29.3 C
Jalandhar
Saturday, April 4, 2026
spot_img
Home Blog Page 238

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ (ਭਾਗ-ਅ) ਨਿਯਮ ਨੰ.1

0

(ਭਾਗ-ਅ)  ਨਿਯਮ ਨੰ.1

ਗੁਰਬਾਣੀ ਦੇ ਸ਼ਬਦਾਂ ਵਿਚ ਅੰਤਲੀ ਸਿਹਾਰੀ ਸੰਬੰਧੀ ਨਿਯਮ :

 ਹੇਠ ਲਿਖੇ ਇੱਕੋ ਜਿਹੇ ਉਚਾਰਨ ਵਾਲੇ ਸ਼ਬਦਾਂ ’ਤੇ ਧਿਆਨ ਦੇਵੋ, ਜੀ :

ਭਗਤ-ਭਗਤਿ, ਚੰਚਲ-ਚੰਚਲਿ, ਕਾਮਣ-ਕਾਮਣਿ, ਸੁੰਦਰ-ਸੁੰਦਰਿ, ਸੇਵਕ-ਸੇਵਕਿ।

ਫ਼ਰਕ ਇਹ ਹੈ ਕਿ ਜੋ ਸ਼ਬਦ ਪਹਿਲਾਂ ਲਿਖੇ ਹਨ, ਉਹਨਾਂ ਦੇ ਅਖੀਰਲੇ ਅੱਖਰ ਨਾਲ ਕੋਈ ਮਾਤ੍ਰਿਕ ਚਿੰਨ੍ਹ ਨਹੀਂ ਭਾਵ ਮੁਕਤਾ ਅੰਤ ਹਨ, ਪਰ ਦੂਜੇ ਨੰਬਰ ’ਤੇ ਲਿਖੇ ਸਾਰੇ ਸ਼ਬਦਾਂ ਦੇ ਅਖੀਰਲੇ ਅੱਖਰਾਂ ਨੂੰ ਸਿਹਾਰੀ (  ਿ) ਆਈ ਹੈ; ਜਿਵੇਂ ‘ਚੰਚਲ ਤੇ ਚੰਚਲਿ’।

ਇਹ ਸਾਰੇ ਸ਼ਬਦ ਗੁਰਬਾਣੀ ਵਿੱਚੋਂ ਹੀ ਹਨ।  ਆਓ, ਵਿਚਾਰੀਏ:

(1). ਤੇਰੀ ‘ਭਗਤਿ’ ਤੇਰੀ ‘ਭਗਤਿ’ ਭੰਡਾਰ ਜੀ  !  ਭਰੇ ਬਿਅੰਤ ਬੇਅੰਤਾ॥  (ਮ: ੪/੧੧)  ਅਤੇ 

ਤੇਰੇ ‘ਭਗਤ’ ਤੇਰੇ ‘ਭਗਤ’ ਸਲਾਹਨਿ ਤੁਧੁ ਜੀ  ! ਹਰਿ ਅਨਿਕ ਅਨੇਕ ਅਨੰਤਾ॥  (ਮ: ੪/੧੧)

(2).  ‘ਚੰਚਲਿ’ ਸੰਗਿ ਨ ਚਾਲਤੀ ਸਖੀਏ  !  ਅੰਤਿ ਤਜਿ ਜਾਵਤ ਮਾਇਆ॥ (ਮ: ੫/੮੦੩) (ਅਤੇ)

ਕਹੈ ਨਾਨਕੁ ਮਨ ‘ਚੰਚਲ’  !  ਚਤੁਰਾਈ ਕਿਨੈ ਨ ਪਾਇਆ॥  (ਮ: ੩/੯੧੮)

(3).  ਗੁਣ ‘ਕਾਮਣ’, ‘ਕਾਮਣਿ’ ਕਰੈ; ਤਉ ਪਿਆਰੇ ਕਉ ਪਾਵੈ॥  (ਮ: ੧/੭੨੫)

(4).  ‘ਸੁੰਦਰਿ’ ਸੁਜਾਣਿ ਚਤੁਰਿ ਬੇਤੀ; ਸਾਸ ਬਿਨੁ ਜੈਸੇ ਤਨਾ॥  (ਮ: ੫/੯੨੮)  (ਅਤੇ)

ਸੇਈ ‘ਸੁੰਦਰ’ ਸੋਹਣੇ ॥  ਸਾਧ ਸੰਗਿ ਜਿਨ ਬੈਹਣੇ ॥ (ਮ: ੫/੧੩੨)

(5).  ਸੋ ‘ਸੇਵਕਿ’ ਰਾਮ ਪਿਆਰੀ॥  (ਮ: ੧/੮੭੯) (ਅਤੇ)

‘ਸੇਵਕ’ ਕਉ, ਸੇਵਾ ਬਨਿ ਆਈ॥  (ਮ: ੫/੨੯੨), ਆਦਿ।

  ਉਕਤ ਇੱਕੋ ਸ਼ਬਦ ਦੇ ਦੋ-ਦੋ ਸਰੂਪ ਲਿਖਣ ਦਾ ਕੀ ਕਾਰਨ ਹੋ ਸਕਦਾ ਹੈ ? ਕਿਧਰੇ ਸਿਹਾਰੀ ਆ ਗਈ, ਕਿਧਰੇ ਨਾ ਆਈ ।  ਇਸ ਦਾ ਉੱਤਰ ਵੀ ਗੁਰਬਾਣੀ ਵਿੱਚੋਂ ਹੀ ਮਿਲੇਗਾ।  ਇੱਕ ਵਾਰ ਮੁੜ ਉੱਪਰ ਲਿਖੀਆਂ ਕੇਵਲ ਸਿਹਾਰੀ ਵਾਲੀਆਂ ਪੰਕਤੀਆਂ ਨੂੰ ਪ੍ਰਸ਼ਨ/ਉੱਤਰ ਬਣਾ ਕੇ ਪਹਿਲਾਂ ਵਿਚਾਰੀਏ:

(1).  ਤੇਰੀ ‘ਭਗਤਿ’ ਤੇਰੀ ‘ਭਗਤਿ’ ਭੰਡਾਰ ਜੀ  !  ਭਰੇ ਬਿਅੰਤ ਬੇਅੰਤਾ॥

ਪ੍ਰਸ਼ਨ : ‘ਭਗਤਿ’ ਦਾ ਕੀ ਮਤਲਬ ਹੈ ?

ਉੱਤਰ : ਭਗਤੀ ਜਾਂ ਬੰਦਗੀ (ਜੋ ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘‘ਤੇਰੇ ‘ਭਗਤ’ ਤੇਰੇ ‘ਭਗਤ’ ਸਲਾਹਨਿ ਤੁਧੁ ਜੀ  !’’ ਵਿੱਚ ‘ਭਗਤ’ (ਅੰਤ ਮੁਕਤਾ) ਬਹੁ ਵਚਨ ਪੁਲਿੰਗ ਨਾਉਂ ਹੈ, ਜਿਸ ਦਾ ਅਰਥ ਹੈ ਭਗਤੀ ਕਰਨ ਵਾਲੇ)।

(2).  ‘ਚੰਚਲਿ’ ਸੰਗਿ ਨ ਚਾਲਤੀ ਸਖੀਏ  !  ਅੰਤਿ ਤਜਿ ਜਾਵਤ ਮਾਇਆ॥

ਪ੍ਰਸ਼ਨ : ‘ਚੰਚਲਿ’ ਕੌਣ ਹੈ  ?

ਉੱਤਰ : ਮਾਇਆ (ਜੋ ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘‘ਕਹੈ ਨਾਨਕੁ ਮਨ ‘ਚੰਚਲ’  !  ਚਤੁਰਾਈ ਕਿਨੈ ਨ ਪਾਇਆ॥’’ ਵਿੱਚ ‘ਚੰਚਲ’ (ਅੰਤ ਮੁਕਤਾ) ਇੱਕ ਵਚਨ ਪੁਲਿੰਗ ਤੇ ਸੰਬੋਧਨ ਰੂਪ ‘ਮਨ’ ਦਾ ਵਿਸ਼ੇਸ਼ਣ ਹੈ।)।

(3). ਗੁਣ ‘ਕਾਮਣ’ ‘ਕਾਮਣਿ’ ਕਰੈ, ਤਉ ਪਿਆਰੇ ਕਉ ਪਾਵੈ॥

ਪ੍ਰਸ਼ਨ : ‘ਕਾਮਣਿ’ ਕਿਸ ਨੂੰ ਕਹਿੰਦੇ ਹਨ ?

ਉੱਤਰ : ਇਸਤਰੀ ਨੂੰ (ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਇਸੇ ਤੁਕ ’ਚ ਦੂਸਰਾ ਸੰਬੰਧਿਤ ਸ਼ਬਦ ‘ਕਾਮਣ’ (ਅੰਤ ਮੁਕਤਾ) ਬਹੁ ਵਚਨ ਪੁਲਿੰਗ ਨਾਉਂ ਹੈ, ਜਿਸ ਦਾ ਅਰਥ ਹੈ: ‘ਟੂਣੇ ਜਾਂ ਜਾਦੂ’)।

(4).  ‘ਸੁੰਦਰਿ’ ਸੁਜਾਣਿ ਚਤੁਰਿ ਬੇਤੀ; ਸਾਸ ਬਿਨੁ ਜੈਸੇ ਤਨਾ॥

ਪ੍ਰਸ਼ਨ : ‘ਸੁੰਦਰਿ’ ਕਿਸ ਨੂੰ ਕਿਹਾ ਗਿਆ ਹੈ ?

ਉੱਤਰ : ਇਸਤਰੀ (ਜਾਂ ਸੁੰਦਰੀ, ਸੋਹਣੀ) ਨੂੰ (ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘‘ਸੇਈ ‘ਸੁੰਦਰ’ ਸੋਹਣੇ ॥’’ ਵਿੱਚ ‘ਸੁੰਦਰ’ (ਅੰਤ ਮੁਕਤਾ) ਬਹੁ ਵਚਨ ਪੁਲਿੰਗ ਨਾਉਂ ਹੈ)।

(5).  ਸੋ ‘ਸੇਵਕਿ’ ਰਾਮ ਪਿਆਰੀ॥

ਪ੍ਰਸ਼ਨ : ‘ਸੇਵਕਿ’ ਕਿਸ ਨੂੰ ਕਿਹਾ ਗਿਆ ਹੈ ?

ਉੱਤਰ : ਜੀਵ ਇਸਤਰੀ (ਸੇਵਕੀ, ਦਾਸੀ) ਨੂੰ (ਇੱਕ ਵਚਨ ਇਸਤਰੀ ਲਿੰਗ ਨਾਉਂ ਹੈ ਜਦ ਕਿ ਦੂਸਰੀ ਸੰਬੰਧਿਤ ਤੁਕ ‘ਸੇਵਕ’ ਕਉ, ਸੇਵਾ ਬਨਿ ਆਈ॥  ਵਿੱਚ ‘ਸੇਵਕ’ (ਅੰਤ ਮੁਕਤਾ) ਇੱਕ ਵਚਨ ਪੁਲਿੰਗ ਨਾਉਂ ਹੈ, ਜੋ ਸੰਬੰਧਕ ‘ਕਉ’ ਕਾਰਨ ਅੰਤ ਮੁਕਤਾ ਹੋ ਗਿਆ)।

ਉਕਤ ਵਿਚਾਰ ਤੋਂ ਸਪਸ਼ਟ ਹੈ ਕਿ ਜਿਨ੍ਹਾਂ ਸ਼ਬਦਾਂ ਦੇ ਅਖੀਰ ਵਿੱਚ ਸਿਹਾਰੀ ਆਈ ਹੈ, ਉਹ ਸਾਰੇ ਹੀ ਇੱਕ ਵਚਨ ਇਸਤਰੀ ਲਿੰਗ ਨਾਉਂ ਹਨ ਜਾਂ ਇਸਤਰੀ ਲਿੰਗ ਨਾਉਂ ਦੇ ਵਿਸ਼ੇਸ਼ਣ ਹਨ।

   ਸੋ, ਅੰਤ ਸਿਹਾਰੀ ਸਮੇਤ ਇਹ ਪਹਿਲਾ ਨਿਯਮ ਸਾਹਮਣੇ ਆਇਆ ਕਿ ਇਸਤਰੀ ਲਿੰਗ ਨਾਉਂ ਜਾਂ ਇਸਤਰੀ ਲਿੰਗ ਵਿਸ਼ੇਸ਼ਣ ਸ਼ਬਦਾਂ ਨੂੰ ਅੰਤ ਸਿਹਾਰੀ ਹੁੰਦੀ ਹੈ, ਪਰ ਇਹ ਸਾਰੇ ਸ਼ਬਦ ਪੰਜਾਬੀ ਦੇ ਨਹੀਂ ਹੁੰਦੇ; ਜਿਵੇਂ ‘ਸੇਵਕਿ, ਦਾਸਿ’-ਵਾਲੇ ਇਸਤਰੀ ਲਿੰਗ ਨਾਂਵਾਂ ਨੂੰ ਪੰਜਾਬੀ ’ਚ ‘ਸੇਵਕਾ, ਗੋਲੀ, ਨੌਕਰਾਣੀ’ ਕਿਹਾ ਜਾਂਦਾ ਹੈ, ਜਿਸ ਦਾ ਪੁਲਿੰਗ ਨਾਉਂ ਹੈ ‘ਗੋਲਾ, ਦਾਸ,ਆਦਿ)। 

‘ਚਤੁਰਿ’- ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਹੈ, ਪੁਲਿੰਗ ਨਾਉਂ ਵਿਸ਼ੇਸ਼ਣ ’ਚ ‘ਚਤੁਰ, ਸਿਆਣਾ’ ਕਿਹਾ ਗਿਆ ਹੈ।

‘ਨਿਰਗੁਨਿ’- ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਹੈ, ਇਸ ਦਾ ਪੁਲਿੰਗ ਰੂਪ ਗੁਰਬਾਣੀ ਵਿੱਚ ‘ਨਿਰਗੁਨ, ਮੂਰਖ ਦੇ ਰੂਪ ਵਿੱਚ ਅੰਕਿਤ ਹੈ।

‘ਕੁਰੂਪਿ’- ਇਸਤਰੀ ਲਿੰਗ ਨਾਉਂ ਦਾ ਵਿਸ਼ੇਸ਼ਣ ਹੈ,  ਇਸ ਦਾ ਪੁਲਿੰਗ ਰੂਪ ਗੁਰਬਾਣੀ ਵਿੱਚ ‘ਕੁਰੂਪ, ਬਦਸ਼ਕਲ, ਬਦਸੂਰਤ’ ਦੇ ਰੂਪ ਵਿੱਚ ਅੰਕਿਤ ਹੈ।

ਇਸੇ ਤਰ੍ਹਾਂ ਗੁਰਬਾਣੀ ’ਚ ਇਸਤਰੀ ਲਿੰਗ (ਅੰਤ ਸਿਹਾਰੀ) ਨਾਉਂ ਹਨ: ‘ਸੋਹਾਗਣਿ, ਬਨਜਾਰਨਿ, ਰੈਣਿ, ਦਾਨਿ, ਕਰਤੂਤਿ, ਮਸੀਤਿ, ਜੁਗਤਿ, ਸੁਰਤਿ, ਅਕਲਿ, ਸਾਬਾਸਿ, ਖਬਰਿ, ਭੂਮਿ, ਆਦਿ।  ਧਿਆਨ ਰਹੇ ਕਿ ਸੰਬੰਧਿਤ ਭਾਸ਼ਾ ਵਿੱਚ ਇਸ ਅੰਤ ਸਿਹਾਰੀ ਦਾ ਉਚਾਰਨ ਕੀਤਾ ਜਾਂਦਾ ਹੈ।

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ (ਭਾਗ-ਅ) ਨਿਯਮ ਨੰ. 2

0

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ

 (ਭਾਗ-ਅ) ਨਿਯਮ ਨੰ. 2

ਕਈ ਵਾਰ ਗੁਰਬਾਣੀ ਦੀ ਲਿਖਤ ਵਿੱਚ ਇੱਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ) ਦੇ ਅਖੀਰਲੇ ਅੱਖਰ ਨੂੰ ਔਂਕੜ ਦੀ ਬਜਾਇ ਅੰਤ ਸਿਹਾਰੀ ਆ ਜਾਂਦੀ ਹੈ, ਜਿਸ ਦੇ ਚਾਰ ਕਾਰਨ ਹੁੰਦੇ ਹਨ। ਇਨ੍ਹਾਂ ਚਾਰ ਕਾਰਨਾਂ ਦਾ ਮਤਲਬ ਚਾਰ ਕਾਰਕਾਂ (ਕਰਤਾ ਕਾਰਕ, ਕਰਣ ਕਾਰਕ, ਅਧਿਕਰਣ ਕਾਰਕ ਤੇ ਅਪਾਦਾਨ ਕਾਰਕ) ਤੋਂ ਹੈ।

(ਨੋਟ: ਯਾਦ ਰਹੇ ਕਿ ਇਹ ਸਾਰੇ (ਚਾਰੋਂ) ਕਾਰਕਾਂ ਵਾਲੇ ਭਾਵ ਅੰਤ ਸਿਹਾਰੀ ਵਾਲੇ ਸ਼ਬਦ ਇੱਕ ਵਚਨ ਪੁਲਿੰਗ ਨਾਉਂ ਹੀ ਹੁੰਦੇ ਹਨ, ਨਾ ਕਿ ਬਹੁ ਵਚਨ ਪੁਲਿੰਗ ਜਾਂ ਇਸਤਰੀ ਲਿੰਗ।)

ਵਿਆਕਰਨ ਨਿਯਮ ਅਨੁਸਾਰ ਇਹ ਚਾਰ ਕਾਰਕ ਹੇਠਾਂ ਦਰਸਾਏ ਚਿੰਨ੍ਹ ਪ੍ਰਗਟ ਕਰਦੇ ਹਨ :

(1). ਕਰਤਾ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ਨੇ ਚਿੰਨ੍ਹ ਮਿਲਦਾ ਹੈ। ਧਿਆਨ ਰਹੇ ਕਿ ਗੁਰਬਾਣੀ ਵਿੱਚ ਨੇ ਸ਼ਬਦ ਮੌਜੂਦ ਨਹੀਂ।)

(2). ਕਰਣ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ‘ਨਾਲ, ਰਾਹੀਂ, ਦੁਆਰਾ’ ਚਿੰਨ੍ਹ ਮਿਲਦਾ ਹੈ)।

(3). ਅਧਿਕਰਣ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ‘ਵਿੱਚ, ਅੱਗੇ, ਹੇਠਾਂ, ਪਿੱਛੇ, ਉੱਤੇ’ ਅਰਥ ਮਿਲਦੇ ਹਨ)।

(4). ਅਪਾਦਾਨ ਕਾਰਕ (ਜਿਸ ਦੀ ਅੰਤ ਸਿਹਾਰੀ ਵਿੱਚੋਂ ‘ਤੋਂ, ਉੱਤੋਂ ’ ਚਿੰਨ੍ਹ ਮਿਲਦਾ ਹੈ)।

ਪਹਿਲਾ ਕਾਰਨ (ਕਰਤਾ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੋਵੇਗਾ ‘ਨੇ’ (ਭਾਵ ਕਰਤਾ ਕਾਰਕ) ਜਿਵੇਂ ਕਿ :

ਨਾਨਕਿ ਦਾ ਅਰਥ ਹੈ: ਨਾਨਕ ਨੇ

ਕੰਤਿ ਦਾ ਅਰਥ ਹੈ: ਕੰਤ ਨੇ

ਅੰਗਦਿ ਦਾ ਅਰਥ ਹੈ: ਅੰਗਦ ਨੇ

‘ਪਰਮੇਸਰਿ’ ਦਾ ਅਰਥ ਹੈ: ਪਰਮੇਸਰ ਨੇ

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ :

(1). ਕਹੁ ਕਬੀਰ  ! ਗੁਰਿ ਸੋਝੀ ਪਾਈ ॥ (ਕਬੀਰ ਜੀ/੩੨੬)

ਪ੍ਰਸ਼ਨ: ਕਿਸ ਨੇ ਸੋਝੀ ਪਾਈ (ਦਿੱਤੀ) ?

ਉੱਤਰ: ਗੁਰੂ ਨੇ। (ਕਰਤਾ ਕਾਰਕ ਇਕ ਵਚਨ ਪੁਲਿੰਗ ਨਾਉਂ, ਸ਼ਬਦ)

(2). ਪੂਰੈ ‘ਸਤਿਗੁਰਿ,’ ਦੀਆ ਬਿਸਾਸ ॥ (ਮ: ੫/੮੮੮)

ਪ੍ਰਸ਼ਨ: ਕਿਸ ਨੇ ਬਿਸਾਸ (ਵਿਸ਼ਵਾਸ, ਭਰੋਸਾ) ਦਿੱਤਾ ?

ਉੱਤਰ: ਸਤਿਗੁਰੂ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(3). ਸਤਿ ਸਤਿ, ਸਤਿ ਨਾਨਕਿ ਕਹਿਆ; ਅਪਨੈ ਹਿਰਦੈ ਦੇਖੁ ਸਮਾਲੇ ॥ (ਮ: ੫/੩੮੧)

ਪ੍ਰਸ਼ਨ: ਕਿਸ ਨੇ ਸਤਿ ਕਿਹਾ ?

ਉੱਤਰ: ਨਾਨਕ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(4). ਸਉਕਨਿ ਘਰ ਕੀ; ਕੰਤਿ ਤਿਆਗੀ ॥ (ਮ: ੫/੩੯੪)

ਪ੍ਰਸ਼ਨ: ਘਰ ਦੀ ਸਉਕਨ (ਸੌਂਕਣ, ਮਾਇਆ) ਕਿਸ ਨੇ ਤਿਆਗੀ ?

ਉੱਤਰ: ਕੰਤ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(5). ਨਿੰਦਕਿ, ਅਹਿਲਾ ਜਨਮੁ ਗਵਾਇਆ ॥ (ਮ: ੫/੩੮੦)

ਪ੍ਰਸ਼ਨ: ਕਿਸ ਨੇ ਅਹਿਲਾ (ਕੀਮਤੀ) ਜਨਮ ਗਵਾ ਲਿਆ ?

ਉੱਤਰ: ਨਿੰਦਕ ਨੇ। (ਕਰਤਾ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

ਸੋ ਉਕਤ ਨਿਯਮ ਅਧੀਨ ਵਿਚਾਰ ਕੀਤੀ ਗਈ ਅਤੇ ਇੱਕ ਵਚਨ ਪੁਲਿੰਗ ਨਾਉਂ ਵਾਲੇ ਸਾਰੇ ਸ਼ਬਦਾਂ ਦੀ ਅੰਤ ਸਿਹਾਰੀ, ਜੋ ਉਚਾਰਨ ਨਹੀਂ ਕੀਤੀ ਜਾਂਦੀ, ਫ਼ਜ਼ੂਲ ਨਹੀਂ ਬਲਕਿ ਇਸ ਦਾ ਗੁਰਬਾਣੀ ਸਿਧਾਂਤ ਨੂੰ ਸਮਝਣ ’ਚ ਅਹਿਮ ਰੋਲ ਹੁੰਦਾ ਹੈ।

ਦੂਜਾ ਕਾਰਨ (ਕਰਣ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੁੰਦਾ ਹੈ: ਨਾਲ, ਰਾਹੀਂ, ਦੁਆਰਾ (ਭਾਵ ਕਰਣ ਕਾਰਕ)

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ:

(1). ਜਿਉ ਸਾਬੁਨਿ ਕਾਪਰ ਊਜਲ ਹੋਤ ॥ (ਮ: ੫/੯੧੪)

ਪ੍ਰਸ਼ਨ: ਕੱਪੜੇ ਕਿਵੇਂ ਸਾਫ਼ ਹੁੰਦੇ ਹਨ  ?

ਉੱਤਰ: ਸਾਬੁਨ ਨਾਲ ਜਾਂ ਸਾਬੁਨ ਰਾਹੀਂ ਜਾਂ ਸਾਬੁਨ ਦੁਆਰਾ। (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(ਨੋਟ : ‘ਨਾਲ, ਰਾਹੀਂ, ਦੁਆਰਾ’ ਸ਼ਬਦਾਂ ਦਾ ਇੱਕੋ ਜਿਹਾ ਮਤਲਬ ਹੁੰਦਾ ਹੈ; ਜਿਵੇਂ ਕਹੀਏ ਕਿ ‘ਪੈੱਨ ਨਾਲ ਲਿਖਿਆ, ਪੈੱਨ ਰਾਹੀਂ ਲਿਖਿਆ, ਪੈੱਨ ਦੁਆਰਾ ਲਿਖਿਆ।)

(2). ‘ਸਚਿ’ ਮਿਲੇ ਸਚਿਆਰੁ; ਕੂੜਿ’ ਨ ਪਾਈਐ ॥ (ਮ: ੧/੪੧੯)

ਪ੍ਰਸ਼ਨ: ਸਚਿਆਰੁ (ਪ੍ਰਭੂ) ਨੂੰ ਕਿਵੇਂ ਪਾਇਆ ਜਾ ਸਕੀਦਾ ਹੈ ?

ਉੱਤਰ: ਸੱਚ ਨਾਲ (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

ਪ੍ਰਸ਼ਨ: ਸਚਿਆਰੁ ਨੂੰ ਕਿਵੇਂ ਨਹੀਂ ਪਾਇਆ ਜਾ ਸਕਦਾ ?

ਉੱਤਰ: ਕੂੜ ਦੇ ਨਾਲ, ਕੂੜ ਦੀ ਰਾਹੀਂ, ਕੂੜ ਦੁਆਰਾ।

(3). ਕਮਲੁ ਵਿਗਸੈ ਸਚੁ ਮਨਿ; ਗੁਰ ਕੈ ਸਬਦਿ ਨਿਹਾਲੁ ॥ (ਮ: ੧/੧੨੭੮)

ਪ੍ਰਸ਼ਨ: ਨਿਹਾਲ ਕਿਵੇਂ ਹੋਈਦਾ ਹੈ ?

ਉੱਤਰ: (ਗੁਰੂ ਦੇ) ਸ਼ਬਦ ਨਾਲ (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ)

(4). ਗੁਰ ਪ੍ਰਸਾਦਿ ॥ (ਮ: ੧/੧) (ਅਕਾਲ ਪੁਰਖ, ਗੁਰੂ ਦੀ) ‘ਕਿਰਪਾ ਨਾਲ’ ਮਿਲਦਾ ਹੈ। (ਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ)

ਸੋ, ਜਿਨ੍ਹਾਂ ਉਕਤ ਸ਼ਬਦਾਂ ਨੂੰ ਉਲਟੇ ਕੌਮਿਆਂ ’ਚ ਬੰਦ ਕੀਤਾ ਗਿਆ ਹੈ, ਉਨ੍ਹਾਂ ਸ਼ਬਦਾਂ ਦੇ ਅਖੀਰ ਵਿੱਚ ਸਿਹਾਰੀ ਵੀ ਦਰਜ ਹੈ, ਜੋ ਨਿਰਾਰਥਕ ਨਹੀਂ ਭਾਵ ਇਸ ਦਾ ਵੀ ਕੁਝ ਅਰਥ ਹੈ; ਜਿਵੇਂ ‘ਸਾਬੁਨਿ-ਸਾਬੁਨ ਨਾਲ, ਸਚਿ-ਸਚ ਨਾਲ, ਕੂੜਿ-ਕੂੜ ਨਾਲ, ਸਬਦਿ-ਸ਼ਬਦ ਨਾਲ’, ਆਦਿ।

ਤੀਜਾ ਕਾਰਨ (ਅਪਾਦਾਨ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੁੰਦਾ ਹੈ: ਤੋਂ (ਅਪਾਦਾਨ ਕਾਰਕ)।

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ:

(1). ਓਅੰਕਾਰਿ ਬ੍ਰਹਮਾ ਉਤਪਤਿ ॥ (ਮ: ੧/੯੨੯)

ਪ੍ਰਸ਼ਨ: ‘ਬ੍ਰਹਮਾ’ ਦੀ ਉਤਪਤੀ (ਪੈਦਾਇਸ਼) ਕਿਸ ਤੋਂ ਹੋਈ ?

ਉੱਤਰ: ਓਅੰਕਾਰ ਤੋਂ (ਅਪਾਦਾਨ ਕਾਰਕ, ਇਕ ਵਚਨ ਪੁਲਿੰਗ ਨਾਉਂ)

(2). ਓਅੰਕਾਰਿ ਸੈਲ ਜੁਗ ਭਏ ॥ (ਮ: ੧/੯੨੯)

ਪ੍ਰਸ਼ਨ: ‘ਸੈਲ ਜੁਗ’ (ਸਾਰੇ ਪੱਥਰ ਭਾਵ ਬਨਸਪਤੀ, ਬ੍ਰਹਿਮੰਡ ਅਤੇ ਸਮੇਂ ਦੀ ਵੰਡ) ਕਿਸ ਤੋਂ ਬਣੇ ?

ਉੱਤਰ: ਓਅੰਕਾਰ ਤੋਂ (ਅਪਾਦਾਨ ਕਾਰਕ, ਇਕ ਵਚਨ ਪੁਲਿੰਗ ਨਾਉਂ)

(3). ਤ੍ਰੈ ਗੁਣ ਮੇਟੈ ਸਬਦੁ ਵਸਾਏ; ਤਾ ਮਨਿ ਚੂਕੈ ਅਹੰਕਾਰੋ ॥ (ਮ: ੧/੯੪੪)

ਪ੍ਰਸ਼ਨ: ‘ਸ਼ਬਦ’ ਮਨ ’ਚ ਵਸਾਉਣ ਨਾਲ ਕੀ ਹੋਵੇਗਾ ?

ਉੱਤਰ: ਮਨ ਤੋਂ ਹੰਕਾਰ ਦੂਰ ਹੋ ਜਾਏਗਾ।

(4). ਦਾਨਸਬੰਦੁ ਸੋਈ ਦਿਲਿ ਧੋਵੈ ॥ (ਮ: ੧/੬੬੨)

ਪ੍ਰਸ਼ਨ: ਦਾਨਸ਼ਬੰਦ (ਅਕਲਮੰਦ) ਕੌਣ ਹੈ  ?

ਉੱਤਰ: ਜੋ ਦਿਲ ਤੋਂ (ਮੈਲ) ਧੋ ਦੇਵੇ।

ਸੋ, ‘ਓਅੰਕਾਰਿ’-ਓਅੰਕਾਰ ਤੋਂ, ‘ਮਨਿ’-ਮਨ ਤੋਂ, ‘ਦਿਲਿ’-ਦਿਲ ਤੋਂ, ਆਦਿ ਅਰਥ ‘ਅਪਾਦਾਨ ਕਾਰਕ’ ਵਿੱਚੋਂ ਮਿਲਦੇ ਹਨ।

ਚੌਥਾ ਕਾਰਨ (ਅਧਿਕਰਣ ਕਾਰਕ)

ਕਿਸੇ ਇਕ ਵਚਨ ਪੁਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਅਰਥ ਹੁੰਦਾ ਹੈ: ‘ਵਿੱਚ, ਅੰਦਰ’ ਆਦਿ (ਭਾਵ ਕਿਰਿਆ ਕਿੱਥੇ ਹੋ ਰਹੀ ਹੈ ? ਮਨ ਵਿੱਚ, ਮਨ ਅੰਦਰ; ਅਧਿਕਰਣ ਕਾਰਕ)

ਆਓ, ਗੁਰਬਾਣੀ ਵਿੱਚੋਂ ਇਸ ਨਿਯਮ ਦੀ ਪੁਸ਼ਟੀ ਕਰੀਏ :

(1). ਦਇਆ ਕਰਹੁ; ਬਸਹੁ ਮਨਿ ਆਇ ॥ (ਮ: ੫/੮੦੨)

ਪ੍ਰਸ਼ਨ: ਕਿੱਥੇ ਬਸਹੁ ?

ਉੱਤਰ: ਮਨ ਵਿੱਚ, ਮਨ ਅੰਦਰ। (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(2). ਹਰਿ ਕੈ ਰੰਗਿ ਰਤਾ ਮਨੁ ਗਾਵੈ; ਰਸਿ ਰਸਾਲ ਰਸਿ ਸਬਦੁ ਰਵਈਆ ॥ (ਮ: ੪/੮੩੫)

ਪ੍ਰਸ਼ਨ: ਕਿਸ ਵਿੱਚ ਮਨ ਰੱਤਾ ਹੈ ?

ਉੱਤਰ: (ਹਰਿ ਦੇ) ਰੰਗ ਵਿੱਚ (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(3). ਨਿਜ ਘਰਿ ਧਾਰ ਚੁਐ ਅਤਿ ਨਿਰਮਲ; ਜਿਨਿ ਪੀਆ, ਤਿਨ ਹੀ ਸੁਖੁ ਲਹੀਆ ॥ (ਮ: ੪/੮੩੫)

ਪ੍ਰਸ਼ਨ: ਨਿਰਮਲ ਧਾਰ ਕਿੱਥੇ ਚੌਂਦੀ ਹੈ ?

ਉੱਤਰ: ਘਰ (ਹਿਰਦੇ) ਵਿੱਚ। (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(4). ਜੇ ਕੋ ਮੰਨਿ ਜਾਣੈ; ਮਨਿ ਕੋਇ ॥ (ਮ: ੧/ਜਪੁ)

ਪ੍ਰਸ਼ਨ: ਗੁਰੂ ਦੀ ਸਿੱਖਿਆ ਮੰਨ (ਸ਼ਰਧਾ ਧਾਰ) ਕੇ ਕਿੱਥੇ ਸਮਝ ਪੈਂਦੀ ਹੈ ?

ਉੱਤਰ: ਮਨ ਵਿੱਚ (ਅਧਿਕਰਣ ਕਾਰਕ, ਇਕ ਵਚਨ ਪੁਲਿੰਗ ਨਾਉਂ, ਸ਼ਬਦ)

(ਨੋਟ: ਇਸੇ ਪੰਕਤੀ ਵਿੱਚ ‘ਮੰਨਿ ਜਾਣੈ’ ’ਚ ਸ਼ਾਮਲ ‘ਮੰਨਿ’ ਸ਼ਬਦ ਕਿਰਿਆਵਾਚੀ ਹੈ, ਨਾ ਕਿ ਨਾਉਂ। ਇਸ ਦਾ ਅਰਥ ਹੈ: ‘ਮੰਨ ਕੇ, ਵਿਸ਼ਵਾਸ ਕਰ ਕੇ’)

ਸੋ, ‘ਰੰਗਿ’-ਰੰਗ ਵਿੱਚ, ‘ਘਰਿ’-ਘਰ ਵਿੱਚ, ‘ਮਨਿ’-ਮਨ ਵਿੱਚ; ਅਰਥ ਅਧਿਕਰਣ ਕਾਰਕ ਵਾਲਾ ਅੰਤ ਸਿਹਾਰੀ ਇੱਕ ਵਚਨ ਪੁਲਿੰਗ ਨਾਉਂ (ਸ਼ਬਦ) ਮੁਹੱਈਆ ਕਰਵਾਉਂਦਾ ਹੈ।

ਅੰਤ ਸਿਹਾਰੀ ਵਾਲੇ ਇਹਨਾਂ ਚਾਰੇ ਨਿਯਮਾ ਨੂੰ ਇਕੱਠਾ ਕਰੀਏ ਤਾਂ ਸਾਡੇ ਪਾਸ ਇੱਕ ਹੋਰ ਨਿਯਮ ਆ ਜਾਏਗਾ ਕਿ ਕਿਸੇ ਇੱਕ ਵਚਨ ਨਾਉਂ ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਚਾਰ ਅਰਥਾਂ ਵਿੱਚੋਂ ਕੋਈ ਇੱਕ ਅਰਥ (ਪ੍ਰਕਰਣ ਮੁਤਾਬਕ) ਜ਼ਰੂਰ ਦੇਵੇਗੀ। ਉਹ ਅਰਥ (ਚਿੰਨ੍ਹ) ਹਨ : ‘ਨੇ, ਨਾਲ, ਤੋਂ ਅਤੇ ਵਿੱਚ’।

ਅਸੀਂ ਆਪਣੀ ਸੂਝ ਅਤੇ ਵੀਚਾਰ ਨਾਲ ਸਮਝਣਾ ਹੈ ਕਿ ਇਨ੍ਹਾਂ ਚਾਰੇ ਨਿਯਮਾਂ ਵਿੱਚੋਂ ਕਿਹੜਾ ਨਿਯਮ ਕਿੱਥੇ ਢੁੱਕਦਾ ਹੈ; ਜਿਵੇਂ ਕਿ

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਨੇ’ (ਕਰਤਾ ਕਾਰਕ)

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਨਾਲ’ (ਕਰਣ ਕਾਰਕ)

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਤੋਂ’ (ਅਪਾਦਾਨ ਕਾਰਕ)

‘ਮਨਿ’ ਦਾ ਅਰਥ ਹੋ ਸਕਦਾ ਹੈ: ‘ਮਨ ਵਿੱਚ’ (ਅਧਿਕਰਣ ਕਾਰਕ)

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ (ਭਾਗ-ੲ) ਨਿਯਮ ਨੰ. 1,2,3

0

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ

(ਭਾਗ-ੲ) ਨਿਯਮ ਨੰ. 1

(ੳ). ਹੇਠ ਲਿਖੇ ਸ਼ਬਦਾਂ ਵਿੱਚ ਅੰਤਰ ਵਿਚਾਰਨਯੋਗ ਹੈ :

ਚਾਰੁ – ਚਾਰਿ, ਕੋਟੁ – ਕੋਟਿ, ਸਠ – ਸਠਿ, ਆਦਿ ਦੀ ਬਣਤਰ ਤੋਂ ਜਾਪਦਾ ਹੈ ਕਿ ਸ਼ਾਇਦ ਇਹ ਸਾਰੇ ਸ਼ਬਦ ਗਿਣਤੀ ਨਾਲ ਸੰਬੰਧਿਤ ਹਨ।

ਗੁਰਬਾਣੀ ਵਿੱਚ ਇਸ ਸ੍ਵਰੂਪ ਵਾਲੇ ਸ਼ਬਦ ਗਿਣਤੀ ਵਾਚਕ ਵੀ ਹਨ ਪਰ ਸਾਰੇ ਨਹੀਂ। ਫਿਰ ਕਿਵੇਂ ਪਤਾ ਲੱਗੇ ਕਿ ਗਿਣਤੀ ਵਾਲੇ ਕਿਹੜੇ ਅਤੇ ਦੂਸਰੇ ਕਿਹੜੇ ਸ਼ਬਦ ਹਨ ?

