Guru Granth Sahib (Page No. 31-38)

0
492

(ਪੰਨਾ ਨੰਬਰ 31-38)

ਸਿਰੀ ਰਾਗੁ, ਮਹਲਾ ੩ (ਮਹਲਾ ਤੀਜਾ)॥

(ਨੋਟ: ਧਿਆਨ ਰਹੇ ਕਿ ਸਿਰੀ ਰਾਗ ਦੇ ਆਰੰਭ ਤੋਂ ਤਮਾਮ ਸ਼ਬਦ ਦੂਜਾ ਪੁਰਖ ਇੱਕ ਵਚਨ ਨੂੰ ਸੰਬੋਧਨ ਰੂਪ ਵਿਸ਼ੇ ਨਾਲ਼ ਸੰਬੰਧਿਤ ਚੱਲ ਰਹੇ ਹਨ, ਜਿਸ ਦੀ ਸਪਸ਼ਟਤਾ ‘ਰਹਾਉ’ ਤੁਕਾਂ ਰਾਹੀਂ ਹੁੰਦੀ ਹੈ।)

ਮਨਮੁਖ ਕਰਮ ਕਮਾਵਣੇ ; ਜਿਉ (ਜਿਉਂ), ਦੋਹਾਗਣਿ ਤਨਿ ਸੀਗਾਰੁ (ਸ਼ੀਂਗਾਰ)॥ ਸੇਜੈ, ਕੰਤੁ ਨ ਆਵਈ ; ਨਿਤ ਨਿਤ ਹੋਇ ਖੁਆਰੁ (ਖ਼ੁਆਰ)॥ ਪਿਰ ਕਾ ਮਹਲੁ ਨ ਪਾਵਈ ; ਨਾ ਦੀਸੈ ਘਰੁ ਬਾਰੁ ॥੧॥ ਭਾਈ ਰੇ ! ਇਕ ਮਨਿ, ਨਾਮੁ ਧਿਆਇ ॥ ਸੰਤਾ (ਸੰਤਾਂ) ਸੰਗਤਿ ਮਿਲਿ ਰਹੈ ; ਜਪਿ ਰਾਮ ਨਾਮੁ, ਸੁਖੁ ਪਾਇ ॥੧॥ ਰਹਾਉ ॥ ਗੁਰਮੁਖਿ ਸਦਾ ਸੋਹਾਗਣੀ, ਪਿਰੁ ਰਾਖਿਆ ਉਰ ਧਾਰਿ ॥ ਮਿਠਾ ਬੋਲਹਿ (ਬੋਲਹਿਂ), ਨਿਵਿ ਚਲਹਿ (ਚਲਹਿਂ); ਸੇਜੈ ਰਵੈ ਭਤਾਰੁ ॥ ਸੋਭਾਵੰਤੀ (ਸ਼ੋਭਾਵੰਤੀ) ਸੋਹਾਗਣੀ ; ਜਿਨ, ਗੁਰ ਕਾ ਹੇਤੁ ਅਪਾਰੁ ॥੨॥ ਪੂਰੈ ਭਾਗਿ, ਸਤਗੁਰੁ ਮਿਲੈ ; ਜਾ (ਜਾਂ), ਭਾਗੈ ਕਾ ਉਦਉ (ਉਦੌ) ਹੋਇ ॥ ਅੰਤਰਹੁ (ਅੰਤਰੋਂ), ਦੁਖੁ ਭ੍ਰਮੁ ਕਟੀਐ (ਕੱਟੀਐ); ਸੁਖੁ ਪਰਾਪਤਿ ਹੋਇ ॥ ਗੁਰ ਕੈ ਭਾਣੈ, ਜੋ ਚਲੈ (ਚੱਲੈ); ਦੁਖੁ ਨ ਪਾਵੈ ਕੋਇ ॥੩॥ ਗੁਰ ਕੇ ਭਾਣੇ ਵਿਚਿ, ਅੰਮ੍ਰਿਤੁ ਹੈ; ਸਹਜੇ ਪਾਵੈ ਕੋਇ ॥ ਜਿਨਾ (ਜਿਨ੍ਹਾਂ) ਪਰਾਪਤਿ, ਤਿਨ (ਤਿਨ੍ਹ) ਪੀਆ ; ਹਉਮੈ ਵਿਚਹੁ (ਵਿੱਚੋਂ) ਖੋਇ ॥ ਨਾਨਕ ! ਗੁਰਮੁਖਿ ਨਾਮੁ ਧਿਆਈਐ ; ਸਚਿ ਮਿਲਾਵਾ ਹੋਇ ॥੪॥੧੩॥੪੬॥

ਸਿਰੀ ਰਾਗੁ, ਮਹਲਾ ੩ ॥

ਜਾ (ਜਾਂ), ਪਿਰੁ ਜਾਣੈ ਆਪਣਾ ; ਤਨੁ ਮਨੁ ਅਗੈ (ਅੱਗੈ) ਧਰੇਇ (ਧਰੇ+ਇ)॥ ਸੋਹਾਗਣੀ ਕਰਮ ਕਮਾਵਦੀਆ (ਕਮਾਵਦੀਆਂ) ; ਸੇਈ ਕਰਮ ਕਰੇਇ (ਕਰੇ+ਇ)॥ ਸਹਜੇ ਸਾਚਿ ਮਿਲਾਵੜਾ ; ਸਾਚੁ ਵਡਾਈ ਦੇਇ (ਦੇ+ਇ)॥੧॥ ਭਾਈ ਰੇ ! ਗੁਰ ਬਿਨੁ, ਭਗਤਿ ਨ ਹੋਇ ॥ ਬਿਨੁ ਗੁਰ, ਭਗਤਿ ਨ ਪਾਈਐ; ਜੇ, ਲੋਚੈ ਸਭੁ ਕੋਇ ॥੧॥ ਰਹਾਉ ॥ ਲਖ ਚਉਰਾਸੀਹ ਫੇਰੁ ਪਇਆ; ਕਾਮਣਿ ਦੂਜੈ ਭਾਇ ॥ ਬਿਨੁ ਗੁਰ, ਨੀਦ (ਨੀਂਦ) ਨ ਆਵਈ (ਆਵ+ਈ); ਦੁਖੀ (ਦੁੱਖੀਂ) ਰੈਣਿ ਵਿਹਾਇ ॥ ਬਿਨੁ ਸਬਦੈ, ਪਿਰੁ ਨ ਪਾਈਐ; ਬਿਰਥਾ ਜਨਮੁ ਗਵਾਇ ॥ ੨॥ ਹਉ ਹਉ (ਹੌਂ ਹੌਂ) ਕਰਤੀ, ਜਗੁ ਫਿਰੀ ; ਨਾ ਧਨੁ ਸੰਪੈ ਨਾਲਿ ॥ ਅੰਧੀ, ਨਾਮੁ ਨ ਚੇਤਈ (ਚੇਤ+ਈ); ਸਭ ਬਾਧੀ (ਬਾਂਧੀ) ਜਮਕਾਲਿ ॥ ਸਤਗੁਰਿ ਮਿਲਿਐ, ਧਨੁ ਪਾਇਆ; ਹਰਿ ਨਾਮਾ ਰਿਦੈ ਸਮਾਲਿ (ਸਮ੍ਹਾਲ਼)॥੩॥ ਨਾਮਿ ਰਤੇ (ਰੱਤੇ), ਸੇ ਨਿਰਮਲੇ; ਗੁਰ ਕੈ ਸਹਜਿ ਸੁਭਾਇ॥ ਮਨੁ ਤਨੁ ਰਾਤਾ (ਰਾੱਤਾ) ਰੰਗ ਸਿਉ (ਸਿਉਂ); ਰਸਨਾ ਰਸਨ ਰਸਾਇ ॥ ਨਾਨਕ ! ਰੰਗੁ ਨ ਉਤਰੈ; ਜੋ ਹਰਿ, ਧੁਰਿ ਛੋਡਿਆ ਲਾਇ ॥ ੪॥੧੪॥੪੭॥

