22.3 C
Jalandhar
Saturday, April 11, 2026
spot_img
Home Blog Page 208

JAAP (Part 1)

0

ਕੀ ‘ਜਾਪ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣਸ਼ੈਲੀ (ਵਿਆਕਰਨ) ਰਾਹੀਂ ਅਖੌਤੀ ਸਾਬਤ ਕੀਤਾ ਜਾ ਸਕਦਾ ਹੈ? (ਭਾਗ-1)

(ਵੱਡਾ ਲੇਖ ਕਰਨਾ ਮਜ਼ਬੂਰੀ ਸੀ ਜਿਸ ਲਈ ਮਾਫੀ ਚਾਹਾਂਗਾ, ਪਾਠਕਾਂ ਦੀ ਸਹੂਲਤ ਲਈ ਵੀਚਾਰਨ ਯੋਗ ਨੁਕਤਾ ਲਾਲ ਕਰ ਦਿੱਤਾ ਗਿਆ ਹੈ, ਫਿਰ ਵੀ ਲੇਖ ਛੋਟਾ ਰਹੇ ਇਸ ਲਈ ਕੇਵਲ ‘ਜਾਪ’ ਰਚਨਾ ਵਾਲੇ ਨੁਕਤੇ ਹੀ ਵਿਚਾਰੇ ਗਏ ਹਨ। )
ਪਿਛਲੇ ਦਿਨੀਂ ਸ. ਦਲਬੀਰ ਸਿੰਘ ਜੀ ਦਿੱਲੀ ਅਤੇ ਸ. ਜਸਬੀਰ ਸਿੰਘ ਵਿਰਦੀ ਜੀ ਦੀ ਵੀਚਾਰ ਚਰਚਾ ਦੌਰਾਨ ਸ. ਦਲਬੀਰ ਸਿੰਘ ਜੀ ਵਾਰ ਵਾਰ ‘ਜਾਪ’ ਰਚਨਾ ਨੂੰ ਗੁਰਬਾਣੀ ਵਿਆਕਰਣ ਦੀ ਕਸੌਟੀ ’ਤੇ ਲਗਾ ਕੇ ਅਖੌਤੀ ਸਿੱਧ ਕਰਨ ਦਾ ਯਤਨ ਕਰ ਰਹੇ ਹਨ। ਕੀ ਇਹ ਤਰੀਕਾ ਸਹੀ ਹੈ ? ਇਸ ਵਿਸ਼ੇ ਦੀ ਵੀਚਾਰ ਸ. ਦਲਬੀਰ ਸਿੰਘ ਜੀ ਵੱਲੋਂ ਵਰਤੀ ਗਈ ਵਿਆਕਰਣ ਨਿਯਮਾਵਲੀ ਨੂੰ ਹੀ ਅਧਾਰ ਬਣਾਇਆ ਗਿਆ ਹੈ।
ਸ. ਦਲਬੀਰ ਸਿੰਘ ਜੀ ਆਪਣੇ ਲੇਖ ਦੀ ਆਰੰਭਤਾ ਇਉਂ ਕਰ ਰਹੇ ਹਨ:-
ਗੁਰਬਾਣੀ ਵਿਆਕਰਣ ਦੇ ਕੁਝ ਨਿਯਮ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਵਿਚ ਵਰਤੇ ਗਏ ਹਨ, ਅੱਗੇ ਲਿਖੇ ਹਨ । ਇਨ੍ਹਾਂ ਨਿਯਮਾਂ ਨੂੰ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵਿਚ ਨ ਵਰਤੇ ਜਾਣਾ ਸਾਬਤ ਕਰਦਾ ਹੈ ਕਿ ਇਹ ਰਚਨਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਨਹੀ।
ਆਓ, ਹੁਣ ਵੇਖੀਏ ਕਿ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵਿਚ ਇਹ ਨਿਯਮ ਲਾਗੂ ਹੁੰਦੇ ਹਨ ਜਾਂ ਨਹੀ । ਜੇ ਲਾਗੂ ਹੁੰਦੇ ਹੋਣ ਤਾਂ ਇਹਨਾਂ ਰਚਨਾਵਾਂ ਨੂੰ ਗੁਰਬਾਣੀ ਕਹ ਸਕਾਂਗੇ ; ਨਹੀ, ਤਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਕਿਵੇਂ ? ਦਸ ਗੁਰੂ ਇਕੋ ਜੋਤਿ ਹਨ ; ਤਾਂ ਫਿਰ ਇਕ-ਸਾਰ ਨਿਯਮ ਹੋਣੇ ਜ਼ਰੂਰੀ ਹਨ। (ਸ. ਦਲਬੀਰ ਸਿੰਘ)
ਸ. ਦਲਬੀਰ ਸਿੰਘ ਜੀ ਨੇ ਨੰ. ਸੰਖਿਆ ਦੇ ਕੇ ਆਪਣੇ ਵੀਚਾਰ ਇਉਂ ਰੱਖੇ:-
1. ਪ੍ਰਸ਼ਨ:-
(ਗਲਤੀ ਨੰ: ੮): ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ ॥..॥੭੯॥ ਪੁਰਖ ਅੱਖਰ ਇਕ ਵਚਨ ‘ਪੁਰਖੁ’ ਲਿਖਿਆ ਹੋਣਾ ਚਾਹੀਦਾ ਸੀ ਅਤੇਰੂਪ ਦੇ ‘ਪ’ ਨੂੰ ਔਕੁੜ ਚਾਹੀਦੀ ਸੀ। (ਸ. ਦਲਬੀਰ ਸਿੰਘ)
ਉੱਤਰ:- ਗੁਰਬਾਣੀ ’ਚ ਉਹ ਸ਼ਬਦ ਮੌਜ਼ੂਦ ਹਨ ਜਿਹਨਾਂ ਬਾਰੇ ਵੀਰ ਜੀ ‘ਜਾਪ’ ਰਚਨਾ ਨੂੰ ਅਖੌਤੀ ਕਹਿ ਰਹੇ ਹਨ। ਜਿਵੇਂ:-
ਮੇਰਾ ਤਨੁ ਅਰੁ ਧਨੁ ਮੇਰਾ, ਰਾਜ ਰੂਪ
ਮੈ ਦੇਸੁ ॥ ਸਿਰੀ ਰਾਗੁ (ਮ:੫/ਅੰਗ ੪੭)
ਤੂੰਹੀ ਰਸ ਤੂੰਹੀ ਜਸ, ਤੂੰਹੀ ਰੂਪ ਤੂਹੀ ਰੰਗ ॥ ਗਉੜੀ (ਮ:੫/ਅੰਗ ੨੧੩)
ਕਰਹੁ ਕਿ੍ਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਵਹੁ ॥ ਗਉੜੀ (ਮ:੫/ਅੰਗ ੨੧੬)
ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥ ਗਉੜੀ (ਮ:੧/ਅੰਗ ੨੨੩)
ਹਰਿ ਕਾ ਨਾਮੁ, ਜਨ ਕਾ ਰੂਪਰੰਗੁ ॥ ਗਉੜੀ ਸੁਖਮਨੀ (ਮ:੫/ਅੰਗ ੨੬੪)
ਕਲਿਆਣ ਰੂਪ ਮੰਗਲ ਗੁਣ ਗਾਮ ॥ ਗਉੜੀ ਸੁਖਮਨੀ (ਮ:੫/ਅੰਗ ੨੭੪)
ਭਲਾ ਭਲਾ ਭਲਾ ਤੇਰਾ ਰੂਪ॥ ਗਉੜੀ ਸੁਖਮਨੀ (ਮ:੫/ਅੰਗ ੨੭੯)
ਅਨਦ ਰੂਪ ਮੰਗਲ ਸਦ ਜਾ ਕੈ ॥ ਗਉੜੀ ਸੁਖਮਨੀ (ਮ:੫/ਅੰਗ ੨੮੪)
ਓਤਿ ਪੋਤਿ ਰਵਿਆ ਰੂਪ ਰੰਗ ॥ ਗਉੜੀ ਸੁਖਮਨੀ (ਮ:੫/ਅੰਗ ੨੮੭)
ਨਾਨਕ ਆਪਨ ਰੂਪ ਆਪ ਹੀ ਉਪਰਜਾ ॥ ਗਉੜੀ ਸੁਖਮਨੀ (ਮ:੫/ਅੰਗ ੨੯੧)
ਸਫਲ ਦਰਸਨੁ ਸੁੰਦਰ ਹਰਿ ਰੂਪ॥ ਗਉੜੀ ਸੁਖਮਨੀ (ਮ:੫/ਅੰਗ ੨੯੩)
ਏਕ ਰੂਪਜਾ ਕੇ ਰੰਗ ਅਨੇਕ ॥ ਗਉੜੀ ਸੁਖਮਨੀ (ਮ:੫/ਅੰਗ ੨੯੫)
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥ ਗਉੜੀ ਕੀ ਵਾਰ:੨ (ਮ:੫/ਅੰਗ ੩੧੯)
ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ॥ ਸਾਰੰਗ (ਮ:੫/ਅੰਗ ੧੨੦੪)
ਦੇਖਿਓ ਦਿ੍ਰਸਟਿ ਸਰਬ ਮੰਗਲ ਰੂਪਉਲਟੀ ਸੰਤ ਕਰਾਏ ॥ ਸਾਰੰਗ (ਮ:੫/ਅੰਗ ੧੨੦੫)
ਮੰਗਲ ਰੂਪਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥ ਸਾਰੰਗ (ਮ:੫/ਅੰਗ ੧੨੧੫)
ਨਾਵ ਰੂਪਸਾਧਸੰਗ ਨਾਨਕ ਪਾਰਗਰਾਮੀ ॥ ਸਾਰੰਗ (ਮ:੫/ਅੰਗ ੧੨੩੦)
ਦਾਸ ਅਨਿੰਨ ਮੇਰੋ ਨਿਜ ਰੂਪ॥ ਸਾਰੰਗ (ਭਗਤ ਨਾਮਦੇਵ/ਅੰਗ ੧੨੫੨)
ਘਨੁ ਗਰਜਤ ਗੋਬਿੰਦ ਰੂਪ॥ ਮਲਾਰ (ਮ:੫/ਅੰਗ ੧੨੭੨)
ਜਿਸੁ ਰੂਪਨ ਰੇਖ ਵਡਾਮ ॥ ਕਾਨੜਾ (ਮ:੪/ਅੰਗ ੧੨੯੭)
ਕਿ੍ਰਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥ ਕਾਨੜਾ (ਮ:੫/ਅੰਗ ੧੩੦੩)
ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥ ਸਵਈਏ ਸ੍ਰੀ ਮੁਖਬਾਕੜ (ਮ:੫/ਅੰਗ ੧੩੮੬)
ਅਲਖ ਰੂਪ ਜੀਅ ਲਖੜਾ ਨ ਜਾਈ ॥ ਸਵਈਏ ਮਹਲੇ ਚਉਥੇ ਕੇ (ਭਟ ਗਯੰਦ/ਅੰਗ ੧੪੦੧)
ਜੋ ਪ੍ਰਾਨੀ ਨਿਸਿ ਦਿਨੁ ਭਜਵ ਰੂਪ ਰਾਮ ਤਿਹ ਜਾਨੁ ॥ ਸਲੋਕ ਵਾਰਾਂ ਤੇ ਵਧੀਕ (ਮ:੯/ਅੰਗ ੧੪੨੭)

(ਅਤੇ)

ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਸੋਹਿਲਾ ਗਉੜੀ (ਮ:੫/ਅੰਗ ੧੩)
ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥ ਮਾਝ (ਮ:੫/ਅੰਗ ੯੯)

ਨੈਨ ਨਿਹਾਲੀ ਤਿਸੁ ਪੁਰਖਦਇਆਲੈ ॥ ਮਾਝ (ਮ:੫/ਅੰਗ ੧੦੨)
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਮਾਝ ਬਾਰਹਮਾਹਾ (ਮ:੫/ਅੰਗ ੧੩੪)
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥ ਗਉੜੀ (ਮ:੪/ਅੰਗ ੧੬੯)
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਵ ਪੁਰਖ ਬਿਧਾਤੇ ॥ ਗਉੜੀ (ਮ:੪/ਅੰਗ ੧੬੯)
ਆਦਿ ਪੁਰਖ ਅਪਰੰਪਰ ਦੇਵ ॥ ਗਉੜੀ (ਮ:੫/ਅੰਗ ੧੮੭)
ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਗਉੜੀ (ਮ:੫/ਅੰਗ ੨੦੫)
ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥ ਗਉੜੀ (ਮ:੫/ਅੰਗ ੨੦੯)
ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖਬਿਧਾਤੇ ॥ ਗਉੜੀ (ਮ:੫/ਅੰਗ ੨੦੯)
ਅਕਾਲ ਪੁਰਖ ਅਗਾਧਿ ਬੋਧ ॥ ਗਉੜੀ (ਮ:੫/ਅੰਗ ੨੧੨)
ਦਇਆਲਪੁਰਖਪੂਰਨ ਪ੍ਰਤਿਪਾਲੈ ॥ ਰਹਾਉ ॥ ਗਉੜੀ (ਮ:੫/ਅੰਗ ੨੪੦)
ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥ ਜੁਮਲਾ ਗਉੜੀ (ਮ:੫/ਅੰਗ ੨੪੨)
ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥ ਗਉੜੀ (ਮ:੫/ਅੰਗ ੨੪੭)
ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖਭਗਵਾਨਾ ॥ ਗਉੜੀ (ਮ:੫/ਅੰਗ ੨੪੮)
ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖਮੁਰਾਰੇ ॥ ਗਉੜੀ (ਮ:੫/ਅੰਗ ੨੪੮)
ਭਗਤਿ ਵਛਲ ਪੁਰਖਪੂਰਨ ਮਨਹਿ ਚਿੰਦਿਆ ਪਾਈਐ ॥ ਗਉੜੀ (ਮ:੫/ਅੰਗ ੨੪੯)
ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮਿ੍ਰਥ ਪੁਰਖ ਮਿਲਾਏ ॥ ਗਉੜੀ (ਮ:੫/ਅੰਗ ੨੪੯)
ਪ੍ਰਗਟ ਪੁਰਖਸਭ ਠਾਊ ਜਾਨੇ ॥ ਗਉੜੀ ਬ.ਅ. (ਮ:੫/ਅੰਗ ੨੫੨)
ਪੂਰਨ ਘਟ ਘਟ ਪੁਰਖਬਿਸੇਖਾ ॥ ਗਉੜੀ ਬ.ਅ. (ਮ:੫/ਅੰਗ ੨੫੯)
ਅਲਖ ਅਭੇਵ ਪੁਰਖਪਰਤਾਪ ॥ ਗਉੜੀ ਸੁਖਮਨੀ (ਮ:੫/ਅੰਗ ੨੮੦)
ਸਤਿ ਪੁਰਖਸਭ ਮਾਹਿ ਸਮਾਣੀ ॥ ਗਉੜੀ ਸੁਖਮਨੀ (ਮ:੫/ਅੰਗ ੨੮੪)
ਸਤਿ ਪੁਰਖ ਪੂਰਨ ਬਿਬੇਕ ॥ ਗਉੜੀ ਸੁਖਮਨੀ (ਮ:੫/ਅੰਗ ੨੮੭)
ਆਦਿ ਪੁਰਖ ਕਾਰਣ ਕਰਤਾਰ ॥ ਗਉੜੀ ਸੁਖਮਨੀ (ਮ:੫/ਅੰਗ ੨੯੦)
ਨਾਨਕ ਤੁਮਰੀ ਸਰਨਿ ਪੁਰਖਭਗਵਾਨ ॥ ਗਉੜੀ ਸੁਖਮਨੀ (ਮ:੫/ਅੰਗ ੨੯੦)
ਸਰਨਿ ਨਾਨਕ ਪ੍ਰਭ ਪੁਰਖਦਇਆਲ ॥ ਗਉੜੀ ਥਿਤੀ (ਮ:੫/ਅੰਗ ੨੯੯)
ਸਰਣਿ ਨਾਨਕ ਪ੍ਰਭ ਪੁਰਖਦਇਅਲੀਆ ॥ ਆਸਾ (ਮ:੫/ਅੰਗ ੩੮੫)
ਆਦਿ ਪੁਰਖ ਗੁਰ ਦਰਸ ਨ ਦੇਖਹਿ ॥ ਆਸਾ (ਮ:੧/ਅੰਗ ੪੧੬)
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ ਆਸਾ (ਮ:੧/ਅੰਗ ੪੧੭)
ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖਏਕ ਭਗਵਾਨਾ ॥ ਆਸਾ (ਭਗਤ ਕਬੀਰ/ਅੰਗ ੪੮੨)
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ
ਪੁਰਖਪ੍ਰਭ ਮਨ ਬਿਸਰੇ ॥ ਆਸਾ (ਭਗਤ ਧੰਨਾ/ਅੰਗ ੪੮੭)
ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥ ਗੂਜਰੀ (ਮ:੫/ਅੰਗ ੪੯੮)
ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ ॥ ਗੂਜਰੀ (ਮ:੫/ਅੰਗ ੫੦੦)
ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ ॥ ਗੂਜਰੀ ਅਸਟ (ਮ:੫/ਅੰਗ ੫੦੮)
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥ ਦੇਵਗੰਧਾਰੀ(ਮ:੪/ਅੰਗ੫੨੮)
ਬਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥ ਬਿਹਾਗੜਾ (ਮ:੫/ਅੰਗ ੫੪੪)
ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥ ਬਿਹਾਗੜਾ (ਮ:੫/ਅੰਗ ੫੪੪)
ਬਿਨਵੰਤਿ ਨਾਨਕ ਮਨ ਇਛ ਪਾਈ ਹਰਿ ਮਿਲੇ ਪੁਰਖ ਚਿਰਾਣੇ ॥ ਬਿਹਾਗੜਾ (ਮ:੫/ਅੰਗ ੫੪੪)
ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥ ਵਡਹੰਸ (ਮ:੫/ਅੰਗ ੫੬੩)
ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥ ਵਡਹੰਸ (ਮ:੪/ਅੰਗ ੫੭੨)
ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥ ਵਡਹੰਸ (ਮ:੫/ਅੰਗ ੫੭੮)
ਆਤਮ ਬ੍ਰਹਮੁ ਚੀਨਿ ਸੁਖੁ ਪਾਇਆ ਸਤਸੰਗਤਿ ਪੁਰਖ ਤੁਮਾਰੀ ॥ ਸੋਰਠਿ (ਮ:੪/ਅੰਗ ੬੦੭)
ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥ ਸੋਰਠਿ (ਮ:੫/ਅੰਗ ੬੧੧)
ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥ ਸੋਰਠਿ (ਮ:੫/ਅੰਗ ੬੧੩)
ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥ ਸੋਰਠਿ (ਮ:੫/ਅੰਗ ੬੧੪)
ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਸੋਰਠਿ (ਮ:੫/ਅੰਗ ੬੧੮)
2. ਪ੍ਰਸ਼ਨ:-ਸ. ਦਲਬੀਰ ਸਿੰਘ ਜੀ ਅਗਲੇ ਨੰ. ’ਤੇ ਕਹਿ ਰਹੇ ਹਨ:-
(ਗਲਤੀ ਨੰ: ੧੦): ਇਸੇ ਤਰ੍ਹਾਂ ‘‘ਕਿ ਸਾਹਾਨ ਸਾਹ ਹੈਂ ॥੧੦੯॥ ਵਿਚ ਸਾਹ = ਸਾਹੁ (ਇਕਵਚਨ) ਹੋਣਾ ਚਾਹੀਦਾ ਸੀ। (ਸ. ਦਲਬੀਰ ਸਿੰਘ)
ਉੱਤਰ:- ਗੁਰਬਾਣੀ ’ਚ ‘ਸਾਹ’ ਸ਼ਬਦ ਇਉਂ ਮਿਲਦਾ ਹੈ:-
ਆਪੇਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥ ਗਉੜੀ (ਮ:੪/ਅੰਗ ੧੬੯)
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇਸਾਹ ਪ੍ਰਭ ਸਾਚੇ ॥ ਗਉੜੀ (ਮ:੪/ਅੰਗ ੧੬੯)
ਰਾਮ ਨਾਮ ਧਨੁ ਸੰਚਵੈ ਸਾਚ ਸਾਹ ਭਗਵੰਤ ॥ ਗਉੜੀ ਥਿਤੀ (ਮ:੫/ਅੰਗ ੨੯੭)
ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥ ਗਉੜੀ ਕੀ ਵਾਰ:੧ (ਮ:੪/ਅੰਗ ੩੦੮)
ਧੰਨੁਸਾਹ ਪੂਰੇ ਬਖਸਿੰਦ ॥ ਆਸਾ (ਮ:੫/ਅੰਗ ੩੭੨)
ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥ ਆਸਾ ਪਟੀ (ਮ:੧/ਅੰਗ ੪੩੨)
ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ, ਸਭਿ ਤੁਝਹਿ ਧਿਆਵਹਿ ਮੇਰੇਸਾਹ॥ ਧਨਾਸਰੀ (ਮ:੪/ਅੰਗ ੬੭੦)
ਮੁਹਬਤੇ ਮਨਿ ਤਨਿ ਬਸੈ ਸਚੁ ਸਾਹਬੰਦੀ ਮੋਚ ॥੧॥ ਰਹਾਉ ॥ ਤਿਲੰਗ (ਮ:੫/ਅੰਗ ੭੨੪)
ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥ ਮਾਰੂ ਵਾਰ:੨ (ਮ:੫/ਅੰਗ ੧੧੦੨)
ਬੇਸੁਮਾਰ ਵਡਸਾਹ ਦਾਤਾਰਾ ਊਚੇ ਹੀ ਤੇ ਊਚਾ ॥ ਸਾਰੰਗ (ਮ:੫/ਅੰਗ ੧੨੩੫)
ਤੁਮ੍ ਹਰਿਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥ ਕਾਨੜਾ (ਮ:੪/ਅੰਗ ੧੨੯੫)
3. ਪ੍ਰਸ਼ਨ:-
(ਗਲਤੀ ਨੰ: ੫):ਅਰੂਪ ਹੈਂ ॥ ਅਨੂਪ ਹੈਂ ॥ ਅਜੂਪ ਹੈਂ ॥ ਅਭੂਪ ਹੈਂ॥੨੯॥ ਵਿਚ ਸਾਰੇ ਪਦ ਪੁਲਿੰਗ ਇਕ ਵਚਨ ਵਾਚਕ ਹਨ, ਇਸ ਲਈ ਹਰ ਪਦ ਦੇ ਆਖਰੀ ਸ਼ਬਦ ‘‘ਪ” ਦੇ ਥੱਲੇ ਔਂਕੜ ਲਗਣੀ ਜ਼ਰੂਰੀ ਸੀ, ਹੋਣਾ ਸੀ ਅਰੂਪੁ, ਅਨੂਪੁ । (ਸ. ਦਲਬੀਰ ਸਿੰਘ)
ਉੱਤਰ:-(ਨੋਟ ਸ਼ਬਦ ਅਜੂਪ ਅਤੇ ਅਭੂਤ ਗੁਰਬਾਣੀ ’ਚ ਨਹੀਂ ਪਰ ਰੂਪ ਅਤੇ ਅਨੂਪ ਹੇਠਾਂ ਦਿੱਤੇ ਜਾ ਰਹੇ ਹਨ।)
ਸਦਾ ਬਿਗਾਸੈ ਪਰਮਲਰੂਪ॥ ਆਸਾ (ਮ:੧/ਅੰਗ ੩੫੨)
ਵਿਸਮਾਦੁ ਰੂਪ ਵਿਸਮਾਦੁ ਰੰਗ ॥ ਆਸਾ ਕੀ ਵਾਰ (ਮ:੧/ਅੰਗ ੪੬੩)
ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ ਸੋਰਠਿ (ਮ:੧/ਅੰਗ ੫੯੭)
ਗੋਬਿੰਦ ਜੀਵਨ ਪ੍ਰਾਨ ਧਨ ਰੂਪ॥ ਜੈਤਸਰੀ (ਮ:੫/ਅੰਗ ੭੦੧)
ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥ ਜੈਤਸਰੀ (ਮ:੯/ਅੰਗ ੭੦੩)
ਨਿਰਮਲ ਰੂਪਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥ ਟੋਡੀ (ਮ:੫/ਅੰਗ ੭੧੭)
ਕਵਨ ਰੂਪ ਦਿ੍ਰਸਟਿਓ ਬਿਨਸਾਇਓ ॥ ਸੂਹੀ (ਮ:੫/ਅੰਗ ੭੩੬)
ਜੀਵਨ ਰੂਪ ਅਨੂਪ ਦਇਆਲਾ ॥ ਸੂਹੀ (ਮ:੫/ਅੰਗ ੭੬੦)
ਏਕ ਰੂਪ ਸਗਲੋ ਪਾਸਾਰਾ ॥ ਬਿਲਾਵਲੁ (ਮ:੫/ਅੰਗ ੮੦੩)
ਰੂਪਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥ ਬਿਲਾਵਲੁ (ਮ:੫/ਅੰਗ ੮੨੨)
ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ ॥ ਬਿਲਾਵਲੁ (ਮ:੫/ਅੰਗ ੮੨੨)
ਆਨਦ ਰੂਪ ਧਿਆਵਹੁ ॥ ਬਿਲਾਵਲੁ (ਮ:੫/ਅੰਗ ੮੩੦)
ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥ ਬਿਲਾਵਲੁ (ਮ:੫/ਅੰਗ ੮੪੭)
ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨਰੂਪ॥ ਬਿਲਾਵਲੁ (ਭਗਤ ਕਬੀਰ/ਅੰਗ ੮੫੭)
ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥ ਗੋਂਡ (ਭਗਤ ਕਬੀਰ/ਅੰਗ ੮੭੨)
ਆਨੰਦ ਹਰਿ ਰੂਪ ਦਿਖਾਇਆ ॥ ਰਾਮਕਲੀ (ਮ:੫/ਅੰਗ ੮੯੬)
ਅਨਦ ਰੂਪ ਪ੍ਰਗਟਿਓ ਸਭ ਥਾਨਿ ॥ ਰਾਮਕਲੀ (ਮ:੫/ਅੰਗ ੮੯੯)
ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥ ਨਟ (ਮ:੫/ਅੰਗ ੯੭੮)
ਗੁਰ ਰੂਪ ਮੁਰਾਰੇ ਤਿ੍ਰਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥ ਤੁਖਾਰੀ (ਮ:੧/ਅੰਗ ੧੧੧੨)
ਰੂਪ ਰੰਗ ਦੇ ਨਾਮਿ ਸਵਾਰੀ ॥ ਭੈਰਉ (ਮ:੫/ਅੰਗ ੧੧੪੩)
ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥ ਬਸੰਤੁ (ਮ:੫/ਅੰਗ ੧੧੮੪)
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥ ਬਸੰਤੁ (ਮ:੧/ਅੰਗ ੧੧੯੧)
ਗੁਰ ਨਾਨਕ ਦੇਵ ਗੋਵਿੰਦਰੂਪ॥ ਬਸੰਤੁ (ਮ:੫/ਅੰਗ ੧੧੯੨)
(ਅਤੇ)
ਰਵਿ ਸਸਿ ਦੀਪ ਅਨੂਪ ਜੋਤਿ ਤਿ੍ਰਭਵਣਿ ਜੋਤਿ ਅਪਾਰ ॥ ਸਿਰੀਰਾਗੁ (ਮ:੧/ਅੰਗ ੫੭)
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥ ਸਿਰੀਰਾਗੁ (ਮ:੫/ਅੰਗ ੮੦)
ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥ ਸਿਰੀਰਾਗੁ (ਭਗਤ ਕਬੀਰ/ਅੰਗ ੯੨)
ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥ ਗਉੜੀ (ਮ:੫/ਅੰਗ ੨੦੮)
ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥ ਗਉੜੀ (ਮ:੫/ਅੰਗ ੨੪੧)
ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥ ਗਉੜੀ (ਮ:੫/ਅੰਗ ੨੪੮)
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥ ਗਉੜੀ ਬ.ਅ. (ਮ:੫/ਅੰਗ ੨੬੧)
ਅਤਿ ਸੁੰਦਰ ਅਪਾਰ ਅਨੂਪ॥ ਗਉੜੀ ਸੁਖਮਨੀ (ਮ:੫/ਅੰਗ ੨੭੯)
ਚਰਨ ਕਮਲ ਜਾ ਕੇ ਅਨੂਪ॥ ਗਉੜੀ ਸੁਖਮਨੀ (ਮ:੫/ਅੰਗ ੨੯੩)
ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥ ਗਉੜੀ (ਭਗਤ ਕਬੀਰ/ਅੰਗ ੩੩੯)
ਜੋਤਿ ਸਰੂਪੀ ਤਤ ਅਨੂਪ॥ ਗਉੜੀ ਥਿਤੀ (ਭਗਤ ਕਬੀਰ/ਅੰਗ ੩੪੪)
ਏਕੋ ਸਰਵਰੁ ਕਮਲ ਅਨੂਪ॥ ਆਸਾ (ਮ:੧/ਅੰਗ ੩੫੨)
ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥੧॥ ਟੋਡੀ (ਮ:੫/ਅੰਗ ੭੧੭)
ਗੁਣ ਨਿਧਾਨ ਗੋਵਿੰਦ ਅਨੂਪ॥ ਤਿਲੰਗ (ਮ:੫/ਅੰਗ ੭੨੪)
ਜੀਵਨ ਰੂਪ ਅਨੂਪ ਦਇਆਲਾ ॥ ਸੂਹੀ (ਮ:੫/ਅੰਗ ੭੬੦)
ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ॥ ਬਿਲਾਵਲੁ (ਭਗਤ ਕਬੀਰ/ਅੰਗ ੮੫੭)
ਅਚਰਜ ਕਥਾ ਮਹਾ ਅਨੂਪ॥ ਗੋਂਡ (ਮ:੫/ਅੰਗ ੮੬੮)
ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥ ਮਾਰੂ ਸੋਲਹੇ (ਮ:੧/ਅੰਗ ੧੦੪੨)
ਮਨੁ ਤਨੁ ਮਉਲਿਓ ਅਤਿ ਅਨੂਪ॥ ਬਸੰਤੁ (ਮ:੫/ਅੰਗ ੧੧੮੦)
ਰਵਿਦਾਸ ਧਿਆਏ ਪ੍ਰਭ ਅਨੂਪ॥ ਬਸੰਤੁ (ਮ:੫/ਅੰਗ ੧੧੯੨)
ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥ ਸਾਰੰਗ (ਮ:੫/ਅੰਗ ੧੨੧੩)
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥ ਫੁਨਹੇ (ਮ:੫/ਅੰਗ ੧੩੬੧)
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥ ਫੁਨਹੇ (ਮ:੫/ਅੰਗ ੧੩੬੨)
4. ਪ੍ਰਸ਼ਨ:-
(ਗਲਤੀ ਨੰ: ੧੦):
ਅਰੂਪ ਹੈਂ ॥ ਅਨੂਪ ਹੈਂ ॥ ‘‘ਹੈ”
ਅੱਖਰ ਤੇ ਬਿੰਦੀ ਨਹੀ ਲਿਖੀ ਹੋਣੀ ਚਾਹੀਦੀ ਸੀ। (ਸ. ਦਲਬੀਰ ਸਿੰਘ)
ਉੱਤਰ:- ਗੁਰਬਾਣੀ ਫ਼ੁਰਮਾਨ ਹੈ:- ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥ ਮਾਲੀ ਗਉੜਾ (ਭਗਤ ਨਾਮਦੇਵ/ਅੰਗ ੯੮੮)
ਤੂ ਜੁ ਦਇਆਲੁ ਕਿ੍ਰਪਾਲੁ ਕਹੀਅਤੁਹੈਂਅਤਿਭੁਜ ਭਇਓ ਅਪਾਰਲਾ ॥ ਮਲਾਰ (ਭਗਤ ਨਾਮਦੇਵ/ਅੰਗ ੧੨੯੨)
ਸ. ਦਲਬਾਰ ਸਿੰਘ ਜੀ ਆਪਣਾ ਲੇਖ ਸਮਾਪਤ ਇਉਂ ਕਰ ਰਹੇ ਹਨ:-
ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀ ਹੀ ਇਸ ਝੂਠ ਦੇ ਰਾਹ ਤੇ ਤੋਰਨ ਵਾਲੇ ਗ੍ਰੰਥ ਨੂੰ ਗੁਰਬਾਣੀ ਮੰਨ ਰਹੇ ਹਨ । ਪਾਠਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਾਪੁ, ਸਵੈਯੇ (ਸ੍ਰਾਵਗ ਸੁਧ..), ਚੌਪਈ (ਹਮਰੀ ਕਰੋ..), ਅਰਦਾਸ ਦਾ ਮੁਖੜਾ (ਪਿ੍ਰਥਮ ਭਗਉਤੀ..) ਇਸ ਗਲਤੀਆਂ ਨਾਲ ਭਰੇ ਗ੍ਰੰਥ ਵਿਚੋਂ ਲਈਆਂ ਗਈਆਂ ਹਨ ਅਤੇ ਮਾਮੂਲੀ ਕਵੀਆਂ ਰਾਮ-ਸਯਾਮ ਦੀਆਂ ਰਚਨਾਵਾਂ ਹਨ, ਧੁਰ ਕੀ ਬਾਣੀ ਹਰਗਿਜ਼ ਨਹੀ । ਵਾਹਿਗੁਰੂ ਜੀ ! ਪਿਆਰੇ ਸਿਖਾਂ ਨੂੰ ਸੁਮਤਿ ਬਖ਼ਸ਼ੋ ਜੀ ।
ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਸ. ਦਲਬੀਰ ਸਿੰਘ ਜੀ ਸੰਗਤਾਂ ਨੂੰ ਗੁਮਰਾਹ ਕਿਉਂ ਕਰ ਰਹੇ ਹਨ ? ਉਹਨਾਂ ਅਨੁਸਾਰ ‘ਜਾਪ’ ਵਾਲੇ ਨਿਯਮ ਅਗਰ ਗੁਰਬਾਣੀ ਨਾਲ ਮੇਲ ਖਾ ਜਾਣ ਤਾਂ ‘ਜਾਪ’ ਨੂੰ ਗੁਰੂ ਗੋਵਿੰਦ ਸਾਹਿਬ ਜੀ ਦੀ ਬਾਣੀ ਮੰਨਿਆ ਜਾ ਸਕਦਾ ਹੈ। ਨਿਯਮ ਉੱਪਰ ਬਿਆਨ ਕੀਤੇ ਜਾ ਚੁੱਕੇ ਹਨ ਅਤੇ ਭਾਈ ਸਾਹਿਬ ਜੀ ਨੂੰ ਚਾਹੀਦਾ ਹੈ ਕਿ ਉਹ ਇਸ ਰਚਨਾ ਨੂੰ ਗੁਰੂ ਗੋਵਿੰਦ ਸਾਹਿਬ ਜੀ ਦੀ ਬਾਣੀ ਮੰਨਣ ਜਾਂ ਉੱਕਤ ਦਰਸਾਏ ਗੁਰਬਾਣੀ ਸ਼ਬਦਾਂ ਨੂੰ ਵੀ ਅਖੌਤੀ ਕਹਿ ਕੇ ਗੁਰੂ ਨਿੰਦਕ ਦਾ ਦਾਗ਼ ਸੰਗਤ ਤੋਂ ਲਗਵਾਉਣ।

ਗਿਆਨੀ ਅਵਤਾਰ ਸਿੰਘ, ਸੰਪਾਦਕ ‘ਮਿਸ਼ਨਰੀ ਸੇਧਾਂ’ 23-05-2014

JAAP (Part 2)

0

ਕੀ ‘ਜਾਪ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣਸ਼ੈਲੀ (ਵਿਆਕਰਨ) ਰਾਹੀਂ ਅਖੌਤੀ ਸਾਬਤ ਕੀਤਾ ਜਾ ਸਕਦਾ ਹੈ? (ਭਾਗ-2)

ਪਿਛਲੇ ਲੇਖ (ਭਾਗ-1) ’ਚ ਆਪਾਂ ਕੁਝ ‘ਜਾਪ’ ਰਚਨਾ ਦੇ ਸ਼ਬਦਾਂ ਨੂੰ ਆਧਾਰ ਬਣਾ ਕੇ ‘ਗੁਰਬਾਣੀ’ ਦੇ ਸ਼ਬਦਾਂ ਦੀ ਕਸੌਟੀ (ਲਿਖਣਸ਼ੈਲੀ) ’ਤੇ ਪਰਖਿਆ ਸੀ ਜੋ ਕਿ ਗੁਰਬਾਣੀ ਸ਼ਬਦ ਅਤੇ ਕੁਝ ਜਾਪ ਰਚਨਾ ਦੇ ਸ਼ਬਦਾਂ ਦੀ ਲਿਖਣਸ਼ੈਲੀ ਸਮਾਨੰਤਰ ਪਾਈ ਗਈ ਸੀ। ਜਦਕਿ ਕੁਝ ਵੀਰਾਂ ਨੇ ਗੁਰਬਾਣੀ ਅਤੇ ਜਾਪ ਰਚਨਾ ਦੇ ਉਹਨਾਂ ਸ਼ਬਦਾਂ ਨੂੰ ਹੀ ਆਧਾਰ ਬਣਾ ਕੇ ਜਾਪ ਰਚਨਾ ਨੂੰ ਗੁਰਬਾਣੀ ਦੀ ਲਿਖਣਸ਼ੈਲੀ ਨਾਲ ਮੇਲ ਨਾ ਹੋਣ ਕਾਰਨ ਅਖੌਤੀ ਕਿਹਾ ਸੀ। ਚਾਹੀਦਾ ਤਾਂ ਇਹ ਸੀ ਕਿ ਇਹ ਵੀਰ ਆਪਣੇ ਵੱਲੋਂ ਦਿੱਤੀ ਗਈ ਗ਼ਲਤ ਜਾਣਕਾਰੀ ਬਾਰੇ ਸਿੱਖ ਸਮਾਜ ’ਤੋਂ ਮਾਫ਼ੀ ਮੰਗਦੇ ਜਾਂ ਫਿਰ ਇਹਨਾਂ ਵੱਲੋਂ ਗੁਰਬਾਣੀ ਦੇ ਸ਼ਬਦਾਂ ਦੀ ਲਈ ਗਈ ਟੇਕ ਅਤੇ ਮੇਰੇ ਵੱਲੋਂ ਵਰਤੇ ਗਏ ਗੁਰਬਾਣੀ ਦੇ ਸ਼ਬਦਾਂ ਦੇ ਬੁਨਿਆਦੀ ਅੰਤਰ ਬਾਰੇ ਸਵਾਲ ਪੁੱਛਦੇ। ਪਰ ਅਜੇਹਾ ਨਾ ਕਰਕੇ ਇਹਨਾਂ ਵੀਰਾਂ ਵੱਲੋਂ ਸ਼ਬਦਾਂ ਦੇ ਅਰਥ ਕਰਵਾਉਣ ਨੂੰ ਤਰਜੀਹ ਦਿੱਤੀ ਗਈ। ਸ਼ਾਇਦ ਇਸ ਲਈ, ਕਿਉਂਕਿ ਅਰਥਾਂ ਨੂੰ ਮੰਨਣ ਜਾਂ ਨਾ ਮੰਨਣ ਬਾਰੇ ਕੋਈ ਮਜ਼ਬੂਰ ਨਹੀਂ ਕਰ ਸਕਦਾ ਜਦਕਿ ਗੁਰਬਾਣੀ ਵਿਆਕਰਣ ’ਚ ਇਹਨਾਂ ਨੂੰ ਮੰਨਣਾ ਜ਼ਰੂਰੀ ਹੋ ਜਾਣਾ ਸੀ। ਜਦ ‘ਜਾਪ’ ਰਚਨਾ ਨੂੰ ਰੱਦ ਕੀਤਾ ਗਿਆ ਹੀ ਗੁਰਬਾਣੀ ਦੀ ਲਿਖਣਸ਼ੈਲੀ ਦੇ ਆਧਾਰ ’ਤੇ ਸੀ ਤਾਂ ਫਿਰ ਵਿਸ਼ੇ ਦਾ ਆਧਾਰ ਵੀ ਵਿਆਕਰਣ ਹੀ ਹੋਣਾ ਚਾਹੀਦਾ ਸੀ ਨਾ ਕਿ ਪਦ ਅਰਥ।
ਖ਼ੈਰ, ਅੱਜ ਦੇ ਵਿਸ਼ੇ ’ਚ ਭਾਗ-1 ਦੌਰਾਨ ਲਏ ਗਏ ਸ਼ਬਦਾਂ ਦੇ ਅਰਥਾਂ ਨੂੰ ਵੀਚਾਰਿਆ ਜਾਵੇਗਾ ਤਾਂ ਜੋ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਨਾਲ ਨਾਲ ਜਾਪ ਰਚਨਾ ਅਤੇ ਗੁਰਬਾਣੀ ਦੀ ਲਿਖਣਸ਼ੈਲੀ ਨੂੰ ਹੋਰ ਵੀ ਖੋਲਿਆ ਜਾ ਸਕੇ। ਅਗਾਂਹ ਵੀਚਾਰ ਕਰਨ ’ਤੋਂ ਪਹਿਲਾਂ ਪਿਛਲੇ ਲੇਖ (ਭਾਗ-1) ’ਚ ਇਸਤੇਮਾਲ ਕੀਤੇ ਗਏ‘‘ਪੁਰਖ, ਅਨੂਪ, ਰੂਪ (ਅਰੂਪ), ਸਾਹ ਅਤੇ ਹੈਂ’’ ਸ਼ਬਦਾਂ ਦੀ ਇਸ ਜਾਣਕਾਰੀ ਨੂੰ ਧਿਆਨ ’ਚ ਰੱਖਣਾ ਬਹੁਤ ਜ਼ਰੂਰੀ ਹੈ:- (1). ਗੁਰਬਾਣੀ ’ਚ ਸ਼ਬਦ ਪੁਰਖੁ-329 ਵਾਰ ਅਤੇਪੁਰਖ-180 ਵਾਰ ਹੈ ਪਰ ਮੇਰੇ ਵੱਲੋਂ ਭਾਗ-1 ’ਚ ਪੁਰਖ ਸ਼ਬਦ ਕੇਵਲ 46 ਵਾਰ ਹੀ ਵਰਤਿਆ ਗਿਆ ਸੀ। ਆਖਿਰ ਕਿਉਂ ?
(2). ਗੁਰਬਾਣੀ ’ਚ ਸ਼ਬਦ ਅਨੂਪੁ-18 ਵਾਰ ਅਤੇ ਅਨੂਪ-33 ਵਾਰ ਜਦਕਿ ਮੈਂ ਅਨੂਪ ਸ਼ਬਦ ਕੇਵਲ-23 ਵਾਰ ਹੀ ਵਰਤਿਆ ਸੀ।

(3). ਗੁਰਬਾਣੀ ’ਚ ਸ਼ਬਦ ਰੂਪੁ-114 ਵਾਰ ਅਤੇ ਰੂਪ-133 ਵਾਰ ਪਰ ਮੈਂ ਰੂਪ ਸ਼ਬਦ ਕੇਵਲ-47 ਵਾਰ ਹੀ ਵਰਤਿਆ ਸੀ।

(4). ਗੁਰਬਾਣੀ ’ਚ ਸ਼ਬਦ ਸਾਹੁ-58 ਵਾਰ ਅਤੇ ਸਾਹ-63 ਵਾਰ ਪਰ ਮੈਂ ਸਾਹ ਸ਼ਬਦ ਕੇਵਲ-11 ਵਾਰ ਹੀ ਵਰਤਿਆ ਸੀ। ਆਖਿਰ ਕਿਉਂ? ਆਦਿ।

ਥੋੜੀ ਜਿਹੀ ਵੀ ਗੁਰਬਾਣੀ ਲਿਖਣਸ਼ੈਲੀ ਦੀ ਸਮਝ ਰੱਖਣ ਵਾਲਾ ਵਿਅਕਤੀ ਇਹਨਾਂ ਦੇ ਅਰਥ ਕਰਨ ਦੀ ਮੰਗ ਨਹੀਂ ਰੱਖ ਸਕਦਾ ਸੀ ਕਿਉਂਕਿ ਮੇਰੇ ਵੱਲੋਂ ਗੁਰਬਾਣੀ ਵਿੱਚੋਂ ਵਰਤੇ ਗਏ ਸ਼ਬਦ ਅਤੇ ਜਾਪ ਰਚਨਾ ਵਾਲੇ ਸ਼ਬਦ ਇੱਕੋ ਜਿਹੇ ਅਰਥ ਰੱਖਦੇ ਸਨ।
ਪੁਰਖ, ਅਨੂਪ, ਰੂਪ (ਅਰੂਪ) ਅਤੇ ਸਾਹ ਸ਼ਬਦ ਇੱਕ ਵਚਨ ਪੁਲਿੰਗ ਹਨ ਜਿਨ੍ਹਾਂ ਦੇ ਅੰਤ ਵਿੱਚ ਔਕੁੜ ਆਉਣਾ ਚਾਹੀਦਾ ਸੀ ਪਰ ਨਾ ਆਉਣ ਦੇ ਕੁਝ ਕਾਰਨ ਹਨ ਜਿਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਤੇ ਕਿਤੇ ਬਹੁਵਚਨ ਵਿਸ਼ੇਸ਼ਣ ਜਾਂ ਇਸਤ੍ਰੀ ਲਿੰਗ ਵਿਸ਼ੇਸ਼ਣ ਰੂਪ ’ਚ ਵੀ ਇਹ ਸ਼ਬਦ ਦਰਜ ਹਨ ਪਰ ਇੱਕ ਵਚਨ ਨਾਉਂ ਸ਼ਬਦ ਨਾਲ ਔਕੁੜ ਨਾ ਆਉਣ ਦੇ ਦੋ ਹੀ ਮੁਖ ਕਾਰਨ ਹਨ:-
(ੳ). ਇਨ੍ਹਾਂ ਸ਼ਬਦ ਨਾਲ ਸਬੰਧਕੀ ਸ਼ਬਦ ਆਇਆ ਹੋਵੇਗਾ ਜਿਵੇਂ ਕਿ ‘‘ਸਤਿ ਪੁਰਖ ਤੇ ਭਿੰਨ ਨ ਕੋਊ ॥ ਗਉੜੀ ਬ.ਅ. (ਮ:੫/੨੫੦) (ਸਬੰਧਕੀ ਸ਼ਬਦ ‘ਤੇ’)
ਨਾਨਕ! ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥ ਗਉੜੀ ਸੁਖਮਨੀ (ਮ:੫/੨੮੪) (ਸਬੰਧਕੀ ਸ਼ਬਦ ‘ਕਾ’)
ਮਾਲ ਕੈ ਮਾਣੈ ਰੂਪ ਕੀ ਸੋਭਾ, ਇਤੁ ਬਿਧੀ ਜਨਮੁ ਗਵਾਇਆ ॥੧॥ ਰਹਾਉ ॥ ਸਿਰੀਰਾਗੁ (ਮ:੧/੨੪) (ਸਬੰਧਕੀ ਸ਼ਬਦ ‘ਕੀ’)
ਅਗਮ ਰੂਪ ਕਾ ਮਨ ਮਹਿ ਥਾਨਾ ॥ ਗਉੜੀ (ਮ:੫/੧੮੬) (ਸਬੰਧਕੀ ਸ਼ਬਦ ‘ਕਾ’)
ਸਾਚੇ ਸਾਹ ਕੀ ਮਨ ਮਹਿ ਟੇਕ ॥ ਗਉੜੀ (ਮ:੫/੧੯੭) (ਸਬੰਧਕੀ ਸ਼ਬਦ ‘ਕੀ’)
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥ ਗਉੜੀ ਕੀ ਵਾਰ:੧ (ਮ:੪/੩੧੫) (ਸਬੰਧਕੀ ਸ਼ਬਦ ‘ਕੇ’) ਆਦਿ।
(ਜਾਂ)
(ਅ)ਇਹ ਸ਼ਬਦ ਸੰਬੋਧਨ ਰੂਪ ’ਚ ਇਸਤੇਮਾਲ ਕੀਤੇ ਹੋਣਗੇ। ਇਹੀ ਨਿਯਮ ਜਾਪ ਰਚਨਾ ਦਾ ਆਧਾਰ ਹੈ, ਜਿਵੇਂ:-
ਅੰਤਰਜਾਮੀ ਪੁਰਖ ਬਿਧਾਤੇ! ਸਰਧਾ ਮਨ ਕੀ ਪੂਰੇ ॥ ਸੋਹਿਲਾ ਗਉੜੀ (ਮ:੫/ਅੰਗ ੧੩)
ਤੁਮ ਦਾਤੇ ਤੁਮ ਪੁਰਖ ਬਿਧਾਤੇ! ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥ ਮਾਝ (ਮ:੫/ਅੰਗ ੯੯)
ਅੰਤਰਜਾਮੀ ਪੁਰਖ ਬਿਧਾਤੇ! ਸਰਧਾ ਮਨ ਕੀ ਪੂਰੇ ॥ ਸੋਹਿਲਾ ਗਉੜੀ (ਮ:੫/ਅੰਗ ੧੩)
ਤੁਮ ਦਾਤੇ ਤੁਮ ਪੁਰਖ ਬਿਧਾਤੇ! ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥ ਮਾਝ (ਮ:੫/ਅੰਗ ੯੯)
ਤੂੰਹੀ ਰਸ ਤੂੰਹੀ ਜਸ, ਤੂੰਹੀ ਰੂਪ, ਤੂਹੀ ਰੰਗ ॥ ਗਉੜੀ (ਮ:੫/ਅੰਗ ੨੧੩)
ਭਲਾ ਭਲਾ ਭਲਾ ਤੇਰਾ ਰੂਪ ॥ ਗਉੜੀ ਸੁਖਮਨੀ (ਮ:੫/ਅੰਗ ੨੭੯)
ਦਾਸ ਅਨਿੰਨ, ਮੇਰੋ ਨਿਜ ਰੂਪ ॥ ਸਾਰੰਗ (ਭ. ਨਾਮਦੇਵ/ਅੰਗ ੧੨੫੨) (ਪ੍ਰਮਾਤਮਾ ਵੱਲੋਂ ਆਪ ਬੋਲਣਾ)
ਆਪੇ ਸਾਹ ਵਡੇ ਪ੍ਰਭ ਸੁਆਮੀ! ਹਮ ਵਣਜਾਰੇ ਹਹਿ ਤਾ ਚੇ ॥ ਗਉੜੀ (ਮ:੪/ਅੰਗ ੧੬੯)
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ, ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥ ਗਉੜੀ (ਮ:੪/ਅੰਗ ੧੬੯)
ਰਾਮ ਨਾਮ ਧਨੁ ਸੰਚਵੈ, ਸਾਚ ਸਾਹ ਭਗਵੰਤ ॥ ਗਉੜੀ ਥਿਤੀ (ਮ:੫/ਅੰਗ ੨੯੭)
ਤੂ ਸਚਾ ਸਾਹਿਬੁ ਆਪਿ ਹੈ, ਸਚੁ ਸਾਹ ਹਮਾਰੇ ॥ ਗਉੜੀ ਕੀ ਵਾਰ:੧ (ਮ:੪/ਅੰਗ ੩੦੮)
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥ ਸਿਰੀਰਾਗੁ (ਮ:੫/ਅੰਗ ੮੦)
ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥ ਗਉੜੀ (ਮ:੫/ਅੰਗ ੨੪੧)
ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥ ਗਉੜੀ (ਮ:੫/ਅੰਗ ੨੪੮) ਆਦਿ।
(ਨੋਟ:- ਮੈ ਇਹਨਾਂ ਸ਼ਬਦਾਂ ਨੂੰ ਹੀ ਪਿਛਲੇ ਲੇਖ ’ਚ ਸ਼ਾਮਲ ਕੀਤਾ ਸੀ। ਇਹਨਾਂ ਸ਼ਬਦਾਂ ਦੀ ਪਹਿਚਾਣ ਇਹ ਹੁੰਦੀ ਹੈ ਕਿ ਅਰਥ ਕਰਨ ਲੱਗਿਆਂ ਸ਼ਬਦ ਦੇ ਅਗੇਤਰ ‘ਤੂੰ’ ਸ਼ਬਦ ਵਰਤਨਾ ਪੈਂਦਾ ਹੈ। ਜਾਪ ਰਚਨਾ ਦੇ ਔਕੁੜ ਰਹਿਤ ਸ਼ਬਦਾਂ ਦੇ ਅਗੇਤਰ ‘ਤੂੰ’ ਲਗਾਈਏ ਤਾਂ ਅਰਥ ਇਉਂ ਹੋਣਗੇ:- ਅਰੂਪ ਹੈਂ ॥ ਅਨੂਪ ਹੈਂ ॥ ਭਾਵ ਤੂੰ ਰੂਪ ਰਹਿਤ ਹੈਂ ਅਤੇ ਉਪਮਾ ਰਹਿਤ ਹੈਂ। ਗੁਰਬਾਣੀ ਦਾ ਵੀ ਫ਼ੁਰਮਾਨ ਹੈ:- ‘‘ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨ ਕਹੀ ॥’’ ਬਿਲਾਵਲੁ (ਮ:੫/ਅੰਗ ੮੩੭) ਆਦਿ।
ਅਜੇਹੇ ਹੋਰ ਸ਼ਬਦਾਂ ਨੂੰ ਗੁਰਬਾਣੀ ਅਤੇ ਜਾਪ ਰਚਨਾ ਵਿੱਚੋਂ ਹੇਠ ਦਿੱਤੀ ਬਿਧੀ ਅਨੁਸਾਰ ਵੀਚਾਰਿਆ ਜਾ ਸਕਦਾ ਹੈ।
(1). ਕਿ ਸਾਹਾਨ ਸਾਹ ਹੈਂ ॥ (ਜਾਪ ਰਚਨਾ)
ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥ ਗੂਜਰੀ ਅਸਟ (ਮ:੫/ਅੰਗ ੫੦੭)
ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਵਈਏ ਮਹਲੇ ਚਉਥੇ ਕੇ (ਭਟ ਗਯੰਦ/ਅੰਗ ੧੪੦੩) ਆਦਿ।
(2). ਮਿਤਿ ਗਤਿ ਅਖੰਡ ॥੬॥੯੨॥ ਗਤਿ ਮਿਤਿ ਅਪਾਰ ॥ (ਜਾਪ ਰਚਨਾ)
ਨਾਨਕ! ਦਾਸ ਤਾ ਕੀ ਸਰਨਾਈ, ਜਾ ਕੋ ਸਬਦੁ ਅਖੰਡ ਅਪਾਰ ॥ ਬਿਲਾਵਲੁ (ਮ:੫/ ਅੰਗ ੮੦੭)
ਅਖੰਡ ਪੂਰਨ ਜਾ ਕੋ ਪ੍ਰਤਾਪੁ ॥ ਬਸੰਤੁ (ਮ:੫/ਅੰਗ ੧੧੮੩)
ਤਾ ਕੀ ਗਤਿ ਮਿਤਿ ਕਹੀ ਨ ਜਾਇ ॥ ਗਉੜੀ ਸੁਖਮਨੀ (ਮ:੫/ਅੰਗ ੨੯੪)
ਤੁਮ੍ਹਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ! ਹਮ ਕਿਉ ਕਰਿ ਮਿਲਹ ਅਭਾਗੀ ॥ ਧਨਾਸਰੀ (ਮ:੪/ਅੰਗ ੬੬੭)
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ, ਤੇਰੇ ਮੂਰਖ ਮੁਗਧ ਇਆਨਾ ॥ ਜੈਤਸਰੀ (ਮ:੪/ਅੰਗ ੬੯੭)
ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ, ਜੀਉ ਪਿੰਡੁ ਸਭੁ ਤੁਮਰੋ ਮਾਲ ॥ ਬਿਲਾਵਲੁ (ਮ:੫/ਅੰਗ ੮੨੮)
ਤਾ ਕੀ ਗਤਿ ਮਿਤਿ ਅਵਰੁ ਨ ਜਾਣੈ, ਗੁਰ ਬਿਨੁ ਸਮਝ ਨ ਹੋਈ ॥ ਰਾਮਕਲੀ (ਮ:੧/ ਅੰਗ ੮੭੯)
ਕਰਤੇ ਕੀ ਮਿਤਿ ਕਰਤਾ ਜਾਣੈ, ਕੈ ਜਾਣੈ ਗੁਰੁ ਸੂਰਾ ॥ ਰਾਮਕਲੀ ਓਅੰਕਾਰ (ਮ:੧/ਅੰਗ ੯੩੦)
ਤੇਰੀ ਗਤਿ ਮਿਤਿ ਤੂਹੈ ਜਾਣਹਿ, ਕਿਆ ਕੋ ਆਖਿ ਵਖਾਣੈ ॥ ਰਾਮਕਲੀ ਗੋਸਟਿ (ਮ:੧/ਅੰਗ ੯੪੬)
ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ ॥ ਮਾਰੂ ਸੋਲਹੇ (ਮ:੧/ਅੰਗ ੧੦੨੫) ਆਦਿ।
(3). ਨ ਰਾਗੇ ॥ ਨ ਰੰਗੇ ॥ ਨ ਰੂਪੇ ॥ ਨ ਰੇਖੇ ॥੭॥੧੯੫॥ (ਜਾਪ ਰਚਨਾ)
ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ, ਸਬਦਿ ਭੇਦਿ ਪਤੀਆਇਦਾ ॥ ਮਾਰੂ ਸੋਲਹੇ (ਮ:੧/ਅੰਗ ੧੦੩੪)
ਸਭ ਕੈ ਮਧਿ ਸਭ ਹੂ ਤੇ ਬਾਹਰਿ, ਰਾਗ ਦੋਖ ਤੇ ਨਿਆਰੋ ॥ ਸੂਹੀ (ਮ:੫/ਅੰਗ ੭੮੫)
ਰੂਪੁ ਨ ਰੇਖਿਆ ਜਾਤਿ ਨ ਹੋਤੀ, ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ ॥ ਰਾਮਕਲੀ ਗੋਸਟਿ (ਮ:੧/ਅੰਗ ੯੪੫)
ਤੁਧੁ ਰੂਪੁ ਨ ਰੇਖਿਆ ਜਾਤਿ, ਤੂ ਵਰਨਾ ਬਾਹਰਾ ॥ ਮਾਰੂ ਵਾਰ:੨ (ਮ:੫/ਅੰਗ ੧੦੯੬) ਆਦਿ।
(4). ਅਭੇਦ ਹੈਂ ਅਭੰਗ ਹੈਂ ॥ ਅਲੇਖ ਹੈਂ ॥੧॥੧੩੩॥ (ਜਾਪ ਰਚਨਾ)
ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥ ਬਿਲਾਵਲੁ (ਮ:੫/ਅੰਗ ੮੧੬)
ਅਛਲ ਅਛੇਦ ਅਭੇਦ ਦਇਆਲ ॥ ਗੋਂਡ (ਮ:੫/ਅੰਗ ੮੬੮)
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥ ਗਉੜੀ ਬਾਵਨ ਅਖਰੀ (ਭ. ਕਬੀਰ/ਅੰਗ ੩੪੦)
ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥ ਮਾਰੂ ਸੋਲਹੇ (ਮ:੧/ਅੰਗ ੧੦੩੮) ਆਦਿ।
(5). ਅਨਾਦਿ ਹੈਂ ॥ ਜੁਗਾਦਿ ਹੈਂ ॥੨॥੧੩੪॥ (ਜਾਪ ਰਚਨਾ)
ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥ ਮਾਰੂ ਸੋਲਹੇ (ਮ:੧/ਅੰਗ ੧੦੩੧)
ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤਿ੍ਰਹੁ ਲੋਅਹ ॥ ਸਵਈਏ ਮਹਲੇ ਚਉਥੇ ਕੇ (ਭਟ ਸਲ੍ਹ/ਅੰਗ ੧੪੦੬) ਆਦਿ।
(6). ਅਜਪਾ ਜਪ ਹੈਂ ॥ (ਜਾਪ ਰਚਨਾ)
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥ ਮਲਾਰ ਕੀ ਵਾਰ (ਮ:੧/ਅੰਗ ੧੨੯੧) ਆਦਿ।
(7). ਸਰਬੰ ਹਰਤਾ ॥ ਸਰਬੰ ਕਰਤਾ ॥ (ਜਾਪ ਰਚਨਾ)
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ ਗਉੜੀ ਬ.ਅ. (ਮ:੫/ਅੰਗ ੨੫੦)
ਤੂ ਆਪੇ ਆਪਿ ਆਪਿ ਸਭੁ ਕਰਤਾ, ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥ ਵਡਹੰਸ ਕੀ ਵਾਰ (ਮ:੪/ਅੰਗ ੫੯੪)
ਨਾਨਕ! ਸਭੁ ਕਿਛੁ ਆਪੇ ਕਰਤਾ, ਆਪਿ ਕਰਾਵੈ ਸੋਈ ॥ ਸੂਹੀ (ਮ:੩/ਅੰਗ ੭੬੯) ਆਦਿ।
(8). ਸਰਬੰ ਪ੍ਰਾਣੰ ॥ (ਜਾਪ ਰਚਨਾ)
ਗੁਰਮੁਖਿ ਜਾਤਿ ਪਤਿ ਸਭੁ ਆਪੇ ॥ ਮਾਝ (ਮ:੩/ਅੰਗ ੧੧੭ ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥ ਗਉੜੀ (ਮ:੫/ਅੰਗ ੨੧੭)
ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥ ਗਉੜੀ (ਮ:੧/ਅੰਗ ੨੨੮)
ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥ ਬਿਹਾਗੜਾ (ਮ:੫/ਅੰਗ ੫੪੫)
ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥ ਰਾਮਕਲੀ (ਮ:੫/ਅੰਗ ੯੨੪)
ਅਟਲ ਅਖੰਡ ਪ੍ਰਾਣ ਸੁਖਦਾਈ, ਇਕ ਨਿਮਖ ਨਹੀ ਤੁਝੁ ਗਾਇਓ ॥ ਮਾਰੂ (ਮ:੫/ ਅੰਗ ੧੦੧੭)
ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥ ਭੈਰਉ (ਮ:੫/ਅੰਗ ੧੧੩੭)
ਜੀਅ ਪ੍ਰਾਣ ਤੁਮ੍ਹ ਪਿੰਡ ਦੀਨ੍ਹ ॥ ਬਸੰਤੁ (ਮ:੫/ਅੰਗ ੧੧੮੧)
ਜੀਅ ਪ੍ਰਾਣ ਮਹਿ ਰਵਿ ਰਹੇ ॥ ਬਸੰਤੁ (ਮ:੫/ਅੰਗ ੧੧੮੧)
ਹੇ ਪ੍ਰਾਣ ਨਾਥ ਗੋਬਿੰਦਹ! ਕਿ੍ਰਪਾ ਨਿਧਾਨ ਜਗਦ ਗੁਰੋ ॥ ਸਲੋਕ ਸਹਸਕਿ੍ਰਤੀ (ਮ:੫/ ਅੰਗ ੧੩੫੮) ਆਦਿ।
(9). ਸਰਬੰ ਤ੍ਰਾਣੰ ॥੨॥੧੪੩॥ (ਜਾਪ ਰਚਨਾ)
ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥ ਮਾਝ (ਮ:੫/ਅੰਗ ੧੦੬)
ਤੇਰਾ ਤਾਣੁ ਤੂਹੈ ਦੀਬਾਣੁ ॥ ਆਸਾ (ਮ:੧/ਅੰਗ ੩੫੫) ਆਦਿ।
(10). ਨ ਪੋਤ੍ਰੈਨ ਪੁਤ੍ਰੈ ॥ ਨ ਸਤ੍ਰੈ ਨ ਮਿਤ੍ਰੈ ॥ (ਜਾਪ ਰਚਨਾ)
ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ, ਸਗਲ ਸੰਭਾਖਨ ਜਾਪੁ ॥੧॥ ਸਾਰੰਗ (ਮ:੫/ ਅੰਗ ੧੨੧੭) ਆਦਿ।
(11). ਨ ਜਾਤੈ ਨ ਪਾਤੈ ॥੪॥੧੪੮॥ (ਜਾਪ ਰਚਨਾ)
ਗੁਰਮੁਖਿ ਜਾਤਿ ਪਤਿ ਸਭੁ ਆਪੇ ॥ ਮਾਝ (ਮ:੩/ਅੰਗ ੧੧੭)
ਹਰਿ ਭਗਤਾ ਕੀ ਜਾਤਿ ਪਤਿ ਹੈ, ਭਗਤ ਹਰਿ ਕੈ ਨਾਮਿ ਸਮਾਣੇ ਰਾਮ ॥ ਸੂਹੀ (ਮ:੩/ਅੰਗ ੭੬੮) ਆਦਿ।
(12). ਕਿ ਜਾਹਿਰ ਜਹੂਰ ਹੈਂ ॥ (ਜਾਪ ਰਚਨਾ)
ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥ ਗਉੜੀ ਕੀ ਵਾਰ:੧ (ਮ:੪/ਅੰਗ ੩੧੫)
ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥ ਬਿਹਾਗੜੇ ਕੀ ਵਾਰ (ਮ:੪/ਅੰਗ ੫੫੫)
ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥ ਰਾਮਕਲੀ ਕੀ ਵਾਰ:੨ (ਮ:੫/ਅੰਗ ੯੬੫)
ਵਿਸਮਾਦੁ ਦੇਖੈ ਹਾਜਰਾ ਹਜੂਰਿ ॥ ਆਸਾ ਕੀ ਵਾਰ (ਮ:੧/ਅੰਗ ੪੬੪)
ਸਭਨਾ ਕਾ ਸਹੁ ਏਕੁ ਹੈ, ਸਦ ਹੀ ਰਹੈ ਹਜੂਰਿ ॥ ਗੂਜਰੀ ਕੀ ਵਾਰ:੧ (ਮ:੩/ਅੰਗ ੫੧੦)
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ ॥ ਤਿਲੰਗ (ਭ. ਨਾਮਦੇਵ/ਅੰਗ ੭੨੭)
ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥ ਮਾਲੀ ਗਉੜਾ (ਮ:੫/ਅੰਗ ੯੮੭)
ਸਦ ਹਜੂਰਿ ਹਾਜਰੁ ਹੈ ਨਾਜਰੁ, ਕਤਹਿ ਨ ਭਇਓ ਦੂਰਾਈ ॥ ਮਾਰੂ (ਮ:੫/ਅੰਗ ੧੦੦੦)
ਜਨ ਨਾਨਕ! ਹਰਿ ਜਪਿ ਹਾਜਰਾ ਹਜੂਰਿ ॥ ਭੈਰਉ (ਮ:੪/ਅੰਗ ੧੧੩੪)
ਹਾਜਰੁ ਹਜੂਰਿ ਹਰਿ ਵੇਪਰਵਾਹਾ ॥ ਮਲਾਰ (ਮ:੩/ਅੰਗ ੧੨੬੧) ਆਦਿ।
(13). ਹਮੇਸੁਲ ਸਲਾਮ ਹੈਂ ॥ (ਜਾਪ ਰਚਨਾ)
ਤੂ ਸਦਾ ਸਲਾਮਤਿ ਨਿਰੰਕਾਰ ॥੧੬॥ ਜਪੁ (ਮ:੧/ਅੰਗ ੩)
ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥ ਸਾਰੰਗ (ਮ:੫/ ਅੰਗ ੧੨੩੫)
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥ ਸਵਈਏ ਮਹਲੇ ਚਉਥੇ ਕੇ (ਭਟ ਗਯੰਦ/ਅੰਗ ੧੪੦੩) ਆਦਿ।
(14). ਕਿ ਅਜਬ ਸਰੂਪ ਹੈਂ ॥ (ਜਾਪ ਰਚਨਾ)
ਅਜਬ ਕੰਮ ਕਰਤੇ ਹਰਿ ਕੇਰੇ ॥ ਮਾਝ (ਮ:੩/ਅੰਗ ੧੧੮) ਆਦਿ।
(15). ਓਅੰਕਾਰ ਆਦਿ ॥੭॥੧੬੭॥ (ਜਾਪ ਰਚਨਾ)
ਓਅੰਕਾਰ ਆਦਿ ਮੈ ਜਾਨਾ ॥ ਗਉੜੀ ਬਾਵਨ ਅਖਰੀ (ਭ. ਕਬੀਰ/ਅੰਗ ੩੪੦) ਆਦਿ।
(16). ਅਨਟੁਟ ਭੰਡਾਰ ॥ (ਜਾਪ ਰਚਨਾ)
ਅਮੁਲ ਵਾਪਾਰੀਏ ਅਮੁਲ ਭੰਡਾਰ ॥ ਜਪੁ (ਮ:੧/ਅੰਗ ੫)
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ ਸੋਪੁਰਖੁ ਆਸਾ (ਮ:੪/ਅੰਗ ੧੧)
ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥ ਸਿਰੀਰਾਗੁ (ਮ:੧/ਅੰਗ ੫੩)
ਭਰੇ ਭੰਡਾਰ ਅਖੂਟ ਅਤੋਲ ॥ ਗਉੜੀ (ਮ:੫/ਅੰਗ ੧੮੬)
ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥ ਗਉੜੀ ਬ.ਅ. (ਮ:੫/ਅੰਗ ੨੫੩)
ਤੋਟਿ ਨ ਆਵੈ ਕਦੇ ਮੂਲਿਪੂਰਨ ਭੰਡਾ ਬਿਲਾਵਲੁ ਮ:੫/ਅੰਗ ੮੧੭)
ਤੋਟਿ ਨ ਆਵੈ ਅਖੁਟ ਭੰਡਾਰ ॥ ਰਾਮਕਲੀ (ਮ:੫/ਅੰਗ ੮੯੩)
ਦੇਦੇ ਤੋਟਿ ਨਹੀ ਭੰਡਾਰ ॥ ਭੈਰਉ (ਮ:੫/ਅੰਗ ੧੧੪੪)
ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥ ਪ੍ਰਭਾਤੀ (ਮ:੩/ ਅੰਗ ੧੩੩੩)
ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ ॥ ਸਲੋਕ ਵਾਰਾਂ ਤੇ ਵਧੀਕ (ਮ:੩/ ਅੰਗ ੧੪੧੪) ਆਦਿ।
(17). ਪਰਮੇਸ੍ਵਰ ਹੈਂ ॥ (ਜਾਪ ਰਚਨਾ)
ਪਾਰਬ੍ਰਹਮ ਪੂਰਨ ਪਰਮੇਸਰ! ਨਾਨਕ! ਨਾਮੁ ਧਿਆਈਐ ॥ ਗਉੜੀ (ਮ:੫/ਅੰਗ ੨੪੯)
ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ ॥੧॥ ਰਹਾਉ ॥ ਬਿਲਾਵਲੁ (ਮ:੫/ਅੰਗ ੮੧੨)
ਬਿਨੁ ਗੁਰ ਪਰਮੇਸਰ ਕੋਈ ਨਾਹੀ ॥ ਮਾਰੂ ਸੋਲਹੇ (ਮ:੧/ਅੰਗ ੧੦੨੮)
ਪੋਥੀ ਪਰਮੇਸਰ ਕਾ ਥਾਨੁ ॥ ਸਾਰੰਗ (ਮ:੫/ਅੰਗ ੧੨੨੬)
ਕਰਿ ਕਿਰਪਾ ਪੂਰਨ ਪਰਮੇਸਰ! ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥ ਕਲਿਆਨ (ਮ:੫/ਅੰਗ ੧੩੨੩) ਆਦਿ।
(18). ਪਰ ਤੇ ਪਰ ਹੈਂ ॥ ਉਪਮਾ ਅਪਾਰ ॥ (ਜਾਪ ਰਚਨਾ)
ਧਰਤੀ ਹੋਰੁ ਪਰੈ ਹੋਰੁ ਹੋਰੁ ॥ ਜਪੁ (ਮ:੧/ਅੰਗ ੩)
ਤਿਸ ਤੇ ਪਰੈ ਨਾਹੀ ਕਿਛੁ ਕੋਇ ॥ ਗਉੜੀ ਸੁਖਮਨੀ (ਮ:੫/ਅੰਗ ੨੮੩)
ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥ ਧਨਾਸਰੀ (ਮ:੪/ ਅੰਗ ੬੬੮)
ਤੂ ਪਰੈ ਪਰੈ ਅਪਰੰਪਰੁ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ ॥ ਕਾਨੜਾ (ਮ:੪/ਅੰਗ ੧੨੯੬)
ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥ ਕਾਨੜਾ (ਮ:੫/ਅੰਗ ੧੨੯੯)
ਪਾਰਬ੍ਰਹਮ ਅਪਰੰਪਰ ਦੇਵਾ ॥ ਮਾਝ (ਮ:੫/ਅੰਗ ੯੮)
ਆਦਿ ਪੁਰਖ ਅਪਰੰਪਰ ਦੇਵ ॥ ਗਉੜੀ (ਮ:੫/ਅੰਗ ੧੮੭)
ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥ ਗਉੜੀ ਬ.ਅ. (ਮ:੫/ਅੰਗ ੨੬੧)
ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ ॥ ਧਨਾਸਰੀ (ਮ:੫/ਅੰਗ ੬੭੨)
ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥ ਬਿਲਾਵਲੁ (ਮ:੫/ਅੰਗ ੮੦੫)
ਆਦਿ ਪੁਰਖ ਅਪਰੰਪਰ ਦੇਵ ॥ ਬਸੰਤੁ (ਮ:੫/ਅੰਗ ੧੧੮੧) ਆਦਿ।
(19). ਭਵ ਭੰਜਨ ਹੈਂ ॥ (ਜਾਪ ਰਚਨਾ)
ਭਵ ਖੰਡਨਾ ਤੇਰੀ ਆਰਤੀ ॥ ਸੋਹਿਲਾ ਧਨਾਸਰੀ (ਮ:੧/ਅੰਗ ੧੩)
ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥ ਸੋਰਠਿ (ਮ:੧/ਅੰਗ ੫੯੯)
ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥ ਸੂਹੀ (ਮ:੫/ਅੰਗ ੭੮੩) ਆਦਿ।
(20). ਪਰਮਾਤਮ ਹੈਂ ॥ (ਜਾਪ ਰਚਨਾ)
ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥ ਆਸਾ (ਮ:੧/ਅੰਗ ੪੨੧) ਆਦਿ।
(21). ਸਰਬਾਤਮ ਹੈਂ ॥ (ਜਾਪ ਰਚਨਾ)
ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥ ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਹ/ਅੰਗ ੧੩੮੯) ਆਦਿ।
(22). ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ ॥ (ਜਾਪ ਰਚਨਾ)
ਤੁਧੁ ਆਪੇ ਧਰਤੀ ਚੰਦੁ ਸੂਰਜੁ ਦੁਇ ਦੀਵੇ ॥ ਸਿਰੀਰਾਗੁ ਕੀ ਵਾਰ (ਮ:੪/ਅੰਗ ੮੩)
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਆਸਾ ਕੀ ਵਾਰ (ਮ:੧/ਅੰਗ ੪੬੪)
ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥ ਵਡਹੰਸ ਅਲਾਹਣੀਆ (ਮ:੧/ਅੰਗ ੫੮੦)
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧਨਾਸਰੀ (ਮ:੧/ਅੰਗ ੬੬੩)
ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥ ਰਾਮਕਲੀ ਕੀ ਵਾਰ:੧ (ਮ:੩/ਅੰਗ ੯੪੭)
ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥ ਰਾਮਕਲੀ (ਭ. ਕਬੀਰ/ਅੰਗ ੯੭੨) ਆਦਿ।
(23). ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥ ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥ (ਜਾਪ ਰਚਨਾ)
ਅੰਗ ਸੰਗ ਭਗਵਾਨ ਪਰਸਨ ਪ੍ਰਭ! ਨਾਨਕ! ਪਤਿਤ ਉਧਾਰ ॥ ਗੂਜਰੀ ਅਸਟ (ਮ:੫/ਅੰਗ ੫੦੮)
ਰੂਪ ਨ ਧੂਪ ਨ ਗੰਧ ਨ ਦੀਪਾ, ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥ ਬਿਲਾਵਲੁ (ਮ:੫/ਅੰਗ ੮੨੨)
ਸਦਾ ਸਦਾ ਸਦਾ ਦਇਆਲ ॥ ਗਉੜੀ ਸੁਖਮਨੀ (ਮ:੫/ਅੰਗ ੨੭੫)
ਗੋਪਾਲ ਦਾਮੋਦਰ ਦੀਨ ਦਇਆਲ ॥ ਗਉੜੀ ਸੁਖਮਨੀ (ਮ:੫/ਅੰਗ ੨੯੫)
ਸਰਨਿ ਨਾਨਕ! ਪ੍ਰਭ ਪੁਰਖ ਦਇਆਲ ॥੧੩॥ ਗਉੜੀ ਥਿਤੀ (ਮ:੫/ਅੰਗ ੨੯੯)
ਦੀਨ ਦਇਆਲ ਭਰੋਸੇ ਤੇਰੇ ॥ ਗਉੜੀ (ਭ. ਕਬੀਰ/ਅੰਗ ੩੩੭)
ਭਗਤ ਤੇਰੇ ਦਇਆਲ ਓਨ੍ਹਾ ਮਿਹਰ ਪਾਇ ॥ ਗੂਜਰੀ ਕੀ ਵਾਰ:੨ (ਮ:੫/ਅੰਗ ੫੨੨)
ਦਇਆਲ ਪੁਰਖ ਮਿਹਰਵਾਨਾ ॥ ਸੋਰਠਿ (ਮ:੫/ਅੰਗ ੬੨੮)
ਦਇਆਲ ਤੇਰੈ ਨਾਮਿ ਤਰਾ ॥ ਧਨਾਸਰੀ (ਮ:੧/ਅੰਗ ੬੬੦)
ਪ੍ਰਭ ਦਇਆਲ ਕਿਰਪਾਲ ਹਜੂਰਿ ॥ ਧਨਾਸਰੀ (ਮ:੫/ਅੰਗ ੬੭੬)
ਸਾ ਮਤਿ ਦੇਹੁ ਦਇਆਲ ਪ੍ਰਭ! ਜਿਤੁ ਤੁਮਹਿ ਅਰਾਧਾ ॥ ਧਨਾਸਰੀ (ਮ:੫/ਅੰਗ ੬੭੭)
ਅਛਲ ਅਛੇਦ ਅਭੇਦ ਦਇਆਲ ॥ ਗੋਂਡ (ਮ:੫/ਅੰਗ ੮੬੮)
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥ ਮਲਾਰ (ਮ:੫/ਅੰਗ ੧੨੭੩) ਆਦਿ।
ਯਾਦ ਰਹੇ ਉਪਰੋਕਤ ਗੁਰਬਾਣੀ ਸ਼ਬਦ ਅਤੇ ਜਾਪ ਰਚਨਾ ਦੇ ਸ਼ਬਦਾਂ ਦੀ ਲਿਖਣਸ਼ੈਲੀ ਔਕੁੜ ਰਹਿਤ ਇੱਕ ਸਮਾਨ ਹੈ। ਅਗਰ ‘ਗੁਰਬਾਣੀ’ ਦੇ ਸ਼ਬਦ ਸੰਬੋਧਨ ਰੂਪ ’ਚ ਹਨ ਤਾਂ ‘ਜਾਪ’ ਰਚਨਾ ਦੇ ਸ਼ਬਦ ਸੰਬੋਧਨ ਰੂਪ ’ਚ ਕਿਉਂ ਨਹੀਂ ਹੋ ਸਕਦੇ? ਇਸ ਭਾਵਨਾ ਨੂੰ ਹੋਰ ਇਸ ਸ਼ਬਦ ਵੀਚਾਰ ਰਾਹੀਂ ਵਧੇਰੇ ਸਮਝਿਆ ਜਾ ਸਕਦਾ ਹੈ:-
(ੳ). ਕਿਰਿਆ (Verb) ਸ਼ਬਦ ਕਿਸੇ ਵਾਕ ਦੇ ਭੂਤ ਕਾਲ, ਵਰਤਮਾਨ ਕਾਲ ਅਤੇ ਭਵਿਖ ਕਾਲ ਨੂੰ ਦਰਸਾਉਂਦਾ ਹੈ।
(ਅ). ਕਿਰਿਆ (Verb) ਸ਼ਬਦ ਕਿਸੇ ਵਾਕ ਦੇ ਉਤਮ ਪੁਰਖ (ਇੱਕ ਵਚਨ ਜਾਂ ਬਹੁ ਵਚਨ), ਮੱਧਮ ਪੁਰਖ (ਇੱਕ ਵਚਨ ਜਾਂ ਬਹੁ ਵਚਨ) ਅਤੇ ਅਨ੍ਯ ਪੁਰਖ (ਇੱਕ ਵਚਨ ਜਾਂ ਬਹੁ ਵਚਨ) ਨੂੰ ਦਰਸਾਉਂਦਾ ਹੈ।
(ਨੋਟ:- ਮੱਧਮ ਪੁਰਖ+ਇੱਕ ਵਚਨ+ਵਰਤਮਾਨ ਕਿਰਿਆ (Verb) ਰੂਪ ਸ਼ਬਦ ਗੁਰਬਾਣੀ ਵਿੱਚ ਹੈਂ ਜਾਂ ਹਹਿ ਹੁੰਦਾ ਹੈ, ਜਿਸ ਨੂੰ ਹਮੇਸ਼ਾਂ ਬਿੰਦੀ ਸਹਿਤ ਪੜ੍ਹਨਾ ਚਾਹੀਦਾ ਹੈ ਬੇਸ਼ੱਕ ਗੁਰਬਾਣੀ ’ਚ ਬਹੁਤ ਥਾਂ ਬਿੰਦੀ ਨਹੀਂ ਲੱਗੀ) ਜਿਵੇਂ:-
ਤੇਰਾ ਸਬਦੁ ਤੂੰਹੈ ਹਹਿ ਆਪੇ, ਭਰਮੁ ਕਹਾ ਹੀ ॥ ਗਉੜੀ (ਮ:੩/ਅੰਗ ੧੬੨)
ਹੇ ਅਪਰੰਪਰ ਹਰਿ ਹਰੇ! ਹਹਿ ਭੀ ਹੋਵਨਹਾਰ ॥ ਗਉੜੀ ਬ.ਅ. (ਮ:੫/ਅੰਗ ੨੬੧)
ਅਬ ਹਮ ਤੁਮ ਏਕ ਭਏ ਹਹਿ, ਏਕੈ ਦੇਖਤ ਮਨੁ ਪਤੀਆਹੀ ॥ ਗਉੜੀ (ਭ. ਕਬੀਰ/ਅੰਗ ੩੩੯)
ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥ ਬਿਹਾਗੜੇ ਕੀ ਵਾਰ (ਮ:੪/ਅੰਗ ੫੪੯)
ਤੂ ਕਰਣ ਕਾਰਣ ਸਮਰਥੁ ਹਹਿ ਕਰਤੇ! ਮੈ ਤੁਝ ਬਿਨੁ ਅਵਰੁ ਨ ਕੋਈ ॥ ਸੋਰਠਿ ਕੀ ਵਾਰ (ਮ:੪/ ਅੰਗ ੬੫੩)
ਤੂ ਗੁਣਦਾਤਾ ਨਿਧਾਨੁ ਹਹਿ, ਅਸੀ ਅਵਗਣਿਆਰ ॥ ਮਲਾਰ ਕੀ ਵਾਰ (ਮ:੧/ਅੰਗ ੧੨੮੪)
ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ! ਸਭ ਤੇਰੀ ਬਣਤ ਬਣਾਵਣੀ ॥ ਕਾਨੜੇ ਕੀ ਵਾਰ (ਮ:੪/ਅੰਗ ੧੩੧੪)
ਤੂ ਸਚਾ ਸਾਹਿਬੁ ਆਪਿ ਹੈ, ਸਚੁ ਸਾਹ ਹਮਾਰੇ ॥ ਗਉੜੀ ਕੀ ਵਾਰ:੧ (ਮ:੪/ਅੰਗ ੩੦੮) ਆਦਿ।
ਉਪਰੋਕਤ ਸ਼ਬਦਾਂ ’ਚ ਕਿਰਿਆ (Verb) ਸ਼ਬਦ ਹਹਿ ਅਤੇ ਹੈ ਨੂੰ ਹੈਂ (ਬਿੰਦੀ ਸਹਿਤ) ਪੜ੍ਹਨ ਦੀ ਪ੍ਰੇਰਨਾ ਸਾਨੂੰ ਇਸ ਪੰਕਤੀ ’ਤੋਂ ਵੀ ਮਿਲਦੀ ਹੈ:-
ਤੂ ਜੁ ਦਇਆਲੁ ਕਿ੍ਰਪਾਲੁ ਕਹੀਅਤੁ ਹੈਂ, ਅਤਿਭੁਜ ਭਇਓ ਅਪਾਰਲਾ ॥ ਮਲਾਰ (ਭ. ਨਾਮਦੇਵ/ਅੰਗ ੧੨੯੨)
ਯਾਦ ਰਹੇ ਇਹਨਾਂ ਪੰਕਤੀਆਂ ਦੇ ਅਰਥ ਕਰਨ ਲੱਗਿਆਂ ਅਗੇਤਰ ‘ਤੂੰ’ ਸ਼ਬਦ ਲਗਾਉਣਾ ਹੀ ਪਵੇਗਾ। ਜੋ ਕਿ ਸੰਬੋਧਨ ਦਾ ਸੂਚਕ ਹੈ। ਜਾਪ ਰਚਨਾ ’ਚ ਇਹ ਕਿਰਿਆ (Verb) ਸ਼ਬਦ ਹੈਂ (ਬਿੰਦੀ ਸਹਿਤ) ਬਹੁਤਾਤ ’ਚ ਮਿਲਣਾ ਗੁਰਬਾਣੀ ਅਤੇ ਜਾਪ ਰਚਨਾ ਦਾ ਲਿਖਾਰੀ ਇੱਕ ਹੋਣ ਦਾ ਪ੍ਰਤੱਕ ਸਬੂਤ ਹੈ ਜਿਸ ਦੀ ਨਾ ਸਮਝ ਹੋਣ ਕਾਰਨ ਕੁਝ ਸੱਜਣ ਜਾਪ ਰਚਨਾ ਨੂੰ ਅਖੌਤੀ ਕਹਿ ਕੇ ਗੁਰਬਾਣੀ ਪ੍ਰਤੀ ਸਤਿਕਾਰ ਵਿਖਾਉਣਾ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ।
ਗੁਰਬਾਣੀ ਵਿੱਚ ਕਿਰਿਆ (Verb) ਸ਼ਬਦ ਹਹਿ ਅਨ੍ਯ ਪੁਰਖ+ ਬਹੁ ਵਚਨ+ ਵਰਤਮਾਨ ਦੇ ਰੂਪ ’ਚ ਵੀ ਮਿਲਦਾ ਹੈ ਸ਼ਬਦ ਵੀਚਾਰ ਕਰਦਿਆਂ ਧਿਆਨ ਰੱਖਣ ਦੀ ਜ਼ਰੂਰਤ ਹੈ ਜਿਵੇਂ :- ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ, ਸਹਸ ਮੂਰਤਿ, ਨਨਾ ਏਕ ਤੋੁਹੀ ॥ ਸੋਹਿਲਾ ਧਨਾਸਰੀ (ਮ:੧/ਅੰਗ ੧੩) ਸਭਿ ਰਸ ਭੋਗਣ ਬਾਦਿ ਹਹਿ, ਸਭਿ ਸੀਗਾਰ ਵਿਕਾਰ ॥ ਸਿਰੀਰਾਗੁ (ਮ:੧/ਅੰਗ ੧੯)
ਨਾਨਕ! ਆਏ ਸੇ ਪਰਵਾਣੁ ਹਹਿ, ਜਿਨ ਗੁਰਮਤੀ ਹਰਿ ਧਿਆਇ ॥ ਸਿਰੀਰਾਗੁ (ਮ:੩/ਅੰਗ ੨੮) ਆਦਿ।
(ਇਹਨਾਂ ਸ਼ਬਦਾਂ ਨਾਲ ਬਿੰਦੀ ਲੱਗਣ ਦੀ ਪ੍ਰੇਰਨਾ ਗੁਰਬਾਣੀ ਦੇ ਇਸ ਵਾਕ ’ਤੋਂ ਮਿਲਦੀ ਹੈ:- ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨਾ ਰੇ ॥ ਮਾਲੀਗਉੜਾ (ਭ. ਨਾਮਦੇਵ/ਅੰਗ ੯੮੮) ਯਾਦ ਰਹੇ ਅਰਥ ਕਰਨ ਲੱਗਿਆਂ ਇਹਨਾਂ ਸ਼ਬਦ ਦੇ ਅਗੇਤਰ ਤੂੰ ਸ਼ਬਦ ਨਹੀਂ ਲੱਗੇਗਾ।)
ਗੁਰੂ ਰੂਪ ਸੰਗਤ ਜੀ! ਉਪਰੋਕਤ ਸ਼ਬਦ ਮੈਂ ਲੇਖ ਦੇ ਵਿਸਥਾਰ ਕਾਰਨ ਸੀਮਤ ਹੀ ਵਰਤੇ ਹਨ ਹੋਰ ਵੀ ਅਨੇਕਾਂ ਸ਼ਬਦ ਗੁਰਬਾਣੀ ਅਤੇ ਜਾਪ ਰਚਨਾ ਦੀ ਲਿਖਣਸ਼ੈਲੀ (ਵਿਆਕਰਣ), ਪਦ ਅਰਥ ਅਤੇ ਭਾਵ ਅਰਥ ਪੱਖੋਂ ਸਮਾਨੰਤਰ ਹੋਣ ਦਾ ਪ੍ਰਤੀਕ ਮੌਜ਼ੂਦ ਹਨ। ਕੋਈ ਇਸ ਸਚਾਈ ਨੂੰ ਮੰਨੇ ਜਾਂ ਨਾ ਮੰਨੇ ਪਰ ਦੂਸਰਿਆਂ ਦੀਆਂ ਭਾਵਨਾ ਨੂੰ ਸਮਝਦਿਆਂ ਅਗਰ ਅਸੀਂ ਇਸ ਰਚਨਾ ਪ੍ਰਤੀ ਆਪਣੇ ਵੱਲੋਂ ਵਰਤੀ ਜਾਂਦੀ ਘਟੀਆ ਸ਼ਬਦਾਵਲੀ ਨੂੰ ਬੰਦ ਨਹੀਂ ਕਰਦੇ ਤਾਂ ਹੰਕਾਰੀ ਬਿ੍ਰਤੀ ਹੋਣ ਕਾਰਨ ਸਾਨੂੰ ਗੁਰੂ ਜੀ ਦੇ ਸਿੱਖ ਅਖਵਾਉਣ ਦਾ ਕੀ ਹੱਕ ਹੈ? ਆਪਣੇ ਆਪ ਲਈ ਬੇਸ਼ੱਕ ਕੋਈ ਇਸ ਰਚਨਾ ਬਾਰੇ ਮੂਲੀ ਹੈ, ਗ਼ਾਜਰ ਹੈ। ਭਿੰਡੀ ਹੈ, ਤੋਰੀ ਹੈ। ਆਦਿ ਆਖੀ ਜਾਵੇ।
ਮੇਰੀ ਆਪ ਜੀ ਅੱਗੇ ਬੇਨਤੀ ਹੈ ਕਿ ਅਗਰ ਆਪ ਜੀ ਨੂੰ ਕੁਝ ਵੀ ਇਸ ਵੀਚਾਰ ’ਚ ਸਚਾਈ ਲੱਗੇ ਤਾਂ ਇਹ ਵੀਚਾਰ ਵੱਧ ’ਤੋਂ ਵੱਧ ਸਿੱਖ ਸਮਾਜ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਗੁਰੂ ਦੋਖੀ ਬਿ੍ਰਤੀਆਂ ’ਤੋਂ ਸਿੱਖ ਸਮਾਜ ਪਹਿਲਾਂ ਹੀ ਸੁਚੇਤ ਰਹੇ। ਅਗਾਂਹ ਲਈ ਪੁੱਛੇ ਜਾਣ ਵਾਲੇ ਸਵਾਲਾਂ ’ਤੋਂ ਪਹਿਲਾਂ ਹੁਣ ਤੱਕ ਹੋਈ ਵੀਚਾਰ ਬਾਰੇ ਆਪਣਾ ਨਜ਼ਰੀਆ ਸਪੱਸ਼ਟ ਕਰਨਾ ਜ਼ਰੂਰੀ ਹੋਵੇਗਾ।

ਗਿਆਨੀ ਅਵਤਾਰ ਸਿੰਘ, ਸੰਪਾਦਕ ‘ਮਿਸ਼ਨਰੀ ਸੇਧਾਂ’ ਜਲੰਧਰ-98140-35202
  ਮਿਤੀ 31-05-2014

JAAP (Part 3)

0

ਕੀ ‘ਜਾਪ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣਸ਼ੈਲੀ (ਵਿਆਕਰਨ) ਰਾਹੀਂ ਅਖੌਤੀ ਸਾਬਤ ਕੀਤਾ ਜਾ ਸਕਦਾ ਹੈ? (ਭਾਗ-3)

ਹਥਲੇ ਸਿਰਲੇਖ ਵਾਲੇ ਲੇਖ ਅਧੀਨ ਪਿਛਲੇ ਦੋ ਭਾਗਾਂ ’ਚ ‘ਜਾਪ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣਸ਼ੈਲੀ (ਵਿਆਕਰਨ), ਪਦ ਅਰਥ ਅਤੇ ਭਾਵ ਅਰਥਾਂ ਦੇ ਆਧਾਰ ’ਤੇ ਵੀਚਾਰਿਆ ਗਿਆ ਸੀ ਕਿਉਂਕਿ ਸ. ਦਲਬੀਰ ਸਿੰਘ ਜੀ (ਦਿੱਲੀ) ਵੱਲੋਂ ਆਪਣੀਆਂ ਲਿਖਤਾਂ (ਕਿਤਾਬਾਂ) ਰਾਹੀਂ ‘ਜਾਪ’ ਰਚਨਾ ਨੂੰ ਗੁਰਬਾਣੀ ਦੀ ਲਿਖਣਸ਼ੈਲੀ ਨਾਲ ਮੇਲ ਨਾ ਹੋਣ ਕਾਰਨ ਅਖੌਤੀ ਸਿੱਧ ਕੀਤਾ ਸੀ।
ਮੇਰੇ ਵੱਲੋਂ ਲਿਖੇ ਗਏ ਪਹਿਲੇ ਭਾਗ ’ਤੋਂ ਉਪਰੰਤ ਇਹਨਾਂ ਵੀਰਾਂ ਵੱਲੋਂ ਮੈਨੂੰ ਜਾਪ ਅਤੇ ਗੁਰਬਾਣੀ ਦੇ ਅਰਥਾਂ ਦੀ ਸਾਂਝ ਮਿਲਾਉਣ ਦਾ ਸੁਝਾਵ ਦਿੱਤਾ ਗਿਆ ਸੀ ਜਿਸ ਦੇ ਆਧਾਰ ’ਤੇ ਮੈਂ ਭਾਗ-2 ਲਿਖ ਕੇ ਜਵਾਬ ਦਿੱਤਾ ਸੀ। ਹੁਣ ਇਹਨਾਂ ਵੀਰਾਂ ਵੱਲੋਂ ਸਵਾਲ ਇਹ ਖੜ੍ਹਾ ਕੀਤਾ ਗਿਆ ਹੈ ਕਿ ਸਾਡੇ ਵੱਲੋਂ ਉਠਾਏ ਗਏ ਸਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਹੈ।
ਮੈਂ ਪਾਠਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ‘ਜਾਪ’ ਰਚਨਾ, ਜੋ ਕਿ ਨਿਤਨੇਮ ਅਤੇ ਅੰਮਿ੍ਰਤ ਸੰਚਾਰ ਦੀਆਂ ਬਾਣੀਆਂ ’ਚ ਸ਼ਾਮਲ ਰਚਨਾ ਹੈ, ਦੇ ਸਾਰੇ ਪੱਖਾਂ ਨੂੰ ਚੰਗੀ ਤਰ੍ਹਾਂ ਵੀਚਾਰਿਆ ਜਾਵੇ ਤਾਂ ਜੋ ਕੀਤੇ ਜਾ ਰਹੇ ਗ਼ਲਤ ਅਤੇ ਠੀਕ ਭਾਵਨਾ ਵਾਲੇ ਪ੍ਰਚਾਰ ’ਤੋਂ ਸਮੇ ਰਹਿੰਦੇ ਸੁਚੇਤ ਹੋ ਸਕੀਏ। ਇਸ ਵਿਸ਼ੇ ’ਤੇ ਪਾਠਕਾਂ ਨਾਲ ਵੀਚਾਰ ਸਾਂਝੇ ਕਰਵਾਉਣ ਲਈ ਮੈਂ ਸ. ਦਲਬੀਰ ਸਿੰਘ ਜੀ (ਦਿੱਲੀ) ਦਾ ਸ਼ੁਕਰ ਗੁਜਾਰ ਹਾਂ।
ਵੀਰ ਦਲਬੀਰ ਸਿੰਘ ਜੀ !
ਤੁਸੀਂ ਆਪਣੇ ਲੇਖ ‘ਅਖੌਤੀ ਦਸਮ ਗ੍ਰੰਥ ਵਿਚ ਗਲਤੀਆਂ, ਸਿਧਾਂਤਕ ਅਤੇ ਵਿਆਕਰਣਕ’ ਰਾਹੀਂ 1 ’ਤੋਂ 17 ਤੱਕ ਗ਼ਲਤੀਆਂ ਦਾ ਜ਼ਿਕਰ ਕੀਤਾ ਹੈ। ਜਿਸ ਵਿੱਚੋਂ 12 ’ਤੋਂ 17 ਗ਼ਲਤੀਆਂ ‘ਅਕਾਲ ਉਸਤਤਿ’ ਰਚਨਾ ਨਾਲ ਸਬੰਧਤ ਹੈ ਪਰ ਮੈਂ ਆਪਣੇ ਪਹਿਲੇ ਲੇਖ ’ਤੋਂ ਹੀ ਕੇਵਲ ਜਾਪ ਰਚਨਾ ਨੂੰ ਵੀਚਾਰਦਾ ਆ ਰਿਹਾ ਹਾਂ। ਕਿਰਪਾ ਕਰਕੇ ‘ਅਕਾਲ ਉਸਤਤਿ’ ਰਚਨਾ ਵਾਲਾ ਵਿਸ਼ਾ ਵਿੱਚ ਨਾ ਲਿਆ ਜਾਵੇ ਪਰ ‘ਜਾਪ’ ਰਚਨਾ ਬਾਰੇ ਤੁਸੀਂ ਆਪਣੇ ਲੇਖ ’ਚ ਇਉਂ ਲਿਖਿਆ ਹੈ:-
(ਗਲਤੀ ਨੰ: ੭): ਨਮੋ ਲੋਕ ਮਾਤਾ ॥ ਅਰਥ ਸਮਝੋ, ਲੋਕ ਮਾਤਾ = ਜਗ ਮਾਤਾ = ਜਗਮਾਇ = ਜਗਦੰਬਾ = ਦੁਰਗਾ ਦੇਵੀ : ਕਿ੍ਰਪਾ ਕਰੀ ਹਮ ਪਰ ਜਗ ਮਾਤਾ ॥ (ਦਸਮ ਗ੍ਰੰਥ ਪੰਨਾ ੧੩੮੮) ; ਸੰਤ ਸਹਾਇ ਸਦਾ ‘‘ਜਗਮਾਇ” ਕਿ੍ਰਪਾ ਕਰਿ ਸਯਾਮ ਇਹੈ ਬਰ ਦੀਜੈ ॥
(ਅਖੌਤੀ ਦਸਮ ਗ੍ਰੰਥ, ਪੰਨਾ ੪੯੫) । (ਸ. ਦਲਬੀਰ ਸਿੰਘ)
ਉੱਤਰ:- ਵੀਰ ਜੀ !  ਸ਼ਾਇਦ ਤੁਸੀਂ ਗੁਰਬਾਣੀ ਦੇ ਹੇਠਲੇ ਵਾਕ ’ਤੋਂ ਪ੍ਰਭਾਵਤ ਹੋ ਕੇ ਪ੍ਰਮਾਤਮਾ ਨੂੰ ਇਸਤ੍ਰੀ ਲਿੰਗ ’ਚ ਸਵੀਕਾਰ ਕਰਨ ਨੂੰ ਤਿਆਰ ਨਹੀਂ :- ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ ॥ ਵਡਹੰਸ ਕੀ ਵਾਰ (ਮ:੩/ਅੰਗ ੫੯੨) ਪਰ ਇੱਕ ਅੱਖ ਬੰਦ ਕਰ ਕੇ ਵੇਖਣਾ ਵੀ ਗੁਰਸਿੱਖ ਦਾ ਕੰਮ ਨਹੀਂ ਕਿਉਂਕਿ ਗੁਰਬਾਣੀ ’ਚ ਰੱਬ ਨੂੰ ਮਾਤਾ ਵੀ ਕਿਹਾ ਗਿਆ ਹੈ, ਜਿਵੇਂ:-
1. ਤੂੰ ਮੇਰਾ ਪਿਤਾ, ਤੂੰਹੈ ਮੇਰਾ ਮਾਤਾ ॥ ਮਾਝ (ਮ:੫/ਅੰਗ ੧੦੩)
2. ਮੇਰਾ ਪਿਤਾ ਮਾਤਾ ਹਰਿ ਨਾਮੁ ਹੈ, ਹਰਿ ਬੰਧਪੁ ਬੀਰਾ ॥ ਗਉੜੀ (ਮ:੩/ਅੰਗ ੧੬੩)
3. ਤੂੰ ਗੁਰੁ ਪਿਤਾ, ਤੂੰਹੈ ਗੁਰੁ ਮਾਤਾ, ਤੂੰ ਗੁਰੁ ਬੰਧਪੁ, ਮੇਰਾ ਸਖਾ ਸਖਾਇ ॥ ਗਉੜੀ (ਮ:੪/ਅੰਗ ੧੬੭)
4. ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥ ਗਉੜੀ (ਮ:੫/ਅੰਗ ੨੪੦)
5. ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸੁਰਾ ॥ ਗਉੜੀ ਬ.ਅ. (ਮ:੫/ਅੰਗ ੨੫੦)
6. ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ ॥ ਬਿਹਾਗੜੇ ਕੀ ਵਾਰ (ਮ:੪/ਅੰਗ ੫੫੨)
7. ਹਰਿ ਨਾਮੁ ਪਿਤਾ, ਹਰਿ ਨਾਮੋ ਮਾਤਾ, ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥ ਵਡਹੰਸ ਕੀ ਵਾਰ (ਮ:੪/ਅੰਗ ੫੯੨)
8. ਸੋਈ ਮੁਕੰਦੁ ਹਮਰਾ ਪਿਤ ਮਾਤਾ ॥ ਗੋਂਡ (ਭਗਤ ਰਵਿਦਾਸ/੮੭੫)
9. ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰਿ ਸਖਾਇਆ ॥ ਰਹਾਉ ॥ ਰਾਮਕਲੀ (ਮ:੪/ਅੰਗ ੮੮੨)
10. ਨਾਨਕ! ਪਿਤਾ ਮਾਤਾ ਹੈ ਹਰਿ ਪ੍ਰਭੁ, ਹਮ ਬਾਰਿਕ ਹਰਿ ਪ੍ਰਤਿਪਾਰੇ ॥ ਰਾਮਕਲੀ (ਮ:੪/ਅੰਗ ੮੮੨)
11. ਹਰਿ ਆਪੇ ਮਾਤਾ, ਆਪੇ ਪਿਤਾ, ਜਿਨਿ ਜੀਉ ਉਪਾਇ, ਜਗਤੁ ਦਿਖਾਇਆ ॥ ਰਾਮਕਲੀ ਅਨੰਦ (ਮ:੩/ਅੰਗ ੯੨੧)
12. ਹਰਿ ਜੀ ਮਾਤਾ, ਹਰਿ ਜੀ ਪਿਤਾ, ਹਰਿ ਜੀਉ ਪ੍ਰਤਿਪਾਲਕ ॥ ਮਾਰੂ ਵਾਰ:੨ (ਮ:੫/ਅੰਗ ੧੧੦੧)
13. ਤੂ ਮੇਰਾ ਪਿਤਾ, ਤੂਹੈ ਮੇਰਾ ਮਾਤਾ ॥ ਭੈਰਉ (ਮ:੫/ਅੰਗ ੧੧੪੪)
14. ਤੁਮਹਿ ਪਿਤਾ, ਤੁਮ ਹੀ ਫੁਨਿ ਮਾਤਾ, ਤੁਮਹਿ ਮੀਤ ਹਿਤ ਭ੍ਰਾਤਾ ॥ ਸਾਰੰਗ (ਮ:੫/ਅੰਗ ੧੨੧੫)
ਸ. ਦਲਬੀਰ ਸਿੰਘ! ਕੀ ਉਪਰੋਕਤ ਸਾਰੇ (ਨੰ. 1 ’ਤੋਂ 14 ਤੱਕ) ਗੁਰਬਾਣੀ ਸ਼ਬਦਾਂ ਬਾਰੇ ਵੀ ਇਹ ਭਾਵਨਾ ਪ੍ਰਗਟ ਕਰ ਸਕਦੇ ਹਾਂ? ਜੋ ਤੁਸੀਂ ਇਉਂ ਲਿਖੀ ਹੈ- ਲੋਕ ਮਾਤਾ = ਜਗ ਮਾਤਾ = ਜਗਮਾਇ = ਜਗਦੰਬਾ = ਦੁਰਗਾ ਦੇਵੀ : ਕਿ੍ਰਪਾ ਕਰੀ ਹਮ ਪਰ ਜਗ ਮਾਤਾ ॥
(ਨੋਟ:-ਯਾਦ ਰਹੇ, ਗੁਰਬਾਣੀ ਅਨੁਸਾਰ ਪ੍ਰਮਾਤਮਾ ਨੂੰ ਕਿੱਥੇ ਕੇਵਲ ਪੁਲਿੰਗ ਕਿਹਾ ਜਾ ਸਕਦਾ ਹੈ ਅਤੇ ਕਿੱਥੇ ਇਸਤ੍ਰੀ ਲਿੰਗ ਨਾਉਂ ਰਾਹੀਂ ਵੀ ਯਾਦ ਕੀਤਾ ਜਾ ਸਕਦਾ ਹੈ? ਉੱਤਰ:- ਸਿਖਿਆ ਵਾਚਕ ਸ਼ਬਦਾਂ ਭਾਵ ਅਨਯ ਪੁਰਖ+ਇਕ ਵਚਨ ਨਾਉਂ ਸ਼ਬਦਾਂ ਰਾਹੀਂ ਪ੍ਰਮਾਤਮਾ ਨੂੰ ਕੇਵਲ ਪੁਲਿੰਗ ਨਾਉਂ ਦੇ ਰੂਪ ’ਚ ਹੀ ਦਰਸਾਇਆ ਗਿਆ ਹੈ ਜਿਵੇਂ ਕਿ ‘‘ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ ॥’’ ਵਡਹੰਸ ਕੀ ਵਾਰ (ਮ:੩/ਅੰਗ ੫੯੨) ਜਦਕਿ ਬੇਨਤੀ ਰੂਪ ਭਾਵ ਮਧਮ ਪੁਰਖ+ਇੱਕ ਵਚਨ ਨਾਉਂ ਸ਼ਬਦਾਂ ਰਾਹੀਂ ਮਾਤਾ, ਪਿਤਾ, ਭੈਣ, ਭਰਾ, ਰਿਸਤੇਦਾਰ ਆਦਿ ਭਾਵਨਾ ’ਚ ਇਸਤ੍ਰੀ ਲਿੰਗ ਨਾਉਂ ਸ਼ਬਦ ਰਾਹੀਂ ਵੀ ਯਾਦ ਕੀਤਾ ਗਿਆ ਹੈ। ਜਿਵੇਂ ਕਿ ਉਕਤ ਦਿੱਤੇ ਨੰ. 1 ’ਤੋਂ 14 ਤੱਕ ਸ਼ਬਦ ਸੰਕੇਤ ਦਿੰਦੇ ਹਨ। ‘ਜਾਪ’ ਰਚਨਾ ’ਚ ਦੂਸਰਾ ਪੱਖ ਬਿਆਨ ਕੀਤਾ ਗਿਆ ਹੈ, ਜੋ ਕਿ ਗੁਰਬਾਣੀ ਦੀ ਲਿਖਣਸ਼ੈਲੀ ਨਾਲ ਸਮਾਨੰਤਰ ਭਾਵਨਾ ਹੋਣ ਦਾ ਪ੍ਰਤੱਖ ਸਬੂਤ ਹੈ ਪਰ ਅਜੋਕੇ ਬਹੁਤੇ ਸਿੱਖ ਪ੍ਰਚਾਰਕਾਂ ਨੂੰ ਇਸ ਦੀ ਸਮਝ ਨਾ ਹੋਣ ਕਾਰਨ ਹੀ ਕੌਮੀ ਏਕਤਾ ਅਤੇ ਗੁਰਬਾਣੀ ਸਿਧਾਂਤ ਨੂੰ ਨੁਕਸਾਨ ਹੋ ਰਿਹਾ ਹੈ।)
ਵੀਰ ਦਲਬੀਰ ਸਿੰਘ ਜੀ! ਤੁਸੀਂ ਆਪਣੇ ਲੇਖ ’ਚ ਅੱਗੇ ਇਉਂ ਲਿਖਿਆ ਹੈ:-
(ਗਲਤੀ ਨੰ: ੯)..ਅਵਿਧੂਤ ਰੂਪ ਰਿਸਾਲ ॥੭੯॥ ਵਿਚ ਅਵਿਧੂਤ ਦੀ ਥਾਂ ਅਵਧੂਤ ॥੧੦੪॥ ‘‘ਕਿ ਅਵਧੂਤ ਬਰਨੈ ॥” ਲਿਖਾਰੀ ਨੂੰ ਬਣਤਰ (spellings) ਅਤੇ ਵਿਆਕਰਨ (Grammar) ਪੱਖੋਂ ਨਾ-ਸਮਝ ਲਗਦਾ ਹੈ, ਅਰਥਾਤ ਗੁਰੂ-ਲਿਖਤ ਨਹੀਂ । (ਸ. ਦਲਬੀਰ ਸਿੰਘ)
ਉੱਤਰ:- ਵੀਰ ਜੀ! ਪਹਿਲਾਂ ਤਾਂ ਮੈਂ ਤੁਹਾਡੀ ਗ਼ਲਤੀ ਦਰੁਸਤ ਕਰ ਦੇਵਾਂ ਜੋ ਕਿ ਦੋਨੋ ਪੰਕਤੀਆਂ ਇਉਂ ਹਨ:-
ਜਤ੍ਰ ਤਤ੍ਰ ਬਿਰਾਜਹੀ, ਅਵਧੂਤ ਰੂਪ ਰਿਸਾਲ ॥੭੯॥ (ਅਤੇ) ਕਿ ਅਵਧੂਤ ਬਰਨੈ ॥ ਕਿ ਬਿਭੂਤ ਕਰਨੈ॥ ੧੦੪॥
ਖ਼ੈਰ, ਤੁਹਾਨੂੰ ਅਵਧੂਤ ਸ਼ਬਦ ਗ਼ਲਤ ਅਤੇ ਅਵਿਧੂਤ ਸ਼ਬਦ ਠੀਕ ਲਗਦਾ ਹੈ ਜਦ ਕਿ ਗੁਰਬਾਣੀ ’ਚ ਇਹ ਸ਼ਬਦ ਇਉਂ ਦਰਜ ਹੈ:-ਇਕ ਸਬਦੀ ਬਹੁ ਰੂਪਿਅਵਧੂਤਾ ॥ ਸਿਰੀਰਾਗੁ (ਮ:੫/ਅੰਗ ੭੧)
ਨਾ ਇਹੁ ਜੋਗੀ, ਨਾ ਅਵਧੂਤਾ ॥ ਗੋਂਡ (ਭਗਤ ਕਬੀਰ/ਅੰਗ ੮੭੧)
ਤੁਹਾਡੇ ਵਾਲਾ ਠੀਕ ਸ਼ਬਦ ਅਵਿਧੂਤ ਗੁਰਬਾਣੀ ’ਚ ਮੌਜ਼ੂਦ ਹੀ ਨਹੀਂ। ਜਦ ਤੁਹਾਡੀਆਂ ਨਜ਼ਰਾਂ ’ਚ ਗੁਰੂ ਗ੍ਰੰਥ ਸਾਹਿਬ ਜੀ ’ਚੋਂ ਬਾਹਰ ਵਾਲੀ ਤਮਾਮ ਰਚਨਾ ਅਖੌਤੀ ਹੈ ਤਾਂ ਤੁਸੀਂ ਅਖੌਤੀ ਰਚਨਾ ਦੀ ਟੇਕ ਲੈ ਕੇ ‘ਜਾਪ’ ਰਚਨਾ ਬਾਰੇ ਨਿਰਣਾ ਕਰਦੇ ਕਿਵੇਂ ਇਹ ਲਿਖ ਸਕਦੇ ਹੋ? ਲਿਖਾਰੀ ਨੂੰ ਬਣਤਰ (spellings) ਅਤੇ ਵਿਆਕਰਣ (Grammar) ਪੱਖੋਂ ਨਾ-ਸਮਝ ਲਗਦਾ ਹੈ, ਅਰਥਾਤ ਗੁਰੂ-ਲਿਖਤ ਨਹੀਂ । (ਦਲਬੀਰ ਸਿੰਘ)
ਤੁਹਾਡੇ ਵੱਲੋਂ ਲਿਖਿਆ ਕਿ ਮੈ ਹੇਠਾਂ ਲਿਖੀ ਨੰ. 11 ਗ਼ਲਤੀ ਦਾ ਜਵਾਬ ਨਹੀਂ ਦਿੱਤਾ, ਠੀਕ ਨਹੀਂ ਕਿਉਂਕਿ ਮੈਂ ਪਿਛਲੇ ਦੋਵੇਂ ਲੇਖਾਂ ’ਚ ਇਸ ਬਾਰੇ ਵਿਸਥਾਰ ’ਚ ਜਵਾਬ ਦੇ ਚੁੱਕਿਆ ਹਾਂ। ਦੁਬਾਰਾ ਚੈਕ ਕਰ ਲੈਣਾ।
(ਪੰਨਾ ੭ ::(ਗਲਤੀ ਨੰ:੧੧): ਚਾਚਰੀ ਛੰਦ ॥ ਅਭੰਗ ਹੈਂ ॥ ਅਨੰਗ ਹੈਂ ॥ ਅਭੇਖ ਹੈਂ ॥ ਅਲੇਖ ਹੈਂ ॥੩ ਵਿਚ ਸਾਰੇ ਗੁਣ-ਵਾਚਕ ਨਾਂ ਇਕ-ਵਚਨ ਲਿਖਤ ( ੁ) ਨਾਲ ਲਿਖੇ ਹੋਣੇ ਚਾਹੀਦੇ ਸਨ । (ਦਲਬੀਰ ਸਿੰਘ)
ਵੀਰ ਦਲਬੀਰ ਸਿੰਘ ਜੀ! ਤੁਸੀਂ ਆਪਣੇ ਲੇਖ ’ਚ ਇਉਂ ਲਿਖਿਆ ਹੈ:-
(ਗਲਤੀ ਨੰ: ੩): .. ਕਰਮ ਨਾਮ ਬਰਣਤ ‘‘ਸੁਮਤ” ॥ ਪੰਕਤੀ ਵਿਚ ‘‘ਸੁਮਤ” ਦੀ ਥਾਂ ‘‘ਸੁਮਤਿ” ਲਿਖਿਆ ਹੋਣਾ ਚਾਹੀਦਾ ਸੀ ; (ਮਤਿ = ਅਕਲ, ਇਸਤ੍ਰੀ ਲਿੰਗ ਵਾਚਕ), ਜਿਵੇਂ ‘‘ਮਨ ਕੀ ਮਤਿ ਤਿਆਗਹੁ ਹਰਿ ਜਨ, ਏਹਾ ਬਾਤ ਕਠੈਨੀ ॥੩ ਮਤਿ ਸੁਮਤਿ ਤੇਰੈ ਵਸਿ ਸੁਆਮੀ! ਹਮ ਜੰਤ ਤੂ ਪੁਰਖੁ ਜੰਤੈਨੀ ॥ (ਗੁਰੂ ਗ੍ਰੰਥ ਸਾਹਿਬ, ਅੰ: ੮੦੦)” (ਸ. ਦਲਬੀਰ ਸਿੰਘ)
ਉੱਤਰ:- ਇਸ ਵਿਸ਼ੇ ’ਤੇ ਵੀਚਾਰ ਕਰਨ ’ਤੋਂ ਪਹਿਲਾਂ ਇੱਥੇ ਬਿਆਨ ਕੀਤੀ ਗਈ ਭਾਵਨਾ ਨੂੰ ਸਮਝਣਾ ਜ਼ਰੂਰੀ ਹੈ:- ‘ਜਾਪ’ ਰਚਨਾ ਵਾਂਗ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਪ੍ਰਮਾਤਮਾ ਬਾਰੇ ਬਿਆਨ ਕੀਤੇ ਗਏ ਅਨੇਕਾਂ ਨਾਵਾਂ ’ਤੋਂ ਉਪਰੰਤ ਸ਼ਬਦ ਦੇ ਅੰਤ ’ਚ ਲਾਲ ਰੰਗ ਨਾਲ ਦਰਸਾਈ ਭਾਵਨਾ ਨੂੰ ਸਮਝਣ ’ਤੋਂ ਬਾਅਦ ਉਪਰ ਕੀਤੇ ਪ੍ਰਸ਼ਨ ਦਾ ਉੱਤਰ ਸਮਝਣਾ ਆਸਾਨ ਹੋ ਜਾਵੇਗਾ, ਜੋ ਇਸ ਪ੍ਰਕਾਰ ਹੈ:- ਮਾਰੂ ਮਹਲਾ ੫ ॥ ਅਚੁਤ ਪਾਰਬ੍ਰਹਮ ! ਪਰਮੇਸੁਰ ਅੰਤਰਜਾਮੀ ॥ ਮਧੁਸੂਦਨ ਦਾਮੋਦਰ ਸੁਆਮੀ॥ ਰਿਖੀਕੇਸ ਗੋਵਰਧਨ ਧਾਰੀ! ਮੁਰਲੀ ਮਨੋਹਰ ਹਰਿ ਰੰਗਾ ॥੧॥ ਮੋਹਨ ਮਾਧਵ ਕਿ੍ਰਸਨ ਮੁਰਾਰੇ ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥ ਜਗਜੀਵਨ ਅਬਿਨਾਸੀ ਠਾਕੁਰ! ਘਟ ਘਟ ਵਾਸੀ ਹੈ ਸੰਗਾ ॥੨॥ ਧਰਣੀਧਰ ਈਸ ਨਰਸਿੰਘ ਨਾਰਾਇਣ ॥ ਦਾੜਾ ਅਗ੍ਰੇ ਪਿ੍ਰਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ! ਸਭ ਹੀ ਸੇਤੀ ਹੈ ਚੰਗਾ ॥੩॥ ਸ੍ਰੀ ਰਾਮਚੰਦ! ਜਿਸੁ ਰੂਪੁ ਨ ਰੇਖਿਆ ॥ ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥ ਸਹਸ ਨੇਤ੍ਰ ਮੂਰਤਿ ਹੈ ਸਹਸਾ, ਇਕੁ ਦਾਤਾ ਸਭ ਹੈ ਮੰਗਾ ॥੪॥ ਭਗਤਿ ਵਛਲੁ ਅਨਾਥਹ ਨਾਥੇ ॥ ਗੋਪੀ ਨਾਥੁ ਸਗਲ ਹੈ ਸਾਥੇ ॥ ਬਾਸੁਦੇਵ ਨਿਰੰਜਨ ਦਾਤੇ! ਬਰਨਿ ਨ ਸਾਕਉ ਗੁਣ ਅੰਗਾ ॥੫॥ ਮੁਕੰਦ ਮਨੋਹਰ ਲਖਮੀ ਨਾਰਾਇਣ ॥ ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥ ਕਮਲਾਕੰਤ ਕਰਹਿ ਕੰਤੂਹਲ, ਅਨਦ ਬਿਨੋਦੀ ਨਿਹਸੰਗਾ ॥੬॥ ਅਮੋਘ ਦਰਸਨ ਆਜੂਨੀ ਸੰਭਉ ॥ ਅਕਾਲ ਮੂਰਤਿ! ਜਿਸੁ ਕਦੇ ਨਾਹੀ ਖਉ ॥ ਅਬਿਨਾਸੀ ਅਬਿਗਤ ਅਗੋਚਰ! ਸਭੁ ਕਿਛੁ ਤੁਝ ਹੀ ਹੈ ਲਗਾ ॥੭॥ ਸ੍ਰੀ ਰੰਗ ਬੈਕੁੰਠ ਕੇ ਵਾਸੀ ॥ ਮਛੁ ਕਛੁ ਕੂਰਮੁ ਆਗਿਆ ਅਉਤਰਾਸੀ ॥ ਕੇਸਵ ਚਲਤ ਕਰਹਿ ਨਿਰਾਲੇ, ਕੀਤਾ ਲੋੜਹਿ ਸੋ ਹੋਇਗਾ ॥੮॥ ਨਿਰਾਹਾਰੀ ਨਿਰਵੈਰੁ ਸਮਾਇਆ ॥ ਧਾਰਿ ਖੇਲੁ ਚਤੁਰਭੁਜੁ ਕਹਾਇਆ ॥ ਸਾਵਲ ਸੁੰਦਰ ਰੂਪ ਬਣਾਵਹਿ, ਬੇਣੁ ਸੁਨਤ ਸਭ ਮੋਹੈਗਾ ॥੯॥ ਬਨਮਾਲਾ ਬਿਭੂਖਨ ਕਮਲ ਨੈਨ ॥ ਸੁੰਦਰ ਕੁੰਡਲ ਮੁਕਟ ਬੈਨ ॥ ਸੰਖ ਚਕ੍ਰ ਗਦਾ ਹੈ ਧਾਰੀ, ਮਹਾ ਸਾਰਥੀ ਸਤਸੰਗਾ ॥੧੦॥ ਪੀਤ ਪੀਤੰਬਰ, ਤਿ੍ਰਭਵਣ ਧਣੀ ॥ ਜਗੰਨਾਥੁ ਗੋਪਾਲੁ ਮੁਖਿ ਭਣੀ ॥ ਸਾਰਿੰਗਧਰ ਭਗਵਾਨ ਬੀਠੁਲਾ! ਮੈ ਗਣਤ ਨ ਆਵੈ ਸਰਬੰਗਾ ॥੧੧॥ ਨਿਹਕੰਟਕੁ ਨਿਹਕੇਵਲੁ ਕਹੀਐ ॥ ਧਨੰਜੈ ਜਲਿ ਥਲਿ ਹੈ ਮਹੀਐ ॥ ਮਿਰਤ ਲੋਕ ਪਇਆਲ ਸਮੀਪਤ ! ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥ ਪਤਿਤ ਪਾਵਨ ਦੁਖ ਭੈ ਭੰਜਨੁ ॥ ਅਹੰਕਾਰ ਨਿਵਾਰਣੁ ਹੈ, ਭਵ ਖੰਡਨੁ ॥ ਭਗਤੀ ਤੋਖਿਤ ਦੀਨ ਕਿ੍ਰਪਾਲਾ! ਗੁਣੇ ਨ ਕਿਤ ਹੀ ਹੈ ਭਿਗਾ ॥੧੩॥ ਨਿਰੰਕਾਰੁ ਅਛਲ ਅਡੋਲੋ ॥ ਜੋਤਿ ਸਰੂਪੀ ਸਭੁ ਜਗੁ ਮਉਲੋ ॥ ਸੋ ਮਿਲੈ ਜਿਸੁ ਆਪਿ ਮਿਲਾਏ, ਆਪਹੁ ਕੋਇ ਨ ਪਾਵੈਗਾ ॥੧੪॥ ਆਪੇ ਗੋਪੀ ਆਪੇ ਕਾਨਾ ॥ ਆਪੇ ਗਊ ਚਰਾਵੈ ਬਾਨਾ ॥ ਆਪਿ ਉਪਾਵਹਿ ਆਪਿ ਖਪਾਵਹਿ, ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥ ਏਕ ਜੀਹ, ਗੁਣ ਕਵਨ ਬਖਾਨੈ ॥ ਸਹਸ ਫਨੀ ਸੇਖ, ਅੰਤੁ ਨ ਜਾਨੈ ॥ ਨਵਤਨ ਨਾਮ ਜਪੈ ਦਿਨੁ ਰਾਤੀ, ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥ ਓਟ ਗਹੀ ਜਗਤ ਪਿਤ ਸਰਣਾਇਆ ॥ ਭੈ ਭਇਆਨਕ ਜਮਦੂਤ, ਦੁਤਰ ਹੈ ਮਾਇਆ ॥ ਹੋਹੁ ਕਿ੍ਰਪਾਲ ਇਛਾ ਕਰਿ ਰਾਖਹੁ, ਸਾਧ ਸੰਤਨ ਕੈ ਸੰਗਿ ਸੰਗਾ ॥੧੭॥ ਦਿ੍ਰਸਟਿਮਾਨ ਹੈ, ਸਗਲ ਮਿਥੇਨਾ ॥ ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥ ਮਸਤਕਿ ਲਾਇ ਪਰਮ ਪਦੁ ਪਾਵਉ, ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥ ਜਿਨ ਕਉ ਕਿ੍ਰਪਾ ਕਰੀ ਸੁਖਦਾਤੇ ॥ ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥ ਸਗਲ ਨਾਮ ਨਿਧਾਨੁ ਤਿਨ ਪਾਇਆ, ਅਨਹਦ ਸਬਦ ਮਨਿ ਵਾਜੰਗਾ ॥੧੯॥ ਕਿਰਤਮ ਨਾਮ, ਕਥੇ ਤੇਰੇ, ਜਿਹਬਾ ॥ ਸਤਿ ਨਾਮੁ ਤੇਰਾ, ਪਰਾ ਪੂਰਬਲਾ ॥ (ਭਾਵ ਹੇ ਪ੍ਰਭੂ ਜੀ! ਸਾਡੀ ਜੀਭ ਤੇਰੇ ਉਹੀ ਨਾਮ ਬਿਆਨ ਕਰ ਸਕਦੀ ਹੈ ਜੋ ਰੋਜ਼ਾਨਾ ਕਿਰਤ ਕਾਰ ਕਰਦਿਆਂ ਸਾਡੇ ਕੰਮ ਵੇਖ ਕੇ ਯਾਦ ਆਉਂਦੇ ਹਨ ਕੇਵਲ ਤੇਰਾ ਸਤਿ ਨਾਮ ਹੀ ਆਕਾਰ ਰਚਨਾ ’ਤੋਂ ਪਹਿਲਾਂ ਦਾ ਹੈ।) ਕਹੁ ਨਾਨਕ! ਭਗਤ ਪਏ ਸਰਣਾਈ, ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥ ਤੇਰੀ ਗਤਿ ਮਿਤਿ, ਤੂਹੈ ਜਾਣਹਿ ॥ ਤੂ ਆਪੇ ਕਥਹਿ, ਤੈ ਆਪਿ ਵਖਾਣਹਿ ॥ ਨਾਨਕ ਦਾਸੁ ਦਾਸਨ ਕੋ ਕਰੀਅਹੁ, ਹਰਿ ਭਾਵੈ ਦਾਸਾ ਰਾਖੁ ਸੰਗਾ ॥ ਮਾਰੂ ਸੋਲਹੇ (ਮ:੫/ਅੰਗ ੧੦੮੩)
ਇਸ ਸ਼ਬਦ ਦੀ ਭਾਵਨਾ ਸਮਝਣ ’ਤੋਂ ਉਪਰੰਤ ‘ਜਾਪ’ ਰਚਨਾ ਦੀ ਆਰੰਭਕ ਭਾਵਨਾ ਵੀਚਾਰਨ ਯੋਗ ਹੈ ਜੋ ਇਉਂ ਦਰਜ ਹੈ:- ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥ ਰੂਪ ਰੰਗ ਅਰੁ ਰੇਖ ਭੇਖ, ਕੋਊ ਕਹਿ ਨ ਸਕਤਿ ਕਿਹ ॥ ਅਚਲ ਮੂਰਤਿ ਅਨਭਵ ਪ੍ਰਕਾਸ, ਅਮਿਤੋਜ ਕਹਿਜੈ ॥ ਕੋਟਿ ਇੰਦ੍ਰ ਇੰਦ੍ਰਾਣਿ, ਸਾਹੁ ਸਾਹਾਣਿ ਗਣਿਜੈ ॥ ਤਿ੍ਰਭਵਣ ਮਹੀਪ, ਸੁਰ ਨਰ ਅਸੁਰ, ਨੇਤਿ ਨੇਤਿ ਬਨ ਤਿ੍ਰਣ ਕਹਤ ॥ ਤ੍ਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਣਤ ਸੁਮਤਿ ॥੧॥ ਜਾਪੁ (ਭਾਵ ਹੇ ਪ੍ਰਭੂ ਜੀ! ਬੁਧੀਵਾਨ ਵਿਅਕਤੀ ਤੇਰੇ ਕੇਵਲ ਉਹੀ ਨਾਮ ਬਿਆਨ ਕਰ ਸਕਦੇ ਹਨ ਜੋ ਰੋਜ਼ਾਨਾ ਕਿਰਤ ਕਾਰ ਕਰਦਿਆਂ ਸਾਡੇ ਕੰਮ ਵੇਖ ਕੇ ਯਾਦ ਆਉਂਦੇ ਹਨ। ਫਿਰ ਵੀ ਤੇਰੇ ਸਾਰੇ ਨਾਮ ਕੌਣ ਬਿਆਨ ਕਰ ਸਕਦਾ ਹੈ?) ਹੁਣ ਇੱਥੇ ਦਲਬੀਰ ਸਿੰਘ ਜੀ ਨੂੰ ਉਕਤ ਸ਼ਬਦਾਂ ਦਾ ਪਰਸਪਰ ਸੁਮੇਲ ਵੇਖਣ ਦੀ ਬਜਾਏ ਅਪੱਤੀ ਕੇਵਲ ਸੁਮਤ ਸ਼ਬਦ ਦੀ ਜਗ੍ਹਾ ਸੁਮਤਿ ਸ਼ਬਦ ਹੋਣ ’ਤੇ ਹੈ ਜਦਕਿ ਉਪਰ ਡਾ. ਰਤਨ ਸਿੰਘ ਜੱਗੀ ਜੀ ਨੇ ਇਹ ਸ਼ਬਦ ਸੁਮਤਿ ਹੀ ਲਿਖਿਆ ਹੈ।
ਖ਼ੈਰ, ਇਸ ਸ਼ਬਦ ਦਾ ਸੁਮਤਿ ਰੂਪ ’ਚ ਨਾ ਹੋਣਾ ਦੋ ਸੰਕੇਤ ਦਿੰਦਾ ਹੈ:-
1. ਛਾਪੇ ਖ਼ਾਨੇ ਦੀ ਤਰੁਟੀ, ਜੋ ਕਈ ਸਰੂਪਾਂ ’ਚ ਸੁਮਤਿ ਸ਼ਬਦ ਵੇਖਣ ਨੂੰ ਅੱਜ ਵੀ ਮਿਲਦਾ ਹੈ।
2. ਇਹ ਵੀ ਹੋ ਸਕਦਾ ਹੈ ਕਿ ਗੁਰੂ ਕਾਲ ਦੌਰਾਨ ਵਰਤਿਆ ਜਾਂਦਾ ਸ਼ਬਦ ਮਤਿ ਜਾਂ ਸੁਮਤਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇ ਤੱਕ ਮਤਿ ਜਾਂ ਮਤ ਦੋਵੇਂ ਲਿਖੇ ਜਾਣੇ ਆਰੰਭ ਹੋ ਗਏ ਹੋਣ ਜੋ ਅੱਜ ਤੱਕ ਜਾਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ’ਤੋਂ ਇਸ ਦੀ ਪੁਸ਼ਟੀ ਵੀ ਹੁੰਦੀ ਹੈ ਜਿਵੇਂ ਕਿ :- ਬੇਦ ਪੁਰਾਨ ਸਿਮਿ੍ਰਤਿ ਕੇ ਮਤਸੁਨਿ, ਨਿਮਖ ਨ ਹੀਏ ਬਸਾਵੈ ॥ ਸੋਰਠਿ (ਮ:੯/ਅੰਗ ੬੩੨)
ਵੀਚਾਰਨ ਯੋਗ ਵਿਸ਼ਾ ਇਹ ਹੈ ਕਿ ਇਸ ਛੋਟੇ ਜਿਹੇ ਵਿਸ਼ੇ ਨੂੰ ਆਧਾਰ ਬਣਾ ਕੇ ਇਤਨੇ ਸ਼ਬਦਾਂ ਦੀ ਗੁਰਬਾਣੀ ਨਾਲ ਸਾਂਝ ਰੱਖਣ ਵਾਲੀ ‘ਜਾਪ’ ਰਚਨਾ ਨੂੰ ਆਪ ਸ. ਦਲਬੀਰ ਸਿੰਘ ਜੀ ਵਾਂਗ ਅਖੌਤੀ ਵੀ ਕਹਿ ਸਕਦੇ ਹੋ ?

