26.7 C
Jalandhar
Sunday, April 5, 2026
spot_img
Home Blog Page 88

ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ !

0

ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ !

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- ਫੋਨ ਨੰ: 0175-2216783

ਗੱਲ ਕਈ ਸਾਲ ਪੁਰਾਣੀ ਹੈ। ਚਾਰ ਕੁ ਸਾਲ ਦੇ ਇੱਕ ਬੱਚੇ ਨੂੰ ਲੈ ਕੇ ਉਸ ਦੀ ਮਾਂ ਮੇਰੇ ਪਾਸ ਰਾਜਿੰਦਰਾ ਹਸਪਤਾਲ ਦੇ ਬੱਚਾ ਆਊਟਡੋਰ ਵਿਚ ਚੈੱਕਅੱਪ ਕਰਵਾਉਣ ਆਈ। ਉਹ ਕਈ ਡਾਕਟਰਾਂ ਕੋਲੋਂ ਢੇਰਾਂ ਢੇਰ ਦਵਾਈ ਲੈ ਕੇ ਆਪਣੇ ਬੱਚੇ ਨੂੰ ਖੁਆ ਚੁੱਕੀ ਸੀ। ਮੈਨੂੰ ਉਸ ਦੀ ਬੀਮਾਰੀ ਕੋਈ ਖ਼ਾਸ ਨਹੀਂ ਲੱਗੀ। ਖ਼ੁਰਾਕ ਸਹੀ ਨਾ ਹੋਣ ਸਦਕਾ ਹੀ ਸਭ ਜਾਪਿਆ। ਇਸ ਲਈ ਮੈਂ ਉਸ ਦੀਆਂ ਸਾਰੀਆਂ ਦਵਾਈਆਂ ਬੰਦ ਕਰਵਾ ਕੇ ਫਲ ਸਬਜ਼ੀਆਂ ਖਾਣ ਬਾਰੇ ਸਮਝਾਇਆ। ਜਾਣ ਲੱਗਿਆਂ ਉਸ ਨੂੰ ਇਕ ਟਾਫ਼ੀ ਦੇ ਦਿੱਤੀ।

ਉਹ ਬੱਚਾ ਬਹੁਤ ਖ਼ੁਸ਼ ਹੋਇਆ ਤੇ ਅਗਲੀ ਵਾਰ ਜਦੋਂ ਫਿਰ ਵਿਖਾਉਣ ਆਇਆ ਤਾਂ ਉਸ ਦੀ ਮਾਂ ਨੇ ਦੱਸਿਆ ਕਿ ਘਰੋਂ ਪੂਰੀ ਜ਼ਿੱਦ ਕਰ ਕੇ ਆਇਆ ਹੈ ਕਿ ਉਸੇ ਡਾਕਟਰ ਆਂਟੀ ਕੋਲ ਜਾਣਾ ਹੈ ਜਿਸ ਨੇ ਦਵਾਈਆਂ ਬੰਦ ਕਰਵਾ ਕੇ ਟਾਫ਼ੀ ਦਿੱਤੀ ਸੀ।

ਇਸ ਵਾਰ ਫਿਰ ਉਸ ਨੇ ਜਾਣ ਲੱਗਿਆਂ ਟਾਫ਼ੀ ਮੰਗੀ ਤਾਂ ਮੈਂ ਦੇ ਦਿੱਤੀ। ਤਿੰਨ ਚਾਰ ਵਾਰ ਆਉਣ ਬਾਅਦ ਉਹ ਬੱਚਾ ਮੇਰੇ ਨਾਲ ਕਾਫ਼ੀ ਘੁਲ਼ ਮਿਲ ਗਿਆ ਤੇ ਆਪਣੇ ਦੋਸਤਾਂ ਦੀਆਂ ਜਾਂ ਮੰਮੀ ਵੱਲੋਂ ਮਿਲੀਆਂ ਝਿੜਕਾਂ ਦੀਆਂ ਸ਼ਿਕਾਇਤਾਂ ਵੀ ਮੇਰੇ ਨਾਲ ਕਰਨ ਲੱਗ ਪਿਆ।

ਸਾਲ ਕੁ ਬਾਅਦ ਇੱਕ ਵਾਰ ਉਸ ਨੇ ਆ ਕੇ ਹੌਲੀ ਜਿਹੀ ਮੇਰੇ ਕੰਨ ਕੋਲ ਮੂੰਹ ਕਰ ਕੇ ਕਿਹਾ, ‘‘ਡਾਕਟਰ ਆਂਟੀ ਮੈਂ ਮੋਟਰਸਾਈਕਲ ਲੈਣੈ।’’

ਮੈਂ ਖਿੜਖਿੜਾ ਕੇ ਹੱਸ ਪਈ ਤੇ ਕਿਹਾ, ‘‘ਤੂੰ ਏਨਾ ਪਿੱਦਾ ਜਿਹਾ ਹੈਗੈਂ ! ਮੋਟਰਸਾਈਕਲ ਕੋਈ ਟਾਫ਼ੀ ਨਈਂ ਐ। ਕਿਵੇਂ ਚਲਾਏਂਗਾ ? ਤੂੰ ਤਾਂ ਉਸ ਦੀ ਗੱਦੀ ਤੱਕ ਮਸਾਂ ਪਹੁੰਚਦੈਂ। ਵੱਡਾ ਹੋ, ਪੜ੍ਹ ਲਿਖ, ਫੇਰ ਮੋਟਰਸਾਈਕਲ ਲਵੀਂ।’’

ਉਸ ਦੀ ਮਾਂ ਕਹਿਣ ਲੱਗੀ, ‘‘ਡਾਕਟਰ ਜੀ ! ਇਹ ਤਾਂ ਬਹੁਤ ਜ਼ਿੱਦੀ ਬਣ ਗਿਐ। ਰੱਤਾ ਕੁ ਝਿੜਕੋ ਤਾਂ ਝਟਪਟ ਕਹਿ ਦਿੰਦੈ ਕਿ ਮੈਂ ਤੁਹਾਡੀ ਸ਼ਿਕਾਇਤ ਡਾਕਟਰ ਮਾਸੀ ਨੂੰ ਲਾ ਦਿਆਂਗਾ। ਹੁਣ ਖਹਿੜੇ ਪਿਐ ਮੋਟਰਸਾਈਕਲ ਲੈਣੈ। ਭਲਾ ਦੱਸੋ ਇਹ ਕੋਈ ਉਮਰ ਐ ਮੋਟਰਸਾਈਕਲ ਖਰੀਦਣ ਦੀ !’’

ਮੈਂ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਮਿਹਨਤ ਕਰ ਕੇ ਪੜ੍ਹੋ। ਜਦੋਂ ਉਸ ਦੀ ਲਾਈਸੈਂਸ ਬਣਨ ਦੀ ਉਮਰ ਹੋਵੇਗੀ, ਉਦੋਂ ਮੋਟਰਸਾਈਕਲ ਮਿਲ ਜਾਏਗਾ। ਇੰਜ ਤਸੱਲੀ ਦਿੰਦਿਆਂ ਕੁੱਝ ਸਾਲ ਲੰਘ ਗਏ। ਫਿਰ ਉਹ ਲਗਭਗ ਦੋ ਕੁ ਸਾਲ ਮੇਰੇ ਕੋਲ ਆਈ ਨਹੀਂ। ਮੈਂ ਵੀ ਹੋਰ ਮਰੀਜ਼ਾਂ ਦੀ ਭੀੜ ਵਿਚ ਉਸ ਬਾਰੇ ਭੁੱਲ ਗਈ। ਇਕ ਦਿਨ ਅਚਾਨਕ ਉਹ ਆਈ ਤਾਂ ਉਸ ਦਾ ਚਿਹਰਾ ਬੁਝਿਆ ਪਿਆ ਸੀ। ਬਿਨਾਂ ਕੁੱਝ ਵੀ ਬੋਲੇ ਚੁੱਪ ਚਾਪ ਬੱਚਾ ਚੈਕਅੱਪ ਕਰਵਾ ਕੇ ਵਾਪਸ ਮੁੜਨ ਲੱਗੀ ਤਾਂ ਉਹ ਬੱਚਾ ਫੇਰ ਮੇਰੇ ਕੰਨ ਕੋਲ ਆ ਕੇ ਬੋਲਿਆ, ‘‘ਪਲੀਜ਼ ਮੇਰੇ ਮੋਟਰਸਾਈਕਲ ਦੀ ਗੱਲ ਕਰ ਦਿਓ।’’

ਮੈਂ ਉਸ ਦੀ ਮਾਂ ਨੂੰ ਪੁੱਛਿਆ ਕਿ ਉਹ ਏਨੀ ਉਦਾਸ ਕਿਉਂ ਹੈ ? ਉਹ ਕਹਿਣ ਲੱਗੀ, ‘‘ਖ਼ੌਰੇ ਕਿਸ ਦੀ ਨਜ਼ਰ ਲੱਗ ਗਈ ਹੈ ! ਇਹ ਦਾ ਪਿਓ ਨਸ਼ਾ ਕਰਨ ਲੱਗ ਪਿਐ। ਅੱਧੀ ਜ਼ਮੀਨ ਗਿਰਵੀ ਰੱਖ ’ਤੀ। ਕੌਣ ਲਾਹੂਗਾ ਇਹ ਕਰਜ਼ਾ ? ਇਹ ਬੱਚਾ ਪਾਲਾਂ ਕਿ ਇਹਦਾ ਪਿਓ ਸਾਂਭਾਂ ? ਇਹ ਹਮੇਸ਼ਾ ਮੋਟਰਸਾਈਕਲ ਦੀ ਰਟ ਲਾਈ ਰੱਖਦੈ। ਦੱਸੋ ਮੈਂ ਕਿੱਧਰ ਜਾਵਾਂ ?’’

ਮੈਂ ਉਸ ਨੂੰ ਹਿੰਮਤ ਦਿੱਤੀ ਤੇ ਸਮਝਾਇਆ ਕਿ ਹੌਸਲਾ ਰੱਖੇ। ਸਭ ਠੀਕ ਹੋ ਜਾਏਗਾ। ਘਰ ਵਾਲੇ ਨੂੰ ਨਸ਼ਾ ਛਡਾਊ ਕੇਂਦਰ ਵਿਚ ਦਾਖਲ ਕਰਵਾ ਦੇਵੇ ਤੇ ਆਪਣਾ ਪੂਰਾ ਧਿਆਨ ਬੱਚੇ ਉੱਤੇ ਲਾਵੇ ਤਾਂ ਜੋ ਉਹ ਪੜ੍ਹ ਲਿਖ ਕੇ ਅੱਗੋਂ ਪੂਰੀ ਜ਼ਿੰਮੇਵਾਰੀ ਸਾਂਭੇ।

ਉਸ ਦਿਨ ਉਹ ਉਚਾਟ ਹੀ ਵਾਪਸ ਮੁੜੀ। ਮੈਨੂੰ ਵੀ ਬਹੁਤ ਮਾੜਾ ਲੱਗਿਆ। ਇਕ ਵਾਰ ਉਹ ਫਿਰ ਆਈ ਤਾਂ ਵੀ ਉਦਾਸ ਹੀ ਸੀ। ਇਸ ਵਾਰ ਉਹ ਬੱਚੇ ਨੂੰ ਝਿੜਕਣ ਵੀ ਲੱਗ ਪਈ ਸੀ। ਮੈਂ ਬੱਚੇ ਨੂੰ ਪਿਆਰ ਨਾਲ ਸਮਝਾਇਆ ਕਿ ਤੈਨੂੰ 18 ਸਾਲਾਂ ਦੀ ਉਮਰ ’ਤੇ ਜ਼ਰੂਰ ਮੋਟਰਸਾਈਕਲ ਮਿਲੇਗਾ। ਜੇ ਪੈਸੇ ਘਟ ਗਏ ਤਾਂ ਮੈਂ ਪਾ ਦਿਆਂਗੀ, ਪਰ ਆਪਣੀ ਮਾਂ ਦਾ ਖ਼ਿਆਲ ਰੱਖੇ।

ਇਸ ਤੋਂ ਬਾਅਦ ਉਹ ਫਿਰ ਕਈ ਸਾਲ ਨਹੀਂ ਆਈ। ਕਦੇ ਕਦਾਈਂ ਜਦੋਂ ਮੋਟਰਸਾਈਕਲ ਦਾ ਜ਼ਿਕਰ ਆਉਂਦਾ ਤਾਂ ਮੈਨੂੰ ਉਹ ਬੱਚਾ ਯਾਦ ਆ ਜਾਂਦਾ ਪਰ ਦਿਸਿਆ ਨਹੀਂ। ਮੈਂ ਸੋਚਿਆ ਸਭ ਠੀਕ ਠਾਕ ਹੋ ਗਿਆ ਹੋਣਾ ਹੈ ਜਾਂ ਫਿਰ ਬੱਚਾ 18 ਸਾਲਾਂ ਦਾ ਹੋ ਗਿਆ ਹੋਣਾ ਹੈ ਤੇ ਉਹ ਮੈਡੀਸਨ ਦੇ ਕਿਸੇ ਡਾਕਟਰ ਕੋਲ ਵਿਖਾਉਣ ਚਲੇ ਗਏ ਹੋਣੇ ਹਨ।

ਇਕ ਦਿਨ ਆਊਟਡੋਰ ਵਿਚ ਬੜੀ ਭੀੜ ਸੀ ਤੇ ਗਰਮੀ ਵੀ ਬਹੁਤ ਸੀ। ਵਾਰ-ਵਾਰ ਲਾਈਟ ਜਾ ਰਹੀ ਸੀ ਤੇ ਮੈਂ ਅਖ਼ੀਰ ਸਾਰੇ ਮਾਪਿਆਂ ਨੂੰ ਕਮਰੇ ’ਚੋਂ ਬਾਹਰ ਖੜ੍ਹੇ ਹੋਣ ਲਈ ਕਿਹਾ ਕਿਉਂਕਿ ਭੀੜ ਤੇ ਗਰਮੀ ਕਾਰਨ ਘਬਰਾਹਟ ਮਹਿਸੂਸ ਹੋਣ ਲੱਗ ਪਈ ਸੀ। ਜਿਉਂ ਹੀ ਸਾਰੇ ਬਾਹਰ ਨਿਕਲੇ ਤਾਂ ਪਰ੍ਹਾਂ ਨੁੱਕਰ ਵਿਚ ਇੱਕ ਔਰਤ ਨੂੰ ਹੇਠਾਂ ਜ਼ਮੀਨ ਉੱਤੇ ਬੈਠੇ ਵੇਖਿਆ। ਉਸ ਦੇ ਧੌਲੇ ਖਿੱਲਰੇ ਪਏ ਸਨ ਤੇ ਨਜ਼ਰਾਂ ਜ਼ਮੀਨ ਵਿਚ ਗੱਡੀਆਂ ਪਈਆਂ ਸਨ। ਉਹ ਇੰਜ ਚੁਫਾਲ ਬੈਠੀ ਸੀ ਜਿਵੇਂ ਜ਼ਿੰਦਾ ਹੀ ਨਾ ਹੋਵੇ।

ਕਈ ਆਵਾਜ਼ਾਂ ਮਾਰਨ ਬਾਅਦ ਵੀ ਜਦ ਉਹ ਨਾ ਹਿੱਲੀ ਤਾਂ ਮੈਨੂੰ ਘਬਰਾਹਟ ਹੋਈ ਕਿ ਕਿਤੇ ਕੁੱਝ ਮਾੜਾ ਤਾਂ ਨਹੀਂ ਵਾਪਰ ਗਿਆ। ਮੈਂ ਜਿਉਂ ਹੀ ਝੁੱਕ ਕੇ ਉਸ ਨੂੰ ਵੇਖਣਾ ਚਾਹਿਆ ਤਾਂ ਉਸ ਨੇ ਹੌਲੀ ਜਿਹੀ ਮੂੰਹ ਉਤਾਂਹ ਕੀਤਾ। ਮੈਨੂੰ ਉਸ ਦਾ ਚਿਹਰਾ ਕੁੱਝ ਪਛਾਣਿਆ ਜਿਹਾ ਲੱਗਿਆ। ਨੀਝ ਲਾ ਕੇ ਵੇਖਿਆ ਤਾਂ ਇਹ ਉਹੀ ਔਰਤ ਸੀ। ਉਸ ਦੀ ਹਾਲਤ ਵੇਖ ਕੇ ਮੈਂ ਘਬਰਾ ਗਈ। ਉਸ ਨੂੰ ਬਾਂਹ ਤੋਂ ਫੜ ਕੇ ਉਠਾਇਆ ਤਾਂ ਉਹ ਸਿਰਫ਼ ਚੁੱਪਚਾਪ ਮੈਨੂੰ ਘੂਰਨ ਲੱਗ ਪਈ। ਫੇਰ ਹੌਲੀ ਜਿਹੀ ਬੋਲੀ, ‘‘ਮੈਂ ਅੱਜ ਮੁੰਡੇ ਨੂੰ ਮੋਟਰਸਾਈਕਲ ਲੈ ਦਿੱਤੈ।’’

ਮੈਂ ਖ਼ੁਸ਼ ਹੋ ਕੇ ਕਿਹਾ, ‘‘ਲੈ ਏਨੀ ਵਧੀਆ ਖ਼ਬਰ ਤੂੰ ਏਨੀ ਉਦਾਸੀ ਨਾਲ ਕਿਉਂ ਦੱਸ ਰਹੀ ਐਂ। ਇਹ ਤਾਂ ਮੁਬਾਰਕਬਾਦ ਵਾਲੀ ਗੱਲ ਹੋਈ। ਤੇਰਾ ਮੁੰਡਾ ਨਾਲ ਕਿਉਂ ਨਹੀਂ ਆਇਆ ? ਉਸੇ ਮੋਟਰਸਾਈਕਲ ’ਤੇ ਆਉਣਾ ਸੀ। ਤੇਰੇ ਘਰ ਵਾਲੇ ਦਾ ਹੁਣ ਕੀ ਹਾਲ ਹੈ ?’’

ਮੈਂ ਕੌਤੂਹਲਵਸ਼ ਕਿੰਨੇ ਹੀ ਸਵਾਲ ਉਸ ਨੂੰ ਪੁੱਛ ਲਏ। ਉਹ ਕੁੱਝ ਬੋਲ ਹੀ ਨਹੀਂ ਸੀ ਰਹੀ। ਮੈਂ ਫਿਰ ਪੁੱਛਿਆ ਕਿ ਉਹ ਏਨੇ ਸਾਲ ਕਿੱਧਰ ਚਲੀ ਗਈ ਸੀ ?

ਉਹ ਬਿਲਕੁਲ ਪੱਥਰ ਬਣੀ ਪਈ ਸੀ। ਕੁੱਝ ਪਲਾਂ ਵਿਚ ਉਸ ਦੇ ਬੁੱਲ ਫਰਕੇ ਤੇ ਉਹ ਹੌਲੀ ਜਿਹੀ ਬੋਲੀ, ‘‘ਕਾਕੇ ਦਾ ਪਿਓ ਤਾਂ ਚਾਰ ਸਾਲ ਪਹਿਲਾਂ ਦੁਨੀਆ ਛੱਡ ਗਿਆ ਸੀ। ਉਸ ਨੂੰ ਤਾਂ ਨਸ਼ਿਆਂ ਨੇ ਖਾ ਲਿਆ। ਸਾਰੀ ਜ਼ਮੀਨ ਵੀ ਗਿਰਵੀ ਰੱਖ ਗਿਆ। ਸਿਰਫ਼ ਘਰ ਬਚਿਆ ਸੀ। ਅੱਜ ਮੈਂ ਉਹ ਵੀ ਗਿਰਵੀ ਰੱਖ ਕੇ ਮੁੰਡੇ ਨੂੰ ਮੋਟਰਸਾਈਕਲ ਲੈ ਦਿੱਤੈ।’’

‘‘ਇਹ ਕਿਉਂ ਕਰਨਾ ਸੀ,’’ ਮੈਂ ਉਸ ਨੂੰ ਟੋਕਿਆ, ‘‘ਏਨੀ ਕਾਹਲ ਕਿਉਂ ਕੀਤੀ ? ਹੁਣ ਕਿਵੇਂ ਏਨਾ ਕਰਜ਼ਾ ਲਾਹੇਂਗੀ ? ਕਿੱਥੇ ਰਹੇਂਗੀ ?’’

‘‘ਅੱਜ ਕਾਕਾ 18 ਸਾਲਾਂ ਦਾ ਹੋ ਗਿਐ। ਇਸ ਲਈ ਅੱਜ ਜਨਮਦਿਨ ’ਤੇ ਮੋਟਰਸਾਈਕਲ ਲੈ ’ਤਾ,’’ ਉਹ ਬੋਲੀ।

‘‘ਪਰ ਕਾਕਾ ਹੈ ਕਿੱਥੇ,’’ ਮੈਂ ਫਿਰ ਪੁੱਛਿਆ ?

