33 C
Jalandhar
Thursday, April 2, 2026
spot_img
Home Blog Page 93

ਇਕ ਈਸਾਈ ਪ੍ਰਚਾਰਕ ਨਾਲ ਸੁਆਲ-ਜੁਆਬ

0

ਇਕ ਈਸਾਈ ਪ੍ਰਚਾਰਕ ਨਾਲ ਸੁਆਲ-ਜੁਆਬ

ਕੈਪਟਨ ਯਸਪਾਲ ਸਿੰਘ (ਦਿੱਲੀ) – 98184-64775

ਹੱਡ ਬੀਤੀ

ਕੁਝ ਸਮਾਂ ਪਹਿਲਾਂ ਦਾਸ ਨੂੰ ਪਿੰਡ ਕੋਟਲੀ, ਨੇੜੇ ਬੁੱਲੋਵਾਲ, (ਜ਼ਿਲ੍ਹਾ-ਹੁਸ਼ਿਆਰਪੁਰ, ਪੰਜਾਬ) ਆਪਣੇ ਮਿੱਤਰ ਦੇ ਘਰ ਜਾਣ ਦਾ ਮੌਕਾ ਮਿਲਿਆ। ਥੋੜ੍ਹੀ ਦੇਰ ਬਾਅਦ ਉੱਥੇ ਉਨ੍ਹਾਂ ਦਾ ਕੋਈ ਪਛਾਣੂ ਆਇਆ। ਉਹ ਇਸਾਈ ਪ੍ਰਚਾਰਕ ਸੀ। ਉਹਦੇ ਨਾਲ ਇੱਕ ਬਜ਼ੁਰਗ ਇਸਤਰੀ ਵੀ ਸੀ, ਜਿਸ ਬਾਰੇ ਮਗਰੋਂ ਪਤਾ ਲੱਗਾ ਕਿ ਉਹ ਉਸ ਨੂੰ ਸਬੂਤ ਵਜੋਂ ਲੈ ਕੇ ਘੁੰਮ ਰਿਹਾ ਸੀ। ਉਹ ਕਹਿੰਦਾ ਸੀ ਕਿ ਇਹ ਪਹਿਲਾਂ ਬਿਮਾਰ ਰਹਿੰਦੀ ਸੀ ਤੇ ਹੁਣ ਯੀਸੂ ਅੱਗੇ ਦੁਆ ਕਰ ਕੇ ਉਹ ਬਿਲਕੁਲ ਠੀਕ ਹੋ ਗਈ ਹੈ ।

ਖ਼ੈਰ  ! ਮੇਰੇ ਮਿੱਤਰ ਨੇ ਮੇਰੇ ਨਾਲ ਵੀ ਉਸ ਦੀ ਜਾਣ-ਪਛਾਣ ਕਰਵਾਈ ਅਤੇ ਸ਼ਰੇਆਮ ਮੇਰੇ ਬਾਰੇ ਇਹ ਕਹਿ ਦਿੱਤਾ ਕਿ ਮੈਨੂੰ ਧਰਮ ਦਾ ਸ਼ੌਂਕ ਹੈ ਤੇ ਮੈਂ ਮਰਚੈਂਟ ਨੇਵੀ ਵਿੱਚ ਕੈਪਟਨ ਹਾਂ। ਬਸ ਫਿਰ ਕੀ ਸੀ, ਉਹ ਭਾਈ ਸਾਹਿਬ ਖ਼ੁਸ਼ ਹੁੰਦੇ ਹੋਏ ਮੇਰੇ ਵੱਲ ਨੂੰ ਸੰਬੋਧਿਤ ਹੋ ਗਏ। ਮੈਂ ਸੁਣਦਾ ਰਿਹਾ ਤੇ ਉਹ ਬੋਲਦੇ ਗਏ।

‘ਮੈਂ ਪਹਿਲਾਂ ਸ਼ਰਾਬ ਪੀਂਦਾ ਸੀ ਤੇ ਇੱਕ ਈਸਾਈ ਪ੍ਰਚਾਰਕ ਨੇ ਮੇਰੀ ਸ਼ਰਾਬ ਛਡਾਈ ਤੇ ਪ੍ਰਭੂ ਯੀਸੂ ਨੇ ਮੇਰੇ ’ਤੇ ਕਿਰਪਾ ਕੀਤੀ…’ ਇਸ ਤਰ੍ਹਾਂ ਉਹ ਕਾਫ਼ੀ ਦੇਰ ਬੋਲਦਾ ਰਿਹਾ। ਮੈਂ ਉਸ ਦੀ ਸਾਰੀ ਕਹਾਣੀ ਚੁੱਪ ਚਾਪ ਸੁਣੀ ਗਿਆ। ਆਪਣੀ ਗੱਲ ਪੂਰੀ ਕਰ ਕੇ ਉਹ ਬੋਲਿਆ ‘ਹੁਣ ਤੁਸੀਂ ਕੋਈ ਗੱਲ ਕਰੋ।’

ਮੈਂ ਕਿਹਾ ਇਹ ਬੜੀ ਚੰਗੀ ਗੱਲ ਹੈ ਕਿ ਤੁਹਾਡੀ ਸ਼ਰਾਬ ਛੁੱਟ ਗਈ ਹੈ, ਪਰ ਈਸਾਈ ਧਰਮ ਦੀ ਧਾਰਮਿਕ ਰਸਮਾਂ ਵਿੱਚ ਸ਼ਰਾਬ ਦੀ ਬੜੀ ਅਹਿਮ ਭੂਮਿਕਾ ਹੈ। ਫਿਰ ਵੀ ਚੰਗਾ ਹੈ ਕਿ ਤੁਸੀਂ ਇਹ ਨਖਿੱਧ ਚੀਜ਼ ਤਿਆਗ ਦਿੱਤੀ ਹੈ। ਗੁਰਬਾਣੀ ਦਾ ਫੁਰਮਾਨ ਹੈ: ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥

ਜਿੱਥੋਂ ਤੱਕ ਦੁਆ ਦੀ ਗੱਲ ਹੈ – ਹਰ ਮਨੁੱਖ ਕਦੀ ਵੀ, ਕਿਤੇ ਵੀ ਆਪਣੇ ਲਈ ਸਿੱਧਾ ਰੱਬ ਅੱਗੇ ਦੁਆ (ਅਰਦਾਸ) ਕਰ ਸਕਦਾ ਹੈ ਤੇ ਪਰਮਾਤਮਾ ਦੀ ਬਖ਼ਸ਼ਸ਼ ਦੇ ਦਰਵਾਜੇ ਹਰ ਮਨੁੱਖ ਲਈ ਹਰ ਵੇਲੇ ਖੁੱਲ੍ਹੇ ਹਨ। ਪ੍ਰਭੂ ਸਾਰਿਆਂ ’ਤੇ ਮਿਹਰ ਕਰਦਾ ਹੈ। ਅਸੀਂ ਤੇ ਰੋਜ਼ ਨਿੱਜੀ ਤੋਰ ’ਤੇ ਸੰਗਤੀ ਰੂਪ ਵਿੱਚ ਵੀ ਸਾਰੇ ਜਗਤ ਲਈ ਦੁਆ ਕਰਦੇ ਹਾਂ ਤੇ ਕਹਿੰਦੇ ਹਾਂ, ‘‘ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।’’ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਨਾਲ, ਸਿਮਰਨ ਕਰਨ ਨਾਲ ਮਨੁੱਖ ਦੇ ਦੁੱਖ ਦੂਰ ਹੋ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ: ‘‘ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥  ਅਤੇ  ਦੂਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ ॥’’

ਇੰਨਾ ਕਹਿ ਕੇ ਮੈਂ ਆਪਣੀ ਗੱਲ ਪੂਰੀ ਕਰ ਦਿੱਤੀ। ਝੱਟ ਅਟਕ ਕੇ ਮੈਂ ਉਸ ਨੂੰ ਪੁੱਛਿਆ, ‘ਕੀ ਤੁਸੀਂ ਸਾਰੀ ਬਾਈਬਲ ਪੜ੍ਹੀ ਹੈ ?’

‘ਹਾਂ ਜੀ ! ਮੈਂ ਪੂਰੀ ਬਾਈਬਲ ਪੜੀ ਹੈ,’ ਉਹ ਉਤਸ਼ਾਹਿਤ ਹੋ ਕੇ ਬੋਲਿਆ।

ਮੈਂ ਕਿਹਾ, ‘ਕੀ ਮੈਂ ਆਪ ਜੀ ਕੋਲੋਂ ਬਾਈਬਲ ਬਾਰੇ ਕੋਈ ਜਾਣਕਾਰੀ ਲੈ ਸਕਦਾ ਹਾਂ।’

‘ਹਾਂ, ਹਾਂ  ! ਕਿਉਂ ਨਹੀਂ  ! ਤੁਸੀਂ ਜੋ ਮਰਜ਼ੀ ਪੁੱਛੋ।’ ਉਹਨੇ ਜੋਸ਼ ਵਿੱਚ ਆ ਕਿ ਕਿਹਾ ।

ਦਾਸ: ‘ਬਾਈਬਲ ਅਨੁਸਾਰ ਜਿਹੜੇ ਈਸਾਈ ਹਨ (ਭਾਵੇਂ ਉਹ ਕਿੱਦਾਂ ਦੇ ਵੀ ਹੋਣ) ਉਹ ਸਾਰੇ ਸਵਰਗਾਂ ਨੂੰ ਜਾਣਗੇ ਤੇ ਜਿਹੜੇ ਗ਼ੈਰ ਈਸਾਈ ਹਨ (ਉਹਨਾਂ ਦੇ ਕਰਮ ਕਿੱਦਾਂ ਦੇ ਵੀ ਹੋਣ) ਉਹ ਸਾਰੇ ਨਰਕਾਂ ਨੂੰ ਜਾਣਗੇ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ।’

ਇਹ ਸੁਣ ਕੇ ਉਸ ਨੂੰ ਕੋਈ ਜਵਾਬ ਨਹੀਂ ਆਇਆ। ਇਸ ਗੱਲ ਨੂੰ ਨਾ ਤਾਂ ਉਸ ਨੇ ਸਹੀ ਕਿਹਾ ਤੇ ਨਾ ਹੀ ਗਲਤ। ਮੈਂ ਫਿਰ ਗੱਲ ਅੱਗੇ ਤੋਰੀ।

ਦਾਸ: ਮੰਨ ਲਵੋ ਕੋਈ ਅਧਿਆਪਕ ਇੰਝ ਕਹੇ ਕਿ ਜਿਹੜੇ ਵਿਦਿਆਰਥੀ ਮੇਰੇ ਕੋਲ ਟਿਊਸ਼ਨ ਪੜ੍ਹਨਗੇ, ਮੈਂ ਉਹਨਾਂ ਨੂੰ ਪਾਸ ਕਰਾਂਗਾ (ਭਾਵੇਂ ਉਹ ਲਾਇਕ ਹੋਣ ਜਾਂ ਨਾਲਾਇਕ) ਤੇ ਜਿਹੜੇ ਮੇਰੇ ਕੋਲੋਂ ਟਿਊਸ਼ਨ ਨਹੀਂ ਪੜਨਗੇ, ਮੈਂ ਉਹਨਾਂ ਨੂੰ ਫੇਲ ਕਰਾਂਗਾ (ਭਾਵੇਂ ਉਹ ਲਾਇਕ ਹੋਣ ਜਾਂ ਨਾਲਾਇਕ) ਤਾਂ ਕੀ ਉਸ ਅਧਿਆਪਕ ਨੂੰ ਸਕੂਲ ਜਾਂ ਸਮਾਜ ਸਵੀਕਾਰ ਕਰੇਗਾ  ?  ਕੀ ਇਹੋ ਜਿਹੇ ਅਧਿਆਪਕ ’ਤੇ ਵਿਤਕਰਾ ਕਰਨ ਦਾ ਦੋਸ਼ ਨਹੀ ਲੱਗੇਗਾ  ?

ਪਾਠਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਉਹ ਇੰਨੀ ਹਿੰਮਤ ਵੀ ਨਾ ਸਮੇਟ ਸਕਿਆ ਕਿ ਕਹਿੰਦਾ ‘ਹਾਂ ਜੀ ਬਿਲਕੁਲ ! ਅਜਿਹਾ ਅਧਿਆਪਕ ਗਲਤ ਹੈ ਕਿਉਂਕਿ ਉਹ ਵਿਤਕਰਾ ਕਰਦਾ ਹੈ।’  ਮੈਂ ਇਸ ਉਦਾਹਰਨ ਰਾਹੀਂ ਉਸ ਨੂੰ ਇਹ ਸਮਝਾਉਣਾ ਚਾਹੁੰਦਾ ਸੀ ਕਿ ਅਜਿਹਾ ਵਿਤਕਰਾ ਕਰਨਾ ਗਲਤ ਹੈ। ਮੈਂ ਫਿਰ ਗੱਲ ਅੱਗੇ ਤੋਰੀ।

ਦਾਸ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਨਾਲ ਜਾਤ, ਨਸਲ, ਦੇਸ਼, ਰੰਗ, ਰੂਪ, ਧਰਮ ਦੇ ਆਧਾਰ ’ਤੇ ਕੋਈ ਵਿਤਕਰਾ ਨਹੀਂ। ਗੁਰਬਾਣੀ ਦਾ ਫ਼ੁਰਮਾਨ ਹੈ : ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਅਤੇ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥

ਪਰਮਾਤਮਾ ਸਾਰੀ ਕਾਇਨਾਤ ਦਾ ਇੱਕੋ ਇੱਕ ਮਾਲਕ ਹੈ। ਸਾਡਾ ਸਾਰਿਆਂ ਦਾ ਉਹ ਸਾਂਝਾ ਪਿਤਾ ਹੈ ਤੇ ਅਸੀਂ ਸਾਰੇ (ਕੇਵਲ ਸਿੱਖ ਨਹੀਂ, ਬਲਕਿ ਹਿੰਦੂ, ਮੁਸਲਮਾਨ, ਈਸਾਈ, ਹੋਰ ਕਈ ਤਰ੍ਹਾਂ ਦੇ ਕਬੀਲੇ, ਇੱਥੇ ਤੱਕ ਕਿ ਕਮਿਊਨਿਸਟ ਵੀ) ਉਸ ਪਿਤਾ ਦੇ ਬੱਚੇ ਹਾਂ। ਉਹ ਨਿਰਵੈਰ ਹੈ ਤੇ ਸਾਰਿਆਂ ਨਾਲ ਪਿਆਰ ਕਰਦਾ ਹੈ। ਜੋ (ਕੋਈ ਵੀ) ਉਸ ਦਾ ਸਿਮਰਨ ਕਰਦੇ ਹਨ, ਗੁਣਾਂ ਨੂੰ ਅਪਣਾਉਂਦੇ ਹਨ ਉਹ ਗੁਰੂ ਦੇ ਨੇੜੇ ਹੋ ਜਾਂਦੇ ਹਨ ਤੇ ਜਿਹੜੇ ਉਸ ਨੂੰ ਭੁਲਾ ਕੇ ਵਿਕਾਰਾਂ ਵਿੱਚ ਖਚਤ ਹੁੰਦੇ ਹਨ, ਉਹ ਆਪਣੇ ਆਪ ਨੂੰ ਉਸ ਤੋਂ ਦੂਰ ਕਰ ਲੈਂਦੇ ਹਨ। ਗੁਰਬਾਣੀ ਦਾ ਹੁਕਮ ਹੈ : ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਸਵਰਗ ਨਰਕ ਬਾਰੇ ਗੁਰਬਾਣੀ ਇਸ ਤਰ੍ਹਾਂ ਸਮਝਾਉਂਦੀ ਹੈ। ਸਵਰਗ ਨਰਕ ਕੋਈ ਵੱਖਰੀਆਂ ਥਾਂਵਾਂ ਨਹੀਂ ਜਿੱਥੇ ਮਨੁੱਖ ਨੇ ਮਰਨ ਤੋਂ ਬਾਅਦ ਜਾਣਾ ਹੈ। ਸਵਰਗ ਦਾ ਲਾਲਚ ਅਤੇ ਨਰਕ ਦਾ ਡਰ ਦੇ ਕੇ ਧਰਮ ਦੇ ਠੇਕੇਦਾਰ, ਪੁਜਾਰੀ ਆਦਿ ਭੋਲੀ ਭਾਲੀ ਜਨਤਾ ਨੂੰ ਬੇਵਕੂਫ਼ ਬਣਾ ਕੇ ਲੁੱਟਦੇ ਹਨ। ਜਿਹੜਾ ਮਨੁੱਖ ਮਾਲਕ ਨੂੰ ਹਮੇਸ਼ਾ ਯਾਦ ਰੱਖਦਾ ਹੈ, ਔਗੁਣਾਂ ਤੋਂ ਤੋਬਾ ਕਰਦਾ ਹੈ, ਸਮਝੋ ਉਹ ਇਸੀ ਧਰਤੀ ’ਤੇ ਸਵਰਗ ਵਿੱਚ ਹੈ ਅਤੇ ਜੇ ਕੋਈ ਰੱਬ ਨੂੰ ਭੁਲਾ ਕੇ ਵਿਕਾਰਾਂ ਦਾ ਗੁਲਾਮ ਹੋ ਕੇ ਜੀਅ ਰਿਹਾ ਹੈ ਸਮਝੋ ਕਿ ਉਹ ਇਸੀ ਧਰਤੀ ’ਤੇ ਨਰਕ ਵਿੱਚ ਰਹਿ ਰਿਹਾ ਹੈ। ਗੁਰਬਾਣੀ ਦਾ ਫੁਰਮਾਨ ਹੈ: ਤਹਾ ਬੈਕੁੰਠੁ ਜਹ ਕੀਰਤਨੁ ਤੇਰਾ, ਤੂੰ ਆਪੇ ਸਰਧਾ ਲਾਇਹਿ ॥

ਇਹ ਸੁਣ ਕਿ ਉਸ ਨੇ ਹੋਰ ਕੋਈ ਗੱਲ ਨਹੀਂ ਕੀਤੀ। ਨਾ ਮੇਰੀ ਗੱਲ ਦਾ ਵਿਰੋਧ ਕੀਤਾ ਤੇ ਨਾ ਹੀ ਆਪਣੀ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਮਨ ਵਿੱਚ ਹੋਰ ਵੀ ਸਵਾਲ ਸਨ। ਮੈਂ ਪੁੱਛਿਆ:

ਦਾਸ: ਕੀ ਤੁਸੀਂ ਗੈਲੀਲੀਓ ਬਾਰੇ ਜਾਣਦੇ ਹੋ ?

ਈਸਾਈ ਵੀਰ: ਨਹੀਂ

ਦਾਸ: ਗੈਲੀਲੀਓ ਇਟਲੀ ਦਾ ਇੱਕ ਸਾਇੰਸਦਾਨ ਸੀ। ਉਸ ਦਾ ਵਿਗਿਆਨ ’ਚ ਬੜਾ ਯੋਗਦਾਨ ਹੈ, ਪਰ ਪਾਦਰੀਆਂ ਨੇ ਉਸ ਨੂੰ ਸਜ਼ਾਵਾਂ ਸੁਣਾਈਆਂ ਅਤੇ ਜੇਲ ਵਿੱਚ ਸੁੱਟ ਦਿੱਤਾ। ਜਾਣਦੇ ਹੋ ਕਿਉਂ  ?

ਈਸਾਈ ਵੀਰ: ਉਹ ਚੁੱਪ ਰਿਹਾ । ਕੁੱਝ ਨਹੀਂ ਬੋਲਿਆ। ਬਸ ਮੁਸਕਰਾਉਣ ਦੀ ਕੋਸ਼ਿਸ਼ ਕਰਦਾ ਰਿਹਾ ।

ਦਾਸ: ਬਾਈਬਲ ਵਿੱਚ ਲਿਖਿਆ ਹੈ ਕਿ ਸੂਰਜ; ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ, ਪਰ ਗੈਲੀਲੀਓ ਨੇ ਖੋਜ ਕਰ ਕੇ ਇਹ ਦੱਸਿਆ ਕਿ ਧਰਤੀ; ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ, ਨਾ ਕਿ ਸੂਰਜ; ਧਰਤੀ ਦੇ ਚੁਫੇਰੇ ਘੁੰਮਦਾ ਹੈ। ਉਸ ਦੇ ਇਸ ਪਾਪ ਲਈ ਪਾਦਰੀਆਂ ਨੇ ਉਸ ਨੂੰ ਸਜ਼ਾ ਦਿੱਤੀ ਅਤੇ ਤਸੀਹੇ ਦਿੱਤੇ। ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਗੈਲੀਲੀਓ ਠੀਕ ਸੀ।

ਤੁਹਾਡਾ ਕੀ ਵਿਚਾਰ ਹੈ ? ਕੀ ਪਾਦਰੀਆਂ ਨੇ ਠੀਕ ਕੀਤਾ ਸੀ  ? ਤੁਸੀਂ ਬਾਈਬਲ ਨੂੰ ਰੱਬ ਦੇ ਬੋਲ ਕਹਿੰਦੇ ਹੋ। ਫਿਰ ‘ਰੱਬ ਦੇ ਬੋਲਾਂ’ ਵਿੱਚ ਇੰਨੀ ਵੱਡੀ ਗਲਤੀ ਕਿਸ ਤਰ੍ਹਾਂ ਹੋ ਸਕਦੀ ਹੈ ? ਤੁਹਾਨੂੰ ਸ਼ਾਇਦ ਪਤਾ ਹੋਵੇ ਬਾਈਬਲ ਵਿੱਚ ਇਹ ਵੀ ਲਿਖਿਆ ਹੈ ਕਿ ਧਰਤੀ ਚਪਟੀ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਗੋਲ ਹੈ, ਪਰ ਹੁਣ ਸੁਣਨ ਵਿੱਚ ਆਇਆ ਹੈ ਕਿ ਈਸਾਈ ਵਿਦਵਾਨਾਂ ਨੇ ਬਾਈਬਲ ਵਿੱਚੋਂ ਇਹ ਗੱਲ ਬਾਹਰ ਕੱਢ ਦਿੱਤੀ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ?

ਉਸ ਦਾ ਜਵਾਬ ਬੜਾ ਹੈਰਾਨ ਕਰਨ ਵਾਲਾ ਸੀ। ਮੈਂ ਸੋਚਿਆ ਕਿ ਸ਼ਾਇਦ ਉਹ ਇਸ ਬਾਰੇ ਵੀ ਚੁੱਪ ਰਹੇਗਾ ਜਾਂ ਕੋਈ ਗੋਲ ਮੋਲ ਜਵਾਬ ਦੇਵੇਗਾ, ਪਰ ਨਹੀਂ। ਉਸ ਦਾ ਜਵਾਬ ਬਿਲਕੁਲ ਅਨਪੜ ਅਤੇ ਅੰਧਵਿਸ਼ਵਾਸੀ ਬੰਦਿਆਂ ਵਾਲਾ ਸੀ।

ਈਸਾਈ ਵੀਰ : ਪਾਦਰੀਆਂ ਨੇ ਜੋ ਗੈਲੀਲੀਓ ਨੂੰ ਤਸੀਹੇ ਦਿੱਤੇ, ਉਸ ਬਾਰੇ ਮੈਂ ਕੁੱਝ ਨਹੀਂ ਕਹਿਣਾ ਚਾਹੁੰਦਾ, ਪਰ ਅਸੀਂ ਤੇ ਇਹ ਹੀ ਮੰਨਦੇ ਹਾਂ ਕਿ ਸੂਰਜ; ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ। ਅਸੀਂ ਸਾਇੰਸ ਨੂੰ ਨਹੀਂ ਮੰਨਦੇ।

ਦਾਸ: ਪਰ ਜਦ ਤੁਹਾਡੇ ਬੱਚੇ ਸਕੂਲ ਵਿੱਚ ਇਹ ਪੜ੍ਹਨਗੇ ਕਿ ਧਰਤੀ; ਸੂਰਜ ਦੇ ਇਰਦ ਗਿਰਦ ਘੁੰਮਦੀ ਹੈ ਅਤੇ ਤੁਸੀਂ ਉਸ ਨੂੰ ਬਾਈਬਲ ਪੜ੍ਹਾਉਂਗੇ ਕਿ ਸੂਰਜ; ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ ਤਾਂ ਕੀ ਬੱਚਿਆਂ ਵਾਸਤੇ ਮੁਸ਼ਕਲ ਨਹੀਂ ਖੜ੍ਹੀ ਹੋ ਜਾਵੇਗੀ  ?

ਈਸਾਈ ਵੀਰ : ਸਕੂਲ ਵਿੱਚ ਅਸੀਂ ਜਾਣਕਾਰੀ (knowledge) ਲੈਣ ਜਾਂਦੇ ਹਾਂ ਤੇ ਬਾਈਬਲ ਅਸੀਂ ਗਿਆਨ ਲੈਣ ਲਈ ਪੜ੍ਹਦੇ ਹਾਂ।

ਦਾਸ : ਭਾਈ ਸਾਹਿਬ !  ਤੁਸੀਂ ਇਹ ਕੀ ਬੋਲ ਰਹੇ ਹੋ ? ਗਿਆਨ ਅਤੇ knowledge ਤੇ ਇੱਕੋ ਹੀ ਚੀਜ਼ ਹੈ। ਗਿਆਨ ਨੂੰ ਇੰਗਲਿਸ਼ ਵਿੱਚ knowledge ਕਹਿੰਦੇ ਹਨ ਤੇ knowledge ਨੂੰ ਪੰਜਾਬੀ ਵਿੱਚ ਗਿਆਨ ਕਹਿੰਦੇ ਹਨ। ਨਾਲੇ ਕੋਈ ਵੀ ਬੱਚਾ ਇਸ ਤਰ੍ਹਾਂ ਦੁਚਿੱਤੀ ਵਿੱਚ ਰਹਿ ਕੇ ਸਹੀ ਵਿਕਾਸ ਕਿਸ ਤਰ੍ਹਾਂ ਕਰ ਸਕਦਾ ਹੈ  ?

ਈਸਾਈ ਵੀਰ : (ਥੋੜ੍ਹਾ ਖਿੱਝ ਕੇ) ਤੁਸੀਂ ਜੇ ਬਾਈਬਲ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਤੇ ਤੁਹਾਡੀ ਮਰਜ਼ੀ। ਤੁਸੀਂ ਸਾਇੰਸ ਨੂੰ ਮੰਨੀ ਜਾਉ। ਤੁਸੀਂ ਤੇ ਐਂਵੇ ਹੀ ਸਾਇੰਸ ਨੂੰ ਵਿੱਚ ਲਿਆਈ ਜਾ ਰਹੇ ਹੋ।

ਦਾਸ : ਵੀਰ ਜੀ  !  ਮੈਂ ਤੇ ਸਾਇੰਸ ਦਾ ਵਿਦਿਆਰਥੀ ਰਿਹਾ ਹਾਂ ਤੇ ਮੈਨੂੰ ਤਾਂ ਸਾਇੰਸ ਪੜ੍ਹਨ ਦਾ ਬਹੁਤ ਸ਼ੌਕ ਹੈ। ਪੱਛਮੀ ਦੇਸ਼ਾਂ ਨੇ ਤਾਂ ਤਰੱਕੀ ਹੀ ਸਾਇੰਸ ਦੇ ਸਿਰ ’ਤੇ ਕੀਤੀ ਹੈ। ਸਾਨੂੰ ਤੇ ਸਾਇੰਸ ਨੂੰ ਮੰਨਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਵੋ, ਸਾਇੰਸ ਨਾਲ ਕਿਤੇ ਵੀ ਕੋਈ ਟਕਰਾਅ ਜਾਂ ਵਿਰੋਧ ਨਹੀਂ ਬਲਕਿ ਕਈ ਸੱਚਾਈਆਂ ਜੋ ਸਾਇੰਸ ਨੇ ਹੁਣ ਲੱਭੀਆਂ ਹਨ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲਾਂ ਹੀ ਦਰਜ ਹਨ। ਮੈਂ ਤੁਹਾਡੇ ਨਾਲ ਬਾਈਬਲ ਦੀ ਵੀਚਾਰ ਕਰ ਰਿਹਾ ਹਾਂ। ਸਾਇੰਸ ਨੂੰ ਵਿੱਚ ਲੈ ਕੇ ਨਹੀਂ ਆ ਰਿਹਾ। ਜੋ ਬਾਈਬਲ ਵਿੱਚ ਲਿਖਿਆ ਹੈ ਉਸ ਦੀ ਵਿਚਾਰ ਅਸੀਂ ਕਰ ਰਹੇ ਹਾਂ।

ਖ਼ੈਰ ਇੱਕ ਹੋਰ ਗੱਲ ਦੱਸੋ ਕਿ ਕੀ ਬਾਈਬਲ ਵਿੱਚ ਇਹ ਵੀ ਲਿਖਿਆ ਹੈ ਕਿ ਔਰਤ ਪਾਪਾਂ ਦੀ ਜੜ੍ਹ ਹੈ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ? ਉਸ ਦਾ ਜਵਾਬ ਬੜਾ ਹੀ ਹੈਰਾਨ ਕਰਨ ਵਾਲਾ ਸੀ। ਪਾਠਕ ਆਪ ਹੀ ਪੜ੍ਹ ਲੈਣ :

ਈਸਾਈ ਵੀਰ : ਬਿਲਕੁਲ ਜੀ  ! ਔਰਤ ਸਾਰੇ ਪਾਪਾਂ ਦੀ ਜੜ੍ਹ ਹੈ। ਇਹ ਗੱਲ ਪੂਰੀ ਤਰ੍ਹਾਂ ਸਹੀ ਹੈ।

ਇਸ ਸਾਰੀ ਗੱਲ ਬਾਤ ਦੌਰਾਨ ਮੇਰੀ ਪਤਨੀ, ਮੇਰੇ ਦੋਸਤ ਦੀ ਪਤਨੀ ਅਤੇ ਉਸ ਦੇ ਮਾਤਾ ਜੀ ਅਤੇ ਮੇਰਾ ਦੋਸਤ ਵੀ ਉੱਥੇ ਬੈਠੇ ਸਨ।

ਦਾਸ : (ਬੀਬੀਆਂ ਵੱਲ ਦੇਖ ਕੇ) ਦੇਖੋ ਬੀਬੀਓ ! ਇਹ ਵੀਰ ਜੀ ਕਹਿੰਦੇ ਹਨ ਕਿ (ਬਾਈਬਲ ਮੁਤਾਬਕ) ਔਰਤ ਪਾਪਾਂ ਦੀ ਜੜ੍ਹ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ : ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਅਰਥਾਤ ਔਰਤ ਜੋ ਕਿ ਰਾਜਿਆਂ ਨੂੰ ਜਨਮ ਦੇਣ ਵਾਲੀ ਹੈ ਉਸ ਨੂੰ ਮੰਦਾ ਕਿਉਂ ਆਖਿਆ ਜਾਏ ? ਗੁਰੂ ਸਾਹਿਬ ਨੇ ਔਰਤ ਨੂੰ ਬਰਾਬਰੀ ਅਤੇ ਇੱਜ਼ਤ ਵਾਲਾ ਰੁਤਬਾ ਦਿੱਤਾ। ਸੋ ਬੀਬੀਓ ! ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ?

ਮੇਰੇ ਦੋਸਤ ਦੀ ਪਤਨੀ : ਅਸੀਂ ਕਿਉਂ ਆਪਣੇ ਆਪ ਨੂੰ ਪਾਪਾਂ ਦੀ ਜੜ੍ਹ ਮੰਨੀਏ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਸਾਡੇ ਲਈ ਕੋਈ ਗਿਆਨ ਨਹੀਂ।

ਦਾਸ : ਵੀਰ ਜੀ !  ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਨਾਰੀਵਾਦ (feminism) ਜੋ ਕਿ ਪੱਛਮ ਵਿੱਚ ਪੈਦਾ ਹੋਇਆ, ਉਹ ਬਾਈਬਲ ਦੇ ਇਸ ਸਿਧਾਂਤ (ਔਰਤ ਪਾਪਾਂ ਦੀ ਜੜ੍ਹ ਹੈ) ਨਾਲ ਬਗਾਵਤ ਦੇ ਰੂਪ ਵਿੱਚ ਹੀ ਜਨਮਿਆ। ਉਹਨਾਂ ਔਰਤਾਂ ਨੇ ਇਸ ਗੱਲ ਕਰ ਕੇ ਬਾਈਬਲ ਨੂੰ ਰੱਦ ਕੀਤਾ। ਸ਼ਾਇਦ ਇਹੀ ਕਾਰਨ ਹੈ ਕਿ feminist movement ਦੀਆਂ ਕਈ ਔਰਤਾਂ ਧਰਮ ਤੋਂ ਮੁਨਕਰ ਹਨ। ਸ਼ੁਕਰ ਹੈ ਪਰਮਾਤਮਾ ਦਾ, ਸਿੱਖ ਧਰਮ ਸਿਧਾਂਤ ਪੱਖੋਂ ਇਸ ਸਮੱਸਿਆ ਤੋਂ ਮੁਕਤ ਹੈ।

ਅੱਛਾ ਵੀਰ ਜੀ ! ਔਰਤ ਨਾਲ ਹੀ ਜੁੜਦੀ ਇੱਕ ਹੋਰ ਗੱਲ ਹੈ। ਬਾਈਬਲ ਦੇ ਮੁਤਾਬਕ ਰੱਬ ਨੇ ਔਰਤ ਨੂੰ Adam (ਆਦਮ) ਦੀ ਇੱਕ ਪੱਸਲੀ ਤੋਂ ਬਣਾਇਆ। ਇਸ ਕਰ ਕੇ ਮਰਦਾਂ ਵਿੱਚ ਛਾਤੀ ਦੀ ਇੱਕ ਪਸਲੀ ਘੱਟ ਹੁੰਦੀ ਹੈ। ਕੀ ਇਹ ਗੱਲ ਸਹੀ ਹੈ ?

ਈਸਾਈ ਵੀਰ : ਜੀ ਬਿਲਕੁਲ ਸਹੀ ਹੈ। ਮੇਰੀ ਇੱਕ ਪਸਲੀ ਘੱਟ ਹੈ।

ਦਾਸ : ਪਰ ਮੈਂ ਵੀ ਮਰਦ ਹਾਂ। ਜਹਾਜ਼ ’ਤੇ ਚੜਨ ਤੋਂ ਪਹਿਲਾਂ ਸਾਡਾ ਮੈਡੀਕਲ ਹੁੰਦਾ ਹੈ ਜਿਸ ਵਿੱਚ ਛਾਤੀ ਦਾ x-ray ਲਿਆ ਜਾਂਦਾ ਹੈ। ਮੈਂ ਦੇਖਿਆ ਹੈ ਕਿ ਮੇਰੀਆਂ ਸਾਰੀਆਂ ਪਸਲੀਆਂ ਪੂਰੀਆਂ ਹਨ। ਜੇ ਤੁਸੀਂ ਆਪਣਾ x-ray ਕਰਵਾਉ ਤੇ ਤੁਹਾਨੂੰ ਵੀ ਪਤਾ ਲੱਗ ਜਾਏਗਾ ਕਿ ਤੁਹਾਡੀਆਂ ਸਾਰੀਆਂ ਪਸਲੀਆਂ ਪੂਰੀਆਂ ਹਨ।

ਈਸਾਈ ਵੀਰ : ਮੈਨੂੰ ਆਪਣਾ x-ray ਕਰਵਾਉਣ ਦੀ ਕੋਈ ਲੋੜ ਨਹੀਂ।

ਦਾਸ : ਅੱਛਾ ਰੱਬ ਨੂੰ ਇਹ ਕੀ ਸੁੱਝੀ, ਕੀ ਉਹ Adam ਦੀ ਪੱਸਲੀ ਤੋਂ ਹੀ ਔਰਤ ਨੂੰ ਬਣਾਵੇ।

ਈਸਾਈ ਵੀਰ : ਰੱਬ ਸਭ ਕੁੱਝ ਕਰ ਸਕਦਾ ਹੈ।

ਦਾਸ : ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਰੱਬ ਸਰਬ ਕਲਾ ਸਮਰੱਥ ਹੈ, ਪਰ ਜਿਵੇਂ Adam ਨੂੰ ਬਣਾਇਆ, ਉਸੀਂ ਢੰਗ ਨਾਲ ਔਰਤ (eve) ਨੂੰ ਵੀ ਤੇ ਬਣਾ ਸਕਦਾ ਸੀ। ਜੇ Adam ਅਤੇ Eve ਦੇ ਸਿਧਾਂਤ ਨੂੰ ਮੰਨ ਵੀ ਲਈਏ ਤਾਂ ਵੀ ਸ੍ਰਿਸ਼ਟੀ ਦੇ ਵਾਧੇ ਬਾਰੇ ਇੱਕ ਅਹਿਮ ਸਵਾਲ ਖੜ੍ਹਾ ਹੋ ਜਾਂਦਾ ਹੈ।

ਬਾਈਬਲ ਕਹਿੰਦੀ ਹੈ ਕਿ ਰੱਬ ਨੇ ਪਹਿਲਾਂ Adam (ਮਰਦ) ਬਣਾਇਆ ਤੇ ਫਿਰ Adam ਦੀ ਪੱਸਲੀ ਤੋਂ ਔਰਤ ਬਣਾਈ । ਚਲੋ ਮੰਨ ਲਈਏ ਇਹ ਗੱਲ ਠੀਕ ਹੈ ।  Adam ਅਤੇ Eve ਤੋਂ ਅੱਗੇ ਉਹਨਾਂ ਦੇ ਬੱਚੇ ਹੋਏ ਜੋ ਕਿ ਆਪਸ ਵਿੱਚ ਭੈਣ ਭਰਾ ਸਨ। ਉਸ ਤੋਂ ਸ੍ਰਿਸ਼ਟੀ ਕਿਵੇਂ ਅੱਗੇ ਵਧੀ ? ਇਸ ਗੱਲ ਨੂੰ ਜ਼ਰਾ ਸਮਝਾਓ।

ਈਸਾਈ ਵੀਰ : (ਪਰੇਸ਼ਾਨ ਹੋ ਕੇ) ਮੈਂ ਇਸ ਬਾਰੇ ਕੁੱਝ ਨਹੀਂ ਕਹਿ ਸਕਦਾ।

ਦਾਸ : ਖ਼ੈਰ ਕੋਈ ਗੱਲ ਨਹੀਂ। ਤੁਸੀਂ ਆਪਣੇ ਵਿਦਵਾਨਾਂ ਨੂੰ, ਪਾਦਰੀਆਂ ਨੂੰ ਪੁੱਛੋ ਕਿ ਇਸ ਗੱਲ ਦਾ ਕੀ ਜਵਾਬ ਹੋਣਾ ਚਾਹੀਦਾ ਹੈ  ? ਸ਼ਾਇਦ ਤੁਹਾਨੂੰ ਪਤਾ ਹੋਵੇ ਕਿ Darwin ਇੱਕ ਜੀਵ ਵਿਗਿਆਨ ਦਾ ਸਾਇੰਸਦਾਨ ਹੋਇਆ ਹੈ। ਉਹ ਬ੍ਰਿਟੇਨ ਦਾ ਰਹਿਣ ਵਾਲਾ ਸੀ ਤੇ ਇੱਕ ਈਸਾਈ ਪਾਦਰੀ ਦਾ ਪੁੱਤਰ ਸੀ। ਉਸ ਨੇ ਜੀਵਾਂ ਦੀ ਉਤਪੱਤੀ ਬਾਰੇ ਕਾਫ਼ੀ ਖੋਜ ਕੀਤੀ । ਉਸ ਦੀ ਖੋਜ ਦੇ ਨਤੀਜੇ ਬਾਈਬਲ ਦੇ ਵੀਚਾਰਾਂ ਤੋਂ ਇਕਦਮ ਉਲਟ ਸਨ। ਉਸ ਦੀ ਖੋਜ ਕਰਕੇ Darwin ਨੂੰ ਸਾਰੀ ਉਮਰ ਪਾਦਰੀਆਂ ਅਤੇ ਈਸਾਈ ਜਗਤ ਵੱਲੋਂ ਸਤਾਇਆ ਜਾਂਦਾ ਰਿਹਾ।

ਵੀਰ ਜੀ !  ਮੈਂ ਮਰਚੈਂਟ ਨੇਵੀ ਵਿੱਚ ਹਾਂ । ਪਿਛਲੇ 20-22 ਸਾਲਾਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਪਾਣੀ ਵਾਲੇ ਜਹਾਜ਼ ਰਾਹੀਂ ਜਾਈਦਾ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂਰੋਪ, ਅਮਰੀਕਾ ਆਦਿ ਵਿੱਚ ਈਸਾਈ ਧਰਮ ਬੜੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਚਰਚਾਂ ਖ਼ਾਲੀ ਪਈਆਂ ਹਨ । ਕਈ ਸੌ ਚਰਚਾਂ ਬੰਦ ਹੋ ਚੁੱਕੀਆਂ ਹਨ। ਅਰਬਾਂ ਰੁਪਏ ਖਰਚਣ ਦੇ ਬਾਵਜੂਦ ਵੀ ਨੌਜਵਾਨ ਬਾਈਬਲ ਨੂੰ Word of God (ਰੱਬ ਦੇ ਬੋਲ) ਮੰਨਣ ਨੂੰ ਤਿਆਰ ਨਹੀਂ ।

ਸ਼ਾਇਦ ਇਸੀ ਕਰਕੇ ਈਸਾਈਆਂ ਦੇ ਇੱਕ ਵਫਦ ਨੇ ਅਮਰੀਕਾ ਦੀ ਅਦਾਲਤ ਵਿੱਚ ਇਹ ਪੈਟੀਸ਼ਨ ਦਾਖ਼ਲ ਕੀਤੀ ਕਿ ਉਹਨਾਂ ਦੇ ਬੱਚਿਆਂ ਨੂੰ ਸਾਇੰਸ ਨਾ ਪੜ੍ਹਾਈ ਜਾਵੇ ਕਿਉਂਕਿ ਸਾਇੰਸ ਪੜ੍ਹ ਕੇ ਬੱਚਿਆਂ ਦਾ ਬਾਈਬਲ ਤੋਂ ਵਿਸ਼ਵਾਸ ਉੱਠੀ ਜਾ ਰਿਹਾ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ।

ਈਸਾਈ ਵੀਰ : ਸਾਨੂੰ ਇਹ ਸਭ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਆਤਮਾ ਅਤੇ ਪ੍ਰੇਮ ਦੀ, ਸੇਵਾ ਦੀ ਗੱਲ ਕਰਨੀ ਚਾਹੀਦੀ ਹੈ।

ਦਾਸ : ਆਤਮਾ, ਪ੍ਰੇਮ ਅਤੇ ਸੇਵਾ ਦੀ ਗੱਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਸਿੱਖ ਇਤਿਹਾਸ ਵਿੱਚ ਭਰੀ ਪਈ ਹੈ। ਅਸੀਂ ਅੰਸ਼ਿਕ ਰੂਪ ਵਿੱਚ ਕਿਸੇ ਗ੍ਰੰਥ ਨੂੰ ਨਹੀਂ ਦੇਖ ਸਕਦੇ ਕਿ ਜਿਹੜੀਆਂ ਗੱਲਾਂ ਠੀਕ ਨੇ ਉਹ ਲੈ ਲਉ ਤੇ ਜਿਹੜੀਆਂ ਗੱਲਾਂ ਦੀ ਕੋਈ ਤੁੱਕ ਨਹੀਂ ਬਣਦੀ ਉਹਨਾਂ ਦੀ ਗੱਲ ਨਾ ਕਰੋ। ਸਾਨੂੰ ਤੇ ਹਰ ਕਿਸੀ ਗ੍ਰੰਥ ਨੂੰ ਮੁਕੰਮਲ ਰੂਪ ਵਿੱਚ ਦੇਖਣਾ ਚਾਹੀਦਾ ਹੈ।

ਗੁਰੂ ਨਾਨਕ ਦੇਵ ਜੀ ਨੇ ਕੋਹੜੀਆਂ ਦੀ ਸੇਵਾ ਆਪਣੇ ਹੱਥੀਂ ਕੀਤੀ, ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਰੋਕ ਕੇ ਆਪਣੇ ਹੱਥੀਂ ਸੇਵਾ ਕੀਤੀ। ਦਸਵੰਧ ਰਾਹੀਂ ਲਾਹੌਰ ਵਿੱਚ ਮਹਾਮਾਰੀਆਂ ਦੇ ਰੋਗੀਆਂ ਦੀ ਸੇਵਾ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਚੇਚਕ ਦੇ ਰੋਗੀਆਂ ਦੀ ਆਪ ਸੇਵਾ ਕਰਦੇ ਰਹੇ। ਭਾਈ ਘਨ੍ਹੱਈਆ ਜੀ ਮੁਸਲਮਾਨਾਂ ਨੂੰ ਜੰਗ ਦੇ ਮੈਦਾਨ ਅੰਦਰ ਸਿੱਖਾਂ ਦੇ ਬਰਾਬਰ ਪਾਣੀ ਪਿਲਾਉਂਦੇ ਰਹੇ। ਮਗਰੋਂ ਉਹਨਾਂ ਦੀ ਦਵਾ-ਦਾਰੂ ਵੀ ਕੀਤੀ। ਇਸ ਤਰ੍ਹਾਂ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ। ਸ਼ਹੀਦੀ ਦੀ ਗੱਲ ਕਰੀਏ ਤੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ’ਤੇ ਬੈਠੇ, ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ, ਸੱਤ ਅਤੇ ਨੌਂ ਸਾਲ ਦੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ, ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਉਸ ਤੋਂ ਬਾਅਦ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਜ ਸਿੰਘ ਜੀ ਅਤੇ ਹੋਰ ਕਈ ਹਜ਼ਾਰ ਸਿੱਖ ਜਿਨ੍ਹਾਂ ਦੇ ਅਸੀਂ ਨਾਂ ਵੀ ਨਹੀਂ ਜਾਣਦੇ – ਇਹ ਸਭ ਕੁੱਝ ਧਰਮ ਦੀ ਖਾਤਰ, ਮਨੁੱਖੀ ਹੱਕਾਂ ਦੀ ਖਾਤਰ, ਜ਼ੁਲਮ ਨੂੰ ਖ਼ਤਮ ਕਰਨ ਦੀ ਖਾਤਰ ਅਤੇ ਇਕਦਮ ਨਿਸ਼ਕਾਮ ਹੋ ਕੇ ਇਹ ਸਭ ਸ਼ਹੀਦੀ ਜਾਮ ਪੀ ਗਏ। ਅਸੀਂ ਤੇ ਕਦੀ ਨਹੀਂ ਕਿਹਾ ਕਿ ਇਹਨਾਂ ਸਾਰਿਆਂ ਨੇ ਸ਼ਹੀਦ ਹੋ ਕੇ ਲੋਕਾਂ ਦੇ ਪਾਪ ਆਪਣੇ ਉੱਪਰ ਲੈ ਲਏ ਕਿਉਂਕਿ ਇਹ ਸਿਧਾਂਤ ਹੀ ਬੇ ਤੁਕਾ ਹੈ ਕਿ ਕੋਈ ਸ਼ਹੀਦ ਹੋ ਕੇ ਲੋਕਾਂ ਦਾ ਪਾਪ ਆਪਣੇ ਉੱਪਰ ਲੈ ਲੈਂਦਾ ਹੈ, ਜਿਸ ਤਰ੍ਹਾਂ ਕਿ ਤੁਸੀਂ ਯੀਸੂ ਦੀ ਸ਼ਹਾਦਤ ਬਾਰੇ ਪ੍ਰਚਾਰ ਕਰਦੇ ਹੋ।  ਹਰ ਮਨੁੱਖ ਰੱਬ ਅੱਗੇ ਜਵਾਬਦੇਹ ਹੈ ਤੇ ਨਿਬੇੜਾ ਅਮਲਾਂ ’ਤੇ ਹੀ ਹੋਏਗਾ। ਮੈਂ ਏਨਾ ਕੁੱਝ ਕਹਿ ਕੇ ਚੁੱਪ ਹੋ ਗਿਆ।

ਉਹ ਇਸਾਈ ਪ੍ਰਚਾਰਕ ਕੁੱਝ ਨਹੀਂ ਬੋਲਿਆ। ਮੇਰੇ ਦੋਸਤ ਨੇ ਉਸ ਨੂੰ ਕੋਈ ਹੋਰ ਗੱਲ ਕਰਨ ਲਈ ਪ੍ਰੇਰਿਆ, ਪਰ ਉਹ ਫਿਰ ਵੀ ਚੁੱਪ ਹੀ ਰਿਹਾ। ਫਿਰ ਮੇਰੇ ਦੋਸਤ ਨੇ ਉਸ ਨੂੰ ਕਿਹਾ, ਭਾਅ ਜੀ  ! ਤੁਹਾਡੀਆਂ ਸਾਰੀਆਂ ਗੱਲਾਂ ਰੱਦ ਹੋ ਚੁੱਕੀਆਂ ਹਨ।

ਜਾਂਦੇ ਜਾਂਦੇ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਇੱਕ ਵੱਡਾ ਜਿਹਾ ਪੰਡਾਲ ਲਾ ਕੇ ਸਾਨੂੰ ਖੁੱਲ੍ਹਾ ਪ੍ਰੋਗਰਾਮ ਕਰਨਾ ਚਾਹੀਦਾ ਹੈ। ਉਸ ਵਿੱਚ ਆਸ-ਪਾਸ ਦੇ ਸਾਰੇ ਪਿੰਡਾ ਨੂੰ ਬੁਲਾਉਣਾ ਚਾਹੀਦਾ ਹੈ। ਉਸ ਵਿੱਚ ਇਸਾਈਆਂ ਵੱਲੋਂ ਪਾਦਰੀ ਵੀ ਆਣ ਤੇ ਅਸੀਂ ਵੀ ਆਈਏ। ਬਰਾਬਰ ਦਾ ਸਮਾਂ ਬੋਲਣ ਲਈ ਦੋਵੇਂ ਧਿਰਾਂ ਨੂੰ ਦਿੱਤਾ ਜਾਏ ਤਾਂ ਕਿ ਲੋਕਾਂ ਦੇ ਗਿਆਨ ਵਿੱਚ ਵਾਧਾ ਹੋਵੇ। ਹੋ ਸਕੇ ਤੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕਿਸੇ ਚੈਨਲ ’ਤੇ ਵੀ ਕੀਤਾ ਜਾਵੇ।

ਇਸ ਦੇ ਜਵਾਬ ਵਿੱਚ ਉਹ ਕੁੱਝ ਨਹੀਂ ਬੋਲਿਆ। ਉਸ ਦੇ ਚਲੇ ਜਾਣ ਤੋਂ ਬਾਅਦ ਮੇਰੇ ਦੋਸਤ ਅਤੇ ਉਸ ਦੇ ਪਰਿਵਾਰ ਨੇ ਮੇਰਾ ਧੰਨਵਾਦ ਕੀਤਾ ਤੇ ਮੈਂ ਆਪਣੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ। ਬਲ ਬੁਧ ਦਾ ਮਾਲਕ ਅਤੇ ਦਾਤਾ ਵਾਹਿਗੁਰੂ ਆਪ ਹੈ।

ਦਾਸ ਵੱਲੋਂ ਸੰਗਤਾਂ ਨੂੰ ਅਪੀਲ:-ਜਦੋਂ ਉਸ ਈਸਾਈ ਪ੍ਰਚਾਰਕ ਨਾਲ ਗੱਲ ਸ਼ੁਰੂ ਹੋਈ ਸੀ ਤੇ ਮੈਂ ਥੋੜ੍ਹਾ ਘਬਰਾਇਆ ਹੋਇਆ ਸੀ। ਜਦ ਉਹ ਆਪਣੀ ਗੱਲ ਕਰ ਰਿਹਾ ਸੀ ਤੇ ਮੈਂ ਮਨ ਹੀ ਮਨ ਅਰਦਾਸ ਕਰੀ ਜਾ ਰਿਹਾ ਸੀ ਕਿ ‘ਹੇ ਸੱਚੇ ਪਾਤਸ਼ਾਹ  ! ਤੂੰ ਆਪ ਹੀ ਸੁਮੱਤ ਬਖਸ਼ੀਂ। ਆਪ ਹੀ ਗੱਲ ਕਰਵਾਈਂ। ਆਪ ਹੀ ਮੇਰੀ ਲਾਜ ਰੱਖੀਂ’ ਅਤੇ ਸਤਿਗੁਰੂ ਨੇ ਮੇਰੀ ਲਾਜ ਰੱਖ ਲਈ।

ਇਹ ਸਭ ਗੁਰੂ ਦੀ ਬਖ਼ਸ਼ਸ਼ ਹੈ। ਤਾਕਤ ਅਤੇ ਬਰਕਤ ਗੁਰਬਾਣੀ ਦੀ ਹੈ। ਪਰਤਾਪ ਗੁਰੂ ਦੁਆਰਾ ਬਖ਼ਸ਼ੇ ਹੋਏ ਗਿਆਨ ਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਹਨ । ਇਨ੍ਹਾਂ ਦਾ ਗਿਆਨ ਹਰ ਮਨੁੱਖ ਲਈ ਹੈ। ਕੋਈ ਵੀ ਮਨੁੱਖ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਇਸ ਨੂੰ ਪੜ੍ਹ ਕੇ, ਵੀਚਾਰ ਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ, ਪਰ ਅਸੀਂ ਸਿਰਫ਼ ਵੰਨ ਸੁਵੰਨੇ ਰੁਮਾਲੇ ਚੜ੍ਹਾ ਕੇ ਮੱਥਾ ਟੇਕ ਕੇ ਹੀ ਕੰਮ ਮੁਕਾ ਲੈਂਦੇ ਹਾਂ। ਪਿਆਰੇ ਵੀਰੋ ਅਤੇ ਭੈਣੋ ! ਗੁਰੂ ਸਾਹਿਬ ਨੇ ਗੁਰਬਾਣੀ ਪੜ੍ਹਨ ਅਤੇ ਵੀਚਾਰਨ ਲਈ ਸਾਨੂੰ ਦਿੱਤੀ ਹੈ, ਨਾ ਕਿ ਕੇਵਲ ਮੱਥਾ ਟੇਕਣ ਲਈ।