ਸਿਰੀ ਰਾਗੁ, ਮਹਲਾ ੩ ॥

ਗੁਰਮੁਖਿ ਕ੍ਰਿਪਾ ਕਰੇ, ਭਗਤਿ ਕੀਜੈ ; ਬਿਨੁ ਗੁਰ, ਭਗਤਿ ਨ ਹੋਈ ॥ ਆਪੈ ਆਪੁ ਮਿਲਾਏ, ਬੂਝੈ ; ਤਾ (ਤਾਂ) ਨਿਰਮਲੁ ਹੋਵੈ ਸੋਈ ॥ ਹਰਿ ਜੀਉ ਸਾਚਾ, ਸਾਚੀ ਬਾਣੀ ; ਸਬਦਿ ਮਿਲਾਵਾ ਹੋਈ ॥ ੧॥ ਭਾਈ ਰੇ ! ਭਗਤਿਹੀਣੁ, ਕਾਹੇ ਜਗਿ ਆਇਆ ॥ ਪੂਰੇ ਗੁਰ ਕੀ ਸੇਵ ਨ ਕੀਨੀ ; ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ ਆਪੇ ਜਗ-ਜੀਵਨੁ ਸੁਖ-ਦਾਤਾ ; ਆਪੇ ਬਖਸਿ (ਬਖ਼ਸ਼) ਮਿਲਾਏ ॥ ਜੀਅ ਜੰਤ ਏ ਕਿਆ ਵੇਚਾਰੇ ? ਕਿਆ ਕੋ ਆਖਿ ਸੁਣਾਏ ॥ ਗੁਰਮੁਖਿ ਆਪੇ ਦੇਇ (ਦੇ+ਇ) ਵਡਾਈ, ਆਪੇ ਸੇਵ ਕਰਾਏ ॥੨॥ ਦੇਖਿ ਕੁਟੰਬੁ, ਮੋਹਿ (ਮੋਹ) ਲੋਭਾਣਾ ; ਚਲਦਿਆ (ਚਲਦਿਆਂ) ਨਾਲਿ ਨ ਜਾਈ ॥ ਸਤਗੁਰੁ ਸੇਵਿ, ਗੁਣ ਨਿਧਾਨੁ ਪਾਇਆ; ਤਿਸ ਦੀ ਕੀਮ ਨ ਪਾਈ ॥ ਹਰਿ ਪ੍ਰਭੁ ਸਖਾ, ਮੀਤੁ ਪ੍ਰਭੁ ਮੇਰਾ ; ਅੰਤੇ ਹੋਇ ਸਖਾਈ ॥੩॥ ਆਪਣੈ ਮਨਿ ਚਿਤਿ, ਕਹੈ ਕਹਾਏ ; ਬਿਨੁ ਗੁਰ, ਆਪੁ ਨ ਜਾਈ ॥ ਹਰਿ ਜੀਉ ਦਾਤਾ, ਭਗਤਿ ਵਛਲੁ ਹੈ ; ਕਰਿ ਕਿਰਪਾ, ਮੰਨਿ ਵਸਾਈ ॥ ਨਾਨਕ ! ਸੋਭਾ (ਸ਼ੋਭਾ) ਸੁਰਤਿ, ਦੇਇ (ਦੇ+ਇ) ਪ੍ਰਭੁ ਆਪੇ ; ਗੁਰਮੁਖਿ ਦੇ ਵਡਿਆਈ ॥੪॥ ੧੫॥੪੮॥

ਸਿਰੀ ਰਾਗੁ, ਮਹਲਾ ੩ ॥

ਧਨੁ ਜਨਨੀ, ਜਿਨਿ (ਜਿਨ੍ਹ) ਜਾਇਆ ; ਧੰਨੁ ਪਿਤਾ ਪਰਧਾਨੁ ॥ ਸਤਗੁਰੁ ਸੇਵਿ, ਸੁਖੁ ਪਾਇਆ ; ਵਿਚਹੁ (ਵਿੱਚੋਂ) ਗਇਆ ਗੁਮਾਨੁ ॥ ਦਰਿ ਸੇਵਨਿ, ਸੰਤ ਜਨ ਖੜੇ (ਖੜ੍ਹੇ); ਪਾਇਨਿ ਗੁਣੀ (ਗੁਣੀਂ) ਨਿਧਾਨੁ ॥੧॥ ਮੇਰੇ ਮਨ ! ਗੁਰਮੁਖਿ, ਧਿਆਇ ਹਰਿ ਸੋਇ ॥ ਗੁਰ ਕਾ ਸਬਦੁ, ਮਨਿ ਵਸੈ ; ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥ ਕਰਿ ਕਿਰਪਾ, ਘਰਿ ਆਇਆ ; ਆਪੇ ਮਿਲਿਆ ਆਇ ॥ ਗੁਰ ਸਬਦੀ ਸਾਲਾਹੀਐ ; ਰੰਗੇ ਸਹਜਿ ਸੁਭਾਇ ॥ ਸਚੈ ਸਚਿ ਸਮਾਇਆ ; ਮਿਲਿ ਰਹੈ, ਨ ਵਿਛੁੜਿ ਜਾਇ ॥੨॥ ਜੋ ਕਿਛੁ ਕਰਣਾ, ਸੁ ਕਰਿ ਰਹਿਆ ; ਅਵਰੁ ਨ ਕਰਣਾ ਜਾਇ ॥ ਚਿਰੀ (ਚਿਰੀਂ) ਵਿਛੁੰਨੇ ਮੇਲਿਅਨੁ ; ਸਤਗੁਰ ਪੰਨੈ ਪਾਇ ॥ ਆਪੇ ਕਾਰ ਕਰਾਇਸੀ ; ਅਵਰੁ ਨ ਕਰਣਾ ਜਾਇ ॥੩॥ ਮਨੁ ਤਨੁ ਰਤਾ (ਰੱਤਾ) ਰੰਗ ਸਿਉ (ਸਿਉਂ); ਹਉਮੈ ਤਜਿ ਵਿਕਾਰ ॥ ਅਹਿ-ਨਿਸਿ ਹਿਰਦੈ ਰਵਿ ਰਹੈ; ਨਿਰਭਉ ਨਾਮੁ ਨਿਰੰਕਾਰ ॥ ਨਾਨਕ ! ਆਪਿ ਮਿਲਾਇਅਨੁ; ਪੂਰੈ ਸਬਦਿ ਅਪਾਰ॥ ੪॥੧੬॥੪੯॥

ਸਿਰੀ ਰਾਗੁ, ਮਹਲਾ ੩ ॥

ਗੋਵਿਦੁ ਗੁਣੀ (ਗੁਣੀਂ) ਨਿਧਾਨੁ ਹੈ ; ਅੰਤੁ ਨ ਪਾਇਆ ਜਾਇ ॥ ਕਥਨੀ ਬਦਨੀ, ਨ ਪਾਈਐ; (ਨ) ਹਉਮੈ ਵਿਚਹੁ (ਵਿੱਚੋਂ) ਜਾਇ ॥ ਸਤਗੁਰਿ ਮਿਲਿਐ, ਸਦ ਭੈ ਰਚੈ ; ਆਪਿ ਵਸੈ ਮਨਿ ਆਇ ॥੧॥ ਭਾਈ ਰੇ ! ਗੁਰਮੁਖਿ ਬੂਝੈ ਕੋਇ ॥ ਬਿਨੁ ਬੂਝੇ, ਕਰਮ ਕਮਾਵਣੇ ; ਜਨਮੁ ਪਦਾਰਥੁ ਖੋਇ ॥੧॥ ਰਹਾਉ ॥ ਜਿਨੀ (ਜਿਨ੍ਹੀਂ) ਚਾਖਿਆ, ਤਿਨੀ (ਤਿਨ੍ਹੀਂ) ਸਾਦੁ ਪਾਇਆ; ਬਿਨੁ ਚਾਖੇ ਭਰਮਿ ਭੁਲਾਇ ॥ ਅੰਮ੍ਰਿਤੁ, ਸਾਚਾ ਨਾਮੁ ਹੈ ; ਕਹਣਾ ਕਛੂ ਨ ਜਾਇ ॥ ਪੀਵਤ ਹੂ ਪਰਵਾਣੁ ਭਇਆ; ਪੂਰੈ ਸਬਦਿ ਸਮਾਇ ॥੨॥ ਆਪੇ ਦੇਇ (ਦੇ+ਇ), ਤ ਪਾਈਐ ; ਹੋਰੁ ਕਰਣਾ ਕਿਛੂ ਨ ਜਾਇ ॥ ਦੇਵਣਵਾਲੇ (ਦੇਵਣਵਾਲ਼ੇ) ਕੈ ਹਥਿ (ਹੱਥ) ਦਾਤਿ ਹੈ ; ਗੁਰੂ ਦੁਆਰੈ ਪਾਇ ॥ ਜੇਹਾ ਕੀਤੋਨੁ, ਤੇਹਾ ਹੋਆ ; ਜੇਹੇ ਕਰਮ ਕਮਾਇ ॥੩॥ ਜਤੁ ਸਤੁ ਸੰਜਮੁ, ਨਾਮੁ ਹੈ ; ਵਿਣੁ ਨਾਵੈ (ਨਾਂਵੈ), ਨਿਰਮਲੁ ਨ ਹੋਇ॥ ਪੂਰੈ ਭਾਗਿ, ਨਾਮੁ ਮਨਿ ਵਸੈ; ਸਬਦਿ ਮਿਲਾਵਾ ਹੋਇ ॥ ਨਾਨਕ ! ਸਹਜੇ ਹੀ ਰੰਗਿ ਵਰਤਦਾ ; ਹਰਿ ਗੁਣ ਪਾਵੈ, ਸੋਇ ॥੪॥੧੭॥੫੦॥