‘‘ਚਾਰ ਸਾਲਾਂ ਤੋਂ ਉਹ ਵੀ ਨਸ਼ਾ ਕਰਨ ਲੱਗ ਪਿਆ ਸੀ। ਸਾਰੀਆਂ ਨਸਾਂ ਵਿੰਨ ਛੱਡੀਆਂ। ਘਰ ਦੇ ਭਾਂਡੇ ਟੀਂਡੇ ਵੀ ਚੋਰੀ ਕਰ ਕੇ ਵੇਚ ’ਤੇ। ਬਥੇਰਾ ਇਲਾਜ ਕਰਵਾਇਆ ਪਰ ਕੁੱਝ ਨਾ ਬਣਿਆ। ਖੇਤ ਪਹਿਲਾਂ ਹੀ ਗਿਰਵੀ ਸਨ। ਹੁਣ ਤਾਂ ਛੇ ਮਹੀਨਿਆਂ ਤੋਂ ਮੈਂ ਰੋਜ਼ ਉਸ ਨੂੰ ਮਰਦਿਆਂ ਵੇਖਦੀ ਸੀ। ਨਸ਼ੇ ਤੋਂ ਬਗ਼ੈਰ ਤੜਫਦਾ ਵੇਖਿਆ ਨਹੀਂ ਸੀ ਜਾਂਦਾ। ਇਸੇ ਲਈ ਅੱਜ ਘਰ ਗਿਰਵੀ ਰੱਖ ਕੇ ਉਸ ਨੂੰ ਨਸ਼ੇ ਦੀ ਪੁੜੀ ਵੀ ਲਿਆ ਦਿੱਤੀ ਤੇ ਨਵਾਂ ਮੋਟਰਸਾਈਕਲ ਵੀ। ਦਿਲ ’ਤੇ ਪੱਥਰ ਰੱਖ ਕੇ ਉਸ ਨੂੰ ਚਾਬੀ ਫੜ੍ਹਾਈ ਹੈ, ਇਸ ਉਮੀਦ ’ਤੇ ਕਿ ਅੱਜ ਨਸ਼ੇ ’ਚ ਮੋਟਰਸਾਈਕਲ ਨੂੰ ਹਵਾ ਵਾਂਗ ਉਡਾਉਂਦਾ ਇੱਕੋ ਵਾਰ ਕਿਸੇ ਟਰੱਕ ਥੱਲੇ ਆ ਕੇ ਮਰ ਜਾਏਗਾ। ਰੋਜ਼ ਦਾ ਤਿਲ ਤਿਲ ਮਰਦਾ ਮੇਰੇ ਤੋਂ ਵੇਖਿਆ ਨਹੀਂ ਜਾਂਦਾ,’’ ਏਨਾ ਕਹਿੰਦਿਆਂ ਉਹ ਚੁਫਾਲ ਜ਼ਮੀਨ ਉੱਤੇ ਢਹਿ ਪਈ ਤੇ ਹੌਲੀ ਜਿਹੀ ਬੁਦਬੁਦਾਈ, ‘‘ਚਲੋ ਅਖ਼ੀਰ ਉਸ ਦੀ ਚਿਰਾਂ ਤੋਂ ਲਟਕਦੀ ਸਧਰ ਪੂਰੀ ਹੋ ਗਈ। ਉਸ ਨੂੰ ਆਪਣੇ 18ਵੇਂ ਜਨਮ ਦਿਨ ’ਤੇ ਮੋਟਰਸਾਈਕਲ ਮਿਲ ਤਾਂ ਗਿਆ।’’

ਸਿਧਾਂਤ ਤੁਹਾਡੇ ਨੂੰ ਲਗੇਗੀ ਢਾਅ ਸਤਿਗੁਰ !

0

ਸਿਧਾਂਤ ਤੁਹਾਡੇ ਨੂੰ ਲਗੇਗੀ ਢਾਅ ਸਤਿਗੁਰ !

ਸਾਢੇ ਪੰਜ ਸੌ ਸਾਲਾ ਆ ਰਿਹਾ ਏ, ਸਿੱਖ ਖੜ੍ਹੇ ਨੇ ਬਾਹਾਂ ਫੈਲਾਅ ਸਤਿਗੁਰ !

ਪ੍ਰਕਾਸ਼ ਪੁਰਬ ਏ ਪੰਥ ਦੇ ਬਾਨੀ ਦਾ, ਲਈਏ ਖ਼ੁਸ਼ੀਆਂ ਨਾਲ ਮਨਾ ਸਤਿਗੁਰ !

ਸੁਲੱਖਣੀ ਘੜੀ ਸੋਹਣੀ ਆ ਰਹੀ ਏ, ਸਿੱਖ ਕਰਨਗੇ ਖ਼ਾਸ ਉਪਾਅ ਸਤਿਗੁਰ !

ਦੀਵਾਨ ਲੱਗਣੇ ਕੀਰਤਨ ਦਰਬਾਰ ਹੋਣੇ, ਲੈਣੇ ਸੂਰਜ ਨੂੰ ਵੀ ਹੱਥ ਪਾ ਸਤਿਗੁਰ !

ਕਈ ਏਥੇ ਵੀ ਕਰਣਗੇ ਫਿੱਟ ਗੋਟੀਆਂ,  ਕੁਰਸੀ ਲਈ ਲਾਉਣਗੇ ਦਾਅ ਸਤਿਗੁਰ !

ਪੰਥ ਨੂੰ ਖ਼ਤਰਾ, ਦੱਸ ਲੀਡਰਾਂ ਦੋਸ਼ ਦੇਣਾ, ਗੋਲ਼ੇ ਦਾਗਣਗੇ ਠਾਅ-ਠਾਅ ਸਤਿਗੁਰ !

ਕੁੱਝ ਪੂਜਾਰੀ ਵੀ ਵਰਤੇਗਾ ਰਸੂਖ ਅਪਣਾ, ਲੈਣੀਆਂ ਲੜੀਆਂ ਉਨ੍ਹਾਂ ਚਲਾ ਸਤਿਗੁਰ !

ਤੁਹਾਡੀ ਛੋਹ ਦੀ ਦੱਸਣਗੇ ਚੀਜ਼ ਕੋਈ ਵੀ,  ਦੇਣੀ ਸੰਗਤਾਂ ’ਚ ਉਨ੍ਹਾਂ ਘੁਮਾ ਸਤਿਗੁਰ !

ਮੱਥੇ ਟਿਕਾਉਣਗੇ ਜੁੱਤੀਆਂ ਚੋਲ਼ਿਆਂ ਨੂੰ, ਪਰ ਦੇਣੇ ਬਾਣੀ ਉੱਤੇ ਰੁਮਾਲੇ ਪਾ ਸਤਿਗੁਰ !

ਇਉਂ ਮੱਥੇ ਟਿਕਾ ਕੇ ਕਰਨਗੇ ਧਨ ’ਕੱਠਾ, ਊਲੂ ਬਣਾਉਣਗੇ ਸ਼ਰਮ ਨੂੰ ਲਾਹ ਸਤਿਗੁਰ !

ਤੁਹਾਡੇ ਹੁਕਮਾਂ ’ਤੇ ਕਿਸੇ ਨੇ ਕੀ ਚੱਲਣਾ, ਮਨ ਦੇ ਵਾਜੇ ਹੀ ਜਾਣਗੇ ਵਜਾ ਸਤਿਗੁਰ !

ਪ੍ਰਾਪਤੀ ਸਿੱਖਾਂ ਦੇ ਪੱਲੇ ਨਹੀਂ ਕੁੱਝ ਪੈਣੀ, ਸਿਧਾਂਤ ਤੁਹਾਡੇ ਨੂੰ ਹੀ ਲੱਗੇਗੀ ਢਾਅ ਸਤਿਗੁਰ !

ਰੌਲ਼ੇ-ਰੱਪੇ ਵਿੱਚ ਸ਼ਤਾਬਦੀ ਲੰਘ ਜਾਣੀ, ਊਡੀਕਣਗੇ ਅਗਲੀ ਨੂੰ ਅੱਖਾਂ ਵਿਛਾ ਸਤਿਗੁਰ !

ਖੂੰਜੇ ਖੜ੍ਹਾ ਸੁਰਿੰਦਰ ਹੈ ਸੋਚ ਰਹਿਆ, ਕੁਝ ਖੱਟਣਗੇ ਕਿ ਸਭ ਲੈਣਗੇ ਗਵਾ ਸਤਿਗੁਰ !

ਸ; ਸੁਰਿੰਦਰ ਸਿੰਘ ਖਾਲਸਾ ਮਿਉਦਕਲਾਂ (ਫਤਿਹਾਬਾਦ) 94662-66708, 97287-43287

E -MAIL=sskhalsa223@yahoo.comsskhalsa1957@gmail.com

ਕਬਿੱਤ ਨੰਬਰ 50 (ਭਾਈ ਗੁਰਦਾਸ ਜੀ)

0

ਕਬਿੱਤ ਨੰਬਰ 50 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ, ਕਰਨਾਲ ਮੋਬਾਈਲ : ੭੦੧੫੮-੨੧੧੬੨

ਗੁਰ ਸਿਖ ਸੰਧਿ ਮਿਲੇ ਦ੍ਰਿਸਟਿ ਦਰਸ ਲਿਵ, ਗੁਰਮੁਖਿ ਬ੍ਰਹਮ ਗਿਆਨ ਸਾਧ ਲਿਵ ਲਾਈ ਹੈ।

ਗੁਰ ਸਿਖ ਸੰਧਿ ਮਿਲੇ ਸਬਦ ਸੁਰਤਿ ਲਿਵ, ਗੁਰਮੁਖਿ ਬ੍ਰਹਮ ਗਿਆਨ ਧਿਆਨ ਸੁਧਿ ਪਾਈ ਹੈ।

ਗੁਰ ਸਿਖ ਸੰਧਿ ਮਿਲੇ ਸ੍ਵਾਮੀ ਸੇਵਕ ਹੁਇ, ਗੁਰਮੁਖਿ ਨਿਹਕਾਮ ਕਰਨੀ ਕਮਾਈ ਹੈ ।

ਗੁਰ ਸਿਖ ਸੰਧਿ ਮਿਲੇ ਕਰਨੀ ਸੁ ਗਿਆਨ ਧਿਆਨ, ਗੁਰਮੁਖਿ ਪ੍ਰੇਮ ਨੇਮ ਸਹਜ ਸਮਾਈ ਹੈ ॥੫੦॥

ਸ਼ਬਦ ਅਰਥ: ਸੰਧਿ=ਮਿਲਾਪ।, ਦ੍ਰਿਸਟਿ=ਨਜ਼ਰ।, ਦਰਸ ਲਿਵ=ਦਰਸ਼ਨਾਂ ਦੀ ਲਿਵ।, ਬ੍ਰਹਮ= ਪ੍ਰਭੂ।, ਸੁਧਿ=ਸੋਝੀ। ਨਿਹਕਾਮ=ਨਿਸ਼ਕਾਮ।

ਅਰਥ : ਜਿਨ੍ਹਾਂ ਗੁਰਮੁਖਾਂ ਨੇ ਬ੍ਰਹਮ ਗਿਆਨ ਪ੍ਰਾਪਤ ਕਰਨ ਲਈ ਗੁਰੂ ਚਰਨਾਂ ਵਿੱਚ ਸੁਰਤਿ ਜੋੜੀ, ਉਹਨਾਂ ਨੂੰ ਮਿਲ ਕੇ ਹੀ ਆਮ ਦ੍ਰਿਸ਼ਟੀ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਲਿਵ ਲੱਗਦੀ ਹੈ।  ਜਿਹੜੇ ਗੁਰਸਿੱਖਾਂ ਨੇ ਗੁਰੂ ਨੂੰ ਮਿਲ ਕੇ ਗੁਰੂ ਦੇ ਸ਼ਬਦ ਵਿੱਚ ਸੁਰਤਿ ਲਾਈ ਉਹਨਾਂ ਨੂੰ ਬ੍ਰਹਮ ਭਾਵ ਪ੍ਰਭੂ ਦੇ ਗਿਆਨ ਤੇ ਧਿਆਨ ਦੀ ਸੋਝੀ ਵੀ ਹੋ ਜਾਂਦੀ  ਹੈ।  ਜਿਹੜੇ ਗੁਰਮੁਖ ਜਨ ਇਹੋ ਜਿਹੇ ਮਹਾਨ ਗੁਰੂ ਨੂੰ ਮਿਲਦੇ ਹਨ ਉਹ ਆਪਣੇ ਸੁਆਮੀ ਭਾਵ ਪ੍ਰਮਾਤਮਾ ਦੇ ਨਿਸ਼ਕਾਮ ਸੇਵਕ ਬਣ ਕੇ ਸੇਵਾ ਤੇ ਸਿਮਰਨ ਦੀ ਘਾਲ ਕਮਾਈ ਕਰਦੇ ਹਨ।   ਗੁਰੂ ਤੇ ਸਿੱਖ ਦੇ ਮਿਲਾਪ ਦਾ ਫਲ ਇਹ ਹੁੰਦਾ ਹੈ ਕਿ ਸਿੱਖ ਗੁਰੂ ਦੇ ਸ਼ਬਦ ਦੀ ਕਮਾਈ ਅਤੇ ਗੁਰੂ ਦੇ ਗਿਆਨ ਵਿੱਚ ਧਿਆਨ ਲਾਉਣ ਸਦਕਾ ਉੱਤਮ ਕਰਣੀ ਵਾਲਾ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਗੁਰਸਿੱਖ ਦੀ ਸਹਿਜ ਅਵਸਥਾ ਵਿੱਚ ਲੀਨਤਾ ਹੋ ਜਾਂਦੀ ਹੈ।

ਗੁਰਬਾਣੀ ਦਾ ਫੁਰਮਾਨ ਹੈ ‘‘ਉਨ ਕੈ ਸੰਗਿ ਦੇਖਉ ਪ੍ਰਭੁ ਨੈਨ॥’’ (ਮ:੫/ਅੰਕ ੩੯੧)  ਕਬਿੱਤ ਦੀਆਂ ਪਹਿਲ਼ੀਆਂ ਤੁਕਾਂ ਵਿੱਚ ਗੁਰਬਾਣੀ ਦੇ ਇਸ ਖ਼ਿਆਲ ਨੂੰ ਹੀ ਦਰਸਾਇਆ ਗਿਆ ਹੈ।  ਇਸੇ ਲਈ ਇੱਕ ਇੱਛਾ ਪਰਗਟ ਕੀਤੀ ਗਈ ਹੈ ਕਿ ‘‘ਸਾਈ ਸੁਹਾਗਣਿ ਜੋ ਪ੍ਰਭ ਭਾਈ॥ ਤਿਸ ਕੈ ਸੰਗਿ ਮਿਲਉ ਮੇਰੀ ਮਾਈ!॥’’ (ਮ:੫/ਅੰਕ ੩੯੧) ਸਿੱਖ ਇਹ ਮਨਸ਼ਾ ਇਸ ਮਨੋਰਥ ਲਈ ਕਰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਜਿਹੜੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਹਨ ਉਨ੍ਹਾਂ ਦੇ ਸੰਗ ਰਹਿ ਕੇ ਉਹ ਨਾ ਸਿਰਫ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ ਸਗੋਂ ਉਸ ਦੇ ਦਰਸ਼ਨ ਵੀ ਕਰ ਸਕਦਾ ਹੈ। ਸਿੱਖ ਉਹਨਾਂ ਸੰਤ ਜਨਾਂ ਦੀ ਸੰਗਤ ਕਰ ਕੇ ਪ੍ਰਭੂ ਦਾ ਸੇਵਕ ਬਣਦਾ ਹੈ।  ਸੇਵਕ ਵੀ ਉਹ ਜਿਹੜਾ ਨਾਮ ਸਿਮਰਨ ਦੀ ਕਮਾਈ ਕਾਮਨਾ ਰਹਿਤ ਹੋ ਕੇ ਕਰੇ ।  ਸੁਖਮਨੀ ਸਾਹਿਬ ’ਚ ਐਸੇ ਸਿੱਖ ਬਾਰੇ ਗੁਰੂ ਜੀ ਫੁਰਮਾਉਂਦੇ ਹਨ ‘‘ਕਰਮ ਕਰਤ ਹੋਵੈ ਨਿਹਕਰਮ॥ ਤਿਸੁ ਬੈਸਨੋ ਕਾ ਨਿਰਮਲ ਧਰਮ॥ ਕਾਹੂ ਫਲ ਕੀ ਇਛਾ ਨਹੀਂ ਬਾਛੈ॥ ਕੇਵਲ ਭਗਤਿ ਕੀਰਤਨ  ਸੰਗਿ ਰਾਚੈ॥’’ (ਮ:੫/ਅੰਕ ੨੭੪) ਫਿਰ ਉਸ ਦਾ ਫਲ਼ ਕੀ ਮਿਲਦਾ ਹੈ ?  ਗੁਰਬਾਣੀ ਇਸ ਬਾਰੇ ਸਪੱਸ਼ਟ ਕਰਦੀ ਹੈ ‘‘ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥’’ (ਮ:੫/ਅੰਕ ੨੮੬) ਜਦੋਂ ਸਿੱਖ ਆਪਣੇ ਜੀਵਨ ਨੂੰ ਗੁਰੂ ਦੇ ਕਹੇ ਮੁਤਾਬਕ ਢਾਲਦਾ ਹੈ ਉਦੋਂ ਉਸ ਦੀ ਕਰਨੀ ਨਿਰਮਲ ਹੋ ਜਾਂਦੀ ਹੈ।  ਸਹਿਜੇ ਹੀ ਉਸ ਦਾ ਧਿਆਨ ਪ੍ਰਭੂ ਦੇ ਸਿਮਰਨ ਵਿੱਚ ਲੱਗ ਜਾਂਦਾ ਹੈ।  ਉਸ ਦਾ ਵਾਸਾ ਐਸੀ ਸਹਿਜ ਅਵਸਥਾ ਵਿੱਚ ਹੋ ਜਾਂਦਾ ਹੈ ਜਿੱਥੇ ਵਾਹਿਗੁਰੂ ਹੀ ਵਾਹਿਗੁਰੂ ਤੇ ਉਸ ਦਾ ਪ੍ਰੇਮ ਹੀ ਪ੍ਰੇਮ ਹੈ।  ਭਾਈ ਸਾਹਿਬ ਭਾਈ ਗੁਰਦਾਸ ਜੀ ਇਹੋ ਜਿਹੇ ਮਹਾਨ ਗੁਰੂ ਦੀ ਸੰਗਤ ਦਾ ਗਹਿਰਾ ਅਸਰ ਸਿੱਖ ਦੇ ਜੀਵਨ ’ਤੇ ਪੈਂਦਾ ਸਮਝਾਉਂਦੇ ਹਨ ਜਿਸ ਨਾਲ ਸਿੱਖ ਵੀ ਉਸੇ ਰੁਤਬੇ ’ਤੇ ਪੁੱਜ ਜਾਂਦਾ ਹੈ ਜਿੱਥੇ ਗੁਰੂ ਆਪ ਹੁੰਦਾ ਹੈ।