ਆਓ ! ਅਸੀਂ ਪ੍ਰਣ ਕਰੀਏ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਨੂੰ ਆਪਣੇ ਜੀਵਨ ਦਾ ਜ਼ਰੂਰੀ ਅੰਗ ਬਣਾਵਾਂਗੇ। ਬਾਣੀ ਨੂੰ ਆਪ ਪੜ੍ਹਾਂਗੇ, ਕੰਠ ਕਰਾਂਗੇ ਅਤੇ ਵੀਚਾਰਾਂਗੇ।

ਗੁਰਬਾਣੀ ਆਪ ਨਿਰੰਕਾਰ ਹੈ। ਅਥਾਹ ਸਾਗਰ ਹੈ ਜਿਸ ਵਿੱਚ ਗੁਰੂ ਉਪਦੇਸ਼ ਰੂਪੀ ਬੇਅੰਤ ਹੀਰੇ, ਜਵਾਹਰਾਤ, ਮਾਣਿਕ ਮੋਤੀ ਹਨ। ਆਓ ! ਇਸ ਵਿੱਚ ਚੁੱਭੀਆਂ ਲਾਈਏ ਅਤੇ ਆਪਣੇ ਜੀਵਨ ਨੂੰ ਸਵਰਗ ਬਣਾਈਏ।

ਗੁਰਬਾਣੀ ਜਿੱਥੇ ਸੱਚ, ਸੰਤੋਖ, ਸੇਵਾ, ਸਿਮਰਨ ਅਤੇ ਨੈਤਿਕ ਗੁਣਾਂ ਦੀ ਗੱਲ ਕਰਦੀ ਹੈ, ਉੱਥੇ ਨਾਲ-ਨਾਲ ਵਹਿਮ-ਭਰਮ, ਅੰਧ-ਵਿਸ਼ਵਾਸ ਅਤੇ ਕਰਮਕਾਂਡ ਤਿਆਗਣ ਦੀ ਵੀ ਪ੍ਰੇਰਨਾ ਕਰਦੀ ਹੈ। ਚੰਗੇ ਬਣਨ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਬੇ ਸਿਰ ਪੈਰ ਦੀਆਂ ਗੱਲਾਂ ਦੀ ਹਾਂ ਵਿੱਚ ਹਾਂ ਮਿਲਾਈ ਜਾਵੇ। ਗੁਰਬਾਣੀ ਸਪਸ਼ਟ ਕਰਦੀ ਹੈ ਕਿ ਰੱਬ ਨਾਂ ਤੇ ਕਦੀ ਜੰਮਦਾ ਹੈ ਤੇ ਨਾ ਹੀ ਕਦੀ ਮਰਦਾ ਹੈ। ਓਹ ਰੂਪ, ਰੰਗ, ਰੇਖ ਤੋਂ ਰਹਿਤ ਹੈ।

ਆਓ !  ਗੁਰਬਾਣੀ ਦੀ ਸਮੁੱਚੀ ਵਿਚਾਰਧਾਰਾ ਨੂੰ ਸਮਝੀਏ ਤੇ ਸਾਰੇ ਸੰਸਾਰ ਵਿੱਚ ਇਸ ਪ੍ਰਚਾਰ ਨੂੰ ਪ੍ਰਸਾਰਨ ਦਾ ਯਤਨ ਕਰੀਏ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜ਼ਿੰਮੇਵਾਰੀ ਖਾਲਸਾ ਪੰਥ ਨੂੰ ਆਪ ਸੌਂਪੀ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਪਰ ਜੇ ਕੋਈ ਸਾਡੇ ਵੀਰਾਂ/ਭੈਣਾਂ ਨੂੰ ਧਰਮ ਦੇ ਨਾਮ ’ਤੇ ਗੁੰਮਰਾਹ ਕਰੇ ਤਾਂ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ।

ਕਬਿੱਤ ਨੰਬਰ 49 (ਭਾਈ ਗੁਰਦਾਸ ਜੀ)

0

ਕਬਿੱਤ ਨੰਬਰ 49 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ (ਕਰਨਾਲ)- ੭੦੧੫੮-੨੧੧੬੨

ਬਿਬਿਧਿ ਬਿਰਖ ਬਲੀ ਫਲ ਫੂਲ ਮੂਲ ਸਾਖਾ, ਰਚਨ ਚਰਿਤ੍ਰ ਚਿਤ੍ਰ ਅਨਿਕ ਪ੍ਰਕਾਰ ਹੈ।

ਬਰਨ ਬਰਨ ਫਲ ਬਹੁ ਬਿਧਿ ਸ੍ਵਾਦ ਰਸ, ਬਰਨ ਬਰਨ ਫੂਲ ਬਾਸਨਾ ਬਿਥਾਰ ਹੈ।

ਬਰਨ ਬਰਨ ਮੂਲ ਬਰਨ ਬਰਨ ਸਾਖਾ, ਬਰਨ ਬਰਨ ਪਤ੍ਰ ਸੁਗਨ ਅਚਾਰ ਹੈ।

ਬਿਬਿਧਿ ਬਨਾਸਪਤਿ ਅੰਤਰਿ ਅਗਨਿ ਜੈਸੇ, ਸਕਲ ਸੰਸਾਰ ਬਿਖੈ ਏਕੈ ਏਕੰਕਾਰ ਹੈ ॥੪੯॥

ਸ਼ਬਦ ਅਰਥ: ਬਿਬਿਧਿ=ਕਈ ਕਿਸਮਾਂ ਦੇ।, ਬਲੀ=ਵੇਲ।, ਚਰਿਤ੍ਰ=ਕੌਤਕ, ਤਮਾਸ਼ਾ।, ਚਿਤ੍ਰ= ਚਿਤ੍ਰਕਾਰੀ।, ਬਿਥਾਰ=ਖਿਲਾਰਾ, ਪਸਾਰਾ।, ਸੁਗਨ=ਬਹੁਤੇ।

ਅਰਥ: ਪ੍ਰਭੂ ਦੀ ਇਸ ਸੁੰਦਰ ਰਚਨਾ ਵਿੱਚ ਭਾਂਤ ਭਾਂਤ ਦੇ ਰੁੱਖ ਤੇ ਵੇਲਾਂ ਹਨ, ਉਹਨਾਂ ਦੀਆਂ ਅੱਗੋਂ ਕਿੰਨੀਆਂ ਹੀ ਟਾਹਣੀਆਂ, ਫੁੱਲ ਅਤੇ ਫਲ਼ ਆਦਿ ਹੁੰਦੇ ਹਨ। ਕਈ ਪ੍ਰਕਾਰ ਦੀਆਂ ਮਨ ਲੁਭਾਉਣ ਵਾਲੀਆਂ ਚਿਤਰਕਾਰੀਆਂ ਹਨ।  ਰੁੱਖਾਂ ਦੇ ਫਲ਼ ਵੀ ਕਈ ਰੰਗਾਂ ਦੇ, ਕਈ ਪ੍ਰਕਾਰ ਦੇ ਸੁਆਦ ਵਾਲੇ ਹਨ। ਵੱਖ ਵੱਖ ਤਰ੍ਹਾਂ ਦੇ ਫੁੱਲਾਂ ਦੀ ਸੁਗੰਧੀ ਵੀ ਕਈ ਪ੍ਰਕਾਰ ਦੀ ਹੈ, ਜੋ ਕਿ ਸੰਸਾਰ ਵਿੱਚ ਪਸਰੀ ਹੋਈ ਹੈ।  ਰੁੱਖਾਂ ਦੇ ਮੁੱਢ, ਰੰਗ ਬਿਰੰਗੀਆਂ ਟਾਹਣੀਆਂ ਤੇ ਪੱਤਰ ਆਦਿ ਵੀ ਕਈ ਪ੍ਰਕਾਰ ਦੇ ਹਨ, ਜਿਨ੍ਹਾਂ ਦਾ ਅਲੱਗ ਅਲੱਗ ਪ੍ਰਭਾਵ ਪੈਂਦਾ ਹੈ, ਪਰ ਅਸਚਰਜ ਦੀ ਗੱਲ ਇਹ ਹੈ ਕਿ ਸਭ ਪ੍ਰਕਾਰ ਦੇ ਰੁੱਖਾਂ, ਟਾਹਣੀਆਂ, ਫੁੱਲਾਂ, ਪੱਤਰਾਂ ਆਦਿ ਵਿੱਚ ਇੱਕੋ ਤਰ੍ਹਾਂ ਦੀ ਅਗਨੀ ਦਾ ਵਾਸ ਹੈ।  ਇਸੇ ਤਰ੍ਹਾਂ ਗੁਰਮੁਖਾਂ ਨੂੰ ਸਾਰੇ ਸੰਸਾਰ ਦੇ ਭਾਂਤ ਭਾਂਤ ਪ੍ਰਕਾਰ ਦੇ ਜੀਵਾਂ ਵਿੱਚ ਇੱਕੋ ਵਾਹਿਗੁਰੂ ਰਮਿਆ ਹੋਇਆ ਨਜ਼ਰ ਆਉਂਦਾ ਹੈ ਭਾਵੇਂ ਕਿ ਬਾਹਰੋਂ ਕਈ ਜਾਤਾਂ ’ਚ, ਕਈ ਰੰਗਾਂ ’ਚ, ਕਈ ਕਬੀਲਿਆਂ ’ਚ, ਕਈ ਨਸਲਾਂ ਆਦਿ ’ਚ ਵੰਡੇ ਵਿਖਾਈ ਦੇ ਰਹੇ ਹਨ।

ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਮਾਤਮਾ ਨੂੰ ਸਾਰਿਆਂ ਵਿੱਚ ਰਮਿਆ ਹੋਇਆ ਵੇਖਦੇ ਤੇ ਗੁਰਬਾਣੀ ਦੇ ਸਿਧਾਂਤ ‘ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ॥’’ ਨੂੰ ਬਾਖ਼ੂਬੀ ਇਸ ਕਬਿੱਤ ਰਾਹੀਂ ਬਿਆਨ ਕਰਦੇ ਕੁਝ ਮਿਸਾਲਾਂ ਵੀ ਦਿੰਦੇ ਹਨ; ਜਿਵੇਂ ਫੁੱਲਾਂ ਵਿੱਚ ਸੁਗੰਧੀ ਅਤੇ ਹਰ ਪ੍ਰਕਾਰ ਦੀ ਲਕੜੀ ਵਿੱਚ ਅੱਗ ਵਸਦੀ ਹੈ, ਇਸੇ ਤਰ੍ਹਾਂ ਸਾਰੇ ਸੰਸਾਰ ਵਿੱਚ ਪ੍ਰਮਾਤਮਾ ਵਸਦਾ ਹੈ।  ਇਹ ਸੰਸਾਰ ਹੀ ਉਸ ਦਾ ਨਿਵਾਸ ਸਥਾਨ ਹੈ, ਪਰ ਉਹ ਲਕੜੀ ਵਿੱਚ ਅਗਨੀ ਤੇ ਫੁੱਲਾਂ ਵਿੱਚ ਵਸਦੀ ਸੁਗੰਧੀ ਦੀ ਤਰ੍ਹਾਂ ਨਜ਼ਰ ਨਹੀਂ ਆਉਂਦਾ।  ਇਹ ਹੀ ਵਾਹਿਗੁਰੂ ਦੀ ਅਚਰਜ ਖੇਡ ਹੈ।  ਇਸ ਨੂੰ ਕੋਈ ਵਿਰਲਾ ਗੁਰੂ ਅਨੁਸਾਰੀ ਆਪਣਾ ਜੀਵਨ ਬਤੀਤ ਕਰਨ ਵਾਲ਼ਾ ਸਿੱਖ ਹੀ ਜਾਣ ਸਕਦਾ ਹੈ ਤੇ ਪ੍ਰਤੱਖ ਦੇਖ ਸਕਦਾ ਹੈ। 

ਜਿਹੜੇ ਜੋਗੀ, ਸੰਨਿਆਸੀ ਰੱਬ ਨੂੰ ਭਾਲਣ ਜੰਗਲ਼ਾਂ ਵਿੱਚ ਤੁਰ ਪੈਂਦੇ ਹਨ, ਉਹਨਾਂ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਬੜੇ ਪਿਆਰ ਨਾਲ ਸਮਝਾਉਂਦੇ ਹਨ ਕਿ ਹੇ ਭਾਈ !  ਤੂੰ ਪ੍ਰਮਾਤਮਾ ਨੂੰ ਲੱਭਣ ਕਿੱਥੇ ਬਣ-ਬਣ ਖੋਜਦਾ ਫਿਰਦਾ ਹੈਂ, ਉਹ ਤਾਂ ਤੇਰੇ ਨਾਲ ਹੀ ਵਸਦਾ ਹੈ ਜਿਵੇਂ ਫੁੱਲ ਵਿਚ ਸੁਗੰਧੀ ਤੇ ਲਕੜੀ ਵਿਚ ਅੱਗ, ਇਸ ਲਈ ਜੰਗਲ਼ਾਂ ਵਿੱਚ ਜਾਣ ਦੀ ਬਜਾਏ ਉਸ ਪ੍ਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ, ‘‘ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗਿ ਸਮਾਈ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ, ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੇ ਨਿਰੰਤਰਿ, ਘਟ ਹੀ ਖੋਜਹੁ ਭਾਈ !॥’’ (ਮ:੯/ ਅੰਕ ੬੮੪)

ਗੁਰੂ ਅਰਜੁਨ ਦੇਵ ਜੀ ਵੀ ਕੁਝ ਇਸੇ ਪ੍ਰਕਾਰ ਦਾ ਫ਼ੁਰਮਾਨ ਕਰਦੇ ਹਨ ਕਿ ਜਿਸ ਤਰ੍ਹਾਂ ਸਾਰੀ ਬਨਸਪਤੀ ਵਿਚ ਅੱਗ ਦਾ ਅਤੇ ਦੁਧ ਵਿੱਚ ਘਿਉ ਦਾ ਨਿਵਾਸ ਹੁੰਦਾ ਹੈ, ਉਸੇ ਤਰ੍ਹਾਂ ਹਰ ਜੀਵ ਵਿੱਚ (ਚਾਹੇ ਕੋਈ ਛੋਟਾ ਹੈ ਜਾਂ ਵੱਡਾ ’ਚ) ਜੋਤ ਰੂਪ ਹੋ ਕੇ ਪ੍ਰਭੂ ਆਪ ਹੀ ਸਮਾਇਆ ਹੋਇਆ ਹੈ, ‘‘ਸਗਲ ਬਨਸਪਤਿ ਮਹਿ ਬੈਸੰਤਰੁ, ਸਗਲ ਦੂਧ ਮਹਿ ਘੀਆ॥ ਊਚ ਨੀਚ ਮਹਿ ਜੋਤਿ ਸਮਾਣੀ, ਘਟਿ ਘਟਿ ਮਾਧਉ ਜੀਆ॥’’ (੬੧੭) ਹਰੇਕ ਮਨੁੱਖ ਵਿੱਚ, ਚਾਹੇ ਉਹ ਉੱਚੀ ਜ਼ਾਤ ਦਾ ਹੈ ਜਾਂ ਨੀਵੀਂ ਜਾਤ ਦਾ, ਪ੍ਰਮਾਤਮਾ ਦੀ ਜੋਤਿ ਸਮਾਈ ਹੋਈ ਹੈ। ਸਿੱਖ ਨੂੰ ਆਪਣੇ ਜੀਵਨ ਵਿੱਚ ਵਿਚਰਦਿਆਂ ਇਹ ਗੱਲ ਕਦੀ ਨਹੀਂ ਭੁਲਾਉਣੀ ਚਾਹੀਦੀ।

ਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ ?

0

ਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਕੁੱਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ। ਇਹੋ ਜਿਹੀ ਹੀ ਇਕ ਖੋਜ ਹੈ ਕਿਤਾਬਾਂ ਪੜ੍ਹਨ ਬਾਰੇ। ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਦਿਮਾਗ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਹਿਲਜੁਲ ਪੈਦਾ ਕਰਦੀਆਂ ਹਨ। ਸਟੈਨਫੋਰਡ ਯੂਨੀਵਰਸਿਟੀ ਵਿੱਚ ਲੋਕਾਂ ਨੂੰ ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ ਗਈਆਂ ਤੇ ਨਾਲੋ-ਨਾਲ ਬਰੇਨ ਮੈਪਿੰਗ ਕੀਤੀ ਗਈ। ਇਹ ਵੇਖਣ ਵਿੱਚ ਆਇਆ ਕਿ ਗਿਆਨ ਭਰਪੂਰ ਸਾਹਿਤਕ ਕਿਤਾਬਾਂ ਪੜ੍ਹਨ ਵੇਲੇ ਦਿਮਾਗ਼ ਦੇ ਕਈ ਹਿੱਸੇ ਬੜੇ ਗੁੰਝਲਦਾਰ ਤਰੀਕੇ ਨਾਲ ਹਿਲਜੁਲ ਕਰਦੇ ਹਨ ਜਦ ਕਿ ਹਾਸੇ ਠੱਠੇ ਵਾਲੀਆਂ ਕਿਤਾਬਾਂ ਪੜ੍ਹਨ ਲੱਗਿਆਂ ਬਿਲਕੁਲ ਵੱਖ ਹਿੱਸਿਆਂ ਵਿੱਚ ਹਰਕਤ ਹੁੰਦੀ ਹੈ।

ਜਦੋਂ ਕੋਈ ਰੋਮਾਂਚਕ ਨਾਵਲ ਪੜ੍ਹਿਆ ਜਾਵੇ ਤਾਂ ਦਿਮਾਗ਼ ਪੂਰਾ ਚੁਸਤ ਹੋ ਜਾਂਦਾ ਹੈ। ਇਸ ਨਾਲ ਸਾਡੇ ਦਿਮਾਗ਼ ਦਾ ਇਕ ਪਾਸਾ ਆਪਣੇ ਆਪ ਹੀ ਪੜ੍ਹੀ ਜਾ ਰਹੀ ਮਜ਼ੇਦਾਰ ਗੱਲ ਦੇ ਹਿਸਾਬ ਨਾਲ ਤਸਵੀਰਾਂ ਬਣਾਉਣ ਲੱਗ ਪੈਂਦਾ ਹੈ ਤੇ ਪੜ੍ਹਨ ਵਾਲੇ ਨੂੰ ਇਉਂ ਜਾਪਦਾ ਹੈ ਜਿਵੇਂ ਉਹ ਉਸ ਨਾਵਲ ਜਾਂ ਲਿਖਤ ਦਾ ਹੀ ਇਕ ਪਾਤਰ ਹੋਵੇ।

ਮਿਸਾਲ ਵਜੋਂ, ‘‘ਜਿਉਂ ਹੀ ਨਾਇਕ ਨੇ ਦਰਵਾਜ਼ਾ ਖੋਲ੍ਹਿਆ’’, ਪੜ੍ਹਦੇ ਸਾਰ ਪੜ੍ਹਨ ਵਾਲੇ ਨੂੰ ਇੰਜ ਜਾਪਣ ਲੱਗ ਪੈਂਦਾ ਹੈ ਜਿਵੇਂ ਉਹ ਵੀ ਨਾਵਲ ਵਿਚਲੇ ਨਾਇਕ ਨਾਲ ਦਰਵਾਜ਼ੇ ਅੰਦਰ ਝਾਕਣ ਲੱਗਿਆ ਹੈ।

ਬਿਲਕੁਲ ਇੰਜ ਹੀ ਜਦੋਂ ਕੋਈ ਨਾਵਲ ਵਿੱਚੋਂ ਕਹਾਣੀ ਪੜ੍ਹ ਕੇ ਸੁਣਾਏ ਤਾਂ ਨਾ ਸਿਰਫ਼ ਦਿਮਾਗ਼ ਅੰਦਰ ਚਿੱਤਰ ਬਣਦੇ ਜਾਂਦੇ ਹਨ, ਬਲਕਿ ਦਿਮਾਗ਼ ਦਾ ਉਹ ਹਿੱਸਾ ਜੋ ਜ਼ਬਾਨ ਦੀ ਬਰੀਕੀ ਸਮਝਣ ਲਈ ਬਣਿਆ ਹੋਇਆ ਹੈ, ਉਸ ਵਿੱਚ ਵੀ ਤਰਥੱਲੀ ਮਚ ਜਾਂਦੀ ਹੈ ਤੇ ਉਹ ਨਵਾਂ ਸੁਣਿਆ ਕੋਈ ਅੱਖਰ ਝਟਪਟ ਡੀ-ਕੋਡਿੰਗ ਕਰਨ ਵਿੱਚ ਜੁਟ ਜਾਂਦਾ ਹੈ। ਸਿਰਫ਼ ਇਹ ਹੀ ਨਹੀਂ, ਜਜ਼ਬਾਤਾਂ ਨੂੰ ਕੰਟਰੋਲ ਕਰਨ ਵਾਲੇ ਸੈਂਟਰ ਵਿੱਚ ਵੀ ਬਹੁਤ ਹਿਲਜੁਲ ਹੁੰਦੀ ਹੈ। ਨਾਇਕ ਨਾਲ ਹੀ ਹੱਸਣਾ, ਰੋਣਾ, ਭਾਵੁਕ ਹੋਣਾ, ਗੁੱਸੇ ਵਿੱਚ ਆ ਜਾਣਾ, ਆਈਸਕ੍ਰੀਮ ਜਾਂ ਹੋਰ ਖਾਣ ਵਾਲੀ ਚੀਜ਼ ਨੂੰ ਨਾਇਕ ਦੇ ਨਾਲ ਹੀ ਖਾਣ ਲਈ ਆਪਣਾ ਜੀਅ ਲਲਚਾਉਣਾ, ਆਦਿ ਹੋਣ ਲੱਗ ਪੈਂਦੇ ਹਨ।

ਰੋਮਾਂਚਕ ਨਾਵਲ ਵਿੱਚ ਪੜ੍ਹੀ ਜਾ ਰਹੀ ਗੱਲ ਸਾਡੀ ਸੋਚ ਤੇ ਭਾਵਨਾਵਾਂ ਉਜਾਗਰ ਕਰਨ ਵਾਲੇ ਸੈਂਟਰ ਵਿੱਚ ਵੀ ਵੜ ਜਾਂਦੀ ਹੈ ਕਿਉਂਕਿ ਉਸ ਹਿੱਸੇ ਵੱਲ ਅਨੇਕ ਤਰੰਗਾਂ ਜਾਂਦੀਆਂ ਵੇਖੀਆਂ ਗਈਆਂ ਹਨ। ਇਹੀ ਕਾਰਨ ਹੈ ਕਿ ਕਈ ਵਾਰ ਕਿਤਾਬਾਂ ਜਿੱਥੇ ਸਾਡੀ ਸੋਚ ਨੂੰ ਤਬਦੀਲ ਕਰ ਦਿੰਦੀਆਂ ਹਨ, ਉੱਥੇ ਸਾਡੀ ਲੰਮੇ ਸਮੇਂ ਤੱਕ ਟਿਕੀ ਰਹਿਣ ਵਾਲੀ ਯਾਦ ਦਾ ਹਿੱਸਾ ਵੀ ਬਣ ਜਾਂਦੀਆਂ ਹਨ।

ਸਟੈਨਫੋਰਡ ਯੂਨੀਵਰਸਿਟੀ ਦੀ ਖੋਜ ਵਿੱਚ ਇਹ ਸਾਬਤ ਹੋਇਆ ਹੈ ਕਿ ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਗਿਆਨ ਵਧਾਉਣ ਵਾਲੀਆਂ ਕਿਤਾਬਾਂ ਨਾਲ ਦਿਮਾਗ਼ ਦੇ ਵੱਖ-ਵੱਖ ਹਿੱਸੇ ਵਿੱਚ ਹਲਚਲ ਹੁੰਦੀ ਹੈ ਜਦਕਿ ਹਾਸੇ ਠੱਠੇ ਵਾਲੀ ਕਹਾਣੀ ਨਾਲ ਵੱਖਰੇ ਹਿੱਸੇ ਵਿੱਚ ਲਹੂ ਦਾ ਵਹਾਓ ਵੱਧਦਾ ਹੈ। ਇੰਜ ਹੀ ਬੁਝਾਰਤਾਂ ਵਾਲੀ ਗੱਲ ਨਾਲ ਦਿਮਾਗ਼ ਦੇ ਅਲੱਗ ਹਿੱਸੇ ਦੀ ਕਸਰਤ ਹੁੰਦੀ ਹੈ। ਯਾਨੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਤਾਬਾਂ ਪੜ੍ਹਨ ਦਾ ਮਤਲਬ ਹੈ ਦਿਮਾਗ਼ ਦੀ ਤਗੜੀ ਕਸਰਤ ਤੇ ਅਨੇਕ ਔਖੀਆਂ ਸਮਝਣ ਵਾਲੀਆਂ ਗੁੰਝਲਾਂ ਨੂੰ ਸੁਲਝਾਉਣ ਦੇ ਨਾਲ ਹੀ ਵਿਚਾਰਾਂ ਦਾ ਉਜਾਗਰ ਹੋਣਾ ਤੇ ਜਜ਼ਬਾਤਾਂ ਸਦਕਾ ਸੈੱਲਾਂ ਦਾ ਤੇਜ਼ੀ ਨਾਲ ਸੁੰਗੜਨਾ-ਫੈਲਣਾ।

ਸਵੀਡਨ ਦੀ ਲੁੰਡ ਯੂਨੀਵਰਸਿਟੀ ਵਿਚਲੀ ਖੋਜ :-

ਸਵੀਡਨ ਦੇ ਫੌਜੀਆਂ ਨੂੰ ਵੱਖੋ-ਵੱਖ ਜ਼ਬਾਨਾਂ ਸਿਖਾਉਣ ਸਮੇਂ ਉਨ੍ਹਾਂ ਦੇ ਦਿਮਾਗ਼ ਦੇ ਸਕੈਨ ਕੀਤੇ ਗਏ। ਜਿੰਨੀਆਂ ਜ਼ਿਆਦਾ ਕਿਤਾਬਾਂ ਪੜ੍ਹੀਆਂ ਗਈਆਂ, ਓਨਾ ਹੀ ਉਨ੍ਹਾਂ ਦੇ ਦਿਮਾਗ਼ ਵਿਚਲੇ ਹਿੱਪੋਕੈਂਪਸ ਤੇ ਸੈਰੇਬਰਲ ਕੌਰਟੈਕਸ ਹਿੱਸੇ ਵੱਧ ਵਿਕਸਿਤ ਹੋਏ ਲੱਭੇ। ਸਿਰਫ਼ ਤਿੰਨ ਮਹੀਨਿਆਂ ਦੀ ਪੜ੍ਹਾਈ ਨਾਲ ਹੀ ਦਿਮਾਗ਼ ਦੇ ਹਿੱਸਿਆਂ ਦਾ ਏਨਾ ਜ਼ਿਆਦਾ ਵਿਕਾਸ ਹੋਣਾ ਆਪਣੇ ਆਪ ਹੀ ਸਪਸ਼ਟ ਕਰ ਦਿੰਦਾ ਹੈ ਕਿ ਲੰਮੇ ਸਮੇਂ ਤੱਕ ਦਿਮਾਗ਼ ਚੁਸਤ, ਦਰੁਸਤ ਤੇ ਤੰਦਰੁਸਤ ਰੱਖਣ ਲਈ ਕਿਤਾਬਾਂ ਹਰ ਹਾਲ ਪੜ੍ਹਨੀਆਂ ਚਾਹੀਦੀਆਂ ਹਨ।

ਈ-ਕਿਤਾਬਾਂ (ਕਿੰਡਲ) :-

ਅੱਜ ਕਲ ਬਹੁਤ ਜਣੇ ਆਪਣੇ ਮੋਬਾਈਲ ਜਾਂ ਕੰਪਿਊਟਰ ਉੱਤੇ ਹੀ ਪੜ੍ਹਨਾ ਚਾਹੁੰਦੇ ਹਨ। ਜਿਨ੍ਹਾਂ ਨੇ ਕਦੇ ਕੰਪਿਊਟਰ ਉੱਤੇ ਕੰਮ ਨਾ ਕੀਤਾ ਹੋਵੇ, ਉਹ ਵੀ ਸੱਤ ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਸਿਖ ਸਕਦੇ ਹਨ। ਈ-ਕਿਤਾਬਾਂ ਨੂੰ ਪੜ੍ਹਨ ਦਾ ਭਾਵੇਂ ਰਿਵਾਜ਼ ਬਣ ਗਿਆ ਹੋਵੇ ਪਰ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਇਸ ਨਾਲ ਅੱਖਾਂ ਉੱਤੇ ਜ਼ਿਆਦਾ ਜ਼ੋਰ ਪੈਂਦਾ ਹੈ ਤੇ ਤੇਜ਼ ਰੌਸ਼ਨੀ ਨਾਲ ਅੱਖਾਂ ਅੰਦਰਲੀ ਪਰਤ ਉੱਤੇ ਵੀ ਅਸਰ ਪੈਂਦਾ ਹੈ।  ਇਸੇ ਲਈ ਈ-ਕਿਤਾਬਾਂ ਪੜ੍ਹਦਿਆਂ ਅੱਖਾਂ ਦੀ ਛੇਤੀ ਥਕਾਵਟ ਹੋ ਜਾਂਦੀ ਹੈ।

ਸਿਰਫ਼ ਅੱਖਾਂ ਦੀ ਥਕਾਵਟ ਹੀ ਨਹੀਂ, ਇਸ ਨਾਲ ਦਿਮਾਗ਼ ਅੰਦਰ ‘ਸਪੇਸ਼ੀਅਲ ਨੈਵੀਗੇਬਿਲਟੀ’ ਵੀ ਨਹੀਂ ਬਣਦੀ। ਇਨਸਾਨੀ ਦਿਮਾਗ਼ ਵਧੀਆ ਨਕਸ਼ੇ ਬਣਾਉਣ ਵਿੱਚ ਮਾਹਰ ਹੁੰਦਾ ਹੈ। ਕਿਤਾਬ ਕਿੰਨੀ ਰਹਿੰਦੀ ਹੈ, ਕਿਵੇਂ ਕਿਸੇ ਜ਼ਰੂਰੀ ਕੰਮ ਨੂੰ ਕਰਨ ਲਈ ਉੱਠਣ ਸਮੇਂ ਝਟਪਟ ਪੰਨੇ ’ਚ ਨਿਸ਼ਾਨੀ ਟਿਕਾਉਣੀ ਹੈ, ਕਿਹੜਾ ਪੰਨਾ ਵਾਪਸ ਪਲਟਦੇ ਸਾਰ ਉਹੀ ਗੱਲ ਦੁਬਾਰਾ ਪੜ੍ਹਨੀ ਹੈ, ਵਰਗੀ ਗੱਲ ਈ-ਕਿਤਾਬ ਵਿੱਚ ਹੋ ਨਹੀਂ ਸਕਦੀ ਤੇ ਨਾ ਹੀ ਉਸ ਤੋਂ ਪੜ੍ਹਦਿਆਂ ਉਸ ਦੇ ਬਚੇ ਹੋਏ ਪੰਨਿਆਂ ਬਾਰੇ ਦਿਮਾਗ਼ ਵਿੱਚ ਨਕਸ਼ਾ ਬਣਦਾ ਹੈ। ਇਸੇ ਲਈ ਜਿੰਨਾ ਆਨੰਦ ਦਿਮਾਗ਼ ਕਿਤਾਬਾਂ ਪੜ੍ਹਦਿਆਂ ਲੈਂਦਾ ਹੈ, ਓਨਾ ਲਹੂ ਦਾ ਵਹਾਓ ਦਿਮਾਗ਼ ਦੇ ਵੱਖੋ-ਵੱਖ ਹਿੱਸਿਆਂ ਵਿੱਚ ਈ-ਕਿਤਾਬ ਪੜ੍ਹਦਿਆਂ ਨਹੀਂ ਦਿਸਦਾ।

ਕੁੱਝ ਈ-ਕਿਤਾਬਾਂ ਵਿੱਚ ਪੰਨਿਆਂ ਦੇ ਨੰਬਰ ਤੇ ਪੰਨੇ ਪਲਟਣ ਦਾ ਇਹਸਾਸ ਉਨ੍ਹਾਂ ਨੂੰ ਅਸਲ ਕਾਗਜ਼ ਦੀਆਂ ਕਿਤਾਬਾਂ ਵਾਂਗ ਹੀ ਮਹਿਸੂਸ ਕਰਵਾ ਦਿੰਦਾ ਹੈ ਪਰ ਫਿਰ ਵੀ ਦਿਮਾਗ਼ ਅੰਦਰ ਓਨੀ ਲਹੂ ਦੀ ਰਵਾਨੀ ਨਹੀਂ ਹੁੰਦੀ ਲੱਭੀ, ਜਿੰਨੀ ਕਾਗਜ਼ ਦੀਆਂ ਕਿਤਾਬਾਂ ਨਾਲ ਹੁੰਦੀ ਲੱਭੀ ਗਈ ਹੈ।

ਕਿਤਾਬਾਂ ਪੜ੍ਹਨ ਨਾਲ ਦਿਮਾਗ਼ ਦੀ ਸੋਚਣ ਸਮਝਣ ਦੀ ਤਾਕਤ ਕਿਵੇਂ ਵੱਧਦੀ ਹੈ ?

ਹਰ ਕਹਾਣੀ ਦਾ ਇੱਕ ਸ਼ੁਰੂ, ਇੱਕ ਮੱਧ ਤੇ ਇੱਕ ਅੰਤ ਹੁੰਦਾ ਹੈ। ਏਸੇ ਤਰਜ਼ ਉੱਤੇ ਦਿਮਾਗ਼ ਕਹਾਣੀ ਦੇ ਸ਼ੁਰੂ ਤੋਂ ਹੀ ਆਪਣੇ ਆਪ ਕੁੱਝ ਅੰਦਾਜ਼ੇ ਲਗਾਉਣ ਲੱਗ ਪੈਂਦਾ ਹੈ। ਇਨ੍ਹਾਂ ਅੰਦਾਜ਼ਿਆਂ ਦੌਰਾਨ ਦਿਮਾਗ਼ ਇਕ ਕ੍ਰਮ ਵਿੱਚ ਸੋਚਣਾ ਸਿੱਖਦਾ ਹੈ। ਫੇਰ ਦੋ ਸੋਚਾਂ ਨੂੰ ਜੋੜਨਾ ਤੇ ਉਸ ਵਿੱਚੋਂ ਨਿਚੋੜ ਕੱਢਣਾ। ਜਿੰਨਾ ਜ਼ਿਆਦਾ ਪੜ੍ਹਿਆ ਜਾਵੇ, ਓਨਾ ਹੀ ਦਿਮਾਗ਼ ਆਪਣੇ ਜੋੜ ਵਧਾਉਣ ਲੱਗ ਪੈਂਦਾ ਹੈ।

ਏਸੇ ਲਈ ਬੱਚਿਆਂ ਨੂੰ ਲਾਇਕ ਬਣਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਕਹਾਣੀਆਂ ਕਿਤਾਬਾਂ ਵਿੱਚੋਂ ਪੜ੍ਹ ਕੇ ਸੁਣਾਈਆਂ ਜਾਣ। ਇੰਜ ਉਨ੍ਹਾਂ ਦੇ ਦਿਮਾਗ਼ ਦੀ ਲਚਕ ਵਧਦੀ ਹੈ ਤੇ ਯਾਦਾਸ਼ਤ ਦਾ ਸੈਂਟਰ ਵੀ ਵੱਡਾ ਹੁੰਦਾ ਜਾਂਦਾ ਹੈ।

ਇਹ ਵੀ ਖੋਜਾਂ ਰਾਹੀਂ ਸਿੱਧ ਹੋ ਚੁੱਕਿਆ ਹੈ ਕਿ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨ ਨਾਲ ਬੱਚਿਆਂ ਦੇ ਧਿਆਨ ਲਗਾਉਣ ਵਿੱਚ ਵਾਧਾ ਹੋ ਜਾਂਦਾ ਹੈ ਤੇ ਉਹ ਟਿਕ ਕੇ ਬਹਿਣ ਲੱਗ ਪੈਂਦੇ ਹਨ।

ਕੀ ਦਿਮਾਗ਼ ਦੀ ਬਣਤਰ ਵਿਚ ਵੀ ਫ਼ਰਕ ਪੈਂਦਾ ਹੈ ?

ਕੁੱਝ ਖੋਜਾਂ ਦੌਰਾਨ ਅਜਿਹੇ ਬੰਦੇ ਲੱਭੇ ਗਏ ਜੋ ਬਿਲਕੁਲ ਕਿਤਾਬਾਂ ਨਹੀਂ ਸਨ ਪੜ੍ਹਦੇ। ਉਨ੍ਹਾਂ ਸਾਰਿਆਂ ਨੂੰ ਛੇ ਮਹੀਨੇ ਲਗਾਤਾਰ ਮਿਹਨਤ ਕਰ ਕੇ ਪੜ੍ਹਨ ਦੀ ਆਦਤ ਪਾਈ ਗਈ। ਜਦੋਂ ਸਭ ਦੀ ਪੜ੍ਹਨ ਵਿੱਚ ਰੁਚੀ ਪੈਦਾ ਹੋ ਗਈ ਤਾਂ ਉਨ੍ਹਾਂ ਦੇ ਪਹਿਲੇ ਦੇ ਅਤੇ ਬਾਅਦ ਦੇ ਦਿਮਾਗ਼ ਦੀ ਕੀਤੀ ਮੈਪਿੰਗ ਵਿਚਲਾ ਫ਼ਰਕ ਲੱਭਿਆ ਗਿਆ।

ਨਤੀਜੇ ਸਨ, ਕਿ 83 ਫੀਸਦੀ ਦੇ ਦਿਮਾਗ਼ਾਂ ਦੇ ‘ਵਾਈਟ ਮੈਟਰ’ ਵਿੱਚ ਕਾਫ਼ੀ ਵਾਧਾ ਹੋਇਆ ਲੱਭਿਆ। ਇਸ ਵਿੱਚੋਂ ਵੀ ‘ਲੈਂਗੂਏਜ ਜ਼ੋਨ’ ਹਿੱਸਾ ਕਾਫ਼ੀ ਫੈਲਿਆ ਹੋਇਆ ਲੱਭਿਆ। ਯਾਨੀ ਬੰਦੇ ਨੂੰ ਨਵੇਂ ਲਫ਼ਜ਼ ਚੁਣਨ, ਲੱਭਣ, ਸੋਚਣ, ਜੋੜਨ, ਤੋੜਨ ਤੇ ਹੋਰ ਜ਼ਬਾਨਾਂ ਵਿੱਚ ਸਾਂਝ ਗੰਢਣ ਵਿੱਚ ਆਸਾਨੀ ਹੋ ਗਈ।

ਇੰਜ ਸਪਸ਼ਟ ਹੋ ਗਿਆ ਕਿ ਕਿਤਾਬਾਂ ਪੜ੍ਹਨ ਨਾਲ ਜਾਣਕਾਰੀ ਤਾਂ ਵਧਦੀ ਹੀ ਹੈ, ਜ਼ਬਾਨ ਵਿੱਚ ਮਹਾਰਤ ਵੀ ਵਧਦੀ ਹੈ ਤੇ ਦਿਮਾਗ਼ ਆਪਣੀਆਂ ਨਵੀਆਂ ਕਾਢਾਂ ਕੱਢਣ ਅਤੇ ਹੋਰ ਸਿੱਖਣ ਦੀ ਚਾਹ ਸਦਕਾ ਵੱਡੀ ਉਮਰ ਤੱਕ ਸੁੰਗੜਦਾ ਨਹੀਂ ਤੇ ਤਰੋਤਾਜ਼ਾ ਰਹਿੰਦਾ ਹੈ।

ਸਹਿਨਸ਼ੀਲਤਾ ਅਤੇ ਕਿਸੇ ਦੀ ਖਿੱਚ ਦਾ ਕਾਰਨ ਬਣਨਾ :-

ਜਿੰਨੀਆਂ ਵੱਧ ਕਿਤਾਬਾਂ ਪੜ੍ਹਦੇ ਰਹੋ ਓਨਾ ਹੀ ਦਿਮਾਗ਼ ਹੌਲ਼ੀ-ਹੌਲ਼ੀ ਸਹਿਨਸ਼ੀਲ ਹੁੰਦਾ ਜਾਂਦਾ ਹੈ ਤੇ ਆਪਣੇ ਗਿਆਨ ਦੇ ਆਧਾਰ ਉੱਤੇ ਦੂਜੇ ਨੂੰ ਕੀਲ ਲੈਣ ਦੀ ਸਮਰੱਥਾ ਵੱਧ ਜਾਂਦੀ ਹੈ।

ਕਹਾਣੀ ਵਿਚਲੇ ਕਿਰਦਾਰ ਨਾਲ ਜੁੜਨਾ ਤੇ ਉਸ ਪ੍ਰਤੀ ਤਰਸ ਦੀ ਭਾਵਨਾ ਉਜਾਗਰ ਹੋਣੀ ਜਾਂ ਉਸ ਨਾਲ ਹੁੰਦੀਆਂ ਵਧੀਕੀਆਂ ਦੇ ਵਿਰੁਧ ਆਵਾਜ਼ ਚੁੱਕਣ ਦਾ ਹੀਆ ਕਰਨਾ ਤੇ ਜੁਰਮ ਕਰਨ ਵਾਲੇ ਦਾ ਵਿਰੋਧ ਕਰਨ ਦੀ ਚਿੰਗਾਰੀ ਪੈਦਾ ਹੋਣੀ ਜਾਂ ਲੀਡਰ ਬਣ ਕੇ ਸਮਾਜ ਸੁਧਾਰਨ ਦਾ ਜ਼ਿੰਮਾ ਚੁੱਕਣਾ ਵਰਗੇ ਵਿਚਾਰ ਕਿਤਾਬਾਂ ਪੜ੍ਹਨ ਤੋਂ ਬਾਅਦ ਬੜੇ ਤਰਤੀਬਵਾਰ ਤਰੀਕੇ ਨਾਲ ਸ਼ੁਰੂ ਹੁੰਦੇ ਹਨ।

ਗਿਆਨਵਾਨ, ਸੂਝਵਾਨ, ਚਿੰਤਕ ਜਾਂ ਖੋਜੀ ਸੁਭਾਓ, ਇਹ ਸਾਰੇ ਹੀ ਕਿਤਾਬਾਂ ਪੜ੍ਹਨ ਨਾਲ ਕਿਸੇ ਦੀ ਸ਼ਖ਼ਸੀਅਤ ਵਿੱਚ ਦਿਸ ਸਕਦੇ ਹਨ। ਇਸ ਤਰ੍ਹਾਂ ਦੀ ਸ਼ਖ਼ਸੀਅਤ ਵਾਲੇ ਦੇ ਦਿਮਾਗ਼ ਦੇ ਸ਼ਬਦਕੋਸ਼ ਵਿੱਚੋਂ ਢੁਕਵੇਂ ਤੇ ਲੋੜੀਂਦੇ ਸ਼ਬਦ ਲੋੜ ਪੈਣ ਉੱਤੇ ਸੌਖਿਆਂ ਹੀ ਉਘਾੜੇ ਜਾ ਸਕਦੇ ਹਨ।

ਅੱਜ ਦੀ ਪੀੜ੍ਹੀ ਕਿਤਾਬਾਂ ਤੋਂ ਦੂਰੀ ਵਧਾ ਰਹੀ ਹੈ। ਮੋਬਾਈਲ ਤੇ ਇੰਟਰਨੈੱਟ ਵੱਲ ਵਧਦਾ ਝੁਕਾਓ ਦਿਮਾਗ਼ ਨੂੰ ਸਹਿਜ ਕਰਨ ਦੀ ਥਾਂ ਭੜਕਾਊ ਵਿਚਾਰ ਤੇ ਘਬਰਾਹਟ ਨਾਲ ਭਰ ਦਿੰਦੇ ਹਨ। ਇਹੀ ਕਾਰਨ ਹੈ ਕਿ ਸਹਿਨਸ਼ੀਲਤਾ ਘਟਦੀ ਜਾ ਰਹੀ ਹੈ ਤੇ ਜੁਰਮ ਵਧਦਾ ਜਾ ਰਿਹਾ ਹੈ। ਜੇ ਸਮਾਜ ਬਿਹਤਰ ਬਣਾਉਣਾ ਹੈ ਤਾਂ ਬੱਚਿਆਂ ਤੇ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਵਧਾਉਣੀ ਪੈਣੀ ਹੈ।

ਉਸ ਵਾਸਤੇ ਕੀ ਕੀਤਾ ਜਾਵੇ ?

  • ਹਰ ਛੋਟੇ ਬੱਚੇ ਨੂੰ ਖਿਡੌਣਿਆਂ ਦੇ ਨਾਲ ਕਹਾਣੀਆਂ ਦੀਆਂ ਕਿਤਾਬਾਂ ਵੀ ਦੇਣੀਆਂ ਜ਼ਰੂਰੀ ਹਨ ਤੇ ਉਨ੍ਹਾਂ ਨੂੰ ਕਹਾਣੀਆਂ ਪੜ੍ਹ ਕੇ ਸੁਣਾਉਣੀਆਂ ਚਾਹੀਦੀਆਂ ਹਨ।
  • ਬੱਚੇ ਨੂੰ ਇਨਾਮ ਦੇਣ ਸਮੇਂ ਕਿਤਾਬਾਂ ਦੇਣੀਆਂ ਚਾਹੀਦੀਆਂ ਹਨ।
  • ਸਕੂਲਾਂ ਵਿੱਚ ਬੱਚਿਆਂ ਨੂੰ ਹਰ ਹਫ਼ਤੇ ਵਿੱਚ ਦੋ ਵਾਰ ਲਾਇਬਰੇਰੀ ਦੇ ਪੀਰੀਅਡ ਦੌਰਾਨ ਨਾਵਲ ਜਾਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਦਾ ਸਾਰ ਲਿਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
  • ਸਕੂਲ ਵਿੱਚੋਂ ਘਰ ਦੇ ਲਈ ਦਿੱਤੇ ਕੰਮ ਵਿੱਚ ਕੋਈ ਨਾ ਕੋਈ ਕਿਤਾਬ ਦੇ ਕਿਸੇ ਚੈਪਟਰ ਨੂੰ ਪੜ੍ਹ ਕੇ ਆਉਣ ਅਤੇ ਉਸ ਬਾਰੇ ਅਗਲੇ ਦਿਨ ਕਲਾਸ ਵਿੱਚ ਸਵਾਲ ਜਵਾਬ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
  • ਬੱਸਾਂ, ਗੱਡੀਆਂ ਵਿੱਚ ਇਕ ਖ਼ਾਨਾ ਕਿਤਾਬਾਂ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਸਫ਼ਰ ਦੌਰਾਨ ਕਿਤਾਬਾਂ ਪੜ੍ਹੀਆਂ ਜਾ ਸਕਣ।
  • ਪਬਲਿਕ ਥਾਵਾਂ ਉੱਤੇ ਛੋਟੀਆਂ ਅਲਮਾਰੀਆਂ ਵਿੱਚ ਕਿਤਾਬਾਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਚਲਦੀਆਂ ਫਿਰਦੀਆਂ ਲਾਇਬਰੇਰੀਆਂ ਹੋਂਦ ਵਿੱਚ ਆ ਸਕਣ।
  • ਜਨਮ ਦਿਨ ਤੇ ਵਿਆਹਾਂ ਦੇ ਸਮਾਗਮਾਂ ਵਿੱਚ ਵੀ ਵਧੀਆ ਕਿਤਾਬਾਂ ਹੀ ਸੁਗਾਤ ਵਜੋਂ ਦੇਣੀਆਂ ਚਾਹੀਦੀਆਂ ਹਨ।
  • ਨਿੱਕੇ ਬੱਚਿਆਂ ਲਈ ਖ਼ੂਬਸੂਰਤ ਚਿੱਤਰਾਂ ਵਾਲੀਆਂ ਪਲਾਸਟਿਕ ਦੇ ਪੰਨਿਆਂ ਵਾਲੀਆਂ ਕਿਤਾਬਾਂ ਬਾਜ਼ਾਰ ਵਿੱਚ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਾ ਹਰ ਸਮੇਂ ਖਿਡੌਣੇ ਵਾਂਗ ਉਨ੍ਹਾਂ ਨੂੰ ਜੱਫੀ ਵਿੱਚ ਲੈ ਕੇ ਫਿਰਦਾ ਰਹੇ।
  • ਬੱਚਿਆਂ ਦੇ ਕਮਰੇ ਦੀ ਛੋਟੀ ਅਲਮਾਰੀ ਵਿੱਚ ਕਿਤਾਬਾਂ ਦੀ ਲਾਇਬਰੇਰੀ ਬਣਾ ਦੇਣੀ ਚਾਹੀਦੀ ਹੈ।

ਜੇ ਕਿਤਾਬਾਂ ਦੀ ਅਹਿਮੀਅਤ ਸਮਝ ਆ ਗਈ ਹੋਵੇ ਤਾਂ ਸਾਨੂੰ ਅੱਜ ਤੋਂ ਹੀ ਆਪਣੀ ਆਦਤ ਬਦਲ ਲੈਣੀ ਚਾਹੀਦੀ ਹੈ ਤੇ ਟੀ. ਵੀ., ਇੰਟਰਨੈੱਟ, ਮੋਬਾਈਲ ਦੀ ਵਰਤੋਂ ਘਟਾ ਕੇ ਕੁੱਝ ਸਮਾਂ ਕਿਤਾਬਾਂ ਪੜ੍ਹਨ ਵੱਲ ਵੀ ਲਾਉਣਾ ਚਾਹੀਦਾ ਹੈ। ਇੱਕ ਵਿਦਵਾਨ ਨੇ ਕਿਹਾ ਸੀ ਕਿ ‘‘ਲਿਟਰੇਸੀ ਇਜ਼ ਏ ਬਰਿੱਜ ਫਰੌਮ ਮਿਜ਼ਰੀ ਟੂ ਹੋਪ’’। ਸਚਮੁਚ ਉਮੀਦ ਦੀ ਕਿਰਨ ਜਗਾਉਣ ਵਾਲੀ ਕਿਤਾਬ ਨਾ ਸਿਰਫ਼ ਦਿਮਾਗ਼ ਅੰਦਰਲੇ ਹਨ੍ਹੇਰੇ ਨੂੰ ਦੂਰ ਕਰ ਕੇ ਚਾਨਣ ਕਰ ਦਿੰਦੀ ਹੈ, ਬਲਕਿ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰਦੀ ਹੈ।

ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ 18)

0

ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ 18)

ਕਿਰਪਾਲ ਸਿੰਘ (ਬਠਿੰਡਾ)-88378-13661

ਗੁਰਬਾਣੀ ਪਾਠ ਵਿੱਚ ਵਰਤੇ ਗਏ ਨਾਂਵ, ਪੜਨਾਂਵ, ਵਿਸ਼ੇਸ਼ਣ ਸ਼ਬਦਾਂ ਵਿੱਚ ਜੇਕਰ ਮੁਕਤਾ ਅੱਖਰ ਤੋਂ ਬਾਅਦ ‘ਉ’ ਲਗਾ ਹੋਵੇ ਤਾਂ ਉਸ ਦੀ ਉਚਾਰਨ ਧੁਨੀ ਇਸ ਤਰ੍ਹਾਂ ਦੀ ਹੁੰਦੀ ਹੈ; ਜਿਵੇਂ ‘ਉ’ ਤੋਂ ਪਹਿਲੇ ਅੱਖਰ ਨੂੰ ਕਨੌੜਾ ਲਗਾ ਹੋਵੇ : ਅਉਰਤ= ਔਰਤ

ਸੁੰਨਤਿ ਕੀਏ ਤੁਰਕੁ ਜੇ ਹੋਇਗਾ ; ਅਉਰਤ ਕਾ ਕਿਆ ਕਰੀਐ ?॥  (ਕਬੀਰ/੪੭੭) ਭਾਵ ਸਿਰਫ਼ ਸੁੰਨਤ ਕੀਤਿਆਂ ਹੀ ਜੇਕਰ ਮੁਸਲਮਾਨ ਬਣੀਦਾ ਹੈ ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ (ਦੱਸੋ ਉਸ ਨੂੰ ਮੁਸਲਮਾਨ ਕਿਵੇਂ ਬਣਾਇਆ ਜਾਵੇ?)।

ਗੁਰਬਾਣੀ ਵਿੱਚ ਕਨੌੜੇ ਸਹਿਤ ‘ਔਰਤ’ ਸ਼ਬਦ ਜੋੜ ਦੀ ਵਰਤੋਂ ਬਿਲਕੁਲ ਹੀ ਨਹੀਂ ਹੈ ਅਤੇ ਜਿੱਥੇ ਵੀ ਇਸਤਰੀ ਦੇ ਅਰਥਾਂ ਵਿੱਚ ‘ਔਰਤ’ ਧੁਨੀ ਵਾਲੇ ਸ਼ਬਦ ਦੀ ਵਰਤੋਂ ਹੋਈ ਹੈ, ਉਥੇ ‘ਅਉਰਤ’ ਸਰੂਪ ਹੀ ਲਿਖਿਆ ਮਿਲਦਾ ਹੈ ਤੇ ਇਨ੍ਹਾਂ ਸ਼ਬਦਾਂ ਦਾ ਉਚਾਰਨ ਕਨੌੜਾ ਧੁਨੀ ਵਾਙ ‘ਔਰਤ’ ਕਰਨਾ ਯੋਗ ਹੈ। ਇਸੇ ਤਰ੍ਹਾਂ ਅੱਜ ਕੱਲ੍ਹ ਦੀ ਲਿਖਤ ਅਨੁਸਾਰ ਕਨੌੜੇ ਸਹਿਤ ਲਿਖੇ ਅਤੇ ਬੋਲੇ ਜਾਣ ਵਾਲੇ ਸ਼ਬਦ ਔਰ, ਔਰਨ, ਔਰੀ, ਔਰੇ, ਔਗਣ, ਕੌਰਾ, ਕੌੜਾ, ਪੌਣ, ਗੌਣ, ਭਗੌਤੀ ਗੁਰਬਾਣੀ ਵਿੱਚ ਅਉਰ, ਅਉਰਨ, ਅਉਰਾ, ਅਉਰੀ ਅਉਰੈ, ਅਉਰੋ, ਅਉਗਣੁ, ਕਉਰਾ, ਕਉੜਾ, ਪਉਣ, ਗਉਣੁ, ਭਗਉਤੀ ਆਦਿ ਲਿਖੇ ਮਿਲਦੇ ਹਨ ਜਿਵੇਂ ਕਿ ਹੇਠ ਲਿਖੀਆਂ ਉਦਾਹਰਨਾਂ ਤੋਂ ਸਪਸ਼ਟ ਹੈ :-

