32 C
Jalandhar
Monday, April 6, 2026
spot_img
Home Blog Page 89

ਸੰਵਿਧਾਨ ਤੇ ਲੋਕਤੰਤਰ ’ਤੇ ਖਰੇ ਨਹੀਂ ਉਤਰੇ ਰਾਜਨੀਤਕ ਲੋਕ

0

ਸੰਵਿਧਾਨ ਤੇ ਲੋਕਤੰਤਰ ’ਤੇ ਖਰੇ ਨਹੀਂ ਉਤਰੇ ਰਾਜਨੀਤਕ ਲੋਕ

ਐਸ ਐਲ ਵਿਰਦੀ ਐਡਵੋਕੇਟ ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ ਮੋ. 98145-17499

ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ। ਲੋਕਤੰਤਰ ਸਰਕਾਰ ਦਾ ਉਹ ਢੰਗ-ਤਰੀਕਾ ਹੈ ਜਿਸ ਰਾਹੀਂ ਲੋਕਾਂ ਦੇ ਆਰਥਿਕ ਅਤੇ ਸਮਾਜਿਕ ਜੀਵਨ ’ਚ ਕ੍ਰਾਂਤੀਕਾਰੀ ਤਬਦੀਲੀਆਂ, ਬਿਨਾਂ ਕਿਸੇ ਖੂਨ-ਖਰਾਬੇ ਦੇ ਲਿਆਦੀਆਂ ਜਾ ਸਕਦੀਆਂ ਹਨ। ਇਸੇ ਲਈ ਸੰਵਿਧਾਨ ਘੜਿਆਂ ਨੇ ਦੇਸ਼ ਵਿਚ ਸੰਸਦੀ ਲੋਕਤੰਤਰ ਨੂੰ ਅਪਣਾਅ ਕੇ ਸਭ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਹੀ ਨਹੀਂ ਦਿੱਤੇ ਬਲਕਿ ਇੱਕ ਆਦਮੀ, ਇੱਕ ਵੋਟ, ਇੱਕ ਕੀਮਤ ਦਾ ਰੂਲ ਆਫ ਲਾਅ ਵੀ ਲਾਗੂ ਕੀਤਾ। ਸਰਕਾਰ ਚਲਾਉਣ ਲਈ ਲੋਕਤੰਤਰ ਦੇ ਤਿੰਨ ਮੁੱਖ ਅੰਗ ਵਿਧਾਨ ਪਾਲਿਕਾ, ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ ਅਲੱਗ ਅਲੱਗ ਬਣਾਏੇ। ਸਮਾਜਿਕ ਨਿਆਂ ਲਈ, ਨਿਆਂ ਪਾਲਿਕਾ ਅਤੇ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ-ਮੀਡੀਆ ਨੂੰ ਅਜ਼ਾਦ ਰੱਖਿਆ।  560 ਤਾਨਾਂਸ਼ਾਹੀ ਰਿਆਸਤੀ ਰਾਜਾਂ ਨੂੰ ਖਤਮ ਕਰ ਕੇ ਦੇਸ਼ ਅੰਦਰ ਪਾਰਲੀਮਾਨੀ ਲੋਕਤੰਤਰ ਸੰਸਦ (ਲੋਕ ਸਭਾ ਤੇ ਰਾਜ ਸਭਾ) ਅਤੇ ਪ੍ਰਾਂਤਾ ਵਿੱਚ ਵਿਧਾਨ ਪਾਲਕਾ ਅਤੇ ਵਿਧਾਨ ਪ੍ਰੀਸ਼ਦਾਂ ਦਾ ਨਿਰਮਾਣ ਕੀਤਾ ਤਾਂ ਕਿ ਸਭ ਲੋਕ ਅਜ਼ਾਦੀ ਦਾ ਅਨੰਦ ਮਾਣ ਸਕਣ।

ਪਰ ਦੇਸ਼ ਦੇ 72 ਸਾਲਾਂ ਦੇ ਲੋਕਤੰਤਰ ਦੀ ਤਸਵੀਰ ਇਹ ਸਾਹਮਣੇ ਆਈ ਹੈ ਕਿ ਅੱਜ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਰਾਜ ਦੀ ਥਾਂ ਪਰਿਵਾਰਿਕ ਅਤੇ ਫ਼ਿਰਕੂ ਰਾਜ ਸਥਾਪਿਤ ਕਰਨ ਦੀ ਲਾਲਸਾ ਵਿੱਚ ਲੱਗੇ ਹੋਏ ਹਨ। ਮੁੱਖ ਮੰਤਰੀ ਦਾ ਪੁੱਤਰ ਹੀ ਮੁੱਖ ਮੰਤਰੀ, ਮੰਤਰੀ ਦਾ ਪੁੱਤਰ ਹੀ ਮੰਤਰੀ ਬਣਨ ਦੀ ਤਿਆਰੀ ’ਚ ਲੱਗਾ ਹੋਇਆ ਹੈ। ਪਾਰਟੀਆਂ ਐਨ ਡੀ ਏ ਦੀਆਂ ਹੋਣ ਜਾਂ ਯੂ ਪੀ ਏ ਦੀਆਂ ਹੋਣ, ਚੋਣਾ ਮੌਕੇ, ਵੱਡੇ ਵੱਡੇ ਵਾਇਦੇ ਕਰਕੇ, ਲੋਕਾਂ ਨੂੰ ਧਰਤੀ ’ਤੇ ਸਵਰਗ ਵਸਾਉਣ ਦੀਆਂ ਸੌਹਾਂ ਖਾ ਕੇ, ਵੋਟਾਂ ਵਟੋਰ ਕੇ, ਸੱਤਾ ’ਤੇ ਕਾਬਜ਼ ਹੋ ਜਾਂਦੀਆਂ ਹਨ। ਸੱਤਾਧਾਰੀ ਬਣਨ ਉਪਰੰਤ ਆਗੂ ਰਾਜੇ ਬਣ ਲੋਕਾਂ ਨੂੰ ਗੁਲਾਮ ਸਮਝਣ ਲੱਗ ਪੈਂਦੇ ਹਨ। ਰਾਸ਼ਟਰੀ ਮੁੱਦੇ-ਗਰੀਬੀ, ਬੇਰੋਜ਼ਗਾਰੀ, ਅਨਪੜ੍ਹਤਾ, ਕੋਪੋਸ਼ਣ, ਵਿਕਾਸ ਸਭ ਜ਼ੀਰੋ ਹੋ ਜਾਂਦੇ ਹਨ, ਨਿੱਜ-ਪਰਿਵਾਰ, ਸਵਾਰਥ ਹੀਰੋ ਹੋ ਜਾਂਦੇ ਹਨ। ਬੱਸ ! ਸਾਰਾ ਟੱਬਰ ਰਾਜ ’ਚ ਹੋਣਾ ਚਾਹੀਦਾ ਹੈ। ਅੱਜ ਕੇਂਦਰ ਵਿੱਚ ਸਿਰਫ਼ 40-50 ਪਰਿਵਾਰ ਅਤੇ ਵੱਖ-ਵੱਖ ਸੁਬਿਆਂ ਵਿੱਚ 80-90 ਪਰਿਵਾਰ ਹੀ ਰਾਜ ਕਰ ਰਹੇ ਹਨ।

ਭਾਰਤੀ ਸੰਵਿਧਾਨ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਭਾਵ ਰਾਜ ਸੰਵਿਧਾਨਕ, ਦ੍ਰਿਰਸ਼ਟੀ ਤੋਂ ਕਿਸੇ ਵਿਸ਼ੇਸ਼ ਧਰਮ ਨਾਲ ਜੁੜਿਆ ਹੋਇਆ ਨਹੀਂ ਹੈ ਅਤੇ ਨਾ ਹੀ ਉਹ ਜਾਣ ਬੁੱਝ ਕੇ ਕਿਸੇ ਧਰਮ ਨੂੰ ਉਕਸਾਉਣ ਜਾਂ ਉਸ ਵਿੱਚ ਦਖਲ ਅੰਦਾਜ਼ੀ ਕਰੇਗਾ, ਪਰ ਮੌਜੂਦਾ ਸਰਕਾਰ ਦੇ ਰਾਜ ’ਚ ਜੋ ਕੁਝ ਹੁਣ ਤੱਕ ਸਾਹਮਣੇ ਆਇਆ ਹੈ, ਉਹ ਲੋਕਤੰਤਰਕ ਵਰਤਾਰਾ ਨਹੀਂ ਹੈ ? ਛੋਟੀਆਂ ਜਿਹੀਆਂ ਗਲਤੀਆਂ ’ਤੇ ਧਰਮ ਦੀ ਆੜ ’ਚ ਭੋਲੇ-ਭਾਲੇ ਲੋਕਾਂ ਨੂੰ ਸ਼ਰੇਆਮ ਸੜਕਾਂ ’ਤੇ ਨੰਗੇ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ, ਕੁੱਟਿਆ-ਮਾਰਿਆ ਜਾ ਰਿਹਾ ਹੈ। ਇੱਕ ਗਾਂ ਦੀ ਮੌਤ ਨੂੰ ਇੱਕ ਇਨਸਾਨ ਦੀ ਮੌਤ ਤੋਂ ਵੱਧ ਅਹਿਮੀਅਤ ਦਿੱਤੀ ਜਾ ਰਹੀ ਹੈ। ਇੱਕ ਫਿਰਕੇ ਦੇ ਧਾਰਮਿਕ ਉਤਸਵਾਂ ’ਤੇ ਅਰਬਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਆਗੂਆਂ ਨੇ ਰਾਜ ਗੱਦੀ ਦੀ ਪ੍ਰਾਪਤੀ ਅਤੇ ਇਸ ’ਤੇ ਆਪਣੀ ਜਕੜ ਬਣਾਈ ਰੱਖਣ ਲਈ, ਲੋਕਾਂ ਨੂੰ ਧਰਮਾਂ, ਜ਼ਾਤਾਂ, ਭਾਸ਼ਾਵਾਂ ਅਤੇ ਇਲਾਕਿਆਂ ਦੇ ਨਾਂ ’ਤੇ ਲੜਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਧਰਮਾਂ ਨੂੰ ਬਾਰ ਬਾਰ ਢਾਹ ਲਾਈ ਜਾਣਾ, ਭਾਰਤੀ ਸੰਵਿਧਾਨ ਦੀ ਧਰਮ ਨਿਰਪੱਖਤਾ ’ਤੇ ਸੱਟ ਮਾਰਦਾ ਹੈ।

ਭਾਰਤ ਦੇ ਸੰਵਿਧਾਨ ਵਿੱਚ ਦਰਜ ਨੀਤੀ ਨਿਰਦੇਸ਼ਕ ਸਿਧਾਂਤ ਭਾਰਤੀ ਰਾਜ (ਸਟੇਟ) ਨੂੰ ਆਪਣੇ ਨਾਗਰਿਕਾਂ ਵਿੱਚ ਵਿਗਿਆਨਕ ਤੇ ਤਕਰਸ਼ੀਲ ਦ੍ਰਿਸ਼ਟੀਕੋਣ ਵਿਕਸਤ ਕਰਨ ਦਾ ਨਿਰਦੇਸ਼ ਦਿੰਦੇ ਹਨ। ਇਸ ਦੀ ਪੂਰਤੀ ਲਈ ਅਨਪੜ੍ਹਤਾ, ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਦਾ ਖ਼ਾਤਮਾ ਕਰਨ ਲਈ ਪ੍ਰੇਰਦਾ ਹੈ, ਪਰ ਸ਼ਾਸ਼ਕ ਇਸ ਦੇ ਉਲਟ ਕਰ ਰਹੇ ਹਨ। ਪ੍ਰਧਾਨ ਮੰਤਰੀਂ, ਮੁੱਖ ਮੰਤਰੀ, ਵਿਰੋਧੀ ਪਾਰਟੀਆਂ ਦੇ ਨੇਤਾ ਸਾਧਾਂ-ਸੰਤਾਂ, ਕਥਿਤ ਮਹਾਂਪੁਰਸ਼ਾਂ, ਬ੍ਰਹਮ ਗਿਆਨੀਆਂ, ਡੇਰੇਦਾਰਾਂ, ਬਾਬਿਆਂ ਆਦਿ ਤੋਂ ਆਸ਼ੀਰਵਾਦ ਲੈਣ ਜਾਂਦੇ ਹਨ। ਉਹਨਾਂ ਦੇ ਸਰਕਾਰੀ ਸਮਾਗਮਾਂ ’ਚ  ਸਾਧ-ਸੰਤ-ਮਹੰਤ ਸ਼ਾਮਲ ਹੁੰਦੇ ਹਨ। ਜਦ ਕਿ ਸੰਵਿਧਾਨ ਦੀ ਧਾਰਾ 51 ਏ (ਐਚ) ਸਰਕਾਰਾਂ ਤੇ ਦੇਸ਼ ਵਾਸੀਆਂ ਨੂੰ ਨਿਰਦੇਸ਼ ਦਿੰਦੀ ਹੈ ਕਿ ਉਹ ਆਪਣੇ ਅੰਦਰ ਵਿਗਿਆਨਕ ਸੋਚ ਪੈਦਾ ਕਰ ਕੇ ਪੜਚੋਲ ਅਤੇ ਸੁਧਾਰ ਦੀ ਰੁਚੀ ਪੈਦਾ ਕਰਨ।

ਸੰਵਿਧਾਨ ਦਾ ਲਕਸ਼ ਸਭ ਨੂੰ ਸਮਾਜਿਕ ਨਿਆਂ ਦੇਣਾ ਹੈ। ਇਸ ਦੀ ਪੂਰਤੀ ਲਈ ਸੰਵਿਧਾਨ ਨਾਬਰਾਬਰਤਾ ਤੇ ਗਰੀਬੀ ਨੂੰ ਖਤਮ ਕਰਨ ਲਈ ਪ੍ਰੇਰਦਾ ਹੈ। ਫਿਰ ਪ੍ਰਧਾਨ ਮੰਤਰੀ ਦੇ ਨਜ਼ਦੀਕੀ ਕਾਰਪੋਰੇਟਾਂ ਦਾ ਧਨ ਧੜਾ ਧੜ ਕਿਵੇਂ ਵਧਦਾ ਜਾ ਰਿਹਾ ਹੈ ? ਫੋਰਬਸ ਦੀ ਇੱਕ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੁਨੀਆਂ ਦੇ ਕੁੱਲ 19 ਦੇਸ਼ਾਂ ਤੋਂ ਵੀ ਜ਼ਿਆਦਾ ਅਮੀਰ ਬਣ ਗਿਆ ਹੈ। ਭਾਰਤ ਸਮੇਤ 19 ਦੇਸ਼ਾਂ ਦੀ ਜੀ. ਡੀ. ਪੀ. ਮੁਕੇਸ਼ ਅੰਬਾਨੀ ਦੀ ਦੌਲਤ ਅੱਗੇ ਬੌਣੀ ਹੋ ਗਈ ਹੈ।  ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਲੀਪ ਸੰਘਵੀ ਦੀ ਕੁੱਲ ਆਮਦਨ ਤਕਰੀਬਨ 15.8 ਅਰਬ ਡਾਲਰ, ਭਾਰਤ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਵਿਪਰੋ ਕੰਪਨੀ ਦੇ ਅਜੀਮ ਪਰੇਮਜੀ ਦੀ ਕੁੱਲ ਆਮਦਨ ਤਕਰੀਬਨ 15.4 ਅਰਬ ਡਾਲਰ ਕਿਵੇਂ ਹੋ ਗਈ ਹੈ ?  ਸਾਧ ਦੇ ਭੇਖ ’ਚ ਵਿਉਪਾਰੀ ਬਾਬਾ ਰਾਮਦੇਵ ਕਰੋੜਾਂ ਤੋਂ ਅਰਬਪਤੀ ਕਿਵੇਂ ਬਣ ਗਿਆ ਹੈ ?

