Guru Granth Sahib (Page No. 38-44)

0
723

(ਪੰਨਾ ਨੰਬਰ 38-44)

ਸਿਰੀ ਰਾਗੁ, ਮਹਲਾ ੩ ॥

ਹਰਿ ਜੀ  ! ਸਚਾ ਸਚੁ ਤੂ ; ਸਭੁ ਕਿਛੁ ਤੇਰੈ ਚੀਰੈ ॥ ਲਖ ਚਉਰਾਸੀਹ ਤਰਸਦੇ ਫਿਰੇ ; ਬਿਨੁ ਗੁਰ ਭੇਟੇ ਪੀਰੈ ॥ ਹਰਿ ਜੀਉ ਬਖਸੇ (ਬਖ਼ਸ਼ੇ), ਬਖਸਿ (ਬਖ਼ਸ਼) ਲਏ ; ਸੂਖ ਸਦਾ ਸਰੀਰੈ ॥ ਗੁਰ ਪਰਸਾਦੀ ਸੇਵ ਕਰੀ (ਕਰੀਂ) ; ਸਚੁ ਗਹਿਰ ਗੰਭੀਰੈ ॥ ੧॥ ਮਨ ਮੇਰੇ  ! ਨਾਮਿ ਰਤੇ (ਰੱਤੇ), ਸੁਖੁ ਹੋਇ ॥ ਗੁਰਮਤੀ ਨਾਮੁ ਸਲਾਹੀਐ ; ਦੂਜਾ, ਅਵਰੁ ਨ ਕੋਇ ॥੧॥ ਰਹਾਉ ॥ ਧਰਮਰਾਇ ਨੋ ਹੁਕਮੁ ਹੈ ; ਬਹਿ (ਬਹ) ਸਚਾ ਧਰਮੁ ਬੀਚਾਰਿ ॥ ਦੂਜੈ ਭਾਇ, ਦੁਸਟੁ (ਦੁਸ਼ਟ) ਆਤਮਾ ; ਓਹੁ (ਓਹ) ਤੇਰੀ ਸਰਕਾਰ ॥ ਅਧਿਆਤਮੀ ਹਰਿ ਗੁਣਤਾਸੁ ਮਨਿ ; ਜਪਹਿ (ਜਪੈ) ਏਕੁ ਮੁਰਾਰਿ ॥ ਤਿਨ (ਤਿਨ੍ਹ) ਕੀ ਸੇਵਾ, ਧਰਮਰਾਇ ਕਰੈ ; ਧੰਨੁ ਸਵਾਰਣਹਾਰੁ ॥੨॥ ਮਨ ਕੇ ਬਿਕਾਰ, ਮਨਹਿ (ਮਨ੍ਹੈ) ਤਜੈ ; ਮਨਿ ਚੂਕੈ ਮੋਹੁ (ਮੋਹ) ਅਭਿਮਾਨੁ ॥ ਆਤਮਰਾਮੁ ਪਛਾਣਿਆ; ਸਹਜੇ ਨਾਮਿ ਸਮਾਨੁ॥ ਬਿਨੁ ਸਤਿਗੁਰ, ਮੁਕਤਿ ਨ ਪਾਈਐ ; ਮਨਮੁਖਿ ਫਿਰੈ ਦਿਵਾਨੁ ॥ ਸਬਦੁ ਨ ਚੀਨੈ, ਕਥਨੀ-ਬਦਨੀ ਕਰੇ ; ਬਿਖਿਆ ਮਾਹਿ (ਮਾਹਿਂ) ਸਮਾਨੁ ॥੩॥ ਸਭੁ ਕਿਛੁ, ਆਪੇ ਆਪਿ ਹੈ ; ਦੂਜਾ, ਅਵਰੁ ਨ ਕੋਇ ॥ ਜਿਉ (ਜਿਉਂ) ਬੋਲਾਏ, ਤਿਉ (ਤਿਉਂ) ਬੋਲੀਐ ; ਜਾ (ਜਾਂ), ਆਪਿ ਬੁਲਾਏ ਸੋਇ ॥ ਗੁਰਮੁਖਿ ਬਾਣੀ, ਬ੍ਰਹਮੁ ਹੈ ; ਸਬਦਿ ਮਿਲਾਵਾ ਹੋਇ ॥ ਨਾਨਕ  ! ਨਾਮੁ ਸਮਾਲਿ ਤੂ (ਸਮ੍ਹਾਲ਼ ਤੂੰ); ਜਿਤੁ ਸੇਵਿਐ, ਸੁਖੁ ਹੋਇ ॥੪॥੩੦॥ ੬੩॥

ਸਿਰੀ ਰਾਗੁ, ਮਹਲਾ ੩ ॥

ਜਗਿ, ਹਉਮੈ ਮੈਲੁ, ਦੁਖੁ ਪਾਇਆ ; ਮਲੁ ਲਾਗੀ, ਦੂਜੈ ਭਾਇ ॥ ਮਲੁ ਹਉਮੈ, ਧੋਤੀ ਕਿਵੈ ਨ ਉਤਰੈ ; ਜੇ, ਸਉ (ਸੌ) ਤੀਰਥ ਨਾਇ (ਨ੍ਹਾਇ)॥ ਬਹੁ ਬਿਧਿ ਕਰਮ ਕਮਾਵਦੇ ; ਦੂਣੀ ਮਲੁ ਲਾਗੀ, ਆਇ ॥ ਪੜਿਐ (ਪੜ੍ਹਿਐ), ਮੈਲੁ ਨ ਉਤਰੈ ; ਪੂਛਹੁ ਗਿਆਨੀਆ (ਗਿਆਨੀਆਂ) ਜਾਇ ॥੧॥ ਮਨ ਮੇਰੇ ! ਗੁਰ ਸਰਣਿ (ਸ਼ਰਣ) ਆਵੈ ; ਤਾ (ਤਾਂ) ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ (ਥੱਕੇ); ਮੈਲੁ ਨ ਸਕੀ ਧੋਇ ॥੧॥ ਰਹਾਉ ॥ ਮਨਿ ਮੈਲੈ, ਭਗਤਿ ਨ ਹੋਵਈ ; ਨਾਮੁ ਨ ਪਾਇਆ ਜਾਇ ॥ ਮਨਮੁਖ ਮੈਲੇ, ਮੈਲੇ ਮੁਏ ; ਜਾਸਨਿ ਪਤਿ ਗਵਾਇ ॥ ਗੁਰ ਪਰਸਾਦੀ ਮਨਿ ਵਸੈ ; ਮਲੁ ਹਉਮੈ ਜਾਇ, ਸਮਾਇ ॥ ਜਿਉ (ਜਿਉਂ), ਅੰਧੇਰੈ ਦੀਪਕੁ ਬਾਲੀਐ ; ਤਿਉ (ਤਿਉਂ), ਗੁਰ ਗਿਆਨਿ, ਅਗਿਆਨੁ ਤਜਾਇ ॥੨॥ ਹਮ ਕੀਆ, ਹਮ ਕਰਹਗੇ (ਕਰਹਂਗੇ) ; ਹਮ ਮੂਰਖ ਗਾਵਾਰ ॥ ਕਰਣੈ ਵਾਲਾ (ਵਾਲ਼ਾ) ਵਿਸਰਿਆ ; ਦੂਜੈ ਭਾਇ ਪਿਆਰੁ ॥ ਮਾਇਆ ਜੇਵਡੁ, ਦੁਖੁ ਨਹੀ (ਨਹੀਂ); ਸਭਿ, ਭਵਿ ਥਕੇ (ਥੱਕੇ) ਸੰਸਾਰੁ ॥ ਗੁਰਮਤੀ ਸੁਖੁ ਪਾਈਐ ; ਸਚੁ ਨਾਮੁ ਉਰ ਧਾਰਿ ॥੩॥ ਜਿਸ ਨੋ ਮੇਲੇ, ਸੋ ਮਿਲੈ ; ਹਉ (ਹੌਂ), ਤਿਸੁ ਬਲਿਹਾਰੈ ਜਾਉ (ਜਾਉਂ)॥ ਏ ਮਨ  ! ਭਗਤੀ ਰਤਿਆ (ਰੱਤਿਆ); ਸਚੁ ਬਾਣੀ, ਨਿਜ ਥਾਉ (ਥਾਉਂ)॥ ਮਨਿ ਰਤੇ (ਰੱਤੇ), ਜਿਹਵਾ ਰਤੀ (ਰੱਤੀ) ; ਹਰਿ ਗੁਣ ਸਚੇ ਗਾਉ ॥ ਨਾਨਕ  ! ਨਾਮੁ ਨ ਵੀਸਰੈ ; ਸਚੇ ਮਾਹਿ (ਮਾਹਿਂ) ਸਮਾਉ॥੪॥੩੧॥੬੪॥

