਈ, ਜਿਸ ਦੇ ਮੁਕਾਬਲੇ ਮਨ ਦਾ ਨੀਵਾਂ ਹੋਣਾ ਸੁਭਾਵਕ ਹੈ। ਇਸ ਨੂੰ ਹੀ ਪਾਰਦਰਸ਼ੀ ਅੰਤਹਿਕਰਣ (ਅਚੇਤ ਮਨ) ਜਾਂ ਚਾਰ ਇੰਦ੍ਰੀਆਂ (ਸੁਰਤਿ ਮਤਿ ਮਨਿ ਬੁਧਿ) ਨੂੰ ਘੜਿਆ ਜਾਣਾ, ਕਿਹਾ ਹੈ। ਇਹ ਕਈ ਜਨਮਾਂ ਦੀ ਮੈਲ਼ ਹੈ। ਅੰਤਹਿਕਰਣ ਪਾਰਦਰਸ਼ੀ ਹੋਣ ਨਾਲ਼ ਸੁਰਤਿ ਨੂੰ ਕਣ ਕਣ ’ਚ ਵਿਆਪਕ ਉਸ ਸਿਰਜਣਹਾਰ ਦਾ ਦਰਸ਼ਨ/ਅਹਿਸਾਸ ਹੋਣਾ ਸੁਭਾਵਕ ਹੈ, ਜਿਸ ਨੇ ਕੁਦਰਤਿ ਨੂੰ ਰਚਿਆ ਤੇ ਮਨੁੱਖ ਨੂੰ ਉਸ ਦਾ ਦਰਸ਼ਨ ਕਰਾਉਣ ਲਈ ਸਤਿਗੁਰੂ ਨੂੰ ਸੰਸਾਰ ’ਚ ਭੇਜਿਆ ਹੈ।

ਦੂਜੇ ਪਾਸੇ ਗੁਰੂ ਦੇ ਸਿੱਖ ਨੂੰ ਜੇਕਰ ਚੇਤਨ-ਸੱਤਾ (ਰੂਹਾਨੀਅਤ ਬਲ/ਰੱਬੀ ਜੋਤਿ) ’ਤੇ ਭਰੋਸਾ ਨਹੀਂ, ਅੰਦਰ ਕੋਈ ਬਦਲਾਅ/ਸਥਿਰਤਾ ਪ੍ਰਤੀਤ ਨਹੀਂ ਹੋਈ ਤਾਂ ਸਮਝੋ ਕਿ ਹਉਮੈ ਗ੍ਰਸਤ ਮਨ ਅਜੇ ਵੀ ਮਾਇਆ ਦੇ ਹੱਥਾਂ ’ਚ ਖੇਡਦਾ ਹੈ ਤਾਹੀਓਂ ਅੰਦਰ ਮੁਥਾਜੀ ਹੈ, ਹਨ੍ਹੇਰਾ ਹੈ, ਸੁਰਤਿ ’ਚ ਅਸਪਸ਼ਟਤਾ ਹੈ ‘‘ਮੰਮੈ; ਮਤਿ ਹਿਰਿ ਲਈ ਤੇਰੀ ਮੂੜੇਹਉਮੈ ਵਡਾ ਰੋਗੁ ਪਇਆ   ਅੰਤਰ ਆਤਮੈ (ਚੋਂ) ਬ੍ਰਹਮੁ ਚੀਨਿ੍ਆ (ਵੇਖਿਆ); ਮਾਇਆ ਕਾ ਮੁਹਤਾਜੁ ਭਇਆ ’’ (ਪਟੀ/ਮਹਲਾ /੪੩੫)

ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੇ ਉਕਤ ਦੋਵੇਂ ਸਲੋਕਾਂ (ਦੂਜੇ ਅਤੇ ਤੀਜੇ) ’ਚ ‘ਮਨ’ ਦੇ ਦਸਵੇਂ ਪੜਾਅ ਤੋਂ ਬਾਅਦ ਅੰਤ ’ਚ ਕੱਢਿਆ ਸੰਖੇਪ ਤੱਥ ਇਉਂ ਹੈ (ਪਹਿਲਾ ਸਲੋਕ) ‘‘ਦਸਵੈ; ਦਧਾ ਹੋਆ ਸੁਆਹ   ਗਏ ਸਿਗੀਤ ਪੁਕਾਰੀ ਧਾਹ   ਉਡਿਆ ਹੰਸੁ ਦਸਾਏ ਰਾਹ   ਆਇਆ ਗਇਆ ਮੁਇਆ ਨਾਉ   