Guru Granth Sahib (Page No. 26-31)

0
424

(ਪੰਨਾ ਨੰਬਰ 26-31)

ੴ ਸਤਿ ਗੁਰ ਪ੍ਰਸਾਦਿ ॥

ਸਿਰੀ-ਰਾਗੁ, ਮਹਲਾ ੩ (ਤੀਜਾ), ਘਰੁ ੧ (ਪਹਿਲਾ)

(ਨੋਟ: ਧਿਆਨ ਰਹੇ ਕਿ ‘ਮਹਲਾ’ ਦਾ ਉਚਾਰਨ ‘ਮਹਿਲਾ’ ਜਾਂ ‘ਮਹੱਲਾ’ ਨਹੀਂ)

ਹਉ (ਹੌਂ), ਸਤਿਗੁਰੁ ਸੇਵੀ (ਸੇਵੀਂ) ਆਪਣਾ; ਇਕ ਮਨਿ, ਇਕ ਚਿਤਿ ਭਾਇ ॥ ਸਤਿਗੁਰੁ, ਮਨ ਕਾਮਨਾ (ਮਨ-ਕਾਮਨਾ) ਤੀਰਥੁ ਹੈ; ਜਿਸ ਨੋ ਦੇਇ ਬੁਝਾਇ ॥ ਮਨ-ਚਿੰਦਿਆ ਵਰੁ ਪਾਵਣਾ; ਜੋ ਇਛੈ (ਇੱਛੈ), ਸੋ ਫਲੁ (ਫਲ਼) ਪਾਇ ॥ ਨਾਉ (ਨਾਉਂ ) ਧਿਆਈਐ, ਨਾਉ (ਨਾਉਂ) ਮੰਗੀਐ; ਨਾਮੇ ਸਹਜਿ ਸਮਾਇ ॥੧॥ ਮਨ ਮੇਰੇ ! ਹਰਿ ਰਸੁ ਚਾਖੁ, ਤਿਖ ਜਾਇ ॥ ਜਿਨੀ (ਜਿਨ੍ਹੀਂ), ਗੁਰਮੁਖਿ ਚਾਖਿਆ; ਸਹਜੇ ਰਹੇ ਸਮਾਇ ॥੧॥ ਰਹਾਉ ॥ ਜਿਨੀ (ਜਿਨ੍ਹੀਂ) ਸਤਿਗੁਰੁ ਸੇਵਿਆ; ਤਿਨੀ (ਤਿਨ੍ਹੀਂ) ਪਾਇਆ ਨਾਮੁ ਨਿਧਾਨੁ ॥ ਅੰਤਰਿ ਹਰਿ ਰਸੁ, ਰਵਿ ਰਹਿਆ; ਚੂਕਾ ਮਨਿ ਅਭਿਮਾਨੁ ॥ ਹਿਰਦੈ ਕਮਲੁ ਪ੍ਰਗਾਸਿਆ; ਲਾਗਾ ਸਹਜਿ ਧਿਆਨੁ ॥ ਮਨੁ ਨਿਰਮਲੁ, ਹਰਿ ਰਵਿ ਰਹਿਆ; ਪਾਇਆ ਦਰਗਹਿ (ਦਰਗਾ) ਮਾਨੁ ॥੨॥ ਸਤਿਗੁਰੁ ਸੇਵਨਿ ਆਪਣਾ; ਤੇ ਵਿਰਲੇ ਸੰਸਾਰਿ ॥ ਹਉਮੈ ਮਮਤਾ ਮਾਰਿ ਕੈ; ਹਰਿ ਰਾਖਿਆ ਉਰ ਧਾਰਿ ॥ ਹਉ (ਹਉਂ), ਤਿਨ (ਤਿਨ੍ਹ) ਕੈ ਬਲਿਹਾਰਣੈ; ਜਿਨਾ (ਜਿਨ੍ਹਾਂ), ਨਾਮੇ ਲਗਾ (ਲੱਗਾ) ਪਿਆਰੁ ॥ ਸੇਈ ਸੁਖੀਏ ਚਹੁ ਜੁਗੀ (ਚਹੁੰ ਜੁਗੀਂ); ਜਿਨਾ (ਜਿਨ੍ਹਾਂ), ਨਾਮੁ ਅਖੁਟੁ (ਅਖੁੱਟ) ਅਪਾਰੁ ॥੩॥ ਗੁਰ ਮਿਲਿਐ, ਨਾਮੁ ਪਾਈਐ; ਚੂਕੈ ਮੋਹ ਪਿਆਸ ॥ ਹਰਿ ਸੇਤੀ ਮਨੁ ਰਵਿ ਰਹਿਆ; ਘਰ ਹੀ ਮਾਹਿ (ਮਾਹਿਂ) ਉਦਾਸੁ ॥ ਜਿਨਾ (ਜਿਨ੍ਹਾਂ), ਹਰਿ ਕਾ ਸਾਦੁ ਆਇਆ; ਹਉ (ਹੌਂ), ਤਿਨ (ਤਿਨ੍ਹ) ਬਲਿਹਾਰੈ ਜਾਸੁ ॥ ਨਾਨਕ  ! ਨਦਰੀ ਪਾਈਐ; ਸਚੁ ਨਾਮੁ ਗੁਣਤਾਸੁ ॥੪॥੧॥੩੪॥