ਸਰਕਾਰ ਦੀ ਜ਼ਿੰਮੇਵਾਰੀ, ਲੋਕਤੰਤਰ ਰਾਹੀਂ ਅਵੱਸ਼ਕ ਸਥਿਤੀਆਂ ਪੈਦਾ ਕਰ ਕੇ ਭਾਰਤੀ ਸੰਵਿਧਾਨ ਦੇ ਉਦੇਸ਼ ਸਮਾਜਿਕ ਅਤੇ ਆਰਥਿਕ ਸਮਾਨਤਾ ਨੂੰ ਪ੍ਰਾਪਤ ਕਰਨਾ ਹੈ ਪ੍ਰੰਤੂ ਦੇਸ਼ ਦੇ ਵਰਤਮਾਨ ਆਗੂ, ਅਫ਼ਸਰ ਜਿੰਨਾ ਧਿਆਨ ਰਾਜਨੀਤੀ ਚਮਕਾਉਣ ਵੱਲ ਦੇ ਰਹੇ ਹਨ ਓਨਾ ਹੀ ਉਹ ਸਮਾਜਿਕ ਅਤੇ ਆਰਥਿਕ ਵਿਵਸਥਾ ਨੂੰ ਅਣਗੋਲਿਆ ਕਰ ਰਹੇ ਹਨ। ਸਰਕਾਰਾਂ, ਸਹਿਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਪਾਸ ਠੇਕੇ ’ਤੇ ਦੇ ਕੇ ਜ਼ਿੰਮੇਵਾਰੀ ਤੋਂ ਪੱਲਾ ਛੁਡਾ ਰਹੀਆ ਹਨ।  ਦੇਸ਼ ਦੀ ਆਰਥਿਕਤਾ ਹੀ ਨਹੀਂ, ਪੁਲਿਸ, ਅਫ਼ਸਰਸ਼ਾਹੀ ਵੀ ਕੰਪਨੀਆਂ ਦੇ ਕਲਾਵੇ ਵਿੱਚ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਕੋਲ, ਲੋਕਤੰਤਰ ਨੂੰ ਸਫਲ ਬਣਾਉਣ ਅਤੇ ਦੇਸ਼ ’ਚੋਂ ਅੰਧਵਿਸ਼ਵਾਸ, ਜਾਤ-ਪਾਤ ਅਤੇ ਗ਼ਰੀਬੀ-ਅਮੀਰੀ ਵਿਚਕਾਰ ਦਿਨੋ-ਦਿਨ ਵਧ ਰਹੇ ਪਾੜੇ ਨੂੰ ਘਟਾਉਣ ਲਈ ਕੋਈ ਕਾਰਗਰ ਪ੍ਰੋਗਰਾਮ ਨਹੀਂ ਹੈ।

ਭਾਜਪਾ ਸਰਕਾਰ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਸਮਾਜਵਾਦ, ਸਮਾਨਤਾ ਦੀਆਂ ਧੱਜੀਆਂ ਉੱਡਾ ਰਹੀ ਹੈ। ਉਹ ਦੇਸ਼ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਦਾ ਨੁਕਸਾਨ ਕਰਨ ਵਿੱਚ ਲੱਗੀ ਹੋਈ ਹੈ। ਰਾਜਾਂ ਨੂੰ ਕੇਂਦਰ ਸਰਕਾਰਾਂ ਤੋਂ ਭੀਖ ਮੰਗਣ ਲਈ ਮਜਬੂਰ ਕੀਤਾ ਗਿਆ ਹੈ ਕਿਉਂਕਿ ਕੇਂਦਰ ਵੱਲੋਂ ਸਾਰੀਆਂ ਆਰਥਿਕ ਅਤੇ ਰਾਜਨੀਤਕ ਸਿਆਸੀ ਸ਼ਕਤੀਆਂ ਆਪਣੇ ਹੱਥਾਂ ਵਿੱਚ ਲਈਆਂ ਜਾ ਰਹੀਆਂ ਹਨ। ਇਹ ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਨਵ-ਉਦਾਰਵਾਦੀ ਆਰਥਿਕ ਨੀਤੀਆਂ ਨੂੰ ਹੀ ਅੱਗੇ ਵਧਾ ਰਹੀ ਹੈ। ਪਬਲਿਕ ਸੈਕਟਰ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਰੇਲਵੇ ਤੇ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਜਦਕਿ ਸੰਵਿਧਾਨ ਪਬਲਿਕ ਸੈਕਟਰ ਨੂੰ ਉਤਸ਼ਾਹਤ ਕਰਨ ਲਈ ਨਿਰਦੇਸ਼ ਦਿੰਦਾ ਹੈ।   

ਲੋਕਤੰਤਰ ਦੇ ਅਜ਼ਾਦ ਅੰਗ ਨਿਆਂਪਾਲਿਕਾ ’ਚ ਸਰਕਾਰ ਦੀ ਦਖ਼ਲ ਅੰਦਾਜ਼ੀ ਵਧਦੀ ਜਾ ਰਹੀ ਹੈ। ਰਾਜਨੀਤਕ ਆਗੂ ਬਿਨਾ ਬਜ਼ਹ ਹੀ ਸਰਬਉਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਤੇ ਹਾਈਕੋਰਟਾਂ ਦੇ ਜੱਜਾਂ ਪ੍ਰਤੀ ਕਿੰਤੂ-ਪ੍ਰੰਤੂ ਕਰ ਰਹੇ ਹਨ।  ਸਰਕਾਰ ਦੀ ਸਰਬਉਚ ਪੜਤਾਲੀ ਏਜੰਸੀਆਂ ਸੀ ਵੀ ਏ ਤੇ ਸੀ ਆਈ ਬੀ ਵਿੱਚ ਦਖ਼ਲ ਅੰਦਾਜ਼ੀ ਸਾਡੇ ਸਾਹਮਣੇ ਹੈ। ਸੁਪਰੀਮ ਕੋਰਟ ਤੇ ਸਰਕਾਰ ’ਚ ਖਿਚੋਤਾਣ ਹੈ। ਕਨੂੰਨ ਬਣਾਉਣ ਵਾਲੇ ਕਨੂੰਨ ਤੋੜ ਰਹੇ ਹਨ। ਕਨੂੰਨ ਨੂੰ ਲਾਗੂ ਕਰਨ ਵਾਲੇ ਕਨੂੰਨ ਨੂੰ ਅਣਗੋਲਿਆ ਕਰ ਰਹੇ ਹਨ। ਕਨੂੰਨ ਦੇ ਅਰਥਾਂ ਦੇ ਅਨਰਥ ਕੀਤੇ ਜਾ ਰਹੇ ਹਨ। ਸੰਵਿਧਾਨ ਨੂੰ ਸੰਵਿਧਾਨ ਦੀ ਭਾਵਨਾ ਦੇ ਉਲਟ ਨਿੱਜੀ ਹਿੱਤਾਂ ਲਈ ਬਦਲਿਆ ਜਾ ਰਿਹਾ ਹੈ।

ਦੇਸ਼ ਵਿੱਚ ਭਿਸ਼ਟਾਚਾਰ ਪ੍ਰਫੁਲਿਤ ਨਾ ਹੋਏ, ਇਸ ਨੂੰ ਕਾਬੂ ਰੱਖਣ ਦੇ ਖਿਆਲ ਨਾਲ ਸੰਵਿਧਾਨ ਘਾੜਿਆਂ ਨੇ ਸੰਵਿਧਾਨ ਵਿੱਚ ਇਹ ਵੀ ਅੰਕਿਤ ਕੀਤਾ ਸੀ ਕਿ ਲੋਕਤੰਤਰ ਦੇ ਉਪਰੋਕਤ ਤਿੰਨੇ ਮੁੱਖ ਅੰਗਾਂ ਦੇ ‘ਪਬਲਿਕ ਸਰਵੈਂਟ’ (ਮੰਤਰੀ, ਐਮ ਪੀ, ਐਮ ਐਲ ਏ, ਆਗੂ, ਅਫ਼ਸਰਾਂ) ਨੂੰ ਹਰ ਸਾਲ 31 ਮਾਰਚ ਤੋ ਪਹਿਲਾਂ ਆਪਣੀ ਆਮਦਨ ਅਤੇ ਜਾਇਦਾਦ ਦਾ ਵੇਰਵਾ ਸਰਕਾਰ ਨੂੰ ਦੇਣਾ ਹੋਵੇਗਾ। ਸੰਵਿਧਾਨਕ ਸਰਕਾਰੀ ਨਿਯਮਾਂ ਦੇ ਹੁੰਦੇ ਹੋਏ ਵੀ, ਆਈ ਏ ਐਸ, ਆਈ ਪੀ ਐਸ, ਪੀ ਸੀ ਐਸ, ਮੰਤਰੀ, ਐਮ ਪੀ, ਐਮ ਐਲ ਏ, ਆਦਿ ਆਪਣੀ ਸਾਲਾਨਾਂ ਆਮਦਨ ਅਤੇ ਜਾਇਦਾਦ ਦਾ ਵੇਰਵਾ ਨਹੀਂ ਦੇ ਰਹੇ। ਸਭ ਪਬਲਿਕ ਸਰਵੈਂਟ ਤਾਨਾਸ਼ਾਹ ਬਣੇ ਹੋਏ ਹਨ।

ਪਰਿਵਰਤਨ ਦਾ ਪ੍ਰਤੀਕ ਮੀਡੀਆ ਤੋਂ ਇਹ ਆਸ ਰੱਖੀ ਗਈ ਸੀ ਕਿ ਮੀਡੀਆ ਮੇਹਨਤਕਸ਼ ਦਲਿਤ ਸ਼ੋਸ਼ਿਤ ਮਜਦੂਰ ਸਮਾਜ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਏਗਾ ਅਤੇ ਸਰਕਾਰ ਦੀਆਂ ਸਕੀਮਾਂ ਦੀ ਲੋਕਾਂ ਨੂੰ ਜਾਣਕਾਰੀ ਦੇ ਕੇ ਆਰਥਿਕ ਸਮਾਨਤਾ ਤੇ ਸਮਾਜਿਕ ਨਿਆਂ ਲਈ ਯੋਗਦਾਨ ਪਾਏਗਾ। ਮੀਡੀਆ ਸਮਾਜ ਨੂੰ ਸਹੀ ਜਾਣਕਾਰੀ ਦੇ ਕੇ ਦੰਗਿਆਂ ਅਤੇ ਮਜ਼ਹਬੀ ਫ਼ਸਾਦਾਂ ਤੋਂ ਬਚਾ ਕੇ ਵਿਕਾਸ ਦੇ ਰਾਹ ਪਾਏਗਾ, ਪਰ ਬਹੁਤਾ ਇਲੇਕਟਰਿਕ ਮੀਡੀਆ ਕਾਰਪੋਰੇਟ ਘਰਾਣਿਆਂ ਤੇ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਦੀ ਕਠਪੁਤਲੀ ਬਣ ਗਿਆ ਹੈ। ਮੀਡੀਆ ਲੋਕਾਂ ਦੀਆਂ ਸਮੱਸਿਆਵਾਂ ਦੀ ਸਾਰ ਨਹੀਂ ਲੈਂਦਾ। ਮੀਡੀਆ ਖਿਲਾਫ ਪ੍ਰੈਸ ਕੌਂਸਲ ਕੋਲ ਪਹੁੰਚੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਮੀਡੀਆ ’ਚ ਖਰੀਦ ਖ਼ਬਰਾਂ ਦਾ ਜ਼ੋਰ ਹੈ। ਬਹੁਤੇ ਪ੍ਰੈਸ ਮੀਡੀਆ ਚੈਨਲ ਨਿੱਜੀ ਹੋਣ ਕਾਰਨ ਉਨ੍ਹਾਂ ’ਚ ਵੀ ਹੁਣ ਤਾਨਾਸ਼ਾਹੀ ਦੀ ਝਲਕ ਦਿਸਣ ਲੱਗ ਪਈ ਹੈ।

ਦੇਸ਼ ਦੇ ਹਰ ਕੋਨੇ ’ਚ ਅਨਾਰਕੀ (ਆਪੋਧਾਪੀ) ਦਾ ਬੋਲ-ਬਾਲਾ ਹੈ। ਅਨਾਰਕੀ ਦਾ ਅਗਲਾ ਰੂਪ ਤਾਨਸ਼ਾਹੀ ਹੀ ਹੁੰਦੀ ਹੈ। ਦੁਨੀਆਂ ਨੂੰ ਦਿਖਾਉਣ ਲਈ, ਦੇਸ਼ ਵਿੱਚ ਨਾਮ ਦਾ ਲੋਕਤੰਤਰ ਤਾਂ ਹੈ ਪਰ ਦੇਸ਼ ਦੀ ਸੱਤਾ ਜਿਵੇਂ ਚੰਦ ਨਿੱਜ਼ੀ ਵਿਅਕਤੀਆਂ ਦੇ ਹੱਥਾਂ ਵਿੱਚ ਕੇਂਦਰਿਤ ਹੋਈ ਜਾ ਰਹੀ ਹੈ, ਚਾਹੇ ਉਹ ਕਿਸੇ ਗਲੀ-ਮੁਹੱਲੇ ਦਾ ਪੰਚ-ਸਰਪੰਚ ਹੋਵੇ, ਐਮ ਐਲ ਏ-ਐਮ ਪੀ ਹੋਵੇ, ਕਿਸੇ ਪਾਰਟੀ ਦਾ ਆਗੂ ਜਾਂ ਮੁੱਖੀ ਹੋਵੇ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਕਿਸੇ ਮਹਿਕਮੇ ਦਾ ਮੁੱਖੀ ਹੋਵੇ, ਸਭ ਕਨੂੰਨਾਂ ਨੂੰ ਛਿੱਕੇ ਟੰਗ ਕੇ ਮਨ ਮਰਜ਼ੀਆਂ ਕਰ ਰਹੇ ਹਨ, ਜੋ ਕਿਸੇ ਤਰ੍ਹਾਂ ਵੀ ਲੋਕਤੰਤਰਕ ਵਰਤਾਰਾ ਨਹੀਂ ਹੈ।

ਸਾਡਾ ਕਿਹੋ ਜਿਹਾ ਲੋਕਤੰਤਰ ਬਣਦਾ ਜਾ ਰਿਹਾ ਹੈ, ਇਸ ਵਿੱਚ ਗਊ-ਰੱਖਿਆ ਲਈ ਤਾਂ ਸਖ਼ਤ ਕਨੂੰਨ ਅਤੇ ਮੰਤਰਾਲੇ ਬਣਾਏ ਜਾ ਰਹੇ ਹਨ, ਵਿਸ਼ੇਸ਼ ਟੈਕਸ ਲਾਏ ਜਾ ਰਹੇ ਹਨ, ਪਰ ਹਸਪਤਾਲਾਂ ਵਿੱਚ ਫੰਡ ਨਾ ਹੋਣ ਕਾਰਨ ਸੈਂਕੜੇ ਬੱਚੇ ਮਰ ਰਹੇ ਹਨ, ਬਜ਼ੁਰਗਾਂ ਦਾ ਬੁਢਾਪਾ ਰੁਲ ਰਿਹਾ ਹੈ। ਰੋਗੀ ਕਰਲਾ ਰਹੇ ਹਨ। ਗਰੀਬਾਂ, ਮਜ਼ਦੂਰਾਂ, ਕਿਸਾਨਾਂ ਨੂੰ ਅੱਛੇ ਦਿਨਾਂ ਨੂੰ ਉਡੀਕਦਿਆ ਹੀ ਪੰਜ ਸਾਲ ਲੰਘ ਗਏ ਹਨ। ਫਿਰ ਵੀ ਪ੍ਧਾਨ ਮੰਤਰੀ ਜੀ ਲਗਾਤਾਰ ‘ਸਭ ਕਾ ਵਿਕਾਸ’ ਦੇ ਜੁਮਲੇ ਛੱਡੀ ਜਾ ਰਹੇ ਹਨ। ਹਾਂ ਇਹ ਵਿਕਾਸ ਜ਼ਰੂਰ ਹੋਇਆ, ਮੋਦੀ ਜੀ 80 ਦੇਸ਼ਾਂ ਦੀ ਯਾਤਰਾ ਕਰ ਆਏ ਹਨ। ਆਰਥਿਕ ਅਪਰਾਧੀ ਤੇ ਦੇਸ਼ਧ੍ਰੋਹੀ ਦੇਸ਼ ’ਚੋਂ ਬਾਹਰ ਭੱਜ ਗਏ ਹਨ। ਲੋਕਤੰਤਰ ਜੁਮਲਾਤੰਤਰ ਬਣ ਕੇ ਰਹਿ ਗਿਆ ਹੈ।

ਡਾਕਟਰ ਅੰਬੇਡਕਰ ਨੇ 26 ਨਵੰਬਰ 1949 ਨੂੰ ਸੰਵਿਧਾਨ ਸਭਾ ’ਚ ਕਿਹਾ ਸੀ, ‘ਇਹ ਸੋਚ ਕਿ ਅਸੀਂ ਹੁਣ ਇੱਕ ਕੌਮ (ਰਾਸ਼ਟਰ) ਬਣ ਗਏ ਹਾਂ, ਅਜਿਹੀ ਸੋਚ ਅਸੀਂ ਇੱਕ ਬਹੁਤ ਵੱਡੇ ਭੁਲੇਖੇ ਨੂੰ ਪਾਲ ਰਹੇ ਹਾਂ। ਹਜ਼ਾਰਾਂ ਜਾਤਾਂ ’ਚ ਵੰਡੇ ਹੋਏ ਲੋਕ ਇੱਕ ਰਾਸ਼ਟਰ ਕਿਵੇਂ ਹੋ ਸਕਦੇ ਹਨ ?’ ਉਹਨਾਂ ਕਿਹਾ, ‘ਭਾਰਤ ਵਿੱਚ ਜਾਤਾਂ ਹਨ ਜੋ ਕਿ ਰਾਸ਼ਟਰੀਅਤਾ ਦਾ ਸਿੱਧਾ ਹੀ ਵਿਰੋਧ ਕਰਦੀਆਂ ਹਨ। ਸਭ ਤੋਂ ਪਹਿਲਾਂ ਤਾਂ ਜਾਤਾਂ ਸਮਾਜਿਕ ਜੀਵਨ ਵਿੱਚ ਵੱਖਵਾਦ ਪੈਦਾ ਕਰਦੀਆਂ ਹਨ ਕਿਉਕਿ ਇਹ ਜਾਤਾਂ-ਇਕ-ਦੂਜੇ ਵਿੱਚ ਈਰਖਾ ਅਤੇ ਵੈਰ ਵਿਰੋਧ ਪੈਦਾ ਕਰਦੀਆਂ ਹਨ ਪਰ ਅਸੀਂ ਇਨ੍ਹਾਂ ਸਭ ਔਕੜਾਂ ਉੱਤੇ ਜਿੱਤ ਪ੍ਰਾਪਤ ਕਰਨੀ ਹੈ। ਇਹਨਾਂ ਨੂੰ ਖ਼ਤਮ ਕਰ ਕੇ ਹੀ ਭਾਰਤ ਇੱਕ ਰਾਸ਼ਟਰ ਬਣ ਸਕਦਾ ਹੈ। ਭਾਰਤ ਤਾਂ ਹੀ ਸਹੀ ਰੂਪ ਵਿਚ ਰਾਸ਼ਟਰ ਬਣੇਗਾ ਜਦੋਂ ਲੋਕਾਂ ਵਿੱਚ ਜਾਤ, ਨਸਲ ਜਾਂ ਰੰਗ ਦਾ ਫਰਕ ਮਿਟਾ ਕੇ ਉਹਨਾਂ ’ਚ ਸਮਾਜਿਕ ਭਾਈਚਾਰੇ ਨੂੰ ਸਰਵਉਚ ਮੰਨਿਆ ਜਾਏਗਾ। ਬਿਨਾਂ ਭਾਈਚਾਰੇ ਦੀ ਭਾਵਨਾ ਦੇ, ਅਜ਼ਾਦੀ ਤੇ ਸਮਾਨਤਾ ਹਾਸਲ ਨਹੀ ਹੋ ਸਕਦੀਆਂ।’

ਪਰ ਦੇਸ਼ ਵਿੱਚ ਜਦੋਂ ਦੀ ਭਾਜਪਾ ਸਰਕਾਰ ਆਈ ਹੈ, ਸੰਘ ਪਰਿਵਾਰ ਨੇ ਰਾਸ਼ਟਰਵਾਦ ਨੂੰ ਇਸ ਤਰ੍ਹਾਂ ਬਣਾ ਦਿੱਤਾ ਗਿਆ ਹੈ, ਜਿਸ ’ਚ ਹਿੰਦੂ ਫਿਰਕਾਪ੍ਰਸਤ ਬਹੁਗਿਣਤੀ; ਲੋਕਾਂ ’ਤੇ ਰਾਜ ਕਰਨ ਨੂੰ ਆਪਣਾ ਦੈਵੀ ਅਧਿਕਾਰ ਸਮਝਣ ਲੱਗ ਪਈ ਹੈ। ਉਹ ਆਪਣੀ ਇੱਛਾ ਅਨੁਸਾਰ ਰਾਸ਼ਟਰੀ ਭਾਵਨਾਵਾਂ ਦਾ ਨਿਰਮਾਣ ਕਰਨ ਲੱਗ ਪਈ ਹੈ। ਹਿੰਦੂ ਬਹੁਗਿਣਤੀ, ਘੱਟ ਗਿਣਤੀ ਨੂੰ ਅਧਿਕਾਰ ਨਾ ਦੇਣ ਉੱਤੇ ਤੁਲੀ ਹੋਈ ਹੈ ਅਤੇ ਆਪਣੀ ਧੌਂਸ ਨੀਤੀ ਨੂੰ ਘੱਟ ਗਿਣਤੀਆਂ ’ਤੇ ਥੋਪਣ ਲਈ ਸਾਜ਼ਿਸ਼ਾਂ ਘੜਦੀ ਰਹਿੰਦੀ ਹੈ। ਇਸੇ ਕਰ ਕੇ ਦੇਸ਼ ਵਿੱਚ ਬਹੁਗਿਣਤੀ ਹਿੰਦੂ ਫਿਰਕਾਪ੍ਸਤੀ ਤੇ ਘੱਟ ਗਿਣਤੀ ਫਿਰਕਿਆਂ ਵਿੱਚ ਟਕਰਾਅ ਹੁੰਦਾ ਰਹਿੰਦਾ ਹੈ। ਹਿੰਦੂ ਬਹੁਗਿਣਤੀ ਅਤੇ ਘੱਟ ਗਿਣਤੀਆਂ ਦੇ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਸੰਵਿਧਾਨ ’ਚ ਰੋਕਾਂ ਲਾਈਆਂ ਗਈਆਂ ਹਨ। ਸੰਵਿਧਾਨ ਦੇ ਅਨੁਛੇਦ 26 ਤੋਂ 30 ਵਿੱਚ ਦੇਸ਼ ਦੇ ਹਰ ਘੱਟ ਗਿਣਤੀ ਧਰਮ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਗ੍ਰਾਂਟੀ ਦਿੱਤੀ ਗਈ ਹੈ ਪਰ ਸੱਤਾਧਾਰੀ ਆਗੂ ਲੋਕ ਇਹਨਾਂ ਦੀ ਪਾਲਣਾ ਨਹੀਂ ਕਰਦੇ।

ਸਿੱਟੇ ਵਜੋਂ ਅੱਜ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਮੁਸਲਮਾਨ, ਇਸਾਈ, ਬੋਧ, ਸਿੱਖ ਅਤੇ ਦਲਿਤਾਂ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ। ਘੱਟ ਗਿਣਤੀਆਂ ਹੀ ਨਹੀਂ, ਦੇਸ਼ ਦਾ ਆਮ ਭਾਰਤੀ ਵੀ ਫਿਰਕੂ, ਜਾਤੀਗਤ, ਅਪਰਾਧਿਕ ਤੇ ਰਾਜਸੀ ਹਿੰਸਾ ਤੋਂ ਭੈਅ ਭੀਤ ਹੈ। ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਦੇ ਉਦੇਸ਼ ਕਾਰਨ ਪੈਦਾ ਹੋ ਰਹੇ ਵਾਤਾਵਰਣ ਤੋਂ ਦਲਿਤ ਤੇ ਧਾਰਮਿਕ ਘੱਟ ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਸਿਰ ਕੱਢ ਲੇਖਕ, ਐਕਟਰ ਵਿਦਿਵਾਨ ਮਾਰੇ ਜਾ ਰਹੇ ਹਨ, ਰਹਿੰਦੇ ਸਹਿਮੇ ਹੋਏ ਹਨ ਕਿ ਕਿੱਧਰੇ 1947 ਵਰਗਾ ਇਤਿਹਾਸ ਮੁੜ ਦੁਹਰਾਇਆ ਹੀ ਨਾ ਜਾਵੇ।

ਹਕੀਕੀ (ਸਹੀ) ਜਮਹੂਰੀਅਤ ਪਸੰਦ ਲੋਕਾਂ ਨੂੰ ਮਿਲ ਕੇ ਸੰਵਿਧਾਨ ਦੀ ਸੁਰੱਖਿਆ ਲਈ ਫਿਰਕੂ ਜਨੂੰਨ ਦੇ ਖਿਲਾਫ, ਇੱਕ ਮੰਚ ’ਤੇ ਇਕੱਠੇ ਹੋ ਕੇ ਅੰਦੋਲਣ ਕਰਨਾ ਚਾਹੀਦਾ ਹੈ ਤਦ ਹੀ ਭਾਰਤੀ ਸੰਵਿਧਾਨ, ਧਰਮ ਨਿਰਪੱਖਤਾ, ਦੇਸ਼ ਦੀ ਏਕਤਾ ਅਤੇ ਲੋਕਤੰਤਰ ਸੁਰੱਖਿਅਤ ਰਹਿ ਸਕਣਗੇ।

ਈਸਾਈ ਧਰਮ ਦੀ ਸਿੱਖ ਧਰਮ ਨਾਲ ਤੁਲਨਾ

0

ਈਸਾਈ ਧਰਮ ਦੀ ਸਿੱਖ ਧਰਮ ਨਾਲ ਤੁਲਨਾ

ਅਨੁਵਾਦਕ : ਦਲਬੀਰ ਸਿੰਘ, ਨਵੀਂ ਦਿੱਲੀ

ਸਿੱਖ ਧਰਮ (ਇੰਗਲਿਸ਼ ਵਿੱਚ ਲਿਖੇ ਇਸ ਲੇਖ ਦੀ ਮੂਲ-ਲੇਖਿਕਾ ਡਾਕਟਰ ਮਿਸ ਜੇਨੈਟ ਲੈਂਟ ਦੀ ਆਪ ਬੀਤੀ)

(ਨੋਟ : ਈਸਾਈ ਪਰਿਵਾਰ ਵਿੱਚ ਜੰਮੀ-ਪਲੀ ਡਾਕਟਰ ਮਿਸ ਜੇਨੈਟ ਲੈਂਟ ਆਪਣੇ ਈਸਾਈ ਭਰਾ ਕ੍ਰਿਸ ਹੈਮਰਜ਼ ਨੂੰ ਚਿੱਠੀ ਲਿਖ ਕੇ ਸਿੱਖ ਧਰਮ ਦੀਆਂ ਖ਼ੂਬੀਆਂ ਦੱਸ ਰਹੀ ਹੈ ਅਤੇ ਸਮਝਾ ਰਹੀ ਹੈ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਸਿੱਖ ਧਰਮ ਦੇ ਅਸੂਲਾਂ ਨੂੰ ਸਾਰੇ ਧਰਮਾਂ ਦੇ ਅਸੂਲਾਂ ਨਾਲ ਟਾਕਰਾ ਕਰਕੇ ਪਰਖਿਆ ਅਤੇ ਵਧੇਰਾ ਉੱਚਾ ਸੁੱਚਾ ਅਤੇ ਆਧੁਨਿਕ ਵਿਗਿਆਨ ਦੀ ਕਸਵੱਟੀ ’ਤੇ ਪੂਰਾ ਉਤਰਨ ਵਾਲਾ ਜਾਣ ਲਿਆ ਹੈ। ਇਸ ਲਈ ਸਿੱਖ ਧਰਮ ਧਾਰਣ ਕਰਣ ਦਾ ਪੱਕਾ ਫ਼ੈਸਲਾ ਕਰ ਲਿਆ ਹੈ ਅਤੇ ਆਪਣੇ ਹੋਣ ਵਾਲੇ ਜੀਵਨ ਸਾਥੀ ਨੂੰ ਵੀ ਸਿੱਖ ਧਰਮ ਧਾਰਣ ਕਰਣ ਲਈ ਪ੍ਰੇਰਿਆ।)

ਸੁਣ ਕ੍ਰਿਸ ਹੈਮਰਜ਼ ! ਮੈਂ ਤੈਨੂੰ ਪਹਿਲਾਂ ਕਦੇ ਦੱਸ ਨਹੀਂ ਸਕੀ, ਸਿੱਖ ਧਰਮ ਦੀਆਂ ਉਹ ਗੱਲਾਂ ਜਿਨ੍ਹਾਂ ਦੀ ਪ੍ਰਮਾਣਿਕਤਾ ਤੋਂ ਮੈਂ ਪ੍ਰਭਾਵਤ ਹੋਈ ਹਾਂ । ਇਸ ਦਾ ਸਭ ਤੋਂ ਵੱਡਾ ਸਬੂਤ ਹੈ ਸਿੱਖ ਧਰਮ ਦਾ ‘ਪਵਿੱਤਰ ਗ੍ਰੰਥ’ ਜਿਸ ਨੂੰ (ਗੁਰੂ) ਗ੍ਰੰਥ ਸਾਹਿਬ ਆਖਿਆ ਜਾਂਦਾ ਹੈ। ਇਸ ਗ੍ਰੰਥ ਸਾਹਿਬ ਦੀ ਸੰਪਾਦਨਾ ਤਕਰੀਬਨ 240 ਸਾਲਾਂ ਵਿੱਚ ਉਹਨਾਂ ਮਹਾਂ ਪੁਰਖਾਂ ਨੇ ਆਪਣੇ ਹੱਥੀਂ ਕੀਤੀ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ । ਇਸ ਗ੍ਰੰਥ ਦੀਆਂ ਹੋਰ ਕਾਪੀਆਂ ਹੱਥ ਲਿਖਤ ਅਸਲ ਨਾਲ ਮੇਲ ਖਾਂਦੀਆਂ ਹਨ । ਵਿਗਿਆਨਕ ਨਜ਼ਰੀਏ ਨਾਲ ਵੇਖੀਏ ਤਾਂ ਆਮ ਆਦਮੀ ਲਈ ਐਸੀਆਂ ਖ਼ੂਬੀਆਂ ਵਾਲਾ ਗ੍ਰੰਥ ਲਿਖਣਾ ਨਾ-ਮੁਮਕਿਨ ਹੈ। ਕੁਝ ਅਸਚਰਜ, ਹੈਰਾਨ-ਕੁਨ, ਖ਼ੂਬੀਆਂ ਹੇਠ ਲਿਖਤ ਹਨ :-

(1). ਇਸ ਗ੍ਰੰਥ ਨੂੰ ਲਿਖਣ ਲਈ ਬੜੇ ਡੂੰਘੇ ਅਰਥਾਂ ਵਾਲੀ ਪ੍ਰਭਾਵਸ਼ਾਲੀ ਸ਼ਬਦਾਵਲੀ 16 ਜ਼ਬਾਨਾਂ ਵਿੱਚੋਂ ਲੈ ਕੇ ਵਰਤੀ ਗਈ । (ਮੈਂ ਤਾਂ ਕਹਾਂਗੀ ਕਿ ਐਸੀ ਸ਼ਬਦਾਵਲੀ ਸੰਸਾਰ ਦੇ ਕਿਸੇ ਹੋਰ ਗ੍ਰੰਥ ਵਿੱਚ ਨਹੀਂ ਵਰਤੀ ਗਈ ; ਮੇਰੇ ਇਹ ਲਿਖਣ ’ਤੇ ਤੁਸੀਂ ਮੈਨੂੰ ਪੱਖਪਾਤੀ ਆਖ ਕੇ ਨਜ਼ਰ-ਅੰਦਾਜ਼ ਕਰਣਾ ਚਾਹੋਗੇ।)

(2). ਇਹਨਾਂ 16 ਜ਼ਬਾਨਾਂ ਦਾ ਆਪਸੀ ਤਾਲ-ਮੇਲ ਨਾ ਹੋਣ ਦੇ ਬਾਵਜੂਦ ਇਸ ਗ੍ਰੰਥ ਦੀ ਹਰ ਰਚਨਾ ਵਿੱਚ ਲਫ਼ਜ਼ਾਂ ਨੂੰ ਐਸੇ ਸੁਚੱਜੇ ਢੰਗ ਨਾਲ ਢੁਕਾਅ ਕੇ ਲਿਖਿਆ ਹੈ ਕਿ ਅਰਥ ਬਿਲਕੁਲ ਸਹੀ ਸਮਝ ਆ ਸਕਣ ।

(3). ਜੋ ਵਰਣ-ਮਾਲਾ (ਪੈਂਤੀ-ਅੱਖਰੀ) ਗ੍ਰੰਥ ਸਾਹਿਬ ਵਿੱਚ ਵਰਤੀ ਗਈ ਹੈ ਉਹ ਇਸ ਦੇ ਲਿਖਾਰੀ ਮਹਾਂ ਪੁਰਖਾਂ ਨੇ ਹੀ ਈਜਾਦ ਕੀਤੀ ਹੈ। ਇਹ ਵਰਣ-ਮਾਲਾ ਗੁਰਮੁਖੀ ਕਹੀ ਜਾਂਦੀ ਹੈ । ਇਹ ਨਾ-ਮੁਮਕਿਨ ਹੈ ਕਿ ਗੁਰਮੁਖੀ ਲਿਖਣ-ਬੋਲਣ ਵਿੱਚ ਕੋਈ ਗਲਤੀ ਹੋ ਸਕੇ ਕਿਉਂਕਿ ਇਸ ਭਾਸ਼ਾ ਦੇ ਢੁੁਕਵੇਂ ਤੇ ਸਹੀ ਵਿਆਕਰਣ-ਨਿਯਮ ਹਨ । ਹਰ ਲਫ਼ਜ਼ ਇੱਕੋ ਤਰ੍ਹਾਂ ਹੀ ਬੋਲਿਆ ਜਾਂ ਲਿਖਿਆ ਜਾ ਸਕਦਾ ਹੈ; ਅੰਗ੍ਰੇਜ਼ੀ ਵਾਂਙ ਨਹੀਂ ਜਿੱਥੇ knife ਅੱਖਰ ਵਿੱਚ ਕ ਉਚਾਰਿਆ ਨਹੀਂ ਜਾਂਦਾ । ਗੁਰਮੁਖੀ ਨੂੰ ਸਮਝਣਾ ਬਹੁਤ ਆਸਾਨ ਹੈ । ਮੈਂ ਦਾਵ੍ਹੇ ਨਾਲ ਆਖ ਸਕਦੀ ਹਾਂ ਕਿ ਜੇ ਕੰਪਯੂਟਰ ਦਾ ਈਜਾਦ ਕੁਝ ਸਦੀਆਂ ਪਹਿਲੇ ਹੋਇਆ ਹੁੰਦਾ ਤਾਂ ਸੰਸਾਰ ਦੀ ਕਾਰੋਬਾਰੀ ਭਾਸ਼ਾ ਗੁਰਮੁਖੀ ਹੁੰਦੀ ।

(4). ਹਰ ਸ਼ਬਦ ਬੜੇ ਉੱਚੇ ਮਿਆਰ ਦੀ ਕਵਿਤਾ ਵਿੱਚ ਲਿਖਿਆ ਹੈ । (ਅੰਗ੍ਰੇਜ਼ੀ ਕਵਿ ਵਿਲੀਅਮ ਸ਼ੇਕਸਪੀਅਰ ਹੁੰਦਾ ਤਾਂ ਈਰਖਾ ਕਰਦਾ।)

(5). ਨਾਲ ਹੀ ਹਰ ਸ਼ਬਦ ‘ਸੰਗੀਤਕ ਧੁਨਾਂ’ ’ਤੇ ਆਧਾਰਤ ਹੈ ।

(6). ਨਾਲ ਹੀ ਹਰ ਸ਼ਬਦ ਸੰਗੀਤਕ ਸੁਰ ਤਾਲ ’ਤੇ ਪੂਰਾ ਉਤਰਣ ਕਰ ਕੇ ‘ਹਰ ਸੰਗੀਤਕ ਸਾਜ਼’ ਵਜਾ ਕੇ ਗਾਇਆ ਜਾ ਸਕਦਾ ਹੈ ।

ਸਿੱਖ ਧਰਮ ਵਿਸ਼ਵਾਸ ਰੱਖਦਾ ਹੈ ਕਿ ਅਰਦਾਸ ਬਹੁਤ ਸੁਖਦਾਇਕ, ਮਾਨਸਿਕ ਤਨਾਵ ਦੂਰ ਕਰਣ ਵਾਲਾ, ਸਹੀ ਸੋਚ ਪ੍ਰਦਾਨ ਕਰਣ ਵਾਲਾ ਕਰਮ ਹੈ । ਦੂਜੇ ਬਹੁਤੇ ਧਰਮ ਦੱਸਦੇ ਹਨ ਕਿ ਅਰਦਾਸ ਸਿਰਫ਼ ਸਮਰਪਣ ਦਾ ਕਰਮ ਹੈ । ਕੈਥਲਿਕ ਈਸਾਈ ਬਹੁਤਵਾਰੀ ਗੋਡੇ ਭਾਰ ਹੋਣਾ ਦੱਸਦੇ ਹਨ, ਨਾਲ ਹੀ ਕਰਮ-ਕਾਂਡ ਅਤੇ ਕ੍ਰੋਧੀ / ਈਰਖਾਲੂ ਰੱਬ ਦਾ ਡਰ ਸਿਖਾਉਂਦੇ ਹਨ । (ਯਹੂਦੀਆਂ / ਈਸਾਈਆਂ ਦੇ ਦਸ ਖ਼ਾਸ ਹੁਕਮ ਰੱਬ ਬਾਰੇ ਦਸਦੇ ਹਨ ਕਿ ਉਹ ਈਰਖਾ ਅਤੇ ਗੁਸੇ ਨਾਲ ਭਰਿਆ ਹੋਇਆ ਹੈ।)

