32.3 C
Jalandhar
Monday, May 18, 2026
spot_img
Home Blog Page 234

ਬ੍ਰਹਿਮੰਡ

0

ਬ੍ਰਹਿਮੰਡ

ਕੁੱਲ ਮਾਦਾ, ਸਾਰੀਆਂ ਚੀਜ਼ਾਂ, ਊਰਜਾ, ਪੁਲਾੜ ਤੇ ਜੋ ਕੁਝ ਵੀ ਹੈਗਾ ਹੈ ਉਸ ਨੂੰ ਇਕੱਠੇ ਤੌਰ ’ਤੇ ਬ੍ਰਹਿਮੰਡ, ਕਾਇਨਾਤ ਜਾਂ ਸ੍ਰਿਸ਼ਟੀ ਦੇ ਇੱਕ ਨਾਂ ਨਾਲ ਦਰਸਾਇਆ ਜਾਂਦਾ ਹੈ। ਅਜੇ ਤੱਕ ਪੂਰੀ ਤਰ੍ਹਾਂ ਨਹੀਂ ਸਮਝਿਆ ਗਿਆ ਕਿ ਇਹ ਬ੍ਰਹਿਮੰਡ ਕਿਸ ਤਰ੍ਹਾਂ ਬਣਿਆ। ਜ਼ਿਆਦਾਤਰ ਵਿਗਿਆਨਕ ਵਿਸ਼ਵਾਸ ਕਰਦੇ ਹਨ ਕਿ ਇਹ ਹੁਣ ਤੋਂ 150, 000 ਲੱਖ ਸਾਲ ਪਹਿਲਾਂ ਅੰਦਾਜ਼ੇ ਤੋਂ ਬਾਹਰਾ ਭਿਆਨਕ ਵਿਸਫੋਟ ਨਾਲ ਸ਼ੁਰੂ ਹੋਇਆ, ਜਿਸ ਨੂੰ ‘ਵੱਡਾ ਧਮਾਕਾ’ ਜਾਂ ‘ਵੱਡਾ ਧਮਾਕਾ ਸਿਧਾਂਤ’ ਆਖਿਆ ਜਾਂਦਾ ਹੈ।

ਆਕਾਸ਼ ਤੇ ਦੂਰੀ– ਬ੍ਰਹਿਮੰਡ ਕਿਤਨਾ ਜ਼ਿਆਦਾ ਵੱਡਾ ਹੈ ਇਸ ਦਾ ਅੰਦਾਜ਼ਾ ਲਗਾਉਣਾ ਵੀ ਸੰਭਵ ਨਹੀਂ ਹੈ। ਇਸ ਦੇ ਅੰਦਰ ਦੀਆਂ ਦੂਰੀਆਂ ਵਿਰਾਟ ਹਨ ਤੇ ਆਮ ਤੌਰ ’ਤੇ ਰੌਸ਼ਨੀ ਦੇ ਸਾਲ ਜਾਂ ਪ੍ਰਕਾਸ਼ ਵਰਸ਼ਾਂ ਵਿਚ ਮਿਣੀਆਂ ਜਾਂਦੀਆਂ ਹਨ। ਇੱਕ ਪ੍ਰਕਾਸ਼ ਵਰਸ਼ ਦਾ ਮਤਲਬ ਉਹ ਦੂਰੀ ਹੈ ਜਿਸ ਨੂੰ ਰੌਸ਼ਨੀ ਇਕ ਸਾਲ ’ਚ ਤਹਿ ਕਰਦੀ ਹੈ। ਇਹ 9. 46 ਲੱਖ KM ਬਣਦੀ ਹੈ। ਰੌਸ਼ਨੀ ਇਕ ਸੈਕਿੰਡ ’ਚ 3 ਲੱਖ KM ਦੀ ਦੂਰੀ ਤਹਿ ਕਰਦੀ ਹੈ।

ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਸੂਰਜ ਹੈ, ਜੋ ਧਰਤੀ ਤੋਂ 15 ਕਰੋੜ KM ਦੂਰ ਹੈ ਤੇ ਰੋਸ਼ਨੀ ਦੀ ਇੱਕ ਕਿਰਨ ਸੂਰਜ ਤੋਂ ਧਰਤੀ ਤੱਕ ਪਹੁੰਚਣ ਵਿਚ 8 ਮਿੰਟ ਲੈਂਦੀ ਹੈ। ਬ੍ਰਹਿਮੰਡ ਵਿਚ ਕਰੋੜਾਂ ਤਾਰੇ ਹਨ, ਜੋ ਮਿਲ ਕੇ ਵੱਡੇ ਇਕੱਠ ਬਣਾਉਂਦੇ ਹਨ, ਜਿਨ੍ਹਾਂ ਨੂੰ ਗਲੈਕਸੀਆਂ ਕਿਹਾ ਜਾਂਦਾ ਹੈ। ਹੁਣ ਤੱਕ ਤਾਰਾ ਵਿਗਿਆਨੀਆਂ ਨੇ ਜਿਹਨਾਂ ਗਲੈਕਸੀਆਂ ਦਾ ਪਤਾ ਲਗਾਇਆ ਹੈ ਉਹ ਧਰਤੀ ਤੋਂ 15 ਕਰੋੜ ਪ੍ਰਕਾਸ਼ ਵਰਸ਼ ਦੂਰ ਹਨ, ਇਸ ਨਾਲ ਸਾਨੂੰ ਇਹ ਖਿਆਲ ਮਿਲਦਾ ਹੈ ਕਿ ਬ੍ਰਹਿਮੰਡ ਕਿਤਨਾ ਜ਼ਿਆਦਾ ਵੱਡਾ ਹੋਵੇਗਾ। ਗਲੈਕਸੀਆਂ ਦਾ ਇਹ ਗਿਰੋਹ ਜਿਸ ਨੂੰ ਅਬੈੱਲ 2218 ਕਿਹਾ ਜਾਂਦਾ ਹੈ, ਧਰਤੀ ਤੋਂ 200 ਪ੍ਰਕਾਸ਼ ਵਰ੍ਹੇ ਦੂਰ ਹੈ।

ਵੱਡਾ ਧਮਾਕਾ ਸਿਧਾਂਤ-ਵੱਡੇ ਧਮਾਕੇ ਨੇ ਇੱਕ ਬਹੁਤ ਹੀ ਵੱਡਾ ਅੱਗ ਦਾ ਗੋਲਾ ਪੈਦਾ ਕੀਤਾ, ਜੋ ਠੰਡਾ ਹੋ ਕੇ ਛੋਟੇ ਛੋਟੇ ਟੁਕੜਿਆਂ ’ਚ ਬਦਲ ਗਿਆ। ਬ੍ਰਹਿਮੰਡ ਦੀ ਹਰੇਕ ਚੀਜ਼ ਇਨ੍ਹਾਂ ਛੋਟੇ ਛੋਟੇ ਟੁਕੜਿਆਂ ਦੀ ਬਣੀ ਹੈ, ਜਿਸ ਨੂੰ ਮਾਦਾ ਕਿਹਾ ਜਾਂਦਾ ਹੈ। ਇਹ ਟੁਕੜੇ ਖਿੱਲਰ ਗਏ ਤੇ ਬ੍ਰਹਿਮੰਡ ਫੈਲਣ ਲੱਗ ਪਿਆ। ਬੀਤਦੇ ਵਕਤ ਨਾਲ ਹਾਈਡਰੋਜਨ ਤੇ ਹੀਲੀਅਮ ਦੀਆਂ ਗੈਸਾਂ ਦੇ ਸੰਘਣੇ ਬੱਦਲ ਪੈਦਾ ਹੋ ਗਏ। ਫਿਰ ਇਹ ਬੱਦਲ ਆਪਸ ਵਿਚ ਮਿਲ ਕੇ ਗਾੜ੍ਹੇ ਬੇਡੌਲ ਗੁੱਛੇ ਜਿਹੇ ਬਣ ਗਏ।

ਸ਼ੁਰੂਆਤ ਵਿਚ ਬ੍ਰਹਿਮੰਡ ਇਤਨਾ ਗਾੜ੍ਹਾ (ਘੁੱਪ ਹਨ੍ਹੇਰਾ) ਸੀ ਕਿ ਇਸ ਵਿਚੋਂ ਰੌਸ਼ਨੀ ਵੀ ਗੁਜ਼ਰ ਨਹੀਂ ਸਕਦੀ ਸੀ। ਕੁਝ ਹਜ਼ਾਰ ਸਾਲ ਬਾਅਦ ਤਾਪਮਾਨ ਕੁਝ ਹਜ਼ਾਰ ਡਿਗਰੀ ਘਟ ਗਿਆ। ਬਹੁਤ ਹੌਲੀ ਹੌਲੀ ਧੁੰਦ ਸਾਫ਼ ਹੋ ਗਈ, ਰੌਸ਼ਨੀ ਅੱਗੇ ਜਾਣ ਲੱਗ ਪਈ ਤੇ ਬ੍ਰਹਿਮੰਡ ਇਤਨਾ ਪਾਰਦਰਸ਼ੀ ਹੋ ਗਿਆ ਜਿਤਨਾ ਕਿ ਅੱਜ ਹੈ। ਗੈਸਾਂ ਦੇ ਗਾੜ੍ਹੇ ਬੇਡੌਲ ਗੁੱਛਿਆਂ ਤੋਂ ਪਹਿਲੀਆਂ ਗਲੈਕਸੀਆਂ ਬਣਨੀਆਂ ਸ਼ੁਰੂ ਹੋ ਗਈਆਂ।

ਬਿੱਗ ਬੈਂਗ ਤੋਂ ਕਰੀਬ ਇਕ ਹਜ਼ਾਰ ਕਰੋੜ ਸਾਲ ਬਾਅਦ ਸਾਡੇ ਸੂਰਜੀ ਮੰਡਲ ਵਿਚ ਸੂਰਜ ਤੇ ਸਾਡੇ ਸੂਰਜੀ ਮੰਡਲ ਦੇ ਗ੍ਰਹਿ ਇਕ ਗਲੈਕਸੀ ਦੀ ਨੁੱਕਰ ’ਤੇ ਬਣ ਗਏ, ਜਿਸ ਨੂੰ ਬਾਅਦ ਵਿਚ ਆਕਾਸ਼ ਗੰਗਾ ਦਾ ਨਾਂ ਮਿਲਿਆ। ਵਰਤਮਾਨ ਬ੍ਰਹਿਮੰਡ ਵਿਚ ਅਣਗਿਣਤ, ਲੱਖਾਂ, ਕਰੋੜਾਂ ਤਾਰੇ, ਗ੍ਰਹਿ, ਧੂਲ ਤੇ ਗੈਸਾਂ ਦੇ ਬੱਦਲ ਹਨ। ਇਨ੍ਹਾਂ ਦੇ ਵਿਚਕਾਰ ਬਹੁਤ ਵੱਡਾ ਇਲਾਕਾ ਖਾਲੀ ਪੁਲਾੜ ਹੈ। ਹੁਣ ਵੀ ਬ੍ਰਹਿਮੰਡ ਦੇ ਕਈ ਹਿੱਸੇ ਅਜੇ ਬਣ ਰਹੇ ਹਨ।

ਕੀ ਇਸ ਬ੍ਰਹਿਮੰਡ ਤੋਂ ਬਾਹਰ ਵੀ ਕੁਝ ਹੈ ?

ਬਿੱਗ ਬੈਂਗ ਦਾ ਸਬੂਤ– ਜ਼ਿਆਦਾਤਰ ਵਿਗਿਆਨਕਾਂ ਵੱਲੋਂ ਬਿੱਗ ਬੈਂਗ ਦੇ ਸਿਧਾਂਤ ਨੂੰ ਦਰੁਸਤ ਮੰਨਣ ਦਾ ਇਕ ਕਾਰਨ ਇਹ ਹੈ ਕਿ ਬਹੁਤ ਸ਼ਕਤੀਸ਼ਾਲੀ ਰੇਡੀਓ ਟੈਲੀਸਕੋਪ ਰਾਹੀਂ ਇਕ ਹਲਕਾ ਜਿਹਾ ਇਸ਼ਾਰਾ ਗੂੰਜ ਵਰਗਾ ਮਿਲਿਆ ਹੈ। ਹੋ ਸਕਦਾ ਹੈ ਕਿ ਇਹ ਗੂੰਜ ਸ਼ੁਰੂਆਤੀ ਅੱਗ ਦੇ ਗੋਲੇ ਦੀ ਊਰਜਾ ਵਿਚੋਂ ਪੈਦਾ ਹੋਈ ਹੋਵੇ ਜੋ ਸਾਰੇ ਪੁਲਾੜ ਵਿਚ ਬਿੱਗ ਬੈਂਗ ਤੋਂ ਬਾਅਦ ਫੈਲ ਗਈ। ਬਿੱਗ ਬੈਂਗ ਧਮਾਕੇ ਦੀ ਊਰਜਾ ਪੁਲਾੜ ਦੇ ਚਾਰੋ ਪਾਸੇ ਫੈਲ ਗਈ।

ਤਾਰਾ ਵਿਗਿਆਨੀਆਂ ਨੇ ਹਿਸਾਬ ਲਗਾਇਆ ਕਿ ਜੇ ਬ੍ਰਹਿਮੰਡ ਵਿਚ ਉਹੀ ਕੁਝ ਹੋਵੇ ਜੋ ਅਸੀਂ ਜਾਣਦੇ ਹਾਂ ਤਾਂ ਬਿੱਗ ਬੈਂਗ ਤੋਂ ਬਾਅਦ ਇਸ ਨੇ ਬਹੁਤ ਤੇਜ਼ੀ ਨਾਲ ਫੈਲ ਕੇ ਗਲੈਕਸੀਆਂ ਦਾ ਰੂਪ ਲੈ ਲੈਣਾ ਸੀ। ਇਸ ਦਾ ਮਤਲਬ ਇਹ ਹੋਇਆ ਕਿ ਜੇ ਬਿੱਗ ਬੈਂਗ ਦਾ ਸਿਧਾਂਤ ਸਹੀ ਹੋਵੇ ਤਾਂ ਬ੍ਰਹਿਮੰਡ ਵਿਚ ਪਿਆ ਜੋ ਕੁਝ ਅਸੀਂ ਹੁਣ ਤੱਕ ਜਾਣਦੇ ਹਾਂ, ਇਸ ਤੋਂ ਇਲਾਵਾ ਵੀ ਬਹੁਤ ਕੁਝ ਹੋਰ ਜ਼ਰੂਰ ਹੋਣਾ ਚਾਹੀਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਅਜੇ ਬ੍ਰਹਿਮੰਡ ਦਾ ਸਿਰਫ 10 ਫੀ ਸਦੀ ਹੀ ਜਾਣਦੇ ਹਨ ਤੇ ਅਜੇ ਬਹੁਤ ਕੁਝ ਬਾਕੀ ਹੈ।

ਬ੍ਰਹਿਮੰਡ ਦਾ ਭਵਿੱਖ– ਬ੍ਰਹਿਮੰਡ ਦੇ ਭਵਿੱਖ ਬਾਰੇ ਤਿੰਨ ਮੁੱਖ ਸਿਧਾਂਤ ਚੱਲ ਰਹੇ ਹਨ।

(1). ਹੌਲੀ ਹੌਲੀ ਮੁੱਕਣ ਦਾ ਸਿਧਾਂਤ- ਹੌਲੀ ਹੌਲੀ ਮੁੱਕਣ ਦਾ ਸਿਧਾਂਤ ਕਹਿੰਦਾ ਹੈ ਕਿ ਬ੍ਰਹਿਮੰਡ ਆਪਣਾ ਵਿਸਥਾਰ ਕਰਦਾ ਰਹੇਗਾ ਤੇ ਹਰੇਕ ਚੀਜ਼ ਹੌਲੀ ਹੌਲੀ ਫਿੱਕੀ ਪੈਂਦੀ ਜਾਵੇਗੀ। ਆਖਰ ਸਾਰਾ ਬ੍ਰਹਿਮੰਡ ਠੰਡੇ ਕਿਣਕਿਆਂ ਦੀ ਧੂਲ ਬਣ ਕੇ ਰਹਿ ਜਾਵੇਗਾ। ਬ੍ਰਹਿਮੰਡ ਹੌਲੀ ਹੌਲੀ ਫਿੱਕਾ ਪੈ ਜਾਵੇਗਾ ਤੇ ਫਿਰ ਬਸ ਕਿਨਾਰਾ ਕਰ ਜਾਵੇਗਾ।

(2). ਵੱਡੀ ਤੜੱਕ ਦਾ ਸਿਧਾਂਤ- ਵੱਡੀ ਤੜੱਕ ਦੇ ਸਿਧਾਂਤ ਅਨੁਸਾਰ ਜੇ ਜਾਣੇ ਪਹਿਚਾਣੇ ਮਾਦੇ ਤੋਂ ਵੱਧ ਹੋਰ ਮਾਦਾ ਹੋਂਦ ਵਿਚ ਆਇਆ ਤਾਂ ਗਰੂਤਾ ਬਲ ਬ੍ਰਹਿਮੰਡ ਦੇ ਵਿਕਾਸ ਨੂੰ ਰੋਕ ਸਕਦੀ ਹੈ। ਇਹ ਹਰੇਕ ਚੀਜ਼ ਨੂੰ ਪਿੱਛੇ ਖਿੱਚੇਗਾ ਜਦੋਂ ਤੱਕ ਕਿ ਗਲੈਕਸੀਆਂ ਟੁੱਟ ਨਹੀਂ ਜਾਂਦੀਆਂ। ਫਿਰ ਬਿੱਗ ਬੈਂਗ ਦੇ ਉਲਟ ਇਕ ਵੱਡਾ ਤੜੱਕ ਪੈਦਾ ਹੋ ਸਕਦਾ ਹੈ, ਜਿਸ ਕਾਰਨ ਇਸ ਸਿਧਾਂਤ ਦਾ ਨਾਂ ਹੀ ਵੱਡੀ ਤੜੱਕ ਪੈ ਗਿਆ। ਵੱਡੀ ਤੜੱਕ ਨਾਲ ਗਲੈਕਸੀਆਂ ਟੁੱਟ ਸਕਦੀਆਂ ਹਨ। ਜਦ ਤੁਸੀਂ ਰਾਤ ਨੂੰ ਅਸਮਾਨ ਵੱਚ ਵੇਖਦੇ ਹੋ ਤਾਂ ਤੁਸੀਂ ਲੱਖਾਂ ਕਰੋੜਾਂ ਤਾਰੇ ਵੇਖ ਰਹੇ ਹੁੰਦੇ ਹੋ।

(3). ਡਗਮਗਾਉਂਦੇ ਬ੍ਰਹਿਮੰਡ ਦਾ ਸਿਧਾਂਤ- ਡਗਮਗਾਉਂਦੇ ਬ੍ਰਹਿਮੰਡ ਦੇ ਸਿਧਾਂਤ ਅਨੁਸਾਰ ਕੁਝ ਸਾਇੰਸਦਾਨਾਂ ਦਾ ਖਿਆਲ ਹੈ ਕਿ ਬ੍ਰਹਿਮੰਡ ਇਕ ਦਿਲ ਦੀ ਤਰ੍ਹਾਂ ਇਕ ਲੈ ਵਿਚ ਧੜਕਦਾ ਹੈ। ਉਹ ਸਮਝਦੇ ਹਨ ਕਿ ਇਹ ਫੈਲਦਾ, ਸੁੰਗੜਦਾ ਤੇ ਫਿਰ ਫੈਲਦਾ ਹੈ। ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਬਿੱਗ ਬੈਂਗ ਤੇ ਬਿੱਗ ਕਰੰਚ ਦਾ ਵਾਰੀ ਵਾਰੀ ਚੱਕਰ ਹੈ। ਇਸ ਵਿਚਾਰ ਨੂੰ ਡਗਮਗਾਉਂਦੇ ਬ੍ਰਹਿਮੰਡ ਦਾ ਸਿਧਾਂਤ ਕਿਹਾ ਜਾਂਦਾ ਹੈ।

ਬ੍ਰਹਿਮੰਡ ਤੋਂ ਬਾਹਰ ਕੀ ਹੈ ?

ਕਿਵੇਂ ਬਣਿਆ ਬ੍ਰਹਿਮੰਡ ?

ਹੇਠਾਂ ਕੁਝ ਗ੍ਰਹਾਂ ਦਾ ਲਗਭਗ ਦਰੁਸਤ ਵਿਆਸ ਦਿੱਤਾ ਗਿਆ ਹੈ ; ਜਿਵੇਂ ਕਿ

(1). pluto-ਵਿਆਸ 2372 KM (ਖੋਜ 18-2-1930 ਵਿਚ, ਸੂਰਜ ਤੋਂ ਦੂਰੀ 590 ਕਰੋੜ KM, ਸੂਰਜ ਦਾ ਇਕ ਚੱਕਰ 248 ਸਾਲ ਵਿਚ, ਸੂਰਜ ਦੀ ਲਾਇਟ 5 ਘੰਟਿਆਂ ਤੋਂ ਵੱਧ ਸਮਾਂ ਲੈਂਦੀ ਹੈ, ਤਾਪਮਾਨ -229 ਡਿਗਰੀ, 1/3 ਹਿੱਸਾ ਜੰਮਿਆ ਹੋਇਆ ਪਾਣੀ ਹੈ।

(2). ਚੰਦ੍ਰਮਾ (Moon) – ਵਿਆਸ 3500 KM (ਪ੍ਰਿਥਵੀ ਦਾ 27% ਭਾਗ)

(3). ਬੁੱਧ (Mercury) – ਵਿਆਸ 4,880 KM (ਖੋਜ 1543 ਵਿਚ Copernicus ਨੇ ਕੀਤੀ ਤੇ Galileo (15-2-1564 to 8-1-1642) ਨੇ ਪੁਸ਼ਟੀ ਕੀਤੀ, ਬੁੱਧ ਦਾ ਇੱਕ ਦਿਨ ਧਰਤੀ ਦੇ 59 ਦਿਨਾਂ ਬਰਾਬਰ, ਸੂਰਜ ਦਾ ਇੱਕ ਚੱਕਰ 88 ਦਿਨਾਂ ਵਿਚ । ਦਿਨ ਨੂੰ ਤਾਪਮਾਨ 430 °C ਤੇ ਰਾਤ ਨੂੰ -170 °C (Degrees celsius), ਸੂਰਜ ਤੋਂ ਦੂਰੀ 5 ਕਰੋੜ 76 ਲੱਖ KM ਤੇ ਧਰਤੀ ਤੋਂ 7 ਕਰੋੜ 70 ਲੱਖ KM, ਧਰਤੀ ਤੋਂ 26 ਗੁਣਾਂ ਛੋਟਾ ਹੈ ਤੇ ਇਸ ਦਾ ਕੋਈ ਉਪ ਗ੍ਰਹਿ ਵੀ ਨਹੀਂ।)

(4). Ganymede  – ਵਿਆਸ 5500 KM

(5).  ਮੰਗਲ (Mars) -ਵਿਆਸ 6,790 KM, ਤਾਪਮਾਨ ਗਰਮੀ ਵਿਚ 27 ਡਿਗਰੀ ਅਤੇ ਸਰਦੀ ਵਿਚ -133 ਡਿਗਰੀ,  ਇਥੇ ਆਕਸੀਜਨ 0.13% ਤੇ ਕਾਰਬਨ ਡਾਈ ਅਕਸਾਇਡ 96% ਹੈ, ਇੱਕ ਦਿਨ ਧਰਤੀ ਦੇ 24h 37m 22.663s ਬਰਾਬਰ, ਸੂਰਜ ਦਾ ਇੱਕ ਚੱਕਰ 687 ਦਿਨ ਵਿਚ, ਮੰਗਲ ਦੇ 2 ਉਪ ਗ੍ਰਹਿ (Phobos 13KM, Deimos 22 KM) ਹਨ।  Phobos ਮੰਗਲ ਤੋਂ ਬਹੁਤ ਨੇੜੇ ਹੈ, ਜੋ 2 ਤੋਂ 4 ਕਰੋੜ ਸਾਲ ਬਾਅਦ ਮੰਗਲ ਨਾਲ ਟਕਰਾਅ ਜਾਏਗਾ ਜਾਂ ਰਿੰਗ ਬਣਾ ਲਵੇਗਾ। ਅਗਰ ਧਰਤੀ ਉਤੇ ਕਿਸੇ ਦਾ ਵਜਨ 100 ਕਿਲੋ ਹੈ ਤਾਂ ਮੰਗਲ ਉਤੇ 37 ਕਿਲੋ ਹੋਵੇਗਾ, ਸੂਰਜ ਤੋਂ ਦੂਰੀ 22 ਕਰੋੜ 79 ਲੱਖ KM ਤੇ ਧਰਤੀ ਤੋਂ ਦੂਰੀ 22 ਕਰੋੜ 50 ਲੱਖ KM, ਧਰਤੀ ਦੇ ਮੁਕਾਬਲੇ ਮੰਗਲ ਤੋਂ ਸੂਰਜ ਅੱਧੇ ਸਾਇਜ ਵਿਚ ਵਿਖਾਈ ਦਿੰਦਾ ਹੈ।

(6). ਸ਼ੁਕਰ (Venus)– ਵਿਆਸ 12, 104 KM, Temperature 462 °C, ਸੂਰਜ ਦਾ ਚੱਕਰ ਭਾਵ ਸਾਲ 224.7 ਦਿਨਾਂ ਦਾ ਅਤੇ ਇੱਕ ਦਿਨ = ਧਰਤੀ ਦੇ 243 ਦਿਨ,  ਬਾਕੀ ਗ੍ਰਿਹਾਂ ਤੋਂ ਉਲਟਾ ਘੜੀ ਦੀਆਂ ਸੂਈਆਂ ਵਾਙ ਘੁੰਮਦਾ ਹੈ, ਇਸ ਦਾ ਵੀ ਕੋਈ ਉਪ ਗ੍ਰਹਿ ਨਹੀਂ । )

(7). ਧਰਤੀ (Earth) -ਵਿਆਸ 12, 742 KM (ਸੂਰਜ ਤੋਂ ਪ੍ਰਿਥਵੀ ਦੀ ਦੂਰੀ 14, 95, 97, 871 KM (ਭਾਵ 1 astronomical unit = 149 597 871 kilometers, ਆਕਸੀਜਨ 21% ਹੈ),

(8). Kepter – ਵਿਆਸ 31, 000 KM

(9).  Neptune – ਵਿਆਸ 49, 900 KM, ਖੋਜ 23 ਸਤੰਬਰ 1846, ਧਰਤੀ ਤੋਂ 1.2 ਗੁਣਾਂ ਭਾਰੀ, ਰੰਗ ਨੀਲਾ, ਤਾਪਮਾਨ -214 ਡਿਗਰੀ, ਇੱਥੇ 80 % ਹਾਈਡਰੋਜਨ, ਸੂਰਜ ਤੋਂ 4.5 ਬਿਲੀਅਨ KM ਦੂਰ, ਸੂਰਜ ਦਾ ਇੱਕ ਚੱਕਰ 164.79 ਸਾਲ ਵਿਚ ਪੂਰਾ ਕਰਦਾ ਹੈ, ਇਸ ਦੇ 14 ਉਪ ਗ੍ਰਹਿ ਹਨ।

 

(10). Uranus– ਵਿਆਸ 51, 000 KM

(11).  ਸ਼ਨੀ (Saturn) –  ਵਿਆਸ 1,20, 536 KM, ਧਰਤੀ ਤੋਂ 120 ਕਰੋੜ KM ਦੂਰ, ਅਗਰ ਪਾਣੀ ਵਿਚ ਰੱਖੀਏ ਤਾਂ ਡੁਬੇਗਾ ਨਹੀਂ, 96% ਹਾਈਡਰੋਜਨ, ਇਸ ਦੇ Titan ਉਪ ਗ੍ਰਹਿ ਸਮੇਤ ਕੁੱਲ 62 ਉਪ ਗ੍ਰਹਿ ਹਨ।

(12). 2MASS J0523-1403 ਵਿਆਸ 1,25, 000 KM

(13).  ਬ੍ਰਹਿਸਪਤਿ (Jupiter)– ਵਿਆਸ 1,42, 984 KM (ਇਸ ਦਾ ਇੱਕ ਦਿਨ 9 ਘੰਟੇ 55 ਮਿੰਟ ਹੁੰਦਾ ਹੈ।  ਇਸ ਤਾਰੇ ਦੀ ਗਲੀਲੀਓ ਨੇ 1610 ਈਸਵੀ ਵਿਚ ਖੋਜ ਕੀਤੀ, ਜਿਨਾਂ ਦਾ ਜਨਮ 15-2-1564 ਤੋੰ 8-1-1642 ਸੀ) ਸੂਰਜ ਤੋਂ 48 ਕਰੋੜ 20 ਲੱਖ KM ਦੂਰ ਹੈ, ਸੂਰਜ ਦਾ ਇੱਕ ਚੱਕਰ 12 ਸਾਲ ਵਿਚ, ਇੱਕ ਦਿਨ 9 ਘੰਟੇ 56 ਮਿਟ ਦਾ, ਇੱਥੇ 90% ਹਾਈਡਰੋਜਨ ਹੈ, ਇਸ ਦੇ 66 ਉਪ ਗ੍ਰਹਿ ਹਨ।

(14). HD-100546 B ਵਿਆਸ 9,00, 000 KM

(15). The Sun– ਵਿਆਸ 13, 91, 400 KM (ਸਤਹ/ਉਪਰਲੀ ਤਹਿ ਦਾ ਤਾਪਮਾਨ 5,778 Kelvin ਭਾਵ 5504.85 °C (Celsius), Radius ਭਾਵ ਅਰਧ ਵਿਆਸ 695, 700 KM / ਧਰਤੀ ਤੋਂ ਦੂਰੀ 149.6  ਮਿਲੀਅਨ KM / ਇੱਕ ਮਿਲੀਅਨ= 10 ਲੱਖ KM / ਰੰਗ  Yellow)

(16). Sirius A–  ਵਿਆਸ 2.382 ਮਿਲੀਅਨ (ਭਾਵ ਲਗਭਗ 24 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 9,940 Kelvin ਭਾਵ 9666.85 °C (Celsius), ਧਰਤੀ ਤੋਂ ਦੂਰੀ 8.611 ਪ੍ਰਕਾਸ਼ ਸਾਲ (ਲਗਭਗ 81464.62 ਅਰਬ KM/ ਲਾਇਟ ਦੀ ਰਫ਼ਤਾਰ = 299.792.458 kilometers per second (ਲਗਭਗ 3 ਲੱਖ KM ਪ੍ਰਤਿ ਸੈਕਿੰਡ),  ਇੱਕ ਲਾਇਟ ਜਾਂ ਪ੍ਰਕਾਸ਼ ਸਾਲ ਦੀ ਵਿੱਥ/ ਫ਼ਾਸਲਾ 9.4605284 × 1012 Kilo Meters (ਲਗਭਗ 9460.53 ਅਰਬ ਕਿਲੋਮੀਟਰ ਜਦਕਿ ਆਵਾਜ਼ ਦੀ ਰਫ਼ਤਾਰ 0.34029 kilometers per second ਅਤੇ 10 738 506.3 kilometers per year ਹੈ ਭਾਵ ਪ੍ਰਕਾਸ਼ ਦੀ ਰਫ਼ਤਾਰ ਇੱਕ ਮਿੰਟ  17 987 547.5 KM ਦੇ ਮੁਕਾਬਲੇ ਆਵਾਜ਼ ਦੀ ਰਫ਼ਤਾਰ ਇੱਕ ਮਿੰਟ 20.4174 KM ਜਾਂ 880991.091 ਗੁਣਾਂ ਘੱਟ ਹੈ / ਰੰਗ  Orange )

(17). Pollux – ਵਿਆਸ 11.136 ਮਿਲੀਅਨ (ਲਗਭਗ 1 ਕਰੋੜ 11 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 4,865 Kelvin ਭਾਵ 4591.85 °C (Celsius), ਧਰਤੀ ਤੋਂ ਦੂਰੀ 33.72 Light Year / ਰੰਗ  Yellow)

(18). Arcturus– ਵਿਆਸ 35.78 ਮਿਲੀਅਨ (ਲਗਭਗ 3 ਕਰੋੜ 58 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 4,290 Kelvin ਭਾਵ 4016.85 °C (Celsius), ਧਰਤੀ ਤੋਂ ਦੂਰੀ 8.611 Light Year / ਰੰਗ Orange)

(19). Aldebaran– ਵਿਆਸ 61.52 ਮਿਲੀਅਨ (ਲਗਭਗ 6 ਕਰੋੜ 15 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 3,910 Kelvin ਭਾਵ 3636.85 °C (Celsius), ਧਰਤੀ ਤੋਂ ਦੂਰੀ 65.23 Light Year / ਰੰਗ Orange)

(20). Rigel– ਵਿਆਸ 108.58 ਮਿਲੀਅਨ (ਲਗਭਗ 10 ਕਰੋੜ 9 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 11,000 Kelvin ਭਾਵ 10726.85 °C (Celsius), ਧਰਤੀ ਤੋਂ ਦੂਰੀ 864.3 Light Year / ਰੰਗ Blue)

(21). Pistol Star-ਵਿਆਸ 426 ਮਿਲੀਅਨ (ਲਗਭਗ 42 ਕਰੋੜ 6 ਲੱਖ) KM (ਸਤਹ/ਉਪਰਲੀ ਤਹਿ ਦਾ ਤਾਪਮਾਨ 11,800 Kelvin ਭਾਵ 11526.85 °C (Celsius), ਧਰਤੀ ਤੋਂ ਦੂਰੀ 25000 Light Year / ਰੰਗ Blue)

(22). Antares-ਵਿਆਸ  1.2 ਬਿਲੀਅਨ (ਸੂਰਜ ਦੇ ਵਿਆਸ 13, 91, 400 ਤੋਂ 883 ਗੁਣਾਂ ਵੱਡਾ) ਲਗਭਗ 1.2 ਅਰਬ KM (ਸਤਹ/ਉਪਰਲੀ ਤਹਿ ਦਾ ਤਾਪਮਾਨ 3,500 Kelvin ਭਾਵ 3226.85 °C (Celsius), ਧਰਤੀ ਤੋਂ ਦੂਰੀ 604 Light Year / ਰੰਗ Red)

(23). Betelgeuse-ਵਿਆਸ  1642.6 ਮਿਲੀਅਨ ਜਾਂ 1.64 ਬਿਲੀਅਨ  ਭਾਵ 1.64 ਅਰਬ KM (ਸਤਹ/ਉਪਰਲੀ ਤਹਿ ਦਾ ਤਾਪਮਾਨ 3,500 Kelvin ਭਾਵ 3226.85 °C (Celsius), ਧਰਤੀ ਤੋਂ ਦੂਰੀ 642.5 Light Year / ਰੰਗ Red)

(24). VY Canis Majoris  ਵਿਆਸ 1976.6 ਮਿਲੀਅਨ (ਲਗਭਗ 2 ਅਰਬ ਕਿਲੋਮੀਟਰ, ਸੂਰਜ ਤੋਂ 1420 ਗੁਣਾਂ ਵੱਡਾ । (ਸਤਹ/ਉਪਰਲੀ ਤਹਿ ਦਾ ਤਾਪਮਾਨ 3,490 Kelvin ਭਾਵ 3216.85 °C (Celsius), ਧਰਤੀ ਤੋਂ ਦੂਰੀ 4892 Light Year / ਰੰਗ Red)

(25). UY Scuti -ਵਿਆਸ 2,37, 05, 11, 200 KM (ਭਾਵ ਲਗਭਗ 2 ਅਰਬ 37 ਕਰੋੜ KM/ ਸੂਰਜ ਤੋਂ 1708 ਗੁਣਾ ਵੱਡਾ ਜਾਂ 6 ਲੱਖ 52, 000 ਅਰਬ ਧਰਤੀਆਂ ਦੇ ਬਰਾਬਰ, ਸਾਡੇ ਸੂਰਜ ਮੰਡਲ ਤੋਂ 9500 Light Year ਦੂਰ/ ਰੰਗ Red, ਭੌਤਿਕ ਵਿਗਿਆਨ ਦੀ ਹੁਣ ਤੱਕ ਹੋਈ ਖੋਜ ਮੁਤਾਬਕ ਸਭ ਤੋਂ ਵੱਡਾ ਤਾਰਾ, ਅਗਰ ਇਸ ਨੂੰ ਸਾਡੇ ਸੂਰਜ ਦੀ ਜਗਾ ਰੱਖਿਆ ਜਾਏ ਤਾਂ ਇਹ ਬੁੱਧ, ਸ਼ੁਕਰ, ਧਰਤੀ, ਮੰਗਲ ਤੇ ਬ੍ਰਹਿਸਪਤਿ (Jupiter) ਗ੍ਰਹਿ ਤੱਕ ਨੂੰ ਆਪਣੇ ਵਿਚ ਸਮਾ ਲਏਗਾ । ਇਸ ਦਾ ਅਰੰਭਕ ਨਾਂ BD-12 5055 ਸੀ। ਇਸ ਦੀ ਭਾਲ 1860 ਵਿਚ ਜਰਮਨ ਖੋਜਕਾਰਾਂ ਨੇ ਕੀਤੀ ।  ਇਸ ਦਾ ਤਾਪਮਾਨ 3,365±134[4] Kelvin ਭਾਵ ਲਗਭਗ 3091.85℃ ਹੈ।   ਅਗਰ ਕੋਈ ਵਸਤੂ ਜਾਂ ਯਾਨ ਲਾਇਟ ਦੀ ਸਪੀਡ ਨਾਲ ਇਸ ਦਾ ਚੱਕਰ 7 ਘੰਟੇ ਵਿਚ ਪੂਰਾ ਕਰੇ ਤਾਂ ਇਸੇ ਸਪੀਡ ਨਾਲ ਉਹੀ ਵਸਤੂ ਸੂਰਜ ਦਾ ਚੱਕਰ ਮਾਤਰ 14.5 ਸੈਕਿੰਡ ਵਿਚ ਹੀ ਪੂਰਾ ਕਰ ਲਵੇਗੀ।
(ਨੋਟਉੱਪਰਲੇ 25 ਨੰਬਰਾਂ ਵਿੱਚ ਦਿੱਤਾ ਗਿਆ ਵੇਰਵਾ ਸਾਰੇ ਬ੍ਰਹਿਮੰਡ ਵਿੱਚੋਂ ਕੇਵਲ ਸਾਡੀ ਅਕਾਸ਼ਗੰਗਾ (Milky way) ‘ਚੋਂ ਹੀ ਤੁੱਛ ਮਾਤਰ ਹੈ ਜਦਕਿ ਕੇਵਲ ਸਾਡੇ ਹੀ ਬ੍ਰਹਿਮੰਡ ਭਾਵ ਜਿਸ ਦਾ ਧਮਾਕਾ 13.5 ਅਰਬ ਸਾਲ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ, ਵਿੱਚ 200 ਤੋਂ 400 ਅਕਾਸ਼ ਗੰਗਾ ਮੌਜੂਦ ਹਨ।)

ਧੰਨਵਾਦ ਸਹਿਤ ਕਿਤਾਬ: ਯੂਨੀਸਟਾਰ ਵਿਗਿਆਨ ਵਿਸ਼ਵ ਕੋਸ਼ (ਧਰਤੀ ਤੇ ਪੁਲਾੜ) ਵਿਚੋਂ

‘ਸਿਮਰਨ’ ਤੇ ‘ਅਰਦਾਸ’ ਦਾ ਮਹੱਤਵ

0

‘ਸਿਮਰਨ’ ਤੇ ‘ਅਰਦਾਸ’ ਦਾ ਮਹੱਤਵ

ਹੱਥਲੇ ਲੇਖ ਦਾ ਵਿਸ਼ਾ (‘ਸਿਮਰਨ’ ਤੇ ‘ਅਰਦਾਸ’); ਗੁਰਮਤਿ ਵਿੱਚ ਇੱਕ ਗੁਰਸਿੱਖ ਲਈ ਅਤਿ ਜ਼ਰੂਰੀ ਮੰਨਿਆ ਗਿਆ ਹੈ ਕਿਉਂਕਿ ਇਨ੍ਹਾਂ ਤੋਂ ਬਿਨਾ ਮਨੁੱਖ ਦੀ ਸੋਚ; ਜਾਨਵਰ ਜਾਂ ਪਸ਼ੂ ਵਾਲੀ ਬਿਰਤੀ ਤੋਂ ਉੱਪਰ ਉੱਠਣੀ ਅਸੰਭਵ ਹੈ ਭਾਵ ‘ਸਿਮਰਨ ਵਿਹੂਣਾ’ ਮਨੁੱਖ ਜਾਂ ਪਸ਼ੂ; ਦਾਤਾਰ ਮਾਲਕ ਦੀਆਂ ਕੇਵਲ ਦਾਤਾਂ ਨੂੰ ਭੋਗਣ ਉਪਰੰਤ (ਇੱਕ ਦਿਨ) ਸਮਾਜ ’ਚੋਂ ਕੂਚ ਕਰਨ ਤੱਕ ਹੀ ਸੀਮਤ ਰਹਿ ਜਾਂਦਾ ਹੈ।

‘ਸਿਮਰਨ ਵਿਹੂਣੇ’ ਮਨੁੱਖਾ ਜੀਵਨ ਦੀ ਤੁਲਨਾ ਗੁਰਬਾਣੀ ’ਚ ‘ਪਸ਼ੂ, ਕੁੱਤੇ, ਗਧੇ, ਸੱਪ’ ਆਦਿ ਨਾਲ ਕੀਤੀ ਹੋਈ ਮਿਲਦੀ ਹੈ; ਜਿਵੇਂ ਕਿ: ‘‘ਬਿਨੁ ਸਿਮਰਨ, ਜੈਸੇ ਸੀਙ ਛਤਾਰਾ ॥, ਬਿਨੁ ਸਿਮਰਨ, ਗਰਧਭ ਕੀ ਨਿਆਈ (ਗਧੇ ਵਾਙ) ॥, ਬਿਨੁ ਸਿਮਰਨ, ਕੂਕਰ ਹਰਕਾਇਆ (ਹਲਕਿਆ ਕੁੱਤਾ) ॥, ਬਿਨੁ ਸਿਮਰਨ, ਜੈਸੇ ਸਰਪ ਆਰਜਾਰੀ (ਸੱਪ ਦੀ ਉਮਰ) ॥’’ ਆਦਿ, ਇਸ ਲਈ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਸ ਪਾਸ ਮਾਲਕ ਦਾ ‘ਸਿਮਰਨ’ ਹੈ, ਉਹੀ ਅਸਲ ’ਚ ‘ਮਨੁੱਖਾ ਜੀਵਨ’ ਦਾ ਸਾਰਥਕ ਲਾਭ ਉਠਾ ਰਿਹਾ ਹੈ; ਜਿਵੇਂ: ‘‘ਜੀਵਨ ਰੂਪੁ; ਸਿਮਰਣੁ ਪ੍ਰਭ ! ਤੇਰਾ ॥’’ (ਮ: ੫/੭੪੩) ਭਾਵ ਹੇ ਪ੍ਰਭੂ! ਤੇਰਾ ਸਿਮਰਨ ਹੀ ਮਨੁੱਖ ਨੂੰ ਇੱਕ ਆਦਰਸ਼ ਜੀਵਨ ’ਚ ਬਦਲ ਸਕਦਾ ਹੈ ਕਿਉਂਕਿ ‘ਸਿਮਰਨ’; ਮਨੁੱਖ ਦੇ ਆਤਮਕ ਜੀਵਨ ਨੂੰ ਪ੍ਰਫੁਲਿਤ ਕਰ ਦਿੰਦਾ ਹੈ ਇਸ ਲਈ ਗੁਰਸਿੱਖ ਵਾਸਤੇ ‘‘ਪ੍ਰਭ ਕਾ ਸਿਮਰਨੁ; ਸਭ ਤੇ ਊਚਾ ॥’’ (ਮ: ੫/੨੬੩) ਬਿਆਨਿਆ ਗਿਆ ਹੈ। ਗੁਰੂ ਅਰਜਨ ਸਾਹਿਬ ਜੀ ਦੁਆਰਾ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਭ ਤੋਂ ਲੰਬੀ ਰਚਨਾ ‘ਸੁਖਮਨੀ’ ਸਾਹਿਬ ਦੀ ਭੂਮਕਾ ਲਈ ਵੀ ਆਰੰਭਕ ਪੂਰੀ ਅਸਟਪਦੀ ਨੂੰ ‘ਸਿਮਰਨ’ ਦੀਆਂ ਬਰਕਤਾਂ ਦੇ ਅਧਾਰ ’ਤੇ ਰੂਪਮਾਨ ਕੀਤਾ ਗਿਆ ਹੈ; ਜਿਵੇਂ ਕਿ: ‘‘ਪ੍ਰਭ ਕੈ ਸਿਮਰਨਿ; ਗਰਭਿ ਨ ਬਸੈ ॥, ਪ੍ਰਭ ਕੈ ਸਿਮਰਨਿ; ਨਾਹੀ ਜਮ ਤ੍ਰਾਸਾ (ਜਮ ਦਾ ਡਰ)॥, ਪ੍ਰਭ ਕੈ ਸਿਮਰਨਿ; ਮਨ ਕੀ ਮਲੁ ਜਾਇ ॥’’ (ਮ: ੫/੨੬੩) ਆਦਿ।

‘ਸਿਮਰਨ’ ਦੇ ਮੁਕਾਬਲੇ ‘ਗੁਰਬਾਣੀ’ ’ਚ ਦੂਸਰਾ ਵਿਸ਼ਾ ‘ਅਰਦਾਸ’ ਵੀ ਮਨੁੱਖ ਲਈ ਅਤਿ ਜ਼ਰੂਰੀ ਹੈ, ਜਿਸ ਦੀ ਵਰਤੋਂ ਮਨੁੱਖ ਕਿਸੇ ਸ਼ੁਕਰਾਨੇ ਵਜੋਂ ਜਾਂ ਕੋਈ ਦਿਲੀ ਉਮੰਗ ਨੂੰ ਮੁੱਖ ਰੱਖ ਕੇ ਕਰਦਾ ਹੈ। ‘ਸਿਮਰਨ’ ਤੇ ‘ਅਰਦਾਸ’ ਦਾ ਗੁਰਬਾਣੀ ’ਚ ਅਟੁੱਟ ਸਬੰਧ ਹੈ ਕਿਉਂਕਿ ਦੋਵੇਂ ਵਿਸ਼ਿਆਂ ਦਾ ਸਬੰਧ ਸਿੱਧੇ ਤੌਰ ’ਤੇ ‘ਗੁਰੂ’ ਜਾਂ ‘ਨਿਰਾਕਾਰ ਮਾਲਕ’ ਨੂੰ ਸੰਬੋਧਨ ਰੂਪ ’ਚ ਬਿਆਨ ਕਰਨਾ ਹੁੰਦਾ ਹੈ, ਇਨ੍ਹਾਂ ਦੋਵਾਂ ’ਚ ਭਿੰਨਤਾ ਕੇਵਲ ਇਹੀ ਰਹਿ ਜਾਂਦੀ ਹੈ ਕਿ ‘ਸਿਮਰਨ’ ਨਿਰੋਲ ਕਾਮਨਾ ਰਹਿਤ ਕੀਤਾ ਜਾਂਦਾ ਹੈ; ਜਿਵੇਂ: ‘‘ਸੇਵਾ ਕਰਤ, ਹੋਇ ਨਿਹਕਾਮੀ ॥ ਤਿਸ ਕਉ ਹੋਤ; ਪਰਾਪਤਿ ਸੁਆਮੀ ॥’’ (ਮ: ੫/੨੮੭) ਜਦਕਿ ‘ਅਰਦਾਸ’ ਦੇ ਪਿਛੋਕੜ ’ਚ ਕਾਮਨਾ ਅਤਿ ਜ਼ਰੂਰੀ ਹੈ; ਜਿਵੇਂ ਕਿ: ‘‘ਬਿਖੁ ਭਉਜਲ ਡੁਬਦੇ ਕਢਿ ਲੈ; ਜਨ ਨਾਨਕ ਕੀ ਅਰਦਾਸਿ ॥’’ (ਮ: ੪/੪੦), ‘‘ਜੀਅ ਕੀ ਬਿਰਥਾ ਹੋਇ; ਸੁ, ਗੁਰ ਪਹਿ ਅਰਦਾਸਿ ਕਰਿ ॥’’ (ਮ: ੫/੫੧੯) ਆਦਿ, ਬੇਸ਼ਕ ‘ਅਰਦਾਸ’ ’ਚ ਸ਼ਾਮਲ ਇਹ ਕਾਮਨਾ ‘ਆਕਾਰ (ਸਮਾਜ) ਨਾਲ ਸਬੰਧਿਤ’ ਹੋਵੇ ਜਾਂ ‘ਨਿਰਾਕਾਰ ਨਾਲ ਸਬੰਧਿਤ’।

ਸਿਮਰਨ:-ਇਸ ਸ਼ਬਦ ਦਾ ਅਰਥ ਸਾਡੀ ‘ਯਾਦਾਸ਼ਤ’ ਨਾਲ ਸਬੰਧਿਤ ਹੈ, ਜਿਸ ਵਿੱਚੋਂ ‘ਚੇਤਾ ਕਰਨਾ, ਧਿਆਨ ਇਕਾਗਰਤਾ’ ਆਦਿ ਵਿਸ਼ੇ ਲੈਣੇ ਦਰੁਸਤ ਹਨ; ਜਿਵੇਂ ਕਿ: ‘ਮਾਤਾ ਆਪਣੇ ਬੱਚੇ ਨੂੰ ਹਮੇਸ਼ਾਂ ‘ਯਾਦ’ ਰੱਖਦੀ ਹੈ ਭਾਵ ਉਸ ਦਾ ਨਿਰੰਤਰ ‘ਸਿਮਰਨ’ ਕਰਦੀ ਹੈ।, ਪਤਨੀ; ਆਪਣੇ ਵਿਦੇਸ਼ ਗਏ ਪਤੀ ਨੂੰ ਹਮੇਸ਼ਾਂ ਚੇਤੇ ਰੱਖਦੀ ਹੈ ਭਾਵ ਉਸ ਦਾ ‘ਸਿਮਰਨ’ ਕਰਦੀ ਹੈ।, ਗੁਰੂ ਅਰਜਨ ਸਾਹਿਬ ਜੀ ਅਨੁਸਾਰ ਕੂੰਜ ਆਪਣੇ ਬੱਚਿਆਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਕੇ ਵੀ ਆਪਣਾ ਧਿਆਨ ਉਨ੍ਹਾਂ ’ਚ ਨਿਰੰਤਰ ਜੋੜੀ ਰੱਖਦੀ ਹੈ ਭਾਵ ਉਨ੍ਹਾਂ ਦਾ ‘ਸਿਮਰਨ’ ਕਰਦੀ ਰਹਿੰਦੀ ਹੈ: ‘‘ਊਡੇ, ਊਡਿ ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ; ਮਨ ਮਹਿ ‘ਸਿਮਰਨੁ’ ਕਰਿਆ ॥’’ (ਮ: ੫/੧੦), ਇੱਕ ਗੁਰਸਿੱਖ; ਆਪਣਾ ਨਿਤਨੇਮ (ਪਾਠ) ਕਰਦਿਆਂ ਜਦ ਉਸ ਦਾ ਧਿਆਨ ਗੁਰਬਾਣੀ ਦੇ ਭਾਵਾਰਥਾਂ ’ਚ ਸਥਿਰ ਹੋਣ ਦੀ ਬਜਾਏ ਕਿਸੇ ਦੁਨਿਆਵੀ ਕਾਰਜ ਵੱਲ ਚਲਾ ਜਾਵੇ ਤਾਂ ਉਸ ਸਮੇਂ ਗੁਰਸਿੱਖ ਦੁਨਿਆਵੀ ਕਾਰਜ ਨੂੰ ‘ਯਾਦ’ ਕਰ ਰਿਹਾ ਹੁੰਦਾ ਹੈ ਭਾਵ ਦੁਨਿਆਵੀ ਕਾਰਜ ਨੂੰ ‘ਸਿਮਰ’ ਰਿਹਾ ਹੁੰਦਾ ਹੈ ਬੇਸ਼ੱਕ ਵੇਖਣ ’ਚ ਉਹ ਆਪਣਾ ਨਿਤਨੇਮ ਦਾ ਫ਼ਰਜ਼ ਹੀ ਨਿਭਾ ਰਿਹਾ ਹੋਵੇ, ਆਦਿ।

ਗੁਰਬਾਣੀ ਅਨੁਸਾਰ ਕੁਦਰਤ ਦਾ ਮਾਲਕ ‘ਕਰਤਾਰ’; ਆਪਣੀ ਤਮਾਮ ਰਚਨਾ ਵਿੱਚੋਂ ਹਰ ਉਸ ਜੀਵ ਦਾ ਅਧਿਆਤਮਕ ਪੱਖ ਤੋਂ ਵਿਸ਼ੇਸ਼ ਧਿਆਨ ਰੱਖਦਾ ਹੈ ਜੋ ਉਸ ਨੂੰ ਨਿਰੰਤਰ ਯਾਦ ਕਰਦੇ ਰਹਿੰਦੇ ਹਨ ਭਾਵ ਜੋ ਉਸ ਦਾ ‘ਸਿਮਰਨ’ ਕਰਦੇ ਰਹਿੰਦੇ ਹਨ। ਭਗਤ ਨਾਮਦੇਵ ਜੀ ਦਾ ਇਤਿਹਾਸ ’ਚ ਕਈ ਵਾਰ ਜ਼ਿਕਰ ਆਉਂਦਾ ਹੈ ਕਿ ਉਨ੍ਹਾਂ ‘ਸਿਮਰਨ’ ਕਰਦਿਆਂ ਪ੍ਰਮਾਤਮਾ ਨਾਲ ਪ੍ਰਤੱਖ ਤੌਰ ’ਤੇ ਵਾਰਤਾਲਾਪ ਕੀਤੀ; ਜਿਵੇਂ ਕਿ: ‘‘ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥’’ (ਭਗਤ ਨਾਮਦੇਵ/੬੯੪) ਭਾਵ ਮੁੜ ਮੁੜ ਕਰਤਾਰ ਨੂੰ ਯਾਦ ਕਰਨ ਨਾਲ ‘ਕੁਦਰਤ ਦੇ ਮਾਲਕ’ ਨੂੰ ਕਹਿਣਾ ਪਿਆ ਕਿ ਤੂੰ ਕੌਣ ਹੈਂ? ਜਿਸ ਦੇ ਜਵਾਬ ’ਚ ਭਗਤ ਜੀ ਨੇ ਆਪਣਾ ਨਾਂ ‘ਨਾਮਾ’ ਆਖ ਕੇ ਬਾਤ ਚੀਤ ਨੂੰ ਜਾਰੀ ਰੱਖਿਆ। ਇੱਕ ਹੋਰ ਘਟਨਾ ਰਾਹੀਂ ਪ੍ਰਮਾਤਮਾ ਜੀ ਕਹਿ ਰਹੇ ਹਨ ਕਿ ਮੇਰੇ ਵੱਲੋਂ ਪਾਈ ਗਈ ਮਨੁੱਖ ਨੂੰ ਮਾਇਆ ਮੋਹ ਦੀ ਸੰਗਲ਼ੀ (ਜ਼ੰਜੀਰ) ਮੇਰਾ ਭਗਤ ਮੈਨੂੰ ਯਾਦ ਕਰਕੇ (ਮੇਰਾ ‘ਸਿਮਰਨ’ ਕਰਕੇ) ਖੋਲ੍ਹ ਲੈਂਦਾ ਹੈ ਪਰ ਜਦ ਮੇਰਾ ‘ਸਿਮਰਨ’ ਕਰਨ ਵਾਲਾ ਮੈਨੂੰ ਆਪਣੇ ਪਿਆਰ ਦੀ ਸੰਗਲ਼ੀ ਨਾਲ ਬੰਨ੍ਹ ਲੈਂਦਾ ਹੈ ਤਾਂ ਮੇਰੇ ਕੋਲ ਕੋਈ ਅਜਿਹੀ ਸ਼ਕਤੀ ਨਹੀਂ ਰਹਿ ਜਾਂਦੀ ਜੋ ਉਸ ਤੋਂ ਛੁਟਕਾਰਾ ਪਾ ਸਕਾਂ: ‘‘ਮੇਰੀ ਬਾਂਧੀ ਭਗਤੁ ਛਡਾਵੈ; ਬਾਂਧੈ ਭਗਤੁ, ਨ ਛੂਟੈ ਮੋਹਿ ॥’’ (ਭਗਤ ਨਾਮਦੇਵ/੧੨੫੨)

‘ਰੱਬੀ ਸਿਮਰਨ’ ਰਾਹੀਂ ਵਿਸ਼ਵਾਸ ’ਚ ਆਇਆ ਭਗਤ, ਰਾਮ ਭਰੋਸੇ ਰਹਿਣ ਕਾਰਨ ਮਸਤੀ ’ਚ ਆਉਂਦਾ ਆਖਦਾ ਹੈ ਕਿ ‘‘ਆਦਿ ਅੰਤਿ ਪ੍ਰਭੁ ਸਦਾ ਸਹਾਈ; ਧੰਨੁ ਹਮਾਰਾ ਮੀਤੁ ॥’’ (ਮ: ੫/੬੮੨) ਗੁਰੂ ਅਰਜਨ ਸਾਹਿਬ ਜੀ ਅਨੁਸਾਰ ਜਿਸ ਮਨੁੱਖ ਦੇ ਧਿਆਨ ’ਚ: ‘‘ਸੰਗਿ ਸਹਾਈ; ਸੁ ਆਵੈ ਨ ਚੀਤਿ ॥’’ (ਮ: ੫/੨੬੭) ਭਾਵ ਜੋ ਸਦੀਵੀ ਮਦਦਗਾਰ ਹੈ ਜਦ ਉਹੀ ਚਿੱਤ ’ਚ ਨਹੀਂ ਆਇਆ ਭਾਵ ਉਸ ਦਾ ‘ਸਿਮਰਨ’ ਨਹੀਂ ਕੀਤਾ ਤਾਂ ਮਨੁੱਖ ਲਈ ਛੋਟੀ ਤੋਂ ਛੋਟੀ ਦੁਨਿਆਵੀ ਮੁਸੀਬਤ ਵੀ ਪਹਾੜ ਬਣ ਜਾਂਦੀ ਹੈ: ‘‘ਬਿਪਤਿ ਤਹਾ; ਜਹਾ ਹਰਿ ਸਿਮਰਨੁ ਨਾਹੀ ॥’’ (ਮ: ੫/੧੯੭), ‘‘ਰਾਮ ਨਾਮ ਕਾ ਸਿਮਰਨੁ ਛੋਡਿਆ; ਮਾਇਆ ਹਾਥਿ ਬਿਕਾਨਾ॥’’ (ਮ: ੯/੬੮੪) ਭਾਵ ‘ਸਿਮਰਨ ਵਿਹੂਣਾ’ ਜੀਵਨ ਮਾਇਆ ਦੇ ਹੱਥ ’ਚ ਵਿਕ ਜਾਂਦਾ ਹੈ, ਇਸ ਲਈ ‘‘ਜਹ; ਮਾਤ, ਪਿਤਾ, ਸੁਤ, ਮੀਤ ਨ ਭਾਈ ॥ ਮਨ ! ਊਹਾ, ਨਾਮੁ ਤੇਰੈ ਸੰਗਿ, ਸਹਾਈ ॥’’ (ਮ: ੫/੨੬੪) ਇਸ ਪਾਵਨ ਵਾਕ ’ਚ ‘ਨਾਮੁ’ ਦਾ ਅਰਥ ‘ਸਿਮਰਨ’ ਵਧੇਰੇ ਦਰੁਸਤ ਜਾਪਦਾ ਹੈ ਕਿਉਂਕਿ ‘ਸੁਖਮਨੀ’ ਬਾਣੀ ’ਚ ਇਸ ਤੋਂ ਪਹਿਲੀ ਅਸਟਪਦੀ ’ਚ ‘ਸਿਮਰਨ’ ਸ਼ਬਦ ਰਾਹੀਂ ਵਿਸ਼ੇ ਦੀ ਭੂਮਕਾ ਬਣਾਈ ਗਈ ਹੈ।

ਭਗਤ ਕਬੀਰ ਜੀ ਬਚਨ ਕਰਦੇ ਹਨ ਕਿ ਹੇ ਮਨੁੱਖ! ਅਗਰ ਤੈਂ ‘ਰੱਬ ਦਾ ਸਿਮਰਨ’ (ਭਜਨ) ਨਾ ਕੀਤਾ ਤੇ ਕਰਤਾਰ ਦੀ ਰਚਨਾ ਨੂੰ ਉਸ ਦੀ ਔਲਾਦ (ਸੰਤਾਨ) ਸਮਝ ਕੇ ਉਸ ਨਾਲ ਪ੍ਰੇਮ ਨਾ ਬਣਾਇਆ ਤਾਂ ‘‘ਸੰਗਿ ਸਹਾਈ’’ ਮਾਲਕ; ਕਦੇ ਵੀ ਤੇਰੀ ਸਹਾਇਤਾ ਨਹੀਂ ਕਰੇਗਾ, ਜਿਸ ਕਾਰਨ ਤੂੰ ਸਦਾ ਮਾਇਆ ਦੀਆਂ ਚੋਟਾਂ ਖਾਏਂਗਾ: ‘‘ਸਿਮਰਨੁ, ਭਜਨੁ, ਦਇਆ ਨਹੀ ਕੀਨੀ; ਤਉ ਮੁਖਿ ਚੋਟਾ ਖਾਹਿਗਾ ॥’’ (ਭਗਤ ਕਬੀਰ/੧੧੦੬)

ਗੁਰੂ ਅਰਜਨ ਸਾਹਿਬ ਜੀ ਅਨੁਸਾਰ ‘ਹਰੀ’ ਜਾਂ ‘ਗੁਰੂ’ ਦਾ ‘ਸਿਮਰਨ’ ਸਹੀ ਮਾਅਨਿਆਂ ’ਚ ਬਹੁਤਿਆਂ ਵਿੱਚੋਂ ਕੋਈ ਵਿਰਲਾ ਹੀ ਕਰਦਾ ਹੈ: ‘‘ਹਰਿ ‘ਸਿਮਰਨੁ’, ਬਹੁ ਮਾਹਿ ਇਕੇਲਾ ॥’’ (ਮ: ੫/੧੧੫੦), ਗੁਰੂ ਅਮਰਦਾਸ ਜੀ ਅਨੁਸਾਰ ‘ਗੁਰੂ ਉਪਦੇਸ਼ ਦੀ ਕਮਾਈ’ ਲਈ ਧਿਆਨ ਦੀ ਇਕਾਗਰਤਾ (ਨੇੜਤਾ) ਜ਼ਰੂਰੀ ਹੈ, ਨਾ ਕਿ ਸਰੀਰ ਦੀ: ‘‘ਗੁਰ ਸਭਾ ਏਵ ਨ ਪਾਈਐ; ਨਾ ਨੇੜੈ, ਨਾ ਦੂਰਿ ॥ ਨਾਨਕ ! ਸਤਿਗੁਰੁ ਤਾਂ ਮਿਲੈ; ਜਾ ਮਨੁ ਰਹੈ ਹਦੂਰਿ (ਅੰਗ ਸੰਗ) ॥’’ (ਮ: ੩/੮੪), ਰਸਤੇ ’ਚ ਚੱਲਦਿਆਂ ਵੀ ‘ਹਰੀ ਸਿਮਰਨ’ ਕੀਤਾ ਜਾ ਸਕਦਾ ਹੈ: ‘‘ਮਾਰਗਿ ਚਲਤ; ਹਰੇ ਹਰਿ ਗਾਈਐ ॥’’ (ਮ: ੫/੩੮੬) ਭਾਵ ‘‘ਹਰਿ ਸਿਮਰਨ ਕੀ, ਸਗਲੀ ਬੇਲਾ ॥’’ (ਮ: ੫/੧੧੫੦)