ਗੁਰਬਾਣੀ ਦੀ ਦੁਰਵਰਤੋਂ ਕਰਦਾ ਚਤਰ ਮਨੁੱਖ

0

ਗੁਰਬਾਣੀ ਦੀ ਦੁਰਵਰਤੋਂ ਕਰਦਾ ਚਤਰ ਮਨੁੱਖ

ਅਮਨਦੀਪ ਸਿੰਘ ਪੰਚਾਇਤ ਮੈਂਬਰ (ਲੁਧਿਆਣਾ)-94172-39495

ਗੁਰਬਾਣੀ ਫੁਰਮਾਨ ‘‘ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥’’ (ਆਸਾ, ਮ: ੫, ਪੰਨਾ ੩੭੪) ਦੇ ਮਹਾਂ ਵਾਕ ਅਨੁਸਾਰ ਮਨੁੱਖ ਆਪਣੇ ਜੀਵਣ ਕਾਲ ਵਿੱਚ ਸਿਰਦਾਰ ਜਾਂ ਰਾਜਾ ਹੈ । ਇਸ ਨੂੰ ਅਕਾਲ ਪੁਰਖ ਵੱਲੋਂ ਮਿਲੀਆਂ ਬੇਅੰਤ ਦਾਤਾਂ ’ਚੋਂ ਮਨੁੱਖੀ ਦਿਮਾਗ਼ ਇੱਕ ਅਜਿਹਾ ਅਹਿਮ ਹਿੱਸਾ ਬਖ਼ਸ਼ਸ਼ ਹੋਇਆ ਹੈ ਜਿਸ ਰਾਹੀਂ ਮਨੁੱਖ ਆਪਣੇ ਬੁਰੇ ਭਲੇ ਬਾਰੇ ਫੈਂਸਲੇ ਲੈਣ ਦੀ ਸਮਰੱਥਾ ਰੱਖਦਾ ਹੈ। ਬੌਧਿਕ ਗਿਆਨ ਹੋਣ ਕਾਰਨ ਮਨੁੱਖ ਜਿੱਥੇ ਗਿਆਨਵਾਨ ਹੈ ਉੱਥੇ ਆਪਣੇ ਦਿਮਾਗ਼ ਨੂੰ ਹਰੇਕ ਸਥਿਤੀ ਅਤੇ ਸਥਾਨ ’ਚ ਵਿਚਰਨ ਦੀ ਸੂਝ ਵੀ ਬਾਖ਼ੂਬੀ ਰੱਖਦਾ ਹੈ, ਪਰ ਹੁਣ ਮਨੁੱਖ ਚਤਰ ਹੋ ਚੁੱਕਾ ਹੈ ਤੇ ਆਪਣੇ ਸੋਚ ਮੁਤਾਬਕ ਗੁਰਬਾਣੀ ਦੀ ਵਰਤੋਂ ਕਰਨ ਦੀ ਮੁਹਾਰਤ ਵੀ ਹਾਸਲ ਕਰ ਚੁੱਕਿਆ ਹੈ । ਉਦਾਹਰਨ ਦੇ ਤੋਰ ’ਤੇ ਜੇਕਰ ਮੈਂ ਕਿਸੇ ਪਾਸੋਂ ਆਪਣੇ ਦਿੱਤੇ ਹੋਏ ਪੈਸੇ ਲੈਣੇ ਹਨ ਤੇ ਅੱਗੋਂ ਉਹ ਆਪਣੀ ਮਜ਼ਬੂਰੀ ਦੱਸ ਕੇ ਦੇਣ ਦੀ ਮਨਾਹੀ ਕਰ ਰਿਹਾ ਹੈ ਤਾਂ ਮੈਂ ਉਸ ਨੂੰ ਬੁਰਾ ਭਲਾ ਕਹਾਂਗਾ ਤੇ ਗੁਰਬਾਣੀ ਦੀ ਵਰਤੋਂ ਵੀ ਆਪਣੇ ਹਿਸਾਬ ਨਾਲ ਕਰਦਿਆਂ ਕਹਾਂਗਾ ‘‘ਹਕੁ ਪਰਾਇਆ ਨਾਨਕਾ  !  ਉਸੁ ਸੂਅਰ, ਉਸੁ ਗਾਇ ॥’’ (ਮਾਝ ਕੀ ਵਾਰ, ਮ: ੧, ਪੰਨਾ ੧੪੧), ਪਰ ਇਸ ਤੋਂ ਉਲਟ ਸਥਿਤੀ ਹੋਣ ’ਤੇ ਜੇਕਰ ਮੇਰੇ ਪਾਸੋਂ ਕਿਸੇ ਨੂੰ ਪੈਸੇ ਵਾਪਸ ਨਹੀਂ ਦਿੱਤੇ ਜਾ ਰਹੇ ਤਾਂ ਮੈਂ ਇਹ ਕਹਿ ਕੇ ਸੱਚਾ ਸਾਬਤ ਹੋਵਾਂਗਾ ਕਿ ‘‘ਗਰੀਬਾ ਉਪਰਿ; ਜਿ ਖਿੰਜੈ ਦਾੜੀ ॥ ਪਾਰਬ੍ਰਹਮਿ; ਸਾ ਅਗਨਿ ਮਹਿ ਸਾੜੀ ॥’’ (ਗਉੜੀ, ਮ: ੫, ਪੰਨਾ ੧੯੯) ਇਸ ਤੋਂ ਅੱਗੇ ਜੇਕਰ ਮੇਰੀ ਸੋਚ ਅਤੇ ਦੂਸਰੇ ਦੀ ਸੋਚ ਵਿੱਚ ਅੰਤਰ ਹੈ, ਉਹ ਮੇਰੇ ਸਮਝਾਇਆਂ ਵੀ ਨਹੀਂ ਸਮਝ ਰਿਹਾਂ ਜਾਂ ਮੈਨੂੰ ਸਮਝਾਉਣਾ ਹੀ ਨਹੀਂ ਆ ਰਿਹਾ ਤਾਂ ਇਸ ਦਾ ਵੀ ਠੀਕਰਾ ਮੈਂ ਉਹਦੇ ਸਿਰ ’ਤੇ ਭੰਨਦਿਆਂ ਕਹਾਂਗਾ ‘‘ਮੂਰਖੈ ਨਾਲਿ ਨ ਲੁਝੀਐ ॥’’ (ਆਸਾ ਕੀ ਵਾਰ, ਮ: ੧, ਪੰਨਾ ੪੭੩) ਭਾਵ ਮੈ ਹਰੇਕ ਸਥਿਤੀ ’ਤੇ ਹੀ ਸਹੀ ਜਾਂ ਸੰਪੂਰਨ ਮਨੁੱਖ ਰਹਾਂਗਾ । ਬੇਸ਼ਕ ਅਸੀਂ ਇਹ ਗੱਲ ਕਹੀ ਜਾਂਦੇ ਹਾਂ ਕਿ ‘‘ਧੁਰ ਕੀ ਬਾਣੀ ਆਈ ॥  ਤਿਨਿ ਸਗਲੀ ਚਿੰਤ ਮਿਟਾਈ ॥’’ (ਸੋਰਠਿ, ਮ: ੫, ਪੰਨਾ ੬੨੮)  ਪਰ ਫਿਰ ਵੀ ਗੁਰਬਾਣੀ ਸਮਝਣ ਲੱਗਿਆਂ ਜਾਂ ਗੁਰਬਾਣੀ ਦੀ ਵਰਤੋਂ ਕਰਨ ਸਮੇਂ ਅਸੀਂ ਆਪਣੇ ਫਾਇਦੇ ਦੀਆਂ ਤੁੱਕਾਂ ਲੱਭ ਕੇ ਆਪਣੇ ਆਪ ਨੂੰ ਸਹੀ ਸਾਬਤ ਕਰੀ ਜਾਂਦੇ ਹੁੰਦੇ ਹਾਂ । ਹੁਣ ਤਾਂ ਸਥਿਤੀ ਇੱਥੇ ਤੱਕ ਪਹੁੰਚ ਗਈ ਹੈ ਕਿ ਅਸੀਂ ਰੱਬੀ ਹੋਂਦ ’ਤੇ ਵੀ ਕਿੰਤੂ-ਪਰੰਤੂ ਕਰਨ ਲਈ ਵੀ ਗੁਰਬਾਣੀ ਦੀ ਦੁਰਵਰਤੋਂ ਕਰਨੀ ਸਿੱਖ ਗਏ ਹਾਂ ।  ਗੁਰਬਾਣੀ ਦੀਆਂ ਕੁਝ ਕੁ ਤੁੱਕਾਂ ਦੀ ਦੁਰਵਰਤੋਂ ਕਰ ਕੇ ਅਸੀਂ ਧਰਮ ਨੂੰ ਵਪਾਰ ਅਤੇ ਵਪਾਰ ਨੂੰ ਅਧਰਮ ਦੇ ਸਥਾਨ ਵਿੱਚ ਤਬਦੀਲ ਕਰਨ ਵਿੱਚ ਕਾਫ਼ੀ ਹੱਦ ਤੱਕ ਸਫਲ ਹੁੰਦੇ ਜਾ ਰਹੇ ਹਾਂ ।

ਜੇਕਰ ਅਸੀਂ ਗੁਰਬਾਣੀ ਨੂੰ ਵਾਕਿਆ ਹੀ ਗੁਰੂ ਮੰਨਦੇ ਹਾਂ ਤਾਂ ਜਿੱਥੇ ਬਾਣੀ ਨੂੰ ਆਪਣੇ ’ਤੇ ਲਾਗੂ ਕਰੀਏ ਸਗੋਂ ਦੂਸਰੇ ਦੀ ਸਥਿਤੀ ਜਾਂ ਜਜ਼ਬਾਤਾਂ ਦੀ ਕਦਰ ਕਰਨ ਦੀ ਕੋਸ਼ਿਸ਼ ਵੀ ਕਰੀਏ, ਪਰ ਗੱਲ ਇਹ ਹੈ ਕਿ ਅਸੀਂ ਵਕੀਲ ਵੀ ਆਪ ਹਾਂ ਤੇ ਜੱਜ ਵੀ ਆਪ ਬਣ ਜਾਂਦੇ ਹਾਂ ਤੇ ਆਪਣੇ ਮੁਤਾਬਕ ਹਰੇਕ ਨੂੰ ਧਰਮੀ ਜਾਂ ਅਧਰਮੀ ਹੋਣ ਦਾ ਪ੍ਰਮਾਣ ਪੱਤਰ ਵੰਡਦੇ ਤੁਰੇ ਜਾਂਦੇ ਹਾਂ । ਅਸੀਂ ਭੁੱਲ ਜਾਂਦੇ ਹਾਂ ਕਿ ਗੁਰਬਾਣੀ ਜੀਵਨ ਜਾਚ ਹੈ। ਮੁਬਾਰਕ ਹੈ ਗੁਰਬਾਣੀ ਨੂੰ ਵੱਧ ਤੋਂ ਵੱਧ ਪੜ੍ਹਨਾ, ਕੰਠ ਕਰਨਾ, ਵਿਚਾਰਨਾ-ਸਮਝਣਾ, ਪਰ ਆਪਣੇ ਜੀਵਨ ਦੇ ਰੋਜ਼ਾਨਾ ਕਾਰ-ਵਿਹਾਰ ’ਚ ਲਾਗੂ ਕਰਨਾ ਅਤਿੰਅਤ ਜ਼ਰੂਰੀ ਹੈ। ਧਿਆਨ ਰੱਖੀਏ ਕਿ ਸਾਡੇ ਸੁਭਾਅ ਜਾਂ ਕਿਰਦਾਰ ਤੋਂ ਸਾਡੇ ਪਰਿਵਾਰ, ਸੱਜਣ-ਮਿੱਤਰ ਜਾਂ ਆਲੇ ਦੁਆਲੇ ਵਾਲੇ ਵੀ ਖ਼ੁਸ਼ ਹਨ ਜਾਂ ਅਸੀਂ ਆਪਣੀ ਪਿੱਠ ਆਪੇ ਹੀ ਥਪਾਈ ਜਾਂ ਰਹੇ ਹਾਂ।

ਸੋ ਲੋੜ ਹੈ ਕਿ ਗੁਰਬਾਣੀ ਨੂੰ ਸਮਝ ਵੀਚਾਰ ਕੇ ਅਮਲ ਵਿੱਚ ਲਿਆਈਏ ਤਾਂ ਜੋ ਸਾਡੀ ਕਥਨੀ ਤੇ ਕਰਨੀ ਗੁਰਮਤਿ ਅਨੁਸਾਰੀ ਵਿਖਾਈ ਦੇਵੇ।

ਵਿਸਾਖੀ – ਜੈ ਜੀਵਨ ਤੇ ਜਾਗ੍ਰਿਤੀ ਦਾ ਦਿਨ

0

ਵਿਸਾਖੀ – ਜੈ ਜੀਵਨ ਤੇ ਜਾਗ੍ਰਿਤੀ ਦਾ ਦਿਨ

ਪ੍ਰਿੰਸੀਪਲ ਸਤਬੀਰ ਸਿੰਘ

ਵਿਸਾਖੀ ਜੀਵਨ, ਜੈ ਤੇ ਜਾਗ੍ਰਿਤੀ ਦਾ ਚਿੰਨ੍ਹ ਹੈ। ਵਿਸਾਖੀ ਨੂੰ ਬ੍ਰਹਿਮੰਡ ਦੀ ਜਵਾਨੀ ਕਹਿੰਦੇ ਹਨ। ਸਭ ਕੁਝ ਉਸ ਦਿਨ ਰਸ ਵਾਲਾ ਹੋ ਜਾਂਦਾ ਹੈ। ਇਹ ਦਿਨ ਜਦ ਵੀ ਆਉਂਦਾ ਹੈ, ਆਪਣੇ ਨਾਲ ਅਨੇਕਾਂ ਯਾਦਾਂ ਲੈ ਕੇ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 30 ਮਾਰਚ 1699 ਦੀ ਵਿਸਾਖੀ ਨੂੰ ਹੀ ਪ੍ਰਚਾਰ ਲਈ ਇਕੱਠ ਕੀਤਾ। ਖ਼ਾਸ ਹੁਕਮਨਾਮੇ ਭੇਜੇ ਕਿ ਵਿਸਾਖੀ ਵਾਲੇ ਦਿਨ ਸਾਰੇ ਅਨੰਦਪੁਰ ਪੁੱਜਣ।  30 ਮਾਰਚ ਨੂੰ ਕੇਸਗੜ੍ਹ ਦੇ ਕਿਲ੍ਹੇ ਵਿੱਚ ਇੱਕ ਭਾਰੀ ਦੀਵਾਨ ਸਜਾਇਆ ਗਿਆ। ਵੱਡੇ ਦੀਵਾਨ ਕੇਸਗੜ੍ਹ ਸਾਹਿਬ ਦੇ ਅਸਥਾਨ ’ਤੇ ਅੱਠ ਤਾਕੀਆਂ ਵਾਲਾ ਕਾਬਲੀ ਤੰਬੂ ਲੱਗਾ ਹੋਇਆ ਸੀ ਅਤੇ ਉਸ ਦੇ ਨਾਲ ਇੱਕ ਛੋਟਾ ਜਿਹਾ ਤੰਬੂ ਲਗਾਇਆ ਗਿਆ।

ਆਸਾ ਦੀ ਵਾਰ ਦੇ ਕੀਰਤਨ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਰਪਾਨ ਮਿਆਨ ਵਿੱਚੋਂ ਕੱਢ ਕੇ, ਇਕੱਠ ਨੂੰ ਬੁਲਾਉਣ ਦਾ ਮੰਤਵ ਉੱਚੀ ਅਵਾਜ਼ ਨਾਲ, ਗੱਜ ਕੇ ਦੱਸਿਆ ਤੇ ਪੁਕਾਰਦੇ ਹੋਏ ਕਿਹਾ ‘‘ਕੋਈ ਹੈ ਜੋ ਧਰਮ ਹੇਤਿ ਗੁਰੂ ਨਾਨਕ ਦੇ ਆਦਰਸ਼ਾਂ ਤੇ ਜਾਨ ਵਾਰਨ ਲਈ ਤਿਆਰ ਹੋਵੇ’’ ਸਾਰੇ ਪਾਸੇ ਚੁੱਪ-ਚਾਂ ਛਾ ਗਈ। ਤੀਜੀ ਵਾਰ ਪੁਕਾਰਨ ’ਤੇ, ਭਾਈ ਦਇਆ ਰਾਮ, ਲਾਹੌਰ ਵਾਲੇ ਉੱਠੇ ਤੇ ਆਪਣਾ ਸੀਸ ਭੇਟ ਕੀਤਾ। ਇਸ ਤਰ੍ਹਾਂ ਵਾਰੀ-ਵਾਰੀ ਚਾਰ ਹੋਰ ਭਾਈ ਧਰਮ ਦਾਸ (ਦਿੱਲੀ), ਭਾਈ ਹਿੰਮਤ ਰਾਇ (ਜਗਨਨਾਥ ਪੁਰੀ), ਭਾਈ ਮੋਹਕਮ ਚੰਦ (ਦੁਆਰਕਾ) ਅਤੇ ਭਾਈ ਸਾਹਿਬ ਚੰਦ ਬਿਦਰ ਦੇ ਰਹਿਣ ਵਾਲਿਆਂ ਨੇ ਸੀਸ ਭੇਟ ਕੀਤੇ। ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਪੰਜਾਂ ਨੂੰ ‘ਪਿਆਰੇ’ ਕਿਹਾ ਕਿਉਂਕਿ ਉਨ੍ਹਾਂ ਪੰਜਾਂ ਨੇ ਸਰੀਰ ਤੋਂ ਉਤਾਂਹ ਉੱਠ ਕੇ ਗੁਰੂ ਨਾਲ ਪਿਆਰ ਕੀਤਾ ਸੀ।

ਫਿਰ ਗੁਰੂ ਪਾਤਿਸ਼ਾਹ ਨੇ ਪੰਜਾਂ ਨੂੰ ਅੰਮ੍ਰਿਤ ਛੱਕਣ ਦੀ ਬੇਨਤੀ ਕਰ ਕੇ ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਨਵਾਂ ਕਾਂਡ ਲਿਖਿਆ।  ਸੰਸਾਰ ਦੇ ਇਤਿਹਾਸ ਵਿੱਚ ਐਸੀ ਕੋਈ ਘਟਨਾ ਨਹੀਂ ਕਿ ਗੁਰੂ ਪੀਰ, ਪੈਗ਼ੰਬਰ ਆਪਣੇ ਹੀ ਸੇਵਕਾਂ ਕੋਲੋਂ ਦੀਖਿਆ ਦੀ ਜਾਚਨਾ ਕਰੇ। ਇਹ ਸਿੱਖੀ ਫ਼ਲਸਫ਼ੇ ਦਾ ਇੱਕ ਅਦੁੱਤੀ ਤੇ ਇਨਕਲਾਬੀ ਮੋੜ ਸੀ। ਵਿਸਾਖੀ ਵਾਲੇ ਦਿਨ, ਇੱਕ ਅੰਦਾਜ਼ੇ ਮੁਤਾਬਕ 20,000 ਸਿੱਖਾਂ ਨੇ ਇੱਕ ਬਾਟੇ ਦਾ ਅੰਮ੍ਰਿਤ ਛਕਿਆ। ਫਿਰ ਐਲਾਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫ਼ੁਰਮਾਇਆ ‘‘ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇੱਕ ਰਾਹ ’ਤੇ ਟੁਰੋ ਅਤੇ ਇੱਕੋ ਧਰਮ ਅਪਣਾਓ। ਵੱਖ-ਵੱਖ ਜਾਤਾਂ ਦੇ ਵਿਖੇਵੇਂ ਮਿਟਾ ਦਿਓ। ਹਿੰਦੂਆਂ ਦੀਆਂ ਚਾਰ ਜਾਤਾਂ, ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿੱਚ ਆਇਆ ਹੈ, ਮੁੱਢ ਤੋਂ ਹੀ ਮੁਕਾ ਦਿਓ ਅਤੇ ਇੱਕ ਦੂਜੇ ਨਾਲ ਖੁਲ੍ਹ ਕੇ ਮਿਲੋ। ਕੋਈ ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਵੱਡਾ ਜਾਂ ਛੋਟਾ ਨਾ ਸਮਝੇ। ਸਿਰਫ ਗੁਰੂ ’ਤੇ ਵਿਸ਼ਵਾਸ ਲਿਆਓ। ਸਾਰੀਆਂ ਜਾਤਾਂ ਇੱਕ ਬਾਟੇ ਵਿੱਚੋਂ ਅੰਮ੍ਰਿਤ ਛੱਕ ਕੇ ਦੂਜੇ ਲਈ ਪਿਆਰ ਪੈਦਾ ਕਰੋ ਤੇ ਨਫ਼ਰਤ ਨੂੰ ਦੂਰ ਕਰੋ।’’

ਖ਼ਾਲਸੇ ਨੂੰ ਕਲਗ਼ੀਆਂ ਵਾਲੇ ਪਾਤਿਸ਼ਾਹ ਨੇ ਸੁਤੰਤਰ ਕਰ ਦਿੱਤਾ ਤੇ ਉਸ ਨੂੰ ਨਿਰੋਲ ਵਾਹਿਗੁਰੂ ਦਾ ਬਣਾ ਦਿੱਤਾ। ‘ਖ਼ਾਲਸਾ’ ਦੇ ਅਰਥ ਹੀ ‘ਪਾਤਿਸ਼ਾਹ ਦਾ ਨਿਜੀ ਤੇ ਆਪਣਾ’ ਹੈ। ਉਸ ਪਾਸੋਂ ਨਾ ਕੋਈ ਹਾਲਾ ਲੈ ਸਕਦਾ ਹੈ ਅਤੇ ਨਾ ਹੀ ਕੋਈ ਕਾਬਜ਼ ਹੋ ਸਕਦਾ ਹੈ। ਖ਼ਾਲਸਾ ਕਿਸੇ ਕੋਲੋਂ ਸ਼ਕਤੀ ਨਹੀਂ ਲੈਂਦਾ। ਇਸ ਨੇ ਸਭ ਬਰਕਤਾਂ ਅਕਾਲ ਪੁਰਖ ਤੋਂ ਪਾਈਆਂ ਹਨ। ਸ਼ਕਤੀ ਹਾਸਲ ਕਰ ਕੇ ਖ਼ਾਲਸਾ ਆਲਸੀ ਤੇ ਅਵੇਸਲਾ ਨਹੀਂ ਹੋਇਆ। ਤਿਆਰ-ਬਰ-ਤਿਆਰ ਹੈ। ਸਾਹਿਬੀ ਇਸ ਦੇ ਚਰਨਾਂ ਵਿੱਚ ਹੈ। ਫ਼ਤਿਹ ਸਦਾ ਇਸ ਦੇ ਸਿਰ ’ਤੇ ਕਾਬਜ਼ ਰਹਿੰਦੀ ਹੈ।