ਮੇਰੇ ਭਾਈ ਕ੍ਰਿਸ !  ਹੁਣ ਦੱਸ ਕਿ ਇਹ ਕਿੱਥੋਂ ਦੀ ਸਿਆਣਪ ਹੈ ਕਿ ਐਸੀ ਬਚਗਾਨੀ ਹਸਤੀ ਨੂੰ ਰੱਬ ਮੰਨ ਲਈਏ ਜੋ ਈਰਖਾਲੂ ਹੈ, ਘਬਰਾਹਟ ਭਰਿਆ, ਕ੍ਰੋਧੀ ਅਤੇ ਕਮਜ਼ੋਰ ਹੈ, ਪਰ ਸਿੱਖ ਧਰਮ ਵਿੱਚ ਬਿਆਨ ਕੀਤਾ ਰੱਬ ਕਦੇ ਕਿਸੇ ਨਾਲ ਈਰਖਾ ਨਹੀਂ ਕਰਦਾ ਕਿਉਂਕਿ ਹਰ ਚੀਜ਼ ਉਸੇ ਨੇ ਬਣਾਈ ਹੈ ਜੋ ਹਰ ਕਮਜ਼ੋਰ ਨੂੰ ਈਰਖਾਲੂ ਬਣਾਂਦੀ ਹੈ।

ਸਿੱਖ ਧਰਮ ਇਹ ਵੀ ਦਸਦਾ ਹੈ ਕਿ ਰੱਬ ਕ੍ਰੋਧੀ ਜਾਂ ਗੁਸੇ ਵਾਲਾ ਨਹੀਂ ਹੈ; ਇਸ ਪਰਥਾਇ ਬਹੁਤ ਸੋਹਣਾ ਸ਼ਬਦ ਵੀ ਗ੍ਰੰਥ ਸਾਹਿਬ ਵਿੱਚ ਹੈ, ‘‘ਮਿਠ ਬੋਲੜਾ ਜੀ  ! ਹਰਿ ਸਜਣੁ ਸੁਆਮੀ ਮੋਰਾ ॥  ਹਉ ਸੰਮਲਿ ਥਕੀ ਜੀ !  ਓਹੁ ਕਦੇ ਨ ਬੋਲੈ ਕਉਰਾ ॥’’ (ਸੂਹੀ ਰਾਗ, ਗੁਰੂ ਅਰਜਨ ਜੀ, ਪੰਜਵੇਂ ਨਾਨਕ, ਗੁਰੂ ਗ੍ਰੰਥ ਸਾਹਿਬ ਪੰਨਾ ੭੮੪)

ਹੋਰ ਖ਼ਾਸ ਗੱਲ, ਤਕਰੀਬਨ 540 ਸਾਲ ਪਹਿਲਾਂ, ਜਦੋਂ ਕਿ ਬਰਾਬਰ-ਹੱਕ-ਲਹਿਰ ਕਿੱਤੇ ਸ਼ੁਰੂ ਵੀ ਨਹੀਂ ਸੀ ਹੋਈ, ਗੁਰੂ ਨਾਨਕ ਨੇ ਔਰਤ-ਜ਼ਾਤ ਦੀ ਵਡਿਆਈ ਕਰਦਿਆਂ ਅਨੇਕਾਂ ਸਿਫ਼ਤਾਂ ਲਿਖੀਆਂ ਹਨ; ਨ ਕਿ ਬਾਕੀ ਸਾਰੇ ਧਰਮਾਂ ਵਾਂਙ ਜਿਨ੍ਹਾਂ ਵਿੱਚ ਅੋਰਤ ਨੂੰ ਨਿੰਦਿਆ ਗਿਆ ਹੈ। ਪੜ੍ਹੋ ਜੀ, ‘‘ਭੰਡਿ ਜੰਮੀਐ ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥  ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥  ਭੰਡੁ ਮੁਆ ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ॥  ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ॥  ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥  ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥’’ (ਆਸਾ ਕੀ ਵਾਰ, ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਪੰਨਾ ੪੭੩)

ਅਰਥ :-‘ਅਸੀਂ ਔਰਤ ਤੋਂ ਪੈਦਾ ਹੁੰਦੇ ਹਾਂ, ਔਰਤ ਦੇ ਗਰਭ ਵਿੱਚ ਸਾਡਾ ਸਰੀਰ ਬਣਦਾ ਹੈ, ਅਸੀਂ ਔਰਤ ਨਾਲ ਹੀ ਕੁੜਮਾਈ ਅਤੇ ਵਿਆਹ ਕਰਦੇ ਹਾਂ । ਅਸੀਂ ਔਰਤ ਨਾਲ ਦੋਸਤੀ ਕਰਦੇ ਹਾਂ ਅਤੇ ਔਰਤ ਨਾਲ ਹੀ ਸਾਡਾ ਖਾਨਦਾਨ ਅੱਗੇ ਵਧਦਾ ਹੈ । ਜਦੋਂ ਪਹਿਲੀ ਔਰਤ ਮਰ ਜਾਂਦੀ ਹੈ ਤਾਂ ਮਰਦ ਦੂਜੀ ਔਰਤ ਭਾਲਦਾ ਹੈ ਅਤੇ ਸਾਰੇ ਸੰਸਾਰਕ ਰਿਸ਼ਤੇ ਔਰਤ ਦੇ ਜ਼ਰੀਏ ਹੀ ਬਣਦੇ ਹਨ । ਔਰਤ ਦਾ ਦੁੱਧ ਪੀ ਕੇ ਅਸੀਂ ਵੱਡੇ ਅਤੇ ਸਿਆਣੇ ਬਣਦੇ ਹਾਂ। ਕਿਉਂ ਅਸੀਂ ਔਰਤ ਨੂੰ ਮੰਦਾ ਆਖਦੇ ਹਾਂ ਜਿਸ ਤੋਂ ਰਾਜੇ ਮਹਾਰਾਜੇ ਪੈਦਾ ਹੁੰਦੇ ਹਨ । ਔਰਤ ਹੀ ਔਰਤ ਨੂੰ ਜਨਮ ਦੇਂਦੀ ਹੈ, ਕੋਈ ਮਨੁੱਖ ਔਰਤ ਤੋਂ ਬਿਨਾ ਪੈਦਾ ਨਹੀਂ ਹੁੰਦਾ । ਸਿਰਫ਼ ਇੱਕ-ਸੱਚਾ-ਰੱਬ ਹੀ ਹੈ ਜੋ ਔਰਤ ਤੋਂ ਪੈਦਾ ਨਹੀਂ ਹੋਇਆ।’

ਵਿਆਹ ਪਤੀ ਤੇ ਪਤਨੀ ਦੀ ਬਰਾਬਰ ਦੀ ਪਿਆਰ ਭਰੀ ਸਾਂਝੇਦਾਰੀ ਹੈ । ਪਤੀ ਪਤਨੀ ਉਹ ਨਹੀਂ ਜੋ ਇਕੱਠੇ ਬੈਠਦੇ ਹਨ; ਅਸਲ ਪਤੀ ਪਤਨੀ ਉਹ ਹਨ ਜੋ ਦੋ ਸਰੀਰ ਹੁੰਦਿਆਂ ਇੱਕ ਜਾਨ ਹੁੰਦੇ ਹਨ, ‘‘ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਸੂਹੀ ਕੀ ਵਾਰ, ਗੁਰੂ ਅਮਰਦਾਸ, ਤੀਜੇ ਨਾਨਕ, ਗੁਰੂ ਗ੍ਰੰਥ ਸਾਹਿਬ ਪੰਨਾ ੭੮੮)

ਸਿੱਖ ਧਰਮ ਵਿੱਚ ਸੰਗਤ-ਪੰਗਤ-ਸੇਵਾ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦੀ ਸ਼ਮੂਲਿਅਤ ਦਾ ਹੱਕ ਹੈ। ਆਓ ਮੇਰੀ ਭੈਣੋ ! ਗਲੇ ਮਿਲ ਕੇ, ਭਾਵ ਪਿਆਰ ਨਾਲ, ਆਪਣੇ ਸਰਬ-ਸ਼ਕਤੀਮਾਨ-ਪਤੀ-ਪ੍ਰਭੂ ਦੀਆਂ ਕਥਾ ਕਹਾਣੀਆਂ ਕਰੀਏ । ਸੱਚਾ ਪ੍ਰਭੂ (ੴ ਵਾਹਿਗੁਰੂ) ਵਿੱਚ ਸਭ ਗੁਣ ਹਨ ਅਤੇ ਅਸੀਂ ਗੁਣਹੀਨ (ਨਿਮਾਣੀਆਂ) ਹਾਂ, ‘‘ਆਵਹੁ ਭੈਣੇ  ! ਗਲਿ ਮਿਲਹ; ਅੰਕਿ ਸਹੇਲੜੀਆਹ ॥  ਮਿਲਿ ਕੈ ਕਰਹ ਕਹਾਣੀਆ; ਸੰਮ੍ਰਥ ਕੰਤ ਕੀਆਹ ॥’’ (ਸਿਰੀ ਰਾਗੁ, ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਪੰਨਾ  ੧੭)

ੴ ਵਾਹਿਗੁਰੂ ਸਾਡਾ ਪਤੀ ਹੈ ਅਤੇ ਅਸੀਂ ਸਭ ਉਸ ਦੀਆਂ ਪਤਨੀਆਂ ਹਾਂ । ਪਤੀ ਸਿਰਫ਼ ਇੱਕ ਹੀ ਹੈ ਅਤੇ ਹੋਰ ਸਭ ਉਸ ਦੀਆਂ ਵਹੁਟੀਆਂ (ਪਤਨੀਆਂ) ਹਨ। ਝੂਠੀ ਪਤਨੀ ਕਈ ਤਰ੍ਹਾਂ ਦੇ ਧਾਰਮਿਕ ਲਿਬਾਸ ਪਾਉਂਦੀ ਹੈ। ਜਦੋਂ ਮਾਲਕ ਹੋਰਨਾਂ ਦਰਾਂ ਘਰਾਂ ’ਤੇ ਠੋਕਰਾਂ ਖਾਣ ਤੋਂ, ਮਿਹਰ ਕਰ ਕੇ, ਰੋਕਦਾ ਹੈ, ਤਾਂ ਹੀ ਮਾਲਕ-ਵਾਹਿਗੁਰੂ ਉਸ ਜੀਵ-ਇਸਤ੍ਰੀ ਨੂੰ ਬਿਨਾ ਕਿਸੇ ਰੋਕ-ਟੋਕ ਆਪਣੇ ਘਰ ਬੁਲਾਉਂਦਾ ਹੈ । ਨਾਮ ਨਾਲ ਸ਼ਿੰਗਾਰੀ ਜੀਵ-ਇਸਤ੍ਰੀ ਹੀ ਵਾਹਿਗੁਰੂ ਨੂੰ ਪਿਆਰੀ ਲਗਦੀ ਹੈ; ਐਸੀ ਪਤਨੀ ਹੀ ਸੱਚੀ ਪਤਨੀ ਹੈ ਅਤੇ ਮਾਲਕ-ਵਾਹਿਗੁਰੂ ਉਸ ਨੂੰ ਹਰ ਤਰ੍ਹਾਂ ਦਾ ਆਸਰਾ ਦੇਂਦਾ ਹੈ, ‘‘ਠਾਕੁਰੁ ਏਕੁ; ਸਬਾਈ ਨਾਰਿ ॥  ਬਹੁਤੇ ਵੇਸ ਕਰੇ; ਕੂੜਿਆਰਿ ॥  ਪਰ ਘਰਿ ਜਾਤੀ; ਠਾਕਿ ਰਹਾਈ ॥  ਮਹਲਿ ਬੁਲਾਈ; ਠਾਕ ਨ ਪਾਈ ॥  ਸਬਦਿ ਸਵਾਰੀ; ਸਾਚਿ ਪਿਆਰੀ ॥  ਸਾਈ ਸੁੋਹਾਗਣਿ; ਠਾਕੁਰਿ ਧਾਰੀ ॥੨੯॥’’ (ਰਾਮਕਲੀ ਓਅੰਕਾਰ, ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਪੰਨਾ ੯੩੩)

ਪ੍ਰਭੂ-ਵਾਹਿਗੁਰੂ ਹੀ ਸਾਡਾ ਮਾਤਾ-ਪਿਤਾ ਹੈ; ਹੇ ਵਾਹਿਗੁਰੂ  ! ਤੂੰ ਹੀ ਮੇਰੀ ਆਤਮਾ ਨੂੰ ਸ਼ਾਂਤੀ ਅਤੇ ਜ਼ਿੰਦਗੀ ਦੇਂਦਾ ਹੈਂ, ‘‘ਤੂ ਮੇਰਾ ਪਿਤਾ; ਤੂ ਹੈ ਮੇਰਾ ਮਾਤਾ ॥ ਤੂ ਮੇਰੇ ਜੀਅ ਪ੍ਰਾਨ; ਸੁਖਦਾਤਾ ॥’’ (ਭੈਰਉ, ਗੁਰੂ ਅਰਜਨ ਸਾਹਿਬ, ਪੰਨਾ ੧੧੪੪)

(ਕਾਬੁਲ, ਅਫ਼ਗਾਨਿਸਤਾਨ ਤੋਂ ਆਏ) ਹਮਲਾਵਰ ਮੁਗ਼ਲ ਬਾਬਰ ਦੀ ਫ਼ੌਜ ਵੱਲੋਂ ਔਰਤਾਂ ’ਤੇ ਕੀਤੇ ਜ਼ੁਲਮ ਅਤੇ ਬਲਾਤਕਾਰਾਂ ਦੀ ਗੁਰੂ ਨਾਨਕ ਸਾਹਿਬ ਨੇ ਭਰਪੂਰ ਨਿੰਦਾ ਕੀਤੀ, ‘‘ਸਰਮੁ ਧਰਮੁ ਦੁਇ, ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ  !॥  ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ ਪੜੈ ਸੈਤਾਨੁ ਵੇ ਲਾਲੋ  !॥  ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ, ਖੁਦਾਇ ਵੇ ਲਾਲੋ  !॥  ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ ਵੇ ਲਾਲੋ  !॥’’ (ਤਿਲੰਗ ਰਾਗ, ਗੁਰੂ ਨਾਨਕ ਸਾਹਿਬ, ਪੰਨਾ ੭੨੩)

ਮੁਰਦਾ-ਪਤੀ ਨਾਲ ਔਰਤ ਨੂੰ ਜ਼ਿੰਦਾ ਸਾੜਨ (ਸਤੀ ਪ੍ਰਥਾ) ਦਾ ਗੁਰੂ ਸਾਹਿਬ ਨੇ ਵਿਰੋਧ ਕੀਤਾ ਅਤੇ ਆਖਿਆ ਕਿ ਉਹ ਸਤੀਆਂ ਨਹੀਂ ਹਨ ਜੋ ਮੁਰਦਾ-ਪਤੀ ਨਾਲ ਸੜ ਮਰਦੀਆਂ ਹਨ, ਅਸਲ ਸਤੀਆਂ ਉਹ ਹਨ ਜੋ ਪ੍ਰਭੂ ਵਿਛੋੜੇ ਦਾ ਦੁਖ ਨ ਸਹਾਰ ਕੇ, ਬਿਰਹਾ ਚੋਟ ਕਾਰਨ ਮਰ ਜਾਣ । ਸਤੀਆਂ ਉਹ ਭੀ ਹਨ ਜੋ ਉੱਚੇ ਆਚਰਣ ਅਤੇ ਸੰਤੋਖੀ ਸੁਭਾਉ ਵਾਲੀਆਂ ਹਨ, ਅਪਣੇ ਮਾਲਕ ਨੂੰ ਹਰ ਸਮੇਂ ਯਾਦ ਰਖਦੀਆਂ ਹਨ, ‘‘ਸਲੋਕੁ ਮ: ੩ ॥ ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍ ॥ ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍ ॥੧॥  ਮ: ੩ ॥ ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ੍ ॥ ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਾਲੰਨਿ੍ ॥੨॥ (ਸੂਹੀ ਕੀ ਵਾਰ, ਗੁਰੂ ਅਮਰਦਾਸ ਦੀ, ਪੰਨਾ ੭੮੭)

ਵਿਆਹ ਵੇਲੇ ਲੜਕੀ ਦੇ ਮਾਤਾ-ਪਿਤਾ ਵੱਲੋਂ ਦਾਜ ਦੇਣ ਦੀ ਪ੍ਰਥਾ ਦਾ ਵਿਰੋਧ ਕੀਤਾ, ਮਨਮੁਖ ਬੰਦੇ ਜੋ ਦਾਜ ਦੇਣ ਵੇਲੇ ਦਿਖਾਵਾ ਕਰਦੇ ਹਨ, ਝੂਠਾ ਅਤੇ ਹੰਕਾਰ ਭਰਿਆ ਕੱਚਾ ਕਰਮ ਹੈ; ਹੇ ਮੇਰੇ ਪਿਤਾ ਜੀਓ ! ਮੈਨੂੰ ਹਰਿ-ਨਾਮ ਦਾ ਦਾਜ ਦੇਵੋ, ‘‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥ ਹਰਿ ਪ੍ਰਭ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥’’ (ਸਿਰੀ ਰਾਗੁ, ਚੌਥੇ ਨਾਨਕ ਗੁਰੂ ਰਾਮਦਾਸ ਜੀ, ਪੰਨਾ ੭੯)

