27 C
Jalandhar
Thursday, April 2, 2026
spot_img
Home Blog Page 94

ਬੀਬੀ ਸੁਭਾਗੀ

0

ਬੀਬੀ ਸੁਭਾਗੀ

ਡਾਕਟਰ ਹਰਸ਼ਿੰਦਰ ਕੌਰ

ਮੀਰ ਮੰਨੂ ਨੂੰ ਕੌਣ ਭੁਲਾ ਸਕਦਾ ਹੈ ? ਕਹਿਰ ਵਰਤਾਉਂਦਾ ਵਾ ਵਰੋਲਾ ਸੀ। ਉਸ ਦੇ ਸੈਨਿਕ ਘਰ-ਘਰ ਆਦਮ-ਬੋ, ਆਦਮ-ਬੋ ਕਰਦੇ ਸਿੱਖਾਂ ਨੂੰ ਸੁੰਘਦੇ ਫਿਰਦੇ ਸਨ। ਜਿਹੜੇ ਜਥੇ ਬਣਾ ਕੇ ਜੰਗਲਾਂ ਵੱਲ ਨਿਕਲ ਗਏ, ਉਹ ਤਾਂ ਬਚ ਗਏ, ਪਰ ਜਿਹੜੇ ਸਿੱਖ ਸ਼ਹਿਰਾਂ ’ਚ ਰਹਿ ਗਏ, ਉਨ੍ਹਾਂ ਦੇ ਸਿਰ ਵੱਢ ਦਿੱਤੇ ਗਏ। ਉਨ੍ਹਾਂ ਦੀਆਂ ਔਰਤਾਂ ਤੇ ਬੱਚਿਆਂ ਨੂੰ ਲਾਹੌਰ ਦੀਆਂ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ।

ਬਜ਼ੁਰਗ ਔਰਤਾਂ ਤਾਂ ਲੰਮੇ ਪੈਂਡੇ ’ਚ ਭੁੱਖੀਆਂ ਭਾਣੀਆਂ ਤੁਰਦੀਆਂ ਹੀ ਦਮ ਤੋੜ ਗਈਆਂ। ਬਾਕੀਆਂ ਨੂੰ ਭੁੱਖੀਆਂ ਰੱਖ ਕੇ ਰੋਜ਼ ਤਾਅਨੇ ਮਿਹਣੇ ਕੱਸੇ ਜਾਂਦੇ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਪਤੀਆਂ ਨੂੰ ਵੱਢ ਦਿੱਤਾ ਗਿਆ ਸੀ। ਨਿੱਕੇ ਬੱਚੇ ਗੋਦੀ ਚੁੱਕੇ ਹੋਏ ਸਨ। ਰੋਜ਼ ਜੇਲ੍ਹਾਂ ਵਿੱਚ ਮੁਗ਼ਲ ਉਨ੍ਹਾਂ ਨੂੰ ਪੁੱਛਦੇ, ‘‘ਹੁਣ ਬੋਲੋ ਕਿੱਥੇ ਐ ਤੁਹਾਡਾ ਖ਼ਾਲਸਾ ? ਕੌਣ ਤੁਹਾਨੂੰ ਬਚਾਏਗਾ ? ਸਿਰਫ਼ ਸਿੱਖ ਧਰਮ ਤਿਆਗ ਕੇ ਮੁਸਲਮਾਨ ਬਣ ਜਾਓ ਤਾਂ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਹੋ।’’

ਕੋਈ ਸੌਖਾ ਸਮਾਂ ਨਹੀਂ ਸੀ ਉਨ੍ਹਾਂ ਲਈ। ਪਤੀ ਸ਼ਹੀਦ ਕਰ ਦਿੱਤੇ ਗਏ ਸਨ। ਘਰ ਬਾਰ ਲੁੱਟ ਲਿਆ ਗਿਆ ਸੀ। ਭੁੱਖੀਆਂ ਭਾਣੀਆਂ ਜੇਲ੍ਹਾਂ ਵਿੱਚ ਡੱਕੀਆਂ ਜਾਂਦੀਆਂ ਰਹੀਆਂ ਸਨ। ਕੁਰਲਾਉਂਦੇ ਦੁੱਧ ਪੀਂਦੇ ਬੱਚਿਆਂ ਨਾਲ ਹਨ੍ਹੇਰੇ ਵਿੱਚ ਮੁਗ਼ਲਾਂ ਦੀ ਜੇਲ੍ਹ ਵਿੱਚ ਕੈਦ! ਉੱਤੋਂ ਰੋਜ਼ ਤਾਅਨੇ ਮਿਹਣੇ। ਧੰਨ ਉਨ੍ਹਾਂ ਸਿੱਖ ਔਰਤਾਂ ਦੇ ਜਿਗਰੇ। ਇੱਕ ਵਾਰ ਵੀ ਕਿਸੇ ਦਾ ਮਨ ਨਹੀਂ ਡੋਲਿਆ। ਸਿਰਫ਼ ‘ਧੰਨ ਵਾਹਿਗੁਰੂ, ਤੇਰਾ ਹੀ ਆਸਰਾ’ ਉਚਾਰਦੀਆਂ ਰਹੀਆਂ।

ਮੀਰ ਮੰਨੂ ਇਹ ਸਭ ਕੁੱਝ ਸੁਣ ਕੇ ਭੜਕ ਗਿਆ। ਕਿੰਨਾ ਕੁ ਜਿਗਰਾ ਹੋ ਸਕਦਾ ਹੈ ਔਰਤ ਵਿੱਚ। ਉਸ ਨੂੰ ਪੱਕਾ ਯਕੀਨ ਸੀ ਕਿ ਇਨ੍ਹਾਂ ਵਿੱਚੋਂ ਸਿਰਫ਼ ਇੱਕ ਵੀ ਡੋਲ ਗਈ ਤਾਂ ਸਭ ਯਰਕ ਜਾਣਗੀਆਂ ਤੇ ਸਿੱਖ ਧਰਮ ਖਿੰਡ ਪੁੰਡ ਜਾਏਗਾ। ਮੀਰ ਮੰਨੂ ਜਾਣਦਾ ਸੀ ਕਿ ਸਿਰਫ਼ ਔਰਤਾਂ ਹੀ ਕਿਸੇ ਧਰਮ ਨੂੰ ਅੱਗੇ ਪੂਰਨ ਰੂਪ ਵਿੱਚ ਤੋਰ ਸਕਣ ’ਤੇ ਸਮਰੱਥ ਹੁੰਦੀਆਂ ਹਨ ਕਿਉਂਕਿ ਉਹ ਆਪਣੇ ਬੱਚੇ ਨੂੰ ਸਖ਼ਤ ਜਾਨ ਬਣਾਉਣ ਦੀ ਤਾਕਤ ਰੱਖਦੀਆਂ ਹਨ।

ਮੀਰ ਮੰਨੂ ਨੇ ਭੁੱਖੀਆਂ ਭਾਣੀਆਂ ਮਾਵਾਂ, ਕੁੱਛੜ ਵਿਲਕਦੀਆਂ ਨਿੱਕੀਆਂ ਜਾਨਾਂ ਨੂੰ ਲਈ ਬੈਠੀਆਂ ਅੱਗੇ ਭਾਰੀਆਂ ਪੱਥਰ ਦੀਆਂ ਚੱਕੀਆਂ ਰੱਖਵਾ ਦਿੱਤੀਆਂ ਤੇ ਨਾਲ ਸਵਾ ਮਣ ਸਖ਼ਤ ਅਨਾਜ ਧਰ ਦਿੱਤਾ ਕਿ ਇਹ ਰੋਜ਼ ਹਰ ਕਿਸੇ ਨੂੰ ਪੀਸਣਾ ਪਵੇਗਾ।

ਬੀਬੀ ਸੁਭਾਗੀ ਨੇ ਆਪਣੀਆਂ ਸਾਰੀਆਂ ਸਾਥਣਾਂ ਨਾਲ ਬਿਨਾਂ ਮੱਥੇ ਉੱਤੇ ਰੱਤਾ ਵੀ ਸ਼ਿਕਨ ਵਿਖਾਇਆਂ ‘ਤੇਰਾ ਕੀਆ ਮੀਠਾ ਲਾਗੈ’ ਸ਼ਬਦ ਉਚਾਰਦਿਆਂ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ। ਜਿਉਂ ਜਿਉਂ ਮੋਟਾ ਅਨਾਜ ਹੋਰ ਵਧਾਇਆ ਜਾਂਦਾ, ਓਨੀ ਹੀ ਸ਼ਬਦ ਦੀ ਆਵਾਜ਼ ਉੱਚੀ ਹੁੰਦੀ ਜਾਂਦੀ। ‘ਵਾਹਿਗੁਰੂ’, ‘ਵਾਹਿਗੁਰੂ’, ‘ਧੰਨ ਸਤਿਗੁਰ ਤੇਰਾ ਹੀ ਆਸਰਾ’ ਨਾਲ ਜੇਲ੍ਹਾਂ ਦੀਆਂ ਕੰਧਾਂ ਗੂੰਜਣ ਲੱਗ ਪਈਆਂ। ਮੁਗ਼ਲ ਪਹਿਰੇਦਾਰਾਂ ਦੇ ਸਿਰ ਪੀੜ ਨਾਲ ਫੱਟਣ ਲੱਗ ਪਏ।

ਸ਼ਿਕਾਇਤ ਫੇਰ ਮੀਰ ਮੰਨੂ ਕੋਲ ਪਹੁੰਚੀ। ਦੱਸਿਆ ਗਿਆ ਕਿ ਸਿੰਘਣੀਆਂ ਤਾਂ ਕਿਸੇ ਹੋਰ ਮਿੱਟੀ ਦੀਆਂ ਬਣੀਆਂ ਹਨ। ਇਹ ਡੋਲ ਨਹੀਂ ਰਹੀਆਂ। ਸਜ਼ਾ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਅਨੰਦਿਤ ਹੋ ਜਾਂਦੀਆਂ ਹਨ। ਮੀਰ ਮੰਨੂ ਦੇ ਸੱਤੀਂ ਕਪੜੀਂ ਅੱਗ ਲੱਗ ਗਈ। ਕੀ ਉਹ ਏਨਾ ਗਿਆ ਗੁਜ਼ਰਿਆ ਹੈ ਕਿ ਇੱਕ ਸਿੱਖ ਔਰਤ ਨੂੰ ਵੀ ਆਪਣਾ ਧਰਮ ਛੱਡਣ ਲਈ ਤਿਆਰ ਨਾ ਕਰ ਸਕੇ ?

ਉਸ ਨੇ ਜ਼ੁਲਮ ਦੀ ਅੱਤ ਕਰਨ ਦੀ ਸੋਚੀ। ਮਨ ਵਿੱਚ ਡਰ ਸੀ ਕਿ ਇਹ ਔਰਤਾਂ ਅੱਗੋਂ ਆਪਣੇ ਬੱਚਿਆਂ ਨੂੰ ਬਹੁਤ ਪੱਕਾ ਸਿੱਖ ਬਣਾ ਦੇਣਗੀਆਂ। ਇਸੇ ਲਈ ਉਸ ਨੇ ਅਨਾਜ ਦੀ ਮਾਤਰਾ ਵਧਾ ਦਿੱਤੀ ਤੇ ਸਾਰੇ ਦਿਨ ਵਿੱਚ ਸਿਰਫ਼ ਇੱਕ ਨਿੱਕੀ ਕੌਲੀ ਪਾਣੀ ਤੇ ਚੱਪਾ ਰੋਟੀ ਹੀ ਦੇਣੀ ਸ਼ੁਰੂ ਕਰ ਦਿੱਤੀ। ਜਿਹੜੀਆਂ ਔਰਤਾਂ ਥੱਕ ਕੇ ਬੇਹਾਲ ਹੋ ਜਾਂਦੀਆਂ, ਉਨ੍ਹਾਂ ਦੀ ਛਾਤੀ ਉੱਤੇ ਚੱਕੀ ਦਾ ਭਾਰਾ ਪਟ ਰੱਖ ਦਿੱਤਾ ਜਾਂਦਾ। ਕਈ ਇਸੇ ਤਰ੍ਹਾਂ ਭੁੱਖੀਆਂ ਭਾਣੀਆਂ ਸ਼ਹੀਦ ਹੋ ਗਈਆਂ।

ਸਾਢੇ ਤਿੰਨ ਸੌ ਸਿੱਖ ਔਰਤਾਂ ਜੋ ਏਨਾ ਜ਼ੁਲਮ ਸਹਿਣ ਬਾਅਦ ਵੀ ਜ਼ਿੰਦਾ ਰਹਿ ਗਈਆਂ, ਉਨ੍ਹਾਂ ਦੇ ਮਨ ਅੰਦਰਲੀ ਤਾਕਤ ਤੇ ਵਾਹਿਗੁਰੂ ਵਿੱਚ ਅਥਾਹ ਵਿਸ਼ਵਾਸ ਨੇ ਮੀਰ ਮੰਨੂ ਦੀਆਂ ਰਾਤਾਂ ਦੀ ਨੀਂਦਰ ਹਰਾਮ ਕਰ ਦਿੱਤੀ। ਇੱਕ ਵੀ ਸਿੱਖ ਔਰਤ ਦਾ ਧਰਮ ਤਬਦੀਲ ਨਾ ਕਰ ਸਕਣ ਦਾ ਗੁੱਸਾ ਮੀਰ ਮੰਨੂ ਨੂੰ ਗੁੱਸੇ ਨਾਲ ਅੰਨ੍ਹਾ ਕਰ ਗਿਆ।

ਅਗਲੇ ਦਿਨ ਉਸ ਨੇ ਹੈਵਾਨੀਅਤ ਦਾ ਨੰਗਾ ਨਾਚ ਕਰਨ ਬਾਰੇ ਫ਼ੈਸਲਾ ਲੈ ਲਿਆ। ਸਵੇਰ ਵੇਲ਼ੇ ਜੇਲ੍ਹ ਦੇ ਪਹਿਰੇਦਾਰਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਬੈਠੀ ਵਾਹਿਗੁਰੂ ਸਤਿਨਾਮ ਜਪਦੀ, ਛਾਤੀ ਦਾ ਦੁੱਧ ਚੁੰਘਾਉਂਦੀ ਬੀਬੀ ਸੁਭਾਗੀ ਕੋਲ਼ੋਂ ਉਸ ਦਾ ਡੇਢ ਵਰ੍ਹਿਆਂ ਦਾ ਬਾਲ ਖੋਹ ਲਿਆ। ਉਸ ਕੋਲ਼ੋਂ ਪੁੱਛਿਆ ਗਿਆ, ‘‘ਆਖ਼ਰੀ ਵਾਰ ਪੁੱਛ ਰਹੇ ਹਾਂ। ਇਸਲਾਮ ਕਬੂਲ ਕਰ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਲੈ। ਨਹੀਂ ਤਾਂ ਤੇਰਾ ਬੱਚਾ ਨੇਜ਼ਿਆਂ ਨਾਲ ਫੁੰਡ ਦਿੱਤਾ ਜਾਵੇਗਾ!’’ ਬੀਬੀ ਸੁਭਾਗੀ ਨੇ ਸ਼ੇਰਨੀ ਵਾਂਗ ਦਹਾੜ ਕੇ ਕਿਹਾ, ‘‘ਮੇਰੇ ਗੁਰੂ ਵਾਸਤੇ ਮੇਰਾ ਇਹ ਸਿਰ ਵੀ ਹਾਜ਼ਰ ਹੈ।  ਆਪਣੇ ਗੁਰੂ ਤੋਂ ਹਜ਼ਾਰ ਪੁੱਤਰ ਵਾਰਨ ਨੂੰ ਤਿਆਰ ਹਾਂ, ਪਰ ਕਿਸੇ ਵੀ ਹਾਲ ਵਿੱਚ ਸਿੱਖੀ ਤਿਆਗਣ ਨੂੰ ਤਿਆਰ ਨਹੀਂ।’’

ਏਨਾ ਸੁਣਦੇ ਸਾਰ ਇੱਕ ਮੁਗ਼ਲ ਸੈਨਿਕ ਨੇ ਨੇਜ਼ਾ ਸਿੱਧਾ ਕੀਤਾ ਤੇ ਦੂਜੇ ਨੇ ਸੁਭਾਗੀ ਦਾ ਕੋਮਲ ਮਲੂਕ ਫੁੱਲ ਜਿਹਾ ਬਾਲ ਉਤਾਂਹ ਉਛਾਲ ਦਿੱਤਾ। ਬੀਬ ਸੁਭਾਗੀ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਬੱਚੇ ਨੂੰ ਨੇਜ਼ੇ ਨਾਲ ਵਿੰਨ੍ਹ ਦਿੱਤਾ ਗਿਆ ਤੇ ਫੇਰ ਹੇਠਾਂ ਜ਼ਮੀਨ ਉੱਤੇ ਸੁੱਟ ਕੇ ਤਲਵਾਰ ਨਾਲ ਟੋਟੇ-ਟੋਟੇ ਕਰ ਦਿੱਤਾ ਗਿਆ। ਲਹੂ ਦੀਆ ਤਤ੍ਹੀਰੀਆਂ ਵਹਿ ਤੁਰੀਆਂ।

ਕਿਸੇ ਵੀ ਮਾਂ ਦਾ ਦਿਲ ਆਪਣੇ ਜਿਗਰ ਦੇ ਟੁਕੜੇ ਨਾਲ ਅਜਿਹਾ ਹੁੰਦਾ ਵੇਖ ਕੇ ਪਿਘਲ ਜਾਏ। ਧੰਨ ਸੁਭਾਗੀ ਵਰਗੀਆਂ ਸੈਂਕੜੇ ਬੀਬੀਆਂ ਦਾ, ਜਿਨ੍ਹਾਂ ਨੇ ਸਹੀ ਮਾਅਨਿਆਂ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਨੂੰ ਚੰਮ ਨਾਲ ਹੰਢਾਇਆ। ਬੀਬੀ ਸੁਭਾਗੀ ਨੇ ‘‘ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨ ਕੀਜੈ॥’’ ਉਚਾਰਨਾ ਸ਼ੁਰੂ ਕਰ ਦਿੱਤਾ ਜਿਸ ਉੱਤੇ ਮੀਰ ਮੰਨੂ ਹੋਰ ਭੜਕ ਗਿਆ ਤੇ ਉਸ ਨੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਬੱਚੇ ਦੇ ਮਾਸ ਨੂੰ ਸੁਭਾਗੀ ਦੇ ਮੂੰਹ ਵਿੱਚ ਤੁੰਨਿਆ ਜਾਵੇ ਤੇ ਬਾਕੀ ਟੋਟਿਆਂ ਨੂੰ ਬੰਨ੍ਹ ਕੇ ਬੀਬੀ ਸੁਭਾਗੀ ਦੇ ਗਲ ਵਿੱਚ ਪਾ ਦਿੱਤਾ ਜਾਵੇ।

ਧੰਨ ਗੁਰੂ ਨਾਨਕ ਵੱਲੋਂ ਅਣਖ ਨਾਲ ਭਰਪੂਰ ਤੇ ਬੇਖ਼ੌਫ਼ ਕੌਮ ਦਾ ਨੀਂਹ ਪੱਥਰ ਰੱਖੇ ਜਾਣ ਅਤੇ ਬੇਮਿਸਾਲ ਕੁਰਬਾਨੀਆਂ ਨਾਲ ਸਿੰਜੇ ਜਾਣ ਨਾਲ ਤਿਆਰ ਹੋਈ ਦਲੇਰਾਨਾ ਕੌਮ ਦੀਆਂ ਬੀਬੀਆਂ, ਜਿਨ੍ਹਾਂ ਨੇ ਉਸ ਦਿਨ ਇਤਿਹਾਸਿਕ ਮਿਸਾਲ ਕਾਇਮ ਕੀਤੀ, ਜਿਸ ਦਾ ਅੱਜ ਤੱਕ ਕੋਈ ਹੋਰ ਸਾਨੀ ਨਹੀਂ।

ਇੱਕ ਪਾਸੇ ਜ਼ੁਲਮ ਦੀ ਇੰਤਹਾ ਸੀ, ਦੂਜੇ ਪਾਸੇ ਜਰ ਜਾਣ ਦੀ ਸਿਖਰ!  ਦੁਨੀਆਂ ਵਾਸਤੇ ਇੱਕ ਅਜਿਹੀ ਦਿਲ ਟੁੰਬਵੀਂ ਘਟਨਾ, ਜਿੱਥੇ ਬੀਬੀ ਸੁਭਾਗੀ ਦੇ ਨਾਲ ਦੀਆਂ ਸਾਰੀਆਂ ਸਿੱਖ ਔਰਤਾਂ ਨੇ ਇਸਲਾਮ ਕਬੂਲ ਕਰਨ ਦੀ ਥਾਂ ਆਪੋ ਆਪਣੇ ਬੱਚੇ ਨੇਜ਼ਿਆਂ ਨਾਲ ਫੁੰਡਵਾ ਕੇ ਟੋਟੇ-ਟੋਟੇ ਕਰਵਾ ਕੇ, ਗਲੇ ਦੁਆਲੇ ਬੰਨ੍ਹਵਾ ਲਏ। ਉਸ ਬੇਰਹਿਮ ਮੰਨੂ ਵੱਲੋਂ ਇੱਕੋ ਦਿਨ ਸੈਂਕੜੇ ਮਾਸੂਮ ਸਿੱਖ ਬੱਚਿਆਂ ਦੇ ਟੋਟੇ ਕੀਤੇ ਗਏ ਪਰ ਕੀ ਮਜਾਲ ਕਿ ਇੱਕ ਵੀ ਸਿੱਖ ਬੀਬੀ ਨੇ ਗੁਰੂ ਦਾ ਲੜ ਛੱਡਿਆ ਹੋਵੇ ਜਾਂ ਹੰਝੂ ਵਹਾਇਆ ਹੋਵੇ!

ਇਨ੍ਹਾਂ ਵਿੱਚੋਂ ਇੱਕ ਬੀਬੀ ਲੱਛੀ ਅਤਿ ਦੀ ਖ਼ੂਬਸੂਰਤ ਸੀ। ਕਾਜ਼ੀ ਦਾ ਉਸ ਉੱਤੇ ਦਿਲ ਆ ਗਿਆ ਤੇ ਉਹ ਰੋਜ਼ ਉਸ ਨੂੰ ਵਿਆਹ ਕਰਵਾਉਣ ਉੱਤੇ ਜ਼ੋਰ ਪਾਉਣ ਲੱਗ ਪਿਆ। ਉਸ ਦਾ ਪੌਣੇ ਦੋ ਸਾਲ ਦਾ ਬੱਚਾ ਸੀ। ਬੀਬੀ ਲੱਛੀ ਨੇ ਕਿਸੇ ਵੀ ਹਾਲ ਵਿੱਚ ਆਪਣਾ ਧਰਮ ਛੱਡਣ ਤੋਂ ਨਾ ਕਰ ਦਿੱਤੀ।

ਅਖ਼ੀਰ ਇੱਕ ਦਿਨ ਕਾਜ਼ੀ ਹੁਕਮ ਦੇ ਗਿਆ ਕਿ ਅਗਲੇ ਦਿਨ ਸਵੇਰ ਤਕ ਲੱਛੀ ਦੇ ਬੱਚੇ ਉੱਤੇ ਰੱਜ ਕੇ ਤਸ਼ੱਦਦ ਕਰੋ ਜਦ ਤੱਕ ਲੱਛੀ ਦਾ ਆਪਣੇ ਧਰਮ ਉੱਤੇ ਵਿਸ਼ਵਾਸ ਡੋਲ ਨਾ ਜਾਏ। ਉਸ ਰਾਤ ਬੀਬੀ ਲੱਛੀ ਨੂੰ ਬੰਨ੍ਹ ਦਿੱਤਾ ਗਿਆ ਤੇ ਉਸ ਦੇ ਬੱਚੇ ਨੂੰ ਪੁੱਠਾ ਟੰਗ ਦਿੱਤਾ ਗਿਆ। ਫੇਰ ਚੀਕਦੇ ਕੁਰਲਾਉਂਦੇ ਬੱਚੇ ਦੀ ਗਰਦਨ ਤੋਂ ਢਿੱਡ ਤੱਕ ਮਾਸ ਚੀਰ ਦਿੱਤਾ ਗਿਆ। ਲਹੂ ਦੀਆਂ ਧਾਰਾਂ ਵਹਿ ਤੁਰੀਆਂ। ਬੱਚਾ ‘ਮਾਂ’ ‘ਮਾਂ’ ਚੀਕਦਾ, ਹਾੜ੍ਹੇ ਕੱਢਦਾ ਰਿਹਾ ਪਰ ਬੇਰਹਿਮਾਂ ਨੂੰ ਤਰਸ ਨਾ ਆਇਆ। ਫੇਰ ਬੱਚੇ ਦੇ ਟੋਟੇ-ਟੋਟੇ ਕਰ ਕੇ, ਤੜਫਾ-ਤੜਫਾ ਕੇ ਸ਼ਹੀਦ ਕਰ ਦਿੱਤਾ ਗਿਆ।

ਬੀਬੀ ਲੱਛੀ ਅਡੋਲ, ਸ਼ਾਂਤ ਚਿਤ ਅਰਦਾਸ ਕਰਦੀ ਰਹੀ, ‘‘ਗੁਰੂ ਜੀ!  ਜਾਨ ਭਾਵੇਂ ਚਲੀ ਜਾਏ ਪਰ ਧਰਮ ਨਹੀਂ ਜਾਣਾ ਚਾਹੀਦਾ। ਬਸ ਏਨੀ ਹਿੰਮਤ ਬਖ਼ਸ਼ ਦੇਣਾ।’’

ਇਹ ਸ਼ਾਂਤ ਚਿੱਤ ਰਹਿਣਾ ਵੀ ਸੈਨਿਕਾਂ ਤੋਂ ਜਰਿਆ ਨਾ ਗਿਆ ਤੇ ਉਨ੍ਹਾਂ ਬੀਬੀ ਲੱਛੀ ਨੂੰ ਪੁੱਠਿਆਂ ਟੰਗ ਦਿੱਤਾ। ਫੇਰ ਚਾਬੁਕ ਮਾਰ-ਮਾਰ ਕੇ ਉਸ ਦੀ ਚਮੜੀ ਉਧੇੜ ਦਿੱਤੀ। ਅਠਾਰਾਂ ਘੰਟਿਆਂ ਬਾਅਦ ਉਸ ਨੂੰ ਕੁੱਟ-ਕੁੱਟ ਕੇ ਲਹੂ ਲੁਹਾਨ ਕਰਨ ਬਾਅਦ ਹੇਠਾਂ ਲਾਹਿਆ ਗਿਆ। ਫੇਰ ਉਸ ਨੂੰ ਕਾਜ਼ੀ ਨਾਲ ਵਿਆਹ ਕਰਨ ਲਈ ਜ਼ੋਰ ਦਿੱਤਾ ਗਿਆ ਪਰ ਬੀਬੀ ਲੱਛੀ ਉਸ ਸਮੇਂ ਖੜ੍ਹੇ ਹੋ ਸਕਣ ਜਾਂ ਤੁਰਨ ਯੋਗ ਵੀ ਨਹੀਂ ਸੀ ਰਹੀ। ਉਸ ਹਾਲਤ ਵਿੱਚ ਵੀ ਉਸ ਨੇ ਨਾ ਵਿੱਚ ਸਿਰ ਹਿਲਾ ਕੇ ਜਿੰਨੀ ਕੁ ਹਿੰਮਤ ਬਚੀ ਸੀ, ਹੱਥ ਜੋੜ ਨਿਤਨੇਮ ਪੂਰਾ ਕੀਤਾ ਤੇ ਅਖ਼ੀਰ ਅਰਦਾਸ ਕੀਤੀ, ‘‘ਸੱਚੇ ਪਾਤਸ਼ਾਹ !  ਸਾਰੀ ਰਾਤ ਆਪ ਜੀ ਦੇ ਭਾਣੇ ਨੂੰ ਮੰਨ ਕੇ ਸੁਖ ਨਾਲ ਬਤੀਤ ਕੀਤੀ ਹੈ। ਆਪ ਜੀ ਨੇ ਆਪਣੀ ਅਮਾਨਤ ਵਾਪਸ ਲੈ ਲਈ ਹੈ, ਉਸ ਲਈ ਆਪ ਜੀ ਦਾ ਕੋਟਨ ਕੋਟ ਧੰਨਵਾਦ। ਅੱਗੇ ਵਾਸਤੇ ਵੀ ਭਾਣਾ ਮੰਨਣ ਦਾ ਬਲ ਬਖ਼ਸ਼ਣਾ ਤੇ ਉੱਦਮ ਕਰਨ ਦੀ ਬਖ਼ਸ਼ੀਸ਼ ਦੇਣੀ। ਪ੍ਰਾਣ ਜਾਏ ਪਰ ਸਿੱਖੀ ਨਾ ਜਾਏ। ਬਸ ਏਨੀ ਮਿਹਰ ਕਰਨੀ। ਇਹ ਭੁੱਲੀਆਂ ਹੋਈਆਂ ਰੂਹਾਂ ਹਨ, ਜੋ ਜ਼ੁਲਮ ਕਰ ਰਹੀਆਂ ਹਨ। ਇਨ੍ਹਾਂ ਨੂੰ ਮੁਆਫ਼ ਕਰਨਾ।’’

ਏਨਾ ਸੁਣ ਕੇ ਕੁੱਝ ਸੈਨਿਕਾਂ ਦਾ ਦਿਲ ਦਹਿਲ ਗਿਆ ਤੇ ਉਨ੍ਹਾਂ ਨੇ ਕਹਿ ਦਿੱਤਾ ਕਿ ਇਹ ਚੰਗੀਆਂ ਰੂਹਾਂ ਹਨ। ਅਸੀਂ ਇਨ੍ਹਾਂ ਉੱਤੇ ਹੋਰ ਜ਼ੁਲਮ ਨਹੀਂ ਕਰ ਸਕਦੇ। ਇਹ ਏਨੀਆਂ ਸਖ਼ਤ ਜਾਨ ਹਨ ਕਿ ਕਿਸੇ ਦਿਨ ਇਨ੍ਹਾਂ ਦੀ ਕੌਮ ਪੂਰੀ ਦੁਨੀਆ ਵਿੱਚ ਰਾਜ ਕਰਨ ਵਾਲੀ ਹੈ।

ਬਾਕੀ ਸੈਨਿਕ ਹੋਰ ਵੀ ਚਿੜ ਗਏ ਤੇ ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਲੱਛੀ ਉੱਤੇ ਚੱਕੀ ਦੇ ਦੋ ਪਟ ਧਰ ਦਿੱਤੇ ਤੇ ਸਿਰ ਅਤੇ ਲੱਤਾਂ ਉੱਤੇ ਸੋਟੀਆਂ ਮਾਰ-ਮਾਰ ਕੇ ਸਾਰੀਆਂ ਹੱਡੀਆਂ ਤੋੜ ਦਿੱਤੀਆਂ। ਆਖ਼ਰੀ ਸਾਹ ਤਿਆਗਣ ਤੱਕ ਕਿਸੇ ਇੱਕ ਨੇ ਵੀ ਲੱਛੀ ਦੀ ਚੀਕ ਨਹੀਂ ਸੁਣੀ। ਸਿਰਫ਼ ‘ਵਾਹਿਗੁਰੂ’ ਦਾ ਉਚਾਰਨ ਹੀ ਸੁਣਿਆ।

ਸਿੱਖ ਔਰਤਾਂ ਦੀ ਇਸ ਹਿੰਮਤ ਅੱਗੇ ਪੂਰੀ ਸਿੱਖ ਕੌਮ ਨਤਮਸਤਕ ਹੋਈ ਤੇ ਆਉਣ ਵਾਲੀਆਂ ਸਾਰੀਆਂ ਪੁਸ਼ਤਾਂ ਨੂੰ ਵੀ ਇਹ ਕੁਰਬਾਨੀ ਯਾਦ ਦਿਵਾਉਂਦੇ ਰਹਿਣ ਲਈ ਸੰਨ 1760 ਵਿੱਚ ਹਰ ਰੋਜ਼ (ਸੁਬ੍ਹਾ-ਸ਼ਾਮ) ਹੋਣ ਵਾਲੀ ਅਰਦਾਸ ਵਿੱਚ ਇਸ ਕੁਰਬਾਨੀ ਦਾ ਜ਼ਿਕਰ ਲਾਜ਼ਮੀ ਕਰ ਦਿੱਤਾ ਗਿਆ ਤਾਂ ਜੋ ਹਰ ਸਿੰਘਣੀ ਇਸ ਸ਼ਹਾਦਤ ਨੂੰ ਯਾਦ ਕਰ ਕੇ ਆਪਣੇ ਅੰਦਰਲੀ ਹਿੰਮਤ ਬਰਕਰਾਰ ਰੱਖ ਸਕੇ ਤੇ ਧਰਮ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਰਹੇ।