ਸਿਰੀ ਰਾਗੁ, ਮਹਲਾ ੪, ਘਰੁ ੧ ॥

ਮੈ, ਮਨਿ ਤਨਿ ਬਿਰਹੁ (ਬਿਰਹ, ਨੋਟ: ‘ਬਿਰਹੁ’ ਨੂੰ ਅੰਤ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ) ਅਤਿ ਅਗਲਾ; ਕਿਉ (ਕਿਉਂ) ਪ੍ਰੀਤਮੁ ਮਿਲੈ ? ਘਰਿ ਆਇ ॥ ਜਾ ਦੇਖਾ (ਜਾਂ ਦੇਖਾਂ) ਪ੍ਰਭੁ ਆਪਣਾ ; ਪ੍ਰਭਿ ਦੇਖਿਐ, ਦੁਖੁ (ਦੁੱਖ) ਜਾਇ ॥ ਜਾਇ ਪੁਛਾ (ਪੁੱਛਾਂ), ਤਿਨ ਸਜਣਾ (ਤਿਨ੍ਹ ਸੱਜਣਾਂ); ਪ੍ਰਭੁ, ਕਿਤੁ ਬਿਧਿ ਮਿਲੈ, ਮਿਲਾਇ ॥੧॥ ਮੇਰੇ ਸਤਿਗੁਰਾ  ! ਮੈ, ਤੁਝ ਬਿਨੁ, ਅਵਰੁ ਨ ਕੋਇ ॥ ਹਮ ਮੂਰਖ ਮੁਗਧ ਸਰਣਾਗਤੀ (ਸ਼ਰਣਾਗਤੀ); ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥ ਸਤਿਗੁਰੁ ਦਾਤਾ, ਹਰਿ ਨਾਮ ਕਾ; ਪ੍ਰਭੁ ਆਪਿ ਮਿਲਾਵੈ ਸੋਇ ॥ ਸਤਿਗੁਰਿ, ਹਰਿ ਪ੍ਰਭੁ ਬੁਝਿਆ ; ਗੁਰ ਜੇਵਡੁ, ਅਵਰੁ ਨ ਕੋਇ ॥ ਹਉ (ਹਉਂ), ਗੁਰ ਸਰਣਾਈ ਢਹਿ ਪਵਾ (ਸ਼ਰਣਾਈ ਢਹ ਪਵਾਂ); ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥ ਮਨਹਠਿ, ਕਿਨੈ ਨ ਪਾਇਆ ; ਕਰਿ ਉਪਾਵ, ਥਕੇ (ਥੱਕੇ) ਸਭੁ ਕੋਇ॥ ਸਹਸ ਸਿਆਣਪ ਕਰਿ ਰਹੇ ; ਮਨਿ ਕੋਰੈ, ਰੰਗੁ ਨ ਹੋਇ ॥ ਕੂੜਿ ਕਪਟਿ, ਕਿਨੈ ਨ ਪਾਇਓ ; ਜੋ ਬੀਜੈ, ਖਾਵੈ ਸੋਇ ॥੩॥ ਸਭਨਾ ਤੇਰੀ ਆਸ ਪ੍ਰਭ !  ਸਭ ਜੀਅ (ਜੀ..) ਤੇਰੇ, ਤੂੰ ਰਾਸਿ ॥ ਪ੍ਰਭ  ! ਤੁਧਹੁ ਖਾਲੀ ਕੋ ਨਹੀ (ਤੁਧੋਂ ਖ਼ਾਲੀ ਕੋ ਨਹੀਂ) ; ਦਰਿ ਗੁਰਮੁਖਾ ਨੋ ਸਾਬਾਸਿ (ਗੁਰਮੁਖਾਂ ਨੋ ਸ਼ਾਬਾਸ਼)॥ ਬਿਖੁ ਭਉਜਲ ਡੁਬਦੇ ਕਢਿ (ਡੁੱਬਦੇ ਕੱਢ) ਲੈ ; ਜਨ ਨਾਨਕ ਕੀ ਅਰਦਾਸਿ ॥੪॥੧॥੬੫॥

(ਨੋਟ: ਧਿਆਨ ਰਹੇ ਕਿ ਉਕਤ ਸ਼ਬਦ ਤੋਂ ਗੁਰੂ ਰਾਮਦਾਸ ਜੀ ਦੀ ਬਾਣੀ ਵੀ ਦੂਜਾ ਪੁਰਖ ਇੱਕ ਵਚਨ ਨਾਲ਼ ਹੀ ਆਰੰਭ ਹੋਈ ਹੈ, ਪਰ ਇਥੇ ‘ਮਨ’ ਜਾਂ ‘ਭਾਈ’ ਦੀ ਬਜਾਇ ‘ਗੁਰੂ’ ਹੈ।)

