Guru Granth Sahib (Page No. 44-50)

0
910

(ਪੰਨਾ ਨੰਬਰ 44-50)

ਸ੍ਰੀ ਰਾਗੁ, ਮਹਲਾ ੫ ॥

ਸੋਈ ਧਿਆਈਐ, ਜੀਅੜੇ  ! ਸਿਰਿ ਸਾਹਾਂ ਪਾਤਿਸਾਹੁ (ਸ਼ਾਹਾਂ ਪਾਤਿਸ਼ਾਹ)॥ ਤਿਸ ਹੀ ਕੀ ਕਰਿ ਆਸ, ਮਨ  ! ਜਿਸ ਕਾ ਸਭਸੁ ਵੇਸਾਹੁ (ਵੇਸਾਹ)॥ ਸਭਿ ਸਿਆਣਪਾ ਛਡਿ (ਸਿਆਣਪਾਂ ਛੱਡ) ਕੈ ; ਗੁਰ ਕੀ ਚਰਣੀ ਪਾਹੁ (‘ਪਾਹ’ ਭਾਵ ਪੜ, ਪੈ)॥੧॥ ਮਨ ਮੇਰੇ  ! ਸੁਖ ਸਹਜ ਸੇਤੀ, ਜਪਿ ਨਾਉ (ਨਾਂਉ)॥ ਆਠ ਪਹਰ, ਪ੍ਰਭੁ ਧਿਆਇ ਤੂੰ ; ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥ ਤਿਸ ਕੀ ਸਰਨੀ (ਸ਼ਰਨੀ) ਪਰੁ, ਮਨਾ ! ਜਿਸੁ ਜੇਵਡੁ, ਅਵਰੁ ਨ ਕੋਇ ॥ ਜਿਸੁ ਸਿਮਰਤ, ਸੁਖੁ ਹੋਇ ਘਣਾ ; ਦੁਖੁ ਦਰਦੁ ਨ ਮੂਲੇ ਹੋਇ ॥ ਸਦਾ ਸਦਾ ਕਰਿ ਚਾਕਰੀ ; ਪ੍ਰਭੁ ਸਾਹਿਬੁ-ਸਚਾ ਸੋਇ॥੨॥ ਸਾਧ ਸੰਗਤਿ ਹੋਇ ਨਿਰਮਲਾ ; ਕਟੀਐ (ਕੱਟੀਐ) ਜਮ ਕੀ ਫਾਸ ॥ ਸੁਖ-ਦਾਤਾ ਭੈ ਭੰਜਨੋ ; ਤਿਸੁ ਆਗੈ ਕਰਿ ਅਰਦਾਸਿ ॥ ਮਿਹਰ ਕਰੇ ਜਿਸੁ, ਮਿਹਰਵਾਨੁ ; ਤਾਂ, ਕਾਰਜੁ ਆਵੈ ਰਾਸਿ ॥੩॥ ਬਹੁਤੋ ਬਹੁਤੁ ਵਖਾਣੀਐ ; ਊਚੋ ਊਚਾ ਥਾਉ (ਥਾਉਂ)॥ ਵਰਨਾ ਚਿਹਨਾ ਬਾਹਰਾ ; ਕੀਮਤਿ ਕਹਿ (ਕਹ) ਨ ਸਕਾਉ (ਸਕਾਉਂ ਭਾਵ ਸਕਉਂ)॥ ਨਾਨਕ ਕਉ ਪ੍ਰਭ  ! ਮਇਆ ਕਰਿ ; ਸਚੁ ਦੇਵਹੁ ਅਪੁਣਾ ਨਾਉ (ਨਾਉਂ)॥੪॥੭॥੭੭॥

ਸ੍ਰੀ ਰਾਗੁ, ਮਹਲਾ ੫ ॥

ਨਾਮੁ ਧਿਆਏ ਸੋ ਸੁਖੀ ; ਤਿਸੁ ਮੁਖੁ ਊਜਲੁ ਹੋਇ ॥ ਪੂਰੇ ਗੁਰ ਤੇ ਪਾਈਐ ; ਪਰਗਟੁ ਸਭਨੀ (ਸਭਨੀਂ) ਲੋਇ ॥ ਸਾਧ ਸੰਗਤਿ ਕੈ ਘਰਿ ਵਸੈ ; ਏਕੋ ਸਚਾ ਸੋਇ ॥੧॥ ਮੇਰੇ ਮਨ  ! ਹਰਿ ਹਰਿ ਨਾਮੁ ਧਿਆਇ ॥ ਨਾਮੁ ਸਹਾਈ, ਸਦਾ ਸੰਗਿ ; ਆਗੈ ਲਏ ਛਡਾਇ ॥੧॥ ਰਹਾਉ ॥ ਦੁਨੀਆ ਕੀਆ ਵਡਿਆਈਆ (ਕੀਆਂ ਵਡਿਆਈਆਂ); ਕਵਨੈ ਆਵਹਿ (ਆਵੈਂ) ਕਾਮਿ ? ॥ ਮਾਇਆ ਕਾ ਰੰਗੁ ਸਭੁ ਫਿਕਾ (ਫਿੱਕਾ) ; ਜਾਤੋ ਬਿਨਸਿ ਨਿਦਾਨਿ ॥ ਜਾ ਕੈ ਹਿਰਦੈ ਹਰਿ ਵਸੈ; ਸੋ ਪੂਰਾ ਪਰਧਾਨੁ॥੨॥ ਸਾਧੂ ਕੀ ਹੋਹੁ (ਥੋੜਾ ‘ਹੋਹਉ’ ਵਾਙ) ਰੇਣੁਕਾ ; ਅਪਣਾ ਆਪੁ ਤਿਆਗਿ॥ ਉਪਾਵ ਸਿਆਣਪ ਸਗਲ ਛਡਿ (ਛੱਡ); ਗੁਰ ਕੀ ਚਰਣੀ ਲਾਗੁ ॥ ਤਿਸਹਿ (ਤਿਸ੍ਹੈ) ਪਰਾਪਤਿ ਰਤਨੁ ਹੋਇ ; ਜਿਸੁ ਮਸਤਕਿ ਹੋਵੈ ਭਾਗੁ ॥੩॥ ਤਿਸੈ ਪਰਾਪਤਿ ਭਾਈਹੋ (ਭਾਈ+ਹੋ) ! ਜਿਸੁ ਦੇਵੈ ਪ੍ਰਭੁ ਆਪਿ ॥ ਸਤਿਗੁਰ ਕੀ ਸੇਵਾ, ਸੋ ਕਰੇ ; ਜਿਸੁ, ਬਿਨਸੈ ਹਉਮੈ ਤਾਪੁ ॥ ਨਾਨਕ ਕਉ ਗੁਰੁ ਭੇਟਿਆ ; ਬਿਨਸੇ, ਸਗਲ ਸੰਤਾਪ ॥੪॥੮॥੭੮॥

