32.3 C
Jalandhar
Monday, May 18, 2026
spot_img
Home Blog Page 13

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਪਹਿਲਾ)

0

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ

ਗਿਆਨੀ ਅਵਤਾਰ ਸਿੰਘ

ਕਿਸੇ ਕੌਮ ਲਈ ਭਾਵੇਂ ਕਿੰਨਾ ਭੀ ਉੱਚਾ-ਸੁੱਚਾ ਧਾਰਮਿਕ ਏਜੰਡਾ ਬਣਾ ਦਿੱਤਾ ਜਾਵੇ, ਜੇਕਰ ਉਸ ਨੂੰ ਅਮਲ ’ਚ ਲਿਆ ਕੇ ਹੋਰਾਂ ਨਾਲ਼ ਸਾਂਝਾ ਨਾ ਕੀਤਾ ਜਾਏ ਤਾਂ ਉਹ; ਕਿਤਾਬਾਂ, ਗ੍ਰੰਥਾਂ ਆਦਿ ’ਚ ਪਿਆ ਆਪਣੇ ਆਪ ਦਮ ਤੋੜ ਲੈਂਦਾ ਹੈ। ਉਸ ਦਾ ਲਾਭ ਲੈਣ ਲਈ ਉਸ ਲਿਖਤ ਨੂੰ ਖੋਲ੍ਹ ਕੇ ਨਿਰੰਤਰ ਪੜ੍ਹਨਾ, ਸਮਝਣਾ, ਵਿਚਾਰਨਾ ਤੇ ਅਮਲ ’ਚ ਲਿਆਉਣਾ ਪੈਂਦਾ ਹੈ। ਜੇਕਰ ਉਹ ਏਜੰਡਾ; ਮਨੁੱਖ ਨੂੰ ਸਮੇਂ ਦਾ ਹਾਣੀ ਬਣਾਉਣਯੋਗ ਨਾ ਹੋਵੇ ਤਾਂ ਉਸ ਦਾ ਤੋੜਿਆ ਦਮ; ਕੋਈ ਮਾਇਨਾ ਨਹੀਂ ਰੱਖਦਾ, ਪਰ ਜੇ ਉਹ ਏਜੰਡਾ ਹੀ ਮਨੁੱਖ ਜਾਤੀ ਨੂੰ ਸਮੇਂ ਦਾ ਹਾਣੀ ਬਣਾਵੇ, ਫਿਰ ਭੀ ਉਸ ਦੀ ਕਦਰ ਨਾ ਕੀਤੀ ਜਾਵੇ ਤਾਂ ਉਹ ਕੌਮ; ਖ਼ੁਦ ਆਪਣਾ ਨਾਮ-ਨਿਸ਼ਾਨ ਮਿਟਾਉਂਦੀ ਹੈ। ਇਸ ਲੇਖ ਰਾਹੀਂ ਗੁਰਮੁਖੀ ਲਿਪੀ ਅਤੇ ਉਸ ਵਿੱਚ ਸੰਭਾਲ਼ੇ ਗੁਰਮਤਿ-ਸਿਧਾਂਤ ਨੂੰ ਘੋਖਣ ’ਚ ਸਿੱਖਾਂ ਦੀ ਲਾਪਰਵਾਹੀ ਤੇ ਨਾਸਮਝੀ ਨੂੰ ਵਾਚਣਾ ਹੈ।

ਗੁਰੂ ਗ੍ਰੰਥ ਸਾਹਿਬ ਅੰਦਰ ਭਾਵੇਂ ਦਰਜਨ ਤੋਂ ਵੱਧ ਭਾਸ਼ਾਵਾਂ ਹਨ, ਪਰ ਮੂਲ ਲਿਪੀ ‘ਗੁਰਮੁਖੀ’ ਹੈ। ਜਦ ਸਿੱਖਾਂ ਨੇ ਗੁਰੂ ਸਾਹਿਬ ਨੂੰ ਗੁਰਬਾਣੀ ਦਾ ਟੀਕਾ ਕਰਨ ਲਈ ਬੇਨਤੀ ਕੀਤੀ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਮੇਰੇ ਸਿੱਖ; ਗੁਰਮਤਿ ਨੂੰ ਸਮਝਣ ’ਚ ਸਮਰੱਥ ਹੋਣਗੇ ਕਿਉਂਕਿ ਜਿਸ ਤਰ੍ਹਾਂ ਅਜੋਕੀ ਕਿਸੇ ਕਵਿਤਾ ਨੂੰ ਲਿਖਣ ਸਮੇਂ ਉਸ ਦਾ ਨਾਲ਼-ਨਾਲ਼ ਟੀਕਾ ਕਰਨ ਦੀ ਲੋੜ ਨਹੀਂ ਭਾਂਪਦੀ ਕਿਉਂਕਿ ਹਰ ਕੋਈ ਅਜੋਕੀ ਪੰਜਾਬੀ ਤੋਂ ਜਾਣੂ ਹੁੰਦਾ ਹੈ; ਵੈਸੇ ਹੀ ਅਤੀਤ ’ਚ ਪੁਰਾਤਨ ਪੰਜਾਬੀ (ਗੁਰਮੁਖੀ) ਦੀ ਲਿਖਤ ਤੋਂ ਸਾਰੇ ਸਿੱਖ ਵਾਕਫ਼ ਸਨ ਤੇ ਗੁਰਮਤਿ ਨੂੰ ਸਹਿਜੇ ਹੀ ਸਮਝ ਲੈਂਦੇ ਸਨ। ਕੋਈ ਟੀਕਾ ਕਰਨ ਦੀ ਲੋੜ ਨਹੀਂ ਸੀ, ਪਰ ਹੁਣ ਆਧੁਨਿਕ ਪੰਜਾਬੀ ਵੱਲ ਵਧਣ ਕਾਰਨ ਪੁਰਾਤਨ ਲਿਪੀ ’ਚ ਸੰਭਾਲ਼ਿਆ ਗੁਰਮਤਿ-ਖ਼ਜ਼ਾਨਾ ਸਮਝਣਾ ਕਠਿਨ ਹੋ ਗਿਆ ਹੈ; ਇਸੇ ਲਈ ਗੁਰਬਾਣੀ ਦੇ ਵਾਰ-ਵਾਰ ਟੀਕੇ ਕੀਤੇ ਗਏ, ਜਿਨ੍ਹਾਂ ਵਿੱਚ ਟੀਕੇਕਾਰਾਂ ਦੀ ਨਿਜੀ ਸੋਚ ਭੀ ਰਲਗੱਡ ਹੋ ਗਈ। ਜਿਸ ਨੇ ਸਿੱਖਾਂ ਅੰਦਰ ਵਿਵਾਦ ਪੈਦਾ ਕਰ ਦਿੱਤੇ। ਇਉਂ ਇੱਕ ਪਾਸੇ ਸਿੱਖ; ਗੁਰਮਤਿ ਤੋਂ ਟੁਟਦੇ ਗਏ, ਦੂਜੇ ਪਾਸੇ ਆਪਸੀ ਮਤਭੇਦਾਂ ਕਾਰਨ ਗੁਰੂ ਸਾਹਿਬਾਨ ਦੁਆਰਾ ਅਪਣਾਇਆ ਮਿਲ ਬੈਠ ਚਰਚਾ ਕਰਨ ਵਾਲ਼ਾ ਰਾਹ ਭੀ ਬੰਦ ਕਰ ਲਿਆ। ਹੁਣ ਇਹੋ ਹੱਲ ਹੈ ਕਿ ਸਿੱਖ ਸੰਗਤ; ਖ਼ੁਦ ਗੁਰਮੁਖੀ ਲਿਪੀ ਨੂੰ ਸਮਝੇ ਤੇ ਉਨ੍ਹਾਂ ਸ਼ਬਦਾਂ ਨੂੰ ਨਵੀਆਂ ਲਿਖਤਾਂ ’ਚ ਵਰਤੇ ਤਾਂ ਜੋ ਪੁਰਾਤਨ ਸਿੱਖਾਂ ਵਾਂਗ ਸੁਤੇ ਹੀ ਗੁਰਮਤਿ ਸਮਝ ਆਉਂਦੀ ਰਹੇ। ਫਿਰ ਨਾ ਗੁਰਬਾਣੀ ਦੇ ਟੀਕੇ ਕਰਨ ਦੀ ਲੋੜ ਪਏਗੀ ਤੇ ਨਾ ਆਪਸੀ ਵਿਵਾਦ ਵਧਣਗੇ ਵਰਨਾ ਰਵਾਇਤੀ ਧਰਮਾਂ ਵਾਂਗ ਸਿੱਖਾਂ ਨੇ ਭੀ ਅਲੱਗ-ਅਲੱਗ ਧੜੇ ਬਣਾ ਗੁਰਬਾਣੀ ਦੇ ਸਰਬ ਸਾਂਝੇ ਸਿਧਾਂਤ ਨੂੰ ਆਪ ਹੀ ਖ਼ਤਮ ਕਰ ਲੈਣਾ ਹੈ।

ਮਿਸਾਲ ਵਜੋਂ ਗੁਰਮੁਖੀ ਲਿਪੀ ਦੇ ਪੁਰਾਤਨ ਸ਼ਬਦ ਹਨ, ‘ਉਨ੍ਹਾ, ਸੁਬਹ, ਸਾਮ੍ਹਣੇ, ਗ੍ਰਿਸਤ/ਗ੍ਰਿਹਸਤ, ਪਾਤਿਸਾਹ, ਬਾਦਿਸਾਹ, ਪਰਵਾਰ, ਫੁਰਮਾਨ, ਸਹਰ, ਜਹਰ, ਕਹਰ, ਜੁਗਤੀ, ਨਾਵਾ (ਨਾਵਾਂ), ਪ੍ਰਸਾਦ (ਕੜਾਹ ਪ੍ਰਸ਼ਾਦ), ਪਹਿਚਾਨ/ਪਹਿਚਾਣ, ਵਖਿਆਣ/ਬਖਿਆਨ, ਬੁਰਿਆਈ, ਪੰਡਿਤ, ਪਛੁਤਾਵਾ, ਭੀ, ਕਵਲ’ ਆਦਿ, ਜਿਨ੍ਹਾਂ ਨੂੰ ਹੁਣ ਪੜ੍ਹਿਆ ਤੇ ਲਿਖਿਆ ਜਾ ਰਿਹਾ ਹੈ ‘ਉਹਨਾ, ਸੁਬ੍ਹਾ, ਸਾਹਮਣੇ, ਗ੍ਰਹਿਸਤ, ਪਾਤਸਾਹ, ਬਾਦਸਾਹ, ਪਰਿਵਾਰ, ਫਰਮਾਨ, ਸਹਿਰ, ਜਹਿਰ, ਕਹਿਰ, ਯੁਕਤੀ, ਨੌਵਾਂ, ਪ੍ਰਸ਼ਾਦਿ, ਪਛਾਣ, ਵਿਖਿਆਨ, ਬੁਰਾਈ, ਪੰਡਤ, ਪਛਤਾਵਾ, ਵੀ, ਕੰਵਲ’। ਸਿੱਖ ਰਹਿਤ ਮਰਯਾਦਾ ’ਚ (ਕੜਾਹ) ‘ਪ੍ਰਸ਼ਾਦ’ ਨੂੰ ਹਰ ਥਾਂ (ਕੜਾਹ) ‘ਪ੍ਰਸ਼ਾਦਿ’ ਲਿਖਿਆ ਹੈ ਤਾਹੀਓਂ ਹਰ ਗੁਰਦੁਆਰਾ ਸਾਹਿਬ ਅੰਦਰ ‘ਕੜਾਹਿ ਪ੍ਰਸ਼ਾਦਿ’ (ਗ਼ਲਤ) ਲਿਖਣਾ ਪ੍ਰਚਲਿਤ ਹੋ ਗਿਆ। ਇਨ੍ਹਾਂ ਨੂੰ ਪੜ੍ਹ ਕੇ ਮੂਲ ਮੰਤਰ ਵਾਲ਼ੇ ‘ਗੁਰ ਪ੍ਰਸਾਦਿ’ ਨੂੰ ‘ਗੁਰ ਪ੍ਰਸ਼ਾਦਿ’ ਪੜ੍ਹਨ ਦੀ ਗ਼ਲਤੀ ਲੱਗਦੀ ਹੈ ਜਦਕਿ ‘ਗੁਰ ਪ੍ਰਸਾਦਿ’ ਦੇ ਅਰਥ ਹਨ ‘ਗੁਰੂ ਦੀ ਕਿਰਪਾ ਨਾਲ਼’, ਨਾ ਕਿ ‘ਗੁਰੂ ਦੇ ਪ੍ਰਸ਼ਾਦ/ਦੇਗ ਨਾਲ਼’। ਸੁਬਹ ਤੇ ਸ਼ਾਮ (ਸਾਂਝ) ਕੀਤੀ ਜਾਂਦੀ ਅਰਦਾਸ ’ਚ ‘ਪਾਤਿਸਾਹ’ ਨੂੰ ‘ਪਾਤਸਾਹ’ ਲਿਖਿਆ ਹੈ। ਸੋ ਅਜੋਕੇ ਸਿੱਖ; ਪੁਰਾਤਨ ਗੁਰਮੁਖੀ ਤੋਂ ਬੜੀ ਤੇਜ਼ੀ ਨਾਲ਼ ਦੂਰ ਹੋ ਰਹੇ ਹਨ। ਜਿਸ ਵੱਲ ਧਿਆਨ ਦੇਣ ਦੀ ਅਤਿ ਲੋੜ ਹੈ।

ਪੰਜਾਬੀ ਵਰਣਮਾਲਾ ’ਚ 35 ਅੱਖਰ ਹਨ। ਜਿਨ੍ਹਾਂ ’ਚ ਤਿੰਨ ਸਵਰ (ੳ, ਅ, ੲ) ਤੇ ਬਾਕੀ 32 ਵਿਅੰਜਨ ਹਨ। ਸਵਰ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦੀ ਉਚਾਰਨ ਧੁਨੀ; ਗਲ਼ੇ (ਘੰਡੀ) ਤੋਂ ਉਪਜਦੀ ਹੈ ਤੇ ਵਿਅੰਜਨ ਅੱਖਰ-ਧੁਨੀ; ‘ਦੰਦ, ਹੋਂਠ, ਤਾਲੂਆ, ਨੱਕ’ ਆਦਿ ਦੀ ਮਦਦ ਨਾਲ਼ ਪੈਦਾ ਹੁੰਦੀ ਹੈ। ਭਾਰਤ ’ਚ ਪਨਪੀ ਭਗਤੀ ਲਹਿਰ, ਯੋਗ ਮੱਤ ਆਦਿ ਨੇ ਧਿਆਨ ਸਾਧਨਾ ਲਈ ‘ਓਮ’ (ਓ+ਮ) ਸਵਰ-ਧੁਨੀ ਨੂੰ ਸਿਰਮੌਰ ਮੰਨਿਆ ਕਿਉਂਕਿ ਵਿਅੰਜਨ-ਧੁਨੀ ਉਚਾਰਦਿਆਂ ਮੂੰਹ (ਅੰਦਰ ਜੀਭ) ਦੀ ਹਰਕਤ ਧਿਆਨ ਇਕਾਗਰਤਾ ਨੂੰ ਤੋੜਦੀ ਹੈ, ਪਰ ਇਸ ‘ਓਮ’ (ਸਵਰ-ਧੁਨੀ) ਨਾਲ਼ ਉਪਜੇ ਭਰਮ (ਕਿ ਤਿੰਨ ਦੇਵਤੇ ‘ਬ੍ਰਹਮਾ, ਵਿਸ਼ਨੂੰ, ਸ਼ਿਵ’; ਜਗਤ-ਰਚਨਾ ਦਾ ਆਧਾਰ ਹਨ) ਦਾ ਖੰਡਨ ਕਰਨ ਲਈ ਗੁਰੂ ਨਾਨਕ ਸਾਹਿਬ ਨੇ ‘ਓਮ’ ਦਾ ਸਰੂਪ ‘ੴ’ ਬਣਾ ਕੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰੰਭਕ ਸ਼ਬਦ ਵਜੋਂ ਚੁਣਿਆ। ਸਮੁੱਚੀ ਗੁਰਬਾਣੀ ’ਚ ਇਹ 568 ਵਾਰ ਹੈ। ਪ੍ਰਾਚੀਨ ਸ਼ਬਦ ’ਚ ਕੀਤੀ ਇਹ ਤਬਦੀਲੀ ਵੈਸੀ ਹੀ ਹੈ; ਜਿਵੇਂ ਕਿ ਦਸਮੇਸ਼ ਪਿਤਾ ਨੇ ‘ਹੋਲੀ’ ਨੂੰ ‘ਹੋਲਾ ਮਹੱਲਾ’ ਤਿਉਹਾਰ ’ਚ ਤਬਦੀਲ ਕੀਤਾ ਹੈ ਤਾਂ ਕਿ ਕੱਚੇ ਰੰਗਾਂ ਨਾਲ਼ ਮਸਤ ਹੋ ਹੋ ਕੇ ਕਾਇਰ ਹੋਈ ਮਨੁੱਖਤਾ ਨੂੰ ਅਣਖ ਤੇ ਸਵੈਮਾਨ ਨਾਲ਼ ਜਗਾਇਆ ਜਾ ਸਕੇ।

ਨੋਟ : ਸੰਸਕ੍ਰਿਤ ਲਿਪੀ ’ਚ ਟਿੱਪੀ ( ੰ ) ਦੀ ਥਾਂ ਚੰਦ ਬਿੰਦੀ (ॐ) ਹੁੰਦੀ ਹੈ, ਜਿਸ ਦੀ ਉਚਾਰਨ-ਧੁਨੀ ‘ਮ’ ਹੈ ਜਦਕਿ ਗੁਰਮੁਖੀ ’ਚ ਟਿੱਪੀ ਦੀ ਉਚਾਰਨ-ਧੁਨੀ ‘ਅੰਙ’ ਭੀ ਹੈ। ਇਸ ਤਰ੍ਹਾਂ ‘ਓ+ਮ’ ਤੋਂ ‘ਓ+ਅੰਙ’ ਬਣਨ ਨਾਲ਼ ‘ੴ’ ਦਾ ਉਚਾਰਨ ‘ਇੱਕ+ਓਅੰ+ਕਾਰ’ ਹੋ ਗਿਆ।

ਗੁਰਮੁਖੀ ’ਚ ‘ਟਿੱਪੀ’ ਤੋਂ ਬਾਅਦ ਜੇ ਇਹ 27 ਵਿਅੰਜਨ ਅੱਖਰ (‘ਸ’ ਤੋਂ ‘ਨ’, ‘ਯ’ ਤੋਂ ‘ਵ’) ਹੋਣ ਤਾਂ ‘ਟਿੱਪੀ’ ਦਾ ਉਚਾਰਨ ‘ਨ’ ਜਾਂ ‘ਅੰਙ’ ਹੁੰਦਾ ਹੈ; ਜਿਵੇਂ ‘ਸੰਸਾ, ਕੰਧ, ਵੰਞਾ (ਭਾਵ ਜਾਵਾਂ), ਵੰਸ਼, ਡੰਡਾ, ਬੰਦ, ਵੰਡ, ਫ਼ੰਡ, ਫੰਧਾ’ ਸ਼ਬਦਾਂ ’ਚ ਟਿੱਪੀ ਦਾ ਉਚਾਰਨ ‘ਨ’ ਹੈ ਤੇ ‘ਸ਼ੰਕਾ, ਕੰਘਾ, ਖੰਘ, ਚੰਗਾ, ਪੰਖਾ, ਵੰਗਾਂ’ ਸ਼ਬਦਾਂ ’ਚ ਟਿੱਪੀ ਦੀ ਧੁਨੀ ‘ਅੰਙ’ ਹੈ।

ਜਦ ‘ਟਿੱਪੀ’ ਤੋਂ ਬਾਅਦ ਪਵਰਗ ਵਾਲ਼ੇ ਇਹ 5 ਅੱਖਰ (ਪ, ਫ, ਬ, ਭ, ਮ) ਹੋਣ ਤਾਂ ‘ਟਿੱਪੀ’ ਦਾ ਉਚਾਰਨ ਸੰਸਕ੍ਰਿਤ ਵਾਂਗ ‘ਮ’ ਹੁੰਦਾ ਹੈ; ਜਿਵੇਂ ‘ਜੰਪ, ਅੰਬ, ਚੰਬਾ, ਕੰਬਣਾ, ਲੰਬਾ, ਖੰਭ, ਸੰਭਾਲ਼, ਸੰਭਵ, ਸੰਬੰਧ (ਸ+ਮ+ਬ+ਨ+ਧ) ਆਦਿ। ਗੁਰਮੁਖੀ ਸ਼ਬਦ ‘ਕਵਲ’ ਨੂੰ ਹੁਣ ‘ਕੰਵਲ’ ਲਿਖਣਾ ਪ੍ਰਚਲਿਤ ਹੋ ਗਿਆ, ਜੋ ਕਿ ਸਹੀ ਨਹੀਂ ਕਿਉਂਕਿ ਕੰਵਲ (ਕ+ਮ+ਵ+ਲ) ਵਾਲ਼ੀ ਧੁਨੀ ‘ਕਮਲ’ ਸ਼ਬਦ ’ਚ ਮੌਜੂਦ ਹੈ।

ਅੱਜ ਕਈ ਸਿੱਖ; ‘ੴ’ ਦਾ ਉਚਾਰਨ ‘ਇੱਕ ਓਅੰਕਾਰ’ ਦੀ ਥਾਂ ‘ਏਕੋ’ ਜਾਂ ‘ਏਕੰਕਾਰ’ ਕਰਨ ਲੱਗੇ ਹਨ, ਜਿਸ ਨਾਲ਼ ਇਸ ਵਿਚਲੀ ‘ਓ’ (ਸਵਰ-ਧੁਨੀ) ਅਲੋਪ ਹੋ ਜਾਂਦੀ ਹੈ ਜਦਕਿ ਇਸ ਦੀ ਵਿਆਖਿਆ ਲਈ ਗੁਰੂ ਨਾਨਕ ਸਾਹਿਬ ਨੇ ‘ਦਖਣੀ ਓਅੰਕਾਰੁ’ ਬਾਣੀ ਭੀ ਰਚੀ ਹੈ।

35 ਬਾਣੀਕਾਰਾਂ ’ਚੋਂ ਪਹਿਲੀ ਵਾਰ ‘ਓਮ’ ਦਾ ‘ਓਅੰਕਾਰੁ’ ਸਰੂਪ; ਭਗਤ ਕਬੀਰ ਜੀ ਨੇ ਕੀਤਾ ਹੈ। ਆਪ ਨੇ ‘ਓਅੰਕਾਰੁ’ ਨੂੰ ਸ੍ਰਿਸ਼ਟੀ ਦਾ ਮੁੱਢ ਮੰਨਿਆ, ‘‘ਓਅੰਕਾਰ; ਆਦਿ ਮੈ ਜਾਨਾ ’’ (ਬਾਵਨ/ਭਗਤ ਕਬੀਰ/੩੪੦), ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਓਅੰਕਾਰ ਤੋਂ ਹੀ ਅਖੌਤੀ ਜਗਤ-ਰਚੇਤਾ ਬ੍ਰਹਮਾ ਉਪਜਿਆ ਹੈ, ‘‘ਓਅੰਕਾਰਿ (ਤੋਂ) ਬ੍ਰਹਮਾ ਉਤਪਤਿ ’’ (ਮਹਲਾ /੯੩੦), ਗੁਰੂ ਅਮਰਦਾਸ ਜੀ ਨੇ ਕਿਹਾ ਕਿ ਓਅੰਕਾਰ ਨੇ ਹੀ ਜਗਤ-ਰਚਨਾ ਕੀਤੀ ਹੈ, ‘‘ਓਅੰਕਾਰਿ (ਨੇ) ਸਭ ਸ੍ਰਿਸਟਿ ਉਪਾਈ ’’ (ਮਹਲਾ /੧੦੬੧), ਗੁਰੂ ਰਾਮਦਾਸ ਜੀ ਨੇ ਕਿਹਾ ਕਿ ਓਅੰਕਾਰ; ਸਰਬ ਵਿਆਪਕ ਹੈ ਤੇ ਕਿਆਮਤ ਉਪਰੰਤ ਸਾਰੇ ਜੀਵ-ਜੰਤ ਉਸੇ ਅੰਦਰ ਸਮਾ ਜਾਣਗੇ, ‘‘ਓਅੰਕਾਰੁ ਏਕੋ ਰਵਿ ਰਹਿਆ; ਸਭੁ ਏਕਸ ਮਾਹਿ ਸਮਾਵੈਗੋ ’’ (ਮਹਲਾ /੧੩੧੦), ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤੇ ਕਿ ਗੁਰਮੁਖ ਕੀਰਤਨੀਆ ਉਸ ਓਅੰਕਾਰ ’ਚ ਹੀ ਧੁਨ ਟਿਕਾ (ਧਿਆਨ ਇਕਾਗਰ ਕਰ) ਉਸ ਦੀ ਮਹਿਮਾ ਗਾਉਂਦਾ ਹੈ, ‘‘ਓਅੰਕਾਰਿ ਏਕ ਧੁਨਿ ਏਕੈ; ਏਕੈ ਰਾਗੁ ਅਲਾਪੈ ’’ (ਮਹਲਾ /੮੮੫)

ਨੋਟ : ‘ੴ’ ਦਾ ਪਹਿਲੀ ਵਾਰ ‘ਏਕੋ’ ਉਚਾਰਨ; ਦੇਹਧਾਰੀ ਰਾਧਾ ਸੁਆਮੀ ਸੰਪਰਦਾ ਵੱਲੋਂ ਪ੍ਰਚਾਰਿਆ ਗਿਆ ਕਿਉਂਕਿ ‘ਓਅੰਕਾਰ’ ਸ਼ਬਦ; ਉਨ੍ਹਾਂ ਦੁਆਰਾ ਦਿੱਤੇ ਜਾਂਦੇ ਪੰਜ ਗੁਪਤ ਨਾਵਾਂ (ਜੋਤਿ ਨਿਰੰਜਣ, ਓਅੰਕਾਰ, ਰਰੰਕਾਰ, ਸੋਹੰ, ਸਤਿਨਾਮ) ਵਿੱਚੋਂ ਇੱਕ ਹੈ। ਆਪਣਾ ਮੱਤ; ਸਿੱਖਾਂ ਤੋਂ ਵੱਖਰਾ ਦਰਸਾਉਣ ਲਈ ਐਸਾ ਕੀਤਾ ਗਿਆ ਹੈ। ਵੈਸੇ ਇਨ੍ਹਾਂ ਦੀ ਮੂਲ ਕਿਤਾਬ ‘ਸਾਰ-ਬਚਨ’ ਅੰਦਰ ਸਾਰੀ ਗੁਰਬਾਣੀ ਹੀ ਹੈ।

ਰਾਧਾ ਸੁਆਮੀਆਂ ਦਾ ਵਿਰੋਧ ਕਰਨ ਦੀ ਥਾਂ ਉਨ੍ਹਾਂ ਪਿੱਛੇ ਲੱਗ ‘ੴ’ ਦਾ ‘ਏਕੋ’ ਉਚਾਰਨ ਕਰਨ ਵਾਲ਼ੇ ਸਿੱਖ; ਕੁੱਝ ਹੋਰ ਗੁਰਮਤਿ-ਸਿਧਾਂਤਾਂ; ਜਿਵੇਂ ਕਿ ਅਕਾਲ ਪੁਰਖ ਨਾਲ਼ ਧਿਆਨ ਜੋੜਨ (ਜਿਸ ਲਈ ‘ਓਮ’ ਸਵਰ-ਧੁਨੀ ਨੂੰ ਆਧਾਰ ਬਣਾਇਆ) ਦੇ ਭੀ ਵਿਰੋਧੀ ਹਨ ਭਾਵੇਂ ਕਿ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨਾਲ਼ ਧਰਮ-ਚਰਚਾ ਕਰਦਿਆਂ ਸਪਸ਼ਟ ਕੀਤਾ ਹੈ ਕਿ ਮੇਰਾ ਗੁਰੂ; ‘ਸਬਦੁ’ (ਨਿਰਾਕਾਰ ਦੀ ਮਹਿਮਾ) ਹੈ ਤੇ ਸੁਰਤਿ ਦਾ ਟਿਕਾਅ ਭਾਵ (ਉਸ ‘ਸਬਦੁ’ ’ਚ) ਧਿਆਨ ਇਕਾਗਰ ਕਰਨਾ; ਚੇਲਾ ਹੈ, ਸਿੱਖ ਹੋਣਾ ਹੈ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਗੋਸਟਿ/ਮਹਲਾ /੯੪੩੦)

ਸੋ ਗੁਰਬਾਣੀ ਦੇ ਮੂਲ ਸ਼ਬਦ (ੴ) ਦਾ ਇਤਿਹਾਸ ਤੇ ਅਰਥ; ਸਮਝਣ ’ਚ ਹੀ ਜੇ ਅੱਜ ਸਿੱਖ ਨਾਕਾਮ ਹਨ ਤਾਂ ਸਮੁੱਚੀ ਗੁਰਬਾਣੀ ਨੂੰ ਸਮਝਣ ’ਚ ਕਿੰਨੇ ਕੁ ਸਫਲ ਹਨ; ਉਸ ਦੀ ਸੰਖੇਪ ਜਿਹੀ ਵਿਚਾਰ ਹੇਠਾਂ ਕੀਤੀ ਗਈ ਹੈ।

ਸਾਰੇ ਹੀ ਵਿਦਵਾਨ ਟੀਕਾਕਾਰਾਂ ਨੇ ‘ਜਪੁ’ ਬਾਣੀ ਦੀ ਦੂਜੀ ਪਉੜੀ ਦੇ ਇਸ ਵਾਕ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ.. ’’ (ਜਪੁ) ਦਾ ਅਰਥ ਕੀਤਾ ਹੈ ਕਿ ‘ਹਰ ਕੋਈ ਮਾਲਕ ਦੇ ਹੁਕਮ ਅੰਦਰ ਹੈ, ਹੁਕਮ ਤੋਂ ਆਕੀ ਕੋਈ ਨਹੀਂ’ ਅਤੇ ਪਹਿਲੀ ਪਉੜੀ ਦੇ ਇਸ ਅਰੰਭਕ ਸਵਾਲ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ  ?’’ ਦੇ ਜਵਾਬ ਵਜੋਂ ਦਰਜ ਇਸ ਵਾਕ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ’’ ਦਾ ਭਾਵਾਰਥ ਲਿਆ ਹੈ ਕਿ ‘ਕੂੜ ਦੀ ਕੰਧ; ਮਾਲਕ ਦੀ ਰਜ਼ਾ ’ਚ ਚੱਲ ਕੇ ਨਾਸ ਹੁੰਦੀ ਹੈ’ ਯਾਨੀ ਇਹ ਅਰਥ; ਉਕਤ ਅਰਥਾਂ ਕਿ ‘ਹਰ ਕੋਈ ਹੁਕਮ ’ਚ ਹੈ’; ਦੇ ਉਲ਼ਟ ਹਨ। ਇਨ੍ਹਾਂ ਅਰਥਾਂ ਤੋਂ ਹੁਣ ਜਾਪਦਾ ਹੈ ਕਿ ਸ਼ਾਇਦ ‘ਸਾਰੇ ਜੀਵ-ਜੰਤ; ਪ੍ਰਭੂ ਦੀ ਰਜ਼ਾ ’ਚ ਨਹੀਂ ਤਾਹੀਓਂ ਕੂੜ ਦੀ ਪਾਲਿ/ਕੰਧ ਸਭ ਅੰਦਰ ਜਿਉਂ ਦੀ ਤਿਉਂ ਕਾਇਮ ਹੈ’ ਜਦਕਿ ਇਹ ਧਾਰਨਾ; ਗੁਰਮਤਿ ਵਿਰੁਧ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨ ਹਨ, ‘‘ਹੁਕਮੁ ਸਾਜਿ, ਹੁਕਮੈ ਵਿਚਿ ਰਖੈ; ਨਾਨਕ  ! ਸਚਾ ਆਪਿ ’’ (ਮਹਲਾ /੧੪੫) ਅਰਥ : (‘ਆਦਿ ਸਚੁ’ ਪ੍ਰਭੂ; ਸਾਰੇ ਜੀਵ-ਜੰਤਾਂ ਨੂੰ) ਆਪਣੇ ਹੁਕਮ ’ਚ ਪੈਦਾ ਕਰਕੇ ਖ਼ੁਦ ਹੁਕਮ ’ਚ ਰੱਖਦਾ ਹੈ, ਚਲਾਉਂਦਾ ਹੈ। ਐਸੇ ਹੀ ਬਚਨ ਗੁਰੂ ਅੰਗਦ ਸਾਹਿਬ ਦੇ ਹਨ, ‘‘ਹੁਕਮੁ ਸਾਜਿ, ਹੁਕਮੈ ਵਿਚਿ ਰਖੈ; ਹੁਕਮੈ ਅੰਦਰਿ ਵੇਖੈ ’’ (ਮਹਲਾ /੧੨੪੩) ਆਪ ਜੀ ਨੇ ਇਸ ਸਿਧਾਂਤ ਨੂੰ ਇਉਂ ਭੀ ਸਮਝਾਇਆ ਹੈ, ‘‘ਆਪਿ ਉਪਾਏ ਨਾਨਕਾ  ! ਆਪੇ ਰਖੈ ਵੇਕ ਮੰਦਾ ਕਿਸ ਨੋ ਆਖੀਐ ? ਜਾਂ ਸਭਨਾ ਸਾਹਿਬੁ ਏਕੁ ਸਭਨਾ ਸਾਹਿਬੁ ਏਕੁ ਹੈ; ਵੇਖੈ ਧੰਧੈ (’) ਲਾਇ (ਲਾ ਕੇ) ਕਿਸੈ ਥੋੜਾ, ਕਿਸੈ ਅਗਲਾ; ਖਾਲੀ ਕੋਈ ਨਾਹਿ ’’ (ਮਹਲਾ /੧੨੩੮) ਅਰਥ : ਸਾਰੇ ਜੀਵ-ਜੰਤਾਂ ਦਾ ਮਾਲਕ ਇਕੋ ਹੈ। ਉਹ ਆਪ ਹੀ (ਸਭ ਨੂੰ) ਪੈਦਾ ਕਰਦਾ ਹੈ। ਆਪ ਹੀ ਵੱਖ-ਵੱਖ (ਮਨੋਸਥਿਤੀ ’ਚ) ਰੱਖਦਾ ਹੈ। ਸਭ ਨੂੰ ਮਾਇਆਵੀ ਧੰਦੇ ’ਚ ਲਾ ਕੇ ਵੇਖਦਾ ਭੀ ਹੈ। ਕਿਸੇ ਨੂੰ ਛੋਟਾ (ਮਾਇਆਵੀ ਰੋਗ) ਹੈ ਤੇ ਕਿਸੇ ਨੂੰ ਬਹੁਤ ਵੱਡਾ, ਪਰ (ਰੋਗ ਤੋਂ) ਮੁਕਤ ਕੋਈ ਨਹੀਂ। ਇਸ ਲਈ ਕਿਵੇਂ ਕਿਸੇ ਨੂੰ ਕਹੀਏ ਕਿ ਫਲਾਣਾ (ਅਮਕਾ) ਮਾੜਾ ਹੈ (ਭਾਵ ਉਹ ਹੁਕਮ ’ਚ ਨਹੀਂ) ?

ਸੋ ਗੁਰਬਾਣੀ ਦੇ ਆਪਾ ਵਿਰੋਧੀ ਕੀਤੇ ਉਕਤ ਅਰਥਾਂ ਕਾਰਨ ਹੁਣ ਕੁੱਝ ਸਿੱਖ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ.. ’’ ਦਾ ਅਰਥ ਕਰਨ ਲੱਗ ਪਏ ਹਨ ਕਿ ‘ਜੋ ਹੁਕਮ ’ਚ ਹੈ, ਉਹ ਸੁਖੀ ਹੈ। ਜੋ ਹੁਕਮ ’ਚ ਨਹੀਂ, ਉਹ ਦੁਖੀ ਹੈ’। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਕੋਲ਼ ਕਿਹੜਾ ਪੈਮਾਨਾ ਹੈ, ਜਿਸ ਨਾਲ਼ ਨਾਪਿਆ ਜਾਏ ਕਿ ਕੌਣ ਹੁਕਮ ’ਚ ਹੈ ਤੇ ਕੌਣ ਨਹੀਂ ? ਹਰ ਕੋਈ ਸਮਝਦਾ ਹੈ ਕਿ ਮੈ ਤਾਂ ਹੁਕਮ ’ਚ ਹਾਂ, ਦੂਸਰਾ ਨਹੀਂ ਕਿਉਂਕਿ ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਦੇ ਹੀ ਬਚਨ ਹਨ, ‘‘ਨਾਨਕ  ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ.. ੨੧ (ਜਪੁ)

ਉਕਤ ਕੀਤੇ ਨਵੇਂ ਅਰਥ ਕਿ ‘ਹੁਕਮ ’ਚ ਚੱਲਣ ਵਾਲ਼ਾ ਸੁਖੀ ਹੈ ਤੇ ਨਾ ਚੱਲਣ ਵਾਲ਼ਾ ਦੁਖੀ’; ਨੂੰ ਇਸੇ ਪਉੜੀ ’ਚ ਇਹ ਵਾਕ ਰੱਦ ਭੀ ਕਰਦਾ ਹੈ, ‘‘ਹੁਕਮਿ ਲਿਖਿ, ਦੁਖ ਸੁਖ ਪਾਈਅਹਿ ’’ (ਜਪੁ) ਭਾਵ ਹੁਕਮ ਲਿਖੇ ਅਨੁਸਾਰ ਯਾਨੀ ਹੁਕਮ ’ਚ ਹੀ ਹਰੇਕ ਨੂੰ ਦੁੱਖ-ਸੁੱਖ ਮਿਲਦੇ ਹਨ’। ਇਸ ਲਈ ਇਹ ਸਮਝਣਾ ਕਿ ‘ਹੁਕਮ ’ਚ ਚੱਲਣ ਵਾਲ਼ਾ ਸੁਖੀ ਹੈ ਤੇ ਨਾ ਚੱਲਣ ਵਾਲ਼ਾ ਦੁਖੀ’, ਨਿਰੋਲ ਮਨਮਤ ਹੈ।

ਚੇਤੇ ਰਹੇ ਕਿ ਇਹ ਵਿਚਾਰ ਕੇਵਲ ਇੱਕ ਪੰਕਤੀ ਜਾਂ ਇੱਕ ਪਉੜੀ ਨਾਲ਼ ਸਬੰਧਿਤ ਨਹੀਂ ਬਲਕਿ ਗੁਰਮਤਿ ਦੀ ਵਿਲੱਖਣਤਾ ਨੂੰ ਜ਼ਾਹਰ ਕਰਨ ਨਾਲ਼ ਜੁੜੀ ਹੈ। ਗੁਰਬਾਣੀ ਅਨੁਸਾਰ ਇਹ ਸਚਖੰਡ ਅਵਸਥਾ ਹੈ; ਜਿੱਥੇ ਪੂਰਾ ਬ੍ਰਹਿਮੰਡ ਉਸ ਦੇ ਹੁਕਮ ’ਚ ਵਿਚਰਦਾ ਪ੍ਰਤੀਤ ਹੁੰਦਾ ਹੈ ਤੇ ਉਹ ਸਭ ਦੀ ਆਪ ਸੰਭਾਲ਼ ਕਰਦਾ, ਜਾਪਦਾ ਹੈ, ‘‘ਸਚਖੰਡਿ ਵਸੈ ਨਿਰੰਕਾਰੁ   ਕਰਿ ਕਰਿ ਵੇਖੈ ਨਦਰਿ ਨਿਹਾਲ .. ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ..੩੭’’ (ਜਪੁ) ਇਸ ਲਈ ਗੁਰੂ ਅਰਜਨ ਸਾਹਿਬ ਨੇ ਤੱਤੀ ਤਵੀ ’ਤੇ ਬੈਠ ਕਰ ਐਸੇ ਬੋਲ ਉਚਾਰਨ ਕੀਤੇ ਹਨ, ‘‘ਤੇਰਾ ਕੀਆ ਮੀਠਾ ਲਾਗੈ ’’ (ਮਹਲਾ /੩੯੪) ਜਦਕਿ ਅਤੀਤ ’ਚ ਈਸਾ ਮਸੀਹ ਨੇ ਸੂਲ਼ੀ ’ਤੇ ਚੜ੍ਹਦਿਆਂ ਆਪਣੇ ਖ਼ੁਦਾ ਦੇ ਹੁਕਮ ਵਿਰੁਧ ਇਉਂ ਸ਼ੰਕਾ ਜ਼ਾਹਰ ਕੀਤਾ ਸੀ, ‘ਹੇ ਪ੍ਰਭੂ ! ਤੂੰ ਮੈਨੂੰ ਕਿਉਂ ਭੁਲਾ ਦਿੱਤਾ ਹੈ ?’ ਈਸਾ ਮਸੀਹ ਨੇ ਆਪਣੇ 3 ਸਾਲ ਦੇ ਈਸਾਈ ਜੀਵਨ ਦੌਰਾਨ ਖ਼ੁਦ ਨੂੰ ਖ਼ੁਦਾ ਦਾ ਇਕਲੌਤਾ ਪੁੱਤਰ ਪ੍ਰਚਾਰਿਆ ਸੀ, ਜਿਸ ਕਾਰਨ ਸਜ਼ਾ ਦਿੱਤੀ ਗਈ। ਈਸਾ ਮਸੀਹ ਕੇਵਲ 3 ਸਾਲ ਹੀ ਈਸਾਈ ਸਨ। ਉਸ ਤੋਂ ਪਹਿਲਾਂ ਯਹੂਦੀ ਸੀ ਤੇ ਉਨ੍ਹਾਂ ਮੁਤਾਬਕ ਸੁੰਨਤ ਭੀ ਕਰਾ ਰੱਖੀ ਸੀ।

ਕੀ ਉਕਤ ਵਾਕ ਦੇ ਅਰਥ ਕਰਦਿਆਂ ਮੰਨਿਆ ਜਾ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਕਰਤਾਰ ਦਾ ਹੁਕਮ ਨਹੀਂ ਮੰਨਿਆ, ਇਸ ਲਈ ਤਵੀ ’ਤੇ ਬੈਠ ਕਰ ਦੁੱਖ ਸਹਾਰਨੇ ਪਏ ਜਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮ ਨਹੀਂ ਮੰਨਿਆ, ਇਸ ਲਈ ਸ਼ਹੀਦ ਹੋਣਾ ਪਿਆ ? ਜਵਾਬ ਹੈ : ਨਹੀਂ।

‘ਜਪੁ’ ਬਾਣੀ ਦੀ 25ਵੀਂ ਪਉੜੀ ’ਚ ਭੀ ਇਹੀ ਸਿਧਾਂਤ ਦੁਹਰਾਇਆ ਹੈ ਕਿ ‘‘ਕੇਤਿਆ; ਦੂਖ ਭੂਖ ਸਦ ਮਾਰ ਏਹਿ ਭਿ ਦਾਤਿ ਤੇਰੀ; ਦਾਤਾਰ  !੨੫’’ ਭਾਵ ਹੇ ਦਾਤਾਰ ਪਿਤਾ ! ਕਈਆਂ ਨੂੰ ਦੁੱਖ, ਭੁੱਖ ਵਾਲ਼ੀ ਸਦਾ ਮਾਰ ਪਈ ਰਹਿੰਦੀ ਹੈ ਭਾਵੇਂ ਕਿ ਇਹ ਭੀ ਤੇਰੀ ਹੀ ਬਖ਼ਸ਼ਸ਼ ਹੈ ਭਾਵ ਤੇਰੇ ਹੁਕਮ ’ਚ ਹੀ ਦੁੱਖ ਤੇ ਭੁੱਖ ਮਿਲਦੇ ਹਨ। ਜਿਹੜਾ ਇਸ ਸਿਧਾਂਤ ਨੂੰ ਫਿਰ ਭੀ ਨਾ ਸਮਝੇ, ਉਸ ਦਾ ਫਲ਼ ਭੀ ਨਿਰਧਾਰਿਤ ਕੀਤਾ ਹੈ, ‘‘ਜੇ ਕੋ ਖਾਇਕੁ ਆਖਣਿ ਪਾਇ ਓਹੁ ਜਾਣੈ; ਜੇਤੀਆ ਮੁਹਿ ਖਾਇ ’’ ਭਾਵ ਜੇ ਕੋਈ ਮੂਰਖ; ਹੋਰ ਕਾਰਨ ਦੱਸਦਾ ਹੈ, ਬਿਆਨ ਕਰਦਾ ਹੈ, ਤਾਂ ਵਿਕਾਰਾਂ ਦੀਆਂ ਕਿੰਨੀਆਂ ਚੋਟਾਂ; ਉਹ ਆਪਣੇ ਮੂੰਹ ’ਤੇ ਸਹਾਰਦਾ ਹੈ; ਖ਼ੁਦ ਹੀ ਜਾਣਦਾ ਹੈ ਭਾਵ ਗਿਣਨ ’ਚ ਨਹੀਂ ਆਉਂਦੀਆਂ ਯਾਨੀ ਕਿ ‘ਕੂੜ ਦੀ ਪਾਲਿ’ ਕਾਰਨ ਉਪਜਦੀਆਂ ਵਾਸ਼ਨਾਵਾਂ ਘਟਦੀਆਂ ਨਹੀਂ ਸਗੋਂ ਗ਼ਲਤ ਸੋਚ ਧਾਰਨ ਕਰਨ ਨਾਲ਼ ਵਧਦੀਆਂ ਜਾਂਦੀਆਂ ਹਨ।

ਸੋ ‘‘ਹੁਕਮਿ ਰਜਾਈ ਚਲਣਾ.. ’’ ਵਾਕ ’ਚ ਦਰਜ ‘ਚਲਣਾ’ ਦਾ ਅਰਥ ਅਤੇ ਬਣਤਰ ਨੂੰ ਜਾਣਨਾ ਜ਼ਰੂਰੀ ਹੈ। ਇਹ ਸ਼ਬਦ ਗੁਰਬਾਣੀ ’ਚ 19 ਵਾਰ ਹੈ। ਜਿਨ੍ਹਾਂ ’ਚੋਂ 13 ਵਾਰ ਗੁਰੂ ਨਾਨਕ ਸਾਹਿਬ ਨੇ ਹੀ ਵਰਤਿਆ ਹੈ। ਇਸ ਦੇ 17 ਵਾਰ ਅਰਥ ਹਨ ‘ਸਰੀਰਕ ਮੌਤ’ ਜਾਂ ‘ਨਾਸ ਹੋਣਾ’; ਜਿਵੇਂ ਕਿ ਵਾਕ ਹਨ, ‘‘ਬਾਬਾ  ! ਆਇਆ ਹੈਉਠਿ ਚਲਣਾ’; ਇਹੁ ਜਗੁ ਝੂਠੁ ਪਸਾਰੋਵਾ (ਖਿਲਾਰਾ) (ਮਹਲਾ /੫੮੧), ‘ਉਠਿ ਚਲਣਾ’, ਖਸਮੈ ਭਾਣਾ (ਮਹਲਾ /੯੮੯), ਕਿਉ ਰਹੀਐ  ? ‘ਉਠਿ ਚਲਣਾ’; ਬੁਝੁ ਸਬਦ ਬੀਚਾਰਾ ’’ (ਮਹਲਾ /੧੦੧੨) ਗੁਰਬਾਣੀ ’ਚ 12 ਵਾਰ ‘ਚਲਣੁ’ ਸ਼ਬਦ ਭੀ ਹੈ, ਜਿਸ ਦਾ ਅਰਥ ਹੈ ‘ਚੱਲਣ ਨੂੰ, ਮੌਤ ਨੂੰ’; ਜਿਵੇਂ ਕਿ ‘‘ਜਿਨੀ ਚਲਣੁ ਜਾਣਿਆ; ਸੇ ਕਿਉ ਕਰਹਿ ਵਿਥਾਰ (ਵਿਸਥਾਰ) ? (ਮਹਲਾ /੭੮੭), ਜਿਨੀ ਚਲਣੁ ਸਹੀ ਜਾਣਿਆ; ਸਤਿਗੁਰੁ ਸੇਵਹਿ ਨਾਮੁ ਸਮਾਲੇ (ਸੰਭਾਲ਼ ਕੇ)’’ (ਮਹਲਾ /੫੮੪)

ਗੁਰਬਾਣੀ ਇੱਕ ਕਾਵਿਮਈ ਰਚਨਾ ਹੈ। ਜਿਸ ਅੰਦਰ ਇੱਕ ਤੋਂ ਵੱਧ ਭਾਸ਼ਾਵਾਂ ਹਨ। ਇਸ ਪੂਰੇ ਸ਼ਬਦ ਸੰਗ੍ਰਹਿ ਨੂੰ ਤਿੰਨ ਭਾਗਾਂ ’ਚ ਵੰਡ ਕੇ ਵਿਚਾਰਨਾ ਜ਼ਰੂਰੀ ਹੈ (ੳ). ਤਤਸਮ ਸ਼ਬਦ (ਜੋ ਦੂਸਰੀਆਂ ਭਾਸ਼ਾਵਾਂ ਦੇ ਹਨ; ਜਿਵੇਂ ‘ਹਰਿ, ਭੂਮਿ, ਭਗਤਿ, ਕਲਿਜੁਗ, ਅਲਹ, ਸਤਿ, ਵਸਤੁ’), (ਅ). ਗੁਰਮੁਖੀ ਸ਼ਬਦ (ਜਿਵੇਂ ‘ਨਾਨਕੁ, ਗੁਰੁ, ਗੁਰਮੁਖਿ, ਮਨਮੁਖੁ, ਬਹੁਤੁ, ਪ੍ਰਭੁ, ਉਹੁ, ਇਹੁ, ਚਾਰਿ, ਪੰਜਿ, ਸਭੁ, ਵਸਤੂ’), (ੲ). ਤਦਭਵ ਸ਼ਬਦ (ਜੋ ਇਨ੍ਹਾਂ ਦੋਵੇਂ ਸ਼ਬਦਾਂ ਦਾ ਬਦਲਿਆ ਰੂਪ ਹੈ; ਜਿਵੇਂ ‘ਕਲਿ, ਬਹੁ, ਬਹੁਤੇਰਿਆ, ਅਧਿਕਾਈ, ਸਚੁ, ਅਲਾਹਿ’। ਤਦਭਵ ਸ਼ਬਦ; ਕਿਸੇ ਕੋਸ਼ ’ਚ ਨਹੀਂ ਹੁੰਦੇ ਕਿਉਂਕਿ ਕਾਵਿ ਪਿੰਗਲ-ਤੋਲ ਨੂੰ ਪੂਰਾ ਕਰਨ ਲਈ ਇਨ੍ਹਾਂ ਦੀ ਵਰਤੋਂ ਕੇਵਲ ਕਵਿਤਾ ’ਚ ਕੀਤੀ ਜਾਂਦੀ ਹੈ। ਇਸੇ ਕਾਰਨ ਜ਼ਿਆਦਾਤਰ ਤਦਭਵ ਸ਼ਬਦਾਂ ਉੱਤੇ ਗੁਰਬਾਣੀ ਵਿਆਕਰਨ ਨਿਯਮ ਲਾਗੂ ਨਹੀਂ ਹਨ; ਜਿਵੇਂ ਕਿ ਵਾਕ ਹੈ ‘‘ਕਲਿਜੁਗ ਕਾ ਧਰਮੁ; ਕਹਹੁ ਤੁਮ ਭਾਈ ! .. ’’ (ਮਹਲਾ /੬੬੮) ਇੱਥੇ ‘ਕਲਿਜੁਗੁ’ ਨੂੰ ਔਂਕੜ ਅੰਤ ਸੀ, ਜੋ ‘ਕਾ’ (ਸਬੰਧਕੀ/ਚਿੰਨ੍ਹ) ਨੇ ਹਟਾ ਦਿੱਤਾ ਭਾਵ ਇਹ ਸ਼ਬਦ; ਵਿਆਕਰਨਿਕ ਨਿਯਮਾਂ ਅਧੀਨ ਹੈ, ਪਰ ਇਸੇ ਦੇ ਤਦਭਵ ਰੂਪ ‘ਕਲਿ’ ਦੇ ਅੰਤ ’ਚ ਹੁਣ ਸਿਹਾਰੀ ਹੈ, ਜਿਸ ਨੂੰ ‘ਕਾ, ਕੇ’ ਨਹੀਂ ਹਟਾ ਸਕਦੇ; ਜਿਵੇਂ ਕਿ ‘‘ਜੇ ਕੋ ਨਾਉ ਲਏ ਬਦਨਾਵੀ; ‘ਕਲਿ ਕੇਲਖਣ ਏਈ ’’ (ਮਹਲਾ /੯੦੨) ਇਸੇ ਲਈ ‘ਕਲਿ’; ਕਿਸੇ ਵਿਆਕਰਨਿਕ ਨਿਯਮ ਅੰਦਰ ਨਹੀਂ। ਇਹ ਸਿਹਾਰੀ; ਸ਼ਬਦ ਦੀ ਮੂਲਕ ਹੈ, ਆਪਣੀ ਹੈ; ਜਿਵੇਂ ਕਿ ਤਤਸਮ ਸ਼ਬਦਾਂ ਦੇ ਅੰਤ ’ਚ ਅਕਸਰ ਆਪਣੀ ਸਿਹਾਰੀ ਹੁੰਦੀ ਹੈ ‘ਹਰਿ, ਮੂਰਤਿ, ਭਗਤਿ, ਭੂਮਿ, ਮੁਨਿ’। ਇਹ ਸਿਹਾਰੀ ਸਬੰਧਿਤ ਭਾਸ਼ਾ ’ਚ ਉਚਾਰਨ ਹੁੰਦੀ ਹੈ, ਨਾ ਕਿ ਵਿਆਕਰਨ ਨਿਯਮ ਅਨੁਸਾਰ ਕੋਈ ਅਰਥ ਦਿੰਦੀ ਹੈ।

ਸੋ ਸਪਸ਼ਟ ਹੈ ਕਿ ਵਿਆਕਰਨ-ਨਿਯਮ ਦਾ ਸਬੰਧ; ਇੱਕ ਪੂਰਨ ਸ਼ਬਦ ਦੇ ਅੰਤਲੇ ਅੱਖਰ ਨੂੰ ਲੱਗੀ ਲਗ ਨਾਲ਼ ਹੁੰਦਾ ਹੈ, ਸ਼ਬਦ ਦੀ ਕਿਸੇ ਮੂਲਕ ਲਗ-ਧੁਨੀ ਨਾਲ਼ ਨਹੀਂ। ਇਸੇ ਤਰ੍ਹਾਂ ਗੁਰਬਾਣੀ ’ਚ ‘ਬਹੁਤੁ’ (164 ਵਾਰ) ਦੀ ਔਂਕੜ ਅੰਤ ਦਾ ਸਬੰਧ ਵਿਆਕਰਨ ਨਿਯਮ ਨਾਲ਼ ਹੈ, ਪਰ 416 ਵਾਰ ਆਏ ‘ਬਹੁ’ ਦੀ ਔਂਕੜ; ਮੂਲਕ ਹੈ, ਉਚਾਰਨ ਦਾ ਭਾਗ ਹੈ, ਨਾ ਕਿ ਅਰਥ ਕਰਨ ਲਈ ਭਾਵੇਂ ਕਿ ਦੋਵਾਂ ਦਾ ਅਰਥ ਇੱਕੋ ਹੈ।

ਤਦਭਵ ਸ਼ਬਦ; ਕੇਵਲ ਗੁਰਬਾਣੀ ’ਚ ਹੀ ਨਹੀਂ ਬਲਕਿ ਹਰੇਕ ਬੰਦ ਕਵਿਤਾ (ਉਹ ਪਦ ਰਚਨਾ; ਜਿਸ ’ਚ ਪਿੰਗਲ ਤੇ ਤੁਕਾਂਤ ਮੇਲ ਹੋਵੇ) ’ਚ ਹੁੰਦੇ ਹਨ। ਖੁੱਲ੍ਹੀ ਕਵਿਤਾ (ਉਹ ਪਦ ਰਚਨਾ, ਜਿਸ ’ਚ ਪਿੰਗਲ ਤੇ ਤੁਕਾਂਤ ਬਰਾਬਰ ਨਾ ਹੋਣ) ’ਚ ਐਸੇ ਸ਼ਬਦ ਨਾਮਾਤਰ ਹੀ ਹੁੰਦੇ ਹਨ।

ਗੁਰਮੁਖੀ ਲਿਪੀ ’ਚ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਹਨ, ਜਿਨ੍ਹਾਂ ਨੂੰ ਕਾਵਿ-ਪਿੰਗਲ ਨੇ ਦੋ ਭਾਗਾਂ (ਲਘੂ/ਛੋਟੀ ਤੇ ਦੀਰਘ/ਵੱਡੀ) ’ਚ ਵੰਡਿਆ ਹੈ। ਅੱਧੀਆਂ ਲਗਾਂ (ਮੁਕਤਾ, ਔਂਕੜ, ਸਿਹਾਰੀ, ਲਾਂ ਤੇ ਹੋੜਾ) ਲਘੂ ਮਾਤਰਾਵਾਂ ਹਨ ਤੇ ਅੱਧੀਆਂ ਲਗਾਂ (ਕੰਨਾ, ਦੁਲੈਂਕੜ, ਬਿਹਾਰੀ, ਦੁਲਾਵਾਂ ਤੇ ਕਨੌੜਾ) ਦੀਰਘ ਮਾਤਰਾਵਾਂ ਹਨ। ਲਘੂ ਮਾਤਰਾ (ਧੁਨੀ) ਨੂੰ ਉਚਾਰਨ ਸਮੇਂ ਜਿੰਨਾ ਸਮਾਂ ਲੱਗਦਾ ਹੈ, ਉਸ ਤੋਂ ਦੁੱਗਣਾ ਸਮਾਂ ਦੀਰਘ ਮਾਤਰਾ ਨੂੰ ਉਚਾਰਨ ’ਚ ਲੱਗਦਾ ਹੈ ਯਾਨੀ ਲਘੂ ਮਾਤਰਾ ਦਾ 1 ਅੰਕ ਤੇ ਦੀਰਘ ਮਾਤਰਾ ਦਾ 2 ਅੰਕ ਹੈ। ਹੇਠਲੇ ਵਾਕਾਂ ’ਚ ਤੁਕਾਂਤ ਤੇ ਪਿੰਗਲ ਸੰਖਿਆ ਬਰਾਬਰ ਹੋਣ ਕਾਰਨ ਗੁਰਬਾਣੀ ਬੰਦ ਕਵਿਤਾ ਅਖਵਾਉਂਦੀ ਹੈ :

(1). ਜੀਅ ਜਾਤਿ ਰੰਗਾ ਕੇ ਨਾਵ ॥

[ਜੀਅ (2+1)+ਜਾਤਿ (2+1)+ਰੰਗਾ (2+2)+ਕੇ (1)+ਨਾਵ (2+1)=14]

(2). ਸਭਨਾ ਲਿਖਿਆ ਵੁੜੀ ਕਲਾਮ ॥

[ਸਭਨਾ (1+1+2)+ਲਿਖਿਆ (1+1+2)+ਵੁੜੀ (1+2)+ਕਲਾਮ (1+2+1)=15]