ਅਫ਼ਸੋਸ ਸਿਰਫ਼ ਇਹ ਹੈ ਕਿ ਸਿੱਖ ਇਤਿਹਾਸਕਾਰਾਂ ਨੇ ਬੀਬੀ ਸੁਭਾਗੀ ਤੇ ਬੀਬੀ ਲੱਛੀ ਦੇ ਨਾਲ ਦੀਆਂ 500 ਔਰਤਾਂ ਦੇ ਨਾਵਾਂ ਨੂੰ ਉਜਾਗਰ ਨਹੀਂ ਕੀਤਾ ਤੇ ਉਨ੍ਹਾਂ ਸਾਰੀਆਂ ਦੇ ਨਾਂ ਇਤਿਹਾਸ ਵਿੱਚ ਹੀ ਦਫ਼ਨ ਹੋ ਚੁੱਕੇ ਹਨ, ਪਰ ਜੋ ਵੀ ਹੋਵੇ, ਇਹ ਲਾਸਾਨੀ ਸ਼ਹਾਦਤ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਤੇ ਕੌਮ ਹਮੇਸ਼ਾ ਇਨ੍ਹਾਂ ਦੀ ਰਿਣੀ ਰਹੇਗੀ।

ਇਨ੍ਹਾਂ ਸਿੱਖ ਬੀਬੀਆਂ ਨੇ ਗੁਰਬਾਣੀ ਨੂੰ ਪਿੰਡੇ ਉੱਤੇ ਹੰਢਾ ਕੇ ਸਾਬਤ ਕਰ ਦਿੱਤਾ ਕਿ-‘‘ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ, ਕਾਣਿ ਨਾ ਕੀਜੈ।’’ ਬੀਬੀ ਲੱਛੀ ਤੇ ਬੀਬੀ ਸੁਭਾਗੀ ਵਾਸਤੇ ਤਾਂ ਜਿੱਥੇ ਦਿਲੋਂ ਹੂਕ ਉੱਠਦੀ ਹੈ ਓਥੇ ਉਨ੍ਹਾਂ ਦੇ ਕਿਰਦਾਰ ਤੇ ਦ੍ਰਿੜ੍ਹਤਾ ਅੱਗੇ ਸੀਸ ਝੁਕਦਾ ਹੈ।

ਗੁਰਮਤਿ ਦਾ ਗ੍ਰਹਿਸਤ ਧਰਮ (ਚਾਰ ਲਾਵਾਂ)

0

ਗੁਰਮਤਿ ਦਾ ਗ੍ਰਹਿਸਤ ਧਰਮ

ਗਿਆਨੀ ਅਵਤਾਰ ਸਿੰਘ

ਗ੍ਰਹਿਸਤ ਜੀਵਨ, ਕੁਦਰਤ ਦੇ ਵਿਕਾਸ ਵਿੱਚ ਜਿੱਥੇ ਆਪਣਾ ਬਣਦਾ ਯੋਗਦਾਨ ਪਾਉਂਦਾ ਹੈ ਉੱਥੇ ਸਮਾਜਿਕ ਸੰਘਰਸ਼ਮਈ ਜੀਵਨ ਦੀ ਬੁਨਿਆਦ ਵੀ ਰੱਖਦਾ ਹੈ।  ਗ੍ਰਹਿਸਤ ਵਿਹੂਣਾ (ਤਿਆਗੀ) ਮਨੁੱਖਾ ਜੀਵਨ; ਸਮਾਜਿਕ ਜ਼ਿੰਮੇਵਾਰੀਆਂ ਤੋਂ ਭਗੌੜਾ ਤੇ ਕਿਰਤ ਵਿਹੂਣਾ ਹੋਣ ਕਾਰਨ ਕਿਸੇ ਸਮਾਜਿਕ ਸੰਘਰਸ਼ ’ਚ ਆਪਣਾ ਬਣਦਾ ਯੋਗਦਾਨ ਨਹੀਂ ਪਾਉਂਦਾ ਕਿਉਂਕਿ ਮਨ ’ਚ ਸਦਾ ਡਰਪੋਕਤਾ ਜਨਮ ਲੈਂਦੀ ਰਹਿੰਦੀ ਹੈ ਭਾਵੇਂ ਕਿ ਗ੍ਰਹਿਸਤ ਦਾ ਤਿਆਗ ਕਰਨ ਵਾਲ਼ਾ, ਆਪ ਵੀ ਭੁੱਖ ਨੂੰ ਸ਼ਾਂਤ ਕਰਨ ਲਈ ਤੇ ਤਨ ਨੂੰ ਢੱਕਣ ਲਈ ਗ੍ਰਹਿਸਤੀ, ਕਿਰਤੀ ਤੇ ਸੰਘਰਸ਼ਮਈ ਕਿਰਦਾਰਾਂ (ਪਰਵਾਰਾਂ) ’ਤੇ ਹੀ ਨਿਰਭਰ ਹੁੰਦਾ ਹੈ, ‘‘ਹੋਇ ਅਤੀਤੁ (ਸੰਨਿਆਸੀ), ਗ੍ਰਿਹਸਤਿ ਤਜਿ (ਕੇ); ਫਿਰਿ ਉਨਹੁ ਕੇ ਘਰਿ, ਮੰਗਣਿ ਜਾਈ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੦)

ਗੁਰਮਤਿ ਨੇ ਗ੍ਰਹਿਸਤ ਜੀਵਨ ਨੂੰ ਧਰਮ ਦਾ ਅਟੁੱਟ ਅੰਗ ਮੰਨਿਆ ਹੈ ਤਾਂ ਜੋ ਇਨਸਾਫ਼ (ਹੱਕ-ਹਲਾਲ), ਮਿਹਨਤ, ਸਵੈਮਾਣ, ਪਰਉਪਕਾਰੀ ਆਦਿ ਗੁਣ ਪੈਦਾ ਹੁੰਦੇ ਰਹਿਣ।  ਪਤੀ-ਪਤਨੀ ਦੇ ਮਜ਼ਬੂਤ ਸਬੰਧ ਹੀ ਸੁਚੱਜੇ ਗ੍ਰਹਿਸਤ ਜੀਵਨ ਦਾ ਆਧਾਰ ਬਣਦੇ ਹਨ। ਗੁਰਬਾਣੀ ਨੇ ਰੱਬ ਨੂੰ ਪਤੀ ਅਤੇ ਜੀਵਾਤਮਾ ਨੂੰ ਔਰਤ ਮੰਨ ਕੇ ਭਗਤੀ ਰਾਹੀਂ ਬਣਦੇ ਆਪਸੀ ਦ੍ਰਿੜ੍ਹ ਸਬੰਧਾਂ ਦੀ ਮਿਸਾਲ ਨਾਲ਼ ਪਤੀ-ਪਤਨੀ ਦੇ ਸਮਾਜਿਕ ਰਿਸ਼ਤੇ ਨੂੰ ਮਜ਼ਬੂਤੀ ਬਖ਼ਸ਼ੀ ਹੈ।  ਰੱਬ ਤੇ ਜੀਵਾਤਮਾ ਦਾ ਸਬੰਧ ਆਦਿ ਤੋਂ ਅੰਤ ਕਾਲ ਤੱਕ ਨਿਭਦਾ ਹੋਣ ਕਾਰਨ ਪਤੀ-ਪਤਨੀ ਦੇ ਸਬੰਧਾਂ ਨੂੰ ਵੀ ਇਸ ਦੇ ਤੁਲ ਰੱਖਿਆ ਗਿਆ ਹੈ।

ਸਿੱਖ ਰਹਿਤ ਮਰਿਆਦਾ ਦੇ ਸ਼ਖ਼ਸੀ ਰਹਿਣੀ ’ਚ ‘ਗੁਰਮਤਿ ਦੀ ਰਹਿਣੀ’  (ਭਾਗ 2) ਅੰਦਰ ਤਿੰਨ ਸੰਸਕਾਰ (1). ਜਨਮ ਤੇ ਨਾਮ ਸੰਸਕਾਰ (2). ਅਨੰਦ ਸੰਸਕਾਰ (3). ਮਿਰਤਕ ਸੰਸਕਾਰ, ਦਰਜ ਹਨ।  ਕਿਸੇ ਅਨੁਭਵੀ ਗ੍ਰਹਿਸਤੀ ਗੁਰਸਿੱਖ ਪਾਸੋਂ ਇੱਕ ਬੀਬੀ ਨੇ ਸਵਾਲ ਪੁੱਛਿਆ ਕਿ ਅੰਮ੍ਰਿਤਪਾਨ ਕਦੋਂ ਕਰਨਾ ਚਾਹੀਦਾ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਬੱਚਾ ਪੈਦਾ ਹੋਣ ਤੋਂ 20 ਕੁ ਸਾਲ ਪਹਿਲਾਂ।  ਇਹ ਇਸ਼ਾਰਾ ਲੜਕਾ ਲੜਕੀ ਦੇ ਵਿਆਹ ਤੋਂ ਕਈ ਸਾਲ ਪਹਿਲਾਂ ਅੰਮ੍ਰਿਤਧਾਰੀ ਹੋਣ ਵੱਲ ਸੀ ਤਾਂ ਜੋ ਆਪਣੇ ਪਹਿਲੇ ਬੱਚੇ ਦੇ ਜਨਮ ਸਮੇਂ; ਨਾਮ ਸੰਸਕਾਰ ਰੀਤੀ ਵੀ ਗੁਰਮਤਿ ਅਨੁਸਾਰ ਨਿਭਾਈ ਜਾ ਸਕੇ, ਇਸ ਲਈ ਸਿੱਖ ਰਹਿਤ ਮਰਿਆਦਾ ’ਚ ‘ਜਨਮ ਤੇ ਨਾਮ ਸੰਸਕਾਰ’ ਨੂੰ ਬਚਪਨ ਦਾ ਸੰਯੁਕਤ (ਸਾਂਝਾ) ਸੰਸਕਾਰ ਮੰਨਿਆ ਗਿਆ ਹੈ।

ਗੁਰਸਿੱਖ ਪ੍ਰਾਣੀ ਦਾ ਸਰੀਰ ਆਪਣੇ ਤਿੰਨੇ ਸੰਸਕਾਰਾਂ ’ਚ ਸ਼ਾਮਲ ਜ਼ਰੂਰ ਹੁੰਦਾ ਹੈ ਪਰ ਆਪਣੇ ਦੋ ਸੰਸਕਾਰਾਂ (ਪਹਿਲੇ ਤੇ ਤੀਸਰੇ) ’ਚ ਆਪਣੀ ਸੋਚ ਮੁਤਾਬਕ ਕੋਈ ਸੁਝਾਅ ਨਹੀਂ ਦੇ ਸਕਦਾ ਭਾਵ ਪਹਿਲੇ (ਜਨਮ ਤੇ ਨਾਮ) ਸੰਸਕਾਰ ਅਤੇ ਤੀਸਰੇ (ਮਿਰਤਕ) ਸੰਸਕਾਰ ਨੂੰ ਪਰਵਾਰਿਕ ਮਾਹੌਲ (ਸੋਚ) ਨੇ ਨਿਭਾਉਣਾ ਹੁੰਦਾ ਹੈ।  ਅਗਰ ਪਰਵਾਰ ਗੁਰੂ ਸਿੱਖਿਆ ਤੋਂ ਸੱਖਣਾ ਹੈ ਤਾਂ ਹਰ ਸਿੱਖ ਬੱਚੇ ਦਾ ਅਰੰਭਕ ਤੇ ਅੰਤਮ ਸਮਾਂ ਗ਼ੈਰ ਸਿੱਖ ਰਸਮਾਂ ’ਚ ਉਲਝ ਕੇ ਰਹਿ ਜਾਏਗਾ ਭਾਵੇਂ ਕਿ ਉਹ ਬਾਕੀ ਪੂਰੀ ਜ਼ਿੰਦਗੀ ’ਚ ਕਿੰਨਾ ਵੀ ਗੁਰਮਤਿ ਅਨੁਸਾਰੀ ਜੀਵਨ ਭੋਗਣ ’ਚ ਸਫਲ ਰਿਹਾ ਹੋਵੇ, ਪਰ ਹਾਂ ਅਗਰ ਅਨੰਦ ਸੰਸਕਾਰ, ਜਿਸ ਵਿੱਚ ਬੰਦਾ ਖ਼ੁਦ ਆਪਣੇ ਸੁਝਾਅ ਦੇ ਸਕਦਾ ਹੈ, ਨੂੰ ਸੋਚ-ਵਿਚਾਰ ਕੇ ਅਨੰਦ ਸੰਸਕਾਰ ਅਧੀਨ ਆਉਂਦੇ ਸਿਧਾਂਤ ਨੂੰ ਅਪਣਾਅ ਲਏ ਤਾਂ ਅਗਾਂਹ ਆਪਣੀ ਔਲਾਦ ਦਾ ਨਾਮ ਸੰਸਕਾਰ ਤੇ ਆਪਣਾ ਮਿਰਤਕ ਸੰਸਕਾਰ ਗੁਰਮਤਿ ਅਨੁਸਾਰੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਅਜੋਕੇ ਸਮਾਜਿਕ ਜੀਵਨ ’ਚੋਂ ਗੁਰਸਿੱਖ ਜੀਵਨ (ਪਰਵਾਰ) ਲੱਭਣਾ ਤੇ ਉਸ ਦੀ ਸੋਚ ਨੂੰ ਗੁਰਮਤਿ ਅਨੁਸਾਰੀ ਪਰਖਣਾ; ਰੇਤ ਦੇ ਟਿੱਲੇ ’ਚੋਂ ਸੂਈ ਤਲਾਸ਼ਣ ਵਾਙ ਮੁਸ਼ਕਲ ਹੈ। ਇਸ ਦੇ ਕਈ ਕਾਰਨ ਹੋਣਗੇ, ਪਰ ਕੁਝ ਕੁ ਇਹ ਹਨ :

(1). ਮਾਤਾ-ਪਿਤਾ ਵੱਲੋਂ ਪਰਵਾਰਿਕ ਮਾਹੌਲ ਗੁਰਮਤਿ ਅਨੁਸਾਰੀ ਨਾ ਸਿਰਜਣਾ।

(2). ਬੱਚਿਆਂ ਨੂੰ ਪਰਵਾਰ, ਸੰਗਤ ਤੇ ਸਮਾਜ ’ਚੋਂ ਲਾਭਕਾਰੀ ਸੰਸਕਾਰ ਨਾ ਮਿਲਣੇ।

(3). ਬੱਚਿਆਂ ਅੰਦਰ ਕੁਝ ਸੁਚੱਜਾ ਕਰ ਸਕਣ ਦੇ ਮਾਦੇ ਦੀ ਘਾਟ, ਆਦਿ।

ਬੱਚੇ ਦੇ ਰਿਸ਼ਤੇ ਦੀ ਤਲਾਸ਼ ਕਰਦਿਆਂ ਇਹ ਪੱਖ ਵਾਚਣੇ ਬੜੇ ਮਹੱਤਵ ਪੂਰਨ ਹੁੰਦੇ ਹਨ :

(1). ਬੱਚੇ ਦੀ ਸੋਚ ਸਕਾਰਾਤਮਕ ਹੋਵੇ।

(2). ਬੱਚੇ ਅੰਦਰ ਕੁਝ ਚੰਗਾ ਕਰਨ ਦਾ ਜਜ਼ਬਾ ਛੁਪਿਆ ਹੋਵੇ।

(3). ਬੱਚਾ ਪੜ੍ਹਿਆ ਤੇ ਸਭਿਅਕ ਹੋਵੇ।

(4). ਪਰਵਾਰਿਕ ਜੀਵਨ ਗੁਰਸਿੱਖੀ ਸਰੂਪ ’ਚ ਹੋਵੇ।

(5). ਬੱਚੇ ਅਤੇ ਪਰਵਾਰ ਦੇ ਸਮਾਜਿਕ ਸਬੰਧ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਵਾਚਣਾ ਜ਼ਰੂਰੀ।

(6). ਨਸ਼ਾ ਰਹਿਤ ਤੇ ਤੰਦਰੁਸਤ ਸਰੀਰ ਹੋਵੇ।

(7). ਜਦੋਂ ਬੱਚੇ; ਸਰੀਰ, ਮਨ ਤੇ ਆਚਾਰ ਪੱਧਰ ’ਤੇ ਵਿਆਹ ਜੀ ਜ਼ਿੰਮੇਵਾਰੀ ਨਿਭਾਉਣ ਯੋਗ ਹੋ ਜਾਣ ਤਾਂ ਹੀ ਰਿਸ਼ਤਾ ਲੱਭਣਾ ਚਾਹੀਦਾ ਹੈ ਤਾਂ ਜੋ ਜੀਵਨ ਸਾਥੀ ਦੀ ਤਲਾਸ਼ ਕਰਦਿਆਂ ਬੱਚੇ ਵੀ ਆਪਣਾ ਬਣਦਾ ਯੋਗਦਾਨ ਪਾ ਸਕਣ।

(8).  ਉਕਤ ਜੀਵਨਸ਼ੈਲੀ ਤੇ ਸਮਾਜਿਕ ਸਬੰਧਾਂ ਦੀ ਪਰਖ ਕਰਨ ਲਈ ਖ਼ੁਦ ਪਾਸ ਲਿਆਕਤ ਹੋਵੇ, ਆਦਿ।

ਗੁਰਬਾਣੀ ਅਨੁਸਾਰ ਅਨੰਦ ਕਾਰਜ; ਗੁਰੂ ਰਾਮਦਾਸ ਜੀ ਦੁਆਰਾ ਸੂਹੀ ਰਾਗ ’ਚ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਪੜ੍ਹ ਕੇ ਸੰਪੂਰਨ ਹੁੰਦਾ ਹੈ, ਜੋ ਰੱਬ ਨਾਲ਼ ਭਗਤ ਦੇ ਨਿਤਾ-ਪ੍ਰਤਿ ਬਣਦੇ ਮਜ਼ਬੂਤ ਸਬੰਧਾਂ ਵਾਙ ਪੇਕੇ ਘਰੋਂ ਲੜਕੀ ਦੇ ਵਿਦਾ ਹੋਣ ਉਪਰੰਤ ਸਹੁਰੇ ਘਰ ’ਚ ਅਨੰਦਮਈ ਸਬੰਧ ਜੋੜਨ ’ਚ ਸਹਾਇਕ ਬਣਦੀਆਂ ਹਨ, ਇਨ੍ਹਾਂ ਦਾ ਸਾਰਾਂਸ਼ ਇਸ ਪ੍ਰਕਾਰ ਹੈ :

(1). ਪਹਿਲੀ ਲਾਵ ’ਚ ਪੂਰਨ ਸਤਿਗੁਰੂ (ਵਿਚੋਲੇ) ਨੂੰ ਯਾਦ ਕਰੋ ਕਿਉਂਕਿ ਉਨ੍ਹਾਂ ਨੇ ਹੀ ਸਿੱਖ ਨੂੰ ਰੱਬੀ ਨਾਮ ਜਪਣ ਦੇ ਕਾਰਜ ’ਚ ਸਦਾ ਰੁੱਝੇ ਰਹਿਣ ਲਈ ਤਤਪਰ ਕਰਨਾ ਹੁੰਦਾ ਹੈ, ਰੱਬੀ ਨਾਮ ਨੂੰ ਹਿਰਦੇ ’ਚ ਦ੍ਰਿੜ੍ਹਾਏਗਾ, ਉਨ੍ਹਾਂ ਦਾ ਸੰਦੇਸ਼ (ਬਾਣੀ) ਹੀ ਅਸਲ ਧਰਮ ਹੈ, ਜੋ ਪਾਪਾਂ ਦਾ ਨਾਸ਼ ਕਰਦਾ ਹੈ, ਅਸਲ ਵਿੱਚ ਬ੍ਰਹਮਾ ਦਾ ਵੇਦ ਤੇ ਸਿਮ੍ਰਿਤੀ ਆਦਿ ਹੈ। ਵੱਡੇ ਭਾਗਾਂ ਨਾਲ਼ ਗੁਰੂ ਰਾਹੀਂ ਜਦ ਹਰੀ ਨਾਮ, ਮਨ ’ਚ ਪਿਆਰਾ ਲੱਗਣ ਲੱਗ ਜਾਏ ਤਾਂ ਅੰਦਰ ਅਨੰਦ, ਸਹਿਜ ਆਦਿ ਗੁਣ ਪੈਦਾ ਹੁੰਦਾ ਹੈ, ਜੋ ਸਹੁਰੇ ਘਰ ਲਈ ਅਰੰਭਕ ਕਾਰਜ (ਦਾਜ, ਪੜਾਅ) ਹੈ, ‘‘ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ !॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ; ਪਾਪ ਤਜਾਇਆ, ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ, ਹਰਿ ਨਾਮੁ ਧਿਆਵਹੁ; ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ; ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ; ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ; ਆਰੰਭੁ ਕਾਜੁ ਰਚਾਇਆ ॥੧॥’’ (ਸੂਹੀ, ਮ: ੪, ਪੰਨਾ ੭੭੪)

(2). ਦੂਜੇ ਪੜਾਅ ’ਚ ਗੁਰੂ ਮਿਲਾਪ ਉਪਰੰਤ ਮਨ ਨਿਡਰ ਹੋ ਕੇ ਮੈਂ-ਮੇਰੀ ਤਿਆਗਦਾ ਹੈ। ਰੱਬੀ ਡਰ-ਅਦਬ ਧਾਰਨ ਕਰਦਾ ਹੈ।, ਅੰਗ-ਸੰਗ ਮਹਿਸੂਸ ਕਰ ਉਸ ਦੇ ਗੁਣ ਗਾਉਂਦਾ ਹੈ।, ਗੁਰੂ ਤੇ ਸੰਗਤੀ ਮਿਲਾਪ ਨਾਲ਼ ਸਰਬ ਵਿਆਪਕ ਦੇ ਦਰਸ਼ਨ ਕਰ ਅੰਦਰੋਂ ਦ੍ਵੈਤ ਮਾਰ ਕੇ ਖ਼ੁਸ਼ੀ ਦੇ ਗੀਤ ਗਾਉਂਦਾ ਹੈ, ਰੱਬੀ ਉਸਤਤ ਦੇ ਨਿਰੰਤਰ ਵਾਜੇ ਵਜਾਉਂਦਾ ਹੈ, ‘‘ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥ ਨਿਰਭਉ ਭੈ ਮਨੁ ਹੋਇ; ਹਉਮੈ ਮੈਲੁ ਗਵਾਇਆ, ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ; ਸਰਬ ਰਹਿਆ ਭਰਪੂਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ; ਮਿਲਿ ਹਰਿ ਜਨ ਮੰਗਲ ਗਾਏ ॥ ਜਨ ਨਾਨਕ ਦੂਜੀ ਲਾਵ ਚਲਾਈ; ਅਨਹਦ ਸਬਦ ਵਜਾਏ ॥੨॥’’ (ਸੂਹੀ, ਮ: ੪, ਪੰਨਾ ੭੭੪)

(3). ਤੀਸਰੇ ਪੜਾਅ ’ਚ ਮਾਯਾ ਤੋਂ ਉਦਾਸੀਨ ਹੋ ਕੇ ਰੱਬੀ ਮਿਲਾਪ ਲਈ ਉਤੇਜਨਾ ਪੈਦਾ ਹੋ ਜਾਂਦੀ ਹੈ । ਚੰਗੇ ਨਸੀਬਾਂ ਨਾਲ਼ ਸੰਤ-ਜਨਾਂ ਦੀ ਸੰਗਤ ਕਰ ਨਿਰਮਲ ਹਰੀ ਨੂੰ ਪਾ ਲੈਂਦਾ ਹੈ।, ਵਖਿਆਨ ਰਹਿਤ ਹਰੀ ਨੂੰ ਬਿਆਨ ਕਰਨ ਲੱਗਦਾ ਹੈ।  ਉਸ ਦੇ ਬੋਲ, ਉਸ ਦੇ ਗੁਣ ਮੁੱਖੋਂ ਅਲਾਪਦਾ ਹੈ।, ਹਿਰਦੇ ’ਚ ਰੱਬੀ ਲੋਅ-ਧੁਨ ਪ੍ਰਗਟ ਹੋ ਜਾਂਦੀ ਹੈ।, ਮੱਥੇ ਦੇ ਨਸੀਬ ਉੱਘੜਨ ਨਾਲ਼ ਇਹ ਰੱਬੀ ਨਾਮ ਜਪਿਆ ਜਾਂਦਾ ਹੈ, ਜਿਸ ਨੇ ਜਪਿਆ ਉਸ ਦੇ ਮਨ ’ਚ ਹਰੀ ਮਿਲਾਪ ਲਈ ਤੜਫ ਪੈਦਾ ਹੋ ਜਾਂਦੀ ਹੈ, ‘‘ਹਰਿ ਤੀਜੜੀ ਲਾਵ, ਮਨਿ ਚਾਉ ਭਇਆ; ਬੈਰਾਗੀਆ, ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ, ਹਰਿ ਪਾਇਆ ਵਡਭਾਗੀਆ; ਬਲਿ ਰਾਮ ਜੀਉ ॥  ਨਿਰਮਲੁ ਹਰਿ ਪਾਇਆ, ਹਰਿ ਗੁਣ ਗਾਇਆ; ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ; ਹਰਿ ਕਥੀਐ ਅਕਥ ਕਹਾਣੀ ॥  ਹਿਰਦੈ ਹਰਿ ਹਰਿ, ਹਰਿ ਧੁਨਿ ਉਪਜੀ; ਹਰਿ ਜਪੀਐ ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥’’ (ਸੂਹੀ, ਮ: ੪, ਪੰਨਾ ੭੭੪)

(4). ਚੌਥੇ ਪੜਾਅ ’ਚ ਗੁਰਮੁਖ ਨੂੰ ਅਚਨਚੇਤ ਹਰੀ ਮਿਲਿਆ, ਪ੍ਰਤੀਤ ਹੋਇਆ ਭਾਵ ਆਪਣੀ ਘਾਲਣਾ ਨੂੰ ਬਹੁਤਾ ਮਹੱਤਵ ਨਹੀਂ ਦਿੰਦਾ, ਮਨ ’ਚ ਅਡੋਲਤਾ ਆ ਗਈ, ਰੱਬੀ ਪਿਆਰ ਜਾਗ ਪਿਆ, ਪ੍ਰਭੂ ਪ੍ਰਸੰਨ ਹੋ ਗਿਆ, ਮਨ-ਇੱਛਤ ਫਲ਼ ਪਾ ਲਿਆ, ਅੰਦਰੋਂ ਵਧਾਈ ਮਿਲਣ ਲੱਗੀ, ਇਉਂ ਜਾਪਿਆ ਕਿ ਇਹ ਖੇਡ ਮਾਲਕ-ਪ੍ਰਭੂ ਨੇ ਆਪ ਰਚੀ ਹੈ।, ਨਾਮ ਜਪਣ ਨਾਲ਼ ਜੀਵ-ਇਸਤ੍ਰੀ ਹਿਰਦੇ ’ਚ ਸਦਾ ਖਿੜਾਉ ਪੈਦਾ ਹੋ ਗਿਆ ਕਿਉਂਕਿ ਨਾਸ਼ ਰਹਿਤ ਪਤੀ ਮਿਲਾਪ ਹੋ ਗਿਆ, ਜੋ ਸਦੀਵੀ ਹੈ, ‘‘ਹਰਿ ਚਉਥੜੀ ਲਾਵ, ਮਨਿ ਸਹਜੁ ਭਇਆ; ਹਰਿ ਪਾਇਆ, ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ; ਹਰਿ ਮਨਿ ਤਨਿ ਮੀਠਾ ਲਾਇਆ, ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ, ਮੇਰੇ ਪ੍ਰਭ ਭਾਇਆ; ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ; ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ+ਠਾਕੁਰਿ (ਨੇ) ਕਾਜੁ ਰਚਾਇਆ; ਧਨ (ਇਸਤ੍ਰੀ) ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥’’ (ਸੂਹੀ, ਮ: ੪, ਪੰਨਾ ੭੭੪)

ਉਕਤ ਗੁਰੂ ਸਿੱਖਿਆ, ਦੁਲਹਨ ਜੀਵ ਇਸਤ੍ਰੀ ਨੂੰ ਜਿੱਥੇ ਸਹੁਰੇ ਘਰ ਲਈ ਸੁਚੱਜੀ ਜੀਵਨ ਸੇਧ ਬਖ਼ਸ਼ਦੀ ਹੈ, ਓਥੇ ਅਬਿਨਾਸ਼ੀ ਰੱਬ ਨਾਲ਼ ਵੀ ਮਿਲਾਪ ਕਰਵਾਉਂਦੀ ਹੈ।,  ਸ਼ੁੱਭ ਗੁਣਾਂ ਭਰਪੂਰ ਦਾਜ ਨਾਲ਼ ਨਿਵਾਜਦੀ ਹੈ, ‘‘ਹਰਿ ਪ੍ਰਭੁ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥ ਹਰਿ ਕਪੜੋ, ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ ॥ ਹਰਿ ਹਰਿ ਭਗਤੀ ਕਾਜੁ ਸੁਹੇਲਾ; ਗੁਰਿ+ਸਤਿਗੁਰਿ (ਨੇ) ਦਾਨੁ ਦਿਵਾਇਆ ॥ ਖੰਡਿ ਵਰਭੰਡਿ ਹਰਿ ਸੋਭਾ ਹੋਈ; ਇਹੁ ਦਾਨੁ, ਨ ਰਲੈ ਰਲਾਇਆ ॥’’ (ਸਿਰੀ ਰਾਗੁ, ਮ: ੪, ਪੰਨਾ ੭੯) ਅਤੇ ਦੁਨਿਆਵੀ ਦਹੇਜ ਪ੍ਰਥਾ ਨੂੰ ਮੂਲੋਂ ਹੀ ਰੱਦ ਕਰਦੀ ਹੈ, ‘‘ਹੋਰਿ ਮਨਮੁਖ ਦਾਜੁ ਜਿ ਰਖਿ (ਕੇ) ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥ ਹਰਿ ਪ੍ਰਭ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥’’ (ਸਿਰੀਰਾਗੁ, ਮ: ੪, ਪੰਨਾ ੭੯)

ਭਾਵੇਂ ਕਿ ਸਾਡੇ ਆਤਮਕ ਅੰਨ੍ਹਿਆਂ ਪਾਸ ਉਕਤ ਗੁਰੂ ਉਪਦੇਸ਼ ਚਸ਼ਮਾ ਮੌਜੂਦ ਹੈ ਪਰ ਫਿਰ ਵੀ ਅਸੀਂ ਬੱਚਿਆਂ ਦੇ ਰਿਸ਼ਤਿਆਂ ’ਚ ਬਾਹਰੀ ਸੁੰਦਰਤਾ (ਸ਼ਿੰਗਾਰ), ਜਾਤ-ਪਾਤ ਤੇ ਦਹੇਜ-ਪ੍ਰਥਾ ਨੂੰ ਪ੍ਰਮੁੱਖਤਾ ਦਿੰਦੇ ਆ ਰਹੇ ਹਾਂ, ਜਿਸ ਨੂੰ ਨਿਖਾਰਨ ਲਈ ਸ਼ਰਾਬ ਤੇ ਅਡੰਬਰ (ਫੋਕੀ ਸ਼ੋਸ਼ੇਬਾਜ਼ੀ) ਪਰੋਸੀ ਜਾਂਦੀ ਹੈ, ਇਸ ਦੀ ਖ਼ੁਸ਼ੀ ’ਚ ਕਦੇ ਭੰਗੜੇ ਪੈਂਦੇ ਹਨ ਤੇ ਕਦੇ ਮਨ-ਇੱਛਤ ਮੁਰਾਦ ਪੂਰੀ ਨਾ ਹੁੰਦੀ ਵੇਖ ਰੋਣ-ਪਿੱਟਣ (ਮੌਤਾਂ) ਜਾਂ ਅਦਾਲਤੀ ਸਾਹਮਣਾ ਕਰਨਾ ਪੈਂਦਾ ਹੈ, ‘‘ਕਬਹੂ ਜੀਅੜਾ ਊਭਿ ਚੜਤੁ ਹੈ; ਕਬਹੂ ਜਾਇ ਪਇਆਲੇ ॥’’ (ਰਾਮਕਲੀ, ਮ: ੧, ਪੰਨਾ ੮੭੬)  ਕੁਝ ਸਮੇਂ ਬਾਅਦ ਜਦ ਝੂਠੇ ਰਚੇ ਅਡੰਬਰ ਦੀ ਹਵਾ ਨਿਕਲਣੀ ਸ਼ੁਰੂ ਹੁੰਦੀ ਹੈ ਤਾਂ ਘਰ ਦਾ ਹਰ ਮੈਂਬਰ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੁੰਦਾ ਹੈ।  ਸੱਸ ਆਖਦੀ ਹੈ ਕਿ ਨੂੰਹ ਵਡਿਆਂ ਦਾ ਸਤਿਕਾਰ ਨਹੀਂ ਕਰਦੀ, ਨੂੰਹ ਕਹਿੰਦੀ ਹੈ ਕਿ ਬਜ਼ੁਰਗ ਮੈਨੂੰ ਆਪਣੀ ਧੀ ਦਾ ਦਰਜਾ ਨਹੀਂ ਦਿੰਦੇ।  ਮਾਤਾ, ਆਪਣੇ ਪੁੱਤਰ ਨੂੰ ਸਮਝਾਉਂਦੀ ਹੈ ਕਿ ਆਪਣੀ ਵਹੁਟੀ ਨੂੰ ਮੇਰੇ ਵਾਲ਼ੀ ਅਕਲ ਸਮਝਾ।, ਪਿਤਾ ਕਹਿੰਦਾ ਹੈ ਕਿ ਤੂੰ ਇਸ ਨੂੰ ਲੈ ਕੇ ਅਲੱਗ ਹੋ ਜਾਹ।  ਭਲਾ ਕੋਈ ਪੁੱਛੇ ਕਿ ਰਿਸ਼ਤੇ ਦੀ ਭਾਲ ਦੌਰਾਨ ਇਨ੍ਹਾਂ ਲੜਕੇ-ਲੜਕੀ ਦਾ ਕਿੰਨਾ ਕੁ ਰੋਲ ਸੀ ?  ਸਬੰਧ ਬਣਾਉਣ ’ਚ ਤਾਂ ਮਾਤਾ-ਪਿਤਾ ਅੱਗੇ ਸਨ।  ਅਗਰ ਹੁਣ ਕੋਈ ਊਣਤਾਈ ਨਜ਼ਰ ਆਉਂਦੀ ਹੈ ਤਾਂ ਇਸ ਲਈ ਕੇਵਲ ਲੜਕਾ ਜਾਂ ਲੜਕੀ ਜ਼ਿੰਮੇਵਾਰ ਕਿਵੇਂ ?  ਜੋ ਵੇਖਿਆ ਗਿਆ ਉਹੀ ਫਲ਼ ਮਿਲਿਆ ਹੁਣ ਉਸੇ ਫਲ਼ ਦਾ ਸੁਆਦ ਲਓ!  ਅਜਿਹੀ ਅਸ਼ਾਂਤੀ ’ਚ ਜੋ ਬੱਚਾ ਪੈਦਾ ਹੋਏਗਾ ਉਹ ਬੁਢੇਪੇ ਦਾ ਕਿੰਨਾ ਕੁ ਸਹਾਰਾ ਬਣੇਗਾ, ਇਹ ਸਚਾਈ ਜਾਣਨ ਲਈ ਪੰਜਾਬ ’ਚ ਬਣੇ ਬਿਰਧ ਆਸ਼ਰਮਾਂ ’ਚ ਜਾ ਕੇ ਵੇਖਿਆ ਜਾ ਸਕਦਾ ਹੈ। ਬਹੁਤੇ ਪਰਵਾਰ ਇਸ ਪੀੜਾ ਤੋਂ ਮੁਕਤੀ ਲਈ ਹੀ ਚੌਪਈ, ਸੁਖਮਨੀ ਤੇ ਦੁੱਖ ਭੰਜਨੀ ਦੇ ਪਾਠ ਕਰਦੇ ਮਿਲਣਗੇ ਜਦਕਿ ਗੁਰਬਾਣੀ ਦਾ ਅਟੁੱਟ ਫ਼ੁਰਮਾਨ ਹੈ ਕਿ ਜ਼ਹਿਰ ਬੀਜ ਕੇ ਅੰਮ੍ਰਿਤ ਫਲ਼ ਦੀ ਉਮੀਦ ਕਰਨੀ ਮੂਰਖਤਾ ਹੈ, ‘‘ਬੀਜੇ ਬਿਖੁ, ਮੰਗੈ ਅੰਮ੍ਰਿਤੁ; ਵੇਖਹੁ ਏਹੁ ਨਿਆਉ ’’ (ਆਸਾ ਕੀ ਵਾਰ, : , ਪੰਨਾ ੪੭੪)