ਸਿਰੀ ਰਾਗੁ, ਮਹਲਾ ੫ ॥

ਇਕੁ ਪਛਾਣੂ ਜੀਅ (ਜੀ..) ਕਾ ; ਇਕੋ ਰਖਣਹਾਰੁ (ਇੱਕੋ ਰੱਖਣਹਾਰ)॥ ਇਕਸ ਕਾ ਮਨਿ ਆਸਰਾ ; ਇਕੋ ਪ੍ਰਾਣ-ਅਧਾਰੁ ॥ ਤਿਸੁ ਸਰਣਾਈ (ਸ਼ਰਣਾਈ) ਸਦਾ ਸੁਖੁ (ਸੁੱਖ, ਜੋ); ਪਾਰਬ੍ਰਹਮੁ ਕਰਤਾਰੁ ॥ ੧॥ ਮਨ ਮੇਰੇ  ! ਸਗਲ ਉਪਾਵ ਤਿਆਗੁ ॥ ਗੁਰੁ ਪੂਰਾ ਆਰਾਧਿ ਨਿਤ (ਨਿੱਤ); ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥ ਇਕੋ ਭਾਈ, ਮਿਤੁ ਇਕੁ ; ਇਕੋ ਮਾਤ-ਪਿਤਾ ॥ ਇਕਸ ਕੀ ਮਨਿ ਟੇਕ ਹੈ ; ਜਿਨਿ, ਜੀਉ ਪਿੰਡੁ ਦਿਤਾ (ਦਿੱਤਾ)॥ ਸੋ ਪ੍ਰਭੁ, ਮਨਹੁ (ਮਨੋਂ) ਨ ਵਿਸਰੈ ; ਜਿਨਿ (ਜਿਨ੍ਹ), ਸਭੁ ਕਿਛੁ ਵਸਿ ਕੀਤਾ ॥੨॥ ਘਰਿ ਇਕੋ, ਬਾਹਰਿ ਇਕੋ ; ਥਾਨ ਥਨੰਤਰਿ ਆਪਿ ॥ ਜੀਅ (ਜੀ..) ਜੰਤ ਸਭਿ, ਜਿਨਿ (ਜਿਨ੍ਹ) ਕੀਏ ; ਆਠ ਪਹਰ ਤਿਸੁ ਜਾਪਿ ॥ ਇਕਸੁ ਸੇਤੀ ਰਤਿਆ (ਰੱਤਿਆਂ) ; ਨ ਹੋਵੀ ਸੋਗ ਸੰਤਾਪੁ ॥੩॥ ਪਾਰਬ੍ਰਹਮੁ ਪ੍ਰਭੁ ਏਕੁ ਹੈ ; ਦੂਜਾ ਨਾਹੀ (ਨਾਹੀਂ) ਕੋਇ ॥ ਜੀਉ ਪਿੰਡੁ ਸਭੁ ਤਿਸ ਕਾ ; ਜੋ, ਤਿਸੁ ਭਾਵੈ, ਸੁ ਹੋਇ ॥ ਗੁਰਿ ਪੂਰੈ, ਪੂਰਾ ਭਇਆ; ਜਪਿ, ਨਾਨਕ  ! ਸਚਾ ਸੋਇ॥੪॥੯॥੭੯॥

ਸਿਰੀ ਰਾਗੁ, ਮਹਲਾ ੫॥

ਜਿਨਾ (ਜਿਨ੍ਹਾਂ), ਸਤਿਗੁਰ ਸਿਉ (ਸਿਉਂ) ਚਿਤੁ ਲਾਇਆ ; ਸੇ, ਪੂਰੇ ਪਰਧਾਨ ॥ ਜਿਨ (ਜਿਨ੍ਹ) ਕਉ ਆਪਿ ਦਇਆਲੁ ਹੋਇ ; ਤਿਨ (ਤਿਨ੍ਹ), ਉਪਜੈ ਮਨਿ ਗਿਆਨੁ ॥ ਜਿਨ (ਜਿਨ੍ਹ) ਕਉ ਮਸਤਕਿ ਲਿਖਿਆ ; ਤਿਨ (ਤਿਨ੍ਹ), ਪਾਇਆ ਹਰਿ ਨਾਮੁ ॥੧॥ ਮਨ ਮੇਰੇ  ! ਏਕੋ ਨਾਮੁ ਧਿਆਇ ॥ ਸਰਬ ਸੁਖਾ-ਸੁਖ (ਨੋਟ: ‘ਸੁਖਾਂ-ਸੁਖ’ ਨਹੀਂ ਕਿਉਂਕਿ ਦੂਸਰਾ ‘ਸੁਖ’ ਸ਼ਬਦ ਵੀ ਬਹੁ ਵਚਨ ਹੈ। ਬਾਣੀ ’ਚ ਤਿੰਨੇ ‘ਸਰਬ ਸੁਖਾ ਸੁਖ’ ਸੰਯੁਕਤ ਸ਼ਬਦ 5 ਵਾਰ ਦਰਜ ਹਨ।) ਊਪਜਹਿ (ਊਪਜੈਂ); ਦਰਗਹ (ਦਰਗ੍ਾ) ਪੈਧਾ (‘ਪੈਂਧਾ’ ਉਚਾਰਨ ਗ਼ਲਤ ਹੈ) ਜਾਇ ॥੧॥ ਰਹਾਉ ॥ ਜਨਮ ਮਰਣ ਕਾ ਭਉ ਗਇਆ ; ਭਾਉ ਭਗਤਿ ਗੋਪਾਲ ॥ ਸਾਧੂ ਸੰਗਤਿ ਨਿਰਮਲਾ ; ਆਪਿ ਕਰੇ ਪ੍ਰਤਿਪਾਲ ॥ ਜਨਮ ਮਰਣ ਕੀ ਮਲੁ ਕਟੀਐ (ਕੱਟੀਐ); ਗੁਰ ਦਰਸਨੁ (ਦਰਸ਼ਨ) ਦੇਖਿ ਨਿਹਾਲ ॥੨॥ ਥਾਨ ਥਨੰਤਰਿ ਰਵਿ ਰਹਿਆ ; ਪਾਰਬ੍ਰਹਮੁ ਪ੍ਰਭੁ ਸੋਇ ॥ ਸਭਨਾ (ਸਭਨਾਂ), ਦਾਤਾ ਏਕੁ ਹੈ ; ਦੂਜਾ ਨਾਹੀ (ਨਾਹੀਂ) ਕੋਇ ॥ ਤਿਸੁ ਸਰਣਾਈ (ਸ਼ਰਣਾਈ) ਛੁਟੀਐ ; ਕੀਤਾ ਲੋੜੇ, ਸੁ ਹੋਇ ॥੩॥ ਜਿਨ (ਜਿਨ੍ਹ) ਮਨਿ ਵਸਿਆ ਪਾਰਬ੍ਰਹਮੁ ; ਸੇ ਪੂਰੇ ਪਰਧਾਨ ॥ ਤਿਨ ਕੀ ਸੋਭਾ ((ਤਿਨ੍ਹ ਕੀ ਸ਼ੋਭਾ) ਨਿਰਮਲੀ ; ਪਰਗਟੁ ਭਈ ਜਹਾਨ ॥ ਜਿਨੀ (ਜਿਨ੍ਹੀਂ), ਮੇਰਾ ਪ੍ਰਭੁ ਧਿਆਇਆ ; ਨਾਨਕ ! ਤਿਨ (ਤਿਨ੍ਹ) ਕੁਰਬਾਨ ॥੪॥੧੦॥੮੦॥