ਗਿਆਨੀ ਅਵਤਾਰ ਸਿੰਘ, ਸੰਪਾਦਕ ‘ਮਿਸ਼ਨਰੀ ਸੇਧਾਂ’ ਜਲੰਧਰ 98140-35202 (9-6-14)

Rahao & Second Rahao (Page No. 1000-1430)

0

ਗੁਰਮਤਿ ਸਿਧਾਂਤ ਦਾ ਸ਼ਿੰਗਾਰ ‘ਰਹਾਉ’ ਤੇ ‘ਰਹਾਉ ਦੂਜਾ’ ਤੁਕਾਂ (ਪੰਨਾ 1000-1430)

ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ॥ ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥1॥ ਰਹਾਉ ॥ ਮਾਰੂ (ਮ: ੫/1001)

ਸੰਤਨ ਕੀ ਓਟ ਆਪੇ ਆਪਿ ॥1॥ ਰਹਾਉ ॥ ਮਾਰੂ (ਮ: ੫/1001)

ਰੇ ਨਰ ਐਸੀ ਕਰਹਿ ਇਆਨਥ ॥ ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥1॥ ਰਹਾਉ॥ ਮਾਰੂ (ਮ: ੫/ 1001)

ਰੇ ਨਰ ਕਾਇ ਪਰ ਗਿ੍ਰਹਿ ਜਾਇ ॥ ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ ॥1॥ ਰਹਾਉ॥ ਮਾਰੂ (ਮ: ੫/1001)

ਰੇ ਨਰ ਇਨ ਬਿਧਿ ਪਾਰਿ ਪਰਾਇ ॥ ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥2॥11॥ ਮਾਰੂ (ਮ: ੫/ 1002)

ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥ ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ॥1॥ ਰਹਾਉ॥ ਮਾਰੂ (ਮ: ੫/1002)

ਰੇ ਮਨ ਵਤ੍ਰ ਬੀਜਣ ਨਾਉ ॥ ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥1॥ ਰਹਾਉ ॥ ਮਾਰੂ (ਮ: ੫/1002)

ਆਵਣ ਜਾਣੁ ਰਹਿਓ ॥ ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥1॥ ਰਹਾਉ ॥ ਮਾਰੂ (ਮ: ੫/1002)

ਜੀਅ ਕੀ ਕੈ ਪਹਿ ਬਾਤ ਕਹਾ ॥ ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥1॥ ਰਹਾਉ ॥ ਮਾਰੂ (ਮ: ੫/1003)

ਮੇਰਾ ਅੰਤਰਜਾਮੀ ਹਰਿ ਰਾਇਆ ॥ ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥1॥ ਰਹਾਉ ਦੂਜਾ ॥6॥15॥ ਮਾਰੂ (ਮ: ੫/1003)

ਮੇਰੇ ਸਤਿਗੁਰ ਹੀ ਪਤਿ ਰਾਖੁ ॥ ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥1॥ ਰਹਾਉ ॥ ਮਾਰੂ (ਮ: ੫/1003)

ਕਰਣੈਹਾਰਾ ਬੂਝਹੁ ਰੇ ॥ ਸਤਿਗੁਰੁ ਮਿਲੈ ਤ ਸੂਝੈ ਰੇ ॥1॥ ਰਹਾਉ ॥ ਮਾਰੂ (ਮ: ੫/1003)

ਨਿਰਭਉ ਨਿਰੰਕਾਰੁ ਦਇਅਲੀਆ ॥ ਜੀਅ ਜੰਤ ਸਗਲੇ ਪ੍ਰਤਿਪਲੀਆ ॥1॥ ਰਹਾਉ ॥ ਮਾਰੂ (ਮ: ੫/1004)

ਰਾਮ ਨਾਮੁ ਮਨਿ ਤਨਿ ਆਧਾਰਾ ॥ ਜੋ ਸਿਮਰੈ ਤਿਸ ਕਾ ਨਿਸਤਾਰਾ ॥1॥ ਰਹਾਉ ॥ ਮਾਰੂ (ਮ: ੫/1004)

ਐਸੀ ਜਾਨਿ ਪਾਈ ॥ ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥1॥ ਰਹਾਉ ॥ ਮਾਰੂ (ਮ: ੫/1005)

ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥ ਮੋ ਕਉ ਦੇਹੁ ਦਾਨਾ ॥1॥ ਰਹਾਉ ॥ ਮਾਰੂ (ਮ: ੫/1005)

ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥ ਏਹਾ ਓਟ ਆਧਾਰਾ ॥1॥ ਰਹਾਉ ॥ ਮਾਰੂ (ਮ: ੫/1005)

ਲਾਲੁ ਅਮੋਲਾ ਲਾਲੋ ॥ ਅਗਹ ਅਤੋਲਾ ਨਾਮੋ ॥1॥ ਰਹਾਉ ॥ ਮਾਰੂ (ਮ: ੫/1006)

ਮੇਰੇ ਮਨ ਕਰਨ ਸੁਣਿ ਹਰਿ ਨਾਮੁ ॥ ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ ॥1॥ ਰਹਾਉ ॥ ਮਾਰੂ (ਮ: ੫/1006)

ਮੇਰੇ ਮਨ ਨਾਮੁ ਨਿਤ ਨਿਤ ਲੇਹ ॥ ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥1॥ ਰਹਾਉ ॥ ਮਾਰੂ (ਮ: ੫/1006)

ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥ ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥1॥ ਰਹਾਉ ॥ ਮਾਰੂ (ਮ: ੫/1006)

ਮੇਰੇ ਮਨ ਨਾਮੁ ਹਿਰਦੈ ਧਾਰਿ ॥ ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥1॥ ਰਹਾਉ ॥ ਮਾਰੂ (ਮ: ੫/1007)

ਮੇਰੇ ਮਨ ਨਾਮੁ ਅੰਮਿ੍ਰਤੁ ਪੀਉ ॥ ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥1॥ ਰਹਾਉ ॥ ਮਾਰੂ (ਮ: ੫/ 1007)

ਮੇਰੇ ਮਨ ਨਾਮ ਕੀ ਕਰਿ ਟੇਕ ॥ ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥1॥ ਰਹਾਉ ॥ ਮਾਰੂ (ਮ: ੫/ 1007)

ਡੂਬੇ ਨਾਮ ਬਿਨੁ ਘਨ ਸਾਥ ॥ ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥1॥ ਰਹਾਉ ॥ ਮਾਰੂ (ਮ: ੫/1007)

ਹਰਿ ਕੋ ਨਾਮੁ ਸਦਾ ਸੁਖਦਾਈ ॥ ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥1॥ ਰਹਾਉ ॥ ਮਾਰੂ (ਮ: ੯/ 1008)

ਅਬ ਮੈ ਕਹਾ ਕਰਉ ਰੀ ਮਾਈ ॥ ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨ੍ਾਈ ॥1॥ ਰਹਾਉ ॥ ਮਾਰੂ (ਮ: ੯/1008)

ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥ ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥1॥ ਰਹਾਉ ॥ ਮਾਰੂ (ਮ: ੯/1008)

ਤੂ ਅਜਰਾਵਰੁ ਅਮਰੁ ਤੂ ਸਭ ਚਾਲਣਹਾਰੀ ॥ ਨਾਮੁ ਰਸਾਇਣੁ ਭਾਇ ਲੈ ਪਰਹਰਿ ਦੁਖੁ ਭਾਰੀ ॥1॥ ਰਹਾਉ॥ ਮਾਰੂ (ਮ: ੧/1008)

ਬਾਬਾ ਜਗੁ ਫਾਥਾ ਮਹਾ ਜਾਲਿ ॥ ਗੁਰ ਪਰਸਾਦੀ ਉਬਰੇ ਸਚਾ ਨਾਮੁ ਸਮਾਲਿ ॥1॥ ਰਹਾਉ॥ ਮਾਰੂ (ਮ: ੧/1009)

ਬਾਬਾ ਮੈ ਕੁਚੀਲੁ ਕਾਚਉ ਮਤਿਹੀਨ ॥ ਨਾਮ ਬਿਨਾ ਕੋ ਕਛੁ ਨਹੀ ਗੁਰਿ ਪੂਰੈ ਪੂਰੀ ਮਤਿ ਕੀਨ ॥1॥ ਰਹਾਉ ॥ ਮਾਰੂ (ਮ: ੧/1010)

ਐਸਾ ਲਾਲਾ ਮੇਰੇ ਲਾਲ ਕੋ ਸੁਣਿ ਖਸਮ ਹਮਾਰੇ ॥ ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ ਪਿਆਰੇ ॥1॥ ਰਹਾਉ ॥ ਮਾਰੂ (ਮ: ੧/1010)

ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ॥ ਗੁਰ ਪਰਸਾਦੀ ਉਬਰੇ ਹਰਿ ਕੀ ਸਰਣਾਈ ॥1॥ ਰਹਾਉ ॥ ਮਾਰੂ (ਮ: ੧/1011)

ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ॥ ਜਿਸੁ ਤੂ ਮੇਲਹਿ ਸੋ ਮਿਲੈ ਧੁਰਿ ਹੁਕਮੁ ਅਪਾਰਾ ॥1॥ ਰਹਾਉ ॥ ਮਾਰੂ (ਮ: ੧/1012)

ਬਾਬਾ ਐਸੀ ਰਵਤ ਰਵੈ ਸੰਨਿਆਸੀ ॥ ਗੁਰ ਕੈ ਸਬਦਿ ਏਕ ਲਿਵ ਲਾਗੀ ਤੇਰੈ ਨਾਮਿ ਰਤੇ ਤਿ੍ਰਪਤਾਸੀ ॥1॥ ਰਹਾਉ ॥ ਮਾਰੂ (ਮ: ੧/1012)

ਸੰਸਾਰੁ ਭਵਜਲੁ ਕਿਉ ਤਰੈ ॥ ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥1॥ ਰਹਾਉ ॥ ਮਾਰੂ (ਮ: ੧/1013)

ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ॥ ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥1॥ ਰਹਾਉ ॥ ਮਾਰੂ (ਮ: ੧/1014)

ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥ ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥1॥ ਰਹਾਉ ॥ ਮਾਰੂ (ਮ: ੧/1015)

ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥ ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥1॥ ਰਹਾਉ ॥ ਮਾਰੂ (ਮ: ੧/1015)

ਆਪੇ ਮੇਲੇ ਆਪਿ ਮਿਲਾਏ ॥ ਆਪਣਾ ਪਿਆਰੁ ਆਪੇ ਲਾਏ ॥ ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥1॥ ਰਹਾਉ ॥ ਮਾਰੂ (ਮ: ੩/1016)

ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥ ਅੰਮਿ੍ਰਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥1॥ ਰਹਾਉ ॥ ਮਾਰੂ (ਮ: ੫/1017)

ਮੇਰੇ ਮਾਨ ਕੋ ਅਸਥਾਨੁ ॥ ਮੀਤ ਸਾਜਨ ਸਖਾ ਬੰਧਪੁ ਅੰਤਰਜਾਮੀ ਜਾਨੁ ॥1॥ ਰਹਾਉ ॥ ਮਾਰੂ (ਮ: ੫/ 1017)

ਮਨ ਮੇਰੇ ਰਾਮ ਰਉ ਨਿਤ ਨੀਤਿ ॥ ਦਇਆਲ ਦੇਵ ਕਿ੍ਰਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥1॥ ਰਹਾਉ ॥ ਮਾਰੂ (ਮ: ੫/ 1017)

ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥1॥ ਰਹਾਉ ॥ ਮਾਰੂ (ਮ: ੫/1018)

ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥1॥ ਰਹਾਉ॥ ਮਾਰੂ (ਮ: ੫/1019)

ਪਡੀਆ ਕਵਨ ਕੁਮਤਿ ਤੁਮ ਲਾਗੇ ॥ ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥1॥ ਰਹਾਉ ॥ ਮਾਰੂ (ਭਗਤ ਕਬੀਰ/1102)

ਸਾਰ ਸੁਖੁ ਪਾਈਐ ਰਾਮਾ ॥ ਰੰਗਿ ਰਵਹੁ ਆਤਮੈ ਰਾਮ ॥1॥ ਰਹਾਉ ॥ ਮਾਰੂ (ਭਗਤ ਕਬੀਰ/1103)

ਰਾਮੁ ਜਿਹ ਪਾਇਆ ਰਾਮ ॥ ਤੇ ਭਵਹਿ ਨ ਬਾਰੈ ਬਾਰ ॥1॥ ਰਹਾਉ ॥ ਮਾਰੂ (ਭਗਤ ਕਬੀਰ/ 1103)

ਬਹੁਰਿ ਹਮ ਕਾਹੇ ਆਵਹਿਗੇ ॥ ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥1॥ ਰਹਾਉ ॥ ਮਾਰੂ (ਭਗਤ ਕਬੀਰ/ 1103)

ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥ ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥1॥ ਰਹਾਉ ॥ ਮਾਰੂ (ਭਗਤ ਕਬੀਰ/ 1104)

ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥1॥ ਕਾਹੇ ਕੀਜਤੁ ਹੈ ਮਨਿ ਭਾਵਨੁ ॥ ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥1॥ ਰਹਾਉ ॥ ਮਾਰੂ (ਭਗਤ ਕਬੀਰ/ 1104)

ਬਾਬਾ ਅਬ ਨ ਬਸਉ ਇਹ ਗਾਉ ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥1॥ ਰਹਾਉ॥ ਮਾਰੂ (ਭਗਤ ਕਬੀਰ/ 1104)

ਰਾਜਨ ਕਉਨੁ ਤੁਮਾਰੈ ਆਵੈ ॥ ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥1॥ ਰਹਾਉ॥ ਮਾਰੂ (ਭਗਤ ਕਬੀਰ/ 1105)

ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥ ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥1॥ ਰਹਾਉ ॥ ਮਾਰੂ (ਭਗਤ ਨਾਮਦੇਵ/1105)

ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥ ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥1॥ ਰਹਾਉ॥ ਮਾਰੂ (ਭਗਤ ਕਬੀਰ/1105)

ਮਨ ਆਦਿ ਗੁਣ ਆਦਿ ਵਖਾਣਿਆ ॥ ਤੇਰੀ ਦੁਬਿਧਾ ਦਿ੍ਰਸਟਿ ਸੰਮਾਨਿਆ ॥1॥ ਰਹਾਉ ॥ ਮਾਰੂ (ਭਗਤ ਜੈਦੇਵ/1106)

ਰਾਮੁ ਸਿਮਰੁ ਪਛੁਤਾਹਿਗਾ ਮਨ ॥ ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥1॥ ਰਹਾਉ॥ ਮਾਰੂ (ਭਗਤ ਕਬੀਰ/1106)

ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥1॥ ਰਹਾਉ ॥ ਮਾਰੂ (ਭਗਤ ਰਵਿਦਾਸ/ 1106

ਹਰਿ ਹਰਿ ਹਰਿ ਨ ਜਪਸਿ ਰਸਨਾ ॥ ਅਵਰ ਸਭ ਛਾਡਿ ਬਚਨ ਰਚਨਾ ॥1॥ ਰਹਾਉ ॥ ਮਾਰੂ (ਭਗਤ ਰਵਿਦਾਸ/1106)

ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥ ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ॥ ਰਹਾਉ ॥ ਕੇਦਾਰਾ (ਮ: ੪/1118)

ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥ ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ॥ ਕੇਦਾਰਾ (ਮ: ੪/ 1118)

ਮਾਈ ਸੰਤਸੰਗਿ ਜਾਗੀ ॥ ਪਿ੍ਰਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ॥ ਕੇਦਾਰਾ (ਮ: ੫/1119)

ਦੀਨ ਬਿਨਉ ਸੁਨੁ ਦਇਆਲ ॥ ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥ ਰਾਖੁ ਹੋ ਕਿਰਪਾਲ ॥ ਰਹਾਉ॥ ਕੇਦਾਰਾ (ਮ: ੫/ 1119)

ਸਰਨੀ ਆਇਓ ਨਾਥ ਨਿਧਾਨ ॥ ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥1॥ ਰਹਾਉ॥ ਕੇਦਾਰਾ (ਮ: ੫/ 1119)

ਹਰਿ ਕੇ ਦਰਸਨ ਕੋ ਮਨਿ ਚਾਉ ॥ ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥ ਕੇਦਾਰਾ (ਮ: ੫/ 1119)

ਪਿ੍ਰਅ ਕੀ ਪ੍ਰੀਤਿ ਪਿਆਰੀ ॥ ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥ ਕੇਦਾਰਾ (ਮ: ੫/ 1120)

ਹਰਿ ਹਰਿ ਹਰਿ ਗੁਨ ਗਾਵਹੁ ॥ ਕਰਹੁ ਕਿ੍ਰਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥ ਕੇਦਾਰਾ (ਮ: ੫/ 1120)

ਹਰਿ ਬਿਨੁ ਜਨਮੁ ਅਕਾਰਥ ਜਾਤ ॥ ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ॥ ਰਹਾਉ ॥ ਕੇਦਾਰਾ (ਮ: ੫/1120)

ਹਰਿ ਬਿਨੁ ਕੋਇ ਨ ਚਾਲਸਿ ਸਾਥ ॥ ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ॥ ਰਹਾਉ ॥ ਕੇਦਾਰਾ (ਮ: ੫/ 1120)

ਬਿਸਰਤ ਨਾਹਿ ਮਨ ਤੇ ਹਰੀ ॥ ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ॥ ਕੇਦਾਰਾ (ਮ: ੫/ 1120)

ਪ੍ਰੀਤਮ ਬਸਤ ਰਿਦ ਮਹਿ ਖੋਰ ॥ ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥1॥ ਰਹਾਉ ॥ ਕੇਦਾਰਾ (ਮ: ੫/1121)

ਰਸਨਾ ਰਾਮ ਰਾਮ ਬਖਾਨੁ ॥ ਗੁਨ ਗੁੋਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥ ਕੇਦਾਰਾ (ਮ: ੫/ 1121)

ਹਰਿ ਕੇ ਨਾਮ ਕੋ ਆਧਾਰੁ ॥ ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥ ਕੇਦਾਰਾ (ਮ: ੫/1121)

ਹਰਿ ਕੇ ਨਾਮ ਬਿਨੁ ਧਿ੍ਰਗੁ ਸ੍ਰੋਤ ॥ ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥ ਕੇਦਾਰਾ (ਮ: ੫/1121)

ਸੰਤਹ ਧੂਰਿ ਲੇ ਮੁਖਿ ਮਲੀ ॥ ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥ ਕੇਦਾਰਾ (ਮ: ੫/ 1121)

ਹਰਿ ਕੇ ਨਾਮ ਕੀ ਮਨ ਰੁਚੈ ॥ ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ ਰਹਾਉ ॥ ਕੇਦਾਰਾ (ਮ: ੫/ 1122)

ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥ ਕੇਦਾਰਾ (ਮ: ੫/1122)

ਤੇਰਾ ਜਨੁ ਏਕੁ ਆਧੁ ਕੋਈ ॥ ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨ੍ੈ ਸੋਈ ॥1॥ ਰਹਾਉ ॥ ਕੇਦਾਰਾ (ਭਗਤ ਕਬੀਰ/ 1123)

ਹਰਿ ਕੇ ਨਾਮ ਕੇ ਬਿਆਪਾਰੀ ॥ ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥1॥ ਰਹਾਉ ॥ ਕੇਦਾਰਾ (ਭਗਤ ਕਬੀਰ/ 1123)

ਬੋਲਹੁ ਭਈਆ ਰਾਮ ਕੀ ਦੁਹਾਈ ॥ ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥1॥ ਰਹਾਉ ॥ ਕੇਦਾਰਾ (ਭਗਤ ਕਬੀਰ/1123)

ਚਲਤ ਕਤ ਟੇਢੇ ਟੇਢੇ ਟੇਢੇ ॥ ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥1॥ ਰਹਾਉ ॥ ਕੇਦਾਰਾ (ਭਗਤ ਕਬੀਰ/ 1124)

ਰਾਮੁ ਬਿਸਾਰਿਓ ਹੈ ਅਭਿਮਾਨਿ ॥ ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥1॥ ਰਹਾਉ ॥ ਕੇਦਾਰਾ (ਭਗਤ ਕਬੀਰ/1124)

ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ॥ ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥1॥ ਰਹਾਉ॥ ਕੇਦਾਰਾ (ਭਗਤ ਕਬੀਰ/1124)

ਰੇ ਚਿਤ ਚੇਤਿ ਚੇਤ ਅਚੇਤ॥ ਕਾਹੇ ਨ ਬਾਲਮੀਕਹਿ ਦੇਖ॥ ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ॥1॥ ਰਹਾਉ॥ ਕੇਦਾਰਾ (ਭਗਤ ਰਵਿਦਾਸ/1124)

ਕਿਆ ਕਹੀਐ ਕਿਛੁ ਕਹੀ ਨ ਜਾਇ ॥ ਜੋ ਕਿਛੁ ਅਹੈ ਸਭ ਤੇਰੀ ਰਜਾਇ ॥1॥ ਰਹਾਉ ॥ ਭੈਰਉ (ਮ: ੧/1125)

ਭਵਜਲੁ ਬਿਨੁ ਸਬਦੈ ਕਿਉ ਤਰੀਐ ॥ ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥1॥ ਰਹਾਉ॥ ਭੈਰਉ (ਮ: ੧/1125)

ਪ੍ਰਾਣੀ ਹਰਿ ਜਪਿ ਜਨਮੁ ਗਇਓ ॥ ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ ॥1॥ ਰਹਾਉ ॥ ਭੈਰਉ (ਮ: ੧/ 1126)

ਅੰਧੁਲੇ ਕਿਆ ਪਾਇਆ ਜਗਿ ਆਇ ॥ ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥1॥ ਰਹਾਉ ॥ ਭੈਰਉ (ਮ: ੧/ 1126)

ਮਨ ਰੇ ਕਿਉ ਛੂਟਸਿ ਦੁਖੁ ਭਾਰੀ ॥ ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥1॥ ਰਹਾਉ ॥ ਭੈਰਉ (ਮ: ੧/1126)

ਸੋ ਜਨੁ ਐਸਾ ਮੈ ਮਨਿ ਭਾਵੈ ॥ ਆਪੁ ਮਾਰਿ ਅਪਰੰਪਰਿ ਰਾਤਾ ਗੁਰ ਕੀ ਕਾਰ ਕਮਾਵੈ ॥1॥ ਰਹਾਉ ॥ ਭੈਰਉ (ਮ: ੧/ 1126)

ਮਨ ਰੇ ਰਾਮ ਭਗਤਿ ਚਿਤੁ ਲਾਈਐ ॥ ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥1॥ ਰਹਾਉ ॥ ਭੈਰਉ (ਮ: ੧/1127)

ਰਾਮ ਨਾਮ ਬਿਨੁ ਬਿਰਥੇ ਜਗਿ ਜਨਮਾ ॥ ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥1॥ ਰਹਾਉ ॥ ਭੈਰਉ (ਮ: ੧/1127)

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥ ਭੈਰਉ (ਮ: ੩/1128)

ਮਾਇਆ ਮਦਿ ਮਾਤਾ ਰਹਿਆ ਸੋਇ ॥ ਜਾਗਤੁ ਰਹੈ ਨ ਮੂਸੈ ਕੋਇ ॥1॥ ਰਹਾਉ ॥ ਭੈਰਉ (ਮ: ੩/ 1128)

ਰੇ ਜਨ ਕੈ ਸਿਉ ਕਰਹੁ ਪੁਕਾਰਾ ॥ ਹੁਕਮੇ ਹੋਆ ਹੁਕਮੇ ਵਰਤਾਰਾ ॥1॥ ਰਹਾਉ ॥ ਭੈਰਉ (ਮ: ੩/ 1128)

ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥ ਤਨੁ ਮਨੁ ਸਾਚੇ ਸਾਹਿਬ ਜੋਗੁ ॥1॥ ਰਹਾਉ ॥ ਭੈਰਉ (ਮ: ੩/ 1128)

ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥1॥ ਰਹਾਉ ॥ ਭੈਰਉ (ਮ: ੩/1128)

ਗੁਰ ਪਰਸਾਦੀ ਹਰਿ ਨਾਮੁ ਸਮ੍ਾਲਿ ॥ ਸਦ ਹੀ ਨਿਬਹੈ ਤੇਰੈ ਨਾਲਿ ॥1॥ ਰਹਾਉ ॥ ਭੈਰਉ (ਮ: ੩/ 1129)

ਹਰਿ ਜੀਉ ਅਪਣੀ ਕਿ੍ਰਪਾ ਕਰੇਇ ॥ ਗੁਰਮੁਖਿ ਨਾਮੁ ਵਡਿਆਈ ਦੇਇ ॥1॥ ਰਹਾਉ ॥ ਭੈਰਉ (ਮ: ੩/ 1129)

ਹਰਿ ਜੀਉ ਅਪਣੀ ਕਿਰਪਾ ਧਾਰੁ ॥ ਗੁਰਮੁਖਿ ਨਾਮੇ ਲਗੈ ਪਿਆਰੁ ॥1॥ ਰਹਾਉ ॥ ਭੈਰਉ (ਮ: ੩/ 1129)

ਰਾਮ ਨਾਮੁ ਦੁਲਭੁ ਹੈ ਭਾਈ ॥ ਗੁਰ ਪਰਸਾਦਿ ਵਸੈ ਮਨਿ ਆਈ ॥1॥ ਰਹਾਉ ॥ ਭੈਰਉ (ਮ: ੩/1129)

ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥ ਗੁਰਮੁਖਿ ਸਾਚਾ ਲਗੈ ਪਿਆਰੁ ॥1॥ ਰਹਾਉ ॥ ਭੈਰਉ (ਮ: ੩/1129)

ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੁਝਾਈ ॥ ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ ॥1॥ ਰਹਾਉ ॥ ਭੈਰਉ (ਮ: ੩/ 1130)

ਹਰਿ ਜੀਉ ਸਤਸੰਗਤਿ ਮੇਲਾਇ ॥ ਨਾਨਕ ਤਿਸ ਨੋ ਦੇਇ ਵਡਿਆਈ ਜੋ ਰਾਮ ਨਾਮਿ ਚਿਤੁ ਲਾਇ ॥1॥ ਰਹਾਉ ॥ ਭੈਰਉ (ਮ: ੩/ 1130)

ਧਿ੍ਰਗੁ ਧਿ੍ਰਗੁ ਮਨਮੁਖਿ ਜਨਮੁ ਗਵਾਇਆ ॥ ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮੁ ਨ ਭਾਇਆ ॥1॥ ਰਹਾਉ ॥ ਭੈਰਉ (ਮ: ੩/ 1130)

ਭਗਤੁ ਭਗਤੁ ਕਹੈ ਸਭੁ ਕੋਈ ॥ ਬਿਨੁ ਸਤਿਗੁਰ ਸੇਵੇ ਭਗਤਿ ਨ ਪਾਈਐ ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥1॥ ਰਹਾਉ ॥ ਭੈਰਉ (ਮ: ੩/1131)

ਸਦਾ ਅਨੰਦੁ ਰਾਮ ਰਸਿ ਰਾਤੇ ॥ ਹਿਰਦੈ ਨਾਮੁ ਦੁਬਿਧਾ ਮਨਿ ਭਾਗੀ ਹਰਿ ਹਰਿ ਅੰਮਿ੍ਰਤੁ ਪੀ ਤਿ੍ਰਪਤਾਤੇ ॥1॥ ਰਹਾਉ ॥ ਭੈਰਉ (ਮ: ੩/1131)

ਕਲਿ ਮਹਿ ਰਾਮ ਨਾਮਿ ਵਡਿਆਈ ॥ ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ ॥1॥ ਰਹਾਉ ॥ ਭੈਰਉ (ਮ: ੩/1131)

ਮਨ ਮੇਰੇ ਰਾਮ ਨਾਮੁ ਆਧਾਰੁ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸਭ ਇਛ ਪੁਜਾਵਣਹਾਰੁ ॥1॥ ਰਹਾਉ ॥ ਭੈਰਉ (ਮ: ੩/1132)

ਮੇਰੇ ਮਨ ਸਦਾ ਰਹਹੁ ਸਤਿਗੁਰ ਕੀ ਸਰਣਾ ॥ ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰ ਸਬਦੇ ਭਵਜਲੁ ਤਰਣਾ ॥1॥ ਰਹਾਉ॥ ਭੈਰਉ (ਮ: ੩/1132)

ਮਨਮੁਖਿ ਧਿ੍ਰਗੁ ਜੀਵਣੁ ਸੈਸਾਰਿ ॥ ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ ॥1॥ ਰਹਾਉ॥ ਭੈਰਉ (ਮ: ੩/1132)

ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ ਸਾਸਨਾ ਤੇ ਬਾਲਕੁ ਗਮੁ ਨ ਕਰੈ ॥1॥ ਰਹਾਉ ॥ ਭੈਰਉ (ਮ: ੩/1133)

ਜੁਗਿ ਜੁਗਿ ਭਗਤਾ ਕੀ ਰਖਦਾ ਆਇਆ॥ ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ॥1॥ ਰਹਾਉ॥ ਭੈਰਉ (ਮ: ੩/1133)

ਮੇਰੇ ਮਨ ਹਰਿ ਭਜੁ ਨਾਮੁ ਨਰਾਇਣੁ ॥ ਹਰਿ ਹਰਿ ਕਿ੍ਰਪਾ ਕਰੇ ਸੁਖਦਾਤਾ ਗੁਰਮੁਖਿ ਭਵਜਲੁ ਹਰਿ ਨਾਮਿ ਤਰਾਇਣੁ ॥1॥ ਰਹਾਉ ॥ ਭੈਰਉ (ਮ: ੪/1134)

ਮੇਰੇ ਮਨ ਹਰਿ ਭਜੁ ਨਾਮੁ ਨਰਹਰੀ ॥ ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ ॥1॥ ਰਹਾਉ ॥ ਭੈਰਉ (ਮ: ੪/ 1134)

ਹਰਿ ਹਰਿ ਨਾਮੁ ਜਪਹੁ ਬਨਵਾਲੀ ॥ ਕਰਿ ਕਿਰਪਾ ਮੇਲਹੁ ਸਤਸੰਗਤਿ ਤੂਟਿ ਗਈ ਮਾਇਆ ਜਮ ਜਾਲੀ ॥1॥ ਰਹਾਉ ॥ ਭੈਰਉ (ਮ: ੪/ 1134)

ਹਰਿ ਸੁਖਦਾਤਾ ਮੇਰੇ ਮਨ ਜਾਪੁ ॥ ਹਉ ਤੁਧੁ ਸਾਲਾਹੀ ਤੂ ਮੇਰਾ ਹਰਿ ਪ੍ਰਭੁ ਬਾਪੁ ॥1॥ ਰਹਾਉ ॥ ਭੈਰਉ (ਮ: ੪/ 1134)

ਮਧੁਸੂਦਨੁ ਜਪੀਐ ਉਰ ਧਾਰਿ ॥ ਦੇਹੀ ਨਗਰਿ ਤਸਕਰ ਪੰਚ ਧਾਤੂ ਗੁਰ ਸਬਦੀ ਹਰਿ ਕਾਢੇ ਮਾਰਿ ॥1॥ ਰਹਾਉ ॥ ਭੈਰਉ (ਮ: ੪/1135)

ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥ ਕਿ੍ਰਪਾ ਕਿ੍ਰਪਾ ਕਰਿ ਜਗਤ ਪਿਤ ਸੁਆਮੀ ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥1॥ ਰਹਾਉ ॥ ਭੈਰਉ (ਮ: ੪/1135)

ਜਗਜੀਵਨੁ ਹਰਿ ਧਿਆਇ ਤਰਣੇ ॥ ਅਨੇਕ ਅਸੰਖ ਨਾਮ ਹਰਿ ਤੇਰੇ ਨ ਜਾਹੀ ਜਿਹਵਾ ਇਤੁ ਗਨਣੇ ॥1॥ ਰਹਾਉ ॥ ਭੈਰਉ (ਮ: ੪/ 1135)

ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥1॥ ਰਹਾਉ ॥ ਭੈਰਉ (ਮ: ੫/ 1136)

ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥1॥ ਰਹਾਉ ॥ ਭੈਰਉ (ਮ: ੫/ 1136)

ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥ ਭੈਰਉ (ਮ: ੫/ 1136)

ਸੰਤਸੰਗਿ ਲੇ ਚੜਿਓ ਸਿਕਾਰ ॥ ਮਿ੍ਰਗ ਪਕਰੇ ਬਿਨੁ ਘੋਰ ਹਥੀਆਰ ॥1॥ ਰਹਾਉ ॥ ਭੈਰਉ (ਮ: ੫/ 1136)

ਸੰਤ ਜਨਾ ਕੀ ਲੇਹੁ ਮਤੇ ॥ ਸਾਧਸੰਗਿ ਪਾਵਹੁ ਪਰਮ ਗਤੇ ॥1॥ ਰਹਾਉ ॥ ਭੈਰਉ (ਮ: ੫/ 1136)

ਗੁਰੁ ਗੋਬਿੰਦੁ ਜੀਅ ਕੈ ਕਾਮ ॥ ਹਲਤਿ ਪਲਤਿ ਜਾ ਕੀ ਸਦ ਛਾਮ ॥1॥ ਰਹਾਉ ॥ ਭੈਰਉ (ਮ: ੫/1137)

ਪ੍ਰਭੂ ਹਮਾਰੈ ਸਾਸਤ੍ਰ ਸਉਣ ॥ ਸੂਖ ਸਹਜ ਆਨੰਦ ਗਿ੍ਰਹ ਭਉਣ ॥1॥ ਰਹਾਉ ॥ ਭੈਰਉ (ਮ: ੫/ 1137)

ਗੰਗਾ ਜਲੁ ਗੁਰ ਗੋਬਿੰਦ ਨਾਮ ॥ ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ ਜੋਨਿ ਭ੍ਰਮਾਮ ॥1॥ ਰਹਾਉ ॥ ਭੈਰਉ (ਮ: ੫/1137)

ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥ ਪਾਪੀ ਮੂਆ ਗੁਰ ਪਰਤਾਪਿ ॥1॥ ਰਹਾਉ ॥ ਭੈਰਉ (ਮ: ੫/ 1137)

ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥ ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥1॥ ਰਹਾਉ ॥ ਭੈਰਉ (ਮ: ੫/1137)

ਜੀਵਤ ਜੀਵਤ ਜੀਵਤ ਰਹਹੁ ॥ ਰਾਮ ਰਸਾਇਣੁ ਨਿਤ ਉਠਿ ਪੀਵਹੁ ॥ ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥1॥ ਰਹਾਉ ॥ ਭੈਰਉ (ਮ: ੫/1138)

ਪਤਿਤ ਪਾਵਨ ਪ੍ਰਭ ਤੇਰੋ ਨਾਉ ॥ ਪੂਰਬਿ ਕਰਮ ਲਿਖੇ ਗੁਣ ਗਾਉ ॥1॥ ਰਹਾਉ ॥ ਭੈਰਉ (ਮ: ੫/ 1138)

ਪਾਪੀ ਤੇ ਰਾਖੇ ਨਾਰਾਇਣ ॥ ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥1॥ ਰਹਾਉ ॥ ਭੈਰਉ (ਮ: ੫/ 1138)

ਰੇ ਮਨ ਮੇਰੇ ਤੂ ਗੋਵਿਦ ਭਾਜੁ ॥ ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥1॥ ਰਹਾਉ ॥ ਭੈਰਉ (ਮ: ੫/1138)

ਸੰਤਸੰਗਿ ਪੇਖਿਓ ਮਨ ਮਾਏਂ ॥ ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ ॥1॥ ਰਹਾਉ ॥ ਭੈਰਉ (ਮ: ੫/ 1139)

ਨੇੜੈ ਨੇੜੈ ਸਭੁ ਕੋ ਕਹੈ ॥ ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥1॥ ਰਹਾਉ ॥ ਭੈਰਉ (ਮ: ੫/ 1139)

ਰਾਖਹੁ ਰਾਖਹੁ ਕਿਰਪਾ ਧਾਰਿ ॥ ਤੇਰੀ ਸਰਣਿ ਤੇਰੈ ਦਰਵਾਰਿ ॥1॥ ਰਹਾਉ ॥ ਭੈਰਉ (ਮ: ੫/ 1139)

ਮਾਇਆ ਮੋਹਿ ਕੜੇ ਕੜਿ ਪਚਿਆ ॥ ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥1॥ ਰਹਾਉ ॥ ਭੈਰਉ (ਮ: ੫/ 1140)

ਨਾਮ ਬਿਨਾ ਕਹਹੁ ਕੋ ਤਰਿਆ ॥ ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥1॥ ਰਹਾਉ ॥ ਭੈਰਉ (ਮ: ੫/ 1140)

ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥1॥ ਰਹਾਉ ॥ ਭੈਰਉ (ਮ: ੫/ 1140)

ਅੰਤਰਿ ਰਾਮ ਰਾਇ ਪ੍ਰਗਟੇ ਆਇ ॥ ਗੁਰਿ ਪੂਰੈ ਦੀਓ ਰੰਗੁ ਲਾਇ ॥1॥ ਰਹਾਉ ॥ ਭੈਰਉ (ਮ: ੫/ 1141)

ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥ ਗੁਰਿ ਪੂਰੈ ਪਿਤਾ ਸੰਗਿ ਮੇਲੇ ॥1॥ ਰਹਾਉ ॥ ਭੈਰਉ (ਮ: ੫/ 1141)

ਸੁਖੁ ਪਾਇਆ ਸਤਿਗੁਰੂ ਮਨਾਇ ॥ ਸਭ ਫਲ ਪਾਏ ਗੁਰੂ ਧਿਆਇ ॥1॥ ਰਹਾਉ ॥ ਭੈਰਉ (ਮ: ੫/ 1141)

ਗੁਰ ਜੈਸਾ ਨਾਹੀ ਕੋ ਦੇਵ ॥ ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥1॥ ਰਹਾਉ ॥ ਭੈਰਉ (ਮ: ੫/1142)

ਤੀਰਥੁ ਹਮਰਾ ਹਰਿ ਕੋ ਨਾਮੁ ॥ ਗੁਰਿ ਉਪਦੇਸਿਆ ਤਤੁ ਗਿਆਨੁ ॥1॥ ਰਹਾਉ ॥ ਭੈਰਉ (ਮ: ੫/1142)

ਐਸੋ ਹੀਰਾ ਨਿਰਮਲ ਨਾਮ ॥ ਜਾਸੁ ਜਪਤ ਪੂਰਨ ਸਭਿ ਕਾਮ ॥1॥ ਰਹਾਉ ॥ ਭੈਰਉ (ਮ: ੫/1142)

ਸਖੀ ਸਹੇਰੀ ਮੇਰੈ ਗ੍ਰਸਤਿ ਅਨੰਦ ॥ ਕਰਿ ਕਿਰਪਾ ਭੇਟੇ ਮੋਹਿ ਕੰਤ ॥1॥ ਰਹਾਉ ॥ ਭੈਰਉ (ਮ: ੫/1143)

ਮਾਇਆ ਲਗਿ ਭੂਲੋ ਸੰਸਾਰੁ ॥ ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥1॥ ਰਹਾਉ॥ ਭੈਰਉ (ਮ: ੫/1143)

ਰਾਮ ਨਾਮੁ ਜੀਅ ਕੋ ਆਧਾਰੁ ॥ ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥1॥ ਰਹਾਉ॥ ਭੈਰਉ (ਮ: ੫/1143)

ਨਾਮੁ ਰਤਨੁ ਮੇਰੈ ਭੰਡਾਰ ॥ ਅਗਮ ਅਮੋਲਾ ਅਪਰ ਅਪਾਰ ॥1॥ ਰਹਾਉ ॥ ਭੈਰਉ (ਮ: ੫/1144)

ਕਰਿ ਕਿਰਪਾ ਕਰਹੁ ਪ੍ਰਭ ਦਾਤਿ ॥ ਤੁਮ੍ਰੀ ਉਸਤਤਿ ਕਰਉ ਦਿਨ ਰਾਤਿ ॥1॥ ਰਹਾਉ ॥ ਭੈਰਉ (ਮ: ੫/ 1144)

ਤਿਸੁ ਸਰਣਾਈ ਸਦਾ ਸੁਖੁ ਹੋਇ ॥ ਕਰਿ ਕਿਰਪਾ ਜਾ ਕਉ ਮੇਲੈ ਸੋਇ ॥1॥ ਰਹਾਉ ॥ ਭੈਰਉ (ਮ: ੫/ 1144)

ਬਿਖਿਆ ਕਾ ਸਭੁ ਧੰਧੁ ਪਸਾਰੁ ॥ ਵਿਰਲੈ ਕੀਨੋ ਨਾਮ ਅਧਾਰੁ ॥1॥ ਰਹਾਉ ॥ ਭੈਰਉ (ਮ: ੫/ 1145)

ਸੰਤਸੰਗਿ ਕਰਹਿ ਜੋ ਬਾਦੁ ॥ ਤਿਨ ਨਿੰਦਕ ਨਾਹੀ ਕਿਛੁ ਸਾਦੁ ॥1॥ ਰਹਾਉ ॥ ਭੈਰਉ (ਮ: ੫/ 1145)

ਗੁਰਿ ਪੂਰੈ ਦਿ੍ਰੜਿਓ ਹਰਿ ਨਾਮੁ ॥ ਸਭ ਤੇ ਊਤਮੁ ਹਰਿ ਹਰਿ ਕਾਮੁ ॥1॥ ਰਹਾਉ ॥ ਭੈਰਉ (ਮ: ੫/ 1145)

ਸਫਲ ਸੇਵਾ ਗੋਪਾਲ ਰਾਇ ॥ ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥1॥ ਰਹਾਉ ॥ ਭੈਰਉ (ਮ: ੫/1146)

ਸੰਤ ਮੰਡਲੁ ਤਹਾ ਕਾ ਨਾਉ ॥ ਪਾਰਬ੍ਰਹਮ ਕੇਵਲ ਗੁਣ ਗਾਉ ॥1॥ ਰਹਾਉ ॥ ਭੈਰਉ (ਮ: ੫/ 1146)

ਸਦਾ ਸਖਾਈ ਹਰਿ ਹਰਿ ਨਾਮੁ ॥ ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ ਨਿਕਟਿ ਨ ਆਵੈ ਤਾ ਕੈ ਜਾਮੁ ॥1॥ ਰਹਾਉ॥ ਭੈਰਉ (ਮ: ੫/1146)

ਦੀਨ ਦੁਨੀਆ ਤੇਰੀ ਟੇਕ ॥ ਸਭ ਮਹਿ ਰਵਿਆ ਸਾਹਿਬੁ ਏਕ ॥1॥ ਰਹਾਉ ॥ ਭੈਰਉ (ਮ: ੫/1147)

ਐਸੋ ਤਿਆਗੀ ਵਿਰਲਾ ਕੋਇ ॥ ਹਰਿ ਹਰਿ ਨਾਮੁ ਜਪੈ ਜਨੁ ਸੋਇ ॥1॥ ਰਹਾਉ ॥ ਭੈਰਉ (ਮ: ੫/1147)

ਸੂਖ ਸਹਜ ਆਨੰਦ ਲਹਹੁ ॥ ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥1॥ ਰਹਾਉ ॥ ਭੈਰਉ (ਮ: ੫/1147)

ਕਰਿ ਕਿਰਪਾ ਅਪਨੀ ਸੇਵਾ ਲਾਏ ॥ ਸਾਧੂ ਸੰਗਿ ਸਰਬ ਸੁਖ ਪਾਏ ॥1॥ ਰਹਾਉ ॥ ਭੈਰਉ (ਮ: ੫/1148)

ਸਿਮਰਿ ਮਨਾ ਤੂ ਸਾਚਾ ਸੋਇ ॥ ਹਲਤਿ ਪਲਤਿ ਤੁਮਰੀ ਗਤਿ ਹੋਇ ॥1॥ ਰਹਾਉ ॥ ਭੈਰਉ (ਮ: ੫/1148)

ਸਰਬ ਸੁਖਾ ਪ੍ਰਭ ਤੇਰੋ ਨਾਉ ॥ ਆਠ ਪਹਰ ਮੇਰੇ ਮਨ ਗਾਉ ॥1॥ ਰਹਾਉ ॥ ਭੈਰਉ (ਮ: ੫/ 1148)

ਗੁਰੁ ਗੋਵਿੰਦੁ ਮੇਰੇ ਮਨ ਧਿਆਇ ॥ ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ ॥1॥ ਰਹਾਉ ॥ ਭੈਰਉ (ਮ: ੫/1149)

ਸੂਖ ਸਹਜ ਆਨੰਦ ਘਨੇ ॥ ਸਾਧਸੰਗਿ ਮਿਟੇ ਭੈ ਭਰਮਾ ਅੰਮਿ੍ਰਤੁ ਹਰਿ ਹਰਿ ਰਸਨ ਭਨੇ ॥1॥ ਰਹਾਉ ॥ ਭੈਰਉ (ਮ: ੫/ 1149)

ਜਤ ਕਤ ਪੇਖਉ ਤੇਰੀ ਸਰਣਾ ॥ ਬਲਿ ਬਲਿ ਜਾਈ ਸਤਿਗੁਰ ਚਰਣਾ ॥1॥ ਰਹਾਉ ॥ ਭੈਰਉ (ਮ: ੫/ 1149)

ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥ ਤਿਸ ਕੈ ਸੰਗਿ ਤਰੈ ਸੰਸਾਰੁ ॥1॥ ਰਹਾਉ ॥ ਭੈਰਉ (ਮ: ੫/ 1150)

ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ ॥ ਰਸਕਿ ਰਸਕਿ ਹਰਿ ਕੇ ਗੁਣ ਗਾਉ ॥1॥ ਰਹਾਉ ॥ ਭੈਰਉ (ਮ: ੫/1150)

ਪ੍ਰਭ ਕੀ ਓਟ ਗਹਹੁ ਮਨ ਮੇਰੇ ॥ ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥1॥ ਰਹਾਉ ॥ ਭੈਰਉ (ਮ: ੫/1150)

ਰਾਮ ਰਾਮ ਸੰਤ ਸਦਾ ਸਹਾਇ ॥ ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥1॥ ਰਹਾਉ ॥ ਭੈਰਉ (ਮ: ੫/1151)

ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥ ਸਗਲ ਬਿਆਧਿ ਮਿਟੀ ਤਿ੍ਰਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥1॥ ਰਹਾਉ॥ ਭੈਰਉ (ਮ: ੫/1151)

ਹਰਿ ਕੇ ਨਾਮ ਬਿਨਾ ਸਭ ਝੂਠੁ ॥ ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥1॥ ਰਹਾਉ ॥ ਭੈਰਉ (ਮ: ੫/ 1151)

ਨਿੰਦਕੁ ਮੁਆ ਨਿੰਦਕ ਕੈ ਨਾਲਿ ॥ ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥1॥ ਰਹਾਉ ॥ ਭੈਰਉ (ਮ: ੫/1151)

ਸਾਧੂ ਧੂਰਿ ਪੁਨੀਤ ਕਰੀ ॥ ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥1॥ ਰਹਾਉ ॥ ਭੈਰਉ (ਮ: ੫/ 1152)

ਸਭ ਤੇ ਵਡ ਸਮਰਥ ਗੁਰਦੇਵ ॥ ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥ ਭੈਰਉ (ਮ: ੫/1152)

ਪਰਤਿਪਾਲ ਪ੍ਰਭ ਕਿ੍ਰਪਾਲ ਕਵਨ ਗੁਨ ਗਨੀ ॥ ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥1॥ ਰਹਾਉ॥ ਭੈਰਉ (ਮ: ੫/1153)

ਨਾਨਕ ਹਉਮੈ ਰੋਗ ਬੁਰੇ ॥ ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸੈ ਸਬਦਿ ਧੁਰੇ ॥1॥ ਰਹਾਉ ॥ ਭੈਰਉ (ਮ: ੧/ 1153)

ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥ ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥1॥ ਰਹਾਉ ॥ ਭੈਰਉ (ਮ: ੩/ 1154)

ਹਰਿ ਜੀਉ ਕਿ੍ਰਪਾ ਕਰਹੁ ਮੇਰੇ ਪਿਆਰੇ ॥ ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥1॥ ਰਹਾਉ ॥ ਭੈਰਉ (ਮ: ੩/1155)

ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥ ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥1॥ ਰਹਾਉ ॥ ਭੈਰਉ (ਮ: ੫/ 1155)

ਐਸੋ ਧਣੀ ਗੁਵਿੰਦੁ ਹਮਾਰਾ ॥ ਬਰਨਿ ਨ ਸਾਕਉ ਗੁਣ ਬਿਸਥਾਰਾ ॥1॥ ਰਹਾਉ ॥ ਭੈਰਉ (ਮ: ੫/ 1156)

ਕਹੁ ਨਾਨਕ ਕੀਰਤਿ ਹਰਿ ਸਾਚੀ ॥ ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥1॥ ਰਹਾਉ ॥ ਭੈਰਉ (ਮ: ੫/1157)

ਇਹੁ ਧਨੁ ਮੇਰੇ ਹਰਿ ਕੋ ਨਾਉ ॥ ਗਾਂਠਿ ਨ ਬਾਧਉ ਬੇਚਿ ਨ ਖਾਉ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1157)

ਰਾਮੁ ਰਾਜਾ ਨਉ ਨਿਧਿ ਮੇਰੈ ॥ ਸੰਪੈ ਹੇਤੁ ਕਲਤੁ ਧਨੁ ਤੇਰੈ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1158)

ਮੈਲਾ ਮਲਤਾ ਇਹੁ ਸੰਸਾਰੁ ॥ ਇਕੁ ਹਰਿ ਨਿਰਮਲੁ ਜਾ ਕਾ ਅੰਤੁ ਨ ਪਾਰੁ ॥1॥ ਰਹਾਉ ॥ ਭੈਰਉ (ਭਗਤ ਕਬੀਰ/1158)

ਕਹੁ ਰੇ ਮੁਲਾਂ ਬਾਂਗ ਨਿਵਾਜ ॥ ਏਕ ਮਸੀਤਿ ਦਸੈ ਦਰਵਾਜ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1158)

ਬਿਗਰਿਓ ਕਬੀਰਾ ਰਾਮ ਦੁਹਾਈ ॥ ਸਾਚੁ ਭਇਓ ਅਨ ਕਤਹਿ ਨ ਜਾਈ ॥1॥ ਰਹਾਉ ॥ ਭੈਰਉ (ਭਗਤ ਕਬੀਰ/1158)

ਜਉ ਹਉ ਬਉਰਾ ਤਉ ਰਾਮ ਤੋਰਾ ॥ ਲੋਗੁ ਮਰਮੁ ਕਹ ਜਾਨੈ ਮੋਰਾ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1158)

ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1159)

ਨਿਰਧਨ ਆਦਰੁ ਕੋਈ ਨ ਦੇਇ ॥ ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1159)

ਭਜਹੁ ਗੁੋਬਿੰਦ ਭੂਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1159)

ਨਿਜ ਪਦ ਊਪਰਿ ਲਾਗੋ ਧਿਆਨੁ ॥ ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥1॥ ਰਹਾਉ ॥ ਭੈਰਉ (ਭਗਤ ਕਬੀਰ/1159)

ਹੈ ਹਜੂਰਿ ਕਤ ਦੂਰਿ ਬਤਾਵਹੁ ॥ ਦੁੰਦਰ ਬਾਧਹੁ ਸੁੰਦਰ ਪਾਵਹੁ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1160)

ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ ਰਹਾਉ ॥ ਭੈਰਉ (ਮ: ੫/1160)

ਮਾਇਆ ਐਸੀ ਮੋਹਨੀ ਭਾਈ ॥ ਜੇਤੇ ਜੀਅ ਤੇਤੇ ਡਹਕਾਈ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1160)

ਐਸਾ ਗਿਆਨੁ ਬਿਚਾਰੁ ਮਨਾ ॥ ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1161)

ਮੋ ਗਰੀਬ ਕੀ ਕੋ ਗੁਜਰਾਵੈ ॥ ਮਜਲਸਿ ਦੂਰਿ ਮਹਲੁ ਕੋ ਪਾਵੈ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1161)

ਸਭੁ ਕੋਈ ਚਲਨ ਕਹਤ ਹੈ ਊਹਾਂ ॥ ਨਾ ਜਾਨਉ ਬੈਕੁੰਠੁ ਹੈ ਕਹਾਂ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1161)

ਕਿਉ ਲੀਜੈ ਗਢੁ ਬੰਕਾ ਭਾਈ ॥ ਦੋਵਰ ਕੋਟ ਅਰੁ ਤੇਵਰ ਖਾਈ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1161)

ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਭੈਰਉ (ਭਗਤ ਕਬੀਰ/1162)

ਇਹੁ ਜੀਉ ਰਾਮ ਨਾਮ ਲਿਵ ਲਾਗੈ ॥ ਜਰਾ ਮਰਨੁ ਛੂਟੈ ਭ੍ਰਮੁ ਭਾਗੈ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1162)

ਜਉ ਜਾਚਉ ਤਉ ਕੇਵਲ ਰਾਮ ॥ ਆਨ ਦੇਵ ਸਿਉ ਨਾਹੀ ਕਾਮ ॥1॥ ਰਹਾਉ ॥ ਭੈਰਉ (ਭਗਤ ਕਬੀਰ/ 1162)

ਰੰਗੀ ਲੇ ਜਿਹਬਾ ਹਰਿ ਕੈ ਨਾਇ ॥ ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥1॥ ਰਹਾਉ ॥ ਭੈਰਉ (ਭਗਤ ਨਾਮਦੇਵ/1163)

ਜੋ ਨ ਭਜੰਤੇ ਨਾਰਾਇਣਾ ॥ ਤਿਨ ਕਾ ਮੈ ਨ ਕਰਉ ਦਰਸਨਾ ॥1॥ ਰਹਾਉ ॥ ਭੈਰਉ (ਭਗਤ ਨਾਮਦੇਵ/ 1163)

ਦੂਧੁ ਪੀਉ ਗੋਬਿੰਦੇ ਰਾਇ ॥ ਦੂਧੁ ਪੀਉ ਮੇਰੋ ਮਨੁ ਪਤੀਆਇ ॥ ਨਾਹੀ ਤ ਘਰ ਕੋ ਬਾਪੁ ਰਿਸਾਇ ॥1॥ ਰਹਾਉ॥ ਭੈਰਉ (ਭਗਤ ਨਾਮਦੇਵ/1163)

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥ ਤਨੁ ਮਨੁ ਰਾਮ ਪਿਆਰੇ ਜੋਗੁ ॥1॥ ਰਹਾਉ ॥ ਭੈਰਉ (ਭਗਤ ਨਾਮਦੇਵ/ 1164)

ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥ ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥1॥ ਰਹਾਉ ॥ ਭੈਰਉ (ਭਗਤ ਨਾਮਦੇਵ/ 1164)

ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ ਛੀਪੇ ਕੇ ਜਨਮਿ ਕਾਹੇ ਕਉ ਆਇਆ ॥1॥ ਰਹਾਉ ॥ ਭੈਰਉ (ਭਗਤ ਨਾਮਦੇਵ/ 1164)

ਨਾਮੇ ਪ੍ਰੀਤਿ ਨਾਰਾਇਣ ਲਾਗੀ ॥ ਸਹਜ ਸੁਭਾਇ ਭਇਓ ਬੈਰਾਗੀ ॥1॥ ਰਹਾਉ ॥ ਭੈਰਉ (ਭਗਤ ਨਾਮਦੇਵ/ 1164)

ਪਾਪੀ ਕਾ ਘਰੁ ਅਗਨੇ ਮਾਹਿ ॥ ਜਲਤ ਰਹੈ ਮਿਟਵੈ ਕਬ ਨਾਹਿ ॥1॥ ਰਹਾਉ ॥ ਭੈਰਉ (ਭਗਤ ਨਾਮਦੇਵ/ 1165)

ਰਾਮ ਨਾਮਾ ਜਪਿਬੋ ਕਰੈ ॥ ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥1॥ ਰਹਾਉ ॥ ਭੈਰਉ (ਭਗਤ ਨਾਮਦੇਵ/ 1165)

ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥1॥ ਰਹਾਉ ॥ ਭੈਰਉ (ਭਗਤ ਨਾਮਦੇਵ/ 1165)

ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥ ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥1॥ ਰਹਾਉ ॥ ਭੈਰਉ (ਭਗਤ ਨਾਮਦੇਵ/1166)

ਪਰਚੈ ਰਾਮੁ ਰਵੈ ਜਉ ਕੋਈ ॥ ਪਾਰਸੁ ਪਰਸੈ ਦੁਬਿਧਾ ਨ ਹੋਈ ॥1॥ ਰਹਾਉ ॥ ਭੈਰਉ (ਭਗਤ ਰਵਿਦਾਸ/ 1167)

ਆਉ ਕਲੰਦਰ ਕੇਸਵਾ ॥ ਕਰਿ ਅਬਦਾਲੀ ਭੇਸਵਾ ॥ ਰਹਾਉ ॥ ਭੈਰਉ (ਭਗਤ ਨਾਮਦੇਵ/1167)

ਭੋਲਿਆ ਹਉਮੈ ਸੁਰਤਿ ਵਿਸਾਰਿ ॥ ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥1॥ ਰਹਾਉ ॥ ਬਸੰਤੁ (ਮ: ੧/1168)

ਤੇਰਾ ਦਾਸਨਿ ਦਾਸਾ ਕਹਉ ਰਾਇ ॥ ਜਗਜੀਵਨ ਜੁਗਤਿ ਨ ਮਿਲੈ ਕਾਇ ॥1॥ ਰਹਾਉ ॥ ਬਸੰਤੁ (ਮ: ੧/ 1168)

ਰੇ ਮਨ ਲੇਖੈ ਕਬਹੂ ਨ ਪਾਇ ॥ ਜਾਮਿ ਨ ਭੀਜੈ ਸਾਚ ਨਾਇ ॥1॥ ਰਹਾਉ ॥ ਬਸੰਤੁ (ਮ: ੧/ 1169)

ਏਕੁ ਧਿਆਵਹੁ ਮੂੜ੍ ਮਨਾ ॥ ਪਾਰਿ ਉਤਰਿ ਜਾਹਿ ਇਕ ਖਿਨਾਂ ॥1॥ ਰਹਾਉ ॥ ਬਸੰਤੁ (ਮ: ੩/1169)

ਮੇਰੇ ਸੁੰਦਰ ਗਹਿਰ ਗੰਭੀਰ ਲਾਲ ॥ ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥1॥ ਰਹਾਉ ॥ ਬਸੰਤੁ (ਮ: ੧/1169)

ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥ ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥1॥ ਰਹਾਉ ॥ ਬਸੰਤੁ (ਮ: ੧/1170)

ਮਤ ਬਿਸਰਸਿ ਰੇ ਮਨ ਰਾਮ ਬੋਲਿ ॥ ਅਪਰੰਪਰੁ ਅਗਮ ਅਗੋਚਰੁ ਗੁਰਮੁਖਿ ਹਰਿ ਆਪਿ ਤੁਲਾਏ ਅਤੁਲੁ ਤੋਲਿ ॥1॥ ਰਹਾਉ ॥ ਬਸੰਤੁ (ਮ: ੧/1170)

ਤੇਰੀ ਭਗਤਿ ਨ ਛੋਡਉ ਕਿਆ ਕੋ ਹਸੈ ॥ ਸਾਚੁ ਨਾਮੁ ਮੇਰੈ ਹਿਰਦੈ ਵਸੈ ॥1॥ ਰਹਾਉ ॥ ਬਸੰਤੁ (ਮ: ੩/1170)

ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥ ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥1॥ ਰਹਾਉ ॥ ਬਸੰਤੁ (ਮ: ੧/1171)

ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥ ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ ॥1॥ ਰਹਾਉ ॥ ਬਸੰਤੁ (ਮ: ੧/1171)

ਸੁਆਮੀ ਪੰਡਿਤਾ ਤੁਮ੍ ਦੇਹੁ ਮਤੀ ॥ ਕਿਨ ਬਿਧਿ ਪਾਵਉ ਪ੍ਰਾਨਪਤੀ ॥1॥ ਰਹਾਉ ॥ ਬਸੰਤੁ (ਮ: ੧/ 1171)

ਮਤ ਭੂਲਹਿ ਰੇ ਮਨ ਚੇਤਿ ਹਰੀ ॥ ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ ਗੁਰਮੁਖਿ ਪਾਈਐ ਨਾਮੁ ਹਰੀ ॥1॥ ਰਹਾਉ ॥ ਬਸੰਤੁ (ਮ: ੧/1171)

ਤੈ ਸਾਹਿਬ ਕੀ ਕਰਹਿ ਸੇਵ ॥ ਪਰਮ ਸੁਖ ਪਾਵਹਿ ਆਤਮ ਦੇਵ ॥1॥ ਰਹਾਉ ॥ ਬਸੰਤੁ (ਮ: ੩/ 1172)

ਗੁਰ ਗੋਪਾਲ ਮੇਰੈ ਮਨਿ ਭਾਏ ॥ ਰਹਿ ਨ ਸਕਉ ਦਰਸਨ ਦੇਖੇ ਬਿਨੁ ਸਹਜਿ ਮਿਲਉ ਗੁਰੁ ਮੇਲਿ ਮਿਲਾਏ ॥1॥ ਰਹਾਉ॥ ਬਸੰਤੁ (ਮ: ੩/1172)

ਸੇ ਜਨ ਜੀਵੇ ਜਿਨ ਹਰਿ ਮਨ ਮਾਹਿ ॥ ਸਾਚੁ ਸਮ੍ਾਲਹਿ ਸਾਚਿ ਸਮਾਹਿ ॥1॥ ਰਹਾਉ ॥ ਬਸੰਤੁ (ਮ: ੩/ 1172)

ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥ ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥1॥ ਰਹਾਉ ॥ ਬਸੰਤੁ (ਮ: ੩/1173)

ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥ ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥1॥ ਰਹਾਉ ॥ ਬਸੰਤੁ (ਮ: ੩/ 1173)

ਏ ਮਨ ਹਰਿਆ ਸਹਜ ਸੁਭਾਇ ॥ ਸਚ ਫਲੁ ਲਾਗੈ ਸਤਿਗੁਰ ਭਾਇ ॥1॥ ਰਹਾਉ ॥ ਬਸੰਤੁ (ਮ: ੩/ 1173)

ਗੁਰਮੁਖਿ ਕਾਰ ਕਰਹੁ ਲਿਵ ਲਾਇ ॥ ਹਰਿ ਨਾਮੁ ਸੇਵਹੁ ਵਿਚਹੁ ਆਪੁ ਗਵਾਇ ॥1॥ ਰਹਾਉ ॥ ਬਸੰਤੁ (ਮ: ੩/1174)

ਦਾਸਾ ਕਾ ਦਾਸੁ ਵਿਰਲਾ ਕੋਈ ਹੋਇ ॥ ਊਤਮ ਪਦਵੀ ਪਾਵੈ ਸੋਇ ॥1॥ ਰਹਾਉ ॥ ਬਸੰਤੁ (ਮ: ੩/ 1174)

ਜੀਵਤ ਮਰੈ ਮਰਿ ਮਰਣੁ ਸਵਾਰੈ ॥ ਗੁਰ ਕੈ ਸਬਦਿ ਸਾਚੁ ਉਰ ਧਾਰੈ ॥1॥ ਰਹਾਉ ॥ ਬਸੰਤੁ (ਮ: ੩/ 1174)

ਹੁਕਮੁ ਮੰਨੇ ਸੋ ਜਨੁ ਪਰਵਾਣੁ ॥ ਗੁਰ ਕੈ ਸਬਦਿ ਨਾਮਿ ਨੀਸਾਣੁ ॥1॥ ਰਹਾਉ ॥ ਬਸੰਤੁ (ਮ: ੩/ 1175)

ਨਾਮਹੁ ਭੂਲੇ ਮਰਹਿ ਬਿਖੁ ਖਾਇ ॥ ਬਿ੍ਰਥਾ ਜਨਮੁ ਫਿਰਿ ਆਵਹਿ ਜਾਇ ॥1॥ ਰਹਾਉ ॥ ਬਸੰਤੁ (ਮ: ੩/ 1175)

ਹਰਿ ਕੀ ਦਾਤਿ ਹਰਿ ਜੀਉ ਜਾਣੈ ॥ ਗੁਰ ਕੈ ਸਬਦਿ ਇਹੁ ਮਨੁ ਮਉਲਿਆ ਹਰਿ ਗੁਣਦਾਤਾ ਨਾਮੁ ਵਖਾਣੈ ॥1॥ ਰਹਾਉ ॥ ਬਸੰਤੁ (ਮ: ੩/1175)

ਗੁਣ ਆਖਿ ਵੀਚਾਰੀ ਮੇਰੀ ਮਾਇ ॥ ਹਰਿ ਜਪਿ ਹਰਿ ਕੈ ਲਗਉ ਪਾਇ ॥1॥ ਰਹਾਉ ॥ ਬਸੰਤੁ (ਮ: ੩/ 1176)

ਤੁਮ੍ ਸਾਚੁ ਧਿਆਵਹੁ ਮੁਗਧ ਮਨਾ ॥ ਤਾਂ ਸੁਖੁ ਪਾਵਹੁ ਮੇਰੇ ਮਨਾ ॥1॥ ਰਹਾਉ ॥ ਬਸੰਤੁ (ਮ: ੩/ 1176)

ਹਰਿ ਜੀਉ ਆਪੇ ਲੈਹੁ ਮਿਲਾਇ ॥ ਗੁਰ ਕੈ ਸਬਦਿ ਸਚ ਨਾਮਿ ਸਮਾਇ ॥1॥ ਰਹਾਉ ॥ ਬਸੰਤੁ (ਮ: ੩/ 1176)

ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥ ਇਹੁ ਮਨੁ ਜਲਿਆ ਦੂਜੈ ਦੋਇ ॥1॥ ਰਹਾਉ ॥ ਬਸੰਤੁ (ਮ: ੩/ 1176)

ਇਨ ਬਿਧਿ ਇਹੁ ਮਨੁ ਹਰਿਆ ਹੋਇ ॥ ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥1॥ ਰਹਾਉ ॥ ਬਸੰਤੁ (ਮ: ੩/ 1177)

ਮੇਰੇ ਮਨ ਰਾਮ ਨਾਮਿ ਚਿਤੁ ਲਾਇ ॥ ਮਨੁ ਤਨੁ ਤੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥1॥ ਰਹਾਉ ॥ ਬਸੰਤੁ (ਮ: ੩/ 1177)

ਏਕੋ ਹਰਿ ਰਵਿਆ ਸ੍ਰਬ ਥਾਇ ॥ ਗੁਰ ਸਬਦੀ ਮਿਲੀਐ ਮੇਰੀ ਮਾਇ ॥1॥ ਰਹਾਉ ॥ ਬਸੰਤੁ (ਮ: ੪/ 1177)

ਹਰਿ ਹਰਿ ਚੇਤਿ ਸਦਾ ਮਨ ਮੇਰੇ ॥ ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥1॥ ਰਹਾਉ ॥ ਬਸੰਤੁ (ਮ: ੪/1177)

ਮਾਧੋ ਸਾਧੂ ਜਨ ਦੇਹੁ ਮਿਲਾਇ ॥ ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥1॥ ਰਹਾਉ ॥ ਬਸੰਤੁ (ਮ: ੪/ 1178)

ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕਿ੍ਰਪਛੇ ॥ ਜਨਮ ਜਨਮ ਕੇ ਕਿਲਵਿਖ ਮਲੁ ਭਰਿਆ ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥1॥ ਰਹਾਉ॥ ਬਸੰਤੁ (ਮ: ੪/1178)

ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥ ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥1॥ ਰਹਾਉ ॥ ਬਸੰਤੁ (ਮ: ੪/1178)

ਗੋਬਿੰਦ ਜੀਉ ਸਤਸੰਗਤਿ ਮੇਲਿ ਹਰਿ ਧਿਆਈਐ ॥ ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ ਸਮਾਧਿ ਲਗਾਈਐ ॥1॥ ਰਹਾਉ ॥ ਬਸੰਤੁ (ਮ: ੪/1179)

ਗੋਬਿੰਦ ਜੀਉ ਬਿਖੁ ਹਉਮੈ ਮਮਤਾ ਮੁੰਞੁ ॥ ਸਤਸੰਗਤਿ ਗੁਰ ਕੀ ਹਰਿ ਪਿਆਰੀ ਮਿਲਿ ਸੰਗਤਿ ਹਰਿ ਰਸੁ ਭੁੰਞੁ ॥1॥ ਰਹਾਉ ॥ ਬਸੰਤੁ (ਮ: ੪/ 1179)

ਆਜੁ ਹਮਾਰੈ ਗਿ੍ਰਹਿ ਬਸੰਤ ॥ ਗੁਨ ਗਾਏ ਪ੍ਰਭ ਤੁਮ੍ ਬੇਅੰਤ ॥1॥ ਰਹਾਉ ॥ ਬਸੰਤੁ (ਮ: ੫/ 1180)

ਅਪਨੈ ਰੰਗਿ ਸਭੁ ਕੋ ਰਚੈ ॥ ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥1॥ ਰਹਾਉ ॥ ਬਸੰਤੁ (ਮ: ੫/1180)

ਗਿ੍ਰਹਿ ਤਾ ਕੇ ਬਸੰਤੁ ਗਨੀ ॥ ਜਾ ਕੈ ਕੀਰਤਨੁ ਹਰਿ ਧੁਨੀ ॥1॥ ਰਹਾਉ ॥ ਬਸੰਤੁ (ਮ: ੫/ 1180)

ਮੇਰੇ ਪ੍ਰੀਤਮ ਕਾਰਣ ਕਰਣ ਜੋਗ ॥ ਹਉ ਪਾਵਉ ਤੁਮ ਤੇ ਸਗਲ ਥੋਕ ॥1॥ ਰਹਾਉ ॥ ਬਸੰਤੁ (ਮ: ੫/1181)

ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥ ਜੀਉ ਪ੍ਰਾਨ ਸਭੁ ਤੇਰੋ ਧਨ ॥1॥ ਰਹਾਉ ॥ ਬਸੰਤੁ (ਮ: ੫/ 1181)

ਤੁਮ ਦਾਤੇ ਪ੍ਰਭ ਦੇਨਹਾਰ ॥ ਨਿਮਖ ਨਿਮਖ ਤਿਸੁ ਨਮਸਕਾਰ ॥1॥ ਰਹਾਉ ॥ ਬਸੰਤੁ (ਮ: ੫/ 1181)

ਹਉ ਕਛੂ ਨ ਜਾਨਉ ਤੇਰੀ ਸਾਰ ॥ ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥1॥ ਰਹਾਉ ॥ ਬਸੰਤੁ (ਮ: ੫/1182)

ਏਵਡ ਭਾਗ ਹੋਹਿ ਜਿਸੁ ਪ੍ਰਾਣੀ ॥ ਸੋ ਪਾਏ ਇਹੁ ਪਦੁ ਨਿਰਬਾਣੀ ॥1॥ ਰਹਾਉ ॥ ਬਸੰਤੁ (ਮ: ੫/ 1182)

ਰਾਮ ਰਾਮ ਬੋਲਿ ਰਾਮ ਰਾਮ ॥ ਤਿਆਗਹੁ ਮਨ ਕੇ ਸਗਲ ਕਾਮ ॥1॥ ਰਹਾਉ ॥ ਬਸੰਤੁ (ਮ: ੫/ 1182)

ਗੁਰ ਪਰਸਾਦਿ ਬਸੰਤੁ ਬਨਾ ॥ ਚਰਨ ਕਮਲ ਹਿਰਦੈ ਉਰਿ ਧਾਰੇ ਸਦਾ ਸਦਾ ਹਰਿ ਜਸੁ ਸੁਨਾ ॥1॥ ਰਹਾਉ॥ ਬਸੰਤੁ (ਮ: ੫/1182)

ਬਸੰਤੁ ਹਮਾਰੈ ਰਾਮ ਰੰਗੁ ॥ ਸੰਤ ਜਨਾ ਸਿਉ ਸਦਾ ਸੰਗੁ ॥1॥ ਰਹਾਉ ॥ ਬਸੰਤੁ (ਮ: ੫/ 1183)

ਖਸਮੁ ਧਿਆਈ ਇਕ ਮਨਿ ਇਕ ਭਾਇ ॥ ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥1॥ ਰਹਾਉ ॥ ਬਸੰਤੁ (ਮ: ੫/ 1183)

ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ ॥ ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥1॥ ਰਹਾਉ ॥ ਬਸੰਤੁ (ਮ: ੫/1183)

ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥ ਜਿਤੁ ਰਵਿਐ ਸੁਖ ਸਹਜ ਭੋਗੁ ॥1॥ ਰਹਾਉ ॥ ਬਸੰਤੁ (ਮ: ੫/1184)

ਮਨੁ ਮਉਲਿਓ ਹਰਿ ਚਰਨ ਸੰਗਿ ॥ ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ ॥1॥ ਰਹਾਉ॥ ਬਸੰਤੁ (ਮ: ੫/1184)

ਸਾਂਤਿ ਸਹਜ ਗਿ੍ਰਹਿ ਸਦ ਬਸੰਤੁ ॥ ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥1॥ ਰਹਾਉ ॥ ਬਸੰਤੁ (ਮ: ੫/1184)

ਗੁਰਿ ਪੂਰੈ ਸਭੁ ਪੂਰਾ ਕੀਆ ॥ ਅੰਮਿ੍ਰਤ ਨਾਮੁ ਰਿਦ ਮਹਿ ਦੀਆ ॥1॥ ਰਹਾਉ ॥ ਬਸੰਤੁ (ਮ: ੫/ 1184)

ਦੇਖੁ ਫੂਲ ਫੂਲ ਫੂਲੇ ॥ ਅਹੰ ਤਿਆਗਿ ਤਿਆਗੇ ॥ ਚਰਨ ਕਮਲ ਪਾਗੇ ॥ ਤੁਮ ਮਿਲਹੁ ਪ੍ਰਭ ਸਭਾਗੇ ॥ ਹਰਿ ਚੇਤਿ ਮਨ ਮੇਰੇ ॥ ਰਹਾਉ ॥ ਬਸੰਤੁ (ਮ: ੫/ 1185)

ਇਨ੍ ਬਿਧਿ ਪਾਸਾ ਢਾਲਹੁ ਬੀਰ ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥1॥ ਰਹਾਉ ॥ ਬਸੰਤੁ (ਮ: ੫/ 1185)

ਤੇਰਿਆ ਭਗਤਾ ਕਉ ਬਲਿਹਾਰਾ ॥ ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ॥1॥ ਰਹਾਉ ॥ ਬਸੰਤੁ (ਮ: ੫/ 1185)

ਪਿਤਾ ਪਾਰਬ੍ਰਹਮ ਪ੍ਰਭ ਧਨੀ ॥ ਮੋਹਿ ਨਿਸਤਾਰਹੁ ਨਿਰਗੁਨੀ ॥1॥ ਰਹਾਉ ॥ ਬਸੰਤੁ (ਮ: ੫/ 1186)

ਸਾਧੋ ਇਹੁ ਤਨੁ ਮਿਥਿਆ ਜਾਨਉ ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥1॥ ਰਹਾਉ ॥ ਬਸੰਤੁ (ਮ: ੯/ 1186)

ਪਾਪੀ ਹੀਐ ਮੈ ਕਾਮੁ ਬਸਾਇ ॥ ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥1॥ ਰਹਾਉ ॥ ਬਸੰਤੁ (ਮ: ੯/ 1186)

ਮਾਈ ਮੈ ਧਨੁ ਪਾਇਓ ਹਰਿ ਨਾਮੁ ॥ ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥1॥ ਰਹਾਉ ॥ ਬਸੰਤੁ (ਮ: ੯/1186)

ਮਨ ਕਹਾ ਬਿਸਾਰਿਓ ਰਾਮ ਨਾਮੁ ॥ ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥1॥ ਰਹਾਉ ॥ ਬਸੰਤੁ (ਮ: ੯/ 1186)

ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥ ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥1॥ ਰਹਾਉ ॥ ਬਸੰਤੁ (ਮ: ੯/1187)

ਕਾਮੁ ਕ੍ਰੋਧੁ ਬਿਖੁ ਬਜਰੁ ਭਾਰੁ ॥ ਨਾਮ ਬਿਨਾ ਕੈਸੇ ਗੁਨ ਚਾਰੁ ॥1॥ ਰਹਾਉ ॥ ਬਸੰਤੁ (ਮ: ੧/ 1187)

ਮਨੁ ਭੂਲਉ ਸਮਝਸਿ ਸਾਚ ਨਾਇ ॥ ਗੁਰ ਸਬਦੁ ਬੀਚਾਰੇ ਸਹਜ ਭਾਇ ॥1॥ ਰਹਾਉ ॥ ਬਸੰਤੁ (ਮ: ੧/1187)

ਤੇਰੇ ਦਰਸਨ ਕਉ ਕੇਤੀ ਬਿਲਲਾਇ ॥ ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਾਇ ॥1॥ ਰਹਾਉ ॥ ਬਸੰਤੁ (ਮ: ੧/1188)

ਸਭ ਊਤਮ ਕਿਸੁ ਆਖਉ ਹੀਨਾ ॥ ਹਰਿ ਭਗਤੀ ਸਚਿ ਨਾਮਿ ਪਤੀਨਾ ॥1॥ ਰਹਾਉ ॥ ਬਸੰਤੁ (ਮ: ੧/ 1189)

ਮੂੜ੍ੇ ਕਾਹੇ ਬਿਸਾਰਿਓ ਤੈ ਰਾਮ ਨਾਮ ॥ ਅੰਤ ਕਾਲਿ ਤੇਰੈ ਆਵੈ ਕਾਮ ॥1॥ ਰਹਾਉ ॥ ਬਸੰਤੁ (ਮ: ੧/1189)

ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥ ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥1॥ ਰਹਾਉ ॥ ਬਸੰਤੁ (ਮ: ੧/1190)

ਐਸੀ ਭਵਰਾ ਬਾਸੁ ਲੇ ॥ ਤਰਵਰ ਫੂਲੇ ਬਨ ਹਰੇ ॥1॥ ਰਹਾਉ ॥ ਬਸੰਤੁ (ਮ: ੧/ 1190)

ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮ੍ਾਰੀ ॥1॥ ਰਹਾਉ ॥ ਬਸੰਤੁ (ਮ: ੧/ 1190)

ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥1॥ ਰਹਾਉ ॥ ਬਸੰਤੁ (ਮ: ੪/1191)

ਤੇਰਿਆ ਸੰਤਾ ਜਾਚਉ ਚਰਨ ਰੇਨ ॥ ਲੇ ਮਸਤਕਿ ਲਾਵਉ ਕਰਿ ਕਿ੍ਰਪਾ ਦੇਨ ॥1॥ ਰਹਾਉ ॥ ਬਸੰਤੁ (ਮ: ੫/ 1192)

ਗੋਬਿੰਦ ਭਜਹੁ ਮੇਰੇ ਸਦਾ ਮੀਤ ॥ ਸਾਚ ਸਬਦ ਕਰਿ ਸਦਾ ਪ੍ਰੀਤਿ ॥1॥ ਰਹਾਉ ॥ ਬਸੰਤੁ (ਮ: ੫/ 1192)

ਰਾਜਾ ਰਾਮੁ ਮਉਲਿਆ ਅਨਤ ਭਾਇ ॥ ਜਹ ਦੇਖਉ ਤਹ ਰਹਿਆ ਸਮਾਇ ॥1॥ ਰਹਾਉ ॥ ਬਸੰਤੁ (ਭਗਤ ਕਬੀਰ/1193)

ਸਭ ਮਦ ਮਾਤੇ ਕੋਊ ਨ ਜਾਗ ॥ ਸੰਗ ਹੀ ਚੋਰ ਘਰੁ ਮੁਸਨ ਲਾਗ ॥1॥ ਰਹਾਉ ॥ ਬਸੰਤੁ (ਭਗਤ ਕਬੀਰ/ 1193)

ਦੇਖਹੁ ਲੋਗਾ ਕਲਿ ਕੋ ਭਾਉ ॥ ਸੁਤਿ ਮੁਕਲਾਈ ਅਪਨੀ ਮਾਉ ॥1॥ ਰਹਾਉ ॥ ਬਸੰਤੁ (ਭਗਤ ਕਬੀਰ/ 1194)

ਨਹੀ ਛੋਡਉ ਰੇ ਬਾਬਾ ਰਾਮ ਨਾਮ ॥ ਮੇਰੋ ਅਉਰ ਪੜ੍ਨ ਸਿਉ ਨਹੀ ਕਾਮੁ ॥1॥ ਰਹਾਉ ॥ ਬਸੰਤੁ (ਭਗਤ ਕਬੀਰ/1194)

ਮਾਧਉ ਦਾਰੁਨ ਦੁਖੁ ਸਹਿਓ ਨ ਜਾਇ ॥ ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥1॥ ਰਹਾਉ ॥ ਬਸੰਤੁ (ਭਗਤ ਕਬੀਰ/1194)

ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥ ਬਸੰਤੁ (ਭਗਤ ਕਬੀਰ/1195)

ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥1॥ ਰਹਾਉ ॥ ਬਸੰਤੁ (ਭਗਤ ਕਬੀਰ/ 1195)

ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥1॥ ਰਹਾਉ ॥ ਬਸੰਤੁ (ਭਗਤ ਰਾਮਾਨੰਦ/1195)

ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈਂ ॥1॥ ਰਹਾਉ ॥ ਬਸੰਤੁ (ਭਗਤ ਨਾਮਦੇਵ/ 1195)

ਸੰਸਾਰੁ ਸਮੁੰਦੇ ਤਾਰਿ ਗੁੋਬਿੰਦੇ ॥ ਤਾਰਿ ਲੈ ਬਾਪ ਬੀਠੁਲਾ ॥1॥ ਰਹਾਉ ॥ ਬਸੰਤੁ (ਭਗਤ ਨਾਮਦੇਵ/ 1196)

ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ ਸਰਿ ਧੋਵਨ ਚਾਲੀ ਲਾਡੁਲੀ ॥1॥ ਰਹਾਉ ॥ ਬਸੰਤੁ (ਭਗਤ ਨਾਮਦੇਵ/ 1196)

ਤੂ ਕਾਂਇ ਗਰਬਹਿ ਬਾਵਲੀ ॥ ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥1॥ ਰਹਾਉ ॥ ਬਸੰਤੁ (ਭਗਤ ਰਵਿਦਾਸ/1196)

ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥ ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥1॥ ਰਹਾਉ ॥ ਬਸੰਤੁ (ਭਗਤ ਕਬੀਰ/ 1196)

ਅਪੁਨੇ ਠਾਕੁਰ ਕੀ ਹਉ ਚੇਰੀ ॥ ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥1॥ ਰਹਾਉ ॥ ਸਾਰੰਗ (ਮ: ੧/1197)

ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ ॥ ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ ॥1॥ ਰਹਾਉ ॥ ਸਾਰੰਗ (ਮ: ੧/1197)

ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ ॥ ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ ॥1॥ ਰਹਾਉ ॥ ਸਾਰੰਗ (ਮ: ੧/ 1197)

ਹਰਿ ਕੇ ਸੰਤ ਜਨਾ ਕੀ ਹਮ ਧੂਰਿ ॥ ਮਿਲਿ ਸਤਸੰਗਤਿ ਪਰਮ ਪਦੁ ਪਾਇਆ ਆਤਮ ਰਾਮੁ ਰਹਿਆ ਭਰਪੂਰਿ ॥1॥ ਰਹਾਉ ॥ ਸਾਰੰਗ (ਮ: ੪/1198)

ਗੋਬਿੰਦ ਚਰਨਨ ਕਉ ਬਲਿਹਾਰੀ ॥ ਭਵਜਲੁ ਜਗਤੁ ਨ ਜਾਈ ਤਰਣਾ ਜਪਿ ਹਰਿ ਹਰਿ ਪਾਰਿ ਉਤਾਰੀ ॥1॥ ਰਹਾਉ ॥ ਸਾਰੰਗ (ਮ: ੪/ 1198)

ਹਰਿ ਹਰਿ ਅੰਮਿ੍ਰਤ ਨਾਮੁ ਦੇਹੁ ਪਿਆਰੇ ॥ ਜਿਨ ਊਪਰਿ ਗੁਰਮੁਖਿ ਮਨੁ ਮਾਨਿਆ ਤਿਨ ਕੇ ਕਾਜ ਸਵਾਰੇ ॥1॥ ਰਹਾਉ ॥ ਸਾਰੰਗ (ਮ: ੪/ 1199)

ਗੋਬਿਦ ਕੀ ਐਸੀ ਕਾਰ ਕਮਾਇ ॥ ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥1॥ ਰਹਾਉ ॥ ਸਾਰੰਗ (ਮ: ੪/ 1199)

ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥ ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿ ਹਰਿ ਕਥਾ ਸੁਖਾਨੀ ॥1॥ ਰਹਾਉ ॥ ਸਾਰੰਗ (ਮ: ੪/ 1199)

ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥ ਰਾਮ ਨਾਮ ਬਿਨੁ ਥਿਰੁ ਨਹੀ ਕੋਈ ਹੋਰੁ ਨਿਹਫਲ ਸਭੁ ਬਿਸਥਾਰੁ ॥1॥ ਰਹਾਉ ॥ ਸਾਰੰਗ (ਮ: ੪/ 1200)

ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥1॥ ਰਹਾਉ ॥ ਸਾਰੰਗ (ਮ: ੪/1200)

ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥1॥ ਰਹਾਉ ॥ ਸਾਰੰਗ (ਮ: ੪/1201)

ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ ॥1॥ ਰਹਾਉ ॥1॥ ਸਾਰੰਗ (ਮ: ੪/1201)

ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥ ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਓੁ ॥1॥ ਰਹਾਉ ॥ ਸਾਰੰਗ (ਮ: ੪/1201)

ਜਪਿ ਮਨ ਨਿਰਭਉ ॥ ਸਤਿ ਸਤਿ ਸਦਾ ਸਤਿ ॥ ਨਿਰਵੈਰੁ ਅਕਾਲ ਮੂਰਤਿ ॥ ਆਜੂਨੀ ਸੰਭਉ ॥ ਮੇਰੇ ਮਨ ਅਨਦਿਨੁੋ ਧਿਆਇ ਨਿਰੰਕਾਰੁ ਨਿਰਾਹਾਰੀ ॥1॥ ਰਹਾਉ ॥ ਸਾਰੰਗ (ਮ: ੪/ 1201)

ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸਿ੍ਰਸਟਿ ਕਾ ਪ੍ਰਭੋ ਮੇਰੇ ਮਨ ਹਰਿ ਬੋਲਿ ਹਰਿ ਪੁਰਖੁ ਅਬਿਨਾਸੀ ॥1॥ ਰਹਾਉ ॥ ਸਾਰੰਗ (ਮ: ੪/ 1202)

ਜਪਿ ਮਨ ਸਿਰੀ ਰਾਮੁ ॥ ਰਾਮ ਰਮਤ ਰਾਮੁ ॥ ਸਤਿ ਸਤਿ ਰਾਮੁ ॥ ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥1॥ ਰਹਾਉ ॥ ਸਾਰੰਗ (ਮ:੪/1202)

ਸਤਿਗੁਰ ਮੂਰਤਿ ਕਉ ਬਲਿ ਜਾਉ ॥ ਅੰਤਰਿ ਪਿਆਸ ਚਾਤਿ੍ਰਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ ॥1॥ ਰਹਾਉ ॥ ਸਾਰੰਗ (ਮ: ੫/ 1202)

ਹਰਿ ਜੀਉ ਅੰਤਰਜਾਮੀ ਜਾਨ ॥ ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥1॥ ਰਹਾਉ ॥ ਸਾਰੰਗ (ਮ: ੫/1202)

ਅਬ ਮੋਰੋ ਨਾਚਨੋ ਰਹੋ ॥ ਲਾਲੁ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ ਲਹੋ ॥1॥ ਰਹਾਉ ॥ ਸਾਰੰਗ (ਮ: ੫/ 1203)

ਅਬ ਪੂਛੇ ਕਿਆ ਕਹਾ ॥ ਲੈਨੋ ਨਾਮੁ ਅੰਮਿ੍ਰਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ ॥1॥ ਰਹਾਉ ॥ ਸਾਰੰਗ (ਮ: ੫/1203

ਮਾਈ ਧੀਰਿ ਰਹੀ ਪਿ੍ਰਅ ਬਹੁਤੁ ਬਿਰਾਗਿਓ ॥ ਅਨਿਕ ਭਾਂਤਿ ਆਨੂਪ ਰੰਗ ਰੇ ਤਿਨ੍ ਸਿਉ ਰੁਚੈ ਨ ਲਾਗਿਓ ॥1॥ ਰਹਾਉ॥ ਸਾਰੰਗ (ਮ: ੫/1203)

ਮਾਈ ਸਤਿ ਸਤਿ ਸਤਿ ਹਰਿ ਸਤਿ ਸਤਿ ਸਤਿ ਸਾਧਾ ॥ ਬਚਨੁ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ ॥1॥ ਰਹਾਉ ॥ ਸਾਰੰਗ (ਮ: ੫/1204)

ਮੇਰੈ ਮਨਿ ਬਾਸਿਬੋ ਗੁਰ ਗੋਬਿੰਦ ॥ ਜਹਾਂ ਸਿਮਰਨੁ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ॥1॥ ਰਹਾਉ ॥ ਸਾਰੰਗ (ਮ: ੫/ 1204)

ਅਬ ਮੋਹਿ ਰਾਮ ਭਰੋਸਉ ਪਾਏ ॥ ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥1॥ ਰਹਾਉ ॥ ਸਾਰੰਗ (ਮ: ੫/ 1204)

ਓੁਇ ਸੁਖ ਕਾ ਸਿਉ ਬਰਨਿ ਸੁਨਾਵਤ ॥ ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ ॥1॥ ਰਹਾਉ ॥ ਸਾਰੰਗ (ਮ: ੫/1205)

ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ ॥ ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ ॥1॥ ਰਹਾਉ ॥ ਸਾਰੰਗ (ਮ: ੫/ 1205)

ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ ॥ ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ ॥1॥ ਰਹਾਉ ॥ ਸਾਰੰਗ (ਮ: ੫/1205)

ਅਨਦਿਨੁ ਰਾਮ ਕੇ ਗੁਣ ਕਹੀਐ ॥ ਸਗਲ ਪਦਾਰਥ ਸਰਬ ਸੂਖ ਸਿਧਿ ਮਨ ਬਾਂਛਤ ਫਲ ਲਹੀਐ ॥1॥ ਰਹਾਉ ॥ ਸਾਰੰਗ (ਮ: ੫/ 1206)

ਬਲਿਹਾਰੀ ਗੁਰਦੇਵ ਚਰਨ ॥ ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ ॥1॥ ਰਹਾਉ ॥ ਸਾਰੰਗ (ਮ: ੫/1206)

ਗਾਇਓ ਰੀ ਮੈ ਗੁਣ ਨਿਧਿ ਮੰਗਲ ਗਾਇਓ ॥ ਭਲੇ ਸੰਜੋਗ ਭਲੇ ਦਿਨ ਅਉਸਰ ਜਉ ਗੋਪਾਲੁ ਰੀਝਾਇਓ ॥1॥ ਰਹਾਉ ॥ ਸਾਰੰਗ (ਮ: ੫/1206)

ਕੈਸੇ ਕਹਉ ਮੋਹਿ ਜੀਅ ਬੇਦਨਾਈ ॥ ਦਰਸਨ ਪਿਆਸ ਪਿ੍ਰਅ ਪ੍ਰੀਤਿ ਮਨੋਹਰ ਮਨੁ ਨ ਰਹੈ ਬਹੁ ਬਿਧਿ ਉਮਕਾਈ ॥1॥ ਰਹਾਉ ॥ ਸਾਰੰਗ (ਮ: ੫/1206)

ਰੇ ਮੂੜ੍ੇ ਤੂ ਕਿਉ ਸਿਮਰਤ ਅਬ ਨਾਹੀ ॥ ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥1॥ ਰਹਾਉ ॥ ਸਾਰੰਗ (ਮ: ੫/ 1207)

ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥ ਜਾ ਕੇ ਬਿਛੁਰਤ ਹੋਤ ਮਿਰਤਕਾ ਗਿ੍ਰਹ ਮਹਿ ਰਹਨੁ ਨ ਪਾਈ ॥1॥ ਰਹਾਉ ॥ ਸਾਰੰਗ (ਮ: ੫/ 1207)

ਉਆ ਅਉਸਰ ਕੈ ਹਉ ਬਲਿ ਜਾਈ ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥1॥ ਰਹਾਉ ॥ ਸਾਰੰਗ (ਮ: ੫/ 1207)

ਮਨੋਰਥ ਪੂਰੇ ਸਤਿਗੁਰ ਆਪਿ ॥ ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥1॥ ਰਹਾਉ ॥ ਸਾਰੰਗ (ਮ: ੫/ 1208)

ਮਨ ਕਹਾ ਲੁਭਾਈਐ ਆਨ ਕਉ ॥ ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥1॥ ਰਹਾਉ ॥ ਸਾਰੰਗ (ਮ: ੫/ 1208)

ਮਨ ਸਦਾ ਮੰਗਲ ਗੋਬਿੰਦ ਗਾਇ ॥ ਰੋਗ ਸੋਗ ਤੇਰੇ ਮਿਟਹਿ ਸਗਲ ਅਘ ਨਿਮਖ ਹੀਐ ਹਰਿ ਨਾਮੁ ਧਿਆਇ ॥1॥ ਰਹਾਉ ॥ ਸਾਰੰਗ (ਮ: ੫/1208)

ਹਰਿ ਜਨ ਸਗਲ ਉਧਾਰੇ ਸੰਗ ਕੇ ॥ ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥1॥ ਰਹਾਉ ॥ ਸਾਰੰਗ (ਮ: ੫/ 1208)

ਹਰਿ ਜਨ ਰਾਮ ਰਾਮ ਰਾਮ ਧਿਆਂਏ ॥ ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥1॥ ਰਹਾਉ ॥ ਸਾਰੰਗ (ਮ: ੫/ 1208)

ਮੋਹਨ ਘਰਿ ਆਵਹੁ ਕਰਉ ਜੋਦਰੀਆ ॥ ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪਿ੍ਰਅ ਚਿਰੀਆ ॥1॥ ਰਹਾਉ ॥ ਸਾਰੰਗ (ਮ: ੫/1209)

ਅਬ ਕਿਆ ਸੋਚਉ ਸੋਚ ਬਿਸਾਰੀ ॥ ਕਰਣਾ ਸਾ ਸੋਈ ਕਰਿ ਰਹਿਆ ਦੇਹਿ ਨਾਉ ਬਲਿਹਾਰੀ ॥1॥ ਰਹਾਉ ॥ ਸਾਰੰਗ (ਮ: ੫/ 1209)

ਅਬ ਮੋਹਿ ਸਰਬ ਉਪਾਵ ਬਿਰਕਾਤੇ ॥ ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥1॥ ਰਹਾਉ ॥ ਸਾਰੰਗ (ਮ: ੫/1209)

ਅਬ ਮੋਹਿ ਲਬਧਿਓ ਹੈ ਹਰਿ ਟੇਕਾ ॥ ਗੁਰ ਦਇਆਲ ਭਏ ਸੁਖਦਾਈ ਅੰਧੁਲੈ ਮਾਣਿਕੁ ਦੇਖਾ ॥1॥ ਰਹਾਉ ॥ ਸਾਰੰਗ (ਮ: ੫/ 1209)

ਮੇਰਾ ਮਨੁ ਏਕੈ ਹੀ ਪਿ੍ਰਅ ਮਾਂਗੈ ॥ ਪੇਖਿ ਆਇਓ ਸਰਬ ਥਾਨ ਦੇਸ ਪਿ੍ਰਅ ਰੋਮ ਨ ਸਮਸਰਿ ਲਾਗੈ ॥1॥ ਰਹਾਉ ॥ ਸਾਰੰਗ (ਮ: ੫/1209)

ਅਬ ਮੋਰੋ ਠਾਕੁਰ ਸਿਉ ਮਨੁ ਮਾਨਾਂ ॥ ਸਾਧ ਕਿ੍ਰਪਾਲ ਦਇਆਲ ਭਏ ਹੈ ਇਹੁ ਛੇਦਿਓ ਦੁਸਟੁ ਬਿਗਾਨਾ ॥1॥ ਰਹਾਉ ॥ ਸਾਰੰਗ (ਮ: ੫/1210)

ਮੇਰੈ ਮਨਿ ਚੀਤਿ ਆਏ ਪਿ੍ਰਅ ਰੰਗਾ ॥ ਬਿਸਰਿਓ ਧੰਧੁ ਬੰਧੁ ਮਾਇਆ ਕੋ ਰਜਨਿ ਸਬਾਈ ਜੰਗਾ ॥1॥ ਰਹਾਉ ॥ ਸਾਰੰਗ (ਮ: ੫/ 1210)

ਹਰਿ ਜੀਉ ਕੇ ਦਰਸਨ ਕਉ ਕੁਰਬਾਨੀ ॥ ਬਚਨ ਨਾਦ ਮੇਰੇ ਸ੍ਰਵਨਹੁ ਪੂਰੇ ਦੇਹਾ ਪਿ੍ਰਅ ਅੰਕਿ ਸਮਾਨੀ ॥1॥ ਰਹਾਉ ॥ ਸਾਰੰਗ (ਮ: ੫/1210)

ਅਬ ਮੇਰੋ ਪੰਚਾ ਤੇ ਸੰਗੁ ਤੂਟਾ ॥ ਦਰਸਨੁ ਦੇਖਿ ਭਏ ਮਨਿ ਆਨਦ ਗੁਰ ਕਿਰਪਾ ਤੇ ਛੂਟਾ ॥1॥ ਰਹਾਉ ॥ ਸਾਰੰਗ (ਮ: ੫/1210)

ਅਬ ਮੇਰੋ ਠਾਕੁਰ ਸਿਉ ਮਨੁ ਲੀਨਾ ॥ ਪ੍ਰਾਨ ਦਾਨੁ ਗੁਰਿ ਪੂਰੈ ਦੀਆ ਉਰਝਾਇਓ ਜਿਉ ਜਲ ਮੀਨਾ ॥1॥ ਰਹਾਉ ॥ ਸਾਰੰਗ (ਮ: ੫/1210)

ਮੋਹਨ ਸਭਿ ਜੀਅ ਤੇਰੇ ਤੂ ਤਾਰਹਿ ॥ ਛੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟਿ ਬ੍ਰਹਮੰਡ ਉਧਾਰਹਿ ॥1॥ ਰਹਾਉ ॥ ਸਾਰੰਗ (ਮ: ੫/1211)

ਅਬ ਮੋਹਿ ਧਨੁ ਪਾਇਓ ਹਰਿ ਨਾਮਾ ॥ ਭਏ ਅਚਿੰਤ ਤਿ੍ਰਸਨ ਸਭ ਬੁਝੀ ਹੈ ਇਹੁ ਲਿਖਿਓ ਲੇਖੁ ਮਥਾਮਾ ॥1॥ ਰਹਾਉ ॥ ਸਾਰੰਗ (ਮ: ੫/1211)

ਮੇਰੈ ਮਨਿ ਮਿਸਟ ਲਗੇ ਪਿ੍ਰਅ ਬੋਲਾ ॥ ਗੁਰਿ ਬਾਹ ਪਕਰਿ ਪ੍ਰਭ ਸੇਵਾ ਲਾਏ ਸਦ ਦਇਆਲੁ ਹਰਿ ਢੋਲਾ ॥1॥ ਰਹਾਉ ॥ ਸਾਰੰਗ (ਮ: ੫/1211)

ਰਸਨਾ ਰਾਮ ਕਹਤ ਗੁਣ ਸੋਹੰ ॥ ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥1॥ ਰਹਾਉ ॥ ਸਾਰੰਗ (ਮ: ੫/1211)

ਨੈਨਹੁ ਦੇਖਿਓ ਚਲਤੁ ਤਮਾਸਾ ॥ ਸਭ ਹੂ ਦੂਰਿ ਸਭ ਹੂ ਤੇ ਨੇਰੈ ਅਗਮ ਅਗਮ ਘਟ ਵਾਸਾ ॥1॥ ਰਹਾਉ ॥ ਸਾਰੰਗ (ਮ: ੫/1211)

ਚਰਨਹ ਗੋਬਿੰਦ ਮਾਰਗੁ ਸੁਹਾਵਾ ॥ ਆਨ ਮਾਰਗ ਜੇਤਾ ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ ॥1॥ ਰਹਾਉ ॥ ਸਾਰੰਗ (ਮ: ੫/ 1212)

ਧਿਆਇਓ ਅੰਤਿ ਬਾਰ ਨਾਮੁ ਸਖਾ ॥ ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ ਤਹਾ ਤਹਾ ਤੂ ਰਖਾ ॥1॥ ਰਹਾਉ ॥ ਸਾਰੰਗ (ਮ: ੫/1212)

ਗੁਰ ਮਿਲਿ ਐਸੇ ਪ੍ਰਭੂ ਧਿਆਇਆ ॥ ਭਇਓ ਕਿ੍ਰਪਾਲੁ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ ॥1॥ ਰਹਾਉ ॥ ਸਾਰੰਗ (ਮ: ੫/1212)

ਮੇਰੈ ਮਨਿ ਸਬਦੁ ਲਗੋ ਗੁਰ ਮੀਠਾ ॥ ਖੁਲਿ੍ਓ ਕਰਮੁ ਭਇਓ ਪਰਗਾਸਾ ਘਟਿ ਘਟਿ ਹਰਿ ਹਰਿ ਡੀਠਾ ॥1॥ ਰਹਾਉ ॥ ਸਾਰੰਗ (ਮ: ੫/ 1212)

ਹਰਿ ਹਰਿ ਨਾਮੁ ਦੀਓ ਗੁਰਿ ਸਾਥੇ ॥ ਨਿਮਖ ਬਚਨੁ ਪ੍ਰਭ ਹੀਅਰੈ ਬਸਿਓ ਸਗਲ ਭੂਖ ਮੇਰੀ ਲਾਥੇ ॥1॥ ਰਹਾਉ ॥ ਸਾਰੰਗ (ਮ: ੫/ 1212)

ਰੇ ਮੂੜ੍ੇ ਆਨ ਕਾਹੇ ਕਤ ਜਾਈ ॥ ਸੰਗਿ ਮਨੋਹਰੁ ਅੰਮਿ੍ਰਤੁ ਹੈ ਰੇ ਭੂਲਿ ਭੂਲਿ ਬਿਖੁ ਖਾਈ ॥1॥ ਰਹਾਉ ॥ ਸਾਰੰਗ (ਮ: ੫/ 1213)

ਓਅੰ ਪਿ੍ਰਅ ਪ੍ਰੀਤਿ ਚੀਤਿ ਪਹਿਲਰੀਆ ॥ ਜੋ ਤਉ ਬਚਨੁ ਦੀਓ ਮੇਰੇ ਸਤਿਗੁਰ ਤਉ ਮੈ ਸਾਜ ਸੀਗਰੀਆ ॥1॥ ਰਹਾਉ ॥ ਸਾਰੰਗ (ਮ: ੫/1213)

ਮਨ ਓਇ ਦਿਨਸ ਧੰਨਿ ਪਰਵਾਨਾਂ ॥ ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗਿ ਗਿਆਨਾਂ ॥1॥ ਰਹਾਉ ॥ ਸਾਰੰਗ (ਮ: ੫/1213)

ਅਬ ਮੋਰੋ ਸਹਸਾ ਦੂਖੁ ਗਇਆ ॥ ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ ॥1॥ ਰਹਾਉ ॥ ਸਾਰੰਗ (ਮ: ੫/1213)

ਪ੍ਰਭੁ ਮੇਰੋ ਇਤ ਉਤ ਸਦਾ ਸਹਾਈ ॥ ਮਨਮੋਹਨੁ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ॥1॥ ਰਹਾਉ ॥ ਸਾਰੰਗ (ਮ: ੫/1213)

ਅਪਨਾ ਮੀਤੁ ਸੁਆਮੀ ਗਾਈਐ ॥ ਆਸ ਨ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭੁ ਧਿਆਈਐ ॥1॥ ਰਹਾਉ ॥ ਸਾਰੰਗ (ਮ: ੫/1214)

ਓਟ ਸਤਾਣੀ ਪ੍ਰਭ ਜੀਉ ਮੇਰੈ ॥ ਦਿ੍ਰਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ ॥1॥ ਰਹਾਉ ॥ ਸਾਰੰਗ (ਮ: ੫/1214)

ਪ੍ਰਭ ਸਿਮਰਤ ਦੂਖ ਬਿਨਾਸੀ ॥ ਭਇਓ ਕਿ੍ਰਪਾਲੁ ਜੀਅ ਸੁਖਦਾਤਾ ਹੋਈ ਸਗਲ ਖਲਾਸੀ ॥1॥ ਰਹਾਉ ॥ ਸਾਰੰਗ (ਮ: ੫/1214)

ਮੇਰੋ ਮਨੁ ਜਤ ਕਤ ਤੁਝਹਿ ਸਮ੍ਾਰੈ ॥ ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥1॥ ਰਹਾਉ ॥ ਸਾਰੰਗ (ਮ: ੫/1214)

ਮਨ ਤੇ ਭੈ ਭਉ ਦੂਰਿ ਪਰਾਇਓ ॥ ਲਾਲ ਦਇਆਲ ਗੁਲਾਲ ਲਾਡਿਲੇ ਸਹਜਿ ਸਹਜਿ ਗੁਨ ਗਾਇਓ ॥1॥ ਰਹਾਉ ॥ ਸਾਰੰਗ (ਮ: ੫/1214)

ਅੰਮਿ੍ਰਤ ਨਾਮੁ ਮਨਹਿ ਆਧਾਰੋ ॥ ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥1॥ ਰਹਾਉ ॥ ਸਾਰੰਗ (ਮ: ੫/ 1215)

ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥ ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥1॥ ਰਹਾਉ ॥ ਸਾਰੰਗ (ਮ: ੫/ 1215)

ਰਸਨਾ ਜਪਤੀ ਤੂਹੀ ਤੂਹੀ ॥ ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮਿ੍ਰਤ ਮੰਡਲ ਇਕ ਤੁਹੀ ॥1॥ ਰਹਾਉ ॥ ਸਾਰੰਗ (ਮ: ੫/1215)

ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥1॥ ਰਹਾਉ ॥ ਸਾਰੰਗ (ਮ: ੫/1215)

ਝੂਠੋ ਮਾਇਆ ਕੋ ਮਦ ਮਾਨੁ ॥ ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥1॥ ਰਹਾਉ ॥ ਸਾਰੰਗ (ਮ: ੫/1215)

ਅਪੁਨੀ ਇਤਨੀ ਕਛੂ ਨ ਸਾਰੀ ॥ ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥1॥ ਰਹਾਉ ॥ ਸਾਰੰਗ (ਮ: ੫/1215)

ਮੋਹਨੀ ਮੋਹਤ ਰਹੈ ਨ ਹੋਰੀ ॥ ਸਾਧਿਕ ਸਿਧ ਸਗਲ ਕੀ ਪਿਆਰੀ ਤੁਟੈ ਨ ਕਾਹੂ ਤੋਰੀ ॥1॥ ਰਹਾਉ ॥ ਸਾਰੰਗ (ਮ: ੫/1216)

ਕਹਾ ਕਰਹਿ ਰੇ ਖਾਟਿ ਖਾਟੁਲੀ ॥ ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥1॥ ਰਹਾਉ ॥ ਸਾਰੰਗ (ਮ: ੫/1216)

ਗੁਰ ਜੀਉ ਸੰਗਿ ਤੁਹਾਰੈ ਜਾਨਿਓ ॥ ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ ॥1॥ ਰਹਾਉ ॥ ਸਾਰੰਗ (ਮ: ੫/1216)

ਹਰਿ ਹਰਿ ਦੀਓ ਸੇਵਕ ਕਉ ਨਾਮ ॥ ਮਾਨਸੁ ਕਾ ਕੋ ਬਪੁਰੋ ਭਾਈ ਜਾ ਕੋ ਰਾਖਾ ਰਾਮ ॥1॥ ਰਹਾਉ ॥ ਸਾਰੰਗ (ਮ: ੫/ 1216)

ਤੂ ਮੇਰੇ ਮੀਤ ਸਖਾ ਹਰਿ ਪ੍ਰਾਨ ॥ ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ ॥1॥ ਰਹਾਉ ॥ ਸਾਰੰਗ (ਮ: ੫/ 1216)

ਕਰਹੁ ਗਤਿ ਦਇਆਲ ਸੰਤਹੁ ਮੋਰੀ ॥ ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥1॥ ਰਹਾਉ ॥ ਸਾਰੰਗ (ਮ: ੫/ 1217)

ਠਾਕੁਰ ਬਿਨਤੀ ਕਰਨ ਜਨੁ ਆਇਓ ॥ ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥1॥ ਰਹਾਉ ॥ ਸਾਰੰਗ (ਮ: ੫/ 1217)

ਜਾ ਕੀ ਰਾਮ ਨਾਮ ਲਿਵ ਲਾਗੀ ॥ ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥1॥ ਰਹਾਉ ॥ ਸਾਰੰਗ (ਮ: ੫/ 1217)

ਅਬ ਜਨ ਊਪਰਿ ਕੋ ਨ ਪੁਕਾਰੈ ॥ ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥1॥ ਰਹਾਉ ॥ ਸਾਰੰਗ (ਮ: ੫/1217)

ਹਰਿ ਜਨ ਛੋਡਿਆ ਸਗਲਾ ਆਪੁ ॥ ਜਿਉ ਜਾਨਹੁ ਤਿਉ ਰਖਹੁ ਗੁਸਾਈ ਪੇਖਿ ਜੀਵਾਂ ਪਰਤਾਪੁ ॥1॥ ਰਹਾਉ ॥ ਸਾਰੰਗ (ਮ: ੫/ 1217)

ਮੇਰੈ ਗੁਰਿ ਮੋਰੋ ਸਹਸਾ ਉਤਾਰਿਆ ॥ ਤਿਸੁ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ॥1॥ ਰਹਾਉ ॥ ਸਾਰੰਗ (ਮ: ੫/1218)

ਸਿਮਰਤ ਨਾਮੁ ਪ੍ਰਾਨ ਗਤਿ ਪਾਵੈ ॥ ਮਿਟਹਿ ਕਲੇਸ ਤ੍ਰਾਸ ਸਭ ਨਾਸੈ ਸਾਧਸੰਗਿ ਹਿਤੁ ਲਾਵੈ ॥1॥ ਰਹਾਉ ॥ ਸਾਰੰਗ (ਮ: ੫/1218)

ਅਪੁਨੇ ਗੁਰ ਪੂਰੇ ਬਲਿਹਾਰੈ ॥ ਪ੍ਰਗਟ ਪ੍ਰਤਾਪੁ ਕੀਓ ਨਾਮ ਕੋ ਰਾਖੇ ਰਾਖਨਹਾਰੈ ॥1॥ ਰਹਾਉ ॥ ਸਾਰੰਗ (ਮ: ੫/ 1218)

ਬਿਨੁ ਹਰਿ ਹੈ ਕੋ ਕਹਾ ਬਤਾਵਹੁ ॥ ਸੁਖ ਸਮੂਹ ਕਰੁਣਾ ਮੈ ਕਰਤਾ ਤਿਸੁ ਪ੍ਰਭ ਸਦਾ ਧਿਆਵਹੁ ॥1॥ ਰਹਾਉ ॥ ਸਾਰੰਗ (ਮ: ੫/1218)

ਠਾਕੁਰ ਤੁਮ੍ ਸਰਣਾਈ ਆਇਆ ॥ ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥1॥ ਰਹਾਉ ॥ ਸਾਰੰਗ (ਮ: ੫/1218)