ਸਿਰੀ ਰਾਗੁ, ਮਹਲਾ ੪ ॥

ਨਾਮੁ ਮਿਲੈ, ਮਨੁ ਤ੍ਰਿਪਤੀਐ ; ਬਿਨੁ ਨਾਮੈ, ਧ੍ਰਿਗੁ ਜੀਵਾਸੁ ॥ ਕੋਈ ਗੁਰਮੁਖਿ ਸਜਣੁ (ਸੱਜਣ), ਜੇ ਮਿਲੈ ; ਮੈ ਦਸੇ (ਦੱਸੇ) ਪ੍ਰਭੁ ਗੁਣਤਾਸੁ॥ ਹਉ (ਹਉਂ), ਤਿਸੁ ਵਿਟਹੁ (ਵਿਟ੍ਹੋਂ) ਚਉ ਖੰਨੀਐ ; ਮੈ, ਨਾਮ ਕਰੇ ਪਰਗਾਸੁ ॥੧॥ ਮੇਰੇ ਪ੍ਰੀਤਮਾ  ! ਹਉ ਜੀਵਾ (ਹਉਂ ਜੀਵਾਂ), ਨਾਮੁ ਧਿਆਇ ॥ ਬਿਨੁ ਨਾਵੈ (ਨਾਵੈਂ), ਜੀਵਣੁ ਨਾ ਥੀਐ ; ਮੇਰੇ ਸਤਿਗੁਰ  !  ਨਾਮੁ ਦ੍ਰਿੜਾਇ (ਦ੍ਰਿੜ੍ਹਾਇ)॥੧॥ ਰਹਾਉ ॥ ਨਾਮੁ ਅਮੋਲਕੁ ਰਤਨੁ ਹੈ ; ਪੂਰੇ ਸਤਿਗੁਰ ਪਾਸਿ ॥ ਸਤਿਗੁਰ ਸੇਵੈ ਲਗਿਆ (ਲੱਗਿਆਂ) ; ਕਢਿ (ਕੱਢ) ਰਤਨੁ ਦੇਵੈ ਪਰਗਾਸਿ ॥ ਧੰਨੁ ਵਡਭਾਗੀ ਵਡ ਭਾਗੀਆ ; ਜੋ, ਆਇ ਮਿਲੇ ਗੁਰ ਪਾਸਿ ॥੨॥ ਜਿਨਾ (ਜਿਨ੍ਹਾਂ), ਸਤਿਗੁਰੁ ਪੁਰਖੁ ਨ ਭੇਟਿਓ ; ਸੇ ਭਾਗਹੀਣ, ਵਸਿ ਕਾਲ ॥ ਓਇ, ਫਿਰਿ ਫਿਰਿ ਜੋਨਿ ਭਵਾਈਅਹਿ (ਭਵਾਈਐਂ) ; ਵਿਚਿ ਵਿਸਟਾ (ਵਿਸ਼ਟਾ) ਕਰਿ ਵਿਕਰਾਲ ॥ ਓਨਾ (ਓਨ੍ਹਾਂ) ਪਾਸਿ ਦੁਆਸਿ ਨ ਭਿਟੀਐ ; ਜਿਨ (ਜਿਨ੍ਹ), ਅੰਤਰਿ ਕ੍ਰੋਧੁ ਚੰਡਾਲ ॥੩॥ ਸਤਿਗੁਰੁ ਪੁਰਖੁ ਅੰਮ੍ਰਿਤਸਰੁ ; ਵਡਭਾਗੀ ਨਾਵਹਿ (ਨ੍ਹਾਵੈ) ਆਇ ॥ ਉਨ (ਉਨ੍ਹ), ਜਨਮ ਜਨਮ ਕੀ ਮੈਲੁ ਉਤਰੈ ; ਨਿਰਮਲ ਨਾਮੁ ਦ੍ਰਿੜਾਇ (ਦ੍ਰਿੜ੍ਹਾਇ)॥ ਜਨ ਨਾਨਕ  ! ਉਤਮ ਪਦੁ ਪਾਇਆ; ਸਤਿਗੁਰ ਕੀ ਲਿਵ ਲਾਇ ॥੪॥੨॥੬੬॥

ਸਿਰੀ ਰਾਗੁ, ਮਹਲਾ ੪ ॥

ਗੁਣ ਗਾਵਾ (ਗਾਵਾਂ), ਗੁਣ ਵਿਥਰਾ (ਵਿਥਰਾਂ) ; ਗੁਣ ਬੋਲੀ (ਬੋਲੀਂ), ਮੇਰੀ ਮਾਇ ॥ ਗੁਰਮੁਖਿ ਸਜਣੁ (ਸੱਜਣ) ਗੁਣਕਾਰੀਆ ; ਮਿਲਿ ਸਜਣ (ਸੱਜਣ), ਹਰਿ ਗੁਣ ਗਾਇ ॥ ਹੀਰੈ ਹੀਰੁ ਮਿਲਿ ਬੇਧਿਆ ; ਰੰਗਿ ਚਲੂਲੈ ਨਾਇ (ਨਾਇਂ)॥੧॥ ਮੇਰੇ ਗੋਵਿੰਦਾ  ! ਗੁਣ ਗਾਵਾ (ਗਾਵਾਂ), ਤ੍ਰਿਪਤਿ ਮਨਿ ਹੋਇ ॥ ਅੰਤਰਿ ਪਿਆਸ, ਹਰਿ ਨਾਮ ਕੀ ; ਗੁਰੁ ਤੁਸਿ ਮਿਲਾਵੈ ਸੋਇ ॥੧॥ ਰਹਾਉ ॥ ਮਨੁ ਰੰਗਹੁ (ਰੰਗੋ), ਵਡਭਾਗੀਹੋ  ! ਗੁਰੁ ਤੁਠਾ (ਤੁੱਠਾ) ਕਰੇ ਪਸਾਉ ॥ ਗੁਰੁ, ਨਾਮੁ ਦ੍ਰਿੜਾਏ (ਦ੍ਰਿੜ੍ਹਾਏ) ਰੰਗ ਸਿਉ (ਸਿਉਂ); ਹਉ (ਹਉਂ), ਸਤਿਗੁਰ ਕੈ ਬਲਿ ਜਾਉ (ਜਾਉਂ)॥ ਬਿਨੁ ਸਤਿਗੁਰ, ਹਰਿ ਨਾਮੁ ਨ ਲਭਈ (ਲੱਭਈ) ; ਲਖ ਕੋਟੀ (ਲੱਖ ਕੋਟੀਂ) ਕਰਮ ਕਮਾਉ (ਕਮਾਉਂ)॥੨॥ ਬਿਨੁ ਭਾਗਾ (ਭਾਗਾਂ), ਸਤਿਗੁਰੁ ਨਾ ਮਿਲੈ ; ਘਰਿ ਬੈਠਿਆ, ਨਿਕਟਿ ਨਿਤ ਪਾਸਿ ॥ ਅੰਤਰਿ ਅਗਿਆਨ, ਦੁਖੁ ਭਰਮੁ ਹੈ ; ਵਿਚਿ, ਪੜਦਾ ਦੂਰਿ ਪਈਆਸਿ ॥ ਬਿਨੁ ਸਤਿਗੁਰ ਭੇਟੇ, ਕੰਚਨੁ ਨਾ ਥੀਐ ; ਮਨਮੁਖੁ ਲੋਹੁ (ਲੋਹ) ਬੂਡਾ, ਬੇੜੀ ਪਾਸਿ ॥੩॥ ਸਤਿਗੁਰੁ ਬੋਹਿਥੁ, ਹਰਿ ਨਾਵ (ਨਾਂਵ) ਹੈ ; ਕਿਤੁ ਬਿਧਿ, ਚੜਿਆ (ਚੜ੍ਹਿਆ) ਜਾਇ  ? ॥ ਸਤਿਗੁਰ ਕੈ ਭਾਣੈ, ਜੋ ਚਲੈ ; ਵਿਚਿ ਬੋਹਿਥ ਬੈਠਾ, ਆਇ ॥ ਧੰਨੁ ਧੰਨੁ ਵਡਭਾਗੀ, ਨਾਨਕਾ  ! ਜਿਨਾ (ਜਿਨ੍ਹਾਂ), ਸਤਿਗੁਰੁ ਲਏ ਮਿਲਾਇ ॥੪॥੩॥੬੭॥