ਸਿਰੀ-ਰਾਗੁ, ਮਹਲਾ ੩ ॥

ਬਹੁ ਭੇਖ ਕਰਿ, ਭਰਮਾਈਐ; ਮਨਿ ਹਿਰਦੈ ਕਪਟੁ ਕਮਾਇ ॥ ਹਰਿ ਕਾ ਮਹਲੁ, ਨ ਪਾਵਈ; ਮਰਿ, ਵਿਸਟਾ ਮਾਹਿ (ਵਿਸ਼ਟਾ ਮਾਹਿਂ) ਸਮਾਇ ॥੧॥ ਮਨ ਰੇ ! ਗ੍ਰਿਹ ਹੀ ਮਾਹਿ (ਮਾਹਿਂ) ਉਦਾਸੁ ॥ ਸਚੁ ਸੰਜਮੁ ਕਰਣੀ, ਸੋ ਕਰੇ; ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥ ਗੁਰ ਕੈ ਸਬਦਿ, ਮਨੁ ਜੀਤਿਆ; ਗਤਿ ਮੁਕਤਿ, ਘਰੈ ਮਹਿ (ਮਹਿਂ) ਪਾਇ ॥ ਹਰਿ ਕਾ ਨਾਮੁ ਧਿਆਈਐ; ਸਤਸੰਗਤਿ ਮੇਲਿ ਮਿਲਾਇ ॥੨॥ ਜੇ, ਲਖ ਇਸਤਰੀਆ ਭੋਗ ਕਰਹਿ (ਲੱਖ ਇਸਤਰੀਆਂ ਭੋਗ ਕਰਹਿਂ) ; ਨਵ ਖੰਡ ਰਾਜੁ ਕਮਾਹਿ (ਕਮਾਹਿਂ) ॥ ਬਿਨੁ ਸਤਿਗੁਰ, ਸੁਖੁ ਨ ਪਾਵਈ; ਫਿਰਿ ਫਿਰਿ ਜੋਨੀ ਪਾਹਿ (ਜੋਨੀਂ ਪਾਹਿਂ)॥੩॥ ਹਰਿ ਹਾਰੁ, ਕੰਠਿ ਜਿਨੀ (ਜਿਨ੍ਹੀਂ) ਪਹਿਰਿਆ; ਗੁਰ ਚਰਣੀ ਚਿਤੁ ਲਾਇ ॥ ਤਿਨਾ ਪਿਛੈ (ਤਿਨ੍ਹਾਂ ਪਿੱਛੈ), ਰਿਧਿ ਸਿਧਿ ਫਿਰੈ; ਓਨਾ (ਓਨ੍ਹਾਂ), ਤਿਲੁ ਨ ਤਮਾਇ (ਤਮਾ+ਇ) ॥੪॥ ਜੋ ਪ੍ਰਭ ਭਾਵੈ, ਸੋ ਥੀਐ; ਅਵਰੁ ਨ, ਕਰਣਾ ਜਾਇ ॥ ਜਨੁ ਨਾਨਕੁ ਜੀਵੈ, ਨਾਮੁ ਲੈ; ਹਰਿ ! ਦੇਵਹੁ (ਦੇਵੋ) ਸਹਜਿ ਸੁਭਾਇ ॥੫॥੨॥੩੫॥

ਸਿਰੀ ਰਾਗੁ, ਮਹਲਾ ੩, ਘਰੁ ੧॥

ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ ॥ ਗੁਰਮੁਖਿ ਕਾਰ ਕਮਾਵਣੀ (ਕਮਾਂਵਣੀ); ਸਚੁ, ਘਟਿ ਪਰਗਟੁ ਹੋਇ ॥ ਅੰਤਰਿ ਜਿਸ ਕੈ, ਸਚੁ ਵਸੈ; ਸਚੇ, ਸਚੀ ਸੋਇ ॥ ਸਚਿ ਮਿਲੇ, ਸੇ ਨ ਵਿਛੁੜਹਿ (ਵਿਛੁੜੈਂ); ਤਿਨ, ਨਿਜ ਘਰਿ ਵਾਸਾ ਹੋਇ ॥੧॥ ਮੇਰੇ ਰਾਮ  ! ਮੈ, ਹਰਿ ਬਿਨੁ, ਅਵਰੁ ਨ ਕੋਇ ॥ ਸਤਿਗੁਰੁ, ਸਚੁ ਪ੍ਰਭੁ ਨਿਰਮਲਾ; ਸਬਦਿ ਮਿਲਾਵਾ ਹੋਇ ॥੧॥ ਰਹਾਉ ॥ ਸਬਦਿ ਮਿਲੈ, ਸੋ ਮਿਲਿ ਰਹੈ ; ਜਿਸ ਨਉ (ਨੌ), ਆਪੇ ਲਏ ਮਿਲਾਇ ॥ ਦੂਜੈ ਭਾਇ, ਕੋ ਨਾ ਮਿਲੈ; ਫਿਰਿ ਫਿਰਿ ਆਵੈ ਜਾਇ॥ ਸਭ ਮਹਿ (ਮਹਿਂ) ਇਕੁ ਵਰਤਦਾ; ਏਕੋ ਰਹਿਆ ਸਮਾਇ॥ ਜਿਸ ਨਉ, ਆਪਿ ਦਇਆਲੁ ਹੋਇ; ਸੋ, ਗੁਰਮੁਖਿ ਨਾਮਿ ਸਮਾਇ ॥੨॥ ਪੜਿ ਪੜਿ (ਪੜ੍ਹ-ਪੜ੍ਹ) ਪੰਡਿਤ ਜੋਤਕੀ ; ਵਾਦ ਕਰਹਿ (ਕਰੈਂ) ਬੀਚਾਰੁ ॥ ਮਤਿ ਬੁਧਿ ਭਵੀ (ਭਵੀਂ), ਨ ਬੁਝਈ; ਅੰਤਰਿ ਲੋਭ ਵਿਕਾਰੁ ॥ ਲਖ ਚਉਰਾਸੀਹ ਭਰਮਦੇ; ਭ੍ਰਮਿ ਭ੍ਰਮਿ ਹੋਇ ਖੁਆਰੁ (ਖ਼ੁਆਰ)॥ ਪੂਰਬਿ ਲਿਖਿਆ ਕਮਾਵਣਾ (ਕਮਾਂਵਣਾ); ਕੋਇ ਨ ਮੇਟਣਹਾਰੁ ॥੩॥ ਸਤਗੁਰ ਕੀ ਸੇਵਾ ਗਾਖੜੀ; ਸਿਰੁ ਦੀਜੈ, ਆਪੁ ਗਵਾਇ ॥ ਸਬਦਿ ਮਿਲਹਿ (ਮਿਲੈਂ), ਤਾ (ਤਾਂ) ਹਰਿ ਮਿਲੈ ; ਸੇਵਾ ਪਵੈ ਸਭ ਥਾਇ (ਥਾਂਇ)॥ ਪਾਰਸਿ ਪਰਸਿਐ, ਪਾਰਸੁ ਹੋਇ; ਜੋਤੀ ਜੋਤਿ ਸਮਾਇ ॥ ਜਿਨ ਕਉ ਪੂਰਬਿ ਲਿਖਿਆ; ਤਿਨ, ਸਤਗੁਰੁ ਮਿਲਿਆ ਆਇ ॥੪॥ ਮਨ  ! ਭੁਖਾ ਭੁਖਾ ਮਤ ਕਰਹਿ (ਭੁੱਖਾ ਭੁੱਖਾ ਮਤ ਕਰੈਂ); ਮਤ ! ਤੂ ਕਰਹਿ (ਤੂੰ ਕਰਹਿਂ) ਪੂਕਾਰ ॥ ਲਖ ਚਉਰਾਸੀਹ, ਜਿਨਿ ਸਿਰੀ; ਸਭਸੈ ਦੇਇ ਅਧਾਰੁ ॥ ਨਿਰਭਉ ਸਦਾ ਦਇਆਲੁ ਹੈ; ਸਭਨਾ ਕਰਦਾ ਸਾਰ ॥ ਨਾਨਕ  ! ਗੁਰਮੁਖਿ ਬੁਝੀਐ; ਪਾਈਐ ਮੋਖ ਦੁਆਰੁ॥੫॥੩॥੩੬॥