ਨੋਟ : ਪੂਰੇ ਵਾਕ ’ਚ ਪਿੰਗਲ ਅੰਕ; ਇੱਕ ਵੱਧ ਜਾਂ ਇੱਕ ਘੱਟ ਹੋਣਾ ਗ਼ਲਤੀ ਨਹੀਂ ਹੁੰਦੀ; ਜਿਵੇਂ ਕਿ ਉਕਤ ਪਹਿਲੀ ਤੁਕ ’ਚ ਅੰਕ 14 ਦੇ ਮੁਕਾਬਲੇ ਦੂਜੀ ਪੰਕਤੀ ’ਚ ਅੰਕ 15 ਹੈ। ਇਸ ਦਾ ਮੂਲ ਕਾਰਨ ਪਹਿਲੀ ਤੁਕ ਦੇ ਅੰਤ ’ਚ ਆਏ ‘ਨਾਵ’ ਸ਼ਬਦ ਨਾਲ਼ ਤੁਕਾਂਤ ਮੇਲ ਕਰਨ ਲਈ ਦੂਜੇ ਵਾਕ ’ਚ ‘ਕਲਾਮ’ ਲਿਖਣਾ ਹੈ, ਨਹੀਂ ਤਾਂ ਇੱਥੇ ਸ਼ਬਦ ‘ਕਲਮ’ ਹੁੰਦਾ। ‘ਕਲਾਮ’ (ਫ਼ਾਰਸੀ ਭਾਸ਼ਾ) ਦਾ ਅਰਥ ਹੈ ‘ਬੋਲੀ’ ਜਦਕਿ ਪ੍ਰਸੰਗ ਮੁਤਾਬਕ ਇੱਥੇ ਅਰਥ ‘ਕਲਮ’ (ਤਕਦੀਰ ਲਿਖਣ ਵਾਲ਼ੀ) ਬਣਦਾ ਹੈ। ਇਉਂ ਭੀ ਕਹਿ ਸਕਦੇ ਹਾਂ ਕਿ ਵਾਰਤਕ ’ਚ ਲੇਖਕ; ‘ਪਾਣੀ ਖਾਧਾ, ਰੋਟੀ ਪੀਤੀ’ ਨਹੀਂ ਲਿਖ ਸਕਦਾ ਕਿਉਂਕਿ ਉਹ ਭਾਸ਼ਾਈ ਸ਼ਬਦ-ਬਣਤਰ ਦੀ ਬੰਦਿਸ਼ ’ਚ ਹੁੰਦਾ ਹੈ, ਪਰ ਕਵਿਤਾ ’ਚ ਕਵੀ; ‘ਹਰਿ ਰਸੁ ਖਾਧਾ’ ਤੇ ‘ਹਰਿ ਰਸੁ ਪੀਤਾ’ ਦੋਵੇਂ ਲਿਖ ਸਕਦਾ ਹੈ ਕਿਉਂਕਿ ਕਵੀ; ਭਾਸ਼ਾਈ ਸ਼ਾਬਦਿਕ ਮਰਯਾਦਾ ’ਚ ਨਹੀਂ ਬੱਝਾ ਹੁੰਦਾ। ਹੇਠਲੇ ਵਾਕਾਂ ’ਚ ‘ਰਸੁ ਪੀਤਾ’ ਤੇ ‘ਰਸੁ ਖਾਧਾ’ ਦੋਵੇਂ ਲਿਖੇ ਹਨ :

ਸੇ ਜਨ ਸਾਚੇ ਸਦਾ ਸਦਾ; ਜਿਨੀਹਰਿ ਰਸੁ ਪੀਤਾ (ਮਹਲਾ /੯੫੫)

ਸੇ ਵਡਭਾਗੀ ਵਡ ਜਾਣੀਅਹਿ; ਜਿਨਹਰਿ ਰਸੁ ਖਾਧਾਗੁਰ ਭਾਇ (ਮਹਲਾ /੪੧)

ਕਵਿਤਾ; ਕਵੀ ਦੇ ਅਨੁਭਵ ’ਚੋਂ ਫੁੱਟਣ ਕਾਰਨ ਉਸ ਨੂੰ ਭਾਸ਼ਾਈ ਬੰਦਿਸ਼ ਤੋਂ ਅਜ਼ਾਦ ਰੱਖਦੀ ਹੈ ਤਾਹੀਓਂ ਗੁਰਬਾਣੀ ਦੇ 80-85% ਸ਼ਬਦਾਂ ਉੱਤੇ ਹੀ ਵਿਆਕਰਨ ਨਿਯਮ ਲਾਗੂ ਹਨ, 100% ’ਤੇ ਨਹੀਂ [ਯਾਨੀ ਕਾਵਿ ਪਿੰਗਲ ਕਾਰਨ ਆਪਣਾ ਅਸਲ ਰੂਪ ਬਦਲਾਅ ਚੁੱਕੇ ਤਦਭਵ ਸ਼ਬਦ ਅਤੇ ਤਤਸਮ ਸ਼ਬਦਾਂ ’ਤੇ ਵਿਆਕਰਨ ਨਿਯਮ ਲਾਗੂ ਨਹੀਂ ਹੁੰਦੇ। ਇਨ੍ਹਾਂ ਸ਼ਬਦਾਂ ਦੀ ਅੰਤਮ ਸਿਹਾਰੀ ਤੇ ਅੰਤਮ ਔਂਕੜ ਉਚਾਰਨ ਦਾ ਭਾਗ ਹੁੰਦੇ ਹਨ, ਨਾ ਕਿ ਅਰਥ ਕਰਨ ਲਈ] ਜਦਕਿ ਵਾਰਤਕ (ਸਾਹਿਤਿਕ ਰਚਨਾ) ਪੂਰਾ ਦਿਮਾਗ਼ੀ ਗਿਆਨ ਹੋਣ ਕਾਰਨ ਲੇਖਕ; ਭਾਸ਼ਾਈ ਸ਼ਬਦਾਵਲੀ ਨੂੰ ਹੂ-ਬਹੂ ਅਪਣਾਉਂਦਾ ਹੈ। ਇਸ ਤੋਂ ਸਾਫ਼ ਹੈ ਕਿ ਗੁਰਬਾਣੀ-ਕਵਿਤਾ ਦੇ ਹਰ ਸਲੋਕ, ਛੰਤ, ਪਉੜੀ ਆਦਿ ਦਾ ਭਾਵਾਰਥ (ਗੁਰਮਤਿ) ਜਾਣਨ ਲਈ ਕੇਵਲ ਸ਼ਬਦ-ਬਣਤਰ ’ਤੇ ਹੀ ਨਿਰਭਰ ਨਹੀਂ ਰਹਿਣਾ ਬਲਕਿ ਪੂਰੇ ਸ਼ਬਦ ’ਚ ਚੱਲਦੇ ਪ੍ਰਸੰਗ ਨੂੰ ਭੀ ਧਿਆਨ ’ਚ ਰੱਖਣਾ ਜ਼ਰੂਰੀ ਹੈ; ਜਿਵੇਂ ਕਿ ‘ਗਾਵਹਿ’ ਦਾ ਅਰਥ ਜ਼ਰੂਰੀ ਨਹੀਂ ਕਿ ਹਰ ਥਾਂ ‘ਗਾਉਂਦੇ ਹਨ’ ਹੀ ਹੋਵੇ ਜਾਂ ‘ਜਾਪਤ’ ਦਾ ਅਰਥ, ਹਰ ਵਾਰ ‘ਜਪਦੇ ਹਨ’ ਹੀ ਹੋਵੇ; ਜੈਸਾ ਕਿ ਵਾਕ ਹੈ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ (ਮਹਲਾ /੧੨੬੫) ਇੱਥੇ ‘ਜਾਪਤ’ ਦੇ ਸ਼ਾਬਦਿਕ ਅਰਥ ਨੂੰ ਆਧਾਰ ਬਣਾ ਇਹ ਨਹੀਂ ਸਮਝ ਲੈਣਾ ਕਿ ‘ਹਿਰਨ, ਮੱਛੀ, ਪੰਛੀ’ ਆਦਿ; ਜੋ ਬੋਲ ਬੋਲਦੇ ਹਨ, ਉਨ੍ਹਾਂ ਰਾਹੀਂ ਉਹ ‘ਹਰੀ ਨੂੰ ਹੀ ਜਪਦੇ ਹਨ’ ਕਿਉਂਕਿ ਜੇਕਰ ਐਨਾ ਰੌਸ਼ਨ-ਦਿਮਾਗ਼ ਪਸ਼ੂ-ਪੰਛੀਆਂ ਕੋਲ਼ ਹੁੰਦਾ ਤਾਂ ਮਨੁੱਖ ਦੇ ਮਾਰਗ-ਦਰਸ਼ਨ ਲਈ ਭੀ ‘ਗੁਰੂ’ ਦੀ ਲੋੜ ਨਾ ਰਹਿੰਦੀ। ਐਸਾ ਹੀ ਇਹ ਵਾਕ ਹੈ, ‘‘ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ..੨੭’’ ਇੱਥੇ ਭੀ ‘ਗਾਵਹਿ’ ਦਾ ਇਹ ਅਰਥ ਨਹੀਂ ਕਿ ਧਰਤੀ, ਸੂਰਜ-ਮੰਡਲ, ਬ੍ਰਹਿਮੰਡ ਆਦਿਕ ਹਰੀ ਦੇ ਗੁਣ ਗਾਉਂਦੇ ਹਨ। ਇਨ੍ਹਾਂ ਦੋਵੇਂ ਵਾਕਾਂ ’ਚ ਪ੍ਰਸੰਗ ਚੱਲਦਾ ਹੈ ਕਿ ਪਸ਼ੂ-ਪੰਛੀ, ਖੰਡ-ਮੰਡਲ ਆਦਿ ਹਰੀ ਦੇ ਹੁਕਮ ’ਚ ਚੱਲਦੇ ਹਨ; ਜਿਵੇਂ ਇੱਕ ਨੌਕਰ; ਜੇਕਰ ਮਾਲਕ ਦੇ ਕਹੇ ਅਨੁਸਾਰ ਕੰਮ ਕਰਦਾ ਹੈ ਤਾਂ ਇਹੀ ਮਤਲਬ ਹੁੰਦਾ ਹੈ ਕਿ ਨੌਕਰ; ਮਾਲਕ ਨੂੰ ਗਾਉਂਦਾ ਹੈ ਭਾਵ ਮਾਲਕ ਦੇ ਹੁਕਮ ’ਚ ਬੱਝਾ ਹੈ, ਮਾਲਕ ਦੇ ਅਧੀਨ ਹੈ।

ਪ੍ਰਾਚੀਨ ਧਰਮਾਂ ਨਾਲ਼ੋਂ ਗੁਰਮਤਿ ਦੀ ਇਹੀ ਵਿਲੱਖਣਤਾ ਹੈ ਕਿ ਇਸ ਦੇ ਸੰਖੇਪ ਜਿਹੇ ਬੜੇ ਸਰਲ ਅਸੂਲ ਹਨ, ਜੋ ਸਰਬ ਸਾਂਝੇ ਹਨ। ਇਨ੍ਹਾਂ ’ਚੋਂ ਇੱਕ ਹੈ ਕਿ ਸਾਰੇ ਜੀਵ-ਜੰਤ; ‘ੴ’ ਨੇ ਪੈਦਾ ਕੀਤੇ ਹੋਏ ਹਨ ਤੇ ਉਸੇ ਦੇ ਹੁਕਮ ’ਚ ਜੀਵਨ ਬਤੀਤ ਕਰਦੇ ਹਨ। ਗੁਰਬਾਣੀ ਅੰਦਰ ਕਈ ਭਾਸ਼ਾਵਾਂ ਹੋਣ ਕਾਰਨ ‘ਹੁਕਮ’ ਦੇ ਅਰਥ ਲਈ ਕਾਵਿ ਪਿੰਗਲ ਨੂੰ ਧਿਆਨ ’ਚ ਰੱਖਦਿਆਂ ਭਿੰਨ-ਭਿੰਨ ਸ਼ਬਦ ਵਰਤੇ ਗਏ ਹਨ ਤੇ ਜ਼ਿਆਦਾਤਰ ਸਿੱਖ; ਚੱਲਦੇ ਵਿਸ਼ੇ-ਪ੍ਰਸੰਗ ਦੀ ਤਹਿ ਤੱਕ ਜਾਣ ਦੀ ਬਜਾਇ ਇਨ੍ਹਾਂ ਸ਼ਾਬਦਿਕ-ਅਰਥਾਂ ਨੂੰ ਹੀ ਗੁਰਮਤਿ ਸਮਝ ਬੈਠਦੇ ਹਨ; ਜਿਵੇਂ ਕਿ ਇੱਕ ਸ਼ਬਦ ’ਚ ਪ੍ਰਸੰਗ ਹੈ ਕਿ ਝੂਠਾ ਬੰਦਾ; ਆਪਣੀ ਬੋਲ-ਬਾਣੀ ’ਚੋਂ ਝੂਠ ਕੇਰਨਾ/ਬੋਲਣਾ ਬੰਦ ਨਹੀਂ ਕਰ ਸਕਦਾ; ਜਿਵੇਂ ਕਿ ਮਾਹਵਾਰੀ ਨੂੰ ਔਰਤ ਨਹੀਂ ਰੋਕ ਸਕਦੀ, ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ’’ (ਮਹਲਾ / ੪੭੨), ਪਰ ਇੱਥੇ ਸ਼ਾਬਦਿਕ ਅਰਥਾਂ ਨੂੰ ਹੀ ਗੁਰਮਤਿ-ਸਿਧਾਂਤ ਸਮਝ ਲਿਆ ਕਿ ਮਾਹਵਾਰੀ ਕਾਰਨ ਔਰਤ ਅਪਵਿੱਤਰ ਹੁੰਦੀ ਹੈ। ਇਸ ਲਈ ਉਹ; ਸਿੱਖਾਂ ਵਾਂਗ ਹਰ ਪੰਥਕ ਕਾਰਜ ਨਹੀਂ ਨਿਭਾ ਸਕਦੀ। ਇਸੇ ਤਰ੍ਹਾਂ ਵਾਕ ਹੈ, ‘‘ਰਾਮਦਾਸ ਸਰੋਵਰਿ ਨਾਤੇ ਸਭਿ ਉਤਰੇ ਪਾਪ ਕਮਾਤੇ ’’ ਇੱਥੇ ਭੀ ਸ਼ਾਬਦਿਕ ਅਰਥਾਂ ਨੂੰ ਗੁਰਮਤਿ ਮੰਨ ਲਿਆ ਕਿ ਗੁਰੂ ਰਾਮਦਾਸ ਜੀ ਦੁਆਰਾ ਬਣਾਏ ਅੰਮ੍ਰਿਤਸਰ ਸਰੋਵਰ ’ਚ ਸਰੀਰਕ-ਇਸ਼ਨਾਨ ਕਰਨ ਨਾਲ਼ ਕੀਤੇ ਸਾਰੇ ਪਾਪ ਲਹਿ ਜਾਂਦੇ ਹਨ ਜਦਕਿ ਇੱਥੇ ਵਿਸ਼ਾ-ਪ੍ਰਸੰਗ ਚੱਲ ਰਿਹਾ ਹੈ, ‘‘ਗੁਰ ਕਾ ਸਬਦੁ ਵੀਚਾਰੇ ਰਹਾਉ ਸਾਧਸੰਗਿ ਮਲੁ ਲਾਥੀ ਪਾਰਬ੍ਰਹਮੁ ਭਇਓ ਸਾਥੀ ’’ (ਮਹਲਾ /੬੨੫) ਭਾਵ ਸਾਧ ਸੰਗਤ ਰਾਹੀਂ ਗੁਰੂ ਦਾ ਸ਼ਬਦ ਵਿਚਾਰ-ਵਿਚਾਰ ਕੇ ਪਾਪ-ਮੈਲ਼ ਉਤਰਦੀ ਹੈ। ਜੇਕਰ ਇੱਦਾਂ ਹੀ ਸ਼ਾਬਦਿਕ ਅਰਥਾਂ ਨੂੰ ਸਿਧਾਂਤ ਮੰਨ ਲਈਏ ਤਾਂ ਇਸ ਸਿਧਾਂਤ ਦਾ ਕੀ ਬਣੇਗਾ, ‘‘ਜਲ ਕੈ ਮਜਨਿ (ਨਾਲ਼), ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ’’ (ਭਗਤ ਕਬੀਰ/੪੮੪) ਅਰਥ : ਪਾਣੀ ਦੇ ਵਿੱਚ ਟੁੱਬੀ ਮਾਰਨ ਨਾਲ਼ ਜੇਕਰ ਨਿਰਮਲ਼ ਹੋਇਆ ਜਾਂਦਾ ਹੋਵੇ ਤਾਂ ਡੱਡੂ ਤਾਂ ਪਾਣੀ ’ਚ ਹੀ ਰਹਿੰਦੇ ਹਨ। (ਦਰਅਸਲ ਇਉਂ ਮਨ ਨਿਰਮਲ਼ ਨਹੀਂ ਹੁੰਦਾ; ਐਸੇ ਕਰਮ ਦਾ ਇਹੀ ਫਲ਼ ਮਿਲਦਾ ਹੈ ਕਿ) ਜਿਵੇਂ ਡੱਡੂ ਆਵਾਗਮਣ ’ਚ ਪੈਂਦੇ ਹਨ; ਵੈਸੇ ਹੀ ਉਹ ਮਨੁੱਖ ਜੂਨਾਂ ’ਚ ਪੈਂਦੇ ਹਨ (ਜੋ ਪਾਣੀ ’ਚ ਟੁੱਭੀ ਮਾਰ ਨਿਰਮਲ਼ ਹੋਣ ਵਾਲ਼ੇ ਭਰਮ ’ਚ ਹਨ)।

ਇਸੇ ਤਰ੍ਹਾਂ ਦੀ ਵਿਆਖਿਆ ਕਰਦਾ ਸ਼ਬਦ ਹੈ, ‘‘ਆਦਿ ਪੂਰਨ, ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ  ! ਅਘਨਾਸਨ ਜਗਦੀਸੁਰਹ ’’ (ਮਹਲਾ /੭੦੫) ਅਰਥ : ਪਾਪਾਂ ਨੂੰ ਨਾਸ ਕਰਨ ਵਾਲ਼ਾ ਪਰਮੇਸ਼ਰ, ਜੋ ਜਗਤ ਦਾ ਮਾਲਕ ਹੈ; ਉਹ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਭੀ ਸੀ, ਹੁਣ ਭੀ ਹੈ ਤੇ ਕਿਆਮਤ ਤੋਂ ਬਾਅਦ ਭੀ ਰਹੇਗਾ ਯਾਨੀ ਉਹ ਸਰਬ ਵਿਆਪਕ ਹੈ। ਰੌਸ਼ਨ ਦਿਮਾਗ਼ ਸੰਤ-ਜਨ ਉਸ ਨੂੰ ਸਿਮਰਦੇ ਹਨ ਭਾਵ ਇੱਥੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਸਲੋਕ ‘‘ਆਦਿ ਸਚੁ, ਜੁਗਾਦਿ ਸਚੁ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ) ਵਾਲ਼ੇ ਸਿਧਾਂਤ ਨੂੰ ਹੀ ਆਪਣੇ ਸ਼ਬਦਾਂ ’ਚ ਦੁਹਰਾਇਆ ਹੈ, ਪਰ ਨਾਸਮਝੀ ਕਾਰਨ ਡੇਰੇਦਾਰ ਸਿੱਖ; ਜਿੱਥੇ ਇਸ ਵਾਕ ਨੂੰ ਗੁਰੂ ਗ੍ਰੰਥ ਸਾਹਿਬ ਦਾ ਮੱਧ ਸਮਝ ਕੇ ਅਖੰਡ ਪਾਠ ਦੌਰਾਨ ਮੱਧ ਦੀ ਅਰਦਾਸ ਕਰਦੇ ਹਨ, ਓਥੇ ਗੁਰੂ ਨਾਨਕ ਸਾਹਿਬ ਦੇ ਇਸ ‘‘ਆਦਿ ਸਚੁ ਜੁਗਾਦਿ ਸਚੁ’’ ਸਲੋਕ ਨੂੰ ਭੀ ਮੂਲ ਮੰਤਰ ਹੀ ਮੰਨਦੇ ਹਨ। ਗੁਰਮਤਿ-ਸਿਧਾਂਤ ਨੂੰ ਗਹੁ ਨਾਲ਼ ਵਾਚਣ ਲਈ ਆਪਣੀ ਕਠੋਰ ਮਨਮਤ ਤੋਂ ਐਨਾ ਕੁ ਭੀ ਨਹੀਂ ਪੁੱਛਦੇ ਕਿ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਕੁੱਲ 1430 ਅੰਕ ਹਨ, ਜਿਨ੍ਹਾਂ ਦਾ ਮੱਧ 705 ਅੰਕ ’ਤੇ ਕਿਵੇਂ ਹੋਇਆ ?

ਸਿੱਖ-ਸੰਗਤਾਂ ਨੂੰ ਪੁਰਾਤਨ ਲਿਪੀ (ਗੁਰਮੁਖੀ) ਦੀ ਲਿਖਤ (ਵਿਆਕਰਨ) ਨੂੰ ਭੀ ਗੁਰੂ ਦੀ ਸਿੱਖਿਆ ਸਮਝ ਕੇ ਸਮਝਣਾ ਚਾਹੀਦਾ ਹੈ ਤਾਂ ਕਿ ਮੂਲ ਗੁਰਮਤਿ ਨੂੰ ਸਮਝ ਕੇ ਉਸ ’ਤੇ ਪਹਿਰਾ ਦਿੱਤਾ ਜਾ ਸਕੇ। ਇਸ ਬਹਿਕਾਵੇ ’ਚ ਨਹੀਂ ਆਉਣਾ ਕਿ ਸਰੋਵਰ ਤੇ ਅਰਦਾਸ ਦਾ ਵਿਰੋਧ ਕਰਨ ਵਾਲ਼ੇ ਨਾਸਤਿਕ ਲੋਕ ਹਨ ਜਾਂ ਗੁਰਬਾਣੀ ’ਤੇ ਕਿਹੜਾ 100% ਵਿਆਕਰਨ ਲਾਗੂ ਹੈ ਤਾਂ ਜੋ ਅਸੀਂ ਸਮਝੀਏ।

ਮੂਲ ਸਵਾਲ ਹੈ ‘‘ਕਿਵ ਕੂੜੈ ਤੁਟੈ ਪਾਲਿ  ?’’ ਇੱਥੇ ਕੂੜ ਦੀ ਕੰਧ ਢਹਿਣਾ; ਸਚਿਆਰ ਹੋਣਾ ਹੈ ਤੇ ਸਚਿਆਰ ਹੋਣਾ; ਕੂੜ ਦੀ ਕੰਧ ਮਿਟਣਾ ਹੈ। ਕੂੜ ਦੀ ਕੰਧ; ਮਨੁੱਖ ਅੰਦਰ 10 ਸਾਲ ਦੀ ਉਮਰ ’ਚ ਜਾਂ 20 ਸਾਲ ’ਚ ਜਾਂ 50 ਸਾਲ ਬਾਅਦ ਖੜ੍ਹੀ ਨਹੀਂ ਹੋਈ। ਗੁਰੂ ਨਾਨਕ ਸਾਹਿਬ ਜੀ ਅਨੁਸਾਰ ਮਨੁੱਖ ਦਾ ਕੂੜ ਨਾਲ਼ ਸਬੰਧ ਬਚਪਨ ਤੋਂ ਹੈ। ਇਸੇ ਪ੍ਰਭਾਵ ਅਧੀਨ ਬੱਚਾ; ਜ਼ਿੰਦਗੀ ਦੇ ਪਹਿਲੇ ਪੜਾਅ ’ਚ (ਮਾਤਾ ਦੇ) ਥਣਾਂ ਨਾਲ਼ ਪਿਆਰ (ਲਾਲਚ) ਕਰਦਾ ਹੈ, ‘‘ਪਹਿਲੈ; ਪਿਆਰਿ ਲਗਾ ਥਣ ਦੁਧਿ ’’, ਇਹੀ ਸਚਾਈ ਗੁਰੂ ਅਮਰਦਾਸ ਜੀ ਨੇ ਇਉਂ ਬਿਆਨ ਕੀਤੀ ਹੈ, ‘‘ਲਿਵ ਛੁੜਕੀ, ਲਗੀ ਤ੍ਰਿਸਨਾ; ਮਾਇਆ ਅਮਰੁ ਵਰਤਾਇਆ ’’ (ਅਨੰਦ/ਮਹਲਾ /੯੨੧) ਅਰਥ : (ਮਾਤਾ ਦੇ ਗਰਭ ’ਚ ਬੱਚੇ ਦੀ ਲਗਨ ਪ੍ਰਭੂ ਨਾਲ਼ ਜੁੜੀ ਸੀ, ਜਨਮ ਲੈਂਦਿਆਂ ਹੀ ਇਹ) ਧਿਆਨ ਟੁੱਟ ਗਿਆ ਤੇ ਮਾਇਆਵੀ ਤ੍ਰਿਸ਼ਨਾ ਨੇ ਆਪਣਾ ਪ੍ਰਭਾਵ ਪਾ ਲਿਆ।

ਜ਼ਿੰਦਗੀ ਦੇ ਦੂਸਰੇ ਪੜਾਅ ’ਚ ਮਾਤਾ-ਪਿਤਾ ਨਾਲ਼ ਮੋਹ ਵਧ ਗਿਆ, ‘‘ਦੂਜੈ; ਮਾਇ ਬਾਪ ਕੀ ਸੁਧਿ ’’, ਤੀਜੇ ਪੜਾਅ ’ਚ ਭਰਾ, ਭਰਜਾਈ, ਭੈਣ ਆਦਿ ਨਾਲ਼ ਭੀ ਮੋਹ ਪੈ ਗਿਆ, ‘‘ਤੀਜੈ; ਭਯਾ ਭਾਭੀ ਬੇਬ ’’, ਚੌਥੇ ਪੜਾਅ ’ਚ ਦੋਸਤਾਂ ਨਾਲ਼ ਭੀ ਮੋਹ ਵਧ ਗਿਆ। ਉਨ੍ਹਾਂ ਨਾਲ਼ ਖੇਡਣ ਲੱਗਾ, ‘‘ਚਉਥੈ; ਪਿਆਰਿ ਉਪੰਨੀ ਖੇਡ ’’ ਪੰਜਵੇਂ ਪੜਾਅ ’ਚ ਜੀਭ-ਰਸ ਪੈਦਾ ਹੋ ਗਿਆ, ‘‘ਪੰਜਵੈ; ਖਾਣ ਪੀਅਣ ਕੀ ਧਾਤੁ ’’, ਛੇਵੇਂ ਪੜਾਅ ’ਚ ਕਾਮ-ਵਾਸ਼ਨਾ; ਜਾਤ-ਪਾਤ ਵਾਲ਼ੀ ਛੂਤ-ਛਾਤ ਨੂੰ ਭੀ ਬੁਰਾ ਨਹੀਂ ਮਨਾਉਂਦੀ, ‘‘ਛਿਵੈ; ਕਾਮੁ ਪੁਛੈ ਜਾਤਿ ’’, ਸਤਵੇਂ ਪੜਾਅ ’ਚ ਘਰ ਲਈ ਧਨ-ਪਦਾਰਥ ਜੋੜਦਾ ਹੈ, ‘‘ਸਤਵੈ; ਸੰਜਿ ਕੀਆ ਘਰ ਵਾਸੁ ’’ ਅੱਠਵੇਂ ਪੜਾਅ ’ਚ (ਇਨ੍ਹਾਂ ਪਦਾਰਥਾਂ ਨੂੰ ਪੁੱਤਰ-ਧੀਅ ਤੋਂ ਬਚਾਉਣ ਲਈ) ਕਰੋਧਿਤ ਹੋ ਆਪਣਾ ਸਰੀਰ ਨਾਸ ਕਰਦਾ ਹੈ, ‘‘ਅਠਵੈ; ਕ੍ਰੋਧੁ ਹੋਆ ਤਨ ਨਾਸੁ ’’ ਨਾਵੇਂ ਪੜਾਅ ’ਚ ਧੌਲ਼ੇ ਆ ਜਾਂਦੇ ਹਨ ਤੇ ਸਾਹ ਚੜ੍ਹਨ ਲੱਗਦਾ ਹੈ ਭਾਵ ਸਰੀਰਕ ਇੰਦ੍ਰੇ ਜਵਾਬ ਦੇਣ ਲੱਗ ਪਏ, ਜਿਨ੍ਹਾਂ ਨੂੰ ਤ੍ਰਿਪਤ ਕਰਨ ਲਈ ਸਾਰੀ ਉਮਰ ਭੱਜ-ਦੌੜ ਕਰਦਾ ਰਿਹਾ, ‘‘ਨਾਵੈ; ਧਉਲੇ ਉਭੇ ਸਾਹ ’’ ਦਸਵੇਂ ਪੜਾਅ ’ਚ ਮੌਤ ਆ ਦਬਾਉਂਦੀ ਹੈ ਤੇ ਮ੍ਰਿਤਕ ਸਰੀਰ ਸੜ ਕੇ ਸੁਆਹ ਹੋ ਜਾਂਦਾ ਹੈ, ‘‘ਦਸਵੈ; ਦਧਾ ਹੋਆ ਸੁਆਹ ’’ ਇੱਥੇ ਭੋਗ ਸਮੇਂ ਰਾਗੀ ਸ਼ਬਦ ਪੜ੍ਹਦੇ ਹਨ ਕਿ ‘‘ਘਲੇ ਆਵਹਿ ਨਾਨਕਾ ! ਸਦੇ ਉਠੀ ਜਾਹਿ ’’ (ਮਹਲਾ /੧੨੩੯) ਅਰਥ : (ਮਾਲਕ ਦੇ) ਭੇਜੇ ਹੋਏ (ਜੀਵ ਜਗਤ ’ਚ) ਆਉਂਦੇ ਹਨ ਤੇ ਜਦ ਉਹ ਵਾਪਸ ਬੁਲਾਉਂਦਾ ਹੈ ਤਾਂ ਮਰ ਜਾਂਦੇ ਹਨ, ਸੰਸਾਰ ਤੋਂ ਉੱਠ ਜਾਂਦੇ ਹਨ। ਧਿਆਨ ਰਹੇ ਕਿ ‘ਚਲਣਾ’ ਦਾ ਭੀ ਇੱਕ ਅਰਥ ‘ਉੱਠ ਜਾਣਾ’, ਮਰ ਜਾਣਾ ਹੈ।

ਉਕਤ ਵਿਚਾਰ ਤੋਂ ਬਾਅਦ ਭੀ ‘‘ਹੁਕਮਿ ਰਜਾਈ ਚਲਣਾ’’ ਦਾ ਇਹ ਅਰਥ ਕਰਨਾ ਕਿ ‘ਮਾਲਕ ਦੇ ਹੁਕਮ ’ਚ ਚੱਲਣ ਨਾਲ਼ ਕੂੜ ਦੀ ਕੰਧ ਢਹਿੰਦੀ ਹੈ’; ਕੂੜ-ਭਰਮ ਨੂੰ ਮਿਟਾਉਣਾ ਨਹੀਂ ਸਗੋਂ ਬਚਾਉਣਾ ਹੈ ਕਿਉਂਕਿ ਹੁਕਮ ’ਚ ਚੱਲਦਿਆਂ ਹੀ ਤਾਂ ਬੰਦਾ ਸਾਰੀ ਜ਼ਿੰਦਗੀ ਭੋਗਦਾ ਪਿਆ ਹੈ। ਇਸ ਨੂੰ ਪਹਿਲੀ ਪਉੜੀ ’ਚ ‘‘ਲਿਖਿਆ ਨਾਲਿ ’’ ਸ਼ਬਦਾਂ ’ਚ ਬਿਆਨ ਕੀਤਾ ਹੈ ਯਾਨੀ ਹੁਕਮ ’ਚ ਚੱਲਣਾ; ਬਚਪਨ ਤੋਂ ਮਨੁੱਖ ਦੇ ਨਾਲ਼ ਲਿਖਿਆ ਹੋਇਆ ਹੁੰਦਾ ਹੈ। ਇਹੀ ਸੰਦੇਸ਼ ‘ਜਪੁ’ ਬਾਣੀ ਦੀ 31ਵੀਂ ਪਉੜੀ ’ਚ ਹੈ, ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ..੩੧’’ ਭਾਵ ਮਨੁੱਖ ਦੀ ਤਕਦੀਰ ’ਚ ਜੋ ਪਾਉਣਾ ਸੀ, ਉਹ ਜਨਮ ਤੋਂ ਇੱਕ ਵਾਰ ਹੀ ਪਾ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਇਸੇ ਨੂੰ ‘ਲੇਖ’ ਕਹਿੰਦੇ ਹਨ, ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ਆਪਿ ਅਲੇਖੁ, ਕੁਦਰਤਿ ਕਰਿ ਦੇਖੈ; ਹੁਕਮਿ ਚਲਾਏ ਸੋਈ ਜੀਉ ’’ (ਮਹਲਾ /੫੯੮) ਅਰਥ : ਹਰ ਜੀਵ-ਜੰਤ ਦੇ ਸਿਰ ਉੱਤੇ ਧੁਰ ਤੋਂ ਯਾਨੀ ਜੀਵਨ ਦੀ ਹੋਂਦ ਬਣਨ ਵੇਲ਼ੇ ਤੋਂ ਲੇਖ ਲਿਖਿਆ ਹੈ। ਇਸ ਲੇਖ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਹੋਇਆ। ਮਾਲਕ ਆਪ ਲੇਖ ਤੋਂ ਰਹਿਤ ਹੈ, ਜੋ ਸਾਰੀ ਕੁਦਰਤ ਨੂੰ (ਲੇਖੇ ’ਚ) ਪੈਦਾ ਕਰਕੇ ਵੇਖਦਾ ਹੈ, ਸੰਭਾਲ਼ਦਾ ਹੈ (ਕਿ ਕੀ ਲੇਖ ਅਨੁਸਾਰ ਸਭ ਭੋਗਿਆ ਜਾ ਰਿਹਾ ਹੈ ਜਾਂ ਨਹੀਂ) ਉਹ ਆਪ ਹੀ ਸਭ ਨੂੰ ਆਪਣੇ ਹੁਕਮ ’ਚ ਚਲਾਉਂਦਾ ਹੈ (ਹੁਕਮਿ ਚਲਾਏ ਸੋਈ ਜੀਉ ) ਇੱਥੇ ‘ਲੇਖ’ ਅਤੇ ‘ਹੁਕਮ’ ਦਾ ਇਉਂ ਪਰਸਪਰ ਸਬੰਧ ਹੈ; ਜਿਵੇਂ ਮਾਲਕ ਆਪਣੇ ਨੌਕਰ ਨੂੰ ਵਸਤੂ ਦੇ ਕੇ ਕਿਤੇ ਭੇਜੇ; ਭੇਜਣਾ ‘ਹੁਕਮ’ ਹੈ ਤੇ ਵਸਤੂ ‘ਲੇਖ ਹੈ, ਨਸੀਬ ਹੈ, ਤਕਦੀਰ ਹੈ’। ਸਚਿਆਰ ਹੋਣ ਲਈ ਮਨੁੱਖ ਨੇ ਕੇਵਲ ਇਹ ਵਿਸ਼ਵਾਸ ਧਾਰਨਾ ਹੈ ਕਿ ਮੈ ਹੁਕਮ ’ਚ ਹਾਂ, ਮੈ ਮਾਲਕ ਦਾ ਆਗਿਆਕਾਰੀ ਸੇਵਕ ਹਾਂ। ਐਸੀ ਭਾਵਨਾ ਜੇ ਹਿਰਦੇ ’ਚ ਹੋਵੇ ਤਾਂ ਨੌਕਰ ਆਪਣੇ ਦੁਆਰਾ ਕੀਤੇ ਕੰਮਾਂ ਦਾ ਮਹੱਤਵ ਆਪਣੇ ’ਤੇ ਲੈ ਕੇ ‘ਕੂੜ ਦੀ ਪਾਲਿ’ ਨੂੰ ਵੱਡਾ ਨਹੀਂ ਕਰਦਾ, ਆਪਣਾ ਅਹੰਕਾਰ ਨਹੀਂ ਵਧਾਉਂਦਾ ਸਗੋਂ ਨਿਮਾਣੇ ਭਾਵ ’ਚ ਰਹਿ ਕੇ ਮਾਲਕ ਦਾ ਸ਼ੁਕਰਾਨਾ ਕਰਦਾ ਹੈ। ਮਾਲਕ ਦਾ ਡਰ-ਅਦਬ ਸਦਾ ਹਿਰਦੇ ’ਚ ਬਣਿਆ ਰਹਿੰਦਾ ਹੈ। ਇਹੀ ਹੈ ‘ਕੂੜ ਦੀ ਪਾਲਿ’ ਢਾਹੁਣਾ। ‘ਕੂੜ’ ਦਾ ਅਰਥ ਹੈ ‘ਜੋ ਸੱਚ ਨਹੀਂ’ ਤੇ ‘ਪਾਲਿ’ ਦਾ ਅਰਥ ਹੈ ‘ਕੰਧ, ਪਰਦਾ, ਓਹਲਾ, ਭਰਮ’; ਜਿਵੇਂ ਬੁਖ਼ਾਰ ਹੋਣ ’ਤੇ ਡਾਕਟਰ ਦਵਾ ਦੇਵੇ, ਪਰ ਕੋਈ ਵਹਿਮੀ ਬੰਦਾ ਸਲਾਹ ਦੇ ਦੇਵੇ ਕਿ ਇਹ ਦਵਾ ਤਾਂ ਅਸਰ ਕਰੇਗੀ ਜੇ ਸੁਬਹ ਪੂਰਵ ਵੱਲ ਤੇ ਸ਼ਾਮ ਨੂੰ ਪੱਛਮ ਵੱਲ ਮੂੰਹ ਕਰਕੇ ਖਾਏਂਗਾ। ਐਸਾ ਭਰਮ; ਅਸਲ ਸਚਾਈ (ਕਿ ਦਵਾ ਕਾਰਨ ਬੁਖ਼ਾਰ ਉਤਰਿਆ ਹੈ) ਨਾਲ਼ੋਂ ਤੋੜਦਾ ਹੈ। ਗੁਰਬਾਣੀ ਦੇ ਬਚਨ ਹਨ ਕਿ ਅਹੰਕਾਰ (ਭਰਮ) ਤੇ ਨਾਮ (ਸਚਾਈ) ਇੱਕੋ ਹਿਰਦੇ ’ਚ ਨਹੀਂ ਹੁੰਦੇ, ‘‘ਹਉਮੈ (ਦਾ) ਨਾਵੈ ਨਾਲਿ ਵਿਰੋਧੁ ਹੈ; ਦੁਇ ਵਸਹਿ ਇਕ ਠਾਇ ’’ (ਮਹਲਾ /੫੬੦)

ਅੰਨ੍ਹੇ ਨੂੰ ਰਾਹ ਦੱਸਣ ਲਈ ਅੱਗੇ ਆਉਣਾ ਤੇ ਭਰਮ-ਭੁਲੇਖੇ (ਬੁਰਿਆਈ) ਨੂੰ ਮਿਟਾਉਣਾ; ਰੌਸ਼ਨ-ਦਿਮਾਗ਼ ਬੰਦੇ ਦਾ ਨੈਤਿਕ ਫ਼ਰਜ਼ ਹੈ ਤੇ ਕਿਸੇ ਦੇ ਰਾਹ ਦਾ ਰੋੜਾ ਬਣਨਾ; ਗੁਰਮਤਿ ਵਿਰੁਧ ਹੈ। ਇਹੀ ਕਾਰਨ ਰਿਹਾ ਸੀ ਕਿ ਸਿੱਖਾਂ ਨੇ ਭੱਜਦੇ ਦੁਸ਼ਮਣ ਦਾ ਕਦੇ ਪਿੱਛਾ ਨਹੀਂ ਕੀਤਾ। ਅੱਜ ਬੜਾ ਅਸਚਰਜ ਹੁੰਦਾ ਹੈ ਜਦ ਇੱਕ ਸਿੱਖ; ਦੂਸਰੇ ਸਿੱਖ ਦੇ ਰਾਹ ਦਾ ਰੋੜਾ ਇਸ ਲਈ ਬਣ ਬੈਠਦਾ ਹੈ ਕਿਉਂਕਿ ਉਸ ਨਾਲ਼ ਵਿਚਾਰਿਕ ਅਸਹਿਮਤੀ ਹੁੰਦੀ ਹੈ। ਗੁਰਸਿੱਖ ਨੂੰ ਤਾਂ ਮਿਲ ਬੈਠ ਕਰ ਮਤਭੇਦ ਦੂਰ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ; ਜਿਵੇਂ ਕਿ ਬਚਨ ਹਨ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ’’ (ਮਹਲਾ /੧੧੮੫)

ਵਿਚਾਰ ਅਧੀਨ ਵਾਕ ‘‘ਹੁਕਮਿ ਰਜਾਈ ਚਲਣਾ..’’ ’ਚ ਜੇ ਕਾਵਿ ਪਿੰਗਲ ਪ੍ਰਭਾਵ ਨਾ ਹੁੰਦਾ ਤਾਂ ਇੱਥੇ ‘ਚਲਣਾ’ ਦੀ ਥਾਂ ਸ਼ਬਦ ‘ਚਲਣੁ’ ਹੁੰਦਾ; ਜਿਸ ਦਾ ਅਰਥ ਹੈ ‘ਚੱਲਣ ਨੂੰ’। ਪਹਿਲੀ ਤੁਕ (ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ) ਦੇ ਮੁਕਾਬਲੇ ਦੂਜੀ ਤੁਕ (ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ) ’ਚ 2 ਅੰਕ (25-23=2) ਪਹਿਲਾਂ ਹੀ ਘੱਟ ਹਨ; ਜਿਵੇਂ ਕਿ ਹੇਠਾਂ ਵਿਚਾਰਿਆ ਗਿਆ ਹੈ। ਇੱਥੇ ‘ਚਲਣੁ’ ਲਿਖਣ ਨਾਲ਼ ਇਹ ਅੰਤਰ ਵਧ ਕੇ 3 ਹੋ ਜਾਂਦਾ, ਇਸ ਲਈ ਕਾਵਿ-ਪਿੰਗਲ ਨੇ ਇਹ ਇਜਾਜ਼ਤ ਨਾ ਦਿੱਤੀ :

ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ

[ਕਿਵ (1+1)+ਸਚਿਆਰਾ (1+1+2+2)+ਹੋਈਐ (1+2+2)

+ਕਿਵ (1+1)+ਕੂੜੈ (2+2)+ਤੁਟੈ (1+2)+ਪਾਲਿ (2+1)=25]

ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ

[ਹੁਕਮਿ (1+1+1)+ਰਜਾਈ (1+2+2)+ਚਲਣਾ (1+1+2)

+ਨਾਨਕ (2+1+1)+ਲਿਖਿਆ (1+1+2)+ਨਾਲਿ (2+1)=23]

ਉਕਤ ਵਿਚਾਰਿਆ ਗਿਆ ਹੈ ਕਿ ‘ਚਲਣਾ’ ਦਾ ਅਰਥ ਹੈ ‘ਮੌਤ’ ਜਾਂ ‘ਨਾਸ ਹੋਣਾ’। ਗੁਰਮਤਿ ਅਨੁਸਾਰ ਸਿੱਖ ਨੇ ਜੀਵਦਿਆਂ ਹੀ ਮਰਨਾ ਹੈ, ਮੁਕਤ ਹੋਣਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨ ਹਨ, ‘‘ਮੁਇਆ ਜਿਤੁ ਘਰਿ ਜਾਈਐ; ਤਿਤੁ ਜੀਵਦਿਆ ਮਰੁ ਮਾਰਿ ’’ (ਮਹਲਾ /੨੧) ਅਰਥ : ਮਰਨ ਤੋਂ ਬਾਅਦ ਜਿਸ ਘਰ (ਭਾਵ ਪ੍ਰਭੂ ਚਰਨਾਂ) ’ਚ ਜਾਣਾ ਹੈ; ਉਸ ਵਿੱਚ ਜੀਵਦਿਆਂ ਹੀ (ਮਾਇਆ ਮੋਹ ਨੂੰ) ਮਾਰ ਕੇ ਪਹੁੰਚ। ਐਸੀ ਅਵਸਥਾ ਬਣਾਉਣ (ਚਲਣਾ) ਨੂੰ ਗੁਰੂ ਅਮਰਦਾਸ ਜੀ ਬੜਾ ਕਠਿਨ ਮਾਰਗ ਦੱਸਦੇ ਹਨ, ‘‘ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਹ ਕੇਰੀ (ਦੀ); ਬਿਖਮ ਮਾਰਗਿ (’ਤੇ) ਚਲਣਾ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ; ਬਹੁਤੁ ਨਾਹੀ ਬੋਲਣਾ ..੧੪’’ (ਅਨੰਦ/ਮਹਲਾ /੯੧੯) ਇਉਂ ‘‘ਹੁਕਮਿ ਰਜਾਈ ਚਲਣਾ (ਚਲਣੁ); ਨਾਨਕ  ! ਲਿਖਿਆ ਨਾਲਿ ’’ ਦਾ ਸ਼ਾਬਦਿਕ ਅਰਥ ਹੋਇਆ ‘ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲਣ ਨੂੰ (ਸਮਝ, ਜੋ ਤੇਰੀ ਹੋਂਦ ਤੋਂ ਤੇਰੇ) ਨਾਲ਼ ਲਿਖਿਆ ਹੈ।

ਜਿਸ ਤਰ੍ਹਾਂ ਨਸੇੜੀ ਨੂੰ ਨਸ਼ੇ ਦਾ ਮਾੜਾ ਪ੍ਰਭਾਵ ਸਮਝਣਾ ਅਸਾਨ ਹੈ, ਪਰ ਆਦਤ ਛੁਡਾਉਣੀ ਮੁਸ਼ਕਲ ਹੁੰਦੀ ਹੈ; ਵੈਸੇ ਹੀ ਉਕਤ ਸਿਧਾਂਤ ਸਮਝਣਾ ਭਾਵੇਂ ਮੁਸ਼ਕਲ ਨਹੀਂ, ਪਰ ਇਸ ਅਨੁਸਾਰ ਜੀਵਨ ਬਸਰ ਕਰ ਭਰਮ ਤੋਂ ਬਚੇ ਰਹਿਣਾ ਬੜਾ ਕਠਿਨ ਹੈ ਤਾਹੀਓਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਹਨ, ‘‘ਹੈਨਿ ਵਿਰਲੇ ਨਾਹੀ ਘਣੇ; ਫੈਲ ਫਕੜੁ ਸੰਸਾਰੁ ’’ (ਮਹਲਾ /੧੪੧੧) ਅਰਥ : ਮਨੁੱਖ ਅਕਸਰ ਵਿਖਾਵੇ ਦੇ ਕੰਮ (ਕਰਮਕਾਂਡ) ਕਰਦਾ ਹੈ, ਕੋਈ ਵਿਰਲਾ ਹੀ ‘ੴ’ ਨਾਲ਼ ਨਿਰੰਤਰ ਧਿਆਨ ਜੋੜਨ ’ਚ ਸਫਲ ਹੁੰਦਾ ਹੈ, ਬਹੁਤੇ ਨਹੀਂ। ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਦੇ ਸਮੇਂ ਤਿੰਨ ਕਰੋੜ ਸਿੱਖ ਸਨ ਜਦਕਿ 15ਵੀਂ ਤੋਂ 16ਵੀਂ ਸਦੀ ਤੱਕ ਵਿਸ਼ਵ ਦੀ ਕੁੱਲ ਅਬਾਦੀ ਕੇਵਲ 45-50 ਕਰੋੜ ਹੀ ਸੀ। ਗੁਰੂ ਅਰਜਨ ਸਾਹਿਬ ਜੀ ਨੇ ਭੀ ਇਹੀ ਤੱਤ ਕੱਢਿਆ ਹੈ, ‘‘ਜਿਨ੍ਹਾ ਦਿਸੰਦੜਿਆ ਦੁਰਮਤਿ ਵੰਞੈ (ਦੂਰ ਹੋਵੇ); ਮਿਤ੍ਰ ਅਸਾਡੜੇ ਸੇਈ ਹਉ ਢੂਢੇਦੀ ਜਗੁ ਸਬਾਇਆ; ਜਨ ਨਾਨਕ ਵਿਰਲੇ ਕੇਈ ’’ (ਮਹਲਾ /੫੨੦) ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਭੀ ਬਚਨ ਹਨ, ‘‘ਨਿਸਿ ਦਿਨੁ ਮਾਇਆ ਕਾਰਨੇ; ਪ੍ਰਾਨੀ ਡੋਲਤ ਨੀਤ ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ (’)’’ (ਮਹਲਾ /੧੪੨੭)

ਧਰਮ ਦੇ ਇਲਾਹੀ ਰਾਜ਼; ਆਮ ਮਨੁੱਖ ਨੂੰ ਦ੍ਰਿੜ੍ਹ ਕਰਵਾਉਣੇ ਬੜੇ ਕਠਿਨ ਹਨ, ਇਸ ਲਈ ‘ਜਪੁ’ ਬਾਣੀ ਦੀ ਦੂਸਰੀ ਪਉੜੀ ’ਚ ਹੀ ‘ਹੁਕਮ’ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ ਕਿ ਹੇ ਮਨੁੱਖ ! ਤੂੰ ‘ੴ’ ਦੇ ਹੁਕਮ ’ਚ ਇਕੱਲਾ ਹੀ ਨਹੀਂ ਚੱਲਦਾ; ਵੇਖ ਸਾਰੇ ਸਰੀਰ ਹੁਕਮ ’ਚ ਬਣੇ ਹਨ (ਹੁਕਮੀ ਹੋਵਨਿ ਆਕਾਰ), ਇਨ੍ਹਾਂ ’ਚ ਰੂਹਾਂ ਭੀ ਹੁਕਮ ਨਾਲ਼ ਪਾਈਆਂ ਹਨ (ਹੁਕਮੀ ਹੋਵਨਿ ਜੀਅ), ਹੁਕਮ ਲਿਖੇ ਅਨੁਸਾਰ ਹੀ ਦੁੱਖ-ਸੁੱਖ ਮਿਲਦੇ ਹਨ (ਹੁਕਮਿ ਲਿਖਿ ਦੁਖ ਸੁਖ ਪਾਈਅਹਿ), ਨਿਚੋੜ ਇਹੀ ਹੈ ਕਿ ਹਰ ਕੋਈ ਹੁਕਮ ’ਚ ਹੈ, ਹੁਕਮ ਤੋਂ ਆਕੀ ਕੋਈ ਨਹੀਂ (ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ) ਪਉੜੀ ਦੇ ਅੰਤ ’ਚ ਕਿਹਾ ਹੈ ਕਿ ਜੋ ਹੁਕਮ ’ਚ ਚੱਲਦਾ ਹਾਂ, ਨੂੰ ਸਵੀਕਾਰ ਲੈਂਦਾ ਹੈ; ਉਸ ਨੂੰ ਇਹੀ ਫਲ਼ ਮਿਲਦਾ ਹੈ ਕਿ ਉਸ ਅੰਦਰ ਅਹੰਕਾਰ ਨਹੀਂ ਰਹਿੰਦਾ ਯਾਨੀ ‘ਕੂੜ ਦੀ ਪਾਲਿ’ ਮਿਟ ਜਾਂਦੀ ਹੈ (ਨਾਨਕ  ! ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ) ‘ਹੁਕਮ’ ਦੀ ਐਨੀ ਵਿਸਥਾਰ ਸਹਿਤ ਵਿਆਖਿਆ ਤੋਂ ਬਾਅਦ ਭੀ ਜੇ ਕੋਈ ਆਪ ਸਮਝਦਾ ਤੇ ਸੰਗਤਾਂ ਨੂੰ ਭਰਮ ’ਚ ਪਾਉਂਦਾ ਫਿਰੇ ਕਿ ‘ਜੋ ਹੁਕਮ ’ਚ ਹੈ, ਉਹੀ ਸੁਖੀ ਹੈ, ਜੋ ਨਹੀਂ ਉਹ ਦੁਖੀ ਹੈ’ ਤਾਂ ਐਸੇ ਭਰਮ ਨੂੰ ਤੋੜਨਾ ਅਸੰਭਵ ਹੈ। ਪੂਰੀ ਵਿਚਾਰ ਦਾ ਨਚੋੜ ਹੈ ਕਿ ਗੁਰਮਤਿ ਦੇ ਹੇਠਲੇ ਦੋ ਨਿਯਮ ਹੀ ਪ੍ਰਾਚੀਨ ਧਰਮਾਂ ਨਾਲੋਂ ਗੁਰਮਤਿ ਨੂੰ ਨਿਆਰਾ ਕਰਦੇ ਹਨ :

(1). ਸਾਰਾ ਬ੍ਰਹਿਮੰਡ; ‘ੴ’ ਦੇ ਹੁਕਮ ’ਚ ਹੈ ਤੇ ਉਹ ਆਪ ਜ਼ਰਰੇ-ਜ਼ਰਰੇ ’ਚ ਵਿਆਪਕ ਹੋ ਕੇ ਸਭ ਕੁੱਝ ਕਰਦਾ ਤੇ ਵੇਖਦਾ ਹੈ। ਪਾਵਨ ਬਚਨ ਹਨ, ‘‘ ਮਨ ! ਮਤ ਜਾਣਹਿ ਹਰਿ ਦੂਰਿ ਹੈ; ਸਦਾ ਵੇਖੁ ਹਦੂਰਿ ਸਦ ਸੁਣਦਾ, ਸਦ ਵੇਖਦਾ; ਸਬਦਿ ਰਹਿਆ ਭਰਪੂਰਿ ਰਹਾਉ ’’ (ਮਹਲਾ /੪੨੯) ਅਰਥ : ਹੇ ਮਨ ! ਤੂੰ ਇਹ ਨਾ ਸਮਝ ਕਿ ਹਰੀ ਤੈਥੋਂ ਦੂਰ ਹੈ। ਉਸ ਨੂੰ ਅੰਗ ਸੰਗ ਪਹਿਚਾਣ। ਉਹ ਸਭ ਕੁੱਝ ਸੁਣਦਾ ਹੈ, ਵੇਖਦਾ ਹੈ; ਗੁਰੂ ਦੀ ਸਿੱਖਿਆ ਨਾਲ਼ ਉਸ ਨੂੰ ਅੰਗ-ਸੰਗ ਮਹਿਸੂਸ ਕੀਤਾ ਜਾ ਸਕਦਾ ਹੈ।

(2). ਗੁਰਮਤਿ ਦੀ ਇਸ ਵਿਲੱਖਣਤਾ ਪ੍ਰਤੀ ਬਣੇ ਹਰ ‘ਭਰਮ, ਕੂੜ, ਪਰਦੇ’ ਨੂੰ ਗੁਰਬਾਣੀ ਤੋੜਦੀ ਹੈ।

ਇਹ ਦੋਵੇਂ ਹਥਿਆਰ ਧਾਰਨ ਕਰ ਗੁਰੂ ਨਾਨਕ ਸਾਹਿਬ ਜੀ ਨੇ ਬਿਖੜੇ ਮਾਰਗ ਰਾਹੀਂ ਮੱਕਾ-ਸ਼ਹਰ ਪਹੁੰਚ ਕੇ ਮੌਲਵੀ ਨੂੰ ਕਿਹਾ ‘ਜਿੱਧਰ ਖ਼ੁਦਾ ਨਹੀਂ, ਓਧਰ ਮੇਰੇ ਪੈਰ ਕਰ ਦਿਓ’। ਉਡੀਸਾ ਦੀ ਜਗਨਨਾਥ ਪੁਰੀ ਵਿਖੇ ਪੰਡਿਤਾਂ ਨੂੰ ਕਿਹਾ ਕਿ ਸਾਰੀ ਕੁਦਰਤ; ਆਪਣੇ ਆਪ ਹੀ ਜਗਨਨਾਥ ਦੀ ਆਰਤੀ ਕਰਦੀ ਪਈ ਹੈ; ਉਸ ਲਈ ਵੱਖਰੀ ਆਰਤੀ ਕਰਨ ਦੀ ਲੋੜ ਨਹੀਂ ਸਗੋਂ ਤੂੰ ਭੀ ਆਪਣੇ ਆਪ ਨੂੰ ਉਸ ਆਰਤੀ ਦਾ ਭਾਗ ਸਮਝ ਯਾਨੀ ਤੂੰ ਭੀ ਕੁਦਰਤ ਵਾਂਗ ਉਸ ਦੇ ਹੁਕਮ ’ਚ ਹੈਂ, ਉਸ ’ਤੇ ਭਰੋਸਾ ਧਾਰ। ਹਰਦੁਆਰ ਵਿਖੇ ਪੱਛਮ ਵੱਲ ਪਾਣੀ ਸੁਟ ਕੇ ਇਹ ਭਰਮ ਤੋੜਿਆ ਕਿ ਹਰੀ; ਇੰਨਾ ਦੂਰ ਨਹੀਂ। ਕੁਰਕਸ਼ੇਤਰ ਵਿਖੇ ਹਿਰਨ ਦਾ ਮਾਸ ਰਿੰਨ੍ਹ ਕੇ ਸੂਰਜ ਗ੍ਰਹਿਣ ਸਮੇਂ ਅੱਗ ਨਾ ਬਾਲਣ ਤੇ ਮਾਸ ਨਾ ਰਿੰਨ੍ਹਣ ਵਾਲ਼ਾ ਭਰਮ ਤੋੜਿਆ, ਆਦਿ।

ਗੁਰਬਾਣੀ ਤੋਂ ਇਲਾਵਾ ਕਿਸੇ ਭੀ ਧਾਰਮਿਕ ਗ੍ਰੰਥ ’ਚ ‘ਓਮ, ਅਲਹ, ਪ੍ਰਭੂ, ਰਾਮ, ਬ੍ਰਹਮਾ, ਵਿਸ਼ਨੂੰ, ਸ਼ਿਵ’ ਆਦਿਕ ਨੂੰ ਸਰਬ ਵਿਆਪਕ ਨਹੀਂ ਬਿਆਨ ਕੀਤਾ। ਇਹੀ ਕਾਰਨ ਹੈ ਕਿ ਪੰਡਿਤ ਨੂੰ ਸ਼ੂਦਰ, ਔਰਤ ਤੇ ਮੁਸਲਮਾਨ ’ਚ ਰਾਮ ਨਜ਼ਰ ਨਹੀਂ ਆਉਂਦਾ। ਹਮਲਾਵਰ ਮੁਲਸਮਾਨਾਂ ਨੂੰ ਔਰਤਾਂ, ਬੱਚਿਆਂ, ਬਜ਼ੁਰਗਾਂ ’ਚ ਅਲਹ ਦਾ ਦੀਦਾਰ ਨਾ ਹੋਇਆ। ਯਹੂਦੀਆਂ ਤੇ ਈਸਾਈਆਂ ਨੂੰ ਮੁਸਲਮਾਨਾਂ ’ਚ ਪ੍ਰਭੂ ਨਜ਼ਰ ਨਹੀਂ ਆਉਂਦਾ। ਬਾਣੀਕਾਰਾਂ ਨੇ ‘ੴ’ ਦੀ ਸਰਬ ਵਿਆਪਕ ਵਿਆਖਿਆ ਹੀ ਨਹੀਂ ਕੀਤੀ ਬਲਕਿ ਪੂਰਾ ਬ੍ਰਹਿਮੰਡ ਉਸ ਦੇ ਹੁਕਮ ’ਚ ਹੈ, ਕਹਿ ਕੇ ਉਸ ਨੂੰ ਜਾਨਦਾਰ ਸਰਬ ਸ਼ਕਤੀਮਾਨ ਭੀ ਮੰਨਿਆ ਹੈ। ਇਸੇ ਕਾਰਨ ਸਿੱਖਾਂ ਨੇ ਕਿਸੇ ਗ਼ੈਰ ਧਰਮ ਜਾਂ ਔਰਤ ਨਾਲ਼ ਕੋਈ ਵਿਤਕਰਾ ਨਾ ਕੀਤਾ ਤਾਂ ਕਿ ਮਤਾਂ ਕਿਤੇ ਮਾਲਕ ਦੀ ਪ੍ਰਸੰਨਤਾ ਖੁਸ ਜਾਵੇ।

ਸੋ ਗੁਰਬਾਣੀ ਨੂੰ ਸਰਲ ਤੇ ਸਪਸ਼ਟ ਕਰਨ ’ਚ ਨਿਭਾਈ 35 ਬਾਣੀਕਾਰਾਂ ਦੀ ਭੂਮਿਕਾ ਤੋਂ ਬਾਅਦ ਗੁਰਮਤਿ-ਏਜੰਡੇ ਨੂੰ ਸਮਝਣਾ ਕੋਈ ਮੁਸ਼ਕਲ ਨਹੀਂ, ਪਰ ਇਸ ਅੰਦਰ ਕਈ ਭਾਸ਼ਾਵਾਂ ਤੇ ਪੁਰਾਤਨ ਲਿਪੀ (ਗੁਰਮੁਖੀ) ਹੋਣ ਕਾਰਨ ਸਿੱਖ ਲਈ ਇਹ ਕਠਿਨਾਈ ਜਾਪਦੀ ਹੈ। ਜੇ ਗੁਰਮਤਿ ਦੇ ਸੰਖੇਪ ਜਿਹੇ ਅਸੂਲ ਸਮਝਣੇ ਐਨੇ ਕਠਿਨ ਹੁੰਦੇ, ਜਿੰਨੇ ਕਿ ਅੱਜ ਪ੍ਰਤੀਤ ਹੋ ਰਹੇ ਹਨ ਤਾਂ ਇਨ੍ਹਾਂ ਨੂੰ ਅਮਲ ’ਚ ਲਿਆਉਣ ਲਈ ਤਾਂ ਕਈ ਜਨਮ ਲੈਣੇ ਪੈਣੇ ਸਨ। ਮੁਲਤਾਨ ਜ਼ਿਲ੍ਹੇ ਦੇ ਡਾਕੂ ਸੱਜਣ ਠੱਗ ਤੇ ਦੱਖਣ ਵਿੰਧਿਆਚਲ ਦੇ ਕੌਡਾ ਰਾਖਸ਼ ਨੇ ਗੁਰੂ ਨਾਨਕ ਸਾਹਿਬ ਜੀ ਦੀ ਕਿੰਨੀ ਕੁ ਸੰਗਤ ਕੀਤੀ ਹੋਵੇਗੀ ? ਲਾਹੌਰ ਨਿਵਾਸੀ ਮਥੋ ਮੁਰਾਰੀ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਮੰਜੀ ਬਖ਼ਸ਼ੀ, ਉਸ ਨੂੰ ਪਹਿਲਾਂ ਪ੍ਰੇਮਾ ਕੋਹੜੀ ਸਮਝਿਆ ਜਾਂਦਾ ਸੀ। ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ; ਦਸਮੇਸ਼ ਪਿਤਾ ਨਾਲ਼ ਕਿੰਨਾ ਕੁ ਚਿਰ ਰਹੇ ਹਨ ? ਗੁਰੂ ਸਾਹਿਬਾਨ ਨੇ ਧਰਮ ਦੇ ਜੋ ਮੂਲ ਅਸੂਲ ਸਮਝਾਏ; ਇਨ੍ਹਾਂ ਸਭ ਨੇ ਉਨ੍ਹਾਂ ਉੱਤੇ ਅਟੁੱਟ ਭਰੋਸਾ ਰੱਖ ਨਿਰੰਤਰ ਅਭਿਆਸ ਕੀਤਾ ਤੇ ਆਤਮ ਗਿਆਨੀ ਬਣ ਮੁਕਤ ਹੋ ਗਏ। ਅੱਜ ਬਜ਼ੁਰਗ ਸਿੱਖ ਸੰਗਤ ਭੀ ਗੁਰੂ ਘਰਾਂ ਅੰਦਰ ਗੁਟਕਾ ਸਾਹਿਬ ਤੋਂ ਪੜ੍ਹ ਕੇ ਨਿਤਨੇਮ ਕਰਦੀ ਹੈ। ਗੁਰਬਾਣੀ-ਪਾਠ ਰਾਹੀਂ ਜਿਸ ਸੁਰਤਿ ਨੇ ‘ੴ’ ਨਾਲ਼ ਧਿਆਨ ਇਕਾਗਰ ਕਰ ਭਰਮ ਮੁਕਤ ਹੋ ਉੱਚਾ ਉੱਠਣਾ ਸੀ, ਉਹ ਸਾਰੀ ਉਮਰ ਬੀਤ ਜਾਣ ਉਪਰੰਤ ਭੀ ਉਨ੍ਹਾਂ ਨਾਸਵਾਨ ਅੱਖਰਾਂ ਦੀ ਟੇਕ ਲੈਂਦੀ ਪਈ ਹੈ, ਜਿਨ੍ਹਾਂ ਬਾਰੇ ਬਚਨ ਹਨ, ‘‘ ਅਖਰ ਖਿਰਿ ਜਾਹਿਗੇ; ਓਇ ਅਖਰ ਇਨ ਮਹਿ ਨਾਹਿ ’’ (ਬਾਵਨ ਅਖਰੀ/ਭਗਤ ਕਬੀਰ/੩੪੦) ਅਰਥ : ਸੰਸਕ੍ਰਿਤ ਦੇ ਇਹ 52 ਅੱਖਰ (ਜਾਂ ਗੁਰਮੁਖੀ ਦੇ 35 ਅੱਖਰ ਦ੍ਰਿਸ਼ਟਮਾਨ-ਜਗਤ ਵਾਂਗ) ਨਾਸ ਹੋ ਜਾਣਗੇ ਇਨ੍ਹਾਂ ਰਾਹੀਂ ਬਿਆਨ ਕੀਤਾ ਉਹ ਨਾਸ ਰਹਿਤ ਪ੍ਰਭੂ; ਇਨ੍ਹਾਂ ਅੰਦਰ ਨਹੀਂ ਹਨ। ਸੋ ਜ਼ਰੂਰਤ ਹੈ ਨਿਤਨੇਮ ਬਾਣੀਆਂ ਨੂੰ ਕੰਠ ਕਰ ਸੁਰਤਿ ਦੀ ਇਕਾਗਰਤਾ ਨਾਲ਼ ਰੂਹਾਨੀਅਤ ਪੜਾਅ ਦਰ ਪੜਾਅ ਸਫ਼ਰ ਕਰਨ ਦੀ, ਤਾਂ ਜੋ ਆਤਮ-ਪ੍ਰਕਾਸ਼/ਬਲ ਨਾਲ਼ ਸਰੀਰਕ, ਪਰਵਾਰਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰ ’ਚ ਆਦਰਸ਼ ਜੀਵਨ ਵਜੋਂ ਮੋਹਰੀ ਰੋਲ ਅਦਾ ਕੀਤਾ ਜਾ ਸਕੇ।

—–ਚੱਲਦਾ—–

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਤੀਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਸੰਬੰਧੀ ਸਵਾਲ-ਜਵਾਬ (ਭਾਗ ਦੂਜਾ)

0

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਸੰਬੰਧੀ ਸਵਾਲ-ਜਵਾਬ (ਭਾਗ ਦੂਜਾ)

ਕਿਰਪਾਲ ਸਿੰਘ (ਬਠਿੰਡਾ)-88378-13661 

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਪੂਰਨਮਾਸ਼ੀ ਜਾਂ ੧ ਵੈਸਾਖ  ?