ਸਿਰੀ ਰਾਗੁ, ਮਹਲਾ ੪ ॥

ਹਉ (ਹਉਂ), ਪੰਥੁ ਦਸਾਈ (ਦਸਾਈਂ), ਨਿਤ ਖੜੀ (ਖੜ੍ਹੀ); ਕੋਈ ਪ੍ਰਭੁ ਦਸੇ (ਦੱਸੇ), ਤਿਨਿ ਜਾਉ (ਤਿਨ੍ਹ ਜਾਉਂ)॥ ਜਿਨੀ (ਜਿਨ੍ਹੀਂ), ਮੇਰਾ ਪਿਆਰਾ ਰਾਵਿਆ ; ਤਿਨ (ਤਿਨ੍ਹ) ਪੀਛੈ ਲਾਗਿ ਫਿਰਾਉ (ਫਿਰਾਉਂ)॥ ਕਰਿ ਮਿੰਨਤਿ, ਕਰਿ ਜੋਦੜੀ ; ਮੈ, ਪ੍ਰਭੁ ਮਿਲਣੈ ਕਾ ਚਾਉ ॥੧॥ ਮੇਰੇ ਭਾਈ ਜਨਾ  ! ਕੋਈ ਮੋ ਕਉ ; ਹਰਿ ਪ੍ਰਭੁ ਮੇਲਿ ਮਿਲਾਇ ॥ ਹਉ (ਹਉਂ), ਸਤਿਗੁਰ ਵਿਟਹੁ (ਵਿਟੋਂ) ਵਾਰਿਆ ; ਜਿਨਿ (ਜਿਨ੍ਹ) ਹਰਿ ਪ੍ਰਭੁ, ਦੀਆ ਦਿਖਾਇ ॥੧॥ ਰਹਾਉ ॥ ਹੋਇ ਨਿਮਾਣੀ, ਢਹਿ ਪਵਾ (ਢਹ ਪਵਾਂ) ; ਪੂਰੇ ਸਤਿਗੁਰ ਪਾਸਿ ॥ ਨਿਮਾਣਿਆ (ਨਿਮਾਣਿਆਂ), ਗੁਰੁ ਮਾਣੁ ਹੈ ; ਗੁਰੁ ਸਤਿਗੁਰੁ ਕਰੇ ਸਾਬਾਸਿ (ਸ਼ਾਬਾਸ਼)॥ ਹਉ (ਹਉਂ), ਗੁਰੁ ਸਾਲਾਹਿ (ਸਾਲਾਹ) ਨ ਰਜਊ (ਰਜਊਂ) ; ਮੈ, ਮੇਲੇ ਹਰਿ ਪ੍ਰਭੁ ਪਾਸਿ ॥੨॥ ਸਤਿਗੁਰ ਨੋ, ਸਭ ਕੋ ਲੋਚਦਾ ; ਜੇਤਾ ਜਗਤੁ, ਸਭੁ ਕੋਇ ॥ ਬਿਨੁ ਭਾਗਾ (ਭਾਗਾਂ), ਦਰਸਨੁ (ਦਰਸ਼ਨ) ਨਾ ਥੀਐ ; ਭਾਗਹੀਣ ਬਹਿ (ਬਹ) ਰੋਇ ॥ ਜੋ, ਹਰਿ ਪ੍ਰਭ ਭਾਣਾ, ਸੋ ਥੀਆ ; ਧੁਰਿ ਲਿਖਿਆ, ਨ ਮੇਟੈ ਕੋਇ ॥੩॥ ਆਪੇ ਸਤਿਗੁਰੁ, ਆਪਿ ਹਰਿ ; ਆਪੇ, ਮੇਲਿ ਮਿਲਾਇ ॥ ਆਪਿ, ਦਇਆ ਕਰਿ ਮੇਲਸੀ ; ਗੁਰ ਸਤਿਗੁਰ ਪੀਛੈ ਪਾਇ ॥ ਸਭੁ ਜਗਜੀਵਨੁ ਜਗਿ ਆਪਿ ਹੈ ; ਨਾਨਕ  ! ਜਲੁ ਜਲਹਿ (ਜਲ੍ਹੈ) ਸਮਾਇ ॥੪॥੪॥੬੮॥

ਸਿਰੀ ਰਾਗੁ, ਮਹਲਾ ੪ ॥

ਰਸੁ, ਅੰਮ੍ਰਿਤੁ ਨਾਮੁ ਰਸੁ, ਅਤਿ ਭਲਾ; ਕਿਤੁ ਬਿਧਿ ਮਿਲੈ, ਰਸੁ ਖਾਇ  ? ॥ ਜਾਇ ਪੁਛਹੁ ਸੋਹਾਗਣੀ ; ਤੁਸਾ (ਤੁਸਾਂ), ਕਿਉ (ਕਿਉਂ) ਕਰਿ ਮਿਲਿਆ ਪ੍ਰਭੁ, ਆਇ  ?॥ ਓਇ ਵੇਪਰਵਾਹ, ਨ ਬੋਲਨੀ ; ਹਉ ਮਲਿ ਮਲਿ ਧੋਵਾ (ਹਉਂ ਮਲ਼-ਮਲ਼ ਧੋਵਾਂ), ਤਿਨ ਪਾਇ (ਤਿਨ੍ਹ ਪਾਂਇ)॥੧॥ ਭਾਈ ਰੇ  ! ਮਿਲਿ ਸਜਣ (ਸੱਜਣ), ਹਰਿ ਗੁਣ ਸਾਰਿ ॥ ਸਜਣੁ (ਸੱਜਣ) ਸਤਿਗੁਰੁ ਪੁਰਖੁ ਹੈ ; ਦੁਖੁ ਕਢੈ (ਦੁੱਖ ਕੱਢੈ) ਹਉਮੈ, ਮਾਰਿ ॥੧॥ ਰਹਾਉ ॥ ਗੁਰਮੁਖੀਆ (ਗੁਰਮੁਖੀਆਂ) ਸੋਹਾਗਣੀ ; ਤਿਨ (ਤਿਨ੍ਹ), ਦਇਆ ਪਈ ਮਨਿ ਆਇ ॥ ਸਤਿਗੁਰ ਵਚਨੁ ਰਤੰਨੁ ਹੈ ; ਜੋ ਮੰਨੇ, ਸੁ ਹਰਿ ਰਸੁ ਖਾਇ ॥ ਸੇ, ਵਡਭਾਗੀ ਵਡ ਜਾਣੀਅਹਿ (ਜਾਣੀਐਂ); ਜਿਨ (ਜਿਨ੍ਹ), ਹਰਿ ਰਸੁ ਖਾਧਾ, ਗੁਰ ਭਾਇ ॥੨॥ ਇਹੁ (ਇਹ) ਹਰਿ ਰਸੁ, ਵਣਿ ਤਿਣਿ ਸਭਤੁ ਹੈ ; ਭਾਗਹੀਣ ਨਹੀ (ਨਹੀਂ) ਖਾਇ ॥ ਬਿਨੁ ਸਤਿਗੁਰ, ਪਲੈ (ਪੱਲੈ) ਨਾ ਪਵੈ ; ਮਨਮੁਖ ਰਹੇ ਬਿਲਲਾਇ ॥ ਓਇ, ਸਤਿਗੁਰ ਆਗੈ (ਆੱਗੈ), ਨਾ ਨਿਵਹਿ (ਨਿਵੈਂ) ; ਓਨਾ (ਓਨ੍ਹਾਂ) ਅੰਤਰਿ, ਕ੍ਰੋਧੁ ਬਲਾਇ ॥੩॥ ਹਰਿ ਹਰਿ, ਹਰਿ ਰਸੁ ਆਪਿ ਹੈ ; ਆਪੇ, ਹਰਿ ਰਸੁ ਹੋਇ ॥ ਆਪਿ ਦਇਆ ਕਰਿ ਦੇਵਸੀ ; ਗੁਰਮੁਖਿ ਅੰਮ੍ਰਿਤੁ ਚੋਇ ॥ ਸਭੁ ਤਨੁ ਮਨੁ ਹਰਿਆ ਹੋਇਆ ; ਨਾਨਕ  ! ਹਰਿ ਵਸਿਆ ਮਨਿ ਸੋਇ ॥੪॥੫॥੬੯॥