ਸਿਰੀ ਰਾਗੁ, ਮਹਲਾ ੩ ॥

ਜਿਨੀ (ਜਿਨ੍ਹੀਂ) ਸੁਣਿ ਕੈ ਮੰਨਿਆ; ਤਿਨਾ (ਤਿਨ੍ਹਾਂ), ਨਿਜ ਘਰਿ ਵਾਸੁ॥ ਗੁਰਮਤੀ ਸਾਲਾਹਿ (ਸਾਲਾਹ) ਸਚੁ, ਹਰਿ ਪਾਇਆ ਗੁਣਤਾਸੁ ॥ ਸਬਦਿ ਰਤੇ (ਰੱਤੇ) ਸੇ ਨਿਰਮਲੇ; ਹਉ (ਹੌਂ), ਸਦ ਬਲਿਹਾਰੈ ਜਾਸੁ ॥ ਹਿਰਦੈ ਜਿਨ ਕੈ ਹਰਿ ਵਸੈ; ਤਿਤੁ ਘਟਿ ਹੈ ਪਰਗਾਸੁ ॥੧॥ ਮਨ ਮੇਰੇ ! ਹਰਿ ਹਰਿ ਨਿਰਮਲੁ ਧਿਆਇ ॥ ਧੁਰਿ ਮਸਤਕਿ, ਜਿਨ ਕਉ ਲਿਖਿਆ; ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥ ਹਰਿ ਸੰਤਹੁ (ਸੰਤੋ) ! ਦੇਖਹੁ (ਦੇਖੋ) ਨਦਰਿ ਕਰਿ; ਨਿਕਟਿ ਵਸੈ ਭਰਪੂਰਿ ॥ ਗੁਰਮਤਿ, ਜਿਨੀ (ਜਿਨ੍ਹ੍ਹੀਂ) ਪਛਾਣਿਆ; ਸੇ ਦੇਖਹਿ (ਦੇਖੈਂ) ਸਦਾ, ਹਦੂਰਿ ॥ ਜਿਨ (ਜਿਨ੍ਹ) ਗੁਣ, ਤਿਨ (ਤਿਨ੍ਹ) ਸਦ ਮਨਿ ਵਸੈ ; ਅਉਗੁਣਵੰਤਿਆ (ਔਗੁਣਵੰਤਿਆਂ) ਦੂਰਿ ॥ ਮਨਮੁਖ, ਗੁਣ ਤੈ ਬਾਹਰੇ; ਬਿਨੁ ਨਾਵੈ (ਨਾਵੈਂ), ਮਰਦੇ ਝੂਰਿ ॥੨॥ ਜਿਨ, ਸਬਦਿ-ਗੁਰੂ ਸੁਣਿ ਮੰਨਿਆ; ਤਿਨ, ਮਨਿ ਧਿਆਇਆ ਹਰਿ ਸੋਇ ॥ ਅਨਦਿਨੁ ਭਗਤੀ ਰਤਿਆ (ਰੱਤਿਆਂ); ਮਨੁ ਤਨੁ ਨਿਰਮਲੁ ਹੋਇ ॥ ਕੂੜਾ ਰੰਗੁ ਕਸੁੰਭ ਕਾ ; ਬਿਨਸਿ ਜਾਇ ਦੁਖੁ ਰੋਇ ॥ ਜਿਸੁ ਅੰਦਰਿ ਨਾਮ ਪ੍ਰਗਾਸੁ ਹੈ; ਓਹੁ (ਓਹ), ਸਦਾ ਸਦਾ ਥਿਰੁ ਹੋਇ ॥੩॥ ਇਹੁ (ਇਹ) ਜਨਮੁ ਪਦਾਰਥੁ ਪਾਇ ਕੈ ; ਹਰਿ ਨਾਮੁ ਨ ਚੇਤੈ, ਲਿਵ ਲਾਇ ॥ ਪਗਿ ਖਿਸਿਐ, ਰਹਣਾ ਨਹੀ (ਨਹੀਂ); ਆਗੈ, ਠਉਰੁ (ਠੌਰ) ਨ ਪਾਇ॥ ਓਹ ਵੇਲਾ (ਵੇਲ਼ਾ), ਹਥਿ ਨ ਆਵਈ ; ਅੰਤਿ ਗਇਆ ਪਛੁਤਾਇ॥ ਜਿਸੁ ਨਦਰਿ ਕਰੇ, ਸੋ ਉਬਰੈ; ਹਰਿ ਸੇਤੀ ਲਿਵ ਲਾਇ ॥੪॥ ਦੇਖਾ ਦੇਖੀ ਸਭ ਕਰੇ; ਮਨਮੁਖਿ, ਬੂਝ ਨ ਪਾਇ ॥ ਜਿਨ, ਗੁਰਮੁਖਿ ਹਿਰਦਾ ਸੁਧੁ (ਸ਼ੁੱਧ) ਹੈ; ਸੇਵ ਪਈ ਤਿਨ ਥਾਇ (ਤਿਨ੍ਹ ਥਾਂਇ)॥ ਹਰਿ ਗੁਣ ਗਾਵਹਿ (ਗਾਵਹਿਂ), ਹਰਿ ਨਿਤ ਪੜਹਿ (ਪੜ੍ਹੈਂ); ਹਰਿ ਗੁਣ ਗਾਇ, ਸਮਾਇ ॥ ਨਾਨਕ  ! ਤਿਨ ਕੀ ਬਾਣੀ ਸਦਾ ਸਚੁ ਹੈ; ਜਿ, ਨਾਮਿ ਰਹੇ ਲਿਵ ਲਾਇ ॥੫॥੪॥੩੭॥