ਫਿਰ ਜਿਸ ਵਿਸਾਖੀ ਦੀ ਯਾਦ ਆਉਂਦੀ ਹੈ, ਉਹ ਹੈ 29 ਮਾਰਚ 1748 ਦੀ। ਵਿਸਾਖੀ ਦੇ ਇਕੱਠ ਵਿੱਚ ਨਵਾਬ ਕਪੂਰ ਸਿੰਘ ਨੇ ਸਰਬੱਤ ਖ਼ਾਲਸੇ ਨੂੰ ਆ ਰਹੇ ਖ਼ਤਰੇ ਤੋਂ ਜਾਣੂ ਕਰਾਇਆ। ‘‘ਪੰਜਾਬ ਨਾ ਹਿੰਦੂ, ਨਾ ਮੁਸਲਮਾਨ, ਪੰਜਾਬ ਜੀਉਂਦਾ ਗੁਰਾਂ ਦੇ ਨਾਮ ’ਤੇ।’’ ਸਿੱਖ ਇਸ ਦੀ ਜਾਨ ਵਾਰ ਕੇ ਰੱਖਿਆ ਕਰਦਾ ਹੈ। ਇੱਕੋ ਆਗੂ, ਇੱਕੋ ਆਦਰਸ਼ ਤੇ ਇੱਕ ਜਥੇਬੰਦੀ ਦਾ ਨਾਅਰਾ ਨਵਾਬ ਕਪੂਰ ਸਿੰਘ ਨੇ ਦਿੱਤਾ। ਇਸ ਸਮੇਂ ਖ਼ਾਲਸਾ 83 ਨਿੱਕੇ-ਨਿੱਕੇ ਜੱਥਿਆਂ ਵਿੱਚ ਵੰਡਿਆ ਜਾ ਚੁੱਕਾ ਸੀ। ਨਵਾਬ ਸਾਹਿਬ ਨੇ ਸਭ ਨੂੰ ਆਪਣੇ ਜਥੇ ਭੰਗ ਕਰ ਇੱਕ ‘ਦਲ ਖ਼ਾਲਸਾ’ ਅਤੇ ਇਕੋ ਝੰਡੇ ਹੇਠਾਂ ਆਉਣ ਲਈ ਕਿਹਾ। ਕੌਮ ਨੇ ਮੰਨ ਲਿਆ ਅਤੇ ‘ਦਲ ਖ਼ਾਲਸਾ’ ਦੀ ਬੁਨਿਆਦ ਪਈ। ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਕੌਮ ਦਾ ਸਮੁੱਚਾ ਆਗੂ ਥਾਪਿਆ। ਫਿਰ ਸਰਬੱਤ ਖ਼ਾਲਸਾ ਜੀ ਨੇ ਵਿਸਾਖੀ ਵਾਲੇ ਦਿਨ ਹੀ ਗੁਰਮਤਾ ਕੀਤਾ ਕਿ ਪੰਜਾਬ ਖ਼ਾਲਸੇ ਦੀ ਜਨਮ ਭੂਮੀ ਹੈ। ਇਸ ਉੱਤੇ ਹੋਇਆ ਕਿਸੇ ਦਾ ਹਮਲਾ ਸਿੱਖ ਧਰਮ ਉੱਤੇ ਹੱਲਾ ਸਮਝਿਆ ਜਾਏਗਾ ਤੇ ਖ਼ਾਲਸਾ ਹਰ ਉਸ ਸਾਜ਼ਸ਼, ਨੀਤੀ ਦੇ ਹਮਲੇ ਨੂੰ ਨਾਕਾਮ ਬਣਾਉਣ ਦਾ ਪ੍ਰਣ ਕਰਦਾ ਹੈ। ਕਿਸੇ ਹਾਲਤ ਵਿੱਚ ਵੀ ਪੰਜਾਬ ਨੂੰ ਅਫ਼ਗ਼ਾਨ ਸਾਮਰਾਜ ਦਾ ਹਿੱਸਾ ਨਹੀਂ ਬਣਨ ਦਿੱਤਾ ਜਾਏਗਾ। ਉਸ ਗੁਰਮਤੇ ਦੀ ਪੂਰਤੀ ਲਈ ਹਰ ਜਥੇਦਾਰ ਨੇ ਪ੍ਰਣ ਲਿਆ। ਪ੍ਰੋਗਰਾਮ ਬਣੇ ਤੇ ਕੌਮ ਅਬਦਾਲੀ ਦੇ ਟਾਕਰੇ ਉੱਤੇ ਡੱਟੀ। ਇਹ ਇਤਿਹਾਸਕ ਸਚਾਈ ਹੈ ਕਿ ਜਦ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੂੰ ਕੁਝ ਲੋਕਾਂ ਨੇ ਪੰਜਾਬ ਉੱਤੇ ਹਮਲਾ ਕਰਨ ਲਈ ਲਿਖਿਆ ਤਾਂ ਉਸ ਉੱਤਰ ਭੇਜਿਆ ‘‘ਮੇਰੇ ਪਿਉ ਨੇ ਕੀ ਖੱਟਿਆ ਸਿੱਖਾਂ ਨਾਲ ਲੜ-ਲੜ ਕੇ, ਮੈਂ ਹਮਲਾ ਕਰਨ ਤੋਂ ਅਸਮਰੱਥ ਹਾਂ।’’ ਉਨ੍ਹਾਂ ਬਜ਼ੁਰਗਾਂ ਦੀ ਘਾਲਣਾ ਦਾ ਸਦਕਾ ਪੰਜਾਬ ਅਫ਼ਗ਼ਾਨ ਸਾਮਰਾਜ ਦਾ ਹਿੱਸਾ ਬਣਨਾ ਤਾਂ ਇੱਕ ਪਾਸੇ, ਇੱਕ ਸੁਤੰਤਰ ਸਵਰਾਜ ਹੋ ਦੁਨੀਆਂ ਦੇ ਇਤਿਹਾਸ ਵਿੱਚ ਉਭਰਿਆ। ਪੰਜਾਬ; ਸਿੱਖਾਂ ਵੱਲੋਂ ਹਿੰਦੁਸਤਾਨ ਨੂੰ ਤੋਹਫ਼ਾ ਅਤੇ ਦੇਣ ਹੈ। ਹਿੰਦੁਸਤਾਨ ਨੂੰ ਸਿੱਖਾਂ ਦਾ ਰਿਣੀ ਹੋਣਾ ਤੇ ਰਹਿਣਾ ਚਾਹੀਦਾ ਹੈ। ਵਿਸਾਖੀ ਦੀ ਇੱਕ ਹੋਰ ਰੋਚਕ ਝਲਕੀ 10 ਅਪ੍ਰੈਲ 1763 ਨੂੰ ਦਿਸ ਆਉਂਦੀ ਹੈ। ਲਾਹੌਰ ਉੱਤੇ ਫ਼ਤਿਹ ਪਾ ਕੇ ਸਿੱਖ ਵਿਸਾਖੀ, ਸ੍ਰੀ ਅੰਮ੍ਰਿਤਸਰ ਮਨਾ ਹੀ ਰਹੇ ਸਨ ਕਿ ਇੱਕ ਬ੍ਰਾਹਮਣ ਨੇ ਆ ਕੇ ਫ਼ਰਿਆਦ ਕੀਤੀ ਕਿ ਕਸੂਰ ਦੇ ਨਵਾਬ ਨੇ ਉਸ ਦੀ ਨਵ-ਵਿਆਹੁਤਾ ਪਤਨੀ ਨੂੰ ਜ਼ਬਰਦਸਤੀ ਘਰ ਪਾ ਲਿਆ ਹੈ। ਹੁਣ ਖ਼ਾਲਸੇ ਪਾਸ ਮੇਰੀ ਫ਼ਰਿਆਦ ਹੈ ਕਿ ਉਸ ਜ਼ਾਲਮ ਦੇ ਪੰਜੇ ਵਿੱਚੋਂ ਮੇਰੀ ਪਤਨੀ ਨੂੰ ਛੁਡਾਉਣ। ਸਿੱਖ ਦੁਚਿੱਤੇਪਣ ਵਿੱਚ ਪੈ ਗਏ ਕਿ ਹੁਣੇ ਹੀ ਹਮਲਾ ਕੀਤਾ ਜਾਏ ਜਾਂ ਕੁਝ ਚਿਰ ਰੁਕ ਕੇ, ਜਦ ਦਲ ਖ਼ਾਲਸਾ ਦੇ ਸਾਰੇ ਜਥੇ ਇਕੱਠੇ ਹੋ ਜਾਣ।

ਸਿੰਘਾਂ ਦੀ ਜਥੇਬੰਦੀ ਪੰਜ ਫ਼ਰਵਰੀ 1762 ਦੇ ਵੱਡੇ ਘੱਲੂਘਾਰੇ ਨੇ ਖੇਰੂੰ-ਖੇਰੂੰ ਕਰ ਦਿੱਤੀ ਸੀ ਤੇ ਅਬਦਾਲੀ ਦਾ ਹੋਰ ਹਮਲਾ ਸਿਰ ਉੱਤੇ ਖੜ੍ਹਾ ਸੀ। ਅਜੇ ਇਹ ਵਿਚਾਰਾਂ ਹੋ ਰਹੀਆਂ ਸਨ ਤਾਂ ਸਰਦਾਰ ਹਰੀ ਸਿੰਘ ਜੀ ਭੰਗੀ ਮਿਸਲ ਵਾਲਿਆਂ ਗੱਜ ਕੇ ਆਖਿਆ ਤੁਮ ਚਲੋ, ਕਊਨ ਚਲੈ, ਹਮ ਤੋ ਚਲੋਂ ਜ਼ਰੂਰ ਹੈ ਹਮ ਤੋਂ ਸ਼ਹੀਦੀ ਲੈਂਗੇ, ਛੁਟੈ ਜਬ ਕਸੂਰ ਹੈ  ਸਿੱਖ ਦਾ ਪਹਿਲਾ ਫ਼ਰਜ਼ ਹੈ ਕਿ ਕਿਸੇ ਦੀ ਇੱਜ਼ਤ ਉੱਤੇ ਹੋਏ ਹੱਲੇ ਨੂੰ ਰੋਕੇ ਤੇ ਪੰਜਾਬ ਦੀ ਬੇਟੀ ਦੀ ਇੱਜ਼ਤ ਦੀ ਰੱਖਿਆ ਕਰੇ। ਸਰਦਾਰ ਹਰੀ ਸਿੰਘ ਭੰਗੀ ਨੇ ਉਸੇ ਸਮੇਂ ਹੋਰ ਜੱਥਿਆਂ ਸਮੇਤ ਚੜ੍ਹਾਈ ਕਰ ਕੇ ਬ੍ਰਾਹਮਣ ਦੀ ਪਤਨੀ ਕਸੂਰ ਦੇ ਨਵਾਬ ਕੋਲੋਂ ਛੁਡਵਾਈ ਤੇ ਉਸ ਬ੍ਰਾਹਮਣ ਦੇ ਘਰ ਪਹੁੰਚਾਈ। ਗੱਲ ਕੀ, ਇਹ ਵਿਸਾਖੀ ਖ਼ਾਲਸੇ ਦਾ ਸੰਸਾਰ ਦੇ ਲੋਕਾਂ ਪ੍ਰਤੀ ਪ੍ਰਣ ਹੈ ਕਿ ਉਹ ਨਿਆਰਾ ਰਹਿ, ਜ਼ੁਲਮਾਂ ਨਾਲ ਟਕਰਾਂਦਾ ਰਹੇਗਾ ਤੇ ਮਜ਼ਲੂਮਾਂ ਉੱਤੇ ਹੋਇਆ ਹਰ ਵਾਰ ਆਪਣੇ ਸੀਨੇ ਤਾਣ ਝੱਲੇਗਾ ਤੇ ਇਸ ਕਾਰਜ ਲਈ ਹਮੇਸ਼ਾ ਤੱਤਪਰ ਰਹੇਗਾ। ਜਿੱਤ ਦੀ ਖ਼ੁਸ਼ੀ ਵਿੱਚ ਉਹ ਆਦਰਸ਼ ਨਹੀਂ ਭੁੱਲਦਾ ਤੇ ਦੁੱਖਾਂ ਵਿੱਚ ਚੜ੍ਹਦੀ ਕਲਾ ਨੂੰ ਹੱਥੋਂ ਨਹੀਂ ਛੱਡਦਾ, ਵਿਸਾਖੀ ਉਸ ਨੂੰ ਸਦਾ ਜੀਵਨ ਜਾਗ੍ਰਿਤੀ ਤੇ ਜੈ ਲਈ ਪ੍ਰੇਰਦੀ ਰਹਿੰਦੀ ਹੈ।

ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਹੋਰ ਖ਼ੱਤ (ਚਿੱਠੀ ਨੰਬਰ 45)

0

ਕਰਨਲ ਨਿਸ਼ਾਨ ਜੀ, ਅੰਮਿਤ੍ਰਸਰ ਇਸੇ ਧਰਤੀ ਉਤੇ ਹੀ ਹੈ।

ਸ. ਸੁਰਜੀਤ ਸਿੰਘ ਨਿਸ਼ਾਨ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਿਤਹ।

ਵਿਸ਼ਾ :- ਸਵਾਲ ਨੰਬਰ 23

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ, ਜਿਵੇਂ ਕਿ ਆਪ ਜੀ ਜਾਣਦੇ ਹੀ ਹੋ, ਕਿ ਤੁਹਾਡੀ ਕਿਤਾਬ, “ਗੁਰਪੁਰਬ ਦਰਪਣ” ਵਿੱਚ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦ, “ਭੁਲਣ ਅੰਦਾਰ ਸਭੁ ਕੋ, ਅਭੁਲ ਗੁਰੂ ਕਰਤਾਰ’ ਮਹਾਂਵਾਕ ਅਨੁਸਾਰ ਬੰਦਾ ਖਿਣ-ਖਿਣ ਭੁੱਲਣਹਾਰ ਹੈ ਅਤੇ ਅੰਕਾਂਦੇ ਇਸ ਹਿਸਾਬ ਕਿਤਾਬ ਵਿੱਚ ਛਪਾਈ ਸਮੇਂ ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”, ਨੂੰ ਮੁੱਖ ਰੱਖ ਕੇ ਪਿਛਲੇ ਲੰਮੇ ਸਮੇਂ ਤੋਂ ਤੁਹਾਡੇ ਹਿਸਾਬ ਕਿਤਾਬ ਵਿੱਚ ਹੋਈਆਂ ਕੁਝ ਅਹਿਮ ਭੁੱਲਾਂ ਵੱਲ ਤੁਹਾਡਾ ਧਿਆਨ ਦਿਵਾਉਂਦਾ ਰਿਹਾ ਹਾਂ, ਪਰ ਆਪ ਨੇ ਕਦੇ ਹੁੰਗਾਰਾ ਨਹੀਂ ਭਰਿਆ। ਸਵਾਲਾਂ ਦੀ ਇਸੇ ਲੜੀ ਤਹਿਤ, ਤੁਹਾਡੇ ਵੱਲੋਂ ਕੀਤੀ ਗਈ ਇਕ ਹੋਰ ਗਲਤ ਬਿਆਨੀ (ਸਵਾਲ #23) ਵੱਲ ਤੁਹਾਡੇ ਸਮੇਤ ਸਮੂਹ ਸੰਗਤਾਂ ਦਾ ਧਿਆਨ ਦਿਵਾ ਰਿਹਾ ਹਾਂ।

ਸਵਾਲ:- ਈਕੁਈਨਾਕਸ (Equinox) ਭਾਵ 20/21 ਮਾਰਚ ਵਾਲੇ ਦਿਨ ਸਾਰੀ ਦੁਨੀਆ ’ਤੇ ਦਿਨ ਅਤੇ ਰਾਤ 12-12 ਘੰਟਿਆਂ ਦੇ ਹੁੰਦੇ ਹਨ ਪਰ 2003 ਵਾਲੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੰਮ੍ਰਿਤਸਰ ਵਿੱਚ 4 ਚੇਤ/17 ਮਾਰਚ ਨੂੰ ਸੂਰਜ 6:40 ’ਤੇ ਚੜਦਾ ਅਤੇ ਸ਼ਾਮ 6:40 ’ਤੇ ਡੁੱਬਦਾ ਵਿਖਾਇਆ ਗਿਆ ਹੈ ਭਾਵ ਕਿ ਦਿਨ 12 ਘੰਟੇ ਦਾ ਹੈ। ਕੀ ਅੰਮ੍ਰਿਤਸਰ ਵਿੱਚ ਸੂਰਜ/ਧਰਤੀ ਦੀ ਗਤੀ ਦੁਨੀਆਂ ਨਾਲੋਂ ਕੁਝ ਵੱਖਰੀ ਹੈ ?

ਜਵਾਬ :- ਬਿਲਕੁਲ ਨਹੀਂ। ਸੂਰਜ/ਧਰਤੀ ਦੀ ਗਤੀ ਸਾਰੀ ਦੁਨੀਆਂ ਲਈ ਇੱਕੋ ਹੀ ਹੈ। ਜਿਸ ਤਰਾਂ ਨਾਨਕਸ਼ਾਹੀ ਕੈਲੰਡਰ ਦੀਆਂ ਨਾਨਕਸ਼ਾਹੀ ਤਾਰੀਖ਼ਾਂ ਵਿੱਚ ਜ਼ਰੂਰੀ ਸੋਧਾਂ ਨਾ ਲਗਵਾਉਣ ਕਾਰਨ ਸਾਰੀਆਂ ਗੁਰ ਪੁਰਬਾਂ ਦੀਆਂ ਤਾਰੀਖ਼ਾਂ 4 ਤੋਂ 7ਦਿਨਾਂ ਤੱਕ ਗਲਤ ਮਿਥੀਆਂ ਗਈਆਂ ਹਨ, ਉਸੇ ਤਰਾਂ ਸੂਰਜ ਚੜਨ ਅਤੇ ਡੁੱਬਣ ਦੇ ਸਮਾਂ ਵਿੱਚ ਰਿਫ਼ਰੈਕਸ਼ਨ ਦੀ ਸੋਧ (Refraction Correction) ਨਾ ਲਾਉਣ ਕਰਕੇ ਨਾਨਕਸ਼ਾਹੀ ਕੈਲੰਡਰ ਵਿੱਚ ਦਿੱਤੇ, ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦੇ ਸਾਰੇ ਸਾਲ ਦੇ 365 ਦਿਨਾਂ ਦੇ ਸਮੇਂ ਗਲਤ ਹਨ। ਜਿਸ ਦਾ ਨਤੀਜਾ ਹੈ ਕਿ ਦਿਨ ਅਤੇ ਰਾਤ 20/21 ਮਾਰਚ ਨੂੰ ਬਰਾਬਰ ਹੋਣ ਦੀ ਬਜਾਏ 4ਦਿਨ ਪਹਿਲਾ ਹੀ ਭਾਵ ਕਿ 17 ਮਾਰਚ ਨੂੰ ਬਰਾਬਰ ਭਾਵ 12-12 ਘੰਟਿਆਂ ਦਾ ਹੋ ਰਿਹਾ ਹੈ”। (ਗੁਰ ਪੁਰਬ ਦਰਪਣ, ਪੰਨਾ 33)

ਕਰਨਲ ਨਿਸ਼ਾਨ ਜੀ, ਤੁਹਾਡੇ ਇਸ ਜਵਾਬ ਵਿੱਚ ਦੋ ਨੁਕਤੇ ਉਭਰ ਕੇ ਸਾਹਮਣੇ ਆਉਂਦੇ ਹਨ।

 (1) ਗੁਰ ਪੁਰਬਾਂ ਦੀਆਂ ਤਾਰੀਖ਼ਾਂ 4 ਤੋਂ 7 ਦਿਨਾਂ ਤੱਕ ਗਲਤ ਮਿੱਥੀਆਂ ਗਈਆਂ ਹਨ।

(2) ਸੂਰਜ ਚੜਨ ਅਤੇ ਡੁੱਬਣ ਦੇ ਸਮੇਂ ਵਿੱਚ ਰਿਫ਼ਰੈਕਸ਼ਨ ਦੀ ਸੋਧ (Refraction Correction) ਨਾ ਲਾਉਣ ਕਰਕੇ ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦਾ ਸਮਾਂ ਗਲਤ ਹੈ।

ਪਹਿਲੇ ਨੁਕਤੇ ਸਬੰਧੀ ਮੈਂ ਪਹਿਲਾਂ ਵੀ ਬੇਨਤੀ ਕਰ ਚੁਕਿਆ ਹਾਂ ਕਿ ਆਉ, ਤੁਹਾਡੇ ਫਾਰਮੂਲੇ ਨਾਲ ਹੀ, ਸਾਰੀਆਂ ਤਾਰੀਖ਼ਾਂ ਦੀ ਪੜਤਾਲ ਕਰੀਏ, ਜਿਸ ਦਾ ਆਪ ਨੇ ਕੋਈ ਜਵਾਬ ਨਹੀਂ ਦਿੱਤਾ। ਇਥੇ ਤੁਹਾਡੇ ਵੱਲੋਂ ਸਭ ਤੋਂ ਵੱਧ ਪ੍ਰਚਾਰੀ ਜਾਂਦੀ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ, 1 ਜਨਵਰੀ ਦੀ ਪੜਤਾਲ ਕਰ ਲੈਂਦੇ ਹਾਂ। ਤੁਹਾਡਾ ਦਾਅਵਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 23 ਪੋਹ ਸੰਮਤ 1723 ਬਿਕ੍ਰਮੀ (22 ਦਸੰਬਰ 1666 ਈ: ਜੂਲੀਅਨ), ਜੋ ਨਾਨਕਸ਼ਾਹੀ ਕੈਲੰਡਰ ਵਿੱਚ 23 ਪੋਹ/5 ਜਨਵਰੀ ਦਰਜ ਹੈ। ਇਹ 4ਦਿਨਾਂ ਦੇ ਫਰਕ ਨਾਲ ਗਲਤ ਹੈ। ਤੁਹਾਡੀ ਖੋਜ ਮੁਤਾਬਕ ਸਹੀ ਤਾਰੀਖ 23 ਪੋਹ/1 ਜਨਵਰੀ ਬਣਦੀ ਹੈ। ਚਲੋ ! ਮੰਨ ਲੈਂਦੇ ਹਾਂ ਕਿ ਤੁਹਾਡਾ ਗਣਿਤ ਸਹੀ ਹੈ। ਆਓ ਹੁਣ ਤੁਹਾਡੇ ਇਸੇ ਫਾਰਮੂਲੇ ਨਾਲ ਵੈਸਾਖੀ ਭਾਵ 1 ਵੈਸਾਖ ਸੰਮਤ 1756 ਬਿਕ੍ਰਮੀ (29 ਮਾਰਚ 1699 ਈ: ਜੂਲੀਅਨ) ਦੀ ਪੜਤਾਲ ਕਰੀਏ। ਤੁਹਾਡੇ ਫਾਰਮੂਲੇ ਨਾਲ ਜਦੋਂ ਮੈਂ ਇਹ ਪੜਤਾਲ ਕੀਤੀ ਤਾਂ ਇਹ 8 ਅਪ੍ਰੈਲ ਬਣਦੀ ਹੈ, ਪਰ ਤੁਹਾਡੀ ਕਿਤਾਬ ਵਿੱਚ, “ਸੰਮਤ ਨਾਨਕਸ਼ਾਹੀ 551 ਵਿੱਚ ਆਉਣ ਵਾਲੇ ਪੁਰਬ” (ਪੰਨਾ 86) ਵਿੱਚ ਤਾਂ 14 ਅਪ੍ਰੈਲ 2019 ਈ: ਦਰਜ ਹੈ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ ਵੀ ਇਹ 14 ਅਪ੍ਰੈਲ ਹੀ ਦਰਜ ਹੈ। ਇਥੇ ਤਾਂ 6 ਦਿਨਾਂ ਦਾ ਫਰਕ ਹੈ। ਕੀ ਤੁਸੀਂ ਇਹ ਸਵੀਕਾਰ ਕਰਨ ਦਾ ਹੌਸਲਾ ਕਰੋਗੇ ਕਿ ਤੁਹਾਡੀ ਤਾਰੀਖ 6 ਦਿਨਾਂ ਦੇ ਫਰਕ ਨਾਲ ਗਲਤ ਹੈ ? ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ 1 ਵੈਸਾਖ/14 ਅਪ੍ਰੈਲ ਗਲਤ ਹੈ। ਤੁਹਾਡੇ ਸ਼ਬਦ, “ਗੁਰ ਪੁਰਬਾਂ ਦੀਆਂ ਤਾਰੀਖ਼ਾਂ 4 – 7 ਦਿਨਾਂ ਤੱਕ ਗਲਤ ਮਿਥੀਆਂ ਗਈਆਂ ਹਨ”, ਤਾਂ ਤੁਹਾਡੀ ਕਿਤਾਬ ਵਿੱਚ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਸੰਮਤ 551 ਨਾਨਕਸ਼ਾਹੀ ਕੈਲੰਡਰ ਵਿੱਚ ਦਰਜ 1 ਵੈਸਾਖ/14 ਅਪ੍ਰੈਲ ਸਹੀ ਕਿਵੇਂ ਹੈ ?

ਤੁਹਾਡੇ ਲਿਖਤੀ ਦਾਅਵੇ, “ਸੂਰਜ ਚੜਨ ਅਤੇ ਡੁੱਬਣ ਦੇ ਸਮੇਂ ਵਿੱਚ ਰਿਫ਼ਰੈਕਸ਼ਨ ਦੀ ਸੋਧ (Refraction Correction) ਨਾ ਲਾਉਣ ਕਰਕੇ ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦਾ ਨਾਨਕਸ਼ਾਹੀ ਕੈਲੰਡਰ ਵਿੱਚ ਦਿੱਤੇ ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦੇ ਸਾਰੇ ਸਾਲ ਦੇ 365 ਦਿਨਾਂ ਦੇ ਸਮੇਂ ਗਲਤ ਹਨ”। ਸਬੰਧੀ ਬੇਨਤੀ ਇਹ ਹੈ ਕਿ ਕਰਨਲ ਨਿਸ਼ਾਨ ਜੀ, ਕਿੰਨਾ ਚੰਗਾ ਹੁੰਦਾ ਜੇ ਤੁਸੀਂ ਲਿਖਤੀ ਦਾਅਵਾ ਕਰਨ ਤੋਂ ਪਹਿਲਾਂ ਇਹ ਜਾਣ/ਸਮਝ ਲੈਂਦੇ ਕਿ Refraction Correction ਹੈ ਕੀ ?  

