34.2 C
Jalandhar
Monday, June 16, 2025
spot_img
Home Blog Page 235

Pronoun (Part 1, A)

0

ਉੱਤਮ ਪੁਰਖ ਪੜਨਾਂਵ, ਅਧਿਆਇ-1 (ੳ)

(‘ਉੱਤਮ ਪੁਰਖ’ ’ਚ ਦਰਜ ‘ਇੱਕ ਵਚਨ ਪੁਰਖਵਾਚੀ ਪੜਨਾਂਵ’ ਸ਼ਬਦ)

ਪਿਛਲੇ ਲੇਖ (ਭਾਗ-3) ’ਚ ਵਿਸ਼ਾ ਸੀ ਕਿ ‘ਨਾਉ’ ਕਿਸ ਨੂੰ ਆਖਦੇ ਹਨ ?, ਜਿਸ ਵਿੱਚ ਵਿਸ਼ੇ ਨਾਲ ਸੰਬੰਧਿਤ ‘ਨਾਂਵ ਦੀਆਂ ਕਿਸਮਾਂ’ (ਜਿਵੇਂ ‘ਖ਼ਾਸ ਨਾਂਵ, ਆਮ ਨਾਂਵ, ਵਸਤੂ ਵਾਚਕ ਨਾਂਵ, ਇਕੱਠ ਵਾਚਕ ਨਾਂਵ ਤੇ ਭਾਵ-ਵਾਚਕ ਨਾਂਵ’), ‘ਨਾਂਵ ਦਾ ਲਿੰਗ’ (ਇਸਤ੍ਰੀ ਲਿੰਗ ਜਾਂ ਪੁਲਿੰਗ), ‘ਨਾਂਵ ਦਾ ਵਚਨ’ (ਇੱਕ ਵਚਨ ਜਾਂ ਬਹੁ ਵਚਨ) ਤੇ ‘ਨਾਂਵ ਦੇ ਕਾਰਕ’ (‘ਕਰਤਾ ਕਾਰਕ, ਕਰਮ ਕਾਰਕ, ਕਰਣ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ, ਅਧਿਕਰਣ ਕਾਰਕ ਤੇ ਸੰਬੋਧਨ ਕਾਰਕ’) ਦੀ ਵੀਚਾਰ ਕੀਤੀ ਗਈ ਸੀ। ਇਸ ਹਥਲੇ ਲੇਖ ’ਚ ਅਗਲਾ ਵਿਸ਼ਾ ਹੋਵੇਗਾ ਕਿ ‘ਪੜਨਾਂਵ’ (Pronoun) ਕਿਸ ਨੂੰ ਆਖਦੇ ਹਨ?

ਜਵਾਬ: ਜੋ ਸ਼ਬਦ ਕਿਸੇ ਨਾਂਵ (ਵਿਅਕਤੀ ਜਾਂ ਵਸਤੂ) ਦੀ ਗ਼ੈਰਹਾਜ਼ਰੀ ’ਚ ਵਰਤਿਆ ਜਾਵੇ ਤੇ ਵਾਕ ਦੇ ਭਾਵਾਰਥ ’ਚ ਕੋਈ ਫ਼ਰਕ ਨਾ ਪਵੇ ਉਸ ਨੂੰ ‘ਪੜਨਾਂਵ’ ਕਿਹਾ ਜਾਂਦਾ ਹੈ; ਜਿਵੇਂ: ‘ਗੁਰਮੁਖ’ ਬੀਬਾ ਬੱਚਾ ਹੈ।, ‘ਉਹ’ ਗੁਰਬਾਣੀ ਪੜ੍ਹਦਾ ਹੈ।, ‘ਪਪੀਤਾ’ ਚੰਗਾ ਫਲ ਹੈ ‘ਇਹ’ ਪੇਟ ਨੂੰ ਸਾਫ਼ ਰੱਖਦਾ ਹੈ। ਆਦਿ ਵਾਕਾਂ ’ਚ ‘ਗੁਰਮੁਖ’ ਤੇ ‘ਪਪੀਤਾ’ ਨਾਂਵ ਹਨ ਜਦਕਿ ਅਗਲੇ ਹੀ ਉਪਵਾਕਾਂ ’ਚ ਦਰਜ ‘ਉਹ’ ਤੇ ‘ਇਹ’ (ਪੜਨਾਂਵ) ਸ਼ਬਦ ਹਨ, ਜੋ ‘ਗੁਰਮੁਖ’ ਤੇ ‘ਪਪੀਤਾ’ (ਨਾਂਵਾਂ) ਦੀ ਗ਼ੈਰਹਾਜ਼ਰੀ ’ਚ ਵਰਤੇ ਗਏ ਹਨ ਤੇ ਵਾਕ ਦੇ ਭਾਵਾਰਥ ’ਚ ਵੀ ਕੋਈ ਫ਼ਰਕ ਨਹੀਂ ਪਿਆ।

ਕਿਸੇ ਵੀ ਭਾਸ਼ਾ ਵਿੱਚ ‘ਨਾਂਵ’ ਦੇ ਮੁਕਾਬਲੇ ‘ਪੜਨਾਂਵ’ ਵਧੇਰੇ ਵਰਤੋਂ ਵਿੱਚ ਆਉਂਦੇ ਹਨ; ਜਿਵੇਂ: ‘ਗੁਰਮੁਖ’ ਬੀਬਾ ਬੱਚਾ ਹੈ, ‘ਉਹ’ ਪੜ੍ਹਦਾ ਹੈ।, ‘ਉਹ’ ਖੇਡਦਾ ਹੈ, ‘ਉਹ’ ਹੁਸ਼ਿਆਰ ਹੈ।’ ਆਦਿ, ਪਰ ਇਸ ਦੇ ਬਾਵਜੂਦ ਵੀ ‘ਨਾਂਵਾਂ’ ਦੇ ਮੁਕਾਬਲੇ ‘ਪੜਨਾਂਵ’ ਬਹੁਤ ਹੀ ਸੀਮਤ ਗਿਣਤੀ ਵਿੱਚ ਹੁੰਦੇ ਹਨ ਕਿਉਂਕਿ ਕੋਈ ਵੀ ਲਿੰਗ (ਇਸਤ੍ਰੀ ਲਿੰਗ ਜਾਂ ਪੁਲਿੰਗ) ਹੋਵੇ ਜਾਂ ਕੋਈ ਵੀ ਵਚਨ (ਇੱਕ ਵਚਨ ਜਾਂ ਬਹੁ ਵਚਨ) ਹੋਵੇ, ਉਨ੍ਹਾਂ ਸਭ ਲਈ ‘ਪੜਨਾਂਵ’ ਸ਼ਬਦ ਇੱਕੋ ਹੀ ਵਰਤੋਂ ਵਿੱਚ ਆਉਂਦਾ ਹੈ; ਜਿਵੇਂ: ‘ਉਹ ਲੜਕੀ ਹੈ, ਉਹ ਲੜਕਾ ਹੈ, ਉਹ ਲੜਕੇ ਹਨ।’, ਵਾਕਾਂ ਵਿੱਚ ਪਹਿਲਾ ‘ਉਹ’ ਲੜਕੀ (ਇਸਤ੍ਰੀ ਲਿੰਗ) ਲਈ ਆਇਆ ਹੈ, ਦੂਸਰਾ ‘ਉਹ’ ਲੜਕਾ (ਇੱਕ ਵਚਨ ਪੁਲਿੰਗ) ਲਈ ਆਇਆ ਹੈ ਤੇ ਤੀਜਾ ‘ਉਹ’ ਲੜਕੇ (ਬਹੁ ਵਚਨ ਪੁਲਿੰਗ) ਲਈ ਆਇਆ ਹੈ ਭਾਵ ਅਜੋਕੀ ਪੰਜਾਬੀ ਭਾਸ਼ਾ ਵਿੱਚ ‘ਪੜਨਾਂਵ’ (ਸ਼ਬਦ) ਕਿਸੇ ਲਿੰਗ ਜਾਂ ਵਚਨ ਅਨੁਸਾਰ ਅਲੱਗ-ਅਲੱਗ ਨਹੀਂ ਹੁੰਦੇ ਇਸ ਲਈ ‘ਨਾਂਵ’ ਸ਼ਬਦਾਂ ਦੇ ਮੁਕਾਬਲੇ ‘ਪੜਨਾਂਵ’ ਬਹੁਤ ਹੀ ਸੀਮਤ ਰਹਿ ਜਾਂਦੇ ਹਨ। ਕੁਝ ਕੁ ਅਜੋਕੀ ਪੰਜਾਬੀ ਵਿੱਚ ਦਰਜ ‘ਪੜਨਾਂਵ’ ਇਸ ਪ੍ਰਕਾਰ ਹਨ:

(1). ‘ਉੱਤਮ ਪੁਰਖ’ (First Person) :- ‘ਮੈਂ, ਅਸੀਂ, ਮੈਨੂੰ, ਸਾਨੂੰ, ਮੇਰੇ, ਸਾਡੇ, ਮੈਥੋਂ, ਸਾਥੋਂ, ਮੇਰਾ ਤੇ ਸਾਡਾ’ ਆਦਿ।

(2). ‘ਮੱਧਮ ਪੁਰਖ’ (Second Person):– ‘ਤੂੰ, ਤੁਸੀਂ, ਤੈਨੂੰ, ਤੇਰੇ, ਤੁਹਾਡੇ, ਤੈਥੋਂ, ਤੁਹਾਥੋਂ, ਤੇਰਾ ਤੇ ਤੁਹਾਡੇ’ ਆਦਿ।

(3). ‘ਅਨ੍ਯ ਪੁਰਖ’ (Third Person):- ‘ਉਹ, ਇਹ, ਇਸ, ਉਸ, ਇਨ੍ਹਾਂ, ਉਨ੍ਹਾਂ’ ਆਦਿ ‘ਪੁਰਖ ਵਾਚਕ ਪੜਨਾਂਵ’ ਹੁੰਦੇ ਹਨ ਤੇ ‘ਸਾਰਾ, ਸਾਰੇ, ਸਾਰੀ, ਕੁਝ, ਸਭ, ਕਈ, ਕੋਈ, ਵਿਰਲਾ, ਵਿਰਲੇ, ਥੋੜ੍ਹਾ, ਥੋੜ੍ਹੇ, ਅਨੇਕ, ਬਹੁਤੇ, ਹੋਰ, ਸਰਬ’ ਆਦਿ ਅਨਿਸ਼ਚਿਤ (Indefinite Pronoun) (ਸੰਦੇਹਪੂਰਨ) ਪੜਨਾਂਵ ਹੁੰਦੇ ਹਨ ਜਦਕਿ ਗੁਰਬਾਣੀ ਵਿੱਚ ਕਈ ਭਾਸ਼ਾਵਾਂ ਦਾ ਸੁਮੇਲ ਹੋਣ ਕਾਰਨ ਇਨ੍ਹਾਂ (ਪੜਨਾਂਵਾਂ) ਦੀ ਗਿਣਤੀ ਇਸ (ਅਜੋਕੀ ਪੰਜਾਬੀ) ਤੋਂ ਕਈ ਗੁਣਾਂ ਜ਼ਿਆਦਾ ਹੈ; ਜਿਵੇਂ:

(1). ‘ਉੱਤਮ ਪੁਰਖ’:- ‘ਹਉ, ਹੰਉ, ਹਂਉ, ਮੈ, ਮੋਹਿ, ਮੋਹੀ, ਮੂ, ਮੂੰ, ਅਸੀ, ਹਮ, ਅਸਾ, ਹਮਹੁ, ਹਮਹਿ, ਮੈਨੋ, ਮੋਕਉ, ਮੰਞੁ, ਮੁਝਹਿ, ਮਾਝੈ, ਮੈ ਕੂ, ਮੋ ਪੈ, ਮੰਞਹੁ, ਮੇਰਾ, ਮੇਰੇ, ਮੇਰੀ, ਮੇਰਉ, ਮੈਡਾ, ਮੈਡੇ, ਮੈਡੀ, ਹਮਰਾ, ਹਮਰੇ, ਹਮਰੈ, ਹਮਰੀ, ਹਮਾਰਾ, ਹਮਾਰੇ, ਹਮਾਰੈ, ਹਮਾਰੀ, ਅਸਾਡਾ, ਅਸਾੜਾ, ਅਸਾਡੜਾ, ਅਸਾਡੜੇ, ਮੋਰ, ਮੋਰਾ, ਮੋਰੀ, ਮੋ, ਮੁਝ’ ਆਦਿ।

(2). ‘ਮੱਧਮ ਪੁਰਖ’:– ‘ਤੂ, ਤੂੰ, ਤੈ, ਤੈਂ, ਥੈਂ, ਥੇ, ਤੂਹੈ, ਤੂਹੈਂ, ਤੁਹੀ, ਤੋਹਿ, ਤੁਹਿ, ਤੁੋਹਿ, ਤੋਹੀ, ਤੁਧ, ਤੁਧੁ, ਤੁਧੈ, ਤੁਹ, ਤੁਝ, ਤੁਝੁ, ਤੁਝੈ, ਤੁਝਹਿ, ਤੁਝਹੁ, ਤਉ, ਤੁ, ਤੁਅ, ਤਵ, ਤੋਰ, ਤੇਰਾ, ਤੇਰੇ, ਤੇਰੀ, ਤੇਰੋ, ਤੇਰਿਆ, ਤਹਿਜਾ, ਤਹਿੰਜੀ, ਤੈਡਾ, ਤੈਡੇ, ਤੈਡੈ, ਤੈਡੀ, ਥਾਰਾ, ਥਾਰੀ, ਥਾਰੇ, ਥਾਰੋ, ਤੁਮ, ਤੁਮ੍ਹ, ਤੁਮ੍ਹਾ, ਤੁਮ੍ਹੇ, ਤੁਸੀ, ਤੁਸਾ, ਤੁਮਹਿ, ਤੁਮੈ, ਤੁਮਰੇ, ਤੁਮਰੈ, ਤੁਮਰਾ, ਤੁਮਰੀ, ਤੁਮ੍ਹਰੋ, ਤੁਮ੍ਹਾਰੈ, ਤੁਮਾਰੇ, ਤੁਮਾਰੈ, ਤੁਮਾਰੋ, ਤੁਮਾਰੀ, ਤੁਮਾਰਾ, ਤੁਹਾਰਾ, ਤੁਹਾਰੇ, ਤੁਹਾਰੈ, ਤੁਹਾਰੀ, ਤੁਹਾਰਿ, ਤੁਹਾਰੋ, ਤੁਹਾਰੀਆ, ਤੁਮ ਹੀ, ਤੁਮਹਿ, ਤੁਮ੍ਹਹਿ, ਤੁਮ੍ਹਾਰਹਿ, ਤੁਮਾਰੀਆ’ ਆਦਿ।

(3). ‘ਅਨ੍ਯ ਪੁਰਖ’:- ‘ਉਹ, ਉਹੁ, ਓਹ, ਓਹੁ, ਓਹਾ, ਓਹੀ, ਉਹੀ, ਓਹਿ, ਓੁਹਿ, ਏਹ, ਏਂਹ, ਏਹੁ, ਏਹੋ, ਏਹਿ, ਏਹੀ, ਏਹਾ, ਇਹੁ, ਇਹੈ, ਇਹਿ, ਇਹੀ, ਇਹਾ, ਏਸ, ਏਸੁ, ਇਸ, ਇਸੁ, ਇਸਹਿ, ਉਸ, ਉਸੁ, ਓਸ, ਓਸੁ, ਉਨ, ਉਨ੍ਹਾ, ਉਨਿ, ਓਨ, ਓਨਾ, ਓਨ੍ਹਾ, ਓਨਿ, ਓਨ੍ਹਿ, ਓਨ੍ਹੀ, ਇਨ, ਇਨਿ, ਇਨਾ, ਇਨੀ, ਏਨਿ, ਏਨ੍ਹੀ, ਏਨ੍ਹਾ, ਏਨ੍ਹੀ, ਏਨੈ, ਸੋਈ, ਸੇਈ, ਸੋਊ, ਸਾ, ਸੇ, ਤੇ, ਉਆ, ਉਆਹਿ, ਵਾਹੀ, ਉਇ, ਓਇ, ਓਈ, ਓੁਇ, ਤਿਸ, ਤਿਸੁ, ਤਿਸਹਿ, ਤਿਸੈ, ਤਿਤੁ, ਤਿਤੈ, ਤੇਊ, ਤਿਨਹਿ, ਤਿਨੈ, ਜਿਤੁ, ਜਿਤੈ, ਇਤੁ, ਏਤ, ਏਤੈ, ਉਤੁ, ਓਤੁ, ਓਤੈ’ ਆਦਿ ‘ਪੁਰਖ ਵਾਚਕ ਪੜਨਾਂਵ’ ਹਨ ਅਤੇ ‘ਵਿਰਲਾ, ਵਿਰਲੇ, ਵਿਰਲੈ, ਵਿਰਲੋ, ਵਿਰਲੀ, ਕੋ, ਕੋਈ, ਕੋਇ, ਕੇ, ਕੇਇ, ਕੇਈ, ਕਉਣ, ਕਉਣੁ, ਕੋਊ, ਕਾ, ਕਾਹੇ, ਕਾਈ, ਕਿ, ਕਿਆ, ਕਹ, ਕਹਾ (ਕਿਸ ਲਈ), ਕਹੀ, ਕਿਹੁ, ਕਿਛੁ, ਕਛੁ, ਕਛੂ, ਕਛੂਅ, ਕਿਝ, ਕਿਝੁ, ਕੇਤੇ, ਕੇਤੀ, ਕੇਤਾ, ਕੇਤਕ, ਕਿਤੀ, ਕੇਤਿਆ, ਕੇਤੀਆ, ਕਿਸ, ਕਿਸੁ, ਕਿਸੇ, ਕਿਸੀ, ਕਿਸੈ, ਕਿਸਹਿ, ਕਿਨ, ਕਿਨਿ, ਕਿਨੈ, ਕਿਨਹੂ, ਕਿਨਹਿ, ਕਾਹੂ, ਸਭ, ਸਭੁ, ਸਭਿ, ਸਭੇ, ਸਭੈ, ਸਭੋ, ਸਭਸ, ਸਭਸੁ, ਸਭਸੈ, ਸਭਦੂ, ਸਭਾ, ਸਭਨਾ, ਸਭਨੀ, ਸਭਹਿ, ਸਭਨਾਹ, ਹਭ, ਹਭੁ, ਹਭਿ, ਹਭਾ, ਹਭੇ, ਹਭੋ, ਹਭਾਹੂੰ, ਹੋਰ, ਹੋਰੁ, ਹੋਰਿ, ਹੋਰਿਓ, ਹੋਰੇ, ਹੋਰੋ, ਹੋਰਨਿ, ਹੋਰਸੁ, ਹੋਰਤੁ, ਅਵਰ, ਅਵਰੁ, ਅਵਰਿ, ਅਵਰਹ, ਅਵਰਹਿ, ਅਵਰੇ, ਅਵਰੈ, ਅਵਰੋ, ਅਉਰ, ਅਉਰੁ, ਅਉਰਨ, ਅਉਰਾ, ਅਉਰੀ, ਅਉਰੈ, ਅਉਰੋ, ਅਨੇਕ, ਅਨਿਕ, ਅਨੇਕੰ, ਅਨੇਕਹਿ, ਅਨੇਕੈ, ਅਨੇਕਾ, ਸਗਲ, ਸਗਲੇ, ਸਗਲੀ, ਸਗਲੋ, ਸਗਲੀਆ, ਇਕ, ਇਕੁ, ਇਕਿ, ਇਕਨਾ, ਇਕਾ, ਇਕੋ, ਇਕੇ, ਇਕਹੀ, ਹਿਕ, ਹਿਕੁ, ਹਿਕਿ, ਹਿਕੋ, ਹਿਕਨੀ, ਬਹੁ, ਬਹੁਤ, ਬਹੁਤੁ, ਬਹੁਤੇ, ਬਹੁਤੇਰਾ, ਬਹੁਤੇਰੇ, ਬਹੁਤੇਰੀ, ਬਹੁਤੈ, ਬਹੁਤੋ, ਜੇਤ, ਜੇਤੀ, ਜੇਤਾ, ਜੇਤੇ, ਜੇਤੋ, ਜੇਤੀਆ, ਤੇਤ, ਤੇਤਾ, ਤੇਤੀ, ਤੇਤੇ, ਤੇਤੋ, ਤੇਤੀਆ, ਏਤਾ, ਏਤੀ, ਏਤੇ, ਇਤਨਾ, ਇਤਨੀ, ਏਕ, ਏਕਿ, ਏਕੀ, ਏਕੈ, ਏਕਹਿ, ਏਕਸ, ਏਕਸੁ, ਏਕਸੇ, ਏਕਸੈ, ਇਕਸ, ਇਕਸੁ, ਇਕਸੈ, ਇਕਨਿ, ਇਕਨੈ, ਇਕਨਾ, ਇਕਨੀ, ਅਗਲਾ, ਅਗਲੇ, ਅਗਲੀ, ਅਗਲੀਆ, ਅਗਲੋ’ ਆਦਿ ਅਨਿਸ਼ਚਿਤ (Indefinite Pronoun) (ਸੰਦੇਹਪੂਰਨ) ਪੜਨਾਂਵ ਹਨ।

ਉਪਰੋਕਤ ਤਮਾਮ ਵੀਚਾਰ ਦਾ ਭਾਵ ਇਹੀ ਸੀ ਕਿ ਬੇਸ਼ੱਕ ਅਜੋਕੀ (ਆਧੁਨਿਕ) ਪੰਜਾਬੀ ਭਾਸ਼ਾ ਦੇ ਮੁਕਾਬਲੇ ਗੁਰਮੁਖੀ ਭਾਸ਼ਾ ਵਿੱਚ ਪੜਨਾਂਵ ਸ਼ਬਦ ਵਧੇਰੇ ਮਾਤ੍ਰਾ ’ਚ ਦਰਜ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਕੇਵਲ ‘ਲਿੰਗ’ ਜਾਂ ‘ਵਚਨ’ ਅਨੁਸਾਰ ਸਰੂਪ ਹੀ ਥੋੜਾ ਬਹੁਤ ਭਿੰਨ ਹੁੰਦਾ ਹੈ, ਪਰ ਫਿਰ ਵੀ ‘ਨਾਂਵ’ ਸ਼ਬਦਾਂ ਦੇ ਮੁਕਾਬਲੇ ਇਹ (ਪੜਨਾਂਵ) ਤੁਛ ਮਾਤ੍ਰ ਹੀ ਹੁੰਦੇ ਹਨ।

ਧਿਆਨ ਰਹੇ ਕਿ ਹਰ ਭਾਸ਼ਾ ਵਿੱਚ ‘ਨਾਂਵ’; ਕੇਵਲ ‘ਪੜਨਾਂਵ’ ਦੇ ਮੁਕਾਬਲੇ ਹੀ ਅਣਗਿਣਤ ਨਹੀਂ ਹੁੰਦੇ ਬਲਕਿ ‘ਵਿਸ਼ੇਸ਼ਣ, ਕਿਰਿਆ ਧਾਤੂ, ਯੋਜਕ, ਵਿਸਮਿਕ’ ਆਦਿ ਸ਼ਬਦਾਂ ਦੇ ਮੁਕਾਬਲੇ ਵੀ ਬੇਸ਼ੁਮਾਰ (ਬੇਹਿਸਾਬ) ਹੁੰਦੇ ਹਨ ਇਸ ਲਈ ਗੁਰਬਾਣੀ ਵਿੱਚ ਕੇਵਲ ‘ਨਾਂਵ’ ਨੂੰ ‘‘ਅਸੰਖ ਨਾਵ, ਅਸੰਖ ਥਾਵ ॥’’ ਬਿਆਨ ਕੇ ਰੂਪਮਾਨ (ਪ੍ਰਤੱਖ) ਕੀਤਾ ਗਿਆ ਹੈ।

ਉਕਤ ਕੀਤੀ ਗਈ ਵੀਚਾਰ ਅਨੁਸਾਰ ਕਿ ਹਰ ਭਾਸ਼ਾ ਵਿੱਚ ‘ਨਾਂਵ’ ਦੇ ਮੁਕਾਬਲੇ ‘ਪੜਨਾਂਵ’ ਸ਼ਬਦਾਂ ਨੂੰ ਵਾਰ-ਵਾਰ (ਵਧੇਰੇ ਮਾਤ੍ਰਾ ’ਚ) ਦਰਜ ਕੀਤਾ ਹੋਇਆ ਹੁੰਦਾ ਹੈ। ਇਸ ਦੇ ਬਾਵਜੂਦ ਵੀ ਗੁਰਬਾਣੀ ਵਿੱਚ ‘ਪੜਨਾਂਵ’ ਸਬਦਾਂ ਦੇ ‘ਕਾਰਕ’ ਰੂਪ ਦੀ ਪਹਿਚਾਣ ਕਰਨੀ ਬੜੀ ਹੀ ਸਰਲ ਹੁੰਦੀ ਹੈ। ਇਸ ਦੇ ਦੋ ਪ੍ਰਮੁੱਖ ਕਾਰਨ ਹਨ:

(1). ‘ਪੜਨਾਂਵ’ ਸ਼ਬਦ ਦਾ ਰੂਪ (ਬਣਤਰ) ਹਰ ‘ਕਾਰਕ’ ਲਈ ਭਿੰਨ ਹੈ; ਜਿਵੇਂ: ਗੁਰਬਾਣੀ ਵਿੱਚ ‘ਹਉ’ ਸ਼ਬਦ (789 ਵਾਰ) ਕੇਵਲ ‘ਕਰਤਾ ਕਾਰਕ’ ਰੂਪ ’ਚ ਹੀ ਦਰਜ ਹੈ।, ‘ਮੈ ਤੇ’ ਜਾਂ ‘ਹਮ ਤੇ’ (9 ਵਾਰ) ਕੇਵਲ ਅਪਾਦਾਨ ਕਾਰਕ ਹੀ ਹਨ।, ‘ਮੇਰਾ, ਮੇਰੀ, ਮੇਰੇ, ਹਮਰਾ, ਅਸਾੜਾ, ਮੈਡਾ’ ਆਦਿ ਸ਼ਬਦ ਕੇਵਲ ‘ਸੰਬੰਧ ਕਾਰਕ’ ਹੀ ਹਨ, ਆਦਿ।

(2). ਪਿਛਲੇ ਲੇਖ ਵਿੱਚ ਵੀਚਾਰ ਕੀਤੀ ਗਈ ਸੀ ਕਿ ‘ਕਰਮ ਕਾਰਕ’ ਚਿੰਨ੍ਹ ‘ਨੂੰ’; ਆਪਣੇ ਇੱਕ ਵਚਨ ਪੁਲਿੰਗ ਨਾਂਵ (ਕਰਮ ਕਾਰਕ) ਨੂੰ ਅੰਤ ਮੁਕਤਾ ਨਹੀਂ ਕਰਦਾ ਜਦਕਿ ‘ਸੰਪ੍ਰਦਾਨ ਕਾਰਕ’ ਚਿੰਨ੍ਹ ‘ਨੂੰ’; ਆਪਣੇ ਇੱਕ ਵਚਨ ਪੁਲਿੰਗ ਨਾਂਵ (ਸੰਪ੍ਰਦਾਨ ਕਾਰਕ) ਨੂੰ ਅੰਤ ਮੁਕਤਾ ਕਰ ਦਿੰਦਾ ਹੈ।

ਇਸ ਨਿਯਮ ਨੂੰ ਧਿਆਨ ’ਚ ਰੱਖ ਕੇ ਇਸ ਵਾਕ ’ਚ ਦਰਜ ‘ਪੜਨਾਂਵ’ ਨੂੰ ਸਮਝਣਾ ਸਰਲ ਹੋ ਗਿਆ ਹੈ; ਜਿਵੇਂ: ‘‘ਮੋਹਿ ਮਸਕੀਨ, ਪ੍ਰਭੁ ਨਾਮੁ ਅਧਾਰੁ ॥’’ (ਮ: ੫/੬੭੬) ਭਾਵ ਇਸ ਵਾਕ ’ਚ ‘ਮੋਹਿ’ (ਮੈਨੂੰ) ਪੜਨਾਂਵ ‘ਸੰਪ੍ਰਦਾਨ ਕਾਰਕ’ ਹੈ, ਨਾ ਕਿ ‘ਕਰਮ ਕਾਰਕ’ ਕਿਉਂਕਿ ਇਸ (ਸੰਪ੍ਰਦਾਨ ਕਾਰਕ ਚਿੰਨ੍ਹ ‘ਨੂੰ’ ਲੁਪਤ) ਨੇ ‘ਮਸਕੀਨ’ ਅੰਤ ਮੁਕਤਾ ਕਰ ਦਿੱਤਾ। ਸ਼ਬਦ ਦੇ ਅਰਥ ਬਣ ਗਏ ਕਿ ‘ਮੈਨੂੰ ਮਸਕੀਨ ਨੂੰ ਰੱਬੀ ਨਾਮ ਹੀ ਆਸਰਾ ਹੈ।’ ਜਾਂ ‘ਮੇਰੇ ਮਸਕੀਨ ਲਈ ਰੱਬੀ ਨਾਮ ਹੀ ਆਸਰਾ ਹੈ।’

‘ਪੜਨਾਂਵ’ ਸ਼ਬਦਾਂ ਦੀ ਸਰਲ ਪਹਿਚਾਣ ਲਈ ਉਪਰੋਕਤ ਤਮਾਮ ‘ਪੜਨਾਂਵ’ ਸ਼ਬਦਾਂ ਨੂੰ ਤਿੰਨ ਭਾਗਾਂ (ਉੱਤਮ ਪੁਰਖ, ਮੱਧਮ ਪੁਰਖ ਤੇ ਅਨ੍ਯ ਪੁਰਖ) ’ਚ ਵੰਡ ਕੇ ਵੀਚਾਰਿਆ ਜਾਵੇਗਾ। ਗੁਰਬਾਣੀ ਵਿੱਚ ਕੁਝ ਕੁ ‘ਪੜਨਾਂਵ’ ਹੀ ਇੱਕ ਤੋਂ ਵਧੀਕ ‘ਕਾਰਕਾਂ’ ’ਚ ਸ਼ਾਮਲ ਹੁੰਦੇ ਹਨ ਤੇ ਜ਼ਿਆਦਾਤਰ ‘ਪੜਨਾਂਵ’ ਸ਼ਬਦਾਂ ਦਾ ਆਪਣੇ ‘ਕਾਰਕ’ ਅਨੁਸਾਰ, ਆਪਣਾ ਭਿੰਨ ਹੀ ਰੂਪ ਹੁੰਦਾ ਹੈ, ਜਿਨ੍ਹਾਂ ਨੂੰ ਸਮਝਣਾ ਮੁਸ਼ਕਲ ਨਹੀਂ ਹੁੰਦਾ।

(ਨੋਟ: ਧਿਆਨ ਰਹੇ ਕਿ ‘ਉੱਤਮ ਪੁਰਖ, ਮੱਧਮ ਪੁਰਖ ਤੇ ਅਨ੍ਯ ਪੁਰਖ’ ’ਚ ‘ਸੰਬੋਧਨ ਕਾਰਕ’ (ਪੜਨਾਂਵ) ਸ਼ਬਦ ਦਰਜ ਨਹੀਂ ਹਨ ਕਿਉਂਕਿ ਕੇਵਲ ‘ਨਾਂਵ’ ਨੂੰ ਹੀ ਆਵਾਜ਼ ਮਾਰੀ ਜਾ ਸਕਦੀ ਹੈ, ਨਾ ਕਿ ‘ਪੜਨਾਂਵ’ ਨੂੰ; ਤੇ ‘ਉੱਤਮ ਪੁਰਖ’ ਵਿੱਚ ਤਾਂ ‘ਕਰਣ ਕਾਰਕ’ (ਪੜਨਾਂਵ) ਵੀ ਦਰਜ ਨਹੀਂ। ਇਸ ਲਈ ਬਾਕੀ ਬਚੇ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ) ’ਚ ਦਰਜ ਲਗਭਗ 45 ਕੁ ਪੜਨਾਂਵ ਰੂਪ ਸ਼ਬਦਾਂ ਨੂੰ ਹੀ ਤਰਤੀਬਵਾਰ (ਕ੍ਰਮਵਾਰ) ਵੀਚਾਰਿਆ ਜਾਵੇਗਾ, ਜਿਨ੍ਹਾਂ ਵਿੱਚੋਂ ਕੇਵਲ 2 (‘ਮੈ’ 752 ਵਾਰ ਤੇ ‘ਮੋਹਿ’ 345 ਵਾਰ) ਸ਼ਬਦ ਹਰ ‘ਕਾਰਕ’ ’ਚ ਦਰਜ ਹਨ ਇਸ ਲਈ ਪਹਿਲਾਂ ਇਨ੍ਹਾਂ ਦੋਵੇਂ ਸ਼ਬਦਾਂ ਬਾਰੇ ਹੀ ਸਮਝਣਾ ਲਾਹੇਵੰਦ ਹੋਵੇਗਾ।

ਪਿੱਛੇ ਕੀਤੀ ਗਈ ਵੀਚਾਰ ਕਿ ਵਾਕ ਵਿੱਚੋਂ ‘ਕਰਤਾ ਕਾਰਕ’ ਦੀ ਪਹਿਚਾਣ ਲਈ ਕਿਰਿਆ ਨਾਲ ‘ਕੌਣ’ ਤੇ ‘ਕਿਸ ਨੇ’ ਸ਼ਬਦ ਲਗਾ ਕੇ ਪ੍ਰਸ਼ਨ ਪੈਦਾ ਕਰਨ ਉਪਰੰਤ ਜੋ ਜਵਾਬ ਮਿਲੇ ਉਹ ਵਾਕ ਦਾ ‘ਕਰਤਾ’ ਹੁੰਦਾ ਹੈ; ਜਿਵੇਂ: ‘ਰਾਮ ਪੜ੍ਹਦਾ ਹੈ।, ਉਸ ਨੇ ਚੰਗੀ ਪੜ੍ਹਾਈ ਕੀਤੀ।’, ਵਾਕਾਂ ’ਚ ‘ਕੌਣ ਪੜਦਾ ਹੈ?’ ਦਾ ਜਵਾਬ ਹੈ ‘ਰਾਮ’ ਤੇ ‘ਕਿਸ ਨੇ ਪੜ੍ਹਾਈ ਕੀਤੀ ?’, ਦਾ ਜਵਾਬ ਹੈ ‘ਉਸ ਨੇ’। ਇਨ੍ਹਾਂ ਦੋਵੇਂ ਵਾਕਾਂ ਵਿੱਚੋਂ ਜਦ ‘ਕੋਣ’ ਸ਼ਬਦ ਲਗਾ ਕੇ ਜਵਾਬ ਮਿਲੇ ਤਾਂ ਉਹ ‘ਸਾਧਾਰਨ ਰੂਪ ਕਰਤਾ ਕਾਰਕ’ ਹੁੰਦਾ ਹੈ ਭਾਵ ‘ਰਾਮ’ ਸਾਧਾਰਨ ਰੂਪ ਕਰਤਾ ਕਾਰਕ ਹੈ ਪਰ ਜਦ ‘ਕਿਸ ਨੇ’ ਸ਼ਬਦ ਲਗਾ ਕੇ ਜਵਾਬ ਮਿਲੇ ਤਾਂ ਉਹ ‘ਸੰਬੰਧਕੀ ਕਰਤਾ ਕਾਰਕ ਰੂਪ’ ਹੁੰਦਾ ਹੈ ਭਾਵ ‘ਉਸ ਨੇ’ (ਸ਼ਬਦ) ‘ਸੰਬੰਧਕੀ ਕਰਤਾ ਕਾਰਕ ਰੂਪ’ ਹੈ ਕਿਉਂਕਿ ਇਸ ਵਿੱਚੋਂ ਸੰਬੰਧਕੀ ਚਿੰਨ੍ਹ ‘ਨੇ’ ਮਿਲ ਰਿਹਾ ਹੈ। ਇਹੀ ਫ਼ਾਰਮੂਲਾ ਅਗਾਂਹ ਕੇਵਲ ‘ਕਰਤਾ ਕਾਰਕ’ ਨੂੰ ਦੋ ਭਾਗਾਂ ਵਿੱਚ ਵੰਡ ਕੇ ਵੀਚਾਰਨ ਲਈ ਲਾਭਕਾਰੀ ਹੋਵੇਗਾ।)

ਉੱਤਮ ਪੁਰਖ: ਪਰਿਭਾਸ਼ਾ-ਵਾਕ ਵਿੱਚ ਵਿਸ਼ਾ (ਗੱਲ) ਆਰੰਭ ਕਰਨ ਵਾਲਾ ‘ਉੱਤਮ ਪੁਰਖ’ ਅਖਵਾਉਂਦਾ ਹੈ।

(1). ਕਰਤਾ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ (ਕੰਮ) ਕਰਨ ਵਾਲੇ ਸ਼ਬਦ (ਨਾਂਵ ਦੀ ਗ਼ੈਰਹਾਜ਼ਰੀ ’ਚ ਇਸਤੇਮਾਲ ਕੀਤਾ ਗਿਆ ਪੜਨਾਂਵ), ਵਾਕ ਵਿੱਚ ‘ਕਰਤਾ ਕਾਰਕ ਪੜਨਾਂਵ’ ਅਖਵਾਉਂਦਾ ਹੈ; ਜਿਵੇਂ: ‘ਗੁਰਮੁਖ ਪਾਠ ਕਰਦਾ ਹੈ, ‘ਉਹ’ ਨੇਕ ਇਨਸਾਨ ਹੈ, ‘ਉਸ’ ਨੇ ਬਾਣੀ ਪੜ੍ਹੀ।’, ਵਾਕਾਂ ਵਿੱਚੋਂ ਦੂਸਰੇ ਤੇ ਤੀਸਰੇ ਵਾਕ ’ਚ ‘ਗੁਰਮੁਖ’ (ਨਾਂਵ) ਦੀ ਗ਼ੈਰਹਾਜ਼ਰੀ ’ਚ ‘ਉਹ’ (ਸਾਧਾਰਨ ਰੂਪ ਕਰਤਾ ਕਾਰਕ, ਪੜਨਾਂਵ) ਤੇ ‘ਉਸ ਨੇ’ (ਸੰਬੰਧਕੀ ਰੂਪ ਕਰਤਾ ਕਾਰਕ, ਪੜਨਾਂਵ) ਹੈ, ਜੋ ਵਾਕ ਦੇ ‘ਕਰਤਾ ਕਾਰਕ ਪੜਨਾਂਵ’ ਅਖਵਾਉਂਦੇ ਹਨ।

ਗੁਰਬਾਣੀ ਵਿੱਚ ‘ਸੰਬੰਧਕੀ ਕਰਤਾ ਕਾਰਕ-ਰੂਪ’ ਅਤੇ ‘ਸਾਧਾਰਨ ਕਰਤਾ ਕਾਰਕ-ਰੂਪ’ ਦੋਵੇਂ ਹੀ ਉਪਲੱਬਧ ਹਨ। ਪਾਠਕਾਂ ਦੀ ਸੁਵਿਧਾ ਲਈ ਗੁਰਬਾਣੀ ਦੀਆਂ ਪੰਕਤੀਆਂ ਵਧੇਰੇ ਮਾਤ੍ਰਾ ’ਚ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਬਾਕੀ ਰਹੀਆਂ ਪੰਕਤੀਆਂ ਨੂੰ ਗੁਰਬਾਣੀ ਵਿੱਚੋਂ ਪਹਿਚਾਣ ਕਰਨਾ ਆਸਾਨ ਹੋ ਜਾਵੇ; ਜਿਵੇਂ:

(ੳ)‘ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’:  (1). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ‘ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈ’; ਜਿਵੇਂ:

‘‘ਰੂਪ ਹੀਨ ਬੁਧਿ ਬਲ ਹੀਨੀ, ਮੋਹਿ (ਮੈ) ਪਰਦੇਸਨਿ ਦੂਰ ਤੇ ਆਈ ॥’’ (ਮ: ੫/੨੦੪)

‘‘ਪਾਇ ਲਗਉ ਮੋਹਿ (ਮੈ) ਕਰਉ ਬੇਨਤੀ, ਕੋਊ ਸੰਤੁ ਮਿਲੈ ਬਡਭਾਗੀ ॥’’ (ਮ: ੫/੨੦੪)

‘‘ਮਨੁ ਅਰਪਉ ਧਨੁ ਰਾਖਉ ਆਗੈ, ਮਨ ਕੀ ਮਤਿ ਮੋਹਿ (ਮੈ) ਸਗਲ ਤਿਆਗੀ ॥’’ (ਮ: ੫/੨੦੪)

‘‘ਮੋਹਿ (ਮੈ) ਨਿਰਗੁਨੁ, ਸਭ ਗੁਨ ਤੇਰੇ ॥’’ (ਮ: ੫/੨੦੫)

‘‘ਮੋਹਿ (ਮੈ) ਦਾਸਰੋ ਠਾਕੁਰ ਕੋ (ਦਾ)॥’’ (ਮ: ੫/੨੧੨)

‘‘ਮੋਹਿ (ਮੈ) ਅਨਾਥ, ਤੁਮਰੀ ਸਰਣਾਈ ॥’’ (ਮ: ੫/੮੦੨)

‘‘ਮੋਹਿ (ਮੈ) ਦੀਨ ਹਰਿ ਹਰਿ ਹਰਿ ਸਰਣੀ ॥’’ (ਮ: ੫/੯੧੩)

‘‘ਮੋਹਿ (ਮੈ) ਨਿਰਗੁਣ ਅਨਾਥੁ, ਸਰਣੀ ਆਇਆ ॥’’ (ਮ: ੫/੯੨੫)

‘‘ਮੋਹਿ (ਮੈ) ਅਨਾਥ ਪ੍ਰਭ ! ਤੇਰੀ ਸਰਣ ॥’’ (ਮ: ੫/੧੧੮੩)

‘‘ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ, ਸੰਤ ਪ੍ਰਸਾਦਿ ‘ਮੋਹਿ’ (ਮੈ) ਜਾਗੀ ॥’’ (ਮ: ੫/੧੨੬੭)

‘‘ਮੋਹਿ (ਮੈ) ਅਨਾਥੁ ਦਾਸੁ ਜਨੁ ਤੇਰਾ, ਅਵਰ ਓਟ ਸਗਲੀ ਮੋਹਿ (ਮੈ) ਤਿਆਗੀ ॥’’ (ਮ: ੫/੧੩੦੧) ਆਦਿ।

(2). ਗੁਰਬਾਣੀ ਵਿੱਚ ‘ਮੈ’ ਸ਼ਬਦ 652 ਵਾਰ ਦਰਜ ਹੈ, ਜਿਸ ਵਿੱਚੋਂ ‘ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੈ’; ਜਿਵੇਂ:

‘‘ਤੂ ਦਰੀਆਉ ਦਾਨਾ ਬੀਨਾ, ‘ਮੈ’ ਮਛੁਲੀ ਕੈਸੇ ਅੰਤੁ ਲਹਾ ॥’’ (ਮ: ੧/੨੫)

‘‘ਤਿਨ ਕੀ ਸੰਗਤਿ ਦੇਹਿ ਪ੍ਰਭ ! ‘ਮੈ’ ਜਾਚਿਕ ਕੀ ਅਰਦਾਸਿ ॥’’ (ਮ: ੪/੪੨)

‘‘ਨਾ ਹਉ, ਨਾ ‘ਮੈ’, ਨਾ ਹਉ ਹੋਵਾ; ਨਾਨਕ ! ਸਬਦੁ ਵੀਚਾਰਿ ॥’’ (ਮ: ੧/੧੩੯)

‘‘ਮੈ’’ ਬਨਜਾਰਨਿ ਰਾਮ ਕੀ ॥’’ (ਮ: ੧/੧੫੭)

‘‘ਕਹੁ ਕਬੀਰ ! ‘ਮੈ’ ਰਾਮ ਕਹਿ (ਕੇ) ਛੂਟਿਆ ॥’’ (ਭਗਤ ਕਬੀਰ/੩੨੯)

‘‘ਮੈ’’ ਰਾਮ ਨਾਮ ਧਨੁ ਲਾਦਿਆ, ਬਿਖੁ ਲਾਦੀ ਸੰਸਾਰਿ (ਨੇ)॥’’ (ਭਗਤ ਰਵਿਦਾਸ/੩੪੬) ਆਦਿ।

(ਅ) ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ– (1). ‘ਮੋਹਿ’ ਸ਼ਬਦ, ਜਿਸ ਦਾ ਅਰਥ ਹੈ ‘ਮੈ ਨੇ’; ਜਿਵੇਂ:

(ਨੋਟ: ਧਿਆਨ ਰਹੇ ਕਿ ਆਮ ਬੋਲਚਾਲ ’ਚ ‘ਮੈ’ ਸ਼ਬਦ ਨਾਲ ‘ਨੇ’ ਸ਼ਬਦ ਵਰਤੋਂ ਵਿੱਚ ਨਹੀਂ ਆਉਂਦਾ ਪਰ ‘ਨੇ’ ਲੁਪਤ ਜ਼ਰੂਰ ਹੁੰਦਾ ਹੈ।)

‘‘ਜੋ ਤੁਮ ਕਹਹੁ, ਸੋਈ ਮੋਹਿ (ਮੈ ਨੇ) ਕਰਨਾ ॥’’ (ਮ: ੫/੧੮੧)

‘‘ਗੁਰ ਕੈ ਬਚਨਿ (ਰਾਹੀਂ) ਮੋਹਿ (ਮੈ ਨੇ) ਪਰਮ ਗਤਿ ਪਾਈ॥’’ (ਮ: ੫/੨੩੯)

(ਰੱਬੀ ਨਾਮ) ‘‘ਕਲਿਮਲ ਡਾਰਨ (ਪਾਪ ਦੂਰ ਕਰਨ ਵਾਲਾ) ਮਨਹਿ (ਮਨ ਨੂੰ) ਸਧਾਰਨ (ਸਹਾਰਾ ਦੇਣ ਵਾਲਾ), ਇਹ ਆਸਰ (ਆਸਰੇ) ਮੋਹਿ (ਮੈ ਨੇ) ਤਰਨਾ ॥’’ (ਮ: ੫/੫੩੧)

(ਗੁਰੂ ਉਪਦੇਸ਼ ਰੂਪ ਹੀ) ‘‘ਪੂਜਾ ਅਰਚਾ ਸੇਵਾ ਬੰਦਨ, ਇਹੈ ਟਹਲ ਮੋਹਿ (ਮੈ ਨੇ) ਕਰਨਾ ॥’’ (ਮ: ੫/੫੩੧)

‘‘ਬਜਰ ਕੁਠਾਰੁ (ਸਖ਼ਤ ਕੁਹਾੜਾ) ਮੋਹਿ (ਮੈ ਨੇ) ਹੈ ਛੀਨਾਂ (ਖੋਹ ਲਿਆ); ਕਰਿ ਮਿੰਨਤਿ ਲਗਿ (ਕੇ, ਗੁਰੂ ਦੇ) ਪਾਵਉ ॥’’ (ਭਗਤ ਨਾਮਦੇਵ/੬੯੩)

‘‘ਮੋਹਿ (ਮੈ ਨੇ) ਦੀਨ (ਨੇ) ਹਰਿ ਹਰਿ ਓਟ ਲੀਤੀ ॥’’ (ਮ: ੫/੯੧੨)

‘‘ਮੋਹਿ (ਮੈ ਨੇ) ਦੀਨ (ਨੇ) ਹਰਿ ਹਰਿ ਆਧਾਰਾ ॥’’ (ਮ: ੫/੯੧੩)

‘‘ਮੋਹਿ (ਮੈ ਨੇ) ਦੀਨ (ਨੇ) ਹਰਿ ਹਰਿ ਹਰਿ ਧਿਆਇਆ ॥’’ (ਮ: ੫/੯੧੩)

‘‘ਸੋਧਉ (ਪੁੱਛਦਾ ਹਾਂ, ਕਿ), ਮੁਕਤਿ ਕਹਾ ਦੇਉ ਕੈਸੀ ? (ਗੁਰੂ) ਕਰਿ ਪ੍ਰਸਾਦੁ (ਕਿਰਪਾ ਸਦਕਾ) ਮੋਹਿ (ਮੈ ਨੇ) ਪਾਈ ਹੈ ॥’’ (ਭਗਤ ਕਬੀਰ/੧੧੦੪)

‘‘ਜਬ ਤੇ ਸਾਧਸੰਗਤਿ ਮੋਹਿ (ਮੈ ਨੇ) ਪਾਈ ॥’’ (ਮ: ੫/੧੨੯੯)

‘‘ਗੁਰ ਉਪਦੇਸੁ ਮੋਹਿ (ਮੈ ਨੇ) ਕਾਨੀ (ਕੰਨਾਂ ਰਾਹੀਂ) ਸੁਨਿਆ ॥’’ (ਮ: ੫/੧੩੪੭) ਆਦਿ।

ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ– (2). ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੈ ਨੇ’; ਜਿਵੇਂ:

‘‘ਕਹੁ ਨਾਨਕ ਮੈ (ਨੇ) ਸੋ ਗੁਰੁ ਪਾਇਆ ॥’’ (ਮ: ੫/੧੮੮)

‘‘ਮੈ (ਨੇ) ਆਪਣਾ ਗੁਰੁ ਪੂਛਿ (ਕੇ) ਦੇਖਿਆ, ਅਵਰੁ ਨਾਹੀ ਥਾਉ ॥’’ (ਮ: ੧/੧੪)

‘‘ਤੂ ਭਰਪੂਰਿ, ਜਾਨਿਆ ਮੈ (ਨੇ) ਦੂਰਿ ॥’’ (ਮ: ੧/੨੫)

‘‘ਤੇਰੈ ਭਰੋਸੈ ਪਿਆਰੇ ! ਮੈ (ਨੇ) ਲਾਡ ਲਡਾਇਆ ॥’’ (ਮ: ੫/੫੧)

‘‘ਨਿਹਤੇ (ਕਾਬੂ ਕੀਤੇ) ਪੰਜਿ ਜੁਆਨ (ਕਾਮਾਦਿਕ) ਮੈ (ਨੇ), (ਜਦ) ਗੁਰਿ (ਨੇ) ਥਾਪੀ ਦਿਤੀ ਕੰਡਿ (ਮੋਢੇ ’ਤੇ) ਜੀਉ ॥’’ (ਮ: ੫/੭੪)

‘‘ਮੈ (ਨੇ) ਹਰਿ ਹਰਿ ਖਰਚੁ, ਲਇਆ ਬੰਨਿ ਪਲੈ ॥’’ (ਮ: ੪/੯੪)

‘‘ਤੂੰ ਕਾਇਆ ਮੈ (ਨੇ) ਰੁਲਦੀ ਦੇਖੀ, ਜਿਉ (ਜਿਵੇਂ) ਧਰ (ਧਰਤੀ) ਉਪਰਿ ਛਾਰੋ (ਸੁਆਹ) ॥’’ (ਮ: ੧/੧੫੪)

‘‘ਜੈਸੋ ਗੁਰਿ (ਨੇ) ਉਪਦੇਸਿਆ, ਮੈ (ਨੇ) ਤੈਸੋ ਕਹਿਆ ਪੁਕਾਰਿ (ਕੇ) ॥’’ (ਮ: ੫/੨੧੪) ਆਦਿ।

(2). ਕਰਮ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ ਦੁਆਰਾ ਪ੍ਰਗਟਾਏ ਗਏ ਕੰਮ ਦਾ ਪ੍ਰਭਾਵ (ਅਸਰ) ਜਿਸ ਸ਼ਬਦ (ਪੜਨਾਂਵ) ਉੱਤੇ ਪਵੇ, ਵਾਕ ਵਿੱਚ ਉਹ ਸ਼ਬਦ ‘ਕਰਮ ਕਾਰਕ ਪੜਨਾਂਵ’ ਹੁੰਦਾ ਹੈ; ਜਿਵੇਂ: ‘ਮੈਨੂੰ ਬੁਖ਼ਾਰ ਹੈ।, ਗ਼ਰੀਬੀ ਨੇ ਮੈਨੂੰ ਬੇਚੈਨ ਕਰ ਦਿੱਤਾ।, ਰਿਕਸ਼ੇ ਨੇ ਮੈਨੂੰ ਟੱਕਰ ਮਾਰੀ।, ਮੈਨੂੰ ਘਬਰਾਹਟ ਹੋ ਰਹੀ ਹੈ।’ ਆਦਿ ਵਾਕਾਂ ਵਿੱਚ ‘ਮੈਨੂੰ’ (ਸ਼ਬਦ) ‘ਕਰਮ ਕਾਰਕ ਪੜਨਾਂਵ’ ਹੈ।

(ਨੋਟ: ਕੀ ਉਪਰੋਕਤ ਤਮਾਮ ਵਾਕਾਂ ਨੂੰ ਇਉਂ ਲਿਖਿਆ ਜਾ ਸਕਦਾ ਹੈ: ‘ਮੇਰੇ ਲਈ ਬੁਖ਼ਾਰ ਹੈ।, ਗ਼ਰੀਬੀ ਨੇ ਮੇਰੇ ਲਈ ਬੇਚੈਨ ਕਰ ਦਿੱਤਾ।, ਰਿਕਸ਼ੇ ਨੇ ਮੇਰੇ ਲਈ ਟੱਕਰ ਮਾਰੀ।, ਮੇਰੇ ਲਈ ਘਬਰਾਹਟ ਆ ਰਹੀ ਹੈ।’? ਇਸ ਦਾ ਜਵਾਬ ਹੋਵੇਗਾ ‘ਨਹੀਂ’। ਇਸ ਲਈ ਇਨ੍ਹਾਂ ਵਾਕਾਂ ਵਿੱਚ ‘ਮੈਨੂੰ’ (ਪੜਨਾਂਵ) ਸ਼ਬਦ ‘ਕਰਮ ਕਾਰਕ’ ਹੈ, ਨਾ ਕਿ ‘ਸੰਪਰਦਾਨ ਕਾਰਕ’।

‘ਮੈਨੂੰ’ ਸ਼ਬਦ ਨੂੰ ‘ਸੰਪਰਦਾਨ ਕਾਰਕ’ ਬਣਾਉਣ ਲਈ ਇਨ੍ਹਾਂ ਵਾਕਾਂ ਦਾ ਰੂਪਾਂਤਰਨ (ਰੂਪ ਪਰਿਵਰਤਨ ਦਾ ਭਾਵ) ਇਉਂ ਲਿਖਣਾ ਪਵੇਗਾ: ‘ਮੇਰੇ ਲਈ ਦਵਾਈ ਦਿਓ। (ਮੈਨੂੰ ਦਵਾਈ ਦਿਓ), ਮੇਰੇ ਲਈ ਭੋਜਨ ਲਿਆਵੋ। (ਮੈਨੂੰ ਭੋਜਨ ਲਿਆਵੋ)।, ਮੇਰੇ ਲਈ ਰਿਕਸ਼ਾ ਮੰਗਵਾ ਕੇ ਦਿਓ। (ਮੈਨੂੰ ਰਿਕਸ਼ਾ ਮੰਗਵਾ ਕੇ ਦਿਓ), ਮੇਰੇ ਲਈ ਹਵਾ ਝੱਲੋ। (ਮੈਨੂੰ ਹਵਾ ਝੱਲੋ)’ ਆਦਿ।

ਧਿਆਨ ਰਹੇ ਕਿ ਉਕਤ ਵਾਕਾਂ ’ਚ ‘ਦਵਾਈ ਲਿਆਓ, ਭੋਜਨ ਦੇਵੋ, ਰਿਕਸ਼ਾ ਕਰੋ, ਹਵਾ ਦੇਓ।’ ਸ਼ਬਦਾਂ ਰਾਹੀਂ ਕਿਸੇ ਵੱਲੋਂ ਮਦਦ ਕੀਤੀ ਜਾ ਰਹੀ ਹੈ। ਕਿਸੇ ਨੂੰ ਕੋਈ ਚੀਜ ‘ਦੇਣੀ’ ਭਾਵ ‘ਬਖ਼ਸ਼ਸ਼ ਕਰਨ’ ਦਾ ਨਾਮ ਹੀ ‘ਸੰਪਰਦਾਨ’ ਹੁੰਦਾ ਹੈ।)

ਗੁਰਬਾਣੀ ਵਿੱਚ ‘ਗੁਰੂ, ਰੱਬ ਤੇ ਸੰਗਤ’ ਹਮੇਸਾਂ ਜਗਿਆਸੂ ਮਨੁੱਖ ਦੀ ਮਦਦ ਹੀ ਕਰਦੇ ਹਨ, ਇਸ ਲਈ ਉਦੋਂ ਇਹ ਤਮਾਮ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੋਣਗੇ ਜਦੋਂ ‘ਗੁਰੂ, ਰੱਬ ਜਾਂ ਸੰਗਤ’ ਵੱਲੋਂ ਕੁਝ ਦਿੱਤਾ ਜਾ ਰਿਹਾ ਹੋਵੇ ਤੇ ਬਾਕੀ ਤਮਾਮ ਸ਼ਬਦ ‘ਕਰਮ ਕਾਰਕ ਪੜਨਾਂਵ’ ਹੋਣਗੇ; ਜਿਵੇਂ:

(1). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ‘ਕਰਮ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਨਾਨਕ ! ਉਨ ਸੰਗਿ ਮੋਹਿ (ਮੈਨੂੰ) ਉਧਾਰੋ ॥’’ (ਮ: ੫/੨੬੨)

‘‘ਮੋਹਿ (ਮੈਨੂੰ) ਨ ਬਿਸਾਰਹੁ, ਮੈ ਜਨੁ ਤੇਰਾ ॥’’ (ਭਗਤ ਰਵਿਦਾਸ/੩੪੫)

‘‘ਕਰਿ ਕਿਰਪਾ ਮੋਹਿ (ਮੈਨੂੰ) ਮਾਰਗਿ (ਉੱਤੇ) ਪਾਵਹੁ ॥’’ (ਮ: ੫/੮੦੧)

‘‘ਨਾਨਕ ਕੇ ਪ੍ਰਭ ! ਤੁਮ ਹੀ ਦਾਤੇ, ਸੰਤਸੰਗਿ ਲੇ ਮੋਹਿ (ਮੈਨੂੰ) ਉਧਰਹੁ ॥’’ (ਮ: ੫/੮੨੮)

‘‘ਜਹਾ ਜਹਾ ਧੂਅ ਨਾਰਦੁ ਟੇਕੇ (ਟਿਕਾਏ), (ਓਥੇ ਹੀ) ਨੈਕੁ (ਸਦਾ) ਟਿਕਾਵਹੁ ਮੋਹਿ ((ਮੈਨੂੰ)॥’’ (ਭਗਤ ਨਾਮਦੇਵ/੮੭੩)

‘‘ਕਰਿ ਦਇਆ, ਮਿਲਾਵਹੁ ਤਿਸਹਿ (ਉਸ ਨਾਲ) ਮੋਹਿ (ਮੈਨੂੰ)॥’’ (ਮ: ੫/੧੧੮੧)

‘‘ਮੋਹਿ (ਮੈਨੂੰ) ਕਿਰਪਨ ਕਉ ਕੋਇ ਨ ਜਾਨਤ, (ਪਰ ਹੁਣ) ਸਗਲ ਭਵਨ ਪ੍ਰਗਟਈ ॥’’ (ਮ: ੫/੪੦੨)

‘‘ਕਹਿ ਕਬੀਰ ! ਮੋਹਿ (ਮੈਨੂੰ) ਬਿਆਹਿ (ਕੇ) ਚਲੇ ਹੈ, ਪੁਰਖ ਏਕ ਭਗਵਾਨਾ ॥’’ (ਭਗਤ ਕਬੀਰ/੪੮੨)