ਸਿਰੀ ਰਾਗੁ, ਮਹਲਾ ੩ ॥

ਜਿਨੀ (ਜਿਨ੍ਹੀਂ), ਇਕ ਮਨਿ ਨਾਮੁ ਧਿਆਇਆ ; ਗੁਰਮਤੀ ਵੀਚਾਰਿ ॥ ਤਿਨ ਕੇ ਮੁਖ, ਸਦ ਉਜਲੇ (ਉੱਜਲੇ); ਤਿਤੁ ਸਚੈ ਦਰਬਾਰਿ ॥ ਓਇ ਅੰਮ੍ਰਿਤੁ ਪੀਵਹਿ (ਪੀਵੈਂ) ਸਦਾ ਸਦਾ; ਸਚੈ ਨਾਮਿ ਪਿਆਰਿ ॥੧॥ ਭਾਈ ਰੇ ! ਗੁਰਮੁਖਿ ਸਦਾ ਪਤਿ ਹੋਇ ॥ ਹਰਿ ਹਰਿ ਸਦਾ ਧਿਆਈਐ; ਮਲੁ ਹਉਮੈ ਕਢੈ (ਕੱਢੈ) ਧੋਇ॥੧॥ਰਹਾਉ॥ ਮਨਮੁਖ, ਨਾਮੁ ਨ ਜਾਣਨੀ; ਵਿਣੁ ਨਾਵੈ (ਨਾਵੈਂ), ਪਤਿ ਜਾਇ ॥ ਸਬਦੈ ਸਾਦੁ ਨ ਆਇਓ; ਲਾਗੇ, ਦੂਜੈ ਭਾਇ ॥ ਵਿਸਟਾ (ਵਿਸ਼ਟਾ) ਕੇ ਕੀੜੇ, ਪਵਹਿ (ਪਵੈਂ) ਵਿਚਿ ਵਿਸਟਾ (ਵਿਸ਼ਟਾ); ਸੇ ਵਿਸਟਾ ਮਾਹਿ (ਵਿਸ਼ਟਾ ਮਾਹਿਂ) ਸਮਾਇ ॥੨॥ ਤਿਨ ਕਾ ਜਨਮੁ ਸਫਲੁ ਹੈ; ਜੋ ਚਲਹਿ (ਚਲੈਂ), ਸਤਗੁਰ ਭਾਇ ॥ ਕੁਲੁ ਉਧਾਰਹਿ (ਉਧਾਰੈਂ) ਆਪਣਾ; ਧੰਨੁ ਜਣੇਦੀ ਮਾਇ ॥ ਹਰਿ ਹਰਿ ਨਾਮੁ ਧਿਆਈਐ; ਜਿਸ ਨਉ (ਨੌ), ਕਿਰਪਾ ਕਰੇ ਰਜਾਇ (ਰਜ਼ਾਇ)॥੩॥ ਜਿਨੀ (ਜਿਨ੍ਹੀਂ), ਗੁਰਮੁਖਿ ਨਾਮੁ ਧਿਆਇਆ; ਵਿਚਹੁ (ਵਿਚੋਂ) ਆਪੁ ਗਵਾਇ ॥ ਓਇ ਅੰਦਰਹੁ ਬਾਹਰਹੁ (ਅੰਦਰੋਂ ਬਾਹਰੋਂ) ਨਿਰਮਲੇ ; ਸਚੇ ਸਚਿ ਸਮਾਇ ॥ ਨਾਨਕ  ! ਆਏ ਸੇ ਪਰਵਾਣੁ ਹਹਿ (ਹੈਂ); ਜਿਨ, ਗੁਰਮਤੀ ਹਰਿ ਧਿਆਇ ॥੪॥੫॥੩੮॥