ਪਿਛੈ ਪਤਲਿ ਸਦਿਹੁ ਕਾਵ   ਨਾਨਕ  ! ਮਨਮੁਖਿ ਅੰਧੁ ਪਿਆਰੁ   ਬਾਝੁ ਗੁਰੂ; ਡੁਬਾ ਸੰਸਾਰੁ ’’ (ਮਾਝ ਕੀ ਵਾਰ/ਮਹਲਾ /੧੩੮) ਅਰਥ : ਦਸਵੇਂ ਪੜਾਅ ’ਚ ਮਨ ਕਰੋਧ ਨਾਲ਼ ਸੜ ਜਾਂਦਾ ਹੈ। (ਮ੍ਰਿਤਕ ਦੇਹ ਦੇ ਨਾਲ਼-ਨਾਲ਼ ਮਸਾਣਾਂ ਤੱਕ) ਸਾਰੇ ਸਾਥੀ-ਪਰਿਵਾਰਿਕ ਮੈਂਬਰ ਰੌਂਦੇ-ਕੁਰਲਾਂਦੇ ਗਏ। ਅਗਾਂਹ ਜੀਵਾਤਮਾ (ਸਰੀਰ ’ਚੋਂ ਨਿਕਲ ਕੇ) ਅਗਲਾ ਮਾਰਗ ਪੁੱਛਦਾ ਹੈ ਯਾਨੀ ਜੂਨਾਂ ’ਚ ਜਾਂਦਾ ਹੈ। ਐਸਾ ਮਨਮਤੀ ਬੰਦਾ; ਜਗਤ ’ਚ ਆਇਆ, ਮਰ ਗਿਆ ਤੇ ਬਾਅਦ ’ਚ ਸਾਰੇ ਭੁੱਲ ਵੀ ਗਏ (ਜਿਨ੍ਹਾਂ ਲਈ ਅਤੇ ਜਿਨ੍ਹਾਂ ਕਾਰਨ ਸੱਚੇ ਸਾਥੀ ਦਾਤਾਰ-ਰੱਬ ਨੂੰ ਯਾਦ ਨਾ ਕਰ ਸਕਿਆ। ਲੋਕਾਚਾਰੀ ਪੱਖੋਂ) ਮਰਨ ਉਪਰੰਤ ਹਰ ਸਾਲ ਪਿੰਡ-ਪੱਤਲ ਕਿਰਿਆ ਹੁੰਦੀ ਹੈ, ਜੋ ਕੇਵਲ ਕਾਂਵਾਂ ਨੂੰ ਸੱਦਾ ਦੇਣਾ ਹੈ (ਭਾਵ ਉਸ ਨੂੰ ਕਾਂ ਹੀ ਖਾਂਦੇ ਹਨ, ਨਾ ਕਿ ਮਿਰਤਕ ਸੂਖਮ ਸਰੀਰ ਲਈ ਕੋਈ ਲਾਭ ਪਹੁੰਚਦਾ ਹੈ)। ਪਰਿਵਾਰਿਕ ਮਨਮੁਖਾਂ ਦਾ ਵੀ ਇਹ (ਆਪਣੇ ਮਰ ਚੁੱਕੇ ਬਜ਼ੁਰਗਾਂ ਪ੍ਰਤੀ) ਅੰਨ੍ਹਾ ਪਿਆਰ ਹੈ, ਨਾ ਸਮਝੀ ਹੈ ਕਿਉਂਕਿ ਗੁਰੂ ਦੀ ਅਗਵਾਈ ਤੋਂ ਬਿਨਾਂ ਸੰਸਾਰ ਐਸੇ ਹਨ੍ਹੇਰੇ ’ਚ ਰਹਿੰਦਾ ਹੈ, ਮਰਦਾ ਹੈ ਤੇ ਵਾਰ-ਵਾਰ ਜੰਮਦਾ ਹੈ (ਸਚਾਈ ਨੂੰ ਕਦੇ ਨਹੀਂ ਪਛਾਣ ਸਕਦਾ)

(ਦੂਜਾ ਸਲੋਕ) ‘‘ਨਵੈ ਕਾ ਸਿਹਜਾਸਣੀ; ਮੂਲਿ ਜਾਣੈ ਅਪ ਬਲੁ   ਢੰਢੋਲਿਮੁ ਢੂਢਿਮੁ ਡਿਠੁ ਮੈ; ਨਾਨਕ  ! ਜਗੁ ਧੂਏ ਕਾ ਧਵਲਹਰੁ ’’ (ਮਹਲਾ /੧੩੮) ਅਰਥ : 90 ਸਾਲਾਂ ਦਾ ਮੰਜੇ ਉੱਤੇ ਆਸਣ ਟਿਕਾ ਬੈਠ ਜਾਂਦਾ ਹੈ ਤੇ (100 ਸਾਲ ’ਚ) ਆਪਣਾ ਆਪ ਸੰਭਾਲਣਯੋਗ ਨਹੀਂ ਰਹਿੰਦਾ। ਹੇ ਨਾਨਕ ! ਆਖ ਕਿ ਮੈ ਚਾਰੋਂ ਦਿਸਾਵਾਂ ’ਚ ਭਰਮਣ ਕਰਕੇ ਭਾਲਿਆ, ਲੱਭਿਆ ਤੇ ਵੇਖਿਆ ਕਿ ਇਹ ਜਗਤ ਪਿਆਰ; ਕੇਵਲ ਧੂੰਏਂ ਦਾ ਪਹਾੜ/ਗ਼ੁਬਾਰ ਮਾਤਰ ਹੈ (ਇਸ ਵਿੱਚ ਕੁੱਝ ਵੀ ਸਚਾਈ ਨਹੀਂ, ਜਿਸ ਵਾਸਤੇ ਅਨੰਤ ਜਨਮਾਂ ਤੋਂ ਬਾਅਦ ਮਿਲਿਆ ਕੀਮਤੀ ਮਨੁੱਖਾ ਜੀਵਨ ਬਰਬਾਦ ਕਰ ਲਈਦਾ ਹੈ)

ਸਰਬ ਵਿਆਪਕ ਮਾਲਕ ਦੀ ਹੋਂਦ ਦਾ ਅਹਿਸਾਸ ਕਰਦਿਆਂ-ਕਰਦਿਆਂ ਉੱਚੀ ਹੁੰਦੀ ਸੁਰਤਿ ਲਈ ਮਨ ਨੂੰ ਕਾਬੂ ਕਰਨ ਦੀ ਲੋੜ ਹੀ ਨਹੀਂ ਰਹਿੰਦੀ ਕਿਉਂਕਿ ਸੁਰਤਿ ਦਾ ਉੱਚਾ ਹੋਣਾ ਹੀ ਮਨ ਦਾ ਨੀਵਾਂ ਹੋਣਾ ਹੈ, ਮਨ ਦਾ ਕਾਬੂ ਹੋਣਾ ਹੈ। ਗੁਰੂ ਸਾਹਿਬਾਨ ਨੇ ਮਨੁੱਖ ਦੀ ਸੁਰਤਿ ਨੂੰ ਉੱਚਾ ਕਰਨ ਲਈ ਦਿੱਤੀਆਂ ਕੁਝ ਮਿਸਾਲਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ (1). ਗੁਰੂ ਨਾਨਕ ਸਾਹਿਬ ਜੀ ਜਗਨਨਾਥ ਪੁਰੀ ਗਏ ਜਿੱਥੇ ਥਾਲ ’ਚ ਦੀਵਿਆਂ ਨੂੰ ਰੱਖ ਕੇ ਆਰਤੀ ਕੀਤੀ ਜਾ ਰਹੀ ਸੀ। ਇਸ ਦੇ ਸੰਬੰਧ ਵਿੱਚ ਆਪ ਜੀ ਨੇ ਸੁਰਤਿ ਨੂੰ ਉੱਚੇ ਨਾਲ਼ ਇਉਂ ਜੋੜਿਆ ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ’’ (ਸੋਹਿਲਾ/ਮਹਲਾ /੧੩) ਅਰਥ : ਅਕਾਸ਼ ਰੂਪ ਇੱਕ ਥਾਲ ਹੈ, ਜਿਸ ਅੰਦਰ ਸੂਰਜ ਤੇ ਚੰਦ; ਦੋ ਦੀਵੇ ਰੱਖੇ ਹਨ। ਤਾਰਿਆਂ ਦਾ ਸਮੂਹ, ਸਮਝੋ (ਅਕਾਸ਼-ਥਾਲ ’ਚ ਰੱਖੇ) ਮੋਤੀ ਹਨ। (ਸ਼੍ਰੀਲੰਕਾ ਦਾ) ਮਲ੍ਯ ਪਰਬਤ; ਸੁਗੰਧੀ ਦਿੰਦਾ ਹੈ। ਹਵਾ; ਚੌਰ ਕਰਦੀ ਹੈ। ਸਾਰੀ ਬਨਸਪਤੀ; ਜੋਤੀ (ਜੋਤਾਂ ਦੇ ਮੂਲ/ਕੁਦਰਤ ਰਚੇਤਾ) ਉੱਤੇ ਫੁੱਲਾਂ ਦੀ ਵਰਖਾ ਕਰਦੀ ਹੈ (ਇਹ ਵਿਸਮਾਦਮਈ ਆਰਤੀ ਜਦ ਨਿਰੰਤਰ ਹੋ ਰਹੀ ਹੈ ਤਾਂ ਥਾਲ ’ਚ ਦੀਵੇ ਰੱਖ ਕੇ ਵੱਖਰੀ ਆਰਤੀ ਕਰਨ ਦੀ ਲੋੜ ਨਹੀਂ)

ਗੁਰੂ ਸਾਹਿਬਾਨ ਨੇ ਉਹੀ ਸ਼ਬਦ ਸਿੱਖਾਂ ਲਈ ਨਿਤਨੇਮ ਬਣਾਏ, ਜਿਨ੍ਹਾਂ ਰਾਹੀਂ ਹਰ ਦਿਨ ਸਿੱਖ ਦੀ ਸੁਰਤਿ ਉੱਚੀ ਹੋਵੇ ਕਿਉਂਕਿ ਉਹ ਮਾਲਕ ਆਪ ਬੜਾ ਉੱਚਾ ਹੈ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ ‘‘ਅੰਤ ਕਾਰਣਿ ਕੇਤੇ ਬਿਲਲਾਹਿ   ਤਾ ਕੇ ਅੰਤ ਪਾਏ ਜਾਹਿ   ਏਹੁ ਅੰਤੁ ਜਾਣੈ ਕੋਇ   ਬਹੁਤਾ ਕਹੀਐ ਬਹੁਤਾ ਹੋਇ   ਵਡਾ ਸਾਹਿਬੁ ਊਚਾ ਥਾਉ   ਊਚੇ ਉਪਰਿ ਊਚਾ ਨਾਉ   ਏਵਡੁ ਊਚਾ ਹੋਵੈ ਕੋਇ   ਤਿਸੁ ਊਚੇ ਕਉ ਜਾਣੈ ਸੋਇ ..੨੪’’ (ਜਪੁ)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਮਨੁੱਖ ਆਪਣੀ ਸੁਰਤਿ ਨੂੰ ਆਪ ਉੱਚੀ ਕਰ ਸਕਦਾ ਹੈ ? ਜਵਾਬ ਹੈ : ਨਹੀਂ, ਕਿਉਂਕਿ ਕਿਹੜਾ ਮਨੁੱਖ ਹੈ, ਜੋ ਆਪਣੀ ਸੁਰਤਿ ਨੂੰ ਨੀਵੀਂ ਮੰਨਦਾ ਹੈ ? ਜਵਾਬ ਹੈ : ਕੋਈ ਨਹੀਂ। ਜਦ ਹਉਮੈ ਗ੍ਰਸਤ ਹਰ ਮਨੁੱਖ ਆਪਣੀ ਸੁਰਤਿ ਨੂੰ ਉੱਚੀ ਮੰਨਦਾ ਹੈ ਤਾਂ ਕੋਈ ਵਿਰਲਾ ਗੁਰਮੁਖ ਪਿਆਰਾ ਹੀ ਹੁੰਦਾ ਹੈ, ਜਿਸ ਨੂੰ ਅਹਿਸਾਸ ਹੁੰਦਾ ਹੈ ਕਿ ਮੇਰੀ ਸੁਰਤਿ ਉੱਚੀ ਨਹੀਂ। ਉਸ ਦੀ ਸੁਰਤਿ ’ਚ ਹੁੰਦੇ ਅਥਾਹ ਬਦਲਾਅ ਪਿੱਛੇ ਗੁਰੂ ਦੀ ਮਿਹਰ/ਰੱਬ ਦੀ ਕਿਰਪਾ ਕਾਰਜਸ਼ੀਲ ਹੁੰਦੀ ਹੈ, ਜਿਸ ਨੂੰ ਮਹਿਸੂਸ ਕਰਦਿਆਂ ਉਹ ਪੁਕਾਰ-ਪੁਕਾਰ ਆਖਦਾ ਹੈ ‘‘ਮਨੁ ਬਸਿ () ਆਵੈ ਨਾਨਕਾਜੇ ਪੂਰਨ ਕਿਰਪਾ ਹੋਇ ’’ (ਮਹਲਾ /੨੯੮)

