27.8 C
Jalandhar
Saturday, April 4, 2026
spot_img
Home Blog Page 45

ਸਿਮਰਨ ਕਿਵੇਂ ਕਰਨਾ ਹੈ

0

ਸਿਮਰਨ ਕਿਵੇਂ ਕਰਨਾ ਹੈ

ਪ੍ਰੋਫ਼ੈਸਰ ਸਾਹਿਬ ਸਿੰਘ

ਤੁਸੀਂ ਸਕੂਲਾਂ ਕਾਲਜਾਂ, ਦਫ਼ਤਰਾਂ ਤੇ ਅਮੀਰ ਲੋਕਾਂ ਦੇ ਘਰਾਂ ਵਿਚ ਕੰਧ ਨਾਲ ਲਟਕਾਇਆ ਹੋਇਆ ਕਲਾਕ ਨਿੱਤ ਵੇਖਦੇ ਹੋਵੋਗੇ। ਕਲਾਕ ਦੇ ਹੇਠਲੇ ਵਧਵੇਂ ਹਿੱਸੇ ਵਿਚ ਪਤਲੀ ਲੰਮੀ ਡੰਡੀ ਵਾਲਾ ਇਕ ਚੰਗਾ ਵਜ਼ਨੀ ਭਾਰ ਲਟਕਾਇਆ ਹੁੰਦਾ ਹੈ, ਜੋ ਹਰ ਵੇਲੇ ਸੱਜੇ ਖੱਬੇ ਹਿਲਦਾ ਰਹਿੰਦਾ ਹੈ। ਅੰਗ੍ਰੇਜ਼ੀ ਵਿਚ ਇਸ ਨੂੰ ‘ਪੈਂਡੂਲਮ’ ਆਖਦੇ ਹਨ। ਕਦੇ ਕਲਾਕ ਦਾ ਸਾਹਮਣਾ ਡਾਇਲ ਚੁੱਕ ਕੇ ਕਲਾਕ ਦੇ ਅੰਦਰਲੇ ਪੁਰਜ਼ੇ ਵੇਖੋ। ਇਹ ਪੁਰਜ਼ੇ ਬੜੇ ਸੁੰਦਰ, ਪਤਲੇ ਤੇ ਨਾਜ਼ੁਕ ਦਿੱਸਦੇ ਹਨ। ਪੁਰਜ਼ਿਆਂ ਦੀ ਆਪੋ ਵਿਚ ਦੀ ਸਾਂਝ ਤੋਂ ਅੰਞਾਣ ਬੰਦਾ ਇਹਨਾਂ ਨਾਜ਼ੁਕ ਪੁਰਜ਼ਿਆਂ ਦੇ ਨਾਲ ਇਤਨੇ ਵਜ਼ਨੀ ਭਾਰ ਨੂੰ ਬੱਧਾ ਵੇਖ ਕੇ ਕੁਝ ਹੈਰਾਨੀ ਜਿਹੀ ਵਿਚ ਇਤਰਾਜ਼ ਕਰ ਉੱਠਦਾ ਹੈ ਕਿ ਇਕ ਪਾਸੇ ਇਹ ਬਾਰੀਕ ਨਾਜ਼ੁਕ ਪੁਰਜ਼ੇ ਤੇ ਦੂਜੇ ਪਾਸੇ ਇਹ ਇਤਨਾ ਭਾਰ-ਇਹਨਾਂ ਦੋਹਾਂ ਦਾ ਮੂਲ ਨਹੀਂ ਫਬਦਾ, ਪਰ ਵਾਕਫ਼ ਆਦਮੀ ਜਾਣਦਾ ਹੈ ਕਿ ਪੈਂਡੂਲਮ ਨੂੰ ਕਲਾਕ ਨਾਲੋਂ ਵੱਖਰਾ ਕਰ ਦੇਈਏ ਤਾਂ ਪੁਰਜ਼ਿਆਂ ਦੀ ਚਾਲ ਬੇ-ਥਵੀ ਹੋ ਜਾਂਦੀ ਹੈ ਤੇ ਕਲਾਕ ਠੀਕ ਵਕਤ ਦੇਣ ਜੋਗਾ ਨਹੀਂ ਰਹਿ ਜਾਂਦਾ।

ਇਹੀ ਹਾਲ ਮਨੁੱਖ ਦੀ ਜੀਵਨ-ਤੋਰ ਦਾ ਹੈ। ਦੁਨੀਆ ਦੀਆਂ ਜ਼ਿਮੇਵਾਰੀਆਂ ਤੋਂ ਖਿੱਝ-ਅੱਕ ਕੇ ਕਈ ਅੰਞਾਣ ਬੰਦੇ ਇਹ ਮਿਥ ਲੈਂਦੇ ਹਨ ਕਿ ਜੇ ਦੁਨੀਆ ਦੇ ਧੰਦਿਆਂ ਦਾ ਭਾਰ ਸਿਰ ਤੋਂ ਲਹਿ ਜਾਏ ਤਾਂ ਹੌਲੇ ਫੁੱਲ ਹੋ ਕੇ ਕਿਤੇ ਇਕਾਂਤ ਵਿਚ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਇਹ ਵੱਡਾ ਭਾਰਾ ਭੁਲੇਖਾ ਹੈ। ਜਗਤ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੀ ਮਨੁੱਖ ਦੀ ਜੀਵਨ-ਤੋਰ ਨੂੰ ਸਾਵਾਂ-ਪੱਧਰਾ ਰੱਖਦਾ ਹੈ ਤੇ ਇਸ ਭਾਰ ਨੂੰ ਚੁੱਕੀ ਰੱਖ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ।

ਭਗਤ ਨਾਮਦੇਵ ਜੀ ਦੇ ਮਿੱਤਰ ਤ੍ਰਿਲੋਚਨ ਜੀ ਨੇ ਇਕ ਵਾਰੀ ਨਾਮਦੇਵ ਜੀ ਨੂੰ ਕੱਪੜੇ ਛਾਪਦਿਆਂ ਵੇਖ ਕੇ ਇਉਂ ਸਮਝਿਆ ਕਿ ਨਾਮਦੇਵ ਜੀ ਪਰਮਾਤਮਾ ਦੀ ਯਾਦ ਵਿਸਾਰ ਕੇ ਦੁਨੀਆ ਦੇ ਜੰਜਾਲ ਵਿਚ ਫਸ ਗਏ ਹਨ। ਇਤਰਾਜ਼ ਕੀਤੇ ਨੇ, ਤਾਂ ਨਾਮਦੇਵ ਜੀ ਨੇ ਆਖਿਆ-ਇਕ ਮੁੰਡਾ ਕਾਗਜ਼ ਦੀ ਗੁੱਡੀ ਉਡਾਂਦਾ ਹੈ, ਆਪਣੇ ਨਾਲ ਦੇ ਹਾਣੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦੀ ਸੁਰਤ ਆਪਣੀ ਗੁੱਡੀ ਵਿਚ ਹੀ ਰਹਿੰਦੀ ਹੈ। ਜਵਾਨ ਕੁੜੀਆਂ ਪਾਣੀ ਭਰਨ ਜਾਂਦੀਆਂ ਹਨ, ਪਾਣੀ ਦੀਆਂ ਭਰੀਆਂ ਗਾਗਰਾਂ ਵਲਟੋਹੀਆਂ ਸਿਰ ਉੱਤੇ ਰੱਖੀਂ ਆਉਂਦੀਆਂ ਹਨ, ਆਪੋ ਵਿਚ ਹੱਸਦੀਆਂ ਖੇਡਦੀਆਂ ਹਨ, ਪਰ ਉਹਨਾਂ ਦਾ ਧਿਆਨ ਆਪਣੀਆਂ ਗਾਗਰਾਂ ਵਿਚ ਹੁੰਦਾ ਹੈ। ਅੰਞਾਣੇ ਵੱਛੇ ਵਾਲੀ ਥਾਂ ਨੂੰ ਗਾਂ ਦਾ ਮਾਲਕ ਚੁਗਣ ਵਾਸਤੇ ਚੌਣੇ ਛੱਡ ਆਉਂਦਾ ਹੈ, ਗਾਂ ਬਾਹਰ ਜੂਹ ਵਿਚ ਘਾਹ ਚੁਗਦੀ ਹੈ, ਪਰ ਉਸ ਦੀ ਸ਼ੁਰਤ ਆਪਣੇ ਵੱਛੇ ਵਿਚ ਹੁੰਦੀ ਹੈ। ਬੱਚੇ ਦੀ ਮਾਂ ਬੱਚੇ ਨੂੰ ਪੰਘੂੜੇ ਵਿਚ ਸੁਆ ਕੇ ਘਰ ਦਾ ਕੰਮ-ਕਾਜ ਕਰਦੀ ਹੈ, ਪਰ ਉਸ ਦਾ ਧਿਆਨ ਹਰ ਵੇਲੇ ਆਪਣੇ ਬੱਚੇ ਵਿਚ ਹੀ ਟਿਕਿਆ ਰਹਿੰਦਾ ਹੈ। ਜਿਵੇਂ ਸੁਨਿਆਰਾ ਗਹਿਣੇ ਘੜਦਾ ਗਾਹਕ ਨਾਲ ਗੱਲਾਂ ਕਰਦਾ ਹੋਇਆ ਭੀ ਧਿਆਨ ਸੋਨੇ ਵਿਚ ਰੱਖਦਾ ਹੈ, ਤਿਵੇਂ ਕਿਰਤ-ਕਾਰ ਕਰਦਿਆਂ ਮਨੁੱਖ ਨੇ ਆਪਣੀ ਸੁਰਤ ਦੀ ਡੋਰ ਪਰਮਾਤਮਾ ਦੇ ਚਰਨਾਂ ਵਿਚ ਜੋੜੀ ਰੱਖਣੀ ਹੈ। ਫ਼ੁਰਮਾਂਦੇ ਹਨ  ‘‘ਆਨੀਲੇ ਕਾਗਦੁ; ਕਾਟੀਲੇ ਗੂਡੀ; ਆਕਾਸ ਮਧੇ ਭਰਮੀਅਲੇ   ਪੰਚ ਜਨਾ ਸਿਉ ਬਾਤ ਬਤਊਆ; ਚੀਤੁ ਸੁ ਡੋਰੀ ਰਾਖੀਅਲੇ   ਮਨੁ ਰਾਮ ਨਾਮਾ ਬੇਧੀਅਲੇ   ਜੈਸੇ ਕਨਿਕ ਕਲਾ; ਚਿਤੁ ਮਾਂਡੀਅਲੇ ਰਹਾਉ   ਆਨੀਲੇ ਕੁੰਭੁ; ਭਰਾਈਲੇ ਊਦਕ; ਰਾਜ ਕੁਆਰਿ ਪੁਰੰਦਰੀਏ   ਹਸਤ ਬਿਨੋਦ ਬੀਚਾਰ ਕਰਤੀ ਹੈ; ਚੀਤੁ ਸੁ ਗਾਗਰਿ ਰਾਖੀਅਲੇ   ਮੰਦਰੁ ਏਕੁ; ਦੁਆਰ ਦਸ ਜਾ ਕੇ; ਗਊ ਚਰਾਵਨ ਛਾਡੀਅਲੇ   ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ   ਕਹਤ ਨਾਮਦੇਉ ਸੁਨਹੁ ਤਿਲੋਚਨ ! ਬਾਲਕੁ ਪਾਲਨ ਪਉਢੀਅਲੇ   ਅੰਤਰਿ ਬਾਹਰਿ ਕਾਜ ਬਿਰੂਧੀ; ਚੀਤੁ ਸੁ ਬਾਰਿਕ ਰਾਖੀਅਲੇ (ਭਗਤ ਨਾਮਦੇਵ/੯੭੨)

[ਪਦ ਅਰਥ : ਆਨੀਲੇ-ਲਿਆਂਦਾ। ਕਾਟੀਲੇ-ਕੱਟ ਕੇ ਬਣਾਈ । ਮਧੇ-ਵਿਚ। ਭਰਮੀਅਲੇ-ਉਡਾਈ । ਬਾਤ ਬਤਊਆ-ਗੱਲ-ਬਾਤ, ਗੱਪਾਂ ॥੧॥

ਬੇਧੀਅਲੇ-ਵਿੱਝ ਗਿਆ ਹੈ। ਕਨਿਕ-ਸੋਨਾ। ਕਲਾ-ਹੁਨਰ। ਕਨਿਕ ਕਲਾ-ਸੋਨੇ ਦਾ ਕਾਰੀਗਰ, ਸੁਨਿਆਰਾ। ਮਾਂਡੀਅਲੇ-(ਸੋਨੇ ਵਿਚ) ਜੁੜਿਆ ਰਹਿੰਦਾ ਹੈ॥੧॥ ਰਹਾਉ॥

ਕੁੰਭ-ਘੜਾ। ਉਦਕ-ਪਾਣੀ। ਕੁਆਰਿ-ਕੁਆਰੀ। ਰਾਜ ਕੁਆਰਿ-ਜਵਾਨ ਕੁਆਰੀਆਂ। ਪੁਰੰਦਰੀਏ (ਪੁਰੰ-ਅੰਦਰੋਂ) ਸ਼ਹਿਰ ਵਿਚੋਂ। ਹਸਤ-ਹਸਦੀਆਂ। ਬਿਨੋਦ-ਹਾਸੇ ਦੀਆਂ ਗੱਲਾਂ ॥੨॥

ਪਾਲਨ-ਪੰਘੂੜਾ। ਪਉਢੀਅਲੇ-ਪਾਇਆ ਹੁੰਦਾ ਹੈ। ਬਿਰੂਧੀ-ਰੁੱਝੀ ਹੋਈ॥੪॥

ਅਰਥ : ਹੇ ਤ੍ਰਿਲੋਚਨ ! (ਜਿਵੇਂ ਸੁਨਿਆਰੇ ਦਾ ਮਨ) ਹੋਰਨਾਂ ਨਾਲ ਗੱਲਾਂ ਬਾਤਾਂ ਕਰਦਿਆਂ ਭੀ ਕੁਠਾਲੀ ਵਿਚ ਪਾਏ ਸੋਨੇ ਵਿਚ ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਜੁੜਿਆ ਹੋਇਆ ਹੈ ॥੧॥ ਰਹਾਉ॥

ਹੇ ਤ੍ਰਿਲੋਚਨ  ! (ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਂਦਾ ਹੈ, ਸਾਥੀਆਂ ਨਾਲ ਗੱਲਾਂ ਭੀ ਮਾਰੀ ਜਾਂਦਾ ਹੈ, (ਪਰ ਉਸ ਦਾ ਮਨ, ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ॥੧॥

ਹੇ ਤ੍ਰਿਲੋਚਨ ! ਜਵਾਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ), ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ॥੨॥

ਹੇ ਤਿਲੋਚਨ ! ਇੱਕ ਘਰ ਹੈ ਜਿਸ ਦੇ ਦਸ ਬੁਹੇ ਹਨ। ਜਿਸ ਘਰੋਂ ਮਨੁੱਖ, ਗਊਆਂ ਚਾਰਨ ਲਈ ਛੱਡਦਾ ਹੈ। ਇਹ ਗਾਈਆਂ ਪੰਜਾਂ ਕੋਹਾਂ ’ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰਖਦੀਆਂ ਹਨ। (ਤਿਵੇਂ ਹੀ ਦਸ-ਇੰਦ੍ਰੀਆਂ ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਪਰਮਾਤਮਾ ਦੇ ਚਰਨਾਂ ਵਿਚ ਹੀ ਹੈ) ॥੩॥

ਹੇ ਤ੍ਰਿਲੋਚਨ ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ-ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ ।੪॥੧॥]

ਇਹਨਾਂ ਦੋਹਾਂ ਮਿੱਤਰਾਂ ਦੀ ਇਸ ਗੱਲ-ਬਾਤ ਦਾ ਤੱਤ ਥੋੜੇ ਲਫ਼ਜ਼ਾਂ ਵਿਚ ਕਬੀਰ ਜੀ ਨੇ ਇਉਂ ਦੱਸਿਆ ਹੈ  ‘‘ਨਾਮਾ ਮਾਇਆ ਮੋਹਿਆ; ਕਹੈ ਤਿਲੋਚਨੁ ਮੀਤ   ਕਾਹੇ ਛੀਪਹੁ ਛਾਇਲੈ; ਰਾਮ ਲਾਵਹੁ ਚੀਤੁ ੨੧੨ (ਭਗਤ ਕਬੀਰ/੧੩੭੫),  ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ   ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ੨੧੩’’ (ਭਗਤ ਕਬੀਰ/੧੩੭੬)

 ਨੋਟ: ਇਹਨਾਂ ਸਲੋਕਾਂ ਵਿਚ ਕਬੀਰ ਜੀ; ਭਗਤ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦਾ ਜ਼ਿਕਰ ਕਰਦੇ ਹਨ। ਇਸ ਗੱਲ ਤੋਂ ਇਹ ਸਾਬਤ

ਕਿ ਇਹ ਦੋਵੇਂ ਭਗਤ ਕਬੀਰ ਜੀ ਤੋਂ ਪਹਿਲਾਂ ਹੋਏ ਹਨ। ਨਾਮਦੇਵ ਜੀ ਬੰਬਈ ਪ੍ਰਾਂਤ ਦੇ ਜ਼ਿਲ੍ਹਾ ਸਤਾਰਾ ਦੇ ਰਹਿਣ ਵਾਲੇ ਸਨ, ਫਿਰ ਭੀ ਇਹ ਇਤਨੇ ਉੱਘੇ ਹੋ ਚੁਕੇ ਸਨ ਕਿ ਬਨਾਰਸ ਦੇ ਵਸਨੀਕ ਕਬੀਰ ਜੀ ਇਹਨਾਂ ਨੂੰ ਜਾਣਦੇ ਸਨ।

ਕਬੀਰ ਜੀ ਇਹਨਾਂ ਸਲੋਕਾਂ ਵਿਚ ਨਾਮਦੇਵ ਅਤੇ ਤ੍ਰਿਲੋਚਨ ਜੀ ਦੀ ਆਪੋ ਵਿਚ ਹੋਈ ਗੱਲ-ਬਾਤ ਦਾ ਜ਼ਿਕਰ ਕਰਦੇ ਹਨ। ਇਹ ਸਾਰਾ ਖ਼ਿਆਲ ਉਹੀ ਹੈ, ਜੋ ਨਾਮਦੇਵ ਜੀ ਨੇ ਰਾਮਕਲੀ ਰਾਗ ਦੇ ਉਪਰ-ਲਿਖੇ ਸ਼ਬਦ ਵਿਚ ਦਿੱਤਾ ਹੈ। ਨਾਮਦੇਵ ਜੀ ਦੇ ਉਸ ਸ਼ਬਦ ਦਾ ਸੰਖੇਪ ਭਾਵ ਕਬੀਰ ਜੀ ਇਹਨਾਂ ਦੋ ਸਲੋਕਾਂ ਵਿਚ ਦੇ ਰਹੇ ਹਨ। ਇਸ ਤੋਂ ਇਹ ਸਾਫ਼ ਨਤੀਜਾ ਨਿਕਲਦਾ ਹੈ ਕਿ ਕਬੀਰ ਜੀ ਦੇ ਪਾਸ ਨਾਮਦੇਵ ਜੀ ਦਾ ਉਹ ਸਾਰਾ ਸ਼ਬਦ ਮੌਜੂਦ ਸੀ। ਕੋਈ ਅਜਬ ਗੱਲ ਨਹੀਂ ਕਿ ਨਾਮਦੇਵ ਜੀ ਦੀ ਸਾਰੀ ਹੀ ਬਾਣੀ ਕਬੀਰ ਜੀ ਦੇ ਪਾਸ ਹੋਵੇ ਕਿਉਂਕਿ ਦੋਵੇਂ ਹਮ-ਖ਼ਿਆਲ ਸਨ ਅਤੇ ਦੋਵੇਂ ਹੀ ਬ੍ਰਾਹਮਣ ਦੇ ਧਾਰਮਿਕ ਦਬਾਉ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ।

[ਪਦ ਅਰਥ : ਛੀਪਹੁ-ਠੇਕ ਰਹੇ ਹੋ। ਛਾਇਲੈ-ਰਜਾਈਆਂ ਦੇ ਅੰਬਰੇ॥੨੧੨॥

ਪਾਉ-ਪੈਰ। ਕਾਮੁ ਸਭੁ-(ਘਰ ਦਾ) ਸਾਰਾ ਕੰਮ-ਕਾਜ। ਨਿਰੰਜਨ – ਅੰਜਨ-ਰਹਿਤ, ਜਿਸ ਉਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ॥੨੧੩॥]

ਅਰਥ : ਤ੍ਰਿਲੋਚਨ ਆਖਦਾ ਹੈ – ਹੇ ਮਿੱਤਰ ਨਾਮਦੇਵ  ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ ? ਪਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੋੜਦਾ ?॥੨੧੨॥

ਨਾਮਦੇਵ (ਅੱਗੋਂ) ਉਤਰ ਦੇਂਦਾ ਹੈ – ਹੇ ਤ੍ਰਿਲੋਚਨ !  ਮੂੰਹ ਨਾਲ ਪਰਮਾਤਮਾ ਦਾ ਨਾਮ ਲੈ। ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ ਅਤੇ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ॥੨੧੩॥]

ਤੁਸੀਂ ਰੇਲ-ਗੱਡੀ ਵਿਚ ਸਫ਼ਰ ਕਰ ਰਹੇ ਹੋ, ਗੱਡੀ ਦੇ ਪਹੀਆਂ ਦਾ ਖੜਾਕ ਸੁਣਨਾ ਸ਼ੁਰੂ ਕਰੋ । ਪਹਿਲਾਂ ਕੁਝ ਖਰ੍ਹਵਾ ਜਿਹਾ ਜਾਪੇਗਾ, ਪਰ ਤੁਸੀਂ ਇਸ ਦੇ ਨਾਲ ‘ਤੂੰ ਹੀ ਤੂੰ’ ‘ਵਾਹਿ-ਗੁਰੂ’ ਦੀ ਸੁਰ ਰਲਾ ਦਿਉ। ਵੇਖੋ, ਕੈਸੀ ਮਸਤੀ-ਭਰੀ ਮੌਜ ਬਣ ਜਾਂਦੀ ਹੈ।

ਤੁਸੀਂ ਟਾਂਗੇ ਤੇ ਬੈਠੇ ਹੋ। ਘੋੜੇ ਦੇ ਟਾਪਾਂ ਵਲ ਕੰਨ ਲਾ ਦਿਉ ਤੇ ਟਾਪਾਂ ਦੇ ਤਾਲ ਨਾਲ ਆਪਣੇ ਅੰਦਰ ਧੁਨੀ ਛੇੜ ਦਿਓ ‘ਤੂੰ ਹੀ ਤੂੰ’ ਦੀ? ਸਾਥੀ ਰਾਹੀਆਂ ਦੀਆਂ ਗੱਪਾਂ ਵਲੋਂ ਹਟ ਕੇ ਆਪਣੇ ਆਪ ਤੁਹਾਡਾ ਮਨ ‘ਤੂੰ ਹੀ ਤੂੰ’ ਦੀ ਮੌਜ ਵਿਚ ਜੁੜ ਜਾਏਗਾ।

ਤੁਸੀਂ ਪੈਦਲ ਤੁਰੇ ਜਾ ਰਹੇ ਹੋ। ਮਨ ਕਦੇ ਵਿਹਲਾ ਤਾਂ ਰਹਿ ਨਹੀਂ ਸਕਦਾ, ਕਈ ਫੁਰਨੇ ਇਸ ਦੇ ਅੰਦਰ ਉੱਠਦੇ ਰਹਿੰਦੇ ਹਨ, ਪਰ ਤੁਸੀਂ ਆਪਣੇ ਪੈਰਾਂ ਦੇ ਤਾਲ ਨਾਲ ਆਪਣੇ ਅੰਦਰ ‘ਤੂੰ ਹੀ ਤੂੰ’ ‘ਵਾਹਿ-ਗੁਰੂ’ ਦੀ ਸੁਰ ਛੇੜ ਦਿਉ। ਵੇਖੋ, ਕੈਸੇ ਸੌਖੇ ਤਰੀਕੇ ਨਾਲ ਪੈਂਡਾ ਮੁੱਕਦਾ ਹੈ !

ਤੁਸੀਂ ਕਿਸੇ ਪਹਾੜੀ ਨਦੀ ਦੇ ਕੰਢੇ ਬੈਠੇ ਹੋ। ਪੱਥਰਾਂ ਨਾਲ ਵੱਜਦੇ ਪਾਣੀ ਦੇ ਖੜਾਕ ਨਾਲ ਤੁਸੀਂ ‘ਤੂੰ ਹੀ ਤੂੰ’ ਰਲਾ ਦਿਉ। ਵੇਖੋ, ਕੈਸੀ ਮਸਤੀ ਦੀ ਹਾਲਤ ਬਣਦੀ ਹੈ  ! ਦੁਨੀਆ ’ਤੇ ਦੁਨੀਆ ਦੇ ਸਾਰੇ ਚਿੰਤਾ-ਫ਼ਿਕਰ ਕਿਤੇ ਜਾਂਦੇ ਨਹੀਂ ਲੱਭਣੇ।

ਰਾਤ ਸੌਣ ਵੇਲੇ ਤੁਸੀਂ ਆਪਣੇ ਮੰਜੇ ’ਤੇ ਲੇਟੇ ਹੋ। ਅੰਦਰ ਬਾਹਰ ਆਉਂਦੇ ਜਾਂਦੇ ਆਪਣੇ ਸਾਹ ਦੇ ਨਾਲ ਤੁਸੀਂ ‘ਤੂੰ ਹੀ ਤੂੰ’ ‘ਵਾਹਿ-ਗੁਰੂ’ ਦੀ ਸੁਰ ਮੇਲ ਦਿਉ। ਵੇਖੋ, ਕੀ ਮੌਜ ਬਣਦੀ ਹੈ।

ਤੁਸੀਂ ਵਗਦੇ ਖੂਹ ਦੀ ਗਾਧੀ (ਉਹ ਲੱਕੜ, ਜਿਸ ਨੂੰ ਬਲ਼ਦ ਖਿੱਚ ਕੇ ਹਲ਼ਟ ਨੂੰ ਘੁੰਮਾ ਪਾਣੀ ਕੱਢਦੈ) ’ਤੇ ਬੈਠੇ ਹੋ। ਖੂਹ ਦਾ ਰਾਗ ਸੁਣੋ ਤੇ ਉਸ ਰਾਗ ਦੇ ਨਾਲ ਆਪਣੇ ‘ਵਾਹਿ-ਗੁਰੂ’ ਨੂੰ ਜੋੜ ਦਿਉ। ਫਿਰ ਇਉਂ ਜਾਪੇਗਾ ਕਿ ‘‘ਹਰਹਟ ਭੀ ਤੂੰ ਤੂੰ ਕਰਹਿ; ਬੋਲਹਿ ਭਲੀ ਬਾਣਿ ’’ (ਮਹਲਾ /੧੪੨੦) ਆਪਣਾ ਮਾਲਕ ਆਪਣੇ ਕੋਲ ਬੈਠਾ ਜਾਪੇਗਾ। ਉੱਚੀ ਬੋਲਣ ਨੂੰ ਜੀਅ ਨਹੀਂ ਕਰੇਗਾ ‘‘ਸਾਹਿਬੁ ਸਦਾ ਹਦੂਰਿ ਹੈ; ਕਿਆ ਉਚੀ ਕਰਹਿ ਪੁਕਾਰ ’’ (ਮਹਲਾ /੧੪੨੦)

ਬੱਸ  ! ਇਸ ਤਰ੍ਹਾਂ ਤੁਰਦਿਆਂ-ਫਿਰਦਿਆਂ, ਉੱਠਦਿਆਂ ਬੈਠਦਿਆਂ, ਕੰਮ-ਕਾਰ ਕਰਦਿਆਂ ਖਸਮ-ਪ੍ਰਭੂ ਨੂੰ ਗਲੇ ਦਾ ਹਾਰ ਬਣਾਣਾ ਹੈ। ਸਾਹਿਬ ਪੰਚਮ ਪਾਤਿਸ਼ਾਹ ਫ਼ੁਰਮਾਂਦੇ ਹਨ ‘‘ਊਠਤ ਬੈਠਤ ਸੋਵਤ ਧਿਆਈਐ   ਮਾਰਗਿ ਚਲਤ; ਹਰੇ ਹਰਿ ਗਾਈਐ   ਸ੍ਰਵਨ ਸੁਨੀਜੈ; ਅੰਮ੍ਰਿਤ ਕਥਾ   ਜਾਸੁ ਸੁਨੀ ਮਨਿ ਹੋਇ ਅਨੰਦਾ; ਦੂਖ ਰੋਗ ਮਨ ਸਗਲੇ ਲਥਾ ਰਹਾਉ   ਕਾਰਜਿ ਕਾਮਿ; ਬਾਟ ਘਾਟ ਜਪੀਜੈ   ਗੁਰ ਪ੍ਰਸਾਦਿ; ਹਰਿ ਅੰਮ੍ਰਿਤੁ ਪੀਜੈ   ਦਿਨਸੁ ਰੈਨਿ; ਹਰਿ ਕੀਰਤਨੁ ਗਾਈਐ   ਸੋ ਜਨੁ; ਜਮ ਕੀ ਵਾਟ ਪਾਈਐ   ਆਠ ਪਹਰ; ਜਿਸੁ ਵਿਸਰਹਿ ਨਾਹੀ   ਗਤਿ ਹੋਵੈ, ਨਾਨਕ ! ਤਿਸੁ ਲਗਿ ਪਾਈ (ਮਹਲਾ /੩੮੬)

ਇਥੇ ਇਕ ਹੋਰ ਗੱਲ ਦਾ ਭੀ ਧਿਆਨ ਰੱਖਣਾ ਹੈ। ਕਿਰਸਾਣ ਆਪਣੇ ਫ਼ਸਲ-ਬੰਨੇ ਦੀ ਰਾਖੀ ਆਦਿਕ ਦਾ ਖ਼ਿਆਲ ਤਾਂ ਹਰ ਵੇਲੇ ਰੱਖਦਾ ਹੈ, ਪਰ ਜਿਸ ਨੇ ਬੀਜਣ ਵੇਲੇ ਵੱਤਰ ਦਾ ਵੇਲਾ ਹੀ ਖੁੰਝਾ ਦਿੱਤਾ ਹੋਵੇ, ਉਸ ਦਾ ਫ਼ਸਲ ਬਣਨਾ ਹੀ ਕਿੱਥੋਂ ਹੋਇਆ ? ਅੱਠੇ ਪਹਿਰ ਪਰਮਾਤਮਾ ਦੇ ਚਰਨਾਂ ਦਾ ਧਿਆਨ ਰੱਖਣਾ-ਇਹ ਅਸਲ ਵਿਚ ਨਾਮ-ਫ਼ਸਲ ਦੀ ਰਾਖੀ ਤੇ ਪਰਵਰਿਸ਼ ਹੈ। ਇਸ ਦੇ ਬੀਜਣ ਦਾ ਅਸਲੀ ਸਮਾ ਹੈ ਅੰਮ੍ਰਿਤ ਵੇਲਾ, ਪਰਭਾਤ ਦਾ ਵੇਲਾ, ਜਦੋਂ ਚਿੜੀ ਚੁਹਕਦੀ ਹੈ ਤੇ ਰੱਬ ਦੇ ਆਸ਼ਿਕਾਂ ਦੇ ਅੰਦਰ ਸਿਮਰਨ ਦੇ ਤਰੰਗ ਉੱਠਦੇ ਹਨ ‘‘ਚਿੜੀ ਚੁਹਕੀ ਪਹੁ ਫੁਟੀ; ਵਗਨਿ ਬਹੁਤੁ ਤਰੰਗ   ਅਚਰਜ ਰੂਪ ਸੰਤਨ ਰਚੇ; ਨਾਨਕਨਾਮਹਿ ਰੰਗ ’’ (ਮਹਲਾ /੩੧੯)

 [ਪਦ ਅਰਥ: ਚੁਹਕੀ-ਬੋਲੀ। ਪਹੁ ਫੁਟੀ-ਪਹੁ-ਫੁਟਾਲਾ ਹੋਇਆ, ਅੰਮ੍ਰਿਤ ਵੇਲਾ ਹੋਇਆ। ਤਰੰਗ-ਲਹਿਰਾਂ, ਸਿਮਰਨ ਦੇ ਤਰੰਗ। ਨਾਮਹਿ-ਨਾਮ ਵਿਚ।

ਅਰਥ : ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਰੰਗ ਬਹੁਤ ਉੱਠਦੇ ਹਨ। ਹੇ ਨਾਨਕ !  ਜਿਨ੍ਹਾਂ ਗੁਰਮੁਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਨ੍ਹਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪਰਮਾਤਮਾ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ)॥੧॥]

ਸਿੱਖ-ਬਬੀਹਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੀ ਵਰਖਾ ਵਾਸਤੇ ਅਰਜ਼ੋਈ ਕਰਦਾ ਹੈ। ਦਾਤਾਰ-ਪ੍ਰਭੂ ਦੇ ਹੁਕਮ ਵਿਚ ਗੁਰੂ-ਮੇਘ (ਬੱਦਲ) ਬਾਣੀ ਦੀ ਰਾਹੀਂ ਵਰਖਾ ਕਰਦਾ ਹੈ ਤੇ ਗੁਰਬਾਣੀ ਦੀ ਵਿਚਾਰ ਵਿਚ ਭਿੱਜ ਕੇ ਸਿੱਖ ਦੇ ਹਿਰਦੇ ਵਿਚ ਹਰਿਆਵਲ ਹੋ ਜਾਂਦੀ ਹੈ।

ਗੁਰੂ ਅਮਰਦਾਸ ਜੀ ਫ਼ੁਰਮਾਂਦੇ ਹਨ ‘‘ਬਾਬੀਹਾ ਅੰਮ੍ਰਿਤ ਵੇਲੈ ਬੋਲਿਆ; ਤਾਂ ਦਰਿ ਸੁਣੀ ਪੁਕਾਰ   ਮੇਘੈ ਨੋ ਫੁਰਮਾਨੁ ਹੋਆ; ਵਰਸਹੁ ਕਿਰਪਾ ਧਾਰਿ   ਹਉ ਤਿਨ ਕੈ ਬਲਿਹਾਰਣੈ; ਜਿਨੀ ਸਚੁ ਰਖਿਆ ਉਰਿ ਧਾਰਿ   ਨਾਨਕ  ! ਨਾਮੇ ਸਭ ਹਰੀਆਵਲੀ; ਗੁਰ ਕੈ ਸਬਦਿ ਵੀਚਾਰਿ (ਮਹਲਾ /੧੨੮੫)

[ਪਦ ਅਰਥ : ਦਰਿ-ਪ੍ਰਭੂ ਦੇ) ਦਰ ’ਤੇ। ਮੇਘੈ ਨੋ-(ਗੁਰੂ) ਬੱਦਲ ਨੂੰ। ਉਰਿ-ਹਿਰਦੇ ਵਿਚ।

ਅਰਥ : (ਜਦੋਂ ਜੀਵ-) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪਰਮਾਤਮਾ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ। (ਪਰਮਾਤਮਾ ਵਲੋਂ ਗੁਰੂ-) ਬੱਦਲ ਨੂੰ ਹੁਕਮ ਹੁੰਦਾ ਹੈ ਕਿ ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ ਨਾਮ ਦੀ ਵਰਖਾ ਕਰੋ।

ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ । ਹੇ ਨਾਨਕ  ! ਸਤਿਗੁਰੂ ਦੇ ਸ਼ਬਦ ਦੀ ਰਾਹੀਂ (‘ਨਾਮ’ ਦੀ) ਵੀਚਾਰ ਕੀਤਿਆਂ (ਭਾਵ ਨਾਮ ਸਿਮਰਿਆਂ) ‘ਨਾਮ’ ਦੀ ਬਰਕਤ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ ॥੧॥

ਗੁਰੂ ਰਾਮਦਾਸ ਜੀ ਲਿਖਦੇ ਹਨ, ਸਤਿਗੁਰੂ ਸਮੁੰਦਰ ਹੈ, ਜਿਸ ਵਿਚ ਨਾਮ-ਰਤਨ ਭਰੇ ਪਏ ਹਨ। ਜਿਹੜੇ ਭਾਗਾਂ ਵਾਲੇ ਸਤਿਗੁਰੂ ਦੀ ਬਾਣੀ ਵਿਚ ਜੁੜਦੇ ਹਨ ਉਹਨਾਂ ਨੂੰ ਇਹ ਰਤਨ ਆਪਣੇ ਅੰਦਰੋਂ ਹੀ ਲੱਭ ਪੈਂਦਾ ਹੈ। ਗੁਰੂ ਤੇ ਗੋਬਿੰਦ ਵਿਚ ਮਨ ਜੋੜੋ। ਆਪ ਫ਼ੁਰਮਾਂਦੇ ਹਨ ‘‘ਰਤਨਾ ਰਤਨ ਪਦਾਰਥ; ਬਹੁ ਸਾਗਰੁ ਭਰਿਆ ਰਾਮ   ਬਾਣੀ ਗੁਰਬਾਣੀ ਲਾਗੇ; ਤਿਨ੍ ਹਥਿ ਚੜਿਆ ਰਾਮ   ਗੁਰਬਾਣੀ ਲਾਗੇ, ਤਿਨ੍ ਹਥਿ ਚੜਿਆ; ਨਿਰਮੋਲਕੁ ਰਤਨੁ ਅਪਾਰਾ   ਹਰਿ ਹਰਿ ਨਾਮੁ ਅਤੋਲਕੁ ਪਾਇਆ; ਤੇਰੀ ਭਗਤਿ ਭਰੇ ਭੰਡਾਰਾ   ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ; ਇਕ ਵਸਤੁ ਅਨੂਪ ਦਿਖਾਈ   ਗੁਰ ਗੋਵਿੰਦੁ, ਗੁੋਵਿੰਦੁ ਗੁਰੂ ਹੈ; ਨਾਨਕ ! ਭੇਦੁ ਭਾਈ ’’ (ਮਹਲਾ /੪੪੨)

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਤੀਜਾ)

0

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਪਹਿਲਾ)

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’ (ਭਾਗ ਦੂਜਾ)

ਪਿਛਲੇ ਦੋ ਭਾਗਾਂ ’ਚ ਸੰਸਾਰ ਦੇ ਦੋ ਪ੍ਰਮੁੱਖ ਮਜ਼੍ਹਬਾਂ (ਆਰੀਅਨ ਤੇ ਇਬਰਾਨੀ) ਦੇ ਸਿਧਾਂਤਕ ਪੱਖ ਨੂੰ ਵਿਚਾਰਿਆ ਗਿਆ ਸੀ, ਜਿਨ੍ਹਾਂ ’ਚੋਂ ਆਰੀਅਨ ਸਿਧਾਂਤ (ਵੈਦਿਕ ਤੇ ਪਾਰਸੀ ਧਰਮ ਰਾਹੀਂ) ਭਾਰਤੀ ਲੋਕਾਂ ਦੁਆਰਾ ਅਪਣਾਇਆ ਗਿਆ ਤੇ ਇਬਰਾਨੀ ਸਿਧਾਂਤ (ਯਹੂਦੀ, ਈਸਾਈ ਤੇ ਇਸਲਾਮ ਧਰਮ ਰਾਹੀਂ) ਫ਼ਲਸਤੀਨੀ, ਕੁਰੈਸ਼ੀ ਕਬੀਲਿਆਂ ਦੇ ਰੂਪ ’ਚ ‘ਅਰਬ, ਇਜ਼ਰਾਈਲ, ਫ਼ਲਸਤੀਨ, ਰੋਮ (ਇਟਲੀ), ਮਿਸਰ’ ਆਦਿ ਦੇਸ਼ਾਂ ’ਚ ਆਪਣਾ ਅਸਤਿਤਵ ਕਾਇਮ ਕਰਨ ’ਚ ਸਫਲ ਹੋਇਆ।

ਪਹਿਲਾਂ ਕੀਤੀ ਗਈ ਵਿਚਾਰ ਕਿ ਧਰਮ ਦੀ ਵਿਲੱਖਣਤਾ ਲਈ ਕੁਝ ਨੁਕਤਿਆਂ ਨੂੰ ਵਿਚਾਰਨਾ ਜ਼ਰੂਰੀ ਹੁੰਦਾ ਹੈ; ਜਿਵੇਂ ਕਿ

(1). ਧਾਰਮਿਕ ਆਗੂ (ਪੈਗ਼ੰਬਰ, ਰਸੂਲ, ਨਬੀ, ਗੁਰੂ ਆਦਿ) ਨੂੰ ਇਹ ਬੋਧ; ਉਮਰ ਦੇ ਕਿਸ ਪੜਾਅ ’ਚ, ਕਿਸ ਦੁਆਰਾ ਤੇ ਕਿਵੇਂ ਪ੍ਰਾਪਤ ਹੋਇਆ  ?

(2). ਧਾਰਮਿਕ ਆਗੂ ਨੇ ਆਪਣੇ ਇਸ਼ਟ (ਰੱਬ, ਈਸ਼ਵਰ) ਦੀ ਕੀ ਪਰਿਭਾਸ਼ਾ ਬਿਆਨ ਕੀਤੀ ਹੈ ?

(3). ਮੁਕਤੀ ਤੋਂ ਕੀ ਭਾਵ ਹੈ  ?

(4). ਆਤਮਾ (ਰੂਹ) ਦਾ ਮਾਰਗ (ਪੈਂਡਾ) ਕੀ ਹੈ ? ਕਿਉਂਕਿ ‘ਧਰਮ’ ਰੂਹਾਨੀਅਤ ਦਾ ਵਿਸ਼ਾ ਹੈ, ਜਿਸ ਨੇ ਸਮਾਜਿਕ ਬੁਰਾਈਆਂ ਨਾਲ਼ ਲੜਦਿਆਂ ਆਪਣੀ ਮੰਜ਼ਲ ਫ਼ਤਿਹ ਕਰਨੀ ਹੁੰਦੀ ਹੈ।

(5). ਇਸ ਵਿਚਾਰਧਾਰਾ ਰਾਹੀਂ ਮਾਨਵਤਾ ਨੂੰ ਕੀ ਕੀ ਸੁਤੰਤਰਤਾ ਜਾਂ ਸਮਾਨਤਾ ਮਿਲੀ  ?

(6). ਉਤਰਾਧਿਕਾਰੀ ਦੀ ਨਿਯੁਕਤੀ ਕਿਸ ਦ੍ਰਿਸ਼ਟੀਕੋਣ ਨਾਲ਼ ਹੋਈ ਤੇ ਕਿੰਨੀ ਕੁ ਸਫਲ ਰਹੀ  ?