ਸਿਰੀ ਰਾਗੁ, ਮਹਲਾ ੩ ॥

ਹਰਿ ਭਗਤਾ (ਭਗਤਾਂ), ਹਰਿ ਧਨੁ ਰਾਸਿ ਹੈ; ਗੁਰ ਪੂਛਿ, ਕਰਹਿ (ਕਰੈਂ) ਵਾਪਾਰੁ ॥ ਹਰਿ ਨਾਮੁ ਸਲਾਹਨਿ ਸਦਾ ਸਦਾ; ਵਖਰੁ ਹਰਿ ਨਾਮੁ ਅਧਾਰੁ ॥ ਗੁਰਿ ਪੂਰੈ, ਹਰਿ ਨਾਮੁ ਦ੍ਰਿੜਾਇਆ (ਦ੍ਰਿੜ੍ਹਾਇਆ); ਹਰਿ ਭਗਤਾ (ਭਗਤਾਂ), ਅਤੁਟੁ (ਅਤੁੱਟ) ਭੰਡਾਰੁ ॥੧॥ ਭਾਈ ਰੇ  ! ਇਸੁ ਮਨ ਕਉ (ਕੌ) ਸਮਝਾਇ ॥ ਏ ਮਨ ! ਆਲਸੁ ਕਿਆ ਕਰਹਿ (ਕਰੈਂ); ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥ ਹਰਿ ਭਗਤਿ, ਹਰਿ ਕਾ ਪਿਆਰੁ ਹੈ; ਜੇ ਗੁਰਮੁਖਿ ਕਰੇ ਬੀਚਾਰੁ ॥ ਪਾਖੰਡਿ, ਭਗਤਿ ਨ ਹੋਵਈ ; ਦੁਬਿਧਾ ਬੋਲੁ ਖੁਆਰੁ (ਖ਼ੁਆਰ)॥ ਸੋ ਜਨੁ, ਰਲਾਇਆ ਨਾ ਰਲੈ; ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥ ਸੋ ਸੇਵਕੁ ਹਰਿ, ਆਖੀਐ; ਜੋ, ਹਰਿ ਰਾਖੈ ਉਰਿ ਧਾਰਿ ॥ ਮਨੁ ਤਨੁ ਸਉਪੇ (ਸੌਂਪੇ), ਆਗੈ ਧਰੇ ; ਹਉਮੈ ਵਿਚਹੁ (ਵਿੱਚੋਂ) ਮਾਰਿ ॥ ਧਨੁ ਗੁਰਮੁਖਿ, ਸੋ ਪਰਵਾਣੁ ਹੈ; ਜਿ, ਕਦੇ ਨ ਆਵੈ ਹਾਰਿ॥੩॥ ਕਰਮਿ ਮਿਲੈ, ਤਾ (ਤਾਂ) ਪਾਈਐ; ਵਿਣੁ ਕਰਮੈ, ਪਾਇਆ ਨ ਜਾਇ॥ ਲਖ ਚਉਰਾਸੀਹ (ਲੱਖ ਚੌਰਾਸੀਹ) ਤਰਸਦੇ; ਜਿਸੁ ਮੇਲੇ, ਸੋ ਮਿਲੈ ਹਰਿ ਆਇ ॥ ਨਾਨਕ  ! ਗੁਰਮੁਖਿ ਹਰਿ ਪਾਇਆ; ਸਦਾ, ਹਰਿ ਨਾਮਿ ਸਮਾਇ ॥੪॥੬॥੩੯॥

ਸਿਰੀ ਰਾਗੁ, ਮਹਲਾ ੩ ॥

ਸੁਖ ਸਾਗਰੁ ਹਰਿ ਨਾਮੁ ਹੈ; ਗੁਰਮੁਖਿ ਪਾਇਆ ਜਾਇ ॥ ਅਨਦਿਨੁ ਨਾਮੁ ਧਿਆਈਐ; ਸਹਜੇ ਨਾਮਿ ਸਮਾਇ॥ ਅੰਦਰੁ ਰਚੈ, ਹਰਿ ਸਚ ਸਿਉ (ਸਿਉਂ); ਰਸਨਾ ਹਰਿ ਗੁਣ ਗਾਇ ॥੧॥ ਭਾਈ ਰੇ ! ਜਗੁ ਦੁਖੀਆ, ਦੂਜੈ ਭਾਇ ॥ ਗੁਰ ਸਰਣਾਈ (ਸ਼ਰਣਾਈ), ਸੁਖੁ ਲਹਹਿ (ਲਹੈਂ); ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥ ਸਾਚੇ, ਮੈਲੁ ਨ ਲਾਗਈ; ਮਨੁ ਨਿਰਮਲੁ, ਹਰਿ ਧਿਆਇ ॥ ਗੁਰਮੁਖਿ, ਸਬਦੁ ਪਛਾਣੀਐ; ਹਰਿ ਅੰਮ੍ਰਿਤ ਨਾਮਿ ਸਮਾਇ ॥ ਗੁਰ ਗਿਆਨੁ ਪ੍ਰਚੰਡੁ ਬਲਾਇਆ; ਅਗਿਆਨੁ ਅੰਧੇਰਾ ਜਾਇ ॥੨॥ ਮਨਮੁਖ ਮੈਲੇ, ਮਲੁ ਭਰੇ; ਹਉਮੈ ਤ੍ਰਿਸਨਾ (ਤ੍ਰਿਸ਼ਨਾ) ਵਿਕਾਰੁ ॥ ਬਿਨੁ ਸਬਦੈ, ਮੈਲੁ ਨ ਉਤਰੈ; ਮਰਿ ਜੰਮਹਿ (ਜੰਮੈਂ), ਹੋਇਖੁਆਰੁ (ਖ਼ੁਆਰ)॥ ਧਾਤੁਰ ਬਾਜੀ (ਬਾਜ਼ੀ) ਪਲਚਿ ਰਹੇ; ਨਾ ਉਰਵਾਰੁ, ਨ ਪਾਰੁ ॥੩॥ ਗੁਰਮੁਖਿ ਜਪ ਤਪ ਸੰਜਮੀ; ਹਰਿ ਕੈ ਨਾਮਿ ਪਿਆਰੁ ॥ ਗੁਰਮੁਖਿ ਸਦਾ ਧਿਆਈਐ; ਏਕੁ ਨਾਮੁ ਕਰਤਾਰੁ ॥ ਨਾਨਕ  ! ਨਾਮੁ ਧਿਆਈਐ ; ਸਭਨਾ ਜੀਆ (ਸਭਨਾਂ ਜੀਆਂ) ਕਾ ਆਧਾਰੁ ॥੪॥੭॥੪੦॥