ਦਰਅਸਲ, ਗੁਰ ਸਾਹਿਬਾਨ ਨੇ ਬੰਦੇ ਅੰਦਰ ਸਾਦਗੀ, ਸੰਜੀਦਗੀ (ਗੰਭੀਰਤਾ), ਸੰਜਮ, ਸੰਤੋਖ ਆਦਿ ਗੁਣ ਧਾਰਨ ਕਰਵਾਉਣ ਲਈ ਰੱਬੀ ਬੰਦਗੀ ਕਰਨ ਨੂੰ ਜ਼ਰੂਰੀ ਮੰਨਿਆ ਤਾਂ ਜੋ ਰੱਬੀ ਵਿਸ਼ਾਲ ਗੁਣਾਂ ਦੇ ਮੁਕਾਬਲੇ ਬੰਦਾ ਆਪਣੀ ਤੁੱਛਤਾ ਨੂੰ ਵੇਖ ਸਕੇ, ਪਰ ਸੁਆਰਥ ਤੇ ਦੇਖਾ-ਦੇਖੀ ’ਚ ਅੰਨ੍ਹਾ ਹੋਇਆ ਬੰਦਾ; ਇਨ੍ਹਾਂ ਅੰਮ੍ਰਿਤਮਈ ਵਚਨਾਂ ਤੋਂ ਲਾਭ ਨਹੀਂ ਉਠਾ ਸਕਦਾ।  ਬਾਬਾ ਫ਼ਰੀਦ ਜੀ ਦੁਆਰਾ ਬੰਦੇ ਤੋਂ ਅੰਮ੍ਰਿਤ ਵੇਲ਼ੇ ਖ਼ੁਦਾ ਦੀ ਬੰਦਗੀ ਕਰਵਾਉਣ ਬਾਬਤ ਕੀਤੇ ਗਏ ਕਟਾਖਸ਼ (ਵਿਅੰਗ), ‘‘ਫਰੀਦਾ !  ਪਿਛਲ ਰਾਤਿ ਨ ਜਾਗਿਓਹਿ; ਜੀਵਦੜੋ ਮੁਇਓਹਿ ॥ ਜੇ ਤੈ ਰਬੁ ਵਿਸਾਰਿਆ; ਤ ਰਬਿ (ਨੇ, ਤੈਨੂੰ) ਨ ਵਿਸਰਿਓਹਿ (ਨ ਭੁਲਾਇਆ)॥੧੦੭॥’’ (ਸਲੋਕ, ਬਾਬਾ ਫਰੀਦ ਜੀ, ਪੰਨਾ ੧੩੮੩) ਦੇ ਸ਼ਬਦਾਰਥਾਂ ’ਚ ਛੁਪੇ ਗਹਿਰੇ ਰਾਜ਼ ਨੂੰ ਕੁਝ ਹੋਰ ਖੋਲ੍ਹਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਫ਼ੁਰਮਾਇਆ ਕਿ ਦੁਨੀਆ ਦੇਖਾ-ਦੇਖੀ ਤੋਂ ਪੀੜਤ ਹੈ, ‘‘ਫਰੀਦਾ ! ਦੁਨੀ ਵਜਾਈ ਵਜਦੀ; ਤੂੰ ਭੀ ਵਜਹਿ ਨਾਲਿ ॥’’ (ਮ: ੫, ਪੰਨਾ ੧੩੮੩)

ਸੰਸਾਰਕ ਗਿਆਨ ਨਾਲ਼ ‘ਕੌਣ ਬਣੇਗਾ ਕਰੋੜਪਤੀ’ ਸੀਰੀਅਲ ਚਲਾਉਣ ਵਾਲ਼ੇ ਵੀ ਆਪਣੇ ਬੇਟੇ ਦੀ ਸ਼ਾਦੀ ਲਈ ਬ੍ਰਾਹਮਣ ਗੁਰੂ ਤੋਂ ਮਹੂਰਤ ਕਢਵਾਉਂਦੇ ਵੇਖੇ ਗਏ ਤਾਂ ਜੋ ਪਤੀ-ਪਤਨੀ ਸਬੰਧਾਂ ’ਚ ਕੋਈ ਰੁਕਾਵਟ ਨਾ ਆਵੇ ਫਿਰ ਪਾਂਡਾ, ਭਾਵੇਂ ਹੋਣ ਵਾਲ਼ੀ ਬਹੂ ਰਾਣੀ ਦੀ ਪਹਿਲਾਂ ਪਿੱਪਲ ਨਾਲ਼ ਸ਼ਾਦੀ ਕਰਾ ਕੇ ਸ਼ੁੱਧੀ ਕਰੇ ਤਾਂ ਜੋ ਲੜਕੀ; ਲੜਕੇ ਨਾਲ਼ ਸ਼ਾਦੀ ਕਰਨਯੋਗ ਹੋ ਜਾਵੇ।  ਸਾਨੂੰ ਅਜਿਹੀਆਂ ਰਸਮਾਂ ’ਚੋਂ ਪਾਖੰਡ (ਝੂਠ) ਨਜ਼ਰ ਨਹੀਂ ਆਉਂਦਾ।  ਅੰਨ੍ਹੇ ਉਹ ਨਹੀਂ ਹੁੰਦੇ ਜਿਨ੍ਹਾਂ ਦੇ ਸਰੀਰਕ ਅੱਖਾਂ ਨਾ ਹੋਣ ਬਲਕਿ ਅਸਲ ਅੰਨ੍ਹੇ ਉਹ ਹਨ, ਜੋ ਰੱਬ ’ਤੇ ਭਰੋਸਾ ਕਰ ਕੇ ਆਪਣੇ ਅੰਦਰ ਦ੍ਰਿੜ੍ਹ ਇੱਛਾ ਸ਼ਕਤੀ ਪੈਦਾ ਨਾ ਕਰ ਸਕੇ, ‘‘ਅੰਧੇ ਏਹਿ ਨ ਆਖੀਅਨਿ; ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ; ਖਸਮਹੁ ਘੁਥੇ ਜਾਹਿ ॥’’  (ਰਾਮਕਲੀ ਕੀ ਵਾਰ:੧, ਮ: ੨, ਪੰਨਾ ੯੫੪) ਇੱਥੇ ਇਹ ਵਿਚਾਰ ਵੀ ਜ਼ਰੂਰੀ ਸੀ ਕਿ ‘‘ਅੰਧੇ ਕੈ ਰਾਹਿ ਦਸਿਐ; ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ! ਸੋ ਕਿਉ ਉਝੜਿ ਪਾਇ ?’’ (ਰਾਮਕਲੀ ਕੀ ਵਾਰ:੧, ਮ: ੨, ਪੰਨਾ ੯੫੪)  ਬਾਬਾ ਕਬੀਰ ਜੀ ਤਾਂ ਇਹ ਵੀ ਕਹਿ ਗਏ ਕਿ ਅਗਰ ਕੋਈ ਝੂਠ ਨੂੰ ਪਛਾਣਦਾ ਹੈ ਪਰ ਦੇਖਾ-ਦੇਖੀ ’ਚ ਉਸ ਨੂੰ ਦਰਕਿਨਾਰ ਕਰ ਕੇ ਖ਼ੁਸ਼ੀ ਭਾਲੇ ਤਾਂ ਇਹ ਹੱਥ ’ਚ ਗਿਆਨ-ਦੀਵਾ ਹੋਣ ਦੇ ਬਾਵਜੂਦ ਖੂਹ ’ਚ ਡਿੱਗ ਕੇ ਅੰਨ੍ਹੇਪਣ ਦਾ ਸਬੂਤ ਦੇਣ ਦੀ ਨਿਸ਼ਾਨੀ ਹੁੰਦੀ ਹੈ, ‘‘ਕਬੀਰ !  ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ (ਕੁਸ਼ਲਤਾ, ਖ਼ੁਸ਼ੀ); ਹਾਥਿ ਦੀਪੁ, ਕੂਏ ਪਰੈ ॥’’ (ਸਲੋਕ, ਪੰਨਾ ੧੩੭੬) ਮਤਾਂ ਕੋਈ ਸੋਚੇ ਕਿ ਇਹ ਮਿਸਾਲਾਂ ਕੇਵਲ ਬ੍ਰਾਹਮਣ ਜਾਂ ਉਸ ਦੇ ਜਜਮਾਨ ਲਈ ਹਨ।  ਪੰਜਾਬ ’ਚ ਟੀ. ਵੀ. ਚੈਨਲਾਂ ’ਤੇ ਨਿਰੰਤਰ ਚੱਲਦੇ ਜੋਤਸ਼ ਪ੍ਰੋਗਰਾਮ, ਅੰਨ੍ਹੇਪਣ ਦੀ ਨਫ਼ਰੀ ਨੂੰ ਦਰਸਾਉਂਦੇ ਹਨ, ਜਿਨ੍ਹਾਂ ’ਚ ਬਹੁਤਾਤ ਸਿੱਖ ਪਰਵਾਰ ਹਨ।

ਅਗਰ ਗੁਰਸਿੱਖ ਪਰਵਾਰ; ਆਪਣੇ ਬੱਚੇ ਦੇ ਜੀਵਨ ਸਾਥੀ ਦੀ ਤਲਾਸ਼ ਅਤੇ ਅਨੰਦ ਸੰਸਕਾਰ ਸਮੇਂ ਦਾ ਅਨੁਸ਼ਾਸਨ ਜੀਵਨ ’ਚ ਧਾਰਨ ਕਰ ਲਵੇ ਤਾਂ ਸ਼ਾਦੀ ਤੋਂ ਬਾਅਦ ਪਤੀ-ਪਤਨੀ ’ਚੋਂ ਇੱਕ ਦਾ ਅੰਮ੍ਰਿਤਧਾਰੀ ਹੋਣਾ ਤੇ ਦੂਸਰੇ ਦੁਆਰਾ ਉਸ ਦਾ ਵਿਰੋਧ ਕਰਨਾ, ਖ਼ਤਮ ਹੋ ਸਕਦਾ ਹੈ ਕਿਉਂਕਿ ਇਸ ਵਿਚਾਰਕ ਮਤਭੇਦ ਦਾ ਅਸਰ ਔਲਾਦ ’ਤੇ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ।  ਇੱਕ ਕੌਮੀ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਨਾ ਹੋਣ ਕਾਰਨ ਵੀ ਪਤੀ-ਪਤਨੀ ਵਿਵਾਦ ਜਨਮ ਲੈਂਦੇ ਆ ਰਹੇ ਹਨ।  ਸਾਰੇ ਗੁਰੂ ਸਾਹਿਬਾਨ ਵਾਙ ਗ੍ਰਹਿਸਤ ਧਰਮ ਨੂੰ ਜਿਊਣ ਵਾਲ਼ੇ ਗੁਰੂ ਅਮਰਦਾਸ ਜੀ ਨੇ ਪਤੀ-ਪਤਨੀ ਦੇ ਸਬੰਧ ਨੂੰ ਕੇਵਲ ਇੱਕ ਛੱਤ ਹੇਠ ਇਕੱਤਰ ਹੋਣ ਨੂੰ ਨਹੀਂ ਮੰਨਿਆ ਬਲਕਿ ਉਨ੍ਹਾਂ ਦੀ ਵਿਚਾਰਕ ਸਾਂਝ ਨੂੰ ਪ੍ਰਮੁਖਤਾ ਦਿੱਤੀ ਹੈ ਕਿਉਂਕਿ ਉਹ ਵੇਖਣ ਨੂੰ ਭਾਵੇਂ ਦੋ ਸਰੀਰ ਜਾਪਣ ਪਰ ਇੱਕ ਨਾਲ਼ ਜੁੜੇ ਹੋਣ ਕਾਰਨ ਅੰਦਰੂਨੀ ਸਾਂਝ ਬਣੀ ਰਹਿੰਦੀ ਹੈ, ‘‘ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਸੂਹੀ ਕੀ ਵਾਰ, ਮ: ੩, ਪੰਨਾ ੭੮੮)

ਗ੍ਰਹਿਸਤ ਧਰਮ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਭਾਈ ਗੁਰਦਾਸ ਜੀ ਸੰਸਾਰਕ ਮਿਸਾਲਾਂ ਇਉਂ ਦਿੰਦੇ ਹਨ ਕਿ ਜਿਵੇਂ ਸਰੋਵਰ ਤੇ ਨਦੀਆਂ ਤੋਂ ਸਮੁੰਦਰ ਵਿਸ਼ਾਲ, ਪਰਬਤਾਂ ’ਚੋਂ ਸੁਮੇਰ ਪਰਬਤ ਉੱਚਾ, ਬਿਰਖਾਂ ’ਚੋਂ ਚੰਦਨ ਸ੍ਰੇਸ਼ਟ, ਧਾਤਾਂ ’ਚੋਂ ਸੋਨਾ ਖ਼ਾਸ, ਪੰਛੀਆਂ ’ਚੋਂ ਹੰਸ, ਜਾਨਵਰਾਂ ’ਚੋਂ ਸ਼ੇਰ ਤਾਕਤਵਰ, ਰਾਗਾਂ ’ਚੋਂ ਸ੍ਰੀ ਰਾਗੁ ਸਿਰਮੌਰ (ਭਾਵ ਗੁਰਬਾਣੀ ’ਚ ‘ਸ੍ਰੀਰਾਗੁ’ ਨੂੰ ਪਹਿਲ ਦਿੱਤੀ ਗਈ), ਪੱਥਰਾਂ ’ਚੋਂ ਪਾਰਸ ਹੀਰਾ ਉੱਤਮ, ਦੁਨਿਆਵੀ ਗਿਆਨ ’ਚੋਂ ਗੁਰੂ ਗਿਆਨ ਵਧੇਰੇ ਲਾਭਕਾਰੀ, ਧਿਆਨ ਸਾਧਨਾਂ ’ਚੋਂ ਗੁਰੂ ਨਾਲ਼ ਲਾਈ ਇਕਾਗਰਤਾ ਸਰਬੋਤਮ ਇਉਂ ਹੀ ਸਭ ਧਰਮਾਂ ’ਚੋਂ ਗ੍ਰਹਿਸਤ ਧਰਮ ਪ੍ਰਧਾਨ ਹੁੰਦਾ ਹੈ : ‘‘ਜੈਸੇ ਸਰ ਸਰਤਾ ਮੈ ਸਮੁੰਦ ਬਡੋ; ਮੇਰਨ ਮੈ ਸੁਮੇਰ ਬਡੋ ਜਗਤੁ ਬਖਾਨ ਹੈ। ਤਰਵਰਨ ਬਿਖੈ ਜੈਸੇ ਚੰਦਨ ਬਿਰਖ ਬਡੋ; ਧਾਤਨ ਮੇਂ ਕਨਿਕ ਅਤਿ ਉਤਮ ਕੈ ਮਾਨ ਹੈ। ਪੰਛਿਨ ਮੇਂ ਹੰਸ, ਮ੍ਰਿਗਰਾਜਨ ਮੇਂ ਸ਼ਾਰਦੂਲ (ਸ਼ੇਰ); ਰਾਗਨ ਮੇਂ ਸ੍ਰੀ ਰਾਗੁ, ਪਾਰਸ ਪਖਾਨ ਹੈ। ਗਯਾਨਨ ਮੇਂ ਗਯਾਨ ਅਰ ਧਯਾਨਨ ਮੇਂ ਧਯਾਨ ਗੁਰ; ਸਗਲ ਧਰਮ ਮੇਂ ਗ੍ਰਹਿਸਤ ਪਰਧਾਨ ਹੈ।’’ ਕਿਉਂਕਿ ਗ੍ਰਹਿਸਤੀ ਬੰਦਾ ਰੱਬੀ ਬੰਦਗੀ ਕਰਦਾ, ਪਰਵਾਰਿਕ ਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਆਪਣੇ ਵੰਸ਼ਜ ਨੂੰ ਬੁਢੇਪੇ ਦਾ ਸਹਾਰਾ ਬਣਾ ਕੁਦਰਤ ਦੇ ਵਿਕਾਸ ’ਚ ਆਪਣਾ ਯੋਗਦਾਨ ਪਾ ਕੇ ਸੰਸਾਰ ਤੋਂ ਜਾਂਦਾ ਹੈ, ਨਾ ਕਿ ਗ੍ਰਹਿਸਤ ਜ਼ਿੰਮੇਵਾਰੀ ਤੋਂ ਭਗੌੜਾ ਤੇ ਸਮਾਜਿਕ ਪਿਆਰ ਨੂੰ ਤਿਆਗ ਕੇ ਸੰਨਿਆਸੀ ਬਣਦਾ ਹੈ ਤਾਂ ਜੋ ਮੁੜ ਉਨ੍ਹਾਂ ਪਾਸ ਹੀ ਮੰਗਣ ਆਉਣਾ ਪਵੇ।

ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ 17)

0

ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ 17)

ਕਿਰਪਾਲ ਸਿੰਘ (ਬਠਿੰਡਾ) – ੮੮੩੭੮-੧੩੬੬੧

ਗੁਰਬਾਣੀ ਪਾਠ ਦੌਰਾਨ ਸਭ ਤੋਂ ਵੱਧ ਭੁਲੇਖਾ ਹਰ ਉਸ ਸ਼ਬਦ ਦੇ ਉਚਾਰਨ ਸਮੇਂ ਪੈਂਦਾ ਹੈ, ਜਿਸ ਦੇ ਅੰਤ ’ਚ ‘ਹ’ ਅੱਖਰ ਨੂੰ ਲੱਗੀ ਔਂਕੜ (  ੁ) ਜਾਂ ਸਿਹਾਰੀ (  ਿ) ਹੋਵੇ, ਪਰ ਕੁਝ ਕੁ ਲਿਖਤੀ ਨਿਯਮ ਯਾਦ ਰੱਖਣ ਨਾਲ ਇਹ ਮੁਸ਼ਕਲ ਦੂਰ ਹੋ ਸਕਦੀ ਹੈ; ਜਿਵੇਂ ਕਿ

(ੳ). ਅਗਰ ਕਿਸੇ ਸ਼ਬਦ ਦੇ ਅੰਤ ’ਚ ਲੱਗੇ ‘ਹ’ ਤੋਂ ਬਿਨਾਂ; ਸ਼ਬਦਾਰਥ ਨਾ ਮਿਲੇ ਜਾਂ ਅਰਥ ਬਦਲ ਜਾਣ ਤਾਂ ਉੱਥੇ ‘ਹ’ ਨੂੰ ਲੱਗੀ ਔਂਕੜ (  ੁ) ਜਾਂ ਸਿਹਾਰੀ (  ਿ) ਵਿਆਕਰਨਿਕ ਨਿਯਮਾਂ ਅਨੁਸਾਰ ਲੁਪਤ ਅਰਥ ਦੇਣ ਲਈ ਹੈ, ਨਾ ਕਿ ਉਚਾਰਨ ਲਈ; ਪਰ ਅਗਰ ਕਿਸੇ ਸ਼ਬਦਾਰਥ ਦੇ ਸਪਸ਼ਟ ਅਰਥ ਮਿਲਣ ਦੇ ਬਾਵਜੂਦ ਵੀ ‘ਹ’ ਧੁਨੀ ਔਂਕੜ (  ੁ) ਜਾਂ ਸਿਹਾਰੀ (  ਿ) ਸਮੇਤ ਵਾਧੂ ਦਰਜ ਹੋਵੇ ਤਾਂ ਇੱਥੇ ‘ਹ’ ਨੂੰ ਲੱਗੀ ਔਂਕੜ ਤੇ ਸਿਹਾਰੀ ਦਾ ਉਚਾਰਨ ਹੋਵੇਗਾ।

(ਅ). ਅਗਰ ਸ਼ਬਦ ਨਾਂਵ ਜਾਂ ਪੜਨਾਂਵ ਹੋਵੇ ਤਾਂ ਉਸ ਦੇ ਅੰਤ ’ਚ ਕਾਵਿ ਤੋਲ ਲਈ ਵਾਧੂ ‘ਹ’ ਔਂਕੜ (  ੁ) ਜਾਂ ਸਿਹਾਰੀ (  ਿ) ਸਮੇਤ ਹੋਵੇ ਤਾਂ ਉਚਾਰਨ ਹੋਵੇਗਾ ਅਤੇ ਕਿਰਿਆਵਾਚੀ ਸ਼ਬਦਾਂ ਦਾ ਅੰਤ ਔਂਕੜ ਬਿੰਦੀ ਰਹਿਤ ਤੇ ਅੰਤ ਸਿਹਾਰੀ ਬਿੰਦ ਸਮੇਤ ਉਚਾਰਨ ਹੋਏਗਾ; ਮਿਸਾਲ ਵਜੋਂ :

ਨਿਯਮ ਨੰਬਰ 1

੧.  ‘ਗਾਹੁ’-ਇੱਕ ਵਚਨ ਪੁਲਿੰਗ ਸ਼ਬਦ ਹੈ, ਇਸ ਦਾ ਅਰਥ ਹੈ : ਗਾਹ, ਫੇਹ, ਦਬਾਅ, ਮਸਲ਼ ਰਗੜ।

ਬਦਤਿ ਤ੍ਰਿਲੋਚਨੁ, ਸੁਨੁ ਰੇ ਪ੍ਰਾਣੀ  ! ਕਣ ਬਿਨੁ, ‘ਗਾਹੁ’ ਕਿ ਪਾਹੀ ॥ (ਤ੍ਰਿਲੋਚਨ ਜੀ/੫੨੬) (ਉਚਾਰਨ : ਗਾਹ)

ਪਦ ਅਰਥ: ਬਦਤਿ = ਆਖਦਾ ਹੈ।, ਕਣ = ਦਾਣੇ।, ਕਿ = ਕਾਹਦੇ ਲਈ ? 

ਅਰਥ: ਤ੍ਰਿਲੋਚਨ ਆਖਦਾ ਹੈ ਕਿ ਹੇ (ਮੂਰਖ) ਬੰਦੇ !  ਸੁਣ,  ਅਗਰ (ਫ਼ਸਲ ਦੀਆਂ ਬੱਲੀਆਂ ’ਚ) ਦਾਣੇ ਹੀ ਨਹੀਂ ਤਾਂ ਗਾਹ ਕਿਉਂ ਪਾਈ ਹੈ ? ਭਾਵ ਦਾਣੇ ਕੱਢਣ ਲਈ ਇਸ ਖ਼ਾਲੀ ਖੋਲ (ਛਿਲਕੇ) ਨੂੰ ਗਾਹ (ਲਤੜ, ਫੇਹ) ਕਿਉਂ ਰਿਹਾ ਹੈਂ ?

੨.  ‘ਗਾਹਿ’-ਕਿਰਿਆ ਵਿਸ਼ੇਸ਼ਣ, ਇਸ ਦਾ ਅਰਥ ਹੈ : ਪਕੜ ਕੇ, ਵਿਚਾਰ ਕੇ, ਘੋਖ ਕੇ, ਗ੍ਰਹਿਣ ਕਰ ਕੇ, ਦ੍ਰਿੜ੍ਹ ਕਰ ਕੇ।

ਭਜੁ ਸਰਨਿ ਸਾਧੂ, ਨਾਨਕਾ  !  ਮਿਲੁ, ਗੁਨ ਗੋਬਿੰਦਹਿ ‘ਗਾਹਿ’॥ (ਮ: ੫/੧੨੭੨) (ਉਚਾਰਨ : ਗਾਹ)

ਪਦ ਅਰਥ :  ਭਜੁ- ਤੂੰ ਲੈ, ਤੂੰ ਪਕੜ।, ਸਾਧੂ = ਗੁਰੂ।, ਮਿਲੁ = ਤੂੰ ਮਿਲ।

ਅਰਥ : ਹੇ ਨਾਨਕ !  ਤੂੰ ਗੁਰੂ ਦੀ ਸ਼ਰਨ ਲੈ,  ਗੁਰੂ ਨੂੰ ਮਿਲ ਅਤੇ (ਉੱਥੋਂ) ਰੱਬੀ ਗੁਣ ਦ੍ਰਿੜ੍ਹ (ਗ੍ਰਹਿਣ) ਕਰ ਕੇ ਸਿਮਰਨ ਕਰ।

(ਨੋਟ : ਉਕਤ ਤੁਕ ’ਚ ‘ਗਾਹਿ’ ਕਿਰਿਆ ਵਿਸ਼ੇਸ਼ਣ ਇਸ ਲਈ ਹੈ ਕਿਉਂਕਿ ਇਸ ਤੁਕ ’ਚ ‘ਭਜੁ, ਮਿਲੁ’ ਦੋਵੇਂ ਹੀ ਮੂਲ ਕਿਰਿਆਵਾਂ, ਹੁਕਮੀ ਭਵਿੱਖ ਕਾਲ ਇੱਕ ਵਚਨ ਹਨ, ਇਨ੍ਹਾਂ ਦੇ ਅਰਥਾਂ ’ਚ ‘ਹੇ ਮਨ !, ਜਾਂ ਹੇ ਭਾਈ !, ਜਾਂ ਹੇ ਨਾਨਕ  !, ਇੱਕ ਵਚਨ ਸੰਬੋਧਨ ਅਤੇ ਇੱਕ ਹੋਰ ਮੂਲ ਕਿਰਿਆ ਸ਼ਬਦ ਹੋਣਾ ਅਤਿ ਜ਼ਰੂਰੀ ਹੁੰਦਾ ਹੈ; ਜਿਵੇਂ ਕਿ ‘‘ਕਬੀਰ  !  ਧਰਤੀ ਸਾਧ ਕੀ; ਤਸਕਰ ਬੈਸਹਿ ‘ਗਾਹਿ’ ॥’’ (ਮ: ੫/੯੬੫) ਭਾਵ ਹੇ ਕਬੀਰ  ! ਇਹ ਧਰਤੀ ਮਨ ਨੂੰ ਕਾਬੂ ਕਰਨ ਵਾਲ਼ਿਆਂ ਲਈ ਬਣੀ ਸੀ ਪਰ ਚੋਰ ਵੀ (ਇਸ ਜਗ੍ਹਾ ਨੂੰ) ਗਾਹਿ (ਭਾਵ ਪਕੜ ਕੇ) ਬੈਠੇ ਹਨ। ਇਸ ਤੁਕ ’ਚ ‘ਬੈਸਹਿ’ ਮੂਲ ਕਿਰਿਆ ਅਤੇ ਹੇ ਕਬੀਰ ! (ਇੱਕ ਵਚਨ) ਸੰਬੋਧਨ ’ਚ ਹੋਣ ਕਾਰਨ ‘ਗਾਹਿ’ ਕਿਰਿਆ ਵਿਸ਼ੇਸ਼ਣ ਬਣ ਗਿਆ, ਪਰ)

੩.  ਜਿਨ ਕਉ ਲਗੀ ਪਿਆਸ; ਅੰਮ੍ਰਿਤੁ ਸੇਇ ਖਾਹਿ ॥ ਕਲਿ ਮਹਿ ਏਹੋ ਪੁੰਨੁ; ਗੁਣ ਗੋਵਿੰਦ ‘ਗਾਹਿ’ ॥ (ਮ: ੫/੯੬੨) ਭਾਵ ਜਿਨ੍ਹਾਂ ਨੂੰ ਰੱਬੀ ਨਾਮ-ਅੰਮ੍ਰਿਤ ਦੀ ਤਾਂਘ ਜਾਗ ਪੈਂਦੀ ਹੈ ਉਹੀ ਇਹ ਰਸ ਖਾਂਦੇ ਹਨ, ਪੀਂਦੇ ਹਨ, ਉਨ੍ਹਾਂ ਲਈ ਕਲਿਯੁਗ ’ਚ ਇਹੋ ਲਾਭਕਾਰੀ ਕਾਰਜ ਬਣ ਜਾਂਦਾ ਹੈ ਕਿ ਉਹ ਗੋਬਿੰਦ ਦੇ ਗੁਣ ਗਾਉਂਦੇ ਰਹਿੰਦੇ ਹਨ।

(ਨੋਟ : ਉਕਤ ਤੁਕ ‘‘ਕਲਿ ਮਹਿ ਏਹੋ ਪੁੰਨੁ; ਗੁਣ ਗੋਵਿੰਦ ਗਾਹਿ ॥’’ ’ਚ ‘ਗਾਹਿ’ ਤੋਂ ਬਿਨਾਂ ਕੋਈ ਹੋਰ ਮੂਲ ਕਿਰਿਆ ਨਹੀਂ ਹੈ, ਤਾਂ ਜੋ ਇਸ ਨੂੰ ਕਿਰਿਆ ਵਿਸ਼ੇਸ਼ਣ ਬਣਾ ਲਈਏ, ਹੁਣ ਇਹ ਆਪ ਹੀ ਮੂਲ ਕਿਰਿਆ ਤੇ ਬਹੁ ਵਚਨ ਹੈ ਅਤੇ ਅਰਥ ਹਨ ‘ਗਾਉਂਦੇ ਹਨ’ । ਉਚਾਰਨ ਹੈ ‘ਗਾਹਿਂ’ (ਬਿੰਦੀ ਸਮੇਤ)। ਇਹ ਵੀ ਯਾਦ ਰਹੇ ਕਿ ਅਜਿਹੀਆਂ ਤੁਕਾਂ ’ਚ ਇੱਕ ਵਚਨ ਸੰਬੋਧਨ ਸ਼ਬਦ ਵੀ ਨਹੀਂ ਹੁੰਦਾ।)

ਨਿਯਮ ਨੰਬਰ 2

ਗੁਰਬਾਣੀ ਵਿੱਚ ‘ਕਰਹੁ, ਗਾਵਹੁ, ਮਨਾਵਹੁ, ਛੁਡਾਵਹੁ, ਡਾਰਹੁ, ਬੁਲਾਵਹੁ’ ਆਦਿਕ ਅੰਤ ‘ਹੁ’ ਸ਼ਬਦਾਂ ਵਿੱਚ ਅੰਤਲਾ ‘ਹ’ ਜਾਂ ‘ਵਹੁ’ ਅੱਖਰ ਮੂਲ ਸ਼ਬਦ (‘ਕਰ, ਗਾ, ਮਨਾ, ਛੁਡਾ, ਡਾਰ, ਬੁਲਾ) ਦੇ ਸ਼ਬਦਾਰਥਾਂ ਤੋਂ ਵਧੀਕ ਜਾਪਦੇ ਹਨ, ਇਸ ਲਈ ਇੱਥੇ ਅੰਤ ‘ਹੁ’ ਦਾ ਉਚਾਰਨ ਇਸ ਤੋਂ ਪਹਿਲੇ ਅੱਖਰ ਦੇ ਉੱਪਰ ‘ਹੋੜਾ’ ਬਿਨਾਂ ਬਿੰਦੀ ਤੋਂ ਲਗਾ ਕੇ ਕਰਨਾ ਉਚਿਤ ਹੋਏਗਾ; ਜਿਵੇਂ ਕਿ ‘ਕਰੋ, ਗਾਵੋ, ਮਨਾਵੋ, ਛੁਡਾਵੋ, ਡਾਰੋ, ਬੁਲਾਵੋ’; ਮਿਸਾਲ ਵਜੋਂ ਹੇਠਾਂ ਕੁਝ ਪੰਕਤੀਆਂ ਹਨ।)