ਸਿਰੀ ਰਾਗੁ, ਮਹਲਾ ੪ ॥

ਦਿਨਸੁ ਚੜੈ (ਚੜ੍ਹੈ), ਫਿਰਿ ਆਥਵੈ ; ਰੈਣਿ ਸਬਾਈ ਜਾਇ ॥ ਆਵ ਘਟੈ, ਨਰੁ ਨਾ ਬੁਝੈ ; ਨਿਤਿ, ਮੂਸਾ ਲਾਜੁ ਟੁਕਾਇ ॥ ਗੁੜੁ, ਮਿਠਾ (ਮਿੱਠਾ) ਮਾਇਆ ਪਸਰਿਆ ; ਮਨਮੁਖੁ, ਲਗਿ ਮਾਖੀ (ਲੱਗ ਮਾੱਖੀ)) ਪਚੈ ਪਚਾਇ ॥ ੧॥ ਭਾਈ ਰੇ  ! ਮੈ, ਮੀਤੁ ਸਖਾ ਪ੍ਰਭੁ ਸੋਇ ॥ ਪੁਤੁ ਕਲਤੁ ਮੋਹੁ (ਮੋਹ) ਬਿਖੁ ਹੈ ; ਅੰਤਿ, ਬੇਲੀ ਕੋਇ ਨ ਹੋਇ ॥੧॥ ਰਹਾਉ ॥ ਗੁਰਮਤਿ, ਹਰਿ ਲਿਵ ਉਬਰੇ ; ਅਲਿਪਤੁ ਰਹੇ ਸਰਣਾਇ (ਸ਼ਰਣਾਇ)॥ ਓਨੀ (ਓਨ੍ਹੀਂ), ਚਲਣੁ (ਚੱਲਣ) ਸਦਾ ਨਿਹਾਲਿਆ ; ਹਰਿ ਖਰਚੁ ਲੀਆ, ਪਤਿ ਪਾਇ ॥ ਗੁਰਮੁਖਿ, ਦਰਗਹ ਮੰਨੀਅਹਿ (ਦਰਗ੍ਾ ਮੰਨੀਐਂ) ; ਹਰਿ, ਆਪਿ ਲਏ ਗਲਿ ਲਾਇ ॥੨॥ ਗੁਰਮੁਖਾ (ਗੁਰਮੁਖਾਂ) ਨੋ ਪੰਥੁ ਪਰਗਟਾ ; ਦਰਿ, ਠਾਕ ਨ ਕੋਈ ਪਾਇ॥ ਹਰਿ ਨਾਮੁ ਸਲਾਹਨਿ, ਨਾਮੁ ਮਨਿ ; ਨਾਮਿ ਰਹਨਿ ਲਿਵ ਲਾਇ ॥ ਅਨਹਦ ਧੁਨੀ ਦਰਿ ਵਜਦੇ ; ਦਰਿ ਸਚੈ, ਸੋਭਾ (ਸ਼ੋਭਾ) ਪਾਇ ॥੩॥ ਜਿਨੀ (ਜਿਨ੍ਹੀਂ), ਗੁਰਮੁਖਿ ਨਾਮੁ ਸਲਾਹਿਆ ; ਤਿਨਾ (ਤਿਨ੍ਹਾਂ), ਸਭ ਕੋ ਕਹੈ ਸਾਬਾਸਿ (ਸ਼ਾਬਾਸ਼)॥ ਤਿਨ ਕੀ ਸੰਗਤਿ ਦੇਹਿ (ਦੇਹ), ਪ੍ਰਭ  ! ਮੈ ਜਾਚਿਕ ਕੀ ਅਰਦਾਸਿ ॥ ਨਾਨਕ  ! ਭਾਗ ਵਡੇ ਤਿਨਾ ਗੁਰਮੁਖਾ (ਵੱਡੇ ਤਿਨ੍ਹਾਂ ਗੁਰਮੁਖਾਂ) ; ਜਿਨ (ਜਿਨ੍ਹ) ਅੰਤਰਿ, ਨਾਮੁ ਪਰਗਾਸਿ ॥੪॥੩੩॥ ੩੧॥੬॥੭੦॥

ਸਿਰੀ ਰਾਗੁ, ਮਹਲਾ ੫, ਘਰੁ ੧ ॥

ਕਿਆ ਤੂ ਰਤਾ (ਰੱਤਾ) ? ਦੇਖਿ ਕੈ ; ਪੁਤ੍ਰ ਕਲਤ੍ਰ ਸੀਗਾਰ (ਸ਼ੀਂਗਾਰ)॥ ਰਸ ਭੋਗਹਿ (ਭੋਗਹਿਂ), ਖੁਸੀਆ ਕਰਹਿ (ਖ਼ੁਸ਼ੀਆਂ ਕਰਹਿਂ); ਮਾਣਹਿ (ਮਾਣਹਿਂ) ਰੰਗ ਅਪਾਰ ॥ ਬਹੁਤੁ ਕਰਹਿ ਫੁਰਮਾਇਸੀ (ਕਰਹਿਂ ਫ਼ੁਰਮਾਇਸ਼ੀ); ਵਰਤਹਿ (ਵਰਤੈਂ) ਹੋਇ ਅਫਾਰ ॥ ਕਰਤਾ, ਚਿਤਿ ਨ ਆਵਈ (ਆਵ+ਈ); ਮਨਮੁਖ ਅੰਧ ਗਵਾਰ ॥੧॥ ਮੇਰੇ ਮਨ  ! ਸੁਖਦਾਤਾ ਹਰਿ ਸੋਇ ॥ ਗੁਰ ਪਰਸਾਦੀ ਪਾਈਐ ; ਕਰਮਿ ਪਰਾਪਤਿ ਹੋਇ ॥੧॥ ਰਹਾਉ ॥ ਕਪੜਿ ਭੋਗਿ ਲਪਟਾਇਆ ; ਸੁਇਨਾ, ਰੁਪਾ (ਧਿਆਨ ਰਹੇ ਕਿ ਗੁਰਬਾਣੀ ’ਚ ‘ਰੂਪਾ (5 ਵਾਰ) ਤੇ ਰੁਪਾ (15 ਵਾਰ)’ ਦੋਵੇਂ ਸ਼ਬਦ ਹਨ, ਜਿਨ੍ਹਾਂ ਦਾ ਅਰਥ ਇੱਕੋ ਹੀ ਹੈ), ਖਾਕੁ (ਖ਼ਾਕ)॥ ਹੈਵਰ ਗੈਵਰ ਬਹੁ ਰੰਗੇ ; ਕੀਏ ਰਥ ਅਥਾਕ ॥ ਕਿਸ ਹੀ ਚਿਤਿ ਨ ਪਾਵਹੀ (ਪਾਵਹੀਂ); ਬਿਸਰਿਆ ਸਭ ਸਾਕ ॥ ਸਿਰਜਣਹਾਰਿ ਭੁਲਾਇਆ ; ਵਿਣੁ ਨਾਵੈ (ਨਾਵੈਂ), ਨਾਪਾਕ ॥੨॥ ਲੈਦਾ (ਲੈਂਦਾ), ਬਦ ਦੁਆਇ ਤੂੰ ; ਮਾਇਆ ਕਰਹਿ ਇਕਤ (ਕਰੈਂ ਇਕੱਤ)॥ ਜਿਸ ਨੋ ਤੂੰ ਪਤੀਆਇਦਾ ; ਸੋ ਸਣੁ ਤੁਝੈ ਅਨਿਤ ॥ ਅਹੰਕਾਰੁ ਕਰਹਿ (ਕਰਹਿਂ), ਅਹੰਕਾਰੀਆ  ! ਵਿਆਪਿਆ ਮਨ ਕੀ ਮਤਿ ॥ ਤਿਨਿ (ਤਿਨ੍ਹ) ਪ੍ਰਭਿ, ਆਪਿ ਭੁਲਾਇਆ ; ਨਾ ਤਿਸੁ ਜਾਤਿ, ਨ ਪਤਿ ॥੩॥ ਸਤਿਗੁਰਿ ਪੁਰਖਿ ਮਿਲਾਇਆ ; ਇਕੋ ਸਜਣੁ (ਇੱਕੋ ਸੱਜਣ) ਸੋਇ ॥ ਹਰਿ ਜਨ ਕਾ ਰਾਖਾ ਏਕੁ ਹੈ ; ਕਿਆ ਮਾਣਸ, ਹਉਮੈ ਰੋਇ  ?॥ ਜੋ ਹਰਿ ਜਨ ਭਾਵੈ, ਸੋ ਕਰੇ ; ਦਰਿ, ਫੇਰੁ ਨ ਪਾਵੈ ਕੋਇ ॥ ਨਾਨਕ  ! ਰਤਾ (ਰੱਤਾ) ਰੰਗਿ ਹਰਿ ; ਸਭ ਜਗ ਮਹਿ ਚਾਨਣੁ ਹੋਇ ॥੪॥੧॥ ੭੧॥