‘‘ਮੋਹਿ (ਮੈਨੂੰ) ਨਿਸਤਾਰਹੁ, ਨਿਰਗੁਨੀ (ਨੂੰ) ॥’’ (ਮ: ੫/੧੧੮੬)

‘‘ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ (ਮੈਨੂੰ ਵੀ) ਤਾਰੈ ॥’’ (ਮ: ੫/੧੩੦੧) ਆਦਿ।

(2). ਗੁਰਬਾਣੀ ਵਿੱਚ ‘ਮੈ’ ਸ਼ਬਦ 652 ਵਾਰ ਦਰਜ ਹੈ, ਜਿਸ ਵਿੱਚੋਂ ‘ਕਰਮ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਦੇਹੁ ਦਰਸੁ ਸੁਖਦਾਤਿਆ ! ਮੈ (ਮੈਨੂੰ, ਆਪਣੇ) ਗਲ ਵਿਚਿ ਲੈਹੁ ਮਿਲਾਇ ਜੀਉ ॥’’ (ਮ: ੫/੭੪)

‘‘ਆਵਹੁ ਸੰਤ! ਮੈ (ਮੈਨੂੰ, ਆਪਣੇ) ਗਲਿ (ਨਾਲ) ਮੇਲਾਈਐ ॥’’ (ਮ: ੪/੯੫)

ਮੈ (ਮੈਨੂੰ) ਸਦਾ ਰਾਵੇ ਪਿਰੁ ਆਪਣਾ, ਸਚੜੈ ਸਬਦਿ (ਰਾਹੀਂ) ਵੀਚਾਰੇ (ਕੇ)॥ (ਮ: ੩/੫੮੪) ਆਦਿ।

(3). ਕਰਣ ਕਾਰਕ ਪੜਨਾਂਵ: ਇਸ ਸ਼ਬਦ ਦਾ ਕਾਰਕ ਚਿੰਨ੍ਹ ਹੁੰਦਾ ਹੈ ‘ਨਾਲ, ਰਾਹੀਂ, ਦੁਆਰਾ, ਕਰਕੇ’ ਆਦਿ, ਜੋ ‘ਉੱਤਮ ਪੁਰਖ ਪੜਨਾਂਵ’ ਨਾਲ ਸੰਬੰਧਿਤ ਗੁਰਬਾਣੀ ਵਿੱਚ ਦਰਜ ਨਹੀਂ ਹੈ।

Pronoun (Part 1, B)

0

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-1) ਵੇਖੋ।

ਉੱਤਮ ਪੁਰਖ ਪੜਨਾਂਵ, ਅਧਿਆਇ-1 (ਅ)

(4). ਸੰਪਰਦਾਨ ਕਾਰਕ ਪੜਨਾਂਵ: ‘ਸੰਪਰਦਾਨ’ ਸ਼ਬਦ ਦਾ ਅਰਥ ਹੁੰਦਾ ਹੈ ‘ਬਖ਼ਸ਼ਸ਼’ ਭਾਵ ਕਿਸੇ ਲਈ ਕੰਮ (ਮਿਹਰ) ਕਰਨਾ, ‘ਦੇਣਾ’।

ਪਰਿਭਾਸ਼ਾ: ਜਿਸ (ਪੜਨਾਂਵ) ਲਈ ਵਾਕ ਦਾ ਕਰਤਾ ਕੰਮ ਕਰੇ ਜਾਂ ਕਿਰਿਆ ਦੁਆਰਾ ਪ੍ਰਗਟਾਇਆ ਗਿਆ ਕੰਮ ਜਿਸ ‘ਪੜਨਾਂਵ’ ਲਈ ਵਾਪਰਦਾ ਹੈ, ਉਹ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੁੰਦਾ ਹੈ; ਜਿਵੇਂ: ‘ਮੇਰੇ ਲਈ ਭੋਜਨ ਤਿਆਰ ਕਰੋ।, ਮੈਨੂੰ ਗਿਆਨ ਬਖ਼ਸ਼ੋ।’ ਵਾਕਾਂ ’ਚ ‘ਮੇਰੇ ਲਈੇ’ ਤੇ ‘ਮੈਨੂੰ’ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹਨ।

(). ਸੰਪਰਦਾਨ ਕਾਰਕ ਪੜਨਾਂਵ- ‘ਮੋਹਿ’ ਸ਼ਬਦ, ਜਿਸ ਦਾ ਅਰਥ ਹੈ ‘ਮੈਨੂੰ’ ਜਾਂ ‘ਮੇਰੇ ਲਈ’; ਜਿਵੇਂ:

‘‘ਕਰਿ ਕਿਰਪਾ ਸੰਤ ਮਿਲੇ ਮੋਹਿ (ਮੈਨੂੰ, ਮੇਰੇ ਲਈ), ਤਿਨ ਤੇ (ਉਨ੍ਹਾਂ ਤੋਂ) ਧੀਰਜੁ ਪਾਇਆ॥’’ (ਮ: ੫/੨੦੬)

‘‘ਸੰਤੀ (ਸੰਤਾਂ ਨੇ) ਮੰਤੁ ਦੀਓ ਮੋਹਿ (ਮੈਨੂੰ) ਨਿਰਭਉ, ਗੁਰ ਕਾ ਸਬਦੁ ਕਮਾਇਆ ॥’’ (ਮ: ੫/੨੦੬)

‘‘ਜਗੁ ਐਸਾ ਮੋਹਿ (ਮੈਨੂੰ, ਮੇਰੇ ਲਈ) ਗੁਰਹਿ (ਨੇ) ਦਿਖਾਇਓ, ਤਉ ਸਰਣਿ ਪਰਿਓ ਤਜਿ (ਛੱਡ ਕੇ) ਗਰਬਸੂਆ (ਹੰਕਾਰ)॥’’ (ਮ: ੫/੨੦੬)

‘‘ਸਤਿਗੁਰ ਅਪੁਨੈ (ਨੇ) ਮੋਹਿ (ਮੈਨੂੰ) ਦਾਨੁ ਦੀਨੀ ॥’’ (ਮ: ੫/੨੩੫)

‘‘ਗੁਰ ਪਰਸਾਦਿ (ਰਾਹੀਂ) ਮੋਹਿ (ਮੈਨੂੰ) ਮਿਲਿਆ ਥਾਉ ॥’’ (ਮ: ੫/੨੩੯)

‘‘ਮੋਹਿ (ਮੈਨੂੰ) ਜਮ ਡੰਡੁ ਨ ਲਾਗਈ, (ਕਿਉਂਕਿ) ਤਜੀਲੇ (ਛੱਡ ਦਿੱਤੇ) ਸਰਬ ਜੰਜਾਲ ॥’’ (ਭਗਤ ਰਵਿਦਾਸ/੩੪੬)

‘‘ਗੁਰਿ (ਨੇ) ਹਰਿ ਹਰਿ ਨਾਮੁ, ਮੋਹਿ (ਮੈਨੂੰ) ਮੰਤ੍ਰੁ ਦ੍ਰਿੜਾਇਆ ॥’’ (ਮ: ੫/੩੭੧)

‘‘ਲਾਖ ਉਲਾਹਨੇ (ਉਲਾਂਭੇ) ਮੋਹਿ (ਮੈਨੂੰ, ਮੇਰੇ ਲਈ), ਹਰਿ ਜਬ ਲਗੁ (ਤੱਕ) ਨਹ ਮਿਲੈ ਰਾਮ ॥’’ (ਮ: ੫/੫੪੨)

‘‘ਪਤਿਤ ਉਧਾਰਣੁ ਸਤਿਗੁਰੁ ਮੇਰਾ, ਮੋਹਿ (ਮੈਨੂੰ) ਤਿਸ ਕਾ ਭਰਵਾਸਾ (ਸਹਾਰਾ)॥’’ (ਮ: ੫/੬੨੦)

‘‘ਕਰਿ ਕਿਰਪਾ ਦੀਓ ਮੋਹਿ (ਮੈਨੂੰ) ਨਾਮਾ, ਬੰਧਨ ਤੇ (ਤੋਂ) ਛੁਟਕਾਏ (ਛੁਟ ਗਏ)॥’’ (ਮ: ੫/੬੭੧)

‘‘ਮੋਹਿ (ਮੇਰੇ) ਮਸਕੀਨ (ਲਈ), ਪ੍ਰਭੁ ਨਾਮੁ ਅਧਾਰੁ (ਆਸਰਾ)॥’’ (ਮ: ੫/੬੭੬)

‘‘ਰਾਖਹੁ ਅਪਨੀ ਸਰਣਿ ਪ੍ਰਭ ! ਮੋਹਿ (ਮੈਨੂੰ) ਕਿਰਪਾ ਧਾਰੇ ॥’’ (ਮ: ੫/੮੦੯)

‘‘ਕੋਈ ਐਸਾ ਸਜਣੁ ਲੋੜਿ (ਲੱਭ) ਲਹੁ (ਦਿਓ), ਜੋ ਮੇਲੇ ਪ੍ਰੀਤਮੁ ਮੋਹਿ (ਮੇਰੇ ਲਈ)॥’’ (ਮ: ੫/੯੫੭)

‘‘ਮੋਹਿ (ਮੈਨੂੰ) ਅਧਾਰੁ ਨਾਮੁ ਨਾਰਾਇਨ (ਦਾ), ਜੀਵਨ ਪ੍ਰਾਨ ਧਨ ਮੋਰੇ ॥’’ (ਭਗਤ ਰਵਿਦਾਸ/੯੭੪)

‘‘ਪ੍ਰਭ ਦਇਆਲ ! ਮੋਹਿ (ਮੈਨੂੰ) ਦੇਵਹੁ ਦਾਨ ॥’’ (ਮ: ੫/੯੮੭)

‘‘ਮਾਣਿਕੂ ਮੋਹਿ (ਮੇਰੇ ਲਈ) ਮਾਉ (ਹੇ ਮਾਂ!), ਡਿੰਨਾ (ਦਿੱਤਾ) ਧਣੀ ਅਪਾਹਿ (ਆਪ ਹੀ ਮਾਲਕ ਨੇ)॥’’ (ਮ: ੫/੧੦੯੮)

(ਨੋਟ: ਧਿਆਨ ਰਹੇ ਕਿ ਜਦ ਕਿਸੇ ਵਾਕ ਵਿੱਚ ਕਿਰਿਆ ਨਾਲ ਦੋ ਸ਼ਬਦ (‘ਕੀ’ ਤੇ ‘ਕਿਸ ਨੂੰ’) ਲਗਾ ਕੇ ਜਵਾਬ ਰਾਹੀਂ ਵਾਕ ਵਿੱਚੋਂ ਦੋ ਸ਼ਬਦ ਸਾਹਮਣੇ ਆ ਰਹੇ ਹੋਣ ਤਾਂ ਇੱਕ ‘ਕਰਮ ਕਾਰਕ’ ਤੇ ਦੂਜਾ ‘ਸੰਪਰਦਾਨ ਕਾਰਕ’ ਹੁੰਦਾ ਹੈ ਭਾਵ ‘ਕੀ’ ਰਾਹੀਂ ਮਿਲਿਆ ਜਵਾਬ ‘ਕਰਮ ਕਾਰਕ’ ਹੁੰਦਾ ਹੈ ਤੇ ‘ਕਿਸ ਨੂੰ’ ਰਾਹੀਂ ਮਿਲਿਆ ਜਵਾਬ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ:

‘‘ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ, ਅਨਦਿਨੁੋ ‘ਮੋਹਿ’ (ਮੈਨੂੰ) ਆਹੀ (ਹੈ) ‘ਪਿਆਸਾ’ ॥’’ (ਮ: ੧/੧੩)

‘‘ਮੋਹਿ (ਮੈਨੂੰ) ‘ਰੈਣਿ’ (ਰਾਤ) ਨ ਵਿਹਾਵੈ (ਬੀਤਦੀ), ਨੀਦ ਨ ਆਵੈ; ਬਿਨੁ ਦੇਖੇ ਗੁਰ (ਦਾ) ਦਰਬਾਰੇ ਜੀਉ ॥’’ (ਮ: ੫/੯੭)

‘‘ਜਉ ਰੇ ਖੁਦਾਇ ‘ਮੋਹਿ’ (ਮੈਨੂੰ) ‘ਤੁਰਕੁ’ ਕਰੈਗਾ, ਆਪਨ ਹੀ ਕਟਿ ਜਾਈ ॥’’ (ਭਗਤ ਕਬੀਰ/੪੭੭)

‘‘ਮੈ (ਮੈਨੂੰ) ਨੈਣੀ ‘ਨੀਦ’ ਨ ਆਵੈ ਜੀਉ, ਭਾਵੈ ਅੰਨੁ ਨ ਪਾਣੀ ॥’’ (ਮ: ੩/੨੪੪)

ਉਪਰੋਕਤ ਚਾਰੋਂ ਪੰਕਤੀਆਂ ’ਚ ਤਰਤੀਬਵਾਰ ‘ਅਨਦਿਨੁੋ ਕੀ ਹੈ?’ ਦਾ ਜਵਾਬ ‘ਪਿਆਸਾ’ (ਕਰਮ ਕਾਰਕ), ‘ਕੀ ਨਾ ਵਿਹਾਵੈ?’ ਦਾ ਜਵਾਬ ‘ਰੈਣਿ’ (ਕਰਮ ਕਾਰਕ), ‘ਕੀ ਕਰੈਗਾ?’ ਦਾ ਜਵਾਬ ‘ਤੁਰਕੁ’ (ਕਰਮ ਕਾਰਕ), ‘ਕੀ ਨਾ ਆਵੈ?’ ਦਾ ਜਵਾਬ ‘ਨੀਦ’ (ਕਰਮ ਕਾਰਕ) ਹੈ ਅਤੇ (ਅਨਦਿਨੁੋ ਪਿਆਸਾ) ‘ਕਿਸ ਨੂੰ ਹੈ?’ ਦਾ ਜਵਾਬ ‘ਮੋਹਿ’ (ਸੰਪਰਦਾਨ ਕਾਰਕ), ‘ਕਿਸ ਨੂੰ ਨਾ (ਰੈਣਿ) ਵਿਹਾਵੈ ?’ ਦਾ ਜਵਾਬ ‘ਮੋਹਿ’ (ਸੰਪਰਦਾਨ ਕਾਰਕ), ‘ਕਿਸ ਨੂੰ (ਤੁਰਕੁ) ਕਰੈਗਾ ?’ ਦਾ ਜਵਾਬ ‘ਮੋਹਿ’ (ਸੰਪਰਦਾਨ ਕਾਰਕ), ਕਿਸ ਨੂੰ (ਨੀਦ) ਨ ਆਵੈ?’ ਦਾ ਜਵਾਬ ‘ਮੈ’ ਭਾਵ ‘ਮੈਨੂੰ’ (ਸੰਪਰਦਾਨ ਕਾਰਕ) ਹੈ।)

(ਅ). ਸੰਪਰਦਾਨ ਕਾਰਕ ਪੜਨਾਂਵ- ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੈਨੂੰ’ ਜਾਂ ‘ਮੇਰੇ ਲਈ’; ਜਿਵੇਂ:

‘‘ਮੈ (ਮੇਰੇ ਲਈ) ਏਹਾ ਆਸ, ਏਹੋ ਆਧਾਰੁ ॥’’ (ਮ: ੧/੨੪)

‘‘ਆਵਹੁ ਮਿਲਹੁ ਸਹੇਲੀਹੋ ! ਮੈ (ਮੈਨੂੰ) ਪਿਰੁ ਦੇਹੁ ਮਿਲਾਇ ॥’’ (ਮ: ੩/੩੮)

‘‘ਮੈ (ਮੈਨੂੰ) ਧਰ (ਟੇਕ) ਤੇਰੀ ਪਾਰਬ੍ਰਹਮ ! ਤੇਰੈ ਤਾਣਿ (ਵਿੱਚ) ਰਹਾਉ ॥’’ (ਮ: ੫/੪੬)

‘‘ਮੈ (ਮੇਰੇ ਲਈ) ਧਨੁ ਨਾਮੁ ਨਿਧਾਨੁ ਹੈ, ਗੁਰਿ (ਨੇ) ਦੀਆ ਬਲਿ ਜਾਉ ॥’’ (ਮ: ੧/੫੮)

‘‘ਮੈ (ਮੈਨੂੰ) ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ! ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥’’ (ਮ: ੪/੯੫)

‘‘ਮੈ (ਮੇਰੇ ਲਈ) ਆਇ (ਕੇ) ਮਿਲਹੁ, ਜਗਜੀਵਨ ਪਿਆਰੇ ! ॥’’ (ਮ: ੪/੯੫)

‘‘ਸਚਾ ਸਾਹਿਬੁ ਮੈ (ਮੈਨੂੰ) ਅਤਿ ਪਿਆਰਾ ॥’’ (ਮ: ੩/੧੧੬)

‘‘ਵਾਹੁ ਵਾਹੁ ਸਾਚੇ ! ਮੈ (ਮੈਨੂੰ) ਤੇਰੀ ਟੇਕ ॥’’ (ਮ: ੧/੧੫੩)

‘‘ਮੈ (ਮੈਨੂੰ) ਆਧਾਰੁ ਤੇਰਾ, ਤੂ ਖਸਮੁ ਮੇਰਾ; ਮੈ ਤਾਣੁ ਤਕੀਆ ਤੇਰਓ ॥’’ (ਮ: ੧/੮੪੪)

‘‘ਨਾਨਕ ! ਲੇਹੁ ਮਿਲਾਇ, ਮੈ (ਮੈਨੂੰ) ਜਾਚਿਕ (ਲਈ) ਦੀਜੈ ਨਾਮੁ ਹਰਿ ! ॥’’ (ਮ: ੪/੧੪੨੨) ਆਦਿ।

(5). ਅਪਾਦਾਨ ਕਾਰਕ ਪੜਨਾਂਵ: ‘ਸੰਪਰਦਾਨ ਕਾਰਕ ਪੜਨਾਂਵ’ ਦਾ ਅਰਥ ਸੀ ‘ਦੇਣਾ’ (ਬਖ਼ਸ਼ਸ਼ ਕਰਨਾ) ਭਾਵ ਲੈਣ ਵਾਲੇ ਦੀ ਸ਼ਕਤੀ ਵਧਾ ਦੇਣੀ ਪਰ ‘ਅਪਾਦਾਨ’ ਦਾ ਅਰਥ ਹੈ ‘ਲੈਣਾ’ ਭਾਵ ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਵਿੱਚੋਂ ਕੋਈ ਚੀਜ਼ ਅਲੱਗ ਕਰਨੀ, ਕੱਢ ਲੈਣੀ ਭਾਵ ਉਸ ਦੀ ਸ਼ਕਤੀ ਘਟਾ ਦੇਣੀ; ਜਿਵੇਂ: ਰਾਮ ‘ਮੇਰੇ ਤੋਂ’ ਛੋਟਾ ਹੈ।, ਰੱਬੀ ਮਦਦ ਬਿਨਾ ‘ਮੈਥੋਂ’ ਭਲਾ ਨਹੀਂ ਹੁੰਦਾ।, ਗੁਰੂ ਨੇ ‘ਮੇਰੇ ਪਾਸੋਂ’ ਸੇਵਾ ਲੈਣੀ ਹੈ।’, ਵਾਕਾਂ ਵਿੱਚ ‘ਮੇਰੇ ਤੋਂ, ਮੈਥੋਂ’ ਤੇ ‘ਮੇਰੇ ਪਾਸੋਂ’ ਅਪਾਦਾਨ ਕਾਰਕ ਪੜਨਾਂਵ ਹਨ।

(ੳ). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 6 ਵਾਰ ‘ਅਪਾਦਾਨ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚੋਂ, ਮੇਰੇ ਤੋਂ, ਮੈਥੋਂ, ਮੇਰੇ ਅੰਦਰੋਂ, ਮੇਰੇ ਕੋਲੋਂ’; ਜਿਵੇਂ:

‘‘ਜਤ ਕਤ ਦੇਖਉ, ਤਤ ਤਤ ਤੁਮ ਹੀ; ਮੋਹਿ (ਮੇਰੇ ਅੰਦਰੋਂ) ਇਹੁ ਬਿਸੁਆਸੁ ਹੋਇ ਆਇਓ ॥’’ (ਮ: ੫/੨੦੫)

‘‘ਜੈਸੇ, ਅਲਿ ਕਮਲਾ ਬਿਨੁ ਰਹਿ ਨ ਸਕੈ; ਤੈਸੇ, ਮੋਹਿ (ਮੇਰੇ ਕੋਲੋਂ ਵੀ) ਹਰਿ ਬਿਨੁ ਰਹਨੁ ਨ ਜਾਈ ॥’’ (ਮ: ੪/੩੬੯)

‘‘ਅਬ ਮੋਹਿ (ਮੈਥੋਂ), ਨਾਚਨੋ ਨ ਆਵੈ ॥’’ (ਭਗਤ ਕਬੀਰ/੪੮੩)

‘‘ਕਰਹੁ ਅਨੁਗ੍ਰਹੁ ਸੁਆਮੀ ਮੇਰੇ ! ਗਨਹੁ (ਗਿਣੋ) ਨ ਮੋਹਿ (ਮੇਰੇ ਪਾਸੋਂ, ਮੈਥੋਂ) ਕਮਾਇਓ (ਕਮਾਇਆ ਹੋਇਆ)॥’’ (ਮ: ੫/੫੦੧)

‘‘ਏਤ (ਇਤਨੀ ਹਉਮੈ) ਛਡਾਈ ਮੋਹਿ ਤੇ (ਮੇਰੇ ਤੋਂ) ; ਇਤਨੀ (ਨਿਮ੍ਰਤਾ) ਦ੍ਰਿੜਤਾਰੀ (ਦ੍ਰਿੜ ਕਰਵਾਈ)॥’’ (ਮ: ੫/੮੧੦)

‘‘ਮੇਰੀ ਬਾਂਧੀ ਭਗਤੁ ਛਡਾਵੈ; ਬਾਂਧੈ ਭਗਤੁ, ਨ ਛੂਟੈ ਮੋਹਿ (ਮੇਰੇ ਪਾਸੋਂ) ॥’’ (ਭਗਤ ਨਾਮਦੇਵ/੧੨੫੨) ਆਦਿ।

(ਅ). ਗੁਰਬਾਣੀ ਵਿੱਚ ‘ਮੈ’ ਸ਼ਬਦ 652 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 6 ਵਾਰ ‘ਅਪਾਦਾਨ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚੋਂ, ਮੇਰੇ ਤੋਂ, ਮੈਥੋਂ, ਮੇਰੇ ਕੋਲੋਂ’; ਜਿਵੇਂ:

‘‘ਤਹ (ਧਰਮਰਾਜ ਕੋਲ) ਕਰ (ਹੱਥਾਂ ਨਾਲ) ਦਲ ਕਰਨਿ ਮਹਾਬਲੀ; ਤਿਨ ਆਗਲੜੈ (ਉਨ੍ਹਾਂ ਅੱਗੇ) ਮੈ (ਮੇਰੇ ਪਾਸੋਂ) ਰਹਣੁ ਨ ਜਾਇ ॥’’ (ਭਗਤ ਤ੍ਰਿਲੋਚਨ/੯੨)

‘‘ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ, ਮੈ (ਮੇਰੇ ਅੰਦਰੋਂ) ਨੀਰੁ ਵਹੇ ਵਹਿ ਚਲੈ ਜੀਉ ॥’’ (ਮ: ੪/੯੪)

‘‘ਅਨਤ ਤਰੰਗੀ ਨਾਮੁ ਜਿਨ ਜਪਿਆ; (ਉਨ੍ਹਾਂ ਬਾਰੇ) ਮੈ (ਮੈ ਆਪਣੇ ਆਪ ਤੋਂ) ਗਣਤ (ਗਿਣਤੀ) ਨ ਕਰਿ ਸਕਿਆ ॥’’ (ਮ: ੪/੯੯੫)

‘‘ਹੋਰ ਕੇਤੀ ਦਰਿ ਦੀਸੈ ਬਿਲਲਾਦੀ; ਮੈ (ਮੈਥੋਂ) ਗਣਤ ਨ ਆਵੈ ਕਾਈ (ਕੋਈ) ਹੇ ॥’’ (ਮ: ੧/੧੦੨੨)

‘‘ਸਾਰਿੰਗਧਰ ਭਗਵਾਨ ਬੀਠੁਲਾ ! ਮੈ (ਮੈਥੋਂ) ਗਣਤ ਨ ਆਵੈ (ਤੇਰੇ) ਸਰਬੰਗਾ (ਸਾਰੇ ਅੰਗ ਭਾਵ ਗੁਣ ਦੀ)॥’’ (ਮ: ੫/੧੦੮੨)

‘‘ਖੰਡ ਪਤਾਲ ਅਸੰਖ; ਮੈ (ਮੇਰੇ ਤੋਂ) ਗਣਤ ਨ ਹੋਈ ॥’’ (ਮ: ੧/੧੨੮੩) ਆਦਿ।

(6). ਸੰਬੰਧ ਕਾਰਕ: ਜਦ ਕੋਈ ਇੱਕ ‘ਪੜਨਾਂਵ’ ਦੂਜੇ ‘ਨਾਂਵ’ (ਜਾਂ ਪੜਨਾਂਵ) ਉੱਤੇ ਆਪਣੀ ਮਾਲਕੀ ਦਾ ਹੱਕ ਜਤਾਵੇ ਤਾਂ ਉਸ ਨੂੰ ‘ਸੰਬੰਧ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ; ਜਿਵੇਂ: ‘ਮੇਰਾ ਘਰ, ਮੇਰੀ ਪਤਨੀ, ਮੇਰੇ ਬੱਚੇ, ਸਾਡਾ ਪਿਤਾ, ਸਾਡੀ ਗੱਡੀ।’ ਵਾਕਾਂ ’ਚ ‘ਮੇਰਾ, ਮੇਰੀ, ਮੇਰੇ, ਸਾਡਾ, ਸਾਡੀ’ ਸੰਬੰਧ ਕਾਰਕ ਪੜਨਾਂਵ ਹਨ।

(ੳ). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 8 ਵਾਰ ‘ਸੰਬੰਧ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰਾ, ਮੇਰੇ’; ਜਿਵੇਂ:

‘‘ਗੁਰ ਕਿਰਪਾ ਤੇ, ‘ਮੋਹਿ’ (ਮੇਰਾ) ਅਸਨਾਹਾ (ਪ੍ਰੇਮ ਬਣਿਆ)॥’’ (ਮ: ੫/੧੮੭)

‘‘ਮੋਹਿ’’ (ਮੇਰਾ), ਜਮ ਸਿਉ ਨਾਹੀ ਕਾਮਾ ॥’’ (ਭਗਤ ਰਵਿਦਾਸ/੬੫੯)

‘‘ਕਿਆ ਗੁਣ ਤੇਰੇ ਸਾਰਿ ਸਮ੍ਾਲੀ, ‘ਮੋਹਿ’ (ਮੇਰੇ) ਨਿਰਗੁਨ ਕੇ ਦਾਤਾਰੇ ! ॥’’ (ਮ: ੫/੭੩੮)

‘‘ਇਕ ਨਿਮਖ ਮਿਲਾਵਹੁ, ‘ਮੋਹਿ’ (ਮੇਰਾ) ਪ੍ਰਾਨਪਤੀ ਰੀ ॥’’ (ਮ: ੫/੭੩੯)

‘‘ਤੁਮ ਸਮਸਰਿ ਨਾਹੀ ਦਇਆਲੁ, ‘ਮੋਹਿ’ (ਮੇਰੇ) ਸਮਸਰਿ (ਬਰਾਬਰ) ਪਾਪੀ ॥’’ (ਭਗਤ ਕਬੀਰ/੮੫੬)

‘‘ਸਤਿਗੁਰਿ (ਨੇ) ਢਾਕਿ ਲੀਆ ‘ਮੋਹਿ’ (ਮੇਰੇ) ਪਾਪੀ (ਦਾ) ਪੜਦਾ ॥’’ (ਮ: ੫/੧੧੧੭)

‘‘ਮੋਹਿ’’ (ਮੇਰਾ) ਐਸੇ ਬਨਜ ਸਿਉ; ਨਹੀਨ ਕਾਜੁ ॥ ਜਿਹ (ਜਿਸ ਨਾਲ) ਘਟੈ ਮੂਲੁ, ਨਿਤ ਬਢੈ ਬਿਆਜੁ ॥’’ (ਭਗਤ ਕਬੀਰ/੧੧੯੪)

‘‘ਨਾਨਕ ! ਬਾਰਿਕੁ ਦਰਸੁ ਪ੍ਰਭ (ਦਾ) ਚਾਹੈ, (ਤਾਂ ਜੋ) ‘ਮੋਹਿ’ (ਮੇਰੇ) ਹ੍ਰਿਦੈ (ਵਿੱਚ) ਬਸਹਿ ਨਿਤ (ਗੁਰੂ) ਚਰਨਾ ॥’’ (ਮ: ੫/੧੨੬੬) ਆਦਿ।

(ਅ). ਸੰਬੰਧ ਕਾਰਕ ਪੜਨਾਂਵ- ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੇਰਾ’; ਜਿਵੇਂ:

‘‘ਮੇਰੇ ਸਤਿਗੁਰਾ ! ‘ਮੈ’ (ਮੇਰਾ) ਤੁਝ ਬਿਨੁ ਅਵਰੁ ਨ ਕੋਇ ॥’’ (ਮ: ੪/੩੯)

‘‘ਭਾਈ ਰੇ ! ‘ਮੈ’ (ਮੇਰਾ) ਮੀਤੁ ਸਖਾ ਪ੍ਰਭੁ ਸੋਇ ॥’’ (ਮ: ੪/੪੧)

‘‘ਮੇਰਾ ਤਨੁ ਅਰੁ ਧਨੁ ਮੇਰਾ; ਰਾਜ ਰੂਪ ‘ਮੈ’ (ਮੇਰਾ) ਦੇਸੁ ॥’’ (ਮ: ੫/੪੭)

‘‘ਮੇਰੇ ਪ੍ਰੀਤਮਾ ! ‘ਮੈ’ (ਮੇਰਾ) ਤੁਝ ਬਿਨੁ ਅਵਰੁ ਨ ਕੋਇ ॥’’ (ਮ: ੧/੬੧)

‘‘ਹਰਿ ! ਤੁਧੁ ਬਾਝਹੁ; ‘ਮੈ’ (ਮੇਰਾ ਸਹਾਰਾ) ਕੋਈ ਨਾਹੀ ॥’’ (ਮ: ੩/੧੧੨)

‘‘ਮੈ’’ (ਮੇਰਾ) ਸਹੁ ਦਾਤਾ ਏਕੁ ਹੈ, ਅਵਰੁ ਨਾਹੀ ਕੋਈ ॥’’ (ਮ: ੩/੩੬੫)

‘‘ਜੇ ਤੁਧੁ ਭਾਵੈ ਸਾਹਿਬਾ ! ਤੂ ‘ਮੈ’ (ਮੇਰਾ) ਹਉ ਤੈਡਾ (ਤੇਰਾ)॥’’ (ਮ: ੧/੪੧੮) ਆਦਿ।

(7). ਅਧਿਕਰਣ ਕਾਰਕ ਪੜਨਾਂਵ: ਜਿਸ ਸਹਾਰੇ ਨਾਲ (ਭਾਵ ਜਿਸ ਥਾਂ) ਕਿਰਿਆ ਦਾ ਕੰਮ ਹੋਵੇ ਉਸ (ਪੜਨਾਂਵ ਸ਼ਬਦ) ਨੂੰ ‘ਅਧਿਕਰਣ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ; ਜਿਵੇਂ: ‘ਮੇਰੇ ਅੰਦਰ’ ਗੁਰੂ ਸ਼ਬਦ ਵੱਸਦਾ ਹੈ।, ‘ਮੇਰੇ ਉੱਤੇ’ ਪ੍ਰਭੂ ਦੀ ਮਿਹਰ ਹੈ।, ‘ਮੇਰੇ ਵਿੱਚ’ ਵਿਕਾਰ ਹਨ।, ‘ਮੇਰੇ ਹੇਠਾਂ’ ਧਰਤੀ ਹੈ।, ‘ਮੇਰੇ ਅੱਗੇ’ ਸਮੁੰਦਰ ਹੈ।, ‘ਮੇਰੇ ਪਿੱਛੇ’ ਚੋਰ ਹੈ।, ‘ਮੇਰੇ ਖੱਬੇ’ ਕੁੱਤਾ ਹੈ।, ਵਾਕਾਂ ’ਚ ‘ਮੇਰੇ’ ਸ਼ਬਦ ‘ਅਧਿਕਰਣ ਕਾਰਕ ਪੜਨਾਂਵ’ ਹੈ।

(ੳ). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 6 ਵਾਰ ‘ਅਧਿਕਰਣ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੇਰੇ ਉੱਤੇ, ਮੇਰੇ ਅੰਦਰ, ਮੇਰੇ ਵਿੱਚ’; ਜਿਵੇਂ:

‘‘ਪਾਰਬ੍ਰਹਮ ! ਮੋਹਿ (ਮੇਰੇ ਉੱਤੇ) ਕਿਰਪਾ ਕੀਜੈ ॥’’ (ਮ: ੫/੧੮੧)

‘‘ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ, ਮੋਹਿ (ਮੇਰੇ ਉੱਤੇ) ਕਰਹੁ ਕ੍ਰਿਪਾ ਠਾਕੁਰ ! ਅਪੁਨੀ ॥’’ (ਮ: ੫/੮੨੭)

‘‘ਗੁਰਿ ਕ੍ਰਿਪਾਲਿ (ਨੇ) ਮੋਹਿ (ਮੇਰੇ ਉੱਤੇ) ਕੀਨੀ ਛੋਟਿ (ਬਖ਼ਸ਼ਸ਼ ਕੀਤੀ)॥’’ (ਮ: ੫/੧੩੪੭)

‘‘ਅਵਗਨ ਮੋਹਿ (ਮੇਰੇ ਵਿੱਚ) ਅਨੇਕ; ਕਤ (ਕਿਵੇਂ) ਮਹਲਿ (ਵਿੱਚ) ਬੁਲਾਈਐ ਰਾਮ ? ॥’’ (ਮ: ੫/੫੪੩)

‘‘ਚਤੁਰਾਈ ਮੋਹਿ (ਮੇਰੇ ਅੰਦਰ) ਨਾਹਿ; (ਤਾਂ ਜੋ, ਤੈਨੂੰ) ਰੀਝਾਵਉ (ਪ੍ਰਸੰਨ ਕਰਾਂ) ਕਹਿ (ਆਖ ਕੇ) ਮੁਖਹੁ ॥’’ (ਮ: ੫/੮੪੭)

‘‘ਕਰਹੁ ਕ੍ਰਿਪਾ ਸੰਤਹੁ ! ਮੋਹਿ (ਮੇਰੇ ਉੱਤੇ) ਅਪੁਨੀ; ਪ੍ਰਭ (ਦਾ) ਮੰਗਲ ਗੁਣ ਗਾਈ ॥’’ (ਮ: ੫/੧੨੦੭)

(ਅ). ਅਧਿਕਰਣ ਕਾਰਕ ਪੜਨਾਂਵ- ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੇਰੇ ਉੱਤੇ, ਮੇਰੇ ਅੰਦਰ, ਮੇਰੇ ਵਿੱਚ, ਮੇਰੇ ਕੋਲ’; ਜਿਵੇਂ:

‘‘ਸਭਿ ਗੁਣ ਤੇਰੇ, ਮੈ (ਮੇਰੇ ਅੰਦਰ) ਨਾਹੀ ਕੋਇ ॥’’ (ਜਪੁ /ਮ: ੧)

‘‘ਮੈ (ਮੇਰੇ ਅੰਤਰ) ਏਹਾ ਆਸ; ਏਹੋ ਆਧਾਰੁ ॥’’ (ਮ: ੧/੨੪)

‘‘ਹਉ ਤਿਸੁ ਵਿਟਹੁ ਚਉ ਖੰਨੀਐ; (ਜੋ) ਮੈ (ਮੇਰੇ ਅੰਦਰ) ਨਾਮ (ਦਾ) ਕਰੇ ਪਰਗਾਸੁ ॥’’ (ਮ: ੪/੪੦)

‘‘ਸਭਿ ਗੁਣਵੰਤੀ ਆਖੀਅਹਿ; ਮੈ (ਮੇਰੇ ਵਿੱਚ) ਗੁਣੁ ਨਾਹੀ ਕੋਇ ॥’’ (ਮ: ੧/੫੬)

‘‘ਮੈ (ਮੇਰੇ ਕੋਲ) ਧਨੁ ਨਾਮੁ ਨਿਧਾਨੁ ਹੈ, ਗੁਰਿ (ਨੇ) ਦੀਆ ਬਲਿ ਜਾਉ ॥’’ (ਮ: ੧/੫੮)

‘‘ਤੁਧੁ ਬਿਨੁ ਅਵਰੁ ਨ ਕੋਈ ਕਰਤੇ ! ਮੈ (ਮੇਰੇ ਅੰਦਰ) ਧਰ (ਟੇਕ) ਓਟ ਤੁਮਾਰੀ ਜੀਉ ॥’’ (ਮ: ੫/੧੦੭)

‘‘ਮੈ ਵਿਚਿ’’ ਦੋਸ; ਹਉ ਕਿਉ ਕਰਿ (ਕਿਵੇਂ) ਪਿਰੁ ਪਾਵਾ ? ॥’’ (ਮ: ੪/੫੬੧)

‘‘ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ! ‘ਮੈ ਅੰਤਰਿ’ ਬਿਰਹੁ ਹਰਿ ਲਾਈਆ ਜੀਉ ॥’’ (ਮ: ੪/੧੭੪)

‘‘ਮੈ ਅੰਤਰਿ’’ ਵੇਦਨ ਪ੍ਰੇਮ ਕੀ, ਗੁਰ ਦੇਖਤ ਮਨੁ ਸਾਧਾਰਿਆ ॥’’ (ਮ: ੪/੭੭੬)

‘‘ਮੈ ਅੰਤਰਿ’’ ਪ੍ਰੇਮੁ ਪਿਰੰਮ ਕਾ, ਕਿਉ ਸਜਣੁ ਮਿਲੈ ਮਿਲਾਸਿ ? ॥’’ (ਮ: ੪/੯੯੬) ਆਦਿ।

(ਨੋਟ: ਉਪਰੋਕਤ ਕੀਤੀ ਗਈ ਤਮਾਮ ਵੀਚਾਰ ਗੁਰਬਾਣੀ ਵਿੱਚ ਦਰਜ ਉਨ੍ਹਾਂ ਦੋ (‘ਮੈ’ ਤੇ ‘ਮੋਹਿ’) ਪੜਨਾਂਵ ਸ਼ਬਦਾਂ ਤੱਕ ਸੀਮਤ ਹੈ ਜੋ ਉਕਤ 6 ਕਾਰਕਾਂ ’ਚ ਬਰਾਬਰ ਦਰਜ ਕੀਤੇ ਗਏ ਹਨ ਤੇ ‘ਉੱਤਮ ਪੁਰਖ ਪੜਨਾਂਵ’ ਨਾਲ ਸੰਬੰਧਿਤ ਹਨ।)

Pronoun (Part 2, A)

0

ਉੱਤਮ ਪੁਰਖ ਪੜਨਾਂਵ, ਅਧਿਆਇ-2 (ੳ)

‘ਉੱਤਮ ਪੁਰਖ ਪੜਨਾਂਵ’ ਨਾਲ ਹੀ ਸੰਬੰਧਿਤ ਲਗਭਗ 43 ਪੜਨਾਂਵ ਸ਼ਬਦ ਹੋਰ ਅਜਿਹੇ ਵੀ ਗੁਰਬਾਣੀ ’ਚ ਹਨ ਜਿਨ੍ਹਾਂ ਦਾ ਸਰੂਪ ਹਰ ਕਾਰਕ ਲਈ ਭਿੰਨ ਹੈ; ਜਿਵੇਂ:

(1). ‘ਕਰਤਾ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(ੳ) ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ:

(1). ਗੁਰਬਾਣੀ ਵਿੱਚ ‘ਹਉ’ (765 ਵਾਰ), ‘ਹੰਉ’ (23 ਵਾਰ) ਤੇ ‘ਹਂਉ’ (1 ਵਾਰ) ‘ਸਾਧਾਰਨ ਕਰਤਾ ਕਾਰਕ ਪੜਨਾਂਵ’ ਵਿੱਚ ਦਰਜ ਹਨ; ਜਿਵੇਂ:

‘‘ਹਂਉ’’ ਹਉਰੋ ਤੂ ਠਾਕੁਰੁ ਗਉਰੋ; ਨਾਨਕ ! ਸਰਨਿ ਪਛਾਨੀ ॥’’ (ਮ: ੫/੪੦੪)

‘‘ਜਿਨੀ ਸਖੀਏ ਪ੍ਰਭੁ ਪਾਇਆ; ‘ਹੰਉ’ ਤਿਨ ਕੈ ਸਦ ਬਲਿਹਾਰ ॥’’ (ਮ: ੫/੧੩੪)

‘‘ਹੰਉ’’ ਗੁਰ ਬਿਨੁ; ਹੰਉ ਗੁਰ ਬਿਨੁ ; ਖਰੀ ਨਿਮਾਣੀ ॥’’ (ਮ: ੪/੫੭੩)

‘‘ਸਿਖ ਸੇਵਕ ਸਭਿ ਭੁੰਚਣ ਲਗੇ; ‘ਹੰਉ’ ਸਤਗੁਰ ਕੈ ਕੁਰਬਾਨਾ ॥’’ (ਮ: ੫/੫੭੭)

‘‘ਲੈਨਿ ਜੋ ਤੇਰਾ ਨਾਉ; ਤਿਨਾ ਕੈ ‘ਹੰਉ’ ਸਦ ਕੁਰਬਾਨੈ ਜਾਉ ॥’’ (ਮ: ੧/੭੨੨)

‘‘ਜੇ ‘ਹਉ’ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ ॥’’ (ਜਪੁ /ਮ: ੧) ਆਦਿ।

(2). ਗੁਰਬਾਣੀ ਵਿੱਚ ‘ਮੂ’ (14 ਵਾਰ) ਦਰਜ ਹੈ ਜਿਸ ਵਿੱਚੋਂ ਕੇਵਲ 5 ਵਾਰ ‘ਸਾਧਾਰਨ ਕਰਤਾ ਕਾਰਕ ਪੜਨਾਂਵ’ ਹੈ; ਜਿਵੇਂ:

‘‘ਯਾਰ ਵੇ ! ਪ੍ਰਿਅ ਹਭੇ ਸਖੀਆ, ‘ਮੂ’ (ਮੈ) ਕਹੀ ਨ ਜੇਹੀਆ (ਕਿਸੇ ਵਰਗੀ ਨਹੀਂ)॥’’ (ਮ: ੫/੭੦੩)

‘‘ਜਾ ‘ਮੂ’ (ਮੈ) ਪਸੀ (ਵੇਖਾਂ) ਹਠ ਮੈ (ਹਿਰਦੇ ’ਚ), ਪਿਰੀ ਮਹਿਜੈ (ਪਤੀ ਮੇਰੇ) ਨਾਲਿ ॥’’ (ਮ: ੫/੧੦੯੫)

‘‘ਮੂ’’ (ਮੈ) ਥੀਆਊ (ਬਣ ਜਾਵਾਂ) ਸੇਜ, (ਮੇਰੇ) ਨੈਣਾ (ਅੱਖਾਂ) ਪਿਰੀ (ਪਤੀ ਲਈ) ਵਿਛਾਵਣਾ ॥’’ (ਮ: ੫/੧੦੯੮)

‘‘ਮੂ’’ (ਮੈ) ਥੀਆਊ ਤਖਤੁ, ਪਿਰੀ ਮਹਿੰਜੇ (ਮੇਰੇ) ਪਾਤਿਸਾਹ ॥’’ (ਮ: ੫/੧੦੯੮)

‘‘ਪਿਰੀਆ ਸੰਦੜੀ (ਪਤੀ ਦੀ) ਭੁਖ (ਮਿਟਾਉਣ ਲਈ), ‘ਮੂ’ (ਮੈ) ਲਾਵਣ (ਨਮਕੀਨ) ਥੀ ਵਿਥਰਾ (ਬਣ ਜਾਵਾਂ)॥’’ (ਮ: ੫/੧੦੯੮)

(3). ਗੁਰਬਾਣੀ ਵਿੱਚ ‘ਮੂੰ’ (12 ਵਾਰ) ਦਰਜ ਹੈ ਜਿਸ ਵਿੱਚੋਂ ਕੇਵਲ 2 ਵਾਰ ‘ਸਾਧਾਰਨ ਕਰਤਾ ਕਾਰਕ ਪੜਨਾਂਵ’ ਹੈ; ਜਿਵੇਂ:

‘‘ਜਿਨਾ ਪਛਾਤਾ ਸਚੁ, (ਉਨ੍ਹਾਂ ਦੇ) ਚੁੰਮਾ ਪੈਰ ‘ਮੂੰ’ (ਮੈ)॥’’ (ਬਾਬਾ ਫਰੀਦ/੪੮੮)

‘‘ਮੂੰ’’ (ਮੈ) ਜੁਲਾਊਂ ਤਥਿ (ਜਾਵਾਂ ਉੱਥੇ) ਨਾਨਕ ! (ਜਿਸ ਸੰਗਤ ’ਚ) ਪਿਰੀ ਪਸੰਦੋ (ਪਤੀ ਨੂੰ ਵੇਖ ਕੇ) ਹਰਿਓ ਥੀਓਸਿ (ਹੋਈਦਾ)॥’’ (ਮ: ੫/੧੧੦੧)

(4). ਗੁਰਬਾਣੀ ਵਿੱਚ ‘ਮੰਞੁ’ (5 ਵਾਰ) ਦਰਜ ਹੈ ਪਰ ਕੇਵਲ 1 ਵਾਰ ਹੀ ‘ਸਾਧਾਰਨ ਕਰਤਾ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈ’; ਜਿਵੇਂ:

‘‘ਸਰਬ ਕਲਾ ਪ੍ਰਭ ਪੂਰਣੋ, ਮੰਞੁ (ਮੈ) ਨਿਮਾਣੀ (ਦਾ ਵੀ) ਥਾਉ (ਆਸਰਾ)॥ (ਮ: ੫/੧੩੭)

(ਨੋਟ: ਧਿਆਨ ਰਹੇ ਕਿ ਗੁਰਬਾਣੀ ਵਿੱਚ ਕੇਵਲ ਇੱਕ ਵਾਰ ‘ਮੁੰਞੁ’ ਸ਼ਬਦ ਵੀ ਦਰਜ ਹੈ, ਜੋ ‘ਪੜਨਾਂਵ’ ਨਹੀਂ ਬਲਕਿ ‘ਕਿਰਿਆ’ ਹੈ, ਜਿਸ ਦਾ ਅਰਥ ਹੈ ‘ਦੂਰ ਕਰ’ ਜਾਂ ‘ਖ਼ਤਮ ਕਰ’; ਜਿਵੇਂ: ‘‘ਗੋਬਿੰਦ ਜੀਉ ! ਬਿਖੁ ਹਉਮੈ ਮਮਤਾ ‘ਮੁੰਞੁ’ (ਭਾਵ ਦੂਰ ਕਰ)॥’’ (ਮ: ੪/੧੧੭੯)

(ਅ) ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ:

(1). ਗੁਰਬਾਣੀ ਵਿੱਚ ‘ਮੂ’ (14 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਏਹਾ ਪਾਈ ‘ਮੂ’ (ਮੈ ਨੇ) ਦਾਤੜੀ (ਸੋਹਣੀ ਦਾਤ), ਨਿਤ ਹਿਰਦੈ ਰਖਾ ਸਮਾਲਿ ॥’’ (ਮ: ੫/੭੬੧)

(2). ‘ਕਰਮ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(1). ਗੁਰਬਾਣੀ ਵਿੱਚ ‘ਮੈਨੋ’ (4 ਵਾਰ) ਦਰਜ ਹੈ, ਪਰ ਕੇਵਲ 2 ਵਾਰ ਹੀ ‘ਕਰਮ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ; ਜਿਥੈ ਕਿਥੈ ਮੈਨੋ (ਮੈਨੂੰ) ਲਏ ਛਡਾਈ ॥’’ (ਮ: ੪/੫੮੮)

‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ (ਮੈਨੂੰ) ਜੋਗੁ (ਲਾਇਕ) ਕੀਤੋਈ (ਬਣਾਇਆ)॥’’ (ਮ: ੫/੧੪੨੯)

(2). ਗੁਰਬਾਣੀ ਵਿੱਚ ‘ਮੰਞੁ’ (5 ਵਾਰ) ਦਰਜ ਹੈ ਪਰ ਕੇਵਲ 1 ਵਾਰ ਹੀ ‘ਕਰਮ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਉਡਰਿਆ ਵੇਚਾਰਾ ਬਗੁਲਾ, ਮਤੁ ਹੋਵੈ ਮੰਞੁ (ਮੈਨੂੰ) ਲਖਾਵੈ (ਪ੍ਰਗਟ ਕਰ ਦੇਵੇ)॥’’ (ਮ: ੫/੯੬੦)

(3). ਗੁਰਬਾਣੀ ਵਿੱਚ ‘ਮੋ ਕਉ’ (91 ਵਾਰ) ਦਰਜ ਹੈ, ਜਿਸ ਵਿੱਚ ‘ਕਰਮ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ (ਮੈਨੂੰ) ਕਰਿ ਸੰਤਨ ਕੀ ਧੂਰੇ ॥’’ (ਮ: ੫/੧੩)

‘‘ਨਿੰਦਉ ਨਿੰਦਉ, ਮੋ ਕਉ (ਮੈਨੂੰ) ਲੋਗੁ ਨਿੰਦਉ ॥’’ (ਭਗਤ ਕਬੀਰ/੩੩੯)

‘‘ਦਰਸਨ ਕੀ ਮਨਿ ਆਸ ਘਨੇਰੀ; ਕੋਈ ਐਸਾ ਸੰਤੁ ਮੋ ਕਉ (ਮੈਨੂੰ) ਪਿਰਹਿ (ਨਾਲ) ਮਿਲਾਵੈ ॥’’ (ਮ: ੫/੩੭੫)

‘‘ਦੁਖਿ ਸੁਖਿ (ਵਿੱਚ) ਸਿਮਰੀ ਤਹ ਮਉਜੂਦੁ; ਜਮੁ ਬਪੁਰਾ ਮੋ ਕਉ (ਮੈਨੂੰ) ਕਹਾ ਡਰਾਈ ? ॥’’ (ਮ: ੫/੩੭੫)

‘‘ਐਸੇ ਸੰਤ ਨ ਮੋ ਕਉ (ਮੈਨੂੰ) ਭਾਵਹਿ ॥’’ (ਭਗਤ ਕਬੀਰ/੪੭੬)

‘‘ਮੋ ਕਉ (ਮੈਨੂੰ) ਦੋਨਉ ਵਖਤ ਜਿਵਾਲੇ ॥’’ (ਭਗਤ ਕਬੀਰ/੬੫੬)

‘‘ਹਰਿ ਕੇ ਲੋਗਾ ਮੋ ਕਉ (ਮੈਨੂੰ) ਨੀਤਿ ਡਸੈ ਪਟਵਾਰੀ ॥’’ (ਭਗਤ ਕਬੀਰ/੭੯੩)

‘‘ਮੋ ਕਉ (ਮੈਨੂੰ) ਕੋਇ ਨ ਜਾਨਤ; ਕਹੀਅਤ ਦਾਸੁ ਤੁਮਾਰਾ ॥’’ (ਮ: ੫/੧੦੦੫)

‘‘ਰਾਮ ! ਮੋ ਕਉ (ਮੈਨੂੰ) ਤਾਰਿ (ਕੇ) ਕਹਾਂ ਲੈ ਜਈ ਹੈ ? ॥ ਸੋਧਉ (ਪੁੱਛਦਾ ਹਾਂ), ਮੁਕਤਿ ਕਹਾ ਦੇਉ ਕੈਸੀ ? ਕਰਿ ਪ੍ਰਸਾਦੁ (ਗੁਰੂ ਕਿਰਪਾ ਨਾਲ) ਮੋਹਿ (ਮੈ) ਪਾਈ ਹੈ ॥’’ (ਭਗਤ ਕਬੀਰ/੧੧੦੪)

‘‘ਮੋ ਕਉ (ਮੈਨੂੰ) ਕਹਾ ਸਤਾਵਹੁ ਬਾਰ ਬਾਰ ॥’’ (ਭਗਤ ਕਬੀਰ/੧੧੯੪)

‘‘ਮੋ ਕਉ (ਮੈਨੂੰ) ਘਾਲਿ ਜਾਰਿ; ਭਾਵੈ ਮਾਰਿ ਡਾਰਿ ॥’’ (ਭਗਤ ਕਬੀਰ/੧੧੯੪)

‘‘ਏਕ ਸਮੈ ਮੋ ਕਉ (ਮੈਨੂੰ) ਗਹਿ (ਪਕੜ ਕੇ) ਬਾਂਧੈ; ਤਉ ਫੁਨਿ (ਫਿਰ) ਮੋ ਪੈ (ਮੈਥੋਂ) ਜਬਾਬੁ ਨ ਹੋਇ ॥’’ (ਭਗਤ ਨਾਮਦੇਵ/੧੨੫੩)

‘‘ਮੋ ਕਉ (ਮੈਨੂੰ) ਤੂੰ ਨ ਬਿਸਾਰਿ; ਤੂ ਨ ਬਿਸਾਰਿ ॥’’ (ਭਗਤ ਨਾਮਦੇਵ/੧੨੯੨), ਆਦਿ।

(3). ‘ਸੰਪਰਦਾਨ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(1). ਗੁਰਬਾਣੀ ਵਿੱਚ ‘ਮੈਨੋ’ (4 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 2 ਵਾਰ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਤੁਧੁ ਸਭੁ ਕਿਛੁ ਮੈਨੋ (ਮੇਰੇ ਲਈ) ਸਉਪਿਆ; ਜਾ ਤੇਰਾ ਬੰਦਾ ॥’’ (ਮ: ੫/੧੦੯੬)

‘‘ਸਤਿਗੁਰਿ (ਨੇ) ਮੈਨੋ (ਮੈਨੂੰ ਭਾਵ ਮੇਰੇ ਲਈ) ਏਕੁ ਦਿਖਾਇਆ ॥’’ (ਮ: ੩/੧੧੭੩)

(2). ਗੁਰਬਾਣੀ ਵਿੱਚ ‘ਮੂ’ (14 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 2 ਵਾਰ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ! ‘ਮੂ’ (ਮੈਨੂੰ, ਮੇਰੇ ਲਈ) ਦਸਿ ਡਿਖਾ (ਵੇਖਾਂ) ਪਿਰੁ ਕੇਹੀਆ (ਪਤੀ ਕਿਹੋ ਜਿਹਾ) ? ॥’’ (ਮ: ੫/੭੦੩)

‘‘ਯਾਰ ਵੇ ! ਤੈ ਰਾਵਿਆ ਲਾਲਨੁ, ‘ਮੂ’ (ਮੈਨੂੰ) ਦਸਿ ਦਸੰਦਾ ॥’’ (ਮ: ੫/੭੦੪)

(3). ਗੁਰਬਾਣੀ ਵਿੱਚ ‘ਮੂੰ’ (12 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 4 ਵਾਰ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਜੇ ਕੋ ‘ਮੂੰ’ (ਮੈਨੂੰ, ਮੇਰੇ ਲਈ) ਉਪਦੇਸੁ ਕਰਤੁ ਹੈ, ਤਾ ਵਣਿ ਤ੍ਰਿਣਿ (ਵਿੱਚ) ਰਤੜਾ ਨਾਰਾਇਣਾ ॥’’ (ਭਗਤ ਤ੍ਰਿਲੋਚਨ/੯੨)

‘‘ਨਾਮੁ ਦ੍ਰਿੜਾਇ ‘ਮੂੰ’ (ਮੈਨੂੰ) ਹਾਂ ॥’’ (ਮ: ੫/੪੧੦)

(ਹੇ ਪ੍ਰਭੂ ! ਤੇਰੇ ਬਿਨਾ) ‘‘ਅਵਰੁ ਨਾ ਸੁਝੈ ‘ਮੂੰ’ (ਮੈਨੂੰ) ਹਾਂ ॥’’ (ਮ: ੫/੪੧੦)

‘‘ਪੈਰੀ (ਚਲ ਕੇ) ਥਕਾਂ, ਸਿਰਿ ਜੁਲਾਂ (ਸਿਰ ਭਾਰ ਹੋਵਾਂ), ਜੇ ‘ਮੂੰ’ (ਮੇਰੇ ਲਈ) ਪਿਰੀ ਮਿਲੰਨਿ੍ ॥’’ (ਬਾਬਾ ਫਰੀਦ/੧੩੮੪)

‘‘ਦੇਂਦਾ ‘ਮੂੰ’ (ਮੈਨੂੰ) ਪਿਰੁ (ਬਾਰੇ) ਦਸਿ, (ਕਿ) ਹਰਿ ਸਜਣੁ ਸਿਰਜਣਹਾਰਿਆ ॥’’ (ਮ: ੪/੧੪੨੧)

(4). ਗੁਰਬਾਣੀ ਵਿੱਚ ‘ਮੁਝਹਿ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 3 ਵਾਰ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਕਰੀ ਕ੍ਰਿਪਾ ਦਇਆਲ ਬੀਠੁਲੈ (ਨੇ); ਸਤਿਗੁਰ (ਦੇ ਬਾਰੇ) ਮੁਝਹਿ (ਮੈਨੂੰ) ਬਤਾਇਓ ॥’’ (ਮ: ੫/੨੦੫)

‘‘ਸਗਲ ਸੀਗਾਰ ਹੁਣਿ ਮੁਝਹਿ (ਮੇਰੇ ਲਈ) ਸੁਹਾਇਆ (ਸੋਹਣੇ ਬਣੇ)॥’’ (ਮ: ੫/੭੩੮)

‘‘ਸਖੀ ! ਬਤਾਵਹੁ ਮੁਝਹਿ (ਮੈਨੂੰ) ਮਤੀ ਰੀ ॥’’ (ਮ: ੫/੭੩੯)

(5). ਗੁਰਬਾਣੀ ਵਿੱਚ ‘ਮਾਝੈ’ (2 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਸੰਤ (ਦਾ) ਪ੍ਰੇਮ, ਮਾਝੈ (ਮੈਨੂੰ) ਦੀਜੈ ਦੇਵਾ ਦੇਵ ! ॥’’ (ਭਗਤ ਰਵਿਦਾਸ/੪੮੬)

(ਨੋਟ: ਧਿਆਨ ਰਹੇ ਕਿ ‘ਮਾਝੈ’ ਦਾ ਅਰਥ ਇੱਕ ਵਾਰ ‘ਵਿੱਚ’ (ਅਧਿਕਰਣ ਕਾਰਕ) ਹੈ; ਜਿਵੇਂ: ‘‘ਜਿਉ ਜਲ ਮਾਝੈ (ਵਿੱਚ) ਮਾਛਲੋ (ਮੱਛੀ), ਮਾਰਗੁ ਪੇਖਣੋ ਨ ਜਾਈ ॥’’ (ਭਗਤ ਨਾਮਦੇਵ/੫੨੫)

(6). ਗੁਰਬਾਣੀ ਵਿੱਚ ‘ਮੈ ਕੂ’ (2 ਵਾਰ) ਦਰਜ ਹੈ, ਜੋ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਹਭਿ (ਸਭ) ਗੁਣ ਤੈਡੇ (ਤੇਰੇ) ਨਾਨਕ ਜੀਉ! ਮੈ ਕੂ (ਮੈਨੂੰ, ਮੇਰੇ ਲਈ) ਥੀਏ (ਦਿੱਤੇ) ਮੈ ਨਿਰਗੁਣ ਤੇ (ਤੋਂ) ਕਿਆ ਹੋਵੈ ? ॥’’ (ਮ: ੫/੯੬੪)