੧. ਅਨਦੁ ‘ਕਰਹੁ’, ਪ੍ਰਭ ਕੇ ਗੁਨ ‘ਗਾਵਹੁ’ ॥ ਸਤਿਗੁਰੁ ਅਪਨਾ ਸਦ ਸਦਾ ‘ਮਨਾਵਹੁ’ ॥ (ਮ: ੫/੩੮੬) ਅਰਥ : (ਹੇ ਭਾਈ !) ਸਦਾ ਆਪਣੇ ਗੁਰੂ ਨੂੰ (ਉਸ ਦੀ ਸਿੱਖਿਆ ਮੰਨ ਕੇ) ਪ੍ਰਸੰਨ ਕਰੋ, (ਗੁਰੂ ਦੁਆਰਾ ਦੱਸੀ) ਰੱਬੀ ਸਿਫ਼ਤ-ਸਾਲਾਹ ਕਰਦੇ ਰਹੋ (ਇਉਂ) ਆਤਮਕ ਆਨੰਦ ਮਾਣਦੇ ਰਹੋਗੇ ।

੨. ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪਿ ‘ਛਡਾਵਹੁ’ ॥ ਇਹ ਭੀਤਰ ਤੇ, ਇਨ ਕਉ ‘ਡਾਰਹੁ’ ; ਆਪਨ ਨਿਕਟਿ ‘ਬੁਲਾਵਹੁ’ ॥ (ਮ: ੫/੬੧੭) ਅਰਥ : ਹੇ ਪ੍ਰਭੂ ! ਇਨ੍ਹਾਂ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ (ਆਦਿਕ ਵਿਕਾਰਾਂ) ਤੋਂ ਆਪ ਹੀ ਬਚਾ ਲਓ। ਮੇਰੇ ਅੰਦਰੋਂ ਇਨ੍ਹਾਂ ਨੂੰ ਕੱਢ ਦਿਓ ਤੇ ਮੈਨੂੰ ਆਪਣੇ ਨੇੜੇ ਰੱਖੋ ।

ਨਿਯਮ ਨੰਬਰ 3

ਗੁਰਬਾਣੀ ਵਿੱਚ ‘ਗਾਵਹਿ, ਭਾਵਹਿ, ਲਿਖਹਿ, ਕਮਾਵਹਿ, ਜਾਵਹਿ, ਚਿਤਵਹਿ, ਗੁਜਾਰਹਿ, ਪੜਹਿ, ਖਾਵਹਿ, ਖਰਚਹਿ’ ਆਦਿਕ ਅੰਤ ‘ਹਿ’ ਵਾਲ਼ੇ ਕਿਰਿਆਵਾਚੀ ਸ਼ਬਦ ਬਹੁ ਵਚਨ ਅਨਯ ਪੁਰਖ ਜਾਂ ਇੱਕ ਵਚਨ ਦੂਜਾ ਪੁਰਖ ਹੁੰਦੇ ਹਨ ਅਤੇ ਇਨ੍ਹਾਂ ਨਾਲੋਂ ‘ਹਿ’ ਹਟਾਉਣ ਨਾਲ਼ ‘ਗਾਵ, ਭਾਵ, ਲਿਖ, ਕਮਾਵ, ਜਾਵ, ਚਿਤਵ, ਗੁਜਾਰ, ਪੜ, ਖਾਵ, ਖਰਚ’, ਸੰਖੇਪ ਸਰੂਪ ਕਰਨ ਨਾਲ਼ ਸ਼ਬਦਾਂ ਦੇ ਅਰਥ ਵੀ ਬਦਲ ਰਹੇ ਹਨ; ਜਿਵੇਂ ਕਿ ‘ਗਾਵਹਿ’ ਦਾ ਅਰਥ ਹੈ ‘ਗਾਉਂਦੇ ਹਨ’ ਪਰ ‘ਗਾਵ’ ਦਾ ਅਰਥ ਹੈ ਪਿੰਡ, ‘ਭਾਵਹਿ’ ਦਾ ਅਰਥ ਹੈ ‘ਪਸੰਦ ਆਉਂਦੇ ਹਨ’ ਪਰ ‘ਭਾਵ’ ਦਾ ਅਰਥ ਹੈ ‘ਅਰਥ’, ਇਤਿਆਦਿਕ।  ਸੋ, ਇਨ੍ਹਾਂ ਸ਼ਬਦਾਂ ਦਾ ਉਚਾਰਨ ‘ਗਾਵਹਿਂ, ਭਾਵਹਿਂ, ਲਿਖਹਿਂ, ਕਮਾਵਹਿਂ, ਜਾਵਹਿਂ, ਚਿਤਵਹਿਂ, ਗੁਜਾਰਹਿਂ, ਪੜਹਿਂ, ਖਾਵਹਿਂ, ਖਰਚਹਿਂ’ ਭਾਵ ਬਿੰਦ ਸਮੇਤ ਹੋਏਗਾ। ਮਿਸਾਲ ਵਜੋਂ ਹੇਠਾਂ ਕੁਝ ਤੁਕਾਂ ਦਿੱਤੀਆਂ ਗਈਆਂ ਹਨ।)

(ੳ = ਅਨ੍ਯ ਪੁਰਖ ਬਹੁ ਵਚਨ)

  • ਤੇਰੇ ਗੁਣ ‘ਗਾਵਹਿ’ ਜਾ ਤੁਧੁ ‘ਭਾਵਹਿ’ ਸਚੇ ਸਿਉ ਚਿਤੁ ਲਾਵਹੇ ॥ (ਮ: ੩/੪੪੨) ਅਰਥ : (ਹੇ ਮਾਲਕ ! ਜੀਵ) ਤਦੋਂ ਹੀ ਤੇਰੇ ਗੁਣ ਗਾ ਸਕਦੇ ਹਨ (ਭਾਵ ਉਨ੍ਹਾਂ ਦਾ ਗਾਉਣਾ ਤਾਂ ਹੀ ਸਫਲ ਹੈ) ਜਦੋਂ ਤੈਨੂੰ ਉਹ ਚੰਗੇ ਲੱਗਦੇ ਹੋਣ ਤੇ ਤੇਰੇ ਸਥਾਈ ਸਰੂਪ ਨਾਲ਼ ਆਪਣਾ ਚਿੱਤ ਜੋੜਦੇ ਹਨ।
  • ਕੂੜੁ ‘ਲਿਖਹਿ’ ਤੈ ਕੂੜੁ ‘ਕਮਾਵਹਿ’ ਜਲਿ ‘ਜਾਵਹਿ’ ਕੂੜਿ ਚਿਤੁ ਲਾਵਣਿਆ ॥ (ਮ: ੩/੧੨੩) ਅਰਥ: (ਜੋ) ਮਾਇਆ ਰੂਪ ਲੇਖਾ ਲਿਖਦੇ ਹਨ ਅਤੇ ਮਾਇਆ ਹੀ ਇਕੱਠੀ ਕਰਦੇ ਹਨ, ਉਹ ਇਸ ਕੂੜ ਨਾਲ਼ ਚਿੱਤ ਜੋੜਨ ਕਾਰਨ ਸਦਾ ਤ੍ਰਿਸ਼ਨਾਲੂ ਮਾਇਆ ’ਚ ਜਲ਼ ਜਾਂਦੇ ਹਨ।

(ਅ = ਦੂਜਾ ਪੁਰਖ ਇੱਕ ਵਚਨ, ਧਿਆਨ ਰਹੇ ਕਿ ਇਨ੍ਹਾਂ ਤੁਕਾਂ ’ਚ ਸੰਬੋਧਨ ਇੱਕ ਵਚਨ ਹੋਣਾ ਜ਼ਰੂਰੀ ਹੁੰਦਾ ਹੈ।)

  • ਕਾਹੇ ਰੇ ਮਨ ! ‘ਚਿਤਵਹਿ’ ਉਦਮੁ; ਜਾ ਆਹਰਿ, ਹਰਿ ਜੀਉ ਪਰਿਆ ॥ (ਮ: ੫/੧੦) ਭਾਵ ਹੇ ਮਨ ! ਜਿਸ ਰਿਜ਼ਕ ਵਿੱਚ ਰੱਬ ਜੀ ਆਪ ਕਾਰਜਸ਼ੀਲ ਹਨ, ਉਸ ਬਾਬਤ ਤੂੰ ਕਿਉਂ ਚਿੰਤਾ ਕਰਦਾ ਹੈਂ ?
  • ਪੰਜ ਵਖਤ ਨਿਵਾਜ ‘ਗੁਜਾਰਹਿ’ ; ‘ਪੜਹਿ’ ਕਤੇਬ ਕੁਰਾਣਾ ॥ ਨਾਨਕੁ ਆਖੈ, ਗੋਰ ਸਦੇਈ ; ਰਹਿਓ ਪੀਣਾ ਖਾਣਾ ॥ (ਮ: ੧/੨੪) ਅਰਥ: (ਹੇ ਕਾਜ਼ੀ !) ਤੂੰ ਪੰਜੇ ਵੇਲ਼ੇ ਨਿਮਾਜ਼ ਪੜ੍ਹਦਾ ਹੈਂ, ਕੁਰਾਨ ਸਮੇਤ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਤਾਂ ਵੀ ਮੌਤ ਦਾ ਡਰ ਨਾ ਗਿਆ) ਨਾਨਕ ਆਖਦਾ ਹੈ ਕਿ ਜਦ ਕਬਰ (ਮੌਤ) ਬੁਲਾਏਗੀ ਤਾਂ ਸਾਰੇ ਪਦਾਰਥ ਇੱਥੇ ਹੀ ਰਹਿ ਜਾਣਗੇ (ਜਿਨ੍ਹਾਂ ’ਚ ਮਸਤ ਰਹਿ ਕੇ ਡਰ ਮੁਕਤ ਕਰਨ ਵਾਲ਼ੇ ਰੱਬ ਨੂੰ ਯਾਦ ਨਾ ਕਰ ਸਕਿਆ)।
  • ‘ਖਾਵਹਿ’ ‘ਖਰਚਹਿ’ ਰਲਿ ਮਿਲਿ ਭਾਈ !॥ ਤੋਟਿ ਨ ਆਵੈ, ਵਧਦੋ ਜਾਈ ॥ (ਗਉੜੀ ਮ:੫/੧੮੬) ਅਰਥ: ਹੇ ਭਾਈ ! (ਜੋ ਸੰਗਤੀ ਰੂਪ ’ਚ) ਰਲ਼-ਮਿਲ਼ ਕੇ (ਰੱਬੀ ਗੁਣ-ਅੰਮ੍ਰਿਤ) ਖਾਂਦੇ ਹਨ, ਖ਼ਰਚਦੇ ਹਨ ਭਾਵ ਵੰਡਦੇ ਹਨ (ਉਨ੍ਹਾਂ ਦਾ ਇਹ ਰੂਹਾਨੀਅਤ ਅਨੁਭਵ ਧਨ) ਵਧਦਾ ਹੀ ਜਾਂਦਾ ਹੈ, ਘਾਟ ਨਹੀਂ ਪੈਂਦੀ।

ਨਿਯਮ ਨੰਬਰ 4

ਗੁਰਬਾਣੀ ਲਿਖਤ ਮੁਤਾਬਕ ‘ਜੀਵਹ, ਕਰਹ, ਮਾਂਗਹ, ਸ੍ਰੇਵਹ, ਪੂਜਹ, ਗਾਵਹ’ ਭਾਵ ਅੰਤ ‘ਹ’ ਮੁਕਤਾ ਕਿਰਿਆਵਾਚੀ ਸ਼ਬਦ ਉੱਤਮ ਪੁਰਖ ਅਤੇ ਬਹੁ ਵਚਨ ਹਨ, ਇਨ੍ਹਾਂ ਦਾ ਉਚਾਰਨ ਬਿੰਦੀ ਸਹਿਤ ‘ਜੀਵਹਂ, ਕਰਹਂ, ਮਾਂਗਹਂ, ਸ੍ਰੇਵਹਂ, ਪੂਜਹਂ, ਗਾਵਹਂ’ ਭਾਵ ਥੋੜ੍ਹਾ ‘ਜੀਵੈਂ, ਕਰੈਂ, ਮਾਂਗੈਂ, ਆਦਿ ਵਾਙ ਦਰੁਸਤ ਹੋਏਗਾ ।

੧. ਹਮਰੈ ਸੁਆਮੀ ਲੋਚ ਹਮ ਲਾਈ; ਹਮ ‘ਜੀਵਹ’ ਦੇਖਿ ਹਰਿ ਮਿਲੇ ॥  (ਮ: ੪/੯੭੫) ਅਰਥ: ਸਾਡੇ ਮਾਲਕ-ਹਰੀ ਨੇ ਸਾਡੇ ਅੰਦਰ (ਆਪਣੇ ਮਿਲਣ ਦੀ) ਤਾਂਘ ਪੈਦਾ ਕਰ ਦਿੱਤੀ ਹੈ, ਹੁਣ ਅਸੀਂ ਉਸ ਨੂੰ ਮਿਲ ਕੇ, ਵੇਖ ਕੇ ਆਤਮਕ ਜੀਵਨ ਹਾਸਲ ਕਰਦੇ ਹਾਂ। 

੨. ਭਾਈ  ! ਹਮ ਕਰਹ ਕਿਆ  ? ਕਿਸੁ ਪਾਸਿ ਮਾਂਗਹ  ? ਸਭ ਭਾਗਿ ਸਤਿਗੁਰ ਪਿਛੈ ਪਈ ॥ (ਮ: ੪/੧੧੧੬) ਅਰਥ: ਹੇ ਭਾਈ (ਸਰਕਾਰੀ ਬਾਬੂਓ) ! ਅਸੀਂ (ਹਰਦੁਆਰਾ ਗੰਗਾ ’ਤੇ ਜੇਜ਼ੀਆ-ਟੈਕਸ ਲੈਣ ਲਈ) ਕੀਹ ਕਰੀਏ ?  ਕਿਸ ਪਾਸੋਂ ਮੰਗੀਏ ? (ਗੁਰੂ ਅਮਰਦਾਸ ਜੀ ਨਾਲ਼ ਸੰਗਤ ਹੀ ਇੰਨੀ ਹੈ ਕਿ) ਸਾਰੇ ਹਿੰਦੂ ਯਾਤ੍ਰੀ ਵੀ ਭੱਜ ਕੇ ਗੁਰੂ ਦੇ ਵੱਲ ਚਲੇ ਗਏ (ਤੇ ਸਿੱਖਾਂ ਪਾਸੋਂ ਲੈ ਨਹੀਂ ਸਕਦੇ)। 

੩. ਹਰਿ ਨਾਮੁ ਹਮ ‘ਸ੍ਰੇਵਹ’ , ਹਰਿ ਨਾਮੁ ਹਮ ‘ਪੂਜਹ’ ; ਹਰਿ ਨਾਮੇ ਹੀ ਮਨੁ ਰਾਤਾ ॥ (ਮ: ੪/੫੯੨) ਅਰਥ: ਅਸੀਂ ਹਰੀ-ਨਾਮ ਨੂੰ ਸੇਂਵਦੇ ਹਾਂ, ਨਾਮ ਨੂੰ ਪੂਜਦੇ ਹਾਂ, ਨਾਮ ’ਚ ਹੀ ਸਾਡਾ ਮਨ ਰੱਤਾ ਹੋਇਆ ਹੈ।

ਨਿਯਮ ਨੰਬਰ 5

ਗੁਰਬਾਣੀ ਲਿਖਤ ਮੁਤਾਬਕ ਅੰਤ ‘ਹ’ ਮੁਕਤਾ ਨਾਂਵ ਸ਼ਬਦ ਜ਼ਿਆਦਾਤਰ ਬਹੁ ਵਚਨ ਦੇ ਪ੍ਰਤੀਕ ਹੁੰਦੇ ਹਨ ਜਿਨ੍ਹਾਂ ਵਿੱਚੋਂ ਲੁਪਤ ਸਬੰਧਕੀ ਚਿੰਨ੍ਹ ਵੀ ਮਿਲਦਾ ਹੈ; ਜਿਵੇਂ ਕਿ ਹੇਠਲੀਆਂ ਤੁਕਾਂ ’ਚ ‘ਸਾਧਹ, ਸੰਤਹ, ਜਨਹ’ ਦਾ ਉਚਾਰਨ ‘ਸਾਧਾਂ, ਸੰਤਾਂ, ਜਨਾਂ’ ਹੈ ਤੇ ਇਨ੍ਹਾਂ ਵਿੱਚੋਂ ਸਬੰਧਕੀ ਚਿੰਨ੍ਹ ਇਉਂ ਮਿਲਦੇ ਹਨ :

੧. ਸਾਧਹ ਸਰਣੀ, ਪਾਈਐ ਹਰਿ ਜੀਉ; ਗੁਣ ‘ਗਾਵਹ’ ਹਰਿ ਨੀਤਾ ਰਾਮ ॥ (ਮ: ੫/੫੪੩) ਅਰਥ: (ਹੇ ਭਾਈ !) ਗੁਰਮੁਖਾਂ ਦੀ ਸ਼ਰਨ ਪਿਆਂ ਹਰੀ ਜੀ ਮਿਲ ਪੈਂਦਾ ਹੈ, ਜਿਸ ਉਪਰੰਤ ਅਸੀਂ ਸਦਾ ਹਰੀ-ਰਾਮ ਦੇ ਗੁਣ ਗਾਂਦੇ ਹਾਂ।

੨.  ਸੰਤਹ ਸੰਗਿ ਬੈਸਿ ਗੁਨ ਗਾਇ ॥ ਤਾ ਕਾ ਰੰਗੁ; ਨ ਉਤਰੈ ਜਾਇ ॥ (ਮ: ੫/੧੯੪) ਅਰਥ: (ਜੋ) ਸੰਤਾਂ ਨਾਲ਼ ਬੈਠ ਕੇ ਰੱਬੀ ਗੁਣ ਗਾਂਦਾ ਹੈ, ਉਸ ਦਾ ਰੱਬੀ ਪ੍ਰੇਮ-ਰੰਗ ਮੁੜ ਉਤਰਦਾ ਨਹੀਂ ਭਾਵ ਪੱਕਾ ਹੁੰਦਾ ਹੈ।

੩. ਪੈਜ ਰਾਖਹੁ ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ॥ (ਸਦ/੯੨੩) ਅਰਥ: ਹੇ ਹਰੀ ! ਆਪਣੇ ਸੇਵਕਾਂ ਦੀ ਲਾਜ ਰੱਖ ਤੇ ਆਪਣਾ ਪ੍ਰਕਾਸ਼ਮਈ ਨਾਮ ਬਖ਼ਸ਼।

(ਨੋਟ : ਉਕਤ ਤਿੰਨੇ ਤੁਕਾਂ ਦੇ ਨਾਂਵ ਸ਼ਬਦਾਂ ‘ਸਾਧਹ, ਸੰਤਹ, ਜਨਹ’ ’ਚੋਂ ਤਰਤੀਬਵਾਰ ‘ਸਾਧਾਂ ਦੀ (ਸੰਗਤ), ਸੰਤਾਂ ਨਾਲ਼, ਜਨਾਂ ਦੀ’ ਸਬੰਧਕੀ ਲੁਪਤ ਚਿੰਨ੍ਹ ਵੀ ਮਿਲਦੇ ਹਨ। ਇਨ੍ਹਾਂ ਦਾ ਸਰੂਪ ਇੱਕ ਵਚਨ ‘ਖ਼ਾਲਸਹ’ ਵਾਙ ਹੈ, ਜਿਸ ਦਾ ਉਚਾਰਨ ‘ਖ਼ਾਲਸਾ’ ਕੀਤਾ ਜਾਂਦਾ ਹੈ।)

—ਚਲਦਾ—

 

Transforming Relations (Part-1)

0

Transforming Relations

ਡਾਕਟਰ ਪੁਸ਼ਪਿੰਦਰ ਸਿੰਘ (ਲੁਧਿਆਣਾ)-98141-17180

A Journey from Autumn to Spring – The Secrets of Blissful Living

The perception of the culture & lifestyle propagated by Sikh Guru Sahibaan through Gurbani in Sri Guru Granth Sahib is very clearheaded, firm & straightforward. 4th Guru, Guru Ramdas Sahib Jee has elaborated this very specifically in 4th stanza of Chhant- Shabad in RaagAasaa:

ਰਾਗੁ ਆਸਾ ਛੰਤ ਮਹਲਾ 4 ਘਰੁ 1 ॥

ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥  ਬਾਣੀ ਗੁਰਬਾਣੀ ਲਾਗੇ ਤਿਨ੍ ਹਥਿ ਚੜਿਆ ਰਾਮ ॥ 

ਗੁਰਬਾਣੀ ਲਾਗੇ ਤਿਨ੍ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥  ਹਰਿ ਹਰਿ ਨਾਮੁ ਅਤੋਲਕੁ ਪਾਇਆ

ਤੇਰੀ ਭਗਤਿ ਭਰੇ ਭੰਡਾਰਾ ॥  ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥ 

ਗੁਰ ਗੋਵਿੰਦੁ ਗੁੋਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥

 (SGGS – Raag Aasaa Chhant Mehla 4 Ghar 1 – Page 442)

Raag Aasaa Chhant Mehla 4 Ghar 1 ||

Ratnaa Ratan Padaarath Bahu Saagar Bhari-aa Raam ||

Baanee Gurbaanee Laagay Tin Hath Charhi-aa Raam ||

Gurbaanee Laagay Tin Hath Charhi-aa Nirmolak Ratan Apaaraa ||

Har Har Naam Atolak Paa-i-aa Tayree Bhagat Bharay Bhandaaraa ||

Samund Virol Sareer Ham Daykhi-aa Ikk Vasat Anoop Dikhaa-ee ||

Gur Govind Govind Guroo Hai Naanak Bhayd Na Bhaa-ee ||4||1||8||  (Page 442)

Gurbani is a treasure trove of lifestyles; be it about spiritual life, social life, family life, honest work culture, selfless service etc., one need to delve deeper to find gems & pearls of virtues in this treasure chest to realize the evergreen way of life (weather it was 500 years ago or in the fast-paced present modern times) in all aspects of life. One gets wonder-struck at the simplicity & beauty of all this in Gurbani. You find Guru Sahibaan clearly defining the real lifestyle for everybody in different streams of life; be it a Pandit, Brahman, Yogi, Sanyasi, Vaishya, Khashtri, Shudar etc. belonging to so-called upper caste/ lower caste people; administrators or rulers of the land, Kazi, Mullah, common-man in day to day life doing business/service or a person professing to be a Sikh i.e. a disciple & follower treading on

Guru Patshah’s path: 5th Guru, Guru Arjun Sahib has very beautifully pointed towards this treasure in the following lines of Sloks of 17th Pauree of Ramkalee Ki Vaar:

ਸਲੋਕ ਮ: ੫॥ ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥

ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ  ਗੁਰ ਦਰਸਨੁ ਦੇਖਿ ਨਿਹਾਲੀ ॥੧॥

ਮ: ੫॥ ਹਠ ਮੰਝਾਹੂ ਮੈ ਮਾਣਕੁ ਲਧਾ ॥  ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥

ਢੂੰਢ ਵਞਾਈ ਥੀਆ ਥਿਤਾ ॥ ਜਨਮੁ ਪਦਾਰਥੁ ਨਾਨਕ ਜਿਤਾ ॥੨॥

(SGGS – Ram kalee Kee Vaar Mehlaa 5 – Sloks of 17th Pauree – Page 964) Slok Mehlaa 5 ||

So-e Sunandarhee Mayraa Tan Man Maulaa Naam Japandrhee Laalee ||

Pandh Julandrhee Mayraa Andar Thandaa Gur Darshan Dekh Nihalee ||1||

Mehlaa 5 || Hath Majhaah-oo Mai-n Manak Ladhaa || Mull Na Ghidhaa Mai-n K-u Satgur Ditta ||

Dhoondh Vanjhaa-ee Theeyaa Thitaa || Janam Padarath Naanak Jitta ||2 ||

When we talk about fast eroding family values within last half century, we need a pragmatic view of development of science, shrinking of family from a big joint family encompassing 3-4 generations living together to single nucleus family consisting of father, mother & 1-2 children, we realize the steep downfall in human relations & values across the globe, which is now spreading its veil in our country very fast. The perception of precious family values in building up the character of next generations,has to be seen to be losing out to more selfish & ego-centric behavior & inching towards little concern for even closer members of the family tree. Even the nuclear family is facing fissures of non-compatibility between husband & wife, leading to broken relationships, divorce & many times children facing the trauma of adamant attitude of the estranged relations between mother/father.

There is need to emphatically stress on and focus on real  issues & not just sweep the dirt under the carpet & claim that the room is now clean. Guru Patshah has been very benevolent & merciful. We just can’t pay the debt of Graces received from HIM. We can only express our thanks by adopting true life values so very lovingly gifted to us.

ਪਉੜੀ॥ ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥ ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥ 

ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥ ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥ 

ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥ ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥ 

ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥ ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥

 (SGGS – Raag Goojree Vaar Mehla 5 – 16th Pauree- Page 522)

So Satgur Dhan Dhan Jin Bharam Garh Torhi-aa || So Satgur Vaahu Vaahu Jin Har Si-o Jorhi-aa ||

Naam Nidhaan Akhut Gur Day-ay Daaroo-o || Mahaa Rog Bikraal Tinai Bidaroo-o ||

Paa-i-aa Naam Nidhaan Bahut Khajaani-aa || Jitaa Janam Apaar Aap Pachhaani-aa ||

Mahimaa Kahee Na Jaa-ay Gur Samrath Dayv || Gur Paarbarahm Parmaysur Aprampar Alakh Abhayv ||16||

We have to start from understanding the precious gift of human life by Akal Purakh, need of a family system & its values; proceeding towards importance of different relationships in the system, attachments within the closer relationships, expanding the relationships as a person grows towards adulthood, the need to keep the balance between earlier relationships & developing newer ones by giving due importance to old as well as newer relations as it happens naturally towards friends,

attraction to opposite gender, marriage, growing into your family with next generation. All this needs careful grooming right from early childhood onwards. The responsibility of mother/father is immense to see that children in the family are groomed to be fine & responsible persons as they grow. This can be achieved successfully by consistently hard effort of presenting live examples of proper responsible attitude in themselves, which acts as a beacon-light for next generation in the family to follow.

At all stages in in life Gurbani as given in Sri Guru Granth Sahib, givesguidance to us &canbring out the real perspective of the beautiful life style for successfully leading our life in this world. it will definitely draw attention & prod us to delve seriously in to the deeper treasures of virtues in Sri Guru Granth Sahib, thereby helping to a make this world a better place to live. Each person needs to start his/her journey by self-introspection at every stage in life, check at every stage what is correct life style to live successfully & see that his/her example is worth emulating to people around in the wider family, social & friendship circle. In the end, let us humbly pray & beseech Waheguru Jee to give us strength & courage to dedicatedly follow the trail blazing path shown & lead our lives accordingly.

ਕਲਿਆਨ ਮਹਲਾ ੪ ॥  ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ 

ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥ 

ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥  ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥ 

ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥ ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥ 

ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥ ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥ 

ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥ ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥

 (SGGS – Kali-aan Mehla 5 – Page 1321)

Kali-aan Mehlaa 4 || Prabh Keejai Kirpaa Nidhaan Ham Har Gun Gaavhagay ||

Ha-u Tumree Kara-u Nit Aas Parabh Mohi Kab Gal Laavhigay. ||1||

Rahaa-u || Ham Baarik Mugadh I-aan Pitaa Samjhaavhigay ||

Sut Khin Khin Bhool Bigaar Jagat Pit Bhaavhigay. ||1||

Jo Har Su-aamee Tum Dayh So-ee Ham Paavhagay||  

Mohi Doojee Naahee Tha-ur Jis Peh Ham Jaavhagay ||2||

Jo Har Bhaaveh Bhagat Tinaa Har Bhaavhigay ||  

Jotee Jot Milaa-ay Jot Ral Jaavhagay ||3||

Har Aapay Ho-ay Kirpaal Aap Liv Laavhigay ||

Jan Naanak Saran Du-aar Har Laaj Rakhaavhigay ||4||6||

Chapter 1

Life is like a Train Ride:

Life is like a train ride, we get on, ride, get off, get back on and ride some more. There are accidents and delays. At certain stops there are surprises. Some of these will translate into great moments of joy; some will result in profound sorrow.When we are born and we first board the train, we meet people whom we think will be with us for the entire journey.  Those people are our parents ! Sadly, this is far from the truth. Our parents are with us for as long as we absolutely need them. They too have journeys they must complete. We live on with the memories of their love, affection, friendship, guidance and their ever presence. There are others who board the train and who eventually become very important to us, in turn.These people are our brothers, sisters, friends and acquaintances, whom we will learn to love, and cherish.Some people consider their journey like a jaunty tour. They will just go merrily along. Others will encounter many upsets, tears, losses on their journey. Others still, will linger on to offer a helping hand to anyone in need. Some people on the train will leave an everlasting impression when they get off….Some will get on and get off the train so quickly, they will scarcely leave a sign that they ever travelled along with you or ever crossed your path… We will sometimes be upset that some passengers, whom we love, will choose to sit in another compartment and leave us to travel on our own. Then again, there’s nothing that says we can’t seek them out anyway. Nevertheless, once sought out and found, we may not even be able to sit next to them because that seat will already be taken.That’s okay …everyone’s journey will be filled with hopes, dreams, challenges, setbacks and goodbyes.We must constantly strive to understand our travel companions and look for the best in everyone. We must strive to make the best of it… no matter what… Remember that at any moment during our journey, any one of our travel companions can have a weak moment and be in need of our help. We too may vacillate or hesitate, even trip… hopefully we can count on someone being there to be supportive and understanding. The bigger mystery of our journey is that we don’t know when our last stop will come.  Neither do we know when our travel companions will make their last stop. Not even those sitting in the seat next to us.Personally, I know I’ll be sad to make my final stop…. I am sure of it ! My separation from all those friends and acquaintances I made during the train ride will be painful. Leaving all those I’m close to will be a sad thing. But then again, I’m certain that one day I’ll get to the main station only to meet up with everyone else. They’ll all be carrying their baggage… most of which they didn’t have when they first got on this train. I’ll be glad to see them again. I’ll also be glad to have contributed to their baggage… and to have enriched their lives, just as much as they will have contributed to my baggage and enriched my life. We’re all on this train ride together. Above all, we should all try to strive to make the ride as pleasant and memorable as we can, right up until we each make the final stop and leave the train for the last time.

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥

ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ 

ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ 

ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥  

(SGGS Jait sree Mehlaa 5 Ghar 3 – Page 700)

Maat Pitaa Banitaa Sutt Bandhap Isatt Meet  Arr Bhaaee||

Poorab Janam Kay Miley Sanjogee Anteh Ko Naa Sahaaee||1||

Mukat Maal Kanik Laal Heeraa Ma’n ra’nja’n Kee Maaiyaa||

Haa Haa Karat Bihaanee Avdeh Taa   Meh Santokh Naa Paaiyaa||2||

Mother, father and sons/daughters are all made by the Lord; the relationships of all are established by the Lord. I have given up all my strength, O my brother. The mind and body belong to the Lord, and the human body is entirely under His control. The Lord Himself infuses devotion into His humble devotees. In the midst of family life, they remain unattached. I have seen that all relationships are false, and so I have grasped hold of the hem of your robe, Lord.