ਉੱਤਰ: ਇਨ੍ਹਾਂ (ਗਿਣਤੀ ਵਾਚਕ) ਸ਼ਬਦਾਂ ਦੇ ਅਸਲ ਅਰਥਾਂ ਦੀ ਪਹਿਚਾਣ ਇਨ੍ਹਾਂ ਦੇ ਅੰਤ ਵਿੱਚ ਲੱਗੀ ਸਿਹਾਰੀ ਤੋਂ ਹੀ ਹੁੰਦੀ ਹੈ; ਭਾਵ ਗਿਣਤੀ ਵਾਚਕ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਆਮ ਤੌਰ ਤੇ ਸਿਹਾਰੀ ਆਉਂਦੀ ਹੈ ਜਿਵੇਂ ਕਿ ਅੰਤ ਸਿਹਾਰੀ ਵਾਲੇ ‘ਚਾਰਿ’ ਸ਼ਬਦ ਦਾ ਅਰਥ ਹੋਵੇਗਾ ਗਿਣਤੀ ਦਾ ਅੰਕ ‘ਚਾਰ, ੪’ ਜਦ ਕਿ ‘ਚਾਰੁ’ ਅੰਤ ਔਂਕੜ ਵਾਲੇ ਸ਼ਬਦ ਦਾ ਅਰਥ ਹੈ: ‘ਸੁੰਦਰ

ਹੇਠਲੀਆਂ ਤੁਕਾਂ ’ਚ ਦਰਜ ਸੰਖਿਅਕ ਸ਼ਬਦਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ:

(1). ਦੁਇ ਦਿਨ ਚਾਰਿ ਸੁਹਾਵਣਾ; ਮਾਟੀ ਤਿਸੁ ਖਾਵੈ ॥ (ਮ: ੧/੧੦੧੨)

ਅਰਥ: 2-4 ਦਿਨਾਂ ਦਾ ਹੀ ਸਰੀਰਕ ਸੁਹੱਪਣ ਹੈ, ਫਿਰ ਤਾਂ ਮਿੱਟੀ ਹੀ ਇਸ ਨੂੰ ਖਾਂਦੀ ਹੈ।

(2). ਤੇਰੇਸਠਿਸੰਬਤ ਸਭਿ ਤੀਰਥਾ ॥ (ਮ: ੧/੧੧੬੮)

ਸਠਿ ਦਾ ਅਰਥ ਹੈ, ਗਿਣਤੀ ਦਾ ਅੰਕ 60, ਜਦ ਕਿ ‘ਸਠ’ ਸ਼ਬਦ ਦਾ ਅਰਥ ਹੈ: ‘ਵਿਕਾਰੀ ਜਾਂ ਦੁਸ਼ਟ’

(3). ਕਈ ਕੋਟਿ ਹੋਏ ਪੂਜਾਰੀ ॥ (ਮ: ੫/੨੭੫)

ਕੋਟਿ ਦਾ ਅਰਥ ਹੁੰਦਾ ਹੈ: ‘ਕ੍ਰੋੜ’ ਪਰ ਕੋਟ ਦਾ ਅਰਥ ਹੈ: ਕਿਲ੍ਹੇ।

(ਅ). ਉਕਤ ਕੀਤੀ ਗਈ ਅੰਤ ਸਿਹਾਰੀ ਦੀ ਵਿਚਾਰ ਵਾਲੇ ਸੰਖਿਅਕ ਸ਼ਬਦਾਂ ਨਾਲ ਮੇਲ਼ ਖਾਂਦੇ ਪਰ ਸਿਹਾਰੀ ਰਹਿਤ ਸ਼ਬਦਾਂ ਦੀ ਵਿਚਾਰ ਕਰਨੀ ਵੀ ਜ਼ਰੂਰੀ ਹੈ; ਜਿਵੇਂ ਕਿ

(1). ਗੁਰਮੁਖਿ ਜਾਣਿ ਸਿਞਾਣੀਐ; ਗੁਰਿ ਮੇਲੀ ਗੁਣ ਚਾਰੁ ॥ (ਮ: ੧/੫੮) ਇਸ ਤੁਕ ’ਚ ਦਰਜ ‘ਚਾਰ’ ਦਾ ਅਰਥ ਸੰਖਿਅਕ 4 ਨਹੀਂ, ਬਲਕਿ ‘ਸੁੰਦਰ, ਖ਼ੂਬਸੂਰਤ’ ਹੈ, ਜੋ ਵਿਸ਼ੇਸ਼ਣ ਹੈ।

(2). ਕੰਚਨ ਕੇ ਕੋਟ ਦਤੁ ਕਰੀ; ਬਹੁ ਹੈਵਰ ਗੈਵਰ ਦਾਨੁ ॥ (ਮ: ੧/੬੨)

ਇਸ ਤੁਕ ’ਚ ਦਰਜ ਕੋਟ ਦਾ ਅਰਥ ‘ਕਰੋੜ’ ਨਹੀਂ ਬਲਕਿ ਕਿਲ੍ਹੇ (ਬਹੁ ਵਚਨ ਨਾਉਂ) ਹੈ।

(3). ਲੰਕਾ ਸਾ ਕੋਟੁ; ਸਮੁੰਦ ਸੀ ਖਾਈ  ॥ (ਭਗਤ ਕਬੀਰ/੪੮੧)

ਇਸ ਤੁਕ ’ਚ ਦਰਜ ਕੋਟੁ ਇੱਕ ਵਚਨ ਪੁਲਿੰਗ ਹੈ, ਜਿਸ ਦਾ ਅਰਥ ਹੈ ਕਿਲ੍ਹਾ

ਅਜਿਹੇ ਹੀ ਕੁਝ ਹੋਰ ਗਿਣਤੀ ਵਾਚਕ ਸ਼ਬਦ ਹਨ ਹਨ; ਜਿਵੇਂ ਕਿ ਪੰਜਿ, ਅਠਸਠਿ, ਸਤਰਿ, ਕਰੋੜਿ, ਆਦਿ।

(ਭਾਗ-ੲ) ਨਿਯਮ ਨੰ. 2

ਪਿਛਲੇ ਭਾਗਾਂ ਵਿਚ ‘ਨਾਉਂ (ਇੱਕ ਵਚਨ ਪੁਲਿੰਗ, ਬਹੁ ਵਚਨ ਪੁਲਿੰਗ, ਇਸਤਰੀ ਲਿੰਗ) ਸੰਬੰਧੀ ਗੁਰਬਾਣੀ ਵਿਆਕਰਨ ਦੇ ਕੁਝ ਸਰਲ ਨੇਮਾਂ ਦੀ ਵਿਚਾਰ ਕੀਤੀ ਗਈ ਹੈ। ਅਗਾਂਹ ‘ਪੜਨਾਉਂ’ ਸੰਬੰਧੀ ਕੁਝ ਸਰਲ ਨੇਮ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਪ੍ਰਸ਼ਨ: ‘ਪੜਨਾਉਂ’ ਸ਼ਬਦ ਕਿਸ ਨੂੰ ਆਖਦੇ ਹਨ ?

ਉੱਤਰ: ਜਿਹੜੇ ਸ਼ਬਦ, ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ) ਦੀ ਗ਼ੈਰ ਹਾਜ਼ਰੀ ਵਿੱਚ ਵਰਤੇ ਜਾਣ ਪਰ ਉਨ੍ਹਾਂ ਦੀ ਵਰਤੋਂ ਨਾਲ ਅਰਥਾਂ ਵਿਚ ਕੋਈ ਫ਼ਰਕ ਨਾ ਪਏ ਉਹ ‘ਪੜਨਾਉਂ’ ਅਖਵਾਉਂਦੇ ਹਨ; ਜਿਵੇਂ

ਮੈਂ, ਅਸੀਂ, ਤੂੰ, ਤੁਸੀਂ, ਉਹ, ਇਹ, ਜਿਸ, ਉਸ, ਇਸ, ਕਿਸ, ਸਾਡਾ, ਆਦਿ।

ਹੇਠ ਲਿਖੇ ਵਾਕ ਵਿਚ ਉਲਟੇ ਕੌਮਿਆਂ ’ਚ ਬੰਦ ਸ਼ਬਦ ‘ਪੜਨਾਉਂ’ ਹਨ।

ਰਾਮ ਸਿੰਘ ਸਾਡਾ ਸਰਪੰਚ ਹੈ, ਜਿਸ ਦਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਉਹ ਬੜਾ ਇਮਾਨਦਾਰ ਹੈ, ਜੋ ਮੂਰਖ ਇਸ ਦਾ ਵਿਰੋਧ ਕਰਦਾ ਹੈ, ਉਸ (ਤਿਸੁ) ਨੂੰ ਪਿੰਡ ਦੇ ਲੋਕ ਪਸੰਦ ਨਹੀਂ ਕਰਦੇ।

ਗੁਰਬਾਣੀ ਵਿਚ ‘ਜਿਸੁ, ਤਿਸੁ, ਕਿਸੁ, ਇਸੁ’ ਪੜਨਾਵਾਂ ਦੀ ਵਰਤੋਂ ਆਮ ਮਿਲਦੀ ਹੈ ਜਿਨ੍ਹਾਂ ਦੇ ਲਿਖਤੀ ਸਰੂਪ ‘ਜਿਸੁ-ਜਿਸ, ਤਿਸੁ-ਤਿਸ, ਕਿਸੁ-ਕਿਸ, ਇਸੁ-ਇਸ’ ਵਿਚਲੀ ਭਿੰਨਤਾ ਨੂੰ ਸਮਝਣ ਲਈ ਹੇਠ ਲਿਖਿਆ ਨਿਯਮ ਵਿਚਾਰਨਯੋਗ ਹੈ।

ਨਿਯਮ : ‘ਜਿਸੁ, ਤਿਸੁ, ਕਿਸੁ, ਇਸੁ’ ਪੜਨਾਂਵ ਭਾਵੇਂ ਇਸਤਰੀ ਲਿੰਗ ਨਾਉਂ ਵਾਸਤੇ ਵਰਤੇ ਜਾਣ ਭਾਵੇਂ ਪੁਲਿੰਗ ਨਾਉਂ ਵਾਸਤੇ ਆਉਣ, ਇਨ੍ਹਾਂ ਦੇ ਅਖੀਰਲੇ ਅੱਖਰ ਦੀ ਔਂਕੜ ਬਣੀ ਰਹਿੰਦੀ ਹੈ ਭਾਵ ਇਨ੍ਹਾਂ ਦੇ ਅੰਤ ਵਿਚ ਔਂਕੜ ਆਉਂਦੀ ਹੀ ਆਉਂਦੀ ਹੈ ਪਰ ਕੁਝ ਖ਼ਾਸ ਸੰਬੰਧਕ ਆਉਣ ਨਾਲ ਇਨ੍ਹਾਂ ਪੜਨਾਵਾਂ ਦੀ ਔਂਕੜ ਹਟ ਵੀ ਜਾਂਦੀ ਹੈ। ਉਹ ਖ਼ਾਸ ਸੰਬੰਧਕ ਹੇਠ ਲਿਖੇ ਹਨ :

ਕਾ, ਕੇ, ਕੀ, ਕੈ, ਦਾ, ਦੇ, ਦੀ, ਦੈ, ਤੇ, ਕਉ, ਨਉ, ਅਤੇ ਨੋ।

ਯਾਦ ਰਹੇ ਕਿ ਕੇਵਲ ਉਪਰੋਕਤ ਲਿਖੇ ਖ਼ਾਸ ਸੰਬੰਧਕਾਂ ਨਾਲ ਹੀ ‘ਜਿਸੁ, ਤਿਸੁ, ਕਿਸੁ, ਇਸੁ’ (ਪੜਨਾਵਾਂ) ਦੀ ਔਂਕੜ ਹਟੇਗੀ ਹੋਰ ਸੰਬੰਧਕਾਂ ਨਾਲ ਨਹੀਂ।

ਹੇਠ ਲਿਖੀਆਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਧਿਆਨ ਨਾਲ ਵਾਚੀਏ ਕਿ ਵਿਚਾਰ ਅਧੀਨ ਪੜਨਾਵਾਂ ਦੇ ਅਖੀਰਲੇ ਅੱਖਰ ਦੀ ਔਂਕੜ ਕਿਉਂ ਹੱਟ ਰਹੀ ਹੈ ਅਤੇ ਕਿਉਂ ਨਹੀਂ ਹਟ ਰਹੀ ?

  1. ਜਿਸੁਤੂ ਦੇਹਿ; ਤਿਸੈ ਕਿਆ ਚਾਰਾ ॥ (ਜਪੁ)
  2. ਮਿਹਰ ਕਰੇਜਿਸੁਮਿਹਰਵਾਨ; ਤਾ ਕਾਰਜੁ ਆਵੈ ਰਾਸਿ ॥ (ਮ: ੫/੪੪)
  3. ਤੀਰਥਿ ਨਾਵਾ ਜੇਤਿਸੁਭਾਵਾ; ਵਿਣੁ ਭਾਣੇ, ਕਿ ਨਾਇ ਕਰੀ  ? ॥ (ਜਪੁ)
  4. ਜੇਤਿਸੁਨਦਰਿ ਨ ਆਵਈ; ਤ ਵਾਤ ਨ ਪੁਛੈ ਕੇ ॥ (ਜਪੁ)
  5. ਇਹੁਮਨੁ ਅੰਧਾ ਬੋਲਾ ਹੈ; ਕਿਸੁ ਆਖਿ ਸੁਣਾਏ ॥ (ਮ: ੩/੩੬੪)
  6. ਕਿਸੁਨੇੜੈ  ? ਕਿਸੁ ਆਖਾ ਦੂਰਿ  ? ॥ (ਮ: ੧/੪੧੧)
  7. ਕਿਆ ਕਿਛੁ ਕਰੈ ? ਕਿ ਕਰਣੈਹਾਰਾ ? ਕਿਆ ਇਸੁ ਹਾਥਿ ਬਿਚਾਰੇ  ? ॥ (ਮ: ੫/੨੧੬)
  8. ਜੋਇਸੁਮਾਰੇ, ਤਿਸ ਕੀ ਨਿਰਮਲ ਜੁਗਤਾ ॥ (ਮ: ੫/੨੩੮)

(ਭਾਗ-ੲ) ਨਿਯਮ ਨੰ. 3

ਖ਼ਾਸ ਸੰਬੰਧਕੀ (ਸ਼ਬਦ) ਆਇਆਂ ਔਂਕੜ ਹਟ ਜਾਂਦੀ ਹੈ; ਜਿਵੇਂ ਕਿ

  1. ਜਿਸ ਦਾਰਾਜੁ, ਤਿਸੈ ਕਾ ਸੁਪਨਾ ॥ (ਮ: ੫/੧੭੯)
  2. ਜਿਸ ਕੇਜੀਅ ਪਰਾਣ ਹਹਿ; ਕਿਉ ਸਾਹਿਬੁ ਮਨਹੁ ਵਿਸਾਰੀਐ  ? ॥ (ਮ: ੧/੪੭੪)
  3. ਪ੍ਰੇਮ ਭਗਤਿ;ਜਿਸ ਕੈਮਨਿ ਲਾਗੀ ॥ (ਮ: ੫/੧੦੯)
  4. ਤਿਸ ਕੀਕਟੀਐ; ਜਮ ਕੀ ਫਾਸਾ ॥ (ਮ: ੫/੨੩੯)
  5. ਜੀਉ ਪਿੰਡੁ ਸਭੁਤਿਸ ਦਾ, ਦੇ ਖਾਜੈ ਆਖਿ ਗਵਾਈਐ ॥ (ਮ: ੧/੪੬੫)
  6. ਮੀਤ ਸਖਾ ਸੁਤ ਬੰਧਿਪੋ; ਸਭਿਤਿਸ ਦੇਜਣਿਆ ॥ (ਮ: ੫/੩੧੯)
  7. ਤਿਸ ਦੈਚਾਨਣਿ; ਸਭ ਮਹਿ ਚਾਨਣੁ ਹੋਇ ॥ (ਮ: ੧/੧੩)
  8. ਸੋ ਕਿਉ ਮਨਹੁ ਵਿਸਾਰੀਐ ? ਭਾਈ ! ਜਿਸ ਦੀ ਵਡੀ ਹੈ ਦਾਤਿ ॥ (ਮ: ੩/੬੩੯)
  9. ਲੂਕਿ ਕਮਾਵੈਕਿਸ ਤੇ ? ਜਾ ਵੇਖੈ ਸਦਾ ਹਦੂਰਿ ॥ (ਮ: ੫/੪੮)
  10. ਸੋਕਿਸ ਕਉਨਦਰਿ ਲੈ ਆਵੈ ਤਲੈ  ? ॥ (ਮ: ੫/੧੮੩)
  11. ਇਹੁ ਸਰੀਰੁ ਜਜਰੀ ਹੈ;ਇਸ ਨੋਜਰ ਪਹੁਚੈ ਆਈ ॥ (ਮ: ੩/੫੮੪)
  12. ਮਨਮੁਖ ਮਨੁ ਤਨੁ ਅੰਧੁ ਹੈ;ਤਿਸ ਨਉਠਉਰ ਨ ਠਾਉ ॥ (ਮ: ੩/੩੦)

ਉਕਤ ਕੀਤੀ ਜਾ ਰਹੀ ਵਿਚਾਰ ਵਿੱਚ ਸਾਰੇ ਸੰਬੰਧਕੀ ‘ਕਾ, ਕੇ, ਕੀ, ਕੈ, ਦਾ, ਦੇ, ਦੀ, ਦੈ, ਤੇ, ਕਉ, ਨਉ ਅਤੇ ਨੋ ਹਨ ਪਰ ਇਨ੍ਹਾਂ ਤੋਂ ਬਿਨਾਂ ਹੋਰ ਸੰਬੰਧਕੀ ਆਉਣ ਤਾਂ ਉਕਤ ਪੜਨਾਂਵ ਸ਼ਬਦਾਂ ਦੀ ਔਂਕੜ ਨਹੀਂ ਹਟ ਸਕਦੀ ਹੈ; ਜਿਵੇਂ

  1. ਸਚੁ ਸਰਾ ਗੁੜ ਬਾਹਰਾ;ਜਿਸੁ ਵਿਚਿਸਚਾ ਨਾਉਂ ॥ (ਮ: ੧/੧੫)
  2. ਸਾਥਿ ਤੇਰੈ ਚਲੈ ਨਾਹੀ;ਤਿਸੁ ਨਾਲਿਕਿਉ ਚਿਤੁ ਲਾਈਐ  ? ॥ (ਮ: ੩/੯੧੮)
  3. ਕਿਸੁ ਉਪਰਿਓਹੁ ਟਿਕ ਟਿਕੈ ? ਕਿਸ ਨੋ’ ਜੋਰੁ ਕਰੇਇ  ? ॥ (ਮ: ੪/੧੨੪੧)
  4. ਤਨੁ ਸੂਚਾ ਸੋ ਆਖੀਐ;ਜਿਸੁ ਮਹਿਸਾਚਾ ਨਾਉਂ ॥ (ਮ: ੧/੧੯)
  5. ਜਾਣਹਿ ਬਿਰਥਾ ਸਭਾ ਮਨ ਕੀ; ਹੋਰੁਕਿਸੁ ਪਹਿਆਖਿ ਸੁਣਾਈਐ  ? ॥ (ਮ: ੫/੩੮੨)

(ਨੋਟ: ਉਪਰੋਕਤ ਵਿਚਾਰੇ ਨਿਯਮਾਂ ਤੋਂ ਇਲਾਵਾ ਹੀ ਸ਼ਬਦ (ਜੋ ਸੰਬੰਧਕ ਨਹੀਂ, ਕਿਰਿਆ ਵਿਸ਼ੇਸ਼ਣ ਹੈ) ਵੀ ਜਿਸੁ, ਤਿਸੁ, ਕਿਸੁ, ਇਸੁ, ਆਦਿ ਪੜਨਾਵਾਂ ਦੀ ਔਂਕੜ ਹਟਾ ਦੇਂਦਾ ਹੈ; ਜਿਵੇਂ

13. ਜਿਸ ਹੀ’ ਕੀ ਸਿਰਕਾਰ ਹੈ; ਤਿਸ ਹੀ’ ਕਾ ਸਭੁ ਕੋਇ ॥ ਮ: ੩/੨੭)     

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ (ਭਾਗ-ਸ) ਨਿਯਮ ਨੰ. 1,2,3,4

0

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ

(ਭਾਗ-ਸ) ਨਿਯਮ ਨੰ. 1

ਆਓ, ਵਿਸ਼ੇਸ਼ਣ ਸੰਬੰਧੀ ਕੁਝ ਸਰਲ ਨੇਮਾਂ ’ਤੇ ਵੀਚਾਰ ਕਰੀਏ ਭਾਵ ਗੁਰਬਾਣੀ ਵਿਚ ਵਿਸ਼ੇਸ਼ਣਾਂ ਨੂੰ ਲਿਖਣ ਦੇ ਕੁਝ ਨਿਯਮਾਂ ਬਾਰੇ ਜਾਣੀਏ।

‘ਵਿਸ਼ੇਸ਼ਣ’ ਦੀ ਪਰਿਭਾਸ਼ਾ:- ਜੋ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਨਾਲ ਆ ਕੇ ਉਸ ਦੇ ‘ਗੁਣ, ਔਗੁਣ ਜਾਂ ਗਿਣਤੀ-ਮਿਣਤੀ’ ਦੱਸੇ ਭਾਵ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ‘ਵਿਸ਼ੇਸ਼ਣ’ ਆਖਦੇ ਹਨ।

(ਨੋਟ: ਧਿਆਨ ਰਹੇ ਕਿ ਕਿਰਿਆਵਾਚੀ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ, ਇਸ ਲਈ ਵਿਚਾਰ ਅਧੀਨ ਵਿਸ਼ੇਸ਼ਣ ਸ਼ਬਦ ਕੇਵਲ ਨਾਂਵ ਤੇ ਪੜਨਾਂਵ ਦੀ ਹੀ ਵਿਸ਼ੇਸ਼ਤਾ ਦੱਸੇਗਾ।)

ਜਿਵੇਂ ‘ਨੀਲਾ’ ਘੋੜਾ, ‘ਬੀਬਾ’ ਬੱਚਾ, ‘ਨਿਰਮਲ’ ਬਾਣੀ, ‘ਇਹ’ ਬੱਚਾ, ‘ਉਹ’ ਕਿਤਾਬ, ਆਦਿ ਸ਼ਬਦਾਂ ਵਿਚ ‘ਨੀਲਾ, ਬੀਬਾ, ਨਿਰਮਲ, ਇਹ, ਉਹ’ ਵਿਸ਼ੇਸਣ ਹਨ।

(ਨੋਟ: ਕਈ ਵਾਰ ਜਦ ‘ਨਾਉਂ’ ਦੀ ਗ਼ੈਰ ਹਾਜ਼ਰੀ ’ਚ ਦਰਜ ਹੋਣ ਦੀ ਬਜਾਇ ‘ਨਾਉਂ’ ਦੇ ਨਾਲ, ਨਾਉਂ ਦੀ ਹਾਜ਼ਰੀ ਵਿੱਚ ਹੀ ‘ਇਹ, ਉਹ’ ਸ਼ਬਦ ਦਰਜ ਹੋਣ ਤਾਂ ਇਨ੍ਹਾਂ ਨੂੰ ‘ਪੜਨਾਂਵ’ ਨਹੀਂ ਬਲਕਿ ‘ਪੜਨਾਂਵੀ ਵਿਸ਼ੇਸ਼ਣ ਜਾਂ ਨਿਸ਼ਚੇ ਵਾਚਕ ਵਿਸ਼ੇਸ਼ਣ’ ਕਿਹਾ ਜਾਂਦਾ ਹੈ।)

ਵਿਸ਼ੇਸ਼ਣ ਸ਼ਬਦ ਆਮ ਤੌਰ ’ਤੇ ਆਪਣੇ ਵਿਸ਼ੇਸ਼ (ਜਿਸ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਭਾਵ ਨਾਉਂ, ਪੜਨਾਉਂ) ਦਾ ਹੀ ਅਨੁਸਰਨ (ਨਕਲ) ਕਰਦਾ ਹੈ ਜਾਂ ਇੰਝ ਕਹਿ ਲਓ ਕਿ ਵਿਸ਼ੇਸ਼ਣ ਦੇ ਨਿਯਮ ਵੀ ਲਗਭਗ ਨਾਉਂ ਵਾਲੇ ਹੀ ਹੁੰਦੇ ਹਨ; ਜਿਵੇਂ ਕਿ

  1. ਇਕ ਵਚਨ ਪੁਲਿੰਗ ਨਾਉਂ ਦੇ ਅਖੀਰਲੇ ਅੱਖਰ ਨੂੰ ਔਂਕੜ ਆਉਂਦੀ ਹੈ, ਵੈਸੇ ਹੀ ਇਕ ਵਚਨ ਪੁਲਿੰਗ ਨਾਉਂ ਦੇ ਵਿਸ਼ੇਸ਼ਣ ਦੇ ਅਖੀਰਲੇ ਅੱਖਰ ਨੂੰ ਵੀ ਔਂਕੜ ਆਏਗੀ।
  2. ਬਹੁ ਵਚਨ ਨਾਉਂ ਨੂੰ ਅੰਤ ਔਂਕੜ ਨਹੀਂ ਆਉਂਦੀ ਇਸੇ ਤਰ੍ਹਾਂ ਬਹੁ ਵਚਨ ਨਾਉਂ ਦੇ ਵਿਸ਼ੇਸ਼ਣ ਦੇ ਅਖੀਰਲੇ ਅੱਖਰ ਨੂੰ ਵੀ ਔਂਕੜ ਨਹੀਂ ਆਉਂਦੀ।

ਉਪਰੋਕਤ ਦੱਸੇ ਦੋਹਾਂ ਨਿਯਮਾਂ ਨੂੰ ਹੇਠ ਲਿਖੀਆਂ ਗੁਰਬਾਣੀ ਦੀਆਂ ਪੰਕਤੀਆਂ ਰਾਹੀਂ ਸਮਝਿਆ ਜਾ ਸਕਦਾ ਹੈ।

(ੳ) ਅਮੁਲ ਗੁਣ, ਅਮੁਲ ਵਾਪਾਰ ॥ ਅਮੁਲ ਵਾਪਾਰੀਏ, ਅਮੁਲ ਭੰਡਾਰ ॥ (ਜਪੁ)

(ਅ) ਅਮੁਲੁ ਧਰਮੁ, ਅਮਲੁ ਦੀਬਾਣੁ ॥ ਅਮੁਲੁ ਤੁਲੁ, ਅਮੁਲੁ ਪਰਵਾਣੁ ॥ (ਜਪੁ)

(ੳ) ਨੰਬਰ ਵਾਲੀ ਪੰਕਤੀ ਵਿਚ ਅਮੁਲ ਸ਼ਬਦ ਬਹੁ ਵਚਨ ਨਾਵਾਂ (ਗੁਣ, ਵਾਪਾਰ, ਵਾਪਾਰੀਏ, ਭੰਡਾਰ) ਦਾ ਵਿਸ਼ੇਸ਼ਣ ਹੈ, ਜਿਸ ਕਰ ਕੇ ਇਸ ਦੇ ਵੀ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਆਈ ਪਰ (ਅ) ਨੰਬਰ ਵਾਲੀ ਪੰਕਤੀ ਵਿਚ ਅਮੁਲੁ ਸ਼ਬਦ ਇਕ ਵਚਨ ਪੁਲਿੰਗ ਨਾਵਾਂ (ਧਰਮੁ, ਦੀਬਾਣੁ, ਤੁਲੁ, ਪਰਵਾਣੁ) ਦਾ ਵਿਸ਼ੇਸ਼ਣ ਹੈ ਜਿਸ ਕਾਰਨ ਇਸ ਦੇ ਵੀ ਅਖੀਰਲੇ ਅੱਖਰ ਨੂੰ ਔਂਕੜ ਆ ਗਈ।

(ਨੋਟ : ‘ਧਰਮੁ, ਦੀਬਾਣੁ, ਤੁਲੁ, ਪਰਵਾਣੁ’ ਸ਼ਬਦ ਔਂਕੜ ਅੰਤ ਹਨ ਪਰ ‘ਗੁਣ, ਵਾਪਾਰ, ਭੰਡਾਰ’ ਸ਼ਬਦ ਅੰਤ ਮੁਕਤਾ ਹਨ। ਇਸੇ ਲਈ ਵਿਚਾਰ ਕੀਤੀ ਗਈ ਹੈ ਕਿ ਵਿਸ਼ੇਸ਼ਣ ਆਪਣੇ ਵਿਸ਼ੇਸ਼ ਨਾਉਂ ਦਾ ਹੀ ਅਨੁਸਰਨ ਕਰਦਾ ਹੈ)

ਇਸੇ ਤਰ੍ਹਾਂ ਹੋਰ ਸ਼ਬਦ ਵੀ ਵਿਚਾਰੇ ਜਾ ਸਕਦੇ ਹਨ; ਜਿਵੇਂ ਕਿ ਹੇਠਲੀਆਂ ਪੰਕਤੀਆਂ ਵਿੱਚ ‘ਨਿਰਮਲੁ’ ਅਤੇ ‘ਨਿਰਮਲ’ ਸਰੂਪ ਕਿਉਂ ਆ ਰਹੇ ਹਨ ?

  1. ‘ਨਿਰਮਲੁ’ ਨਾਮੁ; ਜਿਤੁ ਮੈਲੁ ਨ ਲਾਗੈ ॥ (ਮ: ੪/੪੯੪)
  2. ‘ਨਿਰਮਲੁ’ ਸਾਹਿਬੁ ਪਾਇਆ; ਸਾਚਾ ਗੁਣੀ ਗਹੀਰੁ ॥ (ਮ: ੩/੩੪)
  3. ‘ਨਿਰਮਲੁ’ ਮਨੂਆ; ਹਰਿ ਸਬਦਿ ਪਰੋਵੈ ॥ (ਮ: ੩/੧੨੧)
  4. ‘ਨਿਰਮਲੁ’ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥ (ਮ: ੪/੭੪੪)
  5. ‘ਨਿਰਮਲ’ ਭੇਖ ਅਪਾਰ; ਤਾਸੁ ਬਿਨੁ ਅਵਰੁ ਨ ਕੋਈ ॥ (ਭਟ ਮਥੁਰਾ/੧੪੦੯)
  6. ਸਤਿਗੁਰੁ ਸੇਵਹਿ; ਸੇ ਜਨ ‘ਨਿਰਮਲ’ ਪਵਿਤਾ ॥ (ਮ: ੩/੨੩੧)
  7. ਸਾਧ ਨਾਮ; ‘ਨਿਰਮਲ’ ਤਾ ਕੇ ਕਰਮ ॥ (ਮ: ੫/੨੯੬)
  8. ਤੂੰ ਨਿਰਵੈਰੁ; ਸੰਤ ਤੇਰੇ ‘ਨਿਰਮਲ’ ॥ (ਮ: ੫/੧੦੮)

(ਨੋਟ : ਉਕਤ ਅੰਕ ਨੰ. 1 ਤੋਂ 4 ਤੱਕ ਨਿਰਮਲੁ (ਵਿਸ਼ੇਸ਼ਣ) ਨਾਲ ਨਾਮੁ, ਸਾਹਿਬੁ, ਮਨੂਆ, ਭਉ ਇਕ ਵਚਨ ਨਾਉਂ ਵੀ ਹਨ, ਇਸ ਲਈ ਨਿਰਮਲੁ ਨੂੰ ਵੀ ਅੰਤ ਔਂਕੜ ਲੱਗਾ ਹੈ, ਪਰ ਨੰ. 5 ਤੋਂ 7 ਤੱਕ ਨਿਰਮਲ (ਵਿਸ਼ੇਸ਼ਣ) ਬਹੁ ਵਚਨ ਨਾਂਵਾਂ (ਭੇਖ, ਜਨ, ਕਰਮ, ਸੰਤ, ਆਦਿ) ਦਾ ਵਿਸ਼ੇਸ਼ਣ ਹੋਣ ਕਾਰਨ ਅੰਤ ਮੁਕਤਾ ਹੈ।)

ਇਸੇ ਤਰ੍ਹਾਂ ਮੂਰਖ (ਵਿਸ਼ੇਸ਼ਣ) ਸ਼ਬਦ ਦੇ ਸਰੂਪ ਵੀ ਵਿਚਾਰਨਯੋਗ ਹਨ :

  1. ‘ਮੂਰਖ’ ਪੰਡਿਤ ਹਿਕਮਤਿ ਹੁਜਤਿ; ਸੰਜੈ ਕਰਹਿ ਪਿਆਰੁ ॥ (ਮ: ੧/੪੬੯)
  2. ਮਾਇਆ ਕਾਰਨਿ ਧਾਵਹੀ; ‘ਮੂਰਖ’ ਲੋਗ ਅਜਾਨ ॥ (ਮ: ੯/੧੪੨੭)
  3. ਹਮ ਕੀਆ ਹਮ ਕਰਹਗੇ ? ਹਮ ‘ਮੂਰਖ’ ਗਵਾਰ ॥ (ਮ: ੩/੩੯)
  4. ਹਮ ‘ਮੂਰਖ’ ਮੁਗਧ ਸਰਣਾਗਤੀ; ਕਰਿ ਕਿਰਪਾ ਮੇਲੇ ਹਰਿ ਸੋਇ ॥ (ਮ: ੪/੩੯)
  5. ਨਾ ਕੋ ‘ਮੂਰਖੁ’; ਨਾ ਕੋ ਸਿਆਣਾ ॥ (ਮ: ੫/੯੮)
  6. ਬਿਨਸਿਓ ਮਨ ਕਾ ‘ਮੂਰਖੁ’ ਢੀਠਾ ॥ (ਮ: ੫/੩੮੭)
  7. ‘ਮੂਰਖੁ’ ਨਾਮਦੇਉ; ਰਾਮਹਿ ਜਾਨੈ ॥ (ਨਾਮਦੇਵ ਜੀ/੭੧੮)
  8. ‘ਮੂਰਖੁ’ ਰਾਵਨੁ; ਕਿਆ ਲੇ ਗਇਆ ? ॥ (ਕਬੀਰ ਜੀ/੧੧੫੮)

(ਭਾਗ-ਸ) ਨਿਯਮ ਨੰ. 2

ਪਿੱਛੇ (ਭਾਗ-ਅ) ਨਿਯਮ ਨੰ.1 ’ਚ ਵਿਚਾਰ ਕੀਤੀ ਗਈ ਸੀ ਕਿ ਅਨ੍ਯ ਭਾਸ਼ਾ ਦੇ ਇਸਤਰੀ ਲਿੰਗ ਸ਼ਬਦਾਂ ਦੇ ਅੰਤ ’ਚ ਸਿਹਾਰੀ ਆਉਂਦੀ ਹੈ, ਪਰ ਗੁਰਬਾਣੀ ਵਿੱਚ ਪੰਜਾਬੀ ਲਿਪੀ ਦੇ ਵੀ ਇਸਤਰੀ ਲਿੰਗ ਸ਼ਬਦ ਹਨ; ਜਿਵੇਂ ਕਿ ਉਕਤ (ਭਾਗ-ੳ) ਨਿਯਮ ਨੰ: 2 ’ਚ ‘‘ਭਰੀਐ; ਹਥੁ ਪੈਰੁ ਤਨੁ ‘ਦੇਹ’ ॥ ਪਾਣੀ ਧੋਤੈ; ਉਤਰਸੁ ‘ਖੇਹ’ ॥’’ ਵਾਲੇ ਵਾਕ ਰਾਹੀਂ ‘ਦੇਹ, ਖੇਹ’ ਸ਼ਬਦਾਂ ਦੀ ਵਿਚਾਰ ਕੀਤੀ ਗਈ ਸੀ। ਇਸੇ ਮੁਕਤਾ ਅੰਤ ਇਸਤਰੀ ਲਿੰਗ ਨਿਯਮ ਅਨੁਸਾਰ ਇਸਤਰੀ ਲਿੰਗ ਨਾਂਵ ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਆਉਂਦੀ ਹੈ, ਜਿਸ ਕਾਰਨ ਇਸ ਇਸਤਰੀ ਲਿੰਗ ਨਾਂਵ ਦੇ ਵਿਸ਼ੇਸ਼ਣ ਦੇ ਅਖੀਰਲੇ ਅੱਖਰ ਨੂੰ ਵੀ ਔਂਕੜ ਨਹੀਂ ਆਵੇਗੀ ਭਾਵ ਮੁਕਤਾ ਅੰਤ ਹੀ ਹੋਵੇਗਾ; ਜਿਵੇਂ ਕਿ