‘‘ਮੁਲਿ ਨ ਘਿਧਾ (ਲਿਆ), ਮੈ ਕੂ (ਮੈਨੂੰ, ਮੇਰੇ ਲਈ) ਸਤਿਗੁਰਿ (ਨੇ) ਦਿਤਾ ॥’’ (ਮ: ੫/੯੬੪)

(7). ਗੁਰਬਾਣੀ ਵਿੱਚ ‘ਮੁਝ ਕੂ’ (1 ਵਾਰ) ਦਰਜ ਹੈ, ਜੋ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਫਰੀਦਾ ! ਮੈ ਜਾਨਿਆ ਦੁਖੁ ਮੁਝ ਕੂ (ਮੈਨੂੰ, ਪਰ), ਦੁਖੁ ਸਬਾਇਐ ਜਗਿ (ਵਿੱਚ)॥’’ (ਬਾਬਾ ਫਰੀਦ/੧੩੮੨)

(8). ਗੁਰਬਾਣੀ ਵਿੱਚ ‘ਮੋ ਕਉ’ (91 ਵਾਰ) ਦਰਜ ਹੈ, ਜਿਸ ਵਿੱਚੋਂ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਐਸਾ ਨਿਧਾਨੁ ਦੇਹੁ ਮੋ ਕਉ (ਮੈਨੂੰ) ਹਰਿ ਜਨ! ਚਲੈ ਹਮਾਰੈ ਸਾਥੇ ॥’’ (ਮ: ੫/੨੦੯)

‘‘ਏਕ ਨਾਮ ਕੋ (ਦਾ) ਥੀਓ (ਬਣ ਜਾਹ) ਪੂਜਾਰੀ; ਮੋ ਕਉ (ਮੇਰੇ ਲਈ) ਅਚਰਜੁ ਗੁਰਹਿ (ਨੇ) ਦਿਖਾਇਓ ॥’’ (ਮ: ੫/੨੦੯)

‘‘ਸਤਿਗੁਰਿ (ਨੇ) ਮੋ ਕਉ (ਮੇਰੇ ਲਈ) ਏਕੁ ਬੁਝਾਇਆ ॥’’ (ਮ: ੧/੨੨੩)

‘‘ਸਤਿਗੁਰਿ (ਨੇ) ਮੋ ਕਉ (ਮੇਰੇ ਲਈ) ਦੀਆ ਉਪਦੇਸੁ ॥’’ (ਮ: ੫/੩੭੧)

‘‘ਰਾਮ ! ਮੋ ਕਉ (ਮੇਰੇ ਲਈ) ਹਰਿ ਜਨ ਮੇਲਿ ਪਿਆਰੇ ॥’’ (ਮ: ੪/੪੯੩)

‘‘ਏਕੁ ਰਤਨੁ ਮੋ ਕਉ (ਮੈਨੂੰ) ਗੁਰਿ (ਨੇ) ਦੀਨਾ; ਮੇਰਾ ਮਨੁ ਤਨੁ ਸੀਤਲੁ ਥਿਆ (ਹੋ ਗਿਆ)॥’’ (ਮ: ੫/੬੧੨)

‘‘ਸੰਤਨ ਮੋ ਕਉ (ਮੇਰੇ ਲਈ) ਪੂੰਜੀ ਸਉਪੀ; ਤਉ ਉਤਰਿਆ ਮਨ ਕਾ ਧੋਖਾ (ਚਿੰਤਾ)॥’’ (ਮ: ੫/੬੧੪)

‘‘ਤੋ ਪਹਿ (ਤੇਰੇ ਤੋਂ) ਦੁਗਣੀ ਮਜੂਰੀ ਦੈਹਉ; ਮੋ ਕਉ (ਮੇਰੇ ਲਈ) ਬੇਢੀ (ਤਰਖਾਣ) ਦੇਹੁ ਬਤਾਈ ਹੋ ॥’’ (ਭਗਤ ਨਾਮਦੇਵ/੬੫੭)

‘‘ਗੁਰਿ (ਨੇ) ਮੋ ਕਉ (ਮੇਰੇ ਲਈ) ਹਰਿ ਨਾਮੁ ਦ੍ਰਿੜਾਇਓ ॥’’ (ਮ: ੫/੭੧੫)

‘‘ਗਿਆਨ ਅੰਜਨੁ ਮੋ ਕਉ (ਮੈਨੂੰ) ਗੁਰਿ (ਨੇ) ਦੀਨਾ ॥’’ (ਭਗਤ ਨਾਮਦੇਵ/੮੫੮)

‘‘ਸੋ ਦਿਨੁ ਮੋ ਕਉ (ਮੇਰੇ ਲਈ) ਦੀਜੈ ਪ੍ਰਭ ਜੀਉ! ਜਾ ਦਿਨ ਹਰਿ ਜਸੁ ਗਾਏ ॥’’ (ਮ: ੫/੯੯੯)

‘ਆਪਿ ਮੁਕਤੁ ਮੋ ਕਉ (ਮੇਰੇ ਲਈ) ਪ੍ਰਭੁ ਮੇਲੇ; ਐਸੋ (ਗੁਰੂ) ਕਹਾ ਲਹਾ (ਲੱਭਾ)? ॥’’ (ਮ: ੫/੧੦੦੩)

‘‘ਮੋ ਕਉ (ਮੇਰੇ ਲਈ) ਬਾਹ ਦੇਹਿ; ਬਾਹ ਦੇਹਿ ਬੀਠੁਲਾ ! ॥’’ (ਭਗਤ ਨਾਮਦੇਵ/੧੧੯੬)

‘‘ਏ ਪੰਡੀਆ ਮੋ ਕਉ (ਮੇਰੇ ਲਈ) ਢੇਢ ਕਹਤ; ਤੇਰੀ ਪੈਜ (ਇੱਜ਼ਤ) ਪਿਛੰਉਡੀ ਹੋਇਲਾ (ਪਿੱਛੇ ਪੈ ਰਹੀ ਹੈ)॥’’ (ਭਗਤ ਨਾਮਦੇਵ/੧੨੯੨)

‘‘ਕਿਤੁ ਬਿਧਿ ਕਿਉ ਪਾਈਐ ? ਪ੍ਰਭੁ ਅਪੁਨਾ; ਮੋ ਕਉ (ਮੈਨੂੰ) ਕਰਹੁ ਉਪਦੇਸੁ ਹਰਿ ਦਾਨ ॥’’ (ਮ: ੪/੧੩੩੫) ਆਦਿ

Pronoun (Part 2, B)

0

ਉੱਤਮ ਪੁਰਖ ਪੜਨਾਂਵ, ਅਧਿਆਇ-2 (ਅ)

(4). ‘ਅਪਾਦਾਨ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(1). ਗੁਰਬਾਣੀ ਵਿੱਚ ‘ਮੈ ਤੇ’ (3 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ’; ਜਿਵੇਂ:

‘‘ਕੰਤੁ ਲੀਆ ਸੋਹਾਗਣੀ, ‘ਮੈ ਤੇ’ (ਮੇਰੇ ਤੋਂ ਵੀ) ਵਧਵੀ (ਚੰਗੀਆਂ) ਏਹ ॥’’ (ਮ: ੧/੭੨੫)

‘‘ਸੋ ਕਿਛੁ ਨਾਹੀ, ਜਿ ‘ਮੈ ਤੇ’ (ਮੈਥੋਂ) ਹੋਵੈ; ਮੇਰੇ ਠਾਕੁਰ ਅਗਮ ਅਪਾਰੇ ! ॥ (ਮ: ੫/੭੩੮)

‘‘ਹਭਿ (ਸਭ) ਗੁਣ ਤੈਡੇ (ਤੇਰੇ) ਨਾਨਕ ਜੀਉ! ਮੈ ਕੂ (ਮੈਨੂੰ) ਥੀਏ (ਦਿੱਤੇ) ‘ਮੈ ਨਿਰਗੁਣ ਤੇ’ (ਮੈਥੋਂ ਗੁਣਹੀਨ ਤੋਂ) ਕਿਆ ਹੋਵੈ ? ॥’’ (ਮ: ੫/੯੬੪)

(2). ਗੁਰਬਾਣੀ ਵਿੱਚ ‘ਮੁਝ ਤੇ’ (3 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ’; ਜਿਵੇਂ:

‘‘ਜਬ ਲਗੁ ਜਾਨੈ, ‘ਮੁਝ ਤੇ’ ਕਛੁ ਹੋਇ ॥’’ (ਮ: ੫/੨੭੮)

‘‘ਰਾਖਨਹਾਰੇ ਪ੍ਰਭ ਪਿਆਰੇ ! ‘ਮੁਝ ਤੇ’ ਕਛੂ ਨ ਹੋਆ ਹੋਨ (ਨਾ ਹੋ ਸਕੇਗਾ)॥’’ (ਮ: ੫/੪੫੮)

‘‘ਮੇਰੇ ਰਾਮਰਾਇ! ‘ਮੁਝ ਤੇ’ ਕਛੂ ਨ ਹੋਈ ॥’’ (ਮ: ੫/੭੪੮)

(3). ਗੁਰਬਾਣੀ ਵਿੱਚ ‘ਮੋ ਪੈ’ (1 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ’; ਜਿਵੇਂ:

‘‘ਏਕ ਸਮੈ ਮੋ ਕਉ ਗਹਿ ਬਾਂਧੈ, ਤਉ ਫੁਨਿ (ਫਿਰ) ਮੋ ਪੈ (ਮੈਥੋਂ) ਜਬਾਬੁ ਨ ਹੋਇ ॥’’ (ਭਗਤ ਨਾਮਦੇਵ/੧੨੫੩)

(3). ਗੁਰਬਾਣੀ ਵਿੱਚ ‘ਮੰਞਹੁ’ (2 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ, ਮੇਰੇ ਨਾਲੋਂ’; ਜਿਵੇਂ:

‘‘ਮੰਞਹੁ (ਮੈਥੋਂ) ਦੂਰਿ ਨ ਜਾਹਿ ਪਿਰਾ ਜੀਉ! ਘਰਿ ਬੈਠਿਆ ਹਰਿ ਪਾਏ ॥’’ (ਮ: ੩/੨੪੬)

‘‘ਸਹੀਆ ਤਊ ਅਸੰਖ ਮੰਞਹੁ (ਮੇਰੇ ਨਾਲੋਂ, ਮੈਥੋਂ) ਹਭਿ (ਸਭ) ਵਧਾਣੀਆ (ਚੰਗੀਆਂ)॥’’ (ਮ: ੫/੭੬੧)

(5). ‘ਸੰਬੰਧ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(1). ਗੁਰਬਾਣੀ ਵਿੱਚ ‘ਮੁਝਹਿ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ’; ਜਿਵੇਂ:

‘‘ਹਉ ਸੂਰਾ ਪਰਧਾਨੁ ਹਉ; ਕੋ ਨਾਹੀ ‘ਮੁਝਹਿ’ (ਮੇਰੇ) ਸਮਾਨੀ (ਬਰਾਬਰ)॥’’ (ਮ: ੫/੨੪੨)

(2). ਗੁਰਬਾਣੀ ਵਿੱਚ ‘ਮੂ’ (14 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 6 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ, ਮੇਰੀ, ਮੇਰਾ’; ਜਿਵੇਂ:

‘‘ਲੋਇਣ ਲੋਈ ਡਿਠ, ਪਿਆਸ ਨ ਬੁਝੈ ‘ਮੂ’ (ਮੇਰੀ) ਘਣੀ ॥’’ (ਮ: ੫/੫੭੭)

‘‘ਮੂ’’ (ਮੇਰੀ) ਲਾਲਨ ਸਿਉ, ਪ੍ਰੀਤਿ ਬਨੀ ॥’’ (ਮ: ੫/੮੨੭)

‘‘ਤਉ ਭਾਵਨਿ ਤਉ ਜੇਹੀਆ, (ਪਰ ਭਾਗਹੀਣ) ‘ਮੂ’ (ਮੇਰੇ) ਜੇਹੀਆ ਕਿਤੀਆਹ ॥’’ (ਮ: ੧/੧੦੧੫)

‘‘ਮੂ’’ (ਮੇਰੇ) ਤਨਿ ਪ੍ਰੇਮੁ ਅਥਾਹ, ਪਸਣ ਕੂ (ਵੇਖਣ ਨੂੰ) ਸਚਾ ਧਣੀ (ਮਾਲਕ)॥’’ (ਮ: ੫/੧੦੯੯)

‘‘ਲੋਇਣ ਲੋਈ ਡਿਠ, ਪਿਆਸ ਨ ਬੁਝੈ ‘ਮੂ’ (ਮੇਰੀ) ਘਣੀ ॥’’ (ਮ: ੫/੧੦੯੯)

‘‘ਆਸਕੁ ਆਸਾ ਬਾਹਰਾ, (ਪਰ) ‘ਮੂ’ (ਮੇਰੇ) ਮਨਿ (ਵਿੱਚ) ਵਡੀ ਆਸ ॥’’ (ਮ: ੫/੧੧੦੦)

(3). ਗੁਰਬਾਣੀ ਵਿੱਚ ‘ਮੇਰਾ (612 ਵਾਰ), ਮੇਰੀ (319 ਵਾਰ), ਮੇਰੇ (825 ਵਾਰ), ਮੇਰੈ (187 ਵਾਰ), ਮੇਰੋ (56 ਵਾਰ), ਮੇਰਉ (1 ਵਾਰ), ਮੋਰ (ਭਾਵ ਮੇਰਾ 23 ਵਾਰ), ਮੈਡਾ (ਭਾਵ ਮੇਰਾ 15 ਵਾਰ), ਮੈਡੇ (ਭਾਵ ਮੇਰੇ 3 ਵਾਰ), ਮੈਡੈ (ਭਾਵ ਮੇਰੇ 1 ਵਾਰ), ਮੈਡੀ (ਭਾਵ ਮੇਰੀ 1 ਵਾਰ) ਦਰਜ ਹਨ, ਜੋ ‘ਸੰਬੰਧ ਕਾਰਕ-ਰੂਪ ਪੜਨਾਂਵ’ ਹਨ; ਜਿਵੇਂ:

‘‘ਗੁਰਮਤਿ ਨਾਮੁ ‘ਮੇਰਾ’ ਪ੍ਰਾਨ ਸਖਾਈ, ਹਰਿ ਕੀਰਤਿ ਹਮਰੀ ਰਹਰਾਸਿ ॥’’ (ਮ: ੪/੧੦)

‘‘ਸੋ ਕਿਉ ਵਿਸਰੈ? ‘ਮੇਰੀ’ ਮਾਇ ! ॥’’ (ਮ: ੧/੯)

‘‘ਵਡੇ ‘ਮੇਰੇ’ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ ! ॥’’ (ਮ: ੧/੯)

‘‘ਰੇਨੁ ਸੰਤਨ ਕੀ, ‘ਮੇਰੈ’ ਮੁਖਿ ਲਾਗੀ ॥’’ (ਮ: ੫/੧੦੦)

‘‘ਗੁਨੁ ਅਵਗਨੁ ‘ਮੇਰੋ’ ਕਛੁ ਨ ਬੀਚਾਰੋ ॥’’ (ਮ: ੫/੩੭੨)

‘‘ਮੇਰਉ ਮੇਰਉ’’ ਸਭੈ ਕਹਤ ਹੈ, ਹਿਤ (ਸੁਆਰਥ) ਸਿਉ ਬਾਧਿਓ ਚੀਤ ॥’’ (ਮ: ੯/੫੩੬)

‘‘ਮੋਰ ਮੋਰ’’ (ਮੇਰਾ ਮੇਰਾ) ਕਰਿ ਅਧਿਕ ਲਾਡੁ ਧਰਿ (ਕੇ), ਪੇਖਤ ਹੀ ਜਮਰਾਉ ਹਸੈ ॥’’ (ਭਗਤ ਕਬੀਰ/੯੧)

‘‘ਤੂੰ ਕਰਤਾ ਸਚਿਆਰੁ, ‘ਮੈਡਾ’ ਸਾਂਈ ॥’’ (ਮ: ੪/੧੧)

‘‘ਹਉ ਢੂਢੇਦੀ ਸਜਣਾ, ਸਜਣੁ ‘ਮੈਡੇ’ ਨਾਲਿ ॥’’ (ਬਾਬਾ ਫਰੀਦ/੧੩੮੪)

‘‘ਹਉ ਢੂੰਢੇਂਦੀ ਸਜਣਾ, ਸਜਣੁ ‘ਮੈਡੈ’ ਨਾਲਿ ॥’’ (ਮ: ੪/੧੩੧੮)

‘‘ਹਿਕਸੁ ਕੰਤੈ ਬਾਹਰੀ, ‘ਮੈਡੀ’ ਵਾਤ ਨ ਪੁਛੈ ਕੋਇ ॥’’ (ਮ: ੫/੧੦੯੫) ਆਦਿ।

(4). ਗੁਰਬਾਣੀ ਵਿੱਚ ‘ਮੰਞੁ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 2 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ, ਮੇਰੀ’; ਜਿਵੇਂ:

‘‘ਮੰਞੁ (ਮੇਰੇ) ਕੁਚਜੀ (ਵਿੱਚ) ਅੰਮਾਵਣਿ ਡੋਸੜੇ (ਬਹੁਤ ਐਬ); ਹਉ ਕਿਉ (ਕਿਵੇਂ) ਸਹੁ (ਨੂੰ) ਰਾਵਣਿ (ਭੋਗਣ) ਜਾਉ ਜੀਉ ? ॥’’ (ਮ: ੧/੭੬੨)

‘‘ਕਿਸ ਹੀ ਕੋਈ ਕੋਇ; ਮੰਞੁ (ਮੇਰੀ) ਨਿਮਾਣੀ (ਦਾ) ਇਕੁ ਤੂ ॥’’ (ਮ: ੨/੭੯੧)

(5). ਗੁਰਬਾਣੀ ਵਿੱਚ ‘ਮੂੰ’ (12 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 4 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ, ਮੇਰਾ’; ਜਿਵੇਂ:

‘‘ਜਾ ‘ਮੂੰ’ (ਮੇਰੇ) ਆਵਹਿ ਚਿਤਿ ਤੂ, ਤਾ ਹਭੇ (ਸਭ) ਸੁਖ ਲਹਾਉ ॥’’ (ਮ: ੫/੧੦੯੮)

‘‘ਮੂੰ’’ (ਮੇਰਾ) ਪਿਰੀਆ ਸਉ (ਪਤੀ ਨਾਲ) ਨੇਹੁ, ਕਿਉ ਸਜਣ ਮਿਲਹਿ ਪਿਆਰਿਆ ? ॥’’ (ਮ: ੪/੧੪੨੧)

‘‘ਹਉ ਖੜੀ ਨਿਹਾਲੀ (ਵੇਖਾਂ) ਪੰਧੁ (ਰਸਤਾ), ਮਤੁ ‘ਮੂੰ’ (ਮੇਰਾ) ਸਜਣੁ ਆਵਏ ॥’’ (ਮ: ੪/੧੪੨੧)

(ਹੇ ਬ੍ਰਾਹਮਣ !) ‘‘ਜਾਂ (ਜਦੋਂ) ‘ਮੂੰ’ (ਮੇਰਾ ਰਾਖਾ) ਇਕੁ, ਤ ਲਖ ਤਉ ਜਿਤੀ (ਤੇਰੇ ਵਰਗੇ ਜਿਨ੍ਹੇ ਵੀ); ਪਿਨਣੇ (ਮੰਗਤੇ, ਰੱਬੀ) ਦਰਿ (ਉੱਤੇ) ਕਿਤੜੇ ॥’’ (ਮ: ੫/੧੪੨੫)

(6). ‘ਅਧਿਕਰਣ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(1). ਗੁਰਬਾਣੀ ਵਿੱਚ ‘ਮੁਝਹਿ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਕੋਲ; ਜਿਵੇਂ:

‘‘ਕਬੀਰ ! ਆਈ ‘ਮੁਝਹਿ ਪਹਿ’ (ਮੇਰੇ ਕੋਲ); ਅਨਿਕ ਕਰੇ ਕਰਿ ਭੇਸ ॥’’ (ਭਗਤ ਕਬੀਰ/੧੩੬੪)

(2). ਗੁਰਬਾਣੀ ਵਿੱਚ ‘ਮੋ ਪੈ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਕਹਿ ਨਾਨਕ ਸਭ ਅਉਗਨ ਮੋ ਮਹਿ (ਮੇਰੇ ਵਿੱਚ), ਰਾਖਿ ਲੇਹੁ ਸਰਨਾਇਓ ॥’’ (ਮ: ੯/੧੨੩੨)

(3). ਗੁਰਬਾਣੀ ਵਿੱਚ ‘ਮੁਝ ਮਹਿ’ (3 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਸਾਂਈ ‘ਮੁਝ ਮਹਿ’ ਕਿਆ ਖਤਾ ? ਮੁਖਹੁ ਨ ਬੋਲੈ ਪੀਰ ॥’’ (ਭਗਤ ਕਬੀਰ/੧੩੭੫)

‘‘ਕਬੀਰ ! ਮੇਰਾ ‘ਮੁਝ ਮਹਿ’ ਕਿਛੁ ਨਹੀ, ਜੋ ਕਿਛੁ ਹੈ ਸੋ ਤੇਰਾ ॥’’ (ਭਗਤ ਕਬੀਰ/੧੩੭੫)

‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ, ‘ਮੁਝ ਮਹਿ’ ਰਹਾ ਨ ਹੂੰ (ਹੰਕਾਰ)॥’’ (ਭਗਤ ਕਬੀਰ/੧੩੭੫)

(4). ਗੁਰਬਾਣੀ ਵਿੱਚ ‘ਮੁਝੁ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਮੁਝੁ ਅਵਗਨ; ਸਹ (ਖਸਮ ਦਾ) ਨਾਹੀ ਦੋਸੁ ॥’’ (ਬਾਬਾ ਫਰੀਦ/੭੯੪)

(5). ਗੁਰਬਾਣੀ ਵਿੱਚ ‘ਮੰਞੁ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਸੇ ਗੁਣ ਮੰਞੁ (ਮੇਰੇ ਵਿੱਚ) ਨ ਆਵਨੀ; ਹਉ ਕੈ ਜੀ ਦੋਸ ਧਰੇਉ ਜੀਉ ? ॥’’ (ਮ: ੧/੭੬੨)

(6). ਗੁਰਬਾਣੀ ਵਿੱਚ ‘ਮੇਰੈ’ (190 ਵਾਰ) ਦਰਜ ਹੈ, ਜਿਸ ਵਿੱਚੋਂ ਜ਼ਿਆਦਾਤਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ, ਮੇਰੇ ਉੱਤੇ’; ਜਿਵੇਂ:

‘‘ਮੇਰੈ ਮਨਿ ਤਨਿ (ਵਿੱਚ) ਭੁਖ ਅਤਿ ਅਗਲੀ (ਬਹੁਤੀ); ਕੋਈ ਆਣਿ (ਲਿਆ ਕੇ) ਮਿਲਾਵੈ ਮਾਇ ! ॥’’ (ਮ: ੫/੪੯)

‘‘ਤੂੰ ਦਾਨਾ (ਅੰਤਰਜਾਮੀ) ਬੀਨਾ (ਦੂਰ-ਦਰਸ਼ੀ); ਸਾਚਾ ਸਿਰਿ ਮੇਰੈ (ਮੇਰੇ ਸਿਰ ਉੱਤੇ)॥’’ (ਮ: ੧/੧੫੪)

‘‘ਮੇਰੈ ਹੀਅਰੈ (ਵਿੱਚ) ਪ੍ਰੀਤਿ ਰਾਮ ਰਾਇ ਕੀ; ਗੁਰਿ (ਨੇ) ਮਾਰਗੁ ਪੰਥੁ ਬਤਾਇਆ॥’’ (ਮ: ੪/੧੭੨)

‘‘ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ; ਗੁਰਿ (ਨੇ) ਹਿਰਦੇ ਨਾਲਿ ਦਿਖਾਇਆ ॥’’ (ਮ: ੪/੧੭੨)

‘‘ਭਲਕੇ ਉਠਿ (ਕੇ) ਪਰਾਹੁਣਾ; ਮੇਰੈ ਘਰਿ (ਮੇਰੇ ਹਿਰਦੇ ਵਿੱਚ) ਆਵਉ ॥’’ (ਮ: ੫/੩੧੮)

‘‘ਮੰਦਰਿ ਮੇਰੈ (ਮੇਰੇ ਹਿਰਦੇ ਵਿੱਚ); ਸਬਦਿ (ਰਾਹੀਂ) ਉਜਾਰਾ (ਪ੍ਰਕਾਸ਼)॥’’ (ਮ: ੫/੩੮੪) ਆਦਿ।

(ਨੋਟ: ਧਿਆਨ ਰਹੇ ਕਿ ਜਦ ‘ਮੇਰੈ’ ਸ਼ਬਦ ਤੋਂ ਉਪਰੰਤ ‘ਪ੍ਰਭਿ, ਰਾਮਿ, ਠਾਕੁਰਿ, ਗੁਰਿ’ ਆਦਿ ਸ਼ਬਦ ਦਰਜ ਹੋਣ ਤਾਂ ‘ਮੇਰੈ’ ਸ਼ਬਦ ‘ਸੰਬੰਧਕੀ ਕਰਤਾ ਕਾਰਕ ਪੜਨਾਂਵ’ ਬਣ ਜਾਂਦਾ ਹੈ; ਜਿਵੇਂ:

‘‘ਮਾਇਆ ਮੋਹੁ ਮੇਰੈ ਪ੍ਰਭਿ (ਨੇ) ਕੀਨਾ; ਆਪੇ ਭਰਮਿ ਭੁਲਾਏ ॥’’ (ਮ: ੩/੬੭)

‘‘ਸੁਣੀ ਬੇਨੰਤੀ ਠਾਕੁਰਿ ਮੇਰੈ (ਨੇ); ਪੂਰਨ ਹੋਈ ਘਾਲੀ ਜੀਉ ॥’’ (ਮ: ੫/੧੦੫)

‘‘ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ (ਨੇ); ਬਿਖੁ, ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥’’ (ਮ: ੪/੪੪੫)

‘‘ਮੇਰੈ ਗੁਰਿ (ਨੇ) ਮੋਰੋ ਸਹਸਾ (ਸ਼ੰਕਾ) ਉਤਾਰਿਆ ॥’’ (ਮ: ੫/੧੨੧੮) ਆਦਿ।)

(7). ਗੁਰਬਾਣੀ ਵਿੱਚ ‘ਮੋ ਮਹਿ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਕਹਿ ਨਾਨਕ ਸਭ ਅਉਗਨ ‘ਮੋ ਮਹਿ’; ਰਾਖਿ ਲੇਹੁ ਸਰਨਾਇਓ ॥’’ (ਮ: ੯/੧੨੩੨)

(8). ਗੁਰਬਾਣੀ ਵਿੱਚ ‘ਮੋ ਮਾਹੀ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਕਾਮ, ਕ੍ਰੋਧ, ਮਾਇਆ (ਦਾ) ਮਦ (ਹੰਕਾਰ), ਮਤਸਰ (ਈਰਖਾ); (ਕੇਵਲ) ਏ ਸੰਪੈ (ਦੌਲਤ) ਮੋ ਮਾਹੀ (ਮੇਰੇ ਪਾਸ, ਮੇਰੇ ਅੰਦਰ)॥’’ (ਭਗਤ ਕਬੀਰ/੯੭੧)

(9). ਗੁਰਬਾਣੀ ਵਿੱਚ ‘ਮੂੰ’ (12 ਵਾਰ) ਦਰਜ ਹੈ, ਪਰ ਕੇਵਲ 1 ਵਾਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਉੱਤੇ, ਮੇਰੇ ਉੱਪਰ’; ਜਿਵੇਂ:

‘‘ਜੀਵਾਂ ਤੇਰੀ ਦਾਤਿ, ਕਿਰਪਾ ਕਰਹੁ ‘ਮੂੰ’ (ਮੇਰੇ ਉੱਤੇ)॥’’ (ਮ: ੫/੩੯੭)

Pronoun (Part 3)

0

ਉੱਤਮ ਪੁਰਖ ਪੜਨਾਂਵ, ਅਧਿਆਇ-3

ਉਪਰੋਕਤ ਕੀਤੀ ਗਈ ਤਮਾਮ ਵੀਚਾਰ ‘ਇੱਕ ਵਚਨ ਪੁਰਖਵਾਚੀ ਪੜਨਾਂਵ’ ਅਤੇ ਕੇਵਲ ‘ਉੱਤਮ ਪੁਰਖ ਪੜਨਾਂਵ’ ਨਾਲ ਸੰਬੰਧਿਤ ਸੀ, ਪਰ ਗੁਰਬਾਣੀ ਵਿੱਚ ‘ਉੱਤਮ ਪੁਰਖ ਪੜਨਾਂਵ’ ਨਾਲ ਹੀ ਸੰਬੰਧਿਤ ਕੁਝ ਕੁ ‘ਬਹੁ ਵਚਨ ਪੜਨਾਂਵ’ ਵੀ ਦਰਜ ਹਨ; ਜਿਵੇਂ:

ਕਰਤਾ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(ੳ) ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ

(1). ਗੁਰਬਾਣੀ ਵਿੱਚ ‘ਅਸੀ’ (7 ਵਾਰ) ਦਰਜ ਹੈ, ਜੋ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਗਲਂੀ ‘ਅਸੀ’ ਚੰਗੀਆ; ਆਚਾਰੀ ਬੁਰੀਆਹ ॥’’ (ਮ: ੧/੮੫)

‘‘ਸਖੀ ! ਆਉ ਸਖੀ ! ਵਸਿ ਆਉ ਸਖੀ ! ‘ਅਸੀ’ ਪਿਰ ਕਾ ਮੰਗਲੁ ਗਾਵਹ ॥’’ (ਮ: ੫/੮੪੭)

‘‘ਤੂ ਗੁਣਦਾਤਾ ਨਿਧਾਨੁ ਹਹਿ, ‘ਅਸੀ’ ਅਵਗਣਿਆਰ ॥’’ (ਮ: ੧/੧੨੮੪)

‘‘ਅਸੀ ਖਤੇ (ਪਾਪ) ਬਹੁਤੁ ਕਮਾਵਦੇ, ਅੰਤੁ ਨ ਪਾਰਾਵਾਰੁ ॥’’ (ਮ: ੩/੧੪੧੬) ਆਦਿ।

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਅਸੀਂ’; ਜਿਵੇਂ:

‘‘ਕਹੁ ਨਾਨਕ ! ‘ਹਮ’ (ਅਸੀਂ) ਨੀਚ ਕਰੰਮਾ (ਕਰਮੀ ਹਾਂ)॥ ਸਰਣਿ ਪਰੇ ਕੀ ਰਾਖਹੁ ਸਰਮਾ ॥’’ (ਸੋ ਪੁਰਖੁ/ਮ: ੫)

‘‘ਹਮ’’ (ਅਸੀਂ) ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥’’ (ਮ: ੪/੧੬੭)

‘‘ਹਮ (ਅਸੀਂ) ਮੰਦੇ; ਮੰਦੇ ਮਨ ਮਾਹੀ ॥’’ (ਭਗਤ ਕਬੀਰ/੩੨੪)

‘‘ਹਮ (ਅਸੀਂ) ਕਿਛੁ ਨਾਹੀ; ਏਕੈ ਓਹੀ ॥’’ (ਮ: ੫/੩੯੧)

‘‘ਹਮ (ਅਸੀਂ) ਕਿਆ ਗੁਣ ਤੇਰੇ ਵਿਥਰਹ (ਵਿਸਥਾਰ ਨਾਲ ਦੱਸੀਏ) ਸੁਆਮੀ ! ਤੂੰ ਅਪਰ ਅਪਾਰੋ ਰਾਮ ਰਾਜੇ ॥’’ (ਮ: ੪/੪੫੦)

‘‘ਸੋ ਹਮ (ਅਸੀਂ) ਕਰਹ (ਕਰਦੇ ਹਾਂ); ਜੁ ਆਪਿ ਕਰਾਏ ॥’’ (ਮ: ੪/੪੯੪)

‘‘ਏਕੁ ਪਿਤਾ ਏਕਸ ਕੇ ਹਮ (ਅਸੀਂ) ਬਾਰਿਕ; ਤੂ ਮੇਰਾ ਗੁਰ ਹਾਈ ॥’’ (ਮ: ੫/੬੧੧)

‘‘ਹਮ (ਅਸੀਂ) ਮੈਲੇ ਤੁਮ ਊਜਲ ਕਰਤੇ! ਹਮ ਨਿਰਗੁਨ ਤੂ ਦਾਤਾ ॥’’ (ਮ: ੫/੬੧੩)

‘‘ਹਮ (ਅਸੀਂ) ਮੈਲੇ (ਅਪਵਿੱਤਰ), ਤੁਮ ਊਜਲ (ਪਵਿੱਤਰ) ਕਰਤੇ! ਹਮ ਨਿਰਗੁਨ (ਮੰਗਤੇ) ਤੂ ਦਾਤਾ ॥’’ (ਮ: ੫/੬੧੩)

‘‘ਹਮ (ਅਸੀਂ) ਅੰਧੁਲੇ ਅੰਧ ਬਿਖੈ ਬਿਖੁ ਰਾਤੇ; ਕਿਉ ਚਾਲਹ ਗੁਰ ਚਾਲੀ ? ॥’’ (ਮ: ੪/੬੬੭)

‘‘ਹਮ’’ (ਅਸੀਂ) ਤਿਨ ਕੇ ਚਰਣ ਪਖਾਲਦੇ (ਧੋਂਦੇ ਹਾਂ), ਧੂੜਿ ਘੋਲਿ ਘੋਲਿ ਪੀਜੈ ॥’’ (ਮ: ੪/੭੨੬)

‘‘ਹਮ (ਅਸੀਂ ਹੀ) ਨਹੀ ਚੰਗੇ; (ਕਿਉਂਕਿ) ਬੁਰਾ ਨਹੀ ਕੋਇ (ਫਿਰ ਵੀ ਨਿੰਦਦੇ ਹਾਂ)॥’’ (ਮ: ੧/੭੨੮)

‘‘ਕਰਿ (ਕੇ) ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ! ਹਮ (ਅਸੀਂ) ਪਾਥਰ, ਹੀਨ (ਭਾਗ ਹੀਣ), ਅਕਰਮਾ (ਮੰਦਕਰਮੀ) ॥’’ (ਮ: ੪/੭੯੯)

‘‘ਤੁਮ੍ ਦੇਵਹੁ ਸਭੁ ਕਿਛੁ ਦਇਆ ਧਾਰਿ (ਕੇ); (ਪਰ ਫਿਰ ਵੀ) ਹਮ (ਅਸੀਂ) ਅਕਿਰਤਘਨਾਰੇ (ਨਾਸ਼ੁਕਰੇ)॥’’ (ਮ: ੫/੮੦੯)

‘‘ਹਮ (ਅਸੀਂ) ਡੋਲਤ (ਕਿਉਂਕਿ) ਬੇੜੀ ਪਾਪ ਭਰੀ ਹੈ; ਪਵਣੁ ਲਗੈ ਮਤੁ ਜਾਈ ॥’’ (ਮ: ੧/੮੭੮)

‘‘ਨਾ ਹਮ (ਅਸੀਂ) ਹਿੰਦੂ; ਨ ਮੁਸਲਮਾਨ ॥’’ (ਮ: ੫/੧੧੩੬)

‘‘ਜੇਤੇ ਸਾਸ ਸਾਸ ਹਮ (ਅਸੀਂ) ਲੇਤੇ; ਤੇਤੇ ਹੀ ਗੁਣ ਗਾਇਆ ॥’’ (ਮ: ੫/੧੨੧੨)

‘‘ਮਾਸਹੁ ਨਿੰਮੇ ਮਾਸਹੁ ਜੰਮੇ; ਹਮ (ਅਸੀਂ) ਮਾਸੈ ਕੇ ਭਾਂਡੇ ॥’’ (ਮ: ੧/੧੨੯੦)

(ਅ). ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ

(1). ਗੁਰਬਾਣੀ ਵਿੱਚ ‘ਅਸਾ’ (ਉਚਾਰਨ ‘ਅਸਾਂ’ 2 ਵਾਰ) ਦਰਜ ਹੈ, ਪਰ ਕੇਵਲ 1 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਸਾਹਿਬੁ ਸਮ੍ਾਲਿਹ ਪੰਥੁ ਨਿਹਾਲਿਹ, ‘ਅਸਾ’ (ਅਸਾਂ ਨੇ) ਭਿ ਓਥੈ ਜਾਣਾ ॥’’ (ਮ: ੧/੫੭੯)

(2). ਗੁਰਬਾਣੀ ਵਿੱਚ ‘ਹਮਹੁ’ (3 ਵਾਰ) ਦਰਜ ਹੈ, ਪਰ ਕੇਵਲ 2 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਸੋ ਸੁਖੁ ਹਮਹੁ (ਅਸਾਂ ਨੇ) ਸਾਚੁ ਕਰਿ ਜਾਨਾ ॥’’ (ਭਗਤ ਕਬੀਰ/੩੩੦)

‘‘ਹਮਹੁ (ਅਸਾਂ ਨੇ) ਜੁ ਬੂਝਾ ਬੂਝਨਾ, ਪੂਰੀ ਪਰੀ ਬਲਾਇ ॥’’ (ਭਗਤ ਕਬੀਰ/੧੩੭੪)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 13 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਹਮ’’ (ਅਸਾਂ ਨੇ) ਕੀਆ, ਹਮ ਕਰਹਗੇ; ਹਮ ਮੂਰਖ ਗਾਵਾਰ ॥’’ (ਮ: ੩/੩੯)

‘‘ਸਤਿਗੁਰ ਤੇ (ਤੋਂ) ਹਮ (ਅਸਾਂ ਨੇ) ਗਤਿ ਪਤਿ ਪਾਈ ॥’’ (ਮ: ੩/੨੩੩)

‘‘ਮੂੰਡਿ ਮੁੰਡਾਇਐ (ਨਾਲ) ਜੇ ਗੁਰੁ ਪਾਈਐ; ਹਮ (ਅਸਾਂ ਨੇ) ਗੁਰੁ ਕੀਨੀ ਗੰਗਾਤਾ (ਗੁਰੂ ਗੰਗਾ ਹੀ ਬਣਾ ਲਈ, ਜਿੱਥੇ ਸਦਾ ਵਾਲ ਕੱਟੀਦੇ ਹਨ)॥’’ (ਮ: ੧/੧੫੫)

‘‘ਕੇਤੇ ਰੁਖ ਬਿਰਖ ਹਮ (ਅਸਾਂ ਨੇ, ਬਣ ਕੇ) ਚੀਨੇ (ਵੇਖੇ); ਕੇਤੇ ਪਸੂ ਉਪਾਏ ॥’’ (ਮ: ੧/੧੫੬)

‘‘ਰਾਮ ! ਹਮ (ਅਸਾਂ ਨੇ) ਸਤਿਗੁਰ (ਨੂੰ) ਪਾਰਬ੍ਰਹਮ ਕਰਿ (ਕੇ) ਮਾਨੇ (ਮੰਨਿਆ)॥’’ (ਮ: ੪/੧੬੯)

‘‘ਹਰਿ ਹਰਿ ਅਰਥਿ (ਦੇ ਮਿਲਾਪ ਲਈ) ਸਰੀਰੁ ਹਮ (ਅਸਾਂ ਨੇ) ਬੇਚਿਆ; ਪੂਰੇ ਗੁਰ ਕੈ ਆਗੇ ॥’’ (ਮ: ੪/੧੭੧)

‘‘ਹਮ ਅਪਤਹ (ਅਸਾਂ ਬੇ-ਇੱਜ਼ਤਾਂ ਨੇ); ਅਪੁਨੀ ਪਤਿ ਖੋਈ ॥’’ (ਭਗਤ ਕਬੀਰ/੩੨੪)

‘‘ਐਸੇ ਘਰ ਹਮ (ਅਸਾਂ ਨੇ) ਬਹੁਤੁ ਬਸਾਏ ॥’’ (ਭਗਤ ਕਬੀਰ/੩੨੬)

‘‘ਜਗ ਮੋਹਨੀ; ਹਮ (ਅਸਾਂ ਨੇ) ਤਿਆਗਿ (ਨੇ) ਗਵਾਈ ॥’’ (ਮ: ੫/੩੯੨)

‘‘ਸਮੁੰਦੁ ਵਿਰੋਲਿ (ਰਿੜਕ ਕੇ) ਸਰੀਰੁ ਹਮ (ਅਸਾਂ ਨੇ) ਦੇਖਿਆ; ਇਕ ਵਸਤੁ ਅਨੂਪ ਦਿਖਾਈ ॥’’ (ਮ: ੪/੪੪੨)

‘‘ਜੈਸਾ ਲਿਖਤੁ ਲਿਖਿਆ ਧੁਰਿ (ਤੋਂ) ਕਰਤੈ (ਨੇ); ਹਮ (ਅਸਾਂ ਨੇ) ਤੈਸੀ ਕਿਰਤਿ ਕਮਾਈ ॥’’ (ਮ: ੫/੮੮੨)

‘‘ਜੈਸਾ ਮਗਹਰੁ ਤੈਸੀ ਕਾਸੀ; ਹਮ (ਅਸਾਂ ਨੇ) ਏਕੈ ਕਰਿ ਜਾਨੀ ॥’’ (ਭਗਤ ਕਬੀਰ/੯੬੯)

‘‘ਛਾਡਿ (ਕੇ) ਚਲੇ; ਹਮ (ਅਸਾਂ ਨੇ) ਕਛੂ ਨ ਲੀਆ ॥’’ (ਭਗਤ ਕਬੀਰ/੧੧੫੯)

ਕਰਮ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਹਿ’ (1 ਵਾਰ) ਦਰਜ ਹੈ, ਜੋ ‘ਕਰਮ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਪ੍ਰਤਿਪਾਲੈ ਨਾਨਕ ਹਮਹਿ (ਅਸਾਂ ਨੂੰ) ਆਪਹਿ ਮਾਈ ਬਾਪ ॥’’ (ਮ: ੫/੨੫੭)

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 17 ਵਾਰ ‘ਕਰਮ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਉਨਿ (ਉਸ ਨੇ) ਸਭੁ ਜਗੁ ਖਾਇਆ; ਹਮ (ਅਸਾਂ ਨੂੰ) ਗੁਰਿ (ਨੇ) ਰਾਖੇ (ਰੱਖਿਆ) ਮੇਰੇ ਭਾਈ ! ॥’’ (ਮ: ੫/੩੯੪)

‘‘ਹਰਿ ਦਇਆ ਪ੍ਰਭ ! ਧਾਰਹੁ, ਪਾਖਣ ਹਮ (ਅਸਾਂ ਪੱਥਰਾਂ ਨੂੰ) ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ ॥’’ (ਮ: ੪/੪੪੬)

‘‘ਕਹੁ ਕਬੀਰ ! ਹਮ (ਅਸਾਂ ਨੂੰ) ਰਾਮਿ (ਨੇ) ਰਾਖੇ (ਰੱਖਿਆ); ਕ੍ਰਿਪਾ ਕਰਿ (ਕੇ) ਹਰਿ ਰਾਇ (ਨੇ)॥’’ (ਭਗਤ ਕਬੀਰ/੪੭੯)

‘‘ਜਿਤੁ ਕਾਰੈ ਕੰਮਿ (ਵਿੱਚ); ਹਮ (ਅਸਾਂ ਨੂੰ) ਹਰਿ (ਨੇ) ਲਾਏ ॥’’ (ਮ: ੪/੪੯੪)

‘‘ਸਤਗੁਰੁ ਦਇਆ ਕਰੇ ਸੁਖਦਾਤਾ; ਹਮ (ਸਾਨੂੰ) ਲਾਵੈ ਆਪਨ ਪਾਲੀ (ਪੱਲੇ ਨਾਲ)॥’’ (ਮ: ੪/੬੬੭)

‘‘ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ; ਹਮ (ਸਾਨੂੰ) ਪਾਹਨ (ਪੱਥਰ ਦਿਲਾਂ ਨੂੰ) ਸਬਦਿ ਗੁਰ (ਗੁਰ-ਸ਼ਬਦ ਰਾਹੀਂ) ਤਾਰੇ ॥’’ (ਮ: ੪/੯੮੧)

‘‘ਹਮ (ਸਾਨੂੰ) ਗੁਰਿ (ਨੇ) ਰਾਖਿ ਲੀਏ (ਲਿਆ) ਕਿਰਪਾਲੇ (ਕਿਰਪਾਲਿ ਨੇ) ॥’’ (ਮ: ੫/੧੩੪੭)

‘‘ਹਮ (ਸਾਨੂੰ) ਗੁਰਿ (ਨੇ) ਰਾਖਿ ਲੀਏ ਲਿਵ ਲਾਏ ॥’’ (ਮ: ੫/੧੩੪੭) ਆਦਿ।

ਸੰਪਰਦਾਨ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਹੁ’ (3 ਵਾਰ) ਦਰਜ ਹੈ, ਜਿਸ ਵਿੱਚੋਂ 1 ਵਾਰ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਸੁਖੁ ਮਾਂਗਤ, ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ (ਅਸਾਂ ਲਈ) ਨ ਮਾਂਗਿਆ ਭਾਵੈ (ਮੰਗਣਾ ਪਸੰਦ ਨਹੀਂ)॥’’ (ਭਗਤ ਕਬੀਰ/੩੩੦)

(2). ਗੁਰਬਾਣੀ ਵਿੱਚ ‘ਹਮਾਰੈ’ (56 ਵਾਰ) ਦਰਜ ਹੈ, ਜਿਸ ਵਿੱਚੋਂ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਜੀਅ ਪ੍ਰਾਨ ਸੂਖ ਇਸੁ ਮਨ ਕਉ, ਬਰਤਨਿ ਏਹ ਹਮਾਰੈ (ਸਾਡੇ ਲਈ)॥’’ (ਮ: ੫/੭੧੩)

‘‘ਹਮਾਰੈ (ਸਾਡੇ ਲਈ) ਏਕੈ ਹਰੀ ਹਰੀ ॥ (ਮ: ੫/੭੧੫)

‘‘ਹਰਿ ਚਰਨ ਸਰਣ, ਗੜ ਕੋਟ (ਕ੍ਰੋੜਾਂ ਕਿਲੇ) ਹਮਾਰੈ (ਸਾਡੇ ਲਈ)॥ (ਮ: ੫/੭੪੨)

‘‘ਇਹੀ ਹਮਾਰੈ (ਸਾਡੇ ਲਈ) ਸਫਲ ਕਾਜ ॥ ਅਪੁਨੇ ਦਾਸ ਕਉ ਲੇਹੁ ਨਿਵਾਜਿ ॥ (ਮ: ੫/੯੮੭)

‘‘ਪ੍ਰਭੂ ਹਮਾਰੈ (ਸਾਡੇ ਲਈ) ਸਾਸਤ੍ਰ ਸਉਣ (ਸਗਨ ਦੱਸਣ ਵਾਲਾ ਸ਼ਾਸਤ੍ਰ)॥ (ਮ: ੫/੧੧੩੭)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ 21 ਵਾਰ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਬਾਰਿਕ ਦੀਨ (ਅਸਾਂ ਨਿਆਸਰੇ ਬੱਚਿਆਂ ਲਈ); ਕਰਹੁ ਪ੍ਰਤਿਪਾਲਾ ॥’’ (ਮ: ੪/੯੪)

‘‘ਤੇ (ਉਹ) ਹਰਿ ਜਨ; ਹਰਿ ! ਮੇਲਹੁ ਹਮ (ਅਸਾਂ ਲਈ) ਪਿਆਰੇ ॥’’ (ਮ: ੪/੧੬੪)

‘‘ਨਾ ਓਸੁ (ਪ੍ਰਭੂ ਨੂੰ) ਦੂਖੁ; ਨ ਹਮ ਕਉ (ਅਸਾਂ ਲਈ) ਦੂਖੇ (ਦੁੱਖ)॥’’ (ਮ: ੫/੩੯੧)

‘‘ਨਾ ਉਸ (ਪ੍ਰਭੂ ਨੂੰ) ਮੈਲੁ; ਨ ਹਮ ਕਉ (ਅਸਾਂ ਲਈ) ਮੈਲਾ (ਮੈਲ)॥’’ (ਮ: ੫/੩੯੧)

‘‘ਓਸੁ (ਪ੍ਰਭੂ ਨੂੰ) ਅਨੰਦੁ; ਤ ਹਮ (ਅਸਾਂ ਲਈ) ਸਦ ਕੇਲਾ (ਅਨੰਦ)॥’’ (ਮ: ੫/੩੯੧)

‘‘ਨਾ ਉਸੁ (ਪ੍ਰਭੂ ਨੂੰ) ਭੂਖ; ਨ ਹਮ ਕਉ (ਅਸਾਂ ਲਈ) ਤ੍ਰਿਸਨਾ ॥’’ (ਮ: ੫/੩੯੧)

‘‘ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ! ਦੇਹੁ ਸਤਿਗੁਰ (ਦੇ) ਚਰਨ (ਦੀ) ਹਮ (ਸਾਨੂੰ, ਸਾਡੇ ਲਈ) ਧੂਰਾ ॥’’ (ਮ: ੪/੫੭੨)

‘‘ਹਰਿ ਨਾਮੁ ਹਮਾਰਾ ਵਣਜੁ, ਹਰਿ ਨਾਮੁ ਵਾਪਾਰੁ; ਹਰਿ ਨਾਮੈ ਕੀ ਹਮ ਕੰਉ (ਅਸਾਂ ਲਈ) ਸਤਿਗੁਰਿ (ਨੇ) ਕਾਰਕੁਨੀ ਦੀਈ (ਏਜੰਸੀ ਬਣਾਈ)॥’’ (ਮ: ੪/੫੯੩)

‘‘ਹਮ ਅੰਧੁਲੇ ਕਉ (ਅਸਾਂ ਅੰਨ੍ਹਿਆਂ ਲਈ) ਗੁਰ ! ਅੰਚਲੁ (ਸਹਾਰਾ) ਦੀਜੈ; (ਤਾਂ ਜੋ ਅਸੀਂ) ਜਨ ਨਾਨਕ ! ਚਲਹ ਮਿਲੰਥਾ (ਮਿਲ ਕੇ ਚੱਲ ਸਕੀਏ)॥’’ (ਮ: ੪/੬੯੬)

‘‘ਹਰਿ ! ਦੇਹੁ ਬਿਮਲ (ਨਿਰਮਲ) ਮਤਿ, ਗੁਰ ਸਾਧ ਪਗ ਸੇਵਹ; ਹਮ (ਅਸਾਂ ਲਈ) ਹਰਿ ਮੀਠ ਲਗਾਇਬਾ (ਹਰੀ ਨਾਮ ਮਿੱਠਾ ਲੱਗੇ)॥’’ (ਮ: ੪/੬੯੭)

‘‘ਹਮ ਕਉ (ਸਾਡੇ ਲਈ) ਸਾਥਰੁ (ਹੇਠਾਂ ਲੇਟਣਾ, ਪਰ); ਉਨ ਕਉ (ਲਈ) ਖਾਟ (ਚਾਰਪਾਈ)॥’’ (ਭਗਤ ਕਬੀਰ/੮੭੧)

‘‘ਹਮ ਕਉ (ਸਾਡੇ ਲਈ) ਚਾਬਨੁ (ਚੱਬਣ ਨੂੰ ਸੁੱਕੇ ਦਾਣੇ); ਉਨ ਕਉ (ਲਈ) ਰੋਟੀ ॥’’ (ਭਗਤ ਕਬੀਰ/੮੭੧)

‘‘ਹਮ ਕਉ (ਅਸਾਂ ਲਈ ਤਾਂ, ਮਾਇਆ) ਦ੍ਰਿਸਟਿ ਪਰੈ (ਵਿਖਾਈ ਦੇਂਦੀ) ਤ੍ਰਖਿ (ਭਿਆਨਕ) ਡਾਇਣਿ ॥’’ (ਭਗਤ ਕਬੀਰ/੮੭੧)

‘‘ਤੂ ਅਡੋਲੁ, ਕਦੇ ਡੋਲਹਿ ਨਾਹੀ; ਤਾ ਹਮ (ਅਸਾਂ ਲਈ ਵੀ) ਕੈਸੀ ਤਾਤੀ (ਚਿੰਤਾ) ? ॥’’ (ਮ: ੫/੮੮੪)

‘‘ਹਮਰੈ ਸੁਆਮੀ (ਨੇ) ਲੋਚ (ਤਾਂਘ) ਹਮ (ਸਾਨੂੰ, ਸਾਡੇ ਲਈ) ਲਾਈ; ਹਮ (ਅਸੀਂ) ਜੀਵਹ ਦੇਖਿ (ਕੇ) ਹਰਿ ਮਿਲੇ ॥’’ (ਮ: ੪/੯੭੫)

‘‘ਹਮ ਪਾਪੀ ਬਹੁ ਨਿਰਗੁਣੀਆਰੇ (ਅਸਾਂ ਪਾਪੀਆਂ-ਗੁਣਹੀਣਾਂ ਲਈ); ਕਰਿ (ਕੇ) ਕਿਰਪਾ ਗੁਰਿ (ਨੇ) ਨਿਸਤਾਰੇ ॥’’ (ਮ: ੪/੯੮੩)

‘‘ਨਾ ਹਮ (ਸਾਡੇ ਲਈ) ਚੰਗੇ ਆਖੀਅਹ (ਆਖਿਆ ਜਾ ਸਕਦਾ ਹੈ); (ਹੋਰ) ਬੁਰਾ (ਵੀ) ਨ ਦਿਸੈ ਕੋਇ ॥’’ (ਮ: ੧/੧੦੧੫)

‘‘ਅਚਿੰਤੁ ਹਮ ਕਉ (ਸਾਡੇ ਲਈ) ਗੁਰਿ (ਨੇ) ਦੀਨੋ ਮੰਤੁ ॥’’ (ਮ: ੫/੧੧੫੭)

‘‘ਅਚਿੰਤ ਪ੍ਰਭੂ (ਨੇ); ਹਮ (ਸਾਨੂੰ, ਸਾਡੇ ਲਈ) ਕੀਆ (ਦਿੱਤਾ) ਦਿਲਾਸਾ (ਸਹਾਰਾ)॥’’ (ਮ: ੫/੧੧੫੭)

‘‘ਹਮਰੈ ਪ੍ਰਭਿ (ਨੇ) ਹਮ (ਅਸਾਂ ਲਈ) ਲੋਚ (ਤਾਂਘ) ਲਗਾਈ; ਹਮ ਕਰਹ ਪ੍ਰਭੂ ਹਰਿ ਭਾਲ ॥’’ (ਮ: ੪/੧੩੩੫)

‘‘ਗੁਰ ਸੇਵਾ ਹਰਿ ਹਮ (ਸਾਨੂੰ) ਭਾਈਆ (ਪਸੰਦ); ਹਰਿ ਹੋਆ ਹਰਿ ਕਿਰਪਾਲੁ ॥’’ (ਮ: ੪/੧੩੧੪)

ਅਪਾਦਾਨ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮ ਤੇ’ (7 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਤੇ (ਸਾਡੇ ਤੋਂ) ਕਛੂ ਨ ਹੋਵੈ ਦੇਵ ॥’’ (ਮ: ੫/੧੮੦)

‘‘ਹਮ ਤੇ (ਸਾਥੋਂ) ਕਛੂ ਨ ਹੋਵੈ ਸੁਆਮੀ ! ਜਿਉ ਰਾਖਹੁ ਤਿਉ ਰਹੀਐ ॥’’ (ਮ: ੫/੨੧੬)

‘‘ਹਮ ਛੂਟੇ ਅਬ ਉਨ੍ਾ ਤੇ; ਓਇ ‘ਹਮ ਤੇ’ (ਸਾਥੋਂ) ਛੂਟੇ ॥’’ (ਮ: ੫/੪੦੦)

‘‘ਹਮ ਤੇ (ਸਾਥੋਂ) ਕਿਛੂ ਨ ਹੋਇ ਮੇਰੇ ਸ੍ਵਾਮੀ! ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥’’ (ਮ: ੫/੬੭੫)

‘‘ਹਮ ਤੇ ਕਛੂ ਨ ਹੋਵਨਾ; ਸਰਣਿ ਪ੍ਰਭ ਸਾਧ ॥’’ (ਮ: ੫/੮੧੬)

‘‘ਰਾਖਿ ਲੇਹੁ; ਹਮ ਤੇ (ਸਾਥੋਂ) ਬਿਗਰੀ (ਗ਼ਲਤੀ ਹੋਈ)॥’’ (ਭਗਤ ਕਬੀਰ/੮੫੬)

‘‘ਸਾਧ ਪਠਾਏ (ਭੇਜੇ) ਆਪਿ ਹਰਿ; (ਉਨ੍ਹਾਂ ਦੱਸਿਆ ਕਿ ਹਰੀ) ਹਮ ਤੁਮ ਤੇ (ਸਾਡੇ-ਤੁਹਾਡੇ ਤੋਂ) ਨਾਹੀ ਦੂਰਿ ॥’’ (ਮ: ੫/੯੨੯)

(2). ਗੁਰਬਾਣੀ ਵਿੱਚ ‘ਹਮ ਸੇ’ (1 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਨੀਚ ਸੇ (ਅਸਾਂ ਨੀਚ ਤੋਂ) ਊਤਮ ਭਏ; ਹਰਿ ਕੀ ਸਰਣਾਈ ॥’’ (ਮ: ੩/੫੬੫)

ਸੰਬੰਧ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਅਸਾੜਾ’ (3 ਵਾਰ) ਦਰਜ ਹੈ, ਜੋ ‘ਸੰਬੰਧ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ। ਜਿਸ ਦਾ ਅਰਥ ਹੈ: ‘ਸਾਡਾ’; ਜਿਵੇਂ:

‘‘ਸਭ ਕਿਛੁ ਕੀਤਾ ਤੇਰਾ ਹੋਵੈ; ਨਾਹੀ ਕਿਛੁ ‘ਅਸਾੜਾ’ ਜੀਉ ॥’’ (ਮ: ੫/੧੦੩)

‘‘ਸਭੁ ਕਿਛੁ ਵਸਿ ਜਿਸੈ; ਸੋ ਪ੍ਰਭੂ ‘ਅਸਾੜਾ’ ॥’’ (ਮ: ੫/੪੬੧)

‘‘ਕਰਨ ਕਰਾਵਨ ਸਭੁ ਤੂਹੈ ਤੂਹੈ; ਹੈ ਨਾਹੀ ਕਿਛੁ ‘ਅਸਾੜਾ’ ॥’’ (ਮ: ੫/੧੦੮੧)

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 13 ਵਾਰ ‘ਸੰਬੰਧ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ। ਜਿਸ ਦਾ ਅਰਥ ਹੈ: ‘ਸਾਡਾ, ਸਾਡੇ’; ਜਿਵੇਂ:

‘‘ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ (ਘੋੜੇ-ਹਾਥੀ); ‘ਹਮ’ (ਸਾਡੇ) ਘਰਿ ਏਕੁ ਮੁਰਾਰੀ (ਕ੍ਰਿਸ਼ਨ)॥’’ (ਭਗਤ ਕਬੀਰ/੩੩੬)

‘‘ਜੋ ‘ਹਮ’ (ਸਾਡਾ) ਸਹਰੀ; ਸੁ ਮੀਤੁ ਹਮਾਰਾ ॥’’ (ਭਗਤ ਰਵਿਦਾਸ/੩੪੫)