ਕਲ ਮੈ ਏਕੁ ਨਾਮੁ ਕਿਰਪਾ ਨਿਧਿ; ਜਾਹਿ ਜਪੈ ਗਤਿ ਪਾਵੈ ॥ ‘ਅਉਰ’ ਧਰਮ ਤਾ ਕੈ ਸਮ ਨਾਹਨਿ ; ਇਹ ਬਿਧਿ ਬੇਦੁ ਬਤਾਵੈ ॥ (ਸੋਰਠਿ ਮ: ੯/੬੩੨) ਭਾਵ ਕਲਿਯੁਗ ਵਿੱਚ ਦਇਆ ਦਾ ਸਰੋਤ ਕੇਵਲ ਨਾਮ ਹੀ ਹੈ, ਜਿਸ ਨੂੰ ਜੋ ਜਪਦਾ ਹੈ ਉਹ ਉਚੀ ਅਵਸਥਾ ਪਾ ਲੈਂਦਾ ਹੈ, ਹੋਰ ਕੋਈ ਧਾਰਮਕ ਕਰਮ ਉਸ (ਨਾਮ-ਜਪਣ) ਦੀ ਬਰਾਬਰੀ ਨਹੀਂ ਕਰ ਸਕਦਾ-  ਇਹ ਜੁਗਤਿ ਰੱਬੀ ਗਿਆਨ ਦੱਸਦਾ ਹੈ

ਆਪਸ ਕਉ ਦੀਰਘੁ ਕਰਿ ਜਾਨੈ ; ‘ਅਉਰਨ’ ਕਉ ਲਗ ਮਾਤ ॥  (ਮਾਰੂ, ਕਬੀਰ ਜੀ/੧੧੦੫) ਭਾਵ ਜੋ ਮਨੁੱਖ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਤੇ ਹੋਰਨਾਂ ਨੂੰ ਤੁੱਛ ਮਾਤਰ (ਉਹ ਅਹੰਕਾਰ ਕਾਰਨ ਦੋਜ਼ਕ ’ਚ ਸੜਦਾ ਹੈ)।

ਮੈ ਬਿਗਰਿਓ ; ਬਿਗਰੈ ਮਤਿ ‘ਅਉਰਾ’ ॥ (ਬਿਲਾਵਲੁ, ਕਬੀਰ ਜੀ/੮੫੫): (ਮੈਂ ਆਪਣੇ ਗੁਰੂ ਦੇ ਰਾਹ ’ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ, ਪਰ ਜੇ ਲੋਕਾਂ ਦੀ ਨਜ਼ਰ ਵਿੱਚ) ਮੈਂ ਬਿਗੜ ਗਿਆ ਹਾਂ ਭਾਵ ਕੁਰਾਹੇ ਪੈ ਗਿਆ ਹਾਂ (ਤਾਂ ਲੋਕ ਆਪਣਾ ਧਿਆਨ ਰੱਖਣ) ਮਤਾ ਹੋਰ ਕੋਈ (ਮੇਰੇ ਵਾਙ) ਕੁਰਾਹੇ ਪੈ ਜਾਵੇ।

‘ਅਉਰੁ’ ਕੋਈ ਨਿੰਦ ਕਰੈ ਹਰਿ ਜਨ ਕੀ ; ਪ੍ਰਭੁ ਤਾ ਕਾ ਕਹਿਆ, ਇਕੁ ਤਿਲੁ ਨਹੀ ਮਾਨੈ ॥ (ਕਲਿਆਨ ਮ: ੪/੧੩੨੦) ਭਾਵ ਜੇ ਕੋਈ ਹੋਰ (ਨਿੰਦਕ ਮਨੁੱਖ) ਪਰਮਾਤਮਾ ਦੇ ਭਗਤ ਦੀ ਨਿੰਦਾ ਕਰਦਾ ਹੋਵੇ, ਪਰਮਾਤਮਾ ਉਸ ਦਾ ਆਖਿਆ ਹੋਇਆ (ਨਿੰਦਾ ਦਾ ਬਚਨ) ਰੱਤਾ ਭਰ ਭੀ ਨਹੀਂ ਮੰਨਦਾ।    

ਨਰ ਚਾਹਤ ਕਛੁ ‘ਅਉਰ’ ; ‘ਅਉਰੈ’ ਕੀ ‘ਅਉਰੈ’ ਭਈ ॥  (ਮ: ੯/੧੪੨੮) ਭਾਵ (ਮਾਇਆਧਾਰੀ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਪਦਾਰਥ) ਮੰਗਦਾ ਰਹਿੰਦਾ ਹੈ (ਪਰ ਰੱਬੀ ਦਰੋਂ ਆਏ ਮੌਤ ਦੇ ਸੰਦੇਸ਼ ਉਪਰੰਤ) ਹੋਰ ਦੀ ਹੋਰ ਹੋ ਜਾਂਦੀ ਹੈ।    

ਮਿਠ ਬੋਲੜਾ ਜੀ, ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ; ਓਹੁ ਕਦੇ ਨ ਬੋਲੈ ‘ਕਉਰਾ’ ॥ ‘ਕਉੜਾ’ ਬੋਲਿ ਨ ਜਾਨੈ, ਪੂਰਨ ਭਗਵਾਨੈ ; ਅਉਗਣੁ ਕੋ ਨ ਚਿਤਾਰੇ ॥ (ਸੂਹੀ ਮ: ੫/੭੮੪)  ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਸਾਵਧਾਨੀ ਨਾਲ ਵਾਚ-ਵਾਚ ਥੱਕ ਗਈ (ਕਿ ਉਸ ਦਾ ਕੋਈ ਕੌੜਾ ਬੋਲ ਸਾਹਮਣੇ ਆਏ ਪਰ ਮੈਨੂੰ) ਉਹ ਕਦੇ ਕੌੜਾ ਬੋਲ ਬੋਲਦਾ ਨਾ ਜਾਪਿਆ ਕਿਉਂਕਿ ਉਹ ਸਰਬ ਗੁਣਾਂ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ (ਕੌੜਾ ਬੋਲਣ ਲਈ ਤਰੁਟੀਆਂ ਵੇਖਣੀਆਂ ਜ਼ਰੂਰੀ ਹੁੰਦੀਆਂ ਹਨ ਪਰ ਉਹ ਸਾਡਾ) ਕੋਈ ਔਗੁਣ ਹੀ ਨਹੀਂ ਵਾਚਦਾ ।   

ਖਸਮੁ ਮਰੈ, ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ‘ਅਉਰੋ’ ਹੋਵੈ ॥ (ਗੋਂਡ, ਕਬੀਰ ਜੀ/੮੭੧) ਭਾਵ (ਪਤਨੀ ਵਾਙ ਪਿਆਰ ਨਾਲ਼ ਜਮਾ ਕੀਤੀ) ਮਾਇਆ (ਜਦ) ਮਨੁੱਖ ਮਰ ਜਾਂਦਾ ਹੈ, ਰੌਂਦੀ ਨਹੀਂ (ਕਿਉਕਿ) ਉਸ ਦਾ ਖਸਮ ਕੋਈ ਹੋਰ ਬਣ ਜਾਂਦਾ ਹੈ।  

ਅਹਿਨਿਸਿ ਅਉਧ ਘਟੈ, ਨਹੀ ਜਾਨੈ ; ਭਇਓ ਲੋਭ ਸੰਗਿ ‘ਹਉਰਾ’ ॥ (ਗਉੜੀ ਮ: ੯/੨੨੦) ਭਾਵ ਦਿਨ ਰਾਤ ਉਮਰ ਘਟਦੀ ਰਹਿੰਦੀ ਹੈ, ਪਰ ਮਨੁੱਖ ਇਹ ਭੇਤ ਸਮਝਦਾ ਨਹੀਂ ਸਗੋਂ ਲੋਭ ’ਚ ਫਸਦਾ ਜੀਵਨ ਹੋਰ ਹੌਲ਼ਾ (ਆਤਮ ਪੱਖੋਂ ਕਮਜ਼ੋਰ) ਬਣਾਉਂਦਾ ਜਾਂਦਾ ਹੈ    

ਅਲਿਪਤੁ ਰਹਉ, ਜੈਸੇ ਜਲ ਮਹਿ ‘ਕਉਲਾ’ ॥ (ਆਸਾ ਮ: ੫/੩੮੪) ਭਾਵ (ਸਮਾਜਕ ਵਿਵਹਾਰ ਉਪਰੰਤ) ਮੈਂ ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਵਿੱਚ (ਰਹਿੰਦਾ) ਕੌਲ-ਫੁੱਲ (ਪਾਣੀ ਤੋਂ ਅਛੋਹ)।

    ‘ਪਉਣੁ’ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ ॥ (ਮ: ੨/੧੪੬) ਭਾਵ ਹਵਾ (ਗੈਂਸ, ਆਕਾਰ ਰਚਨਾ ਦਾ ਅਰੰਭਕ) ਰਾਜ਼-ਗੁਰ ਹੈ, ਪਾਣੀ; ਜੀਵਾਂ ਦਾ ਵੱਡਾ ਪਿਤਾ ਤੇ ਵੱਡੀ ਧਰਤੀ ਸਭ ਜੀਵਾਂ ਦੀ ਮਾਤਾ ਹੈ।   

 ‘ਗਉਣੁ’ ਕਰੇ ਚਹੁ ਕੁੰਟ ਕਾ ; ਘੜੀ ਨ ਬੈਸਣੁ ਸੋਇ ॥ ਚਿਤਿ ਆਵੈ ਓਸੁ ਪਾਰਬ੍ਰਹਮੁ ; ਤਨੁ ਮਨੁ ਸੀਤਲੁ ਹੋਇ ॥ ਸਿਰੀਰਾਗੁ ਮ: ੫/੭੦) ਭਾਵ ਜੋ ਮਨੁੱਖ ਚਾਰੋਂ ਦਿਸ਼ਾਵਾਂ ਭਰਮਣ ਕਰਦਾ ਫਿਰੇ, ਕਦੇ ਘੜੀ ਬੈਠਣਾ ਵੀ ਉਸ ਨੂੰ ਨਸੀਬ ਨਾ ਹੋਇਆ ਹੋਵੇ (ਤਾਂ ਵੀ ਸ਼ਾਂਤੀ ਨਹੀਂ ਪਾ ਸਕਦਾ, ਪਰ ਜਦ) ਉਸ ਦੇ ਚਿੱਤ ਵਿੱਚ ਰੱਬੀ ਯਾਦ ਆ ਵੱਸੇ, ਤਾਂ (ਭਟਕਦਾ) ਤਨ ਤੇ ਮਨ ਸ਼ਾਂਤ ਹੋ ਜਾਂਦਾ ਹੈ।

‘ਕਉਣ’ ਕਰਮ, ਕਉਣ ਨਿਹਕਰਮਾ ; ‘ਕਉਣੁ’ ਸੁ ਕਹੈ, ਕਹਾਏ ਜੀਉ ॥ (ਮਾਝ ਮ: ੫/੧੩੧) ਭਾਵ ਉਹ ਕੌਣ ਹੈ, ਜੋ ਸਮਾਜਕ ਕਰਮ ਕਰਦਿਆਂ ਵੀ ਨਿਰਲੇਪ ਰਹੇ?  ਉਹ ਕੌਣ ਹੈ ਜੋ (ਰੱਬੀ ਉਸਤਤ ਆਪ) ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਵਾਉਂਦਾ ਹੈ?    

ਸੋ ‘ਭਗਉਤੀ’ ਜੁੋ ਭਗਵੰਤੈ ਜਾਣੈ ॥ (ਮ: ੩/੮੮) ਭਾਵ ਉਹੀ ਭਗੌਤੀ (ਰੱਬੀ ਭਗਤ) ਹੈ ਜੋ ਪ੍ਰਭੂ ਨੂੰ (ਬਾਰੇ) ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ)

ਕਿਰਿਆ: ਇੱਕ ਵਚਨ, ਉੱਤਮ ਪੁਰਖ ਵਰਤਮਾਨ ਕਾਲ ਦੀ ਕਿਰਿਆ ਜੇਕਰ ‘ਉ’ ਅੰਤ ਲਿਖੀ ਗਈ ਹੋਵੇ ਤਾਂ ਆਮ ਤੌਰ ’ਤੇ ਬੇਧਿਆਨੀ ਨਾਲ ਇਸ ‘ਉ’ ਤੋਂ ਪਹਿਲੇ ਸ਼ਬਦ ਨੂੰ ਹੋੜਾ ਸਹਿਤ ਵਾਙ ਪੜ੍ਹਿਆ ਜਾਂਦਾ ਹੈ, ਜੇ ਇਹ ਚੇਤੇ ਆ ਜਾਵੇ ਕਿ ਇਹ ਅਨ ਪੁਰਖ ਦੀ ਨਹੀਂ ਬਲਕਿ ਉੱਤਮ ਪੁਰਖ ਦੀ ਕਿਰਿਆ ਹੈ ਇਸ ਲਈ ਨਾਸਕੀ ਉਚਾਰਨ ਕਰਨਾ ਚਾਹੀਦਾ ਹੈ ਤਾਂ ਔਂਕੜ ਦੀ ਬਜਾਏ ਬਿੰਦੀ ਸਹਿਤ ਦੁਲੈਂਕੜ ਵਾਙ ‘ਊਂ’ ਉਚਾਰਨ ਕਰ ਦਿੱਤਾ ਜਾਂਦਾ ਹੈ ਪਰ ਇਹ ਦੋਵੇਂ ਉਚਾਰਨ ਗਲਤ ਹਨ।  ਸਹੀ ਉਚਾਰਨ ‘ਉਂ’ ਤੋਂ ਪਹਿਲੇ ਦਰਜ ਮੁਕਤਾ ਅੱਖਰ ਨੂੰ ਕਨੌੜਾ ‘  ੌਂ ’ ਬਿੰਦੀ ਸਹਿਤ ਹੈ; ਜਿਵੇਂ ਕਿ

ਜਉ ਲਉ ਹਉ ਕਿਛੁ ‘ਸੋਚਉ’ ‘ਚਿਤਵਉ’; ਤਉ ਲਉ ਦੁਖਨੁ ਭਰੇ ॥ ਜਉ ਕ੍ਰਿਪਾਲੁ ਗੁਰੁ ਪੂਰਾ ਭੇਟਿਆ; ਤਉ ਆਨਦ ਸਹਜੇ ॥ (ਗਉੜੀ ਮ: ੫/੨੧੪) ਭਾਵ ਜਦ ਤੱਕ ਮੈਂ (ਆਪਣੀ ਦਲੀਲ ਨਾਲ਼) ਕੁਝ ਸੋਚੌਂ- ਚਿਤਵੌਂ (ਸੋਚਦਾ ਹਾਂ, ਯਾਦ ਕਰਦਾ ਹਾਂ) ਤਦ ਤਕ ਮੈਂ ਦੁੱਖਾਂ ਨਾਲ ਭਰਿਆ ਰਿਹਾ, ਪਰ ਜਦੋਂ ਪੂਰਨ ਮਿਹਰਵਾਨ ਗੁਰੂ ਮਿਲ ਪਿਆ ਤਦ ਤੋਂ ਅਨੰਦ ਤੇ ਸਥਿਰਤਾ ਆ ਗਈ।    

ਅਉਰ ਇਕ ‘ਮਾਗਉ’, ਭਗਤਿ ਚਿੰਤਾਮਣਿ ॥ (ਆਸਾ, ਰਵਿਦਾਸ ਜੀ/੪੮੬) ਭਾਵ (ਹੇ ਪ੍ਰਭੂ! ਸੰਤ ਸੰਗਤ, ਸੰਤ ਮਾਰਗ ਤੇ ਸੰਤ ਸੇਵਾ ਤੋਂ ਇਲਾਵਾ) ਮੈਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ ਕਿ ਮਨ-ਚਿੰਦੇ ਫਲ਼ ਦੇਣ ਵਾਲੀ ਮਣੀ-ਤੇਰੀ ਭਗਤੀ ਬਖ਼ਸ਼।   

ਰਿਦੈ ਪ੍ਰਗਾਸੁ ਪ੍ਰਗਟ ਭਇਆ; ਨਿਸਿ ਬਾਸੁਰ ‘ਜਾਗਉ’ ॥ (ਬਿਲਾਵਲੁ, ਮ: ੫/੮੦੮) ਭਾਵ (ਜਦ) ਹਿਰਦੇ ਵਿੱਚ ਰੌਸ਼ਨੀ ਪ੍ਰਗਟ ਹੋ ਗਈ ਤਾਂ (ਕਾਮਾਦਿਕ ਪ੍ਰਭਾਵ ਤੋਂ) ਦਿਨ ਰਾਤ ਜਾਗੌਂ (ਸੁਚੇਤ ਰਹਿੰਦਾ ਹਾਂ)।

ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ; ਤਾ ਤੇ ਅਹਿਨਿਸਿ ‘ਭਾਗਉ’ ॥ (ਗਉੜੀ, ਮ: ੯/੨੧੯) ਭਾਵ ਵਿਕਾਰੀ ਮਨੁੱਖਾਂ ਦੀ ਕੁਸੰਗਤ (ਵਾਂਗ) ਕਾਮ ਤੇ ਕ੍ਰੋਧ ਹੈ, ਮੈਂ ਇਨ੍ਹਾਂ ਦੇ ਕੁਸਾਥ ਤੋਂ ਹਰ ਵੇਲ਼ੇ ਭਾਗੌਂ (ਦੂਰ ਭੱਜਦਾ ਹਾਂ)।    

ਕਿਆ ‘ਕਹਉ ਸੁਣਉ’ ? ਸੁਆਮੀ ! ਤੂੰ ਵਡ ਪੁਰਖੁ ਸੁਜਾਣਾ ॥ (ਸਿਰੀ ਰਾਗੁ, ਮ: ੫/੫੧) ਭਾਵ ਹੇ ਮਾਲਕ ! ਤੂੰ ਸਭ ਵਿੱਚ ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈਂ (ਇਸ ਤੋਂ ਵਧੀਕ ਤੇਰੀ ਬਾਬਤ) ਮੈਂ ਹੋਰ ਕੀ ਕਹੌਂ (ਆਖਾਂ) ਤੇ ਕੀ ਸੁਣੌਂ (ਸੁਣਾਂ)?

‘ਕਰਉ’ ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥ (ਸੋਹਿਲਾ, ਗਉੜੀ, ਮ: ੫/੧੩) ਭਾਵ ਮੈਂ ਬੇਨਤੀ ਕਰੌਂ (ਕਰਦਾ ਹਾਂ), ਹੇ ਮੇਰੇ ਮਿੱਤਰੋ! ਸੁਣੋ! – (ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ (ਢੁੱਕਵਾਂ) ਵੇਲ਼ਾ ਹੈ।

ਕਿਸੁ ‘ਪੂਛਉ’, ਕਿਸੁ ‘ਲਾਗਉ’ ਪਾਇ ॥ (ਗਉੜੀ, ਮ: 1/221) ਭਾਵ (ਹੇ ਮਾਲਕ ! ਤੇਰੇ ਬਿਨਾਂ) ਮੈਂ ਹੋਰ ਕਿਸ ਨੂੰ ਪੁੱਛਾਂ, ਕਿਸ ਦੇ ਚਰਨੀਂ ਲੱਗਾਂ?  ਭਾਵ ਮੇਰਾ ਤੇਰੇ ਬਿਨਾਂ ਕੋਈ ਵੀ ਆਸਰਾ ਨਹੀਂ)

ਉਪਰੋਕਤ ਉਦਾਹਰਨਾਂ ਤੋਂ ਵੇਖਿਆ ਜਾ ਸਕਦਾ ਹੈ ਕਿ ਉੱਤਮ ਪੁਰਖ ਦੀ ਕਿਰਿਆ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਦਾ ਨਾਸਕੀ ਉਚਾਰਨ ਭਾਵ ਬਿੰਦੀ ਸਹਿਤ ਕਰਨਾ ਯੋਗ ਹੈ; ਜਿਵੇਂ ਕਿ ‘ਸੋਚਉਂ, ਚਿਤਵਉਂ, ਮਾਗਉਂ, ਜਾਗਉਂ, ਕਹਉਂ, ਸੁਣਉਂ, ਕਰਉਂ, ਪਰ ਅਨ ਪੁਰਖ ਦੀ ਕਿਰਿਆ ਹੋਣ ਦੀ ਸੂਰਤ ਵਿੱਚ ਨਾਸਕੀ ਉਚਾਰਨ ਕੀਤੇ ਜਾਣਾ ਗਲਤ ਹੋਵੇਗਾ; ਜਿਵੇਂ ਕਿ

ਆਗਿਆ ਤੁਮਰੀ ਮੀਠੀ ‘ਲਾਗਉ’, ਕੀਓ ਤੁਹਾਰੋ ‘ਭਾਵਉ’ ॥ (ਟੋਡੀ, ਮ: 5/713) ਭਾਵ (ਹੇ ਪ੍ਰਭੂ! ਮਿਹਰ ਕਰ) ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ, ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ।  (ਉਚਾਰਨ ਲਾਗੌ, ਭਾਵੌ, ਅਨ ਪੁਰਖ ਇੱਕ ਵਚਨ)

ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ ॥ ਜੁਗੁ ਜੁਗੁ ‘ਜੀਵਉ’, ਮੇਰੀ ਅਬ ਕੀ ਧਰੀ ॥ (ਆਸਾ, ਕਬੀਰ ਜੀਉ/483) ਭਾਵ ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮੱਤ ਖ਼ਤਮ ਹੋ ਗਈ ਜੋ (ਮਾਇਆਧਾਰੀ ਹੋਣ ਦੇ ਬਾਵਜੂਦ ਵੀ) ਪਹਿਲਾਂ ਮੈਨੂੰ ਚੰਗੀ ਲੱਗਦੀ ਸੀ। ਜੋ (ਗੁਰੂ ਰਾਹੀਂ) ਮੱਤ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜਿਊਂਦੀ ਰਹੇ (ਕਿਉਂਕਿ ਇਹ ਸਦੀਵੀ ਰੱਬ ਨਾਲ਼ ਜੁੜੀ ਹੈ)। (ਉਚਾਰਨ ਜੀਵੌ, ਅਨ ਪੁਰਖ ਇੱਕ ਵਚਨ)

ਉਕਤ ਦਰਸਾਈਆਂ ਪੰਗਤੀਆਂ ਵਿੱਚ ‘ਲਾਗਉ, ਭਾਵਉ, ਜੀਵਉ’ ਸ਼ਬਦ-ਜੋੜ ਵੇਖਣ ਨੂੰ ਭਾਵੇਂ ਉੱਤਮ ਪੁਰਖ ਦੀਆਂ ਕਿਰਿਆਵਾਂ ਜਾਪਦੀਆਂ ਹਨ ਪਰ ਅਸਲ ਵਿੱਚ ਇਹ ਅਨ ਪੁਰਖ ਦੀਆਂ ਕਿਰਿਆਵਾਂ ਹਨ ਇਸ ਕਾਰਨ ਇਨ੍ਹਾਂ ਦਾ ਉਚਾਰਨ ਬਿਨਾਂ ਬਿੰਦੀ ਤੋਂ ਕਰਨਾ ਹੀ ਠੀਕ ਰਹੇਗਾ।

ਉਕਤ ਮਿਸਾਲਾਂ ਤੋਂ ਇਲਾਵਾ ਹੇਠ ਲਿਖੇ ਪਦੇ ਵਿੱਚ ‘ਥਾਉ,  ਨਾਉ, ਸਮਾਉ, ਜਿਉ, ਤਿਉ, ਖਾਉ, ਪਾਉ ਅਦਿਕ ਸ਼ਬਦਾਂ ਦਾ ਬਿੰਦੀ ਸਹਿਤ ਨਾਸਕੀ ਉਚਾਰਨ ਕਰਨਾ ਯੋਗ ਹੋਵੇਗਾ ਪਰ ‘ਅਮਾਉ ਅਤੇ ਸਮਾਉ’ ਸ਼ਬਦ ਬਿਨਾਂ ਬਿੰਦੀ ਤੋਂ ਉਚਾਰੇ ਜਾਣੇ ਚਾਹੀਦੇ ਹਨ:-

ਸਰਬ ਕਲਾ ਪ੍ਰਭ ਪੂਰਣੋ ; ਮੰਞੁ ਨਿਮਾਣੀ ‘ਥਾਉ’ ॥ ਹਰਿ ਓਟ ਗਹੀ ਮਨ ਅੰਦਰੇ ; ਜਪਿ ਜਪਿ ਜੀਵਾਂ ‘ਨਾਉ’ ॥ ਕਰਿ ਕਿਰਪਾ ਪ੍ਰਭ ! ਆਪਣੀ ; ਜਨ ਧੂੜੀ ਸੰਗਿ ‘ਸਮਾਉ’ ॥ ‘ਜਿਉ’ ਤੂੰ ਰਾਖਹਿ, ‘ਤਿਉ’ ਰਹਾ ; ਤੇਰਾ ਦਿਤਾ ਪੈਨਾ ‘ਖਾਉ’ ॥ ਉਦਮੁ ਸੋਈ ਕਰਾਇ ਪ੍ਰਭ ! ਮਿਲਿ ਸਾਧੂ ਗੁਣ ‘ਗਾਉ’ ॥ ਦੂਜੀ ਜਾਇ ਨ ਸੁਝਈ ; ਕਿਥੈ ਕੂਕਣ ‘ਜਾਉ’ ? ॥ ਅਗਿਆਨ ਬਿਨਾਸਨ, ਤਮ ਹਰਣ ; ਊਚੇ ਅਗਮ ਅਮਾਉ (ਅ-ਮਾਪ, ਅ-ਮਿੱਤ, ਨਾਂਵ)।॥ ਮਨੁ ਵਿਛੁੜਿਆ ਹਰਿ ਮੇਲੀਐ ; ਨਾਨਕ ! ਏਹੁ ਸੁਆਉ (ਸੁਆਰਥ, ਮਨੋਰਥ, ਨਾਂਵ)॥ ਸਰਬ ਕਲਿਆਣਾ ਤਿਤੁ ਦਿਨਿ ; ਹਰਿ ਪਰਸੀ ਗੁਰ ਕੇ ‘ਪਾਉ’ ॥ (ਮਾਝ, ਮ: 5, ਦਿਨ ਰੈਣਿ/137) ਭਾਵ ਹੇ ਪ੍ਰਭੂ! ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈਂ, ਮੈਂ ਨਿਮਾਣੀ ਦਾ ਤੂੰ ਆਸਰਾ ਹੈਂ। ਹੇ ਹਰੀ! ਮੈਂ ਆਪਣੇ ਮਨ ਵਿੱਚ ਤੇਰੀ ਓਟ ਲਈ ਹੈ, ਤੇਰਾ ਨਾਮ ਜਪ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਹੇ ਪ੍ਰਭੂ! ਆਪਣੀ ਮਿਹਰ ਕਰ ਤਾਂ ਜੋ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਵਿੱਚ ਸਮਾਇਆ ਰਹਾਂ। ਜਿਸ ਹਾਲ ਵਿੱਚ ਤੂੰ ਮੈਨੂੰ ਰੱਖਦਾ ਹੈਂ ਮੈਂ (ਖ਼ੁਸ਼ੀ ਨਾਲ) ਉਸੇ ਹਾਲ ਵਿੱਚ ਰਹਿੰਦਾ ਹਾਂ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਉਹੀ ਮੈਂ ਪਹਿਨਦਾ ਹਾਂ, ਉਹੀ ਖਾਂਦਾ ਹਾਂ। ਹੇ ਪ੍ਰਭੂ ! ਮੇਰੇ ਪਾਸੋਂ ਉਹੀ ਉੱਦਮ ਕਰਾ (ਜਿਸ ਦੀ ਬਰਕਤਿ ਨਾਲ) ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਂਦਾ ਰਹਾਂ। (ਤੈਥੋਂ ਬਿਨਾਂ) ਮੈਨੂੰ ਹੋਰ ਕੋਈ ਥਾਂ ਨਹੀਂ ਸੁਝਦੀ, ਮੈਂ ਹੋਰ ਕਿਸ ਦੇ ਅੱਗੇ ਫਰਿਆਦ ਕਰਾਂ? ਹੇ ਅਗਿਆਨਤਾ ਦਾ ਨਾਸ਼ ਕਰਨ ਵਾਲੇ ਹਰੀ! ਹੇ (ਮੋਹ ਦਾ) ਹਨ੍ਹੇਰਾ ਦੂਰ ਕਰਨ ਵਾਲੇ ਹਰੀ! ਹੇ (ਸਭ ਤੋਂ) ਉੱਚੇ! ਹੇ ਅਪਹੁੰਚ! ਹੇ ਅਮਿੱਤ ਹਰੀ!। ਨਾਨਕ ਦਾ ਇਹ ਮਨੋਰਥ ਹੈ ਕਿ (ਤੈਥੋਂ) ਵਿਛੜੇ ਮਨ ਨੂੰ (ਆਪਣੇ ਚਰਨਾਂ ’ਚ ਮਿਲਾ ਲੈ।)  ਹੇ ਹਰੀ!  ਉਸ ਦਿਨ ਸਾਰੇ ਹੀ ਸੁਖ (ਪ੍ਰਾਪਤ ਹੋ ਜਾਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਪਕੜਦਾ ਹਾਂ।

ਇਨ੍ਹਾਂ ਸ਼ਬਦਾਂ ਨੂੰ ਬਿੰਦੀ ਸਹਿਤ ਉਚਾਰਨ ਕੀਤੇ ਜਾਣ ਦੀ ਸੇਧ ਸਾਨੂੰ ਗੁਰਬਾਣੀ ਵਿੱਚੋਂ ਹੀ ਮਿਲ ਜਾਂਦੀ ਹੈ; ਜਿਵੇਂ ਕਿ

ਜਪਿ ਜਪਿ ਜੀਵਹਿ ਤੇਰਾ ਨਾਂਉ ॥ (ਮਲਾਰ, ਮ: 5/1270): ਹੇ ਪ੍ਰਭੂ!  ਤੇਰਾ ਨਾਮ ਜਪ-ਜਪ ਕੇ (ਭਗਤ) ਆਤਮਕ ਜੀਵਨ ਹਾਸਲ ਕਰਦੇ ਹਨ।

‘ਜਿਉਂ’ ਜਲ ਤੰਤੁ ਪਸਾਰਿਓ ਬਧਕਿ ; ਗ੍ਰਸਿ ਮੀਨਾ ਵਸਗਤਿ ਖਰਿਆ ॥ (ਮ: 4/1294) ਭਾਵ ਜਿਵੇਂ ਸ਼ਿਕਾਰੀ ਨੇ ਜਾਲ ਖਿਲਾਰਿਆ ਤੇ ਮੱਛੀਆਂ ਨੂੰ (ਕੁੰਡੇ ’ਚ) ਫਸਾ ਕੇ ਕਾਬੂ ਕਰ ਕੇ ਲੈ ਗਿਆ (ਇਉਂ ਸੰਤ ਸੰਗਤ ਨਾਲ਼ ਮਨ ਕਾਬੂ ਆ ਜਾਂਦਾ ਹੈ)।

ਰਾਤੀ ਦਿਨਸ ਸੁਹੇਲੀਆ ; ਨਾਨਕ ! ਹਰਿ ਗੁਣ ਗਾਂਉ ॥ (ਮ: 5/1284) ਭਾਵ ਹੇ ਨਾਨਕ!  ਜੋ ਜੀਵ-ਇਸਤ੍ਰੀਆਂ ਪ੍ਰਭੂ ਦੇ ਗੁਣ ਗਾਂਦੀਆਂ ਹਨ, ਉਹਨਾਂ ਦੇ ਦਿਨ ਰਾਤ (ਭਾਵ ਹਰ ਪਲ) ਸੁਖੀ ਗੁਜ਼ਰਦੇ ਹਨ।

ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ; ਸਫਲ ਦਰਸਨੁ ਕਦਿ ਪਾਂਉ ॥ (ਸਾਰੰਗ, ਮ: 5/1202) ਭਾਵ ਜਿਵੇਂ ਪਪੀਹੇ ਨੂੰ (ਸ੍ਵਾਂਤੀ ਨਛੱਤ੍ਰ ਦੀ ਵਰਖਾ ਬੂੰਦ) ਪਾਣੀ ਦੀ ਪਿਆਸ ਹੁੰਦੀ ਹੈ (ਤਿਵੇਂ ਮੇਰੇ) ਅੰਦਰ ਇਹ ਤਾਂਘ ਰਹਿੰਦੀ ਹੈ ਕਿ ਮੈਂ (ਗੁਰੂ ਦੀ ਰਾਹੀਂ) ਕਦੋਂ ਉਸ ਹਰੀ ਦਾ ਦਰਸ਼ਨ ਕਰਾਂਗਾ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲ਼ਾ ਹੈ।

— ਸਮਾਪਤ—

ਧਰਮ ਕੀ ਗਤਿ ਰਹੀ

0

ਧਰਮ ਕੀ ਗਤਿ ਰਹੀ

ਗਿਆਨੀ ਸੰਤ ਸਿੰਘ ਮਸਕੀਨ

ਧਰਮ ਤੋਂ ਮੁਰਾਦ-ਜਿਸ ਨੇ ਸਭ ਕੁਛ ਨੂੰ ਧਾਰਨ ਕੀਤਾ ਹੋਇਆ ਹੈ, ਜਿਸ ਦੇ ਆਸਰੇ ’ਤੇ ਸਭ ਕੁਛ ਖੜ੍ਹਾ ਹੈ, ‘‘ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥’’ (ਗਉੜੀ ਸੁਖਮਨੀ, ਮ: ੫, ਪੰਨਾ  ੨੮੪) ਉਹ ਜਿਸ ਨੇ ਖੰਡ ਬ੍ਰਹਿਮੰਡ ਨੂੰ ਧਾਰਨ ਕੀਤਾ ਹੋਇਆ ਹੈ, ਐਸੇ ਪਰਮਾਤਮਾ ਦੇ ਨਾਮ ਨੂੰ, ਸਿਮਰਨ ਨੂੰ, ਬੰਦਗੀ ਨੂੰ, ਧਰਮ ਕਹਿੰਦੇ ਹਨ ।  ਧਰਮ ਨੂੰ ਮੰਨਣਾ ਈਸ਼ਵਰ ਨੂੰ ਮੰਨਣਾ ਹੈ ਔਰ ਈਸ਼ਵਰ ਨੂੰ ਮੰਨਣਾ ਧਰਮ ਨੂੰ ਮੰਨਣਾ ਹੈ, ਪਰ ਲੁਕਾਈ ਦੀ ਮਾਨਸਿਕਤਾ ਦਾ ਮੁਲੰਕਣ ਕਰਦਿਆਂ ਗੁਰੂ ਜੀ ਨੇ ਵਾਕ ਉਚਾਰੇ : ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ (ਧਨਾਸਰੀ, ਮ: ੧, ਪੰਨਾ ੬੬੩)

ਪ੍ਰਾਚੀਨ ਵੇਦਾਂ ਮੁਤਾਬਕ ਚਾਰ ਵਰਣ ਬਣਾਏ ਗਏ : (1). ਬ੍ਰਾਹਮਣ, (2). ਖੱਤਰੀ, (3) ਸੂਦਰ, (4) ਵੈਸ਼।

ਔਰ ਚਾਰ ਹੀ ਆਸ਼੍ਰਮ ਨੇ: (1). ਬ੍ਰਹਮਚਾਰੀ, (2). ਗ੍ਰਹਿਸਥ, (3). ਬਾਣਪ੍ਰਸਤੀ, (4). ਸੰਨਿਆਸੀ।

ਚਾਰ ਵਰਣ; ਇਨ੍ਹਾਂ ਚਾਰ ਰੁਚੀਆਂ ਦੇ ਆਧਾਰ ’ਤੇ ਬਣਾਏ ਗਏ ਸਨ :

(1). ਜੋ ਹਰ ਕੰਮ ਲਈ ਆਪਣਾ ਸਿਰ ਅੱਗੇ ਰੱਖਦਾ ਹੈ। ਜੋ ਸੋਚਦਾ ਪਹਿਲੇ ਹੈ, ਬੋਲਦਾ ਪਹਿਲੇ ਹੈ, ਕਰਦਾ ਪਹਿਲੇ ਹੈ। ਜੋ ਹਰ ਕੰਮ ਲਈ ਸਿਰ ਨੂੰ ਅੱਗੇ ਰੱਖੇ, ਸੋਚ-ਵਿਚਾਰ ਅੱਗੇ ਰੱਖੇ, ਐਸੇ ਨੂੰ ਆਖਿਆ ਗਿਆ ਹੈ ਕਿ ਇਹ ‘ਬ੍ਰਾਹਮਣ’ ਹੈ, ਸਿਰਮੌਰ ਹੈ।

(2). ਜੋ ਹੱਥ ਨੂੰ ਅੱਗੇ ਕਰਦਾ ਹੈ, ਹੱਥਾਂ ਨੂੰ ਮਜ਼ਬੂਤ ਕਰਦਾ ਹੈ, ਹੱਥਾਂ ਨੂੰ ਸ਼ਕਤੀਸ਼ਾਲੀ ਕਰਦਾ ਹੈ, ਸਭ ਕੁਛ ਨੂੰ ਹੱਥਾਂ ਵਿੱਚ ਲਿਆਉਣਾ ਚਾਹੁੰਦਾ ਹੈ, ਸਭ ਕੁਛ ਨੂੰ ਹੱਥਾਂ ਵਿੱਚ ਰੱਖਣਾ ਚਾਹੁੰਦਾ ਹੈ, ਉਸ ਨੂੰ ਖੱਤਰੀ ਕਿਹਾ ਗਿਆ ਹੈ।

(3). ਜੋ ਹਰ ਤਰ੍ਹਾਂ ਦੇ ਭਾਰ ਚੁੱਕਣ ਵਿੱਚ ਸਮਰੱਥ ਹੈ, ਭਾਰੀ ਭਰਕਮ ਕੰਮ ਕਰਨ ਲਈ ਜਿਸ ਦੀ ਰੁਚੀ ਹੈ, ਜਿਸ ਨੂੰ ਬੋਝ ਪ੍ਰਤੀਤ ਨਹੀਂ ਹੁੰਦਾ, ਉਸ ਨੂੰ ਸ਼ੁਦਰ ਆਖਿਆ ਗਿਆ ਹੈ।

(4). ਜੋ ਹਰ ਵਕਤ ਪੇਟ ਨੂੰ ਹੀ ਅੱਗੇ ਰੱਖਦਾ ਹੈ, ਉਦਰ ਪੂਰਤੀ ਨੂੰ ਹੀ ਅੱਗੇ ਰੱਖਦਾ ਹੈ, ਹਰ ਵਕਤ ਜਿਸ ਨੂੰ ਆਪਣੇ ਪੇਟ ਦਾ ਹੀ ਖ਼ਿਆਲ ਆਉਂਦਾ ਹੈ, ਉਸ ਨੂੰ ਆਖਿਆ ਗਿਆ ਹੈ-ਵੈਸ਼।

ਬ੍ਰਾਹਮਣ-ਸਿਰ ਹੈ।

ਖੱਤਰੀ-ਬਾਂਹਵਾਂ ਹੈ।

ਸ਼ੂਦਰ-ਪੈਰ ਹੈ।

ਵੈਸ਼-ਪੇਟ ਹੈ।

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਫ਼ੁਰਮਾਨ ਕਰਦੇ ਹਨ : ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ (ਧਨਾਸਰੀ, ਮ: ੧, ਪੰਨਾ ੬੬੩) ਮਹਾਰਾਜ ਕਹਿੰਦੇ ਹਨ ਭਾਵੇਂ ਚਾਰ ਰੁਚੀਆਂ ਦੇ ਹਿਸਾਬ ਨਾਲ ਮਨੁੱਖਾਂ ਦੀ ਵੰਡ ਕੀਤੀ ਗਈ, ਲੇਕਿਨ ਇਸ ਵਕਤ ਤਾਂ ਵਰਣ ਸਿਰਫ਼ ਇੱਕੋ ਹੈ, ਚਾਰ ਵਰਣ ਨਹੀਂ ਹਨ, ਇੱਕੋ ਹੈ। ਸਾਰੀ ਸ਼੍ਰਿਸਟੀ ਦੇ ਮਨੁੱਖ ਇੱਕੋ ਹੀ ਲਪੇਟ ਵਿੱਚ ਆ ਗਏ ਨੇ ਔਰ ਇੱਕ ਐਸੇ ਵਰਣ ਦੀ ਲਪੇਟ ਵਿੱਚ ਆ ਗਏ ਨੇ, ਜਿਸ ਨਾਲ ਧਰਮ ਨਹੀਂ ਚਲਦਾ- ‘‘ਧਰਮ ਕੀ ਗਤਿ ਰਹੀ’’।-

ਧਰਮ ਕੀ ਗਤਿ ਰੁਕ ਗਈ; ਧਰਮ ਦਾ ਚੱਲਣਾ ਰੁਕ ਗਿਆ ਕਿਉਂਕਿ ਸ੍ਰਿਸ਼ਟੀ ਸਾਰੀ ਇੱਕ ਵਰਣ ਹੋ ਗਈ ਹੈ। ਤੋ ਕਿਆ ਸਾਰੀ ਸ਼੍ਰਿਸਟੀ ਬ੍ਰਾਹਮਣ ਹੋ ਗਈ ਹੈ ? ਕਤਈ ਨਹੀਂ, ਬਿਲਕੁਲ ਨਹੀਂ। ਬ੍ਰਾਹਮਣ ਨਾਲ ਧਰਮ ਚੱਲਦਾ ਹੈ ਔਰ ਬ੍ਰਾਹਮਣ; ਉਸ ਨੂੰ ਕਹਿੰਦੇ ਨੇ, ਜੋ ਬ੍ਰਹਮ ਬਾਰੇ ਸੋਚਦਾ ਹੈ, ਜੋ ਬ੍ਰਹਮ ਦਾ ਵਿਚਾਰ ਕਰਦਾ ਹੈ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ : ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ.. ॥ (ਗੂਜਰੀ ਕੀ ਵਾਰ, ਮ: ੩, ਪੰਨਾ ੫੧੨), ਭਗਤ ਕਬੀਰ ਜੀ ਵੀ ਕਹਿੰਦੇ ਨੇ : ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥ (ਗਉੜੀ, ਬਾਬਾ ਕਬੀਰ, ਪੰਨਾ ੩੨੪)

ਵਰਣ ਵੰਡ ਦੇ ਮੂਲ ਯੁਗ ਵਿੱਚ, ਸ਼ੁਰੂਆਤ ਵਿੱਚ ਬ੍ਰਾਹਮਣ ਉਸੇ ਨੂੰ ਆਖਿਆ ਗਿਆ ਹੈ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ; ਬ੍ਰਹਮ ਨੂੰ ਸੋਚਦਾ ਹੈ, ਬ੍ਰਹਮ ਨੂੰ ਵਿਚਾਰਦਾ ਹੈ, ਬ੍ਰਹਮ ਦੇ ਅਨੁਕੂਲ ਵਿਵਹਾਰ ਕਰਦਾ ਹੈ ਔਰ ਸਿਰ ਨੂੰ ਹਰ ਵਕਤ ਅੱਗੇ ਰੱਖਦਾ ਹੈ, ਸੋਚਦਾ ਹੈ, ਵਿਚਾਰਦਾ ਹੈ ਕਿ ਕੋਈ ਐਸਾ ਵਿਵਹਾਰ ਮੈਥੋਂ ਨਾ ਹੋਵੇ, ਜੋ ਬ੍ਰਹਮ ਦੇ ਅਨੁਕੂਲ ਨਾ ਹੋਵੇ :  ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥  ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥ (ਸੋਰਠਿ ਕੀ ਵਾਰ (ਮ: ੩, ਪੰਨਾ ੬੪੯)

ਉਸ ਦਾ ਸੋਚਣਾ, ਉਸ ਦਾ ਕਰਨਾ ਵੀ ਬ੍ਰਾਹਮਮਈ ਹੈ। ਬ੍ਰਹਮ ਉਸ ਦੇ ਵਿਚਾਰਾਂ ਵਿੱਚ ਹੈ, ਬ੍ਰਹਮ ਉਸ ਦੇ ਕਿਰਦਾਰ ਵਿੱਚ ਹੈ, ਬ੍ਰਹਮ ਉਸ ਦੀ ਸੋਚਣੀ ਵਿੱਚ ਹੈ, ਬ੍ਰਹਮ ਉਸ ਦੀ ਕਰਣੀ ਵਿਚ ਹੈ ; ਬ੍ਰਹਮ ਉਸ ਦੀ ਯਾਦ (ਸਿਮਰਤੀ) ਵਿੱਚ ਹੈ ਔਰ ਬ੍ਰਹਮ ਹੀ ਉਸ ਦੀ ਕ੍ਰਿਆ ਵਿੱਚ ਹੈ। ਐਸੇ ਪੁਰਸ਼ ਨੂੰ ਬ੍ਰਾਹਮਣ ਆਖਿਆ ਗਿਆ ਹੈ। ਐਸੇ ਬ੍ਰਾਹਮਣ ਨਾਲ ਤਾਂ ਧਰਮ ਚੱਲਦਾ ਹੀ ਹੈ। ਇਸ ਨੂੰ ਸਿਰਮੌਰ ਆਖਿਆ ਗਿਆ ਹੈ ਔਰ ਠੀਕ ਸਿਰਮੌਰ ਹੈ। ਜਿਸ ਦਾ ਮਨ ਬ੍ਰਹਮ ਵਰਗਾ ਹੈ, ਜਿਸ ਦੇ ਵਿਚਾਰਾਂ ਵਿੱਚ ਬ੍ਰਹਮ, ਜਿਸ ਦੀ ਕਰਨੀ ਵਿੱਚ ਬ੍ਰਹਮ, ਜਿਸ ਦੀ ਵਿਚਾਰ ਵਿੱਚ ਬ੍ਰਹਮ, ਜੋ ਬ੍ਰਹਮ ਨੂੰ ਸੋਚੇਗਾ, ਬ੍ਰਹਮ ਨੂੰ ਯਾਦ ਕਰੇਗਾ, ਬ੍ਰਹਮ ਜੈਸਾ ਹੋ ਜਾਏਗਾ। ਇਸ ਹਿਸਾਬ ਨਾਲ ਇਹ ਮਨੁੱਖੀ ਜਗਤ ਵਿੱਚ ਬ੍ਰਾਹਮਣ ਸਿਰਮੌਰ ਸੀ, ਮਹਾਨ ਸੀ, ਇਸ ਨਾਲ ਧਰਮ ਚੱਲਦਾ ਹੈ।

ਦੂਸਰਾ ਵਰਣ ਛੱਤ੍ਰੀ ਦਾ ਹੈ, ਸੂਰਬੀਰ ਦਾ ਹੈ, ਜਿਸ ਦਾ ਸ਼ੌਕ ਹੈ ਕਿ ਹੱਥ ਮਜ਼ਬੂਤ ਹੋਵਣ ਔਰ ਮੇਰੇ ਹੱਥਾਂ ਵਿੱਚ ਸਭ ਕੁਛ ਹੋਵੇ। ਸਾਡੇ ਦੇਸ਼ ਦੇ ਇਤਿਹਾਸ ਵਿੱਚ ਇੱਕ ਮਹਾਨ ਸੂਰਬੀਰ ਦਾ ਜ਼ਿਕਰ ਹੈ-ਸਹੰਸਰਬਾਹੂ, ਹਜ਼ਾਰ ਬਾਂਹਵਾਂ ਵਾਲਾ ਰਿਸ਼ੀ । ਦਰਅਸਲ ਹਜ਼ਾਰ ਬਾਂਹਵਾਂ ਕਿਸੇ ਦੀਆਂ ਵੀ ਨਹੀਂ ਹੋ ਸਕਦੀਆਂ। ਪ੍ਰਭੂ ਨੇ ਐਸਾ ਮਨੁੱਖ ਬਣਾਇਆ ਵੀ ਨਹੀਂ। ਹਜ਼ਾਰ ਬਾਂਹਵਾਂ 500 ਮਨੁੱਖਾਂ ਦੀਆਂ ਹੀ ਹੋ ਸਕਦੀਆਂ ਨੇ ਔਰ ਅਗਰ 500 ਮਨੁੱਖਾਂ ਜਿਤਨਾ ਇੱਕ ਮਨੁੱਖ ਦਾ ਆਕਾਰ ਹੋਵੇ, ਫਿਰ ਤਾਂ ਇੱਕੋ ਮਨੁੱਖ ਬਹੁਤ ਜਗ੍ਹਾ ਘੇਰੇਗਾ। ਸ਼ਾਇਦ ਉਸ ਦਾ ਕਿਤਿਓਂ ਲੰਘਣਾ ਵੀ ਮੁਸ਼ਕਲ ਹੋਵੇ ਤੇ ਜਿਸ ਦੀਆਂ ਦੋ ਬਾਂਹਵਾਂ ਵਿੱਚ ਹਜ਼ਾਰਾਂ ਬਾਂਹਵਾਂ ਜਿਤਨੀ ਤਾਕਤ ਹੋਵੇ; ਜਿਸ ਦੇ ਦੋ ਹੱਥ ਸੈਂਕੜੇ ਹੱਥਾਂ ਨੂੰ ਕਾਬੂ ਕਰ ਸਕਣ ਔਰ ਸੈਂਕੜੇ ਜਿਸ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਹੋਵਣ, ਉਸ ਦੀ ਜ਼ਬਾਨ ਵਿੱਚੋਂ ਇੱਕ ਬੋਲ ਨਿਕਲੇ ਔਰ ਹਜ਼ਾਰਾਂ ਮਨੁੱਖ ਸਿਰ ਝੁਕਾ ਕੇ ਮੰਨਣ, ਕਬੂਲ ਕਰਨ, ਐਸਾ ਮਨੁੱਖ ਵਾਕਈ ਸਹੰਸਰਬਾਹੂ ਹੁੰਦਾ ਹੈ। ਐਸਾ ਮਨੁੱਖ ਸੂਰਬੀਰ ਹੁੰਦਾ ਹੈ, ਸ਼ਕਤੀਸ਼ਾਲੀ ਹੁੰਦਾ ਹੈ। ਜਗਤ ਦੇ ਵਿੱਚ ਇਹ ਦੂਜੀ ਸ਼੍ਰੇਣੀ ਦੇ ਮਨੁੱਖ ਹਨ, ਜੋ ਸ਼ਕਤੀ ਵਿੱਚ ਸ਼ੌਕ ਰੱਖਦਿਆਂ ਆਪਣੇ ਹੱਥਾਂ ਨੂੰ ਮਜ਼ਬੂਤ ਰੱਖਦੇ ਹਨ ਔਰ ਸੂਰਬੀਰ ਉਸ ਨੂੰ ਕਹਿੰਦੇ ਨੇ, ਜੋ ਕਮਜ਼ੋਰ ਦੀ ਖ਼ਾਤਰ ਲੜੇ, ਜੋ ਕਮਜ਼ੋਰ ਦੀਆਂ ਬਾਂਹਵਾਂ ਦਾ ਸਹਾਰਾ ਬਣੇ : ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥  ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ (ਮਾਰੂ, ਬਾਬਾ ਕਬੀਰ, ਪੰਨਾ ੧੧੦੫)

ਦੀਨ ਤੋਂ ਮੁਰਾਦ-ਨਿਮਾਣਾ, ਨਿਤਾਣਾ, ਕਮਜ਼ੋਰ, ਮੁਫ਼ਲਿਸ (ਕੰਗਾਲ), ਲਾਵਾਰਿਸ। ਜਿਹੜਾ ਆਪਣੀ ਸੂਰਬੀਰਤਾ ਕਮਜ਼ੋਰ ਨਾਲ ਜੋੜ ਦੇਵੇ, ਜਿਸ ਦੀਆਂ ਮਜ਼ਬੂਤ ਬਾਂਹਵਾਂ ਕਿਸੇ ਕਮਜ਼ੋਰ ਦੀਆਂ ਬਾਂਹਵਾਂ ਨੂੰ ਪਕੜ ਲੈਣ ; ਭਾਵੇਂ ਖ਼ੁਦ ਟੁਕੜੇ-ਟੁਕੜੇ ਹੋ ਜਾਵੇ, ਲੇਕਿਨ ਦੂਸਰੇ ਨੂੰ ਟੁਕੜੇ-ਟੁਕੜੇ ਹੋਣ ਤੋਂ ਬਚਾ ਦੇਵੇ। ਬਸ ਉਹ ਖੱਤਰੀ, ਸਹੀ ਮਾਨਿਆਂ ਵਿੱਚ ਛੱਤ੍ਰੀ ਹੈ। ਜੈਸੇ ਕਸ਼ਮੀਰ ਦੇ ਬ੍ਰਾਹਮਣ ਕਮਜ਼ੋਰ ਸਨ। ਇਹ ਕਮਜ਼ੋਰ ਬਾਂਹਵਾਂ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ (ਨੌਵੀਂ ਜੋਤਿ) ਜੀ ਦੇ ਦਰਬਾਰ ਵਿੱਚ ਆਈਆਂ। ਇਨ੍ਹਾਂ ਬਾਂਹਵਾਂ ਨੇ ਖੜ੍ਹੇ ਹੋ ਕੇ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਮਹਾਰਾਜ ਜੀ ਦੇ ਦਰਬਾਰ ਵਿੱਚ ਪੁਕਾਰ ਕੀਤੀ ਕਮਜ਼ੋਰ ਬਾਂਹਵਾਂ ਨੇ। ਇਨ੍ਹਾਂ ਕਮਜ਼ੋਰ ਬਾਂਹਵਾਂ ਨੂੰ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਪਕੜ ਲਿਆ, ਬੋਲ ਜੁੜ ਗਏ : ਬਾਂਹ ਜਿਨਹਾ ਦੀ ਪਕੜੀਏ ਸਿਰ ਦੀਜੈ ਬਾਂਹ ਨ ਛੋਡੀਏ। ਗੁਰ ਤੇਗ ਬਹਾਦਰ ਬੋਲਿਆ ਢਹਿ ਪਈਏ ਧਰਮ ਨ ਛੋਡੀਏ।