ਪਹਿਲੇ ਮਹਾਂਪੁਰਖ, ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਜਾਤ-ਪਾਤ, ਊਚ-ਨੀਚ ਦੇ ਭੇਦ-ਭਾਵ ਤੋਂ ਰਹਿਤ, ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਵਾਲੇ ਸਮਾਜ ਦੀ ਸਿਰਜਨਾ ਕੀਤੀ । ਹਰ ਮਹਾਨ ਗੁਰ-ਵਿਅਕਤੀ ਨੇ ਰੱਬੀ-ਸੇਧ ਦੇ ਆਧਾਰ ’ਤੇ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ । ਔਰਤਾਂ ਨੂੰ ਸਮਾਜਕ ਅਤੇ ਧਾਰਮਿਕ ਆਜ਼ਾਦੀ ਉਸ ਸਮੇਂ ਪ੍ਰਦਾਨ ਕੀਤੀ ਜਦੋਂ ਹਰ ਪੁਰਾਤਨ ਧਰਮ ਅਤੇ ਸਮਾਜ ਔਰਤ ਨੂੰ ‘ਜਾਇਦਾਦ’ ਮੰਨਦਾ ਸੀ; ਇਹ ਝੂਠਾ ਭਰਮ ਕਿ ਔਰਤ ਬੁਰੀ ਅਤੇ ਗੰਦੀ ਹੈ, ਦੂਰ ਕੀਤਾ । ਔਰਤ ਨੂੰ ਕਾਮ-ਵਾਸਨਾ ਦੀ ਮੂਰਤ ਕਿਹਾ ਜਾਂਦਾ ਸੀ । ਗੁਰੂ ਸਾਹਿਬਾਨ ਨੇ ਐਸੇ ਅੰਧ-ਵਿਸ਼ਵਾਸਾਂ ਦੀ ਪੋਲ ਖੋਲ੍ਹੀ (ਯਹੂਦੀ, ਮੁਸਲਮਾਨ, ਈਸਾਈ, ਹਿੰਦੂ, ਜੈਨੀ.. ਇਹ ਸਾਰੇ ਧਰਮ ਔਰਤ ਨੂੰ ਗੰਦੀ ਅਤੇ ਘਟੀਆ ਆਖਦੇ ਹਨ)।

ਛੇਂਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਨੇ ਔਰਤ ਨੂੰ ਮਰਦ ਦਾ ਈਮਾਨ (ਧਰਮ) ਕਿਹਾ। ਹਰ ਧਾਰਮਕ ਦੀਵਾਨ ਵਿੱਚ ਮਰਦ ਅਤੇ ਔਰਤਾਂ ਕੀਰਤਨ-ਕਥਾ, ਬਿਨਾ ਕਿਸੇ ਵਿਤਕਰੇ ਦੇ ਕਰ ਸਕਦੀਆਂ ਹਨ। ਔਰਤਾਂ ਲਈ ਪਰਦਾ ਜਾਂ ਘੁੰਡ-ਕੱਢਣਾ ਮਨ੍ਹਾ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਇਕ ਰਾਣੀ ਨਾਲ ਭੋਜਨ ਛਕਣਾ ਪਰਵਾਨ ਨਹੀਂ ਕੀਤਾ ਕਿਉਂਕਿ ਉਸ ਨੇ ਮੂੰਹ ’ਤੇ ਪਰਦਾ ਕੀਤਾ ਹੋਇਆ ਸੀ ।

ੴ ਦਾ ਅਰਥ ਹੈ ਇੱਕ ਕਰਤਾ, ਚਕ੍ਰਮ ਸ੍ਰਿਸ਼ਟੀ ਦਾ ਪ੍ਰਤੀਕ ਹੈ, ਦੁਧਾਰਾ ਖੰਡਾ ਦੁ-ਪੱਖੀ (+ ਅਤੇ -) ਪਿਆਰ ਅਤੇ ਵਿਨਾਸ਼ਕਾਰੀ ਤਾਕਤਾਂ, ਸਰਬ ਸਮਰਥ ਹੋਣ ਦਾ ਪ੍ਰਤੀਕ ਹੈ, ਦੋ ਕਿਰਪਾਨਾਂ ਚਕ੍ਰ (ਭਾਵ, ਵਿਸ਼ਵ) ਨੂੰ ਹਰ ਪਾਸਿਉਂ ਸੰਭਾਲ ਕਰਣ ਦਾ ਪ੍ਰਤੀਕ ਸਮਝੋ ।

ਪਿਆਰੇ ਭਾਈ ਕ੍ਰਿਸ ਹੈਮਰਜ਼  ! ਸਮਾ ਮਿਲਣ ’ਤੇ ਮੈਂ ਤੇਰੇ ਸਵਾਲਾਂ ਦਾ ਜਵਾਬ ਵਿਸਤਾਰ ਵਿੱਚ ਦੇਵਾਂਗੀ, ਪਰ ਹੁਣ ਤੇਰੇ ਵੱਲੋਂ ਉਠਾਏ ਨੁਕਤੇ ਸਮਝਾਂਦੀ ਹਾਂ । ਕਿਰਪਾ ਕਰ ਕੇ ਗੁਰੂ ਗ੍ਰੰਥ ਸਾਹਿਬ ਦਾ ਇੰਗਲਿਸ਼ ਅਨੁਵਾਦ ਵੈਬਸਾਈਟ www.srigranth.org  ’ਤੇ ਪੜੋ; ਤਾਂ ਤੂੰ ਜਾਣੇਗਾ ਕਿ ਸਿੱਖ ਧਰਮ ਵਿੱਚ ਬਾਕੀ ਧਰਮਾਂ ਦੇ ਟਾਕਰੇ ਕਿੰਨੇ ਜ਼ਿਆਦਾ ਰੱਬੀ-ਸਬੂਤ ਹਨ । ਮੈਂ ਈਸਾਈ ਪਰਿਵਾਰ ਵਿੱਚ ਜੰਮੀ ਅਤੇ ਹੁਣ ਤੱਕ ਈਸਾਈ ਹਾਂ, ਪਰ ਜਲਦੀ ਹੀ ਸਿੱਖ ਧਰਮ ਧਾਰਣ ਕਰਾਂਗੀ ; ਇਸ ਦਾ ਵੱਡਾ ਕਾਰਨ ਹੈ ਕਿ ਬਾਈਬਲ ਔਰਤ-ਵਿਰੋਧੀ ਹੈ (ਅਨੁਵਾਦਕ ਦਾ ਨੋਟ: ਹੁਣ ਤਾਂ ਪੋਪ ਫ਼ਰਾਂਸੀਸ ਨੇ ਵੀ ਮੰਨ ਲਿਆ ਹੈ ਕਿ ਬਾਈਬਲ ਔਰਤ-ਵਿਰੋਧੀ ਹੈ; ਲੇਖ ਦੇ ਅਖੀਰ ’ਤੇ ਪੋਪ ਫ਼ਰਾਂਸੀਸ ਦਾ ਬਿਆਨ ਪੜ੍ਹੋ ਜੀ ) । ਬਾਈਬਲ ਔਰਤ ਨੂੰ ਮਿਲੇ ਸ਼ਰਾਪ ਬਾਰੇ ਦੱਸਦੀ ਹੈ।  ਓਲਡ ਟੈਸਟਾਮੈਂਟ (Old Testament) ਦੱਸਦਾ ਹੈ ਕਿ ਰੱਬ ਚਾਹੁੰਦਾ ਹੈ ਕਿ ਲੜਕੇ (ਬੱਚੇ) ਦੀ ਸੁੰਨਤ ਕਰ ਕੇ ਚਮੜੀ ਚੋਰੀ ਕੀਤੀ ਜਾਵੇ, ਪਰ ਮੈਡੀਕਲ ਸਾਇੰਸ ਦੱਸਦੀ ਹੈ ਕਿ ਇਹ ਮਾਰੂ ਆਪਰੇਸ਼ਨ ਵਿਚਾਰੇ ਬੱਚੇ ਲਈ ਬਹੁਤ ਨੁਕਸਾਨ-ਦੇਹ ਹੈ;  ਮਦਰਿੰਗ ਰਸਾਲੇ (Mothering magazine) ਵਿੱਚ ਇਕ ਲੇਖ ਵੀ ਲਿਖਿਆ ਜਾ ਚੁਕਾ ਹੈ ।

ਲੇਕਿਨ ਸਿੱਖ-ਧਰਮ ਵਾਲੇ ਜਾਣਦੇ ਹਨ (ਗੁਰਬਾਣੀ ਰਾਹੀਂ) ਕਿ ੴ ਦੀ ਬਖ਼ਸ਼ੀ ਕਿਸੇ ਦਾਤ ਨੂੰ ਖ਼ਤਮ ਨਹੀਂ ਕਰਨਾ ਚਾਹੀਦਾ; ਇਸ ਲਈ ਸੁੰਨਤ ਕਰਣੀ ਜ਼ੁਲਮ ਹੈ, ਬੁਰਾਈ ਹੈ । ਇਸ ਪੱਖੋਂ ਮਨੁੱਖੀ-ਅਧਿਕਾਰਾਂ ਦੀ ਰਾਖੀ ਕਰਣ ਵਾਲੀ ਕਿਸੇ ਸੰਸਥਾ ਨੇ ਕੁਝ ਕੀਤਾ  ? ਨਹੀਂ । ਸਿੱਖ ਧਰਮ ਹੀ ਹੈ ਜੋ ਕਿ ਜੰਮਦੇ ਬੱਚੇ ਅਤੇ ਹਰ ਮਨੁੱਖ ਨੂੰ ਆਦਰ ਦੇਂਦਾ ਹੈ। ਹਰ ਰੋਜ਼ ਬਾਈਬਲ ਦੀ ਕੋਈ ਨ ਕੋਈ ਸਿੱਖਿਆ ਨੁਕਸਾਨ-ਦਾਇਕ ਸਿੱਧ ਹੋ ਰਹੀ ਹੈ :-

(1) ਪਹਿਲਾ ਸਬੂਤ : ਤੁਸੀਂ (ਈਸਾਈ) ਆਖਦੇ ਹੋ ਕਿ ‘ਭਵਿੱਖ-ਵਾਣੀ’ ਸਬੂਤ ਹੈ ਕਿ ਬਾਈਬਲ ਰੱਬੀ-ਕਲਾਮ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੱਥ ਦੀਆਂ ਲਕੀਰਾਂ ਵੇਖ ਕੇ ਭਵਿੱਖ ਦੱਸਣ ਵਾਲੇ ਜੋਤਸ਼ੀ ਵਾਂਙ ਕੋਈ ਵੀ ਭਵਿੱਖ-ਵਾਣੀ ਕਰ ਸਕਦਾ ਹੈ ਕਿ ਫ਼ਲਾਣਾਂ ਭੂਚਾਲ ਮੈਂ ਇੱਕ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ। ਭੂ-ਵਿਗਿਆਨੀ ਪਿਛਲੇ ਹਾਦਸੇ ਤੋਂ ਅਨੁਮਾਨ ਲਾ ਕੇ ਦੱਸਦਾ ਹੈ ਕਿ ਅੱਗੇ ਕਦੋਂ ਹੋਵੇਗਾ । ਹੋ ਸਕਦਾ ਹੈ ਧਰਤੀ ਅੰਦਰ ਲਾਵਾ ਫੱਟਣ ਦੇ ਅੰਦਾਜ਼ਨ ਸਮੇਂ ਦਾ ਹਿਸਾਬ ਠੀਕ ਲੱਗਣ ਕਰ ਕੇ ਧਰਤੀ ਹਿੱਲਣ ਲੱਗ ਜਾਵੇ, ਇਸ ਤਰ੍ਹਾਂ ਦੀ ਭਵਿਖਵਾਣੀ ਸਿਰਫ਼ ਪਿਛਲੇ ਇਤਿਹਾਸ ਤੋਂ ਸੇਧ ਲੈ ਕੇ ਕਰਨੀ ਕੋਈ ਵੱਡੀ ਗੱਲ ਨਹੀਂ । ਤੁਸੀਂ ਦੱਸਦੇ ਹੋ ਕਿ ਸੈਂਕੜੇ ਸਾਲ ਪਹਿਲੋਂ ਹੀ ਲਿਖ ਦਿੱਤਾ ਕਿ ਕਿਹੜੀ ਵੱਡੀ ਹਕੂਮਤ, ਕਿਹੜੇ ਵੱਡੇ ਸ਼ਹਿਰ ਦੀ, ਕੀ ਦਸ਼ਾ ਹੋਵੇਗੀ।  ਦੋ ਬਾਦਸ਼ਾਹਾਂ ਦਾ ਜ਼ਿਕਰ 200 ਸਾਲ ਪਹਿਲੋਂ ਲਿਖ ਦਿੱਤਾ। ਮੈਂ ਵੀ ਬਾਈਬਲ ਪੜ੍ਹੀ ਹੈ ਅਤੇ ਮੈਂ ਮਹਿਸੂਸ ਕੀਤਾ ਕਿ ਐਸੀਆਂ ਭਵਿਖਵਾਣੀਆਂ ਕੁਝ ਵੀ ਸਾਬਤ ਨਹੀਂ ਕਰਦੀਆਂ । ਕੋਈ ਵੀ ਇਹ ਕਰ ਸਕਦਾ ਹੈ, ਪਿਛਲੀਆਂ ਲਿਖਤਾਂ ਦੇ ਆਧਾਰ ’ਤੇ ਐਸੇ ਨਤੀਜੇ ਕੱਢੇ ਜਾ ਸਕਦੇ ਹਨ । ਤੇਰੇ ਚੈਲੇਂਜ ਬਾਰੇ ਕੀ ਆਖਾਂ, ਪਰ ਸਿੱਖ ਧਰਮ ਕਿਸੇ ਭਵਿਖ-ਵਾਣੀ ਨੂੰ ਆਧਾਰ ਨਹੀਂ ਬਣਾਂਦਾ ਕਿਉਂਕਿ ਵਾਹਿਗੁਰੂ ਕਿਸੇ ਫ਼ਿਲਮ-ਪ੍ਰੋਡਯੂਸਰ ਦੀ ਤਰ੍ਹਾਂ ਕੋਈ ਵੀ ਤਬਦੀਲੀ ਜਦੋਂ ਚਾਹੇ ਕਰ ਸਕਦਾ ਹੈ। ਸਿੱਖ ਧਰਮ ਦਾ ਗਿਆਨ ਸਿੱਧਾ ਰੱਬ ਤੋਂ ਆਇਆ ਹੈ, ਇਸ ਦਾ ਸਬੂਤ ਇਹ ਹੈ ਕਿ ਵਿਗਿਆਨ ਦੀ ਕਸਵਟੀ ’ਤੇ ਪੂਰਾ ਉਤਰਨ ਵਾਲਾ, ਹਰ ਪੱਖੋਂ ਪੂਰਨ ਗਿਆਨ ਹੈ। ਤੁਹਾਡੀ ਬਾਈਬਲ ਦੇ ਕਾਰਨ ਇੱਕ ਵਿਗਿਆਨੀ ਗੈਲੀਲਿਓ ਨੂੰ ਜੇਲ੍ਹ ਵਿੱਚ ਸੜਨਾ ਪਿਆ ਕਿਉਂਕਿ ਬਾਈਬਲ ਵਿੱਚ ਲਿਖਿਆ ਹੈ ਕਿ ਧਰਤੀ ਚਪਟੀ ਹੈ ਅਤੇ ਸੂਰਜ ਉਸ ਦੇ ਦੁਆਲੇ ਘੁੰਮਦਾ ਹੈ। ਤੁਹਾਡੇ ਹੰਕਾਰੀ ਮਰਦ ਲਿਖਾਰੀਆਂ ਦੀ ਲਿਖਤ ਅੱਜ ਦੇ ਖਗੋਲ-ਵਿਗਿਆਨੀਆਂ ਨੇ ਗ਼ਲਤ ਸਾਬਤ ਕਰ ਦਿੱਤੀ ਹੈ। ਸਿੱਖ ਧਰਮ ਦੇ ਬਾਨੀ ਪਹਿਲੇ ਮਹਾਂਪੁਰਖ ਗੁਰੂ ਨਾਨਕ (ਗੁ = ਰੌਸ਼ਨੀ , ਰੂ = ਹਨੇਰਾ; ਉਹ ਗਿਆਨ ਦੀ ਰੋਸ਼ਨੀ ਜੋ ਅਗਿਆਨਤਾ ਦਾ ਹਨੇਰਾ ਦੂਰ ਕਰਦੀ ਹੈ) ਨੇ ਕਈ ਰੱਬੀ-ਕਲਾਮ ਲਿਖੇ ਹਨ ਜੋ ਕਿ ਸੂਰਜ ਮੰਡਲ ਦਾ ਗਿਆਨ ਦੇਂਦੇ ਹਨ। ਅਗਰ ਤੂੰ ਵਿਗਿਆਨ ਪੜ੍ਹਿਆ ਹੈ ਤਾਂ ਜਾਣਦਾ ਹੋਵੇਂਗਾ ਕਿ ਸੂਰਜ ਦੇ ਦੁਆਲੇ ਸਾਰੇ ਗ੍ਰਹਿ ਜਾਂ ਖੰਡ (planets) ਘੁੰਮਦੇ ਹਨ ।