ਸਿਰੀ ਰਾਗੁ, ਮਹਲਾ ੫ ॥

ਮਿਲਿ ਸਤਿਗੁਰ, ਸਭੁ ਦੁਖੁ (ਦੁੱਖ) ਗਇਆ ; ਹਰਿ ਸੁਖੁ ਵਸਿਆ ਮਨਿ ਆਇ ॥ ਅੰਤਰਿ ਜੋਤਿ ਪ੍ਰਗਾਸੀਆ ; ਏਕਸੁ ਸਿਉ (ਸਿਉਂ) ਲਿਵ ਲਾਇ ॥ ਮਿਲਿ ਸਾਧੂ ਮੁਖੁ ਊਜਲਾ ; ਪੂਰਬਿ ਲਿਖਿਆ ਪਾਇ ॥ ਗੁਣ ਗੋਵਿੰਦ ਨਿਤ ਗਾਵਣੇ ; ਨਿਰਮਲ ਸਾਚੈ ਨਾਇ (ਨਾਇਂ)॥੧॥ ਮੇਰੇ ਮਨ ! ਗੁਰ ਸਬਦੀ, ਸੁਖੁ ਹੋਇ ॥ ਗੁਰ ਪੂਰੇ ਕੀ ਚਾਕਰੀ ; ਬਿਰਥਾ ਜਾਇ ਨ ਕੋਇ ॥੧॥ ਰਹਾਉ ॥ ਮਨ ਕੀਆ ਇਛਾਂ ਪੂਰੀਆ (ਕੀਆਂ ਇੱਛਾਂ ਪੂਰੀਆਂ) ; ਪਾਇਆ ਨਾਮੁ ਨਿਧਾਨੁ ॥ ਅੰਤਰਜਾਮੀ ਸਦਾ ਸੰਗਿ ; ਕਰਣੈਹਾਰੁ ਪਛਾਨੁ ॥ ਗੁਰ ਪਰਸਾਦੀ, ਮੁਖੁ ਊਜਲਾ ; ਜਪਿ ਨਾਮੁ, ਦਾਨੁ, ਇਸਨਾਨੁ॥ ਕਾਮੁ ਕ੍ਰੋਧੁ ਲੋਭੁ ਬਿਨਸਿਆ; ਤਜਿਆ ਸਭੁ ਅਭਿਮਾਨੁ॥੨॥ ਪਾਇਆ ਲਾਹਾ ਲਾਭੁ ਨਾਮੁ ; ਪੂਰਨ ਹੋਏ ਕਾਮ ॥ ਕਰਿ ਕਿਰਪਾ ਪ੍ਰਭਿ ਮੇਲਿਆ ; ਦੀਆ ਅਪਣਾ ਨਾਮੁ ॥ ਆਵਣ ਜਾਣਾ ਰਹਿ (ਰਹ) ਗਇਆ ; ਆਪਿ ਹੋਆ ਮਿਹਰਵਾਨੁ ॥ ਸਚੁ ਮਹਲੁ ਘਰੁ ਪਾਇਆ ; ਗੁਰ ਕਾ ਸਬਦੁ ਪਛਾਨੁ ॥੩॥ ਭਗਤ ਜਨਾ (ਜਨਾਂ) ਕਉ ਰਾਖਦਾ (ਰਾੱਖਦਾ) ; ਆਪਣੀ ਕਿਰਪਾ ਧਾਰਿ ॥ ਹਲਤਿ ਪਲਤਿ ਮੁਖ ਊਜਲੇ ; ਸਾਚੇ ਕੇ ਗੁਣ ਸਾਰਿ ॥ ਆਠ ਪਹਰ ਗੁਣ ਸਾਰਦੇ (ਭਾਵ ਸੰਭਾਲ਼ਦੇ); ਰਤੇ (ਰੱਤੇ) ਰੰਗਿ ਅਪਾਰ॥ ਪਾਰਬ੍ਰਹਮੁ ਸੁਖ ਸਾਗਰੋ ; ਨਾਨਕ ! ਸਦ ਬਲਿਹਾਰ ॥੪॥੧੧॥੮੧॥

ਸਿਰੀ ਰਾਗੁ, ਮਹਲਾ ੫॥

ਪੂਰਾ ਸਤਿਗੁਰੁ, ਜੇ ਮਿਲੈ ; ਪਾਈਐ ਸਬਦੁ ਨਿਧਾਨੁ ॥ ਕਰਿ ਕਿਰਪਾ ਪ੍ਰਭ  ! ਆਪਣੀ ; ਜਪੀਐ ਅੰਮ੍ਰਿਤ-ਨਾਮੁ ॥ ਜਨਮ ਮਰਣ ਦੁਖੁ ਕਾਟੀਐ ; ਲਾਗੈ ਸਹਜਿ ਧਿਆਨੁ ॥੧॥ ਮੇਰੇ ਮਨ ! ਪ੍ਰਭ ਸਰਣਾਈ (ਸ਼ਰਣਾਈ) ਪਾਇ ॥ ਹਰਿ ਬਿਨੁ, ਦੂਜਾ ਕੋ ਨਹੀ (ਨਹੀਂ) ; ਏਕੋ ਨਾਮੁ ਧਿਆਇ ॥੧॥ ਰਹਾਉ ॥ ਕੀਮਤਿ ਕਹਣੁ ਨ ਜਾਈਐ ; ਸਾਗਰੁ ਗੁਣੀ ਅਥਾਹੁ (ਅਥਾਹ)॥ ਵਡਭਾਗੀ ! ਮਿਲੁ ਸੰਗਤੀ ; ਸਚਾ ਸਬਦੁ ਵਿਸਾਹੁ (ਵਿਸਾਹ ‘ਭਾਵ ਖ਼ਰੀਦ, ਹੁਕਮੀ ਭਵਿੱਖ ਕਾਲ ਕਿਰਿਆ)॥ ਕਰਿ ਸੇਵਾ ਸੁਖ ਸਾਗਰੈ ; ਸਿਰਿ ਸਾਹਾ ਪਾਤਿਸਾਹੁ (ਸ਼ਾਹਾਂ ਪਾਤਿਸ਼ਾਹ)॥੨॥ ਚਰਣ ਕਮਲ ਕਾ ਆਸਰਾ ; ਦੂਜਾ ਨਾਹੀ ਠਾਉ (ਨਾਹੀਂ ਠਾਉਂ)॥ ਮੈ ਧਰ (ਭਾਵ ਟੇਕ) ਤੇਰੀ, ਪਾਰਬ੍ਰਹਮ ! ਤੇਰੈ ਤਾਣਿ ਰਹਾਉ (ਰਹਾਉਂ ਭਾਵ ਰਹਉਂ)॥ ਨਿਮਾਣਿਆ, ਪ੍ਰਭ  !  ਮਾਣੁ ਤੂੰ ; ਤੇਰੈ ਸੰਗਿ ਸਮਾਉ (ਸਮਾਉਂ)॥੩॥ ਹਰਿ ਜਪੀਐ ਆਰਾਧੀਐ ; ਆਠ ਪਹਰ ਗੋਵਿੰਦੁ ॥ ਜੀਅ (ਜੀ..), ਪ੍ਰਾਣ, ਤਨੁ, ਧਨੁ ਰਖੇ (ਰੱਖੇ) ; ਕਰਿ ਕਿਰਪਾ ਰਾਖੀ ਜਿੰਦੁ ॥ ਨਾਨਕ ! ਸਗਲੇ ਦੋਖ ਉਤਾਰਿਅਨੁ ; ਪ੍ਰਭੁ ਪਾਰਬ੍ਰਹਮ ਬਖਸਿੰਦੁ (ਬਖ਼ਸ਼ਿੰਦ)॥੪॥੧੨॥੮੨॥

(ਨੋਟ: ਉਕਤ ਸ਼ਬਦ ਦੇ ਦੂਸਰੇ ਬੰਦ ‘‘ਵਡਭਾਗੀ ! ਮਿਲੁ ਸੰਗਤੀ..॥’’ ਪੰਕਤੀ ’ਚ ਦਰਜ ਸ਼ਬਦ ‘ਵਡਭਾਗੀ’ ਦਾ ਉਚਾਰਨ ‘ਵਡਭਾਗੀਂ’ (ਬਿੰਦੀ ਸਮੇਤ) ਕਰਨਾ ਦਰੁਸਤ ਨਹੀਂ ਕਿਉਂਕਿ ਇਹ ਸ਼ਬਦ ਇੱਕ ਵਚਨ ‘ਮਨ’ ਦੇ ਪ੍ਰਥਾਇ ਸੰਬੋਧਨ ਰੂਪ ਹੈ, ਜਿਸ ਦਾ ਅਰਥ ਹੈ: ਹੇ ਵਡਭਾਗੀ ਮਨ  !