(…ਚਲਦਾ ….. Continued in next month’s issue)

ਅੰਤਰ-ਰਾਸ਼ਟਰੀਅਤਾ

0

ਅੰਤਰ-ਰਾਸ਼ਟਰੀਅਤਾ

ਪ੍ਰੋਫ਼ੈਸਰ ਪੂਰਨ ਸਿੰਘ

ਉਸ ਪਰਮ-ਆਤਮਾ ਦੀ ਅੰਸ਼ ਹੋਣ ਕਾਰਨ ਸਾਰੇ ਮਨੁੱਖ ਸੰਸਾਰ ਦੇ ਸ਼ਹਿਰੀ ਹਨ। ਮਨੁੱਖੀ ਵਿਚਾਰਾਂ ਦਾ ਝੁਕਾਅ ਅੰਤਰ-ਰਾਸ਼ਟਰੀਅਤਾ ਵੱਲ ਹੈ ਅਤੇ ਕਹਿ ਸਕਦੇ ਹਾਂ ਕਿ ਅੱਜ ਦੇ ਯੁੱਗ ਵਿੱਚ ਇਹ ਵਿਚਾਰ ਗੁਰੂ ਨਾਨਕ ਤੋਂ ਸ਼ੁਰੂ ਹੋਇਆ, ‘‘ਵਰਨ ਭੇਦ ਖ਼ਤਮ ਕਰੋ’’। ਮਨੁੱਖ ਇੱਕ ਹੈ। ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ, ਪੂਰਬੀ ਜਾਂ ਪੱਛਮੀ ਵਰਗੀ ਕੋਈ ਗੱਲ ਨਹੀਂ। ਮਨੁੱਖ ਤਾਂ ਮਨੁੱਖ ਹੀ ਹੈ ਅਤੇ ਮਨੁੱਖੀ ਜਾਤੀ ਇੱਕੋ ਹੀ ਹੈ। ਜਿੰਨਾ ਚਿਰ ਮਨੁੱਖ ਆਪਣੇ ਆਪ ਨੂੰ ਆਪਣੇ ਮਨੁੱਖ ਭਰਾ ਤੋਂ ਵਖਰਿਆਉਣ ਲਈ ਕੋਈ ਲੇਬਲ ਲਾਈ ਰੱਖਦਾ ਹੈ, ਉਹ ਮਨੁੱਖ ਦੀ ਮਹਾਨਤਾ ਤੱਕ ਹੀ ਨਹੀਂ ਪੁੱਜਾ। ਅਸਲ ਸਭਿਅਤਾ ਉਹ ਹੈ ਜੋ ਉਸ ਨੂੰ ਸਿੱਖ, ਮੁਸਲਮਾਨ, ਹਿੰਦੂ ਜਾਂ ਈਸਾਈ ਨਹੀਂ ਬਣਾਉਂਦੀ ਸਗੋਂ ਇੱਕ ਮਨੁੱਖ ਬਣਾਉਂਦੀ ਹੈ। ਅਸਲ ਵਿਦਿਆ ਉਹ ਹੈ, ਜੋ ਉਸ ਨੂੰ ਭਾਰਤੀ, ਅੰਗ੍ਰੇਜ਼, ਜਾਪਾਨੀ ਜਾਂ ਅਮਰੀਕਨ ਨਹੀਂ ਬਣਾਉਂਦੀ ਸਗੋਂ ਮਨੁੱਖ ਬਣਾਉਂਦੀ ਹੈ। ਇੱਕ ਪੜ੍ਹਿਆ ਲਿਖਿਆ ਅਤੇ ਸਭਿਅਕ ਮਨੁੱਖ ਉਹ ਹੈ, ਜਿਸ ਵਿੱਚ ਹਮਦਰਦੀ ਹੋਵੇ, ਸਹੀ ਜਜ਼ਬਾਤ, ਰੌਸ਼ਨ ਦਿਮਾਗ਼ ਅਤੇ ਜਿਸ ਦਾ ਦੈਵੀ ਵਤੀਰਾ ਐਸਾ ਹੋਵੇ ਕਿ ਜਿੱਥੇ ਵੀ ਉਹ ਜਾਵੇ; ਉਹ ਸਾਰੀ ਮਨੁੱਖ ਜਾਤੀ ਨਾਲ ਸਹਿਜੇ ਹੀ ਨਿਕਟ ਸੰਬੰਧ ਕਾਇਮ ਕਰ ਲਵੇ, ਇਸ ਨਾਲ ਉਹ ਸਾਰੇ ਦੇਸ਼ਾਂ, ਰੰਗਾਂ, ਫ਼ਿਰਕਿਆਂ ਅਤੇ ਜਾਤਾਂ ਦਾ ਅਨਿਖੜ ਮਨੁੱਖ ਬਣ ਜਾਂਦਾ ਹੈ। ਇਹੀ ਗੁਰੂ ਸਾਹਿਬਾਨ ਦੇ ਮਨੋ ਭਾਗ ਹਨ।

ਗੁਰੂ ਨਾਨਕ ਨੇ ਮਰਦਾਨੇ ਨੂੰ ਮੋਹ ਲਿਆ। ਉਸ ਨੂੰ ਵੇਖਣ ਉਪਰੰਤ ਮਰਦਾਨੇ ਨੇ ਕਦੇ ਆਪਣੇ ਆਪ ਨੂੰ ਮੁਸਲਮਾਨ ਨਹੀਂ ਕਿਹਾ। ਭਾਈ ਨੰਦ ਲਾਲ (ਸਿੰਘ) ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਣ ਉਪਰੰਤ ਕਦੇ ਆਪਣੇ ਆਪ ਨੂੰ ਹਿੰਦੂ ਨਹੀਂ ਕਿਹਾ। ਜਿਸ ਨੇ ਵੀ ਗੁਰੂ ਦੇ ਅੰਦਰੋਂ ਦਰਸ਼ਨ ਪਾ ਲਏ ਉਸ ਨੇ ਇਹ ਕਿਹਾ ਕਿ ਉਹ ‘ਮਨੁੱਖ ਤੋਂ ਛੁਟ ਹੋਰ ਕੁਝ ਨਹੀਂ’, ਮੁਸਲਮਾਨ, ਹਿੰਦੂ, ਈਸਾਈ ਦੇ ਸਿਰ ਤੇ ਇੱਕੋ ਹੀ ਤਰ੍ਹਾਂ ਦਾ ਆਕਾਸ਼ ਹੈ। ਸਭ ਲਈ ਇੱਕੋ ਜਹੀ ਹੀ ਹਵਾ ਵਗਦੀ ਹੈ, ਹਰੇਕ ਲਈ ਇੱਕੋ ਕਿਸਮ ਦਾ ਪਾਣੀ ਚਲਦਾ ਹੈ। ਜਦੋਂ ਦਰਿਆ ਨੂੰ ਅਜਿਹਾ ਕੋਈ ਲੇਬਲ ਨਹੀਂ ਲੱਗਾ ਤਾਂ ਸਾਡਾ ਆਪਣੇ ਆਪ ਨੂੰ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਨਾਮ ਦੇਣਾ ਪੂਰਨ ਅਗਿਆਨਤਾ ਹੈ ਅਤੇ ਕਈ ਹੋਰ ਵੀ ਹਨ ਜੋ ਸਾਨੂੰ ਜੋੜਨ ਦੀ ਬਜਾਏ ਨਿਖੇੜਦੇ ਹਨ। ਸਾਡਾ ਪੈਗ਼ੰਬਰਾਂ ਪਾਸ ਜਾਣਾ ਅਤੇ ਇਹ ਕਹਿਣਾ ਕਿ ਅਸੀਂ ਤੁਹਾਡੇ ਪੈਰੋਕਾਰ ਹਾਂ, ਅਸੀਂ ਉਨ੍ਹਾਂ ਦੀ ਪ੍ਰਤਿਭਾ ਦੀ ਹੇਠੀ ਕਰਾਉਂਦੇ ਹਾਂ। ਉਹ ਪ੍ਰਤਿਭਾ, ਜੋ ਮਨੁੱਖੀ ਅੰਤਰ-ਰਾਸ਼ਟਰੀਅਤਾ ਅਤੇ ਸਿੱਖ ਅੰਤਰ-ਰਾਸ਼ਟਰੀਅਤਾ ਅਤੇ ਸਿੱਖ ਨੂੰ ਲੇਲਿਆਂ ਵਾਂਗ ਇੱਕ ਆਜੜੀ ਦੀ ਪਨਾਹ ਵਿੱਚ ਲਿਆਉਣ ’ਤੇ ਹੀ ਖ਼ਤਮ ਹੋ ਜਾਂਦੀ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਹਨ, ਮਨੁੱਖ ਇੱਕ ਹੀ ਹੈ ਤਾਂ ਸਾਡੇ ਲਈ ਇਹ ਪਛਾਣ ਕਰਨੀ ਕਿ ਇਹ ਹਿੰਦੂ, ਮੁਸਲਮਾਨ, ਈਸਾਈ ਜਾਂ ਕੋਈ ਹੋਰ ਹੈ, ਕੁਫ਼ਰ ਹੈ। ਗੁਰੂ ਵਾਲੇ ਲਈ ਤਾਂ ਜਾਨਦਾਰ ਵਸਤੂ ਤੋਂ, ਜੋ ਮਨੁੱਖ ਨਾਲੋਂ ਭਾਵੇਂ ਕਿਤੇ ਘਟੀਆ ਜੀਵਨ ਵਾਲੀ ਹੋਵੇ, ਨਫ਼ਰਤ ਕਰਨੀ ਅਨਿਆਂ ਹੈ। ਇਹ ਇੱਕ ਵਿਸ਼ਵਾਸੀ ਸਿੱਖ ਦਾ ਕੱਟੜਪੁਣੇ ਵਾਲਾ ਵਿਚਾਰ ਨਹੀਂ ਕਿ ਭਾਈਚਾਰੇ ਦਾ ਇਹ ਆਦਰਸ਼ ਗੁਰੂ ਨਾਲ ਆਰੰਭ ਹੁੰਦਾ ਹੈ। ਅੰਤਰ-ਰਾਸ਼ਟਰਵਾਦੀ ਸੰਸਾਰ ਦੇ ਵਰਤਮਾਨ ਯੁੱਗ ਤੇ ਇਸ ਮਹਾਨ ਰੁਝਾਨ ਦੀਆਂ ਜੜ੍ਹਾਂ ਗੁਰੂ ਦੇ ਆਦਰਸ਼ਾਂ ਵਿੱਚ ਹਨ। ਇਹ ਆਦਰਸ਼ ਤੁਹਾਨੂੰ-ਸਾਨੂੰ ਸ਼ਰਮਸਾਰ ਕਰਦੇ ਹਨ। ਤੁਹਾਡਾ-ਸਾਡਾ ਆਪਸ ਵਿੱਚ ਸੱਚਾ-ਸੁੱਚਾ ਪਿਆਰ ਨਹੀਂ, ਤੁਸਾਂ-ਅਸਾਂ ਅਜੇ ਪਿਆਰ ਵਿੱਚੋਂ ਖ਼ੁਦਗ਼ਰਜ਼ੀ ਨਹੀਂ ਕੱਢੀ ਅਤੇ ਪੂਰੀ ਤਰ੍ਹਾਂ ਪਿਆਰ ਲਈ ਸਮਰਪਿਤ ਨਹੀਂ ਹੋਏ। ਇਸ ਛੋਟੇ ਜਿਹੇ ਵਾਕੇ ਦੇ ਸਾਹਮਣੇ ਤੁਹਾਡਾ ਆਪਣੇ ਆਪ ਨੂੰ ‘ਉਸ’ ਦਾ ਕਹਿਣਾ ਥੋਥੀਆਂ ਗੱਲਾਂ ਹੀ ਹਨ, ਪਰ ਸਾਨੂੰ ਆਪਣੇ ਆਪ ਸਿਰ ਸ਼ਰਮ ਨਾਲ ਝੁਕਾਅ ਲੈਣਾ ਚਾਹੀਦਾ ਹੈ ਅਤੇ ਦੋਸ਼ੀਆਂ ਵਾਂਗ ਖੜ੍ਹੇ ਹੋਣਾ ਚਾਹੀਦਾ ਹੈ, ਜੇ ਅਸਾਂ ਅਜੇ ਤੱਕ ਪਿਆਰ ਨੂੰ ਮਨੁੱਖਾ ਜੀਵਨ ਦਾ ਇੱਕੋ-ਇੱਕ ਤੱਤ੍ਵ ਨਹੀਂ ਮੰਨਿਆ। ਮੈਨੂੰ ਤੁਹਾਡੀਆਂ ਕਰਨੀਆਂ, ਤੁਹਾਨੂੰ ਚੇਤੇ ਕਰਾਉਣ ਦੀ ਲੋੜ ਨਹੀਂ। ਮੈਂ ਤਾਂ ਤੁਹਾਨੂੰ ਵਿਖਾ ਰਿਹਾ ਹਾਂ ਕਿ ਕਿਵੇਂ ਵਰਤਮਾਨ ਸੰਸਾਰ ਵਿੱਚ ਗੁਰੂ ਦਾ ਵਿਚਾਰ, ਸਰਦੀਆਂ ਦੇ ਬੱਦਲਾਂ ਦੀ ਕਾਲੀ ਚਾਦਰ ਵਿੱਚੋਂ ਪਹੁ-ਫੁਟਾਲੇ ਸਮੇਂ, ਸੋਨੇ ਦੀ ਲਕੀਰ ਵਰਗੇ ਘੇਰੇ ਵਾਲਾ ਸੂਰਜ ਸਹਿਜੇ ਹੀ ਰੌਸ਼ਨ ਹੋ ਕੇ ਹੌਲ਼ੀ-ਹੌਲ਼ੀ ਉਦੈ ਹੋ ਕੇ ਪ੍ਰਕਾਸ਼ਮਾਨ ਹੋ ਰਿਹਾ ਹੈ। ਅਸੀਂ ਅਜੇ ਉਸ ਦੇ ਉੱਚੇ ਆਦਰਸ਼ਾਂ ਨੂੰ ਨਹੀਂ ਪਹੁੰਚ ਸੱਕੇ।

ਅਸੀਂ ਅਜੇ ਉਸ ਦੇ ਨਹੀਂ ਬਣੇ, ਭਾਵੇ ਅਸੀਂ ਦੋ ਕਿਰਪਾਨਾਂ, ਦੋ ਦਸਤਾਰਾਂ ਸਜਾਈਏ ਅਤੇ ਰੱਜ ਕੇ ਮਿਠਾ ਸ਼ਰਬਤ ਪੀਵੀਏ। ਨਿੱਜੀ ਉਸਤਤ ਸਾਨੂੰ ਉੱਡਣ ਲਈ ਖੰਭ ਨਹੀਂ ਦੇ ਸਕਦੀ। ਜਿਨ੍ਹਾਂ ਪਾਸ ਖੰਭ ਹਨ, ਉਹ ਉੱਡਦੇ ਹਨ ਅਤੇ ਕਦੇ ਧਰਤੀ ਵੱਲ ਨਹੀਂ ਝਾਕ ਕੇ ਵੇਖਦੇ। ਬਬੀਹੇ ਨੂੰ ਆਪਣੇ ਗੀਤ ਗਾਣ ਤੋਂ ਬਿਨਾਂ ਕੁਝ ਨਹੀਂ ਪਤਾ ਹੁੰਦਾ। ਅੱਜ ਦੇ ਸੰਸਾਰ ਦਾ ਦੂਜਾ ਮਹਾਨ ਰੁਝਾਨ, ਇਨ੍ਹਾਂ ਨਾਮ-ਧਰੀਕ ਮਜ਼ਹਬਾਂ ਨੂੰ ਤਿਆਗ ਦੇਣ ਵਾਲਾ ਹੈ। ਕਾਫ਼ੀ ਦੇਰ ਹੋ ਚੁੱਕੀ ਹੈ। ਸੰਸਾਰ ਉਨ੍ਹਾਂ ਕੱਟੜਪੰਥੀ ਲੀਹਾਂ ਤੋਂ ਹੰਭ ਚੁੱਕਾ ਹੈ। ਮੈਂ ਗੁਰੂ ਸਾਹਿਬ ਦੀ ਇਸੇ ਉਪਰਾਮਤਾ ਵੱਲ ਤੁਹਾਡਾ ਧਿਆਨ ਦਿਵਾਉਂਦਾ ਹਾਂ, ਜੋ ਗੁਰੂ ਸਾਹਿਬਾਨ ਦੀਆਂ ਲਿਖਤਾਂ ਦੇ ਹਰ ਪੰਨੇ ਤੋਂ ਪ੍ਰਗਟ ਹੁੰਦੀ ਹੈ। ਇਹ ਅੱਜ ਦੇ ਯੁੱਗ ਦੇ ਗਿਆਨ ਪ੍ਰਾਪਤ ਅਤੇ ਸੁਤੰਤਰ ਹੋਏ ਮਨ ਦੀ ਉਪਰਾਮਤਾ ਹੈ। ਜੇ ਤੁਸੀਂ ਆਸਾ ਦੀ ਵਾਰ ਪੂਰੇ ਧਿਆਨ ਨਾਲ ਪੜ੍ਹੋ, ਤੁਹਾਨੂੰ ਇਸ ਦਾ ਪਤਾ ਲੱਗ ਜਾਵੇਗਾ। ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਅਕਾਲ ਉਸਤਤ ਪੜ੍ਹੋ ਤਾਂ ਤੁਹਾਨੂੰ ਇਹ ਅਮਿੱਟ ਸ਼ਬਦਾਂ ਵਿੱਚ ਲਿਖੀ ਦਿਸ ਆਵੇਗੀ। ਸਾਰੇ ਦੇਵਤੇ ਪਿੱਛੇ ਸੁੱਟ ਦਿੱਤੇ ਗਏ ਹਨ। ਸਾਰੇ ਮਜ਼ਹਬ ਪਰੇ ਸੁੱਟ ਦਿੱਤੇ ਗਏ ਹਨ। ਜੇ ਤੁਸੀਂ ਗੁਰੂ ਸਾਹਿਬ ਵਲੋਂ ਪੈਦਾ ਕੀਤੇ ਪੰਜਾਬ ਵਿਚਲੇ ਜੀਵਨ ਨੂੰ ਵੇਖੋ ਤਾਂ ਤੁਸੀਂ ਪਹਿਲੀ ਵਾਰੀ ਸ਼ਹਿਰੀ ਜੀਵਨ ਦੇ ਚਿੰਨ੍ਹ ਉਭਰਦੇ ਹੋਏ ਵੇਖੋਗੇ। ਤੁਸੀਂ ਪਰਿਵਾਰਾਂ ਸਹਿਤ ਲੋਕਾਂ ਨੂੰ ਗ਼ਰੀਬਾਂ ਅਤੇ ਨਿਤਾਣਿਆਂ ਦੀ ਸੇਵਾ ਕਰਦੇ ਵੇਖੋਗੇ। ਇੱਕ ਆਦਮੀ, ਜੋ ਜ਼ਾਹਿਰਾ ਤੌਰ ’ਤੇ ਉਨ੍ਹਾਂ ਦੇ ਫ਼ਿਰਕੇ ਦਾ ਨਹੀਂ ਸੀ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਇਕੱਤਰ ਹੋਏ ਸਿੱਖਾਂ ਪਾਸ ਆ ਕੇ ਸ਼ਿਕਾਇਤ ਕਰਦਾ ਹੈ ਕਿ ਕੋਈ ਜਰਵਾਣਾ ਉਸ ਦੀ ਪਤਨੀ ਖੋਹ ਕੇ ਲੈ ਗਿਆ ਹੈ। ਜੁੜ ਬੈਠੇ ਮਰਦ ਸਾਰੇ ਦੇ ਸਾਰੇ ਉੱਠ ਕੇ ਚਾਲੇ ਪਾ ਦਿੰਦੇ ਹਨ। ਕਈ ਲੜਾਈ ਵਿੱਚ ਮਰ ਜਾਂਦੇ ਹਨ, ਬਾਕੀ ਦੇ ਉਸ ਦੀ ਪਤਨੀ ਉਸ ਨੂੰ ਵਾਪਸ ਲਿਆ ਕੇ ਉਸ ਨੂੰ ਦਿੰਦੇ ਹਨ। ਆਮ ਸੰਸਾਰਕ ਪੱਖ ਤੋਂ ਇਹ ਸਾਰੇ ਮਨੁੱਖ ਅਨਾੜੀ ਸਨ। ਉਨ੍ਹਾਂ ਨੂੰ ਤਾਕਤ ਜਾਂ ਇਸ ਸੰਸਾਰ ਦੀ ਹਕੂਮਤ ਦੀ ਕੋਈ ਚਿੰਤਾ ਨਹੀਂ ਸੀ ਕਿਉਂਕਿ ਉਹ ਸਾਰੇ ਗੁਰੂ ਦੇ ਹਨ ਅਤੇ ਅਸੀਂ ਸਾਰੇ ਹਾਂ ਉਸ ਗੁਰੂ ਦੇ ਅਨਿੰਨ ਸੇਵਕ। ਇਹ ਇਤਿਹਾਸ ਗੁਰੂ ਵਾਲਿਆਂ ਨੂੰ ਹਵਾ, ਪਾਣੀ ਤੇ ਰੌਸ਼ਨੀ ਵਾਂਗ ਵਿਸ਼ਵ-ਵਿਆਪੀ ਬਣਾਉਂਦਾ ਹੈ।

ਬਹੁ ਧਰਮਾਂ ਦਾ ਆਪਸੀ ਸ਼ਾਂਤ ਰੂਪ ਵਿੱਚ ਸੁਰ-ਮਿਲਾਪ ਅਤੇ ਸਾਰੇ ਧਰਮਾਂ ਦੀ ਅੰਦਰੂਨੀ ਏਕਤਾ, ਗੁਰੂ ਸਾਹਿਬਾਨ ਦਾ ਵਿਸ਼ੇਸ਼ ਵਿਸ਼ਾ ਹੈ। ਧਰਮਾਂ ਸਬੰਧੀ ਤੁਲਨਾਤਮਿਕ ਵਿਚਾਰਾਂ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਆਪ ਸਨ। ਅਕਬਰ ਬਾਦਸ਼ਾਹ ਨੇ ਇਸ ਨੂੰ ਕਮਜ਼ੋਰ ਜਿਹੇ ਸੁਪਨਮਈ ਢੰਗ ਨਾਲ ਅੱਗੇ ਤੋਰਨ ਦਾ ਯਤਨ ਕੀਤਾ ਪਰ ਉਸ ਦੇ ਮਨ ਵਿੱਚ ਇਹ ਪ੍ਰਵਿਰਤੀ ਬੜੇ ਜ਼ੋਰਾਂ ’ਤੇ ਸੀ ਕਿ ਉਹ ਸ਼ਹਿਨਸ਼ਾਹ ਹੈ ਅਤੇ ਨਵਾਂ ਧਰਮ ਚਲਾਉਣ ਦੇ ਯੋਗ ਹੈ। ਉਸ ਦੀ ਇਸ ਕਰਨੀ ਲਈ ਸ਼ਾਇਦ ਅਬਦੁਲ ਫ਼ੈਜ਼ੀ ਜ਼ਿੰਮੇਵਾਰ ਸੀ। ਅੱਜ ਦੇ ਯੁਗ ਵਿੱਚ ਪੂਰਬ ਅਤੇ ਪੱਛਮ ਇਸੇ ਰਾਹ ’ਤੇ ਪਏ ਹੋਏ ਹਨ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਹੈ ਕਿ ‘‘ਮੈਂ ਉਸ ਭੰਗੀ ਨੂੰ ਛਾਤੀ ਨਾਲ ਲਾਉਂਦਾ ਹਾਂ, ਜਿਸ ਦੇ ਅੰਦਰ ‘ਉਸ’ ਦਾ ਨਾਮ ਹੈ।’’ ਲੇਕਿਨ ਅਸੀਂ ਆਪਣੇ ਦਿਲਾਂ ਦੇ ਕਿਵਾੜ ਬੰਦ ਕਰ ਲੈਂਦੇ ਹਾਂ। ਮੰਦਰਾਂ ਦੇ ਦੁਆਰਿਆਂ ਨੂੰ ਬੰਦ ਕਰ ਕੇ ਭੀੜ ਦੇਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਦਿਲਾਂ ਦੇ ਦਰ ਬੰਦ ਕਰ ਕੇ ਭੀੜ ਦੇਣਾ ਸਾਹਿਬਾਂ ਦੇ ਮਨੁੱਖੀ ਵਿਸ਼ਵ-ਵਿਆਪੀ ਭਾਈਚਾਰੇ ਸਬੰਧੀ ਆਦਰਸ਼ ਨਾਲ ਮੇਲ ਨਹੀਂ ਖਾਂਦਾ।

ਸਾਡਾ ਉਤਾਵਲਾ ਨੌਜੁਆਨ ਸਿੱਖ ਗੱਭਰੂ, ਜਦੋਂ ਵੇਖਦਾ ਹੈ ਕਿ ਸਾਰਾ ਸੰਸਾਰ ਬਿਨਾਂ ਦਾੜ੍ਹੀ-ਕੇਸਾਂ ਦੇ ਵਿਚਰ ਰਿਹਾ ਹੈ ਤੇ ਬਥੇਰਿਆਂ ਨੇ ਆਪਣੇ ਬੁਲ੍ਹਾਂ ’ਤੇ ਬੀੜੀ-ਸਿਗਰੇਟ ਰੱਖੀ ਹੈ ਤਾਂ ਕਹਿ ਉਠਦਾ ਹੈ ‘‘ਇਨ੍ਹਾਂ ਲੰਮੇ ਕੇਸਾਂ ਤੇ ਦਾੜੀ ਦੇ ਇਹ ਬੰਧਨ ਸਾਡੇ ’ਤੇ ਕਿਸ ਲਈ ਹਨ ?’’ ਜਾਂ ਫਿਰ ਇਹ ਕਹਿੰਦਾ ਹੈ ਕਿ ਦੂਜੇ ਬੜੇ ਸਾਫ਼-ਸੁਥਰੇ ਲਗਦੇ ਹਨ, ਮੈਂ ਵੀ ਉਸੇ ਤਰ੍ਹਾਂ ਦਾ ਹੋਣਾ ਚਾਹੁੰਦਾ ਹਾਂ ਜਾਂ ਫਿਰ ‘‘ਇਸ ਤੋਂ ਇਲਾਵਾ ਕੇਸਾਂ ਨਾਲ ਕੀ ਫ਼ਰਕ ਪੈਂਦਾ ਹੈ, ਜਦੋਂ ਮੇਰਾ ਦਿਲ ਪਵਿੱਤਰ ਹੈ ?’’ ਇਸ ਸੁਆਲ ਦਾ ਜਵਾਬ ਬਹੁਤ ਆਸਾਨ ਹੈ, ਜਦੋਂ ਉਹ ਇਨ੍ਹਾਂ ਗੱਲਾਂ ਦੇ ਬੌਧਿਕ ਵਿਸ਼ਲੇਸ਼ਣ ’ਤੇ ਆਧਾਰਿਤ ਹੋਵੇ, ਪਰ ਜਿਹੜੇ ਉਸ ਗੁਰੂ ਦੇ ਪਾਸ ਗਏ ਹਨ, ਉਸ ਗੁਰੂ ਨੂੰ ਪਿਆਰ ਕੀਤਾ ਹੈ ਅਤੇ ਉਸ ਗੁਰੂ ਦੀਆਂ ਬਖ਼ਸ਼ੀਆਂ ਦਾਤਾਂ ਲਈਆਂ ਹਨ, ਉਹ ਗੁਰੂ ਦੀਆਂ ਇਨ੍ਹਾਂ ਦਾਤਾਂ ਨੂੰ ਪਰ੍ਹੇ ਸੁੱਟ ਕੇ ਇਹ ਨਹੀਂ ਆਖ ਸਕਦੇ ਕਿ ਉਹ ਗੁਰੂ ਨੂੰ ਪਿਆਰ ਕਰਦੇ ਹਨ। ਇਹ ਤਾਂ ਗੁਰੂ ਨਾਲ ਨਿਜੀ ਪਿਆਰ ਦੀ ਤੀਬਰਤਾ ਦਾ ਸੁਆਲ ਹੈ। ਈਸਾ ਮਸੀਹ ਦੀਆਂ ਲਿਟਾਂ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਜ ਪਿਆਰਿਆਂ ਦੇ ਜੂੜ੍ਹੇ, ਜੋ ਉਹਨਾਂ ਨੇ ਆਪਣੇ ਹੱਥ ਨਾਲ ਆਪ ਕੀਤੇ, ਉਸ ਤੋਂ ਪਿੱਛੋਂ ਉਸ ਦੀ ਦਾਤ ਸਨ। ਜਿਸ ਦੇ ਹਿਰਦੇ ਵਿੱਚ ਗੁਰੂ ਪ੍ਰਤੀ ਕੋਈ ਅਹਿਸਾਸ ਹੈ, ਉਸ ਨੂੰ ਗੁਰੂ ਦੀਆਂ ਦਾਤਾਂ ਛੱਡਣ ਨਾਲੋਂ, ਮੌਤ ਕਬੂਲਣੀ ਪਿਆਰੀ ਲੱਗਦੀ ਹੈ। ਜਿਵੇਂ ਮੈਂ ਕਿਹਾ ਹੈ ਕਿ ਇਹ ਗੁਰੂ ਸਾਹਿਬਾਂ ਦੇ ਆਦਰਸ਼ ਹੀ ਹਨ, ਜੋ ਅੱਜ ਸੰਸਾਰ ਵਿੱਚ ਕੰਮ ਕਰ ਰਹੇ ਹਨ। ਧਰਤੀ ਦੀਆਂ ਵੱਖ-ਵੱਖ ਕੌਮਾਂ ਦੇ ਰੂਪ, ਰੰਗ, ਜਾਤਾਂ ਅਤੇ ਧਰਮ, ਇਹਨਾਂ ਆਦਰਸ਼ਾਂ ਦੀ ਵਧ ਰਹੀ ਮਾਨਤਾ ਦੇ ਰਾਹ ਵਿੱਚ ਕੋਈ ਰੁਕਾਵਟਾਂ ਨਹੀਂ ਪਾ ਸਕਦੇ। ਮਨੱਖ, ਗੁਰੂ ਵੱਲ ਆਪਣੇ ਆਪ ਖਿੱਚੇ ਜਾ ਰਹੇ ਹਨ। ਅੱਜ ਦੇ ਸਾਰੇ ਰਾਜਨੀਤਿਕ ਅਤੇ ਧਾਰਮਕ ਮਨੁੱਖ ਉਸ ਵੱਲ ਰੁੱਖ ਮੋੜ ਰਹੇ ਹਨ। ਮਨੁੱਖ ਦੇ ਪ੍ਰਗਤੀਸ਼ੀਲ ਰੁਝਾਨਾਂ ਦੇ ਯੁਗ ਵਿੱਚ ਉਸ ਨੂੰ ਕਿਸੇ ਵਹਿਮ ਭਰੇ ਨਿਸ਼ਾਨਾਂ ਦਾ ਪਾਬੰਦ ਕਰ ਦੇਣਾ ਨਿਰੀ ਮੂਰਖਤਾ ਹੀ ਹੈ। ਜੇ ਉਹ ਨਿਰੇ ਨਿਸ਼ਾਨ ਹੀ ਹਨ ਤਾਂ ਉਹ ਛੱਡ ਦਿੱਤੇ ਜਾਣਗੇ, ਪਰ ਅਸੀਂ ਪੰਜਾਬ ਦੇ ਸਿੱਖਾਂ ਨੇ ਉਸ ਗੁਰੂ ਨੂੰ ਵੇਖਿਆ ਹੈ, ਉਸ ਗੁਰੂ ਨੂੰ ਮਿਲੇ ਹਾਂ। ਉਸ ਨੇ ਸਾਨੂੰ ਨਿਜੀ ਪਿਆਰ ਦਿੱਤਾ ਹੈ ਅਤੇ ਸਾਥੋਂ ਲਿਆ ਵੀ ਹੈ। ਭਾਵੇਂ ਅਸੀਂ ਗ਼ੈਰ-ਜ਼ਿੰਮੇਦਾਰਾਨਾ ਜੀਵਨ ਜੀਉਂਦੇ ਹੋਏ ਅਵਾਰਾ ਹੋ ਕੇ ਉਸ ਤੋਂ ਲਾਂਭੇ ਚਲੇ ਗਏ ਹਾਂ ਅਤੇ ਅਜੇ ਵੀ ਜਾਈ ਜਾ ਰਹੇ ਹਾਂ। ਸਾਡਾ ਪਵਿੱਤਰ ਜੂੜ੍ਹਾ ਸਾਡਾ ਕੁਦਰਤੀ ਤਾਜ ਹੈ ਕਿਉਂਕਿ ਇਹ ਉਸ ਦੀ ਦਾਤ ਹੈ, ਇਸ ਨੂੰ ਛੱਡਣ ਨਾਲੋਂ ਮੌਤ ਚੰਗੀ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲਣ ਵਾਲੇ ਦਾ ਸਚਮੁੱਚ ਹੀ ਵੱਖਰਾ ਹੀ ਪਹਿਰਾਵਾ ਹੋਵੇਗਾ ਅਤੇ ਦਾਤ ਵਜੋਂ ਸਿਰ ਲਈ ਵੱਖਰਾ ਹੀ ਕੱਪੜਾ। ਤੁਹਾਨੂੰ-ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਕਿਵੇਂ ਗੁਰੂ ਅਮਰਦਾਸ ਸਾਹਿਬ ਜੀ, ਜਦੋਂ ਆਪ ਅਜੇ ਸਿੱਖ ਸਨ, ਗੁਰੂ ਪਾਤਸ਼ਾਹ ਤੋਂ ਇੱਕ ਖੱਦਰ ਦਾ ਟੋਟਾ, ਉਸ ਦੇ ਪਿਆਰ ਦੀ ਬਖ਼ਸ਼ਸ਼ ਵਜੋਂ ਪ੍ਰਾਪਤ ਕਰਦੇ ਹੁੰਦੇ ਸਨ। ਸੇਵਕ ਰੂਪ ਵਿੱਚ ਉਹਨਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਇਸ ਖੱਦਰ ਦੇ ਟੋਟੇ ਨੂੰ ਕਿੱਥੇ ਰੱਖਣ, ਇਸ ਲਈ ਉਹ ਇਸ ਨੂੰ ਸਿਰ ’ਤੇ ਹੀ ਰੱਖਦੇ ਸਨ ਅਤੇ ਇਹ ਦਾਤ ਰੂਪੀ ਟੋਟਾ ਹਮੇਸ਼ਾ ਸਿਰ ’ਤੇ ਹੀ ਸ਼ੋਭਦਾ ਰਿਹਾ। ਇੱਕ ਸਾਲ ਪਿੱਛੋਂ ਹੋਰ ਟੁਕੜਾ ਮਿਲਦਾ ਅਤੇ ਉਹ ਵੀ ਉਸ ਪੁਰਾਣੇ ਕੱਪੜੇ ਦੇ ਉੱਪਰ ਹੀ ਲਪੇਟ ਲੈਂਦੇ। ਅਜਿਹੀਆਂ ਗੱਲਾਂ ਨੂੰ ਬੌਧਿਕ ਵਿਸ਼ਲੇਸ਼ਣ ਅਧੀਨ ਲਿਆਉਣਾ ਪਾਗ਼ਲਪਣ ਹੀ ਹੋਵੇਗਾ। ਅਹਿਸਾਸ ਵਿੱਚ ਉੱਚਤਾ ਨੂੰ ਕੇਵਲ ਅਹਿਸਾਨਮੰਦ ਮਨੁੱਖ ਹੀ ਸਮਝਦਾ ਹੈ ਤੇ ਉਹ ਮਨੁੱਖ ਹੀ ਉਸ ਦੀ ਪੂਜਾ ਕਰ ਸਕਦਾ ਹੈ। ਗੁਰੂ ਨੂੰ ਦਿੱਤਾ ਨਿਜੀ ਪਿਆਰ ਹੀ ਅਸਲ ਰੂਪ ਵਿੱਚ ਸਿੱਖੀ ਹੈ।