(ਨੋਟ : ਧਿਆਨ ਰਹੇ ਕਿ ਗੁਰਬਾਣੀ ’ਚ ਦਰਜ ‘ਏਹ’ ਸ਼ਬਦ ਜਦੋਂ ਕਿਸੇ ਨਾਉਂ ਦੇ ਸਮਾਨੰਤਰ ਆਉਂਦਾ ਹੈ ਤਾਂ ਇਹ ਪੜਨਾਂਵੀ ਵਿਸ਼ੇਸ਼ਣ ਜਾਂ ਨਿਸ਼ਚੇ ਵਾਚਕ ਵਿਸ਼ੇਸ਼ਣ ਹੁੰਦਾ ਹੈ; ਜਿਵੇਂ ‘ਏਹ ਬੱਚਾ, ਏਹ ਕਿਤਾਬ’, ਆਦਿ, ਪਰ ਜੇਕਰ ਨਾਉਂ ਦੀ ਗ਼ੈਰ ਹਾਜ਼ਰੀ ਵਿੱਚ ਹੋਵੇ ਤਾਂ ਕੇਵਲ ਪੜਨਾਉਂ ਅਖਵਾਉਂਦਾ ਹੈ।)

(1). ਏਹ ਮਾਇਆ, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ॥ (ਮ: ੩/੯੨੧)

(2). ਏਹ ਤਿਸਨਾ ਵਡਾ ਰੋਗੁ ਲਗਾ, ਮਰਣੁ ਮਨਹੁ ਵਿਸਾਰਿਆ ॥ (ਮ: ੩/੯੨੧)

(3). ਏਹ ਸੁਮਤਿ, ਗੁਰੂ ਤੇ ਪਾਈ ॥ (ਮ: ੫/੯੯)

(4). ਪ੍ਰਭ ਮਿਲਣੈ ਕੀ ਏਹ ਨੀਸਾਣੀ ॥ (ਮ: ੫/੧੦੬)

(5). ਦਿਨਸੁ ਰੈਣਿ ਏਹ ਸੇਵਾ ਸਾਧਉ ॥ (ਮ: ੫/੩੯੧)

(6). ਜੇ ਏਹ ਮੂਰਤਿ ਸਾਚੀ ਹੈ; ਤਉ ਗੜ੍ਹਣਹਾਰੇ ਖਾਉ ॥ (ਕਬੀਰ ਜੀ/੪੭੯)

(ਨੋਟ : ਉਕਤ 6 ਤੁਕਾਂ ’ਚ ਏਹ ਸ਼ਬਦ ਉਪਰੰਤ ਦਰਜ ਮਾਇਆ, ਤਿਸਨਾ, ਸੁਮਤਿ. ਨੀਸਾਣੀ, ਸੇਵਾ ਤੇ ਮੂਰਤਿ ਸਭ ਇਸਤਰੀ ਲਿੰਗ ਨਾਉਂ ਹਨ, ਜਿਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਅਗਰ ਏਹ ਹੁੰਦਾ ਤਾਂ ਪੜਨਾਉਂ ਅਖਵਾਉਂਦਾ, ਪਰ ਹੁਣ ਕਿਉਂਕਿ ਸੰਬੰਧਿਤ ਸਾਰੇ ਇਸਤਰੀ ਲਿੰਗ ਨਾਉਂ ਵੀ ਬਰਾਬਰ ਹੀ ਦਰਜ ਹਨ, , ਇਸ ਲਈ ‘ਏਹ’ ਨੂੰ ਇਸਤਰੀ ਲਿੰਗ ਨਾਂਵ ਦਾ ਵਿਸ਼ੇਸ਼ਣ ਕਹਿਣਾ ਪਵੇਗਾ, ਵਿਸ਼ੇਸ਼ਣ ਆਪਣੇ ਵਿਸ਼ੇਸ (ਨਾਉਂ) ਦੇ ਨਿਯਮ ਹੀ ਅਪਨਾਉਂਦਾ ਹੈ ਇਸ ਲਈ ਇਹ ਮੁਕਤਾ ਅੰਤ ਆ ਰਿਹਾ ਹੈ ।)

ਸੋ, ਇੱਕ ਨਿਯਮ ਇਹ ਵੀ ਸਾਹਮਣੇ ਆ ਗਿਆ ਕਿ ਇਸਤਰੀ ਲਿੰਗ ਨਾਉਂ ਵਾਲੇ ਸ਼ਬਦਾਂ ਦਾ ਵਿਸ਼ੇਸ਼ਣ ਵੀ ਮੁਕਤਾ ਅੰਤ ਹੁੰਦਾ ਹੈ।

(ਭਾਗ-ਸ) ਨਿਯਮ ਨੰ. 3

(1). ਏਹੁ ਲੇਖਾ, ਲਿਖਿ ਜਾਣੈ ਕੋਇ ॥ (ਜਪੁ)

(2). ਏਹੁ ਅੰਤੁ; ਨ ਜਾਣੈ ਕੋਇ ॥ (ਜਪੁ)

(3). ਏਹੁ ਮਨੋ ਮੂਰਖੁ ਲੋਬੀਆ; ਲੋਭੇ ਲਗਾ ਲੁੋਭਾਨ ॥ (ਮ: ੧/੨੧)

(4). ਏਹੁ ਜਨੇਊ ਜੀਅ ਕਾ; ਹਈ  ! ਤ ਪਾਡੇ  ! ਘਤੁ ॥ (ਮ: ੧/੪੭੧)

(5). ਏਹੁ ਕੁਟੰਬੁ ਤੂ ਜਿ ਦੇਖਦਾ; ਚਲੈ ਨਾਹੀ ਤੇਰੈ ਨਾਲੇ ॥ (ਮ: ੩/੯੧੮)

(ਨੋਟ : ਉਕਤ ਵਿਚਾਰ ਅਧੀਰ 5 ਤੁਕਾਂ ’ਚ ‘ਏਹੁ’ ਸ਼ਬਦ ਉਪਰੰਤ ਦਰਜ ‘ਲੇਖਾ, ਅੰਤੁ, ਮਨੋ, ਜਨੇਊ ਤੇ ਕੁਟੰਬੁ’ ਸਭ ਇਕ ਵਚਨ ਪੁਲਿੰਗ ਨਾਉਂ ਹਨ ਅਤੇ ‘ਏਹੁ’ ਸ਼ਬਦ ਜੇ ਇਨ੍ਹਾਂ ਦੀ ਗ਼ੈਰ ਹਾਜ਼ਰੀ ’ਚ ਹੁੰਦਾ ਤਾਂ ਪੜਨਾਂਵ ਅਖਵਾਉਂਦਾ, ਪਰ ਹੁਣ ਸਮਾਨੰਤਰ ਹੋਣ ਕਾਰਨ ‘ਏਹੁ’ ਵਿਸ਼ੇਸ਼ਣ ਹੈ। ਵਿਸ਼ੇਸ਼ਣ ਆਪਣੇ ਵਿਸ਼ੇਸ (ਨਾਉਂ) ਦੇ ਨਿਯਮ ਹੀ ਅਪਨਾਉਂਦਾ ਹੈ ਇਸ ਲਈ ਇਹ ਔਂਕੜ ਅੰਤ ਆ ਰਿਹਾ ਹੈ । ‘ਏਹੁ’ ਦੇ ਅੰਤ ਲੱਗੀ ਔਂਕੜ ਸਾਰੇ ਸੰਬੰਧਿਤ ਨਾਵਾਂ ਨੂੰ ਇੱਕ ਵਚਨ ਪੁਲਿੰਗ ਨਾਉਂ ਬਿਆਨ ਕਰਦੀ ਹੈ।

ਏਹੁ’ ਦੇ ਸ਼ੁੱਧ ਉਚਾਰਨ ਲਈ ਜਿਵੇਂ ਅਸੀਂ ‘ਅੰਤੁ, ਕੁਟੰਬੁ, ਆਦਿ ਸ਼ਬਦਾਂ ਨੂੰ ‘ਅੰਤ’ ਤੇ ‘ਕੁਟੰਬ’ ਭਾਵ ਅੰਤ ਔਂਕੜ ਨੂੰ ਛੱਡ ਕੇ ਪੜ੍ਹਦੇ ਹਾਂ, ਉਸੇ ਤਰ੍ਹਾਂ ਹੀ ‘ਏਹੁ’ ਨੂੰ ਵੀ ‘ਏਹ’ ਪੜ੍ਹਨਾ ਚਾਹੀਦਾ ਹੈ, ‘ਏਹੋ’ ਨਹੀਂ।)

ਸੋ, ਗੁਰਬਾਣੀ ਲਿਖਤ ’ਚ ਇੱਕ ਨਿਯਮ ਇਹ ਵੀ ਹੈ ਕਿ ਇੱਕ ਵਚਨ ਪੁਲਿੰਗ ਨਾਉਂ ਦਾ ਵਿਸ਼ੇਸ਼ਣ ਵੀ ਅੰਤ ਔਂਕੜ ਸਹਿਤ ਦਰਜ ਹੁੰਦਾ ਹੈ ਜਿਸ ਦਾ ਉਚਾਰਨ ਕਰਦਿਆਂ ਅੰਤ ਔਂਕੜ ਦਾ ਪ੍ਰਯੋਗ (ਇੱਕ ਵਚਨ ਪੁਲਿੰਗ ਨਾਉਂ ਸ਼ਬਦ ਵਾਂਗ) ਨਹੀਂ ਕਰਨਾ ਚਾਹੀਦਾ ਹੈ।

(ਭਾਗ-ਸ) ਨਿਯਮ ਨੰ. 4

ਹੇਠਲੀਆਂ ਗੁਰਬਾਣੀ ਦੀਆਂ ਪੰਕਤੀਆਂ ’ਚ ਇੱਕੋ ਵਿਸ਼ੇਸ਼ਣ ਸ਼ਬਦ ਦੇ ਦੋ-ਦੋ ਸਰੂਪ ਵਿਖਾਈ ਦੇ ਰਹੇ ਹਨ ਭਾਵ ਇੱਕੋ ਵਿਸ਼ੇਸ਼ਣ ਸ਼ਬਦ ਦੋ ਰੂਪਾਂ ਵਿਚ ਆ ਰਿਹਾ ਹੈ, ਇਕ ਵਾਰੀ ਇਕ ਵਚਨ ਪੁਲਿੰਗ ਨਾਉਂ ਦੇ ਵਿਸ਼ੇਸ਼ਣ ਦੇ ਰੂਪ ਵਿਚ (ਅੰਤ ਔਂਕੜ ਸਮੇਤ) ਅਤੇ ਦੂਜੀ ਵਾਰੀ ਇਸਤਰੀ ਲਿੰਗ ਨਾਉਂ ਦੇ ਵਿਸ਼ੇਸ਼ਣ ਦੇ ਰੂਪ ਵਿਚ (ਮੁਕਤਾ ਅੰਤ); ਜਿਵੇਂ ਕਿ

(1). ਫਕੜ ਜਾਤੀ; ਫਕੜੁ ਨਾਉਂ ॥ (ਮ: ੪/੮੩)

(2). ਕਵਣੁ ਸੁ ਵੇਲਾ ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ਵਾਰੁ  ? ॥ (ਜਪੁ)

(3). ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ (ਮ: ੧/੧੫)

(4). ਗੁਰਾ  ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥ (ਜਪੁ)

(ਨੋਟ : ਉਕਤ ਵਿਚਾਰ ਅਧੀਨ 4 ਤੁਕਾਂ ’ਚ ਇੱਕੋ ਸਰੂਪ ’ਚ ਦੋ-ਦੋ ਵਿਸ਼ੇਸ਼ਣ ਦਰਜ ਹਨ, ਜਿਨ੍ਹਾਂ ’ਚੋਂ ਨੰਬਰ 1 ’ਚ ‘ਫਕੜ’ (ਭਾਵ ਵਿਅਰਥ, ਵਿਸ਼ੇਸ਼ਣ) ਜਦ ਇਸਤਰੀ ਲਿੰਗ (ਜਾਤੀ) ਸ਼ਬਦ ਨਾਲ ਆਇਆ ਤਾਂ ਅੰਤ ਮੁਕਤਾ ਹੈ ਤੇ ਜਦ ਇੱਕ ਵਚਨ ਪੁਲਿੰਗ ਨਾਉਂ ਨਾਲ ਆਇਆ ਤਾਂ ਅੰਤ ਔਂਕੜ ਹੈ, ਇਸੇ ਤਰ੍ਹਾਂ ਅਗਲੀਆਂ ਤੁਕਾਂ ’ਚ ਇਸਤਰੀ ਲਿੰਗ ਸ਼ਬਦਾਂ ਨਾਲ ਆਏ ਵਿਸ਼ੇਸ਼ਣ ‘ਕਵਣ, ਨੀਚ, ਇਕ’ ਭਾਵ ਮੁਕਤਾ ਅੰਤ ਹਨ ਅਤੇ ਜਦ ਇੱਕ ਵਚਨ ਪੁਲਿੰਗ ਨਾਉਂ ਨਾਲ ਆਏ ਤਾਂ ਉਹੀ ਵਿਸ਼ੇਸ਼ਣ ‘ਕਵਣੁ, ਨੀਚੁ, ਇਕੁ’ ਭਾਵ ਅੰਤ ਔਂਕੜ ਆ ਗਏ। ਧਿਆਨ ਰਹੇ ਕਿ ‘‘ਗੁਰਾ  ! ‘ਇਕ’ ਦੇਹਿ ਬੁਝਾਈ ॥’’ ਤੁਕ ’ਚ ‘ਬੁਝਾਈ’ ਇਸਤਰੀ ਲਿੰਗ ਸ਼ਬਦ ਹੈ, ਜਿਸ ਦਾ ਅਰਥ ਹੈ: ‘ਸਮਝ, ਅਕਲ।)

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ (ਭਾਗ-ਹ) ਨਿਯਮ ਨੰ. 1,2,3

0

 (ਭਾਗ-ਹ) ਨਿਯਮ ਨੰ. 1

ਸੰਬੰਧਕੀ ਵਿਸ਼ੇਸ਼ਣ

ਜਿਵੇਂ ਸੰਬੰਧਕ ਚਿੰਨ੍ਹ (ਕਾ, ਕੇ, ਕੀ, ਦਾ, ਦੇ, ਦੀ, ਨੋ, ਕਉ, ਨਾਲਿ, ਅੰਦਰਿ, ਬਾਹਰਿ, ਵਿਚਿ, ਊਪਰਿ, ਨਜੀਕਿ, ਸੇਤੀ, ਮਹਿ, ਪਹਿ, ਆਦਿ) ਆਉਣ ਦੇ ਕਾਰਨ ‘ਇੱਕ ਵਚਨ ਪੁਲਿੰਗ ਨਾਉਂ’ ਸ਼ਬਦ ਦੇ ਅਖੀਰਲੇ ਅੱਖਰ ਦੀ ਔਂਕੜ ਹਟ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਉਸ ਦਾ ਵਿਸ਼ੇਸ਼ਣ ਵੀ ਮੁਕਤਾ ਅੰਤ ਹੋ ਜਾਂਦਾ ਹੈ ਭਾਵ ਸੰਬੰਧਕੀ ਪਦ ਨਾਲ ਆਉਣ ’ਤੇ ‘ਇੱਕ ਵਚਨ ਪੁਲਿੰਗ ਨਾਉਂ’ ਦੀ ਤਰ੍ਹਾਂ ਉਸ ਦਾ ਵਿਸ਼ੇਸ਼ਣ ਵੀ ਮੁਕਤਾ ਅੰਤ ਹੋ ਜਾਂਦਾ ਹੈ; ਜਿਵੇਂ ਕਿ ‘‘ਧਰਮ ਖੰਡ ਕਾ ਏਹੋ ਧਰਮੁ ॥’’ ਤੁਕ ਵਿੱਚ ‘ਕਾ’ ਸੰਬੰਧਕ ਨੇ ‘ਖੰਡ (ਇੱਕ ਵਚਨ ਪੁਲਿੰਗ ਨਾਉਂ) ਸਮੇਤ ‘ਧਰਮ (ਇੱਕ ਵਚਨ ਪੁਲਿੰਗ ਵਿਸ਼ੇਸ਼ਣ) ਨੂੰ ਵੀ ਮੁਕਤਾ ਅੰਤ ਕਰ ਦਿੱਤਾ ਭਾਵ ਸੰਬੰਧਕੀ ‘ਕਾ’ ਦਾ ਪ੍ਰਭਾਵ ‘ਇੱਕ ਵਚਨ ਪੁਲਿੰਗ ਨਾਉਂ’ ਸ਼ਬਦ ਵਾਂਗ ਉਸ ਦਾ ਇੱਕ ਵਚਨ ਵਿਸ਼ੇਸ਼ਣ ਵੀ ਕਬੂਲ ਕਰੇਗਾ, ਇਸ ਕਰ ਕੇ ‘ਧਰਮ’ ਤੇ ‘ਖੰਡ’ ਦਾ ਔਂਕੜ ਹਟ ਕੇ ਮੁਕਤਾ ਅੰਤ ਹੋ ਗਏ । ਇਸ ਨਿਯਮ ਨਾਲ ਸੰਬੰਧਿਤ ਕੁਝ ਹੋਰ ਤੁਕਾਂ ਇਸ ਪ੍ਰਕਾਰ ਹਨ :

(1). ‘ਅਗਮ ਰੂਪ ਕਾ’; ਮਨ ਮਹਿ ਥਾਨਾ ॥ (ਮ: ੫/੧੮੬)

(2). ‘ਗਿਆਨ ਖੰਡ ਮਹਿ’; ਗਿਆਨੁ ਪਰਚੰਡੁ ॥ (ਜਪੁ)

(3). ‘ਅੰਧ ਕੂਪ ਮਹਿ’; ਹਾਥ ਦੇ ਰਾਖਹੁ ॥ (ਮ: ੫/੨੦੮)

(4). ‘ਸਭ ਜਗ ਮਹਿ’ ਦੋਹੀ ਫੇਰੀਐ; ਬਿਨੁ ਨਾਵੈ ਸਿਰਿ ਕਾਲੁ ॥ (ਮ: ੧/੬੩)

ਉਪਰੋਕਤ ਚਾਰੇ ਪੰਕਤੀਆਂ ਵਿਚ ‘ਅਗਮ, ਗਿਆਨ, ਅੰਧ, ਸਭ’ ਵਿਸ਼ੇਸ਼ਣ ਸ਼ਬਦ ਹਨ ਅਤੇ ਇਨ੍ਹਾਂ ਦੇ ਕ੍ਰਮਵਾਰ ਇੱਕ ਵਚਨ ਪੁਲਿੰਗ ਨਾਉਂ ਹਨ: ‘ਰੂਪ, ਖੰਡ, ਕੂਪ, ਜਗ, ਜਿਨ੍ਹਾਂ ਦੇ ਨਾਲ ਆਏ ਸੰਬੰਧਕੀ ਚਿੰਨ੍ਹ ‘ਕਾ, ਮਹਿ’ ਨੇ ਸੰਬੰਧਿਤ ਇਕ ਵਚਨ ਪੁਲਿੰਗ ਨਾਉਂ ਦੇ ਨਾਲ-ਨਾਲ ਉਨ੍ਹਾਂ ਦੇ ਵਿਸ਼ੇਸ਼ਣ ਨੂੰ ਵੀ ਮੁਕਤਾ ਅੰਤ ਕਰ ਦਿੱਤਾ ਹੈ।

(ਭਾਗ-ਹ) ਨਿਯਮ ਨੰ. 2

ਪ੍ਰਸ਼ਨ : ਸੰਬੋਧਨ ਕਿਸ ਨੂੰ ਆਖਦੇ ਹਨ ?

ਉੱਤਰ : ਜਦੋਂ ਕਿਸੇ ਨੂੰ ਆਵਾਜ਼ ਮਾਰੀ ਜਾਏ ਤਾਂ ਉਹ ਨਾਉਂ ਸੰਬੋਧਨ ਰੂਪ ਵਿਚ ਹੁੰਦਾ ਹੈ। ਪਿੱਛੇ ‘(ਭਾਗ-ੳ) ਨਿਯਮ ਨੰ: 4 ਨਾਉਂ’ ਦੇ ਨਿਯਮਾਂ ਵਿਚ ਵਿਚਾਰ ਕਰ ਆਏ ਹਾਂ ਕਿ ਜਦੋਂ ‘ਨਾਉਂ’ ਸੰਬੋਧਨ ਰੂਪ ਵਿਚ ਹੁੰਦਾ ਹੈ ਤਾਂ ਉਹ ਮੁਕਤਾ ਅੰਤ ਹੋ ਜਾਂਦਾ ਹੈ ਭਾਵ ਉਸ ਦੇ ਅਖੀਰਲੇ ਅੱਖਰ ਨੂੰ ਕੋਈ ਮਾਤ੍ਰਿਕ ਚਿੰਨ੍ਹ ਨਹੀਂ ਰਹਿ ਜਾਂਦਾ।

ਬਿਲਕੁਲ ਇਸੇ ਸੰਬੋਧਨੀ ਨਾਉਂ ਵਾਂਗ ਉਸ ਦਾ ਵਿਸ਼ੇਸ਼ਣ ਵੀ ਸੰਬੋਧਨ ਰੂਪ ’ਚ ਮੁਕਤਾ ਅੰਤ ਹੋ ਜਾਂਦਾ ਹੈ; ਜਿਵੇਂ ਕਿ ਮੂਰਖ ਬਾਮਣ  ! ਪ੍ਰਭੂ ਸਮਾਲਿ ॥ (ਮ: ੫/੩੭੨)

ਇਸ ਪੰਕਤੀ ਵਿਚ ਬਾਮਣ ਇੱਕ ਵਚਨ ਪੁਲਿੰਗ ਨਾਉਂ (ਸ਼ਬਦ) ਹੈ ਅਤੇ ਇਸ ਨੂੰ ਆਵਾਜ਼ ਮਾਰੀ ਗਈ ਹੈ ਜਦ ਕਿ ਮੂਰਖ ਸ਼ਬਦ, ਜੋ ਬਾਮਣ ਦਾ ਵਿਸ਼ੇਸ਼ਣ ਹੈ, ਉਹ ਵੀ ਇਸ ਆਵਾਜ਼ ਮਾਰਨ ਨਾਲ ਅੰਤ ਮੁਕਤਾ ਹੋ ਗਿਆ ਭਾਵ ਸੰਬੋਧਨ ਰੂਪ ’ਚ ‘ਇੱਕ ਵਚਨ ਪੁਲਿੰਗ ਨਾਉਂ’ ਸ਼ਬਦ ਵਾਂਗ ਉਸ ਦੇ ਵਿਸ਼ੇਸ਼ਣ ਦੀ ਵੀ ਔਂਕੜ ਹਟ ਜਾਂਦੀ ਹੈ। ਇਸ ਵਿਚਾਰ ਨਾਲ ਸੰਬੰਧਿਤ ਹੀ ਕੁਝ ਤੁਕਾਂ ਹੇਠ ਦਿੱਤੀਆਂ ਜਾ ਰਹੀਆਂ ਹਨ:

  1. ਨਿਤ ਦੇਵਹੁ ਦਾਨੁਦਇਆਲਪ੍ਰਭ  ! ਹਰਿ ਨਾਮੁ ਧਿਆਇਆ ॥ (ਮ: ੪/੯੧)
  2. ਮਨ ! ਏਕੁ ਨ ਚੇਤਸਿਮੂੜ ਮਨਾ ! ॥ (ਮ: ੧/੧੨)
  3. ਨਾਨਕ ਕਉ ਪ੍ਰਭ ! ਰਾਖਿ ਲੈਹਿ; ਮੇਰੇ ਸਾਹਿਬਬੰਦੀ ਮੋਚ ! ॥ (ਮ: ੫/੧੩੫)
  4. ਖੋਵਹੁ ਭਰਮੁ, ਰਾਖੁ ਮੇਰੇ ਪ੍ਰੀਤਮ !ਅੰਤਰਜਾਮੀ ‘ਸੁਘੜ ਸੁਜਾਨ !  ॥ (ਮ: ੫/੭੧੬)
  5. ਕਹੈ ਨਾਨਕੁ ਮਨਚੰਚਲ ! ਚਤੁਰਾਈ ਕਿਨੈ ਨ ਪਾਇਆ ॥ (ਮ: ੩/੯੧੮)

ਉਪਰੋਕਤ ਪੰਜੇ ਪੰਕਤੀਆਂ ’ਚ ਦਰਜ ਦਇਆਲ, ਮੂੜ, ਬੰਦੀ ਮੋਚ, ਸੁਘੜ, ਸੁਜਾਨ ਤੇ ਚੰਚਲ ਸ਼ਬਦ ਵਿਸ਼ੇਸ਼ਣ ਹਨ ਜਦ ਕਿ ਕ੍ਰਮਵਾਰ ਪ੍ਰਭ, ਮਨਾ, ਸਾਹਿਬ, ਪ੍ਰੀਤਮ ਤੇ ਮਨ ਸ਼ਬਦ ਇੱਕ ਵਚਨ ਪੁਲਿੰਗ ਨਾਉਂ ਹਨ, ਜਿਨ੍ਹਾਂ ਨੂੰ ਆਵਾਜ਼ ਮਾਰੀ ਗਈ (ਵਿਆਕਰਨ ਨਿਯਮ ਅਨੁਸਾਰ ਆਵਾਜ਼ ਮਾਰਨੀ ਸੰਬੋਧਨ ਨਿਯਮ ਅਖਵਾਉਂਦਾ ਹੈ), ਜਿਸ ਕਰ ਕੇ ਇਨ੍ਹਾਂ (ਨਾਉਂ ਸ਼ਬਦਾਂ) ਦੇ ਨਾਲ-ਨਾਲ ਇਨ੍ਹਾਂ ਦੇ ਵਿਸ਼ੇਸ਼ਣ ਵੀ ਮੁਕਤਾ ਅੰਤ ਹੋ ਗਏ।

(ਭਾਗ-ਹ) ਨਿਯਮ ਨੰ. 3

ਉਕਤ ਕੀਤੀ ਗਈ ਸਾਰੇ ਹੀ ਨਿਯਮਾਂ ਦੀ ਵਿਚਾਰ ਅਰੰਭਤਾ ਹੋਣ ਕਾਰਨ ਸਰਲ ਨਿਯਮਾਂ ਤੱਕ ਸੀਮਤ ਸੀ ਤਾਂ ਕਿ ਮੁਢਲੀ ਜਾਣਕਾਰੀ ਸਾਨੂੰ ਪ੍ਰਾਪਤ ਹੋ ਸਕੇ। ਹੁਣ ਅੱਗੇ ਥੋੜ੍ਹਾ ਗਹਿਰੀ ਵੀਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਹੋ ਸਕਦਾ ਹੈ, ਪਾਠਕ ਕੁਝ ਔਖਿਆਈ ਮਹਿਸੂਸ ਕਰਨ ਜਾਂ ਪਿੱਛੇ ਕੀਤੇ ਨਿਯਮ ਆਪਸ ਵਿਚ ਰਲ-ਗੱਡ ਹੁੰਦੇ ਮਹਿਸੂਸ ਹੋਣ ਪਰ ਜੇ ਅਸੀਂ ਥੋੜ੍ਹੀ ਜਿਹੀ ਵੱਧ ਮਿਹਨਤ ਕਰਾਂਗੇ ਤਾਂ ਇਹ ਸਮੱਸਿਆ ਜਲਦੀ ਹੀ ਦੂਰ ਹੋ ਜਾਵੇਗੀ।

ਇਸਤਰੀ ਲਿੰਗ ਮੁਕਤਾ ਅੰਤ (ਅਖੀਰਲੇ ਅੱਖਰ ਨੂੰ ਕੋਈ ਮਾਤ੍ਰਿਕ ਚਿੰਨ੍ਹ ਨਾ ਹੋਣਾ) ਆਉਂਦੇ ਹਨ, ਖ਼ਾਸ ਕਰਕੇ ਇਨ੍ਹਾਂ ਦੇ ਅਖ਼ੀਰਲੇ ਅੱਖਰ ਨੂੰ ਔਂਕੜ ਨਹੀਂ ਆਉਂਦੀ ਜਿਵੇਂ ਕਿ ਭੁਖ, ਚਾਲ, ਦੇਹ, ਖੇਹ, ਕਪਾਹ, ਆਦਿ।

ਹੁਣ ਇਸ ਨਿਯਮ ਦੇ ਅਪਵਾਦ ਬਾਰੇ ਗੱਲ ਕਰਨੀ ਹੈ ਭਾਵ ਕੁਝ ਐਸੇ ਇਸਤਰੀ ਲਿੰਗ ਨਾਉਂ ਸ਼ਬਦ ਹਨ ਜਿਨ੍ਹਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਆਉਂਦੀ ਹੀ ਆਉਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਸ਼ਬਦ ਸੰਸਕ੍ਰਿਤ ਤੋਂ ਗੁਰਬਾਣੀ ਵਿਚ ਤਤਸਮ (ਅਸਲ) ਰੂਪ ਵਿਚ ਲਏ ਗਏ ਹਨ। ਇਨ੍ਹਾਂ ਸ਼ਬਦਾਂ ਦਾ ਅਖੀਰਲਾ ਔਂਕੜ ਇਨ੍ਹਾਂ ਦਾ ਮੂਲਿਕ ਅੰਗ ਹੈ। ਸੰਬੰਧਿਤ ਭਾਸ਼ਾ ਵਿਚ ਇਨ੍ਹਾਂ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਸਹਿਤ ਹੀ ਲਿਖਿਆ ਜਾਂਦਾ ਹੈ; ਜਿਵੇਂ ਸਾਸੁ, ਜਿੰਦੁ, ਤੰਤੁ, ਧੇਣੁ, ਧਾਤੁ, ਬਸਤੁ, ਬਿੰਦੁ, ਰੇਣੁ, ਵਸਤੁ, ਭੰਡੁ, ਵਥੁ, ਅੰਸੁ, ਹਿੰਙੁ, ਕਫੁ, ਕਲਤੁ, ਖਾਂਡੁ, ਖੜੁ, ਆਦਿ। ਇਹ ਸ਼ਬਦ ਸੰਸਕ੍ਰਿਤ ’ਚੋਂ ਆਪਣਾ ਮੌਲਿਕ ਔਂਕੜ ਨਾਲ ਹੀ ਲੈ ਕੇ ਆਏ ਹਨ। ਇਨ੍ਹਾਂ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਲੱਗੀ ਦੇਖ ਕੇ ਸਾਨੂੰ ਇਕ ਵਚਨ ਪੁਲਿੰਗ ਨਾਉਂ ਸ਼ਬਦ ਹੋਣ ਦਾ ਭੁਲੇਖਾ ਨਹੀਂ ਪੈਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਨਾਲ ਸੰਬੰਧਕੀ ਚਿੰਨ੍ਹ ਆਇਆਂ ਵੀ ਇਹ ਔਂਕੜ ਨਹੀਂ ਹਟਦੀ।

ਇਕ ਗੱਲ ਨੋਟ ਕਰਨ ਵਾਲੀ ਹੈ ਕਿ ਇਨ੍ਹਾਂ ਦੇ ਵਿਸ਼ੇਸ਼ਣ ਮੁਕਤਾ ਅੰਤ ਹੀ ਆਉਣਗੇ ਭਾਵ ਇੱਥੇ ਇਹ ਨਹੀਂ ਸੋਚਣਾ ਕਿ ਵਿਸ਼ੇਸ਼ਣ ਸ਼ਬਦ ਆਪਣੇ ਵਿਸ਼ੇਸ਼ ਸ਼ਬਦ (ਜਿਸ ਦੀ ਵਿਸ਼ੇਸ਼ਤਾ ਦੱਸੀ ਜਾਵੇ) ਦੇ ਅਨੁਸਾਰ ਹੀ ਆਉਣਾ ਚਾਹੀਦਾ ਹੈ। ਪਿੱਛੇ ਅਸੀਂ ਵਿਚਾਰ ਕਰ ਆਏ ਹਾਂ ਕਿ ਇਸਤਰੀ ਲਿੰਗ ਨਾਵਾਂ ਦੇ ਵਿਸ਼ੇਸ਼ਣਾਂ ਦਾ ਅਖੀਰਲਾ ਅੱਖਰ ਮੁਕਤਾ ਹੋ ਜਾਂਦਾ ਹੈ।

ਸੋ, ਇਸਤਰੀ ਲਿੰਗ ਨਾਉਂ ਭਾਵੇਂ ਮੁਕਤਾ ਅੰਤ ਹੋਵੇ ਭਾਵੇਂ ਇਸ ਦੇ ਅਖੀਰ ਵਿਚ ਮੂਲਿਕ ਔਂਕੜ ਹੋਵੇ, ਇਸ ਦਾ ਵਿਸ਼ੇਸ਼ਣ ਆਮ ਤੌਰ ’ਤੇ ਮੁਕਤਾ ਅੰਤ ਹੀ ਆਏਗਾ; ਜਿਵੇਂ ਕਿ

ਤਨੁ ਮਨੁ ਧਨੁ ਅਰਪੀ ਸਭੋ; ਸਗਲ ਵਾਰੀਐਇਹ ਜਿੰਦੁ ॥ (ਮ: ੫/੪੭)

ਹਰਿ ਧਨੁ ਰਾਸਿ; ਨਿਰਾਸਿਇਹ ਬਿਤੁ ॥ (ਮ: ੫/੮੯੨)

ਨਾਮੁ ਨਿਧਾਨੁ ਲਾਭੁ; ਨਾਨਕ !ਬਸਤੁ ਇਹ ਪਰਵਾਨੁ ॥ (ਮ: ੫/੧੧੨੧)

ਕਹੁ ਨਾਨਕ ! ਕਿਰਪਾ ਕਰੇ; ਜਿਸ ਨੋਏਹ ਵਥੁ ਦੇਇ ॥ (ਮ: ੫/੫੧੭)

ਏਹ ਵਸਤੁਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ॥ (ਮ: ੫/੧੪੨੮)

ਸਗਲ ਸੰਤਨ ਪਹਿ;ਵਸਤੁ ਇਕਮਾਂਗਉ ॥ (ਮ: ੫/੯੯)

ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ;ਇਕ ਵਸਤੁਅਨੂਪ ਦਿਖਾਈ ॥ (ਮ: ੪/੪੪੨)

ਉਕਤ 7 ਤੁਕਾਂ ’ਚ ਦਰਜ ਇਹ, ਏਹ ਤੇ ਇਕ ਸ਼ਬਦ ਇਸਤਰੀ ਲਿੰਗ ਵਿਸ਼ੇਸ਼ਣ ਹਨ ਅਤੇ ਕਰਮਵਾਰ ‘ਜਿੰਦੁ, ਬਿਤੁ, ਬਸਤੁ, ਵਥੁ ਤੇ ਵਸਤੁ’ ਇਸਤਰੀ ਲਿੰਗ ਸ਼ਬਦ ਹਨ, ਜੋ ਆਪਣਾ ਮੂਲਿਕ ਅੰਤ ਔਂਕੜ ਵੀ ਲਿਆਏ ਹਨ, ਪਰ ਫਿਰ ਵੀ ਇਨ੍ਹਾਂ ਦੇ ਸਾਰੇ ਵਿਸ਼ੇਸ਼ਣ ਮੁਕਤਾ ਅੰਤ ਹਨ ਭਾਵ ਗੁਰਬਾਣੀ ’ਚ ਦਰਜ ਮੁਕਤਾ ਅੰਤ ਇਸਤਰੀ ਲਿੰਗ (ਦੇਹ, ਖੇਹ) ਸ਼ਬਦਾਂ ਦੇ ਵਿਸ਼ੇਸ਼ਣ ਅਤੇ ਇਨ੍ਹਾਂ ਅੰਤ ਔਂਕੜ ਵਾਲੇ ਖ਼ਾਸ ਇਸਤਰੀ ਲਿੰਗ (ਜਿੰਦੁ, ਬਿਤੁ) ਨਾਂਵਾਂ ਦੇ ਵਿਸ਼ੇਸ਼ਣ ਇੱਕ ਸਮਾਨ (ਮੁਕਤਾ ਅੰਤ) ਹੀ ਹੁੰਦੇ ਹਨ।

Pronoun (Part 1, A)

0

ਉੱਤਮ ਪੁਰਖ ਪੜਨਾਂਵ, ਅਧਿਆਇ-1 (ੳ)

(‘ਉੱਤਮ ਪੁਰਖ’ ’ਚ ਦਰਜ ‘ਇੱਕ ਵਚਨ ਪੁਰਖਵਾਚੀ ਪੜਨਾਂਵ’ ਸ਼ਬਦ)

ਪਿਛਲੇ ਲੇਖ (ਭਾਗ-3) ’ਚ ਵਿਸ਼ਾ ਸੀ ਕਿ ‘ਨਾਉ’ ਕਿਸ ਨੂੰ ਆਖਦੇ ਹਨ ?, ਜਿਸ ਵਿੱਚ ਵਿਸ਼ੇ ਨਾਲ ਸੰਬੰਧਿਤ ‘ਨਾਂਵ ਦੀਆਂ ਕਿਸਮਾਂ’ (ਜਿਵੇਂ ‘ਖ਼ਾਸ ਨਾਂਵ, ਆਮ ਨਾਂਵ, ਵਸਤੂ ਵਾਚਕ ਨਾਂਵ, ਇਕੱਠ ਵਾਚਕ ਨਾਂਵ ਤੇ ਭਾਵ-ਵਾਚਕ ਨਾਂਵ’), ‘ਨਾਂਵ ਦਾ ਲਿੰਗ’ (ਇਸਤ੍ਰੀ ਲਿੰਗ ਜਾਂ ਪੁਲਿੰਗ), ‘ਨਾਂਵ ਦਾ ਵਚਨ’ (ਇੱਕ ਵਚਨ ਜਾਂ ਬਹੁ ਵਚਨ) ਤੇ ‘ਨਾਂਵ ਦੇ ਕਾਰਕ’ (‘ਕਰਤਾ ਕਾਰਕ, ਕਰਮ ਕਾਰਕ, ਕਰਣ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ, ਅਧਿਕਰਣ ਕਾਰਕ ਤੇ ਸੰਬੋਧਨ ਕਾਰਕ’) ਦੀ ਵੀਚਾਰ ਕੀਤੀ ਗਈ ਸੀ। ਇਸ ਹਥਲੇ ਲੇਖ ’ਚ ਅਗਲਾ ਵਿਸ਼ਾ ਹੋਵੇਗਾ ਕਿ ‘ਪੜਨਾਂਵ’ (Pronoun) ਕਿਸ ਨੂੰ ਆਖਦੇ ਹਨ?