ਨੋਟ : ਕਿਸੇ ਮਹਾਤਮਾ ਦੀ ਘਾਲਣਾ ਦਾ ਵਿਕਾਸ, ਢੁਕਵੇਂ ਸਮੇਂ ’ਤੇ ਲਏ ਗਏ ਦਰੁਸਤ ਨਿਰਣੈ ’ਤੇ ਨਿਰਭਰ ਹੁੰਦਾ ਹੈ, ਜਿਸ ਵਿੱਚ ਆਪਣੇ ਉਤਰਾਧਿਕਾਰੀ ਦੀ ਨਿਯੁਕਤੀ ਵੀ ਸ਼ਾਮਲ ਹੈ ਕਿਉਂਕਿ ਇੱਕ ਭੀ ਗਲਤ ਨਿਰਣਾ, ਮੂਲ ਸਿਧਾਂਤ ਦੀ ਪਰਿਭਾਸ਼ਾ ਬਦਲ ਸਕਦਾ ਹੈ।

(7). ਉਸ ਸਿਧਾਂਤ ਨੂੰ ਲਿਖਤੀ ਰੂਪ ’ਚ ਕਿਵੇਂ ਤੇ ਕਿਸ ਦੁਆਰਾ ਸੰਭਾਲ਼ਿਆ ਗਿਆ  ?, ਆਦਿ।

ਹਰ ਮਨੁੱਖ ਲਈ ਆਪਣੇ ਜੀਵਨ ਕਾਲ ਦਾ ਸਰਬੋਤਮ ਕਾਰਜ ਆਪਣੀ ਰੂਹਾਨੀਅਤ ਖ਼ੁਰਾਕ ਪ੍ਰਾਪਤ ਕਰਨਾ ਹੈ ਤਾਂ ਜੋ ਲੋਕ ਪ੍ਰਲੋਕ ’ਚ ਸ੍ਰਿਸ਼ਟੀ ਦੇ ਰਚੇਤਾ ਨਾਲ਼ ਨੇੜਤਾ ਬਣੀ ਰਹੇ। ਇਹ ਸੁਭਾਗੀ ਮਨੁੱਖਾ ਘੜੀ ਤੇ ਖ਼ੁਰਾਕ; ਮਰਨ ਉਪਰੰਤ ਦੁਬਾਰਾ ਨਹੀਂ ਮਿਲਣੀ। ਧਰਮ ਦੇ ਨਾਂ ’ਤੇ ਅਣਗਿਣਤ ਮਨੁੱਖਾਂ ਨੇ ਆਪਣੇ ਪੂਰਵਜਾਂ ਦੁਆਰਾ ਅਪਣਾਈਆਂ ਵੰਸ਼ਜ ਰਹੁ-ਰੀਤਾਂ ਨਾਲ਼ ਇਸ ਸਮੇਂ ਨੂੰ ਸੰਭਾਲ਼ਿਆ ਭੀ ਤੇ ਅਜਾਈਂ ਭੀ ਗਵਾਇਆ। ਇਸ ਲਈ ਧਰਮ ਦੇ ਸਾਰਥਕ ਤੇ ਨਿਰਾਰਥਕ ਅਸੂਲਾਂ ਦੇ ਭਿੰਨ-ਭੇਦ ਨੂੰ ਸਮਝਣਾ ਅਤਿ ਜ਼ਰੂਰੀ ਹੈ। ਹਥਲੀ ਵਿਸ਼ਾ-ਲੜੀ ਦੀ ਅਗਲੀ ਵਿਚਾਰ ਕਰਨ ਤੋਂ ਪਹਿਲਾਂ ਪਿਛਾਂਹ ਕੀਤੀ ਵਿਚਾਰ ਨੂੰ ਸੰਖੇਪ ’ਚ ਥੋੜ੍ਹਾ ਚੇਤੇ ਕਰਨਾ ਜ਼ਰੂਰੀ ਹੈ :

(1). ਵੈਦਿਕ ਧਰਮ :  4 ਵੇਦ (ਜੋ ਵੈਦਿਕ ਸਿਧਾਂਤ ਦਾ ਆਧਾਰ ਹਨ) ਦਾ ਨਿਚੋੜ ਇਹ ਹੈ ਕਿ ਮਨੁੱਖਾ ਜੀਵਨ ਦੇ ਤਿੰਨ ਸ੍ਰੇਸ਼ਟ ਕਾਰਜ ਹਨ ‘ਉਪਾਸ਼ਨਾ (ਪੂਜਾ), ਉਸਤਤ ਤੇ ਪ੍ਰਾਰਥਨਾ’। ਇਸ ਮੱਤ ਦਾ ਈਸ਼ਵਰ ‘ਚੰਦ੍ਰਮਾ, ਸੂਰਜ, ਤਾਰੇ, ਦਰਖ਼ਤ, ਜਾਨਵਰ, ਪੰਛੀ, ਦੇਵਤੇ, ਪੱਥਰ ਮੂਰਤੀ’ ਆਦਿ ਯਾਨੀ ਆਕਾਰ ਹੈ, ਜਿਸ ਦੀ ਪੂਜਾ, ਗੁਣ ਗਾਉਣਾ ਤੇ ਇਨ੍ਹਾਂ ਅੱਗੇ ਬੇਨਤੀ (ਪ੍ਰਾਰਥਨਾ, ਆਰਤੀ) ਕਰਨਾ ਹੀ ‘ਵੈਦਿਕ ਧਰਮ’ ਹੈ।

ਭਾਰਤ ਦੇ ਰਾਸ਼ਟਰਪਤੀ ਤੇ ਫ਼ਿਲਾਸਫ਼ਰ ਡਾਕਟਰ ਰਾਧਾ ਕ੍ਰਿਸ਼ਨਨ ਜੀ ਦਾ ਇਸ ਮੱਤ ਬਾਰੇ ਨਿਰਣਾ ਹੈ ਕਿ ‘ਵੈਦਿਕ ਰਿਸ਼ੀ ਆਰੰਭ ’ਚ ਕੁਦਰਤ ਦੇ ਉਪਾਸ਼ਕ, ਫਿਰ ਬਹੁ ਦੇਵ ਪੂਜਾ ਤੇ ਅੰਤ ’ਚ ਇੱਕ ਈਸ਼ਵਰ (ਦੇਵ) ਦੇ ਪੂਜਾਰੀ ਹਨ। ਆਤਮਾ ਤੇ ਕੁਦਰਤ ਦਾ ਜੁੜਨਾ ਹੀ ਦੇਵ ਪੂਜਾ ਹੈ।’ (ਡਾ. ਰਾਧਾ ਕ੍ਰਿਸ਼ਨਨ)

ਨੋਟ : ਉਕਤ ਇੱਕ ਈਸ਼ਵਰ ਤੋਂ ਭਾਵ ਆਕਾਰ ਹੈ, ਨਾ ਕਿ ਨਿਰਾਕਾਰ ਕਿਉਂਕਿ ਨਿਰਾਕਾਰ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ ਗਈ।

ਰਵਿੰਦਰ ਨਾਥ ਟੈਗੋਰ ਮੁਤਾਬਕ ਵੇਦ ਇਤਿਹਾਸਿਕ ਯਾਦਗਾਰ ਹਨ ਭਾਵ ਇਰਾਨੀਆਂ ਦੇ ਸਮਾਜਿਕ ਯੁੱਧ ਦਾ ਵਰਣਨ ਹੈ, ਜੋ ਉਨ੍ਹਾਂ ਭਾਰਤ ਦੇ ਮੂਲ ਨਿਵਾਸੀ ਦਰਾਵੜਾਂ ਨਾਲ਼ ਲੜਿਆ, ਜਿਨ੍ਹਾਂ ਨੂੰ ਛੋਟੀ ਜਾਤੀ ਨਾਂ ਦਿੱਤਾ ਗਿਆ।

(2). ਪਾਰਸੀ ਧਰਮ : ਇਰਾਨੀਆਂ ਦੀ ਇੱਕ ਜਮਾਤ, ਜਿਸ ਦੇ ਧਾਰਮਿਕ ਆਗੂ ਜ਼ਰਤੁਸ਼ਤ (ਜਨਮ 600 ਪੂਰਵ ਈਸਵੀ) ਸਨ, ਜੋ ਦੇਵਤੇ ਅਤੇ ਮੂਰਤੀ ਪੂਜਾ ਦੇ ਵਿਰੁਧ ਸਨ, ਪਰ ਆਪ ਅਗਨੀ ਦੇਵਤੇ ਦੇ ਉਪਾਸ਼ਕ ਭੀ ਰਹੇ। ਇਹ ਸਿਧਾਂਤ ਉਪਨਿਸ਼ਦਾਂ ਅਤੇ ਸ਼ਾਸਤਰਾਂ ਦੀ ਉਪਜ ਹੈ, ਜਿਨ੍ਹਾਂ ’ਚ ਇੱਕ ਈਸ਼ਵਰੀ ਸੰਕੇਤ ਭੀ ਮਿਲਦਾ ਹੈ।

ਜ਼ਰਤੁਸ਼ਤ ਜੀ ਦੀ 15 ਸਾਲ ’ਚ ਸ਼ਾਦੀ ਹੋਈ ਕੁਝ ਸਮਾਂ ਗ੍ਰਿਹਸਤੀ ਜੀਵਨ ’ਚ ਰਹੇ, ਫਿਰ ਇੱਕ ਲੜਕਾ ਤੇ ਇੱਕ ਲੜਕੀ ਨੂੰ ਛੱਡ 15 ਸਾਲ ਇਕਾਂਤ ’ਚ ਰਹਿ ਕੇ ਜੋ ਅਨੁਭਵ ਹੋਇਆ, ਉਸ ਦਾ ਪਹਿਲਾ ਅਨੁਯਾਈ (ਸ਼ਿਸ਼/ਚੇਲਾ) ਚਾਚੇ ਦਾ ਲੜਕਾ ਬਣਿਆ। ਤਦ ਇਨ੍ਹਾਂ ਦੀ ਉਮਰ ਲਗਭਗ 45 ਸਾਲ ਸੀ। ਬਾਅਦ ’ਚ ਕੁਝ ਰਾਜਿਆਂ ਤੇ ਵਜ਼ੀਰਾਂ ਨੇ ਇਨ੍ਹਾਂ ਅਸੂਲਾਂ ਨੂੰ ਅਪਣਾਇਆ, ਜਿਸ ਕਾਰਨ ਵਿਰੋਧੀ ਰਾਜੇ ਨੇ ਹਮਲਾ ਕਰ ਦਿੱਤਾ ਤੇ ਇਹ 70 ਵਰ੍ਹਿਆਂ ਦੀ ਉਮਰ ’ਚ ਆਪਣੇ 80 ਸਾਥੀਆਂ ਸਮੇਤ ਇਰਾਨ ’ਚ ਮਾਰੇ ਗਏ।

(3). ਜੈਨ ਧਰਮ : ਭਗਵਾਨ ਮਹਾਂਵੀਰ ਜੀ (ਜਨਮ 599 ਪੂਰਵ ਈਸਵੀ) ਨੇ 30 ਸਾਲ ਦੀ ਉਮਰ ’ਚ ਆਪਣੇ 2 ਬੱਚੇ ਹੋਣ ਦੇ ਬਾਵਜੂਦ ਗ੍ਰਿਹਸਤ ਜੀਵਨ ਤਿਆਗ ਜੰਗਲ਼ ’ਚ ਜਾ ਕੇ ਇਕਾਂਤ ਨਿਵਾਸ ਕਰ ਲਿਆ ਤੇ 12 ਸਾਲ ਦੀ ਕਠਿਨ ਤਪੱਸਿਆ ਉਪਰੰਤ ਜੋ ਅਨੁਭਵ ਹੋਇਆ, ਉਸ ਮੁਤਾਬਕ ‘ਆਤਮਾ; ਜੋ ਚੇਤਨ ਗਿਆਨ ਸਰੂਪ, ਕਰਮ ਭੋਗੀ, ਜਨਮ ਲੈਣ ਵਾਲ਼ਾ, ਮੋਕਸ਼ ਦਾ ਹੱਕਦਾਰ ਤੇ ਨਿੱਤ ਰਹਿਣ ਵਾਲ਼ਾ’ ਹੈ, ਬਾਰੇ ਚਾਨਣਾ ਪਾਇਆ। ‘ਮੋਕਸ਼ਧਾਰੀ ਆਤਮਾ’ ਹੀ ਮੁਕਤੀ ਪੁਰਸ਼, ਤੀਰਥਾਂਕਰ (ਗੁਰੂ) ਤੇ ਈਸ਼ਵਰ ਹੈ, ਕੋਈ ਹੋਰ ਅਦ੍ਰਿਸ਼ ਸ਼ਕਤੀ ਨਹੀਂ। ਇਨ੍ਹਾਂ ਦੀ ਕੁੱਲ ਉਮਰ 72 ਵਰ੍ਹੇ ਸੀ।

ਨੋਟ : ਇਸ ਸਿਧਾਂਤ ’ਚ ਇਹ ਸਪਸ਼ਟ ਨਹੀਂ ਕਿ ਜਨਮ ਲੈਣ ਵਾਲ਼ਾ ਆਤਮਾ ਤਾਂ ਜੂਨਾਂ ’ਚ ਜਾਂਦਾ ਹੈ, ਪਰ ਮੋਕਸ਼ਧਾਰੀ ਆਤਮਾ ਦਾ ਮਰਨ ਉਪਰੰਤ ਕੀ ਅਸਤਿਤਵ ਹੈ, ਜਿਸ ਨੂੰ ਨਿੱਤ ਰਹਿਣ ਵਾਲ਼ਾ ਭੀ ਕਿਹਾ ਗਿਆ ਹੈ ?

ਗ੍ਰਿਹਸਤੀ ਜੀਵਨ ਤਿਆਗ ਜੰਗਲ ’ਚ ਜਾਣ ਵਾਲ਼ੇ ਲਈ ਗੁਰਮਤਿ ਫ਼ੁਰਮਾਨ ਹੈ, ‘‘ਕਾਹੇ ਰੇ  ! ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ; ਤੋਹੀ ਸੰਗਿ ਸਮਾਈ ’’ (ਮਹਲਾ ੯/੬੮੪) ਯਾਨੀ ਜੰਗਲ਼ ’ਚ ਕਿਸ ਨੂੰ ਲੱਭਣ ਗਿਆ ਹੈਂ, ਪਰਮਾਤਮਾ ਤਾਂ ਸਾਰਿਆਂ ਦੇ ਅੰਦਰ ਵੱਸਦਾ ਹੈ।

ਭਗਵਾਨ ਮਹਾਂਵੀਰ ਜੀ ਦੇ 6 ਸਾਲ ਸ਼ਿਸ਼ ਰਹੇ ਗੋਸ਼ਲ ਜੀ ਨੇ ਇਨ੍ਹਾਂ ਦਾ ਸਾਥ ਛੱਡ ਕੇ ਆਪਣਾ ਨਵਾਂ ‘ਅਜੀਵਕ’ ਮੱਤ ਚਲਾਇਆ, ਜਿਸ ਅਨੁਸਾਰ ਕੁਦਰਤ ’ਚ ਸਭ ਕੁਝ ਪਹਿਲਾਂ ਤੋਂ ਹੀ ਨਿਰਧਾਰਿਤ ਹੈ, ਪਰ ਇਨ੍ਹਾਂ ਵਿਚਾਰਾਂ ਨਾਲ਼ ਮਹਾਂਵੀਰ ਜੀ ਸਹਿਮਤ ਨਾ ਹੋਏ, ਜਿਸ ਕਾਰਨ ਗੋਸ਼ਲ ਤੇ ਗੁਰੂ ਮਹਾਂਵੀਰ ਜੀ ਦਰਮਿਆਨ ਸਿਧਾਂਤਕ ਮਤਭੇਦ ਖੜੇ ਹੋ ਗਏ।

(4). ਬੋਧ ਧਰਮ: ਗੌਤਮ ਸਿਧਾਰਥ (ਮਹਾਤਮਾ ਬੁੱਧ, ਜਨਮ 566 ਪੂਰਵ ਈਸਵੀ) ਨੇ 28 ਸਾਲ ਦੀ ਉਮਰ ’ਚ ਆਪਣਾ ਇੱਕ ਬੱਚਾ ਹੋਣ ਦੇ ਬਾਵਜੂਦ ਗ੍ਰਿਹਸਤ ਜੀਵਨ ਛੱਡ ਜੰਗਲ਼ ’ਚ ਜਾ ਇਕਾਂਤ ਨਿਵਾਸ ਕੀਤਾ ਤੇ 7 ਸਾਲ ਦੀ ਕਠਿਨ ਤਪੱਸਿਆ ਉਪਰੰਤ ਜੋ ਅਨੁਭਵ ਹੋਇਆ, ਉਸ ਅਵਸਥਾ ਨੂੰ ‘ਜੋਤੀ, ਬੋਧੀ, ਨਿਰਵਾਣ, ਮਧ ਮਾਰਗ’ ਕਿਹਾ।

ਧਾਰਮਿਕ ਨਿਯਮ : ਅਹਿੰਸਾ, ਸਤ੍ਯ, ਅਸ਼ੇਯ (ਭਾਵ ਚੋਰੀ ਨਾ ਕਰਨਾ), ਬ੍ਰਹਮਚਰਜ (ਵਾਸ਼ਨਾਵਾਂ ’ਤੇ ਕਾਬੂ), ਅਪਗ੍ਰਹਿ (ਲੋਭ ਰਹਿਤ), ਸੋਚ-ਪਵਿੱਤ੍ਰਤਾ, ਸੰਤੋਖ, ਤਪ (ਦੁੱਖ-ਸੁੱਖ ਦਾ ਅਭਾਵ), ਹੰਕਾਰ ਤੇ ਵਿਖਾਵਾ ਰਹਿਤ ਜੀਵਨ ਹੀ ਅਸਲ ਮੁਕਤੀ ਹੈ। ਇਨ੍ਹਾਂ ਅਨੁਸਾਰ ਕੋਈ ਅਦ੍ਰਿਸ਼ ਸ਼ਕਤੀ ਈਸ਼ਵਰ ਨਹੀਂ। ਇਨ੍ਹਾਂ ਦੀ ਕੁੱਲ ਉਮਰ 80 ਵਰ੍ਹੇ ਸੀ।

(5). ਸ਼ੰਕਰ ਦਾ ਮਤ ਜਾਂ ਵੈਸ਼ਨਵ ਮਤ :ਸ ਸਿਧਾਂਤ ਦਾ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ‘ਭਗਤ ਰਾਮਾਨੰਦ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ’ ਵਰਗੇ ਮਹਾਂ ਪੁਰਸ਼ਾਂ ਦਾ ਨਾਂ ਇਸ ਮੱਤ ਨਾਲ਼ ਜੁੜਦਾ ਹੈ।

ਸ਼ੰਕਰਾਚਾਰਯ ਜੀ ਦਾ ਜੀਵਨ ਸੰਨ 789-820 ਈਸਵੀ ਸੀ, ਜੋ ਰਾਮਚੰਦ੍ਰ ਤੇ ਕ੍ਰਿਸ਼ਨ ਜੀ ਨੂੰ ਈਸ਼ਵਰ ਮੰਨਦੇ ਸਨ। ਇਨ੍ਹਾਂ ਦੇ 6ਵੇਂ ਉਤਰਾਧਿਕਾਰੀ ਸਨ : ‘ਰਾਘਵਾਨੰਦ ਜੀ’, ਜੋ ਭਗਤ ਰਾਮਾਨੰਦ ਜੀ ਦੇ ਗੁਰੂ ਦੱਸੇ ਗਏ। ਇੱਕ ਵਾਰ ਰਾਮਾਨੰਦ ਜੀ ਨੇ ਆਪਣੇ ਗੁਰੂ ਨੂੰ ਕਿਹਾ ਕਿ ਇੱਕ ਈਸ਼ਵਰ ਦੀ ਭਗਤੀ ਕਰਨ ਨਾਲ਼ ਵਰਣ-ਆਸ਼ਰਮ, ਜਾਤ-ਪਾਤ ਆਦਿ ਬੰਧਨ ਟੁੱਟ ਜਾਂਦੇ ਹਨ। ਇਨ੍ਹਾਂ ਵਿਚਾਰਾਂ ਨਾਲ਼ ਗੁਰੂ (ਰਾਘਵਾਨੰਦ ਜੀ) ਸਹਿਮਤ ਨਾ ਹੋਏ ਤੇ ਉਨ੍ਹਾਂ ਅਲੱਗ ਸੰਪ੍ਰਦਾਇ ਚਲਾਉਣ ਲਈ ਕਿਹਾ, ਜੋ ਵੈਰਾਗੀ ਸੰਪ੍ਰਦਾਇ ਅਖਵਾਈ, ਪਰ ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ; ਭਗਤ ਜੀ ਦੇ ਆਪਣੇ ਬਚਨ ਹਨ, ‘‘ਗੁਰ ਕਾ ਸਬਦੁ; ਕਾਟੈ ਕੋਟਿ ਕਰਮ ’’ (ਭਗਤ ਰਾਮਾਨੰਦ/੧੧੯੫) ਯਾਨੀ ਕਿ ਇਨ੍ਹਾਂ ਨੇ ਕਿਸੇ ਨੂੰ ਗੁਰੂ ਧਾਰਿਆ ਸੀ। ਇਹ ਵਿਚਾਰ ਉਕਤ ਇਤਿਹਾਸ ਨੂੰ ਝੁਠਲਾਉਂਦਾ ਹੈ। ਰੱਬ (ਨਿਰਾਕਾਰ) ਦੇ ਹਰ ਭਗਤ ਨੂੰ ਬ੍ਰਾਹਮਣੀ ਵਰਣ ਵੰਡ ’ਚ ਕੈਦ ਕਰਨਾ, ਰੂੜ੍ਹੀਵਾਦੀ ਸੋਚ (ਨੀਤੀ) ਦਾ ਭਾਗ ਰਿਹਾ ਹੈ। ਅਗਰ ਇਨ੍ਹਾਂ ਦਾ ਸ਼ਬਦ, ਗੁਰਬਾਣੀ ’ਚ ਦਰਜ ਨਾ ਹੁੰਦਾ ਤਾਂ ਰਾਮਾਨੰਦ ਜੀ ਨਾਲ਼ ਭੀ ਕਦੇ ਇਨਸਾਫ਼ ਨਾ ਹੁੰਦਾ।

(6). ਯਹੂਦੀ ਧਰਮ : ਇਬਰਾਨੀ ਕੌਮ ਦੇ ਪ੍ਰਮੁੱਖ ਸਨ ‘ਪੈਗ਼ੰਬਰ ਇਬਰਾਹੀਮ’, ਜਿਨ੍ਹਾਂ ਦੀ ਕੁੱਲ ਉਮਰ 175 ਵਰ੍ਹੇ ਸੀ। ਇਨ੍ਹਾਂ ਦੇ ਹੀ ਵੰਸ਼ ’ਚ ਸੰਨ 1571 ਪੂਰਵ ਈਸਵੀ ਮੂਸਾ ਜੀ ਦਾ ਜਨਮ ਹੋਇਆ, ਜੋ 40 ਸਾਲ ਦੀ ਉਮਰ ’ਚ ਇੱਕ ਪਹਾੜ ’ਤੇ ਗਏ, ਜਿੱਥੇ ਅੱਗ ਵਰਗੀ ਲਾਟ ਵੇਖੀ, ਜਿਸ ਨੇ ਪਹਿਲੀ ਵਾਰ ਖ਼ੁਦਾਈ ਪੈਗ਼ਾਮ ਸੁਣਾਇਆ, ਜੋ ਇਸਰਾਈਲੀ ਕਬੀਲੇ ਦੀ ਮਦਦ ਲਈ ਸੀ। ਆਪਣੇ ਕਬੀਲੇ ਦੀ ਰੱਖਿਆ ਕਰਨਾ ਹੀ ‘ਯਹੂਦੀ ਧਰਮ’ ਹੈ। ਹਜ਼ਰਤ ਮੂਸਾ ਜੀ ਦੀ ਕੁੱਲ ਉਮਰ 120 ਸਾਲ ਸੀ।

(7). ਈਸਾਈ ਧਰਮ : 6 ਪੂਰਵ ਈਸਵੀ ਈਸਾ ਮਸੀਹ ਦਾ ਜਨਮ ਹੋਇਆ। 30 ਸਾਲ ਦੀ ਉਮਰ ’ਚ ਜਦ ਇਨ੍ਹਾਂ ਨੇ ਬਪਤਿਸਮਾ (ਅੰਮ੍ਰਿਤ ਜਲ) ਲਿਆ ਤਦ ਰੂਹ-ਉਲ-ਕੁਦਸ (ਭਾਵ ਰੱਬੀ ਆਤਮਾ) ਕਬੂਤਰ ਦੀ ਸ਼ਕਲ ’ਚ ਇਨ੍ਹਾਂ ਉੱਤੇ ਉਤਰੀ। ਇਸ ਤੋਂ ਬਾਅਦ ਜੋ ਅਨੁਭਵ ਹੋਇਆ ਉਸ ਦਾ ਪ੍ਰਚਾਰ; ਤਿੰਨ ਕੁ ਸਾਲ ਕੀਤਾ ਤੇ 33 ਸਾਲ ਦੀ ਉਮਰ ’ਚ ਸੂਲੀ ’ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤੇ ਗਏ ਕਿਉਂਕਿ ਇਨ੍ਹਾਂ ਨੇ ਆਪਣੇ ਆਪ ਨੂੰ ਖ਼ੁਦਾ ਦਾ ਇਕਲੌਤਾ ਪਿਆਰਾ ਪੁੱਤਰ ਐਲਾਨ ਕਰ ਦਿੱਤਾ ਸੀ।

(8). ਇਸਲਾਮ ਧਰਮ : ਈਸਾ ਮਸੀਹ ਜੀ ਦੇ ਦੇਹਾਂਤ ਤੋਂ 543 ਸਾਲ ਬਾਅਦ (15 ਅਪ੍ਰੈਲ 570 ਈਸਵੀ) ਮੁਹੰਮਦ ਸਾਹਿਬ ਦਾ ਜਨਮ ਹੋਇਆ।  39 ਸਾਲ ਦੀ ਉਮਰ ’ਚ ਇਨ੍ਹਾਂ ਨੇ ਰੱਬੀ ਪੈਗ਼ਾਮ ਪਹਿਲੀ ਵਾਰ ਸੁਣਿਆ, ਜੋ ਉਸ ਦੇਵ ਪੂਜਾ, ਮੂਰਤੀ ਪੂਜਾ ਦੇ ਖ਼ਿਲਾਫ਼ ਸੀ, ਜੋ ਤਦ ਮੱਕੇ ’ਚ ਹੁੰਦੀ ਸੀ। ਇਨ੍ਹਾਂ ਦੀ ਕੁੱਲ ਉਮਰ 62 ਸਾਲ ਸੀ। ਹਜ਼ਰਤ ਮੁਹੰਮਦ ਸਾਹਿਬ ਜੀ ਅਣਪੜ੍ਹ ਸਨ। ਇਸ ਲਈ ਇਨ੍ਹਾਂ ਨੂੰ ਨਾਜ਼ਿਲ ਹੋਏ ਇਲਾਹੀ ਪੈਗ਼ਾਮ ਬਾਅਦ ’ਚ ਹੀ ਲਿਖੇ ਗਏ ।

ਮੁਹੰਮਦ ਸਾਹਿਬ ਦੇ ਦਾਮਾਦ ਹਜ਼ਰਤ ਅਲੀ ਦੇ ਪੈਰੋਕਾਰ (ਸ਼ੀਆ ਮੁਸਲਮਾਨਾਂ) ਦਾ ਸੁੰਨੀ ਮੁਸਲਮਾਨਾਂ ਉੱਪਰ ਆਰੋਪ ਹੈ ਕਿ ਉਨ੍ਹਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੁਆਰਾ ਜੋ ਇਲਾਹੀ ਪੈਗ਼ਾਮ ਹਜ਼ਰਤ ਅਲੀ ਜੀ ਨੂੰ ਸੁਣਾਏ, ਉਹ ਕੁਰਾਨ ਸ਼ਰੀਫ਼ ’ਚ ਦਰਜ ਨਹੀਂ ਹੋਣ ਦਿੱਤੇ ਗਏ ਬਲਕਿ ਉਨ੍ਹਾਂ ਨੂੰ ‘ਰਾਫ਼ਜ਼ੀ’ ਯਾਨੀ ਕਿ ਝੂਠਾ ਕਿਹਾ ਗਿਆ। ਸ਼ੀਆ ਮੁਸਲਮਾਨਾਂ ਦੀ ਹੀ ਇੱਕ ਪ੍ਰਸਿੱਧ ਜਮਾਤ ਹੈ ‘ਸੂਫ਼ੀ’।

ਸੁੰਨੀ ਮੁਸਲਮਾਨਾਂ ਦੀ ਬੇਇਨਸਾਫ਼ੀ ਕਾਰਨ ਹੀ ਭਗਤ ਕਬੀਰ ਜੀ ਨੂੰ ਕਹਿਣਾ ਪਿਆ ‘‘ਛਾਡਿ ਕਤੇਬ; ਰਾਮੁ ਭਜੁ ਬਉਰੇ  ! ਜੁਲਮ ਕਰਤ ਹੈ ਭਾਰੀ (ਤਾਹੀਓਂ) ਕਬੀਰੈ (ਨੇ) ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ’’ (ਭਗਤ ਕਬੀਰ/੪੭੭)

ਨੋਟ : ਉਕਤ ਤਿੰਨੇ ਮਜ਼੍ਹਬਾਂ (ਯਹੂਦੀ, ਈਸਾਈ ਤੇ ਇਸਲਾਮ) ਦਾ ਧਾਰਮਿਕ ਸਿਧਾਂਤ ਪੈਗ਼ੰਬਰੀ ਬਚਨਾਂ ’ਤੇ ਵਿਸ਼ਵਾਸ ਕਰਨਾ ਤੇ ਇੱਕ ਅੱਲ੍ਹਾ (ਈਸ਼ਵਰ) ਦੀ ਬੰਦਗੀ ਕਰਨਾ ਹੈ, ਜੋ ਸੱਤ ਆਕਾਸ਼ ਉੱਪਰ ਹੈ। ਮਰਨ ਉਪਰੰਤ ਰੂਹ ਕਿਆਮਤ ਤੱਕ ਕਬਰ ’ਚ ਰਹੇਗੀ ਬੇਸ਼ੱਕ ਬੰਦਗੀ ਕੀਤੀ ਹੈ ਜਾਂ ਨਹੀਂ। ਇਸ ਲਈ ਰੂਹ ਦਾ ਪੈਂਡਾ ਆਵਾਗਮਣ ਨਹੀਂ ਮੰਨਿਆ ਗਿਆ।

ਉਕਤ ਸਾਰੇ ਵਿਚਾਰ ਦਾ ਨਿਚੋੜ ਇਹ ਮਿਲਦਾ ਹੈ :

(1). ਸਾਰੇ ਧਾਰਮਿਕ ਆਗੂਆਂ ਦੇ ਵਿਚਾਰ 1500 ਪੂਰਵ ਈਸਵੀ ਤੋਂ ਸੰਨ 630 ਦਰਮਿਆਨ ਪ੍ਰਾਪਤ ਹੋਏ ਯਾਨੀ ਇਹ ਸਭ 3100 ਕੁ ਵਰ੍ਹਿਆਂ ਦੇ ਅੰਦਰ-ਅੰਦਰ ਲਿਖੇ ਗਏ; ਜਿਵੇਂ ਕਿ ਸਭ ਤੋਂ ਪੁਰਾਣੇ ਗ੍ਰੰਥ (ਰਿਗ ਵੇਦ) ਨੂੰ ਰਿਸ਼ੀਆਂ ਨੇ 6-7 ਪੀੜ੍ਹੀਆਂ ’ਚ 1520-1420 ਪੂਰਵ ਈਸਵੀ (100 ਸਾਲਾਂ) ’ਚ ਪੂਰਾ ਕੀਤਾ, ਮੰਨਿਆ ਗਿਆ, ਜਦਕਿ ਜੀਵ ਵਿਗਿਆਨ ਮੁਤਾਬਕ ਮਨੁੱਖ 8 ਲੱਖ ਤੋਂ 4 ਲੱਖ ਸਾਲ ਪਹਿਲਾਂ ਸਨ। ਹੋਮੋ ਇਰੈਕਟਸ, ਪਹਿਲੀ ਮਨੁੱਖਾ ਜਾਤੀ ਨੂੰ ਅੱਗ ਲਗਾਉਣ ਦੀ ਸਮਝ ਸੀ ਤੇ ਉਹ ਔਜ਼ਾਰਧਾਰੀ ਭੀ ਸੀ।

ਨੋਟ : 1500 ਪੂਰਵ ਈਸਵੀ ਤੋਂ ਪਹਿਲਾਂ ਦਾ ਸਾਰਾ ਹੀ ਇਤਿਹਾਸ; ਕਾਲਪਨਿਕ (ਮਿਥਿਹਾਸ) ਹੈ, ਜਿਸ ਵਿੱਚ ਨਾ-ਮਾਤਰ ਸਚਾਈ ਮਿਲਣੀ ਵੀ ਮੁਸ਼ਕਲ ਹੈ; ਜਿਵੇਂ ਕਿ ‘ਬਾਬਾ ਆਦਮ’ ਦੀ ਉਮਰ 930 ਸਾਲ, ‘ਨੂਹ’ ਦੀ 900 ਸਾਲ, ਵਾਲਮੀਕਿ ਰਾਮਾਇਣ ਮੁਤਾਬਕ ਰਾਮਚੰਦ੍ਰ ਨੇ 10, 000 ਵਰ੍ਹੇ ਰਾਜ ਕੀਤਾ ਜਦਕਿ ਰਾਮਚੰਦ੍ਰ ਦੇ ਗੁਰੂ (ਵਸ਼ਿਸ਼ਟ ਰਿਸ਼ੀ) ਤੇ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਦੇਣ ਵਾਲ਼ੇ ਉਸਤਾਦ ‘ਵਿਸ਼ਵਾਮਿਤਰ’ 1500 ਈਸਵੀ ਪੂਰਵ ਪੈਦਾ ਹੋਏ ਹਨ। ਹਨੁਮਾਨ (ਹਣਵੰਤਰ) ਤ੍ਰੇਤਾ ਯੁੱਗ ’ਚ ਰਾਮਚੰਦ੍ਰ ਜੀ ਦਾ ਸੈਨਾਪਤੀ ਸੀ ਤੇ ਦੁਆਪਰ ’ਚ ਕ੍ਰਿਸ਼ਨ ਜੀ ਦਾ ਸਹਿਯੋਗੀ ਭੀ ਰਿਹਾ ਯਾਨੀ ਕਿ ਹਨੁਮਾਨ ਦੀ ਉਮਰ ਭੀ ਹਜ਼ਾਰਾਂ ਸਾਲ ਹੋਏਗੀ, ਆਦਿ।

(2). ਸਭ ਤੋਂ ਪੁਰਾਣੇ ਵੈਦਿਕ ਧਰਮ ਦਾ ਪਿਛੋਕੜ ਇਰਾਨ ਦੇਸ਼ ਨਾਲ਼ ਹੈ, ਜਿੱਥੇ ਦੇਵ ਪੂਜਾ, ਨਛੱਤਰ ਪੂਜਾ, ਬਨਸਪਤੀ (ਦਰਖ਼ਤ) ਪੂਜਾ, ਮੂਰਤੀ ਪੂਜਾ, ਸਤੀ ਪ੍ਰਥਾ, ਕੁਰਬਾਨੀ ਦੇਣਾ ਆਦਿ ਕਰਮ ਪ੍ਰਧਾਨ ਰਹੇ ਹਨ, ਜਿਨ੍ਹਾਂ ਨੂੰ ਸਵੀਕਾਰਨਾ ਤੇ ਨਕਾਰਨਾ ਹੀ ਕਈ ਧਰਮਾਂ ਦੀ ਬੁਨਿਆਦ ਬਣ ਗਿਆ। ਜੈਨੀ, ਬੋਧੀ ਆਦਿ ਮੱਤਾਂ ਨੇ ਇਨ੍ਹਾਂ ਨੂੰ ਨਕਾਰਿਆ ਭੀ ਤੇ ਕਿਸੇ ਗ਼ੈਬੀ (ਅਲੌਕਿਕ) ਸ਼ਕਤੀ ਤੋਂ ਭੀ ਮੁਨਕਰ ਰਹੇ ਯਾਨੀ ਇਨ੍ਹਾਂ ਕੋਲ਼ ਪੰਜ ਗਿਆਨ ਇੰਦ੍ਰਿਆਂ ਵਾਲ਼ਾ ਸਮਾਜਿਕ-ਗਿਆਨ ਹੀ ਸੀ। ਦੂਸਰੇ ਪਾਸੇ ਇਬਰਾਨੀਆਂ ਨੇ ਉਕਤ ਕਰਮਕਾਂਡਾਂ ਨੂੰ ਨਕਾਰਿਆ ਅਤੇ ਗ਼ੈਬੀ ਸ਼ਕਤੀ (ਅੱਲ੍ਹਾ) ਨੂੰ ਸੱਤ ਆਕਾਸ਼ ’ਤੇ ਮੰਨਿਆ ਹੈ। ਇਹ ਭੀ ਸਚਾਈ ਹੈ ਕਿ ਆਰੀਅਨ ਫ਼ਲਸਫ਼ੇ ਦਾ ਪ੍ਰਭਾਵ ਸਭ ਧਰਮਾਂ ਉੱਤੇ ਜ਼ਰੂਰ ਵੇਖਣ ਨੂੰ ਮਿਲਦਾ ਹੈ। ਵੈਸੇ ਸਾਰੇ ਹੀ ਧਰਮ ਸਮਾਜਿਕ ਇਨਸਾਫ਼ ਦੇਣ ਦੇ ਹੱਕ ’ਚ ਹਨ।

(3). ਆਪਣੇ ਪੈਗ਼ੰਬਰੀ ਵਿਚਾਰਾਂ ਨਾਲ਼ ਉਨ੍ਹਾਂ ਦੇ ਪੈਰੋਕਾਰਾਂ ਦੀ ਅਸਹਿਮਤੀ ਭੀ ਰਹੀ; ਜਿਵੇਂ ਕਿ ਬ੍ਰਹਮਾ ਨੂੰ ਜਗਤ ਰਚੇਤਾ ਭੀ ਮੰਨਿਆ ਅਤੇ ਆਪਣੀ ਲੜਕੀ ’ਤੇ ਮੋਹਿਤ ਹੋਣ ਵਾਲ਼ਾ ਕਾਮੀ ਭੀ ਕਿਹਾ। ਈਸਾ ਮਸੀਹ ਨੂੰ ਪ੍ਰਮੁੱਖ ਚੇਲੇ ਪੀਟਰ ਵੱਲੋਂ ਲਾਹਨਤਾਂ ਪਾਉਣੀਆਂ, ਭਗਵਾਨ ਮਹਾਂਵੀਰ ਦੇ ਵਿਚਾਰਾਂ ਨਾਲ਼ ਪ੍ਰਮੁੱਖ ਚੇਲੇ ਗੋਸ਼ਲ ਦੀ ਅਸਹਿਮਤੀ, ਰਾਘਵਾਨੰਦ ਜੀ ਨਾਲ਼ ਰਾਮਾਨੰਦ ਜੀ ਦਾ ਵਿਰੋਧਾਭਾਸ, ਪੈਗ਼ੰਬਰ ਹਜਰਤ ਜੀ ਪਾਸੋਂ ਸੁਣੇ ਹਜ਼ਰਤ ਅਲੀ ਜੀ ਦੇ ਵਿਚਾਰਾਂ ਨੂੰ ਝੂਠਾ ਕਹਿਣਾ, ਆਦਿ।

ਗੁਰਬਾਣੀ ਨੇ ਈਸ਼ਵਰ ਦੀ ਪਰਿਭਾਸ਼ਾ ਸਰਬ ਵਿਆਪਕ ਮੰਨੀ ਹੈ ਜਦਕਿ ਬ੍ਰਾਹਮਣ ਇਸ ਤੋਂ ਭਿੰਨ ਕੁਦਰਤ ਦਾ ਉਪਾਸ਼ਕ ਹੈ ਤੇ ਆਪਣੇ ਇਸ਼ਟ ਦੇਵ ’ਤੇ ਭੀ ਪੂਰਾ ਵਿਸ਼ਵਾਸ ਨਹੀਂ ਕਰਦਾ, ਜਿਸ ਕਾਰਨ ਹਿੰਦੂ ਨੂੰ ਦੋਵੇਂ ਅੱਖਾਂ ਤੋਂ ਅੰਨ੍ਹਾ ਕਿਹਾ ਜਦਕਿ ਮੁਸਲਮਾਨ;  ਸਰਬ ਵਿਆਪਕ ਖ਼ੁਦਾ ਤੋਂ ਮੁਨਕਰ ਹੈ ਤੇ ਪੈਗ਼ੰਬਰੀ ਬਚਨਾਂ ’ਤੇ ਪੂਰਾ ਯਕੀਨ ਰੱਖਣ ਕਾਰਨ ਕੇਵਲ ਇੱਕ ਅੱਖੋਂ ਕਾਣਾ ਦੱਸਿਆ ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ’’ ਕਿਉਂਕਿ ‘‘ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ ਦੇਹੁਰਾ ਨ ਮਸੀਤਿ ’’ (ਭਗਤ ਨਾਮਦੇਵ/੮੭੫) ਪਰ ਬੇਇਨਸਾਫ਼ੀ ਵੇਖੋ ਕਿ ਵਿਦਿਅਕ ਪੰਡਿਤ ਨੇ ਆਪਣੇ ਅਸ਼ਰਧਕ ਇਸ਼ਟ ਵਾਙ ਨਾਮਦੇਵ ਜੀ ਨੂੰ ਹੀ ਪੱਥਰ ਪੂਜਕ ਸਾਬਤ ਕਰਨਾ ਚਾਹਿਆ।

ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਰੱਬ (ਨਿਰਾਕਾਰ) ਦੇ ਅਨੇਕਾਂ ਨਾਮ ਹਨ। ਉਹੀ ਜਗਤ ਰਚਨਾ (ਆਕਾਰ, ਕੁਦਰਤ) ਬਣਾਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਇਸ ਨੂੰ ਖ਼ਤਮ ਕਰਨ ਵਾਲ਼ਾ ਹੈ। ਪ੍ਰਮਾਤਮਾ ਇੱਕ ਸਮੁੰਦਰ ਦੀ ਤਰ੍ਹਾਂ ਹੈ ਤੇ ਸਾਰੇ ਜੀਵ; ਉਸ ਸਮੁੰਦਰ ਦੀਆਂ ਬੂੰਦਾਂ ਹਨ। ਇਨ੍ਹਾਂ ਬੂੰਦਾਂ ਨੂੰ ਆਤਮਾ (ਜ਼ਿੰਦਗੀ) ਕਿਹਾ, ਜੋ ਅਕਾਲ ਪੁਰਖ ਦਾ ਅਨਿੱਖੜਵਾਂ ਅੰਗ ਹੋਣ ਕਾਰਨ ਕਦੇ ਮਰਦਾ ਨਹੀਂ  ‘‘ਇਆ ਮੰਦਰ ਮਹਿ; ਕੌਨ ਬਸਾਈ  ? ਤਾ ਕਾ ਅੰਤੁ; ਨ ਕੋਊ ਪਾਈ ਰਹਾਉ …. ਨਾ ਇਸੁ ਪਿੰਡੁ; ਨ ਰਕਤੂ ਰਾਤੀ ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤਰੀ)… ਇਸੁ ਮਰਤੇ ਕਉ; ਜੇ ਕੋਊ ਰੋਵੈ ਜੋ ਰੋਵੈ; ਸੋਈ ਪਤਿ ਖੋਵੈ ਗੁਰ ਪ੍ਰਸਾਦਿ; ਮੈ ਡਗਰੋ (ਸਹੀ ਮਾਰਗ) ਪਾਇਆ ਜੀਵਨ ਮਰਨੁ ਦੋਊ ਮਿਟਵਾਇਆ ਕਹੁ ਕਬੀਰ ! ਇਹੁ (ਆਤਮਾ) ਰਾਮ ਕੀ ਅੰਸੁ ਜਸ (ਜੈਸੇ) ਕਾਗਦ ਪਰ; ਮਿਟੈ ਨ ਮੰਸੁ (ਸਿਆਹੀ)’’ (ਭਗਤ ਕਬੀਰ/੮੭੧) ਯਾਨੀ ਕਾਗਜ਼ ਨੂੰ ਜਲਾਉਣ ’ਤੇ ਸਿਆਹੀ (ਜਿਸ ਨਾਲ਼ ਅੱਖਰ ਲਿਖੀਦੇ ਹਨ) ਨਾਲ਼ ਹੀ ਮਿਟਦੀ ਹੈ, ਕਾਗਜ਼ ਤੋਂ ਭਿੰਨ ਨਹੀਂ ਹੁੰਦੀ। ਇਸੇ ਤਰ੍ਹਾਂ ਆਤਮਾ ਤੇ ਪਰਮਾਤਮਾ ਕਦੇ ਭਿੰਨ ਨਹੀਂ ਹੋ ਸਕਦੇ।

ਆਤਮਾ ਦਾ ਪੈਂਡਾ; ਅਕਾਲ ਪੁਰਖ ’ਚ ਲੀਨ ਹੋਣਾ ਹੈ ਜਾਂ ਕਿਆਮਤ ਤੱਕ ਮਨ ਦੀਆਂ ਵਾਸ਼ਨਾਵਾਂ ਨੂੰ ਕਿਸੇ ਦੂਸਰੇ ਜਨਮ ’ਚ ਫਿਰ ਸਹਾਰਾ ਦੇਣਾ ਹੈ; ਜਿਵੇਂ ਕਿ ਭਾਈ ਗੁਰਦਾਸ ਜੀ ਦੇ ਬੋਲ ਹਨ, ‘‘ਜੁਗਿ ਜੁਗਿ (’ਚ) ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ ਫਿਰਿ ਫਿਰਿ ਫੇਰਿ ਵਟਾਈਐ; ਗਿਆਨੀ ਹੋਇ, ਮਰਮੁ (ਭੇਤ) ਕਉ ਪਾਵੈ ਸਤਿਜੁਗ ਦੂਜਾ ਭਰਮੁ ਕਰਿ; ਤ੍ਰੇਤੇ ਵਿਚਿ ਜੋਨੀ ਫਿਰ ਆਵੈ ਤ੍ਰੇਤੇ ਕਰਮਾ ਬਾਂਧਤੇ; ਦੁਆਪਰਿ ਫਿਰਿ ਅਵਤਾਰ ਕਰਾਵੈ ਦੁਆਪਰਿ (’ਚ) ਮਮਤਾ ਅਹੰਕਾਰ; ਹਉਮੈ ਅੰਦਰਿ ਗਰਬਿ ਗਲਾਵੈ ਤ੍ਰਿਹੁ ਜੁਗਾ ਕੇ ਕਰਮ ਕਰਿ; ਜਨਮ ਮਰਨ ਸੰਸਾ ਨ ਚੁਕਾਵੈ ਫਿਰਿ ਕਲਿਜੁਗ ਅੰਦਰਿ ਦੇਹ ਧਰਿ (ਕੇ); ਕਰਮਾਂ ਅੰਦਰਿ ਫੇਰ ਫਸਾਵੈ ਅਉਸਰੁ (ਸਮਾਂ) ਚੁਕਾ; ਹਥ ਨ ਆਵੈ ੧੫’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੧੫)

 ਅਕਾਲ ਪੁਰਖ ਆਪ ਅਜੂਨੀ ਹੈ। ਉਸ ਦੇ ਹੁਕਮ ’ਚ ਆਵਾਗਮਣ ਵਜੋਂ ਕੁਦਰਤ ਦਾ ਵਿਕਾਸ ਹੁੰਦਾ ਹੈ। ਇਸ ਇਲਾਹੀ ਹੁਕਮ ਤੋਂ ਮੁਨਕਰ ਕੋਈ ਨਹੀਂ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ’’ (ਜਪੁ) ਮੈਂ ਹੁਕਮ ’ਚ ਚੱਲ ਰਿਹਾ ਹਾਂ, ਨੂੰ ਮੰਨਣਾ ਜਾਂ ਸਵੀਕਾਰਨਾ ਹੀ ਵਾਸ਼ਨਾਵਾਂ ਤੋਂ ਮੁਕਤ ਹੋਣਾ ਹੈ ਕਿਉਂਕਿ ਐਸੀ ਸੋਚ; ਮਨੁੱਖ ਨੂੰ ਹਰ ਕੰਮ ਦਾ ਮਹੱਤਵ ਆਪਣੇ ’ਤੇ ਲੈਣ ਤੋਂ ਰੋਕਦੀ ਹੈ ਤੇ ਮਾਲਕ ਦੇ ਗੁਣ ਗਾਉਣ ਲਈ ਪ੍ਰੇਰਦੀ ਹੈ ‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਨ ਹੂੰ ’’ (੧੩੭੫) ਭਾਵ ਹੇ ਸਿਰਜਣਹਾਰ ! ਹਰ ਕੰਮ ਤੂੰ ਹੀ, ਤੂੰ ਹੀ ਕਰਾਉਂਦਾ ਹੈਂ, ਐਸਾ ਕਹਿਣ ਨਾਲ਼ ਮੇਰੇ ਅੰਦਰੋਂ ਆਪਣਾਪਣ ਮਰਦਾ ਹੈ। ਇਹੀ ‘ਕੂੜ ਦੀ ਪਾਲ (ਕੰਧ) ਹੈ, ਜਨਮ ਮਰਨ ਦਾ ਮੈਲ਼ ਹੈ, ਮਨ ਦੀ ਵਾਸ਼ਨਾ ਹੈ’।