ਸਿਰੀ ਰਾਗੁ, ਮਹਲਾ ੩ ॥

ਕਾਂਇਆ ਸਾਧੈ, ਉਰਧ ਤਪੁ ਕਰੈ ; ਵਿਚਹੁ (ਵਿੱਚੋਂ) ਹਉਮੈ ਨ ਜਾਇ ॥ ਅਧਿਆਤਮ-ਕਰਮ, ਜੇ ਕਰੇ; ਨਾਮੁ ਨ ਕਬਹੀ ਪਾਇ ॥ ਗੁਰ ਕੈ ਸਬਦਿ ਜੀਵਤੁ ਮਰੈ ; ਹਰਿ ਨਾਮੁ ਵਸੈ ਮਨਿ ਆਇ ॥੧॥ ਸੁਣਿ, ਮਨ ਮੇਰੇ ! ਭਜੁ, ਸਤਗੁਰ ਸਰਣਾ (ਸ਼ਰਣਾ)॥ ਗੁਰ ਪਰਸਾਦੀ ਛੁਟੀਐ ; ਬਿਖੁ ਭਵਜਲੁ, ਸਬਦਿ ਗੁਰ ਤਰਣਾ ॥੧॥ ਰਹਾਉ ॥ ਤ੍ਰੈ ਗੁਣ ਸਭਾ ਧਾਤੁ ਹੈ, ਦੂਜਾ ਭਾਉ ਵਿਕਾਰੁ ॥ ਪੰਡਿਤੁ ਪੜੈ (ਪੜ੍ਹੈ), ਬੰਧਨ ਮੋਹ ਬਾਧਾ (ਬਾਂਧਾ); ਨਹ ਬੂਝੈ, ਬਿਖਿਆ ਪਿਆਰਿ ॥ ਸਤਗੁਰਿ ਮਿਲਿਐ, ਤ੍ਰਿਕੁਟੀ ਛੂਟੈ ; ਚਉਥੈ (ਚੌਥੈ) ਪਦਿ, ਮੁਕਤਿ ਦੁਆਰੁ ॥੨॥ ਗੁਰ ਤੇ ਮਾਰਗੁ ਪਾਈਐ; ਚੂਕੈ ਮੋਹੁ ਗੁਬਾਰੁ (ਮੋਹ ਗ਼ੁਬਾਰ) ॥ ਸਬਦਿ ਮਰੈ, ਤਾ (ਤਾਂ) ਉਧਰੈ; ਪਾਏ ਮੋਖ ਦੁਆਰੁ ॥ ਗੁਰ ਪਰਸਾਦੀ ਮਿਲਿ ਰਹੈ; ਸਚੁ ਨਾਮੁ ਕਰਤਾਰੁ ॥੩॥ ਇਹੁ (ਇਹ) ਮਨੂਆ, ਅਤਿ ਸਬਲ (ਸ+ਬਲ) ਹੈ; ਛਡੇ ਨ ਕਿਤੈ ਉਪਾਇ ॥ ਦੂਜੈ ਭਾਇ, ਦੁਖੁ ਲਾਇਦਾ (ਲਾਇੰਦਾ); ਬਹੁਤੀ ਦੇਇ ਸਜਾਇ (ਸਜ਼ਾਇ)॥ ਨਾਨਕ ! ਨਾਮਿ ਲਗੇ (ਲੱਗੇ), ਸੇ ਉਬਰੇ ; ਹਉਮੈ, ਸਬਦਿ ਗਵਾਇ ॥ ੪॥੧੮॥੫੧॥

ਸਿਰੀ ਰਾਗੁ, ਮਹਲਾ ੩ ॥

ਕਿਰਪਾ ਕਰੇ, ਗੁਰੁ ਪਾਈਐ ; ਹਰਿ ਨਾਮੋ ਦੇਇ ਦ੍ਰਿੜਾਇ (ਦ੍ਰਿੜ੍ਹਾਇ)॥ ਬਿਨੁ ਗੁਰ, ਕਿਨੈ ਨ ਪਾਇਓ ; ਬਿਰਥਾ ਜਨਮੁ ਗਵਾਇ ॥ ਮਨਮੁਖ ਕਰਮ ਕਮਾਵਣੇ ; ਦਰਗਹ (ਦਰਗਾ) ਮਿਲੈ ਸਜਾਇ (ਸਜ਼ਾਇ)॥੧॥ ਮਨ ਰੇ ! ਦੂਜਾ ਭਾਉ ਚੁਕਾਇ ॥ ਅੰਤਰਿ ਤੇਰੈ, ਹਰਿ ਵਸੈ ; ਗੁਰ ਸੇਵਾ, ਸੁਖੁ ਪਾਇ ॥ ਰਹਾਉ ॥ ਸਚੁ ਬਾਣੀ, ਸਚੁ ਸਬਦੁ ਹੈ ; ਜਾ (ਜਾਂ), ਸਚਿ ਧਰੇ ਪਿਆਰੁ ॥ ਹਰਿ ਕਾ ਨਾਮੁ, ਮਨਿ ਵਸੈ ; ਹਉਮੈ ਕ੍ਰੋਧੁ ਨਿਵਾਰਿ ॥ ਮਨਿ ਨਿਰਮਲ, ਨਾਮੁ ਧਿਆਈਐ ; ਤਾ (ਤਾਂ), ਪਾਏ ਮੋਖ ਦੁਆਰੁ ॥੨॥ ਹਉਮੈ ਵਿਚਿ, ਜਗੁ ਬਿਨਸਦਾ ; ਮਰਿ ਜੰਮੈ ਆਵੈ ਜਾਇ ॥ ਮਨਮੁਖ, ਸਬਦੁ ਨ ਜਾਣਨੀ ; ਜਾਸਨਿ, ਪਤਿ ਗਵਾਇ ॥ ਗੁਰ ਸੇਵਾ, ਨਾਉ (ਨਾਉਂ) ਪਾਈਐ ; ਸਚੇ ਰਹੈ ਸਮਾਇ ॥੩॥ ਸਬਦਿ ਮੰਨਿਐ, ਗੁਰੁ ਪਾਈਐ; ਵਿਚਹੁ (ਵਿੱਚੋਂ) ਆਪੁ ਗਵਾਇ ॥ ਅਨਦਿਨੁ, ਭਗਤਿ ਕਰੇ ਸਦਾ; ਸਾਚੇ ਕੀ ਲਿਵ ਲਾਇ॥ ਨਾਮੁ ਪਦਾਰਥੁ, ਮਨਿ ਵਸਿਆ; ਨਾਨਕ ! ਸਹਜਿ ਸਮਾਇ ॥ ੪॥੧੯॥੫੨॥