ਸ੍ਰੀ ਰਾਗੁ, ਮਹਲਾ ੩ ॥

ਮਨਮੁਖੁ, ਮੋਹਿ (ਮੋਹ) ਵਿਆਪਿਆ; ਬੈਰਾਗੁ ਉਦਾਸੀ ਨ ਹੋਇ ॥ ਸਬਦੁ ਨ ਚੀਨੈ, ਸਦਾ ਦੁਖੁ; ਹਰਿ ਦਰਗਹਿ (ਦਰਗਾ), ਪਤਿ ਖੋਇ॥ ਹਉਮੈ, ਗੁਰਮੁਖਿ ਖੋਈਐ; ਨਾਮਿ ਰਤੇ (ਰੱਤੇ), ਸੁਖੁ ਹੋਇ ॥੧॥ ਮੇਰੇ ਮਨ ! ਅਹਿ-ਨਿਸਿ ਪੂਰਿ ਰਹੀ, ਨਿਤ ਆਸਾ॥ ਸਤਗੁਰੁ ਸੇਵਿ, ਮੋਹੁ (ਮੋਹ) ਪਰਜਲੈ; ਘਰ ਹੀ ਮਾਹਿ (ਮਾਹਿਂ) ਉਦਾਸਾ ॥੧॥ ਰਹਾਉ ॥ ਗੁਰਮੁਖਿ ਕਰਮ ਕਮਾਵੈ, ਬਿਗਸੈ ; ਹਰਿ ਬੈਰਾਗੁ ਅਨੰਦੁ ॥ ਅਹਿ-ਨਿਸਿ, ਭਗਤਿ ਕਰੇ ਦਿਨੁ ਰਾਤੀ; ਹਉਮੈ ਮਾਰਿ, ਨਿਚੰਦੁ॥ ਵਡੈ ਭਾਗਿ, ਸਤ-ਸੰਗਤਿ ਪਾਈ; ਹਰਿ ਪਾਇਆ, ਸਹਜਿ ਅਨੰਦੁ॥੨॥ ਸੋ ਸਾਧੂ, ਬੈਰਾਗੀ ਸੋਈ; ਹਿਰਦੈ ਨਾਮੁ ਵਸਾਏ॥ ਅੰਤਰਿ, ਲਾਗਿ ਨ ਤਾਮਸੁ ਮੂਲੇ; ਵਿਚਹੁ (ਵਿੱਚੋਂ), ਆਪੁ ਗਵਾਏ॥ ਨਾਮੁ ਨਿਧਾਨੁ ਸਤਗੁਰੂ ਦਿਖਾਲਿਆ; ਹਰਿ ਰਸੁ, ਪੀਆ ਅਘਾਏ ॥੩॥ ਜਿਨਿ-ਕਿਨੈ (ਜਿਨ੍ਹ-ਕਿਨ੍ਹੈ) ਪਾਇਆ, ਸਾਧ-ਸੰਗਤੀ; ਪੂਰੈ ਭਾਗਿ ਬੈਰਾਗਿ ॥ ਮਨਮੁਖ ਫਿਰਹਿ (ਫਿਰਹਿਂ), ਨ ਜਾਣਹਿ (ਜਾਣੈਂ) ਸਤਗੁਰੁ; ਹਉਮੈ ਅੰਦਰਿ ਲਾਗਿ ॥ ਨਾਨਕ  ! ਸਬਦਿ ਰਤੇ (ਸ਼ਬਦ ਰੱਤੇ), ਹਰਿ ਨਾਮਿ ਰੰਗਾਏ; ਬਿਨੁ ਭੈ, ਕੇਹੀ ਲਾਗਿ ॥੪॥੮॥੪੧॥

ਸਿਰੀ ਰਾਗੁ, ਮਹਲਾ ੩ ॥

ਘਰ ਹੀ ਸਉਦਾ (ਸੌਦਾ) ਪਾਈਐ ; ਅੰਤਰਿ, ਸਭ ਵਥੁ ਹੋਇ ॥ ਖਿਨੁ-ਖਿਨੁ ਨਾਮੁ ਸਮਾਲੀਐ (ਸਮ੍ਹਾਲੀਐ); ਗੁਰਮੁਖਿ ਪਾਵੈ ਕੋਇ ॥ ਨਾਮੁ ਨਿਧਾਨੁ ਅਖੁਟੁ (ਅਖੁੱਟ) ਹੈ ; ਵਡਭਾਗਿ ਪਰਾਪਤਿ ਹੋਇ ॥੧॥ ਮੇਰੇ ਮਨ  ! ਤਜਿ, ਨਿੰਦਾ, ਹਉਮੈ, ਅਹੰਕਾਰੁ ॥ ਹਰਿ ਜੀਉ, ਸਦਾ ਧਿਆਇ ਤੂ (ਤੂੰ); ਗੁਰਮੁਖਿ ਏਕੰਕਾਰੁ ॥੧॥ ਰਹਾਉ ॥ ਗੁਰਮੁਖਾ (ਗੁਰਮੁਖਾਂ) ਕੇ ਮੁਖ ਉਜਲੇ (ਉੱਜਲੇ); ਗੁਰ ਸਬਦੀ (ਸ਼ਬਦੀਂ) ਬੀਚਾਰਿ ॥ ਹਲਤਿ ਪਲਤਿ ਸੁਖੁ ਪਾਇਦੇ (ਪਾਇੰਦੇ); ਜਪਿ ਜਪਿ ਰਿਦੈ ਮੁਰਾਰਿ ॥ ਘਰ ਹੀ ਵਿਚਿ, ਮਹਲੁ ਪਾਇਆ; ਗੁਰ ਸਬਦੀ (ਸ਼ਬਦੀਂ) ਵੀਚਾਰਿ ॥੨॥ ਸਤਗੁਰ ਤੇ, ਜੋ ਮੁਹ ਫੇਰਹਿ (ਮੁੰਹ ਫੇਰੈਂ); ਮਥੇ ਤਿਨ ਕਾਲੇ (ਮੱਥੇ ਤਿਨ੍ਹ ਕਾਲ਼ੇ) ॥ ਅਨਦਿਨੁ ਦੁਖ ਕਮਾਵਦੇ (ਦੁੱਖ ਕਮਾਂਵਦੇ); ਨਿਤ, ਜੋਹੇ ਜਮ ਜਾਲੇ ॥ ਸੁਪਨੈ, ਸੁਖੁ ਨ ਦੇਖਨੀ; ਬਹੁ ਚਿੰਤਾ ਪਰਜਾਲੇ ॥੩॥ ਸਭਨਾ ਕਾ ਦਾਤਾ, ਏਕੁ ਹੈ ; ਆਪੇ, ਬਖਸ (ਬਖ਼ਸ਼) ਕਰੇਇ ॥ ਕਹਣਾ, ਕਿਛੂ ਨ ਜਾਵਈ; ਜਿਸੁ ਭਾਵੈ, ਤਿਸੁ ਦੇਇ ॥ ਨਾਨਕ  ! ਗੁਰਮੁਖਿ ਪਾਈਐ ; ਆਪੇ ਜਾਣੈ, ਸੋਇ ॥੪ ॥੯॥੪੨॥