ਜਵਾਬ: ਜੋ ਸ਼ਬਦ ਕਿਸੇ ਨਾਂਵ (ਵਿਅਕਤੀ ਜਾਂ ਵਸਤੂ) ਦੀ ਗ਼ੈਰਹਾਜ਼ਰੀ ’ਚ ਵਰਤਿਆ ਜਾਵੇ ਤੇ ਵਾਕ ਦੇ ਭਾਵਾਰਥ ’ਚ ਕੋਈ ਫ਼ਰਕ ਨਾ ਪਵੇ ਉਸ ਨੂੰ ‘ਪੜਨਾਂਵ’ ਕਿਹਾ ਜਾਂਦਾ ਹੈ; ਜਿਵੇਂ: ‘ਗੁਰਮੁਖ’ ਬੀਬਾ ਬੱਚਾ ਹੈ।, ‘ਉਹ’ ਗੁਰਬਾਣੀ ਪੜ੍ਹਦਾ ਹੈ।, ‘ਪਪੀਤਾ’ ਚੰਗਾ ਫਲ ਹੈ ‘ਇਹ’ ਪੇਟ ਨੂੰ ਸਾਫ਼ ਰੱਖਦਾ ਹੈ। ਆਦਿ ਵਾਕਾਂ ’ਚ ‘ਗੁਰਮੁਖ’ ਤੇ ‘ਪਪੀਤਾ’ ਨਾਂਵ ਹਨ ਜਦਕਿ ਅਗਲੇ ਹੀ ਉਪਵਾਕਾਂ ’ਚ ਦਰਜ ‘ਉਹ’ ਤੇ ‘ਇਹ’ (ਪੜਨਾਂਵ) ਸ਼ਬਦ ਹਨ, ਜੋ ‘ਗੁਰਮੁਖ’ ਤੇ ‘ਪਪੀਤਾ’ (ਨਾਂਵਾਂ) ਦੀ ਗ਼ੈਰਹਾਜ਼ਰੀ ’ਚ ਵਰਤੇ ਗਏ ਹਨ ਤੇ ਵਾਕ ਦੇ ਭਾਵਾਰਥ ’ਚ ਵੀ ਕੋਈ ਫ਼ਰਕ ਨਹੀਂ ਪਿਆ।

ਕਿਸੇ ਵੀ ਭਾਸ਼ਾ ਵਿੱਚ ‘ਨਾਂਵ’ ਦੇ ਮੁਕਾਬਲੇ ‘ਪੜਨਾਂਵ’ ਵਧੇਰੇ ਵਰਤੋਂ ਵਿੱਚ ਆਉਂਦੇ ਹਨ; ਜਿਵੇਂ: ‘ਗੁਰਮੁਖ’ ਬੀਬਾ ਬੱਚਾ ਹੈ, ‘ਉਹ’ ਪੜ੍ਹਦਾ ਹੈ।, ‘ਉਹ’ ਖੇਡਦਾ ਹੈ, ‘ਉਹ’ ਹੁਸ਼ਿਆਰ ਹੈ।’ ਆਦਿ, ਪਰ ਇਸ ਦੇ ਬਾਵਜੂਦ ਵੀ ‘ਨਾਂਵਾਂ’ ਦੇ ਮੁਕਾਬਲੇ ‘ਪੜਨਾਂਵ’ ਬਹੁਤ ਹੀ ਸੀਮਤ ਗਿਣਤੀ ਵਿੱਚ ਹੁੰਦੇ ਹਨ ਕਿਉਂਕਿ ਕੋਈ ਵੀ ਲਿੰਗ (ਇਸਤ੍ਰੀ ਲਿੰਗ ਜਾਂ ਪੁਲਿੰਗ) ਹੋਵੇ ਜਾਂ ਕੋਈ ਵੀ ਵਚਨ (ਇੱਕ ਵਚਨ ਜਾਂ ਬਹੁ ਵਚਨ) ਹੋਵੇ, ਉਨ੍ਹਾਂ ਸਭ ਲਈ ‘ਪੜਨਾਂਵ’ ਸ਼ਬਦ ਇੱਕੋ ਹੀ ਵਰਤੋਂ ਵਿੱਚ ਆਉਂਦਾ ਹੈ; ਜਿਵੇਂ: ‘ਉਹ ਲੜਕੀ ਹੈ, ਉਹ ਲੜਕਾ ਹੈ, ਉਹ ਲੜਕੇ ਹਨ।’, ਵਾਕਾਂ ਵਿੱਚ ਪਹਿਲਾ ‘ਉਹ’ ਲੜਕੀ (ਇਸਤ੍ਰੀ ਲਿੰਗ) ਲਈ ਆਇਆ ਹੈ, ਦੂਸਰਾ ‘ਉਹ’ ਲੜਕਾ (ਇੱਕ ਵਚਨ ਪੁਲਿੰਗ) ਲਈ ਆਇਆ ਹੈ ਤੇ ਤੀਜਾ ‘ਉਹ’ ਲੜਕੇ (ਬਹੁ ਵਚਨ ਪੁਲਿੰਗ) ਲਈ ਆਇਆ ਹੈ ਭਾਵ ਅਜੋਕੀ ਪੰਜਾਬੀ ਭਾਸ਼ਾ ਵਿੱਚ ‘ਪੜਨਾਂਵ’ (ਸ਼ਬਦ) ਕਿਸੇ ਲਿੰਗ ਜਾਂ ਵਚਨ ਅਨੁਸਾਰ ਅਲੱਗ-ਅਲੱਗ ਨਹੀਂ ਹੁੰਦੇ ਇਸ ਲਈ ‘ਨਾਂਵ’ ਸ਼ਬਦਾਂ ਦੇ ਮੁਕਾਬਲੇ ‘ਪੜਨਾਂਵ’ ਬਹੁਤ ਹੀ ਸੀਮਤ ਰਹਿ ਜਾਂਦੇ ਹਨ। ਕੁਝ ਕੁ ਅਜੋਕੀ ਪੰਜਾਬੀ ਵਿੱਚ ਦਰਜ ‘ਪੜਨਾਂਵ’ ਇਸ ਪ੍ਰਕਾਰ ਹਨ:

(1). ‘ਉੱਤਮ ਪੁਰਖ’ (First Person) :- ‘ਮੈਂ, ਅਸੀਂ, ਮੈਨੂੰ, ਸਾਨੂੰ, ਮੇਰੇ, ਸਾਡੇ, ਮੈਥੋਂ, ਸਾਥੋਂ, ਮੇਰਾ ਤੇ ਸਾਡਾ’ ਆਦਿ।

(2). ‘ਮੱਧਮ ਪੁਰਖ’ (Second Person):– ‘ਤੂੰ, ਤੁਸੀਂ, ਤੈਨੂੰ, ਤੇਰੇ, ਤੁਹਾਡੇ, ਤੈਥੋਂ, ਤੁਹਾਥੋਂ, ਤੇਰਾ ਤੇ ਤੁਹਾਡੇ’ ਆਦਿ।

(3). ‘ਅਨ੍ਯ ਪੁਰਖ’ (Third Person):- ‘ਉਹ, ਇਹ, ਇਸ, ਉਸ, ਇਨ੍ਹਾਂ, ਉਨ੍ਹਾਂ’ ਆਦਿ ‘ਪੁਰਖ ਵਾਚਕ ਪੜਨਾਂਵ’ ਹੁੰਦੇ ਹਨ ਤੇ ‘ਸਾਰਾ, ਸਾਰੇ, ਸਾਰੀ, ਕੁਝ, ਸਭ, ਕਈ, ਕੋਈ, ਵਿਰਲਾ, ਵਿਰਲੇ, ਥੋੜ੍ਹਾ, ਥੋੜ੍ਹੇ, ਅਨੇਕ, ਬਹੁਤੇ, ਹੋਰ, ਸਰਬ’ ਆਦਿ ਅਨਿਸ਼ਚਿਤ (Indefinite Pronoun) (ਸੰਦੇਹਪੂਰਨ) ਪੜਨਾਂਵ ਹੁੰਦੇ ਹਨ ਜਦਕਿ ਗੁਰਬਾਣੀ ਵਿੱਚ ਕਈ ਭਾਸ਼ਾਵਾਂ ਦਾ ਸੁਮੇਲ ਹੋਣ ਕਾਰਨ ਇਨ੍ਹਾਂ (ਪੜਨਾਂਵਾਂ) ਦੀ ਗਿਣਤੀ ਇਸ (ਅਜੋਕੀ ਪੰਜਾਬੀ) ਤੋਂ ਕਈ ਗੁਣਾਂ ਜ਼ਿਆਦਾ ਹੈ; ਜਿਵੇਂ:

(1). ‘ਉੱਤਮ ਪੁਰਖ’:- ‘ਹਉ, ਹੰਉ, ਹਂਉ, ਮੈ, ਮੋਹਿ, ਮੋਹੀ, ਮੂ, ਮੂੰ, ਅਸੀ, ਹਮ, ਅਸਾ, ਹਮਹੁ, ਹਮਹਿ, ਮੈਨੋ, ਮੋਕਉ, ਮੰਞੁ, ਮੁਝਹਿ, ਮਾਝੈ, ਮੈ ਕੂ, ਮੋ ਪੈ, ਮੰਞਹੁ, ਮੇਰਾ, ਮੇਰੇ, ਮੇਰੀ, ਮੇਰਉ, ਮੈਡਾ, ਮੈਡੇ, ਮੈਡੀ, ਹਮਰਾ, ਹਮਰੇ, ਹਮਰੈ, ਹਮਰੀ, ਹਮਾਰਾ, ਹਮਾਰੇ, ਹਮਾਰੈ, ਹਮਾਰੀ, ਅਸਾਡਾ, ਅਸਾੜਾ, ਅਸਾਡੜਾ, ਅਸਾਡੜੇ, ਮੋਰ, ਮੋਰਾ, ਮੋਰੀ, ਮੋ, ਮੁਝ’ ਆਦਿ।

(2). ‘ਮੱਧਮ ਪੁਰਖ’:– ‘ਤੂ, ਤੂੰ, ਤੈ, ਤੈਂ, ਥੈਂ, ਥੇ, ਤੂਹੈ, ਤੂਹੈਂ, ਤੁਹੀ, ਤੋਹਿ, ਤੁਹਿ, ਤੁੋਹਿ, ਤੋਹੀ, ਤੁਧ, ਤੁਧੁ, ਤੁਧੈ, ਤੁਹ, ਤੁਝ, ਤੁਝੁ, ਤੁਝੈ, ਤੁਝਹਿ, ਤੁਝਹੁ, ਤਉ, ਤੁ, ਤੁਅ, ਤਵ, ਤੋਰ, ਤੇਰਾ, ਤੇਰੇ, ਤੇਰੀ, ਤੇਰੋ, ਤੇਰਿਆ, ਤਹਿਜਾ, ਤਹਿੰਜੀ, ਤੈਡਾ, ਤੈਡੇ, ਤੈਡੈ, ਤੈਡੀ, ਥਾਰਾ, ਥਾਰੀ, ਥਾਰੇ, ਥਾਰੋ, ਤੁਮ, ਤੁਮ੍ਹ, ਤੁਮ੍ਹਾ, ਤੁਮ੍ਹੇ, ਤੁਸੀ, ਤੁਸਾ, ਤੁਮਹਿ, ਤੁਮੈ, ਤੁਮਰੇ, ਤੁਮਰੈ, ਤੁਮਰਾ, ਤੁਮਰੀ, ਤੁਮ੍ਹਰੋ, ਤੁਮ੍ਹਾਰੈ, ਤੁਮਾਰੇ, ਤੁਮਾਰੈ, ਤੁਮਾਰੋ, ਤੁਮਾਰੀ, ਤੁਮਾਰਾ, ਤੁਹਾਰਾ, ਤੁਹਾਰੇ, ਤੁਹਾਰੈ, ਤੁਹਾਰੀ, ਤੁਹਾਰਿ, ਤੁਹਾਰੋ, ਤੁਹਾਰੀਆ, ਤੁਮ ਹੀ, ਤੁਮਹਿ, ਤੁਮ੍ਹਹਿ, ਤੁਮ੍ਹਾਰਹਿ, ਤੁਮਾਰੀਆ’ ਆਦਿ।

(3). ‘ਅਨ੍ਯ ਪੁਰਖ’:- ‘ਉਹ, ਉਹੁ, ਓਹ, ਓਹੁ, ਓਹਾ, ਓਹੀ, ਉਹੀ, ਓਹਿ, ਓੁਹਿ, ਏਹ, ਏਂਹ, ਏਹੁ, ਏਹੋ, ਏਹਿ, ਏਹੀ, ਏਹਾ, ਇਹੁ, ਇਹੈ, ਇਹਿ, ਇਹੀ, ਇਹਾ, ਏਸ, ਏਸੁ, ਇਸ, ਇਸੁ, ਇਸਹਿ, ਉਸ, ਉਸੁ, ਓਸ, ਓਸੁ, ਉਨ, ਉਨ੍ਹਾ, ਉਨਿ, ਓਨ, ਓਨਾ, ਓਨ੍ਹਾ, ਓਨਿ, ਓਨ੍ਹਿ, ਓਨ੍ਹੀ, ਇਨ, ਇਨਿ, ਇਨਾ, ਇਨੀ, ਏਨਿ, ਏਨ੍ਹੀ, ਏਨ੍ਹਾ, ਏਨ੍ਹੀ, ਏਨੈ, ਸੋਈ, ਸੇਈ, ਸੋਊ, ਸਾ, ਸੇ, ਤੇ, ਉਆ, ਉਆਹਿ, ਵਾਹੀ, ਉਇ, ਓਇ, ਓਈ, ਓੁਇ, ਤਿਸ, ਤਿਸੁ, ਤਿਸਹਿ, ਤਿਸੈ, ਤਿਤੁ, ਤਿਤੈ, ਤੇਊ, ਤਿਨਹਿ, ਤਿਨੈ, ਜਿਤੁ, ਜਿਤੈ, ਇਤੁ, ਏਤ, ਏਤੈ, ਉਤੁ, ਓਤੁ, ਓਤੈ’ ਆਦਿ ‘ਪੁਰਖ ਵਾਚਕ ਪੜਨਾਂਵ’ ਹਨ ਅਤੇ ‘ਵਿਰਲਾ, ਵਿਰਲੇ, ਵਿਰਲੈ, ਵਿਰਲੋ, ਵਿਰਲੀ, ਕੋ, ਕੋਈ, ਕੋਇ, ਕੇ, ਕੇਇ, ਕੇਈ, ਕਉਣ, ਕਉਣੁ, ਕੋਊ, ਕਾ, ਕਾਹੇ, ਕਾਈ, ਕਿ, ਕਿਆ, ਕਹ, ਕਹਾ (ਕਿਸ ਲਈ), ਕਹੀ, ਕਿਹੁ, ਕਿਛੁ, ਕਛੁ, ਕਛੂ, ਕਛੂਅ, ਕਿਝ, ਕਿਝੁ, ਕੇਤੇ, ਕੇਤੀ, ਕੇਤਾ, ਕੇਤਕ, ਕਿਤੀ, ਕੇਤਿਆ, ਕੇਤੀਆ, ਕਿਸ, ਕਿਸੁ, ਕਿਸੇ, ਕਿਸੀ, ਕਿਸੈ, ਕਿਸਹਿ, ਕਿਨ, ਕਿਨਿ, ਕਿਨੈ, ਕਿਨਹੂ, ਕਿਨਹਿ, ਕਾਹੂ, ਸਭ, ਸਭੁ, ਸਭਿ, ਸਭੇ, ਸਭੈ, ਸਭੋ, ਸਭਸ, ਸਭਸੁ, ਸਭਸੈ, ਸਭਦੂ, ਸਭਾ, ਸਭਨਾ, ਸਭਨੀ, ਸਭਹਿ, ਸਭਨਾਹ, ਹਭ, ਹਭੁ, ਹਭਿ, ਹਭਾ, ਹਭੇ, ਹਭੋ, ਹਭਾਹੂੰ, ਹੋਰ, ਹੋਰੁ, ਹੋਰਿ, ਹੋਰਿਓ, ਹੋਰੇ, ਹੋਰੋ, ਹੋਰਨਿ, ਹੋਰਸੁ, ਹੋਰਤੁ, ਅਵਰ, ਅਵਰੁ, ਅਵਰਿ, ਅਵਰਹ, ਅਵਰਹਿ, ਅਵਰੇ, ਅਵਰੈ, ਅਵਰੋ, ਅਉਰ, ਅਉਰੁ, ਅਉਰਨ, ਅਉਰਾ, ਅਉਰੀ, ਅਉਰੈ, ਅਉਰੋ, ਅਨੇਕ, ਅਨਿਕ, ਅਨੇਕੰ, ਅਨੇਕਹਿ, ਅਨੇਕੈ, ਅਨੇਕਾ, ਸਗਲ, ਸਗਲੇ, ਸਗਲੀ, ਸਗਲੋ, ਸਗਲੀਆ, ਇਕ, ਇਕੁ, ਇਕਿ, ਇਕਨਾ, ਇਕਾ, ਇਕੋ, ਇਕੇ, ਇਕਹੀ, ਹਿਕ, ਹਿਕੁ, ਹਿਕਿ, ਹਿਕੋ, ਹਿਕਨੀ, ਬਹੁ, ਬਹੁਤ, ਬਹੁਤੁ, ਬਹੁਤੇ, ਬਹੁਤੇਰਾ, ਬਹੁਤੇਰੇ, ਬਹੁਤੇਰੀ, ਬਹੁਤੈ, ਬਹੁਤੋ, ਜੇਤ, ਜੇਤੀ, ਜੇਤਾ, ਜੇਤੇ, ਜੇਤੋ, ਜੇਤੀਆ, ਤੇਤ, ਤੇਤਾ, ਤੇਤੀ, ਤੇਤੇ, ਤੇਤੋ, ਤੇਤੀਆ, ਏਤਾ, ਏਤੀ, ਏਤੇ, ਇਤਨਾ, ਇਤਨੀ, ਏਕ, ਏਕਿ, ਏਕੀ, ਏਕੈ, ਏਕਹਿ, ਏਕਸ, ਏਕਸੁ, ਏਕਸੇ, ਏਕਸੈ, ਇਕਸ, ਇਕਸੁ, ਇਕਸੈ, ਇਕਨਿ, ਇਕਨੈ, ਇਕਨਾ, ਇਕਨੀ, ਅਗਲਾ, ਅਗਲੇ, ਅਗਲੀ, ਅਗਲੀਆ, ਅਗਲੋ’ ਆਦਿ ਅਨਿਸ਼ਚਿਤ (Indefinite Pronoun) (ਸੰਦੇਹਪੂਰਨ) ਪੜਨਾਂਵ ਹਨ।

ਉਪਰੋਕਤ ਤਮਾਮ ਵੀਚਾਰ ਦਾ ਭਾਵ ਇਹੀ ਸੀ ਕਿ ਬੇਸ਼ੱਕ ਅਜੋਕੀ (ਆਧੁਨਿਕ) ਪੰਜਾਬੀ ਭਾਸ਼ਾ ਦੇ ਮੁਕਾਬਲੇ ਗੁਰਮੁਖੀ ਭਾਸ਼ਾ ਵਿੱਚ ਪੜਨਾਂਵ ਸ਼ਬਦ ਵਧੇਰੇ ਮਾਤ੍ਰਾ ’ਚ ਦਰਜ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਕੇਵਲ ‘ਲਿੰਗ’ ਜਾਂ ‘ਵਚਨ’ ਅਨੁਸਾਰ ਸਰੂਪ ਹੀ ਥੋੜਾ ਬਹੁਤ ਭਿੰਨ ਹੁੰਦਾ ਹੈ, ਪਰ ਫਿਰ ਵੀ ‘ਨਾਂਵ’ ਸ਼ਬਦਾਂ ਦੇ ਮੁਕਾਬਲੇ ਇਹ (ਪੜਨਾਂਵ) ਤੁਛ ਮਾਤ੍ਰ ਹੀ ਹੁੰਦੇ ਹਨ।

ਧਿਆਨ ਰਹੇ ਕਿ ਹਰ ਭਾਸ਼ਾ ਵਿੱਚ ‘ਨਾਂਵ’; ਕੇਵਲ ‘ਪੜਨਾਂਵ’ ਦੇ ਮੁਕਾਬਲੇ ਹੀ ਅਣਗਿਣਤ ਨਹੀਂ ਹੁੰਦੇ ਬਲਕਿ ‘ਵਿਸ਼ੇਸ਼ਣ, ਕਿਰਿਆ ਧਾਤੂ, ਯੋਜਕ, ਵਿਸਮਿਕ’ ਆਦਿ ਸ਼ਬਦਾਂ ਦੇ ਮੁਕਾਬਲੇ ਵੀ ਬੇਸ਼ੁਮਾਰ (ਬੇਹਿਸਾਬ) ਹੁੰਦੇ ਹਨ ਇਸ ਲਈ ਗੁਰਬਾਣੀ ਵਿੱਚ ਕੇਵਲ ‘ਨਾਂਵ’ ਨੂੰ ‘‘ਅਸੰਖ ਨਾਵ, ਅਸੰਖ ਥਾਵ ॥’’ ਬਿਆਨ ਕੇ ਰੂਪਮਾਨ (ਪ੍ਰਤੱਖ) ਕੀਤਾ ਗਿਆ ਹੈ।

ਉਕਤ ਕੀਤੀ ਗਈ ਵੀਚਾਰ ਅਨੁਸਾਰ ਕਿ ਹਰ ਭਾਸ਼ਾ ਵਿੱਚ ‘ਨਾਂਵ’ ਦੇ ਮੁਕਾਬਲੇ ‘ਪੜਨਾਂਵ’ ਸ਼ਬਦਾਂ ਨੂੰ ਵਾਰ-ਵਾਰ (ਵਧੇਰੇ ਮਾਤ੍ਰਾ ’ਚ) ਦਰਜ ਕੀਤਾ ਹੋਇਆ ਹੁੰਦਾ ਹੈ। ਇਸ ਦੇ ਬਾਵਜੂਦ ਵੀ ਗੁਰਬਾਣੀ ਵਿੱਚ ‘ਪੜਨਾਂਵ’ ਸਬਦਾਂ ਦੇ ‘ਕਾਰਕ’ ਰੂਪ ਦੀ ਪਹਿਚਾਣ ਕਰਨੀ ਬੜੀ ਹੀ ਸਰਲ ਹੁੰਦੀ ਹੈ। ਇਸ ਦੇ ਦੋ ਪ੍ਰਮੁੱਖ ਕਾਰਨ ਹਨ:

(1). ‘ਪੜਨਾਂਵ’ ਸ਼ਬਦ ਦਾ ਰੂਪ (ਬਣਤਰ) ਹਰ ‘ਕਾਰਕ’ ਲਈ ਭਿੰਨ ਹੈ; ਜਿਵੇਂ: ਗੁਰਬਾਣੀ ਵਿੱਚ ‘ਹਉ’ ਸ਼ਬਦ (789 ਵਾਰ) ਕੇਵਲ ‘ਕਰਤਾ ਕਾਰਕ’ ਰੂਪ ’ਚ ਹੀ ਦਰਜ ਹੈ।, ‘ਮੈ ਤੇ’ ਜਾਂ ‘ਹਮ ਤੇ’ (9 ਵਾਰ) ਕੇਵਲ ਅਪਾਦਾਨ ਕਾਰਕ ਹੀ ਹਨ।, ‘ਮੇਰਾ, ਮੇਰੀ, ਮੇਰੇ, ਹਮਰਾ, ਅਸਾੜਾ, ਮੈਡਾ’ ਆਦਿ ਸ਼ਬਦ ਕੇਵਲ ‘ਸੰਬੰਧ ਕਾਰਕ’ ਹੀ ਹਨ, ਆਦਿ।

(2). ਪਿਛਲੇ ਲੇਖ ਵਿੱਚ ਵੀਚਾਰ ਕੀਤੀ ਗਈ ਸੀ ਕਿ ‘ਕਰਮ ਕਾਰਕ’ ਚਿੰਨ੍ਹ ‘ਨੂੰ’; ਆਪਣੇ ਇੱਕ ਵਚਨ ਪੁਲਿੰਗ ਨਾਂਵ (ਕਰਮ ਕਾਰਕ) ਨੂੰ ਅੰਤ ਮੁਕਤਾ ਨਹੀਂ ਕਰਦਾ ਜਦਕਿ ‘ਸੰਪ੍ਰਦਾਨ ਕਾਰਕ’ ਚਿੰਨ੍ਹ ‘ਨੂੰ’; ਆਪਣੇ ਇੱਕ ਵਚਨ ਪੁਲਿੰਗ ਨਾਂਵ (ਸੰਪ੍ਰਦਾਨ ਕਾਰਕ) ਨੂੰ ਅੰਤ ਮੁਕਤਾ ਕਰ ਦਿੰਦਾ ਹੈ।

ਇਸ ਨਿਯਮ ਨੂੰ ਧਿਆਨ ’ਚ ਰੱਖ ਕੇ ਇਸ ਵਾਕ ’ਚ ਦਰਜ ‘ਪੜਨਾਂਵ’ ਨੂੰ ਸਮਝਣਾ ਸਰਲ ਹੋ ਗਿਆ ਹੈ; ਜਿਵੇਂ: ‘‘ਮੋਹਿ ਮਸਕੀਨ, ਪ੍ਰਭੁ ਨਾਮੁ ਅਧਾਰੁ ॥’’ (ਮ: ੫/੬੭੬) ਭਾਵ ਇਸ ਵਾਕ ’ਚ ‘ਮੋਹਿ’ (ਮੈਨੂੰ) ਪੜਨਾਂਵ ‘ਸੰਪ੍ਰਦਾਨ ਕਾਰਕ’ ਹੈ, ਨਾ ਕਿ ‘ਕਰਮ ਕਾਰਕ’ ਕਿਉਂਕਿ ਇਸ (ਸੰਪ੍ਰਦਾਨ ਕਾਰਕ ਚਿੰਨ੍ਹ ‘ਨੂੰ’ ਲੁਪਤ) ਨੇ ‘ਮਸਕੀਨ’ ਅੰਤ ਮੁਕਤਾ ਕਰ ਦਿੱਤਾ। ਸ਼ਬਦ ਦੇ ਅਰਥ ਬਣ ਗਏ ਕਿ ‘ਮੈਨੂੰ ਮਸਕੀਨ ਨੂੰ ਰੱਬੀ ਨਾਮ ਹੀ ਆਸਰਾ ਹੈ।’ ਜਾਂ ‘ਮੇਰੇ ਮਸਕੀਨ ਲਈ ਰੱਬੀ ਨਾਮ ਹੀ ਆਸਰਾ ਹੈ।’

‘ਪੜਨਾਂਵ’ ਸ਼ਬਦਾਂ ਦੀ ਸਰਲ ਪਹਿਚਾਣ ਲਈ ਉਪਰੋਕਤ ਤਮਾਮ ‘ਪੜਨਾਂਵ’ ਸ਼ਬਦਾਂ ਨੂੰ ਤਿੰਨ ਭਾਗਾਂ (ਉੱਤਮ ਪੁਰਖ, ਮੱਧਮ ਪੁਰਖ ਤੇ ਅਨ੍ਯ ਪੁਰਖ) ’ਚ ਵੰਡ ਕੇ ਵੀਚਾਰਿਆ ਜਾਵੇਗਾ। ਗੁਰਬਾਣੀ ਵਿੱਚ ਕੁਝ ਕੁ ‘ਪੜਨਾਂਵ’ ਹੀ ਇੱਕ ਤੋਂ ਵਧੀਕ ‘ਕਾਰਕਾਂ’ ’ਚ ਸ਼ਾਮਲ ਹੁੰਦੇ ਹਨ ਤੇ ਜ਼ਿਆਦਾਤਰ ‘ਪੜਨਾਂਵ’ ਸ਼ਬਦਾਂ ਦਾ ਆਪਣੇ ‘ਕਾਰਕ’ ਅਨੁਸਾਰ, ਆਪਣਾ ਭਿੰਨ ਹੀ ਰੂਪ ਹੁੰਦਾ ਹੈ, ਜਿਨ੍ਹਾਂ ਨੂੰ ਸਮਝਣਾ ਮੁਸ਼ਕਲ ਨਹੀਂ ਹੁੰਦਾ।

(ਨੋਟ: ਧਿਆਨ ਰਹੇ ਕਿ ‘ਉੱਤਮ ਪੁਰਖ, ਮੱਧਮ ਪੁਰਖ ਤੇ ਅਨ੍ਯ ਪੁਰਖ’ ’ਚ ‘ਸੰਬੋਧਨ ਕਾਰਕ’ (ਪੜਨਾਂਵ) ਸ਼ਬਦ ਦਰਜ ਨਹੀਂ ਹਨ ਕਿਉਂਕਿ ਕੇਵਲ ‘ਨਾਂਵ’ ਨੂੰ ਹੀ ਆਵਾਜ਼ ਮਾਰੀ ਜਾ ਸਕਦੀ ਹੈ, ਨਾ ਕਿ ‘ਪੜਨਾਂਵ’ ਨੂੰ; ਤੇ ‘ਉੱਤਮ ਪੁਰਖ’ ਵਿੱਚ ਤਾਂ ‘ਕਰਣ ਕਾਰਕ’ (ਪੜਨਾਂਵ) ਵੀ ਦਰਜ ਨਹੀਂ। ਇਸ ਲਈ ਬਾਕੀ ਬਚੇ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ) ’ਚ ਦਰਜ ਲਗਭਗ 45 ਕੁ ਪੜਨਾਂਵ ਰੂਪ ਸ਼ਬਦਾਂ ਨੂੰ ਹੀ ਤਰਤੀਬਵਾਰ (ਕ੍ਰਮਵਾਰ) ਵੀਚਾਰਿਆ ਜਾਵੇਗਾ, ਜਿਨ੍ਹਾਂ ਵਿੱਚੋਂ ਕੇਵਲ 2 (‘ਮੈ’ 752 ਵਾਰ ਤੇ ‘ਮੋਹਿ’ 345 ਵਾਰ) ਸ਼ਬਦ ਹਰ ‘ਕਾਰਕ’ ’ਚ ਦਰਜ ਹਨ ਇਸ ਲਈ ਪਹਿਲਾਂ ਇਨ੍ਹਾਂ ਦੋਵੇਂ ਸ਼ਬਦਾਂ ਬਾਰੇ ਹੀ ਸਮਝਣਾ ਲਾਹੇਵੰਦ ਹੋਵੇਗਾ।

ਪਿੱਛੇ ਕੀਤੀ ਗਈ ਵੀਚਾਰ ਕਿ ਵਾਕ ਵਿੱਚੋਂ ‘ਕਰਤਾ ਕਾਰਕ’ ਦੀ ਪਹਿਚਾਣ ਲਈ ਕਿਰਿਆ ਨਾਲ ‘ਕੌਣ’ ਤੇ ‘ਕਿਸ ਨੇ’ ਸ਼ਬਦ ਲਗਾ ਕੇ ਪ੍ਰਸ਼ਨ ਪੈਦਾ ਕਰਨ ਉਪਰੰਤ ਜੋ ਜਵਾਬ ਮਿਲੇ ਉਹ ਵਾਕ ਦਾ ‘ਕਰਤਾ’ ਹੁੰਦਾ ਹੈ; ਜਿਵੇਂ: ‘ਰਾਮ ਪੜ੍ਹਦਾ ਹੈ।, ਉਸ ਨੇ ਚੰਗੀ ਪੜ੍ਹਾਈ ਕੀਤੀ।’, ਵਾਕਾਂ ’ਚ ‘ਕੌਣ ਪੜਦਾ ਹੈ?’ ਦਾ ਜਵਾਬ ਹੈ ‘ਰਾਮ’ ਤੇ ‘ਕਿਸ ਨੇ ਪੜ੍ਹਾਈ ਕੀਤੀ ?’, ਦਾ ਜਵਾਬ ਹੈ ‘ਉਸ ਨੇ’। ਇਨ੍ਹਾਂ ਦੋਵੇਂ ਵਾਕਾਂ ਵਿੱਚੋਂ ਜਦ ‘ਕੋਣ’ ਸ਼ਬਦ ਲਗਾ ਕੇ ਜਵਾਬ ਮਿਲੇ ਤਾਂ ਉਹ ‘ਸਾਧਾਰਨ ਰੂਪ ਕਰਤਾ ਕਾਰਕ’ ਹੁੰਦਾ ਹੈ ਭਾਵ ‘ਰਾਮ’ ਸਾਧਾਰਨ ਰੂਪ ਕਰਤਾ ਕਾਰਕ ਹੈ ਪਰ ਜਦ ‘ਕਿਸ ਨੇ’ ਸ਼ਬਦ ਲਗਾ ਕੇ ਜਵਾਬ ਮਿਲੇ ਤਾਂ ਉਹ ‘ਸੰਬੰਧਕੀ ਕਰਤਾ ਕਾਰਕ ਰੂਪ’ ਹੁੰਦਾ ਹੈ ਭਾਵ ‘ਉਸ ਨੇ’ (ਸ਼ਬਦ) ‘ਸੰਬੰਧਕੀ ਕਰਤਾ ਕਾਰਕ ਰੂਪ’ ਹੈ ਕਿਉਂਕਿ ਇਸ ਵਿੱਚੋਂ ਸੰਬੰਧਕੀ ਚਿੰਨ੍ਹ ‘ਨੇ’ ਮਿਲ ਰਿਹਾ ਹੈ। ਇਹੀ ਫ਼ਾਰਮੂਲਾ ਅਗਾਂਹ ਕੇਵਲ ‘ਕਰਤਾ ਕਾਰਕ’ ਨੂੰ ਦੋ ਭਾਗਾਂ ਵਿੱਚ ਵੰਡ ਕੇ ਵੀਚਾਰਨ ਲਈ ਲਾਭਕਾਰੀ ਹੋਵੇਗਾ।)

ਉੱਤਮ ਪੁਰਖ: ਪਰਿਭਾਸ਼ਾ-ਵਾਕ ਵਿੱਚ ਵਿਸ਼ਾ (ਗੱਲ) ਆਰੰਭ ਕਰਨ ਵਾਲਾ ‘ਉੱਤਮ ਪੁਰਖ’ ਅਖਵਾਉਂਦਾ ਹੈ।

(1). ਕਰਤਾ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ (ਕੰਮ) ਕਰਨ ਵਾਲੇ ਸ਼ਬਦ (ਨਾਂਵ ਦੀ ਗ਼ੈਰਹਾਜ਼ਰੀ ’ਚ ਇਸਤੇਮਾਲ ਕੀਤਾ ਗਿਆ ਪੜਨਾਂਵ), ਵਾਕ ਵਿੱਚ ‘ਕਰਤਾ ਕਾਰਕ ਪੜਨਾਂਵ’ ਅਖਵਾਉਂਦਾ ਹੈ; ਜਿਵੇਂ: ‘ਗੁਰਮੁਖ ਪਾਠ ਕਰਦਾ ਹੈ, ‘ਉਹ’ ਨੇਕ ਇਨਸਾਨ ਹੈ, ‘ਉਸ’ ਨੇ ਬਾਣੀ ਪੜ੍ਹੀ।’, ਵਾਕਾਂ ਵਿੱਚੋਂ ਦੂਸਰੇ ਤੇ ਤੀਸਰੇ ਵਾਕ ’ਚ ‘ਗੁਰਮੁਖ’ (ਨਾਂਵ) ਦੀ ਗ਼ੈਰਹਾਜ਼ਰੀ ’ਚ ‘ਉਹ’ (ਸਾਧਾਰਨ ਰੂਪ ਕਰਤਾ ਕਾਰਕ, ਪੜਨਾਂਵ) ਤੇ ‘ਉਸ ਨੇ’ (ਸੰਬੰਧਕੀ ਰੂਪ ਕਰਤਾ ਕਾਰਕ, ਪੜਨਾਂਵ) ਹੈ, ਜੋ ਵਾਕ ਦੇ ‘ਕਰਤਾ ਕਾਰਕ ਪੜਨਾਂਵ’ ਅਖਵਾਉਂਦੇ ਹਨ।

ਗੁਰਬਾਣੀ ਵਿੱਚ ‘ਸੰਬੰਧਕੀ ਕਰਤਾ ਕਾਰਕ-ਰੂਪ’ ਅਤੇ ‘ਸਾਧਾਰਨ ਕਰਤਾ ਕਾਰਕ-ਰੂਪ’ ਦੋਵੇਂ ਹੀ ਉਪਲੱਬਧ ਹਨ। ਪਾਠਕਾਂ ਦੀ ਸੁਵਿਧਾ ਲਈ ਗੁਰਬਾਣੀ ਦੀਆਂ ਪੰਕਤੀਆਂ ਵਧੇਰੇ ਮਾਤ੍ਰਾ ’ਚ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਬਾਕੀ ਰਹੀਆਂ ਪੰਕਤੀਆਂ ਨੂੰ ਗੁਰਬਾਣੀ ਵਿੱਚੋਂ ਪਹਿਚਾਣ ਕਰਨਾ ਆਸਾਨ ਹੋ ਜਾਵੇ; ਜਿਵੇਂ:

(ੳ)‘ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’:  (1). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ‘ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈ’; ਜਿਵੇਂ:

‘‘ਰੂਪ ਹੀਨ ਬੁਧਿ ਬਲ ਹੀਨੀ, ਮੋਹਿ (ਮੈ) ਪਰਦੇਸਨਿ ਦੂਰ ਤੇ ਆਈ ॥’’ (ਮ: ੫/੨੦੪)