ਦੂਜਾ ਸਬੂਤ : ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੁਆਰਾ ਰੱਬੀ ਹੁਕਮ ਮੰਨ ਕੇ ਰੱਬੀ-ਬਾਣੀ ਆਪਣੇ ਹੱਥੀਂ ਲਿਖੀ ਕਿ ਧਰਤੀ ਅਤੇ ਹੋਰ ਖੰਡ ਗੋਲ ਆਕਾਰ ਦੇ ਹਨ । ਮੈਂ ਗੁਰਬਾਣੀ ਦੀਆਂ ਇੰਗਲਿਸ਼ ਵਿੱਚ ਅਨੁਵਾਦ ਕੀਤੀਆਂ ਪੰਕਤੀਆਂ ਦੱਸ ਸਕਦੀ ਹਾਂ ਜੋ ਦੱਸਦੀਆਂ ਹਨ ਕਿ ਸਿਰਫ਼ ਸਾਡੀ ਧਰਤੀ ਹੀ ਨਹੀਂ ਬਲਕਿ ਅਣਗਿਨਤ ਧਰਤੀਆਂ, ਅਣਗਿਨਤ ਸੌਰ ਮੰਡਲ, ਅਣਗਿਨਤ ਬ੍ਰਹਮਾਂਡ (Galaxies) ਹਨ । ਕ੍ਰਿਸ ਹੈਮਰਜ਼  ! ਤੂੰ ਜਾਣਦਾ ਹੈਂ ਕਿ ਸਿਰਫ਼ ਕੁਝ ਦਹਾਕੇ ਪਹਿਲੋਂ ਜਦ ‘ਹੱਬਲ’ ਨਾਂ ਦੇ ਖਗੋਲ-ਵਿਗਿਆਨੀ ਨੇ ਪੁਲਾੜ (space) ਵਿੱਚ ਆਪਣੀ ਦੂਰਬੀਨ ਨਾਲ ਖੋਜਿਆ ਕਿ ਅਸੀਂ ਇੱਕ ਬ੍ਰਹਮਾਂਡ (galaxy) ਵਿੱਚ ਰਹਿੰਦੇ ਹਾਂ ਅਤੇ ਬਾਅਦ ਵਿੱਚ ਖੋਜਿਆ ਕਿ ਐਸੇ ਕਈ ਬ੍ਰਹਮਾਂਡ ਸਾਡੇ ਬ੍ਰਹਮਾਂਡ ਤੋਂ ਬਾਹਰ ਮੌਜੂਦ ਹਨ। ਖੈਰ, ਮਿਸਟਰ ਹੈਮਰਜ਼  ! ਸਿੱਖਾਂ ਦਾ ਪਵਿੱਤਰ ਗ੍ਰੰਥ ਹੀ ਐਸਾ ਗ੍ਰੰਥ ਹੈ ਜੋ ਕਿ ਸਿੱਖ-ਧਰਮ ਦੇ ਬਾਨੀ ਗੁਰੂ (ਸਾਹਿਬਾਨ) ਨੇ ਖ਼ੁਦ ਲਿਖਿਆ । ਇਹ ਕਹਿਣਾ ਇਉਂ ਹੋਵੇਗਾ ਕਿ ਬਾਈਬਲ ਜੀਸਸ ਨੇ ਖ਼ੁਦ ਲਿਖੀ, ਨਾ ਕਿ ਸੈਂਕੜੇ ਸਾਲ ਬਾਅਦ ਹੰਕਾਰੀ ਮਰਦਾਂ (ਈਸਾਈ ਪਾਦਰੀਆਂ) ਨੇ ਲਿਖੀ । ਗੁਰੂ ਨਾਨਕ ਨੇ ਗ੍ਰੰਥ ਸਾਹਿਬ ਦੀ ਬਾਣੀ ਵਿੱਚ 500 ਸਾਲ ਪਹਿਲਾਂ ਲਿਖ ਦਿੱਤਾ ਕਿ ਸ੍ਰਿਸ਼ਟੀ ਵਿੱਚ ਅਣਗਿਨਤ ਬ੍ਰਹਮਾਂਡ ਹਨ । ਤਦ ਗੈਲਿਲੀਓ ਜੰਮਿਆ ਵੀ ਨਹੀਂ ਸੀ, ਤਕਰੀਬਨ 100 ਸਾਲ ਬਾਅਦ ਜੰਮਿਆ ਸੀ । ਗੁਰੂ ਨਾਨਕ ਦੇ ਸਮੇਂ ਕੋਈ ਦੂਰਬੀਨ ਜਾਂ ਹੋਰ ਵਿਗਿਆਨਕ ਸਾਧਨ ਨਹੀਂ ਸਨ ਜੈਸੇ ਕਿ ਗੈਲੀਲਿਓ ਦੇ ਸਮੇਂ ਸਨ । ਅਗਰ ਇਸ ਨਾਲ ਤੇਰੀ ਤਸੱਲੀ ਨਹੀਂ ਹੋਈ ਅਤੇ ਤੂੰ ਕੋਈ ਭਵਿਖਵਾਣੀ ਵਰਗਾ ਸਬੂਤ ਮੰਗਦਾ ਹੈਂ ਤਾਂ ਮੈਂ ਤੈਨੂੰ ਐਸੀਂ ਗੱਲ ਦੱਸਦੀ ਹਾਂ ਜੋ ਕੋਈ ਹੋਰ ਮਨੁੱਖ ਤਾਂ ਕੀ, ਜੀਸਸ ਵੀ ਨਹੀਂ ਸੀ ਜਾਣਦਾ। ਗੁਰੂ ਸਾਹਿਬ ਨੇ ਕਿਹਾ, ‘ਰੱਬ ਦੀ ਰਚਨਾ ਵਿੱਚ ਅਣਗਿਨਤ ਸੌਰ-ਮੰਡਲ ਹਨ, ਅਨਗਿਨਤ ਬ੍ਰਹਮਾਂਡ ਹਨ’, ਭਾਵ ਜੇ ਕੋਈ 15 ਬਿਲੀਅਨ ਲਾਈਟ ਸਾਲ (ਹਰ ਸੈਕਿੰਡ ਵਿੱਚ 3,00,000 ਕਿਲੋਮੀਟਰ ਦੀ ਸਪੀਡ ਨਾਲ ਚੱਲਣ ਵਾਲੀ ਲਾਈਟ, ਰੋਸ਼ਨੀ ਦੀ ਕਿਰਣ ਦਾ ਇੱਕ ਸਾਲ ਵਿੱਚ ਤੈ ਕੀਤਾ ਸਫ਼ਰ = ਇੱਕ ਲਾਈਟ ਸਾਲ ਹੁੰਦਾ ਹੈ) ਦਾ ਸਫਰ ਪੁਲਾੜ ਵਿੱਚ ਕਰੇ ਤਾਂ ਅਸੀਂ ਪੜੋਸੀ ਬ੍ਰਹਮਾਂਡ ਵਿੱਚ ਪਹੁੰਚਾਂਗੇ; ਜੇ ਹੋਰ ਅੱਗੇ ਚਲਦੇ ਚਲੀਏ ਤਾਂ ਸਾਨੂੰ 400 ਟ੍ਰਿਲੀਅਨ = 400,000 ਬਿਲੀਅਨ = 4,000,000 ਕਰੋੜ ਹੋਰ ਬ੍ਰਹਮਾਂਡ ਮਿਲਣਗੇ’ ਅਸੀਂ ਰੱਬ ਦੀ ਰਚੀ ਦੁਨੀਆਂ ਦਾ ਅੰਤ ਨਹੀਂ ਪਾ ਸਕਦੇ ।

ਹੁਣ, ਜ਼ਰਾ ਸੋਚ, ਮਿਸਟਰ ਹੈਮਰਜ਼  ! ਤੇਰਾ ਰੱਬ ਤਾਂ ਇੱਕ ਚਪਟੀ ਧਰਤੀ, ਇੱਕ ਸਵਰਗ ਅਤੇ ਇੱਕ ਨਰਕ ਦਾ ਰੱਬ ਹੈ, ਪਰ ਸਿੱਖਾਂ ਦਾ ਰੱਬ, ਜੈਸਾ ਕਿ ਮੈਂ ਉੱਪਰ ਬਿਆਨ ਕੀਤਾ ਹੈ, ਬਹੁਤ ਵੱਡਾ ਹੈ, ਉਸ ਦੀ ਧਰਤੀ ਗੋਲ ਹੈ, ਉਹ ਅਣਗਿਨਤ ਸਵਰਗਾਂ ਤੇ ਅਣਗਿਨਤ ਨਰਕਾਂ ਦਾ ਮਾਲਕ ਹੈ, ਤੁਹਾਡੇ ਇੱਕ ਸਵਰਗ ਅਤੇ ਇੱਕ ਨਰਕ ਸਮੇਤ। ਇਸ ਤਰ੍ਹਾਂ, ਮਿਸਟਰ ਹੈਮਰਜ਼ ! ਤੇਰਾ (ਭਾਵ ਜੋ ਜੀਸਸ ਨੇ ਦੱਸਿਆ) ਰੱਬ ਤਾਂ ਬਹੁਤ ਛੋਟਾ ਹੈ, ਘੱਟ ਤਾਕਤਵਰ ਹੈ। ਦੱਸ, ਇਹ ਕਿਵੇਂ ਕਿ ਬਾਈਬਲ ਵਿੱਚ ਇਸ ਦਾ ਜ਼ਿਕਰ ਹੀ ਨਹੀਂ  ?

ਹੁਣ ਇਕ ਭਵਿਖਵਾਣੀ ਪੇਸ਼ ਕਰਦੀ ਹਾਂ । ਨਿਕਟ ਭਵਿਖ ਵਿੱਚ ਤੁਹਾਡੇ ਵਿਗਿਆਨੀ ਖੋਜ ਕਰਣਗੇ ਕਿ ਸਿੱਖ ਧਰਮ ਗੁਰੂ ਨਾਨਕ ਬਾਣੀ ਸਹੀ ਹੈ ਕਿ ਬ੍ਰਹਮਾਂਡ ਉੱਪਰ ਬ੍ਰਹਮਾਂਡ ਹਨ ਅਤੇ ਹੋਰ ਅੱਗੇ ਭਵਿਖ ਵਿੱਚ ਖੋਜਣਗੇ ਕਿ ਕਰੋੜਾਂ ਬ੍ਰਹਮਾਂਡ ਦਾ ਇੱਕ ਗੋਲਾ (Sphere) ਹੈ ਅਤੇ ਅੱਗੇ ਹੋਰ ਐਸੇ ਬੇਅੰਤ ਗੋਲੇ (Spheres) ਹਨ। ਗੁਰਬਾਣੀ ਵਿੱਚ ਅੱਗੇ ਲਿਖੇ ਬਿਆਨ ਦਾ ਅਨੰਦ ਮਾਣ : ‘ਰੱਬ ਦੀ ਰਚਨਾ ਵਿੱਚ ਅਣਗਿਨਤ ਧਰਤੀਆਂ ਉੱਪਰ ਅਣਗਿਨਤ ਧਰਤੀਆਂ ਹਨ, ਸੌਰ ਮੰਡਲਾਂ ਉੱਪਰ ਅਨੇਕਾਂ ਹੋਰ ਸੌਰ- ਮੰਡਲ ਹਨ, ਬ੍ਰਹਮੰਡਾਂ ਉੱਪਰ ਅਨੇਕਾਂ ਬ੍ਰਹਮਾਂਡ ਹਨ, ਗੋਲੇ ਉੱਪਰ ਬੇਅੰਤ ਗੋਲੇ ਹਨ; ਜੋ ਰੱਬ ਦੇ ਹੁਕਮ ਅਨੁਸਾਰ ਚੱਲ ਰਹੇ ਹਨ। ਰੱਬ ਆਪਣੀ ਰਚੀ ਸ੍ਰਿਸ਼ਟੀ ਸੰਭਾਲ ਕੇ ਅਨੰਦ ਮਾਣ ਰਿਹਾ ਹੈ।’ ਸਾਡੀ ਧਰਤੀ ਤੋਂ ਪਰੇ ਹੋਰ ਅਨੇਕਾਂ ਧਰਤੀਆਂ ਹਨ, ਉਨ੍ਹਾਂ ਦਾ ਭਾਰ ਕਿਸ ਨੇ ਚੁੱਕਿਆ ਹੋਇਆ ਹੈ  ? (ਕਿਸੇ ਬਲਦ ਨੇ ਨਹੀਂ ਬਲਕਿ ਰੱਬੀ-ਤਾਕਤ ਨੇ), ਰੱਬ ਦੇ ਇਕ ਲਫ਼ਜ਼ (ਹੁਕਮ) ਨਾਲ ਸ੍ਰਿਸ਼ਟੀ ਦਾ ਪਸਾਰਾ ਹੋ ਗਿਆ ਅਤੇ ਲੱਖਾਂ ਦਰਿਆ ਵਗਣ ਲੱਗ ਪਏ।, ਲੱਖਾਂ ਪਾਤਾਲ ਹਨ, ਲੱਖਾਂ ਆਸਮਾਨ ਹਨ; ਅਣਗਿਨਤ ਧਰਤੀਆਂ ਥੱਲੇ ਅਤੇ ਅਣਗਿਨਤ ਉੱਪਰ ਹਨ; ਇਨ੍ਹਾਂ ਦਾ ਹੱਦ-ਬੰਨਾ ਲੱਭਦਾ ਬੰਦਾ ਥੱਕ ਜਾਵੇਗਾ ਪਰ ਰੱਬ ਦੀ ਰਚੀ ਸ੍ਰਿਸ਼ਟੀ ਦਾ ਅੰਤ ਨਹੀਂ ਪਾ ਸਕਦਾ।, ਸਾਰੀਆਂ ਧਰਤੀਆਂ ਅਤੇ ਸੌਰ ਮੰਡਲ ਰੱਬ ਦੀ ਉਸਤਤਿ ਗਾ ਰਹੇ ਹਨ; ਗਿਆਨੀ ਜਨ, ਜੋ ਰੱਬ ਨੂੰ ਚੰਗੇ ਲੱਗਦੇ ਹਨ, ਉਸ ਦੀ ਕਿਰਪਾ ਨਾਲ ਨਾਮ ਵਿੱਚ ਜੁੜੇ ਹਨ।, ਰੱਬ ਸਰਬ-ਵਿਆਪਕ ਹੈ, ਉਸ ਦੇ ਗੋਦਾਮ ਹਰ ਧਰਤੀ ’ਤੇ ਹਨ ਅਤੇ ਜੋ ਗੋਦਾਮ ਵਿੱਚ ਪਾਇਆ ਹੈ, ਇੱਕੋ ਵਾਰੀ ਪਾ ਦਿੱਤਾ ਹੈ ਜੋ ਕਦੇ ਥੁੜੇਗਾ ਨਹੀਂ।, ਕਿੰਨੇ ਹੀ ਦੇਵ ਦਾਨਵ, ਇੰਦਰ, ਚੰਦ, ਸੂਰਜ ਅਤੇ ਹੋਰ ਅਨੇਕਾਂ ਸੌਰ-ਮੰਡਲ, ਬੇਅੰਤ ਸਿਧ, ਗੌਤਮ ਬੁਧ ਵਰਗੇ, ਨਾਥ (ਜੋਗੀਆਂ ਦੇ ਗੁਰੂ), ਦੇਵੀ ਦੁਰਗਾ ਵਰਗੀਆਂ ਦੇਵੀਆਂ, ਸੱਚ ਦੇ ਖੋਜੀ ਮੁਨੀ ਆਦਿਕ, ਕੀਮਤੀ ਮੋਤੀਆਂ ਨਾਲ ਭਰੇ ਬੇਅੰਤ ਸਮੁੰਦਰ, ਸਾਰੇ ਰੱਬ ਦੀਆਂ ਸਿਫ਼ਤਾਂ ਕਰ ਰਹੇ ਹਨ।

ਮੇਰੇ ਪਿਆਰੇ ਭਾਈ ਕ੍ਰਿਸ ਹੈਮਰਜ਼  ! ਤੁਸੀਂ ਕਹਿੰਦੇ ਹੋ, ਮੈਨੂ ਅਫ਼ਸੋਸ ਹੈ ਕਿ ਈਸਾਈ ਧਰਮ ਬਾਰੇ ਤੈਨੂੰ ਮਾੜਾ ਤਜਰਬਾ ਹੋਇਆ, ਪਰ ਐਸੀ ਗਲਤੀ ਨ ਕਰੀਂ ਕਿ ਬਾਥ-ਟਬ (Bath Tub) ਵਿੱਚੋਂ ਪਾਣੀ ਸੁੱਟਣ ਸਮੇਂ ਬੱਚਾ ਵੀ ਬਾਹਰ ਸੁਟ ਦੇਵੇਂ। ਹੁਣ ਸੁਣ ਵੀਰ, ਤੂੰ ਇਹ ਕਿਉਂ ਸੋਚਦੈਂ ਕਿ ਮੇਰਾ ਸਿੱਖ ਧਰਮ ਧਾਰਨ ਕਰਨ ਦਾ ਫ਼ੈਸਲਾ ਪਾਣੀ ਨਾਲ ਬੱਚਾ ਬਾਹਰ ਸੁੱਟਣ ਦੇ ਬਰਾਬਰ ਹੈ। ਮੈਂ ਸਿੱਖ ਧਰਮ ਇਸ ਲਈ ਧਾਰਨ ਕਰ ਰਹੀ ਹਾਂ ਕਿਉਂਕਿ ਈਸਾਈ ਮਤ ਬਾਰੇ ਮੇਰਾ ਤਜੁਰਬਾ ਮਾੜਾ ਹੀ ਰਿਹਾ । ਚੂੰਕਿ ਜਨਮ ਤੋਂ ਹੁਣ ਤੱਕ ਈਸਾਈ ਮਤ ਵਿੱਚ ਰਹੀ, ਤੁਸੀਂ ਮੇਰਾ ਤਜੁਰਬਾ ਮਾੜਾ ਕਿਵੇਂ ਆਖ ਸਕਦੇ ਹੋ। ਮੇਰੇ ਮਾਤਾ-ਪਿਤਾ, ਤੇਰੇ ਵਾਂਙ, ਸਿੱਖ ਧਰਮ ਧਾਰਨ ਕਰਨ ਤੋਂ ਵਰਜ ਰਹੇ ਹਨ; ਕਹਿੰਦੇ ਹਨ ਕਿ ਸਿੱਖ ਧਰਮ ਘੱਟ-ਮਿਆਰ ਵਾਲਾ (primitive) ਭਾਵ ਪਛੜਿਆ, ਧਰਮ ਹੈ । ਤਾਂ ਮੈਂ ਸਿੱਧ ਕੀਤਾ ਕਿ ਉਹ ਕਿੰਨੇ ਅਣਜਾਨ ਹਨ ਅਤੇ ਭੁਲੇਖੇ ਵਿੱਚ ਹਨ। ਮੈਂ ਦੱਸਿਆ ਕਿ ਈਸਾਈ ਮਤ 2000 ਸਾਲ ਪਹਿਲੇ ਸ਼ੁਰੂ ਹੋਇਆ ਅਤੇ ਇਹ ਪੁਰਾਤਨ ਮਨੁੱਖ ਦੀ ਰੱਬੀ-ਗਿਆਨ ਬਾਰੇ ਘੱਟ-ਮਿਆਰੀ (primitive) ਪਛੜੀ ਕੋਸ਼ਿਸ਼ ਸੀ । ਸਿੱਖ ਧਰਮ, ਮੈਂ ਆਪਣੇ ਮਾਤਾ-ਪਿਤਾ ਨੂੰ ਦੱਸਿਆ, ਆਤਮਕ ਵਿਗਿਆਨ ਦਾ ਧਰਮ ਹੈ । ਤੁਸੀਂ ਬਾਈਬਲ ਵਿੱਚੋਂ ਸਿਤਾਰਿਆਂ (Stars) ਬਾਰੇ ਦੱਸਦੇ ਹੋ, ਪਰ ਬਾਈਬਲ ਲਿਖਣ ਵਾਲੇ ਨੂੰ ਇਹ ਪਤਾ ਨਹੀਂ ਸੀ ਕਿ ਸਿਤਾਰਾ (Star) ਇਕ ਗਰਮ ਸੂਰਜ (Hot Sun) ਹੈ ਸਾਡੇ ਸੂਰਜ ਵਾਂਙ, ਨਾ ਕਿ ਅਸਮਾਨ ਵਿੱਚ ਠੰਡੀ ਰੇਤ ਦਾ ਕਣ । ਮੇਰੇ ਬਹੁਤੇ ਰਿਸ਼ਤੇਦਾਰ ਸਮਝਦੇ ਹਨ ਕਿ ਬਾਈਬਲ ਮੁਤਾਬਕ ਅਸਮਾਨੀ-ਸਿਤਾਰੇ ਰੱਬੀ ਦੀਵਾਰ-ਚਿਤ੍ਰਕਾਰੀ (Wall paper) ਹੈ ਹੋਰ ਕੁਝ ਨਹੀਂ । ਸਿਰਫ਼ ਸਿੱਖ ਧਰਮ ਵਿੱਚ ਸਹੀ ਬਿਆਨ ਕੀਤਾ ਹੈ ਕਿ ਸਿਤਾਰੇ ਸੂਰਜ ਹਨ ਕਿਉਂਕਿ ਗ੍ਰੰਥ ਸਾਹਿਬ ਵਿੱਚ ਸੂਰਜ-ਮੰਡਲ ਲਿਖਿਆ ਹੈ।