ਇਸ ਚਿੱਤਰ ਨੂੰ ਵੇਖੋ। ਹੁਣ ਜਦੋਂ ਸੂਰਜ ਸਾਨੂੰ ਵਿਖਾਈ ਦਿੰਦਾ ਹੈ ਤਾਂ ਦੱਸੋ, ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸੂਰਜ ਅਜੇ ਨਹੀਂ ਚੜਿਆ ?  ਸੰਮਤ 535 ਨਾਨਕਸ਼ਾਹੀ ਕੈਲੰਡਰ (2003 ਈ:) ਦੇ ਆਖਰੀ ਪੰਨੇ ਉਪਰ, ਦਰਜ ਸੂਰਜ ਚੜਨ ਅਤੇ ਛਿਪਣ ਦੇ ਦਿੱਤੇ ਗਏ ਵਿੱਚ Refraction Correction ਲਾਉਣ ਕਰਕੇ ਹੀ, 4 ਚੇਤ/17 ਮਾਰਚ ਨੂੰ ਦਿਨ-ਰਾਤ ਬਰਾਬਰ ਹਨ। ਜੇ ਇਹ ਸੋਧ ਨਾ ਲਾਈ ਹੁੰਦੀ ਤਾਂ 17 ਮਾਰਚ ਨੂੰ ਸੂਰਜ ਚੜਨ ਦਾ ਸਮਾਂ ਲੱਗਭੱਗ 6.43 ਅਤੇ ਛਿਪਣ ਦਾ ਸਮਾਂ 6.35 ਹੋਣਾ ਸੀ। ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਤੁਹਾਡਾ ਇਹ ਲਿਖਤੀ ਦਾਅਵਾ, “ਸੂਰਜ ਚੜਨ ਅਤੇ ਡੁੱਬਣ ਦੇ ਸਮੇਂ ਵਿੱਚ ਰਿਫ਼ਰੈਕਸ਼ਨ ਦੀ ਸੋਧ (Refraction Correction) ਨਾ ਲਾਉਣ ਕਰਕੇ ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦਾ ਸਮਾ ਗਲਤ ਹੈ”, ਵਿਸ਼ੇ ਦੀ ਮੁੱਢਲੀ ਜਾਣਕਾਰੀ ਤੋਂ ਕੋਰੇ ਹੋਣ ਦਾ ਠੋਸ ਸਬੂਤਹੈ।

ਨਿਸ਼ਾਨ ਜੀ, ਨੰਬਰ 2 ਵਾਲੇ ਚਿੱਤਰ ਨੂੰ ਧਿਆਨ ਨਾਲ ਵੇਖੇ ਅਤੇ ਸਮਝੋ। ਇਸ ਵਿੱਚ ਮਾਰਚ 2019 ਦੇ ਸੂਰਜ ਚੜਨ ਅਤੇ ਡੁੱਬਣ ਦੇ ਸਮੇਂ ਦਿੱਤੇ ਗਏ ਹਨ। ਅੰਮ੍ਰਿਤਸਰ ਵਿਖੇ 17 ਮਾਰਚ ਨੂੰ ਸੂਰਜ ਚੜਨ ਦਾ ਸਮਾਂ 6.38 ਅਤੇ ਸੂਰਜ ਛਿਪਣ ਦਾ ਸਮਾਂ 6.39 ਹੈ। ਦਿਨ ਦੀ ਲੰਬਾਈ 12.00.37 ਹੈ।  21 ਮਾਰਚ ਨੂੰ ਸੂਰਜ ਦੇ ਚੜਨ ਦਾ ਸਮਾਂ 6.33 ਅਤੇ ਛਿਪਣ ਦਾ ਸਮਾਂ 6.42 ਹੈ। ਦਿਨ ਦੀ ਲੰਬਾਈ 12.08.24 ਹੈ। ਇਸੇ ਤਰਾਂ ਹੀ ਵੈਨਕੂਵਰ ਵਿਖੇ 17 ਮਾਰਚ ਨੂੰ ਸੂਰਜ ਚੜਨ ਦਾ ਸਮਾਂ 7.21 ਅਤੇ ਛਿਪਣ ਦਾ ਸਮਾਂ 7.20 ਹੈ। ਦਿਨ ਦੀ ਲੰਬਾਈ 11.58.17 ਹੈ।  21 ਮਾਰਚ ਨੂੰ ਸੂਰਜ ਦੇ ਚੜਨ ਦਾ ਸਮਾਂ 7.13 ਅਤੇ ਛਿਪਣ ਦਾ ਸਮਾਂ 7.26 ਹੈ। ਦਿਨ ਦੀ ਲੰਬਾਈ 12.13.28 ਹੈ। ਇਸ ਤੋਂ ਸਪੱਸ਼ਟ ਹੈ ਕਿ ਸ. ਪਾਲ ਸਿੰਘ ਪੁਰੇਵਾਲ ਵੱਲੋਂ ਦਿੱਤੇ ਗਏ ਸਮੇਂ, ਰਿਫ਼ਰੈਕਸ਼ਨ ਦੀ ਸੋਧ ਨਾਲ ਹੀ ਦਿੱਤੇ ਗਏ ਹਨ। ਇਸ ਕਾਰਨ ਤੁਹਾਡਾ ਇਹ ਲਿਖਣਾ, “ਸੂਰਜ ਚੜਨ ਅਤੇ ਡੁੱਬਣ ਦਾ ਸਮਾਂ ਵਿੱਚ ਰਿਫ਼ਰੈਕਸ਼ਨ ਦੀ ਸੋਧ (Refraction Correction) ਨਾ ਲਾਉਣ ਕਰਕੇ ਅੰਮ੍ਰਿਤਸਰ ਵਿੱਚ ਸੂਰਜ ਚੜ੍ਹਨ ਅਤੇ ਡੁੱਬਣ ਦਾ ਸਮਾਂ ਗਲਤ ਹੈ”, 100% ਗਲਤ ਹੈ।

ਸੂਰਜ ਚੜ੍ਹਨ ਅਤੇ ਛਿਪਣ ਦੇ ਇਹ ਸਮੇਂ ਪੰਜਾਬੀ ਟ੍ਰਿਬਿਉਨ (ਚੰਡੀਗੜ) ਵਿੱਚੋਂ ਲਏ ਗਏ ਹਨ। ਇਸ ਮੁਤਾਬਕ, 16 ਮਾਰਚ ਦਿਨ ਸ਼ਨਿਚਰਵਾਰ ਦੀ ਰਾਤ ਪੂਰੇ 12 ਘੰਟੇ ਦੀ ਬਣਦੀ ਹੈ। 21 ਮਾਰਚ ਦਿਨ ਵੀਰਵਾਰ ਨੂੰ ਸੂਰਜ 6.26 ਚੜ੍ਹਿਆ ਸੀ ਅਤੇ ਸ਼ਾਮ ਨੂੰ 6.34 ਛਿਪ ਗਿਆ ਸੀ। ਵੀਰਵਾਰ ਦੇ ਦਿਨ ਦੀ ਲੰਬਾਈ 12.8 ਬਣਦੀ ਹੈ। ਸਪੱਸ਼ਟ ਹੈ ਕਿ ਪੰਜਾਬੀ ਟ੍ਰਿਬਿਉਨ ਵੱਲੋਂ ਸੂਰਜ ਦੇ ਚੜ੍ਹਨ ਅਤੇ ਛਿਪਣ ਦੇ ਸਮੇਂ ਵੀ Refraction Correction ਲਾਉਣ ਕਰਕੇ ਹੀ ਦਿਨ ਅਤੇ ਰਾਤ, 17 ਮਾਰਚ ਨੂੰ ਬਰਾਬਰ ਹਨ। ਨਿਸ਼ਾਨ ਜੀ, ਗੂਗਲ ਵੱਲੋਂ ਦਿੱਤੀ ਗਈ ਜਾਣਕਾਰੀ ਨਾਲ ਸਹਿਮਤ ਹੋ ਜਾਂ ਨਹੀਂ, ਜੇ ਨਹੀਂ ਤਾਂ ਕਿਉਂ ?  ਕਰਨਲ ਨਿਸ਼ਾਨ ਜੀ, ਆਪ ਪਿਛਲੇ ਦੋ ਦਹਾਕਿਆਂ ਤੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹੋ। ਪਿਛਲੇ 8-9 ਸਾਲ ਤੋਂ ਤੁਹਾਡੇ ਜਿਹੜੇ ਵੀ ਇਤਰਾਜ਼ ਜਾਂ ਸਵਾਲ ਮੇਰੇ ਧਿਆਨ ਵਿੱਚ ਆਏ ਹਨ, ਉਨ੍ਹਾਂ ਦੇ ਜਵਾਬ ਦੇਣ ਦੇ ਨਾਲ-ਨਾਲ, ਮੈਂ ਕੁਝ ਸਵਾਲ ਵੀ ਕਰਦਾ ਰਿਹਾ ਹਾਂ। ਜਿਨ੍ਹਾਂ ਦੇ ਜਵਾਬ ਤੁਸੀਂ ਨਹੀਂ ਦੇ ਸਕੇ। ਤੁਹਾਡੀ ਕਿਤਾਬ ਸਬੰਧੀ ਵੀ ਜੁਲਾਈ 2015 ਤੋਂ ਲਗਾਤਾਰ ਸਵਾਲ ਕਰ ਰਿਹਾ ਹਾਂ। ਕੀ ਕਾਰਨ ਹੈ ਆਪ ਨੇ ਨਾ ਤਾਂ ਕੈਲੰਡਰ ਦਾ ਵਿਰੋਧ ਕਰਨਾ ਛੱਡਿਆ ਹੈ ਅਤੇ ਨਾ ਹੀ ਵਿਚਾਰ ਚਰਚਾ ਦਾ ਸੱਦਾ ਪ੍ਰਵਾਨ ਕੀਤਾ ਹੈ ? ਮੰਨਿਆ ਕਿ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਜਾਂ ਲੇਖ ਤਾਂ ਕੁਝ ਸਮੇਂ ਪਿਛੋਂ ਭੁੱਲ-ਭੁਲਾ ਜਾਂਦੇ ਹਨ,ਪਰ ਹੁਣ ਤਾਂ ਤੁਸੀਂ ਕੈਲੰਡਰ ਵਿਗਿਆਨ ਬਾਰੇ ਆਪਣੀ ਅਗਿਆਨਤਾ ਨੂੰ ਲਿਖਤੀ ਰੂਪ ਵਿਚ ਆਪਣੀ ਕਿਤਾਬ, “ਗੁਰਪੁਰਬ ਦਰਪਣ” ਰਾਹੀਂ ਜਾਹਰ ਕਰ ਦਿੱਤਾ ਹੈ। ਜਿੰਨਾ ਚਿਰ, ਤੁਹਾਡੇ ਵੱਲੋਂ ਲਿਖੀ ਗਈ ਕੈਲੰਡਰ ਬਾਰੇ ਗੁਮਰਾਹਕੁਨ ਜਾਣਕਾਰੀ ਦੇਣ ਵਾਲੀ ਕਿਤਾਬ ਰਹੇਗੀ, ਤੁਹਾਨੂੰ ਸਵਾਲ ਹੁੰਦੇ ਰਹਿਣਗੇ।

ਮੈਂ, ਪਿਛਲੇ 8-9 ਸਾਲ ਦੇ ਤਜਰਬੇ ਦੇ ਆਧਾਰ ’ਤੇ ਲਿਖ ਰਿਹਾ ਹਾਂ ਕਿ ਤੁਸੀਂ ਅਤੇ ਤੁਹਾਡੇ ਸਾਥੀ ਕਿਸੇ ਖਾਸ ਨੀਤੀ ਤਹਿਤ, ਪਿਛਲੇ 20 ਸਾਲਾਂ ਤੋਂ ਝੂਠ ਲਿਖ ਅਤੇ ਬੋਲ ਕੇ ਕੌਮ ਨੂੰ ਗੁਮਰਾਹ ਕਰ ਰਹੇ ਹੋ। ਉਥੇ ਹੀ ਤੁਸੀਂ ਸ. ਪਾਲ ਸਿੰਘ ਪੁਰੇਵਾਲ ਦੇ, ਸਬੰਧਿਤ ਵਿਸ਼ੇ ਬਾਰੇ ਖੋਜ ਅਤੇ ਗਿਆਨ ਨੂੰ ਸ਼ੱਕੀ ਬਣਾਉਣ ਦੀ ਵੀ ਅਸਫਲ ਕੋਸ਼ਿਸ਼ ਕਰ ਰਹੇ ਹੋ। ਇਸ ਵਿੱਚ ਨਾ ਤਾਂ ਤੁਹਾਨੂੰ ਸਫਲਤਾ ਮਿਲੀ ਹੈ ਅਤੇ ਨਾਲ ਹੀ ਅੱਗੋਂ ਮਿਲਣੀ ਹੈ ਕਿਉਂਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੁਹਾਡੀ ਨੀਤੀ ਨੂੰ ਸਮਝ ਚੁੱਕੀਆਂ ਹਨ। ਕਰਨਲ ਨਿਸ਼ਾਨ ਜੀ, ਤੁਸੀਂ ਪਿਛਲੇ ਦੋ ਸਾਲਾਂ ਵਿੱਚ, ਆਪਣੀ ਗੁਮਰਾਹਕੁਨ ਲਿਖਤ “ਗੁਰਪੁਰਬ ਦਰਪਣ” ਸਬੰਧੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ। ਇਸ ਲਈ ਬੇਨਤੀ ਹੈ ਕਿ ਆਪਣੀਆਂ ਗਲਤੀਆਂ ਨੂੰ ਮੰਨਦੇ ਹੋਏ ਆਪਣੀ ਕਿਤਾਬ ਨੂੰ ਵਾਪਸ ਲੈਣ ਦਾ ਐਲਾਨ ਕਰਿ ਦਿਓ ਤਾਂ ਜੋ ਅੱਗੋਂ ਹੋਰ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ।

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ ਚੇਤ 21 ਸੰਮਤ 551 ਨਾਨਕਸ਼ਾਹੀ

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ-ਗੱਦੀ ਦਿਵਸ ’ਤੇ ਵਿਸ਼ੇਸ਼

0

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ-ਗੱਦੀ ਦਿਵਸ ’ਤੇ ਵਿਸ਼ੇਸ਼

ਅੰਗਰੇਜ ਸਿੰਘ ਹੁੰਦਲ

ਅਧਿਆਤਮਕ ਅਤੇ ਦੁਨਿਆਵੀ ਜੀਵਨ ਵਿੱਚ ਗੁਰੂ ਦਾ ਬਹੁਤ ਵੱਡਾ ਮਹੱਤਵ ਹੈ। ਪੰਜਾਬੀ ਲੋਕਧਾਰਾ ਵਿੱਚ ‘ਗੁਰੂ ਬਿਨਾ ਗੱਤ ਨਹੀਂ ਅਤੇ ਸ਼ਾਹ ਬਿਨਾ ਪੱਤ ਨਹੀਂ’ ਦੀ ਪੰਗਤੀ ਪ੍ਰਚਲਿਤ ਹੈ ਤਾਂ ਗੁਰਬਾਣੀ ਵਿੱਚ ਗੁਰੂ ਨੂੰ ਗਿਆਨ ਅਤੇ ਗੁੜਤੀ ਦਾ ਦਾਤਾ ਹੋਣ ਦੇ ਨਾਲ-ਨਾਲ ਗੁਰੂ ਪ੍ਰਮੇਸ਼ਰ ਤੇ ਪਾਰਬ੍ਰਹਮ ਪ੍ਰਮੇਸ਼ਰ ਹੋਣ ਦਾ ਰੁਤਬਾ ਵੀ ਪ੍ਰਾਪਤ ਹੈ । ਭਾਈ ਵੀਰ ਸਿੰਘ ਜੀ ਗੁਰੂ ਦਾ ਅਰਥ ਅਗਿਆਨਤਾ ਹਨੇਰੇ ਨੂੰ ਕੱਟ ਕੇ ਗਿਆਨ ਰੂਪੀ ਪ੍ਰਕਾਸ਼ ਕਰ ਦੇਣ ਦੇ ਅਰਥਾਂ ਵਿੱਚ ਕਰਦੇ ਹਨ। ਸਿੱਖੀ ਵਿੱਚ ਗੁਰੂ ਅਤੇ ਗੁਰਗੱਦੀ ਦੀ ਬਖਸ਼ਿਸ਼, ਇਲਾਹੀ ਰਮਜ਼ ਦਾ ਵਰਤਾਰਾ ਹੈ। ਇਸ ਨੂੰ ਬੌਧਿਕ ਅਤੇ ਵਿਗਿਆਨਕ ਇਤਿਹਾਸਕਾਰੀ ਦੀਆਂ ਇਤਲਾਹਾਂ ਰਾਹੀਂ ਖਿਆਲ ਲੜੀਆਂ ਵਿੱਚ ਨਹੀਂ ਪ੍ਰੋਰਿਆ ਜਾ ਸਕਦਾ।

ਗੁਰੂ ਨਾਨਕ ਦੇਵ ਜੀ ਨੇ ਇਸੇ ਇਲਾਹੀ ਫੁਰਮਾਨ ਰਾਹੀਂ ਭਾਈ ਲਹਿਣਾ ਜੀ ਨੂੰ 2 ਸਤੰਬਰ 1539 ਈ. ਨੂੰ ਗੁਰਗੱਦੀ ਬਖ਼ਸ਼ੀ।  ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 45ਵੀਂ ਪਾਉੜੀ ਵਿਚ ਗੁਰਤਾ-ਗੱਦੀ ਦੀ ਮਹਾਨਤਾ ਦਰਸਾਉਂਦੇ ਹਨ :

ਥਾਪਿਆ ਲਹਿਣਾ ਜੀਵਦੇ, ਗੁਰਿਆਈ ਸਿਰਿ ਛਤ੍ਰ ਫਿਰਾਇਆ।

ਜੋਤੀ ਜੋਤਿ ਮਿਲਾਇ ਕੈ, ਸਤਿਗੁਰ ਨਾਨਕ ਰੂਪ ਵਟਾਇਆ।

ਲਖਿ ਨ ਕੋਈ ਸਕਈ, ਆਚਰਜੇ ਆਚਰਜ ਦਿਖਾਇਆ।

ਕਾਇਆ ਪਲਟਿ, ਸਰੂਪ ਬਣਾਇਆ ॥੪੫॥ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੫)

ਗੁਰੂ ਨਾਨਕ ਦੇਵ ਜੀ ਨੇ ਆਪਣੇ ਜਿਊਂਦਿਆਂ ਭਾਈ ਲਹਿਣੇ ਨੂੰ ਗੁਰੂ ਬਣਾਇਆ ਅਤੇ ਦੀਪਕ ਤੋਂ ਦੀਪਕ ਪ੍ਰਕਾਸ਼ਿਤ ਹੋ ਜਾਣ ਵਾਂਗ ਸਤਿਗੁਰ ਨਾਨਕ ਜੀ ਨੇ ਰੂਪ ਵਟਾ ਲਿਆ । ਕੋਈ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਜੋ ਗੁਰੂ ਨਾਨਕ ਦੇਵ ਜੀ ਨੇ ਅਸਚਰਜ ਕੌਤਕ ਕੀਤਾ ਹੈ । ਕਾਇਆ ਪਲਟ ਕੇ ਨਵਾਂ ਸਰੂਪ ਬਣਾ ਲਿਆ ਹੈ, ‘‘ਗੁਰ ਅੰਗਦ ਦੀ ਦੋਹੀ ਫਿਰੀ, ਸਚੁ ਕਰਤੈ ਬੰਧਿ ਬਹਾਲੀ ॥ ਨਾਨਕੁ ਕਾਇਆ ਪਲਟੁ ਕਰਿ, ਮਲਿ ਤਖਤੁ ਬੈਠਾ ਸੈ ਡਾਲੀ ॥’’ (ਰਾਮਕਲੀ ਕੀ ਵਾਰ, ਬਲਵੰਡ ਸਤਾ, ਪੰਨਾ ੯੬੭)

ਗੁਰੂ ਨਾਨਕ ਦੇਵ ਜੀ ਦੁਆਰਾ ਨਿਰਧਾਰਿਤ ਕੀਤੀਆਂ ਲੀਹਾਂ ਅਤੇ ਤਰਹੀਜਾਂ ਮੁਤਾਬਕ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ, ਲੰਗਰ, ਮੱਲ ਅਖਾੜੇ ਆਦਿ ਰਾਹੀਂ ਸਿੱਖੀ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ । ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦੀ ਰਸਮ ਆਪ ਹੀ ਅਦਾ ਕਰ ਕੇ ਖੁਦ ਭਾਈ ਲਹਿਣਾ ਤੋਂ ਗੁਰੂ ਅੰਗਦ ਬਣਾ ਕੇ ਆਪ ਮੱਥਾ ਟੇਕਿਆ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਵੀ ਮੱਥਾ ਟੇਕਣ ਦਾ ਆਦੇਸ਼ ਕੀਤਾ । ਇਸ ਨਾਲ ਸਿੱਖੀ ਨੂੰ ਗੁਰਿਆਈ ਪ੍ਰੰਪਰਾ ਦਾ ਗਿਆਨ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਦੀ ਸਪੱਸ਼ਟ ਪਛਾਣ ਹੋਈ । ਇਸ ਵਰਤਾਰੇ ਨੇ ਇਤਿਹਾਸਕ ਤੌਰ ’ਤੇ ਸਿੱਖੀ ਦੇ ਅਗਲੇਰੇ ਪੰਥ ਲਈ ਮਹੱਤਵਪੂਰਨ ਭੂਮਿਕਾ ਨਿਭਾਈ ।

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪੁੱਤਰਾਂ ਦੇ ਸੁਭਾਅ ਤੋਂ ਪਹਿਲਾਂ ਹੀ ਜਾਣੂ ਸਨ ਅਤੇ ਉਹ ਸਿੱਖੀ-ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕਰਨ ਦੇ ਇੱਛੁਕ ਸਨ, ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਵਿਖੇ ਪ੍ਰਚਾਰ-ਕੇਂਦਰ ਬਣਾਉਣ ਬਾਰੇ ਕਹਿ ਗਏ ਸਨ।