‘‘ਪਾਇ ਲਗਉ ਮੋਹਿ (ਮੈ) ਕਰਉ ਬੇਨਤੀ, ਕੋਊ ਸੰਤੁ ਮਿਲੈ ਬਡਭਾਗੀ ॥’’ (ਮ: ੫/੨੦੪)

‘‘ਮਨੁ ਅਰਪਉ ਧਨੁ ਰਾਖਉ ਆਗੈ, ਮਨ ਕੀ ਮਤਿ ਮੋਹਿ (ਮੈ) ਸਗਲ ਤਿਆਗੀ ॥’’ (ਮ: ੫/੨੦੪)

‘‘ਮੋਹਿ (ਮੈ) ਨਿਰਗੁਨੁ, ਸਭ ਗੁਨ ਤੇਰੇ ॥’’ (ਮ: ੫/੨੦੫)

‘‘ਮੋਹਿ (ਮੈ) ਦਾਸਰੋ ਠਾਕੁਰ ਕੋ (ਦਾ)॥’’ (ਮ: ੫/੨੧੨)

‘‘ਮੋਹਿ (ਮੈ) ਅਨਾਥ, ਤੁਮਰੀ ਸਰਣਾਈ ॥’’ (ਮ: ੫/੮੦੨)

‘‘ਮੋਹਿ (ਮੈ) ਦੀਨ ਹਰਿ ਹਰਿ ਹਰਿ ਸਰਣੀ ॥’’ (ਮ: ੫/੯੧੩)

‘‘ਮੋਹਿ (ਮੈ) ਨਿਰਗੁਣ ਅਨਾਥੁ, ਸਰਣੀ ਆਇਆ ॥’’ (ਮ: ੫/੯੨੫)

‘‘ਮੋਹਿ (ਮੈ) ਅਨਾਥ ਪ੍ਰਭ ! ਤੇਰੀ ਸਰਣ ॥’’ (ਮ: ੫/੧੧੮੩)

‘‘ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ, ਸੰਤ ਪ੍ਰਸਾਦਿ ‘ਮੋਹਿ’ (ਮੈ) ਜਾਗੀ ॥’’ (ਮ: ੫/੧੨੬੭)

‘‘ਮੋਹਿ (ਮੈ) ਅਨਾਥੁ ਦਾਸੁ ਜਨੁ ਤੇਰਾ, ਅਵਰ ਓਟ ਸਗਲੀ ਮੋਹਿ (ਮੈ) ਤਿਆਗੀ ॥’’ (ਮ: ੫/੧੩੦੧) ਆਦਿ।

(2). ਗੁਰਬਾਣੀ ਵਿੱਚ ‘ਮੈ’ ਸ਼ਬਦ 652 ਵਾਰ ਦਰਜ ਹੈ, ਜਿਸ ਵਿੱਚੋਂ ‘ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੈ’; ਜਿਵੇਂ:

‘‘ਤੂ ਦਰੀਆਉ ਦਾਨਾ ਬੀਨਾ, ‘ਮੈ’ ਮਛੁਲੀ ਕੈਸੇ ਅੰਤੁ ਲਹਾ ॥’’ (ਮ: ੧/੨੫)

‘‘ਤਿਨ ਕੀ ਸੰਗਤਿ ਦੇਹਿ ਪ੍ਰਭ ! ‘ਮੈ’ ਜਾਚਿਕ ਕੀ ਅਰਦਾਸਿ ॥’’ (ਮ: ੪/੪੨)

‘‘ਨਾ ਹਉ, ਨਾ ‘ਮੈ’, ਨਾ ਹਉ ਹੋਵਾ; ਨਾਨਕ ! ਸਬਦੁ ਵੀਚਾਰਿ ॥’’ (ਮ: ੧/੧੩੯)

‘‘ਮੈ’’ ਬਨਜਾਰਨਿ ਰਾਮ ਕੀ ॥’’ (ਮ: ੧/੧੫੭)

‘‘ਕਹੁ ਕਬੀਰ ! ‘ਮੈ’ ਰਾਮ ਕਹਿ (ਕੇ) ਛੂਟਿਆ ॥’’ (ਭਗਤ ਕਬੀਰ/੩੨੯)

‘‘ਮੈ’’ ਰਾਮ ਨਾਮ ਧਨੁ ਲਾਦਿਆ, ਬਿਖੁ ਲਾਦੀ ਸੰਸਾਰਿ (ਨੇ)॥’’ (ਭਗਤ ਰਵਿਦਾਸ/੩੪੬) ਆਦਿ।

(ਅ) ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ– (1). ‘ਮੋਹਿ’ ਸ਼ਬਦ, ਜਿਸ ਦਾ ਅਰਥ ਹੈ ‘ਮੈ ਨੇ’; ਜਿਵੇਂ:

(ਨੋਟ: ਧਿਆਨ ਰਹੇ ਕਿ ਆਮ ਬੋਲਚਾਲ ’ਚ ‘ਮੈ’ ਸ਼ਬਦ ਨਾਲ ‘ਨੇ’ ਸ਼ਬਦ ਵਰਤੋਂ ਵਿੱਚ ਨਹੀਂ ਆਉਂਦਾ ਪਰ ‘ਨੇ’ ਲੁਪਤ ਜ਼ਰੂਰ ਹੁੰਦਾ ਹੈ।)

‘‘ਜੋ ਤੁਮ ਕਹਹੁ, ਸੋਈ ਮੋਹਿ (ਮੈ ਨੇ) ਕਰਨਾ ॥’’ (ਮ: ੫/੧੮੧)

‘‘ਗੁਰ ਕੈ ਬਚਨਿ (ਰਾਹੀਂ) ਮੋਹਿ (ਮੈ ਨੇ) ਪਰਮ ਗਤਿ ਪਾਈ॥’’ (ਮ: ੫/੨੩੯)

(ਰੱਬੀ ਨਾਮ) ‘‘ਕਲਿਮਲ ਡਾਰਨ (ਪਾਪ ਦੂਰ ਕਰਨ ਵਾਲਾ) ਮਨਹਿ (ਮਨ ਨੂੰ) ਸਧਾਰਨ (ਸਹਾਰਾ ਦੇਣ ਵਾਲਾ), ਇਹ ਆਸਰ (ਆਸਰੇ) ਮੋਹਿ (ਮੈ ਨੇ) ਤਰਨਾ ॥’’ (ਮ: ੫/੫੩੧)

(ਗੁਰੂ ਉਪਦੇਸ਼ ਰੂਪ ਹੀ) ‘‘ਪੂਜਾ ਅਰਚਾ ਸੇਵਾ ਬੰਦਨ, ਇਹੈ ਟਹਲ ਮੋਹਿ (ਮੈ ਨੇ) ਕਰਨਾ ॥’’ (ਮ: ੫/੫੩੧)

‘‘ਬਜਰ ਕੁਠਾਰੁ (ਸਖ਼ਤ ਕੁਹਾੜਾ) ਮੋਹਿ (ਮੈ ਨੇ) ਹੈ ਛੀਨਾਂ (ਖੋਹ ਲਿਆ); ਕਰਿ ਮਿੰਨਤਿ ਲਗਿ (ਕੇ, ਗੁਰੂ ਦੇ) ਪਾਵਉ ॥’’ (ਭਗਤ ਨਾਮਦੇਵ/੬੯੩)

‘‘ਮੋਹਿ (ਮੈ ਨੇ) ਦੀਨ (ਨੇ) ਹਰਿ ਹਰਿ ਓਟ ਲੀਤੀ ॥’’ (ਮ: ੫/੯੧੨)

‘‘ਮੋਹਿ (ਮੈ ਨੇ) ਦੀਨ (ਨੇ) ਹਰਿ ਹਰਿ ਆਧਾਰਾ ॥’’ (ਮ: ੫/੯੧੩)

‘‘ਮੋਹਿ (ਮੈ ਨੇ) ਦੀਨ (ਨੇ) ਹਰਿ ਹਰਿ ਹਰਿ ਧਿਆਇਆ ॥’’ (ਮ: ੫/੯੧੩)

‘‘ਸੋਧਉ (ਪੁੱਛਦਾ ਹਾਂ, ਕਿ), ਮੁਕਤਿ ਕਹਾ ਦੇਉ ਕੈਸੀ ? (ਗੁਰੂ) ਕਰਿ ਪ੍ਰਸਾਦੁ (ਕਿਰਪਾ ਸਦਕਾ) ਮੋਹਿ (ਮੈ ਨੇ) ਪਾਈ ਹੈ ॥’’ (ਭਗਤ ਕਬੀਰ/੧੧੦੪)

‘‘ਜਬ ਤੇ ਸਾਧਸੰਗਤਿ ਮੋਹਿ (ਮੈ ਨੇ) ਪਾਈ ॥’’ (ਮ: ੫/੧੨੯੯)

‘‘ਗੁਰ ਉਪਦੇਸੁ ਮੋਹਿ (ਮੈ ਨੇ) ਕਾਨੀ (ਕੰਨਾਂ ਰਾਹੀਂ) ਸੁਨਿਆ ॥’’ (ਮ: ੫/੧੩੪੭) ਆਦਿ।

ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ– (2). ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੈ ਨੇ’; ਜਿਵੇਂ:

‘‘ਕਹੁ ਨਾਨਕ ਮੈ (ਨੇ) ਸੋ ਗੁਰੁ ਪਾਇਆ ॥’’ (ਮ: ੫/੧੮੮)

‘‘ਮੈ (ਨੇ) ਆਪਣਾ ਗੁਰੁ ਪੂਛਿ (ਕੇ) ਦੇਖਿਆ, ਅਵਰੁ ਨਾਹੀ ਥਾਉ ॥’’ (ਮ: ੧/੧੪)

‘‘ਤੂ ਭਰਪੂਰਿ, ਜਾਨਿਆ ਮੈ (ਨੇ) ਦੂਰਿ ॥’’ (ਮ: ੧/੨੫)

‘‘ਤੇਰੈ ਭਰੋਸੈ ਪਿਆਰੇ ! ਮੈ (ਨੇ) ਲਾਡ ਲਡਾਇਆ ॥’’ (ਮ: ੫/੫੧)

‘‘ਨਿਹਤੇ (ਕਾਬੂ ਕੀਤੇ) ਪੰਜਿ ਜੁਆਨ (ਕਾਮਾਦਿਕ) ਮੈ (ਨੇ), (ਜਦ) ਗੁਰਿ (ਨੇ) ਥਾਪੀ ਦਿਤੀ ਕੰਡਿ (ਮੋਢੇ ’ਤੇ) ਜੀਉ ॥’’ (ਮ: ੫/੭੪)

‘‘ਮੈ (ਨੇ) ਹਰਿ ਹਰਿ ਖਰਚੁ, ਲਇਆ ਬੰਨਿ ਪਲੈ ॥’’ (ਮ: ੪/੯੪)

‘‘ਤੂੰ ਕਾਇਆ ਮੈ (ਨੇ) ਰੁਲਦੀ ਦੇਖੀ, ਜਿਉ (ਜਿਵੇਂ) ਧਰ (ਧਰਤੀ) ਉਪਰਿ ਛਾਰੋ (ਸੁਆਹ) ॥’’ (ਮ: ੧/੧੫੪)

‘‘ਜੈਸੋ ਗੁਰਿ (ਨੇ) ਉਪਦੇਸਿਆ, ਮੈ (ਨੇ) ਤੈਸੋ ਕਹਿਆ ਪੁਕਾਰਿ (ਕੇ) ॥’’ (ਮ: ੫/੨੧੪) ਆਦਿ।

(2). ਕਰਮ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ ਦੁਆਰਾ ਪ੍ਰਗਟਾਏ ਗਏ ਕੰਮ ਦਾ ਪ੍ਰਭਾਵ (ਅਸਰ) ਜਿਸ ਸ਼ਬਦ (ਪੜਨਾਂਵ) ਉੱਤੇ ਪਵੇ, ਵਾਕ ਵਿੱਚ ਉਹ ਸ਼ਬਦ ‘ਕਰਮ ਕਾਰਕ ਪੜਨਾਂਵ’ ਹੁੰਦਾ ਹੈ; ਜਿਵੇਂ: ‘ਮੈਨੂੰ ਬੁਖ਼ਾਰ ਹੈ।, ਗ਼ਰੀਬੀ ਨੇ ਮੈਨੂੰ ਬੇਚੈਨ ਕਰ ਦਿੱਤਾ।, ਰਿਕਸ਼ੇ ਨੇ ਮੈਨੂੰ ਟੱਕਰ ਮਾਰੀ।, ਮੈਨੂੰ ਘਬਰਾਹਟ ਹੋ ਰਹੀ ਹੈ।’ ਆਦਿ ਵਾਕਾਂ ਵਿੱਚ ‘ਮੈਨੂੰ’ (ਸ਼ਬਦ) ‘ਕਰਮ ਕਾਰਕ ਪੜਨਾਂਵ’ ਹੈ।

(ਨੋਟ: ਕੀ ਉਪਰੋਕਤ ਤਮਾਮ ਵਾਕਾਂ ਨੂੰ ਇਉਂ ਲਿਖਿਆ ਜਾ ਸਕਦਾ ਹੈ: ‘ਮੇਰੇ ਲਈ ਬੁਖ਼ਾਰ ਹੈ।, ਗ਼ਰੀਬੀ ਨੇ ਮੇਰੇ ਲਈ ਬੇਚੈਨ ਕਰ ਦਿੱਤਾ।, ਰਿਕਸ਼ੇ ਨੇ ਮੇਰੇ ਲਈ ਟੱਕਰ ਮਾਰੀ।, ਮੇਰੇ ਲਈ ਘਬਰਾਹਟ ਆ ਰਹੀ ਹੈ।’? ਇਸ ਦਾ ਜਵਾਬ ਹੋਵੇਗਾ ‘ਨਹੀਂ’। ਇਸ ਲਈ ਇਨ੍ਹਾਂ ਵਾਕਾਂ ਵਿੱਚ ‘ਮੈਨੂੰ’ (ਪੜਨਾਂਵ) ਸ਼ਬਦ ‘ਕਰਮ ਕਾਰਕ’ ਹੈ, ਨਾ ਕਿ ‘ਸੰਪਰਦਾਨ ਕਾਰਕ’।

‘ਮੈਨੂੰ’ ਸ਼ਬਦ ਨੂੰ ‘ਸੰਪਰਦਾਨ ਕਾਰਕ’ ਬਣਾਉਣ ਲਈ ਇਨ੍ਹਾਂ ਵਾਕਾਂ ਦਾ ਰੂਪਾਂਤਰਨ (ਰੂਪ ਪਰਿਵਰਤਨ ਦਾ ਭਾਵ) ਇਉਂ ਲਿਖਣਾ ਪਵੇਗਾ: ‘ਮੇਰੇ ਲਈ ਦਵਾਈ ਦਿਓ। (ਮੈਨੂੰ ਦਵਾਈ ਦਿਓ), ਮੇਰੇ ਲਈ ਭੋਜਨ ਲਿਆਵੋ। (ਮੈਨੂੰ ਭੋਜਨ ਲਿਆਵੋ)।, ਮੇਰੇ ਲਈ ਰਿਕਸ਼ਾ ਮੰਗਵਾ ਕੇ ਦਿਓ। (ਮੈਨੂੰ ਰਿਕਸ਼ਾ ਮੰਗਵਾ ਕੇ ਦਿਓ), ਮੇਰੇ ਲਈ ਹਵਾ ਝੱਲੋ। (ਮੈਨੂੰ ਹਵਾ ਝੱਲੋ)’ ਆਦਿ।

ਧਿਆਨ ਰਹੇ ਕਿ ਉਕਤ ਵਾਕਾਂ ’ਚ ‘ਦਵਾਈ ਲਿਆਓ, ਭੋਜਨ ਦੇਵੋ, ਰਿਕਸ਼ਾ ਕਰੋ, ਹਵਾ ਦੇਓ।’ ਸ਼ਬਦਾਂ ਰਾਹੀਂ ਕਿਸੇ ਵੱਲੋਂ ਮਦਦ ਕੀਤੀ ਜਾ ਰਹੀ ਹੈ। ਕਿਸੇ ਨੂੰ ਕੋਈ ਚੀਜ ‘ਦੇਣੀ’ ਭਾਵ ‘ਬਖ਼ਸ਼ਸ਼ ਕਰਨ’ ਦਾ ਨਾਮ ਹੀ ‘ਸੰਪਰਦਾਨ’ ਹੁੰਦਾ ਹੈ।)

ਗੁਰਬਾਣੀ ਵਿੱਚ ‘ਗੁਰੂ, ਰੱਬ ਤੇ ਸੰਗਤ’ ਹਮੇਸਾਂ ਜਗਿਆਸੂ ਮਨੁੱਖ ਦੀ ਮਦਦ ਹੀ ਕਰਦੇ ਹਨ, ਇਸ ਲਈ ਉਦੋਂ ਇਹ ਤਮਾਮ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੋਣਗੇ ਜਦੋਂ ‘ਗੁਰੂ, ਰੱਬ ਜਾਂ ਸੰਗਤ’ ਵੱਲੋਂ ਕੁਝ ਦਿੱਤਾ ਜਾ ਰਿਹਾ ਹੋਵੇ ਤੇ ਬਾਕੀ ਤਮਾਮ ਸ਼ਬਦ ‘ਕਰਮ ਕਾਰਕ ਪੜਨਾਂਵ’ ਹੋਣਗੇ; ਜਿਵੇਂ:

(1). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ‘ਕਰਮ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਨਾਨਕ ! ਉਨ ਸੰਗਿ ਮੋਹਿ (ਮੈਨੂੰ) ਉਧਾਰੋ ॥’’ (ਮ: ੫/੨੬੨)

‘‘ਮੋਹਿ (ਮੈਨੂੰ) ਨ ਬਿਸਾਰਹੁ, ਮੈ ਜਨੁ ਤੇਰਾ ॥’’ (ਭਗਤ ਰਵਿਦਾਸ/੩੪੫)

‘‘ਕਰਿ ਕਿਰਪਾ ਮੋਹਿ (ਮੈਨੂੰ) ਮਾਰਗਿ (ਉੱਤੇ) ਪਾਵਹੁ ॥’’ (ਮ: ੫/੮੦੧)

‘‘ਨਾਨਕ ਕੇ ਪ੍ਰਭ ! ਤੁਮ ਹੀ ਦਾਤੇ, ਸੰਤਸੰਗਿ ਲੇ ਮੋਹਿ (ਮੈਨੂੰ) ਉਧਰਹੁ ॥’’ (ਮ: ੫/੮੨੮)

‘‘ਜਹਾ ਜਹਾ ਧੂਅ ਨਾਰਦੁ ਟੇਕੇ (ਟਿਕਾਏ), (ਓਥੇ ਹੀ) ਨੈਕੁ (ਸਦਾ) ਟਿਕਾਵਹੁ ਮੋਹਿ ((ਮੈਨੂੰ)॥’’ (ਭਗਤ ਨਾਮਦੇਵ/੮੭੩)

‘‘ਕਰਿ ਦਇਆ, ਮਿਲਾਵਹੁ ਤਿਸਹਿ (ਉਸ ਨਾਲ) ਮੋਹਿ (ਮੈਨੂੰ)॥’’ (ਮ: ੫/੧੧੮੧)

‘‘ਮੋਹਿ (ਮੈਨੂੰ) ਕਿਰਪਨ ਕਉ ਕੋਇ ਨ ਜਾਨਤ, (ਪਰ ਹੁਣ) ਸਗਲ ਭਵਨ ਪ੍ਰਗਟਈ ॥’’ (ਮ: ੫/੪੦੨)

‘‘ਕਹਿ ਕਬੀਰ ! ਮੋਹਿ (ਮੈਨੂੰ) ਬਿਆਹਿ (ਕੇ) ਚਲੇ ਹੈ, ਪੁਰਖ ਏਕ ਭਗਵਾਨਾ ॥’’ (ਭਗਤ ਕਬੀਰ/੪੮੨)

‘‘ਮੋਹਿ (ਮੈਨੂੰ) ਨਿਸਤਾਰਹੁ, ਨਿਰਗੁਨੀ (ਨੂੰ) ॥’’ (ਮ: ੫/੧੧੮੬)

‘‘ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ (ਮੈਨੂੰ ਵੀ) ਤਾਰੈ ॥’’ (ਮ: ੫/੧੩੦੧) ਆਦਿ।

(2). ਗੁਰਬਾਣੀ ਵਿੱਚ ‘ਮੈ’ ਸ਼ਬਦ 652 ਵਾਰ ਦਰਜ ਹੈ, ਜਿਸ ਵਿੱਚੋਂ ‘ਕਰਮ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਦੇਹੁ ਦਰਸੁ ਸੁਖਦਾਤਿਆ ! ਮੈ (ਮੈਨੂੰ, ਆਪਣੇ) ਗਲ ਵਿਚਿ ਲੈਹੁ ਮਿਲਾਇ ਜੀਉ ॥’’ (ਮ: ੫/੭੪)

‘‘ਆਵਹੁ ਸੰਤ! ਮੈ (ਮੈਨੂੰ, ਆਪਣੇ) ਗਲਿ (ਨਾਲ) ਮੇਲਾਈਐ ॥’’ (ਮ: ੪/੯੫)

ਮੈ (ਮੈਨੂੰ) ਸਦਾ ਰਾਵੇ ਪਿਰੁ ਆਪਣਾ, ਸਚੜੈ ਸਬਦਿ (ਰਾਹੀਂ) ਵੀਚਾਰੇ (ਕੇ)॥ (ਮ: ੩/੫੮੪) ਆਦਿ।

(3). ਕਰਣ ਕਾਰਕ ਪੜਨਾਂਵ: ਇਸ ਸ਼ਬਦ ਦਾ ਕਾਰਕ ਚਿੰਨ੍ਹ ਹੁੰਦਾ ਹੈ ‘ਨਾਲ, ਰਾਹੀਂ, ਦੁਆਰਾ, ਕਰਕੇ’ ਆਦਿ, ਜੋ ‘ਉੱਤਮ ਪੁਰਖ ਪੜਨਾਂਵ’ ਨਾਲ ਸੰਬੰਧਿਤ ਗੁਰਬਾਣੀ ਵਿੱਚ ਦਰਜ ਨਹੀਂ ਹੈ।

Pronoun (Part 1, B)

0

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-1) ਵੇਖੋ।

ਉੱਤਮ ਪੁਰਖ ਪੜਨਾਂਵ, ਅਧਿਆਇ-1 (ਅ)

(4). ਸੰਪਰਦਾਨ ਕਾਰਕ ਪੜਨਾਂਵ: ‘ਸੰਪਰਦਾਨ’ ਸ਼ਬਦ ਦਾ ਅਰਥ ਹੁੰਦਾ ਹੈ ‘ਬਖ਼ਸ਼ਸ਼’ ਭਾਵ ਕਿਸੇ ਲਈ ਕੰਮ (ਮਿਹਰ) ਕਰਨਾ, ‘ਦੇਣਾ’।

ਪਰਿਭਾਸ਼ਾ: ਜਿਸ (ਪੜਨਾਂਵ) ਲਈ ਵਾਕ ਦਾ ਕਰਤਾ ਕੰਮ ਕਰੇ ਜਾਂ ਕਿਰਿਆ ਦੁਆਰਾ ਪ੍ਰਗਟਾਇਆ ਗਿਆ ਕੰਮ ਜਿਸ ‘ਪੜਨਾਂਵ’ ਲਈ ਵਾਪਰਦਾ ਹੈ, ਉਹ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੁੰਦਾ ਹੈ; ਜਿਵੇਂ: ‘ਮੇਰੇ ਲਈ ਭੋਜਨ ਤਿਆਰ ਕਰੋ।, ਮੈਨੂੰ ਗਿਆਨ ਬਖ਼ਸ਼ੋ।’ ਵਾਕਾਂ ’ਚ ‘ਮੇਰੇ ਲਈੇ’ ਤੇ ‘ਮੈਨੂੰ’ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹਨ।

(). ਸੰਪਰਦਾਨ ਕਾਰਕ ਪੜਨਾਂਵ- ‘ਮੋਹਿ’ ਸ਼ਬਦ, ਜਿਸ ਦਾ ਅਰਥ ਹੈ ‘ਮੈਨੂੰ’ ਜਾਂ ‘ਮੇਰੇ ਲਈ’; ਜਿਵੇਂ:

‘‘ਕਰਿ ਕਿਰਪਾ ਸੰਤ ਮਿਲੇ ਮੋਹਿ (ਮੈਨੂੰ, ਮੇਰੇ ਲਈ), ਤਿਨ ਤੇ (ਉਨ੍ਹਾਂ ਤੋਂ) ਧੀਰਜੁ ਪਾਇਆ॥’’ (ਮ: ੫/੨੦੬)

‘‘ਸੰਤੀ (ਸੰਤਾਂ ਨੇ) ਮੰਤੁ ਦੀਓ ਮੋਹਿ (ਮੈਨੂੰ) ਨਿਰਭਉ, ਗੁਰ ਕਾ ਸਬਦੁ ਕਮਾਇਆ ॥’’ (ਮ: ੫/੨੦੬)

‘‘ਜਗੁ ਐਸਾ ਮੋਹਿ (ਮੈਨੂੰ, ਮੇਰੇ ਲਈ) ਗੁਰਹਿ (ਨੇ) ਦਿਖਾਇਓ, ਤਉ ਸਰਣਿ ਪਰਿਓ ਤਜਿ (ਛੱਡ ਕੇ) ਗਰਬਸੂਆ (ਹੰਕਾਰ)॥’’ (ਮ: ੫/੨੦੬)

‘‘ਸਤਿਗੁਰ ਅਪੁਨੈ (ਨੇ) ਮੋਹਿ (ਮੈਨੂੰ) ਦਾਨੁ ਦੀਨੀ ॥’’ (ਮ: ੫/੨੩੫)

‘‘ਗੁਰ ਪਰਸਾਦਿ (ਰਾਹੀਂ) ਮੋਹਿ (ਮੈਨੂੰ) ਮਿਲਿਆ ਥਾਉ ॥’’ (ਮ: ੫/੨੩੯)

‘‘ਮੋਹਿ (ਮੈਨੂੰ) ਜਮ ਡੰਡੁ ਨ ਲਾਗਈ, (ਕਿਉਂਕਿ) ਤਜੀਲੇ (ਛੱਡ ਦਿੱਤੇ) ਸਰਬ ਜੰਜਾਲ ॥’’ (ਭਗਤ ਰਵਿਦਾਸ/੩੪੬)

‘‘ਗੁਰਿ (ਨੇ) ਹਰਿ ਹਰਿ ਨਾਮੁ, ਮੋਹਿ (ਮੈਨੂੰ) ਮੰਤ੍ਰੁ ਦ੍ਰਿੜਾਇਆ ॥’’ (ਮ: ੫/੩੭੧)

‘‘ਲਾਖ ਉਲਾਹਨੇ (ਉਲਾਂਭੇ) ਮੋਹਿ (ਮੈਨੂੰ, ਮੇਰੇ ਲਈ), ਹਰਿ ਜਬ ਲਗੁ (ਤੱਕ) ਨਹ ਮਿਲੈ ਰਾਮ ॥’’ (ਮ: ੫/੫੪੨)

‘‘ਪਤਿਤ ਉਧਾਰਣੁ ਸਤਿਗੁਰੁ ਮੇਰਾ, ਮੋਹਿ (ਮੈਨੂੰ) ਤਿਸ ਕਾ ਭਰਵਾਸਾ (ਸਹਾਰਾ)॥’’ (ਮ: ੫/੬੨੦)

‘‘ਕਰਿ ਕਿਰਪਾ ਦੀਓ ਮੋਹਿ (ਮੈਨੂੰ) ਨਾਮਾ, ਬੰਧਨ ਤੇ (ਤੋਂ) ਛੁਟਕਾਏ (ਛੁਟ ਗਏ)॥’’ (ਮ: ੫/੬੭੧)

‘‘ਮੋਹਿ (ਮੇਰੇ) ਮਸਕੀਨ (ਲਈ), ਪ੍ਰਭੁ ਨਾਮੁ ਅਧਾਰੁ (ਆਸਰਾ)॥’’ (ਮ: ੫/੬੭੬)

‘‘ਰਾਖਹੁ ਅਪਨੀ ਸਰਣਿ ਪ੍ਰਭ ! ਮੋਹਿ (ਮੈਨੂੰ) ਕਿਰਪਾ ਧਾਰੇ ॥’’ (ਮ: ੫/੮੦੯)

‘‘ਕੋਈ ਐਸਾ ਸਜਣੁ ਲੋੜਿ (ਲੱਭ) ਲਹੁ (ਦਿਓ), ਜੋ ਮੇਲੇ ਪ੍ਰੀਤਮੁ ਮੋਹਿ (ਮੇਰੇ ਲਈ)॥’’ (ਮ: ੫/੯੫੭)

‘‘ਮੋਹਿ (ਮੈਨੂੰ) ਅਧਾਰੁ ਨਾਮੁ ਨਾਰਾਇਨ (ਦਾ), ਜੀਵਨ ਪ੍ਰਾਨ ਧਨ ਮੋਰੇ ॥’’ (ਭਗਤ ਰਵਿਦਾਸ/੯੭੪)

‘‘ਪ੍ਰਭ ਦਇਆਲ ! ਮੋਹਿ (ਮੈਨੂੰ) ਦੇਵਹੁ ਦਾਨ ॥’’ (ਮ: ੫/੯੮੭)

‘‘ਮਾਣਿਕੂ ਮੋਹਿ (ਮੇਰੇ ਲਈ) ਮਾਉ (ਹੇ ਮਾਂ!), ਡਿੰਨਾ (ਦਿੱਤਾ) ਧਣੀ ਅਪਾਹਿ (ਆਪ ਹੀ ਮਾਲਕ ਨੇ)॥’’ (ਮ: ੫/੧੦੯੮)

(ਨੋਟ: ਧਿਆਨ ਰਹੇ ਕਿ ਜਦ ਕਿਸੇ ਵਾਕ ਵਿੱਚ ਕਿਰਿਆ ਨਾਲ ਦੋ ਸ਼ਬਦ (‘ਕੀ’ ਤੇ ‘ਕਿਸ ਨੂੰ’) ਲਗਾ ਕੇ ਜਵਾਬ ਰਾਹੀਂ ਵਾਕ ਵਿੱਚੋਂ ਦੋ ਸ਼ਬਦ ਸਾਹਮਣੇ ਆ ਰਹੇ ਹੋਣ ਤਾਂ ਇੱਕ ‘ਕਰਮ ਕਾਰਕ’ ਤੇ ਦੂਜਾ ‘ਸੰਪਰਦਾਨ ਕਾਰਕ’ ਹੁੰਦਾ ਹੈ ਭਾਵ ‘ਕੀ’ ਰਾਹੀਂ ਮਿਲਿਆ ਜਵਾਬ ‘ਕਰਮ ਕਾਰਕ’ ਹੁੰਦਾ ਹੈ ਤੇ ‘ਕਿਸ ਨੂੰ’ ਰਾਹੀਂ ਮਿਲਿਆ ਜਵਾਬ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ:

‘‘ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ, ਅਨਦਿਨੁੋ ‘ਮੋਹਿ’ (ਮੈਨੂੰ) ਆਹੀ (ਹੈ) ‘ਪਿਆਸਾ’ ॥’’ (ਮ: ੧/੧੩)

‘‘ਮੋਹਿ (ਮੈਨੂੰ) ‘ਰੈਣਿ’ (ਰਾਤ) ਨ ਵਿਹਾਵੈ (ਬੀਤਦੀ), ਨੀਦ ਨ ਆਵੈ; ਬਿਨੁ ਦੇਖੇ ਗੁਰ (ਦਾ) ਦਰਬਾਰੇ ਜੀਉ ॥’’ (ਮ: ੫/੯੭)

‘‘ਜਉ ਰੇ ਖੁਦਾਇ ‘ਮੋਹਿ’ (ਮੈਨੂੰ) ‘ਤੁਰਕੁ’ ਕਰੈਗਾ, ਆਪਨ ਹੀ ਕਟਿ ਜਾਈ ॥’’ (ਭਗਤ ਕਬੀਰ/੪੭੭)

‘‘ਮੈ (ਮੈਨੂੰ) ਨੈਣੀ ‘ਨੀਦ’ ਨ ਆਵੈ ਜੀਉ, ਭਾਵੈ ਅੰਨੁ ਨ ਪਾਣੀ ॥’’ (ਮ: ੩/੨੪੪)

ਉਪਰੋਕਤ ਚਾਰੋਂ ਪੰਕਤੀਆਂ ’ਚ ਤਰਤੀਬਵਾਰ ‘ਅਨਦਿਨੁੋ ਕੀ ਹੈ?’ ਦਾ ਜਵਾਬ ‘ਪਿਆਸਾ’ (ਕਰਮ ਕਾਰਕ), ‘ਕੀ ਨਾ ਵਿਹਾਵੈ?’ ਦਾ ਜਵਾਬ ‘ਰੈਣਿ’ (ਕਰਮ ਕਾਰਕ), ‘ਕੀ ਕਰੈਗਾ?’ ਦਾ ਜਵਾਬ ‘ਤੁਰਕੁ’ (ਕਰਮ ਕਾਰਕ), ‘ਕੀ ਨਾ ਆਵੈ?’ ਦਾ ਜਵਾਬ ‘ਨੀਦ’ (ਕਰਮ ਕਾਰਕ) ਹੈ ਅਤੇ (ਅਨਦਿਨੁੋ ਪਿਆਸਾ) ‘ਕਿਸ ਨੂੰ ਹੈ?’ ਦਾ ਜਵਾਬ ‘ਮੋਹਿ’ (ਸੰਪਰਦਾਨ ਕਾਰਕ), ‘ਕਿਸ ਨੂੰ ਨਾ (ਰੈਣਿ) ਵਿਹਾਵੈ ?’ ਦਾ ਜਵਾਬ ‘ਮੋਹਿ’ (ਸੰਪਰਦਾਨ ਕਾਰਕ), ‘ਕਿਸ ਨੂੰ (ਤੁਰਕੁ) ਕਰੈਗਾ ?’ ਦਾ ਜਵਾਬ ‘ਮੋਹਿ’ (ਸੰਪਰਦਾਨ ਕਾਰਕ), ਕਿਸ ਨੂੰ (ਨੀਦ) ਨ ਆਵੈ?’ ਦਾ ਜਵਾਬ ‘ਮੈ’ ਭਾਵ ‘ਮੈਨੂੰ’ (ਸੰਪਰਦਾਨ ਕਾਰਕ) ਹੈ।)

(ਅ). ਸੰਪਰਦਾਨ ਕਾਰਕ ਪੜਨਾਂਵ- ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੈਨੂੰ’ ਜਾਂ ‘ਮੇਰੇ ਲਈ’; ਜਿਵੇਂ:

‘‘ਮੈ (ਮੇਰੇ ਲਈ) ਏਹਾ ਆਸ, ਏਹੋ ਆਧਾਰੁ ॥’’ (ਮ: ੧/੨੪)

‘‘ਆਵਹੁ ਮਿਲਹੁ ਸਹੇਲੀਹੋ ! ਮੈ (ਮੈਨੂੰ) ਪਿਰੁ ਦੇਹੁ ਮਿਲਾਇ ॥’’ (ਮ: ੩/੩੮)

‘‘ਮੈ (ਮੈਨੂੰ) ਧਰ (ਟੇਕ) ਤੇਰੀ ਪਾਰਬ੍ਰਹਮ ! ਤੇਰੈ ਤਾਣਿ (ਵਿੱਚ) ਰਹਾਉ ॥’’ (ਮ: ੫/੪੬)

‘‘ਮੈ (ਮੇਰੇ ਲਈ) ਧਨੁ ਨਾਮੁ ਨਿਧਾਨੁ ਹੈ, ਗੁਰਿ (ਨੇ) ਦੀਆ ਬਲਿ ਜਾਉ ॥’’ (ਮ: ੧/੫੮)

‘‘ਮੈ (ਮੈਨੂੰ) ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ! ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥’’ (ਮ: ੪/੯੫)

‘‘ਮੈ (ਮੇਰੇ ਲਈ) ਆਇ (ਕੇ) ਮਿਲਹੁ, ਜਗਜੀਵਨ ਪਿਆਰੇ ! ॥’’ (ਮ: ੪/੯੫)

‘‘ਸਚਾ ਸਾਹਿਬੁ ਮੈ (ਮੈਨੂੰ) ਅਤਿ ਪਿਆਰਾ ॥’’ (ਮ: ੩/੧੧੬)

‘‘ਵਾਹੁ ਵਾਹੁ ਸਾਚੇ ! ਮੈ (ਮੈਨੂੰ) ਤੇਰੀ ਟੇਕ ॥’’ (ਮ: ੧/੧੫੩)

‘‘ਮੈ (ਮੈਨੂੰ) ਆਧਾਰੁ ਤੇਰਾ, ਤੂ ਖਸਮੁ ਮੇਰਾ; ਮੈ ਤਾਣੁ ਤਕੀਆ ਤੇਰਓ ॥’’ (ਮ: ੧/੮੪੪)