‘ਗੁਰੂ ਗ੍ਰੰਥ ਸਾਹਿਬ’ ਜੀ ਦੀ ਆਰੰਭਕ ਬਾਣੀ ਦਾ ਸਿਰਲੇਖ ‘ਜਪੁ’ ਭਾਵ ‘ਸਿਮਰਨ’ ਵੀ ਇਸ ਵਿਸ਼ੇ ਦੀ ਮਨੁੱਖਾਂ ਲਈ ਅਹਿਮੀਅਤ ਨੂੰ ਦਰਸਾਉਂਦਾ ਹੈ। ਉਕਤ ਕੀਤੀ ਗਈ ਵੀਚਾਰ ਕਿ ‘ਅਰਦਾਸ’ ’ਚ ਕਾਮਨਾ ਜ਼ਰੂਰ ਸ਼ਾਮਲ ਹੁੰਦੀ ਹੈ ਤੇ ‘ਸਿਮਰਨ’ ਕਾਮਨਾ ਰਹਿਤ ਹੁੰਦਾ ਹੈ ਅਤੇ ਦੋਵੇਂ ਵਿਸ਼ੇ ਇੱਕ ਦੂਸਰੇ ਨਾਲ ਸਬੰਧਿਤ ਹੁੰਦੇ ਹਨ। ਭਗਤ ਕਬੀਰ ਜੀ ਅਨੁਸਾਰ ‘ਰੱਬੀ ਸਿਮਰਨ’ ਗੁਰੂ ਦੇ ਦਰ ਤੋਂ ਹੀ ਮਿਲਦਾ ਹੈ; ਜਿਵੇਂ ਕਿ: ‘‘ਇਹੁ ‘ਸਿਮਰਨੁ’; ਸਤਿਗੁਰ ਤੇ ਪਾਈਐ ॥’’ (ਭਗਤ ਕਬੀਰ/੯੭੦) ਇਸ ਤਰ੍ਹਾਂ ਹੀ ‘ਜਪੁ’ ਬਾਣੀ ਦੀਆਂ ਆਰੰਭਕ ਪਉੜੀਆਂ ਰਾਹੀਂ ‘ਗੁਰੂ’ ਦਰ ਤੋਂ ਦਾਤਾਰ ਦੇ ‘ਸਿਮਰਨ’ ਦੀ ਦਾਤ ਮੰਗੀ ਗਈ ਹੈ; ਜਿਵੇਂ ਕਿ: ‘‘ਗੁਰਾ ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥’’ (ਜਪੁ) ਅਤੇ ਇਸ ਕਾਮਨਾ ਭਰਪੂਰ ‘ਅਰਦਾਸ’ ਉਪਰੰਤ ਕੁਦਰਤ ਦੇ ਮਾਲਕ ਦੇ ਸਨਮੁਖ ਕਾਮਨਾ ਰਹਿਤ ‘ਸਿਮਰਨ’ ਜਾਂ ‘ਧਿਆਨ ਦੀ ਇਕਾਗਰਤਾ’ ਵਿਸ਼ੇ ਨੂੰ (ਅਗਲੀਆਂ ਪਉੜੀਆਂ ’ਚ) ਨਿਰੰਤਰ ਜਾਰੀ ਰੱਖਿਆ ਗਿਆ ਹੈ; ਜਿਵੇਂ: ‘‘ਪੰਚਾ ਕਾ, ਗੁਰੁ ਏਕੁ ਧਿਆਨੁ ॥, ਕੇਤਾ ਤਾਣੁ; ਸੁਆਲਿਹੁ ਰੂਪੁ ॥ ਕੇਤੀ ਦਾਤਿ; ਜਾਣੈ ਕੌਣੁ ਕੂਤੁ (ਅੰਦਾਜ਼ਾ)?॥, ਤੂ ਸਦਾ ਸਲਾਮਤਿ; ਨਿਰੰਕਾਰ ! ॥, ਅਸੰਖ ਕਹਹਿ; ਸਿਰਿ ਭਾਰੁ ਹੋਇ ॥, ਸਭਿ ਗੁਣ ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ॥, ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥’’ ਭਾਵ ‘ਸਿਮਰਨ’ ਕੀਤਿਆਂ ਤੇਰੇ ’ਚ ਮਨੁੱਖਾ ਸੁਰਤ ਇਉਂ ਲੀਨ ਹੋ ਜਾਂਦੀ ਹੈ ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈ ਕੇ ਆਪਾ ਭਾਵ ਗਵਾ ਲੈਂਦੇ ਹਨ।, ‘‘ਏਹੁ ਅੰਤੁ; ਨ ਜਾਣੈ ਕੋਇ ॥ ਬਹੁਤਾ ਕਹੀਐ; ਬਹੁਤਾ ਹੋਇ ॥ ਵਡਾ ਸਾਹਿਬੁ; ਊਚਾ ਥਾਉ ॥ ਊਚੇ ਉਪਰਿ ਊਚਾ; ਨਾਉ ॥, ਜਿਸ ਨੋ ਬਖਸੇ, ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥, ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥, ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਨ ਆਵਨਿ..॥, ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥, ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ, ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ ॥, ਤਿਥੈ, ਸੀਤੋ ਸੀਤਾ; ਮਹਿਮਾ ਮਾਹਿ ॥’’ ਭਾਵ ‘ਸਿਮਰਨ’ ਕੀਤਿਆਂ ਰੱਬੀ ਮਹਿਮਾ ’ਚ ਮਨੁੱਖਾ ਸੁਰਤ ਇਉਂ ਇੱਕ ਮਿੱਕ ਹੋ ਜਾਂਦੀ ਹੈ ਜਿਵੇਂ ਦੋ ਫਟੇ ਹੋਏ ਕੱਪੜੇ ਸਿਲਾਈ ਕੀਤਿਆਂ ਇੱਕ ਰੂਪ ਹੋ ਜਾਂਦੇ ਹਨ, ਆਦਿ ਪੰਕਤੀਆਂ ’ਚ ਮਨੁੱਖੀ ਕਾਮਨਾ ਰੱਤੀ ਭਰ ਵੀ ਦਰਜ ਨਹੀਂ ਹੈ ਕਿਉਂਕਿ ਇਸ ਬਾਣੀ ਦਾ ਸਿਰਲੇਖ ‘ਸਿਮਰਨ’ (ਜਪੁ) ਹੈ, ਜਿਸ ਦੀ ਸਮਾਪਤੀ ਵੀ ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ ਭਾਵ ‘ਨਾਮ’ (ਸਿਮਰਨ) ਕਾਮਨਾ ਰਹਿਤ ਵਿਸ਼ੇ ਰਾਹੀਂ ਕੀਤੀ ਗਈ ਹੈ।

‘ਅਰਦਾਸ’-ਗੁਰਮਤਿ ਅਨੁਸਾਰ ‘ਗੁਰੂ ਦੇ ਦਰ ਉੱਤੇ’ ਜਾਂ ‘ਰੱਬੀ ਦਰ ਉੱਤੇ’ ਕੀਤੀ ਗਈ ਪੁਕਾਰ ਹੀ ‘ਅਰਦਾਸ’ ਅਖਵਾਉਂਦੀ ਹੈ ਪਰ ਇਸ ‘ਅਰਦਾਸ’ ਰਾਹੀਂ ਸਰੀਰਕ ਖ਼ੁਰਾਕ ਵਾਸਤੇ ਮੰਗ ਕਰਨ ਦੀ ਬਜਾਏ ਅਧਿਆਤਮਕ ਖ਼ੁਰਾਕ ਲਈ ਪੁਕਾਰ ਕਰਨੀ, ਵਧੇਰੇ ਦਰੁਸਤ ਮੰਗ ਮੰਨੀ ਗਈ ਹੈ; ਜਿਵੇਂ: ‘‘ਮਾਗਨਾ ਮਾਗਨੁ ਨੀਕਾ (ਸ੍ਰੇਸ਼ਟ); ‘ਹਰਿ ਜਸੁ’ ਗੁਰ ਤੇ ਮਾਗਨਾ ॥’’ (ਮ: ੫/੧੦੧੮) ਭਾਵ ‘ਰੱਬੀ ਸਿਮਰਨ’; ਗੁਰੂ ਦੇ ਦਰ ਤੋਂ ਮੰਗਣਾ ਹੀ ਉਚਿਤ ਮੰਗ ਹੈ। ਗੁਰੂ ਨਾਨਕ ਸਾਹਿਬ ਜੀ ਇਸ ਦੀ ਪੁਸਟੀ ਇਉਂ ਕਰਦੇ ਹਨ: ‘‘ਸਤਿਗੁਰ ਅਗੈ ਅਰਦਾਸਿ ਕਰਿ; ਸਾਜਨੁ ਦੇਇ ਮਿਲਾਇ ॥’’ (ਮ: ੧/੫੫) ਭਾਵ ਹੇ ਮਨੁੱਖ! ਗੁਰੂ ਅੱਗੇ ਅਰਦਾਸ ਕਰ ਜੋ ‘ਰੱਬੀ ਸਿਮਰਨ’ ਦੀ ਦਾਤ ਬਖ਼ਸ਼ਸ਼ ਕਰਕੇ ਤੈਨੂੰ ਸਦੀਵੀ ਮਦਦਗਾਰ ਕਰਤਾਰ ਨਾਲ ਮਿਲਾ ਦੇਵੇਗਾ ਪਰ ਦੁਨਿਆਵੀ ਲਾਲਸਾ ਅਧੀਨ ਵਿਚਰਨ ਵਾਲਾ ਮਨੁੱਖ ਇਸ ਯੋਗ ਮੰਗ ਦੀ ਬਜਾਏ ਸਰੀਰਕ ਦੁੱਖਾਂ ਦੀ ਨਵਿਰਤੀ ਤੇ ਸਰੀਰਕ ਸੁੱਖਾਂ ਦੀ ਪ੍ਰਾਪਤੀ ਵਾਲੀ ਮੰਗ ਨੂੰ ਹੀ ਹਮੇਸ਼ਾਂ ਤਰਜੀਹ ਦੇਣਾ ਉਚਿਤ ਸਮਝਦਾ ਹੈ ਤੇ ਇਸ ਮਨਸਾ ਅਧੀਨ ਕੀਤੀ ਗਈ ‘ਅਰਦਾਸ’ ਗੁਰੂ ਨਾਨਕ ਸਾਹਿਬ ਜੀ ਅਨੁਸਾਰ ਕੇਵਲ ਝੱਖ ਮਾਰਨਾ ਹੈ; ਜਿਵੇਂ ਕਿ: ‘‘ਨਾਨਕ ! ਬੋਲਣੁ ਝਖਣਾ; ਦੁਖ ਛਡਿ, ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ, ਦਰਿ ਕਪੜੇ; ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ॥’’ (ਮ: ੧/੧੪੯) ਇਸ ਪੰਕਤੀ ’ਚ ਦਰਜ ‘ਝਖਣਾ’ ਸ਼ਬਦ ਦਾ ਮਤਲਬ, ਉਸ ਭਿਖਾਰੀ ਦੀ ਪੁਕਾਰ ਵਾਙ ਹੈ ਜੋ ਕਿਸੇ ਦੇ ਦਰ ’ਤੇ ਪੁਕਾਰਾਂ ਕਰਦਾ ਕਰਦਾ ਆਪਣਾ ਸਮਾਂ ਬਰਬਾਦ ਕਰ ਰਿਹਾ ਹੁੰਦਾ ਹੈ ਕਿਉਂਕਿ ਸਾਮ੍ਹਣੇ ਤੋਂ ਮਾਲਕ ਉਸ ਦੀ ਫ਼ਰਿਆਦ ਵੱਲ ਕੋਈ ਧਿਆਨ ਹੀ ਨਹੀਂ ਦੇਣ ਵਾਲਾ ਹੁੰਦਾ।

ਗੁਰੂ ਨਾਨਕ ਸਾਹਿਬ ਜੀ ਨੇ ‘‘ਦੁਖ ਛਡਿ, ਮੰਗੀਅਹਿ ਸੁਖ ॥’’ ਨੂੰ ‘‘ਜਿਥੈ ਬੋਲਣਿ ਹਾਰੀਐ’’ ਭਾਵ ‘‘ਬੋਲਣੁ ਝਖਣਾ’’ ਬਿਆਨ ਕਰਕੇ ‘‘ਤਿਥੈ ਚੰਗੀ ਚੁਪ ॥’’ ਵਾਲੀ ਨਸੀਹਤ ਦੇਣੀ ਉਚਿਤ ਸਮਝੀ ਕਿਉਂਕਿ ਦੁੱਖ-ਸੁੱਖ ਰੱਬੀ ਦਰ ਤੋਂ ਮਿਲੇ ਦੋ ਕੱਪੜੇ ਹੁੰਦੇ ਹਨ ਜਿਨ੍ਹਾਂ ਨੂੰ ਮਨੁੱਖਾ ਜਾਮੇ ’ਚ ਪਹਿਨਣਾ ਹੀ ਪਹਿਨਣਾ ਹੁੰਦਾ ਹੈ। ਗੁਰਸਿੱਖ ਨੂੰ ਹਮੇਸ਼ਾਂ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਸਰੀਰਕ ਦੁੱਖਾਂ ਦਾ ਨਾਸ਼ ਨਹੀਂ ਕਰਦੀ ਬਲਕਿ ਦੁੱਖਾਂ ਨਾਲ ਲੜਨ ਦੀ ਸ਼ਕਤੀ (‘ਕਰਤਾਰ ਦੇ ਸਿਮਰਨ’ ਰਾਹੀਂ) ਉਪਲਬਧ ਕਰਵਾਉਂਦੀ ਹੈ ਕਿਉਂਕਿ ‘ਸੁਖਮਨੀ’ ਸਾਹਿਬ ਦੇ ਰਚੇਤਾ ਵੀ ਤੱਤੀ ਤਵੀ ’ਤੇ ਬੈਠ ਕੇ ‘‘ਤੇਰਾ ਕੀਆ ਮੀਠਾ ਲਾਗੈ ॥’’ (ਮ: ੫/੩੯੪) ਉਚਾਰਨ ਕਰ ਰਹੇ ਸਨ।

ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ (ਨਿਤਨੇਮ) ਰਾਹੀਂ ਵੀ ‘ਗੁਰੂ’ ਦਰ ’ਤੇ ਕੀਤੀ ਗਈ ਪੁਕਾਰ ਕਿ ‘‘ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥’’ ਭਾਵ ‘ਦਾਤੇ ਦੇ ਸਿਮਰਨ’ ਬਾਰੇ ਸਮਝਾਉਂਦਿਆਂ ‘ਦੂਖ, ਭੂਖ ਤੇ ਵਿਕਾਰਾਂ ਦੀ ਸਦਾ ਮਾਰ’ ਨੂੰ ਰੱਬੀ ਦਾਤ ਵਜੋਂ ਬਿਆਨ ਕੀਤਾ ਹੈ; ਜਿਵੇਂ ਕਿ: ‘‘ਕੇਤਿਆ; ਦੂਖ, ਭੂਖ, ਸਦ ਮਾਰ ॥ ਏਹਿ ਭਿ; ਦਾਤਿ ਤੇਰੀ, ਦਾਤਾਰ ! ॥’’ ਪਰ ਦੁਨਿਆਵੀ ਸੋਚ (ਮਨੁੱਖ) ਨੇ ‘‘ਦੂਖ, ਭੂਖ, ਸਦ ਮਾਰ ॥’’ ਨਾਲ ਸਬੰਧਿਤ ਵਾਕ ‘‘ਏਹਿ ਭਿ; ਦਾਤਿ ਤੇਰੀ, ਦਾਤਾਰ ! ॥’’ ਨੂੰ ਸਰੀਰਕ ਕਸ਼ਟ ਨਾਲ ਪ੍ਰਵਾਨ ਕਰਨ ਦੀ ਬਜਾਏ ‘‘ਦੁਖ ਛਡਿ, ਮੰਗੀਅਹਿ ਸੁਖ ॥’’ ਨਾਲ ਜੋੜ ਕੇ ‘ਗੁਰਮਤਿ’ ਮੰਨ ਲਿਆ, ਇਸ ਉਦਾਹਰਨ ਵਜੋਂ ‘‘ਏਹਿ ਭਿ; ਦਾਤਿ ਤੇਰੀ, ਦਾਤਾਰ ! ॥’’ ਪਾਵਨ ਵਾਕ ਨੂੰ ਸਰੀਰਕ ਸੁਖਦਾਈ ਦਾਤ ਰੂਪ ’ਚ ਸਵੀਕਾਰ ਕਰਕੇ ਗੱਡੀਆਂ ਆਦਿ ’ਤੇ ਲਿਖਣਾ ਆਰੰਭ ਕਰ ਦਿੱਤਾ।

ਸਿੱਖ ਸਮਾਜ ’ਚ ‘ਚੌਪਈ, ਦੁੱਖ ਭੰਜਨੀ, ਸੁਖਮਨੀ’ ਆਦਿ ਬਾਣੀਆਂ ਦਾ ਨਿਰੰਤਰ ਪਾਠ ਤੇ ਦੁੱਖ ਭੰਜਨੀ ਬੇਰੀ (ਦਰਬਾਰ ਸਾਹਿਬ) ਹੇਠਾਂ ਸਰੀਰਕ ਇਸਨਾਨ ਕਰਨ ਵਾਲੀ ਧਾਰਨਾ ਉਕਤ ਸੋਚ ‘‘ਦੁਖ ਛਡਿ, ਮੰਗੀਅਹਿ ਸੁਖ ॥’’ ਵਿੱਚੋਂ ਹੀ ਉਪਜੀ ਪ੍ਰਤੀਤ ਹੁੰਦੀ ਜਾਪਦੀ ਹੈ, ਅਜਿਹੀ ਸੋਚ ਕਦੇ ਵੀ ‘‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮ: ੧/੧੨੮੮), ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ (ਮ: ੧/੧੪੧੨), ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ, ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਆਦਿ ਪਾਵਨ ਵਾਕਾਂ ’ਤੇ ਪਹਿਰਾ ਨਹੀਂ ਦੇ ਸਕਦੀ ਕਿਉਂਕਿ ਉਹ ‘ਰੱਬੀ ਸਿਮਰਨ’ ਰਾਹੀਂ ਸਰੀਰਕ ਦੁੱਖਾਂ ਤੋਂ ਉੱਪਰ ਨਹੀਂ ਉੱਠ ਸਕੀ ਭਾਵ ‘‘ਊਚੇ ਉਪਰਿ ਊਚਾ; ਨਾਉ ॥’’ ਨਾਲ ਧਿਆਨ ਲਗਾ ਕੇ ‘‘ਏਵਡੁ ਊਚਾ.. ॥’’ ਨਹੀਂ ਹੋ ਸਕੀ।

ਦੁੱਖ-ਸੁੱਖ ਜਾਂ ਪਾਪ-ਪੁੰਨ ਰੂਪ ਧਾਰਨਾ ਨੂੰ ਜੀਵਨ ਸਾਥੀ ਬਣਾਉਣ ਵਾਲਾ ‘ਰੱਬੀ ਸਿਮਰਨ’ ਦੀ ਮੰਗ ਲਈ ਕਿਵੇਂ ‘ਅਰਦਾਸ’ ਕਰ ਸਕਦਾ ਹੈ? ‘‘ਕਿਆ ਮੁਹੁ ਲੈ, ਕੀਚੈ ਅਰਦਾਸਿ ? ॥ ਪਾਪੁ ਪੁੰਨੁ ਦੁਇ, ਸਾਖੀ ਪਾਸਿ ॥’’ (ਮ: ੧/੩੫੧) ਭਾਵ ਹੇ ਮਾਲਕ! ਜਦ ਜੀਵਨ ਦੇ ਗਵਾਹ (ਆਰਜੀ ਹਮਦਰਦ) ਪਾਪ ਤੇ ਪੁੰਨ (ਭਾਵ ਦੁੱਖ-ਸੁੱਖ) ਦੋਵੇਂ ਹੀ ਬਣੇ ਹੋਏ ਹੋਣ ਤਾਂ ਕਿਹੜਾ ਮੂੰਹ ਲੈ ਕੇ (ਸਥਾਈ ਸਹਾਇਤਾ ਲਈ) ਤੇਰੇ ਦਰ ’ਤੇ ਪੁਕਾਰ ਕੀਤੀ ਜਾਵੇ? (ਕਿਉਂਕਿ ਪਾਪ-ਪੁੰਨ ਅਧੀਨ ਤਾਂ ਦੁਨਿਆਵੀ ਜਾਂ ਸਰੀਰਕ ਮੰਗ ਹੀ ਮੰਗੀ ਜਾ ਸਕਦੀ ਹੈ।)

ਇਸ ਲਈ ਅਗਰ ਅੰਮਿ੍ਰਤ ਵੇਲੇ ਉੱਠ ਕੇ ਵੀ ਮਨੁੱਖ ਉਕਤ (ਦੁਖ ਛਡਿ, ਮੰਗੀਅਹਿ ਸੁਖ ॥) ਧਾਰਨਾ ਅਧੀਨ ਹੀ ਪਾਠ ਕਰ ਰਿਹਾ ਹੈ ਤਾਂ ‘‘ਹਰਿ ਸਿਮਰਨ ਕੀ ਵੇਲਾ; ਬਜਰ ਸਿਰਿ ਪਰੈ ॥’’ (ਮ: ੫/੧੧੪੩) ਕਹਿਣਾ ਵੀ ਅਣਉਚਿਤ ਨਹੀਂ ਹੋਵੇਗਾ। ਇਸ ਪੰਕਤੀ ’ਚ ‘ਬਜਰ’ ਦਾ ਅਰਥ ਅਸਮਾਨੀ ਬਿਜਲੀ ਦੀ ਗਾਜ ਭਾਵ ਭਿਆਨਕ ਚੋਟ ਨਾਲ ਸਬੰਧਿਤ ਹੈ।

(ਨੋਟ:– ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਸ ਦੇ ਘਰ ’ਚ ਅਤਿ ਦਰਜੇ ਦੀ ਆਰਥਿਕ ਤੰਗੀ ਹੋਵੇ ਉਸ ਦਾ ਧਿਆਨ ਇਕਾਗਰ ਨਹੀਂ ਰਹਿ ਸਕਦਾ; ਜਿਵੇਂ: ‘‘ਜਿਸੁ ਗਿ੍ਰਹਿ ਥੋਰੀ; ਸੁ ਫਿਰੈ ਭ੍ਰਮੰਤਾ ॥’’ (ਮ: ੫/੧੦੧੯) ਇਸ ਲਈ ਗੁਰਬਾਣੀ ’ਚ ਜਦ ਦੁਨਿਆਵੀ ਪਦਾਰਥਾਂ ਦੀ ਮੰਗ ਦੇ ਸਬੰਧ ’ਚ ‘ਅਰਦਾਸ’ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਦਾ ਮਤਲਬ ਕੇਵਲ ਲੋੜ ਅਨੁਸਾਰ ਜੀਵਨ ਨਿਰਬਾਹ ਦੀਆਂ ਵਸਤੂਆਂ ਪ੍ਰਾਪਤ ਕਰਨਾ ਹੁੰਦਾ ਹੈ ਤਾਂ ਜੋ ਨਿਸਚਿੰਤਤਾ ਸਹਿਤ ਦੁਨਿਆਵੀ ਫ਼ਰਜ਼ ਨਿਭਾਉਂਦੇ ਹੋਏ ‘ਰੱਬੀ ਸਿਮਰਨ’ ਕੀਤਾ ਜਾ ਸਕੇ; ਜਿਵੇਂ ਕਿ ਤਤਕਾਲੀਨ ਲੋੜਾਂ ਅਨੁਸਾਰ ਭਗਤ ਧੰਨਾ ਜੀ ਬਿਆਨ ਕਰ ਰਹੇ ਹਨ: ‘‘ਦਾਲਿ, ਸੀਧਾ (ਆਟਾ) ਮਾਗਉ ਘੀਉ ॥ ਹਮਰਾ ਖੁਸੀ ਕਰੈ; ਨਿਤ ਜੀਉ ॥.. ਘਰ ਕੀ ਗੀਹਨਿ (ਔਰਤ) ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥’’ (ਭਗਤ ਧੰਨਾ ਜੀ/੬੯੫)

ਉਕਤ ਪਦਾਰਥ ਮੰਗ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਭਗਤ ਧੰਨਾ ਜੀ ਖੇਤੀ ਨਹੀਂ ਬਲਕਿ ਭੀਖ ਮੰਗ ਕੇ ਜੀਵਨ ਬਸਰ ਕਰਦੇ ਸਨ ਤੇ ਇਸ ਮੰਗ ਦੇ ਪਿਛੋਕੜ ’ਚ ਸ਼ਬਦ ਦਾ ਕੇਂਦਰੀ ਭਾਵ ਇਉਂ (‘ਭਗਤੀ , ਸਿਮਰਨ’ ਦੇ ਸਬੰਧ ’ਚ) ਦਰਜ ਹੈ: ‘‘ਗੋਪਾਲ ! ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥’’)

‘ਗੁਰਮਤਿ’ ਅਨੁਸਾਰ ਇਹ ਵੀ ਸੱਚ ਹੈ ਕਿ ‘ਗੁਰੂ’ ਜਾਂ ‘ਕਰਤਾਰ’ ਦੇ ਦਰ ’ਤੇ ਕੀਤੀ ਗਈ ‘ਸਿਮਰਨ’ ਦੀ ਮੰਗ ਲਈ ‘ਅਰਦਾਸ’ ਕਦੇ ਵੀ ਵਿਅਰਥ ਨਹੀਂ ਜਾਂਦੀ: ‘‘ਬਿਰਥੀ ਕਦੇ ਨ ਹੋਵਈ; ਜਨ ਕੀ ਅਰਦਾਸਿ ॥’’ (ਮ: ੫/੮੧੯) ਕਿਉਂਕਿ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ਕਿ ਭਗਤਾਂ ਦਾ ਸਦਾ ਹਮਾਇਤੀ (‘‘ਸੰਤਾ ਕੇ ਕਾਰਜਿ, ਆਪਿ ਖਲੋਇਆ; ਹਰਿ, ਕੰਮੁ ਕਰਾਵਣਿ ਆਇਆ ਰਾਮ ॥’’ (ਮ: ੫/੭੮੩) ਮਾਲਕ ਹੋਣ ਕਾਰਨ ਹਰ ਦੁਨਿਆਵੀ ਰੁਕਾਵਟ ਨਾਲ ਲੜਨ ਦੀ ਸ਼ਕਤੀ ਬਖ਼ਸ਼ਸ਼ ਕਰ ਦਿੰਦਾ ਹੈ: ‘‘ਤਾ ਕਉ ਬਿਘਨੁ ਨ ਕੋਊ ਲਾਗੈ; ਜਾ ਕੀ ਪ੍ਰਭ ਆਗੈ ਅਰਦਾਸਿ ॥’’ (ਮ: ੫/੭੧੪) ਇਸ ਲਈ ਹੀ ਭੱਟ ਕੀਰਤ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ’ਤੇ ਫ਼ਰਿਆਦੀ ਬਣ ਕੇ ਬੇਨਤੀ ਕਰ ਰਹੇ ਹਨ: ‘‘ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ! ਰਾਖਹੁ ਸਰਣਾਈ ॥’’ (ਭਟ ਕੀਰਤ/੧੪੦੬) ਇਸ ਵਾਕ (ਅਰਦਾਸ) ਰਾਹੀਂ ਵੀ ਵੀਚਾਰਨ ਵਾਲਾ ਵਿਸ਼ਾ ਇਹ ਹੈ ਕਿ ਕੋਈ ਵੀ ਦੁਨਿਆਵੀ (ਸਰੀਰਕ) ਮੰਗ ਭੱਟ ਕੀਰਤ ਜੀ ਗੁਰੂ ਦਰ ’ਤੇ ਨਹੀਂ ਰੱਖ ਰਹੇ ਹਨ।

ਉਕਤ ਤਮਾਮ ਵੀਚਾਰ ਦਾ ਸਾਰ ਇਹ ਹੈ ਕਿ ‘ਸਿਮਰਨ’ ਰੱਬੀ ਬਖ਼ਸ਼ਸ਼: ‘‘ਜਿਸ ਨੋ ਬਖਸੇ, ਸਿਫਤਿ ਸਾਲਾਹ ॥’’ ਹੋਣ ਕਾਰਨ ਇਸ ਦੀ ਪ੍ਰਾਪਤੀ ‘ਅਰਦਾਸ’ ਤੋਂ ਬਿਨਾ ਅਸੰਭਵ ਹੈ ਤੇ ‘ਸਿਮਰਨ’ ਦੀ ਮੰਗ ਤੋਂ ਵਿਹੂਣੀ ‘ਅਰਦਾਸ’ ਝੱਖ ਮਾਰਨਾ ਹੈ। ‘ਪ੍ਰਭੂ ਦਾ ਸਿਮਰਨ’ ਮਨੁੱਖਾ ਜੀਵਨ ਨੂੰ ਅਨੰਦਮਈ ਤੇ ਨਿਡਰ ਬਣਾਉਣ ਲਈ ਅਤਿ ਜ਼ਰੂਰੀ ਹੈ; ਜਿਸ ਦੀ ਪ੍ਰਾਪਤੀ, ‘ਗੁਰੂ’ ਦਰ ’ਤੇ ‘ਅਰਦਾਸ’ ਕੀਤਿਆਂ ਹੁੰਦੀ ਹੈ। ‘ਸਿਮਰਨ’ ਕਰਨ ਉਪਰੰਤ ਭੁੱਲ ਚੁੱਕ ਤੇ ਸ਼ੁਕਰਾਨੇ ਵਜੋਂ ਵੀ ‘ਅਰਦਾਸ’ ਕਰਨ ਦੀ ਵਿਸ਼ੇਸ਼ ਮਹੱਤਤਾ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸੰਪੂਰਨਤਾ ਉਪਰੰਤ ‘ਅਰਦਾਸ’ ਕਰ ਰਹੇ ਹਨ: ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ॥’’ (ਮ: ੫/੧੪੨੯)

ਸੋ, ਗੁਰੂ ਨਾਨਕ ਸਾਹਿਬ ਜੀ ਦੇ ਗੁਰਸਿੱਖ ਨੂੰ ਹਮੇਸ਼ਾਂ ਹੀ ਚੇਤੇ ਰਹਿੰਦਾ ਹੈ ਕਿ ਦੁਨਿਆਵੀ ਸੋਚ ਵਾਲੇ ਲੋਕ ਭਗਤ ਕਬੀਰ ਜੀ ਦੇ ਇਸ ਪਾਵਨ ਵਾਕ ਵਾਙ ਆਪਣਾ ਕੀਮਤੀ ਸਮਾਂ ਅਜਾਈਂ (ਜਾਨਵਰ ਜਾਂ ਪਸ਼ੂ ਦੀ ਤਰ੍ਹਾਂ) ਗਵਾਉਂਦੇ ਰਹਿੰਦੇ ਹਨ: ‘‘ਕਬੀਰ ! ਹਰਿ ਕਾ ਸਿਮਰਨੁ ਛਾਡਿ ਕੈ; ਪਾਲਿਓ ਬਹੁਤੁ ਕੁਟੰਬੁ ॥ ਧੰਧਾ ਕਰਤਾ ਰਹਿ ਗਇਆ; ਭਾਈ ਰਹਿਆ ਨ ਬੰਧੁ ॥’’ (ਭਗਤ ਕਬੀਰ ਜੀ/੧੩੭੦) ਭਾਵ ਕੀਮਤੀ ਮਨੁੱਖਾ ਜੀਵਨ ਰਾਹੀਂ ਹਰੀ ਦਾ ਸਿਮਰਨ ਕਰਨ ਤੋਂ ਮਨੁੱਖ ਸੱਖਣਾ ਰਹਿ ਗਿਆ ਕਿਉਂਕਿ ਪਰਵਾਰਿਕ ਜ਼ਿੰਮੇਵਾਰੀਆਂ ਨੇ ਇਸ ਪਾਸੇ ਸੋਚਣ ਹੀ ਨਹੀਂ ਦਿੱਤਾ ਤੇ ਅਖੀਰ ’ਚ ਮਦਦ ਲਈ ਨਾ ਭਰਾ ਰਿਹਾ, ਨਾ ਕੋਈ ਰਿਸ਼ਤੇਦਾਰ; ਜਿਨ੍ਹਾਂ ਲਈ ਕੀਮਤੀ ਮਨੁੱਖਾ ਜਨਮ ਬਰਬਾਦ ਕੀਤਾ ਸੀ।

ਗੁਰੂ ਨਾਨਕ ਸਾਹਿਬ ਦੀ ਦੁਆਰਾ ‘ਸਿਮਰਨ ਵਿਹੂਣੇ’ ਅਜਿਹੇ ਮਨੁੱਖਾਂ ਨੂੰ ‘ਕਮਜ਼ਾਤ, ਅਤਿ ਨੀਚ, ਖੋਟੀ ਮੱਤ ਵਾਲੇ’ ਆਦਿ ਵਰਨਣ ਕੀਤਾ ਗਿਆ ਹੈ; ਜਿਵੇਂ: ‘‘ਖਸਮੁ ਵਿਸਾਰਹਿ; ਤੇ ਕਮਜਾਤਿ ॥ ਨਾਨਕ ! ਨਾਵੈ ਬਾਝੁ; ਸਨਾਤਿ ॥’’ (ਮ: ੧/੧੦)

ਜਲਵਾਯੂ ਪਰਿਵਰਤਨ ਦਾ ਭਾਗ ਹੀ ਹੈ: ‘ਮਨੁੱਖੀ ਮਾਨਸਿਕਤਾ’

0

ਜਲਵਾਯੂ ਪਰਿਵਰਤਨ ਦਾ ਭਾਗ ਹੀ ਹੈ: ‘ਮਨੁੱਖੀ ਮਾਨਸਿਕਤਾ’

ਰਾਤ ਭਰ ਦੀ ਨੀਂਦਰ ਉਪਰੰਤ ਸਰੀਰਕ ਥਕਾਵਟ ਖ਼ਤਮ ਕਰਕੇ ਨਵੇਂ ਜੀਵਨ ਨਾਲ ਹੁਲਾਰੇ ’ਚ ਆਇਆ ਹੋਇਆ ਗੁਰਸਿੱਖ; ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਪੰਕਤੀ ‘‘ਰਾਤੀ, ਰੁਤੀ, ਥਿਤੀ, ਵਾਰ ॥’’ ਨੂੰ ਰੋਜ਼ਾਨਾ ਅੰਮ੍ਰਿਤ ਵੇਲੇ ਇਕਾਗਰਤਾ ਨਾਲ ਪੜ੍ਹਦਿਆਂ ਕੁਦਰਤ ਦੇ ਵਿਸਥਾਰ ਦੇ ਮੁਕਾਬਲੇ ਆਪਣੀ ਸੀਮਤ (ਤੁੱਛ) ਹੋਂਦ ਨੂੰ ਸਵੀਕਾਰ ਕਰਕੇ ਆਪਣੇ ਮਾਨਸਿਕ ਵਿਚਾਰਾਂ ਦੇ ਵਿਸਥਾਰ ਨੂੰ ਸਮੇਟਦਾ ਹੋਇਆ ਨਵੇਂ ਦਿਨ ਜਾਂ ਨਵੇਂ ਸਾਲ ਦੀ ਆਰੰਭਤਾ ਕਰਦਾ ਹੈ। ਸਮੂਹਿਕ ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅਜਿਹੇ ਵਿਵੇਕਤਾ ਰੂਪੀ ਮੋਤੀ ਇਕੱਤਰ ਕਰਕੇ ਮਾਨਵਤਾ ਦੇ ਸਪੁਰਦ ਕੀਤੇ ਹਨ, ਜਿਨ੍ਹਾਂ ਦਾ ਅਸਲ ਮੁੱਲ ਉਸ ਵਿੱਚ ਟੁੱਭੀ ਲਾਉਣ ਵਾਲਾ ‘ਗੁਰਸਿੱਖ’ ਹੀ ਪਾ ਸਕਦਾ ਹੈ।

‘ਕਰਤਾ’ ਤੇ ‘ਕੁਦਰਤ’ ਪ੍ਰਮਾਤਮਾ ਦੇ ਦੋ ਨਿਰਾਕਾਰੀ ਤੇ ਆਕਾਰੀ ਭਾਵ ਸਰਗੁਣ ਤੇ ਨਿਰਗੁਣ ਰੂਪ ਹਨ। ‘ਸਰਗੁਣ’ ਤੋਂ ਭਾਵ ‘ਦ੍ਰਿਸ਼ਟਮਾਨ’ ਜਗਤ ਹੁੰਦਾ ਹੈ ਜਦਕਿ ‘ਨਿਰਗੁਣ’ ਤੋਂ ਭਾਵ ਕਰਤਾਰ ਦਾ ‘ਅਦ੍ਰਿਸ਼’ (ਅਲੌਕਿਕ) ਰੂਪ ਹੈ। ਦ੍ਰਿਸ਼ਟਮਾਨ ਰੂਪ ਨੂੰ ਵੇਖਣ ਲਈ ਕਰਤਾਰ ਨੇ ਜੀਵਾਂ ਲਈ ਪੰਜ ਗਿਆਨ ਇੰਦ੍ਰੇ (ਨੱਕ, ਕੰਨ, ਜੀਭ, ਨੇਤਰ ਤੇ ਤ੍ਵਚਾ ਭਾਵ ਚਮੜੀ, ਸਪਰਸ) ਬਖ਼ਸ਼ਸ਼ ਕੀਤੇ ਹੋਏ ਹਨ ਤੇ ਪਰਾਲੌਕਿਕ (ਅਦ੍ਰਿਸ਼) ਰੂਪ ਨੂੰ ਵੇਖਣ ਲਈ ਅਨੁਭਵੀ ਅੱਖਾਂ ਦੀ ਜ਼ਰੂਰਤ ਪੈਂਦੀ ਹੈ, ਜਿਨ੍ਹਾਂ ਦੀ ਬਖ਼ਸ਼ਸ ਕੋਈ ਤਜਰਬੇਕਾਰ ‘ਗੁਰੂ’ ਹੀ ਕਰ ਸਕਦਾ ਹੈ; ਉਹ ਅੱਖਾਂ ਹਨ: ‘‘ਨਾਨਕ ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥’’ (ਮ: ੫/੫੭੭) ‘ਬਿਅੰਨਿ’ ਤੋਂ ਭਾਵ ਦੁਨੀਆਵੀ ਅੱਖਾਂ ਨਹੀਂ ਬਲਕਿ ਹੋਰ ਦੂਸਰੀਆਂ (ਅਨੁਭਵੀ) ਅੱਖਾਂ ਵੱਲ ਸੰਕੇਤ ਹੈ ਕਿਉਂਕਿ ਦੁਨਿਆਵੀ ਨੇਤਰਾਂ ’ਚ ਅਦ੍ਰਿਸ਼ (ਪ੍ਰਮਾਤਮਾ) ਨੂੰ ਵੇਖਣ ਦੀ ਸਮਰੱਥਾ ਨਹੀਂ ਹੁੰਦੀ ਤੇ ਇਹ ਸਮਰੱਥਾ ਨਾ ਹੋਣ ਕਾਰਨ ਅਦ੍ਰਿਸ਼ ਮਾਲਕ ਦੇ ਪ੍ਰੇਮ-ਰੰਗ ਦਾ ਆਨੰਦ (ਅਨੁਭਵ) ਮਾਣਨ ਲਈ ਉਤਸ਼ਾਹ ਵੀ ਪੈਦਾ ਨਹੀਂ ਹੋ ਸਕਦਾ; ਜਿਵੇਂ ਕਿ ਭਗਤ ਰਵਿਦਾਸ ਜੀ ਬਿਆਨ ਕਰ ਰਹੇ ਹਨ: ‘‘ਬਿਨੁ ਦੇਖੇ, ਉਪਜੈ ਨਹੀ ਆਸਾ ॥’’ (ਭਗਤ ਰਵਿਦਾਸ/੧੧੬੭) ਇਸ ਲਈ ਕਰਤਾਰ ਦੇ ‘ਨਿਰਾਕਾਰ’ (ਅਦ੍ਰਿਸ਼) ਸਰੂਪ ਦੀ ਸਮਝ ਪ੍ਰਾਪਤ ਕਰਨ ਲਈ ਉਸ ਦੇ ਆਕਾਰ (ਦ੍ਰਿਸ਼ਟਮਾਨ ਭਾਵ ਸਰਗੁਣ ਰੂਪ ਕੁਦਰਤ) ਬਾਰੇ ਬੋਧ ਹੋਣਾ ਜ਼ਰੂਰੀ ਹੈ, ਜਿਸ ਦਾ ਜ਼ਿਕਰ ਗੁਰੂ ਜੀ ‘ਜਪੁ’ ਬਾਣੀ ਦੀ ਪੰਕਤੀ ‘‘ਰਾਤੀ, ਰੁਤੀ, ਥਿਤੀ, ਵਾਰ ॥’’ ’ਚ ਵਿਸਥਾਰ ਨਾਲ ਕਰਦੇ ਹਨ।

ਗੁਰੂ ਨਾਨਕ ਸਾਹਿਬ ਜੀ ਅਨੁਸਾਰ ਪ੍ਰਮਾਤਮਾ ਨੇ ਆਪ ਹੀ ਇੱਕ ਕਲਾ ਵਰਤਾ (ਧਮਾਕਾ ਕਰ) ਕੇ ਆਕਾਰ (ਕੁਦਰਤ) ਦਾ ਵਿਸਥਾਰ ਰਚ ਦਿੱਤਾ: ‘‘ਕੀਤਾ ਪਸਾਉ, ਏਕੋ ਕਵਾਉ ॥’’ (ਜਪੁ/ਮ: ੧), ‘‘ਦੁਯੀ ਕੁਦਰਤਿ ਸਾਜੀਐ..॥’’ (ਮ: ੧/੪੬੩) ਇਸ ‘ਪਸਾਉ’ (ਪਸਾਰੇ, ਵਿਸਥਾਰ) ’ਚ ਹਵਾ (ਵੇਗ, ਗਤੀ), ਅੱਗ (ਗ਼ਰਮੀ, ਤਪਸ਼), ਧਰਤੀ (ਕਣਾਂ ਦਾ ਸੰਗ੍ਰਹਿ) ਆਦਿ ਤੱਤਾਂ ਦੀ ਰਾਹੀਂ ਗੈਸਾਂ; ਜਿਵੇਂ ਕਿ: ‘ਕਾਰਬੋਹਾਈਡ੍ਰੇਟ’ (ਕਾਰਬਨ, ਹਾਈਡਰੋਜਨ ਤੇ ਆਕਸੀਜਨ ਦਾ ਮੂਲ), ਕਾਰਬਨ ਡਾਈਆਕਸਾਈਡ (ਕਾਰਬਨ ਤੇ ਆਕਸੀਜਨ ਦਾ ਸੁਮੇਲ) ਆਦਿ ਹੋਂਦ ’ਚ ਆਈਆਂ। ਇਨ੍ਹਾਂ ਗੈਸਾਂ ਰਾਹੀਂ ਬਣੇ ਵਾਤਾਵਰਨ (ਮੌਸਮ) ਪਰਿਵਰਤਨ ਕਾਰਨ ਪਾਣੀ (ਹਾਈਡਰੋਜਨ ਤੇ ਆਕਸੀਜਨ ਦਾ ਸੁਮੇਲ) ਤਰਲ ਰੂਪ ਧਾਰਨ ਕਰ ਗਿਆ। ਇਸ ਪਾਣੀ ਤੋਂ ਸ਼ੁਰੂਆਤੀ ਸਮੁੰਦਰੀ ਜੀਵਾਂ ਨੇ ਆਪਣੀ ਸ਼ਕਲ ਬਣਾਈ, ਫਿਰ ਧਰਤੀ ’ਤੇ ਚੱਲਣ ਵਾਲੇ ਚਾਰ ਪੈਰੇ (ਥਣਧਾਰੀ) ਅਤੇ ਸਹਿਜੇ ਸਹਿਜੇ ਆਕਾਸ ’ਚ ਉੱਡਣ ਵਾਲੇ ਪੰਛੀ (ਚੋਗਾਧਾਰੀ) ਆਦਿ ਪ੍ਰਗਟ ਹੋ ਗਏ, ਜਿਨ੍ਹਾਂ ਦਾ ਮਾਪ (ਪੈਮਾਨਾ) ਅਣਗਿਣਤ ਹੈ: ‘‘ਅਸੰਖ ਨਾਵ, ਅਸੰਖ ਥਾਵ ॥’’ (ਜਪੁ /ਮ: ੧)

ਇਸ ਕੁਦਰਤੀ ਖੇਲ (ਰਚਨਾ) ’ਚ ਜਿੱਥੇ ਪਾਣੀ ਦੀ ਵਿਸ਼ੇਸ਼ ਭੂਮਿਕਾ ਹੋਣ ਕਾਰਨ ਇਸ ਨੂੰ ਜਗਤ ਦਾ ਪਿਤਾ: ‘‘ਪਾਣੀ ਪਿਤਾ ਜਗਤ ਕਾ.. ॥’’ (ਮ: ੧/੧੨੪੦) ਮੰਨਿਆ ਗਿਆ, ਉੱਥੇ ਹਵਾ ਦੀ ਨਮੀ (ਹੁੰਮਸ) ਰਾਹੀਂ ਹੋ ਰਹੇ ਜਲਵਾਯੂ (ਵਾਤਾਵਰਨ) ਪਰਿਵਰਤਨ ਰਾਹੀਂ ਸਮੂਹਿਕ ਜੀਵਾਂ ਨੂੰ ਭੋਜਨ ਮੁਹੱਈਆ ਕਰਵਾਉਣ ਦਾ ਬੰਦੋਬਸਤ ਵੀ ਕੀਤਾ ਗਿਆ।

ਕੁਦਰਤ ਦੇ ਮਾਲਕ ਨੇ ਆਪਣੇ ਨਿਯਮ (ਸੁਭਾਉ) ਅਨੁਸਾਰ ਤਮਾਮ ਜੀਵਾਂ ਨੂੰ ਜੀਵਤ ਰੱਖਣ ਲਈ ਜੋ ਖ਼ੁਰਾਕ ਉਪਲਬਧ ਕਰਵਾਈ, ਉਸ ਤਾਕਤ ਤੋਂ ‘ਕਾਮ’ (ਉਤੇਜਨਾ) ਪੈਦਾ ਕਰਕੇ ਕੁਦਰਤ ਦਾ ਵਿਕਾਸ ਨਿਰੰਤਰ ਜਾਰੀ ਰੱਖਣ ਦਾ ਪ੍ਰਬੰਧ ਕਰ ਦਿੱਤਾ ਗਿਆ। ਪਰਵਾਰਿਕ ‘ਮੋਹ’ ਨੇ ਸਭ ਜੀਵਾਂ ਦੇ ਸਬੰਧਾਂ ਨੂੰ ਮਜਬੂਤ ਕੀਤਾ ਤੇ ਖ਼ੁਰਾਕ ਲਈ ਯਤਨਸ਼ੀਲ ਰਹਿਣਾ ‘ਲੋਭ’ ਬਣ ਗਿਆ। ਇਸ ਲੋਭ ਰਾਹੀਂ ਜਿਸ ਜਿਸ ਨੇ ਰੱਬੀ ਦਾਤਾਂ ਵਿੱਚੋਂ ਵਧੇਰੇ ਖ਼ੁਰਾਕ ਪ੍ਰਾਪਤ ਕਰਨ ’ਚ ਸਫਲਤਾ ਪਾਈ, ਉਹ ਉਸ ਦਾਤ ’ਤੇ ਆਪਣਾ ਹੱਕ ਜਤਾਉਣ ਕਾਰਨ ਅਹੰਕਾਰੀ ਬ੍ਰਿਤੀ ਦਾ ਮਾਲਕ ਬਣ ਗਿਆ। ਗੁਰੂ ਨਾਨਕ ਸਾਹਿਬ ਜੀ ਅਨੁਸਾਰ ਇਹ ਹੰਕਾਰੀ ਬ੍ਰਿਤੀ ਹੀ ਜਨਮ-ਮਰਨ ਦਾ ‘ਮੂਲ’ ਬਣੀ ਹੋਈ ਹੈ ਕਿਉਂਕਿ ‘ਹਉਮੈ’ ਤੂੰ ਤੂੰ ਨੂੰ ਮੈ ਮੈ ’ਚ ਬਦਲ ਦਿੰਦੀ ਹੈ: ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ ! ਨਾਮਿ ਵਿਸਰਿਐ, ਦੁਖੁ ਪਾਈ ॥’’ (ਮ: ੧/੯੪੬) ਇਸ ਵਾਕ ’ਚ ‘ਨਾਮਿ ਵਿਸਰਿਐ’ ਤੋਂ ਭਾਵ ‘ਕੁਦਰਤ ਦੇ ਰਚਨਹਾਰ (ਅਸਲ ਦਾਤਾਰ ਮਾਲਕ ਵੱਲੋਂ ਮਿਲੀ ਦਾਤ, ਅਹਿਸਾਨ) ਦੀ ਯਾਦ ਭੁੱਲਣ ਕਾਰਨ’ ਸਭ ਕੁਝ ਦਾ ਕਰਤਾ (ਕਰਨ ਵਾਲਾ) ਮਨੁੱਖ ਆਪ ਹੀ ਬਣ ਬੈਠਦਾ ਹੈ।

ਗੁਰੂ ਸਾਹਿਬਾਨਾਂ ਨੇ ਨਿਰੰਤਰ ਤੇ ਨਿਰਵਿਘਨ ਹੋ ਰਹੇ ਮੌਸਮੀ ਪਰਿਵਰਤਨ ਦੀਆਂ ਉਦਾਹਰਨਾਂ ਦੇ ਕੇ ਮਨੁੱਖਾਂ ਨੂੰ ਬਾਹਰਲੇ ਜਲਵਾਯੂ ਪਰਿਵਰਤਨ ਵਾਙ ਅੰਦਰੂਨੀ (ਮਾਨਸਿਕ) ਪਰਿਵਰਤਨ (ਮੈ ਮੈ ਦੀ ਬਜਾਏ ਤੂੰ ਤੂੰ) ਕਰਨ ਨੂੰ ਵਧੇਰੇ ਅਹਿਮੀਅਤ ਦਿੱਤੀ ਹੈ। ਗੁਰਬਾਣੀ ’ਚ ਦਰਜ ਬਾਰਹਾ ਮਾਹਾਂ, ਥਿਤਾਂ, ਰੁਤੀ, ਵਾਰ, ਦਿਨ ਰੈਣਿ ਆਦਿ ਬਾਣੀਆਂ ਦਾ ਮੂਲ ਵਿਸ਼ਾ ਵੀ ਇਹੀ ਹੈ; ਜਿਵੇਂ: ‘‘ਪੰਦ੍ਰਹ ਥਿਤਂੀ ਤੈ ਸਤ ਵਾਰ ॥ ਮਾਹਾ ਰੁਤੀ; ਆਵਹਿ ਵਾਰ ਵਾਰ ॥ ਦਿਨਸੁ ਰੈਣਿ; ਤਿਵੈ ਸੰਸਾਰੁ ॥ ਆਵਾ ਗਉਣੁ ਕੀਆ ਕਰਤਾਰਿ ॥’’ (ਮ: ੩/੮੪੨), ‘‘ਸਭੇ ਰੁਤੀ ਚੰਗੀਆ; ਜਿਤੁ ਸਚੇ ਸਿਉ ਨੇਹੁ ॥’’ (ਮ: ੧/੧੦੧੫), ‘‘ਪੋਖਿ ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ ॥’’ (ਮ: ੫/੧੩੫) ਆਦਿ।

ਉਪਰੋਕਤ ਵਿਸ਼ੇ ਦੀ ਨੀਂਹ ਰੱਖਦਿਆਂ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 34 ਵੀਂ ਪਉੜੀ ਰਾਹੀਂ ਰਾਤਾਂ, ਰੁੱਤਾਂ (ਮੌਸਮ) ਥਿਤਾਂ (ਚੰਦ੍ਰਮਾ ਨਾਲ ਸਬੰਧਿਤ ਤਿਥੀਆਂ), ਵਾਰ (ਸੂਰਜ ਨਾਲ ਸਬੰਧਿਤ ਦਿਨ), ਹਵਾ, ਪਾਣੀ, ਅੱਗ, ਸਮੁੰਦਰ ਆਦਿ ਨੂੰ ‘ਧਰਤੀ’ (ਧਰਮਸਾਲ) ਦਾ ਸੁਰੱਖਿਆ ਕੱਵਚ ਮੰਨਿਆ, ਜਿਸ (ਧਰਤੀ) ਉੱਤੇ ਬਹਿ ਕੇ ਰੱਬੀ ਭਗਤ ਨੇ ਗ੍ਰਹਿਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ‘‘..ਸਰਨਿ ਰਾਮ ਕੀ ਲੇਹ ॥’’ ਲੈਂਣੀ ਹੈ; ਗੁਰੂ ਵਾਕ ਹੈ: ‘‘ਰਾਤੀ, ਰੁਤੀ, ਥਿਤੀ, ਵਾਰ ॥ ਪਵਣ, ਪਾਣੀ, ਅਗਨੀ, ਪਾਤਾਲ ॥ ਤਿਸੁ ਵਿਚਿ, ਧਰਤੀ ਥਾਪਿ ਰਖੀ; ‘ਧਰਮ ਸਾਲ’ ॥’’ (ਜਪੁ/ਮ: ੧) ‘ਧਰਮ ਸਾਲ’ ਦਾ ਅਰਥ ਹੈ ‘ਧਰਮ ਕਮਾਉਣ ਦੀ ਜਗ੍ਹਾ’ ਪਰ ਇਹ ‘ਧਰਮ’ ਕਮਾਉਣਾ ਪਸ਼ੂਆਂ ਦੇ ਜ਼ਿੰਮੇ ਨਹੀਂ ਆਇਆ ਬਲਕਿ ਮਨੁੱਖਾਂ ਨੇ ਕਮਾਉਣਾ ਹੈ, ਜਿਸ ਦਾ ਅਰਥ ਨੈਤਿਕਤਾ, ਇਨਸਾਨੀਅਤ, ਗੁਣਾਂ ਭਰਪੂਰ ਜੀਵਨ ਜਾਂ ਰੱਬੀ ਭਗਤ ਦਾ ਆਦਰਸ਼ ਜੀਵਨ ਮੰਨ ਸਕਦੇ ਹਾਂ।

ਗੁਰਬਾਣੀ ਅਨੁਸਾਰ ‘ਧਰਤੀ’ ਬਣੀ ਹੀ ਬੰਦਗੀ ਕਰਨ ਵਾਲੇ ਭਗਤਾਂ ਲਈ ਹੈ, ਜਿਸ ਕਰਕੇ ਇਸ ਦਾ ਨਾਂ ‘ਧਰਮਸਾਲ’ ਪੈ ਗਿਆ, ਬਾਕੀ ਜੂਨਾਂ ਤਾਂ ਮਨੁੱਖ ਦਾ ਕੇਵਲ ਪਾਣੀ ਭਰਦੀਆਂ ਹਨ: ‘‘ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ, ਤੇਰੀ ਸਿਕਦਾਰੀ ॥’’ (ਮ: ੫/੩੭੪) ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਇਸ ਬੰਦਗੀ ਵਾਲੀ ਜਗ੍ਹਾ (ਧਰਤੀ) ਉੱਤੇ ਚੋਰ (ਮੈ ਮੈ ਕਰਨ ਵਾਲੇ ਪਸ਼ੂ ਬ੍ਰਿਤੀ ਮਨੁੱਖ ਵੀ) ਆ ਕੇ ਬੈਠ ਗਏ: ‘‘ਕਬੀਰ ! ਧਰਤੀ ਸਾਧ ਕੀ, ਤਸਕਰ ਬੈਸਹਿ ਗਾਹਿ ॥’’ (ਮ: ੫/੯੬੫) ਆਦਿ।

‘ਧਰਮਸਾਲ’ ਉੱਤੇ ਬੈਠ ਕੇ (ਸੁਰੱਖਿਆ ਕੱਵਚ ਰੂਪ ਮੌਸਮ ਪਰਿਵਰਤਨ ਰਾਹੀਂ) ਕੇਵਲ ਉਸ ਰੁੱਤ ਜਾਂ ਸਮੇਂ ਨੂੰ ਹੀ ਰੰਗੀਲਾ (ਲਾਭਕਾਰੀ) ਮੰਨਿਆ ਜਾ ਸਕਦਾ ਹੈ ਜਿਸ ਦੌਰਾਨ ਇਹ ਭਾਵਨਾ ਵਿਅਕਤ ਕੀਤੀ ਜਾ ਸਕੇ ਕਿ: ‘‘ਸਾ ਰੁਤਿ ਸੁਹਾਵੀ; ਜਿਤੁ ਤੁਧੁ ਸਮਾਲੀ ॥’’ (ਮ: ੫/੯੭), ‘‘ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ; ਜਿਤੁ ਤੁਮਰੈ ਦੁਆਰੈ ਆਇਆ ॥’’ (ਮ: ੫/੭੪੯) ਆਦਿ।

‘ਗੁਰੂ’ ਤੇ ‘ਕਰਤਾਰ’ ਦੀ ਮਦਦ ਨਾਲ ਪ੍ਰਾਪਤ ਕੀਤੀਆਂ ਅਨੁਭਵੀ ਅੱਖਾਂ ਨਾਲ ਮਨੁੱਖ ਦੀ ਸਮਦ੍ਰਿਸ਼ਟੀ ਬਣਦੀ ਹੈ, ਜੋ ਪੁਕਾਰ ਉੱਠਦੀ ਹੈ ਕਿ: ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ? ਕੋ ਮੰਦੇ ? ॥’’ (ਭਗਤ ਕਬੀਰ/੧੩੪੯) ਮਨੁੱਖ ਆਪਣੀਆਂ ਅੱਖਾਂ ਨਾਲ ਕੁਦਰਤ ਵਿੱਚੋਂ ਕਰਤਾਰ ਦੇ ਦਰਸ਼ਨ ਕਰਦਾ ਹੈ, ਕੰਨਾਂ ਨਾਲ ਉਸ ਦੀ ਉਸਤਤ ਸੁਣਦਾ ਹੈ, ਮੂੰਹ (ਰਸਨਾ) ਨਾਲ ਉਸ ਦਾ ਨਾਮ-ਸਿਮਰਦਾ ਹੈ: ‘‘ਅਖੀ ਕੁਦਰਤਿ, ਕੰਨੀ ਬਾਣੀ; ਮੁਖਿ ਆਖਣੁ ਸਚੁ ਨਾਮੁ ॥’’ (ਮ: ੧/੧੧੬੮) ਅਤੇ ਅਨੁਭਵ ਮਾਣਦਾ ਹੋਇਆ ਵਿਸਮਾਦ ’ਚ ਆਉਂਦਾ ਆਖਦਾ ਹੈ: ‘‘ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥’’ (ਮ: ੧/੪੬੯)

‘ਜਪੁ’ ਬਾਣੀ ’ਚ ਵੀ ਗੁਰੂ ਨਾਨਕ ਸਾਹਿਬ ਜੀ ਕਰਤਾਰ ਦੀ ਕੁਦਰਤ ਦੇ ਵਿਸਥਾਰ ਬਾਰੇ ‘‘ਏਹੁ ਅੰਤੁ, ਨ ਜਾਣੈ ਕੋਇ ॥’’ (ਜਪੁ /ਮ: ੧) ਬਿਆਨ ਕਰਦੇ ਹੋਏ ਕੁਦਰਤ ਦਾ ਆਰੰਭਕ ਕਾਲ ਜਲਵਾਯੂ (ਵੇਲਾ ਜਾਂ ਸਮਾਂ, ਰੁੱਤ, ਦਿਨ, ਤਿਥ, ਮਹੀਨੇ ਆਦਿ) ਪਰਿਵਰਤਨ ਤੋਂ ਮੁਕਤ ਦੱਸ ਰਹੇ ਹਨ ਜਿਸ (ਸਮੇਂ) ਬਾਰੇ ਮੌਸਮ ਨੂੰ ਨਿਰਧਾਰਿਤ ਕਰਨ ਵਾਲਿਆਂ ਨੂੰ ਕੁਝ ਪਤਾ ਨਹੀਂ ਸੀ; ਜਿਵੇਂ: ‘‘ਕਵਣੁ ਸੁ ਵੇਲਾ ? ਵਖਤੁ ਕਵਣੁ ? ਕਵਣ ਥਿਤਿ ? ਕਵਣੁ ਵਾਰੁ ? ॥ ਕਵਣਿ ਸਿ ਰੁਤੀ, ਮਾਹੁ ਕਵਣੁ; ਜਿਤੁ ਹੋਆ ਆਕਾਰੁ ॥ ਵੇਲ ਨ ਪਾਈਆ ਪੰਡਤੀ; ਜਿ, ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ; ਜਿ, ਲਿਖਨਿ ਲੇਖੁ ਕੁਰਾਣੁ ॥ ਥਿਤਿ ਵਾਰੁ ਨਾ ਜੋਗੀ ਜਾਣੈ; ਰੁਤਿ ਮਾਹੁ ਨਾ ਕੋਈ ॥’’ ਕਿਉਂਕਿ ਉਸ ਸਮੇਂ (ਜਲਵਾਯੂ) ਬਾਰੇ ਕੇਵਲ ‘‘ਜਾ ਕਰਤਾ ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ ॥’’ (ਜਪੁ /ਮ: ੧) ਆਦਿ।

ਕਰਤਾਰ ਦੇ ਸਰਗੁਣ ਰੂਪ (ਭਾਵ ਕੁਦਰਤ ਦੇ ਵਿਸਥਾਰ) ’ਚ ਸ਼ੁਰੂਆਤੀ ਧਮਾਕੇ (‘‘ਕੀਤਾ ਪਸਾਉ, ਏਕੋ ਕਵਾਉ ॥’’) ਤੋਂ ਲੈ ਕੇ ਨਾ-ਮਾਤ੍ਰ ਆਕਾਰ ਵਾਲੇ ਅਣੂ ਤੱਕ ਹਰ ਵਸਤੂ ਗਤੀਸ਼ੀਲ (ਪਰਿਵਰਤਨਸ਼ੀਲ) ਹੈ; ਇਸ ਕਿਰਿਆਸ਼ੀਲਤਾ ’ਚ ਹੀ ਇੱਕ ਛੋਟਾ ਜਿਹਾ ਭਾਗ ਹੈ: ‘ਮਨੁੱਖ ਦਾ ਮਾਨਸਿਕ ਪਰਿਵਰਤਨ’, ਜਿਸ ਦੀ ਕਿਰਿਆ ‘ਮੌਸਮੀ ਪਰਿਵਰਤਨ’ ਨਾਲ ਮਿਲਦੀ ਜੁਲਦੀ ਹੈ, ਇਸ ਲਈ ਗੁਰਬਾਣੀ ਸਮੇਤ ਜ਼ਿਆਦਾਤਰ ਧਾਰਮਿਕ ਗ੍ਰੰਥਾਂ ’ਚ ‘ਮਾਨਸਿਕ ਪਰਿਵਰਤਨ’ ਬਾਰੇ ਜਾਣਕਾਰੀ ਦੇਣ ਲਈ ‘ਮੌਸਮੀ ਪਰਿਵਰਤਨ’ ਦੀਆਂ ਉਦਾਹਰਨਾਂ ਨੂੰ ਤਰਜੀਹ ਦਿੱਤੀ ਗਈ, ਮਿਲਦੀ ਹੈ।