ਭਾਵੇਂ ਕਿ ਹਰ ਕੋਈ; ਅਕਾਲ ਪੁਰਖ ਦੇ ਹੁਕਮ ’ਚ ਹੈ, ਪਰ ਕਰਮਾਂ ਦਾ ਫਲ਼; ਜੀਵ ਦਾ ਆਪਣਾ ਨਸੀਬ ਹੈ, ਜੋ ਆਤਮਾ ਉੱਪਰ ਚੜ੍ਹੀ ਮੈਲ਼ (ਮੈਲ਼ਾ ਅੰਤਹਿਕਰਣ; ਧੁੰਧ ਵਾਙ) ਹੈ, ‘‘ਸਤਿਗੁਰੁ ਨਾਨਕੁ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭) ਗੁਰੂ ਆਪ ਨਿਰਾ ਨੂਰ ਹੈ, ਜੋ ਸ਼ਰਧਾਵਾਨ ਨੂੰ ਧੁੰਧ (ਮੈਲ਼/ਵਾਸ਼ਨਾ) ਹੇਠ ਮੌਜੂਦ ਆਤਮਾ (ਰੱਬੀ ਜੋਤ, ਨੂਰ) ਦੀ ਸੋਝੀ ਦਿੰਦਾ ਹੈ ਯਾਨੀ ਸਵੈ ਪੜਚੋਲ ਕਰਾ ਕਰਾ ਮੈਲ਼ੇ ਅੰਤਹਿਕਰਣ ਨੂੰ ਪਾਰਦਰਸ਼ੀ ਕਰਾਉਂਦਾ ਹੈ। ਇਹੀ ਮੁਕਤੀ ਹੈ, ਸਚਖੰਡ ਹੈ, ਬੇਗ਼ਮਪੁਰਾ ਹੈ। ਇਹ ਆਤਮ ਪ੍ਰਕਾਸ਼ ਜਾਂ ਬਲ ਜਾਂ ਅਨੁਭਵ; ਗੁਰੂ ਹੀ ਭਰ ਸਕਦਾ ਹੈ, ਨਾ ਕਿ ਅਕਾਸ਼ ’ਚ ਚੜ੍ਹੇ ਹਜ਼ਾਰਾਂ ਚੰਦ-ਸੂਰਜ ਕਰ ਸਕਦੇ ਹਨ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ   ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ’’ (ਮਹਲਾ ੨/੪੬੩) ਪਾਰਦਰਸ਼ੀ ਅੰਤਹਿਕਰਣ ਵਾਲ਼ੇ ਯਾਨੀ ਰੱਬ ਦੇ ਦਰਸ਼ਨ ਕਰ ਚੁੱਕੇ ਭਗਤ; ਮਰਨ ਉਪਰੰਤ ਅਕਾਲ ਪੁਰਖ ’ਚ ਲੀਨ ਹੋ ਜਾਂਦੇ ਹਨ; ਜਿਵੇਂ ਨਦੀਆਂ-ਨਾਲੇ ਸਮੁੰਦਰ ’ਚ ਪੈ ਕੇ ਆਪਣਾ ਪਿਛਲਾ ਵਜੂਦ ਕਿ ਮੈ ਗੰਗਾ, ਮੈ ਯਮਨਾ, ਮੈ ਪੰਡਿਤ, ਮੈ ਸ਼ੂਦਰ; ਖ਼ਤਮ ਕਰ ਲੈਂਦੇ ਹਨ, ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ (’ਚ), ਨ ਜਾਣੀਅਹਿ ’’ (ਜਪੁ)

ਗੁਰਬਾਣੀ ਅਨੁਸਾਰ ਜਗਤ ਰਚਨਾ; ਅਕਾਲ ਪੁਰਖ ਦੀ ਇੱਕ ਖੇਡ ਹੈ। ਮਾਲਕ ਇਹ ਖੇਡ; ਨਿਰੰਤਰ ਖੇਡਣਾ ਚਾਹੁੰਦਾ ਹੈ। ਇਹ ਤਾਂ ਹੀ ਸੰਭਵ ਹੈ, ਜੇ ਜੀਵਾਂ ਦਾ ਸੁਭਾਅ ਮਾਲਕ ਵਰਗਾ ਨਾ ਹੋਵੇ। ਵੈਦਿਕ ਸੋਚ; ਇਸ ਮੈਲ਼ੇ ਸੁਭਾਅ ਨੂੰ ਪਾਪ-ਪੁੰਨ ਕਰਮਾਂ ’ਚ ਵੰਡਦੀ ਹੈ ਜਦਕਿ ਗੁਰਬਾਣੀ ਅਨੁਸਾਰ ਇਹ ਨਿਰਾ ਭਰਮ ਹੈ, ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ (ਮੂਲ ਖਬਰ) ਨ ਜਾਣੀ ’’ (ਮਹਲਾ ੩/੯੨੦) ਯਾਨੀ ਜੀਵ ਦੇ ਚੰਗੇ-ਮੰਦੇ ਕਰਮਾਂ (ਪਾਪ-ਪੁੰਨ) ਨੂੰ ਸਿਰਮੌਰ ਮੰਨਿਆਂ ਕਰਤਾਰ ਦਾ ਪਿੱਛੇ ਵਾਪਰਦਾ ‘ਹੁਕਮ’ ਭੁੱਲ ਜਾਈਦਾ ਹੈ।

ਜਗਤ ਰਚਨਾ ’ਚੋਂ ਜੀਵ ਨੇ ਦੋ ਤਰ੍ਹਾਂ ਮੁਕਤ ਹੋਣਾ ਹੈ ‘ਕਿਆਮਤ ਉਪਰੰਤ ਜਾਂ ਗੁਰੂ ਕਿਰਪਾ ਨਾਲ਼ ਮਾਲਕ ਦੀ ਸੋਝੀ ਪਾ ਕੇ’। ਰੱਬ ਨੂੰ ਯਾਦ ਕੀਤਿਆਂ ਮਨੁੱਖ ਦਾ ਭੀ ਭਲਾ ਹੈ, ਨਾ ਕਿ ਮਾਲਕ ਨੂੰ ਕੋਈ ਲਾਭ ਕਿਉਂਕਿ ਉਹ ਆਪਣੀ ਵਡਿਆਈ ਸੁਣ ਕੇ ਮਨੁੱਖ ਵਾਙ ਫੁੱਲਦਾ ਨਹੀਂ ਅਤੇ ਨਾ ਯਾਦ ਕਰਨ ਨਾਲ਼ ਘਟਦਾ ਨਹੀਂ ‘‘ਵਡਾ ਨ ਹੋਵੈ; ਘਾਟਿ ਨ ਜਾਇ ’’ (ਮਹਲਾ ੧/੯)

ਸਾਰੇ ਜੀਵ; ਰੱਬ ਦੀ ਜੋਤ ’ਚ ਪ੍ਰੋਏ ਹੋਏ ਹੋਣ ਕਾਰਨ ਨਸਲ, ਜਾਤ ਜਾਂ ਲਿੰਗ ਆਦਿ ਭੇਦ-ਭਾਵ ਕਰਨਾ ਮਨਮਤ ਹੈ, ਇਸ ਲਈ ਗੁਰਮਤਿ ਨੇ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਨੂੰ ਪਹਿਲ ਦਿੱਤੀ ਤਾਂ ਜੋ ਆਪਸੀ ਪਿਆਰ ਵਧੇ।

ਗੁਰੂ ਕੇਵਲ ਅਧਿਆਪਕ ਜਾਂ ਵਿੱਦਿਅਕ ਦਾਤਾ ਨਹੀਂ ਬਲਕਿ ਅੰਤਹਿਕਰਣ ਦੀ ਪੂਰਨ ਸਫ਼ਾਈ ਹੋਣ ਤੱਕ ਭਰੋਸੇ ਨੂੰ ਕਾਇਮ ਭੀ ਰੱਖਵਾਉਂਦਾ ਹੈ ਤਾਂ ਕਿ ਮੰਜ਼ਲ ਮਿਲੇ, ਸਰਬ ਵਿਆਪਕ-ਪ੍ਰਕਾਸ਼ ਦੇ ਦਰਸ਼ਨ ਹੋਣ। ਇਹ ਗੁਰੂ-ਧਾਰਨ ਦਾ ਅਸਲ ਮਨੋਰਥ ਹੈ। ਗੁਰੂ ਨੂੰ ਅੰਗ-ਸੰਗ ਮਹਿਸੂਸ ਕੀਤਿਆਂ ‘‘ਗੁਰੁ ਮੇਰੈ ਸੰਗਿ; ਸਦਾ ਹੈ ਨਾਲੇ ’’ (ਮਹਲਾ ੫/੩੯੪) ਦਿਲੋਂ ਗੁਰੂ ਅੱਗੇ ਬੇਨਤੀ ਨਿਕਲਦੀ ਹੈ ‘‘ਗੁਰੂ, ਗੁਰੂ, ਗੁਰੁ ਕਰਿ, ਮਨ ਮੋਰ (ਮੇਰੇ) ! ਗੁਰੂ ਬਿਨਾ; ਮੈ ਨਾਹੀ ਹੋਰ ਗੁਰ ਕੀ ਟੇਕ ਰਹਹੁ; ਦਿਨੁ ਰਾਤਿ ਜਾ ਕੀ; ਕੋਇ ਨ ਮੇਟੈ ਦਾਤਿ (ਮਿਹਰ)’’ (ਮਹਲਾ ੫/੮੬੪)

ਗੁਰੂ ਗ੍ਰੰਥ ਸਾਹਿਬ ’ਚ ਵਿਰਾਜਮਾਨ 35 ਮਹਾਂ ਪੁਰਸ਼ਾਂ ’ਚੋਂ ਦੋ ਗੁਰਸਿੱਖ (ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ) ਨੇ ਗੁਰੂ ਸ਼ਖ਼ਸੀਅਤ (ਗੁਰੂ ਅਮਰਦਾਸ ਜੀ) ਦੀ ਉਪਮਾ; ਸਤਿਯੁਗ ’ਚ ਸਮੁੰਦਰ ਰਿੜਕ ਕੇ ਕੱਢੇ, ਮੰਨੇ ਗਏ 14 ਰਤਨਾਂ ਨਾਲ਼ ਕੀਤੀ ‘‘ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ’’ (ਬਲਵੰਡ ਸਤਾ/੯੬੮)

11 ਭੱਟ ਸਾਹਿਬਾਨ ਦੀ ਬਾਣੀ ਭੀ ਗੁਰੂ ਉਪਮਾ ਬਾਰੇ ਹੈ; ਜਿਵੇਂ ਕਿ ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਜੋਤ ਬਾਰੇ ਇਉਂ ਕਿਹਾ ‘‘ਸਤਜੁਗਿ (’ਚ) ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ਤ੍ਰੇਤੈ (’ਚ) ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ਦੁਆਪੁਰਿ (’ਚ) ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ਕਲਿਜੁਗਿ (’ਚ) ਪ੍ਰਮਾਣੁ ਨਾਨਕ ਗੁਰੁ; ਅੰਗਦੁ ਅਮਰੁ ਕਹਾਇਓ ’’ (ਭਟ ਕਲ /੧੩੯੦) ਕਿਉਂਕਿ ਗੁਰੂ ਅਤੇ ਅਕਾਲ ਪੁਰਖ ਦੀ ਜੋਤ/ਨੂਰ ’ਚ ਅੰਤਰ ਨਹੀਂ ‘‘ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖ ਹਰਿ ’’ (ਭਟ ਮਥੁਰਾ/੧੪੦੯) ਤੇ ਗੁਰੂ ਨਾਨਕ ਜੀ ਪੈਦਾਇਸ਼ ਤੋਂ ਹਰੀ-ਜੋਤ ਹਨ, ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮)

ਗੁਰਬਾਣੀ ਦੇ ਮੂਲ ਸਿਧਾਂਤ; ਜਿਵੇਂ ਕਿ ਨਿਰਾਕਰੀ ਹੋਂਦ ਦੀ ਵਿਆਖਿਆ, ਗੁਰੂ ਦੀ ਅਹਿਮੀਅਤ, ਗੁਰੂ ਅਤੇ ਅਕਾਲ ਪੁਰਖ ਦੀ ਮਨੁੱਖਾਂ ’ਤੇ ਹੁੰਦੀ ਮਿਹਰ, ਮੁਕਤੀ, ਮਰਨ ਉਪਰੰਤ ਆਤਮਾ ਦਾ ਮਾਰਗ, ਆਦਿ ਵਿਸ਼ਿਆਂ ਬਾਰੇ ਗੁਰੂ ਗ੍ਰੰਥ ਸਾਹਿਬ ’ਚ ਵਿਰਾਜਮਾਨ 35 ਮਹਾਂ ਪੁਰਖਾਂ ਦੇ ਵਿਚਾਰ ਇੱਕ ਸਮਾਨ ਹਨ; ਜਿਵੇਂ ਕਿ

(1). ਅਕਾਲ ਪੁਰਖ ਦੀ ਸਰਬ ਵਿਆਪਕਤਾ ਬਾਰੇ 15 ਭਗਤਾਂ ਦੇ ਵਿਚਾਰ :

ਕਹਤ ਨਾਮਦੇਉ ਹਰਿ ਕੀ ਰਚਨਾ; ਦੇਖਹੁ ਰਿਦੈ ਬੀਚਾਰੀ ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ (ਭਗਤ ਨਾਮਦੇਵ/485)

ਜੇ ਕੋ ਮੂੰ ਉਪਦੇਸੁ ਕਰਤੁ ਹੈ; ਤਾ ਵਣਿ ਤ੍ਰਿਣਿ (’ਚ) ਰਤੜਾ ਨਾਰਾਇਣਾ (ਭਗਤ ਤ੍ਰਿਲੋਚਨ/੯੨)

ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ; ਸਹਜੇ ਹੋਇ, ਸੁ ਹੋਈ (ਭਗਤ ਰਵਿਦਾਸ/658)

ਮਸਤਕਿ (’ਤੇ) ਪਦਮੁ, ਦੁਆਲੈ ਮਣੀ (ਜਿਸ) ਮਾਹਿ ਨਿਰੰਜਨੁ ਤ੍ਰਿਭਵਣ ਧਣੀ (ਭਗਤ ਬੇਣੀ/੯੭੪) ਭਾਵ ਮੱਥੇ ’ਤੇ ਕੰਵਲ ਫੁੱਲ (ਪਾਰਦਰਸ਼ੀ ਅੰਤਹਿਕਰਨ ਉਪਰੰਤ ਉਪਜਦਾ ਵਿਵੇਕ) ਹੈ, ਉਸ ਦੁਆਲੇ ਮਣੀ (ਭਾਵ ਰੱਬੀ ਗੁਣ), ਉਸ ਅੰਦਰ ਤ੍ਰਿਲੋਕ ਦੇ ਮਾਲਕ ਦਾ ਨਿਵਾਸ ਹੈ।

ਫਰੀਦਾ  ! ਜੰਗਲੁ ਜੰਗਲੁ ਕਿਆ ਭਵਹਿ  ? ਵਣਿ ਕੰਡਾ ਮੋੜੇਹਿ ਵਸੀ ਰਬੁ ਹਿਆਲੀਐ (ਹਿਰਦੇ ’ਚ); ਜੰਗਲੁ ਕਿਆ ਢੂਢੇਹਿ  ? (ਭਗਤ ਫਰੀਦ/੧੩੭੮)

ਰਾਮਾਨੰਦ (ਦਾ) ਸੁਆਮੀ ਰਮਤ ਬ੍ਰਹਮ (ਸਰਬ ਵਿਆਪਕ) ਗੁਰ ਕਾ ਸਬਦੁ; ਕਾਟੈ ਕੋਟਿ ਕਰਮ (ਕਰੋੜਾਂ ਅੰਧਵਿਸ਼ਵਾਸ ਕਿ ਰੱਬ ਸਰਬ ਵਿਆਪਕ ਨਹੀਂ) (ਭਗਤ ਰਾਮਾਨੰਦ/੧੧੯੫)

ਸੋ ਸਾਹਿਬੁ; ਰਹਿਆ ਭਰਪੂਰਿ ਸਦਾ ਸੰਗਿ; ਨਾਹੀ ਹਰਿ ਦੂਰਿ (ਭਗਤ ਕਬੀਰ/੩੩੦)

ਜੋਲਾਹੇ ਘਰੁ ਅਪਨਾ ਚੀਨ੍ਹਾਂ (ਸਵੈ ਪੜਚੋਲ ਕੀਤੀ ਤਾਂ); ਘਟ ਹੀ ਰਾਮੁ ਪਛਾਨਾਂ (ਭਗਤ ਕਬੀਰ/੪੮੪)

ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ (ਸੋਝੀ ਮਿਲਦੀ) (ਭਗਤ ਪੀਪਾ/੬੯੫)

ਕਹੁ ਭੀਖਨ  ! ਦੁਇ ਨੈਨ ਸੰਤੋਖੇ; ਜਹ ਦੇਖਾਂ ਤਹ ਸੋਈ (ਭਗਤ ਭੀਖਨ/੬੫੯)

(2). ਗੁਰੂ (ਗੁਰਮਤਿ) ਤੇ ਗੁਰੂ ਸੰਗਤ ਦੀ ਅਹਿਮੀਅਤ ਬਾਰੇ 15 ਭਗਤਾਂ ਦੇ ਵਿਚਾਰ :

ਪੂਜਨ ਚਾਲੀ ਬ੍ਰਹਮ ਠਾਇ (ਪਰ) ਸੋ ਬ੍ਰਹਮੁ ਬਤਾਇਓ; ਗੁਰਿ (ਨੇ), ਮਨ ਹੀ ਮਾਹਿ (ਭਗਤ ਰਾਮਾਨੰਦ/੧੧੯੫)

ਸਤਿਗੁਰ ! ਮੈ ਬਲਿਹਾਰੀ ਤੋਰ (ਤੇਰੇ ਤੋਂ) ਜਿਨਿ, ਸਕਲ ਬਿਕਲ (ਸਭ ਔਖੇ) ਭ੍ਰਮ, ਕਾਟੇ ਮੋਰ (ਮੇਰੇ) (ਭਗਤ ਰਾਮਾਨੰਦ/੧੧੯੫)

ਗੁਰਮਤਿ (ਗੁਰੂ ਰਾਹੀਂ) ਰਾਮੁ ਕਹਿ; ਕੋ ਕੋ ਨ ਬੈਕੁੰਠਿ (’ਚ) ਗਏ  ? (ਭਗਤ ਨਾਮਦੇਵ/718) ਭਾਵ ਸਾਰੇ ਚਲੇ ਜਾਂਦੇ ਹਨ

ਕਹੁ ਬੇਣੀ  ! ਗੁਰਮੁਖਿ ਧਿਆਵੈ ਬਿਨੁ ਸਤਿਗੁਰ, ਬਾਟ (ਸਹੀ ਰਾਹ) ਨ ਪਾਵੈ (ਭਗਤ ਬੇਣੀ/੧੩੫੧)

ਸਾਧ ਸੰਗਤਿ ਬਿਨਾ, ਭਾਉ (ਪ੍ਰੇਮ) ਨਹੀ ਊਪਜੈ; ਭਾਵ (ਪ੍ਰੇਮ) ਬਿਨੁ, ਭਗਤਿ ਨਹੀ ਹੋਇ ਤੇਰੀ (ਭਗਤ ਰਵਿਦਾਸ/੬੯੪)

ਬੋਲੀਐ ਸਚੁ ਧਰਮੁ; ਝੂਠੁ ਨ ਬੋਲੀਐ ਜੋ ਗੁਰੁ ਦਸੈ ਵਾਟ; ਮੁਰੀਦਾ ਜੋਲੀਐ (ਮੁਰੀਦ/ਸਿੱਖ ਬਣ ਚੱਲਣਾ ਹੈ) (ਬਾਬਾ ਫ਼ਰੀਦ/488)

ਗੁਰ ਸੇਵਾ ਤੇ ਭਗਤਿ ਕਮਾਈ ਤਬ; ਇਹ ਮਾਨਸ ਦੇਹੀ ਪਾਈ (ਭਗਤ ਕਬੀਰ/੯੭੦) ਭਾਵ ਤਾਂ ਹੀ ਮਨੁੱਖਾ ਦੇਹੀ ਸਫਲ ਹੋਈ, ਜੇ ਗੁਰੂ ਰਾਹੀਂ ਸੇਵਾ-ਭਗਤੀ ਕੀਤੀ ਜਾਏ।

ਗਿਆਨ ਪ੍ਰਵੇਸੁ ਗੁਰਹਿ (ਨੇ) ਧਨੁ ਦੀਆ; ਧਿਆਨੁ ਮਾਨੁ ਮਨ ਏਕ ਮਏ (ਭਗਤ ਧੰਨਾ/੪੮੭) ਭਾਵ ਗੁਰੂ ਨੇ ਜਦ ਗਿਆਨ-ਧਨ ਦਿੱਤਾ ਤਾਂ ਇਕਾਗਰ ਚਿਤ ਹੋ ਭਗਤ; ਰੱਬ ’ਚ ਲੀਨ ਹੋ ਗਿਆ।

ਗੁਰ ਪਰਸਾਦਿ ਕਹੈ ਜਨੁ ਭੀਖਨੁ; ਪਾਵਉ ਮੋਖ ਦੁਆਰਾ (ਭਗਤ ਭੀਖਨ/੬੫੯)

(ਹੇ ਬੰਦੇ ! ਤੈਥੋਂ) ਹਿੰਸਾ ਤਉ ਮਨ ਤੇ ਨਹੀ ਛੂਟੀ; ਜੀਅ ਦਇਆ ਨਹੀ ਪਾਲੀ ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ ਨ ਚਾਲੀ (ਚੰਗੀ ਗੱਲ ਨਾ ਸੁਣੀ) (ਭਗਤ ਪਰਮਾਨੰਦ/੧੨੫੩) ਸੋ ਗੁਰੂ ਸਾਹਿਬਾਨ ਵਾਙ 15 ਭਗਤ ਜਨ ਭੀ ਗੁਰੂ ਅਤੇ ਸੰਗਤ ਦੇ ਰੋਲ ਨੂੰ ਅਹਿਮ ਮੰਨਦੇ ਹਨ।

(3). ਮਨੁੱਖ ਉੱਤੇ ਹੁੰਦੀ ਗੁਰੂ ਤੇ ਰੱਬ ਦੀ ਮਿਹਰ ਬਾਰੇ 15 ਭਗਤਾਂ ਦੇ ਵਿਚਾਰ :

ਕ੍ਰਿਪਾ ਕਰੀ ਜਨ ਅਪੁਨੇ ਊਪਰ; ਨਾਮਦੇਉ ਹਰਿ ਗੁਨ ਗਾਏ (ਭਗਤ ਨਾਮਦੇਵ/੬੯੩)

ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ; ਪੈਜ ਰਾਖਹੁ ਰਾਜਾ ਰਾਮ ! ਮੇਰੀ (ਭਗਤ ਰਵਿਦਾਸ/੬੯੪)

ਕਹਿ ਰਵਿਦਾਸ, ਸਰਨਿ ਪ੍ਰਭ  ! ਤੇਰੀ ਜਿਉ ਜਾਨਹੁ; ਤਿਉ ਕਰੁ ਗਤਿ ਮੇਰੀ (ਭਗਤ ਰਵਿਦਾਸ/੭੯੩)

ਤੇਰੀ ਪਨਹ ਖੁਦਾਇ  ! ਤੂ ਬਖਸੰਦਗੀ ਸੇਖ ਫਰੀਦੈ (ਲਈ) ਖੈਰੁ; ਦੀਜੈ ਬੰਦਗੀ (ਸ਼ੇਖ਼ ਫਰੀਦ/੪੮੮)

ਕਹੁ ਕਬੀਰ, ਪ੍ਰਭ  ! ਕਿਰਪਾ ਕੀਜੈ ਹਾਰਿ ਪਰੇ; ਅਬ ਪੂਰਾ (ਭਰੋਸਾ) ਦੀਜੈ (ਭਗਤ ਕਬੀਰ/੩੨੬)

ਅਬ ਕੀ ਬਾਰ, ਬਖਸਿ ਬੰਦੇ ਕਉ; ਬਹੁਰਿ ਨ ਭਉਜਲਿ ਫੇਰਾ (ਭਗਤ ਕਬੀਰ/੧੧੦੪)

ਰਾਮ ਰਾਇ  ! ਹੋਹਿ ਬੈਦ ਬਨਵਾਰੀ ਅਪਨੇ ਸੰਤਹ ਲੇਹੁ ਉਬਾਰੀ (ਭਗਤ ਭੀਖਨ/੬੫੯)

ਗੋਪਾਲ  ! ਤੇਰਾ ਆਰਤਾ (ਮੰਗਤਾ) ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ (ਤੂੰ) ਕਾਜ ਸਵਾਰਤਾ (ਭਗਤ ਧੰਨਾ/੬੯੫)

ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ਕਹਿ ਰਵਿਦਾਸ  ! ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ (ਭਗਤ ਰਵਿਦਾਸ/੬੯੪)

(4). ਭਗਤ ਸਾਹਿਬਾਨ ਦੁਆਰਾ ਰੱਬ ਦੀ ਪ੍ਰੇਮਾ-ਭਗਤੀ ਕਰਨ ਦਾ ਜ਼ਿਕਰ :

ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ਵਿਸਰਿਆ ਜਿਨ੍ ਨਾਮੁ; ਤੇ ਭੁਇ (’ਤੇ) ਭਾਰੁ ਥੀਏ (ਧਰਤੀ ’ਤੇ ਬੋਝ ਬਣੇ) (ਸ਼ੇਖ਼ ਫਰੀਦ/੪੮੮)

ਕਹਾ ਭਇਓ   ? ਜਉ ਤਨੁ ਭਇਓ ਛਿਨੁ ਛਿਨੁ ਪ੍ਰੇਮੁ ਜਾਇ; ਤਉ ਡਰਪੈ ਤੇਰੋ ਜਨੁ ਪ੍ਰੇਮ ਕੀ ਜੇਵਰੀ; ਬਾਧਿਓ ਤੇਰੋ ਜਨ ਕਹਿ ਰਵਿਦਾਸ  ! ਛੂਟਿਬੋ ਕਵਨ ਗੁਨ   ? (ਭਗਤ ਰਵਿਦਾਸ/੪੮੭)

(ਰੱਬ ਦੀ) ਪ੍ਰੀਤਿ ਬਿਨਾ; ਕੈਸੇ ਬਧੈ ਸਨੇਹੁ (ਪਿਆਰ)  ? ਜਬ ਲਗੁ ਰਸੁ; ਤਬ ਲਗੁ ਨਹੀ ਨੇਹੁ (ਪ੍ਰੇਮ) (ਭਗਤ ਕਬੀਰ/੩੨੮)

ਜੋ ਜਨੁ ਭਾਉ ਭਗਤਿ (ਪ੍ਰੇਮਾ-ਭਗਤੀ) ਕਛੁ ਜਾਨੈ; ਤਾ ਕਉ ਅਚਰਜੁ ਕਾਹੋ (ਉਸ ਦਾ ਕਿਰਦਾਰ ਅਨੋਖਾ) (ਭਗਤ ਕਬੀਰ/੬੯੨)

(5). ਭਗਤ ਸਾਹਿਬਾਨ ਦੁਆਰਾ ਮੌਤ ਉਪਰੰਤ ਆਤਮਾ (ਰੂਹ/ਹੰਸੁ/ਜਿੰਦ) ਦੇ ਪੈਂਡੇ ਦਾ ਜ਼ਿਕਰ :

ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ (ਬਾਬਾ ਫਰੀਦ/੭੯੪)

ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ (ਬਾਬਾ ਫਰੀਦ/੧੩੭੭)

ਲਟ ਛਿਟਕਾਏ ਤਿਰੀਆ (ਕੇਸ ਖੋਲ੍ਹ ਕੇ ਵਹੁਟੀ) ਰੋਵੈ; ਹੰਸੁ ਇਕੇਲਾ ਜਾਈ (ਭਗਤ ਕਬੀਰ/੪੭੮)

ਮਰਹਟ ਲਗਿ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਮਿਲਿ; (ਅੱਗੇ) ਹੰਸੁ ਇਕੇਲਾ ਜਾਇ (ਭਗਤ ਕਬੀਰ/੧੧੨੪), ਆਦਿ।

(6). ਗੁਰਬਾਣੀ ਮੁਤਾਬਕ ਰੱਬੀ ਡਰ-ਅਦਬ ’ਚ ਰਿਹਾਂ ਵਿਕਾਰਾਂ ਤੋਂ ਬਚਣਾ ਤੇ ਪ੍ਰੇਮਾ ਭਗਤੀ ਕਰਨੀ ਹੀ ਜੀਵਦਿਆਂ ਮੁਕਤੀ ਹੈ, ਜੋ ਮਰਨ ਉਪਰੰਤ ਰੱਬ ’ਚ ਸਦੀਵੀ ਲੀਨ ਕਰਵਾ ਕੇ ਆਵਾਗਮਣ ਤੋਂ ਮੁਕਤ ਕਰਵਾਏਗੀ, ਪਰ ਰੱਬ ਦੀ ਮਿਹਰ ਨਾਲ਼ ਸੰਭਵ ਹੈ,  ‘‘ਜੀਵਤ ਮਰਣਾ ਸਭੁ ਕੋ ਕਹੈ (ਪਰ); ਜੀਵਨ ਮੁਕਤਿ ਕਿਉ (ਕਿਵੇਂ) ਹੋਇ  ? (ਜਵਾਬ, ਰੱਬੀ) ਭੈ ਕਾ ਸੰਜਮੁ ਜੇ ਕਰੇ; ਦਾਰੂ ਭਾਉ (ਪ੍ਰੇਮ) ਲਾਏਇ ਅਨਦਿਨੁ ਗੁਣ ਗਾਵੈ ਸੁਖ ਸਹਜੇ; ਬਿਖੁ ਭਵਜਲੁ ਨਾਮਿ (ਰਾਹੀਂ) ਤਰੇਇ (ਪਰ ਤਾਂ ਹੀ ਸੰਭਵ ਜੇ) ਨਾਨਕ  ! ਗੁਰਮੁਖਿ ਪਾਈਐ; ਜਾ ਕਉ ਨਦਰਿ ਕਰੇਇ ’’ (ਮਹਲਾ ੩/੯੪੮) ਐਸੀ ਰੂਹ ਦਾ ਵਿਸ਼ਲੇਸ਼ਣ, ‘‘ਤੈਸਾ ਮਾਨੁ; ਤੈਸਾ ਅਭਿਮਾਨੁ ਤੈਸਾ ਰੰਕੁ; ਤੈਸਾ ਰਾਜਾਨੁ ਜੋ ਵਰਤਾਏ; ਸਾਈ ਜੁਗਤਿ ਨਾਨਕ  ! ਓਹੁ ਪੁਰਖੁ ਕਹੀਐ; ਜੀਵਨ ਮੁਕਤਿ ’’ (ਮਹਲਾ ੫/੨੭੫)

ਗੁਰਬਾਣੀ ਦਾ ਇਹ ਪੱਖ ਵੀ ਵਿਲੱਖਣ ਹੈ ਕਿ ਰੱਬ ਆਪ ਹੀ ਜੀਵ ਰੂਪ ਹੋ ਕੇ ਸਭ ਕੁਝ ਕਰ ਰਿਹਾ ਹੈ ਤੇ ਭੋਗ ਰਿਹਾ ਹੈ; ਜਿਵੇਂ ਕਿ

(1). (ਗੁਰੂ ਨਾਨਕ ਜੀ) : ‘‘ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ (ਤੋਹੀ) ਸਹਸ ਪਦ ਬਿਮਲ, ਨਨ ਏਕ ਪਦ (ਪੈਰ); ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ’’ (ਮਹਲਾ ੧/੧੩) ਭਾਵ ਹੇ ਨਿਰਾਕਾਰ ! ਇਹ ਬੜਾ ਅਦਭੁਤ ਹੈ ਕਿ ਤੂੰ ਨਿਰਾਕਾਰ ਵਜੋਂ ਅੱਖ, ਸ਼ਕਲ, ਪੈਰ, ਨੱਕ ਤੋਂ ਬਿਨਾਂ ਹੈਂ, ਪਰ ਸਰਗੁਣ (ਸਰਬ ਵਿਆਪਕ) ਹੋਣ ਕਾਰਨ ਤੇਰੇ ਹਜ਼ਾਰਾਂ ਅੱਖਾਂ, ਹਜ਼ਾਰਾਂ ਸ਼ਕਲਾਂ, ਹਜ਼ਾਰਾਂ ਸੁੰਦਰ ਪੈਰ, ਹਜ਼ਾਰਾਂ ਨੱਕ ਹਨ ਭਾਵ ਤੂੰ ਨਿਰਾਕਾਰ ਹੋ ਕੇ ਪ੍ਰੇਰ ਰਿਹਾ ਹੈਂ ਤੇ ਆਕਾਰ ਰੂਪ ਹੋ ਕੇ ਸਭ ਕੁੱਝ ਕਰ ਰਿਹਾ ਹੈਂ ਤੇ ਭੋਗ ਰਿਹਾ ਹੈਂ।

(2). (ਗੁਰੂ ਅੰਗਦ ਜੀ): ਕਿਸ ਨੋ ਕਹੀਐ   ? ਨਾਨਕਾ  ! ਸਭੁ ਕਿਛੁ ਆਪੇ ਆਪਿ (ਮਹਲਾ ੨/੪੭੫)

(3). (ਗੁਰੂ ਅਮਰਦਾਸ ਜੀ): ਆਪੇ ਕਰਿ ਕਰਿ ਵੇਖਦਾ; ਆਪੇ ਸਭੁ ਸਚਾ ਜੋ ਹੁਕਮੁ ਨ ਬੂਝੈ ਖਸਮ ਕਾ; ਸੋਈ ਨਰੁ ਕਚਾ (ਮਹਲਾ ੩/੧੦੯੪)

(4). (ਗੁਰੂ ਰਾਮਦਾਸ ਜੀ): ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ  ! ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ (’ਚ) ਚਲਾਈ ਨਾਨਕ  ! (ਜੋ) ਹਰਿ ਭਾਵੈ, ਸੋ ਕਰੇ (ਓਹੀ ਜੀਵ ਕਰਦਾ); ਸਭ ਚਲੈ ਰਜਾਈ (ਮਹਲਾ ੪/੧੨੫੧)

(5). (ਗੁਰੂ ਅਰਜਨ ਸਾਹਿਬ ਜੀ): ਆਪੇ ਕੀਤੋ ਰਚਨੁ (ਜਗਤ); ਆਪੇ ਹੀ ਰਤਿਆ (ਭਾਵ ਮਾਇਆਧਾਰੀ) ਆਪੇ ਹੋਇਓ ਇਕੁ (ਨਿਰਾਕਾਰ); ਆਪੇ ਬਹੁ ਭਤਿਆ (ਬਹੁ ਭਾਂਤੀ, ਆਕਾਰ) ਆਪੇ ਸਭਨਾ ਮੰਝਿ (ਵਿੱਚ); ਆਪੇ ਬਾਹਰਾ (ਨਿਰਲੇਪ; ਕਿਸੇ ਨਾਸਤਕ ’ਚ ਬੈਠਾ) ਆਪੇ ਜਾਣਹਿ ਦੂਰਿ (ਭਗਤ ਬਣ); ਆਪੇ ਹੀ ਜਾਹਰਾ (ਅੰਗ ਸੰਗ ਜਾਣਦਾ) (ਮਹਲਾ ੫/੯੬੬) ਆਦਿ ਸਿਧਾਂਤ ਨੂੰ ਸੰਖੇਪ ’ਚ ਇਉਂ ਕਿਹਾ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ’’ (ਜਪੁ)

(7). ਭਗਤ ਸਾਹਿਬਾਨ ਦੁਆਰਾ ਅਨਮਤ ਧਰਮ ਨੂੰ ਅਰਥਹੀਣ ਸਿੱਧ ਕਰਨ ਦਾ ਜ਼ਿਕਰ :

ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ; ਧਰੀਐ ਪਾਉ ਜੇ ਓਹੁ ਦੇਉ (ਦੇਵਤਾ); ਤ ਓਹੁ ਭੀ ਦੇਵਾ ਕਹਿ ਨਾਮਦੇਉ; ਹਮ ਹਰਿ ਕੀ ਸੇਵਾ (ਭਗਤ ਨਾਮਦੇਵ/੫੨੫)

ਮਾਥੇ ਤਿਲਕੁ, ਹਥਿ ਮਾਲਾ ਬਾਨਾਂ (ਗੇਰੂ ਰੰਗਾ ਬਸਤਰ) ਲੋਗਨ, ਰਾਮੁ ਖਿਲਉਨਾ ਜਾਨਾਂ (ਭਗਤ ਕਬੀਰ/੧੧੫੮)

ਬੁਤ ਪੂਜਿ ਪੂਜਿ (ਕੇ) ਹਿੰਦੂ ਮੂਏ; ਤੁਰਕ ਮੂਏ ਸਿਰੁ ਨਾਈ (ਨਿਵਾ ਕੇ, ਕੋਈ ਮੁਰਦੇ ਨੂੰ) ਓਇ ਲੇ ਜਾਰੇ, ਓਇ ਲੇ ਗਾਡੇ; ਤੇਰੀ ਗਤਿ ਦੁਹੂ ਨ ਪਾਈ (ਭਗਤ ਕਬੀਰ/੬੫੪)

ਪੰਡਿਤ ਮੁਲਾਂ; ਜੋ ਲਿਖਿ ਦੀਆ ਛਾਡਿ ਚਲੇ ਹਮ; ਕਛੂ ਨ ਲੀਆ (ਭਗਤ ਕਬੀਰ/੧੧੫੯)

ਕਾਇ ਜਪਹੁ ਰੇ  ! ਕਾਇ ਤਪਹੁ ਰੇ  ! ਕਾਇ ਬਿਲੋਵਹੁ ਪਾਣੀ   ? ਲਖ ਚਉਰਾਸੀਹ ਜਿਨਿ੍ ਉਪਾਈ; ਸੋ ਸਿਮਰਹੁ ਨਿਰਬਾਣੀ ਕਾਇ ਕਮੰਡਲੁ ਕਾਪੜੀਆ ਰੇ  ! ਅਠਸਠਿ ਕਾਇ ਫਿਰਾਹੀ   ? ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ  ! ਕਣ (ਦਾਣੇ) ਬਿਨੁ, ਗਾਹੁ ਕਿ (ਕਿਉਂ) ਪਾਹੀ  ? (ਭਗਤ ਤ੍ਰਿਲੋਚਨ/੫੨੬)

ਜਹਾ ਜਾਈਐ; ਤਹ ਜਲ ਪਖਾਨ (ਭਗਤ ਰਾਮਾਨੰਦ/1195)

ਭਾਵ ਜਿੱਥੇ ਜਿੱਥੇ ਜਾਂਦੇ ਹਾਂ ਉੱਥੇ ਉੱਥੇ ਪਾਣੀ-ਤੀਰਥ ਜਾਂ ਪੱਥਰ ਹਨ (ਰੱਬ ਦੀ ਭਗਤੀ ਨਹੀਂ ਹੁੰਦੀ)।

ਕੂਪੁ (ਖੂਹ) ਭਰਿਓ ਜੈਸੇ ਦਾਦਿਰਾ (ਡੱਡੂਆਂ ਨਾਲ਼); ਕਛੁ ਦੇਸੁ ਬਿਦੇਸੁ ਨ ਬੂਝ (ਸਮਝਦਾ) (ਭਗਤ ਰਵਿਦਾਸ/੩੪੬)

ਯਾਨੀ ਕਿ ਮਨੁੱਖ ਦੀ ਸੋਚ ਨੇ ਧਰਮ ਦਾ ਲਾਭ ਨਾ ਖੱਟਿਆ, ਕੇਵਲ ਮਾਇਆ ’ਚ ਮਗਨ ਰਹੇ।

ਪਾਰੁ ਕੈਸੇ ਪਾਇਬੋ ਰੇ  ? ਮੋ ਸਉ (ਮੈਨੂੰ); ਕੋਊ ਨ ਕਹੈ ਸਮਝਾਇ ਜਾ ਤੇ (ਜਿਸ ਨਾਲ਼); ਆਵਾਗਵਨੁ ਬਿਲਾਇ (ਖ਼ਤਮ ਹੋਵੇ) (ਭਗਤ ਰਵਿਦਾਸ/੩੪੬)

ਤੈ ਨਰ  ! ਕਿਆ ਪੁਰਾਨੁ ਸੁਨਿ ਕੀਨਾ (ਕੀਤਾ) ਅਨਪਾਵਨੀ (ਸਥਿਰ ਕਰਨ ਵਾਲ਼ੀ) ਭਗਤਿ ਨਹੀ ਉਪਜੀ; ਭੂਖੈ ਦਾਨੁ ਨ ਦੀਨਾ 1 ਰਹਾਉ ਕਾਮੁ ਨ ਬਿਸਰਿਓ, ਕ੍ਰੋਧੁ ਨ ਬਿਸਰਿਓ; ਲੋਭੁ ਨ ਛੂਟਿਓ ਦੇਵਾ (ਹੇ ਪੰਡਿਤ) ! ਪਰ ਨਿੰਦਾ ਮੁਖ ਤੇ ਨਹੀ ਛੂਟੀ; ਨਿਫਲ ਭਈ ਸਭ ਸੇਵਾ (ਭਗਤ ਪਰਮਾਨੰਦ/੧੨੫੩)

ਰੇ ਜੀਅ ਨਿਲਜ (ਬੇਸ਼ਰਮ) ! ਲਾਜ ਤੁੋਹਿ ਨਾਹੀ ਹਰਿ ਤਜਿ, ਕਤ ਕਾਹੂ ਕੇ ਜਾਂਹੀ   ? ਰਹਾਉ ਜਾ ਕੋ ਠਾਕੁਰੁ; ਊਚਾ ਹੋਈ ਸੋ ਜਨੁ; ਪਰ ਘਰ ਜਾਤ ਨ ਸੋਹੀ (ਸ਼ੋਭਦਾ) ਸੋ ਸਾਹਿਬੁ; ਰਹਿਆ ਭਰਪੂਰਿ ਸਦਾ ਸੰਗਿ; ਨਾਹੀ ਹਰਿ ਦੂਰਿ . ਕਹੈ ਕਬੀਰੁ ਪੂਰਨ ਜਗ (ਜਗਤ ’ਚ) ਸੋਈ ਜਾ ਕੇ ਹਿਰਦੈ, ਅਵਰੁ ਨ ਹੋਈ (ਭਗਤ ਕਬੀਰ/੩੩੦) ਆਦਿ।

(8). ਗੁਰੂ ਸਾਹਿਬਾਨ; ਭਗਤ ਸਾਹਿਬਾਨ ਦੇ ਉਕਤ ਵਿਚਾਰਾਂ ਕਾਰਨ ਉਨ੍ਹਾਂ ਨੂੰ ਅਸਲ ਭਗਤ ਮੰਨਦੇ ਹਨ; ਜਿਵੇਂ ਕਿ

ਨਾਮਾ ਛੀਬਾ ਕਬੀਰੁ ਜੁੋਲਾਹਾ; ਪੂਰੇ ਗੁਰ ਤੇ ਗਤਿ ਪਾਈ ਬ੍ਰਹਮ ਕੇ ਬੇਤੇ (ਜਾਣੂ), ਸਬਦੁ ਪਛਾਣਹਿ; ਹਉਮੈ ਜਾਤਿ ਗਵਾਈ ਸੁਰਿ ਨਰ, ਤਿਨ ਕੀ ਬਾਣੀ ਗਾਵਹਿ; ਕੋਇ ਨ ਮੇਟੈ ਭਾਈ  ! (ਮਹਲਾ ੩/੬੭)

ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ (ਦਿਆਲੂ ਨੂੰ) (ਮਹਲਾ ੪/੮੩੫)

ਧੰਨੈ (ਨੇ) ਸੇਵਿਆ ਬਾਲ ਬੁਧਿ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ (ਸਫਲਤਾ) ਬੇਣੀ ਕਉ ਗੁਰਿ (ਨੇ) ਕੀਓ ਪ੍ਰਗਾਸੁ ਰੇ ਮਨ  ! ਤੂ ਭੀ ਹੋਹਿ ਦਾਸੁ ਕਬੀਰਿ (ਨੇ) ਧਿਆਇਓ ਏਕ ਰੰਗ ਨਾਮਦੇਵ, ਹਰਿ ਜੀਉ ਬਸਹਿ ਸੰਗਿ ਰਵਿਦਾਸ ਧਿਆਏ ਪ੍ਰਭ ਅਨੂਪ ਗੁਰ ਨਾਨਕ ਦੇਵ, ਗੋਵਿੰਦ ਰੂਪ (ਮਹਲਾ ੫/੧੧੯੨)

ਨੋਟ : ਭਗਤ ਸਾਹਿਬਾਨ ਨੇ ਆਪਣੀ ਆਪਣੀ ਬਾਣੀ ’ਚ ਰੱਬ ਦੇ ਕਈ ਨਾਮ ਲਏ ਹਨ, ਪਰ ‘ਗੋਬਿੰਦ’ (ਧਰਤੀ ਦੀ ਰੱਖਿਆ ਕਰਨ ਵਾਲ਼ਾ) ਸ਼ਬਦ ਜ਼ਿਆਦਾਤਰ ਭਗਤਾਂ ਨੇ ਵਰਤਿਆ ਹੈ; ਜਿਵੇਂ ਕਿ

ਮੇਰੀ ਪ੍ਰੀਤਿ; ਗੋਬਿੰਦ ਸਿਉ ਜਿਨਿ (ਮਤਾਂ) ਘਟੈ (ਭਗਤ ਰਵਿਦਾਸ/੬੯੪)

ਸਭੁ ਗੋਬਿੰਦੁ ਹੈ, ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ, ਨਹੀ ਕੋਈ (ਭਗਤ ਨਾਮਦੇਵ/੪੮੫)

ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ; ਸੋ ਸੁਖੁ, ਰਾਜਿ (ਰਾਜ-ਸੱਤਾ ’ਚ ਰਹਿ ਕੇ) ਨ ਲਹੀਐ (ਭਗਤ ਕਬੀਰ/੩੩੬)

ਸੰਤਹੁ (ਨੇ) ਬਨਜਿਆ ਨਾਮੁ ਗੋਬਿਦ ਕਾ; ਐਸੀ ਖੇਪ ਹਮਾਰੀ (ਭਗਤ ਕਬੀਰ/੧੧੨੩)

ਮਦਨ (ਸੁੰਦਰ) ਮੂਰਤਿ, ਭੈ ਤਾਰਿ ਗੋਬਿੰਦੇ ਸੈਨੁ ਭਣੈ; ਭਜੁ ਪਰਮਾਨੰਦੇ (ਭਗਤ ਸੈਣ ਜੀ/੬੯੫) ਤਾਹੀਓਂ ਭਗਤਾਂ ਦੇ ਸਬੰਧ ’ਚ ਗੁਰੂ ਅਰਜਨ ਸਾਹਿਬ ਜੀ ਨੇ ਭੀ ‘ਗੋਬਿੰਦ’ ਸ਼ਬਦ ਨੂੰ ਵਰਤਿਆ, ‘‘ਗੋਬਿੰਦ, ਗੋਬਿੰਦ, ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ਰਹਾਉ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ’’ ਮਹਲਾ ੫/੪੮੮)