‘‘ਨਾਨਕ ! ਲੇਹੁ ਮਿਲਾਇ, ਮੈ (ਮੈਨੂੰ) ਜਾਚਿਕ (ਲਈ) ਦੀਜੈ ਨਾਮੁ ਹਰਿ ! ॥’’ (ਮ: ੪/੧੪੨੨) ਆਦਿ।

(5). ਅਪਾਦਾਨ ਕਾਰਕ ਪੜਨਾਂਵ: ‘ਸੰਪਰਦਾਨ ਕਾਰਕ ਪੜਨਾਂਵ’ ਦਾ ਅਰਥ ਸੀ ‘ਦੇਣਾ’ (ਬਖ਼ਸ਼ਸ਼ ਕਰਨਾ) ਭਾਵ ਲੈਣ ਵਾਲੇ ਦੀ ਸ਼ਕਤੀ ਵਧਾ ਦੇਣੀ ਪਰ ‘ਅਪਾਦਾਨ’ ਦਾ ਅਰਥ ਹੈ ‘ਲੈਣਾ’ ਭਾਵ ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਵਿੱਚੋਂ ਕੋਈ ਚੀਜ਼ ਅਲੱਗ ਕਰਨੀ, ਕੱਢ ਲੈਣੀ ਭਾਵ ਉਸ ਦੀ ਸ਼ਕਤੀ ਘਟਾ ਦੇਣੀ; ਜਿਵੇਂ: ਰਾਮ ‘ਮੇਰੇ ਤੋਂ’ ਛੋਟਾ ਹੈ।, ਰੱਬੀ ਮਦਦ ਬਿਨਾ ‘ਮੈਥੋਂ’ ਭਲਾ ਨਹੀਂ ਹੁੰਦਾ।, ਗੁਰੂ ਨੇ ‘ਮੇਰੇ ਪਾਸੋਂ’ ਸੇਵਾ ਲੈਣੀ ਹੈ।’, ਵਾਕਾਂ ਵਿੱਚ ‘ਮੇਰੇ ਤੋਂ, ਮੈਥੋਂ’ ਤੇ ‘ਮੇਰੇ ਪਾਸੋਂ’ ਅਪਾਦਾਨ ਕਾਰਕ ਪੜਨਾਂਵ ਹਨ।

(ੳ). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 6 ਵਾਰ ‘ਅਪਾਦਾਨ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚੋਂ, ਮੇਰੇ ਤੋਂ, ਮੈਥੋਂ, ਮੇਰੇ ਅੰਦਰੋਂ, ਮੇਰੇ ਕੋਲੋਂ’; ਜਿਵੇਂ:

‘‘ਜਤ ਕਤ ਦੇਖਉ, ਤਤ ਤਤ ਤੁਮ ਹੀ; ਮੋਹਿ (ਮੇਰੇ ਅੰਦਰੋਂ) ਇਹੁ ਬਿਸੁਆਸੁ ਹੋਇ ਆਇਓ ॥’’ (ਮ: ੫/੨੦੫)

‘‘ਜੈਸੇ, ਅਲਿ ਕਮਲਾ ਬਿਨੁ ਰਹਿ ਨ ਸਕੈ; ਤੈਸੇ, ਮੋਹਿ (ਮੇਰੇ ਕੋਲੋਂ ਵੀ) ਹਰਿ ਬਿਨੁ ਰਹਨੁ ਨ ਜਾਈ ॥’’ (ਮ: ੪/੩੬੯)

‘‘ਅਬ ਮੋਹਿ (ਮੈਥੋਂ), ਨਾਚਨੋ ਨ ਆਵੈ ॥’’ (ਭਗਤ ਕਬੀਰ/੪੮੩)

‘‘ਕਰਹੁ ਅਨੁਗ੍ਰਹੁ ਸੁਆਮੀ ਮੇਰੇ ! ਗਨਹੁ (ਗਿਣੋ) ਨ ਮੋਹਿ (ਮੇਰੇ ਪਾਸੋਂ, ਮੈਥੋਂ) ਕਮਾਇਓ (ਕਮਾਇਆ ਹੋਇਆ)॥’’ (ਮ: ੫/੫੦੧)

‘‘ਏਤ (ਇਤਨੀ ਹਉਮੈ) ਛਡਾਈ ਮੋਹਿ ਤੇ (ਮੇਰੇ ਤੋਂ) ; ਇਤਨੀ (ਨਿਮ੍ਰਤਾ) ਦ੍ਰਿੜਤਾਰੀ (ਦ੍ਰਿੜ ਕਰਵਾਈ)॥’’ (ਮ: ੫/੮੧੦)

‘‘ਮੇਰੀ ਬਾਂਧੀ ਭਗਤੁ ਛਡਾਵੈ; ਬਾਂਧੈ ਭਗਤੁ, ਨ ਛੂਟੈ ਮੋਹਿ (ਮੇਰੇ ਪਾਸੋਂ) ॥’’ (ਭਗਤ ਨਾਮਦੇਵ/੧੨੫੨) ਆਦਿ।

(ਅ). ਗੁਰਬਾਣੀ ਵਿੱਚ ‘ਮੈ’ ਸ਼ਬਦ 652 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 6 ਵਾਰ ‘ਅਪਾਦਾਨ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚੋਂ, ਮੇਰੇ ਤੋਂ, ਮੈਥੋਂ, ਮੇਰੇ ਕੋਲੋਂ’; ਜਿਵੇਂ:

‘‘ਤਹ (ਧਰਮਰਾਜ ਕੋਲ) ਕਰ (ਹੱਥਾਂ ਨਾਲ) ਦਲ ਕਰਨਿ ਮਹਾਬਲੀ; ਤਿਨ ਆਗਲੜੈ (ਉਨ੍ਹਾਂ ਅੱਗੇ) ਮੈ (ਮੇਰੇ ਪਾਸੋਂ) ਰਹਣੁ ਨ ਜਾਇ ॥’’ (ਭਗਤ ਤ੍ਰਿਲੋਚਨ/੯੨)

‘‘ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ, ਮੈ (ਮੇਰੇ ਅੰਦਰੋਂ) ਨੀਰੁ ਵਹੇ ਵਹਿ ਚਲੈ ਜੀਉ ॥’’ (ਮ: ੪/੯੪)

‘‘ਅਨਤ ਤਰੰਗੀ ਨਾਮੁ ਜਿਨ ਜਪਿਆ; (ਉਨ੍ਹਾਂ ਬਾਰੇ) ਮੈ (ਮੈ ਆਪਣੇ ਆਪ ਤੋਂ) ਗਣਤ (ਗਿਣਤੀ) ਨ ਕਰਿ ਸਕਿਆ ॥’’ (ਮ: ੪/੯੯੫)

‘‘ਹੋਰ ਕੇਤੀ ਦਰਿ ਦੀਸੈ ਬਿਲਲਾਦੀ; ਮੈ (ਮੈਥੋਂ) ਗਣਤ ਨ ਆਵੈ ਕਾਈ (ਕੋਈ) ਹੇ ॥’’ (ਮ: ੧/੧੦੨੨)

‘‘ਸਾਰਿੰਗਧਰ ਭਗਵਾਨ ਬੀਠੁਲਾ ! ਮੈ (ਮੈਥੋਂ) ਗਣਤ ਨ ਆਵੈ (ਤੇਰੇ) ਸਰਬੰਗਾ (ਸਾਰੇ ਅੰਗ ਭਾਵ ਗੁਣ ਦੀ)॥’’ (ਮ: ੫/੧੦੮੨)

‘‘ਖੰਡ ਪਤਾਲ ਅਸੰਖ; ਮੈ (ਮੇਰੇ ਤੋਂ) ਗਣਤ ਨ ਹੋਈ ॥’’ (ਮ: ੧/੧੨੮੩) ਆਦਿ।

(6). ਸੰਬੰਧ ਕਾਰਕ: ਜਦ ਕੋਈ ਇੱਕ ‘ਪੜਨਾਂਵ’ ਦੂਜੇ ‘ਨਾਂਵ’ (ਜਾਂ ਪੜਨਾਂਵ) ਉੱਤੇ ਆਪਣੀ ਮਾਲਕੀ ਦਾ ਹੱਕ ਜਤਾਵੇ ਤਾਂ ਉਸ ਨੂੰ ‘ਸੰਬੰਧ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ; ਜਿਵੇਂ: ‘ਮੇਰਾ ਘਰ, ਮੇਰੀ ਪਤਨੀ, ਮੇਰੇ ਬੱਚੇ, ਸਾਡਾ ਪਿਤਾ, ਸਾਡੀ ਗੱਡੀ।’ ਵਾਕਾਂ ’ਚ ‘ਮੇਰਾ, ਮੇਰੀ, ਮੇਰੇ, ਸਾਡਾ, ਸਾਡੀ’ ਸੰਬੰਧ ਕਾਰਕ ਪੜਨਾਂਵ ਹਨ।

(ੳ). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 8 ਵਾਰ ‘ਸੰਬੰਧ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰਾ, ਮੇਰੇ’; ਜਿਵੇਂ:

‘‘ਗੁਰ ਕਿਰਪਾ ਤੇ, ‘ਮੋਹਿ’ (ਮੇਰਾ) ਅਸਨਾਹਾ (ਪ੍ਰੇਮ ਬਣਿਆ)॥’’ (ਮ: ੫/੧੮੭)

‘‘ਮੋਹਿ’’ (ਮੇਰਾ), ਜਮ ਸਿਉ ਨਾਹੀ ਕਾਮਾ ॥’’ (ਭਗਤ ਰਵਿਦਾਸ/੬੫੯)

‘‘ਕਿਆ ਗੁਣ ਤੇਰੇ ਸਾਰਿ ਸਮ੍ਾਲੀ, ‘ਮੋਹਿ’ (ਮੇਰੇ) ਨਿਰਗੁਨ ਕੇ ਦਾਤਾਰੇ ! ॥’’ (ਮ: ੫/੭੩੮)

‘‘ਇਕ ਨਿਮਖ ਮਿਲਾਵਹੁ, ‘ਮੋਹਿ’ (ਮੇਰਾ) ਪ੍ਰਾਨਪਤੀ ਰੀ ॥’’ (ਮ: ੫/੭੩੯)

‘‘ਤੁਮ ਸਮਸਰਿ ਨਾਹੀ ਦਇਆਲੁ, ‘ਮੋਹਿ’ (ਮੇਰੇ) ਸਮਸਰਿ (ਬਰਾਬਰ) ਪਾਪੀ ॥’’ (ਭਗਤ ਕਬੀਰ/੮੫੬)

‘‘ਸਤਿਗੁਰਿ (ਨੇ) ਢਾਕਿ ਲੀਆ ‘ਮੋਹਿ’ (ਮੇਰੇ) ਪਾਪੀ (ਦਾ) ਪੜਦਾ ॥’’ (ਮ: ੫/੧੧੧੭)

‘‘ਮੋਹਿ’’ (ਮੇਰਾ) ਐਸੇ ਬਨਜ ਸਿਉ; ਨਹੀਨ ਕਾਜੁ ॥ ਜਿਹ (ਜਿਸ ਨਾਲ) ਘਟੈ ਮੂਲੁ, ਨਿਤ ਬਢੈ ਬਿਆਜੁ ॥’’ (ਭਗਤ ਕਬੀਰ/੧੧੯੪)

‘‘ਨਾਨਕ ! ਬਾਰਿਕੁ ਦਰਸੁ ਪ੍ਰਭ (ਦਾ) ਚਾਹੈ, (ਤਾਂ ਜੋ) ‘ਮੋਹਿ’ (ਮੇਰੇ) ਹ੍ਰਿਦੈ (ਵਿੱਚ) ਬਸਹਿ ਨਿਤ (ਗੁਰੂ) ਚਰਨਾ ॥’’ (ਮ: ੫/੧੨੬੬) ਆਦਿ।

(ਅ). ਸੰਬੰਧ ਕਾਰਕ ਪੜਨਾਂਵ- ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੇਰਾ’; ਜਿਵੇਂ:

‘‘ਮੇਰੇ ਸਤਿਗੁਰਾ ! ‘ਮੈ’ (ਮੇਰਾ) ਤੁਝ ਬਿਨੁ ਅਵਰੁ ਨ ਕੋਇ ॥’’ (ਮ: ੪/੩੯)

‘‘ਭਾਈ ਰੇ ! ‘ਮੈ’ (ਮੇਰਾ) ਮੀਤੁ ਸਖਾ ਪ੍ਰਭੁ ਸੋਇ ॥’’ (ਮ: ੪/੪੧)

‘‘ਮੇਰਾ ਤਨੁ ਅਰੁ ਧਨੁ ਮੇਰਾ; ਰਾਜ ਰੂਪ ‘ਮੈ’ (ਮੇਰਾ) ਦੇਸੁ ॥’’ (ਮ: ੫/੪੭)

‘‘ਮੇਰੇ ਪ੍ਰੀਤਮਾ ! ‘ਮੈ’ (ਮੇਰਾ) ਤੁਝ ਬਿਨੁ ਅਵਰੁ ਨ ਕੋਇ ॥’’ (ਮ: ੧/੬੧)

‘‘ਹਰਿ ! ਤੁਧੁ ਬਾਝਹੁ; ‘ਮੈ’ (ਮੇਰਾ ਸਹਾਰਾ) ਕੋਈ ਨਾਹੀ ॥’’ (ਮ: ੩/੧੧੨)

‘‘ਮੈ’’ (ਮੇਰਾ) ਸਹੁ ਦਾਤਾ ਏਕੁ ਹੈ, ਅਵਰੁ ਨਾਹੀ ਕੋਈ ॥’’ (ਮ: ੩/੩੬੫)

‘‘ਜੇ ਤੁਧੁ ਭਾਵੈ ਸਾਹਿਬਾ ! ਤੂ ‘ਮੈ’ (ਮੇਰਾ) ਹਉ ਤੈਡਾ (ਤੇਰਾ)॥’’ (ਮ: ੧/੪੧੮) ਆਦਿ।

(7). ਅਧਿਕਰਣ ਕਾਰਕ ਪੜਨਾਂਵ: ਜਿਸ ਸਹਾਰੇ ਨਾਲ (ਭਾਵ ਜਿਸ ਥਾਂ) ਕਿਰਿਆ ਦਾ ਕੰਮ ਹੋਵੇ ਉਸ (ਪੜਨਾਂਵ ਸ਼ਬਦ) ਨੂੰ ‘ਅਧਿਕਰਣ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ; ਜਿਵੇਂ: ‘ਮੇਰੇ ਅੰਦਰ’ ਗੁਰੂ ਸ਼ਬਦ ਵੱਸਦਾ ਹੈ।, ‘ਮੇਰੇ ਉੱਤੇ’ ਪ੍ਰਭੂ ਦੀ ਮਿਹਰ ਹੈ।, ‘ਮੇਰੇ ਵਿੱਚ’ ਵਿਕਾਰ ਹਨ।, ‘ਮੇਰੇ ਹੇਠਾਂ’ ਧਰਤੀ ਹੈ।, ‘ਮੇਰੇ ਅੱਗੇ’ ਸਮੁੰਦਰ ਹੈ।, ‘ਮੇਰੇ ਪਿੱਛੇ’ ਚੋਰ ਹੈ।, ‘ਮੇਰੇ ਖੱਬੇ’ ਕੁੱਤਾ ਹੈ।, ਵਾਕਾਂ ’ਚ ‘ਮੇਰੇ’ ਸ਼ਬਦ ‘ਅਧਿਕਰਣ ਕਾਰਕ ਪੜਨਾਂਵ’ ਹੈ।

(ੳ). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 6 ਵਾਰ ‘ਅਧਿਕਰਣ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੇਰੇ ਉੱਤੇ, ਮੇਰੇ ਅੰਦਰ, ਮੇਰੇ ਵਿੱਚ’; ਜਿਵੇਂ:

‘‘ਪਾਰਬ੍ਰਹਮ ! ਮੋਹਿ (ਮੇਰੇ ਉੱਤੇ) ਕਿਰਪਾ ਕੀਜੈ ॥’’ (ਮ: ੫/੧੮੧)

‘‘ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ, ਮੋਹਿ (ਮੇਰੇ ਉੱਤੇ) ਕਰਹੁ ਕ੍ਰਿਪਾ ਠਾਕੁਰ ! ਅਪੁਨੀ ॥’’ (ਮ: ੫/੮੨੭)

‘‘ਗੁਰਿ ਕ੍ਰਿਪਾਲਿ (ਨੇ) ਮੋਹਿ (ਮੇਰੇ ਉੱਤੇ) ਕੀਨੀ ਛੋਟਿ (ਬਖ਼ਸ਼ਸ਼ ਕੀਤੀ)॥’’ (ਮ: ੫/੧੩੪੭)

‘‘ਅਵਗਨ ਮੋਹਿ (ਮੇਰੇ ਵਿੱਚ) ਅਨੇਕ; ਕਤ (ਕਿਵੇਂ) ਮਹਲਿ (ਵਿੱਚ) ਬੁਲਾਈਐ ਰਾਮ ? ॥’’ (ਮ: ੫/੫੪੩)

‘‘ਚਤੁਰਾਈ ਮੋਹਿ (ਮੇਰੇ ਅੰਦਰ) ਨਾਹਿ; (ਤਾਂ ਜੋ, ਤੈਨੂੰ) ਰੀਝਾਵਉ (ਪ੍ਰਸੰਨ ਕਰਾਂ) ਕਹਿ (ਆਖ ਕੇ) ਮੁਖਹੁ ॥’’ (ਮ: ੫/੮੪੭)

‘‘ਕਰਹੁ ਕ੍ਰਿਪਾ ਸੰਤਹੁ ! ਮੋਹਿ (ਮੇਰੇ ਉੱਤੇ) ਅਪੁਨੀ; ਪ੍ਰਭ (ਦਾ) ਮੰਗਲ ਗੁਣ ਗਾਈ ॥’’ (ਮ: ੫/੧੨੦੭)

(ਅ). ਅਧਿਕਰਣ ਕਾਰਕ ਪੜਨਾਂਵ- ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੇਰੇ ਉੱਤੇ, ਮੇਰੇ ਅੰਦਰ, ਮੇਰੇ ਵਿੱਚ, ਮੇਰੇ ਕੋਲ’; ਜਿਵੇਂ:

‘‘ਸਭਿ ਗੁਣ ਤੇਰੇ, ਮੈ (ਮੇਰੇ ਅੰਦਰ) ਨਾਹੀ ਕੋਇ ॥’’ (ਜਪੁ /ਮ: ੧)

‘‘ਮੈ (ਮੇਰੇ ਅੰਤਰ) ਏਹਾ ਆਸ; ਏਹੋ ਆਧਾਰੁ ॥’’ (ਮ: ੧/੨੪)

‘‘ਹਉ ਤਿਸੁ ਵਿਟਹੁ ਚਉ ਖੰਨੀਐ; (ਜੋ) ਮੈ (ਮੇਰੇ ਅੰਦਰ) ਨਾਮ (ਦਾ) ਕਰੇ ਪਰਗਾਸੁ ॥’’ (ਮ: ੪/੪੦)

‘‘ਸਭਿ ਗੁਣਵੰਤੀ ਆਖੀਅਹਿ; ਮੈ (ਮੇਰੇ ਵਿੱਚ) ਗੁਣੁ ਨਾਹੀ ਕੋਇ ॥’’ (ਮ: ੧/੫੬)

‘‘ਮੈ (ਮੇਰੇ ਕੋਲ) ਧਨੁ ਨਾਮੁ ਨਿਧਾਨੁ ਹੈ, ਗੁਰਿ (ਨੇ) ਦੀਆ ਬਲਿ ਜਾਉ ॥’’ (ਮ: ੧/੫੮)

‘‘ਤੁਧੁ ਬਿਨੁ ਅਵਰੁ ਨ ਕੋਈ ਕਰਤੇ ! ਮੈ (ਮੇਰੇ ਅੰਦਰ) ਧਰ (ਟੇਕ) ਓਟ ਤੁਮਾਰੀ ਜੀਉ ॥’’ (ਮ: ੫/੧੦੭)

‘‘ਮੈ ਵਿਚਿ’’ ਦੋਸ; ਹਉ ਕਿਉ ਕਰਿ (ਕਿਵੇਂ) ਪਿਰੁ ਪਾਵਾ ? ॥’’ (ਮ: ੪/੫੬੧)

‘‘ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ! ‘ਮੈ ਅੰਤਰਿ’ ਬਿਰਹੁ ਹਰਿ ਲਾਈਆ ਜੀਉ ॥’’ (ਮ: ੪/੧੭੪)

‘‘ਮੈ ਅੰਤਰਿ’’ ਵੇਦਨ ਪ੍ਰੇਮ ਕੀ, ਗੁਰ ਦੇਖਤ ਮਨੁ ਸਾਧਾਰਿਆ ॥’’ (ਮ: ੪/੭੭੬)

‘‘ਮੈ ਅੰਤਰਿ’’ ਪ੍ਰੇਮੁ ਪਿਰੰਮ ਕਾ, ਕਿਉ ਸਜਣੁ ਮਿਲੈ ਮਿਲਾਸਿ ? ॥’’ (ਮ: ੪/੯੯੬) ਆਦਿ।

(ਨੋਟ: ਉਪਰੋਕਤ ਕੀਤੀ ਗਈ ਤਮਾਮ ਵੀਚਾਰ ਗੁਰਬਾਣੀ ਵਿੱਚ ਦਰਜ ਉਨ੍ਹਾਂ ਦੋ (‘ਮੈ’ ਤੇ ‘ਮੋਹਿ’) ਪੜਨਾਂਵ ਸ਼ਬਦਾਂ ਤੱਕ ਸੀਮਤ ਹੈ ਜੋ ਉਕਤ 6 ਕਾਰਕਾਂ ’ਚ ਬਰਾਬਰ ਦਰਜ ਕੀਤੇ ਗਏ ਹਨ ਤੇ ‘ਉੱਤਮ ਪੁਰਖ ਪੜਨਾਂਵ’ ਨਾਲ ਸੰਬੰਧਿਤ ਹਨ।)

Pronoun (Part 2, A)

0

ਉੱਤਮ ਪੁਰਖ ਪੜਨਾਂਵ, ਅਧਿਆਇ-2 (ੳ)

‘ਉੱਤਮ ਪੁਰਖ ਪੜਨਾਂਵ’ ਨਾਲ ਹੀ ਸੰਬੰਧਿਤ ਲਗਭਗ 43 ਪੜਨਾਂਵ ਸ਼ਬਦ ਹੋਰ ਅਜਿਹੇ ਵੀ ਗੁਰਬਾਣੀ ’ਚ ਹਨ ਜਿਨ੍ਹਾਂ ਦਾ ਸਰੂਪ ਹਰ ਕਾਰਕ ਲਈ ਭਿੰਨ ਹੈ; ਜਿਵੇਂ:

(1). ‘ਕਰਤਾ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(ੳ) ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ:

(1). ਗੁਰਬਾਣੀ ਵਿੱਚ ‘ਹਉ’ (765 ਵਾਰ), ‘ਹੰਉ’ (23 ਵਾਰ) ਤੇ ‘ਹਂਉ’ (1 ਵਾਰ) ‘ਸਾਧਾਰਨ ਕਰਤਾ ਕਾਰਕ ਪੜਨਾਂਵ’ ਵਿੱਚ ਦਰਜ ਹਨ; ਜਿਵੇਂ:

‘‘ਹਂਉ’’ ਹਉਰੋ ਤੂ ਠਾਕੁਰੁ ਗਉਰੋ; ਨਾਨਕ ! ਸਰਨਿ ਪਛਾਨੀ ॥’’ (ਮ: ੫/੪੦੪)

‘‘ਜਿਨੀ ਸਖੀਏ ਪ੍ਰਭੁ ਪਾਇਆ; ‘ਹੰਉ’ ਤਿਨ ਕੈ ਸਦ ਬਲਿਹਾਰ ॥’’ (ਮ: ੫/੧੩੪)

‘‘ਹੰਉ’’ ਗੁਰ ਬਿਨੁ; ਹੰਉ ਗੁਰ ਬਿਨੁ ; ਖਰੀ ਨਿਮਾਣੀ ॥’’ (ਮ: ੪/੫੭੩)

‘‘ਸਿਖ ਸੇਵਕ ਸਭਿ ਭੁੰਚਣ ਲਗੇ; ‘ਹੰਉ’ ਸਤਗੁਰ ਕੈ ਕੁਰਬਾਨਾ ॥’’ (ਮ: ੫/੫੭੭)

‘‘ਲੈਨਿ ਜੋ ਤੇਰਾ ਨਾਉ; ਤਿਨਾ ਕੈ ‘ਹੰਉ’ ਸਦ ਕੁਰਬਾਨੈ ਜਾਉ ॥’’ (ਮ: ੧/੭੨੨)

‘‘ਜੇ ‘ਹਉ’ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ ॥’’ (ਜਪੁ /ਮ: ੧) ਆਦਿ।

(2). ਗੁਰਬਾਣੀ ਵਿੱਚ ‘ਮੂ’ (14 ਵਾਰ) ਦਰਜ ਹੈ ਜਿਸ ਵਿੱਚੋਂ ਕੇਵਲ 5 ਵਾਰ ‘ਸਾਧਾਰਨ ਕਰਤਾ ਕਾਰਕ ਪੜਨਾਂਵ’ ਹੈ; ਜਿਵੇਂ:

‘‘ਯਾਰ ਵੇ ! ਪ੍ਰਿਅ ਹਭੇ ਸਖੀਆ, ‘ਮੂ’ (ਮੈ) ਕਹੀ ਨ ਜੇਹੀਆ (ਕਿਸੇ ਵਰਗੀ ਨਹੀਂ)॥’’ (ਮ: ੫/੭੦੩)

‘‘ਜਾ ‘ਮੂ’ (ਮੈ) ਪਸੀ (ਵੇਖਾਂ) ਹਠ ਮੈ (ਹਿਰਦੇ ’ਚ), ਪਿਰੀ ਮਹਿਜੈ (ਪਤੀ ਮੇਰੇ) ਨਾਲਿ ॥’’ (ਮ: ੫/੧੦੯੫)

‘‘ਮੂ’’ (ਮੈ) ਥੀਆਊ (ਬਣ ਜਾਵਾਂ) ਸੇਜ, (ਮੇਰੇ) ਨੈਣਾ (ਅੱਖਾਂ) ਪਿਰੀ (ਪਤੀ ਲਈ) ਵਿਛਾਵਣਾ ॥’’ (ਮ: ੫/੧੦੯੮)

‘‘ਮੂ’’ (ਮੈ) ਥੀਆਊ ਤਖਤੁ, ਪਿਰੀ ਮਹਿੰਜੇ (ਮੇਰੇ) ਪਾਤਿਸਾਹ ॥’’ (ਮ: ੫/੧੦੯੮)

‘‘ਪਿਰੀਆ ਸੰਦੜੀ (ਪਤੀ ਦੀ) ਭੁਖ (ਮਿਟਾਉਣ ਲਈ), ‘ਮੂ’ (ਮੈ) ਲਾਵਣ (ਨਮਕੀਨ) ਥੀ ਵਿਥਰਾ (ਬਣ ਜਾਵਾਂ)॥’’ (ਮ: ੫/੧੦੯੮)

(3). ਗੁਰਬਾਣੀ ਵਿੱਚ ‘ਮੂੰ’ (12 ਵਾਰ) ਦਰਜ ਹੈ ਜਿਸ ਵਿੱਚੋਂ ਕੇਵਲ 2 ਵਾਰ ‘ਸਾਧਾਰਨ ਕਰਤਾ ਕਾਰਕ ਪੜਨਾਂਵ’ ਹੈ; ਜਿਵੇਂ:

‘‘ਜਿਨਾ ਪਛਾਤਾ ਸਚੁ, (ਉਨ੍ਹਾਂ ਦੇ) ਚੁੰਮਾ ਪੈਰ ‘ਮੂੰ’ (ਮੈ)॥’’ (ਬਾਬਾ ਫਰੀਦ/੪੮੮)

‘‘ਮੂੰ’’ (ਮੈ) ਜੁਲਾਊਂ ਤਥਿ (ਜਾਵਾਂ ਉੱਥੇ) ਨਾਨਕ ! (ਜਿਸ ਸੰਗਤ ’ਚ) ਪਿਰੀ ਪਸੰਦੋ (ਪਤੀ ਨੂੰ ਵੇਖ ਕੇ) ਹਰਿਓ ਥੀਓਸਿ (ਹੋਈਦਾ)॥’’ (ਮ: ੫/੧੧੦੧)

(4). ਗੁਰਬਾਣੀ ਵਿੱਚ ‘ਮੰਞੁ’ (5 ਵਾਰ) ਦਰਜ ਹੈ ਪਰ ਕੇਵਲ 1 ਵਾਰ ਹੀ ‘ਸਾਧਾਰਨ ਕਰਤਾ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈ’; ਜਿਵੇਂ:

‘‘ਸਰਬ ਕਲਾ ਪ੍ਰਭ ਪੂਰਣੋ, ਮੰਞੁ (ਮੈ) ਨਿਮਾਣੀ (ਦਾ ਵੀ) ਥਾਉ (ਆਸਰਾ)॥ (ਮ: ੫/੧੩੭)

(ਨੋਟ: ਧਿਆਨ ਰਹੇ ਕਿ ਗੁਰਬਾਣੀ ਵਿੱਚ ਕੇਵਲ ਇੱਕ ਵਾਰ ‘ਮੁੰਞੁ’ ਸ਼ਬਦ ਵੀ ਦਰਜ ਹੈ, ਜੋ ‘ਪੜਨਾਂਵ’ ਨਹੀਂ ਬਲਕਿ ‘ਕਿਰਿਆ’ ਹੈ, ਜਿਸ ਦਾ ਅਰਥ ਹੈ ‘ਦੂਰ ਕਰ’ ਜਾਂ ‘ਖ਼ਤਮ ਕਰ’; ਜਿਵੇਂ: ‘‘ਗੋਬਿੰਦ ਜੀਉ ! ਬਿਖੁ ਹਉਮੈ ਮਮਤਾ ‘ਮੁੰਞੁ’ (ਭਾਵ ਦੂਰ ਕਰ)॥’’ (ਮ: ੪/੧੧੭੯)

(ਅ) ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ:

(1). ਗੁਰਬਾਣੀ ਵਿੱਚ ‘ਮੂ’ (14 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਏਹਾ ਪਾਈ ‘ਮੂ’ (ਮੈ ਨੇ) ਦਾਤੜੀ (ਸੋਹਣੀ ਦਾਤ), ਨਿਤ ਹਿਰਦੈ ਰਖਾ ਸਮਾਲਿ ॥’’ (ਮ: ੫/੭੬੧)

(2). ‘ਕਰਮ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(1). ਗੁਰਬਾਣੀ ਵਿੱਚ ‘ਮੈਨੋ’ (4 ਵਾਰ) ਦਰਜ ਹੈ, ਪਰ ਕੇਵਲ 2 ਵਾਰ ਹੀ ‘ਕਰਮ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ; ਜਿਥੈ ਕਿਥੈ ਮੈਨੋ (ਮੈਨੂੰ) ਲਏ ਛਡਾਈ ॥’’ (ਮ: ੪/੫੮੮)

‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ (ਮੈਨੂੰ) ਜੋਗੁ (ਲਾਇਕ) ਕੀਤੋਈ (ਬਣਾਇਆ)॥’’ (ਮ: ੫/੧੪੨੯)

(2). ਗੁਰਬਾਣੀ ਵਿੱਚ ‘ਮੰਞੁ’ (5 ਵਾਰ) ਦਰਜ ਹੈ ਪਰ ਕੇਵਲ 1 ਵਾਰ ਹੀ ‘ਕਰਮ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਉਡਰਿਆ ਵੇਚਾਰਾ ਬਗੁਲਾ, ਮਤੁ ਹੋਵੈ ਮੰਞੁ (ਮੈਨੂੰ) ਲਖਾਵੈ (ਪ੍ਰਗਟ ਕਰ ਦੇਵੇ)॥’’ (ਮ: ੫/੯੬੦)

(3). ਗੁਰਬਾਣੀ ਵਿੱਚ ‘ਮੋ ਕਉ’ (91 ਵਾਰ) ਦਰਜ ਹੈ, ਜਿਸ ਵਿੱਚ ‘ਕਰਮ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ (ਮੈਨੂੰ) ਕਰਿ ਸੰਤਨ ਕੀ ਧੂਰੇ ॥’’ (ਮ: ੫/੧੩)

‘‘ਨਿੰਦਉ ਨਿੰਦਉ, ਮੋ ਕਉ (ਮੈਨੂੰ) ਲੋਗੁ ਨਿੰਦਉ ॥’’ (ਭਗਤ ਕਬੀਰ/੩੩੯)

‘‘ਦਰਸਨ ਕੀ ਮਨਿ ਆਸ ਘਨੇਰੀ; ਕੋਈ ਐਸਾ ਸੰਤੁ ਮੋ ਕਉ (ਮੈਨੂੰ) ਪਿਰਹਿ (ਨਾਲ) ਮਿਲਾਵੈ ॥’’ (ਮ: ੫/੩੭੫)

‘‘ਦੁਖਿ ਸੁਖਿ (ਵਿੱਚ) ਸਿਮਰੀ ਤਹ ਮਉਜੂਦੁ; ਜਮੁ ਬਪੁਰਾ ਮੋ ਕਉ (ਮੈਨੂੰ) ਕਹਾ ਡਰਾਈ ? ॥’’ (ਮ: ੫/੩੭੫)

‘‘ਐਸੇ ਸੰਤ ਨ ਮੋ ਕਉ (ਮੈਨੂੰ) ਭਾਵਹਿ ॥’’ (ਭਗਤ ਕਬੀਰ/੪੭੬)

‘‘ਮੋ ਕਉ (ਮੈਨੂੰ) ਦੋਨਉ ਵਖਤ ਜਿਵਾਲੇ ॥’’ (ਭਗਤ ਕਬੀਰ/੬੫੬)

‘‘ਹਰਿ ਕੇ ਲੋਗਾ ਮੋ ਕਉ (ਮੈਨੂੰ) ਨੀਤਿ ਡਸੈ ਪਟਵਾਰੀ ॥’’ (ਭਗਤ ਕਬੀਰ/੭੯੩)

‘‘ਮੋ ਕਉ (ਮੈਨੂੰ) ਕੋਇ ਨ ਜਾਨਤ; ਕਹੀਅਤ ਦਾਸੁ ਤੁਮਾਰਾ ॥’’ (ਮ: ੫/੧੦੦੫)

‘‘ਰਾਮ ! ਮੋ ਕਉ (ਮੈਨੂੰ) ਤਾਰਿ (ਕੇ) ਕਹਾਂ ਲੈ ਜਈ ਹੈ ? ॥ ਸੋਧਉ (ਪੁੱਛਦਾ ਹਾਂ), ਮੁਕਤਿ ਕਹਾ ਦੇਉ ਕੈਸੀ ? ਕਰਿ ਪ੍ਰਸਾਦੁ (ਗੁਰੂ ਕਿਰਪਾ ਨਾਲ) ਮੋਹਿ (ਮੈ) ਪਾਈ ਹੈ ॥’’ (ਭਗਤ ਕਬੀਰ/੧੧੦੪)

‘‘ਮੋ ਕਉ (ਮੈਨੂੰ) ਕਹਾ ਸਤਾਵਹੁ ਬਾਰ ਬਾਰ ॥’’ (ਭਗਤ ਕਬੀਰ/੧੧੯੪)

‘‘ਮੋ ਕਉ (ਮੈਨੂੰ) ਘਾਲਿ ਜਾਰਿ; ਭਾਵੈ ਮਾਰਿ ਡਾਰਿ ॥’’ (ਭਗਤ ਕਬੀਰ/੧੧੯੪)

‘‘ਏਕ ਸਮੈ ਮੋ ਕਉ (ਮੈਨੂੰ) ਗਹਿ (ਪਕੜ ਕੇ) ਬਾਂਧੈ; ਤਉ ਫੁਨਿ (ਫਿਰ) ਮੋ ਪੈ (ਮੈਥੋਂ) ਜਬਾਬੁ ਨ ਹੋਇ ॥’’ (ਭਗਤ ਨਾਮਦੇਵ/੧੨੫੩)

‘‘ਮੋ ਕਉ (ਮੈਨੂੰ) ਤੂੰ ਨ ਬਿਸਾਰਿ; ਤੂ ਨ ਬਿਸਾਰਿ ॥’’ (ਭਗਤ ਨਾਮਦੇਵ/੧੨੯੨), ਆਦਿ।

(3). ‘ਸੰਪਰਦਾਨ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(1). ਗੁਰਬਾਣੀ ਵਿੱਚ ‘ਮੈਨੋ’ (4 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 2 ਵਾਰ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਤੁਧੁ ਸਭੁ ਕਿਛੁ ਮੈਨੋ (ਮੇਰੇ ਲਈ) ਸਉਪਿਆ; ਜਾ ਤੇਰਾ ਬੰਦਾ ॥’’ (ਮ: ੫/੧੦੯੬)

‘‘ਸਤਿਗੁਰਿ (ਨੇ) ਮੈਨੋ (ਮੈਨੂੰ ਭਾਵ ਮੇਰੇ ਲਈ) ਏਕੁ ਦਿਖਾਇਆ ॥’’ (ਮ: ੩/੧੧੭੩)

(2). ਗੁਰਬਾਣੀ ਵਿੱਚ ‘ਮੂ’ (14 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 2 ਵਾਰ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ! ‘ਮੂ’ (ਮੈਨੂੰ, ਮੇਰੇ ਲਈ) ਦਸਿ ਡਿਖਾ (ਵੇਖਾਂ) ਪਿਰੁ ਕੇਹੀਆ (ਪਤੀ ਕਿਹੋ ਜਿਹਾ) ? ॥’’ (ਮ: ੫/੭੦੩)

‘‘ਯਾਰ ਵੇ ! ਤੈ ਰਾਵਿਆ ਲਾਲਨੁ, ‘ਮੂ’ (ਮੈਨੂੰ) ਦਸਿ ਦਸੰਦਾ ॥’’ (ਮ: ੫/੭੦੪)

(3). ਗੁਰਬਾਣੀ ਵਿੱਚ ‘ਮੂੰ’ (12 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 4 ਵਾਰ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਜੇ ਕੋ ‘ਮੂੰ’ (ਮੈਨੂੰ, ਮੇਰੇ ਲਈ) ਉਪਦੇਸੁ ਕਰਤੁ ਹੈ, ਤਾ ਵਣਿ ਤ੍ਰਿਣਿ (ਵਿੱਚ) ਰਤੜਾ ਨਾਰਾਇਣਾ ॥’’ (ਭਗਤ ਤ੍ਰਿਲੋਚਨ/੯੨)