ਸਿਰੀ ਰਾਗੁ, ਮਹਲਾ ੫ ॥

ਮਨਿ, ਬਿਲਾਸੁ ਬਹੁ ਰੰਗੁ ਘਣਾ ; ਦ੍ਰਿਸਟਿ (ਦ੍ਰਿਸ਼ਟਿ) ਭੂਲਿ ਖੁਸੀਆ (ਖ਼ੁਸ਼ੀਆਂ) ॥ ਛਤ੍ਰਧਾਰ ਬਾਦਿਸਾਹੀਆ (ਬਾਦਿਸ਼ਾਹੀਆਂ); ਵਿਚਿ ਸਹਸੇ ਪਰੀਆ (ਪਰੀਆਂ) ॥੧॥ ਭਾਈ ਰੇ  ! ਸੁਖੁ ਸਾਧਸੰਗਿ ਪਾਇਆ ॥ ਲਿਖਿਆ ਲੇਖੁ, ਤਿਨਿ (ਤਿਨ੍ਹ) ਪੁਰਖਿ ਬਿਧਾਤੈ ; ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥ ਜੇਤੇ ਥਾਨ ਥਨੰਤਰਾ, ਤੇਤੇ ਭਵਿ ਆਇਆ ॥ ਧਨ ਪਾਤੀ (ਪਾੱਤੀ), ਵਡ ਭੂਮੀਆ ; ਮੇਰੀ ਮੇਰੀ ਕਰਿ ਪਰਿਆ ॥੨॥ ਹੁਕਮੁ ਚਲਾਏ, ਨਿਸੰਗ ਹੋਇ ; ਵਰਤੈ ਅਫਰਿਆ ॥ ਸਭੁ ਕੋ ਵਸਗਤਿ ਕਰਿ ਲਇਓਨੁ ; ਬਿਨੁ ਨਾਵੈ (ਨਾਵੈਂ), ਖਾਕੁ ਰਲਿਆ (ਖ਼ਾਕ ਰਲ਼ਿਆ) ॥੩॥ ਕੋਟਿ ਤੇਤੀਸ ਸੇਵਕਾ ; ਸਿਧ ਸਾਧਿਕ ਦਰਿ ਖਰਿਆ (ਖਰ੍ਹਿਆ)॥ ਗਿਰੰਬਾਰੀ (ਥੋੜਾ ‘ਗਿਰਾਂ-ਬਾਰੀ’ ਵਾਙ, ਧਿਆਨ ਰਹੇ ਕਿ ਪ, ਫ, ਬ, ਭ, ਮ ਅੱਖਰਾਂ ਤੋਂ ਪਹਿਲੇ ਅੱਖਰ ਨੂੰ ਲੱਗੀ ਟਿੱਪੀ ‘ਨ’ ਦੀ ਬਜਾਏ ‘ਮ’ ਦੀ ਧੁਨੀ ਪ੍ਰਗਟ ਕਰਦੀ ਹੈ, ਜੋ ਕਿ ਇਸ ਸ਼ਬਦ ’ਚ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਟਿੱਪੀ ਉਪਰੰਤ ‘ਬ’ ਅੱਖਰ ਹੈ) ਵਡ ਸਾਹਬੀ ; ਸਭੁ, ਨਾਨਕ  ! ਸੁਪਨੁ ਥੀਆ ॥੪॥੨॥੭੨॥

ਸਿਰੀ ਰਾਗੁ, ਮਹਲਾ ੫ ॥

ਭਲਕੇ ਉਠਿ (ਉੱਠ) ਪਪੋਲੀਐ ; ਵਿਣੁ ਬੁਝੇ (ਬੁੱਝੇ), ਮੁਗਧ ਅਜਾਣਿ ॥ ਸੋ ਪ੍ਰਭੁ, ਚਿਤਿ ਨ ਆਇਓ ; ਛੁਟੈਗੀ ਬੇਬਾਣਿ ॥ ਸਤਿਗੁਰ ਸੇਤੀ ਚਿਤੁ ਲਾਇ ; ਸਦਾ ਸਦਾ ਰੰਗੁ ਮਾਣਿ ॥ ੧॥ ਪ੍ਰਾਣੀ  ! ਤੂੰ ਆਇਆ ਲਾਹਾ ਲੈਣਿ ॥ ਲਗਾ (ਲੱਗਾ) ਕਿਤੁ ਕੁਫਕੜੇ ; ਸਭ, ਮੁਕਦੀ ਚਲੀ (ਚੱਲੀ) ਰੈਣਿ ॥੧॥ ਰਹਾਉ ॥ ਕੁਦਮ ਕਰੇ ਪਸੁ (ਥੋੜਾ ‘ਪਸ਼ੂ’ ਵਾਙ) ਪੰਖੀਆ ; ਦਿਸੈ ਨਾਹੀ (ਨਾਹੀਂ) ਕਾਲੁ ॥ ਓਤੈ ਸਾਥਿ ਮਨੁਖੁ (ਮਨੁੱਖ) ਹੈ ; ਫਾਥਾ ਮਾਇਆ ਜਾਲਿ ॥ ਮੁਕਤੇ ਸੇਈ ਭਾਲੀਅਹਿ (ਭਾਲੀਐਂ) ; ਜਿ, ਸਚਾ ਨਾਮੁ ਸਮਾਲਿ (ਸਮ੍ਹਾਲ਼)॥੨॥ ਜੋ ਘਰੁ ਛਡਿ (ਛੱਡ) ਗਵਾਵਣਾ ; ਸੋ ਲਗਾ (ਲੱਗਾ) ਮਨ ਮਾਹਿ (ਮਾਹਿਂ)॥ ਜਿਥੈ (ਜਿੱਥੈ) ਜਾਇ, ਤੁਧੁ ਵਰਤਣਾ ; ਤਿਸ ਕੀ ਚਿੰਤਾ ਨਾਹਿ (ਨਾਹਿਂ)॥ ਫਾਥੇ, ਸੇਈ ਨਿਕਲੇ ; ਜਿ ਗੁਰ ਕੀ ਪੈਰੀ ਪਾਹਿ (ਪੈਰੀਂ ਪਾਹਿਂ)॥੩॥ ਕੋਈ, ਰਖਿ (ਰੱਖ) ਨ ਸਕਈ ; ਦੂਜਾ, ਕੋ ਨ ਦਿਖਾਇ ॥ ਚਾਰੇ ਕੁੰਡਾ ਭਾਲਿ (ਕੁੰਡਾਂ ਭਾਲ਼) ਕੈ ; ਆਇ ਪਇਆ ਸਰਣਾਇ (ਸ਼ਰਣਾਇ)॥ ਨਾਨਕ  ! ਸਚੈ ਪਾਤਿਸਾਹਿ (ਪਾਤਿਸ਼ਾਹ) ; ਡੁਬਦਾ (ਡੁੱਬਦਾ) ਲਇਆ ਕਢਾਇ ॥੪॥੩॥ ੭੩॥