ਮਨੁੱਖ ਨੇ ਮੌਸਮੀ ਪਰਿਵਰਤਨ ਵਾਙ ਹੀ ਵੀਚਾਰਕ (ਮਾਨਸਿਕ) ਬਦਲਾਅ ਨੂੰ ਨਿਰਧਾਰਿਕ ਕਰਨ ਲਈ ਜੁਗਾਂ (ਸਤਿਜੁਗ, ਤ੍ਰੇਤਾ, ਦੁਆਪਰ, ਕਲਿਜੁਗ ਆਦਿ) ਦੀ ਹੋਂਦ ਨਿਸ਼ਚਿਤ ਕੀਤੀ, ਰਾਤਾਂ, ਰੁੱਤਾਂ, ਮਹੀਨਿਆਂ, ਸਾਲਾਂ, ਸਦੀਆਂ, ਅੰਮ੍ਰਿਤ ਵੇਲਾ, ਸੰਧਿਆ, ਈਸਵੀ (ਈਸਾ ਮਸੀਹ ਨਾਲ ਸਬੰਧਿਤ ਸਮਾਂ), ਬਿਕ੍ਰਮੀ (ਰਾਜਾ ਬਿਕਰਮਾਜੀਤ ਦੇ ਨਾਂ ’ਤੇ, ਜੋ 57 ਪੂਰਵ-ਈਸਵੀ ’ਚ ਲਾਗੂ ਹੋਇਆ)’ ਆਦਿ ਨਾਲ ਸਮੇਂ ਨੂੰ ਯਾਦ ਰੱਖਣਾ ਜ਼ਰੂਰੀ ਸਮਝਿਆ ਗਿਆ, ਤਾਂ ਜੋ ਮੌਸਮੀ ਪਰਿਵਰਤਨ ਤੇ ਵੀਚਾਰਕ ਪਰਿਵਰਤਨ ’ਚ ਸੰਤੁਲਨ ਬਣਿਆ ਰਹੇ। ਧਿਆਨ ਰਹੇ ਕਿ ਇਸ ਮੌਸਮੀ ਪਰਿਵਰਤਨ ਨੂੰ ਆਧਾਰ ਬਣਾ ਕੇ ਕੀਤੀ ਗਈ ਸਮਾਂ ਵੰਡ ਦਾ ਸੰਬੰਧ ਪਸ਼ੂ-ਪੰਛੀਆਂ ਆਦਿ ਨਾਲ ਨਹੀਂ ਭਾਵ ਪਸ਼ੂਆਂ ਲਈ ਦਿਨ, ਰਾਤ, ਤਿਥ, ਸਾਲ, ਮਹੀਨੇ’ ਆਦਿ ਦੀ ਗਿਣਤੀ ਕੋਈ ਮਾਇਨਾ ਨਹੀਂ ਰੱਖਦੀ। ਨਵੇਂ ਸਾਲ ਦਾ ਜਸ਼ਨ ਵੀ ਕੇਵਲ ਮਨੁੱਖੀ ਮਾਨਸਿਕਤਾ ਦੀ ਉਪਜ ਹੈ, ਜੋ ਈਸਾ ਮਸੀਹ ਦੇ ਨਾਂ ’ਤੇ ਬਣੇ ਕੈਲੰਡਰ ਤੋਂ ਆਰੰਭ ਹੁੰਦਾ ਹੈ। ਜਾਗਦੀਆਂ ਕੌਮਾਂ ਆਪਣੇ ਬੋਧ ਨਾਲ ਇਸ ਤਰ੍ਹਾਂ ਸਮੇਂ ਦੀ ਵੰਡ ਨਿਰਧਾਰਿਤ ਕਰਦੀਆਂ ਹਨ ਕਿ ਪੂਰੀ ਦੁਨੀਆਂ ਉਨ੍ਹਾਂ ਦੀ ਸਮਝਦਾਰੀ ਨੂੰ ਸਲਾਮ ਕਰਦੀਆਂ ਹਨ ਤੇ ਇੱਕ ਦਿਨ ਉਹੀ ਸਮਾਂ ਵੰਡ ਕਿਸੇ ਇੱਕ ਫ਼ਿਰਕੇ ਤੱਕ ਸੀਮਤ ਨਾ ਰਹਿ ਕੇ ਸਮੂਹਿਕ ਲਈ ਪ੍ਰੇਰਨਾ ਸਰੋਤ ਬਣ ਜਾਂਦੀ ਹੈ ਪਰ ਵਿਵੇਕਹੀਣ ਕੌਮਾਂ ਅਗਰ ਉਕਤ ਮਿਸਾਲ ਵਾਙ ਆਪ ਵੀ ਆਪਣੀ ਯੋਗਤਾ ਦਾ ਸਬੂਤ ਨਾ ਦੇਣ ਤਾਂ ਉਹ ਆਪਣੇ ਅਸਤਿਤਵ ਨੂੰ ਹੀ ਖ਼ਤਮ ਕਰਨ ਵੱਲ ਵਧ ਰਹੀਆਂ ਹੁੰਦੀਆਂ ਹਨ। ਇਹੀ ਹਾਲ ਅਜੋਕੀ ਸਿੱਖ ਕੌਮ ਦਾ ਹੈ, ਜੋ ਆਪਣੇ ਗੁਰੂਆਂ ਨਾਲ ਸੰਬੰਧਿਤ ਇਤਿਹਾਸਕ ਦਿਹਾੜੇ ਵੀ ਨਿਸ਼ਚਿਤ ਦਿਨ ਨੂੰ ਮਨਾਉਣਾ ਜ਼ਰੂਰੀ ਨਹੀਂ ਸਮਝਦੀ। ਅੱਜ ਕਿਸੇ ਸਿੱਖ ਬੱਚੇ ਤੋਂ ਕੋਈ ਸਕੂਲ ਅਧਿਆਪਕ ਸਵਾਲ ਪੁੱਛੇ ਕਿ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕਦ ਆਵੇਗਾ?, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਿਹਾੜਾ ਕਦੋਂ ਆਏਗਾ ? ਆਦਿ, ਤਾਂ ਉਹ ਵਿਚਾਰਾ ਮਾਸਟਰ ਦੇ ਮੂੰਹ ਵੱਲ ਵੇਖਣ ਤੋਂ ਵਧੀਕ ਕੁਝ ਨਹੀਂ ਬੋਲ ਸਕਦਾ, ਇਹੀ ਹਾਲ ਸਿੱਖ ਇਤਿਹਾਸ ਨਾਲ ਸਬੰਧਿਤ ਕਈ ਹੋਰ ਇਤਿਹਾਸਕ ਦਿਹਾੜਿਆਂ ਦਾ ਹੈ। ਅਗਰ ਇਹ ਸਿਲਸਿਲਾ ਜ਼ਾਰੀ ਰਿਹਾ ਤਾਂ ਅਸੀਂ ਆਪਣੇ ਭਵਿੱਖ ਨੂੰ ਇਤਨਾ ਧੁੰਦਲਾ ਬਣਾ ਦੇਵਾਂਗੇ ਕਿ, ਉਸ ਵਿੱਚ ਉਜਾਲਾ ਵੇਖਣਾ ਮੁਸ਼ਕਲ ਹੋ ਜਾਵੇਗਾ। ਇਹ ਸਭ ਦੁਚਿੱਤਾਪਨ ਸਾਡੀ ਵੋਟ ਬੈਂਕ ਦੀ ਰਾਜਨੀਤੀ ਦੀ ਦੇਣ ਹੈ, ਜਿਸ ਨੂੰ ਅਸੀਂ ਆਪਣੀ ਅਗਿਆਨਤਾ ਕਾਰਨ ਅਯੋਗ ਵਿਅਕਤੀ ਦੇ ਹੱਕ ’ਚ ਭੁਗਤਾ ਕੇ ਸ਼ਕਤੀ ਦੇ ਦੇਂਦੇ ਹਾਂ। ਇਸ ਲਈ ਅਸੀਂ ਵੀ ਬਰਾਬਰ ਦੇ ਦੋਸ਼ੀ ਹਾਂ। ਗੁਰਬਾਣੀ ਸਾਨੂੰ ਬਾਰ ਬਾਰ ਚੇਤੇ ਕਰਾਉਂਦੀ ਹੈ ਕਿ ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ ॥’’ (ਮ: ੧/੧੪੮) ਪਰ ਅਸੀਂ ਗੁਰਬਾਣੀ ਨੂੰ ਵੀਚਾਰ ਕੇ ਆਪਣੇ ਜੀਵਨ ’ਚ ਤਬਦੀਲੀ ਲਿਆਉਣ ਦੀ ਬਜਾਏ ਕੇਵਲ ਉਸ ਦੇ ਬਾਹਰੀ ਸਤਿਕਾਰ ਤੱਕ ਸਿਮਟ ਕੇ ਰਹਿ ਗਏ ਹਾਂ।

ਅੰਤ ’ਚ ਉਕਤ ਤਮਾਮ ਵੀਚਾਰ ਦਾ ਇਹੀ ਸਾਰ ਮਿਲੇਗਾ ਕਿ ਕਰਤਾਰ ਦੇ ਨਿਯਮ ਅਨੁਸਾਰ ਕੁਦਰਤ ਦਾ ਵਿਕਾਸ ਹੀ ਪਰਿਵਰਤਸ਼ੀਲ ਕਿਰਿਆ ਕਰਕੇ ਹੈ ਪਰ ਇਹ ਮਨੁੱਖ ਨੇ ਫ਼ੈਸਲਾ ਕਰਨਾ ਹੈ ਕਿ, ਕੀ ਉਹ ਜਲਵਾਯੂ ਪਰਿਵਰਤਨ ਵਾਙ ਆਪਣੇ ਮਾਨਸਿਕ ਵੀਚਾਰਾਂ ’ਚ ਵੀ ਕੋਈ ਤਬਦੀਲੀ ਕਰੇਗਾ ਜਾਂ ਆਪਣਾ ਕੀਮਤੀ ਮਨੁੱਖਾ ਸਮਾਂ ਨਾ-ਸਮਝੀ ਕਾਰਨ ਪਸ਼ੂਆਂ ਵਾਙ ਵਿਅਰਥ ਗਵਾਏਗਾ। ਪਸ਼ੂ ਤੇ ਮਨੁੱਖ ’ਚ ਕੁਦਰਤ ਵੱਲੋਂ ਇਹੀ ਭਿੰਨਤਾ ਬਿਆਨੀ ਗਈ ਹੈ ਕਿ ਪਸ਼ੂ ਨੂੰ ਕਰਤਾਰ ਦੇ ਇਸ ਨਿਯਮ ਦੀ ਸਮਝ ਨਹੀਂ ਹੁੰਦੀ ਜਦਕਿ ਮਨੁੱਖ ਨੂੰ ‘ਗੁਰੂ’ ਦੀ ਰਾਹੀਂ ਇਹ ਸਮਝ ਕਰਵਾ ਦਿੱਤੀ ਜਾਂਦੀ ਹੈ ਕਿ ‘ਮਨੁੱਖੀ ਮਾਨਸਿਕ ਪਰਿਵਰਤਨ’ ਵੀ ਜਲਵਾਯੂ ਪਰਿਵਰਤਨ ਦਾ ਹੀ ਭਾਗ ਹੈ।’

ਯੋਗ (ਪ੍ਰਾਣਾਯਾਮ) ਬਨਾਮ ਗੁਰਮਤਿ

0

ਯੋਗ (ਪ੍ਰਾਣਾਯਾਮ) ਬਨਾਮ ਗੁਰਮਤਿ

‘ਯੋਗ’ ਗੁਰੂ ਸੁਆਮੀ ਰਾਮਦੇਵ ਜੀ ਨੇ ਵਿਦੇਸ਼ੀ ਬੈਂਕਾਂ ਵਿੱਚ ਪਏ ਕਾਲੇ ਧਨ ਨੂੰ ਮੁੱਦਾ ਬਣਾ ਕੇ ਸੰਨ 2014 ਵਿੱਚ ਕਾਂਗਰਸ ਪਾਰਟੀ ਵਿਰੁਧ ਬਹੁਤ ਭਾਰੀ ਅੰਦੋਲਨ ਖੜ੍ਹਾ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਲਈ, ਉਨ੍ਹਾਂ ਦੇ ਚੁਨਾਵੀ ਵਾਅਦੇ ਵਿੱਚ ਇਹ ਮੁੱਦਾ ਸ਼ਾਮਲ ਕਰਵਾਉਣ ਵਿੱਚ ਵੀ ਸਫਲ ਰਹੇ ਕਿ ਅਗਰ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਵਿਦੇਸ਼ੀ ਬੈਂਕਾਂ ’ਚ ਛੁਪਾ ਕੇ ਰੱਖਿਆ ਹੋਇਆ ਕਾਲਾ ਧਨ ਵਾਪਸ ਭਾਰਤ ਲਿਆ ਕੇ ਹਰ ਇੱਕ ਭਾਰਤ ਦੇ ਨਾਗਰਿਕ ਨੂੰ 15-15 ਲੱਖ ਰੁਪਏ ਨਗਦ ਦਿੱਤੇ ਜਾਣਗੇ। ਭਾਰਤ ਦੀ ਜਨਤਾ ਨੇ ਭਾਜਪਾ ’ਤੇ ਵਿਸਵਾਸ਼ ਕਰਕੇ ਉਨ੍ਹਾਂ ਨੂੰ ਪੂਰਨ ਬਹੁਮਤ ਨਾਲ ਸੱਤਾ ’ਤੇ ਕਾਬਜ਼ ਕਰ ਦਿੱਤਾ ਪਰ ਹੁਣ ਇੱਕ ਸਾਲ ਮੁਕੰਮਲ ਹੋਣ ਤੋਂ ਉਪਰੰਤ ਜਨਤਾ ਅਤੇ ਸੁਆਮੀ ਰਾਮਦੇਵ ਉਸ ਕਾਲੇ ਧਨ ਬਾਰੇ ਮੋਦੀ ਸਰਕਾਰ ਤੋਂ ਜਾਣਕਾਰੀ ਮੰਗਣਾ ਚਾਹੁੰਦੇ ਹਨ ਕਿ ਸਾਨੂੰ ਕਾਲੇ ਧਨ ਵਿੱਚੋਂ ਉਹ 15-15 ਲੱਖ ਰੁਪਏ ਕਦੋਂ ਮਿਲਣਗੇ ਜਿਨ੍ਹਾਂ ਦਾ ਵਾਅਦਾ ਤੁਸੀਂ ਸਾਡੇ ਨਾਲ ਕੀਤਾ ਸੀ?

ਇਸ ਤੋਂ ਪਹਿਲਾਂ ਕਿ ਸੁਆਮੀ ਰਾਮਦੇਵ, ਜਨਤਾ ਦੀ ਨਾਰਾਜਗੀ ਨੂੰ ਆਪਣੇ ਹੱਕ ਵਿੱਚ ਭੁਗਤਾ ਜਾਵੇ, ਮੋਦੀ ਸਰਕਾਰ ਨੇ ਸੁਆਮੀ ਦਾ ‘ਯੋਗ’ ਗੁਰੂ ਹੋਣ ਵਾਲਾ ਅਧਿਕਾਰ ਹੀ ਖ਼ਤਮ ਕਰਨ ਦੀ ਸੋਚ ਲਈ ਭਾਵ ‘ਯੋਗ’ ਨੂੰ ਹਿੰਦੂ ਰਾਸਟ੍ਰ ਸੰਪਤੀ ਘੋਸ਼ਿਤ ਕਰਕੇ ਦੇਸ਼-ਵਿਦੇਸ਼ ਦੀ ਜਨਤਾ ਦਾ ਧਿਆਨ ‘ਯੋਗ’ ਵੱਲ ਆਕਰਸ਼ਣ ਕਰਨ ਦਾ ਮਨ ਬਣਾ ਲਿਆ ਹੈ। ਰਾਜਨੀਤਕ ਲੋਕ, ਜਨਤਾ ਦੀ ਨਬਜ਼ ਨੂੰ ਭਲੀਭਾਂਤ ਪਹਿਚਾਣਦੇ ਹੁੰਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਸੁਆਮੀ ਵਰਗਿਆਂ ਦਾ ਮੂੰਹ ਬੰਦ ਕਰਵਾਇਆ ਜਾ ਸਕਦਾ ਹੈ ਉੱਥੇ ਭਾਰਤ ਦੀ ਜਨਤਾ ਦਾ ਧਿਆਨ ਵੀ ਅਸਲੀ ਮੁੱਦੇ ਤੋਂ ਹਟਾ ਕੇ ਧਰਮ ਦੇ ਨਾਂ ’ਤੇ ਭਾਵਕ (ਜਜ਼ਬਾਤੀ) ਕੀਤਾ ਜਾ ਸਕਦਾ ਹੈ।

ਉਕਤ ਸੋਚ ਅਧੀਨ ਉਠਾਇਆ ਗਿਆ ‘ਯੋਗ’ ਦਾ ਮੁੱਦਾ ਅੱਜ ਕੱਲ ਹਰ ਭਾਰਤੀ ਦੇ ਦਿਮਾਗ਼ ਅੰਦਰ ਗੂੰਜ ਰਿਹਾ ਹੈ। 15-15 ਲੱਖ ਦਾ ਲਾਲਚ ਤੇ ਭ੍ਰਿਸ਼ਟਾਚਾਰ ਵਿਰੁਧ ਆਵਾਜ਼ (ਰਾਜਸਥਾਨ ਦੀ ਮੁੱਖ ਮੰਤ੍ਰੀ ਬੀਬੀ ਵਸੁੰਧਰਾ ਰਾਜੇ ਤੇ ਵਿਦੇਸ ਮੰਤ੍ਰੀ ਬੀਬੀ ਸੁਸ਼ਮਾ ਸਵਰਾਜ ਦੇ ਲਲਤ ਮੋਦੀ ਵਰਗੇ ਭਰਿਸ਼ਟ ਵਿਅਕਤੀਆਂ ਨਾਲ ਸੰਬੰਧ), ਸ਼ਾਇਦ ‘ਯੋਗ’ ਦੇ ਮੁਕਾਬਲੇ ਕੁਝ ਸਮੇਂ ਤੱਕ ਹੋਰ ਪਿੱਛੇ ਰਹਿ ਸਕਦੇ ਹਨ। ‘ਯੋਗ’ ਨੂੰ ਕਿਸੇ ਵਿਸ਼ੇਸ਼ ਧਰਮ ਨਾਲ ਜੋੜਨ ਵਾਲੀ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਹੀ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਵੀ ਸ਼ੰਕਾ ਜਤਾਈ ਗਈ ਹੈ। ਵੀਚਾਰਨ ਵਾਲਾ ਵਿਸ਼ਾ ਇਹ ਹੈ ਕਿ ਵਰਤਮਾਨ ਸਮੇਂ ਦੀ ਭੱਜ-ਦੋੜ ਭਰੀ ਜ਼ਿੰਦਗੀ ਵਿੱਚ ‘ਯੋਗ’ ਕਰਨ ਨਾਲ ਕਿੰਨਾ ਕੁ ਲਾਭ ਪ੍ਰਾਪਤ ਹੋ ਸਕਦਾ ਹੈ?

ਬਾਕੀ ਜੂਨਾਂ ਦੇ ਮੁਕਾਬਲੇ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਸੰਘਰਸ਼ਮਈ ਬਣਾ ਲਿਆ ਹੈ, ਜਿਸ ਕਾਰਨ ਇਸ ਨੂੰ ਸਰੀਰਕ ਤੇ ਮਾਨਸਿਕ ਰੋਗ ਬਾਕੀ ਜੂਨਾਂ ਦੇ ਮੁਕਾਬਲੇ ਵਧੇਰੇ ਪ੍ਰਭਾਵਤ ਕਰ ਰਹੇ ਹਨ। ਅਜੋਕੇ ਸਮੇਂ ਵਿੱਚ ਜਿਤਨੇ ਹਸਪਤਾਲਾਂ ਦੀ ਜ਼ਰੂਰਤ ਮਨੁੱਖੀ ਰੋਗਾਂ ਲਈ ਬਣ ਗਈ ਹੈ ਉਤਨੇ ਹਸਪਤਾਲ ਪਸ਼ੂ-ਪੰਛੀਆਂ ਲਈ ਬਣਾਉਣ ਦੀ ਜ਼ਰੂਰਤ ਨਹੀਂ ਪਈ ਹੈ। ਮਨੁੱਖ ਨੇ ਹੋਮਿਓਪੈਥੀ (ਜਰਮਨੀ ਦੇ ਡਾਕਟਰ ਹਨੀਮੈਨ ਦੁਆਰਾ ਕੀਤੀ ਗਈ ਬਿਮਾਰੀਆਂ ਪ੍ਰਤੀ ਖੋਜ ਭਰਪੂਰ ਦਵਾ), ਅੰਗ੍ਰੇਜ਼ੀ ਦਵਾ (ਐਲੋਪੈਥਿਕ), ਆਯੁਰਵੈਦਿਕ, ਜਨਾਨ ਦਵਾ (ਜੜ੍ਹੀ-ਬੁਟੀ ਨਾਲ ਤਿਆਰ ਕੀਤੀ ਦਵਾ) ਆਦਿ ਅਨੇਕਾਂ ਰੋਗ-ਨਿਰੋਧਕ ਦਵਾਈਆਂ ਦੀ ਕਾਢ ਕੱਢੀ। ਇਸ ਦੇ ਬਾਵਜੂਦ ਵੀ ਮਨੁੱਖ ਨੂੰ ਰੋਗ-ਮੁਕਤ ਨਹੀਂ ਕਿਹਾ ਜਾ ਸਕਦਾ।

ਮਨੁੱਖ ਦੀ ਬਿਮਾਰੀ ਦੇ ਇਲਾਜ ਨੂੰ ਮੋਟੇ ਤੌਰ ’ਤੇ ਤਿੰਨ ਭਾਗਾਂ ਵਿੱਚ ਵੰਡ ਕੇ ਵੀਚਾਰਿਆ ਜਾ ਸਕਦਾ ਹੈ:

(1). ਸਰੀਰਕ ਕਸਰਤ (ਵਰਜ਼ਸ਼) ਭਾਵ ਸਰੀਰਕ ਵਿਕਾਸ ਲਈ ਕੀਤਾ ਗਿਆ ਅਭਿਆਸ; ਜਿਵੇਂ: ਭੱਜ-ਦੌੜ, ਕੁਸ਼ਤੀ, ਖੇਡਾਂ ਆਦਿ, ਜਿਸ ਨਾਲ ਮਨੁੱਖਾ ਸਰੀਰ ਜ਼ਰੂਰਤ ਤੋਂ ਜ਼ਿਆਦਾ ਮੋਟਾ ਨਹੀਂ ਹੋ ਸਕਦਾ।

(2). ਸੁਆਸ ਕਿਰਿਆ ਨੂੰ ਤੇਜ ਜਾਂ ਧੀਮੀ ਕਰਨਾ (ਪ੍ਰਾਣਾਯਾਮ) ਭਾਵ ਸੁਆਸ ਤੇ ਭੋਜਨ ਨਲੀਆਂ ’ਚ ਆਈ ਰੁਕਾਵਟ (ਵਧੇਰੇ ਕੈਲਰੀਜ) ਨੂੰ ਸੁਆਸ ਸ਼ਕਤੀ ਰਾਹੀਂ, ਪਾਚਨ ਸ਼ਕਤੀ (ਖਾਣਾ ਹਜ਼ਮ) ’ਚ ਤਬਦੀਲ ਕਰਨਾ।

(3). ਬੁਧੀ ਨੂੰ ਸਥਿਰ ਕਰਨਾ ਭਾਵ ਭੂਤਕਾਲ ਦੀਆਂ ਯਾਦਾਂ ਤੇ ਭਵਿੱਖਕਾਲ ਦੀਆਂ ਚਿੰਤਾਵਾਂ ਤੋਂ ਆਜ਼ਾਦ ਹੋ ਕੇ ਵਰਤਮਾਨ ਵਿੱਚ ਜੀਵਨ ਬਸਰ ਕਰਨਾ: ‘‘ਵਰਤਮਾਨ ਵਿਚਿ ਵਰਤਦਾ, ਹੋਵਣਹਾਰ ਸੋਈ ਪਰਵਾਣਾ।’’ ਭਾਈ ਗੁਰਦਾਸ ਜੀ (ਵਾਰ ੧੮ ਪਉੜੀ ੨੧) ਭਾਵ ਵਰਤਮਾਨ (ਸ਼ਾਂਤੀ) ਵਿੱਚ ਜੀਵਨ ਬਸਰ ਕਰਨ ਵਾਲੇ ਲਈ ਜੋ ਦੁੱਖ-ਸੁਖ ਵਾਲਾ ਹੁਕਮ ਰੱਬ ਜੀ ਵੱਲੋਂ ਆਉਂਦਾ ਹੈ ਉਹੀ ਉਸ ਨੂੰ ਪ੍ਰਵਾਨ ਹੁੰਦਾ ਹੈ।

ਉਪਰੋਕਤ ਨੰਬਰ 1 ਤੇ 2 ਪ੍ਰਕਾਰ ਦੀਆਂ ਯੁਕਤੀਆਂ ਕੇਵਲ ਮਨੁੱਖਾ ਸਰੀਰਕ ਹੋਂਦ ਤੱਕ ਹੀ (ਕੁਝ ਹੱਦ ਤੱਕ) ਮਦਦਗਾਰ ਬਣ ਸਕਤੀਆਂ ਹਨ ਜਦਕਿ ਨੰਬਰ 3 ਵਾਲੀ ਕਸਰਤ ਜੀਵਨ ਦੇ ਆਦਿ ਅੰਤ ਤੱਕ ਸਹਾਈ ਹੁੰਦੀ ਹੈ। ਨੰਬਰ 3 ਵਾਲੀ ਕਸਰਤ ਤੋਂ ਬਿਨਾ ਉਕਤ ਦੋਵੇਂ ਕਸਰਤਾਂ ਵੀ ਸਥਾਈ ਇਲਾਜ ਨਹੀਂ ਹਨ ਭਾਵ ਜਦ ਤੱਕ ਕਸਰਤ ਕੀਤੀ ਗਈ ਕੁਝ ਆਰਾਮ ਮਿਲਦਾ ਹੈ, ਉਸ ਤੋਂ ਉਪਰੰਤ ਨਹੀਂ।

ਨੰਬਰ 3 ਵਾਲੀ ਵਰਜ਼ਸ਼ ਰਾਹੀਂ ਬਣੀ ਵੀਚਾਰਾਂ ’ਚ ਸ਼ਾਂਤੀ ਰਾਹੀਂ ਮਨੁੱਖ ਅਧਿਆਤਮਕ ਸ਼ਕਤੀ ਨਾਲ ਇਤਨਾ ਬਲਵਾਨ ਬਣ ਜਾਂਦਾ ਹੈ ਕਿ ਉਸ ਨੂੰ ਮਨੁੱਖਾ ਸਰੀਰ ਰਾਹੀਂ ਬੰਦ-ਬੰਦ ਕਟਵਾਉਂਦਿਆਂ, ਤੱਤੀ ਤਵੀ ’ਤੇ ਬੈਠਿਆਂ, ਸੀਸ ਆਰੇ ਨਾਲ ਚੀਰਿਆਂ, ਅੱਗ ਵਿੱਚ ਸਾੜਿਆਂ ਆਦਿ ਸਰੀਰਕ ਦੁੱਖ-ਤਕਲੀਫ਼ਾਂ ਵਿੱਚ ਵੀ ਸਰੀਰਕ ਪੀੜਾ ਮਹਿਸੂਸ ਨਹੀਂ ਹੁੰਦੀ ਜਦਕਿ ਨੰਬਰ 1 ਤੇ 2 ਵਾਲੀ ਕਸਰਤ ਕਰਨ ਦੇ ਬਾਵਜੂਦ ਵੀ ਮਨੁੱਖ ਆਤਮ ਹੱਤਿਆ ਕਰਦੇ ਵੇਖੇ ਗਏ ਹਨ, ਜੋ ਜ਼ਿੰਦਗੀ ਦੀ ਸੰਘਰਸ਼ਮਈ ਜੰਗ ਹਾਰ ਚੁੱਕੇ ਮੰਨੇ ਜਾ ਸਕਦੇ ਹਨ। ‘ਯੋਗ’ ਗੁਰੂ ਸੁਆਮੀ ਰਾਮਦੇਵ ਜੀ ਖੁਦ 2014 ’ਚ ਔਰਤਾਂ ਵਾਲੇ ਕਪੜੇ ਪਹਿਨ ਕੇ ਅਤੇ ਔਰਤਾਂ ਵਿੱਚ ਛੁਪ ਕੇ ਭੱਜਣਾ ਚਾਹੁੰਦਾ ਸੀ ਭਾਵ ‘ਯੋਗ’ ਨਾਲ ਨਿਡਰਤਾ ਨਹੀਂ ਆ ਸਕਦੀ।

ਖ਼ਾਲੀ ਪੇਟ ਆਂਦਰਾਂ ਦੀ ਵਰਜ਼ਸ਼ ਕਰਨ ਨੂੰ ਨਿਵਲੀ ਕਰਮ ਕਿਹਾ ਜਾਂਦਾ ਹੈ। ਗੁਰੂ ਅਰਜੁਨ ਸਾਹਿਬ ਜੀ ਕੋਲ ਇੱਕ ਨਿਤਾ ਪ੍ਰਤੀ ਪ੍ਰਾਣਾਯਾਮ ਕਰਨ ਵਾਲਾ ਪੰਡਿਤ ਆਇਆ, ਜਿਸ ਨੇ ਆਪਣੇ ਮਨ ਦੀ ਪੀੜਾ ਗੁਰੂ ਜੀ ਅੱਗੇ ਇਉਂ ਬਿਆਨ ਕੀਤੀ: ‘‘ਪਾਠੁ ਪੜਿਓ ਅਰੁ ਬੇਦੁ ਬੀਚਾਰਿਓ, ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ, ਅਧਿਕ ਅਹੰਬੁਧਿ ਬਾਧੇ ॥’’ (ਮ: ੫/੬੪੨) ਭਾਵ ਵੇਦ ਮੰਤਰਾਂ ਦੇ ਪਾਠ ਵੀ ਕੀਤੇ ਵੀਚਾਰ ਗੋਸਟੀਆਂ ਵੀ ਕੀਤੀਆਂ ਪੇਟ ਨੂੰ ਸੱਪ ਵਾਙ ਘੁਮਾ ਘੁਮਾ ਕੇ ਨਿਵਲੀ ਕਰਮ ਵੀ ਕੀਤੇ ਪਰ ਇਸ ਦੇ ਬਾਵਜੂਦ ਵੀ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਆਦਿ ਵੈਰੀਆਂ ਨੇ ਸਾਥ ਨਹੀਂ ਛੱਡਿਆ ਸਗੋਂ ਪਹਿਲਾਂ ਨਾਲੋਂ ਵੀ ਵਧੀਕ ਅਹੰਕਾਰ ਵਿੱਚ ਇਹ ਸੋਚ ਕੇ ਫਸ ਗਏ ਕਿ ਅਸੀਂ ਦੁਨੀਆਦਾਰੀ ਮਨੁੱਖਾਂ ਤੋਂ ਵਿਸ਼ੇਸ਼ ਹਾਂ।

ਦਰਅਸਲ, ਪ੍ਰਾਣਾਯਾਮ ਦਾ ਸੰਬੰਧ ਸਰੀਰਕ ਅਰੋਗਤਾ ਨਾਲ ਹੈ ਨਾ ਕਿ ਮਨ ਦੀ ਸ਼ਾਂਤੀ ਨਾਲ, ਇਸ ਲਈ ਉਪਰੋਕਤ ਪੰਜੇ ਕਾਮਾਦਿਕ (ਵਿਕਾਰ) ਸ਼ਾਂਤ ਨਹੀਂ ਹੋਏ, ਜਿਨ੍ਹਾਂ ਦਾ ਇਲਾਜ (ਸ਼ਾਂਤ) ਕਰਨ ਲਈ ਮਨ ਦਾ ਸ਼ਾਂਤ ਹੋਣਾ ਜ਼ਰੂਰੀ ਸੀ, ਸਥਿਰ ਹੋਣਾ ਜ਼ਰੂਰੀ ਸੀ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਨ (ਬੁਧੀ) ਦੀ ਸਥਿਰਤਾ ਦੀ ਘਾਟ ਨੂੰ ਇਉਂ ਬਿਆਨ ਕਰ ਰਹੇ ਹਨ: ‘‘ਬਹੁਤੁ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ, ਨਾਨਕ ! ਬਾਤ ਬਤਾਈ ॥’’ (ਮ: ੯/੬੩੨) ਭਾਵ ਮਨ ਦੀ ਸਥਿਰਤਾ ਲਈ ਮਨੁੱਖਾ ਜਨਮ ਰਾਹੀਂ ਹਰੀ ਦੀ ਬੰਦਗੀ ਕਰਨੀ ਹੈ, ਜੋ ਮਨੁੱਖ ਨੇ ਨਹੀਂ ਕੀਤੀ ਇਸ ਲਈ ਗੁਰੂ ਜੀ ਫ਼ੁਰਮਾ ਰਹੇ ਹਨ ਕਿ ਹੇ ਭਾਈ! ਬਹੁਤ ਜਨਮ (ਭੂਤਕਾਲ ਦੀਆਂ ਯਾਦਾਂ ਤੇ ਭਵਿੱਖਕਾਲ ਦੀਆਂ ਚਿੰਤਾਵਾਂ ’ਚ) ਡੋਲਣ ਕਾਰਨ ਤੈਂ ਮਨ ਦੀ (ਵਰਤਮਾਨ ’ਚ ਵਿਚਰਨ ਵਾਲੀ) ਸਥਿਰਤਾ ਪ੍ਰਾਪਤ ਨਹੀਂ ਕੀਤੀ।

ਗੁਰੂ ਅਰਜੁਨ ਸਾਹਿਬ ਜੀ ਹੋਰ ਸਪਸ਼ਟ ਕਰਦੇ ਬਿਆਨ ਕਰ ਰਹੇ ਹਨ ਕਿ ਹੇ ਜੋਗੀ! ਬੇਸ਼ੱਕ ਤੂੰ ਪੇਟ ਦੀਆਂ ਆਂਦਰਾਂ ਨੂੰ ਘੁਮਾ ਜਾਂ ਆਪਣੇ ਫਿਰਕੇ ਦੇ ਮੰਨੇ ਜਾਂਦੇ ਸ਼੍ਰੇਸਟ 84 ਆਸਣ ਲਗਾ ਕੇ ਬੈਠ ਜਾ, ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ ਅਜਾਈਂ ਜਾ ਸਕਦੀ ਹੈ ਪਰ ਮਨ ਦੀ ਸਥਿਰਤਾ (ਸ਼ਾਂਤੀ) ਪ੍ਰਾਪਤ ਨਹੀਂ ਹੁੰਦੀ: ‘‘ਨਿਵਲੀ ਕਰਮ ਆਸਨ ਚਉਰਾਸੀਹ, ਇਨ ਮਹਿ ਸਾਂਤਿ ਨ ਆਵੈ ਜੀਉ ॥’’ (ਮ: ੫/੯੮)

ਸੋ, ‘ਯੋਗ’ ਰਾਹੀਂ ਕੀਤਾ ਗਿਆ ਜੀਵਨ ਆਰੋਗ ਵਾਲਾ ਪ੍ਰਚਾਰ ਕੇਵਲ ਰਾਜਨੀਤਿਕ ਸਟੰਟ ਹੈ, ਜੋ ਜਨਤਾ ਦਾ ਧਿਆਨ ਉਨ੍ਹਾਂ ਦੇ ਸਮਾਜਿਕ ਮੁੱਦਿਆਂ ਤੋਂ ਕੁਝ ਸਮੇਂ ਤੱਕ ਹਟਾਉਣ ਲਈ ਵਰਤਿਆ ਜਾ ਰਿਹਾ ਹੈ। ਜਨਤਾ ਨੂੰ ਰਾਜਨੀਤਿਕ ਸੋਚ ਪ੍ਰਤੀ ਜਾਗਰੂਕ (ਸੁਚੇਤ) ਹੋਣ ਜੀ ਜ਼ਰੂਰਤ ਹੈ ਅਤੇ ਹਮੇਸ਼ਾਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਰੱਖਣੀ ਚਾਹੀਦੀ ਹੈ।

ਇਹ ਵੀ ਹੋ ਸਕਦਾ ਹੈ ਬਿਮਾਰੀਆਂ ਅਤੇ ਮਹਿਗਾਈ ਦੀ ਮਾਰ ਝੱਲ ਰਹੀ ਜਨਤਾ ਕੁਝ ਸਮੇਂ ਲਈ ਇਸ ‘ਯੋਗ’ ਰਾਹੀਂ ਸੰਤੁਸਟੀ ਮਹਿਸੂਸ ਕਰ ਵੀ ਲਵੇ ਪਰ ਦੀਰਘ ਕਾਲ ਇਸ ਦਾ ਨਤੀਜਾ ਮਨੁੱਖਾ ਜੀਵਨ (ਸ਼ਾਂਤੀ) ਲਈ ਮਦਦਗਾਰ ਨਹੀਂ ਬਣ ਸਕਦਾ ਕਿਉਂਕਿ ਮਨੁੱਖ ਦੀ ਮੰਜ਼ਲ ਸਰੀਰਕ ਅਰੋਗਤਾ ਨਹੀਂ ਬਲਕਿ ਮਨ ਦੀ ਸ਼ਾਂਤੀ ਹੈ, ਸਥਿਰਤਾ ਹੈ।

ਦਸਵੰਧ

0

ਦਸਵੰਧ

‘ਦਸਵੰਧ’ ਸ਼ਬਦ, ਇੱਕ ਅਜਿਹੀ ਸੋਚ ਵਿੱਚੋਂ ਉਪਜਿਆ ਹੋਇਆ ਨਾਮ ਹੈ, ਜਿਸ ਨੂੰ ਵਿਸ਼ਵ ਭਰ ਦੀਆਂ ਤਮਾਮ ਸਰਕਾਰਾਂ ਨੇ ਸਮਾਜ ਸੇਵਾ (Charitable Trust) ਦੇ ਨਾਮ ਹੇਠ ਹਰ ਪ੍ਰਕਾਰ ਦੀਆਂ ਸੁਵਿਧਾਵਾਂ (ਟੈਕਸਾਂ ਵਿਚ ਰਿਆਇਤਾਂ) ਦਿੱਤੀਆਂ ਹੁੰਦੀਆਂ ਹਨ ਕਿਉਂਕਿ ਇਹ ਲੋਕ ਸਮਾਜਿਕ ਸੁਧਾਰਾਂ ਲਈ ਸਰਕਾਰਾਂ ਦੇ ਹੀ ਮਦਦਗਾਰ ਬਣਦੇ ਹਨ। ਮੁਸਲਿਮ ਧਾਰਮਿਕ ਗ੍ਰੰਥ ‘ਕੁਰਾਨ’ ਅਨੁਸਾਰ ਜ਼ਕਾਤ (40% ਦਾਨ ਜਾਂ ਟੈਕਸ) ਦੇਣਾ ਜ਼ਰੂਰੀ ਹੁੰਦਾ ਹੈ ਪਰ ਸਮਾਜ ਸੇਵਾ ਦੇ ਕੰਮਾਂ ਵਿੱਚ ਆਉਣ ਵਾਲੇ ਜਾਨਵਰ (ਘੋੜਿਆਂ, ਖੱਚਰਾਂ ਆਦਿ) ਤੋਂ ਜ਼ਕਾਤ ਨਹੀਂ ਲਿਆ ਜਾਂਦਾ ਕਿਉਂਕਿ ਇਹ ਲੜਾਈਆਂ (ਯੁੱਧਾਂ) ਦੌਰਾਨ ਕੰਮ ਆਉਂਦੇ ਹਨ ਅਤੇ ਗੱਡੀਆਂ ਵਿੱਚ ਜੋਤੇ ਭੀ ਜਾਂਦੇ ਹਨ, ਜੋ ਕਿ ਮਾਨਵਤਾ ਦੀ ਸ਼ਾਂਤੀ ਲਈ ਹੈ।

ਪਰ ਕੁਝ ਲੋਕ ਇਨ੍ਹਾਂ ਰਿਆਇਤਾਂ ਦਾ ਨਜਾਇਜ ਫਾਇਦਾ ਭੀ ਉਠਾਉਂਦੇ ਰਹਿੰਦੇ ਹਨ ਕਿਉਂਕਿ ਟੈਕਸਾਂ ’ਚ ਰਿਆਇਤਾਂ ਹੋਣ ਕਾਰਨ, ਚਲਤ (ਲੈਣ-ਦੇਣ) ਦਾ ਬਹੁਤਾ ਹਿਸਾਬ ਕਿਤਾਬ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਜਿਵੇਂ ਕਿ ਜਨਤਾ ਦੇ ਪੈਸੇ ਰਾਹੀਂ ਪੰਜਾਬ ਵਿੱਚ ਚੱਲ ਰਹੇ ਜ਼ਿਆਦਾਤਰ ਡੇਰੇ, ਗੁਰਦੁਆਰੇ, ਮੰਦਿਰ ਆਦਿ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਦਾ ਆਨੰਦ, ਸਰਕਾਰਾਂ ਨੂੰ ਹਿਸਾਬ ਕਿਤਾਬ ਦੇਣ ਤੋਂ ਬਿਨਾ ਹੀ ਭੋਗ ਰਹੇ ਹੁੰਦੇ ਹਨ। ਖ਼ੂਨ-ਪਸੀਨੇ ਦੀ ਕਮਾਈ ਤੋਂ ਬਿਨਾ ਹੀ ਮਿਲ ਰਹੀਆਂ ਇਨ੍ਹਾਂ ਤਮਾਮ ਸਮਾਜਿਕ ਸੁਵਿਧਾਵਾਂ ਨੂੰ ਵੇਖ ਕੇ ਹਰ ਇੱਕ ਵਿਹਲੜ (ਲਾਲਚ ਬਿ੍ਰਤੀ) ਮਨੁੱਖ ਦੇ ਮੂੰਹ ਵਿੱਚ ਪਾਣੀ ਆਉਣਾ ਸੁਭਾਵਕ ਹੈ। ਇਸ ਲਈ ਹੀ ਧਾਰਮਿਕ ਅਦਾਰਿਆਂ ’ਤੇ ਆਏ ਦਿਨ ਖ਼ੂਨ-ਖ਼ਰਾਬੇ ਹੁੰਦੇ, ਵੇਖਣ ਨੂੰ ਆਏ ਦਿਨ ਮਿਲਦੇ ਰਹਿੰਦੇ ਹਨ। ਇਨ੍ਹਾਂ ਧਾਰਮਿਕ ਸੰਸਥਾਂਵਾਂ ’ਤੇ ਨਿਰੰਤਰ ਕਾਬਜ਼ ਰਹਿਣ ਲਈ ਕੁਝ ਕੇਸ ਅਦਾਲਤਾਂ ਤੱਕ ਵੀ ਪੁੱਜ ਗਏ ਹਨ ਜਿਸ ਦੇ ਸਬੰਧ ’ਚ ਅਦਾਲਤੀ ਖ਼ਰਚਾ ਭੀ ‘ਦਸਵੰਧ’ ਵਿੱਚੋਂ ਹੀ ਕੀਤਾ ਜਾਂਦਾ ਹੈ।

ਧਾਰਮਿਕ ਅਤੇ ਰਾਜਨੀਤਿਕ ਅਖਵਾਉਣ ਵਾਲੇ ਜ਼ਿਆਦਾਤਰ ਲੋਕ, ਵਿਰੋਧੀ ਧਿਰ ਨੂੰ ਨੀਵਾਂ ਵਿਖਾ ਕੇ, ਕਮੇਟੀਆਂ ’ਤੇ ਸਦਾ ਕਾਬਜ਼ ਰਹਿਣ ਲਈ ਅਤੇ ਆਪਣੀ ਸੁਆਰਥੀ ਸੋਚ ਨੂੰ ਦੂਸਰਿਆਂ ’ਤੇ ਲਾਗੂ ਕਰਨ (ਥੋਪਣ) ਲਈ (ਸਾਮ, ਦਾਮ, ਦੰਡ, ਭੇਦ ਨੀਤੀ ਨੂੰ ਸਫਲ ਬਣਾਉਣ ਵਾਸਤੇ) ਭੀ ਇਸ ‘ਦਸਵੰਧ’ ਵਿੱਚੋਂ ਹੀ ਮਾਇਆ ਦਾ ਪ੍ਰਯੋਗ ਕਰਦੇ ਹਨ, ਪਰ ਫਿਰ ਭੀ ਭੋਲੀ-ਭਾਲੀ ਜਨਤਾ ਸਮਾਜਿਕ ਸੁਧਾਰਾਂ ਦੇ ਨਾਮ ’ਤੇ ਜਾਂ ਆਪਣੇ ਗੁਰੂ ਦੇ ਨਾਮ ’ਤੇ, ਆਪਣੀ ਹੱਕ-ਸੱਚ ਦੀ ਕਮਾਈ ਇਨ੍ਹਾਂ ਲੋਕਾਂ ਦੇ ਹਵਾਲੇ ਕਰਦੀ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਜਿਹੀ ਸੋਚ ਨੂੰ ਸਮਾਜ ਸੇਵਾ ਦੀ ਬਜਾਏ ਸ਼ੈਤਾਨੀ ਗੱਲਾਂ ਆਖਿਆ ਹੈ ਅਤੇ ਆਪਣਾ ਦਾਨ (ਦਸਵੰਧ) ਹਮੇਸ਼ਾ ਸੋਚ-ਵੀਚਾਰ ਕੇ ਦੇਣ ਲਈ ਬਚਨ ਕੀਤਾ ‘‘ਅਕਲੀ ਪੜਿ੍ ਕੈ ਬੁਝੀਐ, ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ, ਹੋਰਿ ਗਲਾਂ ਸੈਤਾਨੁ॥’’ (ਮ:੧/੧੨੪੫) ਭਾਵ ਅਕਲ ਇਹ ਹੈ (ਕਿ ਗੁਰਬਾਣੀ) ਪੜ੍ਹ ਕੇ (ਚੰਗੀ ਤਰ੍ਹਾਂ) ਵੀਚਾਰੀਏ ਅਤੇ ਹੋਰਾਂ ਨਾਲ (ਤਨ, ਮਨ, ਧਨ ਰਾਹੀਂ) ਸਾਂਝ ਕਰੀਏ। ਨਾਨਕ ਆਖਦਾ ਹੈ ਕਿ ਇਹੀ ਅਸਲ ਜ਼ਿੰਦਗੀ ਦਾ ਮਾਰਗ ਹੈ ਇਸ ਤੋਂ ਬਿਪ੍ਰੀਤ ਸਭ ਕੁਝ ਵਿਕਾਰੀ ਭਾਵਨਾ (ਬਦੀ) ਪੈਦਾ ਕਰਨ ਵਾਲਾ ਹੈ।

ਦਰਅਸਲ, ਧਰਮੀ (ਰੱਬੀ ਡਰ-ਅਦਬ ’ਚ ਰਹਿਣ ਵਾਲੇ ਅਤੇ ਖੁਲ੍ਹਦਿਲੀ) ਵਿਅਕਤੀ ਆਪਣੇ ਗੁਰੂ (ਪੀਰ ਆਦਿ) ਦੀ ਸੋਚ (ਫ਼ਿਲਾਸਫ਼ੀ, ਸਿਧਾਂਤ) ’ਤੇ ਪਹਿਰਾ ਦਿੰਦਿਆਂ ਅਤੇ ਆਪਣੇ ਹੱਥੀਂ ਕੀਤੀ ਗਈ ਹੱਕ-ਸੱਚ ਦੀ ਕਿਰਤ ਕਮਾਈ ਵਿੱਚੋਂ ਕੱਢੇ ਗਏ ਦਸਮੇ ਹਿੱਸੇ (10%, ਦਸਵੰਧ) ਦੀ ਮਾਇਆ ਰਾਹੀਂ ਲੋੜਵੰਦਾਂ ਦੀ ਮਦਦ ਕਰਦੇ ਹੋਏ ਸਮਾਜ ਲਈ ‘ਮਾਰਗ ਦਰਸ਼ਕ’ ਬਣਦੇ ਹਨ, ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਇੱਕ ਆਮ ਵਿਅਕਤੀ ਉਨ੍ਹਾਂ ਆਦਰਸ਼ ਜੀਵਨਾਂ ਦੇ ਮੂਲ ਸਰੋਤ (ਗੁਰੂ, ਪੀਰ ਆਦਿ) ਦੀ ਵਿਚਾਰਧਾਰਾ ਨੂੰ ਅਪਣਾਉਂਦਾ ਹੈ। ਜਿਤਨਾ ਜ਼ਿਆਦਾ ਕਿਸੇ ਵਿਅਕਤੀ ਦਾ ਜੀਵਨ ਆਦਰਸ਼ਵਾਦੀ ਹੋਵੇਗਾ ਉਤਨਾ ਹੀ ਜ਼ਿਆਦਾ ਲੋਕ ਉਸ ਸਿਧਾਂਤ ਨੂੰ ਅਪਣਾਉਂਗੇ, ਅਪਣਾਉਂਦੇ ਰਹਿੰਦੇ ਹਨ। ਇਸ ਲਈ ਦੀਰਘ ਸੋਚ ਵਾਲੇ ਗੁਰੂ (ਪੀਰ) ਆਪਣੇ ਅਨੁਆਈਆਂ ਨੂੰ ਇਸ ਨੇਕ ਕਾਰਜਾਂ ਬਾਰੇ ‘ਦਸਵੰਧ’ ਦੇਣ ਲਈ ਪ੍ਰੇਰਦੇ ਰਹਿੰਦੇ ਹਨ ਤਾਂ ਜੋ ਸਮਾਜਿਕ ਸਦਭਾਵਨਾ ਬਣੀ ਰਹੇ ਅਤੇ ਮਿਲ ਕੇ ਬੁਰਾਈਆਂ ਦਾ ਮੁਕਾਬਲਾ ਵੀ ਕੀਤਾ ਜਾ ਸਕੇ।

ਸੰਨ 1590 ਵਿੱਚ ਜਦ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦਾ ਕੰਮ ਉਸਾਰੀ ’ਤੇ ਚੱਲ ਰਿਹਾ ਸੀ ਤਾਂ ਗੁਰੂ ਅਰਜੁਨ ਦੇਵ ਜੀ ਨੇ ਭਾਈ ਕਲਿਆਣਾ ਜੀ ਨੂੰ ਜਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਵਿੱਚ ਲਕੜੀ ਅਤੇ ਦਸਵੰਧ ਇਕੱਠਾ ਕਰਨ ਲਈ ਭੇਜਿਆ ਜਿੱਥੇ ਕ੍ਰਿਸ਼ਨ ਜਨਮਅਸਟਮੀ ਕਾਰਨ ਚੁੱਲ੍ਹੇ ’ਚ ਅੱਗ ਜਲਾਉਣਾ ਮਨ੍ਹਾ ਸੀ ਭਾਵ ਪੂਰਨ ਤੌਰ ’ਤੇ ਬ੍ਰਤ ਰੱਖਣ ਦੇ ਸਰਕਾਰੀ ਆਦੇਸ਼, ਰਾਜੇ (ਹਰੀਸੈਨ) ਵੱਲੋਂ ਜਾਰੀ ਹੋ ਚੁੱਕੇ ਸੀ ਪਰ ਭਾਈ ਕਲਿਆਣਾ ਜੀ ਨੇ ਅੱਗ ਜਲਾ ਕੇ ਲੰਗਰ ਤਿਆਰ ਕੀਤਾ ਅਤੇ ਜਨਤਾ ਨੂੰ ਬ੍ਰਤ ਨਾ ਰੱਖਣ ਲਈ ਪ੍ਰੇਰਿਤ ਕੀਤਾ, ਜੋ ਕਿ ਸਰਕਾਰੀ ਆਦੇਸ਼ਾਂ ਦਾ ਉਲੰਘਣ ਸੀ। ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਰਾਜੇ ਕੋਲ ਪੇਸ਼ ਕੀਤਾ ਗਿਆ। ਰਾਜਾ ਹਰੀਸੈਨ, ਭਾਈ ਸਾਹਿਬ ਜੀ ਦੇ ਆਤਮ ਗਿਆਨ ਤੋਂ ਇਤਨਾ ਪ੍ਰਭਾਵਤ ਹੋਇਆ ਕਿ ਉਸ ਨੇ ਗੁਰੂ ਦੇ ਬਿਬੇਕੀ ਸਿੱਖ ਦੇ ਚਰਨਾਂ ’ਤੇ ਡਿੱਗ ਕੇ ਮਾਫ਼ੀ ਮੰਗੀ ਅਤੇ ਉਸ ਦੇ ਆਤਮ ਗਿਆਨ ਦੇ ਮੂਲ ਸਰੋਤ ਗੁਰੂ ਅਰਜੁਨ ਸਾਹਿਬ ਜੀ ਨੂੰ ਮਿਲਣ ਲਈ ਅੰਮ੍ਰਿਤਸਰ ਆਇਆ ਤੇ ਸਿੱਖ ਸਜਿਆ, ਇਹ ਸੀ ਆਦਰਸ਼ ਜੀਵਨ ਦੀ ਇੱਕ ਉਦਾਹਰਨ।

ਸਨਾਤਨੀ (ਹਿੰਦੂ) ਸੋਚ ਅਨੁਸਾਰ ਦਸਵੰਧ ਦੇਣ ਦੀ ਕੋਈ ਪ੍ਰਥਾ ਨਹੀਂ ਹੈ ਬਲਕਿ ਇੱਕ ਵਿਹਲੜ ਸ਼੍ਰੇਣੀ (ਵਰਗ ਭਾਵ ਪੰਡਿਤ, ਪੂਜਾਰੀ) ਹੀ ਆਪਣੇ ਜਜਮਾਨਾਂ ਪਾਸੋਂ ਦਾਨ-ਦਛਣਾ, ਆਪਣੀਆਂ ਸਮਾਜਿਕ ਲੋੜਾਂ ਦੀ ਪੂਰਤੀ ਲਈ ਉਮਰ ਦੇ ਅੰਤ ਤੱਕ ਮੰਗਦਾ/ਲੈਂਦਾ ਰਹਿੰਦਾ ਹੈ ਅਤੇ ਉਸ ਦੇ ਜਜਮਾਨਾਂ ਲਈ ਵੀ ਸਮਾਜ ਸੇਵਾ ਦੇ ਨਾਮ ’ਤੇ ਇਹੀ ਉੱਤਮ ਸੇਵਾ ਹੈ। ਲੋਕਤੰਤ੍ਰ ਪ੍ਰਣਾਲੀ (System) ਵਿੱਚ ਵੋਟ-ਸ਼ਕਤੀ ਲਈ ਸਰਕਾਰਾਂ ਵੀ ਇਨ੍ਹਾਂ ਵਿਹਲੜਾਂ (ਸਮਾਜ ’ਤੇ ਭਾਰਾਂ, ਬੋਝਲਾਂ) ਨੂੰ ਟੈਕਸਾਂ ’ਚ ਰਿਆਇਤਾਂ ਦਿੰਦੀਆਂ ਰਹਿੰਦੀਆਂ ਹਨ। ਇਨ੍ਹਾਂ ਨੇ ਆਪਣੀ ਇਸ ਕੂਟਨੀਤੀ ਨੂੰ ਬਣਾਏ ਰੱਖਣ ਲਈ ਜਜਮਾਨਾਂ ਅੰਦਰ, ਦਿੱਤੇ ਹੋਏ ਦਾਨ ਬਦਲੇ ਹਜ਼ਾਰਾਂ ਗੁਣਾਂ ਵੱਧ ਮਾਇਆ ਮਿਲਣ ਦੀ ਲਾਲਸਾ ਵੀ ਭਰੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਨ੍ਹਾਂ ਪ੍ਰਥਾਏ ਪਾਵਨ ਵਾਕ ਹੈ ‘‘ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ, ਸੋਭ ਕਰੇ ਸੰਸਾਰੁ॥’’ (ਮ:੧) ੪੬੬) ਭਾਵ ਦਾਨੀ ਮਨੁੱਖ ਅੰਦਰ ਪਰਉਪਕਾਰ ਕਰਨ ਦੀ ਮਨਸ਼ਾ ਕਾਰਨ ਸਬਰ (ਆਨੰਦ) ਪੈਦਾ ਹੁੰਦਾ ਹੈ ਪਰ (ਕੁਝ ਦਾਨੀ, ਦਾਨ) ਕਰ ਕਰ ਕੇ ਮਾਲਕ ਪਾਸੋਂ (ਇਸ ਬਦਲੇ ਹੋਰ) ਹਜ਼ਾਰਾਂ ਗੁਣਾਂ ਵਧੀਕ (ਮਾਇਆ) ਵੀ ਮੰਗਦੇ ਹਨ ਅਤੇ (ਆਪਣੇ ਵੱਲੋਂ ਕੀਤੇ ਗਏ ਦਾਨ ਬਦਲੇ) ਸਮਾਜਿਕ ਜੀਵਾਂ ਪਾਸੋਂ ਸਤਿਕਾਰ ਵੀ ਚਾਹੁੰਦੇ ਹਨ।

ਹਿੰਦੂ ਗ੍ਰੰਥਾਂ ਅਨੁਸਾਰ ਇੱਕ ਪਰਾਸ਼ਰ ਰਿਸ਼ੀ ਹੋਇਆ ਹੈ ਜਿਸ ਨੇ ਖੱਤ੍ਰੀ ਰਾਜਿਆਂ (ਜਜਮਾਨਾਂ) ਨੂੰ ਆਪਣੀ ਕੁਲ ਕਮਾਈ ਵਿੱਚੋਂ 21% ਦਾਨ ਬ੍ਰਾਹਮਣਾਂ ਵਾਸਤੇ ਅਤੇ 31% ਦਾਨ ਦੇਵਤਿਆਂ ਵਾਸਤੇ ਦੇਣ ਲਈ ਪ੍ਰੇਰਿਆ ਸੀ। ਸ਼ਾਇਦ ਇਸ ਲਈ ਬ੍ਰਾਹਮਣ (ਪੂਜਾਰੀ) 52% ਹਿੱਸਾ (ਅੱਧ ਤੋਂ ਵਧੀਕ) ਆਪ ਲੈਣ ਲਈ ਪ੍ਰੇਰਨਾ ਕਰਦਾ ਹੋਵੇ ਜਦਕਿ ਜੈਨ ਧਰਮ ਅਨੁਸਾਰ ਪੂਜਾਰੀਆਂ ਨੂੰ ਕੇਵਲ ਭੋਜਨ ਹੀ ਛਕਾਇਆ ਜਾ ਸਕਦਾ ਹੈ। ਨਕਦ ਮਾਇਆ ਲੈਣ ਵਾਲੇ ਪੂਜਾਰੀ ਨੂੰ ਜੈਨ ਧਰਮ ਵਿੱਚੋਂ ਕੱਢ ਦਿੱਤਾ ਜਾਂਦਾ ਹੈ।

(ਬ੍ਰਾਹਮਣ ਅਤੇ ‘‘ਦੇ ਦੇ ਮੰਗਹਿ ਸਹਸਾ ਗੂਣਾ..॥’’ ਵਾਲੇ ਜਜਮਾਨਾਂ ਵਾਂਙ ਲਾਲਚੀ ਸ਼੍ਰੇਣੀ ਨੂੰ) ਇਸ ਸੁਆਰਥੀ ਲਾਲਸਾ ਤੋਂ ਆਜ਼ਾਦ ਕਰਵਾਉਣ ਲਈ ਹੀ ਗੁਰੂ ਅਮਰਦਾਸ ਜੀ ਬਚਨ ਕਰ ਰਹੇ ਹਨ ਕਿ ਇਹ ਸੁਆਰਥੀ ਦਾਨੀ (ਜਜਮਾਨ) ਅਤੇ ਸੁਆਰਥੀ ਸੋਚ ਵਾਲੇ ਪੂਜਾਰੀ (ਪੰਡਿਤ) ਸਾਰੇ ਹੀ ਆਪਣੀ ਕੀਤੀ ਹੋਈ ਦਾ ਫਲ ਜ਼ਰੂਰ ਭੋਗਣਗੇ ‘‘ਪੁੰਨ ਦਾਨੁ ਜੋ ਬੀਜਦੇ, ਸਭ ਧਰਮ ਰਾਇ ਕੈ ਜਾਈ॥’’ (ਮ:੩/੧੪੧੪)

ਸਿੱਖਾਂ ਲਈ ਸਭ ਤੋਂ ਵਧੀਕ ‘ਦਸਵੰਧ’ ਦੇਣ ਦੀ ਜ਼ਰੂਰਤ, ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸਮੇਂ ਤਦ ਪਈ, ਜਦ ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਸੀ ਅਤੇ ਦੇਸ਼ ਵਿੱਚ ਕਾਲ ਤੇ ਮਹਾਂਮਾਰੀ ਫੈਲੀ ਹੋਈ ਸੀ, ਜਿਸ ਕਾਰਨ ਗੁਰੂ ਜੀ ਨੇ ਸਿੱਖਾਂ ਨੂੰ ਫ਼ੁਰਮਾਨ ਕੀਤਾ ਹੋਇਆ ਸੀ ਕਿ ‘‘ਸੇਵਾ ਕਰਤ, ਹੋਇ ਨਿਹਕਾਮੀ॥ (ਮ:੫/੨੮੭) ਭਾਵ ਦਿੱਤੇ ਹੋਏ ‘ਦਸਵੰਧ’ ਬਦਲੇ ਲਾਲਚ ਬਿ੍ਰਤੀ ਨਹੀਂ ਹੋਣੀ ਚਾਹੀਦੀ।

ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਤੋਂ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਸਿੱਖਾਂ ਨੂੰ ਆਪਣਾ ‘ਦਸਵੰਧ’ ਚੰਗੀ ਨਸਲ ਦੇ ਅਰਬੀ ਘੋੜਿਆਂ ’ਤੇ ਖਰਚ ਕਰਨ ਲਈ ਕਿਹਾ। ਜ਼ਮੀਨੀ ਹਾਲਾਤਾਂ ਕਾਰਨ ਇਹੀ ਸਿਲਸਿਲਾ (ਭਾਵ ‘ਦਸਵੰਧ’ ਨੂੰ ਜੰਗੀ ਸਾਜੋ-ਸਾਮਾਨ ਖਰੀਦਣ ਬਾਬਤ ਖਰਚ ਕਰਨ ਵਾਲਾ ਹੁਕਮ) ਦਸਮੇਸ਼ ਪਿਤਾ ਜੀ ਤੱਕ ਨਿਰੰਤਰ ਚੱਲਦਾ ਰਿਹਾ।

ਇਸ (ਗੁਰੂ ਕਾਲ) ਸਮੇਂ ਦੌਰਾਨ ‘ਮਸੰਦਾਂ’ ਨੂੰ ਭੀ ਇਸ ਆਰਾਮ ਦਾਇਕ ਕਮਾਈ ਨੇ ਅਜਿਹਾ ਭਿ੍ਰਸ਼ਟ ਬਣਾਇਆ ਕਿ ਉਹ ਦੂਸਰੇ (ਮਸੰਦ) ਭਰਾਵਾਂ ਨੂੰ ਵੀ ਨੀਵਾਂ ਵਿਖਾਉਣ ਤੱਕ ਚਲੇ ਜਾਂਦੇ ਤਾਂ ਜੋ ਇਹ ‘ਦਸਵੰਧ’ ਭੇਟਾ ਦੂਸਰੇ ਮਸੰਦ ਪਾਸ ਨਾ ਚਲੀ ਜਾਵੇ ‘‘ਜੋ ਕਰਿ ਸੇਵ ਮਸੰਦਨ ਕੀ ਕਹੈ, ਆਨਿ ਪ੍ਰਸਾਦਿ(ਘਰੋਂ ਲਿਆ ਕੇ) ਸਬੈ ਮੋਹਿ ਦੀਜੈ॥ ਜੋ ਕਛੁ ਮਾਲ ਤਵਾਲਯ ਸੋ (ਘਰ ਵਿੱਚ ਹੈ); ਅਬ ਹੀ ਉਠਿ, ਭੇਟ ਹਮਾਰੀ ਹੀ ਕੀਜੈ॥ ਮੇਰੋ ਈ ਧਯਾਨ ਧਰੋ ਨਿਸਿ ਬਾਸੁਰ (ਦਿਨ-ਰਾਤ), ਭੂਲ ਕੈ ਅਉਰ ਕੋ ਨਾਮੁ ਨ ਲੀਜੈ॥ ਦੀਨੇ (ਦਾਨ) ਕੋ ਨਾਮੁ ਸੁਨੈ ਭਜਿ ਰਾਤਹਿ (ਰਾਤ ਨੂੰ ਹੀ), ਲੀਨੇ (ਲਏ) ਬਿਨਾ, ਨਹਿ ਨੈਕੁ ਪ੍ਰਸੀਜੈ (ਨਾ ਰਤਾ ਭਰ ਖੁਸ਼ ਹੁੰਦੇ)॥੨੯॥’’ (੩੩ ਸਵੈਯੇ/ ਦਸਮ ਗ੍ਰੰਥ)