ਹਰਿ ਕੇ ਨਾਮ ਕੀ ਗਤਿ ਠਾਂਢੀ ॥ ਬੇਦ ਪੁਰਾਨ ਸਿਮਿ੍ਰਤਿ ਸਾਧੂ ਜਨ ਖੋਜਤ ਖੋਜਤ ਕਾਢੀ ॥1॥ ਰਹਾਉ ॥ ਸਾਰੰਗ (ਮ: ੫/1219)

ਜਿਹਵੇ ਅੰਮਿ੍ਰਤ ਗੁਣ ਹਰਿ ਗਾਉ ॥ ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥1॥ ਰਹਾਉ ॥ ਸਾਰੰਗ (ਮ: ੫/1219)

ਹੋਤੀ ਨਹੀ ਕਵਨ ਕਛੁ ਕਰਣੀ ॥ ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥1॥ ਰਹਾਉ ॥ ਸਾਰੰਗ (ਮ: ੫/1219)

ਫੀਕੇ ਹਰਿ ਕੇ ਨਾਮ ਬਿਨੁ ਸਾਦ ॥ ਅੰਮਿ੍ਰਤ ਰਸੁ ਕੀਰਤਨੁ ਹਰਿ ਗਾਈਐ ਅਹਿਨਿਸਿ ਪੂਰਨ ਨਾਦ ॥1॥ ਰਹਾਉ ॥ ਸਾਰੰਗ (ਮ: ੫/1219)

ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥1॥ ਰਹਾਉ ॥ ਸਾਰੰਗ (ਮ: ੫/1219)

ਧਨਵੰਤ ਨਾਮ ਕੇ ਵਣਜਾਰੇ ॥ ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥1॥ ਰਹਾਉ ॥ ਸਾਰੰਗ (ਮ: ੫/1219)

ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥ ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥1॥ ਰਹਾਉ ॥ ਸਾਰੰਗ (ਮ: ੫/1220)

ਆਵੈ ਰਾਮ ਸਰਣਿ ਵਡਭਾਗੀ ॥ ਏਕਸ ਬਿਨੁ ਕਿਛੁ ਹੋਰੁ ਨ ਜਾਣੈ ਅਵਰਿ ਉਪਾਵ ਤਿਆਗੀ ॥1॥ ਰਹਾਉ ॥ ਸਾਰੰਗ (ਮ: ੫/ 1220)

ਜਾ ਤੇ ਸਾਧੂ ਸਰਣਿ ਗਹੀ ॥ ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥1॥ ਰਹਾਉ ॥ ਸਾਰੰਗ (ਮ: ੫/ 1220)

ਰਸਨਾ ਰਾਮ ਕੋ ਜਸੁ ਗਾਉ ॥ ਆਨ ਸੁਆਦ ਬਿਸਾਰਿ ਸਗਲੇ ਭਲੋ ਨਾਮ ਸੁਆਉ ॥1॥ ਰਹਾਉ ॥ ਸਾਰੰਗ (ਮ: ੫/ 1220)

ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥ ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮਿ੍ਰਤੁ ਹਰਿ ਕਾ ਨਾਉ ॥1॥ ਰਹਾਉ ॥ ਸਾਰੰਗ (ਮ: ੫/1220)

ਸਾਚੇ ਸਤਿਗੁਰੂ ਦਾਤਾਰਾ ॥ ਦਰਸਨੁ ਦੇਖਿ ਸਗਲ ਦੁਖ ਨਾਸਹਿ ਚਰਨ ਕਮਲ ਬਲਿਹਾਰਾ ॥1॥ ਰਹਾਉ ॥ ਸਾਰੰਗ (ਮ: ੫/ 1221)

ਗੁਰ ਕੇ ਚਰਨ ਬਸੇ ਮਨ ਮੇਰੈ ॥ ਪੂਰਿ ਰਹਿਓ ਠਾਕੁਰੁ ਸਭ ਥਾਈ ਨਿਕਟਿ ਬਸੈ ਸਭ ਨੇਰੈ ॥1॥ ਰਹਾਉ ॥ ਸਾਰੰਗ (ਮ: ੫/ 1221)

ਜੀਵਨੁ ਤਉ ਗਨੀਐ ਹਰਿ ਪੇਖਾ ॥ ਕਰਹੁ ਕਿ੍ਰਪਾ ਪ੍ਰੀਤਮ ਮਨਮੋਹਨ ਫੋਰਿ ਭਰਮ ਕੀ ਰੇਖਾ ॥1॥ ਰਹਾਉ ॥ ਸਾਰੰਗ (ਮ: ੫/ 1221)

ਸਿਮਰਨ ਰਾਮ ਕੋ ਇਕੁ ਨਾਮ ॥ ਕਲਮਲ ਦਗਧ ਹੋਹਿ ਖਿਨ ਅੰਤਰਿ ਕੋਟਿ ਦਾਨ ਇਸਨਾਨ ॥1॥ ਰਹਾਉ ॥ ਸਾਰੰਗ (ਮ: ੫/ 1221)

ਧੂਰਤੁ ਸੋਈ ਜਿ ਧੁਰ ਕਉ ਲਾਗੈ ॥ ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ ॥1॥ ਰਹਾਉ ॥ ਸਾਰੰਗ (ਮ: ੫/ 1221)

ਹਰਿ ਹਰਿ ਸੰਤ ਜਨਾ ਕੀ ਜੀਵਨਿ ॥ ਬਿਖੈ ਰਸ ਭੋਗ ਅੰਮਿ੍ਰਤ ਸੁਖ ਸਾਗਰ ਰਾਮ ਨਾਮ ਰਸੁ ਪੀਵਨਿ ॥1॥ ਰਹਾਉ ॥ ਸਾਰੰਗ (ਮ: ੫/1222)

ਹਰਿ ਕੇ ਨਾਮਹੀਨ ਬੇਤਾਲ ॥ ਜੇਤਾ ਕਰਨ ਕਰਾਵਨ ਤੇਤਾ ਸਭਿ ਬੰਧਨ ਜੰਜਾਲ ॥1॥ ਰਹਾਉ ॥ ਸਾਰੰਗ (ਮ: ੫/ 1222)

ਮਨਿ ਤਨਿ ਰਾਮ ਕੋ ਬਿਉਹਾਰੁ ॥ ਪ੍ਰੇਮ ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰੁ ॥1॥ ਰਹਾਉ ॥ ਸਾਰੰਗ (ਮ: ੫/1222)

ਹਰਿ ਕੇ ਨਾਮਹੀਨ ਮਤਿ ਥੋਰੀ ॥ ਸਿਮਰਤ ਨਾਹਿ ਸਿਰੀਧਰ ਠਾਕੁਰ ਮਿਲਤ ਅੰਧ ਦੁਖ ਘੋਰੀ ॥1॥ ਰਹਾਉ ॥ ਸਾਰੰਗ (ਮ: ੫/1222)

ਚਿਤਵਉ ਵਾ ਅਉਸਰ ਮਨ ਮਾਹਿ ॥ ਹੋਇ ਇਕਤ੍ਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹਿ ॥1॥ ਰਹਾਉ ॥ ਸਾਰੰਗ (ਮ: ੫/1222)

ਮੇਰਾ ਪ੍ਰਭੁ ਸੰਗੇ ਅੰਤਰਜਾਮੀ ॥ ਆਗੈ ਕੁਸਲ ਪਾਛੈ ਖੇਮ ਸੂਖਾ ਸਿਮਰਤ ਨਾਮੁ ਸੁਆਮੀ ॥1॥ ਰਹਾਉ ॥ ਸਾਰੰਗ (ਮ: ੫/ 1222)

ਜਾ ਕੈ ਰਾਮ ਕੋ ਬਲੁ ਹੋਇ ॥ ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥1॥ ਰਹਾਉ ॥ ਸਾਰੰਗ (ਮ: ੫/ 1223)

ਜੀਵਤੁ ਰਾਮ ਕੇ ਗੁਣ ਗਾਇ ॥ ਕਰਹੁ ਕਿ੍ਰਪਾ ਗੋਪਾਲ ਬੀਠੁਲੇ ਬਿਸਰਿ ਨ ਕਬ ਹੀ ਜਾਇ ॥1॥ ਰਹਾਉ ॥ ਸਾਰੰਗ (ਮ: ੫/1223)

ਮਨ ਰੇ ਨਾਮ ਕੋ ਸੁਖ ਸਾਰ ॥ ਆਨ ਕਾਮ ਬਿਕਾਰ ਮਾਇਆ ਸਗਲ ਦੀਸਹਿ ਛਾਰ ॥1॥ ਰਹਾਉ ॥ ਸਾਰੰਗ (ਮ: ੫/1223)

ਬਿਰਾਜਿਤ ਰਾਮ ਕੋ ਪਰਤਾਪ ॥ ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ ॥1॥ ਰਹਾਉ ॥ ਸਾਰੰਗ (ਮ: ੫/1223)

ਆਤੁਰੁ ਨਾਮ ਬਿਨੁ ਸੰਸਾਰ ॥ ਤਿ੍ਰਪਤਿ ਨ ਹੋਵਤ ਕੂਕਰੀ ਆਸਾ ਇਤੁ ਲਾਗੋ ਬਿਖਿਆ ਛਾਰ ॥1॥ ਰਹਾਉ ॥ ਸਾਰੰਗ (ਮ: ੫/1223)

ਮੈਲਾ ਹਰਿ ਕੇ ਨਾਮ ਬਿਨੁ ਜੀਉ ॥ ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪੀਉ ॥1॥ ਰਹਾਉ ॥ ਸਾਰੰਗ (ਮ: ੫/1224)

ਰਮਣ ਕਉ ਰਾਮ ਕੇ ਗੁਣ ਬਾਦ ॥ ਸਾਧਸੰਗਿ ਧਿਆਈਐ ਪਰਮੇਸਰੁ ਅੰਮਿ੍ਰਤ ਜਾ ਕੇ ਸੁਆਦ ॥1॥ ਰਹਾਉ ॥ ਸਾਰੰਗ (ਮ: ੫/1224)

ਕੀਨ੍ੇ ਪਾਪ ਕੇ ਬਹੁ ਕੋਟ ॥ ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ ॥1॥ ਰਹਾਉ ॥ ਸਾਰੰਗ (ਮ: ੫/1224)

ਅੰਧੇ ਖਾਵਹਿ ਬਿਸੂ ਕੇ ਗਟਾਕ ॥ ਨੈਨ ਸ੍ਰਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ ॥1॥ ਰਹਾਉ ॥ ਸਾਰੰਗ (ਮ: ੫/1224)

ਟੂਟੀ ਨਿੰਦਕ ਕੀ ਅਧ ਬੀਚ ॥ ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ ॥1॥ ਰਹਾਉ ॥ ਸਾਰੰਗ (ਮ: ੫/1224)

ਤਿ੍ਰਸਨਾ ਚਲਤ ਬਹੁ ਪਰਕਾਰਿ ॥ ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥1॥ ਰਹਾਉ ॥ ਸਾਰੰਗ (ਮ: ੫/1225)

ਰੇ ਪਾਪੀ ਤੈ ਕਵਨ ਕੀ ਮਤਿ ਲੀਨ ॥ ਨਿਮਖ ਘਰੀ ਨ ਸਿਮਰਿ ਸੁਆਮੀ ਜੀਉ ਪਿੰਡੁ ਜਿਨਿ ਦੀਨ ॥1॥ ਰਹਾਉ ॥ ਸਾਰੰਗ (ਮ: ੫/1225)

ਮਾਈ ਰੀ ਚਰਨਹ ਓਟ ਗਹੀ ॥ ਦਰਸਨੁ ਪੇਖਿ ਮੇਰਾ ਮਨੁ ਮੋਹਿਓ ਦੁਰਮਤਿ ਜਾਤ ਬਹੀ ॥1॥ ਰਹਾਉ ॥ ਸਾਰੰਗ (ਮ: ੫/ 1225)

ਮਾਈ ਰੀ ਮਨੁ ਮੇਰੋ ਮਤਵਾਰੋ ॥ ਪੇਖਿ ਦਇਆਲ ਅਨਦ ਸੁਖ ਪੂਰਨ ਹਰਿ ਰਸਿ ਰਪਿਓ ਖੁਮਾਰੋ ॥1॥ ਰਹਾਉ ॥ ਸਾਰੰਗ (ਮ: ੫/ 1225)

ਮਾਈ ਰੀ ਆਨ ਸਿਮਰਿ ਮਰਿ ਜਾਂਹਿ ॥ ਤਿਆਗਿ ਗੋਬਿਦੁ ਜੀਅਨ ਕੋ ਦਾਤਾ ਮਾਇਆ ਸੰਗਿ ਲਪਟਾਹਿ ॥1॥ ਰਹਾਉ ॥ ਸਾਰੰਗ (ਮ: ੫/1225)

ਹਰਿ ਕਾਟੀ ਕੁਟਿਲਤਾ ਕੁਠਾਰਿ ॥ ਭ੍ਰਮ ਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ ਪਰਹਾਰਿ ॥1॥ ਰਹਾਉ ॥ ਸਾਰੰਗ (ਮ: ੫/1225)

ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥1॥ ਰਹਾਉ ॥ ਸਾਰੰਗ (ਮ: ੫/1226)

ਵੂਠਾ ਸਰਬ ਥਾਈ ਮੇਹੁ ॥ ਅਨਦ ਮੰਗਲ ਗਾਉ ਹਰਿ ਜਸੁ ਪੂਰਨ ਪ੍ਰਗਟਿਓ ਨੇਹੁ ॥1॥ ਰਹਾਉ ॥ ਸਾਰੰਗ (ਮ: ੫/ 1226)

ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ ॥ ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥1॥ ਰਹਾਉ ॥ ਸਾਰੰਗ (ਮ: ੫/1226)

ਨਿਬਹੀ ਨਾਮ ਕੀ ਸਚੁ ਖੇਪ ॥ ਲਾਭੁ ਹਰਿ ਗੁਣ ਗਾਇ ਨਿਧਿ ਧਨੁ ਬਿਖੈ ਮਾਹਿ ਅਲੇਪ ॥1॥ ਰਹਾਉ ॥ ਸਾਰੰਗ (ਮ: ੫/1226)

ਮਾਈ ਰੀ ਪੇਖਿ ਰਹੀ ਬਿਸਮਾਦ ॥ ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥1॥ ਰਹਾਉ ॥ ਸਾਰੰਗ (ਮ: ੫/1226)

ਮਾਈ ਰੀ ਮਾਤੀ ਚਰਣ ਸਮੂਹ ॥ ਏਕਸੁ ਬਿਨੁ ਹਉ ਆਨ ਨ ਜਾਨਉ ਦੁਤੀਆ ਭਾਉ ਸਭ ਲੂਹ ॥1॥ ਰਹਾਉ ॥ ਸਾਰੰਗ (ਮ: ੫/1227)

ਬਿਨਸੇ ਕਾਚ ਕੇ ਬਿਉਹਾਰ ॥ ਰਾਮ ਭਜੁ ਮਿਲਿ ਸਾਧਸੰਗਤਿ ਇਹੈ ਜਗ ਮਹਿ ਸਾਰ ॥1॥ ਰਹਾਉ ॥ ਸਾਰੰਗ (ਮ: ੫/1227)

ਤਾ ਤੇ ਕਰਣ ਪਲਾਹ ਕਰੇ ॥ ਮਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ ॥1॥ ਰਹਾਉ ॥ ਸਾਰੰਗ (ਮ: ੫/1227)

ਹਰਿ ਕੇ ਨਾਮ ਕੇ ਜਨ ਕਾਂਖੀ ॥ ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥1॥ ਰਹਾਉ॥ ਸਾਰੰਗ (ਮ: ੫/1227)

ਮਾਖੀ ਰਾਮ ਕੀ ਤੂ ਮਾਖੀ ॥ ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥1॥ ਰਹਾਉ ॥ ਸਾਰੰਗ (ਮ: ੫/ 1227)

ਮਾਈ ਰੀ ਕਾਟੀ ਜਮ ਕੀ ਫਾਸ ॥ ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥1॥ ਰਹਾਉ ॥ ਸਾਰੰਗ (ਮ: ੫/ 1227)

ਮਾਈ ਰੀ ਅਰਿਓ ਪ੍ਰੇਮ ਕੀ ਖੋਰਿ ॥ ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ ॥1॥ ਰਹਾਉ ॥ ਸਾਰੰਗ (ਮ: ੫/ 1228)

ਨੀਕੀ ਰਾਮ ਕੀ ਧੁਨਿ ਸੋਇ ॥ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਇ ॥1॥ ਰਹਾਉ ॥ ਸਾਰੰਗ (ਮ: ੫/ 1228)

ਹਰਿ ਕੇ ਨਾਮ ਕੀ ਮਤਿ ਸਾਰ ॥ ਹਰਿ ਬਿਸਾਰਿ ਜੁ ਆਨ ਰਾਚਹਿ ਮਿਥਨ ਸਭ ਬਿਸਥਾਰ ॥1॥ ਰਹਾਉ ॥ ਸਾਰੰਗ (ਮ: ੫/1228)

ਮਾਨੀ ਤੂੰ ਰਾਮ ਕੈ ਦਰਿ ਮਾਨੀ ॥ ਸਾਧਸੰਗਿ ਮਿਲਿ ਹਰਿ ਗੁਨ ਗਾਏ ਬਿਨਸੀ ਸਭ ਅਭਿਮਾਨੀ ॥1॥ ਰਹਾਉ ॥ ਸਾਰੰਗ (ਮ: ੫/1228)

ਤੁਅ ਚਰਨ ਆਸਰੋ ਈਸ ॥ ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ ਰਾਖਨਹਾਰ ਤੁਮੈ ਜਗਦੀਸ ॥ ਰਹਾਉ ॥ ਸਾਰੰਗ (ਮ: ੫/ 1228)

ਹਰਿ ਭਜਿ ਆਨ ਕਰਮ ਬਿਕਾਰ ॥ ਮਾਨ ਮੋਹੁ ਨ ਬੁਝਤ ਤਿ੍ਰਸਨਾ ਕਾਲ ਗ੍ਰਸ ਸੰਸਾਰ ॥1॥ ਰਹਾਉ ॥ ਸਾਰੰਗ (ਮ: ੫/ 1229)

ਸੁਭ ਬਚਨ ਬੋਲਿ ਗੁਨ ਅਮੋਲ॥ ਕਿੰਕਰੀ ਬਿਕਾਰ॥ ਦੇਖੁ ਰੀ ਬੀਚਾਰ॥ ਗੁਰ ਸਬਦੁ ਧਿਆਇ ਮਹਲੁ ਪਾਇ॥ ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥1॥ ਰਹਾਉ॥ਸਾਰੰਗ (ਮ: ੫/1229)

ਕੰਚਨਾ ਬਹੁ ਦਤ ਕਰਾ ॥ ਭੂਮਿ ਦਾਨੁ ਅਰਪਿ ਧਰਾ॥ ਮਨ ਅਨਿਕ ਸੋਚ ਪਵਿਤ੍ਰ ਕਰਤ॥ ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥1॥ ਰਹਾਉ ॥ ਸਾਰੰਗ (ਮ: ੫/ 1229)

ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥1॥ ਰਹਾਉ ॥ ਸਾਰੰਗ (ਮ: ੫/ 1230)

ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥1॥ ਰਹਾਉ ॥ ਸਾਰੰਗ (ਮ: ੫/ 1230)

ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥1॥ ਰਹਾਉ ॥ ਸਾਰੰਗ (ਮ: ੫/ 1230)

ਗੁਨ ਲਾਲ ਗਾਵਉ ਗੁਰ ਦੇਖੇ ॥ ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥1॥ ਰਹਾਉ ॥ ਸਾਰੰਗ (ਮ: ੫/1230)

ਮਨਿ ਬਿਰਾਗੈਗੀ ॥ ਖੋਜਤੀ ਦਰਸਾਰ ॥1॥ ਰਹਾਉ ॥ ਸਾਰੰਗ (ਮ: ੫/ 1230)

ਐਸੀ ਹੋਇ ਪਰੀ ॥ ਜਾਨਤੇ ਦਇਆਰ ॥1॥ ਰਹਾਉ ॥ ਸਾਰੰਗ (ਮ: ੫/ 1230)

ਲਾਲ ਲਾਲ ਮੋਹਨ ਗੋਪਾਲ ਤੂ॥ ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥1॥ ਰਹਾਉ ॥ ਸਾਰੰਗ (ਮ: ੫/ 1231)

ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ॥ ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ॥ ਰਹਾਉ॥ ਸਾਰੰਗ (ਮ: ੫/1231)

ਹਰਿ ਬਿਨੁ ਤੇਰੋ ਕੋ ਨ ਸਹਾਈ ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥1॥ ਰਹਾਉ ॥ ਸਾਰੰਗ (ਮ: ੯/1231)

ਕਹਾ ਮਨ ਬਿਖਿਆ ਸਿਉ ਲਪਟਾਹੀ ॥ ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥1॥ ਰਹਾਉ ॥ ਸਾਰੰਗ (ਮ: ੯/1231)

ਕਹਾ ਨਰ ਅਪਨੋ ਜਨਮੁ ਗਵਾਵੈ ॥ ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥1॥ ਰਹਾਉ ॥ ਸਾਰੰਗ (ਮ: ੯/1231)

ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥ ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥1॥ ਰਹਾਉ ॥ ਸਾਰੰਗ (ਮ: ੯/1232)

ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥ ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਨ ਜਾਈ ॥1॥ ਰਹਾਉ ॥ ਸਾਰੰਗ (ਮ: ੧/1232)

ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥ ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦਿ੍ਰੜਾਇ ਨਿਬੇਰਾ ॥1॥ ਰਹਾਉ ॥ ਸਾਰੰਗ (ਮ: ੧/1232)

ਮਨ ਮੇਰੇ ਹਰਿ ਕੈ ਨਾਮਿ ਵਡਾਈ ॥ ਹਰਿ ਬਿਨੁ ਅਵਰੁ ਨ ਜਾਣਾ ਕੋਈ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥1॥ ਰਹਾਉ ॥ ਸਾਰੰਗ (ਮ: ੩/1233)

ਮਨ ਮੇਰੇ ਹਰਿ ਕਾ ਨਾਮੁ ਅਤਿ ਮੀਠਾ ॥ ਜਨਮ ਜਨਮ ਕੇ ਕਿਲਵਿਖ ਭਉ ਭੰਜਨ ਗੁਰਮੁਖਿ ਏਕੋ ਡੀਠਾ ॥1॥ ਰਹਾਉ ॥ ਸਾਰੰਗ (ਮ: ੩/1234)

ਮਨ ਮੇਰੇ ਹਰਿ ਕੀ ਅਕਥ ਕਹਾਣੀ ॥ ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥1॥ ਰਹਾਉ ॥ ਸਾਰੰਗ (ਮ: ੩/ 1234)

ਗੁਸਾੲਂੀ ਪਰਤਾਪੁ ਤੁਹਾਰੋ ਡੀਠਾ ॥ ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥1॥ ਰਹਾਉ ॥ ਸਾਰੰਗ (ਮ: ੫/ 1235)

ਅਗਮ ਅਗਾਧਿ ਸੁਨਹੁ ਜਨ ਕਥਾ ॥ ਪਾਰਬ੍ਰਹਮ ਕੀ ਅਚਰਜ ਸਭਾ ॥1॥ ਰਹਾਉ ॥ ਸਾਰੰਗ (ਮ: ੫/1235)

ਕਹਾ ਨਰ ਗਰਬਸਿ ਥੋਰੀ ਬਾਤ ॥ ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥1॥ ਰਹਾਉ ॥ ਸਾਰੰਗ (ਭਗਤ ਕਬੀਰ/1251)

ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥ ਤੇਰੇ ਸੰਤਨ ਕੀ ਹਉ ਚੇਰੀ ॥1॥ ਰਹਾਉ ॥ ਸਾਰੰਗ (ਭਗਤ ਕਬੀਰ/ 1252)

ਕਾਏਂ ਰੇ ਮਨ ਬਿਖਿਆ ਬਨ ਜਾਇ ॥ ਭੂਲੌ ਰੇ ਠਗਮੂਰੀ ਖਾਇ ॥1॥ ਰਹਾਉ ॥ ਸਾਰੰਗ (ਭਗਤ ਨਾਮਦੇਵ/ 1252)

ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥ ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥1॥ ਰਹਾਉ ॥ ਸਾਰੰਗ (ਭਗਤ ਨਾਮਦੇਵ/1252)

ਦਾਸ ਅਨਿੰਨ ਮੇਰੋ ਨਿਜ ਰੂਪ ॥ ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗਿ੍ਰਹ ਕੂਪ ॥1॥ ਰਹਾਉ ॥ ਸਾਰੰਗ (ਭਗਤ ਨਾਮਦੇਵ/1252)

ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥ ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ ॥1॥ ਰਹਾਉ ॥ ਸਾਰੰਗ (ਭਗਤ ਪਰਮਾਨੰਦ/ 1253)

ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥1॥ ਰਹਾਉ ॥ ਸਾਰੰਗ (ਮ: ੫/ 1253)

ਹਰਿ ਬਿਨੁ ਕਉਨੁ ਸਹਾਈ ਮਨ ਕਾ ॥ ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥1॥ ਰਹਾਉ ॥ ਸਾਰੰਗ (ਭਗਤ ਕਬੀਰ/ 1253)

ਪ੍ਰਾਣੀ ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ ਘਰਿ ਜਾਵਹੁ ॥1॥ ਰਹਾਉ ॥ ਮਲਾਰ (ਮ: ੧/1254)

ਬਰਸੁ ਘਨਾ ਮੇਰਾ ਮਨੁ ਭੀਨਾ ॥ ਅੰਮਿ੍ਰਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥1॥ ਰਹਾਉ ॥ ਮਲਾਰ (ਮ: ੧/ 1254)

ਮਨਿ ਭਾਵੈ ਸਬਦੁ ਸੁਹਾਇਆ ॥ ਭ੍ਰਮਿ ਭ੍ਰਮਿ ਜੋਨਿ ਭੇਖ ਬਹੁ ਕੀਨ੍ੇ ਗੁਰਿ ਰਾਖੇ ਸਚੁ ਪਾਇਆ ॥1॥ ਰਹਾਉ ॥ ਮਲਾਰ (ਮ: ੧/ 1255)

ਬਰਸੁ ਘਨਾ ਮੇਰਾ ਪਿਰੁ ਘਰਿ ਆਇਆ ॥ ਬਲਿ ਜਾਵਾਂ ਗੁਰ ਅਪਨੇ ਪ੍ਰੀਤਮ ਜਿਨਿ ਹਰਿ ਪ੍ਰਭੁ ਆਣਿ ਮਿਲਾਇਆ ॥1॥ ਰਹਾਉ ॥ ਮਲਾਰ (ਮ: ੧/1255)

ਮਹਲ ਮਹਿ ਬੈਠੇ ਅਗਮ ਅਪਾਰ ॥ ਭੀਤਰਿ ਅੰਮਿ੍ਰਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥1॥ ਰਹਾਉ ॥ ਮਲਾਰ (ਮ: ੧/1255)

ਗੁਣ ਗੋਬਿੰਦ ਨ ਜਾਣੀਅਹਿ ਮਾਇ ॥ ਅਣਡੀਠਾ ਕਿਛੁ ਕਹਣੁ ਨ ਜਾਇ ॥ ਕਿਆ ਕਰਿ ਆਖਿ ਵਖਾਣੀਐ ਮਾਇ ॥1॥ ਰਹਾਉ ॥ ਮਲਾਰ (ਮ: ੧/1256)

ਵੈਦ ਨ ਭੋਲੇ ਦਾਰੂ ਲਾਇ ॥ ਦਰਦੁ ਹੋਵੈ ਦੁਖੁ ਰਹੈ ਸਰੀਰ ॥ ਐਸਾ ਦਾਰੂ ਲਗੈ ਨ ਬੀਰ ॥1॥ ਰਹਾਉ ॥ ਮਲਾਰ (ਮ: ੧/ 1256)

ਐਸਾ ਦਾਰੂ ਖਾਹਿ ਗਵਾਰ ॥ ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥1॥ ਰਹਾਉ ॥ ਮਲਾਰ (ਮ: ੧/1257)

ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ॥ ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥1॥ ਰਹਾਉ ॥ ਮਲਾਰ (ਮ: ੩/1257)

ਮਨ ਰੇ ਹੁਕਮੁ ਮੰਨਿ ਸੁਖੁ ਹੋਇ ॥ ਪ੍ਰਭ ਭਾਣਾ ਅਪਣਾ ਭਾਵਦਾ ਜਿਸੁ ਬਖਸੇ ਤਿਸੁ ਬਿਘਨੁ ਨ ਕੋਇ ॥1॥ ਰਹਾਉ ॥ ਮਲਾਰ (ਮ: ੩/ 1258)

ਮੇਰੇ ਮਨ ਹਰਿ ਅੰਮਿ੍ਰਤ ਨਾਮੁ ਧਿਆਇ ॥ ਸਤਿਗੁਰੁ ਪੁਰਖੁ ਮਿਲੈ ਨਾਉ ਪਾਈਐ ਹਰਿ ਨਾਮੇ ਸਦਾ ਸਮਾਇ ॥1॥ ਰਹਾਉ ॥ ਮਲਾਰ (ਮ: ੩/ 1258)

ਮਨ ਰੇ ਗੁਰਮੁਖਿ ਰਿਦੈ ਵੀਚਾਰਿ ॥ ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤਿ੍ਰਸਨਾ ਚਲਣੁ ਰਿਦੈ ਸਮ੍ਾਲਿ ॥1॥ ਰਹਾਉ ॥ ਮਲਾਰ (ਮ: ੩/ 1258)

ਮਨ ਮੇਰੇ ਖਿਨੁ ਖਿਨੁ ਨਾਮੁ ਸਮ੍ਾਲਿ ॥ ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ ॥1॥ ਰਹਾਉ ॥ ਮਲਾਰ (ਮ: ੩/ 1259)

ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥ ਅਨਦਿਨੁ ਨਾਮੁ ਸਦਾ ਸਦਾ ਧਿਆਵਹਿ ਸਾਚੀ ਦਰਗਹ ਪਾਵਹਿ ਮਾਨੁ ॥1॥ ਰਹਾਉ ॥ ਮਲਾਰ (ਮ: ੩/1259)

ਮਨ ਮੇਰੇ ਨਾਮਿ ਰਹਉ ਲਿਵ ਲਾਈ ॥ ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥1॥ ਰਹਾਉ ॥ ਮਲਾਰ (ਮ: ੩/ 1260)

ਮਨ ਰੇ ਮਨ ਸਿਉ ਰਹਉ ਸਮਾਈ ॥ ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥1॥ ਰਹਾਉ ॥ ਮਲਾਰ (ਮ: ੩/1260)

ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥ ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥1॥ ਰਹਾਉ ॥ ਮਲਾਰ (ਮ: ੩/1260)

ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥ ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥1॥ ਰਹਾਉ ॥ ਮਲਾਰ (ਮ: ੩/ 1261)

ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥ ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥1॥ ਰਹਾਉ ॥ ਮਲਾਰ (ਮ: ੩/ 1261)

ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥1॥ ਰਹਾਉ ॥ ਮਲਾਰ (ਮ: ੩/1262)

ਮੇਰੇ ਮਨ ਕਾਹੇ ਰੋਸੁ ਕਰੀਜੈ ॥ ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥1॥ ਰਹਾਉ ॥ ਮਲਾਰ (ਮ: ੩/1262)

ਨੈਨੀ ਹਰਿ ਹਰਿ ਲਾਗੀ ਤਾਰੀ ॥ ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ ॥1॥ ਰਹਾਉ ॥ ਮਲਾਰ (ਮ: ੪/1262)

ਤੀਰਥਿ ਅਠਸਠਿ ਮਜਨੁ ਨਾਈ ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥1॥ ਰਹਾਉ ॥ ਮਲਾਰ (ਮ: ੪/1263)

ਜਪਿ ਮਨ ਹਰਿ ਹਰਿ ਹਰਿ ਨਿਸਤਰੈ ॥ ਗੁਰ ਕੇ ਬਚਨ ਕਰਨ ਸੁਨਿ ਧਿਆਵੈ ਭਵ ਸਾਗਰੁ ਪਾਰਿ ਪਰੈ ॥1॥ ਰਹਾਉ ॥ ਮਲਾਰ (ਮ: ੪/1263)

ਸਤਿਗੁਰੁ ਹਰਿ ਹਰਿ ਨਾਮੁ ਦਿ੍ਰੜਾਵੈ ॥ ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ ॥1॥ ਰਹਾਉ ॥ ਮਲਾਰ (ਮ: ੪/1264)

ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥ ਤਿਨ੍ ਕੀ ਤਿ੍ਰਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥1॥ ਰਹਾਉ ॥ ਮਲਾਰ (ਮ: ੪/ 1264)

ਮੇਰੈ ਮਨਿ ਅਨਦਿਨੁ ਅਨਦੁ ਭਇਆ ॥ ਗੁਰ ਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥1॥ ਰਹਾਉ ॥ ਮਲਾਰ (ਮ: ੪/ 1264)

ਪ੍ਰਾਣੀ ਗੁਰਮੁਖਿ ਨਾਮੁ ਧਿਆਈ ॥ ਹਰਿ ਹਰਿ ਕਿ੍ਰਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮਿ ਸਮਾਈ ॥1॥ ਰਹਾਉ ॥ ਮਲਾਰ (ਮ: ੪/ 1265)

ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥1॥ ਰਹਾਉ ॥ ਮਲਾਰ (ਮ: ੪/1265)

ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥ ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥1॥ ਰਹਾਉ ॥ ਮਲਾਰ (ਮ: ੪/ 1265)

ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥ ਮੋਹਿ ਦੀਨ ਕਿ੍ਰਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥1॥ ਰਹਾਉ ॥ ਮਲਾਰ (ਮ: ੫/ 1266)

ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥ ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥1॥ ਰਹਾਉ ॥ ਮਲਾਰ (ਮ: ੫/1266)

ਸੁਨੀਐ ਬਾਜੈ ਬਾਜ ਸੁਹਾਵੀ ॥ ਭੋਰੁ ਭਇਆ ਮੈ ਪਿ੍ਰਅ ਮੁਖ ਪੇਖੇ ਗਿ੍ਰਹਿ ਮੰਗਲ ਸੁਹਲਾਵੀ ॥1॥ ਰਹਾਉ ॥  ਮਲਾਰ (ਮ: ੫/1266)

ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ ॥ ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ ॥1॥ ਰਹਾਉ ॥ ਮਲਾਰ (ਮ: ੫/ 1267)

ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥ ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ ਪ੍ਰੀਤਿ ਹਮਾਰੀ ਲਾਗੀ ॥1॥ ਰਹਾਉ ॥ ਮਲਾਰ (ਮ: ੫/1267)

ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥ ਸਗਲ ਸਹੇਲੀ ਸੁਖ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥1॥ ਰਹਾਉ ॥ ਮਲਾਰ (ਮ: ੫/ 1267)

ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥ ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥1॥ ਰਹਾਉ ॥ ਮਲਾਰ (ਮ: ੫/ 1267)

ਪ੍ਰੀਤਮ ਸਾਚਾ ਨਾਮੁ ਧਿਆਇ ॥ ਦੂਖ ਦਰਦ ਬਿਨਸੈ ਭਵ ਸਾਗਰੁ ਗੁਰ ਕੀ ਮੂਰਤਿ ਰਿਦੈ ਬਸਾਇ ॥1॥ ਰਹਾਉ ॥ ਮਲਾਰ (ਮ: ੫/ 1268)

ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ॥ ਪ੍ਰੇਮ ਭਗਤਿ ਅਪਨੋ ਨਾਮੁ ਦੀਜੈ ਦਇਆਲ ਅਨੁਗ੍ਰਹੁ ਧਾਰੇ ॥1॥ ਰਹਾਉ ॥ ਮਲਾਰ (ਮ: ੫/ 1268)

ਅਬ ਅਪਨੇ ਪ੍ਰੀਤਮ ਸਿਉ ਬਨਿ ਆਈ ॥ ਰਾਜਾ ਰਾਮੁ ਰਮਤ ਸੁਖੁ ਪਾਇਓ ਬਰਸੁ ਮੇਘ ਸੁਖਦਾਈ ॥1॥ ਰਹਾਉ ॥ ਮਲਾਰ (ਮ: ੫/ 1268)

ਘਨਿਹਰ ਬਰਸਿ ਸਗਲ ਜਗੁ ਛਾਇਆ ॥ ਭਏ ਕਿ੍ਰਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ ॥1॥ ਰਹਾਉ ॥ ਮਲਾਰ (ਮ: ੫/1268)

ਬਿਛੁਰਤ ਕਿਉ ਜੀਵੇ ਓਇ ਜੀਵਨ ॥ ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ॥1॥ ਰਹਾਉ ॥ ਮਲਾਰ (ਮ: ੫/ 1268)

ਹਰਿ ਕੈ ਭਜਨਿ ਕਉਨ ਕਉਨ ਨ ਤਾਰੇ ॥ ਖਗ ਤਨ ਮੀਨ ਤਨ ਮਿ੍ਰਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥1॥ ਰਹਾਉ ॥ ਮਲਾਰ (ਮ: ੫/1269)

ਆਜੁ ਮੈ ਬੈਸਿਓ ਹਰਿ ਹਾਟ ॥ ਨਾਮੁ ਰਾਸਿ ਸਾਝੀ ਕਰਿ ਜਨ ਸਿਉ ਜਾਂਉ ਨ ਜਮ ਕੈ ਘਾਟ ॥1॥ ਰਹਾਉ ॥ ਮਲਾਰ (ਮ: ੫/1269)

ਬਹੁ ਬਿਧਿ ਮਾਇਆ ਮੋਹ ਹਿਰਾਨੋ ॥ ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ॥1॥ ਰਹਾਉ ॥ ਮਲਾਰ (ਮ: ੫/1269)

ਦੁਸਟ ਮੁਏ ਬਿਖੁ ਖਾਈ ਰੀ ਮਾਈ ॥ ਜਿਸ ਕੇ ਜੀਅ ਤਿਨ ਹੀ ਰਖਿ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ॥1॥ ਰਹਾਉ ॥ ਮਲਾਰ (ਮ: ੫/1269)

ਮਨ ਮੇਰੇ ਹਰਿ ਕੇ ਚਰਨ ਰਵੀਜੈ ॥ ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ ॥1॥ ਰਹਾਉ ॥ ਮਲਾਰ (ਮ: ੫/1269)

ਪ੍ਰਭ ਕੋ ਭਗਤਿ ਬਛਲੁ ਬਿਰਦਾਇਓ ॥ ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ ॥1॥ ਰਹਾਉ ॥ ਮਲਾਰ (ਮ: ੫/ 1270)

ਮੇਰੇ ਮਨ ਗੁਰੁ ਗੁਰੁ ਕਰਤ ਸਦਾ ਸੁਖੁ ਪਾਈਐ ॥ ਗੁਰ ਉਪਦੇਸਿ ਹਰਿ ਹਿਰਦੈ ਵਸਿਓ ਸਾਸਿ ਗਿਰਾਸਿ ਅਪਣਾ ਖਸਮੁ ਧਿਆਈਐ ॥1॥ ਰਹਾਉ॥ ਮਲਾਰ (ਮ: ੫/1270)

ਕਰਿ ਕਿਰਪਾ ਪੂਰਨ ਸੁਖਦਾਤੇ ॥ ਤੁਮ੍ਰੀ ਕਿ੍ਰਪਾ ਤੇ ਤੂੰ ਚਿਤਿ ਆਵਹਿ ਆਠ ਪਹਰ ਤੇਰੈ ਰੰਗਿ ਰਾਤੇ ॥1॥ ਰਹਾਉ ॥ ਮਲਾਰ (ਮ: ੫/ 1270)

ਸਦਾ ਸਦਾ ਮਨ ਨਾਮੁ ਸਮ੍ਾਲਿ ॥ ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥1॥ ਰਹਾਉ ॥ ਮਲਾਰ (ਮ: ੫/ 1271)

ਮਨ ਮੇਰੇ ਗੁਰੁ ਪੂਰਾ ਸਾਲਾਹਿ ॥ ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ ॥1॥ ਰਹਾਉ ॥ ਮਲਾਰ (ਮ: ੫/ 1271)

ਗੁਰ ਮਨਾਰਿ ਪਿ੍ਰਅ ਦਇਆਰ ਸਿਉ ਰੰਗੁ ਕੀਆ॥ ਕੀਨੋ ਰੀ ਸਗਲ ਸਂੀਗਾਰ॥ ਤਜਿਓ ਰੀ ਸਗਲ ਬਿਕਾਰ॥ ਧਾਵਤੋ ਅਸਥਿਰੁ ਥੀਆ ॥1॥ ਰਹਾਉ॥ਮਲਾਰ (ਮ: ੫/1271)

ਮਨੁ ਘਨੈ ਭ੍ਰਮੈ ਬਨੈ ॥ ਉਮਕਿ ਤਰਸਿ ਚਾਲੈ ॥ ਪ੍ਰਭ ਮਿਲਬੇ ਕੀ ਚਾਹ ॥1॥ ਰਹਾਉ ॥ ਮਲਾਰ (ਮ: ੫/ 1272)

ਪਿ੍ਰਅ ਕੀ ਸੋਭ ਸੁਹਾਵਨੀ ਨੀਕੀ ॥ ਹਾਹਾ ਹੂਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥1॥ ਰਹਾਉ॥ ਮਲਾਰ (ਮ: ੫/1272)

ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥1॥ ਰਹਾਉ ॥ ਮਲਾਰ (ਮ: ੫/ 1272)

ਬਰਸੁ ਸਰਸੁ ਆਗਿਆ ॥ ਹੋਹਿ ਆਨੰਦ ਸਗਲ ਭਾਗ ॥1॥ ਰਹਾਉ ॥ ਮਲਾਰ (ਮ: ੫/ 1272)

ਗੁਨ ਗੁੋਪਾਲ ਗਾਉ ਨੀਤ ॥ ਰਾਮ ਨਾਮ ਧਾਰਿ ਚੀਤ ॥1॥ ਰਹਾਉ ॥ ਮਲਾਰ (ਮ: ੫/1272)

ਘਨੁ ਗਰਜਤ ਗੋਬਿੰਦ ਰੂਪ ॥ ਗੁਨ ਗਾਵਤ ਸੁਖ ਚੈਨ ॥1॥ ਰਹਾਉ ॥ ਮਲਾਰ (ਮ: ੫/ 1272)

ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥1॥ ਰਹਾਉ ॥ ਮਲਾਰ (ਮ: ੫/ 1273)

ਪਿਰ ਭਾਵੈ ਪ੍ਰੇਮੁ ਸਖਾਈ ॥ ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ ॥1॥ ਰਹਾਉ ॥ ਮਲਾਰ (ਮ: ੧/1273)

ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ ॥ ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥1॥ ਰਹਾਉ॥ ਮਲਾਰ (ਮ: ੧/1273)

ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥1॥ ਰਹਾਉ ॥ ਮਲਾਰ (ਮ: ੧/1274)

ਮੈ ਅੰਧੁਲੇ ਨਾਵੈ ਕੀ ਜੋਤਿ ॥ ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ ॥1॥ ਰਹਾਉ॥ ਮਲਾਰ (ਮ: ੧/1274)

ਤੂ ਕੈਸੇ ਆੜਿ ਫਾਥੀ ਜਾਲਿ ॥ ਅਲਖੁ ਨ ਜਾਚਹਿ ਰਿਦੈ ਸਮ੍ਾਲਿ ॥1॥ ਰਹਾਉ ॥ ਮਲਾਰ (ਮ: ੧/ 1275)

ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ ॥ ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ ॥1॥ ਰਹਾਉ॥ ਮਲਾਰ (ਮ: ੩/ 1276)

ਮਨ ਰੇ ਸਤਿਗੁਰੁ ਸੇਵਿ ਸਮਾਇ ॥ ਵਡੈ ਭਾਗਿ ਗੁਰੁ ਪੂਰਾ ਪਾਇਆ ਹਰਿ ਹਰਿ ਨਾਮੁ ਧਿਆਇ ॥1॥ ਰਹਾਉ ॥ ਮਲਾਰ (ਮ: ੩/ 1276)

ਮਨ ਮੇਰੇ ਹਰਿ ਹਰਿ ਸੇਵਿ ਨਿਧਾਨੁ ॥ ਗੁਰ ਕਿਰਪਾ ਤੇ ਹਰਿ ਧਨੁ ਪਾਈਐ ਅਨਦਿਨੁ ਲਾਗੈ ਸਹਜਿ ਧਿਆਨੁ ॥1॥ ਰਹਾਉ ॥ ਮਲਾਰ (ਮ: ੩/1277)

ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥ ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥1॥ ਰਹਾਉ ॥ ਮਲਾਰ (ਭਗਤ ਨਾਮਦੇਵ/1292)

ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ ਤੂ ਨ ਬਿਸਾਰੇ ਰਾਮਈਆ ॥1॥ ਰਹਾਉ ॥ ਮਲਾਰ (ਭਗਤ ਨਾਮਦੇਵ/1292)

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥ ਰਿਦੈ ਰਾਮ ਗੋਬਿੰਦ ਗੁਨ ਸਾਰੰ ॥1॥ ਰਹਾਉ ॥ ਮਲਾਰ (ਭਗਤ ਰਵਿਦਾਸ/ 1293)

ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥ ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥ ਰਹਾਉ ॥ ਮਲਾਰ (ਭਗਤ ਰਵਿਦਾਸ/ 1293)

ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ ॥ ਸਾਧਸੰਗਤਿ ਪਾਈ ਪਰਮ ਗਤੇ ॥ ਰਹਾਉ ॥ ਮਲਾਰ (ਭਗਤ ਰਵਿਦਾਸ/ 1293)

ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥ ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥1॥ ਰਹਾਉ॥ ਕਾਨੜਾ (ਮ: ੪/1294)

ਮੇਰਾ ਮਨੁ ਸੰਤ ਜਨਾ ਪਗ ਰੇਨ ॥ ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥1॥ ਰਹਾਉ ॥ ਕਾਨੜਾ (ਮ: ੪/ 1294)

ਜਪਿ ਮਨ ਰਾਮ ਨਾਮ ਪਰਗਾਸ ॥ ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥1॥ ਰਹਾਉ ॥ ਕਾਨੜਾ (ਮ: ੪/ 1295)

ਮੇਰੈ ਮਨਿ ਰਾਮ ਨਾਮੁ ਜਪਿਓ ਗੁਰ ਵਾਕ ॥ ਹਰਿ ਹਰਿ ਕਿ੍ਰਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥1॥ ਰਹਾਉ॥ ਕਾਨੜਾ (ਮ: ੪/1295)

ਮੇਰੇ ਮਨ ਹਰਿ ਹਰਿ ਰਾਮ ਨਾਮੁ ਜਪਿ ਚੀਤਿ ॥ ਹਰਿ ਹਰਿ ਵਸਤੁ ਮਾਇਆ ਗੜਿ੍ ਵੇੜ੍ੀ ਗੁਰ ਕੈ ਸਬਦਿ ਲੀਓ ਗੜੁ ਜੀਤਿ ॥1॥ ਰਹਾਉ ॥ ਕਾਨੜਾ (ਮ: ੪/1295)

ਜਪਿ ਮਨ ਰਾਮ ਨਾਮ ਜਗੰਨਾਥ ॥ ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥1॥ ਰਹਾਉ ॥ ਕਾਨੜਾ (ਮ: ੪/1296)

ਮਨ ਜਾਪਹੁ ਰਾਮ ਗੁਪਾਲ ॥ ਹਰਿ ਰਤਨ ਜਵੇਹਰ ਲਾਲ ॥ ਹਰਿ ਗੁਰਮੁਖਿ ਘੜਿ ਟਕਸਾਲ ॥ ਹਰਿ ਹੋ ਹੋ ਕਿਰਪਾਲ ॥1॥ ਰਹਾਉ॥ ਕਾਨੜਾ (ਮ: ੪/1296)

ਹਰਿ ਗੁਨ ਗਾਵਹੁ ਜਗਦੀਸ ॥ ਏਕਾ ਜੀਹ ਕੀਚੈ ਲਖ ਬੀਸ ॥ ਜਪਿ ਹਰਿ ਹਰਿ ਸਬਦਿ ਜਪੀਸ ॥ ਹਰਿ ਹੋ ਹੋ ਕਿਰਪੀਸ ॥1॥ ਰਹਾਉ ॥ ਕਾਨੜਾ (ਮ: ੪/1296)

ਭਜੁ ਰਾਮੋ ਮਨਿ ਰਾਮ ॥ ਜਿਸੁ ਰੂਪ ਨ ਰੇਖ ਵਡਾਮ ॥ ਸਤਸੰਗਤਿ ਮਿਲੁ ਭਜੁ ਰਾਮ ॥ ਬਡ ਹੋ ਹੋ ਭਾਗ ਮਥਾਮ ॥1॥ ਰਹਾਉ ॥ ਕਾਨੜਾ (ਮ: ੪/ 1297)

ਸਤਿਗੁਰ ਚਾਟਉ ਪਗ ਚਾਟ ॥ ਜਿਤੁ ਮਿਲਿ ਹਰਿ ਪਾਧਰ ਬਾਟ ॥ ਭਜੁ ਹਰਿ ਰਸੁ ਰਸ ਹਰਿ ਗਾਟ ॥ ਹਰਿ ਹੋ ਹੋ ਲਿਖੇ ਲਿਲਾਟ ॥1॥ ਰਹਾਉ ॥ ਕਾਨੜਾ (ਮ: ੪/1297)

ਜਪਿ ਮਨ ਗੋਬਿਦ ਮਾਧੋ ॥ ਹਰਿ ਹਰਿ ਅਗਮ ਅਗਾਧੋ ॥ ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥ ਧੁਰਿ ਹੋ ਹੋ ਲਿਖੇ ਲਿਲਾਧੋ ॥1॥ ਰਹਾਉ ॥ ਕਾਨੜਾ (ਮ: ੪/1297)

ਹਰਿ ਜਸੁ ਗਾਵਹੁ ਭਗਵਾਨ ॥ ਜਸੁ ਗਾਵਤ ਪਾਪ ਲਹਾਨ ॥ ਮਤਿ ਗੁਰਮਤਿ ਸੁਨਿ ਜਸੁ ਕਾਨ ॥ ਹਰਿ ਹੋ ਹੋ ਕਿਰਪਾਨ ॥1॥ ਰਹਾਉ ॥ ਕਾਨੜਾ (ਮ: ੪/ 1297)

ਗਾਈਐ ਗੁਣ ਗੋਪਾਲ ਕਿ੍ਰਪਾ ਨਿਧਿ ॥ ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥1॥ ਰਹਾਉ ॥ ਕਾਨੜਾ (ਮ: ੫/1298)

ਆਰਾਧਉ ਤੁਝਹਿ ਸੁਆਮੀ ਅਪਨੇ ॥ ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥1॥ ਰਹਾਉ ॥ ਕਾਨੜਾ (ਮ: ੫/ 1298)

ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥ ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥1॥ ਰਹਾਉ ॥ ਕਾਨੜਾ (ਮ: ੫/1298)

ਐਸੀ ਮਾਂਗੁ ਗੋਬਿਦ ਤੇ ॥ ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥1॥ ਰਹਾਉ ॥ ਕਾਨੜਾ (ਮ: ੫/ 1298)

ਭਗਤਿ ਭਗਤਨ ਹੂੰ ਬਨਿ ਆਈ ॥ ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥1॥ ਰਹਾਉ ॥ ਕਾਨੜਾ (ਮ: ੫/1299)

ਤੇਰੋ ਜਨੁ ਹਰਿ ਜਸੁ ਸੁਨਤ ਉਮਾਹਿਓ ॥1॥ ਰਹਾਉ ॥ ਕਾਨੜਾ (ਮ: ੫/ 1299)

ਸੰਤਨ ਪਹਿ ਆਪਿ ਉਧਾਰਨ ਆਇਓ ॥1॥ ਰਹਾਉ ॥ ਕਾਨੜਾ (ਮ: ੫/ 1299)

ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥1॥ ਰਹਾਉ ॥ ਕਾਨੜਾ (ਮ: ੫/ 1299)

ਠਾਕੁਰ ਜੀਉ ਤੁਹਾਰੋ ਪਰਨਾ ॥ ਮਾਨੁ ਮਹਤੁ ਤੁਮ੍ਾਰੈ ਊਪਰਿ ਤੁਮ੍ਰੀ ਓਟ ਤੁਮ੍ਾਰੀ ਸਰਨਾ ॥1॥ ਰਹਾਉ ॥ ਕਾਨੜਾ (ਮ: ੫/1299)

ਸਾਧ ਸਰਨਿ ਚਰਨ ਚਿਤੁ ਲਾਇਆ ॥ ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦਿ੍ਰੜਾਇਆ ॥1॥ ਰਹਾਉ ॥ ਕਾਨੜਾ (ਮ: ੫/1300)

ਹਰਿ ਕੇ ਚਰਨ ਹਿਰਦੈ ਗਾਇ ॥ ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥1॥ ਰਹਾਉ ॥ ਕਾਨੜਾ (ਮ: ੫/ 1300)

ਕਥੀਐ ਸੰਤਸੰਗਿ ਪ੍ਰਭ ਗਿਆਨੁ ॥ ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥1॥ ਰਹਾਉ ॥ ਕਾਨੜਾ (ਮ: ੫/ 1300)

ਸਾਧਸੰਗਤਿ ਨਿਧਿ ਹਰਿ ਕੋ ਨਾਮ ॥ ਸੰਗਿ ਸਹਾਈ ਜੀਅ ਕੈ ਕਾਮ ॥1॥ ਰਹਾਉ ॥ ਕਾਨੜਾ (ਮ: ੫/ 1300)

ਸਾਧੂ ਹਰਿ ਹਰੇ ਗੁਨ ਗਾਇ ॥ ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥1॥ ਰਹਾਉ ॥ ਕਾਨੜਾ (ਮ: ੫/ 1300)

ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥1॥ ਰਹਾਉ ॥ ਕਾਨੜਾ (ਮ: ੫/1300)

ਸਾਜਨਾ ਸੰਤ ਆਉ ਮੇਰੈ ॥1॥ ਰਹਾਉ ॥ ਕਾਨੜਾ (ਮ: ੫/ 1301)

ਚਰਨ ਸਰਨ ਗੋਪਾਲ ਤੇਰੀ ॥ ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥1॥ ਰਹਾਉ ॥ ਕਾਨੜਾ (ਮ: ੫/ 1301)

ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥ ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥1॥ ਰਹਾਉ ॥ ਕਾਨੜਾ (ਮ: ੫/1301)

ਕੁਚਿਲ ਕਠੋਰ ਕਪਟ ਕਾਮੀ ॥ ਜਿਉ ਜਾਨਹਿ ਤਿਉ ਤਾਰਿ ਸੁਆਮੀ ॥1॥ ਰਹਾਉ ॥ ਕਾਨੜਾ (ਮ: ੫/ 1301)

ਨਾਰਾਇਨ ਨਰਪਤਿ ਨਮਸਕਾਰੈ ॥ ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥1॥ ਰਹਾਉ॥ ਕਾਨੜਾ (ਮ: ੫/1301)

ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥1॥ ਰਹਾਉ ॥ ਕਾਨੜਾ (ਮ: ੫/ 1302)

ਕਹਨ ਕਹਾਵਨ ਕਉ ਕਈ ਕੇਤੈ ॥ ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥1॥ ਰਹਾਉ ॥ ਕਾਨੜਾ (ਮ: ੫/ 1302)

ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥ ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥1॥ ਰਹਾਉ ॥ ਕਾਨੜਾ (ਮ: ੫/1302)

ਆਨਦ ਰੰਗ ਬਿਨੋਦ ਹਮਾਰੈ ॥ ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥1॥ ਰਹਾਉ ॥ ਕਾਨੜਾ (ਮ: ੫/ 1302)

ਸਾਜਨ ਮੀਤ ਸੁਆਮੀ ਨੇਰੋ ॥ ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥1॥ ਰਹਾਉ ॥ ਕਾਨੜਾ (ਮ: ੫/ 1302)

ਬਿਖੈ ਦਲੁ ਸੰਤਨਿ ਤੁਮ੍ਰੈ ਗਾਹਿਓ ॥ ਤੁਮਰੀ ਟੇਕ ਭਰੋਸਾ ਠਾਕੁਰ ਸਰਨਿ ਤੁਮ੍ਾਰੀ ਆਹਿਓ ॥1॥ ਰਹਾਉ ॥ ਕਾਨੜਾ (ਮ: ੫/1303)

ਬੂਡਤ ਪ੍ਰਾਨੀ ਹਰਿ ਜਪਿ ਧੀਰੈ ॥ ਬਿਨਸੈ ਮੋਹੁ ਭਰਮੁ ਦੁਖੁ ਪੀਰੈ ॥1॥ ਰਹਾਉ ॥ ਕਾਨੜਾ (ਮ: ੫/ 1303)

ਸਿਮਰਤ ਨਾਮੁ ਮਨਹਿ ਸੁਖੁ ਪਾਈਐ ॥ ਸਾਧ ਜਨਾ ਮਿਲਿ ਹਰਿ ਜਸੁ ਗਾਈਐ ॥1॥ ਰਹਾਉ ॥ ਕਾਨੜਾ (ਮ: ੫/1303)

ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥ ਰਸਨਾ ਹਰਿ ਹਰਿ ਭੋਜਨਿ ਤਿ੍ਰਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥1॥ ਰਹਾਉ॥ ਕਾਨੜਾ (ਮ: ੫/1303)

ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥1॥ ਰਹਾਉ ॥ ਕਾਨੜਾ (ਮ: ੫/1303)

ਜੀਅ ਪ੍ਰਾਨ ਮਾਨ ਦਾਤਾ ॥ ਹਰਿ ਬਿਸਰਤੇ ਹੀ ਹਾਨਿ ॥1॥ ਰਹਾਉ ॥ ਕਾਨੜਾ (ਮ: ੫/1303)

ਅਵਿਲੋਕਉ ਰਾਮ ਕੋ ਮੁਖਾਰਬਿੰਦ ॥ ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥1॥ ਰਹਾਉ ॥ ਕਾਨੜਾ (ਮ: ੫/1304)

ਪ੍ਰਭ ਪੂਜਹੋ ਨਾਮੁ ਅਰਾਧਿ ॥ ਗੁਰ ਸਤਿਗੁਰ ਚਰਨੀ ਲਾਗਿ ॥ ਹਰਿ ਪਾਵਹੁ ਮਨੁ ਅਗਾਧਿ ॥ ਜਗੁ ਜੀਤੋ ਹੋ ਹੋ ਗੁਰ ਕਿਰਪਾਧਿ॥1॥ ਰਹਾਉ॥ ਕਾਨੜਾ (ਮ: ੫/1304)

ਜਗਤ ਉਧਾਰਨ ਨਾਮ ਪਿ੍ਰਅ ਤੇਰੈ ॥ ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥ ਹਰਿ ਰੰਗ ਰੰਗ ਰੰਗ ਅਨੂਪੇਰੈ ॥ ਕਾਹੇ ਰੇ ਮਨ ਮੋਹਿ ਮਗਨੇਰੈ ॥ ਨੈਨਹੁ ਦੇਖੁ ਸਾਧ ਦਰਸੇਰੈ ॥ ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥1॥ ਰਹਾਉ ॥ ਕਾਨੜਾ (ਮ: ੫/ 1304)

ਐਸੀ ਕਉਨ ਬਿਧੇ ਦਰਸਨ ਪਰਸਨਾ ॥1॥ ਰਹਾਉ ॥ ਕਾਨੜਾ (ਮ: ੫/ 1305)

ਰੰਗਾ ਰੰਗ ਰੰਗਨ ਕੇ ਰੰਗਾ ॥ ਕੀਟ ਹਸਤ ਪੂਰਨ ਸਭ ਸੰਗਾ ॥1॥ ਰਹਾਉ ॥ ਕਾਨੜਾ (ਮ: ੫/1305)

ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥ ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥1॥ ਰਹਾਉ॥ ਕਾਨੜਾ (ਮ: ੫/1305)

ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥1॥ ਰਹਾਉ ॥ ਕਾਨੜਾ (ਮ: ੫/ 1305)

ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥1॥ ਰਹਾਉ ॥ ਕਾਨੜਾ (ਮ: ੫/ 1306)

ਪਤਿਤ ਪਾਵਨੁ ਭਗਤਿ ਬਛਲੁ ਭੈ ਹਰਨ ਤਾਰਨ ਤਰਨ ॥1॥ ਰਹਾਉ ॥ ਕਾਨੜਾ (ਮ: ੫/ 1306)

ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਇ ॥ ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥1॥ ਰਹਾਉ॥ ਕਾਨੜਾ (ਮ: ੫/1306)

ਵਾਰਿ ਵਾਰਉ ਅਨਿਕ ਡਾਰਉ ॥ ਸੁਖੁ ਪਿ੍ਰਅ ਸੁਹਾਗ ਪਲਕ ਰਾਤ ॥1॥ ਰਹਾਉ ॥ ਕਾਨੜਾ (ਮ: ੫/1306)

ਅਹੰ ਤੋਰੋ ਮੁਖੁ ਜੋਰੋ ॥ ਗੁਰੁ ਗੁਰੁ ਕਰਤ ਮਨੁ ਲੋਰੋ ॥ ਪਿ੍ਰਅ ਪ੍ਰੀਤਿ ਪਿਆਰੋ ਮੋਰੋ ॥1॥ ਰਹਾਉ ॥ ਕਾਨੜਾ (ਮ: ੫/1306)

ਤਾਂ ਤੇ ਜਾਪਿ ਮਨਾ ਹਰਿ ਜਾਪਿ ॥ ਜੋ ਸੰਤ ਬੇਦ ਕਹਤ ਪੰਥੁ ਗਾਖਰੋ ਮੋਹ ਮਗਨ ਅਹੰ ਤਾਪ ॥ ਰਹਾਉ ॥ ਕਾਨੜਾ (ਮ: ੫/1306)

ਐਸੋ ਦਾਨੁ ਦੇਹੁ ਜੀ ਸੰਤਹੁ ਜਾਤ ਜੀਉ ਬਲਿਹਾਰਿ॥ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥1॥ ਰਹਾਉ॥ ਕਾਨੜਾ (ਮ: ੫/ 1307)

ਸਹਜ ਸੁਭਾਏ ਆਪਨ ਆਏ ॥ ਕਛੂ ਨ ਜਾਨੌ ਕਛੂ ਦਿਖਾਏ ॥ ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥1॥ ਰਹਾਉ ॥ ਕਾਨੜਾ (ਮ: ੫/1307)

ਗੋਬਿੰਦ ਠਾਕੁਰ ਮਿਲਨ ਦੁਰਾੲਂੀ ॥ ਪਰਮਿਤਿ ਰੂਪੁ ਅਗੰਮ ਅਗੋਚਰ ਰਹਿਓ ਸਰਬ ਸਮਾਈ ॥1॥ ਰਹਾਉ ॥ ਕਾਨੜਾ (ਮ: ੫/1307)

ਮਾਈ ਸਿਮਰਤ ਰਾਮ ਰਾਮ ਰਾਮ ॥ ਪ੍ਰਭ ਬਿਨਾ ਨਾਹੀ ਹੋਰੁ ॥ ਚਿਤਵਉ ਚਰਨਾਰਬਿੰਦ ਸਾਸਨ ਨਿਸਿ ਭੋਰ ॥1॥ ਰਹਾਉ ॥ ਕਾਨੜਾ (ਮ: ੫/1307)

ਜਨ ਕੋ ਪ੍ਰਭੁ ਸੰਗੇ ਅਸਨੇਹੁ ॥ ਸਾਜਨੋ ਤੂ ਮੀਤੁ ਮੇਰਾ ਗਿ੍ਰਹਿ ਤੇਰੈ ਸਭੁ ਕੇਹੁ ॥1॥ ਰਹਾਉ ॥ ਕਾਨੜਾ (ਮ: ੫/1307)

ਕਰਤ ਕਰਤ ਚਰਚ ਚਰਚ ਚਰਚਰੀ ॥ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥1॥ ਰਹਾਉ ॥ ਕਾਨੜਾ (ਮ: ੫/1308)

ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥ ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥1॥ ਰਹਾਉ ॥ ਕਾਨੜਾ (ਮ: ੪/1308)

ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ ॥ ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥1॥ ਰਹਾਉ ॥ ਕਾਨੜਾ (ਮ: ੪/1308)

ਮਨੁ ਗੁਰਮਤਿ ਰਸਿ ਗੁਨ ਗਾਵੈਗੋ ॥ ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ ॥1॥ ਰਹਾਉ ॥ ਕਾਨੜਾ (ਮ: ੪/ 1309)

ਮਨੁ ਹਰਿ ਰੰਗਿ ਰਾਤਾ ਗਾਵੈਗੋ ॥ ਭੈ ਭੈ ਤ੍ਰਾਸ ਭਏ ਹੈ ਨਿਰਮਲ ਗੁਰਮਤਿ ਲਾਗਿ ਲਗਾਵੈਗੋ ॥1॥ ਰਹਾਉ ॥ ਕਾਨੜਾ (ਮ: ੪/ 1310)

ਮਨ ਗੁਰਮਤਿ ਚਾਲ ਚਲਾਵੈਗੋ ॥ ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ ਗੁਰ ਅੰਕਸੁ ਸਬਦੁ ਦਿ੍ਰੜਾਵੈਗੋ ॥1॥ ਰਹਾਉ ॥ ਕਾਨੜਾ (ਮ: ੪/1310)

ਮਨੁ ਸਤਿਗੁਰ ਸਰਨਿ ਧਿਆਵੈਗੋ ॥ ਲੋਹਾ ਹਿਰਨੁ ਹੋਵੈ ਸੰਗਿ ਪਾਰਸ ਗੁਨੁ ਪਾਰਸ ਕੋ ਹੋਇ ਆਵੈਗੋ ॥1॥ ਰਹਾਉ ॥ ਕਾਨੜਾ (ਮ: ੪/ 1311)

ਐਸੋ ਰਾਮ ਰਾਇ ਅੰਤਰਜਾਮੀ ॥ ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥1॥ ਰਹਾਉ ॥ ਕਾਨੜਾ (ਭਗਤ ਨਾਮਦੇਵ/1318)

ਰਾਮਾ ਰਮ ਰਾਮੈ ਅੰਤੁ ਨ ਪਾਇਆ ॥ ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥1॥ ਰਹਾਉ ॥ ਕਲਿਆਨ (ਮ: ੪/1319)

ਹਰਿ ਜਨੁ ਗੁਨ ਗਾਵਤ ਹਸਿਆ ॥ ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥1॥ ਰਹਾਉ ॥ ਕਲਿਆਨ (ਮ: ੪/1319)

ਮੇਰੇ ਮਨ ਜਪੁ ਜਪਿ ਜਗੰਨਾਥੇ ॥ ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥1॥ ਰਹਾਉ ॥ ਕਲਿਆਨ (ਮ: ੪/ 1320)

ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥ ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥1॥ ਰਹਾਉ ॥ ਕਲਿਆਨ (ਮ: ੪/ 1320)

ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥ ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ ਪ੍ਰਭੁ ਤਾ ਕਾ ਕਹਿਆ ਇਕੁ ਤਿਲੁ ਨਹੀ ਮਾਨੈ ॥1॥ ਰਹਾਉ ॥ ਕਲਿਆਨ (ਮ: ੪/1320)

ਪ੍ਰਭ ਕੀਜੈ ਕਿ੍ਰਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥1॥ ਰਹਾਉ ॥ ਕਲਿਆਨ (ਮ: ੪/1321)

ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ॥ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥1॥ ਰਹਾਉ॥ ਕਲਿਆਨ (ਮ: ੪/1321)

ਹਮਾਰੈ ਏਹ ਕਿਰਪਾ ਕੀਜੈ ॥ ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥1॥ ਰਹਾਉ ॥ ਕਲਿਆਨ (ਮ: ੫/ 1321)

ਜਾਚਿਕੁ ਨਾਮੁ ਜਾਚੈ ਜਾਚੈ ॥ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥1॥ ਰਹਾਉ ॥ ਕਲਿਆਨ (ਮ: ੫/ 1321)

ਮੇਰੇ ਲਾਲਨ ਕੀ ਸੋਭਾ ॥ ਸਦ ਨਵਤਨ ਮਨ ਰੰਗੀ ਸੋਭਾ ॥1॥ ਰਹਾਉ ॥ ਕਲਿਆਨ (ਮ: ੫/1322)

ਤੇਰੈ ਮਾਨਿ ਹਰਿ ਹਰਿ ਮਾਨਿ ॥ ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥1॥ ਰਹਾਉ ॥ ਕਲਿਆਨ (ਮ: ੫/1322)

ਗੁਨ ਨਾਦ ਧੁਨਿ ਅਨੰਦ ਬੇਦ ॥ ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥1॥ ਰਹਾਉ ॥ ਕਲਿਆਨ (ਮ: ੫/ 1322)

ਕਉਨੁ ਬਿਧਿ ਤਾ ਕੀ ਕਹਾ ਕਰਉ ॥ ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥1॥ ਰਹਾਉ ॥ ਕਲਿਆਨ (ਮ: ੫/1322)

ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥ ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥1॥ ਰਹਾਉ ॥ ਕਲਿਆਨ (ਮ: ੫/ 1322)

ਮਨਿ ਤਨਿ ਜਾਪੀਐ ਭਗਵਾਨ ॥ ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥1॥ ਰਹਾਉ ॥ ਕਲਿਆਨ (ਮ: ੫/ 1322)

ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥ ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥1॥ ਰਹਾਉ ॥ ਕਲਿਆਨ (ਮ: ੫/1323)

ਹਰਿ ਚਰਨ ਸਰਨ ਕਲਿਆਨ ਕਰਨ ॥ ਪ੍ਰਭ ਨਾਮੁ ਪਤਿਤ ਪਾਵਨੋ ॥1॥ ਰਹਾਉ ॥ ਕਲਿਆਨ (ਮ: ੫/ 1323)

ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥ ਹਰਿ ਹਰਿ ਨਾਮੁ ਅੰਮਿ੍ਰਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥1॥ ਰਹਾਉ॥ ਕਲਿਆਨ (ਮ: ੪/1323)

ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥ ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥1॥ ਰਹਾਉ ॥ ਕਲਿਆਨ (ਮ: ੪/1324)

ਰਾਮਾ ਰਮ ਰਾਮੋ ਰਾਮੁ ਰਵੀਜੈ ॥ ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥1॥ ਰਹਾਉ ॥ ਕਲਿਆਨ (ਮ: ੪/ 1324)

ਰਾਮਾ ਰਮ ਰਾਮੋ ਪੂਜ ਕਰੀਜੈ ॥ ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦਿ੍ਰੜੀਜੈ ॥1॥ ਰਹਾਉ ॥ ਕਲਿਆਨ (ਮ: ੪/1325)

ਰਾਮਾ ਮੈ ਸਾਧੂ ਚਰਨ ਧੁਵੀਜੈ ॥ ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥1॥ ਰਹਾਉ ॥ ਕਲਿਆਨ (ਮ: ੪/1325)

ਰਾਮਾ ਹਮ ਦਾਸਨ ਦਾਸ ਕਰੀਜੈ ॥ ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥1॥ ਰਹਾਉ ॥ ਕਲਿਆਨ (ਮ: ੪/1326)

ਅਵਰ ਸਿਆਣਪ ਸਗਲੀ ਪਾਜੁ ॥ ਜੈ ਬਖਸੇ ਤੈ ਪੂਰਾ ਕਾਜੁ ॥1॥ ਰਹਾਉ ॥ ਪ੍ਰਭਾਤੀ (ਮ: ੧/1327)

ਇਹੁ ਸੰਸਾਰੁ ਸਗਲ ਬਿਕਾਰੁ ॥ ਤੇਰਾ ਨਾਮੁ ਦਾਰੂ ਅਵਰੁ ਨਾਸਤਿ ਕਰਣਹਾਰੁ ਅਪਾਰੁ ॥1॥ ਰਹਾਉ॥ ਪ੍ਰਭਾਤੀ (ਮ: ੧/1327)

ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥ ਦੁਸਮਨੁ ਦੂਖੁ ਨ ਆਵੈ ਨੇੜੈ ਹਰਿ ਮਤਿ ਪਾਵੈ ਕੋਈ ॥1॥ ਰਹਾਉ ॥ ਪ੍ਰਭਾਤੀ (ਮ: ੧/1328)

ਅਉਧੂ ਸਹਜੇ ਤਤੁ ਬੀਚਾਰਿ ॥ ਜਾ ਤੇ ਫਿਰਿ ਨ ਆਵਹੁ ਸੈਸਾਰਿ ॥1॥ ਰਹਾਉ ॥ ਪ੍ਰਭਾਤੀ (ਮ: ੧/ 1328)

ਕਿਆ ਕਹੀਐ ਸਰਬੇ ਰਹਿਆ ਸਮਾਇ ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥1॥ ਰਹਾਉ ॥ ਪ੍ਰਭਾਤੀ (ਮ: ੧/1328)

ਗੁਰ ਸਮਾਨਿ ਤੀਰਥੁ ਨਹੀ ਕੋਇ ॥ ਸਰੁ ਸੰਤੋਖੁ ਤਾਸੁ ਗੁਰੁ ਹੋਇ ॥1॥ ਰਹਾਉ ॥ ਪ੍ਰਭਾਤੀ (ਮ: ੧/ 1328)

ਕਰਤਾ ਤੂ ਮੇਰਾ ਜਜਮਾਨੁ ॥ ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥1॥ ਰਹਾਉ ॥ ਪ੍ਰਭਾਤੀ (ਮ: ੧/1329)

ਤੂਹੈ ਹੈ ਵਾਹੁ ਤੇਰੀ ਰਜਾਇ ॥ ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥1॥ ਰਹਾਉ ॥ ਪ੍ਰਭਾਤੀ (ਮ: ੧/ 1329)

ਬੋਲਹੁ ਸਚੁ ਨਾਮੁ ਕਰਤਾਰ ॥ ਫੁਨਿ ਬਹੁੜਿ ਨ ਆਵਣ ਵਾਰ ॥1॥ ਰਹਾਉ ॥ ਪ੍ਰਭਾਤੀ (ਮ: ੧/ 1329)

ਐਸਾ ਨਾਮੁ ਰਤਨੁ ਨਿਧਿ ਮੇਰੈ ॥ ਗੁਰਮਤਿ ਦੇਹਿ ਲਗਉ ਪਗਿ ਤੇਰੈ ॥1॥ ਰਹਾਉ ॥ ਪ੍ਰਭਾਤੀ (ਮ: ੧/1330)

ਜਾਗਸਿ ਜੀਵਣ ਜਾਗਣਹਾਰਾ ॥ ਸੁਖ ਸਾਗਰ ਅੰਮਿ੍ਰਤ ਭੰਡਾਰਾ ॥1॥ ਰਹਾਉ ॥ ਪ੍ਰਭਾਤੀ (ਮ: ੧/1330)

ਐਸੇ ਝੂਠਿ ਮੁਠੇ ਸੰਸਾਰਾ ॥ ਨਿੰਦਕੁ ਨਿੰਦੈ ਮੁਝੈ ਪਿਆਰਾ ॥1॥ ਰਹਾਉ ॥ ਪ੍ਰਭਾਤੀ (ਮ: ੧/1330)

ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥ ਬਿਬਲੁ ਝਾਗਿ ਸਹਜਿ ਪਰਗਾਸਿਆ ॥1॥ ਰਹਾਉ॥ ਪ੍ਰਭਾਤੀ (ਮ: ੧/1331)

ਕਿਆ ਜਾਨਾਂ ਕਿਆ ਕਰੈ ਕਰਾਵੈ ॥ ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥1॥ ਰਹਾਉ ॥ ਪ੍ਰਭਾਤੀ (ਮ: ੧/ 1331)

ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥ ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥1॥ ਰਹਾਉ॥ ਪ੍ਰਭਾਤੀ (ਮ: ੧/1331)

ਸਬਦਿ ਰਤੇ ਪੂਰੇ ਬੈਰਾਗੀ ॥ ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥1॥ ਰਹਾਉ ॥ ਪ੍ਰਭਾਤੀ (ਮ: ੧/ 1332)

ਜਲਿ ਜਾਉ ਜੀਵਨੁ ਨਾਮ ਬਿਨਾ ॥ ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥1॥ ਰਹਾਉ ॥ ਪ੍ਰਭਾਤੀ (ਮ: ੧/1332)

ਹਰਿ ਹਰਿ ਨਾਮੁ ਜਪਹੁ ਜਨ ਭਾਈ ॥ ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥1॥ ਰਹਾਉ ॥ ਪ੍ਰਭਾਤੀ (ਮ: ੩/1333)

ਹਰਿ ਜੀਉ ਤੁਧੁ ਵਿਟਹੁ ਬਲਿ ਜਾਈ ॥ ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥1॥ ਰਹਾਉ ॥ ਪ੍ਰਭਾਤੀ (ਮ: ੩/1333)

ਹਰਿ ਜੀਉ ਤੂ ਮੇਰਾ ਇਕੁ ਸੋਈ ॥ ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥1॥ ਰਹਾਉ ॥ ਪ੍ਰਭਾਤੀ (ਮ: ੩/1333)

ਹਰਿ ਜੀਉ ਸਦਾ ਤੇਰੀ ਸਰਣਾਈ ॥ ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥1॥ ਰਹਾਉ ॥ ਪ੍ਰਭਾਤੀ (ਮ: ੩/1333)

ਮੇਰੇ ਮਨ ਗੁਰ ਕੀ ਸਿਖ ਸੁਣੀਜੈ ॥ ਹਰਿ ਕਾ ਨਾਮੁ ਸਦਾ ਸੁਖਦਾਤਾ ਸਹਜੇ ਹਰਿ ਰਸੁ ਪੀਜੈ ॥1॥ ਰਹਾਉ ॥ ਪ੍ਰਭਾਤੀ (ਮ: ੩/1334)

ਕਲੀ ਕਾਲ ਮਹਿ ਰਵਿਆ ਰਾਮੁ ॥ ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥1॥ ਰਹਾਉ ॥ ਪ੍ਰਭਾਤੀ (ਮ: ੩/1334)

ਮੇਰੇ ਮਨ ਗੁਰੁ ਅਪਣਾ ਸਾਲਾਹਿ ॥ ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥1॥ ਰਹਾਉ ॥ ਪ੍ਰਭਾਤੀ (ਮ: ੩/ 1335)

ਹਮਰੇ ਜਗਜੀਵਨ ਹਰਿ ਪ੍ਰਾਨ ॥ ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥1॥ ਰਹਾਉ ॥ ਪ੍ਰਭਾਤੀ (ਮ: ੪/1335)

ਮੇਰਾ ਮਨੁ ਸਾਧੂ ਧੂਰਿ ਰਵਾਲ ॥ ਹਰਿ ਹਰਿ ਨਾਮੁ ਦਿ੍ਰੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ ॥1॥ ਰਹਾਉ ॥ ਪ੍ਰਭਾਤੀ (ਮ: ੪/1335)

ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ ॥ ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥1॥ ਰਹਾਉ ॥ ਪ੍ਰਭਾਤੀ (ਮ: ੪/1336)

ਜਪਿ ਮਨ ਰਾਮ ਨਾਮੁ ਰਵਿ ਰਹੇ ॥ ਦੀਨ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ ॥1॥ ਰਹਾਉ ॥ ਪ੍ਰਭਾਤੀ (ਮ: ੪/1336)

ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ ॥ ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ ॥1॥ ਰਹਾਉ ॥ ਪ੍ਰਭਾਤੀ (ਮ: ੪/1336)

ਜਪਿ ਮਨ ਰਾਮ ਨਾਮੁ ਅਰਧਾਂਭਾ ॥ ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥1॥ ਰਹਾਉ ॥ ਪ੍ਰਭਾਤੀ (ਮ: ੪/ 1337)

ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥ ਹਰਿ ਦਰਗਹ ਪਾਵਹਿ ਮਾਨ ॥ ਜਿਨਿ ਜਪਿਆ ਤੇ ਪਾਰਿ ਪਰਾਨ ॥1॥ ਰਹਾਉ ॥ ਪ੍ਰਭਾਤੀ (ਮ: ੪/ 1337)

ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥ ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥1॥ ਰਹਾਉ ॥ ਪ੍ਰਭਾਤੀ (ਮ: ੫/ 1337)

ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥ ਕਾਟਿ ਜੇਵਰੀ ਜਨ ਲੀਏ ਛਡਾਈ ॥1॥ ਰਹਾਉ ॥ ਪ੍ਰਭਾਤੀ (ਮ: ੫/ 1337)

ਸੁਮਤਿ ਦੇਵਹੁ ਸੰਤ ਪਿਆਰੇ ॥ ਸਿਮਰਉ ਨਾਮੁ ਮੋਹਿ ਨਿਸਤਾਰੇ ॥1॥ ਰਹਾਉ ॥ ਪ੍ਰਭਾਤੀ (ਮ: ੫/ 1338)

ਹਮ ਬਾਰਿਕ ਸਰਨਿ ਪ੍ਰਭ ਦਇਆਲ ॥ ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥1॥ ਰਹਾਉ ॥ ਪ੍ਰਭਾਤੀ (ਮ: ੫/1338)

ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ਸਗਲੇ ਰੋਗ ਦੋਖ ਸਭਿ ਬਿਨਸਹਿ ਅਗਿਆਨੁ ਅੰਧੇਰਾ ਮਨ ਤੇ ਜਾਈ ॥1॥ ਰਹਾਉ ॥ ਪ੍ਰਭਾਤੀ (ਮ: ੫/1339)

ਉਬਰੇ ਸਤਿਗੁਰ ਚਰਨੀ ਲਾਗਿ ॥ ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥1॥ ਰਹਾਉ ॥ ਪ੍ਰਭਾਤੀ (ਮ: ੫/ 1339)

ਹਰਿ ਹਰਿ ਨਾਮੁ ਜਪਹੁ ਮਨ ਮੀਤ ॥ ਗੁਰੁ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤਿ ॥1॥ ਰਹਾਉ ॥ ਪ੍ਰਭਾਤੀ (ਮ: ੫/ 1339)

ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥ ਮੁਕਤੁੋ ਸਾਧੂ ਧੂਰੀ ਨਾਵੈ ॥1॥ ਰਹਾਉ ॥ ਪ੍ਰਭਾਤੀ (ਮ: ੫/ 1340)

ਸਤਿਗੁਰਿ ਪੂਰੈ ਨਾਮੁ ਦੀਆ ॥ ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥1॥ ਰਹਾਉ ॥ ਪ੍ਰਭਾਤੀ (ਮ: ੫/1340)

ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥ ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥1॥ ਰਹਾਉ ॥ ਪ੍ਰਭਾਤੀ (ਮ: ੫/ 1340)

ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥ ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥1॥ ਰਹਾਉ ॥ ਪ੍ਰਭਾਤੀ (ਮ: ੫/ 1340)

ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥ ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥1॥ ਰਹਾਉ ॥ ਪ੍ਰਭਾਤੀ (ਮ: ੫/1341)

ਹਰਿ ਕੋ ਨਾਮੁ ਜਪੀਐ ਨੀਤ ॥ ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥1॥ ਰਹਾਉ ॥ ਪ੍ਰਭਾਤੀ (ਮ: ੫/ 1341)

ਰਮ ਰਾਮ ਰਾਮ ਰਾਮ ਜਾਪ ॥ ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥1॥ ਰਹਾਉ ॥ ਪ੍ਰਭਾਤੀ (ਮ: ੫/1341)

ਚਰਨ ਕਮਲ ਸਰਨਿ ਟੇਕ ॥ ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥1॥ ਰਹਾਉ ॥ ਪ੍ਰਭਾਤੀ (ਮ: ੫/ 1341)

ਨਾ ਮਨੁ ਮਰੈ ਨ ਮਾਇਆ ਮਰੈ ॥ ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥1॥ ਰਹਾਉ ॥ ਪ੍ਰਭਾਤੀ (ਮ: ੧/1342)

ਐਸਾ ਜਾਪੁ ਜਪਉ ਜਪਮਾਲੀ ॥ ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥1॥ ਰਹਾਉ ॥ ਪ੍ਰਭਾਤੀ (ਮ: ੧/ 1342)

ਖਟੁ ਕਰਮ ਨਾਮੁ ਨਿਰੰਜਨੁ ਸੋਈ ॥ ਤੂ ਗੁਣ ਸਾਗਰੁ ਅਵਗੁਣ ਮੋਹੀ ॥1॥ ਰਹਾਉ ॥ ਪ੍ਰਭਾਤੀ (ਮ: ੧/ 1343)

ਕੋਈ ਜਾਣਿ ਨ ਭੂਲੈ ਭਾਈ ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥1॥ ਰਹਾਉ ॥ ਪ੍ਰਭਾਤੀ (ਮ: ੧/1344)

ਸੁਣਿ ਮਨ ਅੰਧੇ ਮੂਰਖ ਗਵਾਰ ॥ ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥1॥ ਰਹਾਉ ॥ ਪ੍ਰਭਾਤੀ (ਮ: ੧/1344)

ਏਕੋ ਰਵਿ ਰਹਿਆ ਸਭ ਠਾਈ ॥ ਅਵਰੁ ਨ ਦੀਸੈ ਕਿਸੁ ਪੂਜ ਚੜਾਈ ॥1॥ ਰਹਾਉ ॥ ਪ੍ਰਭਾਤੀ (ਮ: ੧/ 1345)

ਝੂਠੀ ਦੁਰਮਤਿ ਕੀ ਚਤੁਰਾਈ ॥ ਬਿਨਸਤ ਬਾਰ ਨ ਲਾਗੈ ਕਾਈ ॥1॥ ਰਹਾਉ ॥ ਪ੍ਰਭਾਤੀ (ਮ: ੧/ 1345)

ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥ ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥1॥ ਰਹਾਉ ॥ ਪ੍ਰਭਾਤੀ (ਮ: ੩/1346)

ਮਨ ਮੇਰੇ ਗੁਰਮੁਖਿ ਨਾਮੁ ਧਿਆਇ ॥ ਜਿਤੁ ਮਾਰਗਿ ਹਰਿ ਪਾਈਐ ਮਨ ਸੇਈ ਕਰਮ ਕਮਾਇ ॥1॥ ਰਹਾਉ ॥ ਪ੍ਰਭਾਤੀ (ਮ: ੩/1346)

ਏਕੁ ਹਮਾਰਾ ਅੰਤਰਜਾਮੀ ॥ ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥1॥ ਰਹਾਉ ॥ ਪ੍ਰਭਾਤੀ (ਮ: ੫/ 1347)

ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥1॥ ਰਹਾਉ ॥ ਪ੍ਰਭਾਤੀ (ਮ: ੫/ 1348)

ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥ ਆਪਿ ਤਰੈ ਸਭੁ ਕੁਟੰਬੁ ਤਰਾਈਐ ॥1॥ ਰਹਾਉ ਦੂਜਾ ॥2॥ ਪ੍ਰਭਾਤੀ (ਮ: ੫/ 1348)

ਰਾਮ ਰਮਤ ਹਰਿ ਹਰਿ ਸੁਖੁ ਪਾਇਆ ॥ ਤੇਰੇ ਦਾਸ ਚਰਨ ਸਰਨਾਇਆ ॥1॥ ਰਹਾਉ ॥ ਪ੍ਰਭਾਤੀ (ਮ: ੫/ 1348)

ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥ ਰਾਮ ਰਤਨੁ ਪਾਇਆ ਕਰਤ ਬੀਚਾਰਾ ॥1॥ ਰਹਾਉ ॥ ਪ੍ਰਭਾਤੀ (ਭਗਤ ਕਬੀਰ/1349)

ਅਲਹ ਰਾਮ ਜੀਵਉ ਤੇਰੇ ਨਾਈ ॥ ਤੂ ਕਰਿ ਮਿਹਰਾਮਤਿ ਸਾਈ ॥1॥ ਰਹਾਉ ॥ ਪ੍ਰਭਾਤੀ (ਭਗਤ ਕਬੀਰ/ 1349)

ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥1॥ ਰਹਾਉ ॥ ਪ੍ਰਭਾਤੀ (ਭਗਤ ਕਬੀਰ/1350)

ਮੁਲਾਂ ਕਹਹੁ ਨਿਆਉ ਖੁਦਾਈ ॥ ਤੇਰੇ ਮਨ ਕਾ ਭਰਮੁ ਨ ਜਾਈ ॥1॥ ਰਹਾਉ ॥ ਪ੍ਰਭਾਤੀ (ਭਗਤ ਕਬੀਰ/1350)

ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥ ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥1॥ ਰਹਾਉ ॥ ਪ੍ਰਭਾਤੀ (ਭਗਤ ਕਬੀਰ/1350)

ਬੇਧੀਅਲੇ ਗੋਪਾਲ ਗੁੋਸਾਈ ॥ ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥1॥ ਰਹਾਉ ॥ ਪ੍ਰਭਾਤੀ (ਭਗਤ ਨਾਮਦੇਵ/ 1350)

ਗੋਬਿਦੁ ਗਾਜੈ ਸਬਦੁ ਬਾਜੈ ॥ ਆਨਦ ਰੂਪੀ ਮੇਰੋ ਰਾਮਈਆ ॥1॥ ਰਹਾਉ ॥ ਪ੍ਰਭਾਤੀ (ਭਗਤ ਨਾਮਦੇਵ/ 1351)

ਜੀਅ ਕੀ ਜੋਤਿ ਨ ਜਾਨੈ ਕੋਈ ॥ ਤੈ ਮੈ ਕੀਆ ਸੁ ਮਾਲੂਮੁ ਹੋਈ ॥1॥ ਰਹਾਉ ॥ ਪ੍ਰਭਾਤੀ (ਭਗਤ ਨਾਮਦੇਵ/ 1351)

ਕਲਿ ਭਗਵਤ ਬੰਦ ਚਿਰਾਂਮੰ ॥ ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥1॥ ਰਹਾਉ ॥ ਪ੍ਰਭਾਤੀ (ਭਗਤ ਬੇਣੀ/ 1351)

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥ ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥1॥ ਰਹਾਉ ॥ ਜੈਜਾਵੰਤੀ (ਮ: ੯/ 1352)

ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥ ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥ ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥1॥ ਰਹਾਉ ॥ ਜੈਜਾਵੰਤੀ (ਮ: ੯/ 1352)

ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥ ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥ ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥1॥ ਰਹਾਉ ॥ ਜੈਜਾਵੰਤੀ (ਮ: ੯/1352)

ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥ ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥ ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥1॥ ਰਹਾਉ ॥ ਜੈਜਾਵੰਤੀ (ਮ: ੯/ 1352)

(ਨੋਟ- ‘ਰਹਾਉ’ ਵਾਲੇ ਵਿਸ਼ੇ ’ਚ ਬੰਦ ਕੁਲ ਪੰਕਤੀਆਂ 2682, ਜਿਨ੍ਹਾਂ ਵਿੱਚੋਂ 25 ‘ਰਹਾਉ ਦੂਜਾ’ ਨਾਲ ਸੰਬੰਧਤ ਹੋਣ ਕਾਰਨ ਬਾਕੀ ‘ਰਹਾਉ’ ਵਿਸ਼ੇ ਨਾਲ ਸੰਬੰਧਤ ਪੰਕਤੀਆਂ 2682-25=2657 ਹਨ।)

Rahao & Second Rahao (Page No. 500-1000)

0

ਗੁਰਮਤਿ ਸਿਧਾਂਤ ਦਾ ਸ਼ਿੰਗਾਰ ‘ਰਹਾਉ’ ਤੇ ‘ਰਹਾਉ ਦੂਜਾ’ ਤੁਕਾਂ (ਪੰਨਾ 500-1000)

ਕਬਹੂ ਹਰਿ ਸਿਉ ਚੀਤੁ ਨ ਲਾਇਓ ॥ ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥1॥ ਰਹਾਉ ॥ ਗੂਜਰੀ (ਮ: ੫/ 501)

ਰਸਨਾ ਰਾਮ ਰਾਮ ਰਵੰਤ ॥ ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤ ॥1॥ ਰਹਾਉ ॥ ਗੂਜਰੀ (ਮ: ੫/ 501)

ਰੇ ਚਿਤ ਚਰਣ ਕਮਲ ਅਰਾਧਿ ॥ ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧਿ ॥1॥ ਰਹਾਉ ॥ ਗੂਜਰੀ (ਮ: ੫/ 501)

ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥ ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥1॥ ਰਹਾਉ ॥ ਗੂਜਰੀ (ਮ: ੫/ 501)

ਹਰਿ ਹਰਿ ਨਾਮ ਕੀ ਮਨਿ ਪ੍ਰੀਤਿ ॥ ਮਿਲਿ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤਿ ॥1॥ ਰਹਾਉ ॥ ਗੂਜਰੀ (ਮ: ੫/ 502)

ਮਨਿ ਤਨਿ ਬਾਛੀਐ ਜਨ ਧੂਰਿ ॥ ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ ॥1॥ ਰਹਾਉ ॥ ਗੂਜਰੀ (ਮ: ੫/ 502)

ਮਨ ਚਰਣਾਰਬਿੰਦ ਉਪਾਸ ॥ ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ ਫਾਸ ॥1॥ ਰਹਾਉ ॥ ਗੂਜਰੀ (ਮ: ੫/ 502)

ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥ ਰਹਾਉ ॥ ਗੂਜਰੀ (ਮ: ੫/ 502)

ਚੇਤਹੁ ਬਾਸੁਦੇਉ ਬਨਵਾਲੀ ॥ ਰਾਮੁ ਰਿਦੈ ਜਪਮਾਲੀ ॥1॥ ਰਹਾਉ ॥ ਗੂਜਰੀ ਅਸਟ (ਮ: ੧/503)

ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥1॥ ਰਹਾਉ ॥ ਗੂਜਰੀ ਅਸਟ (ਮ: ੧/ 503)

ਭਾਈ ਰੇ ਰਾਮ ਨਾਮਿ ਚਿਤੁ ਲਾਈ ॥ ਗੁਰ ਪਰਸਾਦੀ ਹਰਿ ਪ੍ਰਭ ਜਾਚੇ ਐਸੀ ਨਾਮ ਬਡਾਈ ॥1॥ ਰਹਾਉ ॥ ਗੂਜਰੀ ਅਸਟ (ਮ: ੧/ 504)

ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥ ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥1॥ ਰਹਾਉ ॥ ਗੂਜਰੀ ਅਸਟ (ਮ: ੧/505)

ਜਪਿ ਮਨ ਨਾਮੁ ਹਰਿ ਸਰਣੀ ॥ ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥1॥ ਰਹਾਉ ॥ ਗੂਜਰੀ ਅਸਟ (ਮ: ੧/ 505)

ਨਾਚੁ ਰੇ ਮਨ ਗੁਰ ਕੈ ਆਗੈ ॥ ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ॥ ਰਹਾਉ ॥ ਗੂਜਰੀ ਅਸਟ (ਮ: ੩/ 506)

ਮਨ ਰੇ ਹਰਿ ਕੀਰਤਿ ਤਰੁ ਤਾਰੀ ॥ ਗੁਰਮੁਖਿ ਨਾਮੁ ਅੰਮਿ੍ਰਤ ਜਲੁ ਪਾਈਐ ਜਿਨ ਕਉ ਕਿ੍ਰਪਾ ਤੁਮਾਰੀ ॥ ਰਹਾਉ ॥ ਗੂਜਰੀ ਅਸਟ (ਮ: ੪/ 506)

ਪਿਤਾ ਮੇਰੋ ਬਡੋ ਧਨੀ ਅਗਮਾ ॥ ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥1॥ ਰਹਾਉ ॥ ਗੂਜਰੀ ਅਸਟ (ਮ: ੫/ 507)

ਹਰਿ ਗੋਪਾਲ ਗੁਰ ਗੋਬਿੰਦ ॥ ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥1॥ ਰਹਾਉ ॥ ਗੂਜਰੀ ਅਸਟ (ਮ: ੫/ 508)

ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥ ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥1॥ ਰਹਾਉ ॥ ਗੂਜਰੀ (ਭਗਤ ਕਬੀਰ/ 524)

ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥ ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥1॥ ਰਹਾਉ ॥ ਗੂਜਰੀ (ਭਗਤ ਕਬੀਰ/ 524)

ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥ ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥1॥ ਰਹਾਉ ॥ ਗੂਜਰੀ (ਭਗਤ ਨਾਮਦੇਵ/ 525)

ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥1॥ ਰਹਾਉ ॥ ਗੂਜਰੀ (ਭਗਤ ਨਾਮਦੇਵ/ 525)

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥1॥ ਰਹਾਉ ॥ ਗੂਜਰੀ (ਭਗਤ ਰਵਿਦਾਸ/ 525)

ਭਰਮੇ ਭੂਲੀ ਰੇ ਜੈ ਚੰਦਾ ॥ ਨਹੀ ਨਹੀ ਚੀਨਿ੍ਆ ਪਰਮਾਨੰਦਾ ॥1॥ ਰਹਾਉ ॥ ਗੂਜਰੀ (ਭਗਤ ਤਿ੍ਰਲੋਚਨ/ 526)

ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਗੂਜਰੀ (ਭਗਤ ਤਿ੍ਰਲੋਚਨ/ 526)

ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮਿ੍ਰਤ ਤਤ ਮਇਅੰ ॥ ਨ ਦਨੋਤਿ ਜ ਸਮਰਣੇਨ ਜਨਮ ਜਰਾਧਿ ਮਰਣ ਭਇਅੰ ॥1॥ ਰਹਾਉ ॥ ਗੂਜਰੀ (ਭਗਤ ਜੈਦੇਵ/526)

ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥ ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥1॥ ਰਹਾਉ ॥ ਦੇਵਗੰਧਾਰੀ (ਮ: ੪/ 527)

ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥ ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥1॥ ਰਹਾਉ ॥ ਦੇਵਗੰਧਾਰੀ (ਮ: ੪/527)

ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ ॥ ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥1॥ ਰਹਾਉ ॥ ਦੇਵਗੰਧਾਰੀ (ਮ: ੪/527)

ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥1॥ ਰਹਾਉ ॥ ਦੇਵਗੰਧਾਰੀ (ਮ: ੪/527)

ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥ ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥1॥ ਰਹਾਉ ॥ ਦੇਵਗੰਧਾਰੀ (ਮ: ੪/ 528)

ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥1॥ ਰਹਾਉ ॥ ਦੇਵਗੰਧਾਰੀ (ਮ: ੪/528)

ਮਾਈ ਗੁਰ ਚਰਣੀ ਚਿਤੁ ਲਾਈਐ ॥ ਪ੍ਰਭੁ ਹੋਇ ਕਿ੍ਰਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥1॥ ਰਹਾਉ ॥ ਦੇਵਗੰਧਾਰੀ (ਮ: ੫/ 528)

ਮਾਈ ਹੋਨਹਾਰ ਸੋ ਹੋਈਐ ॥ ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥1॥ ਰਹਾਉ ॥ ਦੇਵਗੰਧਾਰੀ (ਮ: ੫/ 528)

ਮਾਈ ਸੁਨਤ ਸੋਚ ਭੈ ਡਰਤ ॥ ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ ॥1॥ ਰਹਾਉ ॥ ਦੇਵਗੰਧਾਰੀ (ਮ: ੫/ 529)

ਮਨ ਹਰਿ ਕੀਰਤਿ ਕਰਿ ਸਦਹੂੰ ॥ ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ ॥1॥ ਰਹਾਉ ॥ ਦੇਵਗੰਧਾਰੀ (ਮ: ੫/ 529)

ਮਨ ਜਿਉ ਅਪੁਨੇ ਪ੍ਰਭ ਭਾਵਉ ॥ ਨੀਚਹੁ ਨੀਚੁ ਨੀਚੁ ਅਤਿ ਨਾਨ੍ਾ ਹੋਇ ਗਰੀਬੁ ਬੁਲਾਵਉ ॥1॥ ਰਹਾਉ ॥ ਦੇਵਗੰਧਾਰੀ (ਮ: ੫/ 529)

ਪ੍ਰਭ ਜੀ ਤਉ ਪ੍ਰਸਾਦਿ ਭ੍ਰਮੁ ਡਾਰਿਓ ॥ ਤੁਮਰੀ ਕਿ੍ਰਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ ॥1॥ ਰਹਾਉ ॥ ਦੇਵਗੰਧਾਰੀ (ਮ: ੫/ 529)

ਮਨ ਸਗਲ ਸਿਆਨਪ ਰਹੀ ॥ ਕਰਨ ਕਰਾਵਨਹਾਰ ਸੁਆਮੀ ਨਾਨਕ ਓਟ ਗਹੀ ॥1॥ ਰਹਾਉ ॥ ਦੇਵਗੰਧਾਰੀ (ਮ: ੫/ 529)

ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥ ਗੁਰ ਪ੍ਰਸਾਦਿ ਕਾਹੂ ਜਾਤੇ ॥1॥ ਰਹਾਉ ॥ ਦੇਵਗੰਧਾਰੀ (ਮ: ੫/529)

ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥ ਸੁਖਦਾਈ ਜੀਅਨ ਕੋ ਦਾਤਾ ਅੰਮਿ੍ਰਤੁ ਜਾ ਕੀ ਬੈਣੀ ॥1॥ ਰਹਾਉ ॥ ਦੇਵਗੰਧਾਰੀ (ਮ: ੫/ 530)

ਹਰਿ ਰਾਮ ਨਾਮੁ ਜਪਿ ਲਾਹਾ ॥ ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥1॥ ਰਹਾਉ ॥ ਦੇਵਗੰਧਾਰੀ (ਮ: ੫/ 530)

ਮਨ ਕਹ ਅਹੰਕਾਰਿ ਅਫਾਰਾ ॥ ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥1॥ ਰਹਾਉ ॥ ਦੇਵਗੰਧਾਰੀ (ਮ: ੫/ 530)

ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥ ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥1॥ ਰਹਾਉ ॥ ਦੇਵਗੰਧਾਰੀ (ਮ: ੫/ 530)

ਮਨ ਗੁਰ ਮਿਲਿ ਨਾਮੁ ਅਰਾਧਿਓ ॥ ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥1॥ ਰਹਾਉ ॥ ਦੇਵਗੰਧਾਰੀ (ਮ: ੫/ 530)

ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥1॥ ਰਹਾਉ ॥ ਦੇਵਗੰਧਾਰੀ (ਮ: ੫/ 531)

ਚੰਚਲੁ ਸੁਪਨੈ ਹੀ ਉਰਝਾਇਓ ॥ ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥1॥ ਰਹਾਉ ॥ ਦੇਵਗੰਧਾਰੀ (ਮ: ੫/ 531)

ਸਰਬ ਸੁਖਾ ਗੁਰ ਚਰਨਾ ॥ ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ ॥1॥ ਰਹਾਉ ॥ ਦੇਵਗੰਧਾਰੀ (ਮ: ੫/ 531)

ਅਪੁਨੇ ਹਰਿ ਪਹਿ ਬਿਨਤੀ ਕਹੀਐ ॥ ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥1॥ ਰਹਾਉ ॥ ਦੇਵਗੰਧਾਰੀ (ਮ: ੫/ 531)

ਗੁਰ ਕੇ ਚਰਨ ਰਿਦੈ ਪਰਵੇਸਾ ॥ ਰੋਗ ਸੋਗ ਸਭਿ ਦੂਖ ਬਿਨਾਸੇ ਉਤਰੇ ਸਗਲ ਕਲੇਸਾ ॥1॥ ਰਹਾਉ ॥ ਦੇਵਗੰਧਾਰੀ (ਮ: ੫/ 531)

ਮਾਈ ਪ੍ਰਭ ਕੇ ਚਰਨ ਨਿਹਾਰਉ ॥ ਕਰਹੁ ਅਨੁਗ੍ਰਹੁ ਸੁਆਮੀ ਮੇਰੇ ਮਨ ਤੇ ਕਬਹੁ ਨ ਡਾਰਉ ॥1॥ ਰਹਾਉ ॥ ਦੇਵਗੰਧਾਰੀ (ਮ: ੫/ 532)

ਪ੍ਰਭ ਜੀਉ ਪੇਖਉ ਦਰਸੁ ਤੁਮਾਰਾ ॥ ਸੁੰਦਰ ਧਿਆਨੁ ਧਾਰੁ ਦਿਨੁ ਰੈਨੀ ਜੀਅ ਪ੍ਰਾਨ ਤੇ ਪਿਆਰਾ ॥1॥ ਰਹਾਉ ॥ ਦੇਵਗੰਧਾਰੀ (ਮ: ੫/ 532)

ਤੇਰਾ ਜਨੁ ਰਾਮ ਰਸਾਇਣਿ ਮਾਤਾ ॥ ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ॥1॥ ਰਹਾਉ ॥ ਦੇਵਗੰਧਾਰੀ (ਮ: ੫/ 532)

ਮਾਈ ਗੁਰ ਬਿਨੁ ਗਿਆਨੁ ਨ ਪਾਈਐ ॥ ਅਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀ ਗੋਸਾਈਐ ॥1॥ ਰਹਾਉ ॥ ਦੇਵਗੰਧਾਰੀ (ਮ: ੫/ 532)

ਠਾਕੁਰ ਹੋਏ ਆਪਿ ਦਇਆਲ ॥ ਭਈ ਕਲਿਆਣ ਅਨੰਦ ਰੂਪ ਹੋਈ ਹੈ ਉਬਰੇ ਬਾਲ ਗੁਪਾਲ ॥ ਰਹਾਉ ॥ ਦੇਵਗੰਧਾਰੀ (ਮ: ੫/ 532)

ਅਪੁਨੇ ਸਤਿਗੁਰ ਪਹਿ ਬਿਨਉ ਕਹਿਆ ॥ ਭਏ ਕਿ੍ਰਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥ ਦੇਵਗੰਧਾਰੀ (ਮ: ੫/ 533)

ਅਨਾਥ ਨਾਥ ਪ੍ਰਭ ਹਮਾਰੇ ॥ ਸਰਨਿ ਆਇਓ ਰਾਖਨਹਾਰੇ ॥ ਰਹਾਉ ॥ – ਦੇਵਗੰਧਾਰੀ (ਮ: ੫/ 533)

ਪ੍ਰਭ ਇਹੈ ਮਨੋਰਥੁ ਮੇਰਾ ॥ ਕਿ੍ਰਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥ ਦੇਵਗੰਧਾਰੀ (ਮ: ੫/ 533)

ਮੀਤਾ ਐਸੇ ਹਰਿ ਜੀਉ ਪਾਏ ॥ ਛੋਡਿ ਨ ਜਾਈ ਸਦ ਹੀ ਸੰਗੇ ਅਨਦਿਨੁ ਗੁਰ ਮਿਲਿ ਗਾਏ ॥1॥ ਰਹਾਉ ॥ ਦੇਵਗੰਧਾਰੀ (ਮ: ੫/ 533)

ਦਰਸਨ ਨਾਮ ਕਉ ਮਨੁ ਆਛੈ ॥ ਭ੍ਰਮਿ ਆਇਓ ਹੈ ਸਗਲ ਥਾਨ ਰੇ ਆਹਿ ਪਰਿਓ ਸੰਤ ਪਾਛੈ ॥1॥ ਰਹਾਉ ॥ ਦੇਵਗੰਧਾਰੀ (ਮ: ੫/533)

ਅੰਮਿ੍ਰਤਾ ਪਿ੍ਰਅ ਬਚਨ ਤੁਹਾਰੇ ॥ ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥1॥ ਰਹਾਉ ॥ ਦੇਵਗੰਧਾਰੀ (ਮ: ੫/ 534)

ਹਰਿ ਜਪਿ ਸੇਵਕੁ ਪਾਰਿ ਉਤਾਰਿਓ ॥ ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ ॥1॥ ਰਹਾਉ ॥ ਦੇਵਗੰਧਾਰੀ (ਮ: ੫/ 534)

ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ॥1॥ ਰਹਾਉ ॥ ਦੇਵਗੰਧਾਰੀ (ਮ: ੫/ 534)

ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ ॥ ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥1॥ ਰਹਾਉ ॥ ਦੇਵਗੰਧਾਰੀ (ਮ: ੫/ 534)

ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥ ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥1॥ ਰਹਾਉ ॥ ਦੇਵਗੰਧਾਰੀ (ਮ: ੫/ 535)

ਏਕੈ ਰੇ ਹਰਿ ਏਕੈ ਜਾਨ ॥ ਏਕੈ ਰੇ ਗੁਰਮੁਖਿ ਜਾਨ ॥1॥ ਰਹਾਉ ॥ ਦੇਵਗੰਧਾਰੀ (ਮ: ੫/535)

ਜਾਨੀ ਨ ਜਾਈ ਤਾ ਕੀ ਗਾਤਿ ॥1॥ ਰਹਾਉ ॥ ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥1॥ ਦੇਵਗੰਧਾਰੀ (ਮ: ੫/ 535)

ਧਿਆਏ ਗਾਏ ਕਰਨੈਹਾਰ ॥ ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥1॥ ਰਹਾਉ ॥ ਦੇਵਗੰਧਾਰੀ (ਮ: ੫/ 535)

ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥ ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥1॥ ਰਹਾਉ ॥ ਦੇਵਗੰਧਾਰੀ (ਮ: ੫/ 535)

ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥ ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥1॥ ਰਹਾਉ ॥ ਦੇਵਗੰਧਾਰੀ (ਮ: ੫/536)

ਯਹ ਮਨੁ ਨੈਕ ਨ ਕਹਿਓ ਕਰੈ ॥ ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥1॥ ਰਹਾਉ ॥ ਦੇਵਗੰਧਾਰੀ (ਮ: ੯/ 536)

ਸਭ ਕਿਛੁ ਜੀਵਤ ਕੋ ਬਿਵਹਾਰ ॥ ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗਿ੍ਰਹ ਕੀ ਨਾਰਿ ॥1॥ ਰਹਾਉ ॥ ਦੇਵਗੰਧਾਰੀ (ਮ: ੯/ 536)

ਜਗਤ ਮੈ ਝੂਠੀ ਦੇਖੀ ਪ੍ਰੀਤਿ ॥ ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥1॥ ਰਹਾਉ ॥ ਦੇਵਗੰਧਾਰੀ (ਮ: ੯/536)

ਤਉ ਮੈ ਹਰਿ ਹਰਿ ਕਰੀਆ ॥ ਤਉ ਸੁਖ ਸਹਜਰੀਆ ॥1॥ ਰਹਾਉ ॥ ਬਿਹਾਗੜਾ (ਮ: ੫/ 537)

ਹਰਿ ਕੀ ਗਤਿ ਨਹਿ ਕੋਊ ਜਾਨੈ ॥ ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥1॥ ਰਹਾਉ ॥ ਬਿਹਾਗੜਾ (ਮ: ੯/ 537)

ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ ॥1॥ ਰਹਾਉ ॥ ਵਡਹੰਸ (ਮ: ੧/ 557)

ਮੇਰਾ ਕੰਤੁ ਰੀਸਾਲੂ ਕੀ ਧਨ ਅਵਰਾ ਰਾਵੇ ਜੀ ॥1॥ ਰਹਾਉ ॥ ਵਡਹੰਸ (ਮ: ੧/557)

ਜਪਿ ਮਨ ਮੇਰੇ ਤੂ ਏਕੋ ਨਾਮੁ ॥ ਸਤਗੁਰਿ ਦੀਆ ਮੋ ਕਉ ਏਹੁ ਨਿਧਾਨੁ ॥1॥ ਰਹਾਉ ॥ ਵਡਹੰਸ (ਮ: ੩/ 558)

ਮੇਰੇ ਮਨ ਚੇਤਿ ਸਚਾ ਸੋਇ ॥ ਏਕੋ ਚੇਤਹਿ ਤਾ ਸੁਖੁ ਪਾਵਹਿ ਫਿਰਿ ਦੂਖੁ ਨ ਮੂਲੇ ਹੋਇ ॥1॥ ਰਹਾਉ ॥ ਵਡਹੰਸ (ਮ: ੩/ 558)

ਮਨ ਮੇਰੇ ਗੁਰਮਤਿ ਕਰਣੀ ਸਾਰੁ ॥ ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥1॥ ਰਹਾਉ ॥ ਵਡਹੰਸ (ਮ: ੩/ 559)

ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥ ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥1॥ ਰਹਾਉ ॥ ਵਡਹੰਸ (ਮ: ੩/ 559)

ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥ ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥1॥ ਰਹਾਉ ॥ ਵਡਹੰਸ (ਮ: ੩/559)

ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥ ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥ ਵਡਹੰਸ (ਮ: ੩/ 560)

ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥1॥ ਰਹਾਉ ॥ ਵਡਹੰਸ (ਮ: ੩/ 560)

ਏ ਮਨ ਨਾਮੁ ਨਿਧਾਨੁ ਤੂ ਪਾਇ ॥ ਆਪਣੇ ਗੁਰ ਕੀ ਮੰਨਿ ਲੈ ਰਜਾਇ ॥1॥ ਰਹਾਉ ॥ ਵਡਹੰਸ (ਮ: ੩/ 560)

ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥ ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥ ਵਡਹੰਸ (ਮ: ੩/560)

ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ॥ ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥1॥ ਰਹਾਉ ॥ ਵਡਹੰਸ (ਮ: ੪/561)

ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥ ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥1॥ ਰਹਾਉ ॥ ਵਡਹੰਸ (ਮ: ੪/561)

ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥1॥ ਰਹਾਉ ॥ ਵਡਹੰਸ (ਮ: ੫/ 562)

ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥ ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥1॥ ਰਹਾਉ ॥ ਵਡਹੰਸ (ਮ: ੫/ 562)

ਸੇਵਕ ਕੀ ਅਰਦਾਸਿ ਪਿਆਰੇ ॥ ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥1॥ ਰਹਾਉ ॥ ਵਡਹੰਸ (ਮ: ੫/ 563)

ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਤੇਰੀ ਓਟ ਪੂਰਨ ਗੋਪਾਲਾ ॥1॥ ਰਹਾਉ ॥ ਵਡਹੰਸ (ਮ: ੫/ 563)

ਮੇਰੇ ਪ੍ਰਭ ਪ੍ਰੀਤਮ ਨਾਮੁ ਅਧਾਰਾ ॥ ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ ॥1॥ ਰਹਾਉ ॥ ਵਡਹੰਸ (ਮ: ੫/ 563)

ਵਡਭਾਗੀ ਗੁਰੁ ਪੂਰਾ ਪਾਈਐ ॥ ਗੁਰ ਕਿਰਪਾ ਤੇ ਪ੍ਰਭੂ ਧਿਆਈਐ ॥1॥ ਰਹਾਉ ॥ ਵਡਹੰਸ (ਮ: ੫/ 563)

ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥ ਤੇਰੀ ਸਰਣਿ ਪੂਰਨ ਕਿਰਪਾਲਾ ॥1॥ ਰਹਾਉ ॥ ਵਡਹੰਸ (ਮ: ੫/ 563)

ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥1॥ ਰਹਾਉ ॥ ਤੁਧੁ ਆਪੇ ਕਾਰਣੁ ਆਪੇ ਕਰਣਾ ॥ ਹੁਕਮੇ ਜੰਮਣੁ ਹੁਕਮੇ ਮਰਣਾ ॥2॥ ਵਡਹੰਸ (ਮ: ੫/ 564)

ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥ ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥1॥ ਰਹਾਉ ॥ ਵਡਹੰਸ (ਮ: ੩/ 564)

ਵਾਹੁ ਵਾਹੁ ਸਹਜੇ ਗੁਣ ਰਵੀਜੈ ॥ ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥1॥ ਰਹਾਉ ॥ ਵਡਹੰਸ (ਮ: ੩/ 565)

ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥ ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ ॥ ਵਡਹੰਸ ਅਲਾਹਣੀਆ (ਮ: ੧/ 580)

ਭੀ ਸਾਲਾਹਿਹੁ ਸਾਚਾ ਸੋਇ ॥ ਜਾ ਕੀ ਨਦਰਿ ਸਦਾ ਸੁਖੁ ਹੋਇ ॥ ਰਹਾਉ ॥ ਸੋਰਠਿ (ਮ: ੧/ 595)

ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਸੋਰਠਿ (ਮ: ੧/ 595)

ਮਨੁ ਮਾਨਿਆ ਨਾਮੁ ਸਖਾਈ ॥ ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥ ਸੋਰਠਿ (ਮ: ੧/ 596)

ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥ ਸੋਰਠਿ (ਮ: ੧/ 596)

ਕਰਤਾ ਤੂ ਮੈ ਮਾਣੁ ਨਿਮਾਣੇ ॥ ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥ ਰਹਾਉ ॥ ਸੋਰਠਿ (ਮ: ੧/ 596)

ਸਾਚੇ ਸਚਿਆਰ ਵਿਟਹੁ ਕੁਰਬਾਣੁ ॥ ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ ਸੋਰਠਿ (ਮ: ੧/ 597)

ਮਨ ਰੇ ਰਾਮ ਨਾਮ ਜਸੁ ਲੇਇ ॥ ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥ ਸੋਰਠਿ (ਮ: ੧/ 597)

ਘਟਿ ਘਟਿ ਰਵਿ ਰਹਿਆ ਬਨਵਾਰੀ ॥ ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥ ਸੋਰਠਿ (ਮ: ੧/ 597)

ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮਿ੍ਰਤੁ ਘਟ ਮਾਹੀ ਜੀਉ ॥ ਰਹਾਉ ॥ ਸੋਰਠਿ (ਮ: ੧/ 598)

ਮਨ ਰੇ ਸਮਝੁ ਕਵਨ ਮਤਿ ਲਾਗਾ ॥ ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥ ਸੋਰਠਿ (ਮ: ੧/ 598)

ਮਨ ਰੇ ਰਾਮ ਜਪਹੁ ਸੁਖੁ ਹੋਈ ॥ ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ ॥ ਰਹਾਉ ॥ ਸੋਰਠਿ (ਮ: ੧/ 598)

ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥ ਸੋਰਠਿ (ਮ: ੧/599)

ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ ਸੋਰਠਿ (ਮ: ੩/599)

ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥ ਸੋਰਠਿ (ਮ: ੩/ 600)

ਹਰਿ ਜੀਉ ਸਾਚੀ ਨਦਰਿ ਤੁਮਾਰੀ ॥ ਆਪਣਿਆ ਦਾਸਾ ਨੋ ਕਿ੍ਰਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥ ਸੋਰਠਿ (ਮ: ੩/ 600)

ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਸੋਰਠਿ (ਮ: ੩/ 601)

ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥ ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥ ਸੋਰਠਿ (ਮ: ੩/ 601)

ਹਰਿ ਕੇ ਦਾਸ ਸੁਹੇਲੇ ਭਾਈ ॥ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥ ਸੋਰਠਿ (ਮ: ੩/ 602)

ਭਾਈ ਰੇ ਸਦਾ ਰਹਹੁ ਸਰਣਾਈ ॥ ਆਪਣੀ ਨਦਰਿ ਕਰੇ ਪਤਿ ਰਾਖੈ ਹਰਿ ਨਾਮੋ ਦੇ ਵਡਿਆਈ ॥ ਰਹਾਉ ॥ ਸੋਰਠਿ (ਮ: ੩/ 602)

ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ॥ ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥ ਸੋਰਠਿ (ਮ: ੩/ 602)

ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ ॥ ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ ॥ ਰਹਾਉ ॥ ਸੋਰਠਿ (ਮ: ੩/ 603)

ਪ੍ਰਾਣੀ ਸਤਿਗੁਰੁ ਸੇਵਿ ਸੁਖੁ ਪਾਇ ॥ ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ ਨਾਹਿ ਤ ਜਾਹਿਗਾ ਜਨਮੁ ਗਵਾਇ ॥ ਰਹਾਉ ॥ ਸੋਰਠਿ (ਮ: ੩/ 603)

ਹਰਿ ਜੀਉ ਕਿ੍ਰਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਸੋਰਠਿ (ਮ: ੩/ 603)

ਬਿਨੁ ਸਤਿਗੁਰ ਸਭੁ ਜਗੁ ਬਉਰਾਨਾ ॥ ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ॥ ਰਹਾਉ ॥ ਸੋਰਠਿ (ਮ: ੩/ 604)

ਜਪਿ ਮਨ ਹਰਿ ਹਰਿ ਨਾਮੁ ਸਲਾਹ ॥ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮਿ੍ਰਤੁ ਅਗਮ ਅਥਾਹ ॥ ਰਹਾਉ ॥ ਸੋਰਠਿ (ਮ: ੪/ 604)

ਮੇਰੇ ਮਨ ਮੈ ਹਰਿ ਬਿਨੁ ਅਵਰੁ ਨ ਕੋਇ ॥ ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮਿ੍ਰਤੁ ਮੁਖਿ ਚੋਇ ॥ ਰਹਾਉ ॥ ਸੋਰਠਿ (ਮ: ੪/605)

ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥ ਅੰਮਿ੍ਰਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ ਰਹਾਉ ॥ ਸੋਰਠਿ (ਮ: ੪/ 605)

ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥ ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥ ਸੋਰਠਿ (ਮ: ੪/ 605)

ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥ ਸੋਰਠਿ (ਮ: ੪/ 606)

ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥ ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥ ਸੋਰਠਿ (ਮ: ੪/ 606)

ਗੋਬਿਦ ਪ੍ਰੀਤਿ ਲਗੀ ਅਤਿ ਪਿਆਰੀ ॥ ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਂਤਿ ਮੁਰਾਰੀ ॥ ਰਹਾਉ ॥ ਸੋਰਠਿ (ਮ: ੪/607)

ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ ॥ ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥ ਸੋਰਠਿ (ਮ: ੪/607)

ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥ ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥ ਰਹਾਉ ॥ ਸੋਰਠਿ (ਮ: ੪/ 607)

ਹਰਿ ਜੀਉ ਤੇਰੀ ਦਾਤੀ ਰਾਜਾ ॥ ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥ ਸੋਰਠਿ (ਮ: ੫/ 608)

ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ ॥ ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ ॥ ਰਹਾਉ ॥ ਸੋਰਠਿ (ਮ: ੫/ 608)

ਮਾਧਵੇ ਐਸੀ ਦੇਹੁ ਬੁਝਾਈ ॥ ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥ ਸੋਰਠਿ (ਮ: ੫/ 609)

ਰੇ ਨਰ ਕਾਹੇ ਪਪੋਰਹੁ ਦੇਹੀ ॥ ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ ਸੋਰਠਿ (ਮ: ੫/ 609)

ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਸੋਰਠਿ (ਮ: ੫/609)

ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥ ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥ ਸੋਰਠਿ (ਮ: ੫/ 610)

ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥ ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥ ਸੋਰਠਿ (ਮ: ੫/ 610)

ਤੇਰੀ ਅਕਥ ਕਥਾ ਕਥਨੁ ਨ ਜਾਈ ॥ ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥ ਸੋਰਠਿ (ਮ: ੫/ 610)

ਮੇਰੇ ਮਨ ਸਾਧ ਸਰਣਿ ਛੁਟਕਾਰਾ ॥ ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥ ਸੋਰਠਿ (ਮ: ੫/ 611)

ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤਿ੍ਰਪਤਿ ਮਨੁ ਪਾਵੈ ਸਾਧੂ ਅੰਮਿ੍ਰਤ ਬਾਨੀ ॥ ਰਹਾਉ ॥ ਸੋਰਠਿ (ਮ: ੫/611)

ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥ ਸੋਰਠਿ (ਮ: ੫/ 611)

ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਸੋਰਠਿ (ਮ: ੫/ 612)

ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਸੋਰਠਿ (ਮ: ੫/ 612)

ਦੇਖਹੁ ਅਚਰਜੁ ਭਇਆ ॥ ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥ ਸੋਰਠਿ (ਮ: ੫/ 612)

ਹਰਿ ਆਰਾਧੇ ਅਰੋਗ ਅਨਦਾਈ ॥ ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥ ਸੋਰਠਿ (ਮ: ੫/ 612)

ਹਰਿ ਜਨ ਕਉ ਇਹੀ ਸੁਹਾਵੈ ॥ ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤਿ੍ਰਪਤਾਵੈ ॥ ਰਹਾਉ ॥ ਸੋਰਠਿ (ਮ: ੫/ 613)

ਮਾਧੋ ਹਮ ਐਸੇ ਤੂ ਐਸਾ ॥ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥ ਸੋਰਠਿ (ਮ: ੫/ 613)

ਮਾਧੌ ਤੂ ਠਾਕੁਰੁ ਸਿਰਿ ਮੋਰਾ ॥ ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥ ਸੋਰਠਿ (ਮ: ੫/613)

ਹਮ ਸੰਤਨ ਸਿਉ ਬਣਿ ਆਈ ॥ ਪੂਰਬਿ ਲਿਖਿਆ ਪਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਸੋਰਠਿ (ਮ: ੫/ 614)

ਪਿਆਰੇ ਤੂ ਮੇਰੋ ਸੁਖਦਾਤਾ ॥ ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ ਰਹਾਉ ॥ ਸੋਰਠਿ (ਮ: ੫/614)

ਪੂਰੇ ਗੁਰ ਕੀ ਦੇਖੁ ਵਡਾਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥ ਸੋਰਠਿ (ਮ: ੫/ 614)

ਸਿਮਰਹੁ ਹਰਿ ਹਰਿ ਨਾਮੁ ਪਰਾਨੀ ॥ ਬਿਨਸੈ ਕਾਚੀ ਦੇਹ ਅਗਿਆਨੀ ॥ ਰਹਾਉ ॥ ਸੋਰਠਿ (ਮ: ੫/ 615)

ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥ ਸੋਰਠਿ (ਮ: ੫/ 615)

ਮੇਰਾ ਗੁਰੁ ਹੋਆ ਆਪਿ ਸਹਾਈ ॥ ਸੂਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ॥ ਰਹਾਉ ॥ ਸੋਰਠਿ (ਮ: ੫/ 615)

ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥ ਸੋਰਠਿ (ਮ: ੫/ 615)

ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥ ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥ ਸੋਰਠਿ (ਮ: ੫/ 616)

ਹਰਿ ਸਾਚਾ ਸਿਮਰਹੁ ਭਾਈ ॥ ਸਾਧਸੰਗਿ ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ ॥ ਰਹਾਉ ॥ ਸੋਰਠਿ (ਮ: ੫/ 616)

ਸੰਤਹੁ ਇਹਾ ਬਤਾਵਹੁ ਕਾਰੀ ॥ ਜਿਤੁ ਹਉਮੈ ਗਰਬੁ ਨਿਵਾਰੀ ॥1॥ ਰਹਾਉ ॥ ਸੋਰਠਿ (ਮ: ੫/ 616)

ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥1॥ ਰਹਾਉ ॥ ਸੋਰਠਿ (ਮ: ੫/617)

ਜਾ ਕੋ ਨਾਮੁ ਲੈਤ ਤੂ ਸੁਖੀ ॥ ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥1॥ ਰਹਾਉ ॥ ਸੋਰਠਿ (ਮ: ੫/ 617)

ਅਪੁਨੀ ਬਿਧਿ ਆਪਿ ਜਨਾਵਹੁ ॥ ਹਰਿ ਜਨ ਮੰਗਲ ਗਾਵਹੁ ॥1॥ ਰਹਾਉ ॥ ਸੋਰਠਿ (ਮ: ੫/ 617)

ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥1॥ ਰਹਾਉ ॥ ਸੋਰਠਿ (ਮ: ੫/ 617)

ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥1॥ ਰਹਾਉ ॥ ਸੋਰਠਿ (ਮ: ੫/ 617)

ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥1॥ ਰਹਾਉ ॥ ਸੋਰਠਿ (ਮ: ੫/ 618)

ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥ ਹਰਿ ਚਰਣ ਸਰਣ ਮੋਹਿ ਚੇਰੋ ॥1॥ ਰਹਾਉ ॥ ਸੋਰਠਿ (ਮ: ੫/ 618)

ਭਲੋ ਸਮੂਰਤੁ ਪੂਰਾ ॥ ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥1॥ ਰਹਾਉ ॥ ਸੋਰਠਿ (ਮ: ੫/ 618)

ਮੇਰੋ ਗੁਰੁ ਰਖਵਾਰੋ ਮੀਤ ॥ ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥1॥ ਰਹਾਉ ॥ ਸੋਰਠਿ (ਮ: ੫/ 618)

ਹਰਿ ਕੇ ਚਰਨ ਕਮਲ ਆਧਾਰ ॥ ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ ॥1॥ ਰਹਾਉ ॥ ਸੋਰਠਿ (ਮ: ੫/ 618)

ਸਤਿਗੁਰੁ ਪੂਰਾ ਮੇਰੈ ਨਾਲਿ ॥ ਪਾਰਬ੍ਰਹਮੁ ਜਪਿ ਸਦਾ ਨਿਹਾਲ ॥ ਰਹਾਉ ॥ ਸੋਰਠਿ (ਮ: ੫/ 619)

ਉਬਰੇ ਸਤਿਗੁਰ ਕੀ ਸਰਣਾਈ ॥ ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥ ਸੋਰਠਿ (ਮ: ੫/ 619)

ਹਿਰਦੈ ਹਰਿ ਕੇ ਚਰਣ ਵਸਾਈ ॥ ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ ॥ ਰਹਾਉ ॥ ਸੋਰਠਿ (ਮ: ੫/ 619)

ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥ ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ ॥ ਰਹਾਉ ॥ ਸੋਰਠਿ (ਮ: ੫/ 619)

ਮੇਰਾ ਗੁਰੁ ਪੂਰਾ ਸੁਖਦਾਤਾ ॥ ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ ਸੋਰਠਿ (ਮ: ੫/619)

ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਸੋਰਠਿ (ਮ: ੫/ 619)

ਹੋਈ ਰਾਜੇ ਰਾਮ ਕੀ ਰਖਵਾਲੀ ॥ ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥ ਸੋਰਠਿ (ਮ: ੫/ 620)

ਹਰਿ ਜਨਿ ਸਿਮਰਿਆ ਨਾਮ ਅਧਾਰਿ ॥ ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥ ਸੋਰਠਿ (ਮ: ੫/ 620)

ਹਰਿ ਕੇ ਚਰਣ ਰਿਦੈ ਉਰਿ ਧਾਰਿ ॥ ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥1॥ ਰਹਾਉ ॥ ਸੋਰਠਿ (ਮ: ੫/620)

ਸੰਤਹੁ ਹਰਿ ਹਰਿ ਨਾਮੁ ਧਿਆਈ ॥ ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥1॥ ਰਹਾਉ ॥ ਸੋਰਠਿ (ਮ: ੫/ 620)

ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕਿ੍ਰਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥1॥ ਰਹਾਉ ॥ ਸੋਰਠਿ (ਮ: ੫/ 620)

ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥ ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥1॥ ਰਹਾਉ ॥ ਸੋਰਠਿ (ਮ: ੫/ 621)

ਅਬ ਢੂਢਨ ਕਤਹੁ ਨ ਜਾਈ ॥ ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥ ਸੋਰਠਿ (ਮ: ੫/ 621)

ਅਪੁਨਾ ਹੋਇਓ ਗੁਰੁ ਮਿਹਰਵਾਨਾ ॥ ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥ ਸੋਰਠਿ (ਮ: ੫/621)

ਸੰਤਹੁ ਰਾਮ ਨਾਮਿ ਨਿਸਤਰੀਐ ॥ ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕਿ੍ਰਤੁ ਕਰੀਐ ॥1॥ ਰਹਾਉ ॥ ਸੋਰਠਿ (ਮ: ੫/ 621)

ਜਪਿ ਅਨਦਿ ਰਹਉ ਗੁਰ ਚਰਣਾ ॥ ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥ ਸੋਰਠਿ (ਮ: ੫/ 622)

ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥ ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥ ਸੋਰਠਿ (ਮ: ੫/ 622)

ਪਰਮੇਸਰੁ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ ਸੋਰਠਿ (ਮ: ੫/ 622)

ਸੰਤਹੁ ਰਾਮਦਾਸ ਸਰੋਵਰੁ ਨੀਕਾ ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥1॥ ਰਹਾਉ ॥ ਸੋਰਠਿ (ਮ: ੫/ 623)

ਅਪਨੇ ਦਾਸ ਕਾ ਸਦਾ ਰਖਵਾਲਾ ॥ ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥1॥ ਰਹਾਉ ॥ – ਸੋਰਠਿ (ਮ: ੫/ 623)

ਹਰਿ ਗੁਣ ਗਾਵਹੁ ਸਦਾ ਸੁਭਾਈ ॥ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥1॥ ਰਹਾਉ ॥ ਸੋਰਠਿ (ਮ: ੫/ 623)

ਗੁਰ ਕੇ ਚਰਨ ਕਵਲ ਰਿਦ ਧਾਰੇ ॥ ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥1॥ ਰਹਾਉ ॥ ਸੋਰਠਿ (ਮ: ੫/ 624)

ਹੁਣਿ ਨਹੀ ਸੰਦੇਸਰੋ ਮਾਇਓ ॥ ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥ ਸੋਰਠਿ (ਮ: ੫/ 624)

ਸਭੁ ਰਹਿਓ ਅੰਦੇਸਰੋ ਮਾਇਓ ॥ ਜੋ ਚਾਹਤ ਸੋ ਗੁਰੂ ਮਿਲਾਇਓ ॥ ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥11॥61॥ ਸੋਰਠਿ (ਮ: ੫/ 624)

ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥ ਸੋਰਠਿ (ਮ: ੫/ 624)

ਜਗਜੀਵਨ ਨਾਮੁ ਤੁਮਾਰਾ ॥ ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥ ਸੋਰਠਿ (ਮ: ੫/ 625)

ਅਪਨੇ ਦਾਸ ਕੋ ਭਇਓ ਸਹਾਈ ॥ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥ ਸੋਰਠਿ (ਮ: ੫/ 625)

ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ ਸੋਰਠਿ (ਮ: ੫/ 625)

ਹਰਿ ਕੇ ਨਾਮ ਕੀ ਵਡਿਆਈ ॥ ਆਠ ਪਹਰ ਗੁਣ ਗਾਈ ॥ ਗੁਰ ਪੂਰੇ ਤੇ ਪਾਈ ॥ ਰਹਾਉ ॥ ਸੋਰਠਿ (ਮ: ੫/ 626)

ਅਪਨੇ ਸਤਿਗੁਰ ਕੀ ਵਡਿਆਈ ॥ ਮਨ ਇਛੇ ਫਲ ਪਾਈ ॥ ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥ ਸੋਰਠਿ (ਮ: ੫/ 626)

ਪ੍ਰਭ ਜੀ ਤੂ ਮੇਰੋ ਸੁਖਦਾਤਾ ॥ ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ ਸੋਰਠਿ (ਮ: ੫/ 626)

ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥ ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ ਸੋਰਠਿ (ਮ: ੫/ 626)

ਬੇਦਨ ਸਤਿਗੁਰਿ ਆਪਿ ਗਵਾਈ ॥ ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ ਸੋਰਠਿ (ਮ: ੫/ 626)

ਮੇਰਾ ਮਾਤ ਪਿਤਾ ਹਰਿ ਰਾਇਆ ॥ ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰਂੀ ਤੇਰਾ ਕਰਾਇਆ ॥ ਰਹਾਉ ॥ ਸੋਰਠਿ (ਮ: ੫/ 626)

ਮਿਲਿ ਸਾਧਸੰਗਿ ਹਰਿ ਧਿਆਇਆ ॥ ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥ ਸੋਰਠਿ (ਮ: ੫/627)

ਸੰਤਹੁ ਸਾਚੀ ਸਰਣਿ ਸੁਆਮੀ ॥ ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥ ਸੋਰਠਿ (ਮ: ੫/ 627)

ਸੁਭ ਚਿਤਵਨਿ ਦਾਸ ਤੁਮਾਰੇ ॥ ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥ ਸੋਰਠਿ (ਮ: ੫/ 627)

ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥ ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥ ਸੋਰਠਿ (ਮ: ੫/ 627)

ਸੰਤਹੁ ਹਰਿ ਹਰਿ ਹਰਿ ਆਰਾਧਹੁ ॥ ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥ ਸੋਰਠਿ (ਮ: ੫/ 627)

ਸੰਤਹੁ ਸੁਖੁ ਹੋਆ ਸਭ ਥਾਈ ॥ ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ ਸੋਰਠਿ (ਮ: ੫/ 628)

ਗੁਰ ਕੇ ਚਰਣ ਊਪਰਿ ਬਲਿ ਜਾਈ ॥ ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ ਸੋਰਠਿ (ਮ: ੫/ 628)

ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥1॥ ਰਹਾਉ ॥ ਸੋਰਠਿ (ਮ: ੫/628)

ਹਰਿ ਹਰਿ ਨਾਮੁ ਸੰਤਨ ਕੀ ਓਟਾ ॥ ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥1॥ ਰਹਾਉ ॥ ਸੋਰਠਿ (ਮ: ੫/ 628)

ਹਰਿ ਕੀ ਭਗਤਿ ਫਲ ਦਾਤੀ ॥ ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥ ਸੋਰਠਿ (ਮ: ੫/ 628)

ਸੰਤਹੁ ਰਾਮੁ ਜਪਤ ਸੁਖੁ ਪਾਇਆ ॥ ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥1॥ ਰਹਾਉ ॥ ਸੋਰਠਿ (ਮ: ੫/ 629)

ਅਪਨੇ ਕਾਜ ਕਉ ਕਿਉ ਅਲਕਾਈਐ ॥ ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥1॥ ਰਹਾਉ ॥ ਸੋਰਠਿ (ਮ: ੫/ 629)

ਸੰਤਹੁ ਸਾਚੇ ਕੀ ਵਡਿਆਈ ॥ ਜਿਨਿ ਅਚਰਜ ਸੋਭ ਬਣਾਈ ॥1॥ ਰਹਾਉ ॥ ਸੋਰਠਿ (ਮ: ੫/ 629)

ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥ ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥1॥ ਰਹਾਉ ॥ ਸੋਰਠਿ (ਮ: ੫/ 629)

ਹਉ ਕੁਰਬਾਨੁ ਜਾਈ ਤੇਰੇ ਨਾਵੈ ॥ ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥1॥ ਰਹਾਉ ॥ ਸੋਰਠਿ (ਮ: ੫/ 629)

ਸਾਚੇ ਸਾਹਿਬ ਸਿਉ ਮਨੁ ਮਾਨਿਆ ॥ ਹਰਿ ਸਰਬ ਨਿਰੰਤਰਿ ਜਾਨਿਆ ॥1॥ ਰਹਾਉ ॥ ਸੋਰਠਿ (ਮ: ੫/ 629)

ਗੁਰਿ ਪੂਰੈ ਪੂਰੀ ਕੀਤੀ ॥ ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥1॥ ਰਹਾਉ ॥ ਸੋਰਠਿ (ਮ: ੫/ 630)

ਹਰਿ ਰਸੁ ਪੀਵਹੁ ਭਾਈ ॥ ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥ ਸੋਰਠਿ (ਮ: ੫/ 630)

ਪ੍ਰਭ ਜੀ ਤੇਰੀ ਓਟ ਗੁਸਾਈ ॥ ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮ੍ ਧਿਆਈ ॥ ਰਹਾਉ ॥ ਸੋਰਠਿ (ਮ: ੫/ 630)

ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥ ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥ ਸੋਰਠਿ (ਮ: ੫/ 630)

ਅਪਨੇ ਗੁਰ ਊਪਰਿ ਕੁਰਬਾਨੁ ॥ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥ ਸੋਰਠਿ (ਮ: ੫/ 631)

ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥ ਬੁਰੇ ਭਲੇ ਹਮ ਥਾਰੇ ॥ ਰਹਾਉ ॥ ਸੋਰਠਿ (ਮ: ੫/ 631)

ਸੰਤਨ ਕੇ ਕਾਰਜ ਸਗਲ ਸਵਾਰੇ ॥ ਦੀਨ ਦਇਆਲ ਕਿ੍ਰਪਾਲ ਕਿ੍ਰਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥ ਸੋਰਠਿ (ਮ: ੫/ 631)

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥ ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥1॥ ਰਹਾਉ ॥ ਸੋਰਠਿ (ਮ: ੯/ 631)

ਮਨ ਕੀ ਮਨ ਹੀ ਮਾਹਿ ਰਹੀ ॥ ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥1॥ ਰਹਾਉ ॥ ਸੋਰਠਿ (ਮ: ੯/ 631)

ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥1॥ ਰਹਾਉ ॥ ਸੋਰਠਿ (ਮ: ੯/ 631)

ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥1॥ ਰਹਾਉ ॥ ਸੋਰਠਿ (ਮ: ੯/ 632)

ਪ੍ਰਾਨੀ ਕਉਨੁ ਉਪਾਉ ਕਰੈ ॥ ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥1॥ ਰਹਾਉ ॥ ਸੋਰਠਿ (ਮ: ੯/ 632)

ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥ ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥1॥ ਰਹਾਉ ॥ ਸੋਰਠਿ (ਮ: ੯/ 632)

ਮਾਈ ਮਨੁ ਮੇਰੋ ਬਸਿ ਨਾਹਿ ॥ ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥1॥ ਰਹਾਉ ॥ ਸੋਰਠਿ (ਮ: ੯/ 632)

ਰੇ ਨਰ ਇਹ ਸਾਚੀ ਜੀਅ ਧਾਰਿ ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥1॥ ਰਹਾਉ ॥ ਸੋਰਠਿ (ਮ: ੯/ 633)

ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥1॥ ਰਹਾਉ ॥ ਸੋਰਠਿ (ਮ: ੯/633)

ਮਨ ਰੇ ਗਹਿਓ ਨ ਗੁਰ ਉਪਦੇਸੁ ॥ ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥1॥ ਰਹਾਉ ॥ ਸੋਰਠਿ (ਮ: ੯/ 633)

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥1॥ ਰਹਾਉ ॥ ਸੋਰਠਿ (ਮ: ੯/ 633)

ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥1॥ ਰਹਾਉ ॥ ਸੋਰਠਿ (ਮ: ੯/ 634)

ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥ ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥ ਸੋਰਠਿ (ਮ: ੧/634)

ਸੁਣਿ ਪੰਡਿਤ ਕਰਮਾ ਕਾਰੀ ॥ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥ ਸੋਰਠਿ (ਮ: ੧/ 635)

ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥1॥ ਰਹਾਉ ॥ ਸੋਰਠਿ (ਮ: ੧/ 636)

ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ ॥ ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ ॥ ਰਹਾਉ ॥ ਸੋਰਠਿ (ਮ: ੧/ 636)

ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਸੋਰਠਿ (ਮ: ੩/ 637)

ਹਰਿ ਜੀਉ ਆਪੇ ਬਖਸਿ ਮਿਲਾਇ ॥ ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥ ਸੋਰਠਿ (ਮ: ੩/638)

ਹਰਿ ਜੀ ਤੂ ਆਪੇ ਰੰਗੁ ਚੜਾਇ ॥ ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ ਹਰਿ ਸੇਤੀ ਰੰਗੁ ਲਾਇ ॥ ਰਹਾਉ ॥ ਸੋਰਠਿ (ਮ: ੩/ 639)

ਮੇਰੇ ਮਨ ਜਪੀਐ ਹਰਿ ਭਗਵੰਤਾ ॥ ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥ ਸੋਰਠਿ (ਮ: ੫/639)

ਮਨਿ ਤਨਿ ਤੇਰੀ ਟੇਕ ਹੈ ਪਿਆਰੇ ਮਨਿ ਤਨਿ ਤੇਰੀ ਟੇਕ ॥ ਤੁਧੁ ਬਿਨੁ ਅਵਰੁ ਨ ਕਰਨਹਾਰੁ ਪਿਆਰੇ ਅੰਤਰਜਾਮੀ ਏਕ ॥ ਰਹਾਉ ॥ ਸੋਰਠਿ (ਮ: ੫/640)

ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਸੋਰਠਿ (ਮ: ੫/641)

ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕਿ੍ਰਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥1॥3॥ ਸੋਰਠਿ (ਮ: ੫/642)

ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥1॥ ਰਹਾਉ ॥ ਸੋਰਠਿ (ਭਗਤ ਕਬੀਰ/ 654)

ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥1॥ ਰਹਾਉ ॥ ਸੋਰਠਿ (ਭਗਤ ਕਬੀਰ/ 654)

ਮਨ ਰੇ ਸਰਿਓ ਨ ਏਕੈ ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥1॥ ਰਹਾਉ ॥ – ਸੋਰਠਿ (ਭਗਤ ਕਬੀਰ/ 654)

ਹਮਰਾ ਭਰਮੁ ਗਇਆ ਭਉ ਭਾਗਾ ॥ ਜਬ ਰਾਮ ਨਾਮ ਚਿਤੁ ਲਾਗਾ ॥1॥ ਰਹਾਉ ॥ – ਸੋਰਠਿ (ਭਗਤ ਕਬੀਰ/ 655)

ਚੇਰੀ ਤੂ ਰਾਮੁ ਨ ਕਰਸਿ ਭਤਾਰਾ ॥ ਜਗਜੀਵਨ ਪ੍ਰਾਨ ਅਧਾਰਾ ॥1॥ ਰਹਾਉ ॥ ਸੋਰਠਿ (ਭਗਤ ਕਬੀਰ/ 655)

ਅਬ ਕਿਆ ਕਥੀਐ ਗਿਆਨੁ ਬੀਚਾਰਾ ॥ ਨਿਜ ਨਿਰਖਤ ਗਤ ਬਿਉਹਾਰਾ ॥1॥ ਰਹਾਉ ॥ ਸੋਰਠਿ (ਭਗਤ ਕਬੀਰ/ 655)

ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ ॥1॥ ਰਹਾਉ ॥ ਸੋਰਠਿ (ਭਗਤ ਕਬੀਰ/ 655)

ਕਾਂਇਆ ਮਾਂਜਸਿ ਕਉਨ ਗੁਨਾਂ ॥ ਜਉ ਘਟ ਭੀਤਰਿ ਹੈ ਮਲਨਾਂ ॥1॥ ਰਹਾਉ ॥ ਸੋਰਠਿ (ਭਗਤ ਕਬੀਰ/ 656)

ਮਨ ਮੇਰੇ ਭੂਲੇ ਕਪਟੁ ਨ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥1॥ ਰਹਾਉ ॥ ਸੋਰਠਿ (ਭਗਤ ਕਬੀਰ/ 656)

ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਸੋਰਠਿ (ਭਗਤ ਕਬੀਰ/ 656)

ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥ ਸੋਰਠਿ (ਭਗਤ ਕਬੀਰ/ 656)

ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥1॥ ਰਹਾਉ ॥ ਸੋਰਠਿ (ਭਗਤ ਨਾਮਦੇਵ/ 657)

ਰੀ ਬਾਈ ਬੇਢੀ ਦੇਨੁ ਨ ਜਾਈ ॥ ਦੇਖੁ ਬੇਢੀ ਰਹਿਓ ਸਮਾਈ ॥ ਹਮਾਰੈ ਬੇਢੀ ਪ੍ਰਾਨ ਅਧਾਰਾ ॥1॥ ਰਹਾਉ ॥ ਸੋਰਠਿ (ਭਗਤ ਨਾਮਦੇਵ/ 657)

ਮੋ ਕਉ ਮਿਲਿਓ ਰਾਮੁ ਸਨੇਹੀ ॥ ਜਿਹ ਮਿਲਿਐ ਦੇਹ ਸੁਦੇਹੀ ॥1॥ ਰਹਾਉ ॥ ਸੋਰਠਿ (ਭਗਤ ਨਾਮਦੇਵ/ 657)

ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥1॥ ਰਹਾਉ ॥ ਸੋਰਠਿ (ਭਗਤ ਰਵਿਦਾਸ/657੦

ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥1॥ ਰਹਾਉ ॥ ਸੋਰਠਿ (ਭਗਤ ਰਵਿਦਾਸ/ 658)

ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥ ਜਿਹ ਰਸ ਅਨ ਰਸ ਬੀਸਰਿ ਜਾਹੀ ॥1॥ ਰਹਾਉ ॥ ਸੋਰਠਿ (ਭਗਤ ਰਵਿਦਾਸ/ 658)

ਹਰਿ ਹਰਿ ਹਰਿ ਨ ਜਪਹਿ ਰਸਨਾ ॥ ਅਵਰ ਸਭ ਤਿਆਗਿ ਬਚਨ ਰਚਨਾ ॥1॥ ਰਹਾਉ ॥ ਸੋਰਠਿ (ਭਗਤ ਰਵਿਦਾਸ/ 658)

ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥1॥ ਰਹਾਉ ॥ ਸੋਰਠਿ (ਭਗਤ ਰਵਿਦਾਸ/ 658)

ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥ ਜੈਸੇ ਤਰਵਰ ਪੰਖਿ ਬਸੇਰਾ ॥1॥ ਰਹਾਉ ॥ ਸੋਰਠਿ (ਭਗਤ ਰਵਿਦਾਸ/ 659)

ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥1॥ ਰਹਾਉ ॥ ਸੋਰਠਿ (ਭਗਤ ਰਵਿਦਾਸ/ 659)

ਰਾਮ ਰਾਇ ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥1॥ ਰਹਾਉ ॥ ਸੋਰਠਿ (ਭਗਤ ਭੀਖਨ/ 659)

ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥1॥ ਰਹਾਉ ॥ ਸੋਰਠਿ (ਭਗਤ ਭੀਖਨ/ 659)

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥1॥ ਰਹਾਉ ॥ ਧਨਾਸਰੀ (ਮ: ੧/660)

ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥1॥ ਰਹਾਉ ॥ ਧਨਾਸਰੀ (ਮ: ੧/660)

ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥1॥ ਰਹਾਉ ॥ ਧਨਾਸਰੀ (ਮ: ੧/ 660)

ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥1॥ ਰਹਾਉ ॥4॥1॥ ਧਨਾਸਰੀ (ਮ: ੧/660)

ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥1॥ ਰਹਾਉ ॥ ਧਨਾਸਰੀ (ਮ: ੧/660)

ਹਿਕਮਤਿ ਹੁਕਮਿ ਨ ਪਾਇਆ ਜਾਇ ॥ ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥1॥ ਰਹਾਉ ॥ ਧਨਾਸਰੀ (ਮ: ੧/ 661)

ਗੁਰ ਪਰਸਾਦੀ ਪਾਇਆ ਜਾਇ ॥ ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥1॥ ਰਹਾਉ ॥ ਧਨਾਸਰੀ (ਮ: ੧/ 661)

ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥1॥ ਰਹਾਉ ॥ ਧਨਾਸਰੀ (ਮ: ੧/661)

ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥1॥ ਰਹਾਉ ॥ ਧਨਾਸਰੀ (ਮ: ੧/662)

ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥1॥ ਰਹਾਉ ॥ ਧਨਾਸਰੀ (ਮ: ੧/662)

ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥1॥ ਰਹਾਉ ॥ ਧਨਾਸਰੀ (ਮ: ੧/662)

ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥1॥ ਰਹਾਉ ॥ ਧਨਾਸਰੀ (ਮ: ੧/663)

ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥ ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥ ਧਨਾਸਰੀ (ਮ: ੩/ 663)

ਗੁਰਮੁਖਿ ਹਰਿ ਰਸੁ ਚਾਖੈ ਕੋਇ ॥ ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ ਧਨਾਸਰੀ (ਮ: ੩/ 664)

ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥ ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥ ਧਨਾਸਰੀ (ਮ: ੩/ 664)

ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥ ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥ ਰਹਾਉ ॥ ਧਨਾਸਰੀ (ਮ: ੩/ 664)

ਗੁਰਬਾਣੀ ਸੁਣਿ ਮੈਲੁ ਗਵਾਏ ॥ ਸਹਜੇ ਹਰਿ ਨਾਮੁ ਮੰਨਿ ਵਸਾਏ ॥1॥ ਰਹਾਉ ॥ ਧਨਾਸਰੀ (ਮ: ੩/ 665)

ਜਿਸ ਨੋ ਬਖਸੇ ਹਰਿ ਦੇ ਵਡਿਆਈ ॥ ਗੁਰ ਪਰਸਾਦਿ ਵਸੈ ਮਨਿ ਆਈ ॥ ਰਹਾਉ ॥ ਧਨਾਸਰੀ (ਮ: ੩/ 665)

ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥ ਧਨਾਸਰੀ (ਮ: ੩/ 665)

ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ ਕਲੀ ਕਾਲ ਵਿਚਿ ਗੁਰਮੁਖਿ ਪਾਏ ॥1॥ ਰਹਾਉ ॥ ਧਨਾਸਰੀ (ਮ: ੩/ 666)

ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥1॥ ਰਹਾਉ ॥ ਧਨਾਸਰੀ (ਮ: ੩/ 666)

ਹਰਿ ਗੁਣ ਕਹਿ ਨ ਸਕਉ ਬਨਵਾਰੀ ॥ ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥ ਧਨਾਸਰੀ (ਮ: ੪/ 666)

ਹਰਿ ਕੈ ਨਾਮਿ ਰਤਾ ਬੈਰਾਗੀ ॥ ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥1॥ ਰਹਾਉ ॥ ਧਨਾਸਰੀ (ਮ: ੪/667)

ਹਰਿ ਕੇ ਸੰਤ ਸੁਨਹੁ ਜਸੁ ਕਾਨੀ ॥ ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ॥1॥ ਰਹਾਉ ॥ ਧਨਾਸਰੀ (ਮ: ੪/ 667)

ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥1॥ ਰਹਾਉ ॥ ਧਨਾਸਰੀ (ਮ: ੪/667)

ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਧਨਾਸਰੀ (ਮ: ੪/ 668)

ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥ ਧਨਾਸਰੀ (ਮ: ੪/ 668)

ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ॥ ਹਰਿ ਸੰਗਿ ਹਰੀ ਸਤਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ ॥1॥ ਰਹਾਉ ॥ ਧਨਾਸਰੀ (ਮ: ੪/ 668)

ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥ ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥ ਧਨਾਸਰੀ (ਮ: ੪/669)

ਮਨਿ ਜਪੀਐ ਹਰਿ ਜਗਦੀਸ ॥ ਮਿਲਿ ਸੰਗਤਿ ਸਾਧੂ ਮੀਤ ॥ ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥ ਧਨਾਸਰੀ (ਮ: ੪/669)

ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ ॥ ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥ ਧਨਾਸਰੀ (ਮ: ੪/669)

ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥ ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥ ਧਨਾਸਰੀ (ਮ: ੪/669)

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਧਨਾਸਰੀ (ਮ: ੪/670)

ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਧਨਾਸਰੀ (ਮ: ੪/ 670)

ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥ ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥1॥ ਰਹਾਉ ॥ ਧਨਾਸਰੀ (ਮ: ੫/ 670)

ਅਬ ਮਨ ਏਕਸ ਸਿਉ ਮੋਹੁ ਕੀਨਾ ॥ ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥1॥ ਰਹਾਉ ॥ ਧਨਾਸਰੀ (ਮ: ੫/ 670)

ਸਾਧਸੰਗਿ ਚਿੰਤ ਬਿਰਾਨੀ ਛਾਡੀ ॥ ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥1॥ ਰਹਾਉ ॥ ਧਨਾਸਰੀ (ਮ: ੫/ 671)

ਅਬ ਮੋਹਿ ਰਾਮ ਜਸੋ ਮਨਿ ਗਾਇਓ ॥ ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥1॥ ਰਹਾਉ ॥ ਧਨਾਸਰੀ (ਮ: ੫/ 671)

ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਧਨਾਸਰੀ (ਮ: ੫/ 671)

ਬਿਖਿਆ ਮਹਿ ਕਿਨ ਹੀ ਤਿ੍ਰਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਧਨਾਸਰੀ (ਮ: ੫/ 672)

ਜਾ ਕਉ ਆਇਓ ਏਕੁ ਰਸਾ ॥ ਖਾਨ ਪਾਨ ਆਨ ਨਹੀ ਖੁਧਿਆ ਤਾ ਕੈ ਚਿਤਿ ਨ ਬਸਾ ॥ ਰਹਾਉ ॥ ਧਨਾਸਰੀ (ਮ: ੫/ 672)

ਹਮਰੇ ਪ੍ਰਾਨ ਗੁਪਾਲ ਗੋਬਿੰਦ ॥ ਈਹਾ ਊਹਾ ਸਰਬ ਥੋਕ ਕੀ ਜਿਸਹਿ ਹਮਾਰੀ ਚਿੰਦ ॥1॥ ਰਹਾਉ ॥ ਧਨਾਸਰੀ (ਮ: ੫/ 672)

ਮਾਇਆ ਮੋਹ ਭੂਲੋ ਅਵਰੈ ਹੀਤ ॥ ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥1॥ ਰਹਾਉ ॥ ਧਨਾਸਰੀ (ਮ: ੫/ 673)

ਤੁਮ੍ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥1॥ ਰਹਾਉ ॥ ਧਨਾਸਰੀ (ਮ: ੫/ 673)

ਪ੍ਰਭ ਕੀ ਓਟ ਗਹੀ ਤਉ ਛੂਟੋ ॥ ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥1॥ ਰਹਾਉ ॥ ਧਨਾਸਰੀ (ਮ: ੫/ 673)

ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥1॥ ਰਹਾਉ ॥ ਧਨਾਸਰੀ (ਮ: ੫/ 674)

ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ ॥ ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥1॥ ਰਹਾਉ ॥ ਧਨਾਸਰੀ (ਮ: ੫/ 674)

ਹੈ ਕੋਊ ਐਸੋ ਹਮਰਾ ਮੀਤੁ ॥ ਸਗਲ ਸਮਗ੍ਰੀ ਜੀਉ ਹੀਉ ਦੇਉ ਅਰਪਉ ਅਪਨੋ ਚੀਤੁ ॥1॥ ਰਹਾਉ ॥ ਧਨਾਸਰੀ (ਮ: ੫/ 674)

ਹਰਿ ਹਰਿ ਲੀਨੇ ਸੰਤ ਉਬਾਰਿ ॥ ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕਉ ਫਿਰਿ ਮਾਰਿ ॥1॥ ਰਹਾਉ ॥ ਧਨਾਸਰੀ (ਮ: ੫/ 674)

ਅਬ ਹਰਿ ਰਾਖਨਹਾਰੁ ਚਿਤਾਰਿਆ ॥ ਪਤਿਤ ਪੁਨੀਤ ਕੀਏ ਖਿਨ ਭੀਤਰਿ ਸਗਲਾ ਰੋਗੁ ਬਿਦਾਰਿਆ ॥1॥ ਰਹਾਉ ॥ ਧਨਾਸਰੀ (ਮ: ੫/ 674)

ਮੇਰਾ ਲਾਗੋ ਰਾਮ ਸਿਉ ਹੇਤੁ ॥ ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥1॥ ਰਹਾਉ ॥ ਧਨਾਸਰੀ (ਮ: ੫/ 675)

ਅਉਖਧੁ ਤੇਰੋ ਨਾਮੁ ਦਇਆਲ ॥ ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥1॥ ਰਹਾਉ ॥ ਧਨਾਸਰੀ (ਮ: ੫/ 675)

ਹਾ ਹਾ ਪ੍ਰਭ ਰਾਖਿ ਲੇਹੁ ॥ ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥1॥ ਰਹਾਉ ॥ ਧਨਾਸਰੀ (ਮ: ੫/ 675)

ਸਾਧੂ ਸੰਗਿ ਭਜਹੁ ਗੁਪਾਲ ॥ ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥ ਧਨਾਸਰੀ (ਮ: ੫/ 675)

ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਧਨਾਸਰੀ (ਮ: ੫/ 676)

ਐਸੇ ਭਰਮਿ ਭੁਲੇ ਸੰਸਾਰਾ ॥ ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥ ਧਨਾਸਰੀ (ਮ: ੫/ 676)

ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਧਨਾਸਰੀ (ਮ: ੫/676)

ਸੋ ਕਤ ਡਰੈ ਜਿ ਖਸਮੁ ਸਮ੍ਾਰੈ ॥ ਡਰਿ ਡਰਿ ਪਚੇ ਮਨਮੁਖ ਵੇਚਾਰੇ ॥1॥ ਰਹਾਉ ॥ ਧਨਾਸਰੀ (ਮ: ੫/ 677)

ਜਨ ਕਉ ਪ੍ਰਭ ਅਪਨੇ ਕਾ ਤਾਣੁ ॥ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥ ਧਨਾਸਰੀ (ਮ: ੫/ 677)

ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥ ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥ ਧਨਾਸਰੀ (ਮ: ੫/ 677)

ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਧਨਾਸਰੀ (ਮ: ੫/ 677)

ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਧਨਾਸਰੀ (ਮ: ੫/ 678)

ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ ਧਨਾਸਰੀ (ਮ: ੫/ 678)

ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ ॥ ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ ਰਹਾਉ ॥ ਧਨਾਸਰੀ (ਮ: ੫/ 678)

ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥ ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥ ਧਨਾਸਰੀ (ਮ: ੫/ 679)

ਗੁਰ ਕਾ ਬਚਨੁ ਬਸੈ ਜੀਅ ਨਾਲੇ ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥1॥ ਰਹਾਉ ॥ ਧਨਾਸਰੀ (ਮ: ੫/ 679)

ਸੰਤਨ ਕਉ ਅਨਦੁ ਸਗਲ ਹੀ ਜਾਈ ॥ ਗਿ੍ਰਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥1॥ ਰਹਾਉ ॥ ਧਨਾਸਰੀ (ਮ: ੫/ 679)

ਜੇ ਕੋਊ ਅਪੁਨੀ ਓਟ ਸਮਾਰੈ ॥ ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥1॥ ਰਹਾਉ ॥ ਧਨਾਸਰੀ (ਮ: ੫/ 679)

ਠਾਕੁਰੁ ਗਾਈਐ ਆਤਮ ਰੰਗਿ ॥ ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥1॥ ਰਹਾਉ ॥ ਧਨਾਸਰੀ (ਮ: ੫/ 680)

ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਧਨਾਸਰੀ (ਮ: ੫/ 680)

ਜਨ ਕਉ ਨਾਮੁ ਵਡਾਈ ਸੋਭ ॥ ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥1॥ ਰਹਾਉ ॥ ਧਨਾਸਰੀ (ਮ: ੫/ 680)

ਤੁਮ ਤਉ ਰਾਖਨਹਾਰ ਦਇਆਲ ॥ ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥1॥ ਰਹਾਉ ॥ ਧਨਾਸਰੀ (ਮ: ੫/680)

ਹਮਰੇ ਪਿਤਾ ਗੋਪਾਲ ਦਇਆਲ ॥ ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥1॥ ਰਹਾਉ ॥ ਧਨਾਸਰੀ (ਮ: ੫/ 680)

ਮਨਿ ਤਨਿ ਰਾਮ ਨਾਮ ਹਿਤਕਾਰੇ ॥ ਸੂਖ ਸਹਜ ਆਨੰਦ ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥ ਧਨਾਸਰੀ (ਮ: ੫/ 680)

ਸਤਿਗੁਰਿ ਪੂਰੈ ਕੀਨੀ ਦਾਤਿ ॥ ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥ ਧਨਾਸਰੀ (ਮ: ੫/ 681)

ਸਾਕਤ ਕੀ ਆਵਰਦਾ ਜਾਇ ਬਿ੍ਰਥਾਰੀ ॥ ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥ ਧਨਾਸਰੀ (ਮ: ੫/ 681)

ਰਸਨਾ ਰਾਮ ਰਸਾਇਨਿ ਮਾਤੀ ॥ ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ ਰਹਾਉ ॥ ਧਨਾਸਰੀ (ਮ: ੫/681)

ਨਿਰਖਉ ਤੁਮਰੀ ਓਰਿ ਹਰਿ ਨੀਤ ॥ ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ॥ ਰਹਾਉ ॥ ਧਨਾਸਰੀ (ਮ: ੫/ 681)

ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ ਧਨਾਸਰੀ (ਮ: ੫/ 681)

ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਧਨਾਸਰੀ (ਮ: ੫/ 682)

ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਧਨਾਸਰੀ (ਮ: ੫/ 682)

ਜਨ ਕੇ ਪੂਰਨ ਹੋਏ ਕਾਮ ॥ ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥1॥ ਰਹਾਉ ॥ ਧਨਾਸਰੀ (ਮ: ੫/ 682)

ਮਾਂਗਉ ਰਾਮ ਤੇ ਇਕੁ ਦਾਨੁ ॥ ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥1॥ ਰਹਾਉ ॥ ਧਨਾਸਰੀ (ਮ: ੫/ 682)

ਮਾਂਗਉ ਰਾਮ ਤੇ ਸਭਿ ਥੋਕ ॥ ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥1॥ ਰਹਾਉ ॥ ਧਨਾਸਰੀ (ਮ: ੫/ 682)

ਤਿ੍ਰਸਨਾ ਬੁਝੈ ਹਰਿ ਕੈ ਨਾਮਿ ॥ ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥1॥ ਰਹਾਉ ॥ ਧਨਾਸਰੀ (ਮ: ੫/ 682)

ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥ ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥1॥ ਰਹਾਉ ॥ ਧਨਾਸਰੀ (ਮ: ੫/683)

ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥ ਦਿ੍ਰਸਟਿ ਪ੍ਰਭ ਧਾਰਹੁ ਕਿ੍ਰਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥ ਧਨਾਸਰੀ (ਮ: ੫/ 683)

ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥ ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥1॥ ਰਹਾਉ ॥ ਧਨਾਸਰੀ (ਮ: ੫/683)

ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਧਨਾਸਰੀ (ਮ: ੫/ 683)

ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥1॥ ਰਹਾਉ ॥ ਧਨਾਸਰੀ (ਮ: ੫/ 684)

ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥ ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥1॥ ਰਹਾਉ ॥ ਧਨਾਸਰੀ (ਮ: ੫/ 684)

ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥1॥ ਰਹਾਉ ॥ ਧਨਾਸਰੀ (ਮ: ੫/ 684)

ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥1॥ ਰਹਾਉ ॥ ਧਨਾਸਰੀ (ਮ: ੯/ 684)

ਸਾਧੋ ਇਹੁ ਜਗੁ ਭਰਮ ਭੁਲਾਨਾ ॥ ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥1॥ ਰਹਾਉ ॥ ਧਨਾਸਰੀ (ਮ: ੯/684)

ਤਿਹ ਜੋਗੀ ਕਉ ਜੁਗਤਿ ਨ ਜਾਨਉ ॥ ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥1॥ ਰਹਾਉ ॥ ਧਨਾਸਰੀ (ਮ: ੯/ 685)

ਅਬ ਮੈ ਕਉਨੁ ਉਪਾਉ ਕਰਉ ॥ ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥1॥ ਰਹਾਉ ॥ ਧਨਾਸਰੀ (ਮ: ੯/ 685)

ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥1॥ ਰਹਾਉ ॥ ਧਨਾਸਰੀ (ਮ: ੧/ 685)

ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥1॥ ਰਹਾਉ ॥ ਧਨਾਸਰੀ (ਮ: ੧/ 686)

ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥1॥ ਰਹਾਉ ॥ ਧਨਾਸਰੀ (ਮ: ੫/686)

ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ ਧਨਾਸਰੀ (ਮ: 5/686)

ਸਫਲ ਸਫਲ ਭਈ ਸਫਲ ਜਾਤ੍ਰਾ ॥ ਆਵਣ ਜਾਣ ਰਹੇ ਮਿਲੇ ਸਾਧਾ ॥1॥ ਰਹਾਉ ਦੂਜਾ ॥1॥3॥ ਧਨਾਸਰੀ (ਮ: ੫/ 687)

ਸੰਤਸੰਗਤਿ ਰਾਮੁ ਰਿਦੈ ਬਸਾਈ ॥1॥ ਰਹਾਉ ॥ ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥2॥ ਧਨਾਸਰੀ (ਭਗਤ ਕਬੀਰ/ 691)

ਸੋ ਦਿਨੁ ਆਵਨ ਲਾਗਾ ॥ ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥1॥ ਰਹਾਉ ॥ ਧਨਾਸਰੀ (ਭਗਤ ਕਬੀਰ/ 692)

ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥1॥ ਰਹਾਉ ॥ ਧਨਾਸਰੀ (ਭਗਤ ਕਬੀਰ/ 692)

ਕਿਆ ਮਾਂਗਉ ਕਿਛੁ ਥਿਰੁ ਨਾਹੀ ॥ ਰਾਮ ਨਾਮ ਰਖੁ ਮਨ ਮਾਹੀ ॥1॥ ਰਹਾਉ ॥ ਧਨਾਸਰੀ (ਭਗਤ ਕਬੀਰ) ਗੁਰੂ ਗ੍ਰੰਥ ਸਾਹਿਬ – ਅੰਗ 692)

ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥1॥ ਰਹਾਉ ॥ ਧਨਾਸਰੀ (ਭਗਤ ਕਬੀਰ/ 692)

ਹਮਰੋ ਕਰਤਾ ਰਾਮੁ ਸਨੇਹੀ ॥ ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥1॥ ਰਹਾਉ ॥ ਧਨਾਸਰੀ (ਭਗਤ ਨਾਮਦੇਵ/ 692)

ਪਾਛੈ ਬਹੁਰਿ ਨ ਆਵਨੁ ਪਾਵਉ ॥ ਅੰਮਿ੍ਰਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥1॥ ਰਹਾਉ ॥ ਧਨਾਸਰੀ (ਭਗਤ ਨਾਮਦੇਵ/ 693)

ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥1॥ ਰਹਾਉ ॥ ਧਨਾਸਰੀ (ਭਗਤ ਨਾਮਦੇਵ/ 693)

ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥1॥ ਰਹਾਉ ॥ ਧਨਾਸਰੀ (ਭਗਤ ਨਾਮਦੇਵ/693)

ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥ ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥1॥ ਰਹਾਉ ॥ ਧਨਾਸਰੀ (ਭਗਤ ਨਾਮਦੇਵ/694)

ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਧਨਾਸਰੀ (ਭਗਤ ਰਵਿਦਾਸ/694)

ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥ ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥1॥ ਰਹਾਉ ॥ ਧਨਾਸਰੀ (ਭਗਤ ਰਵਿਦਾਸ/ 694)

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥1॥ ਰਹਾਉ ॥ ਧਨਾਸਰੀ (ਭਗਤ ਰਵਿਦਾਸ/ 694)

ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥ ਦੁਕਿ੍ਰਤੁ ਸੁਕਿ੍ਰਤੁ ਥਾਰੋ ਕਰਮੁ ਰੀ ॥1॥ ਰਹਾਉ ॥ ਧਨਾਸਰੀ (ਭਗਤ ਤਿ੍ਰਲੋਚਨ/ 695)

ਮੰਗਲਾ ਹਰਿ ਮੰਗਲਾ ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥1॥ ਰਹਾਉ ॥ ਧਨਾਸਰੀ (ਭਗਤ ਸੈਣ/ 695)

ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥ ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥1॥ ਰਹਾਉ ॥ ਧਨਾਸਰੀ (ਭਗਤ ਪੀਪਾ/695)

ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥1॥ ਰਹਾਉ ॥ ਧਨਾਸਰੀ (ਭਗਤ ਧੰਨਾ/ 695)

ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦਿ੍ਰੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਜੈਤਸਰੀ (ਮ: ੪/696)

ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥ ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥ ਜੈਤਸਰੀ (ਮ: ੪/ 696)

ਮੇਰਾ ਮਨੁ ਆਲਸੀਆ ਉਘਲਾਨਾ ॥ ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥ ਜੈਤਸਰੀ (ਮ: ੪/ 697)

ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥ ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥ ਜੈਤਸਰੀ (ਮ: ੪/ 697)

ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕਿ੍ਰਪਾਲਿ ਕਿ੍ਰਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਜੈਤਸਰੀ (ਮ: ੪/697)

ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥ ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥ ਜੈਤਸਰੀ (ਮ: ੪/ 698)

ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ ਜਿਸੁ ਹੋਇ ਕਿ੍ਰਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥1॥ ਰਹਾਉ ॥ ਜੈਤਸਰੀ (ਮ: ੫/ 700)

ਦੇਹੁ ਸੰਦੇਸਰੋ ਕਹੀਅਉ ਪਿ੍ਰਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥1॥ ਰਹਾਉ ॥ ਜੈਤਸਰੀ (ਮ: ੫/ 700)

ਧੀਰਉ ਸੁਨਿ ਧੀਰਉ ਪ੍ਰਭ ਕਉ ॥1॥ ਰਹਾਉ ॥ ਜੈਤਸਰੀ (ਮ: ੫/ 700)

ਲੋੜੀਦੜਾ ਸਾਜਨੁ ਮੇਰਾ ॥ ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥1॥ ਰਹਾਉ ॥ ਜੈਤਸਰੀ (ਮ: ੫/ 700)

ਅਬ ਮੈ ਸੁਖੁ ਪਾਇਓ ਗੁਰ ਆਗਿੵ ॥ ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗਿੵ ॥1॥ ਰਹਾਉ ॥ ਜੈਤਸਰੀ (ਮ: ੫/ 701)

ਮਨ ਮਹਿ ਸਤਿਗੁਰ ਧਿਆਨੁ ਧਰਾ ॥ ਦਿ੍ਰੜਿ੍ਓ ਗਿਆਨੁ ਮੰਤ੍ਰੁ ਹਰਿ ਨਾਮਾ ਪ੍ਰਭ ਜੀਉ ਮਇਆ ਕਰਾ ॥1॥ ਰਹਾਉ ॥ ਜੈਤਸਰੀ (ਮ: ੫/ 701)

ਜਾ ਕਉ ਭਏ ਗੋਵਿੰਦ ਸਹਾਈ ॥ ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥1॥ ਰਹਾਉ ॥ ਜੈਤਸਰੀ (ਮ: ੫/ 701)

ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥1॥ ਰਹਾਉ ॥ ਜੈਤਸਰੀ (ਮ: ੫/ 701)

ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥ ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥1॥ ਰਹਾਉ ॥ ਜੈਤਸਰੀ (ਮ: ੫/ 701)

ਚਾਤਿ੍ਰਕ ਚਿਤਵਤ ਬਰਸਤ ਮੇਂਹ ॥ ਕਿ੍ਰਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ ॥1॥ ਰਹਾਉ ॥ ਜੈਤਸਰੀ (ਮ: ੫/ 702)

ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥ ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥1॥ ਰਹਾਉ ॥ ਜੈਤਸਰੀ (ਮ: ੫/ 702)

ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥1॥ ਰਹਾਉ ॥ ਜੈਤਸਰੀ (ਮ: ੫/ 702)

ਹਰਿ ਜਨ ਸਿਮਰਹੁ ਹਿਰਦੈ ਰਾਮ ॥ ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥1॥ ਰਹਾਉ ॥ ਜੈਤਸਰੀ (ਮ: ੫/ 702)

ਭੂਲਿਓ ਮਨੁ ਮਾਇਆ ਉਰਝਾਇਓ ॥ ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥1॥ ਰਹਾਉ ॥ ਜੈਤਸਰੀ (ਮ: ੯/702)

ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥1॥ ਰਹਾਉ ॥ ਜੈਤਸਰੀ (ਮ: ੯/ 703)

ਮਨ ਰੇ ਸਾਚਾ ਗਹੋ ਬਿਚਾਰਾ ॥ ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥1॥ ਰਹਾਉ ॥ ਜੈਤਸਰੀ (ਮ: ੯/ 703)

ਨਾਥ ਕਛੂਅ ਨ ਜਾਨਉ ॥ ਮਨੁ ਮਾਇਆ ਕੈ ਹਾਥਿ ਬਿਕਾਨਉ ॥1॥ ਰਹਾਉ ॥ ਜੈਤਸਰੀ (ਭਗਤ ਰਵਿਦਾਸ/ 710)

ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥1॥ ਰਹਾਉ ॥ ਟੋਡੀ (ਮ: ੪/ 711)

ਸੰਤਨ ਅਵਰ ਨ ਕਾਹੂ ਜਾਨੀ ॥ ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥ ਰਹਾਉ ॥ ਟੋਡੀ (ਮ: ੫/ 711)

ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਟੋਡੀ (ਮ: ੫/ 711)

ਧਾਇਓ ਰੇ ਮਨ ਦਹ ਦਿਸ ਧਾਇਓ ॥ ਮਾਇਆ ਮਗਨ ਸੁਆਦਿ ਲੋਭਿ ਮੋਹਿਓ ਤਿਨਿ ਪ੍ਰਭਿ ਆਪਿ ਭੁਲਾਇਓ ॥ ਰਹਾਉ ॥ ਟੋਡੀ (ਮ: ੫/ 712)

ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥ ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ ॥ ਰਹਾਉ ॥ ਟੋਡੀ (ਮ: ੫/ 712)

ਕਿ੍ਰਪਾ ਨਿਧਿ ਬਸਹੁ ਰਿਦੈ ਹਰਿ ਨੀਤ ॥ ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥ ਟੋਡੀ (ਮ: ੫/ 712)

ਮਾਗਉ ਦਾਨੁ ਠਾਕੁਰ ਨਾਮ ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕਿ੍ਰਪਾ ਗੁਣ ਗਾਮ ॥1॥ ਰਹਾਉ ॥ ਟੋਡੀ (ਮ: ੫/ 713)

ਪ੍ਰਭ ਜੀ ਕੋ ਨਾਮੁ ਮਨਹਿ ਸਾਧਾਰੈ ॥ ਜੀਅ ਪ੍ਰਾਨ ਸੂਖ ਇਸੁ ਮਨ ਕਉ ਬਰਤਨਿ ਏਹ ਹਮਾਰੈ ॥1॥ ਰਹਾਉ ॥ ਟੋਡੀ (ਮ: ੫/ 713)

ਨੀਕੇ ਗੁਣ ਗਾਉ ਮਿਟਹੀ ਰੋਗ ॥ ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥1॥ ਰਹਾਉ ॥ ਟੋਡੀ (ਮ: ੫/ 713)

ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥1॥ ਰਹਾਉ ॥ ਟੋਡੀ (ਮ: ੫/713)

ਰਸਨਾ ਗੁਣ ਗੋਪਾਲ ਨਿਧਿ ਗਾਇਣ ॥ ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥1॥ ਰਹਾਉ ॥ ਟੋਡੀ (ਮ: ੫/ 713)

ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥1॥ ਰਹਾਉ ॥ ਟੋਡੀ (ਮ: ੫/ 714)

ਕਿਰਪਨ ਤਨ ਮਨ ਕਿਲਵਿਖ ਭਰੇ ॥ ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥1॥ ਰਹਾਉ ॥ ਟੋਡੀ (ਮ: ੫/714)

ਹਰਿ ਕੇ ਚਰਨ ਕਮਲ ਮਨਿ ਧਿਆਉ ॥ ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥1॥ ਰਹਾਉ ॥ ਟੋਡੀ (ਮ: ੫/ 714)

ਹਰਿ ਹਰਿ ਨਾਮੁ ਸਦਾ ਸਦ ਜਾਪਿ ॥ ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥1॥ ਰਹਾਉ ॥ ਟੋਡੀ (ਮ: ੫/ 714)

ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥1॥ ਰਹਾਉ ॥ ਟੋਡੀ (ਮ: ੫/ 714)

ਹਾਂ ਹਾਂ ਲਪਟਿਓ ਰੇ ਮੂੜ੍ੇ ਕਛੂ ਨ ਥੋਰੀ ॥ ਤੇਰੋ ਨਹੀ ਸੁ ਜਾਨੀ ਮੋਰੀ ॥ ਰਹਾਉ ॥ ਟੋਡੀ (ਮ: ੫/ 715)

ਹਮਾਰੈ ਏਕੈ ਹਰੀ ਹਰੀ ॥ ਆਨ ਅਵਰ ਸਿਞਾਣਿ ਨ ਕਰੀ ॥ ਰਹਾਉ ॥ ਟੋਡੀ (ਮ: ੫/ 715)

ਰੂੜੋ ਮਨੁ ਹਰਿ ਰੰਗੋ ਲੋੜੈ ॥ ਗਾਲੀ ਹਰਿ ਨੀਹੁ ਨ ਹੋਇ ॥ ਰਹਾਉ ॥ ਟੋਡੀ (ਮ: ੫/ 715)

ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਟੋਡੀ (ਮ: ੫/ 715)

ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥ ਟੋਡੀ (ਮ: ੫/ 716)

ਮਾਈ ਮੇਰੇ ਮਨ ਕੀ ਪ੍ਰੀਤਿ ॥ ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥ ਟੋਡੀ (ਮ: ੫/ 716)

ਪ੍ਰਭ ਜੀ ਮਿਲੁ ਮੇਰੇ ਪ੍ਰਾਨ ॥ ਬਿਸਰੁ ਨਹੀ ਨਿਮਖ ਹੀਅਰੇ ਤੇ ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥ ਟੋਡੀ (ਮ: ੫/ 716)

ਪ੍ਰਭ ਤੇਰੇ ਪਗ ਕੀ ਧੂਰਿ ॥ ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥ ਟੋਡੀ (ਮ: ੫/ 716)

ਮਾਈ ਮੇਰੇ ਮਨ ਕੀ ਪਿਆਸ ॥ ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥ ਟੋਡੀ (ਮ: ੫/ 716)

ਹਰਿ ਹਰਿ ਪਤਿਤ ਪਾਵਨ ॥ ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥ ਟੋਡੀ (ਮ: ੫/ 717)

ਮਾਈ ਮਾਇਆ ਛਲੁ ॥ ਤਿ੍ਰਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ ਰਹਾਉ ॥ ਟੋਡੀ (ਮ: ੫/ 717)

ਮਾਈ ਚਰਨ ਗੁਰ ਮੀਠੇ ॥ ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥ ਟੋਡੀ (ਮ: ੫/ 717)

ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥ ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥ ਟੋਡੀ (ਮ: ੫/ 717)

ਮਾਈ ਮੇਰੇ ਮਨ ਕੋ ਸੁਖੁ ॥ ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥1॥ ਰਹਾਉ ॥ ਟੋਡੀ (ਮ: ੫/ 717)

ਹਰਿ ਹਰਿ ਚਰਨ ਰਿਦੈ ਉਰ ਧਾਰੇ ॥ ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥1॥ ਰਹਾਉ ॥ ਟੋਡੀ (ਮ: ੫/ 718)

ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥1॥ ਰਹਾਉ ॥ ਟੋਡੀ (ਮ: ੯/ 718)

ਕਾਂਇ ਰੇ ਬਕਬਾਦੁ ਲਾਇਓ ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥1॥ ਰਹਾਉ ॥ ਟੋਡੀ (ਭਗਤ ਨਾਮਦੇਵ/ 718)

ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥ ਪਤਿਤ ਪਵਿਤ ਭਏ ਰਾਮੁ ਕਹਤ ਹੀ ॥1॥ ਰਹਾਉ ॥ ਟੋਡੀ (ਭਗਤ ਨਾਮਦੇਵ/ 718)

ਤੀਨਿ ਛੰਦੇ ਖੇਲੁ ਆਛੈ ॥1॥ ਰਹਾਉ ॥ ਟੋਡੀ (ਭਗਤ ਨਾਮਦੇਵ/ 718)

ਸੁਨਿ ਮਨ ਅਕਥ ਕਥਾ ਹਰਿ ਨਾਮ ॥ ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥1॥ ਰਹਾਉ ॥ ਬੈਰਾੜੀ (ਮ: ੪/ 719)

ਮਨ ਮਿਲਿ ਸੰਤ ਜਨਾ ਜਸੁ ਗਾਇਓ ॥ ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥1॥ ਰਹਾਉ ॥ ਬੈਰਾੜੀ (ਮ: ੪/ 719)

ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥1॥ ਰਹਾਉ ॥ ਬੈਰਾੜੀ (ਮ: ੪/719)

ਜਪਿ ਮਨ ਰਾਮ ਨਾਮੁ ਨਿਸਤਾਰਾ ॥ ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥1॥ ਰਹਾਉ ॥ ਬੈਰਾੜੀ (ਮ: ੪/ 720)

ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥ ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ ॥1॥ ਰਹਾਉ ॥ ਬੈਰਾੜੀ (ਮ: ੪/ 720)

ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥1॥ ਰਹਾਉ ॥ ਬੈਰਾੜੀ (ਮ: ੪/ 720)

ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥ ਕੋਟਿ ਜਨਮ ਕੇ ਦੂਖ ਗਵਾਇਓ ॥1॥ ਰਹਾਉ ॥ ਬੈਰਾੜੀ (ਮ: ੫/ 720)

ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥1॥ ਰਹਾਉ ॥ ਤਿਲੰਗ (ਮ: ੧/721)

ਤਉ ਦਰਸਨ ਕੀ ਕਰਉ ਸਮਾਇ ॥ ਮੈ ਦਰਿ ਮਾਗਤੁ ਭੀਖਿਆ ਪਾਇ ॥1॥ ਰਹਾਉ ॥ ਤਿਲੰਗ (ਮ: ੧/ 721)

ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥1॥ ਰਹਾਉ ॥ ਤਿਲੰਗ (ਮ: ੧/ 722)

ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥ ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥ ਤਿਲੰਗ (ਮ: ੪/ 723)

ਐਸਾ ਬਾਜੀ ਸੈਸਾਰੁ ਨ ਚੇਤੈ ਹਰਿ ਨਾਮਾ ॥ ਖਿਨ ਮਹਿ ਬਿਨਸੈ ਸਭੁ ਝੂਠੁ ਮੇਰੇ ਮਨ ਧਿਆਇ ਰਾਮਾ ॥ ਰਹਾਉ ॥ ਤਿਲੰਗ (ਮ: ੪/ 723)

ਬੰਦੇ ਚਸਮ ਦੀਦੰ ਫਨਾਇ ॥ ਦੁਨਂੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥ ਤਿਲੰਗ (ਮ: ੫/ 723)

ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਤਿਲੰਗ (ਮ: ੫/ 723)

ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ ਤਿਲੰਗ (ਮ: ੫/ 724)

ਕਰਤੇ ਕੁਦਰਤੀ ਮੁਸਤਾਕੁ ॥ ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥ ਤਿਲੰਗ (ਮ: ੫/ 724)

ਮੀਰਾਂ ਦਾਨਾਂ ਦਿਲ ਸੋਚ ॥ ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ ॥1॥ ਰਹਾਉ ॥ ਤਿਲੰਗ (ਮ: ੫/ 724)

ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ॥ ਰਹਾਉ ॥ ਤਿਲੰਗ (ਮ: ੧/ 725)

ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਤਿਲੰਗ (ਮ: ੪/725)

ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥ ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥1॥ ਰਹਾਉ ॥ ਤਿਲੰਗ (ਮ: ੯/726)

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥1॥ ਰਹਾਉ ॥ ਤਿਲੰਗ (ਮ: ੯/726)

ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥1॥ ਰਹਾਉ ॥ ਤਿਲੰਗ (ਮ: ੯/ 727)

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥1॥ ਰਹਾਉ ॥ ਤਿਲੰਗ (ਭਗਤ ਕਬੀਰ/727)

ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥1॥ ਰਹਾਉ ॥ ਤਿਲੰਗ (ਭਗਤ ਨਾਮਦੇਵ/ 727)

ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥ ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥1॥ ਰਹਾਉ ॥ ਤਿਲੰਗ (ਭਗਤ ਨਾਮਦੇਵ/727)

ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥1॥ ਰਹਾਉ ॥ ਸੂਹੀ (ਮ: ੧/728)

ਐਸਾ ਗਿਆਨੁ ਜਪਹੁ ਮਨ ਮੇਰੇ ॥ ਹੋਵਹੁ ਚਾਕਰ ਸਾਚੇ ਕੇਰੇ ॥1॥ ਰਹਾਉ ॥ ਸੂਹੀ (ਮ: ੧/ 728)

ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥1॥ ਰਹਾਉ ॥ ਸੂਹੀ (ਮ: ੧/ 729)

ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥1॥ ਰਹਾਉ ॥ ਸੂਹੀ (ਮ: ੧/729)

ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥1॥ ਰਹਾਉ ॥ ਸੂਹੀ (ਮ: ੧/730)

ਗਲੀ ਜੋਗੁ ਨ ਹੋਈ ॥ ਏਕ ਦਿ੍ਰਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥1॥ ਰਹਾਉ ॥ ਸੂਹੀ (ਮ: ੧/ 730)

ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥1॥ ਰਹਾਉ ॥ ਸੂਹੀ (ਮ: ੧/ 731)

ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ ॥ ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ ॥1॥ ਰਹਾਉ ॥ ਸੂਹੀ (ਮ: ੪/ 731)

ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥ ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥1॥ ਰਹਾਉ ॥ ਸੂਹੀ (ਮ: ੪/ 731)

ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ ॥ ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ ॥1॥ ਰਹਾਉ ॥ ਸੂਹੀ (ਮ: ੪/732)

ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥ ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥1॥ ਰਹਾਉ ॥ ਸੂਹੀ (ਮ: ੪/ 732)

ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥ ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥1॥ ਰਹਾਉ ॥ ਸੂਹੀ (ਮ: ੪/ 732)

ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥ ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥1॥ ਰਹਾਉ ॥ ਸੂਹੀ (ਮ: ੪/ 732)

ਹਰਿ ਰਸੁ ਜਨ ਚਾਖਹੁ ਜੇ ਭਾਈ ॥ ਤਉ ਕਤ ਅਨਤ ਸਾਦਿ ਲੋਭਾਈ ॥1॥ ਰਹਾਉ ॥ ਸੂਹੀ (ਮ: ੪/ 733)

ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥1॥ ਰਹਾਉ ॥ ਸੂਹੀ (ਮ: ੪/ 733)

ਹਰਿ ਹਰਿ ਧਿਆਇ ਮਨ ਮੇਰੇ ਮਨ ਧਿਆਇ ਹਰਿ ਜਨਮ ਜਨਮ ਕੇ ਸਭਿ ਦੂਖ ਨਿਵਾਰਣਹਾਰਾ ॥1॥ ਰਹਾਉ ॥ ਸੂਹੀ (ਮ: ੪/ 733)

ਹਰਿ ਧਨੁ ਸੰਚੀਐ ਭਾਈ ॥ ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥1॥ ਰਹਾਉ ॥ ਸੂਹੀ (ਮ: ੪/ 734)

ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥1॥ ਰਹਾਉ ॥ ਸੂਹੀ (ਮ: ੪/ 734)

ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥1॥ ਰਹਾਉ ॥ ਸੂਹੀ (ਮ: ੪/ 735)

ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ ॥ ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ ॥1॥ ਰਹਾਉ ॥ ਸੂਹੀ (ਮ: ੪/ 735)

ਮੇਰੇ ਰਾਮ ਹਰਿ ਜਨ ਆਰੋਗ ਭਏ ॥ ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥1॥ ਰਹਾਉ ॥ ਸੂਹੀ (ਮ: ੪/ 735)

ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥1॥ ਰਹਾਉ ॥ ਸੂਹੀ (ਮ: ੪/736)

ਕਵਨ ਰੂਪ ਦਿ੍ਰਸਟਿਓ ਬਿਨਸਾਇਓ ॥ ਕਤਹਿ ਗਇਓ ਉਹੁ ਕਤ ਤੇ ਆਇਓ ॥1॥ ਰਹਾਉ ॥ ਸੂਹੀ (ਮ: ੫/ 736)

ਤੇਰੀ ਸਰਣਿ ਪੂਰਨ ਦਇਆਲਾ ॥ ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥1॥ ਰਹਾਉ ॥ ਸੂਹੀ (ਮ: ੫/ 736)

ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥ ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥1॥ ਰਹਾਉ ॥ ਸੂਹੀ (ਮ: ੫/ 737)

ਕਵਨ ਕਹਾ ਗੁਨ ਕੰਤ ਪਿਆਰੇ ॥ ਸੁਘੜ ਸਰੂਪ ਦਇਆਲ ਮੁਰਾਰੇ ॥1॥ ਰਹਾਉ ॥ ਸੂਹੀ (ਮ: ੫/ 737)

ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥ ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥1॥ ਰਹਾਉ ॥ ਸੂਹੀ (ਮ: ੫/ 737)

ਜਹ ਦੇਖਾ ਤਹ ਪਿਰੁ ਹੈ ਭਾਈ ॥ ਖੋਲਿ੍ਓ ਕਪਾਟੁ ਤਾ ਮਨੁ ਠਹਰਾਈ ॥1॥ ਰਹਾਉ ਦੂਜਾ ॥5॥ ਸੂਹੀ (ਮ: ੫/ 738)

ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥1॥ ਰਹਾਉ ॥ ਸੂਹੀ (ਮ: ੫/ 738)

ਜੋ ਪਿ੍ਰਅ ਮਾਨੇ ਤਿਨ ਕੀ ਰੀਸਾ ॥ ਕੂੜੇ ਮੂਰਖ ਕੀ ਹਾਠੀਸਾ ॥1॥ ਰਹਾਉ ॥ ਸੂਹੀ (ਮ: ੫/ 738)

ਦਰਸਨ ਦੇਖੇ ਕੀ ਵਡਿਆਈ ॥ ਤੁਮ੍ ਸੁਖਦਾਤੇ ਪੁਰਖ ਸੁਭਾਈ ॥1॥ ਰਹਾਉ ਦੂਜਾ ॥1॥7॥ ਸੂਹੀ (ਮ: ੫/ 738)

ਅਉਸਰੁ ਅਪਨਾ ਬੂਝੈ ਨ ਇਆਨਾ ॥ ਮਾਇਆ ਮੋਹ ਰੰਗਿ ਲਪਟਾਨਾ ॥1॥ ਰਹਾਉ ॥ ਸੂਹੀ (ਮ: ੫/ 738)

ਕਬਹੂ ਨ ਸਮਝੈ ਅਗਿਆਨੁ ਗਵਾਰਾ ॥ ਬਹੁਰਿ ਬਹੁਰਿ ਲਪਟਿਓ ਜੰਜਾਰਾ ॥1॥ ਰਹਾਉ ॥ ਸੂਹੀ (ਮ: ੫/ 738)

ਦਿ੍ਰਸਟਿ ਨਾਹੀ ਰੇ ਪੇਖਤ ਅੰਧੇ ॥ ਛੋਡਿ ਜਾਹਿ ਝੂਠੇ ਸਭਿ ਧੰਧੇ ॥1॥ ਰਹਾਉ ॥ ਸੂਹੀ (ਮ: ੫/ 738)

ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥1॥ ਰਹਾਉ ॥2॥8॥ ਸੂਹੀ (ਮ: ੫/ 739)

ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥1॥ ਰਹਾਉ ॥ ਸੂਹੀ (ਮ: ੫/ 739)

ਸੂਹਬ ਸੂਹਬ ਸੂਹਵੀ ॥ ਅਪਨੇ ਪ੍ਰੀਤਮ ਕੈ ਰੰਗਿ ਰਤੀ ॥1॥ ਰਹਾਉ ॥ ਸੂਹੀ (ਮ: ੫/ 739)

ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥ ਚਿਤਹਿ ਨ ਬਿਸਰਹਿ ਕਾਹੂ ਬੇਰਾ ॥1॥ ਰਹਾਉ ॥ ਸੂਹੀ (ਮ: ੫/ 739)

ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥ ਵਿਰਲੈ ਕਾਹੂ ਨੇਤ੍ਰਹੁ ਡੀਠੀ ॥1॥ ਰਹਾਉ ॥ ਸੂਹੀ (ਮ: ੫/ 739)

ਓਇ ਸਾਜਨ ਓਇ ਮੀਤ ਪਿਆਰੇ ॥ ਜੋ ਹਮ ਕਉ ਹਰਿ ਨਾਮੁ ਚਿਤਾਰੇ ॥1॥ ਰਹਾਉ ॥ ਸੂਹੀ (ਮ: ੫/ 739)

ਜੀਵਤ ਪੇਖੇ ਜਿਨ੍ੀ ਹਰਿ ਹਰਿ ਧਿਆਇਆ ॥ ਸਾਧਸੰਗਿ ਤਿਨ੍ੀ ਦਰਸਨੁ ਪਾਇਆ ॥1॥ ਰਹਾਉ ॥ ਸੂਹੀ (ਮ: ੫/ 740)

ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥ ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥1॥ ਰਹਾਉ ॥ ਸੂਹੀ (ਮ: ੫/ 740)

ਇਹੁ ਸੁਪਨਾ ਸੋਵਤ ਨਹੀ ਜਾਨੈ ॥ ਅਚੇਤ ਬਿਵਸਥਾ ਮਹਿ ਲਪਟਾਨੈ ॥1॥ ਰਹਾਉ ॥ ਸੂਹੀ (ਮ: ੫/ 740)

ਸੋ ਹਰਿ ਮੇਰਾ ਅੰਤਰਜਾਮੀ ॥ ਭਗਤ ਜਨਾ ਕੈ ਸੰਗਿ ਸੁਆਮੀ ॥1॥ ਰਹਾਉ ॥ ਸੂਹੀ (ਮ: ੫/ 740)

ਸਫਲ ਮੂਰਤਿ ਦਰਸਨ ਬਲਿਹਾਰੀ ॥ ਚਰਣ ਕਮਲ ਮਨ ਪ੍ਰਾਣ ਅਧਾਰੀ ॥1॥ ਰਹਾਉ ॥ ਸੂਹੀ (ਮ: ੫/ 740)

ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥ ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥1॥ ਰਹਾਉ ॥ ਸੂਹੀ (ਮ: ੫/ 741)

ਸੋ ਕਿਛੁ ਕਰਿ ਜਿਤੁ ਛੁਟਹਿ ਪਰਾਨੀ ॥ ਹਰਿ ਹਰਿ ਨਾਮੁ ਜਪਿ ਅੰਮਿ੍ਰਤ ਬਾਨੀ ॥1॥ ਰਹਾਉ ॥ ਸੂਹੀ (ਮ: ੫/ 741)

ਸੁਣਿ ਸਾਜਨ ਇਉ ਦੁਤਰੁ ਤਰੀਐ ॥ ਮਿਲਿ ਸਾਧੂ ਹਰਿ ਨਾਮੁ ਉਚਰੀਐ ॥1॥ ਰਹਾਉ ॥ ਸੂਹੀ (ਮ: ੫/ 741)

ਗੁਰ ਕੇ ਚਰਣ ਕਮਲ ਮਨ ਧਿਆਇ ॥ ਦੂਖੁ ਦਰਦੁ ਇਸੁ ਤਨ ਤੇ ਜਾਇ ॥1॥ ਰਹਾਉ ॥ ਸੂਹੀ (ਮ: ੫/ 741)

ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥1॥ ਰਹਾਉ ॥ ਸੂਹੀ (ਮ: ੫/741)

ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥1॥ ਰਹਾਉ ॥ ਸੂਹੀ (ਮ: ੫/ 742)

ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥ ਸੂਖ ਸਹਜ ਆਨੰਦ ਬਿਸਰਾਮ ॥1॥ ਰਹਾਉ ॥ ਸੂਹੀ (ਮ: ੫/ 742)

ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥ ਸਾਧ ਜਨਾ ਕੀ ਚਰਣੀ ਪਾਹਾ ॥1॥ ਰਹਾਉ ॥ ਸੂਹੀ (ਮ: ੫/ 742)

ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥ ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥1॥ ਰਹਾਉ ॥ ਸੂਹੀ (ਮ: ੫/ 742)

ਤੁਮਹਿ ਛਡਾਇ ਲੀਓ ਜਨੁ ਅਪਨਾ ॥ ਉਰਝਿ ਪਰਿਓ ਜਾਲੁ ਜਗੁ ਸੁਪਨਾ ॥1॥ ਰਹਾਉ ॥ ਸੂਹੀ (ਮ: ੫/ 742)

ਜੋ ਤਿਸੁ ਭਾਵੈ ਸੋ ਪਰਵਾਣੁ ॥ ਆਪਣੀ ਕੁਦਰਤਿ ਆਪੇ ਜਾਣੁ ॥1॥ ਰਹਾਉ ॥ ਸੂਹੀ (ਮ: ੫/743)

ਸਦਾ ਸਦਾ ਜਪੀਐ ਹਰਿ ਨਾਮ ॥ ਪੂਰਨ ਹੋਵਹਿ ਮਨ ਕੇ ਕਾਮ ॥1॥ ਰਹਾਉ ॥ ਸੂਹੀ (ਮ: ੫/ 743)

ਪੇਖਿ ਪੇਖਿ ਜੀਵਾ ਦਰਸੁ ਤੁਮ੍ਾਰਾ ॥ ਚਰਣ ਕਮਲ ਜਾਈ ਬਲਿਹਾਰਾ ॥ ਤੁਝ ਬਿਨੁ ਠਾਕੁਰ ਕਵਨੁ ਹਮਾਰਾ ॥1॥ ਰਹਾਉ ॥ ਸੂਹੀ (ਮ: ੫/ 743)

ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥ ਸਾਧ ਗਾਵਹਿ ਗੁਣ ਸਦਾ ਰਸਾਲਾ ॥1॥ ਰਹਾਉ ॥ ਸੂਹੀ (ਮ: ੫/ 743)

ਮਾਧਵੇ ਭਜੁ ਦਿਨ ਨਿਤ ਰੈਣੀ ॥ ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥1॥ ਰਹਾਉ ॥ ਸੂਹੀ (ਮ: ੫/ 743)

ਸਿਮਰਿ ਸਿਮਰਿ ਜੀਵਾ ਨਾਰਾਇਣ ॥ ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥1॥ ਰਹਾਉ ॥ ਸੂਹੀ (ਮ: ੫/744)

ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ ॥ ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥1॥ ਰਹਾਉ ॥ ਸੂਹੀ (ਮ: ੫/744)

ਗੁਰੂ ਧਿਆਇ ਹਰਿ ਚਰਨ ਮਨਿ ਚੀਨ੍ੇ ॥ ਤਾ ਤੇ ਕਰਤੈ ਅਸਥਿਰੁ ਕੀਨ੍ੇ ॥1॥ ਰਹਾਉ ॥ ਸੂਹੀ (ਮ: ੫/ 744)

ਅੰਮਿ੍ਰਤ ਬਚਨ ਸਾਧ ਕੀ ਬਾਣੀ ॥ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥1॥ ਰਹਾਉ ॥ ਸੂਹੀ (ਮ: ੫/ 744)

ਗੋਬਿੰਦਾ ਗੁਣ ਗਾਉ ਦਇਆਲਾ ॥ ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥ ਸੂਹੀ (ਮ: ੫/ 744)

ਹਰਿ ਹਰਿ ਨਾਮੁ ਮੇਰਾ ਆਧਾਰੁ ॥ ਕਰਣ ਕਾਰਣ ਸਮਰਥੁ ਅਪਾਰੁ ॥1॥ ਰਹਾਉ ॥ ਸੂਹੀ (ਮ: ੫/ 744)

ਦਰਸਨ ਕਉ ਲੋਚੈ ਸਭੁ ਕੋਈ ॥ ਪੂਰੈ ਭਾਗਿ ਪਰਾਪਤਿ ਹੋਈ ॥ ਰਹਾਉ ॥ ਸੂਹੀ (ਮ: ੫/ 745)

ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥ ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥1॥ ਰਹਾਉ ॥ ਸੂਹੀ (ਮ: ੫/ 745)

ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥ ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥1॥ ਰਹਾਉ ॥ ਸੂਹੀ (ਮ: ੫/ 745)

ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥ ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥1॥ ਰਹਾਉ ॥ ਸੂਹੀ (ਮ: ੫/745)

ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥1॥ ਰਹਾਉ ॥ ਸੂਹੀ (ਮ: ੫/ 746)

ਰਾਸਿ ਮੰਡਲੁ ਕੀਨੋ ਆਖਾਰਾ ॥ ਸਗਲੋ ਸਾਜਿ ਰਖਿਓ ਪਾਸਾਰਾ ॥1॥ ਰਹਾਉ ॥ ਸੂਹੀ (ਮ: ੫/ 746

ਤਉ ਮੈ ਆਇਆ ਸਰਨੀ ਆਇਆ ॥ ਭਰੋਸੈ ਆਇਆ ਕਿਰਪਾ ਆਇਆ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥1॥ ਰਹਾਉ ॥ ਸੂਹੀ (ਮ: ੫/746)

ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥1॥ ਰਹਾਉ ॥ ਸੂਹੀ (ਮ: ੫/746)

ਮੇਰੇ ਰਾਮ ਰਾਇ ਸੰਤਾ ਟੇਕ ਤੁਮ੍ਾਰੀ ॥ ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥1॥ ਰਹਾਉ ॥ ਸੂਹੀ (ਮ: ੫/ 747)

ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ ॥ ਖੋਜਤ ਖੋਜਤ ਭਇਆ ਸਾਧਸੰਗੁ ਤਿਨ੍ ਸਰਣਾਈ ਪਾਇਆ ॥1॥ ਰਹਾਉ ॥ ਸੂਹੀ (ਮ: ੫/747)

ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥1॥ ਰਹਾਉ ॥ ਸੂਹੀ (ਮ: ੫/ 747)

ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥ ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥1॥ ਰਹਾਉ ॥ ਸੂਹੀ (ਮ: ੫/748)

ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥ ਤੇਰੀ ਟੇਕ ਭਰਵਾਸਾ ਤੁਮ੍ਰਾ ਜਪਿ ਨਾਮੁ ਤੁਮ੍ਾਰਾ ਉਧਰੇ ॥1॥ ਰਹਾਉ ॥ ਸੂਹੀ (ਮ: ੫/ 748)

ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥ ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥1॥ ਰਹਾਉ ॥ ਸੂਹੀ (ਮ: ੫/ 748)

ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥1॥ ਰਹਾਉ ॥ ਸੂਹੀ (ਮ: ੫/ 749)

ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥1॥ ਰਹਾਉ ॥ ਸੂਹੀ (ਮ: ੫/ 749)

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥1॥ ਰਹਾਉ ॥ ਸੂਹੀ (ਮ: ੫/ 749)

ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥1॥ ਰਹਾਉ ॥ ਸੂਹੀ (ਮ: ੫/ 750)

ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ॥ ਕਰਿ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾ ਨਿਤ ਸੁਆਮੀ ॥1॥ ਰਹਾਉ ॥ ਸੂਹੀ (ਮ: ੫/ 750)

ਨਾ ਮੈ ਰੂਪੁ ਨ ਬੰਕੇ ਨੈਣਾ ॥ ਨਾ ਕੁਲ ਢੰਗੁ ਨ ਮੀਠੇ ਬੈਣਾ ॥1॥ ਰਹਾਉ ॥ ਸੂਹੀ (ਮ: ੧/ 750)

ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥ ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ ॥1॥ ਰਹਾਉ ॥ ਸੂਹੀ (ਮ: ੧/ 751)

ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ॥ ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ ॥1॥ ਰਹਾਉ ॥ ਸੂਹੀ (ਮ: ੧/ 751)

ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥ ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥1॥ ਰਹਾਉ ॥ ਸੂਹੀ (ਮ: ੧/ 752)

ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ ॥ ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ ॥1॥ ਰਹਾਉ ॥ ਸੂਹੀ (ਮ: ੧/ 752)

ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥ ਸਬਦੁ ਚੀਨਿ੍ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥1॥ ਰਹਾਉ ॥ ਸੂਹੀ (ਮ: ੩/753)

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥ ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥1॥ ਰਹਾਉ ॥ ਸੂਹੀ (ਮ: ੩/ 754)

ਵਾਹੁ ਮੇਰੇ ਸਾਹਿਬਾ ਵਾਹੁ ॥ ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥1॥ ਰਹਾਉ ॥ ਸੂਹੀ (ਮ: ੩/ 755)

ਗੁਰਮੁਖਿ ਹਰਿ ਹਰਿ ਨਾਮੁ ਜਪੰਨਿ ॥ ਹਉ ਤਿਨ ਕੈ ਬਲਿਹਾਰਣੈ ਮਨਿ ਹਰਿ ਗੁਣ ਸਦਾ ਰਵੰਨਿ ॥1॥ ਰਹਾਉ ॥ ਸੂਹੀ (ਮ: ੩/ 757)

ਦਰਸਨੁ ਹਰਿ ਦੇਖਣ ਕੈ ਤਾਈ ॥ ਕਿ੍ਰਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥1॥ ਰਹਾਉ ॥ ਸੂਹੀ (ਮ: ੪/ 757)

ਮੈ ਹਰਿ ਹਰਿ ਨਾਮੁ ਵਿਸਾਹੁ ॥ ਗੁਰ ਪੂਰੇ ਤੇ ਪਾਇਆ ਅੰਮਿ੍ਰਤੁ ਅਗਮ ਅਥਾਹੁ ॥1॥ ਰਹਾਉ ॥ ਸੂਹੀ (ਮ: ੪/ 758)

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥8॥ ਸੂਹੀ (ਮ: ੪/ 759)

ਮੇਰੇ ਮਨ ਅਗਮ ਅਗੋਚਰ ॥ ਕਤ ਪਾਈਐ ਪੂਰਨ ਪਰਮੇਸਰ ॥1॥ ਰਹਾਉ ॥ ਸੂਹੀ (ਮ: ੫/ 759)

ਭਇਓ ਕਿ੍ਰਪਾਲੁ ਸਾਧਸੰਗੁ ਪਾਇਆ ॥ ਨਾਨਕ ਤਿ੍ਰਪਤੇ ਪੂਰਾ ਪਾਇਆ ॥1॥ ਰਹਾਉ ਦੂਜਾ ॥1॥ ਸੂਹੀ (ਮ: ੫/ 759)

ਚਰਣ ਕਮਲ ਸਰਣਾਇ ਨਰਾਇਣ ॥ ਦੀਨਾ ਨਾਥ ਭਗਤ ਪਰਾਇਣ ॥1॥ ਰਹਾਉ ॥ ਸੂਹੀ (ਮ: ੫/ 760)

ਪਾਰਬ੍ਰਹਮ ਪ੍ਰਭ ਕਰਿ ਦਇਆ ਗੁਣ ਗਾਵਾ ਤੇਰੇ ਨਿਤ ਜੀਉ ॥ ਆਇ ਮਿਲਹੁ ਸੰਤ ਸਜਣਾ ਨਾਮੁ ਜਪਹ ਮਨ ਮਿਤ ਜੀਉ ॥1॥ ਰਹਾਉ ॥ ਸੂਹੀ (ਮ: ੫/760)

ਹਉ ਨਾ ਛੋਡਉ ਕੰਤ ਪਾਸਰਾ ॥ ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥1॥ ਰਹਾਉ ॥ ਸੂਹੀ (ਮ: ੫/ 761)

ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥ ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥1॥ ਰਹਾਉ ॥ ਸੂਹੀ (ਮ: ੫/ 761)

ਰਾਮ ਨ ਜਪਹੁ ਕਵਨ ਮਤਿ ਲਾਗੇ ॥ ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥1॥ ਰਹਾਉ ॥ – ਸੂਹੀ (ਭਗਤ ਕਬੀਰ/ 792)

ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥1॥ ਰਹਾਉ ॥ ਸੂਹੀ (ਭਗਤ ਕਬੀਰ/ 792)

ਚਲੁ ਦਰਹਾਲੁ ਦੀਵਾਨਿ ਬੁਲਾਇਆ ॥ ਹਰਿ ਫੁਰਮਾਨੁ ਦਰਗਹ ਕਾ ਆਇਆ ॥1॥ ਰਹਾਉ ॥ ਸੂਹੀ (ਭਗਤ ਕਬੀਰ/ 792)

ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥1॥ ਰਹਾਉ ॥ ਸੂਹੀ (ਭਗਤ ਕਬੀਰ/ 793)

ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥ ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥1॥ ਰਹਾਉ ॥ ਸੂਹੀ (ਭਗਤ ਕਬੀਰ/793)

ਸੋ ਕਤ ਜਾਨੈ ਪੀਰ ਪਰਾਈ ॥ ਜਾ ਕੈ ਅੰਤਰਿ ਦਰਦੁ ਨ ਪਾਈ ॥1॥ ਰਹਾਉ ॥ ਸੂਹੀ (ਭਗਤ ਰਵਿਦਾਸ/ 793)

ਕਿਆ ਤੂ ਸੋਇਆ ਜਾਗੁ ਇਆਨਾ ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥1॥ ਰਹਾਉ ॥ ਸੂਹੀ (ਭਗਤ ਰਵਿਦਾਸ/794)

ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥ ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥1॥ ਰਹਾਉ ॥ ਸੂਹੀ (ਭਗਤ ਰਵਿਦਾਸ/ 794)

ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੈ ਪਛੁਤਾਨੀ ॥1॥ ਰਹਾਉ ॥ ਸੂਹੀ (ਬਾਬਾ ਫਰੀਦ ਜੀ/794)

ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥1॥ ਰਹਾਉ ॥ ਸੂਹੀ (ਬਾਬਾ ਫਰੀਦ ਜੀ/ 794)

ਤੇਰੇ ਗੁਣ ਗਾਵਾ ਦੇਹਿ ਬੁਝਾਈ ॥ ਜੈਸੇ ਸਚ ਮਹਿ ਰਹਉ ਰਜਾਈ ॥1॥ ਰਹਾਉ ॥ ਬਿਲਾਵਲੁ (ਮ: ੧/ 795)

ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥ ਕਉਣੁ ਜਾਣੈ ਪੀਰ ਪਰਾਈ ॥ ਹਮ ਨਾਹੀ ਚਿੰਤ ਪਰਾਈ ॥1॥ ਰਹਾਉ ॥ ਬਿਲਾਵਲੁ (ਮ: ੧/ 795)

ਐਸਾ ਨਾਮੁ ਨਿਰੰਜਨ ਦੇਉ ॥ ਹਉ ਜਾਚਿਕੁ ਤੂ ਅਲਖ ਅਭੇਉ ॥1॥ ਰਹਾਉ ॥ ਬਿਲਾਵਲੁ (ਮ: ੧/ 796)

ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥ ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥1॥ ਰਹਾਉ ॥ ਬਿਲਾਵਲੁ (ਮ: ੧/ 796)

ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥ ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥1॥ ਰਹਾਉ ॥ ਬਿਲਾਵਲੁ (ਮ: ੩/796)

ਗੁਰ ਪਰਸਾਦਿ ਵਸੈ ਮਨਿ ਆਇ ॥ ਤਾ ਕੋ ਜਾਣੈ ਦੁਬਿਧਾ ਜਾਇ ॥1॥ ਰਹਾਉ ॥ ਬਿਲਾਵਲੁ (ਮ: ੩/ 797)

ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥1॥ ਰਹਾਉ ॥ ਬਿਲਾਵਲੁ (ਮ: ੩/797)

ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥1॥ ਰਹਾਉ ॥ ਬਿਲਾਵਲੁ (ਮ: ੩/ 797)

ਹਉ ਤਿਨ ਬਲਿਹਾਰੈ ਜਿਨ੍ ਹਰਿ ਮੰਨਿ ਵਸਾਏ ॥ ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥1॥ ਰਹਾਉ ॥ ਬਿਲਾਵਲੁ (ਮ: ੩/ 798)

ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥ ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥1॥ ਰਹਾਉ ॥ ਬਿਲਾਵਲੁ (ਮ: ੩/ 798)

ਜਪਿ ਮਨ ਰਾਮ ਨਾਮੁ ਰਸਨਾ ॥ ਮਸਤਕਿ ਲਿਖਤ ਲਿਖੇ ਗੁਰੁ ਪਾਇਆ ਹਰਿ ਹਿਰਦੈ ਹਰਿ ਬਸਨਾ ॥1॥ ਰਹਾਉ ॥ ਬਿਲਾਵਲੁ (ਮ: ੪/ 799)

ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥ ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥1॥ ਰਹਾਉ ॥ ਬਿਲਾਵਲੁ (ਮ: ੪/ 799)

ਮੇਰੇ ਮਨ ਜਪਿ ਨਰਹਰ ਨਾਮੁ ਨਰਹਰਾ ॥ ਜਨ ਊਪਰਿ ਕਿਰਪਾ ਪ੍ਰਭਿ ਧਾਰੀ ਮਿਲਿ ਸਤਿਗੁਰ ਪਾਰਿ ਪਰਾ ॥1॥ ਰਹਾਉ ॥ ਬਿਲਾਵਲੁ (ਮ: ੪/ 799)

ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥ ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥1॥ ਰਹਾਉ ॥ ਬਿਲਾਵਲੁ (ਮ: ੪/ 799)

ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥ ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥1॥ ਰਹਾਉ ॥ ਬਿਲਾਵਲੁ (ਮ: ੪/ 800)

ਜਪਿ ਮਨ ਹਰਿ ਹਰਿ ਨਾਮੁ ਗੁੋਬਿੰਦੇ ॥ ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥1॥ ਰਹਾਉ ॥ ਬਿਲਾਵਲੁ (ਮ: ੪/ 800)

ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ ਹਰਿ ਸੰਤ ਭਗਤ ਤਾਰਨੋ ॥ ਹਰਿ ਭਰਿਪੁਰੇ ਰਹਿਆ ॥ ਜਲਿ ਥਲੇ ਰਾਮ ਨਾਮੁ ॥ ਨਿਤ ਗਾਈਐ ਹਰਿ ਦੂਖ ਬਿਸਾਰਨੋ ॥1॥ ਰਹਾਉ ॥ ਬਿਲਾਵਲੁ (ਮ: ੪/ 801)

ਕਿਉ ਤਰੀਐ ਬਿਖਿਆ ਸੰਸਾਰੁ ॥ ਸਤਿਗੁਰੁ ਬੋਹਿਥੁ ਪਾਵੈ ਪਾਰਿ ॥1॥ ਰਹਾਉ ॥ ਬਿਲਾਵਲੁ (ਮ: ੫/ 801)

ਧਰਤਿ ਪੁਨੀਤ ਭਈ ਗੁਨ ਗਾਏ ॥ ਦੁਰਤੁ ਗਇਆ ਹਰਿ ਨਾਮੁ ਧਿਆਏ ॥1॥ ਰਹਾਉ ॥ ਬਿਲਾਵਲੁ (ਮ: ੫/ 801)

ਦਇਆ ਕਰਹੁ ਬਸਹੁ ਮਨਿ ਆਇ ॥ ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥ ਬਿਲਾਵਲੁ (ਮ: ੫/802)

ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥1॥ ਰਹਾਉ ॥ ਬਿਲਾਵਲੁ (ਮ: ੫/802)

ਐਸੋ ਗਿਆਨੁ ਬਿਰਲੋ ਈ ਪਾਏ ॥ ਜਤ ਜਤ ਜਾਈਐ ਤਤ ਦਿ੍ਰਸਟਾਏ ॥1॥ ਰਹਾਉ ॥ ਬਿਲਾਵਲੁ (ਮ: ੫/ 803)

ਆਪਨ ਬਚਨੁ ਆਪ ਹੀ ਕਰਨਾ ॥ ਆਪਨ ਬਿਭਉ ਆਪ ਹੀ ਜਰਨਾ ॥1॥ ਰਹਾਉ ॥ ਬਿਲਾਵਲੁ (ਮ: ੫/ 803)

ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥1॥ ਰਹਾਉ ॥ ਬਿਲਾਵਲੁ (ਮ: ੫/ 803)

ਕਰਿ ਆਸਾ ਆਇਓ ਪ੍ਰਭ ਮਾਗਨਿ ॥ ਤੁਮ੍ ਪੇਖਤ ਸੋਭਾ ਮੇਰੈ ਆਗਨਿ ॥1॥ ਰਹਾਉ ॥ ਬਿਲਾਵਲੁ (ਮ: ੫/ 804)

ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥ ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥1॥ ਰਹਾਉ ॥ ਬਿਲਾਵਲੁ (ਮ: ੫/ 804)

ਪਾਰਬ੍ਰਹਮ ਪ੍ਰਭ ਤੇਰੀ ਸਰਨਾ ॥ ਕਿਲਬਿਖ ਕਾਟੈ ਭਜੁ ਗੁਰ ਕੇ ਚਰਨਾ ॥1॥ ਰਹਾਉ ॥ ਬਿਲਾਵਲੁ (ਮ: ੫/ 804)

ਸੰਤ ਜਨਾ ਕਾ ਮੁਖੁ ਊਜਲੁ ਕੀਨਾ ॥ ਕਰਿ ਕਿਰਪਾ ਅਪੁਨਾ ਨਾਮੁ ਦੀਨਾ ॥1॥ ਰਹਾਉ ॥ ਬਿਲਾਵਲੁ (ਮ: ੫/ 804)

ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ॥ ਜਲਨਿ ਬੁਝੈ ਹਰਿ ਹਰਿ ਗੁਨ ਗਾਵਤ ॥1॥ ਰਹਾਉ ॥ ਬਿਲਾਵਲੁ (ਮ: ੫/ 805)

ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥ ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥1॥ ਰਹਾਉ ॥ ਬਿਲਾਵਲੁ (ਮ: ੫/ 805)

ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥ ਊਚ ਮਹਲ ਸੁਆਮੀ ਪ੍ਰਭ ਮੇਰੇ ॥ ਤੂ ਅਪਰੰਪਰ ਠਾਕੁਰ ਮੇਰੇ ॥1॥ ਰਹਾਉ ॥ ਬਿਲਾਵਲੁ (ਮ: ੫/ 805)

ਭਜੁ ਗੋਬਿਦ ਸਭ ਛੋਡਿ ਜੰਜਾਲ ॥ ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ ॥1॥ ਰਹਾਉ ॥ ਬਿਲਾਵਲੁ (ਮ: ੫/ 805)

ਸੂਖ ਸਹਜ ਆਨੰਦ ਘਣੇ ॥ ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥1॥ ਰਹਾਉ ॥ ਬਿਲਾਵਲੁ (ਮ: ੫/ 805)

ਸ੍ਰਬ ਨਿਧਾਨ ਪੂਰਨ ਗੁਰਦੇਵ ॥1॥ ਰਹਾਉ ॥ ਹਰਿ ਹਰਿ ਨਾਮੁ ਜਪਤ ਨਰ ਜੀਵੇ ॥ ਮਰਿ ਖੁਆਰੁ ਸਾਕਤ ਨਰ ਥੀਵੇ ॥1॥ ਬਿਲਾਵਲੁ (ਮ: ੫/ 806)

ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥ ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥1॥ ਰਹਾਉ ॥ ਬਿਲਾਵਲੁ (ਮ: ੫/ 806)

ਗੁਰਿ ਦੁਖੁ ਕਾਟਿਆ ਦੀਨੋ ਦਾਨੁ ॥ ਸਫਲ ਜਨਮੁ ਜੀਵਨ ਪਰਵਾਨੁ ॥1॥ ਰਹਾਉ ॥ ਬਿਲਾਵਲੁ (ਮ: ੫/ 806)

ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥ ਸੁਖ ਉਪਜੇ ਬਾਜੇ ਅਨਹਦ ਤੂਰੇ ॥1॥ ਰਹਾਉ ॥ ਬਿਲਾਵਲੁ (ਮ: ੫/ 806)

ਤੇਰੀ ਸਰਣਿ ਪ੍ਰਭ ਦੀਨ ਦਇਆਲਾ ॥ ਮਹਾ ਬਿਖਮ ਸਾਗਰੁ ਅਤਿ ਭਾਰੀ ਉਧਰਹੁ ਸਾਧੂ ਸੰਗਿ ਰਵਾਲਾ ॥1॥ ਰਹਾਉ ॥ ਬਿਲਾਵਲੁ (ਮ: ੫/ 806)

ਕਾਰਜੁ ਸਤਿਗੁਰਿ ਆਪਿ ਸਵਾਰਿਆ ॥ ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥1॥ ਰਹਾਉ ॥ ਬਿਲਾਵਲੁ (ਮ: ੫/ 807)

ਜਿਸੁ ਊਪਰਿ ਹੋਵਤ ਦਇਆਲੁ ॥ ਹਰਿ ਸਿਮਰਤ ਕਾਟੈ ਸੋ ਕਾਲੁ ॥1॥ ਰਹਾਉ ॥ ਬਿਲਾਵਲੁ (ਮ: ੫/ 807)

ਐਸੀ ਪ੍ਰੀਤਿ ਕਰਹੁ ਮਨ ਮੇਰੇ ॥ ਆਠ ਪਹਰ ਪ੍ਰਭ ਜਾਨਹੁ ਨੇਰੇ ॥1॥ ਰਹਾਉ ॥ ਬਿਲਾਵਲੁ (ਮ: ੫/ 807)

ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥ ਨੀਦ ਪਈ ਸੁਖ ਸਹਜ ਘਰੁ ਆਇਆ ॥1॥ ਰਹਾਉ ॥ ਬਿਲਾਵਲੁ (ਮ: ੫/ 807)

ਸਤਿਗੁਰ ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥ ਬਿਲਾਵਲੁ (ਮ: ੫/ 807)

ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ॥ ਪਾਰਬ੍ਰਹਮਿ ਤੂ ਬਖਸਿਆ ਸੰਤਨ ਰਸ ਭੋਗ ॥ ਰਹਾਉ ॥ ਬਿਲਾਵਲੁ (ਮ: ੫/ 807)

ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥ ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ ਰਹਾਉ ॥ ਬਿਲਾਵਲੁ (ਮ: ੫/ 807)

ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ ਸਦਾ ਸਹਾਈ ਸੰਗਿ ਪ੍ਰਭ ਅੰਮਿ੍ਰਤ ਗੁਣ ਚੀਨ ॥ ਰਹਾਉ ॥ ਬਿਲਾਵਲੁ (ਮ: ੫/ 807)

ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ ॥ ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥1॥ ਰਹਾਉ ॥ ਬਿਲਾਵਲੁ (ਮ: ੫/ 808)

ਜਉ ਪ੍ਰਭ ਜੀਉ ਦਇਆਲ ਹੋਇ ਤਉ ਭਗਤੀ ਲਾਗਉ ॥ ਲਪਟਿ ਰਹਿਓ ਮਨੁ ਬਾਸਨਾ ਗੁਰ ਮਿਲਿ ਇਹ ਤਿਆਗਉ ॥1॥ ਰਹਾਉ ॥ ਬਿਲਾਵਲੁ (ਮ: ੫/808)

ਪ੍ਰਭੁ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ ॥ ਸਹਜਿ ਸਮਾਨਾ ਭੀਤਰੇ ਛੋਡਿਆ ਨਹ ਜਾਇ ॥1॥ ਰਹਾਉ ॥ ਬਿਲਾਵਲੁ (ਮ: ੫/ 808)

ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ ॥ ਹਮ ਅਪਰਾਧੀ ਸਦ ਭੂਲਤੇ ਤੁਮ੍ ਬਖਸਨਹਾਰੇ ॥1॥ ਰਹਾਉ ॥ ਬਿਲਾਵਲੁ (ਮ: ੫/ 809)

ਕਹੀਐ ਕਾਇ ਪਿਆਰੇ ਤੁਝੁ ਬਿਨਾ ॥ ਤੁਮ੍ ਦਇਆਲ ਸੁਆਮੀ ਸਭ ਅਵਗਨ ਹਮਾ ॥1॥ ਰਹਾਉ ॥ ਬਿਲਾਵਲੁ (ਮ: ੫/ 809)

ਸਤਿਗੁਰੁ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ॥ ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ ॥1॥ ਰਹਾਉ ॥ ਬਿਲਾਵਲੁ (ਮ: ੫/ 809)

ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥1॥ ਰਹਾਉ ॥ ਬਿਲਾਵਲੁ (ਮ: ੫/ 809)

ਐਸੀ ਪੇਖੀ ਨੇਤ੍ਰ ਮਹਿ ਪੂਰੇ ਗੁਰ ਪਰਸਾਦਿ ॥ ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥1॥ ਰਹਾਉ ॥ ਬਿਲਾਵਲੁ (ਮ: ੫/ 810)

ਹਰਿ ਹਰਿ ਹਰਿ ਹਰਿ ਹਰਿ ਹਰੇ ਹਰਿ ਹਰਿ ਹਰਿ ਹੇਤ ॥ ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ ॥1॥ ਰਹਾਉ ॥ ਬਿਲਾਵਲੁ (ਮ: ੫/ 810)

ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ ॥ ਤਨੁ ਮਨੁ ਅਪਨੋ ਜੀਅਰਾ ਫਿਰਿ ਫਿਰਿ ਹਉ ਵਾਰੀ ॥1॥ ਰਹਾਉ ॥ ਬਿਲਾਵਲੁ (ਮ: ੫/ 810)

ਤੁਮ੍ ਮਿਲਤੇ ਮੇਰਾ ਮਨੁ ਜੀਓ ਤੁਮ੍ ਮਿਲਹੁ ਦਇਆਲ ॥ ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ ॥1॥ ਰਹਾਉ ॥ ਬਿਲਾਵਲੁ (ਮ: ੫/ 810)

ਤੁਮ੍ਰੀ ਕਿ੍ਰਪਾ ਤੇ ਛੂਟੀਐ ਬਿਨਸੈ ਅਹੰਮੇਵ ॥ ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ॥1॥ ਰਹਾਉ ॥ ਬਿਲਾਵਲੁ (ਮ: ੫/ 811)

ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥1॥ ਰਹਾਉ ॥ ਬਿਲਾਵਲੁ (ਮ: ੫/ 811)

ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥ ਮਾਇਆਧਾਰੀ ਛਤ੍ਰਪਤਿ ਤਿਨ੍ ਛੋਡਉ ਤਿਆਗਿ ॥1॥ ਰਹਾਉ ॥ ਬਿਲਾਵਲੁ (ਮ: ੫/ 811)

ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਉ ॥ ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ ॥1॥ ਰਹਾਉ ॥ ਬਿਲਾਵਲੁ (ਮ: ੫/ 812)

ਇਹ ਪਰਤੀਤਿ ਗੋਵਿੰਦ ਕੀ ਜਪਿ ਹਰਿ ਸੁਖੁ ਪਾਇਆ ॥ ਅਨਿਕ ਬਾਤਾ ਸਭਿ ਕਰਿ ਰਹੇ ਗੁਰੁ ਘਰਿ ਲੈ ਆਇਆ ॥1॥ ਰਹਾਉ ॥ ਬਿਲਾਵਲੁ (ਮ: ੫/ 812)

ਕਿਉ ਬਿਸਰੈ ਪ੍ਰਭੁ ਮਨੈ ਤੇ ਜਿਸ ਕੇ ਗੁਣ ਏਹ ॥ ਪ੍ਰਭ ਤਜਿ ਰਚੇ ਜਿ ਆਨ ਸਿਉ ਸੋ ਰਲੀਐ ਖੇਹ ॥1॥ ਰਹਾਉ ॥ ਬਿਲਾਵਲੁ (ਮ: ੫/ 812)

ਜਨ ਕਾ ਨਾਮੁ ਅਧਾਰੁ ਹੈ ਪ੍ਰਭ ਸਰਣੀ ਪਾਹਿ ॥ ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ ॥1॥ ਰਹਾਉ ॥ ਬਿਲਾਵਲੁ (ਮ: ੫/ 812)

ਓਇ ਹਮਾਰੇ ਸਾਜਨਾ ਹਮ ਉਨ ਕੀ ਰੇਨ ॥ ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ ॥1॥ ਰਹਾਉ ॥ ਬਿਲਾਵਲੁ (ਮ: ੫/ 813)

ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥ ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥1॥ ਰਹਾਉ ॥ ਬਿਲਾਵਲੁ (ਮ: ੫/ 813)

ਕਰਉ ਮਨੋਰਥ ਮਨੈ ਮਾਹਿ ਅਪਨੇ ਪ੍ਰਭ ਤੇ ਪਾਵਉ ॥ ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ ॥1॥ ਰਹਾਉ ॥ ਬਿਲਾਵਲੁ (ਮ: ੫/ 813)

ਸੁਣਿ ਸੁਣਿ ਜੀਵੈ ਦਾਸੁ ਤੁਮ੍ ਬਾਣੀ ਜਨ ਆਖੀ ॥ ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥1॥ ਰਹਾਉ ॥ ਬਿਲਾਵਲੁ (ਮ: ੫/ 814)

ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ ॥ ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਧਿਆਵਨ ਜੋਗੁ ॥1॥ ਰਹਾਉ ॥ – ਬਿਲਾਵਲੁ (ਮ: ੫/ 814)

ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ ॥ ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ ॥1॥ ਰਹਾਉ ॥ ਬਿਲਾਵਲੁ (ਮ: ੫/ 814)

ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥ ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥1॥ ਰਹਾਉ ॥ ਬਿਲਾਵਲੁ (ਮ: ੫/ 814)

ਕਰਿ ਕਿਰਪਾ ਪ੍ਰਭਿ ਆਪਣੀ ਅਪਨੇ ਦਾਸ ਰਖਿ ਲੀਏ ॥ ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ ॥1॥ ਰਹਾਉ ॥ ਬਿਲਾਵਲੁ (ਮ: ੫/ 815)

ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥ ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥1॥ ਰਹਾਉ ॥ ਬਿਲਾਵਲੁ (ਮ: ੫/ 815)

ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ ॥ ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ ॥1॥ ਰਹਾਉ ॥ ਬਿਲਾਵਲੁ (ਮ: ੫/ 815)

ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥ ਪਾਰਬ੍ਰਹਮੁ ਆਰਾਧਤੇ ਮੁਖਿ ਅੰਮਿ੍ਰਤੁ ਪੀਵਾ ॥1॥ ਰਹਾਉ ॥ ਬਿਲਾਵਲੁ (ਮ: ੫/ 815)

ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥ ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥1॥ ਰਹਾਉ ॥ ਬਿਲਾਵਲੁ (ਮ: ੫/ 816)

ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥ ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥1॥ ਰਹਾਉ ॥ ਬਿਲਾਵਲੁ (ਮ: ੫/ 816)

ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥ ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥1॥ ਰਹਾਉ ॥ ਬਿਲਾਵਲੁ (ਮ: ੫/ 816)

ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥ ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥1॥ ਰਹਾਉ ॥ ਬਿਲਾਵਲੁ (ਮ: ੫/ 816)

ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ ॥ ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ ॥1॥ ਰਹਾਉ ॥ ਬਿਲਾਵਲੁ (ਮ: ੫/ 817)

ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥ ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥1॥ ਰਹਾਉ ॥ ਬਿਲਾਵਲੁ (ਮ: ੫/ 817)

ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥ ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ॥1॥ ਰਹਾਉ ॥ ਬਿਲਾਵਲੁ (ਮ: ੫/ 817)

ਰਾਖਨਹਾਰ ਅਪਾਰ ਪ੍ਰਭ ਤਾ ਕੀ ਨਿਰਮਲ ਸੇਵ ॥ ਰਾਮ ਰਾਜ ਰਾਮਦਾਸ ਪੁਰਿ ਕੀਨ੍ੇ ਗੁਰਦੇਵ ॥1॥ ਰਹਾਉ ॥ ਬਿਲਾਵਲੁ (ਮ: ੫/ 817)

ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥ ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥1॥ ਰਹਾਉ ॥ ਬਿਲਾਵਲੁ (ਮ: ੫/ 818)

ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ ॥ ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ ॥1॥ ਰਹਾਉ ॥ ਬਿਲਾਵਲੁ (ਮ: ੫/818)

ਬਲਿਹਾਰੀ ਗੁਰ ਆਪਨੇ ਚਰਨਨ੍ ਬਲਿ ਜਾਉ ॥ ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥1॥ ਰਹਾਉ ॥ ਬਿਲਾਵਲੁ (ਮ: ੫/ 818)

ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥ ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥1॥ ਰਹਾਉ ॥ ਬਿਲਾਵਲੁ (ਮ: ੫/ 818)

ਸੂਖ ਸਹਜ ਕਲਿਆਣ ਰਸ ਪੂਰੈ ਗੁਰਿ ਕੀਨ੍ ॥ ਜੀਅ ਸਗਲ ਦਇਆਲ ਭਏ ਹਰਿ ਹਰਿ ਨਾਮੁ ਚੀਨ੍ ॥1॥ ਰਹਾਉ ॥ ਬਿਲਾਵਲੁ (ਮ: ੫/ 818)

ਤੁਝਹਿ ਨ ਜੋਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ॥ ਪਾਰਬ੍ਰਹਮਿ ਤੂ ਰਾਖਿਆ ਦੇ ਅਪਨੇ ਹਾਥ ॥1॥ ਰਹਾਉ ॥ ਬਿਲਾਵਲੁ (ਮ: ੫/ 818)

ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ॥ ਨਿੰਦਕ ਮਿਰਤਕ ਹੋਇ ਗਏ ਤੁਮ੍ ਹੋਹੁ ਨਿਚਿੰਦ ॥1॥ ਰਹਾਉ ॥ ਬਿਲਾਵਲੁ (ਮ: ੫/ 818)

ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ॥ ਸਹਜ ਸੂਖ ਆਨੰਦ ਰਸ ਪੂਰਨ ਸਭਿ ਕਾਮ ॥1॥ ਰਹਾਉ ॥ ਬਿਲਾਵਲੁ (ਮ: ੫/ 819)

ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥ ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥1॥ ਰਹਾਉ ॥ ਬਿਲਾਵਲੁ (ਮ: ੫/ 819)

ਗੁਰਿ ਗੋਵਿੰਦਿ ਕਿ੍ਰਪਾ ਕਰੀ ਰਾਖਿਆ ਮੇਰਾ ਭਾਈ ॥ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥1॥ ਰਹਾਉ ॥ ਬਿਲਾਵਲੁ (ਮ: ੫/ 819)

ਸਾਂਤਿ ਸਹਜੁ ਆਨਦੁ ਘਨਾ ਪੂਰਨ ਭਈ ਆਸ ॥ ਸੁਖੁ ਪਾਇਆ ਹਰਿ ਸਾਧਸੰਗਿ ਸਿਮਰਤ ਗੁਣਤਾਸ ॥1॥ ਰਹਾਉ ॥ ਬਿਲਾਵਲੁ (ਮ: ੫/ 819)

ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥ ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥1॥ ਰਹਾਉ ॥ ਬਿਲਾਵਲੁ (ਮ: ੫/ 819)

ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥1॥ ਰਹਾਉ ॥ ਬਿਲਾਵਲੁ (ਮ: ੫/ 819)

ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥ ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥1॥ ਰਹਾਉ ॥ ਬਿਲਾਵਲੁ (ਮ: ੫/ 820)

ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥ ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥1॥ ਰਹਾਉ ॥ ਬਿਲਾਵਲੁ (ਮ: ੫/ 820)

ਸੁਨੀਅਤ ਪ੍ਰਭ ਤਉ ਸਗਲ ਉਧਾਰਨ ॥ ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ ॥1॥ ਰਹਾਉ ॥ ਬਿਲਾਵਲੁ (ਮ: ੫/ 820)

ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ ॥ ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥1॥ ਰਹਾਉ ॥ ਬਿਲਾਵਲੁ (ਮ: ੫/ 820)

ਰਾਖਿ ਲੀਏ ਅਪਨੇ ਜਨ ਆਪ ॥ ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ ਬਿਨਸਿ ਗਏ ਸਭ ਸੋਗ ਸੰਤਾਪ ॥1॥ ਰਹਾਉ ॥ ਬਿਲਾਵਲੁ (ਮ: ੫/ 821)

ਤਾਪੁ ਲਾਹਿਆ ਗੁਰ ਸਿਰਜਨਹਾਰਿ ॥ ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ ॥1॥ ਰਹਾਉ ॥ ਬਿਲਾਵਲੁ (ਮ: ੫/ 821)

ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ੀ ਅਨੂਪਾ ॥1॥ ਰਹਾਉ ॥ ਬਿਲਾਵਲੁ (ਮ: ੫/ 821)

ਬਿਨੁ ਹਰਿ ਕਾਮਿ ਨ ਆਵਤ ਹੇ ॥ ਜਾ ਸਿਉ ਰਾਚਿ ਮਾਚਿ ਤੁਮ੍ ਲਾਗੇ ਓਹ ਮੋਹਨੀ ਮੋਹਾਵਤ ਹੇ ॥1॥ ਰਹਾਉ ॥ ਬਿਲਾਵਲੁ (ਮ: ੫/ 821)

ਹਰਿ ਹਰਿ ਨਾਮੁ ਅਪਾਰ ਅਮੋਲੀ ॥ ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥1॥ ਰਹਾਉ ॥ ਬਿਲਾਵਲੁ (ਮ: ੫/ 822)

ਗੋਬਿੰਦ ਗੋਬਿੰਦ ਗੋਬਿੰਦ ਮਈ ॥ ਜਬ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤਿ ਦੂਰਿ ਭਈ ॥1॥ ਰਹਾਉ ॥ ਬਿਲਾਵਲੁ (ਮ: ੫/ 822)

ਕਿਆ ਕਥੀਐ ਕਿਛੁ ਕਥਨੁ ਨ ਜਾਈ ॥ ਜਹ ਜਹ ਦੇਖਾ ਤਹ ਰਹਿਆ ਸਮਾਈ ॥1॥ ਰਹਾਉ ॥ ਬਿਲਾਵਲੁ (ਮ: ੫/ 822)

ਕਿਤੁ ਬਿਧੀਐ ਕਿਤੁ ਸੰਜਮਿ ਪਾਈਐ ॥ ਕਹੁ ਸੁਰਜਨ ਕਿਤੁ ਜੁਗਤੀ ਧਿਆਈਐ ॥1॥ ਰਹਾਉ ॥ ਬਿਲਾਵਲੁ (ਮ: ੫/ 822)

ਸੰਤ ਸਰਣਿ ਸੰਤ ਟਹਲ ਕਰੀ ॥ ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥1॥ ਰਹਾਉ ॥ ਬਿਲਾਵਲੁ (ਮ: ੫/ 822)

ਮਨ ਕਿਆ ਕਹਤਾ ਹਉ ਕਿਆ ਕਹਤਾ ॥ ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ ਤਿਸੁ ਆਗੈ ਕਿਆ ਕਹਤਾ ॥1॥ ਰਹਾਉ ॥ ਬਿਲਾਵਲੁ (ਮ: ੫/ 823)

ਨਿੰਦਕੁ ਐਸੇ ਹੀ ਝਰਿ ਪਰੀਐ ॥ ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ ॥1॥ ਰਹਾਉ ॥ ਬਿਲਾਵਲੁ (ਮ: ੫/ 823)

ਐਸੇ ਕਾਹੇ ਭੂਲਿ ਪਰੇ ॥ ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥1॥ ਰਹਾਉ ॥ ਬਿਲਾਵਲੁ (ਮ: ੫/ 823)

ਮਨ ਤਨ ਰਸਨਾ ਹਰਿ ਚੀਨ੍ਾ ॥ ਭਏ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋ ਕਉ ਗੁਰਿ ਦੀਨ੍ਾ ॥1॥ ਰਹਾਉ ॥ ਬਿਲਾਵਲੁ (ਮ: ੫/ 823)

ਗੁਰਿ ਪੂਰੈ ਮੇਰੀ ਰਾਖਿ ਲਈ ॥ ਅੰਮਿ੍ਰਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥1॥ ਰਹਾਉ ॥ ਬਿਲਾਵਲੁ (ਮ: ੫/ 823)

ਸਦਾ ਸਦਾ ਜਪੀਐ ਪ੍ਰਭ ਨਾਮ ॥ ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥1॥ ਰਹਾਉ ॥ ਬਿਲਾਵਲੁ (ਮ: ੫/ 824)

ਮਨ ਤਨ ਅੰਤਰਿ ਪ੍ਰਭੁ ਆਹੀ ॥ ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥1॥ ਰਹਾਉ ॥ ਬਿਲਾਵਲੁ (ਮ: ੫/ 824)

ਧੀਰਉ ਦੇਖਿ ਤੁਮ੍ਾਰੇ ਰੰਗਾ ॥ ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥1॥ ਰਹਾਉ ॥ ਬਿਲਾਵਲੁ (ਮ: ੫/ 824)

ਅਚੁਤ ਪੂਜਾ ਜੋਗ ਗੋਪਾਲ ॥ ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥1॥ ਰਹਾਉ ॥ ਬਿਲਾਵਲੁ (ਮ: ੫/ 824)

ਸਿਮਰਤ ਨਾਮੁ ਕੋਟਿ ਜਤਨ ਭਏ ॥ ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥1॥ ਰਹਾਉ ॥ ਬਿਲਾਵਲੁ (ਮ: ੫/824)

ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥1॥ ਰਹਾਉ ॥ – ਬਿਲਾਵਲੁ (ਮ: ੫/ 825)

ਪੂਰੇ ਗੁਰ ਕੀ ਪੂਰੀ ਸੇਵ ॥ ਆਪੇ ਆਪਿ ਵਰਤੈ ਸੁਆਮੀ ਕਾਰਜੁ ਰਾਸਿ ਕੀਆ ਗੁਰਦੇਵ ॥1॥ ਰਹਾਉ ॥ ਬਿਲਾਵਲੁ (ਮ: ੫/ 825)

ਤਾਪ ਪਾਪ ਤੇ ਰਾਖੇ ਆਪ ॥ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ॥1॥ ਰਹਾਉ ॥ ਬਿਲਾਵਲੁ (ਮ: ੫/825)

ਜਿਸ ਤੇ ਉਪਜਿਆ ਤਿਸਹਿ ਪਛਾਨੁ ॥ ਪਾਰਬ੍ਰਹਮੁ ਪਰਮੇਸਰੁ ਧਿਆਇਆ ਕੁਸਲ ਖੇਮ ਹੋਏ ਕਲਿਆਨ ॥1॥ ਰਹਾਉ ॥ ਬਿਲਾਵਲੁ (ਮ: ੫/ 825)

ਦੋਵੈ ਥਾਵ ਰਖੇ ਗੁਰ ਸੂਰੇ ॥ ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥1॥ ਰਹਾਉ ॥ ਬਿਲਾਵਲੁ (ਮ: ੫/ 825)

ਦਰਸਨੁ ਦੇਖਤ ਦੋਖ ਨਸੇ ॥ ਕਬਹੁ ਨ ਹੋਵਹੁ ਦਿ੍ਰਸਟਿ ਅਗੋਚਰ ਜੀਅ ਕੈ ਸੰਗਿ ਬਸੇ ॥1॥ ਰਹਾਉ ॥ ਬਿਲਾਵਲੁ (ਮ: ੫/ 826)

ਤਨੁ ਧਨੁ ਜੋਬਨੁ ਚਲਤ ਗਇਆ ॥ ਰਾਮ ਨਾਮ ਕਾ ਭਜਨੁ ਨ ਕੀਨੋ ਕਰਤ ਬਿਕਾਰ ਨਿਸਿ ਭੋਰੁ ਭਇਆ ॥1॥ ਰਹਾਉ ॥ ਬਿਲਾਵਲੁ (ਮ: ੫/ 826)