ਸਿਰੀ ਰਾਗੁ, ਮਹਲਾ ੩ ॥

ਜਿਨੀ ਪੁਰਖੀ (ਜਿਨ੍ਹੀਂ ਪੁਰਖੀਂ) , ਸਤਗੁਰੁ ਨ ਸੇਵਿਓ ; ਸੇ ਦੁਖੀਏ, ਜੁਗ ਚਾਰਿ ॥ ਘਰਿ ਹੋਦਾ (ਹੋਂਦਾ) ਪੁਰਖੁ, ਨ ਪਛਾਣਿਆ ; ਅਭਿਮਾਨਿ ਮੁਠੇ (ਮੁੱਠੇ) ਅਹੰਕਾਰਿ ॥ ਸਤਗੁਰੂ ਕਿਆ ਫਿਟਕਿਆ (ਕਿਆਂ ਫਿਟਕਿਆਂ), ਮੰਗਿ ਥਕੇ (ਥੱਕੇ) ਸੰਸਾਰਿ ॥ ਸਚਾ ਸਬਦੁ ਨ ਸੇਵਿਓ ; ਸਭਿ ਕਾਜ ਸਵਾਰਣਹਾਰੁ ॥੧॥ ਮਨ ਮੇਰੇ ! ਸਦਾ ਹਰਿ ਵੇਖੁ ਹਦੂਰਿ ॥ ਜਨਮ ਮਰਨ, ਦੁਖੁ ਪਰਹਰੈ ; ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥ ਸਚੁ ਸਲਾਹਨਿ, ਸੇ ਸਚੇ ; ਸਚਾ ਨਾਮੁ ਅਧਾਰੁ ॥ ਸਚੀ ਕਾਰ ਕਮਾਵਣੀ ; ਸਚੇ ਨਾਲਿ ਪਿਆਰੁ ॥ ਸਚਾ ਸਾਹੁ (ਸ਼ਾਹ) ਵਰਤਦਾ ; ਕੋਇ ਨ ਮੇਟਣਹਾਰੁ ॥ ਮਨਮੁਖ ਮਹਲੁ ਨ ਪਾਇਨੀ ; ਕੂੜਿ ਮੁਠੇ (ਮੁੱਠੇ), ਕੂੜਿਆਰ ॥੨॥ ਹਉਮੈ ਕਰਤਾ, ਜਗੁ ਮੁਆ; ਗੁਰ ਬਿਨੁ, ਘੋਰ ਅੰਧਾਰੁ ॥ ਮਾਇਆ ਮੋਹਿ (ਮੋਹ) ਵਿਸਾਰਿਆ ; ਸੁਖ-ਦਾਤਾ ਦਾਤਾਰੁ ॥ ਸਤਗੁਰੁ ਸੇਵਹਿ (ਸੇਵੈਂ), ਤਾ ਉਬਰਹਿ (ਤਾਂ ਉਬਰਹਿਂ); ਸਚੁ ਰਖਹਿ (ਰੱਖੈਂ) ਉਰ ਧਾਰਿ ॥ ਕਿਰਪਾ ਤੇ, ਹਰਿ ਪਾਈਐ ; ਸਚਿ ਸਬਦਿ ਵੀਚਾਰਿ ॥੩॥ ਸਤਗੁਰੁ ਸੇਵਿ, ਮਨੁ ਨਿਰਮਲਾ ; ਹਉਮੈ ਤਜਿ ਵਿਕਾਰ ॥ ਆਪੁ ਛੋਡਿ, ਜੀਵਤ ਮਰੈ ; ਗੁਰ ਕੈ ਸਬਦਿ ਵੀਚਾਰ ॥ ਧੰਧਾ ਧਾਵਤ ਰਹਿ ਗਏ ; ਲਾਗਾ (ਲਾੱਗਾ) ਸਾਚਿ ਪਿਆਰੁ ॥ ਸਚਿ ਰਤੇ (ਰੱਤੇ) ਮੁਖ ਉਜਲੇ ; ਤਿਤੁ ਸਾਚੈ ਦਰਬਾਰਿ ॥੪॥ ਸਤਗੁਰੁ ਪੁਰਖੁ, ਨ ਮੰਨਿਓ ; ਸਬਦਿ ਨ ਲਗੋ ਪਿਆਰੁ ॥ ਇਸਨਾਨੁ (ਇਸ਼ਨਾਨ) ਦਾਨੁ ਜੇਤਾ ਕਰਹਿ (ਕਰਹਿਂ) ; ਦੂਜੈ ਭਾਇ ਖੁਆਰੁ (ਖ਼ੁਆਰ)॥ ਹਰਿ ਜੀਉ ਆਪਣੀ ਕ੍ਰਿਪਾ ਕਰੇ ; ਤਾ (ਤਾਂ), ਲਾਗੈ (ਲਾੱਗੈ) ਨਾਮ ਪਿਆਰੁ ॥ ਨਾਨਕ ! ਨਾਮੁ ਸਮਾਲਿ ਤੂ (ਸਮ੍ਹਾਲ਼ ਤੂੰ); ਗੁਰ ਕੈ ਹੇਤਿ ਅਪਾਰਿ ॥੫॥੨੦॥੫੩॥

ਸਿਰੀ ਰਾਗੁ, ਮਹਲਾ ੩ ॥

ਕਿਸੁ ਹਉ ਸੇਵੀ (ਹਉਂ ਸੇਵੀਂ) ? ਕਿਆ ਜਪੁ ਕਰੀ (ਕਰੀਂ)? ਸਤਗੁਰ ਪੂਛਉ (ਪੂਛਉਂ) ਜਾਇ ॥ ਸਤਗੁਰ ਕਾ ਭਾਣਾ ਮੰਨਿ ਲਈ (ਲਈਂ) ; ਵਿਚਹੁ (ਵਿੱਚੋਂ) ਆਪੁ ਗਵਾਇ ॥ ਏਹਾ ਸੇਵਾ ਚਾਕਰੀ ; ਨਾਮੁ ਵਸੈ ਮਨਿ, ਆਇ ॥ ਨਾਮੈ ਹੀ ਤੇ ਸੁਖੁ ਪਾਈਐ ; ਸਚੈ ਸਬਦਿ ਸੁਹਾਇ ॥੧॥ ਮਨ ਮੇਰੇ ! ਅਨਦਿਨੁ ਜਾਗੁ, ਹਰਿ ਚੇਤਿ ॥ ਆਪਣੀ ਖੇਤੀ ਰਖਿ (ਰੱਖ) ਲੈ ; ਕੂੰਜ ਪੜੈਗੀ ਖੇਤਿ ॥੧॥ ਰਹਾਉ ॥ ਮਨ ਕੀਆ ਇਛਾ ਪੂਰੀਆ (ਕੀਆਂ ਇੱਛਾਂ ਪੂਰੀਆਂ) ; ਸਬਦਿ ਰਹਿਆ ਭਰਪੂਰਿ ॥ ਭੈ ਭਾਇ ਭਗਤਿ ਕਰਹਿ (ਕਰਹਿਂ), ਦਿਨੁ ਰਾਤੀ ; ਹਰਿ ਜੀਉ ਵੇਖੈ, ਸਦਾ ਹਦੂਰਿ ॥ ਸਚੈ ਸਬਦਿ ਸਦਾ ਮਨੁ ਰਾਤਾ (ਰਾੱਤਾ) ; ਭ੍ਰਮੁ ਗਇਆ ਸਰੀਰਹੁ (ਸਰੀਰੋਂ) ਦੂਰਿ ॥ ਨਿਰਮਲੁ ਸਾਹਿਬੁ ਪਾਇਆ ; ਸਾਚਾ ਗੁਣੀ (ਗੁਣੀਂ) ਗਹੀਰੁ ॥੨॥ ਜੋ ਜਾਗੇ, ਸੇ ਉਬਰੇ ; ਸੂਤੇ ਗਏ ਮੁਹਾਇ ॥ ਸਚਾ ਸਬਦੁ ਨ ਪਛਾਣਿਓ ; ਸੁਪਨਾ ਗਇਆ ਵਿਹਾਇ ॥ ਸੁੰਞੇ ਘਰ ਕਾ ਪਾਹੁਣਾ ; ਜਿਉ (ਜਿਉਂ) ਆਇਆ, ਤਿਉ (ਤਿਉਂ) ਜਾਇ ॥ ਮਨਮੁਖ ਜਨਮੁ ਬਿਰਥਾ ਗਇਆ ; ਕਿਆ ਮੁਹੁ (ਮੁੰਹ) ਦੇਸੀ ਜਾਇ ? ॥੩॥ ਸਭ ਕਿਛੁ, ਆਪੇ ਆਪਿ ਹੈ ; ਹਉਮੈ ਵਿਚਿ, ਕਹਨੁ ਨ ਜਾਇ ॥ ਗੁਰ ਕੈ ਸਬਦਿ ਪਛਾਣੀਐ ; ਦੁਖੁ ਹਉਮੈ, ਵਿਚਹੁ (ਵਿੱਚੋਂ) ਗਵਾਇ॥ ਸਤਗੁਰੁ ਸੇਵਨਿ ਆਪਣਾ; ਹਉ (ਹਉਂ) ਤਿਨ ਕੈ ਲਾਗਉ ਪਾਇ (ਲਾਗਉਂ ਪਾਂਇ)॥ ਨਾਨਕ ! ਦਰਿ ਸਚੈ, ਸਚਿਆਰ ਹਹਿ (ਹੈਂ) ; ਹਉ (ਹਉਂ), ਤਿਨ ਬਲਿਹਾਰੈ ਜਾਉ (ਜਾਉਂ)॥ ੪॥੨੧॥ ੫੪॥

ਸਿਰੀ ਰਾਗੁ, ਮਹਲਾ ੩ ॥

ਜੇ, ਵੇਲਾ (ਵੇਲ਼ਾ) ਵਖਤੁ ਵੀਚਾਰੀਐ ; ਤਾ (ਤਾਂ) ਕਿਤੁ ਵੇਲਾ (ਵੇਲ਼ਾ), ਭਗਤਿ ਹੋਇ ? ॥ ਅਨਦਿਨੁ ਨਾਮੇ ਰਤਿਆ (ਰੱਤਿਆਂ); ਸਚੇ, ਸਚੀ ਸੋਇ ॥ ਇਕੁ ਤਿਲੁ ਪਿਆਰਾ ਵਿਸਰੈ ; ਭਗਤਿ ਕਿਨੇਹੀ ਹੋਇ ?॥ ਮਨੁ ਤਨੁ ਸੀਤਲੁ (ਸ਼ੀਤਲ) ਸਾਚ ਸਿਉ (ਸਿਉਂ); ਸਾਸੁ ਨ ਬਿਰਥਾ ਕੋਇ ॥੧॥ ਮੇਰੇ ਮਨ, ਹਰਿ ਕਾ ਨਾਮੁ ਧਿਆਇ ॥ ਸਾਚੀ ਭਗਤਿ ਤਾ (ਤਾਂ) ਥੀਐ ; ਜਾ (ਜਾਂ), ਹਰਿ ਵਸੈ ਮਨਿ ਆਇ ॥੧॥ ਰਹਾਉ ॥ ਸਹਜੇ ਖੇਤੀ ਰਾਹੀਐ ; ਸਚੁ ਨਾਮੁ, ਬੀਜੁ ਪਾਇ ॥ ਖੇਤੀ ਜੰਮੀ ਅਗਲੀ ; ਮਨੂਆ ਰਜਾ (ਰੱਜਾ), ਸਹਜਿ ਸੁਭਾਇ ॥ ਗੁਰ ਕਾ ਸਬਦੁ ਅੰਮ੍ਰਿਤੁ ਹੈ ; ਜਿਤੁ ਪੀਤੈ, ਤਿਖ ਜਾਇ ॥ ਇਹੁ (ਇਹ) ਮਨੁ ਸਾਚਾ, ਸਚਿ ਰਤਾ (ਰੱਤਾ); ਸਚੇ ਰਹਿਆ ਸਮਾਇ ॥੨॥ ਆਖਣੁ, ਵੇਖਣੁ, ਬੋਲਣਾ ; ਸਬਦੇ ਰਹਿਆ ਸਮਾਇ ॥ ਬਾਣੀ ਵਜੀ ਚਹੁ ਜੁਗੀ (ਵੱਜੀ ਚਹੁਂ ਜੁਗੀਂ); ਸਚੋ ਸਚੁ ਸੁਣਾਇ ॥ ਹਉਮੈ ਮੇਰਾ, ਰਹਿ ਗਇਆ ; ਸਚੈ, ਲਇਆ ਮਿਲਾਇ ॥ ਤਿਨ (ਤਿਨ੍ਹ) ਕਉ, ਮਹਲੁ ਹਦੂਰਿ ਹੈ; ਜੋ, ਸਚਿ ਰਹੇ ਲਿਵ ਲਾਇ ॥੩॥ ਨਦਰੀ ਨਾਮੁ ਧਿਆਈਐ; ਵਿਣੁ ਕਰਮਾ ਪਾਇਆ ਨ ਜਾਇ॥ ਪੂਰੈ ਭਾਗਿ ਸਤਸੰਗਤਿ ਲਹੈ; ਸਤਗੁਰੁ ਭੇਟੈ ਜਿਸੁ ਆਇ ॥ ਅਨਦਿਨੁ ਨਾਮੇ ਰਤਿਆ (ਰੱਤਿਆਂ); ਦੁਖੁ-ਬਿਖਿਆ, ਵਿਚਹੁ (ਵਿੱਚੋਂ) ਜਾਇ ॥ ਨਾਨਕ ! ਸਬਦਿ ਮਿਲਾਵੜਾ ; ਨਾਮੇ ਨਾਮਿ ਸਮਾਇ ॥ ੪॥੨੨॥੫੫॥

ਸਿਰੀ ਰਾਗੁ, ਮਹਲਾ ੩ ॥

ਆਪਣਾ ਭਉ, ਤਿਨ (ਤਿਨ੍ਹ) ਪਾਇਓਨੁ ; ਜਿਨ (ਜਿਨ੍ਹ), ਗੁਰ ਕਾ ਸਬਦੁ ਬੀਚਾਰਿ॥ ਸਤਸੰਗਤੀ ਸਦਾ ਮਿਲਿ ਰਹੇ ; ਸਚੇ ਕੇ ਗੁਣ ਸਾਰਿ ॥ ਦੁਬਿਧਾ ਮੈਲੁ ਚੁਕਾਈਅਨੁ ; ਹਰਿ ਰਾਖਿਆ ਉਰ ਧਾਰਿ ॥ ਸਚੀ ਬਾਣੀ, ਸਚੁ ਮਨਿ ; ਸਚੇ ਨਾਲਿ ਪਿਆਰੁ ॥੧॥ ਮਨ ਮੇਰੇ ! ਹਉਮੈ ਮੈਲੁ ਭਰਨਾਲਿ ॥ ਹਰਿ ਨਿਰਮਲੁ, ਸਦਾ ਸੋਹਣਾ; ਸਬਦਿ ਸਵਾਰਣਹਾਰੁ ॥੧॥ ਰਹਾਉ ॥ ਸਚੈ ਸਬਦਿ, ਮਨੁ ਮੋਹਿਆ ; ਪ੍ਰਭਿ, ਆਪੇ ਲਏ ਮਿਲਾਇ ॥ ਅਨਦਿਨੁ ਨਾਮੇ ਰਤਿਆ (ਰੱਤਿਆਂ); ਜੋਤੀ, ਜੋਤਿ ਸਮਾਇ ॥ ਜੋਤੀ ਹੂ (ਹੂੰ), ਪ੍ਰਭੁ ਜਾਪਦਾ ; ਬਿਨੁ ਸਤਗੁਰ, ਬੂਝ ਨ ਪਾਇ ॥ ਜਿਨ (ਜਿਨ੍ਹ) ਕਉ ਪੂਰਬਿ ਲਿਖਿਆ ; ਸਤਗੁਰੁ ਭੇਟਿਆ ਤਿਨ (ਤਿਨ੍ਹ) ਆਇ ॥੨॥ ਵਿਣੁ ਨਾਵੈ (ਨਾਂਵੈ), ਸਭ ਡੁਮਣੀ (ਡੁੰਮਣੀ); ਦੂਜੈ ਭਾਇ ਖੁਆਇ ॥ ਤਿਸੁ ਬਿਨੁ, ਘੜੀ ਨ ਜੀਵਦੀ ; ਦੁਖੀ (ਦੁੱਖੀਂ) ਰੈਣਿ ਵਿਹਾਇ ॥ ਭਰਮਿ ਭੁਲਾਣਾ ਅੰਧੁਲਾ ; ਫਿਰਿ ਫਿਰਿ ਆਵੈ ਜਾਇ ॥ ਨਦਰਿ ਕਰੇ ਪ੍ਰਭੁ ਆਪਣੀ ; ਆਪੇ ਲਏ ਮਿਲਾਇ ॥੩॥ ਸਭੁ ਕਿਛੁ ਸੁਣਦਾ ਵੇਖਦਾ; ਕਿਉ (ਕਿਉਂ), ਮੁਕਰਿ ਪਇਆ ਜਾਇ ? ॥ ਪਾਪੋ ਪਾਪੁ ਕਮਾਵਦੇ ; ਪਾਪੇ ਪਚਹਿ (ਪਚਹਿਂ) ਪਚਾਇ ॥ ਸੋ ਪ੍ਰਭੁ, ਨਦਰਿ ਨ ਆਵਈ ; ਮਨਮੁਖਿ ਬੂਝ ਨ ਪਾਇ ॥ ਜਿਸੁ ਵੇਖਾਲੇ, ਸੋਈ ਵੇਖੈ ; ਨਾਨਕ ! ਗੁਰਮੁਖਿ ਪਾਇ ॥੪॥੨੩॥੫੬॥