‘‘ਪੰਕਜੁ ਮੋਹ ਪਗੁ ਨਹੀ ਚਾਲੈ; ‘ਹਮ’ ਦੇਖਾ (ਸਾਡੇ ਦੇਖਦਿਆਂ) ਤਹ ਡੂਬੀਅਲੇ ॥’’ (ਮ: ੧/੩੫੭)

‘‘ਜੁਗੁ ਜੁਗੁ ਹਰਿ ਹਰਿ ਏਕੋ ਵਰਤੈ; ਤਿਸੁ ਆਗੈ ‘ਹਮ’ (ਸਾਡਾ) ਆਦੇਸੁ ॥’’ (ਮ: ੪/੩੬੮)

‘‘ਹਮ’’ ਤੁਮ (ਸਾਡੇ-ਤੁਹਾਡੇ) ਬੀਚੁ; ਭਇਓ ਨਹੀ ਕੋਈ ॥’’ (ਭਗਤ ਕਬੀਰ/੪੮੪)

‘‘ਹਮ’’ (ਸਾਡੇ) ਘਰਿ (ਵਿੱਚ) ਨਾਮੁ ਖਜਾਨਾ ਸਦਾ ਹੈ; (ਕਿਉਂਕਿ ਰੱਬੀ) ਭਗਤਿ (ਦੇ) ਭਰੇ ਭੰਡਾਰਾ ॥’’ (ਮ: ੩/੫੯੩)

‘‘ਕਹੁ ਨਾਨਕ ! ‘ਹਮ’ (ਸਾਡਾ) ਇਹੈ ਹਵਾਲਾ (ਹਾਲ, ਦੁਰਦਸ਼ਾ); ਰਾਖੁ ਸੰਤਨ ਕੈ ਪਾਛੈ ॥’’ (ਮ: ੫/੬੧੩)

‘‘ਹਮ’’ ਸਰਿ (ਸਾਡੇ ਵਰਗਾ) ਦੀਨੁ (ਤੰਗਦਿਲ), ਦਇਆਲੁ ਨ ਤੁਮ ਸਰਿ (ਤੇਰੇ ਵਰਗਾ); ਅਬ (ਹੁਣ ਹੋਰ) ਪਤੀਆਰੁ (ਯਕੀਨ, ਸਬੂਤ) ਕਿਆ ਕੀਜੈ (ਕੀ ਦੇਈਏ ?)॥’’ (ਭਗਤ ਰਵਿਦਾਸ/੬੯੪)

‘‘ਕਹੁ ਕਬੀਰ! ‘ਹਮ’ (ਸਾਡੇ) ਐਸੇ ਲਖਨ (ਲੱਛਣ, ਜੀਵਨ)॥’’ (ਭਗਤ ਕਬੀਰ/੮੭੨)

‘‘ਕਹੁ ਨਾਨਕ ! ‘ਹਮ’ ਤੁਮ (ਮੇਰਾ-ਤੇਰਾ, ਮੇਰ-ਤੇਰ) ਗੁਰਿ (ਨੇ) ਖੋਈ ਹੈ; ਅੰਭੈ ਅੰਭੁ (ਪਾਣੀ ਵਿੱਚ ਪਾਣੀ ਵਾਙ ਅਸੀਂ ਪ੍ਰਭੂ ਵਿੱਚ) ਮਿਲੋਗਨੀ (ਮਿਲ ਗਏ)॥’’ (ਮ: ੫/੮੮੩)

‘‘ਹਰਿ ਹਮਾਰੋ ਮੀਤੁ ਸਖਾਈ; ‘ਹਮ’ (ਸਾਡੀ) ਹਰਿ ਸਿਉ ਪ੍ਰੀਤਿ ਲਾਗੀ ॥’’ (ਮ: ੪/੧੨੬੫)

‘‘ਹਮ’’ (ਸਾਡੀ) ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ (ਦੇ ਨਾਲ); ਹਮ ਲੋਚਹ ਪ੍ਰਭੁ ਦਿਖਨਥੇ (ਦੀਦਾਰ)॥’’ (ਮ: ੪/੧੩੨੦)

‘‘ਤੁਮ੍ ਚੇ (ਤੇਰੇ ਵਰਗੇ) ਪਾਰਸੁ ‘ਹਮ’ ਚੇ (ਸਾਡੇ ਵਰਗੇ) ਲੋਹਾ; ਸੰਗੇ ਕੰਚਨੁ ਭੈਇਲਾ (ਹੋਏ)॥’’ (ਭਗਤ ਨਾਮਦੇਵ/੧੩੫੧)

ਅਧਿਕਰਣ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਾਰੈ’ (56 ਵਾਰ) ਦਰਜ ਹੈ, ਜਿਸ ਵਿੱਚੋਂ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਅਨਦ ਬਿਨੋਦ ਭਏ ਨਿਤ ਸਖੀਏ, ਮੰਗਲ ਸਦਾ ਹਮਾਰੈ (ਮਨ ਅੰਦਰ, ਵਿੱਚ) ਰਾਮ ॥’’ (ਮ: ੫/੭੮੨)

‘‘ਆਉ ਜੀ ! ਤੂ ਆਉ ਹਮਾਰੈ (ਮਨ ਅੰਦਰ), ਹਰਿ ਜਸੁ ਸ੍ਰਵਨ ਸੁਨਾਵਨਾ ॥’’ (ਮ: ੫/੧੦੧੮)

‘‘ਆਜੁ ਹਮਾਰੈ (ਮਨ ਅੰਦਰ) ਮਹਾ ਅਨੰਦ ॥’’ (ਮ: ੫/੧੧੮੦)

‘‘ਹਮਾਰੈ (ਸਾਡੇ ਉੱਤੇ) ਏਹ ਕਿਰਪਾ ਕੀਜੈ ॥ ਅਲਿ (ਭੌਰਾ) ਮਕਰੰਦ (ਫੁੱਲ-ਰਸ) ਚਰਨ ਕਮਲ ਸਿਉ, ਮਨੁ ਫੇਰਿ ਫੇਰਿ ਰੀਝੈ ॥’’ (ਮ: ੫/੧੩੨੧) ਆਦਿ।

(2). ਗੁਰਬਾਣੀ ਵਿੱਚ ‘ਅਸਾ’ (ਉਚਾਰਨ ‘ਅਸਾਂ’, 2 ਵਾਰ) ਦਰਜ ਹੈ, ਜਿਸ ਵਿੱਚੋਂ 1 ਵਾਰ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਅਸਾ’’ (ਅਸਾਂ ਵਿੱਚ) ਜੋਰੁ ਨਾਹੀ, ਜੇ ਕਿਛੁ ਕਰਿ ਹਮ ਸਾਕਹ; ਜਿਉ ਭਾਵੈ, ਤਿਵੈ ਬਖਸਿ ॥’’ (ਮ: ੪/੭੩੬)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ 4 ਵਾਰ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਨਾ ਹਮ (ਅਸਾਂ ਅੰਦਰ) ਕਰਮ ਨ ਧਰਮ ਸੁਚ; ਪ੍ਰਭਿ (ਨੇ) ਗਹਿ (ਫੜ ਕੇ) ਭੁਜਾ ਆਪਾਇਓ (ਆਪਣਾ ਬਣਾ ਲਿਆ)॥’’ (ਮ: ੫/੨੪੧)

‘‘ਹਮ (ਅਸਾਂ) ਊਪਰਿ ਕਿਰਪਾ ਕਰਿ ਸੁਆਮੀ ! ਰਖੁ ਸੰਗਤਿ (ਵਿੱਚ) ਤੁਮ ਜੁ ਪਿਆਰੀ ॥’’ (ਮ: ੪/੬੬੬)

‘‘ਕਿਆ ਮੁਹੁ ਲੈ ਬੋਲਹ? ਨਾ ਹਮ (ਅਸਾਂ ਵਿੱਚ) ਗੁਣ, ਨ ਸੇਵਾ ਸਾਧੀ ॥’’ (ਮ: ੩/੧੦੪੮)

‘‘ਹਮ (ਅਸਾਂ ਵਿੱਚ) ਗੁਣ ਨਾਹੀ; ਕਿਆ ਬੋਲਹ ਬੋਲ ? ॥’’ (ਮ: ੩/੧੦੫੧)

(4). ਗੁਰਬਾਣੀ ਵਿੱਚ ‘ਹਮਰੈ ਵਿਚ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਕਿਲਵਿਖ ਮੈਲੁ ਭਰੇ ਪਰੇ ‘ਹਮਰੈ ਵਿਚਿ’; ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥’’ (ਮ: ੪/੧੨੬੩)

(ਨੋਟ: ਧਿਆਨ ਰਹੇ ਕਿ ‘ਹਮ’ ਸ਼ਬਦ ਗੁਰਬਾਣੀ ਵਿੱਚ ਇੱਕ ਵਚਨ ਪੜਨਾਂਵ (ਉੱਤਮ ਪੁਰਖ) ਵੀ ਦਰਜ ਹੈ; ਜਿਵੇਂ:

‘‘ਅਬ ਹਮ (ਮੈ) ਚਲੀ; ਠਾਕੁਰ ਪਹਿ ਹਾਰਿ (ਕੇ) ॥’’ (ਮ: ੪/੫੨੭) (‘ਹਮ’ ਕਰਤਾ ਕਾਰਕ)

‘‘ਕਰਿ (ਕੇ) ਅਪਰਾਧ; ਸਰਣਿ ਹਮ (ਮੈ) ਆਇਆ ॥’’ (ਮ: ੧/੯੦੪) (‘ਹਮ’ ਕਰਤਾ ਕਾਰਕ)

‘‘ਕਬੀਰ ! ਨਾ ‘‘ਹਮ’’ (ਅਸਾਂ ਨੇ) ਕੀਆ, ਨ ਕਰਹਿਗੇ; ਨਾ ਕਰਿ ਸਕੈ ਸਰੀਰੁ ॥’’ (ਭਗਤ ਕਬੀਰ/੧੩੬੭) (‘ਹਮ’ ਸੰਬੰਧਕੀ ਕਰਤਾ ਕਾਰਕ)

‘‘ਹਮ ਮੂਰਖ ਕਉ (ਲਈ) ਹਰਿ ਕਿਰਪਾ ਕਰੀ ॥’’ (ਮ: ੪/੧੧੩੪) (‘ਹਮ’ ਸੰਪਰਦਾਨ ਕਾਰਕ)

‘‘ਮੇਰੀ ਇਛ ਪੁਨੀ (ਪੂਰੀ ਹੋਈ) ਜੀਉ ! ਹਮ (ਮੇਰੇ) ਘਰਿ (ਵਿੱਚ) ਸਾਜਨੁ ਆਇਆ ॥’’ (ਮ: ੧/੨੪੨) (‘ਹਮ’ ਸੰਬੰਧ ਕਾਰਕ)

‘‘ਹਮ (ਮੇਰੇ) ਘਰਿ (ਵਿੱਚ) ਸੂਤੁ ਤਨਹਿ ਨਿਤ ਤਾਨਾ; ਕੰਠਿ ਜਨੇਊ ਤੁਮਾਰੇ ॥’’ (ਭਗਤ ਕਬੀਰ/੪੮੨) (‘ਹਮ’ ਸੰਬੰਧ ਕਾਰਕ)

(ਨੋਟ: ਗੁਰਬਾਣੀ ਸਰਲ ਵਿਆਕਰਨ (ਭਾਗ-5) ’ਚ ‘ਪੜਨਾਂਵ ਮੱਧਮ ਪੁਰਖ’ ਦੀ ਵੀਚਾਰ ਕੀਤੀ ਜਾਵੇਗੀ।)

Pronoun (Part 4, A)

0

 ਮੱਧਮ ਪੁਰਖ ਪੜਨਾਂਵ, ਅਧਿਆਇ-1

ਪਿਛਲੇ ਲੇਖ (ਭਾਗ-4) ’ਚ ਗੁਰਬਾਣੀ ਵਿੱਚ ਦਰਜ ‘ਪੜਨਾਂਵ, ਉੱਤਮ ਪੁਰਖ’ ਦੀ ਵੀਚਾਰ ਕੀਤੀ ਗਈ ਸੀ ਪਰ ਇਸ ਹਥਲੇ ਲੇਖ ਦਾ ਵਿਸ਼ਾ ਹੋਵੇਗਾ ਕਿ ‘ਪੜਨਾਂਵ’ (ਮੱਧਮ ਪੁਰਖ) ਜਾਂ ‘ਦੂਜਾ ਪੁਰਖ’ (ਪੜਨਾਂਵ) ਕਿਸ ਨੂੰ ਆਖਦੇ ਹਨ ?

ਜਵਾਬ: ਜਿਸ ਪੁਰਖ ਨਾਲ ਸੰਬੋਧਤ (ਮੁੱਖ਼ਾਤਬ) ਹੋ ਕੇ ਗੱਲਬਾਤ ਕੀਤੀ ਜਾਵੇ ਉਹ ‘ਮੱਧਮ (ਦੂਜਾ) ਪੁਰਖ ਨਾਂਵ’ ਅਖਵਾਉਂਦਾ ਹੈ ਤੇ ਜਿਸ ‘ਪੜਨਾਂਵ’ ਰਾਹੀਂ ‘ਮੱਧਮ ਪੁਰਖ ਨਾਂਵ’ ਦਾ ਬੋਧ (ਗਿਆਨ) ਹੁੰਦਾ ਹੋਵੇ, ਉਹ ‘ਮੱਧਮ ਪੁਰਖ ਪੜਨਾਂਵ’ ਹੁੰਦਾ ਹੈ।

ਆਧੁਨਿਕ (ਅਜੋਕੀ) ਪੰਜਾਬੀ ਵਿੱਚ ‘ਮੱਧਮ ਪੁਰਖ ਪੜਨਾਂਵ’ ਸ਼ਬਦ ਹਨ :- ‘ਤੂੰ, ਤੁਸੀਂ, ਤੈਨੂੰ, ਤੇਰੇ, ਤੁਹਾਡੇ, ਤੇਰੀ, ਤੁਹਾਡੀ, ਤੇਰਾ, ਤੁਹਾਡਾ, ਤੇਰੀਆਂ, ਤੁਹਾਡੀਆਂ, ਤੈਥੋਂ, ਤੁਹਾਥੋਂ ’ ਆਦਿ।

ਗੁਰਬਾਣੀ ਵਿੱਚ ‘ਮੱਧਮ ਪੁਰਖ ਪੜਨਾਂਵ’ ਸ਼ਬਦ ਹਨ :- ‘ਤੂ, ਤੂੰ, ਤੈ, ਤੈਂ, ਥੈਂ, ਥੇ, ਤੂਹੈ, ਤੂਹੈਂ, ਤੂੰਹੈ, ਤੁਹੀ, ਤੁਹੀਂ, ਤੋਹਿ, ਤੁਹਿ, ਤੁੋਹਿ, ਤੋਹੀ, ਤੁਧ, ਤੁਧੁ, ਤੁਧੈ, ਤੁਹ, ਤੁਝ, ਤੁਝੁ, ਤੁਝੈ, ਤੁਝਹਿ, ਤੁਝਹੁ, ਤਉ, ਤੁ, ਤੁਅ, ਤਵ, ਤੋਰ, ਤੇਰਾ, ਤੇਰੇ, ਤੇਰੀ, ਤੇਰੋ, ਤੇਰਿਆ, ਤਹਿਜਾ, ਤਹਿੰਜੀ, ਤੈਡਾ, ਤੈਡੇ, ਤੈਡੈ, ਤੈਡੀ, ਥਾਰਾ, ਥਾਰੀ, ਥਾਰੇ, ਥਾਰੋ, ਤੁਮ, ਤੁਮ੍ਹ, ਤੁਮ੍ਹਾ, ਤੁਮ੍ਹੇ, ਤੁਸੀ, ਤੁਸਾ, ਤੁਮਹਿ, ਤੁਮੈ, ਤੁਮਰੇ, ਤੁਮਰੈ, ਤੁਮਰਾ, ਤੁਮਰੀ, ਤੁਮ੍ਹਰੋ, ਤੁਮ੍ਹਾਰੈ, ਤੁਮਾਰੇ, ਤੁਮਾਰੈ, ਤੁਮਾਰੋ, ਤੁਮਾਰੀ, ਤੁਮਾਰਾ, ਤੁਹਾਰਾ, ਤੁਹਾਰੇ, ਤੁਹਾਰੈ, ਤੁਹਾਰੀ, ਤੁਹਾਰਿ, ਤੁਹਾਰੋ, ਤੁਹਾਰੀਆ, ਤੁਮ ਹੀ, ਤੁਮਹਿ, ਤੁਮ੍ਹਹਿ, ਤੁਮ੍ਹਾਰਹਿ, ਤੁਮਾਰੀਆ’ ਆਦਿ।

‘ਉੱਤਮ ਪੁਰਖ ਪੜਨਾਂਵ’ ਵਾਙ ਹੀ ‘ਮੱਧਮ ਪੁਰਖ ਪੜਨਾਂਵ’ ਸ਼ਬਦ ਵੀ ਗੁਰਬਾਣੀ ਵਿੱਚ ‘ਕਰਣ ਕਾਰਕ’ ਤੇ ‘ਸੰਬੋਧਨ ਕਾਰਨ’ ਰੂਪ ਵਿੱਚ ਦਰਜ ਨਹੀਂ ਹਨ ਭਾਵ 8 ਕਾਰਕਾਂ ਵਿੱਚੋਂ ਕੇਵਲ 6 ਕਾਰਕਾਂ (ਕਰਤਾ ਕਾਰਕ, ਕਰਮ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ) ਵਿੱਚ ਹੀ ਉਪਰੋਕਤ ਬਿਆਨ ਕੀਤੇ ਗਏ ਤਮਾਮ ‘ਮੱਧਮ ਪੁਰਖ ਪੜਨਾਂਵ’ ਸ਼ਬਦ ਆ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕੇਵਲ ‘ਕਰਤਾ ਕਾਰਕ’ ਸ਼ਬਦ ‘ਉੱਤਮ ਪੁਰਖ ਪੜਨਾਂਵ’ ਸ਼ਬਦਾਂ ਵਾਙ ਹੀ ‘ਮੱਧਮ ਪੁਰਖ ਪੜਨਾਂਵ’ ਸ਼ਬਦ ਵੀ ‘ਸਾਧਾਰਨ ਕਰਤਾ ਕਾਰਕ-ਰੂਪ’ ਤੇ ‘ਸੰਬੰਧਕੀ ਕਰਤਾ ਕਾਰਕ-ਰੂਪ’ ਵਿੱਚ ਦਰਜ ਮਿਲਦੇ ਹਨ ਤੇ ਇਸ ਤਰ੍ਹਾਂ ਹੀ ਵੀਚਾਰੇ ਜਾਣਗੇ।

(ਨੋਟ: ਧਿਆਨ ਰਹੇ ਕਿ ‘ਉੱਤਮ ਪੁਰਖ ਪੜਨਾਂਵ’ ਦੇ ਕਿਸੇ ਵੀ ਸ਼ਬਦ (ਸਰੂਪ) ਵਿੱਚ ਅੰਤ ਔਂਕੜ ਨਹੀਂ ਸੀ ਪਰ ‘ਮੱਧਮ ਪੁਰਖ ਪੜਨਾਂਵ’ (ਤੇ ‘ਅਨ੍ਯ ਪੁਰਖ ਪੜਨਾਂਵ’) ਸ਼ਬਦਾਂ ਵਿੱਚੋਂ ਕੁਝ ਕੁ ਦੇ ਅਖ਼ੀਰ ’ਚ ਔਂਕੜ ਦਰਜ ਹੁੰਦਾ ਹੈ, ਜਿਨ੍ਹਾਂ ਨਾਲ ਕੁਝ ਵਿਸ਼ੇਸ਼ ਕਿਸਮ ਦੇ ਸੰਬੰਧਕੀ ਸ਼ਬਦ ਆਇਆਂ (ਇੱਕ ਵਚਨ ਪੁਲਿੰਗ ਨਾਂਵ ਸ਼ਬਦਾਂ ਵਾਙ) ਅੰਤ ਮੁਕਤਾ ਹੋ ਜਾਂਦਾ ਹੈ। ‘ਇੱਕ ਵਚਨ ਨਾਂਵ’ ਤੇ ‘ਇੱਕ ਵਚਨ ਪੜਨਾਂਵ’ ਸ਼ਬਦਾਂ ਨਾਲ ਇਸਤੇਮਾਲ ਹੁੰਦੇ ਸੰਬੰਧਕੀ ਸ਼ਬਦਾਂ ’ਚ ਇਹੀ ਭਿੰਨਤਾ ਹੁੰਦੀ ਹੈ ਕਿ ‘ਨਾਂਵ’ ਸ਼ਬਦਾਂ ਨੂੰ ‘ਲੁਪਤ’ ਸੰਬੰਧਕੀ ਵੀ ਅੰਤ ਮੁਕਤਾ ਕਰ ਦਿੰਦੇ ਹਨ ਜਦਕਿ ‘ਪੜਨਾਂਵ’ ਸ਼ਬਦਾਂ ਨੂੰ ‘ਲੁਪਤ’ ਸੰਬੰਧਕੀ ਅੰਤ ਮੁਕਤਾ ਨਹੀਂ ਕਰ ਸਕਦੇ।

‘ਤੁਧੁ’ ਤੇ ‘ਤੁਝੁ’ ਸ਼ਬਦ ਹਮੇਸ਼ਾਂ ਅੰਤ ਔਂਕੜ ਹੁੰਦੇ ਹਨ ਪਰ ‘ਤੁਧੁ’ ਸ਼ਬਦ ਨਾਲ ਕੇਵਲ ‘ਨੋ’ (ਸੰਬੰਧਕੀ) ਤੇ ‘ਹੀ’ (ਅਵਯ, ਅੱਵਿਐ) ਚਿੰਨ੍ਹ ਆਇਆਂ ‘ਤੁਧੁ’ ਦਾ ਸਰੂਪ ‘ਤੁਧ’ (ਅੰਤ ਮੁਕਤਾ) ਬਣ ਜਾਂਦਾ ਹੈ ਜਦਕਿ ‘ਤੁਝੁ’ ਸ਼ਬਦ ਨਾਲ (ਪ੍ਰਗਟ ਰੂਪ ’ਚ) ‘ਤੇ, ਹੀ, ਬਿਨੁ, ਬਿਨਾ, ਮਹਿ, ਮਾਹਿ, ਮਾਹੀ, ਉਪਰਿ, ਕਉ, ਪਾਸਿ, ਪਾਸਹੁ, ਪਹਿ (ਪਾਸ), ਪਾਹਿ (ਪਾਸ), ਕਨਿ (ਵੱਲ), ਓਰੁ (ਵੱਲ)’ (ਭਾਵ 15 ਸੰਬੰਧਕੀ ਚਿੰਨ੍ਹ) ਆਇਆਂ ਇਸ ਦਾ ਸਰੂਪ ‘ਤੁਝ’ (ਅੰਤ ਮੁਕਤਾ) ਹੋ ਜਾਂਦਾ ਹੈ।

‘ਗੁਰੂ ਪਿਆਰਿਆਂ’ (ਜਗਿਆਸੂਆਂ) ਲਈ ਇਹ ਵਿਸ਼ਾ ਕਿ ‘ਨਾਮ ਕੀ ਹੈ? ਤੇ ‘ਸਿਮਰਨ ਕਿਵੇਂ ਕਰੀਏ? ਭਾਵ ਕੁਦਰਤ ਦੇ ਸਿਰਜਣਹਾਰ ਨੂੰ ਯਾਦ ਕਿਵੇਂ ਕਰੀਏ?, ਦਾ ਬਹੁਤ ਹੀ ਢੁੱਕਵਾਂ ਜਵਾਬ ਹੈ, ਇਹ ਹਥਲਾ ਲੇਖ: ‘ਮੱਧਮ ਪੁਰਖ ਪੜਨਾਂਵ’; ਜਿਸ ਵਿੱਚ ਦਰਜ ਤਮਾਮ ਉਹ ਪੰਕਤੀਆਂ ‘ਨਾਮ’ ਹੈ, ਜੋ ‘ਗੁਰੂ’ ਤੇ ‘ਪ੍ਰਭੂ’ ਦੇ ‘ਰੂ-ਬਰੂ’ (ਆਮ੍ਹਣੇ-ਸਾਮ੍ਹਣੇ) ਹੋ ਕੇ ‘ਸੰਬੋਧਨ ਰੂਪ’ ’ਚ ਇੱਕ ਗੁਰਸਿੱਖ ਆਪਣੇ ਮਨ ਦੀ ਭਾਵਨਾ (ਵਾਰਤਾਲਾਪ ਰਾਹੀਂ) ਵਿਅਕਤ ਕਰਦਾ ਹੈ।

ਪਾਠਕਾਂ ਦੀ ਸੁਵਿਧਾ ਲਈ ਇਨ੍ਹਾਂ ਤਮਾਮ ਪੰਕਤੀਆਂ ਦੇ ‘ਗੁਰਬਾਣੀ ਵਿਆਕਰਨ’ ਵਿਸ਼ੇ ਦੇ ਨਾਲ-ਨਾਲ ਭਾਵਾਰਥਾਂ ਨੂੰ ਵੀ ਸਰਲ ਕਰਨ ਲਈ ਸੀਮਤ ਸ਼ਬਦਾਂ ’ਚ ਕੁਝ-ਕੁ ਪਦ ਅਰਥ ਕੀਤੇ ਜਾ ਰਹੇ ਹਨ ਤੇ ਪੰਕਤੀਆਂ ਵੀ ਵਧੇਰੇ ਮਾਤ੍ਰਾ ’ਚ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ‘ਗੁਰੂ ਸਾਹਿਬਾਨਾਂ’ ਤੇ ‘ਭਗਤ-ਭੱਟ’ ਆਦਿ ਜਨਾਂ ਦੇ ਵਿਚਾਰਾਂ ’ਚ ਵੀ ਸਮਾਨਤਾ ਸਪਸ਼ਟ ਹੁੰਦੀ ਹੈ। ਪਾਠਕ-ਜਨ ਆਪਣੀ ਜ਼ਰੂਰਤ ਅਨੁਸਾਰ ਲਾਭ ਉਠਾ ਸਕਦੇ ਹਨ। ਵਿਸ਼ੇ ਦੇ ਵਿਸਥਾਰ ਨੂੰ ਵੇਖਦਿਆਂ ਇਹ ਵਿਸ਼ਾ ਇੱਕ ਵਚਨ ਪੜਨਾਂਵ ਨੂੰ ਅਧਿਆਇ 5 ਵਿੱਚ ਤੇ ਬਹੁ ਵਚਨ ਪੜਨਾਂਵ ਨੂੰ ਅਧਿਆਇ-2 ਵਿੱਚ ਵੀਚਾਰਿਆ ਜਾਵੇਗਾ। ਉਮੀਦ ਹੈ ਕਿ ‘ਜਗਿਆਸੂ-ਜਨ’ ਇਸ ਵਿਸ਼ੇ ਨੂੰ ਆਪਣਾ ਨਿੱਤ-ਨੇਮ (ਨਿਤਾ-ਪ੍ਰਤਿ ਅਸੂਲ) ਬਣਾ ਲੈਣਗੇ।)

ਭਾਗ ਦੂਜਾ (‘ਮੱਧਮ ਪੁਰਖ’ ’ਚ ਦਰਜ ‘ਇੱਕ ਵਚਨ ਪੁਰਖਵਾਚੀ ਪੜਨਾਂਵ’)

ਅਧਿਆਇ-1

(1). ਗੁਰਬਾਣੀ ਵਿੱਚ ‘ਤੈ’ ਸ਼ਬਦ 156 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 57 ਵਾਰ ਇਹ ਸ਼ਬਦ ‘ਮੱਧਮ ਪੁਰਖ ਇੱਕ ਵਚਨ ਪੜਨਾਂਵ’ ਨਹੀਂ ਹੈ ਭਾਵ ਇਸ (‘ਤੈ’) ਦਾ ਅਰਥ ਕੁਝ ਹੋਰ ਹੈ; ਜਿਵੇਂ:

(ੳ). ‘ਤੈ’ ਸ਼ਬਦ ਦਾ 2 ਵਾਰ ਅਰਥ ਹੈ: 3 (ਤਿੰਨ, ਸੰਖਿਆ-ਵਾਚਕ) ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਗਜ ਸਾਢੇ ‘ਤੈ ਤੈ’ (ਤਿੰਨ-ਤਿੰਨ) ਧੋਤੀਆ; ਤਿਹਰੇ ਪਾਇਨਿ ਤਗ ॥’’ (ਭਗਤ ਕਬੀਰ/੪੭੬)

‘‘ਥਾਲੈ ਵਿਚਿ ‘ਤੈ’ (ਤਿੰਨ) ਵਸਤੂ ਪਈਓ; ਹਰਿ ਭੋਜਨੁ ਅੰਮ੍ਰਿਤੁ ਸਾਰੁ (ਸ੍ਰੇਸ਼ਟ)॥’’ (ਮ: ੩/੬੪੫)

(ਅ). ‘ਤੈ’ ਸ਼ਬਦ ਦਾ 4 ਵਾਰ ਅਰਥ ਹੈ: ‘ਥਾਂ, ਜਗ੍ਹਾ’ ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਜੇ ਕਰਿ ਸੂਤਕੁ ਮੰਨੀਐ; ਸਭ ‘ਤੈ’ (ਹਰ ਥਾਂ) ਸੂਤਕੁ ਹੋਇ ॥’’ (ਮ: ੧/੪੭੨) ਆਦਿ।

(ੲ). ‘ਤੈ’ ਸ਼ਬਦ ਦਾ 18 ਵਾਰ ਅਰਥ ਹੈ: ‘ਉਸ ਦਾ, ਉਸ ਨੂੰ’ (ਭਾਵ ਅਨ੍ਯ ਪੁਰਖ, ਇੱਕ ਵਚਨ ਪੜਨਾਂਵ, ਨਾ ਕਿ ‘ਮੱਧਮ ਪੁਰਖ ਪੜਨਾਂਵ’) ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਠਾਕੁਰ (ਦੇ) ਹਾਥਿ (ਵਿੱਚ) ਵਡਾਈਆ; ਜੈ (ਜਿਸ ਨੂੰ) ਭਾਵੈ, ‘ਤੈ’ (ਉਸ ਨੂੰ) ਦੇਇ ॥’’ (ਮ: ੧/੯੩੫)

‘‘ਜੈ ਬਖਸੇ; ‘ਤੈ’ (ਉਸ ਦਾ) ਪੂਰਾ ਕਾਜੁ ॥’’ (ਮ: ੧/੧੩੨੭) ਆਦਿ।

(ਸ). ‘ਤੈ’ ਸ਼ਬਦ ਦਾ 33 ਵਾਰ ਅਰਥ ਹੈ: ‘ਅਤੇ’ (ਭਾਵ ਯੋਜਕ) ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਆਖਹਿ ਗੋਪੀ ‘ਤੈ’ (ਅਤੇ) ਗੋਵਿੰਦ ॥’’ (ਜਪੁ /ਮ: ੧/੬)

‘‘ਆਪਿ ਉਪਾਏ ‘ਤੈ’ (ਅਤੇ) ਆਪੇ ਵੇਖੈ ॥’’ (ਮ: ੩/੧੨੯)

‘‘ਭਗਤਾ ‘ਤੈ’ (ਅਤੇ) ਸੈਸਾਰੀਆ; ਜੋੜੁ ਕਦੇ ਨ ਆਇਆ ॥’’ (ਮ: ੧/੧੪੫)

‘‘ਪੰਦ੍ਰਹ ਥਿਤਂੀ ‘ਤੈ’ (ਅਤੇ) ਸਤ ਵਾਰ ॥’’ (ਮ: ੩/੮੪੨) ਆਦਿ।

ਉਪਰੋਕਤ ਕੀਤੀ ਗਈ ਵੀਚਾਰ ਕਿ ‘ਤੈ’ ਸ਼ਬਦ 156 ਵਿੱਚੋਂ 57 ਵਾਰ ‘ਮੱਧਮ ਪੁਰਖ ਪੜਨਾਂਵ’ ਨਹੀਂ; ਇਸ ਲਈ ਕੇਵਲ 99 ਵਾਰ ਹੀ ‘ਮੱਧਮ ਪੁਰਖ, ਇੱਕ ਵਚਨ ਪੜਨਾਂਵ’ ਹੈ, ਜੋ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਦਰਜ ਹੈ; ਜਿਵੇਂ:

(1). ਕਰਤਾ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ (ਕੰਮ) ਕਰਨ ਵਾਲੇ ਸ਼ਬਦ (ਨਾਂਵ ਦੀ ਗ਼ੈਰ ਹਾਜ਼ਰੀ ’ਚ ਇਸਤੇਮਾਲ ਕੀਤਾ ਗਿਆ ਪੜਨਾਂਵ), ਵਾਕ ਵਿੱਚ ‘ਕਰਤਾ ਕਾਰਕ ਪੜਨਾਂਵ’ ਅਖਵਾਉਂਦਾ ਹੈ।

(ੳ). ਗੁਰਬਾਣੀ ਵਿੱਚ ‘ਤੈ’ ਸ਼ਬਦ 10 ਵਾਰ ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੂੰ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਜੋਗੀ !) ‘‘ਘਟ ਹੀ ਮਾਹਿ ਨਿਰੰਜਨੁ ਤੇਰੈ; ‘ਤੈ’ (ਤੂੰ) ਖੋਜਤ ਉਦਿਆਨਾ (ਜੰਗਲ ’ਚ) ॥’’ (ਮ: ੯/੬੩੨)

(ਹੇ ਭਾਈ !) ‘‘ਜਮ ਕੋ ਡੰਡੁ ਪਰਿਓ ਸਿਰ ਊਪਰਿ; ਤਬ ਸੋਵਤ ‘ਤੈ’ (ਤੂੰ) ਜਾਗਿਓ ॥’’ (ਮ: ੯/੧੦੦੮)

‘‘ਜਿਹ ਸਿਮਰਤ, ਗਤਿ ਪਾਈਐ; ਤਿਹ (ਉਸ ਨੂੰ), ਭਜੁ ਰੇ ‘ਤੈ’ (ਤੂੰ) ਮੀਤ ! ॥’’ (ਮ: ੯/੧੪੨੭) ਆਦਿ।

(ਅ). ਗੁਰਬਾਣੀ ਵਿੱਚ ‘ਤੈ’ ਸ਼ਬਦ 70 ਵਾਰ ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਂ ਨੇ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਭਾਈ !) ‘‘ਆਨ ਰਸਾ ਜੇਤੇ ‘ਤੈ’ (ਤੈਂ ਨੇ) ਚਾਖੇ ॥ ਨਿਮਖ ਨ ਤਿ੍ਰਸਨਾ ਤੇਰੀ ਲਾਥੇ ॥’’ (ਮ: ੫/੧੮੦)

(ਹੇ ਭਾਈ !) ‘‘ਰਤਨ ਜਨਮੁ ਅਪਨੋ ‘ਤੈ’ (ਤੈਂ ਨੇ) ਹਾਰਿਓ; ਗੋਬਿੰਦ ਗਤਿ ਨਹੀ ਜਾਨੀ ॥’’ (ਮ: ੯/੨੨੦)

(ਹੇ ਭਾਈ !) ‘‘ਕਿਆ ‘ਤੈ’ (ਤੈਂ ਨੇ) ਖਟਿਆ; ਕਹਾ ਗਵਾਇਆ ? ॥’’ (ਭਗਤ ਕਬੀਰ/੭੯੨)

‘‘ਮੂੜ੍ੇ! ਕਾਹੇ ਬਿਸਾਰਿਓ; ‘ਤੈ’ (ਤੈਂ ਨੇ) ਰਾਮ (ਦਾ) ਨਾਮ ? ॥’’ (ਮ: ੧/੧੧੮੯)

‘‘ਤੈ’’ (ਤੈਂ ਨੇ) ਨਰ! ਕਿਆ ਪੁਰਾਨੁ ਸੁਨਿ (ਕੇ) ਕੀਨਾ (ਕੀਤਾ)? ॥’’ (ਭਗਤ ਪਰਮਾਨੰਦ/੧੨੫੩)

(ਹੇ ਭਾਈ !) ‘‘ਜੇ ‘ਤੈ’ (ਤੈਂ ਨੇ), ਰਬੁ (ਨੂੰ) ਵਿਸਾਰਿਆ; ਤ ਰਬਿ (ਨੇ) ਨ (ਤੈਨੂੰ) ਵਿਸਰਿਓਹਿ (ਭੁਲਾਇਆ)॥’’ (ਬਾਬਾ ਫਰੀਦ/੧੩੮੩)

‘‘ਸ੍ਰੀ ਗੁਰ ਰਾਮਦਾਸ! ਜਯੋ ਜਯ ਜਗ ਮਹਿ; ‘ਤੈ’ (ਤੈਂ ਨੇ), ਹਰਿ ਪਰਮ-ਪਦੁ ਪਾਇਯਉ ॥’’ (ਭਟ ਬਲੵ /੧੪੦੫) ਆਦਿ।

(ਨੋਟ: ਉਪਰੋਕਤ ਤਮਾਮ ‘ਤੈ’ ਸ਼ਬਦਾਂ ਦਾ ਉਚਾਰਨ ‘ਤੈਂ’ (ਬਿੰਦੀ ਸਹਿਤ) ਕਰਨ ਦੀ ਪ੍ਰੇਰਨਾ ਸਾਨੂੰ ਇਨ੍ਹਾਂ 8 ਪੰਕਤੀਆਂ ’ਚੋਂ ਮਿਲਦੀ ਹੈ:

(ਹੇ ਕਰਤਾਰ !) ‘‘ਐਸਾ, ‘ਤੈਂ’ (ਤੈਂ ਨੇ) ਜਗੁ ਭਰਮਿ (ਵਿੱਚ) ਲਾਇਆ ॥’’ (ਭਗਤ ਕਬੀਰ/੯੨)

(ਹੇ ਕਰਤਾਰ !) ‘‘ਇਹੁ ਜਗੁ ਭੂਲਾ; ‘ਤੈਂ’ (ਤੈਂ ਨੇ) ਆਪਿ ਭੁਲਾਇਆ ॥’’ (ਮ: ੩/੧੧੧)

(ਹੇ ਕਰਤਾਰ !) ‘‘ਪਹਿਲੋ ਦੇ (ਦੇ ਕੇ ਭਾਵ ਪਹਿਲਾਂ ਤਾਂ); ‘ਤੈਂ’ (ਤੈਂ ਨੇ) ਰਿਜਕੁ ਸਮਾਹਾ (ਇਕੱਠਾ ਕੀਤਾ)॥’’ (ਮ: ੫/੧੩੦)

(ਹੇ ਕਰਤਾਰ !) ‘‘ਪਿਛੋ ਦੇ (ਦੇ ਕੇ ਭਾਵ ਪਿਛੋਂ ਫਿਰ); ‘ਤੈਂ’ (ਤੈਂ ਨੇ) ਜੰਤੁ ਉਪਾਹਾ (ਪੈਦਾ ਕੀਤਾ)॥’’ (ਮ: ੫/੧੩੦)

‘‘ਜਾ ਕੈ ਹਿਰਦੈ ਵਸਿਆ ਤੂ ਕਰਤੇ ! ਤਾ ਕੀ ‘ਤੈਂ’ (ਤੈਂ ਨੇ) ਆਸ ਪੁਜਾਈ (ਪੂਰੀ ਕੀਤੀ)॥’’ (ਮ: ੫/੬੧੦)

(ਹੇ ਕਰਤਾਰ !) ‘‘ਸੇ (ਉਹ ਸਾਰੇ), ‘ਤੈਂ’ (ਤੈਂ ਨੇ) ਲੀਨੇ (ਲਏ) ਭਗਤ ਰਾਖਿ ॥’’ (ਮ: ੫/੧੧੯੨)

(ਹੇ ਕਰਤਾਰ !) ‘‘ਜਿਨਿ ਜਿਨਿ ਕਰੀ ਅਵਗਿਆ (ਨਿਰਾਦਰੀ) ਜਨ ਕੀ; ਤੇ (ਉਹ ਸਭ) ‘ਤੈਂ’ (ਤੈਂ ਨੇ) ਦੀਏ ਰੁੜ੍ਾਈ ॥’’ (ਮ: ੫/੧੨੩੫)

‘‘ਗੁਰ ਰਾਮਦਾਸ ! ਕਲੵੁਚਰੈ; ‘ਤੈਂ’ (ਤੈਂ ਨੇ) ਅਟਲ ਅਮਰ ਪਦੁ ਪਾਇਓ ॥’’ (ਭਟ ਕਲੵ/੧੩੯੭)

ਗੁਰਬਾਣੀ ਵਿੱਚ ‘ਤੈ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ: ‘ਤੈਂ ਨੇ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਨੋਟ: ਧਿਆਨ ਰਹੇ ਕਿ ‘ਪੜਨਾਂਵ’ ਤੇ ‘ਪੜਨਾਂਵ ਵਿਸ਼ੇਸ਼ਣ’ ਸ਼ਬਦਾਂ ’ਚ ਕੇਵਲ ਇਹੀ ਅੰਤਰ ਹੁੰਦਾ ਹੈ ਕਿ ‘ਪੜਨਾਂਵ’ ਕਿਸੇ ਵਾਕ ’ਚ ਨਾਂਵ ਦੀ ਗ਼ੈਰ ਹਾਜ਼ਰੀ ’ਚ ਦਰਜ ਹੁੰਦਾ ਹੈ ਜਦਕਿ ‘ਪੜਨਾਂਵ ਵਿਸ਼ੇਸ਼ਣ’ ਵਾਕ ’ਚ ਨਾਂਵ ਦੇ ਸਮਾਨੰਤਰ ਦਰਜ ਹੁੰਦਾ ਹੈ; ਜਿਵੇਂ: ਗੁਰਮੁਖ ਚੰਗਾ ਬੱਚਾ ਹੈ।, ਉਹ ਸਕੂਲ ਜਾਂਦਾ ਹੈ।, ਉਹ ਗੁਰਮੁਖ ਪਾਠ ਕਰਦਾ ਹੈ।, ਵਾਕਾਂ ’ਚ ਪਹਿਲੇ ਨੰਬਰ ’ਤੇ ‘ਗੁਰਮੁਖ’ ਨਾਂਵ ਹੈ, ਦੂਸਰੇ ਵਾਕ ’ਚ ‘ਉਹ’ ਪੜਨਾਂਵ ਹੈ ਕਿਉਂਕਿ ਇਸ ਵਾਕ ’ਚ ‘ਗੁਰਮੁਖ’ ਨਾਂਵ ਦਰਜ ਨਹੀਂ ਅਤੇ ਤੀਸਰੇ ਵਾਕ ’ਚ ‘ਉਹ ਗੁਰਮੁਖ’ (ਭਾਵ ਨਾਂਵ ਤੇ ਪੜਨਾਂਵ ਸਮਾਨੰਤਰ ਦਰਜ ਹੋਣ) ਕਾਰਨ ‘ਉਹ’ ਸ਼ਬਦ ‘ਪੜਨਾਂਵ ਵਿਸ਼ੇਸ਼ਣ’ ਬਣ ਗਿਆ।)

‘‘ਪ੍ਰੇਮ-ਪਟੋਲਾ ‘ਤੈ’ ਸਹਿ (ਤੈਂ ਸਾਹਿਬ ਨੇ) ਦਿਤਾ; ਢਕਣ ਕੂ ਪਤਿ ਮੇਰੀ ॥’’ (ਮ: ੫/੫੨੦) (ਇਸ ਪੰਕਤੀ ’ਚ ‘ਤੈ’ ਸ਼ਬਦ ਦੇ ਸਮਾਨੰਤਰ ਹੀ ‘ਸਹਿ’ (ਨਾਂਵ) ਸ਼ਬਦ ਦਰਜ ਹੈ ਇਸ ਲਈ ‘ਤੈ’ ਪੜਨਾਂਵ ਨਹੀਂ ਬਲਕਿ ‘ਪੜਨਾਂਵ ਵਿਸ਼ੇਸ਼ਣ’ ਬਣ ਗਿਆ ਤੇ ਅਰਥ ਬਣ ਗਏ: ‘ਤੈਂ ਸ਼ਾਹ ਨੇ’ ਭਾਵ ਨਾਂਵ ਪੜਨਾਂਵ ਦੇ ਜੁੜਤ ਅਰਥ।)

(2) ਕਰਮ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ ਦੁਆਰਾ ਪ੍ਰਗਟਾਏ ਗਏ ਕੰਮ ਦਾ ਪ੍ਰਭਾਵ (ਅਸਰ) ਜਿਸ ਸ਼ਬਦ (ਪੜਨਾਂਵ) ਉੱਤੇ ਪਵੇ, ਵਾਕ ਵਿੱਚ ਉਹ ਸ਼ਬਦ ‘ਕਰਮ ਕਾਰਕ ਪੜਨਾਂਵ’ ਹੁੰਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹੈ ਤੇ 1 ਵਾਰ ਹੀ ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ ਵਿਸ਼ੇਸ਼ਣ’ ਹੈ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਕਰਤਾਰ !) ‘‘ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ; ਜੋ ‘ਤੈ’ (ਤੈਨੂੰ) ਭਾਵੈ ਸਾਈ (ਉਹੀ ਗੱਲ ਹੁੰਦੀ ਹੈ) ॥’’ (ਮ: ੧/੧੨੭੪) (‘ਤੈ’ ਤੈਨੂੰ ‘ਪੜਨਾਂਵ’)

‘‘ਅਭਾਗੇ ! ‘ਤੈ’ ਲਾਜ (ਤੈਨੂੰ ਸ਼ਰਮ) ਨਾਹੀ ? ॥ ਸੁਖ ਸਾਗਰ ਪੂਰਨ ਪਰਮੇਸਰੁ; ਹਰਿ ਨ ਚੇਤਿਓ ਮਨ ਮਾਹੀ ? ॥’’ (ਮ: ੫/੮੯੨) (‘ਤੈ’ ਤੈਨੂੰ ‘ਪੜਨਾਂਵ ਵਿਸ਼ੇਸ਼ਣ’ ਕਿਉਂਕਿ ‘ਤੈ’ ਨਾਲ ਹੀ ‘ਲਾਜ’ ਨਾਂਵ ਸ਼ਬਦ ਦਰਜ ਹੈ।)

(3). ਸੰਪਰਦਾਨ ਕਾਰਕ ਪੜਨਾਂਵ: ‘ਸੰਪਰਦਾਨ’ ਸ਼ਬਦ ਦਾ ਅਰਥ ਹੁੰਦਾ ਹੈ ‘ਬਖ਼ਸ਼ਸ਼’ ਭਾਵ ਕਿਸੇ ਲਈ ਕੰਮ (ਮਿਹਰ) ਕਰਨਾ, ‘ਦੇਣਾ’।

ਪਰਿਭਾਸ਼ਾ: ਜਿਸ (ਪੜਨਾਂਵ) ਲਈ ਵਾਕ ਦਾ ਕਰਤਾ ਕੰਮ ਕਰੇ ਜਾਂ ਕਿਰਿਆ ਦੁਆਰਾ ਪ੍ਰਗਟਾਇਆ ਗਿਆ ਕੰਮ ਜਿਸ ‘ਪੜਨਾਂਵ’ ਲਈ ਵਾਪਰਦਾ ਹੈ, ਉਹ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੁੰਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 4 ਵਾਰ ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਵਾਸਤੇ, ਤੇਰੇ ਤੋਂ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਕਰਤਾਰ !) ‘‘ਪਾਵ ਮਲੋਵਾ ਮਲਿ ਮਲਿ (ਕੇ) ਧੋਵਾ; ਇਹੁ ਮਨੁ ‘ਤੈ ਕੂ’ (ਤੈਨੂੰ, ਤੇਰੇ ਲਈ) ਦੇਸਾ (ਦੇ ਦੇਵਾਂ)॥’’ (ਮ: ੫/੬੧੨)

(ਹੇ ਭਾਈ !) ‘‘ਇਹੁ ਮਨੁ ‘ਤੈ ਕੂੰ’ (ਤੈਨੂੰ, ਤੇਰੇ ਲਈ) ਡੇਵਸਾ (ਦੇਵਾਂ); ਮੈ (ਮੈਨੂੰ) ਮਾਰਗੁ ਦੇਹੁ ਬਤਾਇ ਜੀਉ ॥’’ (ਮ: ੧/੭੬੩)

‘‘ਸਜਣ (ਦਾ) ਮੁਖੁ ਅਨੂਪੁ (ਸੁੰਦਰ); ਅਠੇ ਪਹਰ ਨਿਹਾਲਸਾ (ਵੇਖਾਂ) ॥(ਜੇ) ਸੁਤੜੀ ਸੋ ਸਹੁ (ਨੂੰ) ਡਿਠੁ (ਵੇਖਾਂ, ਤਾਂ); ‘ਤੈ’ (ਤੈਥੋਂ, ਤੇਰੇ ਤੋਂ, ਹੇ) ਸੁਪਨੇ ! ਹਉ ਖੰਨੀਐ (ਮੈਂ ਕੁਰਬਾਨ ਹਾਂ)॥’’ (ਮ: ੫/੧੧੦੦)

‘‘ਫਰੀਦਾ ! ਜੋ ‘ਤੈ’ (ਤੈਨੂੰ, ਤੇਰੇ ਲਈ), ਮਾਰਨਿ ਮੁਕੀਆਂ; ਤਿਨ੍ਾ ਨ ਮਾਰੇ ਘੁੰਮਿ (ਮੋੜ ਕੇ)॥’’ (ਬਾਬਾ ਫਰੀਦ/੧੩੭੮)

(4). ਅਪਾਦਾਨ ਕਾਰਕ ਪੜਨਾਂਵ: ਜਿਸ ‘ਪੜਨਾਂਵ’ ਤੋਂ ਕਿਰਿਆ ਆਰੰਭ ਹੋਵੇ ਜਾਂ ਅਲੱਗ ਹੋਣ ਦਾ ਭਾਵ ਪ੍ਰਗਟ ਹੋਵੇ, ਉਸ ਨੂੰ ‘ਅਪਾਦਾਨ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 4 ਵਾਰ ‘ਮੱਧਮ ਪੁਰਖ, ਅਪਾਦਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ ਕੋਲੋਂ, ਤੇਰੇ ਪਾਸੋਂ, ਤੇਰੇ ਵਿੱਚੋਂ, ਤੇਰੇ ਨਾਲੋਂ, ਤੈਥੋਂ, ਤੇਰੇ ਤੋਂ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

‘‘ਤੈ’’ ਸਹ ! ਨਾਲਹੁ (ਹੇ ਪਾਤਿਸ਼ਾਹ! ਤੇਰੇ ਕੋਲੋਂ) ਮੁਤੀਅਸੁ (ਵਿਛੁੜ ਗਈ); ਦੁਖਾ ਕੂੰ (ਨੂੰ) ਧਰੀਆਸੁ (ਧਾਰਨ ਕਰ ਲਿਆ) ਜੀਉ ॥’’ (ਮ: ੧/੭੬੨)

‘‘ਸਾਦ ਸਹਜ (ਸੁਖਾਂ) ਕਰਿ (ਕੇ); ਮਨੁ ਖੇਲਾਇਆ ॥ ‘ਤੈ’ (ਤੇਰੇ) ਸਹ ! ਪਾਸਹੁ; ਕਹਣੁ ਕਹਾਇਆ ॥’’ (ਮ: ੧/੧੨੪੩) (ਭਾਵ ਹੇ ਪਾਤਿਸ਼ਾਹ ! ਤੇਰੇ ਪਾਸੋਂ ਮੈ ਬੋਲ ਬੁਲਵਾਇਆ, ਉਲਾਹਮਾ ਲਿਆ ਕਿ ਮੈ ਤੇਰੀ ਬੰਦਗੀ ਨਹੀਂ ਕੀਤੀ।)

(ਹੇ ਕਰਤਾਰ !) ‘‘ਇਕ ਦਖਿਣਾ; ਹਉ, ‘ਤੈ ਪਹਿ’ (ਤੇਰੇ ਕੋਲੋਂ) ਮਾਗਉ; ਦੇਹਿ ਆਪਣਾ ਨਾਮੁ ॥’’ (ਮ: ੧/੧੩੨੯)

(ਹੇ ਭਾਈ !) ‘‘ਤੈ ਪਾਸਹੁ’’ (ਤੇਰੇ ਪਾਸੋਂ) ਓਇ ਲਦਿ (ਚਲੇ) ਗਏ; ਤੂੰ ਅਜੈ ਨ ਪਤੀਣੋਹਿ (ਨਾ ਯਕੀਨ ਕੀਤਾ)॥’’ (ਬਾਬਾ ਫਰੀਦ/੧੩੮੧)

(5). ਸੰਬੰਧ ਕਾਰਕ ਪੜਨਾਂਵ: ਪਰਿਭਾਸ਼ਾ: ਜਦ ਕੋਈ ਇੱਕ ‘ਪੜਨਾਂਵ’ ਦੂਜੇ ‘ਨਾਂਵ’ (ਜਾਂ ਪੜਨਾਂਵ) ਉੱਤੇ ਆਪਣੀ ਮਾਲਕੀ ਦਾ ਹੱਕ ਜਤਾਵੇ ਤਾਂ ਉਸ ਨੂੰ ‘ਸੰਬੰਧ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 4 ਵਾਰ ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੀ, ਤੇਰੇ’ ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਤੈ’’ (ਤੇਰੇ) ਸਾਹਿਬ ਕੀ (ਭਾਵ ਹੇ ਮਾਲਕ ! ਤੇਰੀ) ਬਾਤ ਜਿ (ਜਿਹੜਾ) ਆਖੈ; ਕਹੁ ਨਾਨਕ ਕਿਆ ਦੀਜੈ ? ॥’’ (ਮ: ੧/੫੫੮)

‘‘ਤੈ’’ (ਤੇਰੇ) ਸਾਹਿਬ ਕੀ (ਭਾਵ ਹੇ ਮਾਲਕ ! ਤੇਰੀ), ਮੈ ਸਾਰ (ਕਦਰ) ਨ ਜਾਨੀ ॥’’ (ਭਗਤ ਫਰੀਦ/੭੯੪)

‘‘ਤੈ’’ (ਤੇਰੇ) ਸਾਹਿਬ ਕੀ, (ਭਾਵ ਹੇ ਮਾਲਕ ! ਤੇਰੀ, ਜੋ) ਕਰਹਿ ਸੇਵ ॥’’ (ਮ: ੩/੧੧੭੨)

(ਹੇ ਕਰਤਾਰ!) ‘‘ਤੈ’’ ਜੇਵਡੁ (ਤੇਰੇ ਜਿੱਡਾ), ਮੈ (ਮੈਨੂੰ) ਨਾਹਿ ਕੋ (ਨਾ ਕੋਈ ਮਿਲਿਆ); ਸਭੁ ਜਗੁ ਡਿਠਾ ਹੰਢਿ (ਫਿਰ ਕੇ)॥’’ (ਭਗਤ ਫਰੀਦ/੧੩੭੮)

ਗੁਰਬਾਣੀ ਵਿੱਚ ‘ਤੈ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ: ‘ਤੇਰੇ’ ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

(ਹੇ ਸਖੀ !) ‘‘ਲਾਲੁ ਚੋਲਨਾ ‘ਤੈ’ ਤਨਿ (ਤੇਰੇ ਸਰੀਰ ਉੱਤੇ) ਸੋਹਿਆ ॥(ਜਦ) ਸੁਰਿਜਨ ਭਾਨੀ (ਪ੍ਰਭੂ ਨੂੰ ਪਸੰਦ ਹੋਈ) ਤਾਂ ਮਨੁ ਮੋਹਿਆ ॥’’ (ਮ: ੫/੩੮੪) (‘ਤੈ’ ਭਾਵ ‘ਤੇਰੇ’ ਸ਼ਬਦ ਨਾਲ ਹੀ ‘ਤਨਿ’ ਨਾਂਵ ਸ਼ਬਦ ਦਰਜ ਹੋਣ ਕਾਰਨ ‘ਤੈ’ ਪੜਨਾਂਵ ਵਿਸ਼ੇਸ਼ਣ ਬਣ ਗਿਆ।)

(6). ਅਧਿਕਰਣ ਕਾਰਕ ਪੜਨਾਂਵ: ਪਰਿਭਾਸ਼ਾ: ਜਿਸ ਸਹਾਰੇ ਨਾਲ (ਭਾਵ ਜਿਸ ਥਾਂ ’ਤੇ) ਕਿਰਿਆ ਦਾ ਕੰਮ ਹੋਵੇ ਉਸ (ਪੜਨਾਂਵ) ਨੂੰ ‘ਅਧਿਕਰਣ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 3 ਵਾਰ ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ ਨਾਲ, ਤੇਰੇ ਵਿੱਚ, ਤੇਰੇ ਕੋਲ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

‘‘ਤੈ’’ (ਹੇ) ਸਹ ! ਨਾਲਿ (ਤੇਰੇ ਨਾਲ) ਅਕੂਅਣਾ (ਨਾ ਬੋਲ-ਚਾਲ); ਕਿਉ ਥੀਵੈ (ਕਿਵੇਂ ਹੋਵੇ) ਘਰ ਵਾਸੁ (ਸ਼ਾਂਤੀ)? ॥’’ (ਮ: ੧/੫੫੭)

‘ਤੈ’’ (ਤੇਰੇ ਵਿੱਚ) ਸਹ ! ਲਗੀ (ਭਾਵ ਹੇ ਸ਼ਾਹ! ਤੇਰੇ ਨਾਲ ਜੁੜੀ) ਜੇ (ਜਿਹੜੀ) ਰਹੈ; ਭੀ ਸਹੁ ਰਾਵੈ ਸੋਇ ॥’’ (ਮ: ੧/੫੫੭)

‘‘ਧੂੜੀ ਵਿਚਿ ਲੁਡੰਦੜੀ (ਲੇਟਦੀ ਭਾਵ ਸਾਦਗੀ ’ਚ) ਸੋਹਾਂ; ਨਾਨਕ! (ਜਦ) ‘ਤੈ’ (ਹੇ) ਸਹ ! ਨਾਲੇ (ਤੇਰੇ ਕੋਲ)॥’’ (ਮ: ੫/੧੪੨੫)

Pronoun (Part 4, B)

0

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-1) ਵੇਖੋ, ਜੀ।

ਪੜਨਾਂਵ ਮੱਧਮ ਪੁਰਖ, ਅਧਿਆਇ-2

(2). ਗੁਰਬਾਣੀ ਵਿੱਚ ‘ਤਉ’ ਸ਼ਬਦ 321 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 275 ਵਾਰ ਇਸ ਦਾ ਅਰਥ ਹੈ: ‘ਤਦੋਂ, ਤਾਂ ਫਿਰ’ (ਕਿਰਿਆ ਵਿਸ਼ੇਸ਼ਣ) ਜਾਂ ‘ਤਾਂ, ਤਾਂ ਭੀ’ (ਯੋਜਕ) ਹੈ ਭਾਵ ‘ਮੱਧਮ ਪੁਰਖ ਪੜਨਾਂਵ’ ਨਹੀਂ; ਜਿਵੇਂ:

(ੳ). ‘ਤਉ’ ਭਾਵ ਕਿਰਿਆ ਵਿਸ਼ੇਸ਼ਣ, ਜਿਸ ਦਾ ਅਰਥ ਹੈ ‘ਤਦੋਂ, ਤਾਂ ਫਿਰ’; ਜਿਵੇਂ:

‘‘ਗਰਭ ਛੋਡਿ (ਕੇ), ਮ੍ਰਿਤ ਮੰਡਲ (ਜਗਤ ’ਚ) ਆਇਆ; ‘ਤਉ’ (ਤਦੋਂ) ਨਰਹਰਿ (ਰੱਬ) ਮਨਹੁ ਬਿਸਾਰਿਆ ॥’’ (ਭਗਤ ਬੇਣੀ/੯੩)