(9). ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਵਰਣ-ਵੰਡ ਮੁਤਾਬਕ ਅਕਾਲ ਪੁਰਖ ਦਾ ਨਾਂ ‘ਹਰਿ’ (ਭਾਵ ਸਾਡੇ ਔਗੁਣ ਚੁਰਾ ਲੈਣ ਵਾਲ਼ਾ, ਚੋਰ ਪ੍ਰਭੂ) ਲੈਣਾ ਛੋਟੀ ਜਾਤੀ ਨਾਲ਼ ਸਬੰਧਿਤ ਭਗਤਾਂ ਦੁਆਰਾ ਵਰਤਿਆ ਜਾਂਦਾ ਸੀ; ਜਿਵੇਂ ਕਿ ਭਗਤ ਰਵਿਦਾਸ ਜੀ ਦੇ ਬਚਨ ਹਨ, ‘‘ਹਰਿ ਹਰਿ, ਹਰਿ ਹਰਿ, ਹਰਿ ਹਰਿ ਹਰੇ ਹਰਿ ਸਿਮਰਤ; ਜਨ ਗਏ ਨਿਸਤਰਿ ਤਰੇ ਰਹਾਉ ਹਰਿ ਕੇ ਨਾਮ; ਕਬੀਰ ਉਜਾਗਰ ਜਨਮ ਜਨਮ ਕੇ; ਕਾਟੇ ਕਾਗਰ ’’ (ਭਗਤ ਰਵਿਦਾਸ/੪੮੭)

ਉਕਤ ਸੋਚ ਮੁਤਾਬਕ ਹੀ ਗੁਰੂ ਰਾਮਦਾਸ ਜੀ ਨੇ ਆਪਣੇ ਇੱਕ ਸ਼ਬਦ ’ਚ ਨੀਚ ਕਹੇ ਜਾਂਦੇ ਭਗਤਾਂ ਦੀ ਤਾਰੀਫ਼ ਕਰਦਿਆਂ 9 ਵਾਰ ਕੇਵਲ ‘ਹਰਿ’ ਸ਼ਬਦ ਵਰਤਿਆ, ‘‘ਨੀਚ ਜਾਤਿ ‘ਹਰਿ’ ਜਪਤਿਆ; ਉਤਮ ਪਦਵੀ ਪਾਇ ਪੂਛਹੁ ਬਿਦਰ ਦਾਸੀ ਸੁਤੈ (ਨੂੰ); ਕਿਸਨੁ ਉਤਰਿਆ, ਘਰਿ ਜਿਸੁ ਜਾਇ ‘ਹਰਿ’ ਕੀ ਅਕਥ ਕਥਾ, ਸੁਨਹੁ ਜਨ ਭਾਈ  ! ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ਰਹਾਉ ਰਵਿਦਾਸੁ ਚਮਾਰੁ ਉਸਤਤਿ ਕਰੇ; ‘ਹਰਿ’ ਕੀਰਤਿ, ਨਿਮਖ ਇਕ ਗਾਇ ਪਤਿਤ ਜਾਤਿ ਉਤਮੁ ਭਇਆ; ਚਾਰਿ ਵਰਨ ਪਏ ਪਗਿ (ਚਰਨੀਂ) ਆਇ ਨਾਮਦੇਅ ਪ੍ਰੀਤਿ ਲਗੀ ‘ਹਰਿ’ ਸੇਤੀ (ਨਾਲ਼); ਲੋਕੁ ਛੀਪਾ ਕਹੈ ਬੁਲਾਇ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ; ‘ਹਰਿ’ (ਨੇ) ਨਾਮਦੇਉ ਲੀਆ ਮੁਖਿ (ਨਾਲ਼) ਲਾਇ ਜਿਤਨੇ ਭਗਤ ‘ਹਰਿ’ (ਦੇ) ਸੇਵਕਾ; ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ; ਜੇ ਕ੍ਰਿਪਾ ਕਰੇ ‘ਹਰਿ’ ਰਾਇ ’’ (ਮਹਲਾ ੪/੭੩੩)

ਉਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬਾਨ ਨੇ ਕਿਸੇ ਸਰੀਰਕ ਰੰਗ-ਭੇਦ ਨੂੰ ਨਾ ਵੇਖਦਿਆਂ ਸਿਧਾਂਤ ਨੂੰ ਸਰਬੋਤਮ ਮੰਨਿਆ। ਆਪਣੇ ਹਮ ਖ਼ਿਆਲੀ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਜਗ੍ਹਾ ਜਗ੍ਹਾ ਤੋਂ ਇਕੱਠਾ ਕਰ ਗੁਰੂ ਗ੍ਰੰਥ ਸਾਹਿਬ ਰੂਪ ਮਾਲ਼ਾ ’ਚ ਪ੍ਰੋਇਆ, ਤਾਂ ਜੋ ਰਹਿੰਦੀ ਦੁਨੀਆਂ ਤੱਕ ਮਾਨਵਤਾ ਲਾਭ ਲੈਂਦੀ ਰਹੇ। ਬ੍ਰਾਹਮਣ ਦੀ ਸੋਚ ਕਿ ਕੇਵਲ ਬ੍ਰਹਮਾ ਦੇ ਮੂੰਹ ’ਚੋਂ ਪੈਦਾ ਹੋਣ ਵਾਲ਼ਾ ਪੰਡਿਤ ਹੀ ਧਰਮ ਦੀ ਗੱਲ ਕਰੇਗਾ, ਝੂਠਾ ਸਿੱਧ ਕਰ ਦਿੱਤਾ। ਇਨ੍ਹਾਂ ਸ਼੍ਰੋਮਣੀ ਭਗਤਾਂ ਨੂੰ ਵਰਣ-ਵੰਡ ਮੁਤਾਬਕ ਨੀਚ ਬਣਾ ਕੇ ਪਿਛਲੇ ਜਨਮ ’ਚ ਉੱਚ ਜਾਤੀ (ਦੇਵਤਿਆਂ) ਦੇ ਅਸ਼ੀਰਵਾਦ ਨਾਲ਼ ਪੈਦਾ ਹੋਏ, ਸਿੱਧ ਕਰਨ ਵਾਲ਼ੀਆਂ ਗ਼ਲਤ ਤੇ ਮਨ-ਘੜਤ ਕਹਾਨੀਆਂ ਨੂੰ ਰੱਦ ਕਰਨ ਲਈ ਗੁਰੂ ਸਾਹਿਬਾਨ ਨੇ ਆਪਣੇ ਸ਼ਬਦਾਂ ਰਾਹੀਂ ਸਪਸ਼ਟ ਕਰ ਦਿੱਤਾ ਕਿ ਇਨ੍ਹਾਂ ਨੇ ਗੁਰੂ ਦੀ ਰਾਹੀਂ ਸਰਬ ਵਿਆਪਕ ਈਸ਼ਵਰ ਦੀ ਬੰਦਗੀ ਕਤੀ ਹੈ, ਨਾ ਕਿ ਕਿਸੇ ਅਖੌਤੀ ਦੇਵਤੇ ਦੇ ਅਸ਼ੀਰਵਾਦ ਨਾਲ਼।

ਜਿਸ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ’ ’ਚ ਬਿਰਾਜਮਾਨ 6 ਗੁਰੂ ਸਾਹਿਬਾਨ ਤੋਂ ਇਲਾਵਾ 29 ਹੋਰ ਮਹਾਂ ਪੁਰਸ਼ਾਂ ਨੂੰ ਵਿਸ਼ੇਸ਼ਤਾ ਮਿਲੀ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਤਿਸੰਗੀ ਰਬਾਬੀ (ਭਾਈ ਮਰਦਾਨਾ ਜੀ) ਦਾ ਨਾਂ ਆਪਣੀ ਬਾਣੀ ’ਚ (3 ਸ਼ਬਦਾਂ ਦੇ ਸਿਰਲੇਖ ਵਜੋਂ) ਦਰਜ ਕਰਕੇ ਉਨ੍ਹਾਂ ਦੀ ਗੁਰੂ ਨਾਲ਼ ਨੇੜਤਾ ਨੂੰ ਇਤਿਹਾਸਕ ਬਣਾ ਦਿੱਤਾ। ਮਰਦਾਨਾ ਜੀ ਮੁਸਲਮਾਨ ਜਾਤੀ ਨਾਲ਼ ਸਬੰਧਿਤ ਸਨ, ਜਿਨ੍ਹਾਂ ਦਾ ਧਾਰਮਿਕ ਵਿਸ਼ਵਾਸ ਬਹਿਸ਼ਤ ’ਚ ਸੋਮਰਸ (ਸ਼ਰਾਬ) ਪਿਲਾਉਂਦਾ ਹੈ। ਗੁਰੂ ਸਾਹਿਬ ਨੇ ਤਿੰਨੇ ਸ਼ਬਦਾਂ ’ਚ ਭੀ ਸਦੀਵੀ ਨਸ਼ਾ ਦੇਣ ਵਾਲ਼ੀ ਮਸਤੀ (ਨਾਮ ਰਸ) ਨੂੰ ਮਿਸਾਲ ਬਣਾਇਆ। ਇਨ੍ਹਾਂ ਸ਼ਬਦਾਂ ਦੇ ਸਿਰਲੇਖ ’ਚ ਭਾਵੇਂ ‘ਮਰਦਾਨਾ’ ਸ਼ਬਦ ਹੈ, ਪਰ ਸ਼ਬਦ ਦੇ ਅੰਤ ’ਚ ‘ਨਾਨਕ’ ਮੋਹਰ ਹੀ ਹੈ; ਜਿਵੇਂ ਕਿ

(1). ਸਲੋਕੁ ਮਰਦਾਨਾ ੧ ਕਲਿ ਕਲਵਾਲੀ, ਕਾਮੁ ਮਦੁ; ਮਨੂਆ ਪੀਵਣਹਾਰੁ ਕ੍ਰੋਧ ਕਟੋਰੀ ਮੋਹਿ (ਮੋਹ ਨਾਲ਼) ਭਰੀ; ਪੀਲਾਵਾ ਅਹੰਕਾਰੁ ਮਜਲਸ ਕੂੜੇ ਲਬ ਕੀ; ਪੀ ਪੀ ਹੋਇ ਖੁਆਰੁ ਕਰਣੀ ਲਾਹਣਿ, ਸਤੁ ਗੁੜੁ; ਸਚੁ ਸਰਾ ਕਰਿ ਸਾਰੁ ਗੁਣ ਮੰਡੇ ਕਰਿ ਸੀਲੁ ਘਿਉ; ਸਰਮੁ ਮਾਸੁ ਆਹਾਰੁ ਗੁਰਮੁਖਿ ਪਾਈਐ ਨਾਨਕਾ ! ਖਾਧੈ ਜਾਹਿ ਬਿਕਾਰ ਪਦ ਅਰਥ : ਕਲਿ ਕਲਵਾਲੀ-ਕਲਿਯੁਗੀ ਸ਼ਰਾਬ ਮੱਟੀ। ਮਦੁ-ਸ਼ਰਾਬ। ਮਜਲਸ-ਮਹਿਫ਼ਲ। ਸਰਾ-ਸ਼ਰਾਬ। ਸਾਰੁ-ਸ੍ਰੇਸ਼ਟ। ਮੰਡੇ-ਰੋਟੀ। ਸੀਲੁ-ਸਹਿਨਸ਼ੀਲਤਾ। ਸਰਮੁ-ਮਿਹਨਤ।

(2+3 ਸਲੋਕ). ਮਰਦਾਨਾ ੧ ਕਾਇਆ ਲਾਹਣਿ, ਆਪੁ ਮਦੁ; ਮਜਲਸ ਤ੍ਰਿਸਨਾ ਧਾਤੁ ਮਨਸਾ ਕਟੋਰੀ ਕੂੜਿ ਭਰੀ; ਪੀਲਾਏ ਜਮਕਾਲੁ ਇਤੁ ਮਦਿ+ਪੀਤੈ (ਨਾਲ਼) ਨਾਨਕਾ ! ਬਹੁਤੇ ਖਟੀਅਹਿ ਬਿਕਾਰ ਗਿਆਨੁ ਗੁੜੁ, ਸਾਲਾਹ ਮੰਡੇ, (ਰੱਬੀ) ਭਉ ਮਾਸੁ ਆਹਾਰੁ ਨਾਨਕ ! ਇਹੁ ਭੋਜਨੁ ਸਚੁ ਹੈ; ਸਚੁ ਨਾਮੁ ਆਧਾਰੁ ਕਾਂਯਾਂ ਲਾਹਣਿ, ਆਪੁ ਮਦੁ; ਅੰਮ੍ਰਿਤ ਤਿਸ ਕੀ ਧਾਰ ਸਤਸੰਗਤਿ ਸਿਉ ਮੇਲਾਪੁ ਹੋਇ; ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਬਿਕਾਰ (ਮਹਲਾ ੧/੫੫੩) ਪਦ ਅਰਥ : ਆਪੁ ਮਦੁ-ਹੰਕਾਰ ਸ਼ਰਾਬ। ਤ੍ਰਿਸਨਾ ਧਾਤੁ- ਤ੍ਰਿਸਨਾ ਦੀ ਖਿੱਚ। ਇਤੁ ਮਦਿ+ਪੀਤੈ-ਇਹ ਨਸ਼ਾ ਪੀਣ ਨਾਲ਼। ਗਿਆਨੁ ਗੁੜੁ-ਰੱਬੀ ਗਿਆਨ ਗੁੜ। ਮੰਡੇ-ਰੋਟੀ।

ਬ੍ਰਾਹਮਣ ਵਰਗੀ ਅਵਿਕਸਤ ਸੰਤ ਸਮਾਜ ਸੋਚ ਨੇ ਉਕਤ ਤਿੰਨੇ ਸ਼ਬਦ ‘ਮਰਦਾਨਾ’ ਜੀ ਦੀ ਰਚਨਾ ਮੰਨੇ ਹਨ ਜਦਕਿ ‘ਨਾਨਕ’ ਮੋਹਰ ਸਪਸ਼ਟ ਸੰਕੇਤ ਦਿੰਦੀ ਹੈ ਕਿ ਇਹ ਬਾਣੀ ਗੁਰੂ ਨਾਨਕ ਜੀ ਦੀ ਹੈ। ਗੁਰਬਾਣੀ ਅੰਦਰ ਭਗਤ ਸੂਰਦਾਸ ਜੀ ਦੇ ਸਬੰਧ ’ਚ ਭੀ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਬਦ ਹੈ। ਜਿਸ ਦੇ ਸਿਰਲੇਖ ਅਤੇ ਸਮਾਪਤੀ ਯਾਨੀ ਦੋਵੇਂ ਜਗ੍ਹਾ ‘ਸੂਰਦਾਸ’ ਮੋਹਰ ਹੈ, ਫਿਰ ਭੀ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੀ ਮੰਨਿਆ ਜਾਂਦਾ ਹੈ, ਜੋ ਕਿ ਸਹੀ ਭੀ ਹੈ; ਜਿਵੇਂ ਕਿ ਸਿਰਲੇਖ ਹੈ, ‘‘ਸਾਰੰਗ ਮਹਲਾ ੫ ਸੂਰਦਾਸ ’’ ਅਤੇ ਸ਼ਬਦ ਦੇ ਅੰਤ ’ਚ ਹੈ ‘‘ਸੂਰਦਾਸ  ! ਮਨੁ ਪ੍ਰਭਿ+ਹਥਿ (’ਚ) ਲੀਨੋ; ਦੀਨੋ ਇਹੁ ਪਰਲੋਕ ’’ (ਮਹਲਾ ੫/੧੨੫੩) ਸੋ ਇੱਥੇ ‘ਨਾਨਕ’ ਮੋਹਰ ਨਹੀਂ, ਫਿਰ ਭੀ ਸ਼ਬਦ; ਗੁਰੂ ਅਰਜਨ ਸਾਹਿਬ ਜੀ ਦਾ ਮੰਨਿਆ ਗਿਆ, ਜੋ ਕਿ ਸਹੀ ਹੈ, ਪਰ ਉਕਤ ਤਿੰਨੇ ਸ਼ਬਦਾਂ ਦੇ ਕੇਵਲ ਸਿਰਲੇਖ ’ਚ ‘ਸਲੋਕ ਮਰਦਾਨਾ ੧’ ਹੈ, ਫਿਰ ਭੀ ਤਿੰਨੇ ਸ਼ਬਦ ਮਰਦਾਨਾ ਜੀ ਦੇ ਮੰਨ ਲਏ, ਜੋ ਸਿੱਖ ਦੀ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਹੈ। ਅਸਲ ’ਚ ਇਹ ਸਿਰਲੇਖ ਹੈ ‘ਸਲੋਕ ਮਰਦਾਨਾ, ਮਹਲਾ ੧’ । ਜੇਕਰ ‘ਮਰਦਾਨਾ ਪਹਿਲਾ’ ਸਮਝੀਏ ਤਾਂ ‘ਮਰਦਾਨਾ ਦੂਜਾ’ ਜਾਂ ਤੀਜਾ ਭੀ ਹੋਣਾ ਚਾਹੀਦਾ ਸੀ, ਜੋ ਕਿ ਨਹੀਂ ਹੈ।

ਭਾਈ ਮਰਦਾਨਾ ਜੀ ਵਾਙ ਆਪਣੇ ਇੱਕ ਹੋਰ ਸਤਿਸੰਗੀ ਭਾਈ ਲਾਲੋ ਜੀ ਦੇ ਵਜੂਦ ਨੂੰ ਭੀ ਇਤਿਹਾਸਕ ਬਣਾਉਣ ਲਈ ਗੁਰੂ ਨਾਨਕ ਸਾਹਿਬ ਨੇ ਆਪਣੇ ਇੱਕ ਸ਼ਬਦ ’ਚ 7 ਵਾਰ ‘ਵੇ ਲਾਲੋ’ ਕਿਹਾ ਹੈ। ਇਨ੍ਹਾਂ ਨੂੰ ਭੀ ਬ੍ਰਾਹਮਣੀ ਸੋਚ ਤਰਖਾਣ (ਨੀਚ) ਮੰਨਦੀ ਹੈ, ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ ! ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ, ਵੇ ਲਾਲੋ ! ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ ! ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ (ਫੇਰੇ, ਨਿਕਾਹ) ਪੜੈ ਸੈਤਾਨੁ, ਵੇ ਲਾਲੋ ! ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ, ਵੇ ਲਾਲੋ ! ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ, ਵੇ ਲਾਲੋ ! ਖੂਨ ਕੇ ਸੋਹਿਲੇ ਗਾਵੀਅਹਿ ਨਾਨਕ  ! ਰਤੁ (ਖ਼ੂਨ) ਕਾ ਕੁੰਗੂ (ਕੇਸਰ) ਪਾਇ, ਵੇ ਲਾਲੋ ! ’’ ਮਹਲਾ ੧/੭੨੩)

ਸੋ ਗੁਰੂ ਸਾਹਿਬਾਨ ਨੇ ਜਿੱਥੇ ਨਿਰੋਲ ਸੱਚ-ਸਿਧਾਂਤ ਨੂੰ ਮਨੁੱਖਤਾ ਦੇ ਭਲੇ ਲਈ ਪ੍ਰਗਟ ਕੀਤਾ, ਓਥੇ ਕਈ ਹਮਖ਼ਿਆਲੀ ਭਗਤਾਂ ਤੇ ਭੱਟਾਂ ਦੀ ਬਾਣੀ ਅਤੇ ਆਪਣੇ ਕੁੱਝ ਅਤਿ ਪਿਆਰਿਆਂ ਦੀ ਯਾਦ ਨੂੰ ਭੀ ਸੰਭਾਲ਼ਿਆ ਹੈ। ‘ਗੁਰੂ ਗ੍ਰੰਥ ਸਾਹਿਬ’ ਦਾ ਮੁਕੰਮਲ ਵਿਸ਼ਲੇਸ਼ਣ ਕਰਨਾ ਬੜਾ ਮੁਸ਼ਕਲ ਹੈ, ਪਰ ਸੰਖੇਪ ’ਚ ਇਹੀ ਕਹਿ ਸਕਦੇ ਹਾਂ ਕਿ ਮਨੁੱਖ ਦੇ ਜਨਮ ਤੋਂ ਲੈ ਕੇ ਮੁਕਤੀ ਤੱਕ ਦੇ ਸਫ਼ਰ ਨੂੰ ਸੁਖਾਲਾ ਤੇ ਸਫਲ ਬਣਾਇਆ ਗਿਆ ਹੈ ਤਾਂ ਜੋ ਮਨੁੱਖ; ਆਪਣੇ ਅਧਿਕਾਰਾਂ ਨੂੰ ਸਮਝੇ, ਇੱਜ਼ਤ ਨਾਲ਼ ਪਰਵਾਰਕ ਤੇ ਸਮਾਜਿਕ ਫ਼ਰਜ਼ ਨਿਭਾ ਸਕੇ। ਇਸ ਧਰਤੀ ’ਤੇ ਮਨੁੱਖ ਹੀ ਸਿਰਮੌਰ ਪ੍ਰਾਣੀ ਹੈ, ‘‘ਅਵਰ ਜੋਨਿ; ਤੇਰੀ ਪਨਿਹਾਰੀ (ਸੇਵਾ ਕਰਨ ਲਈ) ਇਸੁ ਧਰਤੀ ਮਹਿ; ਤੇਰੀ ਸਿਕਦਾਰੀ (ਚੌਧਰੀ)’’ (ਮਹਲਾ ੫/੩੭੪)

ਸਮੂਹ ਗੁਰਬਾਣੀ ਨੂੰ ਸੰਪਾਦਨਾ ਕਰਨ ਉਪਰੰਤ ਭੀ ਅੰਤ ’ਚ ਕਰਤਾਰ ਦਾ ਧੰਨਵਾਦ ਕੀਤਾ ਗਿਆ ਹੈ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ’’ (ਮਹਲਾ ੫/੧੪੨੯) ਭਾਵੇਂ ਕਿ ਇਹ ਬੋਲ; ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਬੋਲਾਂ ‘‘ਸਭਿ ਗੁਣ (ਉਪਕਾਰ) ਤੇਰੇ; ਮੈ ਨਾਹੀ ਕੋਇ ਵਿਣੁ ਗੁਣ (ਮਿਹਰ) ਕੀਤੇ; ਭਗਤਿ ਨ ਹੋਇ ’’ (ਜਪੁ) ਨਾਲ਼ ਵਰਗੇ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ’ਚ ਇਨ੍ਹਾਂ ਨੂੰ ਦੁਹਰਾਉਣਾ, ਸਿੱਧ ਕਰਦਾ ਹੈ ਕਿ ਗੁਰੂ ਸਾਹਿਬਾਨ ਹਰ ਕਾਰਜ ਦਾ ਮਹੱਤਵ; ਸਭ ਕੁੱਝ ਕਰਨ ਤੇ ਕਰਾਉਣ ਵਾਲ਼ੇ ਮਾਲਕ ਨੂੰ ਹੀ ਦੇਣਾ ਚਾਹੁੰਦੇ ਹਨ ਤਾਂ ਜੋ ਰਹਿੰਦੀ ਦੁਨੀਆਂ ਤੱਕ ਮਨੁੱਖ; ਰੱਬ ਦੀ ਰਜ਼ਾ ਨੂੰ ਸਵੀਕਾਰਨਾ ਚੇਤੇ ਰੱਖਣ।

ਇਨ੍ਹਾਂ ਤਿੰਨੇ ਭਾਗਾਂ ’ਚ ਵਿਚਾਰੇ ਗਏ ਸਾਰੇ ਅਨਧਰਮਾਂ ਦੇ ਰਹਿਬਰਾਂ ਨੂੰ ਰੱਬੀ ਨਾਦ, ਉਮਰ ਦੇ ਲਗਭਗ 40 ਸਾਲਾਂ ਉਪਰੰਤ ਨਾਜ਼ਿਲ ਹੋਏ, ਪਰ ਗੁਰੂ ਨਾਨਕ ਸਾਹਿਬ ਜੀ ਨੇ 11 ਸਾਲ ਦੀ ਉਮਰ ’ਚ ਪਿਤਾ-ਪੁਰਖੀ ਰਹੁ-ਰੀਤ (ਜਨੇਊ ਧਾਰਨ) ਨੂੰ ਅਸਵੀਕਾਰ ਕਰਕੇ ਆਪਣੀ ਚੇਤਨਾ ਨੂੰ ਸਮੂਹ ਸਮਾਜਿਕ ਭਾਈਚਾਰੇ ਦੇ ਸਨਮੁਖ ਸਾਬਤ ਕਰ ਦਿੱਤਾ ਸੀ। ਇਸ ਤੋਂ ਭੀ ਪਹਿਲਾਂ 3 ਅਧਿਆਪਕਾਂ (7 ਸਾਲ ਦੀ ਉਮਰ ’ਚ ਗੋਪਾਲ ਪੰਡਿਤ ਪਾਸੋਂ ਹਿੰਦੀ ਪੜ੍ਹਨ ਸਮੇਂ, 9 ਸਾਲ ਦੀ ਉਮਰ ’ਚ ਪੰਡਿਤ ਬ੍ਰਿਜਲਾਲ ਪਾਸੋਂ ਸੰਸਕ੍ਰਿਤ ਪੜ੍ਹਨ ਸਮੇਂ ਅਤੇ 13 ਸਾਲ ਦੀ ਉਮਰ ’ਚ ਫ਼ਾਰਸੀ ਤਾਲੀਮ ਲੈਣ ਲਈ ਮੌਲਵੀ ਕੁਤਬੁਦੀਨ) ਪਾਸੋਂ ਭੀ ‘ਬ੍ਰਹਮ ਗਿਆਨੀ ਨਾਨਕ’ ਦੀਆਂ ਰਿਪੋਰਟਾਂ ਪਿਤਾ ਜੀ ਨੂੰ ਮਿਲੀ ਰਹੀਆਂ ਸਨ।  23 ਅਗਸਤ 1507 ਈ: ਭਾਵ 38 ਸਾਲ ਦੀ ਉਮਰ ’ਚ ਵੇਈ ਨਦੀ ਵਾਲ਼ੀ ਘਟਨਾ ਉਪਰੰਤ ਤਾਂ ਬਾਬੇ ਨਾਨਕ ਨੂੰ ‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ’’ ਦੀ ਪੁਕਾਰ ਸੁਣਾਈ ਦਿੰਦੀ ਪਈ ਸੀ।

ਰਵਾਇਤੀ ਧਾਰਮਿਕ ਗ੍ਰੰਥਾਂ ਅਤੇ ਗੁਰੂ ਗ੍ਰੰਥ ਸਾਹਿਬ ’ਚ ਮੂਲ ਅੰਤਰ ਇਹ ਹੈ ਕਿ ਅਨ ਧਰਮਾਂ ਦੇ ਕਿਸੇ ਭੀ ਰਹਿਬਰ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ ਤੇ ਨਾ ਹੀ ਆਪਣਾ ਕੋਈ ਉਤਰਾਧਿਕਾਰੀ ਥਾਪਿਆ ਜਦਕਿ ਗੁਰਬਾਣੀ ਸਪਸ਼ਟ ਕਰਦੀ ਹੈ ਕਿ ਗੁਰੂ ਨਾਨਕ ਜੀ ਤੋਂ ਇਲਾਵਾ ਸਾਰੇ ਹੀ ਬਾਣੀਕਾਰਾਂ ਨੇ ਗੁਰੂ ਧਾਰਨ ਕੀਤਾ ਹੈ। ਨਾਨਕ ਜੋਤਿ ਨੇ ਆਪਣੇ 10 ਉੱਤਰਾਧਿਕਾਰੀ ਜੀਵਦਿਆਂ ਹੀ ਚੁਣੇ ਹਨ, ‘‘ਸਹਿ (ਨੇ) ਟਿਕਾ ਦਿਤੋਸੁ; ਜੀਵਦੈ ’’ (ਬਲਵੰਡ ਸਤਾ ਜੀ/੯੬੬) ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਾਰੀ ਊਰਜਾ (ਰੂਹਾਨੀਅਤ ਪ੍ਰਕਾਸ਼, ਬਲ); ਬਾਕੀ ਗੁਰੂ ਸਾਹਿਬਾਨ ਦੁਆਰਾ ਕੀਤੀ ਗੁਰਮਤਿ ਦੀ ਕਮਾਈ ’ਚ ਬਦਲਿਆ ਹੈ ਭਾਵੇਂ ‘ਗੁਰੂ’ ਸਰੀਰ ਹੋਣ ਜਾਂ ‘ਗੁਰੂ ਗ੍ਰੰਥ ਸਾਹਿਬ’। ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੋਈ ਵੀ ਧਰਮ; ਰੱਬ ਨੂੰ ‘ਕਣ ਕਣ ’ਚ ਵਿਆਪਕ’ ਨਹੀਂ ਮੰਨਦਾ, ਜਿਸ ਦੀ ਮਿਹਰ ਤੇ ਹੁਕਮ ਨਾਲ਼ ਜਗਤ ਵਿਕਾਸ ਕਰਦਾ ਹੈ। ਇਹ ਅਲੌਕਿਕ ਗਿਆਨ ਭੀ ਸਮੂਹ ਬਾਣੀਕਾਰਾਂ ਨੇ ਖ਼ੁਦ ਕਲਮਬੱਧ ਕੀਤਾ ਜਦਕਿ ਬਾਕੀ ਧਰਮਾਂ ਦੇ ਰਹਿਬਰ ਇਹ ਕਾਰਜ ਕਰਨ ’ਚ ਅਸਫਲ ਰਹੇ।

Nanak Gur Santokh Rukh (Maajh Vaar, Pauree 20) Salok Mehla 1, Ang 147

0

ਗੁਰਮਤਿ ਮੁਤਾਬਕ ਆਵਾਗਮਣ

0

ਗੁਰਮਤਿ ਮੁਤਾਬਕ ਆਵਾਗਮਣ

ਗਿਆਨੀ ਅਵਤਾਰ ਸਿੰਘ

ਆਵਾਗਮਣ ਦਾ ਮਤਲਬ ਹੈ ‘ਜਨਮ ਲੈਣਾ ਅਤੇ ਮਰਨਾ’ ਯਾਨੀ ਕਿ ਇੱਕ ਸਰੀਰਕ ਮੌਤ ਉਪਰੰਤ ਇੱਕ ਹੋਰ ਸਰੀਰ ਧਾਰਨ ਕਰਨਾ।  ਭਾਈ ਕਾਹਨ ਸਿੰਘ ਨਾਭਾ ਨੇ (ਮਹਾਨ ਕੋਸ਼ ’ਚ) ਯੂਨਾਨੀ ਇਤਿਹਾਸਕਾਰ ਹੀਰਾਡੋਟਸ (Herodotus॥.  53. 81. 123) ਦੇ ਹਵਾਲੇ ਨਾਲ਼ ਦੱਸਿਆ ਹੈ ਕਿ ਪ੍ਰਾਚੀਨ ਮਿਸਰੀ, ਯਹੂਦੀ, ਇਸਾਈ, ਇਸਲਾਮ ਅਤੇ ਹੋਰ ਮਤਾਵਲੰਬੀ ਆਵਾਗਮਨ ਨੂੰ ਮੰਨਦੇ ਸਨ। ਯੂਨਾਨੀ ਤੱਤ੍ਵਵੇਤਾ ਅਤੇ ਨਵੀਨ ਬ੍ਰਹਮਵੇਤਾ ਭੀ ਇਸ ਸਿਧਾਂਤ ਨੂੰ ਮੰਨਦੇ ਹਨ। ‘ਬੌਧੀ, ਜੈਨੀ, ਹਿੰਦੂ ਅਤੇ ਸਿੱਖ ਭੀ ਆਵਾਮਗਣ ’ਚ ਵਿਸ਼ਵਾਸ ਰੱਖਦੇ ਹਨ। ਸਿਆਣਿਆਂ ਨੇ ਆਵਾਗਮਣ ਨੂੰ ਤਿੰਨ ਭੇਦਾਂ ’ਚ ਵੰਡਿਆ ਹੈ :

(ੳ). ਜਦ ਬੱਚਾ ਜਨਮ ਲੈਂਦਾ ਹੈ ਤਾਂ ਰੱਬ ਉਸੇ ਸਮੇਂ ਆਤਮਾ ਨਹੀਂ ਸਿਰਜਦਾ ਕਿਉਂਕਿ ਇਹ ਪਹਿਲਾਂ ਤੋਂ ਵਿਦੇਹ ਦਸ਼ਾ ’ਚ ਮੌਜੂਦ ਹੁੰਦੈ। ਸਰੀਰ ਧਾਰਨਾ; ਇਸ ਲਈ ਪਹਿਲਾ ਮੌਕਾ ਹੁੰਦੈ [ਨੋਟ : ਯਾਨੀ ਕਿ ਆਤਮਾ ਨਾਲ਼ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ’’  ਰੂਪ ਮੈਲ਼ ਨਹੀਂ ਹੈ] ਅਤੇ ਮਰਨ ਉਪਰੰਤ ਭੀ ਕੋਈ ਹੋਰ ਸਰੀਰ ਨਹੀਂ ਧਾਰੇਗਾ [ਨੋਟ : ਯਾਨੀ ਕਿ ਮਨੁੱਖ ਦੁਆਰਾ ਕੀਤੇ ਕੰਮ ਦਾ ਕੋਈ ਲੇਖਾ-ਜੋਖਾ ‘‘ਲੇਖਾ ਰਬੁ ਮੰਗੇਸੀਆ; ਬੈਠਾ ਕਢਿ ਵਹੀ ’’ (ਮਹਲਾ /੯੫੩) ਨਹੀਂ ਮੰਗਿਆ ਜਾਏਗਾ] ਇਸ ਸਿਧਾਂਤ ਦਾ ਨਾਮ ‘ਪੂਰਵਅਸਤਿਤ੍ਵ’ (the doctrine of Pre existence) ਹੈ।

(ਅ). ਆਤਮਾ ਇਸ ਸਰੀਰ ਤੋਂ ਪਹਿਲਾਂ ਕੋਟਿਨ ਕੋਟਿ ਮਨੁੱਖ, ਪਸ਼ੂ, ਪੰਖੀ, ਬਿਰਛ ਆਦਿਕ ਜੂਨੀਆਂ ਵਿੱਚ ਭ੍ਰਮਣ ਕਰਦਾ ਰਿਹਾ ਹੈ, ਅਰ ਮੌਜੂਦਾ ਸਰੀਰ ਤਿਆਗਣ ਮਗਰੋਂ ਭੀ ਮੁੜ ਮਨੁੱਖ ਜੂਨੀ ਵਿੱਚ ਆਉਣ ਤੋਂ ਪਹਿਲਾਂ (ਨਿਗੁਰਾ ਬੰਦਾ) ਕਈ ਪਸ਼ੂ, ਪੰਖੀ, ਬਿਰਛ ਆਦਿਕ ਜੂਨੀਆਂ ਵਿੱਚ ਜਨਮ ਲਏਗਾ। ਇਸ ਸਿਧਾਂਤ ਦਾ ਨਾਮ ਤਨਾਸੁਖ਼ ਅਥਵਾ ਯਥਾਰਥ ਆਵਾਗਮਨ (transmigration or metempsychosis) ਹੈ। [ਨੋਟ : ਇਸ ਸਿਧਾਂਤ ਨੂੰ ਗੁਰਬਾਣੀ ’ਚ ਇਉਂ ਬਿਆਨ ਕੀਤੈ ‘‘ਕਈ ਜਨਮ ਭਏ; ਕੀਟ ਪਤੰਗਾ   ਕਈ ਜਨਮ; ਗਜ ਮੀਨ ਕੁਰੰਗਾ (ਹਾਥੀ, ਮੱਛੀ, ਹਿਰਨ)   ਕਈ ਜਨਮ; ਪੰਖੀ ਸਰਪ (ਸੱਪ) ਹੋਇਓ   ਕਈ ਜਨਮ; ਹੈਵਰ (ਚੰਗੇ ਘੋੜੇ) ਬ੍ਰਿਖ ਜੋਇਓ ’’ ਮਹਲਾ /੧੭੬ ]

(ੲ). ਮਨੁੱਖ ਦਾ ਆਤਮਾ ਇਸ ਸਰੀਰ ਤੋਂ ਪਹਿਲੇ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਤਾਂ ਜਨਮ ਲੈਂਦਾ ਰਿਹਾ ਹੈ, ਪਰ ਪਸ਼ੂ, ਪੰਖੀ, ਬਿਰਛ ਆਦਿਕ ਹੋ ਕੇ ਕਦੇ ਨਹੀਂ ਜੰਮਿਆ, ਅਰ ਮੌਜੂਦਾ ਸਰੀਰ ਤਿਆਗਣ ਮਗਰੋਂ ਭੀ ਇਹ ਮੁਕਤ ਹੋਣ ਤਕ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਹੀ ਪੁਨਰ ਜਨਮ ਧਾਰਣ ਕਰੇਗਾ, ਇਸ ਸਿਧਾਂਤ ਦਾ ਨਾਉਂ ਪੁਨਰਭਵ (Re-incarnation) ਹੈ। [ਨੋਟ : ਇਹ ਹਿੰਦੂ ਵਿਸ਼ਵਾਸ ਹੈ, ਨਾ ਕਿ ਗੁਰਮਤਿ। ਇਸ ਲਈ ਔਰਤ ਤੇ ਸੂਦਰ ਨੂੰ ਜਨੇਊ ਨਹੀਂ ਪਾਈਦਾ ਤਾਂ ਜੋ ਅਗਲੇ ਜਨਮ ’ਚ ਇਹ, ਉੱਚ ਜਾਤੀ ਹਿੰਦੂ ਮਰਦ ਬਣ ਕੇ ਮੁਕਤ ਹੋਣ। ਸੰਤ ਸਮਾਜ ਦਾ ਭੀ ਇਹੀ ਮੰਨਣੈ ਤਾਹੀਓਂ ਉਨ੍ਹਾਂ ਨੇ ਪੰਜ ਪਿਆਰਿਆਂ ਨੂੰ ਪਿਛਲੇ ਜਨਮ ’ਚ ਜਾਤੀ ਸੂਚਕ ਪੰਜ ਭਗਤ ਮੰਨਿਆ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹੈ ਅਤੇ ਰੱਬ ’ਚ ਅਭੇਦ ਹੋਣ ਦੀ ਥਾਂ ਹਿੰਦੂ ਸੁਰਗ ਨਗਰੀ ਵਾਙ ਸ਼ਹੀਦ ਨਗਰੀ ਭੀ ਮੰਨੀ ਹੈ।]

ਆਵਾਗਮਣ ਪ੍ਰਤਿ ਵਿਸ਼ਵਾਸ ਰੱਖਣ ਦੇ ਭਾਵੇਂ ਉਕਤ ਤਿੰਨ ਰੂਪ ਹਨ, ਪਰ ਇਹ ਸੱਚ ਹੈ ਕਿ ਇੱਕ ਭੀ ਮੱਤ ਨੇ ਆਵਾਗਮਣ ਨੂੰ ਰੱਦ ਨਹੀਂ ਕੀਤਾ। ਆਵਾਗਮਣ ਨਾਲ਼ ਅਟੁੱਟ ਰਿਸ਼ਤਾ ਆਤਮਾ ਦਾ ਹੁੰਦਾ ਹੈ, ਜਿਸ ਦੇ ਭਿੰਨ ਭਿੰਨ ਨਾਂਵ (ਆਤਮਾ, ਰੂਹ, ਜਿੰਦ, ਜੀਉ, ਜੀਅ, ਜ਼ਮੀਰ, ਜਾਨ, ਮਨ, ਚਿਤ’ ਆਦਿ) ਰੱਖੇ ਗਏ ਹਨ। ਸੋ ਭੌਤਿਕ ਸਰੀਰਾਂ ਅੰਦਰ ਇੱਕ ਸੂਖਮ ਆਤਮਾ ਰੂਪ ਸ਼ਕਤੀ ਮੌਜੂਦ ਹੈ।

ਗੁਰਮਤਿ ਨੇ ਆਵਾਗਮਣ ਦਾ ਮੂਲ; ਬੰਦੇ ਦੁਆਰਾ ਕੀਤੇ ਕਰਮਾਂ ਨੂੰ ਮੰਨਿਆ ਹੈ, ਜੋ ਸੂਖਮ ਆਤਮਾ ’ਤੇ ਚੜ੍ਹੀ ਵਿਕਾਰ ਰੂਪ ਮੈਲ਼ ਹੈ। ਇਸ ਮੈਲ਼ ਨੂੰ ਅਗਲੇ ਜਨਮ ਤੱਕ ਆਤਮਾ ਲੈ ਕੇ ਜਾਂਦਾ ਹੈ। ਇਹ ਆਤਮਾ; ਭੌਤਿਕ ਸਰੀਰ ਵਾਙ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ) ਨਾਲ਼ ਨਹੀਂ ਬਣਿਆ ਹੁੰਦਾ।

ਸਰੀਰ ਅੰਦਰ ਆਤਮਾ, ਮਨ, ਸੁਆਸ, ਦਿਲ, ਦਿਮਾਗ਼; ਅਲੱਗ ਅਲੱਗ ਸ਼ਕਤੀਆਂ ਹਨ, ਨਾ ਕਿ ਇੱਕੋ ਹੀ। ਗੁਰੂ ਸਾਹਿਬਾਨ ਨੇ ‘ਪ੍ਰਾਣ (ਸੁਆਸ), ਮਨ (ਸੰਕਲਪ-ਵਿਕਲਪ) ਅਤੇ ਜੀਉ (ਜਿੰਦ/ਆਤਮਾ/ਰੂਹ) ਅਤੇ ਪਿੰਡ (ਸਰੀਰ) ਨੂੰ ਵੱਖ ਵੱਖ ਮੰਨਿਆ ਹੈ ‘‘ਹਰਿ ਨਾਨਕ ਕਦੇ ਵਿਸਰਉ; ਏਹੁ ਜੀਉ ਪਿੰਡੁ ਤੇਰਾ ਸਾਸੁ (ਸੁਆਸ) (ਮਹਲਾ /੫੨), ਹਰਿ ਜੀਉ ਨਾਹੁ (ਹਰੀ ਖਸਮ ਜੀ) ਮਿਲਿਆ; ਮਉਲਿਆ (ਖਿੜਿਆ) ਮਨੁ, ਤਨੁ, ਸਾਸੁ, ਜੀਉ (ਜਿੰਦ) (ਮਹਲਾ /੯੨੭), ਜੀਉ, ਪਿੰਡੁ, ਪ੍ਰਾਣ, ਸਭਿ ਤਿਸ ਕੇ; ਘਟਿ ਘਟਿ ਰਹਿਆ ਸਮਾਈ (ਮਹਲਾ /੧੨੬੦), ਜੀਉ, ਮਨੁ, ਤਨੁ, ਪ੍ਰਾਣ ਪ੍ਰਭ ਕੇ; ਤੂ ਆਪਨ ਆਪੁ ਨਿਵਾਰਿ ’’ (ਮਹਲਾ /੧੦੦੭), ਗੁਰੂ ਅਮਰਦਾਸ ਜੀ ਨੇ ‘ਜੀਉ’ (ਆਤਮਾ) ਦੀ ਸਰੀਰ ਅੰਦਰ ਮੌਜੂਦਗੀ ਨੂੰ ਇਉਂ ਸਪਸ਼ਟ ਕੀਤਾ ‘‘ਹਰਿ (ਨੇ), ਜੀਉ ਗੁਫਾ (ਸਰੀਰ) ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ’’ (ਅਨੰਦ/ਮਹਲਾ /੯੨੨) ਗੁਰੂ ਅਰਜਨ ਸਾਹਿਬ ਅਤੇ ਭਗਤ ਕਬੀਰ ਜੀ ਨੇ ਇਸ ਬਾਰੇ ਇਉਂ ਕਿਹਾ ‘‘ਜੀਉ ਪਾਇ (ਕੇ) ਪਿੰਡੁ ਜਿਨਿ ਸਾਜਿਆ; ਦਿਤਾ ਪੈਨਣੁ ਖਾਣੁ (ਮਹਲਾ /੬੧੯), ਜਿਨਿ ਪ੍ਰਭਿ (ਨੇ), ਜੀਉ ਪਿੰਡੁ ਥਾ ਦੀਆ; ਤਿਸ ਕੀ ਭਾਉ ਭਗਤਿ ਨਹੀ ਸਾਧੀ ’’ (ਭਗਤ ਕਬੀਰ/੯੭੧)

ਚੇਤੇ ਰਹੇ ਕਿ ‘ਆਤਮਾ’ ਅਤੇ ‘ਜੀਉ’ ਇੱਕ ਵਚਨ ਪੁਲਿੰਗ ਨਾਂਵ ਹਨ ਅਤੇ ਗੁਰਬਾਣੀ ਲਿਖਤ ਮੁਤਾਬਕ ‘ਜੀਉ, ਭਉ (ਡਰ), ਭਾਉ (ਪ੍ਰੇਮ), ਨਾਉ’ ਯਾਨੀ ਕਿ ਅੰਤ ‘ਉ’ ਇੱਕ ਵਚਨ ਨਾਂਵਾਂ ਨਾਲ਼ ਸੰਬੰਧਕੀ ‘ਕਾ, ਕੇ, ਕੀ, ਨੋ’ ਆਇਆਂ ‘ਜੀਉ ਕੀ, ਭਉ ਕੇ, ਭਾਉ ਕਾ, ਨਾਉ ਨੋ’ ਨਹੀਂ ਲਿਖਿਆ ਹੁੰਦਾ ਬਲਕਿ ‘ਜੀਅ ਕੀ, ਭੈ ਕੇ, ਭਾਵ ਕਾ, ਨਾਵ ਨੋ’ ਹੁੰਦਾ ਹੈ; ਜਿਵੇਂ ‘‘ਗੁਹਜ (ਗੁਪਤ) ਗਲ ਜੀਅ ਕੀ, ਕੀਚੈ ਸਤਿਗੁਰੂ ਪਾਸਿ; ਤਾ ਸਰਬ ਸੁਖੁ ਪਾਈਐ (ਮਹਲਾ /੮੫੦), ਗੁਰ ਕੇ ਭੈ ਕੀ; ਸਾਰ ਜਾਣਹਿ (ਮਹਲਾ /੧੦੫੪), ਹਉ ਵਾਰੀ ਹਉ ਵਾਰਣੈ; ਕੁਰਬਾਣੁ ਤੇਰੇ ਨਾਵ ਨੋ (ਤੋਂ)’’ (ਮਹਲਾ /੭੧), ਪਰ ਜੇਕਰ ਇਨ੍ਹਾਂ ਨਾਲ਼ ਕੋਈ ਸੰਬੰਧਕੀ ਚਿੰਨ੍ਹ ਨਾ ਹੋਵੇ ਤਾਂ ਇਹ ਬਹੁ ਵਚਨ ਹੁੰਦੇ ਹਨ; ਜਿਵੇਂ ‘‘ਮੋਹਨੀ ਮਹਾ ਬਚਿਤ੍ਰਿ ਚੰਚਲਿ; ਅਨਿਕ ਭਾਵ (ਨਖ਼ਰੇ) ਦਿਖਾਵਏ ’’ (ਮਹਲਾ /੮੪੭), ਅਸੰਖ ਨਾਵ; ਅਸੰਖ ਥਾਵ (ਜਪੁ), ਗੁਰ ਕੀ ਸਰਣਿ ਪਏ, ਭੈ (ਦੁਨਿਆਵੀ ਡਰ) ਨਾਸੇ.. (ਮਹਲਾ /੬੧੫), ਹੁਕਮੀ ਹੋਵਨਿ ਜੀਅ (ਜੀਵ).. (ਜਪੁ), ਸਭਿ ਜੀਅ ਤੁਮਾਰੇ ਜੀ  ! ਤੂੰ ਜੀਆ ਕਾ ਦਾਤਾਰਾ (ਮਹਲਾ /੩੪੮), ਸੋ ਕਿਉ ਮਨਹੁ ਵਿਸਾਰੀਐ; ਜਾ ਕੇ ਜੀਅ ਪਰਾਣ (ਮਹਲਾ /੧੬), ਸੋ ਕਿਉ ਵਿਸਰੈ; ਜਿਸ ਕੇ ਜੀਅ ਪਰਾਨਾ (ਮਹਲਾ /੧੫੯)