ਸਿਰੀ ਰਾਗੁ, ਮਹਲਾ ੫ ॥

ਘੜੀ ਮੁਹਤ ਕਾ ਪਾਹੁਣਾ ; ਕਾਜ ਸਵਾਰਣਹਾਰੁ ॥ ਮਾਇਆ ਕਾਮਿ ਵਿਆਪਿਆ ; ਸਮਝੈ ਨਾਹੀ (ਨਾਹੀਂ) ਗਾਵਾਰੁ ॥ ਉਠਿ (ਉੱਠ) ਚਲਿਆ, ਪਛੁਤਾਇਆ ; ਪਰਿਆ ਵਸਿ ਜੰਦਾਰ ॥੧॥ ਅੰਧੇ  ! ਤੂੰ ਬੈਠਾ ਕੰਧੀ ਪਾਹਿ (‘ਪਾਹਿ’ ਦੀ ਸਿਹਾਰੀ ਮਾਮੂਲੀ ਉਚਾਰਨ ਕਰਨੀ, ਕਿਉਂਕਿ ਇਹ ਸ਼ਬਦ ‘ਪਾਸਿ’ ਹੈ, ਜੋ ਕੇਵਲ ਤੁਕਾਂਤ ਮੇਲ਼ ਕਾਰਨ ਬਦਲਿਆ)॥ ਜੇ, ਹੋਵੀ ਪੂਰਬਿ ਲਿਖਿਆ ; ਤਾ (ਤਾਂ), ਗੁਰ ਕਾ ਬਚਨੁ ਕਮਾਹਿ (ਕਮਾਹਿਂ)॥੧॥ ਰਹਾਉ ॥ ਹਰੀ ਨਾਹੀ (ਨਾਹੀਂ), ਨਹ ਡਡੁਰੀ ; ਪਕੀ ਵਢਣਹਾਰ (ਪੱਕੀ ਵੱਢਣਹਾਰ)॥ ਲੈ ਲੈ ਦਾਤ, ਪਹੁਤਿਆ ; ਲਾਵੇ ਕਰਿ ਤਈਆਰੁ ॥ ਜਾ (ਜਾਂ), ਹੋਆ ਹੁਕਮੁ ਕਿਰਸਾਣ ਦਾ ; ਤਾ (ਤਾਂ) ਲੁਣਿ ਮਿਣਿਆ (ਮਿਣਿਆਂ) ਖੇਤਾਰੁ ॥ ੨॥ ਪਹਿਲਾ ਪਹਰੁ ਧੰਧੈ ਗਇਆ ; ਦੂਜੈ, ਭਰਿ ਸੋਇਆ ॥ ਤੀਜੈ, ਝਾਖ ਝਖਾਇਆ ; ਚਉਥੈ, ਭੋਰੁ ਭਇਆ ॥ ਕਦ ਹੀ ਚਿਤਿ ਨ ਆਇਓ ; ਜਿਨਿ (ਜਿਨ੍ਹ), ਜੀਉ ਪਿੰਡੁ ਦੀਆ ॥੩॥ ਸਾਧ ਸੰਗਤਿ ਕਉ (ਕੌ) ਵਾਰਿਆ ; ਜੀਉ ਕੀਆ ਕੁਰਬਾਣੁ ॥ ਜਿਸ ਤੇ ਸੋਝੀ ਮਨਿ ਪਈ ; ਮਿਲਿਆ ਪੁਰਖੁ ਸੁਜਾਣੁ ॥ ਨਾਨਕ  ! ਡਿਠਾ ਸਦਾ ਨਾਲਿ (ਨਾਲ਼); ਹਰਿ ਅੰਤਰਜਾਮੀ ਜਾਣੁ ॥੪॥੪॥੭੪॥

(ਨੋਟ: ਉਕਤ ਆਖ਼ਰੀ ਪੰਕਤੀ ਦੇ ਅਖੀਰ ’ਚ ਆਏ ਸ਼ਬਦ ‘ਸੁਜਾਣੁ, ਜਾਣੁ’ ਨੂੰ ਲੱਗਾ ਅੰਤ ਔਂਕੜ ਥੋੜਾ ਉਚਾਰਨ ਕਰਕੇ ਦੁਲੈਂਕੜ ਵੱਲ ਲੈ ਜਾਣਾ ਹੈ ਕਿਉਂਕਿ ਇਹ ਸ਼ਬਦ ਹੁਕਮੀ ਭਵਿੱਖ ਕਾਲ ਕਿਰਿਆ ਨਹੀਂ ਬਲਕਿ ਵਿਸ਼ੇਸ਼ਣ ਹਨ; ਜਿਵੇਂ: ‘ਸੁਜਾਣੂ’ ਤੇ ‘ਜਾਣੂ’।)

ਸਿਰੀ ਰਾਗੁ, ਮਹਲਾ ੫ ॥

ਸਭੇ ਗਲਾ (ਗੱਲਾਂ) ਵਿਸਰਨੁ ; ਇਕੋ ਵਿਸਰਿ ਨ ਜਾਉ ॥ ਧੰਧਾ ਸਭੁ ਜਲਾਇ ਕੈ ; ਗੁਰਿ, ਨਾਮੁ ਦੀਆ ਸਚੁ ਸੁਆਉ ॥ ਆਸਾ  (ਆਸਾਂ) ਸਭੇ ਲਾਹਿ (ਲਾਹ) ਕੈ ; ਇਕਾ (ਇੱਕਾ) ਆਸ ਕਮਾਉ (ਕਮਾਉਂ)॥ ਜਿਨੀ (ਜਿਨ੍ਹੀਂ) ਸਤਿਗੁਰੁ ਸੇਵਿਆ ; ਤਿਨ (ਤਿਨ੍ਹ), ਅਗੈ (ਅੱਗੈ) ਮਿਲਿਆ ਥਾਉ (ਥਾਂਉ)॥੧॥ ਮਨ ਮੇਰੇ  ! ਕਰਤੇ ਨੋ ਸਾਲਾਹਿ (ਸਾਲਾਹ)॥ ਸਭੇ ਛਡਿ ਸਿਆਣਪਾ (ਛੱਡ ਸਿਆਣਪਾਂ); ਗੁਰ ਕੀ ਪੈਰੀ (ਪੈਰੀਂ) ਪਾਹਿ (ਪਾਹ, ਕਿਉਂਕਿ ਇਹ ਸ਼ਬਦ ਹੁਕਮੀ ਭਵਿੱਖ ਕਾਲ, ਇੱਕ ਵਚਨ ਕਿਰਿਆ ਹੈ।) ॥੧॥ ਰਹਾਉ ॥ ਦੁਖ ਭੁਖ ਨਹ (ਦੁੱਖ ਭੁੱਖ ਨਹ) ਵਿਆਪਈ ; ਜੇ ਸੁਖਦਾਤਾ, ਮਨਿ ਹੋਇ ॥ ਕਿਤ ਹੀ ਕੰਮਿ, ਨ ਛਿਜੀਐ ; ਜਾ (ਜਾਂ) ਹਿਰਦੈ ਸਚਾ ਸੋਇ ॥ ਜਿਸੁ ਤੂੰ ਰਖਹਿ ਹਥ (ਰੱਖੈਂ ਹੱਥ) ਦੇ ; ਤਿਸੁ, ਮਾਰਿ ਨ ਸਕੈ ਕੋਇ ॥ ਸੁਖਦਾਤਾ ਗੁਰੁ ਸੇਵੀਐ ; ਸਭਿ ਅਵਗਣ ਕਢੈ (ਕੱਢੈ), ਧੋਇ ॥੨॥ ਸੇਵਾ ਮੰਗੈ, ਸੇਵਕੋ ; ਲਾਈਆਂ ਅਪੁਨੀ ਸੇਵ ॥ ਸਾਧੂ ਸੰਗੁ ਮਸਕਤੇ (ਮਸ਼ੱਕਤੇ); ਤੂਠੈ ਪਾਵਾ (ਪਾਵਾਂ) ਦੇਵ  ! ॥ ਸਭੁ ਕਿਛੁ ਵਸਗਤਿ, ਸਾਹਿਬੈ ; ਆਪੇ ਕਰਣ ਕਰੇਵ ॥ ਸਤਿਗੁਰ ਕੈ ਬਲਿਹਾਰਣੈ ; ਮਨਸਾ (ਮਨਸ਼ਾ) ਸਭ ਪੂਰੇਵ ॥੩॥ ਇਕੋ (ਇੱਕੋ) ਦਿਸੈ ਸਜਣੋ (ਸੱਜਣੋ); ਇਕੋ (ਇੱਕੋ) ਭਾਈ ਮੀਤੁ ॥ ਇਕਸੈ ਦੀ ਸਾਮਗਰੀ (ਸਾਮੱਗਰੀ); ਇਕਸੈ ਦੀ ਹੈ ਰੀਤਿ ॥ ਇਕਸ ਸਿਉ (ਸਿਉਂ), ਮਨੁ ਮਾਨਿਆ ; ਤਾ (ਤਾਂ), ਹੋਆ ਨਿਹਚਲੁ ਚੀਤੁ ॥ ਸਚੁ ਖਾਣਾ, ਸਚੁ ਪੈਨਣਾ ; ਟੇਕ, ਨਾਨਕ  ! ਸਚੁ ਕੀਤੁ ॥੪॥੫॥੭੫॥