ਸਵਾਲ :  ਕਰਮ ਸਿੰਘ ਹਿਸਟੋਰੀਅਨ ਦੁਆਰਾ ਕੱਢੀ ਗਈ ਗੁਰੂ ਨਾਨਕ ਸਾਹਿਬ ਜੀ ਦੀ ਆਗਮਨ ਮਿਤੀ 15 ਅਪ੍ਰੈਲ; ਸਿੱਖ ਸਮਾਜ ’ਚ ਤਕਰੀਬਨ ਪ੍ਰਚਲਿਤ ਹੋ ਚੁੱਕੀ ਹੈ, ਜੋ ਨਾਨਕਸ਼ਾਹੀ ਕੈਲੰਡਰ ਦੀ ੧ ਵੈਸਾਖ/14 ਅਪ੍ਰੈਲ ਨਾਲੋਂ ਕੇਵਲ ਇੱਕ ਦਿਨ ਦੇ ਫ਼ਰਕ ਨਾਲ਼ ਹੈ। ਹੁਣ ਵਿਚਾਰ ਦਾ ਵਿਸ਼ਾ ਹੈ ਕਿ ਜੇਕਰ 15 ਅਪ੍ਰੈਲ ਨੂੰ ਹੀ ਸਹੀ ਮੰਨ ਲਈਏ ਤਾਂ ਕੀ ਫ਼ਰਕ ਪੈ ਜਾਣਾ ਸੀ ?

ਜਵਾਬ : ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ਕੱਢੀ ਗਈ ੨੦ ਵੈਸਾਖ, ਸੰਮਤ ੧੫੨੬ ਨੂੰ ਜੂਲੀਅਨ ਕੈਲੰਡਰ ’ਚ ਤਬਦੀਲ ਕੀਤਿਆਂ ਹੀ 15 ਅਪ੍ਰੈਲ ਜੂਲੀਅਨ ਬਣਦਾ ਹੈ; ਜਿਵੇਂ ਕਿ ਪਿਛਲੇ ਲੇਖ ਵਿੱਚ ਦੱਸੇ ਕਾਰਨਾਂ ਕਰਕੇ ਸ: ਪਾਲ ਸਿੰਘ ਪੁਰੇਵਾਲ ਨੇ ੧ ਵੈਸਾਖ ਸੰਮਤ ੧੫੨੬/ 27 ਮਾਰਚ 1947 ਜੂਲੀਅਨ ਕੱਢੀ ਹੈ। ਸਿੱਖ ਧਰਮ ਦਾ ਜੂਲੀਅਨ ਕੈਲੰਡਰ ਨਾਲ ਕੋਈ ਸੰਬੰਧ ਨਹੀਂ, ਇਸ ਲਈ ਜੂਲੀਅਨ ਦੀਆਂ ਤਾਰੀਖ਼ਾਂ ਦੀ ਥਾਂ ਚੇਤ, ਵੈਸਾਖ ਆਦਿ ਮਹੀਨਿਆਂ ਦੇ ਪ੍ਰਵਿਸ਼ਟਿਆਂ ਨੂੰ ਧਿਆਨ ’ਚ ਰੱਖਿਆ ਗਿਆ ਹੈ।  ਇਸੇ ਕਾਰਨ ੧ ਵੈਸਾਖ ਨਿਸ਼ਚਿਤ ਕੀਤਾ ਗਿਆ ਹੈ, ਜੋ ਕਿ ਹਰ ਸਾਲ 14 ਅਪ੍ਰੈਲ ਨੂੰ ਆਇਆ ਕਰੇਗਾ। ਜੇ ੨੦ ਵੈਸਾਖ ਨਿਸ਼ਚਿਤ ਕੀਤਾ ਜਾਂਦਾ ਤਾਂ 1 ਦਿਨ ਦੇ ਫ਼ਰਕ ਦੀ ਥਾਂ 19 ਦਿਨਾਂ ਦਾ ਫਰਕ ਹੁੰਦਾ।

ਸਵਾਲ : ‘੧ ਵੈਸਾਖ’ ਨਾਲ਼ ਅਸਹਿਮਤ ਕਈ ਸਿੱਖ, ਸਵਾਲ ਕਰਦੇ ਹਨ ਕਿ ਕਿਸੇ ਵੀ ਜਨਮਸਾਖੀ ’ਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ; ੧ ਵੈਸਾਖ ਨਹੀਂ ਲਿਖਿਆ, ਤਾਂ ਫਿਰ ਗੁਰ ਪੁਰਬ ‘੧ ਵੈਸਾਖ’ ਨੂੰ ਕਿਉਂ ਮੰਨੀਏ  ?

ਜਵਾਬ : ਜਨਮ ਸਾਖੀਆਂ ਨਾਲੋਂ ਭਾਈ ਗੁਰਦਾਸ ਜੀ ਦੀ ਰਚਨਾ ਵਧੇਰੇ ਭਰੋਸਾ ਕਰਨਯੋਗ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਹੀ ਵਾਰ ’ਚ ਗੁਰੂ ਨਾਨਕ ਸਾਹਿਬ ਜੀ ਦਾ ਸੰਖੇਪ ਸ਼ਬਦਾਂ ’ਚ ਜੀਵਨ ਵੇਰਵਾ ਦਰਜ ਹੈ; ਜਿਵੇਂ ਕਿ

ਅਰੰਭਕ ਪਉੜੀ ਮੰਗਲਾਚਰਨ ਵਜੋਂ ਹੈ, ਜਿਸ ਵਿਚ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਗਈ ਹੈ :

ਨਮਸਕਾਰ ਗੁਰਦੇਵ ਕੋ; ਸਤਿ ਨਾਮ ਜਿਸ ਮੰਤ੍ਰ ਸੁਣਾਇਆ

ਭਵਜਲ ਵਿਚੋਂ ਕਢਿ ਕੇ; ਮੁਕਤਿ ਪਦਾਰਥ ਮਾਹਿ ਸਮਾਇਆ

ਜਨਮ ਮਰਣ ਭਉ ਕਟਿਆ; ਸੰਸਾ ਰੋਗ ਵਿਯੋਗ ਮਿਟਾਇਆ.

ਅਰਥ ਗੁਰਦੇਵ (ਗੁਰੂ ਨਾਨਕ ਸਾਹਿਬ) ਨੂੰ ਨਮਸਕਾਰ ਹੈ, ਜਿਸ ਨੇ ‘ਸਤਿ ਨਾਮ’ ਰੂਪ ਉਪਦੇਸ਼-ਮੰਤ੍ਰ ਸੁਣਾਇਆ (ਉਚਾਰਿਆ) ਹੈ। (ਇਸ ਮੰਤ੍ਰ ਨੇ ਸਿੱਖ ਨੂੰ) ਸੰਸਾਰ ਸਮੁੰਦਰ ’ਚੋਂ ਕੱਢ ਕੇ ਜੀਵਨ ਮੁਕਤ ਅਵਸਥਾ ’ਚ ਪਹੁੰਚਾ ਦਿੱਤਾ। ਜਨਮ ਮਰਣ ਦਾ ਡਰ ਦੂਰ ਕਰ ਰੋਗ ਤੇ ਵਿਯੋਗ ਦਾ ਸੰਸਾ ਹੀ ਮਿਟਾ ਦਿੱਤਾ।

ਦੂਜੀ ਪਉੜੀ ’ਚ ਜਗਤ ਰਚਨਾ ਬਣਨ ਦਾ ਜ਼ਿਕਰ ਹੈ, ‘‘ਪ੍ਰਿਥਮੈ ਸਾਸ ਮਾਸ ਸਨ; ਅੰਧ ਧੁੰਧ ਕਛੁ ਖਬਰ ਪਾਈ ਰਕਤ ਬਿੰਦ ਕੀ ਦੇਹਿ ਰਚਿ; ਪਾਂਚ ਤਤ ਕੀ ਜੜਤ ਜੜਾਈ ਚਉਰਾਸੀਹ ਲਖ ਜੋਨਿ ਉਪਾਈ ’’

ਇਹੀ ਪ੍ਰਸੰਗ ਚੱਲਦਾ-ਚੱਲਦਾ 23ਵੀਂ ਪਉੜੀ ’ਚ ਮਨੁੱਖਤਾ ਦੇ ਕਲਿਆਣ ਲਈ ਕਰਤਾਰ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਮਨੁੱਖੀ ਸਰੀਰ ’ਚ ਭੇਜਣ ਬਾਰੇ ਜ਼ਿਕਰ ਹੈ, ‘‘ਸੁਣੀ ਪੁਕਾਰਿ ਦਾਤਾਰ ਪ੍ਰਭਿ (ਨੇ), ਗੁਰੁ ਨਾਨਕ ਜਗ ਮਾਹਿ ਪਠਾਇਆ..੨੩’’

24ਵੀਂ ਪਉੜੀ ’ਚ ਗੁਰੂ ਸਾਹਿਬ ਨੂੰ ਅਕਾਲ ਪੁਰਖ ਵੱਲੋਂ ਪ੍ਰਾਪਤ ਹੋਈਆਂ ਸਾਰੀਆਂ ਸ਼ਕਤੀਆਂ ਦਾ ਵੇਰਵਾ ਦਰਜ ਹੈ :

ਪਹਿਲਾ, ਬਾਬੇ ਪਾਯਾ ਬਖਸੁ ਦਰਿ; ਪਿਛੋ ਦੇ ਫਿਰਿ ਘਾਲਿ ਕਮਾਈ

ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ

ਬਾਝਹੁ ਗੁਰੂ, ਗੁਬਾਰ ਹੈ; ਹੈ ਹੈ ਕਰਦੀ ਸੁਣੀ ਲੁਕਾਈ

ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤਿ ਚਲਾਈ

ਚੜ੍ਹਿਆ ਸੋਧਣਿ ਧਰਤਿ ਲੁਕਾਈ ੨੪

 ਅਰਥ : ਗੁਰੂ ਬਾਬੇ ਨੇ ਪਹਿਲਾਂ (ਅਕਾਲ ਪੁਰਖ ਦੇ) ਦਰ ਤੋਂ ਬਖ਼ਸ਼ਸ਼ ਪ੍ਰਾਪਤ ਕੀਤੀ, ਬਾਅਦ ’ਚ ‘ਸਤਿ ਨਾਮ’ ਮੰਤ੍ਰ ਦੀ ਕਮਾਈ ਆਪ ਕਰਨ ਅਤੇ ਹੋਰਾਂ ਤੋਂ ਕਰਾਉਣ ਲਈ ਘਾਲਣਾ ਘਾਲੀ। ਬਾਬੇ ਨੇ ਆਪਣੇ ਤੇਜ਼ ਪ੍ਰਤਾਪ ਨਾਲ ਦੇਖਿਆ ਤਾਂ ਸਾਰੀ ਪ੍ਰਿਥਵੀ ਸੜਦੀ ਨਜ਼ਰ ਆਈ ਭਾਵ ਪਾਪਾਂ ’ਚ ਗ੍ਰਸਤ ਪ੍ਰਤੀਤ ਹੋਈ ਕਿਉਂਕਿ ਗੁਰੂ ਤੋਂ ਬਿਨਾਂ ਅਗਿਆਨਤਾ ਦਾ ਘੁੱਪ ਹਨ੍ਹੇਰਾ ਹੈ ਤਾਹੀਓਂ ਮਾਨਵਤਾ ਕੁਰਲਾ ਰਹੀ ਹੈ। [ਸਤਿਗੁਰੂ ਜੀ ਦੇ ਮਿਲਣ ਨਾਲ਼ ਉਪਜਦੇ ਐਸੇ ਹੀ ਆਤਮ-ਪ੍ਰਕਾਸ਼ ਦਾ ਜ਼ਿਕਰ ਗੁਰੂ ਅੰਗਦ ਸਾਹਿਬ ਨੇ ਕੀਤਾ ਹੈ, ‘‘ਜੇ ਸਉ ਚੰਦਾਗਵਹਿ; ਸੂਰਜ ਚੜਹਿ ਹਜਾਰ ਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ’’ (ਮਹਲਾ /੪੬੩)]

ਬਾਬੇ ਨੇ ਸਨਿਆਸੀ ਲਿਬਾਸ ਧਾਰਨ ਕਰ (ਭਰਮਣ ਕਰਦਿਆਂ) ਮਾਯਾ ਤੋਂ ਨਿਰਮੋਹ ਕਰਨ ਵਾਲ਼ੀ ਰੀਤ ਚਲਾ ਦਿੱਤੀ ਭਾਵ ਰੱਬ ਦੀ ਬੰਦਗੀ ਕਰਨ ਲਗਾ ਦਿੱਤਾ। ਮਾਨਵਤਾ ਨੂੰ ਸਹੀ ਰਾਹ ਪਾਉਣ ਲਈ ਹਰ ਪਾਸੇ ਉਦਾਸੀਆਂ ਸ਼ੁਰੂ ਕਰ ਦਿੱਤੀਆਂ।

ਮਨੁੱਖਤਾ ਦੇ ਕਲਿਆਣ ਹਿਤ ਚੱਲਦੀ ਇਸ ਕੜੀ ’ਚ ਅਗਾਂਹ 27ਵੀਂ ਪਉੜੀ ਵਿੱਚ ‘ਵਿਸੋਆ’ (ਵਿਸਾਖ) ਸ਼ਬਦ ਭੀ ਦਰਜ ਹੈ :

ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ

ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪੇ, ਅੰਧੇਰੁ ਪਲੋਆ

ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ; ਧੀਰਿ ਧਰੋਆ

ਜਿਥੇ ਬਾਬਾ ਪੈਰ ਧਰੇ; ਪੂਜਾਸਣੁ ਥਾਪਣਿ ਸੋਆ

ਅਰਥ : (ਜਦ) ਸਤਿਗੁਰ ਨਾਨਕ ਜੀ (ਇਸ ਦੁਨੀਆਂ ’ਚ) ਪ੍ਰਗਟ ਹੋਏ ਤਾਂ ਅਗਿਆਨਤਾ/ਹਨ੍ਹੇਰਾ ਮਿਟਾ ਕੇ ਮਨੁੱਖੀ ਹਿਰਦਿਆਂ ’ਚ ਇਉਂ ਚਾਨਣ ਹੋ ਗਿਆ; ਜਿਵੇਂ ਸੂਰਜ ਦੇ ਚੜ੍ਹਿਆਂ ਤਾਰੇ ਛਿਪ ਜਾਂਦੇ ਹਨ ਤੇ ਹਨ੍ਹੇਰਾ ਅਲੋਪ ਹੋ ਜਾਂਦਾ ਹੈ। (ਗੁਰੂ ਜੀ ਦੀ ਸ਼ਰਨ ਪਾ ਕੇ ਅਗਿਆਨਤਾ ਦਾ ਹਨ੍ਹੇਰਾ ਇਉਂ ਚਲਾ ਗਿਆ ਜਿਵੇਂ) ਸ਼ੇਰਾਂ ਦੀ ਦਹਾੜ ਨਾਲ਼ ਹਿਰਨ ਭਾਵ ਵਿਕਾਰ ਭੱਜ ਜਾਂਦੇ ਹਨ ਕਿਉਂਕਿ ਉਹ, ਸ਼ੇਰਾਂ ਦੇ ਤੇਜ਼ ਨੂੰ ਸਹਾਰ ਨਹੀਂ ਸਕਦੇ। ਸੋ ਜਿੱਥੇ ਭੀ ਬਾਬਾ ਚਰਨ ਪਾਉਂਦਾ ਓਹੀ ਸਥਾਨ ਪੂਜਾ ਦਾ ਕੇਂਦਰ ਬਣਦਾ ਜਾਂਦਾ।

ਸਿਸਣਿ ਸਭਿ ਜਗਤ ਦੇ; ਨਾਨਕ ਆਦਿ ਮਤੇ ਜੇ ਕੋਆ

ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾਵਿਸੋਆ

ਅਰਥ : ਜਿਵੇਂ ਸਿੱਧਾਂ ਦੇ ਗੋਰਖ ਮੱਤੇ ਦੀ ਥਾਂ ਨਾਨਕ ਮਤਾ ਬਣਿਆ; ਇਸੇ ਤਰ੍ਹਾਂ ਜਗਤ ਦੇ ਸਾਰੇ ਪ੍ਰਸਿੱਧ ਅਸਥਾਨ, ਨਾਨਕ ਦੇ ਨਾਮ ਨਾਲ਼ ਜਾਣੇ ਜਾਣ ਲੱਗੇ ਭਾਵ ਜੋਗੀਆਂ ਆਦਿ ਦੀ ਮਰਯਾਦਾ ਦੀ ਥਾਂ ਨਾਨਕ ਦੀ ਮਰਯਾਦਾ ਸ਼ੁਰੂ ਹੋ ਗਈ। ਘਰ ਘਰ ਵਿਖੇ ਪ੍ਰਭੂ ਦੀ ਕੀਰਤੀ ਹੋਣ ਲੱਗੀ (ਮਾਨੋ) ਸਦਾ ਵਿਸਾਖੀ ਬਣੀ ਰਹਿੰਦੀ ਹੈ। [ਨੋਟ : ਇੱਥੇ ਵਿਸੋਆਭਾਵ ਵੈਸਾਖੀ ਜਾਂ ‘੧ ਵੈਸਾਖ’; ਉਸ ਖੁਸ਼ੀਆਂ ਭਰੇ ਮਹੌਲ ਵੱਲ ਸੰਕੇਤਿਕ ਹੈ, ਜਦ ਗੁਰੂ ਨਾਨਕ ਸਾਹਿਬ ਜੀ ਦੇ ਪੈਦਾ ਹੋਣ ਸਮੇਂ ਮਹਿਤਾ ਕਾਲ਼ੂ ਜੀ ਦੇ ਘਰ ਖ਼ੁਸ਼ੀ ਮਨਾਈ ਗਈ ਸੀ ਕਿਉਂਕਿ ਘਰ ਘਰ ਅੰਦਰ ਪ੍ਰਭੂ ਦੀ ਕੀਰਤੀ ਹੋਣ ਨਾਲ ਸਤਸੰਗੀਆਂ ਦੇ ਮਨ ਹਮੇਸ਼ਾਂ ਅਨੰਦਿਤ ਹੋਣ ਲੱਗੇ; ਮਾਨੋ ਮਹਿਤਾ ਕਾਲ਼ੂ ਜੀ ਦੇ ਘਰ ‘੧ ਵੈਸਾਖ’ ਵਾਲਾ ਖ਼ੁਸ਼ੀ ਦਾ ਮਾਹੌਲ ਬਣ ਗਿਆ]।

ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ

ਗੁਰਮਖਿ, ਕਲਿ ਵਿਚ ਪਰਗਟੁ ਹੋਆ ੨੭

ਬਾਬੇ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ, 9 ਖੰਡ ਪ੍ਰਿਥਵੀ ਭਾਵ ਸਾਰੀ ਮਾਨਵਤਾ; ਸੱਚ ਦੀ ਟੇਕ ਲੈਣ ਲੱਗੀ। ਕਲਿਜੁਗ ’ਚ ਸ੍ਰੋਮਣੀ ਗੁਰੂ (ਨਾਨਕ ਜੋ) ਪ੍ਰਗਟ ਹੋਇਆ (ਤੇ ਵਿਕਾਰਾਂ ’ਚ ਸੜਦੀ-ਤਪਦੀ ਲੁਕਾਈ ਦੇ ਹਿਰਦੇ ’ਚ ਠੰਢ ਪਈ)।

ਅਗਾਂਹ 28ਵੀਂ ਪਉੜੀ ’ਚ ਸੁਮੇਰ ਪਰਬਤ ’ਤੇ ਸਿੱਧਾਂ ਨਾਲ ਚਰਚਾ ਕਰਨ ਦਾ ਜ਼ਿਕਰ ਹੈ : ‘‘ਬਾਬੇ ਡਿਠੀ ਪਿਰਥਮੀ, ਨਵੈ ਖੰਡਿ ਜਿਥੈ ਤਕਿਹੀ ਫਿਰਿ ਜਾਇ ਚੜ੍ਹਿਆ ਸੁਮੇਰ ਪਰ, ਸਿਧ ਮੰਡਲੀ ਦ੍ਰਿਸਟੀ.. ੨੮’’

ਅਗਾਂਹ 35ਵੀਂ ਪਉੜੀ ’ਚ ਬਗ਼ਦਾਦ ਪ੍ਰਚਾਰ ਫੇਰੀ ਦਾ ਜ਼ਿਕਰ ਹੈ : ‘‘ਫਿਰਿ ਬਾਬਾ ਗਇਆ ਬਗਦਾਦ ਨੋ; ਬਾਹਰਿ ਜਾਇ ਕੀਆ ਅਸਥਾਨਾ ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ ….੩੫’’ ਅਰਥ : ਫੇਰ ਬਾਬਾ ਜੀ ਬਗ਼ਦਾਦ ਵੱਲ ਚਲੇ ਗਏ, ਜਿੱਥੇ ਬਾਹਰ ਜਾ ਡੇਰਾ ਲਾਇਆ। ਇਕ ਅਕਾਲ ਰੂਪ ਬਾਬਾ (ਗੁਰੂ ਨਾਨਕ) ਸੀ ਅਤੇ ਦੂਜਾ ਨਾਲ਼ ਰਬਾਬੀ ਮਰਦਾਨਾ ਸੀ। ….

ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ’ਚ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ (ਪ੍ਰਚਾਰ ਫੇਰੀਆਂ) ਦੌਰਾਨ ਕੇਵਲ ਰਬਾਬੀ ਮਰਦਾਨਾ ਜੀ ਦਾ ਹੀ ਜ਼ਿਕਰ ਹੈ, ਕਿਸੇ ਬਾਲੇ ਦਾ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ’ਚ ਭਾਈ ਬਾਲੇ ਨਾਂ ਦਾ ਫਰਜੀ ਪਾਤਰ ਘੜ ਕੇ ਉਸ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਮਰ ਭਰ ਦਾ ਸਾਥੀ ਦਰਸਾਇਆ ਗਿਆ ਹੈ, ਜਿਸ ਨੇ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਅੱਖੀਂ ਡਿੱਠਾ ਸਾਰਾ ਜੀਵਨ ਵੇਰਵਾ ਸੁਣਾਇਆ ਅਤੇ ਉਸ ਨੂੰ ਮੋਖਾ ਪੈੜਾ ਨਾਲੋ ਨਾਲ ਲਿਖਦਾ ਗਿਆ। ਕੇਵਲ ਬਾਲੇ ਵਾਲੀ ਜਨਮ ਸਾਖੀ ’ਚ ਹੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਲਿਖਿਆ ਹੈ, ਜਿਸ ਨੂੰ ਸ: ਕਰਮ ਸਿੰਘ ਹਿਸਟੋਰੀਅਨ ਅਤੇ ਡਾ: ਗੁਰਬਚਨ ਕੌਰ ਆਦਿਕ ਖੋਜੀ ਵਿਦਵਾਨਾਂ ਨੇ ਇਸ ਦੀਆਂ ਅੰਦਰਲੀਆਂ ਗਵਾਹੀਆਂ ਨਾਲ ਰੱਦ ਕੀਤਾ ਹੈ।

ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਪਹਿਲੀ ਪਉੜੀ ਤੋਂ ਲੈ ਕੇ 44ਵੀਂ ਪਉੜੀ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰਕ ਯਾਤਰਾ ਦਾ ਸੰਖੇਪ ਜਿਹਾ ਵਰਣਨ ਹੈ ਅਤੇ ਫਿਰ 45ਵੀਂ ਪਉੜੀ ’ਚ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਬਖ਼ਸ਼ਣ ਦਾ ਜ਼ਿਕਰ ਹੈ : ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕ ਨਿਰਮਲ ਪੰਥ ਚਲਾਇਆ ਥਾਪਿਆ ਲਹਿਣਾ ਜੀਵਦੇ; ਗੁਰਿਆਈ ਸਿਰਿ ਛਤ੍ਰ ਫਿਰਾਇਆ੪੫’’  (ਭਾਈ ਗੁਰਦਾਸ ਜੀ/ਵਾਰ , ਪਉੜੀ ੪੫)

ਸੋ ਉਕਤ ਕੀਤੀ ਗਈ ਸੰਖੇਪ ਵਿਚਾਰ ਵਿੱਚੋਂ 27ਵੀਂ ਪਉੜੀ ਵਿੱਚ ਅਚਾਨਕ ‘ਵਿਸੋਅ’ (ਵਿਸਾਖੀ) ਸ਼ਬਦ ਦਾ ਜ਼ਿਕਰ ਹੋਣਾ, ਗੁਰੂ ਸਾਹਿਬ ਜੀ ਦੇ ਜਨਮ ਦਿਨ ਨਾਲ਼ ਹੀ ਸੰਬੰਧਿਤ ਹੋ ਸਕਦਾ ਹੈ, ਨਹੀਂ ਤਾਂ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਸਿੱਖਾਂ ਵੱਲੋਂ ਖੁਸ਼ੀ ਪ੍ਰਗਟਾਉਣ ਦਾ ਕੋਈ ਹੋਰ ਕਾਰਨ ਨਹੀਂ ਜਾਪਦਾ। ਇਸ ਤੋਂ ਇਲਾਵਾ ਪੰਚ ਖ਼ਾਲਸਾ ਦੀਵਾਨ, ਸਿੰਘ ਸਭਾ ਭਸੌੜ ਵੱਲੋਂ ਭੀ ਤਕਰੀਬਨ 100 ਸਾਲ ਤੋਂ, ਪਹਿਲਾਂ ਤੇਜਾ ਸਿੰਘ ਰਿਟਾਇਰਡ ਐੱਸਡੀਓ ਵੱਲੋਂ ਲਿਖੀ ‘ਖ਼ਾਲਸਾ ਰਹਿਤ ਪ੍ਰਕਾਸ਼’ ਨਾਮ ਦੀ ਪੁਸਤਕ ਦੇ ਪੰਨਾ ਨੰ: 63 ’ਤੇ ਭੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ‘੧ ਵੈਸਾਖ’, ਸੰਮਤ ੧੫੨੬ ਦਿਨ ਐਤਵਾਰ/27 ਮਾਰਚ 1468 ਲਿਖਿਆ ਮਿਲਦਾ ਹੈ (ਭਾਵੇਂ ਕਿ ਇੱਥੇ ਦਿਨ ਸੋਮਵਾਰ ਤੇ ਸੰਨ 1469 ਚਾਹੀਦਾ ਸੀ। ਐਸੀ ਗ਼ਲਤੀ ਟਾਈਪ ਕਰਨ ’ਚ ਹੋਣੀ ਸੁਭਾਵਕ ਹੈ ਜਾਂ ਉਨ੍ਹਾਂ ਤੋਂ ਤਰੀਖ਼ਾਂ ਤਬਦੀਲ ਕਰਦੇ ਸਮੇਂ ਹੋਈ ਹੋਣੀ)।

ਇੱਕ ਹੋਰ ਪੁਸਤਕ, ਜੋ ਅੰਗਰੇਜ਼ੀ ’ਚ ਲਗਭਗ 1880 ਸੀਈ ’ਚ ਛਪੀ ਸੀ, ਉਸ ਦੇ ਇੱਕ ਪੰਨੇ ਦੀ ਫੋਟੋ ਭੀ ਮੈਨੂੰ ਸਵ: ਸ. ਪਾਲ ਸਿੰਘ ਜੀ ਪੁਰੇਵਾਲ ਨੇ ਭੇਜੀ, ਜਿਸ ਵਿੱਚ ਲਿਖਿਆ ਸੀ ਕਿ ‘ਬਹੁਤ ਸਾਰੇ ਲੇਖਕ ਗੁਰੂ ਨਾਨਕ ਸਾਹਿਬ ਜੀ ਦਾ ਜਨਮ ੧ ਵੈਸਾਖ ਸੰਮਤ ੧੫੨੬ ਮੰਨਦੇ ਹਨ’। ਇਸ ਲਈ ਜ਼ਰੂਰੀ ਹੈ ਕਿ ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ‘੧ ਵੈਸਾਖ’ ਅਵੱਸ਼ ਲਿਖਿਆ ਮਿਲਦਾ ਸੀ ਤਾਹੀਓਂ ਉਕਤ ਕਈ ਇਤਿਹਾਸਕਾਰਾਂ ਅਤੇ ਲੇਖਕਾਂ ਨੇ ਲਿਖੀ ਹੋਵੇਗੀ। ਇਹ ਵੀ ਠੀਕ ਹੈ ਕਿ ਸਾਡੀ ਕੌਮ ਜੰਗਾਂ ਯੁੱਧਾਂ ਦੇ ਚੱਲਦਿਆਂ ਬਹੁਤ ਸਾਰਾ ਇਤਿਹਾਸ ਲਿਖ ਜਾਂ ਸੰਭਾਲ਼ ਨਾ ਸਕੀ, ਇਸ ਲਈ ਜੇ ਅਜੋਕੇ ਸਮੇਂ ਕਿਸੇ ਪੁਰਾਣੀ ਲਿਖਤ ’ਚ ‘੧ ਵੈਸਾਖ’ ਲਿਖਿਆ ਨਹੀਂ ਮਿਲਦਾ ਤਾਂ ਵੀ ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿਉਂਕਿ ਕੈਲੰਡਰ ਵਿਗਿਆਨ ਅਤੇ ਮਿਲਣਯੋਗ ਇਤਿਹਾਸਕ ਤੱਥਾਂ ਦੀ ਕਸਵੱਟੀ ’ਤੇ ਪੂਰਾ ਉਤਰਦਾ ਹੈ।

ਸਵਾਲ : ਭਾਈ ਗੁਰਦਾਸ ਜੀ ਦੇ ਕਬਿੱਤ ਨੰ: 345 ’ਚ ਕੱਤਕ ਦੀ ਪੂਰਨਮਾਸ਼ੀ ਦਾ ਭੀ ਜ਼ਿਕਰ ਹੈ। ਕੁੱਝ ਸਿੱਖ ਇਸ ਕਬਿੱਤ ਦਾ ਸੰਬੰਧ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ਼ ਜੋੜਦੇ ਹਨ; ਇਸ ਸੰਬੰਧੀ ਸਪਸ਼ਟ ਕੀਤਾ ਜਾਵੇ ?

ਜਵਾਬ : ਕਬਿੱਤ ਨੰ: 345 ਦੀ ਮੁਕੰਮਲ ਵਿਚਾਰ ਕੀਤਿਆਂ ਜਵਾਬ ਮਿਲ ਜਾਣਾ ਹੈ, ਜੋ ਕਿ ਇਸ ਤਰ੍ਹਾਂ ਹੈ :

ਕਾਰਤਕ ਮਾਸ, ਰੁਤਿ ਸਰਦ, ਪੂਰਨਮਾਸੀ, ਆਠ ਜਾਮ ਸਾਠਿ ਘਰੀ; ਆਜੁ ਤੇਰੀ ਬਾਰੀ ਹੈ

ਅਰਥ : ਹੇ ਸਖੀ  ! ਇਸੇ ਜਨਮ ’ਚ ਤੇਰੇ ਕੋਲ਼ ਸਫਲ ਹੋਣ ਦਾ ਸਮਾਂ ਹੈ। ਵੇਖ ਕੱਤਕ ਦਾ ਮਹੀਨਾ, ਸਰਦ ਰੁੱਤ ਅਤੇ ਪੁੰਨਿਆ ਦਾ ਦਿਨ ਭਾਵ ਪੂਰਨਮਾਸ਼ੀ ਆ ਗਈ ਯਾਨੀ ਬਾਹਰ ਚਾਨਣ ਅਤੇ ਠੰਢਕ ਹੈ, ਪਰ ਤੇਰੇ ਅੰਦਰ ਅਗਿਆਨਤਾ ਦਾ ਹਨ੍ਹੇਰਾ ਤੇ ਵਿਕਾਰਾਂ ਦੀ ਤਪਸ਼ ਹੈ, ਜੋ ਅੱਠੇ ਪਹਿਰ ਅਤੇ 60 ਘੜੀਆਂ (ਭਾਵ ਹਰ ਸਮੇਂ) ਰਹਿੰਦੀ ਹੈ। ਐਸਾ ਹੀ ਉਪਦੇਸ਼ ਗੁਰੂ ਅਰਜਨ ਸਾਹਿਬ ਨੇ ਇਉਂ ਦਿੱਤਾ ਹੈ : ‘‘ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ’’ (ਮਹਲਾ /੧੨)

ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ; ਰੂਪ ਗੁਨ ਜੋਬਨ ਸ਼ਿੰਗਾਰ ਅਧਿਕਾਰੀ ਹੈ

ਅਰਥ : ਸੁੰਦਰ ਲਗਨ ਦਾ ਸਮਾਂ (ਮੌਕਾ) ਹੈ। ਅਣਗਿਣਤ ਪਤਨੀਆਂ ਵਾਲ਼ੇ ਪਤੀ (ਪ੍ਰਭੂ) ਦੀ ਪਤਨੀ ਬਣ ਕੇ ਉਸ ਦੇ ਗੁਣਾਂ ਨਾਲ਼ ਸੁੰਦਰ ਰੂਪ ਤੇ ਸੁੰਦਰ ਸ਼ਿੰਗਾਰ ਬਣਾ ਭਾਵ ਅੰਦਰੋਂ ਭੀ ਬਾਹਰ ਵਾਲੀ ਚਾਨਣੀ ਰਾਤ ਵਾਙ ਸੁੰਦਰ ਹੋ ਜਾਹ।

ਨੋਟ : ਇਥੇ ‘ਬਹੁ ਨਾਇਕ ਕੀ ਨਾਇਕਾਦਾ ਭਾਵਾਰਥ ਜਾਣਨਾ ਭੀ ਜ਼ਰੂਰੀ ਹੈ ਗੁਰਬਾਣੀ ਅਨੁਸਾਰ ਜਗਤ ਅੰਦਰ ਕੇਵਲ ਇਕੋ ਪ੍ਰਭੂ ਹੀ ਪੁਰਖ ਹੈ, ਨਾਇਕ ਹੈ, ਮਾਲਕ ਹੈ; ਬਾਕੀ ਸਭ ਜੀਵ-ਜੰਤ ਜੀਵ-ਇਸਤਰੀਆਂ ਹਨ, ‘‘ਇਸੁ ਜਗ ਮਹਿ ਪੁਰਖੁਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧) ਤਾਹੀਓਂ ਜਗਿਆਸੂ ਲਈ ਗੁਰਬਾਣੀ ’ਚ ਅਕਸਰ ਇਸਤ੍ਰੀ ਵਾਚਕ ਨਾਂਵ ਹੁੰਦੇ ਹਨ ‘ਧਨ, ਸਾਧਨ (ਔਰਤ), ਮਾਇ, ਸੁਹਾਗਣਿ, ਕਾਮਣਿ (ਔਰਤ), ਕੁਲਖਣੀ, ਸੁਲਖਣੀ, ਸੁੰਦਰਿ, ਨਾਰਿ, ਸੀਲਵੰਤਿ’ ਆਦਿ।

ਉਕਤ ਪੰਕਤੀ ’ਚ ‘ਅਉਸਰ ਅਭੀਚ’ ਦਾ ਅਰਥ ‘ਸੁੰਦਰ ਅਭੀਚ ਨਛੱਤਰ’ ਭੀ ਕੀਤਾ ਜਾਂਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ‘ਅਭੀਚ’ ਨੂੰ ‘ਅਭਿਜਿਤ’ ਸ਼ਬਦ ਮੰਨਦੇ ਹੋਏ ਲਿਖਦੇ ਹਨ ਕਿ ‘ਕਈ ਅਭਿਜਿਤ ਨੂੰ ਨਛਤ੍ਰ ਸਮਝਦੇ ਹਨ, ਪਰ ਇਹ ਇੱਕ ਲਗਨ ਹੈ, ਨਛੱਤਰ ਨਹੀਂ। ਇਸ ਲਗਨ ਵਿੱਚ ਅਭਿ (ਸਾਮ੍ਹਣੇ ਹੋ ਕੇ) ਵੈਰੀ ਨੂੰ ਜਿੱਤੀਦਾ ਹੈ’। ਗੁਰਬਾਣੀ ’ਚ ਦੋ ਵਾਰ ‘ਅਭੀਚੁ’ ਸ਼ਬਦ ਹੈ, ਜਿਸ ਦੇ ਇਹੀ ਅਰਥ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਕਰਦੇ ਹਨ। ਭਾਈ ਗੁਰਦਾਸ ਜੀ ਨੇ ਭੀ ਇਹ ਸ਼ਬਦ ਆਪਣੇ ਕਬਿੱਤਾਂ ’ਚ 5 ਵਾਰ ਵਰਤਿਆ ਹੈ, ਇਸ ਲਈ ਇੱਕ ਹੋਰ ਜਗ੍ਹਾ ਭੀ ਇਸ ਦੇ ਅਰਥ ਵਿਚਾਰਨੇ ਜ਼ਰੂਰੀ ਹਨ, ‘‘ਗੰਧਰਬ ਨਗਰ ਗਤ ਰਜਨੀ ਬਿਹਾਤ ਜਾਤ; ਆਸੁਰ ਅਭੀਚ ਅਤਿ ਦੁਲਭ ਕੈ ਜਾਨੀਐ’’ (ਕਬਿੱਤ ੬੫੯) ਅਰਥ : ਧੂੰਏਂ ਦੇ ਪਹਾੜ/ਗ਼ੁਬਾਰ ਵਾਙ ਜਲਦੀ ਹੀ ਜੀਵਨ-ਰਾਤ ਬੀਤ ਜਾਂਦੀ ਹੈ। ਸਹੀ ਲਗਨ (ਮੌਕਾ ਭਾਵ ਜ਼ਿੰਦਗੀ) ਮੁਸ਼ਕਲ ਨਾਲ਼ ਮਿਲੀ ਹੋਈ ਸਮਝਣੀ ਹੈ ਭਾਵ ਕਈ ਜੂਨਾਂ ਤੋਂ ਬਾਅਦ ਮਿਲੇ ਇਸ ਮਨੁੱਖਾ ਸਰੀਰ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।

ਸੋ ਉਕਤ ਪੰਕਤੀਆਂ ਦੇ ਇਹ ਅਰਥ ਕਰਨੇ ਕਿ ‘ਹੇ ਗੁਰੂ ਨਾਨਕ ਸਾਹਿਬ ਜੀ  ! ਕੱਤਕ ਮਹੀਨੇ ਦੀ ਸਰਦ ਰੁੱਤ ’ਚ ਪੂਰਨਮਾਸ਼ੀ ਵਾਲੇ ਦਿਨ ਸ਼ੁਭ ਅਭੀਚ ਨਛੱਤਰ ਨੂੰ ਜਨਮ ਲੈ ਕੇ ਜਗਤ ਦਾ ਉਧਾਰ ਕਰਨ ਦੀ ਹੁਣ ਤੇਰੀ ਵਾਰੀ ਹੈ’; ਚੱਲਦੇ ਪ੍ਰਸੰਗ ਦੇ ਵਿਪਰੀਤ ਮਨਮਤੀ ਅਰਥ ਹਨ। ਜਿਨ੍ਹਾਂ ਨੇ ਐਸੇ ਅਰਥ ਕੀਤੇ, ਉਹ; ਸਤਜੁਗ, ਤ੍ਰੇਤਾ, ਦੁਆਪਰ ਆਦਿ ਯੁਗਾਂ ’ਚ ਹੋਰਾਂ ਅਵਤਾਰਾਂ ਵੱਲੋਂ ਧਾਰੇ ਜਨਮ ਦੇ ਹਵਾਲੇ ਉਪਰੰਤ ਹੀ ਮੰਨਦੇ ਹਨ ਕਿ ਹੁਣ ਇਸ ਕਲਜੁਗ ਵਿੱਚ ਨਾਨਕ ਦੇ ਜਨਮ ਲੈਣ ਦੀ ਵਾਰੀ ਹੈ ਭਾਵ ਜੋ ਉਹ ਨਾ ਕਰ ਸਕੇ, ਉਹ ਹੁਣ ਤੈਂ ਕਰਨਾ ਹੈ, ਆਦਿ। ਜੇਕਰ ਇਹ ਅਰਥ ਸਹੀ ਮੰਨ ਭੀ ਲਈਏ ਤਾਂ ਭਾਈ ਗੁਰਦਾਸ ਜੀ ਦੁਆਰਾ ਕੀਤੀ ਗਈ ਇਨ੍ਹਾਂ ਕਬਿੱਤਾਂ ਦੀ ਰਚਨਾ ਸਮੇਂ ਉਨ੍ਹਾਂ ਨਾਲ਼ ਤੀਜੇ, ਚੌਥੇ, ਪੰਜਵੇਂ ਪਾਤਿਸ਼ਾਹ (ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ) ਦਾ ਸਾਥ ਰਿਹਾ ਹੈ, ਨਾ ਕਿ ਗੁਰੂ ਨਾਨਕ ਸਹਿਬ ਜੀ ਦਾ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਜਾਵੇ ਕਿ ‘ਹੇ ਨਾਨਕ  ! ‘ਆਜੁ’ ਭਾਵ ਹੁਣ (ਕਲਿਯੁਗ ਵਿਚ) ਜਨਮ ਲੈਣ ਦੀ ਤੇਰੀ ਵਾਰੀ ਹੈ’ ਜਾਂ ਇਉਂ ਕਹਿ ਸਕਦੇ ਹਾਂ ਕਿ ‘ਹੇ ਗੁਰੂ ਅਰਜਨ ਸਾਹਿਬ ਜੀ  !  ਹੁਣ (ਜਨਮ ਲੈ ਕੇ ਜਗਤ ਦਾ ਉਧਾਰ ਕਰਨ ਦੀ) ਤੇਰੀ ਵਾਰੀ ਹੈ’। ਧਿਆਨ ਰਹੇ ਕਿ ਭਾਈ ਗੁਰਦਾਸ ਜੀ ਦਾ ਜਨਮ; ਗੁਰੂ ਨਾਨਕ ਸਾਹਿਬ ਜੀ ਦੇ ਸੰਨ 1539 ਨੂੰ ਜੋਤੀ ਜੋਤ ਸਮਾਉਣ ਤੋਂ 12 ਸਾਲ ਬਾਅਦ ਸੰਨ 1551 ਵਿਚ ਹੋਇਆ ਹੈ।

ਇਹ ਵਿਚਾਰ ਭੀ ਧਿਆਨ ਮੰਗਦੀ ਹੈ ਕਿ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ਼ ਸੰਬੰਧਿਤ ਆਪਣੀ ਪਹਿਲੀ ਵਾਰ ’ਚ ਵਾਰ ਵਾਰ ‘ਗੁਰੂ, ਨਾਨਕ ਜਾਂ ਬਾਬਾ’ ਸ਼ਬਦ; ਸਤਿਕਾਰ ਵਜੋਂ ਵਰਤੇ ਹਨ, ਜੋ ਇਸ ਕਬਿੱਤ ਨੰ: 345 ਸਮੇਤ ਇਸ ਤੋਂ ਅਗਾਂਹ ਪਿਛਾਂਹ ਭੀ ਕਿਤੇ ਦਰਜ ਨਹੀਂ ਹਨ। ਸੋ ਕੇਵਲ ‘ਕੱਤਕ, ਪੂਰਨਮਾਸੀ ਜਾਂ ਅਭੀਚਸ਼ਬਦਾਂ ਨੂੰ ਵੇਖ ਕਬਿੱਤ ’ਚ ਚੱਲਦੇ ਵਿਸ਼ੇ ਨੂੰ ਗੁਰੂ ਸਾਹਿਬ ਦੇ ਜਨਮ ਵੱਲ ਉਲਥਾਉਣਾ, ਸਹੀ ਨਹੀਂ।

ਜੋਤਿਸ਼ ਅਨੁਸਾਰ ਅਭੀਚ (ਅਭਿਜਿਤ) ਦਾ ਅਰਥ ਹੈ ‘ਜੋ ਜਿੱਤਿਆ ਨਾ ਜਾ ਸਕੇ’ ਕਿਉਂਕਿ ਅਭੀਚ ਨਛੱਤਰ ਨੂੰ ਜਨਮ ਲੈਣ ਵਾਲੇ ਬਹੁਤ ਭਾਗਸ਼ਾਲੀ ਮੰਨੇ ਜਾਂਦੇ ਹਨ। ਗੂਗਲ ’ਤੇ ਅਭੀਚ ਨਛੱਤਰ ਦੀ ਅੰਗਰੇਜ਼ੀ ’ਚ ਇਹ ਪਰਿਭਾਸ਼ਾ ਦਿੱਤੀ ਮਿਲਦੀ ਹੈ “In ancient times – as against the modern times when only 27 Nakshatras are counted – there was a 28th Nakshatra called Abhijit, which lies from 6°40” to 10°53”  in Capricorn in the Sidereal Zodiac. This overlaps the last phase of the 21st Nakshatra Uttarashada and the early phase of the 22nd Nakshatra, Shravan”. ਇਸ ਦਾ ਪੰਜਾਬੀ ਤਰਜ਼ੁਮਾ ਇਉਂ ਹੈ: ਆਧੁਨਿਕ ਸਮੇਂ ’ਚ ਸਿਰਫ 27 ਨਛੱਤਰ ਗਿਣੇ ਜਾਂਦੇ ਹਨ, ਪਰ ਇਸ ਦੇ ਉਲ਼ਟ ਪੁਰਾਣੇ ਸਮਿਆਂ ’ਚ ਅਭਿਜੀਤ ਨਾਮਕ ਇੱਕ 28ਵਾਂ ਨਛੱਤਰ ਭੀ ਸੀ, ਜੋ ਕਿ ਮਕਰ ਰਾਸ਼ੀ ਵਿੱਚ 6 ਡਿਗਰੀ 40 ਮਿੰਟ ਤੋਂ 10 ਡਿਗਰੀ 53 ਮਿੰਟ ਤੱਕ ਹੁੰਦਾ ਸੀ। ਇਹ, 21ਵੇਂ ਨਛੱਤਰ ਉੱਤਰਾਸ਼ਾਡਾ ਦੇ ਆਖਰੀ ਪੜਾਅ ਅਤੇ 22ਵੇਂ ਨਛੱਤਰ ਸ਼ਰਵਣ ਦੇ ਸ਼ੁਰੂਆਤੀ ਪੜਾਅ, ਨੂੰ ਓਵਰ ਲੈਪ ਕਰਦਾ ਹੈ।

ਹੁਣ ਜੇ ਇਸ ਪਰਿਭਾਸ਼ਾ ਨੂੰ ਸਹੀ ਮੰਨੀਏ ਤਾਂ ਮਕਰ ਰਾਸ਼ੀ ’ਚ ਤਾਂ ਮਾਘ ਦਾ ਮਹੀਨਾ ਹੁੰਦਾ ਹੈ, ਨਾ ਕਿ ਕੱਤਕ ਦਾ। ਤਾਂ ਤੇ ਕੱਤਕ ਦੀ ਪੂਰਨਮਾਸ਼ੀ ਨੂੰ ‘ਅਭਿਜਿਤ ਨਛੱਤਰ’ ਆ ਹੀ ਨਹੀਂ ਸਕਦਾ। ਜੇਕਰ ਫਿਰ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੨੬ ਨੂੰ ਮੰਨੀਏ ਤਾਂ ਉਸ ਦਿਨ ‘ਅਸ਼ਵਨੀ ਨਛੱਤਰ’ ਸੀ, ਨਾ ਕਿ ‘ਅਭੀਚ ਨਛੱਤਰ’।

ਸੋ ਭਾਈ ਗੁਰਦਾਸ ਜੀ ਦੀ ਰਚਨਾ ’ਚ ‘ਕਾਰਤਕ ਮਾਸ, ਰੁਤਿ ਸਰਦ, ਪੂਰਨਮਾਸੀ, ਅਉਸਰ ਅਭੀਚਆਦਿ ਸ਼ਬਦ ਕੇਵਲ ਅਲੰਕਾਰ ਮਾਤਰ ਹਨ। ਜਿਨ੍ਹਾਂ ਦੀ ਰਾਹੀਂ ਸੁਹਾਵਣੇ ਕੁਦਰਤੀ ਮੌਸਮ ਦੀ ਮਿਸਾਲ ਨਾਲ਼ ਅੰਦਰਲੇ ਗੁਣਾਂ ਨੂੰ ਪ੍ਰਫੁਲਿਤ ਕੀਤਾ ਹੈ, ਨਾ ਕਿ ਇਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਵੇਰਵਾ ਜਾਂ ਜਨਮ ਦਿਨ ਵੱਲ ਕੋਈ ਸੰਕੇਤ ਹੈ। ਆਪਣੀ ਅਗਿਆਨਤਾ ਭਰਪੂਰ ਮਨਹਠ ਨੂੰ ਗੁਰਬਾਣੀ ਜਾਂ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ ਨਾਲ਼ ਸਹੀ ਨਹੀਂ ਠਹਿਰਾਇਆ ਜਾ ਸਕਦਾ। ਇਸ 345ਵੇਂ ਕਬਿੱਤ ਦੀਆਂ ਅੰਤਮ ਪੰਕਤੀਆਂ ਹਨ :

ਚਾਤਿਰ ਚਤੁਰ ਪਾਠ, ਸੇਵਕ ਸਹੇਲੀ ਸਾਠਿ, ਸੰਪਦਾ ਸਮਗ੍ਰੀ, ਸੁਖ ਸਹਜ ਸਚਾਰੀ ਹੈ

ਅਰਥ : ਹੇ ਸਖੀ  ! ਤੂੰ ਵਿਦਿਆ ਵਿੱਚ ਪ੍ਰਬੀਨ ਹੈਂ, ਹੁਸ਼ਿਆਰ ਹੈਂ।  60 ਸਹੇਲੀਆਂ ਭਾਵ 60 ਨਾੜੀਆਂ ਵਾਲ਼ਾ ਸਰੀਰ ਭੀ ਤੇਰਾ ਆਗਿਆਕਾਰੀ ਹੈ। ਸਹਿਜ, ਸੁੱਖ ਰੂਪ ਧਨ-ਸੰਪਤੀ ਦਾ ਸੁਭਾਗ ਭੀ ਤੈਨੂੰ ਪ੍ਰਾਪਤ ਹੈ ਭਾਵ ਤੇਰੇ ਕੋਲ਼ ਦਾਤੇ ਦੀਆਂ ਬਖ਼ਸ਼ੀਆਂ ਸਾਰੀਆਂ ਦਾਤਾਂ ਭੀ ਹਨ, ਫਿਰ ਭੀ ਤੂੰ ਉਸ ਮਾਲਕ ਨੂੰ ਕਿਉਂ ਨਹੀਂ ਯਾਦ ਕਰਦੀ  ?