9 ਦਸੰਬਰ 2018 ਨੂੰ ਹੋਏ ਵਿਸ਼ੇਸ਼ ਮਿਸ਼ਨਰੀ ਸਮਾਗਮ ਦੀ ਸੰਖੇਪ ਰਿਪੋਰਟ ਅਤੇ ਪਾਸ ਕੀਤੇ ਗਏ ਮਤੇ

0

9 ਦਸੰਬਰ 2018 ਨੂੰ ਹੋਏ ਵਿਸ਼ੇਸ਼ ਮਿਸ਼ਨਰੀ ਸਮਾਗਮ ਦੀ ਸੰਖੇਪ ਰਿਪੋਰਟ ਅਤੇ ਪਾਸ ਕੀਤੇ ਗਏ ਮਤੇ

– ਗੁਰੂ ਰਾਮ ਦਾਸ ਅਕੈਡਮੀ ਲੁਧਿਆਣਾ ਵਿਖੇ 9 ਦਸੰਬਰ 2018 ਐਤਵਾਰ ਨੂੰ ਵਿਸ਼ੇਸ਼ ਮਿਸ਼ਨਰੀ ਸਮਾਗਮ ਹੋਇਆ। ਪਹਿਲੇ ਸ਼ੈਸ਼ਨ ਦੀ ਅਰੰਭਤਾ ਸਵੇਰੇ 9 ਵਜੇ ਅਕੈਡਮੀ ਦੇ ਵਿਦਿਆਰਥੀਆਂ ਨੇ ਰਸਭਿੰਨੇ ਕੀਰਤਨ ਦੁਆਰਾ ਕੀਤੀ ਅਤੇ ਇਸ ਉਪਰੰਤ ਸ: ਰਾਜਾ ਸਿੰਘ (ਟੈਕਸਲਾ ਟੀ.ਵੀ.) ਨੇ ਬਾਹਰੋਂ ਆਏ ਮਹਿਮਾਨਾਂ ਨੂੰ ਪਿਆਰ ਭਰੇ ਸ਼ਬਦਾਂ ਨਾਲ ‘ਜੀ ਆਇਆਂ’ ਆਖਿਆ ਤੇ ਨਾਲ ਹੀ ਭਵਿੱਖ ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

-ਇਸ ਉਪਰੰਤ ਵਿਚਾਰਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਜਿਸ ਵਿੱਚ ਸਿੱਖ ਮਿਸ਼ਨਰੀ ਕਾਲਜ (ਲੁਧਿਆਣਾ) ਦੇ ਚੇਅਰਮੈਨ ਸ: ਹਰਭਜਨ ਸਿੰਘ ਜੀ ਨੇ ਆਪਣੇ ਵਿਸ਼ੇ ‘ਮਿਸ਼ਨਰੀ ਕਾਲਜਾਂ ਦੀ ਸੁਤੰਤਰ ਹੋਂਦ ਕਾਇਮ ਰੱਖਦੇ ਹੋਏ ਏਕਤਾ ਦੇ ਸੂਤਰ ਵਿੱਚ ਕਿਵੇਂ ਪ੍ਰੋਏ ਜਾ ਸਕੀਏ’ ਬਾਰੇ ਬੜੇ ਵਿਸਥਾਰ ਵਿੱਚ ਅਤੀ ਜ਼ਰੂਰੀ ਨੁਕਤਿਆਂ ਨੂੰ ਸਪੱਸ਼ਟ ਕਰਦੇ ਹੋਏ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰੋਪੜ) ਦੇ ਚੇਅਰਮੈਨ ਸ: ਜੋਗਿੰਦਰ ਸਿੰਘ ਬੜੇ ਉਤਸ਼ਾਹ ਨਾਲ ਆਪਣੇ ਸਾਥੀਆਂ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਤੇ ਇਸ ਕਾਲਜ ਦੇ ਵਿਦਵਾਨ ਸੱਜਣ ਸ: ਅਮਰਿੰਦਰ ਸਿੰਘ ਨੇ ਆਪਣੇ ਵਿਸ਼ੇ ‘ਪ੍ਰਚਾਰਕਾਂ ਦਾ ਜੀਵਨ, ਬੋਲੀ, ਲਹਿਜਾ ਤੇ ਪੇਸ਼ਕਾਰੀ; ਕਿਸ ਤਰ੍ਹਾਂ ਦੀ ਹੋਵੇ’ ਨੂੰ ਬੜੀ ਵਿਦਵਤਾ ਨਾਲ ਪੇਸ਼ ਕੀਤਾ। ਗੁਰਮਤਿ ਗਿਆਨ ਮਿਸ਼ਨਰੀ ਕਾਲਜ (ਲੁਧਿਆਣਾ) ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਰਾਣਾ ਨੇ ‘ਮਿਸ਼ਨਰੀ ਪ੍ਰਚਾਰਕਾਂ ਦੀਆਂ ਸਮੱਸਿਆਵਾਂ ਤੇ ਹੱਲ’ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸਭ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣ ਦਾ ਪ੍ਰੇਰਣਾ ਦਾਇਕ ਸੁਨੇਹਾ ਦਿੱਤਾ। ਸਿੱਖ ਮਿਸ਼ਨਰੀ ਕਾਲਜ ਸੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਸ: ਸੁਰਿੰਦਰ ਸਿੰਘ ਜੀ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ‘ਸਿੱਖ ਰਹਿਤ ਮਰਯਾਦਾ ਦੇ ਲਾਭਕਾਰੀ ਪੱਖ’ ਵਿਸ਼ੇ ਨੂੰ ਬੜੀ ਬਾਰੀਕੀ ਨਾਲ ਸਮਝਾਇਆ।

ਗਿਆਨੀ ਅਵਤਾਰ ਸਿੰਘ ਆਪਣੇ ਵਿਚਾਰ ਸਾਂਝੇ ਕਰਦੇ ਹੋਏ।

-ਦੂਜੇ ਸੈਸ਼ਨ ਵਿੱਚ ਤਖ਼ਤ ਸੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿ: ਕੇਵਲ ਸਿੰਘ ਜੀ ਨੇ ‘ਵਿਵਾਦਤ ਮੁੱਦੇ ਘਟਣ ਦੀ ਥਾਂ, ਵੱਧ ਕਿਉਂ ਰਹੇ ਹਨ’ ਵਿਸ਼ੇ ਉੱਪਰ ਆਪਣੇ ਤਜ਼ਰਬੇ ਵਿੱਚੋਂ ਘੋਖ ਕੇ ਬੜੇ ਸੁਲਝੇ ਹੋਏ ਢੰਗ ਨਾਲ ਆਪਣਾ ਨਜ਼ਰੀਆ ਪੇਸ਼ ਕੀਤਾ। ਕੈਪਟਨ ਯਸ਼ਪਾਲ ਸਿੰਘ ਨੇ ‘ਸਿੱਖ ਸਮਾਜ ਉੱਤੇ ਬਾਹਰੀ ਪ੍ਰਭਾਵ ਦਾ ਮਾਰੂ ਅਸਰ’ ਵਿਸ਼ੇ ਨੂੰ ਇਸ ਤਰ੍ਹਾਂ ਨਿਭਾਇਆ ਕਿ ਸਾਰੇ ਸਰੋਤੇ ਸੋਚਣ ਲਈ ਮਜਬੂਰ ਹੋ ਗਏ ਕਿ ਇਸ ਸਮੇਂ ਸਿੱਖ ਸਮਾਜ ਕਿਸ ਤਰ੍ਹਾਂ ਦੀਆਂ ਗੰਭੀਰ ਚੁਣੌਤੀਆਂ ਵਿੱਚੋਂ ਗੁਜ਼ਰ ਰਿਹਾ ਹੈ। ਸਿੱਖ ਬੁੱਧੀਜੀਵੀ ਸ: ਜੋਗਿੰਦਰ ਸਿੰਘ ਲੁਧਿਆਣਾ ਨੇ ‘ਇਤਿਹਾਸ ਦੇ ਝਰੋਖੇ ’ਚੋਂ ਧਰਮ ਫਿਰਕੇ ਦੀ ਅਧੋਗਤੀ ਦੀ ਕਹਾਣੀ ਤੇ ਸਾਡੀ ਹਾਲਤ’ ਨੂੰ ਬੜੀ ਵਿਦਵਤਾ ਨਾਲ ਪੇਸ਼ ਕੀਤਾ, ਉਨ੍ਹਾਂ ਦੱਸਿਆ ਕਿ ਇਤਿਹਾਸ ਵਿੱਚ ਇਹ ਲੰਮਾ ਵਰਤਾਰਾ ਹੈ, ਜਿਸ ਰਾਹੀਂ ਤਅੱਸੁਬੀ (ਕੇਵਲ ਆਪਣੇ ਮਜ਼੍ਹਬ ਤੱਕ ਸੋਚਣ ਵਾਲੇ) ਲੋਕ ਰਾਜਸੀ ਸ਼ਕਤੀ ਪ੍ਰਾਪਤ ਕਰ ਦੂਜੇ ਧਰਮ ਫਿਰਕੇ ਨੂੰ ਖ਼ਤਮ ਕਰਨ ਦੇ ਮਨਸੂਬੇ ਰਚਦੇ ਰਹੇ ਤੇ ਸਿੱਖ ਜਗਤ ਨੂੰ ਗੁਮਰਾਹ ਕਰਨ ਵਿੱਚ ਕਾਮਯਾਬ ਹੁੰਦੇ ਰਹੇ। ਖ਼ਾਲਸਾ ਯੂਨੀਵਰਸਟੀ ਅੰਮ੍ਰਿਤਸਰ ਦੇ ਵਾਇਸ ਚਾਂਸਲਰ ਸ: ਗੁਰਮੋਹਨ ਸਿੰਘ ਜੀ ਨੇ ‘ਗੁਰੂ ਗ੍ਰੰਥ ਸਾਹਿਬ ਗਲੋਬਲ ਮਿਸ਼ਨ ਯੂਨੀਵਰਸਟੀ’ ਦੀ ਸਥਾਪਨਾ ਲਈ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ, ਬਾਰੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਗਿ. ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਵੀ ਪਹੁੰਚ ਕੇ ਪ੍ਰਚਾਰਕਾਂ ਨੂੰ ਆ ਰਹੀਆਂ ਰੁਕਾਵਟਾਂ ਬਾਰੇ ਬੜੇ ਸੰਖੇਪ ਵਿੱਚ ਵੀਚਾਰ ਰੱਖੇ। ਪ੍ਰੋਗਰਾਮ ਦੇ ਅੰਤ ਵਿੱਚ ਗਿਆਨੀ ਅਵਤਾਰ ਸਿੰਘ (ਸੰਪਾਦਕ ਮਿਸ਼ਨਰੀ ਸੇਧਾਂ) ਨੇ ਸਿੱਖ ਕੌਮ ਵਿੱਚ ਗੁਰਮਤਿ ਅਨੁਸਾਰੀ ਸੁਚੱਜੇ ਲੇਖਕਾਂ ਦੀ ਅਹਿਮੀਅਤ ਅਤੇ ਉਨ੍ਹਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੁਝ ਸ਼ਲਾਘਾਯੋਗ ਸੁਝਾਅ ਦਿੱਤੇ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਭੌਰ ਸੈਦਾਂ (ਕੁਰਖੇਤਰ, ਹਰਿਆਣਾ) ਦੇ ਪ੍ਰਿੰਸੀਪਲ ਸ: ਗੁਰਬਚਨ ਸਿੰਘ ਆਪਣੇ ਸਾਰੇ ਸਾਥੀਆਂ ਸਮੇਤ ਹਾਜ਼ਰ ਹੋਏ ਸਨ।, ਗੁਰਮਤਿ ਗਿਆਨ ਮਿਸ਼ਨਰੀ ਕਾਲਜ (ਲੁਧਿਆਣਾ) ਦੇ ਪ੍ਰਿੰਸੀਪਲ ਸ੍ਰ: ਗੁਰਬਚਨ ਸਿੰਘ ਜੀ ਪਨਵਾ ਆਪਣੇ ਕਾਲਜ ਦੇ ਵਿਦਿਆਰਥੀਆਂ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਰਹੇ ਅਤੇ ਇਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੁਰਮਤਿ ਸਾਹਿਤ ਦਾ ਸਟਾਲ ਵੀ ਲਗਾਇਆ ਗਿਆ।, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਿੱਲੀ ਦੇ ਮੁਖੀ ਸ: ਰਾਜਵਿੰਦਰ ਸਿੰਘ ਅਤੇ ਤਰਾਈ ਸਿੱਖ ਮਹਾਂ ਸਭਾ ਉਤਰਾਖੰਡ ਦੇ ਮੁੱਖੀ ਸ: ਪ੍ਰੀਤਮ ਸਿੰਘ ਜੀ ਆਪਣੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਪ੍ਰੋਗਰਾਮ ਵਿੱਚ ਹਾਜ਼ਰ ਹੋਏ। ਦਸਮੇਸ਼ ਗੁਰਮਤਿ ਵਿਦਿਆਲਾ ਬਾਲਾ ਸਾਹਿਬ ਦਿੱਲੀ ਤੋਂ ਵਾ. ਪ੍ਰਿੰ. ਸੁਖਵਿੰਦਰ ਸਿੰਘ ਜੀ ਵੀ ਸਾਥੀਆਂ ਸਮੇਤ ਹਾਜ਼ਰ ਹੋਏ, ਵੱਡੀ ਪੱਧਰ ’ਤੇ ਕਈ ਪ੍ਰਚਾਰਕ ਜੱਥੇਬੰਦੀਆਂ ਦੇ ਪ੍ਰਮੁੱਖ ਆਗੂ ਸਾਹਿਬਾਨ ਅਤੇ ਹੋਰ ਸੈਂਕੜੇ ਪੰਥ ਦਰਦੀਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਇਸ ਪੰਥਕ ਚਿੰਤਨ ਦਾ ਭਰਪੂਰ ਲਾਭ ਉਠਾਇਆ।  ਗੁਰੂ ਨਾਨਕ ਮਿਸ਼ਨ ਡੇਹਰਾਦੂਨ ਦੇ ਮੁਖੀ ਸ: ਵਰਿੰਦਰਪਾਲ ਸਿੰਘ ਨੇ ਸਭ ਨੂੰ ਪਿਆਰ ਭਰੀ ਵਿਦਾਇਗੀ ਦਿੱਤੀ।

-ਪ੍ਰੋਗਰਾਮ ਦੀ ਖ਼ਾਸ ਗੱਲ ਇਹ ਰਹੀ ਕਿ ਸਾਰੇ ਵਿਦਵਾਨ ਸੱਜਣਾਂ ਨੇ ਆਪਣੇ-ਆਪਣੇ ਵਿਸ਼ੇ ’ਤੇ ਬੜੇ ਖੋਜ ਭਰਪੂਰ ਕੀਮਤੀ ਵਿਚਾਰ ਰੱਖ ਕੇ ਹਾਜ਼ਰੀਨ ਸੰਗਤਾਂ ਨੂੰ ਨਿਹਾਲ ਕੀਤਾ। ਵਰਤਮਾਨ ਸਮੇਂ ਵਿੱਚ ਸਿੱਖ ਪੰਥ ਦੀ ਉਲਝੀ ਹੋਈ ਪ੍ਰਚਾਰਕ ਸਮੱਸਿਆ ਦੇ ਹਰ ਪਹਿਲੂ ਨੂੰ ਬੜੀ ਬਰੀਕੀ ਨਾਲ ਘੋਖਿਆ ਅਤੇ ਇਸ ਨਾਜੁਕ ਵਾਤਾਵਰਨ ਵਿੱਚ ਪ੍ਰਚਾਰਕ ਸਾਹਿਬਾਨਾਂ ਨੂੰ ਲਾਭਾਕਾਰੀ ਸੁਚੱਜੀ ਸੇਧ ਵੀ ਪ੍ਰਧਾਨ ਕੀਤੀ ਗਈ। ਇਹ ਆਸ ਕੀਤੀ ਜਾਂਦੀ ਹੈ ਕਿ ਪ੍ਰਚਾਰਕ ਸਾਹਿਬਾਨ ਇਸ ਤੋਂ ਲਾਭ ਉਠਾ ਕੇ ਸਿੱਖ ਪੰਥ ਦੀ ਮਜਬੂਤੀ ਵਿੱਚ ਹੋਰ ਵੀ ਵਧੇਰੇ ਸੁਚੱਜੇ ਢੰਗ ਨਾਲ ਆਪਣਾ ਯੋਗਦਾਨ ਪਾਉਣਗੇ।

-ਦੁਪਹਿਰ ਸਮੇਂ ਸਭ ਨੇ ਇੱਕ ਜਗ੍ਹਾ ਇਕੱਠੇ ਬੈਠ ਕੇ ਪ੍ਰਸ਼ਾਦਾ ਪਾਣੀ ਛਕਿਆ ਅਤੇ 2 ਵਜੇ ਦੂਜਾ ਸ਼ੈਸ਼ਨ ਸ਼ੁਰੂ ਕਰ ਦਿੱਤਾ ਗਿਆ ਜੋ ਠੀਕ ਪੰਜ ਵਜੇ ਤੱਕ ਚੱਲਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਾਰੇ ਮਿਸ਼ਨਰੀ ਕਾਲਜਾਂ ਦੇ ਜ਼ਿੰਮੇਵਾਰ ਸੱਜਣਾਂ ਨੇ ਆਪਸੀ ਸਹਿਮਤੀ ਨਾਲ 5 ਮਤੇ ਤਿਆਰ ਕੀਤੇ ਜੋ ਹਾਜ਼ਰ ਸੰਗਤਾਂ ਨੇ ਬੜੇ ਉਤਸ਼ਾਹ ਤੇ ਜੈਕਾਰਿਆਂ ਦੀ ਗੂੰਜ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤੇ।

-ਇਹ ਮਤੇ ਪਾਸ ਕਰਨ ਤੋਂ ਪਹਿਲਾਂ ਸ: ਤਰਸੇਮ ਸਿੰਘ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਨੇ 28-29 ਅਪ੍ਰੈਲ 2018 ਨੂੰ ਡੇਹਰਾਦੂਨ ਵਿਖੇ ਹੋਏ ਮਿਸ਼ਨਰੀ ਪ੍ਰੋਗਰਾਮ ਵਿੱਚ ਪਾਸ ਕੀਤੇ ਗਏ ਮਤਿਆਂ ਦੇ ਲਾਗੂ ਹੋਣ ਦੀ ਸਹੀ-ਸਹੀ ਸਥਿਤੀ ਤੋਂ ਸਾਰਿਆਂ ਨੂੰ ਜਾਣੂੰ ਕਰਵਾਇਆ। ਪ੍ਰੋਗਰਾਮ ਦੀ ਸਮਾਪਤੀ ਨਿਰਧਾਰਿਤ ਸਮੇਂ ਠੀਕ 5 ਵਜੇ ਕਰ ਦਿੱਤੀ ਗਈ। ਪਾਸ ਕੀਤੇ ਗਏ 5 ਮਤੇ ਹਨ:

(1). ਪ੍ਰੋਗਰਾਮ ਦੀ ਸਫਲਤਾ ਨੂੰ ਦੇਖਦੇ ਹੋਏ ਅਤੇ ਬਹੁਤੇ ਬੁਲਾਰਿਆਂ ਦੇ ਸੁਝਾਅ ਮੁਤਾਬਕ ਇੱਕ ਨਿਰਣਾ ਇਹ ਲਿਆ ਗਿਆ ਕਿ ਇਸ ਪ੍ਰਕਾਰ ਦੇ ਉਪਰਾਲੇ ਲਗਾਤਾਰ ਵੱਖ-ਵੱਖ ਥਾਵਾਂ ’ਤੇ ਕੀਤੇ ਜਾਂਦੇ ਰਹਿਣੇ ਚਾਹੀਦੇ ਹਨ ਤਾਂ ਕਿ ਪ੍ਰਚਾਰਕਾਂ ਦੀ ਸਫਲਤਾ ਲਈ ਉਨ੍ਹਾਂ ਨੂੰ ਲੋੜੀਂਦੀ ਸੇਧ ਪ੍ਰਾਪਤ ਹੁੰਦੀ ਰਹੇ।

(2). ਇਸ ਵਿਚਾਰ ’ਤੇ ਵੀ ਪੂਰਨ ਸਹਿਮਤੀ ਬਣੀ ਕਿ ਮਿਸ਼ਨਰੀ ਸੰਸਥਾਵਾਂ ਦੀ ਇੱਕ ਸਾਂਝੀ ਤਾਲਮੇਲ ਕਮੇਟੀ ਕਾਇਮ ਕੀਤੀ ਜਾਵੇ ਤਾਂ ਕਿ ਆਪਸ ਵਿੱਚ ਸਭਨਾ ਨਾਲ ਪਿਆਰ, ਵਿਸ਼ਵਾਸ ਬਣਿਆ ਰਹੇ। ਇਸ ਲਈ ਉਚਿਤ ਸਮਾਂ ਕੱਢ ਕੇ ਸਲਾਹ ਮਸ਼ਵਰੇ ਪਿੱਛੋਂ ਇਸ ਪਾਸੇ ਕਦਮ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਗਈ।

(3). ਇਹ ਫ਼ੈਸਲਾ ਕੀਤਾ ਗਿਆ ਕਿ ਭਵਿੱਖ ਵਿੱਚ ਮਿਸ਼ਨਰੀ ਕਾਲਜਾਂ ਦੇ ਸਾਲਾਨਾ ਸਮਾਗਮਾਂ ਵਿੱਚ ਬਾਕੀ ਸਾਰੇ ਕਾਲਜ ਆਪਣੀ ਆਪਣੀ ਸ਼ਮੂਲੀਅਤ ਯਕੀਨੀ ਬਣਾਉਣਗੇ। ਸਮਾਗਮਾਂ ਦੀਆਂ ਤਰੀਕਾਂ ਸਾਂਝੀ ਤਾਲਮੇਲ ਕਮੇਟੀ ਜਲਦੀ ਹੀ ਆਪਣੀ ਮੀਟਿੰਗ ਪਿੱਛੋਂ ਐਲਾਨ ਕਰ ਦੇਵੇਗੀ।

(4). ਗੁਰੂ ਗ੍ਰੰਥ ਸਾਹਿਬ ਗਲੋਬਲ ਯੂਨੀਵਰਸਟੀ ਕਾਇਮ ਕਰਨ ਲਈ ਡੇਹਰਾਦੂਨ ਦੇ ਪ੍ਰੋਗਰਾਮ ਵਿੱਚ ਪਾਸ ਕੀਤੇ ਗਏ ਮਤੇ ਅਨੁਸਾਰ 7 ਵਿਦਵਾਨ ਪ੍ਰੋਫੈਸਰਾਂ ਦੀ ਇੱਕ ਸਬ ਕਮੇਟੀ ਕਾਇਮ ਕੀਤੀ ਗਈ। ਇਹ ਫ਼ੈਸਲਾ ਕੀਤਾ ਗਿਆ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਅਗਲੇ ਸਾਲ ਵਿਸਾਖੀ ਤੱਕ ਦਿੱਲੀ ਵਿੱਚ ਯੂਨੀਵਰਸਟੀ ਦਾ ਬਕਾਇਦਾ ਇੱਕ ਦਫ਼ਤਰ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਜਾਵੇਗਾ।

(5). ਇਹ ਇਕੱਠ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਉੱਤੇ ਡਟ ਕੇ ਪਹਿਰਾ ਦੇਣ ਨੂੰ ਜ਼ਰੂਰੀ ਕਰਾਰ ਦੇਂਦਾ ਹੈ ਤਾਂ ਕਿ ਪੰਥਕ ਏਕਤਾ ਤੇ ਕੌਮੀ ਇਕਸਾਰਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਇਸ ਮਰਯਾਦਾ ਵਿੱਚ ਵਾਧਾ-ਘਾਟਾ ਕਰਨ ਦਾ ਅਧਿਕਾਰ ਕਿਸੇ ਇੱਕ ਧੜੇ, ਗਰੁੱਪ ਜਾਂ ਵਿਅਕਤੀ ਨੂੰ ਬਿਲਕੁਲ ਵੀ ਨਹੀਂ ਹੈ।

ਸਿੱਖ ਧਰਮ ’ਚ ਬੀਬੀ ਮੁਮਤਾਜ ਤੇ ਉਨ੍ਹਾਂ ਦੇ ਪਿਤਾ ਨਿਹੰਗ ਖ਼ਾਨ ਦਾ ਸਥਾਨ

0

ਸਿੱਖ ਧਰਮ ’ਚ ਬੀਬੀ ਮੁਮਤਾਜ ਤੇ ਉਨ੍ਹਾਂ ਦੇ ਪਿਤਾ ਨਿਹੰਗ ਖ਼ਾਨ ਦਾ ਸਥਾਨ

ਮੇਜਰ ਸਿੰਘ ਬੁਢਲਾਡਾ

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਜੀ ਸਰਸਾ ਨਦੀ ਪਾਰ ਕਰ ਪਿੰਡ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖ਼ਾਂ ਦੇ ਕਿਲ੍ਹੇ ਵਿੱਚ ਪਹੁੰਚੇ ਸਨ, ਇਨ੍ਹਾਂ ਦੇ ਪਿੱਛੇ ਭਾਈ ਬਚਿੱਤਰ ਸਿੰਘ ਜੀ ਦਾ ਜਥਾ ਸੀ ਇਸ ਜਥੇ ਦੀ ਰੋਪੜ ਦੇ ਲਾਗੇ ਮਲਕਪੁਰ ਦੇ ਰੰਗੜਾਂ ਨਾਲ ਜੰਗ ਹੋ ਗਈ। ਸਾਰੇ ਸਿੰਘਾਂ ਨੇ ਵੈਰੀ ਫ਼ੌਜ ਨਾਲ ਸਖ਼ਤ ਟੱਕਰ ਲਈ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਬਚਿੱਤਰ ਸਿੰਘ ਜੀ ਸਖ਼ਤ ਜ਼ਖ਼ਮੀ ਹੋ ਗਏ ਸਨ। ਅਚਾਨਕ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ, ਆਦਿ ਸਿੱਖਾਂ ਨੇ ਵੈਰੀ ਨਾਲ ਮੁਕਾਬਲਾ ਕਰਦਿਆਂ ਜ਼ਖ਼ਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖ਼ਾਂ ਦੇ ਕਿਲ੍ਹੇ ਵਿੱਚ ਪਹੁੰਚਾ ਦਿੱਤਾ, ਜਿੱਥੇ ਦਸਮੇਸ਼ ਪਿਤਾ ਵੀ ਮੌਜੂਦ ਸਨ। ਭਾਈ ਬਚਿੱਤਰ ਸਿੰਘ ਨੂੰ ਇਕ ਪਲੰਘ ’ਤੇ ਲਿਟਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਅੱਧੀ ਰਾਤ ਨੂੰ ਭਾਈ ਬਚਿੱਤਰ ਸਿੰਘ ਦੀ ਸੇਵਾ ਵਿੱਚ ਚੌਧਰੀ ਨਿਹੰਗ ਖਾਂ ਦੀ ਡਿਊਟੀ ਲਗਾ ਕੇ ਆਪ ਜਥੇ ਸਮੇਤ ਪਿੰਡ ਲਖਮੀਪੁਰ ਵੱਲ ਰਵਾਨਾ ਹੋ ਗਏ, ਇਨ੍ਹਾਂ ਨਾਲ਼ ਨਿਹੰਗ ਖ਼ਾਨ ਦਾ ਪੁੱਤਰ ਵੀ ਆਲਮ ਖ਼ਾਨ ਵੀ ਬੂਰ ਮਾਜਰੇ ਤੱਕ ਗਿਆ।

ਕਿਸੇ ਨੇ ਰੋਪੜ ਚੌਕੀ ਦੇ ਸਰਦਾਰ ਜਾਫ਼ਰ ਅਲੀ ਖ਼ਾਨ ਨੂੰ ਸੂਹ ਦਿੱਤੀ ਤੇ ਉਹ ਫ਼ੌਜ ਲੈ ਕੇ ਨਿਹੰਗ ਖ਼ਾਨ ਦੇ ਕਿਲ੍ਹੇ ਦੀ ਛਾਣ-ਬੀਣ ਕਰਨ ਆ ਗਿਆ ਪਰ ਕੋਈ ਸਿੰਘ ਨਾ ਮਿਲਿਆ। ਕੇਵਲ ਇਕ ਕੋਠੜੀ ਹੀ ਤਲਾਸ਼ੀ ਰਹਿ ਗਈ ਸੀ, ਜਿਸ ਬਾਰੇ ਪੁੱਛਣ ’ਤੇ ਚੌਧਰੀ ਨਿਹੰਗ ਖ਼ਾਂ ਨੇ ਕਿਹਾ ਕਿ ਇਸ ਵਿੱਚ ਮੇਰੀ ਲੜਕੀ ਮੁਮਤਾਜ ਤੇ ਦਾਮਾਦ ਆਰਾਮ ਕਰ ਰਹੇ ਹਨ। ਜੇ ਚਾਹੁੰਦੇ ਹੋ ਤਾਂ ਖੁਲ੍ਹਵਾ ਕੇ ਦਿਖਾਵਾਂ ? ਸਰਦਾਰ ਜਾਫ਼ਰ ਅਲੀ ਖ਼ਾਨ ਚੌਧਰੀ ਨਿਹੰਗ ਖ਼ਾਂ ਤੋਂ ਖਿਮਾ ਮੰਗ ਕੇ ਵਾਪਸ ਚਲਿਆ ਗਿਆ । ਕੋਠੜੀ ਵਿੱਚ ਭਾਈ ਬਚਿੱਤਰ ਸਿੰਘ ਦੀ ਸੇਵਾ ਇਨ੍ਹਾਂ ਦੀ ਬੇਟੀ ਮੁਮਤਾਜ ਕਰ ਰਹੀ ਸੀ ਤੇ ਪਿਤਾ ਜੀ ਦੇ ਬਚਨ ਸੁਣ ਕੇ ਬੇਟੀ ਮੁਮਤਾਜ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਤੇ ਭਾਰੀ ਤਪ ਕੀਤਾ ਸੀ। ਭਾਈ ਬਚਿੱਤਰ ਸਿੰਘ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ੮ ਦਸੰਬਰ ੧੭੦੫ ਨੂੰ ਪ੍ਰਲੋਕ ਸਿਧਾਰ ਗਏ ।

ਅਗਲੀ ਸਵੇਰ ਬੀਬੀ ਮੁਮਤਾਜ ਨੇ ਆਪਣੇ ਪਿਤਾ ਨਿਹੰਗ ਖ਼ਾਂ ਨੂੰ ਕਿਹਾ ਕਿ ਪਿਤਾ ਜੀ ਤੁਸੀ ਮੇਰੀ ਮੰਗਣੀ ਤਾਂ ਬਸੀ ਪਠਾਣਾਂ ਦੇ ਅਬਗਾਨ ਖ਼ਾਂ ਨਾਲ ਕੀਤੀ ਹੋਈ ਹੈ, ਜਿਸ ਤੋਂ ਬਾਅਦ ਬੀਬੀ ਮੁਮਤਾਜ ਨੇ ਨਿਕਾਹ ਨਹੀਂ ਕਰਨੇ ਦਾ ਫ਼ੈਸਲਾ ਆਪਣੇ ਪਿਤਾ ਨੂੰ ਸੁਣਾ ਦਿੱਤਾ ਤੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਸਿਮਰਨ ਵਿੱਚ ਗੁਜ਼ਾਰੀ। ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀ ਮੁਮਤਾਜ ਦੀ ਬੇਨਤੀ ਉੱਤੇ ਉਨ੍ਹਾਂ ਨੂੰ ਗਾਤਰਾ ਤੇ ਕ੍ਰਿਪਾਨ ਭੇਟ ਕੀਤੀ ਸੀ। ਗੁਰੂ ਨੇ ਵਚਨ ਕੀਤਾ ਕਿ ਮੈਂ ਤੁਹਾਡੇ ਅੰਗ- ਸੰਗ ਰਹਾਂਗਾ। ਇਹ ਕ੍ਰਿਪਾਨ ਤੇ ਕਟਾਰ ਅੱਜ ਕੱਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ (ਰੋਪੜ) ਵਿੱਚ ਸੁਸ਼ੋਭਿਤ ਹਨ।