‘‘ਨਾਮੁ ਦ੍ਰਿੜਾਇ ‘ਮੂੰ’ (ਮੈਨੂੰ) ਹਾਂ ॥’’ (ਮ: ੫/੪੧੦)

(ਹੇ ਪ੍ਰਭੂ ! ਤੇਰੇ ਬਿਨਾ) ‘‘ਅਵਰੁ ਨਾ ਸੁਝੈ ‘ਮੂੰ’ (ਮੈਨੂੰ) ਹਾਂ ॥’’ (ਮ: ੫/੪੧੦)

‘‘ਪੈਰੀ (ਚਲ ਕੇ) ਥਕਾਂ, ਸਿਰਿ ਜੁਲਾਂ (ਸਿਰ ਭਾਰ ਹੋਵਾਂ), ਜੇ ‘ਮੂੰ’ (ਮੇਰੇ ਲਈ) ਪਿਰੀ ਮਿਲੰਨਿ੍ ॥’’ (ਬਾਬਾ ਫਰੀਦ/੧੩੮੪)

‘‘ਦੇਂਦਾ ‘ਮੂੰ’ (ਮੈਨੂੰ) ਪਿਰੁ (ਬਾਰੇ) ਦਸਿ, (ਕਿ) ਹਰਿ ਸਜਣੁ ਸਿਰਜਣਹਾਰਿਆ ॥’’ (ਮ: ੪/੧੪੨੧)

(4). ਗੁਰਬਾਣੀ ਵਿੱਚ ‘ਮੁਝਹਿ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 3 ਵਾਰ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਕਰੀ ਕ੍ਰਿਪਾ ਦਇਆਲ ਬੀਠੁਲੈ (ਨੇ); ਸਤਿਗੁਰ (ਦੇ ਬਾਰੇ) ਮੁਝਹਿ (ਮੈਨੂੰ) ਬਤਾਇਓ ॥’’ (ਮ: ੫/੨੦੫)

‘‘ਸਗਲ ਸੀਗਾਰ ਹੁਣਿ ਮੁਝਹਿ (ਮੇਰੇ ਲਈ) ਸੁਹਾਇਆ (ਸੋਹਣੇ ਬਣੇ)॥’’ (ਮ: ੫/੭੩੮)

‘‘ਸਖੀ ! ਬਤਾਵਹੁ ਮੁਝਹਿ (ਮੈਨੂੰ) ਮਤੀ ਰੀ ॥’’ (ਮ: ੫/੭੩੯)

(5). ਗੁਰਬਾਣੀ ਵਿੱਚ ‘ਮਾਝੈ’ (2 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਸੰਤ (ਦਾ) ਪ੍ਰੇਮ, ਮਾਝੈ (ਮੈਨੂੰ) ਦੀਜੈ ਦੇਵਾ ਦੇਵ ! ॥’’ (ਭਗਤ ਰਵਿਦਾਸ/੪੮੬)

(ਨੋਟ: ਧਿਆਨ ਰਹੇ ਕਿ ‘ਮਾਝੈ’ ਦਾ ਅਰਥ ਇੱਕ ਵਾਰ ‘ਵਿੱਚ’ (ਅਧਿਕਰਣ ਕਾਰਕ) ਹੈ; ਜਿਵੇਂ: ‘‘ਜਿਉ ਜਲ ਮਾਝੈ (ਵਿੱਚ) ਮਾਛਲੋ (ਮੱਛੀ), ਮਾਰਗੁ ਪੇਖਣੋ ਨ ਜਾਈ ॥’’ (ਭਗਤ ਨਾਮਦੇਵ/੫੨੫)

(6). ਗੁਰਬਾਣੀ ਵਿੱਚ ‘ਮੈ ਕੂ’ (2 ਵਾਰ) ਦਰਜ ਹੈ, ਜੋ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਹਭਿ (ਸਭ) ਗੁਣ ਤੈਡੇ (ਤੇਰੇ) ਨਾਨਕ ਜੀਉ! ਮੈ ਕੂ (ਮੈਨੂੰ, ਮੇਰੇ ਲਈ) ਥੀਏ (ਦਿੱਤੇ) ਮੈ ਨਿਰਗੁਣ ਤੇ (ਤੋਂ) ਕਿਆ ਹੋਵੈ ? ॥’’ (ਮ: ੫/੯੬੪)

‘‘ਮੁਲਿ ਨ ਘਿਧਾ (ਲਿਆ), ਮੈ ਕੂ (ਮੈਨੂੰ, ਮੇਰੇ ਲਈ) ਸਤਿਗੁਰਿ (ਨੇ) ਦਿਤਾ ॥’’ (ਮ: ੫/੯੬੪)

(7). ਗੁਰਬਾਣੀ ਵਿੱਚ ‘ਮੁਝ ਕੂ’ (1 ਵਾਰ) ਦਰਜ ਹੈ, ਜੋ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ; ਜਿਵੇਂ:

‘‘ਫਰੀਦਾ ! ਮੈ ਜਾਨਿਆ ਦੁਖੁ ਮੁਝ ਕੂ (ਮੈਨੂੰ, ਪਰ), ਦੁਖੁ ਸਬਾਇਐ ਜਗਿ (ਵਿੱਚ)॥’’ (ਬਾਬਾ ਫਰੀਦ/੧੩੮੨)

(8). ਗੁਰਬਾਣੀ ਵਿੱਚ ‘ਮੋ ਕਉ’ (91 ਵਾਰ) ਦਰਜ ਹੈ, ਜਿਸ ਵਿੱਚੋਂ ‘ਸੰਪਰਦਾਨ ਕਾਰਕ-ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਐਸਾ ਨਿਧਾਨੁ ਦੇਹੁ ਮੋ ਕਉ (ਮੈਨੂੰ) ਹਰਿ ਜਨ! ਚਲੈ ਹਮਾਰੈ ਸਾਥੇ ॥’’ (ਮ: ੫/੨੦੯)

‘‘ਏਕ ਨਾਮ ਕੋ (ਦਾ) ਥੀਓ (ਬਣ ਜਾਹ) ਪੂਜਾਰੀ; ਮੋ ਕਉ (ਮੇਰੇ ਲਈ) ਅਚਰਜੁ ਗੁਰਹਿ (ਨੇ) ਦਿਖਾਇਓ ॥’’ (ਮ: ੫/੨੦੯)

‘‘ਸਤਿਗੁਰਿ (ਨੇ) ਮੋ ਕਉ (ਮੇਰੇ ਲਈ) ਏਕੁ ਬੁਝਾਇਆ ॥’’ (ਮ: ੧/੨੨੩)

‘‘ਸਤਿਗੁਰਿ (ਨੇ) ਮੋ ਕਉ (ਮੇਰੇ ਲਈ) ਦੀਆ ਉਪਦੇਸੁ ॥’’ (ਮ: ੫/੩੭੧)

‘‘ਰਾਮ ! ਮੋ ਕਉ (ਮੇਰੇ ਲਈ) ਹਰਿ ਜਨ ਮੇਲਿ ਪਿਆਰੇ ॥’’ (ਮ: ੪/੪੯੩)

‘‘ਏਕੁ ਰਤਨੁ ਮੋ ਕਉ (ਮੈਨੂੰ) ਗੁਰਿ (ਨੇ) ਦੀਨਾ; ਮੇਰਾ ਮਨੁ ਤਨੁ ਸੀਤਲੁ ਥਿਆ (ਹੋ ਗਿਆ)॥’’ (ਮ: ੫/੬੧੨)

‘‘ਸੰਤਨ ਮੋ ਕਉ (ਮੇਰੇ ਲਈ) ਪੂੰਜੀ ਸਉਪੀ; ਤਉ ਉਤਰਿਆ ਮਨ ਕਾ ਧੋਖਾ (ਚਿੰਤਾ)॥’’ (ਮ: ੫/੬੧੪)

‘‘ਤੋ ਪਹਿ (ਤੇਰੇ ਤੋਂ) ਦੁਗਣੀ ਮਜੂਰੀ ਦੈਹਉ; ਮੋ ਕਉ (ਮੇਰੇ ਲਈ) ਬੇਢੀ (ਤਰਖਾਣ) ਦੇਹੁ ਬਤਾਈ ਹੋ ॥’’ (ਭਗਤ ਨਾਮਦੇਵ/੬੫੭)

‘‘ਗੁਰਿ (ਨੇ) ਮੋ ਕਉ (ਮੇਰੇ ਲਈ) ਹਰਿ ਨਾਮੁ ਦ੍ਰਿੜਾਇਓ ॥’’ (ਮ: ੫/੭੧੫)

‘‘ਗਿਆਨ ਅੰਜਨੁ ਮੋ ਕਉ (ਮੈਨੂੰ) ਗੁਰਿ (ਨੇ) ਦੀਨਾ ॥’’ (ਭਗਤ ਨਾਮਦੇਵ/੮੫੮)

‘‘ਸੋ ਦਿਨੁ ਮੋ ਕਉ (ਮੇਰੇ ਲਈ) ਦੀਜੈ ਪ੍ਰਭ ਜੀਉ! ਜਾ ਦਿਨ ਹਰਿ ਜਸੁ ਗਾਏ ॥’’ (ਮ: ੫/੯੯੯)

‘ਆਪਿ ਮੁਕਤੁ ਮੋ ਕਉ (ਮੇਰੇ ਲਈ) ਪ੍ਰਭੁ ਮੇਲੇ; ਐਸੋ (ਗੁਰੂ) ਕਹਾ ਲਹਾ (ਲੱਭਾ)? ॥’’ (ਮ: ੫/੧੦੦੩)

‘‘ਮੋ ਕਉ (ਮੇਰੇ ਲਈ) ਬਾਹ ਦੇਹਿ; ਬਾਹ ਦੇਹਿ ਬੀਠੁਲਾ ! ॥’’ (ਭਗਤ ਨਾਮਦੇਵ/੧੧੯੬)

‘‘ਏ ਪੰਡੀਆ ਮੋ ਕਉ (ਮੇਰੇ ਲਈ) ਢੇਢ ਕਹਤ; ਤੇਰੀ ਪੈਜ (ਇੱਜ਼ਤ) ਪਿਛੰਉਡੀ ਹੋਇਲਾ (ਪਿੱਛੇ ਪੈ ਰਹੀ ਹੈ)॥’’ (ਭਗਤ ਨਾਮਦੇਵ/੧੨੯੨)

‘‘ਕਿਤੁ ਬਿਧਿ ਕਿਉ ਪਾਈਐ ? ਪ੍ਰਭੁ ਅਪੁਨਾ; ਮੋ ਕਉ (ਮੈਨੂੰ) ਕਰਹੁ ਉਪਦੇਸੁ ਹਰਿ ਦਾਨ ॥’’ (ਮ: ੪/੧੩੩੫) ਆਦਿ

Pronoun (Part 2, B)

0

ਉੱਤਮ ਪੁਰਖ ਪੜਨਾਂਵ, ਅਧਿਆਇ-2 (ਅ)

(4). ‘ਅਪਾਦਾਨ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(1). ਗੁਰਬਾਣੀ ਵਿੱਚ ‘ਮੈ ਤੇ’ (3 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ’; ਜਿਵੇਂ:

‘‘ਕੰਤੁ ਲੀਆ ਸੋਹਾਗਣੀ, ‘ਮੈ ਤੇ’ (ਮੇਰੇ ਤੋਂ ਵੀ) ਵਧਵੀ (ਚੰਗੀਆਂ) ਏਹ ॥’’ (ਮ: ੧/੭੨੫)

‘‘ਸੋ ਕਿਛੁ ਨਾਹੀ, ਜਿ ‘ਮੈ ਤੇ’ (ਮੈਥੋਂ) ਹੋਵੈ; ਮੇਰੇ ਠਾਕੁਰ ਅਗਮ ਅਪਾਰੇ ! ॥ (ਮ: ੫/੭੩੮)

‘‘ਹਭਿ (ਸਭ) ਗੁਣ ਤੈਡੇ (ਤੇਰੇ) ਨਾਨਕ ਜੀਉ! ਮੈ ਕੂ (ਮੈਨੂੰ) ਥੀਏ (ਦਿੱਤੇ) ‘ਮੈ ਨਿਰਗੁਣ ਤੇ’ (ਮੈਥੋਂ ਗੁਣਹੀਨ ਤੋਂ) ਕਿਆ ਹੋਵੈ ? ॥’’ (ਮ: ੫/੯੬੪)

(2). ਗੁਰਬਾਣੀ ਵਿੱਚ ‘ਮੁਝ ਤੇ’ (3 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ’; ਜਿਵੇਂ:

‘‘ਜਬ ਲਗੁ ਜਾਨੈ, ‘ਮੁਝ ਤੇ’ ਕਛੁ ਹੋਇ ॥’’ (ਮ: ੫/੨੭੮)

‘‘ਰਾਖਨਹਾਰੇ ਪ੍ਰਭ ਪਿਆਰੇ ! ‘ਮੁਝ ਤੇ’ ਕਛੂ ਨ ਹੋਆ ਹੋਨ (ਨਾ ਹੋ ਸਕੇਗਾ)॥’’ (ਮ: ੫/੪੫੮)

‘‘ਮੇਰੇ ਰਾਮਰਾਇ! ‘ਮੁਝ ਤੇ’ ਕਛੂ ਨ ਹੋਈ ॥’’ (ਮ: ੫/੭੪੮)

(3). ਗੁਰਬਾਣੀ ਵਿੱਚ ‘ਮੋ ਪੈ’ (1 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ’; ਜਿਵੇਂ:

‘‘ਏਕ ਸਮੈ ਮੋ ਕਉ ਗਹਿ ਬਾਂਧੈ, ਤਉ ਫੁਨਿ (ਫਿਰ) ਮੋ ਪੈ (ਮੈਥੋਂ) ਜਬਾਬੁ ਨ ਹੋਇ ॥’’ (ਭਗਤ ਨਾਮਦੇਵ/੧੨੫੩)

(3). ਗੁਰਬਾਣੀ ਵਿੱਚ ‘ਮੰਞਹੁ’ (2 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ, ਮੇਰੇ ਨਾਲੋਂ’; ਜਿਵੇਂ:

‘‘ਮੰਞਹੁ (ਮੈਥੋਂ) ਦੂਰਿ ਨ ਜਾਹਿ ਪਿਰਾ ਜੀਉ! ਘਰਿ ਬੈਠਿਆ ਹਰਿ ਪਾਏ ॥’’ (ਮ: ੩/੨੪੬)

‘‘ਸਹੀਆ ਤਊ ਅਸੰਖ ਮੰਞਹੁ (ਮੇਰੇ ਨਾਲੋਂ, ਮੈਥੋਂ) ਹਭਿ (ਸਭ) ਵਧਾਣੀਆ (ਚੰਗੀਆਂ)॥’’ (ਮ: ੫/੭੬੧)

(5). ‘ਸੰਬੰਧ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(1). ਗੁਰਬਾਣੀ ਵਿੱਚ ‘ਮੁਝਹਿ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ’; ਜਿਵੇਂ:

‘‘ਹਉ ਸੂਰਾ ਪਰਧਾਨੁ ਹਉ; ਕੋ ਨਾਹੀ ‘ਮੁਝਹਿ’ (ਮੇਰੇ) ਸਮਾਨੀ (ਬਰਾਬਰ)॥’’ (ਮ: ੫/੨੪੨)

(2). ਗੁਰਬਾਣੀ ਵਿੱਚ ‘ਮੂ’ (14 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 6 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ, ਮੇਰੀ, ਮੇਰਾ’; ਜਿਵੇਂ:

‘‘ਲੋਇਣ ਲੋਈ ਡਿਠ, ਪਿਆਸ ਨ ਬੁਝੈ ‘ਮੂ’ (ਮੇਰੀ) ਘਣੀ ॥’’ (ਮ: ੫/੫੭੭)

‘‘ਮੂ’’ (ਮੇਰੀ) ਲਾਲਨ ਸਿਉ, ਪ੍ਰੀਤਿ ਬਨੀ ॥’’ (ਮ: ੫/੮੨੭)

‘‘ਤਉ ਭਾਵਨਿ ਤਉ ਜੇਹੀਆ, (ਪਰ ਭਾਗਹੀਣ) ‘ਮੂ’ (ਮੇਰੇ) ਜੇਹੀਆ ਕਿਤੀਆਹ ॥’’ (ਮ: ੧/੧੦੧੫)

‘‘ਮੂ’’ (ਮੇਰੇ) ਤਨਿ ਪ੍ਰੇਮੁ ਅਥਾਹ, ਪਸਣ ਕੂ (ਵੇਖਣ ਨੂੰ) ਸਚਾ ਧਣੀ (ਮਾਲਕ)॥’’ (ਮ: ੫/੧੦੯੯)

‘‘ਲੋਇਣ ਲੋਈ ਡਿਠ, ਪਿਆਸ ਨ ਬੁਝੈ ‘ਮੂ’ (ਮੇਰੀ) ਘਣੀ ॥’’ (ਮ: ੫/੧੦੯੯)

‘‘ਆਸਕੁ ਆਸਾ ਬਾਹਰਾ, (ਪਰ) ‘ਮੂ’ (ਮੇਰੇ) ਮਨਿ (ਵਿੱਚ) ਵਡੀ ਆਸ ॥’’ (ਮ: ੫/੧੧੦੦)

(3). ਗੁਰਬਾਣੀ ਵਿੱਚ ‘ਮੇਰਾ (612 ਵਾਰ), ਮੇਰੀ (319 ਵਾਰ), ਮੇਰੇ (825 ਵਾਰ), ਮੇਰੈ (187 ਵਾਰ), ਮੇਰੋ (56 ਵਾਰ), ਮੇਰਉ (1 ਵਾਰ), ਮੋਰ (ਭਾਵ ਮੇਰਾ 23 ਵਾਰ), ਮੈਡਾ (ਭਾਵ ਮੇਰਾ 15 ਵਾਰ), ਮੈਡੇ (ਭਾਵ ਮੇਰੇ 3 ਵਾਰ), ਮੈਡੈ (ਭਾਵ ਮੇਰੇ 1 ਵਾਰ), ਮੈਡੀ (ਭਾਵ ਮੇਰੀ 1 ਵਾਰ) ਦਰਜ ਹਨ, ਜੋ ‘ਸੰਬੰਧ ਕਾਰਕ-ਰੂਪ ਪੜਨਾਂਵ’ ਹਨ; ਜਿਵੇਂ:

‘‘ਗੁਰਮਤਿ ਨਾਮੁ ‘ਮੇਰਾ’ ਪ੍ਰਾਨ ਸਖਾਈ, ਹਰਿ ਕੀਰਤਿ ਹਮਰੀ ਰਹਰਾਸਿ ॥’’ (ਮ: ੪/੧੦)

‘‘ਸੋ ਕਿਉ ਵਿਸਰੈ? ‘ਮੇਰੀ’ ਮਾਇ ! ॥’’ (ਮ: ੧/੯)

‘‘ਵਡੇ ‘ਮੇਰੇ’ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ ! ॥’’ (ਮ: ੧/੯)

‘‘ਰੇਨੁ ਸੰਤਨ ਕੀ, ‘ਮੇਰੈ’ ਮੁਖਿ ਲਾਗੀ ॥’’ (ਮ: ੫/੧੦੦)

‘‘ਗੁਨੁ ਅਵਗਨੁ ‘ਮੇਰੋ’ ਕਛੁ ਨ ਬੀਚਾਰੋ ॥’’ (ਮ: ੫/੩੭੨)

‘‘ਮੇਰਉ ਮੇਰਉ’’ ਸਭੈ ਕਹਤ ਹੈ, ਹਿਤ (ਸੁਆਰਥ) ਸਿਉ ਬਾਧਿਓ ਚੀਤ ॥’’ (ਮ: ੯/੫੩੬)

‘‘ਮੋਰ ਮੋਰ’’ (ਮੇਰਾ ਮੇਰਾ) ਕਰਿ ਅਧਿਕ ਲਾਡੁ ਧਰਿ (ਕੇ), ਪੇਖਤ ਹੀ ਜਮਰਾਉ ਹਸੈ ॥’’ (ਭਗਤ ਕਬੀਰ/੯੧)

‘‘ਤੂੰ ਕਰਤਾ ਸਚਿਆਰੁ, ‘ਮੈਡਾ’ ਸਾਂਈ ॥’’ (ਮ: ੪/੧੧)

‘‘ਹਉ ਢੂਢੇਦੀ ਸਜਣਾ, ਸਜਣੁ ‘ਮੈਡੇ’ ਨਾਲਿ ॥’’ (ਬਾਬਾ ਫਰੀਦ/੧੩੮੪)

‘‘ਹਉ ਢੂੰਢੇਂਦੀ ਸਜਣਾ, ਸਜਣੁ ‘ਮੈਡੈ’ ਨਾਲਿ ॥’’ (ਮ: ੪/੧੩੧੮)

‘‘ਹਿਕਸੁ ਕੰਤੈ ਬਾਹਰੀ, ‘ਮੈਡੀ’ ਵਾਤ ਨ ਪੁਛੈ ਕੋਇ ॥’’ (ਮ: ੫/੧੦੯੫) ਆਦਿ।

(4). ਗੁਰਬਾਣੀ ਵਿੱਚ ‘ਮੰਞੁ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 2 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ, ਮੇਰੀ’; ਜਿਵੇਂ:

‘‘ਮੰਞੁ (ਮੇਰੇ) ਕੁਚਜੀ (ਵਿੱਚ) ਅੰਮਾਵਣਿ ਡੋਸੜੇ (ਬਹੁਤ ਐਬ); ਹਉ ਕਿਉ (ਕਿਵੇਂ) ਸਹੁ (ਨੂੰ) ਰਾਵਣਿ (ਭੋਗਣ) ਜਾਉ ਜੀਉ ? ॥’’ (ਮ: ੧/੭੬੨)

‘‘ਕਿਸ ਹੀ ਕੋਈ ਕੋਇ; ਮੰਞੁ (ਮੇਰੀ) ਨਿਮਾਣੀ (ਦਾ) ਇਕੁ ਤੂ ॥’’ (ਮ: ੨/੭੯੧)

(5). ਗੁਰਬਾਣੀ ਵਿੱਚ ‘ਮੂੰ’ (12 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 4 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ, ਮੇਰਾ’; ਜਿਵੇਂ:

‘‘ਜਾ ‘ਮੂੰ’ (ਮੇਰੇ) ਆਵਹਿ ਚਿਤਿ ਤੂ, ਤਾ ਹਭੇ (ਸਭ) ਸੁਖ ਲਹਾਉ ॥’’ (ਮ: ੫/੧੦੯੮)

‘‘ਮੂੰ’’ (ਮੇਰਾ) ਪਿਰੀਆ ਸਉ (ਪਤੀ ਨਾਲ) ਨੇਹੁ, ਕਿਉ ਸਜਣ ਮਿਲਹਿ ਪਿਆਰਿਆ ? ॥’’ (ਮ: ੪/੧੪੨੧)

‘‘ਹਉ ਖੜੀ ਨਿਹਾਲੀ (ਵੇਖਾਂ) ਪੰਧੁ (ਰਸਤਾ), ਮਤੁ ‘ਮੂੰ’ (ਮੇਰਾ) ਸਜਣੁ ਆਵਏ ॥’’ (ਮ: ੪/੧੪੨੧)

(ਹੇ ਬ੍ਰਾਹਮਣ !) ‘‘ਜਾਂ (ਜਦੋਂ) ‘ਮੂੰ’ (ਮੇਰਾ ਰਾਖਾ) ਇਕੁ, ਤ ਲਖ ਤਉ ਜਿਤੀ (ਤੇਰੇ ਵਰਗੇ ਜਿਨ੍ਹੇ ਵੀ); ਪਿਨਣੇ (ਮੰਗਤੇ, ਰੱਬੀ) ਦਰਿ (ਉੱਤੇ) ਕਿਤੜੇ ॥’’ (ਮ: ੫/੧੪੨੫)

(6). ‘ਅਧਿਕਰਣ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ

(1). ਗੁਰਬਾਣੀ ਵਿੱਚ ‘ਮੁਝਹਿ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਕੋਲ; ਜਿਵੇਂ:

‘‘ਕਬੀਰ ! ਆਈ ‘ਮੁਝਹਿ ਪਹਿ’ (ਮੇਰੇ ਕੋਲ); ਅਨਿਕ ਕਰੇ ਕਰਿ ਭੇਸ ॥’’ (ਭਗਤ ਕਬੀਰ/੧੩੬੪)

(2). ਗੁਰਬਾਣੀ ਵਿੱਚ ‘ਮੋ ਪੈ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਕਹਿ ਨਾਨਕ ਸਭ ਅਉਗਨ ਮੋ ਮਹਿ (ਮੇਰੇ ਵਿੱਚ), ਰਾਖਿ ਲੇਹੁ ਸਰਨਾਇਓ ॥’’ (ਮ: ੯/੧੨੩੨)

(3). ਗੁਰਬਾਣੀ ਵਿੱਚ ‘ਮੁਝ ਮਹਿ’ (3 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਸਾਂਈ ‘ਮੁਝ ਮਹਿ’ ਕਿਆ ਖਤਾ ? ਮੁਖਹੁ ਨ ਬੋਲੈ ਪੀਰ ॥’’ (ਭਗਤ ਕਬੀਰ/੧੩੭੫)

‘‘ਕਬੀਰ ! ਮੇਰਾ ‘ਮੁਝ ਮਹਿ’ ਕਿਛੁ ਨਹੀ, ਜੋ ਕਿਛੁ ਹੈ ਸੋ ਤੇਰਾ ॥’’ (ਭਗਤ ਕਬੀਰ/੧੩੭੫)

‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ, ‘ਮੁਝ ਮਹਿ’ ਰਹਾ ਨ ਹੂੰ (ਹੰਕਾਰ)॥’’ (ਭਗਤ ਕਬੀਰ/੧੩੭੫)

(4). ਗੁਰਬਾਣੀ ਵਿੱਚ ‘ਮੁਝੁ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਮੁਝੁ ਅਵਗਨ; ਸਹ (ਖਸਮ ਦਾ) ਨਾਹੀ ਦੋਸੁ ॥’’ (ਬਾਬਾ ਫਰੀਦ/੭੯੪)

(5). ਗੁਰਬਾਣੀ ਵਿੱਚ ‘ਮੰਞੁ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਸੇ ਗੁਣ ਮੰਞੁ (ਮੇਰੇ ਵਿੱਚ) ਨ ਆਵਨੀ; ਹਉ ਕੈ ਜੀ ਦੋਸ ਧਰੇਉ ਜੀਉ ? ॥’’ (ਮ: ੧/੭੬੨)

(6). ਗੁਰਬਾਣੀ ਵਿੱਚ ‘ਮੇਰੈ’ (190 ਵਾਰ) ਦਰਜ ਹੈ, ਜਿਸ ਵਿੱਚੋਂ ਜ਼ਿਆਦਾਤਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ, ਮੇਰੇ ਉੱਤੇ’; ਜਿਵੇਂ:

‘‘ਮੇਰੈ ਮਨਿ ਤਨਿ (ਵਿੱਚ) ਭੁਖ ਅਤਿ ਅਗਲੀ (ਬਹੁਤੀ); ਕੋਈ ਆਣਿ (ਲਿਆ ਕੇ) ਮਿਲਾਵੈ ਮਾਇ ! ॥’’ (ਮ: ੫/੪੯)

‘‘ਤੂੰ ਦਾਨਾ (ਅੰਤਰਜਾਮੀ) ਬੀਨਾ (ਦੂਰ-ਦਰਸ਼ੀ); ਸਾਚਾ ਸਿਰਿ ਮੇਰੈ (ਮੇਰੇ ਸਿਰ ਉੱਤੇ)॥’’ (ਮ: ੧/੧੫੪)

‘‘ਮੇਰੈ ਹੀਅਰੈ (ਵਿੱਚ) ਪ੍ਰੀਤਿ ਰਾਮ ਰਾਇ ਕੀ; ਗੁਰਿ (ਨੇ) ਮਾਰਗੁ ਪੰਥੁ ਬਤਾਇਆ॥’’ (ਮ: ੪/੧੭੨)

‘‘ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ; ਗੁਰਿ (ਨੇ) ਹਿਰਦੇ ਨਾਲਿ ਦਿਖਾਇਆ ॥’’ (ਮ: ੪/੧੭੨)

‘‘ਭਲਕੇ ਉਠਿ (ਕੇ) ਪਰਾਹੁਣਾ; ਮੇਰੈ ਘਰਿ (ਮੇਰੇ ਹਿਰਦੇ ਵਿੱਚ) ਆਵਉ ॥’’ (ਮ: ੫/੩੧੮)

‘‘ਮੰਦਰਿ ਮੇਰੈ (ਮੇਰੇ ਹਿਰਦੇ ਵਿੱਚ); ਸਬਦਿ (ਰਾਹੀਂ) ਉਜਾਰਾ (ਪ੍ਰਕਾਸ਼)॥’’ (ਮ: ੫/੩੮੪) ਆਦਿ।

(ਨੋਟ: ਧਿਆਨ ਰਹੇ ਕਿ ਜਦ ‘ਮੇਰੈ’ ਸ਼ਬਦ ਤੋਂ ਉਪਰੰਤ ‘ਪ੍ਰਭਿ, ਰਾਮਿ, ਠਾਕੁਰਿ, ਗੁਰਿ’ ਆਦਿ ਸ਼ਬਦ ਦਰਜ ਹੋਣ ਤਾਂ ‘ਮੇਰੈ’ ਸ਼ਬਦ ‘ਸੰਬੰਧਕੀ ਕਰਤਾ ਕਾਰਕ ਪੜਨਾਂਵ’ ਬਣ ਜਾਂਦਾ ਹੈ; ਜਿਵੇਂ:

‘‘ਮਾਇਆ ਮੋਹੁ ਮੇਰੈ ਪ੍ਰਭਿ (ਨੇ) ਕੀਨਾ; ਆਪੇ ਭਰਮਿ ਭੁਲਾਏ ॥’’ (ਮ: ੩/੬੭)

‘‘ਸੁਣੀ ਬੇਨੰਤੀ ਠਾਕੁਰਿ ਮੇਰੈ (ਨੇ); ਪੂਰਨ ਹੋਈ ਘਾਲੀ ਜੀਉ ॥’’ (ਮ: ੫/੧੦੫)

‘‘ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ (ਨੇ); ਬਿਖੁ, ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥’’ (ਮ: ੪/੪੪੫)

‘‘ਮੇਰੈ ਗੁਰਿ (ਨੇ) ਮੋਰੋ ਸਹਸਾ (ਸ਼ੰਕਾ) ਉਤਾਰਿਆ ॥’’ (ਮ: ੫/੧੨੧੮) ਆਦਿ।)

(7). ਗੁਰਬਾਣੀ ਵਿੱਚ ‘ਮੋ ਮਹਿ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਕਹਿ ਨਾਨਕ ਸਭ ਅਉਗਨ ‘ਮੋ ਮਹਿ’; ਰਾਖਿ ਲੇਹੁ ਸਰਨਾਇਓ ॥’’ (ਮ: ੯/੧੨੩੨)

(8). ਗੁਰਬਾਣੀ ਵਿੱਚ ‘ਮੋ ਮਾਹੀ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:

‘‘ਕਾਮ, ਕ੍ਰੋਧ, ਮਾਇਆ (ਦਾ) ਮਦ (ਹੰਕਾਰ), ਮਤਸਰ (ਈਰਖਾ); (ਕੇਵਲ) ਏ ਸੰਪੈ (ਦੌਲਤ) ਮੋ ਮਾਹੀ (ਮੇਰੇ ਪਾਸ, ਮੇਰੇ ਅੰਦਰ)॥’’ (ਭਗਤ ਕਬੀਰ/੯੭੧)

(9). ਗੁਰਬਾਣੀ ਵਿੱਚ ‘ਮੂੰ’ (12 ਵਾਰ) ਦਰਜ ਹੈ, ਪਰ ਕੇਵਲ 1 ਵਾਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਉੱਤੇ, ਮੇਰੇ ਉੱਪਰ’; ਜਿਵੇਂ:

‘‘ਜੀਵਾਂ ਤੇਰੀ ਦਾਤਿ, ਕਿਰਪਾ ਕਰਹੁ ‘ਮੂੰ’ (ਮੇਰੇ ਉੱਤੇ)॥’’ (ਮ: ੫/੩੯੭)

Pronoun (Part 3)

0

ਉੱਤਮ ਪੁਰਖ ਪੜਨਾਂਵ, ਅਧਿਆਇ-3

ਉਪਰੋਕਤ ਕੀਤੀ ਗਈ ਤਮਾਮ ਵੀਚਾਰ ‘ਇੱਕ ਵਚਨ ਪੁਰਖਵਾਚੀ ਪੜਨਾਂਵ’ ਅਤੇ ਕੇਵਲ ‘ਉੱਤਮ ਪੁਰਖ ਪੜਨਾਂਵ’ ਨਾਲ ਸੰਬੰਧਿਤ ਸੀ, ਪਰ ਗੁਰਬਾਣੀ ਵਿੱਚ ‘ਉੱਤਮ ਪੁਰਖ ਪੜਨਾਂਵ’ ਨਾਲ ਹੀ ਸੰਬੰਧਿਤ ਕੁਝ ਕੁ ‘ਬਹੁ ਵਚਨ ਪੜਨਾਂਵ’ ਵੀ ਦਰਜ ਹਨ; ਜਿਵੇਂ:

ਕਰਤਾ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(ੳ) ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ

(1). ਗੁਰਬਾਣੀ ਵਿੱਚ ‘ਅਸੀ’ (7 ਵਾਰ) ਦਰਜ ਹੈ, ਜੋ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਗਲਂੀ ‘ਅਸੀ’ ਚੰਗੀਆ; ਆਚਾਰੀ ਬੁਰੀਆਹ ॥’’ (ਮ: ੧/੮੫)

‘‘ਸਖੀ ! ਆਉ ਸਖੀ ! ਵਸਿ ਆਉ ਸਖੀ ! ‘ਅਸੀ’ ਪਿਰ ਕਾ ਮੰਗਲੁ ਗਾਵਹ ॥’’ (ਮ: ੫/੮੪੭)

‘‘ਤੂ ਗੁਣਦਾਤਾ ਨਿਧਾਨੁ ਹਹਿ, ‘ਅਸੀ’ ਅਵਗਣਿਆਰ ॥’’ (ਮ: ੧/੧੨੮੪)

‘‘ਅਸੀ ਖਤੇ (ਪਾਪ) ਬਹੁਤੁ ਕਮਾਵਦੇ, ਅੰਤੁ ਨ ਪਾਰਾਵਾਰੁ ॥’’ (ਮ: ੩/੧੪੧੬) ਆਦਿ।

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਅਸੀਂ’; ਜਿਵੇਂ:

‘‘ਕਹੁ ਨਾਨਕ ! ‘ਹਮ’ (ਅਸੀਂ) ਨੀਚ ਕਰੰਮਾ (ਕਰਮੀ ਹਾਂ)॥ ਸਰਣਿ ਪਰੇ ਕੀ ਰਾਖਹੁ ਸਰਮਾ ॥’’ (ਸੋ ਪੁਰਖੁ/ਮ: ੫)

‘‘ਹਮ’’ (ਅਸੀਂ) ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥’’ (ਮ: ੪/੧੬੭)

‘‘ਹਮ (ਅਸੀਂ) ਮੰਦੇ; ਮੰਦੇ ਮਨ ਮਾਹੀ ॥’’ (ਭਗਤ ਕਬੀਰ/੩੨੪)

‘‘ਹਮ (ਅਸੀਂ) ਕਿਛੁ ਨਾਹੀ; ਏਕੈ ਓਹੀ ॥’’ (ਮ: ੫/੩੯੧)

‘‘ਹਮ (ਅਸੀਂ) ਕਿਆ ਗੁਣ ਤੇਰੇ ਵਿਥਰਹ (ਵਿਸਥਾਰ ਨਾਲ ਦੱਸੀਏ) ਸੁਆਮੀ ! ਤੂੰ ਅਪਰ ਅਪਾਰੋ ਰਾਮ ਰਾਜੇ ॥’’ (ਮ: ੪/੪੫੦)

‘‘ਸੋ ਹਮ (ਅਸੀਂ) ਕਰਹ (ਕਰਦੇ ਹਾਂ); ਜੁ ਆਪਿ ਕਰਾਏ ॥’’ (ਮ: ੪/੪੯੪)

‘‘ਏਕੁ ਪਿਤਾ ਏਕਸ ਕੇ ਹਮ (ਅਸੀਂ) ਬਾਰਿਕ; ਤੂ ਮੇਰਾ ਗੁਰ ਹਾਈ ॥’’ (ਮ: ੫/੬੧੧)

‘‘ਹਮ (ਅਸੀਂ) ਮੈਲੇ ਤੁਮ ਊਜਲ ਕਰਤੇ! ਹਮ ਨਿਰਗੁਨ ਤੂ ਦਾਤਾ ॥’’ (ਮ: ੫/੬੧੩)

‘‘ਹਮ (ਅਸੀਂ) ਮੈਲੇ (ਅਪਵਿੱਤਰ), ਤੁਮ ਊਜਲ (ਪਵਿੱਤਰ) ਕਰਤੇ! ਹਮ ਨਿਰਗੁਨ (ਮੰਗਤੇ) ਤੂ ਦਾਤਾ ॥’’ (ਮ: ੫/੬੧੩)

‘‘ਹਮ (ਅਸੀਂ) ਅੰਧੁਲੇ ਅੰਧ ਬਿਖੈ ਬਿਖੁ ਰਾਤੇ; ਕਿਉ ਚਾਲਹ ਗੁਰ ਚਾਲੀ ? ॥’’ (ਮ: ੪/੬੬੭)