ਸੁੰਦਰ ਮੰਦਰ, ਸੁਭ ਲਗਨ, ਸੰਜੋਗ ਭੋਗ, ਜੀਵਨ ਜਨਮ ਧੰਨਿ, ਪ੍ਰੀਤਮ ਪਿਆਰੀ ਹੈ ੩੪੫

ਅਰਥ : ਹੇ ਸਖੀ  ! ਇਸ ਸ਼ੁੱਭ ਲਗਨ ਸਮੇਂ ਸਰੀਰ ਰੂਪੀ ਸੁੰਦਰ ਮੰਦਿਰ ਦੀ (ਹਿਰਦੇ ਰੂਪ) ਸੇਜਾ ਉੱਤੇ ਪਿਆਰੇ ਪ੍ਰੀਤਮ ਨਾਲ਼ ਭੋਗ-ਬਿਲਾਸ ਮਾਣਨ ਨਾਲ਼ ਤੇਰਾ ਮਨੁੱਖਾ ਜੀਵਨ ਧੰਨਤਾਯੋਗ ਹੋ ਜਾਣਾ ਹੈ ਕਿਉਂਕਿ ਤੂੰ ਪਿਆਰੇ ਪ੍ਰੀਤਮ ਦੀ ਪਿਆਰੀ ਇਸਤਰੀ ਬਣ ਜਾਣਾ ਹੈ।

ਨੋਟ : ਇਥੇ ‘ਅਭੀਚ’ ਦੇ ਅਰਥ ‘ਸੁਭ ਲਗਨ’ ਹੋਣ ਕਾਰਨ ਸਪਸ਼ਟ ਹੋ ਗਿਆ ਕਿ ਉਕਤ (ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ) ਸਮੇਂ ਭੀ ਇਸ ਦਾ ਅਰਥ ਕੋਈ ਨਛੱਤਰ ਨਹੀਂ ਸੀ ਬਲਕਿ ਮੌਕਾ ਸੀ, ਸਮਾਂ ਸੀ; ਜੋ ਮਨੁੱਖਾ ਜਨਮ ਵਜੋਂ ਮਿਲਿਆ ਹੋਇਆ ਹੈ। ਸੋ ਗੁਰੂ ਨਾਨਕ ਸਾਹਿਬ ਜੀ ਦਾ ਜਨਮ; ‘੧ ਵਿਸਾਖ’ ਦੀ ਥਾਂ ‘ਕੱਤਕ ਦੀ ਪੂਰਨਮਾਸ਼ੀ’ ਮੰਨਣਾ, ਨਿਰੀ ਮਨ ਦੀ ਕਠੋਰਤਾ ਅਤੇ ਅਗਿਆਨਤਾ ਹੈ, ਜਿਸ ਨੂੰ ਛੁਪਾਉਣ ਲਈ ਕੀਤੀ ਗਈ ਹਰ ਨਵੀਂ ਖੋਜ ਦਾ ਵਿਰੋਧ ਹੋ ਰਿਹਾ ਹੈ।

ਭਲਾ ਸਰਬਤ ਦਾ ਮੰਗਦੇ ਨੇ

0

ਭਲਾ ਸਰਬਤ ਦਾ ਮੰਗਦੇ ਨੇ

ਗੁਰ ਪੁਰਬ ਜਾਂ ਸ਼ਹੀਦੀ ਦਿਵਸ ਹੋਵੇ, ਰੱਬੀ ਰੰਗ ’ਚ ਮਾਹੌਲ ਨੂੰ ਰੰਗਦੇ ਨੇ।

ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।

ਅਕਾਲ ਪੁਰਖ ਦੀ ਲੈਂਦੇ ਨੇ ਓਟ ਰਲ਼ ਕੇ, ਪ੍ਰਵਾਹ ਬਾਣੀ ਦਾ ਹਨ ਚਲਾ ਦਿੰਦੇ,

ਮਾਇਆ ਆਪਣੀ ਵਿੱਚੋਂ ਦਸਵੰਧ ਕੱਢ ਕੇ, ਲੋਹ ਲੰਗਰਾਂ ਤਾਈਂ ਤਪਾ ਦਿੰਦੇ,

ਤਰ੍ਹਾਂ ਤਰ੍ਹਾਂ ਦੇ ਤਿਆਰ ਪਕਵਾਨ ਕਰਕੇ, ਨਾਲ ਅਦਬ ਅਦਾਬ ਦੇ ਵੰਡਦੇ ਨੇ।

ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।

ਬਾਰਿਕ ਇੱਕ ਪਿਤਾ ਦੇ ਹਾਂ ਸਾਰੇ, ਇਸ ਗੱਲ ਦੇ ਵਿਚ ਵਿਸ਼ਵਾਸ ਕਰਦੇ,

ਜੋ ਜੀਅ ਆਂਵਦਾ ਛੱਕ ਕੇ ਜਾਂਵਦਾ ਹੈ, ਨਹੀਂ ਕਿਸੇ ਨੂੰ ਹਨ ਨਿਰਾਸ਼ ਕਰਦੇ,

ਖੁੱਲ੍ਹ ਦਿਲੀ ਦਿਖਾਂਵਦੇ ਹਨ ਪੂਰੀ, ਕਿਸੇ ਚੀਜ਼ ਤੋਂ ਹੱਥ ਨਾ ਤੰਗਦੇ ਨੇ।

ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।

ਲੋੜਵੰਦਾਂ ਦੀ ਹੁੰਦੀ ਹੈ ਲੋੜ ਪੂਰੀ, ਕਈਆਂ ਭੁੱਖਿਆਂ ਦਾ ਹੈ ਰੱਜ ਹੋਵੇ,

ਪੰਗਤ ਵਿਚ ਬੈਠ ਕੇ ਛਕਦੇ ਨੇ, ਚਾਹੇ ਚਪੜਾਸੀ ਤੇ ਚਾਹੇ ਕੋਈ ਜੱਜ ਹੋਵੇ,

ਹੁੰਦੇ ਨਿਹਾਲ ਨੇ ਛਕ ਪਦਾਰਥਾਂ ਨੂੰ, ਜੋ ਵੀ ਰਾਹੀ ਮੁਸਾਫ਼ਰ ਲੰਘਦੇ ਨੇ।

ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।

ਜਿਥੇ ਪੈਂਦੀ ਹੈ ਕੁਦਰਤੀ ਮਾਰ ਕੋਈ, ਉਸ ਥਾਂ ’ਤੇ ਵੀ ਜਾ ਬਹੁੜਦੇ ਨੇ,

ਫੜ ਕੇ ਬਾਂਹ ਮੁਸੀਬਤਾਂ ਮਾਰਿਆਂ ਦੀ, ਟੁੱਟੀ ਜ਼ਿੰਦਗੀ ਨੂੰ ਫਿਰ ਜੋੜਦੇ ਨੇ,

ਜਿਹੜੇ ਢੰਗ ਤਰੀਕੇ ਨਾਲ ਰਾਹਤ ਮਿਲਦੀ, ਯਤਨ ਕਰਦੇ ਉਸ ਹੀ ਢੰਗ ਦੇ ਨੇ।

ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।

ਪੰਜਾਬ ਵੱਸਦਾ ਗੁਰਾਂ ਦੇ ਨਾਮ ਉੱਤੇ, ਖੂੱਲੇ ਦਿਲ ਨੇ ਬਹੁਤ ਪੰਜਾਬੀਆਂ ਦੇ,

ਫ਼ਤਿਹ ਪਾ ਕੇ ਦੇਗ ਤੇ ਤੇਗ਼ ਉੁੱਪਰ, ਝੰਡੇ ਗੱਡ ਦੇ ਆਏ ਕਾਮਯਾਬੀਆਂ ਦੇ,

ਲੂਣੇ ਮਿੱਠੇ ਨੇ ਕਈ ਵਰਤਾਏ ਜਾਂਦੇ, ਤਿਆਰ ਹੁੰਦੇ ਜੋ ਨਾਲ ਦਸਵੰਧ ਦੇ ਨੇ।

ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।

ਜਦ ਤੱਕ ਮੇਹਰ ਰਹੇਗੀ ਬਾਬਿਆਂ ਦੀ, ‘ਚੋਹਲਾ’ ਵਰਤਦਾ ਰਹੂ ਅਟੁੱਟ ਲੰਗਰ,

ਹਿੰਦੂ, ਸਿੱਖ, ਇਸਾਈ ਅਤੇ ਮੁਸਲਿਮ, ਸਾਰੇ ਛਕਦੇ ਨੇ ਹੋ ਕੇ ਇੱਕਜੁੱਟ ਲੰਗਰ,

ਇਸ ਲੰਗਰ ਦੀ ਓਟ ‘ਰਮੇਸ਼’ ਤਾਈਂ, ਬੁੱਤੇ ਸਾਰੇ ਇਸ ‘ਬੱਗੇ’ ਮਲੰਗ ਦੇ ਨੇ।

ਭਲਾ ਹੋਵੇ ਉਨ੍ਹਾਂ ਗੁਰਮੁਖ ਪਿਆਰਿਆਂ ਦਾ, ਜੋ ਭਲਾ ਸਰਬਤ ਦਾ ਮੰਗਦੇ ਨੇ।

 -ਰਮੇਸ਼ ਬੱਗਾ ਚੋਹਲਾ  (ਲੁਧਿਆਣਾ)-94631-32719

ਸੋ ਤੋ ਵਾਹਗੁਰੂ ਵਾਹਗੁਰੂ ਵਾਹ ਗੁਰੂ ਜੀ ਕਾ ਖਾਲਸਾ॥

0

ਸੋ ਤੋ ਵਾਹਗੁਰੂ ਵਾਹਗੁਰੂ ਵਾਹ ਗੁਰੂ ਜੀ ਕਾ ਖਾਲਸਾ

ਗਿਆਨੀ ਬਲਜੀਤ ਸਿੰਘ ਰੋਪੜ

ਖ਼ਾਲਸਾ ਦਾ ਅਰਥ ਹੈ ‘ਸ਼ੁੱਧ ਪਵਿੱਤਰ’ ਯਾਨੀ ਕਿ ਸਿੱਧਾ ਅਕਾਲ ਪੁਰਖ ਨਾਲ ਸੰਬੰਧ ਰੱਖਣ ਵਾਲਾ ਖ਼ਾਲਸਾ, ਜੋ ਅਕਾਲ ਪੁਰਖ ਕੀ ਫ਼ੌਜ ਹੋਣ ਕਰਕੇ ਪਰਮਾਤਮਾ ਕੀ ਮੌਜ ਵਿੱਚ ਹੀ ਜੀਵਨ ਜਿਉਂਦਾ ਹੈ। ਪਰਮਾਤਮਾ ਕੀ ਮੌਜ ਦਾ ਭਾਵ ਹੈ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣ ਵਾਲਾ ਅਕਾਲੀ ਹੁਕਮਾਂ ਕੀ ਪਾਲਣਾ ਕਰਨ ਵਾਲਾ ਕਿਉਂਕਿ ਗੁਰਮਤਿ ਦਾ ਸਿਧਾਂਤ ਹੀ ‘‘ਹੁਕਮਿ ਰਜਾਈ ਚਲਣਾ..’’ (ਜਪੁ) ਤੋਂ ਸ਼ੁਰੂ ਹੁੰਦਾ ਹੈ। ਸਾਡੀ ਮਨੁੱਖੀ ਜ਼ਿੰਦਗੀ ਦੀ ਹਾਲਤ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਦੇ ਪ੍ਰਭਾਵ ਥੱਲੇ ‘‘ਲਿਵ ਛੁੜਕੀ ਲਗੀ ਤ੍ਰਿਸਨਾ.. ’’ (ਮਹਲਾ /੯੨੧) ਦੀ ਅੱਗ ’ਚ ਸੜਦੀ ਰਹਿੰਦੀ ਹੈ। ਅਜਿਹੀ ਅਵਸਥਾ ਵਿੱਚ ਪਾਪਾਂ ਦੀ ਕਾਲ਼ਖ਼ ਤੋਂ ਬਚਣ ਲਈ ‘‘ਸਤਿਗੁਰ ਕੈ ਜਨਮੇ; ਗਵਨੁ ਮਿਟਾਇਆ ’’ (ਮਹਲਾ /੯੪੦) ਹੀ ਸਹੀ ਰਸਤਾ ਹੈ। ਜਿਹੜਾ ਜਗਿਆਸੂ ‘‘ਗੁਰ ਕਾ ਸਬਦੁ ਰਖਵਾਰੇ ਚਉਕੀ ਚਉਗਿਰਦ ਹਮਾਰੇ ’’ (ਮਹਲਾ /੬੨੬) ਅਨੁਸਾਰ ਗੁਰੂ ਹੁਕਮਾਂ ਨੂੰ ਕਮਾ ਕੇ ਜੀਵਨ ਜਿਉਂਦਾ ਹੈ, ਉਸ ਨੂੰ ਪ੍ਰਤੀਤ ਹੋ ਜਾਂਦੈ ਹੈ ਕਿ ‘‘ਤਾਤੀ ਵਾਉ ਲਗਈ; ਪਾਰਬ੍ਰਹਮ ਸਰਣਾਈ ਚਉਗਿਰਦ ਹਮਾਰੈ ਰਾਮ ਕਾਰ; ਦੁਖੁ ਲਗੈ ਭਾਈ  !’’ (ਮਹਲਾ /੮੧੯) ਉਹ ਕਹਿ ਉਠਦਾ ਹੈ, ‘‘ਤੂੰ ਪਿੰਜਰੁ; ਹਉ ਸੂਅਟਾ ਤੋਰ ਜਮੁ ਮੰਜਾਰੁ; ਕਹਾ ਕਰੈ ਮੋਰ ? ’’ (ਭਗਤ ਕਬੀਰ/੩੨੩) ਪਦ ਅਰਥ : ਹਉ ਸੂਅਟਾ ਤੋਰ- ਮੈਂ ਤੇਰਾ ਤੋਤਾ ਹਾਂ, ਮੋਰ- ਮੇਰਾ।

ਬਸ, ਗੁਰੂ ਜਾਂ ਪ੍ਰਭੂ ਦੇ ਦਰ ’ਤੇ ਪ੍ਰਵਾਣ ਹੋਣ ਲਈ ਇੱਕੋ ਪੈਮਾਨਾ ਹੈਸ ‘‘ਹੁਕਮਿ ਮੰਨਿਐ ਹੋਵੈ ਪਰਵਾਣੁ; ਤਾ ਖਸਮੈ ਕਾ ਮਹਲੁ ਪਾਇਸੀ ’’ (ਮਹਲਾ /੪੭੧) ਹਰ ਨਾਨਕ ਨਾਮ ਲੇਵਾ ਅਤੇ ਸਿੱਖ ਜਗਤ; ਦਸਮ ਪਾਤਿਸ਼ਾਹ ਜੀ ਦਾ ਗੁਰ ਪੁਰਬ ਬੜੀ ਸ਼ਰਧਾ ਨਾਲ ਮਨਾਉਂਦਾ ਹੈ, ਪਰ ‘‘ਭਾਇ ਭਗਤਿ ਗੁਰਪੁਰਬ ਕਰੰਦੇ’’ (ਭਾਈ ਗੁਰਦਾਸ ਜੀ/ਵਾਰ ੧੨ ਪਉੜੀ ) ਦੀ ਗੱਲ ਤਦੋਂ ਹੀ ਸਮਝ ਸਕਦੇ ਹਾਂ, ਜੇਕਰ ਅਸੀਂ ਗੁਰੂ ਹੁਕਮਾਂ ਨੂੰ ਅਮਲੀ ਜੀਵਨ ’ਚ ਅਪਣਾਈਏ।

ਹਰ ਧਰਮ ਵਿੱਚ ਦਾਖ਼ਲ ਹੋਣ ਦਾ ਵਿਧਾਨ ਹੈ। ਸਿੱਖ ਧਰਮ ਵਿਚ ਵੀ ‘‘ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੩) ਤੋਂ ਪ੍ਰਿਥਮ ਰਹਤ ਯਹ ਜਾਨ ਖੰਡੇ ਕੀ ਪਾਹੁਲ ਛਕੈ’ (ਰਹਿਤਨਾਮਾ ਭਾਈ ਦੇਸਾ ਸਿੰਘ) ਤੱਕ ਦਾ ਵਿਧਾਨ ਹੋਂਦ ਵਿੱਚ ਹੈ। ਜਿਸ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਪੰਥ ਵੱਲੋਂ ਸਿੱਖ ਨੂੰ ਮੂਲ ਮੰਤ੍ਰ, ਗੁਰਮੰਤ੍ਰ, ਪੰਜ ਕਕਾਰਾਂ (ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ) ਦੇ ਨਾਲ ਨਿੱਤਨੇਮ ਦੀਆਂ ਬਾਣੀਆਂ ਦੀ ਬਖ਼ਸ਼ਸ਼ ਹੁੰਦੀ ਹੈ। ਇਹ ਸਾਰਾ ਕੁਝ ਜਿੱਥੇ ਸਾਨੂੰ ਅਧਿਆਤਮਿਕ ਉਚਾਈਆਂ ਵੱਲ ਲੈ ਜਾਂਦਾ ਹੈ, ਉੱਥੇ ਕੌਮੀ ਪੱਧਰ ’ਤੇ ਇਕਸਾਰਤਾ ਦਾ ਪ੍ਰਤੀਕ ਵੀ ਹੈ। ਜਿਸ ਤੋਂ ਸਾਨੂੰ ‘‘ਮਿਲਬੇ ਕੀ ਮਹਿਮਾ ਬਰਨਿ ਸਾਕਉ; ਨਾਨਕ ਪਰੈ ਪਰੀਲਾ ’’ (ਮਹਲਾ /੪੯੮) ਦਾ ਸਭਿਆਚਾਰਕ ਜੀਵਨ ਪ੍ਰਾਪਤ ਹੁੰਦਾ ਹੈ।

ਦੂਜੇ ਪਾਸੇ ‘‘ਆਪਣੈ ਭਾਣੈ, ਜੋ ਚਲੈ ਭਾਈਵਿਛੁੜਿ ਚੋਟਾ ਖਾਵੈ ’’ (ਮਹਲਾ /੬੦੧) ਦਾ ਪੱਖ ਵੀ ਹੈ, ਜਿਸ ਰਾਹੀਂ ਮਨੁੱਖੀ ਜ਼ਿੰਦਗੀ ਬਰਬਾਦ ਤੇ ਖ਼ੁਆਰ ਹੋ ਜਾਂਦੀ ਹੈ। ‘‘ਆਪਣੈ ਭਾਣੈ, ਜੋ ਚਲੈ’’ ਵਾਲਾ ਸਿੱਖ ਤਨਖਾਹੀਏ ਤੇ ਪਤਿਤਪੁਣੇ ਕੀ ਖੱਡ ਵਿੱਚ ਡਿੱਗਿਆ ਹੁੰਦਾ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਪੰਥਕ ਰਹਿਣੀ ਅਧੀਨ ਅੰਮ੍ਰਿਤ ਸੰਸਕਾਰ ਪੰਨਾ ਨੰ: 21 ਤੋਂ 32 ਤੱਕ ਅੰਕਤ ਹੈ। ਸਿੱਖ ਨੇ ਗੁਰੂ ਦੇ ਹੁਕਮ ਅਨੁਸਾਰ ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ ਅਤੇ ਨਕਲੀ ਨਿਰੰਕਾਰੀ ਆਦਿਕ ਪੰਥ ਵਿਰੋਧੀਆਂ ਦੀ ਕੁਸੰਗਤ ਤੋਂ ਦੂਰ ਰਹਿਣਾ ਹੈ ਅਤੇ ਨੜੀਮਾਰ (ਹੁੱਕਾ-ਤਮਾਕੂ ਪੀਣ ਵਾਲ਼ਾ), ਕੁੜੀਮਾਰ, ਸਿਰਗੁੰਮ (ਸਿਰ ਤੋਂ ਕੇਸ ਕੱਟਣ ਵਾਲ਼ਾ), ਬੇਅੰਮ੍ਰਿਤੀਏ ਦਾ ਜੂਠਾ ਖਾਣ ਤੇ ਪਤਿਤ ਲੋਕਾਂ ਦੇ ਕੁਸੰਗ ਤੋਂ ਭੀ ਬਚਨਾ ਹੈ ਕਿਉਂਕਿ ਇਨ੍ਹਾਂ ਦੀ ਸੰਗਤਿ ਬਹੁਤ ਦੁਖਦਾਈ ਹੁੰਦੀ ਹੈ। ਭਗਤ ਕਬੀਰ ਜੀ ਦੇ ਬਚਨ ਚੇਤੇ ਰੱਖਣ ਯੋਗ ਹੈ, ‘‘ਕਬੀਰ  ! ਮਾਰੀ ਮਰਉ ਕੁਸੰਗ ਕੀ; ਕੇਲੇ ਨਿਕਟਿ ਜੁ ਬੇਰਿ ਉਹ ਝੂਲੈ, ਉਹ ਚੀਰੀਐ; ਸਾਕਤ ਸੰਗੁ ਹੇਰਿ ’’ (ਭਗਤ ਕਬੀਰ/੧੩੬੯)

ਸਿੱਖ ਨੇ ‘‘ਕਾਲੀ ਧਉਲੀ ਸਾਹਿਬੁ ਸਦਾ ਹੈ; ਜੇ ਕੋ ਚਿਤਿ ਕਰੇ ’’ (ਮਹਲਾ /੧੩੭੮) ਦੇ ਵਡਮੁਲੇ ਉਪਦੇਸ਼ ਨੂੰ ਸਮਝਦਿਆਂ ਕੇਸਾਂ ਨੂੰ ਨਹੀਂ ਰੰਗਣਾ। ਪੁੱਤਰ, ਧੀ ਦਾ ਸਾਕ ਵਪਾਰੀ ਵਿਰਤੀ ਨਾਲ ਨਹੀਂ ਕਰਨਾ। ਕੋਈ ਨਸ਼ਾ, ਜਿਸ ਨਾਲ ‘‘ਆਪਣਾ ਪਰਾਇਆ ਪਛਾਣਈ.. ’’ (ਮਹਲਾ /੫੫੪) ਦਾ ਖੋਟ ਪੈਦਾ ਹੋਵੇ, ਨਹੀਂ ਕਰਨਾ। ਕੋਈ ਸੰਸਕਾਰ ਗੁਰਮਤਿ ਵਿਰੋਧੀ ਨਹੀਂ ਕਰਨਾ ਤਾਂ ਕਿ ਖ਼ਾਲਸਾ ਪੰਥ; ਨਿਰਮਲ ਤੇ ਨਿਆਰਾ ਰਹਿ ਸਕੇ। ‘‘ਭਗਤਾ ਕੀ ਚਾਲ ਨਿਰਾਲੀ ’’ (ਮਹਲਾ /੯੧੮) ਵਿੱਚ ‘‘ਬਿਖਮ ਮਾਰਗਿ ਚਲਣਾ.’’ ਦਾ ਭਾਵ ਸਮਝਦਿਆਂ ਚਾਰ ਕੁਰਹਿਤਾਂ ਤੋਂ ਬਚ ਕੇ ਰਹਿਣਾ ਹੈ; ਜਿਵੇਂ ਕਿ

(1). ਕੇਸਾਂ ਦੀ ਬੇਅਦਬੀ ਨਹੀਂ ਕਰਨੀ : ਕੇਸਾਂ ਦੀ ਦਾਤਿ ਮਨੁੱਖਤਾ ਲਈ ਉਤਨੀ ਹੀ ਪੁਰਾਤਨ ਹੈ, ਜਿੰਨੀ ਕਿ ਸ੍ਰਿਸ਼ਟੀ ਦੀ ਰਚਨਾ। ਕੇਸਾਂ ਦੀ ਸੰਭਾਲ, ‘‘ਹੁਕਮਿ ਰਜਾਈ ਚਲਣਾ..’’ (ਜਪੁ) ਦੀ ਆਰੰਭਤਾ ਹੈ। ਪਰਮਾਤਮਾ ਵੀ ਜਦੋਂ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਦਾ ਹੈ ਤਾਂ ‘‘ਸੋਹਣੇ ਨਕ ਜਿਨ ਲੰਮੜੇ ਵਾਲਾ ’’ (ਮਹਲਾ /੫੬੭) ਦਾ ਰੂਪ ਹੀ ਧਾਰਦਾ ਹੈ। ਉਸ ਨੂੰ ਮੰਨਣਹਾਰ ‘‘ਕੇਸੋ ਕੇਸੋ ਕੂਕੀਐ.. ’’ (ਭਗਤ ਕਬੀਰ/੧੩੭੬) ਕਹਿ ਕਹਿ ਕੇ ਉਸ ਨੂੰ ਸਿਮਰਦੇ ਹਨ। ਸਾਰੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਸਿੱਖ ਭੱਟ (ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੈ) ਕੇਸਾਧਾਰੀ ਸਨ ਤਾਹੀਓਂ ਆਪਣੇ ਪਿਆਰੇ ਦੀ ਸੇਵਾ ਵਿੱਚ ‘‘ਕੇਸ ਸੰਗਿ ਦਾਸ ਪਗ ਝਾਰਉ.. ’’ (ਮਹਲਾ /੫੦੦), … ਕੇਸ ਚਵਰ ਕਰਿ ਫੇਰੀ ’’ (ਭਗਤ ਕਬੀਰ/੯੬੯) ਦਾ ਇਜ਼ਹਾਰ ਕਰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਇਹ ਉਪਦੇਸ਼ ਦਿੱਤਾ ਸੀ- ਮਰਦਾਨਿਆਂ ਤਿੰਨ ਬਾਤਾਂ ਤੂੰ ਕਰਸਿਰ ਤੇ ਕੇਸ ਰੱਖਣੇ, ਪਿਛਲ ਰਾਤੀ ਸਤਿ ਨਾਮੁ ਦਾ ਜਾਪ ਜਪਣਾ, ਤੀਜਾ ਆਏ ਜਗਿਆਸੂ ਸੰਤ ਸਾਧ ਦੀ ਸੇਵਾ ਕਰਨੀ’ (ਸਾਖੀ ਭਾਈ ਬਾਲਾ), ਕੇਸ ਲੜਕੇ ਕੇ ਜੁ ਹੋਇ ਸੋ ਉਨਾਂ ਦਾ ਬੁਰਾ ਮੰਗੇ, ਕੇਸ ਓਹੀ (ਭਾਵ ਜਮਾਂਦਰੂ) ਰੱਖੇ ਨਾਮ ਸਿੰਘ ਰੱਖੇ (ਪ੍ਰੇਮ ਸੁਮਾਰਗ)

ਨੋਬਲ ਇਨਾਮ ਜੇਤੂ ਰਾਬਿੰਦਰ ਨਾਥ ਟੈਗੋਰ ਨੇ ਕਿਹਾ ਕਿ ਹਰਿਮੰਦਰ ਸਾਹਿਬ ਦੇ ਦਰਸ਼ਨ ਇਸਨਾਨ ਕਰਕੇ, ਜਪੁ ਜੀ ਵਿਚਾਰ ਪੜ੍ਹ ਕੇ ਸਾਰੀ ਉਮਰ ਕੇਸਾਂ ਦੀ ਬੇਅਦਬੀ ਨਹੀਂ ਕੀਤੀ, ਪਰ ਅੱਜ ਸਾਡੀ ਨੌਜਵਾਨ ਪੀੜੀ 95% ਤੱਕ ਕੇਸਾਂ ਦੀ ਬੇਅਦਬੀ ਕਰਕੇ ਸਿੱਖੀ ਸਰੂਪ ਨੂੰ ਢਾਹ ਲਾ ਰਹੀ ਹੈ। ਇੱਕ ਵਾਰ ਟੂ ਡੇ. ਟੀ. ਵੀ. ਚੈਨਲ ਵੱਲੋਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦਾ ਮੁਆਇਨਾ ਕੀਤਾ ਗਿਆ। ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ। ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭੀ ਉੱਥੇ ਮੌਜੂਦ ਸਨ। ਮੌਰਨਿੰਗ ਪ੍ਰੇਅਰ (ਪ੍ਰਾਰਥਨਾ) ਕਰਨ ਵਾਲੇ ਸਿੱਖ ਵਿਦਿਆਰਥੀ, ਜੋ ‘‘ਦੇਹ ਸਿਵਾ ਬਰੁ ਮੋਹਿ ਇਹੈ.. ’’ ਸ਼ਬਦਾਂ ਨਾਲ਼ ਪ੍ਰਾਰਥਨਾ ਕਰ ਰਹੇ ਸਨ; ਕਾਲਜ ਦੇ ਨਿਯਮਾਂ ਮੁਤਾਬਕ ਪੰਜੇ ਹੀ ਮੋਨੇ ਵਿਦਿਆਰਥੀ ਸਨ। ਇੱਥੋਂ ਸਾਨੂੰ ਬਾਕੀ ਥਾਂਵਾਂ ਦਾ ਅੰਦਾਜ਼ਾ ਲੱਗ ਜਾਣਾ ਚਾਹੀਦਾ ਹੈ। ਅੱਜ ਇਸ ਹਾਲਾਤ ਲਈ ਬੱਚੇ ਬਹੁਤੇ ਜ਼ਿੰਮੇਵਾਰ ਨਹੀਂ ਬਲਕਿ ਕਸੂਰ ਸਾਡਾ ਵੱਡਿਆਂ ਦਾ ਹੈ, ਜਿਨ੍ਹਾਂ ਨੇ ਸ਼ਾਇਦ ਕੇਸਾਂ ਦੀ ਮਹੱਤਤਾ ਨੂੰ ਉਨ੍ਹਾਂ ਦੇ ਘਰਾਂ, ਸਕੂਲਾਂ ਅਤੇ ਗੁਰਦੁਆਰੇ ਤੱਕ ਨਹੀਂ ਪਹੁੰਚਾਇਆ। ਅੱਜ ਹਰ ਨਗਰ, ਪਿੰਡ ਵਿੱਚ ਪਾਖੰਡੀ ਬਾਬਿਆਂ ਦੀਆਂ ਬਰਸੀਆਂ ਤਾਂ ਮਨਾਈਆਂ ਜਾਂਦੀਆਂ ਹਨ, ਪਰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਕਦੇ ਯਾਦ ਨਹੀਂ ਕੀਤਾ ਜਾਂਦਾ। ਜੇ ਸਿੱਖੀ ਸਰੂਪ ਨੂੰ ਸੰਭਾਲਣਾ ਹੈ ਤਾਂ ਹਰ ਗੁਰੂ ਘਰ; ਸਾਲ ਵਿੱਚ ਇਕ ਵਾਰ ਘੱਟੋ ਘੱਟ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਰਾਹੀਂ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜੇ, ਪੀਰ ਬੁਧੂ ਸ਼ਾਹ ਨੂੰ ਚੇਤੇ ਕਰੇ, ਆਦਿ; ਜਿਨ੍ਹਾਂ ਨੂੰ ਪੁੱਤਾਂ, ਭਰਾਵਾਂ ਦੀ ਸ਼ਹੀਦੀ ਦੇ ਬਦਲੇ ਵਜੋਂ ਕੇਸਾਂ ਸਮੇਤ ਕੰਘਾ ਤੇ ਦਸਤਾਰ ਨਾਲ਼ ਸਨਮਾਨਿਆ ਗਿਆ ਤਾਂ ਕਿ ਅੱਜ ਫਿਰ ਨੌਜਵਾਨ ਵਰਗ ‘‘ਹਰ ਦੋ ਆਲਮ ਕੀਮਤੇ ਯਕ ਤਾਰਿ ਮੂਏ ਯਾਰਿ ਮਾ’’ (ਗ਼ਜ਼ਲ, ਭਾਈ ਨੰਦ ਲਾਲ ਸਿੰਘ) ਅਰਥ : ਦੋਵੇਂ ਜਹਾਨ ਸਾਡੇ ਉਸ ਯਾਰ ਦੇ ਇੱਕ ਵਾਲ ਦੇ ਮੁੱਲ ਬਰਾਬਰ ਹਨ, ਦਾ ਮਾਣ ਕਰ ਸਕੇ। ਮੇਰੇ ਸਨਮਾਨ ਯੋਗ ਪ੍ਰਿੰਸੀਪਲ ਹਰਭਜਨ ਸਿੰਘ (ਗੁਰਪੁਰ ਵਾਸੀ ਚੰਡੀਗੜ੍ਹ) ਕਈ ਵਾਰ ਲੈਕਚਰ ਦਿੰਦਿਆਂ ਘਟਨਾ ਸੁਣਾਇਆ ਕਰਦੇ ਸਨ ਕਿ ਇਕ ਵਾਰ ਬਾਬਾ ਭਗਤ ਸਿੰਘ ਠਰੂ ਵਾਲੇ, ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ ਕਿ ਦੋ ਨੌਜਵਾਨ (ਹਿੰਦੂ ਤੇ ਮੁਸਲਮਾਨ) ਆਪਸ ਵਿੱਚ ਝਗੜ ਪਏ ਸਨ। ਸਿਆਣੇ ਬੰਦਿਆਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਨ੍ਹਾਂ ਨੂੰ ਸ਼ਾਂਤ ਕਰੋ। ਬਾਬਾ ਭਗਤ ਸਿੰਘ ਜੀ ਨੇ ਜਦੋਂ ਦੋਨਾਂ ਨੂੰ ਬਿਠਾ ਕੇ ਲੜਾਈ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਦੋਨੋਂ ਜ਼ਿੱਦ ਕਰ ਰਹੇ ਹਨ ਕਿ ਪਰਮਾਤਮਾ ਨੇ ਪਹਿਲਾਂ ਹਿੰਦੂ ਪੈਦਾ ਕੀਤੇ ਹਨ, ਦੂਜਾ ਕਹਿ ਰਿਹਾ ਹੈ ਕਿ ਪਹਿਲਾਂ ਮੁਸਲਮਾਨ ਪੈਦਾ ਕੀਤੇ ਹਨ। ਬਾਬਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਬੇਟਾ  ! ਜੇ ਤੁਹਾਡੇ ਦੋਹਾਂ ਦੀ ਸੰਤਾਨ ਨੂੰ 20-25 ਸਾਲ ਤੱਕ ਕੋਈ ਉਸਤਰਾ ਨਾ ਲੱਗੇ ਤਾਂ ਕੌਣ ਪਹਿਲਾਂ ਪੈਦਾ ਹੋਵੇਗਾ ? ਦੋਨੋਂ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ! ਉਨ੍ਹਾਂ ਦੀ ਸੂਰਤ ਤੁਹਾਡੇ ਵਰਗੀ ਹੋਵੇਗੀ। ਬਾਬਾ ਜੀ ਹੱਸ ਕੇ ਕਹਿਣ ਲੱਗੇ ਪਰਮਾਤਮਾ ਨੇ ਤਾਂ ਮਨੁੱਖ ਨੂੰ ਸਾਬਤ ਸੂਰਤ ਪੈਦਾ ਕੀਤਾ ਹੈ, ਪਰ ਤੁਸੀਂ ਦੋਨੋਂ ਤਾਂ ਉਸਤਰੇ ਤੋਂ ਪੈਦਾ ਹੋਏ ਹੋ। ਸੋ ਅੱਜ ਕੌਮਾਂ ਨੂੰ ਸੋਹਣੇ ਕੇਸ ਤੇ ਸੋਹਣੀ ਦਸਤਾਰ ਦੀ ਸ਼ਾਨ ’ਤੇ ਮਾਣ ਕਰਨ ਦੀ ਲੋੜ ਹੈ, ਨਾ ਕਿ ਹੀਣ ਭਾਵਨਾ ਵਿੱਚ ਫਸਣ ਦੀ। ਟੀ. ਵੀ. ਚੈਨਲ ’ਤੇ ‘ਮਿਸਟਰ ਸਿੰਘ’ ਸ਼ੋ ਸਿੱਖੀ ਸਰੂਪ ਨੂੰ ਉਜਾਗਰ ਕਰਨ ਲਈ ਚੰਗੀ ਪਹਿਲ ਕਦਮੀ ਰਿਹਾ ਹੈ। ਇਸ ਤਰ੍ਹਾਂ ਅੱਗੋਂ ਵੀ ਹੁੰਦਾ ਰਹਿਣਾ ਚਾਹੀਦਾ ਹੈ ਤੇ ਯਾਦ ਰੱਖਣਾ ਚਾਹੀਦਾ ਹੈ, ‘‘ਕਬੀਰ  ! ਮਨੁ ਮੂੰਡਿਆ ਨਹੀ; ਕੇਸ ਮੁੰਡਾਏ ਕਾਂਇ ? ਜੋ ਕਿਛੁ ਕੀਆ, ਸੋ ਮਨ ਕੀਆ; ਮੂੰਡਾ ਮੂੰਡੁ ਅਜਾਂਇ ’’ (ਭਗਤ ਕਬੀਰ/੧੩੬੯)

(2). ਕੁੱਠਾ ਖਾਣਾ (ਹਲਾਲ ਕੀਤਾ ਮਾਸ) : ਗੁਲਾਮੀ ਦੀ ਨਿਸ਼ਾਨੀ ‘ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ’। ਜ਼ਬਰੀ ਕਿਸੇ ਮਨੁੱਖ ਦੀ ਖੁਰਾਕ ’ਤੇ ਪਾਬੰਦੀ ਲਾਉਣੀ ਜ਼ੁਲਮ ਹੈ। ਇਹ ‘‘ਜੇ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ; ਜੇਤਾ ਕਿਛੁ ਖਾਇ ’’ (ਮਹਲਾ /੧੪੨) ਵਾਲ਼ੀ ਲਾਹਨਤ ਸੀ, ਇਸ ਲਈ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਇਸ ਵਿਰੁਧ ਆਵਾਜ਼ ਉਠਾਈ ਗਈ। ਦਸਮ ਪਾਤਿਸ਼ਾਹ ਜੀ ਵੱਲੋਂ ਕਾਬਲ ਦੀ ਸੰਗਤ ਦੇ ਨਾਂ ’ਤੇ ਲਿਖਿਆ ਹੁਕਮਨਾਮਾ ‘‘ਅਭਾਖਿਆ ਕਾ ਕੁਠਾ ਬਕਰਾ ਖਾਣਾ ’’ (ਮਹਲਾ /੪੭੨) ਭਾਵ ਕਲਮਾਂ ਪੜ੍ਹ ਕੇ ਇਸਲਾਮੀ ਢੰਗ ਨਾਲ਼ ਤਿਆਰ ਕੀਤਾ ਮਾਸ ਨਹੀਂ ਖਾਣਾ, ਇਸ ਲਾਹਨਤ ਤੋਂ ਬਚਾਣ ਵਾਸਤੇ ਹੀ ਹੈ, ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਬਸਾਂਝਾ ਸਿਧਾਂਤ ਹੈ ਤਾਂ ਕਿ ਹਰ ਮਨੁੱਖ ਆਪਣੀ ਅਜ਼ਾਦੀ ਭਰਿਆ ਜੀਵਨ ਜੀ ਸਕੇ।

(3). ਪਰਇਸਤ੍ਰੀ ਜਾਂ ਪਰ ਪੁਰਸ਼ ਦਾ ਗਮਨ ਭੋਗਣਾ : ਜਿੱਥੇ ਪਤੀਬ੍ਰਤ ਧਰਮ ‘‘ਅੰਦਰਿ ਸਚੁ ਮੁਖੁ ਉਜਲਾ; ਖਸਮੈ ਮਾਹਿ ਸਮਾਇ ’’ (ਮਹਲਾ /੭੮੫) ਦੀ ਪਵਿਤਰ ਜੀਵਨ ਜਾਚ ਬਖ਼ਸ਼ਦਾ ਹੈ, ਉੱਥੇ ਇਸਤ੍ਰੀ ਬ੍ਰਤ ਧਰਮ ‘‘.. ਪਰ ਵੇਲਿ ਜੋਹੇ ਕੰਤ ਤੂ ’’ (ਮਹਲਾ /੧੦੯੫) ਦੀ ਬਖ਼ਸ਼ਸ਼ ਕਰਦਾ ਹੈ। ਇਸੇ ਲਈ ਸਾਡੇ ਦੁਸ਼ਮਣ ਵੀ ਮਾਣ ਨਾਲ ਆਖਦੇ ਹਨ ‘‘ਜ਼ਨਾਹਮ ਬਾਸ਼ਦ ਮਿਆਨੇ ਸਗਾਂ ਭਾਵ ਇਨ੍ਹਾਂ ਕੁੱਤਿਆਂ ਵਿੱਚ ਕੋਈ ਵਿਭਚਾਰੀ ਨਹੀਂ ਹੁੰਦਾ, ਕਾਜ਼ੀ ਨੂਰ ਮੁਹੰਮਦ)। ਅੱਜ ਪੂਰਾ ਸੰਸਾਰ ਗੁਰਮਤਿ ਸਿਧਾਂਤ ਨੂੰ ਨਮਸਕਾਰ ਕਰਦਾ ਹੈ, ਜਿਸ ਰਾਹੀਂ ‘‘ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ! ਤੈਸੋ ਹੀ ਇਹੁ ਪਰ ਗ੍ਰਿਹੁ ’’ (ਮਹਲਾ /੪੦੩) ਦਾ ਸੰਦੇਸ਼ ਮਿਲਦਾ ਹੈ। ਅੱਜ ਏਡਸ ਦੇ ਮਹਾਮਾਰੀ ਰੋਗ ਨੇ ਪੂਰੇ ਸੰਸਾਰ ਨੂੰ ਚਿੰਤਾ ’ਚ ਪਾਇਆ ਹੋਇਆ ਹੈ।  ਸੰਨ 2022 ਦੀ ਰਿਪੋਰਟ ਮੁਤਾਬਕ ਦੁਨੀਆਂ ’ਚ 3 ਕਰੋੜ 90 ਲੱਖ ਏਡਸ ਮਰੀਜ਼ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 6 ਲੱਖ 30 ਹਜ਼ਾਰ ਏਡਸ ਨਾਲ਼ ਸੰਬੰਧਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੰਨ 2021 ਦੀ ਰਿਪੋਰਟ ਮੁਤਾਬਕ ਭਾਰਤ ’ਚ 24 ਲੱਖ ਏਡਸ ਮਰੀਜ਼ ਹਨ, ਜਿਨ੍ਹਾਂ ਵਿੱਚ ਸੰਨ 2021 ’ਚ ਤਕਰੀਬਨ 63 ਹਜ਼ਾਰ ਨਵੇਂ ਰੋਗੀ ਮਿਲੇ ਹਨ। ਪੰਜਾਬ ਦੀ ਸੰਨ 2022-23 ਦੀ ਰਿਪੋਰਟ ਬੜੀ ਭਿਆਨਕ ਹੈ ਕਿਉਂਕਿ ਇਸ ਸਾਲ 10, 109 ਏਡਸ ਰੋਗੀ ਨਵੇਂ ਪਾਏ ਗਏ, ਜੋ ਪਿਛਲੇ ਸਾਲ ਦੇ 4131 ਮਰੀਜ਼ਾਂ ਨਾਲ਼ੋਂ ਤਿੰਨ ਗੁਣਾਂ ਵੱਧ ਹਨ। ਸੋ ਜੀਵਨ ਪਵਿੱਤਰਤਾ ਲਈ ਜਰੂਰੀ ਹੈ ਕਿ ਅੱਜ ਹਰ ਸਿੱਖ ਤੇ ਗ਼ੈਰ ਸਿੱਖ, ‘‘ਏਕਾ ਨਾਰੀ ਜਤੀ ਹੋਇ; ਪਰ ਨਾਰੀ ਧੀ ਭੈਣ ਵਖਾਣੈ’’ (ਭਾਈ ਗੁਰਦਾਸ ਜੀ/ਵਾਰ ਪਉੜੀ ) ਵਾਲ਼ੇ ਪਵਿੱਤਰ ਸਿਧਾਂਤ ਨੂੰ ਅਪਣਾਏ।

(4). ਤਮਾਕੂ ਦਾ ਵਰਤਣਾ : ਗੁਰਮਤਿ ਸਿਧਾਂਤ ਨੇ ਨਸ਼ਿਆਂ ਦੀ ਜੜ੍ਹ ਨੂੰ ਪਕੜਿਆ ਹੈ ਕਿਉਂਕਿ ਤਮਾਕੂ ਸਭ ਤੋਂ ਸਸਤਾ ਤੇ ਆਸਾਨ ਤਰੀਕੇ ਨਾਲ ਪ੍ਰਾਪਤ ਹੋਣ ਵਾਲਾ ਨਸ਼ਾ ਹੈ; ਜਿਵੇਂ ‘ਨਮਕ ਹਰਾਮ ਨਹੀਂ ਕਰਨਾ’ ਦਾ ਭਾਵ ਹੁੰਦਾ ਹੈ ਕਿ ਹਰ ਤਰ੍ਹਾਂ ਦਾ ਪਰਾਇਆ ਹੱਕ ਨਹੀਂ ਖਾਣਾ; ਇਵੇਂ ਹੀ ਤਮਾਕੂ ਦੇ ਸੇਵਨ ’ਤੇ ਪਾਵੰਦੀ ਨਾਲ ਬਾਕੀ ਹਰ ਤਰ੍ਹਾਂ ਦੇ ਨਸ਼ੇ ’ਤੇ ਰੋਕ ਲੱਗ ਜਾਂਦੀ ਹੈ। ਇਹ ਸਭ ਤੋਂ ਖ਼ਤਰਨਾਕ ਨਸ਼ਾ ਹੈ, ਜੋ ਧੂਏਂ ਰਾਹੀਂ ਇਰਦ ਗਿਰਦ ਦੇ ਵਾਤਾਵਰਨ ਨੂੰ ਭੀ ਪ੍ਰਦੂਸ਼ਿਤ ਕਰਦਾ ਹੈ। ਆਉਣ ਵਾਲੀ ਸੰਤਾਨ ’ਤੇ ਬੁਰਾ ਅਸਰ ਪਾਉਂਦਾ ਹੈ। ਸਿੱਖ ਬੋਲ-ਚਾਲ ਵਿੱਚ ਇਸ ਨੂੰ ਜਗਤ ਜੂਠ ਕਿਹਾ ਗਿਆ ਹੈ। ਅੱਜ ਅਨੇਕਾਂ ਢੰਗਾਂ ਰਾਹੀਂ ਨੌਜਵਾਨੀ ਇਸ ਵਿੱਚ ਗ੍ਰਸੀ ਹੋਈ ਪਈ ਹੈ। ਪੂਰੇ ਵਿਸ਼ਵ ਵਿੱਚ 70 ਲੱਖ ਬੰਦਾ ਤਮਾਕੂ ਸੇਵਨ ਨਾਲ ਮਰਦਾ ਹੈ। ਜਿਨ੍ਹਾਂ ਵਿੱਚੋਂ 13.5 ਲੱਖ ਬੰਦਾ ਹਰ ਸਾਲ ਕੇਵਲ ਭਾਰਤ ਵਿੱਚ ਅਤੇ ਤਕਰੀਬਨ 30 ਹਜ਼ਾਰ ਬੰਦਾ ਪੰਜਾਬ ਵਿੱਚ ਮਰਦਾ ਹੈ ਜਦ ਕਿ ਭਾਰਤੀ ਧਰਮਿਕ ਗ੍ਰੰਥ ਇਸ ਦਾ ਸਖ਼ਤ ਵਿਰੋਧ ਭੀ ਕਰਦੇ ਹਨ।

ਧੂਮਰ ਪਾਨੰ ਰਤੰ ਬਿਪ੍ਰੰ ਦਾਨੰ ਦਿਜੰਤੀ ਜਿ ਨਰਾ॥ ਦਾਤਾ ਰੌਰਵੇ ਜਾਤਿਅੰ ਬ੍ਰਾਹਮਣੰ ਗ੍ਰਾਮ ਸੁ ਸੁਸੂਕਰਹ। (ਸਿਕੰਧ ਪੁਰਾਣ) ਇਸ ਦੇ ਅਰਥ ਹਨ ਕਿ ‘ਧੂਮਰ ਪਾਨੀਏ ਬਿਪਰ ਕੌ, ਦੈ ਹੈ ਦਾਨ ਜੇ ਕੋਇ। ਦਾਤਾ ਨਰਕੇ ਬਾਸ ਲਹੈ, ਬਿਪ੍ਰ ਸੂਕਰ ਪੁਰ ਹੋਇ।’ (ਗੁਰ ਪੁਰਬ ਪ੍ਰਕਾਸ਼)

ਬਿਜੀਆ ਏਕ ਕਲਪਤੈ, ਦੋਇ ਕਲਪਤੈ ਨਾਗਨੀ। ਬਾਹਨੈ ਸਹੰਸਰ ਕਲਪਤੈ, ਧੁਮਰ ਪਾਨ ਨ ਵਿਦਿਅਤੇ। (ਮਨੂੰ ਸਿਮਰਤੀ) ਇਸ ਦੇ ਅਰਥ ਹਨ ਕਿ ਭੰਗ ਪੀਣ ਵਾਲਾ ਇਕ ਨਰਕ ਭੋਗਦਾ ਹੈ, ਫੀਮ ਖਾਣ ਵਾਲਾ ਦੋ, ਸ਼ਰਾਬ ਦਾ ਪਿਆਕੜ ਹਜ਼ਾਰਾਂ ਨਰਕਾਂ ਦਾ ਭਾਗੀ ਬਣਦਾ ਹੈ, ਪਰ ਧੂਮਰ ਪਾਨ ਕਰਨ ਵਾਲਾ ਕਿੰਨਾ ਕੂ ਨਰਕ ਗਾਮੀ ਹੈ, ਉਨ੍ਹਾਂ ਨਰਕਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਅੱਜ ਪੰਜਾਬ ਨਸ਼ਿਆਂ ਵਿੱਚ ਕਿੱਥੋਂ ਤੱਕ ਗ੍ਰਸਤ ਹੈ। ਸੰਨ 2018 ਦੀ ਇੱਕ ਰਿਪੋਰਟ ਮੁਤਾਬਕ ਭਾਰਤ ’ਚ ਮਾਨਸਿਕ ਰੋਗਾਂ ਦੀ ਦਰ 10.6% ਹੈ ਤੇ ਪੰਜਾਬ ’ਚ ਇਹ ਦਰ 13.42% ਹੈ ਅਤੇ ਪੰਜਾਬ ਦੇ ਪਿੰਡਾਂ ਵਿੱਚ ਤਕਰੀਬਨ 15% ਹੈ। ਇਸ ਦਾ ਮੂਲ ਕਾਰਨ ਨਸ਼ਿਆਂ ਦੀ ਵਧੇਰੇ ਵਰਤੋ ਹੈ। ਸਿੱਖ ਨੇ ਧਿਆਨ ਕਰਨਾ ਹੈ ਕਿ ਗੁਰੂ ਦਾ ਇਹ ਹੁਕਮ ਹੈ, ਕੁੱਠਾ ਹੁੱਕਾ ਚਰਸ ਤਮਾਕੂ ਗਾਂਜਾ ਟੋਪੀ ਤਾੜੀ (ਸ਼ਰਾਬ) ਖਾਕੂ ਇਨ ਕੀ ਓਰ ਕਬਹੂ ਦੇਖੈ ਰਹਤਵੰਤ ਸੋ ਸਿੰਘ ਵਿਸੇਖੈ’ (ਰਹਿਤਨਾਮਾ, ਭਾਈ ਦੇਸਾ ਸਿੰਘ) ਖਾਕੂ ਭਾਵ ਚੰਡੂ, ਜਿਸ ਨੂੰ ਤਮਾਕੂ ਵਾਙ ਪੀਣ ’ਤੇ ਧੂਆਂ ਨਿਕਲਦਾ ਹੈ।

ਸੋ ਸਿੱਖ ਨੇ ਆਪਣੇ ਵਿਰਸੇ ਨੂੰ ਸੰਭਾਲਦਿਆਂ ਪਵਿੱਤਰ ਜੀਵਨ (ਖ਼ਾਲਸਾਈ ਸ਼ਾਨ) ਨਾਲ ਜੀਉਣਾ ਹੈ। ਇਹ ਸੱਚ ਹੈ ਕਿ ਗੁਰੂ ਤੇ ਪਰਮਾਤਮਾ; ਬਖਸ਼ਿੰਦ ਹਨ, ਪਤਿਤ ਪਾਵਨ ਹਨ, ਪਰ ਜੇ ਮਨੁੱਖ ਸਿਧਾਂਤਾਂ ਦੀ ਉਲੰਘਣਾ ਕਰੇਗਾ ਤਾਂ ਸਮਾਜ ’ਚ ਕਲੰਕਿਤ ਅਖਵਾਏਗਾ। ਭਾਈ ਗੁਰਦਾਸ ਜੀ ਸਿੱਖ ਨੂੰ ਸੁਚੇਤ ਕਰਦੇ ਹੋਏ ਕਥਨ ਕਰਦੇ ਹਨ ਕਿ ਜਿਵੇਂ ਘਾਇਲ ਮਨੁੱਖ ਦਾ ਇਲਾਜ ਰਾਹੀਂ ਜ਼ਖ਼ਮ ਤਾਂ ਠੀਕ ਹੋ ਜਾਂਦਾ ਹੈ ਪਰ ਟਾਕੀਆਂ ਨਜ਼ਰ ਆਉਂਦੀਆਂ ਹੀ ਹਨ; ਓਵੇਂ ਪਤਿਤ ਹੋਇਆ ਮਨੁੱਖ ਕਲੰਕੀ ਨਜ਼ਰੀਏ ਨਾਲ ਹੀ ਵੇਖਿਆ ਜਾਂਦਾ ਹੈ :

ਜੈਸੇ ਘਾਉ ਘਾਇਲ ਕੋ ਜਤਨ ਕੈ ਨੀਕੋ ਹੋਤ; ਪੀਰ ਮਿਟਿ ਜਾਇ, ਲੀਕ ਮਿਟਤ ਪੇਖੀਐ

ਅਰਥ : ਜਿਵੇਂ ਕਿਸੇ ਫੱਟ ਦਾ ਇਲਾਜ ਕੀਤਿਆਂ ਜ਼ਖ਼ਮ ਠੀਕ ਹੋ ਜਾਂਦਾ ਹੈ, ਪੀੜਾ ਭੀ ਮਿਟ ਜਾਂਦੀ ਹੈ, ਪਰ ਉਸ ਦਾ ਨਿਸ਼ਾਨ ਨਹੀਂ ਜਾਂਦਾ।

ਜੈਸੇ ਫਾਟੇ ਅੰਬਰੋ, ਸੀਆਇ ਪੁਨਿ ਓਢੀਅਤ; ਨਾਗੋ ਤਉ ਹੋਇ, ਤਊ ਥੇਗਰੀ ਪਰੇਖੀਐ

ਅਰਥ : ਜਿਵੇਂ ਫਟੇ ਕੱਪੜੇ ਸਿਓਂ ਕੇ ਮੁੜ ਪਹਿਣ ਤਾਂ ਲਈਦੇ ਹਨ, ਨੰਗਾ ਨਹੀਂ ਰਹੀਦਾ, ਪਰ ਉਸ ਨੂੰ ਲੱਗੀ ਟਾਕੀ ਵਿਖਾਈ ਦਿੰਦੀ ਹੈ।

ਜੈਸੇ ਟੂਟੈ ਬਾਸਨੁ, ਸਵਾਰ ਦੇਤ ਹੈ ਠਠੇਰੋ; ਗਿਰਤ ਪਾਨੀ, ਪੈ ਗਠੀਲੋ ਭੇਖ ਭੇਖੀਐ

ਅਰਥ : ਜਿਵੇਂ ਟੁੱਟੇ ਭਾਂਡੇ ਨੂੰ ਕਾਰੀਗਾਰ ਜੋੜ ਲਾ ਦਿੰਦਾ ਹੈ; ਇਉਂ ਪਾਣੀ ਤਾਂ ਨਹੀਂ ਡੁੱਲਦਾ, ਪਰ ਉਸ ਨੂੰ ਲਾਈ ਗੰਢ ਦਾ ਦਾਗ਼ ਨਹੀਂ ਜਾਂਦਾ।

ਤੈਸੇ ਗੁਰ ਚਰਨਿ ਬਿਮੁਖ ਦੁਖ ਦੇਖਿ, ਪੁਨਿ ਸਰਨ ਗਹੇ ਪੁਨੀਤ; ਪੈ ਕਲੰਕੁ ਲੇਖ ਲੇਖੀਐ ੪੧੯

(ਭਾਈ ਗੁਰਦਾਸ ਜੀ/ਕਬਿੱਤ ੪੧੯)

ਅਰਥ : ਇਸੇ ਤਰ੍ਹਾਂ ਗੁਰੂ ਦੇ ਚਰਨਾਂ ਤੋਂ ਬੇਮੁੱਖ ਹੋਣ ’ਤੇ ਉਪਜੇ ਦੁੱਖਾਂ ਨੂੰ ਵੇਖ ਕੇ ਮੁੜ ਗੁਰੂ ਦੀ ਸ਼ਰਨ ਪੈਣ ਨਾਲ਼ (ਦੁੱਖ ਤਾਂ) ਮਿਟ ਜਾਂਦੇ ਹਨ, ਪਰ ਗੁਰੂ ਤੋਂ ਬੇਮੁੱਖ ਹੋਣ ਦਾ ਕਲੰਕ ਨਹੀਂ ਮਿਟਦਾ।

ਸੋ ਆਓ ਪਤਿਤਪੁਣੇ ਤੋਂ ਬਚਣ ਅਤੇ ਇਸ ਨੂੰ ਠੱਲ ਪਾਉਣ ਲਈ ਗੁਰੂ ਉਪਦੇਸ਼ ਨੂੰ ਚੇਤੇ ਕਰੀਏ :

ਕਿਯੇ ਜਦਿ ਬਚਨਿ ਸਤਿਗੁਰੂ ਕਾਰਨ ਕਰਨ, ਸਰਬ ਸੰਗਤਿ ਆਦਿ ਅੰਤ ਮੇਰਾ ਖ਼ਾਲਸਾ

ਮਾਨੇਗਾ ਹੁਕਮ ਸੋ ਤੋ ਹੋਵੈਗਾ ਸਿੱਖ ਸਹੀ, ਨਾ ਮਾਨੇਗਾ ਹੁਕਮ, ਸੋ ਤੋ ਹੋਵੈਗਾ ਬਿਹਾਲਸਾ (ਦੁਖੀ)

ਪਾਂਚ ਕੀ ਕੁਸੰਗਤਿ ਤਜਿ, ਸੰਗਤਿ ਸੋਂ ਪ੍ਰੀਤਿ ਕਰੇ, ਦਯਾ ਔਰ ਧਰਮ ਧਾਰਿ, ਤਿਆਗੇ ਸਭ ਲਾਲਸਾ

ਹੁਕਾ ਨਾ ਪੀਵੈ, ਸੀਸ ਦਾੜ੍ਹੀ ਮੁੰਡਾਵੈ, ਸੋ ਤੋ ਵਾਹਗੁਰੂ ਵਾਹਗੁਰੂ ਵਾਹ ਗੁਰੂ ਜੀ ਕਾ ਖਾਲਸਾ ੩੧ ੧੪੭

(ਗੁਰੂ ਸ਼ੋਭਾ, ਅਧਿਆਏ , ਕਵੀ ਸੈਨਾਪਤਿ)

ਐਸੇ ਹੀ ਖ਼ਾਲਸੇ ਦੀ ਵਿਆਖਿਆ ਕਰਦਾ ਗੁਰੂ ਵਾਕ ਹੈ ‘‘ਪੂਰਨ ਜੋਤਿ ਜਗੈ ਘਟ ਮੈ; ਤਬ ਖਾਲਸ ਤਾਹਿ ਖਾਲਸ ਜਾਨੈ ’’ (੩੩ ਸਵੈਯੇ) ਅਤੇ ਐਸੇ ਖ਼ਾਲਸੇ ਲਈ ਹੀ ਦਸਮੇਸ਼ ਪਿਤਾ ਨੇ ਬਚਨ ਕੀਤੇ ਹਨ ਕਿ ‘‘ਖ਼ਾਲਸਾ ਮੇਰੋ ਰੂਪ ਹੈ ਖਾਸ ਖ਼ਾਲਸੇ ਮਹਿ ਹਉਂ ਕਰਹੁੰ ਨਿਵਾਸ.. ਖ਼ਾਲਸਾ ਮੇਰੋ ਪਿੰਡ ਪ੍ਰਾਨ ਖ਼ਾਲਸਾ ਮੇਰੀ ਜਾਨ ਕੀ ਜਾਨ’’ (ਸਰਬ ਲੋਹ)

ਔਰਤਾਂ ਲਈ ਕਿਹੜੇ ਖਾਣੇ ਬਿਹਤਰੀਨ ਹਨ ?