ਕਬਿੱਤ ਨੰਬਰ 20 (ਭਾਈ ਗੁਰਦਾਸ ਜੀ)

0

ਕਬਿੱਤ ਨੰਬਰ 20 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ (ਕਰਨਾਲ)-94164-05173

ਗੁਰਮੁਖਿ ਸੁਖਫਲ ਦਇਆ ਕੈ ਦਿਖਾਵੈ ਜਾਹਿ, ਤਾਹਿ ਆਨ ਰੂਪ ਰੰਗ ਦੇਖੇ ਨਾਹੀ ਭਾਵਈ ।

ਗੁਰਮੁਖਿ ਸੁਖਫਲ ਮਇਆ ਕੈ ਚਖਾਵੈ ਜਾਹਿ, ਤਾਹਿ ਅਨਰਸ ਨਹੀਂ ਰਸਨਾ ਹਿਤਾਵਹੀ ।

ਗੁਰਮੁਖਿ ਸੁਖਫਲ ਅਗਹੁ ਗਹਾਵੈ ਜਾਹਿ, ਸਰਬ ਨਿਧਾਨ ਪਰਸਨ ਕਉ ਨ ਧਾਵਈ ।

ਗੁਰਮੁਖਿ ਸੁਖਫਲ ਅਲਖ ਲਖਾਵੈ ਜਾਹਿ, ਅਕਥ ਕਥਾ ਬਿਨੋਦ ਵਾਹੀ ਬਨਿ ਆਵਈ ॥੨੦॥

ਸ਼ਬਦ ਅਰਥ : ਹਿਤਾਵਹੀ=ਪਿਆਰਾ ਲਗਣਾ।, ਗਹਾਵੈ=ਗ੍ਰਹਿਣ ਕੀਤਾ, ਪਕੜਿਆ।, ਪਰਸਨ=ਛੁਹਣਾ।, ਅਲਖ=ਨਾ ਜਾਣਿਆ ਜਾ ਸਕਣ ਵਾਲਾ।, ਲਖਾਵੈ=ਜਾਣ ਲਵੇ।, ਅਕਥ ਕਥਾ=ਬਿਆਨ ਰਹਿਤ ਵਿਆਖਿਆ।, ਬਿਨੋਦ=ਸੁਖ, ਅਨੰਦ।, ਵਾਹੀ=ਉਸ ਨੂੰ।

ਅਰਥ : ਗੁਰੂ ਜਿਸ ਉੱਤੇ ਦਇਆ ਕਰ ਕੇ ਸੁੱਖਾਂ ਦੇ ਦਾਤੇ ਪ੍ਰਭੂ ਦੇ ਦਰਸ਼ਨ ਕਰਾ ਦੇਵੇ ਉਸ ਨੂੰ ਫਿਰ ਦੁਨੀਆਂ ਦੇ ਹੋਰ ਰੰਗ-ਰਸ ਰੂਪ ਆਦਿ ਚੰਗੇ ਨਹੀਂ ਲੱਗਦੇ। ਜਦੋਂ ਗੁਰੂ, ਮਨੁੱਖ ਨੂੰ ਆਪਣੀ ਕਿਰਪਾ ਕਰ ਕੇ ਪ੍ਰਭੂ ਦੇ ਨਾਮ ਦਾ ਰਸ ਚਖਾ ਦੇਂਦਾ ਹੈ ਉਸ ਨੂੰ ਦੁਨੀਆਂ ਦੇ ਕਿਸੇ ਵੀ ਹੋਰ ਰਸ ਵਿੱਚ ਰੁਚੀ ਨਹੀਂ ਰਹਿ ਜਾਂਦੀ।  ਗੁਰੂ, ਜਿਸ ਨੂੰ ਅਛੋਹ ਰੱਬ ਬਾਰੇ ਸੂਝ ਬਖ਼ਸ਼ ਦੇਂਦਾ ਹੈ, ਸਾਰੇ ਦੁਨਿਆਵੀ ਖ਼ਜ਼ਾਨੇ ਜੇ ਉਸ ਅੱਗੇ ਰੱਖ ਦਿੱਤੇ ਜਾਣ ਤਾਂ ਰੱਬੀ ਯਾਦ ਬਿਨਾਂ ਉਸ ਨੂੰ ਸਭ ਕੁਝ ਕੂੜ ਲੱਗਦਾ ਹੈ, ਇਸ ਲਈ ਰੱਬੀ ਸਬੰਧ ਤੋੜ ਕੇ ਦੁਨਿਆਵੀ ਪਦਾਰਥਾਂ ਮਗਰ ਨਹੀਂ ਦੌੜਦਾ।  ਬਿਆਨ ਨਾ ਹੋ ਸਕਣ ਵਾਲ਼ੇ ਕਰਤਾਰ ਬਾਰੇ ਕੁਝ ਬਿਆਨ ਕਰ ਕੇ ਗੁਰੂ ਜਿਸ ਨੂੰ ਸਮਝਾ ਦੇਵੇ ਉਹੀ ਉਸ ਅਕੱਥ ਨਾਲ਼ ਸਾਂਝ ਪਾ ਕੇ ਸੁਖ, ਅਨੰਦ ਪ੍ਰਾਪਤ ਕਰ ਸਕਦਾ ਹੈ।

ਗੁਰੂ ਇਕ ਐਸੀ ਸ਼ਕਤੀ ਹੈ ਜੋ ਰੱਬ ’ਚ ਅਭੇਦ ਹੈ, ‘‘ਪਾਰਬ੍ਰਹਮ ਗੁਰ ਨਾਹੀ ਭੇਦ ॥ (ਭੈਰਉ, ਮ: ੫, ਪੰਨਾ ੧੧੪੨), ਪਾਰਬ੍ਰਹਮੁ ਪਰਮੇਸਰੁ ਅਨੂਪ॥ ਸਫਲ ਮੂਰਤਿ ਗੁਰ ਤਿਸ ਕਾ ਰੂਪ॥’’ (੧੧੫੨)  ਗੁਰੂ ਹੀ ਸਿੱਖ ਅਤੇ ਪ੍ਰਭੂ ਵਿਚਕਾਰ ਇੱਕ ਵਿਚੋਲਗੀ ਦਾ ਕੰਮ ਕਰਦਾ ਹੈ। ਸਿੱਖ ਦੇ ਅੰਦਰੋਂ ਸਾਰੇ ਵਿਕਾਰ ਕੱਢ ਕੇ ਉਸ ਨੂੰ ਸਹੀ ਜੀਵਨ ਰਾਹ ਤੇ ਤੋਰਦਾ ਹੈ।  ਜਦੋਂ ਸਿੱਖ ਪੂਰੀ ਤਰ੍ਹਾਂ ਗੁਰੂ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਬਸਰ ਕਰਦਾ ਹੈ ਤੇ ਗੁਰੂ ਨੂੰ ਪੂਰਨ ਸਮਰਪਿਤ ਹੋ ਜਾਂਦਾ ਹੈ ਤਾਂ ਗੁਰੂ ਉਸ ਉੱਤੇ ਹੋਰ ਕਿਰਪਾ ਕਰ ਕੇ ਰੱਬੀ ਨਾਮ ਦੀ ਦਾਤ ਦੇਂਦਾ ਹੈ।  ਗੁਰੂ ਦੀ ਕਿਰਪਾ ਸਦਕਾ ਹੀ ਉਸ ਅੰਦਰ ਰੱਬੀ ਪਿਆਰ ਤੇ ਅਲੌਕਿਕ ਗੁਣ ਨਜ਼ਰ ਆਉਂਦੇ ਹਨ। ਫਿਰ ਉਹ ਫਿੱਕੇ ਦੁਨਿਆਵੀ ਕੌਤਕਾਂ ’ਚ ਮਸਤ ਨਹੀਂ ਰਹਿੰਦਾ। ਉਹ ਗੁਰੂ ਉਪਦੇਸ਼ ਮੰਨ ਰੱਬੀ ਉਸਤਤ ਇਉਂ ਕਰਦਾ ਹੈ, ‘‘ਭਲਾ ਭਲਾ ਭਲਾ ਤੇਰਾ ਰੂਪ॥ ਅਤਿ ਸੁੰਦਰ  ਅਪਾਰ ਅਨੂਪ॥’’ (ਸੁਖਮਨੀ ਸਾਹਿਬ/ਅੰਕ ੨੭੯) ਜਦੋਂ ਪਰਮਾਤਮਾ, ਮਨੁੱਖ ’ਤੇ ਕਿਰਪਾ ਕਰ ਕੇ ਅੰਮ੍ਰਿਤ ਨਾਮ ਜਪਦਾ ਹੈ ਤਾਂ ਉਹ ਸਹਿਜੇ ਹੀ ਪੁਕਾਰਦਾ ਹੈ, ‘‘ਰਾਰਾ ਰਸੁ ਨਿਰਸ ਕਰਿ ਜਾਨਿਆ॥ ਹੋਇ ਨਿਰਸ, ਸੁ ਰਸੁ ਪਹਿਚਾਨਿਆ॥ ਇਹ ਰਸ ਛਾਡੇ, ਉਹ ਰਸੁ ਆਵਾ॥ ਉਹ ਰਸੁ ਪੀਆ, ਇਹ ਰਸੁ ਨਹੀ ਭਾਵਾ॥’’ (ਭਗਤ ਕਬੀਰ ਜੀ,ਅੰਕ ੩੪੨) ਭਾਵ ਕਿ ਪ੍ਰਭੂ ਦਾ ਨਾਮ ਰਸ ਉਸ ਨੂੰ ਐਸਾ ਸੁਆਦਲਾ ਲਗਦਾ ਹੈ ਕਿ ਦੁਨੀਆਂ ਦੇ ਬਾਕੀ ਰਸ ਫਿੱਕੇ ਪੈ ਜਾਂਦੇ ਹਨ। ਬਾਬਾ ਫਰੀਦ ਜੀ ਦੇ ਵਚਨ ਹਨ, ‘‘ਫਰੀਦਾ ਸਕਰ ਖੰਡੁ ਨਿਵਾਤ ਗੁੜੁ, ਮਾਖਿਓੁ ਮਾਂਝਾ ਦੁਧੁ॥ ਸਭੇ ਵਸਤੂ ਮਿਠੀਆਂ, ਰਬ ਨ ਪੁਜਨਿ ਤੁਧੁ॥’’ (ਅੰਕ ੧੩੭੯) ਗੁਰੂ, ਜਿਸ ਨੂੰ ਅਛੋਹ ਰੱਬ ਦੀ ਛੋਹ ਕਰਵਾ ਦਿੰਦਾ ਹੈ, ਉਸ ਦੀ ਸੋਝੀ ਬਖ਼ਸ਼ ਦੇਂਦਾ ਹੈ, ਫਿਰ ਉਹ ਦੁਨਿਆਵੀ ਪਦਾਰਥਾਂ ਨੂੰ ਤੁੱਛ ਸਮਝਦਾ ਹੈ।, ਤ੍ਰਿਸ਼ਨਾ ਦੀ ਤਪਸ਼ ਨੂੰ ਦੂਰ ਕਰ ਰੱਬੀ ਸ਼ਾਂਤੀ ਦਾ ਅਨੰਦ ਮਾਣਦਾ ਹੈ, ‘‘ਨਾਨਕ ਤਪਤਿ ਹਰੀ॥ ਮਿਲੇ ਪ੍ਰੇਮ ਪਿਰੀ॥’’ (ਮ:੫/ਅੰਕ ੪੦੭)

ਰੱਬੀ ਚਾਹਤ ਹੀ ਉਸ ਦੇ ਅੰਦਰੋਂ ਤਪਸ਼ ਮਿਟਾ ਦਿੰਦੀ ਹੈ। ਇਹ ਰੱਬੀ ਅਨੰਦ ਕਿਸੇ ਹੋਰ ਕਰਮ ਜਾਂ ਪਦਾਰਥ ਨਾਲ਼ ਨਹੀਂ ਮਿਲਦਾ, ਕੇਵਲ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆਂ ਹੀ ਇਹ ਪ੍ਰਾਪਤੀ ਹੁੰਦੀ ਹੈ। ਭਾਵੇਂ ਅਤਰ, ਚੰਦਨ ਆਦਿ ਸਰੀਰ ’ਤੇ ਛਿੜਕ ਲਏ ਜਾਣ।, ਰੇਸ਼ਮੀ ਸੁੰਦਰ ਕੱਪੜੇ ਪਾ ਕੇ ਹੰਢਾਏ ਜਾਣ।, ਇਹ ਸ਼ਿੰਗਾਰ ਦਾ ਅੰਦਰੂਨੀ ਕੀ ਲਾਭ ? ਜੇ ਕੋਈ ਯੋਗ ਸਾਧਨਾ ਕਰ ਕਰ ਰਿਧੀਆਂ ਸਿਧੀਆਂ ਵੀ ਹਾਸਲ ਕਰ ਲਵੇ।, ਸਿਰ ’ਤੇ ਤਾਜ ਰੱਖ ਲਵੇ, ਸਿਰ ’ਤੇ ਛੱਤਰ ਝੁਲਾ ਲਵੇ, ਫਿਰ ਵੀ ਆਤਮਕ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰਬਾਣੀ ਫੁਰਮਾਨ ਹੈ, ‘‘ਚੋਆ ਚੰਦਨ ਅੰਕਿ ਚੜਾਵਉ॥ ਪਾਟ ਪਟੰਬਰ ਪਹਿਰਿ ਹਢਾਵਉ॥ ਬਿਨੁ ਹਰਿ ਨਾਮ, ਕਹਾ ਸੁਖੁ ਪਾਵਉ  ?॥੧॥ ਕਿਆ ਪਹਿਰਉ ? ਕਿਆ ਓਢਿ ਦਿਖਾਵਉ  ?॥ ਬਿਨੁ ਜਗਦੀਸ, ਕਹਾ ਸੁਖੁ ਪਾਵਉ  ?॥੧॥ਰਹਾਉ॥.. ਸਿਧੁ ਕਹਾਵਉ, ਰਿਧਿ ਸਿਧਿ ਬੁਲਾਵਉ॥ ਤਾਜ ਕੁਲਹ ਸਿਰਿ ਛਤ੍ਰੂ ਬਨਾਵਉ॥ ਬਿਨੁ ਜਗਦੀਸ, ਕਹਾ ਸਚੁ ਪਾਵਉ ?॥’’ (ਮ:੧/ਅੰਕ ੨੨੫) ਸ਼ਾਂਤੀ ਦਾ ਸਰੋਤ ਗੁਰੂ ਹੀ ਮਨੁੱਖਾ ਹਿਰਦੇ ਸ਼ਾਂਤੀ ਪਾ ਸਕਦਾ ਹੈ, ਅਨੰਦਮਈ ਤੇ ਸਹਿਜਮਈ ਜੀਵਨ ਬਸਰ ਕਰਾ ਸਕਦਾ ਹੈ, ਜੋ ਮਾਇਆਵੀ ਮੋਹ ਤੋਂ ਨਿਰਮੋਹ ਹੁੰਦਾ ਹੈ।

ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਹੋਰ ਖ਼ੱਤ (ਚਿੱਠੀ ਨੰਬਰ 44)

0

ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਹੋਰ ਖ਼ੱਤ

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।।

ਵਿਸ਼ਾ:- ਇਕ ਚੇਤ ਬਨਾਮ ਚੇਤ ਸੁਦੀ ਏਕਮ

ਤਾਰੀਖ:- 6 ਪੋਹ ਸੰਮਤ 550 ਨਾਨਕਸ਼ਾਹੀ (19 ਦਸੰਬਰ 2018 ਈ:)

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !  ਜਿਵੇਂ ਕਿ ਆਪ ਜੀ ਜਾਣਦੇ ਹੀ ਹੋ, ਤੁਹਾਡੀ ਕਿਤਾਬ, “ਗੁਰਪੁਰਬ ਦਰਪਣ” ਵਿੱਚ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦਾਂ, “ਭੁਲਣ ਅੰਦਰਿ ਸਭੁ ਕੋ, ਅਭੁਲ ਗੁਰੂ ਕਰਤਾਰ’ ਮਹਾਂਵਾਕ ਅਨੁਸਾਰ ਬੰਦਾ ਖਿਣ-ਖਿਣ ਭੁੱਲਣਹਾਰ ਹੈ ਅਤੇ ਅੰਕਾਂ ਦੇ ਇਸ ਹਿਸਾਬ ਕਿਤਾਬ ਵਿੱਚ ਛਪਾਈ ਸਮੇਂ ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”, ਨੂੰ ਮੁੱਖ ਰੱਖ ਕੇ 15 ਜੁਲਾਈ 2017 ਦਿਨ ਸ਼ਨਿਚਰਵਾਰ ਨੂੰ ਸਿਆਟਲ ਵਿਖੇ ਹੋਏ ਸੈਮੀਨਾਰ ਵਿੱਚ ਤੁਹਾਡੇ ਹਿਸਾਬ-ਕਿਤਾਬ ਵਿਚ ਹੋਈਆਂ ਕੁਝ ਅਹਿਮ ਭੁੱਲਾ ਵੱਲ ਧਿਆਨ ਦਿਵਾਇਆ ਗਿਆ ਸੀ। ਇਸ ਤੋਂ ਪਿਛੋਂ ਵੀ ਸਮੇਂ-ਸਮੇਂ ਪੱਤਰਾਂ ਰਾਹੀਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ ਵੱਲ ਧਿਆਨ ਦਿਵਾਉਂਦਾ ਰਿਹਾ ਹਾਂ। ਆਪ ਨੇ ਆਪਣੇ ਲਿਖੇ ਮੁਤਾਬਕ ਧੰਨਵਾਦ ਤਾਂ ਕੀ ਕਰਨਾ ਸੀ, ਕਦੇ ਹੁੰਗਾਰਾ ਵੀ ਨਹੀਂ ਭਰਿਆ। ਖੈਰ, ਆਪਣੇ ਲਿਖੇ ਸ਼ਬਦਾਂ ਤੇ ਤੁਸੀਂ ਖ਼ੁਦ ਅਮਲ ਕਰਨਾ ਹੈ ਜਾਂ ਨਹੀਂ, ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ। ਇਸ ਪੱਤਰ ਰਾਹੀਂ ਤੁਹਾਡੇ ਵੱਲੋਂ ਕੀਤੀ ਗਈ ਇਕ ਹੋਰ ਬਹੁਤ ਹੀ ਅਹਿਮ ਗ਼ਲਤੀ ਵੱਲ, ਤੁਹਾਡੇ ਸਮੇਤ ਸਮੂਹ ਸੰਗਤਾਂ ਦਾ ਧਿਆਨ ਦਿਵਾ ਰਿਹਾ ਹਾਂ। ਇਹ ਗ਼ਲਤੀ ਹੈ ਨਵੇਂ ਸਾਲ ਦੇ ਆਰੰਭ ਦੀ ਤਾਰੀਖ।

ਕਰਨਲ ਨਿਸ਼ਾਨ ਜੀ ! ਦੁਨੀਆਂ ਵਿੱਚ ਕਈ ਕੈਲੰਡਰ ਪ੍ਰਚੱਲਿਤ ਹਨ। ਸੂਰਜ ਆਧਾਰਿਤ, ਚੰਦ ਆਧਾਰਿਤ ਜਾਂ ਦੋਵਾਂ ਦੇ ਮਿਸ਼ਰਣ ਹੋ ਸਕਦੇ ਹਨ। ਸੂਰਜੀ ਕੈਲੰਡਰ ਵੀ ਦੋ ਤਰ੍ਹਾਂ ਕੰਮ ਕਰਦੇ ਹਨ। ਇਕ ਰੁੱਤੀ ਸਾਲ (Tropical Year), ਜਿਵੇਂ ਦੁਨੀਆਂ ਦਾ ਸਾਂਝਾ ਕੈਲੰਡਰ, ਨਾਨਕਸ਼ਾਹੀ ਕੈਲੰਡਰ ਆਦਿ। ਦੂਜਾ ਤਾਰਿਆਂ ਤੇ ਆਧਾਰਿਤ (Sidereal Year) ਕੈਲੰਡਰ ਜਿਵੇਂ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪਿਆ ਜਾਂਦਾ ਧੁਮੱਕੜਸ਼ਾਹੀ ਕੈਲੰਡਰ। ਚੰਦਰ-ਸੂਰਜੀ (Lunisolar) ਬਿਕ੍ਰਮੀ ਕੈਲੰਡਰ, ਇਹ ਚੰਦ ਅਤੇ ਸੂਰਜੀ ਕੈਲੰਡਰ ਦਾ ਮਿਸ਼ਰਣ ਹੈ। ਹਿਜਰੀ ਕੈਲੰਡਰ ਸ਼ੁੱਧ ਚੰਦ ਆਧਾਰਿਤ ਕੈਲੰਡਰ ਹੈ।

ਇਨ੍ਹਾਂ ਕੈਲੰਡਰਾਂ ਦੇ ਸਾਲ ਦਾ ਆਰੰਭ ਇਕ ਖਾਸ ਸਮੇਂ ’ਤੇ ਹੁੰਦਾ ਹੈ। ਜਿਵੇਂ ਸਾਂਝੇ ਸਾਲ ਦਾ ਆਰੰਭ ਇਕ ਜਨਵਰੀ ਤੋਂ, ਨਾਨਕਸ਼ਾਹੀ ਕੈਲੰਡਰ ਦਾ ਆਰੰਭ ਇਕ ਚੇਤ ਤੋਂ, ਹਿਜਰੀ ਕੈਲੰਡਰ ਦਾ ਆਰੰਭ ਇਕ ਮੁਹੱਰਮ ਤੋਂ  ਅਤੇ ਚੰਦ ਦੇ ਕੈਲੰਡਰ ਦਾ ਆਰੰਭ ਚੇਤ ਸੁਦੀ ਇਕ ਤੋਂ। ਇੱਥੇ ਇਕ ਹੋਰ ਨੁਕਤਾ ਵੀ ਸਾਂਝਾ ਕਰਨਾ ਜ਼ਰੂਰੀ ਸਮਝਦਾ ਹਾਂ, ਉਹ ਇਹ ਹੈ ਕਿ ਉੱਤਰੀ ਭਾਰਤ ਵਿਚ ਚੰਦ ਦੇ ਕੈਲੰਡਰ ਦਾ ਮਹੀਨਾ ਤਾਂ ਪੂਰਨਮੰਤਾ ਭਾਵ ਪੁੰਨਿਆ ਤੋਂ ਪੁੰਨਿਆ ਗਿਣਿਆ ਜਾਂਦਾ ਹੈ, ਪਰ ਸਾਲ ਦਾ ਆਰੰਭ ਮੱਸਿਆ ਤੋਂ ਅਗਲੇ ਦਿਨ ਭਾਵ ਸੁਦੀ ਏਕਮ ਤੋਂ ਮੰਨਿਆ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਚੇਤ ਦੇ ਮਹੀਨੇ ਦਾ ਪਹਿਲਾ ਅੱਧ ਖ਼ਤਮ ਹੋ ਰਹੇ ਸਾਲ ਵਿੱਚ ਆਉਂਦਾ ਹੈ ਅਤੇ ਦੂਜਾ ਅੱਧ ਨਵੇਂ ਸਾਲ ਵਿੱਚ।

ਕਰਨਲ ਨਿਸ਼ਾਨ ਜੀ ! ਬਹੁਤ ਹੈਰਾਨੀ ਹੋਈ ਜਦੋਂ ਤੁਹਾਡੀ ਕਿਤਾਬ “ਗੁਰਪੁਰਬ ਦਰਪਣ” ਦਾ ਪੰਨਾ 84, ਧਿਆਨ ਨਾਲ ਵੇਖਿਆ। ਤੁਸੀਂ ਇਸ ਪੰਨੇ ਉੱਪਰ ਪੂਰੇ ਸਾਲ ਦਾ ਕੈਲੰਡਰ,“ਸੰਮਤ ਨਾਨਕਸ਼ਾਹੀ 549ਵਿੱਚ ਆਉਣ ਵਾਲੇ ਪੁਰਬ” ਛਾਪਿਆ ਹੈ।

ਕਰਨਲ ਨਿਸ਼ਾਨ ਜੀ ! ਤੁਸੀਂ ਸਿਰਲੇਖ ਰੱਖਿਆ ਹੈ, “ਸੰਮਤ ਨਾਨਕਸ਼ਾਹੀ ਵਿੱਚ ਆਉਣ ਵਾਲੇ ਪੁਰਬ”।  ਪਰ ਨਵੇਂ ਸਾਲ ਦਾ ਆਰੰਭ ਕਰਦੇ ਹੋ ਚੇਤ ਸੁਦੀ ਏਕਮ ਤੋਂ। ਤੁਹਾਡੀ ਖੋਜ ਮੁਤਾਬਕ, ਸੰਮਤ 549 ਨਾਨਕਸ਼ਾਹੀ ਦਾ ਆਰੰਭ ਚੇਤ ਸੁਦੀ ਇਕ, 29 ਮਾਰਚ 2017 ਈ: ਦਿਨ ਬੁੱਧਵਾਰ ਅਤੇ ਸੰਮਤ 550 ਨਾਨਕਸ਼ਾਹੀ ਦਾ ਆਰੰਭ ਚੇਤ ਸੁਦੀ ਇਕ, 18 ਮਾਰਚ 2018 ਈ: ਦਿਨ ਐਤਵਾਰ ਨੂੰ ਹੋਇਆ ਸੀ, ਅਤੇ ਸੰਮਤ 551 ਨਾਨਕਸ਼ਾਹੀ ਦਾ ਆਰੰਭ ਚੇਤ ਸੁਦੀ ਇਕ, 6 ਅਪ੍ਰੈਲ 2019 ਈ: ਦਿਨ ਸ਼ਨਿੱਚਰਵਾਰ ਨੂੰ ਹੋਵੇਗਾ। ਬਹੁਤ ਹੈਰਾਨੀ ਹੋਈ ਹੈ ਇਹ ਜਾਣ ਕੇ ਕਿ ਤੁਸੀਂ ਤਾਂ ਇਕ ਚੇਤ ਅਤੇ ਚੇਤ ਸੁਦੀ ਏਕਮ ਦੇ ਫ਼ਰਕ ਨੂੰ ਸਮਝਣ ਤੋਂ ਵੀ ਅਸਮਰੱਥ ਹੋ।

ਕਰਨਲ ਨਿਸ਼ਾਨ ਜੀ ! ਚੇਤ ਸੁਦੀ ਏਕਮ ਨੂੰ ਨਾਨਕਸ਼ਾਹੀ ਸੰਮਤ ਦਾ ਨਹੀਂ ਬਿਕ੍ਰਮੀ ਸੰਮਤ ਦਾ ਆਰੰਭ ਹੁੰਦਾ ਹੈ। ਨਾਨਕਸ਼ਾਹੀ, ਸੂਰਜੀ ਕੈਲੰਡਰ ਹੈ ਇਸ ਦੇ ਨਵੇਂ ਸਾਲ ਦਾ ਆਰੰਭ 1 ਚੇਤ ਤੋਂ ਹੁੰਦਾ ਹੈ। ਜਦੋਂ ਸਾਡੀ ਇਕ ਚੇਤ ਹੋਵੇਗੀ, ਉਸ ਦਿਨ ਹਰ ਸਾਲ ਮਾਰਚ ਦੀ 14 ਤਾਰੀਖ ਹੋਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਜਾਂਦਾ ਧੁਮੱਕੜਸ਼ਾਹੀ ਕੈਲੰਡਰ ਵੀ ਸੂਰਜੀ ਹੈ। ਇਸ ਦੇ ਨਵੇਂ ਸਾਲ ਦਾ ਆਰੰਭ ਵੀ ਅੱਜ ਕੱਲ 1 ਚੇਤ/ 14 ਮਾਰਚ ਤੋਂ ਹੁੰਦਾ ਹੈ ਪਰ 2027 ਵਿਚ ਇਸ ਦਾ ਆਰੰਭ 1 ਚੇਤ/15 ਮਾਰਚ ਨੂੰ ਹੋਵੇਗਾ। ਇਥੇ ਤੁਸੀਂ ਇਕ ਹੋਰ ਗ਼ਲਤੀ ਕੀਤੀ ਹੈ ਜੋ ਤੁਹਾਡੇ ਕੈਲੰਡਰ ਸਬੰਧੀ ਮੁੱਢਲੀ ਜਾਣਕਾਰੀ ਤੋਂ ਕੋਰੇ ਹੋਣ ਦਾ ਪ੍ਰਤੱਖ ਸਬੂਤ ਹੈ। ਵੇਖੋ “ਖਾਲਸਾ ਹੀਰਾ ਜੰਤਰੀ” ਦਾ ਮਾਰਚ ਮਹੀਨਾ। ਚੇਤ ਸੁਦੀ ਏਕਮ 28 ਮਾਰਚ ਦਿਨ ਮੰਗਲਵਾਰ ਨੂੰ ਸੀ, ਨਾ ਕਿ 29 ਮਾਰਚ ਦਿਨ ਬੁੱਧਵਾਰ ਨੂੰ। ਮੱਸਿਆ ਦੀ ਤਿੱਥ ਮੰਗਲਵਾਰ ਸਵੇਰੇ ਲਗਭਗ 8.27 ਮਿੰਟ ਦੇ ਖ਼ਤਮ ਹੋ ਗਈ ਸੀ, ਚੇਤ ਸੁਦੀ ਏਕਮ ਆਰੰਭ ਹੋ ਗਈ ਸੀ। ਜੋ ਬੁੱਧਵਾਰ ਸਵੇਰੇ 5.44 (ਲਗਭਗ) ’ਤੇ ਖ਼ਤਮ ਹੋ ਗਈ ਸੀ ਜਦੋਂ ਕਿ ਬੁੱਧਵਾਰ ਨੂੰ ਸੂਰਜ ਲਗਭਗ 6.24 ਮਿੰਟ ’ਤੇ ਚੜਿਆ ਸੀ ਉਸ ਵੇਲੇ ਚੇਤ ਸੁਦੀ ਦੂਜ ਸੀ। ਏਕਮ ਤਾਂ ਆਈ ਹੀ ਨਹੀਂ, ਇਸ ਕਾਰਨ ਚੰਦ ਦੇ ਨਵੇਂ ਸਾਲ ਦਾ ਆਰੰਭ 28 ਮਾਰਚ ਦਿਨ ਮੰਗਲਵਾਰ ਨੂੰ ਹੋਇਆ ਸੀ। ਪੰਚਾਗ ਦਿਵਾਕਰ, ਸ਼੍ਰੋਮਣੀ ਤਿੱਥਪਤ੍ਰਿਕਾ, ਮੁਫੀਦ ਆਲਮ ਜੰਤਰੀਆਂ ਤਾਂ ਗੁੰਝਲਦਾਰ ਹਨ। ਮੰਨਿਆ, ਕੋਈ ਗ਼ਲਤੀ ਹੋ ਸਕਦੀ ਹੈ। ਨਾਨਕਸ਼ਾਹੀ ਕੈਲੰਡਰ ਦੇ ਅਲੋਚਕ ਨੂੰ, ਘੱਟੋ ਘੱਟ ਖਾਲਸਾ ਹੀਰਾ ਜੰਤਰੀ ਤਾਂ ਪੜ੍ਹਨੀ ਆਉਣੀ ਚਾਹੀਦੀ ਹੈ। ਤੁਸੀਂ ਤਾਂ ਇਥੇ ਵੀ ਗ਼ਲਤੀ ਕਰ ਗਏ।

ਕਰਨਲ ਨਿਸ਼ਾਨ ਜੀ ! ਤੁਹਾਡਾ ਚੇਤ ਸੁਦੀ ਇਕ, 29 ਮਾਰਚ ਦਿਨ ਬੁੱਧਵਾਰ ਨੂੰ ਲਿਖਣਾ ਇਹ ਸਾਬਤ ਕਰਦਾ ਹੈ ਕਿ ਤੁਸੀਂ ਇਹ ਤਾਰੀਖ਼ਾਂ“ Calendrical Tabulations 1900-2200” ਤੋਂ ਨਕਲ ਕੀਤੀਆਂ ਹਨ। (ਪੰਨਾ 237) ਯਾਦ ਰਹੇ ਜੁਲਾਈ 2018 ਈ: ਦੇ ਆਖਰੀ ਹਫ਼ਤੇ ਵੈਨਕੂਵਰ ਵਿਖੇ Canadian Sikh Study and Teaching Society ਵੱਲੋਂ ਕਰਵਾਏ ਗਏ ਸੈਮੀਨਾਰ ਵਿਚ ਤੁਸੀਂ ਕਿਹਾ ਸੀ, “ਮੈਂ ਹਾਲੇ ਤੱਕ ਇਹ ਕਿਤਾਬ ਨਹੀਂ ਵੇਖੀ”। ਵੈਨਕੂਵਰ ਵਿਖੇ ਇਕ ਸਵਾਲ ਦੇ ਜਵਾਬ ਵਿੱਚ ਤੁਸੀਂ ਇਹ ਵੀ ਕਿਹਾ ਸੀ ਕਿ ਗਣਿਤ ਮੈਂ ਆਪ ਕੀਤੀ ਹੈ, ਉਹ ਵੀ ਦ੍ਰਿਗ ਗਣਿਤ ਸਿਧਾਂਤ ਮੁਤਾਬਕ। ਤੁਹਾਡਾ ਇਹ ਝੂਠ ਵੀ ਫੜਿਆ ਗਿਆ ਹੈ। ਤੁਸੀਂ ਗਣਿਤ ਆਪ ਨਹੀਂ ਕੀਤੀ ਸਗੋਂ “Calendrical Tabulations 1900-2200” ਤੋਂ ਨਕਲ ਮਾਰੀ ਹੈ। ਉਸ ਕਿਤਾਬ ਵਿੱਚ ਸਾਰੀ ਗਣਿਤ ਸੂਰਜ ਸਿਧਾਂਤ ਮੁਤਾਬਕ ਹੈ। “For the Hindu lunar calendar, we follow the rules of the Surya-Siddhanta, as amended by Ganesa Daivajna.” (xxvi) ਤੁਸੀਂ ਬਿਨਾਂ ਸੋਚੇ ਸਮਝੇ ਉਥੋਂ ਨਕਲ ਮਾਰ ਕੇ ਆਪਣੀ ਕਿਤਾਬ ਵਿਚ ਤਾਰੀਖ਼ਾਂ ਲਿਖ ਦਿੱਤੀਆਂ ਹਨ। ਕਾਸ਼ ! ਤੂਹਾਨੂੰ ਨਕਲ ਮਾਰਨ ਜੋਗੀ ਸੋਝੀ ਹੁੰਦੀ ਤਾਂ ਅੱਜ ਤੂਹਾਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ।