ਗੁਰੂ ਜੀ ਨੇ ਖਡੂਰ ਸਾਹਿਬ ਨੂੰ ਆਪਣਾ ਸਦਰ ਮੁਕਾਮ ਬਣਾਇਆ ਅਤੇ ਇੱਥੋਂ ਹੀ ਅਗਲੇਰੇ ਕਾਰਜ ਕਰਦੇ ਰਹੇ । ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦਾ ਪਹਿਲਾ ਬਾਲ ਬੋਧ ਜਾਰੀ ਕੀਤਾ ਗਿਆ । ਗੁਰੂ ਅੰਗਦ ਸਾਹਿਬ ਜੀ ਖੁਦ ਬਾਲਾਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਅੱਗੇ ਗਿਆਨ ਵੰਡਦੇ ਰਹੇ ।

ਗੁਰੂ ਅੰਗਦ ਜੀ, ਨਾਨਕ ਨਿੰਰਕਾਰੀ ਦੀ ਜੋਤ ਸਨ ਜਿਸ ਨੇ ਸਿੱਖਾਂ ’ਚ ਅਜਿਹੀ ਵਿਲੱਖਣ ਕੌਮ ਨੂੰ ਕੇਸਗੜ੍ਹ ਵਿਖੇ ਪ੍ਰਗਟ ਕਰਨਾ ਸੀ । ਇਸ ਲਈ ਨਰੋਏ ਤੇ ਤੰਦਰੁਸਤ ਸਰੀਰਾਂ ਦੀ ਚੇਤਨਾ ਪੈਦਾ ਕਰਨ ਲਈ ਉਹਨਾਂ ਨੇ ‘‘ਆਪੇ ਛਿੰਝ ਪਵਾਇ, ਮਲਾਖਾੜਾ ਰਚਿਆ ॥’’ (ਮਲਾਰ ਕੀ ਵਾਰ, ਮ: ੧, ਪੰਨਾ ੧੨੮੦) ਸਥਾਪਤ ਕੀਤਾ । ਗੁਰੂ ਜੀ ਆਪਣੀ ਨਿਗਰਾਨੀ ਅਤੇ ਸਰਪ੍ਰਸਤੀ ਹੇਠ ਵਰਜ਼ਸ਼ ਕਰਵਾਉਂਦੇ ਰਹੇ । ਗੁਰੂ ਜੀ ਦੁਆਰਾ ਨਰੋਈ ਦੇਹ ਦੀ ਪੈਦਾ ਕੀਤੀ ਚੇਤਨਾ ਵਿੱਚੋਂ ਹੀ ਸਿੱਖਾਂ ਵਿੱਚ ਇੱਕ ਸੱਭਿਆਚਾਰ ਪੈਦਾ ਹੋਇਆ ਜੋ ਖਾਲਸਾ ਫ਼ੌਜ ਦੇ ਵਿਲੱਖਣ ਕਾਰਨਾਮਿਆਂ ਦਾ ਆਧਾਰ ਬਣਿਆ ।

ਉਨ੍ਹਾਂ ਲੰਗਰ ਦੀ ਪ੍ਰਥਾ ਸਥਾਪਿਤ ਕੀਤੀ, ਜਿਸ ਵਿਚ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਨੇ ਵਡਮੁੱਲਾ ਯੋਗਦਾਨ ਪਾਇਆ । ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿੱਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ, ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਵਿਘਨ ਚਲਾਈ ਜਾ ਰਹੀ ਹੈ । ਇਸ ਤਰ੍ਹਾਂ ਗੁਰੂ ਸਾਹਿਬ ਨੇ ਗੁਰਿਆਈ ਦਾ ਲਗਭਗ 13 ਸਾਲ ਦਾ ਅਰਸਾ ਖਡੂਰ ਸਾਹਿਬ ਵਿਖੇ ਹੀ ਬਤੀਤ ਕੀਤਾ ਅਤੇ ਸਿੱਖੀ ਦੇ ਸੰਸਥਾਗਤ ਢਾਂਚੇ ਦੀ ਉਸਾਰੀ ਕੀਤੀ । ਇਸੇ ਸੰਸਥਾਗਤ ਢਾਂਚੇ ਕਰ ਕੇ ਸਿੱਖ ਕੌਮ ਦੀ ਵਿੱਲਖਣ ਹਸਤੀ ਅਤੇ ਇਸ ਦਾ ਸੱਭਿਆਚਾਰ ਹੋਂਦ ਵਿੱਚ ਆਇਆ ।  ਸੰਨ 1552 ਈਸਵੀ ’ਚ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਕੇ ਆਪ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।

Transforming Relations (Part 4)

0

Transforming Relations

A Journey from Autumn to Spring – The Secrets of Blissful Living

3rd Chapter – Growing Up

Independence: Adolescents need to become less dependent on parents. The dependence begins to shift from parents to peers and from existing to new belief systems in order to achieve independence. This shift is strong and may manifest in the form of rebellion against parents and elders or guardians.

Identity: Adolescents usually look out for a renewed self-image and identity. They search for answers to the questions like: “Who am I ? What can I be ?” This process involves doubts and experimentation.

Intimacy: Adolescents develop special interest in the opposite sex and also in other members of their peer group. They are quite often driven towards search for intimate relationships, with a feeling of love and also a desire to be loved.

Integrity: Adolescents develop a foundation for sorting out values. Parents provide a base for this. However, there is a tremendous amount of other inputs at this phase-peers, media, school, etc. Adolescents engage themselves in deciding what to believe in and how to behave.

The Three R’s Of Growing Up

  1. Be Responsible: Most people think of a grown-up as someone who takes responsibility for his/her own life and can handle more freedom.

Here are six ways to be a Responsible Person:-

  • Take care of your own affairs.
  • Follow through on commitments.
  • Answer for your own actions. Don’t make excuses or blame others for what you do.
  • Be trustworthy.
  • Don’t procrastinate. Don’t put things off. Doing things on time helps you take control of your life and shows that you can manage your own affairs.
  • Always use your head. Think things through and use good judgment. When you use your head you make better decisions.
  1. Choose to do the Right Thing: Some decisions are easy to make, others are more complicated. When it’s a choice between what is right or wrong, you don’t need to weigh the pros and cons; choosing to do the right thing is an act of self-respect and responsible decision-making.

Here are some Guidelines for Deciding What’s Right:

  • Could it hurt anyone – including me ?
  • Is it fair ?
  • How would I feel if somebody did it to me ?
  • How will I feel about myself later if I do it ?
  1. Respect Yourself: Respecting ourselves helps us make good choices. And making good choices lifts our self-respect. Good self-respect helps every aspect of our personal and social lives, and makes it a lot easier to get through the tough times. Here are some things that are almost guaranteed to make you respect yourself.
  • Take responsibility for yourself.
  • Always do what you believe is right.
  • Be true to yourself and your values.
  • Respect others and treat them right.
  • Set goals and work to achieve them.
  • Say “no” to negative pressures.
  • Don’t let others make your choices for you:

In the following Slok, Guru Nanak Sahib elaborates the various stages of growing up in a person’s life.

ਪਹਿਲੈ ਪਿਆਰਿ ਲਗਾ ਥਣ ਦੁਧਿ ॥  ਦੂਜੈ ਮਾਇ ਬਾਪ ਕੀ ਸੁਧਿ ॥ 

ਤੀਜੈ ਭਯਾ ਭਾਭੀ ਬੇਬ ॥  ਚਉਥੈ ਪਿਆਰਿ ਉਪੰਨੀ ਖੇਡ ॥ 

ਪੰਜਵੈ ਖਾਣ ਪੀਅਣ ਕੀ ਧਾਤੁ ॥  ਛਿਵੈ ਕਾਮੁ ਨ ਪੁਛੈ ਜਾਤਿ ॥ 

ਸਤਵੈ ਸੰਜਿ ਕੀਆ ਘਰ ਵਾਸੁ ॥  ਅਠਵੈ ਕ੍ਰੋਧੁ ਹੋਆ ਤਨ ਨਾਸੁ ॥ 

ਨਾਵੈ ਧਉਲੇ ਉਭੇ ਸਾਹ ॥  ਦਸਵੈ ਦਧਾ ਹੋਆ ਸੁਆਹ ॥ 

ਗਏ ਸਿਗੀਤ ਪੁਕਾਰੀ ਧਾਹ ॥  ਉਡਿਆ ਹੰਸੁ ਦਸਾਏ ਰਾਹ ॥ 

ਆਇਆ ਗਇਆ ਮੁਇਆ ਨਾਉ ॥  ਪਿਛੈ ਪਤਲਿ ਸਦਿਹੁ ਕਾਵ ॥ 

ਨਾਨਕ ਮਨਮੁਖਿ ਅੰਧੁ ਪਿਆਰੁ ॥  ਬਾਝੁ ਗੁਰੂ ਡੁਬਾ ਸੰਸਾਰੁ ॥੨॥  (SGGS – Mehla 1 – Page 137) 

Mehlaa 1 ||

Pahilae Pi-aar Lagaa Than Dudh || Doojae Maa-ay Baap Kee Sudh ||

Teejae Bha-yaa Bhaabhee Bayb || Cha-uthae Pi-aar Upa-nnee Khayd ||

Panjvae Khaan Pee-an Kee Dhaat || Chhivae Kaam Na Puchhae Jaat ||

Satvae Sanj Kee-aa Ghar Vaas || Athvae Krodh Ho-aa Tan Naas ||

Naavae Dha-ulay Ubhay Saah || Dasvae Dadhaa Ho-aa Su-aah ||

Ga-ay Sigeet Pukaaree Dhaah || Udi-aa Hans Dasaa-ay Raah ||

Aa-i-aa Ga-i-aa Mu-i-aa Naa-u || Pichhae Patal Sadi-hu Kaav ||

Naanak Manmukh Andh Pi-aar || Baajh Guroo Dubaa Sansaar ||2 ||         (Page 137)

1st, the baby loves mother’s milk;

2nd, learns of his/her mother and father;

3rd, learns of brothers, sisters-in-law and sisters;

4th, the love of play awakens.

5th, runs after food and drink;

6th, in pursuit of lustful desire, does not respect social customs.

7th, gathers wealth and dwells in his/her house;

8th, becomes angry, and his/her body is consumed.

9th, now turns gray, and his / her breathing have become labored;

10th, at last is cremated, and turns to ashes. Companions send him off, crying out and lamenting. The swan of the soul takes flight, and asks which way to go. The person came and went, and now, even the name has died. After leaving this world, food was offered on leaves, and the birds were called to come and eat. O Nanak, the self- willed Manmukhs love the darkness.

Without the Guru, the world is drowning.

Teens

It’s not easy being a teenager. Teenagers want independence and to be treated like adults, but often lack the necessary maturity, which only comes through experience. They need some independence, coupled with guidance. Give them freedom of choice in matters that will help them mature, yet won’t seriously harm them or others when they make wrong choices.

Teens are in a process of continual change. Just as teens need lots of good food, lots of sleep, and lots of exercise to meet the needs of their growing bodies, they need lots of positive input to grow emotionally and intellectually.

Each teen is different and has individual needs. Most teenagers go through the same phases, but at different ages and with varying degrees of difficulty. Treat them as individuals.

Upbeat is better: If you only talk to your teens when you need to reprimand them, they will avoid you. Establish positive communication when they are younger and keep it up as they get older, and they will be more likely to receive direction from you during the tough teen years.

Teens are learning the balance between fun and responsibility:

Help your teens grow into adulthood by teaching them to put responsibility before having fun, and reward them with fun activities when they do.

Teens need clearly defined limits: Teens often test the limits set for them to see how much they can get away with. Discuss the rules together, agree if you can, and then enforce them lovingly but firmly.

Teens need space: In their attempt to establish their own identity, it is normal for teenagers to distance themselves from their parents. Don’t take it personally. Let them flap their wings, within reasonable limits, but make sure they know you’re always there for them.

Teens need to feel fulfilled: Help your teens set goals for themselves that are worthwhile, challenging, and attainable, and then help them achieve their goals.

Peer pressure is strongest in the teen years: Your teens’ friends are going to have influence for good or bad, so get to know them and try to bring out the best in them.

Teens need to feel understood: You may not understand them any better than they understand themselves, but God does. Hearing them out and then taking their problems to the Lord together will go a lot further than you trying to supply them with all the answers yourself.

Guru Nanak Sahib very clearly defines the process in the following Shabad.

ੴ ਸਤਿਗੁਰ ਪ੍ਰਸਾਦਿ ॥  ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ 

ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ 

ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ 

ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ 

ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥ 

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥ 

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥ 

ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥ 

ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥ 

ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ 

ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥ 

ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥ 

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥ 

ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥ 

ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥ 

ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥ 

ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥ 

ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥ 

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥ 

ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥ 

ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥ 

ਝੂਠਾ ਰੁਦਨੁ ਹੋਆ ਦੁੋਆਲੈ ਖਿਨ ਮਹਿ ਭਇਆ ਪਰਾਇਆ ॥ 

ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥ 

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥ (SGGS – Siree Raag Mehla 1 – Page 74)

Ikk-Oangkaar Sat Gur Prasaad || Siree Raag Mehlaa 1 Pah-ray Ghar 1 ||

Pahilae Pahrae Rain Kae Vanjaar-iaa Mitraa Hukam Pa-i-aa Garbhaas ||

Uradh Tap Antar Karay Vanjaar-iaa Mitraa Khasam Say-tee Ardaas ||

Khasam Say-tee Ardaas Vakhaanae Uradh Dhi-aan Liv Laagaa ||

Naa Marjaad Aa-i-aa Kal Bheetar Baahurh Jaasee Naagaa ||

Jaisee Kalam Vurhee Hai Mastak Taisee Jee-arhay Paas ||

Kah-u Naanak Praanee Pahilae Pahrae Hukam Pa-i-aa Garbhaas || 1 ||

Doojae Pahrae Rain Kae Vanjaar-iaa Mitraa Visar Ga-i-aa Dhi-aan ||

Hath-u Hath Nachaa-ee-ae Vanjaar-iaa Mitraa Ji-u Jasu-daa Ghar Kaan ||

Hath-u Hath Nachaa-ee-ae Praanee Maat Kahae Sut May-raa ||

Chayt Achayt Moorh Man May-ray Ant Nahee Kachh Tay-raa ||

Jin Rach Rachi-aa Tis-eh Na Jaanae Man Bheetar Dhar Gi-aan ||

Kah-u Naanak Praanee Doojae Pahrae Visar Ga-i-aa Dhi-aan ||2 ||

Teejae Pahrae Rain Kae Vanjaar-iaa Mitraa Dhan Joban Si-u Chit ||

Har Kaa Naam Na Chayt-hee Vanjaar-iaa Mitraa Badhaa Chhut-eh Jit ||

Har Kaa Naam Na Chayt-ae Praanee Bikal Bha-i-aa Sang Maa-i-aa ||

Dhan Si-u Rataa Joban Mataa Ahi-laa Janam Gavaa-i-aa ||

Dharam Say-tee Vaapaar Na Keet-o Karam Na Keet-o Mit ||

Kah-u Naanak Teejae Pahrae Praanee Dhan Joban Si-u Chit ||3 ||

Chauth-ae Pahrae Rain Kae Vanjaar-iaa Mitraa Laavee Aa-i-aa Khayt ||

Jaa Jam Pakarh Chalaa-i-aa Vanjaar-iaa Mitraa Kisae Na Mil-iaa Bhayt ||

Bhayt Chayt Har Kisae Na Mil-io Jaa Jam Pakarh Chalaa-i-aa ||

Jhoothaa Rudan Ho-aa Do-aalae Khin Meh Bha-i-aa Paraa-i-aa ||

Saa-ee Vast Paraapat Ho-ee Jis Si-u Laa-i-aa Hayt ||

Kah-u Naanak Praanee Cha-uthae Pahrae Laavee Lun-iaa Khayt || 4 || 1 ||

Siree Raag, Fifth Mehl: In the first phase of the life in this world equated as 1st, 3 hours of night, O my merchant friend, the Lord placed your soul in the womb. In the tenth month, you were made into a human being,

O my merchant friend and you were given your allotted time to perform good deeds. You were given this time to perform good deeds, according to your preordained destiny (of being born as a human being). God placed you with your mother, father, brothers, sons and wife. God Himself is the Cause of causes, good and bad; no one has control over these things.

Says Nanak, O mortal, in the first phase of the life in this world equated as 1st – 3 hours of night, the soul is placed in the womb.

In the second phase of the life in this world equated as 2nd, 3 hours of night, O my merchant friend, the fullness of youth rises in you like waves. You do not distinguish between good and evil, O my merchant friend-your mind is intoxicated with ego.

Mortal beings do not distinguish between good and evil, and the road ahead is treacherous. They never serve the Perfect True Guru, and the cruel tyrant Death stands over their heads. When the Righteous Judge seizes you and interrogates you,

O madman, what answer will you give him then ?

Says Nanak, in the second phase of the life in this world equated as 2nd – 3 hours of night, O mortal, the fullness of youth tosses you about like waves in the storm.

In the third phase of the life in this world equated as 3rd, 3 hours of night, O my merchant friend, the blind and ignorant person gathers poison. He is entangled in emotional attachment to his wife and sons, O my merchant friend and deep within him, the waves of greed are rising up. The waves of greed are rising up within him, and he does not remember God. He does not join the Saadh Sangat, the Company of the Holy, and he suffers in terrible pain through countless incarnations. He has forgotten the Creator, his Lord and Master, and he does not contemplate on HIM, even for an instant.

Says Nanak, in third phase of the life in this world equated as 3rd- 3 hours of night, the blind and ignorant person gathers poison.

In the fourth phase of the life in this world equated as 4th, 3 hours of night, O my merchant friend, that day is drawing near.

As Gurmukh, remember the Naam, O my merchant friend. It shall be your Friend in the Court of the Lord. As Gurmukh, remember the Naam, O mortal; in the end, it shall be your only companion. This emotional attachment to Maya shall not go with you; it is false to fall in love with it. The entire night of your life has passed away in darkness; but by serving the True Guru, the Divine Light shall dawn within.

Says Nanak, O mortal, in the fourth phase of the life in this world equated as 4th – 3 hours of night, that day is drawing near !

Receiving the summons from the Lord of the Universe, O my merchant friend, you must arise and depart with the actions you have committed.

Good Touch and Bad Touch

Child abuse often begins with touches like patting, pinching, touching, or hugging. The child accepts it as non-threatening. But gradually abuser may increase the methods of abuse. Often adolescents can make out “what a good touch is and what a bad touch is”. Once an adolescent senses a “bad touch” by another person, it is better to keep a distance from those persons. “Abuse refers to harmful or injurious treatment of another human. This may include physical, verbal, psychological/emotional, intellectual, or spiritual maltreatment. Abuse is a form of long-term torture usually inflicted by ones nearest and dearest. It is a grievous violation of trust and it leads to disorientation, fear, depression, and suicidal tendency.”

It is intimidation or manipulation of another person or an intrusion into another’s psyche; the purpose is to control another person. It is generally a long-term pattern of behavior although specific short-term interactions can be labeled abusive. Abuse may co-exist with neglect, which is defined as failure to meet a dependent person’s basic physical and medical needs, emotional deprivation, and/or desertion. Neglect is sometimes described as passive abuse.

Physical harassment can be defined as any unwanted physical attention/behavior which a girl or boy experiences in various situations. The behavior may be intentional or unintentional with implicit or explicit lusty connotations. It can be verbal, non-verbal or physical harassment.

Eve teasing is a form of harassment that usually takes place at public places, i.e. parks, public transport, roads, crowded places, cinema halls, colleges, etc. Most of the times, females are at the receiving end. The subtle difference is that in such type of harassment, there is no physical contact and the harassment is often done anonymously in public places. However, the known person can be involved in physical harassment.

Behaviors-Gender-Related Harassment

  • Brushing against a person’s body
  • Unwelcome touching, patting or pinching
  • Obscene phone calls or writing obscene letters
  • Exposure of private parts (Indecent exposure)
  • Showing pornographic material
  • Eve teasing
  • Making lewd remarks
  • Making remarks about a person’s clothing, body

Tips To Handle Eve Teasing

You can prevent or lessen the chance of such type of abuse by remembering some of these useful tips:

  • If someone tries to invade your personal space or tries to touch your body and do things that make you uncomfortable, say a firm No.
  • Respect your elders but that does not mean blind obedience to adults and to authority. Remember that most often the abuser is someone you know well and respect. Avoid being in a situation when you are alone with a person who is not your immediate family (parents, brothers, sisters, grandparents etc.)
  • Never allow strangers to enter your home without showing some sort of identification.
  • Do not let strangers or other people know that you are alone at home. Do not be out alone particularly if you know that it is unsafe or it is a new place.
  • If you are in a situation where you recognize that you have been abused or likely to be abused, share this information with someone older, whom you trust. Do not be threatened by the situation, even if you are afraid or feel embarrassed/ humiliated. The abuser will only feel more confident of their act if they can prevent you from sharing this with others.
  • Be aware of your circumstances at all times. If you feel you are being followed, go to a public building and call Police Help line Number or someone who lives close by for help. Do not take a chance.
  • In case, someone tries to take advantage of your situation in public places, resist then and there if possible. Try to shout/scream for help or attract the attention of those around you.
  • Be assertive – don’t let anyone violate your space.
  • Indicating that one is aware of harassment & practices ways to deal with them.
  • Predicting and avoiding the harasser.
  • Watching out for unwanted visitors.
  • Informing to a supportive sibling, friend, parents or teacher if the harassment is repetitive.
  • Avoid walking alone especially at night and unknown places.