ਨੋਟ : ਉਕਤ ਅੰਤਮ ਦੋ ਵਾਕਾਂ ’ਚ ‘ਜੀਅ ਪਰਾਣ’ ਬਹੁ ਵਚਨ ਹਨ ਤੇ ਅਰਥ ਹਨ ‘ਬਹੁਤੇ ਜਿੰਦ ਅਤੇ ਬਹੁਤੇ ਸੁਆਸ’।

ਗੁਰਮਤਿ ਨੇ ਆਤਮਾ ਅਤੇ ਸਰਵ ਵਿਆਪਕ ਰੱਬੀ ਜੋਤਿ ਨੂੰ ਇੱਕ ਹੀ ਮੰਨਿਆ ਹੈ। ਸਰੀਰ (ਜੀਵ) ਨਾਲ਼ ਆਤਮਾ ਦਾ ਮੇਲ਼ ਹੋਣ ਕਾਰਨ ਇਸ ਨੂੰ ਜੀਵਾਤਮਾ ਕਿਹਾ ਗਿਐ। ਜੀਵਾਤਮਾ ’ਤੇ ਬੰਦੇ ਦੁਆਰਾ ਕੀਤੇ ਕਰਮਾਂ ਦੀ ਚੜ੍ਹੀ ਮੈਲ਼; ਬੰਦੇ ਦਾ ਭਾਗ ਹੈ, ਨਸੀਬ ਹੈ, ਇਸ ਨੂੰ ਧੋਣ ਨਾਲ਼ ਪਰਮ ਆਤਮਾ (ਸ਼ੁੱਧ ਆਤਮਾ/ਪਰਾਤਮਾ) ਨਾਲ਼ ਅਭੇਦ ਹੋ ਜਾਈਦਾ ਹੈ। ਇਹ ਆਵਾਗਮਣ ਤੋਂ ਮੁਕਤੀ ਹੈ। ਗੁਰੂ ਵਚਨ ਹਨ :

ਆਤਮ ਮਹਿ ਰਾਮੁ; ਰਾਮ ਮਹਿ ਆਤਮੁ; ਚੀਨਸਿ ਗੁਰ ਬੀਚਾਰਾ ॥ (ਮਹਲਾ ੧/੧੧੫੩)

ਚੀਨਸਿ-ਸਮਝ ਹੁੰਦੀ ਹੈ।

ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ॥ (ਮਹਲਾ ੧/੪੨੧) ਪਰਮਾਤਮੁ-ਰੱਬ ਦਾ ਰੂਪ।

ਅੰਤਰ ਆਤਮੈ ਜੋ ਮਿਲੈ; (ਰੱਬ ਨਾਲ਼) ਮਿਲਿਆ ਕਹੀਐ ਸੋਇ ॥ (ਮਹਲਾ ੨/੭੯੧)

ਸਬਦੁ ਚੀਨਿ੍ ਆਤਮੁ ਪਰਗਾਸਿਆ; ਸਹਜੇ ਰਹਿਆ ਸਮਾਈ ॥ (ਮਹਲਾ ੩/੭੫੩)

ਅਰਥ : ਗੁਰੂ ਸ਼ਬਦ ਨੂੰ ਸਮਝ ਕੇ ਆਤਮਾ ਉੱਜਲ ਹੋ ਗਿਆ, ਆਤਮਾ ’ਤੇ ਚੜ੍ਹੀ ਮੈਲ਼ ਲਹਿ ਗਈ ਤੇ ਰੱਬ ਵਿੱਚ ਅਚਨਚੇਤ ਸਮਾ ਗਿਆ ਯਾਨੀ ਜੀਵਾਤਮਾ ਤੇ ਰੱਬੀ ਜੋਤਿ; ਇਕ-ਮਿਕ ਹੋ ਗਏ।

ਆਤਮ ਦੇਉ, ਦੇਉ ਹੈ ਆਤਮੁ; ਰਸਿ ਲਾਗੈ ਪੂਜ ਕਰੀਜੈ ॥ (ਮਹਲਾ ੪/੧੩੨੫)

ਅਰਥ : ਆਤਮਾ ਹੀ ਅਸਲ ਦੇਵਤਾ ਹੈ ਯਾਨੀ ਜੋਤਿ ਸਰੂਪ ਰੱਬ ਹੈ, ਰੱਬ ਹੀ ਜੀਵਾਤਮਾ ਹੈ। ਉਸ ਦੇ ਪਿਆਰ ’ਚ ਭਿੱਜ ਕੇ ਕੀਤੀ ਬੰਦਗੀ ਹੀ ਅਸਲ ਬੰਦਗੀ ਅਖਵਾਉਂਦੀ ਹੈ।

ਆਤਮਾ; ਰੱਬ ਵਾਙ ਅਮਰ ਹੈ, ਜੋ ਕਦੇ ਨਾਸ਼ ਨਹੀਂ ਹੁੰਦਾ; ਜਿਵੇਂ ਕਾਗਜ਼ ’ਤੇ ਲਿਖਿਆ ਨਹੀਂ ਮਿਟਦਾ ‘‘ਕਹੁ ਕਬੀਰ ਇਹੁ ਰਾਮ ਕੀ ਅੰਸੁ (ਜੋਤ) ਜਸ ਕਾਗਦ ਪਰ ਮਿਟੈ ਮੰਸੁ (ਸਿਆਹੀ)’’ (ਭਗਤ ਕਬੀਰ/੮੭੧) ਆਤਮਾ ’ਤੇ ਚੜ੍ਹੀ ਮੈਲ਼ ਨੂੰ ਅੰਤਹਿਕਰਣ ਕਿਹਾ ਹੈ। ਇਸ ਅੰਦਰਲੀ ਇੰਦ੍ਰੀ ਮੁਤਾਬਕ ਜੀਵ ਦਾ ਸੁਭਾਅ ਬਣਦਾ ਹੈ, ਜੋ ਬਾਹਰਲੇ ਚਾਰ ਇੰਦ੍ਰੇ (ਸੁਰਤਿ, ਮਤਿ, ਮਨਿ, ਬੁਧਿ) ਰਾਹੀਂ ਪ੍ਰਗਟ ਹੁੰਦਾ ਹੈ। ਸੁਰਤਿ- ਭੂਤਕਾਲ ਦਾ ਅਨੁਭਵ ਹੈ, ਮਤਿ- ਪਦਾਰਥਾਂ ਨਾਲ਼ ਲਗਾਅ (ਯਾਨੀ ਮਮਤਾ/ਹਉਮੈ) ਹੈ, ਮਨ-ਵਿਚਾਰ ਪੈਦਾ ਹੋਣੇ (ਸੰਕਲਪ) ਤੇ ਉਨ੍ਹਾਂ ’ਤੇ ਭਰੋਸਾ ਨਾ ਬਣਨ ਕਾਰਨ ਵਿਚਾਰ ਮਰ ਜਾਣੇ (ਯਾਨੀ ਵਿਕਲਪ/ਦੁਬਿਧਾ) ਹੈ, ਬੁਧਿ-ਨਵੇਂ ਵਿਚਾਰ ਪੈਦਾ ਹੋ ਕੇ ਉਨ੍ਹਾਂ ’ਤੇ ਭਰੋਸਾ ਬਣਨਾ’ ਹੈ। ਗੁਰੂ ਦਰਪਣ ਰਾਹੀਂ ਸ਼ਰਮਖੰਡ ਅਵਸਥਾ ’ਚ ਯਾਨੀ ਕਿ ਸਵੈ ਪੜਚੋਲ ਕਰਦਿਆਂ ਇਹ ਚਾਰੋਂ ਇੰਦ੍ਰੇ ਘੜੇ ਜਾ ਸਕਦੇ ਹਨ ‘‘ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ’’ (ਜਪੁ), ਜੋ ਬੰਦਾ; ਆਪਣੇ ਅੰਤਹਿਕਰਣ ‘‘ਜਨਮ ਜਨਮ ਕੀ ਇਸੁ ਮਨ (ਜੀਵਾਤਮਾ) ਕਉ ਮਲੁ (ਅੰਤਹਿਕਰਣ) ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਨੂੰ ਧੋ ਨਾ ਸਕਿਆ ਯਾਨੀ ਇਸ ਨੂੰ ਪਾਰਦਰਸ਼ੀ ਬਣਾ ਅੰਦਰ ਵਸਦੇ ਜੋਤਿ ਸਰੂਪ ਰੱਬ ਨਾਲ਼ ਇਕ-ਮਿਕ ਹੋ ਅਨੰਦ ਨਾ ਮਾਣ ਸਕਿਆ ਉਹ ਭੀ; ਸਭ ਦਾਤਾਂ ਦੇਣ ਵਾਲ਼ੇ ਦਾ ਰਿਸ਼ਤੇਦਾਰ ਨਹੀਂ ਕਿ ਬਖ਼ਸ਼ਿਆ ਜਾਏਗਾ; ਉਸ ਨੂੰ ਫਾਹੇ ਟੰਗਿਆ ਹੀ ਜਾਣੈ। ਸੰਸਾਰ ’ਚ ਬਾਹਰੋਂ ਭਾਵੇਂ ਕੋਈ ਖੁਸ਼ਹਾਲ ਜਾਪੇ ਪਰ ਅੰਦਰੋਂ ‘‘ਨਾਨਕ  ! ਦੁਖੀਆ ਸਭੁ ਸੰਸਾਰੁ ’’ (ਮਹਲਾ /੯੫੪) ਇਸ ਦਾ ਪ੍ਰਤੀਕ ਹੈ। ਇਹ ਦੁਖਦਾਈ ਜ਼ਿੰਦਗੀ; ਦਰਅਸਲ ਜੀਵਾਤਮਾ ਕੇ ਹੀ ਬੰਧਨ ਹਨ ‘‘ਬਿਨੁ ਸਤਿਗੁਰ ਸੇਵੇ, ਜੀਅ ਕੇ ਬੰਧਨਾ; ਵਿਚਿ ਹਉਮੈ ਕਰਮ ਕਮਾਹਿ (ਮਹਲਾ /੫੮੯), ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ; ਜੇਤੇ ਕਰਮ ਕਮਾਹਿ ’’ (ਮਹਲਾ /੫੫੨) ਇਸ ਬੰਧਨ ਨੂੰ ਬੰਦੇ ਦਾ ਮਾੜਾ ਨਸੀਬ ਹੀ ਕਹਾਂਗੇ ‘‘ਜੀਅ ਕਾ ਬੰਧਨੁ; ਕਰਮੁ ਬਿਆਪੈ ’’ (ਭਗਤ ਨਾਮਦੇਵ/੧੩੫੧)

ਨੋਟ : ਉਕਤ ਤੁਕ ’ਚ ‘ਕਰਮੁ’; ਇੱਕ ਵਚਨ ਹੈ, ਨਹੀਂ ਤਾਂ ਬੰਦੇ ਦੁਆਰਾ ਕੀਤੇ ਕੰਮ (ਬਹੁ ਵਚਨ); ਅਰਥ ਹੋਣੇ ਸੀ। ਗੁਰਬਾਣੀ ’ਚ ‘ਕਰਮੁ’ (ਔਂਕੜ ਅੰਤ) 99 ਵਾਰ ਹੈ, ਜਿਸ ਦੇ ਅਕਸਰ ਅਰਥ ‘ਭਾਗ/ਨਸੀਬ’ ਜਾਂ ਰੱਬ ਦੀ ਮਿਹਰ ਹਨ; ਜਿਵੇਂ ‘‘ਕਰਮੁ (ਮਿਹਰ) ਹੋਵੈ; ਸਤਸੰਗਿ ਮਿਲਾਏ (ਮਹਲਾ /੧੫੮), ਗੁਰ ਕੈ ਬਚਨਿ; ਜਾਗਿਆ ਮੇਰਾ ਕਰਮੁ (ਭਾਗ)’’ ਮਹਲਾ /੨੩੯)

ਗੁਰੂ ਅਰਜਨ ਦੇਵ ਜੀ; ਮਨੁੱਖ ਦੇ ਇਸ ਗੁਪਤ ਨਸੀਬ-ਬੰਧਨ (ਮੈਲ਼/ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ) ਦਾ ਪ੍ਰਗਟ ਚਿੰਨ੍ਹ; ‘ਹਉਮੈ’ ਦੱਸ ਰਹੇ ਹਨ ‘‘ਹਉਮੈ ਰੋਗੁ; ਮਾਨੁਖ ਕਉ ਦੀਨਾ ’’ (ਮਹਲਾ /੧੧੪੦) ਤਾਹੀਓਂ ਬੰਦਾ ‘‘ਇਕ ਦੂ ਇਕੁ ਸਿਆਣਾ ’’ (ਜਪੁ) ਬਣਦੈ। ਇਹ ਹਉਮੈ ਹੀ ਆਵਾਗਮਣ ਦਾ ਮੂਲ ਹੈ ‘‘ਜਿਨਿ ਰਚਿ ਰਚਿਆ ਪੁਰਖਿ ਬਿਧਾਤੈ (ਨੇ); ਨਾਲੇ ਹਉਮੈ ਪਾਈ   ਜਨਮ ਮਰਣੁ ਉਸ ਹੀ ਕਉ ਹੈ ਰੇ ! ਓਹਾ ਆਵੈ ਜਾਈ ’’ (ਮਹਲਾ /੯੯੯) ਯਾਨੀ ਆਵਾਗਮਣ; ਹਉਮੈ ਕਾਰਨ ਹੈ, ਨਸੀਬ ਮੁਤਾਬਕ ਹੈ, ਬੰਦੇ ਦੇ ਸੁਭਾਅ ਮੁਤਾਬਕ ਕੀਤੇ ਕੰਮਾਂ ਅਨੁਸਾਰ ਹੈ, ਨਾ ਕਿ ਆਤਮਾ ਕਾਰਨ। ਆਤਮਾ ਤਾਂ ‘‘ਰਾਮ ਕੀ ਅੰਸੁ’’  ਹੋਣ ਕਾਰਨ ਅਮਰ ਹੈ ‘‘ਨਾ ਇਹੁ ਜੀਵੈ; ਮਰਤਾ ਦੇਖੁ   ਇਸੁ ਮਰਤੇ ਕਉ; ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ ’’ (ਭਗਤ ਕਬੀਰ/੮੭੧)

ਸਿੱਖਾਂ ’ਚ ਇੱਕ ਨਾਸਤਿਕ ਜਮਾਤ ਹੈ, ਜੋ ਭੋਲ਼ੇ-ਭਾਲ਼ੇ ਸਿੱਖਾਂ ਨੂੰ ਗੁਮਰਾਹ ਕਰਦੀ, ਆਖਦੀ ਹੈ ਕਿ ਮਰਨ ਉਪਰੰਤ ਪੰਜ ਤੱਤ; ਆਪਣੇ-ਆਪਣੇ ਤੱਤਾਂ ’ਚ ਮਿਲ ਜਾਂਦੇ ਹਨ, ਬਾਕੀ ਕੁਝ ਨਹੀਂ ਬਚਦਾ। ਮਿਸਾਲ ਇਉਂ ਦਿੰਦੇ ਹਨ ‘‘ਪਵਨੈ ਮਹਿ ਪਵਨੁ ਸਮਾਇਆ .. ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ  ?  ਕਉਨੁ ਮੂਆ ਰੇ ! ਕਉਨੁ ਮੂਆ  ?  ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ ’’ (ਮਹਲਾ /੮੮੫) ਜਦਕਿ ਇਸੇ ਸ਼ਬਦ ’ਚ ‘‘ਪਵਨੈ ਮਹਿ ਪਵਨੁ ਸਮਾਇਆ ’’ ਤੋਂ ਬਾਅਦ ‘‘ਜੋਤੀ ਮਹਿ; ਜੋਤਿ ਰਲਿ ਜਾਇਆ ’’ ਭੀ ਦਰਜ ਹੈ, ਜੋ ਅਕ੍ਰਿਤਘਣਾਂ ਨੇ ਛੁਪਾ ਲਿਆ ਤੇ ਅਗਾਂਹ ਹੋਰ ਇਉਂ ਬੋਲਣਾ ਸ਼ੁਰੂ ਕਰ ਦਿੱਤਾ ‘‘ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ਇਕਿ ਪਾਣੀ ਵਿਚਿ ਉਸਟੀਅਹਿ; ਇਕਿ ਭੀ  ਫਿਰਿ ਹਸਣਿ ਪਾਹਿ   ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ ’’ (ਮਹਲਾ /੬੪੮) ਯਾਨੀ ਕਿ ਇਨਾਂ ਮੁਤਾਬਕ ਮਰਨ ਉਪਰੰਤ ਜੇਕਰ ਕੁਝ (ਆਤਮਾ ਬਗ਼ੈਰਾ) ਬਚਿਆ ਹੁੰਦਾ ਤਾਂ ਗੁਰੂ ਜੀ ਇਹ ਨਾ ਆਖਦੇ ‘‘ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ  ? ’’

ਦਰਅਸਲ ਗੁਰੂ ਨਾਨਕ ਜੀ; ਕਰਤਾਰ ਦੀ ਕੁਦਰਤ ਦਾ ਅੰਤ ਪਾਉਣ ਵਾਲ਼ੇ ਨੂੰ ਮੂਰਖਾਂ ’ਚੋਂ ਵੱਡਾ ਮੂਰਖ ਮੰਨਦੇ ਹਨ ਕਿਉਂਕਿ ‘‘ਕਰਤੇ ਕੈ ਕਰਣੈ (ਰਚਨਾ ਦਾ); ਨਾਹੀ ਸੁਮਾਰੁ (ਅੰਤ)..੧੬ (ਜਪੁ), ਏਹੁ ਅੰਤੁ; ਜਾਣੈ ਕੋਇ ਬਹੁਤਾ ਕਹੀਐ; ਬਹੁਤਾ ਹੋਇ ..੨੪’’ (ਜਪੁ), ਜੇਵਡੁ ਭਾਵੈ ਤੇਵਡੁ ਹੋਇ   ਨਾਨਕ  ! ਜਾਣੈ ਸਾਚਾ ਸੋਇ ਜੇ ਕੋ ਆਖੈ; ਬੋਲੁਵਿਗਾੜੁ (ਬੜਬੋਲਾ) ਤਾ ਲਿਖੀਐ; ਸਿਰਿ ਗਾਵਾਰਾ ਗਾਵਾਰੁ ੨੬’’ (ਜਪੁ), ਇਸ ਲਈ ਮਰਨ ਉਪਰੰਤ ਆਤਮਾ ਕਿਹੜੀ-ਕਿਹੜੀ ਜੂਨ ’ਚ ਜਾਂਦੀ ਹੈ, ਬਿਆਨ ਕਰਨਾ; ਕੁਦਰਤ ਦੇ ਅੰਤ ਪਾਉਣ ’ਚ ਸ਼ਾਮਲ ਹੁੰਦੈ। ਗੁਰੂ ਜੀ ਤਾਂ ਵਾਰ ਵਾਰ ਕਹਿ ਰਹੇ ਹਨ ‘‘ਕੁਦਰਤਿ ਕਵਣ ਕਹਾ ਵੀਚਾਰੁ ’’ (ਜਪੁ) ਯਾਨੀ ਕਿ ਮੇਰੀ ਕੀ ਪਾਇਆਂ ਹੈ; ਹੇ ਨਿਰਾਕਾਰ !  ਕਿ ਤੇਰਾ ਅੰਤ ਪਾ ਸਕਾਂ।

ਗੁਰਬਾਣੀ ’ਚ ਇੱਕ ਸ਼ਬਦ ਭਗਤ ਤ੍ਰਿਲੋਚਨ ਜੀ ਦਾ ਹੈ ‘‘ਅੰਤਿ ਕਾਲਿ ਜੋ ਲਛਮੀ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਸਰਪ ਜੋਨਿ ਵਲਿ ਵਲਿ ਅਉਤਰੈ ’’ ਵਿਚਾਰਨਾ ਜ਼ਰੂਰੀ ਹੈ ਤਾਂ ਜੋ ਇਸ ਦਾ ਮਤਲਬ ਉਕਤ ਵਿਚਾਰ ਦੇ ਖੰਡਨ ਵਜੋਂ ਨਾ ਲਿਆ ਜਾਵੇ। ਇਸ ਸ਼ਬਦ ਰਾਹੀਂ ਭਗਤ ਜੀ; ਬੰਦੇ ਦੀ ਦਿਲੀ ਇੱਛਾ ਮੁਤਾਬਕ ਅਗਲੀ ਜੂਨ ਦੇ ਹਵਾਲੇ (ਡਰ) ਨਾਲ਼ ਇਸ ਜਨਮ ’ਚ ਬਾਕੀ ਰਹਿੰਦੇ ਸਮੇਂ ਨੂੰ ਸਫਲ ਕਰਨਾ ਚਾਹੁੰਦੇ ਹਨ; ਜਿਵੇਂ ਕਿ ‘ਰਹਾਉ’ ਬੰਦ ਹੈ ‘‘ਅਰੀ ਬਾਈ (ਹੇ ਭੈਣ) ! ਗੋਬਿਦ ਨਾਮੁ ਮਤਿ ਬੀਸਰੈ ਰਹਾਉ ’’, ਨਾ ਕਿ ਮਰਨ ਉਪਰੰਤ ਆਤਮਾ ਦੀ ਵਿਆਖਿਆ ਕਰ ਕੁਦਰਤ ਦਾ ਅੰਤ ਪਾਉਂਦੇ ਹਨ।

ਬੰਦੇ ਨੂੰ ਅਜਿਹਾ ਡਰ; ਸਹਿਜੇ ਹੀ ਕਰਾ ਸਹੀ ਮਾਰਗ ਪਾਇਆ ਜਾ ਸਕਦਾ ਹੈ। ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਰੱਬੀ ਡਰ-ਅਦਬ ਹਿਰਦੇ ਪੈਦਾ ਹੋਣ ਨਾਲ਼ ਦੁਨਿਆਵੀ ਡਰ ਖ਼ਤਮ ਹੋ ਜਾਂਦੈ ਕਿਉਂਕਿ ਇਹ ਡਰ; ਰੱਬੀ ਡਰ-ਅਦਬ ’ਚ ਲੀਨ ਹੋ ਗਿਆ ਯਾਨੀ ਜੰਮਣਾ, ਮਰਨਾ; ਬੰਦੇ ਦੇ ਹੱਥ ਨਹੀਂ, ਨਿਸ਼ਚਾ ਹੋ ਗਿਆ। ਜੇ ਰੱਬ ਦੇ ਡਰ ਨੂੰ ਨਾ ਪਛਾਣੀਏ ਤਾਂ ਸਰੀਰਕ ਮੌਤ ਦਾ ਡਰ ਸਦਾ ਵਿਆਪਦਾ ਹੈ। ਜਦ ਰੱਬ ਨਾਲ਼ ਜੁੜ ਨਿਡਰ ਹੋ ਜਾਈਏ ਤਾਂ ਹੋਰ ਡਰ ਹਿਰਦੇ ’ਚੋਂ ਭੱਜ ਜਾਂਦੈ ‘‘ਡਡਾ; ਡਰ ਉਪਜੇ; ਡਰੁ ਜਾਈ ਤਾ ਡਰ ਮਹਿ; ਡਰੁ ਰਹਿਆ ਸਮਾਈ ਜਉ ਡਰ ਡਰੈ;  ਫਿਰਿ ਡਰੁ ਲਾਗੈ ਨਿਡਰ ਹੂਆ; ਡਰੁ ਉਰ ਹੋਇ ਭਾਗੈ ’’ (ਬਾਵਨ ਅਖਰੀ/ਭਗਤ ਕਬੀਰ/੩੪੧)

ਭਗਤ ਤ੍ਰਿਲੋਚਨ ਜੀ ਕਹਿ ਰਹੇ ਹਨ ਜੇਕਰ ਸਾਰੀ ਉਮਰ ਕਾਮ (ਚਮੜੀ) ਰੋਗ ਤੋਂ ਪੀੜਤ ਰਿਹਾ (ਭਗਤੀ ਕਰ ਰੱਬ ਨਾਲ਼ ਨਾ ਜੁੜਿਆ) ਤਾਂ ਅਗਲਾ ਜਨਮ ਮੁੜ ਮੁੜ ਵੇਸਵਾ ਦਾ ਮਿਲ ਸਕਦਾ ਹੈ। ਓਥੇ ਬੈਠਾ ਆਪਣੀ ਦਿਲੀ ਇੱਛਾ ਪੂਰੀ ਕਰਦਾ ਰਹੀਂ ‘‘ਅੰਤਿ ਕਾਲਿ ਜੋ ਇਸਤ੍ਰੀ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਬੇਸਵਾ ਜੋਨਿ ਵਲਿ ਵਲਿ ਅਉਤਰੈ ’’  ਜੇਕਰ ਬੱਚਿਆਂ ਦੀ ਮਮਤਾ ’ਚ ਉਲਝਿਆ ਰਿਹਾ ਤਾਂ ਅਗਲੇ ਜਨਮ ’ਚ ਕੁੱਤਾ ਜਾਂ ਸੂਰ ਯਾਨੀ ਕਿ ਜਿਸ ਦੇ ਬਹੁਤ ਬੱਚੇ ਹੁੰਦੇ ਹਨ ਉਹ ਜੂਨ ਮਿਲ ਸਕਦੀ ਹੈ ‘‘ਅੰਤਿ ਕਾਲਿ ਜੋ ਲੜਿਕੇ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਸੂਕਰ ਜੋਨਿ; ਵਲਿ ਵਲਿ ਅਉਤਰੈ ’’  ਜੇਕਰ ਘਰ-ਮਹਿਲ ਬਣਾਨ ਦੇ ਸ਼ੌਕ ਤੱਕ ਸੀਮਤ ਰਿਹਾ ਤਾਂ ਭੂਤ-ਪ੍ਰੇਤ ਬਣ ਕੇ ਇਨ੍ਹਾਂ ’ਚ ਭਟਕਦਾ ਰਹੀਂ ‘‘ਅੰਤਿ ਕਾਲਿ ਜੋ ਮੰਦਰ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ   ਪ੍ਰੇਤ ਜੋਨਿ; ਵਲਿ ਵਲਿ ਅਉਤਰੈ , ਪਰ ਇਨ੍ਹਾਂ ਤੋਂ ਉਤਾਂਹ ਉੱਠ ਕੇ ਜੇ ਰੱਬ ਨਾਲ਼ ਜੁੜਿਆ ਰਿਹਾ ਤਾਂ ਤ੍ਰਿਲੋਚਨ ਜੀ  ਗਵਾਹੀ ਭਰਦੇ ਹਨ ਕਿ ਉਸ ਦੇ ਹਿਰਦੇ ’ਚ ਪ੍ਰਭੂ ਵਸਦਾ ਹੈ। ਇਹੀ ਮੁਕਤ ਹੋਣੈ ‘‘ਅੰਤਿ ਕਾਲਿ ਨਾਰਾਇਣੁ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ ਬਦਤਿ ਤਿਲੋਚਨੁ ਤੇ ਨਰ ਮੁਕਤਾ; ਪੀਤੰਬਰੁ ਵਾ ਕੇ ਰਿਦੈ ਬਸੈ ’’ (ਭਗਤ ਤ੍ਰਿਲੋਚਨ/੫੨੬) ਜੇਕਰ ਇਸ ਵਾਕ ਨੂੰ ਮਰਨ ਉਪਰੰਤ ਕੀਤੀ ਆਤਮਾ ਦੀ ਵਿਆਖਿਆ ਮੰਨੀਏ ਤਾਂ ‘ਰਹਾਉ’ ਤੁਕ ਸੰਬੋਧਨ ਰੂਪ ‘ਅਰੀ ਬਾਈ’ ! ਯਾਨੀ ਕਿ ਹੇ ਭੈਣ !  ਨਾ ਹੁੰਦਾ ‘‘ਅਰੀ ਬਾਈ ! ਗੋਬਿਦ ਨਾਮੁ ਮਤਿ ਬੀਸਰੈ ਰਹਾਉ ’’

ਸੋ ਨਾਸਤਿਕਾਂ ਦੁਆਰਾ ਵਰਤੀ ਜਾਂਦੀ ਆਤਮਾ ਨਾਲ਼ ਸੰਬੰਧਿਤ ਉਕਤ ਤੁਕ ‘‘ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ ’’  ਕਹਿਣ ਤੋਂ ਭਾਵ ਕੁਦਰਤ ਦੇ ਮੁਕਾਬਲੇ ਆਪਣੇ ਆਪ ਨੂੰ ਤੁਛ ਜਾਣਨਾ ਹੈ, ਨਾ ਕਿ ਆਤਮਾ ਦੇ ਵਜੂਦ ਨੂੰ ਰੱਦ ਕਰਨਾ। ਗੁਰਮਤਿ ਅਨੁਸਾਰੀ ਆਵਾਗਮਣ ਰੱਦ ਕੀਤਿਆਂ ਰੱਬ ਦੀ ਜੋਤਿ ਸਰੂਪ ਵਜੋਂ ਸਰਵ ਵਿਆਪਕਤਾ ਰੱਦ ਹੋਣੀ ਹੈ। ਉਸ ਦੇ ਹੁਕਮ ਦੀ ਗ਼ਲਤ ਵਿਆਖਿਆ ਹੋਣੀ ਹੈ। ਸਭ ਦੇ ਦਿਲਾਂ ਦੀ ਜਾਣਨ ਉਪਰੰਤ ਮਿਲਦੀ ਦਾਤ ਅਤੇ ਹੁੰਦੀ ਬਖ਼ਸ਼ਸ਼ ਪ੍ਰਤਿ ਭਰੋਸਾ ਨਹੀਂ ਬਣ ਸਕਦਾ, ਜਿਸ ਅੱਗੇ ਰੋਜ਼ਾਨਾ ਅਰਦਾਸ ਕੀਤੀ ਜਾਂਦੀ ਹੈ‘‘ਅੰਤਰਜਾਮੀ ਪੁਰਖ ਬਿਧਾਤੇ ! ਸਰਧਾ ਮਨ ਕੀ ਪੂਰੇ ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ’’ (ਸੋਹਿਲਾ/ਮਹਲਾ /੧੩)

ਇੱਥੇ ਦਿੱਤੇ ਦੋ ਵਾਕਾਂ ’ਚ ‘ਫਿਰ’ ਸ਼ਬਦ ਦਾ ਮਹੱਤਵ ਜਾਣਨਾ ਜ਼ਰੂਰੀ ਹੈ ‘ਖਾਣਾ ਖਾਹ, ਫਿਰ ਚਾਹ ਪੀਵਾਂਗੇ।, ਇੱਥੇ ਆ ਫਿਰ ਬਾਜ਼ਾਰ ਜਾਵਾਂਗੇ।’ ਯਾਨੀ ‘ਫਿਰ’ ਸ਼ਬਦ; ਕਾਲ ਵਾਚਕ ਕਿਰਿਆ ਵਿਸ਼ੇਸ਼ਣ ਹੈ, ਜਿਸ ਤੋਂ ਪਹਿਲਾਂ ਕਿਰਿਆ ਵਾਪਰ ਰਹੀ ਹੁੰਦੀ ਹੈ (ਖਾਣਾ ਖਾਹ/ ਇੱਥੇ ਆ) ਅਤੇ ਅਗਾਂਹ ਭੀ ਕਿਰਿਆ ਵਾਪਰਨੀ ਹੈ (ਚਾਹ ਪੀਵਾਂਗੇ/ਬਾਜ਼ਾਰ ਜਾਵਾਂਗੇ)। ‘ਫਿਰ’ ਤੋਂ ਬਾਅਦ ਦਰਜ ਸਾਰੇ ਸ਼ਬਦ; ਭਵਿੱਖ ਵਾਚਕ ਹੁੰਦੇ ਹਨ, ਨਾ ਕਿ ਹੋ ਗਿਆ (ਭੂਤਕਾਲ) ਜਾਂ ਹੋ ਰਿਹਾ ਹੈ (ਵਰਤਮਾਨ ਕਾਲ)। ਹੇਠਲੇ ਵਾਕਾਂ ’ਚ ਸਾਰੇ ਹੀ ਗੁਰੂ ਸਾਹਿਬਾਨ; ਮੌਜੂਦਾ ਜਨਮ ਦੀ ਗੱਲ ਨਹੀਂ ਬਲਕਿ ‘ਫਿਰਿ’ ਜਾਂ ‘ਫਿਰਿ  ਫਿਰਿ’ ਦਰਜ ਕਰ ਆਉਣ ਵਾਲ਼ੇ ਆਵਾਗਮਣ ਬਾਰੇ ਸੰਕੇਤ ਕਰ ਰਹੇ ਹਨ :

ਮਨਮੁਖਿ ਅਹੰਕਾਰੀ;  ਫਿਰਿ ਜੂਨੀ ਭਵੈ ॥ (ਮਹਲਾ ੧/੨੨੮)

ਫਿਰਿ ਜੂਨੀ ਭਵੈ’ ਤੋਂ ਭਾਵ ਵਰਤਮਾਨ ’ਚ ਭੋਗੀ ਜਾ ਰਹੀ ਜੂਨੀ ਨਹੀਂ।

ਹਰਿ ਨਾਮੁ ਚੇਤਿ (ਕੇ);  ਫਿਰਿ ਪਵਹਿ ਨ ਜੂਨੀ ॥  (ਓਅੰਕਾਰ/ਮਹਲਾ ੧/੯੩੨)

ਹਉਮੈ ਏਈ ਬੰਧਨਾ;  ਫਿਰਿ  ਫਿਰਿ ਜੋਨੀ ਪਾਹਿ ॥ (ਮਹਲਾ ੨/੪੬੬)

ਏਕੁ ਸਬਦੁ ਤੂੰ ਚੀਨਹਿ ਨਾਹੀ;  ਫਿਰਿ  ਫਿਰਿ ਜੂਨੀ ਆਵਹਿਗਾ ॥ (ਪਟੀ/ਮਹਲਾ ੩/੪੩੪)

ਆਵਹਿਗਾ-ਭਵਿੱਖਵਾਚੀ ਕਿਰਿਆ ਹੈ।

ਏਕੋ ਚੇਤੈ;  ਫਿਰਿ ਜੋਨਿ ਨ ਆਵੈ ॥ (ਮਹਲਾ ੩/੧੧੭੪)

ਬਿਨੁ ਗੁਰ ਮਨੂਆ ਨਾ ਟਿਕੈ;  ਫਿਰਿ  ਫਿਰਿ ਜੂਨੀ ਪਾਇ ॥ (ਮਹਲਾ ੪/੩੧੩)

ਹਉਮੈ ਬਿਆਪਿਆ ਸਬਦੁ ਨ ਚੀਨ੍ੈ;  ਫਿਰਿ  ਫਿਰਿ ਜੂਨੀ ਆਵੈ ॥ (ਮਹਲਾ ੪/੭੩੨)

ਗੁਰੂ ਅਰਜਨ ਸਾਹਿਬ ਜੀ; ਫਿਰਿ ਸ਼ਬਦ ਦੀ ਥਾਂ 11 ਵਾਰ ਬਹੁੜਿ ਲਿਖਦੇ ਹਨ, ਜਿਸ ਦਾ ਅਰਥ ਹੈ ‘ਮੁੜ ਕੇ’ :

ਰਤਨ ਜਨਮੁ ਅਪਾਰ ਜੀਤਿਓ; ਬਹੁੜਿ ਜੋਨਿ ਨ ਪਾਇ ॥ (ਮਹਲਾ ੫/੧੨੨੬)

ਹਰਿ ਗੁਰੁ ਨਾਨਕੁ ਜਿਨ੍ ਪਰਸਿਓ; ਤੇ ਬਹੁੜਿ ਫਿਰਿ ਜੋਨਿ ਨ ਆਏ ॥ (ਸਵਈਏ ਸ੍ਰੀ ਮੁਖਬਾਕੵ/ਮਹਲਾ ੫/੧੩੮੬) ਆਦਿ।

ਗੁਰਬਾਣੀ ’ਚ ਹੰਸੁ/ਹੰਸ ਸ਼ਬਦ; 39+20=59 ਵਾਰ ਹੈ। ਇਨ੍ਹਾਂ ’ਚੋਂ 20 ਵਾਰ ਕੇਵਲ ਗੁਰੂ ਨਾਨਕ ਜੀ ਨੇ ਵਰਤਿਆ ਹੈ। ‘ਹੰਸ’ ਦਾ ਇੱਕ ਅਰਥ ਹੈ ‘ਆਤਮੁ, ਰੂਹੁ, ਜਿੰਦੁ’। ਗੁਰੂ ਜੀ ਨੇ ਮਨੁੱਖਾ ਜੀਵਨ ਨੂੰ 10 ਪਹਿਰਾਂ ’ਚ ਵੰਡਿਆ ਹੈ। ਅੰਤਮ ਪਹਿਰ ਉਪਰੰਤ; ਕਾਇਆਂ ’ਚੋਂ ਹੰਸੁ (ਆਤਮਾ) ਅਕਾਸ਼ ਵੱਲ ਉੱਡਦਾ ਦਰਸਾਇਆ ਹੈ ‘‘ਪਹਿਲੈ; ਪਿਆਰਿ ਲਗਾ, ਥਣ ਦੁਧਿ ਦੂਜੈ; ਮਾਇ ਬਾਪ ਕੀ ਸੁਧਿ ਪੰਜਵੈ; ਖਾਣ ਪੀਅਣ ਕੀ ਧਾਤੁ   ਛਿਵੈ; ਕਾਮੁ ਪੁਛੈ ਜਾਤਿ ਨਾਵੈ; ਧਉਲੇ ਉਭੇ ਸਾਹ ਦਸਵੈ; ਦਧਾ (ਚਿਖ਼ਾ ਸੜ ਕੇ) ਹੋਆ ਸੁਆਹ ਗਏ ਸਿਗੀਤ (ਮੌਜਮੇਲੇ); ਪੁਕਾਰੀ ਧਾਹ ਉਡਿਆ ਹੰਸੁ; ਦਸਾਏ ਰਾਹ (ਪੁੱਛਦੈ ਹੁਣ ਅਗਾਂਹ ਮਾਰਗ) .. ਨਾਨਕ  ! ਮਨਮੁਖਿ ਅੰਧੁ ਪਿਆਰੁ ਬਾਝੁ ਗੁਰੂ; ਡੁਬਾ ਸੰਸਾਰੁ ’’ (ਮਹਲਾ /੧੩੭)

ਗੁਰੂ ਨਾਨਕ ਸਾਹਿਬ; ਇੱਕ ਹੋਰ ਸ਼ਬਦ ’ਚ ਕਾਇਆਂ (ਜੋ ਹੰਸੁ-ਆਤਮੁ ਦੀ ਪਤਨੀ ਹੈ) ਨੂੰ ਸੰਬੋਧਨ ਕਰਦਿਆਂ ਫ਼ੁਰਮਾਉਂਦੇ ਹਨ ‘‘ਹਉ ਤੁਧੁ ਆਖਾ ਮੇਰੀ ਕਾਇਆ ! ਤੂੰ ਸੁਣਿ ਸਿਖ (ਸਿਖਿਆ) ਹਮਾਰੀ   ਨਿੰਦਾ ਚਿੰਦਾ ਕਰਹਿ ਪਰਾਈ; ਝੂਠੀ ਲਾਇਤਬਾਰੀ ਵੇਲਿ (ਇਸਤ੍ਰੀ) ਪਰਾਈ ਜੋਹਹਿ ਜੀਅੜੇਕਰਹਿ ਚੋਰੀ ਬੁਰਿਆਰੀ ਹੰਸੁ ਚਲਿਆ, ਤੂੰ ਪਿਛੈ ਰਹੀਏਹਿ; ਛੁਟੜਿ ਹੋਈਅਹਿ ਨਾਰੀ ’’ (ਮਹਲਾ /੧੫੫) ਯਾਨੀ ਕਿ ‘ਹੰਸੁ-ਆਤਮਾ’; ਸਰੀਰ ’ਚੋਂ ਨਿਕਲਦਾ; ਸਪਸ਼ਟ ਹੁੰਦਾ ਹੈ।

ਭਗਤ ਕਬੀਰ ਜੀ; ਮੌਤ ਉਪਰੰਤ ਵਾਰ-ਵਾਰ ਹੰਸੁ-ਆਤਮਾ ਨੂੰ ਸਰੀਰ ’ਚੋਂ ਨਿਕਲ ਕੇ ਇਕੱਲਿਆਂ ਜਾਂਦਿਆਂ ਵਿਖਾਉਂਦੇ ਹਨ; ਜਿਵੇਂ ਕਿ

ਲਟ ਛਿਟਕਾਏ ਤਿਰੀਆ (ਔਰਤ) ਰੋਵੈ; ਹੰਸੁ ਇਕੇਲਾ ਜਾਈ ॥ (ਭਗਤ ਕਬੀਰ/੪੭੮)

ਮਰਘਟ ਲਉ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਭਇਓ; ਆਗੈ ਹੰਸੁ ਅਕੇਲਾ ॥ (ਭਗਤ ਕਬੀਰ/੬੫੪)

(ਜਿਵੇਂ) ਕਾਚੈ ਕਰਵੈ; ਰਹੈ ਨ ਪਾਨੀ ॥(ਤਿਉਂ) ਹੰਸੁ ਚਲਿਆ; ਕਾਇਆ ਕੁਮਲਾਨੀ ॥ (ਭਗਤ ਕਬੀਰ/੭੯੨)

ਮਰਹਟ ਲਗਿ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਮਿਲਿ; (ਅਗਾਂਹ) ਹੰਸੁ ਇਕੇਲਾ ਜਾਇ ॥ (ਭਗਤ ਕਬੀਰ/੧੧੨੪)

ਬਾਬਾ ਫ਼ਰੀਦ ਜੀ ਭੀ ਸਰੀਰ ’ਚੋਂ ਹੰਸ ਨਿਕਲਦਾ ਸਪਸ਼ਟ ਕਰਦੇ ਹਨ ‘‘ਹੰਸੁ ਚਲਸੀ ਡੁੰਮਣਾ (ਦੁਚਿਤਾ); ਅਹਿ ਤਨੁ ਢੇਰੀ ਥੀਸੀ ’’ (ਬਾਬਾ ਫ਼ਰੀਦ ਜੀ/੭੯੪)

ਨੋਟ : ਉਕਤ ਸਾਰੇ ਵਾਕਾਂ ’ਚ ਗੁਰੂ ਸ਼ਬਦ ਰਾਹੀਂ ਸਵੈ ਪੜਚੋਲ ਨਾ ਕਰਨ ਵਾਲ਼ਿਆਂ ਦਾ ਵੇਰਵਾ ਹੈ ਯਾਨੀ ਜੋ ਆਪਣਾ ਅੰਤਹਿਕਰਣ; ਧੋ ਨਾ ਸਕੇ ਅਤੇ ਜੋਤਿ ਸਰੂਪ ਨਾਲ਼ ਅਭੇਦ ਨਾ ਹੋ ਸਕੇ, ਓਹੀ ਆਵਾਗਮਣ ’ਚ ਜਾਂਦੇ ਹਨ, ਪਰ ਜਿਨ੍ਹਾਂ ਨੇ ਮਨੁੱਖਾ ਜਨਮ ਸਫਲ ਬਣਾ ਲਿਆ ਉਹ ਜੀਵਦਿਆਂ ਹੀ ਆਪਣੀ ਜੋਤਿ (ਆਤਮਾ) ਨੂੰ ਜੋਤਾਂ ਦੇ ਸਮੂਹ (ਜੋਤੀ/ਪ੍ਰਭੂ) ’ਚ ਅਭੇਦ ਕਰ ਗਏ ‘‘ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ (ਮਹਲਾ /੮੪੬), ਜੋਤੀ ਜੋਤਿ ਮਿਲਾਇ; ਜੋਤਿ ਰਲਿ ਜਾਵਹਗੇ (ਮਹਲਾ /੧੩੨੧), ਇਸੇ ਪ੍ਰਸੰਗ ’ਚ ਹੈ ਨਾਸਤਿਕ ਦੁਆਰਾ ਵਰਤਿਆ ਇਹ ਵਾਕ ‘‘ਪਵਨੈ ਮਹਿ ਪਵਨੁ ਸਮਾਇਆ ਜੋਤੀ ਮਹਿ; ਜੋਤਿ ਰਲਿ ਜਾਇਆ ਮਾਟੀ ਮਾਟੀ ਹੋਈ ਏਕ ਰੋਵਨਹਾਰੇ ਕੀ ਕਵਨ ਟੇਕ  ? ’’ (ਮਹਲਾ /੮੮੫) ਯਾਨੀ ਭੌਤਿਕ ਸਰੀਰ ਦੇ ਪੰਜ ਤੱਤ; ਆਪੋ ਆਪਣੇ ਤੱਤਾਂ ’ਚ ਜਾ ਰਲ਼ੇ ਅਤੇ ਜੋਤਿ ਭੀ ਆਪਣੇ ਸਰੋਤ ਜੋਤੀ (ਰੱਬ) ’ਚ ਜਾ ਰਲ਼ੀ, ਫਿਰ ਰੋਣਾ-ਪਿੱਟਣਾ ਕਾਹਦੇ ਲਈ। ਮਰਿਆ ਭਾਵ ਖ਼ਤਮ ਤਾਂ ਕੁੱਝ ਭੀ ਨਹੀਂ ਹੋਇਆ। ਬਾਬਾ ਸੁੰਦਰ ਜੀ; ਗੁਰੂ ਅਮਰਦਾਸ ਜੀ ਦੇ ਹਵਾਲੇ ਨਾਲ਼ ਸਮਝਾਉਂਦੇ ਹਨ ਕਿ ਗੁਰੂ ਜੀ ਆਪਣੇ ਅਸਲ ਘਰ (ਪਰਮ-ਪਿਤਾ) ’ਚ ਲੀਨ ਹੋਣ ਜਾ ਰਹੇ ਹਨ; ਰੌਣਾ ਨਹੀਂ ‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ’’ (ਬਾਬਾ ਸੁੰਦਰ ਜੀ/੯੨੩)

ਸਵਾਲ : ਕੀ ਗੁਰਮਤਿ; 84 ਲੱਖ ਜੂਨਾਂ ਨੂੰ ਮੰਨਦੀ ਹੈ ?