ਮੈਂ ਕਦੇ ਨਹੀਂ ਕਿਹਾ ਕਿ ਗੁਰੂ ਹੀ ਸਭ ਤੋਂ ਮਹਾਨ (Supreme) ਹਸਤੀ ਹੈ। ਮੈ ਕਿਹਾ ਸੀ ਕਿ ‘ਪਹਿਲੀ ਮਹਾਨ ਹਸਤੀ ਗੁਰੂ ਉਹ ਰੋਸ਼ਨੀ ਹੈ, ਜੋ ਹਨੇਰਾ ਦੂਰ ਕਰਦੀ ਹੈ’ ਨਾਨਕ ਨੇ ਕਈ ਰੱਬੀ-ਕਲਾਮ ਲਿਖ ਕੇ ਸੂਰਜ ਮੰਡਲਾਂ ਨੂੰ ਵਿਸਥਾਰ ਵਿੱਚ ਬਿਆਨ ਕੀਤਾ ਹੈ। ਸਿੱਖ ਧਰਮ ਦੱਸਦਾ ਹੈ ਕਿ ਸਿਰਫ਼ ਇੱਕ ਸਤਿਗੁਰੂ ਹੀ ਸੱਚਾ ਰੱਬੀ ਸਰੂਪ ਹੈ। ਜਦ ਮੈਂ ਗੁਰੂ ਨਾਨਕ ਨੂੰ ਪਹਿਲੀ ਮਹਾਨ ਹਸਤੀ ਆਖਦੀ ਹਾਂ, ਤਾਂ ਮਤਲਬ ਹੈ ‘ਪਹਿਲਾ ਮਹਲਾ’ ਅਤੇ ਮਹਲਾ = ਸਰੀਰ । ਵਾਹਿਗੁਰੂ ਸਭ ਤੋਂ ਮਹਾਨ ਹਸਤੀ ਹੈ।  ਗੁਰੂ ਉਸ ਦਾ ਸਰੂਪ ਹੈ ।  ਦਸ ਗੁਰੂ ਸਾਹਿਬਾਨ ਵਾਹਿਗੁਰੂ ਦੇ ਭੇਜੇ ਸੰਦੇਸ਼-ਵਾਹਕ ਹਨ । ਗੁਰੂ ਨਾਨਕ ਨੇ ਇਸ ਧਰਤੀ ਦਾ, ਜੀਸਸ ਵਾਂਙ ਸਫਰ ਕੀਤਾ; ਫ਼ਰਕ ਸਿਰਫ਼ ਇੰਨਾ ਹੈ ਕਿ ਗੁਰੂ ਨਾਨਕ ਬਹੁਤ ਦੂਰ ਤੱਕ ਦੇ ਦੇਸ਼ਾਂ ਵਿੱਚ ਗਏ । ਹਿਸਾਬ ਲਾਈਏ ਤਾਂ ਫ਼ਾਸਲਾ ਧਰਤੀ ਦੁਆਲੇ ਤਿੰਨ ਚੱਕਰ ਲਾਉਣ ਜਿੰਨਾ ਹੈ। ਹੋ ਸਕਦਾ ਹੈ ਕਿ ਖੋਜ ਕੀਤਿਆਂ ਪਤਾ ਲੱਗੇ ਕਿ ਗੁਰੂ ਨਾਨਕ ਦੇ ਪ੍ਰਚਾਰਕ ਦੌਰਿਆਂ ਦਾ ਫ਼ਾਸਲਾ ਇਸ ਤੋਂ ਵੀ ਵੱਧ ਹੋਵੇ; ਮਿਸਾਲ ਵਜੋਂ, ਇਟਲੀ ਦੇਸ਼ ਦੇ ਵਾਸੀ ਦੱਸਦੇ ਹਨ ਕਿ ਉਨ੍ਹਾਂ ਦੇ ਵਡੇਰਿਆਂ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ ਅਤੇ ਪੂਰਬ ਵਿੱਚ ਚੀਨ ਦੇਸ ਦੀਆਂ ਸੂਬਾਈ ਸਰਕਾਰਾਂ ਦੱਸਦੀਆਂ ਹਨ ਕਿ ਗੁਰੂ ਨਾਨਕ ਉੱਥੇ ਵੀ ਗਏ, ਉਥੋਂ ਦੇ ਨਾਨਕਿੰਗ ਸੂਬੇ ਅਤੇ ਨਾਨਕਿੰਗ ਸ਼ਹਿਰ ਦੇ ਨਾਂ ਪਹਿਲੀ ਮਹਾਨ ਹਸਤੀ ਗੁਰੂ ਨਾਨਕ ਦੇ ਸਤਕਾਰ ਵਜੋਂ ਰੱਖੇ ਹਨ ।

ਅਗਰ ਤੂੰ ਜੇਨੇਸਿਸ (Genesis) ਜਾਂ ਤੋਰਾਹ (Torah) ਪੜ੍ਹੇਂ, ਉਸ ਵਿੱਚ ਇੱਕ ਹਿੱਸਾ ਹੈ ‘ਔਰਤ ਨੂੰ ਸਰਾਪ’, ਜੋ ਕਿ ਮਰਦਾਂ ਦੀ ਲਿਖੀ ਬਾਈਬਲ ਹੈ ਅਤੇ ਜਿਸ ਦਾ ਉਪਦੇਸ਼ ਹੈ ਕਿ ਰੱਬ ਨੇ ਔਰਤ ਨੂੰ ਸਜ਼ਾ ਦਿੱਤੀ ਹੈ ਕਿਉਂਕਿ ਮਿਥਿਹਾਸਕ ਈਵ ਨੇ ਆਦਮ ਨੂੰ ਵਰਜਿਤ ਫਲ ਖੁਆ ਦਿੱਤਾ ਸੀ। ਮੈ ਤੈਨੂੰ ਅਸਲ ਪੰਕਤੀਆਂ ਬਾਅਦ ਵਿੱਚ ਸਮਾਂ ਮਿਲਣ ’ਤੇ ਲਿਖਾਂਗੀ । ਬਾਈਬਲ ਦਾ ਇਹ ਅਧਿਯਾਯ ਦੱਸਦਾ ਹੈ ਕਿ ਔਰਤ ਨੂੰ ਸਿਰ-ਨਾਵਣੀ (Menses) ਰੱਬ ਦੇ ਸਰਾਪ ਕਰ ਕੇ ਹੁੰਦੀ ਹੈ । ਜੇਨੇਸਿਸ ਵਿੱਚ ਇਹ ਵੀ ਲਿਖਿਆ ਹੈ ਕਿ ਪਤੀ; ਔਰਤ ਦੇ ਸਿਰ ਵਿੱਚ ਡੰਡਾ ਜਾਂ ਮੁੱਕਾ ਮਾਰੇ । ਪੜ੍ਹ ਬਾਈਬਲ, ਤੋਰਾਹ ਜਾਂ ਪੁਰਾਣਾ ਟੈਸਟਾਮੇਂਟ, ਤੂੰ ਵੇਖੇਂਗਾ ਕਿ ਔਰਤ ਲਈ ਕਿਤਨੀ ਨਫ਼ਰਤ ਭਰੀ ਹੈ; ਅੱਗੇ ਪੜ੍ਹ ਕਿ ਰੱਬ ਦੀ ਮਰਜ਼ੀ ਹੈ ਕਿ ਔਰਤ; ਮਰਦ ਦੇ ਅੱਗੇ ਸਿਰ ਨਾ ਚੁੱਕੇ । ਮੈਂ ਇਕ ਡਾਕਟਰ (M.D.) ਹਾਂ, ਕੋਈ ਬਾਈਬਲ-ਪੱਖੀ-ਮਰਦ, ਮੈਨੂੰ ਇਹ ਨ ਦੱਸੇ ਕਿ ਮੈਂ ਕੀ ਕਰਨਾ ਹੈ । ਮੈਂ ਆਪਣੇ ਪ੍ਰੇਮੀ ਨੂੰ ਦੱਸ ਦਿੱਤਾ ਹੈ ਕਿ ਮੈਂ ਸਿੱਖ ਧਰਮ ਧਾਰਨ ਕਰਨ ਦਾ ਪੱਕਾ ਮਨ ਬਣਾ ਲਿਆ ਹੈ ਅਤੇ ਜੇ ਉਹ ਨਹੀਂ ਚਾਹੁੰਦਾ ਤਾਂ ਜਿੱਥੇ ਮਰਜ਼ੀ ਸਿਰ ਮਾਰੇ । ਉਸ ਨੇ ਕਿਹਾ ਕਿ ਉਹ ਓਹੀ ਚਾਹੁੰਦਾ ਹੈ ਜੋ ਮੈਂ ਚਾਹੁੰਦੀ ਹਾਂ । ਉਸ ਨੂੰ ਮੈਂ ਸਿੱਖ ਧਰਮ ਬਾਰੇ ਲਿਖੀਆਂ ਕਈ ਖਾਲਸਾ ਕਿਤਾਬਾਂ ਪੜ੍ਹਾ ਰਹੀ ਹਾਂ ਅਤੇ ਗੁਰੂ ਨਾਨਕ ਦੀ ਸਿਖਿਆ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਹੈ । ਕ੍ਰਿਸ ਹੈਮਰਜ਼  ! ਮੈਂ ਹੋਰ ਸਾਰੇ ਧਰਮ ਚੰਗੀ ਤਰ੍ਹਾਂ ਪੜ੍ਹੇ ਹਨ ਅਤੇ ਸਭ ਵਿੱਚ ਨੁਕਸ ਲੱਭੇ ਹਨ, ਸਿਰਫ਼ ਸਿੱਖ ਧਰਮ ਮੇਰੇ ਤੀਖਣ (ਸਵਾਲਾਂ ਦੇ) ਹਮਲੇ ਸਹਾਰ ਸਕਿਆ । ਮੈਂ ਬੜੀ ਕੋਸ਼ਿਸ਼ ਕੀਤੀ ਕਿ ਸਿੱਖ ਧਰਮ ਵਿੱਚ ਕੋਈ ਨੁਕਸ ਲੱਭ ਸੱਕਾਂ, ਪਰ ਮੈਨੂੰ ਕੋਈ ਨੁਕਸ ਨਾ ਲੱਭਾ । ਜਦ ਮੈਂ ਪਹਿਲੀ ਵਾਰੀ ਸਿੱਖ ਵੇਖਿਆ, ਤਾਂ ਮੈਂ ਸੋਚਿਆ ਕਿ ਮੁਸਲਮਾਨ ਹੋਵੇਗਾ; ਪਰ ਬਾਅਦ ਵਿੱਚ ਮੈਂ ਜਾਣਿਆ ਬਹੁਤੇ ਮੁਸਲਮਾਨ ਪਗੜੀ (ਦਸਤਾਰ) ਨਹੀਂ ਬੰਨਦੇ । ਦਸਤਾਰ ਬੰਨਣ ਨਾਲ ਖੋਪੜੀ ਦੀਆਂ ਹੱਡੀਆਂ ਸਹੀ ਥਾਂ ਟਿਕ ਜਾਂਦੀਆਂ ਹਨ (free cranial adjustment) । ਦਸਤਾਰ; ਬੰਨਣ ਵਾਲੇ ਨੂੰ ਤੇ ਦੂਜਿਆਂ ਨੂੰ ਅਨੁਭਵ ਕਰਾਂਦੀ ਹੈ ਕਿ ਦਸਤਾਰ ਵਾਲਾ, ਸਿਵਾਇ ੴ ਦੇ, ਹੋਰ ਕਿਸੇ ਅੱਗੇ ਨਹੀਂ ਝੁਕਦਾ । ਸਿੱਖ ਧਰਮ ਦਾ ਔਰਤ-ਪੱਖੀ ਸਿਧਾਂਤ, ਬਹੁਤੇ ਕਾਰਨਾਂ ਵਿੱਚੋਂ, ਇਕ ਕਾਰਨ ਹੈ ਕਿ ਮੈਂ ਸਿੱਖ ਧਰਮ ਧਾਰਨ ਕਰਨ ਦਾ ਫ਼ੈਸਲਾ ਕਰ ਲਿਆ ਹੈ । ਮੈਂ ਜਾਣ ਲਿਆ ਹੈ ਕਿ ਸਿੱਖ ਧਰਮ ਨਵੇਂ ਜ਼ਮਾਨੇ ਲਈ ਬਹੁਤ ਹੀ ਆਧੁਨਿਕ, ਅਗਾਂਹ-ਵੱਧੂ ਅਤੇ ਉੱਚਾ ਧਰਮ ਹੈ।

ਮੇਰਾ ਮੋਜੂਦਾ (ਈਸਾਈ) ਧਰਮ ਨਵੇਂ ਜ਼ਮਾਨੇ ਦੇ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਨਹੀਂ। ਐਸਾ ਨਹੀਂ ਕਿ ਮੈਂ ਡਾਕਟਰ (M.D.) ਬਣਨ ਤੋਂ ਬਾਅਦ ਇਹ ਸਭ ਕੁਝ ਜਾਣਿਆ ਹੈ। ਮੈਨੂੰ ਲਗਾ ਕਿ ਪੁਰਾਣਾ ਟੈਸਟਾਮੈਂਟ (Old Testament) ਪੜ੍ਹਨ ਵਾਲਾ ਬੰਦਾ ਮੈਨੂੰ ਰਸੋਈ ਤੱਕ ਹੀ ਸੀਮਤ ਕਰ ਦੇਵੇਗਾ, ਕਿਉਂਕਿ ਕਿਸੇ ਮਨੋ-ਕਲਪਿਤ ਮਰਦ-ਰੱਬ ਨੇ ਕਿਹਾ ਕਿ ਔਰਤ ਸਿਰਫ਼ ਰਸੋਈ ਸੰਭਾਲਣ ਵਾਸਤੇ ਹੀ ਹੈ । ਹਾ ! ਹਾ  !(ਹਸਦੀ ਹੈ), ਇਹ ਠੀਕ ਹੈ ਕਿ ਮੈ ਰਸੋਈ ਵਿੱਚ ਬਹੁਤ ਸਾਰਾ ਕੰਮ ਕਰਦੀ ਹਾਂ, ਪਰ ਉਦੋਂ ਜਦ ਮੈਂ ਆਪਣੇ ਵਾਸਤੇ ਕੁਝ ਖ਼ਾਸ ਖਾਣਾ ਚਾਹੁੰਦੀ ਹਾਂ, ਜਾਂ ਜਦ ਮੈਂ ਹੋਟਲ ਦਾ ਘਟੀਆ ਖਾਣਾ ਪਸੰਦ ਨਹੀਂ ਕਰਦੀ ।