ਸਿਰੀ ਰਾਗੁ, ਮਹਲਾ ੩ ॥

ਸਚਾ ਸਾਹਿਬੁ ਸੇਵੀਐ; ਸਚੁ ਵਡਿਆਈ ਦੇਇ ॥ ਗੁਰ ਪਰਸਾਦੀ, ਮਨਿ ਵਸੈ ; ਹਉਮੈ ਦੂਰਿ ਕਰੇਇ ॥ ਇਹੁ (ਇਹ) ਮਨੁ, ਧਾਵਤੁ, ਤਾ (ਤਾਂ) ਰਹੈ; ਜਾ (ਜਾਂ), ਆਪੇ ਨਦਰਿ ਕਰੇਇ ॥੧॥ ਭਾਈ ਰੇ  ! ਗੁਰਮੁਖਿ, ਹਰਿ ਨਾਮੁ ਧਿਆਇ ॥ ਨਾਮੁ ਨਿਧਾਨੁ, ਸਦ ਮਨਿ ਵਸੈ ; ਮਹਲੀ ਪਾਵੈ ਥਾਉ (ਥਾਂਉ)॥੧॥ ਰਹਾਉ ॥ ਮਨਮੁਖ ਮਨੁ ਤਨੁ ਅੰਧੁ ਹੈ; ਤਿਸ ਨਉ (ਨੌ), ਠਉਰ ਨ ਠਾਉ (ਠੌਰ ਨ ਠਾਂਉ)॥ ਬਹੁ ਜੋਨੀ ਭਉਦਾ (ਜੋਨੀਂ ਭੌਂਦਾ) ਫਿਰੈ ; ਜਿਉ (ਜਿਉਂ), ਸੁੰਞੈਂ ਘਰਿ ਕਾਉ (ਕਾਂਉ)॥ ਗੁਰਮਤੀ ਘਟਿ ਚਾਨਣਾ ; ਸਬਦਿ ਮਿਲੈ ਹਰਿ ਨਾਉ (ਨਾਂਉ)॥੨॥ ਤ੍ਰੈ ਗੁਣ ਬਿਖਿਆ ਅੰਧੁ ਹੈ; ਮਾਇਆ ਮੋਹ ਗੁਬਾਰ (ਗ਼ੁਬਾਰ)॥ ਲੋਭੀ, ਅਨ ਕਉ (ਕੌ) ਸੇਵਦੇ ; ਪੜਿ ਵੇਦਾ (ਪੜ੍ਹ ਵੇਦਾਂ) ਕਰੈ ਪੂਕਾਰ ॥ ਬਿਖਿਆ ਅੰਦਰਿ ਪਚਿ ਮੁਏ; ਨਾ ਉਰਵਾਰੁ, ਨ ਪਾਰੁ ॥੩॥ ਮਾਇਆ ਮੋਹਿ (ਮੋਹ), ਵਿਸਾਰਿਆ; ਜਗਤ ਪਿਤਾ ਪ੍ਰਤਿਪਾਲਿ ॥ ਬਾਝਹੁ (ਬਾਝੋ) ਗੁਰੂ, ਅਚੇਤੁ ਹੈ; ਸਭ ਬਧੀ (ਬੱਧੀ) ਜਮਕਾਲਿ ॥ ਨਾਨਕ  ! ਗੁਰਮਤਿ ਉਬਰੇ; ਸਚਾ ਨਾਮੁ ਸਮਾਲਿ (ਸਮ੍ਹਾਲ਼)॥੪॥ ੧੦॥੪੩॥