0

ਔਰਤਾਂ ਲਈ ਕਿਹੜੇ ਖਾਣੇ ਬਿਹਤਰੀਨ ਹਨ ?

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਔਰਤ ਅਤੇ ਮਰਦ ਦੇ ਵਖਰੇ ਹਾਰਮੋਨ, ਬੱਚੇ ਦਾ ਠਹਿਰਨਾ, ਮਾਹਵਾਰੀ ਆਦਿ ਅਨੇਕ ਕਾਰਨਾਂ ਕਰ ਕੇ ਕੁੱਝ ਕਿਸਮਾਂ ਦੇ ਖਾਣੇ ਔਰਤਾਂ ਨੂੰ ਜ਼ਰੂਰ ਲੈਣੇ ਚਾਹੀਦੇ ਹਨ। ਹੱਡੀਆਂ ਨੂੰ ਛੇਤੀ ਖੁਰਨ ਤੋਂ ਬਚਾਉਣਾ, ਬੱਚੇ ਨੂੰ ਦੁੱਧ ਚੁੰਘਾਉਣਾ, ਛਾਤੀ ਦੇ ਕੈਂਸਰ ਤੋਂ ਬਚਾਓ ਆਦਿ, ਲਈ ਖ਼ੁਰਾਕ ਦਾ ਅਹਿਮ ਰੋਲ ਲੱਭਿਆ ਜਾ ਚੁੱਕਿਆ ਹੈ। ਇਹ ਖਾਣੇ ਹਨ :-

  1. ਸੋਇਆਬੀਨ ਦੀਆਂ ਫਲੀਆਂ :- ਮਾਹਵਾਰੀ ਬੰਦ ਹੋ ਜਾਣ ਬਾਅਦ ਇਕਦਮ ਗਰਮੀ ਤੇ ਘਬਰਾਹਟ ਮਹਿਸੂਸ ਹੋਣ ਲੱਗ ਪੈਂਦੀ ਹੈ। ਅਜਿਹੀ ਹਾਰਮੋਨਾਂ ਦੀ ਤਬਦੀਲੀ ਦੌਰਾਨ ਈਸਟਰੋਜਨ ਵਰਗੇ ਕੁਦਰਤੀ ਤੱਤ ਕਾਫ਼ੀ ਫ਼ਾਇਦਾ ਦਿੰਦੇ ਹਨ। ਸੋਇਆਬੀਨ ਦੀਆਂ ਹਰੀਆਂ ਫਲੀਆਂ ਵਿਚ ਆਈਸੋਫਲੇਵੋਨ ਹੁੰਦੇ ਹਨ, ਜੋ ਈਸਟਰੋਜਨ ਵਰਗਾ ਅਸਰ ਵਿਖਾਉਂਦੇ ਹਨ। ਇਨ੍ਹਾਂ ਵਿਚ ਫਾਈਬਰ ਵੀ ਕਾਫ਼ੀ ਹੁੰਦਾ ਹੈ।
  2. ਕੇਲ ਪੱਤਾ :- ਵਿਟਾਮਿਨ ਏ, ਡੀ, ਸੀ ਤੇ ਕੇ ਨਾਲ ਭਰੇ ਇਹ ਪੱਤੇ ਹੱਡੀਆਂ ਮਜ਼ਬੂਤ ਰੱਖਣ ਵਿਚ ਮਦਦ ਕਰਦੇ ਹਨ। ਵਿਟਾਮਿਨ ਏ ਅਤੇ ਸੀ ਦੀ ਰੋਜ਼ਾਨਾ ਲੋੜੀਂਦੀ ਮਾਤਰਾ ਦਾ 20 ਫੀਸਦੀ ਹਿੱਸਾ ਇੱਕ ਵੇਲੇ ਦਾ ਰੱਜ ਕੇ ਖਾਧਾ ਕੇਲ ਪੱਤਿਆਂ ਦੇ ਸਲਾਦ ਨਾਲ ਹੀ ਪੂਰਾ ਹੋ ਜਾਂਦਾ ਹੈ।
  3. ਐਸਪੈਰਾਗਸ ਬੂਟੀ :- ਵਿਟਾਮਿਨ ਕੇ ਤੇ ਫੋਲੇਟ ਭਰਪੂਰ ਇਹ ਬੂਟੀ ਹੁਣ ਵੱਡੇ ਹੋਟਲਾਂ ਵਿਚ ਬਹੁਤ ਮਹਿੰਗੇ ਭਾਅ ਖਾਣ ਨੂੰ ਮਿਲਦੀ ਹੈ। ਰੀੜ੍ਹ ਦੀ ਹੱਡੀ ਦੇ ਜਮਾਂਦਰੂ ਨੁਕਸ ਰੋਕਣ ਲਈ ਇਸ ਵਿਚਲਾ ਫੋਲੇਟ ਵਧੀਆ ਹੈ ਤੇ ਵਿਟਾਮਿਨ ਕੇ ਹੱਡੀਆਂ ਵੀ ਤਗੜੀਆਂ ਕਰਦਾ ਹੈ।
  4. ਰਾਜਮਾਹ, ਸੋਇਆਬੀਨ ਤੇ ਰੌਂਗੀ :- ਪੋ੍ਰਟੀਨ ਪੂਰੀ ਕਰਨ ਲਈ ਇਹ ਜ਼ਰੂਰ ਖਾਣੇ ਚਾਹੀਦੇ ਹਨ ਕਿਉਂਕਿ ਅਣਗਿਣਤ ਔਰਤਾਂ ਪ੍ਰੋਟੀਨ ਦੀ ਕਮੀ ਨਾਲ ਜੂਝਦੀਆਂ ਸਤਮਾਹੇ ਬੱਚੇ ਪੈਦਾ ਕਰਕੇ ਜਹਾਨੋਂ ਕੂਚ ਕਰ ਜਾਂਦੀਆਂ ਹਨ। ਲਹੂ ਦੀ ਕਮੀ ਵੀ ਲਗਭਗ 80 ਫੀਸਦੀ ਔਰਤਾਂ ਵਿਚ ਲੱਭੀ ਗਈ ਹੈ, ਜਿਸ ਸਦਕਾ ਮੰਦਬੁੱਧੀ ਬੱਚੇ ਪੈਦਾ ਹੋ ਸਕਦੇ ਹਨ। ਇਸੇ ਲਈ ਫਲ ਸਬਜ਼ੀਆਂ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ, ਜਿਨ੍ਹਾਂ ਵਿਚਲਾ ਫਾਈਬਰ ਅੰਤੜੀਆਂ ਲਈ ਵਧੀਆ ਹੈ ਤੇ ਇਹ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਵੀ ਸਹੀ ਰੱਖਦਾ ਹੈ। ਇੰਜ ਭਾਰ ਵੀ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਅੱਜ ਦੇ ਦਿਨ ਅਮਰੀਕਾ ਵਿਚ ਔਰਤਾਂ ਦੇ ਦਿਲ ਦੇ ਰੋਗ ਉਨ੍ਹਾਂ ਦੀ ਮੌਤ ਦਾ ਪਹਿਲਾ ਕਾਰਨ ਬਣ ਚੁੱਕੇ ਹੋਏ ਹਨ।
  5. ਚਕੋਧਰਾ :- ਔਰਤਾਂ ਵਿਚ ਪਾਸੇ ਦਾ ਮਾਰਿਆ ਜਾਣਾ (ਸਟਰੋਕ) ਵੀ ਆਮ ਹੀ ਵੇਖਿਆ ਜਾਣ ਲੱਗ ਪਿਆ ਹੈ। ਚਕੋਧਰਾ ਜਿੱਥੇ ਸਟਰੋਕ ਦਾ ਖ਼ਤਰਾ ਘਟਾਉਂਦਾ ਹੈ, ਉੱਥੇ ਦਿਲ ਦੇ ਰੋਗਾਂ ਤੋਂ ਵੀ ਬਚਾਉਂਦਾ ਹੈ। ਹਾਲਾਂਕਿ ਸੰਤਰੇ ਵੀ ਵਧੀਆ ਹਨ, ਪਰ ਚਕੋਧਰੇ ਵਿਚ ਸੰਤਰੇ ਨਾਲੋਂ ਘੱਟ ਮਿੱਠਾ ਹੁੰਦਾ ਹੈ। ਇਸ ਵਿਚਲੇ ਫਲੇਵੋਨਾਇਡ ਬੇਸ਼ਕੀਮਤੀ ਹਨ। ਕੁੱਝ ਕਿਸਮ ਦੀਆਂ ਦਵਾਈਆਂ ਨਾਲ ਚਕੋਧਰਾ ਨਹੀਂ ਖਾਧਾ ਜਾ ਸਕਦਾ। ਸੋ ਇਸ ਵਾਸਤੇ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ।
  6. ਬਲੂਬੈਰੀ, ਸਟਰਾਅਬੈਰੀ ਅਤੇ ਚੈਰੀਆਂ :- ਫਲੇਵੋਨਾਇਡ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਰੰਗ ਬਿਰੰਗੀਆਂ ਬੈਰੀਆਂ ਅਤੇ ਚੈਰੀਆਂ ਜਿੱਥੇ ਦਿਮਾਗ਼ ਨੂੰ ਚੁਸਤ ਰੱਖਦੀਆਂ ਹਨ, ਉੱਥੇ ਇਨ੍ਹਾਂ ਵਿਚਲਾ ਵਿਟਾਮਿਨ ‘ਸੀ’ ਚਮੜੀ ਹੇਠਲੇ ਕੋਲਾਜਨ ਨੂੰ ਤੰਦਰੁਸਤ ਰੱਖਦਾ ਹੈ ਤੇ ਛੇਤੀ ਝੁਰੜੀਆਂ ਨਹੀਂ ਪੈਣ ਦਿੰਦਾ। ਸੈੱਲਾਂ ਦੀ ਟੁੱਟ ਫੁੱਟ ਹੋਣ ਨੂੰ ਵੀ ਇਹ ਘਟਾ ਦਿੰਦਾ ਹੈ।
  7. ਪਪੀਤਾ :- ਬੀਟਾ ਕੈਰੋਟੀਨ ਅਤੇ ਲਾਈਕੋਪੀਨ ਨਾਲ ਭਰਪੂਰ ਪਪੀਤਾ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਅਤੇ ਛਾਤੀ ਦੇ ਕੈਂਸਰ ਨੂੰ ਰੋਕਣ ਵਿਚ ਕੁੱਝ ਰੋਲ ਜ਼ਰੂਰ ਅਦਾ ਕਰਦਾ ਹੈ। ਬੀਟਾ ਕੈਰੋਟੀਨ ਗਾਜਰਾਂ ਵਿਚ ਵੀ ਹੁੰਦਾ ਹੈ। ਇੰਜ ਹੀ ਲਾਈਕੋਪੀਨ ਟਮਾਟਰ ਅਤੇ ਮਤੀਰੇ (ਹਦਵਾਣੇ) ਵਿਚ ਵੀ ਹੁੰਦਾ ਹੈ। ਸੋ ਉਹ ਵੀ ਰੈਗੂਲਰ ਵਰਤਣੇ ਚਾਹੀਦੇ ਹਨ।

ਪਪੀਤੇ ਵਿਚਲੇ ਐਂਟੀਆਕਸੀਡੈਂਟ ਕੋਲੈਸਟਰੋਲ ਅਤੇ ਬਲੱਡ ਪ੍ਰੈੱਸ਼ਰ ਨੂੰ ਸਹੀ ਰੱਖਣ ਵਿਚ ਵੀ ਮਦਦ ਕਰਦੇ ਹਨ। ਇੰਜ ਦਿਲ ਵੀ ਸਿਹਤਮੰਦ ਰੱਖਿਆ ਜਾ ਸਕਦਾ ਹੈ।

  1. ਘੱਟ ਥਿੰਦੇ ਵਾਲਾ ਦਹੀਂ :- ਤਾਜ਼ਾ ਜੰਮਿਆ ਸਪਰੇਟੇ ਦੁੱਧ ਦਾ ਦਹੀਂ, ਜਿਸ ਵਿਚ ਮਿੱਠਾ ਜਾਂ ਲੂਣ ਨਾ ਪਾਇਆ ਹੋਵੇ, 40 ਵਰ੍ਹਿਆਂ ਦੀ ਉਮਰ ਤੋਂ ਬਾਅਦ ਰੈਗੂਲਰ ਖਾਣਾ ਚਾਹੀਦਾ ਹੈ। ਸਿਰਫ਼ 8 ਔਂਸ ਨਾਲ ਹੀ ਰੋਜ਼ ਦੇ ਲੋੜੀਂਦੇ ਕੈਲਸ਼ੀਅਮ ਦਾ ਇੱਕ ਤਿਹਾਈ ਹਿੱਸਾ ਪੂਰਾ ਹੋ ਜਾਂਦਾ ਹੈ।
  2. ਫਲੈਕਸ ਬੀਜ (ਅਲਸੀ) :- ਫਾਈਬਰ ਅਤੇ ਲਿਗਨੈਨ ਜਿਹੜੇ ਈਸਟਰੋਜਨ ਵਾਂਗ ਅਸਰ ਵਿਖਾਉਂਦੇ ਹਨ, ਛਾਤੀ ਦੇ ਕੈਂਸਰ ਨੂੰ ਹੋਣ ਤੋਂ ਰੋਕਦੇ ਹਨ। ਇਸ ਵਿਚ ਲੋੜੀਂਦੇ ਓਮੇਗਾ ਤਿੰਨ ਫੈਟੀ ਏਸਿਡ ਵੀ ਹਨ।
  3. ਅਖਰੋਟ :– ਇਸ ਵਿਚਲੇ ਵਧੀਆ ਫੈਟੀ ਏਸਿਡ ਜਿੱਥੇ ਕੈਂਸਰ ਰੋਕਣ ਵਿਚ ਕੁੱਝ ਰੋਲ ਅਦਾ ਕਰਦੇ ਹਨ, ਉੱਥੇ ਅੰਤੜੀਆਂ ਨੂੰ ਤੰਦਰੁਸਤ ਰੱਖਣ, ਸ਼ੱਕਰ ਰੋਗ ਅਤੇ ਬਲੱਡ ਪ੍ਰੈੱਸ਼ਰ ਕਾਬੂ ਵਿਚ ਰੱਖਣ ਦੇ ਨਾਲ-ਨਾਲ ਦਿਮਾਗ਼ ਨੂੰ ਵੀ ਚੁਸਤ ਦਰੁਸਤ ਰੱਖਦੇ ਹਨ। ਰੋਜ਼ 4-5 ਅਖਰੋਟ ਜ਼ਰੂਰ ਖਾ ਲੈਣੇ ਚਾਹੀਦੇ ਹਨ ਤੇ ਏਨੇ ਹੀ ਬਦਾਮ ਵੀ।
  4. ਸਾਰਡੀਨ ਮੱਛੀ :- ਵਿਟਾਮਿਨ ਡੀ, ਕੈਲਸ਼ੀਅਮ, ਓਮੇਗਾ-3 ਫੈਟੀ ਏਸਿਡ ਨਾਲ ਭਰੀ ਮੱਛੀ ਦੁੱਧ ਪਿਆਉਂਦੀਆਂ ਮਾਵਾਂ ਲਈ ਕਾਫ਼ੀ ਲਾਹੇਵੰਦ ਹੈ। ਇੰਜ ਹੀ ਗਰਭਵਤੀ ਮਾਵਾਂ ਲਈ ਵੀ ਚੰਗੀ ਸਾਬਤ ਹੋ ਚੁੱਕੀ ਹੈ।
  5. ਐਵੋਕੈਡੋ :- ਚਮੜੀ ਅਤੇ ਅੱਖਾਂ ਲਈ ਵਧੀਆ ਐਵੋਕੈਡੋ, ਮਾੜਾ ਕੋਲੈਸਟਰੋਲ ਘਟਾਉਂਦਾ ਹੈ ਅਤੇ ਚੰਗਾ ਕੋਲੈਸਟਰੋਲ ਵਧਾ ਦਿੰਦਾ ਹੈ। ਇਸ ਨੂੰ ਚਟਨੀ ਵਿਚ ਪਾ ਕੇ ਵੀ ਖਾਧਾ ਜਾ ਸਕਦਾ ਹੈ ਅਤੇ ਸਲਾਦ ਵਿਚ ਵੀ।
  6. ਬਕਰੇ ਦਾ ਜਿਗਰ :- ਇਸ ਵਿਚ ਪਾਲਕ ਤੋਂ ਕਿਤੇ ਵੱਧ ਫੋਲੇਟ ਹੈ, ਜੋ ਭਰੂਣ ਲਈ ਬਹੁਤ ਵਧੀਆ ਹੈ।
  7. ਪਾਲਕ :- ਇਸ ਨੂੰ ਐਵੇਂ ਹੀ ਪਾਲਣਹਾਰ ਨਹੀਂ ਕਿਹਾ ਜਾਂਦਾ। ਦਿਮਾਗ਼ ਨੂੰ ਤਰੋਤਾਜ਼ਾ ਰੱਖਣਾ, ਦਿਮਾਗ਼ ਦਾ ਸੁੰਗੜਨ ਤੋਂ ਰੋਕਣਾ, ਦਿਲ ਨੂੰ ਨਿਰੋਗ ਰੱਖਣਾ, ਅੰਤੜੀਆਂ ਦੇ ਕੈਂਸਰ ਤੋਂ ਬਚਾਉਣਾ, ਲਿਊਟੀਨ ਅਤੇ ਫੋਲੇਟ ਸਦਕਾ ਅੱਖਾਂ ਵਿਚਲੇ ਲੈਂਸ ਅਤੇ ਰੈਟੀਨਾ ਪਰਤ ਨੂੰ ਤੰਦਰੁਸਤ ਰੱਖਣਾ, ਚਮੜੀ ਦੀਆਂ ਝੁਰੜੀਆਂ ਪੈਣ ਤੋਂ ਰੋਕਣਾ ਆਦਿ ਪਾਲਕ ਨੂੰ ਬਿਹਤਰੀਨ ਖ਼ੁਰਾਕ ਬਣਾ ਦਿੰਦਾ ਹੈ।

ਸਾਰ :- ਕਿਹਾ ਜਾਂਦਾ ਹੈ ਕਿ ਘਰ ਵਿਚਲੀ ਇੱਕ ਔਰਤ ਪੜ੍ਹ ਜਾਵੇ ਤਾਂ ਸਾਰਾ ਟੱਬਰ ਹੀ ਪੜ੍ਹ ਜਾਂਦਾ ਹੈ। ਇੰਜ ਹੀ ਮਾਂ ਸਿਹਤਮੰਦ ਹੋਵੇ ਤਾਂ ਬੱਚਾ ਭਾਵੇਂ ਕੁੜੀ ਹੋਵੇ ਜਾਂ ਮੁੰਡਾ, ਸਿਹਤਮੰਦ ਹੀ ਰਹਿੰਦਾ ਹੈ। ਇਸੇ ਲਈ ਹਰ ਬੇਟੀ ਦੀ ਸਿਹਤ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ, ਜਿਸ ਵਾਸਤੇ ਸਹੀ ਖ਼ੁਰਾਕ ਖਾਣੀ ਲਾਜ਼ਮੀ ਹੈ। ਰੋਜ਼ਾਨਾ ਕਸਰਤ ਵੀ ਨਾਲੋ ਨਾਲ ਕਰਨੀ ਜ਼ਰੂਰੀ ਹੈ।

ਪੰਜਾਬੀਓ ! ਦੇਸ਼ ਪੰਜਾਬ ਸੀ ਸਾਡਾ ! !

0

ਪੰਜਾਬੀਓ ! ਦੇਸ਼ ਪੰਜਾਬ ਸੀ ਸਾਡਾ ! !

ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ – 95920-93472

ਪੰਜਾਬ ਸ਼ਬਦ ਆਪਣੇ ਅੰਦਰ ਆਪਣੀ ਬਹੁ-ਪੱਖੀ ਅਹਿਮੀਅਤ ਸਮੋਈ ਬੈਠਾ ਹੈ। ਪੰਜਾਬ ਦੀ ਮਹੱਤਤਾ ਨੂੰ ਰੂਹ ਦੇ ਤਲ ’ਤੇ ਜਾਣਨ ਤੇ ਮਾਨਣ ਵਾਲੇ ਅਸਲੀ ਵਾਰਸ ਸਮੇਂ ਦੇ ਗੇੜ ਨਾਲ ਰੁਖ਼ਸਤ ਹੁੰਦੇ ਗਏ। ਉਨ੍ਹਾਂ ਦੀ ਥਾਂ ’ਤੇ ਉਸ ਤਰ੍ਹਾਂ ਪੰਜਾਬ ਨੂੰ ਸਮਝਣ ਤੇ ਜਿਊਣ ਵਾਲੇ ਨਵੇਂ ਵਾਰਸ ਤਿਆਰ ਹੋਣੋ ਘਟਦੇ ਗਏ। ਨਵਿਆਂ ਨੂੰ ਪੰਜਾਬ ਦੀ ਸਮਝ ਨਾ ਹੋਣ ਕਰਕੇ ਉਨ੍ਹਾਂ ਦੀ ਰੂਹ ਅੰਦਰ ਪੰਜਾਬ ਉਤਰਨਾ, ਜੇ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਤਾਂ ਲਗਾਤਾਰ ਘਟਦਾ ਜ਼ਰੂਰ ਗਿਆ।

ਪੰਜਾਬ ਦਾ ਪਿਛੋਕੜ, ਪੰਜਾਬ ਦਾ ਇਤਿਹਾਸ ਤੇ ਪੰਜਾਬ ਦਾ ਵਿਰਸਾ ਨਵੀਆਂ ਪੀੜੀਆਂ ਲਈ ਖਿੱਚ ਦਾ ਕੇਂਦਰ ਨਹੀਂ ਹੈ ਅਤੇ ਪਿਛਲੇ ਲੰਮੇ ਅਰਸੇ ਤੋਂ ਹਾਸ਼ੀਏ ’ਤੇ ਹੈ।

ਪੰਜਾਬ ਵੱਲ ਅੱਜ ਝਾਤ ਮਾਰ ਕੇ ਦੇਖੀਏ ਕਿ ਕਿੰਨਾ ਕੁ ਨਿੱਘ ਹੈ ਜਾਂ ਲਗਾਓ ਹੈ। ਪੰਜਾਬ ਦਾ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਰੂਪ ਅੱਜ ਕਿੱਥੇ ਪੁੱਜ ਗਿਆ ਹੈ। ਪੰਜਾਬ ਨੇ ਸੰਸਾਰ ਵਿਚ ਸਰਦਾਰੀ ਕੀਤੀ ਹੈ। ਪੰਜਾਬ ਦੇ ਜਾਇਆਂ ਨੇ ਸਦੀਆਂ ਪਹਿਲਾਂ ਤੋਂ ਸੰਸਾਰ ਅੰਦਰ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰਕੇ ਸੰਸਾਰ ਪਾਸੋਂ ਆਪਣੀ ਅਣਖ, ਸਵੈ-ਮਾਣ ਦੇ ਸੋਹਲੇ ਗਵਾਏ ਹਨ।

ਕੁਦਰਤ ਦੇ ਕਾਦਰ ਨੇ ਪੰਜਾਬ ਨੂੰ ਧਰਤੀ ਦਾ ਉਹ ਹਿੱਸਾ ਸਿਰਜਿਆ ਹੈ, ਜਿਸ ਨੂੰ ਪ੍ਰਕਿਰਤੀ ਰਚਨਾ ਦਾ ਨਗੀਨਾ ਆਖ ਸਕਦੇ ਹਾਂ। ਇਸ ਧਰਤੀ ਵਰਗਾ ਪਾਉਣ, ਪਾਣੀ, ਆਬੋ ਹਵਾ ਦੁਨੀਆਂ ਦੇ ਕਿਸੇ ਕੋਨੇ ਵਿਚ ਨਹੀਂ ਹੈ। ਪੰਜਾਬ ਦੇ ਜਾਏ ਮਨੁੱਖ ਵਰਗਾ ਕੱਦ ਕਾਠ, ਰੂਪ ਰੰਗ, ਸਭ ਕੁਝ ਆਪਣਾ ਹੀ ਹੈ। ਪੰਜਾਬ ਦੇ ਇਤਿਹਾਸ ਵਰਗਾ ਇਤਿਹਾਸ ਵੀ ਸ਼ਾਇਦ ਦੁਨੀਆਂ ਦੀ ਧਰਤੀ ’ਤੇ ਕਿਸੇ ਖ਼ਾਸ ਹਿੱਸੇ ਦੇ ਵਾਸੀਆਂ ਨੇ ਨਹੀਂ ਸਿਰਜਿਆ। ਪੰਜਾਬ ਦੇ ਵਡ-ਵਡੇਰਿਆਂ ਨੇ ਪੰਜਾਬ ਨੂੰ ਸਿਰਮੌਰ ਬਣਾਉਣ ਲਈ ਕਿਵੇਂ ਤੇ ਕੀ ਕੀ ਸੰਘਰਸ਼ ਕੀਤਾ ਤੇ ਤਸ਼ੱਦਦ ਸਹਿਆ, ਸਭ ਕੁਝ ਦੀ ਵੱਖਰੀ-ਵੱਖਰੀ ਕਹਾਣੀ ਹੈ।

ਪੰਜਾਬ ਦੀ ਧਰਤੀ ਨੂੰ ਗੁਰੂਆਂ ਦੀ ਧਰਤੀ ਅਖਵਾਉਣ ਦਾ ਮਾਣ ਨਸੀਬ ਹੋਇਆ। ਗੁਰੂ ਸਾਹਿਬਾਨ ਨੇ ਇਸ ਧਰਤੀ ’ਤੇ ਸਚਿਆਰ ਮਨੁੱਖ ਦੀ ਸਿਰਜਣਾ ਦਾ ਸੰਕਲਪ ਅਕਾਲ ਪੁਰਖ ਦੇ ਹੁਕਮ, ਰਜ਼ਾ ਵਿਚ ਲਿਆ। ਕੂੜ ਦੀ ਕੰਧ ਜੋ ਮਨੁੱਖ ਦੇ ਅੰਦਰ ਸਦੀਆਂ ਤੋਂ ਉਸਰੀ ਹੋਈ ਸੀ, ਉਸ ਨੂੰ ਤੋੜਨ ਦੀ ਜੁਗਤਿ ਗੁਰੂ ਸਾਹਿਬਾਨ ਨੇ ਰੱਬੀ ਗਿਆਨ ਨਾਲ ਤਕਰੀਬਨ ਢਾਈ ਸਦੀਆਂ ਲਾ ਕੇ ਸੰਸਾਰ ਦੇ ਮਨੁੱਖ ਨੂੰ ਸਮਝਾਉਣ ਤੇ ਦ੍ਰਿੜ੍ਹ ਕਰਵਾਉਣ ਲਈ ਵੱਡਾ ਦਾਈਆ ਇੱਥੋਂ ਹੀ ਅਰੰਭਿਆ।

ਗੁਰੂ ਦਿ੍ਸ਼ਟੀ ਨੇ ‘‘ਜਲਤੀ ਸਭਿ ਪ੍ਰਿਥਵੀ’’ (ਵਾਰ ਪਉੜੀ ੨੪) ਵੇਖੀ ਤੇ ਪਰਜਾ ਨੂੰ ਅਗਿਆਨੀ ਪਾਇਆ। ਅਧੋਗਤੀ ਦੀ ਸ਼ਿਕਾਰ ਇਸ ਦੁਖਦਾਈ ਰੂਪ ਨੂੰ ਬਦਲਣ ਦਾ ਬੀੜਾ ਅਕਾਲ ਪੁਰਖੀ ਹੁਕਮ ਵਿਚ ਚੁੱਕ ਕੇ ਜੋ ਕੁਝ ਅਤੇ ਜਿਵੇਂ ਕੀਤਾ; ਸਭ ਕੁਝ ਇਤਿਹਾਸ ਦੇ ਅਮੀਰ ਪੰਨਿਆਂ ’ਤੇ ਪੰਜਾਬ ਦੇ ਜਾਇਆਂ ਦੀ ਵਿਰਾਸਤ ਹੈ। ਇਸੇ ਕਰਕੇ ਪੰਜਾਬ ਨੂੰ ਗੁਰੂਆਂ ਦਾ ਪੰਜਾਬ, ਮਾਣ ਸਨਮਾਨ ਨਾਲ ਆਖਿਆ ਗਿਆ ਹੈ। ਅਵਤਾਰੀ ਤਥਾ ਪੈਗੰਬਰੀ ਦੁਨੀਆਂ ਵਿਚ ਗੁਰੂਆਂ ਦੀ ਘਾਲੀ ਘਾਲ ਬਿਲਕੁਲ ਵਿਲੱਖਣ ਹੈ।

ਪੰਜਾਬ ਦੇ ਵਿਰਸੇ, ਮਾਣ ਵਿਚ ਗੁਰੂਆਂ ਵੱਲੋਂ ਅਕਾਲੀ ਹੁਕਮ ਨਾਲ ਜੋ ਖ਼ਾਲਸਾ ਪ੍ਰਗਟ ਕੀਤਾ ਗਿਆ, ਉਸ ਨਾਲ ਸੰਸਾਰ ਦਾ ਸਭ ਸਨਮਾਨਿਤ ਪਾਤਰ ਹੋਣ ਦਾ ਰੁਤਬਾ ਵੀ ਮਿਲਿਆ। ਖਾਲਸਾ ਪੰਥ ਦੇ ਵਾਰਸਾਂ ਦਾ ਇਤਿਹਾਸ ਵੀ ਪੰਜਾਬ ਦੀ ਹੋਂਦ ਤੇ ਵਿਲੱਖਣਤਾ ਵਿਚ, ਜੋ ਗਵਾਹੀ ਭਰਦਾ ਹੈ, ਉਸ ਨੂੰ ਕਦਾਚਿਤ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

ਪੰਜਾਬ ਦੇ ਜਾਇਆਂ ਨੇ ਹੱਕ ਸੱਚ ਲਈ ਹਮੇਸ਼ਾਂ ਛਾਤੀ ਤਾਣ ਕੇ ਵੱਖ ਵੱਖ ਸੰਘਰਸ਼ ਲੜੇ ਤੇ ਜਿੱਤੇ। ਦੁਨੀਆਂ ਨੂੰ ਦੱਸਿਆ ਆਪਣੇ ਵਿਰਸੇ ਦੀ ਮਹਾਨਤਾ ਤੇ ਮਾਨਤਾ ਬਾਰੇ।

ਪੰਜਾਬੀ ਜਦੋਂ ਵਿਰਸੇ, ਵਿਰਾਸਤ ਦੀਆਂ ਜੜ੍ਹਾਂ ਨਾਲ ਜੁੜੇ ਰਹੇ, ਉਦੋਂ ਇਨ੍ਹਾਂ ਪੰਜਾਬ ਲਈ ਜੀਅ ਜਾਨ ਹੂਲ ਕੇ ਕੰਮ ਵੀ ਕੀਤਾ ਤੇ ਪੰਜਾਬ ਦੀ ਸ਼ਾਨ ਨੂੰ ਬਰਕਰਾਰ ਵੀ ਰੱਖਿਆ।

ਸਵਾਲ ਵਰਤਮਾਨ ਪੰਜਾਬ ’ਤੇ ਆਣ ਟਿਕਦਾ ਹੈ। ਅੱਜ ਪੰਜਾਬ ਦਾ ਕੀ ਹਾਲ ਹੈ ? ਜੇ ਮਾੜਾ ਜਾਂ ਨਾ ਉਮੀਦਾ ਹੈ ਤਾਂ ਕਿਉਂ ?

ਪੰਜਾਬ ਦੇ ਅਸਲੀ ਪੁੱਤਰਾਂ ਦਾ ਸਬੂਤ ਦੇਣ ਦਾ ਮੌਕਾ 1947 ਵਿਚ ਤੇ ਬਾਅਦ ਵਿਚ ਆਇਆ ਤਾਂ ਪੰਜਾਬੀਓ ! ਪੰਜਾਬੀ ਦਾ ਇਕ ਸਤਿਕਾਰਤ ਤੇ ਵੱਡਾ ਹਿੱਸਾ ਪੰਜਾਬੀ ਭਾਸ਼ਾ ਨੂੰ ਮਾਂ ਬੋਲੀ ਮੰਨਣ ਤੋਂ ਹੀ ਮੁਕਰ ਕੇ ਅਕ੍ਰਿਤਘਣ ਹੋ ਬੈਠਾ ! ਕੀ ਸੀ ਇਹ ਤੇ ਕਿਉਂ ਸੀ ? ਅੱਜ ਤੱਕ ਅਣਸੁਲਝਿਆ ਸਵਾਲ ਸਭ ਪੰਜਾਬੀਆਂ ਨੂੰ ਕੰਬਣੀ ਛੇੜਦਾ ਹੈ ! ਭਾਰਤੀ ਆਜ਼ਾਦੀ ਦੇ ਮਹਾਂਰਥੀ ਆਜ਼ਾਦੀ ਤੋਂ ਖਾਲੀ ਹੱਥ ਕਰ ਦਿੱਤੇ ਗਏ। ਲੋਹੜਾ ਰੱਬ ਦਾ, ਆਪਣੇ ਹਮਦਰਦ ਅਖਵਾਉਣ ਵਾਲਿਆਂ ਨੇ ਪੰਜਾਬ ਨਾਲ ਧੋਖਾ ਕਰਕੇ ਨਵੀਂ ਬਰਬਾਦੀ ਦਾ ਦਰ ਖੋਲ੍ਹ ਦਿੱਤਾ।

ਨਵੇਂ ਭਾਰਤੀ ਹਾਕਮਾਂ ਨੇ ਪੰਜਾਬ ਨਾਲ ਕੀ ਕੀ ਤੇ ਕਿਵੇਂ ਕਿਵੇਂ ਧੋਖੇ ਤੇ ਧੋਖਾ ਕੀਤਾ। ਹਾਕਮਾਂ ਨੇ ਸੰਘੀ ਢਾਂਚੇ ਦੀ ਸੰਘੀ ਘੁੱਟਣ ਵਾਸਤੇ ਪੰਜਾਬੀਆਂ ਨੂੰ ਕੋਹ-ਕੋਹ ਮਾਰਿਆ।  ਜਿਨ੍ਹਾਂ ਬੇਖੌਫ ਖ਼ੂਨੀ ਧਾਰਾ ਵਗਾਈਆਂ ਅਤੇ ਫਾਂਸੀ ਦੇ ਰੱਸੇ ਚੁੰਮੇ, ਉਨ੍ਹਾਂ ਦੇ ਵਾਰਸਾਂ ਨੂੰ ਮੁੜ ਦੋਹਰੀ ਤੇਹਰੀ ਅਜੀਬੋ ਗਰੀਬ ਗੁਲਾਮੀ ਦੀਆਂ ਨਵੀਆਂ ਜ਼ੰਜੀਰਾਂ ਵਿਚ ਜਕੜ ਕੇ ਭਵਿੱਖ ਦੀ ਆਜ਼ਾਦੀ ਦੇ ਸਭ ਦਰਵਾਜ਼ੇ ਹੀ ਬੰਦ ਕਰ ਸੁੱਟੇ।

ਸਮੇਂ ਸਮੇਂ ਬਣੇ ਅਖੌਤੀ ਆਗੂਆਂ ਨੇ ਹੀ ਪੰਜਾਬ ਨੂੰ ਹਾਕਮਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਤੋਂ ਵਰਜਿਆ। ਜ਼ੁਰਅਤ ਨਾਲ ਲਾਮਬੰਦੀ ਦੀ ਪਿਰਤ ਵਿਚ ਰੋੜੇ ਅਟਕਾ ਦਿੱਤੇ।

ਸੱਤਾ ਦੇ ਲਾਲਚ ਨੇ ਐਸਾ ਜਨਮ ਲੈ ਲਿਆ। ਪੰਜਾਬ ਨੂੰ ਪੰਜਾਬ ਰੱਖਣ ਦਾ ਸਮੇਂ ਸਮੇਂ ਅਹਿਦ ਕਰਨ ਵਾਲੇ ਕਾਤਲਾਂ ਦੀ ਬਗਲ ਦਾ ਸ਼ਿੰਗਾਰ ਹੋਣ ਲੱਗੇ। ਜੋ ਕੁਝ ਹੁਣ ਤੱਕ ਪੰਜਾਬੀਆਂ ਨਾਲ ਖਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਉਮਤ ਨਾਲ ਹੋਇਆ ਹੈ, ਇਹ ਕੀ ਸੀ, ਕਿਉਂ ਸੀ ? ਕਿਨ੍ਹੇ ਸੋਚਣਾ ਸੀ ਤੇ ਸਮੇਂ ਦੀਆਂ ਭਾਰਤੀ ਅਖੌਤੀ ਲੋਕਤੰਤਰ ਦੀਆਂ ਦਾਅਵੇਦਾਰ ਸਰਕਾਰਾਂ ਪਾਸੋਂ ਜੁਆਬ ਲੈਣੇ ਸਨ ? ਉਹ ਕਿਉਂ ਨਹੀਂ ਹੁਣ ਤੱਕ ਐਸਾ ਕਰ ਸਕੇ ? ਅੱਜ ਦੇ ਪੰਜਾਬੀ ਜ਼ਰੂਰ ਸੋਚਣ।

ਇਨ੍ਹਾਂ ਸਵਾਲਾਂ ਦੇ ਸਾਹਮਣੇ ਅੱਜ ਪੰਜਾਬ ਦਾ ਕੋਈ ਵੀ ਵਰਗ ਪੱਕੇ ਪੈਰੀ ਟਿਕਣ ਦੀ ਹਿੰਮਤ ਨਹੀਂ ਦਿਖਾ ਰਿਹਾ। ਕਿੱਧਰੇ ਵੀ ਇਨ੍ਹਾਂ ਸਵਾਲਾਂ ਨੂੰ ਕਿਸੇ ਹਿੱਸੇ ਵੱਲੋਂ ਸੱਚੇ ਮਨੋ ਵਿਚਾਰ ਦਾ ਨਿਰੰਤਰ ਹਿੱਸਾ ਬਣਾਉਣ ਦੀ ਆਵਾਜ਼ ਨਹੀਂ ਸੁਣਾਈ ਦੇਂਦੀ। ਇਹ ਗੱਲ ਵੀ ਆਪਣੇ ਆਪ ਵਿਚ ਸਵਾਲ ਹੈ ?

ਮਸਲਾ ਫਿਰ ਓਹੀਓ ਹੀ ਹੈ ਕਿ ਏਦਾਂ ਕਿਉਂ ?

ਸਵਾਲਾਂ ਦੀਆਂ ਪਰਤਾਂ ਮਜ਼ਬੂਤੀ ਨਾਲ ਵਧੀ ਜਾ ਰਹੀਆਂ ਹਨ। ਪੰਜਾਬ ਦੇ ਜਾਏ ਧੌਣਾਂ ਸੁੱਟੀ, ਪਤਾ ਨਹੀਂ ਕਿਹੜੀ ਗੈਬੀ ਸ਼ਕਤੀ ਦੀ ਉਡੀਕ ਕਰ ਰਹੇ ਹਨ। ਸੰਸਾਰ ਵਿਚ ਕੌਣ ਹੈ, ਜੋ ਪੰਜਾਬ ਨੂੰ ਪੰਜਾਬ ਰੱਖਣ ਲਈ ਸੱਚੇ ਦਿਲੋਂ ਕੰਮ ਕਰੇਗਾ। ਐਸਾ ਹਮਦਰਦ ਸਾਰੇ ਸੰਸਾਰ ਵਿਚੋਂ ਲੱਭਿਆ ਵੀ ਨਹੀਂ ਲੱਭਣਾ ! ਹਾਲਾਤ ਇਹ ਬਣਾ ਲਏ ਅਗਲਿਆਂ ਨੇ। ਆਪਣੇ ਘਰ ਨੂੰ ਅੱਗ ਲੱਗ ਗਈ ਘਰ ਦੇ ਚਿਰਾਗ਼ ਤੋਂ। ਇੱਥੇ ਫਿਰ ਹੋ ਕੀ ਸਕਦਾ ਹੈ ?

ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੇ ਸਾਡਾ ਪੰਜਾਬੀਓ  ! ਹੱਥ ਫੜਨਾ ਤੇ ਮਾਰਗ ਦਰਸ਼ਨ ਕਰਨਾ ਹੈ, ‘‘ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ ’’ (ਮਹਲਾ /੪੭੪) ਸੋ ਕਦੋਂ ਉਠਣਾ ਆਪਾਂ ? ਕਿਸ ਦਾ ਇੰਤਜ਼ਾਰ ਹੈ ਪੰਜਾਬੀਓ !  ਹੋ ਅੱਜ ਵੀ ਸਭ ਕੁਝ ਸਕਦਾ ਹੈ। ਰੱਤਾ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਨੂੰ ਆਪਣਾ ਕਹਿਣ ਤੇ ਮੰਨਣ ਦੀ ਸੱਚੇ ਦਿਲੋਂ ਲੋੜ ਹੈ, ‘‘ਨਹ ਬਿਲੰਬ ਧਰਮੰ ਬਿਲੰਬ ਪਾਪੰ ’’ (ਮਹਲਾ /੧੩੫੪)

ਸੋ ਆਓ ਜੀ ! ਪੰਜਾਬੀਓ ! ਉੱਠੀਏ, ਬਿਨਾ ਦੇਰ ਉੱਠੀਏ ! !

ਉੱਠ ਪੰਜਾਬੀਆ ਉੱਠ ਬੈਠ ! ਨਹੀਂ ਜੱਗ ਵਿਚ ਕੋਈ ਸਾਨੀ ਤੇਰਾ।

ਤੇਰੇ ਸੁੱਤੇ ਹੋਣ ਕਰਕੇ ਹੀ ਹੈ ਪੰਜਾਬੀਆ ! ਤੇਰੇ ਚਾਰੇ ਤਰਫ਼ ਅੰਧੇਰਾ।

ਆਓ, ਮਨਾਂ ਦੀ ਮੈਲ ਧੋ ਲਈਏ ! ਮੰਨ ਲਈਏ ਪੰਜਾਬ ਸਾਡਾ ਹੈ। ਮੈਂ ਪੰਜਾਬੀ ਹਾਂ, ਮੇਰੀ ਮਾਂ ਬੋਲੀ ਪੰਜਾਬੀ ਸੀ, ਹੈ ਤੇ ਰਹੇਗੀ।

ਜੋੜੀਏ ਸਿਰ ਪੰਜਾਬ ਦੇ ਜਾਏ। ਭਾਵੇਂ ਪਹਿਲਾਂ ਥੋੜੇ ਹੀ ਉੱਠਣ। ਦਰ-ਦਰ ਸਭ ਕੋਲ ਜਾ ਪੰਜਾਬ ਦੀ ਸਹੀ ਸਲਾਮਤੀ ਲਈ ਸੰਗ ਸ਼ਰਮ ਛੱਡ ਝੋਲੀ ਅੱਡ ਖੈਰ ਮੰਗਣ।

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਪੂਰਨਮਾਸ਼ੀ ਜਾਂ ੧ ਵੈਸਾਖ  ? (ਭਾਗ ਪਹਿਲਾ)

0

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਜਾਂ ਵੈਸਾਖ  ? (ਭਾਗ ਪਹਿਲਾ)

ਕਿਰਪਾਲ ਸਿੰਘ ਬਠਿੰਡਾ 98554-80797

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਲਈ ਤਿੰਨ ਤਾਰੀਖ਼ਾਂ ਕੱਤਕ ਦੀ ਪੂਰਨਮਾਸ਼ੀ, 15 ਅਪ੍ਰੈਲ ਅਤੇ ੧ ਵੈਸਾਖ ਮੰਨੀਆਂ ਜਾ ਰਹੀਆਂ ਹਨ। ਇੱਕ ਧਿਰ ਜੋ ਕੱਤਕ ਦੀ ਪੂਰਨਮਾਸ਼ੀ ਮੰਨਦੀ ਹੈ, ਉਨ੍ਹਾਂ ਦੇ ਸੋਮੇ, ਹੇਠ ਲਿਖੇ ਅਨੁਸਾਰ ਹਨ :

ਅਸਲ ਵਿੱਚ ਉਪਰੋਕਤ ਸੋਮਿਆਂ ਦੇ ਸਾਰੇ ਹੀ ਲੇਖਕਾਂ ਦਾ ਮੁੱਢਲਾ ਸ੍ਰੋਤ ਹੈ ‘ਭਾਈ ਬਾਲਾ ਵਾਲੀ ਜਨਮ ਸਾਖੀ’। ਭਾਈ ਬਾਲੇ ਵਾਲੀ ਜਨਮ ਸਾਖੀ ’ਚ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਮਿਤੀ ਕੱਤਕ ਸੁਦੀ ੧੫, ਸੰਮਤ ੧੫੨੬, ੨੭ਵਾਂ ਨਛੱਤਰ (ਰੇਵਤੀ) ਲਿਖਿਆ ਹੈ; ਜੋ ਕਿ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰੀ ਨਹੀਂ ਉਤਰਦੀ। ਲੇਖਕ ਵੱਲੋਂ 27ਵਾਂ ਨਛੱਤਰ ਲਿਖੇ ਜਾਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਹ ਤਾਰੀਖ਼ ਗਲਤ ਅਤੇ ਕਾਲਪਨਿਕ ਹੈ; ਕਿਉਂਕਿ ਕੱਤਕ ਦੀ ਪੂਰਨਮਾਸ਼ੀ ਨੂੰ 27ਵਾਂ ਨਛੱਤਰ ਕਦੇ ਆਉਂਦਾ ਹੀ ਨਹੀਂ। ਕੱਤਕ ਦੀ ਪੂਰਨਮਾਸ਼ੀ ਨੂੰ ਕੇਵਲ ਪਹਿਲੇ 4 ਨਛੱਤਰ (ਅਸ਼ਵਨੀ, ਭਰਨੀ, ਕ੍ਰਿਤਿਕਾ ਅਤੇ ਰੋਹਿਣੀ) ’ਚੋਂ ਕੋਈ ਇੱਕ ਹੋ ਸਕਦਾ ਹੈ। ਕੱਤਕ ਸੁਦੀ ੧੫, ਸੰਮਤ ੧੫੨੬ ਦੀ ਪੜਤਾਲ ਕੀਤਿਆਂ ਉਸ ਦਿਨ ੨੧ ਕੱਤਕ, ਦਿਨ ਸ਼ੁੱਕਰਵਾਰ, ਅਸ਼ਵਨੀ ਨਛੱਤਰ, 20 ਅਕਤੂਬਰ 1469 ਜੂਲੀਅਨ ਬਣਦਾ ਹੈ। ਇਸ ਆਧਾਰ ’ਤੇ ਉਪਰੋਕਤ ਸਾਰੇ ਸੋਮਿਆਂ ਦੀਆਂ ਤਾਰੀਖ਼ਾਂ ਗਲਤ ਸਾਬਤ ਹੋ ਜਾਂਦੀਆਂ ਹਨ ਕਿਉਂਕਿ ਕਿਸੇ ਦਾ ਵੀ ਪ੍ਰਵਿਸ਼ਟਾ, ਦਿਨ ਅਤੇ ਨਛੱਤਰ; ਵਿਗਿਆਨਿਕ ਕਸਵੱਟੀ ’ਤੇ ਪੂਰਾ ਨਹੀਂ ਉਤਰਦਾ।

ਕੋਈ ਸਮਾਂ ਸੀ ਜਦੋਂ ਸਾਧਨਾਂ ਦੀ ਕਮੀ ਕਾਰਨ ਸਿੱਖਾਂ ਵਿੱਚ ਪੜ੍ਹਨ ਦੀ ਬਹੁਤੀ ਰੁਚੀ ਨਹੀਂ ਸੀ। ਆਪ ਪੜ੍ਹਨ ਅਤੇ ਪੜਚੋਲ ਕਰਨ ਦੀ ਬਜਾਇ, ਅਨਪੜ੍ਹ ਪ੍ਰਚਾਰਕਾਂ ਵੱਲੋਂ ਸੁਣਾਈਆਂ ਗਈਆਂ ਸਾਖੀਆਂ ਨੂੰ ਹੀ ਸੱਚ ਮੰਨ ਲਿਆ ਜਾਂਦਾ ਸੀ, ਪਰ ਅੱਜ ਸਾਡੇ ਪਾਸ ਬਹੁਤ ਸਾਰੇ ਸਾਧਨ ਹਨ ਅਤੇ ਕੁਝ ਇਕ ਨੂੰ ਛੱਡ ਕੇ ਬਹੁਤਾਤ ਪ੍ਰਚਾਰਕਾਂ ਦੀ ਨਵੀਂ ਪੀੜੀ; ਪੜ੍ਹੀ-ਲਿਖੀ ਹੈ, ਜੋ ਇਤਿਹਾਸ ’ਚ ਦਰਜ ਸਾਖੀਆਂ ਨੂੰ ਗੁਰਬਾਣੀ ਦੀ ਕਸਵੱਟੀ ਅਤੇ ਵਿਗਿਆਨਕ ਤੱਥਾਂ ਨਾਲ ਪਰਖ-ਪੜਚੋਲ ਕਰਕੇ ਪੇਸ਼ ਕਰਨਾ ਜਾਣਦੀ ਹੈ। ਜਨਮ ਸਾਖੀ ਦੀ ਪਰਖ-ਪੜਚੋਲ ਕਰਨ ਦਾ ਇਸ਼ਾਰਾ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਵਿਚ ਮਿਲਦਾ ਹੈ। ਸਿੰਘ ਸਭਾ ਲਹਿਰ ਸਮੇਂ (ਸੰਨ 1884 ਵਿਚ) ਪ੍ਰੋ: ਗੁਰਮੁਖ ਸਿੰਘ ਜੀ ਨੇ ਆਪਣੀ ਸੁਧਾਰਕ ਨਾਂ ਦੀ ਮਾਸਿਕ ਪਤ੍ਰਿਕਾ ’ਚ ‘ਜਨਮ ਕੁੰਡਲੀਆਂ’ ਲੇਖ ਛਾਪਿਆ ਸੀ। ਪਰ ਠੋਸ ਅਲੋਚਨਾਤਮਿਕ ਅਧਿਐਨ ਦਾ ਮੁੱਢ ਸ. ਕਰਮ ਸਿੰਘ ਹਿਸਟੋਰੀਅਨ ਨੇ 1912 ਵਿਚ ਛਪੀ ਪੁਸਤਕ ‘ਕੱਤਕ ਕਿ ਵੈਸਾਖ’ ਲਿਖ ਕੇ ਬੰਨ੍ਹਿਆ ਸੀ। ਸ. ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ, ‘ਭਾਈ ਬਾਲੇ ਵਾਲੀ ਜਨਮਸਾਖੀ ਦੀ ਪੁਰਾਣੀ ਤੋਂ ਪੁਰਾਣੀ ਕਾਪੀ, ਜੋ ਮਿਲ ਸਕੀ ਹੈ ਉਹ ਜਗਰਾਵੀਂ ਇਕ ਡੇਰੇ ਵਿਚੋਂ ਮਿਲੀ ਹੈ, ਇਸ ਦੇ ਲਿਖੇ ਜਾਣ ਦਾ ਸੰਮਤ ੧੭੮੧, ਮੱਘਰ ਵਦੀ ਦਸਮੀ (ਭਾਵ 30 ਅਕਤੂਬਰ 1724 ਜੂਲੀਅਨ) ਹੈ। ਇਸ ਤੋਂ ਪਹਿਲਾਂ ਦੀ ਲਿਖੀ ਹੋਈ ਕੋਈ ਹੋਰ ਕਾਪੀ ਨਹੀਂ ਮਿਲਦੀ’। (ਕੱਤਕ ਕਿ ਵੈਸਾਖ ਪੰਨਾ 115)

ਹੁਣ ਖੋਜੀ ਵਿਦਵਾਨਾਂ ਨੂੰ ਸੰਮਤ ੧੭੧੫/1658 ਈ: ਦੀ ਇੱਕ ਹੱਥ ਲਿਖਤ ਮਿਲੀ ਹੈ, ਜੋ ਸ੍ਰੀ ਪਿਆਰੇ ਲਾਲ ਕਪੂਰ, ਦਿੱਲੀ ਦੀ ਸੰਤਾਨ ਪਾਸ ਸੁਰੱਖਿਅਤ ਹੈ। ਹੁਣ ਤਾਈਂ ਮਿਲੀਆਂ ਹੱਥ ਲਿਖਤਾਂ ’ਚੋਂ ਇਹ ਸਭ ਤੋਂ ਪੁਰਾਣੀ ਹੱਥ ਲਿਖਤ ਮੰਨੀ ਗਈ ਹੈ। ਇਸ ਸਾਖੀ ’ਚ ਲਿਖਿਆ ਹੈ ਕਿ ‘ਸੰਮਤ ੧੬੩੦ ਵਿਸਾਖ ਸੁਦੀ ਪੂਰਨਮਾਸ਼ੀ ਸਵਾਂਤੀ ਨਿਛੱਤ੍ਰ ਡੇਢ ਪਹਿਰ ਰਾਤ ਰਹਿੰਦੀ ਐਤਵਾਰ [ਇਸ ਤਾਰੀਖ਼ ਦੀ ਪੜਤਾਲ ਕੀਤਿਆਂ ਦਿਨ ਐਤਵਾਰ ਨਹੀਂ, ਸ਼ੁੱਕਰਵਾਰ ਬਣਦਾ ਹੈ] ਗੁਰੂ ਜੀ (ਭਾਵ ਹੰਦਾਲ) ਦਾ ਜਨਮ ਹੋਇਆ’ ਇਸ ਦੀ ਮੌਤ ਸੰਮਤ ੧੭੦੫/1648 ਈ: ਨੂੰ ਹੋਈ ਸੀ (ਸ੍ਰੀ ਗੁਰੂ ਹੰਦਾਲ ਪ੍ਰਕਾਸ਼, ਪੰਨਾ 31)। ਡਾ. ਗੁਰਬਚਨ ਕੌਰ ਜੀ ਲਿਖਦੇ ਹਨ, ਹੰਦਾਲ ਦਾ ਵੱਡਾ ਪੁੱਤਰ ਬਾਲ ਚੰਦ ‘ਬਾਲਾ’, ਇਸ ਜਨਮਸਾਖੀ ਦਾ ਵਿਸ਼ੇਸ਼ ਪਾਤਰ ਹੈ, ਜੋ ਗੁਰੂ ਨਾਨਕ ਜੀ ਦਾ ਸਾਥੀ ਹੋਣ ਦਾ ਦਾਅਵਾ ਕਰਦਾ ਹੈ ਤੇ ਆਪਣੇ ਆਪ ਨੂੰ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਨਾਨਕ ਦੀ ਜੀਵਨੀ ਲਿਖਾਉਣ ਵਾਲਾ ਸਿੱਧ ਕਰਦਾ ਹੈ, ਪਰ ਜਨਮਸਾਖੀ ਦੀਆਂ ਅੰਦਰਲੀਆਂ ਗਵਾਹੀਆਂ ਦੇ ਆਧਾਰ ਉੱਤੇ ਸਿੱਧ ਕੀਤਾ ਗਿਆ ਹੈ ਕਿ ਇਹੋ ਜਿਹਾ ਕੋਈ ਇਤਿਹਾਸਿਕ ਵਿਅਕਤੀ ਨਹੀਂ ਹੋਇਆ। (ਜਨਮ ਸਾਖੀ ਭਾਈ ਬਾਲਾ ਦਾ ਪਾਠ-ਪ੍ਰਮਾਣੀਕਰਣ ਤੇ ਆਲੋਚਨਾਤਮਿਕ ਸੰਪਾਦਨ, ਪੰਨਾ 146)

ਕਵੀ ਭਾਈ ਸੰਤੋਖ ਸਿੰਘ ਨੇ ਆਪਣੇ ਗ੍ਰੰਥ ‘ਸ੍ਰੀ ਗੁਰੂ ਨਾਨਕ ਪ੍ਰਕਾਸ਼ – ਪੂਰਬਾਰਧ’ (1823 ਈ.) ਦੇ 37ਵੇਂ ਅਧਿਆਇ ‘ਨਾਨਕ ਪ੍ਰਕਾਸ਼ ਕਿਨ੍ਹਾਂ ਪੁਸਤਕਾਂ ਤੋਂ ਬਣਿਆ’ ਵਿੱਚ ਆਪਣੇ ਸ੍ਰੋਤਾਂ ਦਾ ਜ਼ਿਕਰ ਕਰਦੇ ਲਿਖਦੇ ਹਨ : ‘‘ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼੧੩’’ ਇਸ ਪੰਕਤੀ ਤੋਂ ਸਪਸ਼ਟ ਹੈ ਕਿ ਕਵੀ ਭਾਈ ਸੰਤੋਖ ਸਿੰਘ ਆਪਣੀ ਲਿਖਤ ਦਾ ਸ੍ਰੋਤ; ਭਾਈ ਬਾਲੇ ਵਾਲੀ ਜਨਮਸਾਖੀ ਮੰਨਦੇ ਹਨ। ਇਸ ਤੋਂ ਅੱਗੇ ਕਵੀ ਜੀ ਲਿਖਦੇ ਹਨ :

ਚੌਪਈ ਗੁਰੁ ਅੰਗਦ ਜੀ ਜੋ ਲਿਖਵਾਈ ਬਹੁ ਨਹਿਂ ਲਿਖੀ, ਰਹੀ ਇਕ ਥਾਈ

ਕਬੀਰ ਬੰਸੀ ਮਿਲਿ ਤਾਂਹੀ ਸੋ ਪੋਥੀ ਪਢਿ ਗੁਨ ਮਨ ਮਾਂਹੀ੨੨

ਅਰਥ : ਗੁਰੂ ਅੰਗਦ ਜੀ ਨੇ ਜੋ ਪੋਥੀ ਲਿਖਵਾਈ ਸੀ ਉਸ ਦੀਆਂ ਬਹੁਤ ਪੋਥੀਆਂ ਨਹੀਂ ਸਨ; ਕੇਵਲ ਇੱਕੋ ਹੀ ਸੀ। (ਹੰਦਾਲ ਦੇ ਘਰ ਪੈਦਾ ਹੋਏ ਨੀਚ ਨੇ) ਕਬੀਰ ਪੰਥੀ ਨਾਲ ਮਿਲ ਕੇ ਮਨ ’ਚ ਵੀਚਾਰ ਕੀਤਾ।22।

ਕਰਿ ਕੁਕਰਮ ਅਨਸੋਧ ਬਨਾਈ ਅਪਨ ਵਡਿਨ ਕੀ ਕੀਰਤਿ ਪਾਈ

ਬਚਨ ਅਨੁਚਿਤ ਲਿਖੇ ਸਮੁਦਾਏੇ ਜਿਨਕੇ ਪਢਨ ਸੁਨਨਿ ਅਘ ਪਾਏ੨੩

ਅਰਥ : ਗਲਤ ਤੇ ਬਨਾਵਟੀ ਪੋਥੀ ਬਣਾਉਣ ਦਾ ਕੁਕਰਮ ਕੀਤਾ; ਜਿਸ ’ਚ ਬਹੁਤ ਸਾਰੇ ਅਨਉਚਿਤ ਤੇ ਅਯੋਗ ਸ਼ਬਦ ਲਿਖ ਦਿੱਤੇ, ਜਿਸ ਦੇ ਪੜ੍ਹਨ ਸੁਣਨ ਨਾਲ ਪਾਪ ਲਗਦਾ ਹੈ।

ਅਪਨਾ ਵਡਾ ਜਾਨ ਹਿੰਦਾਲੂ ਤਿਹ ਕੀ ਕੀਰਤਿ ਲਿਖੀ ਬਿਸਾਲੂ

ਸ਼੍ਰੀ ਨਾਨਕ ਤੇ ਵਡੀ ਬਨਾਇ ਮਹਿਮਾ ਲਿਖਤ ਭਯੋ ਬਹੁ ਭਾਇ੨੪

ਅਰਥ : ਆਪਣੇ (ਪਿਤਾ) ਹਿੰਦਾਲ ਨੂੰ ਵੱਡਾ ਜਾਣ ਕੇ ਉਸ ਦੀ ਮਹਿਮਾ ਸ੍ਰੀ ਗੁਰੂ ਨਾਨਕ ਜੀ ਤੋਂ ਵੀ ਬਹੁਤ ਵੱਡੀ ਬਣਾ ਕੇ ਲਿਖ ਦਿੱਤੀ।੨੪।

ਅੱਗੇ ਲਿਖਦੇ ਹਨ ਅਸਲ ਪੋਥੀ ਨੂੰ ਪਾੜ ਕੇ ਬਿਆਸ ਦਰਿਆ ਦੇ ਸਪੁਰਦ ਕਰ ਦਿੱਤਾ :

ਹਮਕੋ ਮਨਹਿਂਗੇ ਬਹੁ ਮਾਨਵ ਲਿਖੀ ਅਧਿਕਤਾ ਉਰ ਆਨਵ

ਪੂਰਬ ਪੋਥੀ ਹੁਤੀ ਜੋ ਸੋਈ ਦਈ ਬਿਆਸ ਬੀਚ ਡਬੋਇ ੨੭

ਪੰਨੇ ਛੇਦੇ ਦਈ ਬਹਾਈ ਜੋ ਸ੍ਰੀ ਗੁਰੂ ਅੰਗਦ ਲਿਖਵਾਈ

ਤਿਹਕੋ ਤਾਤਪਰਜ ਸਭਿ ਚੀਨੇ ਅਧਿਕ ਬਚਨ ਅਪਨੇ ਲਿਖਿ ਦੀਨੇ ੨੮

ਅਰਥ: ਆਪਣੇ ਹਿਰਦੇ ’ਚ ਇਹ ਧਾਰ ਕੇ (ਹਿੰਦਾਲ ਦੀ) ਬਹੁਤ ਮਹਿਮਾ ਲਿਖ ਦਿੱਤੀ, ਜਿਸ ’ਚ ਬਹੁਤੇ ਬਚਨ ਆਪਣੇ ਲਿਖ ਦਿੱਤੇ, ਤਾ ਕਿ ਬਹੁਤੇ ਮਨੁੱਖ ਸਾਨੂੰ (ਗੁਰੂ) ਮੰਨਣ ਲੱਗ ਪੈਣਗੇ। (ਮੁੱਦਾ ਗਾਇਬ ਕਰਨ ਲਈ ਪਹਿਲੀ ਅਸਲ) ਪੋਥੀ, ਜੋ ਗੁਰੂ ਅੰਗਦ ਜੀ ਨੇ ਲਿਖਵਾਈ ਸੀ; ਉਸ ਦੇ ਪੰਨੇ ਫਾੜ ਕੇ ਬਿਆਸ ਦਰਿਆ ’ਚ ਡੁਬੋ ਦਿੱਤੀ।

ਕਵੀ ਸੰਤੋਖ ਸਿੰਘ ਜੀ ਦੀ ਉਪਰੋਕਤ ਲਿਖਤ ਤੋਂ ਸਪਸ਼ਟ ਹੈ ਕਿ ਉਨ੍ਹਾਂ ਦੀ ਜਾਣਕਾਰੀ ਦਾ ਵਸੀਲਾ ਭਾਈ ਬਾਲੇ ਵਾਲੀ ਮਿਲਾਵਟੀ ਜਨਮ ਸਾਖੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਉਨ੍ਹਾਂ ਦਾ ਸ੍ਰੋਤ (ਹੰਦਾਲੀਆਂ ਵਾਲੀ ਜਨਮ ਸਾਖੀ) ਹੀ ਮਿਲਾਵਟੀ ਹੈ ਤਾਂ ਕਵੀ ਸੰਤੋਖ ਸਿੰਘ ਦੀ ਲਿਖਤ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵੀ ਕਿਵੇਂ ਸਹੀ ਮੰਨਿਆ ਜਾ ਸਕਦੀ ਹੈ  ? ਦੂਸਰਾ (ਲਾਹੌਰ ਤੋਂ ਸੰਮਤ ੧੮੮੩/1826 ਈ: ’ਚ ਛਪੀ) ਜਨਮ ਸਾਖੀ ਭਾਈ ਬਾਲਾ ਉੱਤੇ ਪੋਥੀ ਲਿਖਣ ਦੀ ਤਾਰੀਖ਼, ਵੈਸਾਖ ਸੁਦੀ ੫ ਸੰਮਤ ੧੫੮੨ (ਯਾਨੀ 1525 ਈ:) ਲਿਖੀ ਹੈ; ਜੋ ਕਦਾਚਿਤ ਮੰਨਣਯੋਗ ਨਹੀਂ ਕਿਉਂਕਿ ਭਾਈ ਲਹਿਣਾ ਜੀ; ਗੁਰੂ ਨਾਨਕ ਸਾਹਿਬ ਦੀ ਸ਼ਰਨ ’ਚ ਹੀ ਸੰਮਤ ੧੫੮੯/1532 ਈ: ’ਚ ਆਏ ਸਨ ਅਤੇ ੧੫੯੬/1539 ਈ: ’ਚ ਗੁਰੂ ਪਦ ਪ੍ਰਾਪਤ ਕੀਤਾ। ਫਿਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਆਉਣ ਤੋਂ 7 ਸਾਲ ਪਹਿਲਾਂ ਅਤੇ ਗੁਰੂ ਬਣਨ ਤੋਂ 14 ਸਾਲ ਪਹਿਲਾਂ ਹੀ ਭਾਈ ਬਾਲੇ ਕੋਲ਼ੋਂ ਸੁਣ ਕੇ ਜਨਮਸਾਖੀ ਲਿਖਵਾ ਦਿੱਤੀ ?