ਸ੍ਰੀ ਰਾਗੁ ਮਹਲਾ ੩ ॥

ਬਿਨੁ ਗੁਰ, ਰੋਗੁ ਨ ਤੁਟਈ ; ਹਉਮੈ ਪੀੜ ਨ ਜਾਇ ॥ ਗੁਰ ਪਰਸਾਦੀ ਮਨਿ ਵਸੈ ; ਨਾਮੇ ਰਹੈ ਸਮਾਇ ॥ ਗੁਰ ਸਬਦੀ, ਹਰਿ ਪਾਈਐ ; ਬਿਨੁ ਸਬਦੈ, ਭਰਮਿ ਭੁਲਾਇ ॥੧॥ ਮਨ ਰੇ ! ਨਿਜ ਘਰਿ ਵਾਸਾ ਹੋਇ ॥ ਰਾਮ ਨਾਮੁ ਸਾਲਾਹਿ ਤੂ (ਸਾਲਾਹ ਤੂੰ); ਫਿਰਿ, ਆਵਣ ਜਾਣੁ ਨ ਹੋਇ ॥੧॥ ਰਹਾਉ ॥ ਹਰਿ ਇਕੋ ਦਾਤਾ ਵਰਤਦਾ; ਦੂਜਾ, ਅਵਰੁ ਨ ਕੋਇ ॥ ਸਬਦਿ ਸਾਲਾਹੀ (ਸਾਲਾਹੀਂ) ਮਨਿ ਵਸੈ; ਸਹਜੇ ਹੀ ਸੁਖੁ ਹੋਇ ॥ ਸਭ, ਨਦਰੀ ਅੰਦਰਿ ਵੇਖਦਾ; ਜੈ ਭਾਵੈ, ਤੈ ਦੇਇ॥੨॥ ਹਉਮੈ, ਸਭਾ ਗਣਤ ਹੈ; ਗਣਤੈ ਨਉ (ਨੌ), ਸੁਖੁ ਨਾਹਿ (ਨਾਹਿਂ)॥ ਬਿਖੁ ਕੀ ਕਾਰ ਕਮਾਵਣੀ; ਬਿਖੁ ਹੀ ਮਾਹਿ ਸਮਾਹਿ (ਮਾਹਿਂ ਸਮਾਹਿਂ)॥ ਬਿਨੁ ਨਾਵੈ (ਨਾਂਵੈ) ਠਉਰੁ ਨ ਪਾਇਨੀ ; ਜਮ ਪੁਰਿ ਦੂਖ ਸਹਾਹਿ (ਸਹਾਹਿਂ)॥੩॥ ਜੀਉ, ਪਿੰਡੁ ਸਭੁ ਤਿਸ ਦਾ ; ਤਿਸੈ ਦਾ ਆਧਾਰੁ ॥ ਗੁਰ ਪਰਸਾਦੀ ਬੁਝੀਐ; ਤਾ (ਤਾਂ), ਪਾਏ ਮੋਖ ਦੁਆਰੁ ॥ ਨਾਨਕ ! ਨਾਮੁ ਸਲਾਹਿ (ਸਲਾਹ) ਤੂੰ ; ਅੰਤੁ ਨ ਪਾਰਾਵਾਰੁ ॥੪॥੨੪॥੫੭॥

ਸਿਰੀ ਰਾਗੁ, ਮਹਲਾ ੩ ॥

ਤਿਨਾ (ਤਿਨ੍ਹਾਂ) ਅਨੰਦੁ ਸਦਾ ਸੁਖੁ ਹੈ; ਜਿਨਾ (ਜਿਨ੍ਹਾਂ), ਸਚੁ ਨਾਮੁ ਆਧਾਰੁ ॥ ਗੁਰ ਸਬਦੀ, ਸਚੁ ਪਾਇਆ ; ਦੂਖ ਨਿਵਾਰਣਹਾਰੁ ॥ ਸਦਾ ਸਦਾ ਸਾਚੇ ਗੁਣ ਗਾਵਹਿ (ਗਾਵਹਿਂ); ਸਾਚੈ ਨਾਇ (ਨਾਇਂ) ਪਿਆਰੁ ॥ ਕਿਰਪਾ ਕਰਿ ਕੈ ਆਪਣੀ ; ਦਿਤੋਨੁ ਭਗਤਿ ਭੰਡਾਰੁ ॥੧॥ ਮਨ ਰੇ ! ਸਦਾ ਅਨੰਦੁ, ਗੁਣ ਗਾਇ ॥ ਸਚੀ ਬਾਣੀ, ਹਰਿ ਪਾਈਐ ; ਹਰਿ ਸਿਉ (ਸਿਉਂ) ਰਹੈ ਸਮਾਇ ॥ ੧॥ ਰਹਾਉ ॥ ਸਚੀ ਭਗਤੀ, ਮਨੁ ਲਾਲੁ ਥੀਆ ; ਰਤਾ (ਰੱਤਾ) ਸਹਜਿ ਸੁਭਾਇ ॥ ਗੁਰ ਸਬਦੀ ਮਨੁ ਮੋਹਿਆ; ਕਹਣਾ ਕਛੂ ਨ ਜਾਇ ॥ ਜਿਹਵਾ ਰਤੀ (ਰੱਤੀ), ਸਬਦਿ ਸਚੈ ; ਅੰਮ੍ਰਿਤੁ ਪੀਵੈ, ਰਸਿ ਗੁਣ ਗਾਇ ॥ ਗੁਰਮੁਖਿ ਏਹੁ (ਏਹ) ਰੰਗੁ ਪਾਈਐ; ਜਿਸ ਨੋ ਕਿਰਪਾ ਕਰੇ ਰਜਾਇ (ਰਜ਼ਾਇ)॥੨॥ ਸੰਸਾ, ਇਹੁ (ਇਹ) ਸੰਸਾਰੁ ਹੈ ; ਸੁਤਿਆ (ਸੁਤਿਆਂ), ਰੈਣਿ ਵਿਹਾਇ ॥ ਇਕਿ, ਆਪਣੈ ਭਾਣੈ ਕਢਿ (ਕੱਢ) ਲਇਅਨੁ; ਆਪੇ ਲਇਓਨੁ ਮਿਲਾਇ ॥ ਆਪੇ ਹੀ ਆਪਿ, ਮਨਿ ਵਸਿਆ ; ਮਾਇਆ ਮੋਹੁ (ਮੋਹ) ਚੁਕਾਇ ॥ ਆਪਿ, ਵਡਾਈ ਦਿਤੀਅਨੁ; ਗੁਰਮੁਖਿ, ਦੇਇ ਬੁਝਾਇ ॥੩॥ ਸਭਨਾ (ਸਭਨਾਂ) ਕਾ ਦਾਤਾ, ਏਕੁ ਹੈ ; ਭੁਲਿਆ (ਭੁੱਲਿਆਂ), ਲਏ ਸਮਝਾਇ ॥ ਇਕਿ, ਆਪੇ ਆਪਿ ਖੁਆਇਅਨੁ ; ਦੂਜੈ, ਛਡਿਅਨੁ ਲਾਇ ॥ ਗੁਰਮਤੀ ਹਰਿ ਪਾਈਐ; ਜੋਤੀ ਜੋਤਿ ਮਿਲਾਇ ॥ ਅਨਦਿਨੁ ਨਾਮੇ ਰਤਿਆ (ਰੱਤਿਆਂ); ਨਾਨਕ ! ਨਾਮਿ ਸਮਾਇ ॥੪॥੨੫॥੫੮॥