ਜਦ ‘ਮਸੰਦਾਂ’ ਦੀਆਂ ਇਹ ਹਰਕਤਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸ ਪੁੱਜੀਆਂ ਕਿ ਗੁਰੂ ਘਰ ਦੇ ਪ੍ਰਚਾਰਕ ‘ਮਸੰਦ’, ਆਪਣੀਆਂ ਅੱਖਾਂ ’ਚ ਤੇਲ ਦੀਆਂ ਸਲਾਈਆਂ ਪਾ ਕੇ ਨਕਲੀ ਹੰਝੂ ਕੱਢ-ਕੱਢ ਕੇ ਲੋਕਾਂ ਨੂੰ ਲੁੱਟ ਰਹੇ ਹਨ: ‘‘ਆਖਨ (ਅੱਖਾਂ) ਭੀਤਰਿ ਤੇਲ ਕੌ ਡਾਰ, ਸੁ ਲੋਗਨ ਨੀਰੁ ਬਹਾਇ ਦਿਖਾਵੈ॥ ਜੋ ਧਨਵਾਨੁ ਲਖੈ (ਚੰਗਾ ਦਾਨੀ ਵਿਖਾਈ ਦਿੰਦਾ) ਨਿਜ ਸੇਵਕ, ਤਾਹੀ ਪਰੋਸਿ ਪ੍ਰਸਾਦਿ ਜਿਮਾਵੈ (ਛਕਾਉਂਦੇ)॥ (ਪਰ) ਜੋ ਧਨਹੀਨ ਲਖੈ(ਗ਼ਰੀਬ ਦਿਖਾਈ ਦੇਵੇ) ਤਿਹ ਦੇਤ ਨ, ਮਾਗਨ ਜਾਤ ਮੁਖੋ ਨ ਦਿਖਾਵੈ॥ ਲੂਟਤ ਹੈ ਪਸੁ ਲੋਗਨ ਕੋ, ਕਬਹੂੰ ਨ ਪ੍ਰਮੇਸੁਰ ਕੇ ਗੁਨ ਗਾਵੈ॥੩੦॥ (੩੩ ਸਵੈਯੇ/ਦਸਮ ਗ੍ਰੰਥ) ਤਾਂ ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਜੋ ‘ਮਸੰਦ’, ਸੰਗਤਾਂ ਤੋਂ ਇਕੱਠਾ ਕੀਤਾ ਹੋਇਆ ‘ਦਸਵੰਧ’ ਗੁਰੂ ਘਰ ਵਿੱਚ ਜਮਾ ਨਹੀਂ ਕਰਵਾਉਂਦੇ, ਉਨ੍ਹਾਂ ਨੂੰ ਦਾੜ੍ਹੀ ਤੋਂ ਫੜ੍ਹ ਕੇ ਲਿਆਂਦਾ ਜਾਵੇ। ਗੁਰੂ ਘਰ ਮਾਇਆ ਜਮਾ ਨਾ ਕਰਵਾਉਣ ਵਾਲੇ ਇਨ੍ਹਾਂ ‘ਮਸੰਦਾਂ’ ਵਿੱਚੋਂ ਇੱਕ (ਨੱਕੇ ਸ਼ਹਿਰ ਦਾ)‘ਮਸੰਦ’ ਭਾਈ ‘ਸੰਗਤ’ ਜੀ ਭੀ ਸੀ (ਜੋ ‘ਦਸਵੰਧ’ ਦੀ ਪੂਰੀ ਰਕਮ ਆਪਣੇ ਹੀ ਇਲਾਕੇ ਵਿੱਚ ‘ਸਮਾਜ ਸੇਵਾ’ ਦੇ ਕੰਮਾਂ ’ਤੇ ਖਰਚ ਕਰ ਦਿਆ ਕਰਦੇ ਸਨ, ਇਨ੍ਹਾਂ ਦਾ ਜਨਮ ਸੰਨ 1640 ਈ: ਵਿੱਚ ਹੋਇਆ ਅਤੇ ਵਪਾਰ ਲਈ ਫੇਰੀ ਪਾਉਂਦੇ ਹੋਏ, ਸੰਨ 1656 ਈ: (16 ਸਾਲ ਦੀ ਉਮਰ) ’ਚ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਸਿੱਖ ਬਣੇ। ਵਪਾਰ ਲਈ ਫੇਰੀ ਪਾਉਣਾ, ਕਿੱਤਾ ਹੋਣ ਕਾਰਨ, ਗੁਰੂ ਜੀ ਨੇ ਇਨ੍ਹਾਂ ਦਾ ਨਾਮ ਹੀ ‘ਫੇਰੂ’ ਰੱਖ ਦਿੱਤਾ ਸੀ।) ਸੰਗਤਾਂ ਇਸ ਦੇ ਆਦਰਸ਼ (ਇਮਾਨਦਾਰ) ਜੀਵਨ ਤੋਂ ਬਹੁਤ ਪ੍ਰਭਾਵਤ ਸਨ, ਜਿਸ ਕਾਰਨ ਇਸ ਦੀ ਦਾੜ੍ਹੀ ਕਿਸੇ ਨੇ ਨਾ ਫੜ੍ਹੀ ਪਰ ਇਹ ਆਪ ਹੀ ਆਪਣੀ ਦਾੜ੍ਹੀ ਫੜ੍ਹ ਕੇ (ਬੜੀ ਨਿਮਰਤਾ ਨਾਲ) ਦਸਮੇਸ਼ ਪਿਤਾ ਜੀ ਦੇ ਸਨਮੁਖ ਆਇਆ, ਗੁਰੂ ਜੀ ਇਸ ਦੇ ਅਜਿਹੇ ਵਿਵਹਾਰ ਤੋਂ ਇਤਨੇ ਪ੍ਰਭਾਵਤ ਹੋਏ ਕਿ ਇਨ੍ਹਾਂ ਨੂੰ ‘ਸੱਚੀ ਦਾੜ੍ਹੀ’ ਅਤੇ ‘ਸੰਗਤ ਸਾਹਿਬ’ ਦਾ ਖ਼ਿਤਾਬ ਬਖ਼ਸ਼ਿਆ। ਕਵੀ ਸੰਤੋਖ ਸਿੰਘ ਜੀ ਇਨ੍ਹਾਂ ਦੇ ਜੀਵਨ ਬਾਰੇ ‘ਇਕ ਨੱਕੇ ਮੇ ਹੁਤੋ ਮਸੰਦ।’ (ਗੁਰ ਪ੍ਰਤਾਪ ਸੂਰਜ) ਲਿਖ ਰਹੇ ਹਨ।

ਉਪਰੋਕਤ ਸਾਰੀ ਗਿਰਾਵਟ ‘ਦਸਵੰਧ’ ਨੂੰ ਵੇਖ ਕੇ ਜ਼ਿਆਦਾਤਰ ਵਿਹਲੜ ਪੂਜਾਰੀਆਂ (ਧਰਮ ਦੇ ਠੇਕੇਦਾਰਾਂ) ਦੇ ਮਨਾਂ ਵਿੱਚ ਆਈ ਅਤੇ ਦਸਮੇਸ਼ ਪਿਤਾ ਜੀ ਨੇ ਗੁਰੂ ਅਮਰਦਾਸ ਜੀ ਦੇ ਬਚਨ ਕਿ ‘‘ਪੁੰਨ ਦਾਨੁ ਜੋ ਬੀਜਦੇ, ਸਭ ਧਰਮ ਰਾਇ ਕੈ ਜਾਈ॥’’ (ਮ:੩/੧੪੧੪) ਨੂੰ ਸਿੱਧ ਕਰ ਵਿਖਾਇਆ ਭਾਵ ਸਭ ਨੂੰ ਭੱਠੀ ਵਿੱਚ ਭੁੰਨਿਆ।

ਭਾਈ ਨੰਦ ਲਾਲ ਸਿੰਘ ਜੀ ਨੇ ਸਿੱਖਾਂ ਪ੍ਰਥਾਏ, ਗੁਰੂ ਜੀ ਦਾ ਹੁਕਮ ਇਉਂ ਪੜ੍ਹ ਕੇ ਸੁਣਾਇਆ ‘ਦਸਵੰਧ ਗੁਰੂ ਨਹਿ ਦੇਵਈ, ਝੂਠ ਬੋਲ ਜੋ ਖਾਇ। ਕਹੈ ‘ਗੋਬਿੰਦ ਸਿੰਘ’ ਲਾਲ ਜੀ! ਤਿਸ ਕਾ ਕਛੁ ਨ ਬਿਸਾਹੁ।’ (ਤਨਖ਼ਾਹ ਨਾਮਾ), ਭਾਈ ਦੇਸਾ ਜੀ ਵੀ ਇਉਂ ਬਿਆਨ ਕਰ ਰਹੇ ਹਨ ‘ਦਸ ਨਖ ਕਰ ਜੋ ਕਾਰ ਕਮਾਵੈ। ਤਾਂ ਕਰ ਜੋ ਧਨ ਘਰ ਮੈਂ ਆਵੈ। ਤਿਹ ਤੇ ਗੁਰ ‘ਦਸਵੰਧ’ ਜੋ ਦੇਈ। ਸਿੰਘ ਸੁ ਜਸ, ਬਹੁ ਜਗ ਮਹਿ ਲੇਈ।’ (ਰਹਿਤਨਾਮਾ)

ਕਵੀ ਸੰਤੋਖ ਸਿੰਘ ਜੀ ਗੁਰ ਪ੍ਰਤਾਪ ਸੂਰਜ ’ਚ ਇਉਂ ਦਰਜ ਕਰ ਰਹੇ ਹਨ ‘ਜੋ ਆਪਨੀ ਕਛੁ ਕਰਹੁ ਕਮਾਈ। ਗੁਰ ਹਿਤ ਦਿਹੁ ‘ਦਸਵੰਧ’ ਬਨਾਈ।’ (੨੫, ਰਾਸ਼ਿ ੧/ ਅੰਸੂ ੧੧)

ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਜਿੱਥੇ ‘‘ਕਿਰਤਿ ਵਿਰਤਿ ਕਰਿ ਧਰਮ ਦੀ, ਹਥਹੁ ਦੇ ਕੈ ਭਲਾ ਮਨਾਵੈ।’’ (ਵਾਰ ੬ ਪਉੜੀ ੧੨) ਵਾਲੀ ਭਾਵਨਾ ਵਿਅਕਤ ਕਰ ਰਹੇ ਹਨ ਉੱਥੇ ਹੀ ਪਰਉਪਕਾਰੀ ਭਾਵਨਾ ਵਾਲਿਆਂ ਤੋਂ ਕੁਰਬਾਨ ਹੁੰਦੇ ਹੋਏ ਇਉਂ ਬਿਆਨ ਕਰ ਰਹੇ ਹਨ: ‘‘ਹਉ ਤਿਸੁ ਘੋਲਿ ਘੁਮਾਇਆ, ਪਰ ਦਰਬੈ ਨੋ ਹਥੁ ਨ ਲਾਵੈ।’’ (ਵਾਰ ੧੨ / ਪਉੜੀ ੪)

ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਿੱਖ ਸਮਾਜ ਨੂੰ ਹੁਣ ਵੀ ਵਧੇਰੇ ‘ਦਸਵੰਧ’ ਕੱਢਣ ਦੀ ਜ਼ਰੂਰਤ ਹੈ ਤਾਂ ਜੋ ਸਮੂਹ ਮਾਨਵਤਾ ’ਚ ਪ੍ਰੇਮ ਪੈਦਾ ਕਰਨ ਵਾਲਾ ਕੌਮੀ ਸਿਧਾਂਤ, ਵਿਸ਼ਵ ਪੱਧਰ ਤੱਕ ਪਹੁੰਚਾਇਆ ਜਾ ਸਕੇ। ਗੁਰੂ ਕ੍ਰਿਪਾ ਨਾਲ ਸਿੱਖ ਕੌਮ ਪੂਰੇ ਵਿਸ਼ਵ ਵਿੱਚ ਫੈਲੀ ਹੋਈ ਹੈ ਅਤੇ ਸਾਡੀ ਮਦਦ ਵਾਸਤੇ ਕਈ ਨਿਵੇਕਲੀਆਂ ਵਿਗਿਆਨਕ ਤਕਨੀਕਾਂ ਭੀ ਸਾਡੇ ਸਾਹਮਣੇ ਹਨ ਜਾਂ ਆ ਰਹੀਆਂ ਹਨ ਇਸ ਲਈ ਇਹ ਕਾਰਜ ਅਸੰਭਵ ਨਹੀਂ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਹੋਰਾਂ ਕੌਮਾਂ ਦੇ ਮੁਕਾਬਲੇ ਸਿੱਖ, ਦਾਨ ਦੇਣ ’ਚ ਅੱਵਲ (ਮੋਹਰੀ) ਰਹੇ ਹਨ ਅਤੇ ਹੈ, ਇਸ ਦੀ ਇਕ ਉਦਾਹਰਨ ਗੁਰੂ ਘਰਾਂ ਦੀਆਂ ਸੁੰਦਰ ਇਮਾਰਤਾਂ ਹਨ। ਅੱਜ ਵੀ ਸਿੱਖਾਂ ਪ੍ਰਤੀ ਆਮ ਹੀ ਕਿਹਾ ਜਾਂਦਾ ਹੈ ਕਿ ਅਗਰ ਦੋ ਸਿੱਖ ਇਕੱਠੇ ਹੋ ਜਾਣ ਤਾਂ ਗੁਰਦੁਆਰਾ ਬਣਾ ਸਕਦੇ ਹਨ ਪਰ ਹਜ਼ਾਰਾਂ ਹਿੰਦੂ, ਬਿਨਾ ਸਰਕਾਰੀ ਮਦਦ ਦੇ ਮੰਦਰ ਨਹੀਂ ਬਣਾ ਸਕਦੇ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਭੀ ਸਿੱਖ ਰਸਾਤਲ ਵੱਲ ਕਿਉਂ ਵਧ ਰਹੇ ਹਨ? ਵੀਚਾਰਨ ਦਾ ਵਿਸ਼ਾ ਹੈ। ਇਸ ਬਾਬਤ ਮੈਂ ਕੁਝ ਕੁ ਸੁਝਾਵ ਪੰਥ ਦਰਦੀਆਂ ਦੇ ਸਨਮੁਖ ਇਉਂ ਰੱਖ ਰਿਹਾ ਹਾਂ:

(1). ਹਰ ਇੱਕ ਸਿੱਖ, ਆਪਣੇ ਆਦਰਸ਼ ਜੀਵਨ ਰਾਹੀਂ ਸਮਾਜਿਕ ਸੇਵਾ ਕਰਕੇ ਲੁਕਾਈ ਨੂੰ ਪ੍ਰਭਾਵਤ ਕਰੇ ਅਤੇ ਆਪਣਾ ਬਣਦਾ ‘ਦਸਵੰਧ’ ਆਪਣੇ ਹੱਥੀਂ ਆਪਣੇ ਹੀ ਆਸ-ਪਾਸ ਖ਼ਰਚ ਕਰਨ ਨੂੰ ਤਰਜੀਹ ਦੇਵੇ। ਜ਼ਿੰਦਗੀ ਦੇ ਸਫ਼ਰ (ਖੁਸ਼ੀਆਂ-ਗ਼ਮੀਆਂ) ’ਚ ਵਿਚਰਦਿਆਂ ਸਾਦਗੀ ਦਾ ਪ੍ਰਗਟਾਵਾ, ਸਮਾਜਿਕ ਜੀਵਾਂ ’ਤੇ ਵਧੇਰੇ ਪ੍ਰਭਾਵ ਪਾਉਂਦਾ ਹੈ।

(2). ਸੰਗਤਾਂ ਵੱਲੋਂ ਦਿੱਤੇ ਜਾ ਰਹੇ ਗੁਰੂ ਘਰਾਂ ’ਚ ‘ਦਾਨ’ ਵਿੱਚੋਂ ਵੱਧ ਤੋਂ ਵੱਧ ਹਿੱਸਾ, ਆਮ ਲੋਕਾਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਹੀ ਖ਼ਰਚ ਕੀਤਾ ਜਾਏ।

(3). ਲੰਗਰਾਂ, ਰੁਮਾਲਿਆਂ, ਚੰਦੋਇਆਂ, ਪਾਲਕੀਆਂ, ਕਰਵਾਏ ਜਾ ਰਹੇ ਪਾਠਾਂ ਆਦਿ ’ਤੇ ਜ਼ਰੂਰਤ ਤੋਂ ਵਧੀਕ ਖ਼ਰਚ ਨਾ ਕੀਤਾ ਜਾਵੇ।

(4). ਇੱਕ ਜਾਗਰੂਕ ਸਿੱਖ ਨੂੰ ਆਪਣਾ ‘ਦਸਵੰਧ’, ਗ਼ਰੀਬ ਵਰਗ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ ਅਤੇ ਇੱਕ ਆਮ ਸਿੱਖ ਨੂੰ ਆਪਣਾ ‘ਦਸਵੰਧ’ ਗਿਆਨ (ਵਿੱਦਿਆ) ਦੇਣ/ ਵੰਡਣ ਵਾਲੇ ਪਾਸੇ ਵੀ ਖ਼ਰਚ ਕਰਨਾ ਚਾਹੀਦਾ ਹੈ ਕਿਉਂਕਿ ਇਉਂ ਕੀਤਿਆਂ ਕੌਮ ਵਿੱਚ ਆਪਸੀ ਪ੍ਰੇਮ ਵਧੇਗਾ।

(5). ਮੁਸ਼ਕਲਾਂ ਵਿੱਚ ਜਕੜੇ ਇਨਸਾਨ ਨੂੰ ਹਰ ਪੱਖ ਤੋਂ ਵਧੇਰੇ ਮਦਦ ਦੀ ਜ਼ਰੂਰਤ ਹੁੰਦੀ ਹੈ ਅਤੇ ਸਦੀਵ ਕਾਲ ਉਸ ਦੇ ਜੀਵਨ ’ਤੇ ਪ੍ਰਭਾਵ ਵੀ ਪਾਉਂਦੀ ਹੈ ਇਸ ਲਈ ਸਿੱਖਾਂ ਨੂੰ ਗ਼ਰੀਬ ਕਲੌਨੀਆਂ ’ਚ ਵਧੇਰੇ ਮੈਡੀਕਲ ਕੈਂਪ ਅਤੇ ਲੰਗਰ ਲਗਾਉਣੇ ਚਾਹੀਦੇ ਹਨ ਅਤੇ ਗ਼ਰੀਬ ਬੱਚਿਆਂ ਦੀ ਮੁਫ਼ਤ ਪੜ੍ਹਾਈ ਬਾਰੇ ਸੰਵੇਦਨਸ਼ੀਲ (Sensitive) ਹੋਣਾ ਚਾਹੀਦਾ ਹੈ।

(6). ਗੁਰਬਾਣੀ ਦੇ ਸਹਿਜ ਪਾਠ ਨੂੰ (ਸ਼ਬਦ ਅਰਥਾਂ ਸਮੇਤ) ਨਿਰੰਤਰ ਜਾਰੀ ਰੱਖਣ ਲਈ ਅਤੇ ਯੋਗ (ਨਿਪੁੰਨ) ਪਾਠੀ ਸਿੰਘਾਂ ਦੀ ਮਦਦ ਵਿਸ਼ੇਸ਼ ਤੌਰ ’ਤੇ ਲੈਣ ਲਈ ‘ਦਸਵੰਧ’ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਭਾਈ ਗੁਰਦਾਸ ਜੀ ਸੋਨੇ ਦੇ 7 ਬਣਾਏ ਗਏ ਮੰਦਿਰਾਂ ਦੇ ਪੁੰਨ ਦੀ ਤੁਲਨਾ, ਗੁਰੂ ਜੀ ਦਾ ਕੇਵਲ ਇੱਕ ਸ਼ਬਦ, ਸਿੱਖ ਨੂੰ ਸਮਝਾਉਣ ਦੇ ਬਰਾਬਰ ਕਰਦੇ ਹਨ ‘‘ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ ਸਿਖ ਕਉ, ਇਕ ਸਬਦ ਸਿਖਾਏ ਕਾ।’’ (ਕਬਿੱਤ ੬੭੩)

(ਯਾਦ ਰਹੇ ਕਿ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਭੀ ਪੂਰਨ ਤੌਰ ’ਤੇ ਸੋਨੇ ਦਾ ਨਹੀਂ ਬਣਿਆ ਹੈ, ਕੇਵਲ ਬਾਹਰੀ ਪਰਤ ਹੀ ਸੋਨੇ ਦੀ ਚੜ੍ਹੀ ਹੋਈ ਹੈ ਪਰ ਭਾਈ ਸਾਹਿਬ ਜੀ ਤਾਂ ਉਨ੍ਹਾਂ 7 ਮੰਦਿਰਾਂ ਦੀ ਗੱਲ ਕਰ ਰਹੇ ਹਨ ਜੋ ਪੂਰਨ ਤੌਰ ’ਤੇ ਸੋਨੇ ਦੇ ਬਣੇ ਹੋਏ ਹੋਣ, ਭਾਵ 7 ਸੋਨੇ ਦੇ ਮੰਦਿਰ= 1 ਗੁਰੂ ਦਾ ਸ਼ਬਦ ਕਿਸੇ ਨੂੰ ਸਮਝਾਉਣਾ।) ਆਦਿ।

ਉਪਰੋਕਤ ਸੁਝਾਏ ਗਏ ਕੁਝ ਕੁ ਵਿਸ਼ਿਆਂ ਤੋਂ ਇਲਾਵਾ ਆਪਣੇ ਆਸ-ਪਾਸ ਦੇ ਜ਼ਮੀਨੀ ਹਾਲਾਤਾਂ ਨੂੰ ਮੁੱਖ ਰੱਖਦਿਆਂ ਹਰ ਇੱਕ ਗੁਰਸਿੱਖ ਨੂੰ ਆਪਣੀ ਸੂਝ-ਬੂਝ ਅਨੁਸਾਰ ‘ਦਸਵੰਧ’ ਦੇ ਸਾਰਥਿਕ ਪ੍ਰਯੋਗ ’ਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ, ਨਾ ਕਿ ਆਪਣੀ ਹੱਕ-ਸੱਚ ਦੀ ਕਮਾਈ ਕਿਸੇ ਡੇਰੇਦਾਰ, ਪ੍ਰਬੰਧਕ ਕਮੇਟੀ, ਪ੍ਰਚਾਰਕ ਆਦਿ ਦੇ ਸਪੁਰਦ ਕਰਕੇ ਹੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੀਦਾ ਹੈ ਕਿਉਂਕਿ ਇਉਂ ਕੀਤਿਆਂ ਜੋ ਕੌਮ ਦਾ ਨੁਕਸਾਨ ਹੋ ਰਿਹਾ ਹੈ ਉਸ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ:

(1). ਅਬਿਬੇਕੀ ਡੇਰੇਦਾਰਾਂ ਨੂੰ ‘ਦਸਵੰਧ’ ਭੇਟ ਕਰਕੇ ਸਿੱਖ ਕੌਮ ਨੇ ਆਪਣੀ ‘ਪੁਰਾਤਨ ਵਿਰਾਸਤ’ ਨਸ਼ਟ ਕਰਵਾ ਲਈ ਹੈ ਭਾਵ ਹਰ ਇੱਕ ਗੁਰਦੁਆਰਾ ਬਾਹਰੋਂ ਕੇਵਲ ਸਫ਼ੇਦ (ਪੱਥਰ) ਦਾ ਪ੍ਰਤੀਕ ਬਣ ਕੇ ਰਹਿ ਗਿਆ ਹੈ, ਸਾਰੀਆਂ ਹੀ ਪੁਰਾਣੀਆਂ ਇਤਿਹਾਸਕ ਨਿਸ਼ਾਨੀਆਂ ਖ਼ਤਮ ਹੋ ਚੁੱਕੀਆਂ ਹਨ ਜਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ।

(2). ਗੁਰਦੁਆਰਾ ਪ੍ਰਬੰਧਕਾਂ ਨੂੰ ਦਿੱਤੇ ਗਏ ‘ਦਸਵੰਧ’ ਕਾਰਨ, ਪ੍ਰਬੰਧਕਾਂ ਨੇ ਗੁਰਦੁਆਰਿਆਂ ’ਤੇ ਸਦੀਵੀ ਕਾਬਜ਼ ਬਣੇ ਰਹਿਣ ਲਈ, ਇੱਕ-ਇੱਕ ਪਿੰਡ (ਨਗਰ ਜਾਂ ਮਹੱਲੇ) ਵਿੱਚ (ਜ਼ਰੂਰਤ ਤੋਂ ਵਧੀਕ) ਕਈ ਕਈ ਗੁਰੂ ਘਰ ਬਣਾ ਦਿੱਤੇ ਹਨ, ਜਿਸ ਕਾਰਨ ਭਗਤ ਰਵੀਦਾਸ ਜੀ ਦੇ ਪਾਵਨ ਵਾਕ ‘‘ਸਤਸੰਗਤਿ ਮਿਲਿ ਰਹੀਐ ਮਾਧਉ! ਜੈਸੇ ਮਧੁਪ ਮਖੀਰਾ॥’’ (੪੮੬) ਭਾਵ ਸ਼ਹਿਦ ਦੀਆਂ ਮੱਖੀਆਂ ਵਾਂਙ ਸੰਗਤਾਂ ’ਚ ਏਕਤਾ ਨੂੰ ਬਣਾਏ ਰੱਖਣ ਲਈ ਗੁਰਦੁਆਰਾ ਪ੍ਰਬੰਧਕ ਅਸਫਲ ਹੋ ਗਏ ਹਨ। ਕੌਮ ’ਚ ਕਈ ਧੜੇ ਬਣਨ ਕਾਰਨ, ਗੁਰੂ ਘਰ ਵੀ ਜ਼ਾਤਾਂ ਦੇ ਨਾਮ ’ਤੇ ਬਣਾ ਲਏ ਗਏ ਹਨ। ਅਸੀਂ ‘‘ਸਭੇ ਸਾਝੀਵਾਲ ਸਦਾਇਨਿ.. ॥’’ (ਮ:੫/੯੭) ਉਪਦੇਸ਼ ਨੂੰ ਭੁੱਲ ਗਏ, ਇਸ ਲਈ ਸਮੂਹ ਸਿੱਖ ਸੰਗਤ ਵੱਲੋਂ ਤਿਆਰ ਕੀਤੀ ਗਈ ‘ਸਿੱਖ ਰਹਿਤ ਮਰਿਆਦਾ’ ਵੀ ਗੁਰੂ ਘਰਾਂ ਵਿੱਚ ਪੂਰਨ ਤੌਰ ’ਤੇ (100%) ਲਾਗੂ ਨਹੀਂ ਕਰਵਾਈ ਜਾ ਸਕੀ।

ਉਪਰੋਕਤ ਭਾਵਨਾ ਅਧੀਨ ਬਣਾਏ ਗਏ ਇਨ੍ਹਾਂ ਗੁਰੂ ਘਰਾਂ ਵਿੱਚ ਪ੍ਰਬੰਧਕਾਂ ਨੂੰ ਗੁਰੂ ਦਾ ਵਜ਼ੀਰ ਵੀ (ਸਿਧਾਂਤਕ ਦੀ ਬਜਾਏ) ਉਹ ਚਾਹੀਦਾ ਹੈ ਜੋ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਲਈ ਪ੍ਰਬੰਧਕਾਂ ਨੂੰ ਸਹਿਯੋਗ ਦੇਵੇ। ਅਜਿਹੀ ਹੀ ਭਰਾ ਮਾਰੂ ਸੋਚ ਦੇ ਪ੍ਰਤੀ ਭਾਈ ਗੁਰਦਾਸ ਜੀ ਇੱਕ ਦਲੀਲ ਪੇਸ਼ ਕਰ ਰਹੇ ਹਨ ਕਿ ਅਗਰ ਕਿਸੇ ਸੁੱਕੇ ਥਾਂ ’ਤੇ ਖੜ੍ਹੀ ਬੇੜੀ (ਕਿਸਤੀ) ਨੂੰ ਅੱਗ ਲੱਗ ਜਾਵੇ ਤਾਂ ਨਜਦੀਕ ਵਹਿ (ਵਗ) ਰਹੇ ਸਮੁੰਦਰ ਦੇ ਪਾਣੀ ਨਾਲ ਅੱਗ ਬੁਝਾਈ ਜਾ ਸਕਦੀ ਹੈ ਪਰ ਜੇ ਕਿਸਤੀ ਪਾਣੀ ਵਿੱਚ ਹੋਵੇ ਅਤੇ ਅੱਗ ਲੱਗ ਜਾਵੇ ਤਾਂ ਸਮੁੰਦਰ ’ਚੋਂ ਪਾਣੀ, ਕਿਸਤੀ ’ਤੇ ਪਾਉਣ ਨਾਲ ਕਿਸਤੀ ਮੁਸਾਫ਼ਿਰਾਂ ਸਮੇਤ ਡੁੱਬਦੀ ਹੈ ਅਤੇ ਪਾਣੀ ਨਾ ਪਾਉਣ ਨਾਲ, ਕਿਸਤੀ ਅੱਗ ਨਾਲ ਸੜ ਕੇ ਡੁੱਬਦੀ ਹੈ, ਇਸ ਲਈ ਅੱਗ ਕਿਵੇਂ ਬੁਝੇ? ਦੂਸਰੀ ਉਦਾਹਰਨ ਦਿੰਦਿਆਂ ਕਿ ਪਿੱਛੇ ਆ ਰਹੇ ਚੋਰਾਂ ਤੋਂ ਲੁੱਟੇ ਜਾਣ ਦੇ ਡਰ ਕਾਰਨ ਕਿਸੇ ਘਰ ਜਾਂ ਰਾਜੇ ਦੇ ਮਹਿਲ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਜੇ ਉਸ (ਘਰ ਜਾਂ ਮਹਿਲ) ਦੇ ਅੰਦਰੋਂ ਹੀ ਕੋਈ ਲੁੱਟ ਲਵੇ ਫਿਰ ਕੀ ਕਰੀਏ? ਇਸ ਤਰ੍ਹਾਂ ਹੀ ਮਾਇਆ ਦੇ ਡਰ ਤੋਂ ਬਚਣ ਲਈ ਗੁਰੂ ਘਰ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਜੇ ਉੱਥੇ ਵੀ ਮਾਇਆ ਕਾਰਨ ਲੜ ਰਹੇ ਹੋਣ ਤਾਂ ਸ਼ਾਂਤੀ ਕਿੱਥੇ? ‘‘ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ; ਨਾਉ ਮੈ ਜਉ ਅਗਨਿ ਲਾਗੈ, ਕੈਸੇ ਕੈ ਬੁਝਾਈਐ। ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ। ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ; ਮਾਰੈ ਮਹੀਪਤਿ, ਜੀਉ ਕੈਸੇ ਕੈ ਬਚਾਈਐ। ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ; ਤਹਾ ਜਉ ਮਾਇਆ ਬਿਆਪੈ, ਕਹਾ ਠਹਰਾਈਐ॥’’ (ਕਬਿੱਤ ੫੪੪)

(3). ਕਿਸੇ ਕੌਮ ਦੀ ਫ਼ਿਲਾਸਫ਼ੀ ਨੂੰ ਸਮਾਜ ਵਿੱਚ ਲਾਗੂ ਕਰਨ ਅਤੇ ਕਰਵਾਉਣ ਲਈ ਅਹਿਮ ਭੂਮਿਕਾ ਪ੍ਰਚਾਰਕ (ਵਿਦਵਾਨ) ਵਰਗ ਵੱਲੋਂ ਨਿਭਾਈ ਜਾਂਦੀ ਹੈ ਪਰ ਸੁਆਰਥੀ ਪ੍ਰਚਾਰਕਾਂ ਨੂੰ ‘ਦਸਵੰਧ’ ਭੇਟਾ ਕਰਨ ਨਾਲ, ਅਜਿਹੇ ਵਿਦਵਾਨਾਂ ਵਿੱਚ, ‘ਦਾਨੀ ਸੱਜਣਾਂ’ ਨੂੰ ਆਪਣੇ ਹੱਕ ਵਿੱਚ ਭੁਗਤਾਨ ਲਈ ਹੋੜ ਲੱਗੀ ਜਾਂਦੀ ਹੈ ਕੁਝ ਨਿਵੇਕਲਾ ਕਰ ਕੇ ਵਿਖਾਉਣ ਦੀ ਮਨਸ਼ਾ ਨਾਲ ਭੀ ਆਪਸੀ ਵਿਚਾਰਾਂ ਵਿੱਚ ਸੰਤੁਲਨ ਨੂੰ ਬਣਾਏ ਰੱਖਣਾ ਮੁਸਕਿਲ ਹੋ ਜਾਂਦਾ ਹੈ ਜਿਸ ਕਾਰਨ ਕੌਮ ’ਚ ਕਈ ਹੋਰ ਧੜੇ ਜਨਮ ਲੈ ਲੈਂਦੇ ਹਨ। ਸੁਆਰਥੀ ‘ਮਸੰਦ’ ਵੀ ਇੱਕ ਪ੍ਰਚਾਰਕ (ਵਿਦਵਾਨ) ਵਰਗ ਹੀ ਸੀ, ਜਿਸ ਨੇ ਸਿਧਾਂਤਕ ਪ੍ਰਚਾਰਕਾਂ ਦੀ ਗੁਰੂ ਪ੍ਰਤੀ ਸਮਰਪਿਤ ਭਾਵਨਾ ਨੂੰ ਵੀ ਨਸ਼ਟ ਕਰਨ ਦਾ ਯਤਨ ਕੀਤਾ ਸੀ। ਅੱਜ ਸਿੱਖ ਕੌਮ ਵਿੱਚ ਇਹ (ਮਸੰਦ) ਸੋਚ ਬਿਲਕੁਲ ਖ਼ਤਮ ਹੈ, ਕਹਿਣਾ; ਆਪਣੇ ਆਪ ਅਤੇ ਗੁਰੂ ਨਾਲ ਧੋਖਾ ਹੈ। ਉਹ ਕਿਹੜੇ ਕਾਰਨ ਸਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਗੁਰੂ ਜੀ ਨੇ ਮਸੰਦ (ਆਪਣਾ ਹੀ ਵਿਦਵਾਨ ਪ੍ਰਚਾਰਕ ਵਰਗ) ਸਾੜਿਆ ਸੀ, ਸਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਕਾਰਨਾਂ ਤੋਂ ਸੁਚੇਤ ਰਹਿਣਾ ਪਵੇਗਾ।

ਸੋ, ਅੰਤ ਵਿੱਚ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਵਾਕ ‘‘ਅਕਲੀ ਸਾਹਿਬੁ ਸੇਵੀਐ, ਅਕਲੀ ਪਾਈਐ ਮਾਨੁ॥ ਅਕਲੀ ਪੜਿ੍ ਕੈ ਬੁਝੀਐ, ਅਕਲੀ ਕੀਚੈ ਦਾਨੁ॥’’ (ਮ:੧/੧੨੪੫)’’ ਨੂੰ ਸਾਹਮਣੇ ਰੱਖ ਕੇ ਭਾਈ ਕਾਨ੍ਹ ਸਿੰਘ ਜੀ (ਨਾਭਾ) ਦੇ ਇਨ੍ਹਾਂ ਬਚਨਾਂ ਰਾਹੀਂ ਇਸ ਵਿਸ਼ੇ ਦੀ ਸਮਾਪਤੀ ਕਰਦਾ ਹਾਂ ਕਿ ‘ਧਰਮ ਦੀ ਕਮਾਈ ਵਿੱਚੋਂ ਦਸਵਾਂ ਹਿੱਸਾ ਕੌਮੀ ਕਾਰਜਾਂ ਲਈ ਅਰਪਨਾ ਪੰਥਿਕ ਰੀਤਿ ਹੈ, ਜੇ ਸਾਰੇ ਸਿੱਖ ਇਸ ਨਿਯਮ ਦੀ ਪਾਲਨਾ ਕਰਨ, ਤਦ ਸਾਰੇ ਸ਼ੁੱਭ ਕੰਮ ਆਸਾਨੀ ਨਾਲ ਪੂਰੇ ਹੋ ਸਕਦੇ ਹਨ।’ (ਭਾਈ ਕਾਨ੍ਹ ਸਿੰਘ ਜੀ ਨਾਭਾ)

ਵਿਕਸਿਤ ਸੋਚ ਬਨਾਮ ਵਿਕਾਸਸ਼ੀਲ ਸੋਚ

0

ਵਿਕਸਿਤ ਸੋਚ ਬਨਾਮ ਵਿਕਾਸਸ਼ੀਲ ਸੋਚ

ਵਿਕਸਿਤ (Developed) ਸ਼ਬਦ ਦਾ ਅਰਥ ਹੁੰਦਾ ਹੈ ਕਿ ਪੂਰਨ ਤੌਰ ’ਤੇ ਵਿਕਾਸ ਹੋ ਚੁੱਕਿਆ ਹੈ ਭਾਵ ਹੁਣ ਹੋਰ ਵਧੀਕ ਵਿਕਾਸ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਅਤੇ ਵਿਕਾਸਸ਼ੀਲ (Developing) ਸ਼ਬਦ ਦਾ ਅਰਥ ਹੁੰਦਾ ਹੈ ਕਿ ਵਿਕਾਸ ਜਾਰੀ ਹੈ ਭਾਵ ਅਜੇ ਪੂਰਨ ਤੌਰ ’ਤੇ ਸਫਲਤਾ ਨਹੀਂ ਮਿਲੀ।

ਅਜੌਕੇ ਵਿਗਿਆਨਕ ਯੁੱਗ ਵਿੱਚ ਤਮਾਮ ਦੇਸ ਹੀ ਅਗਾਂਹ ਵਧਣ ਲਈ ਗਤੀਸ਼ੀਲ (Dynamic) ਹਨ ਪਰ ਫਿਰ ਵੀ ਕੁਝ ਵਿਕਾਸਸ਼ੀਲ ਦੇਸ਼ਾਂ ਦੀਆਂ ਨਜ਼ਰ ਵਿੱਚ ਕੁਝ ਅਜਿਹੇ ਦੇਸ਼ ਵੀ ਹਨ ਜਿਨ੍ਹਾਂ ਨੂੰ ਵਿਕਸਿਤ ਕਿਹਾ ਜਾ ਸਕਦਾ ਹੈ ਜਿਵੇਂ ਕਿ ਅਮਰੀਕਾ, ਰੂਸ, ਜਾਪਾਨ, ਇੰਗਲੈਂਡ, ਫਰਾਂਸ, ਚੀਨ ਆਦਿ।

ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਦੀਆਂ ਨਜ਼ਰਾਂ ’ਚ ਆਪਣੇ ਅਧਿਆਪਕ ਦੀ ਬੁਧੀ ਵਿਕਸਿਤ ਮੰਨੀ ਜਾ ਸਕਦੀ ਹੈ ਕਿਉਂਕਿ ਬੱਚਾ ਆਪ ਅਜੇ ਵਿਕਾਸਸ਼ੀਲ ਬੁਧੀ ਦਾ ਮਾਲਕ ਹੁੰਦਾ ਹੈ ਪਰ ਜਦ ਉਹ ਬੱਚਾ ਆਪ ਇੱਕ ਅਧਿਆਪਕ ਬਣ ਜਾਂਦਾ ਹੈ ਤਾਂ ਉਸ ਨੂੰ ਆਪਣੇ ਪੁਰਾਣੇ (ਅਤੀਤ ਵਾਲੇ) ਅਧਿਆਪਕ ਦੀ ਬੁਧੀ ਵਿਕਸਿਤ ਨਹੀਂ ਲਗਦੀ।

ਜਦ ਤੱਕ ਕੋਈ ਵੀ ਦੇਸ਼ ਜਾਂ ਕੋਈ ਵੀ ਵਿਦਿਆਰਥੀ ਆਪਣੀ ਬੁਧੀ ਨੂੰ ਵਿਕਾਸਸ਼ੀਲ ਮੰਨਦਾ ਰਹੇਗਾ ਤਦ ਤੱਕ ਉਸ ਦਾ (ਹਰ ਤਰਫ ਤੋਂ) ਵਿਕਾਸ ਹੋਣਾ ਸੰਭਵ ਹੁੰਦਾ ਹੈ ਪਰ ਜਦ ਕੋਈ ਆਪਣੀ ਬੁਧੀ ਨੂੰ ਵਿਕਸਿਤ ਮੰਨਣ ਦੀ ਗ਼ਲਤੀ ਕਰ ਬੈਠਦਾ ਹੈ ਤਾਂ ਉਸ ਦੀ ਬੁਧੀ ਵਿਕਾਸ ਕਰਨਾ ਬੰਦ ਕਰ ਦਿੰਦੀ ਹੈ। ਲਗਾਤਾਰ ਵਧ ਰਹੇ ਵਿਕਾਸ ਦੇ ਮੁਕਾਬਲੇ ਜਦ ਕੋਈ ਬੁਧੀ ਲੰਮੇ ਸਮੇਂ ਤੋਂ ਅਗਤੀਸ਼ੀਲ ਰਹਿਣ ਦੀ ਆਦੀ ਬਣ ਜਾਂਦੀ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸ ਬੁਧੀ ਨੂੰ ਦੁਆਰਾ ਗਤੀਸ਼ੀਲ ਨਹੀਂ ਕਰ ਸਕਦੀ।

ਅਧਿਆਤਮਕ ਮਾਰਗ ਵਿੱਚ ਇੱਕ ਅਸਲ ਜਗਿਆਸੂ ਸੋਚ, ਆਪਣੇ ਗੁਰੂ ਦੀ ਬੁਧੀ ਨੂੰ ਪੂਰਨ ਤੌਰ ’ਤੇ ਵਿਕਸਿਤ (ਸੋਚ) ਮੰਨੇਗੀ ਭਾਵ ਜਿਸ ਤਰ੍ਹਾਂ ਇੱਕ ਸਕੂਲ ਦੇ ਵਿਦਿਆਰਥੀ ਦੀ ਸਮਝ ਵਿੱਚ ਅੰਤਰ (ਵਧੇਰੇ ਗਿਆਨ) ਆਉਣ ਤੋਂ ਉਪਰੰਤ ਉਸ ਦਾ ਨਜ਼ਰੀਆ ਆਪਣੇ ਪੁਰਾਣੇ ਅਧਿਆਪਕ ਦੀ ਸੋਚ ਪ੍ਰਤੀ ਬਦਲ ਜਾਂਦਾ ਹੈ ਉਸ ਤਰ੍ਹਾਂ ਅਧਿਆਤਮਕ ਮਾਰਗ ’ਚ ਕੋਈ ਵੀ ਅਸਲ ਜਗਿਆਸੂ ਸੋਚ, ਆਪਣੇ ਗੁਰੂ (ਦੀ ਸੋਚ) ਪ੍ਰਤੀ ਨਜ਼ਰੀਆ ਕਦੇ ਭੀ ਨਹੀਂ ਬਦਲ ਸਕਦੀ ਕਿਉਂਕਿ ਅਧਿਆਤਮਕ ਮਾਰਗ ’ਚ ਗੁਰੂ ਦੀ ਬੁਧੀ, ਆਪਣੇ ਸਿੱਖ ਦੀ ਬੁਧੀ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਅੰਤਰ ਨਾਲ ਵਿਕਸਿਤ ਹੋਈ ਹੁੰਦੀ ਹੈ ਜਿਸ ਨੂੰ ਉਸ ਗੁਰੂ ਦਾ ਅਨੁਆਈ ਕਦੇ ਭੀ ਪੂਰਨ ਤੌਰ ’ਤੇ ਪਾਰ (Cover) ਨਹੀਂ ਕਰ ਸਕਦਾ ਪਰ ਅਗਰ ਕੋਈ ਕਿਸੇ ਗੁਰੂ ਦਾ ਅਨੁਆਈ ਅਖਵਾਉਣ ਵਾਲਾ ਸਿੱਖ, ਆਪਣੀ ਬੁਧੀ ਨੂੰ ਪੂਰਨ ਤੌਰ ’ਤੇ ਵਿਕਸਿਤ ਹੋਣ ਦਾ ਭਰਮ ਪਾਲ ਲੈਂਦਾ ਹੈ ਤਾਂ ਉਸ ਨੂੰ ਜਗਿਆਸੂ ਸੋਚ ਕਹਿਣ ਦੀ ਬਜਾਏ ਮੂਰਖ ਕਹਿਣਾ ਜ਼ਿਆਦਾ ਉਚਿਤ ਹੋਵੇਗਾ। ਦੁਨਿਆਵੀ ਸੋਚ ਅਤੇ ਅਧਿਆਤਮਕ ਸੋਚ ਵਿੱਚ ਇਹੀ ਮੂਲ ਬੁਨਿਆਦੀ ਅੰਤਰ ਹੁੰਦਾ ਹੈ।

ਵੇਦ ਅਤੇ ਕਤੇਬ ’ਚ ਫਸੀ ਅਗਤੀਸ਼ੀਲ ਬੁਧੀ ਨੂੰ ਗਤੀਸ਼ੀਲ ਕਰਨ ਲਈ, ਭਗਤ ਕਬੀਰ ਜੀ ਬਹੁਤ ਹੀ ਵਧੀਆ ਉਦਾਹਰਣ ਦਿੰਦਿਆਂ ਸਮਝਾਉਂਦੇ ਹਨ ਕਿ ਹੇ (ਹਿੰਦੂ ਤੇ ਮੁਸਲਿਮ) ਭਾਈ! ਵੇਦ-ਕਤੇਬ ਦੀਆਂ ਗੱਲਾਂ ਅਸਲੀਅਤ ਤੋਂ ਵਧਾ-ਚੜ੍ਹਾ ਕੇ ਦੱਸੀਆਂ ਗਈਆਂ ਹਨ ਜਿਨ੍ਹਾਂ ਦੇ ਵਾਦ-ਵਿਵਾਦ ਨਾਲ ਮਨ ’ਚ ਸ਼ਾਂਤੀ ਨਹੀਂ ਆ ਸਕਦੀ ‘‘ਬੇਦ ਕਤੇਬ ਇਫਤਰਾ ਭਾਈ! ਦਿਲ ਕਾ ਫਿਕਰੁ ਨ ਜਾਇ ॥’’ ਇਸ ਲਈ ਆਪਣੀ ਵਿਕਸਿਤ ਮੰਨ ਰੱਖੀ ਬੁਧੀ ਨੂੰ ਵਿਕਾਸਸ਼ੀਲ ਕਰਨ ਦਾ ਯਤਨ ਕਰੋ ਤਾਂ ਜੋ ਫਿਰ ਦੁਆਰਾ ਪ੍ਰੇਸ਼ਾਨੀ ਹੀ ਨਾ ਰਹੇ ‘‘ਬੰਦੇ! ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ ॥’’ (ਭ. ਕਬੀਰ/੭੨੭)

ਗੁਰੂ ਅਰਜੁਨ ਸਾਹਿਬ ਜੀ ਦੀ ਪੂਰਨ ਤੌਰ ’ਤੇ ਵਿਕਸਿਤ ਹੋਈ ਬੁਧੀ, ਆਪਣੇ ਅਨੁਆਈਆਂ ਨੂੰ ਵਿਕਾਸਸ਼ੀਲ (ਅਗਾਂਹ ਵਧਣ) ਵੱਲ ਪ੍ਰੇਰਿਤ ਕਰਦੀ ਹੋਈ ਆਖਦੀ ਹੈ ਕਿ ਇਹ ਮਨੁੱਖਾ ਜਨਮ ਹੀ ਵਿਕਾਸਸ਼ੀਲ ਸੋਚ ਦਾ ਸਮਾ ਹੈ ਕਿਉਂਕਿ ਬਾਕੀ ਤਮਾਮ ਜੂਨੀਆਂ ’ਚ ਤਾਂ ਫਿਰ ਦੁਆਰਾ ਬੁਧੀ ਸਦਾ ਅਵਿਕਾਸਸ਼ੀਲ ਹੀ ਰਹੇਗੀ। ਇਸ ਲਈ ਕੇਵਲ ਵਿਕਾਸ ਵੱਲ ਵੱਧਣ ਦਾ ਇਹੀ ਢੁੱਕਵਾਂ ਸਮਾ ਹੈ। ਪਾਵਨ ਵਾਕ ਹੈ ‘‘ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ॥ ਨਾਨਕ! ਸਿਝਿ ਇਵੇਹਾ ਵਾਰ, ਬਹੁੜਿ ਨ ਹੋਵੀ ਜਨਮੜਾ॥’’ (ਮ:੫/੧੦੯੬) ਭਾਵ ਹੇ ਭਾਈ! ਅਗਾਂਹ (ਵਿਕਸਿਤ ਹੋਣ ਵੱਲ) ਵਧਣ ਲਈ ਤਾਂਘ ਕਰ, ਪਿਛਲੀ ਸੋਚ ’ਚ ਨਾ ਫਸਿਆ ਰਹਿ। ਇਹੀ ਸਮਾ ਹੈ ਕੁਝ ਸਫਲਤਾ ਪ੍ਰਾਪਤ ਕਰਨ ਦਾ ਕਿਉਂਕਿ ਫਿਰ ਇਹ ਸੁਭਾਗਾ ਸਮਾ ਨਹੀਂ ਮਿਲਣ ਵਾਲਾ।

ਉਪਰੋਕਤ ਗੁਰੂ ਫ਼ਿਲਾਸਫ਼ੀ (ਭਾਵ ਵਿਕਾਸਸ਼ੀਲ ਹੋਣ ਵੱਲ ਪ੍ਰੇਰਤ ਕਰਨ ਵਾਲੀ ਭਾਵਨਾ) ਨੂੰ ਸਮੂਹ ਮਾਨਵਤਾ ਦੀ ਭਲਾਈ ਲਈ ਪਹੁੰਚਾਉਣ ਵਾਲੇ ਸਿੱਖ ਦੀ ਸੋਚ ਹੀ, ਅਗਰ ਵਿਕਾਸਸ਼ੀਲ ਹੋਣ ਦੀ ਬਜਾਏ ਆਪਣੇ ਆਪ ਨੂੰ (ਗੁਰੂ ਵਾਂਗ) ਵਿਕਸਿਤ ਸੋਚ ਹੋਣ ਦਾ ਭਰਮ ਪਾਲ ਲਵੇ ਅਤੇ ਕੁਝ ਉਪਰੋਕਤ ਗੁਰੂ ਉਪਦੇਸਾਂ ਨੂੰ ਕਮਾਉਣ ਵਾਲੇ (ਭਾਵ ਵਿਕਾਸਸ਼ੀਲ ਹੋਣ ਵੱਲ ਵੱਧਣ ਦਾ ਯਤਨ ਕਰ ਰਹੇ) ਗੁਰੂ ਪਿਆਰਿਆਂ ਦੇ ਰਸਤੇ ਵਿੱਚ ਰੁਕਾਵਟ ਬਣਨ ਦਾ ਯਤਨ ਕਰੇ, ਤਾਂ ਕੀ ਇਹ ਸੋਚ, ਪੂਰਨ ਤੌਰ ’ਤੇ ਵਿਕਸਿਤ ਗੁਰੂ ਦੇ ਸਿੱਖ ਦੀ ਸੋਚ ਹੋ ਸਕਦੀ ਹੈ?

ਸਿੱਖ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ, ਆਪਣੇ ਆਪ ਨੂੰ ਵਿਕਸਿਤ (ਗੁਰੂ ਸੋਚ ਦੇ ਬਰਾਬਰ ਪੂਰਨ ਸਥਿਰਤਾ ਵਾਲੀ) ਸੋਚ ਮੰਨ ਚੁੱਕੇ ਕੁਝ ਲੋਕਾਂ ਦੁਆਰਾ ਹੀ ਖੜ੍ਹੀਆਂ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਦੀਆਂ ਉਦਾਹਰਣਾਂ ਮੈਂ ਹੇਠਾਂ ਦੇ ਰਿਹਾ ਹਾਂ:

(1). ਵਿਕਾਸਸ਼ੀਲ (ਸਿੱਖ) ਸੋਚ ਨਾਨਕਸ਼ਾਹੀ ਨਾਮ ਹੇਠ, ਨਵਾਂ ਕੈਲੰਡਰ ਬਣਾਉਣ ਦੇ ਹੱਕ ਵਿੱਚ ਹੈ ਤਾਂ ਜੋ ਪੁਰਾਤਨਤਾ (ਬਿਕ੍ਰਮੀ ਸੋਚ) ਨੂੰ ਤਿਆਗ ਕੇ ਨਵੀਨਤਾ ਅਪਣਾਈ ਜਾਵੇ ਪਰ ਆਪਣੇ ਆਪ ਨੂੰ ਵਿਕਸਿਤ ਮੰਨ ਰੱਖੀ (ਸਿੱਖ) ਸੋਚ ਇਸ ਦਾ ਵਿਰੋਧ ਕਰਦੀ ਹੈ।

(2). ਵਿਕਾਸਸ਼ੀਲ (ਸਿੱਖ) ਸੋਚ ਸਮੇਂ ਅਨੁਸਾਰ ਜ਼ਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਪੁਰਾਤਨ ਮਰਿਆਦਾ ’ਚ ਕੁਝ ਸੁਧਾਰ ਦੇ ਹੱਕ ਵਿੱਚ ਹੈ, ਜਿਸ ਤਰ੍ਹਾਂ ਹਰ ਕੋਈ ਦੇਸ਼ ਆਪਣੇ ਪੁਰਾਣੇ ਕੁਝ ਸਵਿਧਾਨ ਨੂੰ ਸਮੇਂ ਦਾ ਹਾਣੀ ਨਾ ਹੋਣ ਕਾਰਨ, ਬਦਲ ਰਿਹਾ ਹੈ ਪਰ ਆਪਣੇ ਆਪ ਨੂੰ ਵਿਕਸਿਤ ਮੰਨ ਰੱਖੀ (ਸਿੱਖ) ਸੋਚ ਇਸ ਦਾ ਵਿਰੋਧ ਕਰਦੀ ਹੈ।

(ਨੋਟ: ਕੁਝ ਸੱਜਣਾਂ ਨੂੰ ਸ਼ਾਇਦ ਇੱਥੇ ਇਹ ਆਪਣੇ ਆਪ ਨੂੰ ਵਿਕਸਿਤ ਮੰਨ ਚੁੱਕੀ ਸਿੱਖ ਸੋਚ, ਕਿਸੇ ਕੌਮੀ ਮਰਿਆਦਾ ਦਾ ਵਧੇਰੇ ਪਾਲਣ ਕਰਦੀ ਪ੍ਰਤੀਤ ਹੁੰਦੀ, ਮਹਿਸੂਸ ਹੋਵੇਗੀ ਪਰ ਯਾਦ ਰਹੇ ਕਿ ਅਜਿਹੀ ਵਿਕਸਿਤ ਸੋਚ ਹੀ ਸੀ, ਜਿਸ ਨੇ ਇਹੀ ਕੌਮੀ ਮਰਿਆਦਾ ਬਣਾਉਣ ਦਾ ਤਤਕਾਲ ’ਚ ਸਭ ਤੋਂ ਵਧੇਰੇ ਵਿਰੋਧ ਕੀਤਾ ਸੀ ਅਤੇ ਇਹੀ ਵਿਕਸਿਤ ਸੋਚ ਹੋਵੇਗੀ ਜੋ ਨਵੀਂ ਮਰਿਆਦਾ ਬਣਨ ਤੋਂ ਉਪਰੰਤ ਦੁਬਾਰਾ ਫਿਰ ਨਵੀਨਤਾ ਦੇ ਰਸਤੇ ’ਚ ਰੁਕਾਵਟ ਬਣੀ ਹੋਵੇਗੀ।)

(3). ਗੁਰਬਾਣੀ ਦੀ ਲਿਖਤ ਨੂੰ ਆਮ ਸਾਧਾਰਨ ਗੁਰਸਿੱਖ ਦੀ ਸਮਝ ਵਿੱਚ ਆਸਾਨੀ ਨਾਲ ਲਿਆਉਣ ਲਈ ਵਿਕਾਸਸ਼ੀਲ ਸੋਚ, ਗੁਰਬਾਣੀ ਦੀ ਲੜੀਵਾਰ (ਬਿਨਾ ਪਦ ਸੇਧ) ਛਪਾਈ ਤੋਂ ਲੈ ਕੇ ਅੱਜ ਤੱਕ ਅਤੇ ਅਗਾਂਹ ਆਉਣ ਵਾਲੇ ਸਮੇਂ ਤੱਕ ਭੀ ਯਤਨ ਕਰਦੀ ਰਹੇਗੀ ਜਦਕਿ ਵਿਕਸਿਤ ਸੋਚ ਇਸ ਸਰਲਤਾ ਦਾ ਹਮੇਸ਼ਾ ਵਿਰੋਧ ਕਰਦੀ ਰਹੇਗੀ।

(4). ਸਿੱਖ ਸਮਾਜ ਵਿੱਚ ਵਿਵਾਦਿਤ ਮੁੱਦੇ ਜਿਵੇਂ ਕਿ ਰਾਗਮਾਲਾ, ਦਸਮ ਗ੍ਰੰਥ, ਪੁਰਾਤਨ ਇਤਿਹਾਸ ਸਬੰਧੀ, ਨਿਤਨੇਮ ਦੀਆਂ ਬਾਣੀਆਂ ਦੀ ਤਰਤੀਬ, ਰਹਿਰਾਸ ਦੀ ਬਣਤਰ, ਮੀਟ ਖਾਣ ਜਾ ਨਾ ਖਾਣ ਆਦਿ ਤਮਾਮ ਮੁੱਦੇ ਸੁਲਝਾਉਣ ਲਈ ਵਿਕਾਸਸ਼ੀਲ ਸੋਚ ਕੌਮੀ ਏਕਤਾ ਪ੍ਰਤੀ ਯਤਨ ਕਰਦੀ ਰਹੇਗੀ ਤਾਂ ਜੋ ਇਕੱਠੇ ਬੈਠ ਕੇ ਇਨ੍ਹਾਂ ਮੁੱਦਿਆਂ ’ਤੇ ਏਕਤਾ ਬਣਾਈ ਜਾ ਸਕੇ ਪਰ ਆਪਣੇ ਆਪ ਨੂੰ ਵਿਕਸਿਤ ਸੋਚ ਮੰਨ ਚੁੱਕਿਆਂ ਲਈ ਇਹ ਕੋਈ ਮੁੱਦੇ ਹੀ ਨਹੀਂ, ਕਹਿ ਕੇ ਆਪਣੀ ਵਿਕਸਿਤ ਸੋਚ ਦੀ ਧਾਰਨਾ ਅਨੁਸਾਰ ਜਵਾਬ ਦਿੰਦੇ ਹੀ ਰਹਿਣਗੇ। ਆਦਿ।

(ਨੋਟ: ਯਾਦ ਰਹੇ ਕਿ ਉਪਰੋਕਤ ਇੱਕ ਸਿੱਖ ਦੀ ਵਿਕਸਿਤ ਸੋਚ ਨੂੰ ਗਲਤ ਅਤੇ ਇੱਕ ਵਿਕਾਸਸ਼ੀਲ ਸਿੱਖ ਦੀ ਸੋਚ ਨੂੰ ਉੱਚਿਤ ਠਹਿਰਾਉਣ ਦਾ ਮੇਰਾ ਇਹ ਮਕਸਦ ਕਦੇ ਭੀ ਨਹੀਂ, ਨਾ ਰਹੇਗਾ ਕਿ ਗੁਰਬਾਣੀ (ਪੂਰਨ ਵਿਕਸਿਤ ਸੋਚ) ਦੁਆਰਾ ਅਦ੍ਰਿਸ਼ ਵਿਸ਼ਿਆਂ ਪ੍ਰਤੀ ਦਿੱਤੇ ਗਏ ਉਪਦੇਸਾਂ (ਨਿਰਣਿਆਂ) ਨੂੰ ਵਿਗਿਆਨ (ਵਿਕਾਸਸ਼ੀਲ ਸੋਚ) ਦੀ ਟੇਕ ਲੈ ਕਿ ਰੱਦ ਕਰ ਦਿੱਤਾ ਜਾਵੇ।)

ਜਦ ਇਹ ਸਾਫ਼ ਤੇ ਸਪੱਸ਼ਟ ਹੋ ਰਿਹਾ ਹੈ ਕਿ ਵਿਕਾਸਸ਼ੀਲ ਸੋਚ ਦਾ ਧਾਰਨੀ ਵਿਅਕਤੀ ਹਮੇਸ਼ਾ ਸਮਾਜ ਵਿੱਚ ਹਰ ਪੱਖੋਂ ਸੁਖੀ ਤੇ ਖੁਸ਼ਹਾਲ ਜਿੰਦਗੀ ਬਤੀਤ ਕਰਦਾ ਹੈ ਤਾਂ ਇਹ ਭੀ ਮੰਨਣਾ ਪਵੇਗਾ ਕਿ ਆਪਣੇ ਆਪ ਨੂੰ ਵਿਕਸਿਤ ਸੋਚ ਮੰਨ ਲੈਣ ਵਾਲਾ ਵਿਅਕਤੀ ਖੜ੍ਹੇ ਪਾਣੀ ਵਾਂਗ ਹਮੇਸ਼ਾ ਸੜਨ, ਈਰਖਾਲੂ ਅਤੇ ਮਨਹਠ ਔਗੁਣਾਂ ਕਾਰਨ ਦੁਖੀ ਤੇ ਨਿੰਦਕ ਹੀ ਬਣਿਆ ਰਹੇਗਾ ਕਿਉਂਕਿ ਅਜਿਹੇ ਔਗੁਣ, ਬੰਦੇ ਦੇ ਜੀਵਨ ਨੂੰ ਵਿਕਾਸ ਵੱਲ ਵਧਣ ਵਾਲੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਹੁੰਦੇ ਹਨ। ਇਹ ਲੋਕ ਆਪਣੇ ਔਗੁਣਾਂ ਨੂੰ ਕਦੇ ਭੀ ਨਾ ਵੇਖ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਤੋਂ ਬਦਲਾਵ ਦੀ ਕੋਈ ਉਮੀਦ ਹੁੰਦੀ ਹੈ। ਹਰ ਕੌਮ ਨੂੰ ਅਗਾਂਹ (ਵਿਕਾਸਸ਼ੀਲ ਵੱਲ) ਵਧਣ ਲਈ ਅਜਿਹੇ ਬੰਦਿਆਂ ਦੀ ਸੋਚ ਨਾਲ ਮੁਕਾਬਲਾ ਕਰਨਾ ਹੀ ਵਿਕਾਸਸ਼ੀਲ ਵੱਲ ਵਧਣ ਵਾਲਾ ਪਹਿਲਾ ਕਦਮ ਹੁੰਦਾ ਹੈ। ਜਿਨ੍ਹਾਂ ਬੰਦਿਆਂ ਨੇ ਇਸ ਪਹਿਲੇ ਕਦਮ ਨੂੰ ਹੀ ਵੱਡੀ ਚਨੌਤੀ ਮੰਨ ਲਿਆ ਉਹ ਕੌਮਾਂ ਕਦੇ ਭੀ ਅਗਾਂਹ ਨਹੀਂ ਵਧ ਸਕਦੀਆਂ।

ਇਹ ਨਾ-ਪੱਖੀ (ਵਿਕਸਿਤ) ਸੋਚ, ਨਾ ਹੀ ਕਿਸੇ ਇੱਕ ਸਿੱਖ ਦੀ ਹੈ, ਨਾ ਹੀ ਕਿਸੇ ਇੱਕ ਗੁਰਦੁਆਰਾ ਪ੍ਰਬੰਧਕ ਦੀ ਹੈ, ਨਾ ਹੀ ਕਿਸੇ ਇੱਕ ਲੇਖਕ ਦੀ ਹੈ, ਨਾ ਹੀ ਕਿਸੇ ਇੱਕ ਪ੍ਰਚਾਰਕ ਦੀ ਹੈ, ਨਾ ਹੀ ਕਿਸੇ ਇੱਕ ਸੰਪਾਦਕ ਦੀ ਹੈ, ਨਾ ਹੀ ਕਿਸੇ ਇੱਕ ਵੈੱਬ ਸਾਇਟ ਦੇ ਮਾਲਕ ਦੀ ਹੈ ਆਦਿ। ਭਾਵ ਅਜਿਹੇ ਬੰਦੇ ਤੁਹਾਨੂੰ ਹਰ ਮੋੜ ’ਤੇ, ਹਰ ਕਦਮ ’ਤੇ, ਹਰ ਚੌਰਾਹੇ ’ਚ ਖੜ੍ਹੇ ਮਿਲਣਗੇ। ਅਗਰ ਆਪ ਇਨ੍ਹਾਂ ਨੂੰ ਜਲਦੀ ਵੇਖਣਾ ਚਾਹੁੰਦੇ ਹੋ ਤਾਂ ਮੇਰੇ ਇਸ ਲੇਖ ਲਿਖਣ ਤੋਂ ਤੁਰੰਤ ਬਾਅਦ ਵਾਲੀ ਪ੍ਰਤੀਕਿਰਿਆ ’ਚ ਵੇਖ ਸਕਦੇ ਹੋ।

‘ਕੱਚੀ ਬਾਣੀ ਬਨਾਮ ਸੱਚੀ ਬਾਣੀ’

0

‘ਕੱਚੀ ਬਾਣੀ ਬਨਾਮ ਸੱਚੀ ਬਾਣੀ’

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਤੀਸਰੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦਾ ਪਾਵਨ ਵਾਕ:- ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥’’ ਮ:੩/੯੨੦॥ ਰੂਪ ਭਾਵਨਾ ਦਰਜ ਹੋਣ ਦੇ ਬਾਵਜੂਦ ਵੀ ਵੇਖਣ ’ਚ ਆ ਰਿਹਾ ਹੈ ਕਿ ਸਿੱਖ ਸਮਾਜ ਵਿਚ ਉਕਤ ਵਿਸ਼ੇ ਪ੍ਰਤੀ ਇਕ ਮਤ (ਵਿਚਾਰਧਾਰਾ, ਸਹਿਮਤੀ) ਨਹੀਂ। ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਮੋਟੇ ਤੌਰ ’ਤੇ ਤਿੰਨ ਭਾਵਨਾਵਾਂ ਇਸ ਪ੍ਰਕਾਰ ਹਨ:-1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਪੱਕੀ ਅਤੇ ਬਾਕੀ ਤਮਾਮ ਰਚਨਾ ਕੱਚੀ। 2. ਦਸ ਗੁਰੂ ਸਾਹਿਬਾਨ ਦੀ ਬਾਣੀ, ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ (ਜੋ ਗੁਰਮਤਿ ਅਨੁਕੂਲ ਹੋਵੇ); ਜਿਨ੍ਹਾਂ ਦਾ ਜ਼ਿਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਪੰਨਾ 19 (ਗੁਰਬਾਣੀ ਦੀ ਕਥਾ) ਸਿਰਲੇਖ ਵਿਚ ਦਰਜ ਹੈ, ਪੱਕੀ ਅਤੇ ਬਾਕੀ ਕੱਚੀ ਰਚਨਾ ਹੈ। 3. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਖਾਣ ਵਾਲੀ ਤਮਾਮ ਬਾਣੀ ਪੱਕੀ ਅਤੇ ਬਾਕੀ ਕੱਚੀ ਰਚਨਾ ਹੈ।

ਉਕਤ ਤਿੰਨ ਤਰ੍ਹਾਂ ਦੀ ਭਾਵਨਾ; ਗੁਰੂ ਅਮਰਦਾਸ ਜੀ ਦੇ ਪਾਵਨ ਵਾਕ:- ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥’’ ਵਿਸ਼ੇ ਦੇ ਸੰਬੰਧ ’ਚ ਹੋਣੀ; ਜੋ ਕਿ ਨਿਤਨੇਮ ਦੀ ਬਾਣੀ ਵੀ ਹੈ, ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ॥’’ ਮ:੫/੬੧੧॥ ਅਖਵਾਉਣ ਵਾਲੇ ਸਮਾਜ ਲਈ ਵਿਗਿਆਨਕ ਸਮੇਂ (ਯੁਗ) ਦੌਰਾਨ ਕੋਈ ਸ਼ੁਭ ਸੰਕੇਤ ਨਹੀਂ ਮੰਨੇ ਜਾ ਸਕਦੇ! ਕਿਸੇ ਇਕ ਕੌਮੀ ਮਰਯਾਦਾ ਵਿਚ ਇਸ ਬਾਰੇ ਸਾਫ਼ (ਸਪੱਸ਼ਟ) ਸੰਕੇਤ ਨਾ ਹੋਣਾ ਹੀ ਉਕਤ ਦੁਬਿਧਾ ਦਾ ਮੁਖ ਕਾਰਨ ਬਣਿਆ ਹੋਇਆ ਹੈ, ਜਿਵੇਂ ਕਿ ਨੰ. 2. ਵਿਚ ਸੰਕੇਤ ‘ਦਸ ਗੁਰੂ ਸਾਹਿਬਾਨ ਦੀ ਬਾਣੀ’ ਲਿਖਿਆ ਕੀ ਸੰਕੇਤ ਦਿੰਦਾ ਹੈ? ਜਦਕਿ ਸਾਡੇ ਸਾਹਮਣੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਕੇਵਲ ਛੇ ਗੁਰੂ ਸਾਹਿਬ ਜੀ ਦੀ ਹੀ ਮੌਜ਼ੂਦ ਹੈ। ਬਾਕੀ ਚਾਰ ਗੁਰੂ ਸਾਹਿਬ ਜੀ ਦੀ ਬਾਣੀ ਕਿੱਥੇ ਦਰਜ ਹੈ? ਅਗਰ ਕਿਤੇ ਹੈ, ਤਾਂ ਨਿਰਣਾ ਕੌਣ ਕਰੇਗਾ?