ਭਾਈ ਬਾਲੇ ਵਾਲੀ ਜਨਮ ਸਾਖੀ ਦੇ ਹਵਾਲੇ ਨਾਲ਼ ਨਾਨਕ ਪ੍ਰਕਾਸ਼ ਲਿਖਣ ਵਾਲੇ ਚੂੜਾਮਨੀ ਕਵੀ ਸੰਤੋਖ ਸਿੰਘ ਨੇ ਗੁਰੂ ਸਾਹਿਬ ਜੀ ਦੀ ਜਨਮ ਮਿਤੀ ਕੱਤਕ ਸੁਦੀ ੧੫, ਸੰਮਤ ੧੫੨੬; ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਅਤੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ਸੰਮਤ ੧੫੯੬ ਲਿਖੀ ਹੈ। ਜੋਤੀ ਜੋਤ ਸਮਾਉਣ ਦੀ ਇਹੀ ਮਿਤੀ ਕਰਤਾਰਪੁਰੀ ਬੀੜ ’ਚ ਲਿਖੀ ਹੈ, ਜਿਸ ਕਾਰਨ ਇਸ ਮਿਤੀ ਨਾਲ਼ ਸਾਰਿਆਂ ਦੀ ਸਹਿਮਤੀ ਹੈ। ਹੁਣ ਜੇ ਇਸ (ਅੱਸੂ ਵਦੀ ੧੦, ਸੰਮਤ ੧੫੯੬) ਵਿੱਚੋਂ ਗੁਰੂ ਸਾਹਿਬ ਦੀ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਦੇਈਏ ਤਾਂ ਗੁਰੂ ਸਾਹਿਬ ਦਾ ਜਨਮ; ਵੈਸਾਖ ਦੇ ਮਹੀਨੇ ਹੋਇਆ ਬਣਦਾ ਹੈ, ਨਾ ਕਿ ਕੱਤਕ ’ਚ। ਇਨ੍ਹਾਂ ਤੱਥਾਂ ਮੁਤਾਬਕ ਭੀ ਕੱਤਕ ਦੀ ਪੂਰਨਮਾਸ਼ੀ; ਗਲਤ ਸਾਬਤ ਹੁੰਦੀ ਹੈ।

ਐਸੇ ਕੁੱਝ ਉਕਤ ਕਾਰਨਾਂ ਕਰਕੇ ਹੀ ਸ: ਕਰਮ ਸਿੰਘ ਹਿਸਟੋਰੀਅਨ, ਸ. ਸ. ਪਦਮ (ਸੰਤ ਸਿੰਘ ਪਦਮ), ਡਾ: ਗੁਰਬਚਨ ਕੌਰ, ਡਾ: ਆਸਾ ਸਿੰਘ ਘੁੰਮਣ, ਡਾ: ਟਰੰਪ, ਡਾ: ਮਕਲੋਡ, ਐੱਮ.ਏ. ਮੈਕਾਲਿਫ਼, ਗਿਆਨੀ ਗਿਆਨ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾ: ਗੰਡਾ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾ: ਹਰੀ ਰਾਮ ਗੁਪਤਾ, ਡਾ: ਕਿਰਪਾਲ ਸਿੰਘ, ਡਾ: ਖੜਕ ਸਿੰਘ, ਭਾਈ ਵੀਰ ਸਿੰਘ, ਪ੍ਰੋਫੈਸਰ ਯੋਧ ਸਿੰਘ, ਖ਼ੁਸ਼ਵੰਤ ਸਿੰਘ, ਗਿਆਨੀ ਸੋਹਨ ਸਿੰਘ ਸੀਤਲ ਆਦਿਕ ਸਾਰੇ ਹੀ ਵਿਦਵਾਨ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਮਿਤੀ ਕੱਤਕ ਦੀ ਪੂਰਨਮਾਸ਼ੀ ਦੀ ਥਾਂ ਵੈਸਾਖ ’ਚ ਮੰਨਦੇ ਹਨ।

ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਬਿਨਾਂ ਬਾਕੀ ਸਾਰੀਆਂ ਜਨਮ ਸਾਖੀਆਂ ਅਤੇ ਬਹੁਤਾਤ ਲੇਖਕਾਂ ਨੇ ਗੁਰੂ ਜੀ ਦੀ ਜਨਮ ਮਿਤੀ ਵੈਸਾਖ ਸੁਦੀ ੩, ਸੰਮਤ ੧੫੨੬ ਲਿਖੀ ਹੈ। ਇਸ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ ਵੈਸਾਖ ਸੁਦੀ ੩, ਸੰਮਤ ੧੫੨੬, ੨੦ ਵੈਸਾਖ, ਦਿਨ ਸ਼ਨੀਵਾਰ, ਨਛੱਤਰ ਮ੍ਰਿਗਸ਼ਰ। ਇਨ੍ਹਾਂ ਤਾਰੀਖ਼ਾਂ ਦੇ ਸੋਮਿਆਂ ਦੀ ਹੇਠਾਂ ਬਣਾਈ ਸਾਰਣੀ ’ਤੇ ਨਜ਼ਰ ਮਾਰੀਏ ਤਾਂ ਵੇਖਿਆ ਕਿ ਵੈਸਾਖ ਸੁਦੀ ੩, ਸੰਮਤ ੧੫੨੬ ਲਿਖਣ ਵਾਲੇ ਗਿਆਨ ਰਤਨਾਵਲੀ, ਪੁਰਾਤਨ ਜਨਮ ਸਾਖੀ ਅਤੇ ਮਹਿਮਾ ਪ੍ਰਕਾਸ਼  ’ਚੋਂ ਕਿਸੇ ਨੇ ਭੀ ਉਸ ਦਿਨ ਦਾ ਪ੍ਰਵਿਸ਼ਟਾ, ਦਿਨ ਅਤੇ ਨਛੱਤਰ ਕੁਝ ਵੀ ਨਹੀਂ ਲਿਖਿਆ ਜਦਕਿ ਪੰਚਾਂਗ ਦੇ ਨਿਯਮਾਂ ਅਨੁਸਾਰ ਇਨ੍ਹਾਂ ਤਿੰਨਾਂ ’ਚੋਂ ਘੱਟੋ ਘੱਟ ਇਕ ਲਿਖਣਾ ਜ਼ਰੂਰੀ ਹੁੰਦਾ ਹੈ, ਜਿਸ ਤੋਂ ਬਗੈਰ ਤਿੱਥ ਦੀ ਪੜਤਾਲ ਨਹੀਂ ਹੋ ਸਕਦੀ।

ਸ੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਸ਼ੁੱਧ ਗੁਰਪ੍ਰਣਾਲੀ ’ਚ ਵੈਸਾਖ ਸੁਦੀ ੩, ਸੰਮਤ ੧੫੨੫, ੨੯ ਵੈਸਾਖ, ਦਿਨ ਐਤਵਾਰ/25 ਅਪ੍ਰੈਲ 1468 ਲਿਖੇ ਹਨ ਜਦੋਂ ਕਿ ਵੈਸਾਖ ਸੁਦੀ ੩ ਸੰਮਤ ੧੫੨੫ ਨੂੰ ਤਬਦੀਲ ਕੀਤਿਆ ਬਣਦਾ ਹੈ ੩੧ ਵੈਸਾਖ ਸੰਮਤ ੧੫੨੫, 25 ਅਪ੍ਰੈਲ 1468 ਈ: ਦਿਨ ਸੋਮਵਾਰ। ਇਸ ਦਾ ਪ੍ਰਵਿਸ਼ਟਾ ਅਤੇ ਦਿਨ; ਦੋਵੇਂ ਗਲਤ ਹੋਣ ਕਾਰਨ ਕੈਲੰਡਰ ਵਿਗਿਆਨ ਮੁਤਾਬਕ ਸਹੀ ਨਹੀਂ ਠਹਿਰਾਇਆ ਜਾ ਸਕਦਾ। ਦੂਸਰਾ ਇਸ ਵਿੱਚ ਦਰਸਾਈ ਸੰਮਤ ੧੫੨੫/1468ਈ: ਨਾਲ ਖ਼ੁਦ ਸ੍ਰੋਮਣੀ ਕਮੇਟੀ ਸਮੇਤ ਪੰਥ ਦੀ ਕੋਈ ਵੀ ਧਿਰ ਸਹਿਮਤ ਨਹੀਂ ਹੈ।

ਕਰਮ ਸਿੰਘ ਹਿਸਟੋਰੀਅਨ ਵੱਲੋਂ ਲਿਖੀਆਂ ਤਾਰੀਖ਼ਾਂ ਕੈਲੰਡਰ ਵਿਗਿਆਨ ਮੁਤਾਬਕ ਸਹੀ ਹਨ। ਕਰਮ ਸਿੰਘ ਜੀ ਦੀ ਇਸ ਖੋਜ ਤੋਂ ਬਾਅਦ ਤਕਰੀਬਨ ਸਾਰੇ ਹੀ ਲੇਖਕ; ਗੁਰੂ ਜੀ ਦੇ ਜਨਮ ਦੀ ਤਾਰੀਖ਼ 15 ਅਪ੍ਰੈਲ ਲਿਖਣ ਅਤੇ ਬੋਲਣ ਲੱਗ ਪਏ ਹਨ। ਪੜ੍ਹੇ ਲਿਖੇ ਸੂਝਵਾਨ ਸਿੱਖਾਂ ’ਚ, 15 ਅਪ੍ਰੈਲ ਹੀ ਤਕਰੀਬਨ ਪ੍ਰਚਲਿਤ ਹੋ ਚੁੱਕੀ ਹੈ। ਇੱਥੋਂ ਤੱਕ ਕਿ ਪ੍ਰੋ: ਕਰਤਾਰ ਸਿੰਘ ਐੱਮ.ਏ., ਜਿਨ੍ਹਾਂ ਦਾ ਲਿਖਿਆ ਹੋਇਆ ਸਿੱਖ ਇਤਿਹਾਸ ਸ੍ਰੋਮਣੀ ਕਮੇਟੀ ਨੇ ਛਪਵਾਇਆ ਹੈ; ਉਸ ਵਿਚ ਭੀ ਵੈਸਾਖ ਸੁਦੀ ੩, ਸੰਮਤ ੧੫੨੬, ੨੦ ਵੈਸਾਖ ਸੰਮਤ ੧੫੨੬/15 ਅਪ੍ਰੈਲ 1469 ਹੀ ਲਿਖਿਆ ਹੈ। ਸ੍ਰੋ. ਗੁ. ਪ੍ਰ. ਕਮੇਟੀ ਦੀ ਵੈੱਬਸਾਈਟ ’ਤੇ ਵੀ 15 ਅਪ੍ਰੈਲ 1469 ਹੀ ਲਿਖਿਆ ਹੋਇਆ ਹੈ।

ਇੱਥੇ ਕਰਮ ਸਿੰਘ ਤੋਂ ਵੀ ਦੋ ਉਕਾਈਆਂ ਹੋਈਆਂ ਹਨ। ਪਹਿਲੀ ਇਹ ਕਿ ਉਨ੍ਹਾਂ ਨੇ ਗਣਿਤ ਕਰਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼, ਪੁਰਾਤਨ ਜਨਮ ਸਾਖੀ (ਸੰਪਾਦਕ ਭਾਈ ਵੀਰ ਸਿੰਘ) ਅਤੇ ਗਿਆਨ ਰਤਨਾਵਲੀ (ਜਨਮ ਸਾਖੀ) ਲੇਖਕ ਭਾਈ ਮਨੀ ਸਿੰਘ ਜੀ ਤੋਂ ਅੱਸੂ ਸੁਦੀ ੧੦, ਸੰਮਤ ੧੫੯੬, ਨੋਟ ਕਰ ਲਈ। ਅਤੇ ਇਸ ਤਾਰੀਖ਼ ’ਚੋਂ ਗੁਰੂ ਸਾਹਿਬ ਜੀ ਦੀ ਕੁੱਲ ਸਰੀਰਕ ਉਮਰ 70 ਸਾਲ 5 ਮਹੀਨੇ 7 ਦਿਨ ਘਟਾਉਣ ਨਾਲ ਵੈਸਾਖ ਸੁਦੀ ੩, ਸੰਮਤ ੧੫੨੬ ਬਣਦਾ ਹੈ। ਇਨ੍ਹਾਂ ਦੋਵਾਂ ਹੀ ਜਨਮ ਸਾਖੀਆਂ ’ਚ ਗੁਰੂ ਜੀ ਦੀ ਜਨਮ ਤਾਰੀਖ਼ ਵੈਸਾਖ ਸੁਦੀ ੩, ਸੰਮਤ ੧੫੨੬ ਲਿਖੀ ਹੋਣ ਕਾਰਨ ਕਰਮ ਸਿੰਘ ਜੀ ਨੇ ਆਪਣੀ ਖੋਜ ਨੂੰ ਸਹੀ ਮੰਨ ਲਿਆ। ਜਦਕਿ ਕਰਤਾਰਪੁਰੀ ਬੀੜ ’ਚ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦, ਸੰਮਤ ੧੫੯੬ ਲਿਖੀ ਹੈ ਅਤੇ ਸਮੁੱਚਾ ਪੰਥ ਇਸ (ਅੱਸੂ ਵਦੀ ੧੦) ਨਾਲ ਸਹਿਮਤ ਹੈ। ਜੋਤੀ ਜੋਤ ਸਮਾਉਣ ਦੀ ਇਸ ਪੰਥ ਪ੍ਰਵਾਨਤ ਮਿਤੀ ’ਚੋਂ ਗੁਰੂ ਜੀ ਦੀ ਉਮਰ ਘਟਾਈ ਜਾਵੇ ਤਾਂ ਜਨਮ ਮਿਤੀ ਬਣਦੀ ਹੈ ਵੈਸਾਖ ਵਦੀ ੩, ੪ ਵੈਸਾਖ, ਸੰਮਤ ੧੫੨੬/30 ਮਾਰਚ 1469; ਗੁਰਪ੍ਰਣਾਲੀ ੯ ’ਚ ਗਿਆਨੀ ਗਿਆਨ ਸਿੰਘ ਨੇ ਵੀ ਬਿਲਕੁਲ ਇਹੋ ਤਾਰੀਖ਼ ਲਿਖੀ ਹੈ। ਇਸ ਨੂੰ ਦੂਜੀਆਂ ਪਧਤੀਆਂ ’ਚ ਤਬਦੀਲ ਕੀਤਿਆਂ ਗੁਰੂ ਜੀ ਦੀ ਜਨਮ ਤਾਰੀਖ਼ ਵੈਸਾਖ ਵਦੀ ੩, ਸੰਮਤ ੧੫੨੬ ਬਣਦਾ ਹੈ। ਸੁਦੀ ਅਤੇ ਵਦੀ ’ਚ 15 ਦਿਨਾਂ ਦਾ ਫਰਕ ਹੁੰਦਾ ਹੈ।

ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵੱਲੋਂ ਫ਼ਰਵਰੀ 2010 ’ਚ ਛਾਪੀ ਗਈ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਪੰਨਾ 759 ’ਤੇ ਜਨਮ ਸਾਖੀ ਦੀ ਭੂਮਿਕਾ ਵਿੱਚ ਲਿਖਿਆ ਹੈ : ‘ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਬਹੁਤ ਸਾਰੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ ਅਤੇ ਭਾਈ ਮਨੀ ਸਿੰਘ ਜੀ ਤੇ ਵਲਾਇਤ ਵਾਲੀ ਸਾਖੀ ਵਿਚ ਜਨਮ ਵੈਸਾਖ ਸੁਦੀ ਤੀਜ ਦਾ ਲਿਖਿਆ ਹੈ। ਇਸ ਦੀ ਅਸਲੀਅਤ ਜਿੱਥੋਂ ਤੱਕ ਵੇਖੀ ਜਾਂਦੀ ਹੈ ਤਾਂ ਸੁਦੀ ਵੈਸਾਖ ਤੀਜ ਦਾ ਹੀ ਜਨਮ ਦਿਨ ਸਿਧ ਹੁੰਦਾ ਹੈ ਪਰੰਤੂ ਲੌਕਿਕ ਮਰਯਾਦਾ ਦਾ ਪ੍ਰਵਾਹ ਜਿਹੜਾ ਇਕ ਵਾਰੀ ਪੈ ਗਿਆ ਹੈ ਏਸ ਦਾ ਇਕੋ ਵਾਰੀ ਪਲਟ ਜਾਣਾ ਬਹੁਤ ਮੁਸ਼ਕਿਲ ਹੈ ਤੇ ਜੇਕਰ ਕੋਈ ਇਕ ਅੱਧਾ ਪੁਰਖ ਹੌਂਸਲਾ ਕਰਕੇ ਏਸ ਦੇ ਪਰਚਾਰ ਕਰਨ ਵਾਸਤੇ ਕੋਸ਼ਸ਼ ਕਰਦਾ ਹੈ ਤਾਂ ਬਾਕੀ ਦੇ ਲੋਕ ਜਿਨ੍ਹਾਂ ਨੂੰ ਪੂਰੀ ਵਾਕਫੀਅਤ ਨਹੀਂ ਹੁੰਦੀ ਉਸ ਦਾ ਸਾਥ ਨਹੀਂ ਦੇਂਦੇ ਜਿਸ ਕਰਕੇ ਉਸ ਦੀ ਮਿਹਨਤ ਨਿਹਫਲ ਹੁੰਦੀ ਹੈ। ਪਰੰਤੂ ਅਸੀਂ ਭਰੋਸਾ ਰਖਦੇ ਹਾਂ ਕਿ ਜੇਕਰ ਸਿੰਘ ਸਭਾ ਵਾਲੇ ਲੋਕ ਇਕੱਤਰ ਹੋ ਕੇ ਇਸ ਦਾ ਨਿਰਨਾ ਕਰਕੇ ਪਰਚਾਰ ਕਰਨਾ ਚਾਹੁਣ ਤਾਂ ਇਹ ਗੱਲ ਕੋਈ ਮੁਸ਼ਕਲ ਨਹੀਂ ॥’  (ਦਾਸ-ਬੁਧ ਸਿੰਘ ਰਤਨਾ)

ਸੁਦੀ ਅਤੇ ਵਦੀ ’ਚ 15 ਦਿਨਾਂ ਦਾ ਫਰਕ ਹੁੰਦਾ ਹੈ। ਜਾਪਦਾ ਹੈ ਕਿ ਪੁਰਾਤਨ ਜਨਮ ਸਾਖੀਆਂ ਅਤੇ ਗਿਆਨ ਰਤਨਾਵਲੀ ਦੇ ਲੇਖਕਾਂ ਨੂੰ ਵਦੀ ਸੁਦੀ ਦਾ ਭੁਲੇਖਾ ਪਿਆ ਹੈ, ਜਿਹੜਾ ਅਕਸਰ ਪੈ ਭੀ ਜਾਂਦਾ ਹੈ। ਇਨ੍ਹਾਂ ਜਨਮ ਸਾਖੀਆਂ ਤੋਂ ਗਲਤ ਤਾਰੀਖ਼ਾਂ ਸ: ਕਰਮ ਸਿੰਘ ਹਿਸਟੋਰੀਅਨ ਨੇ ਨੋਟ ਕਰ ਲਈਆਂ।

ਵੈਸਾਖ ਵਦੀ ੩ ਸੰਮਤ ੧੫੨੬ ਨੂੰ ਦੂਜੀਆਂ ਪਧਤੀਆਂ ’ਚ ਬਦਲਣ ਨਾਲ ੪ ਵੈਸਾਖ, ਸੰਮਤ ੧੫੯੬/30 ਮਾਰਚ 1469 ਬਣਦਾ ਹੈ। ਕੇਵਲ ਇਸੇ ਪੱਖ ਨੂੰ ਵਿਚਾਰੀਏ ਤਾਂ ੨੦ ਵੈਸਾਖ ੧੫੯੬/15 ਅਪ੍ਰੈਲ 1469 ਨਾਲੋਂ ੪ ਵੈਸਾਖ ਸੰਮਤ ੧੫੯੬/30 ਮਾਰਚ 1469 ਵੱਧ ਠੀਕ ਹੈ।

ਕਰਮ ਸਿੰਘ ਹਿਸਟੋਰੀਅਨ ਦੀ ਦੂਸਰੀ ਉਕਾਈ ਇਹ ਹੈ ਕਿ ਉਨ੍ਹਾਂ ਨੇ ਗੁਰੂ ਜੀ ਦੀ ਉਮਰ ਚੰਦਰਮਾਂ ਦੀਆਂ ਤਿੱਥਾਂ ਨਾਲ ਵੈਸਾਖ ਸੁਦੀ ੩, ਸੰਮਤ ੧੫੯੬ ਕੱਢ ਕੇ ਫਿਰ ਉਸ ਨੂੰ ਪ੍ਰਵਿਸ਼ਟਿਆਂ ਵਿੱਚ ਤਬਦੀਲ ਕਰ ੨੦ ਵੈਸਾਖ/15 ਅਪ੍ਰੈਲ 1469 ਜਨਮ ਮਿਤੀ ਕੱਢੀ ਜਦ ਕਿ ਉਮਰ ਦੀ ਗਣਿਤ ਹਮੇਸ਼ਾਂ ਸੂਰਜੀ ਤਾਰੀਖ਼ਾਂ ਨਾਲ ਕਰਨੀ ਬਣਦੀ ਹੈ ਕਿਉਂਕਿ ਚੰਦਰ ਤਿੱਥਾਂ ਮੁਤਾਬਕ ਉਮਰ ਕਦੀ ਵੀ ਠੀਕ ਨਹੀਂ ਹੁੰਦੀ; ਜਿਵੇਂ ਕਿ ਹੇਠ ਲਿਖੀ ਸਾਰਣੀ ’ਚ ਚੰਦਰ ਤਿੱਥਾਂ ਮੁਤਾਬਕ ਵੱਖ ਵੱਖ ਸਾਲਾਂ ਦੀ ਲੰਬਾਈ ਵੱਖ ਵੱਖ ਆਉਂਦੀ ਹੈ।

ਉਕਤ ਸਮੱਸਿਆ ਨੂੰ ਹੱਲ ਕਰਨ ਲਈ ਪਾਲ ਸਿੰਘ ਪੁਰੇਵਾਲ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ਸੰਮਤ ੧੫੯੬ ਨੂੰ ਸਹੀ ਮੰਨ ਕੇ ਪਹਿਲਾਂ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ਾਂ ਤਬਦੀਲ ਕਰ ਅੱਸੂ ਸੰਮਤ, ੧੫੯੬ ਬਣਾ ਲਿਆ, ਜਿਸ ਵਿੱਚੋਂ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਦਿੱਤੀ, ਜਿਸ ਨਾਲ਼ ਗੁਰੂ ਸਾਹਿਬ ਦੀ ਜਨਮ ਮਿਤੀ ਵੈਸਾਖ, ਸੰਮਤ ੧੫੨੬ ਬਣੀ ਇਸ ਨੂੰ ਦੂਸਰੀਆਂ ਪੱਧਤੀਆਂ ਤਬਦੀਲ ਕੀਤਿਆਂ ਚੇਤ ਸੁਦੀ ੧੫, ਸੰਮਤ ੧੫੨੬, ਦਿਨ ਸੋਮਵਾਰ, ਨਛੱਤਰ ਹਸਤ /27 ਮਾਰਚ 1469 ਜੂਲੀਅਨ ਬਣ ਗਈ

ਹੁਣ ਇਸ ਰੋਲ਼-ਘਚੋਲ਼ੇ ’ਚ ਸਭ ਤੋਂ ਸ਼ੁੱਧ ਤਾਰੀਖ਼ ਦਾ ਨਿਤਾਰਾ ਕਿਸ ਤਰ੍ਹਾਂ ਕੀਤਾ ਜਾਵੇ  ? ਸ: ਪਾਲ ਸਿੰਘ ਪੁਰੇਵਾਲ ਨੇ ਇਸ ਦਾ ਹੱਲ ਲੱਭਣ ਲਈ ਵੱਖ ਵੱਖ 34 ਸੋਮਿਆਂ ’ਚੋਂ 10 ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਪੁਰਬ ਅਤੇ ਜੋਤੀ-ਜੋਤ ਪੁਰਬਾਂ ਦੀਆਂ ਤਾਰੀਖ਼ਾਂ ਵਾਲ਼ੀਆਂ ਵੱਖਰੀਆਂ ਵੱਖਰੀਆਂ ਸੂਚੀਆਂ ਬਣਾਈਆਂ। ਇਨ੍ਹਾਂ ਸੂਚੀਆਂ ’ਚੋਂ ਵੇਖਿਆ ਜਾ ਸਕਦਾ ਹੈ ਕਿ ਸਾਰੇ ਹੀ ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਦੀਆਂ ਤਾਰੀਖ਼ਾਂ ’ਚ ਤਕਰੀਬਨ ਇਕ ਸਮਾਨਤਾ ਹੈ, ਪਰ ਪ੍ਰਕਾਸ਼ ਪੁਰਬਾਂ ’ਚ ਬਹੁਤ ਅਸਮਾਨਤਾ ਹੈ। ਕਈ ਸਰੋਤਾਂ ’ਚ ਤਾਂ ਇੱਕ ਤੋਂ ਦਸ ਸਾਲ ਤੱਕ ਦਾ ਅੰਤਰ ਹੈ। ਇਸ ਦਾ ਕਾਰਨ ਇਹ ਹੈ ਕਿ ਜਨਮ ਸਮੇਂ ਕਿਸੇ ਨੂੰ ਕੋਈ ਇਲਮ ਨਹੀਂ ਹੁੰਦਾ ਕਿ ਇਸ ਬਾਲਕ ਨੇ ਵੱਡਾ ਹੋ ਕੇ ‘ਗੁਰੂ’ ਜਾਂ ਕੋਈ ਵੱਡੀ ਇਤਿਹਾਸਕ ਸ਼ਖ਼ਸੀਅਤ ਬਣਨਾ ਹੁੰਦਾ ਹੈ ਤਾਹੀਓਂ ਉਨ੍ਹਾਂ ਦੇ ਜਨਮ ਦਿਨ ਦਾ ਸਹੀ ਸਹੀ ਰਿਕਾਰਡ ਸੰਭਾਲਿਆ ਨਹੀਂ ਜਾਂਦਾ। ਜਿਨ੍ਹਾਂ ਲਿਖਾਰੀਆਂ ਨੇ ਆਪਣੀ ਲਿਖਤ ’ਚ ਲਿਖਿਆ ਹੈ, ਉਹ ਅੰਦਾਜ਼ੇ ਨਾਲ ਹੀ ਲਿਖ ਦਿੱਤਾ ਜਾਂ ਇੱਧਰੋਂ ਓਧਰੋਂ ਨਕਲ ਕਰਕੇ ਲਿਖ ਦਿੱਤਾ।

ਜੋਤੀ-ਜੋਤ ਸਮਾਉਣ ਸਮੇਂ ਗੁਰੂ ਸ਼ਖ਼ਸੀਅਤ ਦੀ ਸਿੱਖੀ ਸੇਵਕੀ ਅਤੇ ਪ੍ਰਸਿੱਧਤਾ ਬਹੁਤ ਵਧ ਚੁੱਕੀ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਘਟਨਾਵਾਂ, ਵੇਰਵਿਆਂ ਨੂੰ ਸਹੀ ਸਹੀ ਨੋਟ ਕਰ ਲਿਆ ਜਾਂਦਾ ਹੈ ਤਾਹੀਓਂ ਜੋਤੀ ਜੋਤ ਸਮਾਉਣ ਦੀਆਂ ਤਾਰੀਖ਼ਾਂ ਸੰਬੰਧੀ ਕੋਈ ਵਿਵਾਦ ਨਹੀਂ। ਕਰਤਾਰਪੁਰੀ ਬੀੜ ਵਿੱਚ ਵੀ ਸਭ ਗੁਰੂ ਸਾਹਿਬਾਨ ਜੀ ਦੇ ਜੋਤੀ-ਜੋਤ ਸਮਾਉਣ ਦੇ ਦਿਵਸ ਸਹੀ ਅੰਕਿਤ ਹਨ (ਪਰ ਜਨਮ ਦਿਨ, ਕਿਸੇ ਦਾ ਭੀ ਦਰਜ ਨਹੀਂ), ਜੋ ਇਹ ਪ੍ਰੋੜ੍ਹਤਾ ਕਰਦੇ ਹਨ ਕਿ ਕਿਸੇ ਭੀ ਗੁਰੂ ਸਾਹਿਬ ਦੇ ਜਨਮ ਦਿਵਸ ਨੂੰ ਦਾਅਵੇ ਨਾਲ਼ ਸਹੀ ਨਹੀਂ ਠਹਿਰਾਇਆ ਜਾ ਸਕਦਾ। ਵਧੇਰੇ ਸਹੀ ਅਤੇ ਮੰਨਣਯੋਗ ਤਾਰੀਖ਼ਾਂ ਦਾ ਨਿਤਾਰਾ ਕਰਨ ਦਾ ਹੱਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸਵ: ਸ: ਪਾਲ ਸਿੰਘ ਪੁਰੇਵਾਲ ਨੇ ਦੱਸਿਆ ਕਿ ਬਿਕ੍ਰਮੀ ਕੈਲੰਡਰ ਦੀਆਂ ਪੰਚਾਂਗਾਂ ’ਚ ਪੰਜ ਮੁੱਖ ਅੰਗ ਹੁੰਦੇ ਹਨ ‘ਤਿੱਥ, ਵਾਰ, ਨਛੱਤਰ, ਕਰਨ ਤੇ ਯੋਗ’। ਗੁਰ ਪੁਰਬਾਂ ਵਾਲੇ ਪੁਰਾਤਨ ਸੋਮਿਆਂ ’ਚ ਗੁਰ ਪੁਰਬ ਦਿਹਾੜਿਆਂ ’ਚ ਆਮ ਤੌਰ ’ਤੇ ਤਿੱਥ, ਵਾਰ, ਨਛੱਤਰ ਅਤੇ ਕਈ ਥਾਂ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ਾਂ ਲਿਖੀਆਂ ਮਿਲਦੀਆਂ ਹਨ। ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸਾਰੇ ਇਤਿਹਾਸਕਾਰਾਂ ਨੇ ਜੂਲੀਅਨ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਮਹੱਤਵ ਦੇਣਾ ਸ਼ੁਰੂ ਕੀਤਾ। ਕਿਸੇ ਲਿਖਾਰੀ ਜਾਂ ਇਤਿਹਾਸਕਾਰ ਦੁਆਰਾ ਦਿੱਤੀਆਂ ਤਾਰੀਖ਼ਾਂ ਨੂੰ ਸਹੀ ਮੰਨਣ ਲਈ ਉਸ ਸਮੇਂ ਨਾਲ਼ ਸੰਬੰਧਿਤ ਜੰਤਰੀਆਂ ਦੀ ਟੇਕ ਲੈਣੀ ਪੈਣੀ ਹੈ ਤਾਂ ਜੋ ਵੇਖਿਆ ਜਾ ਸਕੇ ਕਿ ਕਿਸ ਤਾਰੀਖ਼ ਦੇ ਸਾਰੇ ਤੱਥ; ਪੰਚਾਂਗ ਨਾਲ ਮਿਲਦੇ ਹਨ। ਪੰਚਾਂਗ ਨਾਲ਼ ਮਿਲਣ ਵਾਲ਼ੇ ਸਾਰੇ ਅੰਗਾਂ ਵਾਲ਼ੀ ਤਾਰੀਖ਼, ਸਹੀ ਜਦਕਿ ਬਾਕੀ ਤਾਰੀਖ਼ਾਂ ਗ਼ਲਤ ਹੋਣਗੀਆਂ। ਐਨੀਆਂ ਪੁਰਾਣੀਆਂ ਜੰਤਰੀਆਂ ਭੀ ਮਿਲਣੀਆਂ ਮੁਸ਼ਕਲ ਹਨ, ਇਸ ਲਈ ਪਾਲ ਸਿੰਘ ਜੀ ਨੇ 1469 ਤੋਂ 2100 ਤੱਕ ਭਾਵ 632 ਸਾਲਾ ਜੰਤਰੀ ਬਣਾ ਲਈ। ਜਿਸ ਦੀ ਸਹਾਇਤਾ ਨਾਲ ਇੱਕ ਤੋਂ ਦੂਸਰੀ ਪੱਧਤੀ ’ਚ ਤਾਰੀਖ਼ਾਂ ਆਸਾਨੀ ਨਾਲ ਤਬਦੀਲ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਜਿਸ ਵੀ ਦਿਹਾੜੇ ਦੀ ਪੰਚਾਂਗ ਦੇ ਸਾਰੇ ਅੰਗ ਅਸਲ ਨਾਲ ਮੇਲ ਖਾਣ, ਉਸ ਨੂੰ ਠੀਕ ਮੰਨਿਆ ਗਿਆ ਤੇ ਜਿਨ੍ਹਾਂ ’ਚ ਅੰਤਰ ਹੈ, ਉਨ੍ਹਾਂ ਤਾਰੀਖ਼ਾਂ ਨੂੰ ਗ਼ਲਤ ਸਮਝ ਕੇ ਰੱਦ ਕਰ ਦਿੱਤਾ।

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲਿਖੀਆਂ ਤਾਰੀਖ਼ਾਂ ’ਚ ਇੱਕ ਨਵੀਂ ਸਮੱਸਿਆ ਇਹ ਭੀ ਹੈ ਕਿ ਪੁਰਾਤਨ ਜਨਮਸਾਖੀਆਂ/ਲੇਖਕਾਂ ਵੱਲੋਂ ਦਿੱਤੀਆਂ ਸਾਰੀਆਂ ਹੀ ਤਾਰੀਖ਼ਾਂ ’ਚੋਂ ਕੋਈ ਤਾਰੀਖ਼ ਇਸ ਕਸਵੱਟੀ ’ਤੇ ਪੂਰੀ ਨਹੀਂ ਉਤਰਦੀ। ਇ ਲਈ ਜੋਤੀਜੋਤ ਸਮਾਉਣ ਦੀ ਨਿਰਵਿਵਾਦ ਤਾਰੀਖ਼ਚੋਂ ਹੀ ਕੁੱਲ ਉਮਰ ਘਟਾ ਕੇ ਜਨਮ ਮਿਤੀ ਵੈਸਾਖ’ ਸਿੱਧ ਹੋ ਗਈ

ਗੁਰੂ ਸਾਹਿਬ ਜੀ ਦਾ ਜਨਮ ੧ ਵੈਸਾਖ ਦੀ ਪ੍ਰੋੜਤਾ ਭਾਈ ਗੁਰਦਾਸ ਜੀ ਭੀ ਆਪਣੀ ਪਹਿਲੀ ਵਾਰ ਦੀ ੨੭ਵੀਂ ਪਉੜੀ ’ਚ ਵਰਤਿਆ ਸ਼ਬਦ ਵਿਸੋਆ ਅਤੇ ਪੰਚ ਖ਼ਾਲਸਾ ਦੀਵਾਨ ਭਸੌੜ ਵੱਲੋਂ ਛਾਪੀ ‘ਖ਼ਾਲਸਾ ਰਹਿਤ ਪ੍ਰਕਾਸ਼’ ਨਾਮ ਦੀ ਪੁਸਤਕ ਦੇ ਪੰਨਾ ਨੰ: 63 ’ਤੇ ਲਿਖੀ ‘੧ ਵੈਸਾਖ’ ਤੋਂ ਵੀ ਹੁੰਦੀ ਹੈ [ਕਰਮ ਸਿੰਘ ਹਿਸਟੋਰੀਅਨ ਨੇ 1912 ’ਚ ਛਪੀ ਆਪਣੀ ਪੁਸਤਕ ‘ਕੱਤਕ ਕਿ ਵੈਸਾਖ’ ਦੀ ਭੂਮਿਕਾ ’ਚ ਭੀ ਇਸ ਪੰਚ ਖ਼ਾਲਸਾ ਦੀਵਾਨ ਭਸੌੜ ਦਾ ਹਵਾਲਾ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਖ਼ਾਲਸਾ ਰਹਿਤ ਪ੍ਰਕਾਸ਼ ਪੁਸਤਕ 1912 ਤੋਂ ਬਹੁਤ ਪਹਿਲਾਂ ਛਪੀ ਹੈ]।

੧ ਵੈਸਾਖ ਸੰਮਤ ੧੫੨੬ ’ਚੋਂ ਜੇ ਕਵੀ ਸੰਤੋਖ ਸਿੰਘ ਸਮੇਤ ਕਈ ਹੋਰਨਾਂ ਵਿਦਵਾਨਾਂ ਵੱਲੋਂ ਲਿਖੀ ਗਈ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਜੋੜ ਦੇਈਏ ਤਾਂ ਭੀ ਸਰਬ ਪ੍ਰਵਾਨਿਤ ਜੋਤੀ-ਜੋਤ ਤਾਰੀਖ਼ ਅੱਸੂ ਵਦੀ ੧੦, ਸੰਮਤ ੧੫੯੬ ਬਣ ਜਾਂਦੀ ਹੈ।

ਪ੍ਰਚਲਿਤ ਮਨੌਤ ਹੈ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪੂਰਨਮਾਸ਼ੀ ਵਾਲੇ ਦਿਨ ਹੋਇਆ, ਇਹ ਭੀ ਸਹੀ ਸਿੱਧ ਹੋ ਜਾਂਦੀ ਹੈ ਕਿਉਂਕਿ ੧ ਵੈਸਾਖ, ਸੰਮਤ ੧੫੨੬ ਨੂੰ ਚੇਤ ਮਹੀਨੇ ਦੀ ਪੂਰਨਮਾਸ਼ੀ ਹੀ ਸੀ।

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਸੰਬੰਧੀ ਸਵਾਲ-ਜਵਾਬ (ਭਾਗ 2)

ਹੋਲਾ ਮਹੱਲਾ ਦੀਆਂ ਇਤਿਹਾਸਕ ਤਾਰੀਖ਼ਾਂ ’ਚ ਰੋਲ਼ ਘਚੋਲ਼ਾ

0

ਹੋਲਾ ਮਹੱਲਾ ਦੀਆਂ ਇਤਿਹਾਸਕ ਤਾਰੀਖ਼ਾਂ ਰੋਲ਼ ਘਚੋਲ਼ਾ

ਕਿਰਪਾਲ ਸਿੰਘ ਬਠਿੰਡਾ

ਹੋਲਾ ਮਹੱਲਾ ਸਿੱਖਾਂ ਦਾ ਇੱਕ ਮਹੱਤਵ ਪੂਰਨ ਮੌਸਮੀ ਤਿਉਹਾਰ ਹੈ। ਇਸ ’ਚ ਕੋਈ ਦੋ ਰਾਵਾਂ ਨਹੀਂ ਕਿ ਇਹ ਨਵਾਂ ਤਿਉਹਾਰ ਮਨਾਉਣ ਦੀ ਰੀਤ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਈ ਸੀ। ਇਸ ਦੇ ਬਾਵਜੂਦ ਇਹ ਨਵਾਂ ਤਿਉਹਾਰ ਹੋਲਾ ਮਹੱਲਾ ਸ਼ੁਰੂ ਕਰਨ ਦੀ ਸਾਡੇ ਕੋਲ਼ ਕੋਈ ਵੀ ਪ੍ਰਮਾਣਿਕ ਤਾਰੀਖ਼ ਨਹੀਂ ਹੈ। ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਤਾਰੀਖ਼ਾਂ ਦਿੱਤੀਆਂ ਹਨ; ਜਿਵੇਂ ਕਿ

  1. ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਵਿੱਚ (ਹੋਲਗੜ੍ਹ ਸਿਰਲੇਖ ਹੇਠ) ਦਰਜ ਹੈ : ‘ਅਨੰਦਪੁਰ ਦਾ ਇੱਕ ਕਿਲਾ। ਇਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਲਾ ਕੇ ਸੰਮਤ ੧੭੫੭, ਚੇਤ ਬਦੀ ੧ [ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ – ਸ਼ੁੱਕਰਵਾਰ, ੧੭ ਚੇਤ ਸੰਮਤ ੧੭੫੭; 14 ਮਾਰਚ 1701 ਜੂਲੀਅਨ] ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ’। ਬਹੁਤੇ ਲੇਖਕ ਆਪਣੀਆਂ ਲਿਖਤਾਂ ਵਿੱਚ ਇਹੀ ਤਰੀਖ਼ਾਂ ਲਿਖਦੇ ਹਨ, ਪਰ ਇਨ੍ਹਾਂ ’ਤੇ ਸੰਦੇਹ ਕੀਤਾ ਜਾ ਸਕਦਾ ਹੈ ਕਿਉਂਕਿ ਮਹਾਨ ਕੋਸ਼ ਵਿੱਚ ਹੀ ਦਰਜ ਹੈ ਕਿ ‘ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ (ਅਨੰਦਪੁਰ) ਦੀ ਰੱਖਯਾ ਲਈ ਪੰਜ ਕਿਲੇ (ੳ) ਅਨੰਦਗੜ੍ਹ (ਅ) ਲੋਹਗੜ੍ਹ (ੲ) ਫ਼ਤਹਿਗੜ੍ਹ (ਸ) ਕੇਸਗੜ੍ਹ (ਹ) ਹੋਲਗੜ੍ਹ ਦੀ ਉਸਾਰੀ ਕੀਤੀ ਸੀ। ਕਿਲੇ ਦਾ ਨਾਮ ਹੋਲਗੜ੍ਹ ਰੱਖੇ ਜਾਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਸਥਾਨ ’ਤੇ ਹੋਲਾ ਮਹੱਲਾ ਪਹਿਲਾਂ ਹੀ ਖੇਡਿਆ ਜਾਂਦਾ ਸੀ’। ਇਸ ਦਾ ਭਾਵ ਹੈ ਕਿ ਹੋਲਾ ਮਹੱਲਾ ਖੇਡਣ ਦੀ ਰੀਤ ਸੰਮਤ ੧੭੪੬/1689 ਈ: ਤੋਂ ਵੀ ਪਹਿਲਾਂ ਸ਼ੁਰੂ ਹੋ ਚੁੱਕੀ ਸੀ।
  2. ਡਾ: ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਹੋਲੇ ਮਹੱਲੇ ਦਾ ਤਿਉਹਾਰ ਚੇਤ ਵਦੀ ੧, ਸੰਮਤ ੧੭੪੨ [੩ ਚੇਤ/1 ਮਾਰਚ 1686] ਤੋਂ ਪਉਂਟਾ ਸਾਹਿਬ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ।
  3. ਸਿੱਖ ਤਵਾਰੀਖ਼ ਭਾਗ ਪਹਿਲਾ ਦੇ ਪੰਨਾ ਨੰ: 326 ’ਤੇ ਡਾ: ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ‘3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿਚ ਹੋਲਾ ਮਹੱਲਾ ਮਨਾਇਆ’।
  4. ਇਸੇ ਪੁਸਤਕ ਦੇ ਪੰਨਾਂ ਨੰ: 301 ’ਤੇ ਲਿਖਦੇ ਹਨ: ‘ਗੁਰੂ ਸਾਹਿਬ ਨੇ 3 ਮਾਰਚ ਸੰਨ 1702 ਦੇ ਦਿਨ ਇੱਕ ਨਵਾਂ ਤਿਉਹਾਰ ਹੋਲਾ ਮਹੱਲਾ ਮਨਾਇਆ’। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਇਹ ਇਤਿਹਾਸਕਾਰ ਪਹਿਲਾਂ ਲਿਖ ਆਇਆ ਹੈ ਕਿ 3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿਚ ਹੋਲਾ ਮਹੱਲਾ ਮਨਾਇਆ ਤਾਂ 19 ਸਾਲ ਬਾਅਦ ਉਹੀ ਤਿਉਹਾਰ ਨਵਾਂ ਕਿਵੇਂ ਹੋਇਆ ? ਇਸ ਤੋਂ ਸਿੱਧ ਹੁੰਦਾ ਹੈ ਕਿ ਡਾ: ਦਿਲਗੀਰ ਕੋਲ਼ ਕੋਈ ਭੀ ਪ੍ਰਮਾਣਿਕ ਤਾਰੀਖ਼ ਨਹੀਂ ਹੈ।
  5. ਗੁਰੂ ਕੀਆਂ ਸਾਖੀਆਂ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ, ਸਾਖੀ ਨੰ: 37 (ਪੰਨਾ ਨੰ: 92) ਵਿੱਚ ਕੇਵਲ ਚੇਤ ਵਦੀ ੧ ਲਿਖਿਆ ਹੈ, ਕੋਈ ਸੰਮਤ ਨਹੀਂ ਲਿਖਿਆ। ਇਸ ਦੀਆਂ ਅਗਲੀਆਂ ਪਿਛਲੀਆਂ ਸਾਖੀਆਂ ਦੇ ਹਿਸਾਬ ਸੰਮਤ ੧੭੩੯ ਬਣਦਾ ਹੈ [ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ੫ ਚੇਤ ਸੰਮਤ ੧੭੩੯/3 ਮਾਰਚ 1683 ਬਣਦਾ ਹੈ।] ਇਸ ਸਾਖੀ ਵਿੱਚ ਲਿਖਿਆ ਹੈ ਕਿ ਹੋਲੀਆਂ ਤੋਂ ਅਗਲੇ ਦਿਨ ਚੇਤਰ ਵਦੀ ਏਕਮ ਕੇ ਦਿਹੁੰ ਪਿਛਲੇ ਪਹਰ ਸ਼ਸਤਰ ਵਿਦਿਆ ਦੇ ਕਰਤੱਵ ਅਤੇ ਘੋੜ-ਦੌੜ ਹੋਈ। ਸਿੱਖਾਂ ਕੇ ਪੂਛਨੇ ਸੇ ਇਸ ਦਿਹੁੰ ਕਾ ਨਾਮ ‘ਹੋਲਾ ਮਹੱਲਾ’ ਰੱਖਾ। ਇਹ ਦਿਹੁੰ ਹਰ ਸਾਲ ਚੱਕ ਨਾਨਕੀ ਮੇਂ ਮਨਾਇਆ ਜਾਨਾ ਲਾਗਾ।37। [ਚੇਤੇ ਰਹੇ ਕਿ ਸੰਮਤ ੧੭੩੯ ’ਚ ਫ਼ੱਗਣ ਸੁਦੀ ੧੪; 2 ਮਾਰਚ 1683 ਨੂੰ ਸੀ, ਫ਼ੱਗਣ ਸੁਦੀ ੧੫ (ਪੂਰਨਮਾਸ਼ੀ) ਕਸ਼ਯ ਹੋ ਗਈ ਸੀ ਅਤੇ ਚੇਤ ਵਦੀ ੧; 3 ਮਾਰਚ 1683 ਨੂੰ ਸੀ।]
  6. ਗੁਰੂ ਕੀਆਂ ਸਾਖੀਆਂ ਦੀ ਹੀ ਪੁਸਤਕ ਦੇ ਪੰਨਾ ਨੰ: 143, ਸਾਖੀ ਨੰ: 93 ‘ਸਾਖੀ ਕਿਲਾ ਅਨੰਦਗੜ੍ਹ ਸੇ ਹੋਲਾ ਮਹੱਲਾ ਚਢਨੇ ਕੀ ਚਾਲੀ’ ਸਿਰਲੇਖ ਹੇਠ ਬਹੁਤ ਲੰਬਾ ਚੌੜਾ ਪ੍ਰਸੰਗ ਲਿਖਿਆ ਹੈ। ਜਿਸ ਵਿੱਚੋਂ ਕੇਵਲ ਟੂਕ ਮਾਤਰ ਕੁਝ ਸਤਰਾਂ ਇਸ ਤਰ੍ਹਾਂ ਹਨ: ‘ਇਸੀ ਵਰਖ [ਇਸ ਸਾਖੀ ਤੋਂ ਪਹਿਲੀ ਸਾਖੀ ਨੰ: 92 ਵਿੱਚ ਸੰਮਤ ਸਤਰਾਂ ਸੈ ਅਠਾਵਨ ਲਿਖਿਆ ਹੈ, ਇਸ ਲਈ ਇਸੀ ਵਰਖ ਦਾ ਭਾਵ ਸੰਮਤ ੧੭੫੮ ਹੈ] ਪਿਛਲੇ ਸਾਲ ਕੀ ਤਰਹ ਹੋਲੀਆਂ ਕੇ ਦਿਹੁੰ ਮੇਂ ਕਿਲਾ ਹੋਲਗੜ੍ਹ ਕੇ ਨਜ਼ਦੀਕ ਬੜੀ ਚਹਿਲ ਪਹਿਲ ਹੋਈ। ਖ਼ਾਲਸਾ ਆਪਸ ਮੇਂ ਟੋਲੀਆਂ ਬਨਾਏ ਫਲਗੁਨ ਸੁਦੀ ਅਸ਼ਟਮੀ ਸੇ ਪੂਰਨਮਾ ਤੱਕ ਹੋਲੀ ਖੇਲਨੇ ਲਾਗਾ। ……. ਅਗਲੇ ਦਿਵਸ ਚੇਤ ਵਦੀ ਏਕਮ ਕੇ ਦਿਹੁੰ ਤੀਜੇ ਪਹਰ ਗੁਰੂ ਜੀ ਕਾ ਬਚਨ ਪਾਇ ਸਾਰੇ ਸਿੱਖ ਕਿਲਾ ਅਨੰਦਗੜ ਕੇ ਸਾਮ੍ਹਣੇ ਆਏ। [ਸੰਮਤ ੧੭੫੮ ਵਿੱਚ ਫ਼ੱਗਣ ਸੁਦੀ ਪੂਰਨਮਾਸ਼ੀ, 3 ਮਾਰਚ 1702 ਨੂੰ ਹੋਲੀ ਸੀ। ਚੇਤ ਵਦੀ ੧ ਕਸ਼ਯ ਹੋ ਗਈ। ਅਗਲੇ ਦਿਨ 4 ਮਾਰਚ ਨੂੰ ਚੇਤ ਵਦੀ ੧ ਨਹੀਂ ਬਲਕਿ ਚੇਤ ਵਦੀ ੨ ਸੀ। ਇਸ ਲਈ ‘ਅਗਲੇ ਦਿਵਸ’ ਲਿਖਿਆ ਜਾਣਾ ਸਹੀ ਨਹੀਂ।

ਨੋਟ : 1. ਡਾ: ਦਿਲਗੀਰ ਨੇ ਹਵਾਲਾ ਤਾਂ ਕੋਈ ਨਹੀਂ ਦਿੱਤਾ, ਪਰ ਉਨ੍ਹਾਂ ਵੱਲੋਂ ਹੋਲੇ ਮਹੱਲੇ ਦੀਆਂ ਲਿਖੀਆਂ ਦੋਵੇਂ ਤਾਰੀਖ਼ਾਂ 3 ਮਾਰਚ 1683 ਅਤੇ 3 ਮਾਰਚ 1702; ਗੁਰੂ ਕੀਆਂ ਸਾਖੀਆਂ ਦੀਆਂ ਤਾਰੀਖ਼ਾਂ ਨਾਲ ਮਿਲਦੀਆਂ ਹਨ। ਗੁਰੂ ਕੀਆਂ ਸਾਖੀਆਂ ਅਤੇ ਡਾ: ਦਿਲਗੀਰ ਵੱਲੋਂ ਇੱਕ ਹੀ ਤਿਉਹਾਰ ਸ਼ੁਰੂ ਹੋਣ ਦੀਆਂ ਦੋ ਵੱਖ ਵੱਖ ਤਾਰੀਖ਼ਾਂ ਲਿਖੇ ਜਾਣਾ ਸਿੱਧ ਕਰਦਾ ਹੈ ਕਿ ਹੋਲਾ ਮਹੱਲਾ ਸ਼ੁਰੂ ਹੋਣ ਦੀਆਂ ਤਾਰੀਖ਼ਾਂ ਸੰਬੰਧੀ, ਉਨ੍ਹਾਂ ਨੂੰ ਪੂਰਨ ਜਾਣਕਾਰੀ ਨਹੀਂ ਸੀ।