ਆਪਨਾ ਪ੍ਰਭੁ ਆਇਆ ਚੀਤਿ ॥ ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ ਮੇਰੇ ਭਾਈ ਮੀਤ ॥1॥ ਰਹਾਉ ॥ ਬਿਲਾਵਲੁ (ਮ: ੫/ 826)

ਗੋਬਿਦੁ ਸਿਮਰਿ ਹੋਆ ਕਲਿਆਣੁ ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥1॥ ਰਹਾਉ ॥ ਬਿਲਾਵਲੁ (ਮ: ੫/ 826)

ਪਾਰਬ੍ਰਹਮ ਪ੍ਰਭ ਭਏ ਕਿ੍ਰਪਾਲ ॥ ਕਾਰਜ ਸਗਲ ਸਵਾਰੇ ਸਤਿਗੁਰ ਜਪਿ ਜਪਿ ਸਾਧੂ ਭਏ ਨਿਹਾਲ ॥1॥ ਰਹਾਉ ॥ ਬਿਲਾਵਲੁ (ਮ: ੫/826)

ਮੂ ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥ ਬਿਲਾਵਲੁ (ਮ: ੫/827)

ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ ॥ ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ ॥1॥ ਰਹਾਉ ॥ ਬਿਲਾਵਲੁ (ਮ: ੫/ 827)

ਰਾਖਿ ਲੀਏ ਸਤਿਗੁਰ ਕੀ ਸਰਣ ॥ ਜੈ ਜੈ ਕਾਰੁ ਹੋਆ ਜਗ ਅੰਤਰਿ ਪਾਰਬ੍ਰਹਮੁ ਮੇਰੋ ਤਾਰਣ ਤਰਣ ॥1॥ ਰਹਾਉ ॥ ਬਿਲਾਵਲੁ (ਮ: ੫/ 827)

ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥ ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥1॥ ਰਹਾਉ ॥ ਬਿਲਾਵਲੁ (ਮ: ੫/ 827)

ਤੁਮ੍ ਸਮਰਥਾ ਕਾਰਨ ਕਰਨ ॥ ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ॥1॥ ਰਹਾਉ ॥ ਬਿਲਾਵਲੁ (ਮ: ੫/ 828)

ਐਸੀ ਕਿਰਪਾ ਮੋਹਿ ਕਰਹੁ ॥ ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥1॥ ਰਹਾਉ ॥ ਬਿਲਾਵਲੁ (ਮ: ੫/ 828)

ਐਸੀ ਦੀਖਿਆ ਜਨ ਸਿਉ ਮੰਗਾ ॥ ਤੁਮ੍ਰੋ ਧਿਆਨੁ ਤੁਮ੍ਾਰੋ ਰੰਗਾ ॥ ਤੁਮ੍ਰੀ ਸੇਵਾ ਤੁਮ੍ਾਰੇ ਅੰਗਾ ॥1॥ ਰਹਾਉ ॥ ਬਿਲਾਵਲੁ (ਮ: ੫/ 828)

ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮ੍ ਪਿਤਾ ਕਿਰਪਾਲ ॥1॥ ਰਹਾਉ ॥ ਬਿਲਾਵਲੁ (ਮ: ੫/ 828)

ਰਾਖੁ ਸਦਾ ਪ੍ਰਭ ਅਪਨੈ ਸਾਥ ॥ ਤੂ ਹਮਰੋ ਪ੍ਰੀਤਮੁ ਮਨਮੋਹਨੁ ਤੁਝ ਬਿਨੁ ਜੀਵਨੁ ਸਗਲ ਅਕਾਥ ॥1॥ ਰਹਾਉ ॥ ਬਿਲਾਵਲੁ (ਮ: ੫/ 828)

ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥ ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥1॥ ਰਹਾਉ ॥ ਬਿਲਾਵਲੁ (ਮ: ੫/ 829)

ਆਗੈ ਪਾਛੈ ਕੁਸਲੁ ਭਇਆ ॥ ਗੁਰਿ ਪੂਰੈ ਪੂਰੀ ਸਭ ਰਾਖੀ ਪਾਰਬ੍ਰਹਮਿ ਪ੍ਰਭਿ ਕੀਨੀ ਮਇਆ ॥1॥ ਰਹਾਉ ॥ ਬਿਲਾਵਲੁ (ਮ: ੫/ 829)

ਬਿਨੁ ਭੈ ਭਗਤੀ ਤਰਨੁ ਕੈਸੇ ॥ ਕਰਹੁ ਅਨੁਗ੍ਰਹੁ ਪਤਿਤ ਉਧਾਰਨ ਰਾਖੁ ਸੁਆਮੀ ਆਪ ਭਰੋਸੇ ॥1॥ ਰਹਾਉ ॥ ਬਿਲਾਵਲੁ (ਮ: ੫/ 829)

ਆਪਹਿ ਮੇਲਿ ਲਏ ॥ ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥1॥ ਰਹਾਉ ॥ ਬਿਲਾਵਲੁ (ਮ: ੫/829)

ਜੀਵਉ ਨਾਮੁ ਸੁਨੀ ॥ ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥1॥ ਰਹਾਉ ॥ ਬਿਲਾਵਲੁ (ਮ: ੫/ 829)

ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ ਉਡੀਨੀ ਉਡੀਨੀ ਉਡੀਨੀ ॥ ਕਬ ਘਰਿ ਆਵੈ ਰੀ ॥1॥ ਰਹਾਉ ॥ ਬਿਲਾਵਲੁ (ਮ: ੫/830)

ਮੋਹਨ ਰੂਪੁ ਦਿਖਾਵੈ ॥ ਅਬ ਮੋਹਿ ਨੀਦ ਸੁਹਾਵੈ ॥ ਸਭ ਮੇਰੀ ਤਿਖਾ ਬੁਝਾਨੀ ॥ ਅਬ ਮੈ ਸਹਜਿ ਸਮਾਨੀ ॥ ਮੀਠੀ ਪਿਰਹਿ ਕਹਾਨੀ ॥ ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥1॥128॥ ਬਿਲਾਵਲੁ (ਮ: ੫/ 830)

ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥ ਰਾਚਹੁ ਨਾਥ ਹੀ ਸਹਾਈ ਸੰਤਨਾ ॥ ਅਬ ਚਰਨ ਗਹੇ ॥1॥ ਰਹਾਉ ॥ ਬਿਲਾਵਲੁ (ਮ: ੫/ 830)

ਦੁਖ ਹਰਤਾ ਹਰਿ ਨਾਮੁ ਪਛਾਨੋ ॥ ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥1॥ ਰਹਾਉ ॥ ਬਿਲਾਵਲੁ (ਮ: ੯/ 830)

ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥1॥ ਰਹਾਉ ॥ ਬਿਲਾਵਲੁ (ਮ: ੯/ 830)

ਜਾ ਮੈ ਭਜਨੁ ਰਾਮ ਕੋ ਨਾਹੀ ॥ ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥1॥ ਰਹਾਉ ॥ ਬਿਲਾਵਲੁ (ਮ: ੯/ 831)

ਐਸਾ ਗਿਆਨੁ ਪਦਾਰਥੁ ਨਾਮੁ ॥ ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥1॥ ਰਹਾਉ ॥ ਬਿਲਾਵਲੁ (ਮ: ੧/ 831)

ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥ ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥1॥ ਰਹਾਉ ॥ ਬਿਲਾਵਲੁ (ਮ: ੧/ 832)

ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ ॥ ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ ॥1॥ ਰਹਾਉ ॥ ਬਿਲਾਵਲੁ (ਮ: ੩/ 832)

ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥ ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥1॥ ਰਹਾਉ ॥ ਬਿਲਾਵਲੁ (ਮ: ੪/833)

ਜਪਿ ਜਗੰਨਾਥ ਜਗਦੀਸ ਗੁਸਈਆ ॥ ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥1॥ ਰਹਾਉ ॥ ਬਿਲਾਵਲੁ (ਮ: ੪/ 834)

ਜਨ ਕੀ ਟੇਕ ਹਰਿ ਨਾਮੁ ਟਿਕਈਆ ॥ ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰਿ ਦਰੁ ਲਹੀਆ ॥1॥ ਰਹਾਉ ॥ ਬਿਲਾਵਲੁ (ਮ: ੪/ 834)

ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥ ਕਿ੍ਰਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥1॥ ਰਹਾਉ ॥ ਬਿਲਾਵਲੁ (ਮ: ੪/835)

ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥1॥ ਰਹਾਉ ॥ ਬਿਲਾਵਲੁ (ਮ: ੪/836)

ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ ॥ ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥1॥ ਰਹਾਉ ॥ ਬਿਲਾਵਲੁ (ਮ: ੪/836)

ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥ ਤਜਿ ਆਨ ਸਰਣਿ ਗਹੀ ॥1॥ ਰਹਾਉ ॥ ਬਿਲਾਵਲੁ (ਮ: ੫/ 837)

ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥1॥ ਰਹਾਉ ॥ ਬਿਲਾਵਲੁ (ਮ: ੫/ 838)

ਕਿਆ ਜਪੁ ਜਾਪਉ ਬਿਨੁ ਜਗਦੀਸੈ ॥ ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥1॥ ਰਹਾਉ ॥ ਬਿਲਾਵਲੁ ਥਿਤੀ (ਮ: ੧/ 839)

ਹਿਰਦੈ ਜਪਨੀ ਜਪਉ ਗੁਣਤਾਸਾ ॥ ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥1॥ ਰਹਾਉ ॥ ਬਿਲਾਵਲੁ ਸਤ ਵਾਰ (ਮ: ੩/ 814)

ਜਾ ਕੈ ਮਸਤਕਿ ਲਿਖਿਆ ਲੇਖੁ ॥ ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥1॥ ਰਹਾਉ ॥ ਬਿਲਾਵਲੁ ਸਤ ਵਾਰ (ਮ: ੩/ 842)

ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥ ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 855)

ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥ ਮੈ ਬਿਗਰਿਓ ਬਿਗਰੈ ਮਤਿ ਅਉਰਾ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 855)

ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਾਰੀ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 855)

ਹਮਾਰੇ ਕੁਲ ਕਉਨੇ ਰਾਮੁ ਕਹਿਓ ॥ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 856)

ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 856)

ਰਾਖਿ ਲੇਹੁ ਹਮ ਤੇ ਬਿਗਰੀ ॥ ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 856)

ਦਰਮਾਦੇ ਠਾਢੇ ਦਰਬਾਰਿ ॥ ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿ੍ ਕਿਵਾਰ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 856)

ਆਸਨੁ ਪਵਨ ਦੂਰਿ ਕਰਿ ਬਵਰੇ ॥ ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 857)

ਇਨਿ੍ ਮਾਇਆ ਜਗਦੀਸ ਗੁਸਾਈ ਤੁਮ੍ਰੇ ਚਰਨ ਬਿਸਾਰੇ ॥ ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 857)

ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 857)

ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥1॥ ਰਹਾਉ ॥ ਬਿਲਾਵਲੁ (ਭਗਤ ਕਬੀਰ/ 857)

ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥ ਮਾਨੌ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥ ਬਿਲਾਵਲੁ (ਭਗਤ ਕਬੀਰ/857)

ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥ ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥1॥ ਰਹਾਉ ॥ ਬਿਲਾਵਲੁ (ਭਗਤ ਨਾਮਦੇਵ/ 858)

ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥ ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥1॥ ਰਹਾਉ ॥ ਬਿਲਾਵਲੁ (ਭਗਤ ਰਵਿਦਾਸ/ 858)

ਜਿਹ ਕੁਲ ਸਾਧੁ ਬੈਸਨੌ ਹੋਇ ॥ ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥1॥ ਰਹਾਉ ॥ ਬਿਲਾਵਲੁ (ਭਗਤ ਰਵਿਦਾਸ/858)

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥ ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥1॥ ਰਹਾਉ ॥ ਬਿਲਾਵਲੁ (ਭਗਤ ਸਧਨਾ/ 858)

ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥ ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥1॥ ਰਹਾਉ ॥ ਗੋਂਡ (ਮ: ੪/859)

ਮੇਰੇ ਮਨ ਹਰਿ ਊਪਰਿ ਕੀਜੈ ਭਰਵਾਸਾ ॥ ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ ॥1॥ ਰਹਾਉ ॥ ਗੋਂਡ (ਮ: ੪/860)

ਮੇਰੇ ਮਨ ਅਨਦਿਨੁ ਧਿਆਇ ਨਾਮੁ ਹਰਿ ਜਪਨਾ ॥ ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥1॥ ਰਹਾਉ ॥ ਗੋਂਡ (ਮ: ੪/ 860)

ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥ ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥1॥ ਰਹਾਉ ॥ ਗੋਂਡ (ਮ: ੪/861)

ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ ॥ ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥1॥ ਰਹਾਉ ॥ ਗੋਂਡ (ਮ: ੪/861)

ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥1॥ ਰਹਾਉ ॥ ਗੋਂਡ (ਮ: ੪/ 861)

ਸਭੁ ਕਰਤਾ ਸਭੁ ਭੁਗਤਾ ॥1॥ ਰਹਾਉ ਗੋਂਡ (ਮ: ੫/ 862)

ਮਨ ਸਮਝੁ ਛੋਡਿ ਆਵਾਇਲੇ ॥ ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥1॥ ਰਹਾਉ ॥ ਗੋਂਡ (ਮ: ੫/ 862)

ਪਾਰਬ੍ਰਹਮ ਕੀ ਲਾਗਉ ਸੇਵ ॥ ਗੁਰ ਤੇ ਸੁਝੈ ਨਿਰੰਜਨ ਦੇਵ ॥1॥ ਰਹਾਉ ॥ ਗੋਂਡ (ਮ: ੫/ 862)

ਰਾਸਿ ਦੀਈ ਹਰਿ ਏਕੋ ਨਾਮੁ ॥ ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥1॥ ਰਹਾਉ ॥ ਗੋਂਡ (ਮ: ੫/ 863)

ਐਸੋ ਪ੍ਰਭੁ ਮਨ ਮਾਹਿ ਧਿਆਇ ॥ ਘਟਿ ਅਵਘਟਿ ਜਤ ਕਤਹਿ ਸਹਾਇ ॥1॥ ਰਹਾਉ ॥ ਗੋਂਡ (ਮ: ੫/ 863)

ਸੇ ਸੰਤਨ ਹਰਿ ਕੇ ਮੇਰੇ ਮੀਤ ॥ ਕੇਵਲ ਨਾਮੁ ਗਾਈਐ ਜਾ ਕੈ ਨੀਤ ॥1॥ ਰਹਾਉ ॥ ਗੋਂਡ (ਮ: ੫/ 863)

ਮਤ ਕੋ ਭਰਮਿ ਭੁਲੈ ਸੰਸਾਰਿ ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥1॥ ਰਹਾਉ ॥ ਗੋਂਡ (ਮ: ੫/ 864)

ਗੁਰੁ ਪਰਮੇਸਰੁ ਏਕੋ ਜਾਣੁ ॥ ਜੋ ਤਿਸੁ ਭਾਵੈ ਸੋ ਪਰਵਾਣੁ ॥1॥ ਰਹਾਉ ॥ ਗੋਂਡ (ਮ: ੫/ 864)

ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥ ਅਨਦਿਨੁ ਜਪਉ ਗੁਰੂ ਗੁਰ ਨਾਉ ॥1॥ ਰਹਾਉ ॥ ਗੋਂਡ (ਮ: ੫/864)

ਸੰਤ ਜਨਾ ਮਿਲਿ ਬੋਲਹੁ ਰਾਮ ॥ ਸਭ ਤੇ ਨਿਰਮਲ ਪੂਰਨ ਕਾਮ ॥1॥ ਰਹਾਉ ॥ ਗੋਂਡ (ਮ: ੫/ 865)

ਸਗਲ ਸਿ੍ਰਸਟਿ ਕੇ ਪੰਚ ਸਿਕਦਾਰ ॥ ਰਾਮ ਭਗਤ ਕੇ ਪਾਨੀਹਾਰ ॥1॥ ਰਹਾਉ ॥ ਗੋਂਡ (ਮ: ੫/ 865)

ਰਾਮ ਜਪਤ ਜਨ ਪਾਰਿ ਪਰੇ ॥ ਜਨਮ ਜਨਮ ਕੇ ਪਾਪ ਹਰੇ ॥1॥ ਰਹਾਉ ॥ ਗੋਂਡ (ਮ: ੫/ 865)

ਇਨ ਬਿਧਿ ਰਮਹੁ ਗੋਪਾਲ ਗੁੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥1॥ ਰਹਾਉ ॥ ਗੋਂਡ (ਮ: ੫/ 866)

ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥1॥ ਰਹਾਉ ॥ ਗੋਂਡ (ਮ: ੫/ 866)

ਤੇਰੀ ਸਰਣਿ ਪ੍ਰਭ ਦੀਨ ਦਇਆਲ ॥ ਪਾਰਬ੍ਰਹਮ ਜਪਿ ਸਦਾ ਨਿਹਾਲ ॥1॥ ਰਹਾਉ ॥ ਗੋਂਡ (ਮ: ੫/866)

ਹਰਿ ਗੁਣ ਗਾਵਤ ਤਰੀਐ ਸੰਸਾਰੁ ॥ ਵਡ ਭਾਗੀ ਪਾਈਐ ਪੁਰਖੁ ਅਪਾਰੁ ॥1॥ ਰਹਾਉ ॥ ਗੋਂਡ (ਮ: ੫/ 867)

ਤਉ ਸਰਣਾਈ ਪੂਰਨ ਨਾਥ ॥ ਜੰਤ ਅਪਨੇ ਕਉ ਦੀਜਹਿ ਹਾਥ ॥1॥ ਰਹਾਉ ॥ ਗੋਂਡ (ਮ: ੫/867)

ਸੋਈ ਸੰਤੁ ਜਿ ਭਾਵੈ ਰਾਮ ॥ ਸੰਤ ਗੋਬਿੰਦ ਕੈ ਏਕੈ ਕਾਮ ॥1॥ ਰਹਾਉ ॥ ਗੋਂਡ (ਮ: ੫/ 867)

ਨਾਮੁ ਨਿਰੰਜਨੁ ਨੀਰਿ ਨਰਾਇਣ ॥ ਰਸਨਾ ਸਿਮਰਤ ਪਾਪ ਬਿਲਾਇਣ ॥1॥ ਰਹਾਉ ॥ ਗੋਂਡ (ਮ: ੫/ 867)

ਜਾ ਕਉ ਰਾਖੈ ਰਾਖਣਹਾਰੁ ॥ ਤਿਸ ਕਾ ਅੰਗੁ ਕਰੇ ਨਿਰੰਕਾਰੁ ॥1॥ ਰਹਾਉ ॥ ਗੋਂਡ (ਮ: ੫/ 868)

ਅਚਰਜ ਕਥਾ ਮਹਾ ਅਨੂਪ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥ ਗੋਂਡ (ਮ: ੫/868)

ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥ ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥1॥ ਰਹਾਉ ॥ ਗੋਂਡ (ਮ: ੫/ 869)

ਗੁਰੁ ਗੋਬਿੰਦ ਗੁਰੂ ਗੋਪਾਲ ॥ ਅਪਨੇ ਦਾਸ ਕਉ ਰਾਖਨਹਾਰ ॥1॥ ਰਹਾਉ ॥ ਗੋਂਡ (ਮ: ੫/ 869)

ਬਾਬਾ ਬੋਲਨਾ ਕਿਆ ਕਹੀਐ ॥ ਜੈਸੇ ਰਾਮ ਨਾਮ ਰਵਿ ਰਹੀਐ ॥1॥ ਰਹਾਉ ॥ ਗੋਂਡ (ਭਗਤ ਕਬੀਰ/ 870)

ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥ ਮੈ ਕਿਆ ਜਾਨਉ ਬਾਬਾ ਰੇ ॥1॥ ਰਹਾਉ ॥ ਗੋਂਡ (ਭਗਤ ਕਬੀਰ/ 870)

ਮੋਹਿ ਬੈਰਾਗੁ ਭਇਓ ॥ ਇਹੁ ਜੀਉ ਆਇ ਕਹਾ ਗਇਓ ॥1॥ ਰਹਾਉ ॥ ਗੋਂਡ (ਭਗਤ ਕਬੀਰ/ 870)

ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥ ਕਾਜੀ ਬਕਿਬੋ ਹਸਤੀ ਤੋਰੁ ॥1॥ ਰਹਾਉ ॥ ਗੋਂਡ (ਭਗਤ ਕਬੀਰ/ 870)

ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥1॥ ਰਹਾਉ ॥ ਗੋਂਡ (ਭਗਤ ਕਬੀਰ/871)

ਇਹੁ ਮੁੰਡੀਆ ਸਗਲੋ ਦ੍ਰਬੁ ਖੋਈ ॥ ਆਵਤ ਜਾਤ ਨਾਕ ਸਰ ਹੋਈ ॥1॥ ਰਹਾਉ ॥ ਗੋਂਡ (ਭਗਤ ਕਬੀਰ/ 871)

ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥1॥ ਰਹਾਉ ॥ ਗੋਂਡ (ਭਗਤ ਕਬੀਰ/ 871)

ਧਨੁ ਸੋਹਾਗਨਿ ਮਹਾ ਪਵੀਤ ॥ ਤਪੇ ਤਪੀਸਰ ਡੋਲੈ ਚੀਤ ॥1॥ ਰਹਾਉ ॥ ਗੋਂਡ (ਭਗਤ ਕਬੀਰ/ 872)

ਜਾਰਉ ਤਿਸੈ ਜੁ ਰਾਮੁ ਨ ਚੇਤੈ ॥ ਤਨ ਮਨ ਰਮਤ ਰਹੈ ਮਹਿ ਖੇਤੈ ॥1॥ ਰਹਾਉ ॥ ਗੋਂਡ (ਭਗਤ ਕਬੀਰ/ 872)

ਕੂਟਨੁ ਕਿਸੈ ਕਹਹੁ ਸੰਸਾਰ ॥ ਸਗਲ ਬੋਲਨ ਕੇ ਮਾਹਿ ਬੀਚਾਰ ॥1॥ ਰਹਾਉ ॥ ਗੋਂਡ (ਭਗਤ ਕਬੀਰ/ 872)

ਆਦਿ ਪੁਰਖ ਤੇ ਹੋਇ ਅਨਾਦਿ ॥ ਜਪੀਐ ਨਾਮੁ ਅੰਨ ਕੈ ਸਾਦਿ ॥1॥ ਰਹਾਉ ॥ ਗੋਂਡ (ਭਗਤ ਕਬੀਰ/ 873)

ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥1॥ ਰਹਾਉ ॥ ਗੋਂਡ (ਭਗਤ ਨਾਮਦੇਵ/873)

ਐਸੇ ਰਾਮਾ ਐਸੇ ਹੇਰਉ ॥ ਰਾਮੁ ਛੋਡਿ ਚਿਤੁ ਅਨਤ ਨ ਫੇਰਉ ॥1॥ ਰਹਾਉ ॥ ਗੋਂਡ (ਭਗਤ ਨਾਮਦੇਵ/ 873)

ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥1॥ ਰਹਾਉ ॥ ਗੋਂਡ (ਭਗਤ ਨਾਮਦੇਵ/ 873)

ਪਾਨੀਆ ਬਿਨੁ ਮੀਨੁ ਤਲਫੈ ॥ ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥1॥ ਰਹਾਉ ॥ ਗੋਂਡ (ਭਗਤ ਨਾਮਦੇਵ/ 874)

ਹਰਏ ਨਮਸਤੇ ਹਰਏ ਨਮਹ ॥ ਹਰਿ ਹਰਿ ਕਰਤ ਨਹੀ ਦੁਖੁ ਜਮਹ ॥1॥ ਰਹਾਉ ॥ ਗੋਂਡ (ਭਗਤ ਨਾਮਦੇਵ/ 874)

ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥ ਗੋਂਡ (ਭਗਤ ਨਾਮਦੇਵ/ 874)

ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ ਗੋਂਡ (ਭਗਤ ਨਾਮਦੇਵ/ 874)

ਜੀਵਤ ਮੁਕੰਦੇ ਮਰਤ ਮੁਕੰਦੇ ॥ ਤਾ ਕੇ ਸੇਵਕ ਕਉ ਸਦਾ ਅਨੰਦੇ ॥1॥ ਰਹਾਉ ॥ ਗੋਂਡ (ਭਗਤ ਰਵਿਦਾਸ/ 885)

ਸਾਧ ਕਾ ਨਿੰਦਕੁ ਕੈਸੇ ਤਰੈ ॥ ਸਰਪਰ ਜਾਨਹੁ ਨਰਕ ਹੀ ਪਰੈ ॥1॥ ਰਹਾਉ ॥ ਗੋਂਡ (ਭਗਤ ਰਵਿਦਾਸ/ 885)

ਨ ਜਾਣਾ ਹਰੇ ਮੇਰੀ ਕਵਨ ਗਤੇ ॥ ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥1॥ ਰਹਾਉ ॥ ਰਾਮਕਲੀ (ਮ: ੧/876)

ਜੀਵਨ ਤਲਬ ਨਿਵਾਰਿ ਸੁਆਮੀ ॥ ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥1॥ ਰਹਾਉ ॥ ਰਾਮਕਲੀ (ਮ: ੧/876)

ਕਿਨ ਬਿਧਿ ਸਾਗਰੁ ਤਰੀਐ ॥ ਜੀਵਤਿਆ ਨਹ ਮਰੀਐ ॥1॥ ਰਹਾਉ ॥ ਰਾਮਕਲੀ (ਮ: ੧/ 877)

ਇਨ ਬਿਧਿ ਸਾਗਰੁ ਤਰੀਐ ॥ ਜੀਵਤਿਆ ਇਉ ਮਰੀਐ ॥1॥ ਰਹਾਉ ਦੂਜਾ ॥3॥ ਰਾਮਕਲੀ (ਮ: ੧/ 877)

ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥1॥ ਰਹਾਉ ॥ ਰਾਮਕਲੀ (ਮ: ੧/ 877)

ਸੋ ਅਉਧੂਤੁ ਐਸੀ ਮਤਿ ਪਾਵੈ ॥ ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥1॥ ਰਹਾਉ ॥ ਰਾਮਕਲੀ (ਮ: ੧/ 877)

ਗੁਰ ਤਾਰਿ ਤਾਰਣਹਾਰਿਆ ॥ ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥1॥ ਰਹਾਉ ॥ ਰਾਮਕਲੀ (ਮ: ੧/ 878)

ਐਸਾ ਦੀਵਾ ਨੀਰਿ ਤਰਾਇ ॥ ਜਿਤੁ ਦੀਵੈ ਸਭ ਸੋਝੀ ਪਾਇ ॥1॥ ਰਹਾਉ ॥ ਰਾਮਕਲੀ (ਮ: ੧/878)

ਨਾਨਕ ਬਿਰਥਾ ਕੋਇ ਨ ਹੋਇ ॥ ਐਸੀ ਦਰਗਹ ਸਾਚਾ ਸੋਇ ॥1॥ ਰਹਾਉ ॥ ਰਾਮਕਲੀ (ਮ: ੧/ 878)

ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥1॥ ਰਹਾਉ ॥ ਰਾਮਕਲੀ (ਮ: ੧/ 879)

ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥ ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥1॥ ਰਹਾਉ ॥ ਰਾਮਕਲੀ (ਮ: ੧/ 879)

ਜੋਗੀ ਜੁਗਤਿ ਸਹਜ ਘਰਿ ਵਾਸੈ ॥ ਏਕ ਦਿ੍ਰਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤਿ੍ਰਪਤਾਸੈ ॥1॥ ਰਹਾਉ ॥ ਰਾਮਕਲੀ (ਮ: ੧/ 879)

ਜੁਗ ਚਾਰੇ ਨਾਮਿ ਵਡਿਆਈ ਹੋਈ ॥ ਜਿ ਨਾਮਿ ਲਾਗੈ ਸੋ ਮੁਕਤਿ ਹੋਵੈ ਗੁਰ ਬਿਨੁ ਨਾਮੁ ਨ ਪਾਵੈ ਕੋਈ ॥1॥ ਰਹਾਉ ॥ ਰਾਮਕਲੀ (ਮ: ੩/ 880)

ਗੁਰਮੁਖਿ ਭਗਤਿ ਕਰਹੁ ਸਦ ਪ੍ਰਾਣੀ ॥ ਹਿਰਦੈ ਪ੍ਰਗਾਸੁ ਹੋਵੈ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮਿ ਸਮਾਣੀ ॥1॥ ਰਹਾਉ ॥ ਰਾਮਕਲੀ (ਮ: ੪/880)

ਰਾਮ ਜਨ ਗੁਰਮਤਿ ਰਾਮੁ ਬੋਲਾਇ ॥ ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥1॥ ਰਹਾਉ ॥ ਰਾਮਕਲੀ (ਮ: ੪/ 881)

ਰਾਮ ਮੋ ਕਉ ਹਰਿ ਜਨ ਮੇਲਿ ਮਨਿ ਭਾਵੈ ॥ ਅਮਿਉ ਅਮਿਉ ਹਰਿ ਰਸੁ ਹੈ ਮੀਠਾ ਮਿਲਿ ਸੰਤ ਜਨਾ ਮੁਖਿ ਪਾਵੈ ॥1॥ ਰਹਾਉ ॥ ਰਾਮਕਲੀ (ਮ: ੪/881)

ਰਾਮ ਮੋ ਕਉ ਹਰਿ ਜਨ ਕਾਰੈ ਲਾਈਐ ॥ ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ ॥1॥ ਰਹਾਉ ॥ ਰਾਮਕਲੀ (ਮ: ੪/ 881)

ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ ॥ ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥1॥ ਰਹਾਉ ॥ ਰਾਮਕਲੀ (ਮ: ੪/ 882)

ਰਾਮ ਗੁਰਿ ਹਰਿ ਹਰਿ ਨਾਮੁ ਕੰਠਿ ਧਾਰੇ ॥ ਗੁਰਮੁਖਿ ਕਥਾ ਸੁਣੀ ਮਨਿ ਭਾਈ ਧਨੁ ਧਨੁ ਵਡ ਭਾਗ ਹਮਾਰੇ ॥1॥ ਰਹਾਉ ॥ ਰਾਮਕਲੀ (ਮ: ੪/ 882)

ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥ ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥1॥ ਰਹਾਉ ॥ ਰਾਮਕਲੀ (ਮ: ੫/882)

ਸੰਤਹੁ ਐਸੀ ਕਥਹੁ ਕਹਾਣੀ ॥ ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ ॥1॥ ਰਹਾਉ ॥ ਰਾਮਕਲੀ (ਮ: ੫/ 883)

ਇਹ ਬਿਧਿ ਹੈ ਮਨੁ ਜੋਗਨੀ ॥ ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥1॥ ਰਹਾਉ ॥ ਰਾਮਕਲੀ (ਮ: ੫/ 883)

ਅਚਰਜੁ ਕਿਛੁ ਕਹਣੁ ਨ ਜਾਈ ॥ ਬਸਤੁ ਅਗੋਚਰ ਭਾਈ ॥1॥ ਰਹਾਉ ॥ ਰਾਮਕਲੀ (ਮ: ੫/ 883)

ਸਤਿਗੁਰੁ ਪਰਮੇਸਰੁ ਮੇਰਾ ॥ ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥1॥ ਰਹਾਉ ॥ ਰਾਮਕਲੀ (ਮ: ੫/ 884)

ਏਕੈ ਏਕੈ ਏਕ ਤੂਹੀ ॥ ਏਕੈ ਏਕੈ ਤੂ ਰਾਇਆ ॥ ਤਉ ਕਿਰਪਾ ਤੇ ਸੁਖੁ ਪਾਇਆ ॥1॥ ਰਹਾਉ ॥ ਰਾਮਕਲੀ (ਮ: ੫/884)

ਰਾਮ ਕੋ ਨਿਰਤਿਕਾਰੀ ॥ ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥1॥ ਰਹਾਉ ॥ ਰਾਮਕਲੀ (ਮ: ੫/ 884)

ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥1॥ ਰਹਾਉ ॥ ਰਾਮਕਲੀ (ਮ: ੫/ 885)

ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥1॥ ਰਹਾਉ ॥ ਰਾਮਕਲੀ (ਮ: ੫/ 885)

ਕਉਨੁ ਮੂਆ ਰੇ ਕਉਨੁ ਮੂਆ ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥1॥ ਰਹਾਉ ॥ ਰਾਮਕਲੀ (ਮ: ੫/ 885)

ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥1॥ ਰਹਾਉ ॥ ਰਾਮਕਲੀ (ਮ: ੫/ 885)

ਕਿੰਕੁਰੀ ਅਨੂਪ ਵਾਜੈ ॥ ਜੋਗੀਆ ਮਤਵਾਰੋ ਰੇ ॥1॥ ਰਹਾਉ ॥ ਰਾਮਕਲੀ (ਮ: ੫/ 886)

ਇਉ ਕਿੰਕੁਰੀ ਆਨੂਪ ਵਾਜੈ ॥ ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥1॥ ਰਹਾਉ ਦੂਜਾ ॥1॥12॥ ਰਾਮਕਲੀ (ਮ: ੫/ 886)

ਜਪਿ ਨਾਥੁ ਦਿਨੁ ਰੈਨਾਈ ॥ ਤੇਰੀ ਖਿੰਥਾ ਦੋ ਦਿਹਾਈ ॥1॥ ਰਹਾਉ ॥ ਰਾਮਕਲੀ (ਮ: ੫/ 886)

ਇਉ ਜਪਿਆ ਨਾਥੁ ਦਿਨੁ ਰੈਨਾਈ ॥ ਹੁਣਿ ਪਾਇਆ ਗੁਰੁ ਗੋਸਾਈ ॥1॥ ਰਹਾਉ ਦੂਜਾ ॥2॥13॥ ਰਾਮਕਲੀ (ਮ: ੫/ 886)

ਐਸੋ ਰੇ ਹਰਿ ਰਸੁ ਮੀਠਾ ॥ ਗੁਰਮੁਖਿ ਕਿਨੈ ਵਿਰਲੈ ਡੀਠਾ ॥1॥ ਰਹਾਉ ॥ ਰਾਮਕਲੀ (ਮ: ੫/ 886)

ਕਾਜ ਹਮਾਰੇ ਪੂਰੇ ਸਤਗੁਰ ॥ ਬਾਜੇ ਅਨਹਦ ਤੂਰੇ ਸਤਗੁਰ ॥1॥ ਰਹਾਉ ॥ ਰਾਮਕਲੀ (ਮ: ੫/ 887)

ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥ ਬੁਝਿ ਗਈ ਤਿ੍ਰਸਨ ਨਿਵਾਰੀ ਮਮਤਾ ਗੁਰਿ ਪੂਰੈ ਲੀਓ ਸਮਝਾਇ ॥1॥ ਰਹਾਉ ॥ ਰਾਮਕਲੀ (ਮ: ੫/ 887)

ਪੰਡਿਤ ਬੇਦੁ ਬੀਚਾਰਿ ਪੰਡਿਤ ॥ ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥1॥ ਰਹਾਉ ॥ ਰਾਮਕਲੀ (ਮ: ੫/ 887)

ਜਿਸਹਿ ਸਹਾਈ ਹੋਇ ਭਗਵਾਨ ॥ ਅਨਿਕ ਜਤਨ ਉਆ ਕੈ ਸਰੰਜਾਮ ॥1॥ ਰਹਾਉ ॥ ਰਾਮਕਲੀ (ਮ: ੫/ 888)

ਐਸੀ ਜਾਨੀ ਸੰਤ ਜਨੀ ॥ ਪਰਗਾਸੁ ਭਇਆ ਪੂਰੇ ਗੁਰ ਬਚਨੀ ॥1॥ ਰਹਾਉ ॥ ਰਾਮਕਲੀ (ਮ: ੫/ 888)

ਸੂਖ ਸਹਜ ਆਨੰਦ ਭਵਨ ॥ ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥1॥ ਰਹਾਉ ॥ ਰਾਮਕਲੀ (ਮ: ੫/ 888)

ਇਹੁ ਮਨੁ ਸੰਤਨ ਕੈ ਬਲਿਹਾਰੀ ॥ ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥1॥ ਰਹਾਉ ॥ ਰਾਮਕਲੀ (ਮ: ੫/ 889)

ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ ਹਰਿ ਸਿਮਰਤ ਜਮੁ ਕਛੁ ਨ ਕਹੈ ॥1॥ ਰਹਾਉ ॥ ਰਾਮਕਲੀ (ਮ: ੫/ 889)

ਛਾਡਿ ਵਿਡਾਣੀ ਤਾਤਿ ਮੂੜੇ ॥ ਈਹਾ ਬਸਨਾ ਰਾਤਿ ਮੂੜੇ ॥ ਮਾਇਆ ਕੇ ਮਾਤੇ ਤੈ ਉਠਿ ਚਲਨਾ ॥ ਰਾਚਿ ਰਹਿਓ ਤੂ ਸੰਗਿ ਸੁਪਨਾ ॥1॥ ਰਹਾਉ ॥ ਰਾਮਕਲੀ (ਮ: ੫/889)

ਨਾਮ ਬਿਨਾ ਸਭੁ ਝੂਠੁ ਪਰਾਨੀ ॥ ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥1॥ ਰਹਾਉ ॥ ਰਾਮਕਲੀ (ਮ: ੫/ 890)

ਦੂਖੁ ਗਇਆ ਸਭੁ ਰੋਗੁ ਗਇਆ ॥ ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥1॥ ਰਹਾਉ ॥ ਰਾਮਕਲੀ (ਮ: ੫/ 890)

ਹਰਿ ਕੇ ਨਾਮ ਕੀ ਵਡਿਆਈ ॥ ਕੀਮਤਿ ਕਹਣੁ ਨ ਜਾਈ ॥1॥ ਰਹਾਉ ॥ ਰਾਮਕਲੀ (ਮ: ੫/890)

ਹਰਿ ਹਰਿ ਜਾਪੁ ਜਪਲਾ ॥ ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥1॥ ਰਹਾਉ ॥ ਰਾਮਕਲੀ (ਮ: ੫/ 891)

ਰਾਮ ਨਾਮ ਗੁਣ ਗਾਇ ਪੰਡਿਤ ॥ ਕਰਮ ਕਾਂਡ ਅਹੰਕਾਰੁ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ ॥1॥ ਰਹਾਉ ॥ ਰਾਮਕਲੀ (ਮ: ੫/ 891)

ਸੁਣਿ ਸੰਤਹੁ ਨਿਰਮਲ ਬੀਚਾਰ ॥ ਰਾਮ ਨਾਮ ਬਿਨੁ ਗਤਿ ਨਹੀ ਕਾਈ ਗੁਰੁ ਪੂਰਾ ਭੇਟਤ ਉਧਾਰ ॥1॥ ਰਹਾਉ ॥ ਰਾਮਕਲੀ (ਮ: ੫/ 891)

ਪੀ ਅੰਮਿ੍ਰਤੁ ਸੰਤਨ ਪਰਸਾਦਿ ॥ ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ ॥1॥ ਰਹਾਉ ॥ ਰਾਮਕਲੀ (ਮ: ੫/ 892)

ਬਾਜੇ ਅਨਹਦ ਬਾਜਾ ॥ ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥1॥ ਰਹਾਉ ॥ ਰਾਮਕਲੀ (ਮ: ੫/ 892)

ਅਭਾਗੇ ਤੈ ਲਾਜ ਨਾਹੀ ॥ ਸੁਖ ਸਾਗਰ ਪੂਰਨ ਪਰਮੇਸਰੁ ਹਰਿ ਨ ਚੇਤਿਓ ਮਨ ਮਾਹੀ ॥1॥ ਰਹਾਉ ॥ ਰਾਮਕਲੀ (ਮ: ੫/ 892)

ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥1॥ ਰਹਾਉ ॥ ਰਾਮਕਲੀ (ਮ: ੫/ 893)

ਤਰਣ ਤਾਰਣ ਪ੍ਰਭ ਤੇਰੋ ਨਾਉ ॥ ਏਕਾ ਸਰਣਿ ਗਹੀ ਮਨ ਮੇਰੈ ਤੁਧੁ ਬਿਨੁ ਦੂਜਾ ਨਾਹੀ ਠਾਉ ॥1॥ ਰਹਾਉ ॥ ਰਾਮਕਲੀ (ਮ: ੫/ 893)

ਮੇਰੇ ਰਾਮ ਕੋ ਭੰਡਾਰੁ ॥ ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥1॥ ਰਹਾਉ ॥ ਰਾਮਕਲੀ (ਮ: ੫/ 893)

ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥1॥ ਰਹਾਉ ॥ ਰਾਮਕਲੀ (ਮ: ੫/ 894)

ਠਾਕੁਰ ਪ੍ਰੀਤਮ ਪ੍ਰਭ ਮੇਰੇ ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥1॥ ਰਹਾਉ ॥ ਰਾਮਕਲੀ (ਮ: ੫/ 894)

ਜੀਅਨ ਕੋ ਦਾਤਾ ਮੇਰਾ ਪ੍ਰਭੁ ॥ ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥1॥ ਰਹਾਉ ॥ ਰਾਮਕਲੀ (ਮ: ੫/ 894)

ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥ ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥1॥ ਰਹਾਉ ॥ ਰਾਮਕਲੀ (ਮ: ੫/ 895)

ਆਨੰਦ ਕਰਿ ਸੰਤ ਹਰਿ ਜਪਿ ॥ ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥1॥ ਰਹਾਉ ॥ ਰਾਮਕਲੀ (ਮ: ੫/ 895)

ਰਾਮ ਕੇ ਗੁਨ ਗਾਉ ॥ ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥1॥ ਰਹਾਉ ॥ ਰਾਮਕਲੀ (ਮ: ੫/ 895)

ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥ ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥1॥ ਰਹਾਉ ॥ ਰਾਮਕਲੀ (ਮ: ੫/ 896)

ਸਫਲ ਸੇਵਾ ਗੁਰਦੇਵਾ ॥ ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥1॥ ਰਹਾਉ ॥ ਰਾਮਕਲੀ (ਮ: ੫/ 896)

ਏਕੋ ਨਾਮੁ ਧਿਆਇ ਮਨ ਮੇਰੇ ॥ ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥1॥ ਰਹਾਉ ॥ ਰਾਮਕਲੀ (ਮ: ੫/896)

ਓੁਂ ਨਮੋ ਭਗਵੰਤ ਗੁਸਾਈ ॥ ਖਾਲਕੁ ਰਵਿ ਰਹਿਆ ਸਰਬ ਠਾਈ ॥1॥ ਰਹਾਉ ॥ ਰਾਮਕਲੀ (ਮ: ੫/ 897)

ਗੋਪਾਲ ਕੋ ਜਸੁ ਗਾਉ ਪ੍ਰਾਣੀ ॥ ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਣੀ ॥1॥ ਰਹਾਉ ॥ ਰਾਮਕਲੀ (ਮ: ੫/ 897)

ਜਿਸੁ ਭੇਟਤ ਮਿਟੈ ਅਭਿਮਾਨੁ ॥ ਪਾਰਬ੍ਰਹਮੁ ਸਭੁ ਨਦਰੀ ਆਵੈ ਕਰਿ ਕਿਰਪਾ ਪੂਰਨ ਭਗਵਾਨ ॥1॥ ਰਹਾਉ ॥ ਰਾਮਕਲੀ (ਮ: ੫/ 897)

ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥ ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥1॥ ਰਹਾਉ ॥ ਰਾਮਕਲੀ (ਮ: ੫/ 898)

ਜਾਨੀ ਸੰਤ ਕੀ ਮਿਤ੍ਰਾਈ ॥ ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥1॥ ਰਹਾਉ ॥ ਰਾਮਕਲੀ (ਮ: ੫/ 898)

ਕਿ੍ਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ ਬਰਨਿ ਨ ਸਾਕਉ ਬਹੁ ਗੁਨ ਤੇਰੇ ॥1॥ ਰਹਾਉ ॥ ਰਾਮਕਲੀ (ਮ: ੫/898)

ਸਿਮਰਿ ਸਿਮਰਿ ਜੀਵਾ ਗੋਵਿੰਦ ॥ ਕਰਿ ਕਿਰਪਾ ਰਾਖਿਓ ਦਾਸੁ ਅਪਨਾ ਸਦਾ ਸਦਾ ਸਾਚਾ ਬਖਸਿੰਦ ॥1॥ ਰਹਾਉ ॥ ਰਾਮਕਲੀ (ਮ: ੫/ 899)

ਹਰਿ ਚਰਨ ਕਮਲ ਸਰਨਾਇ ਮਨਾ ॥ ਰਾਮ ਨਾਮੁ ਜਪਿ ਸੰਗਿ ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ॥1॥ ਰਹਾਉ ॥ ਰਾਮਕਲੀ (ਮ: ੫/ 899)

ਰਾਜਾ ਰਾਮ ਕੀ ਸਰਣਾਇ ॥ ਨਿਰਭਉ ਭਏ ਗੋਬਿੰਦ ਗੁਨ ਗਾਵਤ ਸਾਧਸੰਗਿ ਦੁਖੁ ਜਾਇ ॥1॥ ਰਹਾਉ ॥ ਰਾਮਕਲੀ (ਮ: ੫/ 899)

ਐਸਾ ਸੰਮ੍ਰਥੁ ਹਰਿ ਜੀਉ ਆਪਿ ॥ ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥1॥ ਰਹਾਉ ॥ ਰਾਮਕਲੀ (ਮ: ੫/ 900)

ਜੋ ਤਿਸੁ ਭਾਵੈ ਸੋ ਥੀਆ ॥ ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥1॥ ਰਹਾਉ ॥ ਰਾਮਕਲੀ (ਮ: ੫/ 900)

ਐਸਾ ਪੂਰਾ ਗੁਰਦੇਉ ਸਹਾਈ ॥ ਜਾ ਕਾ ਸਿਮਰਨੁ ਬਿਰਥਾ ਨ ਜਾਈ ॥1॥ ਰਹਾਉ ॥ ਰਾਮਕਲੀ (ਮ: ੫/ 900)

ਗਾਵਹੁ ਰਾਮ ਕੇ ਗੁਣ ਗੀਤ ॥ ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥1॥ ਰਹਾਉ ॥ ਰਾਮਕਲੀ (ਮ: ੫/901)

ਗੁਰੁ ਪੂਰਾ ਮੇਰਾ ਗੁਰੁ ਪੂਰਾ ॥ ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥1॥ ਰਹਾਉ ॥ ਰਾਮਕਲੀ (ਮ: ੫/ 901)

ਨਰਨਰਹ ਨਮਸਕਾਰੰ ॥ ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥1॥ ਰਹਾਉ ॥ ਰਾਮਕਲੀ (ਮ: ੫/ 901)

ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥1॥ ਰਹਾਉ ॥ ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥ ਨਹ ਸੰਗਿ ਗਾਮਨੀ ॥1॥ ਰਾਮਕਲੀ (ਮ: ੫/ 901)

ਰੇ ਮਨ ਓਟ ਲੇਹੁ ਹਰਿ ਨਾਮਾ ॥ ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥1॥ ਰਹਾਉ ॥ ਰਾਮਕਲੀ (ਮ: ੯/ 901)

ਸਾਧੋ ਕਉਨ ਜੁਗਤਿ ਅਬ ਕੀਜੈ ॥ ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥1॥ ਰਹਾਉ ॥ ਰਾਮਕਲੀ (ਮ: ੯/ 902)

ਪ੍ਰਾਨੀ ਨਾਰਾਇਨ ਸੁਧਿ ਲੇਹਿ ॥ ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬਿ੍ਰਥਾ ਜਾਤੁ ਹੈ ਦੇਹ ॥1॥ ਰਹਾਉ ॥ – ਰਾਮਕਲੀ (ਮ: ੯/ 902)

ਜੀਵਨ ਤਲਬ ਨਿਵਾਰਿ ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥1॥ ਰਹਾਉ ॥ ਰਾਮਕਲੀ (ਮ: ੧/ 902)

ਆਖੁ ਗੁਣਾ ਕਲਿ ਆਈਐ ॥ ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ ॥1॥ ਰਹਾਉ ॥ ਰਾਮਕਲੀ (ਮ: ੧/ 903)

ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥ ਘਰਿ ਘਰਿ ਮਾਗਤ ਲਾਜ ਨ ਲਾਗੈ ॥1॥ ਰਹਾਉ ॥ ਰਾਮਕਲੀ (ਮ: ੧/ 903)

ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥ ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥1॥ ਰਹਾਉ ॥ ਰਾਮਕਲੀ (ਮ: ੧/ 903)

ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥ ਹਉਮੈ ਜਾਇ ਸਬਦਿ ਘਰੁ ਲਹੀਐ ॥1॥ ਰਹਾਉ ॥ ਰਾਮਕਲੀ (ਮ: ੧/ 904)

ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ ॥ ਜਮੁ ਜੰਦਾਰੁ ਜੋਹਿ ਨਹੀ ਸਾਕੈ ਸਰਪਨਿ ਡਸਿ ਨ ਸਕੈ ਹਰਿ ਕਾ ਰਸੁ ਪੀਜੈ ॥1॥ ਰਹਾਉ ॥ ਰਾਮਕਲੀ (ਮ: ੧/ 905)

ਐਸਾ ਮੇਰਾ ਠਾਕੁਰੁ ਗਹਿਰ ਗੰਭੀਰੁ ॥ ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮ ਤੀਰੁ ॥1॥ ਰਹਾਉ ॥ ਰਾਮਕਲੀ (ਮ: ੧/905)

ਤਨੁ ਧਨੁ ਦੇਖਤ ਗਰਬਿ ਗਇਆ ॥ ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ ॥1॥ ਰਹਾਉ ॥ ਰਾਮਕਲੀ (ਮ: ੧/906)

ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥ ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥1॥ ਰਹਾਉ ॥ ਰਾਮਕਲੀ (ਮ: ੧/907)

ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥1॥ ਰਹਾਉ ॥ ਰਾਮਕਲੀ (ਮ: ੧/907)

ਐਸੀ ਕਿੰਗੁਰੀ ਵਜਾਇ ਜੋਗੀ ॥ ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ ॥1॥ ਰਹਾਉ ॥ ਰਾਮਕਲੀ (ਮ: ੩/ 908)

ਸੰਤਹੁ ਗੁਰਮੁਖਿ ਦੇਇ ਵਡਿਆਈ ॥1॥ ਰਹਾਉ ॥ ਰਾਮਕਲੀ (ਮ: ੩/ 909)

ਸੰਤਹੁ ਗੁਰਮੁਖਿ ਪੂਰਾ ਪਾਈ ॥ ਨਾਮੋ ਪੂਜ ਕਰਾਈ ॥1॥ ਰਹਾਉ ॥ ਰਾਮਕਲੀ (ਮ: ੩/ 910)

ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥ ਸਚਾ ਨਾਮੁ ਵਸਿਆ ਘਟ ਅੰਤਰਿ ਕਰਤੈ ਆਪਿ ਸਵਾਰੀ ॥1॥ ਰਹਾਉ ॥ ਰਾਮਕਲੀ (ਮ: ੩/ 910)

ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥ ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥1॥ ਰਹਾਉ ॥ ਰਾਮਕਲੀ (ਮ: ੩/ 912)

ਤੇਰਾ ਭਰੋਸਾ ਪਿਆਰੇ ॥ ਆਨ ਨ ਜਾਨਾ ਵੇਸਾ ॥1॥ ਰਹਾਉ ॥ ਰਾਮਕਲੀ (ਮ: ੫/ 912)

ਰਾਖਨਹਾਰੁ ਸਮ੍ਹਾਰਿ ਜਨਾ ॥ ਸਗਲੇ ਛੋਡਿ ਬੀਚਾਰ ਮਨਾ ॥1॥ ਰਹਾਉ ॥ ਰਾਮਕਲੀ (ਮ: ੫/ 913)

ਰਚਨਾ ਸਾਚੁ ਬਨੀ ॥ ਸਭ ਕਾ ਏਕੁ ਧਨੀ ॥1॥ ਰਹਾਉ ॥ ਰਾਮਕਲੀ (ਮ: ੫/ 914)

ਐਸੇ ਰਾਖਨਹਾਰ ਦਇਆਲ ॥ ਜਤ ਕਤ ਦੇਖਉ ਤੁਮ ਪ੍ਰਤਿਪਾਲ ॥1॥ ਰਹਾਉ ॥ ਰਾਮਕਲੀ (ਮ: ੫/ 914)

ਇਹੁ ਮਨੁ ਹਰਿ ਕੈ ਨਾਮਿ ਉਧਾਰਨਾ ॥1॥ ਰਹਾਉ ॥ ਰਾਮਕਲੀ (ਮ: ੫/ 915)

ਮੇਰਾ ਗੁਰੁ ਪਰਮੇਸਰੁ ਸੁਖਦਾਈ ॥ ਪਾਰਬ੍ਰਹਮ ਕਾ ਨਾਮੁ ਦਿ੍ਰੜਾਏ ਅੰਤੇ ਹੋਇ ਸਖਾਈ ॥1॥ ਰਹਾਉ ॥ ਰਾਮਕਲੀ (ਮ: ੫/ 915)

ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥1॥ ਸਤਿਗੁਰਿ ਖੇਪ ਨਿਬਾਹੀ ਸੰਤਹੁ ॥ ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤਿ੍ਰਸਨ ਉਲਾਹੀ ਸੰਤਹੁ ॥1॥ ਰਹਾਉ ॥ ਰਾਮਕਲੀ (ਮ: ੫/ 916)

ਮਨ ਬਚ ਕ੍ਰਮਿ ਰਾਮ ਨਾਮੁ ਚਿਤਾਰੀ ॥ ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥1॥ ਰਹਾਉ ॥ ਰਾਮਕਲੀ (ਮ: ੫/ 916)

ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥1॥ ਰਹਾਉ ॥ ਰਾਮਕਲੀ ਓਅੰਕਾਰ (ਮ: ੧/ 930)

ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥1॥ ਰਹਾਉ ॥ ਰਾਮਕਲੀ ਗੋਸਟਿ (ਮ: ੧/ 938)

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥1॥ ਰਹਾਉ ॥ ਰਾਮਕਲੀ ਕੀ ਵਾਰ:1 (ਮ: ੩/ 947)

ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥ ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/969)

ਅਉਧੂ ਮੇਰਾ ਮਨੁ ਮਤਵਾਰਾ ॥ ਉਨਮਦ ਚਢਾ ਮਦਨ ਰਸੁ ਚਾਖਿਆ ਤਿ੍ਰਭਵਨ ਭਇਆ ਉਜਿਆਰਾ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/ 969)

ਅਬ ਤਬ ਜਬ ਕਬ ਤੁਹੀ ਤੁਹੀ ॥ ਹਮ ਤੁਅ ਪਰਸਾਦਿ ਸੁਖੀ ਸਦ ਹੀ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/ 969)

ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/ 969)

ਕਾਹੇ ਮੇਰੇ ਬਾਮ੍ਨ ਹਰਿ ਨ ਕਹਹਿ ॥ ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/ 970)

ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥ ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/ 970)

ਐਸਾ ਜੋਗੁ ਕਮਾਵਹੁ ਜੋਗੀ ॥ ਜਪ ਤਪ ਸੰਜਮੁ ਗੁਰਮੁਖਿ ਭੋਗੀ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/ 970)

ਗੋਬਿੰਦ ਹਮ ਐਸੇ ਅਪਰਾਧੀ ॥ ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/ 971)

ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/ 971)

ਪਵਨਪਤਿ ਉਨਮਨਿ ਰਹਨੁ ਖਰਾ ॥ ਨਹੀ ਮਿਰਤੁ ਨ ਜਨਮੁ ਜਰਾ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/ 972)

ਕਰੁ ਰੇ ਗਿਆਨੀ ਬ੍ਰਹਮ ਬੀਚਾਰੁ ॥ ਜੋਤੀ ਅੰਤਰਿ ਧਰਿਆ ਪਸਾਰੁ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/ 972)

ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥1॥ ਰਹਾਉ ॥ ਰਾਮਕਲੀ (ਭਗਤ ਕਬੀਰ/972)

ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥1॥ ਰਹਾਉ ॥ ਰਾਮਕਲੀ (ਭਗਤ ਨਾਮਦੇਵ/ 972)

ਬੈਰਾਗੀ ਰਾਮਹਿ ਗਾਵਉਗੋ ॥ ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥1॥ ਰਹਾਉ ॥ ਰਾਮਕਲੀ (ਭਗਤ ਨਾਮਦੇਵ/ 973)

ਰਾਮ ਕੋਇ ਨ ਕਿਸ ਹੀ ਕੇਰਾ ॥ ਜੈਸੇ ਤਰਵਰਿ ਪੰਖਿ ਬਸੇਰਾ ॥1॥ ਰਹਾਉ ॥ ਰਾਮਕਲੀ (ਭਗਤ ਨਾਮਦੇਵ/ 973)

ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥1॥ ਰਹਾਉ ॥ ਰਾਮਕਲੀ (ਭਗਤ ਨਾਮਦੇਵ/ 973)

ਦੇਵ ਸੰਸੈ ਗਾਂਠਿ ਨ ਛੂਟੈ ॥ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥1॥ ਰਹਾਉ ॥ – ਰਾਮਕਲੀ (ਭਗਤ ਰਵਿਦਾਸ/ 974)

ਸੰਤਹੁ ਤਹਾ ਨਿਰੰਜਨ ਰਾਮੁ ਹੈ ॥ ਗੁਰ ਗਮਿ ਚੀਨੈ ਬਿਰਲਾ ਕੋਇ ॥ ਤਹਾਂ ਨਿਰੰਜਨੁ ਰਮਈਆ ਹੋਇ ॥1॥ ਰਹਾਉ ॥ ਰਾਮਕਲੀ (ਭਗਤ ਬੇਣੀ/ 974)

ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ ॥ ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥1॥ ਰਹਾਉ ॥ ਨਟ (ਮ: ੪/ 975)

ਰਾਮ ਜਪਿ ਜਨ ਰਾਮੈ ਨਾਮਿ ਰਲੇ ॥ ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕਿ੍ਰਪਲੇ ॥1॥ ਰਹਾਉ ॥ ਨਟ (ਮ: ੪/975)

ਮੇਰੇ ਮਨ ਜਪਿ ਹਰਿ ਹਰਿ ਨਾਮੁ ਸਖੇ ॥ ਗੁਰ ਪਰਸਾਦੀ ਹਰਿ ਨਾਮੁ ਧਿਆਇਓ ਹਮ ਸਤਿਗੁਰ ਚਰਨ ਪਖੇ ॥1॥ ਰਹਾਉ ॥ ਨਟ (ਮ: ੪/ 976)

ਮੇਰੇ ਮਨ ਜਪਿ ਹਰਿ ਹਰਿ ਰਾਮ ਰੰਗੇ ॥ ਹਰਿ ਹਰਿ ਕਿ੍ਰਪਾ ਕਰੀ ਜਗਦੀਸੁਰਿ ਹਰਿ ਧਿਆਇਓ ਜਨ ਪਗਿ ਲਗੇ ॥1॥ ਰਹਾਉ ॥ ਨਟ (ਮ: ੪/ 976)

ਮੇਰੇ ਮਨ ਜਪਿ ਹਰਿ ਹਰਿ ਨਾਮੁ ਮਨੇ ॥ ਜਗੰਨਾਥਿ ਕਿਰਪਾ ਪ੍ਰਭਿ ਧਾਰੀ ਮਤਿ ਗੁਰਮਤਿ ਨਾਮ ਬਨੇ ॥1॥ ਰਹਾਉ ॥ ਨਟ (ਮ: ੪/ 976)

ਮੇਰੇ ਮਨ ਕਲਿ ਕੀਰਤਿ ਹਰਿ ਪ੍ਰਵਣੇ ॥ ਹਰਿ ਹਰਿ ਦਇਆਲਿ ਦਇਆ ਪ੍ਰਭ ਧਾਰੀ ਲਗਿ ਸਤਿਗੁਰ ਹਰਿ ਜਪਣੇ ॥1॥ ਰਹਾਉ ॥ ਨਟ (ਮ: ੪/ 976)

ਮੇਰੇ ਮਨ ਸੇਵ ਸਫਲ ਹਰਿ ਘਾਲ ॥ ਲੇ ਗੁਰ ਪਗ ਰੇਨ ਰਵਾਲ ॥ ਸਭਿ ਦਾਲਿਦ ਭੰਜਿ ਦੁਖ ਦਾਲ ॥ ਹਰਿ ਹੋ ਹੋ ਹੋ ਨਦਰਿ ਨਿਹਾਲ ॥1॥ ਰਹਾਉ ॥ ਨਟ (ਮ: ੪/ 977)

ਮਨ ਮਿਲੁ ਸੰਤ ਸੰਗਤਿ ਸੁਭਵੰਤੀ ॥ ਸੁਨਿ ਅਕਥ ਕਥਾ ਸੁਖਵੰਤੀ ॥ ਸਭ ਕਿਲਬਿਖ ਪਾਪ ਲਹੰਤੀ ॥ ਹਰਿ ਹੋ ਹੋ ਹੋ ਲਿਖਤੁ ਲਿਖੰਤੀ ॥1॥ ਰਹਾਉ ॥ ਨਟ (ਮ: ੪/977)

ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ ॥ ਤਿਸ ਕਉ ਹਉ ਬਲਿ ਬਲਿ ਬਾਲ ॥ ਸੋ ਹਰਿ ਜਨੁ ਹੈ ਭਲ ਭਾਲ ॥ ਹਰਿ ਹੋ ਹੋ ਹੋ ਮੇਲਿ ਨਿਹਾਲ ॥1॥ ਰਹਾਉ ॥ ਨਟ (ਮ: ੪/978)

ਰਾਮ ਹਉ ਕਿਆ ਜਾਨਾ ਕਿਆ ਭਾਵੈ ॥ ਮਨਿ ਪਿਆਸ ਬਹੁਤੁ ਦਰਸਾਵੈ ॥1॥ ਰਹਾਉ ॥ ਨਟ (ਮ: ੫/ 978)

ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥1॥ ਰਹਾਉ ॥ ਨਟ (ਮ: ੫/ 978)

ਜਾ ਕਉ ਭਈ ਤੁਮਾਰੀ ਧੀਰ ॥ ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥1॥ ਰਹਾਉ ॥ ਨਟ (ਮ: ੫/ 978)

ਅਪਨਾ ਜਨੁ ਆਪਹਿ ਆਪਿ ਉਧਾਰਿਓ ॥ ਆਠ ਪਹਰ ਜਨ ਕੈ ਸੰਗਿ ਬਸਿਓ ਮਨ ਤੇ ਨਾਹਿ ਬਿਸਾਰਿਓ ॥1॥ ਰਹਾਉ ॥ ਨਟ (ਮ: ੫/ 979)

ਹਰਿ ਹਰਿ ਮਨ ਮਹਿ ਨਾਮੁ ਕਹਿਓ ॥ ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ ਤਾ ਕਾ ਦੁਖੁ ਨ ਰਹਿਓ ॥1॥ ਰਹਾਉ ॥ ਨਟ (ਮ: ੫/ 979)

ਚਰਨ ਕਮਲ ਸੰਗਿ ਲਾਗੀ ਡੋਰੀ ॥ ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥1॥ ਰਹਾਉ ॥ ਨਟ (ਮ: ੫/ 979)

ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥ ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ ਗੁਨ ਗਾਇਣ ॥1॥ ਰਹਾਉ ॥ ਨਟ (ਮ: ੫/ 979)

ਮੇਰੈ ਸਰਬਸੁ ਨਾਮੁ ਨਿਧਾਨੁ ॥ ਕਰਿ ਕਿਰਪਾ ਸਾਧੂ ਸੰਗਿ ਮਿਲਿਓ ਸਤਿਗੁਰਿ ਦੀਨੋ ਦਾਨੁ ॥1॥ ਰਹਾਉ ॥ ਨਟ (ਮ: ੫/ 979)

ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥1॥ ਰਹਾਉ ॥ ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥1॥ ਨਟ (ਮ: ੫/ 980)

ਕੋਊ ਹੈ ਮੇਰੋ ਸਾਜਨੁ ਮੀਤੁ ॥ ਹਰਿ ਨਾਮੁ ਸੁਨਾਵੈ ਨੀਤ ॥ ਬਿਨਸੈ ਦੁਖੁ ਬਿਪਰੀਤਿ ॥ ਸਭੁ ਅਰਪਉ ਮਨੁ ਤਨੁ ਚੀਤੁ ॥1॥ ਰਹਾਉ ॥ ਨਟ (ਮ: ੫/980)

ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ ॥ ਖਿਨੁ ਪਲੁ ਰਹਿ ਨ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮ੍ਾਰੇ ॥1॥ ਰਹਾਉ ॥ ਨਟ (ਮ: ੪/ 980)

ਰਾਮ ਹਮ ਪਾਥਰ ਨਿਰਗੁਨੀਆਰੇ ॥ ਕਿ੍ਰਪਾ ਕਿ੍ਰਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥1॥ ਰਹਾਉ ॥ ਨਟ (ਮ: ੪/ 981)

ਰਾਮ ਹਰਿ ਅੰਮਿ੍ਰਤ ਸਰਿ ਨਾਵਾਰੇ ॥ ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥1॥ ਰਹਾਉ ॥ ਨਟ (ਮ: ੪/ 981)

ਰਾਮ ਗੁਰ ਸਰਨਿ ਪ੍ਰਭੂ ਰਖਵਾਰੇ ॥ ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥1॥ ਰਹਾਉ ॥ ਨਟ (ਮ: ੪/ 982)

ਰਾਮ ਕਰਿ ਕਿਰਪਾ ਲੇਹੁ ਉਬਾਰੇ ॥ ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥1॥ ਰਹਾਉ ॥ ਨਟ (ਮ: ੪/ 982)

ਮੇਰੇ ਮਨ ਭਜੁ ਠਾਕੁਰ ਅਗਮ ਅਪਾਰੇ ॥ ਹਮ ਪਾਪੀ ਬਹੁ ਨਿਰਗੁਣੀਆਰੇ ਕਰਿ ਕਿਰਪਾ ਗੁਰਿ ਨਿਸਤਾਰੇ ॥1॥ ਰਹਾਉ ॥ ਨਟ (ਮ: ੪/ 983)

ਅਨਿਕ ਜਤਨ ਕਰਿ ਰਹੇ ਹਰਿ ਅੰਤੁ ਨਾਹੀ ਪਾਇਆ ॥ ਹਰਿ ਅਗਮ ਅਗਮ ਅਗਾਧਿ ਬੋਧਿ ਆਦੇਸੁ ਹਰਿ ਪ੍ਰਭ ਰਾਇਆ ॥1॥ ਰਹਾਉ ॥ ਮਾਲੀ ਗਉੜਾ (ਮ: ੪/984)

ਜਪਿ ਮਨ ਰਾਮ ਨਾਮੁ ਸੁਖਦਾਤਾ ॥ ਸਤਸੰਗਤਿ ਮਿਲਿ ਹਰਿ ਸਾਦੁ ਆਇਆ ਗੁਰਮੁਖਿ ਬ੍ਰਹਮੁ ਪਛਾਤਾ ॥1॥ ਰਹਾਉ ॥ ਮਾਲੀ ਗਉੜਾ (ਮ: ੪/ 984)

ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥ ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥1॥ ਰਹਾਉ ॥ ਮਾਲੀ ਗਉੜਾ (ਮ: ੪/ 985)

ਮੇਰਾ ਮਨੁ ਰਾਮ ਨਾਮਿ ਰਸਿ ਲਾਗਾ ॥ ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥1॥ ਰਹਾਉ ॥ ਮਾਲੀ ਗਉੜਾ (ਮ: ੪/ 985)

ਮੇਰੇ ਮਨ ਭਜੁ ਹਰਿ ਹਰਿ ਨਾਮੁ ਗੁਪਾਲਾ ॥ ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ ॥1॥ ਰਹਾਉ ॥ ਮਾਲੀ ਗਉੜਾ (ਮ: ੪/985)

ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ ॥ ਹਰਿ ਹਰਿ ਉਰ ਧਾਰਿਓ ਗੁਰਿ ਪੂਰੈ ਮੇਰਾ ਸੀਸੁ ਕੀਜੈ ਗੁਰ ਵਾਟ ॥1॥ ਰਹਾਉ ॥ ਮਾਲੀ ਗਉੜਾ (ਮ: ੪/986)

ਰੇ ਮਨ ਟਹਲ ਹਰਿ ਸੁਖ ਸਾਰ ॥ ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ ॥1॥ ਰਹਾਉ ॥ ਮਾਲੀ ਗਉੜਾ (ਮ: ੫/ 986)

ਰਾਮ ਨਾਮ ਕਉ ਨਮਸਕਾਰ ॥ ਜਾਸੁ ਜਪਤ ਹੋਵਤ ਉਧਾਰ ॥1॥ ਰਹਾਉ ॥ ਮਾਲੀ ਗਉੜਾ (ਮ: ੫/ 986)

ਐਸੋ ਸਹਾਈ ਹਰਿ ਕੋ ਨਾਮ ॥ ਸਾਧਸੰਗਤਿ ਭਜੁ ਪੂਰਨ ਕਾਮ ॥1॥ ਰਹਾਉ ॥ ਮਾਲੀ ਗਉੜਾ (ਮ: ੫/ 986)

ਇਹੀ ਹਮਾਰੈ ਸਫਲ ਕਾਜ ॥ ਅਪੁਨੇ ਦਾਸ ਕਉ ਲੇਹੁ ਨਿਵਾਜਿ ॥1॥ ਰਹਾਉ ॥ ਮਾਲੀ ਗਉੜਾ (ਮ: ੫/ 987)

ਸਭ ਕੈ ਸੰਗੀ ਨਾਹੀ ਦੂਰਿ ॥ ਕਰਨ ਕਰਾਵਨ ਹਾਜਰਾ ਹਜੂਰਿ ॥1॥ ਰਹਾਉ ॥ ਮਾਲੀ ਗਉੜਾ (ਮ: ੫/ 987)

ਹਰਿ ਸਮਰਥ ਕੀ ਸਰਨਾ ॥ ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥1॥ ਰਹਾਉ ॥ ਮਾਲੀ ਗਉੜਾ (ਮ: ੫/ 987)

ਪ੍ਰਭ ਸਮਰਥ ਦੇਵ ਅਪਾਰ ॥ ਕਉਨੁ ਜਾਨੈ ਚਲਿਤ ਤੇਰੇ ਕਿਛੁ ਅੰਤੁ ਨਾਹੀ ਪਾਰ ॥1॥ ਰਹਾਉ ॥ ਮਾਲੀ ਗਉੜਾ (ਮ: ੫/ 988)

ਮਨਿ ਤਨਿ ਬਸਿ ਰਹੇ ਗੋਪਾਲ ॥ ਦੀਨ ਬਾਂਧਵ ਭਗਤਿ ਵਛਲ ਸਦਾ ਸਦਾ ਕਿ੍ਰਪਾਲ ॥1॥ ਰਹਾਉ ॥ ਮਾਲੀ ਗਉੜਾ (ਮ: ੫/988)

ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥1॥ ਰਹਾਉ ॥ ਮਾਲੀ ਗਉੜਾ (ਭਗਤ ਨਾਮਦੇਵ/988)

ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥1॥ ਰਹਾਉ ॥ ਮਾਲੀ ਗਉੜਾ (ਭਗਤ ਨਾਮਦੇਵ/988)

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥1॥ ਰਹਾਉ ॥ ਮਾਲੀ ਗਉੜਾ (ਭਗਤ ਨਾਮਦੇਵ/988)

ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥1॥ ਰਹਾਉ ॥ ਮਾਰੂ (ਮ: ੧/989)

ਮੂਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥1॥ ਰਹਾਉ ॥ ਮਾਰੂ (ਮ: ੧/989)

ਚਿਤ ਚੇਤਸਿ ਕੀ ਨਹੀ ਬਾਵਰਿਆ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥1॥ ਰਹਾਉ ॥ ਮਾਰੂ (ਮ: ੧/990)

ਦਾਦਰ ਤੂ ਕਬਹਿ ਨ ਜਾਨਸਿ ਰੇ ॥ ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮਿ੍ਰਤੁ ਨ ਲਖਸਿ ਰੇ ॥1॥ ਰਹਾਉ ॥ ਮਾਰੂ (ਮ: ੧/990)

ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥ ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥1॥ ਰਹਾਉ ॥ ਮਾਰੂ (ਮ: ੧/990)

ਤੇਰੇ ਲਾਲੇ ਕਿਆ ਚਤੁਰਾਈ ॥ ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥1॥ ਰਹਾਉ ॥ ਮਾਰੂ (ਮ: ੧/991)

ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ ਹਉ ਹਰਿ ਬਿਨੁ ਅਵਰੁ ਨ ਜਾਨਾ ॥1॥ ਰਹਾਉ ॥ ਮਾਰੂ (ਮ: ੧/991)

ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ ॥ ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥1॥ ਰਹਾਉ ॥ ਮਾਰੂ (ਮ: ੧/991)

ਮੂੜੇ ਕਾਇਚੇ ਭਰਮਿ ਭੁਲਾ ॥ ਨਹ ਚੀਨਿਆ ਪਰਮਾਨੰਦੁ ਬੈਰਾਗੀ ॥1॥ ਰਹਾਉ ॥ ਮਾਰੂ (ਮ: ੧/991)

ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥ ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥1॥ ਰਹਾਉ ॥ ਮਾਰੂ (ਮ: ੧/992)

ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥ ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥1॥ ਰਹਾਉ ॥ ਮਾਰੂ (ਮ: ੧/992)

ਜਿਸ ਨੋ ਸਾਚਾ ਸਿਫਤੀ ਲਾਏ ॥ ਗੁਰਮੁਖਿ ਵਿਰਲੇ ਕਿਸੈ ਬੁਝਾਏ ॥ ਅੰਮਿ੍ਰਤ ਕੀ ਸਾਰ ਸੋਈ ਜਾਣੈ ਜਿ ਅੰਮਿ੍ਰਤ ਕਾ ਵਾਪਾਰੀ ਜੀਉ ॥1॥ ਰਹਾਉ ॥ ਮਾਰੂ (ਮ: ੧/993)

ਬਾਬਾ ਦੇਹਿ ਵਸਾ ਸਚ ਗਾਵਾ ॥ ਜਾ ਤੇ ਸਹਜੇ ਸਹਜਿ ਸਮਾਵਾ ॥1॥ ਰਹਾਉ ॥ ਮਾਰੂ (ਮ: ੩/993)

ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥ ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥1॥ ਰਹਾਉ ॥ ਮਾਰੂ (ਮ: ੩/994)

ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥ ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥1॥ ਰਹਾਉ ॥ ਮਾਰੂ (ਮ: ੩/994)

ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥ ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥1॥ ਰਹਾਉ ॥ ਮਾਰੂ (ਮ: ੩/994)

ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ ॥ ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥1॥ ਰਹਾਉ ॥ ਮਾਰੂ (ਮ: ੩/994)

ਮੇਰੇ ਮਨ ਨਾਮੁ ਜਪਤ ਉਧਰੇ ॥ ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ ॥1॥ ਰਹਾਉ ॥ -ਮਾਰੂ (ਮ: ੪/995)

ਮੇਰੇ ਮਨ ਨਾਮੁ ਜਪਤ ਤਰਿਆ ॥ ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ ॥1॥ ਰਹਾਉ ॥ ਮਾਰੂ (ਮ: ੪/995)

ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦਿ੍ਰੜਾਇ ॥ ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ ॥1॥ ਰਹਾਉ ॥ ਮਾਰੂ (ਮ: ੪/996)

ਮਨ ਪਿਆਰਿਆ ਮਿਤ੍ਰਾ ਮੈ ਹਰਿ ਹਰਿ ਨਾਮੁ ਧਨੁ ਰਾਸਿ ॥ ਗੁਰਿ ਪੂਰੈ ਨਾਮੁ ਦਿ੍ਰੜਾਇਆ ਹਰਿ ਧੀਰਕ ਹਰਿ ਸਾਬਾਸਿ ॥1॥ ਰਹਾਉ ॥ ਮਾਰੂ (ਮ: ੪/996)

ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ ॥ ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥1॥ ਰਹਾਉ ॥ ਮਾਰੂ (ਮ: ੪/997)

ਮਨ ਪਿਆਰਿਆ ਮਿਤ੍ਰਾ ਹਰਿ ਹਰਿ ਨਾਮ ਰਸੁ ਚਾਖੁ ॥ ਗੁਰਿ ਪੂਰੈ ਹਰਿ ਪਾਇਆ ਹਲਤਿ ਪਲਤਿ ਪਤਿ ਰਾਖੁ ॥1॥ ਰਹਾਉ ॥ ਮਾਰੂ (ਮ: ੪/997)

ਹਰਿ ਹਰਿ ਕਿ੍ਰਪਾ ਕਰੇ ਬਨਵਾਲੀ ॥ ਹਰਿ ਹਿਰਦੈ ਸਦਾ ਸਦਾ ਸਮਾਲੀ ॥ ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥1॥ ਰਹਾਉ ॥ ਮਾਰੂ (ਮ: ੪/997)

ਜਿਸ ਨੋ ਕਿ੍ਰਪਾ ਕਰੇ ਸੋ ਧਿਆਵੈ ॥ ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ ॥ ਗੁਰ ਪਰਸਾਦੀ ਹਰਿ ਰਸੁ ਆਵੈ ਜਪਿ ਹਰਿ ਹਰਿ ਪਾਰਿ ਲੰਘਾਈ ਜੀਉ ॥1॥ ਰਹਾਉ ॥ ਮਾਰੂ (ਮ: ੪/998)

ਏਕਾ ਨਿਰਭਉ ਬਾਤ ਸੁਨੀ ॥ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥1॥ ਰਹਾਉ ॥ ਮਾਰੂ (ਮ: ੫/998)

ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥ ਮੋਹਿ ਦੀਨ ਅਲਪ ਮਤਿ ਨਿਰਗੁਣ ਪਰਿਓ ਸਰਣਿ ਦੁਆਰੇ ॥1॥ ਰਹਾਉ ॥ ਮਾਰੂ (ਮ: ੫/999)

ਅਵਰ ਦਿਨ ਕਾਹੂ ਕਾਜ ਨ ਲਾਏ ॥ ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ ॥1॥ ਰਹਾਉ ॥ ਮਾਰੂ (ਮ: ੫/999)

ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥ ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥1॥ ਰਹਾਉ ॥ ਮਾਰੂ (ਮ: ੫/999)

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥1॥ ਰਹਾਉ ॥ ਮਾਰੂ (ਮ: ੫/1000)

ਅਬ ਮੋਹਿ ਜੀਵਨ ਪਦਵੀ ਪਾਈ ॥ ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥1॥ ਰਹਾਉ ॥ ਮਾਰੂ (ਮ: ੫/1000)

ਅਪੁਨੇ ਪ੍ਰਭ ਕਉ ਕਿਉ ਨ ਸਮਾਰਸਿ ਰੇ ॥ ਬੈਰੀ ਸੰਗਿ ਰੰਗ ਰਸਿ ਰਚਿਆ ਤਿਸੁ ਸਿਉ ਜੀਅਰਾ ਜਾਰਸਿ ਰੇ ॥1॥ ਰਹਾਉ ॥ ਮਾਰੂ (ਮ: ੫/1000)

Rahao & Second Rahao (Page No. 1-500)

0

ਗੁਰਮਤਿ ਸਿਧਾਂਤ ਦਾ ਸ਼ਿੰਗਾਰ ‘ਰਹਾਉ’ ਤੇ ‘ਰਹਾਉ ਦੂਜਾ’ ਤੁਕਾਂ (ਪੰਨਾ 1-500)

ਗੁਰੂ ਗ੍ਰੰਥ ਸਾਹਿਬ ਜੀ ਵਿੱਚ 35 ਮਹਾਂ ਪੁਰਖਾਂ ਦੀ ਬਾਣੀ 31 ਰਾਗਾਂ ਰਾਹੀਂ 5870 ਸ਼ਬਦਾਂ ਵਿੱਚ ਦਰਜ ਕੀਤੀ ਗਈ ਹੈ, ਪਰ ‘ਰਹਾਉ’ ਬੰਦ ਦੇ ਅਧੀਨ ਕੇਵਲ 2657 ਸ਼ਬਦ ਹੀ ਆਉਂਦੇ ਹਨ ਤੇ ਇਨ੍ਹਾਂ ਵਿੱਚੋਂ ਹੀ ‘ਰਹਾਉ ਦੂਜਾ’ ਸਮੇਤ 25 ਸ਼ਬਦ ਹਨ ਭਾਵ 25 ਸ਼ਬਦਾਂ ਵਿੱਚ ‘ਰਹਾਉ ਪਹਿਲੇ’ ਰਾਹੀਂ ਸਵਾਲ ਪੈਦਾ ਕਰਕੇ ‘ਰਹਾਉ ਦੂਜਾ’ ਰਾਹੀਂ ਉਸ ਦਾ ਜਵਾਬ ਦਿੱਤਾ ਗਿਆ ਹੈ।  ਇਸ ਸਵਾਲ-ਜਵਾਬ ਦਾ ਜੋੜ ਹੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਜਦਕਿ ਕੇਵਲ ‘ਰਹਾਉ’ ਵਾਲੇ ਬਾਕੀ ਰਹੇ 2632 ਸ਼ਬਦਾਂ ਵਿੱਚ ਇੱਕ ‘ਰਹਾਉ’ ਬੰਦ ਨੂੰ ਹੀ ਸ਼ਬਦ ਵਿਸ਼ੇ ਦਾ ਕੇਂਦਰੀ ਭਾਵ (ਤੱਤ-ਸਾਰ) ਮੰਨਿਆ ਗਿਆ ਹੈ।

ਇਹ ਵੀ ਧਿਆਨ ਰਹੇ ਕਿ ਗੁਰਬਾਣੀ ਦੇ ਕਈ ਸ਼ਬਦਾਂ ਵਿੱਚ ਵਿਸ਼ੇ ਦੇ ਅਰਥ-ਭਾਵ ਨੂੰ ਸਮਝਾਉਣ ਲਈ ਕਈ-ਕਈ ਮਿਥਿਹਾਸਕ ਤੇ ਪ੍ਰਚੱਲਤ ਦੰਦ-ਕਥਾਵਾਂ ਦਾ ਜ਼ਿਕਰ ਦਰਜ ਕੀਤਾ ਗਿਆ ਹੈ ਪਰ ਕਿਸੇ ਵੀ ‘ਰਹਾਉ’ ਤੁਕ ‘ਚ ਇਸ ਮਿਥਿਹਾਸ ਦੀ ਟੇਕ ਨਹੀਂ ਲਈ ਗਈ।

ਪਾਠਕਾਂ ਦੀ ਸੁਵਿਧਾ ਲਈ ‘ਰਹਾਉ’ ਵਾਲੀਆਂ ਤਮਾਮ ਪੰਕਤੀਆਂ ਨੂੰ ਤਿੰਨ ਭਾਗਾਂ (ਪੰਨਾ 1-500, 501-1000 ਤੇ 1001-1430) ਵਿੱਚ ਵੰਡਿਆ ਗਿਆ ਹੈ ਅਤੇ ‘ਰਹਾਉ’ ਤੇ ‘ਰਹਾਉ ਦੂਜਾ’ ਵਾਲੀਆਂ ਸੰਯੁਕਤ 25 ਤੁਕਾਂ ਨੂੰ ਡਾਰਕ ਕਰ ਦਿੱਤਾ ਗਿਆ ਹੈ।

ਗਿਆਨੀ ਅਵਤਾਰ ਸਿੰਘ

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥1॥ ਰਹਾਉ ॥ ਸੋਦਰੁ ਆਸਾ (ਮ: ੧ /9)

ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥1॥ ਰਹਾਉ ॥ ਸੋਦਰੁ ਆਸਾ (ਮ: ੧ /9)

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥1॥ ਰਹਾਉ ॥ ਸੋਦਰੁ ਗੂਜਰੀ (ਮ: ੪/10)

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥1॥ ਰਹਾਉ ॥ ਸੋਦਰੁ ਗੂਜਰੀ (ਮ: ੫/10)

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥1॥ ਰਹਾਉ ॥ ਸੋ ਪੁਰਖੁ ਆਸਾ (ਮ: ੪/11)

ਮਨ ਏਕੁ ਨ ਚੇਤਸਿ ਮੂੜ ਮਨਾ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥1॥ ਰਹਾਉ ॥ ਸੋ ਪੁਰਖੁ ਆਸਾ (ਮ: ੧ /12)

ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬਿ੍ਰਥਾ ਜਾਤ ਰੰਗਿ ਮਾਇਆ ਕੈ ॥1॥ ਰਹਾਉ ॥ ਸੋ ਪੁਰਖੁ ਆਸਾ (ਮ: ੫/12)

ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥1॥ ਰਹਾਉ ॥ ਸੋਹਿਲਾ ਗਉੜੀ (ਮ: ੧ /12)

ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਇ ॥1॥ ਰਹਾਉ ॥ ਸੋਹਿਲਾ ਗਉੜੀ (ਮ: ੧ /12)

ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥1॥ ਰਹਾਉ ॥ ਸੋਹਿਲਾ ਧਨਾਸਰੀ (ਮ: ੧ /13)

ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥1॥ ਰਹਾਉ ॥ ਸੋਹਿਲਾ ਗਉੜੀ (ਮ: ੪/13)

ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥1॥ ਰਹਾਉ ॥ ਸੋਹਿਲਾ ਗਉੜੀ (ਮ: ੫/13 )

ਹਰਿ ਬਿਨੁ ਜੀਉ ਜਲਿ ਬਲਿ ਜਾਉ ॥ ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥1॥ ਰਹਾਉ ॥ ਸਿਰੀਰਾਗੁ (ਮ: ੧ /14)

ਸਾਚਾ ਨਿਰੰਕਾਰੁ ਨਿਜ ਥਾਇ ॥ ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥1॥ ਰਹਾਉ ॥ ਸਿਰੀਰਾਗੁ (ਮ: ੧ /14)

ਬਾਬਾ ਮਾਇਆ ਰਚਨਾ ਧੋਹੁ ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥1॥ ਰਹਾਉ ॥ ਸਿਰੀਰਾਗੁ (ਮ: ੧ /15)

ਬਾਬਾ ਬੋਲੀਐ ਪਤਿ ਹੋਇ ॥ ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥1॥ ਰਹਾਉ ॥ ਸਿਰੀਰਾਗੁ (ਮ: ੧ /15)

ਨਾਨਕ ਸਾਚੇ ਕਉ ਸਚੁ ਜਾਣੁ ॥ ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥1॥ ਰਹਾਉ ॥ ਸਿਰੀਰਾਗੁ (ਮ: ੧ /15)

ਬਾਬਾ ਏਹੁ ਲੇਖਾ ਲਿਖਿ ਜਾਣੁ ॥ ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥1॥ ਰਹਾਉ ॥ ਸਿਰੀਰਾਗੁ (ਮ: ੧ /16)

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥ ਸਿਰੀਰਾਗੁ (ਮ: ੧ /16)

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥ ਸਿਰੀਰਾਗੁ (ਮ: ੧ /16)

ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥ ਸਿਰੀਰਾਗੁ (ਮ: ੧ /16)

ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥4॥7॥ ਸਿਰੀਰਾਗੁ (ਮ: ੧ /17)

ਬਾਬਾ ਹੋਰ ਮਤਿ ਹੋਰ ਹੋਰ ॥ ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥1॥ ਰਹਾਉ ॥ ਸਿਰੀਰਾਗੁ (ਮ: ੧ /17)

ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥ ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥1॥ ਰਹਾਉ ॥ ਸਿਰੀਰਾਗੁ (ਮ: ੧ /17)

ਕਰਤਾ ਸਭੁ ਕੋ ਤੇਰੈ ਜੋਰਿ ॥ ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥1॥ ਰਹਾਉ ॥ ਸਿਰੀਰਾਗੁ (ਮ: ੧ /17)

ਮਨ ਰੇ ਸਚੁ ਮਿਲੈ ਭਉ ਜਾਇ ॥ ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥1॥ ਰਹਾਉ ॥ ਸਿਰੀਰਾਗੁ (ਮ: ੧ /18)

ਭਾਈ ਰੇ ਸੰਤ ਜਨਾ ਕੀ ਰੇਣੁ ॥ ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥1॥ ਰਹਾਉ ॥ ਸਿਰੀਰਾਗੁ (ਮ: ੧ /18)

ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥ ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥1॥ ਰਹਾਉ ॥ ਸਿਰੀਰਾਗੁ (ਮ: ੧ /19)

ਮੂੜੇ ਰਾਮੁ ਜਪਹੁ ਗੁਣ ਸਾਰਿ ॥ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥1॥ ਰਹਾਉ ॥ ਸਿਰੀਰਾਗੁ (ਮ: ੧ /19)

ਮਨ ਰੇ ਸਬਦਿ ਤਰਹੁ ਚਿਤੁ ਲਾਇ ॥ ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥1॥ ਰਹਾਉ ॥ ਸਿਰੀਰਾਗੁ (ਮ: ੧ /19)

ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥ ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥1॥ ਰਹਾਉ ॥ ਸਿਰੀਰਾਗੁ (ਮ: ੧ /20)

ਮੇਰੇ ਮਨ ਲੈ ਲਾਹਾ ਘਰਿ ਜਾਹਿ ॥ ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥1॥ ਰਹਾਉ ॥ ਸਿਰੀਰਾਗੁ (ਮ: ੧ /20)

ਜੀਅਰੇ ਰਾਮ ਜਪਤ ਮਨੁ ਮਾਨੁ ॥ ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥1॥ ਰਹਾਉ ॥ ਸਿਰੀਰਾਗੁ (ਮ: ੧ /20)

ਮਨ ਰੇ ਹਉਮੈ ਛੋਡਿ ਗੁਮਾਨੁ ॥ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥1॥ ਰਹਾਉ ॥ ਸਿਰੀਰਾਗੁ (ਮ: ੧ /21)

ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥ ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥1॥ ਰਹਾਉ ॥ ਸਿਰੀਰਾਗੁ (ਮ: ੧ /21)

ਭਾਈ ਰੇ ਹਰਿ ਹੀਰਾ ਗੁਰ ਮਾਹਿ ॥ ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥1॥ ਰਹਾਉ ॥ ਸਿਰੀਰਾਗੁ (ਮ: ੧ /22)

ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥ ਗੁਰ ਕਾ ਕਹਿਆ ਮਨਿ ਵਸੈ ਹਉਮੈ ਤਿ੍ਰਸਨਾ ਮਾਰਿ ॥1॥ ਰਹਾਉ ॥ ਸਿਰੀਰਾਗੁ (ਮ: ੧ /22)

ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥1॥ ਰਹਾਉ ॥ ਸਿਰੀਰਾਗੁ (ਮ: ੧ /22)

ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥1॥ ਰਹਾਉ ॥ ਸਿਰੀਰਾਗੁ (ਮ: ੧ /23)

ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥1॥ ਰਹਾਉ ॥ ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥2॥ ਸਿਰੀਰਾਗੁ (ਮ: ੧ /23)

ਕਾਹੇ ਗਰਬਸਿ ਮੂੜੇ ਮਾਇਆ ॥ ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥ ਸਿਰੀਰਾਗੁ (ਮ: ੧ /23)

ਮਤੁ ਜਾਣ ਸਹਿ ਗਲੀ ਪਾਇਆ ॥ ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥1॥ ਰਹਾਉ ॥ ਸਿਰੀਰਾਗੁ (ਮ: ੧ /24)

ਮਰਣਾ ਮੁਲਾ ਮਰਣਾ ॥ ਭੀ ਕਰਤਾਰਹੁ ਡਰਣਾ ॥1॥ ਰਹਾਉ ॥ ਸਿਰੀਰਾਗੁ (ਮ: ੧ /24)

ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ ਰਹਾ ਬਿਕਰਾਲ ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥1॥ ਰਹਾਉ ॥ ਸਿਰੀਰਾਗੁ (ਮ: ੧ /24)

ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ ॥1॥ ਰਹਾਉ ॥ ਸਿਰੀਰਾਗੁ (ਮ: ੧ /25)

ਨ ਜਾਣਾ ਮੇਉ ਨ ਜਾਣਾ ਜਾਲੀ ॥ ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥1॥ ਰਹਾਉ ॥ ਸਿਰੀਰਾਗੁ (ਮ: ੧ /25)

ਆਪੇ ਸਚੁ ਭਾਵੈ ਤਿਸੁ ਸਚੁ ॥ ਅੰਧਾ ਕਚਾ ਕਚੁ ਨਿਕਚੁ ॥1॥ ਰਹਾਉ ॥ ਸਿਰੀਰਾਗੁ (ਮ: ੧ /25)

ਬਿਨੁ ਤੇਲ ਦੀਵਾ ਕਿਉ ਜਲੈ ॥1॥ ਰਹਾਉ ॥ ਸਿਰੀਰਾਗੁ (ਮ: ੧ /25)

ਇਹੁ ਤੇਲੁ ਦੀਵਾ ਇਉ ਜਲੈ ॥ ਕਰਿ ਚਾਨਣੁ ਸਾਹਿਬ ਤਉ ਮਿਲੈ ॥1॥ ਰਹਾਉ ॥ ਸਿਰੀਰਾਗੁ (ਮ: ੧ /25)

ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥ ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥1॥ ਰਹਾਉ ॥ ਸਿਰੀਰਾਗੁ (ਮ: ੩/26)

ਮਨ ਰੇ ਗਿ੍ਰਹ ਹੀ ਮਾਹਿ ਉਦਾਸੁ ॥ ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥1॥ ਰਹਾਉ ॥ ਸਿਰੀਰਾਗੁ (ਮ: ੩/26)

ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥ ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥1॥ ਰਹਾਉ ॥ ਸਿਰੀਰਾਗੁ (ਮ: ੩/27)

ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥ ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥1॥ ਰਹਾਉ ॥ ਸਿਰੀਰਾਗੁ (ਮ: ੩/27)

ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥ ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥1॥ ਰਹਾਉ ॥ ਸਿਰੀਰਾਗੁ (ਮ: ੩/28)

ਭਾਈ ਰੇ ਇਸੁ ਮਨ ਕਉ ਸਮਝਾਇ ॥ ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥1॥ ਰਹਾਉ ॥ ਸਿਰੀਰਾਗੁ (ਮ: ੩/28)

ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥ ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥1॥ ਰਹਾਉ ॥ ਸਿਰੀਰਾਗੁ (ਮ: ੩/29)

ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥ ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥1॥ ਰਹਾਉ ॥ ਸਿਰੀਰਾਗੁ (ਮ: ੩/29)

ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥ ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥1॥ ਰਹਾਉ ॥ ਸਿਰੀਰਾਗੁ (ਮ: ੩/30)

ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥ ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥1॥ ਰਹਾਉ ॥ ਸਿਰੀਰਾਗੁ (ਮ: ੩/30)

ਭਾਈ ਰੇ ਗੁਰਮਤਿ ਸਾਚਿ ਰਹਾਉ ॥ ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥1॥ ਰਹਾਉ ॥ ਸਿਰੀਰਾਗੁ (ਮ: ੩/30)

ਭਾਈ ਰੇ ਗੁਰਮਤਿ ਸਾਚਿ ਰਹਾਉ ॥ ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥1॥ ਰਹਾਉ ॥ ਸਿਰੀਰਾਗੁ (ਮ: ੩/30)

ਮਨ ਰੇ ਸਦਾ ਭਜਹੁ ਹਰਿ ਸਰਣਾਈ ॥ ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥1॥ ਰਹਾਉ ॥ ਸਿਰੀਰਾਗੁ (ਮ: ੩/31)

ਭਾਈ ਰੇ ਇਕ ਮਨਿ ਨਾਮੁ ਧਿਆਇ ॥ ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ॥1॥ ਰਹਾਉ ॥ ਸਿਰੀਰਾਗੁ (ਮ: ੩/31)

ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥ ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥1॥ ਰਹਾਉ ॥ ਸਿਰੀਰਾਗੁ (ਮ: ੩/31)

ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥1॥ ਰਹਾਉ ॥ ਸਿਰੀਰਾਗੁ (ਮ: ੩/32)

ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ ॥ ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥1॥ ਰਹਾਉ ॥ ਸਿਰੀਰਾਗੁ (ਮ: ੩/32)

ਭਾਈ ਰੇ ਗੁਰਮੁਖਿ ਬੂਝੈ ਕੋਇ ॥ ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥1॥ ਰਹਾਉ ॥ ਸਿਰੀਰਾਗੁ (ਮ: ੩/33)

ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥ ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥1॥ ਰਹਾਉ ॥ ਸਿਰੀਰਾਗੁ (ਮ: ੩/33)

ਮਨ ਰੇ ਦੂਜਾ ਭਾਉ ਚੁਕਾਇ ॥ ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ ॥ ਰਹਾਉ ॥ ਸਿਰੀਰਾਗੁ (ਮ: ੩/33)

ਮਨ ਮੇਰੇ ਸਦਾ ਹਰਿ ਵੇਖੁ ਹਦੂਰਿ ॥ ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ ॥1॥ ਰਹਾਉ ॥ ਸਿਰੀਰਾਗੁ (ਮ: ੩/34)

ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥1॥ ਰਹਾਉ ॥ ਸਿਰੀਰਾਗੁ (ਮ: ੩/34)

ਮੇਰੇ ਮਨ ਹਰਿ ਕਾ ਨਾਮੁ ਧਿਆਇ ॥ ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥1॥ ਰਹਾਉ ॥ ਸਿਰੀਰਾਗੁ (ਮ: ੩/35)

ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥ ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥1॥ ਰਹਾਉ ॥ ਸਿਰੀਰਾਗੁ (ਮ: ੩/35)

ਮਨ ਰੇ ਨਿਜ ਘਰਿ ਵਾਸਾ ਹੋਇ ॥ ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥1॥ ਰਹਾਉ ॥ ਸਿਰੀਰਾਗੁ (ਮ: ੩/36)

ਮਨ ਰੇ ਸਦਾ ਅਨੰਦੁ ਗੁਣ ਗਾਇ ॥ ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥1॥ ਰਹਾਉ ॥ ਸਿਰੀਰਾਗੁ (ਮ: ੩/36)

ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥ ਨਿਜ ਘਰਿ ਵਸਹਿ ਅੰਮਿ੍ਰਤੁ ਪੀਵਹਿ ਤਾ ਸੁਖ ਲਹਹਿ ਮਹਲੁ ॥1॥ ਰਹਾਉ ॥ ਸਿਰੀਰਾਗੁ (ਮ: ੩/37)

ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥ ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥1॥ ਰਹਾਉ ॥ ਸਿਰੀਰਾਗੁ (ਮ: ੩/37)

ਮੁੰਧੇ ਕੂੜਿ ਮੁਠੀ ਕੂੜਿਆਰਿ ॥ ਪਿਰੁ ਪ੍ਰਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ॥1॥ ਰਹਾਉ ॥ ਸਿਰੀਰਾਗੁ (ਮ: ੩/38)

ਮੁੰਧੇ ਤੂ ਚਲੁ ਗੁਰ ਕੈ ਭਾਇ ॥ ਅਨਦਿਨੁ ਰਾਵਹਿ ਪਿਰੁ ਆਪਣਾ ਸਹਜੇ ਸਚਿ ਸਮਾਇ ॥1॥ ਰਹਾਉ ॥ ਸਿਰੀਰਾਗੁ (ਮ: ੩/38)

ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥ ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥1॥ ਰਹਾਉ ॥ ਸਿਰੀਰਾਗੁ (ਮ: ੩/38)

ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥1॥ ਰਹਾਉ ॥ ਸਿਰੀਰਾਗੁ (ਮ: ੩/39)

ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥ ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥1॥ ਰਹਾਉ ॥ ਸਿਰੀਰਾਗੁ (ਮ: ੪/39)

ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥ ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦਿ੍ਰੜਾਇ ॥1॥ ਰਹਾਉ ॥ ਸਿਰੀਰਾਗੁ (ਮ: ੪/40)

ਮੇਰੇ ਗੋਵਿੰਦਾ ਗੁਣ ਗਾਵਾ ਤਿ੍ਰਪਤਿ ਮਨਿ ਹੋਇ ॥ ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥1॥ ਰਹਾਉ ॥ ਸਿਰੀਰਾਗੁ (ਮ: ੪/40)

ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ ॥ ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥1॥ ਰਹਾਉ ॥ ਸਿਰੀਰਾਗੁ (ਮ: ੪/41)

ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ ॥ ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥1॥ ਰਹਾਉ ॥ ਸਿਰੀਰਾਗੁ (ਮ: ੪/41)

ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ ॥ ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥1॥ ਰਹਾਉ ॥ ਸਿਰੀਰਾਗੁ (ਮ: ੪/41)

ਮੇਰੇ ਮਨ ਸੁਖਦਾਤਾ ਹਰਿ ਸੋਇ ॥ ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥1॥ ਰਹਾਉ ॥ ਸਿਰੀਰਾਗੁ (ਮ: ੫/42)

ਭਾਈ ਰੇ ਸੁਖੁ ਸਾਧਸੰਗਿ ਪਾਇਆ ॥ ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ॥1॥ ਰਹਾਉ ॥ ਸਿਰੀਰਾਗੁ (ਮ: ੫/42)

ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥1॥ ਰਹਾਉ ॥ ਸਿਰੀਰਾਗੁ (ਮ: ੫/43)

ਅੰਧੇ ਤੂੰ ਬੈਠਾ ਕੰਧੀ ਪਾਹਿ ॥ ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥1॥ ਰਹਾਉ ॥ ਸਿਰੀਰਾਗੁ (ਮ: ੫/43)

ਮਨ ਮੇਰੇ ਕਰਤੇ ਨੋ ਸਾਲਾਹਿ ॥ ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥1॥ ਰਹਾਉ ॥ ਸਿਰੀਰਾਗੁ (ਮ: ੫/43)

ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥1॥ ਰਹਾਉ ॥ ਸਿਰੀਰਾਗੁ (ਮ: ੫/44)

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥ ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥1॥ ਰਹਾਉ ॥ ਸਿਰੀਰਾਗੁ (ਮ: ੫/44)

ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥ ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥1॥ ਰਹਾਉ ॥ ਸਿਰੀਰਾਗੁ (ਮ: ੫/45)

ਮਨ ਮੇਰੇ ਸਗਲ ਉਪਾਵ ਤਿਆਗੁ ॥ ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥1॥ ਰਹਾਉ ॥ ਸਿਰੀਰਾਗੁ (ਮ: ੫/45)

ਮਨ ਮੇਰੇ ਏਕੋ ਨਾਮੁ ਧਿਆਇ ॥ ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥1॥ ਰਹਾਉ ॥ ਸਿਰੀਰਾਗੁ (ਮ: ੫/45)

ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥1॥ ਰਹਾਉ ॥ ਸਿਰੀਰਾਗੁ (ਮ: ੫/46)

ਮੇਰੇ ਮਨ ਪ੍ਰਭ ਸਰਣਾਈ ਪਾਇ ॥ ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥1॥ ਰਹਾਉ ॥ ਸਿਰੀਰਾਗੁ (ਮ: ੫/46)

ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥ ਮਾਇਆ ਮੋਹ ਪਰੀਤਿ ਧਿ੍ਰਗੁ ਸੁਖੀ ਨ ਦੀਸੈ ਕੋਇ ॥1॥ ਰਹਾਉ ॥ ਸਿਰੀਰਾਗੁ (ਮ: ੫/47)

ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥ ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥1॥ ਰਹਾਉ ॥ ਸਿਰੀਰਾਗੁ (ਮ: ੫/47)

ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥ ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥1॥ ਰਹਾਉ ॥ ਸਿਰੀਰਾਗੁ (ਮ: ੫/47)

ਮਨ ਮੇਰੇ ਸਤਿਗੁਰ ਸੇਵਾ ਸਾਰੁ ॥ ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥ ਸਿਰੀਰਾਗੁ (ਮ: ੫/48)

ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥ ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥ ਸਿਰੀਰਾਗੁ (ਮ: ੫/48)

ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥ ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥1॥ ਰਹਾਉ ॥ ਸਿਰੀਰਾਗੁ (ਮ: ੫/48)

ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥ ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥1॥ ਰਹਾਉ ॥ ਸਿਰੀਰਾਗੁ (ਮ: ੫/49)

ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥ ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥1॥ ਰਹਾਉ ॥ ਸਿਰੀਰਾਗੁ (ਮ: ੫/49)

ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥1॥ ਰਹਾਉ ॥ ਸਿਰੀਰਾਗੁ (ਮ: ੫/50)

ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥ ਕਿਆ ਥੋੜੜੀ ਬਾਤ ਗੁਮਾਨੁ ॥1॥ ਰਹਾਉ ॥ ਸਿਰੀਰਾਗੁ (ਮ: ੫/50)

ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥ ਧੰਨੁ ਸੁ ਤੇਰਾ ਥਾਨੁ ॥1॥ ਰਹਾਉ ॥ ਸਿਰੀਰਾਗੁ (ਮ: ੫/50)

ਗੁਰ ਕੇ ਚਰਨ ਮਨ ਮਹਿ ਧਿਆਇ ॥ ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥1॥ ਰਹਾਉ ॥ ਸਿਰੀਰਾਗੁ (ਮ: ੫/51)

ਜਪਿ ਮਨ ਨਾਮੁ ਏਕੁ ਅਪਾਰੁ ॥ ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥1॥ ਰਹਾਉ ॥ ਸਿਰੀਰਾਗੁ (ਮ: ੫/51)

ਠਾਕੁਰੁ ਸਰਬੇ ਸਮਾਣਾ ॥ ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥1॥ ਰਹਾਉ ॥ ਸਿਰੀਰਾਗੁ (ਮ: ੫/51)

ਸੁਹੇਲਾ ਕਹਨੁ ਕਹਾਵਨੁ ॥ ਤੇਰਾ ਬਿਖਮੁ ਭਾਵਨੁ ॥1॥ ਰਹਾਉ ॥ ਸਿਰੀਰਾਗੁ (ਮ: ੫/51)

ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥ ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮਿ੍ਰਤ ਨਾਮੁ ॥1॥ ਰਹਾਉ ॥ ਸਿਰੀਰਾਗੁ (ਮ: ੫/52)

ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥1॥ ਰਹਾਉ ॥ ਸਿਰੀਰਾਗੁ (ਮ: ੫/52)

ਭਾਈ ਰੇ ਸਾਚੀ ਸਤਿਗੁਰ ਸੇਵ ॥ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥1॥ ਰਹਾਉ ॥ ਸਿਰੀਰਾਗੁ (ਮ: ੫/53)

ਬਾਬਾ ਅਲਹੁ ਅਗਮ ਅਪਾਰੁ ॥ ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥1॥ ਰਹਾਉ ॥ ਸਿਰੀਰਾਗੁ (ਮ: ੧ /53)

ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥ ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥1॥ ਰਹਾਉ ॥ ਸਿਰੀਰਾਗੁ (ਮ: ੧ /54)

ਹਰਿ ਜੀਉ ਤੂੰ ਕਰਤਾ ਕਰਤਾਰੁ ॥ ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥1॥ ਰਹਾਉ ॥ ਸਿਰੀਰਾਗੁ (ਮ: ੧ /54)

ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥1॥ ਰਹਾਉ ॥ ਸਿਰੀਰਾਗੁ (ਮ: ੧ /55)

ਮੁੰਧੇ ਗੁਣਹੀਣੀ ਸੁਖੁ ਕੇਹਿ ॥ ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥1॥ ਰਹਾਉ ॥ ਸਿਰੀਰਾਗੁ (ਮ: ੧ /56)

ਮੁੰਧੇ ਗੁਣ ਦਾਸੀ ਸੁਖੁ ਹੋਇ ॥ ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥1॥ ਰਹਾਉ ॥ ਸਿਰੀਰਾਗੁ (ਮ: ੧ /56)

ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥ ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥1॥ ਰਹਾਉ ॥ ਸਿਰੀਰਾਗੁ (ਮ: ੧ /57)

ਭਾਈ ਰੇ ਅਵਰੁ ਨਾਹੀ ਮੈ ਥਾਉ ॥ ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥1॥ ਰਹਾਉ ॥ ਸਿਰੀਰਾਗੁ (ਮ: ੧ /58)

ਮਨ ਰੇ ਰਾਮ ਜਪਹੁ ਸੁਖੁ ਹੋਇ ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥1॥ ਰਹਾਉ ॥ ਸਿਰੀਰਾਗੁ (ਮ: ੧ /58)

ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥ ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥1॥ ਰਹਾਉ ॥ ਸਿਰੀਰਾਗੁ (ਮ: ੧ /59)

ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥ ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥1॥ ਰਹਾਉ ॥ ਸਿਰੀਰਾਗੁ (ਮ: ੧ /60)

ਬਾਬਾ ਮਾਇਆ ਭਰਮਿ ਭੁਲਾਇ ॥ ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥1॥ ਰਹਾਉ ॥ – ਸਿਰੀਰਾਗੁ (ਮ: ੧ /60)

ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥ ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥1॥ ਰਹਾਉ ॥ ਸਿਰੀਰਾਗੁ (ਮ: ੧ /61)

ਮਨ ਰੇ ਸਾਚੀ ਖਸਮ ਰਜਾਇ ॥ ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥1॥ ਰਹਾਉ ॥ ਸਿਰੀਰਾਗੁ (ਮ: ੧ /62)

ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥ ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥1॥ ਰਹਾਉ ॥ ਸਿਰੀਰਾਗੁ (ਮ: ੧ /62)

ਭਾਈ ਰੇ ਭਵਜਲੁ ਬਿਖਮੁ ਡਰਾਂਉ ॥ ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥1॥ ਰਹਾਉ ॥ ਸਿਰੀਰਾਗੁ (ਮ: ੧ /63)

ਦੁਨੀਆ ਕੈਸਿ ਮੁਕਾਮੇ ॥ ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥1॥ ਰਹਾਉ ॥ ਸਿਰੀਰਾਗੁ (ਮ: ੧ /64)

ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥1॥ ਰਹਾਉ ॥ ਸਿਰੀਰਾਗੁ (ਮ: ੩/64)

ਮਨ ਰੇ ਗੁਰਮੁਖਿ ਨਾਮੁ ਧਿਆਇ ॥ ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥1॥ ਰਹਾਉ ॥ ਸਿਰੀਰਾਗੁ (ਮ: ੩/65)

ਮਨ ਰੇ ਗੁਰ ਕੀ ਕਾਰ ਕਮਾਇ ॥ ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥1॥ ਰਹਾਉ ॥ ਸਿਰੀਰਾਗੁ (ਮ: ੩/66)

ਭਾਈ ਰੇ ਦਾਸਨਿ ਦਾਸਾ ਹੋਇ ॥ ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥1॥ ਰਹਾਉ ॥ ਸਿਰੀਰਾਗੁ (ਮ: ੩/66)

ਮਨ ਰੇ ਨਾਮੁ ਜਪਹੁ ਸੁਖੁ ਹੋਇ ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥1॥ ਰਹਾਉ ॥ ਸਿਰੀਰਾਗੁ (ਮ: ੩/67)

ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥ ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥1॥ ਰਹਾਉ ॥ ਸਿਰੀਰਾਗੁ (ਮ: ੩/68)

ਮਨ ਮੇਰੇ ਸਤਿਗੁਰ ਸਿਉ ਚਿਤੁ ਲਾਇ ॥ ਨਿਰਮਲੁ ਨਾਮੁ ਸਦ ਨਵਤਨੋ ਆਪਿ ਵਸੈ ਮਨਿ ਆਇ ॥1॥ ਰਹਾਉ ॥ ਸਿਰੀਰਾਗੁ (ਮ: ੩/69)

ਮਨ ਰੇ ਸਤਿਗੁਰੁ ਸੇਵਿ ਨਿਸੰਗੁ ॥ ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥1॥ ਰਹਾਉ ॥ ਸਿਰੀਰਾਗੁ (ਮ: ੩/69)

ਸਾਹਿਬੁ ਨਿਤਾਣਿਆ ਕਾ ਤਾਣੁ ॥ ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥1॥ ਰਹਾਉ ॥ ਸਿਰੀਰਾਗੁ (ਮ: ੫/70)

ਜਾਨਉ ਨਹੀ ਭਾਵੈ ਕਵਨ ਬਾਤਾ ॥ ਮਨ ਖੋਜਿ ਮਾਰਗੁ ॥1॥ ਰਹਾਉ ॥ ਸਿਰੀਰਾਗੁ (ਮ: ੫/71)

ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥1॥ ਰਹਾਉ ॥ ਸਿਰੀਰਾਗੁ (ਮ: ੧ /71)

ਪੈ ਪਾਇ ਮਨਾਈ ਸੋਇ ਜੀਉ ॥ ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥1॥ ਰਹਾਉ ॥ ਸਿਰੀਰਾਗੁ (ਮ: ੫/73)

ਮੈ ਹਰਿ ਬਿਨੁ ਅਵਰੁ ਨ ਕੋਇ ॥ ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥1॥ ਰਹਾਉ ॥ ਸਿਰੀਰਾਗੁ ਵਣਜਾਰਾ (ਮ: ੪/81)

ਮਨਿ ਹਰਿ ਹਰਿ ਲਗਾ ਚਾਉ ॥ ਗੁਰਿ ਪੂਰੈ ਨਾਮੁ ਦਿ੍ਰੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥1॥ ਰਹਾਉ ॥ ਸਿਰੀਰਾਗੁ ਵਣਜਾਰਾ (ਮ: ੪/82)

ਮਨ ਹਰਿ ਹਰਿ ਪ੍ਰੀਤਿ ਲਗਾਇ ॥ ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ ॥1॥ ਰਹਾਉ ॥ ਸਿਰੀਰਾਗੁ ਵਣਜਾਰਾ (ਮ: ੪/82)

ਮਨਿ ਹਰਿ ਹਰਿ ਜਪਨੁ ਕਰੇ ॥ ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥1॥ ਰਹਾਉ ॥ ਸਿਰੀਰਾਗੁ ਵਣਜਾਰਾ (ਮ: ੪/82)

ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥ ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥1॥ ਰਹਾਉ ॥ ਸਿਰੀਰਾਗੁ ਵਣਜਾਰਾ (ਮ: ੪/82)

ਹਰਿ ਧਿਆਵਹੁ ਸਾਸਿ ਗਿਰਾਸਿ ॥ ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥1॥ ਰਹਾਉ ॥1॥ ਸਿਰੀਰਾਗੁ ਵਣਜਾਰਾ (ਮ: ੪/82)

ਐਸਾ ਤੈਂ ਜਗੁ ਭਰਮਿ ਲਾਇਆ ॥ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥1॥ ਰਹਾਉ ॥ ਸਿਰੀਰਾਗੁ (ਭਗਤ ਕਬੀਰ/92)

ਇਤੁ ਸੰਗਤਿ ਨਾਹੀ ਮਰਣਾ ॥ ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥1॥ ਰਹਾਉ ਦੂਜਾ ॥ ਸਿਰੀਰਾਗੁ (ਭਗਤ ਕਬੀਰ/92)

ਦੂੜਾ ਆਇਓਹਿ ਜਮਹਿ ਤਣਾ ॥ ਤਿਨ ਆਗਲੜੈ ਮੈ ਰਹਣੁ ਨ ਜਾਇ ॥ ਕੋਈ ਕੋਈ ਸਾਜਣੁ ਆਇ ਕਹੈ ॥ ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥ ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥1॥ ਰਹਾਉ ॥ ਸਿਰੀਰਾਗੁ (ਭਗਤ ਤਿ੍ਰਲੋਚਨ/92)

ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥ ਜਾ ਕੀ ਦਿਸਟਿ ਨਾਦ ਲਿਵ ਲਾਗੈ ॥1॥ ਰਹਾਉ ॥ ਸਿਰੀਰਾਗੁ (ਭਗਤ ਕਬੀਰ/92)

ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥ ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥1॥ ਰਹਾਉ ॥ ਸਿਰੀਰਾਗੁ (ਭਗਤ ਬੇਣੀ/93)

ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥ ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥1॥ ਰਹਾਉ ॥ ਸਿਰੀਰਾਗੁ (ਭਗਤ ਰਵਿਦਾਸ/93)

ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥1॥ ਰਹਾਉ ॥ ਮਾਝ (ਮ: ੫/96)

ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥1॥ ਰਹਾਉ ॥ ਮਾਝ (ਮ: ੫/96)

ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥1॥ ਰਹਾਉ ॥ ਮਾਝ (ਮ: ੫/97)

ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥1॥8॥ ਮਾਝ (ਮ: ੫/97)

ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥ ਅੰਮਿ੍ਰਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥1॥ ਰਹਾਉ ॥ ਮਾਝ (ਮ: ੧ /109)

ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ॥ ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥1॥ ਰਹਾਉ ॥ ਮਾਝ (ਮ: ੩/110)

ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥ ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥1॥ ਰਹਾਉ ॥ ਮਾਝ (ਮ: ੩/110)

ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥ ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥1॥ ਰਹਾਉ ॥ ਮਾਝ (ਮ: ੩/111)

ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥ ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ॥1॥ ਰਹਾਉ ॥ ਮਾਝ (ਮ: ੩/111)

ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥ ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥1॥ ਰਹਾਉ ॥ ਮਾਝ (ਮ: ੩/112)

ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ ॥ ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥1॥ ਰਹਾਉ ॥ ਮਾਝ (ਮ: ੩/113)

ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥ ਸਤਿਗੁਰੁ ਹੈ ਅੰਮਿ੍ਰਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥1॥ ਰਹਾਉ ॥ ਮਾਝ (ਮ: ੩/113)

ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ ॥ ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥1॥ ਰਹਾਉ ॥ ਮਾਝ (ਮ: ੩/114)

ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ ॥ ਹਰਿ ਸਤਸੰਗਤਿ ਆਪੇ ਮੇਲੈ ਗੁਰ ਸਬਦੀ ਹਰਿ ਗੁਣ ਗਾਵਣਿਆ ॥1॥ ਰਹਾਉ ॥ ਮਾਝ (ਮ: ੩/114)

ਹਉ ਵਾਰੀ ਜੀਉ ਵਾਰੀ ਹਰਿ ਗੁਣ ਅਨਦਿਨੁ ਗਾਵਣਿਆ ॥ ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ ਦੇਵਣਿਆ ॥1॥ ਰਹਾਉ ॥ ਮਾਝ (ਮ: ੩/115)

ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥ ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥1॥ ਰਹਾਉ ॥ ਮਾਝ (ਮ: ੩/116)

ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥ ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥1॥ ਰਹਾਉ ॥ ਮਾਝ (ਮ: ੩/116)

ਹਉ ਵਾਰੀ ਜੀਉ ਵਾਰੀ ਗੁਰੁ ਪੂਰਾ ਮੰਨਿ ਵਸਾਵਣਿਆ ॥ ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥1॥ ਰਹਾਉ ॥ ਮਾਝ (ਮ: ੩/117)

ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥ ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥1॥ ਰਹਾਉ ॥ ਮਾਝ (ਮ: ੩/118)

ਹਉ ਵਾਰੀ ਜੀਉ ਵਾਰੀ ਅੰਮਿ੍ਰਤ ਬਾਣੀ ਮੰਨਿ ਵਸਾਵਣਿਆ ॥ ਅੰਮਿ੍ਰਤ ਬਾਣੀ ਮੰਨਿ ਵਸਾਏ ਅੰਮਿ੍ਰਤੁ ਨਾਮੁ ਧਿਆਵਣਿਆ ॥1॥ ਰਹਾਉ ॥ ਮਾਝ (ਮ: ੩/118)

ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮਿ੍ਰਤੁ ਪੀਆਵਣਿਆ ॥ ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥1॥ ਰਹਾਉ ॥ ਮਾਝ (ਮ: ੩/119)

ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ ॥ ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ ॥1॥ ਰਹਾਉ ॥ ਮਾਝ (ਮ: ੩/119)

ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥ ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥1॥ ਰਹਾਉ ॥ ਮਾਝ (ਮ: ੩/120)

ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥ ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥1॥ ਰਹਾਉ ॥ ਮਾਝ (ਮ: ੩/121)

ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ॥ ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥1॥ ਰਹਾਉ ॥ ਮਾਝ (ਮ: ੩/121)

ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥ ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ॥1॥ ਰਹਾਉ ॥ ਮਾਝ (ਮ: ੩/122)

ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥ ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥1॥ ਰਹਾਉ ॥ ਮਾਝ (ਮ: ੩/123)

ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥ ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥1॥ ਰਹਾਉ ॥ ਮਾਝ (ਮ: ੩/123)

ਹਉ ਵਾਰੀ ਜੀਉ ਵਾਰੀ ਅੰਮਿ੍ਰਤ ਨਾਮੁ ਮੰਨਿ ਵਸਾਵਣਿਆ ॥ ਅੰਮਿ੍ਰਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮਿ੍ਰਤੁ ਪੀਆਵਣਿਆ ॥1॥ ਰਹਾਉ ॥ ਮਾਝ (ਮ: ੩/124)

ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥ ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥1॥ ਰਹਾਉ ॥ ਮਾਝ (ਮ: ੩/124)

ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ ॥ ਬਾਝੁ ਗੁਰੂ ਕੋ ਸਹਜੁ ਨ ਪਾਏ ਗੁਰਮੁਖਿ ਸਹਜਿ ਸਮਾਵਣਿਆ ॥1॥ ਰਹਾਉ ॥ ਮਾਝ (ਮ: ੩/125)

ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥ ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥1॥ ਰਹਾਉ ॥ ਮਾਝ (ਮ: ੩/126)

ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ ॥ ਸਚਾ ਨਾਮੁ ਸਦਾ ਹੈ ਨਿਰਮਲੁ ਗੁਰ ਸਬਦੀ ਮੰਨਿ ਵਸਾਵਣਿਆ ॥1॥ ਰਹਾਉ ॥ ਮਾਝ (ਮ: ੩/126)

ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥ ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥1॥ ਰਹਾਉ ॥ ਮਾਝ (ਮ: ੩/127)

ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥ ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥1॥ ਰਹਾਉ ॥ ਮਾਝ (ਮ: ੩/128)

ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥ ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥1॥ ਰਹਾਉ ॥ ਮਾਝ (ਮ: ੩/128)

ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥ ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥1॥ ਰਹਾਉ ॥ ਮਾਝ (ਮ: ੩/129)

ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥ ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥1॥ ਰਹਾਉ ॥ ਮਾਝ (ਮ: ੪/130)

ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ ॥ ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥1॥ ਰਹਾਉ ॥ ਮਾਝ (ਮ: ੫/130)

ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥ ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥1॥ ਰਹਾਉ ॥ ਮਾਝ (ਮ: ੫/131)

ਨਿਤ ਨਿਤ ਦਯੁ ਸਮਾਲੀਐ ॥ ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥ ਮਾਝ (ਮ: ੫/132)

ਹਰਿ ਜਪਿ ਜਪੇ ਮਨੁ ਧੀਰੇ ॥1॥ ਰਹਾਉ ॥ ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥1॥ ਮਾਝ (ਮ: ੫/132)

ਭੈ ਬਿਨੁ ਕੋਇ ਨ ਲੰਘਸਿ ਪਾਰਿ ॥ ਭੈ ਭਉ ਰਾਖਿਆ ਭਾਇ ਸਵਾਰਿ ॥1॥ ਰਹਾਉ ॥ ਗਉੜੀ (ਮ: ੧ /151)