ਧਿਆਨ ਰਹੇ ਕਿ ਗੁਰਬਾਣੀ ’ਚ ‘ਵਡਭਾਗੀ ਸ਼ਬਦ 188 ਵਾਰ ਤੇ ਬਡਭਾਗੀ 18 ਵਾਰ ਦਰਜ ਹਨ, ਇਨ੍ਹਾਂ ਦੇ ਉਚਾਰਨ ਸੇਧ ਲਈ ਕੇਵਲ ਇੱਕ-ਇੱਕ ਵਾਰ ‘ਵਡਭਾਗੀਂ ਤੇ ਬਡਭਾਗੀਂ’ (ਬਿੰਦੀ ਸਹਿਤ) ਸ਼ਬਦ ਵੀ ਦਰਜ ਕੀਤੇ ਗਏ ਹਨ; ਜਿਵੇਂ ਕਿ: ‘‘ਇਹੁ ਮਨੁ ਦੇਇ ਕੀਏ ਸੰਤ ਮੀਤਾ; ਕ੍ਰਿਪਾਲ ਭਏ ‘ਬਡਭਾਗਂੀ’ ॥’’ (ਮ: ੫/੧੨੬੭) ਤੇ ‘‘ਕਹੁ ਨਾਨਕ   ! ਪਾਈਐ ‘ਵਡਭਾਗਂੀ’; ਮਨ ਤਨ ਹੋਇ ਬਿਗਾਸਾ ॥’’ (ਮ: ੫/੧੨੦੮) ਇਸ ਲਈ ਜਦ ‘ਵਡਭਾਗੀ’ ਜਾਂ ‘ਬਡਭਾਗੀ’ ਸ਼ਬਦ ਦਾ ਅਰਥ ‘ਵੱਡੇ ਭਾਗਾਂ ਨਾਲ਼’ ਜਾਂ ‘ਵੱਡੇ ਭਾਗਾਂ ਵਾਲਿਆਂ ਉੱਤੇ’ ਭਾਵ ਕਰਣ ਕਾਰਕ ਜਾਂ ਅਧਿਕਰਣ ਕਾਰਨ, ਬਹੁ ਵਚਨ ਹੋਵੇ ਤਦ ਹੀ ਅਨੁਨਾਸਕ ਧੁਨੀ ਇਸਤੇਮਾਲ ਹੁੰਦੀ ਹੈ, ਹਰ ਜਗ੍ਹਾ ਨਹੀਂ।)

ਸਿਰੀ ਰਾਗੁ, ਮਹਲਾ ੫ ॥

ਪ੍ਰੀਤਿ ਲਗੀ (ਲੱਗੀ), ਤਿਸੁ ਸਚ ਸਿਉ (ਸਿਉਂ); ਮਰੈ ਨ ਆਵੈ ਜਾਇ ॥ ਨਾ ਵੇਛੋੜਿਆ (ਵੇਛੋੜਿਆਂ) ਵਿਛੁੜੈ ; ਸਭ ਮਹਿ ਰਹਿਆ ਸਮਾਇ ॥ ਦੀਨ, ਦਰਦ ਦੁਖ-ਭੰਜਨਾ ; ਸੇਵਕ ਕੈ ਸਤ ਭਾਇ ॥ ਅਚਰਜ ਰੂਪੁ ਨਿਰੰਜਨੋ ; ਗੁਰਿ ਮੇਲਾਇਆ, ਮਾਇ  ! ॥੧॥ ਭਾਈ ਰੇ ! ਮੀਤੁ ਕਰਹੁ, ਪ੍ਰਭੁ ਸੋਇ ॥ ਮਾਇਆ ਮੋਹ ਪਰੀਤਿ ਧ੍ਰਿਗੁ ; ਸੁਖੀ ਨ ਦੀਸੈ ਕੋਇ॥੧॥ ਰਹਾਉ॥ ਦਾਨਾ, ਦਾਤਾ, ਸੀਲਵੰਤੁ (ਸ਼ੀਲਵੰਤ) ; ਨਿਰਮਲੁ ਰੂਪੁ ਅਪਾਰੁ ॥ ਸਖਾ ਸਹਾਈ ਅਤਿ ਵਡਾ (ਵੱਡਾ); ਊਚਾ ਵਡਾ (ਵੱਡਾ) ਅਪਾਰੁ ॥ ਬਾਲਕੁ ਬਿਰਧਿ ਨ ਜਾਣੀਐ ; ਨਿਹਚਲੁ ਤਿਸੁ ਦਰਵਾਰੁ ॥ ਜੋ ਮੰਗੀਐ, ਸੋਈ ਪਾਈਐ ; ਨਿਧਾਰਾ (ਨਿਧਾਰਾਂ) ਆਧਾਰੁ ॥੨॥ ਜਿਸੁ ਪੇਖਤ, ਕਿਲਵਿਖ ਹਿਰਹਿ (ਹਿਰੈਂ); ਮਨਿ ਤਨਿ ਹੋਵੈ ਸਾਂਤਿ (ਸ਼ਾਂਤ)॥ ਇਕ ਮਨਿ, ਏਕੁ ਧਿਆਈਐ ; ਮਨ ਕੀ ਲਾਹਿ (ਲਾਹ) ਭਰਾਂਤਿ ॥ ਗੁਣ-ਨਿਧਾਨੁ ਨਵਤਨੁ ਸਦਾ ; ਪੂਰਨ ਜਾ ਕੀ ਦਾਤਿ ॥ ਸਦਾ ਸਦਾ ਆਰਾਧੀਐ ; ਦਿਨੁ ਵਿਸਰਹੁ ਨਹੀ (ਨਹੀਂ), ਰਾਤਿ॥੩॥ ਜਿਨ (ਜਿਨ੍ਹ) ਕਉ ਪੂਰਬਿ ਲਿਖਿਆ ; ਤਿਨ (ਤਿਨ੍ਹ) ਕਾ ਸਖਾਗੋਵਿੰਦੁ ॥ ਤਨੁ, ਮਨੁ, ਧਨੁ ਅਰਪੀ (ਅਰਪੀਂ) ਸਭੋ ; ਸਗਲ ਵਾਰੀਐ ਇਹ ਜਿੰਦੁ ॥ ਦੇਖੈ ਸੁਣੈ ਹਦੂਰਿ ਸਦ ; ਘਟਿ ਘਟਿ ਬ੍ਰਹਮੁ ਰਵਿੰਦੁ ॥ ਅਕਿਰਤਘਣਾ (ਅਕਿਰਤਘਣਾਂ) ਨੋ ਪਾਲਦਾ ; ਪ੍ਰਭ, ਨਾਨਕ ! ਸਦ ਬਖਸਿੰਦੁ (ਬਖ਼ਸ਼ਿੰਦ)॥੪॥੧੩॥੮੩॥

(ਨੋਟ: ਉਕਤ ਸ਼ਬਦ ਦੇ ਚੌਥੇ ਬੰਦ ’ਚ ਦਰਜ ਪੰਕਤੀ ‘‘ਸਗਲ ਵਾਰੀਐ ਇਹ ਜਿੰਦੁ॥’’ ’ਚ ਸਪੱਸ਼ਟ ਹੋ ਜਾਂਦਾ ਹੈ ਕਿ ‘ਜਿੰਦੁ’ ਸ਼ਬਦ ਇਸਤ੍ਰੀ ਲਿੰਗ ਹੈ ਕਿਉਂਕਿ ਇਸ ਦਾ ਪੜਨਾਵੀਂ ਵਿਸ਼ੇਸ਼ਣ ਸ਼ਬਦ ‘ਇਹ’ ਅੰਤ ਮੁਕਤ ਇਸਤ੍ਰੀ ਲਿੰਗ ਦਾ ਸੂਚਕ ਹੈ। ਗੁਰਬਾਣੀ ’ਚ ‘ਜਿੰਦੂ’ ਸ਼ਬਦ 5 ਵਾਰ ਤੇ ‘ਜਿੰਦੁ’ 14 ਵਾਰ ਦਰਜ ਹੈ।)