‘‘ਖੇਲੁ ਸੰਕੋਚੈ; ‘ਤਉ’ (ਤਦੋਂ, ਤਾਂ ਫਿਰ) ਨਾਨਕ ਏਕੈ ॥’’ (ਮ: ੫/੨੯)

(ਹੇ ਕਰਤਾਰ !) ‘‘ਸਾਧਸੰਗਿ ਜਉ (ਜਦੋਂ) ਤੁਮਹਿ ਮਿਲਾਇਓ; ‘ਤਉ’ (ਤਦੋਂ, ਤਾਂ ਫਿਰ) ਸੁਨੀ ਤੁਮਾਰੀ ਬਾਣੀ ॥’’ (ਮ: ੫/੬੧੪)

‘‘ਖਰ (ਖੋਤੇ) ਕਾ ਪੈਖਰੁ ‘ਤਉ’ (ਤਦੋਂ) ਛੁਟੈ, ਜਉ (ਜਦੋਂ) ਊਪਰਿ ਲਾਦਾ ॥’’ (ਮ: ੫/੮੧੫)

‘‘ਜਉ (ਜਦੋਂ) ਦੇਖੈ ਛਿਦ੍ਰੁ (ਔਗੁਣ), ‘ਤਉ’ (ਤਦੋਂ, ਤਾਂ ਫਿਰ) ਨਿੰਦਕੁ ਉਮਾਹੈ (ਖ਼ੁਸ ਹੁੰਦਾ, ਪਰ); ਭਲੋ ਦੇਖਿ (ਕੇ) ਦੁਖ ਭਰੀਐ ॥’’ (ਮ: ੫/੮੨੩)

(ਹੇ ਕਰਤਾਰ ! ਜਦੋਂ) ‘‘ਹਭੇ (ਸਾਰੇ) ਸਾਕ ਕੂੜਾਵੇ ਡਿਠੇ; ‘ਤਉ’ (ਤਦੋਂ, ਤਾਂ ਫਿਰ) ਪਲੈ ਤੈਡੈ (ਤੇਰੇ) ਲਾਗੀ ॥’’ (ਮ: ੫/੯੬੩)

‘‘ਤਿਨ ਕੀ ਪੰਕ (ਧੂੜ) ਹੋਵੈ ਜੇ (ਜਦੋਂ) ਨਾਨਕੁ; ‘ਤਉ’ (ਤਾਂ ਫਿਰ, ਤਦੋਂ) ਮੂੜਾ ਕਿਛੁ ਪਾਈ ਰੇ ॥’’ (ਮ: ੧/੧੫੬)

(ਹੇ ਭਾਈ ! ਜਦੋਂ) ‘‘ਆਠ ਪਹਰ ਕਰ (ਹੱਥ) ਜੋੜਿ (ਕੇ) ਰਹੁ; ‘ਤਉ’ (ਤਾਂ ਫਿਰ, ਤਦੋਂ) ਭੇਟੈ ਹਰਿ ਰਾਇ ਰੀ ॥’’ (ਮ: ੫/੪੦੦)

(ਰੱਬ ਨੂੰ ਲੱਭਣ ਲਈ) ‘‘ਊਹਾਂ (ਤੀਰਥਾਂ ’ਤੇ) ‘ਤਉ’ (ਤਾਂ, ਤਦੋਂ) ਜਾਈਐ; ਜਉ (ਅਗਰ, ਜਦੋਂ) ਈਹਾਂ ਨ ਹੋਇ ॥’’ (ਭਗਤ ਰਾਮਾਨੰਦ/੧੧੯੫)

(ਹੇ ਕਰਤਾਰ !) ‘‘ਜੇ ਤਖਤਿ (ਉੱਤੇ) ਬੈਸਾਲਹਿ (ਬਿਠਾਵੇਂ), ‘ਤਉ’ (ਤਾਂ, ਤਦੋਂ) ਦਾਸ ਤੁਮ੍ਹਾਰੇ; ਘਾਸੁ (ਨੂੰ) ਬਢਾਵਹਿ, ਕੇਤਕ (ਕਿਵੇਂ) ਬੋਲਾ? ॥’’ (ਮ: ੫/੧੨੧੧)

(ਕਰਤਾਰ ਵੱਲੋਂ ਨਸੀਹਤ ਹੈ ਕਿ ਮੇਰਾ ਭਗਤ ਜਦ!) ‘‘ਏਕ ਸਮੈ, ਮੋ ਕਉ (ਮੈਨੂੰ) ਗਹਿ (ਫੜ ਕੇ) ਬਾਂਧੈ; ‘ਤਉ’ ਫੁਨਿ (ਤਾਂ ਫਿਰ, ਤਦੋਂ) ਮੋ ਪੈ (ਮੇਰੇ ਪਾਸੋਂ) ਜਬਾਬੁ ਨ ਹੋਇ ॥’’ (ਭਗਤ ਨਾਮਦੇਵ/੧੨੫੩) ਆਦਿ।

(ਅ). ‘ਤਉ’ ਭਾਵ ਯੋਜਕ, ਜਿਸ ਦਾ ਅਰਥ ਹੈ ‘ਤਾਂ, ਤਾਂ ਭੀ’; ਜਿਵੇਂ:

‘‘ਨਿਮਖ ਨਿਮਖ ਕਰਿ (ਕੇ); ਸਰੀਰੁ ਕਟਾਵੈ ॥ ‘ਤਉ ਭੀ’; ਹਉਮੈ ਮੈਲੁ ਨ ਜਾਵੈ ॥’’ (ਮ: ੫/੨੬੫)

‘‘ਕਹਾ, ਬਿਸਨਪਦ (ਕਿਵੇਂ ਭਿੰਨ ਭਿੰਨ ਰੂਪਾਂ ਵਾਲੇ ਗੀਤ) ਗਾਵੈ ਗੁੰਗ (ਗੁੰਗਾ) ? ॥ ਜਤਨ ਕਰੈ; ‘ਤਉ ਭੀ’ ਸੁਰ ਭੰਗ ॥’’ (ਮ: ੫/੨੬੭)

‘‘ਜਉ (ਭਾਵੇਂ) ਮੈ ਕੀਓ ਸਗਲ ਸੀਗਾਰਾ ॥ ‘ਤਉ ਭੀ’, ਮੇਰਾ ਮਨੁ (ਨੂੰ) ਨ ਪਤੀਆਰਾ (ਤਸੱਲੀ)॥’’ (ਮ: ੫/੩੭੩)

‘‘ਜਉ ਤਨੁ ਚੀਰਹਿ; ਅੰਗੁ ਨ ਮੋਰਉ ॥ ਪਿੰਡੁ ਪਰੈ; ‘ਤਉ’ (ਤਾਂ ਭੀ) ਪ੍ਰੀਤਿ ਨ ਤੋਰਉ ॥’’ (ਭਗਤ ਕਬੀਰ/੪੮੪)

(ਹੇ ਕਰਤਾਰ!) ‘‘ਜਉ (ਜੇ) ਤੁਮ ਦੀਵਰਾ (ਦੀਵਾ); ‘ਤਉ’ (ਤਾਂ) ਹਮ ਬਾਤੀ (ਬੱਤੀ)॥’’ (ਭਗਤ ਰਵਿਦਾਸ/੬੫੮)

‘‘ਵਿਣੁ ਗਾਹਕ, ਗੁਣੁ ਵੇਚੀਐ; ‘ਤਉ’ (ਤਾਂ) ਗੁਣੁ ਸਹਘੋ (ਸਸਤੇ) ਜਾਇ ॥’’ (ਮ: ੧/੧੦੮੬)

‘‘ਜਉ (ਜੇ, ਅਗਰ) ਹਉ ਬਉਰਾ; ‘ਤਉ’ (ਤਾਂ ਭੀ) ਰਾਮ ! ਤੋਰਾ (ਤੇਰਾ)॥’’ (ਭਗਤ ਕਬੀਰ/੧੧੫੮) ਆਦਿ।

ਉਪਰੋਕਤ ਕੀਤੀ ਗਈ ਵੀਚਾਰ (ਕਿ ‘ਤਉ’ ਦਾ ਅਰਥ ਜ਼ਿਆਦਾਤਰ ‘ਕਿਰਿਆ ਵਿਸ਼ੇਸ਼ਣ’ ਜਾਂ ‘ਯੋਜਕ’ ਹੈ) ਤੋਂ ਇਲਾਵਾ ਗੁਰਬਾਣੀ ਵਿੱਚ ‘ਤਉ’ (ਕੁੱਲ 321 ਵਿੱਚੋਂ ਕੇਵਲ 46 ਵਾਰ), ‘ਤੂ’ (918 ਵਾਰ), ‘ਤੂੰ’ (581 ਵਾਰ), ‘ਤੂਹੈ’ (61 ਵਾਰ), ‘ਤੂੰਹੈ’ (34 ਵਾਰ), ‘ਤੁ’ (1 ਵਾਰ), ‘ਤੁਅ’ (12 ਵਾਰ), ‘ਤਵ’ (11 ਵਾਰ), ‘ਤੋਰ’ (6 ਵਾਰ) ‘ਮੱਧਮ ਪੁਰਖ, ਇੱਕ ਵਚਨ ਪੜਨਾਂਵ’ ਹਨ ਜੋ 5 ਕਾਰਕਾਂ (ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ) ਵਿੱਚ ਦਰਜ ਹਨ; ਜਿਵੇਂ:

(1). ਕਰਤਾ ਕਾਰਕ ਪੜਨਾਂਵ:

(ੳ) ‘ਸਾਧਾਰਨ ਕਰਤਾ ਕਾਰਕ-ਰੂਪ’: ਗੁਰਬਾਣੀ ਵਿੱਚ ‘ਤਉ’ (1 ਵਾਰ), ‘ਤੂ’ (915 ਵਾਰ), ‘ਤੂੰ’ (581 ਵਾਰ), ‘ਤੂਹੈ’ (61 ਵਾਰ), ‘ਤੂੰਹੈ’ (34 ਵਾਰ) ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੂੰ’; ਜਿਵੇਂ:

(ਹੇ ਭਾਈ !) ‘‘ਸਿਮਰਨੁ ਭਜਨੁ ਦਇਆ ਨਹੀ ਕੀਨੀ; ‘ਤਉ’ (ਤੂੰ) ਮੁਖਿ (ਉੱਤੇ) ਚੋਟਾ ਖਾਹਿਗਾ ॥’’ (ਭਗਤ ਕਬੀਰ/੧੧੦੬)

‘‘ਤੂ’’ ਸਦਾ ਸਲਾਮਤਿ; ਨਿਰੰਕਾਰ ! ॥’’ (ਜਪੁ /ਮ: ੧)

(ਹੇ ਨਿਰਾਕਾਰ !) ‘‘ਜਿਸ ਨੋ ‘ਤੂ’ ਜਾਣਾਇਹਿ; ਸੋਈ ਜਨੁ ਜਾਣੈ ॥’’ (ਮ: ੪/੧੧) ਆਦਿ।

‘‘ਤੂੰ ’’ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ; ਤੇਰੇ ਕਿਆ ਗੁਣ, ਆਖਿ (ਕੇ) ਵਖਾਣਾ? ॥’’ (ਮ: ੪/੧੧)

‘‘ਤੂੰ’’ ਕਰਤਾ ਸਚਿਆਰੁ; ਮੈਡਾ (ਮੇਰਾ) ਸਾਂਈ ॥’’ (ਮ: ੪/੧੧)

(ਹੇ ਕਰਤਾਰ !) ‘‘ਤੂੰ’’ ਜਲਨਿਧਿ, ਹਉ ਜਲ ਕਾ ਮੀਨੁ ॥’’ (ਭਗਤ ਕਬੀਰ/੩੨੩) ਆਦਿ।

(ਹੇ ਨਿਰਾਕਾਰ !) ‘‘ਤੁਧੁ ਜੇਵਡੁ ਹੋਇ, ਸੁ ਆਖੀਐ; ਤੁਧੁ ਜੇਹਾ ‘ਤੂਹੈ’ (ਤੂੰ ਹੀ) ਪੜੀਐ ॥’’ (ਮ: ੪/੩੦੧)

(ਹੇ ਨਿਰਾਕਾਰ !) ‘‘ਤੇਰਾ ਤਾਣੁ; ‘ਤੂਹੈ’ (ਕੇਵਲ ਤੂੰ ਹੀ) ਦੀਬਾਣੁ (ਆਸਰਾ)॥’’ (ਮ: ੧/੩੫੫)

(ਹੇ ਨਿਰਾਕਾਰ ! ਸਦੀਵੀ ਸਥਿਰ) ‘‘ਹੈ, ‘ਤੂਹੈ’ (ਕੇਵਲ ਤੂੰ); ਤੂ ਹੋਵਨਹਾਰ (ਤੂੰ ਹੀ ਰਹੇਗਾ)॥’’ (ਮ: ੫/੭੨੪)

(ਹੇ ਨਿਰਾਕਾਰ !) ‘‘ਤੂਹੈ’ (ਕੇਵਲ ਤੂੰ), ਹੈ ਵਾਹੁ ! ਤੇਰੀ ਰਜਾਇ ॥’’ (ਮ: ੧/੧੩੨੯)

(ਹੇ ਨਿਰਾਕਾਰ !) ‘‘ਤੇਰੀ ਮਹਿਮਾ; ਤੂੰਹੈ ਜਾਣਹਿ ॥’’ (ਮ: ੫/੧੦੮)

(ਹੇ ਨਿਰਾਕਾਰ !) ‘‘ਐਥੈ, ਓਥੈ; ਤੂੰਹੈ ਰਖਵਾਲਾ ॥’’ (ਮ: ੫/੧੩੨) ਆਦਿ।

(ਅ) ‘ਸੰਬੰਧਕੀ ਕਰਤਾ ਕਾਰਕ-ਰੂਪ’: ਗੁਰਬਾਣੀ ਵਿੱਚ ‘ਤਉ’ (7 ਵਾਰ) ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਂ ਨੇ’; ਜਿਵੇਂ:

(ਹੇ ਕਰਤਾਰ !) ‘‘ਜੋ ‘ਤਉ’ (ਤੈਂ ਨੇ) ਕੀਨੇ ਆਪਣੇ, ਤਿਨਾ ਕੂੰ (ਨੂੰ) ਮਿਲਿਓਹਿ ॥’’ (ਮ: ੫/੮੧)

(ਹੇ ਕਰਤਾਰ !) ‘‘ਜੀਉ ਮਹਿੰਜਾ (ਮੇਰਾ), ‘ਤਉ’ (ਤੈਂ ਨੇ) ਮੋਹਿਆ; ਕਦਿ ਪਸੀ (ਵੇਖਾਂ) ਜਾਨੀ (ਜਾਣਾ) ਤੋਹਿ (ਤੈਨੂੰ)? ॥’’ (ਮ: ੫/੧੦੯੪)

(ਹੇ ਕਰਤਾਰ !) ‘‘ਕਹੁ ਨਾਨਕ ! ਜੀਅੜਾ ਬਲਿਹਾਰੀ; ਜੀਉ, ਪਿੰਡੁ ‘ਤਉ’ (ਤੈਂ ਨੇ) ਦਿਤਾ ॥’’ (ਮ: ੫/੧੧੧੭)

(ਹੇ ਭਾਈ !) ‘‘ਇਹ ਜਗ ਮਹਿ ਰਾਮ ਨਾਮੁ; ਸੋ, ‘ਤਉ’ (ਤੈਂ ਨੇ) ਨਹੀ ਸੁਨਿਓ ਕਾਨਿ ॥’’ (ਮ: ੯/੧੩੫੨)

(ਹੇ ਭਾਈ !) ‘‘ਸਾਈ (ਉਹੀ) ਜਾਇ (ਸਥਾਨ) ਸਮ੍ਹਾਲਿ; ਜਿਥੈ ਹੀ ‘ਤਉ’ (ਤੈਂ ਨੇ) ਵੰਞਣਾ (ਜਾਣਾ)॥’’ (ਬਾਬਾ ਫਰੀਦ/੧੩੮੧)

‘‘ਕੰਧੀ (ਦਰਿਆ ਕੰਢੇ ਨੂੰ) ਵਹਣ ! ਨ ਢਾਹਿ, ‘ਤਉ’ (ਤੈਂ ਨੇ) ਭੀ ਲੇਖਾ ਦੇਵਣਾ ॥’’ (ਬਾਬਾ ਫਰੀਦ/੧੩੮੨)

(ਹੇ ਕਰਤਾਰ !) ‘‘ਜਿਨ ਕਉ ਪ੍ਰੇਮ ਪਿਆਰੁ; ‘ਤਉ’ (ਤੈਂ ਨੇ) ਆਪੇ ਲਾਇਆ ਕਰਮੁ (ਬਖ਼ਸ਼) ਕਰਿ (ਕੇ)॥’’ (ਮ: ੪/੧੪੨੨)

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਅ’ (1 ਵਾਰ), ‘ਤੂ’ (3 ਵਾਰ) ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹਨ; ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

(ਹੇ ਨਿਰਾਕਾਰ !) ‘‘ਆਠ ਜਾਮ (ਪਹਿਰ) ਚਉਸਠਿ ਘਰੀ; ‘ਤੁਅ’ (ਤੈਨੂੰ) ਨਿਰਖਤ (ਵੇਖਦਾ) ਰਹੈ ਜੀਉ ॥’’ (ਭਗਤ ਕਬੀਰ/੧੩੭੭)

(ਹੇ ਦੁਰਗਾ !) ‘ਤੂ’ (ਤੈਨੂੰ) ਕਹੀਅਤ ਹੀ (ਹੀ ਕਿਹਾ ਜਾਂਦਾ ਹੈ), ਆਦਿ ਭਵਾਨੀ ॥ (ਪਰ) ਮੁਕਤਿ ਕੀ ਬਰੀਆ (ਵਾਰੀ); ਕਹਾ ਛਪਾਨੀ (ਕਿਥੇ ਛੁਪ ਗਈ ?) ॥’’ (ਭਗਤ ਨਾਮਦੇਵ/੮੭੪)

(ਹੇ ਨਿਰਾਕਾਰ !) ‘ਤੂ’ (ਤੈਨੂੰ) ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ; ਅਤਿਭੁਜ ਭਇਓ ਅਪਾਰਲਾ (ਜਦ ਤੂੰ ਬੜਾ ਬਲਵਾਨ ਹੈਂ, ਤਾਂ ਫਿਰ ਕੀ ਤੇਰੇ ਸੇਵਕ ਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਹੈ ?) ॥’’ (ਭਗਤ ਨਾਮਦੇਵ/੧੨੯੨)

(ਹੇ ਨਿਰਾਕਾਰ !) ‘‘ਤੂ’’ (ਤੈਨੂੰ) ਹੋਰਤੁ ਉਪਾਇ ਨ ਲਭਹੀ, (ਤੂੰ) ਅਬਿਨਾਸੀ ਸਿ੍ਰਸਟਿ ਕਰਣ ॥’’ (ਮ: ੫/੧੦੯੫)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤਉ’ (7 ਵਾਰ), ‘ਤੋਰ’ (1 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਤੋਂ’ (ਧਿਆਨ ਰਹੇ ਕਿ ਇਸ 6 ਵਾਰ ਵਿੱਚੋਂ ਹੀ ਇੱਕ ਪੰਕਤੀ ਦੋ ਵਾਰ ਦਰਜ ਹੈ) :

‘‘ਸਤਿਗੁਰ ! ਮੈ ਬਲਿਹਾਰੀ ‘ਤੋਰ’ (ਤੇਰੇ ਤੋਂ)॥’’ (ਭਗਤ ਰਾਮਾਨੰਦ/੧੧੯੫)

‘‘ਤਉ’’ ਕਾਰਣਿ (ਤੇਰੇ ਮਿਲਾਪ ਲਈ) ਸਾਹਿਬਾ! ਰੰਗਿ (ਵਿੱਚ) ਰਤੇ ॥’’ (ਮ: ੧/੩੫੮)

(ਹੇ ਕਰਤਾਰ !) ‘‘ਜੋ ‘ਤਉ’ (ਤੈਨੂੰ, ਤੇਰੇ ਲਈ) ਭਾਵੈ, ਸੋਈ ਥੀਸੀ (ਹੁੰਦਾ ਹੈ); ਜੋ ਤੂੰ ਦੇਹਿ, ਸੋਈ ਹਉ ਪਾਈ ॥’’ (ਮ: ੪/੧੧)

(ਹੇ ਕਰਤਾਰ !) ‘‘ਜੋ ‘ਤਉ’ (ਤੈਨੂੰ) ਭਾਵੈ, ਸੋਈ ਥੀਸੀ (ਹੁੰਦਾ); ਜੋ ਤੂੰ ਦੇਹਿ, ਸੋਈ ਹਉ ਪਾਈ ॥’’ (ਮ: ੪/੩੬੫)

‘‘ਰੇ ਮਨ ! ਮੈ, ‘ਤਉ’ (ਤੈਨੂੰ), ਛਿਨ ਛਿਨ ਸਮਝਾਵਾ ॥’’ (ਭਗਤ ਕਬੀਰ/੩੪੦)

(ਹੇ ਕਰਤਾਰ !) ‘‘ਤਉ’’ (ਤੈਨੂੰ) ਭਾਵਨਿ, (ਉਹ) ਤਉ (ਤੇਰੇ) ਜੇਹੀਆ; (ਜਦਕਿ) ਮੂ ਜੇਹੀਆ ਕਿਤੀਆਹ (ਅਨੇਕਾਂ ਹੀ, ਤੈਥੋਂ ਵਿਛੜੀਆਂ))॥’’ (ਮ: ੧/੧੦੧੫)

(ਨੋਟ: ਕੁਝ ਪੰਕਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਦੋ ‘ਕਰਮ’ ਹੁੰਦੇ ਹਨ ਭਾਵ ‘ਸੰਪਰਦਾਨ ਕਾਰਕ’ ਤੇ ‘ਕਰਮ ਕਾਰਕ’। ਅਜਿਹੀਆਂ ਪੰਕਤੀਆਂ ’ਚ ‘ਸੰਪਰਦਾਨ ਕਾਰਕ’ ਤੇ ‘ਕਰਮ ਕਾਰਕ’ ਦੀ ਪਹਿਚਾਣ ਕਰਨ ਲਈ ਕਿਰਿਆ ਨਾਲ ਭਾਵ ‘ਕੀ ਹੈ’ ਸ਼ਬਦ ਲਗਾ ਕੇ ਸਵਾਲ ਪੈਦਾ ਕਰਨ ਉਪਰੰਤ ਮਿਲਿਆ ਜਵਾਬ ‘ਕਰਮ ਕਾਰਕ’ ਹੁੰਦਾ ਹੈ ਜਦਕਿ ‘ਕਿਸ ਨੂੰ ਹੈ’ ਲਗਾ ਕੇ ਮਿਲਿਆ ਜਵਾਬ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ ‘ਤਉ’ ਸ਼ਬਦ ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਕੇਵਲ 2 ਵਾਰ:

(1). (ਹੇ ਭਾਈ !) ‘‘ਜੇ ‘ਤਉ’ (ਤੈਨੂੰ) ਪਿਰੀਆ (ਪਿਆਰੇ) ਦੀ ਸਿਕ (ਖਿੱਚ, ਤਾਂਘ); ਹਿਆਉ (ਦਿਲ) ਨ ਠਾਹੇ (ਨਾ ਦੁਖਾ) ਕਹੀ ਦਾ (ਕਿਸੇ ਦਾ)॥’’ (ਬਾਬਾ ਫਰੀਦ/੧੩੮੪)

(2) (ਹੇ ਭਾਈ !) ‘‘ਜਉ (ਜੇ) ‘ਤਉ’ (ਤੈਨੂੰ), ਪ੍ਰੇਮ ਖੇਲਣ ਕਾ ਚਾਉ ॥’’ (ਮ: ੧/੧੪੧੨)

ਉਪਰੋਕਤ ਦੋਵੇਂ ਪੰਕਤੀਆਂ ’ਚ ਤਰਤੀਬਵਾਰ ਨੰਬਰ (1) ’ਚ ‘ਕੀ ਹੈ’ ਦਾ ਜਵਾਬ ਹੈ ‘ਸਿਕ’ (ਕਰਮ ਕਾਰਕ) ਤੇ ‘ਕਿਸ ਨੂੰ ਹੈ’ ਦਾ ਜਵਾਬ ਹੈ ‘ਤਉ’ (ਭਾਵ ‘ਤੈਨੂੰ’ ਸੰਪਰਦਾਨ ਕਾਰਕ) ਅਤੇ ਅਗਲੀ ਪੰਕਤੀ ਨੰਬਰ (2) ’ਚ ‘ਕੀ ਹੈ’ ਦਾ ਜਵਾਬ ਹੈ ‘ਚਾਉ’ (ਕਰਮ ਕਾਰਕ) ਤੇ ‘ਕਿਸ ਨੂੰ ਹੈ’ ਦਾ ਜਵਾਬ ਹੈ ‘ਤਉ’ (ਭਾਵ ‘ਤੈਨੂੰ’ ਸੰਪਰਦਾਨ ਕਾਰਕ)

(4). ਸੰਬੰਧ ਕਾਰਕ ਪੜਨਾਂਵ:– ਗੁਰਬਾਣੀ ਵਿੱਚ ‘ਤੁ’ ਸ਼ਬਦ (1 ਵਾਰ), ‘ਤਉ’ (321 ਵਿੱਚੋਂ ਕੇਵਲ 3 ਵਾਰ), ‘ਤੁਅ’ (3 ਵਾਰ), ‘ਤਵ’ (ਵੀ 3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ, ਤੇਰੀ, ਤੇਰੇ’।

(ਨੋਟ: ਪੰਜਾਬੀ ਭਾਸ਼ਾ ਤੇ ਗੁਰਬਾਣੀ ਲਿਖਤ ਵਿੱਚ ‘ਪੜਨਾਂਵ’ ਸ਼ਬਦ ਕੁਝ ‘ਪੜਨਾਂਵੀ ਵਿਸ਼ੇਸ਼ਣ’ ਵੀ ਹੁੰਦੇ ਹਨ ਜਿਨ੍ਹਾਂ ਦਾ ਸਰੂਪ ਤੇ ਅਰਥ ਵੀ ਇੱਕ ਸਮਾਨ ਹੁੰਦਾ ਹੈ ਪਰ ਉਨ੍ਹਾਂ ਦੀ ਪਹਿਚਾਣ ਲਈ ਇਹ ਨਿਯਮ ਜ਼ਰੂਰੀ ਹੈ ਕਿ ‘ਪੜਨਾਂਵ’ ਸ਼ਬਦ ਕਿਸੇ ‘ਨਾਂਵ’ ਸ਼ਬਦ ਦੀ ਗ਼ੈਰ ਹਾਜ਼ਰੀ ’ਚ ਦਰਜ ਹੁੰਦਾ ਹੈ ਜਦਕਿ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦ ਨਾਲ ਉਸ ਦਾ ਸੰਬੰਧਿਤ ‘ਨਾਂਵ’ ਵੀ ਸਮਾਨੰਤਰ ਜ਼ਰੂਰ ਦਰਜ ਹੁੰਦਾ ਹੈ; ਜਿਵੇਂ: ‘ਗੁਰਮੁਖ ਬੱਚਾ ਹੈ। ਉਹ ਸਕੂਲ ਜਾਂਦਾ ਹੈ, ਉਹ ਗੁਰਮੁਖ ਆ ਰਿਹਾ ਹੈ।’, ਵਾਕਾਂ ਵਿੱਚੋਂ ਪਹਿਲੇ ’ਚ ‘ਗੁਰਮੁਖ’ ਨਾਂਵ ਹੈ ਪਰ ਦੂਸਰੇ ਵਾਕ ’ਚ ‘ਉਹ’ ਸ਼ਬਦ ‘ਗੁਰਮੁਖ’ (ਨਾਂਵ) ਦੀ ਗ਼ੈਰ ਹਾਜ਼ਰੀ ’ਚ ਦਰਜ ਹੋਣ ਕਾਰਨ ‘ਉਹ’ ਸ਼ਬਦ ਨੂੰ ‘ਪੜਨਾਂਵ’ ਕਹਿਣਾ ਉਚਿਤ ਹੋਵੇਗਾ ਜਦਕਿ ਤੀਸਰੇ ਵਾਕ ’ਚ ‘ਉਹ ਗੁਰਮੁਖ’ (ਨਾਂਵ ਤੇ ਪੜਨਾਂਵ ਸਮਾਨੰਤਰ ਦਰਜ ਹੋਣ ਕਾਰਨ) ‘ਉਹ’ ਸ਼ਬਦ ਨੂੰ ‘ਪੜਨਾਂਵੀ ਵਿਸ਼ੇਸ਼ਣ’ ਮੰਨਣਾ ਪਵੇਗਾ ਬੇਸ਼ੱਕ ‘ਪੜਨਾਂਵ’ ਤੇ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦਾਂ ਦਾ ਸਰੂਪ ਵੀ ‘ਉਹ’ (ਇੱਕ ਸਮਾਨ) ਹੀ ਹੈ।

ਉਕਤ ਨਿਯਮ ਕੇਵਲ ਪੰਜਾਬੀ ਭਾਸ਼ਾ ਦੇ ਹਨ ਜਦਕਿ ਗੁਰਬਾਣੀ ’ਚ ਇਨ੍ਹਾਂ ਨਿਯਮਾਂ ਵਿੱਚੋਂ ‘ਪੜਨਾਂਵ’ ਤੇ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦਾਂ ਦੇ ਅਰਥ ਤਾਂ (ਪੰਜਾਬੀ ਭਾਸ਼ਾ ਵਾਙ) ਸਮਾਨੰਤਰ ਹੀ ਹੁੰਦੇ ਹਨ ਪਰ ਲਿਖਤੀ ਸਰੂਪ ਭਿੰਨ ਹੁੰਦੇ ਹਨ; ਜਿਵੇਂ: ਹੇਠਾਂ ਦਿੱਤੇ ਜਾ ਰਹੇ ‘ਤਉ, ਤੁਅ, ਤਵ’ ਸ਼ਬਦਾਂ ਦੇ ਸਮਾਨੰਤਰ ‘ਨਾਂਵ’ ਸ਼ਬਦ ਦਰਜ ਹੋਣ ਦੇ ਬਾਵਜੂਦ ਵੀ ਇਹ ਸ਼ਬਦ ‘ਪੜਨਾਂਵ’ ਹੀ ਰਹੇ, ‘ਪੜਨਾਂਵੀ ਵਿਸ਼ੇਸ਼ਣ’ ਨਹੀਂ ਬਣ ਸਕੇ, ਕਿਉਂਕਿ ਗੁਰਬਾਣੀ ਦੀ ਲਿਖਤ ਅਨੁਸਾਰ ਕੇਵਲ ਉਹੀ ਸ਼ਬਦ ‘ਪੜਨਾਂਵੀ ਵਿਸ਼ੇਸ਼ਣ’ ਬਣ ਸਕਦੇ ਹਨ ਜੋ ‘ਨਾਂਵ’ ਤੇ ‘ਪੜਨਾਂਵ’ ਸਮਾਨੰਤਰ ਕਾਰਕ ’ਚ ਦਰਜ ਹੋਣ; ਜਿਵੇਂ: ‘ਮੇਰੈ ਮਨਿ’ (ਦੋਵੇਂ) ਸ਼ਬਦ ਅਧਿਕਰਣ ਕਾਰਕ ’ਚ ਹੋਣ ਕਾਰਨ ‘ਮੇਰੇ ਵਿੱਚ, ਮਨ ਵਿੱਚ ਭਾਵ ਮੇਰੇ ਮਨ ਵਿੱਚ’ ਦੇ ਅਰਥ ਦੇਂਦੇ ਹਨ ਇਸ ਲਈ ‘ਮੇਰੈ’ ਸ਼ਬਦ ਨੂੰ ‘ਪੜਨਾਂਵੀ ਵਿਸ਼ੇਸ਼ਣ’ ਹੈ ਪਰ ‘ਮੇਰੇ ਮਨਿ’ (ਜੁੜਤ) ਸ਼ਬਦਾਂ ਵਿੱਚੋਂ ‘ਮੇਰੇ’ ਸ਼ਬਦ (ਸੰਬੰਧਿਤ ‘ਮਨਿ’ ਨਾਂਵ ਵਾਙ) ਅਧਿਕਰਣ ਕਾਰਕ ਵਿੱਚ ਦਰਜ ਨਹੀਂ, ਕਿਉਂਕਿ ਇਸ ਦਾ ਅਰਥ ‘ਮੇਰੇ ਵਿੱਚ’ ਨਹੀਂ ਬਣ ਰਿਹਾ ਇਸ ਲਈ ‘ਮੇਰੇ’ ਸ਼ਬਦ ‘ਮਨਿ’ (ਨਾਂਵ) ਦੇ ਸਮਾਨੰਤਰ ਦਰਜ ਹੋਣ ਦੇ ਬਾਵਜੂਦ ਵੀ ‘ਪੜਨਾਂਵ’ ਹੈ।

ਗੁਰਬਾਣੀ ਵਿੱਚੋਂ ਦੋ ਪੰਕਤੀਆਂ ਨੂੰ ਵੀਚਾਰਿਆਂ ਹੀ ਇਹ ਵਿਸ਼ਾਂ ਸਪਸ਼ਟ ਹੋ ਜਾਵੇਗਾ; ਜਿਵੇਂ:

(1). ‘‘ਮੇਰੈ ਮਨਿ ਤਨਿ (ਵਿੱਚ)’’ ਭੁਖ ਅਤਿ ਅਗਲੀ (ਬਹੁਤੀ); ਕੋਈ ਆਣਿ (ਲਿਆ ਕੇ) ਮਿਲਾਵੈ ਮਾਇ ! ॥’’ (ਮ: ੫/੪੯)

(2). ‘‘ਰਾਮ ! ‘ਮੇਰੇ’ ਮਨਿ ਤਨਿ (ਵਿੱਚ) ਨਾਮੁ ਅਧਾਰੇ (ਨਾਮ ਰੂਪ ਸਹਾਰਾ)॥’’ (ਮ: ੪/੯੮੦)

ਉਕਤ ਦੋਵੇਂ ਪੰਕਤੀਆਂ ’ਚੋਂ ਨੰਬਰ (1). ’ਚ ਦਰਜ ‘ਮੇਰੈ’ ਸ਼ਬਦ ‘ਪੜਨਾਂਵੀ ਵਿਸ਼ੇਸ਼ਣ’ ਹੈ ਜਦਕਿ ਨੰਬਰ (2). ’ਚ ਦਰਜ ‘ਮੇਰੇ’ ਸ਼ਬਦ ‘ਪੜਨਾਂਵ’ ਹੈ। ਇਸ ਲਈ ਅਗਾਂਹ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਦੀ ਆਸਾਨ ਪਹਿਚਾਣ ਇਹੀ ਹੈ ਕਿ ਜਦ ‘ਤੁ, ਤਉ, ਤਵ, ਤੁਅ’ ਸ਼ਬਦਾਂ ਦੇ ਸਮਾਨੰਤਰ ਦਰਜ ‘ਨਾਂਵ’ ਸ਼ਬਦ ਦਾ ਸਰੂਪ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਵਾਲਾ ਹੋਵੇ ਤਾਂ ਇਹ ਤਮਾਮ ਸ਼ਬਦ ਇੱਕ ਵਚਨ ਪੁਲਿੰਗ ਹੋਣ ਕਾਰਨ ਕਾਰਕੀ ਹੁੰਦੇ ਹਨ ਅਤੇ ‘ਤੁ, ਤਉ, ਤਵ, ਤੁਅ’ ਸ਼ਬਦ ਬਿਨਾ ਕਾਰਕੀ ਹੋਣ ਕਾਰਨ ‘ਪੜਨਾਂਵ’ ਰਹਿ ਜਾਂਦੇ ਹਨ; ਜਿਵੇਂ ਹੇਠਾਂ ਦਿੱਤੇ ਜਾ ਰਹੇ ‘ਤੁ’ ਸ਼ਬਦ (1 ਵਾਰ), ‘ਤਉ’ (5 ਵਾਰ), ‘ਤੁਅ’ (3 ਵਾਰ) ਤੇ ‘ਤਵ’ (ਵੀ 3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ:

(ਹੇ ਪ੍ਰਭੂ !, ਤੂੰ) ‘‘ਆਪੁਨੋ ਭਾਵਨੁ ਕਰਿ (ਆਪਣੀ ਮਰਜ਼ੀ ਕਰਦਾ ਹੈਂ), ਮੰਤ੍ਰਿ ਨ ਦੂਸਰੋ ਧਰਿ (ਹੋਰ ਦੀ ਸਲਾਹ ਨਹੀਂ ਲੈਂਦਾ); ਓਪਤਿ ਪਰਲੌ ਏਕੈ ਨਿਮਖ ‘ਤੁ’ (ਤੇਰੇ) ਘਰਿ (ਵਿੱਚ)॥’’ (ਮ: ੫/੧੩੮੫)

‘‘ਤਉ’’ (ਤੇਰੇ) ਪ੍ਰਸਾਦਿ (ਨਾਲ) ਪ੍ਰਭ! ਸੁਖੀ ਵਲਾੲਂੀ (ਵੱਸਦਾ ਹਾਂ)॥’’ (ਮ: ੫/੩੮੬)

‘‘ਪ੍ਰਭ ਜੀ ! ‘ਤਉ’ (ਤੇਰੇ) ਪ੍ਰਸਾਦਿ (ਨਾਲ) ਭ੍ਰਮੁ ਡਾਰਿਓ ॥’’ (ਮ: ੫/੫੨੯)

(ਹੇ ਕਰਤਾਰ !) ‘‘ਤਉ’’ (ਤੇਰੇ) ਪਰਸਾਦਿ (ਨਾਲ), ਰੰਗ ਰਸ ਮਾਣੇ ॥’’ (ਮ: ੫/੧੧੪੪)

(ਹੇ ਕਰਤਾਰ !) ‘‘ਗਹਿ ਭੁਜਾ ਲੇਵਹੁ, ਨਾਮੁ ਦੇਵਹੁ; ‘ਤਉ’ ਪ੍ਰਸਾਦੀ (ਤੇਰੀ ਮਿਹਰ ਨਾਲ) ਮਾਨੀਐ (ਵਿਸ਼ਵਾਸ ਹੁੰਦਾ)॥’’ (ਮ: ੫/੧੨੭੮)

(ਹੇ ਸਤਸੰਗੀਏ !) ‘‘ਢੂਢੇਦੀਏ ਸੁਹਾਗ ਕੂ (ਨੂੰ), ‘ਤਉ’ (ਤੇਰੇ) ਤਨਿ (ਵਿੱਚ) ਕਾਈ ਕੋਰ (ਕੋਈ ਕਸਰ, ਘਾਟ ਹੈ)॥’’ (ਬਾਬਾ ਫਰੀਦ/੧੩੮੪)

‘‘ਗੁਰ ਰਾਮਦਾਸ ! ਕਲੵੁਚਰੈ, ‘ਤੁਅ’ (ਤੇਰਾ) ਸਹਜ (ਦੇ) ਸਰੋਵਰਿ (ਵਿੱਚ) ਬਾਸੁ (ਟਿਕਾਣਾ ਹੈ)॥’’ (ਭਟ ਕਲੵ /੧੩੯੮)

(ਹੇ ਨਿਰਾਕਾਰ !) ‘‘ਹਮ, ‘ਤੁਅ’ (ਤੇਰੇ) ਪਰਸਾਦਿ (ਮਿਹਰ ਨਾਲ); ਸੁਖੀ ਸਦ ਹੀ ॥’’ (ਭਗਤ ਕਬੀਰ/੯੬੯)

‘‘ਤੁਅ’’ (ਤੇਰੇ), ਸਤਿਗੁਰ ! ਸੰ ਹੇਤੁ (ਨਾਲ ਪਿਆਰ); ਨਾਮਿ (’ਚ) ਲਾਗਿ (ਕੇ) ਜਗੁ ਉਧਰੵਉ ॥’’ (ਭਟ ਕਲੵ /੧੪੦੮)

‘‘ਤਵ’’ ਪ੍ਰਸਾਦਿ (ਤੇਰੀ ਕਿਰਪਾ ਨਾਲ) ਸਿਮਰਤੇ ਨਾਮੰ, ਨਾਨਕ, ਕ੍ਰਿਪਾਲ ! ਹਰਿ ਹਰਿ ਗੁਰੰ ! ॥’’ (ਮ: ੫/੧੩੫੬)

‘‘ਤਵ’’ ਭੈ (ਤੇਰੇ ਡਰ ਕਰਕੇ) ਬਿਮੁੰਚਿਤ (ਮੁਕਤੀ ਮਿਲਦੀ) ਸਾਧ ਸੰਗਮ (ਸੰਗਤ ਰਾਹੀਂ); ਓਟ ਨਾਨਕ ਨਾਰਾਇਣਹ ! ॥’’ (ਮ: ੫/੧੩੫੮)

‘‘ਨਚ (ਨਾ) ਮਿਤ੍ਰੰ (ਦੀ), ਨਚ ਇਸਟੰ (ਨਾ ਗੁਰੂ-ਪੀਰ ਦੀ), ਨਚ ਬਾਧਵ (ਨਾ ਰਿਸਤੇਦਾਰ ਦੀ); ਨਚ (ਨਾ) ਮਾਤ ਪਿਤਾ (ਦੀ), ‘ਤਵ’ (ਤੇਰੇ ਭਰੋਸੇ) ਲਜਯਾ (ਸ਼ਰਮ ਰਹਿੰਦੀ) ॥’’ (ਮ: ੫/੧੩੫੮)

ਸੰਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ: ਗੁਰਬਾਣੀ ਵਿੱਚ ‘ਤਉ’ ਸ਼ਬਦ (321 ਵਿੱਚੋਂ 25 ਵਾਰ), ‘ਤੁਅ’ (8 ਵਾਰ), ‘ਤਵ’ (8 ਵਾਰ), ‘ਤੋਰ’ (6 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ, ਤੇਰੀ, ਤੇਰੇ’; ਜਿਵੇਂ:

(ਨੋਟ: ਧਿਆਨ ਰਹੇ ਕਿ ਇਨ੍ਹਾਂ ਤਮਾਮ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦਾਂ ਦੇ ਸਮਾਨੰਤਰ ਦਰਜ ‘ਨਾਂਵ’ ਸ਼ਬਦ ਵਿੱਚੋਂ ਕੋਈ ਵੀ ਕਾਰਕੀ ਅਰਥ ਨਹੀਂ ਮਿਲਦਾ।)

(ਹੇ ਕਰਤਾਰ !) ‘‘ਹਉ ਆਇਆ ਦੂਰਹੁ ਚਲਿ ਕੈ, ਮੈ ਤਕੀ ‘ਤਉ’ (ਤੇਰੀ) ਸਰਣਾਇ ਜੀਉ ॥’’ (ਮ: ੧/੭੬੩)

‘‘ਤਉ’’ (ਤੇਰੀ) ਸਰਣਾਈ ਉਬਰਹਿ ਕਰਤੇ ! ਆਪੇ (ਗੁਰੂ ਨਾਲ) ਮੇਲਿ (ਕੇ, ਆਪਣੇ ਨਾਲ) ਮਿਲਾਇਆ ॥’’ (ਮ: ੩/੧੦੬੮)

(ਹੇ ਕਰਤਾਰ !) ‘‘ਤਉ’’ (ਤੇਰੀ) ਸਰਣਾਗਤਿ, ਰਹਉ ਪਇਆ ॥’’ (ਮ: ੩/੧੧੭੦)

‘‘ਫਿਰਤ ਫਿਰਤ ਪ੍ਰਭ ! ਆਇਆ, ਪਰਿਆ ‘ਤਉ’ (ਤੇਰੀ) ਸਰਨਾਇ ॥’’ (ਮ: ੫/੨੮੯)

(ਹੇ ਕਰਤਾਰ !) ‘‘ਤਉ’’ (ਤੇਰਾ) ਭਾਣਾ, ਤਾਂ ਤਿ੍ਰਪਤਿ ਅਘਾਏ ਰਾਮ ! ॥’’ (ਮ: ੫/੫੭੭)

(ਹੇ ਕਰਤਾਰ !) ‘‘ਹਮ ਬਾਰਿਕ, ‘ਤਉ’ (ਤੇਰੀ) ਸਰਣਾਈ ॥’’ (ਮ: ੫/੬੨੬)

‘‘ਜਉ ਦੇਖਉ, ਤਉ (ਤਾਂ) ਸਗਲ ਮੋਹਿ (ਵਿੱਚ) ਮੋਹੀਅਉ, ‘ਤਉ’ (ਤੇਰੀ) ਸਰਨਿ ਪਰਿਓ, ਗੁਰ ! ਭਾਗਿ (ਕੇ)॥’’ (ਮ: ੫/੭੦੧)

(ਹੇ ਕਰਤਾਰ !) ‘‘ਅਵਰ ਨ ਸੂਝੈ ਦੂਜੀ ਠਾਹਰ; ਹਾਰਿ (ਕੇ) ਪਰਿਓ, ‘ਤਉ’ (ਤੇਰੇ) ਦੁਆਰੀ ॥’’ (ਮ: ੫/੭੧੩)

(ਹੇ ਕਰਤਾਰ !) ‘‘ਤਉ’’ (ਤੇਰੀ) ਮੈ ਆਇਆ, ਸਰਨੀ ਆਇਆ ॥’’ (ਮ: ੫/੭੪੬) (ਭਾਵ ਤੇਰੀ ਸ਼ਰਨੀ ਮੈ ਆਇਆ।)

(ਹੇ ਕਰਤਾਰ !) ‘‘ਐਸਾ ਅਧਮੁ (ਨਾਚ) ਅਜਾਤਿ ਨਾਮਦੇਉ, ‘ਤਉ’ (ਤੇਰੀ) ਸਰਨਾਗਤਿ ਆਈਅਲੇ ॥’’ (ਭਗਤ ਨਾਮਦੇਵ/੯੮੮)

(ਹੇ ਨਿਰਾਕਾਰ !) ‘‘ਜੋਗੀਸਰ ਪਾਵਹਿ ਨਹੀ; ‘ਤੁਅ’ (ਤੇਰੇ) ਗੁਣ ਕਥਨੁ ਅਪਾਰ ॥’’ (ਭਗਤ ਰਵਿਦਾਸ/੩੪੬)

(ਹੇ ਨਿਰਾਕਾਰ !) ‘‘ਕਬੀਰ ! ਨੈਨ ਨਿਹਾਰਉ ਤੁਝ ਕਉ (ਤੈਨੂੰ); ਸ੍ਰਵਨ ਸੁਨਉ ‘ਤੁਅ’ (ਤੇਰਾ) ਨਾਉ ॥’’ (ਭਗਤ ਕਬੀਰ/੧੩੭੦)

(ਹੇ ਪ੍ਰਭੂ ! ਸਰਗੁਣ ਰੂਪ ’ਚ) ‘‘ਸਹਸ ‘ਤਵ’ (ਤੇਰੇ ਹਜ਼ਾਰਾਂ) ਨੈਨ, (ਪਰ ਨਿਰਗੁਣ ਰੂਪ ’ਚ) ਨਨ (ਨਾ) ਨੈਨ ਹਹਿ ਤੋਹਿ ਕਉ (ਤੈਨੂੰ); ਸਹਸ ਮੂਰਤਿ, ਨਨਾ (ਨਾ) ਏਕ ਤੁੋਹੀ (ਤੇਰੇ ਲਈ)॥’’ (ਮ: ੧/੧੩)

‘‘ਤਵ’’ (ਤੇਰੇ) ਗੁਨ ਕਹਾ (ਕਿੱਥੇ) ? ਜਗਤ ਗੁਰਾ ! ਜਉ (ਜੇ) ਕਰਮੁ ਨ ਨਾਸੈ ॥ ਸਿੰਘ (ਤੇਰੇ ਸ਼ੇਰ ਦੀ) ਸਰਨ ਕਤ (ਕਿਉਂ) ਜਾਈਐ ? ਜਉ ਜੰਬੁਕੁ (ਕਾਮਾਦਿਕ ਗਿੱਦੜ) ਗ੍ਰਾਸੈ (ਫੜੀ ਰੱਖਣ)॥’’ (ਭਗਤ ਸਧਨਾ/੮੫੮)

(ਹੇ ਨਿਰਾਕਾਰ !) ‘‘ਤੂੰ ਪਿੰਜਰੁ; ਹਉ ਸੂਅਟਾ ‘ਤੋਰ’ (ਤੇਰਾ ਤੋਤਾ)॥’’ (ਭਗਤ ਕਬੀਰ/੩੨੩)

(ਹੇ ਨਿਰਾਕਾਰ !) ‘‘ਗੁਰ ਚਰਨ ਸਰੇਵਹਿ; ਗੁਰਸਿਖ ‘ਤੋਰ’ (ਤੇਰੇ ਗੁਰਸਿੱਖ)॥’’ (ਮ: ੧/੧੧੭੦) ਆਦਿ।

(5). ਅਧਿਕਰਣ ਕਾਰਕ ਪੜਨਾਂਵ:– ਗੁਰਬਾਣੀ ਵਿੱਚ ‘ਤਉ’ ਸ਼ਬਦ (ਕੇਵਲ 1 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਨਾਲ’; ਜਿਵੇਂ:

(ਹੇ ਕ੍ਰੋਧ ! ਉਨ੍ਹਾਂ ਨੂੰ) ‘‘ਅਨਿਕ ਸਾਸਨ ਤਾੜੰਤਿ (ਕਈ ਹੁਕਮ ਦੇਂਦੇ) ਜਮਦੂਤਹ (ਵਿਕਾਰ, ਜੋ); ‘ਤਵ ਸੰਗੇ’ ਅਧਮੰ ਨਰਹ (ਤੇਰੇ ਨਾਲ ਨੀਚ ਜੀਵ ਰਹਿੰਦੇ) ॥’’ (ਮ: ੫/੧੩੫੮)

Pronoun (Part 4, C)

0

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-2) ਵੇਖੋ।

ਪੜਨਾਂਵ ਮੱਧਮ ਪੁਰਖ, ਅਧਿਆਇ- 3

(3). ਗੁਰਬਾਣੀ ਵਿੱਚ ‘ਤੋਹਿ’ (20 ਵਾਰ), ‘ਤੋਹੀ’ (8 ਵਾਰ), ‘ਤੁਹੀ’ (34 ਵਾਰ), ‘ਤੁਹੀਂ ’ (2 ਵਾਰ), ‘ਤੂਹੀ’ (24 ਵਾਰ), ‘ਤੂੰਹੀ’ (9 ਵਾਰ), ‘ਤੁਹਿ’ (6 ਵਾਰ), ‘ਤੁੋਹੀ’ (1 ਵਾਰ) ‘ਮੱਧਮ ਪੁਰਖ, ਇੱਕ ਵਚਨ ਪੜਨਾਂਵ’ ’ਚ ਦਰਜ ਹਨ, ਜਿਨ੍ਹਾਂ ਦੀ ਵੰਡ 5 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਕੀਤੀ ਗਈ ਹੈ (ਭਾਵ ਇਹ ਤਮਾਮ ਸ਼ਬਦ ‘ਕਰਣ ਕਾਰਕ, ਅਪਾਦਾਨ ਕਾਰਕ ਤੇ ਸੰਬੋਧਨ ਕਾਰਕ’ ਵਿੱਚ ਦਰਜ ਨਹੀਂ ਹਨ); ਜਿਵੇਂ:

(1). ਕਰਤਾ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (1 ਵਾਰ), ‘ਤੋਹੀ’ (2 ਵਾਰ), ‘ਤੁਹੀ’ (34 ਵਾਰ), ‘ਤੁਹੀਂ’ (2 ਵਾਰ), ‘ਤੂਹੀ’ (24 ਵਾਰ), ‘ਤੂੰਹੀ’ (9 ਵਾਰ) ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੂੰ’, ‘ਤੂੰ ਹੀ’; ਜਿਵੇਂ:

(ਹੇ ਪ੍ਰਭੂ !) ‘‘ਤੇਰੇ ਜੀਅ; ਜੀਆ ਕਾ ‘ਤੋਹਿ’ (ਤੂੰ ਹੀ)॥’’ (ਮ: ੧/੨੫)

(ਹੇ ਪ੍ਰਭੂ !) ‘‘ਕਰਣ ਕਾਰਣ, ਸਭਸੈ ਸਿਰਿ ‘ਤੋਹੀ’ (ਤੂੰ ਹੀ)॥’’ (ਮ: ੧/੪੧੩)

(ਹੇ ਪ੍ਰਭੂ !) ‘‘ਜਤ ਕਤ (ਜਿਧਰ) ਦੇਖੀਐ; ਤਤ ਤਤ (ਉਧਰ) ‘ਤੋਹੀ’ (ਤੂੰ ਹੀ)॥’’ (ਮ: ੫/੯੧੩)

(ਹੇ ਪ੍ਰਭੂ !) ‘‘ਤੁਹਂੀ’’ (ਤੂੰ ਹੀ) ਨਿਰੰਜਨੁ ਕਮਲਾ-ਪਾਤੀ (ਲਕਸ਼ਮੀ ਦਾ ਪਤੀ)॥’’ (ਭਗਤ ਸੈਣ/੬੯੫)

(ਹੇ ਪ੍ਰਭੂ !) ‘‘ਜਾ ਕੀ ਛੋਤਿ (ਭਿੱਟ), ਜਗਤ ਕਉ ਲਾਗੈ; ਤਾ ਪਰ (ਉਸ ਉੱਤੇ) ‘ਤੁਹਂੀ’ (ਤੂੰ ਹੀ) ਢਰੈ (ਤਰਸ ਕਰਦਾ ਹੈਂ)॥’’ (ਭਗਤ ਰਵਿਦਾਸ/੧੧੦੬)

(ਹੇ ਨਿਰਾਕਾਰ !) ‘‘ਏਕ ‘ਤੂਹੀ’, ਏਕ ‘ਤੁਹੀ’ ॥’’ (ਮ: ੧/੧੪੩)

‘‘ਜਾ ਕਾ ਠਾਕੁਰੁ ‘ਤੁਹੀ’, ਪ੍ਰਭ ! ਤਾ ਕੇ ਵਡਭਾਗਾ ॥’’(ਮ: ੫/੩੯੯)

(ਹੇ ਨਿਰਾਕਾਰ !) ‘‘ਦਾਨਾ ਤੂ, ਬੀਨਾ ‘ਤੁਹੀ’; ਦਾਨਾ ਕੈ ਸਿਰਿ (ਉੱਤੇ, ਸ੍ਰੇਸਟ) ਦਾਨੁ ॥’’ (ਮ: ੧/੯੩੪)

‘‘ਪ੍ਰਭ ! ਏਕ ‘ਤੂੰਹੀ’, ਏਕ ‘ਤੁਹੀ’ ॥’’ (ਮ: ੫/੧੨੭੨)

(ਹੇ ਨਿਰਾਕਾਰ !) ‘‘ਤੂੰਹੀ’’ ਰਸ, ‘ਤੂੰਹੀ’ ਜਸ; ‘ਤੂੰਹੀ’ ਰੂਪ, ‘ਤੂਹੀ’ ਰੰਗ ॥’’ (ਮ: ੫/੨੧੩)

‘‘ਪ੍ਰਭ ! ਏਕ ‘ਤੂੰਹੀ’ ਏਕ ‘ਤੁਹੀ’ ॥’’ (ਮ: ੫/੧੨੭੨) ਆਦਿ।

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (4 ਵਾਰ), ‘ਤੋਹੀ’ (1 ਵਾਰ), ‘ਤੁਹਿ’ (2 ਵਾਰ) ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

‘‘ਆਜੁ ਕਾਲਿ ਫੁਨਿ ‘ਤੋਹਿ’ (ਤੈਨੂੰ ਭੀ) ਗ੍ਰਸਿ ਹੈ; ਸਮਝਿ (ਕੇ) ਰਾਖਉ ਚੀਤਿ (ਵਿੱਚ)॥’’ (ਮ: ੯/੬੩੧)

‘‘ਮੇਰੈ ਅੰਤਰਿ ਲੋਚਾ ਮਿਲਣ ਕੀ; ਕਿਉ ਪਾਵਾ ਪ੍ਰਭ ! ‘ਤੋਹਿ’ (ਤੈਨੂੰ) ? ॥’’ (ਮ: ੫/੯੫੭)

‘‘ਜੀਉ ਮਹਿੰਜਾ (ਮੇਰਾ), ‘ਤਉ’ (ਤੈਂ ਨੇ) ਮੋਹਿਆ; ਕਦਿ ਪਸੀ (ਵੇਖਾਂ) ਜਾਨੀ (ਜਾਣਾ) ‘ਤੋਹਿ’ (ਤੈਨੂੰ) ? ॥’’ (ਮ: ੫/੧੦੯੪)

‘‘ਗੁਰ ਕੈ ਸਬਦਿ (ਰਾਹੀਂ); ਪਛਾਨਾ ‘ਤੋਹਿ’ (ਤੈਨੂੰ)॥’’ (ਮ: ੧/੧੧੮੭)

(ਹੇ ਪ੍ਰਭੂ !) ‘‘ਤੁਝ (ਕਿਰਪਾ) ਬਿਨੁ, ਕਵਨੁ ਰੀਝਾਵੈ ‘ਤੋਹੀ’ (ਤੈਨੂੰ) ?॥’’ (ਮ: ੫/੨੦੭)

‘‘ਰੇ ਬਉਰੇ ! (ਮਰਨ ਉਪਰੰਤ) ‘ਤੁਹਿ’ (ਤੈਨੂੰ) ਘਰੀ (ਘੜੀ ਮਾਤ੍ਰ ਵੀ) ਨ ਰਾਖੈ ਕੋਈ ॥’’ (ਭਗਤ ਕਬੀਰ/੪੭੮)

‘‘ਕਾਢਿ (ਕੇ) ਖੜਗੁ (ਤਲਵਾਰ, ਪਰ ਅੰਦਰੋਂ ਹਰਣਾਖਸ) ਕਾਲੁ ਭੈ (ਡਰ ਵਿੱਚ) ਕੋਪਿਓ (ਗੁੱਸੇ ’ਚ ਬੋਲਿਆ: ਹੇ ਪ੍ਰਹਲਾਦ !); ਮੋਹਿ ਬਤਾਉ? ਜੁ ‘ਤੁਹਿ’ (ਤੈਨੂੰ) ਰਾਖੈ ॥’’ (ਭਗਤ ਨਾਮਦੇਵ/੧੧੬੫)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (5 ਵਾਰ), ‘ਤੁਹਿ’ (3 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਲਈ, ਤੇਰੇ ਵਾਸਤੇ’; ਜਿਵੇਂ:

(ਹੇ ਭਾਈ !) ‘‘ਕਹੁ ਨਾਨਕ ! ਨਿਜ ਮਤੁ (ਨਿਜੀ ਵੀਚਾਰ) ਸਾਧਨ ਕਉ (ਗੁਰਮੁਖਾਂ ਦੇ); ਭਾਖਿਓ (ਆਖਦਾ ਹਾਂ) ‘ਤੋਹਿ’ (ਤੈਨੂੰ, ਤੇਰੇ ਲਈ) ਪੁਕਾਰਿ (ਕੇ)॥’’ (ਮ: ੯/੬੩੩)