ਡਰੀਐ ਜੇ ਡਰੁ ਹੋਵੈ ਹੋਰੁ ॥ ਡਰਿ ਡਰਿ ਡਰਣਾ ਮਨ ਕਾ ਸੋਰੁ ॥1॥ ਰਹਾਉ ॥ ਗਉੜੀ (ਮ: ੧ /151)

ਕਹਣਾ ਹੈ ਕਿਛੁ ਕਹਣੁ ਨ ਜਾਇ ॥ ਤਉ ਕੁਦਰਤਿ ਕੀਮਤਿ ਨਹੀ ਪਾਇ ॥1॥ ਰਹਾਉ ॥ ਗਉੜੀ (ਮ: ੧ /151)

ਕਥਤਾ ਬਕਤਾ ਸੁਨਤਾ ਸੋਈ ॥ ਆਪੁ ਬੀਚਾਰੇ ਸੁ ਗਿਆਨੀ ਹੋਈ ॥1॥ ਰਹਾਉ ॥ ਗਉੜੀ (ਮ: ੧ /152)

ਨਾਮੁ ਮਿਲੈ ਚਲੈ ਮੈ ਨਾਲਿ ॥ ਬਿਨੁ ਨਾਵੈ ਬਾਧੀ ਸਭ ਕਾਲਿ ॥1॥ ਰਹਾਉ ॥ ਗਉੜੀ (ਮ: ੧ /152)

ਨਾਮੁ ਰਿਦੈ ਅੰਮਿ੍ਰਤੁ ਮੁਖਿ ਨਾਮੁ ॥ ਨਰਹਰ ਨਾਮੁ ਨਰਹਰ ਨਿਹਕਾਮੁ ॥1॥ ਰਹਾਉ ॥ ਗਉੜੀ (ਮ: ੧ /152)

ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥ ਹਉ ਪਾਪੀ ਤੂੰ ਨਿਰਮਲੁ ਏਕ ॥1॥ ਰਹਾਉ ॥ ਗਉੜੀ (ਮ: ੧ /153)

ਰੇ ਮਨ ਮੇਰੇ ਭਰਮੁ ਨ ਕੀਜੈ ॥ ਮਨਿ ਮਾਨਿਐ ਅੰਮਿ੍ਰਤ ਰਸੁ ਪੀਜੈ ॥1॥ ਰਹਾਉ ॥ ਗਉੜੀ (ਮ: ੧ /153)

ਮਰਣੁ ਲਿਖਾਇ ਆਏ ਨਹੀ ਰਹਣਾ ॥ ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥1॥ ਰਹਾਉ ॥ ਗਉੜੀ (ਮ: ੧ /153)

ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥ ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥1॥ ਰਹਾਉ ॥ ਗਉੜੀ (ਮ: ੧ /154)

ਕਿਆ ਡਰੀਐ ਡਰੁ ਡਰਹਿ ਸਮਾਨਾ ॥ ਪੂਰੇ ਗੁਰ ਕੈ ਸਬਦਿ ਪਛਾਨਾ ॥1॥ ਰਹਾਉ ॥ ਗਉੜੀ (ਮ: ੧ /154)

ਰਾਮ ਭਗਤਿ ਗੁਰ ਸੇਵਾ ਤਰਣਾ ॥ ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥1॥ ਰਹਾਉ ॥ ਗਉੜੀ (ਮ: ੧ /154)

ਸੁਣਿ ਸੁਣਿ ਸਿਖ ਹਮਾਰੀ ॥ ਸੁਕਿ੍ਰਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥1॥ ਰਹਾਉ ॥ ਗਉੜੀ (ਮ: ੧ /154)

ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥1॥ ਰਹਾਉ ॥ ਗਉੜੀ (ਮ: ੧ /155)

ਸੁਣਿ ਮੂਰਖ ਮੰਨ ਅਜਾਣਾ ॥ ਹੋਗੁ ਤਿਸੈ ਕਾ ਭਾਣਾ ॥1॥ ਰਹਾਉ ॥ ਗਉੜੀ (ਮ: ੧ /155)

ਸ੍ਰੀ ਰਾਮ ਨਾਮਾ ਉਚਰੁ ਮਨਾ ॥ ਆਗੈ ਜਮ ਦਲੁ ਬਿਖਮੁ ਘਨਾ ॥1॥ ਰਹਾਉ ॥ ਗਉੜੀ (ਮ: ੧ /155)

ਜੋਗ ਜੁਗਤਿ ਇਵ ਪਾਵਸਿਤਾ ॥ ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥1॥ ਰਹਾਉ ॥ ਗਉੜੀ (ਮ: ੧ /155)

ਜਪਸਿ ਨਿਰੰਜਨੁ ਰਚਸਿ ਮਨਾ ॥ ਕਾਹੇ ਬੋਲਹਿ ਜੋਗੀ ਕਪਟੁ ਘਨਾ ॥1॥ ਰਹਾਉ ॥ – ਗਉੜੀ (ਮ: ੧ /156)

ਮਨ ਏਕੋ ਸਾਹਿਬੁ ਭਾਈ ਰੇ ॥ ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥1॥ ਰਹਾਉ ॥ ਗਉੜੀ (ਮ: ੧ /156)

ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥1॥ ਰਹਾਉ ॥ ਗਉੜੀ (ਮ: ੧ /156)

ਨਾਮੁ ਨ ਜਾਨਿਆ ਰਾਮ ਕਾ ॥ ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥1॥ ਰਹਾਉ ॥ ਗਉੜੀ (ਮ: ੧ /156)

ਮੈ ਬਨਜਾਰਨਿ ਰਾਮ ਕੀ ॥ ਤੇਰਾ ਨਾਮੁ ਵਖਰੁ ਵਾਪਾਰੁ ਜੀ ॥1॥ ਰਹਾਉ ॥ ਗਉੜੀ (ਮ: ੧ /157)

ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥1॥ ਰਹਾਉ ॥ ਗਉੜੀ (ਮ: ੧ /157)

ਸਤਿਗੁਰ ਕੈ ਭਇ ਭ੍ਰਮੁ ਭਉ ਜਾਇ ॥ ਭੈ ਰਾਚੈ ਸਚ ਰੰਗਿ ਸਮਾਇ ॥1॥ ਰਹਾਉ ॥ ਗਉੜੀ (ਮ: ੩/157)

ਪੂਰੈ ਭਾਗਿ ਮਿਲੈ ਗੁਰੁ ਆਇ ॥ ਸਾਚੈ ਸਹਜਿ ਸਾਚਿ ਸਮਾਇ ॥1॥ ਰਹਾਉ ॥ ਗਉੜੀ (ਮ: ੩/158)

ਕਰਮੁ ਹੋਵੈ ਸਤਸੰਗਿ ਮਿਲਾਏ ॥ ਹਰਿ ਗੁਣ ਗਾਵੈ ਬੈਸਿ ਸੁ ਥਾਏ ॥1॥ ਰਹਾਉ ॥ ਗਉੜੀ (ਮ: ੩/158)

ਗਾਵਤ ਰਹੈ ਜੇ ਸਤਿਗੁਰ ਭਾਵੈ ॥ ਮਨੁ ਤਨੁ ਰਾਤਾ ਨਾਮਿ ਸੁਹਾਵੈ ॥1॥ ਰਹਾਉ ॥ ਗਉੜੀ (ਮ: ੩/158)

ਜਿਸ ਨੋ ਬਖਸੇ ਦੇ ਵਡਿਆਈ ॥ ਗੁਰ ਪਰਸਾਦਿ ਹਰਿ ਵਸੈ ਮਨਿ ਆਈ ॥1॥ ਰਹਾਉ ॥ ਗਉੜੀ (ਮ: ੩/159)

ਹਿਰਦੈ ਰਾਮੁ ਰਮਹੁ ਮੇਰੇ ਭਾਈ ॥ ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥1॥ ਰਹਾਉ ॥ ਗਉੜੀ (ਮ: ੩/159)

ਹਰਿ ਕੇ ਨਾਮ ਵਿਟਹੁ ਬਲਿ ਜਾਉ ॥ ਤੂੰ ਵਿਸਰਹਿ ਤਦਿ ਹੀ ਮਰਿ ਜਾਉ ॥1॥ ਰਹਾਉ ॥ ਗਉੜੀ (ਮ: ੩/159)

ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥ ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥1॥ ਰਹਾਉ ॥ ਗਉੜੀ (ਮ: ੩/160)

ਏਕੁ ਅਚਰਜੁ ਏਕੋ ਹੈ ਸੋਈ ॥ ਗੁਰਮੁਖਿ ਵੀਚਾਰੇ ਵਿਰਲਾ ਕੋਈ ॥1॥ ਰਹਾਉ ॥ ਗਉੜੀ (ਮ: ੩/160)

ਸਹਜੇ ਜਾਗੈ ਸਵੈ ਨ ਕੋਇ ॥ ਪੂਰੇ ਗੁਰ ਤੇ ਬੂਝੈ ਜਨੁ ਕੋਇ ॥1॥ ਰਹਾਉ ॥ ਗਉੜੀ (ਮ: ੩/160)

ਸੁਣਿ ਮਨ ਮੇਰੇ ਸਬਦੁ ਵੀਚਾਰਿ ॥ ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥1॥ ਰਹਾਉ ॥ ਗਉੜੀ (ਮ: ੩/161)

ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥1॥ ਰਹਾਉ ॥ ਗਉੜੀ (ਮ: ੩/161)

ਏ ਮਨ ਮੇਰੇ ਭਰਮੁ ਨ ਕੀਜੈ ॥ ਗੁਰਮੁਖਿ ਸੇਵਾ ਅੰਮਿ੍ਰਤ ਰਸੁ ਪੀਜੈ ॥1॥ ਰਹਾਉ ॥ ਗਉੜੀ (ਮ: ੩/161)

ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥ ਜਨਮੁ ਜੀਤਿ ਲਾਹਾ ਨਾਮੁ ਪਾਇ ॥1॥ ਰਹਾਉ ॥ ਗਉੜੀ (ਮ: ੩/162)

ਬਾਬਾ ਤੂੰ ਐਸੇ ਭਰਮੁ ਚੁਕਾਹੀ ॥ ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥1॥ ਰਹਾਉ ॥ ਗਉੜੀ (ਮ: ੩/162)

ਮੇਰੇ ਮਨ ਗੁਰ ਚਰਣੀ ਚਿਤੁ ਲਾਇ ॥ ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ॥1॥ ਰਹਾਉ ॥ ਗਉੜੀ (ਮ: ੩/162)

ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ ॥ ਆਪਿ ਨਿਰੰਜਨੁ ਅਲਖੁ ਹੈ ਆਪੇ ਮੇਲਾਈਐ ॥1॥ ਰਹਾਉ ॥ ਗਉੜੀ (ਮ: ੩/162)

ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥ ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥1॥ ਰਹਾਉ ॥ ਗਉੜੀ (ਮ: ੩/163)

ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥ ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥1॥ ਰਹਾਉ ॥ ਗਉੜੀ (ਮ: ੪/163)

ਗੋਬਿੰਦ ਸਤਸੰਗਤਿ ਮੇਲਾਇ ॥ ਹਰਿ ਰਸੁ ਰਸਨਾ ਰਾਮ ਗੁਨ ਗਾਇ ॥1॥ ਰਹਾਉ ॥ ਗਉੜੀ (ਮ: ੪/164)

ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥ ਜਿਨ ਮਿਲਿਆ ਦੁਖ ਜਾਹਿ ਹਮਾਰੇ ॥1॥ ਰਹਾਉ ॥ ਗਉੜੀ (ਮ: ੪/164)

ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥ ਕਰਿ ਕਿਰਪਾ ਲੋਚ ਪੂਰਿ ਹਮਾਰੀ ॥1॥ ਰਹਾਉ ॥ ਗਉੜੀ (ਮ: ੪/164)

ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥ ਹਰਿ ਬੋਲਤ ਸਭ ਪਾਪ ਲਹਿ ਜਾਈ ॥1॥ ਰਹਾਉ ॥ ਗਉੜੀ (ਮ: ੪/165)

ਐਸਾ ਮੇਰਾ ਰਾਮੁ ਰਹਿਆ ਭਰਪੂਰਿ ॥ ਨਿਕਟਿ ਵਸੈ ਨਾਹੀ ਹਰਿ ਦੂਰਿ ॥1॥ ਰਹਾਉ ॥ ਗਉੜੀ (ਮ: ੪/165)

ਹਮ ਵਣਜਾਰੇ ਰਾਮ ਕੇ ॥ ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥1॥ ਰਹਾਉ ॥ ਗਉੜੀ (ਮ: ੪/165)

ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ ॥ ਜਨ ਕੀ ਉਪਮਾ ਤੁਝਹਿ ਵਡਈਆ ॥1॥ ਰਹਾਉ ॥ ਗਉੜੀ (ਮ: ੪/166)

ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ ॥ ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥1॥ ਰਹਾਉ ॥ ਗਉੜੀ (ਮ: ੪/166)

ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ ਲਾਇ ॥ ਨਿਤ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ ॥1॥ ਰਹਾਉ ॥ ਗਉੜੀ (ਮ: ੪/166)

ਮੇਰੇ ਰਾਮ ਹਮ ਪਾਪੀ ਸਰਣਿ ਪਰੇ ਹਰਿ ਦੁਆਰਿ ॥ ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥1॥ ਰਹਾਉ ॥ ਗਉੜੀ (ਮ: ੪/167)

ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥ ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥1॥ ਰਹਾਉ ॥ ਗਉੜੀ (ਮ: ੪/167)

ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥1॥ ਰਹਾਉ ॥ ਗਉੜੀ (ਮ: ੪/168)

ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ॥ ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥1॥ ਰਹਾਉ ॥ ਗਉੜੀ (ਮ: ੪/168)

ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥ ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥1॥ ਰਹਾਉ ॥ ਗਉੜੀ (ਮ: ੪/168)

ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥ ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥1॥ ਰਹਾਉ ॥ ਗਉੜੀ (ਮ: ੪/169)

ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥ ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥1॥ ਰਹਾਉ ॥ ਗਉੜੀ (ਮ: ੪/169)

ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥ ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥1॥ ਰਹਾਉ ॥ ਗਉੜੀ (ਮ: ੪/169)

ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ॥ ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥1॥ ਰਹਾਉ ॥ ਗਉੜੀ (ਮ: ੪/170)

ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥ ਗੁਰ ਕਿ੍ਰਪਾਲਿ ਕਿ੍ਰਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥1॥ ਰਹਾਉ ॥ ਗਉੜੀ (ਮ: ੪/170)

ਰਾਮ ਹਮ ਸਤਿਗੁਰ ਲਾਲੇ ਕਾਂਢੇ ॥1॥ ਰਹਾਉ ॥ ਗਉੜੀ (ਮ: ੪/171)

ਕਰਿ ਸਾਧੂ ਅੰਜੁਲੀ ਪੁੰਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥1॥ ਰਹਾਉ ॥ ਗਉੜੀ (ਮ: ੪/171)

ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥1॥ ਰਹਾਉ ॥ ਗਉੜੀ (ਮ: ੪/171)

ਰਾਮ ਗੁਰਮਤਿ ਹਰਿ ਲਿਵ ਲਾਗੇ ॥1॥ ਰਹਾਉ ॥ ਗਉੜੀ (ਮ: ੪/172)

ਰਾਮ ਗੁਰ ਕੈ ਬਚਨਿ ਹਰਿ ਪਾਇਆ ॥1॥ ਰਹਾਉ ਗਉੜੀ (ਮ: ੪/172)

ਗੁਰਮੁਖਿ ਹਰਿ ਲਿਵ ਲਾਵੈ ॥1॥ ਰਹਾਉ ॥ ਗਉੜੀ (ਮ: ੪/172)

ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥ ਕਿਉ ਪਾਈਐ ਹਰਿ ਰਾਮ ਸਹਾਈ ॥1॥ ਰਹਾਉ ॥ ਗਉੜੀ (ਮ: ੫/175)

ਇਨਿ ਬਿਧਿ ਕੁਸਲ ਹੋਤ ਮੇਰੇ ਭਾਈ ॥ ਇਉ ਪਾਈਐ ਹਰਿ ਰਾਮ ਸਹਾਈ ॥1॥ ਰਹਾਉ ਦੂਜਾ ॥ ਗਉੜੀ (ਮ: ੫/175)

ਜਿਸੁ ਰਾਖੈ ਆਪਿ ਰਾਮੁ ਦਇਆਰਾ ॥ ਤਿਸੁ ਨਹੀ ਦੂਜਾ ਕੋ ਪਹੁਚਨਹਾਰਾ ॥1॥ ਰਹਾਉ ॥ ਗਉੜੀ (ਮ: ੫/176)

ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥1॥ ਰਹਾਉ ॥ ਗਉੜੀ (ਮ: ੫/176)

ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ ॥ ਸੀਘਰ ਕਾਰਜੁ ਲੇਹੁ ਸਵਾਰਿ ॥1॥ ਰਹਾਉ ॥ ਗਉੜੀ (ਮ: ੫/176)

ਜੋ ਗੁਰਿ ਦੀਆ ਸੁ ਮਨ ਕੈ ਕਾਮਿ ॥ ਸੰਤ ਕਾ ਕੀਆ ਸਤਿ ਕਰਿ ਮਾਨਿ ॥1॥ ਰਹਾਉ ॥ ਗਉੜੀ (ਮ: ੫/177)

ਰਮਈਆ ਰੇਨੁ ਸਾਧ ਜਨ ਪਾਵਉ ॥ ਗੁਰ ਮਿਲਿ ਅਪੁਨਾ ਖਸਮੁ ਧਿਆਵਉ ॥1॥ ਰਹਾਉ ॥ ਗਉੜੀ (ਮ: ੫/177)

ਜਪਿ ਮਨ ਮੇਰੇ ਰਾਮ ਰਾਮ ਰੰਗਿ ॥ ਘਰਿ ਬਾਹਰਿ ਤੇਰੈ ਸਦ ਸੰਗਿ ॥1॥ ਰਹਾਉ ॥ ਗਉੜੀ (ਮ: ੫/177)

ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥ ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥1॥ ਰਹਾਉ ॥ ਗਉੜੀ (ਮ: ੫/178)

ਓਹ ਬੇਲਾ ਕਛੁ ਚੀਤਿ ਨ ਆਵੈ ॥ ਬਿਨਸਿ ਜਾਇ ਤਾਹੂ ਲਪਟਾਵੈ ॥1॥ ਰਹਾਉ ॥ ਗਉੜੀ (ਮ: ੫/178)

ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥ ਤੁਝੈ ਨ ਲਾਗੈ ਤਾਤਾ ਝੋਲਾ ॥1॥ ਰਹਾਉ ॥ ਗਉੜੀ (ਮ: ੫/179)

ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥ ਧਿ੍ਰਗੁ ਤਨੁ ਧਿ੍ਰਗੁ ਧਨੁ ਮਾਇਆ ਸੰਗਿ ਰਾਤੇ ॥1॥ ਰਹਾਉ ॥ ਗਉੜੀ (ਮ: ੫/179)

ਸੋ ਸੁਖੁ ਮੋ ਕਉ ਸੰਤ ਬਤਾਵਹੁ ॥ ਤ੍ਰਿਸਨਾ ਬੂਝੈ ਮਨੁ ਤਿ੍ਰਪਤਾਵਹੁ ॥1॥ ਰਹਾਉ ॥ ਗਉੜੀ (ਮ: ੫/179)

ਜਾ ਕੈ ਹਰਿ ਧਨੁ ਸੋਈ ਸੁਹੇਲਾ ॥ ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥1॥ ਰਹਾਉ ਦੂਜਾ ॥12॥81॥ ਗਉੜੀ (ਮ: ੫/179)

ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥ ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥1॥ ਰਹਾਉ ॥ ਗਉੜੀ (ਮ: ੫/180)

ਤੁਮ ਲਾਵਹੁ ਤਉ ਲਾਗਹ ਸੇਵ ॥ ਹਮ ਤੇ ਕਛੂ ਨ ਹੋਵੈ ਦੇਵ ॥1॥ ਰਹਾਉ ॥ ਗਉੜੀ (ਮ: ੫/180)

ਅੰਮਿ੍ਰਤੁ ਰਸਨਾ ਪੀਉ ਪਿਆਰੀ ॥ ਇਹ ਰਸ ਰਾਤੀ ਹੋਇ ਤਿ੍ਰਪਤਾਰੀ ॥1॥ ਰਹਾਉ ॥ ਗਉੜੀ (ਮ: ੫/180)

ਨਾਮ ਰਤਨ ਕੋ ਕੋ ਬਿਉਹਾਰੀ ॥ ਅੰਮਿ੍ਰਤ ਭੋਜਨੁ ਕਰੇ ਆਹਾਰੀ ॥1॥ ਰਹਾਉ ॥ ਗਉੜੀ (ਮ: ੫/181)

ਹਰਿ ਸੰਗਿ ਰਾਤੇ ਮਨ ਤਨ ਹਰੇ ॥ ਗੁਰ ਪੂਰੇ ਕੀ ਸਰਨੀ ਪਰੇ ॥1॥ ਰਹਾਉ ॥ ਗਉੜੀ (ਮ: ੫/181)

ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ॥ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ॥1॥ ਰਹਾਉ ॥ ਗਉੜੀ (ਮ: ੫/181)

ਮਾਇਆ ਬਿਆਪਤ ਬਹੁ ਪਰਕਾਰੀ ॥ ਸੰਤ ਜੀਵਹਿ ਪ੍ਰਭ ਓਟ ਤੁਮਾਰੀ ॥1॥ ਰਹਾਉ ॥ ਗਉੜੀ (ਮ: ੫/182)

ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ ਸਾਬਤੁ ਵਸਤੁ ਓਹੁ ਅਪਨੀ ਲਹੈ ॥1॥ ਰਹਾਉ ॥ ਗਉੜੀ (ਮ: ੫/182)

ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ ॥ ਇਹ ਪੂੰਜੀ ਸਾਬਤੁ ਧਨੁ ਮਾਲੁ ॥1॥ ਰਹਾਉ ਦੂਜਾ ॥20॥89॥ ਗਉੜੀ (ਮ: ੫/182)

ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥ ਕਾਜ ਤੁਮਾਰੇ ਦੇਇ ਨਿਬਾਹਿ ॥1॥ ਰਹਾਉ ॥ ਗਉੜੀ (ਮ: ੫/182)

ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥ ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥1॥ ਰਹਾਉ ॥ ਗਉੜੀ (ਮ: ੫/183)

ਅਬ ਮਤਿ ਬਿਨਸੀ ਦੁਸਟ ਬਿਗਾਨੀ ॥ ਜਬ ਤੇ ਸੁਣਿਆ ਹਰਿ ਜਸੁ ਕਾਨੀ ॥1॥ ਰਹਾਉ ॥ ਗਉੜੀ (ਮ: ੫/183)

ਸੋ ਸੁਖਦਾਤਾ ਜਿ ਨਾਮੁ ਜਪਾਵੈ ॥ ਕਰਿ ਕਿਰਪਾ ਤਿਸੁ ਸੰਗਿ ਮਿਲਾਵੈ ॥1॥ ਰਹਾਉ ॥ ਗਉੜੀ (ਮ: ੫/183)

ਪਾਰਬ੍ਰਹਮੁ ਪਰਮੇਸੁਰੁ ਧਿਆਈਐ ॥ ਗੁਰ ਪੂਰੇ ਤੇ ਇਹ ਮਤਿ ਪਾਈਐ ॥1॥ ਰਹਾਉ ॥ ਗਉੜੀ (ਮ: ੫/184)

ਬਿਨੁ ਹਰਿ ਭਉ ਕਾਹੇ ਕਾ ਮਾਨਹਿ ॥ ਹਰਿ ਬਿਸਰਤ ਕਾਹੇ ਸੁਖੁ ਜਾਨਹਿ ॥1॥ ਰਹਾਉ ॥ ਗਉੜੀ (ਮ: ੫/184)

ਪ੍ਰਭ ਸਿਮਰਤ ਕੁਸਲ ਸਭਿ ਪਾਏ ॥ ਘਰਿ ਬਾਹਰਿ ਸੁਖ ਸਹਜ ਸਬਾਏ ॥1॥ ਰਹਾਉ ॥ ਗਉੜੀ (ਮ: ੫/184)

ਲਿਖੁ ਲੇਖਣਿ ਕਾਗਦਿ ਮਸਵਾਣੀ ॥ ਰਾਮ ਨਾਮ ਹਰਿ ਅੰਮਿ੍ਰਤ ਬਾਣੀ ॥1॥ ਰਹਾਉ ॥ ਗਉੜੀ (ਮ: ੫/185)

ਕਹਹੁ ਗੁਸਾਈ ਮਿਲੀਐ ਕੇਹ ॥ ਜੋ ਬਿਬਰਜਤ ਤਿਸ ਸਿਉ ਨੇਹ ॥1॥ ਰਹਾਉ ॥ ਗਉੜੀ (ਮ: ੫/185)

ਜਲੈ ਨ ਪਾਈਐ ਰਾਮ ਸਨੇਹੀ ॥ ਕਿਰਤਿ ਸੰਜੋਗਿ ਸਤੀ ਉਠਿ ਹੋਈ ॥1॥ ਰਹਾਉ ॥ ਗਉੜੀ (ਮ: ੫/185)

ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥1॥ ਰਹਾਉ ॥ ਗਉੜੀ (ਮ: ੫/185)

ਸਤਿਗੁਰ ਅਪਨੇ ਕਉ ਬਲਿਹਾਰੈ ॥ ਛੋਡਿ ਨ ਜਾਈ ਸਰਪਰ ਤਾਰੈ ॥1॥ ਰਹਾਉ ॥ ਗਉੜੀ (ਮ: ੫/186)

ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥1॥ ਰਹਾਉ ॥ ਗਉੜੀ (ਮ: ੫/186)

ਸਹਜ ਅਨੰਦ ਹਰਿ ਸਾਧੂ ਮਾਹਿ ॥ ਆਗਿਆਕਾਰੀ ਹਰਿ ਹਰਿ ਰਾਇ ॥1॥ ਰਹਾਉ ॥ ਗਉੜੀ (ਮ: ੫/186)

ਸਹਜ ਕਥਾ ਕੇ ਅੰਮਿ੍ਰਤ ਕੁੰਟਾ ॥ ਜਿਸਹਿ ਪਰਾਪਤਿ ਤਿਸੁ ਲੈ ਭੁੰਚਾ ॥1॥ ਰਹਾਉ ॥ ਗਉੜੀ (ਮ: ੫/186)

ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥1॥ ਰਹਾਉ ॥ ਗਉੜੀ (ਮ: ੫/187)

ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥ ਜਿਸ ਕੀ ਮਾਨਿ ਲੇਇ ਸੁਖਦਾਤਾ ॥1॥ ਰਹਾਉ ਦੂਜਾ ॥36॥105॥ ਗਉੜੀ (ਮ: ੫/187)

ਆਪਨ ਨਹੀ ਕਾ ਕਉ ਲਪਟਾਇਓ ॥ ਆਪਨ ਨਾਮੁ ਸਤਿਗੁਰ ਤੇ ਪਾਇਓ ॥1॥ ਰਹਾਉ ॥ ਗਉੜੀ (ਮ: ੫/187)

ਸਤਿਗੁਰ ਅਪੁਨੇ ਕਉ ਕੁਰਬਾਨੀ ॥ ਆਤਮ ਚੀਨਿ ਪਰਮ ਰੰਗ ਮਾਨੀ ॥1॥ ਰਹਾਉ ॥ ਗਉੜੀ (ਮ: ੫/187)

ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥ ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥1॥ ਰਹਾਉ ॥ ਗਉੜੀ (ਮ: ੫/187)

ਏਕਾ ਟੇਕ ਮੇਰੈ ਮਨਿ ਚੀਤ ॥ ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥1॥ ਰਹਾਉ ॥ ਗਉੜੀ (ਮ: ੫/187)

ਮਾਧਉ ਜਾ ਕਉ ਹੈ ਆਸ ਤੁਮਾਰੀ ॥ ਤਾ ਕਉ ਕਛੁ ਨਾਹੀ ਸੰਸਾਰੀ ॥1॥ ਰਹਾਉ ॥ ਗਉੜੀ (ਮ: ੫/188)

ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥ ਨਾਮ ਬਿਹੂਨ ਜੀਵਨ ਕਉਨ ਕਾਮ ॥1॥ ਰਹਾਉ ॥ ਗਉੜੀ (ਮ: ੫/188)

ਕਾਹੇ ਕਉ ਮੂਰਖ ਭਖਲਾਇਆ ॥ ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥1॥ ਰਹਾਉ ॥ ਗਉੜੀ (ਮ: ੫/188)

ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥1॥ ਰਹਾਉ ॥ ਗਉੜੀ (ਮ: ੫/188)

ਪੂਰੀ ਰਹੀ ਜਾ ਪੂਰੈ ਰਾਖੀ ॥ ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥1॥ ਰਹਾਉ ॥ ਗਉੜੀ (ਮ: ੫/188)

ਸੰਤ ਕਾ ਦਰਸੁ ਪੂਰਨ ਇਸਨਾਨੁ ॥ ਸੰਤ ਕਿ੍ਰਪਾ ਤੇ ਜਪੀਐ ਨਾਮੁ ॥1॥ ਰਹਾਉ ॥ ਗਉੜੀ (ਮ: ੫/189)

ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥ ਵਡੈ ਭਾਗਿ ਸਾਧੂ ਸੰਗੁ ਪਾਵੈ ॥1॥ ਰਹਾਉ ॥ ਗਉੜੀ (ਮ: ੫/189)

ਬਿਨੁ ਗੋਬਿੰਦ ਨ ਦੀਸੈ ਕੋਈ ॥ ਕਰਨ ਕਰਾਵਨ ਕਰਤਾ ਸੋਈ ॥1॥ ਰਹਾਉ ॥ ਗਉੜੀ (ਮ: ੫/189)

ਨਾਮ ਵਡਾਈ ਜਨੁ ਸੋਭਾ ਪਾਏ ॥ ਕਰਿ ਕਿਰਪਾ ਜਿਸੁ ਆਪਿ ਦਿਵਾਏ ॥1॥ ਰਹਾਉ ॥ ਗਉੜੀ (ਮ: ੫/189)

ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥ ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥1॥ ਰਹਾਉ ॥ ਗਉੜੀ (ਮ: ੫/189)

ਭਲੋ ਸਮੋ ਸਿਮਰਨ ਕੀ ਬਰੀਆ ॥ ਸਿਮਰਤ ਨਾਮੁ ਭੈ ਪਾਰਿ ਉਤਰੀਆ ॥1॥ ਰਹਾਉ ॥ ਗਉੜੀ (ਮ: ੫/190)

ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥ ਸਿਮਰਤ ਨਾਮੁ ਭਰਮੁ ਭਉ ਭਾਗੈ ॥1॥ ਰਹਾਉ ॥ ਗਉੜੀ (ਮ: ੫/190)

ਦੁਖ ਬਿਨਸੇ ਸੁਖ ਹਰਿ ਗੁਣ ਗਾਇ ॥ ਗੁਰੁ ਪੂਰਾ ਭੇਟਿਆ ਲਿਵ ਲਾਇ ॥1॥ ਰਹਾਉ ॥ ਗਉੜੀ (ਮ: ੫/190)

ਗੁਰੂ ਗੁਰੂ ਜਪਿ ਮੀਤ ਹਮਾਰੇ ॥ ਮੁਖ ਊਜਲ ਹੋਵਹਿ ਦਰਬਾਰੇ ॥1॥ ਰਹਾਉ ॥ ਗਉੜੀ (ਮ: ੫/190)

ਮਿਰਤਕ ਦੇਹ ਸਾਧਸੰਗ ਬਿਹੂਨਾ ॥ ਆਵਤ ਜਾਤ ਜੋਨੀ ਦੁਖ ਖੀਨਾ ॥1॥ ਰਹਾਉ ॥ ਗਉੜੀ (ਮ: ੫/190)

ਭੈ ਬਿਨਸੇ ਨਿਰਭਉ ਹਰਿ ਧਿਆਇਆ ॥ ਸਾਧਸੰਗਿ ਹਰਿ ਕੇ ਗੁਣ ਗਾਇਆ ॥1॥ ਰਹਾਉ ॥ ਗਉੜੀ (ਮ: ੫/191)

ਅੰਮਿ੍ਰਤ ਨਾਮੁ ਪੀਵਹੁ ਮੇਰੇ ਭਾਈ ॥ ਸਿਮਰਿ ਸਿਮਰਿ ਸਭ ਤਪਤਿ ਬੁਝਾਈ ॥1॥ ਰਹਾਉ ॥ ਗਉੜੀ (ਮ: ੫/191)

ਕਾਟੇ ਕਸਟ ਪੂਰੇ ਗੁਰਦੇਵ ॥ ਸੇਵਕ ਕਉ ਦੀਨੀ ਅਪੁਨੀ ਸੇਵ ॥1॥ ਰਹਾਉ ॥ ਗਉੜੀ (ਮ: ੫/191)

ਪ੍ਰਭ ਕਿਰਪਾ ਤੇ ਭਏ ਸੁਹੇਲੇ ॥ ਜਨਮ ਜਨਮ ਕੇ ਬਿਛੁਰੇ ਮੇਲੇ ॥1॥ ਰਹਾਉ ॥ ਗਉੜੀ (ਮ: ੫/191)

ਓਹ ਬੇਲਾ ਕਉ ਹਉ ਬਲਿ ਜਾਉ ॥ ਜਿਤੁ ਮੇਰਾ ਮਨੁ ਜਪੈ ਹਰਿ ਨਾਉ ॥1॥ ਰਹਾਉ ॥ ਗਉੜੀ (ਮ: ੫/191)

ਬਿਨੁ ਭਗਵੰਤ ਨਾਹੀ ਅਨ ਕੋਇ ॥ ਮਾਰੈ ਰਾਖੈ ਏਕੋ ਸੋਇ ॥1॥ ਰਹਾਉ ॥ ਗਉੜੀ (ਮ: ੫/192)

ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਸਾਧੂ ਜਨ ਰਾਮੁ ਰਸਨ ਵਖਾਣੀ ॥1॥ ਰਹਾਉ ॥ ਗਉੜੀ (ਮ: ੫/192)

ਭਉ ਨ ਵਿਆਪੈ ਤੇਰੀ ਸਰਣਾ ॥ ਜੋ ਤੁਧੁ ਭਾਵੈ ਸੋਈ ਕਰਣਾ ॥1॥ ਰਹਾਉ ॥ ਗਉੜੀ (ਮ: ੫/192)

ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥ ਤੁਮਰੀ ਕਿ੍ਰਪਾ ਤੇ ਸਦਾ ਸੁਖੁ ਹੋਇ ॥1॥ ਰਹਾਉ ॥ ਗਉੜੀ (ਮ: ੫/192)

ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥ ਨਾਮ ਬਿਹੂਨ ਧਿ੍ਰਗੁ ਦੇਹ ਬਿਗਾਨੀ ॥1॥ ਰਹਾਉ ॥ ਗਉੜੀ (ਮ: ੫/192)

ਪਾਰਬ੍ਰਹਮ ਪੂਰਨ ਜਨ ਓਟ ॥ ਤੇਰੀ ਸਰਣਿ ਉਧਰਹਿ ਜਨ ਕੋਟਿ ॥1॥ ਰਹਾਉ ॥ ਗਉੜੀ (ਮ: ੫/193)

ਜਾ ਕੈ ਹਰਿ ਵਸਿਆ ਮਨ ਮਾਹੀ ॥ ਤਾ ਕਉ ਦੁਖੁ ਸੁਪਨੈ ਭੀ ਨਾਹੀ ॥1॥ ਰਹਾਉ ॥ ਗਉੜੀ (ਮ: ੫/193)

ਭਜੁ ਮਨ ਮੇਰੇ ਏਕੋ ਨਾਮ ॥ ਜੀਅ ਤੇਰੇ ਕੈ ਆਵੈ ਕਾਮ ॥1॥ ਰਹਾਉ ॥ ਗਉੜੀ (ਮ: ੫/193)

ਗੋਵਿੰਦ ਗੁਣ ਗਾਵਹੁ ਮੇਰੇ ਭਾਈ ॥ ਮਿਲਿ ਸਾਧੂ ਹਰਿ ਨਾਮੁ ਧਿਆਈ ॥1॥ ਰਹਾਉ ॥ ਗਉੜੀ (ਮ: ੫/193)

ਪਾਰਬ੍ਰਹਮ ਪੂਰਨ ਗੁਰਦੇਵ ॥ ਕਰਿ ਕਿਰਪਾ ਲਾਗਉ ਤੇਰੀ ਸੇਵ ॥1॥ ਰਹਾਉ ॥ ਗਉੜੀ (ਮ: ੫/193)

ਰਾਮੁ ਰਮੈ ਸੋਈ ਰਾਮਾਣਾ ॥ ਜਲਿ ਥਲਿ ਮਹੀਅਲਿ ਏਕੁ ਸਮਾਣਾ ॥1॥ ਰਹਾਉ ॥ ਗਉੜੀ (ਮ: ੫/194)

ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥ ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥1॥ ਰਹਾਉ ॥ ਗਉੜੀ (ਮ: ੫/194)

ਰਾਮ ਜਨਾ ਕਉ ਰਾਮ ਭਰੋਸਾ ॥ ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥1॥ ਰਹਾਉ ॥ ਗਉੜੀ (ਮ: ੫/194)

ਹਰਿ ਧਨ ਕੋ ਵਾਪਾਰੀ ਪੂਰਾ ॥ ਜਿਸਹਿ ਨਿਵਾਜੇ ਸੋ ਜਨੁ ਸੂਰਾ ॥1॥ ਰਹਾਉ ॥ ਗਉੜੀ (ਮ: ੫/194)

ਉਚਰਹੁ ਰਾਮ ਨਾਮੁ ਲਖ ਬਾਰੀ ॥ ਅੰਮਿ੍ਰਤ ਰਸੁ ਪੀਵਹੁ ਪ੍ਰਭ ਪਿਆਰੀ ॥1॥ ਰਹਾਉ ॥ ਗਉੜੀ (ਮ: ੫/194)

ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥ ਕਉਡੀ ਬਦਲੇ ਰਤਨੁ ਤਿਆਗਹਿ ॥1॥ ਰਹਾਉ ॥ ਗਉੜੀ (ਮ: ੫/195)

ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ ॥ ਕੋਟਿ ਜਨਮ ਕੀ ਮਲੁ ਲਹਿ ਜਾਈ ॥1॥ ਰਹਾਉ ॥ ਗਉੜੀ (ਮ: ੫/195)

ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥ ਕੋਟਿ ਜਨਮ ਭਰਮਹਿ ਬਹੁ ਜੂਨਾ ॥1॥ ਰਹਾਉ ॥ ਗਉੜੀ (ਮ: ੫/195)

ਪਾਰਬ੍ਰਹਮ ਤੇਰੀ ਸਰਣਾਇ ॥ ਬੰਧਨ ਕਾਟਿ ਤਰੈ ਹਰਿ ਨਾਇ ॥1॥ ਰਹਾਉ ਦੂਜਾ ॥78॥147॥ ਗਉੜੀ (ਮ: ੫/195)

ਐਸਾ ਮੀਤੁ ਕਰਹੁ ਸਭੁ ਕੋਇ ॥ ਜਾ ਤੇ ਬਿਰਥਾ ਕੋਇ ਨ ਹੋਇ ॥1॥ ਰਹਾਉ ॥ ਗਉੜੀ (ਮ: ੫/195)

ਪੀਵਤ ਰਾਮ ਰਸੁ ਅੰਮਿ੍ਰਤ ਗੁਣ ਜਾਸੁ ॥ ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥1॥ ਰਹਾਉ ॥ ਗਉੜੀ (ਮ: ੫/195)

ਰਾਮ ਰਮਣ ਤਰਣ ਭੈ ਸਾਗਰ ॥ ਸਰਣਿ ਸੂਰ ਫਾਰੇ ਜਮ ਕਾਗਰ ॥1॥ ਰਹਾਉ ॥ ਗਉੜੀ (ਮ: ੫/196)

ਤੇਰੇ ਦਾਸ ਕਉ ਤੁਹੀ ਵਡਿਆਈ ॥ ਮਾਇਆ ਮਗਨੁ ਨਰਕਿ ਲੈ ਜਾਈ ॥1॥ ਰਹਾਉ ॥ ਗਉੜੀ (ਮ: ੫/196)

ਐਸਾ ਹਰਿ ਰਸੁ ਰਮਹੁ ਸਭੁ ਕੋਇ ॥ ਸਰਬ ਕਲਾ ਪੂਰਨ ਪ੍ਰਭੁ ਸੋਇ ॥1॥ ਰਹਾਉ ॥ ਗਉੜੀ (ਮ: ੫/196)

ਵਡਭਾਗੀ ਹਰਿ ਕੀਰਤਨੁ ਗਾਈਐ ॥ ਪਾਰਬ੍ਰਹਮ ਤੂੰ ਦੇਹਿ ਤ ਪਾਈਐ ॥1॥ ਰਹਾਉ ॥ ਗਉੜੀ (ਮ: ੫/196)

ਊਠਤ ਸੋਵਤ ਹਰਿ ਸੰਗਿ ਪਹਰੂਆ ॥ ਜਾ ਕੈ ਸਿਮਰਣਿ ਜਮ ਨਹੀ ਡਰੂਆ ॥1॥ ਰਹਾਉ ॥ ਗਉੜੀ (ਮ: ੫/196)

ਹਰਿ ਹਰਿ ਨਾਮਿ ਮਜਨੁ ਕਰਿ ਸੂਚੇ ॥ ਕੋਟਿ ਗ੍ਰਹਣ ਪੁੰਨ ਫਲ ਮੂਚੇ ॥1॥ ਰਹਾਉ ॥ ਗਉੜੀ (ਮ: ੫/197)

ਭੈ ਭੰਜਨ ਪ੍ਰਭ ਮਨਿ ਨ ਬਸਾਹੀ ॥ ਡਰਪਤ ਡਰਪਤ ਜਨਮ ਬਹੁਤੁ ਜਾਹੀ ॥1॥ ਰਹਾਉ ॥ ਗਉੜੀ (ਮ: ੫/197)

ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥ ਮਨੁ ਤਨੁ ਰਾਤਾ ਰਾਮ ਕੈ ਰੰਗਿ ॥1॥ ਰਹਾਉ ॥ ਗਉੜੀ (ਮ: ੫/197)

ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥ ਕੁਸਲ ਖੇਮ ਪ੍ਰਭਿ ਆਪਿ ਬਸਾਏ ॥1॥ ਰਹਾਉ ॥ ਗਉੜੀ (ਮ: ੫/197)

ਸਾਧੂ ਸੰਗਿ ਸਿਮਰਿ ਗੋਪਾਲ ॥ ਬਿਨੁ ਨਾਵੈ ਝੂਠਾ ਧਨੁ ਮਾਲੁ ॥1॥ ਰਹਾਉ ॥ ਗਉੜੀ (ਮ: ੫/197)

ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ ॥ ਓਹੁ ਬਿਖਈ ਓਸੁ ਰਾਮ ਕੋ ਰੰਗੁ ॥1॥ ਰਹਾਉ ॥ ਗਉੜੀ (ਮ: ੫/198)

ਹਰਿ ਕੇ ਚਰਣ ਹਿਰਦੈ ਕਰਿ ਓਟ ॥ ਜਨਮ ਮਰਣ ਤੇ ਹੋਵਤ ਛੋਟ ॥1॥ ਰਹਾਉ ॥ ਗਉੜੀ (ਮ: ੫/198)

ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥ ਮੇਲਿ ਲਏ ਪੂਰਨ ਵਡਭਾਗੀ ॥1॥ ਰਹਾਉ ॥ ਗਉੜੀ (ਮ: ੫/198)

ਰਾਮ ਰਸਾਇਣਿ ਜੋ ਜਨ ਗੀਧੇ ॥ ਚਰਨ ਕਮਲ ਪ੍ਰੇਮ ਭਗਤੀ ਬੀਧੇ ॥1॥ ਰਹਾਉ ॥ ਗਉੜੀ (ਮ: ੫/198)

ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ ॥ ਝੋਲਿ ਮਹਾ ਰਸੁ ਹਰਿ ਅੰਮਿ੍ਰਤੁ ਪੀਜੈ ॥1॥ ਰਹਾਉ ॥ ਗਉੜੀ (ਮ: ੫/198)

ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥ ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥1॥ ਰਹਾਉ ॥ ਗਉੜੀ (ਮ: ੫/199)

ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥ ਕਾਹੂ ਕਾਜ ਨ ਆਵਤ ਬਿਖਿਆ ॥1॥ ਰਹਾਉ ॥ ਗਉੜੀ (ਮ: ੫/199)

ਪੂਰਾ ਨਿਆਉ ਕਰੇ ਕਰਤਾਰੁ ॥ ਅਪੁਨੇ ਦਾਸ ਕਉ ਰਾਖਨਹਾਰੁ ॥1॥ ਰਹਾਉ ॥ ਗਉੜੀ (ਮ: ੫/199)

ਜਿਸਹਿ ਸਹਾਈ ਗੋਬਿਦੁ ਮੇਰਾ ॥ ਤਿਸੁ ਕਉ ਜਮੁ ਨਹੀ ਆਵੈ ਨੇਰਾ ॥1॥ ਰਹਾਉ ॥ ਗਉੜੀ (ਮ: ੫/199)

ਜਨ ਕੀ ਧੂਰਿ ਮਨ ਮੀਠ ਖਟਾਨੀ ॥ ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥1॥ ਰਹਾਉ ॥ ਗਉੜੀ (ਮ: ੫/199)

ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥ ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥1॥ ਰਹਾਉ ॥ ਗਉੜੀ (ਮ: ੫/200)

ਸਾਂਤਿ ਭਈ ਗੁਰ ਗੋਬਿਦਿ ਪਾਈ ॥ ਤਾਪ ਪਾਪ ਬਿਨਸੇ ਮੇਰੇ ਭਾਈ ॥1॥ ਰਹਾਉ ॥ ਗਉੜੀ (ਮ: ੫/200)

ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥ ਭਰਮ ਗਏ ਪੂਰਨ ਭਈ ਸੇਵ ॥1॥ ਰਹਾਉ ॥ ਗਉੜੀ (ਮ: ੫/200)

ਨਾਮ ਬਿਨਾ ਕੈਸੇ ਸੁਖੁ ਲਹੀਐ ॥ ਰਸਨਾ ਰਾਮ ਨਾਮ ਜਸੁ ਕਹੀਐ ॥1॥ ਰਹਾਉ ॥ ਗਉੜੀ (ਮ: ੫/200)

ਐਸਾ ਰਾਮੁ ਦੀਨ ਦੁਨੀ ਸਹਾਈ ॥ ਦਾਸ ਕੀ ਪੈਜ ਰਖੈ ਮੇਰੇ ਭਾਈ ॥1॥ ਰਹਾਉ ॥ ਗਉੜੀ (ਮ: ੫/200)

ਰਾਮੁ ਰਵਤ ਸਦ ਹੀ ਸੁਖੁ ਪਾਇਆ ॥ ਮਇਆ ਕਰੀ ਪੂਰਨ ਹਰਿ ਰਾਇਆ ॥1॥ ਰਹਾਉ ॥ ਗਉੜੀ (ਮ: ੫/201)

ਬਿਨੁ ਕਰਤੂਤੀ ਮੁਕਤਿ ਨ ਪਾਈਐ ॥ ਮੁਕਤਿ ਪਦਾਰਥੁ ਨਾਮੁ ਧਿਆਈਐ ॥1॥ ਰਹਾਉ ॥ ਗਉੜੀ (ਮ: ੫/201)

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥1॥ ਰਹਾਉ ॥ ਗਉੜੀ (ਮ: ੫/201)

ਸਭ ਭੈ ਮਿਟਹਿ ਤੁਮਾਰੈ ਨਾਇ ॥ ਭੇਟਤ ਸੰਗਿ ਹਰਿ ਹਰਿ ਗੁਨ ਗਾਇ ॥ ਰਹਾਉ ॥ ਗਉੜੀ (ਮ: ੫/201)

ਖੇਮ ਭਇਆ ਕੁਸਲ ਘਰਿ ਆਏ ॥ ਭੇਟਤ ਸਾਧਸੰਗਿ ਗਈ ਬਲਾਏ ॥ ਰਹਾਉ ॥ ਗਉੜੀ (ਮ: ੫/201)

ਸਗਲ ਪਵਿਤ ਗੁਨ ਗਾਇ ਗੁਪਾਲ ॥ ਪਾਪ ਮਿਟਹਿ ਸਾਧੂ ਸਰਨਿ ਦਇਆਲ ॥ ਰਹਾਉ ॥ ਗਉੜੀ (ਮ: ੫/202)

ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥ ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥ ਗਉੜੀ (ਮ: ੫/202)

ਪ੍ਰਭ ਕੀ ਸਰਨਿ ਉਬਰੈ ਸਭ ਕੋਇ ॥ ਕਰਨ ਕਰਾਵਨ ਪੂਰਨ ਸਚੁ ਸੋਇ ॥ ਰਹਾਉ ॥ ਗਉੜੀ (ਮ: ੫/202)

ਰਾਮ ਕੋ ਬਲੁ ਪੂਰਨ ਭਾਈ ॥ ਤਾ ਤੇ ਬਿ੍ਰਥਾ ਨ ਬਿਆਪੈ ਕਾਈ ॥1॥ ਰਹਾਉ ॥ ਗਉੜੀ (ਮ: ੫/202)

ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥1॥ ਰਹਾਉ ॥ ਗਉੜੀ (ਮ: ੫/203)

ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ ॥1॥ ਰਹਾਉ ॥ ਗਉੜੀ (ਮ: ੫/203)

ਹੈ ਕੋਈ ਰਾਮ ਪਿਆਰੋ ਗਾਵੈ ॥ ਸਰਬ ਕਲਿਆਣ ਸੂਖ ਸਚੁ ਪਾਵੈ ॥ ਰਹਾਉ ॥ ਗਉੜੀ (ਮ: ੫/203)

ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥1॥ ਰਹਾਉ ॥ ਗਉੜੀ (ਮ: ੫/204)

ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥ ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥1॥ ਰਹਾਉ ॥ ਗਉੜੀ (ਮ: ੫/204)

ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥ ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥1॥ ਰਹਾਉ ॥ ਗਉੜੀ (ਮ: ੫/204)

ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥ ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥1॥ ਰਹਾਉ ॥ ਗਉੜੀ (ਮ: ੫/204)

ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥ ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥1॥ ਰਹਾਉ ॥ ਗਉੜੀ (ਮ: ੫/204)

ਮੇਰੇ ਰਾਮ ਰਾਇ ਇਨ ਬਿਧਿ ਮਿਲੈ ਗੁਸਾਈ ॥ ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ ਮਿਲਿ ਜੋਤੀ ਜੋਤਿ ਸਮਾਈ ॥1॥ ਰਹਾਉ ਦੂਜਾ ॥1॥122॥ ਗਉੜੀ (ਮ: ੫/205)

ਐਸੋ ਪਰਚਉ ਪਾਇਓ ॥ ਕਰੀ ਕਿ੍ਰਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ॥1॥ ਰਹਾਉ ॥ ਗਉੜੀ (ਮ: ੫/205)

ਅਉਧ ਘਟੈ ਦਿਨਸੁ ਰੈਨਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥1॥ ਰਹਾਉ ॥ ਗਉੜੀ (ਮ: ੫/205)

ਰਾਖੁ ਪਿਤਾ ਪ੍ਰਭ ਮੇਰੇ ॥ ਮੋਹਿ ਨਿਰਗੁਨੁ ਸਭ ਗੁਨ ਤੇਰੇ ॥1॥ ਰਹਾਉ ॥ ਗਉੜੀ (ਮ: ੫/205)

ਓਹੁ ਅਬਿਨਾਸੀ ਰਾਇਆ ॥ ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥1॥ ਰਹਾਉ ॥ ਗਉੜੀ (ਮ: ੫/206)

ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥ ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥1॥ ਰਹਾਉ ॥ ਗਉੜੀ (ਮ: ੫/206)

ਤੁਝ ਬਿਨੁ ਕਵਨੁ ਹਮਾਰਾ ॥ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥1॥ ਰਹਾਉ ॥ ਗਉੜੀ (ਮ: ੫/206)

ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥ ਤੇਰੋ ਰੂਪੁ ਸਗਲ ਦੇਖਿ ਮੋਹੀ ॥1॥ ਰਹਾਉ ॥ ਗਉੜੀ (ਮ: ੫/207)

ਮਿਲਹੁ ਪਿਆਰੇ ਜੀਆ ॥ ਪ੍ਰਭ ਕੀਆ ਤੁਮਾਰਾ ਥੀਆ ॥1॥ ਰਹਾਉ ॥ ਗਉੜੀ (ਮ: ੫/207)

ਹਉ ਤਾ ਕੈ ਬਲਿਹਾਰੀ ॥ ਜਾ ਕੈ ਕੇਵਲ ਨਾਮੁ ਅਧਾਰੀ ॥1॥ ਰਹਾਉ ॥ ਗਉੜੀ (ਮ: ੫/207)

ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥ ਮੋ ਕਉ ਸਤਿਗੁਰ ਸਬਦਿ ਬੁਝਾਇਓ ॥1॥ ਰਹਾਉ ॥ ਗਉੜੀ (ਮ: ੫/208)

ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥ ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥1॥ ਰਹਾਉ ॥ ਗਉੜੀ (ਮ: ੫/208)

ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥ ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ ॥1॥ ਰਹਾਉ ॥ ਗਉੜੀ (ਮ: ੫/208)

ਤੁਮ ਹਰਿ ਸੇਤੀ ਰਾਤੇ ਸੰਤਹੁ ॥ ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥1॥ ਰਹਾਉ ॥ ਗਉੜੀ (ਮ: ੫/209)

ਸਹਜਿ ਸਮਾਇਓ ਦੇਵ ॥ ਮੋ ਕਉ ਸਤਿਗੁਰ ਭਏ ਦਇਆਲ ਦੇਵ ॥1॥ ਰਹਾਉ ॥ ਗਉੜੀ (ਮ: ੫/209)

ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥ ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥1॥ ਰਹਾਉ ॥ ਗਉੜੀ (ਮ: ੫/209)

ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥ ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥1॥ ਰਹਾਉ ॥ ਗਉੜੀ (ਮ: ੫/210)

ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥ ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ॥1॥ ਰਹਾਉ ॥ ਗਉੜੀ (ਮ: ੫/210)

ਮਨ ਧਰ ਤਰਬੇ ਹਰਿ ਨਾਮ ਨੋ ॥ ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ ਪਾਰ ਗਰਾਮਨੋ ॥1॥ ਰਹਾਉ ॥ ਗਉੜੀ (ਮ: ੫/210)

ਦੀਬਾਨੁ ਹਮਾਰੋ ਤੁਹੀ ਏਕ ॥ ਸੇਵਾ ਥਾਰੀ ਗੁਰਹਿ ਟੇਕ ॥1॥ ਰਹਾਉ ॥ ਗਉੜੀ (ਮ: ੫/210)

ਜੀਅਰੇ ਓਲ੍ਾ ਨਾਮ ਕਾ ॥ ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥1॥ ਰਹਾਉ ॥ ਗਉੜੀ (ਮ: ੫/211)

ਬਾਰਨੈ ਬਲਿਹਾਰਨੈ ਲਖ ਬਰੀਆ ॥ ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥1॥ ਰਹਾਉ ॥ ਗਉੜੀ (ਮ: ੫/211)

ਹਰਿ ਹਰਿ ਹਰਿ ਆਰਾਧੀਐ ॥ ਸੰਤਸੰਗਿ ਹਰਿ ਮਨਿ ਵਸੈ ਭਰਮੁ ਮੋਹੁ ਭਉ ਸਾਧੀਐ ॥1॥ ਰਹਾਉ ॥ ਗਉੜੀ (ਮ: ੫/211)

ਮਨ ਰਾਮ ਨਾਮ ਗੁਨ ਗਾਈਐ ॥ ਨੀਤ ਨੀਤ ਹਰਿ ਸੇਵੀਐ ਸਾਸਿ ਸਾਸਿ ਹਰਿ ਧਿਆਈਐ ॥1॥ ਰਹਾਉ ॥ ਗਉੜੀ (ਮ: ੫/211)

ਰਸਨਾ ਜਪੀਐ ਏਕੁ ਨਾਮ ॥ ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥1॥ ਰਹਾਉ ॥ ਗਉੜੀ (ਮ: ੫/211)

ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥ ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥1॥ ਰਹਾਉ ॥ ਗਉੜੀ (ਮ: ੫/212)

ਗਰਬੁ ਬਡੋ ਮੂਲੁ ਇਤਨੋ ॥ ਰਹਨੁ ਨਹੀ ਗਹੁ ਕਿਤਨੋ ॥1॥ ਰਹਾਉ ॥ ਗਉੜੀ (ਮ: ੫/212)

ਮੋਹਿ ਦਾਸਰੋ ਠਾਕੁਰ ਕੋ ॥ ਧਾਨੁ ਪ੍ਰਭ ਕਾ ਖਾਨਾ ॥1॥ ਰਹਾਉ ॥ ਗਉੜੀ (ਮ: ੫/212)

ਹੈ ਕੋਈ ਐਸਾ ਹਉਮੈ ਤੋਰੈ ॥ ਇਸੁ ਮੀਠੀ ਤੇ ਇਹੁ ਮਨੁ ਹੋਰੈ ॥1॥ ਰਹਾਉ ॥ ਗਉੜੀ (ਮ: ੫/212)

ਚਿੰਤਾਮਣਿ ਕਰੁਣਾ ਮਏ ॥1॥ ਰਹਾਉ ॥ ਗਉੜੀ (ਮ: ੫/212)

ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥ ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥1॥ ਰਹਾਉ ॥ ਗਉੜੀ (ਮ: ੫/212)

ਮੇਰੇ ਮਨ ਗੁਰੁ ਗੁਰੁ ਗੁਰੁ ਸਦ ਕਰੀਐ ॥ ਰਤਨ ਜਨਮੁ ਸਫਲੁ ਗੁਰਿ ਕੀਆ ਦਰਸਨ ਕਉ ਬਲਿਹਰੀਐ ॥1॥ ਰਹਾਉ ॥ ਗਉੜੀ (ਮ: ੫/213)

ਤਿ੍ਰਸਨਾ ਬਿਰਲੇ ਹੀ ਕੀ ਬੁਝੀ ਹੇ ॥1॥ ਰਹਾਉ ॥ ਗਉੜੀ (ਮ: ੫/213)

ਸਭਹੂ ਕੋ ਰਸੁ ਹਰਿ ਹੋ ॥1॥ ਰਹਾਉ ॥ ਗਉੜੀ (ਮ: ੫/213)

ਗੁਨ ਕੀਰਤਿ ਨਿਧਿ ਮੋਰੀ ॥1॥ ਰਹਾਉ ॥ ਗਉੜੀ (ਮ: ੫/213)

ਮਾਤੋ ਹਰਿ ਰੰਗਿ ਮਾਤੋ ॥1॥ ਰਹਾਉ ॥ ਗਉੜੀ (ਮ: ੫/214)

ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥1॥ ਰਹਾਉ ॥ ਗਉੜੀ (ਮ: ੫/214)

ਪਾਇਓ ਬਾਲ ਬੁਧਿ ਸੁਖੁ ਰੇ ॥ ਹਰਖ ਸੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ ॥1॥ ਰਹਾਉ ॥ ਗਉੜੀ (ਮ: ੫/214)

ਭਾਵਨੁ ਤਿਆਗਿਓ ਰੀ ਤਿਆਗਿਓ ॥ ਤਿਆਗਿਓ ਮੈ ਗੁਰ ਮਿਲਿ ਤਿਆਗਿਓ ॥ ਸਰਬ ਸੁਖ ਆਨੰਦ ਮੰਗਲ ਰਸ ਮਾਨਿ ਗੋਬਿੰਦੈ ਆਗਿਓ ॥1॥ ਰਹਾਉ ॥ ਗਉੜੀ (ਮ: ੫/214)

ਪਾਇਆ ਲਾਲੁ ਰਤਨੁ ਮਨਿ ਪਾਇਆ ॥ ਤਨੁ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ ॥1॥ ਰਹਾਉ ॥ ਗਉੜੀ (ਮ: ੫/215)

ਉਬਰਤ ਰਾਜਾ ਰਾਮ ਕੀ ਸਰਣੀ ॥ ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥1॥ ਰਹਾਉ ॥ ਗਉੜੀ (ਮ: ੫/215)

ਮੋ ਕਉ ਇਹ ਬਿਧਿ ਕੋ ਸਮਝਾਵੈ ॥ ਕਰਤਾ ਹੋਇ ਜਨਾਵੈ ॥1॥ ਰਹਾਉ ॥ ਗਉੜੀ (ਮ: ੫/215)

ਹਰਿ ਬਿਨੁ ਅਵਰ ਕਿ੍ਰਆ ਬਿਰਥੇ ॥ ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥1॥ ਰਹਾਉ ॥ ਗਉੜੀ (ਮ: ੫/216)

ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥ ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥1॥ ਰਹਾਉ ॥ ਗਉੜੀ (ਮ: ੫/216)

ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥ ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥1॥ ਰਹਾਉ ॥ ਗਉੜੀ (ਮ: ੫/217)

ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥ ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥1॥ ਰਹਾਉ ॥ ਗਉੜੀ (ਮ: ੫/218)

ਹਰਿ ਰਾਮ ਰਾਮ ਰਾਮ ਰਾਮਾ ॥ ਜਪਿ ਪੂਰਨ ਹੋਏ ਕਾਮਾ ॥1॥ ਰਹਾਉ ॥ ਗਉੜੀ (ਮ: ੫/218)

ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥ ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥1॥ ਰਹਾਉ ॥ ਗਉੜੀ (ਮ: ੫/218)

ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥1॥ ਰਹਾਉ ॥ ਗਉੜੀ (ਮ: ੯/219)

ਸਾਧੋ ਰਚਨਾ ਰਾਮ ਬਨਾਈ ॥ ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥1॥ ਰਹਾਉ ॥ ਗਉੜੀ (ਮ: ੯/219)

ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥ ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥1॥ ਰਹਾਉ ॥ ਗਉੜੀ (ਮ: ੯/219)

ਸਾਧੋ ਇਹੁ ਮਨੁ ਗਹਿਓ ਨ ਜਾਈ ॥ ਚੰਚਲ ਤਿ੍ਰਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥1॥ ਰਹਾਉ ॥ ਗਉੜੀ (ਮ: ੯/219)

ਸਾਧੋ ਗੋਬਿੰਦ ਕੇ ਗੁਨ ਗਾਵਉ ॥ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥1॥ ਰਹਾਉ ॥ ਗਉੜੀ (ਮ: ੯/219)

ਕੋਊ ਮਾਈ ਭੂਲਿਓ ਮਨੁ ਸਮਝਾਵੈ ॥ ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥1॥ ਰਹਾਉ ॥ ਗਉੜੀ (ਮ: ੯/220)

ਸਾਧੋ ਰਾਮ ਸਰਨਿ ਬਿਸਰਾਮਾ ॥ ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥1॥ ਰਹਾਉ ॥ ਗਉੜੀ (ਮ: ੯/220)

ਮਨ ਰੇ ਕਹਾ ਭਇਓ ਤੈ ਬਉਰਾ ॥ ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥1॥ ਰਹਾਉ ॥ ਗਉੜੀ (ਮ: ੯/220)

ਨਰ ਅਚੇਤ ਪਾਪ ਤੇ ਡਰੁ ਰੇ ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥1॥ ਰਹਾਉ ॥ ਗਉੜੀ (ਮ: ੯/220)

ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥ ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥1॥ ਰਹਾਉ ॥ ਗਉੜੀ (ਮ: ੧ /221)

ਚਤੁਰਾਈ ਨਹ ਚੀਨਿਆ ਜਾਇ ॥ ਬਿਨੁ ਮਾਰੇ ਕਿਉ ਕੀਮਤਿ ਪਾਇ ॥1॥ ਰਹਾਉ ॥ ਗਉੜੀ (ਮ: ੧ /221)

ਨਿਰਗੁਣ ਰਾਮੁ ਗੁਣਹ ਵਸਿ ਹੋਇ ॥ ਆਪੁ ਨਿਵਾਰਿ ਬੀਚਾਰੇ ਸੋਇ ॥1॥ ਰਹਾਉ ॥ ਗਉੜੀ (ਮ: ੧ /222)

ਐਸਾ ਜਗੁ ਦੇਖਿਆ ਜੂਆਰੀ ॥ ਸਭਿ ਸੁਖ ਮਾਗੈ ਨਾਮੁ ਬਿਸਾਰੀ ॥1॥ ਰਹਾਉ ॥ ਗਉੜੀ (ਮ: ੧ /222)

ਦੂਜਾ ਕਉਣੁ ਕਹਾ ਨਹੀ ਕੋਈ ॥ ਸਭ ਮਹਿ ਏਕੁ ਨਿਰੰਜਨੁ ਸੋਈ ॥1॥ ਰਹਾਉ ॥ ਗਉੜੀ (ਮ: ੧ /223)

ਐਸਾ ਜੋਗੀ ਜੁਗਤਿ ਬੀਚਾਰੈ ॥ ਪੰਚ ਮਾਰਿ ਸਾਚੁ ਉਰਿ ਧਾਰੈ ॥1॥ ਰਹਾਉ ॥ ਗਉੜੀ (ਮ: ੧ /223)

ਜੋਗੀ ਕਉ ਕੈਸਾ ਡਰੁ ਹੋਇ ॥ ਰੂਖਿ ਬਿਰਖਿ ਗਿ੍ਰਹਿ ਬਾਹਰਿ ਸੋਇ ॥1॥ ਰਹਾਉ ॥ ਗਉੜੀ (ਮ: ੧ /223)

ਦਰਸਨੁ ਦੇਖਿ ਭਈ ਮਤਿ ਪੂਰੀ ॥ ਅਠਸਠਿ ਮਜਨੁ ਚਰਨਹ ਧੂਰੀ ॥1॥ ਰਹਾਉ ॥ ਗਉੜੀ (ਮ: ੧ /224)

ਐਸਾ ਗਰਬੁ ਬੁਰਾ ਸੰਸਾਰੈ ॥ ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥1॥ ਰਹਾਉ ॥ ਗਉੜੀ (ਮ: ੧ /224)

ਕਿਆ ਪਹਿਰਉ ਕਿਆ ਓਢਿ ਦਿਖਾਵਉ ॥ ਬਿਨੁ ਜਗਦੀਸ ਕਹਾ ਸੁਖੁ ਪਾਵਉ ॥1॥ ਰਹਾਉ ॥ ਗਉੜੀ (ਮ: ੧ /225)

ਐਸਾ ਰਾਮ ਭਗਤੁ ਜਨੁ ਹੋਈ ॥ ਹਰਿ ਗੁਣ ਗਾਇ ਮਿਲੈ ਮਲੁ ਧੋਈ ॥1॥ ਰਹਾਉ ॥ ਗਉੜੀ (ਮ: ੧ /225)

ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ ॥ ਨਾਮੁ ਬਿਸਾਰਿ ਸਹਹਿ ਜਮ ਦੂਖ ॥1॥ ਰਹਾਉ ॥ – ਗਉੜੀ (ਮ: ੧ /226)

ਹਉ ਹਉ ਕਰਤ ਨਹੀ ਸਚੁ ਪਾਈਐ ॥ ਹਉਮੈ ਜਾਇ ਪਰਮ ਪਦੁ ਪਾਈਐ ॥1॥ ਰਹਾਉ ॥ ਗਉੜੀ (ਮ: ੧ /226)

ਜੋ ਉਪਜੈ ਸੋ ਕਾਲਿ ਸੰਘਾਰਿਆ ॥ ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ ॥1॥ ਰਹਾਉ ॥ ਗਉੜੀ (ਮ: ੧ /227)

ਸਚ ਘਰਿ ਬੈਸੈ ਕਾਲੁ ਨ ਜੋਹੈ ॥ ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ ॥1॥ ਰਹਾਉ ॥ ਗਉੜੀ (ਮ: ੧ /227)

ਰਾਮ ਨ ਜਪਹੁ ਅਭਾਗੁ ਤੁਮਾਰਾ ॥ ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ ॥1॥ ਰਹਾਉ ॥ ਗਉੜੀ (ਮ: ੧ /228)

ਇਤ ਉਤ ਰਾਖਹੁ ਦੀਨ ਦਇਆਲਾ ॥ ਤਉ ਸਰਣਾਗਤਿ ਨਦਰਿ ਨਿਹਾਲਾ ॥1॥ ਰਹਾਉ ॥ ਗਉੜੀ (ਮ: ੧ /228)

ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥1॥ ਰਹਾਉ ॥ ਗਉੜੀ (ਮ: ੧ /229)

ਮਨਮੁਖਿ ਸੂਤਕੁ ਕਬਹਿ ਨ ਜਾਇ ॥ ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥1॥ ਰਹਾਉ ॥ ਗਉੜੀ (ਮ: ੩/229)

ਪੰਡਿਤ ਹਰਿ ਪੜੁ ਤਜਹੁ ਵਿਕਾਰਾ ॥ ਗੁਰਮੁਖਿ ਭਉਜਲੁ ਉਤਰਹੁ ਪਾਰਾ ॥1॥ ਰਹਾਉ ॥ ਗਉੜੀ (ਮ: ੩/229)

ਰਾਮ ਪੜਹੁ ਮਨਿ ਕਰਹੁ ਬੀਚਾਰੁ ॥ ਗੁਰ ਪਰਸਾਦੀ ਮੈਲੁ ਉਤਾਰੁ ॥1॥ ਰਹਾਉ ॥ ਗਉੜੀ (ਮ: ੩/230)

ਹਮ ਹਰਿ ਰਾਖੇ ਸਤਿਗੁਰੂ ਮਿਲਾਇਆ ॥ ਅਨਦਿਨੁ ਭਗਤਿ ਹਰਿ ਨਾਮੁ ਦਿ੍ਰੜਾਇਆ ॥1॥ ਰਹਾਉ ॥ ਗਉੜੀ (ਮ: ੩/230)

ਗੁਰ ਸੇਵਾ ਕਰਉ ਫਿਰਿ ਕਾਲੁ ਨ ਖਾਇ ॥ ਮਨਮੁਖ ਖਾਧੇ ਦੂਜੈ ਭਾਇ ॥1॥ ਰਹਾਉ ॥ ਗਉੜੀ (ਮ: ੩/231)

ਗੁਰਮੁਖਿ ਪ੍ਰਾਣੀ ਭਰਮੁ ਗਵਾਇ ॥ ਸਹਜ ਧੁਨਿ ਉਪਜੈ ਹਰਿ ਲਿਵ ਲਾਇ ॥1॥ ਰਹਾਉ ॥ ਗਉੜੀ (ਮ: ੩/231)

ਅਨਦਿਨੁ ਹਿਰਦੈ ਜਪਉ ਜਗਦੀਸਾ ॥ ਗੁਰਮੁਖਿ ਪਾਵਉ ਪਰਮ ਪਦੁ ਸੂਖਾ ॥1॥ ਰਹਾਉ ॥ ਗਉੜੀ (ਮ: ੩/232)

ਸਤਿਗੁਰੁ ਸੇਵਿਐ ਜਾਇ ਅਭਿਮਾਨੁ ॥ ਗੋਵਿਦੁ ਪਾਈਐ ਗੁਣੀ ਨਿਧਾਨੁ ॥1॥ ਰਹਾਉ ॥ ਗਉੜੀ (ਮ: ੩/233)

ਹਰਿ ਹਰਿ ਰਾਖਹੁ ਕਿ੍ਰਪਾ ਧਾਰਿ ॥ ਸਤਸੰਗਤਿ ਮੇਲਾਇ ਪ੍ਰਭ ਹਰਿ ਹਿਰਦੈ ਹਰਿ ਗੁਣ ਸਾਰਿ ॥1॥ ਰਹਾਉ ॥ ਗਉੜੀ (ਮ: ੩/233)

ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥1॥ ਰਹਾਉ ॥ 2॥ ਗਉੜੀ ਕਰਹਲੇ (ਮ: ੪/234)

ਮਨ ਕਰਹਲਾ ਗੁਰ ਗੋਵਿੰਦੁ ਸਮਾਲਿ ॥1॥ ਰਹਾਉ ॥ 2॥ ਗਉੜੀ ਕਰਹਲੇ (ਮ: ੪/234)

ਸਹਜ ਸੁਹੇਲਾ ਫਲੁ ਮਸਕੀਨੀ ॥ ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥1॥ ਰਹਾਉ ॥ ਗਉੜੀ (ਮ: ੫/235)

ਐਸਾ ਕੀਰਤਨੁ ਕਰਿ ਮਨ ਮੇਰੇ ॥ ਈਹਾ ਊਹਾ ਜੋ ਕਾਮਿ ਤੇਰੈ ॥1॥ ਰਹਾਉ ॥ ਗਉੜੀ (ਮ: ੫/236)

ਐਸੀ ਦਿ੍ਰੜਤਾ ਤਾ ਕੈ ਹੋਇ ॥ ਜਾ ਕਉ ਦਇਆ ਮਇਆ ਪ੍ਰਭ ਸੋਇ ॥1॥ ਰਹਾਉ ॥ ਗਉੜੀ (ਮ: ੫/236)

ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥ ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥1॥ ਰਹਾਉ ॥ ਗਉੜੀ (ਮ: ੫/237)

ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ ਇਸਹਿ ਮਾਰਿ ਰਾਜ ਜੋਗੁ ਕਮਾਵੈ ॥1॥ ਰਹਾਉ ॥ ਗਉੜੀ (ਮ: ੫/237)

ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥ ਕਾਜਿ ਤੁਹਾਰੈ ਨਾਹੀ ਹੋਰੁ ॥1॥ ਰਹਾਉ ॥ ਗਉੜੀ (ਮ: ੫/238)

ਏਕ ਨਿਮਖ ਜੋ ਸਿਮਰਨ ਮਹਿ ਜੀਆ ॥ ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥1॥ ਰਹਾਉ ॥ ਗਉੜੀ (ਮ: ੫/239)

ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ॥ ਗੁਰ ਪਰਸਾਦਿ ਮੋਹਿ ਮਿਲਿਆ ਥਾਉ ॥1॥ ਰਹਾਉ ॥ ਗਉੜੀ (ਮ: ੫/239)

ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥ ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥1॥ ਰਹਾਉ ॥ ਗਉੜੀ (ਮ: ੫/239)

ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥ ਨਾਮ ਬਿਨਾ ਧਿ੍ਰਗੁ ਧਿ੍ਰਗੁ ਅਸਨੇਹੁ ॥1॥ ਰਹਾਉ ॥ ਗਉੜੀ (ਮ: ੫/240)

ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥ ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥1॥ ਰਹਾਉ ॥ ਗਉੜੀ (ਮ: ੫/240)

ਹਉ ਵਾਰੀਆ ਹਰਿ ਵਾਰੀਆ ॥1॥ ਰਹਾਉ ॥ ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥ ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥2॥ ਗਉੜੀ (ਮ: ੫/240)

ਨਾਰਾਇਣ ਹਰਿ ਰੰਗ ਰੰਗੋ ॥ ਜਪਿ ਜਿਹਵਾ ਹਰਿ ਏਕ ਮੰਗੋ ॥1॥ ਰਹਾਉ ॥ ਗਉੜੀ (ਮ: ੫/241)

ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ ॥ ਮੇਰੈ ਮਨਿ ਸਭਿ ਸੁਖ ਪਾਇਓ ॥1॥ ਰਹਾਉ ॥ ਗਉੜੀ (ਮ: ੫/241)

ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ ਰਹਾਉ ॥ ਗਉੜੀ (ਮ: ੫/242)

ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ॥ ਰਹਾਉ ॥ ਗਉੜੀ ਬ.ਅ. (ਮ: ੫/250)

ਸੁਖਮਨੀ ਸੁਖ ਅੰਮਿ੍ਰਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥ ਗਉੜੀ ਸੁਖਮਨੀ (ਮ: ੫/262)

ਗੋਬਿੰਦ ਜਸੁ ਗਾਈਐ ਹਰਿ ਨੀਤ ॥ ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥1॥ ਰਹਾਉ ॥ ਗਉੜੀ ਥਿਤੀ (ਮ: ੫/296)

ਅਬ ਮੋਹਿ ਜਲਤ ਰਾਮ ਜਲੁ ਪਾਇਆ ॥ ਰਾਮ ਉਦਕਿ ਤਨੁ ਜਲਤ ਬੁਝਾਇਆ ॥1॥ ਰਹਾਉ ॥ ਗਉੜੀ (ਭਗਤ ਕਬੀਰ/323)

ਮਾਧਉ ਜਲ ਕੀ ਪਿਆਸ ਨ ਜਾਇ ॥ ਜਲ ਮਹਿ ਅਗਨਿ ਉਠੀ ਅਧਿਕਾਇ ॥1॥ ਰਹਾਉ ॥ ਗਉੜੀ (ਭਗਤ ਕਬੀਰ/323)

ਹਮ ਅਪਤਹ ਅਪੁਨੀ ਪਤਿ ਖੋਈ ॥ ਹਮਰੈ ਖੋਜਿ ਪਰਹੁ ਮਤਿ ਕੋਈ ॥1॥ ਰਹਾਉ ॥ ਗਉੜੀ (ਭਗਤ ਕਬੀਰ/324)

ਕਿਆ ਨਾਗੇ ਕਿਆ ਬਾਧੇ ਚਾਮ ॥ ਜਬ ਨਹੀ ਚੀਨਸਿ ਆਤਮ ਰਾਮ ॥1॥ ਰਹਾਉ ॥ ਗਉੜੀ (ਭਗਤ ਕਬੀਰ/324)

ਜਉ ਪੈ ਰਾਮ ਰਾਮ ਰਤਿ ਨਾਹੀ ॥ ਤੇ ਸਭਿ ਧਰਮ ਰਾਇ ਕੈ ਜਾਹੀ ॥1॥ ਰਹਾਉ ॥ ਗਉੜੀ (ਭਗਤ ਕਬੀਰ/324)

ਰੇ ਜਨ ਮਨੁ ਮਾਧਉ ਸਿਉ ਲਾਈਐ ॥ ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥ ਗਉੜੀ (ਭਗਤ ਕਬੀਰ/324)

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥1॥ ਰਹਾਉ ॥ ਗਉੜੀ (ਭਗਤ ਕਬੀਰ/324)

ਜਉ ਪੈ ਰਸਨਾ ਰਾਮੁ ਨ ਕਹਿਬੋ ॥ ਉਪਜਤ ਬਿਨਸਤ ਰੋਵਤ ਰਹਿਬੋ ॥1॥ ਰਹਾਉ ॥ ਗਉੜੀ (ਭਗਤ ਕਬੀਰ/325)

ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥ ਭਉ ਭਜਿ ਜਾਇ ਅਭੈ ਹੋਇ ਰਹੀਐ ॥1॥ ਰਹਾਉ ॥ ਗਉੜੀ (ਭਗਤ ਕਬੀਰ/325)

ਨਾ ਜਾਨਾ ਬੈਕੁੰਠ ਕਹਾ ਹੀ ॥ ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥1॥ ਰਹਾਉ ॥ ਗਉੜੀ (ਭਗਤ ਕਬੀਰ/325)

ਲਾਜ ਨ ਮਰਹੁ ਕਹਹੁ ਘਰੁ ਮੇਰਾ ॥ ਅੰਤ ਕੀ ਬਾਰ ਨਹੀ ਕਛੁ ਤੇਰਾ ॥1॥ ਰਹਾਉ ॥ ਗਉੜੀ (ਭਗਤ ਕਬੀਰ/325)

ਮੈ ਨ ਮਰਉ ਮਰਿਬੋ ਸੰਸਾਰਾ ॥ ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥1॥ ਰਹਾਉ ॥ ਗਉੜੀ (ਭਗਤ ਕਬੀਰ/325)

ਐਸੇ ਘਰ ਹਮ ਬਹੁਤੁ ਬਸਾਏ ॥ ਜਬ ਹਮ ਰਾਮ ਗਰਭ ਹੋਇ ਆਏ ॥1॥ ਰਹਾਉ ॥ ਗਉੜੀ (ਭਗਤ ਕਬੀਰ/326)

ਐਸੋ ਅਚਰਜੁ ਦੇਖਿਓ ਕਬੀਰ ॥ ਦਧਿ ਕੈ ਭੋਲੈ ਬਿਰੋਲੈ ਨੀਰੁ ॥1॥ ਰਹਾਉ ॥ ਗਉੜੀ (ਭਗਤ ਕਬੀਰ/326)

ਅਬ ਕਹੁ ਰਾਮ ਕਵਨ ਗਤਿ ਮੋਰੀ ॥ ਤਜੀ ਲੇ ਬਨਾਰਸ ਮਤਿ ਭਈ ਥੋਰੀ ॥1॥ ਰਹਾਉ ॥ ਗਉੜੀ (ਭਗਤ ਕਬੀਰ/326)

ਇਸੁ ਤਨ ਧਨ ਕੀ ਕਵਨ ਬਡਾਈ ॥ ਧਰਨਿ ਪਰੈ ਉਰਵਾਰਿ ਨ ਜਾਈ ॥1॥ ਰਹਾਉ ॥ ਗਉੜੀ (ਭਗਤ ਕਬੀਰ/326)

ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥ ਸਾਂਤਿ ਭਈ ਜਬ ਗੋਬਿਦੁ ਜਾਨਿਆ ॥1॥ ਰਹਾਉ ॥ ਗਉੜੀ (ਭਗਤ ਕਬੀਰ/326)

ਐਸਾ ਗਿਆਨੁ ਕਥੈ ਬਨਵਾਰੀ ॥ ਮਨ ਰੇ ਪਵਨ ਦਿ੍ਰੜ ਸੁਖਮਨ ਨਾਰੀ ॥1॥ ਰਹਾਉ ॥ ਗਉੜੀ (ਭਗਤ ਕਬੀਰ/327)

ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥ ਸਹਜ ਸੁਭਾਇ ਮੇਰਾ ਮਨੁ ਮਾਨਿਆ ॥1॥ ਰਹਾਉ ॥ ਗਉੜੀ (ਭਗਤ ਕਬੀਰ/327)

ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥ ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥1॥ ਰਹਾਉ ॥ ਗਉੜੀ (ਭਗਤ ਕਬੀਰ/327)

ਲਾਗੀ ਹੋਇ ਸੁ ਜਾਨੈ ਪੀਰ ॥ ਰਾਮ ਭਗਤਿ ਅਨੀਆਲੇ ਤੀਰ ॥1॥ ਰਹਾਉ ॥ ਗਉੜੀ (ਭਗਤ ਕਬੀਰ/327)

ਅਬ ਕਹੁ ਰਾਮ ਭਰੋਸਾ ਤੋਰਾ ॥ ਤਬ ਕਾਹੂ ਕਾ ਕਵਨੁ ਨਿਹੋਰਾ ॥1॥ ਰਹਾਉ ॥ ਗਉੜੀ (ਭਗਤ ਕਬੀਰ/328)

ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥ ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥1॥ ਰਹਾਉ ॥ ਗਉੜੀ (ਭਗਤ ਕਬੀਰ/328)

ਰੇ ਨਰ ਨਾਵ ਚਉੜਿ ਕਤ ਬੋੜੀ ॥ ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥1॥ ਰਹਾਉ ॥ ਗਉੜੀ (ਭਗਤ ਕਬੀਰ/328)

ਜਿਹ ਨਰ ਰਾਮ ਭਗਤਿ ਨਹਿ ਸਾਧੀ ॥ ਜਨਮਤ ਕਸ ਨ ਮੁਓ ਅਪਰਾਧੀ ॥1॥ ਰਹਾਉ ॥ ਗਉੜੀ (ਭਗਤ ਕਬੀਰ/328)

ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥ ਸੋ ਭਾਈ ਮੇਰੈ ਮਨਿ ਭਾਵੈ ॥1॥ ਰਹਾਉ ॥ ਗਉੜੀ (ਭਗਤ ਕਬੀਰ/328)

ਉਆ ਕਉ ਕਹੀਐ ਸਹਜ ਮਤਵਾਰਾ ॥ ਪੀਵਤ ਰਾਮ ਰਸੁ ਗਿਆਨ ਬੀਚਾਰਾ ॥1॥ ਰਹਾਉ ॥ ਗਉੜੀ (ਭਗਤ ਕਬੀਰ/328)

ਕਵਨੁ ਸੁ ਮੁਨਿ ਜੋ ਮਨੁ ਮਾਰੈ ॥ ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥1॥ ਰਹਾਉ ॥ ਗਉੜੀ (ਭਗਤ ਕਬੀਰ/329)

ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥ ਬੂਝੈ ਬੂਝਨਹਾਰੁ ਸਭਾਗਾ ॥1॥ ਰਹਾਉ ॥ ਗਉੜੀ (ਭਗਤ ਕਬੀਰ/329)

ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥1॥ ਰਹਾਉ ॥ ਗਉੜੀ (ਭਗਤ ਕਬੀਰ/329)

ਅਪਨੈ ਬੀਚਾਰਿ ਅਸਵਾਰੀ ਕੀਜੈ ॥ ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥1॥ ਰਹਾਉ ॥ ਗਉੜੀ (ਭਗਤ ਕਬੀਰ/329)

ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥ ਅਗਨਿ ਦਹੈ ਅਰੁ ਗਰਭ ਬਸੇਰਾ ॥1॥ ਰਹਾਉ ॥ ਗਉੜੀ (ਭਗਤ ਕਬੀਰ/329)

ਰਾਮ ਜਪਤ ਤਨੁ ਜਰਿ ਕੀ ਨ ਜਾਇ ॥ ਰਾਮ ਨਾਮ ਚਿਤੁ ਰਹਿਆ ਸਮਾਇ ॥1॥ ਰਹਾਉ ॥ ਗਉੜੀ (ਭਗਤ ਕਬੀਰ/329)

ਕੈਸੇ ਜੀਵਨੁ ਹੋਇ ਹਮਾਰਾ ॥ ਜਬ ਨ ਹੋਇ ਰਾਮ ਨਾਮ ਅਧਾਰਾ ॥1॥ ਰਹਾਉ ॥ ਗਉੜੀ (ਭਗਤ ਕਬੀਰ/330)

ਇਸੁ ਤਨ ਧਨ ਕੋ ਕਿਆ ਗਰਬਈਆ ॥ ਰਾਮ ਨਾਮੁ ਕਾਹੇ ਨ ਦਿ੍ਰੜ੍ੀਆ ॥1॥ ਰਹਾਉ ॥ ਗਉੜੀ (ਭਗਤ ਕਬੀਰ330)

ਬਿਖਿਆ ਅਜਹੁ ਸੁਰਤਿ ਸੁਖ ਆਸਾ ॥ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥1॥ ਰਹਾਉ ॥ ਗਉੜੀ (ਭਗਤ ਕਬੀਰ/330)

ਅਹਿਨਿਸਿ ਏਕ ਨਾਮ ਜੋ ਜਾਗੇ ॥ ਕੇਤਕ ਸਿਧ ਭਏ ਲਿਵ ਲਾਗੇ ॥1॥ ਰਹਾਉ ॥ – ਗਉੜੀ (ਭਗਤ ਕਬੀਰ/330)

ਰੇ ਜੀਅ ਨਿਲਜ ਲਾਜ ਤੁੋਹਿ ਨਾਹੀ ॥ ਹਰਿ ਤਜਿ ਕਤ ਕਾਹੂ ਕੇ ਜਾਂਹੀ ॥1॥ ਰਹਾਉ ॥ ਗਉੜੀ (ਭਗਤ ਕਬੀਰ/330)

ਹਰਿ ਠਗ ਜਗ ਕਉ ਠਗਉਰੀ ਲਾਈ ॥ ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥1॥ ਰਹਾਉ ॥ ਗਉੜੀ (ਭਗਤ ਕਬੀਰ/331)

ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥ ਜਨਮ ਮਰਨ ਕਟਿ ਪਰਮ ਗਤਿ ਪਾਈ ॥1॥ ਰਹਾਉ ॥ ਗਉੜੀ (ਭਗਤ ਕਬੀਰ/331)

ਕਹੁ ਰੇ ਪੰਡੀਆ ਕਉਨ ਪਵੀਤਾ ॥ ਐਸਾ ਗਿਆਨੁ ਜਪਹੁ ਮੇਰੇ ਮੀਤਾ ॥1॥ ਰਹਾਉ ॥ ਗਉੜੀ (ਭਗਤ ਕਬੀਰ/331)

ਝਗਰਾ ਏਕੁ ਨਿਬੇਰਹੁ ਰਾਮ ॥ ਜਉ ਤੁਮ ਅਪਨੇ ਜਨ ਸੌ ਕਾਮੁ ॥1॥ ਰਹਾਉ ॥ ਗਉੜੀ (ਭਗਤ ਕਬੀਰ/331)

ਦੇਖੌ ਭਾਈ ਗੵਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥1॥ ਰਹਾਉ ॥ ਗਉੜੀ (ਭਗਤ ਕਬੀਰ/331)

ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥1॥ ਰਹਾਉ ॥ ਗਉੜੀ (ਭਗਤ ਕਬੀਰ/332)

ਮੋ ਕਉ ਕੁਸਲੁ ਬਤਾਵਹੁ ਕੋਈ ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥1॥ ਰਹਾਉ ॥ ਗਉੜੀ (ਭਗਤ ਕਬੀਰ/332)

ਮੇਰੇ ਰਾਮ ਐਸਾ ਖੀਰੁ ਬਿਲੋਈਐ ॥ ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮਿ੍ਰਤੁ ਪੀਓਈਐ ॥1॥ ਰਹਾਉ ॥ ਗਉੜੀ (ਭਗਤ ਕਬੀਰ/332)

ਮੇਰੇ ਮਨ ਮਨ ਹੀ ਉਲਟਿ ਸਮਾਨਾ ॥ ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥1॥ ਰਹਾਉ ॥ ਗਉੜੀ (ਭਗਤ ਕਬੀਰ/333)

ਸਹਜ ਕੀ ਅਕਥ ਕਥਾ ਹੈ ਨਿਰਾਰੀ ॥ ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥1॥ ਰਹਾਉ ॥ ਗਉੜੀ (ਭਗਤ ਕਬੀਰ/333)

ਐਸਾ ਨਾਇਕੁ ਰਾਮੁ ਹਮਾਰਾ ॥ ਸਗਲ ਸੰਸਾਰੁ ਕੀਓ ਬਨਜਾਰਾ ॥1॥ ਰਹਾਉ ॥ ਗਉੜੀ (ਭਗਤ ਕਬੀਰ/333)

ਕਹੁ ਡਡੀਆ ਬਾਧੈ ਧਨ ਖੜੀ ॥ ਪਾਹੂ ਘਰਿ ਆਏ ਮੁਕਲਾਊ ਆਏ ॥1॥ ਰਹਾਉ ॥ ਗਉੜੀ (ਭਗਤ ਕਬੀਰ/333)

ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥ ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥1॥ ਰਹਾਉ ॥ ਗਉੜੀ (ਭਗਤ ਕਬੀਰ/334)

ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥ ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥1॥ ਰਹਾਉ ॥ ਗਉੜੀ (ਭਗਤ ਕਬੀਰ/334)

ਮੇਰੇ ਰਾਜਨ ਮੈ ਬੈਰਾਗੀ ਜੋਗੀ ॥ ਮਰਤ ਨ ਸੋਗ ਬਿਓਗੀ ॥1॥ ਰਹਾਉ ॥ ਗਉੜੀ (ਭਗਤ ਕਬੀਰ/334)

ਗਈ ਬੁਨਾਵਨ ਮਾਹੋ ॥ ਘਰ ਛੋਡਿਐ ਜਾਇ ਜੁਲਾਹੋ ॥1॥ ਰਹਾਉ ॥ ਗਉੜੀ (ਭਗਤ ਕਬੀਰ/335)

ਸਾਵਲ ਸੁੰਦਰ ਰਾਮਈਆ ॥ ਮੇਰਾ ਮਨੁ ਲਾਗਾ ਤੋਹਿ ॥1॥ ਰਹਾਉ ॥ ਗਉੜੀ (ਭਗਤ ਕਬੀਰ/335)

ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥ ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥1॥ ਰਹਾਉ ॥ ਗਉੜੀ (ਭਗਤ ਕਬੀਰ/335)

ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥1॥ ਰਹਾਉ ॥ ਗਉੜੀ (ਭਗਤ ਕਬੀਰ/336)

ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥ ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥1॥ ਰਹਾਉ ॥ ਗਉੜੀ (ਭਗਤ ਕਬੀਰ/336)

ਭਗਤਿ ਬਿਨੁ ਬਿਰਥੇ ਜਨਮੁ ਗਇਓ ॥ ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥1॥ ਰਹਾਉ ॥ ਗਉੜੀ (ਭਗਤ ਕਬੀਰ/336)

ਮੈ ਨਾਹੀ ਕਛੁ ਆਹਿ ਨ ਮੋਰਾ ॥ ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥1॥ ਰਹਾਉ ॥ ਗਉੜੀ (ਭਗਤ ਕਬੀਰ/336)

ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥1॥ ਰਹਾਉ ॥ ਗਉੜੀ (ਭਗਤ ਕਬੀਰ/337)

ਜੀਅਰਾ ਹਰਿ ਕੇ ਗੁਨਾ ਗਾਉ ॥1॥ ਰਹਾਉ ॥ ਗਉੜੀ (ਭਗਤ ਕਬੀਰ/337)

ਰਮਈਆ ਗੁਨ ਗਾਈਐ ॥ ਜਾ ਤੇ ਪਾਈਐ ਪਰਮ ਨਿਧਾਨੁ ॥1॥ ਰਹਾਉ ॥ ਗਉੜੀ (ਭਗਤ ਕਬੀਰ/337)

ਰਾਮ ਰਸੁ ਪੀਆ ਰੇ ॥ ਜਿਹ ਰਸ ਬਿਸਰਿ ਗਏ ਰਸ ਅਉਰ ॥1॥ ਰਹਾਉ ॥ ਗਉੜੀ (ਭਗਤ ਕਬੀਰ/337)

ਉਡਹੁ ਨ ਕਾਗਾ ਕਾਰੇ ॥ ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥1॥ ਰਹਾਉ ॥ ਗਉੜੀ (ਭਗਤ ਕਬੀਰ/338)

ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥ ਸੋ ਮਿਲੈ ਜੋ ਬਡਭਾਗੋ ॥1॥ ਰਹਾਉ ॥ – ਗਉੜੀ (ਭਗਤ ਕਬੀਰ/338)

ਜੀਅਰੇ ਜਾਹਿਗਾ ਮੈ ਜਾਨਾਂ ॥ ਅਬਿਗਤ ਸਮਝੁ ਇਆਨਾ ॥ ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥1॥ ਰਹਾਉ ॥ ਗਉੜੀ (ਭਗਤ ਕਬੀਰ/338)

ਡਗਮਗ ਛਾਡਿ ਰੇ ਮਨ ਬਉਰਾ ॥ ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥1॥ ਰਹਾਉ ॥ ਗਉੜੀ (ਭਗਤ ਕਬੀਰ/338)

ਬੰਦੇ ਬੰਦਗੀ ਇਕਤੀਆਰ ॥ ਸਾਹਿਬੁ ਰੋਸੁ ਧਰਉ ਕਿ ਪਿਆਰੁ ॥1॥ ਰਹਾਉ ॥ ਗਉੜੀ (ਭਗਤ ਕਬੀਰ/338)

ਤੁਮ੍ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥ ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥1॥ ਰਹਾਉ ॥ ਗਉੜੀ (ਭਗਤ ਕਬੀਰ/338)

ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥1॥ ਰਹਾਉ ॥ ਗਉੜੀ (ਭਗਤ ਕਬੀਰ/339)

ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥1॥ ਰਹਾਉ ॥ ਗਉੜੀ (ਭਗਤ ਕਬੀਰ/339)

ਅਬ ਮਨ ਜਾਗਤ ਰਹੁ ਰੇ ਭਾਈ ॥ ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥1॥ ਰਹਾਉ ॥ ਗਉੜੀ (ਭਗਤ ਕਬੀਰ/339)

ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥ ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥ ਗਉੜੀ (ਭਗਤ ਕਬੀਰ/339)

ਚਰਨ ਕਮਲ ਗੋਬਿੰਦ ਰੰਗੁ ਲਾਗਾ ॥ ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥1॥ ਰਹਾਉ ॥ ਗਉੜੀ ਥਿਤੀ (ਭਗਤ ਕਬੀਰ/343)

ਬਾਰ ਬਾਰ ਹਰਿ ਕੇ ਗੁਨ ਗਾਵਉ ॥ ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥1॥ ਰਹਾਉ ॥ ਗਉੜੀ ਸਤ ਵਾਰ (ਭਗਤ ਕਬੀਰ/344)

ਦੇਵਾ ਪਾਹਨ ਤਾਰੀਅਲੇ ॥ ਰਾਮ ਕਹਤ ਜਨ ਕਸ ਨ ਤਰੇ ॥1॥ ਰਹਾਉ ॥ ਗਉੜੀ (ਭਗਤ ਨਾਮਦੇਵ/345)

ਰਾਮ ਗੁਸਈਆ ਜੀਅ ਕੇ ਜੀਵਨਾ ॥ ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥1॥ ਰਹਾਉ ॥ ਗਉੜੀ (ਭਗਤ ਰਵਿਦਾਸ/345)

ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥ ਗਉੜੀ (ਭਗਤ ਰਵਿਦਾਸ/345)

ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥1॥ ਰਹਾਉ ॥ ਗਉੜੀ (ਭਗਤ ਰਵਿਦਾਸ/346)

ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥1॥ ਰਹਾਉ ॥ ਗਉੜੀ (ਭਗਤ ਰਵਿਦਾਸ/346)

ਪਾਰੁ ਕੈਸੇ ਪਾਇਬੋ ਰੇ ॥ ਮੋ ਸਉ ਕੋਊ ਨ ਕਹੈ ਸਮਝਾਇ ॥ ਜਾ ਤੇ ਆਵਾ ਗਵਨੁ ਬਿਲਾਇ ॥1॥ ਰਹਾਉ ॥ ਗਉੜੀ (ਭਗਤ ਰਵਿਦਾਸ/346)

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥1॥ ਰਹਾਉ ॥ ਆਸਾ/349)

ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥1॥ ਰਹਾਉ ॥ ਆਸਾ/349)

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥1॥ ਰਹਾਉ ॥ ਆਸਾ (ਮ: ੧ /349)

ਨਾਨਕ ਨਾਮ ਵਿਟਹੁ ਕੁਰਬਾਣੁ ॥ ਅੰਧੀ ਦੁਨੀਆ ਸਾਹਿਬੁ ਜਾਣੁ ॥1॥ ਰਹਾਉ ॥ ਆਸਾ (ਮ: ੧ /349)

ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥1॥ ਰਹਾਉ ॥ – ਆਸਾ (ਮ: ੧ /350)

ਪੂਰੇ ਤਾਲ ਜਾਣੈ ਸਾਲਾਹ ॥ ਹੋਰੁ ਨਚਣਾ ਖੁਸੀਆ ਮਨ ਮਾਹ ॥1॥ ਰਹਾਉ ॥ ਆਸਾ (ਮ: ੧ /350)

ਕਿਆ ਉਪਮਾ ਤੇਰੀ ਆਖੀ ਜਾਇ ॥ ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥1॥ ਰਹਾਉ ॥ ਆਸਾ (ਮ: ੧ /350)

ਕਰੇ ਵਖਿਆਣੁ ਜਾਣੈ ਜੇ ਕੋਈ ॥ ਅੰਮਿ੍ਰਤੁ ਪੀਵੈ ਸੋਈ ॥1॥ ਰਹਾਉ ॥ ਆਸਾ (ਮ: ੧ /351)

ਤਉ ਪਰਵਾਹ ਕੇਹੀ ਕਿਆ ਕੀਜੈ ॥ ਜਨਮਿ ਜਨਮਿ ਕਿਛੁ ਲੀਜੀ ਲੀਜੈ ॥1॥ ਰਹਾਉ ॥ ਆਸਾ (ਮ: ੧ /351)

ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥1॥ ਰਹਾਉ ॥ ਆਸਾ (ਮ: ੧ /351)

ਮਨ ਚੂਰੇ ਖਟੁ ਦਰਸਨ ਜਾਣੁ ॥ ਸਰਬ ਜੋਤਿ ਪੂਰਨ ਭਗਵਾਨੁ ॥1॥ ਰਹਾਉ ॥ ਆਸਾ (ਮ: ੧ /352)

ਜੋ ਦੀਸੈ ਸੋ ਉਪਜੈ ਬਿਨਸੈ ॥ ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥1॥ ਰਹਾਉ ॥ ਆਸਾ (ਮ: ੧ /352)

ਹੈ ਹਜੂਰਿ ਹਾਜਰੁ ਅਰਦਾਸਿ ॥ ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥1॥ ਰਹਾਉ ॥ ਆਸਾ (ਮ: ੧ /352)

ਹਰਿ ਜੀਉ ਰਾਖਹੁ ਅਪਨੀ ਸਰਣਾਈ ॥ ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥1॥ ਰਹਾਉ ॥ ਆਸਾ (ਮ: ੧ /353)

ਗੁਰ ਪੂਰੇ ਤੇ ਗਤਿ ਮਿਤਿ ਪਾਈ ॥ ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥1॥ ਰਹਾਉ ॥ ਆਸਾ (ਮ: ੧ /353)

ਬੋਲਹੁ ਰਾਮੁ ਕਰੇ ਨਿਸਤਾਰਾ ॥ ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥1॥ ਰਹਾਉ ॥ ਆਸਾ (ਮ: ੧ /353)

ਐਸਾ ਗੁਰਮਤਿ ਰਮਤੁ ਸਰੀਰਾ ॥ ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥1॥ ਰਹਾਉ ॥ ਆਸਾ (ਮ: ੧ /354)

ਮੈ ਤਾਂ ਨਾਮੁ ਤੇਰਾ ਆਧਾਰੁ ॥ ਤੂੰ ਦਾਤਾ ਕਰਣਹਾਰੁ ਕਰਤਾਰੁ ॥1॥ ਰਹਾਉ ॥ ਆਸਾ (ਮ: ੧ /354)

ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥ ਦੁਖੁ ਲਾਗੈ ਤੂੰ ਵਿਸਰੁ ਨਾਹੀ ॥1॥ ਰਹਾਉ ॥ ਆਸਾ (ਮ: ੧ /354)

ਪਾਂਡੇ ਐਸਾ ਬ੍ਰਹਮ ਬੀਚਾਰੁ ॥ ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥1॥ ਰਹਾਉ ॥ ਆਸਾ (ਮ: ੧ /355)

ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥ ਗੁਰਮੁਖਿ ਸਾਚੇ ਸਾਚੈ ਦਰਬਾਰਿ ॥1॥ ਰਹਾਉ ॥ ਆਸਾ (ਮ: ੧ /355)

ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥ ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥1॥ ਰਹਾਉ ॥ ਆਸਾ (ਮ: ੧ /355)

ਮੋਹੁ ਅਰੁ ਭਰਮੁ ਤਜਹੁ ਤੁਮ੍ ਬੀਰ ॥ ਸਾਚੁ ਨਾਮੁ ਰਿਦੇ ਰਵੈ ਸਰੀਰ ॥1॥ ਰਹਾਉ ॥ ਆਸਾ (ਮ: ੧ /356)

ਤੇਰਾ ਭਾਣਾ ਸਭੁ ਕਿਛੁ ਹੋਵੈ ॥ ਮਨਹਠਿ ਕੀਚੈ ਅੰਤਿ ਵਿਗੋਵੈ ॥1॥ ਰਹਾਉ ॥ ਆਸਾ (ਮ: ੧ /356)

ਘੁੰਘਰੂ ਵਾਜੈ ਜੇ ਮਨੁ ਲਾਗੈ ॥ ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥1॥ ਰਹਾਉ ॥ ਆਸਾ (ਮ: ੧ /356)

ਇਉ ਕਿਉ ਕੰਤ ਪਿਆਰੀ ਹੋਵਾ ॥ ਸਹੁ ਜਾਗੈ ਹਉ ਨਿਸ ਭਰਿ ਸੋਵਾ ॥1॥ ਰਹਾਉ ॥ ਆਸਾ (ਮ: ੧ /356)

ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥ ਹਰਿ ਦਰਸਨ ਬਿਨੁ ਰਹਨੁ ਨ ਜਾਈ ॥1॥ ਰਹਾਉ ॥ ਆਸਾ (ਮ: ੧ /357)

ਅਜੈ ਸੁ ਜਾਗਉ ਆਸ ਪਿਆਸੀ ॥ ਭਈਲੇ ਉਦਾਸੀ ਰਹਉ ਨਿਰਾਸੀ ॥1॥ ਰਹਾਉ ॥ ਆਸਾ (ਮ: ੧ /357)

ਤਉ ਨਾਨਕ ਕੰਤੈ ਮਨਿ ਭਾਵੈ ॥ ਛੋਡਿ ਵਡਾਈ ਅਪਣੇ ਖਸਮ ਸਮਾਵੈ ॥1॥ ਰਹਾਉ ॥26॥ ਆਸਾ (ਮ: ੧ /357)

ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥ ਨਦਰਿ ਕਰੇ ਮੇਲਾਵਾ ਹੋਈ ॥1॥ ਰਹਾਉ ॥ ਆਸਾ (ਮ: ੧ /357)

ਮੇਰੇ ਸਾਹਿਬ ਹਉ ਕੀਤਾ ਤੇਰਾ ॥ ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥1॥ ਰਹਾਉ ॥ ਆਸਾ (ਮ: ੧ /357)

ਮਨ ਏਕੁ ਨ ਚੇਤਸਿ ਮੂੜ ਮਨਾ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥1॥ ਰਹਾਉ ॥ ਆਸਾ (ਮ: ੧ /357)

ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਹਿ ॥1॥ ਰਹਾਉ ॥ ਆਸਾ (ਮ: ੧ /357)

ਹਰਿ ਕੇ ਨਾਮ ਬਿਨਾ ਜਗੁ ਧੰਧਾ ॥ ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥1॥ ਰਹਾਉ ॥ ਆਸਾ (ਮ: ੧ /358)

ਲੋਕਾ ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥1॥ ਰਹਾਉ ॥ ਆਸਾ (ਮ: ੧ /358)

ਤਉ ਕਾਰਣਿ ਸਾਹਿਬਾ ਰੰਗਿ ਰਤੇ ॥ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥1॥ ਰਹਾਉ ॥ ਆਸਾ (ਮ: ੧ /358)

ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥1॥ ਰਹਾਉ ॥ ਆਸਾ (ਮ: ੧ /359)

ਲਾਲ ਬਹੁ ਗੁਣਿ ਕਾਮਣਿ ਮੋਹੀ ॥ ਤੇਰੇ ਗੁਣ ਹੋਹਿ ਨ ਅਵਰੀ ॥1॥ ਰਹਾਉ ॥ ਆਸਾ (ਮ: ੧ /359)

ਤੇਰਾ ਹੁਕਮੁ ਭਲਾ ਤੁਧੁ ਭਾਵੈ ॥ ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥1॥ ਰਹਾਉ ॥ ਆਸਾ (ਮ: ੧ /359)

ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥ ਅੰਮਿ੍ਰਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥1॥ ਰਹਾਉ ॥ ਆਸਾ (ਮ: ੧ /360)

ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥1॥ ਰਹਾਉ ॥ ਆਸਾ (ਮ: ੧ /360)

ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥1॥ ਰਹਾਉ ॥ ਆਸਾ (ਮ: ੧ /360)

ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥ ਸਾਚਾ ਆਪਿ ਵਸੈ ਮਨਿ ਸੋਇ ॥1॥ ਰਹਾਉ ॥ ਆਸਾ (ਮ: ੩/361)

ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥ ਪੂਰੇ ਗੁਰ ਕੈ ਸਬਦਿ ਸਮਾਹਿ ॥1॥ ਰਹਾਉ ॥ ਆਸਾ (ਮ: ੩/361)

ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥ ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥1॥ ਰਹਾਉ ॥ ਆਸਾ (ਮ: ੩/361)

ਜੋ ਮਨਿ ਰਾਤੇ ਹਰਿ ਰੰਗੁ ਲਾਇ ॥ ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥1॥ ਰਹਾਉ ॥ ਆਸਾ (ਮ: ੩/362)

ਮੂਲਿ ਲਾਗੇ ਸੇ ਜਨ ਪਰਵਾਣੁ ॥ ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥1॥ ਰਹਾਉ ॥ ਆਸਾ (ਮ: ੩/362)

ਮਰੁ ਮੁਇਆ ਸਬਦੇ ਮਰਿ ਜਾਇ ॥ ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥1॥ ਰਹਾਉ ॥ ਆਸਾ (ਮ: ੩/362)

ਸੋ ਲਾਲਾ ਜੀਵਤੁ ਮਰੈ ॥ ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥1॥ ਰਹਾਉ ॥ ਆਸਾ (ਮ: ੩/363)

ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥ ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥1॥ ਰਹਾਉ ॥ ਆਸਾ (ਮ: ੩/363)

ਮੇਰੇ ਮਨ ਹਰਿ ਜਪਿ ਸਦਾ ਧਿਆਇ ॥ ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥1॥ ਰਹਾਉ ॥ ਆਸਾ (ਮ: ੩/363)

ਗਿਆਨ ਰਤਨਿ ਸਭ ਸੋਝੀ ਹੋਇ ॥ ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥1॥ ਰਹਾਉ ॥ ਆਸਾ (ਮ: ੩/364)

ਜਿਨ੍ ਕਉ ਨਾਮੁ ਲਿਖਿਆ ਧੁਰਿ ਲੇਖੁ ॥ ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥1॥ ਰਹਾਉ ॥ ਆਸਾ (ਮ: ੩/364)

ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥ ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥1॥ ਰਹਾਉ ॥ ਆਸਾ (ਮ: ੩/364)

ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥ ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥1॥ ਰਹਾਉ ॥ ਆਸਾ (ਮ: ੩/365)

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥1॥ ਰਹਾਉ ॥ ਆਸਾ (ਮ: ੪/365)

ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥1॥ ਰਹਾਉ ॥ ਆਸਾ (ਮ: ੪/366)

ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥ ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮਿ੍ਰਤ ਬੈਨਾ ॥1॥ ਰਹਾਉ ॥ ਆਸਾ (ਮ: ੪/366)

ਨਾਮੁ ਜਪਹੁ ਮੇਰੇ ਸਾਜਨ ਸੈਨਾ ॥ ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥1॥ ਰਹਾਉ ॥ ਆਸਾ (ਮ: ੪/366)

ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥ ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥1॥ ਰਹਾਉ ॥ ਆਸਾ (ਮ: ੪/367)

ਨਾਮੁ ਜਪਹੁ ਗੁਰਮੁਖਿ ਪਰਗਾਸਾ ॥ ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥1॥ ਰਹਾਉ ॥ ਆਸਾ (ਮ: ੪/367)

ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥ ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥1॥ ਰਹਾਉ ॥ ਆਸਾ (ਮ: ੪/367)

ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥ ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥1॥ ਰਹਾਉ ॥ ਆਸਾ (ਮ: ੪/367)

ਜੋਗੀ ਹਰਿ ਦੇਹੁ ਮਤੀ ਉਪਦੇਸੁ ॥ ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥1॥ ਰਹਾਉ ॥ ਆਸਾ (ਮ: ੪/368)

ਮੇਰੈ ਮਨਿ ਐਸੀ ਭਗਤਿ ਬਨਿ ਆਈ ॥ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥1॥ ਰਹਾਉ ॥ ਆਸਾ (ਮ: ੪/368)

ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥ ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥1॥ ਰਹਾਉ ॥ ਆਸਾ (ਮ: ੪/368)

ਗੁਰ ਪੂਰੇ ਸਾਬਾਸਿ ਚਲਣੁ ਜਾਣਿਆ ॥ ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥1॥ ਰਹਾਉ ॥ ਆਸਾ (ਮ: ੪/369)

ਜਿਨ੍ ਧੁਰਿ ਲਿਖਿਆ ਲੇਖੁ ਤਿਨ੍ੀ ਨਾਮੁ ਕਮਾਇਆ ॥ ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥1॥ ਰਹਾਉ ॥ ਆਸਾ (ਮ: ੪/369)

ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥ ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥1॥ ਰਹਾਉ ॥ ਆਸਾ (ਮ: ੪/369)

ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥1॥ ਰਹਾਉ ॥ ਆਸਾ (ਮ: ੪/369)

ਐਸਾ ਦੇਖਿ ਬਿਮੋਹਿਤ ਹੋਏ ॥ ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ ॥1॥ ਰਹਾਉ ॥ ਆਸਾ (ਮ: ੫/370)

ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ ॥1॥ ਰਹਾਉ ॥ ਆਸਾ (ਮ: ੫/370)

ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥ ਜਜਿ ਕਾਜਿ ਪਰਥਾਇ ਸੁਹਾਈ ॥1॥ ਰਹਾਉ ॥ ਆਸਾ (ਮ: ੫/371)

ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥ ਜਤਨ ਕਰਉ ਉਰਝਾਇ ਪਰੇਵੈ ॥1॥ ਰਹਾਉ ॥ ਆਸਾ (ਮ: ੫/371)

ਘਰੁ ਮੇਰਾ ਇਹ ਨਾਇਕਿ ਹਮਾਰੀ ॥ ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥1॥ ਰਹਾਉ ਦੂਜਾ ॥4॥4॥ ਆਸਾ (ਮ: ੫/371)

ਮਹਾ ਅਨੰਦ ਅਚਿੰਤ ਸਹਜਾਇਆ ॥ ਦੁਸਮਨ ਦੂਤ ਮੁਏ ਸੁਖੁ ਪਾਇਆ ॥1॥ ਰਹਾਉ ॥ ਆਸਾ (ਮ: ੫/371)

ਸਾਹ ਵਾਪਾਰੀ ਦੁਆਰੈ ਆਏ ॥ ਵਖਰੁ ਕਾਢਹੁ ਸਉਦਾ ਕਰਾਏ ॥1॥ ਰਹਾਉ ॥ ਆਸਾ (ਮ: ੫/372)

ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥ ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥1॥ ਰਹਾਉ ॥ ਆਸਾ (ਮ: ੫/372)

ਐਸੇ ਬ੍ਰਾਹਮਣ ਡੂਬੇ ਭਾਈ ॥ ਨਿਰਾਪਰਾਧ ਚਿਤਵਹਿ ਬੁਰਿਆਈ ॥1॥ ਰਹਾਉ ॥ ਆਸਾ (ਮ: ੫/372)

ਤਪਤਿ ਬੁਝੀ ਗੁਰ ਸਬਦੀ ਮਾਇ ॥ ਬਿਨਸਿ ਗਇਓ ਤਾਪ ਸਭ ਸਹਸਾ ਗੁਰੁ ਸੀਤਲੁ ਮਿਲਿਓ ਸਹਜਿ ਸੁਭਾਇ ॥1॥ ਰਹਾਉ ॥ ਆਸਾ (ਮ: ੫/373)

ਅਰੜਾਵੈ ਬਿਲਲਾਵੈ ਨਿੰਦਕੁ ॥ ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥1॥ ਰਹਾਉ ॥ ਆਸਾ (ਮ: ੫/373)

ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥ ਪਿ੍ਰਅ ਪ੍ਰੀਤਮ ਬੈਰਾਗੁ ਹਿਰੈ ॥1॥ ਰਹਾਉ ॥ ਆਸਾ (ਮ: ੫/373)

ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥ ਅਤਿ ਗਰਬੈ ਮੋਹਿ ਫਾਕੀ ਤੂੰ ॥1॥ ਰਹਾਉ ॥ ਆਸਾ (ਮ: ੫/374)

ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ॥ ਅਤਿ ਸੁੰਦਰਿ ਬਿਚਖਨਿ ਤੂੰ ॥1॥ ਰਹਾਉ ਦੂਜਾ ॥12॥ ਆਸਾ (ਮ: ੫/374)

ਜੀਵਤ ਮੁਏ ਮੁਏ ਸੇ ਜੀਵੇ ॥ ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰ ਸਬਦੀ ਰਸੁ ਅੰਮ੍ਰਿਤੁ ਪੀਵੇ ॥1॥ ਰਹਾਉ ॥ ਆਸਾ (ਮ: ੫/374)

ਮੂਲੁ ਸਮਾਲਹੁ ਅਚੇਤ ਗਵਾਰਾ ॥ ਇਤਨੇ ਕਉ ਤੁਮ੍ ਕਿਆ ਗਰਬੇ ॥1॥ ਰਹਾਉ ॥ ਆਸਾ (ਮ: ੫/374)

ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥ ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥1॥ ਰਹਾਉ ॥ ਆਸਾ (ਮ: ੫/375)

ਹਰਿ ਮੇਰਾ ਸਾਥੀ ਸੰਗਿ ਸਖਾਈ ॥ ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥1॥ ਰਹਾਉ ॥ ਆਸਾ (ਮ: ੫/375)

ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥ ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥1॥ ਰਹਾਉ ॥ ਆਸਾ (ਮ: ੫/375)

ਐਸਾ ਹਰਿ ਧਨੁ ਸੰਚੀਐ ਭਾਈ ॥ ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥1॥ ਰਹਾਉ ॥ ਆਸਾ (ਮ: ੫/375)

ਜੋ ਜਨਮੈ ਸੋ ਜਾਨਹੁ ਮੂਆ ॥ ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥1॥ ਰਹਾਉ ॥ ਆਸਾ (ਮ: ੫/375)

ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥ ਤੂੰ ਮਨਿ ਵਸਿਆ ਲਗੈ ਨ ਦੂਖਾ ॥1॥ ਰਹਾਉ ॥ ਆਸਾ (ਮ: ੫/376)

ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥ ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥1॥ ਰਹਾਉ ॥ ਆਸਾ (ਮ: ੫/376)

ਸੁਨੀ ਨ ਜਾਈ ਸਚੁ ਅੰਮਿ੍ਰਤ ਕਾਥਾ ॥ ਰਾਰਿ ਕਰਤ ਝੂਠੀ ਲਗਿ ਗਾਥਾ ॥1॥ ਰਹਾਉ ॥ ਆਸਾ (ਮ: ੫/376)

ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥ ਤਿ੍ਰਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥1॥ ਰਹਾਉ ॥ ਆਸਾ (ਮ: ੫/376)

ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥ ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥1॥ ਰਹਾਉ ॥ ਆਸਾ (ਮ: ੫/376)

ਊਤਮ ਮਤਿ ਮੇਰੈ ਰਿਦੈ ਤੂੰ ਆਉ ॥ ਧਿਆਵਉ ਗਾਵਉ ਗੁਣ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥1॥ ਰਹਾਉ ॥ ਆਸਾ (ਮ: ੫/377)

ਐਸੀ ਗੁਰਮਤਿ ਪਾਈਅਲੇ ॥ ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥1॥ ਰਹਾਉ ॥ ਆਸਾ (ਮ: ੫/377)

ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥ ਆਨ ਰਸਾ ਸਭਿ ਹੋਛੇ ਰੇ ॥1॥ ਰਹਾਉ ॥ ਆਸਾ (ਮ: ੫/377)

ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥ ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥1॥ ਰਹਾਉ ॥ ਆਸਾ (ਮ: ੫/377)

ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬਿ੍ਰਥਾ ਜਾਤ ਰੰਗਿ ਮਾਇਆ ਕੈ ॥1॥ ਰਹਾਉ ॥ ਆਸਾ (ਮ: ੫/378)

ਤੁਮਰੀ ਓਟ ਤੁਮਾਰੀ ਆਸਾ ॥ ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥1॥ ਰਹਾਉ ॥ ਆਸਾ (ਮ: ੫/378)

ਹਰਿ ਜਨ ਲੀਨੇ ਪ੍ਰਭੂ ਛਡਾਇ ॥ ਪ੍ਰੀਤਮ ਸਿਉ ਮੇਰੋ ਮਨੁ ਮਾਨਿਆ ਤਾਪੁ ਮੁਆ ਬਿਖੁ ਖਾਇ ॥1॥ ਰਹਾਉ ॥ ਆਸਾ (ਮ: ੫/378)

ਤਾਪੁ ਗਇਆ ਬਚਨਿ ਗੁਰ ਪੂਰੇ ॥ ਅਨਦੁ ਭਇਆ ਸਭਿ ਮਿਟੇ ਵਿਸੂਰੇ ॥1॥ ਰਹਾਉ ॥ ਆਸਾ (ਮ: ੫/378)

ਠੰਢੀ ਤਾਤੀ ਮਿਟੀ ਖਾਈ ॥ ਓਹੁ ਨ ਬਾਲਾ ਬੂਢਾ ਭਾਈ ॥1॥ ਰਹਾਉ ॥ ਆਸਾ (ਮ: ੫/378)

ਰਾਮ ਨਾਮ ਨਿਤਿ ਜਪਿ ਮਨ ਮੇਰੇ ॥ ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥1॥ ਰਹਾਉ ॥ ਆਸਾ (ਮ: ੫/378)

ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥ ਪੀੜ ਗਈ ਫਿਰਿ ਨਹੀ ਦੁਹੇਲੀ ॥1॥ ਰਹਾਉ ॥ ਆਸਾ (ਮ: ੫/379)

ਜਨਮ ਮਰਨ ਚੂਕੇ ਸਭਿ ਭਾਰੇ ॥ ਮਿਲਤ ਸੰਗਿ ਭਇਓ ਮਨੁ ਨਿਰਮਲੁ ਗੁਰਿ ਪੂਰੈ ਲੈ ਖਿਨ ਮਹਿ ਤਾਰੇ ॥1॥ ਰਹਾਉ ॥ ਆਸਾ (ਮ: ੫/379)

ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ ॥ ਦੇਹੁ ਸੁਮਤਿ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ॥1॥ ਰਹਾਉ ॥ ਆਸਾ (ਮ: ੫/379)

ਕਾਹੇ ਏਕ ਬਿਨਾ ਚਿਤੁ ਲਾਈਐ ॥ ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ ॥1॥ ਰਹਾਉ ॥ ਆਸਾ (ਮ: ੫/379)

ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥ ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥1॥ ਰਹਾਉ ॥ ਆਸਾ (ਮ: ੫/380)

ਨਿੰਦਕਿ ਅਹਿਲਾ ਜਨਮੁ ਗਵਾਇਆ ॥ ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥1॥ ਰਹਾਉ ॥ ਆਸਾ (ਮ: ੫/380)

ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥ ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥1॥ ਰਹਾਉ ॥ ਆਸਾ (ਮ: ੫/381)

ਤੇਰਾ ਜਨੁ ਨਿਰਤਿ ਕਰੇ ਗੁਨ ਗਾਵੈ ॥ ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ ॥1॥ ਰਹਾਉ ॥ ਆਸਾ (ਮ: ੫/381)

ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥ ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥1॥ ਰਹਾਉ ॥ ਆਸਾ (ਮ: ੫/381)

ਗੁਰਸਿਖ ਰਾਖੇ ਗੁਰ ਗੋਪਾਲਿ ॥ ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥1॥ ਰਹਾਉ ॥ ਆਸਾ (ਮ: ੫/382)

ਬਾਬਾ ਬਿਖੁ ਦੇਖਿਆ ਸੰਸਾਰੁ ॥ ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥1॥ ਰਹਾਉ ॥ ਆਸਾ (ਮ: ੫/382)

ਦਰਸਨੁ ਪੇਖਤ ਮੈ ਜੀਓ ॥ ਸੁਨਿ ਕਰਿ ਬਚਨ ਤੁਮ੍ਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥1॥ ਰਹਾਉ ॥ ਆਸਾ (ਮ: ੫/382)

ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥ ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥1॥ ਰਹਾਉ ॥ ਆਸਾ (ਮ: ੫/383)

ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥ ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਾਰੇ ॥1॥ ਰਹਾਉ ॥ ਆਸਾ (ਮ: ੫/383)

ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉ ਰੇ ॥ ਪਾਰਬ੍ਰਹਮੁ ਜਿਨਿ੍ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥1॥ ਰਹਾਉ ॥ ਆਸਾ (ਮ: ੫/383)

ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥ ਮਹਾ ਮੋਹਨੀ ਤੁਧੁ ਨ ਵਿਆਪੈ ਤੇਰਾ ਆਲਸੁ ਕਹਾ ਗਇਓ ਰੀ ॥1॥ ਰਹਾਉ ॥ ਆਸਾ (ਮ: ੫/383)

ਕਵਨ ਬਨੀ ਰੀ ਤੇਰੀ ਲਾਲੀ ॥ ਕਵਨ ਰੰਗਿ ਤੂੰ ਭਈ ਗੁਲਾਲੀ ॥1॥ ਰਹਾਉ ॥ ਆਸਾ (ਮ: ੫/384)

ਸੁਨਿ ਰੀ ਸਖੀ ਇਹ ਹਮਰੀ ਘਾਲ ॥ ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥1॥ ਰਹਾਉ ਦੂਜਾ ॥1॥52॥ ਆਸਾ (ਮ: ੫/384)

ਚੁਕਾ ਨਿਹੋਰਾ ਸਖੀ ਸਹੇਰੀ ॥ ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥1॥ ਰਹਾਉ ॥ ਆਸਾ (ਮ: ੫/384)

ਬਾਹਰਿ ਸੂਤੁ ਸਗਲ ਸਿਉ ਮਉਲਾ ॥ ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥1॥ ਰਹਾਉ ॥ ਆਸਾ (ਮ: ੫/384)

ਕਾਨ ਕੁੰਡਲੀਆ ਬਸਤ੍ਰ ਓਢਲੀਆ ॥ ਸੇਜ ਸੁਖਲੀਆ ਮਨਿ ਗਰਬਲੀਆ ॥1॥ ਰਹਾਉ ॥ ਆਸਾ (ਮ: ੫/385)

ਐਸਾ ਕਰਹੁ ਬੀਚਾਰੁ ਗਿਆਨੀ ॥ ਜਾ ਤੇ ਪਾਈਐ ਪਦੁ ਨਿਰਬਾਨੀ ॥ ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮਿ੍ਰਤੁ ਹੈ ਭਾਈ ਰੇ ॥1॥ ਰਹਾਉ ॥ ਆਸਾ (ਮ: ੫/385)

ਸਰਬ ਸੁਖਾ ਬਨੇ ਤੇਰੈ ਓਲ੍ੈ ॥ ਭ੍ਰਮ ਕੇ ਪਰਦੇ ਸਤਿਗੁਰ ਖੋਲ੍ੇ ॥1॥ ਰਹਾਉ ॥ ਆਸਾ (ਮ: ੫/385)

ਸੋ ਅਸਥਾਨੁ ਬਤਾਵਹੁ ਮੀਤਾ ॥ ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥1॥ ਰਹਾਉ ॥ ਆਸਾ (ਮ: ੫/385)

ਸਾਧਸੰਗਿ ਹਰਿ ਕੀਰਤਨੁ ਗਾਈਐ ॥ ਇਹੁ ਅਸਥਾਨੁ ਗੁਰੂ ਤੇ ਪਾਈਐ ॥1॥ ਰਹਾਉ ਦੂਜਾ ॥7॥58॥ ਆਸਾ (ਮ: ੫/385)

ਸਗਲ ਸੂਖ ਜਾਂ ਤੂੰ ਚਿਤਿ ਆਵੈਂ ॥ ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥1॥ ਰਹਾਉ ॥ ਆਸਾ (ਮ: ੫/386)

ਸਦਾ ਚੇਰੇ ਗੋਵਿੰਦ ਗੋਸਾਈ ॥ ਤੁਮ੍ਰੀ ਕਿ੍ਰਪਾ ਤੇ ਤਿ੍ਰਪਤਿ ਅਘਾੲਂੀ ॥1॥ ਰਹਾਉ ॥ ਆਸਾ (ਮ: ੫/386)

ਸ੍ਰਵਨ ਸੁਨੀਜੈ ਅੰਮਿ੍ਰਤ ਕਥਾ ॥ ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥1॥ ਰਹਾਉ ॥ ਆਸਾ (ਮ: ੫/386)

ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥ ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥1॥ ਰਹਾਉ ॥ ਆਸਾ (ਮ: ੫/386)

ਦਰਸਨੁ ਮਾਗਉ ਦੇਹਿ ਪਿਆਰੇ ॥ ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥1॥ ਰਹਾਉ ॥ ਆਸਾ (ਮ: ੫/386)

ਰਾਮ ਰਾਮਾ ਰਾਮਾ ਗੁਨ ਗਾਵਉ ॥ ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥1॥ ਰਹਾਉ ॥ ਆਸਾ (ਮ: ੫/387)

ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥ ਭਏ ਪੁਨੀਤ ਸੰਤਨ ਕੀ ਧੂਰਿ ॥1॥ ਰਹਾਉ ॥ ਆਸਾ (ਮ: ੫/387)

ਸੂਖ ਸਹਜ ਆਨੰਦੁ ਘਨਾ ॥ ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥1॥ ਰਹਾਉ ॥ ਆਸਾ (ਮ: ੫/387)

ਜਾਗੁ ਰੇ ਮਨ ਜਾਗਨਹਾਰੇ ॥ ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥1॥ ਰਹਾਉ ॥ ਆਸਾ (ਮ: ੫/387)

ਜਤ ਕਤ ਪੇਖਉ ਏਕੈ ਓਹੀ ॥ ਘਟ ਘਟ ਅੰਤਰਿ ਆਪੇ ਸੋਈ ॥1॥ ਰਹਾਉ ॥ ਆਸਾ (ਮ: ੫/387)

ਮੈ ਨਿਰਗੁਨ ਗੁਣੁ ਨਾਹੀ ਕੋਇ ॥ ਕਰਨ ਕਰਾਵਨਹਾਰ ਪ੍ਰਭ ਸੋਇ ॥1॥ ਰਹਾਉ ॥ ਆਸਾ (ਮ: ੫/388)

ਕਰਉ ਬੇਨਤੀ ਸਤਿਗੁਰ ਅਪੁਨੀ ॥ ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥1॥ ਰਹਾਉ ॥ ਆਸਾ (ਮ: ੫/388)

ਹਰਿ ਕਾ ਸੇਵਕੁ ਸਦ ਹੀ ਮੁਕਤਾ ॥ ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥1॥ ਰਹਾਉ ॥ ਆਸਾ (ਮ: ੫/388)

ਸੁਨਿ ਸੁਨਿ ਜੀਵਾ ਸੋਇ ਤੁਮ੍ਾਰੀ ॥ ਮੋਹਿ ਨਿਰਗੁਨ ਕਉ ਲੇਹੁ ਉਧਾਰੀ ॥1॥ ਰਹਾਉ ॥ ਆਸਾ (ਮ: ੫/388)

ਸੋਇ ਰਹੇ ਮਾਇਆ ਮਦ ਮਾਤੇ ॥ ਜਾਗਤ ਭਗਤ ਸਿਮਰਤ ਹਰਿ ਰਾਤੇ ॥1॥ ਰਹਾਉ ॥ ਆਸਾ (ਮ: ੫/388)

ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥ ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥1॥ ਰਹਾਉ ॥ ਆਸਾ (ਮ: ੫/389)

ਕੋ ਮੂਆ ਕਾ ਕੈ ਘਰਿ ਗਾਵਨੁ ॥ ਕੋ ਰੋਵੈ ਕੋ ਹਸਿ ਹਸਿ ਪਾਵਨੁ ॥1॥ ਰਹਾਉ ॥ ਆਸਾ (ਮ: ੫/389)

ਪਿ੍ਰਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥ ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥1॥ ਰਹਾਉ ॥ ਆਸਾ (ਮ: ੫/389)

ਤੂ ਚਿਤਿ ਆਵਹਿ ਤੇਰੀ ਮਇਆ ॥ ਸਿਮਰਤ ਨਾਮ ਸਗਲ ਰੋਗ ਖਇਆ ॥1॥ ਰਹਾਉ ॥ ਆਸਾ (ਮ: ੫/389)

ਸੰਤ ਪ੍ਰਸਾਦਿ ਭਲੀ ਬਨੀ ॥ ਜਾ ਕੈ ਗਿ੍ਰਹਿ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥1॥ ਰਹਾਉ ॥ ਆਸਾ (ਮ: ੫/389)

ਕਛੂ ਨ ਥੋਰਾ ਹਰਿ ਭਗਤਨ ਕਉ ॥ ਖਾਤ ਖਰਚਤ ਬਿਲਛਤ ਦੇਵਨ ਕਉ ॥1॥ ਰਹਾਉ ॥ ਆਸਾ (ਮ: ੫/390)

ਮਿਟਿ ਗਈ ਗਣਤ ਬਿਨਾਸਿਉ ਸੰਸਾ ॥ ਨਾਮਿ ਰਤੇ ਜਨ ਭਏ ਭਗਵੰਤਾ ॥1॥ ਰਹਾਉ ॥ ਆਸਾ (ਮ: ੫/390)

ਸੋਚਤ ਸਾਚਤ ਰੈਨਿ ਬਿਹਾਨੀ ॥ ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥1॥ ਰਹਾਉ ॥ – ਆਸਾ (ਮ: ੫/390)

ਤੇ ਬੈਰਾਗੀ ਕਹਾ ਸਮਾਏ ॥ ਤਿਸੁ ਬਿਨੁ ਤੁਹੀ ਦੁਹੇਰੀ ਰੀ ॥1॥ ਰਹਾਉ ॥ ਆਸਾ (ਮ: ੫/390)

ਅਵਰੁ ਨ ਕੋਊ ਮਾਰਨਵਾਰਾ ॥ ਜੀਅਉ ਹਮਾਰਾ ਜੀਉ ਦੇਨਹਾਰਾ ॥1॥ ਰਹਾਉ ॥ ਆਸਾ (ਮ: ੫/391)

ਸਾਈ ਸੁਹਾਗਣਿ ਜੋ ਪ੍ਰਭ ਭਾਈ ॥ ਤਿਸ ਕੈ ਸੰਗਿ ਮਿਲਉ ਮੇਰੀ ਮਾਈ ॥1॥ ਰਹਾਉ ॥ ਆਸਾ (ਮ: ੫/391)

ਸੁਨਹੁ ਮੀਤ ਐਸਾ ਪ੍ਰੇਮ ਪਿਆਰੁ ॥ ਜੀਅ ਪ੍ਰਾਨ ਘਟ ਘਟ ਆਧਾਰੁ ॥1॥ ਰਹਾਉ ॥ ਆਸਾ (ਮ: ੫/391)

ਕਾਚ ਗਗਰੀਆ ਅੰਭ ਮਝਰੀਆ ॥ ਗਰਬਿ ਗਰਬਿ ਉਆਹੂ ਮਹਿ ਪਰੀਆ ॥1॥ ਰਹਾਉ ॥ ਆਸਾ (ਮ: ੫/392)

ਜਗ ਮੋਹਨੀ ਹਮ ਤਿਆਗਿ ਗਵਾਈ ॥ ਨਿਰਗੁਨੁ ਮਿਲਿਓ ਵਜੀ ਵਧਾਈ ॥1॥ ਰਹਾਉ ॥ ਆਸਾ (ਮ: ੫/392)

ਸੰਤ ਰਹਤ ਸੁਨਹੁ ਮੇਰੇ ਭਾਈ ॥ ਉਆ ਕੀ ਮਹਿਮਾ ਕਥਨੁ ਨ ਜਾਈ ॥1॥ ਰਹਾਉ ॥ ਆਸਾ (ਮ: ੫/392)

ਗੁਰ ਪ੍ਰਸਾਦਿ ਓਇ ਆਨੰਦ ਪਾਵੈ ॥ ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥1॥ ਰਹਾਉ ॥ ਆਸਾ (ਮ: ੫/393)

ਸਾਲਗਿਰਾਮੁ ਹਮਾਰੈ ਸੇਵਾ ॥ ਪੂਜਾ ਅਰਚਾ ਬੰਦਨ ਦੇਵਾ ॥1॥ ਰਹਾਉ ॥ ਆਸਾ (ਮ: ੫/393)

ਸਤਿਗੁਰ ਪੂਰੈ ਸਾਚੁ ਕਹਿਆ ॥ ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥1॥ ਰਹਾਉ ॥ ਆਸਾ (ਮ: ੫/393)

ਕਰਨ ਕਰਾਵਨ ਸਰਨਿ ਪਰਿਆ ॥ ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥1॥ ਰਹਾਉ ॥ ਆਸਾ (ਮ: ੫/393)

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਾਲੇ ॥1॥ ਰਹਾਉ ॥ ਆਸਾ (ਮ: ੫/394)

ਚਰਨ ਕਮਲ ਗੁਰਦੇਵ ਪਿਆਰੇ ॥ ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥1॥ ਰਹਾਉ ॥ ਆਸਾ (ਮ: ੫/394)

ਭਲੋ ਭਇਓ ਪਿ੍ਰਅ ਕਹਿਆ ਮਾਨਿਆ ॥ ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥ ਆਸਾ (ਮ: ੫/394)

ਐਸੀ ਇਸਤ੍ਰੀ ਇਕ ਰਾਮਿ ਉਪਾਈ ॥ ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥ ਆਸਾ (ਮ: ੫/394)

ਸੰਤ ਤਿ੍ਰਪਤਾਸੇ ਹਰਿ ਹਰਿ ਧੵਾਇ ॥ ਕਰਿ ਕਿਰਪਾ ਅਪੁਨੈ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਇ ॥ ਰਹਾਉ ॥ ਆਸਾ (ਮ: ੫/395)

ਸੋਈ ਦਿਵਸੁ ਭਲਾ ਮੇਰੇ ਭਾਈ ॥ ਹਰਿ ਗੁਨ ਗਾਇ ਪਰਮ ਗਤਿ ਪਾਈ ॥ ਰਹਾਉ ॥ ਆਸਾ (ਮ: ੫/395)

ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ ॥ ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥ ਆਸਾ (ਮ: ੫/395)

ਗੁਰੁ ਪੂਰਾ ਪਾਇਓ ਮੇਰੇ ਭਾਈ ॥ ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ॥ ਰਹਾਉ ॥ ਆਸਾ (ਮ: ੫/395)

ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ ਆਸਾ (ਮ: ੫/396)

ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥ ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥ ਰਹਾਉ ॥ ਆਸਾ (ਮ: ੫/396)

ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥ ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥1॥ ਰਹਾਉ ॥ ਆਸਾ (ਮ: ੫/396)

ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥ ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥1॥ ਰਹਾਉ ॥ ਆਸਾ (ਮ: ੫/396)

ਹਉ ਵੰਞਾ ਕੁਰਬਾਣੁ ਸਾਈ ਆਪਣੇ ॥ ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ ॥1॥ ਰਹਾਉ ॥ ਆਸਾ (ਮ: ੫/397)

ਤੇਰੀ ਟੇਕ ਗੋਵਿੰਦ ਗੁਪਾਲ ਦਇਆਲ ਪ੍ਰਭ ॥ ਤੂੰ ਸਭਨਾ ਕੇ ਨਾਥ ਤੇਰੀ ਸਿ੍ਰਸਟਿ ਸਭ ॥1॥ ਰਹਾਉ ॥ ਆਸਾ (ਮ: ੫/397)

ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥ ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥1॥ ਰਹਾਉ ॥ ਆਸਾ (ਮ: ੫/397)

ਮਨੁ ਤਨੁ ਹੋਇ ਨਿਹਾਲੁ ਤੁਮ੍ ਸੰਗਿ ਭੇਟਿਆ ॥ ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥1॥ ਰਹਾਉ ॥ ਆਸਾ (ਮ: ੫/397)

ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ ॥ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥1॥ ਰਹਾਉ ॥ ਆਸਾ (ਮ: ੫/398)

ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥ ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥1॥ ਰਹਾਉ ॥ ਆਸਾ (ਮ: ੫/398)

ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥ ਦੇਖਿ ਤੁਮ੍ਾਰਾ ਦਰਸਨੋ ਮੇਰਾ ਮਨੁ ਧੀਰੇ ॥1॥ ਰਹਾਉ ॥ ਆਸਾ (ਮ: ੫/398)

ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭੁ ਕੋਇ ॥ ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ ॥1॥ ਰਹਾਉ ॥ ਆਸਾ (ਮ: ੫/398)

ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥ ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥1॥ ਰਹਾਉ ॥ ਆਸਾ (ਮ: ੫/399)

ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥ ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥1॥ ਰਹਾਉ ॥ ਆਸਾ (ਮ: ੫/399)

ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ ॥ ਕਰਿ ਕਿਰਪਾ ਪ੍ਰਭਿ ਆਪਣੀ ਸਚੁ ਸਾਜਿ ਸਵਾਰਿਆ ॥1॥ ਰਹਾਉ ॥ ਆਸਾ (ਮ: ੫/399)

ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ॥ ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥1॥ ਰਹਾਉ ॥ ਆਸਾ (ਮ: ੫/399)

ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ॥ ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ ॥1॥ ਰਹਾਉ ॥ ਆਸਾ (ਮ: ੫/400)

ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥ ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥1॥ ਰਹਾਉ ॥ ਆਸਾ (ਮ: ੫/400)

ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ॥ ਹਮ ਛੂਟੇ ਅਬ ਉਨ੍ਾ ਤੇ ਓਇ ਹਮ ਤੇ ਛੂਟੇ ॥1॥ ਰਹਾਉ ॥ ਆਸਾ (ਮ: ੫/400)

ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥ ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥1॥ ਰਹਾਉ ॥ ਆਸਾ (ਮ: ੫/401)

ਹਉ ਮਾਗਉ ਆਨ ਲਜਾਵਉ ॥ ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥1॥ ਰਹਾਉ ॥ ਆਸਾ (ਮ: ੫/401)

ਅਵਰ ਬਿਸਾਰੀ ਬਿਸਾਰੀ ॥ ਨਾਮ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥1॥ ਰਹਾਉ ॥ ਆਸਾ (ਮ: ੫/401)

ਰੇ ਮਨ ਕਿਆ ਕਰਹਿ ਹੈ ਹਾ ਹਾ ॥ ਦਿ੍ਰਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥1॥ ਰਹਾਉ ॥ ਆਸਾ (ਮ: ੫/402)

ਜਉ ਕਿਰਪਾ ਗੋਬਿੰਦ ਭਈ ॥ ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥1॥ ਰਹਾਉ ॥ ਆਸਾ (ਮ: ੫/402)

ਸਤਿਗੁਰ ਤੇਰੀ ਆਸਾਇਆ ॥ ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥1॥ ਰਹਾਉ ॥ ਆਸਾ (ਮ: ੫/402)

ਮਨ ਬੈਰਾਗੀ ਕਿਉ ਨ ਅਰਾਧੇ ॥ ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥1॥ ਰਹਾਉ ॥ ਆਸਾ (ਮ: ੫/402)

ਇਉ ਜਪਿਓ ਭਾਈ ਪੁਰਖੁ ਬਿਧਾਤੇ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥1॥ ਰਹਾਉ ਦੂਜਾ ॥4॥4॥126॥ ਆਸਾ (ਮ: ੫/403)

ਅੰਧੇ ਚੇਤਿ ਹਰਿ ਹਰਿ ਰਾਇਆ ॥ ਤੇਰਾ ਸੋ ਦਿਨੁ ਨੇੜੈ ਆਇਆ ॥1॥ ਰਹਾਉ ॥ ਆਸਾ (ਮ: ੫/403)

ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥1॥ ਰਹਾਉ ॥ ਆਸਾ (ਮ: ੫/403)

ਸੇਵਕ ਕਉ ਨਿਕਟੀ ਹੋਇ ਦਿਖਾਵੈ ॥ ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥1॥ ਰਹਾਉ ॥ ਆਸਾ (ਮ: ੫/403)

ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥ ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥੁ ਜੀਤਾ ਰੇ ॥1॥ ਰਹਾਉ ॥ ਆਸਾ (ਮ: ੫/404)

ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥ ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ ॥1॥ ਰਹਾਉ ॥ ਆਸਾ (ਮ: ੫/404)

ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥ ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥1॥ ਰਹਾਉ ॥ ਆਸਾ (ਮ: ੫/404)

ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥1॥ ਰਹਾਉ ॥ ਆਸਾ (ਮ: ੫/404)

ਹਮਾਰੀ ਪਿਆਰੀ ਅੰਮਿ੍ਰਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥1॥ ਰਹਾਉ ॥ ਆਸਾ (ਮ: ੫/404)

ਨੀਕੀ ਸਾਧ ਸੰਗਾਨੀ ॥ ਰਹਾਉ ॥ ਆਸਾ (ਮ: ੫/404)

ਸੋ ਪ੍ਰਭੁ ਜਾਣੀਐ ਸਦ ਸੰਗਿ ॥ ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥1॥ ਰਹਾਉ ॥ ਆਸਾ (ਮ: ੫/405)

ਮੇਰੇ ਮਨ ਧਿਆਇ ਹਰਿ ਹਰਿ ਨਾਉ ॥ ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥1॥ ਰਹਾਉ ॥ ਆਸਾ (ਮ: ੫/405)

ਹਰਿ ਕੋ ਨਾਮੁ ਜਪੀਐ ਨੀਤਿ ॥ ਸਾਸਿ ਸਾਸਿ ਧਿਆਇ ਸੋ ਪ੍ਰਭੁ ਤਿਆਗਿ ਅਵਰ ਪਰੀਤਿ ॥1॥ ਰਹਾਉ ॥ ਆਸਾ (ਮ: ੫/405)

ਮਨ ਮਹਿ ਰਾਮ ਨਾਮਾ ਜਾਪਿ ॥ ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ ॥1॥ ਰਹਾਉ ॥ ਆਸਾ (ਮ: ੫/405)

ਕਲਿਜੁਗੁ ਉਧਾਰਿਆ ਗੁਰਦੇਵ ॥ ਮਲ ਮੂਤ ਮੂੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ ਸੇਵ ॥1॥ ਰਹਾਉ ॥ ਆਸਾ (ਮ: ੫/406)

ਸਤਿਗੁਰ ਬਚਨ ਤੁਮ੍ਾਰੇ ॥ ਨਿਰਗੁਣ ਨਿਸਤਾਰੇ ॥1॥ ਰਹਾਉ ॥ ਆਸਾ (ਮ: ੫/406)

ਬਾਵਰ ਸੋਇ ਰਹੇ ॥1॥ ਰਹਾਉ ॥ ਆਸਾ (ਮ: ੫/406)

ਓਹਾ ਪ੍ਰੇਮ ਪਿਰੀ ॥1॥ ਰਹਾਉ ॥ ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥1॥ ਆਸਾ (ਮ: ੫/406)

ਗੁਰਹਿ ਦਿਖਾਇਓ ਲੋਇਨਾ ॥1॥ ਰਹਾਉ ॥ ਆਸਾ (ਮ: ੫/407)

ਹਰਿ ਹਰਿ ਨਾਮੁ ਅਮੋਲਾ ॥ ਓਹੁ ਸਹਜਿ ਸੁਹੇਲਾ ॥1॥ ਰਹਾਉ ॥ ਆਸਾ (ਮ: ੫/407)

ਆਪੁਨੀ ਭਗਤਿ ਨਿਬਾਹਿ ॥ ਠਾਕੁਰ ਆਇਓ ਆਹਿ ॥1॥ ਰਹਾਉ ॥ ਆਸਾ (ਮ: ੫/407)

ਠਾਕੁਰ ਚਰਣ ਸੁਹਾਵੇ ॥ ਹਰਿ ਸੰਤਨ ਪਾਵੇ ॥1॥ ਰਹਾਉ ॥ ਆਸਾ (ਮ: ੫/407)

ਏਕੁ ਸਿਮਰਿ ਮਨ ਮਾਹੀ ॥1॥ ਰਹਾਉ ॥ ਨਾਮੁ ਧਿਆਵਹੁ ਰਿਦੈ ਬਸਾਵਹੁ ਤਿਸੁ ਬਿਨੁ ਕੋ ਨਾਹੀ ॥1॥ ਆਸਾ (ਮ: ੫/407)

ਹਰਿ ਬਿਸਰਤ ਸੋ ਮੂਆ ॥1॥ ਰਹਾਉ ॥ ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੂਆ ॥1॥ ਆਸਾ (ਮ: ੫/407)

ਓਹੁ ਨੇਹੁ ਨਵੇਲਾ ॥ ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥1॥ ਰਹਾਉ ॥ ਆਸਾ (ਮ: ੫/407)

ਮਿਲੁ ਰਾਮ ਪਿਆਰੇ ਤੁਮ ਬਿਨੁ ਧੀਰਜੁ ਕੋ ਨ ਕਰੈ ॥1॥ ਰਹਾਉ ॥ ਆਸਾ (ਮ: ੫/408)

ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ ॥ ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ ॥1॥ ਰਹਾਉ ॥ ਆਸਾ (ਮ: ੫/408)

ਬਾਪਾਰਿ ਗੋਵਿੰਦ ਨਾਏ ॥ ਸਾਧ ਸੰਤ ਮਨਾਏ ਪਿ੍ਰਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥1॥ ਰਹਾਉ ॥ ਆਸਾ (ਮ: ੫/408)

ਕੋਊ ਬਿਖਮ ਗਾਰ ਤੋਰੈ ॥ ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ ॥1॥ ਰਹਾਉ ॥ ਆਸਾ (ਮ: ੫/408)

ਕਾਮੁ ਕ੍ਰੋਧੁ ਲੋਭੁ ਤਿਆਗੁ ॥ ਮਨਿ ਸਿਮਰਿ ਗੋਬਿੰਦ ਨਾਮ ॥ ਹਰਿ ਭਜਨ ਸਫਲ ਕਾਮ ॥1॥ ਰਹਾਉ ॥ ਆਸਾ (ਮ: ੫/408)

ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥1॥ ਰਹਾਉ ॥ ਖਿਨਹੂੰ ਭੈ, ਨਿਰਭੈ ਖਿਨਹੂੰ; ਖਿਨਹੂੰ ਉਠਿ ਧਾਇਓ ॥ ਖਿਨਹੂੰ ਰਸ, ਭੋਗਨ ਖਿਨਹੂੰ; ਖਿਨਹੂ ਤਜਿ ਜਾਇਓ ॥1॥ ਆਸਾ (ਮ: ੫/409)

ਗੋਬਿੰਦ ਗੋਬਿੰਦ ਕਰਿ ਹਾਂ ॥ ਹਰਿ ਹਰਿ ਮਨਿ ਪਿਆਰਿ ਹਾਂ ॥ ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥ ਅਨ ਸਿਉ ਤੋਰਿ ਫੇਰਿ ਹਾਂ ॥ ਐਸੇ ਲਾਲਨੁ ਪਾਇਓ ਰੀ ਸਖੀ ॥1॥ ਰਹਾਉ॥ ਆਸਾ (ਮ: ੫/409)

ਮਨਸਾ ਏਕ ਮਾਨਿ ਹਾਂ ॥ ਗੁਰ ਸਿਉ ਨੇਤ ਧਿਆਨਿ ਹਾਂ ॥ ਦਿ੍ਰੜੁ ਸੰਤ ਮੰਤ ਗਿਆਨਿ ਹਾਂ ॥ ਸੇਵਾ ਗੁਰ ਚਰਾਨਿ ਹਾਂ ॥ ਤਉ ਮਿਲੀਐ ਗੁਰ ਕਿ੍ਰਪਾਨਿ ਮੇਰੇ ਮਨਾ ॥1॥ ਰਹਾਉ॥ ਆਸਾ (ਮ: ੫/409)

ਹਰਿ ਹਰਿ ਹਰਿ ਗੁਨੀ ਹਾਂ ॥ ਜਪੀਐ ਸਹਜ ਧੁਨੀ ਹਾਂ ॥ ਸਾਧੂ ਰਸਨ ਭਨੀ ਹਾਂ ॥ ਛੂਟਨ ਬਿਧਿ ਸੁਨੀ ਹਾਂ ॥ ਪਾਈਐ ਵਡ ਪੁਨੀ ਮੇਰੇ ਮਨਾ ॥1॥ ਰਹਾਉ ॥ ਆਸਾ (ਮ: ੫/409)

ਏਕਾ ਓਟ ਗਹੁ ਹਾਂ ॥ ਗੁਰ ਕਾ ਸਬਦੁ ਕਹੁ ਹਾਂ ॥ ਆਗਿਆ ਸਤਿ ਸਹੁ ਹਾਂ ॥ ਮਨਹਿ ਨਿਧਾਨੁ ਲਹੁ ਹਾਂ ॥ ਸੁਖਹਿ ਸਮਾਈਐ ਮੇਰੇ ਮਨਾ ॥1॥ ਰਹਾਉ ॥ ਆਸਾ (ਮ: ੫/410)

ਮਿਲਿ ਹਰਿ ਜਸੁ ਗਾਈਐ ਹਾਂ ॥ ਪਰਮ ਪਦੁ ਪਾਈਐ ਹਾਂ ॥ ਉਆ ਰਸ ਜੋ ਬਿਧੇ ਹਾਂ ॥ ਤਾ ਕਉ ਸਗਲ ਸਿਧੇ ਹਾਂ ॥ ਅਨਦਿਨੁ ਜਾਗਿਆ ਹਾਂ ॥ ਨਾਨਕ ਬਡਭਾਗਿਆ ਮੇਰੇ ਮਨਾ ॥1॥ ਰਹਾਉ ॥ ਆਸਾ (ਮ: ੫/410)

ਕਾਰਨ ਕਰਨ ਤੂੰ ਹਾਂ ॥ ਅਵਰੁ ਨਾ ਸੁਝੈ ਮੂੰ ਹਾਂ ॥ ਕਰਹਿ ਸੁ ਹੋਈਐ ਹਾਂ ॥ ਸਹਜਿ ਸੁਖਿ ਸੋਈਐ ਹਾਂ ॥ ਧੀਰਜ ਮਨਿ ਭਏ ਹਾਂ ॥ ਪ੍ਰਭ ਕੈ ਦਰਿ ਪਏ ਮੇਰੇ ਮਨਾ ॥1॥ ਰਹਾਉ ॥ ਆਸਾ (ਮ: ੫/410)

ਓਇ ਪਰਦੇਸੀਆ ਹਾਂ ॥ ਸੁਨਤ ਸੰਦੇਸਿਆ ਹਾਂ ॥1॥ ਰਹਾਉ ॥ ਆਸਾ (ਮ: ੫/410)

ਬਿਰਥਾ ਕਹਉ ਕਉਨ ਸਿਉ ਮਨ ਕੀ ॥ ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥1॥ ਰਹਾਉ ॥ ਆਸਾ (ਮ: ੯/411)

ਐਸਾ ਗਿਆਨੁ ਸੁਨਹੁ ਅਭ ਮੋਰੇ ॥ ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥1॥ ਰਹਾਉ ॥ ਆਸਾ (ਮ: ੧ /411)

ਸਾਚ ਧਣੀ ਜਗੁ ਆਇ ਬਿਨਾਸਾ ॥ ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥1॥ ਰਹਾਉ ॥ ਆਸਾ (ਮ: ੧ /412)

ਐਸਾ ਸਾਚਾ ਤੂੰ ਏਕੋ ਜਾਣੁ ॥ ਜੰਮਣੁ ਮਰਣਾ ਹੁਕਮੁ ਪਛਾਣੁ ॥1॥ ਰਹਾਉ ॥ ਆਸਾ (ਮ: ੧ /412)

ਕਉਣੁ ਮਰੈ ਕਉਣੁ ਰੋਵੈ ਓਹੀ ॥ ਕਰਣ ਕਾਰਣ ਸਭਸੈ ਸਿਰਿ ਤੋਹੀ ॥1॥ ਰਹਾਉ ॥ ਆਸਾ (ਮ: ੧ /413)

ਐਸਾ ਸਾਹੁ ਸਰਾਫੀ ਕਰੈ ॥ ਸਾਚੀ ਨਦਰਿ ਏਕ ਲਿਵ ਤਰੈ ॥1॥ ਰਹਾਉ ॥ ਆਸਾ (ਮ: ੧ /413)

ਐਸੇ ਪ੍ਰੇਮ ਭਗਤਿ ਵੀਚਾਰੀ ॥ ਗੁਰਮੁਖਿ ਸਾਚਾ ਨਾਮੁ ਮੁਰਾਰੀ ॥1॥ ਰਹਾਉ ॥ ਆਸਾ (ਮ: ੧ /414)

ਕਹਾ ਚਲਹੁ ਮਨ ਰਹਹੁ ਘਰੇ ॥ ਗੁਰਮੁਖਿ ਰਾਮ ਨਾਮਿ ਤਿ੍ਰਪਤਾਸੇ ਖੋਜਤ ਪਾਵਹੁ ਸਹਜਿ ਹਰੇ ॥1॥ ਰਹਾਉ ॥ ਆਸਾ (ਮ: ੧ /414)

ਬਿਨੁ ਗੁਰ ਸਬਦੈ ਮਨੁ ਨਹੀ ਠਉਰਾ ॥ ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥1॥ ਰਹਾਉ ॥ ਆਸਾ (ਮ: ੧ /415)

ਰਾਮ ਨਾਮ ਬਿਨੁ ਕਵਨੁ ਹਮਾਰਾ ॥ ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥1॥ ਰਹਾਉ ॥ ਆਸਾ (ਮ: ੧ /416)

ਰਾਮੁ ਜਪਹੁ ਮੇਰੀ ਸਖੀ ਸਖੈਨੀ ॥ ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥1॥ ਰਹਾਉ ॥ ਆਸਾ (ਮ: ੧ /416)

ਆਦੇਸੁ ਬਾਬਾ ਆਦੇਸੁ ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥1॥ ਰਹਾਉ ॥ ਆਸਾ (ਮ: ੧ /417)

ਇਹੁ ਜਗੁ ਤੇਰਾ ਤੂ ਗੋਸਾਈ ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥1॥ ਰਹਾਉ ॥ ਆਸਾ (ਮ: ੧ /417)

ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥1॥ ਰਹਾਉ ॥ ਆਸਾ (ਮ: ੧ /418)

ਦਰੁ ਬੀਭਾ ਮੈ ਨੀਮਿ੍ ਕੋ ਕੈ ਕਰੀ ਸਲਾਮੁ ॥ ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ ॥1॥ ਰਹਾਉ ॥ ਆਸਾ (ਮ: ੧ /418)

ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥ ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥1॥ ਰਹਾਉ ॥ ਆਸਾ (ਮ: ੧ /419)

ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥ ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥1॥ ਰਹਾਉ ॥ ਆਸਾ (ਮ: ੧ /419)

ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥ ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥1॥ ਰਹਾਉ ॥ ਆਸਾ (ਮ: ੧ /420)

ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ॥ ਗੁਰਮੁਖਿ ਹੋਇ ਤ ਛੂਟੀਐ ਮਨਮੁਖਿ ਪਤਿ ਖੋਈ ॥1॥ ਰਹਾਉ ॥ ਆਸਾ (ਮ: ੧ /420)

ਮੈ ਓਲ੍ਗੀਆ ਓਲ੍ਗੀ ਹਮ ਛੋਰੂ ਥਾਰੇ ॥ ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ ॥1॥ ਰਹਾਉ ॥ ਆਸਾ (ਮ: ੧ /421)

ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥ ਆਪੁ ਗਇਆ ਸੋਝੀ ਪਈ ਗੁਰ ਸਬਦੀ ਮੇਲਾ ॥1॥ ਰਹਾਉ ॥ ਆਸਾ (ਮ: ੧ /421)

ਜਉ ਲਗੁ ਜੀਉ ਪਰਾਣ ਸਚੁ ਧਿਆਈਐ ॥ ਲਾਹਾ ਹਰਿ ਗੁਣ ਗਾਇ ਮਿਲੈ ਸੁਖੁ ਪਾਈਐ ॥1॥ ਰਹਾਉ ॥ ਆਸਾ (ਮ: ੧ /422)

ਬਿਨੁ ਨਾਵੈ ਕਿਆ ਜੀਵਨਾ ਫਿਟੁ ਧਿ੍ਰਗੁ ਚਤੁਰਾਈ ॥ ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ ॥1॥ ਰਹਾਉ ॥ ਆਸਾ (ਮ: ੧ /422)

ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮਿ੍ਰਤ ਬਾਣੀ ॥1॥ ਰਹਾਉ ॥ ਆਸਾ (ਮ: ੩/423)

ਸੁਣਿ ਮਨ ਮੇਰੇ ਤਤੁ ਗਿਆਨੁ ॥ ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥1॥ ਰਹਾਉ ॥ ਆਸਾ (ਮ: ੩/423)

ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥ ਨਾਮੇ ਤਿ੍ਰਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥1॥ ਰਹਾਉ ॥ ਆਸਾ (ਮ: ੩/424)

ਏਕੋ ਨਾਮੁ ਚੇਤਿ ਮੇਰੇ ਭਾਈ ॥ ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ ॥1॥ ਰਹਾਉ ॥ ਆਸਾ (ਮ: ੩/424)

ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥ ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥1॥ ਰਹਾਉ ॥ ਆਸਾ (ਮ: ੩/425)

ਸਤਿਗੁਰ ਤੇ ਹਰਿ ਪਾਈਐ ਭਾਈ ॥ ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥1॥ ਰਹਾਉ ॥ ਆਸਾ (ਮ: ੩/425)

ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ ॥ ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥1॥ ਰਹਾਉ ॥ ਆਸਾ (ਮ: ੩/426)

ਇਹੁ ਮਨੂਆ ਕਿਉ ਕਰਿ ਵਸਿ ਆਵੈ ॥ ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥1॥ ਰਹਾਉ ॥ – ਆਸਾ (ਮ: ੩/426)

ਏ ਮਨ ਰੂੜ੍ੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥ ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥1॥ ਰਹਾਉ ॥ ਆਸਾ (ਮ: ੩/427)

ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥ ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥1॥ ਰਹਾਉ ॥ ਆਸਾ (ਮ: ੩/427)

ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ ॥ ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ ॥1॥ ਰਹਾਉ ॥ ਆਸਾ (ਮ: ੩/428)

ਅੰਮਿ੍ਰਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ ॥ ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥1॥ ਰਹਾਉ ॥ ਆਸਾ (ਮ: ੩/428)

ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥ ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥1॥ ਰਹਾਉ ॥ ਆਸਾ (ਮ: ੩/429)

ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥ ਸਫਲੁ ਤਿਨ੍ਾ ਕਾ ਜਨਮੁ ਹੈ ਤਿਨ੍ ਮਾਨੈ ਸਭੁ ਕੋਇ ॥1॥ ਰਹਾਉ ॥ ਆਸਾ (ਮ: ੩/429)

ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ ॥ ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥1॥ ਰਹਾਉ ॥ ਆਸਾ (ਮ: ੩/430)

ਇਨ੍ ਬਿਧਿ ਨਗਰੁ ਵੁਠਾ ਮੇਰੇ ਭਾਈ ॥ ਦੁਰਤੁ ਗਇਆ ਗੁਰਿ ਗਿਆਨੁ ਦਿ੍ਰੜਾਈ ॥1॥ ਰਹਾਉ ॥ ਆਸਾ (ਮ: ੫/430)

ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤਿ ॥ ਸਾਧਸੰਗਿ ਹਰਿ ਹਰਿ ਜਪਤ ਨਿਰਮਲ ਸਾਚੀ ਰੀਤਿ ॥1॥ ਰਹਾਉ ॥ ਆਸਾ (ਮ: ੫/431)

ਮਨ ਕਾਹੇ ਭੂਲੇ ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥1॥ ਰਹਾਉ ॥ ਆਸਾ ਪਟੀ (ਮ: ੧ /432)

ਮਨ ਐਸਾ ਲੇਖਾ ਤੂੰ ਕੀ ਪੜਿਆ ॥ ਲੇਖਾ ਦੇਣਾ ਤੇਰੈ ਸਿਰਿ ਰਹਿਆ ॥1॥ ਰਹਾਉ ॥ ਆਸਾ ਪਟੀ (ਮ: ੩/434)

ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥1॥ ਰਹਾਉ ॥ ਆਸਾ ਕੀ ਵਾਰ (ਮ: ੧ /469)

ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥ ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥1॥ ਰਹਾਉ ॥ ਆਸਾ (ਭਗਤ ਕਬੀਰ/475)

ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ ਆਸਾ (ਭਗਤ ਕਬੀਰ/476)

ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ॥ ਪਹਿਰਉ ਨਹੀ ਦਗਲੀ ਲਗੈ ਨ ਪਾਲਾ ॥1॥ ਰਹਾਉ ॥ ਆਸਾ (ਭਗਤ ਕਬੀਰ/476)

ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥1॥ ਰਹਾਉ ॥ ਆਸਾ (ਭਗਤ ਕਬੀਰ/476)

ਤਾ ਤੇ ਸੇਵੀਅਲੇ ਰਾਮਨਾ ॥ ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ ॥1॥ ਰਹਾਉ ॥ ਆਸਾ (ਭਗਤ ਕਬੀਰ/476)

ਰਾਜਾ ਰਾਮ ਕਕਰੀਆ ਬਰੇ ਪਕਾਏ ॥ ਕਿਨੈ ਬੂਝਨਹਾਰੈ ਖਾਏ ॥1॥ ਰਹਾਉ ॥ ਆਸਾ (ਭਗਤ ਕਬੀਰ/477)

ਐਸਾ ਜੋਗੀ ਨਉ ਨਿਧਿ ਪਾਵੈ ॥ ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥1॥ ਰਹਾਉ ॥ ਆਸਾ (ਭਗਤ ਕਬੀਰ/477)

ਕਾਜੀ ਤੈ ਕਵਨ ਕਤੇਬ ਬਖਾਨੀ ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥1॥ ਰਹਾਉ ॥ ਆਸਾ (ਭਗਤ ਕਬੀਰ/477)

ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ ਤੂੰ ਰਾਮ ਨਾਮੁ ਜਪਿ ਸੋਈ ॥1॥ ਰਹਾਉ ॥ ਆਸਾ (ਭਗਤ ਕਬੀਰ/478)

ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥1॥ ਰਹਾਉ ॥ ਆਸਾ (ਭਗਤ ਕਬੀਰ/478)

ਬੁਝਿ ਗਈ ਅਗਨਿ ਨ ਨਿਕਸਿਓ ਧੂੰਆ ॥ ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥1॥ ਰਹਾਉ ॥ ਆਸਾ (ਭਗਤ ਕਬੀਰ/478)

ਰਾਮਈਆ ਹਉ ਬਾਰਿਕੁ ਤੇਰਾ ॥ ਕਾਹੇ ਨ ਖੰਡਸਿ ਅਵਗਨੁ ਮੇਰਾ ॥1॥ ਰਹਾਉ ॥ ਆਸਾ (ਭਗਤ ਕਬੀਰ/478)

ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥ ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥1॥ ਰਹਾਉ ॥ ਆਸਾ (ਭਗਤ ਕਬੀਰ/478)

ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥1॥ ਰਹਾਉ ॥ ਆਸਾ (ਭਗਤ ਕਬੀਰ/479)

ਮੇਰੀ ਮੇਰੀ ਕਰਤੇ ਜਨਮੁ ਗਇਓ ॥ ਸਾਇਰੁ ਸੋਖਿ ਭੁਜੰ ਬਲਇਓ ॥1॥ ਰਹਾਉ ॥ ਆਸਾ (ਭਗਤ ਕਬੀਰ/479)

ਅਹਿਰਖ ਵਾਦੁ ਨ ਕੀਜੈ ਰੇ ਮਨ ॥ ਸੁਕਿ੍ਰਤੁ ਕਰਿ ਕਰਿ ਲੀਜੈ ਰੇ ਮਨ ॥1॥ ਰਹਾਉ ॥ ਆਸਾ (ਭਗਤ ਕਬੀਰ/479)

ਕਾਜੀ ਬੋਲਿਆ ਬਨਿ ਨਹੀ ਆਵੈ ॥1॥ ਰਹਾਉ ॥ ਆਸਾ (ਭਗਤ ਕਬੀਰ/480)

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥ ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥1॥ ਰਹਾਉ ॥ ਆਸਾ (ਭਗਤ ਕਬੀਰ/480)

ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥ ਜਿਨਿ ਤਿ੍ਰਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥1॥ ਰਹਾਉ ॥ ਆਸਾ (ਭਗਤ ਕਬੀਰ/480)

ਰਾਮ ਰਾਮ ਰਾਮ ਰਮੇ ਰਮਿ ਰਹੀਐ ॥ ਸਾਕਤ ਸਿਉ ਭੂਲਿ ਨਹੀ ਕਹੀਐ ॥1॥ ਰਹਾਉ ॥ ਆਸਾ (ਭਗਤ ਕਬੀਰ/481)

ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ ਦੇਖਤ ਨੈਨ ਚਲਿਓ ਜਗੁ ਜਾਈ ॥1॥ ਰਹਾਉ ॥ ਆਸਾ (ਭਗਤ ਕਬੀਰ/481)

ਏਕੁ ਅਚੰਭਉ ਸੁਨਹੁ ਤੁਮ੍ ਭਾਈ ॥ ਦੇਖਤ ਸਿੰਘੁ ਚਰਾਵਤ ਗਾਈ ॥1॥ ਰਹਾਉ ॥ ਆਸਾ (ਭਗਤ ਕਬੀਰ/481)

ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥ ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥1॥ ਰਹਾਉ ॥ ਆਸਾ (ਭਗਤ ਕਬੀਰ/481)

ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਮੇਰੇ ਗਿ੍ਰਹ ਆਏ ਰਾਜਾ ਰਾਮ ਭਤਾਰਾ ॥1॥ ਰਹਾਉ ॥ ਆਸਾ (ਭਗਤ ਕਬੀਰ/482)

ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥ ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥1॥ ਰਹਾਉ ॥ ਆਸਾ (ਭਗਤ ਕਬੀਰ/482)

ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥ ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥1॥ ਰਹਾਉ ॥ ਆਸਾ (ਭਗਤ ਕਬੀਰ/482)

ਬਾਬਾ ਮਾਇਆ ਮੋਹ ਹਿਤੁ ਕੀਨ੍ ॥ ਜਿਨਿ ਗਿਆਨੁ ਰਤਨੁ ਹਿਰਿ ਲੀਨ੍ ॥1॥ ਰਹਾਉ ॥ ਆਸਾ (ਭਗਤ ਕਬੀਰ/482)

ਅਬ ਮੋਹਿ ਨਾਚਨੋ ਨ ਆਵੈ ॥ ਮੇਰਾ ਮਨੁ ਮੰਦਰੀਆ ਨ ਬਜਾਵੈ ॥1॥ ਰਹਾਉ ॥ ਆਸਾ (ਭਗਤ ਕਬੀਰ/483)

ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥ ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥1॥ ਰਹਾਉ ॥ ਆਸਾ (ਭਗਤ ਕਬੀਰ/483)

ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥ ਰਾਮ ਬਡੇ ਮੈ ਤਨਕ ਲਹੁਰੀਆ ॥1॥ ਰਹਾਉ ॥ ਆਸਾ (ਭਗਤ ਕਬੀਰ/483)

ਹਰਿ ਕੀ ਕਥਾ ਅਨਾਹਦ ਬਾਨੀ ॥ ਹੰਸੁ ਹੁਇ ਹੀਰਾ ਲੇਇ ਪਛਾਨੀ ॥1॥ ਰਹਾਉ ॥ ਆਸਾ (ਭਗਤ ਕਬੀਰ/483)

ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥ ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥1॥ ਰਹਾਉ ॥ ਆਸਾ (ਭਗਤ ਕਬੀਰ/483)

ਇਨ੍ ਮੁੰਡੀਅਨ ਮੇਰਾ ਘਰੁ ਧੁੰਧਰਾਵਾ ॥ ਬਿਟਵਹਿ ਰਾਮ ਰਮਊਆ ਲਾਵਾ ॥1॥ ਰਹਾਉ ॥ ਆਸਾ (ਭਗਤ ਕਬੀਰ/484)

ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥ ਅੰਤ ਕੀ ਬਾਰ ਲਹੈਗੀ ਨ ਆਢੈ ॥1॥ ਰਹਾਉ ॥ ਆਸਾ (ਭਗਤ ਕਬੀਰ/484)

ਹਉ ਵਾਰੀ ਮੁਖੁ ਫੇਰਿ ਪਿਆਰੇ ॥ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥1॥ ਰਹਾਉ ॥ ਆਸਾ (ਭਗਤ ਕਬੀਰ/484)

ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥ ਸਭੁ ਜਗੁ ਆਨਿ ਤਨਾਇਓ ਤਾਨਾਂ ॥1॥ ਰਹਾਉ ॥ ਆਸਾ (ਭਗਤ ਕਬੀਰ/484)

ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ ॥1॥ ਰਹਾਉ ॥ ਆਸਾ (ਭਗਤ ਕਬੀਰ/484)

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥1॥ ਰਹਾਉ ॥ ਆਸਾ (ਭਗਤ ਨਾਮਦੇਵ/485)

ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥1॥ ਰਹਾਉ ॥ ਆਸਾ (ਭਗਤ ਨਾਮਦੇਵ/485)

ਕਹਾ ਕਰਉ ਜਾਤੀ ਕਹ ਕਰਉ ਪਾਤੀ ॥ ਰਾਮ ਕੋ ਨਾਮੁ ਜਪਉ ਦਿਨ ਰਾਤੀ ॥1॥ ਰਹਾਉ ॥ ਆਸਾ (ਭਗਤ ਨਾਮਦੇਵ/485)

ਕਾਹੇ ਕਉ ਕੀਜੈ ਧਿਆਨੁ ਜਪੰਨਾ ॥ ਜਬ ਤੇ ਸੁਧੁ ਨਾਹੀ ਮਨੁ ਅਪਨਾ ॥1॥ ਰਹਾਉ ॥ ਆਸਾ (ਭਗਤ ਨਾਮਦੇਵ/485)

ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥ ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥1॥ ਰਹਾਉ ॥ ਆਸਾ (ਭਗਤ ਨਾਮਦੇਵ/486)

ਮਾਧੋ ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥1॥ ਰਹਾਉ ॥ ਆਸਾ (ਭਗਤ ਰਵਿਦਾਸ) ਗੁਰੂ ਗ੍ਰੰਥ ਸਾਹਿਬ – ਅੰਗ 486)

ਸੰਤ ਚੀ ਸੰਗਤਿ ਸੰਤ ਕਥਾ ਰਸੁ ॥ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥1॥ ਰਹਾਉ ॥ ਆਸਾ (ਭਗਤ ਰਵਿਦਾਸ/486)

ਮਾਧਉ ਸਤਸੰਗਤਿ ਸਰਨਿ ਤੁਮ੍ਾਰੀ ॥ ਹਮ ਅਉਗਨ ਤੁਮ੍ ਉਪਕਾਰੀ ॥1॥ ਰਹਾਉ ॥ ਆਸਾ (ਭਗਤ ਰਵਿਦਾਸ/486)

ਤੁਝਹਿ ਚਰਨ ਅਰਬਿੰਦ ਭਵਨ ਮਨੁ ॥ ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥1॥ ਰਹਾਉ ॥ ਆਸਾ (ਭਗਤ ਰਵਿਦਾਸ/486)

ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ॥ ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥1॥ ਰਹਾਉ ॥ ਆਸਾ (ਭਗਤ ਰਵਿਦਾਸ/487)

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥ ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥1॥ ਰਹਾਉ ॥ ਆਸਾ (ਭਗਤ ਰਵਿਦਾਸ/487)

ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥1॥ ਰਹਾਉ ॥ ਆਸਾ (ਭਗਤ ਧੰਨਾ/487)

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥1॥ ਰਹਾਉ ॥ ਆਸਾ (ਮ: ੫/487)

ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥ ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥1॥ ਰਹਾਉ ॥ ਆਸਾ (ਭਗਤ ਧੰਨਾ/488)

ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ ਨਾਮੁ ਤੇ ਭੁਇ ਭਾਰੁ ਥੀਏ ॥1॥ ਰਹਾਉ ॥ ਆਸਾ (ਬਾਬਾ ਫਰੀਦ/488)

ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥1॥ ਰਹਾਉ ॥ ਆਸਾ (ਬਾਬਾ ਫਰੀਦ/488)

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥1॥ ਰਹਾਉ ॥ ਗੂਜਰੀ (ਮ: ੧ /489)

ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥ ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥1॥ ਰਹਾਉ ॥ ਗੂਜਰੀ (ਮ: ੧ /489)

ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥ ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥1॥ ਰਹਾਉ ॥ ਗੂਜਰੀ (ਮ: ੩/490)

ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥ ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥1॥ ਰਹਾਉ ॥ ਗੂਜਰੀ (ਮ: ੩/490)

ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥ ਸਤਿਗੁਰ ਮਿਲਿਐ ਹਰਿ ਮਨਿ ਵਸੈ ਸਹਜੇ ਰਹੈ ਸਮਾਇ ॥1॥ ਰਹਾਉ ॥ ਗੂਜਰੀ (ਮ: ੩/490)

ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥ ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥1॥ ਰਹਾਉ ॥ ਗੂਜਰੀ (ਮ: ੩/491)

ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥1॥ ਰਹਾਉ ॥ ਗੂਜਰੀ (ਮ: ੩/491)

ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥1॥ ਰਹਾਉ ॥ ਗੂਜਰੀ (ਮ: ੩/491)

ਹਰਿ ਚਰਣੀ ਤੂੰ ਲਾਗਿ ਰਹੁ ਗੁਰ ਸਬਦਿ ਸੋਝੀ ਹੋਈ ॥ ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨੁ ਨਿਰਮਲੁ ਹੋਈ ॥1॥ ਰਹਾਉ ॥ ਗੂਜਰੀ (ਮ: ੩/492)

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥1॥ ਰਹਾਉ ॥ ਗੂਜਰੀ (ਮ: ੪/492)

ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ ॥ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥1॥ ਰਹਾਉ ॥ ਗੂਜਰੀ (ਮ: ੪/492)

ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥ ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥1॥ ਰਹਾਉ ॥ ਗੂਜਰੀ (ਮ: ੪/493)

ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥ ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥1॥ ਰਹਾਉ ॥ ਗੂਜਰੀ (ਮ: ੪/493)

ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥ ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥1॥ ਰਹਾਉ ॥ ਗੂਜਰੀ (ਮ: ੪/493)

ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦਿ੍ਰੜਾਵੈ ॥ ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥1॥ ਰਹਾਉ ॥ ਗੂਜਰੀ (ਮ: ੪/494)

ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥ ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥1॥ ਰਹਾਉ ॥ ਗੂਜਰੀ (ਮ: ੪/494)

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸਿ ਤਰਿਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥1॥ ਰਹਾਉ ॥ ਗੂਜਰੀ (ਮ: ੫/495)

ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥1॥ ਰਹਾਉ ॥ ਗੂਜਰੀ (ਮ: ੫/495)

ਮਾਈ ਖਾਟਿ ਆਇਓ ਘਰਿ ਪੂਤਾ ॥ ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥1॥ ਰਹਾਉ ॥ ਗੂਜਰੀ (ਮ: ੫/495)

ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥1॥ ਰਹਾਉ ॥ ਗੂਜਰੀ (ਮ: ੫/496)

ਸਿਆਨਪ ਕਾਹੂ ਕਾਮਿ ਨ ਆਤ ॥ ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥1॥ ਰਹਾਉ ॥ ਗੂਜਰੀ (ਮ: ੫/496)

ਹਰਿ ਜਸੁ ਸਾਧਸੰਗਿ ਮਿਲਿ ਗਾਇਓ ॥ ਗੁਰ ਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ ॥1॥ ਰਹਾਉ ॥ ਗੂਜਰੀ (ਮ: ੫/496)

ਗੁਰ ਹਰਿ ਬਿਨੁ ਕੋ ਨ ਬਿ੍ਰਥਾ ਦੁਖੁ ਕਾਟੈ ॥ ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥1॥ ਰਹਾਉ ॥ – ਗੂਜਰੀ (ਮ: ੫/497)

ਅਵਰ ਸਭ ਮਿਥਿਆ ਲੋਭ ਲਬੀ ॥ ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥1॥ ਰਹਾਉ ॥ ਗੂਜਰੀ (ਮ: ੫/497)

ਹਰਿ ਜਪਿ ਮਾਇਆ ਬੰਧਨ ਤੂਟੇ ॥ ਭਏ ਕਿ੍ਰਪਾਲ ਦਇਆਲ ਪ੍ਰਭ ਮੇਰੇ ਸਾਧਸੰਗਤਿ ਮਿਲਿ ਛੂਟੇ ॥1॥ ਰਹਾਉ ॥ ਗੂਜਰੀ (ਮ: ੫/497)

ਠਾਕੁਰ ਐਸੋ ਨਾਮੁ ਤੁਮ੍ਾਰੋ ॥ ਸਗਲ ਸਿ੍ਰਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥1॥ ਰਹਾਉ ॥ ਗੂਜਰੀ (ਮ: ੫) ਗੁਰੂ ਗ੍ਰੰਥ ਸਾਹਿਬ – ਅੰਗ 498)

ਪ੍ਰਭ ਕੀ ਅਗਮ ਅਗਾਧਿ ਕਥਾ ॥ ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥1॥ ਰਹਾਉ ॥ ਗੂਜਰੀ (ਮ: ੫/498)

ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥ ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥1॥ ਰਹਾਉ ॥ ਗੂਜਰੀ (ਮ: ੫/498)

ਮੋਹਨੁ ਪ੍ਰਾਨ ਮਾਨ ਰਾਗੀਲਾ ॥ ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥1॥ ਰਹਾਉ ॥ ਗੂਜਰੀ (ਮ: ੫/498)

ਬਲਵੰਤਿ ਬਿਆਪਿ ਰਹੀ ਸਭ ਮਹੀ ॥ ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥1॥ ਰਹਾਉ ॥ ਗੂਜਰੀ (ਮ: ੫/499)

ਠਾਕੁਰ ਹੋਏ ਆਪਿ ਦਇਆਲ ॥ ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ॥1॥ ਰਹਾਉ ॥ ਗੂਜਰੀ (ਮ: ੫/499)

ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥ ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਰਾ ਧੋਰਾ ॥1॥ ਰਹਾਉ ॥ ਗੂਜਰੀ (ਮ: ੫/499)

ਸਾਜਨ ਐਸੋ ਸੰਤੁ ਸਹਾਈ ॥ ਜਿਸੁ ਭੇਟੇ ਤੂਟਹਿ ਮਾਇਆ ਬੰਧ ਬਿਸਰਿ ਨ ਕਬਹੂੰ ਜਾਈ ॥1॥ ਰਹਾਉ ॥ ਗੂਜਰੀ (ਮ: ੫/499)

ਧਿਆਈਐ ਅਪਨੋ ਸਦਾ ਹਰੀ ॥ ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ ॥1॥ ਰਹਾਉ ॥ ਗੂਜਰੀ (ਮ: ੫/499)

ਠਾਕੁਰ ਜਾ ਸਿਮਰਾ ਤੂੰ ਤਾਹੀ ॥ ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥1॥ ਰਹਾਉ ॥ ਗੂਜਰੀ (ਮ: ੫/499)

ਠਾਕੁਰ ਤੁਝ ਬਿਨੁ ਬੀਆ ਨ ਹੋਰ ॥ ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ ॥1॥ ਰਹਾਉ ॥ ਗੂਜਰੀ (ਮ: ੫/500)

ਅਬ ਮੋਹਿ ਆਇ ਪਰਿਓ ਸਰਨਾਇ ॥ ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥1॥ ਰਹਾਉ ॥ ਗੂਜਰੀ (ਮ: ੫/500)

ਜਾ ਤੇ ਘਾਲ ਨ ਬਿਰਥੀ ਜਾਈਐ ॥ ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਈਐ ॥1॥ ਰਹਾਉ ॥ ਗੂਜਰੀ (ਮ: ੫/500)

ਮਨ ਮੇਰੇ ਚਰਨ ਕਮਲ ਸੰਗਿ ਰਾਚੁ ॥ ਸਗਲ ਜੀਅ ਜਾ ਕਉ ਆਰਾਧਹਿ ਤਾਹੂ ਕਉ ਤੂੰ ਜਾਚੁ ॥1॥ ਰਹਾਉ ॥ ਗੂਜਰੀ (ਮ: ੫/500)

ਜਨ ਕੀ ਪੈਜ ਸਵਾਰੀ ਆਪ ॥ ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ ॥1॥ ਰਹਾਉ ॥ ਗੂਜਰੀ (ਮ: ੫/500)

ਕੇਤੇ ਮੰਡਲ ਦੇਸ ॥

0

ਕੇਤੇ ਮੰਡਲ ਦੇਸ ॥

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ, ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- 99155-15436

ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਉਸ ਸਮੇਂ ਤੋਂ ਹੀ ਉਸ ਦੇ ਮਨ ਵਿੱਚ ਸੂਰਜ, ਚੰਦ ਅਤੇ ਤਾਰਿਆਂ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਹੁੰਦੀ ਰਹੀ ਹੈ। ਸੰਸਾਰ ਦੇ ਕੁੱਝ ਸੋਝੀ ਰੱਖਣ ਵਾਲੇ ਮਨੁੱਖਾਂ ਨੇ ਅਕਾਸ਼ ਦੇ ਚਾਰ ਚੁਫੇਰੇ ਨਜ਼ਰ ਮਾਰ ਕੇ ਇਸ ਬਾਰੇ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜੋ ਕੁੱਝ ਲੋਕਾਈ ਨੂੰ ਦੱਸਿਆ ਉਹ ਕੇਵਲ ਕਾਲਪਨਿਕ ਘੋੜੇ ਦੀ ਨਿਆਂਈ ਹੀ ਸੀ। ਸਨਾਤਨੀ ਗ੍ਰੰਥਾਂ ਵਿੱਚ ਤਿੰਨ ਲੋਕਾਂ ਦਾ ਹੀ ਜਿਕਰ ਮਿਲਦਾ ਹੈ: ‘ਮਾਤ ਲੋਕ, ਪਾਤਾਲ ਲੋਕ ਅਤੇ ਅਕਾਸ਼ ਲੋਕ’। ਇਸ ਤੋਂ ਅੱਗੇ ਉਹ ਵੀ ਸੋਚਣ ਤੋਂ ਅਸਮਰਥ ਰਹੇ ਹਨ। ਇਸਲਾਮ ਨੇ ਇਸ ਤੋਂ ਅੱਗੇ ਜਾਣ ਦੀ ਕੁੱਝ ਕੋਸ਼ਿਸ਼ ਜਰੂਰ ਕੀਤੀ ਹੈ ਪਰ ਉਹ ਵੀ ਸੱਤ ਅਕਾਸ਼ ਤੇ ਸੱਤ ਪਾਤਾਲ ਤੋਂ ਅੱਗੇ ਉਡਾਰੀ ਨਹੀਂ ਮਾਰ ਸਕੇ।

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਰੱਬੀ ਗਿਆਨ ਅੱਗੇ ਅੱਜ ਸਾਰੀ ਦੁਨੀਆਂ ਦੇ ਵਿਗਿਆਨੀਆਂ ਦਾ ਸਿਰ ਝੁਕਦਾ ਹੈ, ਉਹ ਬ੍ਰਹਮੰਡ ਦੇ ਬਾਰੇ ਆਪਣੇ ਗਿਆਨ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ, ਮਾਨੋ ਕੁੱਜੇ ਵਿੱਚ ਸਮੁੰਦਰ ਹੀ ਬੰਦ ਕੀਤਾ ਹੋਵੇ। ਜਪੁ ਜੀ ਸਾਹਿਬ ਦੀ ਬਾਣੀ ਵਿੱਚ ਹੀ ਆਪ ਦਾ ਫੁਰਮਾਨ ਹੈ: ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥’’, ਇਸ ਤੋਂ ਵੀ ਅਗਾਂਹ ਵਧਦਿਆਂ ਫੁਰਮਾਇਆ ਕਿ ‘‘ਲੇਖਾ ਹੋਇ ਤ ਲਿਖੀਐ, ਲੇਖੈ ਹੋਇ ਵਿਣਾਸੁ ॥’’ (ਜਪੁ) ਭਾਵ ਕੁਦਰਤ ਬੇਸ਼ੁਮਾਰ ਹੈ

ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਗਿਣਤੀ ਦੇ ਹਿੰਦਸੇ ਤਾਂ ਮੁੱਕ ਜਾਂਦੇ ਹਨ ਪਰ ਬ੍ਰਹਮੰਡਾਂ, ਖੰਡਾਂ, ਗ੍ਰਹਿਹਾਂ ਅਤੇ ਤਾਰਿਆਂ ਦਾ ਕੋਈ ਅੰਤ ਹੀ ਨਹੀਂ। ਆਪ ਜੀ ਦਾ ਫੁਰਮਾਨ ਹੈ: ‘‘ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ ॥’’ (ਜਪੁ)  ਅਤੇ

‘‘ਖੰਡ ਪਤਾਲ ਅਸੰਖ; ਮੈ ਗਣਤ ਨ ਹੋਈ ॥’’ (ਮ: ੧/੧੨੮੩)

ਅਤੇ

‘‘ਅਨਿਕ ਸੂਰ ਸਸੀਅਰ ਨਖਿਆਤਿ ॥’’ (ਮ: ੫/੧੨੩੬)

ਅਕਾਲ ਪੁਰਖ ਦੀ ਰਚਨਾ ਲੇਖੇ ਤੋਂ ਬਾਹਰ ਹੈ। ਇਹਨਾਂ ਗ੍ਰਹਿਹਾਂ ਦੀ ਚਾਲ ਕਿੰਨੀ ਹੈ ਤੇ ਅਕਾਰ ਕਿੰਨਾ ਹੈ ਅਤੇ ਆਪਸੀ ਦੂਰੀ ਕਿੰਨੀ ਹੈ, ਇਸ ਬਾਰੇ ਵੀ ਕੋਈ ਗਿਣਤੀ ਮਿਣਤੀ ਦੇ ਅੱਖਰ ਨਹੀਂ ਹਨ।

ਇਹ ਸਾਰੇ ਗ੍ਰਹਿ ਆਪਣੇ ਗ੍ਰਹਿ ਪੱਥ ’ਤੇ ਨਿਸ਼ਚਿਤ ਚਾਲ ਅਤੇ ਸਮੇਂ ਨਾਲ ਚੱਲ ਰਹੇ ਹਨ। ਪ੍ਰਮਾਤਮਾ ਆਪ ਹੀ ਇਹਨਾਂ ਨੂੰ ਕੰਟਰੋਲ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਆਸਾ ਕੀ ਵਾਰ ਵਿੱਚ ਸਪਸ਼ਟ ਕਰ ਦਿੱਤਾ ਸੀ: ‘‘ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ, ਨ ਅੰਤੁ ॥’’ (ਮ: ੧/੪੬੪)

ਜਦੋਂ ਪ੍ਰਸਿਧ ਵਿਗਿਆਨੀ ਗੈਲੀਲੀਓ ਨੇ ਇਹ ਗੱਲ ਕਹੀ ਸੀ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤਾਂ ਉਸ ਨੂੰ ਉਸ ਸਮੇਂ ਦੇ ਧਾਰਮਿਕ ਪੁਜਾਰੀਆਂ ਨੇ ਕੈਦ ਕਰਕੇ ਤਸੀਹੇ ਦਿੱਤੇ ਸਨ ਕਿਉਂ ਕਿ ਉਸ ਦੇ ਵਿਚਾਰ ਬਾਈਬਲ ਤੋਂ ਉਲਟ ਸਨ ਪਰ ਗੁਰੂ ਨਾਨਕ ਦੇਵ ਜੀ ਉਸ ਤੋਂ ਵੀ ਪਹਿਲਾਂ ਇਸ ਸਚਾਈ ਨੂੰ ਲੋਕਾਂ ਦੇ ਸਾਹਮਣੇ ਰੱਖ ਚੁੱਕੇ ਸਨ। ਇਹ ਵੀ ਸਚਾਈ ਹੈ ਕਿ ਜੇ ਇਹਨਾਂ ਗ੍ਰਹਿਹਾਂ ਦੀ ਚਾਲ ਵਿੱਚ ਮਾਮੂਲੀ ਜਿਹਾ ਵੀ ਫਰਕ ਪੈ ਜਾਵੇ ਤਾਂ ਦੁਨੀਆਂ ਵਿੱਚ ਪਰਲੋ ਆ ਸਕਦੀ ਹੈ।

ਅੱਜ ਵਿਗਿਆਨੀ ਵੀ ਬ੍ਰਹਿਮੰਡ ਨੂੰ ਹੱਦ ਬੰਨੇ ਤੋਂ ਬਿਨਾਂ ਅਤੇ ਗਿਣਤੀ ਤੋਂ ਬਾਹਰ ਮੰਨਦੇ ਹਨ। ਪ੍ਰਸਿੱਧ ਤਾਰਾ ਵਿਗਿਆਨੀ ਮੁਨਤੀਜ ਨੇ ਆਪਣੇ 1957 ਦੇ ਖੋਜ ਪੱਤਰ ਵਿੱਚ ਲਿਖਿਆ ਸੀ ਕਿ ਇਹ ਜਾਣੋ ਕਿ ਬ੍ਰਹਿਮੰਡਾਂ ਦਾ ਕਿਸੇ ਪਾਸੇ ਵੀ ਕੋਈ ਹੱਦ ਬੰਨਾ ਨਹੀਂ ਹੈ, ਜੇ ਹੁੰਦਾ ਤਾਂ ਇਸ ਦੀ ਕਿਸੇ ਪਾਸੇ ਕੋਈ ਹੱਦ ਜਰੂਰ ਹੁੰਦੀ।

ਹੁਣ ਤੱਕ ਦੀ ਹੋਈ ਖੋਜ ਇਹੀ ਦੱਸਦੀ ਹੈ ਕਿ ਸਾਡੀ ਧਰਤੀ 12, 683 ਕਿਲੋਮੀਟਰ ਵਿਆਸ ਵਾਲੀ ਆਪਣੇ ਤੋਂ 3, 33, 500 (ਤਿੰਨ ਲੱਖ ਤੇਤੀ ਹਜ਼ਾਰ ਪੰਜ ਸੌ) ਗੁਣਾ ਵੱਡੇ ਸੂਰਜ ਦੇ ਗਿਰਦ 29.6 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਆਪਣੇ ਤੋਂ 15 ਕਰੋੜ ਕਿਲੋ ਮੀਟਰ ਦੂਰ ਸੂਰਜ ਦੇ ਦੁਆਲੇ ਘੁੰਮ ਰਹੀ ਹੈ। ਸੂਰਜ ਵਿੱਚ ਕਿੰਨੀ ਸ਼ਕਤੀ ਹੈ ਇਸ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੂਰਜ ਤੋਂ ਨਿੱਕਲੀ ਇੱਕ ਚੰਗਿਆੜੀ ਵੀ ਸੈਂਕੜੇ ਧਰਤੀਆਂ ਭਸਮ ਕਰਨ ਦੀ ਸਮਰੱਥਾ ਰੱਖਦੀ ਹੈ। ਇੱਕ ਸੈਕਿੰਡ ਵਿੱਚ ਸੂਰਜ ਵੱਲੋਂ ਛੱਡੀ ਹੋਈ ਊਰਜਾ ਏਨੀ ਹੈ ਜਿੰਨੀ ਕਿ ਮਨੁੱਖ ਹੁਣ ਤੱਕ ਸੂਰਜ ਦੀ ਊਰਜਾ ਨੂੰ ਵਰਤ ਚੁੱਕਾ ਹੈ। ਸੂਰਜ ਵੱਲੋਂ ਛੱਡੀ ਹੋਈ ਊਰਜਾ ਦਾ ਕੇਵਲ ਦੋ ਸੌ ਕਰੋੜਵਾਂ ਹਿੱਸਾ ਹੀ ਧਰਤੀ ’ਤੇ ਪਹੁੰਚਦਾ ਹੈ।

ਸੂਰਜ ਦਾ ਆਕਾਰ ਕੁੱਲ ਗ੍ਰਹਿਹਾਂ ਦੇ ਅਕਾਰ ਦਾ ਲਗਭੱਗ ਸੌਵਾਂ (99.87ਵਾਂ) ਹਿੱਸਾ ਹੈ। ਸੂਰਜ ਦੇ ਭਾਰ ਵਿੱਚ ਪ੍ਰਤੀ ਸੈਕਿੰਡ 40 ਲੱਖ ਟਨ ਦੀ ਕਮੀ ਹੋ ਰਹੀ ਹੈ ਤੇ ਇਸ ਹਿਸਾਬ ਨਾਲ ਇਹ ਸੂਰਜ ਅੱਠ ਅਰਬ ਸਾਲ ਹੋਰ ਜਿਉਂਦਾ ਰਹਿ ਸਕੇਗਾ। ਸੋ ਵਿਗਿਆਨੀਆਂ ਦਾ ਇਹ ਵਿਚਾਰ ਹੈ ਕਿ ਸਾਰੇ ਗ੍ਰਹਿ ਤੇ ਬ੍ਰਹਿਮੰਡ ਲਗਾਤਾਰ ਘਟਦੇ ਜਾ ਰਹੇ ਹਨ। ਗੁਰਬਾਣੀ ਦਾ ਗਿਆਨ ਇਸ ਬਾਰੇ ਅੱਜ ਤੋਂ 500 ਸਾਲ ਪਹਿਲਾਂ ਹੀ ਇਸ ਸਚਾਈ ਨੂੰ ਪ੍ਰਗਟ ਕਰ ਚੁੱਕਾ ਹੈ: ‘‘ਘਟੰਤ ਰੂਪੰ, ਘਟੰਤ ਦੀਪੰ; ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥ (ਮ: ੫/੧੩੫੪)

ਪਿਛਲੇ ਦੋ ਦਹਾਕਿਆਂ ਤੱਕ ਵਿਗਿਆਨੀਆਂ ਨੇ ਕੇਵਲ ਨੌਂ ਗ੍ਰਿਹਾਂ ਦੀ ਖੋਜ ਕੀਤੀ ਹੈ ਅਤੇ ਇਹ ਵੀ ਸਾਬਤ ਕੀਤਾ ਹੈ ਕਿ ਨੌਵਾਂ ਗਿਹ ਪਲੂਟੋ, ਜੋ ਸੂਰਜ ਤੋਂ ਪੰਜ ਅਰਬ ਬਾਰ੍ਹਾਂ ਕਰੋੜ ਕਿਲੋ ਮੀਟਰ ਦੂਰ ਹੈ ਅਤੇ ਸੂਰਜ ਦੀ ਰੋਸ਼ਨੀ ਉਸ ਗ੍ਰਹਿ ਤੱਕ ਪਹੁੰਚਣ ਨੂੰ ਪੰਜ ਘੰਟੇ ਲੱਗਦੇ ਹਨ ਜਦ ਕਿ ਧਰਤੀ ਤੇ ਸੂਰਜ ਦੀ ਰੋਸ਼ਨੀ ਨੂੰ ਪਹੁੰਚਣ ਲਈ 8 ਮਿੰਟ ਵੀਹ ਸੈਕਿੰਡ ਦਾ ਸਮਾਂ ਲੱਗਦਾ ਹੈ ਤੇ ਰੋਸ਼ਨੀ 3 ਲੱਖ ਕਿਲੋ ਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਚੱਲਦੀ ਹੈ। ਇੱਕ ਸਾਲ ਵਿੱਚ ਰੋਸ਼ਨੀ ਦੁਆਰਾ ਤਹਿ ਕੀਤੀ ਦੂਰੀ ਨੂੰ ਇੱਕ ਪ੍ਰਕਾਸ਼ ਸਾਲ ਕਹਿੰਦੇ ਹਨ। ਇਸ ਤਰ੍ਹਾਂ ਇੱਕ ਪ੍ਰਕਾਸ਼ ਸਾਲ 120 ਖਰਬ ਕਿਲੋ ਮੀਟਰ ਦੇ ਬਰਾਬਰ ਹੈ।

ਜਿਸ ਬ੍ਰਹਿਮੰਡ ਦਾ ਸੂਰਜ ਮੰਡਲ ਇੱਕ ਨਿਗੂਨਾ ਜਿਹਾ ਹਿੱਸਾ ਹੈ ਉਸ ਵਿੱਚ ਲਗਭੱਗ ਇੱਕ ਖਰਬ ਹੋਰ ਸੂਰਜ ਮੰਡਲ ਹਨ। ਇਹਨਾਂ ਵਿੱਚ ਕਈ ਸਾਡੇ ਸੂਰਜ ਮੰਡਲ ਤੋਂ ਵੀ ਵੱਡੇ ਹਨ। ਇਸ ਬ੍ਰਹਿਮੰਡ ਦੀ ਲੰਬਾਈ ਏਨੀ ਵੱਡੀ ਹੈ ਕਿ ਇੱਕ ਸਿਰੇ ’ਤੇ ਚਮਕਨ ਵਾਲੇ ਤਾਰੇ ਦੀ ਰੋਸ਼ਨੀ ਦੂਜੇ ਸਿਰੇ ਤੇ ਚਮਕਣ ਵਾਲੇ ਤਾਰੇ ਤੱਕ ਪਹੁੰਚਣ ਲਈ 90 ਹਜ਼ਾਰ ਰੋਸ਼ਨੀ ਸਾਲ ਲੱਗ ਜਾਂਦੇ ਹਨ। ਇਹ ਗੱਲ ਕੇਵਲ ਇੱਕ ਬ੍ਰਹਿਮੰਡ ਦੀ ਹੈ ਜਿਸ ਦਾ ਸਾਡਾ ਸੂਰਜ ਇੱਕ ਨਿਗੂਣਾ ਜਿਹਾ ਭਾਗ ਹੈ।

ਏਨੇ ਵੱਡੇ ਬ੍ਰਹਿਮੰਡ ਵਿੱਚ ਕੇਵਲ ਅਸੀਂ ਹੀ ਸਮਝਦਾਰ ਜੀਵ ਨਹੀਂ ਹੋ ਸਕਦੇ। ਅਸਲੀਅਤ ਇਹ ਹੈ ਕਿ ਧਰਤੀ ਨਾਲ ਮਿਲਦੇ ਜੁਲਦੇ ਢਾਈ ਖਰਬ ਹੋਰ ਗ੍ਰਹਿ ਵੀ ਹਨ ਜਿਨ੍ਹਾਂ ’ਤੇ ਸਾਡੇ ਵਰਗੇ ਸਭਯਕ ਜੀਵ ਹੋ ਸਕਦੇ ਹਨ। ਸਾਡੀ ਆਪਣੀ ਅਕਾਸ਼ ਗੰਗਾ ਵਿੱਚ ਹੀ ਢਾਈ ਖਰਬ ਸਿਤਾਰੇ ਹਨ। ਪੁਲਾੜ ਵਿਗਿਆਨੀ ਡੋਲੇ ਦਾ ਵਿਸ਼ਵਾਸ ਹੈ ਕਿ ਇੰਨ੍ਹਾਂ ਵਿੱਚ 64 ਕਰੋੜ ਸੂਰਜ ਵਰਗੇ ਸਿਤਾਰੇ ਹਨ ਜਿਨ੍ਹਾਂ ਦੀਆਂ ਸਾਡੇ ਵਰਗੀਆਂ ਹੋਰ ਧਰਤੀਆਂ ਹਨ। ਕਾਰਲ ਸਾਗਨ ਅਨੁਸਾਰ ਇੰਨ੍ਹਾਂ ਵਿੱਚੋਂ ਘੱਟੋ ਘੱਟ 10 ਲੱਖ ਅਜਿਹੀਆਂ ਧਰਤੀਆਂ ਹਨ ਜਿੰਨ੍ਹਾਂ ’ਤੇ ਸਾਡੇ ਵਰਗਾ ਜੀਵਨ ਹੋ ਸਕਦਾ ਹੈ।

ਇਹ ਵਰਣਨ ਕੇਵਲ ਇਕੱਲੀ ਸਾਡੀ ਅਕਾਸ਼ ਗੰਗਾ ਦਾ ਹੈ। ਪੂਰੇ ਬ੍ਰਹਿਮੰਡ ਵਿੱਚ 15 ਕਰੋੜ ਅਕਾਸ਼ ਗੰਗਾ ਹਨ ਜੇ ਇਕੱਲੀ ਸਾਡੀ ਅਕਾਸ਼ ਗੰਗਾ ਵਿੱਚ 10 ਲੱਖ ਧਰਤੀਆਂ ਹਨ ਤਾਂ ਪੂਰੇ ਬ੍ਰਹਿਮੰਡ ਵਿੱਚ ਇਹਨਾਂ ਦੀ ਗਿਣਤੀ 15 ਕਰੋੜ 10 ਲੱਖ ਬਣਦੀ ਹੈ, ਪਰ ਇਹ ਖੋਜ ਅਜੇ ਵੀ ਅਧੂਰੀ ਹੈ। ਅਕਾਲ ਪੁਰਖ ਦੀ ਕਾਇਨਾਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਦੇਵ ਜੀ ਤਾਂ ਫਰਮਾਉਂਦੇ ਹਨ:

‘‘ਏਹੁ ਅੰਤੁ, ਨ ਜਾਣੈ ਕੋਇ ॥ ਬਹੁਤਾ ਕਹੀਐ, ਬਹੁਤਾ ਹੋਇ ॥’’ (ਜਪੁ)

ਅਤੇ

‘‘ਧਰਤੀ ਹੋਰੁ, ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ, ਤਲੈ, ਕਵਣੁ ਜੋਰੁ ?॥’’ (ਜਪੁ)

ਇਸ ਸਾਰੇ ਪਸਾਰੇ ਨੂੰ ਪ੍ਰਮਾਤਮਾ ਅੱਖ ਦੇ ਫੋਰ ਵਿੱਚ ਜਿੱਥੇ ਘੜਨ ਦੀ ਸਮਰੱਥਾ ਰੱਖਦਾ ਹੈ ਉੱਥੇ ਭਸਮ ਵੀ ਕਰ ਸਕਦਾ ਹੈ:

‘‘ਹਰਨ ਭਰਨ, ਜਾ ਕਾ ਨੇਤ੍ਰ ਫੋਰੁ ॥ ਤਿਸ ਕਾ ਮੰਤ੍ਰੁ, ਨ ਜਾਨੈ ਹੋਰੁ ॥’’ (ਗਉੜੀ ਸੁਖਮਨੀ /ਮ: ੫/੨੮੪)

ਅਤੇ

‘‘ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥’’ (ਜਪੁ)

ਇਹ ਸਾਰਾ ਵਰਤਾਰਾ ਦੋ ਸ਼ਕਤੀਆਂ ਰਾਹੀਂ ਹੀ ਹੁੰਦਾ ਹੈ ਤੇ ਉਹ ਹਨ ਆਕਰਸ਼ਨ ਤੇ ਅਪਕਰਸ਼ਨ।

ਜਬ ਉਦਕਰਖ ਕਰਾ ਕਰਤਾਰਾ ॥ ਪ੍ਰਜਾ ਧਰਤ ਤਬ ਦੇਹ ਅਪਾਰਾ ॥

ਜਬ ਆਕਰਖ ਕਰਤ ਹੋ ਕਬਹੂੰ ॥ ਤੁਮ ਮੈ ਮਿਲਤ ਦੇਹ ਧਰ ਸਭਹੂੰ ॥ (ਚੌਪਈ)

7 ਅਗਸਤ ਸੰਨ 2000 ਨੂੰ ਸੰਸਾਰ ਭਰ ਦੇ ਤਾਰਾ ਵਿਗਿਆਨੀਆਂ ਦੀ ਇੱਕ ਕਾਨਫਰੰਸ ਮਾਨਚੈਸਟਰ ਵਿੱਚ ਹੋਈ ਸੀ। ਅਗਲੇ ਹੀ ਦਿਨ 8 ਅਗਸਤ ਨੂੰ ਇੰਗਲੈਂਡ ਦੀ ਪ੍ਰਸਿੱਧ ਅਖਬਾਰ ‘ਇੰਡੀਪੈਂਡੈਂਟ’ ਵਿੱਚ ਅੱਠ ਕਾਲਮਾਂ ਦੀ ਇੱਕ ਖਬਰ ਛਪੀ ਜਿਸ ਦਾ ਸਿਰਲੇਖ ਸੀ: 10 ਹੋਰ ਗ੍ਰਹਿ ਲੱਭੇ ਹਨ, ਲੱਖਾਂ ਹੋਰ ਲੱਭਣਗੇ। ਇਸ ਲੇਖ ਵਿੱਚ ਅਖਬਾਰ ਦੇ ਸਾਇੰਸ ਐਡੀਟਰ ਨੇ ਲਿਖਿਆ ਸੀ ਕਿ ਕੁੱਝ ਦਹਾਕੇ ਪਹਿਲਾਂ ਸਾਇੰਸਦਾਨ ਇਹੀ ਸਮਝਦੇ ਸਨ ਕਿ ਇਸ ਬ੍ਰਹਿਮੰਡ ਵਿੱਚ ਸਾਡੀ ਧਰਤੀ ਸਮੇਤ ਨੌਂ ਗ੍ਰਹਿ ਹਨ ਪਰ ਪਿਛਲੇ ਕੁੱਝ ਸਾਲਾਂ ਤੋਂ ਵਿਗਿਆਨੀਆਂ ਨੂੰ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਸੂਰਜ ਉਹੀ ਇੱਕ ਨਹੀਂ ਜੋ ਸਾਨੂੰ ਦਿਖਾਈ ਦਿੰਦਾ ਹੈ ਸਗੋਂ ਹੋਰ ਗ੍ਰਹਿਹਾਂ ਦਾ ਵੀ ਆਪਣਾ ਸੂਰਜ ਹੈ ਜੋ ਉਹਨਾਂ ਗ੍ਰਿਹਾਂ ਨੂੰ ਰੋਸ਼ਨੀ ਦਿੰਦਾ ਹੈ ਅਤੇ ਸਾਡੀ ਧਰਤੀ ਨਾਲੋਂ ਕਈ ਗੁਣਾਂ ਵੱਡੇ ਗ੍ਰਹਿਹਾਂ ਦੀ ਗਿਣਤੀ ਕਰੋੜਾਂ ਤੇ ਅਰਬਾਂ ਵਿੱਚ ਹੈ ਅਤੇ ਇੱਕ ਦੂਜੇ ਤੋਂ ਅਰਬਾਂ ਖਰਬਾਂ ਮੀਲਾਂ ਦੇ ਫਾਸਲੇ ’ਤੇ ਹਨ।

ਅਮਰੀਕ ਖਗੋਲ ਵਿਗਿਆਨੀਆਂ ਦੇ ਸਮੂੰਹ ਨੇ ਧਰਤੀ ’ਤੇ ਸਭ ਤੋਂ ਵੱਧ ਦੂਰੀ ਵਾਲੀ ਅਕਾਸ਼ ਗੰਗਾ ਦੀ ਖੋਜ ਕੀਤੀ ਹੈ ਜਿਸ ਦੀ ਧਰਤੀ ਤੋਂ ਦੂਰੀ 13 ਅਰਬ ਪ੍ਰਕਾਸ਼ ਸਾਲ ਹੈ। ਡਾ. ਤਿਲਵੀ ਅਨੁਸਾਰ ਅਜਿਹੀਆਂ ਲੱਖਾਂ ਅਕਾਸ਼ ਗੰਗਾ ਮੌਜੂਦ ਹਨ। ਇਹਨਾਂ ਖੋਜਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਅਕਾਸ਼ ਗੰਗਾ ਵਿੱਚ ਹਰ ਸਾਲ 300 ਤੋਂ ਵੀ ਵੱਧ ਨਵੇਂ ਸੂਰਜ ਹਰ ਸਾਲ ਬਣ ਰਹੇ ਹਨ। ਹੁਣ ਸਵਾਲ ਹੈ ਕਿ ਕੀ ਇਹ ਪਸਾਰਾ ਕੇਵਲ ਇੱਕ ਵਾਰ ਹੀ ਹੋਇਆ ਹੈ? ਨਹੀਂ, ਗੁਰਬਾਣੀ ਦਾ ਫੁਰਮਾਨ ਹੈ: ‘‘ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥’’ (ਗਉੜੀ ਸੁਖਮਨੀ /ਮ: ੫/੨੭੬)

ਅਸਲ ਵਿੱਚ ਮਾਨਚੈਸਟਰ ਵਿੱਚ ਇਕੱਠੇ ਹੋਏ ਵਿਗਿਆਨੀਆਂ ਨੇ ਗੁਰਬਾਣੀ ਦੇ ਅੱਖਰ ਅੱਖਰ ਨੂੰ ਸਹੀ ਸਾਬਤ ਕਰ ਵਿਖਾਇਆ ਹੈ ਅਤੇ ਪੁਰਾਤਨ ਧਰਮਾਂ ਦੇ ਸਾਰੇ ਦਾਅਵਿਆਂ ਨੂੰ ਮੁਕੰਮਲ ਤੌਰ ’ਤੇ ਰੱਦ ਕਰ ਦਿੱਤਾ ਹੈ। ਇਹਨਾਂ ਵਿਗਿਆਨੀਆਂ ਵਿੱਚ ਭਾਵੇਂ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਨਹੀਂ ਸੀ ਪਰ ਲੱਗਦਾ ਹੈ ਕਿ ਸਾਰੇ ਵਿਗਿਆਨੀ ਗੁਰੂ ਨਾਨਕ ਦਾ ਪਾਣੀ ਭਰਨ ਵਾਲੇ ਹੀ ਸਨ ਅਤੇ ਜਿੰਨ੍ਹਾਂ ਦਾ ਜੀਵਨ ਨਿਸ਼ਾਨਾ ਗੁਰੂ ਨਾਨਕ ਦੇਵ ਜੀ ਦੇ ਕਥਨਾ ਨੂੰ ਆਪਣੀ ਖੋਜ ਦੁਆਰਾ ਸਹੀ ਸਾਬਤ ਕਰਨਾ ਹੀ ਹੋਵੇ। ਸਾਇੰਸਦਾਨਾਂ ਦਾ ਇਹ ਕਥਨ ਵੀ ਬਹੁਤ ਮਹਾਨਤਾ ਰੱਖਦਾ ਹੈ ਕਿ ਸਾਡੀ ਧਰਤੀ ਇਸ ਸਮੁੱਚੇ ਬ੍ਰਹਿਮੰਡ ਵਿੱਚ ਇੱਕ ਰੇਤ ਦੇ ਕਿਣਕੇ ਦੀ ਨਿਆਈਂ ਹੈ। ਜੇ ਪ੍ਰਮਾਤਮਾ ਦੀ ਕਾਇਨਾਤ ਵਿੱਚ ਧਰਤੀ ਰੇਤ ਦੇ ਕਿਨਕੇ ਦੀ ਨਿਆਈਂ ਹੈ ਤਾਂ ਉਸ ਦੀ ਕਾਇਨਾਤ ਵਿੱਚ ਮਨੁੱਖ ਦੀ ਕੀ ਪਾਇਆਂ ਹੈ? ਕੀ ਮਨੁੱਖ ਸੱਚ ਮੁੱਚ ਹੀ ਪ੍ਰਮਾਤਮਾ ਦੀ ਹਸਤੀ ਅੱਗੇ ਏਨਾ ਛੋਟਾ ਜੀਵ ਹੈ ਜਿਵੇਂ ਸਮੁੰਦਰ ਦੇ ਸਾਹਮਣੇ ਪਾਣੀ ਦੀ ਬੂੰਦ। ਹੈਰਾਨੀ ਹੁੰਦੀ ਹੈ ਕਿ 84 ਲੱਖ ਜੂਨਾਂ ਦਾ ਸਰਦਾਰ ਕਹਾਉਣ ਵਾਲਾ ਮਨੁੱਖ ਜੇ ਪ੍ਰਮਾਤਮਾ ਦੀ ਸਾਜੀ ਸ੍ਰਿਸ਼ਟੀ ਵਿੱਚ ਏਨਾ ਨਿਗੂਣਾ ਹੈ ਤਾਂ ਫਿਰ ਕਿਸ ਗੱਲ ਦਾ ਮਨੁੱਖ ਹੰਕਾਰ ਕਰਦਾ ਹੈ? ਪਰ ਇਹ ਵੀ ਸਚਾਈ ਹੈ ਕਿ ਜੇ ਮਨੁੱਖ ਆਪਣਾ ਆਪ ਮਿਟਾ ਕੇ ਪ੍ਰਭੂ ਦੇ ਹੁਕਮ ਵਿੱਚ ਚੱਲ ਪਵੇ ਤਾਂ ਉਸ ਵਿੱਚ ਤੇ ਪ੍ਰਮਾਤਮਾ ਵਿੱਚ ਭੇਦ ਖਤਮ ਹੋ ਜਾਵੇਗਾ: ‘‘ਆਪੁ ਗਵਾਈਐ, ਤਾ ਸਹੁ ਪਾਈਐ; ਅਉਰੁ ਕੈਸੀ ਚਤੁਰਾਈ ॥’’ (ਮ: ੧/੭੨੨)

ਜੇ ਮਨੁੱਖ ਨੂੰ ਦੂਰ ਦ੍ਰਿਸ਼ਟੀ ਵਾਲੇ ਮਹਾਨ ਪੈਗੰਬਰ ਗੁਰੂ ਨਾਨਕ ਦੇਵ ਜੀ ਦੀ ਗੱਲ ਦੀ ਸਮਝ ਨਹੀਂ ਆਈ ਤਾਂ ਉਹ ਜੇਕਰ ਸਾਇੰਸਦਾਨਾਂ ਦੀ ਗੱਲ ਹੀ ਸਮਝ ਲਵੇ ਕਿ ਉਸ ਦੀ ਹਸਤੀ ਰੇਤ ਦੇ ਕਿਣਕੇ ਤੋਂ ਵੱਧ ਕੁੱਝ ਵੀ ਨਹੀਂ ਤਾਂ ਫਿਰ ਉਹ ਆਪਣੀ ਹਉਮੈ ਤੇ ਹੰਕਾਰ ਤਿਆਗ ਕੇ ਆਪਣੇ ਜੀਵਨ ਨੂੰ ਸਫਲ ਕਰਕੇ ਹੋਰਨਾਂ ਦਾ ਜੀਵਨ ਸਫਲ ਕਰਨ ਦੇ ਯੋਗ ਬਣ ਸਕਦਾ ਹੈ। ਪ੍ਰਮਾਤਮਾ ਦੇ ਹੁਕਮ ਵਿੱਚ ਰਹਿਣ ਵਾਲਾ ਹੀ ਰੇਤ ਦਾ ਕਿਨਕਾ ਐਟਮ (ਪ੍ਰਮਾਣੂ) ਦਾ ਰੂਪ ਧਾਰਨ ਕਰਕੇ ਅਥਾਹ ਸ਼ਕਤੀ ਦਾ ਮਾਲਕ ਬਣ ਸਕਦਾ ਹੈ, ਵਰਨਾ ਹੁਕਮ ਨਾ ਮੰਨਣ ਵਾਲਾ ਰੇਤ ਦੇ ਕਿਨਕਿਆਂ ਦਾ ਢੇਰ ਬਣ ਕੇ ਵੀ ਕਿਸੇ ਕੰਮ ਦਾ ਨਹੀਂ ਰਹਿੰਦਾ।

ਜਗਤ ਗੁਰੂ-ਬਾਬਾ ਨਾਨਕ ਦਾ ਪੈਗ਼ਾਮ

0

ਜਗਤ ਗੁਰੂ-ਬਾਬਾ ਨਾਨਕ ਦਾ ਪੈਗ਼ਾਮ

ਪ੍ਰਿੰਸੀਪਲ ਸਤਿਨਾਮ ਸਿੰਘ, ਹਮਰਾਜ਼ ਬਿਨ ਹਮਰਾਜ਼, 1186 ਸੈਕਟਰ 18 ਸੀ (ਚੰਡੀਗੜ੍ਹ) –98880-47979

ਫਿਰ ਉਠੀ ਆਖ਼ਿਰ ਸਦਾਅ ਤੌਹੀਦ ਕੀ ਪੰਜਾਬ ਸੇ । ਹਿੰਦ ਕੋ ਇੱਕ ਮਰਦਿ ਕਾਮਿਲ ਨੇ ਜਗਾਇਆ ਖ਼ਾਬ ਸੇ ।

           At last a voice of monotheism rose from the Punjab,

           A perfect man roused India  from its deep slumber . (  Dr. Mohammad Iqbal )

 ਕੋਈ ਪੰਜ 547 ਕੁ ਸਾਲ ਪਹਿਲਾਂ (1469 ਈ.) ਹਿੰਦੋਸਤਾਨ ਜਦ ਈਰਖਾ, ਦਵੈਖ, ਖਿਚੋਤਾਣ, ਧਿੰਗੋਜ਼ੋਰੀ, ਜ਼ਾਤ ਪਾਤ, ਕਰਮ-ਕਾਂਡ ਆਦਿ ਦੀ ਦਲਦਲ ’ਚ ਪੂਰੀ ਤਰ੍ਹਾਂ ਖੁਭਿਆ ਹੋਇਆ ਸੀ ਤਾਂ ਐਸੇ ਸਮੇਂ ਪੀੜਤ ਹੋਈ ਲੋਕਾਈ ਦੀ ਦਰਦ-ਪੁਕਾਰ ਧੁਰ ਦਰਗਾਹ ਪੁੱਜੀ। ਜ਼ਾਤਿ ਪਾਕਿ ਮਿਹਰ ਦੇ ਘਰ ਆਈ ਤੇ ਤ੍ਰੱਠ ਕੇ ਇਸ ਆਤਿਸ਼-ਫਸ਼ਾਂ ਪਰਬਤ ਦੇ ਦਹਾਨੇ ਤੇ ਬੈਠੀ ਲੋਕਾਈ ਨੂੰ ਆਪਣੀ ਪਿਆਰ ਭਿੱਜੀ ਛੁਹ ਨਾਲ ਸਰਸ਼ਾਰ ਕਰਨ ਹਿੱਤ ‘ਜਗਤ ਗੁਰੂ-ਬਾਬਾ ਨਾਨਕ’ ਨੂੰ, ਭਾਈ ਗੁਰਦਾਸ ਜੀ ਦੇ ਇਸ ਕਥਨ ਅਨੁਸਾਰ, ਧਰਤ ’ਤੇ ਪਠਾਇਆ (ਭੇਜਿਆ) :-

ਸੁਣੀ ਪੁਕਾਰ ਦਾਤਾਰ ਪ੍ਰਭੁ; ਗੁਰੁ ਨਾਨਕ ਜਗ ਮਾਹਿ ਪਠਾਇਆ ।

ਅਤੇ—— ਕਲਿਜੁਗੁ ਬਾਬੇ ਤਾਰਿਆ; ਸਤਿ ਨਾਮੁ ਪੜਿ ਮੰਤ੍ਰਿ ਸੁਣਾਇਆ ।

ਕਲਿ ਤਾਰਣ ਗੁਰੁ ਨਾਨਕ ਆਇਆ ।

    ਮਾਤਾ ਤ੍ਰਿਪਤਾ ਜੀ ਦੀ ਕੁੱਖ ਤੇ ਪਿਤਾ ਮਹਿਤਾ ਕਾਲੂ ਦਾ ਘਰ ਸੁਭਾਗਾ ਹੁੰਦਿਆਂ ਹੀ ਜੱਗ ਵਿੱਚ ਸਭ ਪਾਸੇ ਪਸਰਿਆ ਝੂਠ ਦਾ ਹਨ੍ਹੇਰਾ ਤੇ ਕੂੜ ਦੀ ਧੁੰਦ ਇਸ ਸੱਚ ਦੇ ਚੰਦਰਮਾਂ ਸਾਹਮਣੇ ਨਾ ਟਿਕਦੇ ਹੋਏ ਅਲੋਪ ਹੋ ਗਏ। ਭਾਈ ਸਾਹਿਬ ਨੇ ਇਸ ਸੱਚ ਨੂੰ ਇੰਝ ਬਿਆਨਿਆ :- ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ ਅੰਧੇਰੁ ਪਲੋਆ। ਸਿੰਘ ਬੁਕੇ ਮਿਰਗਾਵਲੀ; ਭੰਨੀ ਜਾਇ ਨ ਧੀਰਿ ਧਰੋਆ। ਜਿਥੇ ਬਾਬਾ ਪੈਰ ਧਰੇ; ਪੂਜਾ ਆਸਣੁ ਥਾਪਣਿ ਸੋਆ। ਸਿਧ ਆਸਣਿ ਸਭਿ ਜਗਤ ਦੇ; ਨਾਨਕ ਆਦਿ ਮਤੇ ਜੇ ਕੋਆ। ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ। ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪਿ੍ਰਥਮੀ ਸਚਾ ਢੋਆ। ਗੁਰਮਖਿ ਕਲਿ ਵਿਚ ਪਰਗਟੁ ਹੋਆ ॥੨੭॥’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੨੭) ਅਤੇ ਇੰਝ ਹੁੰਦਾ ਵੀ ਕਿਉਂ ਨਾ ਜਦ ਕਿ ਗੁਰੂ ਨਾਨਕ ਪਰਮਾਤਮਾ ਦੀ ਕੁਲ ਮਖਲੂਕ ਨੂੰ, ਇੱਕ ਸਮਾਨ ਸਮਝਦਾ ਅਤੇ ਉਸ ਦੇ ਹੀ ਪਿਆਰ ਤੇ ਦਰਦ ਦੇ ਗੀਤ ਗਾਉਂਦਾ । ਗੁਰਦੇਵ ਦਾ ਸਰਬੱਤ ਮਖ਼ਲੂਕ ਲਈ ਮਾਰਿਆ ਹੱਕ ਦਾ ਇਹ ਨਾਅਰਾ ਹੀ ਸੀ, ਜਿਸ ਨੇ ਇਸ ਪ੍ਰਸਿਧ ਲੋਕ ਪ੍ਰਵਾਣਿਤ ਵਾਕ ਨੂੰ ਸਚਿਆਇਆ :- ‘ਨਾਨਕ ਸ਼ਾਹ ਫਕੀਰ । ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ।’

ਜਿਸ ਸਮੇਂ ’ਚ ਗੁਰੂ ਨਾਨਕ ਦਾ ਜਨਮ ਹੋਇਆ, ਹਿੰਦੋਸਤਾਨ ਦੀ ਜਨਤਾ ਇੱਕ ਪਾਸੇ ਬਾ੍ਰਹਮਣਵਾਦ ਦੇ ਫੋਕੇ ਤੇ ਕਰਮ-ਕਾਂਡੀ ਚੱਕਰਾਂ ’ਚ ਫਸੀ ਅਤੇ ਦੂਜੇ ਪਾਸੇ ਮਜ਼੍ਹਬੀ ਜਨੂੰਨ ’ਚ ਗ੍ਰਸੇ ਮੁਸਲਮਾਨ ਜਰਵਾਣਿਆਂ ਦੇ ਜ਼ਬਰ ਦਾ ਸ਼ਿਕਾਰ ਹੋ ਰਹੀ ਸੀ। ਜਿੱਥੇ ਇੱਕ ਪਾਸੇ ਹਿੰਦੂਆਂ ਪਾਸ ਜੁਗਾਂ ਦਾ ਫਲਸਫਾ ਸੀ, ਉੱਥੇ ਮੁਸਲਮਾਨ ਹੁਕਮਰਾਨਾਂ ਪਾਸ ਇਸ ਫਲਸਫੇ ਨੂੰ ਪ੍ਰਚਾਰਨ ਹਿੱਤ ਸੂਫੀ ਫਕੀਰ ਤੇ ਮਜ੍ਹਬੀ ਜਨੂੰਨ ਸੀ। ਆਦਰਸ਼ਕ ਗੱਲ ਤਾਂ ਇਹ ਸੀ ਕਿ ਇਹ ਦੋਵੇਂ ਤਾਕਤਾਂ (ਮੱਤ) ਮਿਲ ਕੇ ਇੱਕ ਨਵੇਂ ਤੇ ਰੂਹਾਨੀ ਧਰਮ ਨੂੰ ਜਨਮ ਦਿੰਦੀਆਂ, ਪਰ ਹੋਇਆ ਇਸ ਦੇ ਐਨ ਉਲਟ। ਇਹਨਾਂ ਦੋਵੇਂ ਵੱਡੇ ਧਰਮਾਂ ਦੇ ਭੇੜ ’ਚ ਘਾਣ-ਬੱਚਾ-ਘਾਣ ਹੋਣ ਲਗਾ ਨਿਮਾਣੀ ਜਨਤਾ ਦਾ, ਜੋ ਦਿਨ-ਬ-ਦਿਨ ਕੁਚਲੀ ਤੇ ਲਿਤਾੜੀ ਜਾਣ ਲੱਗੀ। ਉਸ ਸਮੇਂ ਤਾਂ ਭਾਈ ਗੁਰਦਾਸ ਜੀ ਦੇ ਇਸ ਕਥਨ ਵਾਲੀ ਅਵਸਥਾ ਵਾਪਰ ਰਹੀ ਸੀ, ਫੁਰਮਾਨ ਹੈ:- ‘‘ਚਾਰਿ ਵਰਨ ਚਾਰਿ ਮਜਹਬਾ; ਜਗ ਵਿਚਿ ਹਿੰਦੂ ਮੁਸਲਮਾਣੇ। ਖੁਦੀ ਬਖੀਲਿ ਤਕਬਰੀ; ਖਿੰਚੋਤਾਣ ਕਰੇਨਿ ਧਿਙਾਣੇ। ਗੰਗ ਬਨਾਰਸਿ ਹਿੰਦੂਆਂ; ਮਕਾ ਕਾਬਾ ਮੁਸਲਮਾਣੇ। ਸੁੰਨਤਿ ਮੁਸਲਮਾਣ ਦੀ; ਤਿਲਕ ਜੰਞੂ ਹਿੰਦੂ ਲੋਭਾਣੇ। ਰਾਮ ਰਹੀਮ ਕਹਾਇਦੇ; ਇਕੁ ਨਾਮੁ ਦੁਇ ਰਾਹ ਭੁਲਾਣੇ। ਬੇਦ ਕਤੇਬ ਭੁਲਾਇਕੈ; ਮੋਹੇ ਲਾਲਚ ਦੁਨੀ ਸੈਤਾਣੇ।

ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ। ਸਿਰੋ ਨ ਮਿਟੇ ਆਵਣ ਜਾਣੇ ॥੨੧॥ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੨੧)

ਸੀ੍ਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ, ਜਿਨ੍ਹਾਂ ਗੱਲਾਂ ’ਤੇ ਸਭ ਤੋਂ ਵੱਧ ਜ਼ੋਰ ਦਿੱਤਾ ਉਹ ਸਨ :-

ਪ੍ਰਮਾਤਮਾ ਇੱਕ ਹੈ :- ੴ

ਪ੍ਰਮਾਤਮਾ ਦੀ ਹੋਂਦ ਹੈ :- ਸਤਿ

ਪ੍ਰਮਾਤਮਾ ਦਾ ਨਾਮ ਹੈ :- ਨਾਮੁ

ਤੇ ਕੁਝ ਇਸ ਤਰ੍ਹਾਂ ਦਾ ਹੈ :- ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤਿ, ਅਜੂਨੀ ਸੈਭੰ

ਐਸਾ ਪ੍ਰਮਾਤਮਾ ਮਿਲਦਾ ਹੈ :- ਗੁਰ ਪ੍ਰਸਾਦਿ॥

ਅਸੀਂ ਸਭ, ਉਸ ਦੀ ਮਖਲੂਕ ਤੇ ਭਾਈ ਭਾਈ ਹਾਂ :- ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ..॥’’ (ਮ: ੫/੬੧੧) ਇਸ ਭਵ-ਸਾਗਰ ਤੋਂ ਪਾਰ ਲੰਘਣ ਲਈ ਅਮਲਾਂ ਤੇ ਨਿਬੇੜੇ ਹੋਣਗੇ :- ‘‘ਅਮਲੁ ਕਰਿ ਧਰਤੀ, ਬੀਜੁ ਸਬਦੋ ਕਰਿ; ਸਚ ਕੀ ਆਬ ਨਿਤ ਦੇਹਿ ਪਾਣੀ ॥ (ਮ: ੧/੨੪), ਮਤੁ ਜਾਣ ਸਹਿ ਗਲੀ ਪਾਇਆ ॥ (ਮ: ੧/੨੪) ਆਦਿ।

ਗੁਰਦੇਵ ਪਿਤਾ ਨੇ ਸੱਚੁ, ਸੱਚੇ ਆਚਾਰ ਅਤੇ ਅਮਲੀ ਜੀਵਨ ਤੇ ਸਭ ਤੋਂ ਵਧ ਜ਼ੋਰ ਦਿੱਤਾ।

ਆਪ ਜੀ ਦਾ ਕਥਨ ਹੈ :-‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ ॥’’

          ਏਸੇ ਲਈ :-

ਸਚਹੁ ਓਰੈ ਸਭੁ ਕੋ; ਉਪਰਿ ਸਚੁ ਆਚਾਰੁ ॥ (ਮ: ੧/੬੨)

          (Truth is higher; higher still is truthful living )

 ਇਨਸਾਨ ਆਪਣੇ ਧੁਰ ਅੰਦਰੋਂ ਸੱਚਾ ਹੋਵੇ, ਐਵੇਂ, ਉੱਤੋਂ ਉੱਤੋਂ ਵਿਖਾਵੇ ਲਈ, ‘ਸੱਚ’ ਸਿਰਫ ਮੂੰਹ ਜ਼ਬਾਨੀ ਜਮ੍ਹਾਂ ਖਰਚ ਲਈ ਨਾ ਹੋਵੇ, ਸਗੋਂ :-

ਸਚੁ ਤਾ ਪਰੁ ਜਾਣੀਐ; ਜਾ, ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ; ਤਨੁ ਕਰੇ ਹਛਾ ਧੋਇ ॥ (ਮ: ੧/੪੬੮)

   ਬਾਬੇ ਨੇ ਇਹ ਸੱਚ ਦਾ ਰਸਤਾ ਇਸ ਲਈ ਪਕੜਿਆ, ਕਿਉਂਕਿ ਇਹ ਰਹਿੰਦੀ ਦੁਨੀਆਂ ਤੱਕ ਅਮਰ ਤੇ ਹਕੀਕੀ ਹੈ। ਸੱਚ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਸੱਚ, ਨਾ ਕਦੇ ਪੁਰਾਣਾ ਹੁੰਦਾ ਨਾ ਕਦੇ ਮੈਲਾ ‘‘ਸਚੁ ਪੁਰਾਣਾ ਨਾ ਥੀਐ; ਨਾਮੁ ਨ ਮੈਲਾ ਹੋਇ ॥’’ (ਮ: ੩/੧੨੪੮) ਪੱਛਮ ਦੇ ਇੱਕ ਪ੍ਰਸਿੱਧ ਨੇਤਰ-ਹੀਣ ਕਵੀ ਮਿਲਟਨ ਨੇ ਕੋਸੋ ਦੂਰ ਬੈਠੇ ਇਸ ਸੱਚਾਈ ਨੂੰ ਇੰਝ ਬਿਆਨਿਆ ਹੈ :- Truth is as impossible to be soiled by an outward touch, as the sun beam.  

ਸੰਸਾਰ ਪ੍ਰਸਿੱਧ ਨਾਟਕਕਾਰ ਤੇ ਮਨੋ-ਵਿਗਿਆਨੀ-ਸ਼ੈਕਸਪੀਅਰ ਬਾਬੇ ਦੇ ਇਸ ਅਕੱਟ ਫੁਰਮਾਨ-‘‘ਆਦਿ ਸਚੁ ਜੁਗਾਦਿ ਸਚੁ ..॥’’ ਦੀ ਕੁਝ ਇਸ ਤਰ੍ਹਾਂ ਪ੍ਰੋੜਤਾ ਕਰਦਾ ਹੈ :- Truth is truth, to the end of reckoning.