ਸਿਰੀ ਰਾਗੁ, ਮਹਲਾ ੫ ॥

ਮਨੁ ਤਨੁ ਧਨੁ, ਜਿਨਿ (ਜਿਨ੍ਹ) ਪ੍ਰਭਿ ਦੀਆ ; ਰਖਿਆ ਸਹਜਿ ਸਵਾਰਿ ॥ ਸਰਬ ਕਲਾ ਕਰਿ ਥਾਪਿਆ ; ਅੰਤਰਿ ਜੋਤਿ ਅਪਾਰ ॥ ਸਦਾ ਸਦਾ ਪ੍ਰਭੁ ਸਿਮਰੀਐ ; ਅੰਤਰਿ ਰਖੁ (ਰੱਖ) ਉਰ ਧਾਰਿ ॥੧॥ ਮੇਰੇ ਮਨ ! ਹਰਿ ਬਿਨੁ, ਅਵਰੁ ਨ ਕੋਇ ॥ ਪ੍ਰਭ ਸਰਣਾਈ (ਸ਼ਰਣਾਈ), ਸਦਾ ਰਹੁ (‘ਰਹ’ ਇਹ ਸ਼ਬਦ ਹੁਕਮੀ ਭਵਿਖ ਕਾਲ ਕਿਰਿਆ ਹੈ); ਦੂਖੁ ਨ ਵਿਆਪੈ ਕੋਇ॥੧॥ ਰਹਾਉ ॥ ਰਤਨ ਪਦਾਰਥ ਮਾਣਕਾ ; ਸੁਇਨਾ ਰੁਪਾ ਖਾਕੁ (ਰੁਪਾ ਖ਼ਾਕ)॥ ਮਾਤ ਪਿਤਾ ਸੁਤ ਬੰਧਪਾ ; ਕੂੜੇ ਸਭੇ ਸਾਕ ॥ ਜਿਨਿ (ਜਿਨ੍ਹ) ਕੀਤਾ ਤਿਸਹਿ (ਤਿਸ੍ਹੈ) ਨ ਜਾਣਈ ; ਮਨਮੁਖ ਪਸੁ (ਥੋੜਾ ‘ਪਸ਼ੂ’ ਵਾਙ) ਨਾਪਾਕ ॥੨॥ ਅੰਤਰਿ ਬਾਹਰਿ ਰਵਿ ਰਹਿਆ ; ਤਿਸ ਨੋ ਜਾਣੈ ਦੂਰਿ ॥ ਤ੍ਰਿਸਨਾ (ਤ੍ਰਿਸ਼ਨਾ) ਲਾਗੀ ਰਚਿ ਰਹਿਆ ; ਅੰਤਰਿ ਹਉਮੈ ਕੂਰਿ ॥ ਭਗਤੀ ਨਾਮ ਵਿਹੂਣਿਆ; ਆਵਹਿ ਵੰਞਹਿ (ਆਵੈਂ ਵੰਝੈਂ) ਪੂਰ ॥੩॥ ਰਾਖਿ ਲੇਹੁ (ਥੋੜਾ ‘ਲੇਹਉ’ ਵਾਙ) ਪ੍ਰਭੁ ਕਰਣਹਾਰ ! ਜੀਅ (ਜੀ..) ਜੰਤ ਕਰਿ ਦਇਆ॥ ਬਿਨੁ ਪ੍ਰਭ, ਕੋਇ ਨ ਰਖਨਹਾਰੁ (ਰੱਖਨਹਾਰ); ਮਹਾ (ਮਹਾਂ) ਬਿਕਟ ਜਮ ਭਇਆ ॥ ਨਾਨਕ ! ਨਾਮੁ ਨ ਵੀਸਰਉ (ਵੀਸਰਉਂ) ; ਕਰਿ ਅਪੁਨੀ, ਹਰਿ ! ਮਇਆ ॥੪॥੧੪॥੮੪॥

ਸਿਰੀ ਰਾਗੁ, ਮਹਲਾ ੫ ॥

ਮੇਰਾ ਤਨੁ ਅਰੁ ਧਨੁ ਮੇਰਾ ; ਰਾਜ ਰੂਪ ਮੈ ਦੇਸੁ ॥ ਸੁਤ ਦਾਰਾ ਬਨਿਤਾ ਅਨੇਕ ; ਬਹੁਤੁ ਰੰਗ ਅਰੁ ਵੇਸ ॥ ਹਰਿ ਨਾਮੁ ਰਿਦੈ ਨ ਵਸਈ (ਵਸ+ਈ); ਕਾਰਜਿ ਕਿਤੈ ਨ ਲੇਖਿ ॥੧॥ ਮੇਰੇ ਮਨ ! ਹਰਿ ਹਰਿ ਨਾਮੁ ਧਿਆਇ॥ ਕਰਿ ਸੰਗਤਿ ਨਿਤ ਸਾਧ ਕੀ; ਗੁਰ ਚਰਣੀ ਚਿਤੁ ਲਾਇ॥੧॥ ਰਹਾਉ॥ ਨਾਮੁ ਨਿਧਾਨੁ ਧਿਆਈਐ ; ਮਸਤਕਿ ਹੋਵੈ ਭਾਗੁ ॥ ਕਾਰਜ ਸਭਿ ਸਵਾਰੀਅਹਿ (ਸਵਾਰੀਐਂ) ; ਗੁਰ ਕੀ ਚਰਣੀ ਲਾਗੁ ॥ ਹਉਮੈ ਰੋਗੁ, ਭ੍ਰਮੁ ਕਟੀਐ (ਕੱਟੀਐ) ; ਨਾ ਆਵੈ, ਨਾ ਜਾਗੁ (ਭਾਵ ਜਾਏਗਾ, ਮਰੇਗਾ)॥੨॥ ਕਰਿ ਸੰਗਤਿ ਤੂ ਸਾਧ ਕੀ ; ਅਠਸਠਿ ਤੀਰਥ ਨਾਉ (ਨ੍ਹਾਉ)॥ ਜੀਉ ਪ੍ਰਾਣ ਮਨੁ ਤਨੁ ਹਰੇ ; ਸਾਚਾ ਏਹੁ (ਏਹ) ਸੁਆਉ ॥ ਐਥੈ ਮਿਲਹਿ ਵਡਾਈਆ (ਮਿਲੈਂ ਵਡਾਈਆਂ), ਦਰਗਹਿ ਪਾਵਹਿ ਥਾਉ (ਦਰਗ੍ਾ ਪਾਵਹਿਂ ਥਾਂਉ)॥੩॥ ਕਰੇ, ਕਰਾਏ ਆਪਿ ਪ੍ਰਭੁ ; ਸਭੁ ਕਿਛੁ ਤਿਸ ਹੀ ਹਾਥਿ॥ ਮਾਰਿ ਆਪੇ ਜੀਵਾਲਦਾ ; ਅੰਤਰਿ ਬਾਹਰਿ ਸਾਥਿ ॥ ਨਾਨਕ ! ਪ੍ਰਭ ਸਰਣਾਗਤੀ (ਸ਼ਰਣਾਗਤੀ) ; ਸਰਬ ਘਟਾ (ਘਟਾਂ) ਕੇ ਨਾਥ ॥੪॥੧੫॥੮੫॥