ਹੱਥਲੇ ਵਿਸ਼ੇ ਦੇ ਪਿਛੋਕੜ ਨੂੰ ਸਮਝਣ ਲਈ ਅਗਾਂਹ ਜੋ ਵਿਚਾਰ ਕੀਤੀ ਜਾਵੇਗੀ, ਉਸ ਵਿਚ ਬਾਣੀ ਜਾਂ ਗੁਰਬਾਣੀ ਸ਼ਬਦ ਦੀ ਬਜਾਏ ਹਰ ਥਾਂ ਰਚਨਾ ਸ਼ਬਦ ਵਰਤਿਆ ਜਾਵੇਗਾ ਕਿਉਂਕਿ ਬਾਣੀ ਜਾਂ ਗੁਰਬਾਣੀ ਸ਼ਬਦ ਸਤਿਕਾਰਮਈ ਹੋਣ ਕਾਰਨ ਸਿਧਾਂਤ ਦਾ ਪਿਛੋਕੜ ਸਮਝਣਾ ਮੁਸ਼ਕਲ ਪ੍ਰਤੀਤ ਜਾਪਦਾ ਹੈ। ਇਸ ਬਾਰੇ ਮੈ ਪਾਠਕਾਂ ਤੋਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਹਾਂ।

ਪ੍ਰਸ਼ਨ- ਕਿਸੇ ਵੀ ਪ੍ਰਕਾਰ ਦੀ ਭਾਸ਼ਾ, ਬੋਲੀ ਜਾਂ ਰਚਨਾ ਕੀ ਹੁੰਦੀ ਹੈ ?

ਉੱਤਰ:- ਕੋਈ ਮਨੁੱਖ (ਵਿਅਕਤੀ) ਆਪਣੇ ਮਨ ਦੇ ਭਾਵਾਂ, ਖਿਆਲਾਂ, ਉਮੰਗ, ਤਰੰਗ ਨੂੰ ਜਦ ਕਿਸੇ ਦੂਸਰੇ ਇਨਸਾਨ ਨਾਲ ਸਾਂਝਾ ਕਰਨ ਦੌਰਾਨ; ਜੋ ਅੱਖਰ, ਲਿੱਪੀ ਆਦਿ ਵਰਤਦਾ ਹੈ, ਨੂੰ ਭਾਸ਼ਾ, ਬੋਲੀ ਜਾਂ ਰਚਨਾ ਆਖਦੇ ਹਨ।

ਉਪਰੋਕਤ ਪਰਿਭਾਸ਼ਾ ਤੋਂ ਇਹ ਬੋਧ ਹੋ ਜਾਂਦਾ ਹੈ ਕਿ ਦੂਸਰੇ ਵਿਅਕਤੀ ਤੱਕ ਭਾਵਨਾ ਪਹੁੰਚਾਉਣ ਲਈ ਅੱਖਰਾਂ ਦੀ ਕੇਵਲ ਟੇਕ, ਆਸਰਾ ਜਾਂ ਸਹਾਰਾ ਹੀ ਲਿਆ ਜਾਂਦਾ ਹੈ ਕਿਉਂਕਿ ਇਹਨਾ ਅੱਖਰਾਂ ਤੋਂ ਬਿਨਾ ਭਾਵਨਾ ਵਿਆਪਕ ਪੱਧਰ ’ਤੇ ਫੈਲਦੀ ਨਹੀਂ। ਅੱਖਰ ਵਰਤਨਾ ਮਜ਼ਬੂਰੀ ਹੈ। ਜਿਹਨਾ ਅੱਖਰਾਂ (ਗੁਰਮੁਖੀ ਲਿੱਪੀ) ਰਾਹੀਂ ਅਸਾਂ ਤੱਕ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹੁੰਚਿਆ ਹੈ, ਉਹਨਾ ਅੱਖਰਾਂ ਬਾਰੇ ਗੁਰੂ ਨਾਨਕ ਦੇਵ ਜੀ ਦਾ ਹੀ ਨਜ਼ਰੀਆ ਇਸ ਪ੍ਰਕਾਰ ਹੈ:-‘‘ਅਖਰੀ ਨਾਮੁ, ਅਖਰੀ ਸਾਲਾਹ॥ ਅਖਰੀ; ਗਿਆਨ ਗੀਤ ਗੁਣ ਗਾਹ॥’’ ਜਪੁ॥ ਭਾਵ ਹੇ ਪ੍ਰਮਾਤਮਾ ਜੀ! ਅੱਖਰਾਂ ਦੀ ਰਾਹੀਂ ਹੀ ਤੇਰਾ ਨਾਮ, ਸਿਫਤ ਸਾਲਾਹ, ਤੇਰੇ ਗੁਣ ਆਦਿ ਗੀਤ ਗਾਏ ਜਾ ਸਕਦੇ ਹਨ, ਜਾਂ ਤੇਰੇ ਤੱਕ ਪਹੁੰਚ ਹੋ ਸਕਦੀ ਹੈ। ਇਸ ਲਈ ਅੱਖਰ ਵਰਤਨਾ ਮੇਰੀ ਮਜ਼ਬੂਰੀ ਹੈ। ਭਗਤ ਕਬੀਰ ਜੀ ਇਹ ਅੱਖਰ ਇਸਤੇਮਾਲ ਕਰਨ ਬਾਰੇ ਇਉਂ ਬਿਆਨ ਕਰ ਰਹੇ ਹਨ:-‘‘ਏ ਅਖਰ ਖਿਰਿ ਜਾਹਿਗੇ, ਓਇ ਅਖਰ ਇਨ ਮਹਿ ਨਾਹਿ॥’’ ਕਬੀਰ ਜੀ/੩੪੦॥ ਭਾਵ ਉਹ ਅਬਿਨਾਸ਼ੀ ਪ੍ਰਭੂ ਇਹਨਾ ਅੱਖਰਾਂ ਦੀ ਰਾਹੀਂ (ਸੰਪੂਰਨ) ਬਿਆਨ ਨਹੀਂ ਕੀਤਾ ਜਾ ਸਕਦਾ। ਉਂਝ ਇਹ ਅੱਖਰ ਵੀ ਅਬਿਨਾਸ਼ੀ ਨਹੀਂ, ਨਾਸ਼ ਹੋ ਜਾਣ ਵਾਲੇ ਹੀ ਹਨ। ਕਿਉਂਕਿ ‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ॥’’ ਮ:੫/ ੧੨੦੪॥

ਦੂਸਰੇ ਵਿਅਕਤੀ ਦੇ ਨਫ਼ੇ/ਨੁਕਸਾਨ ਲਈ ਭਾਵਨਾ ਦਾ ਪਹੁੰਚਣਾ ਜ਼ਰੂਰੀ ਹੈ, ਨਾ ਕਿ ਅੱਖਰਾਂ ਦਾ। ਇਸ ਲਈ ਸਤਿਕਾਰ ਯੋਗ ਜਾਂ ਨਿਰਾਦਰ ਯੋਗ ਭਾਵਨਾ ਹੈ ਨਾ ਕਿ ਅੱਖਰ। ਜਿਵੇਂ ਕਿ ਸ਼ਬਦ ‘ਰਾਮ’ ਹੈ, ਇਹ ਸ਼ਬਦ ਪ੍ਰਭੂ ਦਾ ਇਕ ਨਾਮ ਹੋਣ ਕਾਰਨ ਭਗਤ ਜਨਾ ਦੇ ਮਨ ਵਿੱਚ ਇਸ ਬਾਰੇ ਸਤਿਕਾਰ ਭਾਵਨਾ ਬਣੀ ਹੋਈ ਹੈ ਪਰ ਇਹੀ ‘ਰਾਮ’ ਸ਼ਬਦ ਨੂੰ ਉਲਟ ਕਰਕੇ ‘ਮਾਰ’ ਲਿਖਿਆਂ ਵਿਰੋਧ, ਨਿਰਾਦਰ ਭਾਵਨਾ ਪ੍ਰਗਟ ਹੋ ਜਾਂਦੀ ਹੈ।

ਸੋ, ਗੁਰੂ ਭਾਵਨਾ ਹੈ, ਨਾ ਕਿ ਅੱਖਰ।

ਗੁਰੂ ਜੀ ਦਾ ਸਮਾਜ ਦੇ ਭਲੇ ਲਈ ਜੋ ਸੰਦੇਸ਼, ਭਾਵਨਾ, ਹੁਕਮ ਸੀ; ਉਹ (1). ਇਕ ਨਿਰਾਕਾਰ ਦੀ ਹਸਤੀ, ਹੋਂਦ ਤੋਂ ਮਨੁੱਖਾਂ ਦੇ ਜੀਵਨ ਨੂੰ ਨਿਰੰਤਰ ਪ੍ਰਭਾਵਤ ਕਰਨਾ, ਤਾਂ ਜੋ ਸਮਾਜ ਹਉਮੈ ਮੁਕਤ ਹੋ ਕੇ ਸਬਰ ਸੰਤੋਖੀ ਦਾ ਜੀਵਨ ਨਿਰਬਾਹ ਕਰ ਸਕੇ। (2). ਕੁਦਰਤੀ ਨਿਯਮ (ਅਨ੍ਯ ਜੂਨੀਆਂ ਵਾਂਗ) ਅਨੁਸਾਰ ਗ੍ਰਿਹਸਤੀ ਜੀਵਨ ਦੀਆਂ ਤਮਾਮ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਮਨੁੱਖ, ਆਪਸੀ ਪ੍ਰੇਮ (ਪਰਉਪਕਾਰੀ, ਦ੍ਵੈਤ ਭਾਵਨਾ ਰਹਿਤ), ਨਸ਼ਾ ਮੁਕਤ ਸਮਾਜ, ਅੰਧ ਵਿਸਵਾਸ ਰਹਿਤ, ਕਰਮਕਾਂਡ ਰਹਿਤ (ਕਥਨੀ ਅਤੇ ਕਰਨੀ ’ਤੇ ਪੂਰਾ ਉਤਰਨਾ) ਸਚਾਈ ਲਈ ਮਰ ਮਿਟਣਾ, ਜਾਤ-ਪਾਤ, ਲਿੰਗ ਭੇਦ ਅਤੇ ਨਸ਼ਲ ਭੇਦ ਰਹਿਤ ਆਦਿ ਗੁਣਾਂ ਭਰਪੂਰ ਸਮਾਜ ਦੀ ਸਿਰਜਨਾ ਕਰਨਾ ਸੀ।

ਉਕਤ ਗੁਣਾਂ ਭਰਪੂਰ ਹਰ ਇਕ ਜਾਗਰੂਕ ਵਿਅਕਤੀ (ਭਗਤ, ਭੱਟ ਆਦਿ) ਦੀ ਰਚਨਾ ਨੂੰ ਜਿੱਥੋਂ ਤੱਕ ਹੋ ਸਕਿਆ, ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤਾ/ਕਰਵਾਇਆ ਗਿਆ। ਜਿਸ ਨੂੰ ਪੱਕੀ (ਸੱਚ ਦੀ ਕਸਵੱਟੀ ’ਤੇ ਪੂਰੀ ਉਤਰਨ ਵਾਲੀ) ਰਚਨਾ ਦਾ ਨਾਮ ਦਿੱਤਾ ਗਿਆ।

‘ਜਪੁ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ‘ਸਾਰ, ਕੇਂਦਰੀ ਭਾਵ, ਨਿਚੋੜ, ਤੱਤ ਭਾਵ’ ਆਦਿ ਮੰਨਿਆ ਜਾਂਦਾ ਹੈ। ਲੇਖ ਦੇ ਵਿਸਥਾਰ ਨੂੰ ਵੇਖਦਿਆਂ ਅਗਾਂਹ ਉਦਾਹਰਣ ਕੇਵਲ ‘ਜਪੁ’ ਰਚਨਾ ਵਿੱਚੋਂ ਹੀ ਦਿੱਤੇ ਜਾਣਗੇ।

ਉਕਤ ਵੀਚਾਰ ਪ੍ਰਗਟ ਕੀਤੇ ਗਏ ਸਿਧਾਂਤ (ਭਾਵਨਾ, ਹੁਕਮ) ਤੋਂ ਬਿਪ੍ਰੀਤ ਵੀਚਾਰਧਾਰਾ ਦੀ ਪਰਖ ਵੀ ਤਿੰਨ ਪ੍ਰਕਾਰ ਨਾਲ ‘ਜਪੁ’ ਰਚਨਾ ਵਿੱਚ ਇਉਂ ਦਰਜ ਕੀਤੀ ਹੋਈ ਮਿਲਦੀ ਹੈ:-

(1). ਉਹ ਵੀਚਾਰਕ ਫਿਲਾਸਫੀ, ਜੋ ਗੁਰੂ ਨਾਨਕ ਸਾਹਿਬ ਜੀ ਦੇ ਵੀਚਾਰਾਂ ਨਾਲ ਸਹਿਮਤ ਸੀ ਅਤੇ ਇਕੱਤਰ ਕਰਨ ਤੋਂ ਰਹਿ ਗਈ ਸੀ। ਜਿਵੇਂ ਕਿ ਪ੍ਰਮਾਤਮਾ ਨੇ ‘‘ਕੀਤਾ ਪਸਾਉ, ਏਕੋ ਕਵਾਉ॥’’ ਭਾਵ ਆਪਣੇ ਇਕ ਹੀ ਹੁਕਮ ਰਾਹੀਂ ਕਦੋਂ ਜਗਤ ਪਸਾਰਾ ਕੀਤਾ? ਇਸ ਸਵਾਲ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਪੁਰਾਤਨ ਤਮਾਮ ਫਿਲਾਸਫਰ ਦੇ ਹਵਾਲੇ ਨਾਲ ਇਉਂ ਦੇਂਦੇ ਹਨ ‘‘ਵੇਲ ਨ ਪਾਈਆ; ਪੰਡਤੀ..॥, ਵਖ਼ਤੁ ਨ ਪਾਈਓ; ਕਾਦੀਆ॥ ਅਤੇ ਥਿਤਿ ਵਾਰ ਨ ਜੋਗੀ ਜਾਣੈ..॥’’ ਆਦਿ ਰਾਹੀਂ ਉਪਰੋਕਤ ਵਿਸ਼ੇ ਨੂੰ ਸਰਬ ਸੰਮਤੀ ਨਾਲ ਦਰਸਾਈ ਗਈ ਸਮੂਹ ਅਤੇ ਅਸੀਮ ਵੀਚਾਰਧਾਰਾ ਨਾਲ ਸੰਪੂਰਨ ਕੀਤਾ ਗਿਆ ਹੈ।

(2). ਉਹ ਵੀਚਾਰ, ਜੋ ਗਲਤ (ਕੱਚੇ) ਤਾਂ ਨਹੀਂ ਮੰਨੇ ਜਾ ਸਕਦੇ ਪਰ ਅਧੂਰੇ ਜ਼ਰੂਰ ਕਹੇ ਜਾ ਸਕਦੇ ਹਨ ਜਿਵੇਂ ਕਿ ਪ੍ਰਮਾਤਮਾ ਦੇ ਵਿਸਥਾਰ ਬਾਰੇ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥’’…. ਹਿੰਦੂ ਮੱਤ ਦੇ ‘‘ ਵੇਦ ਕਹਨਿ ਇਕ ਵਾਤ॥’’ ਦੂਸਰੇ ਪਾਸੇ ਮੁਸਲਿਮ ਮੱਤ ਦੀਆਂ ‘‘ ਸਹਸ ਅਠਾਰਹ ਕਹਨਿ ਕਤੇਬਾ॥’’ ਇਨ੍ਹਾਂ ਅਧੂਰੇ ਵਿਚਾਰਾਂ ਨੂੰ ਸੰਪੂਰਣ ਰੂਪ ਦੇਣ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੇ ਵੀਚਾਰ ਇਉਂ ਪ੍ਰਗਟ ਕੀਤੇ ਕਿ ‘‘ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ॥’’

(3). ਉਹ ਵੀਚਾਰਕ ਸੋਚ, ਜੋ ਪੂਰਨ ਤੌਰ ’ਤੇ ਗੁਰੂ ਸਿਧਾਂਤ ਨਾਲ ਉੱਕਾ ਹੀ ਮੇਲ ਨਹੀਂ ਖਾਂਦੀ। ਜਿਵੇਂ ਕਿ ਪ੍ਰਭੂ ਰਚਨਾ ਬਾਰੇ ‘‘ਕੀਤਾ ਪਸਾਉ, ਏਕੋ ਕਵਾਉ॥’’ ਰਾਹੀਂ ਕੀਤੀ ਗਈ ਵਿਆਖਿਆ ਦੇ ਬਿਲਕੁਲ ਬਿਪ੍ਰੀਤ ਇਹ ਵੀਚਾਰ ਕਿ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ; ਇਕੁ ਲਾਏ ਦੀਵਾਣੁ॥’’ ਵਾਲੀ ਕੱਚੀ ਭਾਵਨਾ ਨੂੰ ਰੱਦ ਕਰਦਿਆਂ ਗੁਰੂ ਜੀ ਨੇ ਆਪਣੇ ਜਵਾਬ ’ਚ ਬਿਆਨ ਕੀਤਾ ਕਿ ‘‘ਜਿਵ ਤਿਸੁ ਭਾਵੈ; ਤਿਵੈ ਚਲਾਵੈ, ਜਿਵ ਹੋਵੈ ਫੁਰਮਾਣੁ॥’’ ਭਾਵ ਜਿਵੇਂ ਉਸ ਮਾਲਕ ਨੂੰ ਜਗਤ ਰਚਨਾ ਪੈਦਾ ਕਰਨੀ ਪਸੰਦ ਹੈ ਵੈਸੇ ਹੀ ਉਹ ਕਰ ਰਿਹਾ ਹੈ ਨਾ ਕਿ ਇਹ ਤਿੰਨੇ (ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਆਦਿ) ਦੇਵਤੇ, ਜਗਤ ਰਚਨਾ ਵਿੱਚ ਕੋਈ ਯੋਗਦਾਨ ਪਾ ਰਹੇ ਹਨ।

ਉਪਰੋਕਤ ਵੀਚਾਰ ਅਨੁਸਾਰ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਸਾਹਮਣੇ ਆਈ

(1). ਆਪਣੇ ਵਿਚਾਰਾਂ ਦੇ ਅਨੁਕੂਲ (ਸਮਾਨੰਤਰ) ਸਿਧਾਂਤ ਅਨਮਤਿ ਵਿੱਚੋਂ ਲੈਣਾ।

(2). ਆਪਣੀ ਵਿਚਾਰਧਾਰਾ ਦੇ ਮੁਕਾਬਲੇ ਅਨਮਤਿ ਦੇ ਅਧੂਰੇ ਸਿਧਾਂਤ ਨੂੰ ਆਪਣੇ ਸੰਪੂਰਨ ਸਿਧਾਂਤ ਰਾਹੀਂ ਪੂਰਾ ਕਰਨਾ।

(3). ਆਪਣੀ ਵਿਚਾਰਧਾਰਾ ਤੋਂ ਬਿਲਕੁਲ ਬਿਪ੍ਰੀਤ ਸਿਧਾਂਤ ਨੂੰ ਆਪਣੇ ਮੁਕੰਮਲ ਸਿਧਾਂਤ ਰਾਹੀਂ ਰੱਦ ਕਰਨਾ।

ਗੁਰੂ ਨਾਨਕ ਦੇਵ ਜੀ ਵਲੋਂ ਮਨੁੱਖਾਂ ਦੇ ਕਲਿਆਣ ਲਈ ਜੋ ਵੀ ਵਿਚਾਰਧਾਰਾ ਸਮਾਜ ਨੂੰ ਸਮਰਪਤ ਕੀਤੀ ਗਈ ਉਹ ਹਰ ਪੱਖੋਂ (ਅਧਿਆਤਮਕ, ਸਮਾਜਿਕ, ਰਾਜਨੀਤਿਕ, ਵਿਗਿਆਨਿਕ, ਇਤਿਹਾਸਕ ਆਦਿ ਦ੍ਰਿਸ਼ਟੀਕੌਣ) ਤੋਂ ਮੁਕੰਮਲ ਹੈ। ਦੁਨੀਆਵੀ ਮਨੁੱਖ ਕਿਤੇ ਕੁਤਾਹੀ ਨਾ ਖਾ ਜਾਣ। ਇਸ ਲਈ ਗੁਰੂ ਜੀ ਨੇ ਛੋਟੇ ਛੋਟੇ ਸੰਕੇਤਾਂ ਨੂੰ ਵੀ ਖੋਲ੍ਹਣ ਦਾ ਯਤਨ ਕੀਤਾ ਹੈ। ਜਿਵੇਂ ਕਿ ਬਾਬਾ ਫਰੀਦ ਜੀ ਦੇ ਸ਼ਬਦ ‘‘ਫਰੀਦਾ ਰਤੀ ਰਤੁ ਨ ਨਿਕਲੈ; ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ; ਤਿਨ ਤਨਿ ਰਤੁ ਨ ਹੋਇ॥’’੧੩੮੦॥ ਦੇ ਗੁੱਝੇ ਸੰਕੇਤ; ਕਿ ਖੂਨ ਤੋਂ ਬਿਨਾ ਤਾਂ ਸਰੀਰ ਜੀਵਤ ਹੀ ਨਹੀਂ ਰਹਿ ਸਕਦਾ, ਬਾਰੇ ਵਡੇਰੀ ਉਮਰ ਭੋਗ ਚੁੱਕੇ ਗੁਰੂ ਅਮਰਦਾਸ ਸਾਹਿਬ ਜੀ ਇਸ ਸ਼ਬਦ ਦੇ ਅੰਦਰੂਨੀ ਭਾਵ ਨੂੰ ਹੋਰ ਵਿਸਥਾਰ ਨਾਲ ਇਉਂ ਖੋਲ੍ਹ ਰਹੇ ਹਨ: ‘‘ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ ਤੰਨੁ ਨ ਹੋਇ॥ ਜੋ ਸਹ ਰਤੇ ਆਪਣੇ; ਤਿਤੁ ਤਨਿ; ਲੋਭੁ ਰਤੁ ਨ ਹੋਇ॥’’ ਮ:੩/੧੨੮੦॥

ਦੂਸਰੀ ਉਦਾਹਰਣ ਭਗਤ ਸੂਰਦਾਸ ਜੀ ਦੀ ਇਕ ਤੁਕੀ ਸ਼ਬਦ ਦੇ ਅੰਤ ’ਚ ਸ਼ਬਦ ਤਰਤੀਬ ਸੰਖਿਆ ਨਾ ਹੋਣੀ ਅਤੇ ਕਵੀ ਦੇ ਨਾਮ ਤੋਂ ਰਹਿਤ ਪੰਕਤੀ ਇਉਂ ਦਰਜ ਹੋਣੀ ‘‘ਛਾਡਿ ਮਨ! ਹਰਿ ਬਿਮੁਖਨ ਕੋ ਸੰਗੁ॥’’ ਭਗਤ ਸੂਰਦਾਸ ਜੀ/੧੨੫੩॥ ਦੇ ਗੁੱਝੇ ਭੇਦ, ਕਿ ਪੰਕਤੀ ਕਿਸ ਦੀ ਉਚਾਰਨ ਕੀਤੀ ਹੋਈ ਹੈ?, ਦੀ ਰਮਜ਼ ਨੂੰ ਖੋਲ੍ਹਦਿਆਂ ਗੁਰੂ ਅਰਜੁਨ ਦੇਵ ਪਾਤਿਸ਼ਾਹ ਜੀ ਸਪੱਸ਼ਟ ਕਰਦੇ ਹਨ: ‘‘ਸਾਰੰਗ ਮਹਲਾ ੫ ਸੂਰਦਾਸ॥ ਹਰਿ ਕੇ ਸੰਗ; ਬਸੇ ਹਰਿ ਲੋਕ…॥’’ ਰਹਾਉ॥ ੧੨੫੩॥

ਗੁਰੂ ਸਾਹਿਬ ਜੀ ਨੇ ਤਾਂ ਕਿਤੇ ਥੋੜੀ ਜਿਹੀ ਵੀ ਦੁਬਿਧਾ ਆਪਣੇ ਅਨੁਆਈਆਂ ਲਈ ਰਹਿਣ ਨਹੀਂ ਦਿੱਤੀ ਸੀ। ਫਿਰ ਕੱਚੀ ਅਤੇ ਪੱਕੀ ਬਾਣੀ ਦੀ ਪਰਖ ਭੁਲਣ ਅੰਦਰ ਮਨੁੱਖਾਂ ’ਤੇ ਛੱਡ ਦੇਣੀ, ਦੂਰ ਦ੍ਰਿਸ਼ਟੀ ਗੁਰੂ ਜੀ ਦੇ ਹਿੱਸੇ ਨਹੀਂ ਆ ਸਕਦੀ।

ਉਕਤ (ਨੰ.3) ਵਾਲੀ ਭਾਵਨਾ ਕਿ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ; ਇਕੁ ਲਾਏ ਦੀਵਾਣੁ॥’’ ਨੂੰ ਗੁਰੂ ਅਮਰਦਾਸ ਪਾਤਿਸ਼ਾਹ ਜੀ ਦੇ ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥’’ ਰਚਨਾ ਦੁਆਰਾ ਦਿੱਤੇ ਸੰਕੇਤ ਦੇ ਵਜੋਂ ਕਿਉਂ ਨਹੀਂ ਮੰਨ ਲਿਆ ਜਾਂਦਾ?

ਗੁਰੂ ਅਰਜੁਨ ਦੇਵ ਜੀ ਵੱਲੋਂ ਹੋ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੌਰਾਨ ਚਾਰ ਭਗਤ (ਕਾਨ੍ਹਾ, ਪੀਲੂ, ਛੱਜੂ ਅਤੇ ਸ਼ਾਹ ਹੁਸੈਨ) ਦੇ ਮਿਲਾਪ ਦਾ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ; ਜਿਨ੍ਹਾ ਦੀ ਰਚਨਾ ਤਰਤੀਬ ਵਾਰ (1). ਕਾਨ੍ਹਾ:- ਓਹੀ ਰੇ ਮੈ ਓਹੀ ਰੇ, ਜਾਂਕਉ ਬੇਦ ਪੁਰਾਨਾ ਗਾਵੈ……ਕਹਿ ਕਾਨ੍ਹਾ ਮਮ ਅਸ ਸਰੂਪ, ਅਪਰੰਪਰ ਅਲਖ ਅਭੇਵਾ ਰੇ।, ਵਾਲੀ ਕਾਨ੍ਹਾ ਦੀ ਅਹੰਕਾਰ ਬਿਰਤੀ ਗੁਰੂ ਸਿਧਾਂਤ ‘‘ਹਮ ਮੈਲੇ ਤੁਮ ੳੂਜਲ ਕਰਤੇ! ਹਮ ਨਿਰਗੁਨ ਤੂ ਦਾਤਾ॥’’ ਮ:੫/੬੧੩॥ ਸਿਧਾਂਤ ਦਾ ਖੰਡਨ ਕਰਦੀ ਸੀ। (2). ਪੀਲੂ:-ਅਸਾਂ ਨਾਲੋਂ ਸੇ ਭਲੇ, ਜੋ ਜਮਦਿਆਂ ਹੀ ਮੂਏ, ਚਿੱਕੜ ਪਾਂਵ ਨ ਡੋਬਿਆ, ਨਾ ਆਲੂਦ ਭਏ।, ਜਿੰਦਗੀ ਤੋਂ ਨਿਰਾਸਤਾ ਭਰੀ ਪੀਲੂ ਦੀ ਭਾਵਨਾ ਗੁਰੂ ਸਿਧਾਂਤ ‘‘ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥’’ ਕਬੀਰ ਜੀ/੧੧੫੯॥, ਸਿਧਾਂਤ ਨੂੰ ਖੰਡਨ ਕਰਦੀ ਸੀ। (3). ਛੱਜੂ:- ਕਾਗਦ ਸੰਦੀ ਪੁੱਤਲੀ, ਤੳੂ ਨ ਤਿ੍ਰਯਾ ਨਿਹਾਰ, ਯੌਂਹੀ ਮਾਰ ਲਿਜਾਵਸੀ, ਜਥਾ ਬਲੋਚਨ ਧਾਰ।, ਔਰਤ ਜਾਤੀ ਪ੍ਰਤੀ ਛੱਜੂ ਦੀ ਨਫ਼ਰਤ ਭਾਵਨਾ; ਗੁਰੂ ਸਿਧਾਂਤ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ॥’’ ਮ:੧/੪੭੩॥ ਸਿਧਾਂਤ ਨੂੰ ਖੰਡਨ ਕਰਦੀ ਸੀ ਅਤੇ (4). ਸ਼ਾਹ ਹੁਸੈਨ:- ਸੱਜਣਾ! ਬੋਲਣ ਦੀ ਜਾਇ ਨਾਹੀਂ…। ਸਮਾਜ, ਲੁਕਾਈ ਲਈ ਹੁਸੈਨ ਦੀ ਹੀਣ, ਮੰਦੀ ਭਾਵਨਾ; ਗੁਰੂ ਸਿਧਾਂਤ ‘‘ਸਾਧੋ! ਇਹੁ ਤਨੁ ਮਿਥਿਆ ਜਾਨਉ॥ ਮ:੯/੧੧੮੬॥ ਵਾਲੀ ਪ੍ਰੇਮ ਭਾਵਨਾ (ਸਿਧਾਂਤ) ਨੂੰ ਖੰਡਨ ਕਰਦੀ ਸੀ।

ਉਕਤ ਚਾਰੇ ਭਗਤਾਂ ਦੀਆਂ ਰਚਨਾਵਾਂ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਸਿਧਾਂਤ ਦੇ ਬਿਪ੍ਰੀਤ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ ਭਾਗ ਨਹੀਂ ਬਣ ਸਕੀਆਂ। ਪਰ ‘‘ਏਕਾ ਮਾਈ ਜੁਗਤਿ ਵਿਆਈ॥’’ ਵਾਲੀ ਰਚਨਾ; ਗੁਰੂ ਸਿਧਾਂਤ ‘‘ਕੀਤਾ ਪਸਾਉ, ਏਕੋ ਕਵਾਉ॥’’ ਨੂੰ ਖੰਡਨ ਕਰਨ ਦੇ ਬਾਵਯੂਦ ਵੀ ਅਗਰ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਗ ਬਣੀ ਹੋਈ ਹੈ ਤਾਂ ਕੇਵਲ ਇਸ ਲਈ ਕਿ ਇੱਥੇ ਗੁਰੂ ਜੀ ਨੇ ਆਪਣੀ ਭਾਵਨਾ ‘‘ਕੀਤਾ ਪਸਾਉ, ਏਕੋ ਕਵਾਉ॥’’ ਨੂੰ ਪੱਕੀ, ਸੱਚੀ ਸਮਝਾਉਣ ਲਈ ਕੱਚੀ ਭਾਵਨਾ ਦੀ ਟੇਕ ਲਈ ਗਈ ਹੈ। ਉਝ ਉਪਰੋਕਤ ਚਾਰੇ ਭਗਤਾਂ ਦੀ ਵਿਚਾਰਧਾਰਾ ਅਤੇ ‘‘ਏਕਾ ਮਾਈ ਜੁਗਤਿ ਵਿਆਈ॥’’ ਵਾਲੀ ਵਿਚਾਰਧਾਰਾ ਗੁਰੂ ਸਿਧਾਂਤ ਨਾਲ ਉੱਕਾ ਹੀ ਮੇਲ ਨਹੀਂ ਖਾਂਦੀਆਂ ਹਨ।

ਹੁਣ ਤੱਕ ਕੀਤੀ ਵਿਚਾਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਿੱਛੇ ਬਿਆਨ ਕੀਤੀ ਗਈ ਗੁਰੂ ਸਿਧਾਂਤ ਤੋਂ ਬਿਪ੍ਰੀਤ ਜੋ ਰਚਨਾ ਹੈ; ਉਹ ਕੱਚੀ ਅਤੇ ਗੁਰੂ ਸਿਧਾਂਤ ਦੇ ਸਮਾਨੰਤਰ ਰਚਨਾ ਸੱਚੀ (ਪੱਕੀ) ਹੈ।

ਇੱਥੇ ਇਹ ਵੀਚਾਰ ਵੀ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪ੍ਰਭੂ ਜੀ ਦੇ ਤਮਾਮ ਵਿਸ਼ੇਸ਼ਣ; ਪ੍ਰਮਾਤਮਾ ਜੀ ਵਿੱਚ ਕਦੋਂ ਤੋਂ ਵਿਰਾਜਮਾਨ ਹਨ। ਜਿਵੇਂ ਕਿ ਮੂਲਮੰਤਰ ਵਿਚ ਦਰਜ ਸ਼ਬਦ ‘ਨਿਰਭਉ, ਨਿਰਵੈਰੁ’ ਹੀ ਲੈ ਲਈਏ। ਭਾਵ ਪ੍ਰਭੂ ਡਰ ਰਹਿਤ ਅਤੇ ਵੈਰ ਰਹਿਤ ਕਦੋਂ ਤੋਂ ਹੈ? ਆਦਿ ਕਾਲ ਤੋਂ ਜਾਂ ਜਦੋਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਲਿਖਤੀ ਰੂਪ ਵਿਚ ਸਾਡੇ ਸਾਹਮਣੇ ਰੱਖਿਆ ਹੈ। ਉਤਰ ਮਿਲੇਗਾ ਆਦਿ ਕਾਲ ਤੋਂ। ਫਿਰ ਇਹ ਵੀ ਮੰਨਣਾ ਪਵੇਗਾ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਭੂ ਜੀ ਦਾ ਨਿਡਰ ਅਤੇ ਵੈਰ ਰਹਿਤ ਹੋਣਾ, ਇਨ੍ਹਾਂ ਤਮਾਮ ਅੱਖਰਾਂ ਤੋਂ ਬਿਨਾ ਵਿਖਾਈ ਦੇਂਦਾ ਸੀ।

ਸੋ, ਇਹ ਅੱਖਰ ਅੰਨ੍ਹੇ ਸਮਾਜ ਲਈ ਐਨਕ (ਚਸ਼ਮਾ) ਹਨ ਨਾ ਕਿ ਕੱਚੀ/ਪੱਕੀ ਰਚਨਾ ਦਾ ਸੀਮਾ ’ਚ ਬਿਆਨ ਕੀਤਾ ਗਿਆ ਜਵਾਬ।

ਸਿਧਾਂ ਵੱਲੋਂ ਗੁਰੂ ਜੀ ਨੂੰ ਪੁੱਛੇ ਸਵਾਲ ਕਿ ‘‘ਸੁ ਸਬਦ ਕਾ ਕਹਾ ਵਾਸੁ ਕਥੀਅਲੇ; ਜਿਤੁ ਤਰੀਐ ਭਵਜਲੁ ਸੰਸਾਰੋ॥’’ ਮ:੧/੯੪੪।। ਬਾਰੇ ਗੁਰੂ ਜੀ ਦਾ ਉਤਰ ਸੀ ਕਿ ‘‘ਸੋ ਸਬਦ ਕਉ ਨਿਰੰਤਰਿ ਵਾਸੁ ਅਲਖੰ; ਜਹ ਦੇਖਾ ਤਹ ਸੋਈ॥’’ ਮ:੧/੯੪੪।। ਭਾਵ ਜਿਸ ਨੂੰ ਮੈ ਸ਼ਬਦ (ਰੱਬੀ ਉਸਤਤਿ) ਗੁਰੂ ਆਖ ਰਿਹਾ ਹਾਂ ਉਹ ਸਰਬ ਵਿਆਪਕ ਹੈ। ਮੈ ਜਿਸ ਤਰਫ ਵੀ ਵੇਖ ਰਿਹਾ ਹਾਂ ਮੈਨੂੰ ਉਹ ਸ਼ਬਦ ਵਿਖਾਈ ਦੇ ਰਿਹਾ ਹੈ।

ਕੀ ਕੋਈ ਦ੍ਰਿਸ਼ਟਮਾਨ ਵਸਤੂ (ਸ਼ਬਦ ਆਦਿ) ਸਰਬ ਵਿਆਪਕ ਹੋ ਸਕਦੀ ਹੈ? ਗੁਰੂ ਜੀ ‘ਸਬਦ ਗੁਰੂ’ ਭਾਵ ਪ੍ਰਭੂ ਜੀ ਦੇ ਵਿਆਪਕ ਗੁਣਾਂ ਨੂੰ ਹੀ ਅਟੱਲ ਸਚਾਈ (ਪਕਾਈ) ਆਖ ਰਹੇ ਹਨ, ਨਾ ਕਿ ਕਿਸੇ ਦ੍ਰਿਸ਼ਟਮਾਨ ਅੱਖਰ ਨੂੰ।

ਇੱਥੇ ਇੱਕ ਸੁਆਲ ਇਹ ਉਠਣਾ ਵੀ ਸੁਭਾਵਕ ਹੈ ਕਿ ਅਗਰ ਗੁਰੂ ਸਿਧਾਂਤ ਦੇ ਸਾਮਾਨੰਤਰ ਤਮਾਮ ਰਚਨਾ ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹੈ, ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਫਿਰ ਕਿਉਂ ਨਹੀਂ ਪੂਜਿਆ ਜਾ ਸਕਦਾ?

ਉੱਤਰ:-ਜੋ ਗੁਰੂ ਸਿਧਾਂਤ ਦੇ ਸਾਮਾਨੰਤਰ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਰਚੀ ਗਈ ਹੈ, ਰਚੀ ਜਾ ਰਹੀ ਹੈ ਅਤੇ ਰਚੀ ਜਾਵੇਗੀ ਉਹ ਕਿਸੇ ਨਾ ਕਿਸੇ ਰੂਪ ਵਿਚ ਮਨੁੱਖੀ ਦਿਮਾਗ਼ ਰਾਹੀਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਫੋਟੋ ਕਾਪੀ ਹੈ, ਜੋ ਕਿ ਕਿਸੇ ਇਕ ਵਿਅਕਤੀ (ਭੁਲਣ ਅੰਦਰਿ) ਦੀ ਭਾਵਨਾ ਵਿੱਚ ਵੀ ਭਿੰਨਤਾ ਵਿਖਾਈ ਜ਼ਰੂਰ ਦੇਵੇਗੀ ਜਦਕਿ ਗੁਰੂ ਗ੍ਰੰਥ ਰੂਪੀ ਸਿਧਾਂਤ (ਗਿਆਨ) ਇਕ ਅਭੁੱਲ ਅਧਿਆਤਮਕ ਗੁਣਾਂ ਦੇ ਸਾਗਰ ਦੀ ਅੰਦਰੋਂ ਹੀ ਉਪਜ ਹੈ, ਨਾ ਕਿ ਕਿਸੇ ਪਾਸੋਂ ਕੀਤੀ ਹੋਈ ਫੋਟੋ ਕਾਪੀ। ਇਸ ਲਈ ਹਰ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ’ਤੇ ਲਗਾਉਣਾ ਅਤਿ ਜ਼ਰੂਰੀ ਹੈ।

ਸਿੱਖ ਸਮਾਜ ਵਿੱਚ ਇਹ ਭਾਵਨਾ ਬਹੁਤਾਤ ਵਿੱਚ ਵੇਖਣ ਨੂੰ ਮਿਲਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਵਨ ਬਾਣੀ ਪੱਕੀ ਅਤੇ ਬਾਕੀ ਤਮਾਮ ਕੱਚੀ ਹੈ ਕਿਉਂਕਿ ਇਉਂ ਬਿਆਨ ਕਰਨ ਨਾਲ ਦਿਮਾਗ਼ ’ਤੇ ਬਹੁਤਾ ਜ਼ੋਰ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਪਰ ਇਸ ਤਰ੍ਹਾਂ ਮੰਨਣ ਨਾਲ ਕਈ ਹੋਰ ਸਵਾਲ ਜ਼ਰੂਰ ਖੜ੍ਹੇ ਹੋ ਜਾਂਦੇ ਹਨ।

(1). ਕੀ ਗੁਰਬਾਣੀ ਦੇ ਕੀਤੇ ਗਏ ਤਮਾਮ ਟੀਕੇ, ਭਾਈ ਗੁਰਦਾਸ ਜੀ ਦੀ ਰਚਨਾ ਆਦਿ ਲਿਖੇ ਗਏ ਜਾਂ ਜੋ ਲਿਖੇ ਜਾ ਰਹੇ ਹਨ, ਤਮਾਮ ਲੇਖ ਸਭ ਕੱਚੇ ਹਨ?

(2). ਨੈਤਿਕਤਾ ਭਰਪੂਰ ਵਿਦਿਆ ਜੋ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਆਦਿ ਰਾਹੀਂ ਦਿੱਤੀ ਜਾ ਰਹੀ ਹੈ, ਆਦਿ ਸਭ ਕੱਚੀ ਹੈ?

(3). ਤਮਾਮ ਹੁਕਮਨਾਮੇ, ਫ਼ਤਹਿ ਆਦਿ ਸਤਿਕਾਰਮਈ ਸ਼ਬਦ ਸਭ ਕੱਚੇ ਹਨ?

ਕਿਉਂਕਿ ਕੱਚੀ ਲਿਖਤ ਬਾਰੇ ਗੁਰੂ ਅਮਰਦਾਸ ਜੀ ਦਾ ਪਾਵਨ ਵਾਕ ਹੈ:-‘‘ਕਹਦੇ ਕਚੇ ਸੁਣਦੇ ਕਚੇ, ਕਚੀਂ ਆਖਿ ਵਖਾਣੀ॥’’ ਮ:੩/੯੨੦॥ ਭਾਵ ਕੱਚੀ ਰਚਨਾ ਨੂੰ ਕਹਿਣ ਵਾਲੇ ਤੇ ਸੁਣਨ ਵਾਲੇ ਸਭ ਕੱਚੇ ਲੋਕ ਹਨ, ਅਧਿਆਤਮਕ ਪੋਖੋਂ ਗਿਰੇ ਹੋਏ ਹਨ। ਉਨ੍ਹਾਂ ਨੂੰ ਸਮਾਜ ਦੀ ਖੁਸ਼ਹਾਲੀ, ਆਪਸੀ ਪ੍ਰੇਮ ਪਸੰਦ ਨਹੀਂ ਆਦਿ।

ਸਾਨੂੰ ਸਮੂਹ ਮਾਨਵਤਾ ਦੀ ਸ਼ਾਂਤੀ (ਭਲਾਈ) ਲਈ ਉਲੀਕੇ ਗਏ ਤਮਾਮ ਸੁਧਾਰਵਾਦੀ ਕਦਮਾ ਦਾ ਸਾਥ, ਇਸ ਸੋਚ ਰਾਹੀਂ ਦੇਣਾ ਚਾਹੀਦਾ ਹੈ ਕਿ ਇਸ ਵਿਚਾਰਧਾਰਾ ਦੀ ਆਰੰਭਤਾ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਕੀਤੀ ਗਈ ਹੈ। ਇਸ ਤਰ੍ਹਾਂ ਹੀ ਅਸੀਂ ਸਮਾਜ ਨੂੰ ਗੁਰੂ ਉਪਦੇਸ ਦੀ ਬਹੁ ਕੀਮਤੀ ਜਾਣਕਾਰੀ ਦੇ ਕੇ ਸਤਿਗੁਰਾਂ ਜੀ ਵੱਲੋਂ ਰਚੀ ਗਈ ਸਮੂਹ ਮਾਨਵਤਾ ਦੀ ਭਲਾਈ ਲਈ ਅੰਮ੍ਰਿਤਮਈ ਬਾਣੀ ਤੋਂ ਸਮਾਜ ਨੂੰ ਲਾਭ ਪਹੁੰਚਾ ਸਕਦੇ ਹਾਂ।

ਛੋਟੀ ਰਹਰਾਸਿ ਬਨਾਮ ਵੱਡੀ ਰਹਰਾਸਿ

0

ਛੋਟੀ ਰਹਰਾਸਿ ਬਨਾਮ ਵੱਡੀ ਰਹਰਾਸਿ

ਸਿੱਖ ਸਮਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ॥’ (ਮ:੫/੬੧੧) ਦੇ ਸਿਧਾਂਤ ਉੱਤੇ ਪਹਿਰਾ ਦੇਂਦਾ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ (ਮੌਜੂਦਾ ਸਮੇਂ) ਤੱਕ ਗੁਰੂ-ਸਿਧਾਂਤ ਉੱਪਰ ਅਟੁੱਟ ਵਿਸ਼ਵਾਸ ਰੱਖਦਾ ਹੈ ਭਾਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ 35 ਮਹਾਂਪੁਰਖਾਂ ਦੀ ਅਲਗ-2 ਇਲਾਕੇ ਅਤੇ ਅਲੱਗ-2 ਭਾਸ਼ਾਵਾਂ ਨਾਲ ਸੰਬੰਧਤ ਹੈ ਪਰ ਫਿਰ ਵੀ ਸਿਧਾਂਤਕ ਪੱਖੋਂ ਕਿਸੇ ਇਕ ਮਹਾਂਪੁਰਖ ਦੇ ਵੀਚਾਰ ਦੂਸਰੇ ਮਹਾਂਪੁਰਖ ਦੇ ਵੀਚਾਰਾਂ ਨਾਲ ਉੱਕਾ ਹੀ ਨਹੀਂ ਟਕਰਾਉਂਦਾ। ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ 1604 ਈ. ਵਿਚ ਹੀ ਭਾਈ ਗੁਰਦਾਸ ਜੀ ਤੋਂ ਸੇਵਾ ਲੈਂਦਿਆਂ ਇਸ ਵੀਚਾਰਧਾਰਾ (ਸਿਧਾਂਤ) ਨੂੰ ਪ੍ਰਮੁੱਖ ਰੱਖਿਆ ਗਿਆ ਸੀ ਕਿ ਕੋਈ ਐਸੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨਾ ਹੋ ਜਾਏ ਜਿਸ ਤੋਂ ਸਿਧਾਂਤਕ ਪੱਖੋਂ ਟਪਲਾ ਖਾ ਕੇ ਆਉਣ ਵਾਲੇ ਸਮੇਂ ਵਿਚ ‘ਏਕੁ ਪਿਤਾ’ ਜੀ ਦੀ ਇਸ ਔਲਾਦ (ਸਿੱਖ ਕੌਮ) ਵਿਚ ਕਿਸੇ ਪ੍ਰਕਾਰ ਦੀ ਦੁਬਿਧਾ ਪੈਦਾ ਹੋ ਜਾਵੇ। 1708 ਈ. ਤੱਕ ਇਸ ਸਿਧਾਂਤ ਉੱਪਰ ਪਹਿਰਾ ਦੇਂਦਿਆਂ ਅਤੇ ਸਿੱਖ ਕੌਮ ਨੂੰ ਏਕੇ ਵਿਚ ਪਰੋ ਕੇ ਰੱਖਣ ਵਿਚ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ।

1708 ਈ. ਤੋਂ ਲੈ ਕੇ 20 ਵੀਂ ਸਦੀ ਦੇ ਮੱਧ ਤੱਕ (ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ ਆਦਿਕ) ਦੇ ਸਮਿਆਂ ਦੌਰਾਨ ਸਿੱਖ ਕੌਮ ਉੱਤੇ ਅਨੇਕਾਂ ਮੁਸੀਬਤਾਂ ਆਈਆਂ। ਮੀਰੀ ਤੇ ਪੀਰੀ ਦੇ ਸਿਧਾਂਤ ਉੱਪਰ ਪਹਿਰਾ ਦੇਣ ਵਾਲੀ ਕੌਮ ਦਾ ਪੀਰੀ ਨੂੰ ਸਮਝਣ ਤੇ ਸਮਝਾਉਣ ਵਾਲਾ ਪੱਖ ਕਮਜ਼ੋਰ ਹੁੰਦਾ ਗਿਆ ਅਤੇ ਮੀਰੀ ਵਾਲਾ ਪੱਖ ਕਦੇ ਕਮਜ਼ੋਰ ਅਤੇ ਕਦੇ ਮਜ਼ਬੂਤ ਹੁੰਦਾ ਰਿਹਾ। ਵਾਰ-ਵਾਰ ਦੀਆਂ ਜੰਗਾਂ-ਯੁੱਧਾਂ ਕਾਰਨ ਸਿੱਖਾਂ ਨੂੰ ਆਪਣੇ ਨਿਜੀ ਘਰ ਅਤੇ ਗੁਰੂ ਘਰ (ਗੁਰਦੁਆਰੇ) ਛੱਡ ਜੰਗਲਾਂ ਵਿਚ ਅਸਥਾਈ ਨਿਵਾਸ ਕਰਨਾ ਪਿਆ। ਇਸ ਸਮੇਂ ਦੌਰਾਨ ਹੀ ਇਕ ਸਹਿਜਧਾਰੀ ਵਰਗ ਨੂੰ ਜਿਨ੍ਹਾਂ ਦੇ ਮਨਾਂ ਵਿਚ ਗੁਰੂ ਅਤੇ ਸਿੱਖ ਸਮਾਜ ਪ੍ਰਤੀ ਪਿਆਰ ਸੀ, ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦਾ ਮੌਕਾ (ਸਮਾਂ) ਮਿਲ ਗਿਆ ਕਿਉਂਕਿ ਸਰਕਾਰ ਨੂੰ ਵੀ ਇਸ ਵਰਗ ਤੋਂ ਆਪਣੇ ਲਈ ਕੋਈ ਖ਼ਤਰਾ ਨਹੀਂ ਸੀ। ਗੁਰੂ-ਸਿਧਾਂਤ ਪ੍ਰਤੀ ਇਹਨਾਂ ਦਾ ਬਹੁਤਾ ਬੋਧ ਨਾ ਹੋਣ ਦੇ ਕਾਰਨ ਕੁਝ ਸਨਾਤਨੀ-ਮਨੂੰਵਾਦੀ ਸੋਚ ਜੋ ਸਮਾਜ ਨੂੰ ਜਾਤ-ਪਾਤ, ਕਰਮ-ਕਾਂਡਾਂ ਵਿਚ ਵੰਡਣ ਦੇ ਹਮਾਇਤੀ ਸਨ, ਨੂੰ ਗੁਰਮਤਿ ਸਿਧਾਂਤ ਵਿਚ ਮਿਲਾਵਟ ਕਰਨ ਦਾ ਇਹ ਢੁਕਵਾਂ ਸਮਾਂ ਮਿਲ ਗਿਆ। ਸਮੇਂ-ਸਮੇਂ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ ਆਦਿਕ ਨੇ ਆਪਣੇ ਵਿਰਸੇ ਨੂੰ ਇਸ ਮਿਲਾਵਟ ਤੋਂ ਨਿਖਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਵਰਤਮਾਨ ਸਮੇਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਇਸ ਮਿਲਾਵਟ ਨੂੰ ਕੱਢ ਪਾਉਣ ਵਿਚ ਸਿੱਖ ਸਮਾਜ ਨੂੰ ਬਹੁਤੀ ਸਫਲਤਾ ਪ੍ਰਾਪਤ ਨਹੀਂ ਹੋ ਸਕੀ ਅਤੇ ਵਰਤਮਾਨ ਸਮੇਂ ਵਿਚ ਵੀ ਇਸ ਸੁਧਾਈ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ ਜਾ ਰਹੇ ਤਾਂ ਜੋ ‘‘ਏਕੁ ਪਿਤਾ’’ ਦੇ ਬਾਰਿਕ ਲਈ ਗੁਰਮਤਿ ਸਿਧਾਂਤ ਨੂੰ ਸਮਝਣਾ ਅਤੇ ਪ੍ਰਚਾਰਨਾ ਇਸ ਵਿਗਿਆਨਕ ਯੁੱਗ ਵਿਚ ਆਸਾਨ ਹੋ ਸਕੇ।

ਵਰਤਮਾਨ ਸਮੇਂ ਦੀ ਪ੍ਰਮੁੱਖ ਸਮੱਸਿਆ ਇਹ ਹੈ ਕਿ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ (ਟੀਕੇ) ਟੀਕਾਕਾਰਾਂ ਵੱਲੋਂ ਕੀਤੇ ਗਏ ਹਨ, ਉਤਨੀਆਂ ਹੀ ਸਿੱਖ ਸਮਾਜ ਵਿਚ ਪ੍ਰਚਾਰਕ ਸੰਸਥਾਵਾਂ ਹਨ ਜਿਨ੍ਹਾਂ ਦੀਆਂ ਅਲੱਗ-2 ਮਰਯਾਦਾਵਾਂ ਬਣਾਈਆਂ ਹੋਈਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸੁਪਰੀਮ ਕੋਰਟ ਹੋਣ ਦੇ ਬਾਵਜੂਦ, ਇੱਥੇ ਵੀ ਇੱਕ ਖਾਸ ਰਾਜਨੀਤਿਕ ਸੰਸਥਾ ਦਾ ਕਬਜਾ ਹੈ ਜੋ ਰਾਜਨੀਤਿਕ ਕੁਟਨੀਤੀ ਦਾ ਹਰ ਹਥਿਆਰ ਵਰਤੇ ਕੇ ਕਬਜੇ ਨੂੰ ਸਦੀਵੀ ਬਣਾਏ ਰੱਖਣਾ ਚਾਹੁੰਦੀ ਹੈ। ਇਸ ਦੀ ਇਕ ਉਦਾਹਰਨ ਇਹ ਹੈ ਕਿ ਅਕਾਲ ਤਖਤ ਸਾਹਿਬ ਤੋਂ ਲਾਗੂ ਕੀਤੀ ਗਈ ਸਿੱਖ ਰਹਿਤ ਮਰਯਾਦਾ ਨੂੰ ਬਹੁਤਾ ਸਿੱਖ ਸਮਾਜ ਮਾਨਤਾ ਹੀ ਨਹੀਂ ਦੇ ਰਿਹਾ, ਦੇ ਬਾਵਜੂਦ ਵੀ ਅਕਾਲ ਤਖ਼ਤ ਸਾਹਿਬ ਕੋਈ ਸਖਤ ਫੈਸਲਾ ਲੈਣ ਤੋਂ ਅਸਮਰੱਥ ਹੈ। ਹਥਲੇ ਲੇਖ ਵਿਚ ਆਪਾਂ ਗੁਰੂ-ਸਿਧਾਂਤ ਅਨੁਸਾਰ ਸ਼ਾਮ ਨੂੰ ਪੜ੍ਹੀ ਜਾਣ ਵਾਲੀ ਬਾਣੀ ‘ਰਹਰਾਸਿ ਸਾਹਿਬ’ ਬਾਰੇ ਹੀ ਵੀਚਾਰ ਕਰਾਂਗੇ। ਸਿੱਖ ਸਮਾਜ ਇਸ ਗੁਰੂ ਸਿਧਾਂਤ ਉਤੇ ਤਾਂ ਇਕ ਮੱਤ ਹੀ ਹੈ ਕਿ 1604 ਈ. ਤੋਂ ਲੈ ਕੇ 1708 ਈ. ਤੱਕ (104 ਸਾਲ) ਪੰਜ ਸ਼ਬਦ ‘ਸੋ ਦਰੁ’ ਅਤੇ ਚਾਰ ਸ਼ਬਦ ‘ਸੋ ਪੁਰਖੁ’ ਸਿਰਲੇਖ ਅਧੀਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰ. 8 ਤੋਂ 12 ਤੱਕ (ਨੌਂ ਸ਼ਬਦ ਰਹਿਰਾਸ) ਦਰਜ ਹਨ, ਨੂੰ ਹੀ ਪੜ੍ਹਿਆ ਜਾਂਦਾ ਸੀ। ਭਾਈ ਗੁਰਦਾਸ ਜੀ ਆਪਣੀ ਛੇਵੀਂ ਵਾਰ ਦੀ ਪਉੜੀ ਨੰ. 3 ਵਿਚ ‘ਗੁਰਸਿਖ ਦੀ ਰਹਿਣੀ’ ਸਿਰਲੇਖ ਅਧੀਨ ਜ਼ਿਕਰ ਕਰਦੇ ਹਨ ਕਿ ‘ਸੰਝੈ ਸੋਦਰੁ ਗਾਵਣਾ, ਮਨ ਮੇਲੀ ਕਰਿ ਮੇਲ ਮਿਲੰਦੇ’। ਭਾਵ_ਸ਼ਾਮ ਵੇਲੇ ਸੋ ਦਰੁ (ਰਹਰਾਸਿ) ਪੜ੍ਹਦੇ ਤੇ ਵਿਚਾਰਦੇ ਸਨ। ਗੁਰੂ-ਪ੍ਰੇਮੀਆਂ ਨਾਲ ਮੇਲ ਰੱਖਦੇ (ਮਿਲਦੇ ਮਿਲਾਉਂਦੇ) ਸਨ। ਪਾਠਕਾਂ ਨੂੰ ਯਾਦ ਹੋਵੇਗਾ ਕਿ ਰਹਰਾਸਿ ਸਾਹਿਬ ਨੂੰ ਹੀ ਪਹਿਲਾਂ ‘ਸੋ ਦਰੁ’ ਕਿਹਾ ਜਾਂਦਾ ਸੀ।