ਕਰਤਾਰ ਵੱਲੋਂ ਮਨੁੱਖੀ ਸਰੀਰ ਮਿਲਣਾ ਵੀ ਇੱਕ ਬਖ਼ਸ਼ਸ਼ ਹੈ ‘‘ਕਰਮੀ ਆਵੈ ਕਪੜਾ..’’  ਭਾਵ ਰੱਬ ਦੀ ਮਿਹਰ ਨਾਲ਼ ਸਰੀਰ ਰੂਪ ਕੱਪੜਾ ਮਿਲਿਆ ਹੈ ਤਾਂ ਤੇ ਉਸ ਮਾਲਕ ਨੂੰ ਯਾਦ ਕੀਤਿਆਂ ‘‘ਜਨਮ ਜਨਮ ਕੀ ਮਲੁ ..’’ ਤੋਂ ਛੁਟਕਾਰਾ ਵੀ ਉਸ ਦੀ ਮਿਹਰ-ਦ੍ਰਿਸ਼ਟੀ ਨਾਲ਼ ਹੀ ਹੁੰਦਾ ਹੈ ‘‘ਨਦਰੀ ਮੋਖੁ ਦੁਆਰੁ ’’ (ਜਪੁ), ਵੈਸੇ ਮਨੁੱਖ ਨੂੰ ਮਿਲੀ ਹਰ ਦਾਤ ਰੱਬ ਦੀ ਮਿਹਰ ਹੁੰਦੀ ਹੈ। ਇਸ ਦਾ ਜ਼ਿਕਰ ‘ਜਪੁ’ ਬਾਣੀ ਦੀ 25ਵੀਂ ਪਉੜੀ ‘‘ਬਹੁਤਾ ਕਰਮੁ (ਮਿਹਰ); ਲਿਖਿਆ ਨਾ ਜਾਇ ’’  ’ਚ ਵਿਸਥਾਰ ਸਹਿਤ ਦਰਜ ਹੈ। ਇਹ ਬਖ਼ਸ਼ਸ਼ਾਂ ਹਰ ਮਨੁੱਖ ਨੂੰ ਹੀ ਪ੍ਰਾਪਤ ਹੋ ਜਾਂਦੀਆਂ ਹਨ, ਪਰ ਵਿਚਾਰ ਅਧੀਨ ਪੰਕਤੀ ‘‘ਮਨੁ ਬਸਿ (’) ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ’’ (ਮਹਲਾ /੨੯੮) ਵਾਲ਼ੀ ਖ਼ਾਸ ਮਿਹਰ ਯਾਨੀ ਮਨ ਦੇ ਮੁਰੀਦ ਬੰਦੇ ਤੋਂ ‘ਮਨ’ ਨੂੰ ਕਾਬੂ ਕਰਾਉਣ ਵਾਲ਼ੀ ਮਿਹਰ; ਗੁਰੂ ਪ੍ਰਤੀ ਸਿੱਦਕ ਰੱਖਣ ਵਾਲ਼ੇ ਗੁਰਸਿੱਖ ਉੱਤੇ ਹੀ ਹੁੰਦੀ ਹੈ। ਇਸ ਦਾ ਜ਼ਿਕਰ ਵੀ ‘ਜਪੁ’ ਬਾਣੀ ਦੀਆਂ ਕਈ ਪਉੜੀਆਂ ਦੇ ਅੰਤ ’ਚ ਕੀਤਾ ਹੈ; ਜਿਵੇਂ ਕਿ ਕਰਮਵਾਰ ਹਨ ‘‘ਨਾਨਕ ! ਨਦਰੀ ਕਰਮੀ ਦਾਤਿ ੨੪, ਜਿਸ ਨੋ ਬਖਸੇ ਸਿਫਤਿ ਸਾਲਾਹ   ਨਾਨਕ ! ਪਾਤਿਸਾਹੀ ਪਾਤਿਸਾਹੁ ੨੫, ਨਾਨਕ ਨਦਰੀ ਪਾਈਐ; ਕੂੜੀ ਕੂੜੈ ਠੀਸ ੩੨, ਤਿਥੈ ਸੋਹਨਿ ਪੰਚ ਪਰਵਾਣੁ   ਨਦਰੀ ਕਰਮਿ (ਨਾਲ਼); ਪਵੈ ਨੀਸਾਣੁ ..