ਮੈਂ ਟੁਕੜੇ-ਟੁਕੜੇ ਹੋ ਜਾਵਾਂਗਾ, ਲੇਕਿਨ ਇਹ ਬਾਂਹਵਾਂ ਨਹੀਂ ਛੱਡਾਂਗਾ। ਦਿੱਲੀ ਦੇ ਚਾਂਦਨੀ ਚੌਕ ਵਿੱਚ ਸਤਿਗੁਰਾਂ ਆਪਣੇ ਤਨ ਨੂੰ ਟੁਕੜੇ-ਟੁਕੜੇ ਕਰਵਾ ਲਿਆ, ਲੇਕਿਨ ਕਮਜ਼ੋਰਾਂ ਦੀਆਂ ਬਾਂਹਵਾਂ ਨੂੰ ਟੁਕੜੇ-ਟੁਕੜੇ ਨਹੀਂ ਹੋਣ ਦਿੱਤਾ। ਇਹ ਗੱਲ ਵੱਖਰੀ ਹੈ ਕਿ ਦੇਸ਼ਵਾਸੀਆਂ ਨੂੰ ਪੂਰਨ ਤੌਰ ’ਤੇ ਇਹ ਬੋਧ ਨਹੀਂ ਕਿ ਕਿਸੇ ਦਾ ਖ਼ੂਨ ਦਿੱਲੀ ਦੇ ਚਾਂਦਨੀ ਚੌਕ ਵਿੱਚ ਡੁੱਲ੍ਹਿਆ ਤੇ ਭਾਰਤ ਦੇ ਮਸਤਕ ਦਾ ਤਿਲਕ ਬਣ ਗਿਆ, ਹਿੰਦੂ ਧਰਮ ਦੇ ਮੱਥੇ ਦਾ ਤਿਲਕ ਬਣ ਗਿਆ। ਕਿਸੇ ਦੇ ਸਵਾਸਾਂ ਦੀ ਡੋਰੀ ਟੁੱਟ ਗਈ ਤੇ ਜਨੇਊ ਦੀ ਡੋਰੀ ਬਚ ਗਈ; ਕਿਸੇ ਨੇ ਆਪਣਾ ਸਿਰ ਕਟਵਾਇਆ ਤੇ ਦੇਸ਼ਵਾਸੀਆਂ ਦੇ ਸਿਰ ਦੀ ਚੋਟੀ ਬਚ ਗਈ : ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥

ਆਤਮ-ਚਿੰਤਨ ਕਰਨ ਵਾਲੇ, ਰੱਬੀ ਗੁਣਾਂ ਵਿੱਚ ਲੀਨ ਰਹਿਣ ਵਾਲੇ, ਹਰ ਵਕਤ ਬ੍ਰਹਮ ਦਾ ਚਿੰਤਨ ਕਰਨ ਵਾਲੇ ਗੁਰੂ ਜੀ ਬ੍ਰਾਹਮਣ ਵੀ ਸਨ, ਖੱਤਰੀ ਵੀ ਸਨ, ਸੂਰਬੀਰ ਵੀ ਸਨ, ਬਹਾਦਰ ਵੀ ਸਨ ਤਦੇ ਤਾਂ ਆਪ ਜੀ ਨੂੰ ਤੇਗ਼ ਬਹਾਦਰ ਕਿਹਾ ਗਿਆ। ਤੋ ਖੱਤਰੀ ਨਾਲ ਧਰਮ ਚੱਲਦੈ। ਉਹ ਆਪਣੀ ਸੂਰੀਰਤਾ ਨਾਲ ਕਿਸੇ ਕਮਜ਼ੋਰ ਦੀਆਂ ਬਾਂਹਵਾਂ ਨੂੰ ਮਜ਼ਬੂਤ ਬਣਾਉਣ ਵਾਸਤੇ ਆਪਣੇ ਜੀਵਨ ਦੀ ਅਹੂਤੀ ਦੇ ਦਿੰਦਾ ਹੈ, ਉਨ੍ਹਾਂ ਦਾ ਸਹਾਰਾ ਬਣਦਾ ਹੈ।

ਤੀਸਰੇ ਵਰਣ- ਸ਼ੂਦਰ; ਜੋ ਬਰੀਕੀਆਂ ਵਿੱਚ ਨਹੀਂ ਪੈਂਦਾ, ਚਿੰਤਨ ਦੀਆਂ ਡੂੰਘਾਈਆਂ ਵਿੱਚ ਨਹੀਂ ਪੈਂਦਾ, ਸੋਚ-ਵਿਚਾਰ ਦੀ ਪਰਵਾਜ਼ (ਉਡਾਰੀ) ਵਿੱਚ ਵੀ ਨਹੀਂ ਪੈਂਦਾ, ਉਸ ਨੂੰ ਭਾਰੀ ਭਰਕਮ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ। ਕਿਸੇ ਬੀਮਾਰ ਦੀ ਤੀਮਾਰਦਾਰੀ (ਸੇਵਾ) ਵਿੱਚ, ਕਿਸੇ ਪਿਆਸੇ ਨੂੰ ਪਾਣੀ ਪਿਲਾ ਦੇਣ ਵਿੱਚ, ਉਸ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਲੰਗਰ ਬਣਾਉਣਾ, ਭੋਜਨ ਤਿਆਰ ਕਰਨਾ,  ਬਸਤਰ ਧੋ ਦੇਣੇ, ਰਸਤੇ ਬਣਾਉਣੇ,  ਰਸਤੇ ਸਜਾਉਣੇ ਇਤਿਆਦਿਕ ਕੰਮ ਨੂੰ ਜੋ ਸੇਵਾ-ਭਾਵ ਨਾਲ ਕਰੇ, ਉਸ ਨੂੰ ਸ਼ੂਦਰ ਕਹਿੰਦੇ ਨੇ। ਜੋ ਸੋਚੇ ਕਿ ਮੈਂ ਪ੍ਰਭੂ ਦੇ ਜੀਵਾਂ ਲਈ ਰਸਤਾ ਬਣਾ ਰਿਹਾ ਹਾਂ, ਭੋਜਨ ਬਣਾ ਰਿਹਾ ਹਾਂ, ਬਸਤਰ ਧੋ ਰਿਹਾ ਹਾਂ, ਐਸੀ ਅੰਤਰ-ਭਾਵਨਾ ਨਾਲ ਪ੍ਰਭੂ ਦੀ ਸੇਵਾ ਕਰੇ। ਤੋ ਸ਼ੂਦਰ ਨਾਲ ਵੀ ਧਰਮ ਚਲਦਾ ਹੈ।

ਉਸ ਦੀ ਸੇਵਾ ਵਿੱਚ ਭਗਵਾਨ ਪ੍ਰਗਟ ਹੁੰਦਾ ਹੈ। ਸੇਵਾ-ਭਗਤੀ ਦੁਆਰਾ ਉਹ ਸਿਰਮੌਰ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ। ਹੋਰ ਐਸਾ ਕਿਹੜਾ ਵਰਣ ਹੈ, ਜਿਸ ਦਾ ਜ਼ਿਕਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਬਾਣੀ ਵਿੱਚ ਕਰ ਰਹੇ ਨੇ ਤੇ ਉਸ ਵਰਣ ਨਾਲ ਧਰਮ ਨਹੀਂ ਚਲਦਾ  ? : ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ (ਧਨਾਸਰੀ, ਮ: ੧, ਪੰਨਾ ੬੬੩)

ਸਾਰੀ ਸ੍ਰਿਸ਼ਟੀ ਇੱਕੋ ਹੀ ਵਰਣ ਹੋ ਗਈ, ਲਿਹਾਜ਼ਾ ਧਰਮ ਦੀ ਗਤੀ ਰੁਕ ਗਈ। ਅਸੀਂ ਦੇਖ ਰਹੇ ਹਾਂ, ਮਨੁੱਖ ਨਾਲ ਪਰਿਵਾਰ ਚੱਲ ਰਿਹਾ ਹੈ, ਮਨੁੱਖ ਨਾਲ ਕਾਰੋਬਾਰ ਵੀ ਚੱਲ ਰਿਹਾ ਹੈ, ਮਨੁੱਖ ਨਾਲ ਰਾਜਨੀਤੀ ਵੀ ਚੱਲ ਰਹੀ ਹੈ ਔਰ ਮਨੁੱਖ ਦੇ ਨਾਲ ਸੰਸਾਰਕ ਗਿਆਨ ਵੀ ਚੱਲ ਰਿਹਾ ਹੈ, ਪਰ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ। ਇਸ ਦਾ ਕਾਰਨ ਕੀ ਹੈ ਕਿ ਮਨੁੱਖ ਨਾਲ ਸਭ ਕੁਛ ਚੱਲ ਰਿਹਾ ਹੈ, ਪਰ ਧਰਮ ਨਹੀਂ ਚੱਲ ਰਿਹਾ ? ਕਿਉਂਕਿ ਪ੍ਰਿਥਵੀ ਦੀ ਸਾਰੀ ਮਨੁੱਖਤਾ ਇੱਕੋੋ ਹੀ ਵਰਣ ਦੀ ਲਪੇਟ ਵਿੱਚ ਆ ਗਈ ਹੈ ਔਰ ਉਹ ਵਰਣ ਹੈ-ਵੈਸ਼।

ਵੈਸ਼ ਨਾਲ ਧਰਮ ਨਹੀਂ ਚੱਲਦਾ। ਹੁਣ ਵੈਸ਼ ਕੋਈ ਛੋਟਾ-ਮੋਟਾ ਟੋਲਾ ਨਹੀਂ ਰਹਿ ਗਿਆ। ਪ੍ਰਿਥਵੀ ਦੇ ਸਾਰੇ ਹੀ ਮਨੁੱਖ ਵੈਸ਼ ਨੇ। ਬਸ ਧਨ ਹੀ ਇਸ ਲਈ ਪਰਮਾਤਮਾ ਹੈ, ਧਨ ਹੀ ਜਿਸ ਦੀ ਜ਼ਿੰਦਗੀ ਦਾ ਲਕਸ਼ ਹੈ, ਜਿਸ ਨੇ ਹਰ ਜਗ੍ਹਾ ਤਜੌਰੀ ਨੂੰ, ਪੇਟ ਨੂੰ ਅੱਗੇ ਕੀਤਾ ਹੋਇਆ ਹੈ । ਵੈਸ਼ ਉਸ ਨੂੰ ਨਹੀਂ ਕਹਿੰਦੇ, ਜੋ ਛੋਟੀ-ਮੋਟੀ ਦੁਕਾਨ ਖੋਲ੍ਹ ਕੇ ਬੈਠਾ ਹੋਇਆ ਹੈ, ਸਾਜ਼ੋ-ਸਾਮਾਨ ਵੇਚਦਾ ਹੈ। ਨਹੀਂ, ਇਹ ਤਾਂ ਕਿਰਤ ਹੈ-ਇਸ ਨੂੰ ਵੈਸ਼ ਨਹੀਂ ਕਹਿੰਦੇ। ਜੋ ਐਸੀ ਬਿਰਤੀ ਰੱਖਦਾ ਹੈ ਕਿ ਮੁੱਲ ਮਿਲਣਾ ਚਾਹੀਦਾ ਹੈ, ਉਹ ਆਪਣਾ ਈਮਾਨ ਵੀ ਵੇਚ ਸਕਦਾ ਹੈ। ਮੁੱਲ ਮਿਲਣਾ ਚਾਹੀਦਾ ਹੈ, ਐਸਾ ਮਨੁੱਖ ਆਪਣੀ ਇੱਜ਼ਤ ਵੇਚ ਸਕਦਾ ਹੈ, ਆਪਣੀ ਅਸਮਤ ਵੇਚ ਸਕਦਾ ਹੈ। ਇੱਜ਼ਤ ਦੀ, ਅਸਮਤ ਦੀ ਗੱਲ ਤਾਂ ਦੂਰ ਰਹੀ, ਮਾਇਆ ਦੀ ਖ਼ਾਤਰ ਆਪਣਾ ਦੇਸ਼ ਵੀ ਵੇਚ ਸਕਦਾ ਹੈ, ਆਪਣੀ ਕਲਾ ਨੂੰ, ਗਿਆਨ ਨੂੰ, ਕੌਮ ਨੂੰ ਵੇਚ ਸਕਦਾ ਹੈ ਔਰ ਸਭ ਕੁਛ ਵੇਚੇਗਾ। ਐਸੇ ਨੂੰ ਕਹਿੰਦੇ ਨੇ-ਵੈਸ਼।

ਜਦ ਪ੍ਰਿਥਵੀ ’ਤੇ ਮਨੁੱਖੀ ਜੀਵਨ ਵਿੱਚ ਲੋਭ ਸਿਖਰ ’ਤੇ ਹੋਵੇ, ਜੈਸਾ ਕਿ ਸਤਿਗੁਰੂ ਜੀ ਫ਼ੁਰਮਾ ਰਹੇ ਨੇ : ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ (ਆਸਾ ਕੀ ਵਾਰ, ਮ: ੧, ਪੰਨਾ ੪੬੮) ਸੀਮਾ ਤੋਂ ਵਧਿਆ ਹੋਇਆ ਲੋਭ ਇਸ ਵਕਤ ਲੋਕਾਂ ਦੇ ਸਿਰ ’ਤੇ ਅਸਵਾਰ ਹੈ ਔਰ ਇਹ ਲੋਭ ਮਨੁੱਖ ਦੀ ਬਿਰਤੀ ਨੂੰ ਵੈਸ਼ ਬਣਾ ਦਿੰਦਾ ਹੈ ਕਿ ਸਭ ਕੁਛ ਵੇਚਣਾ ਹੈ, ਸਿਰਫ਼ ਮੁੱਲ ਮਿਲਣਾ ਚਾਹੀਦਾ ਹੈ। ਇਕ ਆਲਮ ਦਾ ਕਹਿਣਾ ਹੈ : ਹਵਸ ਕੇ ਬੰਦੇ ਵਫ਼ਾ ਕੋ ਬੇਚ ਦੇਤੇ ਹੈਂ। ਖ਼ੁਦਾ ਦੇ ਘਰ ਕੀ ਕਿਆ ਕਹੀਏ ਖ਼ੁਦਾ ਕੋ ਬੇਚ ਦੇਤੇ ਹੈਂ। ਇਹ ਤਾਂ ਧਰਮ ਨੂੰ ਵੀ ਵੇਚ ਦੇਂਦੇ ਨੇ। ਕਹਿੰਦੇ ਨੇ ਕਿ ਪ੍ਰਿਥਵੀ ’ਤੇ ਸਭ ਤੋਂ ਖ਼ੁਸ਼ਕਿਸਮਤ ਦਿਹਾੜਾ ਉਹ ਸੀ, ਜਦ ਕਿਸੇ ਅਵਤਾਰ ਦਾ ਆਗਮਨ ਹੋਇਆ। ਇਸ ਲੰਬੇ ਚੌੜੇ ਸਮੇਂ ਦੀ ਸ਼੍ਰਿੰਖਲਾ ਵਿੱਚ ਬਸ ਕੁਛ ਹੀ ਦਿਨ ਹੋਏ ਨੇ ਜਦ ਇੱਕ ਅਵਤਾਰੀ ਪੁਰਖ ਦਾ ਆਗਮਨ ਹੋਇਆ। ਮਨੁੱਖੀ ਗੁਲਿਸਤਾਨ ਵਿੱਚ ਇੱਕ ਐਸਾ ਫੁੱਲ ਖਿੜਿਆ, ਜੋ ਗੁਲਿਸਤਾਨ ਦੀ ਸ਼ੋਭਾ ਬਣਿਆ ਔਰ ਜਿਸ ਨੇ ਗੁਲਿਸਤਾਨ ਨੂੰ ਮੁਅੱਤਰ (ਸੁਗੰਧੀ ਭਰਪੂਰ) ਕੀਤਾ। ਇੱਕ ਵਿਦਵਾਨ ਸ਼ਾਇਰ ਦਾ ਕਹਿਣਾ ਹੈ : ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ। ਬੜੀ ਮੁਸ਼ਕਲ ਸੇ ਹੌਤਾ ਹੈ ਚਮਨ ਮੇਂ ਦੀਦਾਵਰ ਪੈਦਾ। ਕਦੀ-ਕਦਾਈਂ ਮਨੁੱਖਤਾ ਦੇ ਬਗ਼ੀਚੇ ਵਿੱਚ ਐਸਾ ਫੁੱਲ ਖਿੜਦਾ ਹੈ, ਜੋ ਅੱਖਾਂ ਨੂੰ ਠਾਰ ਦਿੰਦਾ ਹੈ, ਮਨੁੱਖਤਾ ਦਾ ਆਧਾਰ ਬਣਦਾ ਹੈ ਔਰ ਸਾਰੇ ਗੁਲਿਸਤਾਨ ਨੂੰ ਮੁਅੱਤਰ ਕਰ ਦਿੰਦਾ ਹੈ, ਬਾਗ਼ੋ ਬਾਗ਼ ਕਰ ਦਿੰਦਾ ਹੈ : ਕੁਛ ਐਸੇ ਭੀ ਸ਼ਗੂਫ਼ੇ ਹੈਂ ਹਮਾਰੇ ਸਿਹਨ ਮੇਂ, ਜਿਨ ਪੇ ਬਹਾਰੇਂ ਨਾਜ਼ ਕਰਤੀ ਹੈਂ।

ਵਾਕਈ ਕੁਝ ਐਸੇ ਫੁੱਲ ਖਿੜੇ ਨੇ, ਜਿਨ੍ਹਾਂ ’ਤੇ ਮਨੁੱਖਤਾ ਮਾਣ ਕਰ ਸਕਦੀ ਹੈ। ਮਨੁੱਖੀ ਇਤਿਹਾਸ ਵਿੱਚ ਅਗਰ ਗੁਰੂ ਨਾਨਕ ਨੂੰ ਕੱਢ ਦੇਈਏ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਹੋਵਣ, ਮਾਨਵਤਾ ਦੇ ਇਤਿਹਾਸ ਵਿੱਚ ਜੇ ਸ਼੍ਰੀ ਕ੍ਰਿਸ਼ਨ ਜੀ ਦੀ ਛਾਪ ਨਹੀਂ, ਰਾਮ ਦੀ ਮਰਿਆਦਾ ਨਹੀਂ, ਮਨੁੱਖੀ ਇਤਿਹਾਸ ਦੇ ਵਿੱਚ ਈਸਾ ਦਾ ਪ੍ਰੇਮ ਨਹੀਂ ਔਰ ਮੁਹੰਮਦ ਸਾਹਿਬ ਦਾ ਭਾਈਚਾਰਾ ਨਹੀਂ, ਧੰਨ ਗੁਰੂ ਨਾਨਕ ਦੇਵ ਜੀ ਦੇ ਸਰਬਤ ਦੇ ਭਲੇ ਦੀ ਭਾਵਨਾ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਕਮਜ਼ੋਰ ਦੀ ਬਾਂਹ ਫੜ ਲੈਣ ਦਾ ਜਜ਼ਬਾ ਨਹੀਂ, ਤੋ ਫਿਰ ਮਨੁੱਖੀ ਬਗ਼ੀਚਾ ਕੰਡਿਆਂ ਨਾਲ ਭਰਿਆ ਹੀ ਦਿੱਸੇਗਾ। ਗੁਲ ਨਹੀਂ, ਫੁੱਲ ਨਹੀਂ ਫਿਰ ਤਾਂ ਕੰਡੇ ਹੀ ਕੰਡੇ। ਬਸ ਇਹ ਥੋੜ੍ਹੇ ਹੀ ਫੁੱਲ ਹਨ, ਜਿਸ ਨਾਲ ਮਨੁੱਖੀ ਇਤਿਹਾਸ ਪੁਰ-ਰੌਣਕ ਬਣਿਆ ਹੋਇਆ ਹੈ, ਪੜ੍ਹਨ ਯੋਗ, ਅਨੰਦਮਈ ਬਣਿਆ ਹੋਇਆ ਹੈ।

ਪ੍ਰਿਥਵੀ ’ਤੇ ਉਹ ਖ਼ਸ਼ਕਿਸਮਤ ਦਿਹਾੜਾ ਸੀ, ਜਿਸ ਦਿਨ ਗੁਰੂ ਨਾਨਕ ਦਾ ਆਗਮਨ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ, ਰਾਮ ਕ੍ਰਿਸ਼ਨ ਜੈਸੀ ਚੇਤਨਾ ਦਾ ਆਗਮਨ ਹੋਇਆ ਔਰ ਸੰਸਾਰ ਦਾ ਉਹ ਸਭ ਤੋਂ ਬਦਕਿਸਮਤ ਦਿਹਾੜਾ ਸੀ, ਜਦ ਐਸੇ ਮਹਾਂਪੁਰਸ਼ਾਂ ਦੁਆਰਾ ਦਿੱਤਾ ਹੋਇਆ ਗਿਆਨ, ਚਿੰਤਨ, ਧਰਮ, ਸਭ ਕੁਝ ਕਾਰੋਬਾਰ ਬਣ ਗਿਆ, ਧੰਦਾ ਬਣ ਗਿਆ ਔਰ ਐਸਾ ਅਸੀਂ ਦੇਖ ਸਕਦੇ ਹਾਂ-ਬ੍ਰਾਹਮਣ ਪੂਜਾ ਵੇਚ ਰਿਹਾ ਹੈ, ਪਾਠ ਵੇਚਿਆ ਜਾ ਰਿਹਾ ਹੈ। ਮੌਲਵੀ ਆਵਾਜ਼ ਵੇਚ ਰਿਹਾ ਹੈ, ਅਮਾਨਤ ਵੇਚ ਰਿਹਾ ਹੈ ਔਰ ਗੁਰੂ ਘਰਾਣੇ ਵਿੱਚ ਵੇਖੀਏ, ਵਿਕ ਰਿਹਾ ਹੈ ਕੀਰਤਨ, ਵਿਕ ਰਿਹਾ ਹੈ ਪਾਠ। ਬਕਾਇਦਾ ਮੋਲ-ਤੋਲ ਹੁੰਦਾ ਹੈ।  ਕਥਾ, ਕੀਰਤਨ, ਪਾਠ ਦਾ ਭਾਓ ਦੱਸਿਆ ਜਾਂਦਾ ਹੈ, ਕੀਮਤ ਦੱਸੀ ਜਾਂਦੀ ਹੈ ਔਰ ਬਕਾਇਦਾ ਕੀਮਤ ਚੁਕਾਈ ਵੀ ਜਾਂਦੀ ਹੈ। ਇਹ ਲੋਕ ਕੀਰਤਨੀਏ ਨਹੀਂ ਬਲਕਿ ਵੈਸ਼ ਨੇ, ਪਾਠੀ, ਕਥਾਵਾਚਕ ਨਹੀਂ, ਵੈਸ਼ ਨੇ।

ਅੱਜ ਪੂਜਾ ਪਾਠ ਕਰਨ ਵਾਲੇ ਪੂਜਾਰੀ ਨਹੀਂ ਮਿਲਣਗੇ, ਪਾਠ ਕਰਨ ਵਾਲੇ ਪਾਠੀ ਨਹੀਂ ਮਿਲਣਗੇ, ਸਭ ਵੈਸ਼ ਨੇ। ਤੋ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਕਿਉਂਕਿ ਉਹ ਧਰਮ ਨੂੰ ਵੇਚਦਾ ਹੈ। ਔਰ ਜਿਸ ਦਿਨ ਤੋਂ ਪੂਜਾ-ਪਾਠ ਕਰਨ ਵਾਲੇ ਪੁਜਾਰੀ, ਕੀਰਤਨੀਆਂ ਦੀ ਦ੍ਰਿਸ਼ਟੀ ਵਿੱਚ ਧਾਰਮਿਕ ਮੰਦਿਰ, ਕਾਮਨਾਵਾਂ ਦੀ ਪੂਰਤੀ ਦੇ ਅਖਾੜੇ ਬਣ ਗਏ, ਬਾਜ਼ਾਰ, ਮਾਰਕੀਟ ਬਣ ਗਏ। ਇਹ ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ ਗੁਰਦੁਆਰੇ ਆਉਂਦੇ ਹੈ, ਮੰਦਿਰ, ਮਸਜਿਦ ਆਉਂਦੇ ਹੈਂ, ਦੂਸਰਾ ਉਨ੍ਹਾਂ ਦੀਆਂ ਤੇ ਆਪਣੀਆਂ ਕਾਮਨਾਵਾਂ ਨੂੰ ਅੱਗੇ ਰੱਖਦਾ ਹੈ। ਵੈਸ਼ ਸਰੋਤੇ ਵੀ ਨੇ, ਵੈਸ਼ ਵਕਤੇ ਵੀ ਨੇ। ਵੈਸ਼ ਹੀ ਪੁਜਾਰੀ ਨੇ, ਵੈਸ਼ ਹੀ ਧਰਮ ਮੰਦਿਰਾਂ ਵਿੱਚ ਦਰਸ਼ਨ ਕਰਨ ਆਏ ਹੋਏ ਨੇ ਔਰ ਇਸ ਤਰ੍ਹਾਂ ਪ੍ਰਿਥਵੀ ਵੈਸ਼ ਲੋਕਾਂ ਨਾਲ ਭਰਦੀ ਗਈ। ਤੋ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ- ‘‘ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥’’

ਕਈ ਦਫ਼ਾ ਇਕ ਆਮ ਮਨੁੱਖ ਵਿੱਚ ਤਾਂ ਨੈਤਿਕਤਾ ਦੇਖਣ ਨੂੰ ਮਿਲਦੀ ਹੈ, ਪਰ ਪੁਜਾਰੀਆਂ ਦੇ ਵਿੱਚ ਜਾਂ ਕਥਾ-ਕੀਰਤਨ ਕਰਨ ਵਾਲਿਆਂ ਵਿੱਚ ਨਹੀਂ ਮਿਲਦੀ। ਉਸ ਦਾ ਕਾਰਨ, ਕਥਾ ਕਰਨਾ ਇੱਕ ਧੰਦਾ ਹੈ, ਸੌਦਾ ਹੈ, ਜਿਸ ਨੂੰ ਵੇਚਣਾ ਹੈ। ਉਪਜੀਵਕਾ ਤਾਂ ਹਰ ਇੱਕ ਨੇ ਚਲਾਣੀ ਹੈ, ਉਦਰ ਪੂਰਤੀ ਤਾਂ ਹਰ ਇਕ ਨੇ ਕਰਨੀ ਹੀ ਹੈ ਔਰ ਉਦਰ ਪੂਰਤੀ ਹੋ ਹੀ ਜਾਂਦੀ ਹੈ, ਜਗਤ ਦੇ ਜੀਵਾਂ ਨੇ ਤਾਂ ਸਮਝਾਉਣਾ ਹੈ : ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ (ਮਾਰੂ, ਮ: ੪, ਪੰਨਾ ੧੦੭੦)  ਲੇਕਿਨ ਪਾਠੀ, ਪੂਜਾਰੀ, ਆਪ ਖ਼ੁਦ ਮੁੱਲ ਭਾਉ ਕਰਦੇ ਹਨ। ਆਪ ਕੀਮਤ ਮੰਗਣੀ, ਕੀਰਤਨ ਦੀ ਤੇ ਪਾਠ ਦੀ । ਜਿਨ੍ਹਾਂ ਕੋਲ ਧਰਮ ਮੰਦਿਰਾਂ ਦਾ ਪ੍ਰਬੰਧਕੀ ਢਾਂਚਾ ਹੈ, ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਵੀ ਇਹ ਕੀਰਤਨੀਏ, ਕਥਾ-ਵਾਚਕ, ਪਾਠੀ, ਪੁਜਾਰੀ ਆਦਿ ਮੁਲਾਜ਼ਮ ਨੇ ਬਲਕਿ ਮੁਲਾਜ਼ਮ ਵੀ ਘਟੀਆ ਤੇ ਚੌਥੇ ਦਰਜੇ ਦੇ। ਉਨ੍ਹਾਂ ਦੀ ਅਣਖ ਨੂੰ ਪਨਪਣ ਦਾ ਮੌਕਾ ਹੀ ਨਹੀਂ ਦੇਂਦੇ। ਉਹ ਪ੍ਰਬੰਧਕ ਵੀ ਧਰਮ ਦੇ ਬਾਰੇ ਜਾਣਕਾਰੀ ਨਾ ਰੱਖਦਿਆਂ ਹੋਇਆਂ ਵੀ, ਧਰਮ ਮੰਦਿਰਾਂ ਨੂੰ ਮਾਰਕਿਟ, ਇੱਕ ਬਾਜ਼ਾਰ ਵਾਂਗ ਚਲਾਉਣ ਦੇ ਅਧਿਕਾਰੀ ਹੋ ਜਾਂਦੇ ਨੇ ਕਿਉਂਕਿ ਉਹ ਵੀ ਤਾਂ ਵੈਸ਼ ਨੇ, ਉਨ੍ਹਾਂ ਦੇ ਵੀ ਕੁਛ ਸੁਆਰਥ ਨੇ। ਇਸ ਤਰ੍ਹਾਂ ਵੈਸ਼ ਲੋਕਾਂ ਨਾਲ ਪ੍ਰਿਥਵੀ ਭਰ ਗਈ ਹੈ। ਮੰਦਿਰ, ਮਸਜਿਦ, ਧਾਰਮਿਕ ਸਥਲ ਮਾਰਕੀਟ ਬਣ ਕੇ ਰਹਿ ਗਏ ਨੇ। ਇਨ੍ਹਾਂ ਧਰਮ ਮੰਦਿਰਾਂ ਵਿੱਚ ਕਥਾ-ਕੀਰਤਨ ਦੁਆਰਾ ਲੋਕਾਂ ਦਾ ਇਖ਼ਲਾਕ ਉੱਚਾ ਹੋਣਾ ਚਾਹੀਦਾ ਸੀ, ਮਨੁੱਖਤਾ ਪੈਦਾ ਹੋਣੀ ਚਾਹੀਦੀ ਸੀ, ਪਰਮ-ਅਨੰਦ ਪੈਦਾ ਹੋਣਾ ਚਾਹੀਦਾ ਸੀ, ਪਰ ਹੋਇਆ ਕੀ ?  ਧਰਮ ਧੰਦਾ ਬਣ ਗਿਆ। ਸੁਰਤਿ ਉੱਚੀ ਕਰਨ ਦਾ ਕੋਈ ਵਸੀਲਾ ਹੀ ਨਾ ਰਿਹਾ ਔਰ ਇਸ ਤਰ੍ਹਾਂ ‘‘ਧਰਮ ਕੀ ਗਤਿ ਰਹੀ ॥’’, ਧਰਮ ਦਾ ਚੱਲਣਾ ਰੁਕ ਗਿਆ।

ਸ਼ਬਦ ‘ਵੈਸ਼’ ਹਿੰਦੀ ਦੇ ਸ਼ਬਦ ‘ਵੈਸ਼ਿਆ’ ਦੇ ਬਹੁਤ ਨੇੜੇ ਹੈ। ਵੈਸ਼ਿਆ, ਜੋ ਪੈਸੇ ਦੀ ਖ਼ਾਤਰ ਆਪਣੀ ਅਸਮਤ (ਆਪਣਾ ਤਨ) ਵੇਚਦੀ ਹੈ, ਵੈਸ਼ ਜੋ ਧਨ ਕਰ ਕੇ ਸਭ ਕੁਛ ਵੇਚਦਾ ਹੈ, ਦੇਸ਼ ਕੌਮ ਵੇਚਦਾ ਹੈ, ਈਮਾਨ ਵੇਚਦਾ ਹੈ, ਕਥਾ ਵੇਚਦਾ ਹੈ, ਕੀਰਤਨ, ਪਾਠ-ਪੂਜਾ ਵੇਚਦਾ ਹੈ, ਸ਼ਰਧਾ ਨੂੰ ਵੇਚਦਾ ਹੈ, ਸਭ ਕੁਛ ਨੂੰ ਵੇਚਦਾ ਹੈ, ਸਿਰਫ਼ ਮੁੱਲ ਮਿਲਣਾ ਚਾਹੀਦਾ ਹੈ : ਹਵਸ ਕੇ ਬੰਦੇ ਵਫ਼ਾ ਕੋ ਬੇਚ ਦੇਤੇ ਹੈਂ। ਖ਼ੁਦਾ ਦੇ ਘਰ ਕੀ ਕਿਆ ਕਹੀਏ ਖ਼ੁਦਾ ਕੋ ਬੇਚ ਦੇਤੇ ਹੈਂ। ਵੈਸ਼ ਮਨੁੱਖਾਂ ਦੇ ਹੱਥ ਵਿੱਚ ਜੇ ਖ਼ੁਦਾ ਵੀ ਆ ਜਾਏ ਤਾਂ ਇਸ ਦੀ ਵੀ ਬੋਲੀ ਲਗਾ ਦੇਣਗੇ, ਇਸ ਦੀ ਵੀ ਕੀਮਤ ਮੰਗਣਗੇ। ਐਸੇ ਮਨੁੱਖਾਂ ਦੇ ਨਾਲ ਧਰਮ ਕੈਸੇ ਚੱਲੇਗਾ ?

ਧੰਦਾ ਤਾਂ ਭਗਤ ਵੀ ਕਰਦੇ ਬਨ। ਸਾਰਾ ਦਿਨ ਖੱਡੀ ’ਤੇ ਬੈਠ ਕੇ ਭਗਤ ਕਬੀਰ ਜੀ ਕੱਪੜਾ ਬੁਣਦੇ ਨੇ। ਚੌਕ ਵਿੱਚ ਬੈਠ ਕੇ ਰਵੀਦਾਸ ਜੀ ਜੁੱਤੀਆਂ ਗੰਢਦੇ ਨੇ, ‘‘ਪਾਣ੍ਹਾ ਗੰਢੈ ਰਾਹ ਵਿਚਿ ਕੁਲਾ ਧਰਮ ਢੋਇ ਢੋਰ ਸਮੇਟਾ।’’ (ਭਾਈ ਗੁਰਦਾਸ ਜੀ, ਵਾਰ ੧੦ ਪਉੜੀ ੧੭) ਸਾਰਾ ਦਿਨ ਕੱਪੜਿਆਂ ਨੂੰ ਸਿੰਜਦੇ ਨੇ, ਰੰਗਦੇ ਨੇ, ਭਗਤ ਨਾਮਦੇਵ ਜੀ ਮਹਾਰਾਜ, ਪਰ ਐਸੇ ਪਿਆਰੇ ਮਹਾਨ ਮਨੁੱਖਾਂ ਨੇ ਧੰਦੇ ਵਿੱਚ ਵੀ ਧਰਮ ਨੂੰ ਜੋੜੀ ਰੱਖਿਆ।  ਸੰਤ ਹੋ, ਭਗਤ ਹੋ, ਆਪ ਜੀ ਦੀ ਪੂਜਾ ਪ੍ਰਤਿਸ਼ਟਾ ਹੈ, ਲਿਹਾਜ਼ਾ ਹੁਣ ਇਹ ਕੱਪੜੇ ਬੁਣਨਾ ਛੋੜ ਦਿਓ। ਕਬੀਰ ਜੀ ਨੇ ਕਿਹਾ ਕਿ ਜਦ ਕੱਪੜੇ ਬੁਣਨਾ ਧਰਮ ਬਣ ਗਿਆ, ਅੱਜ ਛੋੜਣ ਨੂੰ ਕਹਿੰਦੇ ਹੋ। ਹੁਣ ਤਾਂ ਮੈਂ ਸੇਵਾ ਕਰ ਰਿਹਾ ਹਾਂ, ਹੁਣ ਤਾਂ ਮੈਂ ਪ੍ਰਭੂ ਲਈ ਕੱਪੜਾ ਬਣਾ ਰਿਹਾ ਹਾਂ। ਧੰਦੇ ਵਿੱਚ ਵੀ ਸੇਵਾ ਭਾਉ ਆ ਗਿਆ। ਕਿਰਤ; ਕੀਰਤਨ ਬਣ ਗਈ। ਕੋਈ ਤੱਕੜੀ ਤੋਲ ਰਿਹਾ ਹੈ। ਤੱਕੜੀ ਤੋਲਦਿਆਂ ਜਦ ਆਖਿਆ, ਗਿਆਰਾਂ-ਗਿਆਰਾਂ, ਬਾਰ੍ਹਾਂ-ਬਾਰ੍ਹਾਂ, ਤੇਰਾਂ ਆਖਿਆ ਹੀ ਨਹੀਂ। ਸੁਰਤਿ ਜੁੜ ਗਈ ਪ੍ਰਭੂ ਨਾਲ, ਸੁਰਤਿ ਪਰਮਾਤਮਾ ਨਾਲ ਜੁੜ ਗਈ। ਤੱਕੜੀ ਤੋਲਣਾ ਵੀ ਧਰਮ ਬਣ ਗਿਆ। 

ਕਿਸੇ ਦਾ ਮਾਲਾ ਫੇਰਨਾ ਵੀ ਤੱਕੜੀ ਤੋਲਣਾ ਹੈ। ਕਿਸੇ ਦਾ ਵਾਹਿਗੁਰੂ ਜਪਣਾ ਵੀ ਤੱਕੜੀ ਤੋਲਣਾ ਹੈ। ਗਿਣਤੀ-ਮਿਣਤੀ ਵਿੱਚ ਪਏ ਰਹਿੰਦੇ ਨੇ-ਇਤਨੇ ਸੌ ਪਾਠ ਕਰ ਲਏ ਨੇ, ਇਤਨੀਆਂ ਮਾਲਾ ਫੇਰ ਲਈਆਂ ਨੇ ਔਰ ਇਸ ਢੰਗ ਦੀਆਂ ਕਾਮਨਾਵਾਂ ਦੀ ਪੂਰਤੀ ਹੋਣੀ ਚਾਹੀਦੀ ਹੈ ?  ਇਹ ਸਭ ਧਰਮ ਦੇ ਨਾਮ ’ਤੇ ਧੰਦਾ ਚੱਲ ਰਿਹਾ ਹੈ। ਕੋਈ ਵਿਰਲੇ ਬ੍ਰਾਹਮਣ ਤੇ ਪੁਜਾਰੀ ਹੋਣਗੇ, ਕੋਈ ਵਿਰਲੇ ਕਥਾ-ਵਾਚਕ ਤੇ ਕੀਰਤਨੀਏ ਹੋਵਣਗੇ, ਜੋ ਸੇਵਾ ਜਾਣ ਕੇ ਕੀਰਤਨ ਕਰਦੇ ਹੋਵਣ, ਉਪਜੀਵਕਾ ਤਾਂ ਪ੍ਰਭੂ ਨੇ ਚਲਾਣੀ ਹੀ ਹੈ, ਬਸ ਉਨ੍ਹਾਂ ਦਾ ਕੀਰਤਨ ਹੀ ਵਾਸਤਵਿਕ ਕੀਰਤਨ ਹੁੰਦਾ ਹੈ, ਨਹੀਂ ਕੀਰਤਨ ਕਾਰੋਬਾਰੀ ਹੈ। ਵਾਜਾ; ਸੁਰ ਵਿੱਚ ਕਰ ਲਿਆ, ਤਬਲ; ਸੁਰ ਵਿੱਚ ਕਰ ਲਿਆ, ਪਰ ਉਨ੍ਹਾਂ ਦਾ ਆਪਣਾ ਮਨ, ਆਪਣੀ ਜ਼ਿੰਦਗੀ; ਸੁਰ ਵਿੱਚ ਨਹੀਂ ਹੈ। ਬੇ-ਸੁਰੇ ਮਨ ਨਾਲ; ਇਸ ਵਾਜੇ ਦੀ ਸੁਰ ਨੂੰ ਆਪਣੀ ਕੰਠ ਦੀ ਸੁਰ ਨਾਲ ਰਲਾ ਕੇ ਤੇ ਗਾਇਨ ਕਰ ਕੇ ਕੀਰਤਨ ਕਰ ਰਹੇ ਨੇ। ਜਿਸ ਦੇ ਜੀਵਨ ਦਾ ਸੁਰ; ਸ਼ਰਧਾ ਨਹੀਂ ਹੈ, ਜਿਸ ਵਿੱਚ ਮਨ ਦਾ ਤਾਲ; ਭਗਤੀ ਨਹੀਂ ਹੈ, ਭਾਵਨਾ ਨਹੀਂ ਹੈ, ਭਲਾ ਉਹ ਕੀਰਤਨ; ਭਾਵਨਾ ਭਰਪੂਰ ਕਿਸ ਤਰ੍ਹਾਂ ਹੋਇਆ ? ਉਹ ਸੰਸਾਰ ਹੀ ਕਿਰਤ ਹੋ ਜਾਂਦਾ ਹੈ। ਬਹੁਤ ਸਾਰਾ ਕੀਰਤਨ, ਕੀਰਤਨ ਨਹੀਂ ਹੁੰਦਾ ਹੈ-ਕਿਰਤ ਹੈ, ਧੰਦਾ ਹੈ। ਬਹੁਤ ਸਾਰੀਆਂ ਕੀਤੀਆਂ ਜਾ ਰਹੀਆਂ ਕਥਾਵਾਂ, ਕਥਾਵਾਂ ਨਹੀਂ; ਧੰਦਾ ਬਣ ਕੇ ਰਹਿ ਜਾਂਦੀਆਂ ਹਨ। ਜਿਸ ਗੱਲ ਨੂੰ ਆਖ ਕੇ ਕਥਾ-ਵਾਚਕ ਨੂੰ ਸਵੈਮ; ਆਪਣੇ ਆਪ ਨੂੰ ਸੁਆਦ ਨਾ ਆਇਆ, ਰਸ ਨਹੀਂ ਆਇਆ, ਉਸ ਦੀ ਵਿਚਾਰ ਸੁਣ ਕੇ ਕਿਸੇ ਨੂੰ ਵੀ ਰਸ ਨਹੀਂ ਆਵੇਗਾ। ਕੀਰਤਨ ਕਰ ਕੇ, ਖ਼ੁਦ ਜਿਸ ਨੂੰ ਰਸ ਨਹੀਂ ਆਇਆ, ਸਰੋਤੇ ਦਾ ਹਿਰਦਾ ਵੀ ਨਹੀਂ ਜੁੜੇਗਾ। ਕਬੀਰ ਜੀ ਤਾਂ ਇਥੋਂ ਤੱਕ ਕਹਿੰਦੇ ਨੇ : ਹ੍ਰਿਦੈ ਕਪਟੁ ਮੁਖ ਗਿਆਨੀ ॥  ਝੂਠੇ ਕਹਾ ਬਿਲੋਵਸਿ ਪਾਨੀ ॥ (ਸੋਰਠਿ, ਬਾਬਾ ਕਬੀਰ, ਪੰਨਾ ੬੫੬)

ਹਿਰਦੇ ਵਿੱਚ ਕਪਟ ਰੱਖ ਕੇ, ਮੁਖ ਨਾਲ ਗਿਆਨ ਦੀਆਂ ਗੱਲਾਂ ਕਰਨੀਆਂ, ਇਹ ਤਾਂ ਪਾਣੀ ਨੂੰ ਰਿੜਕਣ ਵਾਲੀ ਗੱਲ ਹੈ, ਇਸ ਤਰ੍ਹਾਂ ਕਰਨ ਨਾਲ ਮੱਖਣ ਦੀ ਪ੍ਰਾਪਤੀ ਕਿੱਥੋਂ ਹੋ ਜਾਏਗੀ : ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥ (ਸਲੋਕ, ਬਾਬਾ ਕਬੀਰ, ਪੰਨਾ ੧੩੬੯)

ਪਰਮਾਤਮਾ ਦੀ ਗੱਲ ਦੂਜੇ ਨੂੰ ਸੁਣਾ ਰਹੇ ਹੋ, ਆਪਣੇ ਲਈ ਨਹੀਂ ਹੈ। ਇਹ ਤਾਂ ਆਪਣੇ ਮੂੰਹ ਵਿੱਚੋਂ ਮਿੱਟੀ ਕੱਢ ਕੇ ਦੂਜੇ ਦੇ ਕੰਨਾਂ ਵਿੱਚ ਪਾਈ ਜਾ ਰਹੀ ਹੈ। ਜੇ ਦਿਲ ਮੋਮ ਵਰਗਾ ਨਹੀਂ ਹੋਇਆ ਤਾਂ ਮੌਲਵੀ ਕਿਸ ਗੱਲ ਦਾ। ਜੇ ਬ੍ਰਹਮ ਦਾ ਚਿੰਤਨ ਹੀ ਨਹੀਂ ਤਾਂ ਬ੍ਰਾਹਮਣ ਕੈਸਾ, ਇਹ ਪੁਜਾਰੀ ਕੈਸਾ ?  ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ-ਸਾਰੀ ਸ੍ਰਿਸ਼ਟੀ ਇੱਕੋ ਹੀ ਵਰਣ ਹੋ ਗਈ ਏ- ਵੈਸ਼। ਇਹ ਤਾਂ ਕੇਵਲ ਵੇਚਣ ਦੀ ਭਾਸ਼ਾ ਜਾਣਦੀ ਹੈ। ਕੀਮਤ ਮਿਲਣੀ ਚਾਹੀਦੀ ਹੈ। ਗਿਆਨ ਵਿੱਚ ਰਿਹਾ ਹੈ, ਕਥਾ, ਕੀਰਤਨ ਪੂਜਾ-ਪਾਠ ਵਿਕ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਦੇ ਹੱਥ ਵਿੱਚ ਪਰਮਾਤਮਾ ਨਹੀਂ ਆਇਆ, ਨਹੀਂ ਤਾਂ ਇਹ ਉਸ ਨੂੰ ਵੀ ਵੇਚ ਕੇ ਰੱਖ ਦੇਣ। ਵਾਕਈ ਜਿਸ ਕਥਾ ਵਿੱਚ ਪਰਮਾਤਮਾ ਹੀ ਨਹੀਂ, ਉਹ ਕਥਾ ਪਰਮਾਤਮਾ ਦੀ ਕੈਸੀ ਹੋਈ ?  ਜਿਸ ਕੀਰਤਨ ਵਿੱਚ ਪਰਮਾਤਮਾ ਦੀ ਕੀਰਤੀ ਨਹੀਂ, ਪਰਮ ਰਸ ਹੀ ਨਹੀਂ, ਉਹ ਪਰਮਾਤਮਾ ਦਾ ਕੀਰਤਨ ਕੈਸੇ ਹੋਇਆ ? ਜਿਸ ਪੂਜਾ ਦੇ ਵਿੱਚ ਨਿਛਾਵਰ ਹੋਣ ਦੀ ਬਿਰਤੀ ਹੀ ਨਹੀਂ, ਉਹ ਪੂਜਾ ਕਿਵੇਂ ਹੋ ਗਈ ? ਜਿਸ ਪਾਠ ਵਿੱਚ ਅਧਿਆਤਮਕ ਤਰੰਗ ਹੀ ਨਹੀਂ, ਉਹ ਪਾਠ; ਪਾਠ ਕਿਵੇਂ ਹੋ ਗਿਆ ? ਵੈਸ਼; ਪਾਠ ਨਹੀਂ ਕਰ ਸਕਦਾ, ਵੈਸ਼; ਕਥਾ-ਕੀਰਤਨ ਨਹੀਂ ਕਰ ਸਕਦਾ, ਉਹ ਇਸ ਸਭ ਨੂੰ ਦੁਕਾਨਦਾਰ ਦੀ ਤਰ੍ਹਾਂ ਵੇਚ ਸਕਦਾ ਹੈ ਔਰ ਇਹ ਬੜੇ ਸੋਹਣੇ ਢੰਗ ਨਾਲ ਕਥਾ ਵੇਚ ਰਹੇ ਨੇ। ਕੀਰਤਨੀਏ; ਕੀਰਤਨ ਵੇਚ ਰਹੇ ਨੇ, ਪੁਜਾਰੀ ਪੂਜਾ ਵੇਚ ਰਹੇ ਨੇ ਔਰ ਇਸੇ ਤਰ੍ਹਾਂ ਪਾਠੀ; ਪਾਠ ਵੇਚ ਰਹੇ ਨੇ। ਗਤੀ ਤਾਂ ਰਹਿ ਗਈ, ਰੁਕ ਗਈ। ਧਾਰਮਿਕ ਮੰਦਿਰ; ਬਾਜ਼ਾਰ ਬਣ ਕੇ ਰਹਿ ਗਏ ਨੇ। ਧੰਨ ਗੁਰੂ ਨਾਨਕ ਦੇਵ ਜੀ ਦੇ ਇਹ ਬੋਲ : ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ ਸਾਰੀ ਸ੍ਰਿਸ਼ਟੀ ਇੱਕੋ ਹੀ ਵਰਣ ਹੋ ਗਈ ਹੈ, ਧਰਮ ਨਹੀਂ ਚੱਲ ਰਿਹਾ, ਧਰਮ ਦੀ ਗਤੀ ਨਹੀਂ ਰਹੀ।

ਜੇ ਕਿਧਰੇ ਕੀਰਤਨੀਆਂ ਦਿਲ ਦੀ ਗਹਿਰਾਈ ਵਿੱਚੋਂ ਕੀਰਤਨ ਕਰੇ : ਭਲੋ ਭਲੋ ਰੇ ਕੀਰਤਨੀਆ ॥  ਰਾਮ ਰਮਾ ਰਾਮਾ ਗੁਨ ਗਾਉ ॥  ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥ (ਰਾਮਕਲੀ, ਮ: ੫, ਪੰਨਾ ੮੮੫) ਐਸੇ ਕੀਰਤਨੀਏ ਤੋਂ ਪਰਮਾਤਮਾ ਵੀ ਨਿਛਾਵਰ ਹੁੰਦਾ ਹੈ। ਧਨ ਵੀ ਉਸ ਤੋਂ ਨਿਛਾਵਰ ਹੁੰਦਾ ਹੈ, ਪਦਾਰਥ ਵੀ ਉਸ ਦੇ ਕਦਮਾਂ ’ਚ ਰੁਲਣਗੇ ਲੇਕਿਨ ਜਿਸ ਦੇ ਕੀਰਤਨ ਵਿੱਚ ਮਾਇਆ ਦਾ ਧੰਦਾ ਹੈ, ਰਾਮ ਉਸ ਦੇ ਹੱਥ ਨਹੀਂ ਆਵੇਗਾ, ਮਾਇਆ ਵੀ ਉਸ ਦੇ ਹੱਥ ਨਹੀਂ ਆਵੇਗੀ। ਐਸਾ ਹੋ ਸਕਦਾ ਹੈ ਔਰ ਏਹੀ ਗੱਲ ਹੈ ਕਿ ਧਰਮ ਦੀ ਗੱਲ ਅਲਾਪਣ ਵਾਲੇ ਵੀ ਬੇਚੈਨ, ਬੇਜ਼ਾਰ (ਰੁਦਨ) ਤੇ ਦੁਖੀ ਨੇ। ਇੱਕ ਆਮ ਮਨੁੱਖ ਕੋਲ ਜਿਹੜੀ ਨੈਤਿਕਤਾ ਹੁੰਦੀ ਹੈ, ਉਹ ਇਨ੍ਹਾਂ ਵਿੱਚ ਦੇਖਣ ਨੂੰ ਵੀ ਨਹੀਂ ਮਿਲਦੀ। ਪ੍ਰਭੂ ਰਹਿਮਤ ਕਰਨ, ਵੈਸ਼ ਦੇ ਨਾਲ ਅਗਰ ਧਰਮ ਚੱਲੇ ਤਾਂ ਵੈਸ਼ ਫਿਰ ਵੈਸ਼ ਨਹੀਂ ਰਹਿ ਜਾਂਦਾ, ਬ੍ਰਾਹਮਣ ਹੋ ਜਾਂਦਾ ਹੈ ਔਰ ਬ੍ਰਾਹਮਣ ਦੇ ਨਾਲ ਧਰਮ ਚੱਲਦਾ ਹੈ, ਪੁਜਾਰੀ, ਕੀਰਤਨੀਏ ਦੇ ਨਾਲ ਧਰਮ ਚੱਲਦਾ ਹੈ, ਕਥਾ-ਵਾਚਕ ਦੇ ਨਾਲ ਧਰਮ ਚੱਲਦਾ ਹੈ, ਪਰ ਜੇ ਬਿਰਤੀ ਵੈਸ਼ ਹੈ, ਵਰਣ ਵੈਸ਼ ਹੈ ਤਾਂ ਧਰਮ ਕਾਰੋਬਾਰ ਹੋਵੇਗਾ, ਧੰਦਾ ਹੋਵੇਗਾ ਔਰ ਕਾਰੋਬਾਰ ਦੀ ਬੇਈਮਾਨੀ, ਕਾਰੋਬਾਰ ਦੀ ਹੇਰਾ-ਫੇਰੀ ਤੇ ਧੰਦੇ ਦਾ ਥੋੜ੍ਹਾ ਬਹੁਤ ਝੂਠ, ਧਰਮ ਵਿੱਚ ਵੀ ਆ ਜਾਏਗਾ। ਸਰੋਤੇ ਗਾਹਕ ਹੋਵਣਗੇ ਅਤੇ ਉਹ ਖ਼ੁਦ ਧਰਮ ਨੂੰ ਵੇਚਣ ਵਾਲੇ ਹੋਵਣਗੇ, ਵਸਤੂ ਜਾਣ ਕੇ। ਤੋ ਇਸ ਤਰ੍ਹਾਂ ਕਾਰੋਬਾਰ ਵਿੱਚ ਜੋ ਥੋੜ੍ਹਾ ਬਹੁਤ ਉਤਾਰ ਚੜ੍ਹਾਉ ਹੁੰਦਾ ਹੈ, ਜੋ ਥੋੜ੍ਹਾ ਬਹੁਤ ਝੂਠ ਹੁੰਦਾ ਹੈ ਜਾਂ ਧੰਦੇ ਵਿੱਚ ਜਿਹੜੀ ਬੇਈਮਾਨੀ ਹੁੰਦੀ ਹੈ, ਉਹ ਧਰਮ ਵਿੱਚ ਵੀ ਆ ਜਾਵੇਗੀ ਔਰ ਵਿਆਪਕ ਪੱਧਰ ’ਤੇ ਆ ਚੁੱਕੀ ਹੈ।