ਸਿਰੀ ਰਾਗੁ, ਮਹਲਾ ੩ ॥

ਤ੍ਰੈ ਗੁਣ ਮਾਇਆ ਮੋਹੁ (ਮੋਹ) ਹੈ; ਗੁਰਮੁਖਿ, ਚਉਥਾ (ਚੌਥਾ) ਪਦੁ ਪਾਇ॥ ਕਰਿ ਕਿਰਪਾ ਮੇਲਾਇਅਨੁ; ਹਰਿ ਨਾਮੁ ਵਸਿਆ ਮਨਿ ਆਇ॥ ਪੋਤੈ ਜਿਨ (ਜਿਨ੍ਹ) ਕੈ ਪੁੰਨੁ ਹੈ; ਤਿਨ ਸਤ-ਸੰਗਤਿ ਮੇਲਾਇ ॥੧॥ ਭਾਈ ਰੇ  ! ਗੁਰਮਤਿ, ਸਾਚਿ ਰਹਾਉ ॥ ਸਾਚੋ ਸਾਚੁ ਕਮਾਵਣਾ (ਕਮਾਂਵਣਾ); ਸਾਚੈ ਸਬਦਿ ਮਿਲਾਉ ॥੧॥ ਰਹਾਉ ॥ ਜਿਨੀ (ਜਿਨ੍ਹੀਂ), ਨਾਮੁ ਪਛਾਣਿਆ; ਤਿਨ ਵਿਟਹੁ (ਤਿਨ੍ਹ ਵਿਟੋਂ), ਬਲਿ ਜਾਉ (ਜਾਉਂ)॥ ਆਪੁ ਛੋਡਿ, ਚਰਣੀ ਲਗਾ (ਲੱਗਾਂ); ਚਲਾ (ਚੱਲਾਂ) ਤਿਨ (ਤਿਨ੍ਹ) ਕੈ ਭਾਇ ॥ ਲਾਹਾ ਹਰਿ ਹਰਿ ਨਾਮੁ ਮਿਲੈ ; ਸਹਜੇ ਨਾਮਿ ਸਮਾਇ ॥੨॥ ਬਿਨੁ ਗੁਰ, ਮਹਲੁ ਨ ਪਾਈਐ; ਨਾਮੁ ਨ ਪਰਾਪਤਿ ਹੋਇ ॥ ਐਸਾ ਸਤਗੁਰੁ ਲੋੜਿ ਲਹੁ (ਥੋੜਾ ‘ਲਹਉ’ ਵਾਙ); ਜਿਦੂ (ਜਿਦੂੰ), ਪਾਈਐ ਸਚੁ ਸੋਇ ॥ ਅਸੁਰ (ਅਸੁੱਰ) ਸੰਘਾਰੈ, ਸੁਖਿ ਵਸੈ; ਜੋ ਤਿਸੁ ਭਾਵੈ, ਸੁ ਹੋਇ ॥੩॥ ਜੇਹਾ ਸਤਗੁਰੁ ਕਰਿ ਜਾਣਿਆ; ਤੇਹੋ ਜੇਹਾ, ਸੁਖੁ ਹੋਇ ॥ ਏਹੁ ਸਹਸਾ (ਏਹ ਸੰਹਸਾ) ਮੂਲੇ ਨਾਹੀ (ਨਾਹੀਂ); ਭਾਉ ਲਾਏ, ਜਨੁ ਕੋਇ ॥ ਨਾਨਕ ! ਏਕ ਜੋਤਿ, ਦੁਇ ਮੂਰਤੀ; ਸਬਦਿ ਮਿਲਾਵਾ ਹੋਇ ॥੪॥੧੧॥੪੪॥

ਸਿਰੀ ਰਾਗੁ, ਮਹਲਾ ੩ ॥

ਅੰਮ੍ਰਿਤੁ ਛੋਡਿ, ਬਿਖਿਆ ਲੋਭਾਣੇ ; ਸੇਵਾ ਕਰਹਿ (ਕਰੈਂ) ਵਿਡਾਣੀ ॥ ਆਪਣਾ ਧਰਮੁ ਗਵਾਵਹਿ (ਗਵਾਵੈਂ), ਬੂਝਹਿ ਨਾਹੀ (ਬੂਝੈ ਨਾਹੀਂ); ਅਨਦਿਨੁ ਦੁਖਿ (ਦੁੱਖ) ਵਿਹਾਣੀ ॥ ਮਨਮੁਖ ਅੰਧ, ਨ ਚੇਤਹੀ (ਚੇਤਹੀਂ); ਡੂਬਿ ਮੁਏ, ਬਿਨੁ ਪਾਣੀ ॥੧॥ ਮਨ ਰੇ  ! ਸਦਾ ਭਜਹੁ (ਭਜੋ), ਹਰਿ ਸਰਣਾਈ (ਸ਼ਰਣਾਈ)॥ ਗੁਰ ਕਾ ਸਬਦੁ ਅੰਤਰਿ ਵਸੈ ; ਤਾ (ਤਾਂ), ਹਰਿ ਵਿਸਰਿ ਨ ਜਾਈ ॥੧॥ ਰਹਾਉ ॥ ਇਹੁ (ਇਹ) ਸਰੀਰੁ, ਮਾਇਆ ਕਾ ਪੁਤਲਾ; ਵਿਚਿ, ਹਉਮੈ ਦੁਸਟੀ (ਦੁਸ਼ਟੀ) ਪਾਈ ॥ ਆਵਣੁ-ਜਾਣਾ, ਜੰਮਣੁ-ਮਰਣਾ; ਮਨਮੁਖਿ ਪਤਿ ਗਵਾਈ ॥ ਸਤਗੁਰੁ ਸੇਵਿ, ਸਦਾ ਸੁਖੁ ਪਾਇਆ; ਜੋਤੀ ਜੋਤਿ ਮਿਲਾਈ ॥੨॥ ਸਤਗੁਰ ਕੀ ਸੇਵਾ ਅਤਿ ਸੁਖਾਲੀ; ਜੋ ਇਛੇ (ਇੱਛੇ), ਸੋ ਫਲੁ (ਫਲ਼) ਪਾਏ ॥ ਜਤੁ, ਸਤੁ, ਤਪੁ ਪਵਿਤੁ ਸਰੀਰਾ; ਹਰਿ ਹਰਿ ਮੰਨਿ ਵਸਾਏ ॥ ਸਦਾ ਅਨੰਦਿ ਰਹੈ ਦਿਨੁ ਰਾਤੀ; ਮਿਲਿ ਪ੍ਰੀਤਮ ਸੁਖੁ ਪਾਏ ॥੩॥ ਜੋ, ਸਤਗੁਰ ਕੀ ਸਰਣਾਗਤੀ (ਸ਼ਰਣਾਗਤੀ); ਹਉ (ਹੌਂ), ਤਿਨ (ਤਿਨ੍ਹ) ਕੈ ਬਲਿ ਜਾਉ (ਜਾਉਂ)॥ ਦਰਿ ਸਚੈ, ਸਚੀ ਵਡਿਆਈ; ਸਹਜੇ ਸਚਿ ਸਮਾਉ॥ ਨਾਨਕ  !ਨਦਰੀ ਪਾਈਐ ; ਗੁਰਮੁਖਿ ਮੇਲਿ ਮਿਲਾਉ॥੪॥੧੨॥੪੫॥