(ਹੇ ਪ੍ਰਭੂ ! ਸਰਗੁਣ ਰੂਪ ’ਚ) ‘‘ਸਹਸ ਤਵ (ਹਜ਼ਾਰਾਂ ਤੇਰੇ) ਨੈਨ, (ਪਰ ਨਿਰਗੁਣ ’ਚ) ਨਨ (ਨਾ) ਨੈਨ ਹੈ ‘ਤੋਹਿ ਕਉ’ (ਤੇਰੇ ਲਈ, ਸਰਗੁਣ ’ਚ); ਸਹਸ ਮੂਰਤਿ, (ਪਰ ਨਿਰਗੁਣ ’ਚ) ਨਨਾ (ਨਾ) ਏਕ ਤੋਹੀ (ਤੇਰੀ ਮੂਰਤੀ, ਸ਼ਕਲ)॥’’ (ਮ: ੧/੬੬੩) (ਇਹ ਪੰਕਤੀ ਦੋ ਵਾਰ ਦਰਜ ਹੈ।)

(ਹੇ ਭਾਈ !) ‘‘ਜਿਹ ਸਿਮਰਨਿ (ਨਾਲ); ਨਾਹੀ ‘ਤੁਹਿ’ (ਤੇਰੇ ਲਈ) ਕਾਨਿ (ਕਿਸੇ ਦੀ ਮੁਥਾਜੀ ਰਹਿੰਦੀ)॥’’ (ਭਗਤ ਕਬੀਰ/੯੭੧)

(ਹੇ ਭਾਈ !) ‘‘ਕਬੀਰ ! ਜਉ ‘ਤੁਹਿ’ (ਤੈਨੂੰ, ਤੇਰੇ ਲਈ) ਸਾਧ ਪਿਰੰਮ ਕੀ (ਪਿਆਰ ਦੀ ਖਿੱਚ ਹੈ); ਸੀਸੁ ਕਾਟਿ (ਕੇ) ਕਰਿ ਗੋਇ (ਗੇਂਦ ਭਾਵ ਨਿਮਰਤਾ)॥’’ (ਭਗਤ ਕਬੀਰ/੧੩੭੭)

(ਹੇ ਭਾਈ !) ‘‘ਕਬੀਰ ! ਜਉ ‘ਤੁਹਿ’ (ਤੈਨੂੰ) ਸਾਧ ਪਿਰੰਮ ਕੀ; ਪਾਕੇ ਸੇਤੀ (ਪੱਕੇ ਗੁਰੂ ਨਾਲ ਹੀ) ਖੇਲੁ ॥’’ (ਭਗਤ ਕਬੀਰ/੧੩੭੭)

ਪਿਛਲੇ ਅਧਿਆਇ ’ਚ ਕੀਤੀ ਗਈ ਵੀਚਾਰ ਕਿ ਕਿਸੇ ਪੰਕਤੀ ’ਚ 2 ਕਰਮ ਆ ਜਾਂਦੇ ਹਨ ਤਾਂ ਉਨ੍ਹਾਂ ਦੀ ਪਹਿਚਾਣ ਕਰਨ ਲਈ ‘ਕਿਰਿਆ’ ਸ਼ਬਦ ਨਾਲ ‘ਕੀ’ ਲਗਾਇਆਂ ਜੋ ਜਵਾਬ ਮਿਲੇ ਉਹ ‘ਕਰਮ ਕਾਰਕ’ ਤੇ ‘ਕਿਸ ਨੂੰ’ ਲਗਾਇਆਂ ਜੋ ਜਵਾਬ ਮਿਲੇ ਉਹ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ:

(1). ‘‘ਉਨ ਕੀ ਗੈਲਿ (ਆਦਤ); ‘ਤੋਹਿ’ (ਤੈਨੂੰ) ਜਿਨਿ (‘ਮਤਾਂ’ ਭਾਵ ਵੇਖੀਂ ਕਿਤੇ) ਲਾਗੈ ॥’’ (ਭਗਤ ਕਬੀਰ/੪੮੪)

(2). ‘‘ਭਲੇ ਅਮਰਦਾਸ ! ਗੁਣ ਤੇਰੇ; ਤੇਰੀ ਉਪਮਾ, ‘ਤੋਹਿ’ (ਤੈਨੂੰ) ਬਨਿ ਆਵੈ ॥’’ (ਭਟ ਭਲੵ /੧੩੯੬)

(ਨੋਟ: ਉਪਰੋਕਤ ਦੋਵੇਂ ਪੰਕਤੀਆਂ ’ਚ ਨੰਬਰ (1) ’ਚ ‘ਕੀ ਲਾਗੈ ?’ ਦਾ ਜਵਾਬ ਹੈ: ‘ਗੈਲਿ’ ਭਾਵ ‘ਆਦਤ’ (ਕਰਮ ਕਾਰਕ) ਤੇ ‘ਕਿਸ ਨੂੰ ਲਾਗੈ ?’ ਦਾ ਜਵਾਬ ਹੈ: ‘ਤੋਹਿ’ ਭਾਵ ‘ਤੈਨੂੰ’ (ਸੰਪਰਦਾਨ ਕਾਰਕ) ਅਤੇ ਨੰਬਰ (2) ’ਚ ‘ਕੀ ਬਨਿ ਆਵੈ ?’ ਦਾ ਜਵਾਬ ਹੈ: ‘ਉਪਮਾ’ (ਕਰਮ ਕਾਰਕ) ਅਤੇ ‘ਕਿਸ ਨੂੰ ਬਨਿ ਆਵੈ ?’ ਦਾ ਜਵਾਬ ਹੈ: ‘ਤੋਹਿ’ ਭਾਵ ‘ਤੈਨੂੰ’ (ਸੰਪਰਦਾਨ ਕਾਰਕ)।

(4). ਸੰਬੰਧ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (8 ਵਾਰ), ‘ਤੋਹੀ’ (4 ਵਾਰ), ‘ਤੁਹਿ’ (1 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ, ਤੇਰੀ, ਤੇਰੇ’; ਜਿਵੇਂ:

(ਹੇ ਪ੍ਰਭੂ! ਸਰਗੁਣ ਰੂਪ ’ਚ) ‘‘ਸਹਸ ਤਵ (ਹਜ਼ਾਰਾਂ ਤੇਰੇ) ਨੈਨ, (ਪਰ ਨਿਰਗੁਣ ’ਚ) ਨਨ (ਨਾ) ਨੈਨ ਹੈ ਤੋਹਿ ਕਉ; ਸਹਸ ਮੂਰਤਿ, (ਪਰ ਨਿਰਗੁਣ ’ਚ) ਨਨਾ (ਨਾ) ਏਕ ‘ਤੋਹੀ’ (ਤੇਰੀ ਮੂਰਤੀ, ਸ਼ਕਲ)॥’’ (ਮ: ੧/੬੬੩) (ਇਹ ਪੰਕਤੀ ਦੋ ਵਾਰ ਦਰਜ ਹੈ।)

(ਹੇ ਪ੍ਰਭੂ ! ) ‘‘ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ (ਤੇਰੇ ਲਈ); ਸਹਸ ਮੂਰਤਿ, ਨਨਾ ਏਕ ‘ਤੁੋਹੀ’ (ਤੇਰੀ ਮੂਰਤੀ)॥’’ (ਮ: ੧/੧੩)

(ਹੇ ਜੀਵ !) ‘‘ਸੋ ਘਰੁ ਰਾਖੁ; ਵਡਾਈ ‘ਤੋਹਿ’ (ਤੇਰੀ)॥’’ (ਮ: ੧/੩੫੭)

(ਹੇ ਪ੍ਰਭੂ !) ‘‘ਸੰਧਿਕ ‘ਤੋਹਿ’ (ਮੈਂ ਚੋਰ, ਤੇਰਾ), ਸਾਧ ਨਹੀ ਕਹੀਅਉ; ਸਰਨਿ ਪਰੇ, ਤੁਮਰੀ ਪਗਰੀ (ਤੇਰੇ ਪੈਰਾਂ ਦੀ)॥’’ (ਭਗਤ ਕਬੀਰ/੮੫੬)

(ਹੇ ਜੀਵ !) ‘‘ਨਾ ਤਨੁ ਤੇਰਾ; ਨਾ ਮਨੁ ‘ਤੋਹਿ’ (ਤੇਰਾ) ॥’’ (ਮ: ੫/੮੯੯)

(ਹੇ ਪੰਡਿਤ !) ‘‘ਤੂੰ ਬ੍ਰਹਮਨੁ, ਮੈ ਕਾਸੀਕ ਜੁਲਹਾ (ਕਾਂਸ਼ੀ ਦਾ ਜੁਲਾਹਾ); ਮੁਹਿ ‘ਤੋਹਿ’ (ਮੇਰੀ-ਤੇਰੀ) ਬਰਾਬਰੀ, ਕੈਸੇ ਕੈ ਬਨਹਿ ? ॥’’ (ਭਗਤ ਕਬੀਰ/੯੭੦)

(ਹੇ ਪ੍ਰਭੂ !) ‘‘ਤਿਨਿ ਭੀ, ਅੰਤੁ ਨ ਪਾਇਆ; ‘ਤੋਹਿ’ (ਤੇਰਾ)॥ ਨਾਮ ਬਿਹੂਣ; ਮੁਕਤਿ ਕਿਉ ਹੋਇ ?॥’’ (ਮ: ੧/੧੨੩੭)

(ਹੇ ਪ੍ਰਭੂ !) ‘‘ਤੂੰ ਸਚਾ ਸਾਹਿਬੁ ਅਤਿ ਵਡਾ; ‘ਤੁਹਿ’ (ਤੇਰੇ) ਜੇਵਡੁ (ਜਿਤਨਾ ਵੱਡਾ) ਤੂੰ ਵਡ ਵਡੇ ॥’’ (ਮ: ੪/੩੧੭)

(ਹੇ ਪ੍ਰਭੂ !) ‘‘ਤੋਹੀ’’ ਮੋਹੀ (ਤੇਰਾ-ਮੇਰਾ), ਮੋਹੀ ‘ਤੋਹੀ’ (ਮੇਰਾ-ਤੇਰਾ) ਅੰਤਰੁ ਕੈਸਾ ? ॥’’ (ਭਗਤ ਰਵਿਦਾਸ/੯੩)

ਗੁਰਬਾਣੀ ਵਿੱਚ ‘ਤੋਹਿ’ (3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵੀ ਵਿਸ਼ੇਸ਼ਣ’ ਵੀ ਹੈ ਕਿਉਂਕਿ ਇਸ ਦੇ ਸਮਾਨੰਤਰ ‘ਨਾਂਵ’ ਸ਼ਬਦ ਦਰਜ ਹੈ ਤੇ ਇਸ ਦਾ ਅਰਥ ਹੈ: ‘ਤੇਰੇ, ਤੇਰਾ’; ਜਿਵੇਂ:

‘‘ਤੋਹਿ’’ ਚਰਨ (ਤੇਰੇ ਚਰਨਾਂ ’ਚ) ਮਨੁ ਲਾਗੋ; ਸਾਰਿੰਗਧਰ ! ॥’’ (ਭਗਤ ਕਬੀਰ/੩੩੮)

(ਹੇ ਗੁਰੂ ਅਰਜਨ ਸਾਹਿਬ ਜੀ !) ‘‘ਰਹਸੁ (ਖ਼ੁਸ਼ੀ) ਕੀਅਉ ਸੁਰ ਦੇਵ (ਨੇ); ‘ਤੋਹਿ’ ਜਸੁ (ਤੇਰਾ ਜਸ), ਜਯ ਜਯ ਜੰਪਹਿ ॥’’ (ਭਟ ਹਰਿਬੰਸ/੧੪੦੯)

(ਹੇ ਗੁਰੂ ਅਰਜਨ ਸਾਹਿਬ ਜੀ !) ‘‘ਭਯ ਭੰਜਨੁ, ਪਰ ਪੀਰ (ਪਰਾਈ ਪੀੜਾ) ਨਿਵਾਰਨੁ; ਕਲੵ ਸਹਾਰੁ, ‘ਤੋਹਿ’ ਜਸੁ (ਤੇਰਾ ਜਸ) ਬਕਤਾ (ਗਾਂਦਾ ਹੈ)॥’’ (ਭਟ ਕਲੵ /੧੪੦੭)

(5). ਅਧਿਕਰਣ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (2 ਵਾਰ), ‘ਤੋਹੀ’ (2 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਵਿੱਚ, ਤੇਰੇ ਨਾਲ’; ਜਿਵੇਂ:

(ਹੇ ਸੁੰਦਰ ਰਾਮ ਪ੍ਰਭੂ ਜੀ !) ‘‘ਮੇਰਾ ਮਨੁ ਲਾਗਾ; ‘ਤੋਹਿ’ (ਤੇਰੇ ‘ਚਰਨਾਂ’ ਵਿੱਚ)॥’’ (ਭਗਤ ਕਬੀਰ/੩੩੫)

‘‘ਕਿਉ ਮਿਲੀਐ ? ਪ੍ਰਭ ਅਬਿਨਾਸੀ ! ‘ਤੋਹਿ’ (ਤੇਰੇ ਨਾਲ, ਤੇਰੇ ਵਿੱਚ)॥’’ (ਮ: ੫/੮੦੧)

‘‘ਕਾਜੀ ! ਸਾਹਿਬੁ ਏਕੁ, ‘ਤੋਹੀ ਮਹਿ’ (ਤੇਰੇ ਵਿੱਚ, ਉਹੀ); ਤੇਰਾ (ਮਾਲਕ, ਪਰ ਤੂੰ) ਸੋਚਿ ਬਿਚਾਰਿ (ਕੇ) ਨ ਦੇਖੈ ॥’’ (ਭਗਤ ਕਬੀਰ/੪੮੩)

(ਹੇ ਭਾਈ ! ਜੋ) ‘‘ਸਰਬ ਨਿਵਾਸੀ, ਸਦਾ ਅਲੇਪਾ; ‘ਤੋਹੀ ਸੰਗਿ’ (ਤੇਰੇ ਨਾਲ) ਸਮਾਈ (ਵੱਸਦਾ ਹੈ)॥’’ (ਮ: ੯/੬੮੪)

Pronoun (Part 4, D)

0

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-3) ਵੇਖੋ, ਜੀ।

ਪੜਨਾਂਵ ਮੱਧਮ ਪੁਰਖ, ਅਧਿਆਇ-4

(4). ਗੁਰਬਾਣੀ ਵਿੱਚ ‘ਤੁਝਹਿ’ (39 ਵਾਰ), ‘ਤੁਝੁ’ (27 ਵਾਰ), ‘ਤੁਝੈ’ (27 ਵਾਰ), ‘ਤੁਝ’ (23 ਵਾਰ) (ਮੱਧਮ ਪੁਰਖ, ਇੱਕ ਵਚਨ ਪੜਨਾਂਵ) ’ਚ ਦਰਜ ਹਨ, ਜਿਨ੍ਹਾਂ ਦੀ ਵੰਡ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਕੀਤੀ ਗਈ ਹੈ (ਭਾਵ ਇਹ ਤਮਾਮ ਸ਼ਬਦ ਵੀ ‘ਕਰਣ ਕਾਰਕ’ ਤੇ ‘ਸੰਬੋਧਨ ਕਾਰਕ’ ’ਚ ਦਰਜ ਨਹੀਂ ਹਨ); ਜਿਵੇਂ:

(1). ਕਰਤਾ ਕਾਰਕ ਪੜਨਾਂਵ: (ੳ). ਗੁਰਬਾਣੀ ਵਿੱਚ ‘ਤੁਝਹਿ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੂੰ’; ਜਿਵੇਂ:

(ਹੇ ਪ੍ਰਭੂ !) ‘‘ਘਟਿ ਘਟਿ (ਅੰਦਰ) ਕਥਾ (ਤੂੰ) ਰਾਜਨ ਕੀ ਚਾਲੈ; ਘਰਿ ਘਰਿ (ਵਿੱਚ) ਤੁਝਹਿ (ਤੂੰ ਹੀ) ਉਮਾਹਾ (ਖਿੜਦਾ)॥’’ (ਮ: ੫/੧੨੩੫)

(ਅ). ਗੁਰਬਾਣੀ ਵਿੱਚ ‘ਤੁਝਹਿ’ (4 ਵਾਰ), ‘ਤੁਝੁ’ (2 ਵਾਰ), ‘ਤੁਝੈ’ (2 ਵਾਰ), ‘ਤੁਝ’ (2 ਵਾਰ) ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਂ ਨੇ’; ਜਿਵੇਂ:

(ਹੇ ਮਾਲਕ !) ‘‘ਤ੍ਰਿਭਵਣੋ ‘ਤੁਝਹਿ’ (ਤੈਂ ਨੇ) ਕੀਆ; ਸਭੁ ਜਗਤੁ ਸਬਾਇਆ ਰਾਮ ॥’’ (ਮ: ੧/੪੩੭)

(ਹੇ ਭਾਈ !) ‘‘ਹਰਿ ਬਾਝੁ (ਬਿਨਾ), ਰਾਖਾ ਕੋਇ ਨਾਹੀ; ਸੋਇ (ਉਹੀ) ‘ਤੁਝਹਿ’ (ਤੈਂ ਨੇ) ਬਿਸਾਰਿਆ ॥’’ (ਮ: ੧/੪੩੯)

(ਹੇ ਮਾਲਕ !) ‘‘ਭਰਮੋ ਭੁਲਾਵਾ ‘ਤੁਝਹਿ’ (ਤੈਂ ਨੇ) ਕੀਆ; ਜਾਮਿ (ਜਦੋਂ) ਏਹੁ (ਭਰਮੋ ਭੁਲਾਵਾ) ਚੁਕਾਵਹੇ (ਤਾਂ ਤੇਰੇ ਬਾਰੇ ਇਹ ਸਮਝ ਆਉਂਦੀ)॥’’ (ਮ: ੧/੫੬੭)

(ਹੇ ਮਾਲਕ !) ‘‘ਜਿਹਬਾ, ਨੇਤ੍ਰ, ਸੋਤ੍ਰ (ਕੰਨ), ਸਚਿ (ਵਿੱਚ) ਰਾਤੇ; ਜਲਿ (ਜਲਨ) ਬੂਝੀ ‘ਤੁਝਹਿ’ (ਤੈਂ ਨੇ) ਬੁਝਾਈ ॥’’ (ਮ: ੧/੬੩੪)

(ਹੇ ਮਾਲਕ !) ‘‘ਲੋਭੁ, ਮੋਹੁ ‘ਤੁਝੁ’ (ਤੈਂ ਨੇ) ਕੀਆ ਮੀਠਾ; ਏਤੁ ਭਰਮਿ (ਰਾਹੀਂ) ਭੁਲਾਣਾ (ਮਨੁੱਖ ਨੂੰ ਭੁਲਾਇਆ)॥’’ (ਮ: ੧/੫੬੬)

(ਹੇ ਭਾਈ !) ‘‘ਕਾਹੇ ਕਉ (ਕਿਸ ਨਾਲ) ‘ਤੁਝੁ’ (ਤੈਂ ਨੇ) ਇਹੁ ਮਨੁ ਲਾਇਆ ? ॥’’ (ਮ: ੧/੯੩੯)

(ਹੇ ਮਾਲਕ !) ‘‘ਤਾ ਮੈ ਕਹਿਆ ਕਹਣੁ; ਜਾ ‘ਤੁਝੈ’ (ਤੈਂ ਨੇ) ਕਹਾਇਆ ॥’’ (ਮ: ੧/੫੬੬)

(ਹੇ ਮਾਲਕ !) ਤਾ ਮੈ ਕਹਿਆ ਕਹਣੁ; ਜਾ ‘ਤੁਝੈ’ (ਤੈਂ ਨੇ) ਕਹਾਇਆ ॥ (ਮ: ੧/੫੬੬) (ਇਹ ਪੰਕਤੀ ਇੱਕ ਪੇਜ ’ਤੇ ਹੀ 2 ਵਾਰ ਦਰਜ)

(ਹੇ ਮਾਲਕ !) ‘‘ਇਕਿ (ਕਈ) ‘ਤੁਝ’ (ਤੈਂ ਨੇ) ਹੀ ਕੀਏ ਰਾਜੇ; (ਪਰ) ਇਕਨਾ (ਕਈਆਂ ਨੂੰ) ਭਿਖ (ਭਿਖਿਆ ਲਈ) ਭਵਾਈਆ ॥’’ (ਮ: ੧/੫੬੬)

(ਹੇ ਮਾਲਕ !) ‘‘ਤੁਝ’’ (ਤੈਂ ਨੇ) ਹੀ ਕੀਆ; ਜੰਮਣ ਮਰਣਾ ॥’’ (ਮ: ੧/੧੦੨੨)

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝਹਿ’ (24 ਵਾਰ), ‘ਤੁਝੁ’ (7 ਵਾਰ), ‘ਤੁਝੈ’ (10 ਵਾਰ), ‘ਤੁਝ ਹੀ’ (2 ਵਾਰ) ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

(ਹੇ ਮਾਲਕ !) ‘‘ਜਹ ਸਾਧ ਸੰਤ ਇਕਤ੍ਰ ਹੋਵਹਿ; ਤਹਾ ‘ਤੁਝਹਿ’ (ਤੈਨੂੰ) ਧਿਆਵਹੇ ॥’’ (ਮ: ੫/੨੪੮)

(ਹੇ ਮਾਲਕ !) ‘‘ਤੁਝਹਿ’’ (ਤੈਨੂੰ) ਪੇਖਿ (ਕੇ); ਬਿਗਸੈ ਕਉਲਾਰੁ (ਕਮਲ ਹਿਰਦਾ)॥’’ (ਮ: ੫/੩੮੯)

(ਹੇ ਭਾਈ !) ‘‘ਖਿਨ ਮਹਿ ਥਾਪਿ (ਕੇ), ਉਥਾਪਨਹਾਰਾ (ਮਾਰ ਦੇਂਦਾ); ਤਿਸ ਤੇ ‘ਤੁਝਹਿ’ (ਤੈਨੂੰ) ਡਰਾਵਉ ਰੇ ॥’’ (ਮ: ੫/੪੦੪)

(ਹੇ ਕਾਇਆਂ !) ‘‘ਤੁਝਹਿ’’ (ਤੈਨੂੰ), ਸੁਝੰਤਾ (ਸਮਝ) ਕਛੂ ਨਾਹਿ ॥’’ (ਭਗਤ ਰਵਿਦਾਸ/੧੧੯੬)

‘‘ਚਲੁ ਰੇ ਬੈਕੁੰਠ ! ‘ਤੁਝਹਿ’ (ਤੈਨੂੰ) ਲੇ (ਕੇ) ਤਾਰਉ ॥’’ (ਭਗਤ ਕਬੀਰ/੩੨੯)

(ਹੇ ਮਾਲਕ !) ‘‘ਜੇ ਦੇਹਿ ਵਡਿਆਈ, ਤਾ ਤੇਰੀ ਵਡਿਆਈ; ਇਤ ਉਤ (ਇੱਧਰ-ਉੱਧਰ ਭਾਵ ਹਰ ਥਾਂ) ‘ਤੁਝਹਿ’ (ਤੈਨੂੰ) ਧਿਆਉ ॥’’ (ਮ: ੫/੩੮੨)

(ਹੇ ਮਾਲਕ !) ‘‘ਮਾਨੁਖ, ਬਨੁ, ਤਿਨੁ (ਘਾਹ), ਪਸੂ, ਪੰਖੀ; ਸਗਲ ‘ਤੁਝਹਿ’ (ਤੈਨੂੰ ਹੀ) ਅਰਾਧਤੇ (ਯਾਦ ਕਰਦੇ, ਭਾਵ ਤੇਰੇ ਹੁਕਮ ’ਚ ਚੱਲਦੇ)॥’’ (ਮ: ੫/੪੫੫)

‘‘ਚਾਹਹਿ ‘ਤੁਝਹਿ’ (ਤੈਨੂੰ) ਦਇਆਰ ! ਮਨਿ (ਵਿੱਚ) ਤਨਿ (ਵਿੱਚ) ਰੁਚ (ਸ਼ਰਧਾ) ਅਪਾਰ ॥’’ (ਮ: ੫/੪੫੫)

‘‘ਸਭਨਾ ਵਿਚਿ ਤੂ ਵਰਤਦਾ ਸਾਹਾ ! ਸਭਿ ‘ਤੁਝਹਿ’ (ਤੈਨੂੰ ਹੀ) ਧਿਆਵਹਿ ਦਿਨੁ ਰਾਤਿ ॥’’ (ਮ: ੪/੬੭੦)

‘‘ਸਭਨਾ ਕੀ ਤੂ ਆਸ ਹੈ, ਮੇਰੇ ਪਿਆਰੇ ! ਸਭਿ ‘ਤੁਝਹਿ’ (ਤੈਨੂੰ ਹੀ) ਧਿਆਵਹਿ ਮੇਰੇ ਸਾਹ ! ॥’’ (ਮ: ੪/੬੭੦)

(ਹੇ ਮਾਲਕ !) ‘‘ਨਾਮੁ ਤੇਰਾ ਅੰਭੁਲਾ (ਪਾਣੀ), ਨਾਮੁ ਤੇਰੋ ਚੰਦਨੋ; ਘਸਿ (ਕੇ) ਜਪੇ, ਨਾਮੁ ਲੇ (ਕੇ) ‘ਤੁਝਹਿ ਕਉ’ (ਤੈਨੂੰ) ਚਾਰੇ (ਚੜ੍ਹਾਵੇ)॥’’ (ਭਗਤ ਰਵਿਦਾਸ/੬੯੪) (ਇੱਥੇ ਵੀ ਨਾਮ ਰੂਪ ਚੜ੍ਹਾਵੇ ਬਾਰੇ ਹੀ ਸੰਕੇਤ ਹੈ।)

(ਹੇ ਮਾਲਕ !) ‘‘ਜੇ ਸੁਖੁ ਦੇਹਿ, ਤ ‘ਤੁਝਹਿ’ (ਤੈਨੂੰ) ਅਰਾਧੀ; ਦੁਖਿ (ਵਿੱਚ) ਭੀ, ‘ਤੁਝੈ’ (ਤੈਨੂੰ ਹੀ) ਧਿਆਈ ॥’’ (ਮ: ੪/੭੫੭)

(ਹੇ ਮਾਲਕ !) ‘‘ਜੇ ਪਾਸਿ ਬਹਾਲਹਿ, ਤਾ ‘ਤੁਝਹਿ’ (ਤੈਨੂੰ ਹੀ) ਅਰਾਧੀ; ਜੇ ਮਾਰਿ (ਕੇ) ਕਢਹਿ, ਭੀ ਧਿਆਈ ॥’’ (ਮ: ੪/੭੫੭)

(ਹੇ ਮਾਲਕ !) ‘‘ਤੂ ਆਪੇ ਗੁਰੁ, ਚੇਲਾ ਹੈ ਆਪੇ; ਗੁਰ ਵਿਚੁ (ਵਿਚੋਲਾ) ਦੇ (ਕੇ ਭਾਵ ਰਾਹੀਂ) ‘ਤੁਝਹਿ’ (ਤੈਨੂੰ) ਧਿਆਈ ॥’’ (ਮ: ੪/੭੫੮)

‘‘ਤੁਝਹਿ’’ (ਤੈਨੂੰ) ਨ ਜੋਹੈ (ਤੱਕਦਾ) ਕੋ (ਕੋਈ ਕਾਮਾਦਿਕ) ਮੀਤ ਜਨ ! (ਕਿਉਂਕਿ) ਤੂੰ ਗੁਰ ਕਾ ਦਾਸ ॥’’ (ਮ: ੫/੮੧੮)

(ਹੇ ਮਾਲਕ !) ‘‘ਊਠਤ, ਬੈਠਤ, ਸੋਵਤ, ਜਾਗਤ; ਇਹੁ ਮਨੁ ‘ਤੁਝਹਿ’ (ਤੈਨੂੰ ਹੀ) ਚਿਤਾਰੈ ॥’’ (ਮ: ੫/੮੨੦)

‘‘ਸਾਸਿ-ਸਾਸਿ (ਨਾਲ) ਪ੍ਰਭ ! ‘ਤੁਝਹਿ’ (ਤੈਨੂੰ) ਚਿਤਾਰੀ (ਯਾਦ ਕਰਦਾ ਹਾਂ)॥’’ (ਮ: ੫/੮੨੬)

(ਹੇ ਮਾਲਕ !) ‘‘ਬਿਨਵੰਤਿ ਨਾਨਕ ! (ਜਿਸ ਉੱਤੇ) ਕਰਹੁ ਕਿਰਪਾ; ਸੋਇ ‘ਤੁਝਹਿ’ (ਤੈਨੂੰ) ਪਛਾਨਈ ॥’’ (ਮ: ੫/੯੨੫)

(ਹੇ ਮਾਲਕ !) ‘‘ਤੇਰਾ ਰੂਪੁ ਨ ਜਾਈ ਲਖਿਆ (ਸਮਝਿਆ, ਫਿਰ); ਕਿਉ (ਕਿਵੇਂ) ‘ਤੁਝਹਿ’ (ਤੈਨੂੰ) ਧਿਆਵਹੀ ? ॥’’ (ਮ: ੫/੧੦੯੫)

‘‘ਨਾਨਕ ਕੇ ਪ੍ਰਭ ਪੁਰਖ ਬਿਧਾਤੇ! ਘਟਿ ਘਟਿ (ਵਿੱਚ) ‘ਤੁਝਹਿ’ (ਤੈਨੂੰ ਹੀ) ਦਿਖਾਉ (ਦੇਖਾਂ)॥’’ (ਮ: ੫/੧੧੨੦)

(ਹੇ ਕਰਤਾਰ !) ‘‘ਇਹੁ ਜਗੁ ਤੇਰਾ; ਸਭ ‘ਤੁਝਹਿ’ (ਤੈਨੂੰ ਹੀ) ਧਿਆਏ ॥’’ (ਮ: ੫/੧੧੪੬)

(ਹੇ ਮਾਲਕ !) ‘‘ਮੇਰੋ ਮਨੁ; ਜਤ ਕਤ (ਜਿੱਧਰ-ਕਿੱਧਰ), ‘ਤੁਝਹਿ’ (ਤੈਨੂੰ ਹੀ) ਸਮ੍ਾਰੈ (ਯਾਦ ਕਰਦਾ ਹੈ)॥’’ (ਮ: ੫/੧੨੧੪)

‘‘ਆਰਾਧਉ; ‘ਤੁਝਹਿ’ (ਤੈਨੂੰ) ਸੁਆਮੀ ਅਪਨੇ ! ॥’’ (ਮ: ੫/੧੨੯੮)

(ਹੇ ਗੁਰੂ ਰਾਮਦਾਸ !) ‘‘ਫੁਨਿ (ਫਿਰ) ਜਾਨੈ ਕੋ (ਕੌਣ) ਤੇਰਾ ਅਪਾਰੁ ? ਨਿਰਭਉ, ਨਿਰੰਕਾਰੁ; ਅਕਥ ਕਥਨਹਾਰੁ, ‘ਤੁਝਹਿ’ (ਤੈਨੂੰ ਹੀ, ਇਸ ‘ਅਪਾਰੁ’ ਦੀ) ਬੁਝਾਈ (ਸਮਝ) ਹੈ ॥’’ (ਭਟ ਨਲੵ /੧੩੯੮)

(ਹੇ ਮਾਲਕ !) ‘‘ਤੁਝੁ’’ (ਤੈਨੂੰ) ਸੇਵੀ (ਯਾਦ ਕਰਦਾ ਹਾਂ ਕਿਉਂਕਿ); ਤੁਝ ਤੇ (ਤੋਂ ਹੀ) ਪਤਿ (ਇੱਜ਼ਤ) ਹੋਇ ॥’’ (ਮ: ੩/੨੩੨)

‘‘ਜਹਾ ਤ੍ਰਿਖਾ (ਜਿੱਥੇ ਤ੍ਰਿਸ਼ਨਾ) ਮਨ ! ‘ਤੁਝੁ’ (ਤੈਨੂੰ) ਆਕਰਖੈ (ਖਿੱਚਦੀ ਹੈ)॥’’ (ਮ: ੫/੨੬੪)

(ਹੇ ਭਾਈ !) ‘‘ਜਿਹ (ਜਿਸ ਦੇ) ਪ੍ਰਸਾਦਿ (ਨਾਲ), ‘ਤੁਝੁ’ (ਤੈਨੂੰ) ਸਭੁ ਕੋਊ ਮਾਨੈ ॥’’ (ਮ: ੫/੨੬੯)

(ਹੇ ਭਾਈ !) ‘‘ਜਹਾ ਕਹਾ ‘ਤੁਝੁ’ (ਤੈਨੂੰ) ਰਾਖੈ ਸਭ ਠਾਈ; ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥’’ (ਮ: ੪/੮੬੦)

‘‘ਰੇ ਮਹਾਵਤ ! ‘ਤੁਝੁ’ (ਤੈਨੂੰ) ਡਾਰਉ ਕਾਟਿ (ਕੇ)॥ (ਨਹੀਂ ਤਾਂ) ਇਸਹਿ (ਇਸ ਹਾਥੀ ਨੂੰ ਕਬੀਰ ਉੱਤੇ) ਤੁਰਾਵਹੁ (ਚੜ੍ਹਾਵੋ); ਘਾਲਹੁ ਸਾਟਿ (ਸੱਟ ਮਾਰ ਕੇ)॥ ’’ (ਭਗਤ ਕਬੀਰ/੮੭੦)

(ਹੇ ਪ੍ਰਹਲਾਦ !) ਹਰਿ ਤੇਰਾ ਕਹਾ? (ਜੋ) ‘ਤੁਝੁ’ (ਤੈਨੂੰ) ਲਏ ਉਬਾਰਿ (ਬਚਾ)॥’’ (ਮ: ੩/੧੧੩੩)

(ਮਾਤਾ ਆਖਦੀ ਹੈ, ਹੇ ਪ੍ਰਹਲਾਦ !) ‘‘ਤੁਝੁ’’ (ਤੈਨੂੰ) ਤੁਰਤੁ ਛਡਾਊ; ਮੇਰੋ ਕਹਿਓ ਮਾਨਿ (ਕਿ ‘ਰਾਮ’ ਦੀ ਬਜਾਏ ‘ਅੱਲ੍ਹਾ’ ਕਹਿ ਦੇ)॥’’ (ਭਗਤ ਕਬੀਰ/੧੧੯੪)

(ਹੇ ਮਾਲਕ !) ‘‘ਜਾ ਦੁਖੁ ਲਾਗੈ; ਤਾ ‘ਤੁਝੈ’ (ਤੈਨੂੰ) ਸਮਾਲੀ ॥’’ (ਮ: ੧/੨੫)

(ਹੇ ਮਾਲਕ ! ਤੇਰੇ ਗੁਣਾਂ ਬਾਰੇ) ‘‘ਸੁਣਿ ਸੁਣਿ (ਕੇ) ‘ਤੁਝੈ’ (ਤੈਨੂੰ) ਧਿਆਇਦੇ; ਤੇਰੇ ਭਗਤ ਰਤੇ ਗੁਣਤਾਸੁ ਜੀਉ ॥’’ (ਮ: ੫/੭੪)

‘‘ਸਭਿ ‘ਤੁਝੈ’ (ਤੈਨੂੰ) ਧਿਆਵਹਿ ਜੀਅ ਜੰਤ; ਹਰਿ ਸਾਰਗ ਪਾਣਾ (ਹੇ ਧਨੁਖਧਾਰੀ ਮਾਲਕ!) ॥’’ (ਮ: ੪/੮੪)

(ਹੇ ਮਾਲਕ !) ‘‘ਮਨ ਤਨ ਅੰਤਰਿ; ‘ਤੁਝੈ’ (ਤੈਨੂੰ ਹੀ) ਧਿਆੲਂੀ ॥’’ (ਮ: ੫/੩੮੬)

(ਹੇ ਮਾਲਕ !) ‘‘ਤਿਨ੍ (ਉਨ੍ਹਾਂ ਦੀ ਸੰਗਤ) ਮੰਗਾ; ਜਿ (ਜਿਹੜੇ) ‘ਤੁਝੈ’ (ਤੈਨੂੰ) ਧਿਆਇਦੇ ॥’’ (ਮ: ੧/੪੬੮)

‘‘ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ! ਸੋਈ ‘ਤੁਝੈ’ (ਤੈਨੂੰ) ਪਛਾਣੈ ॥’’ (ਮ: ੫/੧੧੮੫)

(ਹੇ ਗੁਰੂ ਰਾਮਦਾਸ ਜੀ !) ‘‘ਮਨਸਾ ਕਰਿ (ਸ਼ਰਧਾ ਧਾਰ ਕੇ) ਸਿਮਰੰਤ ‘ਤੁਝੈ’ (ਤੈਨੂੰ, ਜੋ) ਨਰ; ਕਾਮੁ, ਕ੍ਰੋਧੁ ਮਿਟਿਅਉ ਜੁ ਤਿਣੰ (ਉਨ੍ਹਾਂ ਦੇ)॥’’ (ਭਟ ਬਲੵ /੧੪੦੫)

(ਹੇ ਗੁਰੂ ਰਾਮਦਾਸ ਜੀ !) ‘‘ਬਾਚਾ ਕਰਿ (ਬਚਨ ਕਰਕੇ) ਸਿਮਰੰਤ ‘ਤੁਝੈ’ (ਤੈਨੂੰ); ਤਿਨ੍ਹ ਦੁਖੁ, ਦਰਿਦ੍ਰੁ ਮਿਟਯਉ ਜੁ ਖਿਣੰ (ਤੁਰੰਤ)॥’’ (ਭਟ ਬਲੵ /੧੪੦੫)

(ਹੇ ਮਾਲਕ !) ‘‘ਵਣੁ, ਤ੍ਰਿਣੁ (ਘਾਹ), ਤ੍ਰਿਭਵਣੁ ‘ਤੁਝੈ’ (ਤੈਨੂੰ ਹੀ) ਧਿਆਇਦਾ; (ਇਉਂ) ਅਨਦਿਨੁ ਸਦਾ ਵਿਹਾਣ (ਬੀਤਦਾ)॥’’ (ਮ: ੩/੧੪੨੦)

(ਹੇ ਮਾਲਕ !) ‘‘ਤੁਝ ਹੀ’’ (ਤੈਨੂੰ ਹੀ), ਪੇਖਿ ਪੇਖਿ (ਕੇ) ਮਨੁ ਸਾਧਾਰਾ (ਮਨ ਕਾਬੂ ਕੀਤਾ)॥’’ (ਮ: ੫/੭੩੯)

‘‘ਇਹੁ ਜਨਕ ਰਾਜੁ, ਗੁਰ ਰਾਮਦਾਸ ! ‘ਤੁਝ ਹੀ’ (ਤੈਨੂੰ ਹੀ) ਬਣਿ ਆਵੈ ॥’’ (ਭਟ ਕਲੵ /੧੩੯੮)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝਹਿ’ (3 ਵਾਰ), ‘ਤੁਝੁ’ (25 ਵਾਰ), ‘ਤੁਝੈ’ (4 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਵਾਸਤੇ’; ਜਿਵੇਂ:

(ਹੇ ਭਾਈ !) ‘‘ਬਾਰ ਬਿਵਸਥਾ; ‘ਤੁਝਹਿ’ (ਤੈਨੂੰ, ਤੇਰੇ ਵਾਸਤੇ) ਪਿਆਰੈ ਦੂਧ ॥’’ (ਮ: ੫/੨੬੬)

(ਹੇ ਕਰਤਾਰ !) ‘‘ਤੇਰੋ ਕੀਆ, ‘ਤੁਝਹਿ’ (ਤੈਨੂੰ, ਤੇਰੇ ਲਈ) ਕਿਆ ਅਰਪਉ? (ਇਸ ਲਈ) ਨਾਮੁ ਤੇਰਾ, ਤੁਹੀ (ਤੈਨੂੰ ਹੀ) ਚਵਰ ਢੋਲਾਰੇ (ਚੌਰ ਝੁਲਾਉਂਦਾ ਹਾਂ)॥’’ (ਭਗਤ ਰਵਿਦਾਸ/੬੯੪) (ਭਾਵ ਤੇਰਾ ਨਾਮ ਰੂਪ ਚੌਰ ਹੀ ਤੇਰੇ ਉੱਤੇ ਹਿਲਾਉਂਦਾ ਹਾਂ, ਜਪਦਾ ਹਾਂ। ਮੂਰਖਤਾ ਕਾਰਨ ਕੁਝ ਸਿੱਖ ਆਰਤੀ ਦੌਰਾਨ ਇਸ ਪੰਕਤੀ ਦੇ ਉਚਾਰਨ ਸਮੇਤ ‘ਤੇਰੋ ਕੀਆ’ (ਭਾਵ ਫੁੱਲ) ਸੁੱਟਦੇ ਆਮ ਵੇਖੇ ਜਾ ਸਕਦੇ ਹਨ ਜਿਸ ਬਾਰੇ ਗੁਰੂ ਜੀ ਕਹਿ ਰਹੇ ਹਨ: ‘ਤੁਝਹਿ’ (ਤੈਨੂੰ, ਤੇਰੇ ਲਈ) ਕਿਆ ਅਰਪਉ? ਭਾਵ ‘ਤੇਰੋ ਕੀਆ’ (ਤੇਰਾ ਬਣਾਇਆ) ਰੂਪ ਸਮੱਗਰੀ ‘ਦਾਤਾਰ’ ਅੱਗੇ ਸੁੱਟਣੀ ਵਰਜਿਤ (ਮਨ੍ਹਾ) ਹੈ।)

‘‘ਰੇ ਮਨ ਮੂੜ ! ਸਿਮਰਿ ਸੁਖਦਾਤਾ; ਨਾਨਕ ਦਾਸ ! ‘ਤੁਝਹਿ’ (ਤੈਨੂੰ, ਤੇਰੇ ਲਈ) ਸਮਝਾਵਤ ॥’’ (ਮ: ੫/੧੩੮੮)

(ਹੇ ਕਰਤਾਰ !) ‘‘ਕਵਨ ਗੁਨੁ ? ਜੋ ‘ਤੁਝੁ’ (ਤੈਨੂੰ, ਤੇਰੇ ਲਈ) ਲੈ (ਕੇ) ਗਾਵਉ ॥’’ (ਮ: ੫/੧੮੭)

‘‘ਮਿਲੁ ਸਾਜਨ ! ਹਉ ‘ਤੁਝੁ’ (ਤੈਥੋਂ) ਕੁਰਬਾਨੋ ॥’’ (ਮ: ੫/੭੩੭)

‘‘ਸੁਣਿ ਮਨ ! (ਤੇਰੇ) ਤਨ (ਵਾਸਤੇ), ‘ਤੁਝੁ’ (ਤੈਨੂੰ, ਤੇਰੇ ਲਈ) ਸੁਖੁ ਦਿਖਲਾਵਉ ॥’’ (ਮ: ੫/੭੪੨)

‘‘ਹਰਿ ! ਅਨਿਕ ਬਿੰਜਨ (ਭੋਜਨ), ਤੁਝੁ (ਤੈਨੂੰ, ਤੇਰੇ ਲਈ) ਭੋਗ ਭੁੰਚਾਵਉ ॥’’ (ਮ: ੫/੭੪੨)

‘‘ਮਨ ਮੇਰੇ ! ਗਹੁ (ਫੜ) ਹਰਿ ਨਾਮ ਕਾ ਓਲਾ (ਆਸਰਾ)॥ ‘ਤੁਝੈ’ (ਤੈਨੂੰ, ਤੇਰੇ ਲਈ) ਨ ਲਾਗੈ; ਤਾਤਾ ਝੋਲਾ (ਮਾਨਸਿਕ ਦੁੱਖ)॥’’ (ਮ: ੫/੧੭੯)

(ਹੇ ਕਰਤਾਰ !) ‘‘ਪੁਰਖੋ ਬਿਧਾਤਾ ਏਕੁ ਸ੍ਰੀਧਰੁ; ਕਿਉ (ਕਿਵੇਂ) ਮਿਲਹ ‘ਤੁਝੈ’ (ਤੈਨੂੰ, ਤੇਰੇ ਲਈ) ਉਡੀਣੀਆ (ਅਸੀਂ ਵਿਆਕੁਲ ਹੋਈਆਂ)॥’’ (ਮ: ੫/੨੪੭)

(ਹੇ ਭਾਈ !) ‘‘ਕਾਰ੍ਹਾ (ਚਿੰਤਾ) ‘ਤੁਝੈ’ (ਤੈਨੂੰ, ਤੇਰੇ ਲਈ) ਨ ਬਿਆਪਈ; ਨਾਨਕ ! ਮਿਟੈ ਉਪਾਧਿ (ਵਿਕਾਰੀ ਸੋਚ)॥’’ (ਮ: ੫/੨੫੫)

‘‘ਸਾਂਈ ਮੁਝ ਸਿਉ (ਮੇਰੇ ਨਾਲ) ਲਰਿ ਪਰਿਆ; (ਕਿ) ‘ਤੁਝੈ’ (ਤੈਨੂੰ, ਤੇਰੇ ਲਈ) ਕਿਨ੍ਹਿ ਫੁਰਮਾਈ (ਕਿਸ ਨੇ ਕਿਹਾ ਕਿ ਮੈਂ ਕੇਵਲ) ਗਾਇ (‘ਗਾਹ’ ਭਾਵ ਜਗ੍ਹਾ, ਮੱਕਾ ਸਥਾਨ ’ਤੇ ਹੀ ਵਸਦਾ ਹਾਂ) ? ॥’’ (ਭਗਤ ਕਬੀਰ/੧੩੭੫)

ਪਿਛਲੇ ਅਧਿਆਇ ’ਚ ਕੀਤੀ ਗਈ ਵੀਚਾਰ ਕਿ ਕਿਸੇ ਪੰਕਤੀ ’ਚ 2 ਕਰਮ ਆ ਜਾਂਦੇ ਹਨ ਤਾਂ ਉਨ੍ਹਾਂ ਦੀ ਪਹਿਚਾਣ ਕਰਨ ਲਈ ‘ਕਿਰਿਆ’ ਸ਼ਬਦ ਨਾਲ ‘ਕੀ’ ਲਗਾਇਆਂ ਜੋ ਜਵਾਬ ਮਿਲੇ ਉਹ ‘ਕਰਮ ਕਾਰਕ’ ਤੇ ‘ਕਿਸ ਨੂੰ’ ਲਗਾਇਆਂ ਜੋ ਜਵਾਬ ਮਿਲੇ ਉਹ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ:

(ਹੇ ਭਾਈ !) ‘‘ਜਿਹ ਸਿਮਰਨਿ (ਨਾਲ) ‘ਤੁਝੁ’ (ਤੈਨੂੰ) ਪੋਹੈ ਨ ਮਾਇ (ਮਾਇਆ)॥’’ (ਭਗਤ ਕਬੀਰ/੯੭੧)

(ਨੋਟ: ਉਪਰੋਕਤ ਪੰਕਤੀ ’ਚ ‘ਕੀ ਪੋਹੈ ?’ ਦਾ ਜਵਾਬ ਹੈ: ‘ਮਾਇ’ ਭਾਵ ‘ਮਾਇਆ’ (ਕਰਮ ਕਾਰਕ) ਤੇ ‘ਕਿਸ ਨੂੰ ਪੋਹੈ?’ ਦਾ ਜਵਾਬ ਹੈ: ‘ਤੁਝੁ’ ਭਾਵ ‘ਤੈਨੂੰ’ (ਸੰਪਰਦਾਨ ਕਾਰਕ)।

(4). ਅਪਾਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝੈ’ (1 ਵਾਰ), ‘ਤੁਝੈ ਤੇ’ (3 ਵਾਰ), ‘ਤੁਝੈ ਪਹਿ’ (1 ਵਾਰ), ‘ਤੁਝ ਹੀ ਤੇ’ (4 ਵਾਰ) ‘ਮੱਧਮ ਪੁਰਖ, ਅਪਾਦਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਕੋਲੋਂ, ਤੇਰੇ ਪਾਸੋਂ, ਤੇਰੇ ਵਿੱਚੋਂ, ਤੈਥੋਂ, ਤੇਰੇ ਤੋਂ’; ਜਿਵੇਂ:

‘‘ਹਉ ਮਾਗਉ ‘ਤੁਝੈ’ (ਤੇਰੇ ਪਾਸੋਂ) ਦਇਆਲ! ਕਰਿ ਦਾਸਾ (ਦਾ) ਗੋਲਿਆ (ਗੋਲਾ)॥’’ (ਮ: ੫/੫੧੮)

(ਹੇ ਕਰਤਾਰ !) ‘‘ਤੁਹੀ ਦਰੀਆ, ਤੁਹੀ ਕਰੀਆ (ਮਲਾਹ); ‘ਤੁਝੈ ਤੇ’ (ਤੇਰੇ ਤੋਂ, ਤੇਰੇ ਪਾਸੋਂ ਹੀ) ਨਿਸਤਾਰ (ਪਾਰ ਉਤਾਰਾ ਹੁੰਦਾ)॥’’ (ਭਗਤ ਕਬੀਰ/੩੩੮)

‘‘ਤੇਰੀ ਟੇਕ ‘ਤੁਝੈ ਤੇ’ (ਤੇਰੇ ਤੋਂ, ਤੇਰੇ ਪਾਸੋਂ) ਪਾਈ; ਸਾਚੇ ਸਿਰਜਣਹਾਰਾ ! ॥’’ (ਮ: ੫/੭੭੮)

(ਹੇ ਕਰਤਾਰ !) ‘‘ਤੇਰੀ ਦਾਤਿ; ‘ਤੁਝੈ ਤੇ’ (ਤੇਰੇ ਤੋਂ, ਤੇਰੇ ਪਾਸੋਂ ਹੀ) ਹੋਵੈ ॥’’ (ਮ: ੫/੧੦੭੪)

(ਹੇ ਕਰਤਾਰ !) ‘‘ਹਉ ਮਾਗਉ ਦਾਨੁ ‘ਤੁਝੈ ਪਹਿ’ (ਤੇਰੇ ਤੋਂ, ਤੇਰੇ ਪਾਸੋਂ ਹੀ) ਕਰਤੇ ! (ਤਾਂ ਜੋ) ਹਰਿ ਅਨਦਿਨੁ ਨਾਮੁ ਵਖਾਣੀ ਹੇ ॥’’ (ਮ: ੪/੧੦੭੧)

‘‘ਹਮ ਅਪਰਾਧੀ ਨਿਰਗੁਣੇ, ਭਾਈ (ਹੇ ਪਿਆਰੇ ਪ੍ਰਭੂ) ! ‘ਤੁਝ ਹੀ ਤੇ’ (ਤੇਰੇ ਤੋਂ ਹੀ) ਗੁਣੁ ਸੋਇ (ਭਾਵ ਮਲੀਨਤਾ ਨੂੰ ਨਿਰਮਲ ’ਚ ਬਦਲਣ ਵਾਲਾ ‘ਉਹ ਗੁਣ’ ਮਿਲ ਸਕਦਾ ਹੈ)॥’’ (ਮ: ੧/੬੩੬)

‘‘ਸਭਿ ‘ਤੁਝ ਹੀ ਥਾਵਹੁ’ (ਤੇਰੇ ਹੀ ਦਰ ਤੋਂ) ਮੰਗਦੇ, ਮੇਰੇ ਸਾਹਾ! ਤੂ ਸਭਨਾ ਕਰਹਿ ਇਕ (ਬਰਾਬਰ) ਦਾਤਿ ॥’’ (ਮ: ੪/੬੭੦)

(ਹੇ ਕਰਤਾਰ !) ‘‘ਜੇਤੀ (ਜਿਤਨੀ ਪੈਦਾ ਹੋਈ) ਹੈ, ਤੇਤੀ ‘ਤੁਝ ਹੀ ਤੇ’ (ਤੇਰੇ ਤੋਂ ਹੀ); ਤੁਮ੍ ਸਰਿ (ਤੇਰੇ ਵਰਗਾ) ਅਵਰੁ ਨ ਕੋਈ ॥’’ (ਮ: ੧/੧੨੭੩)

(ਹੇ ਕਰਤਾਰ !) ‘‘ਲਖ ਚਉਰਾਸੀਹ ਮੇਦਨੀ; ‘ਤੁਝ ਹੀ ਤੇ’ (ਤੇਰੇ ਤੋਂ ਹੀ) ਹੋਈ ॥’’ (ਮ: ੧/੧੨੮੩)

(5). ਸੰਬੰਧ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝੈ’ (2 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ’; ਜਿਵੇਂ:

(ਹੇ ਭਾਈ !) ‘‘ਜਿਸ (ਪਰਿਵਾਰ) ਨੋ ਤੂੰ ਪਤੀਆਇਦਾ (ਖ਼ੁਸ਼ ਕਰਦਾ); ਸੋ ‘ਸਣੁ ਤੁਝੈ’ (ਤੇਰੇ ਸਮੇਤ) ਅਨਿਤ (ਨਾਸ਼ਵਾਨ)॥’’ (ਮ: ੫/੪੨)

(ਹੇ ਕਰਤਾਰ !) ‘‘ਆਪੇ ਕਰੇ ਕਰਾਏ ਕਰਤਾ; ਅਵਰੁ ਨ ਦੂਜਾ, ‘ਤੁਝੈ ਸਰੇ’ (ਤੇਰੇ ਬਰਾਬਰ)॥’’ (ਮ: ੪/੫੫੨)

ਗੁਰਬਾਣੀ ਵਿੱਚ ‘ਤੁਝਹਿ’ (3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵੀ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ: ‘ਤੇਰੀ, ਤੇਰੇ’; ਜਿਵੇਂ:

(ਹੇ ਕਰਤਾਰ !) ‘‘ਜਨ ਕੀ ਉਪਮਾ; ‘ਤੁਝਹਿ’ (ਤੇਰੀ ਹੀ) ਵਡਈਆ (ਵਡਿਆਈ)॥’’ (ਮ: ੪/੧੬੬)

(ਹੇ ਕਰਤਾਰ !) ‘‘ਤੁਝਹਿ’’ (ਤੇਰੇ) ਚਰਨ ਅਰਬਿੰਦ (ਸੁੰਦਰ); ਭਵਨ (ਭ੍ਰਮਣ ਕਰਨ ਵਾਲਾ ਭੌਰਾ ਮੇਰਾ) ਮਨੁ ॥’’ (ਭਗਤ ਰਵਿਦਾਸ/੪੮੬)

(ਹੇ ਪ੍ਰਭੂ! ਗੁਰੂ ਨੂੰ) ‘‘ਮੇਲਹਿ ‘ਤੁਝਹਿ’ ਰਜਾਇ (ਤੇਰੀ ਰਜ਼ਾ ਅਨੁਸਾਰ, ਜਿਸ ਰਾਹੀਂ); ਸਬਦੁ ਕਮਾਈਐ ॥’’ (ਮ: ੧/੭੫੨)

(6). ਅਧਿਕਰਣ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝਹਿ’ (3 ਵਾਰ), ‘ਤੁਝੁ’ (2 ਵਾਰ), ‘ਤੁਝੈ’ (3 ਵਾਰ), ‘ਤੁਝ’ (14 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਵਿੱਚ, ਤੇਰੇ ਉੱਤੇ, ਤੇਰੇ ਉੱਪਰ’; ਜਿਵੇਂ:

(ਹੇ ਮਾਲਕ !) ‘‘ਖਾਣੀ (4 ਖਾਣੀਆਂ ਦੇ ਜੀਵ), ਬਾਣੀ (ਉਨ੍ਹਾਂ ਦੀਆਂ ਬੋਲੀਆਂ); ‘ਤੁਝਹਿ’ (ਤੇਰੇ ਵਿੱਚ ਹੀ) ਸਮਾਣੀ ॥’’ (ਮ: ੧/੧੦੨੧)

(ਹੇ ਮਾਲਕ !) ‘‘ਤੁਧੁ ਨੋ ਸੇਵਹਿ, ਸੇ ‘ਤੁਝਹਿ’ (ਤੇਰੇ ਵਿੱਚ) ਸਮਾਵਹਿ; ਤੂ ਆਪੇ (ਗੁਰੂ) ਮੇਲਿ (ਕੇ, ਆਪਣੇ ਨਾਲ) ਮਿਲਾਇਦਾ ॥’’ (ਮ: ੩/੧੦੬੦)

(ਹੇ ਮਾਲਕ !) ‘‘ਜਿਸੁ ਭਾਣਾ ਭਾਵੈ; ਸੋ ‘ਤੁਝਹਿ’ (ਤੇਰੇ ਵਿੱਚ) ਸਮਾਏ ॥’’ (ਮ: ੩/੧੦੬੪)

(ਹੇ ਮਾਲਕ !) ‘‘ਤੁਮਰੋ (ਸੇਵਕ) ਹੋਇ; ਸੁ ‘ਤੁਝਹਿ’ (ਤੇਰੇ ਵਿੱਚ) ਸਮਾਵੈ ॥’’ (ਮ: ੧/੧੧੮੯)

(ਹੇ ਮਾਲਕ !) ‘‘ਤੁਝੁ ਊਪਰਿ’’ ਮੇਰਾ ਹੈ ਮਾਣਾ; ਤੂਹੈ ਮੇਰਾ ਤਾਣਾ (ਆਸਰਾ) ਰਾਮ ॥’’ (ਮ: ੫/੭੭੯)

(ਹੇ ਮਾਲਕ !) ‘‘ਸਰਬ ਚਿੰਤ ‘ਤੁਝੁ ਪਾਸਿ’; ਸਾਧਸੰਗਤਿ ਹਉ ਤਕਉ ॥’’ (ਭਟ ਕੀਰਤ/੧੩੯੫)

(ਹੇ ਮਾਲਕ !) ‘‘ਕਿਆ ਹਮ ਜੰਤ ਕਰਹ ਚਤੁਰਾਈ ? ਜਾਂ (ਜਦੋਂ) ਸਭੁ ਕਿਛੁ ‘ਤੁਝੈ ਮਝਾਰਿ’ (ਤੇਰੇ ‘ਹੁਕਮ’ ਵਿੱਚ)॥’’ (ਮ: ੫/੩੭੯)

(ਹੇ ਮਾਲਕ !) ‘‘ਜਾ ਤੂ ਮੇਲਹਿ; ਤਾ ‘ਤੁਝੈ’ (ਤੇਰੇ ਵਿੱਚ) ਸਮਾਵਾ ॥’’ (ਮ: ੧/੯੩੩)

(ਹੇ ਮਾਲਕ !) ‘‘ਗੁਰਮੁਖਿ ਨਾਮੁ ਧਿਆਇ (ਕੇ); ‘ਤੁਝੈ’ (ਤੇਰੇ ਵਿੱਚ) ਸਮਾਇਆ ॥’’ (ਮ: ੧/੧੨੮੨)

(ਹੇ ਮਾਲਕ !) ‘‘ਤੂੰ ਦਰੀਆਉ; ਸਭ ‘ਤੁਝ ਹੀ ਮਾਹਿ’ (ਤੇਰੇ ਵਿੱਚ ਹੀ) ॥’’ (ਮ: ੪/੧੧)

(ਹੇ ਮਾਲਕ!) ‘‘ਨਾਨਾ (ਕਈ) ਰੂਪ ਸਦਾ ਹਹਿ ਤੇਰੇ; (ਅੰਤ ਨੂੰ ਸਾਰੇ) ‘ਤੁਝ ਹੀ ਮਾਹਿ’ ਸਮਾਹੀ ॥’’ (ਮ: ੩/੧੬੨)

‘‘ਐ ਜੀ ! ਰਾਖਹੁ ਪੈਜ ਨਾਮ ਅਪੁਨੇ ਕੀ; ‘ਤੁਝ ਹੀ ਸਿਉ’ (ਤੇਰੇ ਨਾਲ ਹੀ, ਪ੍ਰੀਤ) ਬਨਿ ਆਈ ॥’’ (ਮ: ੧/੫੦੪)