ਜੇਕਰ ਤੁਸੀਂ ਧਾਰਮਿਕ ਮੁਖੀਆਂ ਨੂੰ ਥੋੜ੍ਹਾ ਜਿਹਾ ਵੀ ਉਘਾੜ ਕੇ ਵੇਖੋਗੇ ਤਾਂ ਵੈਸ਼ ਦੇ ਦਰਸ਼ਨ ਹੋਣਗੇ, ਬ੍ਰਾਹਮਣ ਦੇ ਨਹੀਂ। ਵੈਸ਼ ਦੇ ਦਰਸ਼ਨ ਹੋਣਗੇ, ਖੱਤਰੀ ਸੂਰਬੀਰ ਦੇ ਨਹੀਂ। ਵੈਸ਼ ਦੇ ਹੀ ਦਰਸ਼ਨ ਹੋਣਗੇ, ਸ਼ੂਦਰ ਦੇ ਨਹੀਂ। ਦੇਖਣ ਵਿੱਚ ਆਇਆ ਹੈ ਕਿ ਕੀਤੀ ਜਾ ਰਹੀ ਸੇਵਾ ਵੀ ਕਾਮਨਾਵਾਂ ਨਾਲ ਭਰਪੂਰ ਹੈ। ਕੋਈ ਸੂਰਬੀਰ ਨਹੀਂ ਰਹਿ ਗਏ, ਸਭ ਵੇਚਣ ਵਾਲੇ ਹੀ ਮਿਲਣਗੇ ਬਲਕਿ ਆਪਣੀ ਸੂਰਬੀਰਤਾ ਨੂੰ ਵੇਚਣ ਵਾਲੇ ਹੀ ਹਨ, ਕਿਸੇ ਕਮਜ਼ੋਰ ਦੀ ਬਾਂਹ ਫੜ ਕੇ ਸਹਾਰਾ ਬਣਨ ਵਾਲੇ ਨਹੀਂ। ਇਹ ਸੂਰਬੀਰ ਦੇਸ਼ ਦੀ ਰਖਸ਼ਾ ਕਰਨ ਵਾਲੇ ਨਹੀਂ, ਬਲਕਿ ਦੇਸ਼ ਦੇ ਰਾਜ਼ ਵੇਚਣ ਵਾਲੇ ਹੀ ਮਿਲਣਗੇ ਕਿਉਂਕਿ ਐਸਾ ਅਸੀਂ ਦੇਖ ਰਹੇ ਹਾਂ।

ਵੈਸ਼; ਦੇਸ਼ ਭਗਤ ਵੀ ਨਹੀਂ ਹੋ ਸਕਦਾ ਤੇ ਨਾ ਹੀ ਕੌਮਪ੍ਰਸਤ ਹੋ ਸਕਦਾ ਹੈ। ਵੈਸ਼; ਆਪਣਾ ਹਿਰਦਾ ਸੱਖਣਾ ਰੱਖਦਾ ਹੈ। ਪ੍ਰਭੂ-ਭਗਤੀ ਇਸ ਪਾਸੋਂ ਕਿੱਥੋਂ ਨਸੀਬ ਹੋ ਸਕਦੀ ਹੈ, ਵੈਸ਼ ਦਾ ਹਿਰਦਾ ਖ਼ਾਲੀ ਹੁੰਦਾ ਹੈ। ਇਸ ਦੇ ਹਿਰਦੇ ਵਿੱਚ ਸਦੀਵੀ ਖ਼ਲਾਅ ਰਹਿੰਦਾ ਹੈ, ਇਸ ਦੇ ਹਿਰਦੇ ਦੀ ਸੇਜ ਖ਼ਾਲੀ ਰਹਿੰਦੀ ਹੈ। ਵੈਸ਼; ਸੋਨੇ ਦੇ ਨਾਂ ’ਤੇ ਲੰਕਾਂ ਦਾ ਰਾਵਣ, ਝੋਲ਼ੀ ਵਿੱਚ ਮਿੱਟੀ ਪਾਉਂਦਾ ਹੈ। ਹੀਰੀਆਂ ਦੀ ਥਾਂ ’ਤੇ ਝੋਲ਼ੀ ਵਿੱਚ ਕੰਕਰ ਪਾਉਂਦਾ ਹੈ ਲੇਕਿਨ ਕੰਕਰ ਸਜਾ ਕੇ ਰੱਖੇ ਹੋਏ ਨੇ, ਇਸ ਕਰ ਕੇ ਇਨ੍ਹਾਂ ਦਾ ਥੋੜ੍ਹਾ ਬਹੁਤਾ ਸਨਮਾਨ ਹੋ ਜਾਂਦਾ ਹੈ। ਸਰੋਤਿਆਂ ਦੀ ਦ੍ਰਿਸ਼ਟੀ ਵਿੱਚ, ਜੋ ਸਮਝ ਲੈਂਦੇ ਨੇ ਕਿ ਐਸੇ ਹੀਰੇ ਨੇ, ਭਗਤ ਨੇ ਔਰ ਇਹ ਸੰਤ ਨੇ, ਪਰ ਬੜੇ ਵੱਡੇ-ਵੱਡੇ ਐਸੇ ਸੰਤ; ਸੰਗਤਾਂ ਨੂੰ ਕਾਰੋਬਾਰੀ ਬਿਰਤੀਆਂ ਤੋਂ ਇਲਾਵਾ, ਹੋਰ ਕੁਛ ਨਹੀਂ ਰੱਖਣਗੇ। ਬੜੇ ਧਨਾਢ ਲੋਕਾਂ ਦੇ ਉਨ੍ਹਾਂ ਕੋਲ ਪਤੇ ਹੋਣਗੇ, ਉਨ੍ਹਾਂ ਕੋਲ ਠਹਿਰਣਗੇ, ਉਹ ਉਨ੍ਹਾਂ ਦੀ ਹੀ ਆਉ ਭਗਤ ਕਬੂਲ ਕਰਨਗੇ, ਬਾਕੀ ਕਿਸੇ ਹੋਰ ਨੂੰ ਮੱਥੇ ਲਾਉਣ ਨੂੰ ਵੀ ਰਾਜ਼ੀ ਨਹੀਂ ਹੋਣਗੇ। ਬੜੇ ਬੜੇ ਡੇਰੇ, ਧਾਰਮਿਕ ਮੰਦਿਰ ਤੇ ਇਨ੍ਹਾਂ ਨੂੰ ਚਲਾਉਣ ਵਾਲੇ, ਬਸ ਕਾਰੋਬਾਰੀ ਅਦਾਰੇ ਬਣ ਕੇ ਹੀ ਰਹਿ ਗਏ ਨੇ।

ਸਤਿਗੁਰ ਜੀ ਦਇਆ ਦੇ ਘਰ ਵਿੱਚ ਆਵਣ, ਰਹਿਮਤ ਕਰਨ ਤੇ ਅਸੀਂ ਸਾਰੇ ਰਲ਼ ਕੇ ਸਾਰੇ ਸੰਸਾਰ ਨੂੰ ਹਰੀ-ਮੰਦਿਰ ਬਣਾ ਸਕੀਏ। ਸਤਿਗੁਰੂ ਜੀ ਸਾਨੂੰ ਸਭਨਾਂ ਨੂੰ ਐਸੀ ਯੋਗਤਾ, ਐਸੀ ਤਾਕਤ, ਐਸੀ ਸਮਰੱਥਾ ਬਖ਼ਸ਼ਣ, ਅਸੀਂ ਸੰਸਾਰ ਨੂੰ ਖ਼ਾਨਾ-ਏ-ਪੇਸ਼ਾ ਬਣਾ ਸਕੀਏ।

ਮੈਂ ਖ਼ੁਦ ਇਸ ਪੈਸ਼ੇ ਵਿੱਚ ਰਿਹਾ ਹਾਂ ਔਰ ਅੱਜ ਇਸੇ ਪੇਸ਼ੇ ਵਿੱਚ ਹਾਂ। ਮੈਂ ਆਪਣੇ ਅਨੁਭਵ ਸਾਂਝੇ ਕਰ ਰਿਹਾ ਹਾਂ, ਆਪਣੇ ਆਪ ਨੂੰ ਵੱਖ ਨਹੀਂ ਕਰ ਰਿਹਾ। ਇਸ ਬਿਰਤੀ ਨੇ ਹਮੇਸ਼ਾ ਰਸਾਤਲ ਵਿੱਚ ਰੱਖਿਐ, ਰਸਾਤਲ ਦੀਆਂ ਠੌਕਰਾਂ ਖਾ ਕੇ ਇਹ ਖ਼ਿਆਲ ਬਣੇ ਨੇ, ਇਹ ਸੋਚਣੀ ਬਣੀ ਹੈ। ਇਸ ਸੋਚਣੀ ਤੋਂ ਮੇਰੇ ਹਮ-ਪੇਸ਼ਾ, ਪੁਜਾਰੀ ਤਬਕਾ, ਮੌਲਵੀ ਤਬਕਾ ਔਰ ਸਾਰੇ ਉਹ ਲੋਕ, ਜਿਨ੍ਹਾਂ ਨੇ ਧਰਮ ਚਲਾਉਣ ਦਾ ਕੰਮ ਆਪਣੇ ਜ਼ੁੰਮੇ ਲਿਆ ਹੋਇਆ ਹੈ, ਸਤਿਗੁਰੂ ਜੀ ਉਨ੍ਹਾਂ ਦੇ ਅੰਦਰ ਸ਼ਰਧਾ, ਪ੍ਰੇਮ ਤੇ ਭਾਵਨਾ ਪੈਦਾ ਕਰਨ ਤੇ ਉਹ ਕਥਾ, ਕੀਰਤਨ ਦੀ ਭੇਟਾ ਲੈਣ, ਮੁੱਲ ਨਹੀਂ।

ਦੁਨੀਆਂ ਮਖ਼ੌਲ ਉਡਾਉਂਦੀ ਹੈ ਭਾਰਤੀ ਨੇਤਾਵਾਂ ਦੇ ਗ਼ੈਰ-ਵਾਜਬ ਤੇ ਗ਼ੈਰ-ਵਿਗਿਆਨਕ ਬਿਆਨਾਂ ਦਾ..!

0

ਦੁਨੀਆਂ ਮਖ਼ੌਲ ਉਡਾਉਂਦੀ ਹੈ ਭਾਰਤੀ ਨੇਤਾਵਾਂ ਦੇ ਗ਼ੈਰ-ਵਾਜਬ ਤੇ ਗ਼ੈਰ-ਵਿਗਿਆਨਕ ਬਿਆਨਾਂ ਦਾ..!

ਡਾ. ਮਨਜੀਤ ਸਿੰਘ ਬੱਲ balmanjit1953@yahoo.co.in 83508 00237

ਭਾਰਤ ਇਕ ਮਹਾਨ ਲੋਕਤੰਤਰ ਹੈ। ਕਈ ਭਾਸ਼ਾਵਾਂ, ਸੰਸਕ੍ਰਿਤੀਆਂ ਤੇ ਧਰਮਾਂ ਵਾਲੇ ਇਸ ਦੇਸ਼ ਦੀ ਮਹਾਨ ਵਿਰਾਸਤ ਤੇ ਕਈ ਵਖਰੇਵਿਆਂ ਦੇ ਬਾਵਜੂਦ ਏਕਤਾ ਦੇ ਨਾਲੋ-ਨਾਲ ਭ੍ਰਿਸ਼ਟਾਚਾਰ, ਜੁਰਮ, ਬਲਾਤਕਾਰ, ਗ਼ਰੀਬੀ ਤੇ ਅਨਪੜ੍ਹਤਾ ਤੋਂ ਵੀ ਤੰਗ ਹਨ । ਨੇਤਾ ਨੂੰ ਜਨਤਾ ਦਾ ਰੋਲ – ਮਾਡਲ ਹੋਣਾ ਚਾਹੀਦਾ ਹੈ ਪਰ ਆਪਣੇ ਦੇਸ਼ ਸੰਵਿਧਾਨ ਨੂੰ ਮੰਨਣ ਵਾਲੇ ਤੇ ਇਸ ਦੀ ਸਹੁੰ ਚੁੱਕ ਕੇ ਆਹੁਦੇ ਪ੍ਰਾਪਤ ਕਰਨ ਵਾਲੇ ਹੀ, ਇਸ ਦੇ ਸੰਵਿਧਾਨ ਨੂੰ ਨਹੀਂ ਮੰਨਦੇ; ਵੱਡੇ ਵੱਡੇ ਮੰਚਾਂ ਉੱਤੇ ਆਪ-ਹੁਦਰੀਆਂ, ਗ਼ੈਰ-ਵਾਜਬ ਤੇ ਗ਼ੈਰ ਵਿਗਿਆਨਕ ਗੱਲਾਂ ਕਰੀ ਜਾਂਦੇ ਹਨ । ਆਪਣੇ ਦੇਸ਼ ਦੇ ਸਹੀ ਨਾਮ ਬਾਰੇ, ਜਾਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਤੇ ਜਾਂ ਰਾਜ-ਸ਼ਕਤੀ ਦੇ ਨਸ਼ੇ ਵਿਚ ‘ਭਾਰਤ ਜਾਂ ਇੰਡੀਆ’ ਨਾਮ ਦੀ ਬਜਾਏ ‘ਹਿੰਦੁਸਤਾਨ’ ਕਹਿਣ ’ਚ ਵਧੇਰੇ ਵਿਸ਼ਵਾਸ ਰੱਖਦੇ ਹਨ ਜਦੋਂ ਕਿ ਸੰਵਿਧਾਨ ਵਿਚ ਦੇਸ਼ ਦਾ ਨਾਮ ‘ਭਾਰਤ ਜਾਂ ਇੰਡੀਆ’ ਹੈ, ਹਿੰਦੁਸਤਾਨ ਬਿਲਕੁਲ ਨਹੀਂ । ਸੰਵਿਧਾਨ ਦੀ ਪਹਿਲੀ ਪੰਕਤੀ ਇੰਜ ਸ਼ੁਰੂ ਹੁੰਦੀ ਹੈ, ‘ਅਸੀਂ ਭਾਰਤ ਦੇ ਲੋਕ.!’ ਪਾਸਪੋਰਟ ਜਾਂ ਹੋਰ ਕਿਸੇ ਵੀ ਨਾਗਰਿਕ ਦਸਤਾਵੇਜ਼ ’ਤੇ ‘ਹਿੰਦੋਸਤਾਨ’ ਨਹੀਂ ਲਿਖਿਆ ਜਾਂਦਾ । ਅਕਬਰ ਦੇ ਵੇਲੇ ਇਸ ਦਾ ਨਾਮ ਹਿੰਦੁਸਤਾਨ ਸੀ, ਉਦੋਂ ਪਾਕਿਸਤਾਨ ਤੇ ਬੰਗਲਾ ਦੇਸ਼ ਵੀ ਹੋਂਦ ਵਿਚ ਨਹੀਂ ਸਨ ਆਏ ਤੇ ਗੋਆ ਇਸ ਦਾ ਹਿੱਸਾ ਨਹੀਂ ਸੀ।

ਗ਼ੈਰ ਵਿਗਿਆਨਕ ਗੱਲਾਂ ਬਾਰੇ ਕਹੀਏ ਤਾਂ ਇਹਨਾਂ ਦੀ ਬੜੀ ਭਰਮਾਰ ਹੈ । ਕੈਂਂਸਰ ਦੇ ਇਲਾਜ ਸਬੰਧੀ, ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ ਨਵੀਂ ਦਿੱਲੀ, ਨੈਸ਼ਨਲ ਕੈਂਸਰ ਰਜਿਸਟਰੀ ਬੰਗਲੌਰ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦਿੱਲੀ, ਜਿਪਮਰ (JIPMER JAWAHARLAL INSTITUTE OF POSTGRADUATE MEDICAL EDUCATION & RESEARCH) ਪਾਂਡੀਚਰੀ ਤੇ ਭਾਰਤ ਦੀਆਂ ਹੋਰ ਸੰਸਥਾਵਾਂ ਸਮੇਤ ਪੂਰੀ ਦੁਨੀਆਂ ਵਿੱਚ, ਜਿਵੇਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਸਵਿਟਜ਼ਰਲੈਂਡ, ਅਮਰੀਕਾ, ਯੂਰਪ, ਆਸਟ੍ਰੇਲੀਆ, ਸਿੰਘਾਪੁਰ, ਮੱਧਪੂਰਬ ਆਦਿ ਮੁਲਕਾਂ ਵਿੱਚ ਖੋਜਾਂ ਹੋ ਰਹੀਆਂ ਹਨ, ਜਿਸ ’ਤੇ ਅਰਬਾਂ-ਖਰਬਾਂ ਡਾਲਰ ਖ਼ਰਚ ਕੀਤੇ ਜਾ ਰਹੇ ਹਨ, ਪਰ ਗੁਜਰਾਤ ਤੋਂ ਸਾਡੇ ਮੈਂਬਰ ਪਾਰਲੀਮੈਂਟ ਸ਼ੰਕਰ ਭਾਈ ਵੇਗਾਡ ਦਾ ਕਹਿਣਾ ਹੈ ਕਿ ਗਾਂ ਦੇ ਪਿਸ਼ਾਬ ਤੇ ਗੋਹੇ ਨਾਲ, ਕੈਂਸਰ ਬਿਲਕੁਲ ਠੀਕ ਹੋ ਜਾਂਦਾ ਹੈ । ਉਂਝ ਮੰਤਰੀ ਜੀ ਨੇ ਇਸ ਦੀ ਕੋਈ ਡੋਜ਼ ਜਾਂ ਸੇਵਨ ਦਾ ਤਰੀਕਾ ਨਹੀਂ ਦੱਸਿਆ । ਐਮ. ਪੀ. ਸਾਹਿਬ ਨੇ ਪਤਾ ਨਹੀਂ ਕਿਹੜੀ ਖੋਜ ਦੇ ਅਧਾਰ ’ਤੇ ਇਹ ਬਿਆਨ ਦਿੱਤਾ ਹੈ  ? ਸਮਝ ਨਹੀਂ ਲਗਦੀ ਕਿ ਜਨਤਾ ਦੁਆਰਾ ਚੁਣੇ ਹੋਏ ਨੇਤਾ, ਇਸ ਤਰ੍ਹਾਂ ਦੇ ਹਾਸੋ-ਹੀਣੇ ਬਿਆਨ ਦੇ ਕੇ, ਸਾਰੀ ਦੁਨੀਆਂ ’ਚ ਭਾਰਤ ਦਾ ਮਖੌਲ ਕਿਉਂ ਉਡਾਉਂਦੇ ਨੇ  ? ਜਨਤਾ ਵੀ ਗਲੋਬਲ – ਪਿੰਡ ਦੀ ਵਸਨੀਕ ਹੈ, ਜੋ ਦੁਨੀਆਂ ਜਹਾਨ ਦੀ ਖ਼ਬਰ ਰੱਖਦੀ ਹੈ । ਸਿਹਤ ਨੂੰ ਠੀਕ ਰੱਖਣ ਵਾਸਤੇ ਵਰਜ਼ਿਸ਼, ਯੋਗਾ, ਆਯੂਸ਼ ਵਗ਼ੈਰਾ ਪੂਰੀ ਦੁਨੀਆਂ ਵਿੱਚ ਪ੍ਰਚਲਿਤ ਹਨ । ਜਦ ਬੀਮਾਰੀ ਆਉਂਦੀ ਹੈ ਤਾਂ ਉਹ ਕਿਸੇ ਨੂੰ ਨਹੀਂ ਬਖ਼ਸ਼ਦੀ । ਜੇਤਲੀ ਸਾਹਿਬ ਹੋਣ, ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਜੀ ਤੇ ਭਾਵੇਂ ਕੇਂਦਰੀ ਮੰਤਰੀ ਮੈਡਮ ਸੁਸ਼ਮਾ ਸਵਰਾਜ ਜੀ ਹੋਣ । ਇਲਾਜ ਵਾਸਤੇ ਸਭ, ਏਮਜ਼ ਨਵੀਂ ਦਿੱਲੀ ਜਾਂ ਅਮਰੀਕਾ ਦੇ ਹਸਪਤਾਲਾਂ ’ਚ ਹੀ ਜਾਂਦੇ ਹਨ, ਜਨਤਾ ਦੁਆਰਾ ਦਿੱਤੇ ਹੋਏ ਟੈਕਸਾਂ ਦੇ ਸਿਰ ’ਤੇ । ਇਹ ਕਦੀ ਨਹੀਂ ਸੁਣਿਆ ਕਿ ਕਿਸੇ ਨੇ ਗਾਂ ਦੇ ਗੋਹੇ ਜਾਂ ਪਿਸ਼ਾਬ ਨਾਲ ਜਾਂ ਬਾਬਾ ਰਾਮ ਦੇਵ ਜੀ ਦੇ ਫਾਰਮੂਲਿਆਂ ਨਾਲ ਇਲਾਜ ਕਰਵਾਇਆ ਹੋਵੇ ।

ਮਿਥਿਹਾਸ ਨਾ ਤਾਂ ਇਤਿਹਾਸ ਹੁੰਦਾ ਹੈ ਤੇ ਨਾ ਹੀ ਵਿਗਿਆਨ । ਸਮੁੰਦਰਾਂ ’ਤੇ ਪੁਲ ਬਣਾਉਣ ਵਾਲੇ ਪਲੈਨਰਜ਼ ਤੇ ਇੰਜੀਨੀਅਰਾਂ ਨੂੰ ਪਤਾ ਹੈ ਕਿ ਇਹ ਕਿਵੇਂ ਬਣਦੇ ਹਨ । ਭਾਰਤ ਦੇ ਰਾਮੇਸ਼ਵਰਮ ਤੋਂ ਸ਼੍ਰੀ ਲੰਕਾ ਦੇ ਮਨਾੜ ਦਰਮਿਆਨ, ‘ਰਾਮ ਸੇਤੂ’ ਜਾਂ ‘ਐਡਮਜ਼ ਬ੍ਰਿਜ’, ਮਿਥਿਹਾਸਕ ਕਥਾ ਅਨੁਸਾਰ ਸ਼੍ਰੀ ਰਾਮ ਜੀ ਦੀ ਸ਼ਕਤੀ ਨਾਲ ਹਨੂਮਾਨ ਦੀ ਵਾਨਰ ਸੈਨਾ ਨੇ ਬਣਾਇਆ ਸੀ। ਚਟਾਨਾਂ ਤੇ ਪੱਥਰਾਂ ਦਾ ਬਣਿਆ ਹੋਇਆ ਇਹ ਤਕਰੀਬਨ ਪੰਜਾਹ ਕਿਲੋਮੀਟਰ ਲੰਮਾ ਕੁਦਰਤੀ ਲਾਂਘਾ (ਪੁਲ਼) ਹੈ । ਇਸ ਜਗ੍ਹਾ ’ਤੇ ਸਮੁੰਦਰ ਦੀ ਡੂੰਘਾਈ ਬਹੁਤ ਘੱਟ ਹੈ, ਸੋ ਜਹਾਜ਼ ਨਹੀਂ ਲੰਘ ਸਕਦੇ । ਇਹਨਾਂ ਜਹਾਜ਼ਾਂ ਨੂੰ ਲੰਘਾਉਣ ਲਈ ਇਕ ਬਹੁ-ਕਰੋੜੀ ‘ਸੇਤੂ ਸਮੁੰਦਰ’ ਨਾਂ ਦਾ ਪ੍ਰੋਜੈਕਟ ਚੱਲ ਰਿਹਾ ਹੈ ਜਿਸ ਵਾਸਤੇ ‘ਰਾਮ ਸੇਤੂ’ ਦੇ ਰਸਤੇ ’ਚ ਤਬਦੀਲੀ ਕਰ ਕੇ ਇਸ ਨੂੰ ਡੂੰਘਾ ਕੀਤਾ ਜਾਣਾ ਹੈ ਪਰ ਕੁਝ ਧਾਰਮਿਕ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦੇ ਕੇ ਕਿਹਾ ਹੈ ਕਿ ਇਹ ਪੁਲ਼, ਕੁਦਰਤੀ ਤੌਰ ’ਤੇ ਹੀ ਚੱਟਾਨਾਂ ਤੇ ਪੱਥਰਾਂ ਨਾਲ ਬਣਿਆ ਹੋਇਆ ਹੈ, ਕਥਿੱਤ ਹਨੂਮਾਨ ਜੀ ਦੀ ਵਾਨਰ ਸੈਨਾ ਦੁਆਰਾ ਨਹੀਂ, ਇਸ ਸਬੰਧੀ ਕੋਈ ਇਤਿਹਾਸਕ ਤੱਥ ਵੀ ਮੌਜੂਦ ਨਹੀਂ ਹਨ ਕਿ ਇਹ ਮਨੁੱਖਾਂ ਦੁਆਰਾ ਬਣਾਇਆ ਗਿਆ ਸੀ । ਦੂਜੇ ਪਾਸੇ ਗੁਜਰਾਤ ਦੇ ਐਮ. ਪੀ. ਵਿਜੈ ਰੂਪਾਣੀ, ਕਹਿੰਦੇ ਹਨ, ‘ਜ਼ਰਾ ਸੋਚੋ ਕਿ ਸ਼੍ਰੀ ਰਾਮ ਜੀ ਕੋਲ ਕਿੰਨੇ ਮਾਹਰ ਇੰਨਜੀਨੀਅਰਜ਼ ਹੋਣਗੇ ਜਿਹਨਾਂ ਨੇ ਭਾਰਤ ਤੇ ਸ਼੍ਰੀ ਲੰਕਾ ਦਰਮਿਆਨ ਰਾਮ ਸੇਤੂ ਬਣਵਾਇਆ ਸੀ…., ਤੇ ਇਹ ਪੁਲ ਬਣਾਉਣ ਵਾਸਤੇ ਗਾਲ੍ਹੜਾਂ ਨੇ ਵੀ ਮਦਦ ਕੀਤੀ ਸੀ।’

 ਕੇਂਦਰ ਸਰਕਾਰ ਵਿਚ ਮਨੁੱਖੀ ਸੋਮਿਆਂ ਦੇ ਰਾਜ ਮੰਤਰੀ ਸ਼੍ਰੀ ਸਤਿਆ ਪਾਲ ਸਿੰਘ ਨੇ ਇਸੇ ਸਾਲ ਜਨਵਰੀ ਵਿੱਚ ਮਹਾਰਾਸ਼ਟਰ ਦੀ ਇਕ ਵਿਗਿਆਨਕ ਕਾਨਫ੍ਰੰਸ ਦੇ ਸਮਾਗਮ ਦੇ ਮੌਕੇ ’ਤੇ ਮੁਖ ਮਹਿਮਾਨ ਵਜੋਂ ਆਪਣੇ ਭਾਸ਼ਣ ਵਿੱਚ ਕਿਹਾ ਸੀ, ‘ਮਨੁੱਖਾਂ ਦੀ ਉਤਪਤੀ ਬਾਰੇ ਡਾਰਵਿਨ ਦੀ ਥਿਊਰੀ, ਵਿਗਿਆਨਿਕ ਤੌਰ ’ਤੇ ਗ਼ਲਤ ਹੈ, ਇਸ ਨੂੰ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਤੇ ਕਿਊਰੀਕੁਲਮ ਵਿੱਚੋਂ ਕੱਢ ਦੇਣਾ ਚਾਹੀਦੈ, ਕਿਸੇ ਨੇ ਵੀ ਬਾਂਦਰ ਤੋਂ ਬੰਦਾ ਬਣਦਾ ਨਹੀਂ ਵੇਖਿਆ। ਚਾਰਲਸ ਡਾਰਵਿਨ (1809-1882) ਬਾਰੇ ਮੰਤਰੀ ਜੀ ਤੇ ਇਸ ਕਥਨ ਦਾ ਸਾਇੰਸਦਾਨਾਂ ਤੇ ਖੋਜਕਾਰਾਂ ਨੇ ਬੜਾ ਗੰਭੀਰ ਨੋਟਿਸ ਲਿਆ ਸੀ । ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਨੇ ਪ੍ਰਤੀਕਰਮ ਵਜੋਂ ਇਹ ਕਹਿੰਦੇ ਹੋਏ ਪ੍ਰੋਟੈਸਟ ਵੀ ਕੀਤਾ ਸੀ ਤੇ ਪਟੀਸ਼ਨ ਵੀ ਪਾਈ ਸੀ ਕਿ ‘ਇਸ ਮੰਤਰੀ ਨੇ ਭਾਰਤ ਦਾ ਅਕਸ ਖ਼ਰਾਬ ਕਰ ਦਿਤਾ ਹੈ।’

ਇਹ ਗੱਲ ਜੱਗ ਜ਼ਾਹਰ ਹੈ ਕਿ ਭਾਰਤ ਨੇ 1974 ’ਚ, ਤੇ ਬਾਅਦ ਵਿੱਚ 1998 ਵਿੱਚ ਨਿਊਕਲੀਅਰ ਟੈਸਟ ਕੀਤੇ ਸਨ, ਪਰ ਸਾਡੇ ਮੈਂਬਰ ਪਾਰਲੀਮੈਂਟ ਸ਼੍ਰੀ ਰਮੇਸ਼ ਨਿਸ਼ਾਂਕ ਦਾ ਕਹਿਣਾ ਹੈ ਕਿ, ‘ਜਿਹੜੇ ਨਿਊਕਲੀਅਰ ਟੈਸਟ ਦੀ ਅਸੀਂ ਅੱਜ ਗੱਲ ਕਰਦੇ ਹਾਂ, ਰਿਸ਼ੀ ਕਨਾਡ ਨੇ ਇਹ ਟੈਸਟ, ਕਈ ਵਰ੍ਹੇ ਪਹਿਲਾਂ ਕੀਤਾ ਸੀ । ਸਾਡਾ ਗਿਆਨ ਤੇ ਵਿਗਿਆਨ ਕੋਈ ਘੱਟ ਨਹੀਂ।’ ਕਨਾਡ ਰਿਸ਼ੀ, ਦੂਜੀ ਸਦੀ ’ਚ ਹੋਇਆ ਦੱਸਿਆ ਜਾਂਦਾ ਹੈ । ਇਕ ਹੋਰ ਬਿਆਨ ਵਿੱਚ ਉਹ ਕਹਿੰਦੇ ਹਨ ਕਿ, ‘ਹਸਤ ਰੇਖਾ ਤੇ ਕੁੰਡਲੀਆਂ ਦੀ ਸਾਇੰਸ ਤੋਂ ਵੱਡੀ ਹੋਰ ਕੋਈ ਸਾਇੰਸ ਨਹੀਂ । ਸਾਨੂੰ ਚਾਹੀਦੈ ਕਿ ਅਸੀਂ ਇਸ ਨੂੰ ਪ੍ਰੋਮੋਟ ਕਰੀਏ।’

 ਕੇਂਦਰ ਸਰਕਾਰ ਵਿੱਚ ਖੇਤੀ-ਬਾੜੀ ਮੰਤਰੀ ਰਾਧਾ ਮੋਹਨ ਸਿੰਘ, ਬੀਜਾਂ ਦੀ ਪੈਦਾਵਾਰ ਵਧਾਉਣ ਬਾਰੇ ਗੰਭੀਰਤਾ ਨਾਲ ਕਹਿੰਦੇ ਹਨ, ‘ਸਕਾਰਾਤਮਕ ਸੋਚ ਨਾਲ ਬੀਜਾਂ ਨੂੰ ਸ਼ਕਤੀ ਮਿਲਦੀ ਹੈ.., ਇਸੇ ਨੂੰ ਯੋਗਿਕ ਖੇਤੀ-ਬਾੜੀ ਦੀ ਵਿਧੀ ਕਿਹਾ ਜਾਂਦਾ ਹੈ । ਪ੍ਰਮਾਤਮਾ- ਸ਼ਕਤੀ ਦੀ ਰੌਸ਼ਨੀ ਨਾਲ ਬੀਜਾਂ ਦੀ ਪੈਦਾਵਾਰ ਵਧਾਉਣੀ ਚਾਹੀਦੀ ਹੈ।’ ਗ੍ਰਹਿ ਮੰਤਰੀ ਵੀ ਸਾਇੰਸ ਬਾਰੇ ਬੋਲਣੋ ਨਹੀਂ ਰਹਿ ਸਕੇ । ਉਹ ਕਹਿੰਦੇ ਹਨ, ‘ਅਮਰੀਕਾ ਦੇ ਖੋਜਕਾਰ, ਸੂਰਜ ਤੇ ਚੰਦਰ ਗ੍ਰਹਿਣਾਂ ਦੀਆਂ ਤਰੀਕਾਂ ਬਾਰੇ ਦੱਸਦੇ ਹਨ, ਪਰ ਆਪਣੇ ਭਾਰਤ ’ਚ, ਕਿਸੇ ਵੀ ਪੰਡਿਤ ਨੂੰ ਪੁੱਛ ਲਓ, ਉਹ ਪਚਾਂਗ ਖੋਲ੍ਹੇਗਾ ਤੇ ਫੱਟ ਦੱਸ ਦੇਵੇਗਾ ਕਿ ਕਦੋਂ ਗ੍ਰਹਿਣ ਲਗਣੈ।’ ਰਾਜਸਥਾਨ ਦੇ ਸਿੱਖਿਆ ਮੰਤਰੀ ਸ਼੍ਰੀ ਵਾਸੂਦੇਵ ਦੇਵਨਾਣੀ ਗ਼ੈਰ ਵਿਗਿਆਨਕ ਗੱਲ ਕਰਦੇ ਹੋਏ ਕਹਿੰਦੇ ਹਨ, ‘ਗਾਵਾਂ ਆਪਣੇ ਸਾਹ ਨਾਲ ਆਕਸੀਜਨ ਕੱਢਦੀਆਂ ਹਨ ਜਿਹਦੇ ਨਾਲ ਮਨੁੱਖ ਸਾਹ ਲੈਂਦਾ ਹੈ।’ ਸਾਇੰਸਦਾਨਾਂ ਤੇ ਖੋਜਕਾਰਾਂ ਦੀ ਸਮਝ ਤੋਂ ਬਾਹਰ ਹੈ ਕਿ ਇਕ ਕਿਹੜੀ ਥਿਊਰੀ ਹੋਈ… ?

ਜਨਵਰੀ 2018 ’ਚ ਸੁਪਰੀਮ ਕੋਰਟ ਵਿੱਚ ਸਮਲਿੰਗਤਾ ਦੇ ਸਬੰਧੀ ਮਾਮਲੇ ਬਾਰੇ ਸੀਨੀਅਰ ਐਮ. ਪੀ. ਸ਼੍ਰੀ ਸੁਬਰਾਮਣੀਅਮ ਸਵਾਮੀ ਦਾ ਗ਼ੈਰ ਵਿਗਿਆਨਕ ਬਿਆਨ ਸੀ ਕਿ ਸਮਲਿੰਗਤਾ ਇੱਕ ਜੈਨੇਟਿਕ ਬੀਮਾਰੀ ਹੈ ਇਸ ਨੂੰ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ । ਇਸੇ ਤਰ੍ਹਾਂ ਅਗਰਤਲਾ ਦੇ ਪ੍ਰਗਨਾ ਭਵਨ ਵਿੱਚ ਕੰਮਪਿਊਟਰਾਈਜ਼ੇਸ਼ਨ ਐਂਡ ਰਿਫਾਰਮਜ਼ ਵਿਸ਼ੇ ਸਬੰਧੀ, ਖੇਤਰੀ ਕਾਰਜਸ਼ਾਲਾ ਦੇ ਮੌਕੇ ’ਤੇ ਬੋਲਦਿਆਂ, ਤ੍ਰਿਪੁਰਾ ਦੇ ਨਵੇਂ ਬਣੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਆਧੁਨਿਕ ਟੈਕਨਾਲੋਜੀ ਤੇ ਸੰਚਾਰ-ਤੰਤਰ ਨੂੰ ਇੱਕ ਨਵੇਂ ਹੀ ਢੰਗ ਨਾਲ ਪੇਸ਼ ਕੀਤਾ ਤੇ ਕਿਹਾ ਹੈ ਕਿ, ‘ਇੰਟਰਨੈੱਟ ਮਹਾਂ -ਭਾਰਤ ਵੇਲੇ ਵੀ ਹੈਗਾ ਸੀ।’ ਇਸ ਦਾ ਵਿਸਥਾਰ ਸਹਿਤ ਵਰਣਨ ਕਰਦਿਆਂ ਉਹਨਾਂ ਨੇ ਕਿਹਾ, ‘ਕੁਰੂਕਸ਼ੇਤਰ ਦੇ ਅਠਾਰਾਂ ਦਿਨਾਂ ਦੇ ਯੁੱਧ ਨੂੰ ਸੰਜੈ ਨੇ ਇੰਟਰਨੈੱਟ ਰਾਹੀਂ ਹੀ ਤਾਂ 50 ਕਿਲੋਮੀਟਰ ਦੂਰ ਬੈਠੇ, ਦਿਸ਼੍ਰਟੀ-ਹੀਣ ਰਾਜੇ ਧ੍ਰਿਤਰਾਸ਼ਟਰ ਤੱਕ ਪਹੁੰਚਾਇਆ ਸੀ । ਸੰਜੈ ਦੂਰ ਬੈਠ ਕੇ ਧ੍ਰਿਤਰਾਸ਼ਟਰ ਨੂੰ ਦੱਸ ਰਿਹਾ ਸੀ ਕਿ ਯੁੱਧ ਵਿੱਚ ਕੀ ਹੋ ਰਿਹਾ ਹੈ, ਇਸ ਦਾ ਮਤਲਬ ਹੈ ਕਿ ਉਸ ਵੇਲੇ ਵੀ ਟੈਕਨਾਲੋਜੀ ਹੈਗੀ ਸੀ, ਇੰਨਟਨੈੱਟ ਤੇ ਸੈਟੇਲਾਈਟ ਮੌਜੂਦ ਸਨ; ਇਹ ਟੈਕਨਾਲੋਜੀ ਤਾਂ ਹਜ਼ਾਰ ਤੋਂ ਵੀ ਵੱਧ ਸਾਲ ਪਹਿਲਾਂ ਖੋਜ ਲਈ ਗਈ ਸੀ ਤੇ ਨੈਸ਼ਨਲ ਇਨਫਰਮੈਟਿਕਸ ਸੈਂਟਰ ਉਸੇ ਨੂੰ ਹੀ ਵਰਤ ਰਿਹਾ ਹੈ, ਮੈਂ ਇਸ ਸੈਂਟਰ ਨੂੰ ਵਧਾਈ ਦੇਂਦਾ ਹਾਂ ਪਰ ਤੁਸਾਂ ਇਸ ਦੀ ਕੋਈ ਖੋਜ ਨਹੀਂ ਕੀਤੀ, ਇਹ ਹਜ਼ਾਰ ਸਾਲ ਪੁਰਾਣੀ ਖੋਜ ਹੀ ਤੁਸੀਂ ਵਰਤ ਰਹੇ ਹੋ । ਯੂਰਪ ਦੇ ਮੁਲਕ ਵੀ ਇਸ ਖੋਜ ਦਾ ਸਿਹਰਾ ਆਪਣੇ ਸਿਰ ਲੈਂਦੇ ਹਨ ਪਰ ਅਸਲ ਵਿਚ ਟੈਕਨਾਲੋਜੀ ਸਬੰਧੀ ਇਹ ਖੋਜ ਕਈ ਸਾਲ ਪਹਿਲਾਂ ਤੋਂ ਸਾਡੀ ਹੀ ਹੈ । ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਅਨੇਕਾਂ ਹੀ ਮਾਈਕਰੋਸੌਫਟ ਇੰਜੀਨੀਅਰ ਕੰਮ ਕਰ ਰਹੇ ਹਨ, ਪਰ ਸਾਡੀ ਇਹ ਮਹਾਨਤਾ ਹੈ ਕਿ ਮਹਾਂਭਾਰਤ ਦੇ ਜ਼ਮਾਨੇ ਤੋਂ ਹੀ ਇਹ ਸਾਡੀ ਖੋਜ ਹੈ।

 ਬਾਰਡਰ ਤੋਂ ਚੀਨ ਦੀਆਂ ਫ਼ੌਜਾਂ ਨੂੰ ਭਜਾਉਣ ਬਾਰੇ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਕਿਹਾ ਹੈ ਕਿ ‘ਜੇਕਰ ਸਾਰੇ ਭਾਰਤੀ ਰੋਜ਼, ਪੰਜ ਵਾਰ ਚੀਨ ਦੇ ਖਿਲਾਫ ਮੰਤਰ ਪੜ੍ਹਨ ਤਾਂ ਡਰੈਗਨ (ਚੀਨ) ਨੂੰ, ਬਾਰਡਰ ਤੋਂ ਖਦੇੜਿਆ ਜਾ ਸਕਦਾ ਹੈ, ਹਿੰਦੂਆਂ ਤੋਂ ਇਲਾਵਾ ਮੁਸਲਮਾਨ ਵੀ ਨਮਾਜ਼ ਦੇ ਨਾਲ ਇਹ ਮੰਤਰ ਪੜ੍ਹਨ; ਮੰਤਰ ਹੈ – ਕੈਲਾਸ਼, ਹਿਮਾਲਿਆ ਔਰ ਤਿੱਬਤ, ਚੀਨ ਕੀ ਅਸੁਰੀ ਸ਼ਕਤੀ ਸੇ ਮੁਕਤ ਹੋ ।’ ਇਸ ਸੰਸਥਾ ਦੇ ਪ੍ਰਚਾਰਕ ਤੇ ਨੈਸ਼ਨਲ ਐਗਜੈਕਟਿਵ ਮੈਂਬਰ ਸ਼੍ਰੀ ਇੰਦਰੇਸ਼ ਕੁਮਾਰ ਨੇ ਕਿਹਾ ਹੈ, ‘ਭਾਰਤ ਨਾਲ ਪੰਗਾ ਲੈਣ ਕਰ ਕੇ ਚੀਨ ਨੇ ਆਪਣੇ ਕਈ ਦੋਸਤ ਗਵਾ ਲਏ ਹਨ ਜੋ ਹਿੰਸਾ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਤੇ ਭਾਰਤ ਦੇ ਪੱਕੇ ਮਿੱਤਰ ਬਣ ਰਹੇ ਹਨ ।

ਹੋਰ ਤੇ ਹੋਰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੀ ਗ਼ੈਰ ਵਿਗਿਆਨਕ ਗੱਲ ਕਰਨ ਤੋਂ ਨਹੀਂ ਖੁੰਝਦੇ । ਮੈਡੀਕਲ ਸਾਇੰਸ ਦੇ ਅਤੀ ਮੁਹਾਰਤ ਵਾਲੇ ਵਿਸ਼ੇ ਪਲਾਸਟਿਕ ਸਰਜਰੀ ਬਾਰੇ ਉਹ ਕਹਿੰਦੇ ਹਨ, ‘ਪਲਾਸਟਿਕ ਸਰਜਰੀ ਦੀ ਸ਼ੁਰੂਆਤ ਸ਼੍ਰੀ ਗਣੇਸ਼ ਜੀ ਦੇ ਜ਼ਮਾਨੇ ਵਿੱਚ ਹੀ ਹੋਈ ਸੀ, ਉਸ ਸਮੇਂ ਵੀ ਕੋਈ ਐਸਾ ਮਾਹਰ ਪਲਾਸਟਿਕ ਸਰਜਨ ਹੋਵੇਗਾ ਜਿਸ ਨੇ ਮਨੁੱਖ ਦੇ ਧੜ ਉੱਤੇ ਹਾਥੀ ਦਾ ਸਿਰ ਲਗਾ ਦਿੱਤਾ ਸੀ।’ ਅਡਵਾਂਸ ਜੈਨੇਟਿਕ ਇੰਨਜੀਨੀਅਰਿੰਗ ਬਾਰੇ ਐਸਾ ਹੀ ਗ਼ੈਰ ਵਿਗਿਆਨਕ ਬਿਆਨ ਹੈ, ‘ਮਹਾਂਭਾਰਤ ਬਾਰੇ ਸਾਨੂੰ ਪਤਾ ਹੈ ਕਿ ਕਰਣ ਮਾਂ ਦੇ ਪੇਟ ’ਚੋਂ ਨਹੀਂ ਸੀ ਜਨਮਿਆ; ਉਹਦਾ ਜਨਮ ਨਿਯੋਗਾ ਵਿਧੀ ਨਾਲ ਹੋਇਆ ਸੀ ਤੇ ਅਸਲ ਵਿੱਚ ਇਹ ਇਕ ਬੇਹੱਦ ਅਡਵਾਂਸ ਜੈਨੇਟਿਕ ਇੰਨਜੀਨੀਅਰਿੰਗ ਦੀ ਕਹਾਣੀ ਹੈ। ਇਸੇ ਤਰ੍ਹਾਂ ਵਿਸ਼ਵ ਪੱਧਰ ’ਤੇ, ਵਧੀ ਹੋਈ ਆਬਾਦੀ, ਵਾਤਾਵਰਣ ਵਿੱਚ ਫੈਕਟਰੀਆਂ ਤੇ ਵਾਹਨਾਂ ਦੇ ਜ਼ਹਿਰੀਲੇ ਰਸਾਇਣਾਂ ਵਾਲੇ ਧੂੰਏਂ ਅਤੇ ਜੰਗਲ ਕੱਟੇ ਜਾਣ ਕਰ ਕੇ, ਅੱਜ ਕੱਲ੍ਹ ਦੇ ਕਲਾਈਮੇਟ ਤੇ ਮੌਸਮਾਂ ਵਿੱਚ ਆਈ ਤਬਦੀਲੀ ਬਾਰੇ ਪ੍ਰਧਾਨ ਮੰਤਰੀ ਜੀ ਕਹਿੰਦੇ ਹਨ, ‘ਪਿੱਛਲੇ ਤੇ ਹੁਣ ਦੇ ਕਲਾਈ-ਮੇਟ (ਬਰਸਾਤਾਂ, ਹੜ, ਸੋਕਾ, ਗਲੋਬਲ-ਵਾਰਮਿੰਗ, ਬਰਫ ਪੈਣੀ, ਭੁਚਾਲ, ਤੂਫਾਨ, ਟੌਰਨੀਡੋ ਆਦਿ) ਵਿੱਚ ਕੋਈ ਤਬਦੀਲੀਆਂ ਨਹੀਂ ਆਈਆਂ, ਸਗੋਂ ਅਸੀਂ ਹੀ ਬਦਲੇ ਹਾਂ, ਸਾਡੀਆਂ ਆਦਤਾਂ ਹੀ ਬਦਲੀਆਂ ਹਨ।’ ਟੈਲੀਵਿਯਨ ਬਾਰੇ ਉਹਨਾਂ ਦਾ ਕਹਿਣਾ ਹੈ ਕਿ, ‘ਸਾਡੇ ਭਾਰਤ ਵਰਸ਼ ਦੇ ਰਿਸ਼ੀ ਮੁਨੀ, ਯੋਗਾ ਦੀ ਵਿੱਦਿਆ ਨਾਲ, ਦਿੱਵਯਾ ਦ੍ਰਿਸ਼ਟੀ ਯਾਨੀ ਦੂਰ-ਦ੍ਰਿਸ਼ਟੀ ਹਾਸਲ ਕਰ ਲੈਂਦੇ ਸੀ, ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਟੈਲੀਵਿਯਨ ਦੀ ਕਾਢ ਦੇ ਪਿੱਛੇ ਇਸੇ ਦਾ ਹੀ ਹੱਥ ਹੈ।’

ਹੁਣੇ ਹੁਣੇ ਫਗਵਾੜੇ ਕੋਲ ਲਵਲੀ ਯਨੀਵਰਸਿਟੀ ਵਿੱਚ ਸੰਪੰਨ ਹੋਈ, 106ਵੀਂ ਇੰਡੀਅਨ ਸਾਇੰਸ ਕਾਨਫਰੰਸ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕੀਤਾ ਸੀ, ਵਿੱਚ ਆਂਧਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਜੀ. ਨਾਗੇਸ਼ਵਰ ਰਾਓ ਨੇ ਆਪਣੇ ਸੰਬੋਧਨ ਵਿੱਚ ਵੀ ਗ਼ੈਰ ਵਿਗਿਆਨਕ ਗੱਲਾਂ ਕਰ ਦਿੱਤੀਆਂ। ਉਸ ਨੇ ਕਿਹਾ, ‘ਕੌਰਵ ‘ਟੈਸਟ ਟਿਊਬ ਬੇਬੀ’ ਵਿਧੀ ਨਾਲ ਪੈਦਾ ਹੋਏ ਸਨ ਤੇ ਰਾਵਣ ਦੇ ਕੋਲ ਬਹੁਤ ਸਾਰੇ ਹਵਾਈ ਜਹਾਜ਼ ਸਨ।’ ਹਾਜ਼ਰ ਸਾਇੰਸਦਾਨਾਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਤੇ ਇੰਡੀਅਨ ਨੈਸ਼ਨਲ ਸਾਇੰਸ ਦੀ ਕਾਰਜ-ਕਾਰਣੀ, ਐਗਜ਼ੈਕਟਿਵ ਕੌਂਸਲ ਤੇ ਜਨਰਲ ਬਾਡੀ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਐਲਾਨ ਕੀਤਾ ਹੈ ਕਿ ‘ਅਗੇ ਤੋਂ ਜਿਹੜਾ ਵੀ ਇਸ ਤਰ੍ਹਾਂ ਦੀ ਗ਼ੈਰ ਵਿਗਿਆਨਕ ਗੱਲ ਕਰੇਗਾ ਉਸ ਨੂੰ ਸਟੇਜ ਤੋਂ ਲਾਹ ਦਿੱਤਾ ਜਾਵੇਗਾ। ਸੰਬੋਧਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਆਪਣੇ ਲੈਕਚਰ ਦੀ ਇੱਕ ਕਾਪੀ ਪ੍ਰਬੰਧਕਾਂ ਨੂੰ ਦੇਣੀ ਪਵੇਗੀ ਤਾਂ ਕਿ ਵਿਗਿਆਨਕ ਕਾਨਫ੍ਰੰਸ ਦੇ ਮੰਚ ਤੋਂ ਗ਼ੈਰ-ਵਿਗਿਆਨਕ ਗੱਲਾਂ ਨਾ ਹੋਣ।’ ਕਈ ਵਿਗਿਆਨਕਾਂ ਨੇ ਇਸ ਗੱਲ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਇੱਕ ਮੌਜਦਾ ਵਾਈਸ ਚਾਂਸਲਰ ਜੋ ਖ਼ੁਦ ਇੱਕ ਬਾਇਓਲੋਜਿਸਟ ਹੈ, ਐਸੀ ਗ਼ੈਰ-ਵਿਗਿਆਨਕ ਤੇ ਬਿਲਕੁਲ ਹੀ ਨਾ-ਮੰਨਣਯੋਗ ਗੱਲ ਕਿਵੇਂ ਕਰ ਸਕਦਾ ਹੈ ?