ਸਿਰੀ ਰਾਗੁ, ਮਹਲਾ ੩ ॥

ਗੁਣਵੰਤੀ, ਸਚੁ ਪਾਇਆ; ਤ੍ਰਿਸਨਾ (ਤ੍ਰਿਸ਼ਨਾ) ਤਜਿ ਵਿਕਾਰ ॥ ਗੁਰ ਸਬਦੀ ਮਨੁ ਰੰਗਿਆ; ਰਸਨਾ ਪ੍ਰੇਮ ਪਿਆਰਿ॥ ਬਿਨੁ ਸਤਿਗੁਰ, ਕਿਨੈ ਨ ਪਾਇਓ ; ਕਰਿ ਵੇਖਹੁ (ਵੇਖੋ) ਮਨਿ ਵੀਚਾਰਿ ॥ ਮਨਮੁਖ ਮੈਲੁ ਨ ਉਤਰੈ ; ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥ ਮਨ ਮੇਰੇ ! ਸਤਿਗੁਰ ਕੈ ਭਾਣੈ ਚਲੁ (ਚੱਲ)॥ ਨਿਜ ਘਰਿ ਵਸਹਿ (ਵਸਹਿਂ), ਅੰਮ੍ਰਿਤੁ ਪੀਵਹਿ (ਪੀਵਹਿਂ) ; ਤਾ ਸੁਖ ਲਹਹਿ ਮਹਲੁ (ਤਾਂ ਸੁੱਖ ਲਹੈਂ ਮਹਲ)॥੧॥ ਰਹਾਉ॥ ਅਉਗੁਣਵੰਤੀ ਗੁਣੁ ਕੋ ਨਹੀ (ਨਹੀਂ); ਬਹਣਿ (ਬਹਿਣ) ਨ ਮਿਲੈ ਹਦੂਰਿ ॥ ਮਨਮੁਖਿ ਸਬਦੁ ਨ ਜਾਣਈ (ਜਾਣ+ਈ) ; ਅਵਗਣਿ, ਸੋ ਪ੍ਰਭੁ, ਦੂਰਿ ॥ ਜਿਨੀ (ਜਿਨ੍ਹੀਂ) ਸਚੁ ਪਛਾਣਿਆ ; ਸਚਿ ਰਤੇ (ਰੱਤੇ) ਭਰਪੂਰਿ ॥ ਗੁਰ ਸਬਦੀ ਮਨੁ ਬੇਧਿਆ ; ਪ੍ਰਭੁ ਮਿਲਿਆ ਆਪਿ ਹਦੂਰਿ ॥੨॥ ਆਪੇ ਰੰਗਣਿ ਰੰਗਿਓਨੁ; ਸਬਦੇ ਲਇਓਨੁ ਮਿਲਾਇ ॥ ਸਚਾ ਰੰਗੁ ਨ ਉਤਰੈ ; ਜੋ, ਸਚਿ ਰਤੇ (ਰੱਤੇ) ਲਿਵ ਲਾਇ ॥ ਚਾਰੇ ਕੁੰਡਾ (ਕੁੰਡਾਂ) ਭਵਿ ਥਕੇ (ਥੱਕੇ); ਮਨਮੁਖ ਬੂਝ ਨ ਪਾਇ ॥ ਜਿਸੁ ਸਤਿਗੁਰੁ ਮੇਲੇ, ਸੋ ਮਿਲੈ ; ਸਚੈ ਸਬਦਿ ਸਮਾਇ ॥੩॥ ਮਿਤ੍ਰ ਘਣੇਰੇ ਕਰਿ ਥਕੀ (ਥੱਕੀ); ਮੇਰਾ ਦੁਖੁ ਕਾਟੈ ਕੋਇ ॥ ਮਿਲਿ ਪ੍ਰੀਤਮ, ਦੁਖੁ ਕਟਿਆ (ਦੁੱਖ ਕੱਟਿਆ); ਸਬਦਿ ਮਿਲਾਵਾ ਹੋਇ ॥ ਸਚੁ ਖਟਣਾ (ਖੱਟਣਾ), ਸਚੁ ਰਾਸਿ ਹੈ; ਸਚੇ ਸਚੀ ਸੋਇ ॥ ਸਚਿ ਮਿਲੇ, ਸੇ ਨ ਵਿਛੁੜਹਿ (ਵਿਛੁੜਹਿਂ) ; ਨਾਨਕ ! ਗੁਰਮੁਖਿ ਹੋਇ ॥ ੪॥੨੬॥੫੯॥

ਸਿਰੀ ਰਾਗੁ, ਮਹਲਾ ੩॥

ਆਪੇ ਕਾਰਣੁ ਕਰਤਾ ਕਰੇ ; ਸ੍ਰਿਸਟਿ (ਸ੍ਰਿਸ਼ਟਿ) ਦੇਖੈ ਆਪਿ ਉਪਾਇ ॥ ਸਭ ਏਕੋ ਇਕੁ ਵਰਤਦਾ; ਅਲਖੁ (ਅਲੱਖ), ਨ ਲਖਿਆ ਜਾਇ ॥ ਆਪੇ ਪ੍ਰਭੂ ਦਇਆਲੁ ਹੈ ; ਆਪੇ ਦੇਇ ਬੁਝਾਇ ॥ ਗੁਰਮਤੀ, ਸਦ ਮਨਿ ਵਸਿਆ ; ਸਚਿ ਰਹੇ ਲਿਵ ਲਾਇ ॥੧॥ ਮਨ ਮੇਰੇ ! ਗੁਰ ਕੀ ਮੰਨਿ ਲੈ ਰਜਾਇ (ਰਜ਼ਾਇ)॥ ਮਨੁ, ਤਨੁ ਸੀਤਲੁ (ਸ਼ੀਤਲ) ਸਭੁ ਥੀਐ ; ਨਾਮੁ ਵਸੈ ਮਨਿ ਆਇ ॥੧॥ ਰਹਾਉ ॥ ਜਿਨਿ (ਜਿਨ੍ਹ), ਕਰਿ ਕਾਰਣੁ ਧਾਰਿਆ; ਸੋਈ, ਸਾਰ ਕਰੇਇ (ਕਰੇ+ਇ)॥ ਗੁਰ ਕੈ ਸਬਦਿ ਪਛਾਣੀਐ ; ਜਾ (ਜਾਂ) ਆਪੇ ਨਦਰਿ ਕਰੇਇ (ਕਰੇ+ਇ)॥ ਸੇ ਜਨ ਸਬਦੇ ਸੋਹਣੇ ; ਤਿਤੁ ਸਚੈ ਦਰਬਾਰਿ ॥ ਗੁਰਮੁਖਿ ਸਚੈ ਸਬਦਿ ਰਤੇ (ਰੱਤੇ); ਆਪਿ ਮੇਲੇ ਕਰਤਾਰਿ ॥੨॥ ਗੁਰਮਤੀ ਸਚੁ ਸਲਾਹਣਾ ; ਜਿਸ ਦਾ ਅੰਤੁ ਨ ਪਾਰਾਵਾਰੁ ॥ ਘਟਿ ਘਟਿ ਆਪੇ ਹੁਕਮਿ ਵਸੈ ; ਹੁਕਮੇ ਕਰੇ ਬੀਚਾਰੁ ॥ ਗੁਰ ਸਬਦੀ ਸਾਲਾਹੀਐ ; ਹਉਮੈ ਵਿਚਹੁ (ਵਿੱਚੋਂ) ਖੋਇ ॥ ਸਾਧਨ ਨਾਵੈ (ਨਾਂਵੈ) ਬਾਹਰੀ ; ਅਵਗਣਵੰਤੀ ਰੋਇ ॥੩॥ ਸਚੁ ਸਲਾਹੀ (ਸਲਾਹੀਂ), ਸਚਿ ਲਗਾ (ਲੱਗਾਂ); ਸਚੈ ਨਾਇ (ਨਾਇਂ) ਤ੍ਰਿਪਤਿ ਹੋਇ ॥ ਗੁਣ ਵੀਚਾਰੀ (ਵੀਚਾਰੀਂ), ਗੁਣ ਸੰਗ੍ਰਹਾ (ਸੰਗ੍ਰਹਾਂ); ਅਵਗੁਣ ਕਢਾ (ਕੱਢਾਂ) ਧੋਇ ॥ ਆਪੇ ਮੇਲਿ ਮਿਲਾਇਦਾ (ਮਿਲਾਇੰਦਾ); ਫਿਰਿ, ਵੇਛੋੜਾ ਨ ਹੋਇ ॥ ਨਾਨਕ ! ਗੁਰੁ ਸਾਲਾਹੀ (ਸਾਲਾਹੀਂ) ਆਪਣਾ ; ਜਿਦੂ (ਜਿਦੂੰ), ਪਾਈ (ਪਾਈਂ) ਪ੍ਰਭੁ ਸੋਇ ॥ ੪॥੨੭॥੬੦॥