  1. ਗੁਰੂ ਕੀਆਂ ਸਾਖੀਆਂ ਦੀ ਸਾਖੀ ਨੰ: 93 ’ਚ ਲਿਖਿਆ ਹੈ ‘ਪਿਛਲੇ ਸਾਲ ਕੀ ਤਰਹ’। ਸੰਮਤ ੧੭੫੮ ਤੋਂ ਪਿਛਲਾ ਸਾਲ ਬਣਦਾ ਹੈ ਸੰਮਤ ੧੭੫੭; ਜਿਸ ’ਚ ਚੇਤ ਵਦੀ ੧, 14 ਮਾਰਚ 1701 ਈਸਵੀ ਨੂੰ ਸੀ। ਜਾਪਦਾ ਹੈ ਕਿ ਡਾ: ਹਰਜਿੰਦਰ ਸਿੰਘ ਦਿਲਗੀਰ ਦਾ ਇਨ੍ਹਾਂ ਸ਼ਬਦਾਂ ਵੱਲ ਧਿਆਨ ਹੀ ਨਹੀਂ ਗਿਆ, ਇਸੇ ਕਾਰਨ ਉਸ ਨੇ 3 ਮਾਰਚ 1702 ਈ: ਲਿਖ ਦਿੱਤਾ; ਸ਼ਾਇਦ ਇਸ ਕਾਰਨ ਵੀ ਇੱਕ ਸਾਲ ਦਾ ਫ਼ਰਕ ਪਾਇਆ ਹੋਵੇ ਤਾਂ ਕਿ ਉਸ ਵੱਲੋਂ ਲਿਖੀ ਤਾਰੀਖ਼ 3 ਮਾਰਚ 1683 ਨਾਲ ਮੇਲ ਖਾਂਦੀ ਸੀ।
  2. ਸੂਰਜ ਪ੍ਰਕਾਸ਼ ਦੀ ਰੁੱਤ ੩ ਅੰਸੂ ੨ ਵਿੱਚ ਹੋਲੇ ਮਹੱਲੇ ਦਾ ਜ਼ਿਕਰ ਇੰਝ ਕੀਤਾ ਹੈ : ‘ਆਯੋ ਫਾਗੁਣ ਮਾਸ ਸੁਹਾਵਤਿ। ਗਾਵਤਿ ਰਿਦੈ ਪ੍ਰਮੋਦ ਬਧਾਵਤਿ। ਸਭ ਮਹਿਂ ਕਰਿ ਬਸੰਤ ਪਰਧਾਨ। ਅਪਰ ਰਾਗ ਸਭਿ ਗਾਇਂ ਸੁਜਾਨ ॥੨॥ ਪੁਰਿ ਅਨੰਦ ਆਨੰਦ ਬਿਲੰਦ੍ਯੋ । ਜਹਿਂ ਕਹਿਂ ਗਾਵਹਿਂ ਗੁਰ ਪਦ ਬੰਦ੍ਯੋ । ਚਲਿ ਆਯਹੁ ਹੋਲੇ ਕਾ ਮੇਲਾ । ਚਹੁਂ ਦਿਸ਼ਿ ਤੇ ਨਰ ਭਏ ਸਕੇਲਾ ॥੩॥’

ਨੋਟ : ‘ਚਲਿ ਆਯਹੁ ਹੋਲੇ ਕਾ ਮੇਲਾ।’ (ਇਸ ਤੁਕ ਦਾ ਭਾਵ ਹੈ ਕਿ ਹੋਲੇ ਦੇ ਜਿਸ ਮੇਲੇ ’ਤੇ ਸਿੱਖ ਚਹੁੰ ਦਿਸ਼ਾਵਾਂ ਤੋਂ ਆ ਕੇ ਇਕੱਠੇ ਹੋਏ ਸਨ, ਉਹ ਪਹਿਲਾਂ ਹੀ ਪ੍ਰਚਲਿਤ ਸੀ। ਭਾਵੇਂ ਇੱਥੇ ਸੰਮਤ ਦਾ ਜ਼ਿਕਰ ਨਹੀਂ ਕੀਤਾ, ਪਰ ਇਸ ਤੋਂ ਪਿਛਲੀ ਰੁੱਤ ੨, ਦਾ (ਆਖਰੀ) ਅੰਸੂ ੫੦ ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਜਨਮ ਸੰਮਤ ੧੭੫੫, ਲਿਖਿਆ ਹੈ। ਅੰਮ੍ਰਿਤ ਛਕਾਉਣ ਦਾ ਜ਼ਿਕਰ ਇਸ ਤੋਂ ਪਿੱਛੋਂ ਰੁੱਤ ੩, ਅੰਸੂ ੧੯ ਵਿੱਚ ਦਰਜ ਹੈ। ਇਸ ਲਈ ਇਨ੍ਹਾਂ ਦੋਵਾਂ ਤਾਰੀਖ਼ਾਂ ਦੇ ਵਿਚਕਾਰ ਚੇਤ ਵਦੀ ੧, ਸੰਮਤ ੧੭੫੫ ਹੀ ਹੋ ਸਕਦਾ ਹੈ। ਇਸ ਨੂੰ ਜੂਲੀਅਨ ਤਾਰੀਖ਼ਾਂ ਵਿੱਚ ਬਦਲਣ ’ਤੇ ਇਹ 6 ਮਾਰਚ 1699 ਬਣਦਾ ਹੈ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਹੋਲਾ ਮਹੱਲਾ 1699 ਦੀ ਵੈਸਾਖੀ ਤੋਂ 23 ਦਿਨ ਪਹਿਲਾਂ ਸ਼ੁਰੂ ਹੋਇਆ।)

  1. ਪ੍ਰੋ: ਸਾਹਿਬ ਸਿੰਘ ਨੇ ‘ਜੀਵਨ- ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ’ ’ਚ ਸਭ ਤੋਂ ਪਹਿਲਾਂ ਹੋਲਾ ਮਹੱਲਾ ਮਨਾਏ ਜਾਣ ਦਾ ਭਾਵੇਂ ਕੋਈ ਸੰਮਤ ਨਹੀਂ ਲਿਖਿਆ, ਪਰ ਚੱਲ ਰਹੇ ਪ੍ਰਸੰਗਾਂ ਦੀ ਲੜੀ ’ਚ ਉਨ੍ਹਾਂ ਨੇ ਵੀ ਹੋਲੇ ਦਾ ਪ੍ਰਸੰਗ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਦਰਜ ਕੀਤਾ ਹੈ।

ਨੋਟ : ਦੂਸਰਾ ਨੁਕਤਾ ਇਹ ਹੈ ਕਿ ਉਨ੍ਹਾਂ ਮੁਤਾਬਕ ਅਨੰਦਪੁਰ ਦੀ ਪਹਿਲੀ ਲੜਾਈ 1701 ਦੇ ਸ਼ੁਰੂ ਵਿੱਚ, ਦੂਸਰੀ ਲੜਾਈ ਨਵੰਬਰ 1701 ਵਿੱਚ ਹੋਈ। ਸੰਨ 1704 ਤੱਕ ਤਿੰਨ ਹੋਰ ਵੱਡੀਆਂ ਲੜਾਈਆਂ ਹੋਣ ਤੋਂ ਇਲਾਵਾ ਇਸ ਸਮੇਂ ਦੌਰਾਨ ਹੋਰ ਛੋਟੀਆਂ ਮੋਟੀਆਂ ਝੜਪਾਂ ਵੀ ਹੁੰਦੀਆਂ ਰਹੀਆਂ। ਲੜਾਈਆਂ ਦਾ ਇਹ ਸਮਾਂ ਸਿੱਧ ਕਰਦਾ ਹੈ ਕਿ ਜਦੋਂ ਇਸ ਸਮੇਂ ਅਸਲੀ ਲੜਾਈਆਂ ਚੱਲ ਰਹੀਆਂ ਸਨ ਤਾਂ ਉਸ ਸਮੇਂ ਮਨਸੂਹੀ ਲੜਾਈਆਂ ਦੇ ਅਭਿਆਸ ਲਈ ਕਿਸੇ ਵੱਡੇ ਮੇਲੇ ਦਾ ਆਜੋਯਨ ਕਰਨਾ ਫ਼ਬਦਾ ਨਹੀਂ। ਸੋ ਲਾਜ਼ਮੀ ਤੌਰ ’ਤੇ ਮਨਸੂਈ ਯੁੱਧਾਂ ਦੇ ਅਭਿਆਸ ਲਈ ਹੋਲੇ ਮਹੱਲੇ ਦਾ ਤਿਉਹਾਰ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਹੋਵੇਗਾ, ਜੋ ਪ੍ਰਵਿਸ਼ਟਾ ੧ ਚੇਤ, ਚੇਤ ਵਦੀ ੧ ਸੰਮਤ ੧੭੫੩; 26 ਫ਼ਰਵਰੀ 1697 ਵੀ ਹੋ ਸਕਦਾ ਹੈ।

ਉੁਪਰੋਕਤ ਸਾਰਿਆਂ ਹਵਾਲਿਆਂ ਨੂੰ ਵੇਖ ਕੇ ਸਾਡੇ ਕੋਲ਼, ਜੋ ਸੰਨ ਅਤੇ ਸੰਮਤ ਮਿਲਦੇ ਹਨ; ਉਹ ਇਸ ਤਰ੍ਹਾਂ ਹਨ :

(ੳ) ਸੰਮਤ ੧੭੩੯ ਬਿਕ੍ਰਮੀ/ਸੰਨ 1683 ਜੂਲੀਅਨ (ਅ) ਸੰਮਤ ੧੭੪੨ ਬਿਕ੍ਰਮੀ/ਸੰਨ 1686 (ੲ) ਸੰਮਤ ੧੭੫੫/ਸੰਨ 1699 (ਸ) ਸੰਮਤ ੧੭੫੭ ਬਿਕ੍ਰਮੀ/ਸੰਨ 1701 ਜੂਲੀਅਨ (ਹ) ਸੰਮਤ ੧੭੫੮ ਬਿਕ੍ਰਮੀ/ਸੰਨ 1702 ਜੂਲੀਅਨ।

ਉੁਪਰੋਕਤ ਸਾਰੀਆਂ ਤਾਰੀਖ਼ਾਂ ਵਿੱਚੋਂ ਕਿਹੜੀ ਠੀਕ ਹੈ ਅਤੇ ਕਿਹੜੀ ਗਲਤ; ਇਸ ਦਾ ਨਿਤਾਰਾ ਕੀਤੇ ਜਾਣਾ ਅਸੰਭਵ ਹੈ। ਇਸ ਲਈ ਠੀਕ ਗ਼ਲਤ ਦੇ ਚੱਕਰ ਵਿੱਚ ਨਾ ਪੈਂਦੇ ਹੋਏ ਆਓ ਇਹ ਵੀਚਾਰ ਕਰੀਏ ਕਿ ਭਾਰਤੀ ਸਭਿਆਚਾਰ ਵਿੱਚ ਕਿਹੜੇ ਕਿਹੜੇ ਤਿਉਹਾਰ ਕਿਹੜੀਆਂ ਕਿਹੜੀਆਂ ਕਿਹੜੀਆਂ ਰੁੱਤਾਂ ਵਿੱਚ ਮਨਾਏ ਜਾਂਦੇ ਹਨ। ਵਿਕੀਪੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਲੀ ਦਾ ਤਿਉਹਾਰ ਬਸੰਤ ਦੀ ਆਮਦ, ਸਰਦੀਆਂ ਦਾ ਅੰਤ, ਪਿਆਰ ਦਾ ਖਿੜਾਓ ਅਤੇ ਬਹੁਤ ਸਾਰੇ ਤਿਉਹਾਰਾਂ ਲਈ ਦੂਜਿਆਂ ਨੂੰ ਮਿਲਣ, ਖੇਡਣ, ਹੱਸਣ, ਭੁੱਲਣ ਤੇ ਮਾਫ਼ ਕਰਨ ਅਤੇ ਟੁੱਟੇ ਸੰਬੰਧਾਂ ਨੂੰ ਸੁਧਾਰਨ ਦਾ ਸੰਕੇਤ ਦਿੰਦਾ ਹੈ।

ਦੂਸਰਾ ਇਹ ਕਿ ਪੁਰਾਤਨ ਉੱਤਰੀ ਭਾਰਤ ਵਿੱਚ, ਮਹੀਨੇ ਪੂਰਨਮੰਤੇ (ਪੂਰਨਮਾਸ਼ੀ ’ਤੇ ਖ਼ਤਮ ਹੋਣ ਵਾਲ਼ਾ ਮਹੀਨਾ ਕਿਉਂਕਿ ਦੱਖਣ ਭਾਰਤ ’ਚ ਮੱਸਿਆ ’ਤੇ ਭੀ ਮਹੀਨਾ ਖ਼ਤਮ ਹੁੰਦਾ ਹੈ) ਸਨ, ਪਰ ਚੇਤ ਦਾ ਮਹੀਨਾ ਵੰਡਿਆ ਨਹੀਂ ਸੀ ਜਾਂਦਾ; ਚੰਦਰ ਸਾਲ ਫ਼ੱਗਣ ਸੁਦੀ ੧੫ ਯਾਨੀ ਪੂਰਨਮਾਸ਼ੀ ਨੂੰ ਖਤਮ ਹੋਇਆ ਕਰਦਾ ਸੀ। ਇਸ ਹਿਸਾਬ ਨਾਲ ਹੋਲੀ ਦਾ ਤਿਉਹਾਰ ਸਾਲ ਦੇ ਆਖਰੀ ਦਿਨ ਫ਼ੱਗਣ ਸੁਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਸੀ। ਅਗਲੇ ਦਿਨ ਚੇਤ ਵਦੀ ੧ ਤੋਂ ਨਵਾਂ ਸਾਲ ਸ਼ੁਰੂ ਹੋ ਜਾਵੇਗਾ, ਜਿਸ ਦਿਨ ਤੋਂ ਹੋਲਾ ਮਹੱਲਾ ਮਨਾਇਆ ਜਾਣ ਲੱਗਾ।

ਭਾਰਤ ਸਰਕਾਰ ਵੱਲੋਂ 1952 ’ਚ ਸੰਗਠਿਤ ਕੀਤੀ ਕਲੰਡਰ ਸੁਧਾਰ ਕਮੇਟੀ ਨੇ 1955 ’ਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ, ਜਿਸ ਦੇ ਪੰ: 161 ’ਤੇ ਵੀ ਇਹੋ ਤੱਥ ਇਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ : ‘ਹਿੰਦੀ ਕਲੰਡਰ ਵਿੱਚ ਨਾਗਰਕ ਮਨੋਰਥਾਂ ਲਈ ਪੁੰਨਿਆਂ ਨੂੰ ਖ਼ਤਮ ਹੋਣ ਵਾਲੇ ਮਹੀਨੇ ਵਰਤੇ ਜਾਂਦੇ ਹਨ – ਕਿਉਂਕਿ ਇਹ ਮਹੀਨੇ ਗੌਣਮਾਨ ਹਨ ਇਸ ਲਈ ਮਹੀਨੇ ਦਾ ‘ਵਦੀ’ ਵਾਲਾ ਅੱਧਾ ਭਾਗ ਪਹਿਲੋਂ ਆਉਂਦਾ ਹੈ ਇਸ ਪਿੱਛੋਂ ਸੁਦੀ ਵਾਲਾ ਅੱਧ ਆਉਂਦਾ ਹੈ। ਇਸ ਲਈ ਸਾਲ ਦਾ ਆਖ਼ਰੀ ਦਿਨ ਪੁੰਨਿਆਂ ਦਾ ਹੁੰਦਾ ਹੈ ਅਤੇ ਪ੍ਰਾਚੀਨ ਭਾਰਤੀ ਰਵਾਇਤ ਅਨੁਸਾਰ ਇਹ ਫਾਲਗੁਨੀ ਪੂਰਣਿਮਾਂ (ਜਾਂ ਹੋਲੀ ) ਹੁੰਦੀ ਹੈ।’

ਤੁਜ਼ਕ-ਏ-ਜਹਾਂਗੀਰੀ ਵਿੱਚ ਅੰਕਿਤ ਹੈ ਕਿ ਸਾਲ ਦੇ ਆਖਰੀ ਦਿਨ ਹੋਲੀ ਹੁੰਦੀ ਹੈ: Thursday is the Holi, which in their belief is the last day of the year.” – Tuuzk-I-Jahangiri or Memoirs of Jahangir, Translated by Alexander Rogers and Henry Beveridge, first published 1909-1914, reprint 1989 Low Price Publications, Delhi.

ਹੋਲੇ ਮਹੱਲੇ ਦੀ ਕੋਈ ਵੀ ਪ੍ਰਮਾਣਿਕ ਤਾਰੀਖ਼ ਨਾ ਮਿਲਣ ਦੀ ਸੂਰਤ ਵਿੱਚ ਹੇਠ ਲਿਖੇ ਕਾਰਨਾ ਕਰਕੇ ਨਾਨਕਸ਼ਾਹੀ ਕੈਲੰਡਰ ਦੇ ਨਵੇਂ ਸਾਲ ਦੀ ਪਹਿਲੀ ਤਾਰੀਖ਼ ਪ੍ਰਵਿਸ਼ਟਾ ੧ ਚੇਤ/14 ਮਾਰਚ ਨਿਸ਼ਚਿਤ ਕੀਤੀ ਹੈ।

(1) ਚੰਦਰ ਸਾਲ ਦੇ ਅਖੀਰਲੇ ਦਿਨ ਫ਼ੱਗਣ ਸੁਦੀ ਪੁੰਨਿਆਂ ਨੂੰ ਹਿੰਦੂ ਹੋਲੀ ਮਨਾਉਂਦੇ ਹਨ। ਹੋਲੀ ਤੋਂ ਇਕ ਦਿਨ ਬਾਅਦ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਇਸ ਲਈ ਕੁਦਰਤੀ ਹੈ ਕਿ ਹੋਲਾ ਮਹੱਲਾ ਚੇਤ ਦੇ ਪਹਿਲੇ ਦਿਨ ਚੇਤ ਵਦੀ ੧ ਭਾਵ ਨਵੇਂ ਚੰਦਰਮਾਂ ਸਾਲ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਸੀ। ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ ਪ੍ਰਵਿਸ਼ਟਾ ੧ ਚੇਤ ਤੋਂ ਸ਼ੁਰੂ ਹੋਣ ਕਾਰਨ ਹੋਲਾ ਮਹੱਲਾ ਨਵੇਂ ਸਾਲ ਦੇ ਪਹਿਲੇ ਦਿਨ ੧ ਚੇਤ/14 ਮਾਰਚ ਨੂੰ ਹੀ ਮਨਾਇਆ ਜਾਣਾ ਢੁਕਦਾ ਹੈ।

(2) ਦਿਲਚਸਪ ਇਤਫ਼ਾਕ ਹੈ ਕਿ 1697 ਜੂਲੀਅਨ ਵਿੱਚ ਚੇਤ ਵਦੀ ੧ ਅਤੇ ਪ੍ਰਵਿਸ਼ਟਾ ਚੇਤ ੧, ਸੰਮਤ ੧੭੫੩ ਬਿਕ੍ਰਮੀ ਨੂੰ ਇੱਕ ਹੀ ਤਾਰੀਖ਼ ਭਾਵ 26 ਫ਼ਰਵਰੀ ਨੂੰ ਆਏ ਸਨ ਅਤੇ 1998 ਈਸਵੀ ਵਿਚ ਬਿਕ੍ਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ’ਚ ਤਬਦੀਲ ਕਰਨ ਉਪਰੰਤ ਪ੍ਰਕਾਸ਼ਿਤ ਕੀਤਾ ਗਿਆ, ਉਸ ਸਾਲ ਭਾਵ ਸੰਮਤ ੨੦੫੪ (ਸੰਨ 1998) ’ਚ ਵੀ ਹੋਲਾ ਮਹੱਲਾ ਚੇਤ ਵਦੀ ੧ ਅਤੇ ਚੇਤ ੧; ਇੱਕੋ ਹੀ ਦਿਨ 14 ਮਾਰਚ ਨੂੰ ਆਏ ਸਨ।

(3) ਇਹ ਇਕ ਹੋਰ ਇਤਫ਼ਾਕ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਚੇਤ ਵਦੀ ੧, ੧੭੫੭ ਬਿਕ੍ਰਮੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ; ਉਸ ਦਿਨ 14 ਮਾਰਚ, 1701 ਜੂਲੀਅਨ ਹੀ ਸੀ।

(4) ਹੋਲੀ ਇੱਕ ਮੌਸਮੀ ਤਿਉਹਾਰ ਹੈ ਜੋ ਬਸੰਤ ਰੁੱਤ ਦੀ ਆਮਦ ਦਾ ਇੱਕ ਸੁਨੇਹਾ ਦਿੰਦਾ ਹੈ। ਗੁਰਬਾਣੀ ’ਚ ਦਰਜ ਰੁੱਤੀ ਸਲੋਕ ਅਨੁਸਾਰ ਚੇਤ ਅਤੇ ਵੈਸਾਖ ਦੋ ਮਹੀਨੇ ਬਸੰਤ ਰੁੱਤ ਦੇ ਹੁੰਦੇ ਹਨ, ‘‘ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ’’ (ਰੁਤੀ ਸਲੋਕ ਮਹਲਾ /੯੨੭) ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ; ੧ ਚੇਤ ਨੂੰ ਮਨਾਏ ਜਾਣ ਦਾ ਭਾਵ ਹੈ ਕਿ ਇਹ ਹਮੇਸ਼ਾਂ ਹੀ ਬਸੰਤ ਰੁੱਤ ਦੀ ਆਮਦ ਵਾਲੇ ਦਿਨ ਭਾਵ ੧ ਚੇਤ ਨੂੰ ਮਨਾਇਆ ਜਾਇਆ ਕਰੇਗਾ।

(5) ਬੀਤੇ ਸਮੇਂ ਦੇ ਰਿਸ਼ੀ ਅਤੇ ਪੁਰਾਤਨ ਵਿਦਵਾਨ, ਜਿਨ੍ਹਾਂ ਨੇ ਬਿਕ੍ਰਮੀ ਕੈਲੰਡਰ ਵਿੱਚ ਰੁੱਤਾਂ ਮੁਤਾਬਕ ਤਿਉਹਾਰ ਨਿਸ਼ਚਿਤ ਕੀਤੇ, ਉਨ੍ਹਾਂ ਅਨੁਸਾਰ ਇਹ ਤਿਉਹਾਰ ਕਦੇ ਵੀ ਦੂਜੀਆਂ ਰੁੱਤਾਂ ਵਿੱਚ ਨਹੀਂ ਜਾ ਸਕਦੇ; ਜਿਵੇਂ ਕਿ ਲੋਹੜੀ ਇੱਕ ਅਜਿਹਾ ਤਿਉਹਾਰ ਹੈ, ਜੋ ਮਾਘੀ – ਮਕਰ ਸੰਕਰਾਂਤੀ ਤੋਂ ਇਕ ਦਿਨ ਪਹਿਲਾਂ, ਮਾਘੀ ਦੀ ਪੂਰਵ ਸੰਧਿਆ ’ਤੇ ਮਨਾਈ ਜਾਂਦੀ ਹੈ। ਵਿਦਵਾਨਾਂ ਨੇ ਮਕਰ ਸੰਕ੍ਰਾਂਤੀ ਨੂੰ ਉਸ ਦਿਨ ਹੋਣ ਲਈ ਨਿਸ਼ਚਿਤ ਕੀਤਾ ਜਦੋਂ ਸੂਰਜ ਆਪਣੀ (ਉੱਤਰਾਯਣ) ਉੱਤਰ ਵੱਲ ਯਾਤਰਾ ਦੀ ਸ਼ੁਰੂਆਤ ਕਰਦਾ ਹੈ, ਜਿਸ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਦਿਨ ਸੰਸਾਰ ਭਰ ਵਿੱਚ ਅਲੱਗ ਅਲੱਗ ਰੂਪਾਂ ’ਚ ਮਨਾਇਆ ਜਾਂਦਾ ਹੈ। ਲੋਕ ਸੂਰਜ ਦੀ ਦੱਖਣ ਵੱਲ ਯਾਤਰਾ ਤੋਂ ਵਾਪਸੀ ਅਤੇ ਉੱਤਰਾਯਣ ਦੀ ਅਰੰਭਤਾ ਦਾ ਜਸ਼ਨ ਮਨਾਉਣ ਲਈ ਅੱਗ ਦੇ ਨੇੜੇ ਬੈਠ ਜਾਂਦੇ ਹਨ।  532 ਈ: ਜੂਲੀਅਨ ਵਿਚ ਜਦੋਂ 18 ਦਸੰਬਰ ਨੂੰ ਲੋਹੜੀ ਅਤੇ 19 ਦਸੰਬਰ ਨੂੰ ਮਾਘੀ ਸੀ, ਉਸ ਸਮੇਂ ‘ਉਤਰਾਇਣ’ ਵੀ 19 ਦਸੰਬਰ ਨੂੰ ਸ਼ੁਰੂ ਹੋਇਆ ਸੀ। ਬਿਕ੍ਰਮੀ ਕੈਲੰਡਰ ਦਾ ਰੁੱਤੀ ਸਾਲ ਨਾਲੋਂ ਅੰਤਰ ਹੋਣ ਕਰਕੇ, ਅੱਜ ਕੱਲ੍ਹ ਲੋਹੜੀ 12 ਜਾਂ 13 ਜਨਵਰੀ ਅਤੇ ਮਾਘੀ 13/14 ਜਨਵਰੀ ਨੂੰ ਆ ਰਹੀ ਹੈ ਜਦੋਂ ਕਿ ‘ਉੱਤਰਾਇਣ’ ਅਜੇ ਵੀ 21/22 ਦਸੰਬਰ ਦੇ ਆਸ ਪਾਸ ਵਾਪਰਦਾ ਹੈ ਭਾਵ ਲਗਭਗ 23-24 ਦਿਨਾਂ ਦਾ ਅੰਤਰ ਪੈ ਗਿਆੈ। ਸੰਨ 3000 ਈ: ਵਿੱਚ ਲੋਹੜੀ 27 ਜਨਵਰੀ ਨੂੰ ਅਤੇ ਮਾਘੀ 28 ਜਨਵਰੀ ਨੂੰ ਹੋਵੇਗੀ। ਇਸ ਹਿਸਾਬ ਨਾਲ਼ ਜਦੋਂ ਭਵਿੱਖ ਵਿੱਚ ਲੋਹੜੀ ਮਈ ਵਿੱਚ ਆਏਗੀ ਤਾਂ ਕੀ ਉਸ ਸਮੇਂ ਲੋਕ; ਲੋਹੜੀ ਮਨਾਉਣ ਲਈ ਅੱਗ ਦੇ ਨੇੜੇ ਬੈਠਣਗੇ ਜਾਂ ਏਅਰ-ਕੰਡੀਸ਼ਨਡ ਛੱਤਾਂ ਦੇ ਹੇਠਾਂ ?

(6). ਨਾਨਕਸ਼ਾਹੀ ਕੈਲੰਡਰ ਵਿਚ ਲੋਹੜੀ ਹਮੇਸ਼ਾਂ ਲਈ ੩੦ ਪੋਹ/12 ਜਨਵਰੀ ਅਤੇ ਮਾਘੀ (੧ ਮਾਘ) 13 ਜਨਵਰੀ ਨੂੰ ਪੱਕੇ ਤੌਰ ’ਤੇ ਆਵੇਗੀ।

(7). ਪੋਪ ਗ੍ਰੈਗਰੀ ਅਨੁਸਾਰ ਰੁੱਤਾਂ ਮੁਤਾਬਕ ਮਨਾਏ ਜਾਣ ਵਾਲੇ ਤਿਉਹਾਰਾਂ ਨੂੰ ਹੋਰ ਬਦਲਣਾ ਨਹੀਂ ਚਾਹੀਦਾ ਸਗੋਂ ਰੁੱਤਾਂ ਦੇ ਨਾਲ ਉਨ੍ਹਾਂ ਦੇ ਮੌਜੂਦਾ ਸੰਗਠਨਾਂ ’ਚ ਰਿਹਾ ਜਾਣਾ ਚਾਹੀਦਾ ਹੈ। ਇਸੇ ਕਾਰਨ ਉਨ੍ਹਾਂ ਨੇ 1582 ਵਿੱਚ ਜੂਲੀਅਨ ਕੈਲੰਡਰ ਵਿੱਚ ਸੋਧ ਕਰਕੇ 5 ਅਕਤੂਬਰ ਤੋਂ 14 ਅਕਤੂਬਰ ਤੱਕ ਦੀਆਂ 10 ਤਾਰੀਖ਼ਾਂ ਖਤਮ ਕਰ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ 15 ਅਕਤੂਬਰ ਕਰ ਲਿਆ। ਅੱਗੇ ਤੋਂ ਕੈਲੰਡਰ ਦਾ ਰੁੱਤਾਂ ਨਾਲ ਸੰਬੰਧ ਬਣਾਈ ਰੱਖਣ ਲਈ ਲੀਪ ਸਾਲ ਦੇ ਨਿਯਮਾਂ ਵਿੱਚ ਇਸ ਤਰ੍ਹਾਂ ਤਬਦੀਲੀ ਕੀਤੀ ਕਿ 400 ਸਾਲਾਂ ਵਿੱਚ 100 ਲੀਪ ਦੇ ਸਾਲ ਆਉਣ ਦੀ ਬਜਾਏ ਹੁਣ 97 ਲੀਪ ਸਾਲ ਹੀ ਆਇਆ ਕਰਨਗੇ। ਇਸ ਸੋਧ ਨਾਲ ਤਿਉਹਾਰ ਹਮੇਸ਼ਾਂ ਲਈ ਉਨ੍ਹਾਂ ਹੀ ਰੁੱਤਾਂ ’ਚ ਆਉਣਗੇ, ਜਿਨ੍ਹਾਂ ’ਚ ਅੱਜ ਕੱਲ੍ਹ ਆ ਰਹੇ ਹਨ।

ਹੋਲਾ ਮਹੱਲਾ ਬਨਾਮ ਹੋਲੀ

0

ਹੋਲਾ ਮਹੱਲਾ ਬਨਾਮ ਹੋਲੀ

ਗਿਆਨੀ ਅਵਤਾਰ ਸਿੰਘ

ਹਿੰਦੂ ਵੈਦਿਕ ਸ਼ਾਸਤਰਾਂ ਅਨੁਸਾਰ ਹੋਲੀ ਦਾ ਪਿਛੋਕੜ ਇਤਿਹਾਸ; ‘ਹੋਲਿਕਾ ਦਹਿਨ’ (ਹੋਲਿਕਾ ਨੂੰ ਚਿਖ਼ਾ ’ਚ ਜਲਾਉਣ) ਨਾਲ਼ ਜੁੜਿਆ ਹੋਇਆ ਹੈ, ਜੋ ਪ੍ਰਹਿਲਾਦ ਦੀ ਭੂਆ ਅਤੇ ਹਰਨਾਖ਼ਸ਼ (ਦਰਾਵੜ ਆਗੂ/ਦੱਖਣ ਭਾਰਤ ਦੇ ਮੂਲ ਨਿਵਾਸੀ) ਦੀ ਭੈਣ ਸੀ। ਪੌਰਾਣਿਕ ਕਥਾ ਅਨੁਸਾਰ ਪ੍ਰਹਿਲਾਦ; ਵਿਸ਼ਨੂੰ (ਉੱਤਰ ਭਾਰਤ ’ਚ ਆਰੀਅਨ ਰਾਜੇ ਇੰਦਰ ਦਾ ਛੋਟਾ ਭਰਾ) ਦੀ ਭਗਤੀ ਕਰਦਾ ਸੀ (ਜੈਸਾ ਕਿ ਦਰਾਵੜ ਰਾਜੇ ਰਾਵਣ ਦਾ ਭਰਾ ਵਿਭੀਸਣ/ਭਭੀਖਣ ਭੀ ਆਰੀਅਨ ਰਾਜੇ ਰਾਮ ਚੰਦਰ ਜੀ ਦਾ ਸੇਵਕ ਸੀ)। ਹਰਨਾਖ਼ਸ਼ ਨੂੰ ਇਹ ਪਸੰਦ ਨਹੀਂ ਸੀ। ਪ੍ਰਹਿਲਾਦ ਨੂੰ ਮਾਰਨ ਲਈ ਉਸ ਨੇ ਆਪਣੀ ਭੈਣ (ਹੋਲਿਕਾ) ਦੀ ਮਦਦ ਲਈ, ਜੋ ਪ੍ਰਹਿਲਾਦ ਨੂੰ ਗੋਦੀ ’ਚ ਬੈਠਾ ਕੇ ਚਿਖ਼ਾ ’ਤੇ ਬੈਠ ਗਈ ਕਿਉਂਕਿ ਉਸ ਨੂੰ ਵਰ ਪ੍ਰਾਪਤ ਸੀ ਕਿ ਉਹ ਅੱਗ ’ਚ ਨਹੀਂ ਸੜੇਗੀ, ਪਰ ਹੋਇਆ ਉਲ਼ਟ; ਪ੍ਰਹਿਲਾਦ ਬਚ ਗਿਆ ਅਤੇ ਹੋਲਿਕਾ ਚਿਖ਼ਾ ’ਚ ਜਲ਼ ਗਈ।

‘ਹੋਲਿਕਾ’ ਨੂੰ ਪੂਤਨਾ ਰਾਖਸ਼ਣੀ ਭੀ ਕਿਹਾ ਜਾਂਦਾ ਹੈ। ਕੰਸ ਨੇ ਇਸ ਦੇ ਥਣਾਂ ’ਤੇ ਜ਼ਹਰ ਲਗਾ ਕੇ ਕ੍ਰਿਸ਼ਨ ਜੀ ਨੂੰ ਦੁੱਧ ਚੁੰਘਾਉਣ ਲਈ ਭੇਜਿਆ ਸੀ, ਪਰ ਹੋਇਆ ਉਲ਼ਟ; ਕ੍ਰਿਸ਼ਨ ਜੀ ਨੇ ਦੁੱਧ ਨੂੰ ਚੁੰਘਦਿਆਂ ਇਸ ਦੇ ਅੰਦਰੋਂ ਖ਼ੂਨ ਭੀ ਚੂਸ ਲਿਆ ਅਤੇ ਇਸ ਨੂੰ ਸ਼ੈਤਾਨ ਰੂਪ ’ਚ ਬਦਲ ਦਿੱਤਾ। ਇਹ ਬਾਹਰ ਭੱਜੀ ਤੇ ਅੱਗ ਦੀਆਂ ਲਪਟਾਂ ’ਚ ਸੜਦੀ ਹੋਈ ਜਲ਼ ਗਈ।

ਸ਼ਿਵ ਜੀ ਦੇ ਉਪਾਸ਼ਕਾਂ ਅਨੁਸਾਰ ਹੋਲੀ ਵਾਲ਼ੇ ਦਿਨ ਸ਼ਿਵ ਨੇ ਕ੍ਰੋਧਿਤ ਹੋ ਕੇ ਕਾਮਦੇਵ ਨੂੰ ਜਲ਼ਾ ਦਿੱਤਾ। ਇਸ ਖ਼ੁਸ਼ੀ ’ਚ ਉਹ ਭੰਗ ਦੇ ਪਕੌੜੇ ਅਤੇ ਭੰਗ ਵਾਲ਼ੀ ਸਰਦਾਈ (ਠੰਢਿਆਈ) ਦਾ ਸੇਵਨ ਕਰਦੇ ਹਨ। ਸ਼ਾਹਜਹਾਂ ਦੇ ਸਮੇਂ ਹੋਲੀ ਨੂੰ ‘ਈਦ ਏ ਗੁਲਾਬੀ’ ਜਾਂ ‘ਆਬ ਏ ਪਾਸ਼ੀ’ (ਰੰਗਾਂ ਦੀ ਬੌਛਾਰ) ਕਿਹਾ ਜਾਂਦਾ ਸੀ। ਅਕਬਰ ਦੇ ਜੋਧਾਬਾਈ ਨਾਲ਼ ਅਤੇ ਜਹਾਂਗੀਰ ਦੇ ਨੂਰਜਹਾਂ ਨਾਲ਼ ਹੋਲੀ ਖੇਡਣ ਦੇ ਚਿੱਤਰ ਕਈ ਅਜਾਇਬ ਘਰਾਂ ਮਿਲਦੇ ਹਨ।

ਇਹ ਤਿਉਹਾਰ ਬਸੰਤ ਰੁੱਤ ’ਚ ਫ਼ੱਗਣ ਮਹੀਨੇ ਦੇ ਅੰਤਮ ਦਿਨ (ਪੂਰਨਮਾਸ਼ੀ) ਨੂੰ ਹੁੰਦਾ ਹੈ, ਜੋ ਕਿ ਦੋ ਦਿਨ ਰਹਿੰਦਾ ਹੈ। ਦੂਜੇ ਦਿਨ ਯਾਨੀ ਚੇਤ ਵਦੀ ੧ ਨੂੰ ਇੱਕ ਦੂਜੇ ਉੱਤੇ ਰੰਗ ਪਾ ਕੇ, ਢੋਲ ਵਜਾ ਕੇ ‘ਹੋਲਿਕਾ ਦਹਿਨ’ ਦੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ। ਇਸ ਦਿਨ ਨੂੰ ‘ਧੁਰੱਡੀ, ਧੁਲੇਂਡੀ, ਧੁਰਖੇਲ, ਧੂਲਿਵੰਦਨ, ਬਸੰਤ ਉਤਸਵ, ਕਾਮ-ਮਹੋਤਸਵ’ ਆਦਿ ਭੀ ਕਹਿਦੇ ਹਨ। ਚੰਦ੍ਰਮਾ ਸਾਲ ਦਾ ਇਹ ਪਹਿਲਾ ਦਿਨ ਹੈ।

ਸਿੱਖ ਇਤਿਹਾਸ ’ਚ ਇਸ ਦਿਨ ਨੂੰ ਹੋਲਾ ਮਹੱਲਾ (ਨਕਲੀ ਯੁੱਧ ਅਭਿਆਸ) ਵਜੋਂ ਮਨਾਇਆ ਜਾਂਦਾ ਹੈ ਜਦਕਿ ਅੱਜ ਹੋਲੀ ਮਨਾਉਣ ਦਾ ਢੰਗ ਵੇਖੀਏ ਤਾਂ ਇਸ ਦਿਨ ਪਿਆਰ ਘੱਟ; ਨਸ਼ਾ, ਜੂਆ, ਨਫ਼ਰਤ, ਅਸ਼ਲੀਲ ਹਰਕਤਾਂ, ਆਦਿ ਵੱਧ ਵੇਖੀਆਂ ਹਨ। ਓਹੀ ਤਿਉਹਾਰ ਮਨੁੱਖ ਦੇ ਜੀਵਨ ’ਚ ਰੰਗ-ਪ੍ਰੇਮ ਭਰ ਸਕਦਾ ਹੈ, ਜਿਸ ਵਿੱਚ ਕੋਈ ਸਚਾਈ ਦਾ ਅੰਸ਼ ਹੋਵੇ ਜਦਕਿ ਪ੍ਰਾਚੀਨ ਹੋਲੀ ਵਾਲ਼ੀ ਮਿੱਥ; ਕੋਰੀ ਕਲਪਨਾ ਹੈ। ਜਿਸ ਦਾ ਸੱਚ ਨਾਲ਼ ਕੋਈ ਸੰਬੰਧ ਨਹੀਂ। ਇਸ ਲਈ ‘ਹੋਲੇ ਮਹੱਲੇ’ ਦਾ ਪਿਛੋਕੜ ਇਤਿਹਾਸ; ਹਰ ਸਿੱਖ ਨੂੰ ਜਾਣਨਾ ਬੜਾ ਜ਼ਰੂਰੀ ਹੈ।

ਧਰਮ; ਮਨੁੱਖ-ਜਾਤੀ ਨੂੰ ਮਾਨਸਿਕ ਅਤੇ ਸਰੀਰਕ ਅਨੰਦ ਦੇਣ ਵਾਲ਼ਾ ਮਾਰਗ (ਸਾਧਨ) ਹੈ, ਜੋ ਰੂਹ ਦੇ ਖਿੜਨ ਨਾਲ ਸ਼ੁਰੂ ਹੋ ਕੇ ਸਰੀਰਕ ਮੌਤ ਤੱਕ ਸਹਾਈ ਬਣਦਾ ਹੈ। ਧਰਮ ਦੇ ਅਸੂਲ; ਮਨ ਨਾਲ਼ ਹਨ, ਸਰੀਰ ਨਾਲ਼ ਨਹੀਂ, ਪਰ ਇਹ ਸੱਚ ਹੈ ਕਿ ਅੰਦਰੂਨੀ ਗੁਣ; ਸਰੀਰ ਰਾਹੀਂ ਹੀ ਪ੍ਰਗਟ ਹੋਣੇ ਹੁੰਦੇ ਹਨ; ਜਿਵੇਂ ਕਿ ਅਕਾਲ ਪੁਰਖ; ਭਾਵੇਂ ਅਦ੍ਰਿਸ਼ ਰੂਪ ’ਚ ਸਰਬ ਵਿਆਪਕ ਹੈ, ਪਰ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਗੁਰੂ-ਸਰੀਰ ਜਾਂ ਭਗਤ-ਸਰੀਰ ਧਾਰਨ ਕਰਦਾ ਹੈ; ਜਿਵੇਂ ਕਿ ਭਗਤ ਰਵਿਦਾਸ ਜੀ ਫ਼ੁਰਮਾ ਰਹੇ ਹਨ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ’’ (ਭਗਤ ਰਵਿਦਾਸ/੯੩) ਅਰਥ : ਹਰੀ ਦੇ ਪਿਆਰ ਕਾਰਨ ਸੇਵਕ ਦੀ ਪਹਿਚਾਣ ਹੁੰਦੀ ਹੈ ਤੇ ਸੇਵਕ ਵਿੱਚੋਂ ਹਰੀ ਦੇ ਦਰਸ਼ਨ ਹੁੰਦੇ ਹਨ।

ਅਸਲ ਧਰਮ ਭੀ ਓਹੀ ਹੈ, ਜੋ ਆਪਣੇ ਗੁਣਾਂ ਨੂੰ ਕਿਸੇ ਸਰੀਰ ਰਾਹੀਂ ਬਾਹਰ ਪ੍ਰਗਟ ਕਰੇ। ਇਹੀ ਸਮਾਜਿਕ ਸੇਵਾ ਹੈ। ਜੇਕਰ ਕੋਈ ਧਰਮੀ ਬੰਦਾ; ਦੁਨੀਆਦਾਰ ਵਾਙ ਬੁਰਾ ਸੋਚੇ, ਦੁਰਾਚਾਰ ਕਰੇ ਤੇ ਲੋੜਬੰਦਾਂ ਨਾਲ਼ ਨਾ ਖੜ੍ਹੇ ਤਾਂ ਉਸ ਨੂੰ ਧਰਮੀ ਕਹਿਣਾ ਭੀ ਧਰਮ ਦਾ ਅਪਮਾਨ ਹੈ, ਪਰ ਜ਼ਿਆਦਾਤਰ ਲੋਕ; ਧਰਮ ਦੀ ਇਸ ਦੂਸਰੀ ਸ਼੍ਰੇਣੀ ਦੇ ਹੁੰਦੇ ਹਨ ਕਿਉਂਕਿ ਮਨ ਦਾ ਬਦਲਾਅ; ਬੜਾ ਕਠਿਨ ਕਾਰਜ ਹੈ। ਐਸਾ ਕਰਨ ਲਈ ਆਪਣੀ ਅਕਲ ’ਤੇ ਸੰਦੇਹ ਕਰਨਾ ਪੈਣਾ ਹੈ, ਉਸ ਨੂੰ ਤਿਆਗਣਾ ਹੈ। ਐਸੇ ਲੋਕ ਹੀ ਅਕਸਰ ਧਾਰਮਿਕ ਅਦਾਰਿਆਂ ’ਚ ਮੋਹਰੀ ਬਣੇ ਹੁੰਦੇ ਹਨ। ਜਿਨ੍ਹਾਂ ਦੁਆਰਾ ਕੀਤੇ ਹਰ ਕਾਰਜ ਨੂੰ ਗੁਰਬਾਣੀ ਕਰਮਕਾਂਡ (ਵਿਖਾਵੇ ਮਾਤਰ ਕੀਤੇ ਕੰਮ) ਮੰਨਦੀ ਹੈ ਕਿਉਂਕਿ ਉਨ੍ਹਾਂ ਕਾਰਜਾਂ ਦਾ ਮਨ ਨਾਲ਼ ਸੰਬੰਧ ਨਹੀਂ ਹੁੰਦਾ। ਜਿਸ ਕਾਰਨ ਮਨ ’ਚ ਸ਼ਾਂਤ, ਦਿਮਾਗ਼ ’ਚ ਸਥਿਰ (ਦੁਬਿਧਾ ਰਹਿਤ) ਤੇ ਆਸ਼ਾਵਾਦੀ ਭਾਵਨਾ ਨਹੀਂ ਪਨਪਦੀ।

ਮਨੁੱਖ ਜਾਤੀ ਅੰਦਰ ਧਰਮ ਪ੍ਰਤੀ ਲਗਾਅ ਪੈਦਾ ਕਰਨ ਲਈ ਤਿਉਹਾਰ ਉਲੀਕੇ ਜਾਂਦੇ ਹਨ ਤਾਂ ਜੋ ਸਮਾਜਿਕ ਬੁਰਾਈ ਦਾ ਨਾਸ ਹੋਵੇ। ਮਾਨਵ ਜਾਤੀ ਆਪਸੀ ਏਕਤਾ ਤੇ ਸਦਭਾਵਨਾ ’ਚ ਜੀਵੇ। ਜੇਕਰ ਮਨੁੱਖ ਖ਼ੁਸ਼ਹਾਲ ਹੈ ਤਾਂ ਹੋਰ ਜੂਨਾਂ (ਪਸ਼ੂ-ਪੰਛੀ) ਭੀ ਖ਼ੁਸ਼ਹਾਲ ਰਹਿਣਗੇ। ਜੇਕਰ ਮਨੁੱਖ ਦੁਖੀ, ਬੇਚੈਨ ਤੇ ਈਰਖਾਲੂ ਹੈ ਤਾਂ ਸਾਰੀ ਸ੍ਰਿਸ਼ਟੀ ਇਸ ਦਾ ਨਤੀਜਾ ਭੁਗਤੇਗੀ। ਅੱਜ ਹਵਾ-ਪਾਣੀ ਦੂਸ਼ਿਤ ਕਿਸੇ ਪਸ਼ੂ-ਪੰਛੀ ਨੇ ਨਹੀਂ ਕੀਤਾ। ਬੰਬ-ਧਮਾਕਿਆਂ ਨਾਲ਼ ਬੇਜ਼ਬਾਨ ਜਾਨਵਰਾਂ ਨੂੰ ਕਸ਼ਟ; ਕੇਵਲ ਮਨੁੱਖ ਜਾਤੀ ਕਾਰਨ ਹੈ। ਗੁਰੂ ਸਾਹਿਬ ਦੇ ਬਚਨ ਹਨ, ‘‘ਅਵਰ ਜੋਨਿ ਤੇਰੀ ਪਨਿਹਾਰੀ ਇਸੁ ਧਰਤੀ ਮਹਿ ਤੇਰੀ ਸਿਕਦਾਰੀ ਸੁਇਨਾ ਰੂਪਾ ਤੁਝ ਪਹਿ ਦਾਮ ਸੀਲੁ ਬਿਗਾਰਿਓ ਤੇਰਾ ਕਾਮ ’’ (ਮਹਲਾ /੩੭੪) ਅਰਥ : (ਹੇ ਮਨੁੱਖ !) ਹੋਰ ਜੂਨਾਂ ਤੇਰੀ ਸੇਵਾ ਲਈ ਹਨ ਕਿਉਂਕਿ ਇਹ ਧਰਤੀ ਉੱਤੇ ਤੇਰੀ ਹੀ ਬਾਦਿਸ਼ਾਹੀ ਕਾਇਮ ਹੈ। ਵੇਖ, ਤੇਰੇ ਕੋਲ਼ ਸੋਨਾ, ਚਾਂਦੀ, ਧਨ-ਪਦਾਰਥ ਆਦਿਕ ਹਨ ਫਿਰ ਭੀ ਤੇਰਾ (ਸ਼ਾਂਤ) ਸੁਭਾਅ ਤੇਰੀਆਂ ਇਛਾਵਾਂ ਨੇ ਵਿਗਾੜ (ਮਾਰ) ਰੱਖਿਆ ਹੈ।

ਚਾਰੋਂ ਤਰਫ਼ ਧਰਮ ਦਾ ਬੋਲਬਾਲਾ ਹੋਣ ਦੇ ਬਾਵਜੂਦ ਭੀ ਜੇਕਰ ਮਨੁੱਖਤਾ ਅੱਜ ਰਸਾਤਲ ਵੱਲ ਵਧ ਰਹੀ ਹੈ ਤਾਂ ਇਸ ਦੇ ਭਾਵੇਂ ਸਰੀਰਕ, ਆਰਥਿਕ ਤੇ ਪਰਵਾਰਿਕ ਕਾਰਨ ਭੀ ਹੋਣ, ਪਰ ਮੂਲ ਕਾਰਨ ਧਰਮ ਦਾ ਗ਼ਲਤ ਹੱਥਾਂ ’ਚ ਹੋਣਾ ਹੈ। 16 ਫ਼ਰਵਰੀ 2024 ਦੇ ਕਈ ਪ੍ਰਮੁੱਖ ਅਖ਼ਬਾਰਾਂ ’ਚ ਛਪੀ ਖ਼ਬਰ ਮੁਤਾਬਕ ਅਮਰੀਕਾ ਵਰਗੇ ਵਿਕਸਿਤ ਦੇਸ਼ ’ਚ ਭੀ ਧਰਮ ਪ੍ਰਤੀ ਰੁਝਾਨ 19% ਘਟ ਗਿਆ। ਇਸ ਦੇ ਇਹ ਮੂਲ ਕਾਰਨ ਹਨ :

(1). ਅਸਲ ਧਰਮ ਦੀ ਸੋਝੀ ਨਾ ਹੋਣਾ : ਰੰਗਾਂ-ਨਸਲਾਂ, ਕਬੀਲਿਆਂ, ਜਾਤਾਂ ’ਚ ਵੰਡੀ ਪਈ ਮਨੁੱਖ ਜਾਤੀ ਨੂੰ ਧਰਮ ਬਾਰੇ ਸਹੀ ਜਾਣਕਾਰੀ ਨਹੀਂ ਹੈ। ਆਪੋ ਆਪਣੇ ਵਰਗ ਦੇ ਮੋਹਰੀ ਲੋਕ; ਆਪਣੀ ਬਰਾਦਰੀ ਨੂੰ ਪ੍ਰਚਲਿਤ ਰਹੁ-ਰੀਤਾਂ (ਰੂੜ੍ਹੀਵਾਦੀ ਪ੍ਰੰਪਰਾਵਾਂ) ਦੇ ਜਾਲ ’ਚੋਂ ਨਿਕਲਣ ਦਾ ਵਿਰੋਧ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਚੌਧਰ ਖੁੱਸਣ ਦਾ ਡਰ ਰਹਿੰਦਾ ਹੈ ਭਾਵੇਂ ਉਨ੍ਹਾਂ ਲਈ ਸਾਰੀ ਬਰਾਦਰੀ ਨਰਕ ਭਰੀ ਜ਼ਿੰਦਗੀ ਭੋਗਦੀ-ਭੋਗਦੀ ਮਰਦੀ ਰਹੇ।

(2). ਧਰਮ ਅੰਦਰ ਰਾਜਨੀਤੀ ਦਾ ਦਖ਼ਲ : ਮਨੁੱਖ ਜਾਤੀ ਦੀ ਉਕਤ ਅਗਿਆਨਤਾ ਕਾਰਨ ਰਾਜਸੀ ਲੋਕ (ਜੋ ਆਪ ਭੀ ਧਰਮ ਤੋਂ ਸੱਖਣੇ ਹੁੰਦੇ ਹਨ) ਧਰਮ ਨੂੰ ਆਪਣੀ ਰਾਜਨੀਤੀ ਲਈ ਵਰਤਦੇ ਹਨ; ਸ਼ਾਮ, ਦਾਮ, ਦੰਡ, ਭੇਦ ਨੀਤੀ ਨਾਲ਼ ਆਮ ਜਨਤਾ ਦਾ ਸ਼ੋਸ਼ਣ ਕਰਦੇ ਹਨ। ਧਰਮ ਦੇ ਨਾਂ ’ਤੇ ਚੱਲਦੇ ਇਸ ਗੋਰਖ ਧੰਦੇ ਨੂੰ ਵੇਖ ਕੇ ਨਵੀਂ ਪੀੜੀ ਧਰਮ ਤੋਂ ਦੂਰੀ ਬਣਾਉਣਾ ਪਸੰਦ ਕਰਦੀ ਹੈ।

(3). ਉੱਚੇ ਸੁੱਚੇ ਅਸੂਲਾਂ ਵਾਲ਼ੇ ਧਰਮ ਦੇ ਪ੍ਰਚਾਰਪ੍ਰਸਾਰ ਲਈ ਉੱਚੇ ਸੁੱਚੇ ਪ੍ਰਚਾਰਕਾਂ ਦੀ ਘਾਟ : ਧਰਮ (ਭਾਵ ਗੁਰਮਤਿ) ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਗੁਰਬਾਣੀ ਅੰਦਰ ਖ਼ਾਸ ਹਿਦਾਇਤਾਂ ਦਰਜ ਹਨ; ਜਿਵੇਂ ਕਿ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ’’ (ਮਹਲਾ /੩੮੧) ਅਰਥ : ਪਹਿਲਾਂ ਆਪਣੇ ਮਨ ਨੂੰ ਸਮਝਾ, ਕਾਬੂ ਕਰ; ਫਿਰ ਹੋਰਾਂ ਲਈ ਪ੍ਰੇਰਨਾ ਸ੍ਰੋਤ ਬਣ ਭਾਵ ਆਪਣੇ ਅਨੁਭਵ ’ਚ ਹੋਈ ਤਸੱਲੀ ਉਪਰੰਤ ਬਾਕੀ ਮਨੁੱਖ ਜਾਤੀ ਦੇ ਰੋਗ ਨੂੰ ਪਕੜਦਿਆਂ ਢੁਕਵੀਂ ਧਰਮ-ਦਵਾ ਦੇਹ। ਇਹ ਹੈ ਭੀ ਸੱਚ ਕਿ ਜੇਕਰ ਕੋਈ ਵਸਤੂ ਖਰੀਦਣੀ ਹੋਵੇ ਤਾਂ ਪਹਿਲਾਂ ਖ਼ੁਦ ਘੋਖ-ਪੜਤਾਲ ਕਰਨੀ ਬਣਦੀ ਹੈ, ਤਾਂ ਕਿ ਉਸ ਦਾ ਵਾਪਾਰ ਕਰਦਿਆਂ ਵਧੇਰੇ ਮੁਨਾਫ਼ਾ ਮਿਲੇ, ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ’’ (ਮਹਲਾ /੧੪੧੦)

ਗੁਰੂ ਸਾਹਿਬਾਨ ਨੇ ਮਨੁੱਖ ਜਾਤੀ ਦੀਆਂ ਉਕਤ ਕਮਜ਼ੋਰੀਆਂ ਨੂੰ ਧਿਆਨ ’ਚ ਰੱਖਦਿਆਂ ਸਿੱਖਾਂ ਨੂੰ ਸੁਚੇਤ ਰਹਿ ਕੇ ਜਗਤ ’ਚ ਮੋਹਰੀ ਭੂਮਿਕਾ ਨਿਭਾਉਣ ਲਈ ਤਿਆਰ ਕੀਤਾ ਤਾਂ ਕਿ ਸਿੱਖਾਂ ਦੇ ਆਦਰਸ਼ਮਈ ਜੀਵਨ ਤੋਂ ਪ੍ਰਭਾਵਤ ਹੋ ਯਾਨੀ ਉਨ੍ਹਾਂ ਦੇ ਜੀਵਨ ਵਿੱਚੋਂ ਅਕਾਲ ਪੁਰਖ ਦੇ ਦਰਸ਼ਨ ਕਰ ਆਮ ਮਨੁੱਖ; ਧਰਮ ਪ੍ਰਤੀ ਆਕਰਸ਼ਿਤ ਹੋਵੇ। ਜਿਸ ਦਾ ਫ਼ਾਇਦਾ ਸਮੂਹ ਜੀਵ-ਜੰਤਾਂ ਤੱਕ ਪਹੁੰਚੇ।

ਇਤਿਹਾਸ ਗਵਾਹ ਹੈ ਕਿ ਮਾਨਵਤਾ ਲਈ ਸਰਬ ਸਾਂਝਾ ਤੇ ਸਵੈਮਾਨ ਪੈਦਾ ਕਰਨ ਵਾਲ਼ਾ ਸੁਨੇਹਾ ਦੇਣ ਕਾਰਨ ਭੀ ਮਤਲਬੀ ਤੇ ਤੰਗਦਿਲ ਮੋਹਰੀ ਲੋਕਾਂ ਨੇ ਨਿਰਸੁਆਰਥ ਰੱਬੀ ਆਸ਼ਕਾਂ ਨੂੰ ਅਸਹਿ ਸਰੀਰਕ ਕਸ਼ਟ ਦਿੱਤੇ। ਇਸ ਦਾ ਜਵਾਬ ਇਹੀ ਹੋਣਾ ਸੀ ਕਿ ਸਿੱਖ; ਖ਼ੁਦ ਮੋਹਰੀ ਬਣਨ। ਆਪਣੀ ਬਾਦਿਸ਼ਾਹੀ ਸਥਾਪਿਤ ਕਰਨ। ਸੱਚ ਦਾ ਵਿਰੋਧ ਕਰਨ ਵਾਲ਼ੀ ਤੇ ਆਮ ਜਨਤਾ ’ਚ ਵੰਡੀਆਂ ਪਾਉਣ ਵਾਲ਼ੀ ਸੋਚ ਦਾ ਲਾਮਬੰਦ/ਇੱਕਜੁੱਟ ਹੋ ਕੇ ਮੁਕਾਬਲ ਕਰਨ।

ਜ਼ਰਾ ਸੋਚਣਾ ਬਣਦਾ ਹੈ ਕਿ ਅੱਜ ਕਈ ਅਦਾਲਤਾਂ, ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਗਠਨ ਅਤੇ ਲੋਕਾਂ ਦੀ ਆਵਾਜ਼ ਚੁੱਕਣ ਵਾਲ਼ਾ ਮੀਡੀਆ/ਸੋਸ਼ਲ ਮੀਡੀਆ ਆਦਿ ਹੋਣ ਦੇ ਬਾਵਜੂਦ ਭੀ ਆਮ ਮਨੁੱਖ ਤੇ ਔਰਤਾਂ ਉੱਤੇ ਅੱਤਿਆਚਾਰ ਦਿਨ ਬ ਦਿਨ ਵਧ ਰਹੇ ਹਨ ਤਾਂ ਅਤੀਤ ’ਚ ਜਨਤਾ ਦੀ ਦੁਰਦਸ਼ਾ ਅਤੇ ਔਰਤ ਦੀ ਇੱਜ਼ਤ ਦੀ ਕਿੰਨੀ ਕੁ ਰਾਖੀ ਹੁੰਦੀ ਹੋਏਗੀ; ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ। ਭਾਰਤੀ ਨਾਰੀ ਨੂੰ ਜਿੱਥੇ ਆਪਣਿਆਂ ਨੇ ਜਿਊਂਦੀ ਚਿਖ਼ਾ ’ਚ ਬੈਠਾਇਆ, ਓਥੇ ਧਾੜਵੀਆਂ ਨੇ ਇਸ ਨੂੰ ਬੰਦੀ ਬਣਾ ਗ਼ਜ਼ਨੀ (ਅਫ਼ਗਾਨਿਸਤਾਨ) ਦੇ ਬਾਜ਼ਾਰਾਂ ’ਚ ਵੇਚਿਆ। ਅੱਜ ਭੀ ਐਸੀ ਮਾਨਸਿਕਤਾ ਅਤੇ ਗ੍ਰੰਥ ਮੌਜੂਦ ਹਨ, ਜੋ ਮੁੜ ਅਤੀਤ ਵਾਲ਼ੇ ਹਾਲਾਤ ਸਿਰਜਣ ਲਈ ਤਤਪਰ ਰਹਿੰਦੇ ਹਨ।