ਸਤਿਗੁਰ ਨਾਨਕ ਨੇ, ਸਿਖ ਧਰਮ ਦੀ ਨੀਂਹ ਇਹਨਾਂ ਹੀ ਬੁਨਿਆਦੀ ਅਸੂਲਾਂ, ਸਿਧਾਂਤਾਂ ’ਤੇ ਰੱਖੀ। ਨਾ ਸਿਰਫ ਇਨ੍ਹਾਂ ਨੂੰ ਪ੍ਰਚਾਰਿਆ, ਪ੍ਰਸਾਰਿਆ ਬਲਕਿ ਇੱਕ ਪੂਰਨ ਮਨੁੱਖ ਦੇ ਰੂਪ ’ਚ ਜੀਅ ਕੇ, ਆਮ ਲੋਕਾਈ ਸਾਹਮਣੇ ਇੱਕ ਸੱਚੇ, ਸੁੱਚੇ ਅਤੇ ਆਦਰਸ਼ਕ ਸੰਤ ਸਿਪਾਹੀ ਪੂਰਨ-ਪੁਰਖ-ਖਾਲਸਾ ਦਾ ਚਿੱਤਰ ਪੇਸ਼ ਕੀਤਾ।

ਇਸ ਖਾਸ ਰੂਪ ਖਾਲਸੇ ਨੂੰ ਸਿਰਜਨ ਲਈ 239 ਸਾਲ ਦਾ ਲੰਮਾ ਸਮਾਂ ਲੱਗਾ, ਜਿਸ ਵਿੱਚ ਵੱਖ ਵੱਖ 10 ਜਾਮਿਆਂ ’ਚ ਇਕੋ ਜੋਤ ਦਾ ਸਰੂਪ, ਕਦੀ ਸੇਵਾ ਦਾ ਪੁੰਜ, ਕਦੀ ਕੁਰਬਾਨੀ ਦਾ ਮੁਜੱਸਮਾ, ਕਦੀ ਫੁੱਲਾਂ ਤੋਂ ਵੱਧ ਕੋਮਲਤਾ, ਕਦੀ ਅਤਿ ਦੀ ਮਾਸੂਮੀਅਤ, ਕਦੀ ਸ਼ਾਂਤੀ ਦੇ ਪੁੰਜ ਤੇ ਕਦੀ ਸਰਬੰਸਦਾਨੀ ਮਹਾਂ ਬਲੀ ਯੋਧਾ ਹੋ ਵਿਚਰਿਆ। ਧਰਮ ਦੀ ਸ਼ਮਾਂਅ ਤੋਂ ਕੁਰਬਾਨ ਹੋਣ, ਚਰਖੜੀਆਂ ’ਤੇ ਚੜ੍ਹਣ, ਦੇਗਾਂ ’ਚ ਉਬਲਣ, ਸੀਸ ਆਰਿਆਂ ਨਾਲ ਚਿਰਵਾਉਣ ਵਾਲਿਆਂ ਦੀਆਂ ਸਫਾਂ ਦੀਆਂ ਸਫਾਂ ਤਿਆਰ ਹੋ ਗਈਆਂ। ਖਾਲਸੇ ਦੇ ਇਸ ਬਿ੍ਰਛ ਨੂੰ ਲੱਗੇ ਸਿਦਕ ਫਲ ਦਾ ਅਲੌਕਿਕ ਦ੍ਰਿਸ਼ ਓਦੋਂ ਸਾਹਮਣੇ ਆਇਆ, ਜਦ ਇੱਕ ਨਾਬਾਲਗ ਬੱਚਾ ਸ਼ਹਾਦਤ ਦਾ ਜਾਮ ਪੀਣ ਲਈ ਉਤਾਵਲਾ ਹੋ ਪੁਕਾਰ-ਪੁਕਾਰ ਉੱਠਿਆ :- ‘ਮਾਦਰਮ ਦਰੋਗ ਮੇ ਗੋਇਦ। ਮਨ, ਬਦਿਲੋ ਜਾਨ, ਅਜ਼ ਮੋਹਿਤਕਿਦਾਂ। ਵ ਫਿਦਾਯਾਨਿ, ਜਾਂਅ ਨਿਸਾਰਿ ਮੁਰਸ਼ਦਿ ਖੁਦਮ। ਮਰਾ ਜੂਦ ਬਾ ਰਫੀਕਾਨਿ ਮਨ ਰਸਾਨੇਦ।’ ਅਰਥਾਤ:- ਬਾਬਾ ਬੰਦਾ ਸਿੰਘ ਬਹਾਦਰ ਨਾਲ ਪਕੜੇ ਗਏ ਸਿੰਘਾਂ ਦੀ ਸ਼ਹੀਦੀ ਸਮੇਂ, ਜਦ ਪੁੱਤਰ ਮੋਹ ’ਚ ਡੁੱਬੀ ਇੱਕ ਮਾਂ, ਹਾਕਮਾਂ ਪਾਸ ਇਹ ਬੇਨਤੀ ਕਰਦੀ ਹੈ ਕਿ ਉਸ ਦਾ ਪੁੱਤਰ ਸਿੱਖ ਨਹੀਂ ਹੈ, ਇਸ ਨੂੰ ਬਖਸ਼ ਦਿੱਤਾ ਜਾਵੇ। ਤਾਂ ਉਹ ਕਮਸਿਨ ਬੱਚਾ, ਫਨੀਅਰ ਸੱਪ ਵਾਂਗੂੰ ਫੂੰਕਾਰ ਕੇ ਗਰਜਦਾ ਹੈ :- ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਦਿਲੋ ਜਾਨ ਤੋਂ, ਉਸ ਕਲਗੀਆਂ ਵਾਲੇ ਪਾਤਸ਼ਾਹ ਦਾ ਮੁਰੀਦ ਹਾਂ। ਮੈਨੂੰ ਛੇਤੀ ਕਤਲ ਕਰੋ, ਤਾਂ ਜੋ, ਮੈਂ ਵੀ ਆਪਣੇ ਵਿਛੁੜੇ ਹੋਏ ਮੁਰੀਦ ਸਾਥੀਆਂ ਨਾਲ ਜਾ ਮਿਲਾਂ।

ਐ ਨਾਨਕ-ਗੋਬਿੰਦ ਨਾਮ ਲੇਵਾ ਖਾਲਸਾ ! ਉੱਠ ਤੇ ਬਾਬੇ ਦੇ ਅਰਸ਼ੀ ਪੈਗਾਮ ਨੂੰ, ਸੰਸਾਰ ਦੇ ਕੋਨੇ ਕੋਨੇ ’ਚ, ਹਰ ਘਰ ਤੱਕ ਪਹੁੰਚਾਣ ਦੀ ਜੋ ਤੇਰੀ ਜ਼ੁੰਮੇਵਾਰੀ ਹੈ, ਉਸ ਨੂੰ ਪਹਿਚਾਣ। ਨਹੀਂ ਤੇ ਕਿਤੇ ਐਸਾ ਨਾ ਹੋਵੇ :-‘ਬੜੇ ਗ਼ੋਰ ਸੇ ਸੁਨ ਰਹਾ ਥਾ ਜ਼ਮਾਨਾ। ਹਮੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ ।’

ਐ ਖਾਲਸਾ ! ਯਾਦ ਰੱਖ, ਦੂਸਰੇ ਆਪਣੇ ਮੁਲੰਮੇ (ਇੱਥੋਂ ਤੱਕ-ਮਿੱਟੀ ਦੇ ਢੇਲਿਆਂ) ਨੂੰ ਦੁਨੀਆਂ ਦੀ ਧਰਮ ਮੰਡੀ ’ਚ ਸੋਨੇ ਦੇ ਭਾਅ ਵੇਚਣ ’ਚ ਕਾਮਯਾਬ ਹੋ ਗਏ ਹਨ ਅਤੇ ਅਸੀਂ ਆਪਣੇ ਬਾਰ੍ਹਾਂ ਵੰਨੀ ਦੇ ਸੋਨੇ ਨੂੰ, ਪਿੱਤਲ ਦੇ ਭਾਅ ਵੀ ਨਹੀਂ ਵੇਚ ਸਕੇ। ਛੇਤੀ ਕਰ, ਗ਼ਫਲਤ ਦੀ ਨੀਂਦ ਤਿਆਗ, ਵਰਨਾ :- ‘ਉਠੋ ਵਗਰਨਾ ਮਹਸ਼ਰ ਨ ਹੋਗਾ ਫਿਰ ਕਬੀ। ਦੌੜੋ, ਜ਼ਮਾਨਾ ਚਾਲ ਕਿਆਮਤ ਕੀ ਚਲ ਗਿਆ।’

ਸਿੱਖ ਧਰਮ ਅਤੇ ਵਿਗਿਆਨ

0

ਸਿੱਖ ਧਰਮ ਅਤੇ ਵਿਗਿਆਨ

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- ੯੯੧੫੫-੧੫੪੩੬

ਰੂਹਾਨੀਅਤ ਨਾਲ ਭਰਪੂਰ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨਾਲ ਇੱਕ-ਮਿੱਕ ਹੋ ਕੇ, ਜੋ ਵਿਗਿਆਨਕ ਤੱਥ ਸਾਡੇ ਸਾਹਮਣੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਰੱਖੇ ਹਨ, ਉਹਨਾਂ ਨੂੰ ਅੱਜ ਦੇ ਵਿਗਿਆਨੀਆਂ ਨੇ ਹੁਣ ਖੋਜਿਆ ਹੈ, ਖੋਜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖੋਜਦੇ ਰਹਿਣਗੇ। ਗੁਰੂ ਨਾਨਕ ਦੇਵ ਜੀ ਸੰਸਾਰ ਦੇ ਪਹਿਲੇ ਅਜਿਹੇ ਪੈਗ਼ੰਬਰ ਹੋਏ ਹਨ, ਜਿਨ੍ਹਾਂ ਨੇ ਇਹ ਵਿਚਾਰ ਰੱਦ ਕਰ ਦਿੱਤਾ ਹੈ ਕਿ ਧਰਤੀ ਬਲਦ ਦੇ ਸਿੰਗਾਂ ਦੇ ਸਹਾਰੇ ’ਤੇ ਖੜ੍ਹੀ ਹੈ। ਆਪ ਨੇ ਦੱਸਿਆ ਕਿ ਧਰਤੀ ਕੇਵਲ ਇੱਕ ਇਹੀ ਨਹੀਂ, ਜਿਸ ’ਤੇ ਅਸੀਂ ਜੀਵਨ ਬਤੀਤ ਕਰ ਰਹੇ ਹਾਂ ਸਗੋਂ ਇਸ ਤੋਂ ਅੱਗੇ ਹੋਰ ਵੀ ਕਈ ਧਰਤੀਆਂ ਹਨ ਤਾਂ ਉਹ ਕਿਸ ਦੇ ਸਹਾਰੇ ਖੜ੍ਹੀਆਂ ਹਨ, ਆਪ ਨੇ ਸਭ ਨੂੰ ਵੰਗਾਰ ਪਾ ਕੇ ਇਹ ਸਿਧਾਂਤ ਦ੍ਰਿੜ੍ਹ ਕਰਵਾਇਆ, ‘‘ਧਰਤੀ ਹੋਰੁ, ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ; ਤਲੈ, ਕਵਣੁ ਜੋਰੁ ?॥’’ (ਮ: ੧/ਜਪੁ ਜੀ/ਪਾਉੜੀ ੧੬)

ਕਾਪਰਨੀਕਸ ਅਤੇ ਗੈਲੀਲੀਓ ਮਹਾਨ ਵਿਗਿਆਨੀਆਂ ਨੇ ਅੰਬਰ ਦੀਆਂ ਡੂੰਘਾਈਆਂ ਨੂੰ ਆਪਣੀ ਖੋਜ ਨਾਲ ਦੇਖ ਕੇ ਸਾਡੇ ਸਾਹਮਣੇ ਇਹ ਤੱਥ ਪੇਸ਼ ਕੀਤੇ ਕਿ ਸੂਰਜ, ਧਰਤੀ, ਚੰਦ ਤੇ ਹੋਰ ਗ੍ਰਹਿ ਲਗਾਤਾਰ ਘੁੰਮ ਰਹੇ ਹਨ। ਇਹ ਧਾਰਨਾ ਈਸਾਈ ਜਗਤ ਦੇ ਧਾਰਮਿਕ ਗ੍ਰੰਥਾਂ ਦੇ ਅਨੁਕੂਲ ਨਹੀਂ ਸੀ। ਇਸ ਲਈ ਯੂਰਪ ਦੀਆਂ ਧਾਰਮਿਕ ਸੰਸਥਾਵਾਂ, ਚਰਚ ਅਤੇ ਪੋਪ ਵੱਲੋਂ ਇਸ ਦੀ ਸਖ਼ਤ ਵਿਰੋਧਤਾ ਕੀਤੀ ਗਈ। ਜਿਸ ਦੇ ਸਿੱਟੇ ਵਜੋਂ ਕਾਪਰਨੀਕਸ ਤਾਂ ਆਪਣੀ ਖੋਜ ਜ਼ਾਹਰ ਹੀ ਨਾ ਕਰ ਸਕਿਆ ਅਤੇ ਗੈਲੀਲੀਓ ਨੇ ਮਾਫ਼ੀ ਮੰਗ ਕੇ ਜੇਲ੍ਹ ਵਿੱਚੋਂ ਆਪਣੀ ਜਾਨ ਬਚਾਈ, ਪ੍ਰੰਤੂ ਗੁਰੂ ਨਾਨਕ ਦੇਵ ਜੀ ਨੇ ਗੈਲੀਲੀਓ ਤੋਂ ਸੌ ਸਾਲ ਪਹਿਲਾਂ ਹੀ ਦੁਨੀਆਂ ਦੇ ਸਾਹਮਣੇ ਇਹ ਵਿਚਾਰ ਰੱਖਿਆ ਸੀ, ‘‘ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ, ਨ ਅੰਤੁ॥’’ (ਆਸਾ ਕੀ ਵਾਰ/ਮ: ੧/੪੬੪)

ਗੁਰੂ ਨਾਨਕ ਸਾਹਿਬ ਨੇ ਬ੍ਰਹਿਮੰਡ ਦੇ ਲੱਖਾਂ ਹੀ ਚੰਦ, ਤਾਰੇ ਅਤੇ ਹੋਰ ਗ੍ਰਹਿਆਂ ਦੇ ਭੇਦ ਪਹਿਲੀ ਵਾਰ ਖੋਲ੍ਹੇ। ਉਹ ਕਿਹੜੀ ਸ਼ਕਤੀ ਜਾਂ ਈਂਧਨ ਹੈ ਜੋ ਇਹਨਾਂ ਗ੍ਰਹਿਆਂ ਨੂੰ ਕਰੋੜਾਂ ਸਾਲਾਂ ਤੋਂ ਇਕਸਾਰ ਲਗਾਤਾਰ ਚਲਾ ਰਹੀ ਹੈ ਅਤੇ ਅਰਬਾਂ ਖਰਬਾਂ ਮੀਲ ਚੱਲ ਕੇ ਵੀ ਜਿਉਂ ਦੇ ਤਿਉਂ ਚੱਲ ਰਹੇ ਹਨ।  ਅਕਾਲ ਪੁਰਖ ਨੇ ਇਹਨਾਂ ਵਿੱਚ ਅਮੁੱਕ ਸ਼ਕਤੀ ਇੱਕੋ ਵਾਰੀ ਭਰ ਦਿੱਤੀ ਹੈ ਅਤੇ ਬਾਰ-ਬਾਰ ਇਹ ਸ਼ਕਤੀ ਭਰਨ ਦੀ ਲੋੜ ਨਹੀਂ ਰਹੀ। ਆਪ ਜੀ ਨੇ ਜਪੁ ਬਾਣੀ ਵਿੱਚ ਫ਼ੁਰਮਾਇਆ ਹੈ, ‘‘ਆਸਣੁ ਲੋਇ ਲੋਇ ਭੰਡਾਰੁ॥ ਜੋ ਕਿਛੁ ਪਾਇਆ, ਸੁ ਏਕਾ ਵਾਰ॥’’ (ਮ:੧/ਜਪੁ ਜੀ/ਪਾਉੜੀ ੩੧)

ਗੁਰੂ ਨਾਨਕ ਦੇਵ ਜੀ ਨੇ ਇੱਕ ਹੋਰ ਵਿਗਿਆਨਕ ਤੱਥ ਸਾਡੇ ਸਾਹਮਣੇ ਰੱਖਿਆ, ਜਿਸ ਨੂੰ ਅੱਜ ਸਾਰੇ ਸਾਇੰਸਦਾਨ ਮੰਨਦੇ ਹਨ ਕਿ ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ। ਇਹ ਸੂਰਜ ਦੀ ਰੋਸ਼ਨੀ ਨੂੰ ਹੀ ਪਰਿਵਰਤਿਤ ਕਰਦਾ ਹੈ। ਚੰਦਰਮਾ ਦੇ ਜਿਸ ਭਾਗ ’ਤੇ ਸੂਰਜ ਦੀ ਰੋਸ਼ਨੀ ਪੈਂਦੀ ਹੈ, ਉਹੀ ਭਾਗ ਸਾਨੂੰ ਦਿਖਾਈ ਦਿੰਦਾ ਹੈ, ‘‘ਸਸਿ ਘਰਿ ਸੂਰੁ, ਦੀਪਕੁ ਗੈਣਾਰੇ॥ (ਮ: ੧/੧੦੪੧), ਸਸਿ ਘਰਿ ਸੂਰੁ ਵਸੈ, ਮਿਟੈ ਅੰਧਿਆਰਾ॥’’ (ਮ: ੧/੯੪੩)

ਸੰਸਾਰ ਦੀ ਉਤਪਤੀ ਅਤੇ ਨਾਸ਼ਵਾਨਤਾ ਦੀ ਸਚਾਈ ਬਾਰੇ ਗੁਰਬਾਣੀ ਦੀ ਵਿਆਖਿਆ ਵੀ ਅੱਜ ਦੀਆਂ ਵਿਗਿਆਨਕ ਖੋਜਾਂ ਦੇ ਅਨੁਕੂਲ ਹੈ ਜਦਕਿ ਬਾਕੀ ਧਰਮਾਂ ਦੀ ਵਿਚਾਰਧਾਰਾ ਨੂੰ ਵਿਗਿਆਨ ਰੱਦ ਕਰਦੀ ਹੈ। ਪੱਛਮੀ ਮੱਤਾਂ ਦੀ ਵਿਆਖਿਆ ਤਾਂ ਮਨੋਕਲਪਿਤ ਹੀ ਲੱਗਦੀ ਹੈ। ਈਸਾਈ ਮੱਤ ਦਾ ਇਹ ਕਹਿਣਾ ਹੈ ਕਿ ਪ੍ਰਮਾਤਮਾ ਨੇ ੬ ਦਿਨ ਸ੍ਰਿਸ਼ਟੀ ਸਾਜਨ ਵਿੱਚ ਲਾਏ ਅਤੇ ਸੱਤਵੇਂ ਦਿਨ ਐਤਵਾਰ ਅਰਾਮ ਕੀਤਾ, ਹਾਸੋਹੀਣੀ ਜਾਪਦੀ ਹੈ। ਗੁਰਬਾਣੀ ਅਨੁਸਾਰ ਅਕਾਲ ਪੁਰਖ ਦੇ ਇੱਕ ਹੁਕਮ ਜਾਂ ਫੁਰਨੇ ਨਾਲ ਹੀ ਸਾਰੇ ਬ੍ਰਹਿਮੰਡ ਦਾ ਪਸਾਰਾ ਅਰੰਭ ਹੋਇਆ ਹੈ ਅਤੇ ਲੱਖਾਂ ਹੀ ਦਰਿਆ ਹੋਂਦ ਵਿੱਚ ਆ ਗਏ।

ਸੰਨ ੨੦੧੨ ਵਿੱਚ ਸੰਸਾਰ ਭਰ ਦੇ ਵਿਗਿਆਨੀਆਂ ਨੇ ਇਕੱਠੇ ਹੋ ਕੇ ਸਵਿੱਟਜਰਲੈਂਡ ਅਤੇ ਫਰਾਂਸ ਦੀ ਸਰਹੱਦ ਤੇ ੩੦੦ ਫੁੱਟ ਡੂੰਘੀ ਅਤੇ ੨੭ ਕਿੱਲੋ ਮੀਟਰ ਲੰਬੀ ਇੱਕ ਪ੍ਰਯੋਗਸ਼ਾਲਾ ਬਣਾ ਕੇ ਉੱਥੇ ਇੱਕ ਤੱਤ ਦੀ ਖੋਜ ਕੀਤੀ, ਜਿਹੜਾ ਖਰਬਾਂ ਸਾਲ ਪਹਿਲਾਂ ਧੁੰਦੂਕਾਰੇ ਵਿੱਚੋਂ ਇੱਕ ਕਣ ਰਾਹੀਂ ਬ੍ਰਹਿਮੰਡ ਬਣਿਆ ਸੀ। ਇਸ ਕਣ ਦਾ ਨਾਂ ਉਹਨਾਂ ਨੇ ‘ਗਾਡ ਪਾਰਟੀਕਲ’ ਰੱਖਿਆ। ਸਾਇੰਸਦਾਨ ਬਹੁਤ ਖ਼ੁਸ਼ ਹੋਏ ਕਿ ਉਹਨਾਂ ਨੇ ਪਹਿਲੀ ਵਾਰ ਇੰਨੀ ਵੱਡੀ ਖੋਜ ਕਰ ਕੇ ਇਹ ਜਾਣ ਲਿਆ ਹੈ ਕਿ ਇੱਕ ਤੋਂ ਅਨੇਕਾਂ ਕਣਾਂ ਵਿੱਚ ਵੰਡ ਹੋ ਕੇ ਕਿਵੇਂ ਧਰਤੀ ਦਾ ਪਸਾਰਾ ਹੋਇਆ ਪਰ ਇਹ ਖੋਜ ਤਾਂ ਗੁਰੂ ਨਾਨਕ ਦੇਵ ਜੀ ਅੱਜ ਤੋਂ ੫੦੦ ਸਾਲ ਪਹਿਲਾਂ ਹੀ ਕਰ ਚੁੱਕੇ ਹਨ।  ਜਪੁ ਜੀ ਸਾਹਿਬ ਦੀ ਬਾਣੀ ਵਿੱਚ ਆਪ ਫ਼ੁਰਮਾਉਂਦੇ ਹਨ, ‘‘ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਇ, ਲਖ ਦਰੀਆਉ॥’’ (ਮ: ੧/ਜਪੁ ਜੀ/ਪਾਉੜੀ ੧੬) ਭਾਵ ਅਕਾਲ ਪੁਰਖ ਦੇ ਇੱਕ ਹੁਕਮ ਜਾਂ ਫੁਰਨੇ ਨਾਲ ਹੀ ਸਾਰੇ ਬ੍ਰਹਿਮੰਡ ਦਾ ਪਸਾਰਾ ਹੋਇਆ ਹੈ। ਇਹ ਪਸਾਰਾ ਕਦੋਂ ਹੋਇਆ ਇਸ ਬਾਰੇ ਪ੍ਰਮਾਤਮਾ ਆਪ ਹੀ ਜਾਣਦਾ ਹੈ।

ਮਨੁੱਖ ਭਾਵੇਂ ਲੱਖਾਂ ਯਤਨ ਕਰ ਲਵੇ ਉਹ ਇਸ ਪਸਾਰੇ ਦਾ ਆਦਿ ਤੇ ਅੰਤ ਨਹੀਂ ਪਾ ਸਕੇਗਾ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ, ‘‘ਵਖਤੁ ਨ ਪਾਇਓ ਕਾਦੀਆ, ਜਿ ਲਿਖਨਿ ਲੇਖੁ ਕੁਰਾਣੁ॥ ਥਿਤਿ ਵਾਰੁ ਨ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥’’ (ਮ: ੧/ਜਪੁ ਜੀ/ਪਾਉੜੀ ੨੧)

ਜਿੱਥੇ ਅਕਾਲ ਪੁਰਖ ਦੇ ਇੱਕ ਫੁਰਨੇ ਨਾਲ ਇਹ ਪਸਾਰਾ ਹੋਇਆ ਹੈ, ਉੱਥੇ ਇਸ ਦਾ ਅੰਤ ਵੀ ਹੋਵੇਗਾ, ਇਹ ਗੱਲ ਅੱਜ ਸਾਇੰਸਦਾਨ ਵੀ ਮੰਨਦੇ ਹਨ ਕਿ ਸੰਸਾਰ ਦਾ ਆਦਿ ਵੀ ਹੈ ਤੇ ਅੰਤ ਵੀ ਹੈ। ਗੁਰਬਾਣੀ ਨੇ ਇਹ ਸਚਾਈ ਸੈਂਕੜੇ ਸਾਲ ਪਹਿਲਾਂ ਹੀ ਸੰਸਾਰ ਦੇ ਸਾਹਮਣੇ ਰੱਖੀ ਹੈ, ‘‘ਆਪਨ ਖੇਲੁ ਆਪਿ ਕਰਿ ਦੇਖੈ; ਖੇਲੁ ਸੰਕੋਚੈ, ਤਉ ਨਾਨਕ ਏਕੈ॥ (ਮ: ੫/੨੯੩), ਜਾ ਤਿਸੁ ਭਾਵੈ, ਤਾ ਸ੍ਰਿਸਟਿ ਉਪਾਏ; ਆਪਨੈ ਭਾਣੈ ਲਏ ਸਮਾਏ॥’’ (ਮ: ੫/੨੯੨)

ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦੀ ਅਵਸਥਾ ਕੀ ਸੀ, ਇਸ ਬਾਰੇ ਵੀ ਵਿਗਿਆਨੀਆਂ ਕੋਲ ਕੋਈ ਠੋਸ ਜਵਾਬ ਨਹੀਂ ਹੈ ਪਰ ਗੁਰਬਾਣੀ ਵਿੱਚ ਇਸ ਦਾ ਵੀ ਬੜੇ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ, ‘‘ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ, ਹੁਕਮੁ ਅਪਾਰਾ॥ ਨਾ ਦਿਨੁ ਰੈਨਿ, ਨ ਚੰਦੁ ਨ ਸੂਰਜ; ਸੁੰਨ ਸਮਾਧਿ ਲਗਾਇਦਾ॥’’ (ਮ: ੧/੧੦੩੫) ਫਿਰ ਅਕਾਲ ਪੁਰਖ ਦੇ ਹੁਕਮ ਨਾਲ ਇਹ ਬ੍ਰਹਿਮੰਡ ਹੋਂਦ ਵਿੱਚ ਆਇਆ, ਜਿਸ ਬਾਰੇ ਗੁਰੂ ਸਾਹਿਬ ਫ਼ੁਰਮਾਉਂਦੇ ਹਨ, ‘‘ਜਾ ਤਿਸੁ ਭਾਣਾ, ਤਾ ਜਗਤੁ ਉਪਾਇਆ॥ ਬਾਝੁ ਕਲਾ, ਆਡਾਣੁ ਰਹਾਇਆ॥ (ਮ: ੧/੧੦੩੬), ਪਾਉਣ ਪਾਣੀ, ਸੁੰਨੇ ਤੇ ਸਾਜੇ॥ ਸ੍ਰਿਸਟਿ ਉਪਾਇ, ਕਾਇਆ ਗੜ ਰਾਜੇ॥’’ (ਮ: ੧/੧੦੩੭)

ਵਿਗਿਆਨੀਆਂ ਦਾ ਕਿਆਸ ਹੈ ਕਿ ਬ੍ਰਹਿਮੰਡ ਇੱਕ ਗੋਲੇ ਦੀ ਸ਼ਕਲ ਵਿੱਚ ਸੀ ਅਤੇ ਅਚਾਨਕ ਇੱਕ ਜੋਰਦਾਰ ਧਮਾਕੇ ਨਾਲ ਗੋਲਾ ਫਟ ਗਿਆ ਅਤੇ ਇਸ ਗੋਲੇ ਦੇ ਫੱਟਣ ਨਾਲ ਬ੍ਰਹਿਮੰਡ ਦਾ ਪਸਾਰਾ ਹੋਇਆ। ਇਸ ਵਰਤਾਰੇ ਨੂੰ ਉਹਨਾਂ ਨੇ ‘ਬਿੱਗ ਬੈਂਗ’ ਦਾ ਨਾਂ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਇਸ ਵਰਤਾਰੇ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਫ਼ੁਰਮਾਇਆ, ‘‘ਆਪੇ ਸਚੁ, ਕੀਆ ਕਰ ਜੋੜਿ॥ ਅੰਡਜ ਫੋੜਿ, ਜੋੜਿ ਵਿਛੋੜਿ॥ ਧਰਤਿ ਅਕਾਸੁ ਕੀਏ, ਬੈਸਣ ਕਉ ਥਾਉ॥ ਰਾਤਿ ਦਿਨੰਤੁ ਕੀਏ ਭਉ ਭਾਉ॥ ਜਿਨਿ ਕੀਏ ਕਰਿ ਵੇਖਣਹਾਰਾ॥ ਅਵਰੁ ਨ ਦੂਜਾ, ਸਿਰਜਣਹਾਰਾ॥’’ (ਮ: ੧/੮੩੯) ਅਰਥਾਤ ਪ੍ਰਮਾਤਮਾ ਨੇ ਆਪ ਹੀ ਜਗਤ ਦੇ ਆਂਡੇ ਵਰਗੇ ਗੋਲਾਕਾਰ ਨੂੰ ਤੋੜ ਕੇ ਹਿੱਸੇ ਕੀਤੇ ਫਿਰ ਇੱਕ ਦੂਜੇ ਤੋਂ ਅੱਡ ਕਰ ਦਿੱਤੇ (ਭਾਵ ਤਾਰਿਆਂ ਸਮੇਤ ਪੁਲਾੜ ਬਣਾ ਦਿੱਤਾ) ਇਸ ਤਰ੍ਹਾਂ ਧਰਤੀ ਤੇ ਆਸਮਾਨ ਰਹਿਣ ਲਈ ਥਾਂ ਬਣਾ ਦਿੱਤੇ।

ਅੱਜ ਸਾਇੰਸ ਇਹ ਗੱਲ ਮੰਨਦੀ ਹੈ ਕਿ ਵਿਸ਼ਵ ਦੀ ਹਰ ਚੀਜ਼ ਜੋੜ ਅਤੇ ਤੋੜ ਦੇ ਸਿਧਾਂਤ ਨਾਲ ਪੈਦਾ ਹੋ ਰਹੀ ਹੈ ਅਤੇ ਨਾਸ਼ ਹੋ ਰਹੀ ਹੈ। ਜੁੜਨ ਨਾਲ ਨਵੇਂ ਪਦਾਰਥ ਬਣਦੇ ਹਨ ਅਤੇ ਟੁੱਟਣ ਨਾਲ ਹੋਰ ਪਦਾਰਥ ਹੋਂਦ ਵਿੱਚ ਆ ਰਹੇ ਹਨ। ਪਾਣੀ ਨੂੰ ਵੰਡਣ ਨਾਲ ਦੋ ਅਣੂ ਹਾਈਡਰੋਜਨ ਅਤੇ ਆਕਸੀਜਨ ਬਣਦੇ ਹਨ ਅਤੇ ਇਹਨਾਂ ਦੋਹਾਂ ਗੈਸਾਂ ਨੂੰ ਖ਼ਾਸ ਮਾਤਰਾ ਵਿੱਚ ਮਿਲਾਉਣ ਨਾਲ ਨਵਾਂ ਪਦਾਰਥ ਮੁੜ ‘ਪਾਣੀ’ ਬਣਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਸਮੁੱਚੇ ਬ੍ਰਹਿਮੰਡ ਵਿੱਚ ਭੰਨਣ ਅਤੇ ਘੜਨ ਦਾ ਸਿਧਾਂਤ ਕੰਮ ਕਰ ਰਿਹਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਭੰਨਣ ਘੜਣ ਸਮਰਥੁ ਹੈ, ਓਪਤਿ ਸਭ ਪਰਲੈ ॥ (ਮ: ੫/੧੧੦੨), ਸਗਲੀ ਜੋਤਿ, ਤੇਰਾ ਸਭੁ ਕੋਈ॥ ਆਪੇ ਜੋੜਿ, ਵਿਛੋੜੇ ਸੋਈ॥’’ (ਮ: ੧/੪੧੪)

ਵਿਸ਼ਵ ਦੀ ਖੋਜ ਕਰਨ ਵਾਲੇ ਵਿਸ਼ਵ ਵਿਗਿਆਨੀ ਉਹਨਾਂ ਪਦਾਰਥਾਂ ਜਾਂ ਤੱਤਾਂ ਦੀ ਖੋਜ ਹੀ ਕਰਦੇ ਹਨ, ਜੋ ਪ੍ਰਮਾਤਮਾ ਵੱਲੋਂ ਪੈਦਾ ਕੀਤੇ ਗਏ ਹਨ। ਉਹਨਾਂ ਨੇ ਇਹ ਖੋਜ ਤਾਂ ਕਰ ਲਈ ਕਿ ਪਾਣੀ; ਦੋ ਮੂਲ ਤੱਤਾਂ ਤੋਂ ਬਣਿਆ ਹੈ ਪਰ ਉਹ ਮੂਲ ਤੱਤ ਕਿੱਥੋਂ ਆਏ ਤੇ ਉਹਨਾਂ ਦਾ ਆਧਾਰ ਕੀ ਹੈ ਤੇ ਬ੍ਰਹਿਮੰਡ ਵਿੱਚ ਉਹਨਾਂ ਦਾ ਸਮਤੋਲ ਕੌਣ ਤੇ ਕਿਵੇਂ ਰੱਖਦਾ ਹੈ ?  ਇਹਨਾਂ ਗੱਲਾਂ ਦਾ ਜਵਾਬ ਵਿਗਿਆਨੀਆਂ ਕੋਲ ਨਹੀਂ ਹੈ। ਇਸ ਗੱਲ ਦਾ ਜਵਾਬ ਬ੍ਰਹਮ ਦੀ ਖੋਜ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਵਰਗੇ ਬ੍ਰਹਮ ਗਿਆਨੀ ਕੋਲ ਹੀ ਹੈ। ਉਹਨਾਂ ਨੇ ਦੱਸਿਆ ਕਿ ਪ੍ਰਮਾਤਮਾ ਨੇ ਸਭ ਤੋਂ ਪਹਿਲਾਂ ਹਵਾ ਪੈਦਾ ਕੀਤੀ ਅਤੇ ਹਵਾ ਤੋਂ ਪਾਣੀ ਬਣਿਆ ਅਤੇ ਪਾਣੀ ਤੋਂ ਜੀਵ ਪੈਦਾ ਹੋਏ, ‘‘ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ॥ (ਮ: ੧/੧੯), ਪਉਣੁ ਉਪਾਇ, ਧਰੀ ਸਭ ਧਰਤੀ, ਜਲ ਅਗਨੀ ਕਾ ਬੰਧੁ ਕੀਆ॥’’ (ਮ: ੧/੩੫੦)

ਸੰਨ ੧੭੭੬ ਵਿੱਚ ਇੰਗਲੈਂਡ ਦੇ ਵਿਗਿਆਨੀ ਹੈਨਰੀ ਕੈਵਿਨ ਡਿਸ਼ ਨੇ ਇਹ ਸਾਬਤ ਕੀਤਾ ਕਿ ਹਵਾ ਤੋਂ ਪਾਣੀ ਬਣਾਇਆ ਜਾ ਸਕਦਾ ਹੈ ਅਤੇ ਉਸ ਤੋਂ ਬਾਅਦ ਸੰਨ ੧੮੮੫ ਵਿੱਚ ਵਿਗਿਆਨੀ ਐਟੋਨੀ ਲੌਰੈਂਟ ਅਤੇ ਅਮਾਡੀਓ ਨੇ ਹਵਾ ਵਿੱਚੋਂ ਸਹੀ ਮਾਤਰਾ ਵਿੱਚ ਹਾਈਡਰੋਜਨ ਅਤੇ ਆਕਸੀਜਨ ਨੂੰ ਮਿਲਾ ਕੇ ਪਾਣੀ ਬਣਾਇਆ ਅਤੇ ਆਪਣੀ ਖੋਜ ਨੂੰ ਪੂਰਾ ਕੀਤਾ।

ਪ੍ਰਸਿੱਧ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਆਪਣੀ ਖੋਜ ਨਾਲ ਇਹ ਗੱਲ ਸੰਸਾਰ ਦੇ ਸਾਹਮਣੇ ਰੱਖੀ ਕਿ ਬਨਸਪਤੀ ਵਿੱਚ ਵੀ ਜੀਵਨ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਇਸ ਖੋਜ ਤੋਂ ਸੈਂਕੜੇ ਸਾਲ ਪਹਿਲਾਂ ਹੀ ਇਹ ਦੱਸ ਦਿੱਤਾ ਸੀ ਕਿ ਸਾਡੀ ਬਨਸਪਤੀ ਦੇ ਹਰ ਕਣ ਵਿੱਚ ਜੀਵਨ ਹੈ ਅਤੇ ਸਾਰੇ ਜੀਵਾਂ ਤੇ ਬਨਸਪਤੀ ਦੀ ਉਤਪਤੀ, ਪਾਣੀ ਤੋਂ ਹੋਈ ਹੈ। ਆਪ ਜੀ ਦਾ ਫ਼ੁਰਮਾਨ ਹੈ, ‘‘ਜੇਤੇ ਦਾਣੇ ਅੰਨ ਕੇ, ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ ॥’’ (ਮ: ੧/੪੭੨) ਭਗਤ ਕਬੀਰ ਜੀ ਦਾ ਫ਼ੁਰਮਾਨ ਹੈ, ‘‘ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ॥’’ (ਭਗਤ ਕਬੀਰ ਜੀ/੪੭੯)

ਅੱਜ ਵਿਗਿਆਨੀ ਇਹ ਗੱਲ ਮੰਨਦੇ ਹਨ ਕਿ ਸਾਰੀ ਬਨਸਪਤੀ, ਸੂਰਜ ਦੀ ਰੌਸ਼ਨੀ ਨਾਲ ਹੀ ਵਧਦੀ ਫੁੱਲਦੀ ਹੈ ਅਤੇ ਫੁੱਲ ਤਾਂ ਖਿੜਦੇ ਹੀ ਸੂਰਜ ਦੀ ਧੁੱਪ ਨਾਲ ਹਨ। ਗੁਰਬਾਣੀ ਨੇ ਇਸ ਪ੍ਰਤੀ ਗਿਆਨ ਕਈ ਸੌ ਸਾਲ ਪਹਿਲਾਂ ਹੀ ਦੇ ਦਿੱਤਾ ਸੀ, ‘‘ਪਸਰੀ ਕਿਰਣਿ, ਰਸਿ ਕਮਲ ਬਿਗਾਸੇ; ਸਸਿ ਘਰਿ ਸੂਰੁ ਸਮਾਇਆ॥’’ (ਮ: ੧/੧੩੩੨)

ਅੱਜ ਦੇ ਸਾਇੰਸਦਾਨਾਂ ਨੇ ਇਹ ਖੋਜ ਕੀਤੀ ਹੈ ਕਿ ਬ੍ਰਹਿਮੰਡ ਦੀ ਸੂਖਮ ਤੋਂ ਸੂਖਮ ਅਤੇ ਵੱਡੀ ਤੋਂ ਵੱਡੀ (Micro ਤੇ Macro) ਵਸਤੂ ਵਿੱਚ ਇੱਕੋ ਜਿਹੇ ਅਸੂਲ ਕੰਮ ਕਰ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਖੋਜਾਂ ਤੋਂ ਸੈਂਕੜੇ ਸਾਲ ਪਹਿਲਾਂ ਹੀ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਜੋ ਅਮਲ ਸਮੁੱਚੇ ਬ੍ਰਹਿਮੰਡ ਵਿੱਚ ਵਾਪਰ ਰਿਹਾ ਹੈ ਉਹੀ ਅਮਲ ਮਨੁੱਖੀ ਸਰੀਰ ਵਿੱਚ ਅਤੇ ਛੋਟੀ ਤੋਂ ਛੋਟੀ ਵਸਤੂ ਵਿੱਚ ਵਾਪਰ ਰਿਹਾ ਹੈ। ਗੁਰਬਾਣੀ ਇਸ ਪ੍ਰਥਾਇ ਵਚਨ ਕਰਦੀ ਹੈ, ‘‘ਜੋ ਬ੍ਰਹਮੰਡਿ, ਖੰਡਿ ਸੋ ਜਾਣਹੁ ॥’’ (ਮ: ੧/੧੦੪੧) ਅਤੇ ਭਗਤ ਪੀਪਾ ਜੀ ਲਿਖਦੇ ਹਨ, ‘‘ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ, ਸੋ ਪਾਵੈ॥’’ (੬੯੫) ਅਰਥਾਤ ਜੋ ਬ੍ਰਹਿਮੰਡ ਵਿੱਚ ਵਾਪਰ ਰਿਹਾ ਹੈ, ਉਹੀ ਕੁੱਝ ਨਿੱਕੇ ਤੋਂ ਨਿੱਕੇ ਕਣ ਭਾਵ ਪ੍ਰਮਾਣੂ ਵਿੱਚ ਵੀ ਵਾਪਰ ਰਿਹਾ ਹੈ। ਪ੍ਰਮਾਣੂ ਦੀ ਖੋਜ ਤਾਂ ਵਿਗਿਆਨੀਆਂ ਨੇ ਪਿਛਲੀ ਸਦੀ ਵਿੱਚ ਕੀਤੀ ਹੈ ਪਰ ਗੁਰਬਾਣੀ ਵਿੱਚ ਪ੍ਰਮਾਣੂ ਸ਼ਬਦ ਦੀ ਵਰਤੋਂ, ਇਸ ਖੋਜ ਤੋਂ ਵੀ ਸੈਂਕੜੇ ਸਾਲ ਪਹਿਲਾਂ ਹੀ ਕੀਤੀ ਗਈ, ‘‘ਪਰਮਾਣੋ ਪਰਜੰਤ, ਆਕਾਸਹ; ਦੀਪ ਲੋਅ, ਸਿਖੰਡਣਹ॥ ਗਛੇਣ, ਨੈਣ ਭਾਰੇਣ; ਨਾਨਕ  ! ਬਿਨਾ ਸਾਧੂ ਨ ਸਿਧ੍ਹਤੇ॥’’ (ਮ: ੫/੧੩੬੦)  ਭਾਵ ਹੇ ਨਾਨਕ!  ਅਗਰ ਮਨੁੱਖ ਅੱਤ ਛੋਟਾ ਅਣੂ ਬਣ ਕੇ ਅਕਾਸ਼, ਖੰਡ, ਤਿੰਨੇ ਲੋਕਾਂ, ਪਹਾੜਾਂ ਆਦਿ ਦੇ ਅੰਤ ਤੱਕ ਅੱਖ ਦੇ ਫਰਕਣ ਸਮੇਂ ’ਚ ਫਿਰ ਆਵੇ ਤਾਂ ਵੀ ਗੁਰੂ ਤੋਂ ਬਿਨਾਂ ਕਾਮਯਾਬੀ ਨਹੀਂ ਮਿਲਦੀ।

ਅੱਜ ਦੀ ਖੋਜ ਮੁਤਾਬਕ ਊਰਜਾ ਦੇ ਸਥੂਲ ਮਾਦੇ ਦੇ ਹਰ ਅਣੂ ਵਿੱਚ ਪ੍ਰਮਾਣੂ ਹਨ, ਜਿਸ ਦੇ ਅੱਗੇ ਤਿੰਨ ਭਾਗ ਹੋਰ ਹਨ, ‘ਪ੍ਰੋਟੋਨ, ਨਿਊਟਰੋਨ ਅਤੇ ਇਲੈਕਟ੍ਰੋਨ’। ਇਹ ਕਣ ਨਾਭੀ ਦੇ ਦੁਆਲੇ ਲਗਾਤਾਰ ਚੱਕਰ ਲਾ ਰਹੇ ਹਨ। ਇਹ ਸਭ ਕੁੱਝ ਉਸੇ ਨਿਯਮ ਨਾਲ ਕੁਦਰਤ ਵਿੱਚ ਵਾਪਰ ਰਿਹਾ ਹੈ; ਜਿਵੇਂ ਗ੍ਰਹਿ, ਸੂਰਜ ਦੇ ਦੁਆਲੇ ਲਗਾਤਾਰ ਚੱਕਰ ਲਾ ਰਹੇ ਹਨ।

ਪ੍ਰਮਾਤਮਾ ਦੀ ਇਸ ਕੁਦਰਤ ਵਿੱਚ ਇੱਕ ਹੋਰ ਅਜੀਬ ਵਰਤਾਰਾ ਵਰਤ ਰਿਹਾ ਹੈ ਕਿ ਦੋ ਵਿਰੋਧੀ ਤੱਤ ਜਾਂ ਪਦਾਰਥ ਇਕੱਠੇ ਹੀ ਕੰਮ ਕਰ ਰਹੇ ਹਨ। ਇੱਕ ਰੁੱਖ ਵਿੱਚ ਅੱਗ ਤੇ ਪਾਣੀ, ਦੋ ਵਿਰੋਧੀ ਤੱਤ ਮੌਜੂਦ ਹਨ। ਇਹਨਾਂ ਦੋਵੇਂ ਤੱਤਾਂ ਕਾਰਨ ਹੀ ਦਰਖ਼ਤ ਦੀ ਹੋਂਦ ਕਾਇਮ ਹੈ। ਜੇ ਇਸ ਵਿੱਚੋਂ ਪਾਣੀ ਦਾ ਤੱਤ ਅਲੋਪ ਹੋ ਜਾਵੇ ਤਾਂ ਰੁੱਖ ਸੁੱਕ ਕੇ ਖ਼ਤਮ ਹੋ ਜਾਵੇਗਾ ਅਤੇ ਜੇਕਰ ਅੱਗ ਦਾ ਤੱਤ ਅਲੋਪ ਹੋ ਜਾਵੇ ਤਾਂ ਸੇਮ ਨਾਲ ਦਰਖ਼ਤ ਦੀ ਹੋਂਦ ਹੀ ਨਹੀਂ ਰਹੇਗੀ। ਇਹ ਦੋ ਵਿਰੋਧੀ ਤੱਤਾਂ ਦਾ ਸੰਤੁਲਨ ਹਰ ਜੀਵ-ਜੰਤੂ ਅਤੇ ਮਨੁੱਖੀ ਸਰੀਰ ਵਿੱਚ ਵੀ ਕੰਮ ਕਰ ਰਿਹਾ ਹੈ। ਸਰੀਰ ਦੇ ਅੰਦਰ ਵੀ ਅੱਗ ਭਾਵ ਖ਼ੁਰਾਕ ਤੋਂ ਪੈਦਾ ਹੋਈ ਊਰਜਾ ਅਤੇ ਪਾਣੀ ਦਾ ਇੱਕ ਖ਼ਾਸ ਸੰਤੁਲਨ ਕਾਇਮ ਹੈ, ਜੋ ਸਾਡੇ ਸਰੀਰ ਦੇ ਤਾਪਮਾਨ ਨੂੰ ਠੀਕ ਰੱਖ ਕੇ ਸਾਡੀ ਸਿਹਤ ਨੂੰ ਨਰੋਆ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ, ‘‘ਪਉਣੈ ਪਾਣੀ ਅਗਨੀ ਕਾ ਮੇਲੁ॥ ਚੰਚਲ ਚਪਲ ਬੁਧਿ ਕਾ ਖੇਲ॥’’ (ਮ: ੧/੧੫੨)

ਸਰੀਰ ਨੂੰ ਨਰੋਆ ਰੱਖਣ ਲਈ ਜੋ ਲੋੜੀਦੇ ਤੱਤ ਜਾਂ ਧਾਤਾਂ ਚਾਹੀਦੀਆਂ ਹਨ ਇਹ ਸਾਰੀਆਂ ਪ੍ਰਮਾਤਮਾ ਨੇ ਇੱਕੋ ਵਾਰ ਧਰਤੀ ਵਿੱਚ ਪਾ ਦਿੱਤੀਆਂ ਹਨ। ਸਿਹਤ ਵਿਗਿਆਨੀ ਵੀ ਇਹ ਗੱਲ ਮੰਨਦੇ ਹਨ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਲੋੜੀਦੀ ਮਾਤਰਾ ਵਿੱਚ ਸਾਰੇ ਤੱਤ ਚਾਹੀਦੇ ਹਨ। ਅਕਾਲ ਪੁਰਖ ਨੇ ਸਭ ਲੋੜੀਦੀਆਂ ਵਸਤਾਂ ਭੰਡਾਰੇ ਦੇ ਰੂਪ ਵਿੱਚ ਇੱਕੋ ਵਾਰ ਪਾ ਦਿੱਤੀਆਂ ਹਨ। ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ, ‘‘ਧਰਤੀ ਦੇਗ ਮਿਲੈ ਇਕ ਵੇਰਾ; ਭਾਗੁ ਤੇਰਾ ਭੰਡਾਰੀ॥’’ (ਮ: ੧/੧੧੯੦)

ਧਰਤੀ ਦੀ ਵੰਡ ਦਾ ਗਿਆਨ ਭੂਗੋਲਿਕ ਵਿਗਿਆਨੀਆਂ ਨੂੰ 20ਵੀਂ ਸਦੀ ਵਿੱਚ ਹੋਇਆ ਹੈ। ਗੁਰਬਾਣੀ ਨੇ ਇਹ ਗੱਲ ਸੈਂਕੜੇ ਸਾਲ ਪਹਿਲਾਂ ਹੀ ਲਿਖ ਦਿੱਤੀ ਸੀ ਕਿ ਇਸ ਧਰਤੀ ਦੇ ਸੱਤ ਦੀਪ ਹਨ, ਜੋ ਸੱਤਾਂ ਸਮੁੰਦਰਾਂ ਨਾਲ ਘਿਰੇ ਹੋਏ ਹਨ। ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ, ‘‘ਸਪਤ ਦੀਪ, ਸਪਤ ਸਾਗਰਾ, ਨਵ ਖੰਡ; ਚਾਰਿ ਵੇਦ, ਦਸ ਅਸਟ ਪੁਰਾਣਾ॥ ਹਰਿ !  ਸਭਨਾ ਵਿਚਿ ਤੂੰ ਵਰਤਦਾ; ਹਰਿ ਸਭਨਾ ਭਾਣਾ॥’’ (ਮ: ੪/੮੪) ਅਤੇ ਗੁਰੂ ਗੋਬਿੰਦ ਸਿੰਘ ਜੀ ਫ਼ੁਰਮਾਉਂਦੇ ਹਨ, ‘‘ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ; ਲੋਕ ਗਇਓ ਪਰਲੋਕ ਗਵਾਇਓ॥’’

ਜਿੱਥੇ ਸਾਇੰਸ ਅਜੇ ਵੀ ਨਹੀਂ ਪਹੁੰਚੀ ਅਤੇ ਭਵਿੱਖ ਵਿੱਚ ਕੋਈ ਆਸ ਵੀ ਨਹੀਂ ਕਿ ਪਹੁੰਚ ਜਾਵੇਗੀ, ਗੁਰੂ ਨਾਨਕ ਦੇਵ ਜੀ ਦੀ ਦਿੱਬ ਦ੍ਰਿਸ਼ਟੀ ਨੇ ਉੱਥੇ ਵੀ ਪਹੁੰਚ ਕੀਤੀ ਹੈ। ਆਉਣ ਵਾਲੇ ਸਮੇਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਬਿਆਨ ਵੀ ਬਾਬਾ ਨਾਨਕ ਜੀ ਨੇ ਦਿੱਤਾ ਹੈ। ਮੁਗਲ ਰਾਜ ਦੇ ਭਾਰਤ ਵਿੱਚ ਸਥਾਪਤ ਹੋਣ ਅਤੇ ਫਿਰ ਇੱਕ ਵਾਰ ਖ਼ਤਮ ਹੋਣ ਬਾਰੇ ਆਪ ਨੇ ਗੁਰਬਾਣੀ ਵਿੱਚ ਪਹਿਲਾਂ ਹੀ ਸੰਕੇਤ ਦੇ ਰੱਖੇ ਹਨ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ॥’’ (ਮ: ੧/੭੨੩)

੧੫੭੮ ਸੰਮਤ (ਸੰਨ ੧੫੨੧) ਵਿੱਚ ਬਾਬਰ ਨੇ ਮੁਗਲ ਰਾਜ ਸਥਾਪਤ ਕੀਤਾ ਅਤੇ ਸੰਮਤ ੧੫੯੭ (ਸੰਨ ੧੫੪੦) ਵਿੱਚ ਮਰਦ ਕਾ ਚੇਲਾ ਭਾਵ ਸ਼ੇਰਸ਼ਾਹ ਸੂਰੀ ਕੋਲੋਂ ਹਮਾਯੂ ਹਾਰ ਗਿਆ ਤੇ ਮੁਗਲ ਰਾਜ ਇੱਕ ਵਾਰ ਫਿਰ ਖ਼ਤਮ ਹੋ ਗਿਆ। ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਬਿਆਨ ਕਰਨਾ ਸ਼ਾਇਦ ਸਾਇੰਸ ਦੇ ਵੱਸ ਦੀ ਗੱਲ ਨਹੀਂ ਹੈ।

ਨਵੀਨ ਸੋਚ; ਵਿਗਿਆਨ ਤੇ ਧਰਮ ਦੇ ਆਪਸੀ ਵਿਰੋਧ ਦੇ ਉਲਟ ਹੈ। ਮਨੁੱਖੀ ਉੱਨਤੀ ਲਈ ਵਿਗਿਆਨ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵਿਗਿਆਨ ਅਡਰੀ ਸੋਚ ਦਾ ਪ੍ਰਤੀਕ ਹੈ। ਇਸ ਦਾ ਸਬੰਧ ਬਾਹਰਮੁਖੀ, ਪਦਾਰਥਵਾਦ ਅਤੇ ਮਨੁੱਖ ਦੀਆਂ ਸਹੂਲਤਾਂ ਨਾਲ ਹੈ। ਧਰਮ, ਕੁਦਰਤੀ ਰਹੱਸਾਂ ਦੇ ਵਰਤਾਰੇ ਪਿੱਛੇ ਕਿਸੇ ਅਲੌਕਿਕ ਸ਼ਕਤੀ ਜਾਂ ਕਰਤਾ ਪੁਰਖ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਦਾ ਸਬੰਧ ਮਨੁੱਖ ਦੀ ਮਾਨਸਿਕਤਾ ਅਤੇ ਆਤਮਾ ਨਾਲ ਹੈ।

ਅਸਲ ਵਿੱਚ ਧਰਮ, ਵਿਗਿਆਨ ਦੀ ਤਰ੍ਹਾਂ ਮਨੁੱਖਤਾ ਦੇ ਕਲਿਆਣ ਲਈ ਹੈ। ਸ਼ਰਤ ਸਿਰਫ਼ ਇਹੀ ਹੈ ਕਿ ਦੋਨਾਂ ਦੀ ਸਹੀ ਵਰਤੋਂ ਕੀਤੀ ਜਾਵੇ। ਧਰਮ ਤਾਂ ਵਿਗਿਆਨ ਦੇ ਅਸਾਵੇਂਪਣ (ਅਸੰਤੁਲਨ) ਨੂੰ ਵੀ ਠੀਕ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਦਾ ਅਧਾਰ ਨੈਤਿਕ ਤੇ ਅਧਿਆਤਮਿਕ ਕਦਰਾਂ ਕੀਮਤਾਂ ਨਾਲ ਹੈ। ਵਿਗਿਆਨਕ ਵਿਧੀ ਰਾਹੀਂ ਤਿਆਰ ਕੀਤੇ ਗਏ ਮਨੁੱਖ-ਮਾਰੂ ਹਥਿਆਰਾਂ ਦੀ ਬੇਲਗਾਮ ਵਰਤੋਂ ਨੂੰ ਨੱਥ ਪਾਉਣ ਲਈ ਧਰਮ ਹੀ ਸਹਾਈ ਹੁੰਦਾ ਹੈ ਭਾਵ ਧਰਮ ਮਨੁੱਖੀ ਕਦਰਾਂ ਕੀਮਤਾਂ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ।

ਮਹਾਨ ਵਿਗਿਆਨੀਆਂ ਨੇ ਖ਼ੁਦ ਵਿਗਿਆਨ ਦੀਆਂ ਕਮੀਆਂ ਨੂੰ ਮਹਿਸੂਸ ਕੀਤਾ ਹੈ। ਉਹ ਸਮਾਜਕ ਬੁਰਾਈਆਂ ਦੇ ਇਲਾਜ ਵਜੋਂ ਧਰਮ ਨੂੰ ਇੱਕ ਮਹੱਤਵਪੂਰਨ ਸ਼ਕਤੀ ਸਮਝਦੇ ਹਨ। ਵਿਗਿਆਨਿਕ ਖੋਜਾਂ ਵਿੱਚੋਂ ਜਨਮੇ ਰਸਾਇਣਕ ਅਤੇ ਨਿਉਕਲਰੀ ਹਥਿਆਰ, ਜਿਨ੍ਹਾਂ ਦੀ ਵਰਤੋਂ ੧੯੪੫ ਵਿੱਚ ਜਪਾਨ ਦੇ ਦੋ ਸ਼ਹਿਰਾਂ ਅਤੇ ੧੯੯੧ ਵਿੱਚ ਖਾੜੀ ਦੀ ਜੰਗ ਵਿੱਚ ਕੀਤੀ ਜਾ ਚੁੱਕੀ ਹੈ, ਨੇ ਮਨੁੱਖਤਾ ਦਾ ਜਿੱਥੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਉੱਥੇ ਧਰਤੀ-ਗ੍ਰਹਿ ਦੇ ਕੁਦਰਤੀ ਸੰਤੁਲਨ ਨੂੰ ਵੀ ਵੱਡੀ ਠੇਸ ਪਹੁੰਚਾਈ ਹੈ। ਅਜਿਹੀਆਂ ਵਿਘਨਕਾਰੀ ਘਟਨਾਵਾਂ ਦਾ ਹੱਲ ਕੇਵਲ ਧਰਮ ਕੋਲ ਹੈ। ਧਰਮ, ਸਮਾਜ ਨੂੰ ਅਜਿਹੀਆਂ ਆਫ਼ਤਾਂ ਅਤੇ ਸਮੱਸਿਆਵਾਂ ’ਚੋਂ ਬਚਾ ਸਕਣ ਦੀ ਯੋਗਤਾ ਰੱਖਦਾ ਹੈ। ਪ੍ਰਸਿੱਧ ਵਿਗਿਆਨੀ ਡਾ. ਜੂਲੀਅਨ ਹਕਸਲੇ ਦਾ ਕਥਨ ਹੈ ਕਿ ‘ਕਿਸੇ ਨਾ ਕਿਸੇ ਰੂਪ ਵਿੱਚ ਧਰਮ ਲਗਭਗ ਇੱਕ ਜ਼ਰੂਰਤ ਹੈ।’ ਇਸ ਤਰ੍ਹਾਂ ਧਰਮੀ ਤੇ ਵਿਗਿਆਨਿਕ ਜੀਵਨ; ਦੋ ਪਹਿਲੂ ਹਨ। ਮਨੁੱਖੀ ਜੀਵਨ ਦੀ ਖੁਸ਼ਹਾਲੀ ਲਈ ਦੋਹਾਂ ਦੇ ਸੁਮੇਲ ਦੀ ਬੜੀ ਵੱਡੀ ਲੋੜ ਹੈ।

ਗੁਰਬਾਣੀ ’ਚ ਬਜ਼ਾਹਰ ਦਿਸਦਾ ਵਿਰੋਧਾਭਾਸ

0

ਗੁਰਬਾਣੀ ’ਚ ਬਜ਼ਾਹਰ ਦਿਸਦਾ ਵਿਰੋਧਾਭਾਸ

(ਪ੍ਰਿੰਸੀਪਲ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਜੀ)

(ਪ੍ਰਿੰਸੀਪਲ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਜੀ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਸਿੱਖ ਕੌਮ ਨੂੰ ਸੁਚੱਜੀ ਅਗਵਾਈ ਦੇਂਦੇ ਆ ਰਹੇ ਹਨ। ਉਹਨਾਂ ਦਾ ਲੇਖ ਪ੍ਰਚਾਰਕਾਂ, ਕਥਾਵਾਚਕਾਂ ਅਤੇ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਦੀ ਭਰਪੂਰ ਜਾਣਕਾਰੀ ਤਥਾ ਤਿਆਰੀ ਲਈ ਪਾਠਕਾਂ ਅੱਗੇ ਰੱਖ ਰਹੇ ਹਾਂ ਤਾਂ ਜੋ ਕੁਝ ਲਾਭ ਉਠਾਇਆ ਜਾ ਸਕੇ। ……… ਪ੍ਰਿੰਸੀਪਲ ਸਤਿਨਾਮ ਸਿੰਘ)

ਦੂਜੇ ‘ਮਿਲੈਨੀਅਮ’ (ਭਾਵ ਦੂਸਰੇ ਹਜ਼ਾਰ ਸਾਲ ਦੇ ਸਮੇਂ; ਜਿਵੇਂ ਕਿ ਸੰਨ 1000 ਤੋਂ 2000 ਤੱਕ) ਦੀ ਸੰਸਾਰ ਨੂੰ ਸਭ ਤੋਂ ਮਹਾਨ ਦੇਣ ਦਸੋਂ ਨਾਨਕ ਜੋਤ ਅਤੇ ਉਨ੍ਹਾਂ ਦਾ ਸ਼ਾਹਕਾਰ ਗੁਰੂ ਗ੍ਰੰਥ ਸਾਹਿਬ ਅਗਲੀ ਆਉਣ ਵਾਲੀ ਹਰ ਸਦੀ ਤੱਕ ਬੇਜੋੜ ਅਤੇ ਬੇਮਿਸਾਲ ਰਹੇਗਾ। ਸਿੱਖ ਸਤਿਗੁਰਾਂ ਨੂੰ ਇਸ ਮਨੁੱਖੀ ਅਲਪ ਬੁੱਧੀ ਨਾਲ ਸਮਝਣਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ ਰੀਤ ਨੂੰ ਰਿਦੈ ਬਸਾ ਤੇ ਅਮਲਾ ਕੇ ਸੰਸਾਰ ਪੰਧ ਨੂੰ ਪੂਰਾ ਕਰ, ਮੁੜ ਜੋਤੀ ਜੋਤ ਸਮਾਉਣਾ ਕਤੇਬੀ ਗਿਆਨ ਨਹੀਂ। ਇਸ ਗੁਰਮਤਿ ਗਾਡੀ ਰਾਹ ਨੂੰ ਵਾਚਨ, ਵੀਚਾਰਨ ਅਤੇ ਅਪਣਾਉਣ ਦਾ ਪਹਿਲਾ ਕਰੀਨਾ ਹੈ: ਪੰਜਾਂ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਦਾ ਤਿਆਗ ਅਤੇ ਬਿਨ ਸਿਰ, ਇਸ ਖੰਨਿਓ ਤਿੱਖੇ ਤੇ ਵਾਲੋਂ ਨਿੱਕੇ ਮਾਰਗ ਦਾ ਪਾਂਧੀ ਹੋਣਾ। ਧੁਰੋਂ ਆਈ ਖਸਮ ਦੀ ਬਾਣੀ ਦੇ ਭੇਦਾਂ ਨੂੰ ਖੁਦ ਸਮਝ ਕੇ ਦੂਜਿਆਂ ਅੱਗੇ ਖੋਲਣਾ ਹਾਰੀ-ਸਾਰੀ (ਜਣੇ-ਖਣੇ) ਦਾ ਕੰਮ ਨਹੀਂ, ਇਹ ਤਾਂ ਕਿਸੇ ਟਾਂਵੀ ਟਾਂਵੀ ਦੈਵੀ ਆਤਮਾ ਉੱਤੇ ਉਸ ਕਰਤੇ ਦੀ ਨਦਰ ਦਾ ਨਤੀਜਾ ਹੁੰਦਾ ਹੈ। ਗੁਰੂ ਮਹਾਰਾਜ ਦੇ ਸਮਕਾਲੀ ਮਹਾਨ ਗੁਰਸਿੱਖਾਂ ਨੇ ਵੀ ਇਸ ਅਥਾਹ ਸਾਗਰ ’ਚੋਂ ਹੰਸ ਬਿਰਤੀ ਅਧੀਨ ਮੋਤੀ ਹੀ ਚੁਣੇ ਸਨ। ਇਸ ਦਾ ਥਹੁ ਪਾਉਣ ਦਾ ਕਦੇ ਗੁਮਾਨ ਨਹੀਂ ਸੀ ਕੀਤਾ ਅਤੇ ਅਜੋਕੇ ਯੁੱਗ ਵਿੱਚ ਐਸਾ ਦਾਅਵਾ ਕਰਨ ਬਾਰੇ ਇੱਕ ਛਿਨ ਭਰ ਦੀ ਸੋਚ, ਮੱਤ ਹੀਣ ਢੀਠਤਾ ਤੋਂ ਵੱਧ ਕੁਝ ਵੀ ਨਹੀਂ। ਗੁਰਬਾਣੀ ਸਰਬ-ਕਾਲੀ ਤੇ ਸਰਬ ਦੇਸੀ ਗਿਆਨ ਦਾ ਅਟੁੱਟ ਭੰਡਾਰ ਹੈ। ਦੋ ਤੇ ਦੋ ਚਾਰ ਵਾਂਗ ਸਤਿ ਹੋਣ ਦੇ ਬਾਵਜੂਦ ਵੀ ਜਿਵੇਂ ਜਿਵੇਂ ਪੜ੍ਹੋ ਤੇ ਅਮਲਾਉ ਰਹੱਸ ਵਿੱਚੋਂ ਰਸ ਮਿਲਦਾ ਹੈ ਤੇ ਨਿਤ ਦਿਨ ਪ੍ਰਭੂ ਵਿਛੋੜੇ ਦੀ ਦੂਰੀ ਘਟਦੀ ਦਿਸ ਆਉਂਦੀ ਹੈ।

ਸਤਿਗੁਰ ਫੁਰਮਾੳਂਦੇ ਹਨ:-

ੳ. ਸਬਦੁ ਬੀਚਾਰਿ ਭਏ ਨਿਰੰਕਾਰੀ ।। ਗੁਰਮਤਿ ਜਾਗੇ, ਦੁਰਮਤਿ ਪਰਹਾਰੀ ।। (ਮਹਲਾ ੧, ਪੰਨਾ ੯੦੪)

ਅ. ਗੁਰ ਕੀ ਸੇਵਾ ਸਬਦੁ ਵੀਚਾਰੁ ।। ਹਉਮੈ ਮਾਰੇ ਕਰਣੀ ਸਾਰੁ ।। (ਮਹਲਾ ੧, ਪੰਨਾ ੨੨੩)

ੲ. ਗੁਰਮੁਖਿ ਨਾਦ ਬੇਦ ਬੀਚਾਰੁ ।। (ਮਹਲਾ ੧, ਪੰਨਾ ੯੩੨)

ਸ. ਬਿਬੇਕ ਬੁਧਿ ਸਤਿਗੁਰ ਤੇ ਪਾਈ, ਗੁਰ ਗਿਆਨੁ ਗੁਰੂ ਪ੍ਰਭ ਕੇਰਾ ।। (ਮਹਲਾ ੪, ਪੰਨਾ ੭੧੧)

ਪ੍ਰੰਤੂ ਸੁਵੱਛ ਵੀਚਾਰ ਦੀ ਘਾਟੀ, ਪ੍ਰਕਿਰਿਆ ਇਤਨੀ ਬਿਖਮ ਹੈ ਕਿ ਕੋਈ ਵਿਰਲਾ ਹੀ ਇਸ ਉੱਤੇ ਤੁਰਨ ਦਾ ਸਾਹਸ ਧਾਰਦਾ ਹੈ। ਏਸੇ ਲਈ, ਗੁਰਦੇਵ, ਸਿੱਖ ਨੂੰ ਸਾਵਧਾਨ ਕਰਦੇ ਹਨ ਕਿ: ‘‘ਬਾਣੀ ਬਿਰਲਉ ਬੀਚਾਰਸੀ, ਜੇ ਕੋ ਗੁਰਮੁਖਿ ਹੋਇ ।। (ਮਹਲਾ ੧, ਪੰਨਾ ੯੩੫)

ਸ਼ਰਤ ਇਹੀ ਹੈ ਕਿ ਜਗਿਆਸੂ ਨੇ ਗੁਰਬਾਣੀ ਦੇ ਅਥਾਹ ਸਾਗਰ ਵਿੱਚ ਗੁਰੂ ਆਸੇ ਅਨੁਸਾਰੀ ਚੁੱਬੀ ਲਾਉਣੀ ਹੈ ਤੇ ਮਨਬਾਂਸ਼ਤ ਫਲ ਪ੍ਰਾਪਤ ਕਰਨਾ ਹੈ। ਕਈ ਵਾਰ ਗੁਰਬਾਣੀ ਪੜ੍ਹਦਿਆਂ ਓਪਰੀ ਨਜ਼ਰ ਨਾਲ, ਸਤਹੀ ਤੌਰ ’ਤੇ ਵੇਖਿਆ ਜਾਵੇ ਤਾਂ ਸਾਧਾਰਨ ਪਾਠਕਾਂ ਨੂੰ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਗੁਰਬਾਣੀ ਵਿੱਚ ਕਈ ਥਾਈਂ ਸਵੈ-ਵਿਰੋਧੀ (ਵਿਰੋਧਾਭਾਸੀ- Paradoxical ) ਲਿਖਤਾਂ ਹਨ; ਜਿਵੇਂ ਅੰਕਿਤ ਹੈ:-

1 (ੳ). ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ॥           ਆਸਾ ਕੀ ਵਾਰ (ਮ:੧/ਅੰਗ ੪੬੩) (ਜਾਂ)

(ਅ). ਕੂੜੁ ਰਾਜਾ ਕੂੜੁ ਪਰਜਾ, ਕੂੜੁ ਸਭੁ ਸੰਸਾਰੁ ॥             ਆਸਾ ਕੀ ਵਾਰ (ਮ:੧/ਅੰਗ ੪੬੮)

  1. (ੳ). ਕਾਹੇ ਰੇ ਮਨ! ਚਿਤਵਹਿ ਉਦਮੁ, ਜਾ ਆਹਰਿ ਹਰਿ ਜੀਉ ਪਰਿਆ॥ ਸੋ ਦਰੁ ਗੂਜਰੀ (ਮ:੫/ਅੰਗ ੧੦) (ਜਾਂ)

(ਅ). ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ॥          ਗੂਜਰੀ ਕੀ ਵਾਰ:੨ (ਮ:੫/ਅੰਗ ੫੨੨)

  1. (ੳ). ਆਪਿ ਸਤਿ ਕੀਆ ਸਭੁ ਸਤਿ॥ ਗਉੜੀ ਸੁਖਮਨੀ (ਮ:੫/ਅੰਗ ੨੮੪) (ਅਤੇ)

(ਅ). ਜੋ ਦੀਸੈ ਸੋ ਤੇਰਾ ਰੂਪੁ॥           ਤਿਲੰਗ (ਮ:੫/ਅੰਗ ੭੨੪)

(ੲ). ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ॥             ਗਉੜੀ (ਮ:੯/ਅੰਗ ੨੧੯)

  1. (ੳ). ਜਿਵ ਤੂ ਚਲਾਇਹਿ ਤਿਵੈ ਚਲਹ, ਜਿਨਾ ਮਾਰਗਿ ਪਾਵਹੇ॥ ਰਾਮਕਲੀ ਅਨੰਦ (ਮ:੩/ਅੰਗ ੯੧੯) (ਜਾਂ)

ਕਰਨ ਕਰਾਵਨ ਕਰਨੈ ਜੋਗੁ॥ ਜੋ ਤਿਸੁ ਭਾਵੈ ਸੋਈ ਹੋਗੁ॥          (ਅਤੇ)

ਜੋ ਭਾਵੈ, ਸੋ ਕਾਰ ਕਰਾਵੈ॥             ਗਉੜੀ ਸੁਖਮਨੀ (ਮ:੫/ਅੰਗ ੨੭੭)

ਕਹੁ ਮਾਨੁਖ ਤੇ ਕਿਆ ਹੋਇ ਆਵੈ ?॥            ਗਉੜੀ ਸੁਖਮਨੀ (ਮ:੫/ਅੰਗ ੨੭੭)

ਜੋ ਤਿਸੁ ਭਾਵੈ ਸੋਈ ਹੋਇ ॥              ਗਉੜੀ ਸੁਖਮਨੀ (ਮ:੫/ਅੰਗ ੨੭੮) (ਜਾਂ)

(ਅ). ਕਤਿਕਿ ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ॥

(ਅਤੇ) ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥            ਮਾਝ ਬਾਰਹਮਾਹਾ (ਮ:੫/ਅੰਗ ੧੩੪)

  1. (ੳ). ਹਮ ਸਰਿ ਦੀਨੁ, ਦਇਆਲੁ ਨ ਤੁਮ ਸਰਿ, ਅਬ ਪਤੀਆਰੁ ਕਿਆ ਕੀਜੈ ?॥ ਧਨਾਸਰੀ (ਭਗਤ ਰਵਿਦਾਸ/ਅੰਗ ੬੯੪) (ਅਤੇ)

ਮੇਰੀ ਸੰਗਤਿ ਪੋਚ, ਸੋਚ ਦਿਨੁ ਰਾਤੀ॥ ਮੇਰਾ ਕਰਮੁ ਕੁਟਿਲਤਾ, ਜਨਮੁ ਕੁਭਾਂਤੀ॥        ਗਉੜੀ (ਭਗਤ ਰਵਿਦਾਸ/ਅੰਗ ੩੪੫) (ਜਾਂ)

(ਅ). ਤੋਹੀ ਮੋਹੀ, ਮੋਹੀ ਤੋਹੀ, ਅੰਤਰੁ ਕੈਸਾ ?॥ ਕਨਕ ਕਟਿਕ, ਜਲ ਤਰੰਗ ਜੈਸਾ॥         ਸਿਰੀਰਾਗੁ (ਭਗਤ ਰਵਿਦਾਸ/ ਅੰਗ ੯੩)

ਵਿਚਾਰ ਅਧੀਨ ਨੁਕਤੇ ਨੂੰ ਸਪੱਸ਼ਟ ਕਰਨ ਲਈ ਇਹ ਬੁੱਧ ਕਥਾ ਬੜੀ ਸਹਾਇਕ ਹੋ ਸਕਦੀ ਹੈ:- ‘ਮਹਾਤਮਾ ਬੁੱਧ ਇੱਕ ਦਿਨ ਇੱਕ ਪਿੰਡ ਗਏ। ਸਵੇਰ ਦਾ ਸਮਾ ਸੀ। ਇੱਕ ਆਦਮੀ ਉਹਨਾ ਦੇ ਦਰਸ਼ਨਾ ਲਈ ਆਇਆ ਤੇ ਕਹਿਣ ਲੱਗਾ-ਮੈ ਨਾਸਤਕ ਹਾਂ, ਆਪ ਇਸ ਬਾਰੇ ਕੀ ਖ਼ਿਆਲ ਰਖਦੇ ਹੋ ? ਕੀ ਈਸ਼ਵਰ ਹੈ ? ਬੁੱਧ ਨੇ ਕਿਹਾ-ਈਸ਼ਵਰ ? ਸਿਰਫ਼ ਈਸ਼ਵਰ ਹੀ ’ਤੋਂ ਹੈ। ਉਸ ਦੇ ਸਿਵਾ ਔਰ ਕੁਝ ਵੀ ਨਹੀਂ। ਉਸ ਆਦਮੀ ਨੇ ਕਿਹਾ ਕਿ ਮੈਂ ਤਾਂ ਸੁਣਿਆ ਹੈ ਕਿ ਆਪ ਨਾਸਤਕ ਹੋ ? ਬੁਧ ਨੇ ਕਿਹਾ ਆਪ ਜੀ ਨੇ ਗ਼ਲਤ ਸੁਣਿਆ ਹੈ। ਮੈਂ ਤਾਂ ਮਹਾਂ ਆਸਤਕ ਹਾਂ। ਉਹ ਆਦਮੀ ਹੈਰਾਨੀ ਭਰੀ ਨਿਰਾਸ਼ਤਾ ਲੈ ਕੇ ਵਾਪਿਸ ਮੁੜ ਗਿਆ। ਮਹਾਤਮਾ ਬੁੱਧ ਅੱਗੇ ਤੁਰਦੇ ਗਏ।

ਦੁਪਹਿਰ ਨੂੰ ਇੱਕ ਹੋਰ ਆਦਮੀ ਆਇਆ ਤੇ ਕਹਿਣ ਲੱਗਾ ਕਿ ਮੈ ਆਸਤਕ ਹਾਂ ਤੇ ਨਾਸਤਕਾਂ ਦਾ ਦੁਸ਼ਮਨ। ਮੈ ਆਪ ਜੀ ਨੂੰ ਇਹ ਪੁੱਛਣ ਆਇਆ ਹਾਂ ਕਿ ਈਸ਼ਵਰ ਦੇ ਸਬੰਧ ਵਿੱਚ ਆਪ ਜੀ ਦੇ ਕੀ ਵਿਚਾਰ ਹਨ? ਬੁੱਧ ਨੇ ਕਿਹਾ-ਈਸ਼ਵਰ ਜੈਸੀ ਚੀਜ਼ ਨਾ ਹੈ ਤੇ ਨਾ ਹੋ ਸਕਦੀ ਹੈ। ਈਸ਼ਵਰ ਹੈ ਹੀ ਨਹੀਂ। ਉਸ ਆਦਮੀ ਨੇ ਹੈਰਾਨੀ ਨਾਲ ਪੁੱਛਿਆ- ਇਹ ਤੁਸੀਂ ਕੀ ਆਖ ਰਹੇ ਹੋ ? ਮੈ ਤਾਂ ਸੁਣਿਆਂ ਸੀ ਕਿ ਤੁਸੀਂ ਇੱਕ ਧਾਰਮਿਕ ਆਦਮੀ ਹੋ ਤੇ ਪਿੰਡ ’ਚ ਆਏ ਹੋ। ਬੁੱਧ ਨੇ ਕਿਹਾ-ਧਾਰਮਿਕ? ਮੈਂ ਤਾਂ ਮਹਾਂ ਨਾਸਤਕ ਹਾਂ। ਉਹ ਆਦਮੀ ਬੇਚੈਨ ਤੇ ਅਵਾਕ ਦਸ਼ਾ ਵਿੱਚ ਗੁੰਮ-ਸੁੰਮ ਖਲੋਤਾ ਰਹਿ ਗਿਆ।

ਸ਼ਾਮ ਹੋ ਗਈ। ਇੱਕ ਹੋਰ ਤੀਜਾ ਆਦਮੀ Agnostic (ਅਗੇਯਵਾਦੀ, ਇਹ ਮਤ ਕਿ ਰੱਬ ਜਾਂ ਪ੍ਰਲੋਕ ਬਾਰੇ ਕੁਝ ਵੀ ਨਹੀਂ ਜਾਣਿਆ ਜਾ ਸਕਦਾ, ਇਹ ਨਾਸਤਿਕਤਾ ’ਤੋਂ ਭਿਨ ਵੀਚਾਰ ਹੈ) ਬੁੱਧ ਜੀ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਸਮਝ ਨਹੀਂ ਕਿ ਈਸ਼ਵਰ ਹੈ ਜਾਂ ਨਹੀਂ? ਇਸ ਨੂੰ ਜਾਣ ਸਕਣਾ ਆਦਮੀ ਦੇ ਵੱਸ ਦਾ ਰੋਗ ਨਹੀਂ। ਆਪ ਜੀ ਦਾ ਇਸ ਬਾਰੇ ਕੀ ਖ਼ਿਆਲ ਹੈ ? ਬੁੱਧ ਨੇ ਕਿਹਾ ਕਿ ਹੁਣ ਜਦ ਤੈਨੂੰ ਵੀ ਪਤਾ ਨਹੀਂ ਤੇ ਮੈਨੂੰ ਵੀ ਪਤਾ ਨਹੀਂ, ਤਾਂ ਇਹੀ ਠੀਕ ਹੈ ਕਿ ਈਸ਼ਵਰ ਦੀ ਹੋਂਦ ਜਾਂ ਅਣਹੋਂਦ ਬਾਰੇ ਅਸੀਂ ਚੁੱਪ ਰਹੀਏ। ਉਹ ਆਦਮੀ ਵੀ ਇਸ ਉੱਤਰ ਨੂੰ ਸੁਣ ਕੇ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਕਿ ਮੈਂ ਤਾਂ ਸੁਣਿਆ ਸੀ ਕਿ ਆਪ ਜੀ ਨੂੰ ਗਿਆਨ ਹੋ ਗਿਆ ਹੈ, ਇਸ ਲਈ ਆਪ ਜੀ ਨੂੰ ਪਤਾ ਹੋ ਗਿਆ ਹੋਵੇਗਾ ਕਿ ਈਸ਼ਵਰ ਹੈ ਜਾਂ ਨਹੀਂ। ਬੁੱਧ ਜੀ ਨੇ ਕਿਹਾ ਤੁਸੀਂ ਗ਼ਲਤ ਸੁਣਿਆ ਹੈ। ਮੈਂ ਤਾਂ ਪਰਮ ਅਗਿਆਨੀ ਹਾਂ। ਮੈਨੂੰ ਗਿਆਨ ਕੈਸਾ ?

ਮਹਾਤਮਾ ਬੁੱਧ ਜੀ ਦੇ ਪਰਮ ਸ਼ਿਸ਼ ਅਨੰਦ ਨੇ ਇਹ ਤਿੰਨੇ ਪ੍ਰਕਾਰ ਦੀ ਵੀਚਾਰ ਸੁਣੀ ਅਤੇ ਵੇਖੀ। ਬੜਾ ਹੈਰਾਨ ਹੋਇਆ। ਡਾਹਢੀ ਦੁਬਿਧਾ ’ਚ ਫਸ ਗਿਆ। ਜਦ ਰਾਤ ਹੋਈ ਤੇ ਸਭ ਲੋਕੀਂ ਚਲੇ ਗਏ ਤਾਂ ਅਨੰਦ ਜੀ ਨੇ ਬੁੱਧ ਜੀ ਦੇ ਚਰਨ ਫੜ ਲਏ ਤੇ ਘਿੱਗਿਆ ਕੇ (ਦਬੀ ਅਵਾਜ਼ ਨਾਲ) ਕਹਿਣ ਲੱਗਾ ਕਿ ਇਸ ਤਰ੍ਹਾਂ ਤਾਂ ਆਪ ਮੈਨੂੰ ਮਾਰ ਸੁਟੋਗੇ। ਇਹ ਕੀ ਕਰ ਰਹੇ ਹੋ ਆਪ ? ਅੱਜ ਸਾਰਾ ਦਿਨ ਮੈ ਕਿੰਨਾ ਬੇਚੈਨ ਰਿਹਾ ਹਾਂ ਜੋ ਜੀਵਨ ਵਿੱਚ ਪਹਿਲੇ ਕਦੀਂ ਅਜੇਹਾ ਨਹੀਂ ਹੋਇਆ ? ਆਪ ਕੀ ਕਹਿ ਰਹੇ ਹੋ ? ਆਪ ਹੋਸ਼ ਵਿੱਚ ਤਾਂ ਹੋ ? ਸਵੇਰੇ ਕੁਝ ਕਿਹਾ, ਦੁਪਹਿਰ ਨੂੰ ਕੁਝ ਹੋਰ ਅਤੇ ਸ਼ਾਮੀ ਹੋਰ? ਆਪ ਜੀ ਨੇ ਤਿੰਨ ਵੱਖ-ਵੱਖ ਵਿਰੋਧੀ ਉੱਤਰ ਕਿਉਂ ਦਿੱਤੇ ?

ਮਹਾਤਮਾ ਬੁੱਧ ਜੀ ਹੱਸ ਪਏ ਤੇ ਪਿਆਰ ਨਾਲ ਅਨੰਦ ਜੀ ਨੂੰ ਕਿਹਾ ਕਿ ਉੱਤਰ ਤਾਂ ਮੈਂ ਉਹਨਾਂ ਤਿੰਨ ਆਦਮੀਆਂ ਨੂੰ ਵੱਖ-ਵੱਖ ਤੌਰ ’ਤੇ ਦਿੱਤੇ ਸਨ, ਤੂੰ ਤਾਂ ਉਹ ਸੁਣੇ ਹੀ ਕਿਉਂ ? ਕੀ ਦੂਜੇ ਦੀ ਗੱਲ ਸੁਣਨੀ ਮੁਨਾਸਬ ਹੋ ? ਉਚਿਤ ਹੈ ? ਅਨੰਦ ਨੇ ਉੱਤਰ ਦਿੱਤਾ ਕਿ ਮੈਂ ਉਸ ਸਮੇਂ ਉੱਥੇ ਮੌਜੂਦ ਸੀ, ਕੀ ਕਰਦਾ ? ਕੰਨ ਤਾਂ ਬੰਦ ਨਹੀਂ ਕੀਤੇ ਜਾ ਸਕਦੇ ? ਸੋ, ਮੈਨੂੰ ਸੁਤੇ ਸਿਧ ਸੁਣੇ ਗਏ। ਬੁੱਧ ਜੀ ਨੇ ਕਿਹਾ ਕਿ ਤੈਨੂੰ ਮੈਂ ਕੋਈ ਉੱਤਰ ਨਹੀਂ ਦਿੱਤੇ ਸਨ। ਅਨੰਦ ਜੀ ਨੇ ਕਿਹਾ ਮੈਨੂੰ ਤਾਂ ਦਿੱਤੇ ਨਾ ਸਹੀ ਪਰ ਮੈਂ ਉਹਨਾ ਨੂੰ ਸੁਣ ਕੇ ਡਾਢੀ ਮੁਸ਼ਕਲ ਵਿੱਚ ਪੈ ਗਿਆ ਹਾਂ। ਮੈਨੂੰ ਤੁਰੰਤ ਉੱਤਰ ਦੇਉ ਕਿ ਸੱਚ ਕੀ ਹੈ ? ਆਪ ਨੇ ਇਹ ਤਿੰਨ ਵੱਖ ਵੱਖ ਸਵੈ ਵਿਰੋਧੀ ਗੱਲਾਂ ਕਿਉਂ ਆਖੀਆਂ ?

ਬੁੱਧ ਜੀ ਨੇ ਆਪਣੇ ਪਿਆਰੇ ਸ਼ਿਸ਼ ਦੀ ਤਸੱਲੀ ਲਈ ਜੋ ਉੱਤਰ ਦਿੱਤਾ ਉਹ ਬੜਾ ਵਚਿੱਤਰ, ਦੂਰ ਰਸ ਤੇ ਅਰਥ ਭਰਪੂਰ ਹੈ। ਆਪ ਨੇ ਫ਼ੁਰਮਾਇਆ ਕਿ ‘‘ਉਹਨਾਂ ਤਿੰਨਾਂ ਆਦਮੀਆਂ ਨੂੰ, ਜੋ ਸੋਚ ਸਮਝ ਤੇ ਮੰਨਣ ਦੀ ਵੱਖਰੀ ਵੱਖਰੀ ਵਿਚਾਰਧਾਰਾ ਵਿੱਚ ਰੁੜ ਗਏ ਸਨ, ਸੰਤੁਲਿਨ ਅਥਵਾ ਸਹਿਜ (Balanced) ਦੀ ਅਵਸਥਾ ਵਿੱਚ ਲਿਆਉਣਾ ਜ਼ਰੂਰੀ ਸੀ। ਸਵੇਰੇ ਜੋ ਆਦਮੀ ਆਇਆ ਸੀ ਉਹ ਨਾਸਤਕ, ਘੋਰ ਨਾਸਤਕ ਸੀ ਅਤੇ ਇਕੱਲਾ ਨਾਸਤਕ ਅਧੂਰਾ ਹੈ, ਕਿਉਂਕਿ ਜਿੰਦਗੀ ਵਿਰੋਧਾਂ ਨਾਲ ਮਿਲ ਕੇ ਬਣੀ ਹੈ, ਇਹ ਸਮਝ ਲਵੋ ਕਿ ਜੋ ਸੱਚ-ਮੁੱਚ ਧਾਰਮਿਕ ਵਿਆਕਤੀ ਹੈ, ਉਸ ਵਿੱਚ ਦੋਵੇਂ ਗੱਲਾਂ ਹੁੰਦੀਆਂ ਹਨ। ਇਹਨਾਂ ਦੋਵਾਂ ਦੇ ਮੇਲ ਵਿੱਚ ਧਰਮ ਹੈ। ਕੇਵਲ ਧਾਰਮਿਕ ਆਦਮੀ ਵੀ ਅਧੂਰਾ ਹੀ ਹੈ ਕਿਉਂਕਿ ਅਜੇ ਉਸ ਵਿੱਚ ਸੰਤੁਲਨ (ਬੈਲੰਸ) ਨਹੀਂ ਆਇਆ। ਪਹਿਲਾ ਆਦਮੀ ਨਾਸਤਕ ਸੀ। ਉਸ ਦਾ ਹਉਂ ਆਸ਼੍ਰਿਤ (Dependent) ਹੋ ਕੇ ਇੱਕ ਪਲੜਾ ਬੜਾ ਭਾਰੀ ਹੋ ਗਿਆ ਸੀ, ਉਸ ਨੂੰ ਸਹਿਜ ’ਚ ਲਿਆਉਣ ਲਈ ਮੈਨੂੰ ਦੂਸਰੇ ਪਲੜੇ ’ਚ ਪੱਥਰ ਰੱਖਣੇ ਪਏ। ਫਿਰ ਮੈਂ ਬੇਚੈਨ ਵੀ ਕਰ ਦੇਣਾ ਚਾਹੁੰਦਾ ਸਾਂ ਕਿਉਂਕਿ ਉਹ ਇਸੇ ਗੱਲ ਉੱਤੇ ਟਿਕ ਗਿਆ ਸੀ ਕਿ ਈਸ਼ਵਰ ਨਹੀਂ ਹੈ। ਉਸ ਦੇ ਨਿਸ਼ਚੇ ਨੂੰ ਹਿਲਾ ਦੇਣਾ ਜ਼ਰੂਰੀ ਸੀ। ਜੋ ਇੱਕ ਥਾਂ ਠਹਿਰ ਜਾਂਦਾ ਹੈ, ਰੁਕ ਜਾਂਦਾ ਹੈ, ਉਹ ਮਰ ਜਾਂਦਾ ਹੈ। ਜਗਿਆਸੂ ਦੀ ਯਾਤਰਾ ਜਾਰੀ ਰਹਿਣੀ ਚਾਹੀਦੀ ਹੈ। ਉਸ ਦੇ ਨਿਸ਼ਚੇ ਨੂੰ ਦਿਸ਼ਾ ਦੇਣੀ ਜ਼ਰੂਰੀ ਸੀ। ਦੁਪਹਿਰ ਨੂੰ ਜੋ ਆਦਮੀ ਆਇਆ, ਉਸ ਨੂੰ ਘਮੰਡ ਸੀ ਕਿ ਉਹ ਬੜਾ ਆਸਤਕ ਹੈ। ਉਸ ਨੂੰ ਕਹਿਣਾ ਪਿਆ ਕਿ ਮੈਂ ਨਾਸਤਕ ਹਾਂ ਕਿਉਂਕਿ ਉਸ ਦਾ ਵੀ ਇੱਕ ਪਲੜਾ ਬਹੁਤ ਭਾਰੀ ਸੀ, ਅਸੰਤੁਲਿਤ ਸੀ। ਜ਼ਿੰਦਗੀ ਹੈ ਸੰਤੁਲਨ। ਜੋ ਸੰਤੁਲਨ (ਸਹਿਜ) ਨੂੰ ਪਾ ਲੈਂਦਾ ਹੈ, ਉਹ ‘ਸਤਿ’ ਨੂੰ ਪਾ ਲੈਂਦਾ ਹੈ।’’

ਹੋਰ ਵਧੇਰੇ ਸਪੱਸ਼ਟ ਤੌਰ ’ਤੇ ਸਮਝਣ ਲਈ ਵਿਚਾਰ ਅਧੀਨ ਵਿਸ਼ੇ ਨੂੰ ਸੂਰਜ ਪ੍ਰਕਾਸ਼ ਦੇ ਪੰਨਾ 2170 ਰਾਸ 3 ਅੰਸੂ 56 ’ਤੇ ਅੰਕਤ ਇਹ ਵਾਰਤਾ ਸਹਾਇਕ ਹੋਵੇਗੀ।

ਗੁਰੂ ਅਰਜੁਨ ਸਾਹਿਬ ਦੀ ਸੇਵਾ ਵਿੱਚ ਜਟੂ, ਭਾਨੂੰ, ਨਿਹਾਲੂ ਤੇ ਤੀਰਥਾਂ; ਚੱਢਾ ਜਾਤੀ ਦੇ ਸਿੱਖ ਆਏ ਤੇ ਹੱਥ ਜੋੜ ਕੇ ਪ੍ਰਸ਼ਨ ਕੀਤਾ:-

ਸ੍ਰੀ ਸਤਿਗੁਰ ਸੁਭ ਬਚਨ ਤੁਮਾਰੇ। ਬਹੁ ਬਿਧਿ ਕੇ ਹਮ ਅਰਥ ਵਿਚਾਰੇ। ਕਰੇ ਕਰਾਵੈ ਆਪੇ ਆਪ। ਮਾਨੁਖ ਕੇ ਕਿਸ ਨਾਹੀਂ ਹਾਥ। (ਜਾਂ) ‘‘ਜੈਸਾ ਬੀਜੈ ਸੋ ਲੁਣੈ, ਕਰਮ ਇਹੁ ਖੇਤੁ॥ ਅਕਿਰਤਘਣਾ ਹਰਿ ਵਿਸਰਿਆ, ਜੋਨੀ ਭਰਮੇਤੁ॥’’ ਜੈਤਸਰੀ ਕੀ ਵਾਰ (ਮ:੫/ਅੰਗ ੭੦੬) ਉਪਰੋਕਤ ਵਾਕ ਬ-ਜ਼ਾਹਰ ਸਵੈ ਵਿਰੋਧੀ ਪ੍ਰਤੀਤ ਹੁੰਦੇ ਹਨ ਪਰ ਪੰਚਮ ਪਾਤਿਸ਼ਾਹ ਜੀ ਨੇ ਇਸ ਦਾ ਜੋ ਉੱਤਰ ਦਿੱਤਾ ਉਸ ਦਾ ਸਾਰ ਇਸ ਪ੍ਰਕਾਰ ਹੈ:- ‘‘ਸਭਿ ਅਧਿਕਾਰਨਿ ਕੇ ਗੁਰਸਿਖ ਹੈਂ। ਗ੍ਰਹਣ ਕਹੈਂ ਜਿਮ ਨਿਜ ਮਤਿ ਪਿਖਿ ਹੈਂ। 38।’’

ਜੋ ਲੋਕ ਕੇਵਲ ਗ੍ਰਹਿਸਤ ਵਿੱਚ ਹੀ ਮਸਤ ਹੋਏ ਪਾਪ ਪੁੰਨ ਕਮਾਉਂਦੇ ਰਹਿੰਦੇ ਹਨ ਉਹਨਾਂ ਲਈ ਇਹ ਵਾਕ: ‘‘ਜੈਸਾ ਬੀਜੈ ਸੋ ਲੁਣੈ, ਕਰਮ ਇਹੁ ਖੇਤੁ ॥’’ ਅਤੇ ਜੋ ਪ੍ਰੇਮਾ ਭਗਤੀ ’ਚ ਰੰਗੇ ਹੋਏ ਹਰ ਸਮੇਂ ‘ਸਤਿਨਾਮੁ’ ਦਾ ਸਿਮਰਨ ਕਰਦੇ ਹੋਏ, ਸਭ ਪ੍ਰਾਣੀਆਂ ’ਚ ਬ੍ਰਹਮ ਦੀ ਹੋਂਦ ਨੂੰ ਅਨੁਭਵ ਕਰਦੇ ਹਨ, ਉਹਨਾਂ ਲਈ ਇਹ ਵਾਕ:-‘‘ਕਰੇ ਕਰਾਵੈ ਆਪੇ ਆਪ। ਮਾਨੁਖ ਕੇ ਕਿਸ ਨਾਹੀਂ ਹਾਥ॥, ਕਰੇ ਕਰਾਏ ਆਪਿ ਪ੍ਰਭੁ, ਸਭੁ ਕਿਛੁ ਤਿਸ ਹੀ ਹਾਥਿ ॥’’ ਸਿਰੀਰਾਗੁ (ਮ:੫/ਅੰਗ ੪੮) (ਜਾਂ) ‘‘ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ, ਕਿਛੁ ਨਾਹੀ ਹਾਥਿ ॥’’ ਗਉੜੀ ਸੁਖਮਨੀ (ਮ:੫/ਅੰਗ ੨੮੧) ਕਿਉਂਕਿ ਇਸ ਪਦ ਉੱਤੇ ਪਹੁੰਚਿਆ ਬੰਦਾ ਆਪਣੇ ਆਪ ਨੂੰ ਪਾਰਬ੍ਰਹਮ ’ਚ ਲੀਨ ਹੋ ਚੁੱਕਾ, ਮਹਿਸੂਸ ਕਰਦਾ ਹੈ ਤੇ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈਣ ਦੀ ਬਜਾਏ ਆਪਣੇ ਆਪ ਨੂੰ ਕਰਤਾਰ ਦੀ ਰਜ਼ਾ ’ਚ ਵਿਚਰਦਾ, ਮੰਨਦਾ ਹੈ।

ਤੀਸਰੇ ਉਹ ਲੋਕ ਹੁੰਦੇ ਹਨ ਜੋ ਹਰ ਪਾਸੇ ਬ੍ਰਹਮ ਹੀ ਬ੍ਰਹਮ ਨੂੰ ਵੱਸਦਾ ਵੇਖਦੇ ਹਨ ਜਿਵੇਂ:- ‘ਤ੍ਰਿਤੀਏ ਸੱਤਾਸੱਤਿ ਬਿਚਾਰਹਿ। ਸਦਾ ਬ੍ਰਹਮ ਕੋ ਨਿਰਨੈ ਧਾਰਹਿ। ਇਨ ਸਮ ਤੁਕ ਕੇ ਸੋ ਅਧਿਕਾਰੀ। ਸੁਨਿ ਮਾਨਹਿ ਸਮਝਹਿ ਉਰ ਧਾਰੀ। 42।

‘‘ਬ੍ਰਹਮੁ ਦੀਸੈ ਬ੍ਰਹਮੁ ਸੁਣੀਐ, ਏਕੁ ਏਕੁ ਵਖਾਣੀਐ॥’’ ਬਿਲਾਵਲੁ (ਮ:੫/ਅੰਗ ੮੪੬)

ਏਸ ਨੁਕਤੇ ਦੀ ਹੋਰ ਵਜ਼ਾਹਤ ਕਰਦੇ ਹੋਏ ਗੁਰੂ ਅਰਜੁਨ ਸਾਹਿਬ ਜੀ ਅੱਗੇ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਹੋਰ ਕਈ ਅਧਿਕਾਰੀ ਹਨ ਪਰ ਇੱਥੇ ਮੁਖ ਤੌਰ ’ਤੇ ਕੇਵਲ ਤਿੰਨ ਪ੍ਰਕਾਰ ਦਾ ਹੀ ਧਿਆਨ ਕੀਤਾ ਗਿਆ ਹੈ ਅਗੇ ਪ੍ਰਸੰਗ ਹੈ:- ਦੋਹਰਾ ‘ਇਤਯਾਦਿਕ ਬਹੁਤੇ ਅਧਿਕਾਰ। ਮੁੱਖਯ ਤੀਨ ਹਮ ਕਰੇ ਉਚਾਰ। ਜੈਸ ਬੈਦ ਮਹਾਂ ਬੁਧਿਵਾਨ। ਰੋਗੀ ਆਇ ਬਿਨੈ ਬਹੁ ਠਾਨਿ। 43। ਨਾੜੀ, ਮੂਤ੍ਰ ਹੇਰਿ ਰੁਜ ਜਾਨੈ। ਤਿਸ ਪਰ ਬਹੁਤ ਔਸ਼ਧੀ ਠਾਨੈ। ਤੈਸੇ ਗੁਰ ਢਿਗ ਸਿਖ ਚਲਿ ਆਵੈ। ਬਚਨ ਕ੍ਰਿਆ ਤੇ ਤਿਹ ਲਖਿ ਪਾਵੈ। 44। ਜਥਾ ਪਿਖਹਿ ਅਧਿਕਾਰ ਬਿਸ਼ੇਸ਼। ਤਥਾ ਕਰਹਿ ਸਤਿਗੁਰ ਉਪਦੇਸ਼। ਜੇ ਹਕੀਮ ਲਘੁ ਬਿਦਯਾ ਮਤਿ ਮੈਂ। ਪਰਖਯੋ ਗਯੋ ਨ ਰੁਜ ਕੁਛੁ ਚਿਤ ਮੈਂ। 45। ਰੋਗ ਆਨ, ਔਖਧਿ ਦੇ ਆਨ। ਰੁਜ ਨ ਜਾਏ, ਪ੍ਰਾਨ ਹਵੈ ਹਾਨ। ਤੈਸੇ ਗੁਰ ਕਾਚੋ ਅਨਜਾਨਾ। ਸਿਖ ਅਧਿਕਾਰ ਨਾ ਕਰਹਿ ਪਛਾਨਾ। 46। ਤਿਸ (ਸਿਖ ਨੂੰ) ਉਪਦੇਸ਼ ਅਯੋਗ ਬਤਾਵੈ। ਰਹੀ ਸ੍ਰੇਯ (ਮੁਕਤ) ਮਰਿ ਨਰਕ ਸਿਧਾਵੈ। ਭਾਵ-ਵੈਦ ਹਕੀਮ ਦੀ ਉਦਾਹਰਣ ਦੇਂਦੇ ਹੋਏ ਦੱਸਦੇ ਹਨ ਕਿ ਜੋ ਮਹਾਨ ਤੇ ਬੁੱਧੀਵਾਨ ਵੈਦ ਹੁੰਦਾ ਹੈ ਉਹ ਰੋਗੀ ਦੀ ਨਾੜੀ ਤੇ ਹੋਰ ਪ੍ਰਕਾਰ ਦੀ ਤਸ਼ਖ਼ੀਸ (ਨਿਰਨਾ) ਕਰਕੇ ਰੋਗੀ ਲਈ ਦਵਾਈ ਤਜਵੀਜ਼ ਕਰਦਾ ਹੈ, ਤਿਵੈਂ ਹੀ ਸਤਿਗੁਰੂ ਪਾਸ ਜੋ ਸਿੱਖ ਆਉਂਦਾ ਹੈ, ਗੁਰੂ ਜੀ ਉਸ ਦੀਆਂ ਗੱਲਾਂ ਅਤੇ ਹਰਕਤਾਂ ’ਤੋਂ ਜਾਣ ਲੈਂਦੇ ਹਨ ਕਿ ਉਹ ਕਿਸ ਪ੍ਰਕਾਰ ਦੇ ਉਪਦੇਸ਼ਾਂ ਦਾ ਅਧਿਕਾਰੀ ਹੈ। ਉਸ ਅਨੁਸਾਰ ਹੀ ਉਸ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਜੋ ਨੀਮ ਹਕੀਮ ਹੈ ਉਹ ਰੋਗ ਦੀ ਬਿਮਾਰੀ ਨੂੰ ਜਾਣੇ ਬਗੈਰ ਹੋਰ ਦੀ ਹੋਰ ਦਵਾਈ ਦੇ ਦੇਂਦਾ ਹੈ ਅਤੇ ਰੋਗੀ ਦੀ ਬਿਮਾਰੀ ਵਧੀਕ ਵਧ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਕੱਚਾ ਅਤੇ ਅਗਿਆਨੀ ਹੈ, ਉਹ ਇਹ ਨਹੀਂ ਪਛਾਣਦਾ ਕਿ ਸ਼ਰਨ ਆਏ ਸਿੱਖ ਦੀ ਮਨੋਬ੍ਰਿਤੀ ਕੈਸੀ ਹੈ ? ਉਹ ਉਸ ਨੂੰ ਅਯੋਗ ਉਪਦੇਸ਼ ਦੇ ਦੇਂਦਾ ਹੈ, ਜਿਸ ਨਾਲ ਉਸ ਨੇ ਮੁਕਤੀ ਤਾਂ ਕੀ ਪਾਉਣੀ ਹੈ, ਸਗੋਂ ਨਰਕਾਂ ਦਾ ਅਧਿਕਾਰੀ ਬਣ ਜਾਂਦਾ ਹੈ।

ਇਹ ਲੰਬੇ ਚੌੜੇ ਹਵਾਲੇ ਅਸੀਂ ਇੱਥੇ ਇਸ ਲਈ ਅੰਕਤ ਕਰਨੇ ਮੁਨਾਸਬ ਸਮਝੇ ਹਾਂ ਕਿ ਜਿਸ ਨੁਕਤੇ ਨੂੰ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ, ਉਸ ਵਿੱਚ ਇਹ ਡਾਢੇ ਸਹਾਇਕ ਹਨ। ਗੁਰਮਤਿ ਇਸ ਗੱਲ ਦੀ ਦਾਅਵੇਦਾਰ ਹੈ ਕਿ ਸਹਜ ਤੇ ਸੰਤੁਲਨ ਦਾ ਜੀਵਨ ਹੀ ਸਹੀ, ਸਫਲ ਅਤੇ ਸਾਰਥਕ ਜੀਵਨ ਹੈ। ਏਥੇ ਗ੍ਰਹਿਸਤ ਤੇ ਸਨਿਆਸ, ਲੇਪਤਾ ਅਤੇ ਅਲੇਪਤਾ, ਸੂਖਮ ਤੇ ਅਸਥੂਲ, ਮਿਲਾਪ ਤੇ ਵਿਛੋੜਾ, ਜੀਵਨ ਤੇ ਮੌਤ, ਭਗਤ ਤੇ ਭਗਤੀ ਆਦਿ ਵਿੱਚ ਇੱਕ ਸੁਮੇਲ ਹੈ, ਇੱਕ ਸੰਤੁਲਨ ਹੈ, ਇੱਕ ਸਹਿਜ ਹੈ।

ਇਸ ਤਰ੍ਹਾਂ ਹੀ ਜਦ ਗੁਰਬਾਣੀ ਵਿੱਚ ਕਾਦਰ ਅਥਵਾ ਸੰਸਾਰ ਨੂੰ ‘ਸਚੇ ਦੀ ਕੋਠੜੀ’ ਕਰਕੇ ਬਿਆਨਿਆ ਹੈ ਤਾਂ ਇਹ ਗੱਲ ਉਸ ਮਨੁੱਖ ਨੂੰ ਝੰਜੋੜਨ ਲਈ ਹੈ, ਜੋ ਸੰਸਾਰ ਨੂੰ ਤ੍ਰੈ ਕਾਲ ਮਿਥਿਆ ਮੰਨਦਾ ਹੈ। ਸੰਸਾਰ ਸੱਚਾ ਇਸ ਲਈ ਹੈ ਕਿ ‘ਸੱਚ ਆਪ’ ਇਸ ਵਿੱਚ ਰਮ ਰਿਹਾ ਹੈ, ਵਿਆਪਕ ਹੈ। ਜਦ ਇਸ ਨੂੰ ਕੂੜ ਕਰਕੇ ਕਿਹਾ ਗਿਆ ਹੈ ਤਾਂ ਉਸ ਵਿਅਕਤੀ ਨੂੰ ਸੰਬੋਧਨ ਕਰਨਾ ਮਕਸੂਦ (ਇੱਛਾ ਜਤਾਉਣੀ) ਹੈ, ਜੋ ਪ੍ਰਭੂ ਨੂੰ ਵਿਸਾਰ ਕੇ, ਵਿਆਪਕ ਨਾ ਵੇਖ ਕੇ ਅਸਾਰ (ਨਾਸਵੰਤ) ਸੰਸਾਰ ਨੂੰ ਹੀ ਸਤਿ ਕਰਕੇ ਮੰਨ ਬੈਠਾ ਹੈ।

ਜੋ ਪੁਰਸਾਰਥ (ਉਦਮ ਲਈ ਯਤਨ) ਨਹੀਂ ਕਰਦਾ ਉਸ ਨੂੰ ਉੱਦਮ ਕਰਨ ਦੀ ਸਿਖਿਆ ਹੈ ਪਰ ਜੋ ਹਰ ਵੇਲੇ ਫ਼ਿਕਰਮੰਦ ਹੋ ਕੇ ਭੱਜ ਦੌੜ ਕਰਦਾ ਹੈ, ਚਿੰਤਤ ਰਹਿੰਦਾ ਹੈ ਤੇ ਆਪਣੇ ਉੱਦਮ ਨੂੰ ਹਰ ਕਾਰਜ ਦਾ ਕਾਰਨ ਮਿਥ ਲੈਂਦਾ ਹੈ, ਉਸ ਨੂੰ ਐਸੀ ਰਵਸ਼ (ਢੰਗ) ਤੋਂ ਹੋੜਿਆ ਤੇ ਦੱਸਿਆ ਹੈ ਕਿ The right & trust in GOD ਵਾਲੀ ਸਮਤਲ ਅਥਵਾ ਮਧ ਦੀ ਅਵਸਥਾ ਹੀ ਸੁਖਦਾਈ ਅਵਸਥਾ ਹੈ।

ਜੇ ਸਭ ਕੁਝ ਪ੍ਰਭੂ ਕਰਵਾਉਂਦਾ ਹੈ ਤਾਂ ਫਿਰ ਮਨੁੱਖ ਨੂੰ ਕਰਮਾਂ ਦਾ ਫਲ ਕਿਉਂ ? ਇਹ ਇੱਕ ਅਹਿਮ ਸਵਾਲ ਹੈ। ਦਰੁਸਤ ਹੈ ਕਿ ਮਨੁੱਖ ਕਰਮਾਂ ਦਾ ਫਲ, ਸੰਚਿਤ ਕਰਮਾਂ ਤੇ ਅਚੇਤ ਮਨ ਵਿੱਚ ਡੂੰਘੇ ਪੱਕੇ ਬਣ ਚੁੱਕੇ ਸੰਸਕਾਰਾਂ ਅਥਵਾ ਕਿਰਤ ਕਰਮ ਰਾਹੀਂ ਭੋਗਦਾ ਹੈ। ਜੋ ਉਹ ਬੀਜਦਾ ਹੈ ਅਵੱਸ਼ ਉਹੀ ਵੱਢਦਾ ਹੈ (ਹਰ ਕਰਮ ਦਾ ਪ੍ਰਤੀਕਰਮ ਜ਼ਰੂਰੀ ਹੈ) ਪ੍ਰੰਤੂ, ਜੋ ਸਹੀ ਤੌਰ ’ਤੇ ਅਕਰਤਾ ਤੇ ਅ+ਮਨ (No –Mind ) ਹੋ ਜਾਂਦਾ ਹੈ ਉਸ ਦੀ ‘ਮੈਂ’, ‘ਤੂੰ’ ਵਿੱਚ ਬਦਲ ਜਾਂਦੀ ਹੈ। ਜੋ ਹੁਕਮੀ ਪ੍ਰਭੂ ਦੇ ਹੁਕਮ ਨੂੰ ਪਛਾਣਦਾ ਤੇ ਰੱਬੀ ਰਜ਼ਾ ’ਚ ਚਲਦਾ ਹੋਇਆ ਮਨ, ਬਚ ਕਰਮ ਕਰਕੇ ਪ੍ਰਮਾਤਮਾ ਨੂੰ ਹੀ ਕਰਨ ਕਰਾਵਨ ਮੰਨਦਾ ਹੈ, ਉਸ ਦੇ ਕਿਸੇ ਅਖੌਤੀ ਆਪੋਂ ਕੀਤੇ ਕਰਮ-ਫਲ ਦੇ ਜ਼ਿੰਮੇਵਾਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇਸ ਸਬੰਧ ਵਿੱਚ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਆਪਣੀ ਮੈਂ ਜਾਂ ਵੱਖਰੀ ਹਸਤੀ ਦੇ ਆਸਰੇ ਉਹ ਐਸਾ ਕੋਈ ਅਨੁਚਿਤ ਕੰਮ ਕਰਦਾ ਹੀ ਨਹੀਂ ਅਥਵਾ ਉਸ ਤੋਂ ਹੁੰਦਾ ਹੀ ਨਹੀਂ, ਜਿਸ ਦੇ ਦੰਡ ਵਜੋਂ ਫਲ ਭੋਗਣ ਦਾ ਸਵਾਲ ਪੈਦਾ ਹੁੰਦਾ ਹੋਵੇ। ਸਹੀ ਗੱਲ ਤਾਂ ਇਹ ਹੈ ਕਿ ਉਸ ਕੋਲੋਂ ਪ੍ਰਭੂ-ਰਜ਼ਾ ਦੇ ਉਲਟ ਕੁਝ ਵੀ ਕਰ ਸਕਣਾ ਸੰਭਵ ਹੀ ਨਹੀਂ ਹੁੰਦਾ: ‘‘ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ, ਹੋਇ ਹੈ ਸੋਇ ॥’’ ਭੈਰਉ (ਭਗਤ ਨਾਮਦੇਵ/ਅੰਗ ੧੧੬੫) ਵਾਲੀ ਅਵਸਥਾ ਹੁੰਦੀ ਹੈ ਅਤੇ ‘‘ਸੰਤ ਗੋਬਿੰਦ ਕੈ ਏਕੈ ਕਾਮ॥ ਰਹਾਉ ॥’’ ਗੋਂਡ (ਮ:੫/ਅੰਗ ੮੬੭) ਵਾਲੀ ਖੇਡ ਵਾਪਰ ਜਾਂਦੀ ਹੈ। ਉੱਥੇ ਕਿਸੇ ਸਮੇਂ ‘‘ਕੁਚਿਲ ਕਠੋਰ ਕਪਟ ਕਾਮੀ॥’’ ਕਾਨੜਾ (ਮ:੫/ਅੰਗ ੧੩੦੧) ਵਾਲੀ ਅਵਸਥਾ, ਜੋ ਬਦਲ ਕੇ ‘‘ਨਾਨਕੁ ਨੀਚੁ ਕਹੈ ਵੀਚਾਰੁ॥ (ਜਾਂ) ਮੈ ਮੂਰਖ ਕੀ ਕੇਤਕ ਬਾਤ ਹੈ, ਕੋਟਿ ਪਰਾਧੀ ਤਰਿਆ ਰੇ॥ (ਮ:੫/੬੧੨) ਬਣ ਜਾਂਦੀ ਹੈ।

ਨਾਨਕ ! ਦਾਸੁ ਇਹੈ ਸੁਖੁ ਮਾਗੈ, ਮੋ ਕਉ ਕਰਿ ਸੰਤਨ ਕੀ ਧੂਰੇ॥’’ ਸੋਹਿਲਾ ਗਉੜੀ (ਮ:੫/ਅੰਗ ੧੩) ਆਦਿ ਵਾਕਾਂ ਰਾਹੀਂ ਭਗਤੀ ਨਿਮਰ ਭਾਵ, ਗ਼ਰੀਬੀ ਤੇ ਦੀਨਤਾ ਦਾ ਪ੍ਰਗਟਾਵਾ ਕਰਨਾ, ਕਿਤੇ ‘‘ਬ੍ਰਹਮ ਗਿਆਨੀ ਆਪਿ ਨਿਰੰਕਾਰੁ॥ (ਮ:੫/ਅੰਗ ੨੭੪), ਨਾਨਕ ! ਸਾਧ ਪ੍ਰਭ ਭੇਦੁ ਨ, ਭਾਈ!॥ (ਮ:੫/ਅੰਗ ੨੭੨), ਪਾਰਬ੍ਰਹਮ ਗੁਰ, ਨਾਹੀ ਭੇਦ॥ (ਮ:੫/ਅੰਗ ੧੧੪੨), ਆਪੇ ਗੁਰੁ, ਚੇਲਾ ਹੈ ਆਪੇ, ਆਪੇ ਗੁਣੀ ਨਿਧਾਨਾ॥ (ਮ:੩/ਅੰਗ ੭੯੭), ਕਹੁ ਕਬੀਰ! ਇਹੁ ਰਾਮ ਕੀਅੰਸੁ ॥’’ (ਗੋਂਡ/ਅੰਗ ੮੭੧) ਆਦਿ ਹਕੀਕਤ-ਅਫ਼ਰੋਜ਼ (ਉੱਜਲ) ਵੀਚਾਰਾਂ ਰਾਹੀਂ ਆਤਮਾ ਅਤੇ ਪ੍ਰਮਾਤਮਾ ਦੇ ਮੂਲ ਕਰਕੇ ਇੱਕ ਹੋਣ ਦਾ ਦਾਅਬਾ ਕਰਨਾ, ਪ੍ਰਬੀਨਤਾ ਨਾਲ ਵੇਖਿਆਂ ਕਿਸੇ ਪ੍ਰਕਾਰ ਦਾ ਸਵੈ ਵਿਰੋਧ ਨਹੀਂ ਰੱਖਦੇ। ਇਹ ਦੋਵੇਂ ਪ੍ਰਗਟਾਅ ਇੱਕ ਹੀ ਲਕਸ਼ ਦੀ ਪੂਰਤੀ ਵੱਲ ਸੇਧ ਬਖ਼ਸ਼ਦੇ ਹਨ। ਕੇਵਲ ਵੇਖਣ ਤੇ ਜਾਣਨ ਵਾਲੀ ਅੱਖ ਤੇ ਬ੍ਰਿਤੀ ਦੀ ਲੋੜ ਹੈ।

ਸੋ, ਗੁਰੂ ਸਾਹਿਬਾਨ, ਭਗਤਾਂ ਜਾਂ ਸਤਿ ਪੁਰਖਾਂ ਵੱਲੋਂ ਕਿਸੇ ਸਮੇਂ ਦਾਸ ਭਾਵ ਤੇ ਕਿਸੇ ਸਮੇਂ ਹਮ-ਜਿਨਸ ਤੇ ਸਮਾਨ-ਭਾਵੀ ਸਾਂਝ ਤੇ ਸਮਾਨਤਾ ਵਿੱਚ ਵਿਚਰਨਾ ਤੇ ਬਾਪ ਦੀ ਗੋਦ ’ਚ ਬੈਠਿਆਂ ਲਾਡ-ਪਿਆਰ ਨਾਲ ਐਸਾ ਕਹਿ ਲੈਣਾ, ਨਾ ਗੁਸਤਾਖੀ ਹੈ ਤੇ ਨਾ ਹੀ ਸਵੈ ਵਿਰੋਧ ਦੀ ਗੱਲ। ਭਗਤੀ ਮਾਰਗ ਵਿੱਚ ਪਹਿਲੀ ਅਵਸਥਾ ਸਾਧਨ ਹੈ, ਦੂਜੀ ਤੱਕ ਰਸਾਈ (ਪਹੁੰਚ, ਗੰਮਤਾ) ਹਾਸਲ ਕਰਨਾ। ਸੋ, ਪਉੜੀ ਰਾਹੀਂ ਉਪਰਲੀ ਜਿਸ ਮੰਜਿਲ ’ਤੇ ਪਹੁੰਚਣਾ ਹੈ, ਉਸ ਦੇ ਪਹਿਲੇ ਡੰਡਿਆਂ ਦੀ ਅਹਿਮੀਅਤ ਨੂੰ ਭੁਲਾਣਾ ਨਹੀਂ। ਇਹੀ ਕਾਰਨ ਹੈ ਕਿ ਭਗਤੀ ਮਾਰਗ ਦੇ ਰਾਹ ਤੁਰਨ ਵਾਲੇ ਸਤਿ ਪੁਰਖਾਂ ਨੇ ਪ੍ਰਭੂ ਨਾਲ ਇੱਕ ਸੁਰਤਾ ਤੇ ਅਭੇਦਤਾ ਪ੍ਰਾਪਤ ਕਰਕੇ ਵੀ ਰਸ-ਮਈ ਪ੍ਰੇਮਾ-ਭਗਤੀ ਦੇ ਮਾਰਗ ਨੂੰ ਵੀ ਵਡਿਆਇਆ ਤੇ ਜਗਿਆਸੂ ਨੂੰ ਅਪਣਾਉਣ ਦੀ ਪ੍ਰੇਰਨਾ ਵੀ ਕੀਤੀ ਹੈ।

ਸਿੱਖੀ ਦੀ ਰਹੁਰੀਤ ਅਤੇ ਰਮਜ਼ ਨੂੰ ਜਾਣਨ ਵਾਲੇ ਗੁਰੂ ਕਲਗੀਧਰ ਸਾਹਿਬ ਜੀ ਦੇ ਅਨਿਨ ਸਿੱਖ ਭਾਈ ਨੰਦ ਲਾਲ ਜੀ ‘ਗੋਇਆ’ ‘ਦੀਵਾਨ ਗੋਯਾ’ ਵਿੱਚ ਮਨਸੂਰ (ਇੱਕ ਸੂਫ਼ੀ ਫ਼ਕੀਰ) ਬਾਰੇ ਇੱਕ ਥਾਂ ’ਤੇ ਕਹਿੰਦੇ ਹਨ ਕਿ ਮਨਸੂਰ ਦੇ ਮੂਹੋਂ ‘ਅਨਲਹੱਕ’ (ਭਾਵ ਮੈਂ ਖ਼ੁਦਾ ਹਾਂ) ਦੇ ਵਾਕ ਕੁਦਰਤੀ ਇਉਂ ਨਿਕਲਦੇ ਸਨ ਜਿਵੇਂ ਸੁਰਾਹੀ ’ਚੋਂ ਸ਼ਰਾਬ ਜਾਂ ਪਾਣੀ ਕੁਲ-ਕੁਲ ਦੀ ਆਵਾਜ਼ ਪੈਦਾ ਕਰਦਾ ਨਿਕਲਦਾ ਹੋਵੇ:- ‘ਅਨਲਹਕ ਅਜ਼ ਲਬ ਮਨਸੂਰ, ਹਮ ਚੂੰ ਸ਼ੀਸ਼ਾ ਕੁਲ ਕੁਲ ਕਰਦ।’ ਅਤੇ ਦੂਜੇ ਥਾਂ ਖ਼ਬਰਦਾਰ ਕਰਦੇ ਹਨ ਕਿ ਵੇਖੀਂ ਕਿਤੇ ਮਨਸੂਰ ਵਾਂਗ ਰੱਬੀ ਇਸ਼ਕ ਦੇ ਰਾਹ ਵਿੱਚ ਬੇ-ਅਦਬੀ ਨਾਲ ਪੈਰ ਨਾ ਰੱਖ ਬੈਠੀਂ- ‘ਬੇ ਅਦਬ ਪਾ ਰਾ ਮਨਹਿ, ਮਨਸੂਰਵਸ਼ ਦਰ ਰਾਹ ਇਸ਼ਕ, ਰਾਹ ਰਵੇ ਈਂ ਰਾਹਿ ਰਾ, ਅਬਲ ਕਦਮ ਬਰਦਾਰ ਅਸਤ।’ ਭਾਵ-ਵੇਖੀਂ, ਮਨਸੂਰ ਦੇ ਵਾਂਗ ਇਸ਼ਕ ਦੇ ਰਾਹ ਉੱਤੇ ਨਿਰਮਲ ਭਉ-ਅਦਬ ਅਤੇ ਸਤਿਕਾਰ ਤੋਂ ਰਹਿਤ ਹੋ ਕੇ ਪੈਰ ਨਾ ਰੱਖ ਬੈਠੀਂ ਕਿਉਂਕਿ ਇਸ ਰਸਤੇ ਤੁਰਨ ਵਾਲਿਆਂ ਦਾ ਪਹਿਲਾ ਕਦਮ ਸੂਲੀ ’ਤੇ ਟਿਕਦਾ ਹੈ।

ਪ੍ਰੇਮਾ ਭਗਤੀ (ਬੰਦਗੀ) ਤੇ ਗੁਰਮਤਿ ਦੀ ਰਹੱਸਪੂਰਨ ਰਮਜ਼ ਤੋਂ ਵਾਕਫ਼ ਭਾਈ ਸਾਹਿਬ ਜੀ ਨੇ ਏਥੇ ਸਿੱਖਾਂ ਨੂੰ ਉਸ ਉਕਾਈ ਅਤੇ ਟਪਲੇ ਤੋਂ ਖ਼ਬਰਦਾਰ ਕੀਤਾ ਹੈ, ਜੋ ਚੁੰਚ ਗਿਆਨੀ, ਸਧਾਰਨ ਤੇ ਸਰਲ ਸੁਭਾਅ ਜਗਿਆਸੂ ਨੂੰ ਭਾਇ ਭਗਤਿ, ਨਾਮ ਸਿਮਰਨ, ਸ਼ੁਭ ਕਰਮਾਂ ਅਤੇ ਨਿਸ਼ਕਾਮ ਸੇਵਾ ਤੋਂ ਉਚਾਟ (ਉਦਾਸ) ਕਰਕੇ ‘ਅਹੰ ਬ੍ਰਹਮ ਅਸਮੀ’ ਦੇ ਫੋਕਟ ਅਤੇ ਰਸਹੀਣ ਜਾਲ ਵਿੱਚ ਉਲਝਾ ਕੇ ਇਸ ਹੀਰੇ ਜੈਸੇ ਅਨਮੋਲ ਜਨਮ ਨੂੰ ਅਜਾਈਂ ਗੁਆਉਣ ਦਾ ਭਾਗੀਦਾਰ ਬਣਦਾ ਹੈ ਅਤੇ ਨਾਲ ਹੀ ਪ੍ਰੇਮਾ ਭਗਤੀ ਤੇ ਇੱਕ ਅਕਾਲ ਹਰੀ ਸਿਮਰਨ ਦੀ ਵਡਿਆਈ ਕਰਦੇ ਆਪ ਜੀ ਫੁਰਮਾਉਂਦੇ ਹਨ ਕਿ ਹਰੀ ਜਾਪ ਵਿੱਚ ਜਿਉਂ ਜਿਉਂ ਸੁਰਤ ਟਿਕਦੀ ਅਤੇ ਉੱਪਰ ਚੜ੍ਹਦੀ ਹੈ (ਭਾਵ ਪ੍ਰਮਾਤਮਾ ਨਾਲ ਸਾਂਝ ਪੈਦਾ ਹੁੰਦੀ ਹੈ), ਤਿਉਂ ਤਿਉਂ ਜਗਿਆਸੂ ਦੇ ਅੰਦਰ ਨਿਮਰ ਭਾਵ ਵਧਦਾ ਤੇ ਸੇਵਾ, ਟਹਿਲ ਕਮਾਉਣ ਦਾ ਉਮਾਹ ਪੈਦਾ ਹੁੰਦਾ ਹੈ, ਦੂਜੇ (ਦਵੈਤ) ਤੇ ਪ੍ਰਾਏਪਨ ਦਾ ਅਭਾਵ ਹੋ ਜਾਂਦਾ ਹੈ। ਹਰ ਪਾਸੇ ਰੱਬ ਦੇ ਦੀਦਾਰ ਹੁੰਦੇ ਹਨ।

ਸੋ, ਗੁਰਮਤਿ ਤਾਂ ਅਸਲੀ ਮਾਅਨਿਆ ’ਚ ਮੱਧ ਦਾ ਮਾਰਗ ਹੈ ਅਤੇ ਮੱਧ-ਮਾਰਗ ਵਿੱਚ ਹੀ ਵਸਦੀਆਂ ਹਨ ਸਾਰੀਆਂ ਨੇਕੀਆਂ ਤੇ ਅਕਾਲ ਪੁਰਖ ਵਾਹਿਗੁਰੂ ਆਪ।

ਗੁਰਬਾਣੀ ’ਚ ਵੱਖ ਵੱਖ ਰੁਚੀਆਂ, ਸੰਸਕਾਰਾਂ, ਮਨੌਤਾਂ, ਅਕੀਦਿਆਂ ਤੇ ਅਵਸਥਾਵਾਂ ਵਾਲੇ ਸਮੂਹ ਮਨੁੱਖਾਂ ਲਈ ਅਮਰ ਉਪਦੇਸ਼ ਹੈ; ਜਿਵੇਂ ਗਲਾਸ ਵਿੱਚ ਪਏ ਕੋਸੇ ਪਾਣੀ ਨੂੰ ਠੰਡਾ ਹੱਥ ਤੱਤਾ ਤੇ ਗਰਮ ਹੱਥ ਠੰਡਾ ਮਹਿਸੂਸ ਕਰਦਾ ਹੈ, ਤਿਵੇਂ ਗੁਰਬਾਣੀ ਵਿੱਚ ਪ੍ਰਗਟਾਈ ਸਚਾਈ ਨੂੰ ਕੁਝ ਲੋਕ ਆਪਣੀ ਬ੍ਰਿਤੀ, ਸੁਭਾਅ ਅਤੇ ਸੀਮਤ ਸੂਝ ਬੂਝ ਨਾਲ ਵੇਖਦੇ, ਜੋਖਦੇ ਤੇ ਟਪਲਾ ਖਾ ਜਾਂਦੇ ਹਨ।

ਸਤਿਵਾਦੀ ਸਤਿਗੁਰੂ ਬਰਮਿਲਾ (ਭਾਵ ਪੂਰਨ ਵਿਸ਼ਵਾਸ ਨਾਲ) ਆਖਦੇ ਹਨ ਕਿ ਰੱਬੀ ਰੌਂ ਤੇ ਇੱਕ ਸੁਰਤਾ ਵਿੱਚ ਆਈ ਇਹ ‘ਧੁਰ ਕੀ ਬਾਣੀ’ ਸਦਾ ਸਫਲ ਤੇ ਸੁਖਦਾਈ ਹੈ। ਇਸ ਲਈ ਐ ਗੁਰਸਿੱਖ ! ਇਸ ਨੂੰ ਸਦਾ ‘ਸਤਿ ਸਤਿ’ ਕਰਕੇ ਮੰਨ : ‘‘ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ; ਗੁਰਸਿਖਹੁ ! ਹਰਿ ਕਰਤਾ ਆਪਿ ਮੁਹਹੁ ਕਢਾਏ ॥’’ (ਮ: ੪/੩੦੮)

ਸੋ, ਰੱਬ-ਰੂਪ ਮਨੁੱਖ ਵਲੋਂ ਮਨੁੱਖੀ ਕਲਿਆਣ ਅਥਵਾ ਸਰਬੱਤ ਦੇ ਭਲੇ ਲਈ ਉਚਾਰੇ ਇਸ ਅਰਸ਼ੀ ਕਲਾਮ ਨੂੰ ਵੱਡੇ ਅਦਬ, ਨਿਰਮਲ ਭਉ, ਸ਼ਰਧਾ ਤੇ ਅਪੂਰਵ ਪ੍ਰਬੀਨਤਾ ਨਾਲ ਘੋਖਣ ਦੀ ਲੋੜ ਹੈ। ਫੇਰ ਤੇ ਕੇਵਲ ਫੇਰ ਹੀ ਸਾਡੇ ਉੱਤੇ ਇਹ ਹਕੀਕਤ ਸੂਰਜ ਵਤ ਪ੍ਰਗਟ ਹੋਵੇਗੀ ਕਿ ‘‘ੴ ਸਤਿਨਾਮੁ’’ ਦੇ ਧੁਰੇ ਦੁਆਲੇ ਘੁੰਮਣ ਵਾਲਾ ਇਹ ਪਰਮ ਪਵਿੱਤਰ, ਪਾਕ ਤੇ ਅਮਰ ਕਲਾਮ ‘‘ਆਦਿ ਸਚੁ’’ ਹੈ, ‘‘ਜੁਗਾਦਿ ਸਚੁ’’ ਹੈ, ਇੱਕ ਦਮ ਸੱਚ ਹੈ, ਸੱਚ ਤੋਂ ਸਿਵਾ ਕੁਝ ਵੀ ਨਹੀਂ ਅਤੇ ਸੱਚ ਕਦੇ ਸਵੈ ਵਿਰੋਧੀ ਅਤੇ ਪੁਰਾਣਾ ਨਹੀਂ ਹੁੰਦਾ।

Most Viewed Posts