੩੪, ਜਿਨ ਕਉ ਨਦਰਿ ਕਰਮੁ; ਤਿਨ ਕਾਰ   ਨਾਨਕ ! ਨਦਰੀ ਨਦਰਿ ਨਿਹਾਲ ੩੮ (ਜਪੁ) ਆਦਿ। ‘ਸਚਖੰਡਿ’ ਨੂੰ ਜਾਂਦਿਆਂ ਰਸਤੇ ’ਚ ਬੂਹੇ ਵਜੋਂ ਜਾਣੀ ਜਾਂਦੀ ‘ਜਪੁ’ ਬਾਣੀ ਦੀ 37ਵੀਂ ਪਉੜੀ ’ਚ ਵੀ ਇਸੇ ਮਿਹਰ ਦਾ ਜ਼ਿਕਰ ਹੈ ‘‘ਕਰਮਖੰਡ ਕੀ ਬਾਣੀ ਜੋਰੁ   ਤਿਥੈ; ਹੋਰੁ ਕੋਈ ਹੋਰੁ   ਤਿਥੈ; ਜੋਧ ਮਹਾਬਲ ਸੂਰ   ਤਿਨ ਮਹਿ; ਰਾਮੁ ਰਹਿਆ ਭਰਪੂਰ ..੩੭’’ (ਜਪੁ) ਯਾਨੀ ਰੱਬ ਦੀ ਇਸ ਮਿਹਰ ਭਰਪੂਰ ਅਵਸਥਾ ਦੀ ਬਣਾਵਟ ਬੜੀ ਬਲਵਾਨ ਹੁੰਦੀ ਹੈ, ਜਿੱਥੇ (ਕਾਬੂ ਹੋਏ ਮਨ ਅੰਦਰ) ਕੋਈ ਹੋਰ ਫੁਰਨਾ ਨਹੀਂ ਉੱਠਦਾ। ਇਸ ਅਵਸਥਾ ’ਚ ਗੁਰੂ ਪਿਆਰੇ ਸੁਰਤਿ ਪੱਖੋਂ ਬਲਵਾਨ ਹੁੰਦੇ ਹਨ, ਯੋਧੇ ਹਨ, ਸੂਰਮੇ ਹਨ। ਉਨ੍ਹਾਂ ਦੇ ਮਨ ਅੰਦਰ ਸਰਬ ਵਿਆਪਕ ਰਾਮ ਪ੍ਰਤੀ ਹੀ ਲਗਨ ਹੁੰਦੀ ਹੈ। ਇੱਥੇ ‘ਮਨ’ ਦਾ ਅਰਥ ‘ਸੁਰਤਿ’ ਕਰਨਾ ਪਵੇਗਾ ਕਿਉਂਕਿ ਮਨ; ਸੁਰਤਿ ਅਧੀਨ ਆ ਚੁੱਕਿਆ ਹੁੰਦਾ ਹੈ ਜਾਂ ਕਹਿ ਲਈਏ ਕਿ ‘ਸੁਰਤਿ’ ਹੀ ‘ਮਨ’ ਬਣ ਚੁੱਕੀ ਹੁੰਦੀ ਹੈ।

ਸੋ, ਸੁਰਤਿ ਨੂੰ ਉੱਚਾ ਕਰਨਾ ਅਤੇ ਮਨ ਨੂੰ ਕਾਬੂ ਕਰਨਾ; ਦੋ ਵੱਖ ਵੱਖ ਸਿਲੇਬਸ ਜਾਂ ਘੋਲ਼ ਨਹੀਂ। ਇਨ੍ਹਾਂ ਦੇ ਪਰਸਪਰ ਉਤਾਰ-ਚੜ੍ਹਾਅ ’ਚ ਜਦ ਸਫਲਤਾ ਦਾ ਅਹਿਸਾਸ ਹੁੰਦਾ ਹੈ ਤਾਂ ਉਸ ਪਿੱਛੇ ਸਤਿਗੁਰੂ ਜੀ ਦੀ ਮਿਹਰ ਅਤੇ ਕਰਤਾਰ ਦੀ ਬਖ਼ਸ਼ਸ਼ ਹੀ ਤਤਪਰ ਹੁੰਦੀ ਹੈ। ਗੁਰੂ ਦੀ ਕਿਰਪਾ ਅਤੇ ਗੁਰੂ ਦਾ ਸ਼ਬਦ-ਗਿਆਨ; ਮਨੁੱਖ ਲਈ ਦੋ ਅਲੱਗ-ਅਲੱਗ ਬੇੜੀਆਂ ਹਨ। ਇੱਕ ਬੇੜੀ (ਗੁਰੂ ਗਿਆਨ) ’ਚ ਬੈਠਣਾ ਮਨੁੱਖ ਦਾ ਅਧਿਕਾਰ ਹੈ ਅਤੇ ਦੂਜੀ ਬੇੜੀ (ਗੁਰੂ ਕਿਰਪਾ) ਰਾਹੀਂ ਸੰਸਾਰ-ਸਮੁੰਦਰ ਪਾਰ ਕਰਾਉਣਾ ਗੁਰੂ ਦਾ ਅਧਿਕਾਰ ਹੈ। ਗੁਰੂ ਦਾ ਸ਼ਬਦ-ਗਿਆਨ; ਮਨੁੱਖ ਦੀ ਸੁਰਤਿ ਨੂੰ ਉੱਚਾ ਕਰ ਸਵੈ ਪੜਚੋਲ ਅਤੇ ਰੱਬ ਤੋਂ ਪਏ ਵਿਛੋੜੇ ਦਾ ਅਹਿਸਾਸ ਕਰਾਉਂਦਾ ਹੈ ਤੇ ਗੁਰੂ ਦੀ ਕਿਰਪਾ; ਅੰਤਹਿਕਰਣ-ਮਨ ਨੂੰ ਸ਼ੁੱਧ ਕਰ ਰੱਬ ਤੋਂ ਪਈ ਦੂਰੀ ਨੂੰ ਮਿਟਾ ਅੰਦਰੋਂ ਹੀ ਰੱਬੀ ਜੋਤਿ ਨਾਲ਼ ਅਭੇਦ ਕਰਾਉਂਦੀ ਹੈ। ਹਉਮੈ ਗ੍ਰਸਤ ਮਨ ਦੀ ਸ਼ੈਤਾਨੀ ਰੂਪ ਰੁਕਾਵਟ (ਪੰਜ ਗਿਆਨ ਇੰਦ੍ਰਿਆਂ) ਨੂੰ ਗੁਰੂ ਦੀ ਕਿਰਪਾ ਹੀ ਰਾਹ ’ਚੋਂ ਹਟਾਉਂਦੀ ਹੈ, ਨਾ ਕਿ ਗੁਰੂ ਦਾ ਸ਼ਬਦ ਗਿਆਨ ਕਿਉਂਕਿ ਗੁਰੂ ਦੇ ਸ਼ਬਦ ਗਿਆਨ ਦੇ ਅਰਥ ਵੀ ਸ਼ੈਤਾਨ-ਮਨ ਬਦਲ ਲੈਂਦਾ ਹੈ, ਪਰ ਗੁਰੂ ਦੀ ਕਿਰਪਾ ਦੇ ਨਹੀਂ ਕਿਉਂਕਿ ਗੁਰੂ ਦੀ ਕਿਰਪਾ ਸਮੇਂ ਮਨ ਹੀ ਮਰ ਚੁੱਕਿਆ ਹੁੰਦਾ ਹੈ।

ਗੁਰੂ ਦੇ ਸ਼ਬਦ ਗਿਆਨ ਅਨੁਸਾਰ ਉੱਚੀ ਹੋਈ ਸੁਰਤਿ ਨਾਲ਼ ਗੁਰੂ ਅਤੇ ਰੱਬ ਦੇ ਅੱਗੇ ਵਾਰ-ਵਾਰ ਜੋਦੜੀ ਕੀਤਿਆਂ ਹੀ ਇਹ ਕਿਰਪਾ ਰੂਪ ਖ਼ਜ਼ਾਨਾ; ਸ਼ਰਧਾਵਾਨ ਸਿੱਖ ਦੀ ਝੋਲ਼ੀ ’ਚ ਪੈਂਦਾ ਹੈ। ਜਗਤ ਨੂੰ ਰਚਨਹਾਰ ਮਾਲਕ ਦਾ ਆਪਣੇ ਸ਼ਰਧਾਵਾਨ ਭਗਤ ਲਈ ਵੀ ਇਹੋ ਹੁਕਮ ਹੈ ‘‘ਆਪੁ ਸਵਾਰਹਿ ਮੈ ਮਿਲਹਿ; ਮੈ ਮਿਲਿਆ, ਸੁਖੁ ਹੋਇ ਫਰੀਦਾ  ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ੯੫’’ (ਬਾਬਾ ਫਰੀਦ ਜੀ/੧੩੮੨) ਅਰਥ : ਹੇ ਫ਼ਰੀਦ ਜੀ !  