ਸਿਰੀ ਰਾਗੁ, ਮਹਲਾ ੩ ॥

ਸੁਣਿ, ਸੁਣਿ, ਕਾਮ ਗਹੇਲੀਏ ! ਕਿਆ ਚਲਹਿ (ਚੱਲੈਂ), ਬਾਹ (ਬਾਂਹ) ਲੁਡਾਇ ? ॥ ਆਪਣਾ ਪਿਰੁ, ਨ ਪਛਾਣਹੀ (ਪਛਾਣਹੀਂ) ; ਕਿਆ ਮੁਹੁ ਦੇਸਹਿ (ਮੁੰਹ ਦੇਸਹਿਂ), ਜਾਇ ?॥ ਜਿਨੀ ਸਖਂੀ (ਜਿਨ੍ਹੀਂ ਸਖੀਂ) ਕੰਤੁ ਪਛਾਣਿਆ; ਹਉ (ਹਉਂ) ਤਿਨ ਕੈ ਲਾਗਉ ਪਾਇ (ਤਿਨ੍ਹ ਕੈ ਲਾਗੌਂ ਪਾਂਇ) ॥ ਤਿਨ (ਤਿਨ੍ਹ) ਹੀ ਜੈਸੀ ਥੀ ਰਹਾ (ਰਹਾਂ); ਸਤਸੰਗਤਿ ਮੇਲਿ, ਮਿਲਾਇ ॥੧॥ ਮੁੰਧੇ ! ਕੂੜਿ ਮੁਠੀ, ਕੂੜਿਆਰਿ ॥ ਪਿਰੁ ਪ੍ਰਭੁ ਸਾਚਾ ਸੋਹਣਾ; ਪਾਈਐ ਗੁਰ ਬੀਚਾਰਿ ॥੧॥ ਰਹਾਉ ॥ ਮਨਮੁਖਿ, ਕੰਤੁ ਨ ਪਛਾਣਈ (ਪਛਾਣ+ਈ) ; ਤਿਨ (ਤਿਨ੍ਹ), ਕਿਉ (ਕਿਉਂ) ਰੈਣਿ ਵਿਹਾਇ ॥ ਗਰਬਿ ਅਟੀਆ (ਅੱਟੀਆਂ), ਤ੍ਰਿਸਨਾ ਜਲਹਿ (ਤ੍ਰਿਸ਼ਨਾ ਜਲੈਂ); ਦੁਖੁ ਪਾਵਹਿ (ਦੁੱਖ ਪਾਵੈਂ), ਦੂਜੈ ਭਾਇ॥ ਸਬਦਿ ਰਤੀਆ (ਰੱਤੀਆਂ) ਸੋਹਾਗਣੀ ; ਤਿਨ ਵਿਚਹੁ (ਤਿਨ੍ਹ ਵਿੱਚੋਂ), ਹਉਮੈ ਜਾਇ॥ ਸਦਾ ਪਿਰੁ ਰਾਵਹਿ (ਰਾਵਹਿਂ) ਆਪਣਾ ; ਤਿਨਾ (ਤਿਨ੍ਹਾਂ), ਸੁਖੇ ਸੁਖਿ ਵਿਹਾਇ ॥੨॥ ਗਿਆਨ ਵਿਹੂਣੀ ਪਿਰ ਮੁਤੀਆ (ਮੁਤੀ+ਆ) ; ਪਿਰਮੁ ਨ ਪਾਇਆ ਜਾਇ ॥ ਅਗਿਆਨ ਮਤੀ (ਮੱਤੀ) ਅੰਧੇਰੁ ਹੈ ; ਬਿਨੁ ਪਿਰ ਦੇਖੇ, ਭੁਖ ਨ ਜਾਇ॥ ਆਵਹੁ (ਆਵੋ), ਮਿਲਹੁ ਸਹੇਲੀਹੋ ! ਮੈ, ਪਿਰੁ ਦੇਹੁ (ਥੋੜਾ ‘ਦੇਹਉ’ ਵਾਙ) ਮਿਲਾਇ॥ ਪੂਰੈ ਭਾਗਿ, ਸਤਿਗੁਰੁ ਮਿਲੈ ; ਪਿਰੁ ਪਾਇਆ ਸਚਿ ਸਮਾਇ ॥੩॥ ਸੇ ਸਹੀਆ (ਸਹੀਆਂ) ਸੋਹਾਗਣੀ ; ਜਿਨ ਕਉ (ਜਿਨ੍ਹ ਕੌ) ਨਦਰਿ ਕਰੇਇ (ਕਰੇ+ਇ)॥ ਖਸਮੁ ਪਛਾਣਹਿ (ਪਛਾਣੈਂ) ਆਪਣਾ ; ਤਨੁ, ਮਨੁ ਆਗੈ ਦੇਇ (ਆੱਗੈ ਦੇ+ਇ) ॥ ਘਰਿ ਵਰੁ ਪਾਇਆ ਆਪਣਾ ; ਹਉਮੈ ਦੂਰਿ ਕਰੇਇ (ਕਰੇ+ਇ)॥ ਨਾਨਕ ! ਸੋਭਾਵੰਤੀਆ (ਸ਼ੋਭਾਵੰਤੀਆਂ) ਸੋਹਾਗਣੀ ; ਅਨਦਿਨੁ ਭਗਤਿ ਕਰੇਇ (ਕਰੇ+ਇ)॥ ੪॥੨੮॥੬੧॥

ਸਿਰੀ ਰਾਗੁ, ਮਹਲਾ ੩ ॥

ਇਕਿ, ਪਿਰੁ ਰਾਵਹਿ (ਰਾਵਹਿਂ) ਆਪਣਾ ; ਹਉ (ਹਉਂ), ਕੈ ਦਰਿ ਪੂਛਉ (ਪੂਛੌਂ) ਜਾਇ ? ॥ ਸਤਿਗੁਰੁ ਸੇਵੀ (ਸੇਵੀਂ), ਭਾਉ ਕਰਿ ; ਮੈ, ਪਿਰੁ ਦੇਹੁ (ਥੋੜਾ ‘ਦੇਹਉ’ ਵਾਙ) ਮਿਲਾਇ ॥ ਸਭੁ ਉਪਾਏ, ਆਪੇ ਵੇਖੈ ; ਕਿਸੁ ਨੇੜੈ ? ਕਿਸੁ ਦੂਰਿ ? ॥ ਜਿਨਿ (ਜਿਨ੍ਹ), ਪਿਰੁ ਸੰਗੇ ਜਾਣਿਆ ; ਪਿਰੁ ਰਾਵੇ ਸਦਾ ਹਦੂਰਿ ॥੧॥ ਮੁੰਧੇ ! ਤੂ ਚਲੁ (ਚੱਲ), ਗੁਰ ਕੈ ਭਾਇ ॥ ਅਨਦਿਨੁ ਰਾਵਹਿ (ਰਾਵੈਂ) ਪਿਰੁ ਆਪਣਾ ; ਸਹਜੇ ਸਚਿ ਸਮਾਇ ॥੧॥ ਰਹਾਉ ॥ ਸਬਦਿ ਰਤੀਆ (ਰੱਤੀਆਂ) ਸੋਹਾਗਣੀ ; ਸਚੈ ਸਬਦਿ ਸੀਗਾਰਿ (ਸ਼ੀਂਗਾਰ) ॥ ਹਰਿ ਵਰੁ ਪਾਇਨਿ, ਘਰਿ ਆਪਣੈ ; ਗੁਰ ਕੈ ਹੇਤਿ ਪਿਆਰਿ ॥ ਸੇਜ ਸੁਹਾਵੀ ਹਰਿ ਰੰਗਿ ਰਵੈ ; ਭਗਤਿ ਭਰੇ ਭੰਡਾਰ ॥ ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ; ਜਿ, ਸਭਸੈ ਦੇਇ ਅਧਾਰੁ ॥੨॥ ਪਿਰੁ ਸਾਲਾਹਨਿ ਆਪਣਾ ; ਤਿਨ ਕੈ ਹਉ (ਤਿਨ੍ਹ ਕੈ ਹਉਂ) ਸਦ ਬਲਿਹਾਰੈ ਜਾਉ (ਜਾਉਂ)॥ ਮਨੁ, ਤਨੁ ਅਰਪੀ (ਅਰਪੀਂ) , ਸਿਰੁ ਦੇਈ (ਦੇਈਂ) ; ਤਿਨ ਕੈ ਲਾਗਾ ਪਾਇ (ਤਿਨ੍ਹ ਕੈ ਲਾਗਾਂ ਪਾਂਇ)॥ ਜਿਨੀ (ਜਿਨ੍ਹੀਂ), ਇਕੁ ਪਛਾਣਿਆ ; ਦੂਜਾ ਭਾਉ ਚੁਕਾਇ ॥ ਗੁਰਮੁਖਿ, ਨਾਮੁ ਪਛਾਣੀਐ ; ਨਾਨਕ ! ਸਚਿ ਸਮਾਇ ॥ ੩॥੨੯॥੬੨॥

17160cookie-checkGuru Granth Sahib (Page No. 31-38)