ਸਿਰੀ ਰਾਗੁ, ਮਹਲਾ ੫ ॥

ਸਰਣਿ (ਸ਼ਰਣ) ਪਏ ਪ੍ਰਭ ਆਪਣੇ ; ਗੁਰੁ ਹੋਆ ਕਿਰਪਾਲੁ ॥ ਸਤਗੁਰ ਕੈ ਉਪਦੇਸਿਐ (ਉਪਦੇਸ਼ਿਐ); ਬਿਨਸੇ ਸਰਬ ਜੰਜਾਲ ॥ ਅੰਦਰੁ ਲਗਾ (ਲੱਗਾ) ਰਾਮ ਨਾਮਿ ; ਅੰਮ੍ਰਿਤ ਨਦਰਿ ਨਿਹਾਲੁ ॥੧॥ ਮਨ ਮੇਰੇ ! ਸਤਿਗੁਰ ਸੇਵਾ ਸਾਰੁ (ਭਾਵ ਸੰਭਾਲ਼)॥ ਕਰੇ ਦਇਆ ਪ੍ਰਭੁ ਆਪਣੀ ; ਇਕ ਨਿਮਖ ਨ ਮਨਹੁ (ਮਨੋਂ) ਵਿਸਾਰੁ ॥ ਰਹਾਉ॥ ਗੁਣ ਗੋਵਿੰਦ ਨਿਤ ਗਾਵੀਅਹਿ (ਗਾਵੀਐਂ); ਅਵਗੁਣ ਕਟਣਹਾਰ (ਕੱਟਣਹਾਰ)॥ ਬਿਨੁ ਹਰਿ ਨਾਮ ਨ ਸੁਖੁ ਹੋਇ ; ਕਰਿ ਡਿਠੇ ਬਿਸਥਾਰ ॥ ਸਹਜੇ ਸਿਫਤੀ ਰਤਿਆ (ਰੱਤਿਆਂ); ਭਵਜਲੁ ਉਤਰੇ ਪਾਰਿ ॥੨॥ ਤੀਰਥ ਵਰਤ ਲਖ ਸੰਜਮਾ ; ਪਾਈਐ ਸਾਧੂ ਧੂਰਿ ॥ ਲੂਕਿ ਕਮਾਵੈ ਕਿਸ ਤੇ ? ਜਾ (ਜਾਂ) ਵੇਖੈ ਸਦਾ ਹਦੂਰਿ ॥ ਥਾਨ ਥਨੰਤਰਿ ਰਵਿ ਰਹਿਆ ; ਪ੍ਰਭੁ ਮੇਰਾ ਭਰਪੂਰਿ ॥੩॥ ਸਚੁ ਪਾਤਿਸਾਹੀ (ਪਾਤਿਸ਼ਾਹੀ), ਅਮਰੁ ਸਚੁ ; ਸਚੇ ਸਚਾ ਥਾਨੁ ॥ ਸਚੀ ਕੁਦਰਤਿ ਧਾਰੀਅਨੁ ; ਸਚਿ ਸਿਰਜਿਓਨੁ ਜਹਾਨੁ ॥ ਨਾਨਕ ! ਜਪੀਐ ਸਚੁ ਨਾਮੁ ; ਹਉ (ਹਉਂ) ਸਦਾ-ਸਦਾ ਕੁਰਬਾਨੁ ॥੪॥ ੧੬॥੮੬॥

ਸਿਰੀ ਰਾਗੁ, ਮਹਲਾ ੫ ॥

ਉਦਮੁ ਕਰਿ ਹਰਿ ਜਾਪਣਾ (ਜਾੱਪਣਾ); ਵਡਭਾਗੀ (ਵਡਭਾਗੀਂ) ਧਨੁ ਖਾਟਿ॥ ਸੰਤ-ਸੰਗਿ ਹਰਿ ਸਿਮਰਣਾ; ਮਲੁ ਜਨਮ ਜਨਮ ਕੀ ਕਾਟਿ ॥੧॥ ਮਨ ਮੇਰੇ ! ਰਾਮ ਨਾਮੁ ਜਪਿ ਜਾਪੁ ॥ ਮਨ ਇਛੇ ਫਲ (ਇੱਛੇ ਫਲ਼) ਭੁੰਚਿ ਤੂ ; ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥ ਜਿਸੁ ਕਾਰਣਿ, ਤਨੁ ਧਾਰਿਆ; ਸੋ ਪ੍ਰਭੁ ਡਿਠਾ ਨਾਲਿ (ਡਿੱਠਾ ਨਾਲ਼)॥ ਜਲਿ ਥਲਿ ਮਹੀਅਲਿ ਪੂਰਿਆ ; ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥ ਮਨੁ ਤਨੁ ਨਿਰਮਲੁ ਹੋਇਆ ; ਲਾਗੀ ਸਾਚੁ ਪਰੀਤਿ॥ ਚਰਣ ਭਜੇ ਪਾਰਬ੍ਰਹਮ ਕੇ ; ਸਭਿ ਜਪ ਤਪ ਤਿਨ ਹੀ ਕੀਤਿ ॥੩॥ ਰਤਨ ਜਵੇਹਰ ਮਾਣਿਕਾ ; ਅੰਮ੍ਰਿਤੁ ਹਰਿ ਕਾ ਨਾਉ (ਨਾਂਉ)॥ ਸੂਖ ਸਹਜ ਆਨੰਦ ਰਸ ; ਜਨ ਨਾਨਕ  ! ਹਰਿ ਗੁਣ ਗਾਉ॥੪॥੧੭॥੮੭॥

ਸਿਰੀ ਰਾਗੁ, ਮਹਲਾ ੫ ॥

ਸੋਈ ਸਾਸਤੁ (ਸ਼ਾਸਤ), ਸਉਣੁ ਸੋਇ ; ਜਿਤੁ ਜਪੀਐ ਹਰਿ ਨਾਉ (ਨਾਂਉ)॥ ਚਰਣ ਕਮਲ, ਗੁਰਿ ਧਨੁ ਦੀਆ ; ਮਿਲਿਆ ਨਿਥਾਵੇ ਥਾਉ (ਥਾਂਉ)॥ ਸਾਚੀ ਪੂੰਜੀ, ਸਚੁ ਸੰਜਮੋ ; ਆਠ ਪਹਰ ਗੁਣ ਗਾਉ ॥ ਕਰਿ ਕਿਰਪਾ ਪ੍ਰਭੁ ਭੇਟਿਆ ; ਮਰਣੁ ਨ ਆਵਣੁ ‘ਜਾਉ’ (ਭਾਵ ਜਾਣਾ, ਮਰਨਾ)॥ ੧॥ ਮੇਰੇ ਮਨ  ! ਹਰਿ ਭਜੁ, ਸਦਾ ਇਕ ਰੰਗਿ ॥ ਘਟ ਘਟ ਅੰਤਰਿ ਰਵਿ ਰਹਿਆ ; ਸਦਾ ਸਹਾਈ ਸੰਗਿ ॥ ੧॥ ਰਹਾਉ ॥ ਸੁਖਾ (ਸੁੱਖਾਂ) ਕੀ ਮਿਤਿ, ਕਿਆ ਗਣੀ (ਗਣੀਂ) ? ਜਾ ਸਿਮਰੀ (ਜਾਂ ਸਿਮਰੀਂ) ਗੋਵਿੰਦੁ ॥ ਜਿਨ (ਜਿਨ੍ਹ) ਚਾਖਿਆ, ਸੇ ਤ੍ਰਿਪਤਾਸਿਆ ; ਉਹ, ਰਸੁ ਜਾਣੈ ਜਿੰਦੁ ॥ ਸੰਤਾ (ਸੰਤਾਂ) ਸੰਗਤਿ ਮਨਿ ਵਸੈ ; ਪ੍ਰਭੁ ਪ੍ਰੀਤਮੁ ਬਖਸਿੰਦੁ (ਬਖ਼ਸ਼ਿੰਦ)॥ ਜਿਨਿ (ਜਿਨ੍ਹ) ਸੇਵਿਆ ਪ੍ਰਭੁ ਆਪਣਾ ; ਸੋਈ ਰਾਜ ਨਰਿੰਦੁ॥੨॥ ਅਉਸਰਿ ਹਰਿ-ਜਸੁ ਗੁਣ-ਰਮਣ ਜਿਤੁ (ਭਾਵ ਜਿਸ ਅਵਸਰ ਜਾਂ ਸਮੇਂ ’ਚ); ਕੋਟਿ ਮਜਨ ਇਸਨਾਨੁ ॥ ਰਸਨਾ ਉਚਰੈ ਗੁਣਵਤੀ (ਗੁਣਵੰਤੀ); ਕੋਇ ਨ ਪੁਜੈ ਦਾਨੁ ॥ ਦ੍ਰਿਸਟਿ (ਦ੍ਰਿਸ਼ਟਿ) ਧਾਰਿ, ਮਨਿ ਤਨਿ ਵਸੈ ; ਦਇਆਲ ਪੁਰਖੁ ਮਿਹਰਵਾਨੁ ॥ ਜੀਉ, ਪਿੰਡੁ, ਧਨੁ ਤਿਸ ਦਾ ; ਹਉ (ਹਉਂ) ਸਦਾ-ਸਦਾ ਕੁਰਬਾਨੁ॥੩॥ ਮਿਲਿਆ, ਕਦੇ ਨ ਵਿਛੁੜੈ ; ਜੋ ਮੇਲਿਆ ਕਰਤਾਰਿ ॥ ਦਾਸਾ (ਦਾਸਾਂ) ਕੇ ਬੰਧਨ ਕਟਿਆ (ਕੱਟਿਆ) ; ਸਾਚੈ ਸਿਰਜਣਹਾਰਿ ॥ ਭੂਲਾ, ਮਾਰਗਿ ਪਾਇਓਨੁ ; ਗੁਣ ਅਵਗੁਣ ਨ ਬੀਚਾਰਿ ॥ ਨਾਨਕ ! ਤਿਸੁ ਸਰਣਾਗਤੀ (ਸ਼ਰਣਾਗਤੀ); ਜਿ ਸਗਲ ਘਟਾ (ਘਟਾਂ) ਆਧਾਰੁ ॥੪॥੧੮॥੮੮॥