ਇਹੀ ‘ਸੋ ਦਰੁ’ 9 ਸ਼ਬਦਾਂ ਦਾ ਸਰੂਪ (ਬਾਣੀ) ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤੱਕ ਪੜ੍ਹੀ ਜਾਂਦੀ ਸੀ, ਦਾ ਪ੍ਰਮਾਣ ਸਾਡੇ ਸਾਹਮਣੇ ਭਾਈ ਨੰਦ ਲਾਲ ਜੀ ਦੁਆਰਾ ਰਚਿਤ ਰਹਿਤਨਾਮਾ ‘ਬਿਨ ਰਹਰਾਸਿ ਸਮਾ ਜੋ ਖੋਵੈ, ਕੀਰਤਨ ਪੜ੍ਹੇ ਬਿਨਾ ਜੋ ਸੋਵੈ॥’’ ਇੱਥੇ ‘ਸੋ ਦਰੁ’ ਤੋਂ ‘ਰਹਰਾਸਿ’ ਲਿਖਣ ਦਾ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ‘ਸੋ ਦਰੁ’ ਸਿਰਲੇਖ ਅਧੀਨ ਦਰਜ ਸ਼ਬਦ ‘‘ਗੁਰਮਤਿ ਨਾਮੁ ਮੇਰਾ ਪ੍ਰਾਣ ਸਖਾਈ, ਹਰਿ ਕੀਰਤਿ ਹਮਰੀ ਰਹਰਾਸਿ॥’’ ਮੰਨਿਆ ਜਾਂਦਾ ਹੈ। 1604 ਈ. ਤੋਂ ਪਹਿਲਾਂ ਦੀ ਰਹਰਾਸਿ ਬਾਰੇ ਜਾਣਕਾਰੀ ਵੀ ਸਾਨੂੰ ਇਹਨਾਂ 9 ਸ਼ਬਦਾਂ (ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੇ 4 ਸ਼ਬਦ, ਗੁਰੂ ਰਾਮਦਾਸ ਜੀ ਦੇ 3 ਸ਼ਬਦ ਅਤੇ ਗੁਰੂ ਅਰਜਨ ਦੇਵ ਜੀ ਦੇ 2 ਸ਼ਬਦ) ਵਿਚੋਂ ਹੀ ਮਿਲ ਜਾਂਦੀ ਹੈ ਕਿਉਂਕਿ ਇਹ ਸਾਰੇ ਸ਼ਬਦ ਗੁਰੂ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੋ-ਦੋ ਵਾਰ ਉਚਾਰਨ ਕੀਤੇ ਹਨ। ਇਕ ਸ਼ਬਦ ‘ਸੋ ਦਰੁ ਤੇਰਾ ਕੇਹਾ’ ਦਾ ਤਾਂ ਤਿੰਨ ਵਾਰੀ ਦਰਜ ਹੋਣਾ ਹੀ ਰਹਿਰਾਸ ਬਾਣੀ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਆਰੰਭ ਹੋਣ ਦੇ ਸੰਕੇਤ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਾਰੀ ਪਿ੍ਰਥਵੀ ਦਾ ਭ੍ਰਮਣ ਕਰਨ ਤੋਂ ਬਾਅਦ ਜਦੋਂ ਕਰਤਾਰਪੁਰ ਸਾਹਿਬ ਇਕ ਜਗ੍ਹਾ ਸਤਸੰਗਤ ਲਗਾਉਣੀ ਸ਼ੁਰੂ ਕੀਤੀ ਤਾਂ ਸ਼ਾਮ ਨੂੰ ਇਹਨਾਂ ਨੌ ਸ਼ਬਦਾਂ ਵਿਚੋਂ ਕੇਵਲ ਚਾਰ ਸ਼ਬਦ (ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ) ਹੀ ਪੜ੍ਹੇ ਜਾਂਦੇ ਸਨ, ਦਾ ਜ਼ਿਕਰ ਭਾਈ ਗੁਰਦਾਸ ਜੀ ‘ਕਰਤਾਰਪੁਰ ਵਾਪਸੀ’ ਸਿਰਲੇਖ ਅਧੀਨ ਪਹਿਲੀ ਵਾਰ ਦੀ ਪਉੜੀ ਨੰ. 38 ‘ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ।’ ਵਿਚ ਕਰਦੇ ਹਨ।

ਅੱਗੇ ਦੀ ਵੀਚਾਰ ਸ਼ੁਰੂ ਕਰਨ ਤੋਂ ਪਹਿਲਾਂ ਪਾਠਕ ਵੀਰਾਂ ਨੂੰ ਇਕ ਸਵਾਲ ਦਾ ਜਵਾਬ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਆਖਿਰ ਗੁਰੂ ਜੀ ਨੇ ਇਹ ਚਾਰੇ ਸ਼ਬਦ ਆਸਾ ਰਾਗ ਵਿਚੋਂ (ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਨੰ. 348, 349, 350 ਤੇ 357 ਵਿਚੋਂ) ਹੀ ਕਿਉਂ ਚੁਣੇ ਹਨ ਜਦਕਿ ਗੁਰਬਾਣੀ ਤਾਂ ਸਾਰੀ ਹੀ ਇਕ ਬਰਾਬਰ ਅਸੀਂ ਮੰਨਦੇ ਹਾਂ? ਫਿਰ, ਆਸਾ ਰਾਗ ਗਾਉਣ ਦਾ ਸਮਾਂ ਵੀ ਸਵੇਰੇ 6-00 ਤੋਂ 9-00 ਵਜੇ ਤੱਕ ਦਾ ਹੀ ਲਗਭਗ ਮੰਨਿਆ ਜਾਂਦਾ ਹੈ। ਜਿਸ ਕਾਰਨ ‘ਆਸਾ ਦੀ ਵਾਰ’ ਦਾ ਕੀਰਤਨ ਵੀ ਸਵੇਰੇ ਹੀ ਹੁੰਦਾ ਆ ਰਿਹਾ ਹੈ।

ਦਰਅਸਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਮੋਟੇ ਤੌਰ ’ਤੇ ਦੋ ਬਿੰਦੂਆਂ (ਵਿਸ਼ਿਆਂ) ’ਤੇ ਆਧਾਰਿਤ ਹੈ ਪਹਿਲਾ ਕਾਰਨ ਸਮਾਜ ਨੂੰ ਆਕਾਰ ਦੀ ਪੂਜਾ ਤੋਂ ਵਰਜ ਕੇ ਨਿਰਾਕਾਰ ਦੀ ਪੂਜਾ (ਪ੍ਰਭਾਵ ਹੋਣਾ) ਨਾਲ ਜੋੜਨਾ, ਇਸ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਅਕਾਰ ਰੂਪ ਦੇਵੀ-ਦੇਵਤਿਆਂ ਦੀ ਹੋਂਦ ਨੂੰ ਮੂਲੋਂ ਹੀ ਰੱਦ ਕਰਨ ਦੀ ਬਜਾਏ ਉਹਨਾਂ ਦੀ ਹੋਂਦ (ਹਸਤੀ) ਦੇ ਬਰਾਬਰ ਇੱਕ ਲੰਬੀ ਲਕੀਰ ਖਿੱਚ ਦਿੱਤੀ ਤਾਂ ਜੋ ਇਹਨਾਂ ਦੀ ਹਸਤੀ ਹੀ ਪ੍ਰਮਾਤਮਾ ਦੇ ਮੁਕਾਬਲੇ ਨਾ-ਮਾਤ੍ਰ ਮਹਿਸੂਸ ਹੋਣ ਲੱਗ ਜਾਵੇ ਕਿਉਂਕਿ ਪਹਿਲਾਂ ਸਮਾਜ ਨੇ ‘ਕੀਤੇ ਕਉ ਮੇਰੈ ਸਮਾਨੈ, ਕਰਣਹਾਰੁ ਤ੍ਰਿਣੁ ਜਾਨੈ॥ ੬੧੩॥ ਭਾਵ_ਪੈਦਾ ਕੀਤੇ ਗਏ ਇਹਨਾਂ ਦੇਵੀ-ਦੇਵਤਿਆਂ ਨੂੰ ਸਮਾਜ ਨੇ ਮੇਰੂ ਪਰਬਤ ਦੀ ਤਰ੍ਹਾਂ ਬੇਅੰਤ ਪਸਾਰੇ ਵਾਲਾ (ਵੱਡੀ ਸ਼ਕਤੀ ਸੰਪੰਨ) ਮੰਨ ਲਿਆ ਪਰ ਪੈਦਾ ਕਰਨ ਵਾਲਾ ਪ੍ਰਭੂ ਮਾਲਕ ਘਾਹ ਦੇ ਤੀਲੇ ਵਾਂਗ ਮਾਮੂਲੀ ਜਿਹਾ ਹੀ ਲੱਗਣ ਲੱਗ ਪਿਆ ਸੀ।

ਇਸ ਵਿਸ਼ੇ ਨੂੰ ਮੁੱਖ ਰੱਖ ਕੇ ਹੀ ਗੁਰੂ ਜੀ ਨੇ ‘ਸੋ ਦਰੁ’ ਵਾਲਾ ਸ਼ਬਦ ਸੁਭ੍ਹਾ ਤੇ ਸ਼ਾਮ ਦੀ ਬਾਣੀ ਵਿਚ ਦਰਜ ਕਰਕੇ ਇਹਨਾਂ ਦੇਵੀ-ਦੇਵਤਿਆਂ ਨੂੰ ਵੀ ਪ੍ਰਭੂ ਜੀ ਦੇ ਗੁਣ ਗਾਉਂਦੇ ਦਰਸਾਇਆ ਗਿਆ ਹੈ ਤਾਂ ਜੋ ਅਖੌਤੀ ਮੇਰੂ ਪਰਬਤ (ਦੇਵਤਿਆਂ) ਦੀ ਅਸਲੀਅਤ ਨੂੰ ਸਮਝ ਕੇ ‘ਏਕੁ ਪਿਤਾ’ ਦੀ ਔਲਾਦ ਮਹਿਸੂਸ ਕਰਦਾ ਆਪਸੀ ਪ੍ਰੇਮ-ਭਾਵਨਾ, ਏਕਤਾ, ਪਰਉਪਕਾਰੀ, ਗ੍ਰਿਹਸਤੀ, ਕਿਰਤੀ, ਵਹਿਮ ਭਰਮ ਰਹਿਤ, ਜਾਤ-ਪਾਤ ਰਹਿਤ ਆਦਿਕ ਗੁਣਾਂ ਭਰਪੂਰ ਸਮਾਜ ਸਿਰਜ ਸਕੇ ਜੋ ਕਿ ਗੁਰੂ ਸਿਧਾਂਤ ਦਾ ਦੂਸਰਾ ਵਿਸ਼ਾ (ਪਹਿਲੂ) ਮੰਨਿਆ ਜਾਂਦਾ ਹੈ।

ਵੈਸੇ ਇਹ ਦੋਵੇਂ ਵਿਸ਼ੇ (ਨਿਰਾਕਾਰ ਤੋਂ ਪ੍ਰਭਾਵਤ ਹੋਣਾ ਅਤੇ ਆਕਾਰ ਰੂਪ ’ਚ ਆਪਸੀ ਸਮਾਨੰਤਰ ਮਿਲਵਰਤਨ ਪ੍ਰੇਮ) ਇਕ ਸਿੱਕੇ ਦੇ ਹੀ ਦੋ ਪਹਿਲੂ ਹਨ ਪਰ ਪ੍ਰਮੁੱਖ (ਪ੍ਰਧਾਨ) ਵਿਸ਼ਾ ਨਿਰਾਕਾਰ ਤੋਂ ਪ੍ਰਭਾਵਤ ਹੋਣਾ ਵੱਲ ਪ੍ਰੇਰਿਤ ਕਰਨਾ ਸੀ ਤਾਂ ਜੋ ਦੂਸਰੇ ਵਿਸ਼ੇ ਨੂੰ ਲਾਗੂ ਕਰਨਾ ਆਸਾਨ ਹੋ ਜਾਵੇ। ਗੁਰਬਾਣੀ ਫ਼ੁਰਮਾਨ ਹੈ ‘‘ਇਕੁ ਸਜਣੁ, ਸਭਿ ਸਜਣਾ; ਇਕੁ ਵੈਰੀ, ਸਭਿ ਵਾਦਿ॥’’ (ਮ:੫/੯੫੭) ਭਾਵ ਜੇ ਇਕ ਮਾਲਕ ਨੂੰ ਸਮਾਜ ਸੱਜਣ (ਮਿਤ੍ਰ) ਬਣਾ ਲਵੇ ਤਾਂ ਸਾਰੇ ਹੀ ਸੱਜਣ (ਮਿਤ੍ਰ-ਪਿਆਰੇ) ਬਣ ਜਾਂਦੇ ਹਨ ਪਰ ਜੇ ਇੱਕ ਹੀ ਵੈਰੀ ਬਣਿਆ ਰਿਹਾ (ਇੱਕ ’ਤੇ ਵਿਸਵਾਸ਼ ਨਾ ਬਣ ਸਕਿਆ) ਤਾਂ ਹਰ ਥਾਂ ਵਾਦ-ਵਿਵਾਦ ਹੀ ਹੁੰਦਾ ਹੈ (ਕਿਸੇ ’ਤੇ ਵੀ ਭਰੋਸਾ ਨਹੀਂ ਬਣ ਸਕਦਾ)।

ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੀ ਗੁਰੂ ਜੀ ਨੇ ਚਾਰੋਂ ਸ਼ਬਦ ਆਸਾ ਰਾਗ ਵਿਚੋਂ ਆਪਣੇ ਸਿੱਖਾਂ ਲਈ ਉਹ ਨਿਤਨੇਮ ਦਾ ਭਾਗ ਬਣਾਏ, ਜਿਨ੍ਹਾਂ ਰਾਹੀਂ ਨਿਰਾਕਾਰ ਪ੍ਰਭੂ ਜੀ ਨੂੰ ਸੰਬੋਧਨ ਰੂਪ ਵਿਚ ਪੇਸ਼ ਕਰਕੇ ਭਗਤ-ਜਨ ਉਸ ਦੀ ਉਸਤਤਿ ਕਰ ਸਕਣ, ਮਾਲਕ ਤੋਂ ਪ੍ਰਭਾਵਤ ਹੋ ਸਕਣ ਅਤੇ ਮਾਲਕ ਦੇ ਮੁਕਾਬਲੇ ਆਪਣੀ ਤੁੱਛ ਹਸਤੀ ਨੂੰ ਸਵੀਕਾਰ ਕਰਦਿਆਂ ਹਉਮੈ ਮੁਕਤ ਹੋ ਜਾਣ। ਇਨ੍ਹਾਂ ਚਾਰੋਂ ਸ਼ਬਦਾਂ ਦੀ ਮੂਲ ਭਾਵਨਾ ਨੂੰ ਸਮਝਣ ਲਈ ਸੰਖੇਪ (ਬੰਦਗੀ) ਮਾਤ੍ਰ ਵਿਸ਼ਾ ਹੇਠਾਂ ਦਿੱਤਾ ਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਆਪਣੇ ਪਹਿਲੇ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਨਿਤ ਇਉਂ ਬੰਦਗੀ ਕਰੋ ‘‘ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ, ਜਿਤੁ ਬਹਿ ਸਰਬ ਸਮਾਲੇ ॥.. ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ, ਸੋਹਨਿ ਤੇਰੇ ਸਦਾ ਸਵਾਰੇ॥… ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ॥’’੧॥ ਸੋ ਦਰੁ ਆਸਾ (ਮ:੧/੯), ਦੂਸਰੇ ਸ਼ਬਦ ਇਉਂ ਦਰਜ ਹੈ ‘‘ਵਡੇ ਮੇਰੇ ਸਾਹਿਬਾ! ਗਹਿਰ ਗੰਭੀਰਾ, ਗੁਣੀ ਗਹੀਰਾ॥ ਕੋਇ ਨ ਜਾਣੈ, ਤੇਰਾ ਕੇਤਾ ਕੇਵਡੁ ਚੀਰਾ॥੧॥ ਰਹਾਉ ॥੪॥੨॥’’ ਸੋ ਦਰੁ ਆਸਾ (ਮ:੧/੯), (ਵਿਸ਼ੇ ਨੂੰ ਸਮਝਣ ਲਈ ਰਹਾਉ ਬੰਦ ਦੀ ਵਧੇਰੇ ਮਦਦ ਲਈ ਗਈ ਹੈ।) ਤੀਸਰੇ ਸ਼ਬਦ ਹੈ ‘‘ਆਖਾ ਜੀਵਾ, ਵਿਸਰੈ ਮਰਿ ਜਾਉ॥ ਆਖਣਿ ਅਉਖਾ, ਸਾਚਾ ਨਾਉ॥.. ਸੋ, ਕਿਉ ਵਿਸਰੈ, ਮੇਰੀ ਮਾਇ॥ ਸਾਚਾ ਸਾਹਿਬੁ, ਸਾਚੈ ਨਾਇ ॥੧॥ ਰਹਾਉ॥੪॥੩॥’’ ਸੋ ਦਰੁ ਆਸਾ (ਮ:੧/੧੦)

ਉਪਰੋਕਤ ਇਨ੍ਹਾਂ ਤਿੰਨਾ ਸ਼ਬਦ ਦੀ ਰਾਹੀਂ ਨਿਰਾਕਾਰ ਮਾਲਕ ਨਾਲ ਸੰਬਾਦ ਕਰਨ ਤੋਂ ਉਪਰੰਤ ਮਨ ਦੀ ਇਕਾਗਰਤਾ ਲਈ ਅੰਤ ਵਿੱਚ ਮਨ ਤੋਂ ਸਹਿਯੋਗ ਦੀ ਉਮੀਦ ਕੀਤੀ ਗਈ ਹੈ ‘‘ਮਨ! ਏਕੁ ਨ ਚੇਤਸਿ, ਮੂੜ ਮਨਾ॥ ਹਰਿ ਬਿਸਰਤ, ਤੇਰੇ ਗੁਣ ਗਲਿਆ॥੧॥ ਰਹਾਉ॥’’ ਨਿਰਾਕਾਰ ਮਾਲਕ ਦੀ ਸ਼ਕਤੀ ਵੱਲ ਪ੍ਰੇਰਤ ਕਰਦਿਆਂ ਵਿਸ਼ੇ ਦੀ ਸਮਾਪਤੀ ਇਉਂ ਦਰਜ ਕੀਤੀ ਗਈ ਹੈ ‘‘ਨਾ ਹਉ ਜਤੀ ਸਤੀ ਨਹੀ ਪੜਿਆ, ਮੂਰਖ ਮੁਗਧਾ ਜਨਮੁ ਭਇਆ॥ ਪ੍ਰਣਵਤਿ ਨਾਨਕ! ਤਿਨ ਕੀ ਸਰਣਾ, ਜਿਨ ਤੂ ਨਾਹੀ ਵੀਸਰਿਆ॥੨॥੩॥’’ ਸੋ ਪੁਰਖੁ ਆਸਾ (ਮ:੧/੧੨)

ਗੁਰਬਾਣੀ ਦੀ ਲਿਖਤ ਅਨੁਸਾਰ ਇਉਂ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਲਗਭਗ 60 ਸਾਲ ਤੱਕ ਰਹਰਾਸਿ ਸਾਹਿਬ ਜੀ ਦਾ ਇਹ (ਚਾਰ ਸ਼ਬਦ) ਸਰੂਪ ਹੀ ਸਿੱਖ ਸਮਾਜ ਵਿਚ ਪੜ੍ਹੇ ਅਤੇ ਵਿਚਾਰੇ ਜਾਂਦੇ ਰਹੇ ਹਨ। ਇਸ ਤੋਂ ਉਪਰੰਤ ਇਸ ਵਿਸ਼ੇ ਨੂੰ ਹੋਰ ਵਿਸਥਾਰ ਦਿੰਦਿਆਂ ਗੁਰੂ ਰਾਮਦਾਸ ਜੀ ਨੇ ਰਹਿਰਾਸ (ਨਿਤਨੇਮ) ’ਚ ਆਪਣੇ ਤਿੰਨ ਸ਼ਬਦ (ਦੋ ਸਬਦ ‘ਸੋ ਦਰੁ’ ਸਿਰਲੇਖ ਅਧੀਨ ਅਤੇ ਇੱਕ ਸ਼ਬਦ, ਗੁਰੂ ਸ਼ਖਸੀਅਤ ਨੂੰ ਸੰਬੋਧਨ ਕਰਦਿਆਂ ‘ਸੋ ਪੁਰਖੁ’ ਸਿਰਲੇਖ ਅਧੀਨ) ਇਉਂ ਦਰਜ ਕੀਤੇ ‘‘ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ, ਹਰਿ ਅਗਮਾ ਅਗਮ ਅਪਾਰਾ॥ ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ! ਹਰਿ ਸਚੇ ਸਿਰਜਣਹਾਰਾ॥ ਸਭਿ ਜੀਅ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ॥੧॥’’ ਸੋ ਪੁਰਖੁ ਆਸਾ (ਮ:੪/੧੧) (ਅਤੇ) ਤੂੰ ਕਰਤਾ ਸਚਿਆਰੁ, ਮੈਡਾ ਸਾਂਈ॥ ਜੋ ਤਉ ਭਾਵੈ, ਸੋਈ ਥੀਸੀ; ਜੋ ਤੂੰ ਦੇਹਿ, ਸੋਈ ਹਉ ਪਾਈ॥੧॥ਰਹਾਉ॥ ਸੋ ਪੁਰਖੁ ਆਸਾ (ਮ:੪/੧੧)

ਇੱਕ ਹੋਰ ਵਿਸ਼ਾ, ਜੋ ਚੌਥੇ ਪਤਿਸਾਹ ਜੀ ਦੁਆਰਾ ਦਰਜ ਕੀਤਾ ਗਿਆ, ਮਿਲਦਾ ਹੈ ਉਹ ਸੀ ਗੁਰੂ ਸ਼ਖਸੀਅਤ ਨੂੰ ਸੰਬੋਧਨ ਕਰਨਾ, ਜੋ ਗੁਰੂ ਸਰੀਰ (ਗੁਰੂ ਰਾਮਦਾਸ ਜੀ) ਦੇ ਸਾਹਮਣੇ ਪਹਿਲੇ ਪਾਤਿਸ਼ਾਹ ਜੀ ਤੋਂ ਲੈ ਕੇ ਤੀਸਰੇ ਪਾਤਿਸ਼ਾਹ ਜੀ ਤੱਕ ਦੀ ਸ਼ਖਸੀਅਤ ਮੌਜ਼ੂਦ ਸੀ, ਨੂੰ ਆਪਣੇ ਅੰਤਿਮ ਸ਼ਬਦ ‘ਸੋ ਪੁਰਖੁ’ ਰਾਹੀਂ ਇਉਂ ਬਿਆਨ ਕੀਤਾ ‘‘ਹਰਿ ਕੇ ਜਨ ਸਤਿਗੁਰ ਸਤਪੁਰਖਾ! ਬਿਨਉ ਕਰਉ, ਗੁਰ ਪਾਸਿ॥ ਹਮ ਕੀਰੇ ਕਿਰਮ, ਸਤਿਗੁਰ! ਸਰਣਾਈ, ਕਰਿ ਦਇਆ, ਨਾਮੁ ਪਰਗਾਸਿ॥੧॥ ਮੇਰੇ ਮੀਤ ਗੁਰਦੇਵ! ਮੋ ਕਉ, ਰਾਮ ਨਾਮੁ ਪਰਗਾਸਿ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ, ਹਰਿ ਕੀਰਤਿ ਹਮਰੀ ਰਹਰਾਸਿ॥੧॥ਰਹਾਉ॥੪॥੪॥ ਸੋ ਦਰੁ ਗੂਜਰੀ (ਮ:੪/੧੦)

ਗੁਰਬਾਣੀ ਦੀ ਲਿਖਤ ਅਨੁਸਾਰ ਇਉਂ ਪ੍ਰਤੀਤ ਹੁੰਦਾ ਹੈ ਕਿ ਘੱਟੋ-ਘੱਟ 25 ਸਾਲ (ਹੋਰ ਅਗਾਂਹ) ਤੱਕ ਸ਼ਾਮ ਦੀ ਬਾਣੀ (ਰਹਿਰਾਸ) ਦਾ ਇਹੀ (7 ਸ਼ਬਦ) ਸਰੂਪ ਸੀ ਪਰ ਸਿਧਾਂਤਕ ਪੱਖ ਨੂੰ ਨੁਕਸਾਨ ਨਹੀਂ ਪਹੁੰਚਣ ਦਿੱਤਾ। ਸ਼ਾਇਦ, ਕੁਝ ਗੁਰੂ ਪਿਆਰੇ ਗੁਰੂ ਰਾਮਦਾਸ ਜੀ ਦੀ ਬਾਣੀ ਨੂੰ ਵੀ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਦਰਜ ਕੀਤੀ ਗਈ, ਵੀਚਾਰ ਨੂੰ ਹੀ ਤਰਜੀਹ ਦੇ ਰਹੇ ਹੋਣਗੇ ਪਰ ਇਸ ਸਿਧਾਂਤ ਨੂੰ ਮੰਨਣਾ ਅਸੰਭਵ ਹੈ ਕਿਉਂਕਿ (1) ਗੁਰੂ ਰਾਮਦਾਸ ਜੀ ਦੇ ਤਿੰਨੇ ਸ਼ਬਦਾਂ ਦਾ ਦੋ-ਦੋ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੋਣਾ ਅਤੇ ਤਿੰਨੇ ਸ਼ਬਦਾਂ ਵਿਚ ਦੋਵੇਂ ਥਾਈਂ ‘ਮ: ੪’ ਸਿਰਲੇਖ ਦਾ ਦਰਜ ਹੋਣਾ, ਹੀ ਦੁਬਿਧਾ ਨਹੀਂ ਰਹਿਣ ਦਿੰਦਾ। ਕੇਵਲ ਦੋਵੇਂ (ਰਹਿਰਾਸ ਅਤੇ ਸੰਬੰਧਤ ਰਾਗ ਵਾਲੇ) ‘ਸੋ ਪੁਰਖੁ’ ਸ਼ਬਦਾਂ ਦੀ ਬਣਤਰ ’ਚ ਹੀ ਕੁਝ ਭਿੰਨਤਾ ਇਉਂ ਦਰਜ ਹੈ ‘‘ਸੇ ਮੁਕਤੁ ਸੇ ਮੁਕਤੁ ਭਏ, ਜਿਨ ਹਰਿ ਧਿਆਇਆ ‘ਜੀ’, ਤਿਨ ਤੂਟੀ ਜਮ ਕੀ ਫਾਸੀ॥ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ‘ਜੀ’, ਤਿਨ ਕਾ ਭਉ ਸਭੁ ਗਵਾਸੀ॥ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ‘ਜੀ’, ਤੇ ਹਰਿ ਹਰਿ ਰੂਪਿ ਸਮਾਸੀ॥ ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ‘ਜੀ’, ਜਨੁ ਨਾਨਕੁ ਤਿਨ ਬਲਿ ਜਾਸੀ॥੩॥’’ ਸੋ ਪੁਰਖੁ ਆਸਾ (ਮ: ੪/੧੧) (ਅਤੇ) ‘‘ਸੇ ਮੁਕਤੁ ਸੇ ਮੁਕਤੁ ਭਏ, ਜਿਨ੍ ਹਰਿ ਧਿਆਇਆ ‘ਜੀਉ’, ਤਿਨ ਟੂਟੀ ਜਮ ਕੀ ਫਾਸੀ॥ ਜਿਨ ਨਿਰਭਉ ਜਿਨ੍ ਹਰਿ ਨਿਰਭਉ ਧਿਆਇਆ ‘ਜੀਉ’, ਤਿਨ ਕਾ ਭਉ ਸਭੁ ਗਵਾਸੀ॥ ਜਿਨ੍ ਸੇਵਿਆ ਜਿਨ੍ ਸੇਵਿਆ ਮੇਰਾ ਹਰਿ ‘ਜੀਉ’, ਤੇ ਹਰਿ ਹਰਿ ਰੂਪਿ ਸਮਾਸੀ॥ ਸੇ ਧੰਨੁ ਸੇ ਧੰਨੁ, ਜਿਨ ਹਰਿ ਧਿਆਇਆ ‘ਜੀਉ’, ਜਨੁ ਨਾਨਕੁ ਤਿਨ ਬਲਿ ਜਾਸੀ॥੩॥’’ ਆਸਾ ਸੋ ਪੁਰਖ (ਮ: ੪/੩੪੮)

(2) ਜੇਕਰ ਪੰਜਵੇਂ ਪਾਤਿਸ਼ਾਹ ਜੀ ਨੇ ਹੀ ਇਹ ਸ਼ਬਦ ਦਰਜ ਕੀਤੇ ਹੁੰਦੇ ਤਾਂ (ਮ:੨) ਅਤੇ (ਮ:੩) ਦਾ ਇਕ ਵੀ ਸ਼ਬਦ ਰਹਰਾਸਿ ਵਿਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ?

ਸੋ, ਅਗਰ ਉਕਤ ਵੀਚਾਰ ਲਈ ਕੇਵਲ ਗੁਰਬਾਣੀ ਦੀ ਲਿਖਤ ਨੂੰ ਹੀ ਆਧਾਰ ਬਣਾਇਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਉਪਰੋਕਤ (ਰਹਿਰਾਸ) ਸ਼ਬਦਾਂ ਦੀ ਬਣਤਰ ’ਚ ਚੌਥੇ ਪਾਤਿਸਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਾਂਗ ਨਿਰਾਕਾਰ ਨੂੰ ਸੰਬੋਧਨ ਕਰਦੇ ਹੋਏ ਆਪਣੇ ਤਿੰਨੇ ਸ਼ਬਦ ਰਹਿਰਾਸ (ਨਿਤਨੇਮ) ’ਚ ਦਰਜ ਕਰਨ ਲਈ ਹੀ 2-2 ਵਾਰ ਲਿਖਤ ਦਾ ਭਾਗ ਬਣਾਏ ਭਾਵ ਸ਼ਾਮ ਦੇ ਨਿਤਨੇਮ (ਰਹਿਰਾਸ) ਦੀ ਬਣਤਰ ’ਚ ਵਾਧਾ ਕੀਤਾ ਸੀ।

ਉਪਰੋਕਤ ਗੁਰੂ ਨਾਨਕ ਦੇਵ ਜੀ ਦੁਆਰਾ ਦਰਜ ਆਪਣੇ ਚਾਰੋਂ ਸ਼ਬਦਾਂ ਦੇ ਅੰਤ ’ਚ ‘‘ਮਨ! ਏਕੁ ਨ ਚੇਤਸਿ, ਮੂੜ ਮਨਾ॥’’ (ਮ:੧) ਭਾਵ ਗੁਰੂ ਨਾਨਕ ਸਾਹਿਬ ਜੀ ਨੇ ਮਨ ਨੂੰ ਸੰਬੋਧਨ ਕਰਦੇ ਹੋਏ ਮਾਲਕ ਤੋਂ ਪ੍ਰਭਾਵਤ ਹੋਣ ਦੌਰਾਨ ਮਨ ਦੀ ਇਕਾਗਰਤਾ ਵਾਸਤੇ ਸਹਿਯੋਗ ਦੀ ਮੰਗ ਕੀਤੀ ਗਈ ਸੀ, ਨੂੰ ਅਗਾਂਹ ਵਧਾਉਂਦਿਆਂ ਪੰਜਵੇਂ ਪਾਤਿਸਾਹ ਜੀ ਨੇ ਕੇਵਲ ਮਨ ਨੂੰ ਸੰਬੋਧਨ ਕਰਦਿਆਂ ਆਪਣੇ 2 ਸ਼ਬਦ (‘ਸੋ ਦਰੁ’ ਅਤੇ ‘ਸੋ ਪੁਰਖੁ’ ਸਿਰਲੇਖਾਂ ਦੇ ਅਧੀਨ ਆਏ ਤਮਾਮ ਸ਼ਬਦਾਂ ਦੇ ਅਖ਼ੀਰ ’ਚ) ਕੇਵਲ ਮਨ ਦੇ ਪ੍ਰਥਾਏ ਹੀ ਇਉਂ ਦਰਜ ਕੀਤੇ ‘‘ਕਾਹੇ ਰੇ ਮਨ! ਚਿਤਵਹਿ ਉਦਮੁ, ਜਾ ਆਹਰਿ, ਹਰਿ ਜੀਉ ਪਰਿਆ॥’’ (ਮ:੫/੧੦) ਅਤੇ ‘‘ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ..॥੧॥ ਸਰੰਜਾਮਿ, ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ, ਰੰਗਿ ਮਾਇਆ ਕੈ ॥੧॥ ਰਹਾਉ॥’’

ਪਰ ਆਪਣੇ ਦੋਵੇਂ ਸ਼ਬਦਾਂ ਦੇ ਅਖ਼ੀਰ ’ਚ ਪੰਜਵੇਂ ਪਤਿਸ਼ਾਹ (ਗੁਰੂ ਅਰਜੁਨ ਦੇਵ ਜੀ) ਰਹਿਰਾਸ ਸਾਹਿਬ ਦੇ ਮੂਲ ਵਿਸ਼ੇ, ਨਿਰਾਕਾਰ ਤੋਂ ਪ੍ਰਭਾਵਤ ਹੋਣ ਵਾਲੇ (ਵਿਸ਼ੇ) ਨੂੰ ਇਉਂ ਦਰਜ ਕਰ ਰਹੇ ਹਨ ‘‘ਸਭਿ ਨਿਧਾਨ ਦਸ ਅਸਟ ਸਿਧਾਨ, ਠਾਕੁਰ ਕਰ ਤਲ ਧਰਿਆ॥ ਜਨ ਨਾਨਕ! ਬਲਿ ਬਲਿ, ਸਦ ਬਲਿ ਜਾਈਐ, ਤੇਰਾ ਅੰਤੁ ਨ ਪਾਰਾਵਰਿਆ॥੪॥੫’’ ਸੋ ਦਰੁ ਗੂਜਰੀ (ਮ:੫/੧੦) (ਅਤੇ) ‘‘ਜਪੁ ਤਪੁ ਸੰਜਮੁ ਧਰਮੁ ਨ ਕਮਾਇਆ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ॥ ਕਹੁ ਨਾਨਕ! ਹਮ ਨੀਚ ਕਰੰਮਾ॥ ਸਰਣਿ ਪਰੇ ਕੀ, ਰਾਖਹੁ ਸਰਮਾ॥੨॥੪॥’’ ਸੋ ਪੁਰਖੁ ਆਸਾ (ਮ:੫/੧੨)

ਸੋ, ਗੁਰੂ ਅਰਜਨ ਦੇਵ ਜੀ ਵਲੋਂ ਵੀ ਪ੍ਰਭੂ ਜੀ ਤੋਂ ਪ੍ਰਭਾਵਤ ਹੋਣ ਵਾਲੇ ਵਿਸ਼ੇ ਨੂੰ ਆਧਾਰ ਬਣਾ ਕੇ ਅਤੇ ਮਾਲਕ ਦੀ ਉਸਤਤਿ ਕਰਨ ਦੌਰਾਨ ਮਨ ਦੀ ਇਕਾਗਰ ਦੇ ਪ੍ਰਤੀਕ ਵਜੋਂ ਮਨ ਨੂੰ ਸੰਬੋਧਨ ਕਰਨ ਵਾਲੇ ਆਪਣੇ ਦੋਵੇਂ ਸ਼ਬਦ ਦਰਜ ਕਰਨ ਤੋਂ ਉਪਰੰਤ ਸ਼ਾਮ ਦੀ ਰਹਿਰਾਸ ਦਾ ਸਰੂਪ 9 ਸ਼ਬਦ (5 ‘ਸੋ ਦਰੁ’ ਸਿਰਲੇਖ ਅਧੀਨ ਅਤੇ 4 ‘ਸੋ ਪੁਰਖੁ’ ਸਿਰਲੇਖ ਅਧੀਨ) ਬਣਾ ਦਿੱਤਾ ਜੋ ਕਿ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰ. 8 ਤੋਂ 12 ਤੱਕ ਦਰਜ ਹੈ। ਇਹ ਨੌਂ ਸ਼ਬਦ (ਰਹਰਾਸਿ) 1604 ਈ. ਤੋਂ 1708 ਈ. ਤੱਕ ਘੱਟੋ-ਘੱਟ 104 ਸਾਲ ਤੱਕ ਪੜ੍ਹੀ ਜਾਣ ਵਾਲੀ ਸ਼ਾਮ ਦੀ ਬਾਣੀ ਸੀ।

ਪਹਿਲਾਂ ਵਿਚਾਰੇ ਗਏ ਵਿਸ਼ੇ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਹੀ ਸਿੱਖ ਕੌਮ ’ਤੇ ਆਈਆਂ ਅਨੇਕਾਂ ਮੁਸੀਬਤਾਂ ਕਾਰਨ ਸਿੱਖ ਇਸ ਉਕਤ ਗੁਰੂ ਸਿਧਾਂਤ ਨੂੰ ਬਣਾਏ ਰੱਖਣ ਲਈ ਅਸਮਰੱਥ ਹੀ ਰਹੇ, ਜਿਸ ਕਾਰਨ ਸਹਿਜਧਾਰੀ ਤੇ ਮਨੂੰਵਾਦੀ ਸੋਚ ਨੇ ਉਪਰੋਕਤ ਸਿਧਾਂਤ ’ਤੇ ਸਹੀ ਪਹਿਰਾ ਨਾ ਦੇਣਾ ਅਤੇ ਸੋਚੀ ਸਮਝੀ ਨੀਤੀ ਕਾਰਨ ਰਹਰਾਸਿ ਸਾਹਿਬ ਦੀ ਬਾਣੀ ਦੇ ਕਈ ਸਰੂਪਾਂ (ਸ਼ਬਦਾਂ) ਦੇ ਅੱਜ ਤੱਕ ਦਰਸ਼ਨ ਕਰਨ ਨੂੰ ਮਿਲਦੇ ਹਨ।

ਅਕਤੂਬਰ 1931 ਤੋਂ 1945 ਤੱਕ ਸਿੱਖ ਸਮਾਜ ਦੀਆਂ ਤਮਾਮ ਜਥੇਬੰਦੀਆਂ ਨੇ ਮਿਲ ਕੇ ਗੁਰਮਤਿ ਸਿਧਾਂਤਾਂ ਦੇ ਰਹੁ-ਰੀਤ ਦਾ ਖਰੜਾ ਤਿਆਰ ਕਰਵਾ ਕੇ, ਅਕਾਲ ਤਖ਼ਤ ਸਾਹਿਬ ਤੋਂ ਸਿੱਖ ਕੌਮ ਦੀ ਏਕਤਾ ਲਈ ਲਾਗੂ ਕਰਵਾਇਆ ਤਾਂ ਜੋ ਸਿੱਖ ਸਮਾਜ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ’ਤੇ ਪਹਿਰਾ ਦਿੰਦਾ ਹੋਇਆ ‘ਏਕੁ ਪਿਤਾ ਏਕਸ ਕੇ ਬਾਰਿਕ’ ਦਾ ਧਾਰਨੀ ਬਣਿਆ ਰਹੇ। ਜਿਸ ਨੂੰ ਅੱਜ ਸਿੱਖ ਸਮਾਜ ਵਿਚ ‘ਸਿੱਖ ਰਹਿਤ ਮਰਯਾਦਾ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ, ਲੱਖਾਂ ਦੀ ਗਿਣਤੀ ਵਿਚ ਹਰ ਸਾਲ ਛਪਵਾ ਕੇ ਫ੍ਰੀ ਵੰਡਦੀ ਵੀ ਆ ਰਹੀ ਹੈ। ਉਸੇ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ. 9 ’ਤੇ ‘ਨਾਮ ਬਾਣੀ ਦਾ ਅਭਿਆਸ’ ਸਿਰਲੇਖ ਅਧੀਨ ਰਹਰਾਸਿ ਬਾਣੀ ਦਾ ਸਰੂਪ ਇਉਂ ਅੰਕਿਤ ਹੈ_ਸੋ ਦਰੁ ਰਹਰਾਸਿ : ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿਚ ਇਹ ਬਾਣੀਆਂ ਸ਼ਾਮਲ ਹਨ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖੇ ਨੌ ਸ਼ਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤੱਕ), ਬੇਨਤੀ ਚੌਪਈ ਪਾਤਸ਼ਾਹੀ ੧੦ (ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’) ਤੱਕ ਸ੍ਵੈਯਾ (‘ਪਾਂਇ ਗਹੇ ਜਬ ਤੇ ਤੁਮਰੇ’) ਅਤੇ ਦੋਹਰਾ (‘ਸਗਲ ਦੁਆਰ ਕਉ ਛਾਡਿ ਕੈ’) ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਇਕ ਪਉੜੀ, ਮੁੰਦਾਵਣੀ ਤੇ ਸਲੋਕ ਮਹਲਾ ੫ ‘ਤੇਰਾ ਕੀਤਾ ਜਾਤੋ ਨਾਹੀ।’

ਗੁਰੂ-ਸਿਧਾਂਤ ਦਾ ਇਤਨਾ ਸਪੱਸ਼ਟ ਹੋਣਾ, ਭਾਈ ਗੁਰਦਾਸ ਜੀ ਦੁਆਰਾ ਉਸ ਦੀ ਪੁਸ਼ਟੀ ਕਰਨਾ, ਭਾਈ ਨੰਦ ਲਾਲ ਜੀ ਦੇ ਵਿਚਾਰ ਮੌਜੂਦ ਹੁੰਦਿਆਂ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਸਪੱਸ਼ਟ ਸੰਕੇਤ ਹੋਣ ਦੇ ਬਾਵਜੂਦ ਵੀ ਅੱਜ ਸਿੱਖ ਸਮਾਜ ਵਿਚ ਸ਼ਾਮ ਨੂੰ ਪੜ੍ਹੀ ਜਾਣ ਵਾਲੀ ‘ਰਹਰਾਸਿ ਸਾਹਿਬ’ ਦੀ ਬਾਣੀ ਵਿਚ ਭਿੰਨਤਾ ਹੋਣੀ, ‘ਏਕੁ ਪਿਤਾ ਏਕਸ ਕੇ ਹਮ ਬਾਰਿਕ’॥ ਅਖਵਾਉਣ ਵਾਲੇ ਸਿੱਖ ਸਮਾਜ ਲਈ ਇਸ ਵਿਗਿਆਨਕ ਯੁੱਗ ਵਿਚ ਕੋਈ ਸ਼ੁੱਭ ਸੰਕੇਤ ਨਹੀਂ ਮੰਨੇ ਜਾ ਸਕਦੇ। ਵਰਤਮਾਨ ਸਮੇਂ ਦੀ ਵੱਡੀ ਰਹਰਾਸਿ ਵਿਚੋਂ ਮੈਂ ਕੁਝ ਕੁ ਹਵਾਲੇ ਪਾਠਕਾਂ ਸਾਹਮਣੇ ਰੱਖਣਾ ਚਾਹੁੰਦਾ ਹਾਂ ਤਾਂ ਕਿ ਪਾਠਕ-ਜਨ ਆਪ ਨਿਰਣਾ ਕਰ ਲੈਣ ਕਿ ਅਸੀਂ ਕਿੰਨਾ ਕੁ ਗੁਰੂ-ਸਿਧਾਂਤ ’ਤੇ ਪਹਿਰਾ ਦੇ ਰਹੇ ਹਾਂ : (1) ‘ਨੌ ਸ਼ਬਦ’ ਰਹਰਾਸਿ ਦੇ ਸੰਗ੍ਰਹਿ ਦੇ ਅਖੀਰ ਵਿਚ ਅਸੀਂ ਪੜ੍ਹਦੇ ਹਾਂ_‘ਜਪੁ ਤਪੁ ਸੰਜਮੁ ਧਰਮੁ ਨ ਕਮਾਇਆ, ਸੇਵਾ ਸਾਧ ਨ ਜਾਨਿਆ ਹਰਿ ਰਾਇਆ॥ ਕਹੁ ਨਾਨਕ ! ਹਮ ਨੀਚ ਕਰੰਮਾ, ਸਰਣਿ ਪਰੇ ਕੀ ਰਾਖਹੁ ਸਰਮਾ॥’’ ਭਾਵ_ਹੇ ਪ੍ਰਭੂ ਜੀਉ! ਮੈਂ ਜ਼ਿੰਦਗੀ ਦੌਰਾਨ ਕੋਈ ਨੇਕ ਕੰਮ ਨਹੀਂ ਕੀਤਾ ਪਰ ਹੁਣ ਮੈਂ ਤੁਹਾਡੀ ਸ਼ਰਨ ਵਿਚ ਆਇਆ ਹਾਂ, ਮੇਰੀ ਇੱਜ਼ਤ ਰੱਖਣਾ। ਇਸ ਸ਼ਬਦ ਤੋਂ ਅਗਲਾ ਸ਼ਬਦ ਛੋਟੀ ਰਹਿਰਾਸ ਸਾਹਿਬ ਪੜ੍ਹਨ ਵਾਲੇ ਗੁਰੂ ਪਿਆਰੇ ਪੜ੍ਹਦੇ ਹਨ ਕਿ ‘ਹਮਰੀ ਕਰੋ ਹਾਥ ਦੈ ਰੱਛਾ॥ ਪੂਰਨ ਹੋਇ ਚਿਤ ਕੀ ਇੱਛਾ॥’ ਭਾਵ_ਹੇ ਪ੍ਰਭੂ ਜੀਉ! ਕਿਰਪਾ ਕਰਕੇ ਮੇਰੀ ਆਪ ਜੀ ਦੇ ਚਰਨਾਂ ਵਿਚ ਜੁੜਨ ਵਾਲੀ ਜੋ ਤਾਂਘ ਹੈ ਉਹ ਪੂਰੀ ਹੋ ਜਾਵੇ ਪਰ ਵੱਡੀ ਰਹਿਰਾਸ ਪੜ੍ਹਨ ਵਾਲੇ ਵੀਰ ਇਹਨਾਂ ਦੋਵਾਂ ਸ਼ਬਦਾਂ ਦੇ ਵਿਚਕਾਰ ਦੋ ਸ਼ਬਦ ਹੋਰ ਵੀ ਪੜ੍ਹਦੇ ਹਨ ਜਿਵੇਂ ਕਿ ‘ਪੁਨਿ ਰਾਛਸ ਕਾ ਕਾਟਾ ਸੀਸਾ॥ ਸ੍ਰੀ ਅਸਿਕੇਤੁ ਜਗਤ ਕੇ ਈਸਾ॥’ ਭਾਵ ਫਿਰ ਜਗਤ ਦੇ ਮਾਲਕ ਅਸਿਕੇਤ ਨੇ ਰਾਖਸ਼ ਦਾ ਸੀਸ ਕੱਟ ਦਿੱਤਾ।

ਹੁਣ ਪਾਠਕ-ਜਨ ਨਿਰਣਾ ਆਪ ਕਰਨ ਕਿ ਉਪਰੋਕਤ ਦੋਵੇਂ ਸ਼ਬਦ ਪ੍ਰਭੂ ਜੀ ਨੂੰ ਸੰਬੋਧਨ ਰੂਪ ਵਿਚ ਆਪਣੇ ਮਨੋਂ ਪ੍ਰਭੂ ਜੀ ਨਾਲ ਪਈ ਦੂਰੀ ਦਾ ਜ਼ਿਕਰ ਹੈ ਤਾਂ ਜੋ ਪ੍ਰਭੂ ਕਿਰਪਾ ਕਰਕੇ ਇਹ ਦੂਰੀ ਮਿਟਾ ਦੇਵੇ ਪਰ ਵੱਡੀ ਰਹਿਰਾਸ ਪੜ੍ਹਨ ਵਾਲਿਆਂ ਵੱਲੋਂ ਪੜ੍ਹੇ ਜਾਣ ਵਾਲੇ ਇਸ ਹੇਠਲੇ ਸ਼ਬਦ ਵਿਚ ਅਸਕੇਤ ਰਾਖਸ਼ ਦਾ ਸੀਸ ਕੱਟਿਆ ਜਾ ਰਿਹਾ ਹੈ। ਕੀ ਇਹ ਸਿਧਾਂਤ ਉਪਰੋਕਤ ਸਿਧਾਂਤ ਨਾਲ ਮੇਲ ਖਾਂਦਾ ਹੈ?

ਗੁਰੂ ਨਾਨਕ ਸਾਹਿਬ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ’ਚ ਤਿੰਨ ਵਾਰ ਦਰਜ ਸ਼ਬਦ ‘ਸੋ ਦਰੁ ਤੇਰਾ ਕੇਹਾ’ ਰਾਹੀਂ ਸਾਰੇ ਦੇਵੀ-ਦੇਵਤਿਆਂ ਨੂੰ ਮਾਲਕ ਦੇ ਗੁਣ ਗਾਉਣ ਵਾਲੀ ਭਾਵਨਾ ਦਰਜ ਕਰਨੀ, ਆਕਾਰ ਦੇ ਪ੍ਰਭਾਵ ਤੋਂ ਮੁਕਤ ਕਰਨਾ ਸੀ, ਪਰ ਇੱਥੇ ਫਿਰ ਅਸਕੇਤ ਦੁਆਰਾ ਰਾਖਸ਼ ਨੂੰ ਮਾਰਨ ਉਪਰੰਤ ਅਸਕੇਤ (ਆਕਾਰ) ਤੋਂ ਪ੍ਰਭਾਵਤ ਹੋਇਆ ਜਾ ਰਿਹਾ ਹੈ।

ਉਪਰੋਕਤ ਸ਼ਬਦ ‘ਹਮਰੀ ਕਰੋ ਹਾਥ ਦੈ ਰੱਛਾ’ ਅਤੇ ‘ਪੁਨਿ ਰਾਛਸ ਕਾ…..’ ਵਾਲਾ ਸ਼ਬਦ ਦਸਮ ਗ੍ਰੰਥ ਵਿਚ ਦਰਜ ਰਚਨਾ ‘ਚਰਿਤ੍ਰੋ ਪਾਖਿਆਨ’ ਵਿਚ ਤ੍ਰੀਆ ਚਰਿਤ੍ਰ (ਭਾਵ ਔਰਤ ਦੇ 403 ਚਰਿੱਤਰ) ਦੇ ਵਰਨਣ ਦਾ ਭਾਗ ਹੈ, ਵਿਚ ‘ਹਮਰੀ ਕਰੋ ਹਾਥ…। ਵਾਲਾ ਸ਼ਬਦ 377 ਚਰਿਤ੍ਰ ਹੈ ਜਦਕਿ ‘ਪੁਨਿ ਰਾਛਸ’ ਵਾਲਾ ਸ਼ਬਦ 375 ਵਾਲਾ ਚਰਿਤ੍ਰ ਹੈ ਜਦਕਿ ਇਸੇ ਰਚਨਾ ਦਾ ਪਹਿਲਾ ਚਰਿਤ੍ਰ ‘ਸਤਿ ਸੰਧਿ ਇਕ ਭੂਪ ਭਨਿਜੈ॥ ਪ੍ਰਥਮ ਸਤਿਜੁਗ ਬੀਚ ਕਹਿਜੈ॥’’ ਭਾਵ_ਸਤਿਸੰਧਿ ਦਾ ਰਾਜਾ ਸਤਿਯੁਗ ਵਿਚ ਹੋਇਆ ਕਹੀਦਾ ਹੈ ਜਿਸ ਦਾ ਯਸ਼ ਚੌਦਾਂ ਲੋਕਾਂ ਵਿਚ ਹੁੰਦਾ ਸੀ, ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ।

ਇਹਨਾਂ ਤਮਾਮ ਸ਼ਬਦਾਂ ਵਿਚ ਆਕਾਰ ਰੂਪੀ ਰਾਜੇ ਦੀ ਮਹਿਮਾ ਹੈ ਜਦਕਿ ‘ਨੌ ਸ਼ਬਦ’ ਰਹਿਰਾਸ ਵਿਚ ਕੇਵਲ ਨਿਰਾਕਾਰ ਪ੍ਰਭੂ ਜੀ ਦੀ ਵਡਿਆਈ ਕਰਨ ਦਾ ਜ਼ਿਕਰ ਆਉਂਦਾ ਹੈ ਪਾਠਕ ਜਨ ਆਪ ਨਿਰਣੈ ਕਰਣ, ਕਿ ਕਿਹੜੀ ਸੰਸਥਾ ਗੁਰੂ-ਸਿਧਾਂਤ ’ਤੇ ਕਿੰਨਾ ਕੁ ਸਹੀ ਪਹਿਰਾ ਦੇ ਰਹੀ ਹੈ। ਛੋਟੀ ਰਹਰਾਸਿ ਸਾਹਿਬ ਪੜ੍ਹਨ ਵਾਲੇ ਵੀਰ ‘ਤ੍ਰੀਆ ਚਰਿਤ੍ਰ’ ਦੇ ਚਰਿਤ੍ਰ ਨੰ. 377 ਤੋਂ 401 ਤੱਕ ਕੁਲ 25 ਚਰਿਤ੍ਰ ਪੜ੍ਹਦੇ ਹਨ ਜਦਕਿ ਵੱਡੀ ਰਹਰਾਸਿ ਪੜ੍ਹਨ ਵਾਲੇ ਵੀਰ ਦੋ ਚਰਿਤ੍ਰ ਹੋਰ ‘ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸ਼ੁਭਗਤਾ’ (੪੦੨) ਅਤੇ ‘ਸ੍ਰੀ ਅਸਿਧੁਜ ਜਬ ਭਏ ਦਯਾਲਾ। ਪੂਰਨ ਕਰਾ ਗ੍ਰੰਥ ਤਤਕਾਲਾ।’ (੪੦੩ ਚਰਿਤ੍ਰ) ਆਦਿ ਪੜ੍ਹਨ ਵਾਲਿਆਂ ਨੇ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਆ ਰਹੀ ਸ਼ਾਮ ਦੀ ਬਾਣੀ ਦਾ ਸਿਧਾਂਤਕ ਰੂਪ ਹੀ ਬਦਲ ਦਿੱਤਾ।

ਗੁਰਬਾਣੀ ਵਿਚੋਂ ਵੀ ਕੁਝ ਉਹ ਸ਼ਬਦ ਪੜ੍ਹੇ ਜਾਂਦੇ ਹਨ ਜਿਨ੍ਹਾਂ ਨੂੰ ਪੰਜਵੇਂ ਪਾਤਿਸ਼ਾਹ ਜੀ ਦੇ ਸਮੇਂ ਉਨ੍ਹਾਂ ਕੋਲ ਮੌਜੂਦ ਹੋਣ ਦੇ ਬਾਵਜੂਦ ਵੀ ‘ਨੌ ਸ਼ਬਦਾਂ’ ਦੇ ਸੰਗ੍ਰਹਿ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ ਜਿਵੇਂ ਕਿ ‘ਹਰਿ ਜੁਗੁ ਜੁਗੁ ਭਗਤ ਉਪਾਇਆ॥ (ਮ:੪/੪੫੧), ‘ਦੁਖੁ ਦਾਰੂ ਸੁਖੁ ਰੋਗੁ ਭਇਆ॥ (ਮ:੧/੪੬੯), ‘ਅੰਤਰਿ ਗੁਰੁ ਆਰਾਧਣਾ, ਜਿਹਵਾ ਜਪਿ ਗੁਰ ਨਾਉ॥ (ਮ:੫/੫੧੭), ਰਖੇ ਰਖਣਹਾਰਿ ਆਪਿ ਉਬਾਰਿਅਨੁ॥ (ਮ:੫/੫੧੭) ਆਦਿਕ ਸ਼ਬਦਾਂ ਨੂੰ ਰਹਿਰਾਸ ਦਾ ਭਾਗ ਬਣਾ ਕੇ ਸਿੱਖ ਕੌਮ ਦੀ ਏਕਤਾ ਲਈ ਖਤਰਾ ਖੜ੍ਹਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਿਸ ਨੂੰ ਗੁਰਮਤਿ ਵਿਰੋਧੀ ਸਮਾਜ ਦੀ ਸਾਜ਼ਿਸ਼ (ਚਾਲ) ਮੰਨੀ ਜਾ ਸਕਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਸਪੱਸ਼ਟ ਸੰਕੇਤ ਹਨ, ‘‘ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ, ਤੁਧੁ ਜੇਵਡੁ ਅਵਰੁ ਨ ਕੋਈ॥’’ ਮ:੪ ‘ਸੋ ਦਰੁ’। ਭਾਵ ਜਦ ਮਾਲਕ ਦੀ ਸ਼ਕਤੀ ਦੇ ਮੁਕਾਬਲੇ ਸਭ ਸ਼ਕਤੀਆਂ ਤੁਛ ਹੀ ਹਨ ਤਾਂ ਇਨ੍ਹਾਂ ਦੇਵੀ-ਦੇਵਤਿਆਂ ਦੀ ਸ਼ਕਤੀ ਤੋਂ ਪ੍ਰਭਾਵਤ ਕਿਉਂ ਹੋਈਏ? ਪਰ ਕੁਝ ਬਿਪਰ (ਮੰਨੂੰ) ਵਾਦੀ ਸੋਚ, ਜਿਨ੍ਹਾਂ ਨੇ ਸਦੀਆਂ ਤੋਂ ਸਮਾਜ ਨੂੰ ਜਾਤ-ਪਾਤ, ਵਰਣ-ਆਸ਼ਰਮ, ਵਹਿਮਾਂ-ਭਰਮਾਂ ’ਚ ਪਾ ਕੇ ਸਮਾਜ ਦੀ ਏਕਤਾ ਦਾ ਵਿਰੋਧ ਕੀਤਾ ਹੈ ਅਤੇ ਨਿਰਾਕਾਰ ਦੀ ਪੂਜਾ ਕਰਨ ਤੋਂ ਤੋੜ (ਰੋਕ) ਕੇ ਨਾ-ਸਮਝ ਸਮਾਜ ਨੂੰ ਆਕਾਰ ਦੀ ਪੂਜਾ ਕਰਵਾਉਣ ਵੱਲ ਪ੍ਰੇਰਨਾ ਹੈ। ਸ਼ਾਇਦ, ਅੱਜ ਉਹੀ ਵਰਗ ਸਿੱਖੀ ਸਰੂਪ ਵਿਚ ਸਾਡੀਆਂ ਪ੍ਰਚਾਰਕ ਸੰਸਥਾਵਾਂ ਤੱਕ ਪਹੁੰਚ ਬਣਾ ਚੁੱਕਿਆ ਹੈ। ਜ਼ਰੂਰਤ ਹੈ, ਇਸ ਵਰਗ ਦੀ ਪਹਿਚਾਣ ਕਰਕੇ ਸਿੱਖੀ ਵਿਹੜੇ ਦੀ ਸਫਾਈ ਕੀਤੀ ਜਾਵੇ।

ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵਿਚਕਾਰ ਝੂਲਦੇ ਦੋ ਲੰਬੇ-ਉੱਚੇ ਨਿਸ਼ਾਨ ਸਾਹਿਬ ਤੋਂ ਸਾਨੂੰ ਕੁਝ ਕੁ ਇਸ਼ਾਰੇ (ਸੰਕੇਤ) ਮਿਲਦੇ ਹਨ, ਜੇਕਰ ਉਨ੍ਹਾਂ ਉੱਤੇ ਅਮਲ ਕੀਤਾ ਜਾਵੇ ਤਾਂ ਸਿੱਖ ਸਮਾਜ ਵਿਚ ਏਕਤਾ ਆ ਸਕਦੀ ਹੈ। ਉਹ ਇਸ਼ਾਰੇ ਹਨ ਕਿ ਸ੍ਰੀ ਦਰਬਾਰ ਸਾਹਿਬ ਜੀ (ਪੀਰੀ) ਵੱਲ ਵਾਲਾ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ (ਮੀਰੀ) ਵਾਲੇ ਨਿਸ਼ਾਨ ਸਾਹਿਬ ਤੋਂ ਉੱਚਾ ਹੈ ਭਾਵ- ਮੀਰੀ ਨੂੰ ਪੀਰੀ ਦੇ ਅਧੀਨ ਰੱਖਿਆ ਜਾਵੇ। ਮੌਜੂਦਾ ਸਮੇਂ ਵਿਚ ਸਭ ਕੁਝ ਇਸ ਦੇ ਵਿਪਰੀਤ (ਵੋਟ ਸ਼ਕਤੀ ਨੂੰ ਬਣਾਏ ਰੱਖਣ ਲਈ ਹੀ) ਹੋ ਰਿਹਾ ਹੈ, ਜ਼ਰੂਰਤ ਹੈ ਵਿਵੇਕੀ ਗੁਰੂ-ਪਿਆਰਿਆਂ ਨੂੰ ਇਕ ਹੋਰ ਲਹਿਰ ਲਈ ਅੱਗੇ ਆਉਣ ਦੀ, ਤਾਂ ਜੋ ‘‘ਮਾਰਿਆ ਸਿਕਾ ਜਗਤ ਵਿਚਿ, ਨਾਨਕਿ ਨਿਰਮਲ ਪੰਥ ਚਲਾਇਆ॥’’ ਭਾਈ ਗੁਰਦਾਸ ਜੀ ਅਨੁਸਾਰ ਨਿਰਮਲ ਪੰਥ (ਖਾਲਸਾ) ਦੀ ਵਿਲੱਖਣਤਾ ਨੂੰ ਸਦੀਵੀ ਕਾਇਮ ਰੱਖਿਆ ਜਾ ਸਕੇ।

ਅੰਤ ਵਿੱਚ ਮੈਂ ਇਹੀ ਸੁਝਾਵ ਸਮੂਹ ਪੰਥਕ ਜਥੇਦੀਆਂ ਦੇ ਸਾਹਮਣੇ ਰੱਖਣਾ ਚਾਹਾਂਗਾ ਕਿ ਗੁਰੂ ਸਾਹਿਬਾਨਾਂ ਜੀ ਵੱਲੋਂ ਅਪਣਾਈ ਗਈ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ॥’’ ਰੂਪੀ ਭਾਵਨਾ ਵਾਲੀ ਯੁਕਤੀ ਨੂੰ ਮੁਖ ਰੱਖਦਿਆਂ ਸਾਨੂੰ ਵਰਤਮਾਨ ’ਚ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੀ ਗਈ ‘ਸਿੱਖ ਰਹਿਤ ਮਰਿਆਦਾ’ ’ਤੇ ਤਦ ਤੱਕ ਪੂਰਨ ਤੌਰ ’ਤੇ ਪਹਿਰਾ ਦੇਣਾ ਚਾਹੀਦਾ ਹੈ ਜਦ ਤੱਕ ਸਮੂਹ ਪੰਥਕ ਜਥੇਬੰਦੀਆਂ ਦੁਬਾਰਾ ਮਿਲ ਬੈਠ ਕੇ ਗੁਰੂ ਯੁਕਤੀ ਅਤੇ ਜ਼ਮੀਨੀ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਕੋਈ ਨਵੀਂ ਸਾਂਝੀ ਪੰਥਕ ਮਰਿਆਦਾ ਲਾਗੂ ਨਹੀਂ ਕਰਦੀਆਂ। ਇਹ ਵੀ ਸੱਚ ਹੈ ਕਿ ਕੁਝ ਸੁਆਰਥੀ ਲੋਕ ਅਤੇ ਪੰਥ ਦੋਖੀ ਸਾਨੂੰ ਮਿਲ ਬੈਠਣ ਵਾਲਾ ਮੰਚ ਮੁਹੱਈਆ ਕਰਨ ਨਹੀਂ ਦੇਣਗੇ।

ਵੱਡੀ ਰਹਿਰਾਸ ਪੜ੍ਹਨ ਦੇ ਹਮਾਇਤੀ ਵੀਰ ਸੰਗਤਾਂ ਨੂੰ ਇਹ ਕਹਿ ਕੇ ਹੋਰ ਗੁਮਰਾਹ ਕਰ ਰਹੇ ਹਨ ਕਿ ਕੁਝ ਸੱਜਣ ਸਾਨੂੰ ਵੱਧ ਬਾਣੀ ਪੜ੍ਹਨ ਤੋਂ ਇਸ ਲਈ ਵਰਜ ਰਹੇ ਹਨ ਕਿਉਂਕਿ ਉਹ ਖੁਦ ਸਾਡੀ ਤਰ੍ਹਾਂ ਗੁਰੂ ਦਾ ਸਤਿਕਾਰ ਨਹੀਂ ਕਰਦੇ, ਵੱਧ ਬਾਣੀ ਨਹੀਂ ਪੜ੍ਹਦੇ।

ਅਸੀਂ ਰੌਜ਼ਾਨਾ ਅਰਦਾਸ ਰਾਹੀਂ ਆਪਣੀਆਂ ਪਿਛਲੀਆਂ ਗ਼ਲਤੀਆਂ ਦੀ ਭੁੱਲ ਬਖ਼ਸ਼ਾਉਂਦੇ ਹੋਏ ਅਗਾਂਹ ਲਈ ਸੁਧਾਰ ਕਰਨ ਦੀ ਕਸਮ ਖਾਂਦੇ ਹਾਂ ਪਰ ਹੇ ਨਾਨਕ ਜੀਓ! ਕੀ ਇਹ ਗੰਗੂ ਬ੍ਰਾਹਮਣ ਦੀ ਔਲਾਦ ਕਦੇ ਸੁਧਰੇਗੀ ?