‘‘ਹਮ’’ (ਅਸੀਂ) ਤਿਨ ਕੇ ਚਰਣ ਪਖਾਲਦੇ (ਧੋਂਦੇ ਹਾਂ), ਧੂੜਿ ਘੋਲਿ ਘੋਲਿ ਪੀਜੈ ॥’’ (ਮ: ੪/੭੨੬)

‘‘ਹਮ (ਅਸੀਂ ਹੀ) ਨਹੀ ਚੰਗੇ; (ਕਿਉਂਕਿ) ਬੁਰਾ ਨਹੀ ਕੋਇ (ਫਿਰ ਵੀ ਨਿੰਦਦੇ ਹਾਂ)॥’’ (ਮ: ੧/੭੨੮)

‘‘ਕਰਿ (ਕੇ) ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ! ਹਮ (ਅਸੀਂ) ਪਾਥਰ, ਹੀਨ (ਭਾਗ ਹੀਣ), ਅਕਰਮਾ (ਮੰਦਕਰਮੀ) ॥’’ (ਮ: ੪/੭੯੯)

‘‘ਤੁਮ੍ ਦੇਵਹੁ ਸਭੁ ਕਿਛੁ ਦਇਆ ਧਾਰਿ (ਕੇ); (ਪਰ ਫਿਰ ਵੀ) ਹਮ (ਅਸੀਂ) ਅਕਿਰਤਘਨਾਰੇ (ਨਾਸ਼ੁਕਰੇ)॥’’ (ਮ: ੫/੮੦੯)

‘‘ਹਮ (ਅਸੀਂ) ਡੋਲਤ (ਕਿਉਂਕਿ) ਬੇੜੀ ਪਾਪ ਭਰੀ ਹੈ; ਪਵਣੁ ਲਗੈ ਮਤੁ ਜਾਈ ॥’’ (ਮ: ੧/੮੭੮)

‘‘ਨਾ ਹਮ (ਅਸੀਂ) ਹਿੰਦੂ; ਨ ਮੁਸਲਮਾਨ ॥’’ (ਮ: ੫/੧੧੩੬)

‘‘ਜੇਤੇ ਸਾਸ ਸਾਸ ਹਮ (ਅਸੀਂ) ਲੇਤੇ; ਤੇਤੇ ਹੀ ਗੁਣ ਗਾਇਆ ॥’’ (ਮ: ੫/੧੨੧੨)

‘‘ਮਾਸਹੁ ਨਿੰਮੇ ਮਾਸਹੁ ਜੰਮੇ; ਹਮ (ਅਸੀਂ) ਮਾਸੈ ਕੇ ਭਾਂਡੇ ॥’’ (ਮ: ੧/੧੨੯੦)

(ਅ). ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ

(1). ਗੁਰਬਾਣੀ ਵਿੱਚ ‘ਅਸਾ’ (ਉਚਾਰਨ ‘ਅਸਾਂ’ 2 ਵਾਰ) ਦਰਜ ਹੈ, ਪਰ ਕੇਵਲ 1 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਸਾਹਿਬੁ ਸਮ੍ਾਲਿਹ ਪੰਥੁ ਨਿਹਾਲਿਹ, ‘ਅਸਾ’ (ਅਸਾਂ ਨੇ) ਭਿ ਓਥੈ ਜਾਣਾ ॥’’ (ਮ: ੧/੫੭੯)

(2). ਗੁਰਬਾਣੀ ਵਿੱਚ ‘ਹਮਹੁ’ (3 ਵਾਰ) ਦਰਜ ਹੈ, ਪਰ ਕੇਵਲ 2 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਸੋ ਸੁਖੁ ਹਮਹੁ (ਅਸਾਂ ਨੇ) ਸਾਚੁ ਕਰਿ ਜਾਨਾ ॥’’ (ਭਗਤ ਕਬੀਰ/੩੩੦)

‘‘ਹਮਹੁ (ਅਸਾਂ ਨੇ) ਜੁ ਬੂਝਾ ਬੂਝਨਾ, ਪੂਰੀ ਪਰੀ ਬਲਾਇ ॥’’ (ਭਗਤ ਕਬੀਰ/੧੩੭੪)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 13 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਹਮ’’ (ਅਸਾਂ ਨੇ) ਕੀਆ, ਹਮ ਕਰਹਗੇ; ਹਮ ਮੂਰਖ ਗਾਵਾਰ ॥’’ (ਮ: ੩/੩੯)

‘‘ਸਤਿਗੁਰ ਤੇ (ਤੋਂ) ਹਮ (ਅਸਾਂ ਨੇ) ਗਤਿ ਪਤਿ ਪਾਈ ॥’’ (ਮ: ੩/੨੩੩)

‘‘ਮੂੰਡਿ ਮੁੰਡਾਇਐ (ਨਾਲ) ਜੇ ਗੁਰੁ ਪਾਈਐ; ਹਮ (ਅਸਾਂ ਨੇ) ਗੁਰੁ ਕੀਨੀ ਗੰਗਾਤਾ (ਗੁਰੂ ਗੰਗਾ ਹੀ ਬਣਾ ਲਈ, ਜਿੱਥੇ ਸਦਾ ਵਾਲ ਕੱਟੀਦੇ ਹਨ)॥’’ (ਮ: ੧/੧੫੫)

‘‘ਕੇਤੇ ਰੁਖ ਬਿਰਖ ਹਮ (ਅਸਾਂ ਨੇ, ਬਣ ਕੇ) ਚੀਨੇ (ਵੇਖੇ); ਕੇਤੇ ਪਸੂ ਉਪਾਏ ॥’’ (ਮ: ੧/੧੫੬)

‘‘ਰਾਮ ! ਹਮ (ਅਸਾਂ ਨੇ) ਸਤਿਗੁਰ (ਨੂੰ) ਪਾਰਬ੍ਰਹਮ ਕਰਿ (ਕੇ) ਮਾਨੇ (ਮੰਨਿਆ)॥’’ (ਮ: ੪/੧੬੯)

‘‘ਹਰਿ ਹਰਿ ਅਰਥਿ (ਦੇ ਮਿਲਾਪ ਲਈ) ਸਰੀਰੁ ਹਮ (ਅਸਾਂ ਨੇ) ਬੇਚਿਆ; ਪੂਰੇ ਗੁਰ ਕੈ ਆਗੇ ॥’’ (ਮ: ੪/੧੭੧)

‘‘ਹਮ ਅਪਤਹ (ਅਸਾਂ ਬੇ-ਇੱਜ਼ਤਾਂ ਨੇ); ਅਪੁਨੀ ਪਤਿ ਖੋਈ ॥’’ (ਭਗਤ ਕਬੀਰ/੩੨੪)

‘‘ਐਸੇ ਘਰ ਹਮ (ਅਸਾਂ ਨੇ) ਬਹੁਤੁ ਬਸਾਏ ॥’’ (ਭਗਤ ਕਬੀਰ/੩੨੬)

‘‘ਜਗ ਮੋਹਨੀ; ਹਮ (ਅਸਾਂ ਨੇ) ਤਿਆਗਿ (ਨੇ) ਗਵਾਈ ॥’’ (ਮ: ੫/੩੯੨)

‘‘ਸਮੁੰਦੁ ਵਿਰੋਲਿ (ਰਿੜਕ ਕੇ) ਸਰੀਰੁ ਹਮ (ਅਸਾਂ ਨੇ) ਦੇਖਿਆ; ਇਕ ਵਸਤੁ ਅਨੂਪ ਦਿਖਾਈ ॥’’ (ਮ: ੪/੪੪੨)

‘‘ਜੈਸਾ ਲਿਖਤੁ ਲਿਖਿਆ ਧੁਰਿ (ਤੋਂ) ਕਰਤੈ (ਨੇ); ਹਮ (ਅਸਾਂ ਨੇ) ਤੈਸੀ ਕਿਰਤਿ ਕਮਾਈ ॥’’ (ਮ: ੫/੮੮੨)

‘‘ਜੈਸਾ ਮਗਹਰੁ ਤੈਸੀ ਕਾਸੀ; ਹਮ (ਅਸਾਂ ਨੇ) ਏਕੈ ਕਰਿ ਜਾਨੀ ॥’’ (ਭਗਤ ਕਬੀਰ/੯੬੯)

‘‘ਛਾਡਿ (ਕੇ) ਚਲੇ; ਹਮ (ਅਸਾਂ ਨੇ) ਕਛੂ ਨ ਲੀਆ ॥’’ (ਭਗਤ ਕਬੀਰ/੧੧੫੯)

ਕਰਮ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਹਿ’ (1 ਵਾਰ) ਦਰਜ ਹੈ, ਜੋ ‘ਕਰਮ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਪ੍ਰਤਿਪਾਲੈ ਨਾਨਕ ਹਮਹਿ (ਅਸਾਂ ਨੂੰ) ਆਪਹਿ ਮਾਈ ਬਾਪ ॥’’ (ਮ: ੫/੨੫੭)

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 17 ਵਾਰ ‘ਕਰਮ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਉਨਿ (ਉਸ ਨੇ) ਸਭੁ ਜਗੁ ਖਾਇਆ; ਹਮ (ਅਸਾਂ ਨੂੰ) ਗੁਰਿ (ਨੇ) ਰਾਖੇ (ਰੱਖਿਆ) ਮੇਰੇ ਭਾਈ ! ॥’’ (ਮ: ੫/੩੯੪)

‘‘ਹਰਿ ਦਇਆ ਪ੍ਰਭ ! ਧਾਰਹੁ, ਪਾਖਣ ਹਮ (ਅਸਾਂ ਪੱਥਰਾਂ ਨੂੰ) ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ ॥’’ (ਮ: ੪/੪੪੬)

‘‘ਕਹੁ ਕਬੀਰ ! ਹਮ (ਅਸਾਂ ਨੂੰ) ਰਾਮਿ (ਨੇ) ਰਾਖੇ (ਰੱਖਿਆ); ਕ੍ਰਿਪਾ ਕਰਿ (ਕੇ) ਹਰਿ ਰਾਇ (ਨੇ)॥’’ (ਭਗਤ ਕਬੀਰ/੪੭੯)

‘‘ਜਿਤੁ ਕਾਰੈ ਕੰਮਿ (ਵਿੱਚ); ਹਮ (ਅਸਾਂ ਨੂੰ) ਹਰਿ (ਨੇ) ਲਾਏ ॥’’ (ਮ: ੪/੪੯੪)

‘‘ਸਤਗੁਰੁ ਦਇਆ ਕਰੇ ਸੁਖਦਾਤਾ; ਹਮ (ਸਾਨੂੰ) ਲਾਵੈ ਆਪਨ ਪਾਲੀ (ਪੱਲੇ ਨਾਲ)॥’’ (ਮ: ੪/੬੬੭)

‘‘ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ; ਹਮ (ਸਾਨੂੰ) ਪਾਹਨ (ਪੱਥਰ ਦਿਲਾਂ ਨੂੰ) ਸਬਦਿ ਗੁਰ (ਗੁਰ-ਸ਼ਬਦ ਰਾਹੀਂ) ਤਾਰੇ ॥’’ (ਮ: ੪/੯੮੧)

‘‘ਹਮ (ਸਾਨੂੰ) ਗੁਰਿ (ਨੇ) ਰਾਖਿ ਲੀਏ (ਲਿਆ) ਕਿਰਪਾਲੇ (ਕਿਰਪਾਲਿ ਨੇ) ॥’’ (ਮ: ੫/੧੩੪੭)

‘‘ਹਮ (ਸਾਨੂੰ) ਗੁਰਿ (ਨੇ) ਰਾਖਿ ਲੀਏ ਲਿਵ ਲਾਏ ॥’’ (ਮ: ੫/੧੩੪੭) ਆਦਿ।

ਸੰਪਰਦਾਨ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਹੁ’ (3 ਵਾਰ) ਦਰਜ ਹੈ, ਜਿਸ ਵਿੱਚੋਂ 1 ਵਾਰ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਸੁਖੁ ਮਾਂਗਤ, ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ (ਅਸਾਂ ਲਈ) ਨ ਮਾਂਗਿਆ ਭਾਵੈ (ਮੰਗਣਾ ਪਸੰਦ ਨਹੀਂ)॥’’ (ਭਗਤ ਕਬੀਰ/੩੩੦)

(2). ਗੁਰਬਾਣੀ ਵਿੱਚ ‘ਹਮਾਰੈ’ (56 ਵਾਰ) ਦਰਜ ਹੈ, ਜਿਸ ਵਿੱਚੋਂ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਜੀਅ ਪ੍ਰਾਨ ਸੂਖ ਇਸੁ ਮਨ ਕਉ, ਬਰਤਨਿ ਏਹ ਹਮਾਰੈ (ਸਾਡੇ ਲਈ)॥’’ (ਮ: ੫/੭੧੩)

‘‘ਹਮਾਰੈ (ਸਾਡੇ ਲਈ) ਏਕੈ ਹਰੀ ਹਰੀ ॥ (ਮ: ੫/੭੧੫)

‘‘ਹਰਿ ਚਰਨ ਸਰਣ, ਗੜ ਕੋਟ (ਕ੍ਰੋੜਾਂ ਕਿਲੇ) ਹਮਾਰੈ (ਸਾਡੇ ਲਈ)॥ (ਮ: ੫/੭੪੨)

‘‘ਇਹੀ ਹਮਾਰੈ (ਸਾਡੇ ਲਈ) ਸਫਲ ਕਾਜ ॥ ਅਪੁਨੇ ਦਾਸ ਕਉ ਲੇਹੁ ਨਿਵਾਜਿ ॥ (ਮ: ੫/੯੮੭)

‘‘ਪ੍ਰਭੂ ਹਮਾਰੈ (ਸਾਡੇ ਲਈ) ਸਾਸਤ੍ਰ ਸਉਣ (ਸਗਨ ਦੱਸਣ ਵਾਲਾ ਸ਼ਾਸਤ੍ਰ)॥ (ਮ: ੫/੧੧੩੭)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ 21 ਵਾਰ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਬਾਰਿਕ ਦੀਨ (ਅਸਾਂ ਨਿਆਸਰੇ ਬੱਚਿਆਂ ਲਈ); ਕਰਹੁ ਪ੍ਰਤਿਪਾਲਾ ॥’’ (ਮ: ੪/੯੪)

‘‘ਤੇ (ਉਹ) ਹਰਿ ਜਨ; ਹਰਿ ! ਮੇਲਹੁ ਹਮ (ਅਸਾਂ ਲਈ) ਪਿਆਰੇ ॥’’ (ਮ: ੪/੧੬੪)

‘‘ਨਾ ਓਸੁ (ਪ੍ਰਭੂ ਨੂੰ) ਦੂਖੁ; ਨ ਹਮ ਕਉ (ਅਸਾਂ ਲਈ) ਦੂਖੇ (ਦੁੱਖ)॥’’ (ਮ: ੫/੩੯੧)

‘‘ਨਾ ਉਸ (ਪ੍ਰਭੂ ਨੂੰ) ਮੈਲੁ; ਨ ਹਮ ਕਉ (ਅਸਾਂ ਲਈ) ਮੈਲਾ (ਮੈਲ)॥’’ (ਮ: ੫/੩੯੧)

‘‘ਓਸੁ (ਪ੍ਰਭੂ ਨੂੰ) ਅਨੰਦੁ; ਤ ਹਮ (ਅਸਾਂ ਲਈ) ਸਦ ਕੇਲਾ (ਅਨੰਦ)॥’’ (ਮ: ੫/੩੯੧)

‘‘ਨਾ ਉਸੁ (ਪ੍ਰਭੂ ਨੂੰ) ਭੂਖ; ਨ ਹਮ ਕਉ (ਅਸਾਂ ਲਈ) ਤ੍ਰਿਸਨਾ ॥’’ (ਮ: ੫/੩੯੧)

‘‘ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ! ਦੇਹੁ ਸਤਿਗੁਰ (ਦੇ) ਚਰਨ (ਦੀ) ਹਮ (ਸਾਨੂੰ, ਸਾਡੇ ਲਈ) ਧੂਰਾ ॥’’ (ਮ: ੪/੫੭੨)

‘‘ਹਰਿ ਨਾਮੁ ਹਮਾਰਾ ਵਣਜੁ, ਹਰਿ ਨਾਮੁ ਵਾਪਾਰੁ; ਹਰਿ ਨਾਮੈ ਕੀ ਹਮ ਕੰਉ (ਅਸਾਂ ਲਈ) ਸਤਿਗੁਰਿ (ਨੇ) ਕਾਰਕੁਨੀ ਦੀਈ (ਏਜੰਸੀ ਬਣਾਈ)॥’’ (ਮ: ੪/੫੯੩)

‘‘ਹਮ ਅੰਧੁਲੇ ਕਉ (ਅਸਾਂ ਅੰਨ੍ਹਿਆਂ ਲਈ) ਗੁਰ ! ਅੰਚਲੁ (ਸਹਾਰਾ) ਦੀਜੈ; (ਤਾਂ ਜੋ ਅਸੀਂ) ਜਨ ਨਾਨਕ ! ਚਲਹ ਮਿਲੰਥਾ (ਮਿਲ ਕੇ ਚੱਲ ਸਕੀਏ)॥’’ (ਮ: ੪/੬੯੬)

‘‘ਹਰਿ ! ਦੇਹੁ ਬਿਮਲ (ਨਿਰਮਲ) ਮਤਿ, ਗੁਰ ਸਾਧ ਪਗ ਸੇਵਹ; ਹਮ (ਅਸਾਂ ਲਈ) ਹਰਿ ਮੀਠ ਲਗਾਇਬਾ (ਹਰੀ ਨਾਮ ਮਿੱਠਾ ਲੱਗੇ)॥’’ (ਮ: ੪/੬੯੭)

‘‘ਹਮ ਕਉ (ਸਾਡੇ ਲਈ) ਸਾਥਰੁ (ਹੇਠਾਂ ਲੇਟਣਾ, ਪਰ); ਉਨ ਕਉ (ਲਈ) ਖਾਟ (ਚਾਰਪਾਈ)॥’’ (ਭਗਤ ਕਬੀਰ/੮੭੧)

‘‘ਹਮ ਕਉ (ਸਾਡੇ ਲਈ) ਚਾਬਨੁ (ਚੱਬਣ ਨੂੰ ਸੁੱਕੇ ਦਾਣੇ); ਉਨ ਕਉ (ਲਈ) ਰੋਟੀ ॥’’ (ਭਗਤ ਕਬੀਰ/੮੭੧)

‘‘ਹਮ ਕਉ (ਅਸਾਂ ਲਈ ਤਾਂ, ਮਾਇਆ) ਦ੍ਰਿਸਟਿ ਪਰੈ (ਵਿਖਾਈ ਦੇਂਦੀ) ਤ੍ਰਖਿ (ਭਿਆਨਕ) ਡਾਇਣਿ ॥’’ (ਭਗਤ ਕਬੀਰ/੮੭੧)

‘‘ਤੂ ਅਡੋਲੁ, ਕਦੇ ਡੋਲਹਿ ਨਾਹੀ; ਤਾ ਹਮ (ਅਸਾਂ ਲਈ ਵੀ) ਕੈਸੀ ਤਾਤੀ (ਚਿੰਤਾ) ? ॥’’ (ਮ: ੫/੮੮੪)

‘‘ਹਮਰੈ ਸੁਆਮੀ (ਨੇ) ਲੋਚ (ਤਾਂਘ) ਹਮ (ਸਾਨੂੰ, ਸਾਡੇ ਲਈ) ਲਾਈ; ਹਮ (ਅਸੀਂ) ਜੀਵਹ ਦੇਖਿ (ਕੇ) ਹਰਿ ਮਿਲੇ ॥’’ (ਮ: ੪/੯੭੫)

‘‘ਹਮ ਪਾਪੀ ਬਹੁ ਨਿਰਗੁਣੀਆਰੇ (ਅਸਾਂ ਪਾਪੀਆਂ-ਗੁਣਹੀਣਾਂ ਲਈ); ਕਰਿ (ਕੇ) ਕਿਰਪਾ ਗੁਰਿ (ਨੇ) ਨਿਸਤਾਰੇ ॥’’ (ਮ: ੪/੯੮੩)

‘‘ਨਾ ਹਮ (ਸਾਡੇ ਲਈ) ਚੰਗੇ ਆਖੀਅਹ (ਆਖਿਆ ਜਾ ਸਕਦਾ ਹੈ); (ਹੋਰ) ਬੁਰਾ (ਵੀ) ਨ ਦਿਸੈ ਕੋਇ ॥’’ (ਮ: ੧/੧੦੧੫)

‘‘ਅਚਿੰਤੁ ਹਮ ਕਉ (ਸਾਡੇ ਲਈ) ਗੁਰਿ (ਨੇ) ਦੀਨੋ ਮੰਤੁ ॥’’ (ਮ: ੫/੧੧੫੭)

‘‘ਅਚਿੰਤ ਪ੍ਰਭੂ (ਨੇ); ਹਮ (ਸਾਨੂੰ, ਸਾਡੇ ਲਈ) ਕੀਆ (ਦਿੱਤਾ) ਦਿਲਾਸਾ (ਸਹਾਰਾ)॥’’ (ਮ: ੫/੧੧੫੭)

‘‘ਹਮਰੈ ਪ੍ਰਭਿ (ਨੇ) ਹਮ (ਅਸਾਂ ਲਈ) ਲੋਚ (ਤਾਂਘ) ਲਗਾਈ; ਹਮ ਕਰਹ ਪ੍ਰਭੂ ਹਰਿ ਭਾਲ ॥’’ (ਮ: ੪/੧੩੩੫)

‘‘ਗੁਰ ਸੇਵਾ ਹਰਿ ਹਮ (ਸਾਨੂੰ) ਭਾਈਆ (ਪਸੰਦ); ਹਰਿ ਹੋਆ ਹਰਿ ਕਿਰਪਾਲੁ ॥’’ (ਮ: ੪/੧੩੧੪)

ਅਪਾਦਾਨ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮ ਤੇ’ (7 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਤੇ (ਸਾਡੇ ਤੋਂ) ਕਛੂ ਨ ਹੋਵੈ ਦੇਵ ॥’’ (ਮ: ੫/੧੮੦)

‘‘ਹਮ ਤੇ (ਸਾਥੋਂ) ਕਛੂ ਨ ਹੋਵੈ ਸੁਆਮੀ ! ਜਿਉ ਰਾਖਹੁ ਤਿਉ ਰਹੀਐ ॥’’ (ਮ: ੫/੨੧੬)

‘‘ਹਮ ਛੂਟੇ ਅਬ ਉਨ੍ਾ ਤੇ; ਓਇ ‘ਹਮ ਤੇ’ (ਸਾਥੋਂ) ਛੂਟੇ ॥’’ (ਮ: ੫/੪੦੦)

‘‘ਹਮ ਤੇ (ਸਾਥੋਂ) ਕਿਛੂ ਨ ਹੋਇ ਮੇਰੇ ਸ੍ਵਾਮੀ! ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥’’ (ਮ: ੫/੬੭੫)

‘‘ਹਮ ਤੇ ਕਛੂ ਨ ਹੋਵਨਾ; ਸਰਣਿ ਪ੍ਰਭ ਸਾਧ ॥’’ (ਮ: ੫/੮੧੬)

‘‘ਰਾਖਿ ਲੇਹੁ; ਹਮ ਤੇ (ਸਾਥੋਂ) ਬਿਗਰੀ (ਗ਼ਲਤੀ ਹੋਈ)॥’’ (ਭਗਤ ਕਬੀਰ/੮੫੬)

‘‘ਸਾਧ ਪਠਾਏ (ਭੇਜੇ) ਆਪਿ ਹਰਿ; (ਉਨ੍ਹਾਂ ਦੱਸਿਆ ਕਿ ਹਰੀ) ਹਮ ਤੁਮ ਤੇ (ਸਾਡੇ-ਤੁਹਾਡੇ ਤੋਂ) ਨਾਹੀ ਦੂਰਿ ॥’’ (ਮ: ੫/੯੨੯)

(2). ਗੁਰਬਾਣੀ ਵਿੱਚ ‘ਹਮ ਸੇ’ (1 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਨੀਚ ਸੇ (ਅਸਾਂ ਨੀਚ ਤੋਂ) ਊਤਮ ਭਏ; ਹਰਿ ਕੀ ਸਰਣਾਈ ॥’’ (ਮ: ੩/੫੬੫)

ਸੰਬੰਧ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਅਸਾੜਾ’ (3 ਵਾਰ) ਦਰਜ ਹੈ, ਜੋ ‘ਸੰਬੰਧ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ। ਜਿਸ ਦਾ ਅਰਥ ਹੈ: ‘ਸਾਡਾ’; ਜਿਵੇਂ:

‘‘ਸਭ ਕਿਛੁ ਕੀਤਾ ਤੇਰਾ ਹੋਵੈ; ਨਾਹੀ ਕਿਛੁ ‘ਅਸਾੜਾ’ ਜੀਉ ॥’’ (ਮ: ੫/੧੦੩)

‘‘ਸਭੁ ਕਿਛੁ ਵਸਿ ਜਿਸੈ; ਸੋ ਪ੍ਰਭੂ ‘ਅਸਾੜਾ’ ॥’’ (ਮ: ੫/੪੬੧)

‘‘ਕਰਨ ਕਰਾਵਨ ਸਭੁ ਤੂਹੈ ਤੂਹੈ; ਹੈ ਨਾਹੀ ਕਿਛੁ ‘ਅਸਾੜਾ’ ॥’’ (ਮ: ੫/੧੦੮੧)

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 13 ਵਾਰ ‘ਸੰਬੰਧ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ। ਜਿਸ ਦਾ ਅਰਥ ਹੈ: ‘ਸਾਡਾ, ਸਾਡੇ’; ਜਿਵੇਂ:

‘‘ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ (ਘੋੜੇ-ਹਾਥੀ); ‘ਹਮ’ (ਸਾਡੇ) ਘਰਿ ਏਕੁ ਮੁਰਾਰੀ (ਕ੍ਰਿਸ਼ਨ)॥’’ (ਭਗਤ ਕਬੀਰ/੩੩੬)

‘‘ਜੋ ‘ਹਮ’ (ਸਾਡਾ) ਸਹਰੀ; ਸੁ ਮੀਤੁ ਹਮਾਰਾ ॥’’ (ਭਗਤ ਰਵਿਦਾਸ/੩੪੫)

‘‘ਪੰਕਜੁ ਮੋਹ ਪਗੁ ਨਹੀ ਚਾਲੈ; ‘ਹਮ’ ਦੇਖਾ (ਸਾਡੇ ਦੇਖਦਿਆਂ) ਤਹ ਡੂਬੀਅਲੇ ॥’’ (ਮ: ੧/੩੫੭)

‘‘ਜੁਗੁ ਜੁਗੁ ਹਰਿ ਹਰਿ ਏਕੋ ਵਰਤੈ; ਤਿਸੁ ਆਗੈ ‘ਹਮ’ (ਸਾਡਾ) ਆਦੇਸੁ ॥’’ (ਮ: ੪/੩੬੮)

‘‘ਹਮ’’ ਤੁਮ (ਸਾਡੇ-ਤੁਹਾਡੇ) ਬੀਚੁ; ਭਇਓ ਨਹੀ ਕੋਈ ॥’’ (ਭਗਤ ਕਬੀਰ/੪੮੪)

‘‘ਹਮ’’ (ਸਾਡੇ) ਘਰਿ (ਵਿੱਚ) ਨਾਮੁ ਖਜਾਨਾ ਸਦਾ ਹੈ; (ਕਿਉਂਕਿ ਰੱਬੀ) ਭਗਤਿ (ਦੇ) ਭਰੇ ਭੰਡਾਰਾ ॥’’ (ਮ: ੩/੫੯੩)

‘‘ਕਹੁ ਨਾਨਕ ! ‘ਹਮ’ (ਸਾਡਾ) ਇਹੈ ਹਵਾਲਾ (ਹਾਲ, ਦੁਰਦਸ਼ਾ); ਰਾਖੁ ਸੰਤਨ ਕੈ ਪਾਛੈ ॥’’ (ਮ: ੫/੬੧੩)

‘‘ਹਮ’’ ਸਰਿ (ਸਾਡੇ ਵਰਗਾ) ਦੀਨੁ (ਤੰਗਦਿਲ), ਦਇਆਲੁ ਨ ਤੁਮ ਸਰਿ (ਤੇਰੇ ਵਰਗਾ); ਅਬ (ਹੁਣ ਹੋਰ) ਪਤੀਆਰੁ (ਯਕੀਨ, ਸਬੂਤ) ਕਿਆ ਕੀਜੈ (ਕੀ ਦੇਈਏ ?)॥’’ (ਭਗਤ ਰਵਿਦਾਸ/੬੯੪)

‘‘ਕਹੁ ਕਬੀਰ! ‘ਹਮ’ (ਸਾਡੇ) ਐਸੇ ਲਖਨ (ਲੱਛਣ, ਜੀਵਨ)॥’’ (ਭਗਤ ਕਬੀਰ/੮੭੨)

‘‘ਕਹੁ ਨਾਨਕ ! ‘ਹਮ’ ਤੁਮ (ਮੇਰਾ-ਤੇਰਾ, ਮੇਰ-ਤੇਰ) ਗੁਰਿ (ਨੇ) ਖੋਈ ਹੈ; ਅੰਭੈ ਅੰਭੁ (ਪਾਣੀ ਵਿੱਚ ਪਾਣੀ ਵਾਙ ਅਸੀਂ ਪ੍ਰਭੂ ਵਿੱਚ) ਮਿਲੋਗਨੀ (ਮਿਲ ਗਏ)॥’’ (ਮ: ੫/੮੮੩)

‘‘ਹਰਿ ਹਮਾਰੋ ਮੀਤੁ ਸਖਾਈ; ‘ਹਮ’ (ਸਾਡੀ) ਹਰਿ ਸਿਉ ਪ੍ਰੀਤਿ ਲਾਗੀ ॥’’ (ਮ: ੪/੧੨੬੫)

‘‘ਹਮ’’ (ਸਾਡੀ) ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ (ਦੇ ਨਾਲ); ਹਮ ਲੋਚਹ ਪ੍ਰਭੁ ਦਿਖਨਥੇ (ਦੀਦਾਰ)॥’’ (ਮ: ੪/੧੩੨੦)

‘‘ਤੁਮ੍ ਚੇ (ਤੇਰੇ ਵਰਗੇ) ਪਾਰਸੁ ‘ਹਮ’ ਚੇ (ਸਾਡੇ ਵਰਗੇ) ਲੋਹਾ; ਸੰਗੇ ਕੰਚਨੁ ਭੈਇਲਾ (ਹੋਏ)॥’’ (ਭਗਤ ਨਾਮਦੇਵ/੧੩੫੧)

ਅਧਿਕਰਣ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਾਰੈ’ (56 ਵਾਰ) ਦਰਜ ਹੈ, ਜਿਸ ਵਿੱਚੋਂ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਅਨਦ ਬਿਨੋਦ ਭਏ ਨਿਤ ਸਖੀਏ, ਮੰਗਲ ਸਦਾ ਹਮਾਰੈ (ਮਨ ਅੰਦਰ, ਵਿੱਚ) ਰਾਮ ॥’’ (ਮ: ੫/੭੮੨)

‘‘ਆਉ ਜੀ ! ਤੂ ਆਉ ਹਮਾਰੈ (ਮਨ ਅੰਦਰ), ਹਰਿ ਜਸੁ ਸ੍ਰਵਨ ਸੁਨਾਵਨਾ ॥’’ (ਮ: ੫/੧੦੧੮)

‘‘ਆਜੁ ਹਮਾਰੈ (ਮਨ ਅੰਦਰ) ਮਹਾ ਅਨੰਦ ॥’’ (ਮ: ੫/੧੧੮੦)

‘‘ਹਮਾਰੈ (ਸਾਡੇ ਉੱਤੇ) ਏਹ ਕਿਰਪਾ ਕੀਜੈ ॥ ਅਲਿ (ਭੌਰਾ) ਮਕਰੰਦ (ਫੁੱਲ-ਰਸ) ਚਰਨ ਕਮਲ ਸਿਉ, ਮਨੁ ਫੇਰਿ ਫੇਰਿ ਰੀਝੈ ॥’’ (ਮ: ੫/੧੩੨੧) ਆਦਿ।

(2). ਗੁਰਬਾਣੀ ਵਿੱਚ ‘ਅਸਾ’ (ਉਚਾਰਨ ‘ਅਸਾਂ’, 2 ਵਾਰ) ਦਰਜ ਹੈ, ਜਿਸ ਵਿੱਚੋਂ 1 ਵਾਰ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਅਸਾ’’ (ਅਸਾਂ ਵਿੱਚ) ਜੋਰੁ ਨਾਹੀ, ਜੇ ਕਿਛੁ ਕਰਿ ਹਮ ਸਾਕਹ; ਜਿਉ ਭਾਵੈ, ਤਿਵੈ ਬਖਸਿ ॥’’ (ਮ: ੪/੭੩੬)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ 4 ਵਾਰ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਨਾ ਹਮ (ਅਸਾਂ ਅੰਦਰ) ਕਰਮ ਨ ਧਰਮ ਸੁਚ; ਪ੍ਰਭਿ (ਨੇ) ਗਹਿ (ਫੜ ਕੇ) ਭੁਜਾ ਆਪਾਇਓ (ਆਪਣਾ ਬਣਾ ਲਿਆ)॥’’ (ਮ: ੫/੨੪੧)

‘‘ਹਮ (ਅਸਾਂ) ਊਪਰਿ ਕਿਰਪਾ ਕਰਿ ਸੁਆਮੀ ! ਰਖੁ ਸੰਗਤਿ (ਵਿੱਚ) ਤੁਮ ਜੁ ਪਿਆਰੀ ॥’’ (ਮ: ੪/੬੬੬)

‘‘ਕਿਆ ਮੁਹੁ ਲੈ ਬੋਲਹ? ਨਾ ਹਮ (ਅਸਾਂ ਵਿੱਚ) ਗੁਣ, ਨ ਸੇਵਾ ਸਾਧੀ ॥’’ (ਮ: ੩/੧੦੪੮)

‘‘ਹਮ (ਅਸਾਂ ਵਿੱਚ) ਗੁਣ ਨਾਹੀ; ਕਿਆ ਬੋਲਹ ਬੋਲ ? ॥’’ (ਮ: ੩/੧੦੫੧)

(4). ਗੁਰਬਾਣੀ ਵਿੱਚ ‘ਹਮਰੈ ਵਿਚ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਕਿਲਵਿਖ ਮੈਲੁ ਭਰੇ ਪਰੇ ‘ਹਮਰੈ ਵਿਚਿ’; ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥’’ (ਮ: ੪/੧੨੬੩)

(ਨੋਟ: ਧਿਆਨ ਰਹੇ ਕਿ ‘ਹਮ’ ਸ਼ਬਦ ਗੁਰਬਾਣੀ ਵਿੱਚ ਇੱਕ ਵਚਨ ਪੜਨਾਂਵ (ਉੱਤਮ ਪੁਰਖ) ਵੀ ਦਰਜ ਹੈ; ਜਿਵੇਂ:

‘‘ਅਬ ਹਮ (ਮੈ) ਚਲੀ; ਠਾਕੁਰ ਪਹਿ ਹਾਰਿ (ਕੇ) ॥’’ (ਮ: ੪/੫੨੭) (‘ਹਮ’ ਕਰਤਾ ਕਾਰਕ)

‘‘ਕਰਿ (ਕੇ) ਅਪਰਾਧ; ਸਰਣਿ ਹਮ (ਮੈ) ਆਇਆ ॥’’ (ਮ: ੧/੯੦੪) (‘ਹਮ’ ਕਰਤਾ ਕਾਰਕ)

‘‘ਕਬੀਰ ! ਨਾ ‘‘ਹਮ’’ (ਅਸਾਂ ਨੇ) ਕੀਆ, ਨ ਕਰਹਿਗੇ; ਨਾ ਕਰਿ ਸਕੈ ਸਰੀਰੁ ॥’’ (ਭਗਤ ਕਬੀਰ/੧੩੬੭) (‘ਹਮ’ ਸੰਬੰਧਕੀ ਕਰਤਾ ਕਾਰਕ)

‘‘ਹਮ ਮੂਰਖ ਕਉ (ਲਈ) ਹਰਿ ਕਿਰਪਾ ਕਰੀ ॥’’ (ਮ: ੪/੧੧੩੪) (‘ਹਮ’ ਸੰਪਰਦਾਨ ਕਾਰਕ)

‘‘ਮੇਰੀ ਇਛ ਪੁਨੀ (ਪੂਰੀ ਹੋਈ) ਜੀਉ ! ਹਮ (ਮੇਰੇ) ਘਰਿ (ਵਿੱਚ) ਸਾਜਨੁ ਆਇਆ ॥’’ (ਮ: ੧/੨੪੨) (‘ਹਮ’ ਸੰਬੰਧ ਕਾਰਕ)

‘‘ਹਮ (ਮੇਰੇ) ਘਰਿ (ਵਿੱਚ) ਸੂਤੁ ਤਨਹਿ ਨਿਤ ਤਾਨਾ; ਕੰਠਿ ਜਨੇਊ ਤੁਮਾਰੇ ॥’’ (ਭਗਤ ਕਬੀਰ/੪੮੨) (‘ਹਮ’ ਸੰਬੰਧ ਕਾਰਕ)

(ਨੋਟ: ਗੁਰਬਾਣੀ ਸਰਲ ਵਿਆਕਰਨ (ਭਾਗ-5) ’ਚ ‘ਪੜਨਾਂਵ ਮੱਧਮ ਪੁਰਖ’ ਦੀ ਵੀਚਾਰ ਕੀਤੀ ਜਾਵੇਗੀ।)

Most Viewed Posts