ਮਾਨਯੋਗ ਨੇਤਾਵਾਂ ਤੇ ਪੜ੍ਹਿਆਂ ਲਿਖਿਆਂ ਨੂੰ ਆਪਣੀ ਬੁੱਧੀ ਅਨੁਸਾਰ ਤੱਥਾਂ ਅਤੇ ਵਿਗਿਆਨਕ ਗੱਲਾਂ ਤੇ ਬਿਆਨ ਬਾਜ਼ੀ ਕਰਨੀ ਚਾਹੀਦੀ ਹੈ । ਅੱਜ ਕੱਲ੍ਹ ਦੀ ਅਗਾਂਹ-ਵਧੂ ਟੈਕਨਾਲੋਜੀ ਨਾਲ ਵਿਸ਼ੇਸ਼ ਵਿਅਕਤੀਆਂ (ਨੇਤਾਵਾਂ) ਦੇ ਮੁਖ਼ਾਰਬਿੰਦ ’ਚੋਂ ਨਿਕਲੀ ਛੋਟੀ ਤੋਂ ਛੋਟੀ ਗੱਲ ਸਕਿੰਟਾਂ ਵਿੱਚ ਹੀ ਸਾਰੀ ਦੁਨੀਆਂ ਵਿਚ ਫੈਲ ਜਾਂਦੀ ਹੈ। ਗ਼ਲਤ ਤੇ ਗ਼ੈਰ ਵਿਗਿਆਨਕ ਬਿਆਨ ਬਾਜ਼ੀ ਨਾਲ ਨੇਤਾ ਤੇ ਦੇਸ਼ ਦਾ ਸਾਰੀ ਦੁਨੀਆਂ ਵਿੱਚ ਜਲੂਸ ਨਿਕਲਦਾ ਹੈ, ਮਖੌਲ ਬਣ ਜਾਂਦਾ ਹੈ । ਨੇਤਾ ਖ਼ੁਦ ਸਿਆਣੇ ਨੇ, ਐਸੀਆਂ ਗੱਲਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ।

 

ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਦੇ ਬਾਵਜੂਦ ਸਿੱਖ ਆਜ਼ਾਦੀ ਤੋਂ ਵਾਂਝੇ : ਪੰਥਕ ਤਾਲਮੇਲ ਸੰਗਠਨ

0

ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਦੇ ਬਾਵਜੂਦ ਸਿੱਖ ਆਜ਼ਾਦੀ ਤੋਂ ਵਾਂਝੇ : ਪੰਥਕ ਤਾਲਮੇਲ ਸੰਗਠਨ

23 ਜਨਵਰੀ : ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਅਤੇ ਕੋਰ ਕਮੇਟੀ ਨੇ ਗਣਤੰਤਰ ਦਿਵਸ ਦੇ ਜਸ਼ਨਾਂ ਉੱਪਰ ਪ੍ਰਤੀਕਰਮ ਕਰਦਿਆਂ ਕਿਹਾ ਕਿ ਭਾਰਤ-ਵਰਸ਼ ਦੀ ਗ਼ੁਲਾਮੀ ਦੇ ਬੰਧਨ ਕੱਟਣ ਦੀ ਪਹਿਲ ਕਦਮੀ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ। ਵਿਦੇਸ਼ੀ ਮੂਲ ਦੇ ਲੋਧੀ ਹਾਕਮਾਂ ਨੂੰ ਆੜੇ ਹੱਥੀਂ ਲੈਣ ਦੇ ਨਾਲ ਨਾਲ ਲੋਕਾਂ ਦੀ ਆਪਣੀ ਲਾਚਾਰ ਦਸ਼ਾ ਦਾ ਅਹਿਸਾਸ ਵੀ ਕਰਾਇਆ ਸੀ। ਬਾਬਰ ਨੂੰ ਜਾਬਰ ਆਖ ਸਖ਼ਤ ਵਿਰੋਧ ਕੀਤਾ ਸੀ। ਮਨੁੱਖੀ ਆਜ਼ਾਦੀ ਹਿਤ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ। ਮੁਗ਼ਲਾਂ ਮਗਰੋਂ ਭਾਰਤ ਦੀ ਆਜ਼ਾਦੀ ਖੋਹਣ ਵਾਲੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਵਿਚ ਜਿੰਨਾ ਜਾਨੀ-ਮਾਲੀ ਨੁਕਸਾਨ ਸਿੱਖਾਂ ਦਾ ਹੋਇਆ ਉਹ ਅਨੋਖੀ ਮਿਸਾਲ ਹੈ, ਪਰ ਆਜ਼ਾਦੀ ਮਿਲਦਿਆਂ ਹੀ ਸਿੱਖਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਇਆ ਗਿਆ ਅਤੇ ਕੌਮ ਨੂੰ ਜਰਾਇਮ ਪੇਸ਼ਾ ਕਰਾਰ ਦਿੱਤਾ ਗਿਆ। ਅੱਜ ਤੱਕ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਅਤੇ ਗੁਰਧਾਮਾਂ ਦੀ ਬੇਅਦਬੀ ਉਸੇ ਲੜੀ ਦੀ ਕੜੀ ਹੈ। ਇਸੇ ਕਰ ਕੇ ਜਦੋਂ ਭਾਰਤ ਆਜ਼ਾਦੀ ਅਤੇ ਗਣਤੰਤਰ ਦਿਵਸਾਂ ਦੇ ਜਸ਼ਨ ਮਨਾਅ ਰਿਹਾ ਹੁੰਦਾ ਹੈ ਤਾਂ ਉਦੋਂ ਸਿੱਖ ਕੌਮ ਆਪਣੇ ਨਾਲ ਹੋਈ ਬੇਵਿਸਾਹੀ ਦਾ ਅਫ਼ਸੋਸ ਜ਼ਾਹਰ ਕਰ ਰਹੀ ਹੁੰਦੀ ਹੈ।

ਪੰਥਕ ਤਾਲਮੇਲ ਸੰਗਠਨ ਦੇ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦਾ ਉਦੋਂ ਵੀ ਮੰਨਣਾ ਸੀ ਤੇ ਅੱਜ ਵੀ, ਕਿ 1947 ਵਿੱਚ ਪੰਜਾਬ ਦੀ ਹਿੱਕ ਉੱਤੇ ਵੰਡ ਦੀ ਲਹੂ ਭਿੱਜੀ ਲਕੀਰ ਖਿੱਚੀ ਗਈ ਸੀ। ਪੰਜਾਬ ਹਮੇਸ਼ਾਂ ਲਈ ਭਾਰਤ-ਪਾਕਿਸਤਾਨ ਦਰਮਿਆਨ ਯੁੱਧ ਦਾ ਮੈਦਾਨ ਬਣ ਗਿਆ। ਉਪ-ਮਹਾਂਦੀਪ ਵਿੱਚ ਹਥਿਆਰਾਂ ਦੀ ਦੌੜ ਸ਼ੁਰੂ ਹੋਈ ਅਤੇ ਦੋਨੋਂ ਮੁਲਕਾਂ ਨੇ ਤਬਾਹੀ ਲਈ ਐਟਮੀ ਬੰਬ ਤਿਆਰ ਕਰ ਲਏ। ਭਿੰਨ-ਭਿੰਨ ਕੌਮੀਅਤਾਂ ਵਾਲੇ ਉਪ ਮਹਾਂਦੀਪ ਨੂੰ ਇੱਕ ਕੇਂਦਰੀ ਧੁਰੇ ਦੇ ਦੁਆਲੇ ਬੰਨ੍ਹ ਕੇ ਰੱਖਣ ਲਈ ਕਾਂਗਰਸੀ ਨੇਤਾਵਾਂ ਨੇ ਸੰਵਿਧਾਨ ਨੂੰ ਪਵਿੱਤਰ ਮੂਰਤ ਵਜੋਂ ਪੇਸ਼ ਕੀਤਾ। ਸੰਵਿਧਾਨ ਦੇ ਨਾਮ ’ਤੇ ਹੀ ਸਿੱਖ ਘੱਟ ਗਿਣਤੀ ਅਤੇ ਆਪਣੇ ਹੱਕਾਂ ਦੀ ਮੰਗ ਕਰਦੇ ਭਾਈਚਾਰਿਆਂ ਨੂੰ ਦੇਸ਼-ਧ੍ਰੋਹੀ ਗਰਦਾਨਿਆ ਤੇ ਦਬਾਇਆ।  ਦਰਅਸਲ, ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਅਜਿਹਾ ਸੰਵਿਧਾਨ ਘੜਿਆ ਜਿਹੜਾ ਸਿਰਫ਼ ਕਹਿਣ ਨੂੰ ਹੀ ਸੰਘੀ ਸੀ, ਪਰ ਤੱਤ ਰੂਪ ਵਿੱਚ ਏਕਾਤਮਕ ਸੀ। ਦੇਸ਼ ਦੀ ਵੰਡ ਹੋਣ ਤੋਂ ਬਾਅਦ ਵੀ ਸੰਵਿਧਾਨ ਘੜਨੀ ਸਭਾ ਦਾ ਮੁੜ ਗਠਨ ਨਹੀਂ ਹੋਇਆ ਬਲਕਿ ਗ਼ੈਰ-ਕਾਨੂੰਨੀ ਸਭਾ ਤੋਂ ਹੀ ਨਹਿਰੂ-ਪਟੇਲ ਨੇ ਆਪਣੀ ਮਨਮਰਜ਼ੀ ਨਾਲ ਤਿਆਰ ਕਰਵਾਏ ਸੰਵਿਧਾਨ ਉੱਤੇ ਮੋਹਰ ਲਵਾ ਲਈ। ਅੱਜ ਦੀ ਤ੍ਰਾਸਦੀ ਹੈ ਕਿ ਸੱਤਾ ਦੀ ਦੌੜ ਵਿੱਚ ਸ਼ਾਮਲ ਸਿਆਸੀ ਪਾਰਟੀਆਂ ਬੁਨਿਆਦੀ ਮੁੱਦਿਆਂ ’ਤੇ ਮਿੱਟੀ ਪਾਉਣ ਲਈ ਉਕਸਾਊ ਮਾਹੌਲ ਸਿਰਜਦੀਆਂ ਰਹਿੰਦੀਆਂ ਹਨ ਅਤੇ ਚੋਣਾਂ ਜਿੱਤਣਾ ਹੀ ਨਿਸ਼ਾਨਾ ਰੱਖਦੀਆਂ ਹਨ। ਸਿੱਖ ਕੌਮ ਦੇ ਨਿਆਰੇਪਣ ਨੂੰ ਭਾਰਤੀ ਧਾਰਾਵਾਂ ਵਿੱਚ ਚੁਣੌਤੀ ਉਂਝ ਹੀ ਖੜ੍ਹੀ ਹੈ। ਪੰਜਾਬ ਦੇ ਮਸਲੇ ਉੱਥੇ ਹੀ ਖੜ੍ਹੇ ਹਨ। ਕਦੇ ਖੇਤਰੀਵਾਦ ਦਾ ਅਲੰਬਰਦਾਰ ਰਿਹਾ ਅਕਾਲੀ ਦਲ ਵੀ ਸੱਚ ਤੋਂ ਕਿਨਾਰਾ ਕਰ ਚੁੱਕਾ ਹੈ ਅਤੇ ਕੌਮ ਵਿਰੋਧੀ ਚਾਲਾਂ ਦਾ ਹਮਸਫ਼ਰ ਬਣ ਆਪਣੀ ਹੋਂਦ ਗਵਾ ਰਿਹਾ ਹੈ।

ਅਨੰਦ ਕਾਰਜ ਬਾਬਤ ਗੁਰੂ ਰਾਮਦਾਸ ਜੀ ਦੀਆਂ ਚਾਰ ਲਾਵਾਂ

0

ਅਨੰਦ ਕਾਰਜ ਬਾਬਤ ਗੁਰੂ ਰਾਮਦਾਸ ਜੀ ਦੀਆਂ ਚਾਰ ਲਾਵਾਂ

ਗਿਆਨੀ ਅਵਤਾਰ ਸਿੰਘ-(98140-35202)

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 774 ਉੱਤੇ ਸੂਹੀ ਰਾਗ (ਜਿਸ ਨੂੰ ਗਾਉਣ ਦਾ ਸਮਾਂ ਦੋ ਘੜੀ ਦਿਨ ਚੜ੍ਹੇ ਹੈ) ਵਿੱਚ ਗੁਰੂ ਰਾਮਦਾਸ ਪਾਤਿਸ਼ਾਹ ਜੀ ਵੱਲੋਂ ਉਚਾਰਿਆ ਗਿਆ ਚਾਰ ਬੰਦਾਂ ਵਾਲ਼ਾ ਸ਼ਬਦ, ਜਿਸ ਨੂੰ ਚਾਰ ਲਾਵਾਂ ਦੇ ਨਾਂ ਨਾਲ਼ ਯਾਦ ਕੀਤਾ ਜਾਂਦਾ ਹੈ ਅਤੇ ਮਰਿਆਦਾ ਅਨੁਸਾਰ ਹਰ ਗੁਰਸਿੱਖ ਦੇ ਅਨੰਦ ਕਾਰਜ ਦੌਰਾਨ ਪੜ੍ਹਨ ਦੀ ਹਦਾਇਤ ਵੀ ਕੀਤੀ ਗਈ ਹੈ। ਇਨ੍ਹਾਂ ਲਾਵਾਂ ਦੇ ਚਾਰ ਬੰਦ; ਰੂਹਾਨੀਅਤ ਦੇ ਚਾਰ ਪੜਾਅ ਵੀ ਹਨ।  ਅਨੰਦ ਕਾਰਜ ਸਮੇਂ ਲੜਕੀ ਨੇ ਜਿੱਥੇ ਆਪਣੇ ਪਿਤਾ ਦੇ ਘਰ ਤੋਂ ਸਹੁਰੇ ਘਰ ਨੂੰ ਅਪਣਾਉਣਾ ਹੁੰਦਾ ਹੈ ਜਾਂ ਇੱਕ ਪਰਿਵਾਰਕ ਸਾਂਝ ਉਪਰੰਤ ਦੂਸਰੀ ਪਰਿਵਾਰਕ ਸਾਂਝ ਮੁਤਾਬਕ ਆਪਣੇ ਆਪ ਨੂੰ ਢਾਲਣਾ ਹੁੰਦਾ ਹੈ ਓਥੇ ਉਨ੍ਹਾਂ ਦੀ ਸੋਚ ਨੂੰ ਆਪਣੇ ਜੀਵਨ ਆਚਰਨ ਨਾਲ਼ ਪ੍ਰਭਾਵਤ ਵੀ ਕਰਨਾ ਹੁੰਦਾ ਹੈ।

ਗੁਰਬਾਣੀ ਅਨੁਸਾਰ ਰੱਬੀ ਗੁਣਾਂ ਨਾਲ਼ ਬਣੇ ਉੱਚੇ-ਸੁੱਚੇ ਜੀਵਨ ਕਿਰਦਾਰ ਹੀ ਇੰਨੇ ਸਮਾਜਕ ਪਰਿਵਰਤਨ ਨੂੰ ਸਥਿਰਤਾ ਦੇ ਸਕਦੇ ਹਨ।  ਰੱਬੀ ਗੁਣਾਂ ਨਾਲ਼ ਹੋਈ ਪਹਿਲਾਂ ਆਪਣੀ ਜੀਵਨ ਤਬਦੀਲ (ਪ੍ਰਥਮੇ ਮਨੁ ਪਰਬੋਧੈ ਅਪਨਾ.. ॥ ਮ: ੫/੩੮੧) ਹੀ ਦੂਸਰੇ ਪਰਿਵਾਰ ਦੀ ਜੀਵਨਸ਼ੈਲੀ ’ਚ ਬਦਲਾਅ ਲਿਆਉਣ ਦੇ ਸਮਰੱਥ ਹੁੰਦੀ ਹੈ ਕਿਉਂਕਿ ਰੱਬੀ ਅਥਾਹ ਗੁਣ; ਮਨੁੱਖ ਦੇ ਅਹੰਕਾਰ (ਇਕ ਦੂ ਇਕੁ ਸਿਆਣਾ ॥) ਭਾਵ ਨੂੰ ਨਿਮਰਤਾ ’ਚ ਬਦਲਣ ਦੀ ਯੋਗਤਾ ਰੱਖਦੇ ਹਨ।  ਭਾਵੇਂ ਕਿ ਇੱਕ ਹੱਥ ਨਾਲ਼ ਕਦੇ ਤਾੜੀ ਨਹੀਂ ਵੱਜਦੀ, ਪਰ ਔਰਤ, ਜੋ ਕਿ ਘਰ ਦੀ ਮੁੱਢਲੀ ਜ਼ਿੰਮੇਵਾਰੀ ਨਾਲ਼ ਜੁੜੀ ਰਹਿੰਦੀ ਹੈ, ਹੀ ਆਪਣੇ ਵੰਸ਼ਜ ਨੂੰ ਆਪਣੀ ਸੋਚ ਅਨੁਸਾਰ ਘੜਨ ’ਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ, ਇਸ ਲਈ ਲੜਕੇ ਦੇ ਮੁਕਾਬਲੇ ਵਿਆਹੁਤਾ ਲੜਕੀ ’ਚ ਜ਼ਿਆਦਾ ਸਹਿਣਸ਼ੀਲਤਾ ਹੋਣੀ ਜ਼ਰੂਰੀ ਹੈ। ਉਸ ਨੇ ਦੋ ਪਰਿਵਾਰਾਂ ਦੀ ਸੋਚ ਅਤੇ ਮਾਹੌਲ ਰਾਹੀਂ ਆਪਣੀ ਉਮਰ ਨੂੰ ਬਤੀਤ ਕਰਨਾ ਹੁੰਦਾ ਹੈ।

ਗੁਰੂ ਰਾਮਦਾਸ ਜੀ ਇਸਤਰੀ ਭਾਵ ਨਾਲ਼ ਆਪਣੇ ਪਿਤਾ ਪਾਸੋਂ ਸ਼ੁਭ ਗੁਣਾਂ ਰੂਪ ਦਾਜ ਦੀ ਇਉਂ ਮੰਗ ਕਰਦੇ ਹਨ ‘‘ਹਰਿ ਪ੍ਰਭ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥’’ (ਸਿਰੀਰਾਗੁ, ਮ: ੪, ਪੰਨਾ ੭੯) ਤਾਂ ਜੋ ਲੜਕੀ ਨੂੰ ਅਗਾਂਹ ਜ਼ਿੰਦਗੀ ’ਚ ਕਠਿਨਾਈਆਂ ਦਾ ਸਾਹਮਣਾ ਨਾ ਕਰਨਾ ਪਵੇ।  ਮੈਡੀਕਲ ਸਾਇੰਸ ਨੇ ਬੱਚੇ ਦੀ ਬੁਧੀ ’ਚ ਵਿਕਾਸ ਗਤੀ ਜਾਂ ਸਮਰੱਥਾ ਭਾਵ ਨਾਬਾਲਕ ਤੋਂ ਜਵਾਨ ਹੋਣ ਦੀ ਉਮਰ 16 ਤੋਂ 25 ਸਾਲ ਮੰਨੀ ਹੈ, ਇਸ ਸਮੇਂ ਦੌਰਾਨ ਬੱਚੇ ਦੀ ਬੁਧੀ ਨੇ ਵਿਕਾਸਸ਼ੀਲ ਤੋਂ ਵਿਕਸਿਤ ਹੋ ਕੇ ਆਪਣੇ ਜੀਵਨ ਦੀ ਘਾੜਤ ਨੂੰ ਸੁਚੱਜਾ ਜਾਂ ਕੁਚੱਜਾ ਘੜਨਾ ਹੁੰਦਾ ਹੈ ਅਤੇ ਇਹ ਸਮਾਂ ਲੜਕੀ ਦਾ ਆਮ ਤੌਰ ’ਤੇ ਮਾਪਿਆ ਪਾਸ ਹੀ ਬੀਤਦਾ ਹੋਣ ਕਾਰਨ ਸੁਚੱਜੀ ਸੰਭਾਲ਼ ਕਰਨ ਦਾ ਜ਼ਿੰਮਾ ਮਾਤਾ-ਪਿਤਾ ਪਾਸ ਹੀ ਹੁੰਦਾ ਹੈ। ਇਸ ਲਈ ਗੁਰੂ ਰਾਮਦਾਸ ਜੀ ਨੇ ਔਰਤ ਭਾਵ ਨਾਲ਼ ‘‘ਹਰਿ ਪ੍ਰਭ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥’’ ਉਪਦੇਸ਼ ਦਿੱਤਾ। 

ਸ਼ੁਭ ਗੁਣਾਂ ਦਾ ਦਾਜ ਜਿੱਥੇ ਸਹੁਰੇ ਘਰ ਦੀ ਸ਼ੋਭਾ ਵਧਾਉਂਦਾ ਹੈ ਓਥੇ ਇਸ ਦੇ ਹੱਥੋਂ ਖੁੱਸਣ ਦੀ ਸੰਭਾਵਨਾ ਵੀ ਨਹੀਂ ਹੁੰਦੀ। ਦੁਨਿਆਵੀ ਦਾਜ ਸਮੇਂ ਨਾਲ਼ ਖ਼ਰਚ ਹੋ ਜਾਂਦਾ ਹੈ ਤੇ ਲੜਕੀ ਦਾਜ ਵਿਹੂਣੀ ਰਹਿ ਜਾਂਦੀ ਹੈ ਭਾਵ ਸਹੁਰੇ ਘਰ ਪਿਤਾ ਦੀ ਜ਼ਮੀਨ-ਜਾਇਦਾਦ ਪੁੱਤਰ ਦੇ ਨਾਂ ਹੋ ਜਾਂਦਾ ਹੈ, ਬੱਚਿਆਂ ਦਾ ਹਰ ਥਾਂ ਵਾਰਸ ਪਿਤਾ ਨੂੰ ਮੰਨਿਆ ਜਾਂਦਾ ਹੈ। ਜੇਕਰ ਔਰਤ ਪਾਸੋਂ ਪਿਤਾ ਦੁਆਰਾ ਦਿੱਤਾ ਗਿਆ ਸਮਾਜਕ ਦਾਜ ਵੀ ਸਮੇਂ ਨਾਲ਼ ਨਸ਼ਟ ਹੋ ਜਾਏ, ਵਰਤਿਆ ਜਾਏ ਤਾਂ ਔਰਤ ਨੂੰ ਇਕੱਲਾਪਣ ਤੋੜ ਕੇ ਰੱਖ ਦਿੰਦਾ ਹੈ, ਪਰ ਅਗਰ ਰੱਬੀ ਗੁਣ ਰੂਪ ਦਾਜ ਹੋਏਗਾ ਤਾਂ ਉਸ ਨਾਲ਼ ਸਹੁਰੇ ਘਰ ਦੇ ਮਾਹੌਲ ਨੂੰ ਪ੍ਰਭਾਵਤ ਕਰ ਕੇ ਸਦੀਵੀ ਪਤੀ ਪਿਆਰ ਤੇ ਇੱਜ਼ਤ ਮਿਲੇਗੀ, ਇਸੇ ਰੂਹਾਨੀਅਤ ਭਾਵ ਵਜੋਂ ਇਸ ਸ਼ਬਦ ਦੇ ਸਮਾਪਤੀ ’ਚ ਚੌਥੀ ਲਾਵਾਂ ਰਾਹੀਂ ਬਣਦੀ ਸਥਿਰ ਪਤੀ-ਪਰਮੇਸ਼ਰ ਨਾਲ਼ ਨੇੜਤਾ ਨੂੰ ਦਰਸਾਇਆ ਗਿਆ ਹੈ, ‘‘ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥’’

ਇਨ੍ਹਾਂ ਚਾਰ ਲਾਵਾਂ ਦਾ ਸਾਰ ਇਸ ਪ੍ਰਕਾਰ ਹੈ :

ਦੋ ਦਿਲਾਂ ਜਾਂ ਦੋ ਪਰਿਵਾਰਾਂ ਦੇ ਮਿਲਾਪ ਲਈ ਪਹਿਲੇ ਪੜਾਅ ਜਾਂ ਪਹਿਲੀ ਲਾਂਵ ’ਚ ਇੱਕ ਪੂਰਨ ਵਿਚੋਲਾ (ਸਤਿਗੁਰੂ) ਚਾਹੀਦਾ ਹੈ, ਜੋ ਸਹੁਰੇ-ਪੇਕੇ (ਲੋਕ-ਪ੍ਰਲੋਕ) ਬਾਰੇ ਕਾਫ਼ੀ ਵਾਕਫ਼ ਹੋਵੇ, ਉਸ ਰਾਹੀਂ ਹੀ ਜੀਵਨ ਤਬਦੀਲੀ ਕਰ ਬੰਦਾ ਲਾਭਕਾਰੀ ਗੁਣਾਂ ਵੱਲ ਕਾਰਜਸ਼ੀਲ ਹੋਏਗਾ, ਰੱਬੀ ਨਾਮ ਨੂੰ ਹਿਰਦੇ ’ਚ ਦ੍ਰਿੜ੍ਹਾਏਗਾ।  ਉਨ੍ਹਾਂ ਦਾ ਸੰਦੇਸ਼ (ਬਾਣੀ) ਹੀ ਜਜਮਾਨੀ (ਅਨਯਾਈ) ਲਈ ਹਰ ਪ੍ਰਕਾਰ ਦੀ ਧਾਰਮਕ ਸਿੱਖਿਆ ਬਣੇਗੀ ਕਿਉਂਕਿ ਉਨ੍ਹਾਂ ਉਪਦੇਸ਼ਾਂ ਨੇ ਪਾਪ-ਬਿਰਤੀ ਨਾਸ਼ ਕਰ ਕੇ ਮਨ ’ਚ ਹਰੀ ਨਾਮ ਪਿਆਰਾ ਮਹਿਸੂਸ ਕਰਵਾਉਣਾ ਹੈ, ਜਿਸ ਤੋਂ ਅਨੰਦ, ਸਹਿਜ ਆਦਿ ਗੁਣ ਪੈਦਾ ਹੁੰਦੇ ਹਨ ਤੇ ਇਹੀ ਸਹੁਰੇ ਘਰ ਲਈ ਅਰੰਭਕ ਕਾਰਜ (ਦਾਜ) ਹੈ, ‘‘ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ !॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ; ਪਾਪ ਤਜਾਇਆ, ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ, ਹਰਿ ਨਾਮੁ ਧਿਆਵਹੁ; ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ; ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ; ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ; ਆਰੰਭੁ ਕਾਜੁ ਰਚਾਇਆ ॥੧॥’’ (ਸੂਹੀ, ਮ: ੪, ਪੰਨਾ ੭੭੪)

ਸ਼ਬਦਾਰਥ : ਹੇ ਰਾਮ-ਹਰੀ ਜੀਓ ! ਮੈਂ ਤੁਹਾਡੇ ਤੋਂ ਬਲਿਹਾਰ (ਕੁਰਬਾਨ ਜਾਂਦਾ ਹਾਂ ਕਿਉਂਕਿ ਤੇਰੀ ਮਿਹਰ ਨਾਲ਼ ਮਿਲੇ ਗੁਰੂ ਵਿਚੋਲੇ ਨੇ ਮੈਨੂੰ) ਪਰਵਿਰਤੀ ਕਰਮ (ਰੱਬੀ ਨਾਮ ਪ੍ਰਤਿ ਉਤਸ਼ਾਹ, ਮਨ ’ਚ) ਪੈਦਾ ਕੀਤਾ ਜੋ ਪਹਿਲੀ ਲਾਂਵ ਹੈ (ਤਾਂ ਤੇ ਹੇ ਸਤਿਸੰਗੀਓ! ਮੇਰੇ ਵਾਙ) ਅਸਲ ਧਰਮ ਗੁਰੂ ਦੀ ਬਾਣੀ (ਹਿਰਦੇ ’ਚ) ਧਾਰਨ ਕਰੋ, ਜੋ ਮਾਨੋ ਬ੍ਰਹਮਾ ਦਾ ਵੇਦ ਹੈ।  ਸਾਰੇ ਪਾਪ ਨਾਸ਼ ਕਰਨਯੋਗ ਹੈ। ਇਹੀ ਧਰਮ ਹਿਰਦੇ ਪੱਕਾ ਕਰੋ, ਇਸ ਨਾਲ਼ ਹਰੀ ਨਾਮ ਜਪੋ, ਮਾਨੋ ਇਹੀ ਸਿਮ੍ਰਿਤੀ ਹੈ ਕਿਉਂਕਿ ਇਸ ਨੇ ਹੀ ਰੱਬੀ ਨਾਮ ਯਾਦ ਕਰਵਾਇਆ ਹੈ।

ਦਾਸ ਨਾਨਕ ਵਿਸ਼ਵਾਸ ਨਾਲ਼ ਆਖਦਾ ਹੈ ਕਿ ਪੂਰਨ ਸਤਿਗੁਰ ਵਿਚੋਲੇ ਨੂੰ ਸਿਮਰੋ, ਮਹੱਤਵ ਦੇਵੋ, ਜਿਸ ਨੇ ਸਾਰੇ ਵਿਕਾਰ-ਪਾਪ ਦੂਰ ਕਰਾ ਦਿੱਤੇ।  ਵੱਡੇ ਭਾਗਾਂ ਨਾਲ਼ ਮਨ ਵਿੱਚ ਹਰੀ ਨਾਮ ਪਿਆਰਾ ਲੱਗਣ ਕਾਰਨ ਅਨੰਦ, ਸਹਿਜ ਅਵਸਥਾ ਬਣ ਗਈ, ਇਹੀ ਦੋ ਦਿਲਾਂ ਨੂੰ ਜੋੜਨ ਲਈ ਪਹਿਲੀ ਲਾਂਵ ਹੈ, ਆਰੰਭਕ ਕਾਰਜ ਰਚਿਆ ਹੈ।

ਗੁਰੂ ਮੇਲ਼ ਹੋਣ ਤੋਂ ਬਾਅਦ ਦੂਜੇ ਪੜਾਅ ’ਚ ਮਨ ਨਿਡਰ ਹੋ ਕੇ ਮੈਂ-ਮੇਰੀ ਤਿਆਗਦਾ ਹੈ। ਰੱਬੀ ਡਰ-ਅਦਬ ਧਾਰਨ ਕਰਦਾ ਹੈ।, ਅੰਗ-ਸੰਗ ਮਹਿਸੂਸ ਕਰ ਉਸ ਦੇ ਗੁਣ ਗਾਉਂਦਾ ਹੈ, ਗੁਰੂ ਤੇ ਸੰਗਤੀ ਮਿਲਾਪ ਨਾਲ਼ ਸਰਬ ਵਿਆਪਕ ਦੇ ਦਰਸ਼ਨ ਕਰ ਅੰਦਰੋਂ ਦ੍ਵੈਤ ਮਾਰ ਕੇ ਖ਼ੁਸ਼ੀ ਦੇ ਗੀਤ ਗਾਉਂਦਾ ਹੈ, ਇਹੀ ਹਨ : ਰੱਬੀ ਉਸਤਤ ਦੇ ਮਨ ’ਚੋਂ ਨਿਰੰਤਰ ਵਾਜੇ ਵਜਾਉਣੇ, ‘‘ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥ ਨਿਰਭਉ ਭੈ ਮਨੁ ਹੋਇ; ਹਉਮੈ ਮੈਲੁ ਗਵਾਇਆ, ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ, ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ; ਸਰਬ ਰਹਿਆ ਭਰਪੂਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ; ਮਿਲਿ ਹਰਿ ਜਨ ਮੰਗਲ ਗਾਏ ॥ ਜਨ ਨਾਨਕ ਦੂਜੀ ਲਾਵ ਚਲਾਈ; ਅਨਹਦ ਸਬਦ ਵਜਾਏ ॥੨॥’’ (ਸੂਹੀ, ਮ: ੪, ਪੰਨਾ ੭੭੪)

ਸ਼ਬਦਾਰਥ : ਹੇ ਰਾਮ-ਹਰੀ ਜੀਓ !  ਮੈਂ ਤੇਰੇ ਤੋਂ ਬਲਿਹਾਰ (ਹਾਂ ਕਿਉਂਕਿ ਜਦੋਂ ਤੈਂ) ਪੂਰਨ ਸਤਿਗੁਰੂ-ਵਿਚੋਲਾ ਮਿਲਾਇਆ ਤਾਂ ਮਨ (ਤੇਰੇ) ਡਰ-ਅਦਬ ਰਾਹੀਂ ਨਿਡਰ ਹੋ ਕੇ ਅਹੰਕਾਰ ਰੂਪ ਮੈਲ਼ ਦੂਰ ਕਰਨ ’ਚ ਕਾਮਯਾਬ ਰਿਹਾ। ਤੇਰਾ ਨਿਰਮਲ ਡਰ-ਅਦਬ ਪਾ ਕੇ ਰੱਬੀ ਗੁਣ ਗਾ ਸਕਿਆ ਤੇ (ਤੈਨੂੰ) ਰਾਮ ਨੂੰ ਅੰਗ-ਸੰਗ ਮਹਿਸੂਸ ਕਰ ਲਿਆ। ਮੈਨੂੰ ਜਾਪਿਆ ਕਿ ਹਰ ਜਗ੍ਹਾ ਜੀਵ-ਆਤਮਾਵਾਂ ਦਾ ਸੰਗ੍ਰਹਿ ਮਾਲਕ ਹੀ ਵਿਆਪਕ ਹੈ, ਮਾਨੋ ਨੱਕੋ-ਨੱਕ ਭਰਿਆ ਪਿਆ ਹੈ। ਸਰੀਰ (ਆਕਾਰ) ਦੇ ਅੰਦਰ ਅਤੇ ਬਾਹਰ ਕੇਵਲ ਉਹੀ ਹਰੀ ਹੈ, ਜਿਸ ਨੂੰ ਮਿਲ ਕੇ (ਜਿਸ ਦਾ ਸਾਥ ਮਹਿਸੂਸ ਕਰਕੇ) ਹਰੀ ਭਗਤਾਂ ਨੇ ਖ਼ੁਸ਼ੀ ਦੇ ਗੀਤ ਗਾਏ। ਹੇ ਦਾਸ ਨਾਨਕ ! ਆਖ ਕਿ ਇਹ ਨਿਰੰਤਰ ਅਨੰਦਮਈ ਰੱਬੀ ਉਸਤਤ ਦੇ ਵਾਜੇ ਵਜਾਉਣੇ ਹੀ ਦੂਜੀ ਲਾਂਵ ਚਲਾ ਰੱਖੀ ਹੈ ਭਾਵ ਇਹ ਦੂਜਾ ਰੁਤਬਾ ਮਾਣਿਆ ਜਾ ਸਕਿਆ ਹੈ।

ਮਾਯਾ ਤੋਂ ਉਦਾਸੀਨ ਹੋਇਆ ਮਨ ਤੀਸਰੇ ਪੜਾਅ ’ਚ ਰੱਬੀ ਮਿਲਾਪ ਲਈ ਉਤੇਜਿਤ ਹੁੰਦਾ ਹੈ । ਚੰਗੇ ਨਸੀਬਾਂ ਨਾਲ਼ ਹਮਖ਼ਿਆਲੀ ਸੰਤ-ਜਨਾਂ ਦੀ ਸੰਗਤ ਕਰ ਨਿਰਮਲ ਹਰੀ ਨੂੰ ਪਾ ਲੈਂਦਾ ਹੈ।  ਵਖਿਆਨ ਰਹਿਤ ਹਰੀ ਨੂੰ ਬਿਆਨ ਕਰਨ ਲੱਗਦਾ ਹੈ।  ਨਿਰੋਲ ਰੱਬੀ ਬੋਲ, ਰੱਬੀ ਗੁਣ ਮੁੱਖੋਂ ਅਲਾਪਦਾ ਹੈ। ਹਿਰਦੇ ’ਚ ਰੱਬੀ ਲੋਅ-ਧੁਨ ਪ੍ਰਗਟ ਹੋ ਜਾਂਦੀ ਹੈ। ਇਹ ਵੀ ਅਹਿਸਾਸ ਹੋ ਜਾਂਦਾ ਹੈ ਕਿ ਮੱਥੇ ਦੇ ਨਸੀਬ ਉੱਘੜਨ ਨਾਲ਼ ਹੀ ਇਹ ਰੱਬੀ ਨਾਮ ਜਪਿਆ ਗਿਆ। ਇਉਂ ਜਿਸ ਨੇ ਵੀ ਜਪਿਆ ਉਸ ਦੇ ਮਨ ’ਚ ਵੀ ਹਰੀ ਮਿਲਾਪ ਲਈ ਤੜਫ ਪੈਦਾ ਹੁੰਦੀ ਹੈ, ‘‘ਹਰਿ ਤੀਜੜੀ ਲਾਵ, ਮਨਿ ਚਾਉ ਭਇਆ; ਬੈਰਾਗੀਆ, ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ, ਹਰਿ ਪਾਇਆ ਵਡਭਾਗੀਆ; ਬਲਿ ਰਾਮ ਜੀਉ ॥  ਨਿਰਮਲੁ ਹਰਿ ਪਾਇਆ, ਹਰਿ ਗੁਣ ਗਾਇਆ; ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ; ਹਰਿ ਕਥੀਐ ਅਕਥ ਕਹਾਣੀ ॥  ਹਿਰਦੈ ਹਰਿ ਹਰਿ, ਹਰਿ ਧੁਨਿ ਉਪਜੀ; ਹਰਿ ਜਪੀਐ ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥’’ (ਸੂਹੀ, ਮ: ੪, ਪੰਨਾ ੭੭੪)

ਸ਼ਬਦਾਰਥ : ਹੇ ਰਾਮ-ਹਰੀ ਜੀਓ !  ਮੈਂ ਤੇਰੇ ਤੋਂ ਬਲਿਹਾਰ (ਹਾਂ ਕਿਉਂਕਿ ਵੱਡੇ ਭਾਗਾਂ ਨਾਲ਼ ਤੇਰੇ ਮਿਲਾਪ ਲਈ) ਮਨ ’ਚ ਚਾਅ ਪੈਦਾ ਹੋ ਗਿਆ, ਵੈਰਾਗ ਪੈਦਾ ਹੋ ਗਿਆ। ਵੱਡੇ ਭਾਗਾਂ ਨਾਲ਼ ਹਰੀ ਸੰਤ-ਜਨਾਂ ਦਾ ਸਾਥ ਪਾ ਲਿਆ (ਜਿਨ੍ਹਾਂ ਰਾਹੀਂ) ਮਾਯਾ ਤੋਂ ਨਿਰਲੇਪ ਹਰੀ ਮਿਲਿਆ ਕਿਉਂਕਿ ਉਸ ਦੇ ਗੁਣ ਗਾ ਸਕਿਆ, ਮੂੰਹੋਂ ਰੱਬੀ ਉਸਤਤ, ਰੱਬੀ ਪਿਆਰ ਬੋਲੀ ਬੋਲ ਸਕਿਆ। ਵੱਡੇ ਭਾਗਾਂ ਨਾਲ਼ ਸੰਤ-ਜਨਾਂ ਦੇ ਮਿਲਾਪ ਸਦਕਾ ਵਰਣਨ ਰਹਿਤ ਹਰੀ ਦੀ ਕਥਾ ਵਖਿਆਨ ਕਰ ਸਕਿਆ। ਹੁਣ ਤਾਂ ਹਿਰਦੇ ’ਚ ਰੱਬੀ ਲਗਨ-ਧੁਨ ਪੈਦਾ ਹੋ ਗਈ, ਪਰ ਮੱਥੇ ਉੱਤੇ ਭਾਗ ਜਾਗਣ ਨਾਲ਼ ਰੱਬੀ ਨਾਮ ਜਪਿਆ ਜਾ ਸਕਦਾ ਹੈ। ਦਾਸ ਨਾਨਕ ਤੀਜੀ ਲਾਂਵ ਬਾਬਤ ਬੋਲਦਾ ਹੈ ਕਿ ਇੱਥੇ ਮਨ ’ਚ ਚਾਅ-ਵਿਰਾਗ (ਤੜਫ) ਪੈਦਾ ਹੋਣ ਨਾਲ਼ ਹਰੀ ਨਾਮ ਪ੍ਰਬਲ ਹੁੰਦਾ ਹੈ।

ਮਤਾਂ ਕਿਤੇ ਦੂਸਰਿਆਂ ਦੇ ਮੁਕਾਬਲੇ ਆਪਣਾ ਰੂਹਾਨੀਅਤ ਪੱਖ ਮਜ਼ਬੂਤ ਵੇਖ ਅਹੰਕਾਰ ਪੈਦਾ ਹੋਵੇ ਇਸ ਲਈ ਚੌਥੇ ਪੜਾਅ ’ਚ ਗੁਰਮੁਖ ਆਪਣੀ ਘਾਲਣਾ ਨੂੰ ਮਹੱਤਵ ਨਹੀਂ ਦਿੰਦਾ ਸਗੋਂ ਰੱਬੀ ਬਖ਼ਸ਼ਸ਼ ਨਾਲ਼ ਅਚਨਚੇਤ (ਬਿਨਾਂ ਸੋਚਿਆਂ) ਹਰੀ ਮਿਲਿਆ, ਪ੍ਰਤੀਤ ਹੁੰਦਾ ਹੈ, ਮਹਿਸੂਸ ਕਰਦਾ ਹੈ, ਜਿਸ ਨਾਲ਼ ਮਨ ’ਚ ਅਡੋਲਤਾ ਆਈ, ਰੱਬੀ ਪਿਆਰ ਜਾਗਿਆ। ਸਭ ਮਹੱਤਵ ਮਾਲਕ ਨੂੰ ਦੇਣ ਕਾਰਨ ਪ੍ਰਭੂ ਪ੍ਰਸੰਨ ਹੋ ਗਿਆ, ਫਿਰ ਮਨ-ਇੱਛਤ ਰੱਬੀ ਮਿਲਾਪ ਫਲ਼ ਪਾ ਲਿਆ (ਹੁਰਮਤਿ (ਇੱਜ਼ਤ) ਤਿਸ ਨੋ ਅਗਲੀ (ਬਹੁਤੀ); ਓਹੁ ਵਜਹੁ (ਮੁਨਾਫ਼ਾ) ਭਿ ਦੂਣਾ ਖਾਇ ॥ (ਆਸਾ ਕੀ ਵਾਰ, ਮ: ੧, ਪੰਨਾ ੪੭੪), ਅੰਦਰੋਂ ਵਧਾਈ ਮਿਲਣ ਲੱਗੀ, ਇਉਂ ਜਾਪਿਆ ਕਿ ਇਹ ਖੇਡ ਮਾਲਕ-ਪ੍ਰਭੂ ਨੇ ਆਪ ਹੀ ਰਚੀ ਹੈ, ਨਾਮ ਜਪਣ ਨਾਲ਼ ਜੀਵ-ਇਸਤ੍ਰੀ ਹਿਰਦੇ ’ਚ ਸਦਾ ਖਿੜਾਉ ਪੈਦਾ ਹੁੰਦਾ ਹੈ ਕਿਉਂਕਿ ਨਾਸ਼ ਰਹਿਤ ਪ੍ਰਭੂ-ਪਤੀ ਮਿਲਾਪ ਹੁੰਦਾ ਹੈ, ਜੋ ਸਦੀਵੀ ਹੈ, ‘‘ਹਰਿ ਚਉਥੜੀ ਲਾਵ, ਮਨਿ ਸਹਜੁ ਭਇਆ; ਹਰਿ ਪਾਇਆ, ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ; ਹਰਿ ਮਨਿ ਤਨਿ ਮੀਠਾ ਲਾਇਆ, ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ, ਮੇਰੇ ਪ੍ਰਭ ਭਾਇਆ; ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ; ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ+ਠਾਕੁਰਿ (ਨੇ) ਕਾਜੁ ਰਚਾਇਆ; ਧਨ (ਇਸਤ੍ਰੀ) ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥’’ (ਸੂਹੀ, ਮ: ੪, ਪੰਨਾ ੭੭੪)

ਸ਼ਬਦਾਰਥ : ਹੇ ਰਾਮ-ਹਰੀ ਜੀਓ !  ਮੈਂ ਤੇਰੇ ਤੋਂ ਬਲਿਹਾਰ (ਹਾਂ ਕਿਉਂਕਿ ਤੇਰੇ) ਹਰੀ ਮਿਲਾਪ ਨਾਲ਼ ਮਨੋਂ ਅਡੋਲ ਹੋਇਆ। ਸਤਿਗੁਰੂ ਵਿਚੋਲੇ ਰਾਹੀਂ (ਤੂੰ) ਅਚਾਨਕ ਮਿਲ ਗਿਆ। ਜਦ ਗੁਰੂ ਵਿਚੋਲੇ ਰਾਹੀਂ ਸਹਜ-ਸੁਭਾਅ ਹੀ (ਤੂੰ) ਮਿਲਿਆ ਤਾਂ ਮਨੋਂ ਤੇ ਸਰੀਰਕ ਇੰਦ੍ਰਿਆਂ ਰਾਹੀਂ ਤੂੰ ਮਿੱਠਾ-ਪਿਆਰਾ ਜਾਪਣ ਲੱਗ ਪਿਆ ਭਾਵ ਤੇਰੀ ਤੇ ਮੇਰੀ ਦਿਲੋਂ ਤੇ ਵਚਨਾਂ ਪੱਖੋਂ ਸਾਂਝ ਬਣ ਗਈ। ਜਦ (ਗੁਰੂ-ਵਿਚੋਲੇ ਨੇ) ਹਰੀ ਪਿਆਰਾ ਲੱਗਣ ਲਾਇਆ ਤਾਂ ਹਰੀ ਨੂੰ ਭਾ ਗਿਆ, ਪਸੰਦ ਆ ਗਿਆ ਭਾਵ ਉਹ ਖ਼ੁਸ਼ ਹੋ ਗਿਆ। ਹੁਣ ਸਦਾ ਉਸ ਨਾਲ਼ ਸੁਰਤ ਜੁੜੀ ਰਹਿੰਦੀ ਹੈ।  ਮਨ-ਇੱਛਤ ਮਾਲਕ ਮਿਲਾਪ ਰੂਪ ਲਾਹਾ ਪਾ ਲਿਆ ਭਾਵ ਇਹ ਮਿਹਨਤ ਅਜਾਈਂ ਨਾ ਗਈ। ਹਰੀ ਨਾਮ ਨਾਲ਼ ਅੰਦਰੋਂ (ਬਾਹਰੀ ਇੰਦ੍ਰਿਆਂ ਨੂੰ) ਵਧਾਈਆਂ ਮਿਲਣ ਲੱਗੀਆਂ। ਇਹ ਸਾਰਾ ਕਾਰਜ ਰੱਬੀ ਖੇਡ ਹੈ, ਜੋ ਉਸ ਨੇ ਰਚੀ ਤੇ ਜੀਵ-ਇਸਤਰੀ ਉਸ ਦੇ ਨਾਮ (ਜਪਣ) ਰਾਹੀਂ ਹਿਰਦੇ ਤੋਂ ਖਿੜ ਉੱਠੀ ਭਾਵ ਇਸ ਮਾਰਗ ’ਤੇ ਚੱਲ ਕੇ ਪਛੁਤਾਈ ਨਹੀਂ। ਦਾਸ ਨਾਨਕ ਪੂਰਨ ਵਿਸ਼ਵਾਸ ਨਾਲ਼ ਇਸ ਚੌਥੇ ਪੜਾਅ ਬਾਬਤ ਬੋਲਦਾ ਹੈ ਕਿ ਇੱਥੇ ਸਦੀਵੀ ਰੱਬੀ ਮਿਲਾਪ ਪਾਇਆ ਜਾ ਸਕਦਾ ਹੈ।

ਸੋ, ਸਤਿਗੁਰੂ ਵਿਚੋਲੇ ਦੇ ਉਕਤ ਅੰਮ੍ਰਿਤਮਈ ਵਚਨਾਂ ਨੂੰ ਗ੍ਰਹਿਣ ਕਰ ਕੇ ਅਨੰਦਮਈ ਤੇ ਸੁਖਦਾਈ ਜੀਵਨ ਭੋਗਿਆ ਜਾ ਸਕਦਾ ਹੈ ਭਾਵੇਂ ਕਿ ਸਮਾਜ ’ਚ ਲੋਕ-ਲਾਜ (ਫਰੀਦਾ ਦੁਨੀ ਵਜਾਈ ਵਜਦੀ.. ॥ ਮ: ੫, ਪੰਨਾ ੧੩੮੩) ਤੇ ਅਹੰਕਾਰ (ਵਿਖਾਵੇ ਮਾਤਰ ਪਰਪੰਚ) ਨੂੰ ਪਿਆਰ ਕਰਨ ਵਾਲ਼ੀ ਦੁਨਿਆਵੀ ਬਿਰਤੀ ਅੱਜ ਵੀ ਪੂਰਨ ਗੁਰੂ-ਵਿਚੋਲੇ (ਗੁਰੂ ਰਾਮਦਾਸ ਜੀ) ਵੱਲੋਂ ਨਕਾਰੇ ਦਾਜ (ਹੋਰਿ ਮਨਮੁਖ, ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥ ਸਿਰੀਰਾਗੁ, ਮ: ੪, ਪੰਨਾ ੭੯) ਨੂੰ ਮਹੱਤਵ ਦੇ ਕੇ ਆਪਣੇ ਜੀਵਨ ਅਤੇ ਪਰਿਵਾਰਕ ਜ਼ਿੰਦਗੀ ਨੂੰ ਨਰਕ ਬਣਾਉਂਦੀ ਵੇਖੀ ਜਾ ਸਕਦੀ ਹੈ।

ਪਲਾਸਟਿਕ ਦਾ ਕਹਿਰ

0

       ਪਲਾਸਟਿਕ ਦਾ ਕਹਿਰ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,

ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

ਇਨ੍ਹਾਂ ਤੱਥਾਂ ਵੱਲ ਧਿਆਨ ਕਰੀਏ :-

  • ਪੂਰੀ ਦੁਨੀਆ ’ਚ ਹਰ ਮਿੰਟ ਵਿੱਚ 10 ਲੱਖ ਪਲਾਸਟਿਕ ਦੀਆਂ ਬੋਤਲਾਂ ਖ਼ਰੀਦੀਆਂ ਜਾ ਰਹੀਆਂ ਹਨ।
  • ਪੂਰੀ ਦੁਨੀਆ ਵਿੱਚ ਬਣ ਰਹੇ ਤੇ ਵਿਕ ਰਹੇ ਪਲਾਸਟਿਕ ਵਿੱਚੋਂ ਲਗਭਗ ਅੱਧੇ ਤੋਂ ਰੱਤਾ ਕੁ ਵੱਧ ਇੱਕ ਵਾਰ ਵਰਤ ਕੇ ਸੁੱਟਣ ਵਾਲਾ ਹੁੰਦਾ ਹੈ।
  • ਇਕੱਲੇ ਭਾਰਤ ਵਿੱਚ ਲਗਭਗ 4000 ਕਰੋੜ ਪਾਣੀ ਕੋਕ ਜਾਂ ਜੂਸ ਪੀਣ ਵਾਲੇ ਸਟਰਾਅ ਹਰ ਸਾਲ ਵਰਤੇ ਜਾਂਦੇ ਹਨ।
  • ਦੁਨੀਆ ਭਰ ਵਿੱਚ ਹਰ ਮਿੰਟ ਵਿੱਚ 10 ਲੱਖ ਤੋਂ ਵੱਧ ਪਲਾਸਟਿਕ ਦੇ ਲਿਫ਼ਾਫ਼ੇ ਵਿਕ ਰਹੇ ਹਨ।
  • ਲਗਭਗ 80 ਫੀਸਦੀ ਤੋਂ ਵੱਧ ਟੂਟੀਆਂ ਵਿੱਚ ਆਉਂਦੇ ਪਾਣੀ ਵਿੱਚ ਵੀ ਮਾਈਕਰੋਪਲਾਸਟਿਕ ਲੱਭਿਆ ਗਿਆ ਹੈ। ਭਾਰਤ ਇਸ ਲਿਸਟ ਵਿੱਚ ਤੀਜੇ ਨੰਬਰ ਉੱਤੇ ਹੈ। ਇਸ ਨੂੰ ਕੈਂਸਰ ਤੇ ਮੋਟਾਪੇ ਦਾ ਇਕ ਕਾਰਨ ਮੰਨ ਲਿਆ ਗਿਆ ਹੈ।
  • ਲਗਭਗ 380 ਮਿਲੀਅਨ ਟਨ ਪਲਾਸਟਿਕ ਹਰ ਸਾਲ ਪੂਰੀ ਦੁਨੀਆ ਵਿੱਚ ਬਣਾਇਆ ਜਾ ਰਿਹਾ ਹੈ।
  • ਪੂਰੀ ਦੁਨੀਆ ਵਿੱਚ ਸੰਨ 1950 ਤੋਂ 2018 ਤੱਕ 6.3 ਬਿਲੀਅਨ ਟਨ ਪਲਾਸਟਿਕ ਬਣਾਇਆ ਜਾ ਚੁੱਕਿਆ ਹੈ ਜਿਸ ਵਿੱਚੋਂ 9 ਫੀਸਦੀ ਦੁਬਾਰਾ ਵਰਤਿਆ ਜਾ ਰਿਹਾ ਹੈ ਤੇ 12 ਫੀਸਦੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ।
  • ਇਕੱਲੇ ਇੰਗਲੈਂਡ ਵਿੱਚ 5 ਮਿਲੀਅਨ ਟਨ ਪਲਾਸਟਿਕ ਹਰ ਸਾਲ ਵਰਤਿਆ ਜਾਂਦਾ ਹੈ ਜਿਸ ਵਿੱਚੋਂ ਇਕ ਚੌਥਾਈ ਦੁਬਾਰਾ ਵਰਤਿਆ ਜਾਂਦਾ ਹੈ ਤੇ ਬਾਕੀ ਦੇ ਨਾਲ ਧਰਤੀ ਵਿੱਚਲੀ ਡੂੰਘੀ ਥਾਂ ਭਰ ਦਿੱਤੀ ਜਾਂਦੀ ਹੈ।
  • ਸਮੁੰਦਰੀ ਜੀਵਾਂ ਵਿੱਚੋਂ 90 ਫੀਸਦੀ ਦੇ ਨੇੜੇ ਤੇੜੇ ਦੇ ਸਰੀਰਾਂ ਵਿੱਚ ਪਲਾਸਟਿਕ ਦੇ ਅੰਸ਼ ਲੱਭੇ ਜਾ ਚੁੱਕੇ ਹਨ।
  • ਬੰਗਲਾਦੇਸ ਵਿੱਚ ਹੋਈ ਖੋਜ ਰਾਹੀਂ ਸਾਬਤ ਹੋਇਆ ਹੈ ਕਿ ਪਲਾਸਟਿਕ ਵਿੱਚ ਬਿਸਫਿਨੋਲ ਏ, ਐਂਟੀਮਿਨੀ ਟਰਾਈਓਕਸਾਈਡ, ਬਰੋਮੀਨੇਟਿਡ ਫਲੇਮ ਰਿਟਾਰਡੈਂਟ, ਪੌਲੀ ਫਲੋਰੀਨੇਟਿਡ ਕੈਮੀਕਲ ਤੱਤ, ਆਦਿ ਜੋ ਅੱਖਾਂ ਵਿੱਚ ਰੜਕ, ਨਜ਼ਰ ਦਾ ਘਟਣਾ, ਸਾਹ ਦੀਆਂ ਤਕਲੀਫ਼ਾਂ, ਜਿਗਰ ਵਿੱਚ ਨੁਕਸ, ਕੈਂਸਰ, ਚਮੜੀ ਦੇ ਰੋਗ, ਸਿਰ ਪੀੜ, ਚੱਕਰ, ਜਮਾਂਦਰੂ ਨੁਕਸ, ਸ਼ਕਰਾਣੂਆਂ ਵਿੱਚ ਕਮੀ, ਦਿਲ ਦੇ ਰੋਗ, ਜੀਨ ਵਿੱਚ ਨੁਕਸ, ਅੰਤੜੀਆਂ ਵਿੱਚ ਨੁਕਸ, ਆਦਿ ਕਰ ਸਕਦੇ ਹਨ।
  • ਸਾਬਤ ਹੋ ਚੁੱਕਿਆ ਹੈ ਕਿ ਇਕ ਛੋਟਾ ਪਲਾਸਟਿਕ ਦਾ ਕੱਪ 50 ਸਾਲਾਂ ਵਿੱਚ ਗਲਦਾ ਹੈ, ਇਕ ਪਲਾਸਟਿਕ ਦੀ ਠੰਡੇ ਦੀ ਬੋਤਲ ਨੂੰ 400 ਸਾਲ ਲੱਗਦੇ ਹਨ ਤੇ ਪਲਾਸਟਿਕ ਦੇ ਇਕ ਵਾਰ ਵਰਤੇ ਜਾਣ ਵਾਲੇ ਬੱਚੇ ਦੇ ਨੈਪੀ 450 ਸਾਲਾਂ ਵਿੱਚ ਖੁਰਦੇ ਹਨ ਜਦਕਿ ਮੱਛੀ ਫੜਨ ਵਾਲੀ ਪਲਾਸਟਿਕ ਦੀ ਤਾਰ ਨੂੰ ਮਿੱਟੀ ਵਿੱਚ ਘੁਲ਼ ਕੇ ਖ਼ਤਮ ਹੋਣ ਵਿੱਚ 600 ਸਾਲ ਲੱਗ ਜਾਂਦੇ ਹਨ।
  • ਧਰਤੀ ਵਿੱਚ ਰਲ਼ਦੇ ਪਲਾਸਟਿਕ ਵਿੱਚੋਂ ਨਿਕਲੇ ਕੈਮੀਕਲ ਧਰਤੀ ਹੇਠਲੇ ਪਾਣੀ ਵਿੱਚ ਪਹੁੰਚ ਕੇ ਉਸ ਨੂੰ ਹਾਣੀਕਾਰਕ ਬਣਾ ਦਿੰਦੇ ਹਨ ਜੋ ਕਿਸੇ ਇਕ ਮੁਲਕ ਵਿਚਲੀ ਸੀਮਾ ਤੱਕ ਸੀਮਤ ਨਾ ਰਹਿ ਕੇ ਪੂਰੀ ਧਰਤੀ ਉੱਤੇ ਵੱਸਦੇ ਹਰ ਜੀਵ ਨੂੰ ਸ਼ਿਕਾਰ ਬਣਾ ਸਕਦੇ ਹਨ।
  • ਮਿੱਟੀ ਵਿੱਚ ਪਲਾਸਟਿਕ ਨੂੰ ਖੋਰਨ ਲਈ ਸੂਡੋਮੋਨਾਜ਼ ਕੀਟਾਣੂ, ਫਲੇਵੋਬੈਕਟੀਰੀਆ, ਨਾਈਲੋਨੇਜ਼ ਕੱਢਦੇ ਕੀਟਾਣੂ, ਆਦਿ ਇਸ ਦੀ ਤੋੜ ਭੰਨ ਕਰਦਿਆਂ ਮੀਥੇਨ ਗੈਸ ਬਣਾ ਦਿੰਦੇ ਹਨ, ਜੋ ਪੂਰੇ ਵਾਤਾਵਰਣ ਨੂੰ ਗੰਧਲਾ ਕਰ ਸਕਦੀ ਹੈ।
  • ਸੰਨ 2012 ਵਿੱਚ 165 ਮਿਲੀਅਨ ਟਨ ਪਲਾਸਟਿਕ ਦੁਨੀਆ ਭਰ ਦੇ ਸਮੁੰਦਰਾਂ ਵਿੱਚ ਫੈਲ ਚੁੱਕਿਆ ਸੀ। ਪਲਾਸਟਿਕ ਦੀ ਇਕ ਕਿਸਮ ‘ਨਰਡਲ’ ਜੋ ਨਿੱਕੇ ਪਲਾਸਟਿਕ ਦੇ ਟੋਟਿਆਂ ਦੀ ਸ਼ਕਲ ਵਿੱਚ ਸਮੁੰਦਰੀ ਜਹਾਜ਼ਾਂ ਰਾਹੀਂ ਵੱਖੋ-ਵੱਖ ਮੁਲਕਾਂ ਵਿੱਚ ਪਹੁੰਚਦੀ ਹੈ, ਦੇ ਕਈ ਬਿਲੀਅਨ ਟੋਟੇ ਸਮੁੰਦਰ ਵਿੱਚ ਡਿੱਗ ਚੁੱਕੇ ਹਨ। ਇਹ ਟੋਟੇ ਸਾਲ ਕੁ ਦੇ ਵਿੱਚ ਗਲ ਜਾਂਦੇ ਹਨ ਤੇ ਇਸ ਵਿੱਚੋਂ ਪੌਲੀਸਟਾਈਰੀਨ ਤੇ ਬਿਸਫਿਰੋਲ ਏ ਸਮੁੰਦਰੀ ਪਾਣੀ ਵਿੱਚ ਘੁਲ਼ ਜਾਂਦੇ ਹਨ।
  • ਤਾਜ਼ਾ ਖੋਜ ਅਨੁਸਾਰ ਪੰਜ ਟਰੀਲੀਅਨ (5000 ਕਰੋੜ) ਪਲਾਸਟਿਕ ਦੇ ਛੋਟੇ ਵੱਡੇ ਟੋਟੇ, ਡੱਬੇ, ਬੋਤਲਾਂ, ਲਿਫ਼ਾਫ਼ੇ ਇਸ ਸਮੇਂ ਸਮੁੰਦਰ ਉੱਤੇ ਤੈਰ ਰਹੇ ਹਨ ਜਿਸ ਨਾਲ ਡਾਈਈਥਾਈਲ ਹੈਕਸਾਈਲ ਥੈਲੇਟ, ਸਿੱਕੇ, ਕੈਡਮੀਅਮ ਤੇ ਪਾਰੇ ਦੀ ਮਾਤਰਾ ਵਿੱਚ ਭਾਰੀ ਵਾਧਾ ਹੋ ਗਿਆ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਸਦਕਾ ਕੈਂਸਰ ਦੇ ਮਰੀਜ਼ਾਂ ਵਿੱਚ ਲਗਭਗ 38 ਫੀਸਦੀ ਵਾਧਾ ਹੋ ਚੁੱਕਿਆ ਹੈ।
  • ਪਲੈਂਕਟਨ, ਮੱਛੀ ਤੇ ਮਨੁੱਖ ਕਿਸੇ ਨਾ ਕਿਸੇ ਤਰੀਕੇ ਭਾਵੇਂ ਸਬਜ਼ੀਆਂ ਰਾਹੀਂ (ਧਰਤੀ ਵਿੱਚੋਂ), ਸਮੁੰਦਰੀ ਜੀਵਾਂ ਰਾਹੀਂ ਜਾਂ ਪਾਣੀ ਰਾਹੀਂ ਇਹ ਹਾਣੀਕਾਰਕ ਤੱਤ ਆਪਣੇ ਅੰਦਰ ਲੰਘਾ ਰਹੇ ਹਨ ਜੋ ਛੇਤੀ ਤੇ ਦਰਦਨਾਕ ਮੌਤ ਦਾ ਕਾਰਨ ਬਣ ਚੁੱਕੇ ਹਨ।
  • ਅਮਰੀਕਾ ਦੇ ਆਲੇ ਦੁਆਲੇ ਦੇ ਸਮੁੰਦਰ ਵਿੱਚ, ਖ਼ਾਸ ਕਰ ‘ਹਵਾਈ’ ਲਾਗੇ ਪਲਾਸਟਿਕ ਦੇ ਢੇਰ ਨੂੰ ‘ਗਰੇਟ ਗਾਰਬੇਜ ਪੈਚ’ ਦਾ ਨਾਂ ਦੇ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਮੱਛੀਆਂ ਫੜਨ ਵਾਲੇ ਜਾਲ ਤੇ ਕੁੰਡੀਆਂ ਦੀ ਵੀ ਭਰਮਾਰ ਹੈ ਜੋ ਸਮੁੰਦਰੀ ਜੀਵਾਂ ਨੂੰ ਸਾਹ ਘੁੱਟ ਕੇ ਮਰਨ ਉੱਤੇ ਮਜਬੂਰ ਕਰ ਸਕਦੀ ਹੈ। ਇਸੇ ਲਈ ਸੰਨ 2013 ਵਿੱਚ ਦੋ ਲੱਖ 60,000 ਟਨ ਪਲਾਸਟਿਕ ਦੇ ਗੰਦ ਦੇ ਢੇਰ ਨੂੰ ਵੇਖਦਿਆਂ ਪਲਾਸਟਿਕ ਦੀ ਘੱਟ ਵਰਤੋਂ ਉੱਤੇ ਜ਼ੋਰ ਪਾਇਆ ਗਿਆ।
  • ਧਰਤੀ ਉੱਤੇ ਸੁੱਟਿਆ ਜਾ ਰਿਹਾ ਪਲਾਸਟਿਕ ਵੀ ਟਨਾਂ ਦੇ ਹਿਸਾਬ ਨਾਲ ਧਰਤੀ ਨੂੰ ਜ਼ਹਿਰੀਲੀ ਬਣਾ ਰਿਹਾ ਹੈ। ਸੰਨ 2015 ਵਿੱਚ ਖੋਜ ਰਾਹੀਂ ਤੱਥ ਸਾਹਮਣੇ ਆਏ ਕਿ 275 ਮਿਲੀਅਨ ਟਨ ਪਲਾਸਟਿਕ ਵਰਤ ਕੇ ਸੁੱਟਿਆ ਗਿਆ ਜੋ ਸਮੁੰਦਰ ਨੇੜੇ ਵਸਦੇ 192 ਮੁਲਕਾਂ ਵਿਚਲੀ ਗੰਦਗੀ ਸੀ।
  • ‘ਸਾਇੰਸ’ ਰਸਾਲੇ ਵਿੱਚ ਛਪੀ ਖੋਜ ਅਨੁਸਾਰ ਸੰਨ 2015 ਵਿੱਚ 10 ਮੁਲਕਾਂ ਵੱਲੋਂ ਸਭ ਤੋਂ ਵੱਧ ਪਲਾਸਟਿਕ ਧਰਤੀ ਉੱਤੇ ਸੁੱਟਿਆ ਗਿਆ ਜੋ ਸਮੁੰਦਰ ਵਿੱਚ ਪਹੁੰਚਿਆ। ਇਹ ਮੁਲਕ ਸਨ-ਚੀਨ, ਇੰਡੋਨੇਸ਼ੀਆ, ਫਿਲੀਪੀਨ, ਵਿਅਤਨਾਮ, ਸਿਰੀ ਲੰਕਾ, ਥਾਈਲੈਂਡ, ਈਜਿਪਟ, ਮਲੇਸ਼ੀਆ, ਨਾਈਜੀਰੀਆ ਤੇ ਬੰਗਲਾਦੇਸ। ਧਰਤੀ ਉੱਪਰਲਾ ਪਲਾਸਟਿਕ, ਗਾਵਾਂ, ਕੁੱਤਿਆਂ, ਆਦਿ ਦੇ ਢਿੱਡ ਅੰਦਰ ਫਸ ਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਜਾ ਰਿਹਾ ਹੈ। ਜਾਪਾਨ, ਹਵਾਈ ਤੇ ਕੈਲੀਫੋਰਨੀਆ ਪਲਾਸਟਿਕ ਸਦਕਾ ਹੁੰਦੇ ਕੈਂਸਰ ਨਾਲ ਜੂਝ ਰਹੇ ਹਨ। ਇਨ੍ਹਾਂ ਦੇ ਨੇੜੇ ਦੇ ਸਮੁੰਦਰ ਵਿੱਚ 100 ਮਿਲੀਅਨ ਟਨ ਪਲਾਸਟਿਕ ਇਕੱਠਾ ਹੋਇਆ ਪਿਆ ਹੈ, ਜੋ 100 ਫੁੱਟ ਡੂੰਘਾ ਪਹੁੰਚ ਚੁੱਕਿਆ ਹੋਇਆ ਹੈ।

    The unaltered stomach contents of a dead albatross chick photographed on Midway Atoll National Wildlife Refuge in the Pacific in September 2009 include plastic marine debris fed the chick by its parents.
  • ਹੈਂਡਰਸਨ ਟਾਪੂ ਦੇ ਦੁਆਲੇ 17.6 ਮਿਲੀਅਨ ਟਨ ਪਲਾਸਟਿਕ ਲੱਭਿਆ ਗਿਆ ਤੇ ਇਸ ਵਿੱਚ 37.7 ਮਿਲੀਅਨ ਵੱਖੋ-ਵੱਖਰੇ ਪਲਾਸਟਿਕ ਦੇ ਟੋਟੇ, ਤਾਰਾਂ, ਜਾਲ, ਲਿਫ਼ਾਫ਼ੇ, ਬੋਤਲਾਂ ਆਦਿ ਲੱਭੇ। ਦਸ ਮੀਟਰ ਤੱਕ ਫੈਲੇ ਇਸ ਵਿਸ਼ਾਲ ਗੰਦ ਦੇ ਢੇਰ ਵਿੱਚੋਂ ਸੀਨੋਬੀਟਾ ਜਾਮਨੀ ਕੇਕੜੇ ਲੁਕੇ ਹੋਏ ਲੱਭੇ।
  • ਸੰਨ 2017 ਵਿੱਚ ਦੁਨੀਆ ਭਰ ਦੀਆਂ ਟੂਟੀਆਂ ਵਿੱਚੋਂ ਪਾਣੀ ਇਕੱਠਾ ਕਰ ਕੇ ਟੈਸਟ ਕਰਨ ਬਾਅਦ ਪਤਾ ਲੱਗਿਆ ਕਿ 83 ਫੀਸਦੀ ਸੈਂਪਲਾਂ ਵਿੱਚ ਪਲਾਸਟਿਕ ਦੇ ਅੰਸ਼ ਹਨ। ਅਮਰੀਕਾ ਦੇ 94 ਫੀਸਦੀ ਪੀਣ ਵਾਲੇ ਪਾਣੀ ਦੇ ਸੈਂਪਲਾਂ ਵਿੱਚ ਪਲਾਸਟਿਕ ਲੱਭਿਆ ਗਿਆ ਜਦਕਿ ਦੂਜੇ ਨੰਬਰ ਉੱਤੇ ਲੈਬਨਾਨ ਤੇ ਤੀਜੇ ਉੱਤੇ ਭਾਰਤ ਸੀ। ਉਸ ਤੋਂ ਅੱਗੇ ਯੂਰਪ, ਜਿਸ ਵਿੱਚ ਜਰਮਨੀ, ਇੰਗਲੈਂਡ ਤੇ ਫਰਾਂਸ ਵਿੱਚ 72 ਫੀਸਦੀ ਟੂਟੀਆਂ ਵਿੱਚ ਪਲਾਸਟਿਕ ਦੇ ਅੰਸ਼ ਲੱਭੇ। ਇਸ ਦਾ ਮਤਲਬ ਸਪਸ਼ਟ ਹੈ ਕਿ ਲੋਕ ਲਗਭਗ 3000 ਤੋਂ 4000 ਪਲਾਸਟਿਕ ਦੇ ਮਹੀਨ (ਬਰੀਕ) ਅੰਸ਼ ਹਰ ਸਾਲ ਪਾਣੀ ਰਾਹੀਂ ਆਪਣੇ ਅੰਦਰ ਲੰਘਾ ਰਹੇ ਹਨ।
  • ਪਲਾਸਟਿਕ ਸਮੁੰਦਰੀ ਜੀਵਾਂ ਦੇ ਢਿੱਡ ਅੰਦਰ ਜਾ ਕੇ ਜੰਮ ਜਾਂਦਾ ਹੈ ਤੇ ਉਨ੍ਹਾਂ ਨੂੰ ਮਾਰ ਦਿੰਦਾ ਹੈ। ਅਨੇਕ ਮੱਛੀਆਂ, ਕੱਛੂ ਤੇ ਚਿੜੀਆਂ ਭੁੱਖ ਨਾਲ ਮਰ ਚੁੱਕੀਆਂ ਹਨ ਕਿਉਂਕਿ ਢਿੱਡ ਅੰਦਰ ਫਸਿਆ ਪਲਾਸਟਿਕ ਉਨ੍ਹਾਂ ਨੂੰ ਕੁੱਝ ਖਾਣ ਜੋਗਾ ਛੱਡਦਾ ਹੀ ਨਹੀਂ। ਅਜਿਹੇ ਲਗਭਗ 4 ਲੱਖ ਸਮੁੰਦਰੀ ਜੀਵ ਹਰ ਸਾਲ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਮਰ ਰਹੇ ਹਨ। ਵਹੇਲ ਮੱਛੀਆਂ ਵੀ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਬੜੀ ਦਰਦਨਾਕ ਮੌਤ ਮਰ ਰਹੀਆਂ ਹਨ। ਮੌਜੂਦਾ ਖੋਜ ਰਾਹੀਂ ਪਤਾ ਲੱਗਿਆ ਹੈ ਕਿ ਕਈ ਥਾਵਾਂ ਵਿੱਚ 200 ਤੋਂ 1000 ਮੀਟਰ ਤੱਕ ਸਮੁੰਦਰ ਤਲ ਤੱਕ ਪਹੁੰਚੇ ਇਸ ਪਲਾਸਟਿਕ ਨੇ ਉੱਥੇ ਹਨ੍ਹੇਰੇ ਵਿੱਚ ਤੇ ਡੂੰਘਾਈ ਵਿੱਚ ਰਹਿੰਦੀਆਂ ਬਰੀਕ ਮੱਛੀਆਂ ਨੂੰ ਵੀ ਨਹੀਂ ਛੱਡਿਆ ਜਿਨ੍ਹਾਂ ਨੇ ਇਹ ਪਲਾਸਟਿਕ ਆਪਣੇ ਅੰਦਰ ਲੰਘਾਇਆ ਹੋਇਆ ਹੈ। ਸਮੁੰਦਰਾਂ ਉੱਤੇ ਖੋਜ ਕਰਨ ਵਾਲਿਆਂ ਨੇ ਤੱਥਾਂ ਦੇ ਆਧਾਰ ਉੱਤੇ ਮੱਛੀਆਂ ਦੇ ਢਿੱਡਾਂ ’ਚੋਂ ਕੱਢੇ ਪਲਾਸਟਿਕ ਤੇ ਸਮੁੰਦਰ ਦੀ ਡੂੰਘਾਈ ’ਚੋਂ ਕੱਢੇ ਪਲਾਸਟਿਕ ਦੇ ਹਿਸਾਬ ਨਾਲ ਦੱਸਿਆ ਹੈ ਕਿ 12000 ਤੋਂ 24000 ਟਨ ਪਲਾਸਟਿਕ ਹਰ ਸਾਲ ਸਮੁੰਦਰੀ ਜੀਵ, ਖ਼ਾਸ ਕਰ ਮੱਛੀਆਂ ਆਪਣੇ ਸਰੀਰਾਂ ਅੰਦਰ ਲੰਘਾਈ ਜਾ ਰਹੀਆਂ ਹਨ, ਜੋ ਅੱਗੋਂ ਮਨੁੱਖੀ ਖ਼ੁਰਾਕ ਦਾ ਹਿੱਸਾ ਬਣਦੇ ਹਨ।
  • ਸਮੁੰਦਰ ਲਾਗੇ ਰਹਿੰਦੇ ਪੰਛੀ ਵੀ ਇਸ ਦੇ ਅਸਰ ਤੋਂ ਨਹੀਂ ਬਚੇ। ਸੰਨ 2004 ਵਿੱਚ ਵੱਡੇ ਪੰਛੀਆਂ ਦੇ ਢਿੱਡਾਂ ਵਿੱਚੋਂ ਔਸਤਨ 30 ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਟੋਟਿਆਂ ਦੇ ਹਿੱਸੇ ਲੱਭੇ ਜਿਸ ਸਦਕਾ ਉਹ ਮੌਤ ਦੇ ਮੂੰਹ ਵਿੱਚ ਚਲੇ ਗਏ। ਉਨ੍ਹਾਂ ਦੇ ਨਿੱਕੇ ਬੱਚੇ ਜੋ ਉਲਟੀ ਕਰ ਹੀ ਨਹੀਂ ਸਕਦੇ, ਵੀ ਅਣਚਾਹੇ ਇਹ ਪਲਾਸਟਿਕ ਅੰਦਰ ਲੰਘਾ ਕੇ ਮਰ ਗਏ। ਇਨ੍ਹਾਂ ਵਿੱਚੋਂ ਅਨੇਕ ਕਿਸਮਾਂ ਲਗਭਗ ਅਲੋਪ ਹੋਣ ਦੇ ਨੇੜੇ ਪਹੁੰਚ ਗਈਆਂ ਹਨ। ਜੀਨ ਤੇ ਹਾਰਮੋਨਾਂ ਉੱਤੇ ਅਸਰ ਪੈਣ ਸਦਕਾ ਮੱਛੀਆਂ ਤੇ ਪੰਛੀਆਂ ਦੀਆਂ ਪੂਛਾਂ, ਬੱਚੇ ਜੰਮਣ ਦੀ ਸਮਰਥਾ, ਲੰਬਾਈ, ਉਚਾਈ ਆਦਿ ਉੱਤੇ ਸਦੀਵੀ ਅਸਰ ਪੈ ਚੁੱਕਿਆ ਹੈ।
  • ਪਲਾਸਟਿਕ ਦੇ ਅਸਰ ਹੇਠ ਆਈਆਂ ਸਬਜ਼ੀਆਂ, ਪਾਣੀ ਜਾਂ ਮਾਸ-ਮੱਛੀ ਖਾਣ ਵਾਲੇ ਮਨੁੱਖਾਂ ਉੱਤੇ ਪਲਾਸਟਿਕ ਦੇ ਅਸਰ ਜੋ ਦਿਸ ਰਹੇ ਹਨ, ਉਹ ਹਨ-ਹਾਰਮੋਨਾਂ ਵਿੱਚ ਗੜਬੜੀ, ਕੈਂਸਰ, ਚਮੜੀ ਦੇ ਰੋਗ, ਐਲਰਜ਼ੀ, ਦਮਾ ਅਤੇ ਗੁਰਦੇ ਉੱਤੇ ਅਸਰ। ਇਸ ਸਮੇਂ ਅਮਰੀਕਾ ਦੇ 95 ਫੀਸਦੀ ਬਾਲਗਾਂ ਦੇ ਪਿਸ਼ਾਬ ਵਿੱਚ ‘ਬੀ. ਪੀ. ਏ.’ ਲੱਭਿਆ ਜਾ ਚੁੱਕਿਆ ਹੈ, ਜੋ ਸਪਸ਼ਟ ਕਰਦਾ ਹੈ ਕਿ ਉਨ੍ਹਾਂ ਦਾ ਸਰੀਰ ਪਲਾਸਟਿਕ ਦੇ ਮਾੜੇ ਅਸਰਾਂ ਹੇਠ ਆ ਚੁੱਕਿਆ ਹੈ। ਬੀ. ਪੀ. ਏ. ਬੱਚੇ ਜੰਮਣ ਦੀ ਸਮਰਥਾ ਬਹੁਤ ਘਟਾ ਦਿੰਦਾ ਹੈ, ਲੰਬਾਈ ਘੱਟ ਕਰ ਦਿੰਦਾ ਹੈ ਤੇ ਹੋਰ ਵੀ ਅਨੇਕ ਪਹਿਲਾਂ ਦੱਸੇ ਜਾ ਚੁੱਕੇ ਮਾੜੇ ਅਸਰ ਵਿਖਾਉਂਦਾ ਹੈ, ਜਿਨ੍ਹਾਂ ਵਿੱਚੋਂ ਥਾਇਰਾਇਡ ਹਾਰਮੋਨਾਂ ਦੀ ਕਮੀ ਤੇ ਸੈਕਸ ਹਾਰਮੋਨਾਂ ਦੀ ਕਮੀ ਬਹੁਤ ਜ਼ਿਆਦਾ ਵੇਖਣ ਵਿੱਚ ਆ ਰਹੀ ਹੈ।
  • ਚਾਹ ਦੀਆਂ ਥੈਲੀਆਂ ਤੇ ਟੀ-ਬੈਗਜ਼ :- ਕਿਸੇ ਵਿਰਲੇ ਹੀ ਮੁਲਕ ਵਿੱਚ ਚਾਹ ਦੀ ਵਰਤੋਂ ਨਹੀਂ ਹੁੰਦੀ ਹੋਵੇਗੀ। ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਚਾਹ ਅੱਜ ਕੱਲ ਟੀ-ਬੈਗਜ਼ ਵਿੱਚ ਮਿਲਣ ਲੱਗ ਪਈ ਹੈ। ਵੱਡੇ ਅਹੁਦੇ ਵਾਲੇ ਇਸ ਤਰ੍ਹਾਂ ਦੀ ਚਾਹ ਪੀਣ ਨੂੰ ਉੱਚਾ ਰੁਤਬਾ ਮੰਨਣ ਲੱਗ ਪਏ ਹਨ। ਇਨ੍ਹਾਂ ਨਿੱਕੀਆਂ ਥੈਲੀਆਂ ਵਿੱਚ 70 ਤੋਂ 80 ਫੀਸਦੀ ਕਾਗਜ਼ ਤੇ ਬਾਕੀ ਉਸ ਨੂੰ ਖੁਰਨ ਤੋਂ ਬਚਾਉਣ ਲਈ ਪਲਾਸਟਿਕ ਦਾ ਹਿੱਸਾ ਪੌਲੀਪਰੋਪਾਈਲੀਨ, ਜੋ ਬਹੁਤੀ ਗਰਮੀ ਨੂੰ ਝਲ ਜਾਂਦਾ ਹੈ, ਪਾਇਆ ਗਿਆ ਹੈ। ਜਿਸ ਮਰਜ਼ੀ ਤਰ੍ਹਾਂ ਦੇ ਟੀ-ਬੈਗਜ਼ ਵਰਤ ਲਵੋ, ਹਰ ਕਿਸੇ ਵਿੱਚ ਵੱਧ ਜਾਂ ਘੱਟ ਪਲਾਸਟਿਕ ਦੇ ਟੋਟੇ ਹਨ ਜੋ ਚਾਹ ਦੇ ਉਬਲਣ ਸਮੇਂ ਜਾਂ ਉਬਲਦੇ ਗਰਮ ਪਾਣੀ ਵਿੱਚ ਡੁਬਾਉਣ ਨਾਲ ਚਾਹ ਦੇ ਵਿੱਚ ਰਲ਼ ਜਾਂਦੇ ਹਨ ਤੇ ਚਾਹ ਪੀਣ ਨਾਲ ਹੀ ਸਾਡੇ ਢਿੱਡਾਂ ਅੰਦਰ ਲੰਘ ਜਾਂਦੇ ਹਨ। ਜਿਨ੍ਹਾਂ ਟੀ-ਬੈਗਜ਼ ਨੂੰ ਚੁਫ਼ੇਰਿਓਂ ਵੱਟ ਪਾ ਕੇ ਬੰਦ ਕੀਤਾ ਜਾਵੇ, ਉਸ ਵਿੱਚ ਵੱਧ ਪਲਾਸਟਿਕ ਪਾਇਆ ਹੁੰਦਾ ਹੈ। ਕਾਗਜ਼ ਨੂੰ ਫਟਣ ਤੋਂ ਬਚਾਉਣ ਲਈ ਉਸ ਵਿੱਚ ‘ਐਪੀਕਲੋਰੋਹਾਈਡਰਿਨ’ ਪਾਇਆ ਜਾਂਦਾ ਹੈ ਜਿਸ ਬਾਰੇ ਸਾਬਤ ਹੋ ਚੁੱਕਿਆ ਹੈ ਕਿ ਇਸ ਦੀ ਵਾਧੂ ਵਰਤੋਂ ਕੈਂਸਰ ਕਰਦੀ ਹੈ। ਐਪੀਕਲੋਰੋਹਾਈਡਰਿਨ ਪਾਣੀ ਵਿੱਚ ਰਲ਼ ਕੇ ‘ਤਿੰਨ-ਐਮ. ਸੀ. ਪੀ. ਡੀ.’ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਵੀ ਕੈਂਸਰ ਕਰਦਾ ਹੈ।

ਸਟਾਰਚ ਨੂੰ ਐਨਜ਼ਾਈਮ ਰਸ ਵਿੱਚ ਮਿਲਾ ਕੇ ਪਲਾਸਟਿਕ ਦੇ ਧਾਗੇ ਬਣਾ ਕੇ ਟੀ-ਬੈਗ ਦੀ ਸ਼ਕਲ ਦੇ ਦਿੱਤੀ ਜਾਂਦੀ ਹੈ। ਜਦੋਂ ਇਹ ਚਾਹ ਦੀਆਂ ਨਿੱਕੀਆਂ ਥੈਲੀਆਂ ਸੁੱਟ ਦਿੱਤੀਆਂ ਜਾਂਦੀਆਂ ਹਨ ਤਾਂ ਧਰਤੀ ਵਿੱਚ ਸਿੰਮ ਕੇ ਇਹ ਪਲਾਸਟਿਕ ਜ਼ਮੀਨ ਵਿੱਚ ਰਚ ਜਾਂਦਾ ਹੈ। ਬਥੇਰੇ ਟੀ-ਬੈਗਜ਼ ਉੱਤੇ ਲਿਖਿਆ ਮਿਲਦਾ ਹੈ ਕਿ ਇਹ ਪੂਰੀ ਤਰ੍ਹਾਂ ਘੁਲਣ ਵਾਲਾ ਹੈ ਪਰ ਅਜਿਹੇ ਬੈਗਜ਼ ਵੀ ਨਾਈਲਾਨ ਦੀਆਂ ਤਾਰਾਂ ਤੋਂ ਬਣਦੇ ਹਨ, ਜੋ ਸੈਂਕੜੇ ਸਾਲ ਵੀ ਧਰਤੀ ਵਿੱਚ ਗਲ਼ਦੇ ਨਹੀਂ। ਕਈ ਲੋਕ ਚਾਹ ਦੀਆਂ ਥੈਲੀਆਂ ਨੂੰ ਕੱਪ ਵਿੱਚ ਨੱਪ ਕੇ ਨਿਚੋੜ ਲੈਂਦੇ ਹਨ। ਇੰਜ ਥੈਲੀ ਵਿਚਲੇ ‘ਥੈਲੇਟ’ ਵੀ ਬਾਹਰ ਨਿਕਲ ਆਉਂਦੇ ਹਨ, ਜੋ ਹੋਰ ਵੀ ਹਾਣੀਕਾਰਕ ਹੁੰਦੇ ਹਨ। ਏਸੇ ਲਈ ਅੱਗੋਂ ਤੋਂ ਪਹਿਲਾਂ ਵਾਲੇ ਤਰੀਕੇ ਹੀ ਸਿੱਧੀ ਚਾਹ ਪੱਤੀ ਉਬਾਲ ਕੇ ਪੀਣੀ ਹੀ ਠੀਕ ਰਹਿਣੀ ਹੈ। ਰੁਤਬਾ ਵਧਾਉਣ ਦੇ ਚੱਕਰ ਵਿੱਚ ਵੇਖਿਓ ਕਿਤੇ ਜ਼ਿੰਦਗੀ ਦੇ ਵੀਹ ਸਾਲ ਛੋਟੇ ਨਾ ਹੋ ਜਾਣ। ਇਸ ਪਲਾਸਟਿਕ ਤੋਂ ਪਰਹੇਜ਼ ਬਹੁਤ ਜ਼ਰੂਰੀ ਹੈ।

ਨਿਚੋੜ :-

ਇਹ ਸਾਰਾ ਕੁੱਝ ਵੇਖਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪਲਾਸਟਿਕ ਨੇ ਨਾ ਹਰਿਆਲੀ ਛੱਡਣੀ ਹੈ, ਨਾ ਜਾਨਵਰ, ਪੰਛੀ ਤੇ ਜਲ ਜੀਵਨ, ਪਰ ਮਨੁੱਖ ਵੀ ਬਹੁਤੀ ਦੇਰ ਬਚਣ ਨਹੀਂ ਲੱਗਿਆ। ਜੇ ਮਨੁੱਖੀ ਹੋਂਦ ਬਚਾਉਣੀ ਹੈ ਤਾਂ ਹਰ ਹਾਲ ਪਲਾਸਟਿਕ ਤੋਂ ਪੂਰਨ ਰੂਪ ਵਿੱਚ ਤੌਬਾ ਕਰਨੀ ਪੈਣੀ ਹੈ।

ਅਮਰੀਕਾ ਦੇ 213 ਮਿਲੀਅਨ ਲੋਕਾਂ ਨੂੰ ਪਲਾਸਟਿਕ ਦੀ ਰੀਸਾਈਕਿਗ ਕਰਨ ਉੱਤੇ ਜ਼ੋਰ ਪਾਇਆ ਗਿਆ ਸੀ ਜਿਸ ਸਦਕਾ ਸੰਨ 2011 ਵਿੱਚ 2.7 ਮਿਲੀਅਨ ਟਨ ਪਲਾਸਟਿਕ ਰੀਸਾਈਕਲ ਕੀਤਾ ਗਿਆ ਪਰ ਹਾਲੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ।

ਕਿਸੇ ਇਕ ਮੁਲਕ ਵਿੱਚ ਵੀ ਜੇ ਪਲਾਸਟਿਕ ਦੀ ਵਰਤੋਂ ਜਾਰੀ ਰਹਿ ਗਈ ਤਾਂ ਮਨੁੱਖੀ ਨਸਲ ਦਾ ਘਾਣ ਹੋ ਜਾਣਾ ਹੈ। ਇਸੇ ਲਈ ਸੰਪੂਰਨ ਰੋਕ ਹੀ ਇੱਕੋ ਰਾਹ ਬਚਿਆ ਹੈ।

ਭਾਰਤ ਵਿੱਚ ਸਿਰਫ਼ ਖਿਡਾਰੀਆਂ ਨੂੰ ਸਟੀਲ ਦੀਆਂ ਬੋਤਲਾਂ ਵਿੱਚ ਪਾਣੀ ਦੇਣ ਨਾਲ ਹੀ 120 ਮੀਟਰਿਕ ਟਨ ਪਲਾਸਟਿਕ ਸੁੱਟਣ ਤੋਂ ਬਚਾਓ ਹੋ ਗਿਆ। ਜੁਲਾਈ 2018 ਵਿੱਚ ਐਲਬੇਨੀਆ ਨੇ ਪਲਾਸਟਿਕ ਉੱਤੇ ਸੰਪੂਰਨ ਰੋਕ ਲਾ ਕੇ ਇਸ ਦੀ ਵਰਤੋਂ ਉੱਤੇ ਭਾਰੀ ਫਾਈਨ (7900 ਤੋਂ 11800 ਡਾਲਰ) ਲਾ ਦਿੱਤਾ ਹੈ।

ਜੇ ਅਸੀਂ ਆਪਣੀ ਅਗਲੀ ਪੁਸ਼ਤ ਸਹੀ ਸਲਾਮਤ ਚਾਹੁੰਦੇ ਹਾਂ ਤਾਂ ਰੁੱਖ, ਕੁੱਖ ਦੀ ਸੰਭਾਲ਼ ਦੇ ਨਾਲ-ਨਾਲ ਹਰ ਹਾਲ ਪਲਾਸਟਿਕ ਦੀ ਰੋਕ ਉੱਤੇ ਪੂਰੇ ਜ਼ੋਰ ਸ਼ੋਰ ਨਾਲ ਕਾਰਵਾਈ ਕਰਨੀ ਪੈਣੀ ਹੈ। ਜੇ ਨਹੀਂ, ਤਾਂ ਭਿਆਨਕ ਮੌਤ ਦੀ ਤਿਆਰੀ ਕੱਸ ਲਵੋ !

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਝ ਸਵਾਲ

0

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਝ ਸਵਾਲ

ਕਿਰਪਾਲ ਸਿੰਘ ਬਠਿੰਡਾ 88378-13661

ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਫ਼ੈਸਲਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕਿਸੇ ਵੀ ਅਹੁੱਦੇਦਾਰ ਨੂੰ ਅਤੇ ਸ਼੍ਰੋਮਣੀ ਕਮੇਟੀ ਰਾਹੀਂ ਉੱਪਰੋਂ ਆਇਆ ਫ਼ੈਸਲਾ ਕੌਮ ਦੇ ਸਿਰ ਥੋਪਣ ਵਾਲੇ ਕਿਸੇ ਵੀ ਜਥੇਦਾਰ ਨੂੰ ਕੈਲੰਡਰ ਵਿਗਿਆਨ ਸਬੰਧੀ ਇੱਲ ਤੋਂ ਕੁੱਕੜ ਨਹੀਂ ਆਉਂਦਾ। ਇਸ ਦਾ ਅੰਦਾਜ਼ਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ (ਵੇਰਵਾ ਹੇਠਾਂ ਵੀਡੀਓ ਵਿਚ) ਸੁਣ ਕੇ  ਲਾਇਆ ਜਾ ਸਕਦਾ ਹੈ। ਪ੍ਰਧਾਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਦੀ ਰੱਟ ਤਾਂ ਲਾ ਰਹੇ ਹਨ ਜੋ ਇਸ ਸਾਲ 13 ਜਨਵਰੀ ਨੂੰ ਆ ਰਿਹਾ ਹੈ ਪਰ ਉਹ ਇਹ ਨਹੀਂ ਸਮਝਾ ਰਹੇ ਕਿ ਪੋਹ ਸੁਦੀ 7 ਦੇ ਹਿਸਾਬ ਅੱਜ ਪੋਹ ਸੁਦੀ ਦੀ ਕਿਹੜੀ ਤਿੱਥ ਹੈ ?  ਤੇ ਪਿਛਲੇ ਸਾਲ ਪੋਹ ਸੁਦੀ ਕਿਹੜੀ ਤਰੀਖ ਨੂੰ ਆਈ ਸੀ ਅਤੇ ਅਗਲੇ ਸਾਲ ਕਿਹੜੀ ਤਰੀਖ ਨੂੰ ਆਵੇਗੀ ? ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਲ ਵਿੱਚ ਕਿਤਨੇ ਦਿਨ ਹੁੰਦੇ ਹਨ। ਜਿਨ੍ਹਾਂ ਜਥੇਦਾਰਾਂ ਤੋਂ ਜਾਰੀ ਕਰਵਾਏ ਹੁਕਮਨਾਮਿਆਂ ਦੀ ਛਤਰੀ ਫੜ ਕੇ ਆਪਣਾ ਛੁਟਕਾਰਾ ਕਰਵਾਉਂਦੇ ਹਨ ਉਨ੍ਹਾਂ ਨਾਲ ਗੱਲ ਕਰ ਕੇ ਵੇਖ ਲਵੋ ਤਾਂ ਉਨ੍ਹਾਂ ਦਾ ਹਾਲ ਵੀ ਪ੍ਰਧਾਨ ਲੌਂਗੋਵਾਲ ਤੋਂ ਵੱਖਰਾ ਨਹੀਂ ਹੈ। ਕੈਲੰਡਰ ਵਿੱਚ ਸੋਧ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ 6 ਜਨਵਰੀ ਨੂੰ ਚੰਦਰਮਾਂ ਦੀ ਕਿਹੜੀ ਤਿੱਥ ਹੈ ਉਨ੍ਹਾਂ ਨੇ ਕਿਵੇਂ ਅੰਦਾਜ਼ਾ ਲਾਇਆ ਕਿ ਪੋਹ ਸੁਦੀ 7, 13 ਜਨਵਰੀ ਨੂੰ ਆਵੇਗੀ ? ਮੈਨੂੰ ਤਾਂ ਇਹ ਵੀ ਯਕੀਨ ਹੈ ਕਿ ਜੇਕਰ ਇਨ੍ਹਾਂ ਨੂੰ ਜੰਤਰੀ ਵਿਖਾ ਕੇ ਪੁੱਛਿਆ ਜਾਵੇ ਕਿ ਇੱਥੇ ਵੇਖੋ 6 ਜਨਵਰੀ ਨੂੰ ਪੋਹ ਸੁਦੀ 1 ਲਿਖਿਆ ਹੈ, ਇਸ ਅਨੁਸਾਰ ਪੋਹ ਸੁਦੀ 7 ਨੂੰ 12 ਜਨਵਰੀ ਹੋਣੀ ਚਾਹੀਦੀ ਹੈ, ਪਰ 13 ਜਨਵਰੀ ਕਿਵੇਂ ਹੋ ਗਈ ?  ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਪੰਡਿਤ ਦੇਵੀ ਦਿਆਲ ਜੋਤਸ਼ੀ ਦੀ ਜੋ ਜੰਤਰੀ ਵੇਖ ਕੇ ਇਹ ਆਪਣਾ ਕੈਲੰਡਰ ਛਾਪਦੇ ਹਨ ਉਸ ਵਿੱਚ 6 ਜਨਵਰੀ ਨੂੰ ਵੀ ਪੋਹ ਸੁਦੀ 1 ਹੈ ਅਤੇ 7 ਜਨਵਰੀ ਨੂੰ ਵੀ ਪੋਹ ਸੁਦੀ 1 ਹੈ।

ਪਿਛਲੇ ਸਾਲ ਬਿਕ੍ਰਮੀ ਕੈਲੰਡਰ ਦੇ ਵੱਡੇ ਸਮਰਥਕ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਨੂੰ ਜਦ ਪੁੱਛਿਆ ਗਿਆ ਸੀ ਕਿ 19 ਮਈ/6 ਜੇਠ ਨੂੰ ਵੀ ਜੇਠ ਸੁਦੀ 4 ਹੈ ਅਤੇ ਇੱਕ ਮਹੀਨੇ ਪਿੱਛੋਂ 17 ਜੂਨ/3 ਹਾੜ ਨੂੰ ਵੀ ਜੇਠ ਸੁਦੀ 4 ਹੈ।  ਸੋ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਨ ਕਿਹੜੀ ਜੇਠ ਸੁਦੀ 4 ਨੂੰ ਮਨਾਓਗੇ ਤਾਂ ਪਹਿਲਾਂ ਤਾਂ ਉਹ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਇੱਕੋ ਤਿੱਥ ਦੋ ਦਿਨਾਂ ਨੂੰ ਕਿਵੇਂ ਆ ਸਕਦੀ ਹੈ ? ਪਰ ਜਦੋਂ ਜੰਤਰੀ ਵਿਖਾਈ ਗਈ ਤਾਂ ਉਹ ਇਸ ਦਾ ਕੋਈ ਜਵਾਬ ਨਾ ਦੇ ਸਕੇ।

ਇਨ੍ਹਾਂ ਵੱਲੋਂ ਕੈਲੰਡਰ ਦੇ ਮਾਹਰ ਸਮਝੇ ਜਾਂਦੇ ਜਿਸ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਦੀ ਸਾਲਾਹ ਮੰਨ ਕੇ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਕੌਮ ਨੂੰ ਮੁੜ ਬਿਕ੍ਰਮੀ ਕੈਲੰਡਰ ਦੀ ਘੁੰਮਣਘੇਰੀ ਵਿੱਚ ਪਾਇਆ ਹੈ ਉਸ ਨੂੰ ਕੈਲੰਡਰਾਂ ਸਬੰਧੀ ਮੁੱਢਲੀ ਜਾਣਕਾਰੀ ਤਾਂ ਹੈ ਪਰ ਇਹ ਉਸ ਨੂੰ ਵੀ ਨਹੀਂ ਪਤਾ ਕਿ ਕੈਲੰਡਰਾਂ ਵਿੱਚ ਸੋਧ ਕਰਨ ਦੀ ਲੋੜ ਕਿਉਂ ਪੈਂਦੀ ਹੈ ਅਤੇ ਸੋਧ ਉਪਰੰਤ ਪੁਰਾਣੇ ਕੈਲੰਡਰ ਦੀਆਂ ਤਰੀਖਾਂ ਸੋਧੇ ਹੋਏ ਕੈਲੰਡਰ ਦੀਆਂ ਤਰੀਖਾਂ ਵਿੱਚ ਕਿਸ ਤਰ੍ਹਾਂ ਤਬਦੀਲ ਕੀਤੀਆਂ ਜਾਂਦੀਆਂ ਹਨ। ਉਹ ਇਕੋ ‘ਜੱਟ ਕਾ ਫਾਰਮੂਲਾ’ ਸਿੱਖੇ ਹਨ ਜਿਸ ਦੇ ਅਧਾਰ ’ਤੇ 1998 ਤੋਂ ਭਾਵ ਪਿਛਲੇ 20 ਸਾਲਾਂ ਤੋਂ ਇੱਕੋ ਰੱਟ ਲਾਈ ਜਾ ਰਹੇ ਹਨ ਕਿ 1582 ਵਿੱਚ ਪੋਪ ਗ੍ਰੈਗੋਰੀਅਨ ਨੇ ਕੈਲੰਡਰ ਵਿੱਚ 10 ਦਿਨਾਂ ਦੀ ਸੋਧ ਲਾਈ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ, 22 ਦਸੰਬਰ ਸੰਨ 1666 ’ਚ ਹੋਇਆ ਸੀ ਇਸ ਲਈ 22 ਦਸੰਬਰ ’ਚ 10 ਦਿਨ ਜੋੜਨ ਨਾਲ ਇਹ 1 ਜਨਵਰੀ 1667 ਬਣਦਾ ਹੈ ਪਰ ਪੁਰੇਵਾਲ ਨੇ 23 ਪੋਹ ਦੀ ਤਰੀਖ 5 ਜਨਵਰੀ ਨੂੰ ਨਿਸ਼ਚਿਤ ਕਰ ਦਿੱਤੀ ਇਸ ਲਈ ਇਸ ਵਿੱਚ 4 ਦਿਨਾਂ ਦੀ ਗ਼ਲਤੀ ਹੈ।

ਮੈਂ 1963 ਵਿੱਚ ਦਸਵੀਂ ਪਾਸ ਕੀਤੀ ਸੀ ਜਿਸ ਸਮੇਂ 9ਵੀਂ-10ਵੀਂ ਕਲਾਸ ਵਿੱਚ ਕੈਲੰਡਰ ਦੇ ਸਵਾਲ ਆਉਂਦੇ ਸਨ। ਉਸ ਸਮੇਂ ਸਾਨੂੰ ਇਹ ਪੜ੍ਹਾਇਆ ਜਾਂਦਾ ਸੀ ਕਿ ਭਾਰਤ ’ਚ ਇੰਗਲੈਂਡ ਵਾਲਿਆਂ ਦਾ ਰਾਜ ਰਿਹਾ ਹੈ ਜਿਨ੍ਹਾਂ ਨੇ ਇਹ ਸੋਧ 170 ਸਾਲ ਬਾਅਦ 2 ਸਤੰਬਰ 1752 ਦਿਨ ਬੁੱਧਵਾਰ ਨੂੰ ਲਾਗੂ ਕੀਤੀ ਸੀ। ਭਾਰਤ ਇੰਗਲੈਂਡ ਦੇ ਅਧੀਨ ਹੋਣ ਕਰਕੇ ਭਾਰਤ ’ਚ ਵੀ ਇਹ ਸੋਧ 2 ਸਤੰਬਰ 1752 ਤੋਂ ਹੀ ਲਾਗੂ ਹੋਈ ਅਤੇ ਉਸ ਸਮੇਂ 10 ਦੀ ਬਜਾਏ 11 ਦਿਨਾਂ ਦੀ ਸੋਧ ਕਰਨੀ ਪਈ ਸੀ ਇਸ ਲਈ ਅਗਲੇ ਦਿਨ ਵੀਰਵਾਰ ਨੂੰ 3 ਸਤੰਬਰ ਦੀ ਬਜਾਏ ਸਿੱਧਾ ਹੀ 14 ਸਤੰਬਰ ਕਰ ਲਿਆ ਭਾਵ 1752 ਵਿੱਚ ਸਤੰਬਰ ਦਾ ਮਹੀਨਾ ਕੇਵਲ 19 ਦਿਨਾਂ ਦਾ ਸੀ। ਉਸ ਸਮੇਂ ਸਾਨੂੰ ਇਹ ਵੀ ਪੜ੍ਹਾਇਆ ਜਾਂਦਾ ਸੀ ਕਿ ਭਾਰਤੀ ਇਤਿਹਾਸ ਦੀਆਂ 2 ਸਤੰਬਰ 1752 ਜਾਂ ਇਸ ਤੋਂ ਪਹਿਲਾਂ ਦੀਆਂ ਤਰੀਖਾਂ ਪੁਰਾਣੇ ਕੈਲੰਡਰ ਜਾਨੀ ਕਿ ਜੂਲੀਅਨ ਕੈਲੰਡਰ ਦੇ ਫਾਰਮੂਲੇ ਨਾਲ ਕੈਲਕੂਲੇਟ ਕੀਤੀਆਂ ਜਾਂਦੀਆਂ ਹਨ ਜਦੋਂ ਕਿ ਇਸ ਤੋਂ ਬਾਅਦ ਦੀਆਂ ਤਰੀਖਾਂ ਗ੍ਰੈਗੋਰੀਅਨ ਕੈਲੰਡਰ ਦੇ ਫਾਰਮੂਲੇ ਨਾਲ ਕੈਲਕੂਲੇਟ ਕੀਤੀਆਂ ਜਾਂਦੀਆਂ ਹਨ। ਇਹ ਕੁਝ ਲਿਖਣ ਦਾ ਮੇਰਾ ਭਾਵ ਇਹ ਹੈ ਕਿ ਜੇ ਦਸਵੀਂ ਪਾਸ ਵਿਦਿਆਰਥੀ ਨੂੰ ਪੁਰਾਣੇ ਕੈਲੰਡਰ ਦੀਆਂ ਤਰੀਖਾਂ ਨੂੰ ਸੋਧੇ ਹੋਏ ਕੈਲੰਡਰ ਦੀਆਂ ਤਰੀਖਾਂ ਤਬਦੀਲ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਹੈ ਤਾਂ ਕਰਨਲ ਨਿਸ਼ਾਨ ਸਾਹਿਬ ਜੀ ਤਾਂ ਐੱਮ. ਏ. (ਮੈਥ. ਅਤੇ ਅਸਟਰੋਨੋਮੀ) ਹਨ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਪੁਰੇਵਾਲ ਸਾਹਿਬ ਜੀ ਨੇ ਖਾਲਸਾ ਸਾਜਣਾ ਸ਼ਤਾਬਦੀ ਨੂੰ ਮੁੱਖ ਰੱਖ ਕੇ 1999 ਦੀ ਵੈਸਾਖੀ ਤੋਂ ਆਪਣੀ ਸੋਧ ਲਾਗੂ ਕੀਤੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਨਾਨਕਸ਼ਾਹੀ ਜੰਤਰੀ ਦੀ ਭੂਮਿਕਾ ਹੀ ਜੇ ਧਿਆਨ ਨਾਲ ਪੜ੍ਹ ਲੈਣ ਤਾਂ ਉਨ੍ਹਾਂ ਨੂੰ ਇਹ ਸਮਝ ਵੀ ਜ਼ਰੂਰ ਆਉਣੀ ਚਾਹੀਦੀ ਹੈ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ ਸਾਲ ਸਥਿਰ ਨਹੀਂ ਰਹਿੰਦੀ ਜਿਨ੍ਹਾਂ ਵਿੱਚੋਂ ਸਾਲ ਦੇ ਕੁਝ ਮਹੀਨਿਆਂ ਦੇ ਦਿਨਾਂ ਦੀ ਗਿਣਤੀ 29 ਦਿਨਾਂ ਤੋਂ 32 ਦਿਨਾਂ ਤੱਕ ਹਰ ਸਾਲ 1 ਦਿਨ ਦੇ ਅੰਤਰ ਨਾਲ ਬਦਲਦੀ ਰਹਿੰਦੀ ਹੈ ਜਿਨ੍ਹਾਂ ਨੂੰ ਆਮ ਆਦਮੀ ਲਈ ਯਾਦ ਰੱਖਣਾ ਅਤੇ ਸਮਝਣਾ ਅਤਿ ਮੁਸ਼ਕਲ ਹੋਣ ਕਰਕੇ ਗਣਿਤ ਨੂੰ ਸੌਖਿਆਂ ਕਰਨ ਲਈ ਪਹਿਲੇ 5 ਮਹੀਨੇ ਚੇਤ ਤੋਂ ਸਾਵਣ ਤੱਕ 31-31 ਦਿਨਾਂ ਦੇ ਅਤੇ ਪਿਛਲੇ 7 ਮਹੀਨੇ ਆਮ ਸਾਲਾਂ ਵਿੱਚ 30-30 ਦਿਨਾਂ ਦੇ ਪਰ ਲੀਪ ਦੇ ਸਾਲ ਵਿੱਚ ਅਖੀਰਲਾ ਫੱਗਣ ਦਾ ਮਹੀਨਾ 31 ਦਿਨਾਂ ਦਾ ਹੋ ਜਾਂਦਾ ਹੈ।  1999 ’ਚ ਵੈਸਾਖੀ 14 ਅਪ੍ਰੈਲ ਨੂੰ ਆਉਣ ਨਾਲ 1 ਵੈਸਾਖ ਤੋਂ ਨਾਨਕਸ਼ਾਹੀ ਕੈਲੰਡਰ ਦਾ ਮਹੀਨਾ ਸ਼ੁਰੂ ਕਰਕੇ ਸਾਰੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੂਰੀ ਕਰਕੇ 365/66 ਦਿਨ ਬਾਅਦ ਮੁੜ 1 ਵੈਸਾਖ 14 ਅਪ੍ਰੈਲ ਨੂੰ ਆ ਜਾਂਦਾ ਹੈ। ਇਸ ਤਰ੍ਹਾਂ ਸਾਰੇ ਮਹੀਨਿਆਂ ਦੇ ਦਿਨ 1999 ਤੋਂ ਬਾਅਦ ਹਮੇਸ਼ਾਂ ਲਈ ਨਿਸ਼ਚਿਤ ਸਮੇਂ ਅਤੇ ਤਰੀਖ ਨੂੰ ਆਉਣੇ ਸ਼ੁਰੂ ਹੋ ਗਏ ਜਿਸ ਮੁਤਾਬਕ 23 ਪੋਹ ਹਰ ਸਾਲ 5 ਜਨਵਰੀ ਨੂੰ ਆਵੇਗਾ, ਪਰ 1999 ਤੋਂ ਪਹਿਲਾਂ 23 ਪੋਹ ਬਿਕ੍ਰਮੀ ਕੈਲੰਡਰ ਦੇ ਫਾਰਮੂਲੇ ਨਾਲ ਹੀ ਕੈਲਕੂਲੇਟ ਕੀਤਾ ਜਾਵੇਗਾ ਜਿਵੇਂ ਕਿ 2 ਸਤੰਬਰ 1752 ਤੋਂ ਪਹਿਲਾਂ ਦੇ ਸਾਰੇ ਦਿਨ ਪੁਰਾਣੇ ਜੂਲੀਅਨ ਕੈਲੰਡਰ ਦੇ ਫਾਰਮੂਲੇ ਨਾਲ ਹੀ ਕੈਲਕੂਲੇਟ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਦੇ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਕੇਵਲ 11 ਮਿੰਟ ਵੱਧ ਸੀ ਜੇ ਉਨ੍ਹਾਂ ਨੂੰ 1582 ਵਿੱਚ ਹੀ ਸੋਧ ਕਰਨੀ ਪਈ ਤਾਂ ਬਿਕ੍ਰਮੀ ਕੈਲੰਡਰ ਜਿਸ ਦੀ ਲੰਬਾਈ ਰੁੱਤੀ ਸਾਲ ਨਾਲੋਂ ਗੁਰੂ ਕਾਲ ਦੌਰਾਨ 24 ਮਿੰਟ ਵੱਧ ਸੀ ਉਨ੍ਹਾਂ ਨੂੰ ਤਾਂ ਇਸ ਵਿੱਚ ਸੋਧ ਕਰਨ ਦੀ ਅਤਿਅੰਤ ਲੋੜ ਪੈਣੀ ਹੈ। ਪੰਡਿਤ ਜੋਤਸ਼ੀਆਂ ਵੱਲੋਂ 1964 ਵਿੱਚ ਇਸ ਵਿੱਚ ਸੋਧ ਦਾ ਯਤਨ ਤਾਂ ਜ਼ਰੂਰ ਕੀਤਾ ਗਿਆ ਪਰ ਇਹ ਸੋਧ ਕੇਵਲ ਸਾਢੇ ਕੁ ਤਿੰਨ ਮਿੰਟ ਦੀ ਹੀ ਸੀ ਤੇ ਹਾਲੀ ਵੀ ਰੁੱਤੀ ਸਾਲ ਨਾਲੋਂ ਤਕਰੀਬਨ 20 ਮਿੰਟ ਦਾ ਫ਼ਰਕ ਹੈ।  ਕਰਨਲ ਸੁਰਜੀਤ ਸਿੰਘ ਦੀ ਕੰਨਫਿਊਜ਼ਨ ਸਿਰਫ ਇਹੀ ਹੈ ਕਿ 10 ਦਿਨਾਂ ਦਾ ਫਾਰਮੂਲਾ ਲਾਉਣ ਸਮੇਂ ਇਹ ਸੋਧ ਲਾਉਣੀ ਭੁੱਲ ਜਾਂਦੇ ਹਨ। ਜੇ ਕਰਨਲ ਸੁਰਜੀਤ ਸਿੰਘ ਸਮੇਤ ਉਨ੍ਹਾਂ ਦੇ ਸਮਰਥਕ ਹਾਲੀ ਵੀ ਸਮਝਣ ਤੋਂ ਅਸਮਰਥ ਹਨ ਤਾਂ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਨਾਲ ਪੜ੍ਹਨ ਅਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦੀ ਖੇਚਲ ਕਰਨ ਜੀ :-

1. ਕੀ ਉਨ੍ਹਾਂ ਨੂੰ ਪਤਾ ਹੈ ਕਿ ਸੰਨ 1469, ਜਿਸ ਸਾਲ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਸਾਲ ਵੈਸਾਖੀ 27 ਮਾਰਚ ਨੂੰ ਸੀ ਅਤੇ 1699 ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ ਕੀਤੀ ਸੀ ਉਸ ਸਾਲ ਵੈਸਾਖੀ 29 ਮਾਰਚ ਨੂੰ ਸੀ। ਜੇ ਕਰਨਲ ਨਿਸ਼ਾਨ ਵਾਲਾ ਫਾਰਮੂਲਾ (10 ਦਿਨ ਵਧਾ ਕੇ) ਹੀ ਵਰਤਿਆ ਜਾਵੇ ਤਾਂ 1699 ਵਾਲੀ ਵੈਸਾਖੀ ਅੱਜ ਕੱਲ੍ਹ 8 ਅਪ੍ਰੈਲ ਨੂੰ ਆਉਣੀ ਚਾਹੀਦੀ ਹੈ ਪਰ ਵੈਸਾਖੀ ਤਾਂ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ ਅਤੇ ਕਰਨਲ ਸੁਰਜੀਤ ਸਿੰਘ ਸਮੇਤ ਉਨ੍ਹਾਂ ਦੇ ਕਿਸੇ ਸਮਰਥਕ ਨੂੰ ਵੈਸਾਖੀ ਵਿੱਚ 5-6 ਦਿਨਾਂ ਦਾ ਫਰਕ ਰੜਕਦਾ ਨਹੀਂ ਤਾਂ ਫਿਰ ਕਿਉਂ ਕੇਵਲ 23 ਪੋਹ ਦੀ 4 ਦਿਨਾਂ ਦੀ ਗ਼ਲਤੀ ਦੱਸਣ ਦੀ ਜ਼ਿੱਦ ਕੀਤੀ ਜਾਂਦੀ ਹੈ ?