(ਚਲਦਾ—— Continued in next month’s issue)

ਆਦਿ ਗ੍ਰੰਥ ਸਾਹਿਬ ਦੀ ਪਹਿਲੀ ਜਿਲਦਸਾਜ਼ੀ ਕਰਵਾਉਣ ਵਾਲੇ:-ਭਾਈ ਬੰਨੋ ਜੀ

0

(30 ਅਪਰੈਲ ਜਨਮ ਦਿਨ ‘ਤੇ)

ਆਦਿ ਗ੍ਰੰਥ ਸਾਹਿਬ ਦੀ ਪਹਿਲੀ ਜਿਲਦਸਾਜ਼ੀ ਕਰਵਾਉਣ ਵਾਲੇ:-ਭਾਈ ਬੰਨੋ ਜੀ

ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ. 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

ਪੰਚਮ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਜਿਹੜਾ ਅਧਿਆਤਮਿਕ ਭੋਜਨ ਦਾ ਥਾਲ (ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਕੇ) ਮਾਨਵਤਾ ਨੂੰ ਸਜਾ ਕੇ ਦਿੱਤਾ ਹੈ ਇਹ ਉਨ੍ਹਾਂ ਦੀ ਇੱਕ ਵੱਡਮੁੱਲੀ ਅਤੇ ਵਿਸ਼ੇਸ਼ ਦੇਣ ਹੈ। ਇਹ ਦੇਣ ਜਿੱਥੇ ਗੁਰੂ ਸਾਹਿਬ ਦੇ ਇੱਕ ਯੋਗ ਸੰਪਾਦਕ, ਮਹਾਨ ਵਿਦਵਾਨ ਅਤੇ ਉੱਚ ਕੋਟੀ ਦੇ ਕਵੀ ਹੋਣ ਦੀ ਹਾਮੀ ਭਰਦੀ ਹੈ ਉੱਥੇ ਉਨ੍ਹਾਂ ਦੇ ਵਿੱਥ ਰਹਿਤ ਅਤੇ ਸਮਸਰ ਨਜ਼ਰੀਏ ਦੇ ਧਾਰਣੀ ਹੋਣ ਦੀ ਗਵਾਹੀ ਵੀ ਦਿੰਦੀ ਹੈ।

ਵਿਸ਼ਾਲ ਅਤੇ ਕਮਾਲ ਨਜ਼ਰੀਏ ਨਾਲ ਸਜਾਏ ਇਸ ਅਧਿਆਤਮਿਕ ਥਾਲ ਵਿੱਚ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਸਤ (ਉੱਚਾ ਤੇ ਸੁੱਚਾ ਆਚਰਣ), ਸੰਤੋਖ (ਦੁਨਿਆਵੀ ਦਾਤਾਂ ਤੋਂ ਤ੍ਰਿਪਤੀ) ਅਤੇ ਵੀਚਾਰ (ਆਤਮਿਕ ਗਿਆਨ) ਦੇ ਨਾਲ-ਨਾਲ ਪ੍ਰਭੂ ਦਾ ਅੰਮ੍ਰਿਤਮਈ ਅਤੇ ਸਦੀਵੀ ਨਾਮ ਵੀ ਪਰੋਸਿਆ ਹੈ। ਰੂਹਾਂ ਦੇ ਰੱਜ ਲਈ ਸਜਾਏ ਇਸ ਬੇਸ਼ਕੀਮਤੀ ਥਾਲ ਬਾਬਤ ਗੁਰੂ ਸਾਹਿਬ ਦਾ ਇਹ ਦਾਅਵਾ ਹੈ ਕਿ ਜੇਕਰ ਕੋਈ ਸ਼ਰਧਾ-ਭਾਵਨਾ ਨਾਲ ਇਸ ਆਤਮਿਕ ਭੋਜਨ ਦਾ ਸੇਵਨ ਕਰ ਕੇ ਉਸ ਨੂੰ ਪਚਾਵੇਗਾ ਭਾਵ ਹਿਰਦੇ ਵਿੱਚ ਵਸਾਵੇਗਾ ਉਸ ਦਾ ਲੋਕ ਸੁਖੀਆ ਅਤੇ ਪ੍ਰਲੋਕ ਸੁਹੇਲਾ ਹੋ ਜਾਵੇਗਾ।  .

ਆਦਿ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਥਾਲ ਨੂੰ ਸਜਾਉਣ ਲਈ ਜਿੱਥੇ ਪੰਚਮ ਪਾਤਸ਼ਾਹ ਦਾ ਆਪਣਾ ਇੱਕ ਅਹਿਮਤਰੀਨ ਯੋਗਦਾਨ ਹੈ ਉੱਥੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਅਤੇ ਨਗਰ ਖਾਰਾ ਦੇ ਨਿਵਾਸੀ ਭਾਈ ਬੰਨੋ ਜੀ ਆਦਿ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਭਾਈ ਬੰਨੋ ਜੀ ਦਾ ਜਨਮ ਵਿਸਾਖ ਸੁਦੀ 13 ਸੰਮਤ 1615 ਬਿਕ੍ਰਮੀ (30 ਅਪ੍ਰੈਲ 1558 ਈ.) ਨੂੰ ਭਾਈ ਬਿਸ਼ਨ ਚੰਦ/ਦੇਵ ਦੇ ਗ੍ਰਹਿ ਪਿੰਡ ਖਾਰਾ ਮਾਂਗਟ (ਗੁਜਰਾਤ) ਵਿਖੇ ਹੋਇਆ। ਭਾਈ ਸਾਹਿਬ ਭਾਟੀਆ (ਖੱਤਰੀ) ਭਾਈਚਾਰੇ ਨਾਲ ਸੰਬੰਧ ਰੱਖਦੇ ਸਨ।  ਭਾਈ ਬੰਨੋ ਦੇ ਤਿੰਨ ਭਰਾ ਭਾਈ ਫੇਰੂ, ਭਾਈ ਗੁਰਦਿੱਤਾ ਅਤੇ ਭਾਈ ਹਰੀ ਜੀ ਸਨ। ਜਿਸ ਪਿੰਡ ਵਿੱਚ ਭਾਈ ਸਾਹਿਬ ਦਾ ਜਨਮ ਹੋਇਆ ਉਹ ਸਿਰਫ ਨਾਮ ਦਾ ਹੀ ਖਾਰਾ ਨਹੀਂ ਸੀ ਸਗੋਂ ਉਸ ਦਾ ਪਾਣੀ ਵੀ ਅਤਿ ਦਾ ਖਾਰਾ ਸੀ। ਪੀਣ ਦੇ ਯੋਗ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਦੂਰ-ਦੁਰਾਡੇ ਤੋਂ ਪਾਣੀ ਦੀ ਲੋੜ ਪੂਰੀ ਕਰਨੀ ਪੈਂਦੀ ਸੀ।

ਭਾਈ ਬੰਨੋ ਦਾ ਵਿਆਹ ਚੇਤ ਸੁਦੀ 7 ਸੰਮਤ 1933 ਨੂੰ ਪਿੰਡ ਮਾਨੋ ਚੱਕ ਦੇ ਵਸਨੀਕ ਦਿਆਲ ਚੰਦ ਸਾਵੜਾ ਦੀ ਬੇਟੀ ਸੁਰੰਗੀ, ਜਿਨ੍ਹਾਂ ਨੂੰ ਬੀਬੀ ਰੱਜੀ ਵੀ ਕਿਹਾ ਜਾਂਦਾ ਸੀ, ਨਾਲ ਹੋਇਆ। ਨੇਕ ਸੁਭਾਅ ਦੀ ਸੁਆਣੀ ਹੋਣ ਕਰ ਕੇ ਪਿੰਡ ਦੇ ਲੋਕ ਉਸ ਨੂੰ ‘ਮਾਈ ਰੱਜੀ ਪਰਦੇ ਕੱਜੀ’ ਕਿਹਾ ਕਰਦੇ ਸਨ। ਭਾਈ ਸਾਹਿਬ ਨੂੰ ਗੁਰਮਤਿ ਦਾ ਪਾਠ ਪੜ੍ਹਾਉਣ ਵਾਲੀ ਸੁਰੰਗੀ ਉਰਫ਼ ਬੀਬੀ ਰੱਜੀ ਹੀ ਸੀ।

ਭਾਈ ਬੰਨੋ ਦੇ ਘਰ ਅੱਠ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਹਨ-ਮੱਲ, ਟੱਲ, ਤਾਰਾ, ਦਵਾਰਕਾ, ਲੱਖੂ, ਬੱਖੂ, ਉੱਤਮ ਅਤੇ ਬੱਧੂ। ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਭਾਈ ਬੰਨੋ ਨੇ ਇਨ੍ਹਾਂ ਸਾਰਿਆਂ ਨੂੰ ਅਧਿਆਤਮਿਕ ਪੜ੍ਹਾਈ ਵੀ ਕਰਵਾਈ ਪਰ ਪਦਾਰਥਵਾਦੀ ਬਿਰਤੀ ਭਾਰੂ ਹੋਣ ਕਰ ਕੇ ਇਹ ਭਾਈ ਸਾਹਿਬ ਕੋਲੋਂ ਵੱਖਰੀ ਧਨ-ਸੰਪਤੀ ਦੀ ਆਸ ਕਰਨ ਲੱਗ ਪਏ। ਭਾਈ ਬੰਨੋ ਨੇ ਇਨ੍ਹਾਂ ਨੂੰ ਸਮਝਾਇਆ ਕਿ ਸਿੱਖੀ ਅਤੇ ਸੰਪਤੀ ਦੋਵੇਂ ਇੱਕ ਥਾਂ ’ਤੇ ਨਹੀਂ ਟਿੱਕ ਸਕਦੀਆਂ। ਪੁੱਤਰ ਬਾਪੂ ਦੀ ਰਮਜ਼ ਨੂੰ ਸਮਝ ਗਏ ਅਤੇ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਲੱਗ ਪਏ।

ਜਦੋਂ ਸੰਮਤ 1645 ਵਿੱਚ ਗੁਰੂ ਅਰਜਨ ਦੇਵ ਜੀ ਸਰੋਵਰ ਦੀ ਖੁਦਾਈ ਕਰਵਾ ਰਹੇ ਸਨ ਤਾਂ ਉਸ ਸਮੇਂ ਭਾਈ ਬੰਨੋ ਜੀ ਸੰਗਤ ਸਮੇਤ ਦਰਸ਼ਨ ਕਰਨ ਲਈ ਆਏ। ਜਦੋਂ ਉਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਹ ਉੱਥੋਂ ਦੇ ਹੀ ਹੋ ਕੇ ਰਹਿ ਗਏ। ਮਨ ਸਿਮਰਨ ਅਤੇ ਤਨ ਸੇਵਾ ਵਿੱਚ ਲਗਾ ਕੇ ਭਾਈ ਸਾਹਿਬ ਸਿੱਖੀ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਏ। ਸਿੱਖੀ ਪ੍ਰਤੀ ਸਮਰਪਣ ਦੀ ਭਾਵਨਾ ਅਤੇ ਵਿਸ਼ੇਸ਼ ਲਗਨ ਨੂੰ ਦੇਖ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਬੰਨੋ ਨੂੰ ਸਿੱਖੀ ਦਾ ਪ੍ਰਚਾਰਕ ਥਾਪ ਦਿੱਤਾ।

ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਭਾਈ ਬੰਨੋ ਦੀ ਦੇਣ ਕਾਬਲ-ਏ-ਤਰੀਫ਼ ਹੈ। ਦੂਰ-ਦੂਰਾਡੇ ਦੇ ਇਲਾਕੇ ਵਿੱਚ ਪ੍ਰਚਾਰ ਦੇ ਨਾਲ-ਨਾਲ ਭਾਈ ਸਾਹਿਬ ਨੇ ਆਪਣੇ ਨਗਰ ਖਾਰੇ ਵਿੱਚ ਵੀ ਇੱਕ ਧਰਮਸ਼ਾਲਾ ਬਣਾਈ ਜਿੱਥੇ ਬੈਠ ਕੇ ਉਹ ਕਥਾ-ਕੀਰਤਨ ਦਾ ਆਖੰਡ ਪ੍ਰਵਾਹ ਚਲਾਉਂਦੇ ਸਨ। ਗੁਰੂ ਅਰਜਨ ਸਾਹਿਬ ਜੀ; ਭਾਈ ਬੰਨੋ ਜੀ ਨੂੰ ਰੱਜਵਾਂ ਮਾਣ ਤੇ ਸਤਿਕਾਰ ਦਿੰਦੇ ਸਨ। ਹਰਿਮੰਦਰ ਸਾਹਿਬ ਦੀ ਮੁਕੰਮਲਤਾ ਦੀ ਖ਼ੁਸ਼ੀ ਵਿੱਚ ਗੁਰੂ ਸਾਹਿਬ ਨੇ ਇੱਕ ਵਾਰ ਬ੍ਰਹਮ-ਭੋਜ (ਲੰਗਰ) ਤਿਆਰ ਕਰਵਾਇਆ। ਪੁਰਾਤਨੀ ਸੋਚ ਵਾਲੇ ਕੁੱਝ ਸਿੱਖਾਂ ਨੇ ਗੁਰੂ ਜੀ ਨੂੰ ਇਸ ਭੋਜ ਦਾ ਪਹਿਲਾ ਥਾਲ ਕਿਸੇ ਪੁਰੋਹਿਤ ਨੂੰ ਛਕਾਉਣ ਲਈ ਕਿਹਾ। ਗੁਰੂ ਅਰਜਨ ਦੇਵ ਜੀ ਨੇ ਉਹ ਥਾਲ ਭਾਈ ਬੰਨੋ ਅੱਗੇ ਰੱਖ ਦਿੱਤਾ। ਇਸ ਗੱਲ ਦੀ ਗਵਾਹੀ ਭਾਈ ਜਵਾਹਰ ਸਿੰਘ ਨੇ ਆਪਣੀ ਪੁਸਤਕ ‘ਭਾਈ ਬੰਨੋ ਪ੍ਰਕਾਸ਼’ ਦੇ ਅਧਿਆਇ ਛੇਵੇਂ ਵਿੱਚ ਇਸ ਤਰ੍ਹਾਂ ਭਰੀ ਹੈ : ‘ਹਮਰੋ ਪ੍ਰੋਹਿਤ ਭਾਈ ਬੰਨੋ॥ ਸਭ ਸੰਗਤਿ ਤੁਮ ਸਤਿ ਕਰਿ ਮਨੋ॥’

ਚਾਰ ਗੁਰੂ ਸਾਹਿਬਾਨ ਨੇ ਸਿੱਖੀ ਦੀ ਚੜ੍ਹਦੀਕਲਾ ਅਤੇ ਸਰਬਤ ਦੇ ਭਲੇ ਲਈ ਆਪਣੇ-ਆਪਣੇ ਸਮੇਂ ਵਿੱਚ ਬਾਣੀ (ਪੋਥੀ ਦੇ ਰੂਪ ਵਿੱਚ) ਰਚ ਕੇ ਸਾਰਥਿਕ ਅਤੇ ਸਦੀਵੀ ਯੋਗਦਾਨ ਪਾਇਆ।  ਗੁਰੂ ਅਰਜਨ ਦੇਵ ਜੀ ਨੇ ਇਸ ਯੋਗਦਾਨ ਨੂੰ ਸਥਾਈ ਕਰਨ ਹਿੱਤ ਇੱਕ ਵੱਡ-ਅਕਾਰੀ ਅਤੇ ਮਿਆਰੀ ਗ੍ਰੰਥ ਦੀ ਸੰਪਾਦਨਾ ਦਾ ਪ੍ਰੋਗਰਾਮ ਉਲੀਕਿਆ। ਇਸ ਪ੍ਰੋਗਰਾਮ ਦਾ ਉਦੇਸ਼ ਗੁਰੂ ਸਾਹਿਬਾਨ ਦੀਆਂ ਰੱਬੀ-ਰਚਨਾਵਾਂ ਦੀ ਸਾਂਭ-ਸੰਭਾਲ ਤੋਂ ਇਲਾਵਾ ਗੁਰਮਤਿ ਦੀ ਕਸਵੱਟੀ ’ਤੇ ਖਰੀਆਂ ਉਤਰਨ ਵਾਲੀਆਂ ਭਗਤਾਂ, ਭੱਟਾਂ ਅਤੇ ਗੁਰੂ-ਘਰ ਨਾਲ ਨੇੜਤਾ ਰੱਖਣ ਵਾਲਿਆਂ ਸਿੱਖਾਂ ਦੀ ਰਚਨਾਵਾਂ ਨੂੰ ਸੰਭਾਲਣਾ ਵੀ ਸੀ। ਮਹਾਨਤਾ ਅਤੇ ਵਿਦਵਾਨਤਾ ਵਾਲੇ ਇਸ ਕਾਰਜ ਲਈ ਪੰਚਮ ਪਾਤਸ਼ਾਹ ਨੇ ਰਾਮਸਰ ਨਾਮ ਦੇ ਇਕਾਂਤਕ ਸਥਾਨ ਦੀ ਚੋਣ ਕੀਤੀ ਅਤੇ ਕਾਗਜ਼-ਕਲਮ ਮੰਗਵਾ ਕੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਨਿਯੁਕਤ ਕਰ ਦਿੱਤਾ। ਇਸ ਤਰ੍ਹਾਂ ਗੁਰਬਾਣੀ/ਬਾਣੀ ਸੰਗ੍ਰਹਿ ਅਤੇ ਸੰਪਾਦਨ ਦਾ ਇਹ ਕਾਰਜ ਲਗਭਗ ਪੌਣੇ ਕੁ ਦੋ ਸਾਲ ਵਿੱਚ ਸੰਪੂਰਨ ਹੋ ਗਿਆ।

ਬੀੜ ਦੀ ਤਿਆਰੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਬੜੀ ਸ਼ਿੱਦਤ ਨਾਲ ਇਸ ਦੀ ਹਿਫ਼ਾਜਤ ਦੀ ਲੋੜ ਨੂੰ ਮਹਿਸੂਸ ਕੀਤਾ ਜੋ ਕਿ ਇੱਕ ਮਜ਼ਬੂਤ ਅਤੇ ਸੁੰਦਰ ਜਿਲਦ ਨਾਲ ਹੀ ਹੋ ਸਕਦੀ ਸੀ। ਗੁਰੂ ਸਾਹਿਬ ਅਜੇ ਇਸ ਬਾਰੇ ਸੋਚ ਹੀ ਰਹੇ ਸਨ ਕਿ ਅਚਾਨਕ ਭਾਈ ਬੰਨੋ ਜੀ ਖਾਰੇ ਵਾਲੇ ਉੱਥੇ ਪਹੁੰਚ ਗਏ। ਅੰਮ੍ਰਿਤਸਰ ਨਗਰ ਅਜੇ ਨਵਾਂ-ਨਵਾਂ ਵਸਿਆ ਸੀ ਜਿਸ ਕਰ ਕੇ ਜਿਲਦਸਾਜ਼ੀ ਦਾ ਕੰਮ ਇੱਥੇ ਨਹੀਂ ਸੀ ਹੁੰਦਾ। ਇਸ ਕੰਮ ਲਈ ਲਾਹੌਰ ਜਾਂ ਦਿੱਲੀ ਜਾਣਾ ਪੈਣਾ ਸੀ। ਇਹ ਸੇਵਾ ਭਾਈ ਬੰਨੋ ਜੀ ਨੇ ਬਾਖ਼ੂਬੀ ਨਿਭਾਈ ਅਤੇ ਗੁਰੂ ਜੀ ਤੋਂ ਆਗਿਆ ਲੈਂਦਿਆਂ ਇੱਕ ਉਤਾਰਾ ਕਰਨ ਦੀ ਅਨੁਮਤੀ ਵੀ ਲਈ।

ਗੁਰੂ ਸਾਹਿਬ ਦੇ ਹੁਕਮ ਨਾਲ ਭਾਈ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਦੀ ਬੀੜ ਪ੍ਰਾਪਤ ਕੀਤੀ ਅਤੇ ਸੰਗਤ ਸਮੇਤ ਅੰਮ੍ਰਿਤਸਰ ਤੋਂ ਆਪਣੇ ਨਗਰ ਖਾਰੇ ਨੂੰ ਚੱਲ ਪਏ। ਲਾਹੌਰ ਪਹੁੰਚ ਕੇ ਦਰਿਆ ਰਾਵੀ ਦੇ ਕਿਨਾਰੇ ਇੱਕ ਇਕਾਂਤ ਸਥਾਨ ’ਤੇ ਬੈਠ ਕੇ ਉਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਦਾ ਉਤਾਰਾ ਕਰਨਾ ਆਰੰਭ ਦਿੱਤਾ, ਪਰ ਜਵਾਹਰ ਸਿੰਘ ਦੇ ਮੁਤਾਬਕ ਇਹ ਕਾਰਜ ਉਨ੍ਹਾਂ ਨੇ ਰਸਤੇ ਵਿੱਚ ਪੜਾਅ ਕਰਦਿਆਂ ਹੀ ਸ਼ੁਰੂ ਕਰ ਦਿੱਤਾ ਸੀ।

ਇਸ ਤਰ੍ਹਾਂ ਨਗਰ ਖਾਰੇ ਵਿੱਚ ਪਹੁੰਚਣ ਅਤੇ ਉੱਥੋਂ ਲਾਹੌਰ ਮੁੜਦੇ ਸਮੇਂ ਤੱਕ ਭਾਈ ਬੰਨੋ ਦੇ ਉਦਮ ਸਦਕਾ ਆਦਿ ਗ੍ਰੰਥ ਸਾਹਿਬ ਦੀ ਇੱਕ ਹੋਰ ਬੀੜ ਤਿਆਰ ਹੋ ਗਈ, ਜਿਹੜੀ ਖਾਰੇ ਵਾਲੀ ਜਾਂ ਖਾਰੀ ਬੀੜ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਤੋਂ ਬਾਅਦ ਭਾਈ ਸਾਹਿਬ ਲਾਹੌਰ ਪਹੁੰਚ ਗਏ ਅਤੇ ਉਨ੍ਹਾਂ ਨੇ ਇੱਕ ਚੰਗੇ ਜਿਲਦਸਾਜ਼ ਤੋਂ ਦੋਵਾਂ ਪਵਿੱਤਰ ਬੀੜਾਂ ਦੀਆਂ ਪੱਕੀਆਂ ਜਿਲਦਾਂ ਬੰਨ੍ਹਵਾ ਲਈਆਂ।