ਜਵਾਬ : ਨਹੀਂ। ਗੁਰਮਤਿ; ਕਰਤਾਰ ਦੇ ਕੁਦਰਤਿ ਬਾਰੇ ਬਣਾਏ ਨਿਯਮ ਨੂੰ ਕਿਸੇ ਸੰਖਿਆ ਨਾਲ਼ ਨਹੀਂ ਨਾਪਦੀ। ਇਹ ਕੁਦਰਤ ਦਾ ਅੰਤ ਪਾਉਣਾ ਹੈ। ਜੂਨਾਂ ਦੀ ਗਿਣਤੀ ਬਾਰੇ ਗੁਰੂ ਸਾਹਿਬਾਨ; ਪ੍ਰਚਲਿਤ ਦੰਦ-ਕਥਾਵਾਂ (84 ਲੱਖ) ਤੋਂ ਇਲਾਵਾ ਆਪਣੇ ਸ਼ਬਦ; ‘ਅਸੰਖ’ ਤੇ ‘ਅਨੇਕ’ ਦਰਜ ਕਰਦੇ ਹਨ। ‘ਅਨੇਕ’ ਦਾ ਅਰਥ ਹੈ ‘ਅਨ ਏਕ’ ਭਾਵ ਇੱਕ ਨਹੀਂ, ਅਣਗਿਣਤ ਹਨ; ਜਿਵੇਂ ਕਿ

ਭਰਮਹਿ ਜੋਨਿ ਅਸੰਖ; ਮਰਿ ਜਨਮਹਿ ਆਵਹੀ ॥ (ਮਹਲਾ ੫/੭੦੫)

ਅਨੇਕ ਜੂਨੀ ਭਰਮਿ ਆਵੈ; ਵਿਣੁ ਸਤਿਗੁਰ ਮੁਕਤਿ ਨ ਪਾਏ ॥ (ਅਨੰਦ/ਮਹਲਾ ੩/੯੨੦)

ਫਿਰੰਤ ਜੋਨਿ ਅਨੇਕ ਜਠਰਾਗਨਿ; ਨਹ ਸਿਮਰੰਤ ਮਲੀਣ ਬੁਧੵੰ ॥ (ਸਹਸਕ੍ਰਿਤੀ/ਮਹਲਾ ੫/੧੩੫੫)

ਜਿਉ ਉਦਿਆਨ ਕੁਸਮ ਪਰਫੁਲਿਤ; ਕਿਨਹਿ ਨ ਘ੍ਰਾਉ ਲਇਓ ॥ ਤੈਸੇ ਭ੍ਰਮਤ ਅਨੇਕ ਜੋਨਿ ਮਹਿ;  ਫਿਰਿ  ਫਿਰਿ ਕਾਲ ਹਇਓ ॥ (ਭਗਤ ਕਬੀਰ/੩੩੬) ਅਰਥ : ਜਿਵੇਂ ਜੰਗਲ਼ ’ਚ ਖਿੜੇ ਫੁੱਲਾਂ ਦੀ ਕੋਈ ਸੁਗੰਧੀ ਲੈਣ ਨਹੀਂ ਜਾਂਦਾ; ਇਉਂ ਮਨਮੁਖ ਅਨੇਕਾਂ ਜੂਨਾਂ ’ਚ ਮੁੜ-ਮੁੜ ਭਟਕਦੇ, ਨਾਸ ਹੁੰਦੇ ਰਹਿੰਦੇ ਹਨ (ਕੋਈ ਮਾਰਗ ਦੱਸਣ ਨਹੀਂ ਜਾਂਦਾ)

ਸਿੱਖਾਂ ’ਚ ਇੱਕ ਵੱਡਾ ਭੁਲੇਖਾ ਵੇਖੀਦਾ ਹੈ ਕਿ ਗੁਰਬਾਣੀ ’ਚ ਪਸ਼ੂ, ਪੰਖੀ (ਪੰਛੀ) ਦਾ ਜ਼ਿਕਰ ਆਉਣਾ; ਦਰਅਸਲ ਇਸੇ ਜਨਮ ’ਚ ਮਨੁੱਖਾਂ ਦੇ ਭਿੰਨ-ਭਿੰਨ ਸੁਭਾਅ ਨਾਲ਼ ਸੰਬੰਧਿਤ ਹੈ ਯਾਨੀ ਕਿ ਕੁੱਤੇ ਤੇ ਬਾਂਦਰ ਦਾ ਸੁਭਾਅ ਲੋਭੀ। ਕਾਂ ਤੇ ਸੂਅਰ ਦਾ ਸੁਭਾਅ ਗੰਦ-ਮੰਦ ਖਾਣਾ। ਹਾਥੀ ਦਾ ਸੁਭਾਅ ਕਾਮੀ ਯਾਨੀ ਇਨ੍ਹਾਂ ਦੀ ਮਿਸਾਲ ਦੇ ਕੇ ਮਨੁੱਖੀ ਸੁਭਾਅ ਨੂੰ ਬਦਲਿਆ ਹੈ, ਨਾ ਕਿ ਇਨ੍ਹਾਂ ਜੂਨਾਂ ’ਚ ਮਨੁੱਖ ਨੇ ਜਾਣਾ ਹੈ, ਵੱਲ ਸੰਕੇਤ ਹੈ।

ਜਵਾਬ : ਗੁਰਬਾਣੀ ’ਚ ਪਸ਼ੂ, ਪੰਖੀ ਦੇ ਖਾਣ-ਪਾਣ, ਕਰਮ ਆਦਿਕ ਨੂੰ ਤਾਂ ਮਿਸਾਲ ਵਜੋਂ ਜ਼ਰੂਰ ਲਿਆ ਹੈ; ਜਿਵੇਂ ਕਿ ‘‘ਕਰਿ ਪਰਪੰਚ ਉਦਰ ਨਿਜ ਪੋਖਿਓ; ਪਸੁ ਕੀ ਨਿਆਈ ਸੋਇਓ (ਮਹਲਾ /੬੩੩), ਗੁਰਮਤਿ ਸੁਨਿ ਕਛੁ ਗਿਆਨੁ ਉਪਜਿਓ; ਪਸੁ ਜਿਉ ਉਦਰੁ (ਪੇਟ) ਭਰਉ ’’ (ਮਹਲਾ /੬੮੫) ਯਾਨੀ ਦੋਵੇਂ ਵਾਕਾਂ ’ਚ ਪਸ਼ੂ ਦੇ ਸੌਣ ਅਤੇ ਪੇਟ ਭਰਨ ਦੀ ਮਿਸਾਲ ਤਾਂ ਸਹੀ ਹੈ, ਪਰ ਪਸ਼ੂ-ਪੰਖੀ ਦੀ ਸੋਚ ਦੀ ਤੁਲਨਾ; ਮਨੁੱਖ ਦੀ ਸੋਚ ਨਾਲ਼ ਬਿਲਕੁਲ ਨਹੀਂ ਕੀਤੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ਼ ਪਸ਼ੂ-ਪੰਖੀ ਦਾ ਅਪਮਾਨ ਹੈ। ਮਿਸਾਲ ਵਜੋਂ ਵਚਨ ਹੈ ‘‘ਭਰਮਹਿ ਜੋਨਿ ਅਸੰਖ; ਮਰਿ ਜਨਮਹਿ ਆਵਹੀ   ਪਸੂ ਪੰਖੀ ਸੈਲ ਤਰਵਰ; ਗਣਤ ਕਛੂ ਆਵਏ ’’ (ਮਹਲਾ /੭੦੫) ਅਰਥ : ਮਨਮੁਖ ਲੋਕ; ਪਸ਼ੂ, ਪੰਛੀ, ਪੱਥਰ, ਰੁੱਖ ਆਦਿਕ ਅਸੰਖ ਜੂਨਾਂ ’ਚ ਮਰ ਕੇ ਜਨਮਦੇ ਹਨ, ਫਿਰ ਆਉਂਦੇ (ਜਨਮਦੇ) ਹਨ, ਜਾਂਦੇ (ਮਰਦੇ) ਹਨ, ਇਨ੍ਹਾਂ ਜੂਨਾਂ ਦੀ ਗਿਣਤੀ ਨਹੀਂ ਹੋ ਸਕਦੀ।

ਵਿਚਾਰ : ਉਕਤ ਸ਼ਬਦ ’ਚ ਦਰਜ ਪਸ਼ੂ, ਪੰਛੀ, ਦਰਖ਼ਤ, ਪੱਥਰ ਆਦਿ ਦੇ ਗੁਣ; ਬੰਦੇ ਨੂੰ ਸਮਝਾਉਣ ਲਈ ਜੇ ਮਿਸਾਲ ਮੰਨੀਏ ਤਾਂ ਪਹਿਲੇ ਦੋ (ਪਸ਼ੂ, ਪੰਛੀ) ਵਿਕਾਰ ਸਹਿਤ ਹਨ ਅਤੇ ਪਿਛਲੇ ਦੋ (ਦਰਖ਼ਤ, ਪੱਥਰ) ਜੀਰਾਂਦ (ਸਹਿਣ ਸ਼ਕਤੀ) ਵਾਲ਼ੇ ਹਨ।  ਇਹ ਦੋਵੇਂ ਇੱਕੋ ਵਾਕ ’ਚ ਮਨੁੱਖ ਲਈ ਮਿਸਾਲ ਕਿਵੇਂ ਬਣ ਸਕਦੇ ਹਨ ? ਇਉਂ ਹੋਰ ਵਾਕ ਭੀ ਹਨ ‘‘ਪਸੁ ਪੰਖੀ ਬਿਰਖ ਅਸਥਾਵਰ (ਪਰਬਤ); ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ ’’ (ਮਹਲਾ /੧੩੮੮) ਸੋ ਇੱਥੇ ਪਸ਼ੂ, ਪੰਖੀ, ਬਿਰਖ, ਪਰਬਤ; ਮਿਸਾਲ ਨਹੀਂ ਬਲਕਿ ਮਨੁੱਖ ਲਈ ਆਵਾਗਮਣ ਦੇ ਪ੍ਰਤੀਕ ਹਨ।

ਦੂਜੇ ਪਾਸੇ ਬੰਦੇ ਨੂੰ ਅੰਦਰਲੀ ਕਮਜੋਰੀ ਦਾ ਅਹਿਸਾਸ ਕਰਵਾਉਣ ਲਈ ਪਸ਼ੂ, ਪੰਖੀ ਸਮਾਨ ਨਹੀਂ ਰੱਖਿਆ ਜਾਂਦਾ ਬਲਕਿ ਇਨ੍ਹਾਂ ਤੋਂ ਨੀਵਾਂ ਬਿਆਨਿਆ ਜਾਂਦਾ ਹੈ; ਜਿਵੇਂ ਕਿ

(1). ਪਸੂ ਮਿਲਹਿ ਚੰਗਿਆਈਆ; ਖੜੁ (ਕੌੜੀ ਖਲ਼) ਖਾਵਹਿ, ਅੰਮ੍ਰਿਤੁ ਦੇਹਿ ॥  ਨਾਮ ਵਿਹੂਣੇ ਆਦਮੀ; ਧ੍ਰਿਗੁ ਜੀਵਣ ਕਰਮ ਕਰੇਹਿ ॥ (ਮਹਲਾ ੧/੪੮੯) ਯਾਨੀ ਕਿ ਪਸ਼ੂ ਆਪ ਕੌੜਾ ਖਾ ਕੇ ਹੋਰਾਂ ਲਈ ਮਿੱਠਾ ਦੁੱਧ ਦਿੰਦੈ, ਇਸ ਲਈ ਤਾਰੀਫ਼ ਹੁੰਦੀ ਹੈ, ਪਰ ਮਨਮੁਖ ਮੈ ਮੈ ਕਰਦੇ ਕੰਮ ਕਰਦੇ ਹਨ, ਜਿਸ ਬਦਲੇ ਫਿਟਕਾਰ ਮਿਲਦੀ ਹੈ।

(2). ਨਰੂ ਮਰੈ; ਨਰੁ ਕਾਮਿ (’ਚ) ਨ ਆਵੈ ॥  ਪਸੂ ਮਰੈ; ਦਸ ਕਾਜ ਸਵਾਰੈ ॥ (ਭਗਤ ਕਬੀਰ/੮੭੦)

ਅਰਥ : ਪਸ਼ੂ ਮਰਦਾ ਹੈ ਤਾਂ ਭੀ ਉਸ ਦਾ ਸਰੀਰ ਕਈ ਕੰਮ ਆਉਂਦਾ ਹੈ, ਪਰ ਬੰਦਾ ਮਰਦਾ ਹੈ ਤਾਂ ਕਿਸੇ ਕੰਮ ਨਹੀਂ ਆਉਂਦਾ।

ਨੋਟ : ਗੁਰਬਾਣੀ ਦੇ ਅਰਥ; ਉਚਾਰਨ ਕੀਤੇ ਸਮੇਂ ਮੁਤਾਬਕ ਵਾਚਣੇ ਚਾਹੀਦੇ ਹਨ, ਨਾ ਕਿ 6 ਸਦੀਆਂ ਬਾਅਦ ਅੱਜ ਆਧੁਨਿਕ ਯੁੱਗ ਨਾਲ਼, ਜਿੱਥੇ ਮਨੁੱਖ ਦਾ ਮ੍ਰਿਤਕ ਸਰੀਰ ਭੀ ਕੰਮ ਆਉਣ ਲੱਗ ਪਿਆ ਹੈ। ਵੈਸੇ ਪਸ਼ੂ ਦੇ ਮ੍ਰਿਤਕ ਸਰੀਰ ਦੇ ਮੁਕਾਬਲੇ ਮਨੁੱਖ ਦਾ ਮ੍ਰਿਤਕ ਸਰੀਰ; ਅੱਜ ਭੀ ਨਾ-ਮਾਤਰ ਹੀ ਕੰਮ ਆਉਂਦੈ। ਬਹੁਤਾਤ ਲੋਕ ਤਾਂ ਮ੍ਰਿਤਕ ਦੇਹ ਨੂੰ ਅੱਜ ਭੀ ਅੱਗ ’ਚ ਸਾੜਦੇ ਹਨ ਜਾਂ ਮਿੱਟੀ ’ਚ ਦਫ਼ਨ ਕਰਦੇ ਹਨ।

(3). ਕਬੀਰ  !  ਸਾਕਤ ਤੇ ਸੂਕਰ (ਸੂਅਰ) ਭਲਾ; ਰਾਖੈ ਆਛਾ ਗਾਉ (ਗਾਂਉ) ॥  ਉਹੁ ਸਾਕਤੁ ਬਪੁਰਾ ਮਰਿ ਗਇਆ; ਕੋਇ ਨ ਲੈਹੈ ਨਾਉ ॥ (ਭਗਤ ਕਬੀਰ/੧੩੭੨) ਯਾਨੀ ਸੂਅਰ ਨੂੰ ਮਰਨ ਉਪਰੰਤ ਭੀ ਲੋਕ ਯਾਦ ਕਰਦੇ ਹਨ ਕਿ ਵਿਚਾਰਾ ਸਫ਼ਾਈ ਕਰਦਾ ਸੀ, ਪਰ ਮਾਇਆਧਾਰੀ ਦੇ ਮਰਨ ’ਤੇ ਉਸ ਨੂੰ ਕੋਈ ਯਾਦ ਨਹੀਂ ਕਰਦਾ ਕਿਉਂਕਿ ਸਮਾਜ ਦਾ ਕੋਈ ਕੰਮ ਨਹੀਂ ਕੀਤਾ ਹੁੰਦਾ।

(4). ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ  ?॥ (ਭਗਤ ਰਵਿਦਾਸ/੪੮੬) ਯਾਨੀ ਹਿਰਨ ਨੂੰ ਇੱਕ ਕੰਨ ਰਸ ਨੇ ਮਾਰਿਆ (ਹਿਰਨ ਅੰਦਰ ਨਾਦ ਹੈ, ਪਰ ਉਹ ਬਾਹਰਲੀ ਘੰਡੇਹੇੜੇ ਦੀ ਆਵਾਜ਼ ਸੁਣ ਸ਼ਿਕਾਰੀ ਕੋਲ਼ ਜਾ ਫਸਦੈ), ਮੱਛੀ ਨੂੰ ਇੱਕ ਜੀਭ ਰਸ ਨੇ, ਭੌਰੇ ਨੂੰ ਸੁਗੰਧੀ ਰਸ ਨੇ (ਉਹ ਫੁੱਲ ’ਤੇ ਬਹਿੰਦੈ ਜੋ ਉੱਪਰੋਂ ਬੰਦ ਹੋ ਜਾਂਦੈ), ਪਤੰਗੇ ਨੂੰ ਇੱਕ ਨਜ਼ਰ ਰੋਗ ਨੇ (ਰੌਸ਼ਨੀ ’ਤੇ ਲੈ ਜਾ ਮਾਰਿਆ) ਅਤੇ ਹਾਥੀ ਨੂੰ ਇੱਕ ਚਮੜੀ (ਕਾਮ) ਰੋਗ ਨੇ (ਨਕਲੀ ਹਥਣੀ ਨੂੰ ਡੂੰਘੇ ਟੋਏ ’ਤੇ ਖੜ੍ਹਾ ਕਰ) ਕੈਦੀ ਬਣਾ ਦਿੱਤਾ, ਪਰ ਮਨੁੱਖ ਅੰਦਰ ਤਾਂ ਇਹ ਸਾਰੇ ਰੋਗ ਹਨ। ਇਸ ਦੀ ਬੇੜੀ ਕਿਵੇਂ ਪਾਰ ਹੋਵੇਗੀ ?

ਸੋ ਗੁਰਬਾਣੀ ਦੇ ਉਕਤ ਸਾਰੇ ਵਾਕ ਮਨੁੱਖ ਨੂੰ ਪਸ਼ੂ, ਪੰਖੀ ਸਮਾਨ ਨਹੀਂ ਮੰਨਦੇ ਸਗੋਂ ਉਨ੍ਹਾਂ ਤੋਂ ਨੀਵੇਂ ਹੋਣ ਦਾ ਅਹਿਸਾਸ ਕਰਾ ਰਹੇ ਹਨ, ਤਾਂ ਫਿਰ ਕਿਵੇਂ ਕਿਹਾ ਜਾ ਸਕਦੈ ਕਿ ਪਸ਼ੂ ਪੰਖੀ ਦੇ ਸੁਭਾਅ ਵਰਗਾ ਮਨੁੱਖੀ ਸੁਭਾਅ ਹੈ, ਇਹ ਅਹਿਸਾਸ ਕਰਾਇਆ ਜਾਂਦੈ। ਦਰਅਸਲ ਸਚਾਈ ਇਹ ਹੈ ਕਿ ਮਨਮੁਖ ਨਾਲ਼ੋਂ ਪਸ਼ੂ ਪੰਖੀ ਬਹੁਤ ਅੱਗੇ ਹਨ ਕਿਉਂਕਿ ਮਨੁੱਖਾ ਜਨਮ ਉਨ੍ਹਾਂ ਨੂੰ ਮਨੁੱਖ ਨਾਲ਼ੋਂ ਪਹਿਲਾਂ ਮਿਲਣੈ। ਜੇਕਰ ਹੁਣ ਇਹ ਗੁਰੂ ਵਚਨ ਨਾ ਮੰਨੇ ‘‘ਲਖ ਚਉਰਾਸੀਹ; ਜੋਨਿ ਸਬਾਈ   ਮਾਣਸ ਕਉ ਪ੍ਰਭਿ (ਨੇ) ਦੀਈ ਵਡਿਆਈ   ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ (ਮਹਲਾ /੧੦੭੫), ਚਾਰਿ ਪਾਵ, ਦੁਇ ਸਿੰਗ, ਗੁੰਗ ਮੁਖ; ਤਬ ਕੈਸੇ ਗੁਨ ਗਈਹੈ .. ? ਹਰਿ ਬਿਨੁ; ਬੈਲ ਬਿਰਾਨੇ (ਪਰਾਏ ਬਲ਼ਦ) ਹੁਈਹੈ   ਫਾਟੇ ਨਾਕਨ ਟੂਟੇ ਕਾਧਨ (ਕੰਧੇ); ਕੋਦਉ ਕੋ ਭੁਸੁ ਖਈਹੈ ਰਹਾਉ ’’ (ਭਗਤ ਕਬੀਰ/੫੨੪) ਇਹ ਵਾਕ ਪ੍ਰਤੱਖ; ਆਵਾਗਮਣ ਦੇ ਪ੍ਰਤੀਕ ਹਨ, ਨਾ ਕਿ ਮਨੁੱਖ ਨੂੰ ਬਲ਼ਦ ਦੇ ਅਮੋੜ ਸੁਭਾਅ ਤੋਂ ਜਾਣੂ ਕਰਾਇਆ ਜਾ ਰਿਹੈ। ਧਰਮ; ਮਨੁੱਖ ਲਈ ਹੈ, ਨਾ ਕਿ ਪਸ਼ੂ, ਪੰਖੀ ਨੂੰ ਅਹਿਸਾਸ ਕਰਾਉਣ ਲਈ ਜਾਂ ਉਨ੍ਹਾਂ ਦੇ ਔਗੁਣ ਫਰੋਲ਼ਨ ਲਈ।

ਨਾਸਤਿਕ ਲੋਕ; ਹੇਠਲੇ ਗੁਰਮਤਿ ਫ਼ਲਸਫ਼ੇ ਤੋਂ ਅਣਜਾਣ ਹਨ :

(1). ਜਿਨਿ ਦੀਏ, ਸੁ ਚਿਤਿ ਨ ਆਵਈ; ਪਸੂ ਹਉ ਕਰਿ ਜਾਣੀ ॥ (ਮਹਲਾ ੪/੧੬੭)

ਅਰਥ : ਜਿਸ (ਰੱਬ) ਨੇ ਸਭ ਪਦਾਰਥ ਦਿੱਤੇ ਉਸ ਨੂੰ ਦਿਲੋਂ ਯਾਦ ਨਹੀਂ ਕਰਦਾ, ਪਸ਼ੂ ਮਨੁੱਖ; ਮੈਂ ਕਮਾਈ ਕੀਤੀ, ਕਹਿ ਕੇ ਵੱਡਾ ਬਣਦਾ ਹੈ।

ਸਵਾਲ : ਉਕਤ ਵਾਕ ’ਚ ਮਨੁੱਖ ਨੂੰ ਪਸ਼ੂ ਵਰਗਾ ਕਿਹਾ ਹੈ। ਕੀ ਪਸ਼ੂ; ਮੈਂ ਕਮਾਈ ਕੀਤੀ, ਆਖਦਾ ਹੈ ?

(2). ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ ਕਰੈ; ਦਿਨੁ ਰਾਤਿ ॥ (ਸੁਖਮਨੀ/ਮਹਲਾ ੫/੨੬੭)

ਅਰਥ : ਵੇਖਣ ਨੂੰ ਭਾਵੇਂ ਮਨੁੱਖ ਹੈ ਪਰ ਕਰਮ ਪਸ਼ੂਆਂ ਵਰਗੇ ਹਨ। ਦਿਨ ਰਾਤ ਭਾਵ ਸਦਾ ਲੋਕ ਵਿਖਾਵਾ ਕਰਦਾ ਹੈ।

ਸਵਾਲ : ਕੀ ਪਸ਼ੂ ਲੋਕ ਵਿਖਾਵਾ ਕਰਦੇ ਹਨ ਤਾਂ ਜੋ ਮਨੁੱਖ ਨੂੰ ਉਨ੍ਹਾਂ ਦੀ ਮਿਸਾਲ ਦਿੱਤੀ ਜਾਵੇ ?

(3). ਹਰਿ ਕੀ ਭਗਤਿ ਕਰਹਿ, ਤਿਨ ਨਿੰਦਹਿ; ਨਿਗੁਰੇ ਪਸੂ ਸਮਾਨਾ ॥ (ਮਹਲਾ ੫/੧੧੩੮)

ਅਰਥ : ਨਿਗੁਰੇ ਪਸ਼ੂਆਂ ਵਰਗੇ ਲੋਕ; ਉਨ੍ਹਾਂ ਦੀ ਨਿੰਦਿਆ ਕਰਦੇ ਹਨ, ਜੋ ਹਰੀ ਦੀ ਭਗਤੀ ਕਰਦੇ ਹਨ ।

ਸਵਾਲ : ਕੀ ਪਸ਼ੂ ਕਿਸੇ ਦੀ ਨਿੰਦਿਆ ਕਰਦਾ ਹੈ ਤਾਂ ਜੋ ਮਨੁੱਖ ਨੂੰ ਉਸ ਵਰਗਾ ਮੰਨ ਲਈਏ ?

ਦਰਅਸਲ ਉਕਤ ਵਾਕਾਂ ’ਚ ਪਸ਼ੂ ਸ਼ਬਦ; ਪਸ਼ੂ ਲਈ ਨਹੀਂ ਬਲਕਿ ਉਸ ਨਿਗੁਰੇ-ਨਾਸਤਿਕ ਲਈ ਹੈ, ਜੋ ਪਸ਼ੂ ਵਾਙ ਆਪਣੀ ਮੰਜ਼ਲ ਨਾ ਪਛਾਣ ਸਕਿਆ। ਭਗਤ ਨਾਮਦੇਵ ਜੀ ਇਸ ਦੀ ਗਵਾਹੀ ਭਰਦੇ ਹਨ ‘‘ਜਿਨ ਕੈ ਭੀਤਰਿ ਹੈ ਅੰਤਰਾ (ਰੱਬ ਤੋਂ ਦੂਰੀ)॥ ਜੈਸੇ ਪਸੁ; ਤੈਸੇ ਓਇ ਨਰਾ ॥’’ (ਭਗਤ ਨਾਮਦੇਵ/੧੧੬੩)

ਗੁਰੂ ਨਾਨਕ ਜੀ ਨੇ ਇਸ ਨੁਕਤੇ ਨੂੰ ਇਉਂ ਰੱਖਿਆ ‘‘ਮਨਮੁਖ ਤਤੁ ਜਾਣਨੀ; ਪਸੂ ਮਾਹਿ ਸਮਾਨਾ ’’ (ਮਹਲਾ /੧੦੦੯) ਯਾਨੀ ਕਿ ਮਨਮੁਖ ਬੰਦਾ; ਅਸਲੀਅਤ (ਆਪਣੀ ਮੰਜ਼ਲ) ਨਹੀਂ ਜਾਣਦਾ, ਪਸ਼ੂ ਵਾਙ ਟੀਚਾ ਰਹਿਤ ਜ਼ਿੰਦਗੀ ਭੋਗਦਾ ਹੈ। ਮਨੁੱਖ ਦਾ ਟੀਚਾ ਹੈ ਆਪਣੇ ਮੂਲ ਰੱਬ ਦੀ ਪ੍ਰਾਪਤੀ।

ਅੰਤ ’ਚ ਇੱਕ ਸੱਜਣ ਦੁਆਰਾ ਕੀਤਾ ਸਵਾਲ ਹੈ ਕਿ ਗੁਰਮਤਿ ਸਿਧਾਂਤ ‘‘ਲੇਖਾ ਛੋਡਿ ਅਲੇਖੈ ਛੂਟਹ’’ ਹੈ ਯਾਨੀ ਪੂਰਵਲੇ ਨਸੀਬ ਨਹੀਂ ਹੁੰਦੇ ਕਿਉਂਕਿ ਮੇਰੇ ਦੁਆਰਾ ‘ਹੁਕਮ ਬਨਾਮ ਨਸੀਬ’ ਲੇਖ ’ਚ ਲਿਖਿਆ ਸੀ ਕਿ ਪਿਛਲੀ ‘ਕੂੜੈ ਪਾਲਿ’ ਭੀ ਰੱਬ ਦੇ ਹੁਕਮ ’ਚ ਚੱਲਦਿਆਂ ਬਣੀ ਸੀ ?

ਜਵਾਬ : ਇਹ ਵਾਕ ਹੈ ‘‘ਲੇਖਾ ਛੋਡਿ ਅਲੇਖੈ ਛੂਟਹ; ਹਮ ਨਿਰਗੁਨ ਲੇਹੁ ਉਬਾਰੀ ॥’’ (ਮਹਲਾ ੫/੭੧੩)

ਅਰਥ  : ਹੇ ਨਿਰਗੁਣ ਪ੍ਰਭੂ !  ਸਾਡੇ ਮਾੜੇ ਨਸੀਬ ਧਿਆਨ ’ਚ ਨਾ ਲਿਆ (ਨਹੀਂ ਤਾਂ ਅਸੀਂ ਆਪਣੇ ਦੁਆਰਾ ਕੀਤੇ ਮਾੜੇ ਕੰਮਾਂ ਦੇ ਫਲ਼-ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦੇ)। ਸਾਡਾ ਤਾਂ ਹੀ ਪਾਰ ਉਤਾਰਾ ਹੋਣੈ ਜੇ ਤੁਸੀਂ ਸਾਡਾ ਮਾੜਾ ਲੇਖ ਭੁਲਾ ਕੇ ਆਪ ਮਿਹਰ ਕਰ ਦਿਓਂ।

ਸੋ ਗੁਰਮਤਿ ਅਨੁਸਾਰ ਰੱਬ ਕਣ-ਕਣ ’ਚ ਜੋਤਿ ਸਰੂਪ ਵਜੋਂ ਵਿਆਪਕ ਹੈ। ਇਹ ਨਿਰਮਲ ਜੋਤਿ; ਮਨੁੱਖ ਦਾ ਜੀਵਾਤਮਾ ਹੈ, ਜਿਸ ’ਤੇ ਮਨੁੱਖ ਦੁਆਰਾ ਕੀਤੇ ਕੰਮਾਂ ਦੀ ਮੈਲ਼ (ਅੰਤਹਿਕਰਣ) ਚੜ੍ਹੀ ਹੈ, ਜੋ ਨਿਗੁਰੇ ਨੂੰ ਆਵਾਗਮਣ ਵੱਲ ਧੱਕਦੀ ਹੈ ‘‘ਨਕਿ ਨਥ, ਖਸਮ ਹਥਿ; ਕਿਰਤੁ ਧਕੇ ਦੇ ਜਹਾ ਦਾਣੇ ਤਹਾਂ ਖਾਣੇ; ਨਾਨਕਾ ਸਚੁ ਹੇ ’’ (ਮਹਲਾ /੬੫੩) ਯਾਨੀ ਇਹ ਅਸਲ ਸਚਾਈ ਹੈ ਕਿ (ਬੰਦੇ ਦੁਆਰਾ ਕੀਤੀ) ਕਿਰਤ; ਸਾਡੇ ਨੱਕ ’ਚ ਨੱਥ ਹੈ, ਜੋ ਰੱਬ ਦੇ ਹੱਥ ’ਚ ਫੜਾਈ ਹੈ ਭਾਵ ਬੰਦੇ ਦੀ ਕਿਰਤ ਦਾ ਫਲ਼; ਰੱਬ ਨੇ ਨਿਰਧਾਰਿਤ ਕੀਤੈ। ਹੁਣ ਜਿੱਥੇ-ਜਿੱਥੇ ਚੋਗ਼ਾ ਖਿਲਰਿਐ, ਉਹ ਚੁਗਣਾ ਪੈਣੈ ਭਾਵੇਂ ਹਜ਼ਾਰਾਂ ਜੂਨਾਂ ਭੋਗਣੀਆਂ ਪੈਣ। ਪਰਿਵਾਰਿਕ ਮੇਲ਼ ਅਤੇ ਵਿਛੋੜਾ ਭੀ ਇਸ ਕਿਰਤ ਦਾ ਫਲ਼ ਹੈ। ਜੇਕਰ ਕਿਸੇ ਪਰਿਵਾਰ ਨੇ ਗੁਰੂ ਉਪਦੇਸ਼ ਕਮਾ; ਰੱਬ ਅੱਗੇ ਫ਼ਰਿਆਦ ਕਰਨੀ ਸਿੱਖ ਲਈ, ਉਨ੍ਹਾਂ ਦਾ ਸਾਥ ਮਰਨ ਉਪਰੰਤ ਭੀ ਰਹਿਣੈ, ਨਹੀਂ ਤਾਂ ਸਭ ਦਾ ਵਿਛੋੜਾ ਨਿਸ਼ਚਿਤ ਹੈ ਭਾਵੇਂ ਕੋਈ ਇੱਥੇ ਬੱਚਿਆਂ ਲਈ ਕਿੰਨਾ ਭੀ ਧਨ ਜੋੜ ਜਾਵੇ ‘‘ਵਿਜੋਗਿ, ਮਿਲਿ ਵਿਛੁੜਿਆ; ਸੰਜੋਗੀ ਮੇਲੁ ’’ (ਸੋ ਪੁਰਖੁ/ਮਹਲਾ /੧੧) ਅਰਥ : ਵਿਛੋੜੇ ਵਾਲ਼ੇ ਨਸੀਬ ਕਾਰਨ (ਪਰਿਵਾਰ ’ਚ) ਮਿਲ ਕੇ ਅਗਾਂਹ ਲਈ ਵਿਛੜ ਗਿਆ। ਚੰਗੇ ਨਸੀਬ ਨਾਲ਼ ਸਦੀਵੀ ਮੇਲ਼ ਬਣਿਆ ਰਹਿਣੈ। ਭਗਤ ਕਬੀਰ ਜੀ ਤਾਂ ਇੱਕ ਸਵਾਲ ‘‘ਪਿੰਡਿ ਮੂਐ; ਜੀਉ ਕਿਹ ਘਰਿ ਜਾਤਾ  ?’’  ਉਤਪੰਨ ਕਰ ਆਪ ਹੀ ਇਉਂ ਜਵਾਬ ਦੇਂਦੇ ਹਨ ‘‘ਤਿਤੁ ਘਰਿ ਜਾਉ; ਜਿ ਬਹੁਰਿ ਆਵਉ ’’ (ਭਗਤ ਕਬੀਰ/੩੨੭) ਕਿਉਂਕਿ ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ, ਜਾਣੀਅਹਿ ’’ (ਜਪੁ) ਵਚਨਾਂ ਵਾਙ ਪ੍ਰਭੂ ’ਚ ਸਦੀਵੀ ਲੀਨਤਾ ਹੋ ਗਈ ‘‘ਮਿਟਿ ਗਏ ਗਵਨ (ਆਵਾਗਮਣ); ਪਾਏ ਬਿਸ੍ਰਾਮ   ਨਾਨਕ  ! ਪ੍ਰਭ ਕੈ ਸਦ ਕੁਰਬਾਨ ’’ (ਸੁਖਮਨੀ/ ਮਹਲਾ /੨੭੮) ਤਾਂ ਤੇ ਹਰ ਮਨੁੱਖ ਨੂੰ ਇਹ ਅਰਦਾਸ ਸਦਾ ਕਰਨੀ ਚਾਹੀਦੀ ਹੈ ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਾਰੇ ਲੇਖੇ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ’’ (ਭਗਤ ਰਵਿਦਾਸ/੬੯੪)

‘ਪੰਚ ਪਰਵਾਣ’ ਸ਼ਬਦ ਦੀ ਵਿਆਖਿਆ

0

‘ਪੰਚ ਪਰਵਾਣ’ ਸ਼ਬਦ ਦੀ ਵਿਆਖਿਆ

ਅਵਤਾਰ ਸਿੰਘ ਮਿਸ਼ਨਰੀ (5104325827)

ਪੰਚ ਸੰਸਕ੍ਰਿਤ ਦਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਵਿਖੇ 215 ਵਾਰ ਦਰਜ ਅਤੇ ਕਈ ਅਰਥਾਂ ਵਿੱਚ ਆਇਆ ਹੈ; ਜਿਵੇਂ-ਪੰਜ ਵਿਸ਼ੇ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਲਈ ‘‘ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬) ਦੈਵੀ ਗੁਣਾਂ ਲਈ-ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ ‘‘ਪੰਚ ਮਨਾਏ ਪੰਚ ਰੁਸਾਏ   ਪੰਚ ਵਸਾਏ ਪੰਚ ਗਵਾਏ ’’ (ਮਹਲਾ /੪੩੦) ਪੰਜ ਦੈਵੀ ਗੁਣ ਮਨਾਏ ਭਾਵ ਧਾਰਨ ਕਰ ਲਏ, ਜਿਸ ਕਰਕੇ ਪੰਜੇ ਵਿਸ਼ੇ ਰੁੱਸ ਗਏ। ਪੰਚ ਵਸਾਏ ਭਾਵ ਪੰਜ ਰੱਬੀ ਗੁਣ ਹਿਰਦੇ ਵਿੱਚ ਵਸਾ ਲਏ ਅਤੇ ਪੰਚ ਗਵਾਏ ਭਾਵ ਕਾਮਾਦਿਕ ਅੰਦਰੋਂ ਭੁਲਾ ਦਿੱਤੇ।

ਪੰਜ ਗਿਆਨ ਇੰਦ੍ਰੇ (ਪੰਚ  ਨੱਕ, ਕੰਨ, ਜੀਭ, ਅੱਖ ਤੇ ਚਮੜੀ) ਲਈ ਭੀ ਪੰਚ ਸ਼ਬਦ ਹੈ ‘‘ਪੰਚ ਸਖੀ ਹਮ ਏਕੁ ਭਤਾਰੋ ’’ (ਮਹਲਾ /੩੫੯) ਪੰਚ; ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਲਈ ਵੀ ਆਇਆ ਹੈ  ‘‘ਮੂਰਤਿ ਪੰਚ ਪ੍ਰਮਾਣ ਪੁਰਖੁ; ਗੁਰੁ ਅਰਜੁਨੁ ਪਿਖਹੁ ਨਯਣ ’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੮) ਪਿੰਡ ਦੇ ਮੁਖੀਆਂ ਲਈ ਵੀ ਪੰਚ ਹੈ ‘‘ਪੰਚ ਲੋਗ ਸਭਿ ਹਸਣ ਲਗੇ; ਤਪਾ ਲੋਭਿ ਲਹਰਿ ਹੈ ਗਾਲਿਆ ’’ (ਮਹਲਾ /੩੧੫) ਪੰਚ; ਪੰਚਾਇਤ ਭਾਵ ਡੇਮੋਕਰੇਸੀ ਦਾ ਸੂਚਿਕ ਹੈ। ਪੰਚ ਜ਼ੁਮੇਵਾਰ-ਸਿਆਣੇ ਮੰਨੇ ਪ੍ਰਮੰਨੇ ਵਿਅਕਤੀਆਂ ਲਈ ਵੀ ਹੈ ‘‘ਪੰਚ ਪਰਵਾਣ ਪੰਚ ਪਰਧਾਨੁ   ਪੰਚੇ ਪਾਵਹਿ ਦਰਗਹਿ ਮਾਨੁ   ਪੰਚੇ ਸੋਹਹਿ ਦਰਿ ਰਾਜਾਨੁ   ਪੰਚਾ ਕਾ ਗੁਰੁ ਏਕੁ ਧਿਆਨੁ ..੧੬’’ (ਜਪੁ) ਭਾਵ ਸੰਸਾਰੀ ਤੇ ਨਿਰੰਕਾਰੀ ਪ੍ਰਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਗੁਰਮੁਖ ਜਿਨ੍ਹਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਹੈ। ਜਿਨ੍ਹਾਂ ਅੰਦਰ ਪ੍ਰਭੂ ਲਈ ਤੜਫ ਪੈਦਾ ਹੋ ਗਈ ਹੈ, ਉਹ ਹੀ ਮੰਨੇ ਪ੍ਰਮੰਨੇ ਸਭ ਦੇ ਆਗੂ ਹੁੰਦੇ ਹਨ। ਪ੍ਰਭੂ ਦੀ ਹਜੂਰੀ ਵਿੱਚ ਆਦਰ ਪਾਉਂਦੇ ਹਨ। ਰਾਜ ਦਰਬਾਰਾਂ ਵਿੱਚ ਸ਼ੋਭਦੇ ਹਨ ਅਤੇ ਗੁਰ ਸ਼ਬਦ ਵਿੱਚ ਜੁੜੇ ਰਹਿਣਾ ਹੀ ਉਨ੍ਹਾਂ ਦਾ ਅਸਲ ਨਿਸ਼ਾਨਾ ਹੁੰਦਾ ਹੈ।

ਜ਼ਰਾ ਧਿਆਨ ਦਿਓ ! ਜਪੁ ਜੀ ਸਾਹਿਬ ਦੀ 16ਵੀਂ ਪਾਉੜੀ ਵਿਖੇ ਪੰਚ ਸ਼ਬਦ ਨਿਰੰਕਾਰੀ ਤੇ ਸੰਸਾਰੀ ਜੀਵਨ ਜੁਗਤੀ ਦੇ ਚੰਗੇ ਜਾਣੂੰ ਤੇ ਧਾਰਨੀ ਅਤੇ ਮਨੁੱਖਤਾ ਦੀ ਅਗਵਾਈ ਕਰਨ ਵਾਲਿਆਂ ਦਾ ਸੂਚਿਕ ਹੈ, ਜੋ ਕਰਤਾਰ ਦੇ ਦੈਵੀ ਗੁਣਾਂ ਅਤੇ ਹੁਕਮ, ਭਾਣਾ ਸ੍ਰਵਣ, ਮੰਨਣ ਅਤੇ ਅਮਲ ਕਰ ਜੀਵਨ ਵਿੱਚ ਧਾਰਨ ਕਰਕੇ ਲੋਕਾਈ ਵਿੱਚ ਵਿਚਰਦੇ ਹਨ। ਅੱਜ ਪੰਚਾਇਤ (ਡੈਮੋਕਰੇਸੀ) ਵਿੱਚ ਪੰਜਾਂ ਦੀ ਗਿਣਤੀ ਮੁਕਰਰ ਨਹੀਂ, ਵੱਧ ਵੀ ਹੋ ਸਕਦੀ ਹੈ। ਪੰਜ ਪਿਆਰੇ ਵੀ ਇਸ ਉੱਚੀ ਸੁੱਚੀ ਅਵਸਥਾ ਦੇ ਧਾਰਨੀ ਰਹੇ, ਜਾਤ ਪਾਤ ਮੁਕਤ ਸਨ ਅਤੇ ਵੱਖ ਵੱਖ ਇਲਾਕਿਆਂ ਦੇ ਵਾਸੀ ਸਨ। ਇਕੱਲਾ ਮਨੁੱਖ ਗਲਤ ਫ਼ੈਸਲੇ ਵੀ ਕਰ ਸਕਦਾ ਹੈ, ਪਰ ਬਹੁਤੇ ਰਲ਼ ਮਿਲ਼ ਕੇ, ਸੰਗਤੀ ਰੂਪ ’ਚ ਵਿਚਾਰਾਂ ਕਰ ਲੋਕ ਭਲਾਈ ਦੇ ਫ਼ੈਸਲੇ ਕਰਦੇ ਹਨ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਇਨਸਾਨ ਨੂੰ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਉਲਝਾਇਆ, ਜੋ ਅੱਜ ਉਲਝ ਗਿਆ ਹੈ।

ਮਤਲਬ ਤਾਂ ਪੰਚ ਲਫਜ਼ ਨੂੰ ਸਮਝੀਏ ਕਿ ਗੁਰੂ ਨੇ ਕਿਸ ਸੰਦਰਭ ਵਿੱਚ ਵਰਤਿਆ ਹੈ ? ਭਾਵ ਲੋਕਾਈ ਦੀ ਨਿਗ੍ਹਾ ਵਿੱਚ ਕਰਮ ਸੁਭ ਕਰਕੇ ਦਾਨੇ, ਸਿਆਣੇ, ਸਮਝਦਾਰ, ਪਰਉਪਕਾਰੀ, ਸੰਸਾਰੀ ਤੇ ਨਿਰੰਕਾਰੀ ਵਿਦਿਆ ਦੇ ਗਿਆਤਾ, ਸਭ ਵਿੱਚ ਰੱਬੀ ਜੋਤਿ ਦੇਖਣ ਵਾਲੇ ਮਾਈ ਭਾਈ ਜੋ ਸ਼ੁਭ ਕਰਮਾਂ ਕਰਕੇ, ਸੰਸਾਰ ਤੇ ਨਿਰੰਕਾਰ ਬਾਰੇ ਸ੍ਰਵਣ, ਮੰਨਣ ਉਪਰੰਤ ਇੱਕਮਿਕ ਹੋ ਚੁੱਕੇ ਹਨ।  ਪੰਚ ਪਰਵਾਣ ਕਹਿਣਾ ਭਾਵ ਪੰਜ ਪਿਆਰੇ ਹੀ ਪਰਵਾਨ ਹਨ। ਇਹ ਗੱਲ ਉਪ੍ਰੋਕਤ ਗੁਣਾਂ ਦੇ ਧਾਰੀਆਂ ਲਈ ਤਾਂ ਠੀਕ ਹੈ, ਪਰ ਇਕੱਲੇ ਪੰਜ ਕਕਾਰਾਂ ਤੇ ਬਾਣੇ ਦੇ ਭੇਖਧਾਰੀ, ਜੋ ਜਾਤ ਪਾਤ, ਵਹਿਮ-ਭਰਮ ਨੂੰ ਮੰਨਦੇ ਹਨ, ਕਿਸੇ ਇੱਕ ਪਾਰਟੀ ਜਾਂ ਜਥੇ ਨਾਲ ਜੁੜੇ, ਆਪੋ ਆਪਣੇ ਜਥੇ ਅਤੇ ਸੰਪ੍ਰਦਾਵਾਂ ਦੀ ਤੰਗਦਿਲੀ ਮਰਯਾਦਾ ਪਾਲਦੇ ਹਨ, ਜਿਸ ਵਿੱਚ ਬੀਬੀਆਂ ਨੂੰ ਬਰਾਬਰ ਅਧਿਕਾਰ ਨਹੀਂ ਦਿੰਦੇ, ਉਨ੍ਹਾਂ ਨੂੰ ਪੰਚ ਪਰਵਾਣ ਨਹੀਂ ਕਿਹਾ ਜਾ ਸਕਦਾ। ਸੰਖੇਪ ’ਚ ਇਹੀ ਕਹਿ ਸਕਦੇ ਹਾਂ ਕਿ ਹਰ ਪੱਖੋਂ ਪੂਰੇ, ਸੂਰੇ ਸਰਬਪੱਖੀ ਗੁਣਾਂ ਦੇ ਧਾਰਨੀ ਮਾਈ ਭਾਈ ਹੀ ‘ਪੰਚ ਪਰਵਾਣ’ ਹੁੰਦੇ ਹਨ।

ਦਿਲਹੁ ਮੁਹਬਤਿ ਜਿਨ੍ਹ ਸੇਈ ਸਚਿਆ॥

0

ਦਿਲਹੁ ਮੁਹਬਤਿ ਜਿਨ੍ਹ ਸੇਈ ਸਚਿਆ॥

ਵਾ. ਪ੍ਰਿੰ. ਮਨਿੰਦਰ ਪਾਲ ਸਿੰਘ ਜੀ

 

 