(ਨੋਟ: ਉਕਤ ਸ਼ਬਦ ਦੇ ਦੂਸਰੇ ਬੰਦ ’ਚ ਪੰਕਤੀ ‘‘ਉਹ, ਰਸੁ ਜਾਣੈ ਜਿੰਦੁ ॥’’ ’ਚ ‘ਉਹ’ ਤੋਂ ਬਾਅਦ ਵਿਸਰਾਮ ਦੇਣਾ ਅਤਿ ਜ਼ਰੂਰੀ ਹੈ ਕਿਉਂਕਿ ‘ਉਹ’ (ਅੰਤ ਮੁਕਤਾ), ‘ਰਸੁ’ (ਪੁਲਿੰਗ) ਦਾ ਪੜਨਾਵੀਂ ਵਿਸ਼ੇਸ਼ਣ ਨਹੀਂ ਬਲਕਿ ‘ਜਿੰਦੁ’ (ਇਸਤ੍ਰੀ ਲਿੰਗ) ਦਾ ਹੈ।)

ਸਿਰੀ ਰਾਗੁ, ਮਹਲਾ ੫ ॥

ਰਸਨਾ ਸਚਾ ਸਿਮਰੀਐ ; ਮਨੁ ਤਨੁ ਨਿਰਮਲੁ ਹੋਇ ॥ ਮਾਤ ਪਿਤਾ ਸਾਕ ਅਗਲੇ ; ਤਿਸੁ ਬਿਨੁ, ਅਵਰੁ ਨ ਕੋਇ ॥ ਮਿਹਰ ਕਰੇ ਜੇ ਆਪਣੀ ; ਚਸਾ ਨ ਵਿਸਰੈ ਸੋਇ ॥੧॥ ਮਨ ਮੇਰੇ ! ਸਾਚਾ ਸੇਵਿ, ਜਿਚਰੁ ਸਾਸੁ ॥ ਬਿਨੁ ਸਚੇ, ਸਭ ਕੂੜੁ ਹੈ ; ਅੰਤੇ ਹੋਇ ਬਿਨਾਸੁ ॥੧॥ ਰਹਾਉ ॥ ਸਾਹਿਬੁ ਮੇਰਾ ਨਿਰਮਲਾ ; ਤਿਸੁ ਬਿਨੁ, ਰਹਣੁ ਨ ਜਾਇ॥ ਮੇਰੈ ਮਨਿ ਤਨਿ ਭੁਖ (ਭੁੱਖ) ਅਤਿ ਅਗਲੀ; ਕੋਈ ਆਣਿ ਮਿਲਾਵੈ ਮਾਇ ! ॥ ਚਾਰੇ ਕੁੰਡਾ ਭਾਲੀਆ (ਕੁੰਡਾਂ ਭਾਲ਼ੀਆਂ); ਸਹ (ਥੋੜਾ ‘ਸ਼ਾ’ ਵਾਙ ਭਾਵ ਸ਼ਾਹ) ਬਿਨੁ, ਅਵਰੁ ਨ ਜਾਇ ॥੨॥ ਤਿਸੁ ਆਗੈ ਅਰਦਾਸਿ ਕਰਿ ; ਜੋ ਮੇਲੇ ਕਰਤਾਰੁ ॥ ਸਤਿਗੁਰੁ ਦਾਤਾ ਨਾਮ ਕਾ ; ਪੂਰਾ ਜਿਸੁ ਭੰਡਾਰੁ॥ ਸਦਾ ਸਦਾ ਸਾਲਾਹੀਐ ; ਅੰਤੁ ਨ ਪਾਰਾਵਾਰੁ॥੩॥ ਪਰਵਦਗਾਰੁ ਸਾਲਾਹੀਐ ; ਜਿਸ ਦੇ ਚਲਤ ਅਨੇਕ ॥ ਸਦਾ ਸਦਾ ਆਰਾਧੀਐ ; ਏਹਾ ਮਤਿ ਵਿਸੇਖ (ਵਿਸ਼ੇਖ)॥ ਮਨਿ ਤਨਿ ਮਿਠਾ (ਮਿੱਠਾ) ਤਿਸੁ ਲਗੈ (ਲੱਗੈ); ਜਿਸੁ ਮਸਤਕਿ, ਨਾਨਕ ! ਲੇਖ (ਭਾਵ ਭਾਗ, ਨਸੀਬ)॥੪॥੧੯॥੮੯॥

ਸਿਰੀ ਰਾਗੁ, ਮਹਲਾ ੫॥

ਸੰਤ ਜਨਹੁ ! ਮਿਲਿ, ਭਾਈਹੋ (ਭਾਈ+ਹੋ) ! ਸਚਾ ਨਾਮੁ ਸਮਾਲਿ (ਸਮ੍ਹਾਲ਼) ॥ ਤੋਸਾ ਬੰਧਹੁ ਜੀਅ (ਜੀ..) ਕਾ ; ਐਥੈ ਓਥੈ ਨਾਲਿ (ਓੱਥੈ ਨਾਲ਼)॥ ਗੁਰ ਪੂਰੇ ਤੇ ਪਾਈਐ ; ਅਪਣੀ ਨਦਰਿ ਨਿਹਾਲਿ ॥ ਕਰਮਿ ਪਰਾਪਤਿ ਤਿਸੁ ਹੋਵੈ ; ਜਿਸ ਨੋ ਹੋਇ ਦਇਆਲੁ (ਦਇਆ+ਲ)॥੧॥ ਮੇਰੇ ਮਨ ! ਗੁਰ ਜੇਵਡੁ, ਅਵਰੁ ਨ ਕੋਇ ॥ ਦੂਜਾ ਥਾਉ (ਥਾਉਂ) ਨ ਕੋ ਸੁਝੈ ; ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥ ਸਗਲ ਪਦਾਰਥ ਤਿਸੁ ਮਿਲੇ ; ਜਿਨਿ (ਜਿਨ੍ਹ), ਗੁਰੁ ਡਿਠਾ ਜਾਇ ॥ ਗੁਰ ਚਰਣੀ, ਜਿਨ (ਜਿਨ੍ਹ) ਮਨੁ ਲਗਾ (ਲੱਗਾ) ; ਸੇ ਵਡਭਾਗੀ ਮਾਇ ! ॥ ਗੁਰੁ ਦਾਤਾ, ਸਮਰਥੁ (ਸਮਰੱਥ) ਗੁਰੁ ; ਗੁਰੁ, ਸਭ ਮਹਿ ਰਹਿਆ ਸਮਾਇ ॥ ਗੁਰੁ ਪਰਮੇਸਰੁ ਪਾਰਬ੍ਰਹਮੁ ; ਗੁਰੁ, ਡੁਬਦਾ (ਡੁੱਬਦਾ) ਲਏ ਤਰਾਇ ॥੨॥ ਕਿਤੁ ਮੁਖਿ ਗੁਰੁ ਸਾਲਾਹੀਐ ? ਕਰਣ ਕਾਰਣ ਸਮਰਥੁ (ਸਮਰੱਥ)॥ ਸੇ ਮਥੇ (ਮੱਥੇ) ਨਿਹਚਲ ਰਹੇ ; ਜਿਨ (ਜਿਨ੍ਹ), ਗੁਰਿ ਧਾਰਿਆ ਹਥੁ (ਹੱਥ)॥ ਗੁਰਿ, ਅੰਮ੍ਰਿਤ-ਨਾਮੁ ਪੀਆਲਿਆ ; ਜਨਮ ਮਰਨ ਕਾ ਪਥੁ (‘ਪੱਥ’ ਭਾਵ ਪਰਹੇਜ਼, ਸੁਖਦਾਈ ਖ਼ੁਰਾਕ)॥ ਗੁਰੁ ਪਰਮੇਸਰੁ ਸੇਵਿਆ ; ਭੈ-ਭੰਜਨੁ ਦੁਖ ਲਥੁ (ਦੁੱਖ ਲੱਥ)॥੩॥ ਸਤਿਗੁਰੁ ਗਹਿਰ ਗਭੀਰੁ ਹੈ ; ਸੁਖ ਸਾਗਰੁ, ਅਘ-ਖੰਡੁ ॥ ਜਿਨਿ (ਜਿਨ੍ਹ) ਗੁਰੁ ਸੇਵਿਆ ਆਪਣਾ ; ਜਮਦੂਤ ਨ ਲਾਗੈ ਡੰਡੁ ॥ ਗੁਰ ਨਾਲਿ (ਨਾਲ਼) ਤੁਲਿ ਨ ਲਗਈ (ਲਗ+ਈ) ; ਖੋਜਿ ਡਿਠਾ ਬ੍ਰਹਮੰਡੁ ॥ ਨਾਮੁ ਨਿਧਾਨੁ ਸਤਿਗੁਰਿ ਦੀਆ ; ਸੁਖੁ, ਨਾਨਕ  !  ਮਨ ਮਹਿ ਮੰਡੁ (ਮੰਡਿਆ ਭਾਵ ਮਿਲਾਇਆ ਜਾਂ ਪ੍ਰੋ ਲਿਆ)॥੪॥੨੦॥੯੦॥