ਕਰਨਲ ਨਿਸ਼ਾਨ ਜੀ ! ਕਿੰਨਾ ਚੰਗਾ ਹੁੰਦਾ ਜੇ ਤੁਸੀਂ ਕੈਲੰਡਰ ਬਣਾਉਣ ਤੋਂ ਪਹਿਲਾ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਹੀ ਵੇਖ ਲੈਂਦੇ। ਏਨੀ ਕੁ ਜਾਣਕਾਰੀ ਤਾਂ ਉਥੋਂ ਵੀ ਮਿਲ ਜਾਣੀ ਸੀ ਕਿ ਸਾਲ ਦਾ ਆਰੰਭ 1 ਚੇਤ (14 ਮਾਰਚ) ਤੋਂ ਹੁੰਦਾ ਹੈ ਨਾ ਕਿ ਚੇਤ ਸੁਦੀ ਏਕਮ ਤੋਂ। ਚੇਤ ਸੁਦੀ ਏਕਮ/28 ਮਾਰਚ ਨੂੰ ਤਾਂ ਚੇਤ ਦਾ ਅੱਧਾ ਮਹੀਨਾ ਬੀਤ ਚੁੱਕਾ ਸੀ। ਜਿਸ ਦਿਨ (29 ਮਾਰਚ 2017) ਤੁਸੀਂ ਨਵੇਂ ਸਾਲ ਦਾ ਆਰੰਭ ਦੱਸ ਰਹੇ ਹੋ, ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਤਾਂ ਉਸ ਦਿਨ 16 ਚੇਤ ਸੀ। ਤੁਸੀਂ ਲਿਖਿਆ ਹੈ ਕਿ ਸੰਮਤ 550 ਦਾ ਆਰੰਭ 18 ਮਾਰਚ ਨੂੰ ਹੋਇਆ ਸੀ। ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵੇਖੋ, 18 ਮਾਰਚ ਨੂੰ 5 ਚੇਤ ਸੀ।  ਤੁਹਾਡੀ ਖੋਜ ਮੁਤਾਬਕ ਨਾਨਕ ਸ਼ਾਹੀ ਸੰਮਤ 551 ਦਾ ਆਰੰਭ, ਚੇਤ ਸੁਦੀ ਏਕਮ, 6 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਹੋਵੇਗਾ। ਨਿਸ਼ਾਨ ਜੀ ! ਚੇਤ ਸੁਦੀ ਏਕਮ, 6 ਅਪ੍ਰੈਲ ਨੂੰ ਸੰਮਤ 551 ਨਾਨਕਸ਼ਾਹੀ ਦਾ ਨਹੀਂ, ਸੰਮਤ 2075 ਬਿਕ੍ਰਮੀ ਦਾ ਆਰੰਭ ਹੋਵੇਗਾ। ਸੰਮਤ 551 ਨਾਨਕਸ਼ਾਹੀ ਦੀ ਤਾਂ ਉਸ ਦਿਨ 24 ਚੇਤ ਹੋਵੇਗੀ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਜਿਸ ਨੂੰ ਕੰਧ ਉੱਤੇ ਟੰਗਿਆ ਕੈਲੰਡਰ ਵੇਖਣਾ ਵੀ ਨਹੀਂ ਆਉਂਦਾ, ਉਹ ਸ. ਪਾਲ ਸਿੰਘ ਪੁਰੇਵਾਲ ਦੀ ਅਲੋਚਨਾ ਕਰ ਰਿਹਾ ਹੈ।

ਕਰਨਲ ਨਿਸ਼ਾਨ ਜੀ ! ਆਪ ਨੂੰ ਯਾਦ ਹੋਵੇਗਾ ਕਿ ਸਿਆਟਲ ਵਿਖੇ ਹੋਏ ਅੰਤਰਰਾਸ਼ਟਰੀ ਸੈਮੀਨਾਰ ਵਿੱਚ, ਤੁਹਾਡੇ ਸਵਾਲ ਨੰਬਰ 27ਦੇ ਹਵਾਲੇ ਨਾਲ, ਤੁਹਾਡੇ ਵੱਲੋਂ ਦਰਜ ਕੀਤੀਆਂ ਗਈਆਂ ਲਗਭਗ 50 ਤਾਰੀਖ਼ਾਂ, ਗ਼ਲਤ ਸਾਬਤ ਕੀਤੀਆਂ ਸਨ, ਤੁਸੀਂ ਕੋਈ ਹੁੰਗਾਰਾ ਨਹੀਂ ਭਰਿਆ, ਪਿਛਲੇ ਸਾਲ ਦਸੰਬਰ (2 ਦਸੰਬਰ 2017) ਵਿੱਚ ਤੁਹਾਡੇ ਵੱਲੋਂ ਦਿੱਤੀ ਗਈ ਚੁਣੌਤੀ (ਇਕ ਲੱਖ ਦਾ ਇਨਾਮ) ਨੂੰ ਪ੍ਰਵਾਨ ਕੀਤਾ ਸੀ, ਤੁਸੀਂ ਦੜ ਵੱਟ ਗਏ। ਤੁਹਾਡੇ ਵੱਲੋਂ ਕੀਤੀਆਂ ਕਈ ਹੋਰ ਭੁੱਲਾਂ, ਸਮੇਤ ਦਿਵਾਲੀ ਦੀਆਂ ਤਾਰੀਖ਼ਾਂ, ਤੁਹਾਡੇ ਧਿਆਨ ਵਿੱਚ ਲਿਆਦੀਆਂ, ਤੁਸੀਂ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ। ਨਿਸ਼ਾਨ ਜੀ ! ਤੁਸੀਂ ਆਪਣੀ ਲਿਖਤ ਸਬੰਧੀ ਕਿਸੇ ਸਵਾਲ ਦਾ ਜਵਾਬ ਦੇਣ ਜਾਂ ਵਿਚਾਰ ਕਰਨ ਤੋਂ ਇਨਕਾਰੀ ਕਿਉਂ ਹੋ ? ਦੂਜੇ ਪਾਸੇ ਤੁਹਾਡੀਆਂ ਜਿਹੜੀਆਂ ਦਲੀਲਾਂ ਅੱਜ ਤੋਂ ਦੋ ਦਹਾਕੇ ਪਹਿਲਾਂ, ਵਿਦਵਾਨਾਂ ਵੱਲੋਂ ਰੱਦ ਕੀਤੀਆਂ ਜਾ ਚੁੱਕੀਆਂ ਹਨ, ਉਨ੍ਹਾਂ ਨੂੰ ਤੁਸੀਂ ਵਾਰ-ਵਾਰ ਦੁਹਰਾਈ ਜਾ ਰਹੇ ਹੋ। ਹੁਣ ਤੂਹਾਨੂੰ  ਇਮਾਨਦਾਰ ਕਿਵੇਂ ਸਮਝਿਆ ਜਾਵੇ ?

ਕਰਨਲ ਨਿਸ਼ਾਨ ਜੀ ! ਤੁਹਾਡੇ ਦੱਸਣ ਮੁਤਾਬਕ ਤੁਸੀਂ 1999 ਈ: ਤੋਂ ਹੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹੋ। ਜੇ ਤੂਹਾਨੂੰ ਯਾਦ ਹੋਵੇ ਤਾਂ ਪਹਿਲੀ ਵਾਰ ਮਾਰਚ 2010 ਈ: ਵਿੱਚ, ਮੈਂ ਤੂਹਾਨੂੰ ਈ ਮੇਲ ਰਾਹੀਂ ਇਕ ਸਵਾਲ ਪੁੱਛਿਆ ਸੀ। ਜਿਸ ਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਪਿਛੋਂ ਅਖ਼ਬਾਰਾਂ ਵਿਚ ਛਪੀਆਂ ਤੁਹਾਡੀਆਂ ਲਿਖਤਾਂ/ ਸਵਾਲਾਂ ਦੇ ਜਵਾਬ ਦੇਣ ਉਪ੍ਰੰਤ ਸਵਾਲ ਵੀ ਕਰਦਾ ਰਿਹਾ ਹਾਂ। ਤੁਸੀਂ ਕਦੇ ਜਵਾਬ ਨਹੀਂ ਦਿੱਤਾ। ਪਿਛਲੇ ਸਾਲ ਤੋਂ ਤੁਹਾਡੀ ਕਿਤਾਬ ਸਬੰਧੀ, ਤੁਹਾਡੇ ਨਾਲ ਵਿਚਾਰ ਕਰਨ ਦੇ ਕਈ ਯਤਨ ਕੀਤੇ,  ਤੁਸੀਂ ਕਦੇ ਹੁੰਗਾਰਾ ਨਹੀਂ ਭਰਿਆ। ਨਾ ਤਾਂ ਤੁਸੀਂ ਕੁਝ ਸਮਝਾਉਣ ਨੂੰ ਤਿਆਰ ਹੋ, ਨਾ ਹੀ ਤੁਸੀਂ ਕੁਝ ਸਮਝਣ ਨੂੰ ਤਿਆਰ ਹੋ। ਉਹੀ ਘਸੀਆਂ ਪਿੱਟੀਆਂ ਦਲੀਲਾਂ, ਪੁਰੇਵਾਲ ਨੇ ਇਤਿਹਾਸ ਵਿਗਾੜ ’ਤਾਂ, ਸਾਰੀਆਂ ਤਾਰੀਖ਼ਾਂ ਗ਼ਲਤ ਹਨ, ਅਕਾਲ ਤਖ਼ਤ ਕਮੇਟੀ ਬਣਾਏ, ਆਦਿ ਲਗਾਤਾਰ ਦੇ ਰਹੇ ਹੋ। ਕੀ ਕਾਰਨ ਹੈ ਕਿ ਜਿਹੜੀਆਂ ਦਲੀਲਾਂ ਤੁਸੀਂ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਅੱਗੇ ਰੱਖਣੀਆਂ ਚਾਹੁੰਦੇ ਹੋ, ਉਨ੍ਹਾਂ ਨੂੰ ਕਿਸੇ ਅੰਤਰਰਾਸ਼ਟਰੀ ਮੰਚ (Website) ਰਾਹੀਂ ਕੌਮ ਦੇ ਸਾਹਮਣੇ ਕਿਉਂ ਨਹੀਂ ਪੇਸ਼ ਕਰਦੇ ? 

ਕਰਨਲ ਨਿਸ਼ਾਨ ਜੀ ! ਜੇ ਤੁਹਾਡਾ ਮਕਸਦ ਨਾਨਕਸ਼ਾਹੀ ਕੈਲੰਡਰ ਦਾ ਸਿਰਫ ਵਿਰੋਧ ਕਰਨਾ ਹੀ ਨਹੀਂ ਹੈ ਤਾਂ ਦਿਓ ਸੁਹਿਰਦਤਾ ਦਾ ਸਬੂਤ, ਕਰੋ ਸੱਦਾ ਪ੍ਰਵਾਨ, ਦੱਸੋ ਕਿਸ ਮੰਚ (Website) ’ਤੇ ਵਿਚਾਰ ਕਰਨੀ ਹੈ। ਜੇ ਵਿਚਾਰ ਕਰਨ ਦੇ ਸਮਰੱਥ ਨਹੀਂ ਹੋ ਤਾਂ ਆਪਣੀ ਕਿਤਾਬ (ਗੁਰਪੁਰਬ ਦਰਪਣ) ਜੋ “ਭੁੱਲਾ ਦਾ ਭੰਡਾਰ” ਹੈ, ਨੂੰ ਵਾਪਸ ਲੈਣ ਦਾ ਐਲਾਨ ਕਰੋ ਤਾਂ ਕਿ ਇਹ ਕਿਤਾਬ ਜੱਗ ਹਸਾਈ ਦਾ ਕਾਰਨ ਨ ਬਣੇ।

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ

ਅਰਦਾਸ

0

ਅਰਦਾਸ

ਗਿਆਨੀ ਸੰਤ ਸਿੰਘ ਮਸਕੀਨ

ਕੁਝ ਵਸਤੂਆਂ ਯਤਨ ਨਾਲ, ਮਿਹਨਤ ਨਾਲ ਮਿਲਦੀਆਂ ਹਨ; ਨਾ ਮਿਹਨਤ ਕਰੀਏ ਤਾਂ ਨਹੀਂ ਮਿਲਦੀਆਂ। ਮਿਹਨਤ ਨਾਲ ਜੋ ਮਿਲਦਾ ਹੈ, ਉਸ ਦੀ ਸੀਮਾ ਹੈ। ਪ੍ਰਮਾਤਮਾ ਅਸੀਮ ਹੈ; ਅਗਰ ਉਹ ਵੀ ਮਿਹਨਤ ਨਾਲ ਮਿਲੇ ਤਾਂ ਪ੍ਰਮਾਤਮਾ ਦੀ ਸੀਮਾ ਹੋ ਗਈ ਤੇ ਪ੍ਰਮਾਤਮਾ ਨਾਲੋਂ ਸਾਡੀ ਮਿਹਨਤ ਵੱਡੀ ਹੋਵੇਗੀ; ਪ੍ਰਮਾਤਮਾ ਛੋਟਾ ਹੋ ਜਾਵੇਗਾ। ਮਿਹਨਤ ਪ੍ਰਮਾਤਮਾ ਦਾ ਮੁੱਲ ਹੋਵੇਗੀ। ਜਿਸ ਦਾ ਮੁੱਲ ਹੈ, ਫਿਰ ਉਹ ਅਮੁੱਲ ਨਹੀਂ ਹੋ ਸਕਦਾ।

ਇਸ ਦਾ ਇਹ ਮਤਲਬ ਨਹੀਂ ਹੈ ਕਿ ਮਿਹਨਤ ਦੀ ਲੋੜ ਹੀ ਨਹੀਂ। ਮਿਹਨਤ ਤਾਂ ਕਰਨੀ ਪਵੇਗੀ। ਨਾਮ ਜਪਣ ਵਾਸਤੇ ਨਾਮ-ਅਭਿਆਸੀ ਵੱਡੀ ਘਾਲਣਾ ਘਾਲਦੇ ਹਨ। ਨਾਮ ਜਪਣ ਤੋਂ ਵੱਡੀ ਹੋਰ ਕੋਈ ਘਾਲਣਾ ਨਹੀਂ ਹੋ ਸਕਦੀ : ‘‘ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥’’ (ਜਪੁ ਜੀ ਸੋਲਕ ਪੰਨਾ ੮) ਪਰ ਮੁਸ਼ੱਕਤ ਕਰ ਕੇ, ਘਾਲਣਾ ਘਾਲ ਕੇ, ਸਿਰਫ਼ ਇਤਨਾ ਪਤਾ ਚਲਦਾ ਹੈ ਕਿ ਉਹ ਸਿਰਫ਼ ਘਾਲਣਾ ਨਾਲ ਨਹੀਂ ਮਿਲਦਾ, ਇਸ ਦਾ ਬੋਧ ਘਾਲਣਾ ਘਾਲ ਕੇ, ਮਿਹਨਤ ਕਰ ਕੇ ਪਤਾ ਚਲਦਾ ਹੈ : ‘‘ਘਾਲ ਨ ਮਿਲਿਓ, ਸੇਵ ਨ ਮਿਲਿਓ; ਮਿਲਿਓ ਆਇ ਅਚਿੰਤਾ ॥’’ (ਧਨਾਸਰੀ ਮ: ੫, ਪੰਨਾ ੬੭੨)

ਪ੍ਰਮਾਤਮਾ ਪ੍ਰਸਾਦ ਨਾਲ ਮਿਲਦਾ ਹੈ, ਬਖ਼ਸ਼ਸ਼ ਨਾਲ ਮਿਲਦਾ ਹੈ। ਬਖ਼ਸ਼ਸ਼ ਲਈ ਤਾਂ ਕੇਵਲ ਅਰਦਾਸ ਹੀ ਕੀਤੀ ਜਾ ਸਕਦੀ ਹੈ। ਵਾਸ਼ਨਾ ਕਰ ਕੇ ਜਗਤ ਨਾਲ ਸਬੰਧ ਜੁੜਦਾ ਹੈ, ਪ੍ਰਾਰਥਨਾ (ਅਰਦਾਸ) ਕਰ ਕੇ ਜਗਤ ਦੇ ਕਰਤੇ ਨਾਲ ਸਬੰਧ ਜੁੜਦਾ ਹੈ ਤੇ ਜਿਤਨੀ ਮਿਹਨਤ ਕਰਦਾ ਹੈ ਉਤਨੀ ਮਨੁੱਖ ਘਾਲਣਾ ਘਾਲਦਾ ਹੈ ਤੇ ਜਿਤਨੀ ਮਿਹਨਤ ਕਰਦਾ ਹੈ ਉਤਨਾ ਸੰਸਾਰ ਵਿੱਚ ਉੱਨਤ ਹੋ ਜਾਂਦਾ ਹੈ। ਅਗਾਂਹ ਵਧ ਜਾਂਦਾ ਹੈ। ਜੋ ਮਾਰਗ ਸੰਸਾਰ ਵਿੱਚ ਬੁਲੰਦੀਆਂ ’ਤੇ ਲੈ ਜਾਂਦਾ ਹੈ, ਉਹੀ ਪ੍ਰਮਾਰਥ ਵਿੱਚ ਢਹਿੰਦੀ ਕਲਾ ਦਾ ਕਾਰਨ ਬਣਦਾ ਹੈ।

ਜਗਤ ਵਿੱਚ ਝੂਠ ਅਗਾਂਹ ਵਧ ਜਾਂਦਾ ਹੈ। ਬੇਈਮਾਨ, ਕਾਫ਼ੀ ਵਿਕਾਸ ਕਰ ਲੈਦਾ ਹੈ, ਪਰ ਧਾਰਮਿਕ ਦੁਨੀਆਂ ਵਿੱਚ ਇਸੇ ਝੂਠ ਦੇ ਆਸਰੇ ਮਿਲੇ ਵਿਕਾਸ ਕਰ ਕੇ ਪੱਛੜ ਜਾਂਦਾ ਹੈ। ਅਰਦਾਸ ਦਾ ਅੰਦਰ ਜਨਮ ਹੋ ਸਕੇ, ਪ੍ਰਾਰਥਨਾ ਪ੍ਰਾਣਾਂ ਵਿੱਚੋਂ ਨਿਕਲ ਸਕੇ, ਧਾਰਮਿਕ ਘਾਲਣਾ ਸਿਰਫ਼ ਇਸ ਵਾਸਤੇ ਹੈ। ਜਪ ਕਰਨਾ, ਤਪ ਕਰਨਾ, ਸੇਵਾ ਕਰਨੀ, ਦਾਨ-ਪੁੰਨ ਕਰਨਾ, ਨਿੱਤਨੇਮ ਇਤਿਆਦਿਕ ਸਿਰਫ਼ ਅਰਦਾਸ ਪੈਦਾ ਕਰਨ ਵਾਸਤੇ ਹਨ। ਅਰਦਾਸ ਦੇ ਫੁੱਲ ਵਿੱਚੋਂ ਪ੍ਰਮਾਤਮਾ ਦਾ ਫਲ਼ ਨਿਕਲਦਾ ਹੈ। ਕਈ ਆਪਣੀ ਘਾਲਣਾ ਦੇ ਬੀਜ ਨੂੰ ਹੀ ਸਭ ਕੁਛ ਸਮਝ ਲੈਂਦੇ ਹਨ ਤੇ ਇੰਝ ਇਨ੍ਹਾਂ ਦਾ ਘਾਲਣਾ-ਰੂਪੀ ਬੀਜ ਨਿਸਫਲ ਚਲਾ ਜਾਂਦਾ ਹੈ। ਬੀਜ ਨੂੰ ਅਨੁਕੂਲ ਧਰਤੀ ਮਿਲੇ, ਪਾਣੀ ਖਾਦ ਮਿਲੇ, ਦੇਖ-ਰੇਖ ਹੋਵੇ ਤਾਂ ਪ੍ਰਫੁਲਿਤ ਹੋਵੇਗਾ। ਘਾਲਣਾ (ਮਿਹਨਤ) ਦੇ ਬੀਜ ਨੂੰ ਹੀ ਸਿਰਫ਼ ਹਥੇਲੀ ’ਤੇ ਰੱਖੀ ਫਿਰਨਾ ਇਹ ਬੀਜ ਨੂੰ ਅਜਾਈਂ ਗੁਆਉਣਾ ਹੈ। ਅੱਜ ਤੱਕ ਬ੍ਰਹਮ-ਗਿਆਨੀ ਭਗਤਾਂ ਨੇ ਇਹੀ ਆਖਿਆ ਹੈ ਕਿ ਸਾਨੂੰ ਅਕਾਲ ਪੁਰਖ ਮਿਲਿਆ ਹੈ, ਪਰ ਇਨ੍ਹਾਂ ਘਾਲਣਾ ਕਠਨ ਘਾਲੀ ਹੁੰਦੀ ਹੈ।

ਗੁਰੂ ਘਰ ਵਿੱਚ ਕੀਰਤਨ, ਕਥਾ, ਨਿੱਤਨੇਮ ਪਿੱਛੋਂ ਅਰਦਾਸ ਲਾਜ਼ਮੀ ਹੈ। ਕੀਰਤਨ, ਨਿੱਤਨੇਮ ਦੀ ਸ਼ਾਖਾ ਵਿੱਚੋਂ ਅਰਦਾਸ ਰੂਪ ਫੁੱਲ ਨਿਕਲਦਾ ਹੈ, ਇਸ ਲਈ ਅਰਦਾਸ ਅਖ਼ੀਰ ਵਿੱਚ ਹੈ। ਅਰਦਾਸ ਦਾ ਮਤਲਬ ਹੈ ਹੇ ਅਕਾਲ ਪੁਰਖ  ! ਅਸੀਂ ਜੋ ਕਰ ਸਕਦੇ ਸੀ ਕੀਤਾ ਹੈ, ਹੁਣ ਤੂੰ ਆਪਣੀ ਮਿਹਰ ਕਰ, ਆਪਣੀ ਰਹਿਮਤ ਕਰ,  ਸਾਡੇ ਕੋਲ ਐਸਾ ਕੁਛ ਵੀ ਨਹੀਂ ਹੈ ਜਿਸ ਨਾਲ ਤੇਰਾ ਮੁੱਲ ਪਾ ਸਕੀਏ। ਵੱਡੀਆਂ-ਵੱਡੀਆਂ ਘਾਲਣਾ ਘਾਲਣ ਵਾਲੇ ਹੱਥ ਜੋੜ ਅਰਦਾਸ ਹੀ ਕਰਦੇ ਰਹੇ ਹਨ।

ਅਸੀਂ ਉਸ ਅਬਿਨਾਸ਼ੀ ਸ਼ਕਤੀ ਅੱਗੇ ਹੁਕਮ ਨਹੀਂ ਕਰ ਸਕਦੇ। ਮੁੱਲ ਨਹੀਂ ਪਾ ਸਕਦੇ, ਜੇ ਮੁੱਲ ਪਾ ਦਿੱਤਾ, ਤਾਂ ਉਹ ਸਾਡੀ ਪਕੜ ਵਿੱਚ ਆ ਗਿਆ। ਜੋ ਪਕੜ ਵਿੱਚ ਆ ਗਿਆ, ਉਸ ਨੂੰ ਪੂਜਣ ਦੀ ਲੋੜ ਨਹੀਂ।  ਪੂਜਾ ਤਾਂ ਅਸੀਮ ਦੀ ਹੁੰਦੀ ਹੈ ਤੇ ਅਸੀਮ ’ਤੇ ਹੁਕਮ ਨਹੀਂ ਕੀਤਾ ਜਾ ਸਕਦਾ : ‘‘ਨਾਨਕ  ! ਹੁਕਮੁ ਨ ਚਲਈ, ਨਾਲਿ ਖਸਮ ਚਲੈ ਅਰਦਾਸਿ ॥’’ (ਆਸਾ ਕੀ ਵਾਰ ਮ: ੧ ਪੰਨਾ ੪੭੪)

ਕੀਤਾ ਹੋਇਆ ਜਪ, ਤਪ ਅਗਰ ਅਰਦਾਸ ਤੱਕ ਨਹੀਂ ਅੱਪੜਿਆ ਤਾਂ ਸਭ ਵਿਅਰਥ ਚਲਾ ਜਾਂਦਾ ਹੈ, ਪਰ ਇਸ ਕੀਤੇ ਹੋਏ ਜਪ, ਤਪ ਤੋਂ ਜਦ ਅਰਦਾਸ ਦਾ ਜਨਮ ਹੁੰਦਾ ਹੈ ਤਾਂ ਉਹ ਅਰਦਾਸ ਕਤਈ ਵਿਅਰਥ ਨਹੀਂ ਜਾਂਦੀ : ‘‘ਬਿਰਥੀ ਕਦੇ ਨ ਹੋਵਈ, ਜਨ ਕੀ ਅਰਦਾਸਿ ॥’’ (ਬਿਲਾਵਲੁ ਮ: ੫, ਪੰਨਾ ੮੧੯)

ਅਰਦਾਸ ਜਦ ਪ੍ਰਾਣਾਂ ਵਿੱਚੋਂ ਨਿਕਲੇ, ਰੋਮ-ਰੋਮ; ਪ੍ਰਾਰਥਨਾ ਵਿੱਚ ਜੁਟ ਜਾਏ ਤਾਂ ਐਸੀ ਪ੍ਰਾਰਥਨਾ ਵਿੱਚੋਂ ਪ੍ਰਮਾਤਮਾ ਮਿਲਦਾ ਹੈ। ਅਰਦਾਸ ਖੜ੍ਹੇ ਹੋ ਕੇ ਕਰਨੀ ਹੈ। ਹੱਥ ਜੁੜ ਜਾਣ ਦੀਨ-ਭਾਵ ਅੰਦਰ ਪੈਦਾ ਹੋਵੇ ਤਾਂ ਐਸੀ ਅਰਦਾਸ ਕਬੂਲ ਹੋ ਜਾਂਦੀ ਹੈ : ‘‘ਆਪੇ ਜਾਣੈ ਕਰੇ ਆਪਿ, ਆਪੇ ਆਣੈ ਰਾਸਿ ॥  ਤਿਸੈ ਅਗੈ ਨਾਨਕਾ  ! ਖਲਿਇ ਕੀਚੈ ਅਰਦਾਸਿ ॥ (ਮਾਰੂ ਵਾਰ:੧ ਮ: ੨, ਪੰਨਾ ੧੦੯੩), ਦੁਇ ਕਰ ਜੋੜਿ, ਕਰਉ ਅਰਦਾਸਿ ॥  ਤੁਧੁ ਭਾਵੈ, ਤਾ ਆਣਹਿ ਰਾਸਿ ॥’’ (ਸੂਹੀ ਮ: ੫, ਪੰਨਾ ੭੩੭)

ਜਿੱਥੇ ਮਨੁੱਖ ਆਪਣੇ ਆਪ ਨੂੰ ਪੂਰਨ ਤੌਰ ’ਤੇ ਅਸਹਾਇ, ਮਜਬੂਰ ਪਾਂਦਾ ਹੈ, ਕੋਈ ਵੱਸ ਨਹੀਂ ਚਲਦਾ, ਜੋ ਕੁਛ ਕੀਤਾ ਹੈ, ਉਸ ਦਾ ਕੋਈ ਮੁੱਲ ਨਹੀਂ ਦਿਖਾਈ ਦੇਂਦਾ ਹੈ ਤਾਂ ਐਸੀ ਹਾਲਤ ਵਿੱਚ ਅਰਦਾਸ ਜਨਮ ਲੈਂਦੀ ਹੈ।

ਪ੍ਰਯਤਨ ਨਾਲ ਸੰਸਾਰ ਮਿਲਦਾ ਹੈ, ਪਰ ਪ੍ਰਸਾਦ ਨਾਲ, ਬਖ਼ਸ਼ਸ਼ ਨਾਲ ਹੀ ਕਰਤਾਰ ਮਿਲਦਾ ਹੈ ਤੇ ਬਖ਼ਸ਼ਸ਼ ਅਰਦਾਸੀਏ ’ਤੇ ਹੁੰਦੀ ਹੈ। ਅਰਦਾਸ ਵਿੱਚ ਅਗਰ ਸੰਸਾਰ ਦੀ ਮੰਗ ਹੈ ਤਾਂ ਉਹ ਵੀ ਅਰਦਾਸ ਨਹੀਂ ਹੈ। ਅਰਦਾਸ ਵਿੱਚ ਧੰਨਵਾਦ ਚਾਹੀਦਾ ਹੈ। ਧੰਨਵਾਦੀ ਹਿਰਦਾ ਅਰਦਾਸ ਕਰ ਸਕਦਾ ਹੈ। ਗਿਲਿਆਂ ਨਾਲ ਜੋ ਭਰਿਆ ਹੈ, ਉਸ ਦੇ ਪ੍ਰਾਣਾਂ ਵਿੱਚੋਂ ਅਰਦਾਸ ਨਹੀਂ ਨਿਕਲ ਸਕਦੀ।

ਹੇ ਅਕਾਲ ਪੁਰਖ  ! ਤੂੰ ਮਨੁੱਖਾ ਜਨਮ ਦਿੱਤਾ, ਜੀਵਨ ਬਤੀਤ ਕਰਨ ਦੇ ਵਸੀਲੇ ਦਿੱਤੇ, ਸਤਿਸੰਗ ਦਿੱਤਾ, ਮਾਂ-ਬਾਪ ਦਿੱਤੇ, ਪਵਨ ਪਾਣੀ ਦਿੱਤਾ, ਸੂਰਜ ਦੀ ਅਗੰਮੀ ਰੌਸ਼ਨੀ ਦਿੱਤੀ। ਮੈਂ ਤਾਂ ਤੁੱਛ ਹਾਂ, ਯੋਗਤਾ ਮੇਰੀ ਕੁਛ ਵੀ ਨਹੀਂ, ਤੂੰ ਮਿਹਰਵਾਨ ਹੈਂ, ਬਹੁਤ ਬਖ਼ਸ਼ਿੰਦ ਹੈਂ, ਇਹ ਸਭ ਕੁਛ ਤੇਰੀ ਬਖ਼ਸ਼ਸ਼ ਹੈ। ਇਹ ਸ਼ੁਕਰਾਨਾ-ਭਾਵ ਬਣਿਆ ਰਹੇ, ਅਕਾਲ ਪੁਰਖ ਐਸੀ ਬੁਧ ਦੇਵੇ, ਆਦਿਕ।

ਜਦ ਇਸ ਢੰਗ ਨਾਲ ਧੰਨਵਾਦ ਦਾ ਭਾਵ ਅੰਦਰੋਂ ਉਪਜਦਾ ਹੈ ਤਾਂ ਅਰਦਾਸ ਕਬੂਲ ਹੋ ਜਾਂਦੀ ਹੈ ਤੇ ਅਰਦਾਸ ਦੇ ਇਸ ਫੁੱਲ ਵਿੱਚੋਂ ਮਿਲਾਪ ਦਾ ਫਲ਼ ਨਿਕਲ ਆਂਵਦਾ ਹੈ। ਜੀਵਨ ਧੰਨ-ਧੰਨ ਹੋ ਜਾਂਦਾ ਹੈ। ਸ਼ੁਕਰਾਨੇ ਦਾ ਭਾਵ ਅਤੇ ਪਰਉਪਕਾਰੀ ਬਿਰਤੀ ਰੱਖਣ ਵਾਲੇ ਜਦ ਵੀ ਅਰਦਾਸ ਕਰਦੇ ਹਨ ਤਾਂ ਅਕਾਲ ਪੁਰਖ ਸੁਣਦਾ ਹੈ ਤੇ ਆਪਣੀ ਨੇੜਤਾ ਬਖ਼ਸ਼ਦਾ ਹੈ : ‘‘ਸਤੁ ਸੰਤੋਖੁ ਹੋਵੈ ਅਰਦਾਸਿ॥  ਤਾ ਸੁਣਿ, ਸਦਿ ਬਹਾਲੇ ਪਾਸਿ ॥’’ (ਰਾਮਕਲੀ ਮ: ੧, ਪੰਨਾ ੮੭੮)

Most Viewed Posts