ਆਸਾ ਸੇਖ ਫਰੀਦ ਜੀਉ ਕੀ ਬਾਣੀ  ੴ ਸਤਿ ਗੁਰ ਪ੍ਰਸਾਦਿ ॥

ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ ॥  ਜਿਨ੍ ਮਨਿ ਹੋਰੁ; ਮੁਖਿ ਹੋਰੁ; ਸਿ ਕਾਂਢੇ ਕਚਿਆ ॥੧॥

ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥  ਵਿਸਰਿਆ ਜਿਨ੍ ਨਾਮੁ; ਤੇ ਭੁਇ ਭਾਰੁ ਥੀਏ ॥੧॥ ਰਹਾਉ ॥

ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ ॥  ਤਿਨ ਧੰਨੁ ਜਣੇਦੀ; ਮਾਉ ਆਏ ਸਫਲੁ ਸੇ ॥੨॥

ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥  ਜਿਨਾ ਪਛਾਤਾ ਸਚੁ; ਚੁੰਮਾ ਪੈਰ ਮੂੰ ॥੩॥

ਤੇਰੀ ਪਨਹ ਖੁਦਾਇ ! ਤੂ ਬਖਸੰਦਗੀ ॥  ਸੇਖ ਫਰੀਦੈ; ਖੈਰੁ ਦੀਜੈ ਬੰਦਗੀ ॥੪॥੧॥ (ਬਾਬਾ ਫਰੀਦ ਜੀ/੪੮੮)

ਇਹ ਰੱਬੀ ਸੁਨੇਹਾ ਮਹਾਂ ਤਿਆਗੀ, ਪਰਮ ਤਪਸਵੀ, ਕਰਤਾਰ ਦੇ ਅਨੰਨ ਸੇਵਕ, ਭਗਤ ਸ਼ੇਖ ਫਰੀਦ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ੪੮੮ ਉੱਤੇ ਰਾਗ ਆਸਾ ਵਿੱਚ ਸੁਭਾਇਮਾਨ ਹੈ। ਇਸ ਸ਼ਬਦ ਵਿੱਚ ਰੱਬੀ ਪਿਆਰ ਵਿੱਚ ਜੁੜੇ, ਪ੍ਰਭੂ ਪ੍ਰੇਮੀਆਂ ਦੀ ਉਸਤਤ ਦੇ ਨਾਲ-ਨਾਲ, ਰੱਬ ਤੋਂ ਟੁੱਟੇ ਮਨੁੱਖਾਂ ਦੀ ਅਸਲੀਅਤ ਅਤੇ ਉਨ੍ਹਾਂ ਦੇ ਬਰਬਾਦ ਹੋ ਰਹੇ ਮਨੁੱਖੀ ਜੀਵਨ ਦੀ ਝਲਕ ਵੀ ਮਿਲਦੀ ਹੈ। ਸ਼ਬਦ ’ਚ ‘ਰਹਾਉ’ ਵਾਲ਼ੀਆਂ ਪੰਕਤੀਆਂ ਵਿੱਚ ਭਗਤ ਜੀ ਸਮਝਾ ਰਹੇ ਹਨ ਕਿ ਜੋ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿੱਚ ਰੰਗੇ ਹੋਏ ਹਨ, ਉਹ ਹੀ ਅਸਲ ਮਨੁੱਖ ਹਨ, ਉਨ੍ਹਾਂ ਦਾ ਜੀਵਨ ਹੀ ਸਕਾਰਥ ਹੈ, ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ, ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ ‘‘ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ   ਵਿਸਰਿਆ ਜਿਨ੍ ਨਾਮੁ; ਤੇ ਭੁਇ ਭਾਰੁ ਥੀਏ ਰਹਾਉ ’’

ਪ੍ਰਭੂ ਪ੍ਰੇਮ ਵਿੱਚ ਰੱਤੇ ਹੋਏ ਕੌਣ ਹਨ ? ਇਸ ਦਾ ਉੱਤਰ ਪੰਚਮ ਪਾਤਸ਼ਾਹ ਜੀ ਦਿੰਦੇ ਹਨ ਕਿ ਉਹੋ ਹੀ ਪ੍ਰੇਮੀ ਹਨ, ਜਿਹੜੇ ਕਦੇ ਵੀ ਰੱਬ ਵੱਲੋਂ ਮੂੰਹ ਨਹੀਂ ਮੋੜਦੇ। ਉਹ, ਰੱਬ ਦੇ ਹਰ ਇੱਕ ਹੁਕਮ ਨੂੰ ਖਿੜੇ ਮੱਥੇ ਮੰਨਦੇ ਹਨ, ਜਿਨ੍ਹਾਂ ਨੇ ਆਪਣੇ ਮਾਲਕ ਨੂੰ ਚੰਗੀ ਤਰ੍ਹਾਂ ਪਹਿਚਾਣ ਲਿਆ ਹੈ, ਪਰ ਦੂਜੇ ਪਾਸੇ ਜਿਨ੍ਹਾਂ ਨੂੰ ਪੂਰਨ ਵੈਰਾਗ ਨਹੀਂ ਉਪਜਿਆ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਦਾ ਡੂੰਘਾ ਅਸਰ ਨਹੀਂ ਹੋਇਆ, ਜਿਨ੍ਹਾਂ ਨੂੰ ਪ੍ਰੇਮ ਦਾ ਵੱਲ ਨਹੀਂ ਆਇਆ, ਉਹ ਝੜਦੇ ਰਹਿੰਦੇ ਹਨ, ਖੁਆਰ ਹੁੰਦੇ ਰਹਿੰਦੇ ਹਨ। ਪਾਵਨ ਬਚਨ ਹਨ ‘‘ਰਤੇ ਸੇਈ, ਜਿ ਮੁਖੁ ਮੋੜੰਨਿ੍; ਜਿਨ੍ੀ ਸਿਞਾਤਾ ਸਾਈ   ਝੜਿ ਝੜਿ ਪਵਦੇ, ਕਚੇ ਬਿਰਹੀ; ਜਿਨ੍ਾ ਕਾਰਿ ਆਈ ’’ (ਮਹਲਾ /੧੪੨੫)

ਜਿਸ ਨੂੰ ਇਸ਼ਕ ਹੋ ਜਾਏ, ਉਹ ਆਸ਼ਕ ਹੈ। ਰੱਬੀ ਆਸ਼ਕ ਹੋਣ ਦਾ ਕਈ ਦਾਅਵਾ ਕਰਦੇ ਹਨ, ਪਰ ਇਹ ਐਨਾ ਆਸਾਨ ਨਹੀਂ ਹੈ। ‘‘ਮੁਰਦਾ ਹੋਇ ਮੁਰੀਦ; ਗਲੀ ਹੋਵਣਾ’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੮) ਵਾਕ ਅਨੁਸਾਰ ਆਪਣਾ ਆਪ ਖਤਮ ਕਰਨਾ ਹੁੰਦਾ ਹੈ। ਦੂਜੇ ਪਾਤਸ਼ਾਹ ਸਮਝਾਉਂਦੇ ਹਨ ਕਿ ਇੱਕ ਰੱਬ ਦਾ ਦਰ ਛੱਡ ਕੇ ਕਿਸੇ ਦੂਜੇ ਦਾ ਧਿਆਨ ਆ ਗਿਆ, ਕਿਸੇ ਹੋਰ ਨਾਲ ਜੁੜ ਗਏ ਤਾਂ ਇਹ ਕਿੱਦਾਂ ਦੀ ਆਸ਼ਕੀ ਹੈ ? ਪ੍ਰੇਮੀ ਤਾਂ ਹਮੇਸ਼ਾਂ ਰੱਬ ਵਿੱਚ ਸਮਾਇਆ ਹੀ ਰਹਿੰਦਾ ਹੈ। ਜਿਹੜਾ ਆਪਣੇ ਮਨ ਨੂੰ ਚੰਗੀ ਲੱਗਣ ਵਾਲੀ ਚੀਜ਼ ਨੂੰ ਚੰਗਾ ਆਖੇ ਤੇ ਜੇ ਕਿਧਰੇ ਉਸ ਦੀ ਸੋਚ ਤੋਂ ਉਲਟ ਕੁਝ ਹੋ ਜਾਵੇ, ਜਿਸ ਨੂੰ ਇਹ ਮਾੜਾ ਸਮਝਦਾ ਹੋਵੇ, ਤੇ ਬਹੁਤ ਮਾੜਾ ਹੋਇਆ ਦਾ ਸ਼ੋਰ ਮਚਾ ਦੇਵੇ, ਉਸ ਨੂੰ ਆਸ਼ਕ ਨਹੀਂ ਕਿਹਾ ਜਾ ਸਕਦਾ, ਜਿਹੜਾ ਆਪਣਾ ਫਾਇਦਾ ਦੇਖ ਕਿ ਵਰਤੋਂ ਵਿਹਾਰ ਕਰਦਾ ਹੈ। ਪਾਵਨ ਬਚਨ ਹਨ ‘‘ਏਹ ਕਿਨੇਹੀ ਆਸਕੀ ? ਦੂਜੈ ਲਗੈ ਜਾਇ   ਨਾਨਕ  ! ਆਸਕੁ ਕਾਂਢੀਐ; ਸਦ ਹੀ ਰਹੈ ਸਮਾਇ   ਚੰਗੈ ਚੰਗਾ ਕਰਿ ਮੰਨੇ; ਮੰਦੈ ਮੰਦਾ ਹੋਇ   ਆਸਕੁ ਏਹੁ ਆਖੀਐ; ਜਿ ਲੇਖੈ ਵਰਤੈ ਸੋਇ ’’ (ਮਹਲਾ /੪੭੪) ਰੱਬ ਦੇ ਰੰਗ ਵਿੱਚ ਤਾਂ ਉਹ ਰੱਤਾ ਹੋਇਆ ਹੈ ਜਿਹੜਾ ਆਖਦਾ ਹੈ ਕਿ ‘‘ਹਉ ਖਿਨੁ ਪਲੁ ਰਹਿ ਸਕਉ ਬਿਨੁ ਪ੍ਰੀਤਮ; ਜਿਉ ਬਿਨੁ ਅਮਲੈ, ਅਮਲੀ ਮਰਿ ਗਈਆ ’’ (ਮਹਲਾ /੮੩੬), ਜਿਹੜਾ ਰੱਬੀ ਪਿਆਰ ਵਿੱਚ ਤੜਫ ਕੇ ਕਹਿੰਦਾ ਹੈ ਕਿ ‘‘ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ; ਜਿਉ ਤ੍ਰਿਖਾਵੰਤੁ ਬਿਨੁ ਨੀਰ ’’ (ਮਹਲਾ /੮੬੧) 

ਜਿਹੜਾ ਰੱਬ ਨੂੰ ਪੁਕਾਰ ਕੇ ਆਖਦਾ ਹੈ ਕਿ ਹੇ ਸਚੇ ਪਾਤਸ਼ਾਹ ! ਜੇ ਤੂੰ ਬੱਦਲ ਬਣ ਜਾਏਂ ਤਾਂ ਮੈਂ ਮੋਰ ਬਣ ਜਾਵਾਂ, ਜੇ ਤੂੰ ਚੰਦ ਹੋਵੇਂ ਤਾਂ ਮੈਂ ਚਕੋਰ ਬਣ ਜਾਵਾਂ, ਜੇ ਤੂੰ ਦੀਵਾ ਹੋਵੇਂ ਤਾਂ ਮੈਂ ਤੇਰੀ ਬੱਤੀ ਬਣ ਜਾਵਾਂ, ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ ਤੀਰਥ ’ਤੇ ਜਾਣ ਵਾਲਾ ਯਾਤਰੀ ਬਣ ਜਾਵਾਂ ‘‘ਜਉ ਤੁਮ ਗਿਰਿਵਰ; ਤਉ ਹਮ ਮੋਰਾ   ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ .. ਜਉ ਤੁਮ ਦੀਵਰਾ; ਤਉ ਹਮ ਬਾਤੀ   ਜਉ ਤੁਮ ਤੀਰਥ; ਤਉ ਹਮ ਜਾਤੀ ’’ (ਭਗਤ ਰਵਿਦਾਸ/੬੫੯)

ਐਸੇ ਪ੍ਰੇਮੀਆਂ ਨੂੰ ਹੀ ‘‘ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭੁ ਪਾਇਓ॥’’ ਅਨੁਸਾਰ ਰੱਬ ਦੀ ਪ੍ਰਾਪਤੀ ਹੁੰਦੀ ਹੈ। ਭਗਤ ਜੀ ਐਸੇ ਆਸ਼ਕਾਂ, ਪ੍ਰਭੂ ਪ੍ਰੇਮੀਆਂ ਬਾਰੇ ਸਮਝਾ ਰਹੇ ਹਨ ਕਿ ਉਨ੍ਹਾਂ ਦਾ ਜੀਵਨ ਸਫਲ ਹੈ ਪਰ ਦੂਜੇ ਪਾਸੇ ਜਿਨ੍ਹਾਂ ਦੇ ਕੋਲ ਕੇਵਲ ਪਹਿਰਾਵਾ ਹੈ ਜਾਂ ਕੇਵਲ ਰੱਬ ਦੀਆਂ ਗੱਲਾਂ ਹਨ, ਪਰ ਰੱਬ ਅਨੁਸਾਰੀ ਕਰਣੀ ਨਹੀਂ, ਉਹ ਕੱਚੇ ਹਨ।

ਸਾਡੇ ਵਿੱਚੋਂ ਕੋਈ ਵੀ ਸੂਫੀ ਫਕੀਰਾਂ ਦਾ ਰੂਪ ਧਾਰ ਕੇ, ਗੁੜ ਵਰਗੀ ਮਿੱਠੀ ਜ਼ਬਾਨ ਬਣਾ ਕੇ ਸੋਚਦਾ ਹੈ ਕਿ ਪ੍ਰਾਪਤੀ ਹੋ ਜਾਏਗੀ ਪਰ ਬਾਬਾ ਫਰੀਦ ਜੀ ਸਮਝਾਉਂਦੇ ਹਨ ਅੰਦਰ ਤਾਂ ਤੇਰੇ ਲੋਕਾਂ ਦੀ ਵੱਢ-ਟੁਕ ਕਰਨ ਵਾਲੀ ਕੈਂਚੀ ਵਰਗੀ ਬਿਰਤੀ ਹੈ, ਬਾਹਰ ਚਾਨਣਾ ਹੈ । ਅੰਦਰ ਤਾਂ ਘੁੱਪ ਹਨ੍ਹੇਰਾ ਛਾਇਆ ਹੋਇਆ ਹੈ ‘‘ਫਰੀਦਾ ਕੰਨਿ ਮੁਸਲਾ ਸੂਫੁ ਗਲਿ; ਦਿਲਿ ਕਾਤੀ, ਗੁੜੁ ਵਾਤਿ   ਬਾਹਰਿ ਦਿਸੈ ਚਾਨਣਾ; ਦਿਲਿ ਅੰਧਿਆਰੀ ਰਾਤਿ ’’ (ਬਾਬਾ ਫਰੀਦ ਜੀ/੧੩੮੦)

ਕੋਈ ਬਾਹਰੋਂ ਤਾਂ ਗਿਆਨ ਧਿਆਨ ਦੀਆਂ ਗੱਲਾਂ ਕਰ ਰਿਹਾ ਹੈ ਪਰ ਅੰਦਰ ਹਰ ਵੇਲੇ ਲਾਲਚ ਰੂਪੀ ਕੁੱਤੇ ਨੂੰ ਲਈ ਬੈਠਾ ਹੈ ‘‘ਬਾਹਰਿ ਗਿਆਨ ਧਿਆਨ ਇਸਨਾਨ   ਅੰਤਰਿ ਬਿਆਪੈ ਲੋਭੁ ਸੁਆਨੁ (ਸੁਖਮਨੀ/ਮਹਲਾ /੨੬੭) ਲੋਕਾਂ ਨੂੰ ਠੰਡੀ ਹੋਈ ਸੁਆਹ ਦਿਖਾ ਰਿਹਾ ਹੈ ਪਰ ਅੰਦਰ ਵਾਸ਼ਨਾਵਾਂ ਦੇ ਭਾਂਬੜ ਮੱਚ ਰਹੇ ਹਨ ‘‘ਅੰਤਰਿ ਅਗਨਿ ਬਾਹਰਿ ਤਨੁ ਸੁਆਹ ’’ (ਮਹਲਾ /੨੬੭) ਐਸੇ ਪਾਖੰਡੀ ਇਸ ਧਰਤੀ ਉੱਤੇ ਨਿਰਾ ਭਾਰ ਹਨ, ਕੱਚੇ ਹਨ। ਸੱਚੇ ਆਸ਼ਕ ਤਾਂ ਉਹ ਹਨ, ਜਿਨ੍ਹਾਂ ਨੂੰ ਰੱਬ ਨਾਲ ਦਿਲੋਂ ਪਿਆਰ ਹੈ। ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਭਗਤ ਜੀ ਇਹੀ ਸਮਝਾ ਰਹੇ ਹਨ ਕਿ ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ, ਦਿਲੋਂ ਪਿਆਰ ਹੈ, ਉਹੀ ਸੱਚੇ ਆਸ਼ਕ ਹਨ ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ।, ਜਿਨ੍ਹਾਂ ਦਾ ਇਸ਼ਕ ਨਿਰਾ ਦਿਖਾਵਾ ਹੈ, ਉਹ ਕੱਚੇ ਆਸ਼ਕ ਆਖੇ ਜਾਂਦੇ ਹਨ ‘‘ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ   ਜਿਨ੍ ਮਨਿ ਹੋਰੁ ਮੁਖਿ ਹੋਰੁ; ਸਿ ਕਾਂਢੇ ਕਚਿਆ ’’

ਉਹੀ ਮਨੁੱਖ ਰੱਬ ਦੇ ਦਰਵਾਜੇ ’ਤੇ ਦਰਵੇਸ਼ ਹਨ, ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦੀ ਖੈਰ ਮੰਗ ਸਕਦੇ ਹਨ, ਜਿਨ੍ਹਾਂ ਨੂੰ ਰੱਬ ਨੇ ਆਪ ਹੀ ਆਪਣੇ ਲੜ ਲਾਇਆ ਹੈ। ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ, ਭਾਗਾਂ ਵਾਲੀ ਹੈ, ਉਨ੍ਹਾਂ ਦਾ ਜਗਤ ਵਿੱਚ ਆਉਣਾ ਮੁਬਾਰਕ ਹੈ ‘‘ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ   ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ’’ 

ਬਾਬਾ ਸ਼ੇਖ ਫਰੀਦ ਜੀ ਰੱਬ ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ਕਿ ਹੇ ਪਾਲਣਹਾਰ ! ਹੇ ਬੇਅੰਤ ! ਹੇ ਅਪਰੰਪਰ ਪ੍ਰਭੂ ਐਸੇ ਆਸ਼ਕ ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਮੈ ਉਨ੍ਹਾਂ ਦੇ ਪੈਰ ਚੁੰਮਦਾ ਹਾਂ ਕਿਉਂਕਿ ਉਹ ਤੇਰੇ ਦਰ ਦੇ ਪਾਂਧੀ ਹਨ ‘‘ਪਰਵਦਗਾਰ ਅਪਾਰ ! ਅਗਮ ਬੇਅੰਤ ਤੂ   ਜਿਨਾ ਪਛਾਤਾ ਸਚੁ; ਚੁੰਮਾ ਪੈਰ ਮੂੰ ’’

ਫਰੀਦ ਜੀ ਅਖੀਰਲੀਆਂ ਪੰਕਤੀਆਂ ਵਿੱਚ ਬਿਰਹਾ ਭਰੀ ਬੇਨਤੀ ਕਰਦੇ ਹਨ ਕਿ ਹੇ ਖੁਦਾ ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖਸ਼ਣ ਵਾਲਾ ਹੈ, ਮੈਨੂੰ ਸ਼ੇਖ ਫਰੀਦ ਜੀ ਨੂੰ ਆਪਣੀ ਬੰਦਗੀ ਦੀ ਖੈਰ ਪਾ ‘‘ਤੇਰੀ ਪਨਹ ਖੁਦਾਇ ! ਤੂ ਬਖਸੰਦਗੀ   ਸੇਖ ਫਰੀਦੈ, ਖੈਰੁ ਦੀਜੈ ਬੰਦਗੀ ’’

ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਸ: ਹਰਦੇਵ ਸਿੰਘ ਜੰਮੂ ਨਾਲ ਸਵਾਲ-ਜਵਾਬ

0

ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਸ: ਹਰਦੇਵ ਸਿੰਘ ਜੰਮੂ ਨਾਲ ਸਵਾਲ-ਜਵਾਬ

 

 

ਕਿਰਪਾਲ ਸਿੰਘ ੫ ਕੱਤਕ ਨਾਨਕਸ਼ਾਹੀ ਸੰਮਤ ੫੫੩ / 19 ਅਕਤੂਬਰ 2021

ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਸ: ਹਰਦੇਵ ਸਿੰਘ ਜੰਮੂ ਜੀਉ !

ਵਾਹਿਗੁਰੂ ਜੀ ਕਾ ਖ਼ਲਸਾ ਵਾਹਿਗੁਰੂ ਜੀ ਕੀ ਫ਼ਤਿਹ॥

ਤੁਹਾਡੇ ਲਈ ਅਰੰਭਕ ਜਾਣਕਾਰੀ ਹੈ, ਜੋ ਕਈ ਵਾਰ ਪਹਿਲਾਂ ਭੀ ਦਿੱਤੀ ਗਈ ਹੈ ਕਿ ਕੈਲੰਡਰ ’ਚ ਕੀਤੀ ਸੋਧ ਉਪਰੰਤ ਸਾਰੀਆਂ ਤਾਰੀਖ਼ਾਂ ਦਾ ਗਣਿਤ ਨਵੇਂ ਕੈਲੰਡਰ ਦੇ ਨਿਯਮਾਂ ਮੁਤਾਬਕ ਹੈ ਜਦਕਿ ਇਸ ਸੋਧ ਤੋਂ ਪਹਿਲਾਂ ਦੀਆਂ ਸਾਰੀਆਂ ਤਾਰੀਖ਼ਾਂ ਉਸ ਸਮੇਂ ਪ੍ਰਚਲਿਤ (ਪੁਰਾਣੇ) ਕੈਲੰਡਰ ਮੁਤਾਬਕ ਹਨ । ਤੁਹਾਡਾ ਇਨ੍ਹਾਂ ਦੋ ਭਿੰਨ ਭਿੰਨ ਨਿਯਮਾਂ ਬਾਰੇ ਦੋਚਿਤਾ ਮਿਆਰ ਹੈ; ਜਿਵੇਂ ਕਿ ਤੁਹਾਡੇ ਦੁਆਰਾ ਹੇਠ ਲਿਖੇ ਤੋਂ ਸਪਸ਼ਟ ਹੁੰਦਾ ਹੈ।

ਤੁਹਾਡੀ ਵੀਚਾਰ ਚਰਚਾ ਦਾ ਮੁੱਖ ਕੇਂਦਰ ਨਾਨਕਸ਼ਾਹੀ ਕੈਲੰਡਰ ’ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਾਰੀਖ਼ ਸੰਬੰਧੀ ਹੈ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ੨੩ ਪੋਹ ਸੰਮਤ ੧੭੨੩ ਬਿਕਰਮੀ/ ਨਾਨਕਸ਼ਾਹੀ ਸੰਮਤ ੧੯੮/ 22 ਦਸੰਬਰ 1666 ਜੂਲੀਅਨ ਨੂੰ ਹੋਇਆ ਸੀ ਅਤੇ ਇਹ ਸਮੇਂ ਸਮੇਂ ’ਤੇ ਵੱਖ ਵੱਖ ਕੈਲੰਡਰਾਂ ਵਿੱਚ ਹੋਈਆਂ ਸੋਧਾਂ ਤੇ ਉਨ੍ਹਾਂ ਦੇ ਸਾਲਾਂ ਦੀ ਲੰਬਾਈ ਕਾਰਨ, ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਦੀ ਮਿਤੀ ੧ ਵੈਸਾਖ ਬਿਕਰਮੀ ਸੰਮਤ ੨੦੫੬/ ਨਾਨਕਸ਼ਾਹੀ ਸੰਮਤ ੫੩੧/ 14 ਅਪ੍ਰੈਲ 1999 ਗ੍ਰੈਗੋਰੀਅਨ ਤੱਕ ਸਾਲ ਦਰ ਸਾਲ ਥੋੜ੍ਹਾ ਥੋੜ੍ਹਾ ਵਧਦਾ ਹੋਣ ਸਦਕਾ ੨੩ ਪੋਹ ਬਿਕਰਮੀ ਸੰਮਤ ੨੦੫੫/ ਨਾਨਕਸ਼ਾਹੀ ਸੰਮਤ ੫੩੦ ’ਚ 6 ਜਨਵਰੀ 1999 ਨੂੰ ਆਇਆ ਸੀ। ਧਿਆਨ ਰਹੇ ਕਿ ਸੰਨ 1929 ਤੱਕ ੨੩ ਪੋਹ 5 ਜਨਵਰੀ ਨੂੰ ਵੀ ਆਉਂਦਾ ਸੀ, ਜੋ 1930 ਤੋਂ ਬਾਅਦ ਹਮੇਸ਼ਾਂ 6 ਜਨਵਰੀ ਨੂੰ ਆਉਣ ਲੱਗ ਪਿਆ ਅਤੇ ਅੱਜ ਕੱਲ੍ਹ ਕਦੇ 6 ਜਨਵਰੀ ਅਤੇ ਕਦੇ 7 ਜਨਵਰੀ ਨੂੰ ਆ ਜਾਂਦਾ ਹੈ। ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਈਸਵੀ ਸੰਨ 3002 ’ਚ ੨੩ ਪੋਹ 21 ਜਨਵਰੀ ਨੂੰ ਆਵੇਗਾ; ਜਿਵੇਂ ਕਿ

ਸਾਂਝਾ ਸਾਲ ੨੩ ਪੋਹ ੧ ਵੈਸਾਖ
1469 20 ਦਸੰਬਰ 27 ਮਾਰਚ
1999 6 ਜਨਵਰੀ 14 ਅਪ੍ਰੈਲ
2000 7 ਜਨਵਰੀ 13 ਅਪ੍ਰੈਲ
3002 21 ਜਨਵਰੀ 28 ਅਪ੍ਰੈਲ

ਪਰ ੧ ਵੈਸਾਖ ਬਿਕਰਮੀ ਸੰਮਤ ੨੦੫੬/ ਨਾਨਕਸ਼ਾਹੀ ਸੰਮਤ ੫੩੧/ 14 ਅਪ੍ਰੈਲ 1999 ਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਬਾਅਦ ਵੈਸਾਖੀ ਹਮੇਸ਼ਾਂ ਲਈ 14 ਅਪ੍ਰੈਲ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਦਾ ਲਈ ੨੩ ਪੋਹ ਨਾਨਕਸ਼ਾਹੀ/ 5 ਜਨਵਰੀ ਨੂੰ ਹੀ ਆਇਆ ਕਰੇਗਾ ਤਾਂ ਇਸ ਵਿੱਚ ਤੁਹਾਨੂੰ ਕੀ ਤਕਲੀਫ਼ ਹੈ ਤੇ ਕਿਸ ਇਤਿਹਾਸਕ ਤੱਥ ਦਾ ਨੁਕਸਾਨ ਹੋ ਰਿਹਾ ਹੈ ? ਤੁਹਾਡੇ ਸਭ ਲਈ ਸਵਾਲ ਹੈ ਕਿ ਤੁਹਾਡੀ ੨੩ ਪੋਹ ਅੱਗੇ ਹੀ ਅੱਗੇ ਕਿਉਂ ਜਾ ਰਹੀ ਹੈ ? ਕਰਨਲ ਨਿਸ਼ਾਨ ਜੀ ਤਾਂ M.Sc. Math & M.Sc. Astronomy ਹਨ ਅਤੇ ਹਰਦੇਵ ਸਿੰਘ ਤਾਂ ਆਪਣੇ ਆਪ ਨੂੰ ਸਭ ਤੋਂ ਵੱਡੇ ਵਿਦਵਾਨ ਸਮਝਦੇ ਪਏ ਹਨ; ਜਿਵੇਂ ਕਿ

ਆਪਣੀ ਯੋਗਤਾ ਦਾ ਐਨਾ ਮਾਣ ਕਰਨ ਵਾਲੇ ਹਰਦੇਵ ਸਿੰਘ ਅਤੇ ਕਰਨਲ ਨਿਸ਼ਾਨ ਨੂੰ ਸਵਾਲ ਹੈ ਕਿ ਤੁਸੀਂ ਹਿਸਾਬ-ਕਿਤਾਬ ਲਗਾ ਕੇ (ਕੈਲਕੂਲੇਸ਼ਨਾਂ ਦੇ) ਸਬੂਤਾਂ ਸਮੇਤ ਇਹ ਦੱਸੋ ਕਿ ੨੩ ਪੋਹ ਇਸ ਤਰ੍ਹਾਂ ਕਿਉਂ ਖਿਸਕ ਰਹੀ ਹੈ ? (ਨੋਟ : ਜੇ ਕਿਸੇ App ਜਾਂ CD ਦੀ ਵਰਤੋਂ ਕੀਤੀ ਹੈ ਤਾਂ ਉਸ ਦਾ ਵੇਰਵੇ ਸਹਿਤ ਹਵਾਲਾ ਦਿਓ ਤਾਂ ਜੋ ਸਮਝਿਆ ਜਾ ਸਕੇ ਕਿ ਉਹ ਕਿਸ ਸਿਧਾਂਤ ਆਧਾਰਿਤ ਹੈ।)

ਹਰਦੇਵ ਸਿੰਘ ਜੰਮੂ ਦਾ ਈ-ਮੇਲ ’ਚ ਆਪਣਾ ਲਿਖਿਆ ਹੈ ਕਿ ਉਨ੍ਹਾਂ ਨੂੰ 1964 ’ਚ ਬਿਕ੍ਰਮੀ ਕੈਲੰਡਰ ’ਚ ਦ੍ਰਿਕ ਗਣਿਤ ਅਨੁਸਾਰ ਕੀਤੀ ਸੋਧ ਦਾ 2012-13 ਤੋਂ ਬਾਅਦ ’ਚ ਪਤਾ ਲੱਗਿਐ। ਕਰਨਲ ਨਿਸ਼ਾਨ ਨੂੰ ਇਹ ਜਾਣਕਾਰੀ ਦਸੰਬਰ 2016 ਤੱਕ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਪੁਸਤਕ “ਗੁਰਪੁਰਬ ਨਿਰਣੈ” ’ਚ ਕੇਵਲ ਬਿਕ੍ਰਮੀ ਕੈਲੰਡਰ ਸੂਰਜੀ ਸਿਧਾਂਤ ਵਾਲੀਆਂ ਤਿੱਥਾਂ ਅਤੇ ਪ੍ਰਵਿਸ਼ਟਿਆਂ ਦੀ ਹੀ ਵਰਤੋਂ ਕੀਤੀ ਹੈ।

ਜੇ ਹੁਣ ਪਤਾ ਲੱਗ ਹੀ ਚੁੱਕਾ ਹੈ ਤਾਂ ਦੋਵਾਂ ਨੂੰ ਬੇਨਤੀ ਹੈ ਕਿ ਉਹ ਦੋਵੇਂ ਰਲ ਕੇ “ਗੁਰਪੁਰਬ ਦਰਪਣ” ਦੇ ਟਾਈਟਲ ਕਵਰ (ਪੇਜ਼) ਦੇ ਅੰਦਰਲੇ ਪਾਸੇ ਬਣਾਈ ਗੁਰਬੰਸਾਂਵਲੀ ਸਾਰਣੀ ’ਚ ਜਿਵੇਂ ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਦਿੱਤੀਆਂ ਹਨ ਉਸੇ ਤਰ੍ਹਾਂ ਸੂਰਜੀ ਸਿਧਾਂਤ ਦੇ ਨਾਲ ਨਾਲ ਦ੍ਰਿਕ ਗਣਿਤ ਸਿਧਾਂਤ ਦੀਆਂ ਤਿਥਾਂ ’ਤੇ ਪ੍ਰਵਿਸ਼ਟੇ ਵੀ ਦਰਜ ਕਰ ਸਾਰਣੀ ਬਣਾ ਦਿਓ। ਧੰਨਵਾਦੀ ਹੋਵਾਂਗੇ।

  ਕੈਲੰਡਰ ਸੰਬੰਧੀ ਹੁੰਦੀ ਹਰ ਥਾਂ ਚਰਚਾ ’ਚ ਭਾਗ ਲੈਣ ਦਾ ਹੱਕਦਾਰ ਉਹੀ ਹੋਣਾ ਚਾਹੀਦੈ ਜੋ ਦੂਸਰੇ ਵੱਲੋਂ ਦੱਸੀ ਤਾਰੀਖ਼ ਨਾਲ ਜਾਂ ਤਾਂ ਸਹਿਮਤ ਹੋ ਜਾਵੇ ਜਾਂ ਉਸ ਤਾਰੀਖ਼ ਨੂੰ ਅੰਕ ਗਣਿਤ ਨਾਲ ਗਲਤ ਸਾਬਤ ਕਰ ਆਪਣੇ ਵੱਲੋਂ ਦੱਸੀ ਤਾਰੀਖ਼ ਨੂੰ ਸਹੀ ਸਾਬਤ ਕਰੇ। ਤੁਹਾਡੇ ਦੋਵਾਂ ਦੀ ਸਮੱਸਿਆ ਹੈ ਕਿ ਨਾ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਲਈ ਨਾਨਕਸ਼ਾਹੀ ਕੈਲੰਡਰ ’ਚ ਨਿਸ਼ਚਿਤ ਕੀਤੀ ੨੩ ਪੋਹ/5 ਜਨਵਰੀ ਨਾਲ ਸਹਿਮਤ ਹੋ ਅਤੇ ਨਾ ਹੀ ਇਸ ਨੂੰ ਗਲਤ ਸਾਬਤ ਕਰਨਯੋਗ ਹੋ। ਜੋ ਫ਼ਾਰਮੂਲਾ ਤੁਸੀਂ ੨੩ ਪੋਹ ਦੀ ਗ੍ਰੈਗੋਰੀਅਨ ਕੈਲੰਡਰ ਦੀ ਤਾਰੀਖ਼ ਕੱਢਣ ਲਈ ਜਾਂ ੨੩ ਪੋਹ ਨੂੰ ਉਲਟੇ ਕ੍ਰਮ ਗਿਣਨ ਲਈ ਵਰਤੋਗੇ ਉਹੀ ਫ਼ਾਰਮੂਲਾ ੧ ਵੈਸਾਖ ਸਮੇਤ ਸਾਲ ਦੀਆਂ ਸਾਰੀਆਂ ਤਾਰੀਖ਼ਾਂ ਕੱਢਣ ਲਈ ਵਰਤਣਾ ਚਾਹੀਦਾ ਹੈ।

ਹਰਦੇਵ ਸਿੰਘ ਜੰਮੂ ਦੋ ਆਪਾ ਵਿਰੋਧੀ ਗੱਲਾਂ ਲਿਖਦਾ ਹੈ  :

ਜਵਾਬ : ਪੁਰੇਵਾਲ ਟੀਮ ਨੂੰ ਤਾਂ ਇਸ ਸਬੰਧੀ ਪੂਰੀ ਸਮਝ ਹੈ ਅਤੇ ਜਾਣਦੀ ਭੀ ਹੈ ਕਿ 3 ਸਤੰਬਰ 1752 ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਦਿਹਾੜਿਆਂ ’ਤੇ ਗ੍ਰੈਗੋਰੀਅਨ ਸਕੀਮ ਕਦਾਚਿਤ ਲਾਗੂ ਨਹੀਂ ਹੋ ਸਕਦੀ, ਨਾ ਹੀ ਅੰਗਰੇਜਾਂ ਨੇ ਇਸ ਤਾਰੀਖ਼ ਤੋਂ ਪਹਿਲਾਂ ਜੰਮੇ, ਅੰਗਰੇਜਾਂ ਦੇ ਬਰਥ ਸਰਟੀਫਿਕੇਟ ਬਦਲੇ ਸਨ ਅਤੇ ਨਾ ਹੀ 25 ਦਸੰਬਰ ਜੂਲੀਅਨ ’ਤੇ ਗ੍ਰੈਗੋਰੀਅਨ ਸਕੀਮ ਲਾਗੂ ਕੀਤੀ ਸੀ, ਪਰ ਤੁਹਾਡੀ ਉਕਤ 16 ਅਕਤੂਬਰ ਵਾਲੀ ਈ-ਮੇਲ ਦਾ ਤਾਂ ਇਹੋ ਭਾਵ ਨਿਕਲਦੈ ਕਿ ਈਸਾਈਆਂ ਵੱਲੋਂ ਕ੍ਰਿਸਮਿਸ ਡੇ, ਜੋ ਅੱਜ ਕੱਲ੍ਹ ਗ੍ਰੈਗੋਰੀਅਨ ਕੈਲੰਡਰ ਦੀ 25 ਦਸੰਬਰ ਨੂੰ ਮਨਾਇਆ ਜਾਂਦੇ, ਉਹ 1752 ਜਾਂ 1582 ਤੋਂ ਪਹਿਲਾਂ ਉਲਟੇ ਕ੍ਰਮ ਵਿੱਚ ਗਣਨਾ ਕਰਕੇ ਜੂਲੀਅਨ ਕੈਲੰਡਰ ਮੁਤਾਬਕ ਤਾਰੀਖ਼ ਨਹੀਂ ਕੱਢੀ, ਪਰ 15 ਅਕਤੂਬਰ ਵਾਲੀ ਈਮੇਲ ਵੱਲ ਨਜ਼ਰ ਮਾਰੀਏ ਤਾਂ ਇਹ 16 ਅਕਤੂਬਰ ਵਾਲੇ ਸਵਾਲ ਦੇ ਬਿਲਕੁਲ ਉਲਟ ਜਾਪਦੀ ਹੈ ਕਿਉਂਕਿ ਤੁਸੀਂ ਲਿਖ ਰਹੇ ਹੋ: ਪੁਰੇਵਾਲ ਜੀ ਵੱਲੋਂ ਮਿਥੀ ੨੩ ਪੋਹ ਉਲਟੇ ਕ੍ਰਮ ਵਿਚ ਗਿਣਦੇ ਹੋਏ ਸੰਵਤ ੧੭੨੩ ਦੇ ਪੋਹ ਮਹੀਨੇ ਦੀ ਕਿਹੜੀ ਤਾਰੀਖ਼ (ਕਿਹੜੀ ਪੋਹ) ਬਣਦੀ ਹੈ ? ਯਾਨੀ ਕਿ ਹਰਦੇਵ ਸਿੰਘ ਅਤੇ ਕਰਨਲ ਨਿਸ਼ਾਨ; ਇਹ ਕਹਿਣਾ ਚਾਹ ਰਹੇ ਹਨ ਕਿ ਪੁਰੇਵਾਲ ਨੇ 1999 ਈ:/ ਬਿਕਰਮੀ ਸੰਮਤ ੨੦੫੬ ’ਚ ਨਾਨਕਸ਼ਾਹੀ ੨੩ ਪੋਹ ਨੂੰ 5 ਜਨਵਰੀ ਮਿਥ ਲਿਆ। ਹੁਣ ਜੇ 5 ਜਨਵਰੀ ਨੂੰ ਉਲਟੇ ਕ੍ਰਮ ’ਚ ਗਿਣਦੇ-ਗਿਣਦੇ 1666 ਈ:/ ਬਿਕਰਮੀ ਸੰਮਤ ੧੭੨੩ ਨੂੰ 5 ਜਨਵਰੀ ਦਾ ੨੩ ਪੋਹ ਨਾਨਕਸ਼ਾਹੀ ਬਣੇਗਾ ਜਦਕਿ ਉਸ ਸਮੇਂ ਪ੍ਰਚਲਿਤ ਬਿਕਰਮੀ ਕੈਲੰਡਰ ਦੀ ੨੩ ਪੋਹ; 1 ਜਨਵਰੀ ਨੂੰ ਸੀ ਯਾਨੀ ਕਿ ਇਨ੍ਹਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ’ਚ 4 ਦਿਨਾਂ ਦੀ ਗਲਤੀ ਹੋ ਗਈ। ਉੱਪਰ ਹਰਦੇਵ ਸਿੰਘ ਜੰਮੂ ਦੀ 16 ਅਕਤੂਬਰ ਦੀ ਈਮੇਲ ’ਚ ਇਹ ਆਪ ਹੀ ਲਿਖ ਰਹੇ ਹਨ ਕਿ 3 ਸਤੰਬਰ 1752 ਤੋਂ ਪਹਿਲਾਂ ਵਾਪਰੇ ਗੁਰੂ ਸਾਹਿਬਾਨ ਦੇ ਦਿਹਾੜਿਆਂ ’ਤੇ ਗ੍ਰੈਗੋਰੀਅਨ ਨਿਯਮ ਲਾਗੂ ਕਰਨੇ ਗਲਤ ਹਨ। ਦੂਸਰਿਆਂ ਨੂੰ ਵਾਰ-ਵਾਰ “ਆਈ ਸਮਝ, ਆਈ ਸਮਝ” ਲਿਖ ਕੇ ਮੱਤਾਂ ਦੇਣ ਵਾਲੇ ਹਰਦੇਵ ਸਿੰਘ ਅਤੇ ਕਰਨਲ ਨਿਸ਼ਾਨ; ਖ਼ੁਦ ਇਹ ਸਮਝਣ ‘ਚ ਅਸਮਰਥ ਹਨ ਕਿ 1666 ਈ:/ ਬਿਕਰਮੀ ਸੰਮਤ ੧੭੨੩ ’ਚ ਸੂਰਜੀ ਸਿਧਾਂਤ ਵਾਲਾ ਬਿਕਰਮੀ ਕੈਲੰਡਰ ਅਤੇ ਜੂਲੀਅਨ ਕੈਲੰਡਰ ਲਾਗੂ ਸਨ ਜਦੋਂ ਕਿ 1999 ਈ: ਦੀ ਵੈਸਾਖੀ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਗ੍ਰੈਗੋਰੀਅਨ ਕੈਲੰਡਰ ਪ੍ਰਚਲਿਤ ਹੈ ਤਾਂ ਤੇ ਨਾਨਕਸ਼ਾਹੀ ੨੩ ਪੋਹ/ 5 ਜਨਵਰੀ 1999 ਗ੍ਰੈਗੋਰੀਅਨ ਦੀ ਉਲਟੇ ਕ੍ਰਮ ’ਚ ਗਣਨਾ ਕਰਨਾ, ਅਕਲਹੀਣ ਦਾ ਕੰਮ ਹੋਵੇਗਾ । ਅਜਿਹਾ ਸੁਝਾਅ ਵੀ ਉਸ ਵੱਲੋਂ ਜੋ ਖ਼ੁਦ ਲਿਖਦਾ ਪਿਐ ਕਿ 3 ਸਤੰਬਰ 1752 ਤੋਂ ਪਹਿਲਾਂ, ਗ੍ਰੈਗੋਰੀਅਨ ਨਿਯਮ ਲਾਗੂ ਕਰਨੇ ਗਲਤ ਹਨ।

ਸਾਡਾ ਭੀ ਸਵਾਲ ਹੈ ਕਿ ਤੁਸੀਂ ਇਹ ਜਾਣਦੇ ਹੋਏ ਭੀ ਖ਼ੁਦ ਗੁਰੂ ਸਾਹਿਬ ਜੀ ਦੇ ਦਿਹਾੜਿਆਂ ’ਤੇ ੧ ਵੈਸਾਖ ਸੰਮਤ ੨੦੫੬ /14 ਅਪ੍ਰੈਲ 1999 ਤੋਂ ਪਹਿਲਾਂ ਨਾਨਕਸ਼ਾਹੀ ਤਾਰੀਖ਼ਾਂ ਕਿਉਂ ਠੋਸਣ ਦੀ ਜ਼ਿੱਦ ਕਰਦੇ ਪਏ ਹੋ ? ਜਿਹੜਾ ਬੰਦਾ ਆਪਣੇ ਗਲਤ ਸਟੈਂਡ ਬਾਰੇ ਜਾਣਦਾ ਹੋਇਆ ਵੀ ਹਰ ਸਾਲ ਗੁਰਪੁਰਬ ਨਾਨਕਸ਼ਾਹੀ ਤਾਰੀਖ਼ ੨੩ ਪੋਹ ਨੂੰ ਉਲਟੇ ਕ੍ਰਮ ਵਿਚ ਗਣਨਾ ਕਰਨ ਦੀ ਜ਼ਿੱਦ ’ਤੇ ਅੜਿਆ ਰਹੇ ਉਸ ਨੂੰ ਉਲਟੀ ਮੱਤ ਵਾਲਾ ਕਿਉਂ ਨਾ ਕਿਹਾ ਜਾਵੇ ? ਫਿਰ ਅਜਿਹੀ ਉਲਟੀ ਮੱਤ ਵਾਲੇ ਨਾਲ ਸ: ਪੁਰੇਵਾਲ ਸਾਹਿਬ ਵਰਗਾ ਵਿਦਵਾਨ ਕਿਸੇ ਟੀ.ਵੀ. ਕੈਮਰੇ ਸਾਹਮਣੇ ਬੈਠ ਕੇ ਉਸ ਨੂੰ ਕਿਉਂ ਅਹਿਮਤ ਦੇਵੇ ?