ਸਿਰੀ ਰਾਗੁ, ਮਹਲਾ ੫ ॥

ਮਿਠਾ (ਮਿੱਠਾ) ਕਰਿ ਕੈ ਖਾਇਆ ; ਕਉੜਾ (ਕੌੜਾ) ਉਪਜਿਆ ਸਾਦੁ ॥ ਭਾਈ, ਮੀਤ, ਸੁਰਿਦ (ਭਾਵ ਸੁਹਿਰਦ, ਸਨੇਹੀ) ਕੀਏ ; ਬਿਖਿਆ ਰਚਿਆ ਬਾਦੁ ॥ ਜਾਂਦੇ ਬਿਲਮ ਨ ਹੋਵਈ (ਹੋਵ+ਈ) ; ਵਿਣੁ ਨਾਵੈ (ਨਾਵੈਂ, ਇਹ ਬੜਾ) ਬਿਸਮਾਦੁ ॥੧॥ ਮੇਰੇ ਮਨ  ! ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ, ਸੋ ਵਿਣਸਣਾ ; ਮਨ ਕੀ ਮਤਿ ਤਿਆਗੁ ॥੧॥ ਰਹਾਉ ॥ ਜਿਉ (ਜਿਉਂ) ਕੂਕਰੁ ਹਰਕਾਇਆ ; ਧਾਵੈ ਦਹ ਦਿਸ ਜਾਇ ॥ ਲੋਭੀ ਜੰਤੁ ਨ ਜਾਣਈ (ਜਾਣ+ਈ); ਭਖੁ ਅਭਖੁ (ਅਭੱਖ) ਸਭ ਖਾਇ ॥ ਕਾਮ ਕ੍ਰੋਧ ਮਦਿ ਬਿਆਪਿਆ ; ਫਿਰਿ ਫਿਰਿ ਜੋਨੀ (ਜੋਨੀਂ) ਪਾਇ ॥੨॥ ਮਾਇਆ ਜਾਲੁ ਪਸਾਰਿਆ ; ਭੀਤਰਿ ਚੋਗ ਬਣਾਇ ॥ ਤ੍ਰਿਸਨਾ (ਤ੍ਰਿਸ਼ਨਾ) ਪੰਖੀ ਫਾਸਿਆ ; ਨਿਕਸੁ ਨ ਪਾਏ ਮਾਇ ! ॥ ਜਿਨਿ (ਜਿਨ੍ਹ) ਕੀਤਾ, ਤਿਸਹਿ (ਤਿਸ੍ਹੈ) ਨ ਜਾਣਈ (ਜਾਣ+ਈ) ; ਫਿਰਿ ਫਿਰਿ ਆਵੈ ਜਾਇ॥੩॥ ਅਨਿਕ ਪ੍ਰਕਾਰੀ (ਪ੍ਰਕਾਰੀਂ) ਮੋਹਿਆ; ਬਹੁ ਬਿਧਿ ਇਹੁ (ਇਹ) ਸੰਸਾਰੁ॥ ਜਿਸ ਨੋ ਰਖੈ (ਰੱਖੈ), ਸੋ ਰਹੈ ; ਸੰਮ੍ਰਿਥੁ ਪੁਰਖੁ ਅਪਾਰੁ ॥ ਹਰਿ ਜਨ, ਹਰਿ ਲਿਵ ਉਧਰੇ ; ਨਾਨਕ ! ਸਦ ਬਲਿਹਾਰੁ ॥੪॥੨੧॥੯੧॥

ਸਿਰੀ ਰਾਗੁ, ਮਹਲਾ ੫, ਘਰੁ ੨॥

ਗੋਇਲਿ ਆਇਆ ਗੋਇਲੀ ; ਕਿਆ ਤਿਸੁ ਡੰਫੁ ਪਸਾਰੁ ? ॥ ਮੁਹਲਤਿ ਪੁੰਨੀ ਚਲਣਾ (ਚੱਲਣਾ); ਤੂੰ ਸੰਮਲੁ (ਸੰਮ੍ਹਲ਼) ਘਰ ਬਾਰੁ ॥੧॥ ਹਰਿ ਗੁਣ ਗਾਉ, ਮਨਾ !ਸਤਿਗੁਰੁ ਸੇਵਿ ਪਿਆਰਿ ॥ ਕਿਆ, ਥੋੜੜੀ ਬਾਤ ਗੁਮਾਨੁ ? ॥੧॥ ਰਹਾਉ ॥ ਜੈਸੇ ਰੈਣਿ ਪਰਾਹੁਣੇ ; ਉਠਿ ਚਲਸਹਿ (ਉੱਠ ਚਲਸੈਂ) ਪਰਭਾਤਿ ॥ ਕਿਆ ਤੂੰ ਰਤਾ ਗਿਰਸਤ ਸਿਉ (ਰੱਤਾ ਗਿਰ੍ਸਤ ਸਿਉਂ) ? ਸਭ ਫੁਲਾ (ਫੁੱਲਾਂ) ਕੀ ਬਾਗਾਤਿ (ਭਾਵ ਬਗ਼ੀਚੀ)॥੨॥ ਮੇਰੀ ਮੇਰੀ ਕਿਆ ਕਰਹਿ (ਕਰੈਂ) ? ਜਿਨਿ (ਜਿਨ੍ਹ) ਦੀਆ, ਸੋ ਪ੍ਰਭੁ ਲੋੜਿ ॥ ਸਰਪਰ ਉਠੀ ਚਲਣਾ (ਉੱਠੀ ਚੱਲਣਾ) ; ਛਡਿ (ਛੱਡ) ਜਾਸੀ ਲਖ (ਲੱਖ) ਕਰੋੜਿ ॥੩॥ ਲਖ ਚਉਰਾਸੀਹ ਭ੍ਰਮਤਿਆ (ਭ੍ਰਮਤਿਆਂ) ; ਦੁਲਭ (ਦੁਲੱਭ) ਜਨਮੁ ਪਾਇਓਇ ॥ ਨਾਨਕ ! ਨਾਮੁ ਸਮਾਲਿ (ਸਮ੍ਹਾਲ਼) ਤੂੰ ; ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