(ਹੇ ਮਾਲਕ !) ‘‘ਤੁਝ ਹੀ’’ (ਤੇਰੇ ਵਿੱਚ ਹੀ, ਜਿਨ੍ਹਾਂ ਦੇ) ਮਨ ਰਾਤੇ, ਅਹਿਨਿਸਿ ਪਰਭਾਤੇ; (ਅਜਿਹਾ) ਹਰਿ ਰਸਨਾ (ਨਾਲ) ਜਪਿ ਮਨ ਰੇ ! ॥’’ (ਮ: ੧/੫੯੭)

(ਹੇ ਮਾਲਕ !) ‘‘ਅੰਤਰ ਕੀ ਗਤਿ ਤੁਮ ਹੀ ਜਾਨੀ; ‘ਤੁਝ ਹੀ ਪਾਹਿ’ (ਤੇਰੇ ਕੋਲ ਹੀ) ਨਿਬੇਰੋ ॥’’ (ਮ: ੫/੬੧੮)

‘‘ਸਭੁ ਕੋ (ਕੋਈ) ‘ਤੁਝ ਹੀ ਵਿਚਿ’ (ਤੇਰੇ ‘ਹੁਕਮ’ ਵਿੱਚ ਹੀ) ਹੈ, ਮੇਰੇ ਸਾਹਾ ! ਤੁਝ ਤੇ ਬਾਹਰਿ ਕੋਈ ਨਾਹਿ ॥’’ (ਮ: ੪/੬੭੦)

‘‘ਸਭਿ ਜੀਅ ਤੇਰੇ, ਤੂ ਸਭਸ ਦਾ; ਮੇਰੇ ਸਾਹਾ! ਸਭਿ ‘ਤੁਝ ਹੀ ਮਾਹਿ’ (ਤੇਰੇ ਵਿੱਚ ਹੀ) ਸਮਾਹਿ ॥’’ (ਮ: ੪/੬੭੦)

(ਹੇ ਮਾਲਕ !) ‘‘ਮੈ (ਮੈਨੂੰ) ਹੋਰੁ ਥਾਉ ਨਾਹੀ, ਜਿਸੁ ਪਹਿ ਕਰਉ ਬੇਨੰਤੀ; ਮੇਰਾ ਦੁਖੁ ਸੁਖੁ ‘ਤੁਝ ਹੀ ਪਾਸਿ’ (ਤੇਰੇ ਪਾਸ ਹੀ) ॥’’ (ਮ: ੪/੭੩੫)

(ਹੇ ਮਾਲਕ !) ‘‘ਸੂਖ, ਦੂਖ ਇਸੁ ਮਨ ਕੀ ਬਿਰਥਾ (ਪੀੜਾ); ‘ਤੁਝ ਹੀ ਆਗੈ’ ਸਾਰੈ (ਰੱਖਦਾ ਹੈ)॥’’ (ਮ: ੫/੮੨੦)

(ਹੇ ਮਾਲਕ !) ‘‘ਦੁਖੁ ਸੁਖੁ ਦੇਹਿ, ਤੂਹੈ ਮਨਿ ਭਾਵਹਿ; ‘ਤੁਝ ਹੀ ਸਿਉ’ (ਤੇਰੇ ਨਾਲ ਹੀ) ਬਣਿ ਆਈ ਹੇ ॥’’ (ਮ: ੧/੧੦੨੩)

‘‘ਤੇਰੇ ਗੁਣ ਪ੍ਰਭ ! ‘ਤੁਝ ਹੀ ਮਾਹੇ’ ॥’’ (ਮ: ੩/੧੦੫੭)

‘‘ਅਬਿਨਾਸੀ ! ਅਬਿਗਤ ! ਅਗੋਚਰ ! ਸਭੁ ਕਿਛੁ ‘ਤੁਝ ਹੀ’ (ਤੇਰੇ ਨਾਲ ਹੀ) ਹੈ ਲਗਾ ॥’’ (ਮ: ੫/੧੦੮੨)

(ਹੇ ਮਾਲਕ !) ‘‘ਸਭ ‘ਤੁਝ ਹੀ ਅੰਤਰਿ’; ਸਗਲ ਸੰਸਾਰੈ ॥’’ (ਮ: ੫/੧੧੩੯)

(ਹੇ ਮਾਲਕ !) ‘‘ਸਚਾ ਸਬਦੁ ਵੀਚਾਰਿ (ਕੇ); ਸੇ ‘ਤੁਝ ਹੀ ਮਾਹਿ’ (ਤੇਰੇ ਵਿੱਚ ਹੀ) ਸਮਾਇਆ ॥’’ (ਮ: ੧/੧੨੯੦)

Pronoun (Part 4, E)

0

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-4) ਵੇਖੋ, ਜੀ।

ਪੜਨਾਂਵ ਮੱਧਮ ਪੁਰਖ, ਅਧਿਆਇ-5

(5). ਗੁਰਬਾਣੀ ਵਿੱਚ ‘ਤੁਧੁ’ (415 ਵਾਰ), ‘ਤੁਧੈ’ (19 ਵਾਰ), ‘ਤੁਧ ਨੋ’ (36 ਵਾਰ), ‘ਤੁਹ ਨੋ’ (1 ਵਾਰ), ‘ਤੁਧਹੁ’ (7 ਵਾਰ) ‘ਮੱਧਮ ਪੁਰਖ, ਇੱਕ ਵਚਨ ਪੜਨਾਂਵ ਹਨ, ਜਿਨ੍ਹਾਂ ਦੀ ਵੰਡ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਕੀਤੀ ਗਈ ਹੈ (ਭਾਵ ਇਹ ਤਮਾਮ ਸ਼ਬਦ ਵੀ ‘ਕਰਣ ਕਾਰਕ’ ਤੇ ‘ਸੰਬੋਧਨ ਕਾਰਕ’ ’ਚ ਦਰਜ ਨਹੀਂ ਹਨ; ਜਿਵੇਂ:

(1). ਕਰਤਾ ਕਾਰਕ ਪੜਨਾਂਵ: (ੳ). ਗੁਰਬਾਣੀ ਵਿੱਚ ‘ਤੁਧੁ’ (3 ਵਾਰ) ਤੇ ‘ਤੁਧੈ’ (1 ਵਾਰ) ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੂੰ’; ਜਿਵੇਂ:

(ਹੇ ਕਰਤਾਰ !) ‘‘ਅਪਣੇ ਕਰਤਬ ਆਪੇ ਜਾਣਹਿ; ਆਪੇ ‘ਤੁਧੁ’ (ਤੂੰ, ਸਭ ਨੂੰ) ਸਮਾਲੀਐ (ਸੰਭਾਲਦਾ) ਜੀਉ ॥’’ (ਮ: ੫/੧੦੨)

(ਹੇ ਕਰਤਾਰ !) ‘‘ਤੁਧੁ’’ (ਤੂੰ) ਆਪੇ ਕਾਰਣੁ (ਗੁਰੂ-ਸਬੱਬ, ਵਸੀਲਾ); ਆਪੇ ਕਰਣਾ (ਜਗਤ-ਰਚਨਾ ਬਣਾਈ)॥’’ (ਮ: ੫/੫੬੪)

(ਹੇ ਨਿਰਾਕਾਰ !) ‘‘ਤੁਧੁ’’ (ਤੂੰ, ਮੇਰੇ) ਅੰਤਰਿ (ਵੱਸਦਾ ਹੈਂ, ਇਹ ਸਮਝ ਹੋਣ ਕਾਰਨ) ਹਉ ਸੁਖਿ (ਵਿੱਚ) ਵਸਾ; (ਜਦੋਂ) ਤੂੰ (ਮੇਰੇ) ਅੰਤਰਿ (ਤਾਂ ਹਰ ਥਾਂ ਮੈਨੂੰ) ਸਾਬਾਸਿ ਜੀਉ (ਮਿਲਦੀ)॥’’ (ਮ: ੧/੭੬੨)

(ਹੇ ਨਿਰਾਕਾਰ !) ‘‘ਸਭ ਤੇਰੀ ਜੋਤਿ, ਜੋਤੀ ਵਿਚਿ ਵਰਤਹਿ; ਗੁਰਮਤੀ (ਵਿੱਚ) ‘ਤੁਧੈ’ (ਤੂੰ ਹੀ) ਲਾਵਣੀ (ਲਾਉਣ ਵਾਲਾ)॥’’ (ਮ: ੪/੧੩੧੪)

(ਅ). ਗੁਰਬਾਣੀ ਵਿੱਚ ‘ਤੁਧੁ’ (93 ਵਾਰ) ਤੇ ‘ਤੁਧੈ’ (3 ਵਾਰ) ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਂ ਨੇ’; ਜਿਵੇਂ:

(ਹੇ ਨਿਰਾਕਾਰ !) ‘‘ਇਕਨਾ ਬਖਸਹਿ ਮੇਲਿ ਲੈਹਿ; ਗੁਰਮਤੀ (ਵਿੱਚ) ‘ਤੁਧੈ’ (ਤੈਂ ਨੇ ਹੀ) ਲਾਇਆ ॥’’ (ਮ: ੧/੧੩੯)

(ਹੇ ਨਿਰਾਕਾਰ !) ‘‘ਸਭ ਭਾਂਡੇ ‘ਤੁਧੈ’ (ਤੈਂ ਨੇ ਹੀ) ਸਾਜਿਆ; ਵਿਚਿ ਵਸਤੁ (ਅਕਲ) ਹਰਿ ! ਥਾਰਾ (ਤੇਰੀ ਹੀ)॥’’ (ਮ: ੪/੪੪੯)

(ਹੇ ਨਿਰਾਕਾਰ !) ‘‘ਤੂ ਕਰਤਾ ਗੋਵਿੰਦੁ; ‘ਤੁਧੁ’ (ਤੈਂ ਨੇ) ਸਿਰਜੀ, ‘ਤੁਧੈ’ (ਤੈਂ ਨੇ ਹੀ) ਗੋਈ (ਨਾਸ਼ ਕਰਨੀ)॥’’ (ਮ: ੧/੧੨੮੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸ੍ਰਿਸਟਿ ਸਭ ਉਪਾਈ ਜੀ ! ਤੁਧੁ ਆਪੇ ਸਿਰਜਿ, ਸਭ ਗੋਈ ॥’’ (ਮ: ੪/੧੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਿ ਵਿਛੋੜਿਆ; ਆਪਿ ਮਿਲਾਇਆ ॥’’ (ਮ: ੪/੧੧)

(ਹੇ ਭਾਈ!) ‘‘ਜਿਥੈ ਜਾਇ ‘ਤੁਧੁ’ (ਤੈਂ ਨੇ) ਵਰਤਣਾ; ਤਿਸ ਕੀ ਚਿੰਤਾ ਨਾਹਿ ॥’’ (ਮ: ੫/੪੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸੰਸਾਰੁ ਉਪਾਇਆ ॥’’ (ਮ: ੧/੭੧)

(ਹੇ ਕਰਤਾਰ !) ‘‘ਆਪਹੁ, ‘ਤੁਧੁ’ (ਤੈਂ ਨੇ) ਖੁਆਇਆ ॥’’ (ਮ: ੧/੭੨)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ (ਹੀ) ਆਪੁ (ਆਪਣੇ ਆਪ ਨੂੰ, ਆਕਾਰ ਰੂਪ ਬਣਾ ਕੇ) ਉਪਾਇਆ ॥’’ (ਮ: ੧/੭੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ (ਕ੍ਰਿਸ਼ਨ ਰੂਪ ਧਾਰ ਕੇ) ਗੋਇ (ਧਰਤੀ, ਗੋਵਰਧਨ ਪਹਾੜ) ਉਠਾਲੀਆ ॥’’ (ਮ: ੧/੭੩)

(ਹੇ ਕਰਤਾਰ !) ‘‘ਸਭ ਆਪੇ ‘ਤੁਧੁ’ (ਤੈਂ ਨੇ) ਉਪਾਇ ਕੈ; ਆਪਿ ਕਾਰੈ (ਵਿੱਚ) ਲਾਈ ॥’’ (ਮ: ੪/੮੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਧਰਤੀ ਸਾਜੀਐ; ਚੰਦੁ, ਸੂਰਜੁ ਦੁਇ ਦੀਵੇ ॥’’ (ਮ: ੪/੮੩)

(ਹੇ ਕਰਤਾਰ !) ‘‘ਦਸ-ਚਾਰਿ ਹਟ (14 ਲੋਕ), ‘ਤੁਧੁ’ (ਤੈਂ ਨੇ) ਸਾਜਿਆ; (ਜਿੱਥੇ) ਵਾਪਾਰੁ ਕਰੀਵੇ (ਹੁੰਦਾ)॥’’ (ਮ: ੪/੮੩)

(ਹੇ ਕਰਤਾਰ !) ‘‘ਸਿਸਟਿ ਉਪਾਈ ਸਭ ‘ਤੁਧੁ’ (ਤੈਂ ਨੇ); ਆਪੇ ਰਿਜਕੁ ਸੰਬਾਹਿਆ (ਪਹੁੰਚਾਇਆ)॥’’ (ਮ: ੪/੮੫)

(ਹੇ ਕਰਤਾਰ !) ‘‘ਤੁਧੁ (ਤੈਨੂੰ) ਆਪੇ ਭਾਵੈ, ਸੋ ਕਰਹਿ; ‘ਤੁਧੁ’ (ਤੈਂ ਨੇ) ਓਤੈ ਕੰਮਿ (ਵਿੱਚ) ਓਇ ਲਾਇਆ ॥’’ (ਮ: ੪/੮੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਿ ਕਥੀ ‘ਤੈ’ (ਤੈਂ ਨੇ) ਆਪਿ ਵਖਾਣੀ ॥’’ (ਮ: ੫/੯੯)

(ਹੇ ਕਰਤਾਰ !) ‘‘ਜੀਅ, ਜੰਤ ਸਭਿ; ‘ਤੁਧੁ’ (ਤੈਂ ਨੇ) ਉਪਾਏ ॥’’ (ਮ: ੫/੧੦੩)

(ਹੇ ਕਰਤਾਰ !) ‘‘ਇਕਿ ਰੰਗਿ (ਕਈ ਤੇਰੇ ਪ੍ਰੇਮ ਵਿੱਚ) ਰਾਤੇ; ਜੋ ‘ਤੁਧੁ’ (ਤੈਂ ਨੇ) ਆਪਿ ਲਿਵ ਲਾਏ ॥’’ (ਮ: ੩/੧੧੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸਿਰਜੀ, ਆਪੇ ਗੋਈ (ਨਾਸ਼ ਕਰੇਗਾ)॥’’ (ਮ: ੩/੧੧੨)

(ਹੇ ਕਰਤਾਰ !) ‘‘ਖੋਟੇ, ਖਰੇ; ‘ਤੁਧੁ’ (ਤੈਂ ਨੇ) ਆਪਿ ਉਪਾਏ ॥’’ (ਮ: ੩/੧੧੯) (ਇਸ ਪੰਕਤੀ ਨੂੰ ਧਿਆਨ ’ਚ ਰੱਖ ਕੇ ਕੋਈ ਗੁਰਸਿੱਖ ਕਹਿ ਸਕਦਾ ਹੈ ਕਿ ‘ਮਨਮੁਖ’ ਪ੍ਰਭੂ ਪ੍ਰੇਰਨਾ ਤੋਂ ਬਾਹਰ ਹਨ?)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਪਰਖੇ, ਲੋਕ ਸਬਾਏ ॥’’ (ਮ: ੩/੧੧੯)

(ਹੇ ਕਰਤਾਰ !) ‘‘ਦਇਆ ਧਾਰਿ (ਕੇ) ਰਾਖੇ ‘ਤੁਧੁ’ (ਤੈਂ ਨੇ) ਸੇਈ; ਪੂਰੈ ਕਰਮਿ (ਭਾਗ ਰਾਹੀਂ ਤੇਰੇ ਵਿੱਚ) ਸਮਾਵਣਿਆ ॥’’ (ਮ: ੫/੧੩੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਜਗਤੁ ਉਪਾਇ ਕੈ; ‘ਤੁਧੁ’ (ਤੈਂ ਨੇ) ਆਪੇ ਧੰਧੈ (ਵਿੱਚ) ਲਾਇਆ ॥’’ (ਮ: ੧/੧੩੮)

(ਹੇ ਕਰਤਾਰ !) ‘‘ਮੋਹ ਠਗਉਲੀ ਪਾਇ ਕੈ; ‘ਤੁਧੁ’ (ਤੈਂ ਨੇ) ਆਪਹੁ (ਆਪਣੇ ਆਪ ਤੋਂ, ਚੰਗੀ ਸਮਝ ਤੋਂ) ਜਗਤੁ (ਨੂੰ) ਖੁਆਇਆ (ਕੁਰਾਹੇ ਪਾਇਆ)॥’’ (ਮ: ੧/੧੩੮) (ਤਰਕ ਸੋਚ ਸਿੱਖਾਂ ਲਈ ਕੀ ਇਹ ਗੁਰਮਤਿ ਨਹੀਂ?)

(ਹੇ ਕਰਤਾਰ !) ‘‘ਸਦਾ ਸਦਾ ਤੂੰ ਏਕੁ ਹੈ; ‘ਤੁਧੁ’ (ਤੈਂ ਨੇ) ਦੂਜਾ ਖੇਲੁ ਰਚਾਇਆ ॥’’ (ਮ: ੧/੧੩੯)

‘‘ਤੂੰ ਕਾਇਆ ! ਰਹੀਅਹਿ ਸੁਪਨੰਤਰਿ; ‘ਤੁਧੁ’ (ਤੈਂ ਨੇ) ਕਿਆ ਕਰਮ ਕਮਾਇਆ ? ॥’’ (ਮ: ੧/੧੫੫)

(ਹੇ ਕਰਤਾਰ !) ‘‘ਤਿਨ ਤੂੰ ਵਿਸਰਹਿ; ਜਿ, ‘ਤੁਧੁ’ (ਤੈਂ ਨੇ) ਆਪਿ ਭੁਲਾਏ ॥’’ (ਮ: ੩/੧੫੯) (ਤਰਕ ਸੋਚ ਸਿੱਖਾਂ ਲਈ ਕੀ ਇਹ ਗੁਰਮਤਿ ਨਹੀਂ?)

‘‘ਤੁਧੁ’’ (ਤੈਂ ਨੇ) ਬਚਨਿ ਗੁਰ ਕੈ (ਰਾਹੀਂ), (ਵਿਕਾਰਾਂ ਨੂੰ) ਵਸਿ (ਵਿੱਚ) ਕੀਆ; ਆਦਿ ਪੁਰਖੁ ਬਨਵਾਰੀਆ ! ॥’’ (ਮ: ੫/੨੪੮)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਆਪੁ (ਆਪਣੇ ਆਪ ਨੂੰ) ਰਖਿਆ ਸਤਿਗੁਰ ਵਿਚਿ; ਗੁਰੁ (ਨੂੰ) ਆਪੇ ਤੁਧੁ (ਤੈਂ ਨੇ) ਸਵਾਰਿਆ ॥’’ (ਮ: ੪/੩੧੧) (ਭੱਟ ਸਵੱਈਆਂ ਪੰਨਾ 1389-1409 ਦੇ ਅਰਥ ਕਰਦਿਆਂ ਤਰਕ ਸੋਚ ਸਿੱਖਾਂ ਲਈ ਕੀ ਇਹ ਗੁਰਮਤਿ ਨਹੀਂ?)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸ੍ਰਿਸਟਿ ਸਭ ਉਪਾਈ ਜੀ ! ਤੁਧੁ (ਤੈਂ ਨੇ) ਆਪੇ ਸਿਰਜਿ (ਕੇ) ਸਭ ਗੋਈ (ਨਾਸ਼ ਕਰਦਾ ਹੈ)॥’’ (ਆਸਾ ਸੋ ਪੁਰਖ)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਿ (ਆਪਣੇ ਨਾਲੋਂ) ਵਿਛੋੜਿਆ; ਆਪਿ (ਆਪਣੇ ਨਾਲ) ਮਿਲਾਇਆ ॥’’ (ਮ: ੪/੩੬੫)

(ਹੇ ਕਰਤਾਰ !) ‘‘ਬੁਝਣਾ (ਗਿਆਨ), ਅਬੁਝਣਾ (ਅਗਿਆਨ) ‘ਤੁਧੁ’ (ਤੈਂ ਨੇ) ਕੀਆ; ਇਹ ਤੇਰੀ (ਜੀਵਾਂ ਦੇ) ਸਿਰਿ (ਉੱਤੇ) ਕਾਰ (ਮਰਿਆਦਾ)॥’’ (ਮ: ੩/੪੨੭)

(ਹੇ ਕਰਤਾਰ !) ‘‘ਇਕਿ ਧੁਰਿ (ਤੋਂ) ਪਵਿਤ ਪਾਵਨ ਹਹਿ; ‘ਤੁਧੁ’ (ਤੈਂ ਨੇ) ਨਾਮੇ (ਵਿੱਚ) ਲਾਏ ॥’’ (ਮ: ੩/੪੨੭)

(ਹੇ ਪੰਡਿਤ!) ‘‘ਸਿਧੰਙਾਇਐ, ਸਿਮਰਹਿ ਨਾਹੀ; ਨੰਨੈ (ਅੱਖਰ ਤੋਂ ਆਰੰਭ ਹੋਣ ਵਾਲਾ), ਨਾ ‘ਤੁਧੁ’ (ਤੈਂ ਨੇ) ‘ਨਾਮੁ’ ਲਇਆ ॥’’ (ਮ: ੩/੪੩੪)

(ਹੇ ਪੰਡਿਤ !) ‘‘ਅਣਹੋਦਾ ਨਾਉ ਧਰਾਇਓ ਪਾਧਾ (ਵਿਦਵਾਨ); ਅਵਰਾ ਕਾ ਭਾਰੁ ‘ਤੁਧੁ’ (ਤੈਂ ਨੇ, ਆਪਣੇ ਸਿਰ ’ਤੇ) ਲਇਆ ॥’’ (ਮ: ੩/੪੩੪)

‘‘ਸਸੈ (ਅੱਖਰ ਤੋਂ ਆਰੰਭ ਹੋਣ ਵਾਲਾ), ‘ਸੰਜਮੁ’ ਗਇਓ ਮੂੜੇ ! ਏਕੁ ਦਾਨੁ ‘ਤੁਧੁ’ (ਤੈਂ ਨੇ) ਕੁਥਾਇ (ਜਜਮਾਨਾਂ, ਲੋੜਵੰਦਾਂ ਪਾਸੋਂ) ਲਇਆ ॥’’ (ਮ: ੩/੪੩੫)

‘‘ਘਘੈ (ਅੱਖਰ ਤੋਂ ਆਰੰਭ ਹੋਣ ਵਾਲਾ), ‘ਘਰਿ ਘਰਿ’ (ਵਿੱਚ ਮੰਗਦਾ) ਫਿਰਹਿ ਤੂੰ ਮੂੜੇ ! ਦਦੈ (ਅੱਖਰ ਤੋਂ ਆਰੰਭ ਹੋਣ ਵਾਲਾ, ਅਸਲ), ‘ਦਾਨੁ’ ਨ ‘ਤੁਧੁ’ (ਤੈਂ ਨੇ, ਗੁਰੂ ਪਾਸੋਂ) ਲਇਆ ॥’’ (ਮ: ੩/੪੩੫)

(ਹੇ ਕਰਤਾਰ !) ‘‘ਇਉ ਕਹੈ ਨਾਨਕੁ, ਕਿਆ ਜੰਤ ਵਿਚਾਰੇ? ਜਾ ‘ਤੁਧੁ’ (ਤੈਂ ਨੇ, ਆਪ) ਭਰਮਿ (ਵਿੱਚ ਪਾ ਕੇ) ਭੁਲਾਏ ॥’’ (ਮ: ੩/੪੪੧)

(ਹੇ ਕਰਤਾਰ !) ‘‘ਸਚੀ ਤੇਰੀ ਵਡਿਆਈ, ਜਾ ਕਉ ‘ਤੁਧੁ’ (ਤੈਂ ਨੇ) ਮੰਨਿ (ਵਿੱਚ) ਵਸਾਈ; ਸਦਾ ਤੇਰੇ ਗੁਣ ਗਾਵਹੇ ॥’’ (ਮ: ੩/੪੪੨)

(ਹੇ ਕਰਤਾਰ !) ‘‘ਤੂੰ ਹਰਿ, ਤੇਰਾ ਸਭੁ ਕੋ; ਸਭਿ ‘ਤੁਧੁ’ (ਤੈਂ ਨੇ) ਉਪਾਏ ਰਾਮ ਰਾਜੇ ॥’’ (ਮ: ੪/੪੫੦)

(ਹੇ ਕਰਤਾਰ !) ‘‘ਧੁਰਿ (ਤੋਂ) ਕਰਮੁ (ਭਾਗ) ਜਿਨਾ ਕਉ ‘ਤੁਧੁ’ (ਤੈਂ ਨੇ) ਪਾਇਆ; ਤਾ ਤਿਨੀ ਖਸਮੁ ਧਿਆਇਆ ॥’’ (ਮ: ੧/੪੬੯)

(ਹੇ ਕਰਤਾਰ !) ‘‘ਏਨਾ ਜੰਤਾ ਕੈ ਵਸਿ (ਵਿੱਚ) ਕਿਛੁ ਨਾਹੀ; ‘ਤੁਧੁ’ (ਤੈਂ ਨੇ) ਵੇਕੀ (ਤਰ੍ਹਾਂ-ਤਰ੍ਹਾਂ ਦੇ ਰੰਗਾਂ ਦਾ) ਜਗਤੁ ਉਪਾਇਆ ॥’’ (ਮ: ੧/੪੬੯)

(ਹੇ ਕਰਤਾਰ !) ‘‘ਇਕਨਾ (ਕਈਆਂ) ਨੋ ਤੂੰ (ਆਪਣੇ ਨਾਲ) ਮੇਲਿ ਲੈਹਿ; ਇਕਿ (ਕਈਆਂ ਨੂੰ) ਆਪਹੁ (ਆਪਣੇ ਮਿਲਾਪ ਤੋਂ) ‘ਤੁਧੁ’ (ਤੈਂ ਨੇ) ਖੁਆਇਆ (ਖੁਝਾਇਆ)॥’’ (ਮ: ੧/੪੬੯)

(ਹੇ ਕਰਤਾਰ !) ‘‘ਗੁਰ ਕਿਰਪਾ ਤੇ (ਤੋਂ) ਜਾਣਿਆ; ਜਿਥੈ ‘ਤੁਧੁ’ (ਤੈਂ ਨੇ) ਆਪੁ (ਆਪਣੇ ਆਪ ਨੂੰ) ਬੁਝਾਇਆ ॥’’ (ਮ: ੧/੪੬੯) (ਭਾਵ ਕੌਣ ਸਮਝਦਾਰ ‘ਮੰਨੇ ਕੀ ਗਤਿ’ ਬਣੇ ਇਸ ਦੀ ਸਮਝ ਗੁਰੂ ਕਿਰਪਾ ਰਾਹੀਂ ਹੀ ਹੁੰਦੀ ਹੈ।)

(ਹੇ ਕਰਤਾਰ !) ‘‘ਸੋਈ ਵਰਤੈ ਜਗਿ (ਵਿੱਚ); ਜਿ (ਜਿਹੜਾ) ਕੀਆ ‘ਤੁਧੁ’ (ਤੈਂ ਨੇ) ਧੁਰੇ (‘ਧੁਰਿ’ ਆਪਣੇ ਦਰ ਤੋਂ)॥’’ (ਮ: ੫/੫੨੧)

(ਹੇ ਕਰਤਾਰ !) ‘‘ਸਭ ਤੇਰੀ, ਤੂ ਸਭਸ ਦਾ (ਮਾਲਕ, ਕਿਉਂਕਿ); ਸਭ ‘ਤੁਧੁ’ (ਤੈਂ ਨੇ) ਉਪਾਇਆ ॥’’ (ਮ: ੪/੫੪੮)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸਿਰਜੀ ਮੇਦਨੀ (ਸ੍ਰਿਸ਼ਟੀ); ਦੁਖੁ, ਸੁਖੁ ਦੇਵਣਹਾਰੋ ॥’’ (ਮ: ੧/੫੮੦)

(ਹੇ ਕਰਤਾਰ !) ‘‘ਸਰਬ ਨਿਰੰਤਰਿ, ਤੁਮਹਿ ਸਮਾਨੇ; ਜਾ ਕਉ ‘ਤੁਧੁ’ (ਤੈਂ ਨੇ) ਆਪਿ ਬੁਝਾਈ ॥’’ (ਮ: ੫/੬੧੦)

(ਹੇ ਕਰਤਾਰ !) ‘‘ਜਿਤੁ (ਜਿਸ ‘ਕੰਮ’ ਵਿੱਚ) ‘ਤੁਧੁ’ (ਤੈਂ ਨੇ) ਲਾਏ, ਤੇਹਾ ਫਲੁ ਪਾਇਆ; ਤੂ ਹੁਕਮਿ (ਅਨੁਸਾਰ) ਚਲਾਵਣਹਾਰਾ ॥’’ (ਮ: ੧/੬੩੫)

(ਹੇ ਕਰਤਾਰ !) ‘‘ਪ੍ਰਹਿਲਾਦ ਜਨ ‘ਤੁਧੁ’ (ਤੈਂ ਨੇ) ਰਾਖਿ ਲਏ; ਹਰਿ ਜੀਉ ! ਹਰਣਾਖਸੁ ਮਾਰਿ (ਕੇ) ਪਚਾਇਆ (ਖ਼ਤਮ ਕੀਤਾ)॥’’ (ਮ: ੩/੬੩੭)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਖੇਲੁ ਰਚਾਇ; ‘ਤੁਧੁ’ (ਤੈਂ ਨੇ) ਆਪਿ ਸਵਾਰਿਆ ॥’’ (ਮ: ੪/੬੪੨)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਜਗਤੁ ਉਪਾਇ ਕੈ; ਆਪਿ ਖੇਲੁ ਰਚਾਇਆ ॥’’ (ਮ: ੪/੬੪੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸਿਸਟਿ ਸਿਰਜੀਆ; ਆਪੇ ਫੁਨਿ (ਫਿਰ) ਗੋਈ (ਨਾਸ਼ ਕਰਦਾ)॥’’ (ਮ: ੪/੬੫੪)

‘‘ਸਭੁ ਕੋ ਤੇਰਾ, ਤੂੰ ਸਭਨਾ ਕਾ ਮੇਰੇ ਕਰਤੇ ! ‘ਤੁਧੁ’ (ਤੈਂ ਨੇ) ਸਭਨਾ ਸਿਰਿ (ਉੱਤੇ) ਲਿਖਿਆ ਲੇਖੁ ॥’’ (ਮ: ੪/੭੩੫)

(ਹੇ ਕਰਤਾਰ !) ‘‘ਸਭੁ ਜੀਉ, ਪਿੰਡੁ ਦੀਆ ‘ਤੁਧੁ’ (ਤੈਂ ਨੇ) ਆਪੇ (ਹੀ); ‘ਤੁਧੁ’ (ਤੈਂ ਨੇ) ਆਪੇ ਕਾਰੈ (ਚੰਗੀ-ਮੰਦੀ ਸੋਚ ਵਿੱਚ) ਲਾਇਆ ॥’’ (ਮ: ੪/੭੩੬)

(ਹੇ ਕਰਤਾਰ !) ‘‘ਜੇਹਾ ਤੂੰ ਹੁਕਮੁ ਕਰਹਿ, ਤੇਹੇ ਕੋ (ਕੋਈ) ਕਰਮ ਕਮਾਵੈ; ਜੇਹਾ ‘ਤੁਧੁ’ (ਤੈਂ ਨੇ) ਧੁਰਿ (ਤੋਂ) ਲਿਖਿ (ਕੇ) ਪਾਇਆ ॥’’ (ਮ: ੪/੭੩੬) (ਕੀ ਇਸ ਸਿਧਾਂਤ ’ਚ ‘ਮਨਮੁਖ’ ਨਹੀਂ ਆਉਂਦੇ ?)

(ਹੇ ਕਰਤਾਰ !) ‘‘ਪੰਚ ਤਤੁ ਕਰਿ (ਕੇ) ‘ਤੁਧੁ’ (ਤੈਂ ਨੇ) ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ ॥’’ (ਮ: ੪/੭੩੬)

(ਹੇ ਕਰਤਾਰ !) ‘‘ਮਹਾ ਅਗਨਿ ਤੇ (ਤੋਂ) ‘ਤੁਧੁ’ (ਤੈਂ ਨੇ) ਹਾਥ ਦੇ (ਕੇ) ਰਾਖੇ; (ਜੋ) ਪਏ ਤੇਰੀ ਸਰਣਾਈ ॥’’ (ਮ: ੫/੭੪੮)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਦੁਖੁ, ਸੁਖੁ (ਜੀਵ) ਨਾਲਿ ਉਪਾਇਆ; (ਕਿਉਂਕਿ ਸਭ ਸਿਰ) ਲੇਖੁ ਕਰਤੈ (ਤੈਂ ਕਰਤਾਰ ਨੇ) ਲਿਖਿਆ ॥’’ (ਮ: ੩/੭੮੭)

(ਹੇ ਕਰਤਾਰ !) ‘‘ਤੂ ਹਰਿ ਪ੍ਰਭੁ ਆਪਿ ਅਗੰਮੁ ਹੈ; ਸਭਿ ‘ਤੁਧੁ’ (ਤੈਂ ਨੇ) ਉਪਾਇਆ ॥’’ (ਮ: ੪/੮੪੯)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਤਾੜੀ (ਸਮਾਧੀ, ਮੌਨ) ਲਾਈਐ; ਆਪੇ (ਬੋਲ ਕੇ) ਗੁਣ ਗਾਇਆ ॥’’ (ਮ: ੪/੮੪੯)

(ਹੇ ਕਰਤਾਰ !) ‘‘ਪੰਚ ਦੂਤ ‘ਤੁਧੁ’ (ਤੈਂ ਨੇ, ਭਗਤ ਦੇ) ਵਸਿ (ਵਿੱਚ) ਕੀਤੇ; ਕਾਲੁ ਕੰਟਕੁ ਮਾਰਿਆ ॥’’ (ਮ: ੩/੯੧੭)

(ਹੇ ਕਰਤਾਰ !) ‘‘ਧੁਰਿ (ਤੋਂ) ਕਰਮਿ (ਬਖ਼ਸ਼ਸ਼ ਨਾਲ ਭਾਗ) ਪਾਇਆ ‘ਤੁਧੁ’ (ਤੈਂ ਨੇ) ਜਿਨ ਕਉ; ਸਿ ਨਾਮਿ ਹਰਿ ਕੈ (ਵਿੱਚ) ਲਾਗੇ ॥’’ (ਮ: ੩/੯੧੭)

(ਹੇ ਕਰਤਾਰ !) ‘‘ਜੀਅ ਜੰਤ ਸਭਿ ‘ਤੁਧੁ’ (ਤੈਂ ਨੇ) ਉਪਾਏ; (ਇਨ੍ਹਾਂ ਵਿੱਚੋਂ) ਇਕਿ (ਕਈ ਗੁਰੂ ਉਪਮਾ) ਵੇਖਿ (ਕੇ, ਤੇਰੇ ਚਰਨ) ਪਰਸਣਿ (ਛੂਹਣ ਲਈ) ਆਇਆ ॥’’ (ਮ: ੩/੯੧੮)

‘‘ਏ ਸਰੀਰਾ ਮੇਰਿਆ ! ਇਸੁ ਜਗ ਮਹਿ ਆਇ ਕੈ; ਕਿਆ ‘ਤੁਧੁ’ (ਤੈਂ ਨੇ) ਕਰਮ ਕਮਾਇਆ ? ॥’’ (ਮ: ੩/੯੨੨)

‘‘ਕਿ (ਕੀ) ਕਰਮ ਕਮਾਇਆ ? ‘ਤੁਧੁ’ (ਤੈਂ ਨੇ) ਸਰੀਰਾ ! ਜਾ (ਜਦ ਤੋਂ) ਤੂ ਜਗ ਮਹਿ ਆਇਆ ॥’’ (ਮ: ੩/੯੨੨)

(ਹੇ ਕਰਤਾਰ !) ‘‘ਜਿਨ੍ੀ ਤੂੰ ਸੇਵਿਆ ਭਾਉ ਕਰਿ (ਕੇ); ਸੇ ‘ਤੁਧੁ’ (ਤੈਂ ਨੇ) ਪਾਰਿ ਉਤਾਰਿਆ ॥’’ (ਬਲਵੰਡ ਸਤਾ/੯੬੮)

(ਹੇ ਕਰਤਾਰ !) ‘‘ਲਬੁ, ਲੋਭੁ, ਕਾਮੁ, ਕ੍ਰੋਧੁ, ਮੋਹੁ; ਮਾਰਿ (ਕੇ) ਕਢੇ ‘ਤੁਧੁ’ (ਤੈਂ ਨੇ) ਸਪਰਵਾਰਿਆ (ਹੋਰ ਵਿਕਾਰ ਪਰਿਵਾਰ ਸਮੇਤ)॥’’ (ਬਲਵੰਡ ਸਤਾ/੯੬੮)

(ਹੇ ਭਾਈ !) ‘‘ਜਿਹ ਘਰ ਮਹਿ ‘ਤੁਧੁ’ (ਤੈਂ ਨੇ) ਰਹਨਾ-ਬਸਨਾ; ਸੋ ਘਰੁ ਚੀਤਿ (ਵਿੱਚ) ਨ ਆਇਓ ॥’’ (ਮ: ੫/੧੦੧੭)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਕਥੀ ਅਕਥ ਕਹਾਣੀ ॥’’ (ਮ: ੩/੧੦੫੬)

(ਹੇ ਕਰਤਾਰ !) ‘‘ਮੇਰਾ-ਤੇਰਾ (ਭਾਵ ਦਵੈਤ, ਵਿਤਕਰਾ) ‘ਤੁਧੁ’ (ਤੈਂ ਨੇ) ਆਪੇ ਕੀਆ ॥’’ (ਮ: ੩/੧੦੬੨)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਣੈ ਭਾਣੈ (ਵਿੱਚ) ਸਭ ਸ੍ਰਿਸਟਿ ਉਪਾਈ; ਜਿਸ ਨੋ ਭਾਣਾ (ਦੀ ਸਮਝ) ਦੇਹਿ, ਤਿਸੁ (ਨੂੰ) ਭਾਇਦਾ (ਪਸੰਦ ਆਉਂਦਾ)॥’’ (ਮ: ੩/੧੦੬੪)

‘‘ਜਿਨ ਕਾ ਪਖੁ (ਮਦਦ) ਕਰਹਿ ਤੂ ਸੁਆਮੀ! ਤਿਨ ਕੀ (ਸਭ) ਊਪਰਿ ਗਲ (ਵੀਚਾਰ) ‘ਤੁਧੁ’ (ਤੈਂ ਨੇ) ਆਣੀ (ਲੈ ਆਂਦੀ) ਹੇ ॥’’ (ਮ: ੪/੧੦੭੧)

‘‘ਬਾਵਨ (ਬੌਣਾ-ਵਿਸ਼ਨੂ) ਰੂਪੁ ਕੀਆ ‘ਤੁਧੁ’ (ਤੈਂ ਨੇ) ਕਰਤੇ ! ਸਭ ਹੀ ਸੇਤੀ (ਅੰਗ-ਸੰਗ, ਵਿਆਪਕ) ਹੈ (ਫਿਰ ਵੀ) ਚੰਗਾ (ਸ੍ਰੇਸ਼ਟ, ਨਿਰਮਲ)॥’’ (ਮ: ੫/੧੦੮੨)

(ਹੇ ਕਰਤਾਰ !) ‘‘ਸਭ (ਰਚਨਾ) ਤੇਰੀ, ‘ਤੁਧੁ’ (ਤੈਂ ਨੇ, ਵਿਕਾਰਾਂ ਤੋਂ) ਛਡਾਵਣੀ; ਸਭ ਤੁਧੈ (ਹੁਕਮ ’ਚ) ਲਾਗੇ ॥’’ (ਮ: ੩/੧੦੯੦)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸਿਰਜਿਆ ਸਭੁ ਸੰਸਾਰੁ; ਤੂ ਨਾਇਕੁ (ਖਸਮ) ਸਗਲ ਭਉਣ (ਸਭ ਲੋਕਾਈ ਦਾ) ॥’’ (ਮ: ੫/੧੦੯੪)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਥਾਪੇ ਚਾਰੇ ਜੁਗ; ਤੂ ਕਰਤਾ ਸਗਲ ਧਰਣ (ਧਰਤੀ ਦਾ)॥’’ (ਮ: ੫/੧੦੯੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਵਣ-ਜਾਣਾ ਕੀਆ (ਜੂਨਾਂ ਬਣਾਈਆਂ); (ਪਰ ਵਿਆਪਕ ਹੋਣ ਉਪਰੰਤ ਵੀ) ਤੁਧੁ (ਤੈਨੂੰ) ਲੇਪੁ ਨ ਲਗੈ ਤ੍ਰਿਣ (ਰੱਤੀ-ਭਰ)॥’’ (ਮ: ੫/੧੦੯੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਜਗ ਮਹਿ ਖੇਲੁ ਰਚਾਇਆ; ਵਿਚਿ ਹਉਮੈ ਪਾਈਆ ॥’’ (ਮ: ੫/੧੦੯੬)

(ਹੇ ਕਰਤਾਰ !) ‘‘ਇਕਿ (ਹਉਮੈ) ਵਿਚਹੁ ਹੀ ‘ਤੁਧੁ’ (ਤੈਂ ਨੇ) ਰਖਿਆ; ਜੋ ਸਤਸੰਗਿ (ਵਿੱਚ) ਮਿਲਾਈਆ ॥’’ (ਮ: ੫/੧੦੯੬)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸਭੁ ਕਿਛੁ ਮੈਨੋ (ਮੈਨੂੰ) ਸਉਪਿਆ; ਜਾ (ਜਦ ਮੈ) ਤੇਰਾ ਬੰਦਾ (ਸੇਵਕ ਬਣਿਆ)॥’’ (ਮ: ੫/੧੦੯੬)

(ਹੇ ਕਰਤਾਰ !) ‘‘ਜਿਨੀ ਠਗੀ (ਠੱਗਾਂ ਨੇ) ਜਗੁ ਠਗਿਆ; (ਤੇਰੇ ਸੇਵਕ ਲਈ) ਸੇ (ਠੱਗ), ‘ਤੁਧੁ’ (ਤੈਂ ਨੇ) ਮਾਰਿ ਨਿਵਾੜਾ (ਮਾਰ ਦਿੱਤੇ)॥’ (ਮ: ੫/੧੦੯੭)

(ਹੇ ਕਰਤਾਰ !) ‘‘ਜਗਤੁ ਉਪਾਇ (ਕੇ) ‘ਤੁਧੁ’ (ਤੈਂ ਨੇ) ਧੰਧੈ (ਵਿੱਚ) ਲਾਇਆ; (ਜਿਸ ਕਾਰਨ) ਭੂੰਡੀ ਕਾਰ (ਭੈੜੀ ਕਿਰਤ) ਕਮਾਈ ॥’’ (ਮ: ੩/੧੧੫੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਆਪਿ (ਆਪਣੇ ਰੂਪ ਨੂੰ) ਉਪਾਇਆ ਸਭੁ ਜਗੁ; ‘ਤੁਧੁ’ (ਤੈਂ ਨੇ) ਆਪੇ ਵਸਿ ਕਰਿ ਲਇਆ ॥’’ (ਮ: ੪/੧੨੬੪)

(ਹੇ ਕਰਤਾਰ !) ‘‘ਤੂ ਕਰਤਾ ਗੋਵਿੰਦੁ; ‘ਤੁਧੁ’ (ਤੈਂ ਨੇ) ਸਿਰਜੀ, ‘ਤੁਧੈ’ (ਤੈਂ ਨੇ) ਗੋਈ ॥’’ (ਮ: ੧/੧੨੮੩)

(ਹੇ ਨਿਰਾਕਾਰ !) ‘‘ਦੇਸ ਦਿਸੰਤਰ ਭਵਿ (ਕੇ) ਥਕੇ; (ਪਰ) ‘ਤੁਧੁ’ (ਤੈਂ ਨੇ, ਜੀਵਾਂ) ਅੰਦਰਿ ਆਪੁ (ਆਪਣੇ ਆਪ ਨੂੰ) ਲੁਕਾਇਆ ॥’’ (ਮ: ੧/੧੨੯੦)

(ਹੇ ਕਰਤਾਰ !) ‘‘ਤੇਰੀ ਗਤਿ ਮਿਤਿ (ਗਿਣਤੀ ਮਿਣਤੀ, ਵਡੱਪਣ) ਤੂਹੈ (ਤੂੰ ਹੀ) ਜਾਣਦਾ; ‘ਤੁਧੁ’ (ਤੈਂ ਨੇ, ਇਸ ਬਾਰੇ ਪੂਰਨ) ਕੀਮਤਿ (ਸਮਝ) ਪਾਈ ॥’’ (ਮ: ੧/੧੨੯੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਜਗਤੁ ਉਪਾਇ ਕੈ; ‘ਤੁਧੁ’ (ਤੈਂ ਨੇ) ਆਪੇ ਵਸਗਤਿ (ਕਾਬੂ) ਕੀਤਾ ॥’’ (ਮ: ੪/੧੩੧੭)

(ਹੇ ਕਰਤਾਰ !) ‘‘ਆਵਾ ਗਉਣੁ (ਜੰਮਣ-ਮਰਨ); ‘ਤੁਧੁ’ (ਤੈਂ ਨੇ) ਆਪਿ ਰਚਾਇਆ ॥’’ (ਮ: ੧/੧੩੪੨)

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ ਸ਼ਬਦ ਕੁੱਲ 415 ਵਿੱਚੋਂ ਜ਼ਿਆਦਾਤਰ ਵਾਰ ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਨੂੰ’। ‘ਤੁਧੁ’ (ਕਰਮ ਕਾਰਕ) ਦੀ ਆਸਾਨ ਪਹਿਚਾਣ ਇਹ ਹੁੰਦੀ ਹੈ ਕਿ ਜਿਨ੍ਹਾਂ ਪੰਕਤੀਆਂ ’ਚ ‘ਤੁਧੁ’ ਸ਼ਬਦ ਨਾਲ ‘ਭਾਵੈ (64 ਵਾਰ), ਭਾਏ (3 ਵਾਰ), ਭਾਇਆ (4 ਵਾਰ), ਭਾਵਹਿ (12 ਵਾਰ), ਭਾਈਐ (1 ਵਾਰ)’ ਆਦਿ ਸ਼ਬਦ ਦਰਜ ਹੋਣ, ਜਿਨ੍ਹਾਂ ਦਾ ਅਰਥ ਹੁੰਦਾ ਹੈ ‘ਪਸੰਦ, ਪਸੰਦ ਕਰਨਾ, ਪਸੰਦ ਹੋਣਾ, ਪਸੰਦ ਕੀਤਾ, ਪਸੰਦ ਕਰਨ ਨਾਲ’ ਆਦਿ’, ਇਨ੍ਹਾਂ ਪੰਕਤੀਆਂ ’ਚ ‘ਤੁਧੁ’ ਸ਼ਬਦ ‘ਕਰਮ ਕਾਰਕ ਪੜਨਾਂਵ’ ਹੁੰਦਾ ਹੈ; ਜਿਵੇਂ:

(ਹੇ ਕਰਤਾਰ !) ‘‘ਨਾਨਕ ! ਮੇਲਿ ਮਿਲਾਇ; ਜੇ ‘ਤੁਧੁ’ (ਤੈਨੂੰ) ਭਾਈਐ ॥’’ (ਮ: ੧/੭੫੨)

(ਹੇ ਕਰਤਾਰ !) ‘‘ਨਾਨਕੁ ਮੰਗੈ ਦਾਨੁ; ਜੋ ‘ਤੁਧੁ’ (ਤੈਨੂੰ) ਭਾਇਆ ॥’’ (ਮ: ੧/੧੫੦)

(ਹੇ ਕਰਤਾਰ !) ‘‘ਜੋ ‘ਤੁਧੁ’ (ਤੈਨੂੰ) ਭਾਵਹਿ, ਸੇ ਭਲੇ; ਖੋਟਾ ਖਰਾ ਨ ਕੋਇ ॥’’ (ਮ: ੧/੬੧)

(ਹੇ ਕਰਤਾਰ !) ‘‘ਸੇ ਸਚਿ (ਵਿੱਚ) ਲਾਗੇ; ਜੋ ‘ਤੁਧੁ’ (ਤੈਨੂੰ) ਭਾਏ ॥’’ (ਮ: ੩/੧੧੯)

(ਹੇ ਕਰਤਾਰ !) ‘‘ਜੋ ‘ਤੁਧੁ’ (ਤੈਨੂੰ) ਭਾਵੈ; ਸਾਈ ਭਲੀ ਕਾਰ ॥’’ (ਜਪੁ /ਮ: ੧)

(ਹੇ ਕਰਤਾਰ !) ‘‘ਤੁਧੁ’’ (ਤੈਨੂੰ) ਆਪੇ ਭਾਵੈ, ਸੋਈ ਵਰਤੈ ਜੀ ! ਤੂੰ ਆਪੇ ਕਰਹਿ, ਸੁ ਹੋਈ ॥’’ (ਮ: ੪/੧੧)

(ਹੇ ਕਰਤਾਰ !) ‘‘ਜਾ (ਜਦ) ‘ਤੁਧੁ’ (ਤੈਨੂੰ) ਭਾਵੈ, ਤਾ ਪੜਹਿ ਕਤੇਬਾ; ਮੁਲਾ ਸੇਖ ਕਹਾਵਹਿ ॥’’ (ਮ: ੧/੧੪੫)

(ਹੇ ਕਰਤਾਰ !) ‘‘ਜਾ ‘ਤੁਧੁ’ (ਤੈਨੂੰ) ਭਾਵੈ, ਜਾਹਿ ਦਿਸੰਤਰਿ (ਵਿਦੇਸ਼, ਭਟਕਣਾ ਵਿੱਚ, ਉੱਥੋਂ ਤਰ੍ਹਾਂ-ਤਰ੍ਹਾਂ ਦੀਆਂ); ਸੁਣਿ (ਕੇ) ਗਲਾ (ਫਿਰ ਮੁੜ ਕੇ) ਘਰਿ (ਸ਼ਾਂਤੀ ਭਾਵ ਆਪਣੇ ਦੇਸ਼ ਵਿੱਚ ਹੀ) ਆਵਹਿ ॥’’ (ਮ: ੧/੧੪੫)

(ਹੇ ਕਰਤਾਰ !) ‘‘ਜਾ ‘ਤੁਧੁ’ (ਤੈਨੂੰ) ਭਾਵੈ, ਨਾਇ (ਵਿੱਚ) ਰਚਾਵਹਿ; ਤੁਧੁ ਭਾਣੇ, ਤੂੰ ਭਾਵਹਿ ॥’’ (ਮ: ੧/੧੪੫)

(ਹੇ ਕਰਤਾਰ !) ‘‘ਤੁਧੁ’’ (ਤੈਨੂੰ) ਭਾਵੈ; ਤਾ ਸਤਿਗੁਰ (ਦੀ) ਮਇਆ (ਮਿਹਰ ਹੁੰਦੀ)॥’’ (ਮ: ੫/੧੮੦)

(ਹੇ ਕਰਤਾਰ !) ‘‘ਤੁਧੁ’’ (ਤੈਨੂੰ) ਭਾਵੈ, ਤਾ ਬਖਸਿ ਲੈਹਿ; ਖੋਟੇ, ਸੰਗਿ ਖਰੇ (ਸਤਸੰਗੀਆਂ ਰਾਹੀਂ)॥’’ (ਮ: ੫/੨੬੧)

(ਹੇ ਕਰਤਾਰ !) ‘‘ਸੋ ਨਾਮੁ ਜਪੈ; ਜੋ ਜਨੁ ‘ਤੁਧੁ’ (ਤੈਨੂੰ) ਭਾਵੈ ॥’’ (ਮ: ੫/੩੮੬)

‘‘ਜੇ ‘ਤੁਧੁ’ (ਤੈਨੂੰ) ਭਾਵੈ ਸਾਹਿਬਾ ! ਤੂ ਮੈ (ਮੇਰਾ) ਹਉ ਤੈਡਾ (ਤੇਰਾ)॥’’ (ਮ: ੧/੪੧੮)

‘‘ਹਮ ਅਵਗਣਿਆਰੇ, ਤੂ ਸੁਣਿ ਪਿਆਰੇ ! ‘ਤੁਧੁ’ (ਤੈਨੂੰ) ਭਾਵੈ ਸਚੁ ਸੋਈ ॥’’ (ਮ: ੧/੭੬੬)

(ਹੇ ਨਿਰਾਕਾਰ !) ‘‘ਭਗਤੁ ਤੇਰਾ ਸੋਈ, ‘ਤੁਧੁ’ (ਤੈਨੂੰ) ਭਾਵੈ; ਜਿਸ ਨੋ ਤੂ ਰੰਗੁ ਧਰਤਾ ॥’’ (ਮ: ੫/੧੧੮੫)

(ਹੇ ਨਿਰਾਕਾਰ !) ‘‘ਇਕਨਾ ਨੋ (ਕਈਆਂ ਲਈ) ‘ਤੁਧੁ’ (ਤੈਨੂੰ) ਏਵੈ (ਇਸ ਤਰ੍ਹਾਂ) ਭਾਵਦਾ (ਪਸੰਦ, ਕਿ ਉਹ ਹਮੇਸ਼ਾਂ); ਮਾਇਆ ਨਾਲਿ ਪਿਆਰੁ (ਕਰਦੇ ਰਹਿਣ)॥’’ (ਮ: ੧/੧੨੮੬) (ਕੀ ਇਸ ਗੁਰੂ ਉਪਦੇਸ਼ ਨੂੰ ਬ੍ਰਾਹਮਣ ਸੋਚ ਤੋਂ ਪ੍ਰਭਾਵ ਹੋਣ ਨਾਲ ਸੰਬੰਧਿਤ ਮੰਨਿਆ ਜਾ ਸਕਦਾ ਹੈ ?)