ਆਪਣੇ ਭਾਈਚਾਰੇ ’ਚ ਮੋਹਰੀ ਬਣੇ (ਗੁਰੂ, ਬ੍ਰਹਮਚਾਰੀ, ਬ੍ਰਹਮਗਿਆਨੀ, ਸੰਤ ਆਦਿ) ਭੀ ਭਾਵੇਂ ਅੱਜ; ਅਤੀਤ ਦੀਆਂ ਇਹ ਘਟਨਾਵਾਂ ਮੰਨਦੇ ਹਨ ਕਿ ਸਿੱਖਾਂ, ਗੁਰੂਆਂ, ਭਗਤਾਂ ਆਦਿ ’ਤੇ ਬੜੇ ਕਸ਼ਟ ਆਏ ਹਨ, ਪਰ ਆਪਣੀ ਰੂੜ੍ਹੀਵਾਦੀ ਸੋਚ ਨੂੰ ਜੀਵਤ ਰੱਖਣ ਲਈ ਅਤੇ ਅੰਦਰੂਨੀ ਨਿਰਬਲਤਾ ਛੁਪਾਉਣ ਲਈ ਇਹ ਸੁਨਹਿਰਾ ਇਤਿਹਾਸ ਬੱਚਿਆਂ ਨੂੰ ਪੜ੍ਹਾਏ ਜਾਣ ਦਾ ਵਿਰੋਧ ਭੀ ਕਰਦੇ ਹਨ ਵਰਨਾ ਅੱਜ ਆਧੁਨਿਕ ਸਾਧਨਾਂ ਰਾਹੀਂ ਜਨ ਜਨ ਨੂੰ ਅਸਲ ਧਰਮ ਦੀ ਸੋਝੀ ਹੋਣ ’ਤੇ ਸਾਰੀ ਮਨੁੱਖ ਜਾਤੀ; ਏਕਤਾ ਤੇ ਪਿਆਰ ਦੇ ਸੂਤਰ ’ਚ ਬੱਝੀ ਹੋਣੀ ਸੀ।

ਧਰਮ ਨੂੰ ਮਨ ਦੀ ਥਾਂ ਸਰੀਰਕ ਚਿੰਨ੍ਹਾਂ ਨਾਲ਼ ਜੋੜਨ ਵਾਲ਼ੇ ਲੋਕ; ਸਮਾਜ ਦੇ ਸੁਨਹਿਰੇ ਭਵਿਖ ਲਈ ਕੋਈ ਯੋਗਦਾਨ ਨਹੀਂ ਪਾ ਰਹੇ ਬਲਕਿ ਵਕਤੀ ਸਰਕਾਰਾਂ ਦੇ ਦਲਾਲ ਬਣ ਸਰੀਰਕ ਸੁਵਿਧਾਵਾਂ ਭੋਗਣ ਨੂੰ ਹੀ ਪਰਮ ਅਨੰਦ ਸਮਝ ਬੈਠੇ ਹਨ। ਉਨ੍ਹਾਂ ਬਾਰੇ ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ, ਗੁਰੂ ਤੇ ਜਾਣਿਆ ’’ (ਮਹਲਾ /੯੧੭) ਭਾਵ ਰਸਾਂ-ਕਸਾਂ ਦੇ ਸੁਆਦ ਨੂੰ ਹੀ ਹਰ ਕੋਈ ਅਨੰਦ ਸਮਝਦਾ ਹੈ ਜਦਕਿ ਅਸਲ ਅਨੰਦ ਦੀ ਪ੍ਰਾਪਤੀ ਗੁਰੂ ਪਾਸੋਂ ਹੋਣੀ ਹੈ (ਜਿਨ੍ਹਾਂ ਦੇ ਬਚਨਾਂ ਦਾ; ਇਹ ਰਸ-ਕਸ ਭੋਗਣ ਵਾਲ਼ੇ ਵਿਰੋਧ ਕਰਦੇ ਹਨ)।

ਮਾਨਵਤਾ ਦੀ ਸੁਖਦਾਈ ਜੀਵਨਸ਼ੈਲੀ ’ਚ ਵੱਡੀ ਰੁਕਾਵਟ ਇਹੀ ਲੋਕ ਹਨ, ਜੋ ਧਾਰਮਿਕ ਆਗੂ ਹੁੰਦੇ ਹੋਏ ਤੁੱਛ ਸੁਆਰਥਾਂ ਕਾਰਨ ਵਕਤੀ ਤਾਨਾਸ਼ਾਹ ਹਾਕਮਾਂ ਦੀ ਨੇੜਤਾ ਹਾਸਲ ਕਰਦੇ ਕਰਦੇ ਆਪਣੀ ਭੋਲ਼ੀ-ਭਾਲ਼ੀ ਜਨਤਾ ਨੂੰ ਉਨ੍ਹਾਂ ਦੇ ਪੈਰਾਂ ’ਚ ਬੈਠਾ ਰਹੇ ਹਨ। ਸਿੱਖਾਂ ਅੰਦਰ ਭੀ ਐਸੇ ਆਗੂਆਂ ਦੀ ਘਾਟ ਨਹੀਂ, ਜੋ ਇਨ੍ਹਾਂ ਦੀ ਵੋਟ-ਸ਼ਕਤੀ ਨੂੰ ਧਰਮ ਵਿਰੋਧੀ ਸ਼ਕਤੀਆਂ ਕੋਲ਼ ਬੇਚ ਕੇ ਵਜ਼ੀਰੀਆਂ ਲੈ ਰਹੇ ਹਨ। ਐਸੇ ਆਗੂ ਭੀ ਐਸ਼ਪ੍ਰਸਤ ਰਹਿਣ ਕਾਰਨ ਗੁਰਮਤਿ ਸਿਧਾਂਤ ਅਤੇ ਕੁਰਬਾਨੀਆਂ ਭਰੇ ਵਿਰਸੇ ਦੇ ਪ੍ਰਚਾਰ-ਪ੍ਰਸਾਰ ’ਚ ਰੁਕਾਵਟ ਬਣਦੇ ਹਨ।

ਗੁਰਬਾਣੀ ਦੇ ਸਰਬ ਸਾਂਝੇ ਉਪਦੇਸ਼ ਕਾਰਨ ਗੁਰੂ ਨੀਤੀ ਦਾ ਸਦੀਆਂ ਤੋਂ ਦਬੀ-ਕੁਚਲੀ ਜਨਤਾ/ਪ੍ਰਜਾ ਨੇ ਡੱਟ ਕੇ ਸਮਰਥਨ ਕੀਤਾ। ਇਤਿਹਾਸ ਗਵਾਹ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਮਾਨ ਹੇਠ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਮਾਂਡ ਹੇਠ ਆਪਣੇ ਫ਼ਰਜ਼ ਸਮਝ ਚੁੱਕੀ ਮਨੁੱਖ ਜਾਤੀ ਨੇ ਵਧ ਚੜ੍ਹ ਕੇ ਹਿਸਾ ਲਿਆ। 14ਵੀਂ ਸਦੀ ਤੋਂ 18ਵੀਂ ਸਦੀ ਤੱਕ ਤਕਰੀਬਨ 500 ਸਾਲ ’ਚ ਅੰਮ੍ਰਿਤਮਈ ਅਤੇ ਕਾਂਤੀਕਾਰੀ ਬਚਨਾਂ ਨਾਲ਼ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਪਹਿਲਾਂ ਹੀ ਐਸੀ ਜ਼ਮੀਨ ਤਿਆਰ ਕਰ ਰੱਖੀ ਸੀ; ਜਿਵੇਂ ਕਿ ਸੰਖੇਪ ਮਾਤਰ ਇਹ ਬਚਨ ਹਨ :

(1). ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ (ਭਗਤ ਕਬੀਰ/੧੧੦੫)

ਅਰਥ : ਅਸਲ ’ਚ ਉਸੇ ਨੂੰ ਸੂਰਮਾ ਕਹਿਣਾ ਬਣਦਾ ਹੈ, ਜੋ ਸੱਚ-ਧਰਮ ਲਈ ਸੰਘਰਸ਼ ਕਰੇ। ਸਰੀਰ ਭਾਵੇਂ ਨਾਸ ਹੋ ਜਾਵੇ, ਪਰ ਹਕੀਕਤ ਦਾ ਸਾਥ ਨਾ ਛੱਡੇ।

(2). ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ; ਪੈਰੁ ਧਰੀਜੈ ਸਿਰੁ ਦੀਜੈ; ਕਾਣਿ ਕੀਜੈ (ਮਹਲਾ /੧੪੧੨)

ਅਰਥ : ਜੇ ਅਨੰਦਮਈ ਖੇਡ ਖੇਡਣੀ ਹੈ ਤਾਂ ਸੀਸ ਨੂੰ ਹਥੇਲੀ ਉੱਤੇ ਰੱਖ ਕੇ ਮੇਰੇ ਮਾਰਗ ’ਤੇ ਚੱਲੋ। ਇਸ ਰਾਹ ’ਤੇ ਪੈਰ ਰੱਖਦੇ ਜਾਣਾ ਹੈ, ਆਪਣਾ ਅਹੰਕਾਰ ਮਾਰਨਾ ਹੈ ਤੇ ਕਿਸੇ ਦੀ ਖ਼ੁਸ਼ਾਮਦ/ਝੂਠੀ ਵਡਿਆਈ ਨਹੀਂ ਕਰਨੀ ਭਾਵ ਜ਼ਮੀਰ ਮਾਰ ਕੇ ਨਹੀਂ ਜਿਊਣਾ।

(3). ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ ਸੁਨਿ ਰੇ ਮਨਾ  ! ਗਿਆਨੀ ਤਾਹਿ ਬਖਾਨਿ (ਮਹਲਾ /੧੪੨੭)

ਅਰਥ : ਹੇ ਮਨ ! ਧਿਆਨ ਕਰ ਕਿ ਸਾਡਾ ਟੀਚਾ ਕਿਸੇ ਨੂੰ ਡਰਾਉਣਾ ਜਾਂ ਆਪ ਡਰਨਾ ਨਹੀਂ। ਜੋ ਨਿਡਰ ਰਹਿ ਕੇ ਜੀਵਨ ਬਸਰ ਕਰਦਾ ਹੈ; ਅਸਲ ’ਚ ਉਸੇ ਨੂੰ ਗਿਆਨੀ/ਧਰਮੀ ਕਹਿਣਾ ਬਣਦਾ ਹੈ।

ਧਰਮ ਦੀ ਉਕਤ ਕੀਤੀ ਗਈ ਵਿਆਖਿਆ; ਪ੍ਰਾਚੀਨ ਧਰਮਾਂ ਦੀ ਵਿਆਖਿਆ ਨਾਲ਼ੋਂ ਭਿੰਨ, ਨਿਵੇਕਲੀ, ਨਰੋਈ ਤੇ ਸਮੂਹ ਮਾਨਵ ਜਾਤੀ ਨਾਲ਼ ਸੰਬੰਧਿਤ ਹੈ। ਕਮਜ਼ੋਰਾਂ, ਬੇਸਹਾਰਾ ਅਤੇ ਔਰਤਾਂ ਦੀ ਰਖਵਾਲੀ ਕਰਦੀ ਹੈ। ਮਨ ਨੂੰ ਸ਼ਾਂਤ, ਸਥਿਰ ਤੇ ਆਸ਼ਾਵਾਦੀ ਸਿਰਜ ਕੇ ਭਗਤ-ਸਰੀਰ ਵਿੱਚੋਂ ਇਲਾਹੀ ਗੁਣ (ਨਿਰਭਉ ਨਿਰਵੈਰ ਰੱਬੀ ਦਰਸ਼ਨ) ਕਰਾਉਂਦੀ ਹੈ; ਜਿਵੇਂ ਕਿ ਭਗਤ ਰਵਿਦਾਸ ਜੀ ਦੇ ਉਕਤ ਬਚਨ ਹਨ ਕਿ ਪ੍ਰਭੂ ਤੋਂ ਸੇਵਕ ਜਾਣਿਆ ਜਾਂਦਾ ਹੈ ਤੇ ਸੇਵਕ ਤੋਂ ਪ੍ਰਭੂ।

ਫੋਕੀ ਪ੍ਰਸਿੱਧੀ ਹਾਸਲ ਕਰਨ ’ਚ ਕਮਲ਼ਾ ਹੋਇਆ ਸਮਾਜ; ਜ਼ਰੂਰ ਇਸ ਲਹਿਰ ਦਾ ਵਿਰੋਧ ਕਰੇਗਾ ਅਤੇ ਕੀਤਾ ਭੀ। ਗੁਰੂ ਸਾਹਿਬਾਨ ਨੇ ਐਸੇ ਧਾੜਵੀਆਂ ਤੋਂ ਬਚਾ ਲਈ ਤਖ਼ਤ ਸਥਾਪਿਤ ਕੀਤੇ, ਕਿਲ੍ਹੇ ਬਣਵਾਏ ਅਤੇ ਭਗਤ-ਯੋਧੇ ਤਿਆਰ ਕੀਤੇ। ਸ਼ਾਸਤਰਾਂ ਨੂੰ ਧਰਮ ਦਾ ਅਹਿਮ ਅੰਗ ਕਿਹਾ; ਜਿਵੇਂ ਕਿ ਗੁਰੂ ਗੋਬਿੰਦ ਸਾਹਿਬ ਦੇ ਬਚਨ ਹਨ, ‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤੁ ਬੁਰਦਨ ਸ਼ਮਸ਼ੀਰ ਦਸਤ ੨੨’’ (ਜ਼ਫ਼ਰਨਾਮਾ) ਭਾਵ ਜਦ ਸੁਲ੍ਹਾ-ਸਫ਼ਾਈ ਦੇ ਸਾਰੇ ਰਾਹ ਬੰਦ ਹੋ ਜਾਣ ਤਾਂ ਹੱਥ ’ਚ ਤਲਵਾਰ ਫੜਨੀ ਧਰਮ ਅਨੁਕੂਲ ਜਾਇਜ਼ ਹੈ। ਧਿਆਨ ਰਹੇ ਕਿ ਹੁਣ ਅਸਲਾ ਲਾਈਸੰਸ ਦੇਣ ਵੇਲ਼ੇ ਭੀ ਕਾੱਪੀ ਉੱਤੇ ਇਹ ਲਿਖਿਆ ਹੁੰਦਾ ਹੈ ‘ਇਹ ਅਸਲਾ ਆਤਮ ਰੱਖਿਆ/ਅਦਾਰਿਆਂ ਦੀ ਸਰੱਖਿਆ ਆਦਿ ਲਈ ਹੈ, ਨਾ ਕਿ ਵਿਆਹਾਂ, ਪ੍ਰੋਗਰਾਮਾਂ ’ਚ ਵਰਤਣ ਲਈ’ ਯਾਨੀ ਜੋ ਗੱਲ ਗੁਰੂ ਸਾਹਿਬਾਨ ਨੇ 16ਵੀਂ ਤੋਂ 18ਵੀਂ ਸਦੀ ’ਚ ਕਹੇ ਉਸ ਨੂੰ ਆਧੁਨਿਕ ਸਮਾਜ ਸਹੀ ਮੰਨਦਾ ਹੈ।

 ਆਪਣੇ ਬਚਨਾਂ ਮੁਤਾਬਕ ਗੁਰੂ ਸਾਹਿਬ ਨੇ ਸਿੱਖ-ਜ਼ਮੀਨ ਤਿਆਰ ਕੀਤੀ, ‘‘ਸਵਾ ਲਾਖ ਸੇ ਏਕ ਲੜਾਊਂ, ਚੜ੍ਹੇ ਸਿੰਘ ਤਿਸ ਮੁਕਤ ਕਰਾਊਂ੫੯’’ (ਤਨਖ਼ਾਹ ਨਾਮਾ, ਭਾਈ ਨੰਦ ਲਾਲ ਸਿੰਘ), ਇਸ ਦਾ ਨਤੀਜਾ ਇਹ ਹੋਇਆ ਕਿ ਗੁਰੂ ਸਾਹਿਬਾਨ ਨੇ ਕਈ ਯੁੱਧ ਜਿੱਤ ਲਏ ਅਤੇ ਤਾਨਾਸ਼ਾਹੀ ਤੇ ਅਹੰਕਾਰੀ ਹਾਕਮਾਂ ਨੂੰ ਯਾਦ ਕਰਾ ਦਿੱਤਾ ਕਿ ਭਗਤੀ ਕਰਨ ਵਾਲ਼ੇ ਅੰਦਰ ਕੇਵਲ ਸ਼ਾਂਤੀ (ਪੀਰੀ) ਹੀ ਨਹੀਂ ਬਲਕਿ ਵੀਰਤਾ (ਮੀਰੀ/ਬਾਦਿਸ਼ਾਹੀ) ਗੁਣ ਭੀ ਹੁੰਦਾ ਹੈ। ਸਿੱਖਾਂ ਦਾ ਉਤਸ਼ਾਹ ਵਧਾਉਣ ਲਈ ਆਪ ਨੇ ਬਚਨ ਉਚਾਰੇ, ‘‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ; ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ’’ (ਖਾਲਸਾ ਮਹਿਮਾ) ਭਾਵ (ਜਿਨ੍ਹਾਂ ਨੂੰ ਸਮਾਜ ਦਬੇ-ਕੁਚਲੇ, ਲਾਚਾਰ ਮੰਨਦਾ ਰਿਹਾ) ਉਨ੍ਹਾਂ ਦੀ ਮਦਦ ਨਾਲ਼ ਮੈ ਕਈ ਯੁੱਧ ਜਿੱਤ ਲਏ ਅਤੇ ਉਨ੍ਹਾਂ ਦੀ ਮਦਦ ਨਾਲ਼ ਹੀ ਮਾਨਵਤਾ ਦੀ ਸੇਵਾ ਕਰਨ ਵਾਲ਼ਾ ਫ਼ਰਜ਼ ਅਦਾ ਕੀਤਾ ਹੈ।

ਗੁਰੂ ਨਾਨਕ ਸਾਹਿਬ ਨੇ ਆਪਣੀ ਤੀਜੀ ਉਦਾਸੀ (ਸੰਨ 1514-16) ਸਮੇਂ ਜੋਗੀਆਂ ਨਾਲ਼ ਚਰਚਾ ਦੌਰਾਨ ਜਦ ‘ਸਬਦੁ’ (ਰੱਬ ਦੀ ਮਹਿਮਾ/ਨਾਮ) ਨੂੰ ‘ਗੁਰੂ’ (ਸਿੱਖ ਕੌਮ ਦਾ ਰਹਿਬਰ/ਅਗਵਾਈ ਕਰਤਾ) ਬਿਆਨ ਕੀਤਾ ਤਾਂ ਸਾਫ਼ ਹੋ ਗਿਆ ਸੀ ਕਿ ਸਿੱਖ ਜਗਤ ਦੀ ਸਦੀਵੀ ਅਗਵਾਈ ਕੋਈ ਸਰੀਰ-ਗੁਰੂ ਨਹੀਂ ਕਰੇਗਾ; ਜਿਵੇਂ ਕਿ ਅੱਜ ਕੱਲ੍ਹ ਪੀੜ੍ਹੀ ਦਰ ਪੀੜ੍ਹੀ ਗੱਦੀ ਕਾਇਮ ਰੱਖਣ ਲਈ ‘ਸਰੀਰ-ਗੁਰੂ ਦੀ ਮਨੁੱਖਤਾ ਨੂੰ ਲੋੜ’ ਵਿਸ਼ੇ ਉੱਤੇ ਆਪਣੀ ਨਿਰਬਲਤਾ ਨੂੰ ਛੁਪਾਉਂਦਿਆਂ ਬੜੇ ਭਾਸ਼ਣ ਦਿੱਤੇ ਜਾਂਦੇ ਹਨ ਤਾਂ ਕਿ ਅਗਾਂਹ ਸੰਤਾਨ ਭੀ ਸਦੀਆਂ ਤੱਕ ਇਨ੍ਹਾਂ ਵਾਙ ਗੁਰੂ, ਬ੍ਰਹਮਗਿਆਨੀ, ਸੰਤ ਬਣ ਸਰਕਾਰੀ ਸਰਪ੍ਰਸਤੀ ਹੇਠ ਅਰਾਮ ਦਾਇਕ ਜ਼ਿੰਦਗੀ ਭੋਗਦੀ ਰਹੇ। ਧਿਆਨ ਰਹੇ ਕਿ ਜਿਨ੍ਹਾਂ ਨੇ ਅਤੀਤ ’ਚ ਹੁੰਦੀ ਵਾਰ-ਵਾਰ ਨਸਲਕੁਸ਼ੀ ਵਿਰੁਧ ਕਦੇ ਜ਼ਬਾਨ ਨਹੀਂ ਖੋਲ੍ਹੀ, ਉਹ ਹੁਣ ਤੇ ਅਗਾਂਹ ਭੀ ਮੂੰਹ ਨਹੀਂ ਖੋਲ੍ਹਣਗੇ। ਉਨ੍ਹਾਂ ਦਾ ਆਸਰਾ ਤੱਕਣਾ; ਆਪਣੇ ਆਪ ਨੂੰ ਗ਼ਲਤ-ਫ਼ਹਿਮੀ ’ਚ ਰੱਖਣਾ ਹੈ।

ਦੂਜੇ ਪਾਸੇ ‘ਸਰੀਰ-ਗੁਰੂ’ ਪਰੰਪਰਾ ਨੂੰ ਹਮੇਸ਼ਾਂ ਲਈ ਸਮਾਪਤ ਕਰਨ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੋਥੀ ਸਾਹਿਬ (ਜੋ ਕਿ ਸੰਨ 1604 ਤੋਂ ਸੁਭਾਇਮਾਨ ਸੀ) ਅੰਦਰ ਸੰਨ 1678-80 ’ਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰ ਅਤੇ ਸੰਨ 1699 ’ਚ ਪੰਜ ਪਿਆਰੇ ਪ੍ਰਣਾਲੀ ਚੁਣ ਗੁਰੂ-ਸਰੀਰ ਪਦਵੀ ਬਖ਼ਸ਼ ਕੇ ਯਾਨੀ ਗੁਰੂ-ਸਰੀਰ ਵਾਲ਼ੇ ਸਾਰੇ ਅਧਿਕਾਰ; ਜਿਵੇਂ ਕਿ ਅੰਮ੍ਰਿਤਪਾਣ ਕਰਨਾ, ਕੌਮੀ ਹਿਤ ਲਈ ਮਿਲ ਬੈਠ ਕੇ ਵੱਡੇ ਫ਼ੈਸਲੇ ਲੈਣੇ, ਆਦਿ ਅਧਿਕਾਰ ਦੇ ਕੇ ਸਿੱਖ ਕੌਮ ਨੂੰ ਸਦੀਵੀ ਜਗਤ ਗੁਰੂ (ਸਬਦੁ ਗੁਰੂ) ਦੇ ਲੜ ਲਗਾ ਦਿੱਤਾ, ਜਿਸ ਨੂੰ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਗੋਸਟਿ/ਮਹਲਾ /੯੪੩) ਐਲਾਨਿਆ ਸੀ।

ਮੌਸਮ ਪਰਿਵਰਤਨ ਨਾਲ਼ ਹੁੰਦੇ ਵੱਡੇ ਕੁਦਰਤੀ ਵਿਕਾਸ ਨੂੰ ਵਾਚਣ ਨਾਲ਼ ਸਪਸ਼ਟ ਹੁੰਦਾ ਹੈ ਕਿ ਪਤਝੜ ਤੋਂ ਬਾਅਦ ਆਈ ਬਸੰਤ ਰੁੱਤ ’ਚ ਸਾਰੀ ਬਨਸਪਤੀ ਨਵੇਂ ਰੂਪ ’ਚ ਖਿੜਦੀ ਹੈ। ਜੀਵ-ਜੰਤਾਂ ਦੀ ਪ੍ਰਜਣਨ ਦਰ ਭੀ ਇਸ ਰੁੱਤ ’ਚ ਵਧੇਰੇ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਭੀ ਇਸੇ ਰੁੱਤ ਭਾਵ ਚੇਤ ਸੁਦੀ ੧੫ (ਪੂਰਨਮਾਸ਼ੀ), ੧ ਵੈਸਾਖ ਬਿਕ੍ਰਮੀ ਸੰਮਤ ੧੫੨੬/27 ਮਾਰਚ 1469 ਈ: ਨੂੰ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੀ ਖ਼ਾਲਸੇ ਦੀ ਸਾਜਣਾ ਇਸੇ ਰੁੱਤ ੧ ਵੈਸਾਖ (29 ਮਾਰਚ 1699) ਨੂੰ ਕੀਤੀ। ਗੁਰਬਾਣੀ ਰਾਹੀਂ ਭਗਤੀ ਗੁਣ (ਪੀਰੀ) ਦੇ ਨਾਲ਼-ਨਾਲ਼ ਭਰੇ ਗਏ ਵੀਰ-ਰਸ ਦੇ ਅਭਿਆਸ ਲਈ ਹੋਲਾ ਮਹੱਲਾ (ਯੁੱਧ ਅਭਿਆਸ) ਭੀ ਇਸੇ ਰੁੱਤ ’ਚ ਭਾਵ ਚੇਤ ਵਦੀ ੧,੧ ਚੇਤ ਸੰਮਤ ੧੭੫੩/26 ਫ਼ਰਵਰੀ 1697 ਈ: ਨਿਸ਼ਚਿਤ ਕੀਤਾ ਗਿਆ (ਧਿਆਨ ਰਹੇ ਕਿ ਸਰੀਰਕ ਯੋਧੇ ਪੈਦਾ ਕਰਨ ਗੁਰੂ ਅੰਗਦ ਸਾਹਿਬ ਜੀ ਨੇ ਭੀ ਖਡੂਰ ਸਾਹਿਬ ਵਿਖੇ ਮੱਲ ਅਖਾੜਿਆਂ ਦੀ ਸ਼ੁਰੂਆਤ ਕੀਤੀ ਸੀ)। ਇਹ ਸਭ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਕਰਤਾਰ ਅਤੇ ਗੁਰੂ; ਮਨੁੱਖੀ ਸੋਚ ਵਾਲ਼ਾ ਯੁੱਗ ਬਦਲਣ ਲਈ ਇਹੋ ਸਮਾਂ ਚੁਣਦੇ ਹਨ, ਪਰ ਰਸਾਂ-ਕਸਾਂ ਵਾਲ਼ੇ ਅਨੰਦ ’ਚ ਮਸਤ ਲੋਕ ਕੱਚੇ ਰੰਗਾਂ ਨਾਲ਼ ਹੋਲੀ ਖੇਡਦੇ ਹਨ, ਜੋ ਕਿ ਗੁਰੂ ਨਾਨਕ ਸਾਹਿਬ ਅਨੁਸਾਰ ਕੇਵਲ ਮਨ ਪਰਚਾਵਾ ਹੈ, ‘‘ਨਚਣੁ ਕੁਦਣੁ ਮਨ ਕਾ ਚਾਉ ॥’’ (ਆਸਾ ਕੀ ਵਾਰ/ਮਹਲਾ ੧/੪੬੫), ਪਰ ਅਸਲ ਅਨੰਦ ਦੀ ਝਲਕ ਲੈਣ ਤੋਂ ਭਟਕੀ ਅੰਨ੍ਹੀ ਲੁਕਾਈ ਭੀ ਕੀ ਕਰੇ, ਜੇ ਅਗਵਾਈ ਕਰਤਾ ਗੁਰੂ ਆਪ ਹੀ ਅੱਗੇ ਹੋ ਕੇ ਨੱਚ ਰਿਹਾ ਹੋਵੇ, ‘‘ਵਾਇਨਿ ਚੇਲੇ; ਨਚਨਿ ਗੁਰ ॥ ਪੈਰ ਹਲਾਇਨਿ; ਫੇਰਨਿ੍ ਸਿਰ ॥ ਉਡਿ ਉਡਿ ਰਾਵਾ; ਝਾਟੈ ਪਾਇ ॥ ਵੇਖੈ ਲੋਕੁ; ਹਸੈ ਘਰਿ ਜਾਇ ॥’’ (ਆਸਾ ਕੀ ਵਾਰ/ਮਹਲਾ ੧/੪੬੫) ਅਰਥ : ਚੇਲੇ ਸਾਜ ਵਜਾਉਂਦੇ ਹਨ ਤੇ ਉਸ ਧੁਨੀ ’ਤੇ ਹੱਥ-ਪੈਰ ਹਿਲਾ-ਹਿਲਾ, ਸਿਰ ਘੁਮਾ-ਘੁਮਾ ਗੁਰੂ ਨੱਚਦੇ ਹਨ। ਧਰਤੀ ਤੋਂ ਉੱਡਦੀ ਖੇਹ ਸਿਰ ’ਚ ਪੈਂਦੀ ਹੈ, ਜਿਸ ਨੂੰ ਲੋਕ ਵੇਖਦੇ ਹਨ ਤੇ ਘਰੋਂ ਘਰੀ ਜਾ ਕੇ ਹੱਸਦੇ ਭੀ ਹਨ ਭਾਵ ਇਸ ਖੇਡ ਦੀ ਪ੍ਰਾਪਤੀ; ਹੱਸਣ ਤੋਂ ਬਿਨਾਂ ਕੁੱਝ ਨਾ ਹੋਈ। ਐਸਾ ਜਾਪਦਾ ਹੈ ਕਿ ਗੁਰੂ ਸਾਹਿਬ ਉਨ੍ਹਾਂ ਅਜੋਕੇ ਮੋਹਰੀਆਂ ਦੀ ਗੱਲ ਸਦੀਆਂ ਪਹਿਲਾਂ ਕਰ ਗਏ, ਜੋ ਅੱਜ ਬਲਾਤਕਾਰ ਦੀ ਸਜ਼ਾ ਜੇਲ੍ਹਾਂ ’ਚ ਬੈਠੇ ਕੱਟ ਰਹੇ ਹਨ ਕਿਉਂਕਿ ਮਨ ਪਰਚਾਵੇ ਵਿੱਚੋਂ ਐਸਾ ਹੀ ਜੀਵਨ ਪਨਪਦਾ ਹੈ। ਹੈਰਾਨੀ ਹੁੰਦੀ ਹੈ ਜਦ ਕੋਈ ਸਿੱਖ ਭੀ ਐਸੀ ਖੇਡ ਖੇਲ੍ਹ ਰਿਹਾ ਹੋਵੇ। ਆਪਣਾ ਮੂੰਹ-ਸਿਰ ਰੰਗਾਂ ਨਾਲ਼ ਰੰਗ ਕੇ ਜਾਗਰੂਕ ਲੋਕਾਂ ਦੀਆਂ ਨਜ਼ਰਾਂ ’ਚ ਹੋਰ ਡਿੱਗ ਰਿਹਾ ਹੋਵੇ। ਐਸਾ ਜਾਪਦਾ ਹੈ ਕਿ ਇਨ੍ਹਾਂ ਨੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਦੇ ਜੀਵਨ ਸੰਘਰਸ਼ ਵਿੱਚੋਂ ਕੋਈ ਰੌਸ਼ਨੀ ਦੀ ਕਿਰਨ ਪ੍ਰਾਪਤ ਨਾ ਕੀਤੀ ! ! !

ਅੱਲਾ ਯਾਰ ਖ਼ਾਂ ਯੋਗੀ

0

ਅੱਲਾ ਯਾਰ ਖ਼ਾਂ ਯੋਗੀ

ਰਣਜੀਤ ਸਿੰਘ (ਲੁਧਿਆਣਾ)

ਹਿੰਦੋਸਤਾਨ ਵਿੱਚ ਹਿੰਦੂਆਂ ਦਾ ਇੱਕੋ ਇਕ ਤੀਰਥ ਅਸਥਾਨ ਹੈ, ਉਹ ਹੈ ‘ਚਮਕੌਰ’; ਜਿੱਥੇ ਧਰਮ ਦੀ ਖਾਤਰ ਬਾਪ ਨੇ ਬੱਚਿਆਂ ਦੇ ਸੀਸ ਕਟਵਾਏ।

ਬੱਸ ਏਕ ਹਿੰਦ ਮੇ ਤੀਰਥ ਹੈ, ਯਾਤਰਾ ਕੇ ਲੀਏ। ਕਟਾਏ ਬਾਪ ਨੇ ਬੱਚੇ ਜਹਾਂ ਖੁਦ ਕੇ ਲੀਏ।

ਇਹ ਸ਼ਬਦ ਅੱਲਾ ਯਾਰ ਖਾਨ ਯੋਗੀ ਦੇ ਹਨ। ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਪ੍ਰਤੀ ਸ਼ਰਧਾਂਜਲੀ ਅਰਪਣ ਕਰਦੇ ਹੋਏ ਸ਼ਹੀਦਾਂ-ਏ-ਵਫ਼ਾ ਅਤੇ ਗੰਜਿ-ਸ਼ਹੀਦਾਂ ਫ਼ਾਰਸੀ ਵਿੱਚ ਦੋ ਪੁਸਤਕਾਂ ਲਿਖੀਆਂ ਹਨ। ਉਹ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਚੰਦ ਦੇ ਨਾਲ ਤੁਲਨਾ ਕਰਦਾ ਹੋਇਆ ਲਿਖਦਾ ਹੈ ਕਿ ਅਸਮਾਨ ਵਿੱਚ ਇੱਕ ਚੰਦਰਮਾ ਹੈ, ਪਰ ਚਮਕੌਰ ਦੀ ਧਰਤੀ ਉੱਪਰ ਦੋ ਚੰਦਰਮਾ ਇੱਕੋ ਸਮੇਂ ਚਮਕਦੇ ਹਨ ਤੇ ਉਹ ਹਨ ‘ਅਜੀਤ ਸਿੰਘ’ ਤੇ ‘ਜੁਝਾਰ ਸਿੰਘ’। ਉਹ ਲਿਖਦਾ ਹੈ :

ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ ਜੁਝਾਰ। ਫ਼ਲਕ ਮਿ ਇਕ, ਯਹਾਂ ਦੋ ਚਾਂਦ ਜਿਯਾ ਕੇ ਲਿਯੇ।

ਯੋਗੀ ਜੀ ਖਾਲਸੇ ਦੀ ਇਸ ਚਮਕੌਰ ਦੀ ਧਰਤੀ ਨੂੰ ਇਸਲਾਮ ਦੇ ਸਭ ਤੋਂ ਪਵਿੱਤਰ ਅਸਥਾਨ ਕਾਅਬੇ ਨਾਲ ਤੁਲਨਾ ਕਰਦੇ ਹੋਏ ਲਿਖਦੇ ਹਨ :

ਭਟਕਤੇ ਫਿਰਤੇ ਹੋ ਕਿਓ ? ਹੱਜ ਕਰੈ ਯਹਾਂ ਆ ਕਰ। ਯਹ ਕਾਬਾ ਪਾਸ ਹੈ ਹਰ ਇਕ ਖਾਲਸਾ ਕੇ ਲਿਯੇ।

ਇਸ ਤਰ੍ਹਾਂ ਯੋਗੀ ਜੀ ਚਮਕੌਰ ਦੀ ਧਰਤੀ ਨੂੰ ਗੰਜਿ-ਸ਼ਹੀਦਾਂ ਲਿਖਦੇ ਹਨ ਭਾਵ ਉਹ ਥਾਂ ਜਿੱਥੇ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਹੋਈਆਂ ਹੋਣ। ਫਰਿਸ਼ਤੇ ਵੀ ਐਸੀ ਧਰਤੀ ਦੀ ਖਾਕ ਨੂੰ ਲੋਚਦੇ ਹਨ। ਉਹ ਲਿਖਦੇ ਹਨ :

ਮਿਜਾਰ ਗੰਜ ਸ਼ਹੀਦਾਂ ਹੈ, ਉਨ ਸ਼ਹੀਦੋਂ ਕਾ। ਫਰਿਸ਼ਤੇ ਜਿਨ ਕੀ ਤਰਸਤੇ ਬੇ ਖਾਕਿ-ਪਾ ਕੇ ਲਿਯੇ।

ਸੰਨ 1913 ਵਿੱਚ ਇਸ ਸ਼ਾਇਰ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦੇ ਦਰਦਨਾਕ ਸਾਕੇ ਨੂੰ ਅਜਿਹੀ ਦਰਦਨਾਕ ਸ਼ੈਲੀ ਵਿੱਚ ਲਿਖਿਆ ਹੈ ਕਿ ਅੱਜ ਵੀ ਪੜ੍ਹਨ ਤੇ ਸੁਣਨ ਵਾਲਿਆਂ ਦਾ ਮਨ ਵੈਰਾਗ ਵਿੱਚ ਚਲਾ ਜਾਂਦਾ ਹੈ ਤੇ ਕਈ ਵਾਰ ਹੰਝੂਆਂ ਦੀ ਝੜੀ ਲੱਗ ਜਾਂਦੀ ਹੈ। ਸ਼ਹੀਦਾਂਵਫ਼ਾ ਦੇ ਸਿਰਲੇਖ ਹੇਠ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਸਾਹਿਬਜ਼ਾਦਿਆਂ ਨੂੰ ਸ਼ਹਾਦਤ ਲਈ ਤੋਰਨ ਤੋਂ ਪਹਿਲਾਂ ਮਾਤਾ ਗੁਜਰੀ ਨੇ ਕੀ ਕਿਹਾ, ਯੋਗੀ ਜੀ ਲਿਖਦੇ ਹਨ :

ਜਾਣੇ ਸੇ ਪਹਿਲੇ ਆਉ ਗਲੇ ਮੇ ਲਗਾ ਤੋ ਲੂੰ। ਕੇਸੋਂ ਕੋ ਕੰਘੀ ਕਰ ਦੂੰ ਜਰਾ ਮੂੰਹ ਧੁਲਾ ਤੋ ਲੂੰ।

ਪਯਾਰੇ ਸਰੋਂ ਸੇ ਨਨੀ ਸੀ ਕਲਗੀ ਸਜਾ ਤੋ ਲੂੰ। ਮਰਨੇ ਸੇ ਪਹਿਲੇ ਤੁਮ ਕੋ ਦੁਲ੍ਹਾ ਬਨਾ ਤੋ ਲੂੰ।

ਜਦੋਂ ਬਾਬਾ ਬੰਦਾ ਸਿੰਘ ਜੀ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤੇ ਉਸ ਨੂੰ ਢਹਿ ਢੇਰੀ ਕੀਤਾ, ਉਸ ਵਕਤ ਦਾ ਵਰਣਨ ਯੋਗ ਜੀ ਇਸ ਤਰ੍ਹਾਂ ਕਰਦੇ ਹਨ :

ਜੋਗੀ ਜੀ ਇਸ ਕੇ ਬਾਦ ਹੁਈ ਥੋੜੀ ਦੇਰ ਸੀ। ਬਸਤੀ ਸਰਹਿੰਦ ਸ਼ਹਰ ਕੀ ਈਟੋਂ ਕਾ ਢੇਰ ਥੀ।

ਇਹ ਮਹਾਨ ਸ਼ਾਇਰ ਸੰਨ 1870 ਈਸਵੀ ਵਿੱਚ ਲਹੌਰ ਦੇ ਬਜ਼ਾਰ ਅਨਾਰਕਲੀ, ਜੋ ਅੱਜ ਕੱਲ ਪਾਕਿਸਤਾਨ ’ਚ ਹੈ, ਵਿੱਚ ਪੈਦਾ ਹੋਇਆ। ਇਹ ਲੰਬੇ ਕੱਦ, ਗੁੰਦਵੇਂ ਸਰੀਰ, ਛੋਟੀਆਂ ਮੁੱਛਾਂ ਅਤੇ ਖਸਖਸੀ ਦਾਹੜੀ ਵਾਲਾ ਖੂਬਸੂਰਤ ਨੌਜਵਾਨ ਸੀ। ਇਹ ਆਮ ਕਰਕੇ ਸ਼ਾਹੀ ਲਿਬਾਸ ਅਚਕਨ ਤੇ ਸਲਵਾਰ ਪਹਿਨਦਾ ਸੀ। ਉਹ ਆਪਣੇ ਸਮੇਂ ਦਾ ਇੱਕ ਉੱਘਾ ਹਕੀਮ ਤੇ ਉੱਚ ਕੋਟੀ ਦਾ ਸ਼ਾਇਰ ਸੀ। ਕਹਿੰਦੇ ਹਨ ਕਿ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਉਸ ਦੇ ਹੱਥ ਵਿੱਚ ਫੜੀ ਹੋਈ ਕਲਮ ਤੋਂ ਲਾਇਆ ਜਾਂਦਾ ਹੈ। ਇਸ ਤਰ੍ਹਾਂ ਯੋਗੀ ਜੀ ਦੀ ਸ਼ਖ਼ਸੀਅਤ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਉੱਭਰਦੀ ਹੈ।

ਅੱਲਾ ਯਾਰ ਖਾਨ ਯੋਗੀ ਇੱਕ ਧਾਰਮਿਕ ਤੇ ਸੱਚੇ ਸੁੱਚੇ ਇਨਸਾਨ ਸਨ। ਸਾਰੇ ਚੰਗੇ ਮਨੁੱਖਾਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਅਥਾਹ ਸ਼ਰਧਾ ਤੇ ਪਿਆਰ ਸੀ। ਉਨ੍ਹਾਂ ਨੇ ਸਿੱਖ ਇਤਿਹਾਸ ਦਾ ਬੜੇ ਗਹੁ ਨਾਲ ਅਧਿਅਨ ਕੀਤਾ। ਉਹ ਸੱਚ ਦਾ ਪੁਜਾਰੀ ਸੀ ਤੇ ਸੱਚ ਦੇ ਪੁਜਾਰੀ ਦੀ ਕਲਮ ਬਿਨਾ ਕਿਸੇ ਡਰ ਜਾਂ ਮਜ਼੍ਹਬ ਤੋਂ ਉੱਪਰ ਹੋ ਕੇ ਲਿਖਦੀ ਹੈ। ਮਜ਼੍ਹਬ ਤੋਂ ਉੱਪਰ ਉੱਠ ਕੇ ਉਨ੍ਹਾਂ ਨੇ ਦੋ ਲੰਬੀਆਂ ਕਵਿਤਾਵਾਂ ਸ਼ਹੀਦਾਂ-ਏ ਵਫ਼ਾ ਅਤੇ ਗੰਜ-ਏ-ਸ਼ਹੀਦਾਂ ਲਿਖੀਆਂ ਹਨ, ਜੋ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ। ਇਨ੍ਹਾਂ ਕਵਿਤਾਵਾਂ ਵਿੱਚ ਗੁਰੂ ਸਾਹਿਬ ਦੇ ਪਰਵਾਰ ਦੇ ਪੰਜ ਮੈਂਬਰ ਜਿਨ੍ਹਾਂ ਵਿੱਚ ਉਨ੍ਹਾਂ ਦੀ ਮਾਤਾ ਤੇ ਚਾਰੇ ਸਾਹਿਬਜ਼ਾਦੇ ਤੇ 40 ਸਿੰਘਾਂ ਦਾ ਵਰਣਨ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਹੋਇਆ ਹੈ। ਉਨ੍ਹਾਂ ਦੀਆਂ ਇਹ ਨਜ਼ਮਾ ਖਲਕਤ ਵਿੱਚ ਬਹੁਤ ਸਲਾਹੀਆਂ ਗਈਆਂ। ਹੁਣ ਇਹ ਕਵਿਤਾਵਾਂ ਦਾ ਸੰਗ੍ਰਹਿ ਕਿਤਾਬੀ ਰੂਪ ਵਿੱਚ ਵੀ ਉਪਲਬਧ ਹੈ, ਜੋ ਪੰਜਾਬੀ ਭਾਸ਼ਾ ਵਿਭਾਗ ਨੇ ਛਾਪਿਆ ਹੈ। ਜੋਗੀ ਜੀ ਨੇ ਕੇਵਲ ਇਹ ਨਜ਼ਮਾਂ ਲਿਖੀਆਂ ਹੀ ਨਹੀਂ ਸਗੋਂ ਸਿੱਖ ਸਟੇਜਾਂ ’ਤੇ ਗਾ ਕੇ ਵੀ ਵਾਹ ਵਾਹ ਖੱਟੀ ਹੈ। ਯੋਗੀ ਜੀ ਦੀ ਜੁਰਅਤ ਵੀ ਕਮਾਲ ਦੀ ਸੀ। ਉਨ੍ਹਾਂ ਨੇ ਉਸ ਵਕਤ ਇਹ ਕਵਿਤਾਵਾਂ ਲਿਖੀਆਂ ਤੇ ਸਟੇਜਾਂ ਉੱਪਰ ਗਾਈਆਂ, ਜਦੋਂ ਜਨੂੰਨੀ ਹਕੂਮਤ ਦਾ ਜੁਲਮ ਸਿਖਰਾਂ ’ਤੇ ਸੀ। ਪੂਰੇ ਮੁਲਕ ਨੂੰ ਇਸਲਾਮੀ ਦਾਇਰੇ ਵਿੱਚ ਲਿਆਉਣ ਲਈ ਹਕੂਮਤ ਹਰ ਹੀਲਾ ਵਰਤ ਰਹੀ ਸੀ। ਕਿਸੇ ਮੁਸਲਮਾਨ ਦਾ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਨਾਲ ਹੋਈਆਂ ਜ਼ਿਆਦਤੀਆਂ ਦਾ ਵਰਣਨ ਕਰਨਾ ਕਿੰਨਾ ਵੱਡਾ ਜੁਰਮ ਹੋਵੇਗਾ। ਯੋਗੀ ਜੀ ਦੀ ਸ਼ਖ਼ਸੀਅਤ ਦੱਸਦੀ ਹੈ ਕਿ ਉਨ੍ਹਾਂ ਨੂੰ ਮੌਤ ਤੋਂ ਡਰ ਨਹੀਂ ਸੀ ਲੱਗਦਾ। ਸੱਚ ਲਿਖਣਾ ਤੇ ਸੱਚ ਬੋਲਣਾ, ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਸੀ। ਇਹ ਨਜ਼ਮਾਂ ਲਿਖ ਕੇ ਯੋਗੀ ਜੀ ਨੇ ਜੋ ਪਿਆਰ ਤੇ ਸਤਿਕਾਰ ਕਮਾਇਆ ਹੈ, ਉਹ ਉਨ੍ਹਾਂ ਦੀ ਜ਼ਿੰਦਗੀ ਦਾ ਅਸਲ ਸਰਮਾਇਆ ਹੈ। ਸਾਕਾ ਸਰਹਿੰਦ ਬਾਰੇ ਲਿਖੀ ਨਜ਼ਮ ਨੂੰ ਅਜਿਹੀ ਦਰਦ ਭਰੀ ਸ਼ੈਲੀ ਵਿੱਚ ਬਿਆਨ ਕੀਤਾ ਹੈ ਕਿ ਪੜ੍ਹਨ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।

ਯੋਗੀ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦਾਂ ਦੀ ਦਾਸਤਾਨ ਨੂੰ ਬਿਆਨ ਕਰਦੇ ਹੋਏ ਸਿੰਘਾਂ ਦੀ ਸ਼ਹਾਦਤ ਦੀ ਕਰਬਲਾ ਦੇ ਮੈਦਾਨ ਨਾਲ ਤੁਲਨਾ ਕਰਦੇ ਹਨ। ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਜਿਸ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਹਜ਼ਾਰਾਂ ਨੂੰ ਮੌਤ ਦੇ ਘਾਟ ਉਤਾਰਿਆ, ਉਸ ਬਾਰੇ ਯੋਗੀ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ :

ਹਾਲਤ ਇਕ ਹਰਫ਼ ਹੈ ਜੋਗੀ ਤੋ ਫਿਰ ਹਜ਼ਾਰੋਂ ਮੇ। ਜਵਾਬਦੇਹ ਹੂੰ ਸੁਖਨ ਹਾਇ ਨਾ ਰਵਾਂ ਕੇ ਲੋੜੀਏ।

ਅੱਲਾ ਯਾਰ ਖਾਨ ਯੋਗੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਐਨਾ ਪਿਆਰ ਕਰਦਾ ਸੀ ਕਿ ਉਹ ਆਪਣੇ ਅੱਲ੍ਹਾ ਨੂੰ ਵੀ ਭੁੱਲ ਗਿਆ। ਉਸ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਲਿਖੀ ਸ਼ਾਇਰੀ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਵਾਰ ਨੂੰ ਸਮਰਪਿਤ ਕੀਤੀ ਸੀ। ਉਹ ਆਪਣੀ ਸ਼ਾਇਰੀ ਵਿੱਚ ਗੁਰੂ ਸਾਹਿਬ ਦੀ ਸ਼ਖ਼ਸੀਅਤ ਦਾ ਵਰਣਨ ਕਰਦੇ ਹੋਏ ਲਿਖਦਾ ਹੈ ਕਿ ਹੇ ਦੁਨੀਆਂ ਦੇ ਲੋਕੋ ! ਜੇਕਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੋਲਦੇ ਰਹੇ ਤਾਂ ਵੀ ਉਨ੍ਹਾਂ ਦੀ ਪੂਰੀ ਸ਼ਖ਼ਸੀਅਤ ਬਿਆਨ ਨਹੀਂ ਕਰ ਸਕੋਗੇ। ਅਗਰ ਤੁਸੀਂ ਉਨ੍ਹਾਂ ਦੀ ਸ਼ਖ਼ਸੀਅਤ ਲਿਖਣ ਲਈ ਸਮੁੰਦਰ ਨੂੰ ਸਿਆਹੀ ਬਣਾ ਲਵੋ ਤੇ ਸਾਰੇ ਦਰਖਤਾਂ ਨੂੰ ਕਲਮਾਂ ਬਣਾ ਲਵੋ ਤਾਂ ਵੀ ਲਿਖ ਨਹੀਂ ਸਕੋਗੇ। ਉਹ ਬੋਲਣ ਵਾਲੇ ਦੇ ਵਜੂਦ ਦਾ ਇਕ ਬੁਲਬਲੇ ਨਾਲ ਤੇ ਗੁਰ ਗੋਬਿੰਦ ਸਿੰਘ ਜੀ ਦੇ ਗੁਣਾਂ ਦਾ ਮੁਕਾਬਲਾ ਸਮੁੰਦਰ ਨਾਲ ਕਰਦਾ ਹੋਇਆ ਲਿਖਦਾ ਹੈ :

ਕਰਤਾਰ ਕੀ ਸੋਗੰਧ ਵਾ ਨਾਨਕ ਕੀ ਕਸਮ ਹੈ। ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੁਹ ਕੰਮ ਹੈ।

ਉਨ੍ਹਾਂ ਨੇ ਅੱਗੇ ਲਿਖਿਆ ਹੈ :

ਕਟਵਾ ਕੇ ਪਿਸਰ ਚਾਰੇ ਇਕ ਅੰਸੂ ਨਾ ਗਿਰਾਯਾ। ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਯੋਂ ਕਾ ਬੜ੍ਹਾਯਾ।

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ ਡੇਰਾ ਸਾਹਿਬ ਲਹੌਰ ਵਿਖੇ ਸਜੇ ਦੀਵਾਨ ਵਿੰਚ ਅੱਲ੍ਹਾ ਯਾਰ ਖਾਨ ਯੋਗੀ ਨੇ ਪਹਿਲੀ ਵੇਰ ਸਿੱਖ ਸਟੇਜ ’ਤੇ ਪੰਚਮ ਪਾਤਿਸ਼ਾਹ ਦੀ ਸ਼ਹੀਦੀ ਨੂੰ ਬਿਆਨ ਕਰਦੀ ਆਪਣੀ ਨਜ਼ਮ ਦਿਲਕਸ ਅਵਾਜ਼ ਵਿੱਚ ਗਾਈ ਅਤੇ ਖੂਬ ਰੰਗ ਬੰਨ੍ਹਿਆ ਤੇ ਸੰਗਤਾਂ ਦੀ ਵਾਹ ਵਾਹ ਖੱਟੀ। ਸੰਗਤਾਂ ਨੇ ਮਾਇਆ ਦਾ ਮੀਂਹ ਵਰ੍ਹਾ ਦਿੱਤਾ। ਫਿਰ ਇਸ ਤੋਂ ਬਾਅਦ ਯੋਗੀ ਜੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਸਿੱਖ ਧਾਰਮਿਕ ਦੀਵਾਨਾ ਅਤੇ ਜੋੜ ਮੇਲਿਆਂ ’ਤੇ ਆਪਣੀਆਂ ਨਜ਼ਮਾਂ ਲੈ ਕੇ ਹਾਜ਼ਰ ਹੁੰਦੇ। ਉਹ ਨਨਕਾਣਾ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਹਰ ਸਿੱਖ ਸਮਾਗਮ ਵਿੱਚ ਹਾਜ਼ਰ ਹੋ ਕੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਸਰਹੰਦ ਅਤੇ ਚਮਕੌਰ ਸਾਹਿਬ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਿਆਂ ’ਤੇ ਬਕਾਇਦਾ ਹਾਜ਼ਰੀ ਭਰਦੇ ਤੇ ਸੰਗਤਾਂ ਨੂੰ ਨਿਹਾਲ ਕਰਦੇ। ਜਦੋਂ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਤਾਂ ਦੀਵਾਨ ਵਿੱਚ ਸਨਾਟਾ ਛਾ ਜਾਂਦਾ ਅਤੇ ਸ਼ਰਧਾਲੂਆਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰਦੇ। ਅਸਲੀਅਤ ਤਾਂ ਇਹ ਹੈ ਕਿ ਕਰੁਣਾ ਤੇ ਬੀਰ ਰਸ ਨੇ ਯੋਗੀ ਜੀ ਦੀ ਕਲਾਮ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ।

ਅੱਲਾ ਯਾਰ ਖਾਨ ਯੋਗੀ ਇੱਕ ਅਜਿਹਾ ਸਿਦਕੀ ਸ਼ਾਇਰ ਹੈ, ਜਿਹੜਾ ਇਤਿਹਾਸ ਨੂੰ ਜੀਊਂਦਿਆਂ ਤੇ ਮਰਦਿਆਂ ਦੇਖਦਾ ਹੈ ਤੇ ਨਾਲ ਆਪ ਵੀ ਇਸੇ ਤਰ੍ਹਾਂ ਜਿਊਂਦਾ ਤੇ ਮਰਦਾ ਹੈ। ਦਰਅਸਲ ਉਸ ਨੂੰ ਪਤਾ ਹੈ ਕਿ ਇਤਿਹਾਸ ਦੀ ਫ਼ਿਲਾਸਫ਼ੀ ਕੀ ਹੁੰਦੀ ਹੈ। ਇਸ ਲਈ ਪਾਠਕ ਤੇ ਸਰੋਤੇ ਉਸ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਹਨ। ਉਸ ਨੇ ਧਰਮ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਸਿੱਖ ਸ਼ਹਾਦਤਾਂ ਕਲਮਬੰਦ ਕਰਕੇ ਆਪਣੀ ਮੁਹੱਬਤ ਨੂੰ ਬਾਖ਼ੂਬੀ ਨਿਭਾਇਆ ਹੈ। ਕੁੱਝ ਕੱਟੜ ਮੁਸਲਮਾਨਾ ਨੇ ਉਸ ਨੂੰ ਕਾਫ਼ਰ ਕਹਿਣਾ ਸ਼ੁਰੂ ਕਰ ਦਿੱਤਾ, ਪਰ ਉਸ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਅਤੇ ਮਾਨਵਤਾ ਦਾ ਦਰਦ ਸਮਝਦਿਆਂ ਸੱਚ ਨੂੰ ਬਿਆਨ ਕਰਦੀ ਆਪਣੀ ਕਲਮ ਜਾਰੀ ਰੱਖੀ। ਉਹ ਇਨਸਾਨੀਅਤ ਨੂੰ ਸਭ ਤੋਂ ਉੱਚਾ ਧਰਮ ਬਿਆਨਦੇ ਹੋਏ ਲਿਖਦੇ ਹਨ :

ਹਿੰਦੂ ਹੈਂ ਸਭ ਅੱਛੇ ਨਾ ਮੁਸਲਮਾਨ ਹੈ ਅੱਛੇ, ਦਿਲ ਨੇਕ ਹੈ ਜਿਨ ਕੇ ਵੁਹੀ ਇਨਸਾਨ ਹੈ ਅੱਛੇ।

ਜਾਨੂੰਨੀ ਮੁਸਲਮਾਨਾਂ ਦੇ ਧਾਰਮਿਕ ਅਦਾਰੇ ਨੇ ਇਸ ਸੱਚੇ ਮੁਸਲਮਾਨ ਨੂੰ ਇਸਲਾਮ ਵਿੱਚੋਂ ਛੇਕ ਦਿੱਤਾ ਸੀ ਤੇ ਕਾਫ਼ਰ ਕਹਿ ਕੇ 30 ਸਾਲ ਮਸਜਿਦ ਵਿੱਚ ਨਾ ਵੜਨ ਦਿੱਤਾ। ਸਿਰਫ਼ ਇਸ ਲਈ ਕਿ ਇਸ ਸ਼ਾਇਰ ਦੀ ਲਿਖੀ ਜੀਵਨ ਭਰ ਦੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਸ ਦੇ ਪਰਵਾਰ ਨੂੰ ਸਮਰਪਿਤ ਸੀ। ਜਦੋਂ ਅੰਤ ਵੇਲੇ ਇਹ ਮੌਤ ਦੇ ਬਿਸਤਰੇ ’ਤੇ ਪਿਆ ਸੀ, ਕਾਜ਼ੀ ਮਾਫ਼ੀਨਾਮਾ ਲੈ ਕੇ ਆਉਂਦਾ ਹੈ। ਕਹਿੰਦਾ ਹੈ ਕਿ ਤੂੰ ਆਪਣੀ ਸਾਰੀ ਜ਼ਿੰਦਗੀ ਇੱਕ ਕਾਫ਼ਰ ਦੇ ਨਾਮ ਕੀਤੀ ਹੈ। ਹੁਣ ਮਰਨ ਵੇਲੇ ਤਾਂ ਕਮ-ਸੇ-ਕਮ ਇਸ ਮਾਫ਼ੀਨਾਮੇ ’ਤੇ ਦਸਤਖਤ ਕਰ ਦੇ ਤਾਂ ਕਿ ਨਮਾਜ਼ੇ-ਮਯੀਤ ਅਤੇ ਨਮਾਜ਼ੇ ਜਨਾਜਾ ਪੜ੍ਹ ਕੇ ਤੈਨੂੰ ਇਸਲਾਮੀ ਸ਼ਰਾ ਮੁਤਾਬਕ ਦਫ਼ਨ ਕੀਤਾ ਜਾ ਸਕੇ। ਉਸ ਨੇ ਅੱਗੋਂ ਜੁਆਬ ਦਿੱਤਾ ਕਿ ਮੈਨੂੰ ਨਮਾਜ਼ੇ-ਮਯੀਤ ਤੇ ਨਮਾਜ਼ੇ-ਜਨਾਜੇ ਦੀ ਲੋੜ ਨਹੀਂ ਤੇ ਨਾ ਹੀ ਕਿਸੇ ਇਸਲਾਮ ਸ਼ਰਾਂ ਮੁਤਾਬਕ ਕਫ਼ਨ ਦਫ਼ਨ ਦੀ ਲੋੜ ਹੈ ਤੇ ਨਾ ਹੀ ਸਵਰਗ ਦੇ ਖੁੱਲ੍ਹੇ ਦਰਵਾਜ਼ਿਆਂ ਦੀ। ਮੇਰਾ ਗੁਰੂ ਗੋਬਿੰਦ ਸਿੰਘ ਮੈਨੂੰ ਆਪਣੇ ਦਰਵਾਜ਼ੇ ਖੋਲ੍ਹ, ਬਾਹਵਾਂ ਖਿਲਾਰ ਕੇ ਉਡੀਕ ਰਿਹਾ ਹੋਣਾ ਹੈ। ਇਹ ਸ਼ਾਇਰ 1956 ਵਿੱਚ ਇਸ ਫਾਨੀ ਸੰਸਾਰ ਨੂੰ ਵਿਦਾ ਕਹਿ ਗਿਆ।

Most Viewed Posts