ਹਰਦੇਵ ਸਿੰਘ ਲਿਖਦੈ

 ਇੱਕ ਵਾਰ ਤੁਸੀਂ ਇਹ ਵੀ ਲਿਖਿਆ ਸੀ: ‘ਪੁਰੇਵਾਲ ਜੀ ਦੀ ਟੀਮ ਹੁਣ ਪੁਰੇਵਾਲ ਜੀ ਨੂੰ ਪਿੱਛੇ ਰੱਖ ਕੇ ਮੇਰੇ ਤੋਂ ਉਨ੍ਹਾਂ ਲਈ ਸੂਚਨਾਵਾਂ ਇਕੱਤਰ ਕਰ ਰਹੀ ਹੈ।

ਉੱਤਰ : ਇਕ ਕਹਾਵਤ ਹੈ ਕਿ ‘ਜੇ ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ।’ ਜੇ ਤੁਸੀਂ ਸਮਝ ਰਹੇ ਹੋ ਕਿ ਪੁਰੇਵਾਲ ਵੱਲੋਂ ਕੱਢੀ ਗਈ ਤਾਰੀਖ਼ ਗਲਤ ਹੈ ਤਾਂ ਤੁਹਾਨੂੰ ਉਸ ਦੇ ਸਾਹਮਣੇ ਆਉਣ ਦੀ ਉਡੀਕ ਕਿਉਂ ? ਤੁਹਾਨੂੰ ਤਾਂ ਕੋਠੇ ’ਤੇ ਚੜ੍ਹ ਕੇ ਦੱਸਣਾ ਚਾਹੀਦਾ ਹੈ ਕਿ ਇਸ ਗਣਨਾ ਦੇ ਆਧਾਰ ’ਤੇ ਪੁਰੇਵਾਲ ਦੀ ਤਾਰੀਖ਼ ਗਲਤ ਹੈ। ਨਿਰਲੱਜਤਾ ਦੀ ਹੱਦ ਹੁੰਦੀ ਹੈ; ਕਹਿੰਦਾ “ਪੁਰੇਵਾਲ ਜੀ ਦੀ ਟੀਮ ਹੁਣ ਪੁਰੇਵਾਲ ਜੀ ਨੂੰ ਪਿੱਛੇ ਰੱਖ ਕੇ ਮੇਰੇ ਤੋਂ ਮੇਰਾ ਜਵਾਬ ਭਾਲਣ ਦਾ ਯਤਨ ਕਰ ਰਹੀ ਹੈ। ਆਪ ਜੀ ਦਾ ਯਤਨ ਵੀ ਕੁੱਝ ਅਜਿਹਾ ਹੀ ਜਾਪ ਰਿਹਾ ਹਾਂ [ਹੈ]। ਐਸਾ ਯਤਨ ੫ ਕੈ ਚੈਨਲ ਨੇ ਵੀ ਕੀਤਾ ਸੀ ਪਰ ਉਹ ਨਾਕਾਮ ਰਿਹਾ!” ਇਹ ਨਹੀਂ ਮੰਨ ਰਹੇ ਕਿ ਤੁਹਾਡੇ ਕੋਲ ਜਵਾਬ ਕੋਈ ਨਹੀਂ ਸਗੋਂ ਉਲਟ ਲਿਖ ਰਹੇ ਹੋ ਉਹ ਪੁੱਛਣ ’ਚ ਨਾਕਾਮ ਰਿਹਾ। ਪਰ ਦੱਸੋ ਤਾਂ ਜੇ ਤੁਹਾਡੇ ਪੱਲੇ ਕੁਝ ਹੋਵੇ ਫਿਰ ਉਸ ਵੇਲੇ ਤਾਂ ਪੁਰੇਵਾਲ ਸਾਹਮਣੇ ਹੀ ਬੈਠਾ ਸੀ। ਤੁਸੀਂ ਮੌਕਾ ਕਿਉਂ ਖੁੰਝਾਇਆ ! ਈ-ਮੇਲ ’ਤੇ ਤੁਹਾਨੂੰ ਸਵਾਲ ਪੁੱਛਣ ਤੋਂ ਕੋਈ ਨਹੀਂ ਰੋਕ ਸਕਦਾ, ਪਰ ਤੁਹਾਡਾ ਇਹ ਭ੍ਰਮ ਪਾਲਣਾ ਕਿ ਤੁਹਾਡੇ ਵੱਲੋਂ ਸੂਚਨਾਵਾਂ ਇਕੱਤਰ ਕਰਕੇ ਹੀ ਪੁਰੇਵਾਲ ਤੁਹਾਡੇ ਸਵਾਲ ਦਾ ਜਵਾਬ ਦੇਣਯੋਗ ਹਨ; ਜਾਂ ਤਾਂ ਹਊਂਮੈ ਦਾ ਸਿਖ਼ਰ ਹੈ ਜਾਂ ਮੂਰਖਤਾ। ਗੁਰਬਾਣੀ ਵਾਕ ਹੈ “ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥ ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥” (ਮਹਲਾ ੩/੯੫੩)

 ਜ਼ਰਾ gurparsad.com ’ਤੇ ਵੇਖਣਾ ਜੋ ਸਵਾਲ ਤੁਸੀਂ ਅੱਜ ਪੁੱਛ ਰਹੇ ਹੋ ਉਨ੍ਹਾਂ ਦਾ ਜਵਾਬ ਉਹ ਦੋ ਦਹਾਕੇ ਪਹਿਲਾਂ ਹੀ ਲਿਖ ਕੇ ਆਪਣੀ ਵੈੱਬਸਾਈਟ ’ਤੇ ਪਾ ਚੁੱਕੇ ਹਨ।

ਹਰਦੇਵ ਸਿੰਘ ਕਿੰਨਾ ਕੁ ਝੂਠ ਬੋਲਦੈ ਤੇ ਲਿਖਦੈ ਇਹ ਜਾਣਨ ਲਈ ਮੇਰੇ ਵੱਲੋਂ ਉਸ ਨੂੰ ਲਿਖੀ 13 ਅਕਤੂਬਰ ਦੀ ਈ-ਮੇਲ ਵਾਚਣੀ ਜ਼ਰੂਰੀ ਹੈ। ਉਹ ਜਵਾਬ ਰੂਪ ’ਚ ਸੀ :

ਹਰਦੇਵ ਸਿੰਘ ਆਪਣੇ ਸਵਾਲ ਤੋਂ ਹੀ ਮੁੱਕਰ ਗਿਆ ਤੇ ਮੇਰ ਵੱਲੋਂ ਵਾਰ ਵਾਰ ਯਾਦ ਕਰਵਾਉਣ ਉਪਰੰਤ ਲਿਖਿਆ :

ਕਿਉਂਕਿ ਹਰਦੇਵ ਸਿੰਘ ਨੇ ਇੱਕ ਵਾਰ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਗਿਆਨੀ ਅਵਤਾਰ ਸਿੰਘ ਨੂੰ ਪੁੱਛਿਆ / ਲਿਖਿਆ

ਜਵਾਬ : ਹਰਦੇਵ ਸਿੰਘ ਜੀ ਤੁਹਾਡੀਆਂ ਕਿੰਨੀਆਂ ਕੁ ਈ-ਮੇਲ ਤੁਹਾਨੂੰ ਪੜ੍ਹ ਪੜ੍ਹ ਸੁਣਾਈਏ; ਤੁਸੀਂ ਆਪਣੀ ਗੱਲ ਨੂੰ ਆਪੇ ਹੀ ਕੱਟੀ ਜਾਂਦੇ ਹੋ ਅਤੇ ਨਾਲ ਹੀ ਝੂਠ ਵੀ ਲਿਖੀ ਜਾਂਦੇ ਹੋ ਕਿ ਮੈਂ ਤਾਂ ਕਦੀ ਐਸਾ ਲਿਖਿਆ ਹੀ ਨਹੀਂ। ਤੁਹਾਡਾ ਇਹ ਕੋਰਾ ਝੂਠ ਹੈ ਕਿ ਪੁਰੇਵਾਲ ਨੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ 1 ਜਨਵਰੀ 1667 ਲਿਖੀ ਹੈ। ਜੇ ਤੁਹਾਡੇ ਪਾਸ ਕੋਈ ਸਬੂਤ ਹੈ ਤਾਂ ਵਿਖਾਓ ਨਹੀਂ ਤਾਂ ਝੂਠਾ ਦੋਸ਼ ਲਾਉਣ ਬਦਲੇ ਮੁਆਫ਼ੀ ਮੰਗੋ। ਤੁਹਾਡੇ ਵੱਲੋਂ ਵਾਰ ਵਾਰ ਝੂਠ ਬੋਲੇ ਤੇ ਲਿਖੇ ਜਾਣ ਦਾ ਵੱਡਾ ਸਬੂਤ ਤੁਹਾਡੇ ਗਿਆਤ ਲਈ ਦੱਸ ਦੇਈਏ ਕਿ ਇਹ ਝੂਠ (ਕਿ 1 ਜਨਵਰੀ 1667 ਗ੍ਰੈਗੋਰੀਅਨ ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ), ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਆਪਣੀ ਪੁਸਤਕ ‘ਗੁਰਪੁਰਬ ਦਰਪਣ’ (ਪ੍ਰਕਾਸ਼ਕ : ਸੰਤ ਸੇਵਾ ਸਿੰਘ) ਵਿੱਚ ਲਿਖਿਆ ਹੈ ਅਤੇ ਗੁਰਬਾਣੀ ਪਾਠ ਦਰਸ਼ਨ; ਕਰਤਾ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ, (ਪ੍ਰਕਾਸ਼ਕ ਸ਼੍ਰੀਮਾਨ ਸੰਤ ਗਿਆਨੀ ਮੋਹਣ ਸਿੰਘ ਜੀ ਭਿੰਡਰਾਂਵਾਲੇ) ਨੇ 1 ਜਨਵਰੀ 1666 ਈ: ਲਿਖਿਆ ਹੈ। ਇਨਾਂ ਦੋਵਾਂ ਨੂੰ ਤੁਸੀਂ ਸਵਾਲ ਕਰਨ ਦੀ ਹਿੰਮਤ ਵਿਖਾ ਨਹੀਂ ਸਕਦੇ ।

ਸੋ ਤੁਹਾਡਾ ਕੰਮ ਬਿਲਕੁਲ ਭਾਜਪਾ ਦੇ ਆਈ.ਟੀ. ਸੈੱਲ ਦੇ ਕਰਿੰਦਿਆਂ ਵਰਗਾ ਹੈ, ਜੋ ਭਾਜਪਾ ਦੀ ਹਰ ਗਲਤ ਬਿਆਨੀ ਨੂੰ ਭਾਜਪਾ ਦੇ ਹੱਕ ਵਿੱਚ ਅਤੇ ਕਿਸਾਨ ਆਦਿਕ ਵਿਰੋਧੀ ਧਿਰਾਂ ਦੇ ਸੱਚ ਨੂੰ ਝੂਠ ਵਜੋਂ ਭੁਗਤਾਉਣ ’ਚ ਮਾਹਰ ਹਨ, ਪਰ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਮੋਰਚੇ ਨੇ ਆਮ ਲੋਕਾਂ ’ਚ ਇੰਨੀ ਕੁ ਜਾਗਰਤੀ ਪੈਦਾ ਕਰ ਦਿੱਤੀ ਹੈ ਕਿ ਆਈ.ਟੀ. ਸੈੱਲ ਨੂੰ ਵੀ ਮੂੰਹ ਦੀ ਖਾਣੀ ਪੈ ਰਹੀ ਅਤੇ ਉਹੀ ਹਾਲ ਹੁਣ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਨੇ ਤੁਹਾਡਾ ਕਰਨਾ ਹੈ। ਤੁਸੀਂ ਹਰ ਵਾਰ ਇਹ ਇਲਜ਼ਾਮ ਲਾ ਕੇ ਜਵਾਬ ਦੇਣ ਤੋਂ ਟਾਲ਼ਾ ਵੱਟ ਜਾਂਦੇ ਹੋ ਕਿ ਤੁਹਾਡੀ ਪੁਰੇਵਾਲ ਦੀ ਟੀਮ ਗਰੁੱਪ ’ਚ ਬੁਰਛਾਗਰਦੀ ਕਰਨ ਵਾਲੇ ਲੋਕ ਹਨ । ਮੇਰਾ ਖ਼ਿਆਲ ਹੈ ਕਿ ਪਿਛਲੇ ਦਿਨਾਂ ਤੋਂ ਤੁਹਾਡੇ ਪ੍ਰਤੀ ਕਿਸੇ ਨੇ ਗਲਤ ਜਾਂ ਸਖ਼ਤ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਹੁਣ ਤਾਂ ਸ: ਅਜੀਤ ਸਿੰਘ ਜੀ, ਜਿੰਨ੍ਹਾਂ ’ਤੇ ਤੁਹਾਨੂੰ ਸਭ ਤੋਂ ਵੱਧ ਇਤਰਾਜ਼ ਸੀ ਉਹ ਵੀ ਸਮਝ ਗਏ ਹਨ ਕਿ ਭੱਦੀ ਭਾਸ਼ਾ ਦਾ ਬਹਾਨਾ ਬਣਾ ਕੇ ਜਵਾਬ ਦੇਣ ਤੋਂ ਬਚਣ ਦਾ ਰਾਹ ਤਲਾਸ਼ਦੇ ਹੋ ਇਸ ਲਈ ਉਨ੍ਹਾਂ ਵੀ ਲਿਖਤੀ ਤੌਰ ’ਤੇ ਈ-ਮੇਲ ਗਰੁੱਪ ’ਚ ਪਾ ਦਿੱਤਾ ਹੈ ਕਿ ਉਹ ਹਰਦੇਵ ਸਿੰਘ ਜੰਮੂ ਅਤੇ ਕਰਨਲ ਨਿਸ਼ਾਨ ਨੂੰ ਜਵਾਬ ਦੇਣ ਤੋਂ ਭੱਜਣ ਦਾ ਰਾਹ ਨਹੀਂ ਦੇਣਗੇ ਅਤੇ ਚੁੱਪ ਚਾਪ ਰਹਿ ਕੇ ਤੁਹਾਡੇ ਸਵਾਲਾਂ ਦੀ ਉਡੀਕ ਕਰਨਗੇ। ਹੁਣ ਤੁਹਾਨੂੰ ਚਾਹੀਦਾ ਹੈ ਕਿ ਕਦੀ ਅਨੁਰਾਗ ਸਿੰਘ ਨੂੰ ਸ: ਪੁਰੇਵਾਲ ਵੱਲੋਂ ਮੂਰਖ ਲਿਖੇ ਜਾਣ ਅਤੇ ਕਦੀ ਗਿਆਨੀ ਅਵਤਾਰ ਸਿੰਘ ਦੇ ਨਾਮ ਨਾਲ (ਨਕਲੀ) ਗਿਆਨੀ ਲਿਖੇ ਜਾਣ ਨੂੰ ਮੁੱਦਾ ਬਣਾ ਕੇ ਸਵਾਲਾਂ ਨੂੰ ਇੱਧਰ ਉੱਧਰ ਘੁੰਮਾ ਕੇ ਵੀਚਾਰ ਚਰਚਾ ਨੂੰ ਲੱਸੀ ’ਚ ਪਾਣੀ ਪਾ ਪਾ ਵਧਾਉਂਦੇ ਤੁਰੇ ਜਾਣ ਦਾ ਰਸਤਾ ਛੱਡ ਕੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਵੈਸਾਖੀ ਦੀ ਤਾਰੀਖ਼ ਸੰਬੰਧੀ ਹੀ ਆਪਣੇ ਵੀਚਾਰ ਪ੍ਰਗਟ ਕੀਤੇ ਜਾਣ। ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਪਵੇਗੀ ਬਲਕਿ ਇਸ ਤੋਂ ਬਾਅਦ ਤੁਹਾਡੇ ਸਵਾਲ ਜਵਾਬ ਦੇਣ ਦੇ ਢੰਗ ਤੋਂ ਹੀ ਲੋਕਾਂ ਨੇ ਅੰਦਾਜ਼ਾ ਲਗਾ ਲੈਣਾ ਹੈ ਕਿ ਸ: ਪੁਰੇਵਾਲ ਜੀ ਨੇ ਤੁਹਾਡੇ ਨਾਲ ਗੱਲਬਾਤ ਕਰਨ ਲਈ 5 ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਸ਼ਰਤ ਕਿਉਂ ਰੱਖੀ ਅਤੇ ਸ: ਅਜੀਤ ਸਿੰਘ ਤੁਹਾਡੇ ਲਈ ਸਖਤ ਸ਼ਬਦਾਂ ਦੀ ਵਰਤੋਂ ਕਿਉਂ ਕਰ ਰਹੇ ਸਨ। ਮੈਨੂੰ ਆਸ ਹੈ ਕਿ ਤੁਸੀਂ ਸਹੀ ਜਵਾਬ ਦੇ ਕੇ ਆਪਣਾ ਅਕਸ਼ ਸੁਧਾਰਨ ਦਾ ਯਤਨ ਜਰੂਰ ਕਰੋਗੇ। ਅਸੀਂ ਵੀ ਤੁਹਾਡੇ ਵੱਲੋਂ ਨਿਰੋਲ ਕੈਲੰਡਰ ਵਿਗਿਆਨ ਦੇ ਮੁੱਦੇ ’ਤੇ ਸਹੀ ਤਾਰੀਖ਼ਾਂ ਸੰਬੰਧੀ ਉਸਾਰੂ ਵੀਚਾਰ ਚਰਚਾ ਦੀ ਉਮੀਦ ਕੇਵਲ 31 ਅਕਤੂਬਰ ਤੱਕ ਕਰਾਂਗੇ ਪਰ ਜੇ ਤੁਸੀਂ ਨਾ ਸੁਧਰੇ ਤਾਂ ਤੁਹਾਡੀ ਈ-ਮੇਲ ਪਹਿਲਾਂ ਦੀ ਤਰ੍ਹਾਂ ਬਲਾਕ ਕਰਕੇ ਤੁਹਾਨੂੰ ਨਿੱਜੀ ਤੌਰ ’ਤੇ ਜਵਾਬ ਦੇਣੇ ਬੰਦ ਕਰਨ ਲਈ ਮਜ਼ਬੂਰ ਹੋਵਾਂਗੇ ਤੇ ਕੈਲੰਡਰ ਸੰਬੰਧੀ ਆਪਣੇ ਲੇਖ ਵੈੱਬਸਾਈਟ ’ਤੇ ਪਾ ਕੇ ਤੁਹਾਡੇ ਵੱਲੋਂ ਨਿਭਾਏ ਜਾ ਰਹੇ ਕਿਰਦਾਰ ਨੂੰ ਨੰਗਾ ਕਰਦੇ ਰਹਾਂਗੇ।

ਅਨੁਰਾਗ ਸਿੰਘ ਦੀ ਟਿਪਣੀ ਦਾ ਜਵਾਬ

0

ਅਨੁਰਾਗ ਸਿੰਘ  ਨੇ ਆਪਣੇ ਫੇਸ ਬੁੱਕ ਪੇਜ਼ ਦੇ ਲਿੰਕ https://m.facebook.com/story.php?story_fbid=361379842343777&id=106785777803186&sfnsn=wiwspmo ’ਤੇ ਇੱਕ ਪੋਸਟ ਪਾਈ ਹੈ । ਇਸ ਪੋਸਟ ਦਾ ਜਵਾਬ ਉਨ੍ਹਾਂ ਦੀ ਫੇਸ ਬੁੱਕ ’ਤੇ ਹੀ ਪਾਉਣਾ ਸੀ ਪਰ ਉਨ੍ਹਾਂ ਵੱਲੋਂ ਮੈਨੂੰ ਇਸ ਪੋਸਟ ’ਤੇ ਕੁਮੈਂਟ ਕਰਨ ਤੋਂ ਬਲਾਕ ਕੀਤੇ ਜਾਣ ਸਦਕਾ ਨਹੀਂ ਪਾ ਸਕਿਆ ਇਸ ਲਈ ਉਨ੍ਹਾਂ ਦੇ ਗਿਆਤ ਲਈ ਵੈੱਬਸਾਈਟ ’ਤੇ ਪਾ ਰਿਹਾ ਹਾਂ ਜੀ। ਕੋਈ ਵੀਰ ਭੈਣ ਉਨ੍ਹਾਂ ਦੇ ਇਸ ਲਿੰਕ ’ਤੇ ਪਾ ਕੇ ਉਨ੍ਹਾਂ ਦੀ ਜਾਣਕਾਰੀ ’ਚ ਵਾਧਾ ਕਰ ਸਕਦਾ ਹੈ।

ਸ: ਅਨੁਰਾਗ ਸਿੰਘ ਜੀ ਤੁਹਾਡੀ ਇਸ ਪੋਸਟ ਤੋਂ ਤਾਂ ਇਹੀ ਅੰਦਾਜ਼ਾ ਲੱਗ ਰਿਹਾ ਹੈ ਕਿ ਤੁਹਾਡੀ ਖੋਜ ਨਾ ਮਾਤਰ ਹੀ ਹੈ । ਤੁਸੀਂ ਸਿਰਫ ਨਕਲ ਮਾਰ ਕੇ ਹੀ ਲਿਖਦੇ ਪਏ ਹੋ । ਇਸ ਦਾ ਸਬੂਤ ਤੁਸੀਂ ਖ਼ੁਦ ਵੀ ਦਿੱਤਾ ਹੈ ਕਿ 2001 ’ਚ ਤੁਸੀਂ ਪੁਰੇਵਾਲ ਦੀ ਜੰਤਰੀ ਦੇ ਹਵਾਲੇ ਨਾਲ ਆਪਣੀ ਪੁਸਤਕ The Turban & The Sword of The Sikhs : Essence of Sikhism 29 ਮਾਰਚ ਲਿਖੀ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਡਾ: ਗੰਡਾ ਸਿੰਘ ਅਤੇ ਹੋਰ ਜੰਤਰੀਆਂ ਵੇਖੀਆਂ ਤਾਂ ਤੁਹਾਨੂੰ ਪਤਾ ਲੱਗਾ ਕਿ 1699 ’ਚ ਦਸਮੇਸ਼ ਪਿਤਾ ਨੇ  ਅੰਮ੍ਰਿਤ ਛਕਾ ਕੇ ਖ਼ਾਲਸਾ ਸਾਜਨਾ ਤਾਰੀਖ਼ ਕਿਸੇ ਵਿੱਚ 29 ਮਾਰਚ ਅਤੇ ਕਿਸੇ ’ਚ 30 ਮਾਰਚ ਲਿਖਿਆ ਹੈ; ਤਾਂ ਹੁਣ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਕਿਹੜੀ ਜੰਤਰੀ ਕਿਹੜੇ ਸਿਧਾਂਤ ਨਾਲ ਲਿਖੀ ਹੈ ਅਤੇ ਇਨ੍ਹਾਂ ’ਚੋ ਕਿਹੜੀ ਤਾਰੀਖ਼ ਠੀਕ ਹੈ ਜਾਂ ਗਲਤ। ਹੁਣ ਤੁਸੀਂ ਆਪਣੀ ਉਕਤ ਪੁਸਤਕ ’ਚ ਲਿਖੀ ਤਾਰੀਖ਼ ਦੀ ਸੁਧਾਈ ਲਈ ਉਸੇ ਸ: ਪੁਰੇਵਾਲ ਨੂੰ ਪੁੱਛ ਰਹੇ ਹੋ, ਜਿਸ ਨੂੰ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਕਾਮਰੇਡ, ਗਲਤੀ ਨਾ ਮੰਨਣ ਵਾਲਾ ਪੱਕਾ ਢੀਠ ਪਹਿਲਵਾਨ, ਬੇਅੰਤੇ ਬੁੱਚੜ ਤੋਂ ਆਪਣੀ ਜੰਤਰੀ ਛਪਵਾ ਕੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਵਾਲਾ, ਕੈਲੰਡਰ ਵਿਗਿਆਨ ਅਤੇ ਇਤਿਹਾਸ ਤੋਂ ਕੋਰਾ ਗਰਦਾਨ ਕੇ ਭੰਡਦੇ ਆ ਰਹੇ ਹੋ । ਮੇਰਾ ਮੰਨਣੈ ਕਿ ਜਦ ਤੱਕ ਤੁਸੀਂ ਉਨ੍ਹਾਂ ਵਿਰੁੱਧ ਆਪਣੀ ਫੇਸਬੁੱਕ ’ਤੇ ਅਜਿਹੇ ਅਸੱਭਿਅਕ ਸ਼ਬਦ ਲਿਖ ਲਿਖ ਭੜਾਸ ਨਹੀਂ ਕੱਢ ਲੈਂਦੇ ਤਦ ਤੱਕ ਤੁਹਾਨੂੰ ਰੋਟੀ ਹਜ਼ਮ ਨਹੀਂ ਹੁੰਦੀ ਹੋਵੇਗੀ। ਤੁਹਾਡੇ ਫੇਸਬੁੱਕ ਅਕਾਊਂਟ ਦੀ ਲਿਖਤ ਹੋਵੇ, ਕਿਸੇ ਸੈਮੀਨਾਰ ਜਾਂ ਕਾਨਫਰੰਸ ’ਚ ਤੁਹਾਨੂੰ ਬੁਲਾਰੇ ਵਜੋਂ ਬੋਲਣ ਦਾ ਸਮਾਂ ਮਿਲਿਆ ਹੋਵੇ ਤੁਹਾਡਾ ਲੈਕਚਰ ਉਨ੍ਹਾਂ ਚਿਰ ਪੂਰਾ ਨਹੀਂ ਹੁੰਦਾ ਜਦ ਤੱਕ ਸ: ਪੁਰੇਵਾਲ ਅਤੇ ਉਨ੍ਹਾਂ ਦੀ 500 ਸਾਲਾ ਜੰਤਰੀ ਵਿਰੁੱਧ ਬੋਲਿਆ ਨਾ ਗਿਆ ਹੋਵੇ ।

ਅਜਿਹਾ ਜਾਪਦਾ ਹੈ ਕਿ ਤੁਸੀਂ ਨਿਜੀ ਲਾਇਬਰੇਰੀ ’ਚ ਪੁਸਤਕਾਂ ਨਾਲ ਭਰੀਆਂ ਅਲਮਾਰੀਆਂ ਸਾਹਮਣੇ ਬੈਠ ਕੇ ਖਿਚਾਈਆਂ ਫ਼ੋਟੋਜ਼ ਨੂੰ ਆਪਣੀ ਫੇਸ ਬੁੱਕ ’ਤੇ ਅਪਲੋਡ ਕਰ-ਕਰ ਪਾਠਕਾਂ ’ਤੇ ਇਹ ਪ੍ਰਭਾਵ ਹੀ ਪਾਉਣਾ ਚਾਹੁੰਦੇ ਹੋ ਕਿ ਅਨੁਰਾਗ ਸਿੰਘ ਵੱਡੇ ਵਿਦਵਾਨ ਹਨ ਭਾਵੇਂ ਕਿ ਤੁਸੀਂ ਬਹੁਤ ਘੱਟ ਹੀ ਪੜ੍ਹੀਆਂ ਹੋਣ ਕਿਉਂਕਿ ਜੇਕਰ ਪੜ੍ਹਦੇ ਤਾਂ ਸ: ਪਾਲ ਸਿੰਘ ਪੁਰੇਵਾਲ ਜੀ ਦੀ 500 ਸਾਲਾ ਜੰਤਰੀ ਅਤੇ ਕੰਨੂਪਿੱਲੇ ਦੀ ਜੰਤਰੀ ਦੋਵਾਂ ਦੀ ਭੂਮਿਕਾ ਵਿਚਾਰ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਜੰਤਰੀ ਕਿਹੜੇ ਸਿਧਾਂਤ ਆਧਾਰਿਤ ਹੈ ਅਤੇ ਕੰਨੂਪਿੱਲੇ ਦੀ ਜੰਤਰੀ ’ਚ ਵੀ ਵੈਸਾਖੀ 29 ਮਾਰਚ ਲਿਖੀ ਹੋਣ ਬਾਰੇ ਪਤਾ ਲੱਗ ਜਾਂਦਾ ।

ਆਪਣੀਆਂ ਹੀ ਪੁਸਤਕਾਂ ਨਾ ਪੜ੍ਹਨ ਦਾ ਸਬੂਤ ਤੁਸੀਂ ਪਹਿਲਾਂ ਭੀ ਬੰਦੀਛੋੜ ਦਿਵਸ ਤੋਂ ਦੋ ਦਿਨ ਬਾਅਦ 14 ਨਵੰਬਰ 2004 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਮੀਟਿੰਗ ’ਚ, ਦੇ ਚੁੱਕੇ ਹੋ ਜਦੋਂ ਓਥੇ ਹਾਜ਼ਰ ਤੁਹਾਡੇ ਹਮਾਇਤੀਆਂ ਨੇ ਸਵਾਲ ਖੜ੍ਹਾ ਕੀਤਾ ਕਿ ਪੁਰੇਵਾਲ ਨੇ ਦਿਵਾਲੀ ਨਾਲੋਂ ਤੋੜ ਕੇ ਬੰਦੀਛੋੜ ਦਿਵਸ ਨਾਮ ਦੇ ਦਿੱਤਾ, ਜਿਸ ਨਾਲ ਹਿੰਦੂ ਸਿੱਖਾਂ ’ਚ ਵਖਰੇਵਾਂ ਪੈ ਗਿਆ ਜਦਕਿ ਇਤਿਹਾਸ ’ਚ ਬੰਦੀਛੋੜ ਦਾ ਨਾਮ ਕਿਧਰੇ ਵੀ ਦਰਜ ਨਹੀਂ । ਇਸ ਦੇ ਜਵਾਬ ’ਚ ਸ: ਪੁਰੇਵਾਲ ਨੇ ਕਿਹਾ “ਗੁਰੂ ਕੀਆਂ ਸਾਖੀਆਂ ਵਿੱਚ ਬੰਦੀਛੋੜ ਲਿਖਿਆ ਹੈ, ਜੋ ਤੁਹਾਨੂੰ ਵਿਖਾ ਦਿੱਤਾ ਜਾਵੇਗਾ” , ਪਰ ਤੁਸੀਂ ਉਸੇ ਸਮੇਂ ਆਪਣੇ ਬੈਗ ’ਚੋਂ ਗੁਰੂ ਕੀਆਂ ਸਾਖੀਆਂ ਕੱਢ ਕੇ ਪੁਰੇਵਾਲ ਦੇ ਸਾਹਮਣੇ ਟੇਬਲ ’ਤੇ ਸੁੱਟਦਿਆਂ ਕਿਹਾ ਵਿਖਾਓ ਇਸ ਵਿੱਚ ਕਿੱਥੇ ਲਿਖਿਆ ? ਸ: ਪੁਰੇਵਾਲ ਨੇ ਝੱਟ ਪਹਿਲੇ ਪੰਨੇ ਫਰੋਲ ਕੇ ਪੜ੍ਹ ਕੇ ਸੁਣਾ ਦਿੱਤਾ ਤਾਂ ਤੁਹਾਨੂੰ ਚੱਲ ਰਹੀ ਮੀਟਿੰਗ ’ਚ ਬਿਨਾਂ ਤੱਥਾਂ ਤੋਂ ਗਲਤ ਪ੍ਰਸ਼ਨ ਪੁੱਛੇ ਜਾਣ ਕਰਕੇ ਸ਼ਰਮਿੰਦਾ ਹੋਣ ਪਿਆ ਸੀ ।

ਦੂਸਰੀ ਮਿਸਾਲ ਇਹ ਪੋਸਟ ਪਾ ਕੇ ਪੇਸ਼ ਕਰ ਦਿੱਤੀ ਜਦੋਂ ਤੁਸੀਂ ਸ: ਪੁਰੇਵਾਲ ਜੀ ਨੂੰ ਪੁੱਛ ਰਹੇ ਹੋ ਕਿ ਤੁਸੀਂ ਆਪਣੀ 500 ਸਾਲਾ ਜੰਤਰੀ ’ਚ ਇਹ ਨਹੀਂ ਦੱਸਿਆ ਕਿ ਡਾ: ਗੰਡਾ ਸਿੰਘ ਵੱਲੋਂ ਦਿੱਤੀ ਤਾਰੀਖ਼ 30 ਮਾਰਚ ਗਲਤ ਕਿਵੇਂ ਹੈ ? ਆਪਣੇ ਆਪ ਨੂੰ ਖੋਜੀ ਇਤਿਹਾਸਕਾਰ ਕਹਾਉਣ ਵਾਲੇ ਸ: ਅਨੁਰਾਗ ਸਿੰਘ ਜੀ, ਜੇ ਜੰਤਰੀਆਂ ਦੀ ਭੂਮਿਕਾ ਪੜ੍ਹ ਕੇ ਵੀ ਤੁਹਾਨੂੰ ਸਮਝ ਨਹੀਂ ਆ ਰਹੀ ਤਾਂ ਇਹ ਸਵਾਲ ਤਾਂ ਤੁਹਾਨੂੰ 2001 ’ਚ ਆਪਣੀ ਪੁਸਤਕ ’ਚ 29 ਮਾਰਚ ਲਿਖੇ ਜਾਣ ਤੋਂ ਪਹਿਲਾਂ ਹੀ ਪੁੱਛਣਾ ਚਾਹੀਦਾ ਸੀ। ਜੇ ਨਹੀਂ ਪੁੱਛਿਆ ਤਾਂ ਕੀ ਤੁਹਾਨੂੰ ਖੋਜੀ ਇਤਿਹਾਸਕਾਰ ਕਹਾਉਣ ਦਾ ਹੱਕ ਹੈ ? ਹੁਣ ਪੁਰੇਵਾਲ ਜੀ ਤੋਂ ਤੁਹਾਡਾ ਪੁੱਛਣਾ ਤਾਂ ਹੀ ਫਬਦੈ ਜੇ ਤੁਸੀਂ ਉਨ੍ਹਾਂ ਵੱਲੋਂ 14 ਸਤੰਬਰ 1752 ਵਾਲੇ ਦਿਨ ਵੀਰਵਾਰ ਲਿਖੇ ਨੂੰ ਸਹੀ ਮੰਨ ਕੇ ਉਨ੍ਹਾਂ ਵਿਰੁੱਧ ਹੁਣ ਤੱਕ ਪਾਈਆਂ ਗਲਤ ਪੋਸਟਾਂ ਤੇ ਟਿੱਪਣੀਆਂ ਸਬੰਧੀ ਉਨ੍ਹਾਂ ਕੋਲੋਂ ਮਾਫ਼ੀ ਮੰਗ ਲੈਂਦੇ ।

ਆਪ ਜੀ ਦੀ ਸਹੂਲਤ ਲਈ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਜੰਤਰੀਆਂ ਦੀਆਂ ਭੂਮਿਕਾ ਪੜ੍ਹ ਕੇ ਵੀ ਸਮਝ ਨਾ ਲੱਗੇ ਤਾਂ ਪ੍ਰੋ: ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਪੁਸਤਕ “ਗੁਰੂ ਕੀਆਂ ਸਾਖੀਆਂ” ਦਾ ਅੰਗਰੇਜ਼ੀ ਤਰਜ਼ਮਾਂ – ਅਨੁਵਾਦਕ ਸ: ਪ੍ਰਿਤਪਾਲ ਸਿੰਘ ਬਿੰਦਰਾ ਤੁਹਾਡੇ ਪਾਸ ਜਰੂਰ ਹੋਣੀ ਹੈ, ਜੇ ਨਹੀਂ ਤਾਂ ਅੱਜ ਕੱਲ੍ਹ ਬਜ਼ਾਰ ਵਿੱਚੋਂ ਮਿਲ ਸਕਦੀ ਹੈ, ਉਸ ਦੀ ਮੁੱਢਲੀ ਜਾਣਕਾਰੀ (Introduction) ਸ: ਪਾਲ ਸਿੰਘ ਪੁਰੇਵਾਲ ਦੀ ਲਿਖੀ ਹੈ, ਪੜ੍ਹ ਲੈਣਾ ; ਜਿਸ ਵਿੱਚ ਉਨ੍ਹਾਂ ਪੂਰੇ ਵੇਰਵੇ ਸਹਿਤ ਲਿਖਿਆ ਹੈ ਕਿ ਡਾ: ਗੰਡਾ ਸਿੰਘ ਵੱਲੋਂ ਦਿੱਤੀ 30 ਮਾਰਚ ਕਿਵੇਂ ਗਲਤ ਹੈ । ਹੋ ਸਕਦਾ ਹੈ ਤੁਹਾਡੀ ਲਾਇਬਰੇਰੀ ਵਿੱਚ ਭੀ ਹੋਵੇ, ਨਹੀਂ ਤਾਂ ਤੁਹਾਡੇ ਮਿੱਤਰ ਕਰਨਲ ਸੁਰਜੀਤ ਸਿੰਘ ਨਿਸ਼ਾਨ ਪਾਸ ਪੁਸਤਕ ਹੈ The Indian Calendar – Robert Swell & Shankra Balkrishna Dixit. ਉਸ ਵਿੱਚ ਵੀ 29 ਮਾਰਚ ਹੀ ਲਿਖਿਆ ਹੈ । ਜੇ ਫਿਰ ਵੀ ਪਤਾ ਨਾ ਲੱਗੇ ਤਾਂ ਸਾਥੋਂ ਪੁੱਛ ਲੈਣਾ ਇਨ੍ਹਾਂ ਨਾਲ ਸਬੰਧਿਤ ਪੰਨੇ ਤੁਹਾਨੂੰ ਪੜ੍ਹਾ ਦਿੱਤੇ ਜਾਣਗੇ । ਪਰ ਇਹ ਜਰੂਰ ਦੱਸਣ ਦੀ ਖੇਚਲ ਕਰਨੀ ਕਿ ਜੇ ਤਾਰੀਖ਼ਾਂ ਸਬੰਧੀ ਤੁਹਾਡੀ ਤਸੱਲੀ ਕਰਵਾ ਦਿੱਤੀ ਜਾਏ ਤਾਂ ਕੀ ਤੁਸੀਂ ਉਨ੍ਹਾਂ ਦੀ 500 ਸਾਲਾ ਜੰਤਰੀ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਠੀਕ ਮੰਨ ਲਵੋਗੇ ?

ਕਿਰਪਾਲ ਸਿੰਘ ਬਠਿੰਡਾ

ਦੁਸਹਿਰੇ ਦਾ ਇਤਿਹਾਸਕ ਪੱਖ

0

ਦੁਸਹਿਰੇ ਦਾ ਇਤਿਹਾਸਕ ਪੱਖ

ਸ. ਪਾਲ ਸਿੰਘ ਪੁਰੇਵਾਲ

2 ਸਤੰਬਰ 1752 ਈਸਵੀ ਤੱਕ ਦੀਆਂ ਸਾਰੀਆਂ ਤਾਰੀਖਾਂ ਜੂਲੀਅਨ ਕੈਲੰਡਰ ਦੀਆਂ ਹਨ ਅਤੇ ਅਗਲੇ ਦਿਨ ਯਾਨੀ ਕਿ 11 ਦਿਨ ਦੇ ਕੀਤੇ ਵਾਧੇ ਉਪਰੰਤ 14 ਸਤੰਬਰ 1752 ਈਸਵੀ ਤੋਂ ਬਾਅਦ ਦੀਆਂ ਸਾਰੀਆਂ ਤਾਰੀਖ਼ਾਂ ਗ੍ਰੇਗੋਰੀਅਨ ਕੈਲੰਡਰ ਦੀਆਂ ਹਨ । ਇਹ ਤਾਰੀਖਾਂ ਅੰਮ੍ਰਿਤਸਰ ਸ਼ਹਿਰ ਵਿਖੇ ਸੂਰਜ ਚੜ੍ਹਨ ਅਤੇ ਡੁੱਬਣ ਮੁਤਾਬਕ ਲਈਆਂ ਗਈਆਂ ਹਨ ਕਿਉਂਕਿ ਇਸ ਸਾਰਣੀ ਵਿੱਚ ਦਿੱਤੀਆਂ ਗਈਆਂ ਤਰੀਖ਼ਾਂ ਵੱਖੋ ਵੱਖਰੇ ਇਲਾਕਿਆਂ ’ਚ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਸਮੇਂ ਮੁਤਾਬਕ ਤਿਉਹਾਰ ਤੋਂ ਇਹ ਅੰਤਰ ਕਿਤੇ ਕਿਤੇ ਇੱਕ ਦਿਨ ਵੱਧ-ਘੱਟ ਹੋ ਜਾਂਦਾ ਹੈ । ਇੱਥੇ ਇਹ ਸਾਰਣੀ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬ ਵਿੱਚ ਦੁਸਹਿਰੇ ਨਾਲ ਸੰਬੰਧਿਤ ਇਤਿਹਾਸਕ ਘਟਨਾਵਾਂ ਦੀਆਂ ਤਰੀਖ਼ਾਂ ਬਾਰੇ ਵਧੇਰੇ ਸਪਸ਼ਟ ਹੋ ਸਕੇ।

 

1964 ਈਸਵੀ ਤੋਂ ਪਹਿਲਾਂ ਦੀਆਂ ਤਾਰੀਖ਼ਾਂ ਦਾ ਗਣਿਤ; ਸੂਰਜ ਸਿਧਾਂਤ ਅਨੁਸਾਰ ਹੈ ਅਤੇ ਉਸ ਤੋਂ ਬਾਅਦ ਦਾ ਦ੍ਰਿਕ ਗਣਿਤ ਅਨੁਸਾਰ ਹੈ ਕਿਉਂਕਿ ਸੰਨ 1964 ਤੋਂ ਬਾਅਦ ਪੰਜਾਬ ਅਤੇ ਜ਼ਿਆਦਾਤਰ ਭਾਰਤੀ ਰਾਜਾਂ ’ਚ ਸੂਰਜੀ ਸਿਧਾਂਤ ਛੱਡ ਦਿੱਤਾ ਸੀ । ਇਹ ਹਿੰਦੂ ਤਿਉਹਾਰ ਵੱਖ -ਵੱਖ ਨਿਯਮਾਂ ਦੇ ਆਧਾਰ ਤੇ ਅੱਸੂ ਸੁਦੀ ੯ ਜਾਂ ਅੱਸੂ ਸੁਦੀ ੧੦ (ਦੋਵੇਂ ਦਿਨਾਂ ’ਚੋਂ ਕੋਈ ਵੀ) ਹੋ ਸਕਦਾ ਹੈ । ਸਭ ਤੋਂ ਮਹੱਤਵ ਪੂਰਨ ਹੈ ਕਿ ਦੁਪਹਿਰ ਤੋਂ ਅਪਰਾਹਿਨ ਦੇ ਲੌਡੇ ਸਮੇਂ ਵਿੱਚ ਅੱਸੂ ਸੁਦੀ ੧੦ ਹੋਣੀ ਚਾਹੀਦੀ ਹੈ।

ਸਵਾਲ  : ਸੰਨ 1539 ਈਸਵੀ ਵਿੱਚ ਦੁਸਹਿਰਾ ਕਿਸ ਤਾਰੀਖ਼ ਨੂੰ ਸੀ ?

ਜਵਾਬ : ਇਹ ਜਾਣਨ ਲਈ 1530 ਈਸਵੀ ਅਤੇ 9 ਕਾਲਮ ਦੇ ਅਧੀਨ ਸਤਰ ਵਿੱਚ ਵੇਖਦਿਆਂ 22 ਸਤੰਬਰ ਦੀ ਤਾਰੀਖ਼ ਮਿਲਦੀ ਹੈ । ਉਸ ਦਿਨ ਅੱਸੂ ਸੁਦੀ ੧੦ ਸੀ, ਜਿਸ ਨੂੰ ਬਹੁਤ ਸਾਰੇ ਇਤਿਹਾਸਕਾਰਾਂ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਵਸ ਵਜੋਂ ਦਿੱਤਾ ਹੈ । ਜੇ ਇਹ ਗੱਲ ਸਹੀ ਹੁੰਦੀ ਕਿ ਗੁਰੂ ਨਾਨਕ ਸਾਹਿਬ ਦੁਸਹਿਰੇ ਵਾਲੇ ਦਿਨ ਜੋਤੀ-ਜੋਤ ਸਮਾਏ ਸਨ ਤਾਂ ਦੰਦਕਥਾ ਦਾ ਹਿੱਸਾ ਬਣ ਜਾਣੀ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀ ਰਹਿੰਦੀ, ਪਰ ਇਸ ਸਬੰਧ ’ਚ ਦੁਸਹਿਰੇ ਦਾ ਜ਼ਿਕਰ ਸ਼ਾਇਦ ਹੀ ਕਿਤੇ ਹੋਵੇ ਤਾਂ ਤੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਤਾਰੀਕ ਅੱਸੂ ਸੁਦੀ ੧੦ ’ਤੇ ਗੰਭੀਰ ਸ਼ੰਕਾ ਪੈਦਾ ਹੋ ਜਾਂਦਾ । ਮੇਰਾ ਮੰਨਣੈ ਕਿ ਅੱਸੂ ਵਦੀ ੧੦, ਜੋ ਕਿ ਦੁਸਹਿਰੇ ਤੋਂ 15 ਦਿਨ ਪਹਿਲਾਂ ਸੀ, ਸਹੀ ਤਾਰੀਖ਼ ਹੈ।

ਸਵਾਲ  : *1670 ਸੀ. ਈ. ਵਿੱਚ ਦੁਸਹਿਰਾ ਕਿਸ ਮਿਤੀ ਨੂੰ ਸੀ ?

ਜਵਾਬ : ਹੁਣ 0 ਅਧੀਨ ਹੇਠਲੇ ਕਾਲਮ ’ਚ ਹੇਠਲੇ ਕਾਲਮ 0 ਦੇ ਅਧੀਨ 1670 ਈਸਵੀ ਦੀ ਕਤਾਰ ਵਿੱਚ 14 ਸਤੰਬਰ ਮਿਲਦਾ ਹੈ, ਜੋ ਸਹੀ ਹੈ।

ਸਵਾਲ  : 2014 ਈਸਵੀ ਵਿੱਚ ਦੁਸਹਿਰਾ ਕਿਸ ਤਾਰੀਖ ਨੂੰ ਸੀ ?

ਜਵਾਬ : ਹੇਠਲੇ ਕਾਲਮ 4 ਦੇ ਅਧੀਨ 2010 ਈਸਵੀ ਦੀ ਕਤਾਰ ਵਿੱਚ 3 ਅਕਤੂਬਰ ਮਿਲਦੀ ਹੈ, ਜੋ ਸਹੀ ਹੈ।

—– ——————

*ਗੁਰੂ ਗੋਬਿੰਦ ਦਾਸ [ਰਾਏ] ਜੀ ਲਖਨੌਰ ਆਏ, ਪਰਗਨਾ ਅੰਬਾਲਾ ਸਤਰਾਂ ਸੈ ਸਤਾਈਸ ਅਸ੍ਵਮਾਸੇ ਸ਼ੁਕਲਾ ਪਖੇ, ਨਾਂਵੀਂ ਕੇ ਦਿਂਹ । ……..ਦਸਮੀ ਕੇ ਰੋਜ [ਦੁਸਹਿਰੇ ਵਾਲੇ ਦਿਨ – ਪ. ਸ. ਪੁਰੇਵਾਲ] ਮਾਮੂ ਮੇਹਰ ਚੰਦ ਨੇ ਗੁਰੂ ਗੋਬਿੰਦ ਦਾਸ ਜੀ ਕੋ ਜ਼ਮਰਦੀ ਰੰਗ ਕੀ ਪਾਗ ਬੰਧਾਈ । ਸਿਰ – ਵਾਰਨਾ ਕੀਆ । ……. ਭੱਟ ਬਹੀ ਮੁਲਤਾਨੀ ਸਿੰਧੀ ’ਚੋਂ ਹਵਾਲਾ, ਗੁਰੂ ਕੀਆਂ ਸਾਖੀਆਂ, ਸੰਪਾਦਕ ਪਿਆਰਾ ਸਿੰਘ ਪਦਮ, ਕ੍ਰਿਤ ਭਾਈ ਸ੍ਵਰੂਪ ਸਿੰਘ ਕੌਸ਼ਿਸ਼, ਸਿੰਘ ਬ੍ਰਦਰਜ਼ ਅੰਮ੍ਰਿਤਸਰ, 1991.

Most Viewed Posts