(ਨੋਟ: ਉਪਰੋਕਤ (‘ਭਾਵੈ’) ਪੰਕਤੀਆਂ ਤੋਂ ਇਲਾਵਾ ਕੁਝ ਪੰਕਤੀਆਂ ‘ਤੁਧੁ’ (‘ਕਰਮ ਕਾਰਕ ਪੜਨਾਂਵ’) ਨਾਲ ਸੰਬੰਧਤ ਹੋਰ ਵੀ ਹਨ, ਜਿਨ੍ਹਾਂ ਵਿੱਚ ‘ਤੁਧ ਨੋ’ (27 ਵਾਰ), ‘ਤੁਹ ਨੋ’ (1 ਵਾਰ), ‘ਤੁਧੈ’ (7 ਵਾਰ) ਵੀ ਸ਼ਾਮਲ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

‘‘ਹੁਣਿ ਕਦਿ ਮਿਲੀਐ ? ਪ੍ਰਿਅ ‘ਤੁਧੁ’ (ਤੈਨੂੰ) ਭਗਵੰਤਾ ! ॥’’ (ਮ: ੫/੯੬)

(ਹੇ ਕਰਤਾਰ !) ‘‘ਜੋ ‘ਤੁਧੁ’ (ਤੈਨੂੰ) ਸਚੁ (ਮੰਨ ਕੇ) ਧਿਆਇਦੇ; ਸੇ ਵਿਰਲੇ ਥੋੜੇ ॥’’ (ਮ: ੪/੩੦੬)

‘‘ਜਪਿ ਜਪਿ (ਕੇ) ‘ਤੁਧੁ’ (ਤੈਨੂੰ) ਨਿਰੰਕਾਰ ! (ਦੁਨਿਆਵੀ) ਭਰਮੁ ਭਉ (ਡਰ) ਖੋਵਣਾ ॥’’ (ਮ: ੫/੫੨੩)

(ਹੇ ਕਰਤਾਰ !) ‘‘ਦਿਨਸੁ ਰੈਣਿ ਜਿ ‘ਤੁਧੁ’ (ਤੈਨੂੰ) ਅਰਾਧੇ; ਸੋ ਕਿਉ ਦੋਜਕਿ (ਵਿੱਚ) ਜਾਇ ॥’’ (ਮ: ੫/੭੨੪)

(ਹੇ ਨਿਰਾਕਾਰ !) ‘‘ਆਠ ਪਹਰ ਜਿਤੁ ‘ਤੁਧੁ’ (ਤੈਨੂੰ) ਧਿਆਈ; ਨਿਰਮਲ ਹੋਵੈ ਦੇਹਾ ॥’’ (ਮ: ੫/੭੪੭)

(ਹੇ ਨਿਰਾਕਾਰ !) ‘‘ਇਕ ਨਾਨਕ ਕੀ ਅਰਦਾਸਿ; ਜੇ ‘ਤੁਧੁ’ (ਤੈਨੂੰ) ਭਾਵਸੀ ॥’’ (ਮ: ੧/੭੫੨)

(ਹੇ ਨਿਰਾਕਾਰ !) ‘‘ਕਿਰਪਾ ਕੀਜੈ, ਸਾ (ਉਹ) ਮਤਿ ਦੀਜੈ; (ਜਿਸ ਨਾਲ) ਆਠ ਪਹਰ ‘ਤੁਧੁ’ (ਤੈਨੂੰ) ਧਿਆਈ ॥’’ (ਮ: ੫/੭੭੯)

‘‘ਤੁਧੁ’’ (ਤੈਨੂੰ) ਡਿਠੇ (ਵੇਖਣ ਨਾਲ) ਸਚੇ ਪਾਤਿਸਾਹ ! ਮਲੁ, ਜਨਮ ਜਨਮ ਦੀ ਕਟੀਐ ॥’’ (ਬਲਵੰਡ ਸਤਾ/੯੬੭) ਆਦਿ।

(ਹੇ ਨਿਰਾਕਾਰ !) ‘‘ਸਭਿ ‘ਤੁਧੈ ਨੋ’ (ਤੈਨੂੰ ਹੀ) ਸਾਲਾਹਦੇ; ਦਰਿ ਗੁਰਮੁਖਾ ਨੋ ਪਰਗਾਸਿ ॥’’ (ਮ: ੪/੮੬)

‘‘ਹਰਿ ! ‘ਤੁਧੈ’ (ਤੈਨੂੰ ਹੀ) ਸੇਵੀ ਤੈ (ਅਤੇ) ‘ਤੁਧੁ’ (ਤੈਨੂੰ ਹੀ) ਸਾਲਾਹੀ ॥’’ (ਮ: ੩/੧੧੨)

(ਹੇ ਨਿਰਾਕਾਰ !) ‘‘ਸਚੁ ਬਾਣੀ (ਰਾਹੀਂ) ‘ਤੁਧੈ’ (ਤੈਨੂੰ ਹੀ) ਸਾਲਾਹਨਿ; ਰੰਗਿ (’ਚ) ਰਾਤੇ, ਭਗਤਿ ਕਰਾਵਣਿਆ ॥’’ (ਮ: ੩/੧੨੨)

(ਹੇ ਨਿਰਾਕਾਰ !) ‘‘ਤੁਧੁ ਅਗੈ ‘ਤੁਧੈ’ (ਤੈਨੂੰ ਹੀ) ਸਾਲਾਹੀ; ਮੈ ਅੰਧੇ (ਨੂੰ, ਤੇਰਾ) ਨਾਉ ਸੁਜਾਖਾ (ਕਰਦਾ)॥’’ (ਮ: ੧/੧੨੪੨)

(ਹੇ ਨਿਰਾਕਾਰ !) ‘‘ਸਭਿ ‘ਤੁਧੈ ਨੋ’ (ਤੈਨੂੰ ਹੀ) ਆਰਾਧਦੇ; ਦਾਨੁ ਦੇਹਿ ਪਿਆਰੇ ! ॥’’ (ਮ: ੪/੧੩੧੮)

(ਹੇ ਨਿਰਾਕਾਰ !) ‘‘ਤੁਧੁ’ (ਤੈਨੂੰ) ਜਪੀ, ‘ਤੁਧੈ’ (ਤੈਨੂੰ ਹੀ) ਸਾਲਾਹੀ; ਗਤਿ ਮਤਿ ਤੁਝ ਤੇ (ਤੇਰੇ ਪਾਸੋਂ ਹੀ) ਹੋਈ ॥’’ (ਮ: ੩/੧੩੩੩)

(ਹੇ ਨਿਰਾਕਾਰ !) ‘‘ਜੋ ਕਿਛੁ ਵਰਤੈ, ‘ਤੁਧੈ’ (ਤੈਨੂੰ ਹੀ) ਸਲਾਹਂੀ; (ਕਿਉਂਕਿ) ਸਭ ਤੇਰੀ ਵਡਿਆਈ ॥’’ (ਮ: ੧/੧੩੪੪)

(ਹੇ ਨਿਰਾਕਾਰ !) ‘‘ਗਾਵਨਿ ‘ਤੁਧ ਨੋ’ (ਤੈਨੂੰ) ਪਵਣੁ, ਪਾਣੀ, ਬੈਸੰਤਰੁ; ਗਾਵੈ, ਰਾਜਾ ਧਰਮੁ, ਦੁਆਰੇ ॥’’ (ਮ: ੧/੮)

(ਹੇ ਨਿਰਾਕਾਰ !) ‘‘ਨ ਹੋਵੀ ਪਛੋਤਾਉ; ‘ਤੁਧ ਨੋ’ (ਤੈਨੂੰ) ਜਪਤਿਆ ॥’’ (ਮ: ੫/੫੧੯)

(ਹੇ ਨਿਰਾਕਾਰ !) ‘‘ਜਿ ‘ਤੁਧ ਨੋ’ (ਤੈਨੂੰ) ਸਾਲਾਹੇ, ਸੁ ਸਭੁ ਕਿਛੁ ਪਾਵੈ; ਜਿਸ ਨੋ ਕਿਰਪਾ ਨਿਰੰਜਨ ਕੇਰੀ (ਦੀ) ॥’’ (ਮ: ੪/੫੫੫)

(ਹੇ ਨਿਰਾਕਾਰ !) ‘‘ਗਾਵਹਿ ‘ਤੁਹ ਨੋ’ (ਤੈਨੂੰ) ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ ॥’’ (ਜਪੁ /ਮ: ੧), ਆਦਿ।)

ਗੁਰਬਾਣੀ ਵਿੱਚ ਤਮਾਮ ਨਾਂਹ ਪੱਖੀ ਸ਼ਬਦ ‘ਤੁਧੁ ਬਿਨੁ (28 ਵਾਰ), ਤੁਧੁ ਵਿਣੁ (6 ਵਾਰ), ਤੁਧੁ ਬਾਝੁ (4 ਵਾਰ), ਤੁਧੁ ਬਾਝਹੁ (2 ਵਾਰ), ਤੁਝੁ ਬਾਝਹੁ (27 ਵਾਰ), ਤੁਝ ਬਿਨੁ (44 ਵਾਰ), ਤੁਝੈ ਬਿਨਾ (1 ਵਾਰ)’ ਆਦਿ ‘ਮੱਧਮ ਪੁਰਖ, ਕਰਮ ਕਾਰਕ ਪੜਨਾਂਵ’ ਨਾਲ ਸੰਬੰਧਿਤ ਹਨ; ਜਿਵੇਂ:

(ਧਿਆਨ ਰਹੇ ਕਿ ਉਪਰੋਕਤ ਤਮਾਮ ਜੁੜਤ ਸ਼ਬਦਾਂ ’ਚ ਕੇਵਲ ‘ਤੁਝੁ’ (ਅੰਤ ਔਂਕੜ) ਹੀ ਆਪਣੇ ਨਾਲ ਸੰਬੰਧਕੀ ਸ਼ਬਦ ‘ਬਿਨੁ’ ਦੇ ਆਉਣ ਕਾਰਨ ‘ਤੁਝ’ (ਅੰਤ ਮੁਕਤਾ) ਹੋਇਆ ਹੈ।)

(ਹੇ ਦਾਤਾਰ !) ‘‘ਤੁਧੁ ਬਾਝਹੁ’’ (ਤੇਰੇ ਬਿਨਾ) ਥਾਉ ਕੋ ਨਾਹੀ, ਜਿਸੁ ਪਾਸਹੁ ਮੰਗੀਐ; ਮਨਿ (ਵਿੱਚ) ਵੇਖਹੁ ਕੋ ਨਿਰਜਾਸਿ (ਕੋਈ ਯਕੀਨ ਕਰਕੇ)॥’’ (ਮ: ੪/੮੬)

(ਹੇ ਦਾਤਾਰ !) ‘‘ਹਰਿ ! ‘ਤੁਧੁ ਬਾਝਹੁ’ ਮੈ ਕੋਈ ਨਾਹੀ ॥’’ (ਮ: ੩/੧੧੨)

(ਹੇ ਦਾਤਾਰ !) ‘‘ਨਾਨਕੁ ਵਖਾਣੈ ਬੇਨਤੀ; ‘ਤੁਧੁ ਬਾਝੁ’ (ਤੇਰੇ ਬਿਨਾ) ਕੂੜੋ ਕੂੜੁ ॥’’ (ਮ: ੧/੪੬੮)

(ਹੇ ਦਾਤਾਰ !) ‘‘ਤੁਧੁ ਬਾਝੁ’’ ਪਿਆਰੇ ! ਕੇਵ (ਕਿਵੇਂ) ਰਹਾ ॥’’ (ਮ: ੧/੬੬੦)

(ਹੇ ਦਾਤਾਰ !) ‘‘ਤੁਧੁ ਬਾਝੁ’’ ਸਮਰਥ ਕੋਇ ਨਾਹੀ; ਕ੍ਰਿਪਾ ਕਰਿ ਬਨਵਾਰੀਆ ! ॥’’ (ਮ: ੩/੯੧੭)

(ਹੇ ਦਾਤਾਰ!) ‘‘ਤੁਧੁ ਵਿਣੁ’’; ਸਿਧੀ (ਸਫਲਤਾ) ਕਿਨੈ (ਕਿਸੇ ਨੇ) ਨ ਪਾਈਆ (ਪਾਈ)॥’’ (ਮ: ੧/੯)

(ਹੇ ਦਾਤਾਰ !) ‘‘ਤੁਧੁ ਵਿਣੁ’’; ਨਾਹੀ ਕੋਈ ਮੇਰਾ ॥ (ਮ: ੫/੧੦੮੫)

(ਹੇ ਦਾਤਾਰ !) ‘‘ਤੁਧੁ ਬਿਨੁ’’; ਦੂਜਾ ਅਵਰੁ ਨ ਕੋਇ ॥’’ (ਮ: ੪/੧੨)

‘‘ਪ੍ਰਭ ! ‘ਤੁਧੁ ਬਿਨੁ’, ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ॥’’ (ਮ: ੫/੧੩੪)

(ਹੇ ਦਾਤਾਰ !) ‘‘ਸਚੁ ਖੇਲੁ ਤੁਮ੍ਹਾਰਾ, ਅਗਮ, ਅਪਾਰਾ; ‘ਤੁਧੁ ਬਿਨੁ’, ਕਉਣੁ ਬੁਝਾਏ ? ॥’’ (ਮ: ੧/੭੬੪)

‘‘ਘਰਿ ਆਉ ਪਿਆਰੇ ! ਦੁਤਰ ਤਾਰੇ; ‘ਤੁਧੁ ਬਿਨੁ’, ਅਢੁ ਨ ਮੋਲੋ ॥’’ (ਮ: ੧/੧੧੦੮) ਆਦਿ।)

(ਹੇ ਨਿਰਾਕਾਰ !) ‘‘ਹਉ ਤੁਝੁ ਬਾਝਹੁ (ਤੇਰੇ ਬਿਨਾ) ਖਰੀ ਉਡੀਣੀਆ; ਜਿਉ ਜਲ ਬਿਨੁ ਮੀਨੁ ਮਰਾਹਾ (ਮਰ ਜਾਂਦੀ)॥’’ (ਮ: ੪/੭੭੬)

‘‘ਕਹੀਐ ਕਾਇ (ਕਿਸ ਅੱਗੇ) ਪਿਆਰੇ ! ਤੁਝੁ ਬਿਨਾ ? ॥’’ (ਮ: ੫/੮੦੯)

(ਹੇ ਨਿਰਾਕਾਰ !) ‘‘ਤੁਝੁ ਬਿਨੁ, ਅਵਰੁ ਨ ਕੋਈ ਬੀਆ (ਦੂਜਾ)॥’’ (ਮ: ੫/੧੦੭੯)

(ਹੇ ਨਿਰਾਕਾਰ !) ‘‘ਤੁਝ ਬਿਨੁ; ਪਾਰਬ੍ਰਹਮ ਨਹੀ ਕੋਇ ॥’’ (ਮ: ੫/੧੯੨)

(ਹੇ ਨਿਰਾਕਾਰ !) ‘‘ਤੁਝ ਬਿਨੁ; ਠਾਕੁਰ ਕਵਨੁ ਹਮਾਰਾ ॥’’ (ਮ: ੫/੭੪੩)

‘‘ਐਸੀ ਲਾਲ ! ਤੁਝ ਬਿਨੁ, ਕਉਨੁ ਕਰੈ ? ॥’’ (ਭਗਤ ਰਵਿਦਾਸ/੧੧੦੬) ਆਦਿ।

(ਹੇ ਆਤਮਾ ! ) ‘‘ਤੁਝੈ (ਤੇਰੇ) ਬਿਨਾ’’, ਹਉ (ਮੈਂ ਕਾਇਆਂ) ਕਿਤ ਹੀ ਨ ਲੇਖੈ (ਵਿੱਚ); ਵਚਨੁ ਦੇਹਿ, ਛੋਡਿ ਨ ਜਾਸਾ ਹੇ (ਹੇ ਆਤਮਾ ! )॥’’ (ਮ: ੫/੧੦੭੩)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ (18 ਵਾਰ), ‘ਤੁਧ ਨੋ’ (9 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਵਾਸਤੇ’; ਜਿਵੇਂ:

(ਹੇ ਜਿੰਦੇ !) ‘‘ਗੁਰ ਮਿਲਿ ਚਜੁ ਅਚਾਰੁ ਸਿਖੁ; ‘ਤੁਧੁ’ (ਤੈਨੂੰ, ਤੇਰੇ ਲਈ) ਕਦੇ ਨ ਲਗੈ ਦੁਖੁ ॥’’ (ਮ: ੫/੫੦)

(ਹੇ ਭਾਈ !) ‘‘ਹਰਿ ਤਿਸੈ ਨੋ ਸਾਲਾਹਿ; ਜਿ (ਜਿਹੜਾ) ‘ਤੁਧੁ’ (ਤੈਨੂੰ, ਤੇਰੇ ਲਈ) ਰਖੈ ਬਾਹਰਿ (ਤੇ) ਘਰਿ (ਵਿੱਚ)॥’’ (ਮ: ੪/੮੩)

(ਹੇ ਕਰਤਾਰ !) ‘‘ਅਪੁਨੇ ਸੰਤ ‘ਤੁਧੁ’ (ਤੈਨੂੰ, ਤੇਰੇ ਲਈ) ਖਰੇ ਪਿਆਰੇ; ਤੂ ਸੰਤਨ ਕੇ ਪ੍ਰਾਨਾ ਜੀਉ ॥’’ (ਮ: ੫/੧੦੦)

(ਹੇ ਸਹੇਲੀ !) ‘‘ਮਹਾ ਮੋਹਨੀ ‘ਤੁਧੁ’ (ਤੈਨੂੰ, ਤੇਰੇ ਲਈ) ਨ ਵਿਆਪੈ; ਤੇਰਾ ਆਲਸੁ ਕਹਾ ਗਇਓ ਰੀ ? ॥’’ (ਮ: ੫/੩੮੩)

‘‘ਤੂ ਕਾਹੇ ਡੋਲਹਿ ਪ੍ਰਾਣੀਆ ! ‘ਤੁਧੁ’ (ਤੈਨੂੰ, ਤੇਰੇ ਲਈ) ਰਾਖੈਗਾ ਸਿਰਜਣਹਾਰੁ ॥’’ (ਮ: ੫/੭੨੪)

(ਹੇ ਕਰਤਾਰ !) ‘‘ਬੁਰਾ, ਭਲਾ ‘ਤੁਧੁ’ (ਤੈਨੂੰ, ਤੇਰੇ ਲਈ) ਸਭੁ ਕਿਛੁ ਸੂਝੈ; ਜੇਹਾ ਕੋ ਕਰੇ ਤੇਹਾ ਕੋ ਪਾਈਐ ॥’’ (ਮ: ੪/੭੩੫)

(ਹੇ ਭਾਈ !) ‘‘ਜਿਨਿ ਦੀਏ ; ‘ਤੁਧੁ’ (ਤੈਨੂੰ, ਤੇਰੇ ਲਈ) ਬਾਪ ਮਹਤਾਰੀ (ਮਾਤਾ-ਪਿਤਾ)॥’’ (ਮ: ੫/੯੧੩)

(ਹੇ ਭਾਈ !) ‘‘ਜਿਨਿ ਦੀਆ; ‘ਤੁਧੁ’ (ਤੈਨੂੰ, ਤੇਰੇ ਲਈ) ਪਵਨੁ ਅਮੋਲਾ (ਅਮੋਲਕ ਹਵਾ)॥’’ (ਮ: ੫/੯੧੩)

(ਹੇ ਗੁਰੂ ਅੰਗਦ ਸਾਹਿਬ ਜੀ !) ‘‘ਨੇੜੈ ਦਿਸੈ ਮਾਤ ਲੋਕ ; ‘ਤੁਧੁ’ (ਤੈਨੂੰ, ਤੇਰੇ ਲਈ) ਸੁਝੈ ਦੂਰੁ ॥’’ (ਬਲਵੰਡ ਸਤਾ/੯੬੭)

(ਹੇ ਨਿਰਾਕਾਰ ! ਆਪਣੇ ਆਕਾਰ ਨੂੰ) ‘‘ਆਪਿ ਉਪਾਵਹਿ, ਆਪਿ ਖਪਾਵਹਿ; ‘ਤੁਧੁ’ (ਤੈਨੂੰ, ਤੇਰੇ ਲਈ) ਲੇਪੁ ਨਹੀ, ਇਕੁ ਤਿਲੁ ਰੰਗਾ ॥’’ (ਮ: ੫/੧੦੮੩) ਆਦਿ।

(ਨੋਟ: ਅਗਾਂਹ ਤਮਾਮ ਪੰਕਤੀਆਂ ’ਚ ‘ਤੁਧੁ’ (ਅੰਤ ਔਂਕੜ) ਨੂੰ ‘ਨੋ’ ਸੰਬੰਧਕੀ ਸ਼ਬਦ ਨੇ ‘ਤੁਧ’ (ਅੰਤ ਮੁਕਤਾ) ਕਰ ਦਿੱਤਾ ਹੈ।)

(ਹੇ ਨਿਰਾਕਾਰ !) ‘‘ਸੇਈ ‘ਤੁਧ ਨੋ’ (ਤੈਨੂੰ, ਤੇਰੇ ਲਈ) ਗਾਵਨਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’ (ਮ: ੧/੯)

(ਹੇ ਨਿਰਾਕਾਰ !) ‘‘ਹੋਰਿ ਕੇਤੇ ‘ਤੁਧ ਨੋ’ (ਤੈਨੂੰ, ਤੇਰੇ ਲਈ) ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਬੀਚਾਰੇ ॥’’ (ਮ: ੧/੯)

‘‘ਹਰਿ ! ‘ਤੁਧ ਨੋ’ (ਤੈਨੂੰ, ਤੇਰੇ ਲਈ) ਕਰਹਿ ਸਭ ਨਮਸਕਾਰੁ; ਜਿਨਿ ਪਾਪੈ ਤੇ ਰਾਖਿਆ ॥’’ (ਮ: ੪/੯੦)

(ਹੇ ਨਿਰਾਕਾਰ !) ‘‘ਜਿਨੀ ‘ਤੁਧ ਨੋ’ (ਤੈਨੂੰ, ਤੇਰੇ ਲਈ) ਧੰਨੁ ਕਹਿਆ; ਤਿਨ ਜਮੁ ਨੇੜਿ ਨ ਆਇਆ ॥’’ (ਮ: ੫/੨੪੮)

‘‘ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ! ਜੋ ‘ਤੁਧ ਨੋ’ (ਤੈਨੂੰ, ਤੇਰੇ ਲਈ) ਸਭ ਦੂ (ਸਾਰੇ ਦੁੱਖਾਂ ਤੋਂ) ਰਖਿ ਲਈਐ ॥’’ (ਮ: ੪/੮੬੧)

(ਹੇ ਨਿਰਾਕਾਰ !) ‘‘ਤੁਧ ਨੋ’’ (ਤੈਨੂੰ, ਤੇਰੇ ਲਈ) ਨਿਵਣੁ; ਮੰਨਣੁ ਤੇਰਾ ਨਾਉ ॥’’ (ਮ: ੧/੮੭੮)

(ਨੋਟ: ਜਦ ‘ਤੁਧੁ’ ਸ਼ਬਦ ਨਾਲ ‘ਵਿਟਹੁ (3 ਵਾਰ), ਵਿਟੜਿਅਹੁ (1 ਵਾਰ), ‘ਤੁਧੁ’ (1 ਵਾਰ), ਅਪੜਿ (2 ਵਾਰ)’ ਆਦਿ ਸ਼ਬਦ ਦਰਜ ਹੋਣ ਤਾਂ ‘ਤੁਧੁ’ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੁੰਦਾ ਹੈ ਕਿਉਂਕਿ ‘ਸੰਪਰਦਾਨ’ ਦਾ ਅਰਥ ਹੁੰਦਾ ਹੈ: ‘ਦੇਣਾ, ਕੁਰਬਾਨ ਹੋਣਾ’; ਜਿਵੇਂ:

(ਧਿਆਨ ਰਹੇ ਕਿ ਇਨ੍ਹਾਂ ਪੰਕਤੀਆਂ ’ਚ ‘ਤੁਧੁ’ (ਅੰਤ ਔਂਕੜ) ਸ਼ਬਦ ਨਾਲ ਸੰਬੰਧਕੀ ਸ਼ਬਦ ‘ਵਿਟਹੁ, ਵਿਟੜਿਅਹੁ’ ਆਦਿ ਆਉਣ ਉਪਰੰਤ ਵੀ ‘ਤੁਧੁ’ ਪੜਨਾਂਵ (ਅੰਤ ਮੁਕਤ) ਨਹੀਂ ਹੋਇਆ ਜਦਕਿ ਇਹੀ ਚਿੰਨ੍ਹ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅੰਤ ਮੁਕਤਾ ਕਰ ਦੇਂਦੇ ਹਨ।)

‘‘ਵਾਰੀ ਮੇਰੇ ਗੋਵਿੰਦਾ ! ਵਾਰੀ ਮੇਰੇ ਪਿਆਰਿਆ ! ਹਉ ‘ਤੁਧੁ ਵਿਟੜਿਅਹੁ’ (ਤੇਰੇ ਤੋਂ) ਸਦ ਵਾਰੀ (ਕੁਰਬਾਨ ਜਾਂਦਾ ਹਾਂ) ਜੀਉ ॥’’ (ਮ: ੪/੧੭੪)

(ਹੇ ਦਾਤਾਰ !) ‘‘ਤੇਰੀ ਗਤਿ ਮਿਤਿ ਲਖੀ ਨ ਜਾਇ; ਹਉ ‘ਤੁਧੁ’ (ਤੇਰੇ ਤੋਂ) ਬਲਿਹਾਰੀਐ ॥’’ (ਮ: ੫/੫੧੮)

‘‘ਮੇਰੇ ਸਤਿਗੁਰਾ ! ਹਉ ‘ਤੁਧੁ ਵਿਟਹੁ’ (ਤੇਰੇ ਲਈ, ਤੇਰੇ ਤੋਂ) ਕੁਰਬਾਣੁ ॥’’ (ਮ: ੫/੫੨)

‘‘ਹਰਿ ਜੀਉ ! ‘ਤੁਧੁ ਵਿਟਹੁ’ (ਤੇਰੇ ਤੋਂ) ਵਾਰਿਆ ਸਦ ਹੀ; ਤੇਰੇ ਨਾਮ ਵਿਟਹੁ ਬਲਿ ਜਾਈ ॥’’ (ਮ: ੩/੬੦੧)

‘‘ਹਰਿ ਜੀਉ ! ‘ਤੁਧੁ ਵਿਟਹੁ’ (ਤੇਰੇ ਤੋਂ) ਬਲਿ ਜਾਈ ॥’’ (ਮ: ੩/੧੩੩੩)

(ਹੇ ਦਾਤਾਰ !) ‘‘ਤੁਧੁ (ਤੇਰੇ ਮੁਕਾਬਲੇ) ਅਪੜਿ ਕੋਇ ਨ ਸਕੈ; ਸਭ ਝਖਿ ਝਖਿ ਪਵੈ ਝੜਿ (ਕੇ)॥’’ (ਮ: ੪/੮੪੯)

(ਹੇ ਦਾਤਾਰ !) ‘‘ਤੁਧੁ (ਤੇਰੇ ਮੁਕਾਬਲੇ) ਅਪੜਿ ਕੋਇ ਨ ਸਕੈ; ਤੂ ਅਬਿਨਾਸੀ ਜਗ ਉਧਰਣ ॥’’ (ਮ: ੫/੧੦੯੪)

(ਹੇ ਦਾਤਾਰ !) ‘‘ਸਭੇ ਵਸਤੂ ਮਿਠੀਆਂ ਰਬ ! (ਪਰ, ਫਿਰ ਵੀ)) ਨ ਪੁਜਨਿ ਤੁਧੁ (ਤੇਰੇ ਨਾਮ ਦੀ ਮਿਠਾਸ ਦੇ ਮੁਕਾਬਲੇ)॥’’ (ਬਾਬਾ ਫਰੀਦ/੧੩੭੯) ਆਦਿ।

ਗੁਰਬਾਣੀ ਵਿੱਚ ‘ਥੇ’ (ਬਿੰਦੀ ਰਹਿਤ) ਸ਼ਬਦ 9 ਵਾਰ ਦਰਜ ਹੈ ਜਿਸ ਵਿੱਚੋਂ ਕੇਵਲ 1 ਵਾਰ ਅਤੇ ‘ਥੈਂ’ (ਬਿੰਦੀ ਸਹਿਤ), ਜੋ ਕੇਵਲ 1 ਵਾਰ ਦਰਜ ਹੈ: ‘ਸੰਪਰਦਾਨ ਕਾਰਕ ਪੜਨਾਂਵ’ ਹਨ; ਜਿਵੇਂ:

(ਜਿਵੇਂ) ‘‘ਨਾਨਕੁ ਜਲ ਕੌ ਮੀਨੁ ਸੈ (ਭਾਵ ਹੈ, ਹੇ ਪ੍ਰਭੂ! ਇਉਂ) ‘ਥੇ’ (ਤੈਨੂੰ, ਜੇ) ਭਾਵੈ, ਰਾਖਹੁ (ਮੇਰੀ ਵੀ) ਪ੍ਰੀਤਿ ॥’’ (ਮ: ੧/੧੩੩੧)

(ਹੇ ਨਿਰਾਕਾਰ !) ‘‘ਥੈਂ’’ (ਤੈਨੂੰ) ਭਾਵੈ, (ਤਾਂ ਮਨੁੱਖ) ਦਰੁ ਲਹਸਿ ਪਿਰਾਣਿ (ਭਾਵ ਦਰ ਲੱਭ ਲੈਂਦਾ ਹੈ) ॥’’ (ਮ: ੧/੧੨੭੫)

(ਨੋਟ: ਧਿਆਨ ਰਹੇ ਕਿ ਉਕਤ ਦੋਵੇਂ ਪੰਕਤੀਆਂ ’ਚ ਦਰਜ ਨਿਯਮ ਕੇਵਲ ‘ਥੇ’ (ਬਿੰਦੀ ਰਹਿਤ, 1 ਵਾਰ) ਤੇ ‘ਥੈਂ’ (ਬਿੰਦੀ ਸਹਿਤ, 1 ਵਾਰ) ਲਈ ਹੀ ਹੈ ਕਿਉਂਕਿ ਗੁਰਬਾਣੀ ਵਿੱਚ ‘ਥੇਂ’ (ਬਿੰਦੀ ਸਹਿਤ, ਅਨਿਸਚਿਤ ਪੜਨਾਂਵ) 1 ਵਾਰ ਤੇ ‘ਥੈ’ (ਬਿੰਦੀ ਰਹਿਤ, ਕਿਰਿਆ ਵਿਸ਼ੇਸ਼ਣ) 15 ਵਾਰ ਵੀ ਦਰਜ ਹਨ, ਜੋ ਕਿ ‘ਮੱਧਮ ਪੁਰਖ ਪੜਨਾਂਵ’ ਨਹੀਂ ਹਨ; ਜਿਵੇਂ:

‘‘ਸਗਲ ਭਵਨ ਧਾਰੇ, ਏਕ ‘ਥੇਂ’ (ਇੱਕ ਪ੍ਰਭੂ ਤੋਂ) ਕੀਏ ਬਿਸਥਾਰੇ; ਪੂਰਿ ਰਹਿਓ ਸ੍ਰਬ ਮਹਿ, (ਫਿਰ ਵੀ) ਆਪਿ ਹੈ ਨਿਰਾਰੇ (ਨਿਰਲੇਪ)॥’’ (ਮ: ੫/੧੩੮੫)

‘‘ਵਿਚੁ (ਵਿਚੋਲਪੁਣਾ) ਨ ਕੋਈ ਕਰਿ ਸਕੈ; ਕਿਸ ‘ਥੈ’ (ਕਿਸ ਕੋਲ) ਰੋਵਹਿ ਰੋਜ? ॥’’ (ਮ: ੫/੧੩੫) ਆਦਿ।

(4). ਅਪਾਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧਹੁ’ (7 ਵਾਰ) ਕੇਵਲ ‘ਮੱਧਮ ਪੁਰਖ, ਅਪਾਦਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ ਕੋਲੋਂ, ਤੇਰੇ ਪਾਸੋਂ, ਤੇਰੇ ਵਿੱਚੋਂ, ਤੈਥੋਂ, ਤੇਰੇ ‘ਦਰ’ ਤੋਂ’; ਜਿਵੇਂ:

(ਹੇ ਨਿਰਾਕਾਰ !) ‘‘ਸਭਿ ‘ਤੁਧੈ ਪਾਸਹੁ’ (ਤੇਰੇ ‘ਦਰ’ ਤੋਂ) ਮੰਗਦੇ; ਨਿਤ ਕਰਿ (ਕੇ) ਅਰਦਾਸਿ ॥’’ (ਮ: ੪/੮੬)

(ਹੇ ਨਿਰਾਕਾਰ !) ‘‘ਮੰਨਿਐ ਗਿਆਨੁ ਧਿਆਨੁ; ‘ਤੁਧੈ ਤੇ’ (ਤੇਰੇ ਪਾਸੋਂ, ਤੇਰੇ ਤੋਂ) ਪਾਇਆ ॥’’ (ਮ: ੧/੧੫੦)

‘‘ਪ੍ਰਭ ! ‘ਤੁਧਹੁ’ (ਤੇਰੇ ਤੋਂ) ਖਾਲੀ ਕੋ ਨਹੀ; (ਤੇਰੇ) ਦਰਿ (ਉੱਤੇ) ਗੁਰਮੁਖਾ ਨੋ ਸਾਬਾਸਿ (ਮਿਲਦੀ)॥’’ (ਮ: ੪/੪੦)

‘‘ਹਰਿ ! ‘ਤੁਧਹੁ’ (ਤੇਰੇ ਤੋਂ) ਬਾਹਰਿ ਕਿਛੁ ਨਾਹੀ; ਤੂੰ ਸਚਾ ਸਾਈ ॥’’ (ਮ: ੪/੮੩)

(ਹੇ ਨਿਰਾਕਾਰ !) ‘‘ਸਭੇ ਦੁਖ ਸੰਤਾਪ; ਜਾਂ ‘ਤੁਧਹੁ’ (ਤੇਰੇ ਤੋਂ) ਭੁਲੀਐ ॥’’ (ਮ: ੫/੯੬੪) ਆਦਿ।

(5). ਸੰਬੰਧ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ ਸ਼ਬਦ ਕੁੱਲ 415 ਵਿੱਚੋਂ ਕੁਝ ਕੁ ਅਤੇ ‘ਤੁਧੈ’ (2 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਤੇ ‘ਸਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ’ ਹੁੰਦੇ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ. ਤੇਰੀ, ਤੇਰੇ’; ਜਿਵੇਂ:

(ਨੋਟ: ‘ਤੁਧੁ’ ਸ਼ਬਦ ਉਨ੍ਹਾਂ ਤਮਾਮ ਪੰਕਤੀਆਂ ’ਚ ‘ਸੰਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ’ ਹੁੰਦਾ ਹੈ, ਜਿਨ੍ਹਾਂ ਵਿੱਚ ‘ਤੁਧੁ’ ਸ਼ਬਦ ਦੇ ਨਾਲ ‘ਭਗਤਿ, ਭੰਡਾਰ, ਦਰਬਾਰੁ, ਮਇਆ (ਮਿਹਰ), ਵਡਿਆਈ, ਨਦਰਿ, ਬਖਸਸ, ਤਖਤੁ, ਥੇਹੁ (ਟਿਕਾਣਾ), ਮਣੀ (ਵਡਿਆਈ), ਘਰਿ, ਚਿਤਿ, ਮਨਿ, ਸਿਰਿ’ ਆਦਿ ਨਾਂਵ ਸ਼ਬਦ ਦਰਜ ਹੋਣ ਅਤੇ ਉਨ੍ਹਾਂ ਤਮਾਮ ਪੰਕਤੀਆਂ ’ਚ ‘ਤੁਧੁ’ ਸ਼ਬਦ ‘ਸੰਬੰਧ ਕਾਰਕ ਪੜਨਾਂਵ’ ਹੁੰਦਾ ਹੈ ਜਿਨ੍ਹਾਂ ’ਚ ‘ਤੁਧੁ’ ਸ਼ਬਦ ਨਾਲ ‘ਸਰਿ (ਵਰਗਾ), ਜੇਵਡੁ, ਜੇਹਾ, ਜੇਹੇ, ਜੇਹਿਆ, ਸਮਾਨਿ, ਵਲਿ (ਆਸਰੇ)’ ਆਦਿ ਸ਼ਬਦ ਦਰਜ ਹੋਣ ਕਿਉਂਕਿ ਇਨ੍ਹਾਂ ’ਚ ‘ਤੁਧੁ’ ਦੇ ਸਮਾਨੰਤਰ ਕੋਈ ਨਾਂਵ ਸ਼ਬਦ ਦਰਜ ਨਹੀਂ ਹੁੰਦਾ।)

‘‘ਹਰਿ ਸੇਵਹਿ ਸੇਈ ਪੁਰਖ; ਜਿਨਾ (ਉੱਪਰ) ਹਰਿ! ‘ਤੁਧੁ’ (ਤੇਰੀ) ਮਇਆ (ਮਿਹਰ)॥’’ (ਮ: ੪/੬੪੫)

(ਹੇ ਨਿਰਾਕਾਰ !) ‘‘ਤੂ ਨਿਹਚਲੁ, ਨਿਰਵੈਰੁ, ਸਚੁ; ਸਚਾ ‘ਤੁਧੁ’ (ਤੇਰੇ) ਦਰਬਾਰੁ ॥’’ (ਮ: ੫/੯੬੨)

(ਹੇ ਨਿਰਾਕਾਰ !) ‘‘ਵਡਾ ਤੇਰਾ ਦਰਬਾਰੁ; ਸਚਾ ‘ਤੁਧੁ’ (ਤੇਰਾ) ਤਖਤੁ ॥’’ (ਮ: ੫/੯੬੪)

(ਹੇ ਨਿਰਾਕਾਰ !) ‘‘ਲੂਣ ਹਰਾਮੀ ਨਾਨਕੁ ਲਾਲਾ; ਬਖਸਿਹਿ ‘ਤੁਧੁ’ (ਤੇਰੀ) ਵਡਿਆਈ ॥’’ (ਮ: ੧/੯੯੧)

(ਹੇ ਨਿਰਾਕਾਰ !) ‘‘ਮਾਣਸ (ਦਾ) ਕੂੜਾ ਗਰਬੁ; (ਜਦਕਿ) ਸਚੀ ‘ਤੁਧੁ’ (ਤੇਰੀ) ਮਣੀ (ਵਡਿਆਈ)॥’’ (ਮ: ੧/੧੨੮੩)

(ਹੇ ਨਿਰਾਕਾਰ !) ‘‘ਨਦਰਿ ‘ਤੁਧੁ’ (ਤੇਰੀ), ਅਰਦਾਸਿ ਮੇਰੀ; ਜਿੰਨਿ ਆਪੁ ਉਪਾਇਆ ॥’’ (ਮ: ੧/੫੬੬)

(ਹੇ ਨਿਰਾਕਾਰ !) ‘‘ਆਵਣ ਜਾਣਾ ਹੁਕਮੁ ਸਭੁ, ਨਿਹਚਲੁ ‘ਤੁਧੁ’ (ਤੇਰਾ) ਥੇਹੁ (ਟਿਕਾਣਾ)॥’’ (ਮ: ੫/੭੧੦)

(ਹੇ ਨਿਰਾਕਾਰ !) ‘‘ਜੇ ‘ਤੁਧੁ’ ਵਲਿ (ਤੇਰੇ ਆਸਰੇ) ਰਹੈ, ਤਾ ਕੋਈ ਕਿਹੁ ਆਖਉ ? ‘ਤੁਧੁ’ (ਤੈਨੂੰ) ਵਿਸਰਿਐ (ਨਾਲ), ਮਰਿ ਜਾਈ ॥’’ (ਮ: ੪/੭੫੭)

(ਹੇ ਨਿਰਾਕਾਰ !) ‘‘ਤੋਟਿ ਨਾਹੀ; ‘ਤੁਧੁ’ (ਤੇਰੇ) ਭਗਤਿ (ਦੇ) ਭੰਡਾਰ ॥’’ (ਮ: ੧/੧੫੪)

(ਹੇ ਨਿਰਾਕਾਰ !) ‘‘ਹਉ ਗੋਲਾ ਲਾਲਾ ‘ਤੁਧੁ’ (ਤੇਰਾ, ਇਸ ਲਈ); ਮੈ (ਮੈਨੂੰ) ਹੁਕਮੁ ਫੁਰਮਾਈਐ ॥’’ (ਮ: ੪/੬੪੩)

(ਹੇ ਨਿਰਾਕਾਰ !) ‘‘ਤੇਰੈ ਘਰਿ (ਵਿੱਚ) ਆਨੰਦੁ, ਵਧਾਈ ‘ਤੁਧੁ’ (ਤੇਰੇ) ਘਰਿ (ਵਿੱਚ)॥’’ (ਮ: ੫/੯੬੫)

‘‘ਮੇਰੇ ਰਾਮ ਰਾਇ ! ‘ਤੁਧੁ’ (ਤੇਰੇ) ਚਿਤਿ (’ਚ) ਆਇਐ (ਨਾਲ) ਉਬਰੇ ॥’’ (ਮ: ੫/੭੪੮) (ਭਾਵ ਮੇਰੇ ਚਿੱਤ ’ਚ ਤੇਰੇ ਆਉਣ ਕਾਰਨ (ਵਿਕਾਰਾਂ ਤੋਂ) ਬਚ ਗਏ।)

(ਹੇ ਨਿਰਾਕਾਰ !) ‘‘ਤੁਧੁ’’ (ਤੇਰੇ) ਚਿਤਿ (’ਚ) ਆਏ, ਮਹਾ ਅਨੰਦਾ; ਜਿਸੁ (ਨੂੰ, ਤੂੰ) ਵਿਸਰਹਿ, ਸੋ ਮਰਿ ਜਾਏ ॥’’ (ਮ: ੫/੭੪੯)

‘‘ਤੁਧੁ’’ (ਤੇਰੇ) ਸਿਰਿ (ਉੱਤੇ) ਲਿਖਿਆ, ਸੋ ਪੜੁ ਪੰਡਿਤ ! ਅਵਰਾ ਨੋ (ਹੋਰਾਂ ਨੂੰ) ਨ ਸਿਖਾਲਿ ਬਿਖਿਆ (ਮਾਇਆ ਜ਼ਹਿਰ ਬਾਰੇ)॥’’ (ਮ: ੩/੪੩੪)

(ਹੇ ਪ੍ਰਭੂ !) ‘‘ਉਨ ਸੰਤਨ ਕੈ (ਉੁੱਤੋਂ); ਮੇਰਾ ਮਨੁ ਕੁਰਬਾਨੇ ॥ ਜਿਨ ਤੂੰ ਜਾਤਾ (ਤੈਨੂੰ ਜਾਣਿਆ) ; ਜੋ ‘ਤੁਧੁ’ (ਤੇਰੇ) ਮਨਿ (ਵਿੱਚ) ਭਾਨੇ (ਪਸੰਦ)॥ (ਮ: ੫/੧੦੦)

(ਹੇ ਨਿਰਾਕਾਰ !) ‘‘ਤਿਸ ਦੀ ਤੂ ਭਗਤਿ ਥਾਇ (ਵਿੱਚ) ਪਾਇਹਿ; ਜੋ ‘ਤੁਧੁ’ (ਤੇਰੇ) ਮਨਿ (’ਚ) ਭਾਇਆ (ਪਸੰਦ)॥’’ (ਮ: ੪/੫੪੮)

‘‘ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ! ‘ਤੁਧੁ ਜੇਵਡੁ’ (ਤੇਰੇ ਵਰਗਾ) ਅਵਰੁ ਨ ਕੋਈ ॥’’ (ਮ: ੪/੧੧)

(ਹੇ ਨਿਰਾਕਾਰ !) ‘‘ਤੁਧੁ ਜੇਵਡੁ ਹੋਰੁ ਸਰੀਕੁ ਹੋਵੈ, ਤਾ ਆਖੀਐ; ‘ਤੁਧੁ ਜੇਵਡੁ’ ਤੂਹੈ ਹੋਈ ॥’’ (ਮ: ੪/੫੪੯)

(ਹੇ ਨਿਰਾਕਾਰ !) ‘‘ਮੈ ਚਾਰੇ ਕੁੰਡਾ ਭਾਲੀਆ; ‘ਤੁਧੁ ਜੇਵਡੁ’ ਨ ਸਾਈਆ ! ॥’’ (ਮ: ੫/੧੦੯੮) ਆਦਿ।

(ਹੇ ਨਿਰਾਕਾਰ !) ‘‘ਭੈਣ, ਭਾਈ, ਸਭਿ ਸਜਣਾ; ‘ਤੁਧੁ ਜੇਹਾ’ (ਤੇਰੇ ਵਰਗਾ) ਨਾਹੀ ਕੋਇ ਜੀਉ ॥’’ (ਮ: ੫/੭੩) ਆਦਿ।

(ਹੇ ਨਿਰਾਕਾਰ !) ‘‘ਤੇਰਾ ਸਭੁ ਕੀਆ, ਤੂੰ ਥਿਰੁ ਥੀਆ; ‘ਤੁਧੁ ਸਮਾਨਿ’ (ਤੇਰੇ ਵਰਗਾ) ਕੋ ਨਾਹੀ ॥’’ (ਮ: ੧/੪੩੭)

(ਹੇ ਨਿਰਾਕਾਰ !) ‘‘ਡਿਠੇ ਸਭੇ ਥਾਵ; ਨਹੀ ‘ਤੁਧੁ ਜੇਹਿਆ’ (ਤੇਰੇ ਵਰਗਾ)॥’’ (ਮ: ੫/੧੩੬੨)

(ਹੇ ਨਿਰਾਕਾਰ !) ‘‘ਤੁਧੁ ਸਰਿ’’ (ਤੇਰੇ ਵਰਗਾ) ਅਵਰੁ ਨ ਕੋਇ; ਕਿ (ਕੀ) ਆਖਿ (ਕੇ) ਵਖਾਣਿਆ ? ॥’’ (ਮ: ੧/੧੨੭੯)

(ਹੇ ਨਿਰਾਕਾਰ !) ‘‘ਜਿਸ ਨੋ ਤੂ ਦੇਹਿ, ਤਿਸੁ ਸਭੁ ਕਿਛੁ ਮਿਲੈ; ਕੋਈ ਹੋਰੁ ਸਰੀਕੁ ਨਾਹੀ, ‘ਤੁਧੁ ਪਾਸਿ’ (ਤੇਰੇ ਬਰਾਬਰ)॥’’ (ਮ: ੪/੫੪੯)

(ਹੇ ਨਿਰਾਕਾਰ !) ‘‘ਜੋ ਤੁਧੁ ਸੇਵਹਿ, ਸੇ ‘ਤੁਧ ਹੀ ਜੇਹੇ’; (ਜਿਵੇਂ) ਨਿਰਭਉ ਬਾਲ ਸਖਾਈ (ਸਤਸੰਗੀ) ਹੇ ॥’’ (ਮ: ੧/੧੦੨੧)

(ਹੇ ਨਿਰਾਕਾਰ !) ‘‘ਤੇਰੈ ਰੰਗਿ (ਵਿੱਚ) ਰਤੇ, ‘ਤੁਧੁ ਜੇਹੇ’; (ਪਰ) ਵਿਰਲੇ ਕੇਈ ਭਾਲਕਾ (ਲੱਭਦੇ)॥’’ (ਮ: ੫/੧੦੮੫)

(ਹੇ ਨਿਰਾਕਾਰ !) ‘‘ਤੁਧੁ’’ (ਤੇਰੇ) ਆਵਤ (ਆਉਣ ਨਾਲ) ਮੇਰਾ ਮਨੁ ਤਨੁ ਹਰਿਆ; ਹਰਿ ਜਸੁ ਤੁਮ ਸੰਗਿ ਗਾਵਨਾ ॥’’ (ਮ: ੫/੧੦੧੮) ਆਦਿ।

(ਹੇ ਨਿਰਾਕਾਰ !) ‘‘ਮੈ ਹੋਰੁ ਨ ਕੋਈ; ‘ਤੁਧੈ ਜੇਹਾ’ (ਤੇਰੇ ਵਰਗਾ ਹੀ)॥’’ (ਮ: ੩/੧੧੨

(ਹੇ ਨਿਰਾਕਾਰ !) ‘‘ਸਚੁ ਜਿ (ਜਿਹੜੇ) ਮੰਗਹਿ ਦਾਨੁ; ਸਿ ‘ਤੁਧੈ ਜੇਹਿਆ’ (ਤੇਰੇ ਵਰਗੇ ਹੀ)॥’’ (ਮ: ੧/੧੫੦) ਆਦਿ।

ਗੁਰਬਾਣੀ ਵਿੱਚ ‘ਤੇਰਾ’ (477 ਵਾਰ), ‘ਤੇਰੀ’ (451 ਵਾਰ), ‘ਤੇਰੋ’ (65 ਵਾਰ), ‘ਤੇਰਿਆ’ (17 ਵਾਰ), ‘ਤੈਡਾ’ (ਭਾਵ ਤੇਰਾ, 2 ਵਾਰ), ‘ਤੈਡੀ’ (ਭਾਵ ਤੇਰੀ, 1 ਵਾਰ), ‘ਥਾਰਾ’ (ਭਾਵ ਤੇਰਾ, 1 ਵਾਰ), ‘ਥਾਰੀ’ (ਭਾਵ ਤੇਰੀ, 2 ਵਾਰ) ਆਦਿ ‘ਮੱਧਮ ਪੁਰਖ, ਇੱਕ ਵਚਨ ਸੰਬੰਧ ਕਾਰਕ ਪੜਨਾਂਵ ਤੇ ‘ਸੰਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ’ ਹਨ; ਜਿਵੇਂ:

(ਹੇ ਪ੍ਰਭੂ !) ‘‘ਸੋ ਦਰੁ ‘ਤੇਰਾ’ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ॥’’ (ਮ: ੧/੮)

‘‘ਏਹਿ ਭਿ ਦਾਤਿ ‘ਤੇਰੀ’; ਦਾਤਾਰ ! ॥’’ (ਜਪੁ /ਮ: ੧)

(ਹੇ ਪ੍ਰਭੂ !) ‘‘ਨਿਰਧਨ ਕਉ; ਧਨੁ ‘ਤੇਰੋ’ ਨਾਉ ॥’’ (ਮ: ੫/੨੬੬)

(ਹੇ ਪ੍ਰਭੂ!) ‘‘ਤੇਰਿਆ’’ ਭਗਤਾ; ਭੁਖ ਸਦ ਤੇਰੀਆ ॥’’ (ਮ: ੫/੭੪)

‘‘ਜੇ ਤੁਧੁ ਭਾਵੈ, ਸਾਹਿਬਾ ! ਤੂ ਮੈ (ਮੇਰਾ) ਹਉ ‘ਤੈਡਾ’ (ਤੇਰਾ)॥’’ (ਮ: ੧/੪੧੮)

(ਹੇ ਕਰਤਾਰ !) ‘‘ਤੈਡੀ’ ਬੰਦਸਿ (ਤੇਰੀ ਬਣਾਵਟ ਦਾ), ਮੈ ਕੋਇ ਨ ਡਿਠਾ; ਤੂ ਨਾਨਕ ਮਨਿ (ਵਿੱਚ) ਭਾਣਾ (ਪਸੰਦ)॥’’ (ਮ: ੫/੯੬੪)

(ਹੇ ਬੰਦੇ !) ‘‘ਫਰੀਦਾ ! ਕਿਥੈ ‘ਤੈਡੇ’ (ਤੇਰੇ) ਮਾਪਿਆ ? ਜਿਨ੍ੀ ਤੂ ਜਣਿਓਹਿ (ਪੈਦਾ ਕੀਤਾ)॥’’ (ਬਾਬਾ ਫਰੀਦ/੧੩੮੧)

‘‘ਜੇ ਭੁਲੀ ਜੇ ਚੁਕੀ ਸਾੲਂੀ! ਭੀ ‘ਤਹਿੰਜੀ’ ਕਾਢੀਆ (ਤੇਰੀ ਕਹੀ ਜਾਂਦੀ ਹਾਂ)॥’’ (ਮ: ੫/੭੬੧)

(ਹੇ ਪ੍ਰਭੂ !) ‘‘ਸਭ ਭਾਂਡੇ ਤੁਧੈ (ਨੇ) ਸਾਜਿਆ; ਵਿਚਿ ਵਸਤੁ ਹਰਿ ‘ਥਾਰਾ’ (ਤੇਰਾ) ॥’’ (ਮ: ੪/੪੪੯)

(ਹੇ ਪ੍ਰਭੂ !) ‘‘ਸੇਵਾ ‘ਥਾਰੀ’ (ਤੇਰੀ); ਗੁਰਹਿ ਟੇਕ ॥’’ (ਮ: ੫/੨੧੦) ਆਦਿ।

(6). ਅਧਿਕਰਣ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ (23 ਵਾਰ) ਤੇ ‘ਤੁਧੈ’ (4 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਵਿੱਚ, ਤੇਰੇ ਅੰਦਰਿ, ਤੇਰੇ ਨਾਲ, ਤੇਰੇ ਕੋਲ, ਤੇਰੇ ਉੱਤੇ, ਤੇਰੇ ਉੱਪਰ, ਤੇਰੇ ਅੱਗੇ’; ਜਿਵੇਂ:

(ਨੋਟ: ਅਗਾਂਹ ਤਮਾਮ ਪੰਕਤੀਆਂ ’ਚ ‘ਤੁਧੁ’ (ਅੰਤ ਔਂਕੜ) ਸ਼ਬਦ ਨਾਲ ਸੰਬੰਧਕੀ ਸ਼ਬਦ ‘ਉਪਰਿ, ਨਾਲਿ, ਨਾਲੀ, ਵਿਚਿ, ਪਾਸਿ, ਪਾਸੇ, ਆਗੈ, ਮਾਹਿ, ਪਹਿ (ਪਾਸ)’ ਆਦਿ ਆਉਣ ਉਪਰੰਤ ਵੀ ‘ਤੁਧੁ’ ਪੜਨਾਂਵ (ਅੰਤ ਮੁਕਤ) ਨਹੀਂ ਹੋਇਆ ਜਦਕਿ ਇਹੀ ਚਿੰਨ੍ਹ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅੰਤ ਮੁਕਤਾ ਕਰ ਦੇਂਦੇ ਹਨ।)

(ਹੇ ਨਿਰਾਕਾਰ !) ‘‘ਬਹੁ ਮਾਣੁ ਕੀਆ ‘ਤੁਧੁ ਉਪਰੇ’; ਤੂੰ ਆਪੇ ਪਾਇਹਿ ਥਾਇ ਜੀਉ ॥’’ (ਮ: ੫/੭੪)

‘‘ਮਾਨੁ ਕਰਉ ‘ਤੁਧੁ ਊਪਰੇ’; ਮੇਰੇ ਪ੍ਰੀਤਮ ਪਿਆਰੇ ! ॥’’ (ਮ: ੫/੮੦੯)

(ਹੇ ਗੁਰੂ ! ਅਸਲ) ‘‘ਜਪੁ, ਤਪੁ, ਸੰਜਮੁ ‘ਨਾਲਿ ਤੁਧੁ’ (ਤੇਰੇ ਨਾਲ, ਤੇਰੇ ਵਿੱਚ); ਹੋਰੁ ਮੁਚੁ ਗਰੂਰੁ (ਹੋਰ ਪਾਖੰਡ ’ਚ ਤਾਂ ਬੜਾ ਹੰਕਾਰ)॥’’ (ਬਲਵੰਡ ਸਤਾ/੯੬੭)

(ਹੇ ਭਾਈ !) ‘‘ਹਲਤਿ ਪਲਤਿ; ਨਿਬਹੀ ‘ਤੁਧੁ ਨਾਲਿ’ ॥’’ (ਮ: ੧/੪੧੨)

(ਹੇ ਭਾਈ !) (ਅਸਲ ਮਾਲਾ ਨੂੰ) ‘‘ਹਿਰਦੈ (ਵਿੱਚ) ਫੇਰਿ; ਚਲੈ ‘ਤੁਧੁ ਨਾਲੀ’ (ਤੇਰੇ ਨਾਲ)॥’’ (ਮ: ੪/੧੧੩੪)

(ਹੇ ਸਰੀਰ !) ‘‘ਹਰਿ (ਨੇ) ਜੋਤਿ ਰਖੀ ‘ਤੁਧੁ ਵਿਚਿ’; ਤਾ ਤੂ ਜਗ ਮਹਿ ਆਇਆ ॥’’ (ਮ: ੩/੯੨੧)

(ਹੇ ਗੁਰੂ !) ‘‘ਨਉ ਨਿਧਿ ਨਾਮੁ ਨਿਧਾਨੁ ਹੈ; ‘ਤੁਧੁ ਵਿਚਿ’ ਭਰਪੂਰੁ ॥’’ (ਬਲਵੰਡ ਸਤਾ/੯੬੭)

‘‘ਚਾਤ੍ਰਿਕ ! ਤੂ ਨ ਜਾਣਹੀ, ਕਿਆ ‘ਤੁਧੁ ਵਿਚਿ’ ਤਿਖਾ ਹੈ; ਕਿਤੁ ਪੀਤੈ ਤਿਖ ਜਾਇ ? ॥’’ (ਮ: ੩/੧੨੮੪)

‘‘ਮਨ ਮੇਰੇ ! ਅਪਨਾ ਹਰਿ ਸੇਵਿ ਦਿਨੁ ਰਾਤੀ; ਜੋ ‘ਤੁਧੁ’ (ਤੇਰੇ ਕੋਲ, ਮਦਦ ਲਈ) ਉਪਕਰੈ (ਬਹੁੜਦਾ ਹੈ) ਦੂਖਿ ਸੁਖਾਸਾ (ਦੁੱਖ-ਸੁਖ ਵਿੱਚ) ॥’’ (ਮ: ੪/੮੬੦)

(ਹੇ ਨਿਰਾਕਾਰ !) ‘‘ਬਿਰਥਾ ਕੋਇ ਨ ਜਾਇ, ਜਿ (ਜਿਹੜਾ) ਆਵੈ ‘ਤੁਧੁ’ (ਤੇਰੇ ਪਾਸ) ਆਹਿ (ਤਾਂਘ ਕਰਕੇ)॥’’ (ਮ: ੫/੯੬੨)

(ਹੇ ਨਿਰਾਕਾਰ !) ‘‘ਜੇਤੀ ਹੈ, ਤੇਤੀ ‘ਤੁਧੁ’ (ਤੇਰੇ ‘ਹੁਕਮ’) ਅੰਦਰਿ ॥’’ (ਮ: ੧/੧੦੩੪)

(ਹੇ ਨਿਰਾਕਾਰ !) ‘‘ਸਭੁ ਤੇਰਾ ਚੋਜੁ ਵਰਤਦਾ; ਦੁਖੁ, ਸੁਖੁ ‘ਤੁਧੁ ਪਾਸਿ’ (ਤੇਰੇ ਕੋਲ) ॥’’ (ਮ: ੪/੫੪੯)

(ਹੇ ਨਿਰਾਕਾਰ !) ‘‘ਜੀਅ ਜੰਤ ਸਭਿ ਸਰਣਿ ਤੁਮ੍ਹਾਰੀ; ਸਰਬ (ਦੀ) ਚਿੰਤ ‘ਤੁਧੁ ਪਾਸੇ’ (ਤੇਰੇ ਕੋਲ)॥’’ (ਮ: ੧/੭੯੫)

(ਹੇ ਨਿਰਾਕਾਰ !) ‘‘ਤੁਧੁ ਆਗੈ’’ ਅਰਦਾਸਿ ਹਮਾਰੀ; ਜੀਉ, ਪਿੰਡੁ ਸਭੁ ਤੇਰਾ ॥’’ (ਮ: ੫/੩੮੩)

(ਹੇ ਨਿਰਾਕਾਰ !) ‘‘ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ; ‘ਤੁਧੁ ਅਗੈ’ ਮੰਗਣ ਨੋ ਹਥ ਜੋੜਿ (ਕੇ) ਖਲੀ ਸਭ ਹੋਈ ॥’’ (ਮ: ੪/੫੪੯)

‘‘ਮੈ (ਮੇਰਾ) ਤਾਣੁ, ਦੀਬਾਣੁ (ਆਸਰਾ) ਤੂਹੈ ਮੇਰੇ ਸੁਆਮੀ! ਮੈ (ਮੇਰੀ) ‘ਤੁਧੁ ਆਗੈ’ ਅਰਦਾਸਿ ॥’’ (ਮ: ੪/੭੩੫)

(ਹੇ ਨਿਰਾਕਾਰ !) ‘‘ਨਾਨਕ ! ਦਾਸਨਿ ਦਾਸੁ; ‘ਤੁਧੁ ਆਗੈ’ ਬਿਨਵਤਾ ॥’’ (ਮ: ੫/੯੬੫)

(ਹੇ ਨਿਰਾਕਾਰ !) ‘‘ਤੁਧੁ ਅਗੈ’’ ਤੁਧੈ (ਨੂੰ) ਸਾਲਾਹੀ; ਮੈ ਅੰਧੇ (ਲਈ) ਨਾਉ ਸੁਜਾਖਾ ॥’’ (ਮ: ੧/੧੨੪੨)

(ਹੇ ਨਿਰਾਕਾਰ !) ‘‘ਤਨੁ, ਮਨੁ ਅਰਪੀ, ‘ਤੁਧੁ ਆਗੈ’; ਰਾਖਉ ਸਦਾ, ਰਹਾਂ ਸਰਣਾਈ ॥’’ (ਮ: ੩/੧੩੩੩)

(ਹੇ ਨਿਰਾਕਾਰ !) ‘‘ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ; ਕਿਆ ‘ਤੁਧੁ ਪਹਿ’ (ਤੇਰੇ ਅੱਗੇ) ਆਖਿ ਸੁਣਾਈਐ ? ॥’’ (ਮ: ੪/੭੩੫)

(ਹੇ ਨਿਰਾਕਾਰ !) ‘‘ਅੰਤਰ ਕੀ ਗਤਿ ‘ਤੁਧੁ ਪਹਿ’ (ਤੇਰੇ ਅੱਗੇ) ਸਾਰੀ (ਬਿਆਨ ਕੀਤੀ, ਕਿਉਂਕਿ); ਤੁਧੁ ਜੇਵਡੁ ਅਵਰੁ ਨ ਕੋਈ ॥’’ (ਮ: ੫/੭੪੯)

(ਹੇ ਨਿਰਾਕਾਰ !) ‘‘ਤੁਧੁ’ (ਤੇਰੇ ਵਿੱਚ) ਗੁਣ, ਮੈ (ਮੇਰੇ ਵਿੱਚ) ਸਭਿ ਅਵਗਣਾ; ਇਕ ਨਾਨਕ ਕੀ ਅਰਦਾਸਿ ਜੀਉ ॥’’ (ਮ: ੧/੭੬੨)

‘‘ਪ੍ਰਭ ! ਬਾਹ ਪਕਰਿ (ਕੇ), ਜਿਸੁ ਮਾਰਗਿ (ਉੱਤੇ) ਪਾਵਹੁ; ਸੋ ‘ਤੁਧੁ’ (ਤੇਰੇ ਵਿੱਚ) ਜੰਤ ਮਿਲਾਸਿ (ਮਿਲ ਜਾਂਦਾ)॥’’ (ਮ: ੫/੧੩੦੪)

(ਹੇ ਨਿਰਾਕਾਰ !) ‘‘ਜੀਵਣੁ ਮਰਣਾ ਸਭੁ; ‘ਤੁਧੈ ਤਾਈ’ (ਤੇਰੇ ਵੱਸ ਵਿੱਚ ਹੀ) ॥’’ (ਮ: ੩/੧੧੦)

(ਹੇ ਨਿਰਾਕਾਰ !) ‘‘ਤੇਰੇ ਕੀਤੇ ਕੰਮ; ‘ਤੁਧੈ ਹੀ ਗੋਚਰੇ’ (ਤੇਰੇ ਵੱਸ ਵਿੱਚ ਹੀ) ॥’’ (ਮ: ੫/੫੨੧)

(ਹੇ ਨਿਰਾਕਾਰ !) ‘‘ਸਭ ਤੇਰੀ, ਤੁਧੁ (ਤੈਂ ਨੇ) ਛਡਾਵਣੀ; ਸਭ ‘ਤੁਧੈ’ (ਤੇਰੇ ‘ਚਰਣਾਂ’ ਵਿੱਚ ਹੀ) ਲਾਗੇ ॥’’ (ਮ: ੩/੧੦੯੦)

‘‘ਤਿਸ ਨੋ (ਉਸ ‘ਰੱਬ’ ਨੂੰ) ਕਿਹੁ (ਕੁਝ ਤਾਂ ਹੀ) ਕਹੀਐ, ਜੇ ਦੂਜਾ (ਕੋਈ ਕਰਤਾ-ਧਰਤਾ) ਹੋਵੈ; (ਪਰ ਅਜਿਹਾ ਕੋਈ ਨਹੀਂ, ਹੇ ਪ੍ਰਭੂ!) ਸਭਿ ‘ਤੁਧੈ ਮਾਹਿ’ (ਤੇਰੇ ਵਿੱਚ ਹੀ) ਸਮਾਏ ॥’’ (ਮ: ੩/੧੧੩੧)

Most Viewed Posts