2. ਕਰਨਲ ਨਿਸ਼ਾਨ ਦਾ ਅਗਲਾ ਇਤਰਾਜ਼ ਹੈ ਕਿ ਜੇ ਵੈਸਾਖੀ ਵਿੱਚ 8 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ 6 ਦਿਨਾਂ ਦਾ ਅੰਤਰ ਹੈ ਤਾਂ 23 ਪੋਹ ਵੀ 6 ਦਿਨਾਂ ਦੇ ਅੰਤਰ ਨਾਲ 1 ਜਨਵਰੀ ਦੀ ਬਜਾਏ 7 ਜਨਵਰੀ ਨੂੰ ਹੋਣੀ ਚਾਹੀਦਾ ਸੀ ਜੋ ਅੱਜ ਕੱਲ੍ਹ ਵੀ 7 ਜਨਵਰੀ ਨੂੰ ਹੀ ਆ ਰਹੀ ਹੈ। ਉਸ ਦਾ ਜਵਾਬ ਹੈ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇ ਨਾਨਕਸ਼ਾਹੀ ਕੈਲੰਡਰ ਦੇ ਸਾਰੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 29 ਤੋਂ 32 ਦਿਨਾਂ ਵਿੱਚ ਹਰ ਸਾਲ ਬਿਕ੍ਰਮੀ ਕੈਲੰਡਰ ਵਾਙ ਹੀ ਵਧਦੀ ਘਟਦੀ ਰਹੇ। ਜੇ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਵਾਲੀ ਹੀ ਰੱਖ ਲਈ ਜਾਵੇ ਤਾਂ ਇਸ ਦੇ ਸਾਲ ਦੀ ਲੰਬਾਈ ਵੀ ਬਿਕ੍ਰਮੀ ਕੈਲੰਡਰ ਦੇ ਸਾਲ ਵਾਲੀ ਹੀ ਰਹੇਗੀ ਜੋ ਮੌਸਮੀ ਸਾਲ ਤੋਂ ਤਕਰੀਬਨ 20 ਮਿੰਟ ਵਧ ਹੋਣ ਕਾਰਨ ਤਰੀਖਾਂ ਪਹਿਲਾਂ ਵਾਙ ਹੀ ਬਦਲਦੀਆਂ ਰਹਿਣਗੀਆਂ ਅਤੇ 13 ਹਜ਼ਾਰ ਸਾਲ ਬਾਅਦ ਹਾੜ ਦੇ ਮਹੀਨੇ ਵਿੱਚ ਅੱਜ ਵਰਗੀ ਗਰਮੀ ਪੈਣ ਦੀ ਥਾਂ ਪੋਹ ਦੇ ਮਹੀਨੇ ਵਰਗੀ ਠੰਡ ਪਵੇਗੀ ਅਤੇ ਪੋਹ ਦੇ ਮਹੀਨੇ ’ਚ ਠੰਡ ਪੈਣ ਦੀ ਬਜਾਏ ਅੱਜ ਦੇ ਹਾੜ ਮਹੀਨੇ ਵਰਗੀ ਗਰਮੀ ਪਵੇਗੀ। ਉਸ ਸਮੇਂ ਜਦੋਂ ਅਸੀਂ ਪੜ੍ਹਾਂਗੇ ਕਿ 2 ਹਾੜ ਨੂੰ ਮੌਸਮ ਗਰਮ ਸੀ, ਤਵੀ ਜਿਸ ’ਤੇ ਗੁਰੂ ਅਰਜਨ ਸਾਹਿਬ ਜੀ ਚੌਕੜਾ ਮਾਰ ਕੇ ਬੈਠੇ ਸਨ; ਗਰਮ ਸੀ ਅਤੇ ਸਿਰ ਉੱਪਰ ਗਰਮ ਰੇਤ ਪਾਈ ਜਾ ਰਹੀ ਸੀ। ਇਤਨੀ ਗਰਮੀ ਵਿੱਚ ਜੇ ਠੰਡੇ ਸਨ ਤਾਂ ਕੇਵਲ ਗੁਰੂ ਅਰਜਨ ਸਾਹਿਬ ਜੀ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਪੜ੍ਹਾਂਗੇ ਕਿ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਤੇ ਇਤਨੀ ਠੰਡ ਵਿੱਚ ਉਨ੍ਹਾਂ ਨੂੰ ਠੰਡ ਤੋਂ ਬਚਾ ਲਈ ਕੋਈ ਕੱਪੜਾ ਵੀ ਨਹੀਂ ਦਿੱਤਾ ਗਿਆ। ਉਸ ਸਮੇਂ ਜਦੋਂ ਵਰਣਨ ਕੀਤੇ ਮਹੀਨਿਆਂ ਦਾ ਮੌਸਮ ਸਾਡੇ ਮੁੱਖ ਸਰੋਤਾਂ ਵਿੱਚ ਲਿਖੇ ਹੋਏ ਇਤਿਹਾਸਕ ਘਟਨਾਵਾਂ ਦੇ ਮੌਸਮ ਨਾਲ ਮੇਲ ਨਾ ਖਾਂਦਾ ਹੋਇਆ ਤਾਂ ਆਪਣੇ ਇਤਿਹਾਸ ਨੂੰ ਕਿਵੇਂ ਸੱਚਾ ਸਿੱਧ ਕਰਾਂਗੇ ਅਤੇ ਇਸ ਦੇ ਦੋਸ਼ੀ ਅਸੀਂ ਕਿਸ ਨੂੰ ਮੰਨਾਂਗੇ ?

3. ਤੀਸਰਾ ਇਤਰਾਜ਼ ਹੈ ਕਿ ਪੁਰੇਵਾਲ ਨੇ ਝੂਠੀਆਂ ਸੰਗਰਾਂਦਾਂ ਮਿਥ ਲਈਆਂ ਕਿਉਂਕਿ ਸੰਗਰਾਂਦ ਤਾਂ ਉਸ ਦਿਨ ਹੁੰਦੀ ਹੈ ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਬਦਲ ਕੇ ਦੂਜੀ ਰਾਸ਼ੀ ਵਿੱਚ ਜਾਂਦਾ ਹੈ। ਇਹ ਇਤਰਾਜ਼ ਕਰਨ ਵਾਲਿਆਂ ਨੂੰ ਸਵਾਲ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਸ਼ੀ, ਸੰਗਰਾਂਦ ਜਾਂ ਸੰਕਰਾਂਤ ਨਾਮ ਦਾ ਕੋਈ ਵੀ ਸ਼ਬਦ ਦਰਜ ਹੈ ਜਾਂ ਕੋਈ ਹੋਰ ਵੀ ਐਸਾ ਸ਼ਬਦ ਦਰਜ ਹੈ ਜਿਸ ਵਿੱਚ ਸੰਗਰਾਂਦ ਦੀ ਪਰਿਭਾਸ਼ਾ ਦੱਸੀ ਗਈ ਹੋਵੇ ? ਜੇ ਨਹੀ ਤਾਂ ਗੁਰੂ ਸਾਹਿਬਾਨ ਦੇ ਗੁਰ ਪੁਰਬ ਅੱਗੇ ਪਿੱਛੇ ਆਉਣ ਦਾ ਫਿਕਰ ਛੱਡ ਕੇ ਕੇਵਲ ਪੰਡਿਤ ਦੇਵੀ ਦਿਆਲ ਸ਼ਰਮਾ ਦੀ ਪੰਚਾਂਗ ਵਿੱਚ ਦੱਸੀਆਂ ਸੰਗਰਾਂਦਾਂ ਨਾਲ ਜੁੜੇ ਰਹਿਣ ਦੇ ਕੀ ਕਾਰਨ ਹਨ ?

4. ਸੰਨ 2016 ਦੀ ਕੁਰਾਲੀ ਤੋਂ ਛਪਣ ਵਾਲੀ ਪੰਚਾਂਗ ਵੇਖੀ ਗਈ ਤਾਂ ਉਸ ਵਿੱਚ ਕੱਤਕ ਦੀ ਸੰਗਰਾਂਦ 16 ਅਕਤੂਬਰ ਨੂੰ ਲਿਖੀ ਹੋਈ ਸੀ ਪਰ ਜਲੰਧਰ, ਅੰਮ੍ਰਿਤਸਰ ਤੋਂ ਛਪਣ ਵਾਲੀਆਂ ਪੰਚਾਂਗਾਂ ਵਿੱਚ 17 ਅਕਤੂਬਰ ਨੂੰ ਕੱਤਕ ਦੀ ਸੰਗਰਾਂਦ ਸੀ। ਝੂਠੀਆਂ ਸੰਗਰਾਂਦਾਂ ਦੀ ਰੱਟ ਲਾਉਣ ਵਾਲੇ ਇਨ੍ਹਾਂ ਦੋਵਾਂ ਵਿੱਚੋਂ ਕਿਹੜੀ ਨੂੰ ਸੱਚੀ ਅਤੇ ਕਿਹੜੀ ਨੂੰ ਝੂਠੀ ਮੰਨਦੇ ਹਨ ? ਇਸ ਹਿਸਾਬ ਦੋਵਾਂ ਪੰਚਾਂਗਾਂ ਵਿੱਚ 23 ਪੋਹ ਦੀ ਤਰੀਖ ਵਿੱਚ ਇੱਕ ਦਿਨ ਦਾ ਫਰਕ ਪੈ ਗਿਆ। ਜੇ ਇੱਕੋ ਸਾਲ ਵਿੱਚ ਇੱਕ ਹੀ ਦਿਨ ਦੇ ਫਰਕ ਨੂੰ ਨਿਸ਼ਾਨ ਸਾਹਿਬ ਸਮਝ ਜਾਂ ਸਮਝਾ ਨਹੀਂ ਸਕਦੇ ਤਾਂ ਇਨ੍ਹਾਂ ਵੱਲੋਂ 350 ਸਾਲ ਪਹਿਲਾਂ 1666-67 ਵਿੱਚ ਚਾਰ ਦਿਨਾਂ ਦੇ ਫਰਕ ਦਾ ਰੋਣਾ ਕਿਸ ਅਰਥ ਹੈ ? ਜੇ ਵਾਰਾਨਸੀ ਤੋਂ ਛਪਣ ਵਾਲੀਆਂ ਗਣੇਸ਼ ਅੱਪਾ ਪੰਚਾਂਗ ਜਾਂ ਮਹਾਂਵੀਰ ਪੰਚਾਂਗ ਵੇਖ ਲਵੋ ਤਾਂ ਹਰ ਸਾਲ ਹੀ 3 ਜਾਂ 4 ਸੰਗਰਾਂਦਾਂ ਵੱਖ-ਵੱਖ ਦਿਨਾਂ ਨੂੰ ਹੁੰਦੀਆਂ ਹਨ; ਇਨ੍ਹਾਂ ਵਿੱਚੋਂ ਕਿਹੜੀ ਸੰਗਰਾਂਦ ਨੂੰ ਸੱਚੀ ਅਤੇ ਕਿਸ ਨੂੰ ਝੂਠੀ ਕਹਿਣਗੇ ?

5. ਇਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਵਾਰਾਨਸੀ ਤੋਂ ਛਪਣ ਵਾਲੀਆਂ ਪੰਚਾਂਗਾਂ ਸੂਰਜੀ ਸਿਧਾਂਤ ’ਤੇ ਅਧਾਰਿਤ ਹਨ ਅਤੇ ਇਸੇ ਸਿਧਾਂਤ ਨਾਲ ਬਣੀਆਂ ਪੰਚਾਂਗਾਂ ਗੁਰੂ ਸਾਹਿਬਾਨ ਦੇ ਸਮੇਂ ਪੰਜਾਬ ਵਿੱਚ ਪ੍ਰਚਲਿਤ ਸੀ, ਪਰ 1964 ਤੋਂ ਬਾਅਦ ਉੱਤਰੀ ਭਾਰਤ ਦੇ ਪੰਡਿਤਾਂ ਨੇ ਇਸ ਵਿੱਚ ਸੋਧ ਕਰਕੇ ਦ੍ਰਿੱਕ ਗਣਿਤ ਅਧਾਰਿਤ ਪੰਚਾਂਗਾਂ ਲਾਗੂ ਕਰ ਲਈਆਂ ਜਿਸ ਦੇ ਆਧਾਰ ’ਤੇ ਦੇਵੀ ਦਿਆਲ ਪੰਚਾਂਗਾਂ ਛਪਦੀਆਂ ਹਨ ਅਤੇ ਉਸੇ ਦੇ ਆਧਾਰ ’ਤੇ ਹੀ ਸ਼੍ਰੋਮਣੀ ਕਮੇਟੀ ਆਪਣੇ ਕੈਲੰਡਰ ਛਾਪਦੀ ਹੈ। ਸੋ ਗੁਰੂ ਕਾਲ ਵਾਲਾ ਕੈਲੰਡਰ ਤਾਂ ਇਹ 1964 ਵਿੱਚ ਹੀ ਛੱਡ ਚੁੱਕੇ ਹਨ। ਗੁਰੂ ਸਾਹਿਬਾਨ ਵੱਲੋਂ ਵਰਤਿਆ ਕੈਲੰਡਰ ਨਾ ਛੱਡਣ ਦੇ ਚਾਹਵਾਨ ਕੀ ਵਾਰਾਨਸੀ ਤੋਂ ਸੂਰਯ ਸਿਧਾਂਤ ਦੇ ਅਧਾਰਿਤ ਛਪਣ ਵਾਲੀਆਂ ਪੰਚਾਂਗਾਂ ਅਪਣਾਉਣਗੇ ?

6. ਪਿਛਲੇ 20 ਸਾਲਾਂ ਤੋਂ ਨਾਨਕਸ਼ਾਹੀ ਕੈਲੰਡਰ ’ਚ ਦਰਜ ਤਰੀਖਾਂ ਨੂੰ ਗ਼ਲਤ ਦੱਸਣ ਦੀ ਰੱਟ ਲਾਉਣ ਵਾਲੇ ਕਰਨਲ ਨਿਸ਼ਾਨ ਨੇ ਦਸੰਬਰ 2016 ਵਿੱਚ ‘ਗੁਰਪੁਰਬ ਦਰਪਣ’ ਨਾਮ ਦੀ ਪੁਸਤਕ ਛਪਵਾਈ, ਜਿਸ ਵਿੱਚ ਸੰਨ 2015 ਤੋਂ ਲੈ ਕੇ 2100 ਤੱਕ ਆਉਣ ਵਾਲੇ 86 ਸਾਲਾਂ ਦੌਰਾਨ ਗੁਰ ਪੁਰਬਾਂ ਦੀਆਂ ਤਰੀਖਾਂ ਦਰਜ ਕੀਤੀਆਂ ਹਨ ਅਤੇ ਇਨ੍ਹਾਂ ਤਰੀਖਾਂ ਨੂੰ ਗ਼ਲਤ ਸਿੱਧ ਕਰਨ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਪਰ ਇਹ ਪੁਸਤਕ ਬਾਜ਼ਾਰ ਵਿੱਚ ਆਉਣ ਤੋਂ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਸੰਮਤ 549 ਅਤੇ 550 ਦੇ ਕੇਵਲ ਦੋ ਹੀ ਕੈਲੰਡਰ ਜਾਰੀ ਕੀਤੇ। ਦੋਵਾਂ ਕੈਲੰਡਰਾਂ ਦਾ ਗੁਰ ਪੁਰਬ ਦਰਪਣ ਵਿੱਚ ਗੁਰ ਪੁਰਬਾਂ ਦੀਆਂ ਦਰਜ ਤਰੀਖਾਂ ਨਾਲ ਮਿਲਾਨ ਕੀਤਾ ਗਿਆ ਤਾਂ ਦੋਵਾਂ ਵਿੱਚ ਹੀ ਤਕਰੀਬਨ 4-4 ਦਿਹਾੜਿਆਂ ਵਿੱਚ ਅੰਤਰ ਵੇਖਿਆ ਗਿਆ। ਇਨ੍ਹਾਂ ਸਬੰਧੀ ਸ: ਸਰਬਜੀਤ ਸਿੰਘ ਜੀ ਸੈਕਰਾਮੈਂਟੋ ਅਤੇ ਮੇਰੇ ਵੱਲੋਂ ਨਿਸ਼ਾਨ ਸਾਹਿਬ ਜੀ ਨਾਲ ਤਕਰੀਨ 3 ਦਰਜਨ ਚਿੱਠੀਆਂ ਦਾ ਆਦਾਨ ਪ੍ਰਦਾਨ ਹੋਇਆ ਇਸ ਦੇ ਬਾਵਜੂਦ ਨਿਸ਼ਾਨ ਸਾਹਿਬ ਜੀ ਨੇ ਨਾ ਆਪਣੇ ਵੱਲੋਂ ਗ਼ਲਤ ਤਰੀਖਾਂ ਅੰਕਿਤ ਹੋ ਜਾਣ ਦੀ ਗ਼ਲਤੀ ਹੀ ਮੰਨੀ ਹੈ ਅਤੇ ਨਾ ਹੀ ਆਪਣੇ ਵੱਲੋਂ ਦਿੱਤੀਆਂ ਤਰੀਖਾਂ ਨੂੰ ਸਹੀ ਸਿੱਧ ਕਰ ਸਕਿਆ ਹੈ। ਉਨ੍ਹਾਂ ਚਿੱਠੀਆਂ ਵਿੱਚ ਪੁੱਛੇ ਸਵਾਲਾਂ ਦਾ ਜਵਾਬ ਸ਼੍ਰੋਮਣੀ ਕਮੇਟੀ, ਜਥੇਦਾਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਨਿਸ਼ਾਨ ਸਾਹਿਬ ਜੀ ਤੋਂ ਲੈ ਕੇ ਜ਼ਰੂਰ ਦੇਣ।

7. ਸੰਮਤ 551 ’ਚ ਗੁਰ ਪੁਰਬ ਦਰਪਣ ਵਿੱਚ ਨਿਸ਼ਾਨ ਸਾਹਿਬ ਜੀ ਨੇ ਬੰਦੀਛੋੜ ਦਿਵਸ 28 ਅਕਤੂਬਰ ਦਰਜ ਕੀਤਾ ਹੈ ਜਦੋਂ ਕਿ ਜਲੰਧਰ ਤੋਂ ਛਪਣ ਵਾਲੀ ਦੇਵੀ ਲਾਲ ਸ਼ਰਮਾ ਦੀ ਮੁਫੀਦ ਆਲਮ ਜੰਤਰੀ, ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵੱਲੋਂ ਛਾਪੀ ਹੋਈ ਅਸਲੀ ਤਿੱਥ ਪਤ੍ਰਿਕਾ ਅਤੇ ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਵੱਲੋਂ ਛਾਪੀ ਜਾ ਰਹੀ ਜੋਤਸ਼ੀ ਪ੍ਰਤਾਪ ਸਿੰਘ ਵਾਲੀ ਜੰਤਰੀ ਬਿਕ੍ਰਮੀ ਤਿੱਥ ਪੱਤ੍ਰਕਾ ਭਾਵ ਤਿੰਨਾਂ ਵਿੱਚ ਹੀ ਬੰਦੀ ਛੋੜ ਦਿਵਸ 27 ਅਕਤੂਬਰ ਨੂੰ ਵਿਖਾਇਆ ਗਿਆ ਹੈ। ਸ਼੍ਰੋਮਣੀ ਕਮੇਟੀ, ਜਥੇਦਾਰਾਂ ਸਮੇਤ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਇਸ ਬਾਬਤ ਵੀ ਨਿਸ਼ਾਨ ਸਾਹਿਬ ਜੀ ਤੋਂ ਸਹੀ ਤਰੀਖ ਸਬੰਧੀ ਪੁੱਛ ਗਿੱਛ ਕਰ ਕੇ ਪੰਥ ਨੂੰ ਜਵਾਬ ਦੇਣ ਕਿ ਉਹ ਕਿਸ ਦਿਨ ਬੰਦੀਛੋੜ ਦਿਨ ਮਨਾਉਣ ?

8. ਗੁਰ ਪੁਰਬ ਦਰਪਣ ਦੇ ਪੰਨਾ ਨੰ 85 ’ਤੇ ਨਿਸ਼ਾਨ ਸਾਹਿਬ ਜੀ ਨੇ ਨਾਨਕਸ਼ਾਹੀ ਸੰਮਤ 550 ਚੇਤ ਸੁਦੀ 1 ਮਿਤੀ 18 ਮਾਰਚ ਨੂੰ ਸ਼ੁਰੂ ਕੀਤਾ ਹੈ ਜਦੋਂ ਕਿ ਚੇਤ ਦੀ ਸੰਗਰਾਂਦ 14 ਮਾਰਚ ਨੂੰ ਲਿਖੀ ਹੈ; ਇਸ ਹਿਸਾਬ ਨਾਲ਼ ਨਵਾਂ ਸਾਲ 5 ਚੇਤ ਨੂੰ ਸ਼ੁਰੂ ਹੋਇਆ। ਇਸੇ ਤਰ੍ਹਾਂ ਨਾਨਕਸ਼ਾਹੀ ਸੰਮਤ 549, 29 ਮਾਰਚ/16 ਚੇਤ ਅਤੇ ਸੰਮਤ 551, 6 ਅਪਰੈਲ /24 ਚੇਤ ਨੂੰ ਸ਼ੁਰੂ ਹੋਇਆ ਵਿਖਾਇਆ ਹੈ। ਸ਼੍ਰੋਮਣੀ ਕਮੇਟੀ ਹਰ ਸਾਲ 1 ਚੇਤ/ 14 ਮਾਰਚ ਤੋਂ ਨਵਾਂ ਸਾਲ ਸ਼ੁਰੂ ਕਰਕੇ ਆਪਣਾ ਕੈਲੰਡਰ ਛਾਪਦੀ ਹੈ। ਕੀ ਦੁਨੀਆਂ ਦਾ ਕੋਈ ਐਸਾ ਕੈਲੰਡਰ ਹੈ ਜਿਸ ਵਿੱਚ ਮਹੀਨੇ ਦੇ ਕੁਝ ਦਿਨ ਪਿਛਲੇ ਸਾਲ ਅਤੇ ਕੁਝ ਦਿਨ ਨਵੇਂ ਸਾਲ ਵਿੱਚ ਆਉਂਦੇ ਹੋਣ ਅਤੇ ਇਹ ਵੀ ਨਿਸ਼ਚਿਤ ਨਾ ਹੋਣ ਕਿ ਮਹੀਨੇ ਦੇ ਕਿੰਨੇ ਦਿਨ ਪੁਰਾਣੇ ਸਾਲ ਵਿੱਚ ਹੋਣ ਅਤੇ ਕਿੰਨੇ ਦਿਨ ਨਵੇਂ ਸਾਲ ਵਿੱਚ ?

9. ਬਿਕ੍ਰਮੀ ਕੈਲੰਡਰ ਦੇ ਸਮਰਥਕ ਬਹੁਤ ਦਲੀਲਾਂ ਦਿੰਦੇ ਹਨ ਕਿ ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿੱਚ ਅਤੇ ਹੋਰਨਾਂ ਧਰਮਾਂ ਦੇ ਵੀ ਚੰਦਰ ਕੈਲੰਡਰ ਲਾਗੂ ਹੈ, ਪਰ ਮੈਂ ਇਨ੍ਹਾਂ ਵੀਰਾਂ ਤੋਂ ਇੱਕ ਸਵਾਲ ਪੁੱਛਦਾ ਹਾਂ ਕਿ ਬਿਕ੍ਰਮੀ ਕੈਲੰਡਰ ਤੋਂ ਬਿਨਾਂ ਕੀ ਕਿਸੇ ਹੋਰ ਦੇਸ਼ ਜਾਂ ਧਰਮ ਦੇ ਕੈਲੰਡਰ ਵਿੱਚ ਵੀ ਇੱਕੇ ਦਿਨ ਦੋ ਤਰੀਖਾਂ ਹੁੰਦੀਆਂ ਹਨ ਜਾਂ ਇੱਕੋ ਤਰੀਖ ਲਗਾਤਾਰ ਦੋ ਦਿਨ ਆਉਂਦੀ ਹੈ, ਜਿਵੇਂ ਕਿ ਬਿਕ੍ਰਮੀ ਕੈਲੰਡਰ ਵਿੱਚ ਆ ਰਹੀਆਂ ਹਨ ?

10.ਜਲੰਧਰ ਤੋਂ ਛਪਣ ਵਾਲੀ ਦੇਵੀ ਦਿਆਲ ਸ਼ਰਮਾ ਦੀ ਮੁਫੀਦ ਆਲਮ ਜੰਤਰੀ ਦੇ ਪੰਨਾ 85 ਅਨੁਸਾਰ ਪੰਜਾਬ, ਜੰਮੂ ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ ਸਮੇਤ ਪੱਛਮੀ ਭਾਰਤ ਵਿੱਚ ਬਸੰਤ ਪੰਚਮੀ ਦਾ ਪਰਬ 9 ਫਰਵਰੀ 2019 ਨੂੰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਸਮੇਤ ਬਾਕੀ ਦੇ ਖੇਤਰ, ਬਿਹਾਰ, ਬੰਗਾਲ ਆਦਿਕ ਸਮੇਤ ਬਾਕੀ ਦੇ ਸਾਰੇ ਪੂਰਬੀ ਭਾਰਤ ਵਿੱਚ ਇਹ ਪਰਬ 10 ਫਰਵਰੀ ਨੂੰ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ’ਚ ਸੰਮਤ 550 ਵਿੱਚ ਬਸੰਤ ਪੰਚਮੀ 28 ਮਾਘ (10 ਫਰਵਰੀ) ਨੂੰ ਦਰਜ ਕੀਤਾ ਗਿਆ ਹੈ। ਇਸ ਲਈ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਸਮੇਤ ਬਿਕ੍ਰਮੀ ਕੈਲੰਡਰ ਦੇ ਸਮਰਥਕ ਦੱਸਣ ਕਿ ਇਹ ਪੱਛਮੀ ਭਾਰਤ ਦੀਆਂ ਜੰਤਰੀਆਂ ਅਨੁਸਾਰ ਆਪਣੇ ਦਿਨ ਦਿਹਾੜੇ ਨਿਸ਼ਚਿਤ ਕਰਨਗੇ ਜਾਂ ਪੂਰਬੀ ਭਾਰਤ ਦੀਆਂ ਜੰਤਰੀਆਂ ਮੁਤਾਬਕ ? ਕਿਉਂਕਿ ਇਸ ਤਰ੍ਹਾਂ ਦੀਆਂ ਦੁਬਿਧਾਵਾਂ ਕਈ ਵਾਰ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਤੇ ਅੱਗੇ ਤੋਂ ਵੀ ਵਾਪਰਦੀਆਂ ਰਹਿਣਗੀਆਂ ਜਿਵੇਂ ਕਿ ਸਾਲ 2000 ਵਿੱਚ ਪੋਹ ਸੁਦੀ 7 ਇੱਕ ਦਿਨ ਦੇ ਅੰਤਰ ਨਾਲ ਆਈ ਸੀ। ਪੰਜਾਬ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਦ੍ਰਿੱਕ ਗਣਿਤ ਅਨੁਸਾਰ 14 ਜਨਵਰੀ ਨੂੰ ਅਤੇ ਪਟਨਾ ਸਾਹਿਬ (ਬਿਹਾਰ) ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਾਕਾਸ਼ ਹੋਇਆ ਸੀ ਉਥੇ ਸੂਰਯ ਸਿਧਾਂਤ ਅਨੁਸਾਰ 13 ਜਨਵਰੀ ਨੂੰ ਮਨਾਇਆ ਗਿਆ ਸੀ

11. ਦ੍ਰਿੱਕ ਗਣਿਤ ਦੇ ਅਧਾਰ ’ਤੇ ਪੰਡਿਤ ਦੇਵੀ ਦਿਆਲ ਜੋਤਸ਼ੀ ਵੱਲੋਂ 2019 ਸਾਲ ਦੀਆਂ ਪੰਚਾਂਗਾਂ ਜੋ ਜਲੰਧਰ/ਅੰਮ੍ਰਿਤਸਰ ਤੋਂ ਛਪਦੀਆਂ ਹਨ ਅਤੇ ਸੂਰਯ ਸਿਧਾਂਤ ਦੇ ਅਧਾਰ ’ਤੇ ਜੋਤਸ਼ੀ ਰੁਪੇਸ਼ ਠਾਕੁਰ ਪ੍ਰਸ਼ਾਦ ਦੀਆਂ ਪੰਚਾਂਗਾਂ ਜੋ ਵਾਰਾਨਸੀ ਤੋਂ ਛਪੀ ਹੈ, ਦੀਆਂ ਸੰਗਰਾਂਦਾ ਅਤੇ ਮੱਸਿਆ, ਪੂਰਨਮਾਸ਼ੀਆਂ ਦਾ ਮਿਲਾਨ ਕਰਕੇ ਸਾਰਨੀ ਤਿਆਰ ਕੀਤੀ ਗਈ ਜੋ ਹੇਠਾਂ ਵੇਖੀ ਜਾ ਸਕਦੀ ਹੈ । ਮਿਸਾਲ ਵਜੋਂ ਦੋਵੇਂ ਜੰਤਰੀ/ ਕੈਲੰਡਰ ਦੀਆਂ ਫੋਟੋ ਕਾਪੀਆਂ ਵੇਖੋ। ਜੇ ਸੰਗਰਾਂਦਾਂ ਅਤੇ ਮੱਸਿਆ, ਪੂਰਨਮਾਸ਼ੀਆਂ ਦਾ ਹੀ ਇਨ੍ਹਾਂ ਫਰਕ ਹੈ ਤਾਂ ਦੋਵਾਂ ਪੰਚਾਂਗਾਂ ਦੀਆਂ ਬਾਕੀ ਦੀਆਂ ਤਰੀਖਾਂ ਅਤੇ ਤਿੱਥਾਂ ਦਾ ਕਿਤਨਾ ਫਰਕ ਹੋਵੇਗਾ ਇਸ ਦਾ ਅੰਦਾਜ਼ਾ ਖ਼ੁਦ ਲਾਇਆ ਜਾ ਸਕਦਾ ਹੈ :

12. ਐਡਵੋਕੇਟ ਗੁਰਸ਼ਰਨਜੀਤ ਸਿੰਘ ਲਾਂਬਾ, ਅਨੁਰਾਗ ਸਿੰਘ, ਬਲਜਿੰਦਰ ਸਿੰਘ ਆਦਿਕ ਜਿਹੜੇ ਗੁੰਮਰਾਹਕੁਨ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਮੱਸਿਆ, ਪੂਰਨਮਾਸ਼ੀਆਂ, ਸੰਗਰਾਂਦਾਂ ਕੁਦਰਤੀ ਨਿਯਮ ਮੁਤਾਬਕ ਆਉਂਦੀਆਂ ਹਨ ਜੋ ਕਿ ਮਨੁੱਖ ਅੱਗੇ ਪਿੱਛੇ ਨਹੀਂ ਕਰ ਸਕਦਾ ਇਸ ਲਈ ਚੰਦਰ ਕੈਲੰਡਰ ਸਭ ਤੋਂ ਵੱਧ ਵਿਗਿਆਨਕ ਕੈਲੰਡਰ ਹੈ ਅਤੇ ਇਸ ਅਨੁਸਾਰ ਨਿਸ਼ਚਿਤ ਕੀਤੀਆਂ ਤਰੀਖਾਂ ਕਦੀ ਵੀ ਬਦਲਦੀਆਂ ਨਹੀਂ। ਉਹ ਕਹਿੰਦੇ ਹਨ ਕਿ ਪੋਹ ਮਹੀਨੇ ਦੀ ਮੱਸਿਆ ਤੋਂ 7 ਦਿਨ ਬਾਅਦ ਪੋਹ ਸੁਦੀ 7 ਹੁੰਦੀ ਹੈ ਜਿਸ ਨੂੰ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਨੁਸਾਰ ਸੂਰਜ ਦੇ ਅਧਾਰ ’ਤੇ ਬਣਿਆ ਕੋਈ ਵੀ ਕੈਲੰਡਰ ਵਿਗਿਆਨਕ ਨਹੀਂ ਹੈ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਸਮੇਤ ਮੱਸਿਆ, ਪੂਰਨਮਾਸ਼ੀਆਂ ਤੇ ਸੰਗਰਾਂਦਾਂ ਨੂੰ ਪੂਜਣ ਵਾਲੇ ਸਾਰੇ ਵੀਰ ਦੱਸਣ ਕਿ ਇਸ ਸਾਲ ਪੋਹ ਮਹੀਨੇ ਦੀ ਮੱਸਿਆ 5 ਜਨਵਰੀ ਨੂੰ ਸੀ। ਇਸ ਹਿਸਾਬ ਨਾਲ ਮੱਸਿਆ ਤੋਂ 7 ਦਿਨ ਪਿੱਛੋਂ ਪੋਹ ਸੁਦੀ 7, 12 ਜਨਵਰੀ ਨੂੰ ਆਉਣੀ ਚਾਹੀਦੀ ਸੀ। ਇਸ ਲਈ ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 12 ਜਨਵਰੀ ਨੂੰ ਮਨਾਉਣਾ ਚਾਹੀਦਾ ਸੀ ਪਰ ਇਨ੍ਹਾਂ ਨੇ 13 ਜਨਵਰੀ ਨੂੰ ਕਿਉਂ ਮਨਾਇਆ ?

13. ਭਾਈ ਚਤਰ ਸਿੰਘ ਜੀਵਨ ਅੰਮ੍ਰਿਤਸਰ ਵਾਲਿਆਂ ਵੱਲੋਂ ਛਾਪੀ ਹੋਈ ਪੰਡਿਤ ਦੇਵੀ ਦਿਆਲ ਜੋਤਸ਼ੀ ਲਾਹੌਰ ਦੀ ਅਸਲੀ ਤਿੱਥ ਪੱਤ੍ਰਿਕਾ ਪੜ੍ਹ ਰਿਹਾ ਸੀ ਤਾਂ ਮੇਰੇ ਧਿਆਨ ’ਚ ਆਇਆ ਕਿ 1 ਅਪ੍ਰੈਲ 2019 ਈਸਵੀ ਨੂੰ ਅਯਨਾਂਸ਼ 24 ਡਿਗਰੀ 07 ਮਿੰਟ 17 ਸੈਕਿੰਡ ਲਿਖਿਆ ਸੀ ਅਤੇ ਹਰ ਮਹੀਨੇ ਔਸਤਨ 3 ਤੋਂ 5 ਸੈਕੰਡ ਵਧਦਾ ਗਿਆ ਤੇ ਅੰਤ 1 ਮਾਰਚ 2020 ਈ: ਨੂੰ ਇਹ ਅਯਨਾਂਸ਼ ਵਧਦਾ-ਵਧਦਾ 24 ਡਿਗਰੀ 08 ਮਿੰਟ 04 ਸੈਕਿੰਡ ਹੋ ਗਿਆ। ਬਿਕ੍ਰਮੀ ਕੈਲੰਡਰ ਦੇ ਸਭ ਤੋਂ ਵੱਡੇ ਸਮਰਥਕ ਅਤੇ ਮੰਨੇ ਗਏ ਵਿਦਵਾਨ ਕਰਨਲ ਨਿਸ਼ਾਨ ਅਤੇ ਭਾਈ ਬਲਜਿੰਦਰ ਸਿੰਘ ਤੋਂ ਬਹੁਤ ਹੀ ਨਿੰਮ੍ਰਤਾ ਨਾਲ ਪੁੱਛਣਾ ਚਾਹੁੰਦਾ ਹਾਂ ਕਿ ਇਸ ਅਯਨਾਂਸ਼ (ਅਯਨ+ਅੰਸ਼) ਦਾ ਕੀ ਭਾਵ ਹੈ, ਇਹ ਲਗਾਤਾਰ ਵਧਦਾ ਕਿਉਂ ਜਾ ਰਿਹਾ ਹੈ ਅਤੇ ਇਹ ਕੈਲੰਡਰ ’ਤੇ ਕੀ ਪ੍ਰਭਾਵ ਪਾਉਂਦਾ ਹੈ ? ਜੇ ਇਨ੍ਹਾਂ ਵਿਦਵਾਨ ਸੱਜਣਾਂ ਨੇ ਇਸ ਦੀ ਸਹੀ ਪਰਿਭਾਸ਼ਾ ਅਤੇ ਪੈਣ ਵਾਲੇ ਪ੍ਰਭਾਵ ਸਬੰਧੀ ਸਟੀਕ ਜਾਣਕਾਰੀ ਦੇ ਦਿੱਤੀ ਤਾਂ ਇਸ ਸਬੰਧੀ ਵਿਚਾਰ ਵਟਾਂਦਰੇ ਨੂੰ ਅੱਗੇ ਤੋਰਿਆ ਜਾਵੇਗਾ ਨਹੀਂ ਤਾਂ ਮੈਂ ਸਮਝਾਂਗਾ ਕਿ ਮੱਝ ਅੱਗੇ ਬੀਨ ਬਜਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਨ੍ਹਾਂ ਦੀ ਸੂਈ 1666 ਦੀ 23 ਪੋਹ ਦੀ ਤਰੀਖ ਜਾਨਣ ਦੇ ਇਰਦ ਗਿਰਦ ਹੀ ਘੁੰਮਦੀ ਰਹੇਗੀ ਅਤੇ ਕਦੇ ਵੀ ਬਿਕ੍ਰਮੀ ਕੈਲੰਡਰ ਦੀਆਂ ਬਰੀਕੀ ਅਤੇ ਇਸ ਵਿੱਚ ਭਾਰੀ ਨੁਕਸਾਂ ਸਬੰਧੀ ਇਨ੍ਹਾਂ ਨੂੰ ਕਦੀ ਵੀ ਸਮਝ ਨਹੀਂ ਆਵੇਗੀ ਜਾਂ ਕਿਸੇ ਖਾਸ ਕਾਰਨ ਇਹ ਸਮਝਣਾ ਹੀ ਨਹੀਂ ਚਾਹੁੰਦੇ। ਜਿਹੜਾ ਬੰਦਾ ਜਾਣਦਾ ਬੁਝਦਾ ਵੀ ਸਮਝਣਾ ਨਾ ਚਾਹੇ ਉਹ ਬੇਸਮਝ ਵਿਅਕਤੀ ਨਾਲੋਂ ਕਿਤੇ ਮਾੜਾ ਹੁੰਦਾ ਹੈ ਕਿਉਂਕਿ ਬੇਸਮਝ ਆਦਮੀ ਤਾਂ ਉਮਰ ਦੇ ਤਜਰਬੇ ਅਤੇ ਚੰਗੀ ਸਿਖਿਆ ਗ੍ਰਹਿਣ ਕਰ ਕੇ ਸਮਝਣ ਯੋਗ ਹੋ ਜਾਂਦਾ ਹੈ ਪਰ ਜਿਹੜਾ ਸਮਝਣਾ ਹੀ ਨਾ ਚਾਹੇ ਉਸ ਅੱਗੇ ਤਾਂ ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿੱਚ ਸਾਚਾ ਸਤਿਗੁਰੂ ਵੀ ਬੇਬੱਸ ਹੋ ਜਾਂਦਾ ਹੈ: ‘‘ਕਬੀਰ ਸਾਚਾ ਸਤਿਗੁਰੁ ਕਿਆ ਕਰੈ ? ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ, ਜਿਉ ਬਾਂਸੁ ਬਜਾਈਐ ਫੂਕ ॥’’ (ਕਬੀਰ ਜੀਉ/੧੩੭੨)

14. ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਸਾਹਿਬਾਨ ਦੇ ਪੁਰਬ ਚੰਦਰਮਾਂ ਦੀਆਂ ਤਿਥਾਂ ਮੁਤਾਬਕ, ਪੁਰਾਤਨ ਸਿੱਖ ਇਤਿਹਾਸ ਦੀਆਂ ਘਟਨਾਵਾਂ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਰੀਖਾਂ ਅਤੇ ਪੰਜਾਬ ਵਿੱਚ ਅੰਗਰੇਜ਼ਾਂ ਦੇ ਰਾਜ ਆਉਣ ਤੋਂ ਬਾਅਦ ਦੇ ਸਾਰੇ ਇਤਿਹਾਸਕ ਦਿਹਾੜੇ, ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਸ਼੍ਰੋਮਣੀ ਕਮੇਟੀ ਦਾ ਇਤਿਹਾਸ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਆਦਿਕ ਦੇ ਸ਼ਹੀਦੀ ਦਿਨ ਈਸਵੀ ਕੈਲੰਡਰ ਦੀਆਂ ਤਰੀਖਾਂ ਅਨੁਸਾਰ ਦਰਜ ਹੋਣ ਕਰਕੇ ਅਕਸਰ ਹੀ ਇੱਕ ਦੂਸਰੇ ਨਾਲ ਨੇੜੇ ਦਾ ਸਬੰਧ ਰੱਖਣ ਵਾਲੀਆਂ ਘਟਨਾਵਾਂ ਅੱਗੇ ਪਿੱਛੇ ਦਰਜ ਹੋਣ ਕਰਕੇ ਕੌਮ ਵਿੱਚ ਦੁਬਿਧਾ ਪੈਦਾ ਕਰਦੀਆਂ ਹਨ ਜਿਵੇਂ ਕਿ 1984 ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਅਤੇ ਤੀਜਾ ਘੱਲੂਘਾਰਾ ਇੱਕੋ ਸਮੇਂ ਵਾਪਰਿਆ ਪਰ ਉਸ ਤੋਂ ਪਿੱਛੋਂ ਇਹ ਕਦੀ ਵੀ ਇਕੱਠੇ ਨਹੀਂ ਆਏ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਰ ਸਾਲ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ। ਹੋਰ ਤਾਂ ਹੋਰ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ ਅਤੇ 19 ਦਿਨਾਂ ਬਾਅਦ ਉਸੇ ਅਕਾਲ ਤਖ਼ਤ ’ਤੇ ਬੈਠ ਕੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਮੀਰੀ ਪੀਰੀ ਸਿਧਾਂਤ ਵੀ ਉਨ੍ਹਾਂ ਨੇ ਹੀ ਲਾਗੂ ਕੀਤਾ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਸੂਰਜੀ ਮਹੀਨੇ ਦੀਆਂ ਤਰੀਖਾਂ ਅਤੇ ਮੀਰੀ ਪੀਰੀ ਦਿਵਸ ਚੰਦਰ ਮਹੀਨੇ ਦੀਆਂ ਤਰੀਖਾਂ ਨਾਲ ਦਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਾਜਣਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਅਤੇ ਹੋਲਾ ਮਹੱਲਾ ਖੇਡਣ ਦੀ ਰੀਤ ਵੀ ਉਨ੍ਹਾਂ ਨੇ ਸ਼ੁਰੂ ਕੀਤੀ ਪਰ ਖ਼ਾਲਸੇ ਦਾ ਸਾਜਣਾ ਦਿਵਸ ਭਾਵ ਵੈਸਾਖੀ ਸੂਰਜੀ ਮਹੀਨੇ ਦੀ ਤਰੀਖ ਅਤੇ ਹੋਲਾ ਮਹੱਲਾ ਚੰਦਰ ਮਹੀਨੇ ਦੀ ਤਿੱਥ ਅਨੁਸਾਰ ਨਿਸ਼ਚਿਤ ਕੀਤਾ ਜਾਣ ਕਰ ਕੇ ਕਦੀ ਤਾਂ ਫਗਣ ਦੇ ਮਹੀਨੇ ਵਿੱਚ ਆ ਜਾਂਦਾ ਹੈ ਅਤੇ ਕਦੇ ਚੇਤ ਵਿੱਚ ਆਉਣ ਕਰਕੇ ਨਾਨਕਸ਼ਾਹੀ ਕੈਲੰਡਰ ਦੇ ਕਦੀ ਇੱਕ ਸਾਲ ਵਿੱਚ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ। ਬਿਕ੍ਰਮੀ ਕੈਲੰਡਰ ਇੱਕ ਐਸਾ ਗੋਰਖ ਧੰਦਾ ਹੈ ਕਿ ਬੰਦਾ ਇਸ ਦੀਆਂ ਬਰੀਕੀਆਂ ਸੁਣ ਕੇ ਹੀ ਦੰਗ ਰਹਿ ਜਾਂਦਾ ਹੈ। ਕਰਨਲ ਨਿਸ਼ਾਨ ਅਤੇ ਸੰਤ ਸਮਾਜ ਦੇ ਬ੍ਰਹਮਗਿਆਨੀ ਅਖਵਾਉਣ ਵਾਲੇ ਬਾਬਿਆਂ ਦੀ ਸਮਝ ਵਿੱਚ ਇਹ ਨਹੀਂ ਆ ਸਕਦਾ ਇਸੇ ਕਾਰਨ ਤਾਂ ਆਮ ਤੌਰ ’ਤੇ ਹਰ ਸਾਲ ਦੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜੇ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜੇ ਆਪਸੀ ਅੰਤਰ 10 ਤੋਂ 12 ਦਿਨਾਂ ਦਾ ਅੰਤਰ ਹੁੰਦਾ ਹੈ ਪਰ ਸੰਮਤ 550 ਵਿੱਚ ਇਨ੍ਹਾਂ ਵਿਚਕਾਰ ਅੰਤਰ 40 ਦਿਨ ਰੱਖਿਆ ਗਿਆ। ਸਵਾਲਾਂ ਦਾ ਜਵਾਬ ਦੇਣ ਤੋਂ ਘਬਰਾਈ ਸ਼੍ਰੋਮਣੀ ਕਮੇਟੀ ਨੇ ਐਨ ਮੌਕੇ ’ਤੇ ਕੈਲੰਡਰ ਦੇ ਨਿਯਮ ਭੰਗ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਗੁਰਪੁਰਬ ਇੱਕ ਮਹੀਨਾ ਪਿੱਛੇ ਲੈ ਜਾ ਕੇ ਦੋਵਾਂ ਪੁਰਬਾਂ ਦਾ ਅੰਤਰ ਠੀਕ ਕਰ ਲਿਆ। ਕੀ ਬਿਕ੍ਰਮੀ ਕੈਲੰਡਰ ਦੇ ਹਿਮਾਇਤੀ ਦੱਸ ਸਕਦੇ ਹਨ ਕਿ ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਕਿ ਕੌਮ ਇੱਕ ਦੀ ਬਜਾਏ ਤਿੰਨ ਤਿੰਨ ਕੈਲੰਡਰਾਂ ਦੀ ਘੁੰਮਣਘੇਰੀ ਵਿੱਚ ਫਸਾਈ ਰੱਖਣੀ ਹੈ ਅਤੇ ਕਦੀ ਵੀ ਆਪਣੇ ਇੱਕ ਕੈਲੰਡਰ ਨਾਲ ਜੁੜ ਕੇ ਕੌਮੀ ਨਿਆਰੇਪਨ ਨੂੰ ਉਜਾਗਰ ਨਹੀਂ ਹੋਣ ਦੇਣਾ ?

15. ਸੱਚੀ ਗੁਰਬਾਣੀ ਤੋਂ ਵੱਧ ਬਿਪਰਾਂ ਦੀਆਂ ਕਾਇਮ ਕੀਤੀਆਂ ਰਿਵਾਇਤਾਂ (ਜਿਨ੍ਹਾਂ ਸਬੰਧੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ: ਜਬ ਇਹ ਗਹੈਂ ਬਿਪਰਨ ਕੀ ਰੀਤ॥ ਮੈਂ ਨਾ ਕਰੂੰ ਇਨ ਕੀ ਪਰਤੀਤ॥) ਨੂੰ ਵੱਧ ਮਹੱਤਤਾ ਦੇਣ ਵਾਲੇ ਦੱਸ ਸਕਦੇ ਹਨ ਕਿ ਜੇ ਉਹ ਸਵਾਲਾਂ ਦੀ ਘੁੰਮਣਘੇਰੀ ’ਚੋਂ ਬਚਣ ਖਾਤਰ ਸੰਮਤ 550 ਵਿੱਚ ਬਿਪਰਾਂ ਦੀ ਕਾਇਮ ਕੀਤੀ ਰਿਵਾਇਤ (ਮਲ ਮਾਸ ਵਿੱਚ ਗੁਰਪੁਰਬ ਨਹੀਂ ਮਨਾਉਣੇ) ਭੰਗ ਕਰਕੇ ਇੱਕ ਗੁਰਪੁਰਬ ਬਦਲ ਸਕਦੇ ਹਨ ਤਾਂ ਕਿਉਂ ਨਹੀਂ ਇੱਕੋ ਵਾਰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਮੇਲ ਨਾ ਖਾਣ ਵਾਲੀਆਂ ਸਾਰੀਆਂ ਮਿਥੀਆਂ ਰਵਾਇਤਾਂ ਨੂੰ ਪਰ੍ਹੇ ਸੁੱਟ ਕੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਕੇ ਪੰਥਕ ਏਕਤਾ ਅਤੇ ਨਿਆਰੇਪਨ ਦਾ ਸਬੂਤ ਦਿੰਦੇ ?

16. ਮੱਸਿਆ, ਪੂਰਨਮਾਸ਼ੀਆਂ, ਸੰਗਰਾਂਦਾਂ ਨੂੰ ਪਵਿੱਤਰ ਦਿਹਾੜੇ ਦੱਸਣ ਵਾਲੇ ਗੁਰਬਾਣੀ ਦੇ ਹੇਠ ਲਿਖੇ ਪਾਵਨ ਬਚਨ ਪੜ੍ਹ ਕੇ ਇਹ ਵੀ ਦੱਸਣ ਕਿ ਗੁਰਬਾਣੀ ਨੂੰ ਪਵਿੱਤਰ ਸਮਝ ਕੇ ਇਨ੍ਹਾਂ ਬਚਨਾਂ ’ਤੇ ਪਹਿਰਾ ਦੇ ਕੇ ਸਚਿਆਰ ਸਿੱਖ ਬਣਨ ਲਈ ਤਿਆਰ ਵੀ ਹਨ ਜਾਂ ਨਹੀਂ ?

‘‘ਆਪੇ ਪੂਰਾ ਕਰੇ, ਸੁ ਹੋਇ ॥ ਏਹਿ ਥਿਤੀ ਵਾਰ, ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥ ਨਾਨਕ ! ਗੁਰਮੁਖਿ ਬੂਝੈ, ਸੋਝੀ ਪਾਇ ॥ ਇਕਤੁ ਨਾਮਿ, ਸਦਾ ਰਹਿਆ ਸਮਾਇ ॥ (ਮ: ੩/੮੪੩), ਚਉਦਸ ਅਮਾਵਸ ਰਚਿ ਰਚਿ ਮਾਂਗਹਿ, ਕਰ ਦੀਪਕੁ ਲੈ ਕੂਪਿ ਪਰਹਿ ॥ (ਕਬੀਰ ਜੀੳ/੯੭੦), ਗਣਿ ਗਣਿ ਜੋਤਕੁ ਕਾਂਡੀ ਕੀਨੀ ॥ ਪੜੈ ਸੁਣਾਵੈ, ਤਤੁ ਨ ਚੀਨੀ ॥ ਸਭਸੈ ਊਪਰਿ, ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ, ਸਗਲੀ ਛਾਰੁ ॥’’ (ਮ: ੧/੯੦੪)

Most Viewed Posts