‘ਗੁਰੂ ਸਰੀਰ, ਗੁਰੂ ਗਿਆਨ ਤੇ ਗੁਰੂ ਜੋਤਿ’ ਦੀ ਅਹਿਮੀਅਤ

0

‘ਗੁਰੂ ਸਰੀਰ, ਗੁਰੂ ਗਿਆਨ ਤੇ ਗੁਰੂ ਜੋਤਿ’ ਦੀ ਅਹਿਮੀਅਤ

ਪਿਛਲਾ ਲੇਖ ‘ਗੁਰ ਪ੍ਰਸਾਦਿ ਸ਼ਬਦ ਨਾਲ ਹੋ ਰਿਹਾ ਅਨਿਆਇ’ ਨੂੰ ਪੜ੍ਹਨ ਤੋਂ ਉਪਰੰਤ ਕੁਝ ਗੁਰੂ ਪਿਆਰਿਆਂ ਨੇ ਇਹ ਭਾਵਨਾ ਵਿਅਕਤ ਕੀਤੀ ਹੈ ਕਿ ਗੁਰਬਾਣੀ ਲਿਖਤ (ਵਿਆਕਰਨ) ਅਨੁਸਾਰ ਇਹ ਤਾਂ ਸਪੱਸ਼ਟ ਹੋ ਰਿਹਾ ਹੈ ਕਿ ‘ਗੁਰ ਪ੍ਰਸਾਦਿ’ ਸ਼ਬਦ ਦਾ ਅਰਥ, ‘ਗੁਰੂ ਦੀ ਕ੍ਰਿਪਾ ਦੁਆਰਾ’ ਹੀ ‘ੴ’ ਮਿਲਦਾ ਹੈ ਪਰ ‘ਕੀ ਗੁਰੂ ਜੀ ਦੀ ਕ੍ਰਿਪਾ ਗੁਰਬਾਣੀ ਪੜ੍ਹਨ, ਸਮਝਣ ਤੇ ਵੀਚਾਰਨ ਨੂੰ ਆਖਦੇ ਹਨ?’ ਇਸ ਸਵਾਲ ਦੇ ਜਵਾਬ ਨੂੰ ਵੀਚਾਰਨ ਹੀ ਇਸ ਲੇਖ ਦਾ ਵਿਸ਼ਾ ਬਣਾਇਆ ਗਿਆ ਹੈ।

‘ਧਰਮ’ ਸ਼ਬਦ ਦਾ ਅਰਥ ਕੋਸ਼ਾਂ ’ਚ ‘ਧਾਰਨ ਕਰਨ ਯੋਗ’ ਲਿਖਿਆ ਮਿਲਦਾ ਹੈ। ‘ਧਰਮ’ ਨਾਲ ਜੁੜਨ ਦਾ ਮੂਲ ਸ੍ਰੋਤ ਸ਼ਬਦ ਆਸਥਾ (ਸ਼ਰਧਾ) ਮੰਨੀ ਜਾਂਦੀ ਹੈ, ਆਸਥਾ ਹਮੇਸ਼ਾਂ ਅਦ੍ਰਿਸ਼ਟ (ਜੋ ਪੰਜ ਗਿਆਨ ਇੰਦ੍ਰਿਆਂ ਦੀ ਪਕੜ ’ਚ ਨਾ ਆਉਣ) ਵਿਸ਼ਿਆਂ ’ਤੇ ਹੀ ਬਣਾਉਣੀ ਜਾਇਜ਼ ਹੋ ਸਕਦੀ ਹੈ ਕਿਉਂਕਿ ‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ.. ॥ (ਮ:੫/੧੨੦੪) ਦ੍ਰਿਸ਼ਟਮਾਨ ਵਿਸ਼ਿਆਂ ’ਤੇ ਆਸਥਾ ਬਣਾਉਣਾ ਹੀ ਅੰਧਵਿਸਵਾਸ਼ ਅਖਵਾਉਂਦਾ ਹੈ। ਇੱਕ ਤਾਰਾ ਵਿਗਿਆਨੀ ਜਾਂ ਜੀਵ ਵਿਗਿਆਨੀ ਬ੍ਰਹਮੰਡ ਅਤੇ ਕੁਦਰਤ ਦੇ ਜੀਵਾਂ ਦੀ ਖੋਜ, ਆਸਥਾ (ਸ਼ਰਧਾ) ਦੇ ਆਧਾਰ ’ਤੇ ਨਹੀਂ ਕਰਦਾ ਬਲਕਿ ਖੋਜ (ਤਰਕ) ਦੇ ਆਧਾਰ ’ਤੇ ਕਰਦਾ ਹੈ ਕਿਉਂਕਿ ਇਨ੍ਹਾਂ ਦਾ ਦਾਇਰਾ ਪੰਜ ਗਿਆਨ ਇੰਦ੍ਰਿਆਂ ਦੀ ਸਮਝ ਤੱਕ ਸੀਮਤ ਹੁੰਦਾ ਹੈ ਅਤੇ ਆਕਾਰ ਦੀ ਬਣਤਰ ਵੀ ਪੰਜ ਤੱਤਾਂ ਤਕ ਸਿਮਟ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟ ਵਿਸ਼ਿਆਂ ਪ੍ਰਤੀ ਧਾਰੀ ਆਸਥਾ ਨੂੰ ਇਉਂ ਬਿਆਨ ਕਰ ਰਹੇ ਹਨ ‘‘ਖੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ॥’’ (ਮ:੧/੨੨੯), ‘‘ਮੂਲੁ ਛੋਡਿ ਡਾਲੀ ਲਗੇ, ਕਿਆ ਪਾਵਹਿ ਛਾਈ॥ (ਮ:੧/੪੨੦) ਭਾਵ ਅਸਲ ਨਿਰਾਕਾਰ ’ਤੇ ਆਸਥਾ ਬਣਾਉਣ ਦੀ ਬਜਾਏ ਆਕਾਰ (ਟਹਿਣੀਆਂ) ’ਤੇ ਆਸਥਾ ਬਣਾਉਣ ਨਾਲ ਕੀ ਸੁਆਹ ਪ੍ਰਾਪਤ ਕਰਨਗੇ? ਕਿਉਂਕਿ ਇਸ ਤਰ੍ਹਾਂ ਆਕਾਰ ’ਤੇ ਆਸਥਾ ਰੱਖਣ ਨਾਲ ਅਸਲ ਮੂਲ (ਆਕਾਰ ਦਾ ਸ੍ਰੋਤ) ਛੋਟਾ ਅਤੇ ਆਕਾਰ; ਮੇਰੂ ਪਰਬਤ ਵਾਂਗ ਵੱਡਾ ਪ੍ਰਤੀਤ ਹੋਣ ਲੱਗ ਜਾਂਦਾ ਹੈ ‘‘ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ॥ (ਮ:੫/੬੧੩) ਭਾਵ ਆਕਾਰ ਨੂੰ ਮੇਰੂ ਪਰਬਤ ਬਣਾ ਲਿਆ ਪਰ ਜਿਸ ਨੇ ਇਹ ਆਕਾਰ ਬਣਾਇਆ ਸੀ ਉਹ ਘਾਹ ਦੇ ਤੀਲੇ ਵਾਂਗ ਛੋਟਾ ਪ੍ਰਤੀਤ ਹੋਣ ਲੱਗ ਪਿਆ ਇਸ ਲਈ ਦੁਨਿਆਵੀ ਲੋਕ ਆਕਾਰ ਦੀ ਸ਼ਕਤੀ ਨੂੰ ਹੀ ਵੱਡਾ ਮੰਨ ਕੇ ਉਸ ਤੋਂ ਪ੍ਰਭਾਵਤ ਹੋਣ ਲੱਗ ਗਏ, ਆਸਥਾ ਧਾਰਨ ਲੱਗ ਪਏ। ਆਸਥਾ ਧਾਰਨਾ ਹੀ ‘ਧਰਮ’ ਹੈ ਜਿਸ ਕਾਰਨ ਆਕਾਰ ਦੀ ਪੂਜਾ ਕਰਨੀ ‘ਧਰਮ’ ਬਣ ਗਿਆ।

ਗੁਰੂ ਨਾਨਕ ਸਾਹਿਬ ਜੀ ਅਨੁਸਾਰ ਰੱਬ; ਸਰਗੁਣ ਰੂਪ ’ਚ ਸਰਬ ਵਿਆਪਕ ਜੋਤਿ ਦੇ ਆਧਾਰ ’ਤੇ ਮੌਜੂਦ ਹੈ ‘‘ਸਭ ਮਹਿ ਜੋਤਿ, ਜੋਤਿ ਹੈ ਸੋਇ॥’’ ਸੋਹਿਲਾ (ਮ:੧/੧੩) ਗੁਰੂ ਨਾਨਕ ਦੇਵ ਜੀ ਦਾ ਸੰਸਾਰ ’ਚ ਆਗਮਨ ‘‘ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ॥’’ (ਮ:੫/੭੪੯) ਵਾਲੀ ਭਾਵਨਾ ਨੂੰ ਦਰਸਾਉਂਦਾ ਹੈ ਕਿਉਂਕਿ ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ਕਿ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ॥’’ (ਮ:੩/੬੫੧) ਭਾਵ ਜਨਮ ਮਰਨ ਇੱਕ ਵਿਕਾਰ ਭਾਵਨਾ ਦੀ ਉਪਜ ਹੈ ਜਿਸ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨਹੀਂ ਆਏ, ਨਹੀਂ ਪਧਾਰੇ। ਇਸ ਵਾਕ ’ਚ ‘ਮਨ’ ਸ਼ਬਦ ਦਾ ਅਰਥ ਅੰਤਹਕਰਣ ਹੈ, ਨਾ ਕਿ ਸੰਕਲਪ ਤੇ ਵਿਕਲਪ ਦਾ ਸੰਗਰਹਿ ਰੂਪ ‘ਮਨ’। ‘ਮਹਾਨ ਕੋਸ਼’ ਅਨੁਸਾਰ ਅੰਤਹਕਰਣ ਇੱਕ ਉਹ ਇੰਦ੍ਰੀ ਹੈ ਜਿਸ ਦੇ ਸੰਜੋਗ ਨਾਲ ਬਾਹਰਲੀਆਂ ਚਾਰ ਇੰਦ੍ਰੀਆਂ ਕੰਮ ਕਰਦੀਆਂ ਹਨ।

(1). ਮਨ ਭਾਵ ਸੰਕਲਪ (ਇੱਕ ਮਨੋਰਥ, ਇੱਕ ਖਿਆਲ ਆਦਿ) ਅਤੇ ਵਿਕਲਪ (ਕਈ ਖਿਆਲ, ਸੰਦੇਹ, ਸ਼ੱਕ ਆਦਿ) ਫੁਰਨੇ ਪੈਦਾ ਕਰਨ ਵਾਲਾ ਇੰਦ੍ਰਾ।

(2). ਬੁਧਿ ਭਾਵ ਨਵੇਂ ਵੀਚਾਰ ਅਤੇ ਯਕੀਨ ਬਣਾਉਣ ਵਾਲੀ ਇੰਦ੍ਰੀ।

(3). ਚਿੱਤ ਭਾਵ ਭੂਤਕਾਲ ਦੀਆਂ ਯਾਦਾਂ ਦਾ ਸੰਗਰਹਿ।

ਯਾਦ ਰਹੇ, ਕਿ ਬੁਧਿ (ਅਕਲ, ਸਮਝ) ਵਰਤਮਾਨ ਅਤੇ ਭਵਿੱਖਕਾਲ ਦੇ ਜੀਵਨ ’ਤੇ ਪ੍ਰਭਾਵ ਪਾਉਂਦੀ ਹੈ ਜਦਕਿ ਚਿੱਤ (ਚਿੱਤਰਕਾਰੀ, ਕੈਮਰਾ, ਫੋਟੋ) ਕੇਵਲ ਭੂਤਕਾਲ ਦੀ ਯਾਦ ਸ਼ਕਤੀ ਨੂੰ ਵਧਾਉਂਦਾ (ਇਕੱਠਾ ਕਰਦਾ) ਰਹਿੰਦਾ ਹੈ, ਪੰਜ ਗਿਆਨ ਇੰਦਰਿਆਂ (ਨੱਕ, ਕੰਨ, ਰਸਨਾ, ਅੱਖਾਂ ਅਤੇ ਤ੍ਵਚਾ ਜਾਂ ਤੁਚਾ) ਰਾਹੀਂ ਖਿੱਚੀਆਂ ਗਈਆਂ ਤਸਵੀਰਾਂ (ਯਾਦ ਸ਼ਕਤੀ) ਨੂੰ ਸੰਭਾਲਣਾ ਹੀ ਚਿੱਤ ਦੀ ਸ਼ਕਤੀ ਹੈ, ਚਿੱਤ ਦਾ ਮੂਲ ਸ੍ਰੋਤ ਹੈ।

(4). ਅਹੰਕਾਰ ਜਾਂ ਮਮਤਾ ਭਾਵ ਉਹ ਇੰਦ੍ਰੀ ਜੋ ਪਦਾਰਥਾਂ ਨਾਲ ਸੰਬੰਧ ਬਣਾਉਣ ਵਲ ਪ੍ਰੇਰਦੀ ਹੈ।

ਉਕਤ ਅੰਤਹਕਰਣ ਭਾਵ ਚਾਰੇ ਇੰਦ੍ਰੀਆਂ ਬਾਰੇ ਗੁਰੂ ਨਾਨਕ ਦੇਵ ਜੀ ਇਉਂ ਫ਼ੁਰਮਾ ਰਹੇ ਹਨ ਕਿ ‘‘ਤਿਥੈ ਘੜੀਐ, ਸੁਰਤਿ, ਮਤਿ, ਮਨਿ, ਬੁਧਿ॥’’ ਜਪੁ (ਮ: ੧/੮) ਭਾਵ ਮਸ਼ੱਕਤ (ਦਿਮਾਗ਼ੀ ਗਿਆਨ ਨੂੰ ਜੀਵਨ ’ਚ ਅਪਣਾਉਣਾ) ਕਰਨ ਵਾਲੀ ਅਵਸਥਾ ’ਚ ਇਹ ਚਾਰੇ ਇੰਦ੍ਰੀਆਂ ਭਾਵ ਅੰਤਹਕਰਣ ਘੜਿਆ ਜਾਂਦਾ ਹੈ। ਇਨ੍ਹਾਂ ਚਾਰੇ ਇੰਦ੍ਰੀਆਂ (ਅੰਤਹਕਰਣ) ਦੀ ਹੋਂਦ, ਸਾਡੇ ਸਰੀਰਕ ਕਰਮਾਂ ਅਨੁਸਾਰ ਹੈ। ਜਿਵੇਂ ਕਿ ‘‘ਕਿਰਤਿ ਕਰਮ ਕੇ ਵੀਛੁੜੇ..॥ (ਮ:੫/੧੩੩), ਕਰਮੀ ਆਪੋ ਆਪਣੀ…॥, ਕਰਿ ਕਰਿ ਕਰਣਾ, ਲਿਖਿ ਲੈ ਜਾਹੁ॥’’ ਆਦਿ ਨਾਲ ਜੁੜੀ ਹੋਈ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ‘‘ਅਗੈ ਪੁਛ ਨ ਹੋਵਈ, ਜੇ ਸਣੁ ਨੀਸਾਣੈ ਜਾਇ॥’’ (ਮ:੧/੭੩੦) ਭਾਵ ਪਾਰਦਰਸੀ ਅੰਤਹਕਰਣ ਨੂੰ ਪੁੱਛਣ ਵਾਲਾ ਕੋਈ ਜਮਰਾਜ ਦੂਤ ਨਹੀਂ।

ਇਸ ਭਾਵਨਾ ਨੂੰ ਸਮਝਣ ਲਈ ਇਸ ਦਿ੍ਰਸ਼ਟੀਕੋਣ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ ਕਿ ਇੱਕ ਮਕਾਨ ’ਚ ਲੱਗੇ ਕਈ; 100 ਵਾਟ ਦੇ ਬਲਬਾਂ ’ਚ ਬਿਜਲੀ ਦਾ ਪ੍ਰਕਾਸ਼ (ਰੱਬੀ ਜੋਤਿ) ਇਕ ਸਮਾਨ ਨਿਰੰਤਰ ਸ਼ਕਤੀ ਰੱਖਦਾ ਹੈ, ਰੋਸ਼ਨੀ ਦਿੰਦਾ ਹੈ ਜਦਕਿ ਬਲਬਾਂ ’ਤੇ ਚੜ੍ਹੀ ਵੱਧ-ਘੱਟ ਧੂੜ ਹੀ ਅੰਤਹਕਰਣ ਹੈ, ਧੁੰਦ ਹੈ, ਜਿਸ ਕਾਰਨ ਜੀਵ ਉਸ ਅੰਦਰਲੇ ਪ੍ਰਕਾਸ਼ (ਜੋਤਿ) ਦੀ ਰੋਸ਼ਨੀ ਤੋਂ ਥੋੜਾ-ਬਹੁਤ ਲਾਭ ਹੀ ਉਠਾਉਂਦੇ ਹਨ ਪਰ ਗੁਰੂ ਨਾਨਕ ਸਾਹਿਬ ਜੀ; ਪਾਰਦਰਸੀ ਅੰਤਹਕਰਣ ਹੋਣ ਕਾਰਨ ਅੰਦਰਲੀ ਜੋਤਿ ਦਾ ਪੂਰਨ ਪ੍ਰਕਾਸ਼ ਮਾਣ ਰਹੇ ਸਨ ਅਤੇ ਜੀਵਾਂ ਦੀ ਅੰਤਹਕਰਣ ਦੀ ਮਲੀਨਤਾ ਸਾਫ਼ ਕਰਨ ਲਈ ਪ੍ਰਗਟ ਹੋਏ ਸਨ ‘‘ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ, ਜਗਿ ਚਾਨਣੁ ਹੋਆ।’’ ਭਾਈ ਗੁਰਦਾਸ ਜੀ (ਵਾਰ ੧ ਪਉੜੀ ੨੭)

ਗੁਰੂ ਅਤੇ ਰੱਬ ਦੀ ਬਖ਼ਸ਼ਸ਼ ’ਚ ਕੀ ਅੰਤਰ ਹੈ ?

(1). ਆਕਾਰ ਦੀ ਉਤਪਤੀ (ਰਚਨਾ) ਰੱਬ ਨੇ ਗੁਰੂ ਤੋਂ ਪੁੱਛ ਕੇ ਨਹੀਂ ਕੀਤੀ, ਇਸ ਲਈ ਇਹ ਰੱਬੀ ਬਖਸ਼ਸ਼ ਹੈ ‘‘ਆਪੀਨ੍ੈ ਆਪੁ ਸਾਜਿਓ, ਆਪੀਨ੍ੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ, ਕਰਿ ਆਸਣੁ ਡਿਠੋ ਚਾਉ॥’’ (ਮ:੧/੪੬੩)

(2). ਇਨਸਾਨ ਨੂੰ ਮਨੁੱਖਾ ਜਨਮ ਦੇਣਾ, ਰੱਬੀ ਬਖ਼ਸ਼ਸ਼ ਹੈ ‘‘ਮਾਨਸ ਜਨਮੁ ਦੀਓ ਜਿਹ ਠਾਕੁਰਿ, ਸੋ ਤੈ ਕਿਉ ਬਿਸਰਾਇਓ॥’’ (ਮ:੯/੯੦੨)

(3). ਪੂਰੇ ਸਮਾਜ (ਨਾਸਤਕ/ਆਸਤਕ) ਨੂੰ ਰਿਜ਼ਕ ਦੇਣਾ, ਰੱਬੀ ਬਖ਼ਸ਼ਸ਼ ਹੈ ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ॥ (ਮ:੫/੨੫੭)

(4). ਗੁਰੂ ਨੂੰ ਮਨੁੱਖਾਂ ਦੇ ਕਲਿਆਣ ਲਈ ਸਮਾਜ ਵਿੱਚ ਭੇਜਣਾ, ਰੱਬੀ ਬਖ਼ਸ਼ਸ਼ ਹੈ। ‘‘ਪਾਰਬ੍ਰਹਮਿ ਪ੍ਰਭਿ, ਮੇਘੁ ਪਠਾਇਆ॥ ਜਲਿ ਥਲਿ ਮਹੀਅਲਿ, ਦਹ ਦਿਸਿ ਵਰਸਾਇਆ॥ ਸਾਂਤਿ ਭਈ ਬੁਝੀ ਸਭ ਤ੍ਰਿਸਨਾ, ਅਨਦੁ ਭਇਆ ਸਭ ਠਾਈ ਜੀਉ॥’’ (ਮ:੫/੧੦੬), ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ, ਤਿਨਿ ਸਬਦ ਸੁਰਤਿ ਕੀਨੀ ਵਰਖਾਈ॥’’ (ਭਟ ਕੀਰਤ/੧੪੦੬) ਭਾਵ ਪ੍ਰਭੂ ਨੇ ਬੱਦਲ (ਗੁਰੂ) ਸਮਾਜ ’ਚ ਭੇਜਿਆ ਜਿਸ ਨੇ ਹਰ ਥਾਂ ਅੰਮ੍ਰਿਤਮਈ ਵਰਖਾ ਕੀਤੀ। ਇਹੀ ਵਰਖਾ ਗੁਰੂ ਅੰਗਦ ਦੇਵ ਜੀ ਦੇ ਰੂਪ ’ਚ ਹੁੰਦੀ ਰਹੀ ਜਿਸ ਰਾਹੀਂ ਲੋਕਾਈ ਅਨੰਦਤ ਹੁੰਦੀ ਰਹੀ। ਆਦਿ।

ਰੱਬੀ ਨਿਯਮ ਅਨੁਸਾਰ ਜਗਤ (ਆਕਾਰ) ’ਚ ਕੁਝ ਅਜਿਹਾ ਵਿਪ੍ਰੀਤ ਵਾਪਰਦਾ ਵੀ ਮਹਿਸੂਸ ਹੁੰਦਾ ਹੈ ਜਿਸ ਰਾਹੀਂ ਕਰਤਾਰ ਦੇ ਨਿਯਮ ਦਾ ਹੀ ਵਿਰੋਧ ਹੁੰਦਾ, ਪ੍ਰਤੀਤ ਜਾਪਦਾ ਹੈ ਜਿਵੇਂ ਕਿ ਸੂਰਜ ਦੀ ਰੋਸ਼ਨੀ ਰਾਹੀਂ ਉਲੂ ਨੂੰ ਵਿਖਾਈ ਨਾ ਦੇਣਾ ਜਾਂ ਪਿਪਲ ਅਤੇ ਚਿਨਾਰ ਦੇ ਪੇਡ; ਸੂਰਜ ਦੀਆਂ ਕਿਰਨਾਂ ਦੇ ਪ੍ਰਭਾਵ ਨੂੰ ਬਹੁਤਾ ਸਵੀਕਾਰ ਨਹੀਂ ਕਰਦੇ ਭਾਵ ਦਿਨ ਰਾਤ ਹੀ ਆਕਸੀਜਨ ਦੇਈ ਜਾਂਦੇ ਹਨ, ਵਾਂਗ ਰੱਬੀ ਨਿਯਮ ਕਾਰਨ ਮਾਇਆ ਦੇ ਬੰਧਨਾਂ ’ਚ ਫਸੇ ਹੋਏ ਮਨੁੱਖ ਨੂੰ ਵੀ ਗੁਰੂ; ਆਪਣੀ ਸ਼ਕਤੀ ਨਾਲ ਆਜ਼ਾਦ ਕਰਵਾ ਦਿੰਦਾ ਹੈ। ਪਾਵਨ ਵਾਕ ਹੈ ‘‘ਮੇਰੀ ਬਾਂਧੀ ਭਗਤੁ ਛਡਾਵੈ, ਬਾਂਧੈ ਭਗਤੁ, ਨ ਛੂਟੈ ਮੋਹਿ॥ ਏਕ ਸਮੈ ਮੋ ਕਉ ਗਹਿ ਬਾਂਧੈ, ਤਉ ਫੁਨਿ ਮੋ ਪੈ ਜਬਾਬੁ ਨ ਹੋਇ॥’’ (ਭਗਤ ਨਾਮਦੇਵ/੧੨੫੩) ਭਾਵ ਰੱਬ ਦੁਆਰਾ ਬਣਾਈ ਬੰਧਨਾਂ ਦੀ ਬੇੜੀ (ਅੰਤਹਕਰਣ) ਗੁਰੂ ਤੁੜਵਾ ਦਿੰਦਾ ਹੈ। (ਨੋਟ-ਆਕਾਰ ਦੀ ਹੋਂਦ ਨੂੰ ਬਣਾਏ ਰੱਖਣ ਲਈ ਜ਼ਰੂਰੀ ਹੈ ‘ਅੰਤਹਕਰਣ’ ਮਲੀਨ ਰਹੇ ਪਰ ਇਹ ਇੱਕ ਸਿਲੇਬਸ (ਪਾਠਕ੍ਰਮ) ਹੈ ਜਿਸ ਦਾ ਇਮਤਿਹਾਨ ਮਨੁੱਖਾ ਜੂਨੀ ਤੇ ਗੁਰੂ ਜੀ ਦੀ ਅਗਵਾਈ ਹੈ ‘‘ਇਸੁ ਪਉੜੀ ਤੇ ਜੋ ਨਰੁ ਚੂਕੈ, ਸੋ ਆਇ ਜਾਇ ਦੁਖੁ ਪਾਇਦਾ॥’’ (ਮ:੫/੧੦੭੫)

ਗੁਰੂ ਜੀ ਦੀ ਕਿ੍ਰਪਾ ਕਿਸ ਪੜਾਉ (ਪੜਾਅ) ’ਚ ਆਰੰਭ ਹੁੰਦੀ ਹੈ? ਜਿਸ ਦਾ ਜ਼ਿਕਰ ‘ਗੁਰ ਪ੍ਰਸਾਦਿ’ ਸ਼ਬਦ ਰਾਹੀਂ ਵਾਰ-2 ਆਉਂਦਾ ਹੈ, ਨੂੰ ਸਮਝਣ ਲਈ ਗੁਰੂ ਨਾਨਕ ਦੇਵ (ਗੁਰੂ ਸ਼ਕਤੀ) ਨੂੰ ਤਿੰਨ ਭਾਗਾਂ ’ਚ ਇਉਂ ਵੰਡਿਆ ਗਿਆ ਹੈ (1). ਗੁਰੂ ਜੋਤਿ (ਸ਼ਕਤੀ) ਰੂਪ (2). ਗੁਰੂ ਗਿਆਨ ਰੂਪ (3). ਗੁਰੂ ਸਰੀਰ ਰੂਪ।

(1). ਗੁਰੂ ਜੋਤਿ ਰੂਪ:- ਮਨੁੱਖ ਲਈ ਰੱਬ ਦੀ ਪ੍ਰਾਪਤੀ ਇੱਕ ਮੰਜਿਲ ਹੈ ਜਦਕਿ ਗੁਰੂ ਜੋਤਿ ਰੂਪ; ਮੁਸਾਫ਼ਿਰਾਂ ਦਾ ਰਸਤੇ ਦੀ ਆਰੰਭਤਾ ਤੋਂ ਲੈ ਕੇ ਮੰਜਿਲ (ਅੰਤ) ਤੱਕ ਹੌਸਲਾ ਬਣਾਏ ਰੱਖਣ ਵਾਲੀ ਸ਼ਕਤੀ ਹੈ, ਨਾ ਕਿ ‘ਗੁਰੂ ਜੋਤਿ’ ਕੋਈ ਮਾਰਗ ਜਾਂ ਪੰਥ ਹੈ ਕਿਉਂਕਿ ਰਸਤਾ (ਪੰਥ) ਕਿਸੇ ਮੁਸਾਫ਼ਿਰ ਨੂੰ ਰਸਤੇ ’ਤੇ ਚੱਲਣ ਲਈ ਪ੍ਰੇਰਦਾ ਨਹੀਂ ਹੈ ਅਤੇ ਨਾ ਹੀ ਕਿਸੇ ਮੰਜਿਲ ਤੱਕ ਪਹੁੰਚਣ ਲਈ ਹੌਸਲਾ ਬਣਾਏ ਰੱਖਣ ’ਚ ਮਦਦ ਕਰਦਾ ਹੈ। ਇਸ ‘ਗੁਰੂ ਜੋਤਿ ਰੂਪ’ ਨੂੰ ਰੱਬ ਨੇ ਆਪਣੇ ਅਸੀਮ ਨਿਰਗੁਣ (ਨਿਰਮਲ ਜੋਤਿ ਸ਼ਕਤੀ ਦਾ ਸਮੂਹ) ਰੂਪ ’ਚੋਂ ਸਰਗੁਣ ਰੂਪ ’ਚ ਭੇਜਣ ਲਈ ਜੀਵਾਂ ’ਤੇ ਬਖ਼ਸ਼ਸ਼ ਕੀਤੀ ਹੈ। ‘ਗੁਰੂ ਜੋਤਿ ਰੂਪ’ ਦੀ ਇਹ ਸ਼ਕਤੀ (ਪਾਰਦਰਸੀ ਅੰਤਹਕਰਣ ਹੋਣ ਕਾਰਨ) ਰੱਬ ਵਾਂਗ ਬਖ਼ਸ਼ਸ਼ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਲਈ ਇਸ ਨੂੰ ਪੂਰਨ (ਅਭੁੱਲ) ਗੁਰੂ ਦਾ ਦਰਜਾ, ਆਖਿਆ ਗਿਆ ਹੈ। ਇਸ ਪ੍ਰਥਾਇ ਪਾਵਨ ਵਾਕ ਹੈ ‘‘ਪਾਰਬ੍ਰਹਮ ਗੁਰ ਨਾਹੀ ਭੇਦ॥ (ਮ:੫/੧੧੪੨) ਮੰਜਿਲ ਤੱਕ ਪਹੁੰਚਣ ਲਈ ਰਸਤੇ ’ਚ ਮੁਸਾਫ਼ਰਾਂ ਪਾਸੋਂ ਵਿਸ਼ਵਾਸ ਨੂੰ ਬਣਾਏ ਰੱਖਣ ਨੂੰ ਹੀ ਗੁਰੂ ਬਖ਼ਸ਼ਸ਼ ਕਿਹਾ ਗਿਆ ਹੈ, ‘ਗੁਰ ਪ੍ਰਸਾਦਿ’ ਕਿਹਾ ਗਿਆ ਹੈ। ਇਸ ‘ਗੁਰੂ ਜੋਤਿ ਰੂਪ’ ਦਾ ਨਾਮ ਗੁਰਬਾਣੀ ’ਚ ‘ਨਾਨਕ’ ਰੱਖਿਆ ਗਿਆ ਹੈ। ਇਸ ਲਈ ਇਸ ‘ਗੁਰੂ ਜੋਤਿ ਰੂਪ’ ਸ਼ਕਤੀ ਨੂੰ ‘ਪੀਰੀ’ ਆਖ ਸਕਦੇ ਹਾਂ।

(2). ਗੁਰੂ ਗਿਆਨ ਰੂਪ:- ‘ਗੁਰੂ ਜੋਤਿ ਰੂਪ’ ’ਚੋਂ ਫੁਟਿਆ ਹੋਇਆ ਵੀਚਾਰਾਂ ਦਾ ਝਰਨਾ ਹੀ ‘ਗੁਰੂ ਗਿਆਨ ਰੂਪ’ ਹੈ। ਜਿਸ ਨੂੰ ‘ਗੁਰੂ ਜੋਤਿ ਰੂਪ’ ਦਾ ਵਿਕਾਸ ਵੀ ਕਹਿ ਸਕਦੇ ਹਾਂ। ਇਸ ਗਿਆਨ ਰਾਹੀਂ ਹੀ ਇੱਕ ਜਗਿਆਸੂ ਮਨੁੱਖ ਦਾ ‘ਰੱਬ’ ਅਤੇ ‘ਗੁਰੂ ਜੋਤਿ ਰੂਪ’ (ਅਦ੍ਰਿਸ਼ਟ ਵਿਸ਼ਿਆਂ) ’ਤੇ ਵਿਸਵਾਸ਼ ਬੱਝਦਾ ਹੈ। ਮਨੁੱਖ ਕਿਉਂਕਿ ਦੁਨਿਆਵੀ ਜੀਵ ਹੈ ਇਸ ਲਈ ਇਹ ‘ਗੁਰੂ ਗਿਆਨ ਰੂਪ’ ਹਰ ਤਰ੍ਹਾਂ ਦਾ ਸਮਾਜਿਕ ਗਿਆਨ ਵੀ ਪ੍ਰਾਪਤ ਕਰਾਉਂਦਾ ਹੈ ਤਾਂ ਜੋ ਇੱਕ ਸਰਬ ਕਲਾ ਸਮਰਥ ਮਾਲਕ ਦਾ ਸੇਵਕ (ਭਰੋਸਾ ਰੱਖਣ ਵਾਲਾ); ਸਮਾਜ ’ਚ ਵਿਚਰਦਿਆਂ (ਗ੍ਰਿਹਸਤੀ ਧਰਮ ਦੀਆਂ ਤਮਾਮ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ) ਇੱਕ ਅਨੰਦ ਭਰਪੂਰ, ਸਵੈਮਾਨ ਵਾਲੀ ਜਿੰਦਗੀ ਬਤੀਤ ਕਰ ਸਕੇ ਪਰ ਇਸ ਗਿਆਨ ਦਾ ਇੱਕ ਖ਼ਾਸ ਦਾਇਰਾ ਹੈ ਜੋ ਮਾਨਸਿਕ ਪੱਧਰ ’ਤੇ ਵੀਚਾਰਾਂ ਦਾ ਵਿਸਥਾਰ ਕਰਦਾ ਹੈ, ਸੁਰਤਿ ਨੂੰ ਉੱਚਾ ਚੁੱਕਦਾ ਹੈ ਤਾਂ ਜੋ ਜਗਿਆਸੂ ਆਪਣੇ ਅੰਦਰੋਂ ‘ਗੁਰੂ ਜੋਤਿ ਰੂਪ’ ਪ੍ਰਤੀ ਅਜਿਹੀ ਭਾਵਨਾ ਪ੍ਰਗਟ ਕਰ ਸਕੇ, ਜਿਸ ਤੋਂ ਪ੍ਰਸੰਨ ਹੋ ਕਿ ‘ਗੁਰੂ ਜੋਤਿ ਰੂਪ’ ਬਖ਼ਸ਼ਸ਼ ਕਰੇ, ਅੰਤਹਕਰਣ ਦੀ ਪਰਤ (ਮਲੀਨਤਾ) ਨੂੰ ਘਟਾਵੇ, ਜਿਸ ਕਰਕੇ ਮਨੁੱਖ ਦੇ ਅੰਦਰੋਂ ਹੀ ਮਾਲਕ ਪ੍ਰਭੂ ਦੇ ਅਸੀਮ ਅਨੰਦ ਭਰਪੂਰ, ਨਿਰਭਉ, ਨਿਰਵੈਰ ਆਦਿ ਗੁਣਾਂ ਦਾ ਦਰਸ਼ਨ (ਮਿਲਾਪ) ਹੋ ਸਕੇ। ਜੋ ਗੁਣ ‘ਰੱਬ’ ਅਤੇ ‘ਗੁਰੂ ਸ਼ਕਤੀ’ ਵਿੱਚ ਵਿਰਾਜਮਾਨ ਹਨ ਉਨ੍ਹਾਂ ਗੁਣਾਂ ਦਾ ਆਪਣੇ ਅੰਦਰ ਪ੍ਰਵੇਸ ਹੀ ਰੱਬੀ ਮਿਲਾਪ ਹੈ, ਜਿਸ ਬਾਰੇ ਗੁਰੂ ਅਰਜੁਨ ਸਾਹਿਬ ਜੀ ਇਉਂ ਫ਼ੁਰਮਾ ਰਹੇ ਹਨ ‘‘ਨਾਨਕ! ਸੇ ਅਖੜੀਆਂ ਬਿਅੰਨਿ, ਜਿਨੀ ਡਿਸੰਦੋ ਮਾ ਪਿਰੀ॥ (ਮ:੫/੫੭੭)

‘ਗੁਰੂ ਗਿਆਨ ਰੂਪ’ ਰਾਹੀਂ ਉਕਤ ਦਰਸਾਈ ‘ਗੁਰੂ ਜੋਤਿ ਰੂਪ’ ਪ੍ਰਤੀ ਭਾਵਨਾ ਪ੍ਰਗਟ ਨਾ ਕਰ ਸਕਣ ਤੱਕ ਜੀਵਨ ਇਸ ਤਰ੍ਹਾਂ ਦਾ ਹੀ ਵਿਚਰਦਾ ਹੈ, ਜਿਵੇਂ ਇੱਕ ਸ਼ਰਾਬੀ ਨੂੰ ਪਤਾ ਹੈ ‘‘ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚਿ ਆਇ॥’’ (ਮ:੩/੫੫੪) ਅਨੁਸਾਰ ਹਰ ਪ੍ਰਕਾਰ ਦਾ ਨਸ਼ਾ; ਬੁਧਿ ਦੇ ਵਿਕਾਸ ਲਈ ਨੁਕਸਾਨ ਦੇਹ ਹੈ ਪਰ ਫਿਰ ਵੀ ਸ਼ਰਾਬੀ; ਸ਼ਰਾਬ ਪੀਂਦਾ ਹੈ ਅਤੇ ਸਿੱਖ ਬੀਬੀਆਂ ‘‘ਛੋਡਹਿ ਅੰਨੁ ਕਰਹਿ ਪਾਖੰਡ॥’’ (ਭਗਤ ਕਬੀਰ/੮੭੩) ਪਾਠ ਪੜ੍ਹਨ/ਸੁਣਨ ਦੇ ਬਾਵਜੂਦ ਵੀ ਵਰਤ ਰੱਖਦੀਆਂ ਹਨ ਜਦਕਿ ‘ਗੁਰੂ ਗਿਆਨ ਰੂਪ’ ਨੂੰ ਸਮਝ-ਵੀਚਾਰ ਕੇ ਇੱਕ ਜਗਿਆਸੂ ਬਣਿਆ ਅਨੁਭਵੀ ਜੀਵਨ ਆਪਣੇ ਨਿਜੀ ਜੀਵਨ ਅਤੇ ਸਮਾਜ ’ਚ ਬਦਲਾਵ ਲਿਆਉਣ ਲਈ ਯਤਨ ਆਰੰਭ ਕਰਦਾ ਹੈ। ਇਸ ਲਈ ਇਸ ‘ਗੁਰੂ ਗਿਆਨ ਰੂਪ’ ਸ਼ਕਤੀ ਨੂੰ ‘ਮੀਰੀ’ ਆਖ ਸਕਦੇ ਹਾਂ।

(3). ਗੁਰੂ ਸਰੀਰ ਰੂਪ:– ਜੋ ‘ਗੁਰੂ ਗਿਆਨ ਰੂਪ’ ’ਤੇ ਪਹਿਰਾ ਦਿੰਦਿਆਂ ਅਤੇ ਜ਼ਮੀਨੀ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਆਪਣੇ ਅਨੁਯਾਈਆਂ (ਅਨੁਗਾਮੀਆਂ, ਸੇਵਕਾਂ) ਅਤੇ ਸਮੂਹ ਮਾਨਵਤਾ ਦੀ ਏਕਤਾ ਨੂੰ ਬਣਾਏ ਰੱਖਣ ਲਈ ਸੰਘਰਸਸ਼ੀਲ ਰਹਿੰਦਾ ਹੈ, ਨੂੰ ਖਾਲਸਾ ਪੰਥ ਭਾਵ ‘ਗੁਰੂ ਸਰੀਰ ਰੂਪ’ ਆਖ ਸਕਦੇ ਹਾਂ। ਇਹ ਸ਼ਕਤੀ ਹੀ ਦਸਮੇਸ਼ ਪਿਤਾ ਗੁਰੂ ਗੋਵਿੰਦ ਸਿੰਘ ਜੀ ਨੇ ਸਿੱਖ ਸਮਾਜ ਨੂੰ ਬਖ਼ਸ਼ੀ ਹੈ ਤਾਂ ਜੋ ਭਵਿੱਖ ’ਚ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ…॥’’ (ਮ:੫/੬੧੧) ਵਾਲੀ ਭਵਨਾ ਨੂੰ ਜਿਉਂ ਦਾ ਤਿਉਂ ਬਣਾ ਕੇ ਰੱਖਿਆ ਜਾ ਸਕੇ ਕਿਉਂਕਿ ਮਧੂ ਮੱਖੀਆਂ ਵਾਂਗ ਏਕਤਾ ਬਣਾ ਕੇ ਰੱਖਣੀ ਸਮੇਂ ਦੀ ਮੁਖ ਮੰਗ ਬਣੀ ਰਹਿੰਦੀ ਹੈ। ਪਾਵਨ ਵਾਕ ਹੈ ‘‘ਸਤਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ॥’’ (ਭਗਤ ਰਵਿਦਾਸ/੪੮੬)

ਜੀਵਾਤਮਾ ’ਤੇ ਚੜ੍ਹੀ ਵਿਕਾਰਾਂ ਦੀ ਪਰਤ ਵਾਲੇ ਅੰਤਹਕਰਣ ਪ੍ਰਤੀ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ ‘‘ਜਨਮ ਮਰਣੁ ਉਸ ਹੀ ਕਉ ਹੈ ਰੇ, ਓਹਾ ਆਵੈ ਜਾਈ॥ (ਮ:੫/੯੯੯) ਭਾਵ ਆਵਾਗਵਨ ਅੰਤਹਕਰਣ ਨੂੰ ਹੀ ਹੈ। ‘ਗੁਰੂ ਗਿਆਨ ਰੂਪ’ ਸੀਸੇ ਰਾਹੀਂ ਜਦ ਮਨੁੱਖ; ਆਪਣੀ ਇਸ ਪਰਤ (ਮਲੀਨ ਅੰਤਹਕਰਣ) ਨੂੰ ਵੇਖਦਾ ਹੈ ਤਾਂ ਇਹ ਭਾਵਨਾ ਕਿ ‘‘ਗੁਨਹੀ ਭਰਿਆ ਮੈ ਫਿਰਾ, ਲੋਕੁ ਕਹੈ ਦਰਵੇਸੁ॥’’ (ਭਗਤ ਫਰੀਦ/੧੩੮੧) ਵਾਲਾ ਅਹਿਸਾਸ ਅਤੇ ‘ਗੁਰੂ ਜੋਤਿ ਰੂਪ’ ਦੀ ਬਖ਼ਸ਼ਸ਼ ਕਾਰਨ, ਜੰਗਾਲ (ਧੁੰਦ) ਆਪਣਾ ਪ੍ਰਭਾਵ ਘੱਟ ਕਰ ਦਿੰਦੀ ਹੈ ‘‘ਇਹੁ ਮਨੁ ਆਰਸੀ, ਕੋਈ ਗੁਰਮੁਖਿ ਵੇਖੈ॥ ਮੋਰਚਾ ਨ ਲਾਗੈ, ਜਾ ਹਉਮੈ ਸੋਖੈ॥’’ (ਮ:੩/੧੧੫) ਇਸ ‘‘ਅੰਤਰਗਤਿ ਤੀਰਥਿ ਮਲਿ ਨਾਉ॥’’ (ਮ:੧/੪) ਨਾਲ ਜਗਿਆਸੂ ਸੋਚ ‘‘ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥’’ (ਮ:੪/੧੬੭) ਵਾਲਾ ਬਿਰਹਾ (ਰੱਬ ਤੋਂ ਬਣੀ ਦੂਰੀ ਦਾ ਅਹਿਸਾਸ) ਪ੍ਰਗਟ ਕਰਦਿਆਂ ਬਿਰਹੇ ਦੀ ਤਾਰੀਫ ਬਾਰੇ ਹੀ ਜਗਿਆਸੂ ਸੋਚ ਇਉਂ ਭਾਵਨਾ ਵਿਅਕਤ ਕਰਦੀ ਹੈ ‘‘ਬਿਰਹਾ ਬਿਰਹਾ ਆਖੀਐ, ਬਿਰਹਾ ! ਤੂ ਸੁਲਤਾਨੁ॥ ਫਰੀਦਾ! ਜਿਤੁ ਤਨਿ ਬਿਰਹੁ ਨ ਊਪਜੈ, ਸੋ ਤਨੁ ਜਾਣੁ ਮਸਾਨੁ॥’’ (ਭਗਤ ਫਰੀਦ/੧੩੭੯) ਇਸ ਬਿਰਹਾ ਵਾਲੀ ਭਾਵਨਾ ’ਤੇ ਹੀ ਗੁਰੂ ਜੀ ਬਖ਼ਸ਼ਸ਼ ਕਰਦੇ ਹਨ ‘‘ਕਬੀਰ! ਸਤਿਗੁਰ ਸੂਰਮੇ, ਬਾਹਿਆ ਬਾਨੁ ਜੁ ਏਕੁ॥ ਲਾਗਤ ਹੀ ਭੁਇ ਗਿਰਿ ਪਰਿਆ, ਪਰਾ ਕਰੇਜੇ ਛੇਕੁ॥ (੧੩੭੪) ਇਸ ਭਾਵਨਾ ’ਤੇ ਕੀਤੀ ਗਈ ਬਖ਼ਸ਼ਸ਼ ਹੀ ‘ਗੁਰ ਪ੍ਰਸਾਦਿ’ ਹੈ।

ਜਦ (ਗੁਰੂ ਜੋਤਿ ਰੂਪ ਦੀ ਬਖ਼ਸ਼ਸ਼ ਨਾਲ) ਜਗਿਆਸੂ ਦੇ ਜੀਵਾਤਮਾ (ਜੋਤਿ) ਤੋਂ ਥੋੜੀ ਜਿਹੀ ਵੀ ਅੰਤਹਕਰਣ ਰੂਪ ਪਰਤ ਉਤਰਦੀ ਹੈ ਤਾਂ ਉਸ ਨੂੰ ਜਨਮ-ਜਨਮ ਦੀ ਚੜ੍ਹੀ ਇਸ ਪਰਤ ਵਿੱਚੋਂ ਇੱਕ ਸੁਨਹਿਰੇ (ਨਿਵੇਕਲੇ) ਯੁਗ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ ਜਿਸ ਬਾਰੇ ਗੁਰੂ ਰਾਮਦਾਸ ਜੀ ਦਾ ਪਾਵਨ ਵਾਕ ਹੈ ਕਿ ‘‘ਗੁਰਮੁਖਿ ਹਸੈ, ਗੁਰਮੁਖਿ ਰੋਵੈ॥’’ (ਮ:੪/੧੪੨੨) ਇਸ ਅਵਸਥਾ ਦੀ ਝਲਕਾਰ ਨੂੰ ਵੇਖਣ ਵਾਲਾ ਵਿਅਕਤੀ ਝੂਠ ਨਹੀਂ ਬੋਲ ਸਕਦਾ ਕਿਉਂਕਿ ਉਸ ਨੂੰ ਇਸ ਦੇ ਬੁਰੇ ਪ੍ਰਭਾਵ ਦੇ ਨਤੀਜੇ ਦਾ ਵੀ ਗਿਆਨ ਹੁੰਦਾ ਹੈ। ਪਾਖੰਡੀ ਭਾਵਨਾ ਦਾ ਵਿਸ਼ਾ ਅਲੱਗ ਹੈ ਪਰ ਇਹ ਵੀ ਸੱਚ ਹੈ ਕਿ ਦੁਨਿਆਵੀ ਤਰਕ ਬੁਧੀ ਨੂੰ ਇਸ ਅਵਸਥਾ ਬਾਰੇ ਵਿਸਵਾਸ਼ ਵੀ ਨਹੀਂ ਦਿਵਾਇਆ ਜਾ ਸਕਦਾ। ਇਸ ਪ੍ਰਥਾਏ ਹੀ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ‘‘ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ॥ (ਮ:੧/੧੪੫) ਆਪਣੇ ਅੰਦਰ ਦੂਸਰੇ ਦੀ ਯੋਗਤਾ ਨੂੰ ਸਮਝਣ ਦੀ ਸਮਰੱਥਾ ਨਾ ਹੋਣ ਕਾਰਨ, ਪੈਦਾ ਹੋ ਰਹੀ ਸੜਨ ਹੀ ਸੰਸਾਰੀ ਹੋਣ ਦਾ ਪ੍ਰਤੀਕ ਹੈ।

ਇਸ ਅਵਸਥਾ ਦਾ ਵਰਨਣ ਕਈ ਗੁਰੂ ਪਿਆਰਿਆਂ ਦੀਆਂ ਜੀਵਨੀਆਂ ਰਾਹੀਂ ਪੜ੍ਹਨ/ਸੁਣਨ ਨੂੰ ਮਿਲਦਾ ਹੈ। ਜਿਸ ਉੱਤੇ ਸ਼ੰਕਾ ਕਰਨਾ ‘ਗੁਰੂ ਜੋਤਿ ਰੂਪ’ ਸ਼ਕਤੀ ਦਾ ਅਪਮਾਨ ਹੈ। ‘ਗੁਰੂ ਜੋਤਿ ਰੂਪ’ ਸ਼ਕਤੀ ਪ੍ਰਤੀ ਸ਼ਰਧਾ ਬਣਾਉਣੀ ‘ਪੀਰੀ’ ਅਤੇ ‘ਗੁਰੂ ਗਿਆਨ ਰੂਪ’ ਸ਼ਕਤੀ ਦਾ ਬੋਧ ਜਗਿਆਸੂ ਬਿਰਤੀ ਲਈ ‘ਮੀਰੀ’ ਹੈ। ‘ਪੀਰੀ’ ਅਤੇ ‘ਮੀਰੀ’ ਦਾ ਸੁਮੇਲ ਹੀ ਬਿਬੇਕ ਹੈ। ‘ਪੀਰੀ’ ਅਤੇ ‘ਮੀਰੀ’ ਦੋਵੇਂ ਵਿਸ਼ਿਆਂ ’ਚੋਂ ਇੱਕ ਦੀ ਘਾਟ ਵੀ ਬਿਬੇਕੀ ਜੀਵਨ ਅਤੇ ਕੌਮੀ ਏਕਤਾ ਲਈ ਨੁਕਸਾਨਦੇਹ ਬਣ ਜਾਂਦੀ ਹੈ। ਜਿਵੇਂ ਕਿ ਸੰਤ ਤੇਜਾ ਸਿੰਘ ਜੀ ਨੇ ਵਿਦੇਸ਼ਾਂ ਵਿੱਚ ਵੱਸਦੇ ਗੁਰਸਿੱਖਾਂ ਲਈ ਜੋ ਆਪਣੇ ਸਮੇਂ ਦੋਰਾਨ ਪੰਥਕ ਸੇਵਾ ਕੀਤੀ, ਮੇਰੀ ਯੋਗਤਾ ਉਸ ਨੂੰ ਪੂਰਨ ਤੋਰ ’ਤੇ ਬਿਆਨ ਨਹੀਂ ਕਰ ਸਕਦੀ। ਇਸ ਗੁਰੂ ਪਿਆਰੇ ਨੇ ਹੀ ਸੰਤ ਅਤਰ ਸਿੰਘ ਜੀ ਦੀ ਜੀਵਨੀ ਲਿਖੀ ਹੈ ਜਿਸ ਵਿੱਚ ਸੰਤ ਅਤਰ ਸਿੰਘ ਜੀ ਦਾ ‘ਗੁਰੂ ਜੋਤਿ ਰੂਪ’ ਪ੍ਰਤੀ ਅਥਾਹ ਪਿਆਰ ਤੇ ਸ਼ਰਧਾ ਨੂੰ ਵਿਖਾਇਆ ਗਿਆ ਹੈ ਪਰ ਇਸ ਜੀਵਨੀ ’ਚ ਇਹ ਤਿੰਨ ਭਾਵਨਾਵਾਂ ਵੀ ਦਰਜ ਹਨ:

(1) ਇਕ ਦਿਨ ਸੰਤ ਜੀ ਨੇ ਆਪਣੀ ਪਤਨੀ ਨਾਲ ਮਿਲਣ ਦੀ ਇੱਛਾ ਜਤਾਈ ਜੋ ਗਰਭਵਤੀ ਸੀ ਤਦ ਹੀ ਇਨ੍ਹਾਂ ਦੇ ਬੈੱਡ ਹੇਠ ਬੈਠੇ ਪਾਲਤੂ ਕੁੱਤੇ ਨੇ ਕਿਹਾ ਕਿ ਮਨੁੱਖਾ ਜਨਮ ’ਚ ਮੇਰੇ ਦੁਆਰਾ ਵੀ ਇਹੀ ਗ਼ਲਤੀ ਕੀਤੀ ਗਈ ਸੀ ਇਸ ਲਈ ਮੈਨੂੰ ਕੁੱਤੇ ਦੀ ਜੂਨੀ ਨਸੀਬ ਹੋਈ।

(2). ਕਿਸੇ ਗੁਰਸਿੱਖ ਵੱਲੋਂ ਸੰਤ ਜੀ ਨੂੰ ਇਹ ਪੁੱਛਿਆ ਗਿਆ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਦਰਜ 41 ਵੀਂ ਵਾਰ ਕਿਸ ਦੀ ਲਿਖੀ ਹੋਈ ਹੈ? ਜਿਸ ਵਿੱਚ 10 ਗੁਰੂ ਸਾਹਿਬਾਨਾਂ ਦਾ ਜੀਵਨ ਬਿਉਰਾ ਸ਼ਾਮਲ ਹੈ, ਦੇ ਉੱਤਰ ’ਚ ਸੰਤ ਜੀ ਨੇ ਕਿਹਾ ਕਿ ਅਗਰ ਇੱਕ ਰਿਸ਼ੀ (ਬਾਲਮੀਕ) ਜਦੋਂ ਰਾਮ ਚੰਦ੍ਰ ਜੀ ਦੀ ਕਥਾ ਉਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਲਿਖ ਸਕਦਾ ਹੈ ਤਾਂ ਭਾਈ ਗੁਰਦਾਸ ਜੀ ਸੱਤਵੇਂ ਤੋਂ ਦਸਵੇਂ (ਚਾਰੇ) ਗੁਰੂ ਸਾਹਿਬਾਨਾਂ ਦਾ ਜੀਵਨ ਬਿਉਰਾ ਪਹਿਲਾਂ ਹੀ ਕਿਉਂ ਨਹੀਂ ਲਿਖ ਸਕਦੇ?

(3). ਇੱਕ ਗੁਰੂ ਪਿਆਰੇ ਵੱਲੋਂ ਪੁੱਛਿਆ ਗਿਆ ਕਿ ‘ਏਹੁ ਸਲੋਕੁ ਆਦਿ ਅੰਤਿ ਪੜਣਾ॥’ ਦਾ ਕੀ ਮਤਲਬ ਹੈ, ਦੇ ਜਵਾਬ ’ਚ ਸੰਤ ਜੀ ਨੇ ਉੱਤਰ ਦਿੱਤਾ ਕਿ ਕਿਸੇ ਪ੍ਰੋਗਰਾਮ ਦੀ ਆਰੰਭਤਾ ਅਤੇ ਸਮਾਪਤੀ ’ਤੇ ਇਸ ਨੂੰ ਪੜ੍ਹਨ ਵੱਲ ਸੰਕੇਤ ਕੀਤਾ ਗਿਆ ਹੈ ਜਦਕਿ ਇਹ ਪੰਕਤੀ ‘‘ਗਉੜੀ ਬਾਵਨ ਅਖਰੀ ਮਹਲਾ ੫॥’’ ਸਿਰਲੇਖ ਅਧੀਨ ਦਰਜ ‘‘ਸਲੋਕੁ ॥ ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸੁਰਾ॥’’ ਗਉੜੀ ਬ.ਅ. (ਮ: ੫/੨੫੦) ਨੂੰ ਬਾਵਨ ਅੱਖਰੀ ਦੇ ਆਰੰਭ ਹੋਣ (ਭਾਵ 250 ਨੰਬਰ ਪੰਨੇ) ਅਤੇ ਸਮਾਪਤੀ (262 ਨੰਬਰ ਪੰਨੇ) ’ਤੇ ਪੜ੍ਹਨ ਵੱਲ ਸੰਕੇਤ ਕਰਦੀ ਹੈ।

ਉਕਤ ਬਿਆਨ ਕੀਤੀ ਗਈ ਉਦਾਹਰਨ ਕੇਵਲ ‘ਗੁਰੂ ਜੋਤਿ ਰੂਪ’ ਦੀ ਬਖ਼ਸ਼ਸ਼ (ਪੀਰੀ) ਦੇ ਨਾਲ-2 ‘ਗੁਰੂ ਗਿਆਨ ਰੂਪ’ (ਮੀਰੀ, ਖੋਜ, ਤਰਕ) ਦੀ ਸਮਝ ਹੋਣ ਵਲ, ਨੂੰ ਬਿਆਨ ਕਰਨ ਲਈ ਹੈ ਨਾ ਕਿ ਕਿਸੇ ਮਹਾਂਪੁਰਖ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਕਿਉਂਕਿ ਗੁਰਬਾਣੀ ਫ਼ੁਰਮਾਨ ਹੈ ‘‘ਬੰਦੇ ! ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ॥’’ (ਭਗਤ ਕਬੀਰ/੭੨੭)

ਉਕਤ ‘ਗੁਰੂ ਗਿਆਨ ਰੂਪ’ ਸ਼ਕਤੀ ਦੇ ਬੋਧ ਦੀ ਘਾਟ ਦੇ ਸਾਮਨੰਤਰ ਹੀ ਦੂਸਰਾ ਪਹਿਲੂ ‘ਗੁਰੂ ਜੋਤਿ ਰੂਪ’ ਸ਼ਕਤੀ ਪ੍ਰਤੀ ਸ਼ਰਧਾ ਦੀ ਅਣਹੋਂਦ ਵੀ ਹੈ ਜਿਵੇਂ ਕਿ ਕੁਝ ਦਿਨ ਪੂਰਬ ਸਿਖ ਮਾਰਗ ’ਤੇ ਡਾ. ਦਲਵਿੰਦਰ ਸਿੰਘ ਗ੍ਰੇਵਾਲ ਜੀ ‘ਆਤਮਾ ਤੇ ਸੰਕਲਪ’ ਵਿਸ਼ੇ ’ਤੇ ਆਪਣੇ ਵੀਚਾਰ ਸਾਂਝੇ ਕਰ ਰਹੇ ਸਨ। ਇਸ ਸੱਜਣ ਦੀ ‘ਗੁਰੂ ਜੋਤਿ ਰੂਪ’ ਪ੍ਰਤੀ ਸ਼ਰਧਾ ਤਾਂ ਅਤੁੱਟ ਜਾਪਦੀ ਹੈ ਪਰ ‘ਗੁਰੂ ਗਿਆਨ ਰੂਪ’ ਪ੍ਰਤੀ ਸਮਝ ਘੱਟ ਮਹਿਸੂਸ ਹੁੰਦੀ ਹੈ ਕਿਉਂਕਿ ਆਤਮਾ ਵਿਸ਼ੇ ’ਤੇ ਆਪਣੇ ਵੀਚਾਰ ਪ੍ਰਗਟ ਕਰਦਿਆਂ ਇਨ੍ਹਾਂ ਨੇ ਲਿਖਿਆ ਕਿ ਆਤਮਾ ਨੂੰ ਪਛਾਣੀਏ ਅਤੇ ਸਦਾ ਹੀ (ਰੱਬੀ) ਮੇਲ ਦਾ ਸੁਖ ਪਾਈਏ, ਲਈ ਗੁਰਬਾਣੀ ਦੇ ਨਾਮ ਹੇਠ ਇਸ ਪੰਕਤੀ ਨੂੰ ਇਸਤੇਮਾਲ ਕੀਤਾ ‘‘ਆਤਮ ਚੀਨ ਪਰਮ ਸੁਖ ਪਾਈਏ॥ ਪੰਨਾ 375॥ ਪਰ ਸਚਾਈ ਇਹ ਹੈ ਕਿ ਇਹ ਗੁਰਬਾਣੀ ਦੀ ਪੰਕਤੀ ਹੀ ਨਹੀਂ ਹੈ ਗੁਰਬਾਣੀ ’ਚ ਇਹ ਵਾਕ ਜ਼ਰੂਰ ਦਰਜ ਹਨ ‘‘ਸਬਦੁ ਚੀਨਿ, ਸਦਾ ਸੁਖੁ ਪਾਇਆ॥’’ (ਮ:੩/੪੨੩) ਜਾਂ ‘‘ਆਤਮੁ ਚੀਨਿ ਪਰਮ ਪਦੁ ਪਾਇਆ, ਸੇਵਾ ਸੁਰਤਿ ਸਮਾਈ ਹੇ॥’’ (ਮ:੪/੧੦੭੦)

ਡਾ. ਗ੍ਰੇਵਾਲ ਜੀ ਦੀ ਉਕਤ ਕਮਜ਼ੋਰੀ ਨੂੰ ਭਾਂਪਦਿਆਂ ਡਾ. ਇਕਬਾਲ ਸਿੰਘ ਢਿੱਲੋਂ, ਜਿਸ ਦੀ ‘ਗੁਰੂ ਜੋਤਿ ਰੂਪ’ ਜਾਂ ਰੱਬੀ ਬਖ਼ਸ਼ਸ਼ ਪ੍ਰਤੀ ਕੋਈ ਸ਼ਰਧਾ (ਪ੍ਰਤੀਤ) ਮਹਿਸੂਸ ਨਹੀਂ ਹੋ ਰਹੀ ਹੈ। ਕੇਵਲ ਵਿਗਿਆਨਕ ਸੋਚ ਰਾਹੀਂ ਡਾ. ਗ੍ਰੇਵਾਲ ਜੀ ਦੇ ਵੀਚਾਰ ਦੀ ਆਲੋਚਨਾ ਕਰਦਿਆਂ ਡਾ. ਢਿੱਲੋਂ ਜੀ ਆਖ ਰਹੇ ਸਨ ਕਿ

(1). ਆਤਮਾ ਕਿਹੜੇ ਤੱਤਾਂ ਦੀ ਬਣੀ ਹੈ ? ਵਿਗਿਆਨਕ ਯੁਗ ਵਿੱਚ ਇਸ ਨੂੰ ਕਿਵੇਂ ਸਿੱਧ ਕਰਾਂਗੇ?