ਇਸ ਕਾਰਜ ਦੀ ਸਿੱਧੀ ਤੋਂ ਬਾਅਦ ਭਾਈ ਬੰਨੋ ਜੀ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚ ਗਏ ਅਤੇ ਉਨ੍ਹਾਂ ਨੇ ਦੋਵੇਂ ਬੀੜਾਂ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀਆਂ। ਗੁਰੂ ਜੀ ਉਨ੍ਹਾਂ ਬੀੜਾਂ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ । ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਵਾਲੀ ਬੀੜ (ਆਦਿ ਗ੍ਰੰਥ ਸਾਹਿਬ) ਨੂੰ ਭਾਦੋਂ ਵਦੀ ਏਕਮ ਸੰਮਤ 1661 (1 ਅਗਸਤ 1604 ਈਸਵੀ) ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਿਤ ਕਰ ਦਿੱਤਾ ਅਤੇ ਦੂਜੀ (ਖਾਰੀ) ਬੀੜ ਉੱਪਰ ਆਪਣੇ ਦਸਤਖ਼ਤ ਕਰ ਕੇ ਭਾਈ ਬੰਨੋ ਜੀ ਨੂੰ ਬਖ਼ਸ਼ ਦਿੱਤੀ। ਭਾਈ ਸਾਹਿਬ ਉਹ ਬੀੜ ਲੈ ਕੇ ਆਪਣੇ ਨਗਰ ਖਾਰੇ ਮਾਂਗਟ ਚਲੇ ਗਏ, ਜਿੱਥੇ ਇਹ ਬੀੜ ਪਹਿਲਾਂ ਉਨ੍ਹਾਂ ਕੋਲ ਅਤੇ ਫਿਰ ਉਨ੍ਹਾਂ ਦੇ ਪਰਿਵਾਰ ਕੋਲ ਰਹੀ।  1947 ਦੀ ਵੰਡ ਤੋਂ ਬਾਅਦ ਭਾਈ ਬੰਨੋ ਜੀ ਦਾ ਪਰਿਵਾਰ ਪਹਿਲਾਂ ਨਗਰ ਬੜੌਤ (ਜ਼ਿਲ੍ਹਾ ਮੇਰਠ ਉੱਤਰ ਪ੍ਰਦੇਸ਼) ਵਿੱਚ ਰਿਹਾ ਅਤੇ ਬਾਅਦ ਵਿੱਚ ਇਸ ਬੀੜ ਨੂੰ ਗੁਰਦੁਆਰਾ ਭਾਈ ਬੰਨੋ ਸਾਹਿਬ, ਜਵਾਹਰ ਨਾਗਰ, ਕਾਨਪੁਰ (ਉੱਤਰ ਪ੍ਰਦੇਸ਼) ਵਿੱਚ ਸਥਾਪਿਤ ਕੀਤਾ ਗਿਆ। ਇਸ ਬੀੜ ਦੇ 468 ਅੰਗ ਹਨ ਤੇ ਹਰ ਅੰਗ ’ਤੇ 31 ਪੰਕਤੀਆਂ ਹਨ।  ਅਧਿਐਨ ਕਰਨ ਵਾਲੇ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਬੀੜ ਭਾਈ ਬੰਨੋ ਜੀ ਦੁਆਰਾ ਲਿਖੀ ਬੀੜ ਦਾ ਉਤਾਰਾ ਹੈ ਕਿਉਂਕਿ ਇਸ ਵਿੱਚ ਨੌਵੇਂ ਪਾਤਿਸ਼ਾਹ ਦੀ ਬਾਣੀ ਸਮੇਤ ਕੁਝ ਵਾਧੂ ਬਾਣੀਆਂ ਵੀ ਦਰਜ ਹਨ ਅਤੇ ਕੁਝ ਲਿਖ ਕੇ ਕੱਟਿਆ ਵੀ ਮਿਲਦਾ ਹੈ । ਇਸ ਵਿਚਾਰ ਦੀ ਪੁਸ਼ਟੀ ਇਉਂ ਵੀ ਹੁੰਦੀ ਹੈ ਕਿ ਭਾਈ ਬੰਨੋ ਵਾਲੀ ਬੀੜ ਰਵਾਇਤ ਅਨੁਸਾਰ ਕਈ ਲਿਖਾਰੀ ਲਗਾ ਕੇ ਕਾਹਲ ਵਿੱਚ ਲਿਖੀ ਗਈ ਸੀ ਜਦਕਿ ਇਹ ਬੀੜ ਇੱਕ ਹੱਥ ਨਾਲ ਨਿੱਠ ਕੇ (ਸ਼ਾਂਤੀ ਨਾਲ) ਲਿਖੀ ਗਈ ਹੈ।

–0—

ਭਗਤ ਧੰਨਾ ਜੀ

0

ਭਗਤ ਧੰਨਾ ਜੀ

ਪ੍ਰੋ. ਇੰਜੀ. ਗੁਰਪ੍ਰੀਤ ਸਿੰਘ (98780-88878)

ਮੁਗਲ ਕਾਲ ਦੌਰਾਨ ਭਾਰਤ ਵਿੱਚ ਇਸਲਾਮ ਧਰਮ ਬਹੁਤ ਤੇਜ਼ੀ ਨਾਲ ਵਧਿਆ। ਮੁਗਲ ਬਾਦਸ਼ਾਹਾਂ ਨੇ ਇਸਲਾਮ ਨੂੰ ਫੈਲਾਉਣ ਲਈ ਜਬਰਨ ਧਰਮ ਤਬਦੀਲ ਕਰਵਾਉਣਾ ਸ਼ੁਰੂ ਕਰ ਦਿੱਤਾ। ਹਿੰਦੂ ਧਰਮ ਵਿੱਚ ਵੀ ਬਹੁਤ ਸਾਰੀਆਂ ਗਿਰਾਵਟਾਂ ਆ ਚੁੱਕੀਆਂ ਸਨ। ਜਾਤ-ਪਾਤ, ਊਚ-ਨੀਚ, ਕਰਮਕਾਂਡ, ਅੰਧ-ਵਿਸ਼ਵਾਸ ਵਰਗੀਆਂ ਬੁਰਾਈਆਂ ਵਿੱਚ ਸਮਾਜ ਬੁਰੀ ਤਰ੍ਹਾਂ ਜਕੜਿਆ ਗਿਆ ਸੀ। ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਆਪਸੀ ਭੇਦ-ਭਾਵ ਹੱਦ ਦਰਜੇ ਤੱਕ ਵਧ ਚੁੱਕਾ ਸੀ। ਇਸ ਸਮੇਂ ਵਿੱਚ ਇੱਕ ਕ੍ਰਾਂਤੀਕਾਰੀ ਲਹਿਰ ਉੱਠੀ, ਜਿਸ ਨੂੰ ਭਗਤੀ ਲਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ : ਭਗਤ ਧੰਨਾ ਜੀ ਦਾ ਜਨਮ ਟਾਂਕ ਦੇ ਇਲਾਕੇ ਧੂਆਨ ਪਿੰਡ (ਧੂਆ ਕਲਾਂ) ਵਿੱਚ (ਜੋ ਦੇਓਲੀ ਤੋਂ 20 ਮੀਲ ਹੈ) ਸੰਨ 1416 ਈਸਵੀ ਵਿੱਚ ਜੱਟ ਵੰਸ਼ ਵਿੱਚ ਪਿਤਾ ਸ਼੍ਰੀ ਭੋਲਾ ਜੀ ਅਤੇ ਮਾਤਾ ਧੰਨੋ ਜੀ ਘਰ ਹੋਇਆ। ਭਗਤ ਧੰਨਾ ਜੀ ਦਾ ਪਿਛੋਕੜ ਜੈਪੂਰ ਜ਼ਿਲ੍ਹੇ ਦੇ ਪਿੰਡ ਡਿਗੀ ਕਿਸ਼ਨਗੜ੍ਹ ਨਾਲ ਜੁੜਦਾ ਹੈ ਅਤੇ ਇੱਥੋਂ ਉੱਠ ਕੇ ਆਪ ਦੇ ਵਡੇਰੇ ਧੂਆਨ ਪਿੰਡ ਵਿੱਚ ਆਣ ਵੱਸੇ ਸਨ। ਪਿੰਡ ਧੂਆਨ ਦੇ ਚੜ੍ਹਦੇ ਪਾਸੇ ਥੜ੍ਹਾ ਬਣਿਆ ਹੋਇਆ ਹੈ। ਕਿਹਾ ਜਾਂਦੈ ਕਿ ਗਊਆਂ ਚਾਰਨ ਵੇਲੇ ਭਗਤ ਧੰਨਾ ਜੀ ਇਸ ਥੜ੍ਹੇ ’ਤੇ ਬੈਠ ਕੇ ਨਾਮ ਸਿਮਰਨ ਵਿੱਚ ਸੁਰਤੀ ਲਗਾ ਲੈਂਦੇ ਸਨ।

ਅੰਗਰੇਜ਼ ਵਿਦਵਾਨ ਮੈਕਾਲਿਫ ਪੋਥੀ ਛੇਵੀਂ ਸਫਾ 106 ’ਤੇ ਭਗਤ ਧੰਨਾ ਜੀ ਬਾਰੇ ਲਿਖਦਾ ਹੈ : ਰਾਜਪੁਤਾਨੇ ਵਿੱਚ ਦੇਓਲੀ ਛਾਵਣੀ ਤੋਂ 30 ਮੀਲ ਦੀ ਵਿੱਥ ’ਤੇ ਟਾਂਕ ਦੇ ਇਲਾਕੇ ਵਿੱਚ ਇੱਕ ਪਿੰਡ ਹੈ, ਜਿਸ ਦਾ ਨਾਮ ਧੂਆਨ ਹੈ। ਇੱਥੇ ਇੱਕ ਜੱਟ ਘਰਾਣੇ ਵਿੱਚ ਧੰਨਾ ਜੀ ਸੰਨ 1416 ਵਿੱਚ ਪੈਦਾ ਹੋਏ। ਛੋਟੀ ਉਮਰ ਤੋਂ ਹੀ ਧੰਨਾ ਜੀ ਧਾਰਮਿਕ ਲਗਨ ਵਾਲੇ ਸਨ।

ਇੱਕ ਸਾਖੀ ਮੁਤਾਬਕ ਇੱਕ ਦਿਨ ਧੰਨੇ ਦੇ ਘਰ ਦਾ ਪੁਰੋਹਿਤ ਪੂਜਾ ਕਰਨ ਆਇਆ। ਪੂਜਾ ਦੀ ਸਾਰੀ ਰਸਮ ਧੰਨੇ ਨੇ ਵੀ ਵੇਖੀ ਅਤੇ ਆਖਰ ਪੰਡਿਤ ਪਾਸੋਂ ਉਸ ਨੇ ਇੱਕ ਠਾਕਰ ਮੰਗਿਆ। ਪਹਿਲਾਂ ਤਾਂ ਪੰਡਿਤ ਟਾਲਦਾ ਰਿਹਾ ਪਰ ਧੰਨੇ ਦਾ ਹੱਠ ਵੇਖ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਉਸ ਨੂੰ ਪੂਜਣ ਲਈ ਦੇ ਦਿੱਤਾ। ਧੰਨੇ ਨੇ ਬੜੀ ਸ਼ਰਧਾ ਨਾਲ ਉਸ ਠਾਕਰ ਦੀ ਪੂਜਾ ਸ਼ੁਰੂ ਕਰ ਦਿੱਤੀ। ਉਸ ਦੀ ਦ੍ਰਿੜ੍ਹਤਾ ਦੇਖ ਕੇ ਪੰਡਿਤ ਕਦੀ-ਕਦੀ ਆ ਕੇ ਪੂਜਾ ਭਗਤੀ ਦਾ ਰਾਹ ਦੱਸਦਾ ਤੇ ਆਖਰ ਇੱਕ ਦਿਨ ਠਾਕਰ ਪੂਜਾ ਵਿੱਚੋਂ ਧੰਨੇ ਨੂੰ ਰੱਬ ਲੱਭ ਪਿਆ।

ਇਸ ਦਾ ਹਵਾਲਾ ਪ੍ਰੋ. ਸਾਹਿਬ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੋਥੀ ਤੀਜੀ ਪੰਨਾ 897 ਉੱਤੇ ਦਿੱਤਾ ਹੈ। ਅੱਗੇ ਜਾ ਕੇ ਪ੍ਰੋ. ਸਾਹਿਬ ਸਿੰਘ ਨੇ ਪੱਥਰ ਪੂਜਾ ਵਾਲੀ ਇਸ ਸਾਖੀ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੂਰਤੀ-ਪੂਜਾ ਕਰਨ ਵਾਲੇ ਲਈ ਬੜੇ ਕਰੜੇ ਸ਼ਬਦ ਵਰਤਦਿਆਂ ‘ਗੁਨਾਹਗਾਰ, ਲੂਣ ਹਰਾਮੀ’ ਕਿਹਾ ਹੈ : ‘‘ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥’’ (ਸੂਹੀ, ਮ: ੫, ਪੰਨਾ ੭੩੯)

ਭਗਤ ਧੰਨੇ ਦੇ ਆਪਣੇ ਸ਼ਬਦਾਂ ਵਿੱਚੋਂ ਵੀ ਤਾਂ ਕਿਤੇ ਵੀ ਠਾਕਰ ਪੂਜਾ ਦੀ ਗਵਾਹੀ ਨਹੀਂ ਮਿਲਦੀ। ਭਗਤ ਧੰਨਾ ਜੀ ਨੇ ਗ੍ਰਹਿਸਥ ਜੀਵਨ ਬਤੀਤ ਕੀਤਾ, ਕਿਰਤ ਕੀਤੀ ਅਤੇ ਨਾਮ ਜਪ ਕੇ, ਪ੍ਰਭੂ-ਭਗਤੀ ਨਾਲ ਮਨ ਜੋੜੀ ਰੱਖਿਆ। ਭਗਤ ਧੰਨਾ ਜੀ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਵਿੱਚ ਭਗਤਾਂ ਦੀ ਸਾਖੀ ਵਿੱਚ ਜਿੱਥੇ ਹੋਰ ਭਗਤਾਂ ਦਾ ਜ਼ਿਕਰ ਕਰਦੇ ਹਨ, ਉੱਥੇ ਨਾਲ ਹੀ ਭਗਤ ਧੰਨਾ ਜੀ ਦੀ ਕਠਿਨ ਸਾਧਨਾ ਦਾ ਜ਼ਿਕਰ ਕਰਦਿਆਂ ਫ਼ੁਰਮਾਨ ਕਰਦੇ ਹਨ : ‘‘ਧੰਨੈ ਸੇਵਿਆ ਬਾਲ ਬੁਧਿ ॥ (ਬਸੰਤੁ, ਮ: ੫, ਪੰਨਾ ੧੧੯੨), ਸੈਨੁ ਨਾਈ ਬੁਤਕਾਰੀਆ, ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ, ਭਗਤਾ ਮਹਿ ਗਨਿਆ ॥੩॥  ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ ॥  ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡਭਾਗਾ ॥੪॥’’ (ਆਸਾ, ਮ: ੫, ਪੰਨਾ ੪੮੮)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਸ਼ਾਮਲ ਕੀਤੇ ਹਨ। ਇਨ੍ਹਾਂ ਵਿੱਚੋਂ ਦੋ ਸ਼ਬਦ ਰਾਗ ਆਸਾ ਵਿੱਚ ‘ਆਸਾ ਬਾਣੀ ਭਗਤ ਧੰਨਾ ਜੀ ਕੀ’ ਸਿਰਲੇਖ ਹੇਠ ਅਤੇ ਧਨਾਸਰੀ ਰਾਗ ਵਿੱਚ ਆਰਤੀ ਸਮੇਂ ਪੜ੍ਹਿਆ ਜਾਣ ਵਾਲਾ ਸ਼ਬਦ ਹੈ। ਇਨ੍ਹਾਂ ਤਿੰਨਾਂ ਸ਼ਬਦਾਂ ਦੀ ਭਾਸ਼ਾ ਭਾਵੇਂ ਸਧੁਕੜੀ ਹੈ, ਪਰ ਰਾਜਸਥਾਨੀ ਦਾ ਪ੍ਰਭਾਵ ਸਪੱਸ਼ਟ ਦਿਸਦਾ ਹੈ। ਆਸਾ ਰਾਗ ਦੇ ਪਹਿਲੇ ਸ਼ਬਦ ਵਿੱਚ ਭਗਤ ਧੰਨਾ ਜੀ ਨੇ ਆਪਣੇ ਪੂਰਬਲੇ ਜਨਮ ਦੀ ਭਟਕਣਾ ਅਤੇ ਪ੍ਰਭੂ ਨੂੰ ਪ੍ਰਾਪਤ ਕਰਨ ਦੀ ਬਿਹਬਲਤਾ ਨੂੰ ਬਿਆਨ ਕੀਤਾ ਹੈ, ‘‘ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥  ਲਾਲਚ ਬਿਖੁ ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥.. ਧੰਨੈ ਧਨੁ ਪਾਇਆ ਧਰਣੀਧਰੁ; ਮਿਲਿ ਜਨ ਸੰਤ ਸਮਾਨਿਆ ॥੪॥’’ (ਆਸਾ, ਭਗਤ ਧੰਨਾ ਜੀ, ਪੰਨਾ ੪੮੭)

ਦੂਜੇ ਸ਼ਬਦ ਵਿੱਚ ਆਤਮ ਸਥਿਰਤਾ ਦਾ ਪ੍ਰਗਟਾਵਾ ਹੈ। ਇਸ ਵਿੱਚ ਇਹ ਤਸੱਲੀ ਪ੍ਰਗਟ ਕੀਤੀ ਗਈ ਹੈ ਕਿ ਪਰਮਾਤਮਾ ਦੀ ਭਗਤੀ ਕਿਉਂ ਨਾ ਕੀਤੀ ਜਾਵੇ, ਜੋ ਹਰ ਜੀਵ ਨੂੰ ਰੋਜ਼ੀ ਦਿੰਦਾ ਹੈ, ‘‘ਰੇ ਚਿਤ  ! ਚੇਤਸਿ ਕੀ ਨ ਦਯਾਲ ਦਮੋਦਰ; ਬਿਬਹਿ ਨ ਜਾਨਸਿ ਕੋਈ ॥ ਜੇ ਧਾਵਹਿ ਬ੍ਰਹਮੰਡ ਖੰਡ ਕਉ; ਕਰਤਾ ਕਰੈ, ਸੁ ਹੋਈ ॥੧॥ ਰਹਾਉ ॥.. ਪਾਖਣਿ ਕੀਟੁ ਗੁਪਤੁ ਹੋਇ ਰਹਤਾ; ਤਾ ਚੋ ਮਾਰਗੁ ਨਾਹੀ ॥ ਕਹੈ ਧੰਨਾ ਪੂਰਨ ਤਾਹੂ ਕੋ; ਮਤ ਰੇ ਜੀਅ  ! ਡਰਾਂਹੀ ॥੩॥’’ (ਆਸਾ, ਭਗਤ ਧੰਨਾ ਜੀ, ਪੰਨਾ ੪੮੮)

ਤੀਸਰਾ ਸ਼ਬਦ ਜੋ ਧਨਾਸਰੀ ਰਾਗ ਵਿੱਚ ਹੈ, ਇਹ ਸੰਬੋਧਨ ਰੂਪ ਵਿੱਚ ਪ੍ਰਭੂ ਪਾਸੋਂ ਆਪਣੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਨੂੰ ਮਹਾਨਤਾ ਦੇ ਕੇ ਮੰਗ ਕੀਤੀ ਗਈ ਹੈ। ਇਸ ਸ਼ਬਦ ਵਿੱਚ ‘ਆਰਤਾ’ ਦਾ ਅਰਥ ‘ਮੰਗਤਾ’ ਹੈ, ਪਰ ਇਸ ਨੂੰ ਪੜ੍ਹਿਆ ਜਾਂਦਾ ਹੈ ਆਰਤੀ ਵਾਲੇ ਸ਼ਬਦ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ॥’’ (ਸੋਹਿਲਾ ਧਨਾਸਰੀ, ਮ: ੧, ਪੰਨਾ ੧੩) ਨਾਲ । ਇਸ ਸ਼ਬਦ ਰਾਹੀਂ ਭਗਤ ਜੀ ਦੇ ਇੱਕ ਸਾਧਾਰਨ ਸਿੱਧੇ-ਸਾਦੇ ਗ੍ਰਹਿਸਥੀ ਜੀਵਨ ਦੀ ਝਲਕ ਪੈਂਦੀ ਹੈ : ‘‘ਗੋਪਾਲ  ! ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ੀਆ ਛਾਦਨੁ ਨੀਕਾ ॥ ਅਨਾਜੁ ਮਗਉ; ਸਤ ਸੀ ਕਾ ॥੧॥ ਗਊ ਭੈਸ ਮਗਉ; ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥’’ (ਧਨਾਸਰੀ, ਭਗਤ ਧੰਨਾ ਜੀ, ਪੰਨਾ ੬੯੫)

ਭਗਤ ਧੰਨਾ ਜੀ ਪ੍ਰਭੂ ਦੀ ਭਗਤੀ ਕਰਦੇ ਹੋਏ ਉਸ ਪਾਸੋਂ ਜੀਵਨ ਦੀਆਂ ਬੁਨਿਆਦੀ ਅਤੇ ਆਦਰਸ਼ਕ ਲੋੜਾਂ ਦੀ ਮੰਗ ਕਰਦੇ ਹਨ। ਭਗਤ ਜੀ ਨੂੰ ਇਹ ਵਿਸ਼ਵਾਸ ਹੈ ਕਿ ਜਿਹੜਾ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਉਸ ਦੇ ਸਾਰੇ ਕੰਮ ਸੰਵਾਰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ।  ਗੁਰੂ ਅਰਜਨ ਸਾਹਿਬ ਜੀ ਵੀ ਫ਼ੁਰਮਾਉਂਦੇ ਹਨ ਕਿ ਹੇ ਮਨ ! ਤੂੰ ਰਿਜ਼ਕ ਦੀ ਚਿੰਤਾ ਨਾ ਕਰ ਇਸ ਕਾਰਜ ਵਿੱਚ ਹਰੀ ਆਪ ਕਾਰਜਸ਼ੀਲ ਹੈ, ‘‘ਕਾਹੇ ਰੇ ਮਨ  ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥’’ (ਸੋ ਦਰੁ ਗੂਜਰੀ, ਮ: ੫, ਪੰਨਾ ੧੦)

ਸੋ, ਭਗਤ ਧੰਨਾ ਜੀ ਦੀ ਬਾਣੀ ਮਨੁੱਖਤਾ ਨੂੰ ਗ੍ਰਹਿਸਥੀ ਜੀਵਨ ਵਿੱਚ ਰਹਿ ਕੇ ਦੁਨਿਆਵੀ ਕੰਮ ਕਰਦੇ ਹੋਏ ਪਰਮਾਤਮਾ ਦੇ ਸਿਮਰਨ ਨਾਲ ਜੋੜਦੀ ਹੈ।

Most Viewed Posts