ਜੇ ਤੂੰ ਆਪਣੇ ਆਪ ਨੂੰ ਸੰਵਾਰ ਲਏਂ (ਯਾਨੀ ਦੁਨਿਆਵੀ ਧਨ-ਪਦਾਰਥ ਅਤੇ ਸੁਆਰਥ ਵੱਲ ਝੁਕਾਅ ਰੱਖਣਾ ਛੱਡ ਦੇਵੇਂ ਤਾਂ ਸੁੱਤੇ ਹੀ) ਮੈਨੂੰ ਮਿਲ ਸਕਦਾ ਹੈਂ ਕਿਉਂਕਿ ਅਸਲ ਅਨੰਦ ਮੈਨੂੰ ਮਿਲਣ ਵਿੱਚ ਹੈ (ਨਾ ਕਿ ਕਿਸੇ ਧਨ-ਪਦਾਰਥ ਜਾਂ ਕਿਸੇ ਸੁਆਰਥ ਵਿੱਚ) ਜੇ ਕੇਵਲ ਮੇਰਾ ਭਗਤ ਬਣਿਆ ਰਹੇਂਗਾ ਤਾਂ ਸਾਰਾ ਜਗਤ ਤੈਨੂੰ ਪਿਆਰ ਕਰੇਗਾ (ਕਿਉਂਕਿ ਤੇਰੇ ਅੰਦਰ ਕੋਈ ਪਦਾਰਥਿਕ ਖਿੱਚ ਨਹੀਂ ਰਹੇਗੀ, ਜਿਸ ਬਦਲੇ ਸਮਾਜ ਨਫ਼ਰਤ ਕਰਦਾ ਹੈ)

ਨੋਟ : ਉਕਤ ਅਰਥਾਂ ’ਚ ‘ਧਨ-ਪਦਾਰਥ, ਸੁਆਰਥ’ ਆਦਿ ਸ਼ਬਦ ਇਸ ਲਈ ਸ਼ਾਮਲ ਕੀਤੇ ਹਨ ਕਿਉਂਕਿ ਬਾਬਾ ਫ਼ਰੀਦ ਜੀ ਦੇ ਸਲੋਕਾਂ ਦੀ ਲੜੀ ’ਚ ਪਿਛਲੇ 94ਵੇਂ ਸਲੋਕ ਤੋਂ ਇਹ ਪ੍ਰਸੰਗ ਚੱਲਦਾ ਆ ਰਿਹਾ ਹੈ ‘‘ਏਨੀ ਲੋਇਣੀ ਦੇਖਦਿਆ; ਕੇਤੀ ਚਲਿ ਗਈ ਫਰੀਦਾ ! ਲੋਕਾਂ ਆਪੋ ਆਪਣੀ; ਮੈ ਆਪਣੀ ਪਈ ੯੪ (ਬਾਬਾ ਫਰੀਦ ਜੀ/੧੩੮੨) ਅਰਥ : ਇਨ੍ਹਾਂ ਅੱਖਾਂ ਨਾਲ਼ ਵੇਖਦਿਆਂ ਕਿੰਨੀ ਹੀ ਲੁਕਾਈ; ਮਨੁੱਖ ਜੂਨੀ ਭੋਗ ਕੇ ਮਰ ਗਈ ਕਿਉਂਕਿ ਸਾਰੇ ਲੋਕਾਂ ਨੂੰ ਆਪੋ ਆਪਣੀ ਪਈ ਹੈ (ਕੋਈ ਧਨ-ਪਦਾਰਥ ’ਚ, ਕੋਈ ਕਾਮ-ਵਾਸ਼ਨਾ ’ਚ, ਕੋਈ ਸੁਆਰਥ ਆਦਿ ’ਚ ਫਸਿਆ ਹੈ, ਰੱਬ ਨੂੰ ਯਾਦ ਕਰਨ ਵੱਲ ਕਿਸੇ ਦਾ ਧਿਆਨ ਨਹੀਂ, ਪਰ) ਮੈਨੂੰ ਆਪਣੀ ਪਈ ਹੈ (ਕਿ ਕਿਸ ਤਰ੍ਹਾਂ ਰੱਬ ਨਾਲ਼ ਮਿਲਿਆ ਜਾ ਸਕੇ। ਕਿਵੇਂ ਇਸ ਜ਼ਿੰਦਗੀ ਦਾ ਵੱਧ ਤੋਂ ਵੱਧ ਲਾਭ ਉਠਾ ਸਕਾਂ)

——ਕਿਰਪਾ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ, ਉਚਿਤ ਸੁਝਾਅ ਵੀ ਟਿੱਪਣੀ ਕਰਕੇ ਦਿੱਤਾ ਜਾ ਸਕਦਾ ਹੈ, ਜੀ।—–