(2). ਹਿੰਦੂ ਮਤਿ ਸਬੰਧੀ ਇਹ ਤੱਥ ਹੈਰਾਨੀਕੁੰਨ ਲੱਗੇਗਾ ਕਿ ਇਸ ਵਿੱਚ ਆਤਮਾ ਤਾਂ ਇਸਤ੍ਰੀ ਲਿੰਗ ਹੈ ਪਰ ਪਰਮ+ਆਤਮਾ ਭਾਵ ਪਰਮਾਤਮਾ ਪੁਲਿੰਗ ਹੈ।

(3). ਡਾ. ਗ੍ਰੇਵਾਲ ਜੀ! ਆਪ ਜੀ ਨੇ ਗੁਰਬਾਣੀ ਦੀ ਸਤਰ ‘‘ਆਤਮਾ ਪਰਾਤਮਾ ਏਕੋ ਕਰੈ॥’’ ਨੂੰ ਬਦਲ ਕੇ ‘‘ਆਤਮਾ ਪਰਮਾਤਮਾ ਏਕੋ ਕਰੈ॥’’ ਕਰਦੇ ਹੋਏ ‘ਰਾਮ ਰਾਇ’ ਵਾਲਾ ਕਾਰਾ ਕਰ ਵਿਖਾਇਆ ਹੈ। (ਡਾ. ਇਕਬਾਲ ਸਿੰਘ ਢਿੱਲੋ)

ਡਾ. ਢਿੱਲੋਂ ਜੀ ਦੇ ਉਕਤ ਤਰਕ ਅਨੁਸਾਰ ਹੀ ਕੁਝ ਸਵਾਲ ਹੋਰ ਖੜ੍ਹੇ ਹੋ ਜਾਂਦੇ ਹਨ ਜਿਵੇਂ ਕਿ

(1). ਅਦ੍ਰਿਸ਼ ਵਿਸ਼ਿਆਂ ਪ੍ਰਤੀ ਵਿਗਿਆਨ ਦੀ ਕਸੌਟੀ ਤਾਂ ਰੱਬ ਦੀ ਸ਼ਕਤੀ ਨੂੰ ਵੀ ਨਹੀਂ ਮੰਨਦੀ ਤਾਂ ਤੇ ਕਹਿਣਾ ਪਵੇਗਾ ਕਿ ਕੀ ਰੱਬ ਹੈ?

(2). ਸਮੁੰਦਰ (ਬੂੰਦਾਂ ਦਾ ਸਮੂਹ) ਸ਼ਬਦ ਇੱਕ ਵਚਨ ਪੁਲਿੰਗ ਨਾਉ ਹੈ ਫਿਰ ਪਾਣੀ ਦੀਆਂ ਭਿੰਨ-ਭਿੰਨ ਬੂੰਦਾਂ ਇਸਤ੍ਰੀ ਲਿੰਗ ਕਿਉਂ?

(3). ਡਾ. ਗ੍ਰੇਵਾਲ ਜੀ ਦੁਆਰਾ ‘ਪਰਾਤਮਾ’ ਸ਼ਬਦ ਨੂੰ ‘ਪਰਮਾਤਮਾ’ ਲਿਖਣ ਕਾਰਨ ਡਾ. ਢਿੱਲੋਂ ਜੀ ਨੇ ਉਸ ਨੂੰ ‘ਰਾਮ ਰਾਇ’ ਜੀ ਵਾਲੀ ਪਦਵੀ ਦੇ ਦਿੱਤੀ ਪਰ ਬਾਬਾ ਰਾਮ ਰਾਇ ਜੀ ਨੇ ਗੁਰਬਾਣੀ ਵਾਕ ‘‘ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮਿ੍ਆਰ॥’’ (ਮ:੧/੪੬੬) ਨੂੰ ਜਾਣ- ਬੁਝ ਕੇ (ਰਾਜੇ ਨੂੰ ਖੁਸ਼ ਕਰਨ ਲਈ) ‘ਮਿਟੀ ਬੇਈਮਾਨ’ ਦੀ ਕਿਹਾ ਸੀ, ਕੀ ਇਸ ਸਿਧਾਂਤ ਬਦਲੂ ਭਾਵਨਾ ਨੂੰ ਡਾ. ਗ੍ਰੇਵਾਲ ਜੀ ਦੀ ‘ਪਰਾਤਮਾ’ ਸ਼ਬਦ ’ਚ ਕੇਵਲ ‘ਮ’ ਅੱਖਰ ਵਾਧੂ ਲਾ ਕੇ ‘ਪਰਮਾਤਮਾ’ ਲਿਖਣ ਵਾਲੀ ਉਕਤ ਭਾਵਨਾ ਨਾਲ ਜੋੜਨਾ ਜਾਇਜ਼ ਹੈ? ਕਿਉਂਕਿ ਸ਼ਾਇਦ ਇਸ ਵਿਸ਼ੇ ਨਾਲ ਸਬੰਧਤ ਡਾ. ਇਕਬਾਲ ਸਿੰਘ ਢਿੱਲੋਂ ਜੀ ਦੀ ਭਾਵਨਾ; ਡਾ. ਦਲਵਿੰਦਰ ਸਿੰਘ ਗ੍ਰੇਵਾਲ ਜੀ ਪ੍ਰਤੀ ਬਾਲਾ ਸਾਖੀ ਦੇ ਕਰਤਾ ਵਾਲੀ ਹੈ ਜਿਸ ਰਾਹੀਂ ਬਾਲਾ, ਭਾਈ ਮਰਦਾਨਾ ਜੀ ਦਾ ਵਾਰ-2 ਅਪਮਾਨ ਕਰਕੇ ਆਪਣੇ ਆਪ ਨੂੰ ਗੁਰੂ ਜੀ ਦਾ ਸੱਚਾ ਸੇਵਕ ਸਾਬਤ ਕਰ ਰਿਹਾ ਹੈ?

ਰੱਬੀ ਜੋਤਿ (ਸ਼ਕਤੀ) ਨੂੰ ਕੋਈ ਆਤਮਾ ਕਹੇ, ਕੋਈ ਰੂਹ, ਜਿੰਦ ਜਾਂ ਜੀਵਾਤਮਾ ਕਹੇ, ਉਸ ਸ਼ਕਤੀ ’ਤੇ ਸ਼ਰਧਾ ਰੱਖਣ ਵਾਲਿਆਂ ਨੂੰ ਇਸ ਨਾਲ ਕੀ ਫ਼ਰਕ ਪੈ ਜਾਣਾ ਹੈ? ਇਸ ਸ਼ਰਧਾ ਭਰਪੂਰ ਅਦ੍ਰਿਸ਼ਟ ਵਿਸ਼ੇ ਨੂੰ ਉਲਝਾਉਣ ਲਈ ਇਸਤ੍ਰੀ ਲਿੰਗ ਜਾਂ ਪੁਲਿੰਗ ਸ਼ਬਦਾਂ ਦੀ ਟੇਕ ਲੈਣੀ ਕੀ ਉਚਿਤ ਹੈ? ਕਿਸੇ ਸਮਦਾਇ ਪ੍ਰਤੀ ਠੋਸ ਆਧਾਰ ਤੋਂ ਬਿਨਾ ਅੱਖਾਂ ਬੰਦ ਕਰਕੇ ਆਪਣੀ ਭਾਵਨਾ ਵਿਅਕਤ ਕਰੀ ਜਾਣਾ ਹੰਸ (ਬਿਬੇਕ) ਬ੍ਰਿਤੀ ਨਹੀਂ ਕਹੀ ਜਾ ਸਕਦੀ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਜ਼ਿਆਦਾਤਰ ਭਗਤ ਜਾਂ ਭੱਟ ਬਾਣੀ ਉਨ੍ਹਾਂ ਮਹਾਂਪੁਰਖਾਂ ਦੀ ਰਚਨਾ ਹੈ ਜੋ ਹਿੰਦੂ ਫ਼ਿਲਾਸਫ਼ੀ ਨਾਲ ਹੀ ਸੰਬੰਧਤ ਰਹੇ ਹਨ। ਜਿਨ੍ਹਾਂ ਵਿੱਚੋਂ ਕੁਝ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਪਹਿਲਾਂ ਦੇ ਸਮੇਂ ਨਾਲ ਸਬੰਧਤ ਹਨ ਉਨ੍ਹਾਂ ਨੂੰ ਉਹ ਸਿਖਿਆ ਕਿੱਥੋਂ ਮਿਲੀ ਹੈ, ਜੋ ਗੁਰਬਾਣੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ?

ਮੁਸਲਮਾਨ, ਯਹੂਦੀ, ਪਾਰਸੀ, ਇਸਾਈ ਆਦਿ ਜੀਵਾਤਮਾ (ਜੋਤਿ) ਨੂੰ ਰੂਹ ਤੇ ਜਿੰਦ ਆਖਦੇ ਹਨ ਜਦਕਿ ਹਿੰਦੂ ਫ਼ਿਲਾਸਫੀ ਤੋਂ ਪ੍ਰਭਾਵਤ ਧਾਰਮਿਕ ਮਤਿ ਆਤਮਾ, ਜਿੰਦ, ਜੋਤਿ, ਜੀਵਾਤਮਾ ਆਦਿ ਨਾਵਾਂ ਨਾਲ ਉਸ ਰੱਬੀ ਸ਼ਕਤੀ ਨੂੰ ਕਣ-ਕਣ ਵਿੱਚ ਵਿਆਪਕ ਮੰਨਦੇ ਹਨ ‘‘ਫਰੀਦਾ ! ਮੈ ਭੋਲਾਵਾ ਪਗ ਦਾ, ਮਤੁ ਮੈਲੀ ਹੋਇ ਜਾਇ॥ ਗਹਿਲਾ ਰੂਹੁ ਨ ਜਾਣਈ, ਸਿਰੁ ਭੀ ਮਿਟੀ ਖਾਇ॥’’ (ਭਗਤ ਫਰੀਦ/੧੩੭੯), ‘‘ਗੋਰਾਂ ਸੇ ਨਿਮਾਣੀਆ, ਬਹਸਨਿ ਰੂਹਾਂ ਮਲਿ॥’’ (ਭਗਤ ਫਰੀਦ/੧੩੮੩), ‘‘ਆਤਮਾ ਅਡੋਲੁ; ਨ ਡੋਲਈ, ਗੁਰ ਕੈ ਭਾਇ ਸੁਭਾਇ॥’’ (ਮ:੩/੮੭), ‘‘ਆਤਮਾ ਪਰਾਤਮਾ ਏਕੋ ਕਰੈ॥’’ (ਮ:੧/੬੬੧), ਜੀਉ, ਪਿੰਡੁ ਜਿਨਿ ਸਾਜਿਆ; ਕਰਿ ਕਿਰਪਾ ਦਿਤੀਨੁ ਜਿੰਦੁ॥ (ਮ:੫/੧੩੭), ਜਿੰਦੁ ਨਿਮਾਣੀ ਕਢੀਐ, ਹਡਾ ਕੂ ਕੜਕਾਇ॥ (ਭਗਤ ਫਰੀਦ/੧੩੭੭) ਆਦਿ।

‘ਗੁਰੂ ਗਿਆਨ ਰੂਪ’ ਬੋਧ ਤੋਂ ਸੱਖਣੇ ਮਨੁੱਖਾਂ ਲਈ ਗੁਰੂ ਵਾਕ ਹੈ ‘‘ਮਨ ਸਮਝਾਵਨ ਕਾਰਨੇ, ਕਛੂਅਕ ਪੜੀਐ ਗਿਆਨ॥’’ (ਭਗਤ ਕਬੀਰ/੩੪੦) ਤਾਂ ਜੋ ਅੰਧਵਿਸਵਾਸ਼ ਵਾਲੇ ਖੂਹ ‘‘ਕਰ ਦੀਪਕੁ ਲੈ ਕੂਪਿ ਪਰਹਿ॥’’ (ਭਗਤ ਕਬੀਰ/੯੭੦) ’ਚ ਮਨੁੱਖ ਨਾ ਡਿੱਗੇ ‘‘ਸੂਧੇ ਸੂਧੇ ਰੇਗਿ ਚਲਹੁ ਤੁਮ, ਨਤਰ ਕੁਧਕਾ ਦਿਵਈਹੈ ਰੇ॥’’ (ਭਗਤ ਕਬੀਰ/੮੫੫) ਅਤੇ ਕੇਵਲ ਤਰਕ ਬੁਧੀ ਲਈ ਗੁਰੂ ਵਾਕ ਹੈ ‘‘ਜੋ ਪ੍ਰਾਣੀ ਗੋਵਿੰਦੁ ਧਿਆਵੈ॥ ਪੜਿਆ ਅਣਪੜਿਆ, ਪਰਮ ਗਤਿ ਪਾਵੈ॥’’ (ਮ: ੫/੧੯੭), ‘‘ਪੜੀਅਹਿ ਜੇਤੇ ਬਰਸ ਬਰਸ, ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ, ਪੜੀਅਹਿ ਜੇਤੇ ਸਾਸ॥ ਨਾਨਕ! ਲੇਖੈ ਇਕ ਗਲ, ਹੋਰੁ ਹਉਮੈ ਝਖਣਾ ਝਾਖ॥’’ (ਮ:੧/੪੬੭)

ਗੁਰਬਾਣੀ ਅਨੁਸਾਰ ਜਿੱਥੇ ਆਕਾਰ ਰੂਪ ’ਚ ਖੋਜ (ਵਿਗਿਆਨਕ ਸੋਚ, ਤਰਕ ਆਦਿ ਵਿਸ਼ਿਆਂ) ਨੂੰ ਤਰਜੀਹ ਦਿੱਤੀ ਗਈ ਹੈ ਉੱਥੇ ਅਦਿ੍ਰਸ਼ਟ ਵਿਸ਼ਿਆਂ ਪ੍ਰਤੀ ਆਸਥਾ, ਸ਼ਰਧਾ, ਵਿਸਵਾਸ ਨੂੰ ਸਮਾਨੰਤਰ ਮੰਨਿਆ ਗਿਆ ਹੈ। ਇਨ੍ਹਾਂ ਦੋਵੇਂ ਵਿਸ਼ਿਆਂ ਦੇ ਸੁਮੇਲ ਨੂੰ ਹੀ ਬਿਬੇਕ ਆਖਦੇ ਹਨ। ਕਿਸੇ ਭਾਵਨਾ ਨੂੰ ਮੂਲੋਂ ਹੀ ਰੱਦ ਕਰਨਾ ਜਾਂ ਸਵੀਕਾਰ ਕਰਨਾ ਬਿਬੇਕੀ ਮਨੁੱਖ ਦੀ ਪਹਿਚਾਣ ਨਹੀਂ ਹੁੰਦੀ ਹੈ ‘‘ਸੰਤਾ ਕਉ ਮਤਿ ਕੋਈ ਨਿੰਦਹੁ, ਸੰਤ ਰਾਮੁ ਹੈ ਏਕੁੋ॥ ਕਹੁ ਕਬੀਰ ! ਮੈ ਸੋ ਗੁਰੁ ਪਾਇਆ, ਜਾ ਕਾ ਨਾਉ ਬਿਬੇਕੁੋ॥’’ (ਭਗਤ ਕਬੀਰ/੭੯੩) ਕਬੀਰ ਜੀ ਦੇ ਇਸ ਪਾਵਨ ਵਾਕ ਦਾ ਦੂਸਰਾ ਪਹਿਲੂ ਹੇਠਾਂ ਦਿੱਤਾ ਜਾ ਰਿਹਾ ਹੈ ਤਾਂ ਜੋ ਕਬੀਰ ਜੀ ਦੀ ਬਿਬੇਕ ਗੁਰੂ ਧਾਰਨ ਵਾਲੀ ਭਾਵਨਾ ਨੂੰ ਚੰਗੀ ਚਰ੍ਹਾਂ ਸਮਝਿਆ ਜਾ ਸਕੇ ‘‘ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥ ਗਲੀ ਜਿਨ੍ਾ ਜਪਮਾਲੀਆ, ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥’’ (ਭਗਤ ਕਬੀਰ/੪੭੬)

‘ਗੁਰੂ ਜੋਤਿ ਰੂਪ’ ਸ਼ਕਤੀ ਜੋ ਗੁਰੂ ਨਾਨਕ ਸਾਹਿਬ ਜੀ ’ਚ ਵਿਰਾਜਮਾਨ ਸੀ, ਵਰਤਮਾਨ ’ਚ ਉਹੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ ‘‘ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ॥ (ਬਲਵੰਡ ਸਤਾ/੯੬੬), ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ; ਸਦ ਪੀੜੀ ਗੁਰੂ ਚਲੰਦੀ॥ (ਮ:੪/੭੯)

‘ਗੁਰੂ ਗਿਆਨ ਰੂਪ’ ਜੋ ਸ਼ਕਤੀ, ਬਾਬਾ ਫਰੀਦ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸਮਾਜ ਦੀ ਅਗਵਾਈ ਕਰਦੀ ਰਹੀ ਉਹ ਸ਼ਕਤੀ ਵੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ਮੌਜੂਦ ਹੈ। ਜ਼ਰੂਰਤ ਹੈ, ਉਸ ‘ਗੁਰੂ ਸਰੀਰ ਰੂਪ’ ਸ਼ਕਤੀ ਦੀ ਜ਼ਿੰਮੇਵਾਰੀ ਨੂੰ ਆਪਣੇ ਉੱਪਰ ਲੈਣ ਦੀ, ਜਿਸ ਦੀ ਜ਼ਿੰਮੇਵਾਰੀ ਸਰਬੰਸ ਦਾਨੀ ਦਸਮੇਸ਼ ਪਿਤਾ ਜੀ ਦੀ ਭਾਵਨਾ ਦੇ ਰੂਪ ’ਚ ਇੱਕ ਗੁਰਸਿੱਖ ਨੇ ਇਉਂ ਬਿਆਨ ਕੀਤਾ ਹੈ: ‘ਇਨ ਪੁਤਰਨ ਕੈ ਸੀਸ ਪੈ, ਵਾਰਿ ਦੀਏ ਸੁਤ ਚਾਰਿ। ਚਾਰਿ ਮੂਏ ਤੋ ਕਿਆ ਹੂਆ, ਜੀਵਤ ਕਈ ਹਜਾਰ।’

ਗਿਆਨ ਦੇ ਅਥਾਹ ਸਮੁੰਦਰ, ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲ (ਸਾਰ) ਮੰਨੀ ਜਾਂਦੀ ‘ਜਪੁ’ ਬਾਣੀ ਦਾ ਪ੍ਰਧਾਨ ਵਿਸ਼ਾ ਨਿਰਾਕਾਰ ਦੀ ਸ਼ਕਤੀ ਤੋਂ ਪ੍ਰਭਾਵਤ ਹੋਣਾ ਹੈ ਜਿਵੇਂ ਕਿ ‘‘ਤੂ ਸਦਾ ਸਲਾਮਤਿ, ਨਿਰੰਕਾਰ॥, ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ..॥, ਹੋਰਿ ਕੇਤੇ ਤੁਧਨੋ ਗਾਵਨਿ, ਸੇ ਮੈ ਚਿਤਿ ਨ ਆਵਨਿ….॥ ਆਦਿ। ਪਰ ਇਸ ਭਾਵਨਾ ਨੂੰ ਪੈਦਾ ਕਰਨ ਤੋਂ ਉਪਰੰਤ ‘ਗੁਰੂ ਸ਼ਕਤੀ’ ਪ੍ਰਤੀ ਇਹ ਵਾਕ ਵੀ ਦਰਜ ਕਰਨਾ ਕਿ ‘‘ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ॥’’ ਸਪੱਸ਼ਟ ਕਰਦਾ ਹੈ ਕਿ ‘ਗੁਰ ਪ੍ਰਸਾਦਿ’ ਸ਼ਬਦ ਦੇ ਅਰਥ, ‘ਗੁਰੂ ਜੀ ਦੀ ਕ੍ਰਿਪਾ ਨਾਲ ਹੀ ‘ੴ’ ਮਿਲਦਾ ਹੈ’, ਸਮਝਣੇ ਹੀ ਯੋਗ ਹਨ।

ਸਾਰ- ‘ਗੁਰੂ ਗਿਆਨ ਰੂਪ’; ਜਗਿਆਸੂ ਸੋਚ ਦੇ ਅੰਦਰ ‘ਗੁਰੂ ਜੋਤਿ ਰੂਪ’ ਪ੍ਰਤੀ ਅਹਿਸਾਸ ਅਤੇ ਬਿਰਹਾ ਦੀ ਭਾਵਨਾ ਪੈਦਾ ਕਰਦਾ ਹੈ ਜਿਸ ਤੋਂ ਪ੍ਰਸੰਨ ਹੋ ਕਿ ‘ਗੁਰੂ ਜੋਤਿ ਰੂਪ’ ਜਗਿਆਸੂ ਹਲੀਮੀ ਜੀਵਨ ’ਤੇ ਬਖ਼ਸ਼ਸ਼ ਕਰਦਾ ਹੈ, ਜਿਸ ਨੂੰ ‘ਗੁਰ ਪ੍ਰਸਾਦਿ’ ਕਿਹਾ ਗਿਆ ਹੈ। ਇਹ ਬਖ਼ਸ਼ਸ਼ ਅੰਤਹਕਰਣ ਨੂੰ ਪਾਰਦਰਸੀ ਬਣਾਉਂਦੀ ਹੈ ਜਿਸ ਕਾਰਨ ਸੇਵਕ ਅੰਦਰ ਵਿਆਪਕ ਜੋਤਿ (ੴ) ਵਾਲੇ ਤਮਾਮ ਗੁਣ ਆਉਣੇ ਆਰੰਭ ਹੋ ਜਾਂਦੇ ਹਨ ਜੋ ਰੱਬੀ ਮਿਲਾਪ ਦੀ ਅਵਸਥਾ ਮੰਨੀ ਜਾ ਸਕਦੀ ਹੈ। ਮਨੁੱਖ; ਦੁਨਿਆਵੀ ਪੱਧਰ ’ਤੇ ਗ੍ਰਿਹਸਤੀ ਫ਼ਰਜ (ਧਰਮ) ਨਿਭਾਉਂਦਾ ਹੋਇਆ, ਗੁਣਾਂ ਭਰਪੂਰ (ਸਵੈ ਮਾਣ) ਜਿੰਦਗੀ ਦਾ ਅਨੰਦ ਮਾਣਦਾ ਹੋਇਆ ਖਾਲਸਾ ਪੰਥ ਦਾ ਹਿੱਸਾ ਬਣ ਜਾਂਦਾ ਹੈ ਜਿਸ ਨੂੰ ‘ਗੁਰੂ ਸਰੀਰ ਰੂਪ’ ਦੀ ਭੂਮਿਕਾ ਹੋਣ ਦਾ ਮਾਣ ਪ੍ਰਾਪਤ ਹੈ। ਰੱਬੀ ਸ਼ਕਤੀ ਤੋਂ ਸਦਾ ਪ੍ਰਭਾਵਤ ਰਹਿੰਦਿਆਂ ‘‘ਆਪੇ ਜਾਣੈ ਆਪੇ ਦੇਇ॥’’ ਵਾਲੀ ਸੋਚ ਦਾ ਧਾਰਨੀ ਬਣ ਕੇ ‘‘ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ੍ ਬੈਠੇ ਸੁਤੇ॥’’ (ਮ:੧/੧੨੮੮) ਵਾਲੀ ਦ੍ਰਿੜਤਾ ਮਨੁੱਖ ਆਪਣੇ ਅੰਦਰ ਪੈਦਾ ਕਰ ਲੈਂਦਾ ਹੈ। ਇਹੀ ਹੈ ‘ਗੁਰੂ ਜੋਤਿ ਰੂਪ, ਗੁਰੂ ਗਿਆਨ ਰੂਪ ਤੇ ਗੁਰੂ ਸਰੀਰ ਰੂਪ’ ਦਾ ਸਮੂਹ ਮਾਨਵਤਾ ਦੇ ਭਲੇ ਲਈ ਕੀਤਾ ਗਿਆ ਉਪਕਾਰ। ਅਗਰ ਕੋਈ ‘ਗੁਰੂ ਸ਼ਕਤੀ’ ਪ੍ਰਤੀ ਅਥਾਹ ਪਿਆਰ (ਸ਼ਰਧਾ) ਰੱਖਣ ਵਾਲੀ ਜਗਿਆਸੂ ਬ੍ਰਿਤੀ, ਇਹ ਭਾਵਨਾ ਵਿਅਕਤ ਕਰੇ ਕਿ ਉਸ ਨੂੰ ‘ਨਾਨਕ ਸ਼ਕਤੀ’ ਦਾ ਰੋਜ਼ਾਨਾ ਅਹਿਸਾਸ ਹੁੰਦਾ ਹੈ, ਤਾਂ ਇਹ ਅਤਿ ਕਥਨੀ ਨਹੀਂ ਹੋਵੇਗਾ।

ਗੁਰਬਾਣੀ ਨੂੰ ਸਮਝ, ਵੀਚਾਰ ਕੇ ਪੜ੍ਹਨਾ ਅਤੇ ਉਸ ਤੋਂ ਪ੍ਰਭਾਵਤ ਹੋਣਾ ਹੀ ਗੁਰਸਿੱਖ ਦਾ ਅਸਲ ਫ਼ਰਜ ਹੈ। ਗੁਰੂ ਪ੍ਰਤੀ ਪਿਆਰ (ਸ਼ਰਧਾ) ਬਣਾਏ ਰੱਖਣ ਲਈ ‘ਸੱਤੇ ਬਲਵੰਡ ਦੀ ਵਾਰ’ ਨੂੰ ਵਾਰ-2 ਪੜ੍ਹਨਾ ਤੇ ਵੀਚਾਰਨਾ ਚਾਹੀਦਾ ਹੈ।

ਭੁਲ ਚੁਕ ਲਈ ਖਿਮਾ।

‘‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ॥’’

0

‘‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ॥’’

ਸੈਦਪੁਰ ’ਚ 1521 ਈ: (ਬਾਬਰ ਅਤੇ ਪਠਾਣਾਂ ਦੀ ਲੜਾਈ) ਨਾਲ ਸਬੰਧਤ ਮੰਨਿਆ ਜਾਂਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਆਸਾ ਰਾਗ ਅੰਗ ੩੬੦ ’ਤੇ ਇੱਕ ਰਹਾਉ ਅਤੇ ਤਿੰਨ ਪਦਿਆਂ ਵਿੱਚ ਦਰਜ ਹੈ, ਜਿਸ ਦੀ ਇੱਕ ਪੰਕਤੀ ‘‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ” ਦੇ ਅਰਥਾਂ ਬਾਰੇ ਪੰਥਕ ਵਿਦਵਾਨਾਂ ’ਚ ਸਹਿਮਤੀ ਨਹੀਂ। ਕੀ ਕਾਰਨ ਹਨ, ਉਨ੍ਹਾਂ ਨੂੰ ਵੀਚਾਰਨ ’ਤੋਂ ਪਹਿਲਾਂ ‘ਰਹਾਉ’ ਬੰਦ ਵਿੱਚ ਕਹੀ ਗਈ ਸਿਧਾਂਤਕ ਭਾਵਨਾ‘‘ਕਰਤਾ! ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ, ਤਾ ਮਨਿ ਰੋਸੁ ਨ ਹੋਈ ॥ ਰਹਾਉ ॥’’ ਕਰਤਾਰ ਪ੍ਰਤੀ ਬੇਨਤੀ ਭਾਵਨਾ ਨੂੰ ਦਰਸਾਉਂਦੀ ਹੈ। ਭਾਵ ਹੇ ਸਭ ਨੂੰ ਪੈਦਾ ਕਰਨ ਵਾਲੇ ਪ੍ਰਮਾਤਮਾ ਜੀ! ਤੂੰ ਹੀ ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ ਹੈਂ। (ਪ੍ਰਸ਼ਨ: ਸਰੀਰਕ ਰੋਗਾਂ ’ਤੋਂ ਜਾਂ ਅੰਦਰੂਨੀ, ਮਾਨਸਿਕ ਵਿਕਾਰਾਂ ’ਤੋਂ, ਅਗਲੀ ਅੱਧੀ ਪੰਕਤੀ ਸਾਫ਼ ਕਰੇਗੀ।) ਭਾਵ ਜੇ ਇੱਕ ਤਕੜਾ (ਹੰਕਾਰੀ) ਦੂਜੇ ਹੰਕਾਰੀ ਨੂੰ (ਸਰੀਰਕ ਪੱਖੋਂ) ਮਾਰੇ ਤਾਂ ਤੇਰੇ ਮਨ (ਵਿਚਾਰਧਾਰਾ) ’ਚ ਰੋਸ਼ ਨਹੀਂ ਹੁੰਦਾ। (ਨੋਟ: ਸਾਕਤ ਦੀ ਮਾਰ ਵੀ ਪ੍ਰਭੂ ਜੀ ਦੀ ਸੰਭਾਲਣਾ ਵਿੱਚ ਆਉਂਦੀ ਹੈ, ਜਿਵੇਂ: ‘‘ਜਮੁ ਕਰਿ ਮੁਗਲੁ ਚੜਾਇਆ॥…. ਮਨਮੁਖਾ ਦੇਇ ਸਜਾਇ॥ (ਮ:੩/੫੮੮), ਨਿੰਦਕ ਦੀਏ ਰੁੜਾਈ॥ (ਮ:੫/੩੮੧) ਆਦਿ।

ਸਰੀਰਕ ਦੁੱਖਾਂ ਦੀ ਨਿਵਿਰਤੀ ਕਰਨ ਦੀ ਥਾਂ, ਗੁਰਬਾਣੀ ਉਪਦੇਸ ਰਾਹੀਂ; ਪ੍ਰਮਾਤਮਾ, ਦੁੱਖਾਂ ਨਾਲ ਲੜਨ ਦੀ ਸ਼ਕਤੀ ਦੇਂਦਾ ਹੈ। ਗੁਰਬਾਣੀ ਵਾਕ ਹੈ:-‘‘ਨਾਨਕ! ਬੋਲਣੁ ਝਖਣਾ, ਦੁਖ ਛਡਿ, ਮੰਗੀਅਹਿ ਸੁਖ ॥’’ (ਕਿਉਂਕਿ) ‘‘ਸੁਖੁ ਦੁਖੁ ਦੁਇ, ਦਰਿ ਕਪੜੇ, ਪਹਿਰਹਿ ਜਾਇ ਮਨੁਖ॥’’ ਇਸ ਲਈ ‘‘ਜਿਥੈ ਬੋਲਣਿ ਹਾਰੀਐ, ਤਿਥੈ ਚੰਗੀ ਚੁਪ॥’’ (ਮ:੧/੧੪੯) ਹੁਣ ਇਸ ਗੁਰਮਤਿ ਵੀਚਾਰਧਾਰਾ ਰਾਹੀਂ ਇਸ ਪੰਕਤੀ ਨੂੰ ਵੀਚਾਰੀਏ ‘‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ॥’’ ਭਾਵ ਸਰੀਰਕ ਦੁੱਖਾਂ ਕਾਰਨ ਪ੍ਰਮਾਤਮਾ ਜੀ ਅੱਗੇ ਗਿਲਾ ਕਰਨਾ ਤਾਂ ਦੂਰ, ਇਹ ਭਾਵਨਾ ਹੀ ਗੁਰਮਤਿ ਵਿਰੋਧੀ ਹੈ। ਇਸ ਦਾ ਇੱਕ ਦੂਸਰਾ ਪਹਿਲੂ ਇਹ ਵੀ ਹੈ:- ‘‘ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ॥’’ ਜਪੁ (ਮ:੧) ਪ੍ਰਸ਼ਨ ਉੱਠਦਾ ਹੈ ਕਿ ਫਿਰ ਇਸ ਪੰਕਤੀ ਵਿੱਚ ਕੀ ਭਾਵਨਾ ਵਿਅਕਤ ਕੀਤੀ ਜਾ ਰਹੀ ਹੈ? ਟੀਕਾਕਾਰਾਂ ਵੱਲੋਂ ਕੀਤੇ ਗਏ ਅਰਥ ਇਉਂ ਸੇਧ ਬਖ਼ਸ਼ਦੇ ਹਨ:- ਹੇ ਕਰਤਾਰ ਜੀ! ਬਾਬਰ ਦੇ ਹਮਲੇ ਰਾਹੀਂ ਸਮਾਜ (ਪਠਾਣਾਂ ’ਤੇ, ਪਾਪੀ ਪਠਾਣਾਂ ’ਤੋਂ ਬਿਨਾ ਗ਼ਰੀਬਾਂ ’ਤੇ, ਹਿੰਦੋਸਤਾਨੀਆਂ ’ਤੇ, ਬੱਚਿਆਂ ’ਤੇ, ਔਰਤਾਂ ’ਤੇ ਬਗੈਰਾ ਬਗੈਰਾ) ਇਤਨਾ ਸਰੀਰਕ ਕਸ਼ਟ ਹੋਇਆ ਹੈ। ਤੈਨੂੰ ਸਰੀਰਕ ਕਸ਼ਟ ਸਹਿਣ ਕਰਨ ਵਾਲਿਆਂ ’ਤੇ ਤਰਸ ਨਹੀਂ ਆਇਆ? (ਜਾਂ) ਹੇ ਬਾਬਰ! ਤੈਨੂੰ ਨਿਰਦੋਸ਼ਾਂ ’ਤੇ ਤਰਸ ਨਹੀਂ ਆਇਆ? (ਨੋਟ: ‘‘ਹੁਕਮਿ ਰਜਾਈ ਚਲਣਾ, ਨਾਨਕ! ਲਿਖਿਆ ਨਾਲਿ॥…… ਬੰਦਿ ਖਲਾਸੀ, ਭਾਣੈ ਹੋਇ॥ ਹੋਰੁ, ਆਖਿ ਨ ਸਕੈ ਕੋਇ॥ (ਜਾਂ) ਕੇਤਿਆ, ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ, ਦਾਤਾਰ॥ ਜਪੁ (ਮ:੧) ਅਤੇ ਵਾਰ ਵਾਰ ‘‘ਜੋ ਤੁਧੁ ਭਾਵੈ, ਸਾਈ ਭਲੀ ਕਾਰ॥ ਜਪੁ (ਮ:੧) (ਜਾਂ) ਜੇ ਕੋ ਖਾਇਕੁ, ਆਖਣਿ ਪਾਇ॥ ਓਹੁ ਜਾਣੈ, ਜੇਤੀਆ ਮੁਹਿ ਖਾਇ॥੨੫॥ ਜਪੁ (ਮ:੧) ਉਚਾਰਨ ਕਰਨ ਵਾਲੇ ਗੁਰੂ ਜੀ, ਕੀ ਇਸ ਤਰ੍ਹਾਂ ਦੀ ਭਾਵਨਾ ਵਿਅਕਤ ਕਰ ਸਕਦੇ ਸਨ? ਨਹੀਂ।) ਪਰ ਟੀਕਾਕਾਰਾਂ ਨੇ ਗੁਰੂ ਪ੍ਰਤੀ ਸਤਿਕਾਰ ਬਣਾਏ ਰੱਖਣ ਲਈ ਉਕਤ ਅਰਥਾਂ ਨਾਲ ਆਪਣੇ ਵੱਲੋਂ ‘ਪਿਆਰ ਭਰਾ ਉਲਾਂਭਾ (ਜਾਂ) ਤਰਸ ਜ਼ਰੂਰ ਆਇਆ ਹੋਵੇਗਾ’ ਬਗੈਰਾ ਬਗੈਰਾ ਵਾਧੂ ਜੋੜ ਦਿੱਤਾ। ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਨਾਹਪੱਖੀ ਭਾਵਨਾ ਨੂੰ ਹਾਂਪੱਖੀ ਭਾਵਨਾ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ? ਇਸ ਉੱਤਰ ਦਾ ਜਵਾਬ ਨਾ ਸਮਝ ਵਿੱਚ ਆਉਣ ਕਾਰਨ ਹੀ ਕਈ ਵੀਰਾਂ ਨੇ ਇਸ ਸ਼ਬਦ ਨੂੰ ਸੈਦਪੁਰ ਦੀ ਘਟਨਾ (1521) ਨਾਲੋਂ ਹੀ ਅਲੱਗ ਕਰਨਾ ਅਰੰਭ ਕਰ ਦਿੱਤਾ।

ਗੁਰਬਾਣੀ ਨੂੰ ਸਮਝਣ ਵਿੱਚ ਮੁਸਕਿਲ ਕੇਵਲ ਇੱਥੇ ਹੀ ਨਹੀਂ। ਇਹ ਵੀ ਵਿਚਾਰਨਾ ਜ਼ਰੂਰੀ ਹੈ:-

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ, ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ, ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ! ਇਨ ਬਿਧਿ ਮਿਲਣੁ ਨ ਜਾਈ, ਮੈ ਕੀਏ ਕਰਮ ਅਨੇਕਾ॥ ਹਾਰਿ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁਧਿ ਬਿਬੇਕਾ॥ ਰਹਾਉ॥ ਮੋਨਿ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ॥ ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ, ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ, ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ, ਬਹੁ ਬਿਧਿ ਦਾਨੁ ਦਾਤਾਰਾ॥ ਅੰਨ ਬਸਤ੍ਰ ਭੂਮਿ ਬਹੁ ਅਰਪੇ, ਨਹ ਮਿਲੀਐ ਹਰਿ ਦੁਆਰਾ॥੪॥ ਪੂਜਾ ਅਰਚਾ ਬੰਦਨ ਡੰਡਉਤ, ਖਟੁ ਕਰਮਾ ਰਤੁ ਰਹਤਾ॥ ਹਉ ਹਉ ਕਰਤ ਬੰਧਨ ਮਹਿ ਪਰਿਆ, ਨਹ ਮਿਲੀਐ ਇਹ ਜੁਗਤਾ॥੫॥ ਜੋਗ ਸਿਧ ਆਸਣ ਚਉਰਾਸੀਹ, ਏ ਭੀ ਕਰਿ ਕਰਿ ਰਹਿਆ॥ ਵਡੀ ਆਰਜਾ ਫਿਰਿ ਫਿਰਿ ਜਨਮੈ, ਹਰਿ ਸਿਉ ਸੰਗੁ ਨ ਗਹਿਆ॥੬॥ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮੁ ਅਫਾਰਾ॥ ਸੇਜ ਸੋਹਨੀ ਚੰਦਨੁ ਚੋਆ, ਨਰਕ ਘੋਰ ਕਾ ਦੁਆਰਾ॥੭॥ ਹਰਿ ਕੀਰਤਿ ਸਾਧਸੰਗਤਿ ਹੈ, ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ, ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ, ਇਹ ਰੰਗਿ ਮਾਤਾ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ, ਹਰਿ ਹਰਿ ਕੀਰਤਨਿ, ਇਹੁ ਮਨੁ ਰਾਤਾ ॥ ਰਹਾਉ ਦੂਜਾ॥ (ਮ:੫/੬੪੨)

ਕੀ ਉਪਰੋਕਤ ਸ਼ਬਦ ਵਿੱਚ ਦਰਸਾਈ ਗਈ ਭਾਵਨਾ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਦਾ ਭਾਗ ਹੈ? ਨਹੀਂ, ਤਾਂ ਦਰਜ ਕਿਉਂ? ਇਹ ਭਾਵਨਾ ਕਿਸ ਦੇ ਜੀਵਨ ਦਾ ਭਾਗ ਹੈ? ਟੀਕਾਕਾਰ ਇੱਥੇ ਵੀ ਇੱਕ ਮਤ ਨਹੀਂ। ਆਖ਼ਿਰ ਕਿਉਂ? ਅਜੇਹੇ ਹੋਰ ਵੀ ਅਨੇਕਾਂ ਸ਼ਬਦ ਅਰਥ-ਅੰਤਰ ਹਨ। ਜਿਹਨਾਂ ਦਾ ਕਾਰਨ ਲੱਭਣ ਲਈ ਮੇਰਾ ਇਹ ਪੱਖ ਵੀਚਾਰ ਕੇ ਵੇਖੋ :-

ਇੱਕ ਮਲਾਹ (ਗੁਰੂ) ਆਪਣੀ ਬੇੜੀ (ਸਿਧਾਂਤ) ਰਾਹੀਂ ਬਹੁਤੇ ਮੁਸਾਫਿਰਾਂ (ਸ਼ਰਧਾਲੂਆਂ) ਨੂੰ ਦਰਿਆ (ਦੁਨਿਆਵੀ ਵਿਕਾਰਾਂ) ’ਤੋਂ ਅਨੇਕਾਂ ਵਾਰੀ ਪਰਲੇ ਕੰਢੇ ਲੰਘਾ ਚੁੱਕਿਆ ਹੈ। ਇਸ ਸਫਰ ਦੌਰਾਨ ਮੁਸਾਫਿਰਾਂ ਨੂੰ ‘‘ਕਰਤਾ! ਤੂੰ ਸਭਨਾ ਕਾ ਸੋਈ॥’’ ਭਾਸ਼ਾ ਬੋਲਣ ਦੀ ਜਾਂਚ ਸਿਖਾਈ। ਲੰਬੇ ਸਫ਼ਰ ਕਾਰਨ ਕੁਝ ਇਸ ਵਿਸਵਾਸ ’ਤੇ ਪੂਰਨ ਭਰੋਸਾ ਕਰਨ ਵਿੱਚ ਸਫਲ ਹੋ ਗਏ ਪਰ ਕੁਝ ਅਜੇ ਵੀ ਦੁਬਿਧਾ ਵਿੱਚ ਹੀ ਸਨ ਜਦ ਸਮੁੰਦਰ ਵਿੱਚ ਤੁਫਾਨ ਆ ਗਿਆ। ਯਾਦ ਰਹੇ ਮਲਾਹ (ਗੁਰੂ) ਨੇ ਮੁਸਾਫਰਾਂ ਨੂੰ ਸਿਧਾ ‘‘ਕਰਤਾ! ਤੂੰ ਸਭਨਾ ਕਾ ਸੋਈ॥’’ ਨਾਲ ਸੰਬਾਦ ਕਰਨ ਲਈ ਹੀ ਪ੍ਰੇਰਨਾ ਦਿੱਤੀ ਸੀ। ਇਸ ਲਈ ਸਮੁੰਦਰੀ ਤੁਫਾਨ ਦੌਰਾਨ ਕੁਝ ਦੁਬਿਧਾ ਵਾਲੇ ਵਿਅਕਤੀਆਂ ਦੇ ਮੂਹੋਂ ਸਿਧਾ ਕਰਤਾਰ ਪ੍ਰਤੀ ਹੀ ਸ਼ੰਕਾ ਪ੍ਰਗਟ ਹੋਇਆ ਕਿ ‘ਕਰਤਾ!’…… ‘‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ॥’’ ਅਨੇਕਾਂ ਜੀਵਾਂ ਨੂੰ ਪਾਰ ਲੰਘਾ ਚੁੱਕੇ ਆਪਣੇ ਸਿਧਾਂਤ ਉੱਤੇ ਪੂਰਨ ਵਿਸਵਾਸੀ ਅਤੇ ਸੱਚੇ ਮਲਾਹ ਦੇ ਸਾਥ ਨੇ ਦੁਬਿਧਾ ਬਣਾਈ ਬੈਠੇ ਮੁਸਾਫਿਰਾਂ ਨੂੰ ‘‘ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ॥’’ ਤਿਲੰਗ (ਮ:੧/ਅੰਗ ੭੨੩) ’ਤੇ ਅਮਲ ਕਰਦਿਆਂ ਤੁਰੰਤ ਸਹਾਰਾ ਦਿੰਦਿਆਂ ਕਿਹਾ: ‘‘ਜੇ ਸਕਤਾ, ਸਕਤੇ ਕਉ ਮਾਰੇ, ਤਾ ਮਨਿ ਰੋਸੁ ਨ ਹੋਈ॥’’ ਭਾਵ ਤੁਫਾਨ ਤੁਹਾਡੇ ਲਈ ਨਹੀਂ ਆਇਆ। (ਨਹੀਂ ਤਾਂ ਗੁਰੂ ਨਾਨਕ ਦੇਵ ਜੀ ਸੈਦਪੁਰ ਰੁਕਦੇ ਹੀ ਕਿਉਂ?) ਇਹ ਤਾਂ ਕਰਤਾਰ ਦਾ ਸਕਤੇ ਨੂੰ ਦੰਡ ਦੇਣ (ਜਾਂ) ਸਬਕ ਸਿਖਾਉਣ ਦਾ ਭਾਗ, ਹਿੱਸਾ ਹੈ। ਤੁਸੀਂ ਹੁਣ ਵੀ ਇਹੀ ਕਹਿੰਦੇ ਰਹੋ ਕਿ ‘‘ਕਰਤਾ! ਤੂੰ ਸਭਨਾ ਕਾ ਸੋਈ॥’’

ਪੂਰੇ ਸ਼ਬਦ ਦੇ ਅਰਥ (ਰਹਾਉ ਵਾਲੀ ਪੰਕਤੀ ਦੇ ਅਰਥ ਪਿੱਛੇ ਹੋ ਚੁੱਕੇ ਹਨ।)

(1). ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ॥ ਆਪੈ, ਦੋਸੁ ਨ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ॥੧॥ ਹੇ ਕਰਤਾਰ! ਤੈਂ ਖੁਰਾਸਾਨ (ਸ਼ਹਿਰ) ਦਾ ਤਾਂ ਮਾਲਕ (ਮਦਦਗਾਰ ਪੱਖ, ਲੜਾਈ ਮੁਕਤ, ਸ਼ਾਤੀ ਪੱਖ) ਹੋਣ ਦਾ ਫ਼ਰਜ਼ ਨਿਭਾਇਆ ਪਰ ਸਿੰਧ ਦਰਿਆ ਵਾਲਾ ਇਲਾਕਾ (ਸੈਦਪੁਰ, ਬਾਬਰ ਰਾਹੀਂ) ਡਰਾ ਦਿੱਤਾ। ਬੇਸ਼ੱਕ ਮੁਗਲ ਬਾਬਰ ਨੂੰ ਜਮਰਾਜ ਬਣਾ ਕੇ ਤੈਂ ਹੀ (ਪਾਪੀ ਪਠਾਣਾਂ ’ਤੇ) ਚੜਾਇਆ ਹੈ। (ਫਿਰ ਵੀ ਤੂੰ) ‘‘ਆਪੇ ਕਰੇ ਕਰਾਏ ਕਰਤਾ, ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ, ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ, ਨਾਨਕ! ਲਿਖਿਆ ਪਾਈਐ॥ (ਮ:੧/੪੧੮) ਅਨੁਸਾਰ; ਇਸ ਸਾਰੇ ਖੇਲ ਵਿੱਚ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦਾ (ਲੈਂਦਾ) ਹੈਂ। (ਕਿਉਂ? ਕਿਉਂਕਿ ‘‘ਏਹਿ ਭਿ ਦਾਤਿ ਤੇਰੀ, ਦਾਤਾਰ॥’’ ਤੇਰੀ ਇਸ ਰਜਾ ਰੂਪ ਯੁਕਤੀ ’ਤੇ ਪੂਰਨ ਭਰੋਸਾ ਨਾ ਬਣਾ ਸਕਣ ਵਾਲੇ ਤੇਰੇ ਅੱਗੇ ਕਹਿ ਰਹੇ ਹਨ ਕਿ) ਇਤਨੀ ਮਾਰ ਪਈ ਕਿ ਅਸੀਂ ਕੁਰਲਾ ਉਠੇ ਪਰ ਤੈਨੂੰ ਫਿਰ ਵੀ ਤਰਸ ਨਹੀਂ ਆਇਆ?॥੧॥

(2). ਸਕਤਾ ਸੀਹੁ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁਤਂੀ, ਮੁਇਆ ਸਾਰ ਨ ਕਾਈ॥ ਆਪੇ ਜੋੜਿ, ਵਿਛੋੜੇ ਆਪੇ, ਵੇਖੁ ਤੇਰੀ ਵਡਿਆਈ॥੨॥ ਹੇ ਕਰਤਾਰ! (ਤੇਰੇ ਵਿਧੀ ਵਿਧਾਨ ਅਨੁਸਾਰ, ਜਦ ਕੋਈ) ਤਾਕਤਵਰ ਸ਼ੇਰ (ਪਠਾਣ) ਗਉਆਂ ਦੇ ਵਗ (ਪ੍ਰਜਾ) ’ਤੇ ਹਮਲਾ ਕਰੇ ਤਾਂ ਮਾਲਕ (ਤਤਕਾਲੀ ਰਾਜੇ ਪਠਾਣਾਂ) ’ਤੋਂ (ਇਸ ਦੇ ਕਾਰਨ ਬਾਰੇ) ਪੁੱਛ ਪੜਤਾਲ ਤਾਂ ਹੁੰਦੀ ਹੀ ਹੈ। (ਜੋ, ਤੈਂ ਬਾਬਰ ਦੀ ਰਾਹੀਂ ਕਰਵਾਈ। ਹੁਣ ਸੈਦਪੁਰ ਦੇ ਇਹ ਸਤਿਕਾਰਯੋਗ ਪਠਾਣਾਂ ਰੂਪ) ਰਤਨਾਂ ਦੇ (ਸਤਿਕਾਰ, ਬਾਬਰ) ਕੁਤਿਆਂ ਨੇ ਵਿਗਾੜ ਕੇ ਨਾਸ਼ ਕਰ ਦਿੱਤੇ। ਭਾਵ ਮਰਿਆਂ ਦੀ ਵੀ ਕੋਈ ਖ਼ਬਰ ਲੈਣ ਵਾਲਾ ਨਹੀਂ। ਤੂੰ ਆਪ ਹੀ (ਸਕਤੇ ਅਤੇ ਸਕਤਿਆਂ ਨੂੰ ਲੜਾਈ ਲਈ) ਮੇਲ ਕੇ (ਦੁਨਿਆਵੀ ਜਿਮੇਵਾਰੀਆਂ ’ਤੋਂ) ਮੁਕਤ ਕਰ ਦਿੰਦਾ ਹੈਂ, ਮਾਰ ਦਿੰਦਾ ਹੈਂ। ਇਹ ਤੇਰੀ ਖੇਲ ਰੂਪ ਅਸਚਰਜ ਸੋਭਾ ਹੈ॥੨॥

(3). ਜੇ ਕੋ ਨਾਉ ਧਰਾਏ ਵਡਾ, ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ॥ ਮਰਿ ਮਰਿ ਜੀਵੈ, ਤਾ ਕਿਛੁ ਪਾਏ, ਨਾਨਕ! ਨਾਮੁ ਵਖਾਣੇ॥੩॥ (ਦੁਨਿਆਵੀ ਜੀਵਨ ਬਤੀਤ ਕਰਦਿਆਂ, ਅਗਰ ਕੋਈ ਠੱਗੀ ਠੋਰੀ ਕਰਕੇ ਰਾਜਾ, ਕਲਪਨਿਕ ਮਾਲਕ) ਆਪਣਾ ਚੰਗਾ ਨਾਮਣਾ ਵੀ ਕਮਾ ਲਏ। ਮਨ ’ਚ ਇੱਛਾ ਅਨੁਸਾਰ ਸੁਆਦ ਵੀ ਭੋਗ ਲਏ (ਤਾਂ ਵੀ ਕੀ ਹੋਇਆ? ਕਿਉਂਕਿ ਅਸਲ ਵੱਡੇ) ਮਾਲਕ ਪ੍ਰਭੂ ਜੀ ਦੀਆਂ ਨਜ਼ਰਾਂ ਵਿੱਚ ਤਾਂ (ਮਾਮੂਲੀ ਤਾਕਤ ਰੱਖਣ ਵਾਲਾ) ਕੀੜਾ ਹੀ ਹੈ, ਉਝ ਭਾਵੇਂ ਉਹ ਜਿਤਨੇ ਵੀ ਦਾਣੇ ਚੁਗਦਾ (ਇਕੱਠੇ ਕਰਦਾ) ਫਿਰੇ। (ਅਸਲ ਮੌਤ ਤਾਂ ਇਹ ਹੈ ਕਿ ਜੇ ਜੀਵ ਵਿਕਾਰਾਂ ਵੱਲੋਂ) ਮਰ-ਮਰ (ਸੰਕੋਚ ਕਰ ਕਰ) ਕੇ ਜੀਵਨ ਭੋਗੇ, ਤਾਂ ਹੀ ਕੁਝ ਮਨੋਰਥ, ਇਨਸਾਨੀਆਤ (ਪ੍ਰਭੂ ਭਗਤੀ ਰਾਹੀਂ ਪ੍ਰਾਪਤ ਕੀਤੀ ਮਾਨਸਿਕ ਵਿਕਾਰਾਂ ਅਤੇ ਸਰੀਰਕ ਦੁੱਖਾਂ ਦੇ ਮੁਕਾਬਲੇ ਅੰਦਰੂਨੀ ਸ਼ਕਤੀ) ਪਾ ਸਕਦਾ ਹੈ। ਹੇ ਨਾਨਕ ! (ਕਿਉਂਕਿ ਅਜੇਹਾ ਵਿਅਕਤੀ ਹਮੇਸਾਂ ਪ੍ਰਭੂ) ਨਾਮ ਉਚਾਰਦਾ ਹੈ। (ਉਸ ਦੀ ਰਜਾ ਵਿੱਚ ਰਹਿੰਦਾ ਹੈ ਭਾਵ ‘‘ਕਰਤਾ ! ਤੂੰ ਸਭਨਾ ਕਾ ਸੋਈ॥’’ ਆਖਦਾ ਰਹਿੰਦਾ ਹੈ।)॥੩॥

ਸੋ ਅੰਤ ਵਿੱਚ ਇਹ ਉਪਰੋਕਤ ਭਾਵਨਾ ਇਹਨਾਂ ਮੁਸਕਲ ਸ਼ਬਦਾਂ ਦੇ ਅਰਥ ਸਮਝਣ ਵਿੱਚ ਸਹਾਈ ਹੋ ਸਕਦੀ ਹੈ। ਜਿਤਨੇ ਵੀ ਗੁਰਬਾਣੀ ਵਿੱਚ ਦਰਜ਼ ਪ੍ਰਸ਼ਨ ਵਾਚਕ ਸੰਕੇਤ ਸ਼ਬਦ ਹਨ, ਨੂੰ ਗੁਰੂ ਜੀ ਵੱਲੋਂ ਜੀਵ ਰੂਪ ਹੋ ਕੇ ਜੀਵਾਂ ਦੀ ਭਾਵਨਾ ਨੂੰ ਪ੍ਰਗਟ ਕਰਨਾ ਮੰਨਣਾ ਚਾਹੀਦਾ ਹੈ ਅਤੇ ਫਿਰ ਆਪ ਹੀ ਗੁਰੂ ਰੂਪ ਹੋ ਕੇ ਉਸ ਸ਼ੰਕੇ ਦਾ ਉੱਤਰ ਦੇਣਾ ਗੁਰਬਾਣੀ ਨੂੰ ਸਮਝਣ ਦਾ ਆਸਾਨ ਤਰੀਕਾ ਹੋ ਸਕਦਾ ਹੈ, ਜਿਵੇਂ ਕਿ ਗੁਰੂ ਜੀ ਜੀਵ ਰੂਪ ਹੋ ਕੇ ਕਹਿ ਰਹੇ ਹਨ:‘‘ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥’’ ਅਤੇ ਗੁਰੂ ਰੂਪ ਹੋ ਕੇ ਕਹਿ ਰਹੇ ਹਨ: ‘‘ਹੁਕਮਿ ਰਜਾਈ ਚਲਣਾ, ਨਾਨਕ! ਲਿਖਿਆ ਨਾਲਿ॥’’ ਜਪੁ (ਮ:੧) ਗੁਰੂ ਜੀ ਜੀਵ ਰੂਪ ਹੋ ਕੇ ਕਹਿ ਰਹੇ ਹਨ: ‘‘ਪਾਠੁ ਪੜਿਓ ਅਰੁ ਬੇਦੁ ਬੀਚਾਰਿਓ, ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ, ਅਧਿਕ ਅਹੰਬੁਧਿ ਬਾਧੇ॥’’ ਗੁਰੂ ਰੂਪ ਹੋ ਕੇ ਕਹਿ ਰਹੇ ਹਨ: ‘‘ਪਿਆਰੇ! ਇਨ ਬਿਧਿ ਮਿਲਣੁ ਨ ਜਾਈ॥’’, (ਬੇਸ਼ੱਕ ਆਖੀਂ ਜਾ ਕਿ) ‘‘ਮੈ ਕੀਏ ਕਰਮ ਅਨੇਕਾ॥’’ ਇਉਂ ਕਹਿਣਾ ਹੀ ਪਊ ਕਿ ‘‘ਹਾਰਿ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁਧਿ ਬਿਬੇਕਾ॥ ਰਹਾਉ॥’’ ਗੁਰੂ ਜੀ ਜੀਵ ਰੂਪ ਹੋ ਕੇ ਕਹਿ ਰਹੇ ਹਨ: ‘‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ॥’’ ਗੁਰੂ ਰੂਪ ਹੋ ਕੇ ਕਹਿ ਰਹੇ ਹਨ: ‘‘ਜੇ ਸਕਤਾ ਸਕਤੇ ਕਉ ਮਾਰੇ, ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥’’ ਆਦਿ ਸ਼ਬਦਾਂ ਨੂੰ ਸਮਝਣਾ ਬੜਾ ਹੀ ਆਸਾਨ ਤਰੀਕਾ ਬਣ ਸਕਦਾ ਹੈ।

ਪਰ ਉਹਨਾ ਵੀਰਾਂ ਨੂੰ ਇਸ ਤਰ੍ਹਾਂ ਦੀ ਅਰਥ ਭਾਵਨਾ ਸਮਝਣ ਵਿੱਚ ਜ਼ਰੂਰ ਪ੍ਰੇਸ਼ਾਨੀ ਹੋਵੇਗੀ ਜੋ ਮਨੁੱਖ ਨੂੰ ਹੀ ਸਭ ਕਿਸੀ ਦਾ ਕਰਤਾ ਸਮਝਦਾ ਹੈ ਜਦ ਕਿ ਗੁਰਬਾਣੀ ਫ਼ੁਰਮਾਨ ਰੌਜ਼ਾਨਾ ਨਿਤਨੇਮ ਨਾਲ ਪੜ੍ਹਿਆ ਜਾਣ ਵਾਲਾ ਇਉਂ ਮੌਜ਼ੂਦ ਹੈ:- ‘‘ਕੇਤਿਆ, ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ, ਦਾਤਾਰ॥’’ ਜਪੁ (ਮ:੧)

ਉਮੀਦ ਹੈ ਸੰਗਤ ਇਸ ਪੱਖ ’ਤੇ ਵੀ ਵੀਚਾਰ ਜ਼ਰੂਰ ਕਰੇਗੀ। ਨਹੀਂ ਤਾਂ ਉਕਤ ਦੁਬਿਧਾ ਕਾਰਨ ਕੌਮ ਵਿੱਚ ਹੋਰ ਵਿਤਕਰੇ ਪੈਦਾ ਹੋ ਜਾਣ ਦੇ ਸ਼ੰਕੇਤ ਮਿਲਦੇ ਵਿਖਾਈ ਦੇ ਰਹੇ ਹਨ।

ਹੇਠਾਂ ਦਿੱਤੇ ਜਾ ਰਹੇ ਸਾਰੇ ਹੀ ਸ਼ਬਦ ਮਾਨਸਿਕ ਵਿਕਾਰਾਂ ਦੇ ਮੁਕਾਬਲੇ ਸ਼ਕਤੀ ਬਖ਼ਸ਼ਦੇ ਹਨ:-

ਗੁਰਿ ਰਾਖੇ ਸੇ ਉਬਰੇ, ਹੋਰਿ ਮੁਠੀ ਧੰਧੈ ਠਗਿ॥ ਸਿਰੀਰਾਗੁ (ਮ:੧/੧੯)

ਗੁਰਸਿਖ ਰਾਖੇ, ਗੁਰ ਗੋਪਾਲਿ ॥ ਆਸਾ (ਮ:੫/੩੮੨)

ਨਿਰਭਉ ਭਏ ਸਗਲ ਭਉ ਮਿਟਿਆ, ਰਾਖੇ ਰਾਖਨਹਾਰੇ॥ ਆਸਾ (ਮ:੫/ਅੰਗ ੩੮੩)

ਉਨਿ ਸਭੁ ਜਗੁ ਖਾਇਆ, ਹਮ ਗੁਰਿ ਰਾਖੇ ਮੇਰੇ ਭਾਈ॥ ਰਹਾਉ॥ ਆਸਾ (ਮ:੫/ ੩੯੪)

ਬੰਧਨ ਕਾਟਿ, ਸੇਵਕ ਕਰਿ ਰਾਖੇ॥ ਆਸਾ (ਮ:੫/੩੯੫)

ਕਹੁ ਕਬੀਰ! ਹਮ ਰਾਮ ਰਾਖੇ, ਕ੍ਰਿਪਾ ਕਰਿ ਹਰਿ ਰਾਇ॥ ਆਸਾ (ਭ. ਕਬੀਰ/੪੭੯)

ਹਾਥ ਦੇਇ ਰਾਖੇ ਪਰਮੇਸਰਿ, ਸਗਲਾ ਦੁਰਤੁ ਮਿਟਾਇਆ॥ ਗੂਜਰੀ (ਮ:੫/ ੪੯੯)

ਤਾ ਕਉ ਬਿਘਨੁ ਨ ਕੋਊ ਲਾਗੈ, ਜੋ ਸਤਿਗੁਰਿ ਅਪੁਨੈ ਰਾਖੇ॥ ਸੋਰਠਿ (ਮ:੫/੬੧੬)

ਤਾਤੀ ਵਾਉ ਨ ਲਗਈ, ਪਾਰਬ੍ਰਹਮ ਸਰਣਾਈ॥ ਬਿਲਾਵਲੁ (ਮ:੫/ਅੰਗ ੮੧੯)

ਅਗਰ ਉਪਰੋਕਤ ਸ਼ਬਦ ਕੇਵਲ ਸਰੀਰਕ ਦੁੱਖਾਂ ਨਾਲ ਸੰਬੰਧਤ ਹੁੰਦੇ ਤਾਂ ‘ਸੁਖਮਨੀ’ ਬਾਣੀ ਉਚਾਰਨ ਵਾਲੇ ਸਾਹਿਬ ਤੱਤੀ ਤਵੀ ’ਤੇ ਬੈਠੇ ਇਉਂ ਨਾ ਆਖਦੇ: ‘‘ਤੇਰਾ ਕੀਆ ਮੀਠਾ ਲਾਗੈ॥ ਆਸਾ (ਮ:੫/੩੯੪)

ਅਜੋਕੇ ਸਮੇਂ ਦੌਰਾਨ ਮਾਨਸਿਕ ਦੁੱਖਾਂ ਨਾਲ ਸਬੰਧਤ ਸ਼ਬਦਾਂ ਨੂੰ ਕੇਵਲ ਸਰੀਰਕ ਦੁੱਖਾਂ ਨਾਲ ਜੋੜ ਕੇ ਦੁੱਖ ਭੰਜਨੀ ਗੁਟਕਾ ਬਣਾ ਕੇ ਨਿਤਨੇਮ ਨਾਲ ਪੜ੍ਹਣ ਵੱਲ ਪ੍ਰੇਰਨਾ, ਸੁਖਮਨੀ ਅਤੇ ਚੌਪਈ ਪਾਠ ਪਿੱਛੇ ਵੀ ਇਹੀ ਭਾਵਨਾ ਬਣਾਉਣੀ ਆਦਿ ਮਰਯਾਦਾ ਦੁੱਖ ਭੰਜਨੀ ਬੇਰੀ ਹੇਠਾਂ ਇਸਨਾਨ, ਛੋਟੀ ਹੁੰਦੀ ਜਾ ਰਹੀ ਸ਼੍ਰੀ ਸਾਹਿਬ, ਝੂਠ ਦੇ ਵਿਰੋਧ ਵਿੱਚ ਨਾ ਬੋਲਣਾ ਆਦਿ ਭਾਵਨਾ; ਮਰ ਰਹੀ ਜ਼ਮੀਰ ਦੇ ਪ੍ਰਤੱਖ ਸਬੂਤ ਹਨ।

Most Viewed Posts