ਸਿਰੀ ਰਾਗੁ, ਮਹਲਾ ੫ ॥

ਸਭੇ ਥੋਕ ਪਰਾਪਤੇ ; ਜੇ, ਆਵੈ ਇਕੁ ਹਥਿ (ਇੱਕ ਹੱਥ)॥ ਜਨਮੁ ਪਦਾਰਥੁ ਸਫਲੁ ਹੈ ; ਜੇ, ਸਚਾ ਸਬਦੁ ਕਥਿ॥ ਗੁਰ ਤੇ, ਮਹਲੁ ਪਰਾਪਤੇ ; ਜਿਸੁ ਲਿਖਿਆ ਹੋਵੈ ਮਥਿ ॥੧॥ ਮੇਰੇ ਮਨ  ! ਏਕਸ ਸਿਉ (ਸਿਉਂ), ਚਿਤੁ ਲਾਇ ॥ ਏਕਸ ਬਿਨੁ, ਸਭ ਧੰਧੁ ਹੈ ; ਸਭ ਮਿਥਿਆ, ਮੋਹੁ (ਮੋਹ) ਮਾਇ ॥੧॥ ਰਹਾਉ ॥ ਲਖ ਖੁਸੀਆ ਪਾਤਿਸਾਹੀਆ (ਲੱਖ ਖ਼ੁਸ਼ੀਆਂ ਪਾਤਿਸ਼ਾਹੀਆਂ); ਜੇ, ਸਤਿਗੁਰੁ ਨਦਰਿ ਕਰੇਇ (ਕਰੇ+ਇ)॥ ਨਿਮਖ ਏਕ, ਹਰਿ ਨਾਮੁ ਦੇਇ (ਦੇ+ਇ); ਮੇਰਾ ਮਨੁ ਤਨੁ ਸੀਤਲੁ ਹੋਇ ॥ ਜਿਸ ਕਉ, ਪੂਰਬਿ ਲਿਖਿਆ ; ਤਿਨਿ (ਤਿਨ੍ਹ), ਸਤਿਗੁਰ ਚਰਨ ਗਹੇ ॥੨॥ ਸਫਲ ਮੂਰਤੁ, ਸਫਲਾ ਘੜੀ ; ਜਿਤੁ, ਸਚੇ ਨਾਲਿ (ਨਾਲ਼) ਪਿਆਰੁ ॥ ਦੂਖੁ ਸੰਤਾਪੁ, ਨ ਲਗਈ (ਲਗ+ਈ); ਜਿਸੁ, ਹਰਿ ਕਾ ਨਾਮੁ ਅਧਾਰੁ ॥ ਬਾਹ (ਬਾਂਹ) ਪਕੜਿ,  ਗੁਰਿ, ਕਾਢਿਆ (ਕਾੱਢਿਆ); ਸੋਈ ਉਤਰਿਆ ਪਾਰਿ ॥੩॥ ਥਾਨੁ ਸੁਹਾਵਾ ਪਵਿਤੁ ਹੈ ; ਜਿਥੈ (ਜਿੱਥੈ), ਸੰਤ ਸਭਾ ॥ ਢੋਈ ਤਿਸ ਹੀ ਨੋ ਮਿਲੈ ; ਜਿਨਿ (ਜਿਨ੍ਹ), ਪੂਰਾ ਗੁਰੂ ਲਭਾ (ਲੱਭਾ)॥ ਨਾਨਕ  ! ਬਧਾ (ਬੱਧਾ) ਘਰੁ ਤਹਾਂ ; ਜਿਥੈ (ਜਿੱਥੈ), ਮਿਰਤੁ ਨ ਜਨਮੁ ਜਰਾ ॥੪॥੬॥੭੬॥

(ਨੋਟ: (1). ਉਕਤ ਸ਼ਬਦ ਦੀ ਅਖੀਰਲੀ ਪੰਕਤੀ ’ਚ ਆਇਆ ‘ਤਹਾਂ’ (ਬਿੰਦੀ ਸਹਿਤ, ਸਥਾਨ ਵਾਚਕ ਪੜਨਾਂਵ) ਸ਼ਬਦ ਹੀ ‘ਤਹ’ ਤੇ ‘ਤਹਾ’ (ਸਥਾਨ ਵਾਚਕ) ਸ਼ਬਦਾਂ ਨੂੰ ਅਨੁਨਾਸਕ (ਨਾਸਿਕੀ) ਉਚਾਰਨ ਕਰਨ ਲਈ ਸੇਧ ਬਖ਼ਸ਼ਦਾ ਹੈ।

(2). ਕੀਰਤਨ ਦੌਰਾਨ ਉਕਤ ਆਖ਼ਰੀ ਸ਼ਬਦ ’ਚ ਦਰਜ ‘ਰਹਾਉ’ ਪੰਕਤੀ ‘‘ਮੇਰੇ ਮਨ  ! ਏਕਸ ਸਿਉ, ਚਿਤੁ ਲਾਇ ॥ ਏਕਸ ਬਿਨੁ, ਸਭ ਧੰਧੁ ਹੈ ; ਸਭ ਮਿਥਿਆ, ਮੋਹੁ ਮਾਇ ॥੧॥ ਰਹਾਉ ॥’’ ਦੀ ਟੇਕ ਲੈਣ ਦੀ ਬਜਾਏ ਨਾਸਮਝੀ ਜਾਂ ਮਾਇਆ ਲਾਲਚ ਕਾਰਨ ਇਸ ਸ਼ਬਦ ਦੇ ਦੂਸਰੇ ਬੰਦ ‘‘ਲਖ ਖੁਸੀਆ ਪਾਤਿਸਾਹੀਆ; ਜੇ, ਸਤਿਗੁਰੁ ਨਦਰਿ ਕਰੇਇ॥’’ ਦੀ ਟੇਕ ਲੈਣੀ ਗੁਰਮਤਿ ਵਿਰੋਧੀ ਹੈ ਕਿਉਂਕਿ ਇਹ ਪੰਕਤੀ, ਸ਼ਬਦ ਦੇ ਵਿਸ਼ੇ ਦਾ ਤੱਤ-ਸਾਰ (ਨਿਚੋੜ ਜਾਂ ਸਿੱਟਾ) ਨਹੀਂ।)