ਦਸਵੇਂ ਨਾਨਕ ਮਹਾਂਪੁਰਖ ਗੁਰੂ ਗੋਬਿੰਦ ਸਿੰਘ ਜਦੋਂ ਕਿਸੇ ਜੰਗਲ ਵਿੱਚੋਂ ਲੰਘ ਰਹੇ ਸਨ, ਤਾਂ ਤਮਾਕੂ ਦਾ ਬੂਟਾ ਵੇਖ ਕੇ ਘੋੜੇ ਤੋਂ ਉਤਰੇ; ਕਿਰਪਾਨ ਕੱਢੀ ਤੇ ਬੂਟਾ ਵੱਢ ਦਿੱਤਾ ਅਤੇ ਪੈਰਾਂ ਨਾਲ ਮਧੋਲ ਕੇ ਜ਼ਮੀਨ ਵਿੱਚ ਦੱਬ ਦਿੱਤਾ । ਵੇਖਣ ਵਾਲੇ ਹੋਰ ਧਰਮਾਂ ਦੇ ਲੋਕਾਂ ਨੇ ਗੁਰੂ ਜੀ ਨੂੰ ਪੁੱਛਿਆ, ‘ਆਪ ਜੀ ਨੇ ਇਸ ਬੂਟੇ ਨੂੰ ਜੜੋਂ ਖ਼ਤਮ ਕਿਉਂ ਕੀਤਾ ਹੈ  ?’ ਤਾਂ ਦਸਵੀਂ ਨਾਨਕ ਜੋਤ ਨੇ ਜਵਾਬ ਦਿੱਤਾ, ‘ਸ਼ਰਾਬ ਤਾਂ ਇੱਕ ਪੀੜ੍ਹੀ ਬਰਬਾਦ ਕਰਦੀ ਹੈ ਪਰ ਤਮਾਕੂ ਮਨੁੱਖ ਦੀਆਂ ਕਈ ਪੀੜ੍ਹੀਆਂ ਬਰਬਾਦ ਕਰਦਾ ਹੈ’। ਕ੍ਰਿਸ ਹੈਮਰਜ਼ !  ਤਕਰੀਬਨ ਚਾਰ ਸਾਲ ਪਹਿਲੋਂ ਹੀ ਵਿਗਿਆਨੀਆਂ (Scientists) ਨੇ ਖੋਜਿਆ ਕਿ ਤਮਾਕੂ (ਸਿਗਰਟ) ਦਾ ਧੂਆਂ ਮਾਤਾ ਦੇ ਪੇਟ ’ਚ ਪਲ ਰਹੇ ਬੱਚੇ ਉੱਤੇ ਅਤੇ ਆਸ-ਪਾਸ ਬੈਠੇ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪਾਂਦਾ ਹੈ। ਦਸਵੀਂ ਨਾਨਕ ਜੋਤ ਦੀ ਸੁਰਤੀ ਹਰ ਸਮੇਂ ੴ ਨਾਲ ਜੁੜੀ ਰਹਿੰਦੀ ਸੀ, ਉਨ੍ਹਾਂ ਦੀ ਪਹੁੰਚ ਰੱਬੀ-ਗਿਆਨ ਅਤੇ ਰੱਬੀ-ਵਿਗਿਆਨ ਤੱਕ ਸਹਜੇ ਹੀ ਸੀ। ਜ਼ਰਾ ਦੱਸੋ, ਕਿ ਜਿਨ੍ਹਾਂ ਮਨੁੱਖਾਂ ਨੇ ਬਾਈਬਲ ਲਿਖੀ, ਉਹ ਤਮਾਕੂ ਬਾਰੇ ਨਹੀਂ ਜਾਣਦੇ ਸਨ  ? ਕੀ ਉਨ੍ਹਾਂ ਦੀ ਸੁਰਤੀ ਇੱਕ ਸਤਿ-ਕਰਤਾਰ ਨਾਲ ਨਹੀਂ ਜੁੜੀ ਸੀ ? ਸਿਰਫ਼ ਸਿੱਖ ਧਰਮ ਹੀ ਹੈ ਜੋ ਤਮਾਕੂ ਦਾ ਸੇਵਨ ਮਨ੍ਹਾ ਕਰਦਾ ਹੈ । ਪੜ੍ਹੋ, ਸੰਤ ਸਿੰਘ ਖ਼ਾਲਸਾ (M.D.) ਦੇ ਲਿਖੇ ਇੰਗਲਿਸ਼ ਅਨੁਵਾਦ ।

ਮੈਂ ਆਸ ਕਰਦੀ ਹਾਂ ਕਿ ਵਾਹਿਗੁਰੂ ਮੈਨੂੰ ਸੱਚੀ ਡਿਗਰੀ, ਬ੍ਰਹਮ-ਗਿਆਨ / ਆਤਮਕ ਸਿਖਿਆ ਦੀ ਡਿਗਰੀ, ਲੈਣ ਵਿੱਚ ਸਹਾਈ ਹੋਵੇ । ਕ੍ਰਿਸ ਮੇਰੇ ਵੀਰ !  ਮੇਰੇ ਨਾਲ ਪੜ੍ਹੇ ਡਾਕਟਰ-ਸਾਥੀਆਂ ਨੇ 1950-60 ਦੌਰਾਨ ਵਿਚਾਰੇ ਛੋਟੇ ਬੱਚਿਆਂ ਦੇ ਖੁਲੇ-ਆਮ ਸੁੰਨਤ ਦੇ ਆਪਰੇਸ਼ਨ ਕੀਤੇ । ਇਹ ਸਭ ਸਿਰਫ਼ ਆਪਣੀ ਆਮਦਨ ਵਧਾਉਣ ਲਈ ਕੀਤਾ । ਸੁੰਨਤ ਕਈ ਹੋਰ ਬੀਮਾਰੀਆਂ (STD, AIDS) ਦਾ ਕਾਰਨ ਬਣਦੀ ਹੈ ਅਤੇ ਇਸ ਨੂੰ ਸਹੀ ਸਾਬਤ ਕਰਨ ਲਈ ਮੈਂ ਅਗਲੀ ਨੌਕਰੀ ਦੌਰਾਨ 70 ਵਿਗਿਆਨਕ ਹਵਾਲੇ ਪੇਸ਼ ਕਰਾਂਗੀ । ਕ੍ਰਿਸ ! ਜੀਸਸ ਨੇ ਵੀ ਸੁੰਨਤ ’ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹ ਸ਼ੈਤਾਨੀ ਕਰਮ ਹੈ, ਪਿਆਰ-ਭਰਿਆ ਰੱਬ ਨਹੀਂ ਚਾਹੇਗਾ ਕਿ ਕਿਸੇ ਬੇ-ਕਸੂਰੇ ਬੱਚੇ ਦੇ ਸਰੀਰ ਦੇ ਅੰਗ ਤੋਂ ਮਾਸ ਕੱਟਿਆ ਜਾਵੇ। ਪਿਛਲੇ 12 ਸਾਲਾਂ ਤੋਂ ਮੈਂ ਹਰ ਐਤਵਾਰ ਚਰਚ ਜਾਂਦੀ ਰਹੀ ਹਾਂ, ਪਰ ਹੁਣ ਮੈਂ ਹਫ਼ਤੇ ਵਿੱਚ ਕਿਸੇ ਵੀ ਦਿਨ ਸਹੂਲਤ ਅਨੁਸਾਰ ਗੁਰਦੁਆਰੇ ਜਾਵਾਂਗੀ; ਪਾਦਰੀ ਦੇ ਤਿੱਖੇ ਬਚਨਾਂ ਦੀ ਬਜਾਇ ਰੱਬੀ ਗੁਰਬਾਣੀ-ਕੀਰਤਨ ਦਾ ਅਨੰਦ ਮਾਣਾਗੀ ।

ਕ੍ਰਿਸ ਹੈਮਰਜ਼  ! ਸਿਰਫ਼ ੴ , ਇੱਕ ਕਰਤਾਰ ਦਾ ਨਾਮ ਹੀ ਵੱਡਮੁਲਾ ਹੈ, ਨਾ ਕਿ ਨੇਕ ਬੰਦੇ ਜੀਸਸ ਦਾ । ਮੈਨੂੰ ਲੱਗਦਾ ਹੈ ਕਿ ਤੂੰ ਧਾਰਮਕ ਕੱਟਰਵਾਦੀ ਹੈਂ ਜਿਸ ਨੂੰ ਸਿੱਖ ਧਰਮ ਪਰਵਾਨ ਨਹੀਂ ਕਰਦਾ; ਕਿਉਂਕਿ ਕੱਟਰਵਾਦ ਦੀਵਾਰ ਹੈ ੴ ਨਾਲ ਆਤਮਕ ਰਿਸ਼ਤਾ ਜੋੜਨ ਲਈ । ਸਿੱਖ ਆਪਣਾ ਧਰਮ ਫੈਲਾਣ ਵਿੱਚ ਸਮਾਂ ਬਰਬਾਦ ਨਹੀਂ ਕਰਦੇ ਜੈਸਾ ਕਿ ਹੋਰ ਧਰਮਾਂ ਵਾਲੇ ਕਰਦੇ ਹਨ; ਕੋਈ ਬੰਦਾ ਆਪਣੇ ਕੀਮਤੀ ਹੀਰੇ ਵੰਡਦਾ ਨਹੀਂ । ਮੇਰੇ ਚੰਗੇ ਭਾਗ ਹਨ ਕਿ ਮੈਨੂੰ ਸੁੱਚਾ ਹੀਰਾ (ਪੂਰਨ ਗੁਰੂ) ਲੱਭ ਗਿਆ । ਮੈਂ ਸਿਰਫ਼ ਆਸ ਕਰ ਸਕਦੀ ਹਾਂ ਕਿ ਮੈਂ ਇਤਨੀ ਸਿਆਣੀ ਹੋ ਸਕਾਂ ਕਿ ਮਹਾਨ ਗੁਰੂ ਨਾਨਕ ਦੇ ਧਰਮ ਦੀਆਂ ਸਿਖਿਆਵਾਂ / ਉਪਦੇਸ਼ਾਂ (ਗੁਰਬਾਣੀ) ’ਤੇ ਚੱਲ ਸਕਾਂ ।

ਵੇਖ ਮੇਰੇ ਵੀਰ ! ਸਿਰਫ਼ ਮੈਂ ਇਕੱਲੀ ਹੀ ਨਹੀਂ ਜੋ ਇਹ ਜਾਣਦੀ ਹੈ ਕਿ ਦਸਤਾਰ ਨਾਲ ਖੋਪੜੀ (ਸਿਰ) ਦੀਆਂ ਹੱਡੀਆਂ (Cranial adjustment) ਟਿਕਾਣੇ ਰਹਿੰਦੀਆਂ ਹਨ। ਇਹ ਭੋਤਿਕ ਵਿਗਿਆਨ (Physics) ਦਾ ਨਿਯਮ ਹੈ, ਨਾ ਕਿ ਹਿੰਦੁਸਤਾਨੀ ਸਭਿਅਤਾ। ਸਿੱਖ ਧਰਮ ਆਉਣ ਵਾਲੀਆਂ ਨਸਲਾਂ (Future) ਦਾ ਧਰਮ ਹੈ ਅਤੇ ਭਾਰਤੀ (ਹਿੰਦੂ ਧਰਮ) ਬੀਤ ਚੁੱਕੇ ਜ਼ਮਾਨੇ (Past) ਦਾ ਧਰਮ ਹੈ । ਤੂੰ ਜੋ ਰਾਹ ਚੁਣਨਾ ਚਾਹੇਂ, ਤੇਰੀ ਮਰਜ਼ੀ । ਤੇਰੀ ਪੜਚੋਲ ਦੱਸਦੀ ਹੈ ਕਿ ਤੂੰ ਹੁਣ ਤੱਕ ਕਈ ਗ਼ਲਤ ਫ਼ੈਸਲੇ ਕਰ ਚੁੱਕਾ ਹੈਂ। ਗੁਰੂ ਸ਼ਖ਼ਸੀਅਤਾਂ ਮਹਾਨ ਸਨ ਅਤੇ ਹੁਣ ਵੀ ਹਨ, ਉਨ੍ਹਾਂ ਨੂੰ ਨੀਵਾਂ ਵਿਖਾਉਣ ਲਈ ਤੂੰ ਕੁਝ ਨਹੀਂ ਕਰ ਸਕਦਾ ।

ਕੁਝ ਸਿੱਖ ਲਿਖਦੇ ਹਨ ਕਿ ਪੰਜਾਬੀ ਸਿੱਖ ਕੇਸ ਕੱਟਦੇ ਹਨ ਅਤੇ ਪੱਛਮੀ ਲੋਕਾਂ ਵਰਗੇ ਬਣਨਾ ਚਾਹੁੰਦੇ ਹਨ; ਪਰ ਇਹ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਮਾਪਿਆਂ (parents) ਦੀ ਸਿੱਖ ਧਰਮ ਬਾਰੇ ਘੱਟ ਜਾਂ ਅਧੂਰੀ ਜਾਣਕਾਰੀ ਦਾ ਨਤੀਜਾ ਹੈ । ਕੋਈ ਹੀਰੇ (ਗੁਰ ਕਾ ਸਬਦੁ ਰਤੰਨੁ ਹੈ; ਹੀਰੇ ਜਿਤੁ ਜੜਾਉ ॥ ਰਾਮਕਲੀ ਅਨੰਦ, ਮ: ੩, ਪੰਨਾ ੯੨੦) ਦੂਰ ਸੁੱਟੀ ਜਾਵੇ, ਮੈਨੂੰ ਕੀ ?  ਨੁਕਸਾਨ ਹੀਰੇ ਸੁੱਟਣ ਵਾਲੇ ਦਾ ਹੈ । ਮੈਂ, ਇਕ ਮਾਡਰਨ ਅਮਰੀਕਨ ਦੀ ਤਰ੍ਹਾਂ, ਜਾਣਦੀ ਹਾਂ ਕਿ ਮੈਂ ਹੋਰ ਜ਼ਿਆਦਾ ਮਾਡਰਨ ਹੋ ਜਾਵਾਂਗੀ ਗੁਰੂ ਨਾਨਕ ਦੀ ਸਿਖਿਆ ਅਤੇ ਗੁਰਬਾਣੀ ਅਨੁਸਾਰੀ ਜੀਵਨ-ਜਾਚ ਅਪਣਾਅ ਕੇ (ਮਿਸ ਜੇਨੈਟ ਲੈਂਟ)।

ਅੱਗੇ ਲਿਖੀ ਪੋਪ ਫ਼ਰਾਂਸੀਸ ਦੀ ਰੀਪੋਰਟ ਇੰਟਰਨੈਟ ਤੋਂ ਮਿਲੀ ਹੈ ਜੋ ਕਿ ਮਿਸ ਜੇਨੈਟ ਲੈਂਟ ਦੀ ਕੀਤੀ ਭਵਿਖ-ਵਾਣੀ (ਬਾਈਬਲ ਦੇ ਕਈ ਹੋਰ ਉਪਦੇਸ਼ ਆਉਣ ਵਾਲੇ ਸਮੇਂ ਵਿੱਚ ਗ਼ਲਤ ਸਾਬਤ ਹੋਣਗੇ) ਨੂੰ ਸਹੀ ਸਿਧ ਕਰਦੀ ਹੈ । ਇਸ ਰੀਪੋਰਟ ਵਿੱਚ ਆਦਮ-ਈਵ ਦੀ ਕਹਾਣੀ, ਨਰਕ-ਸਵਰਗ ਦੀ ਮਨੌਤ, ਗ਼ਲਤ ਦੱਸੇ ਗਏ ਹਨ। ਰਿਪੋਰਟ ਸੰਖੇਪ ਵਿੱਚ ਅੱਗੇ ਲਿਖੀ ਹੈ ; ਪਾਠਕ ਖ਼ੁਦ ਇਸ ਰਿਪੋਰਟ ਦੇ ਅਖੀਰ ’ਤੇ ਲਿਖੇ ਲਿੰਕ ਤੋਂ ਇੰਟਰਨੈਟ ’ਤੇ ਪੂਰੀ ਰਿਪੋਰਟ ਪੜ੍ਹ ਸਕਦੇ ਹਨ :

So Pope Francis is in agreement with Sikhi now… on theissue of all souls ultimately reuniting with God… this is vastlydifferent than the idea of ‘heaven’ or ‘paradise’ that Christianscommonly believe in. Also he admits that the story of Adam /Eve is a fable and that a literal Hell where one suffers in fire foreternity is a metaphor for a ‘lost soul’. If those lost soulsultimately end up reuniting with God… then is he indirectlyalluding to reincarnation without actually coming straight outand saying it ? Is he thinking more on a spiritual andmetaphysical level than other Popes ?One man who is out to open many old “secrets” in the CatholicChurch is Pope Francis. Some of the beliefs that are held in thechurch but contrary to the loving nature of God are now beingset aside by the Pope who was recently named The Man of TheYear by TIME Magazine…..

One statement in the Pope’s speech has sent traditionalistsinto a fit of confusion and hysteria…..”God is changing andevolving as we are. For God lives in us and in our hearts. Whenwe spread love and kindness in the world, we touch our owndivinity and recognize it. The Bible is a beautiful holy book, butlike all great and ancient works, some passages are outdated.Some even call for intolerance or judgement. The time hascome to see these verses as later interpolations, contrary tothe message of love and truth, which otherwise radiatesthrough scripture. In accordance with our new understanding,we will begin to ordain women as cardinals, bishops andpriests. In the future, it is my hope that we will have a womanpope one day. Let no door be closed to women that is open tomen !” A few cardinals in the Catholic Church are againstPope Francis’ latest declarations. Watch out for the report.Quote: as Pope Francis said…

“Through humility, soul searching, and prayerfulcontemplation we have gained a new understanding of certaindogmas. The church no longer believes in a literal hell wherepeople suffer. This doctrine is incompatible with the infinitelove of God. God is not a judge but a friend and a lover ofhumanity. God seeks not to condemn but only to embrace.Like the fable of Adam and Eve, we see hell as a literary device.Hell is merely a metaphor for the isolated soul, which like allsouls ultimately will be united in love with God.”

If the story of Adam / Eve is admitted to as being a fable, thenone of the huge basis of Christianity on the viewpoint ofwomen is now crushed… Christianity puts women into adefinite subordinate position, because of the story of Evebeing deceived by the serpent and eating the fruit from thetree of knowledge of good and evil. And the supposedpunishment by God for also deceiving Adam into eating thefruit as well was to forever be in subordination to men.The entire premise of Christian patriarchal society is based onthis ! Everything Paul Timothy etc. say are based on Eve beingthe one deceived and therefore women were seen as fromSatan, deceivers, and were not allowed to hold any authorityover men.Wonder how this statement by Francis will affect how womenare seen in Christianity ? He still considers women as unable tobe ordained as stated in another recent article…link: http://entertainment.vacancynigerian…-adam-eve.html(Note by Dalbir Singh: Concept of God is not properlyundersood by Pope Francis, he says above, “ God is changingand evolving as we are ….”. This is not correct. Guru Nanaksays, ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥  (page 1)i.e. God was true (existing) in the very beginning, God was truewhen counting of time began : He is true even today & He willbe true in the future forever. This shows that Jesus, as inBible, could not visualize GOD properly.)

ਅਨੁਵਾਦਕ ਵੱਲੋਂ ਬੇਨਤੀ : ਕਿਰਪਾ ਕਰਕੇ ਜੇਨੈਟ ਲੈਂਟ ਦਾ ਪੂਰਾ ਲੇਖ ਅਤੇ ਹੋਰਐਸੀਆਂ ਕਈ ਸੱਚੀਆਂ ਆਪ-ਬੀਤੀਆਂ ਕਹਾਣੀਆਂ, ਆਤਮ-ਕਥਾਵਾਂ, ਇੰਟਰਨੈਟ ਤੇ www.searchsikhism.com ਦੇ Chapter “Stories” ਵਿੱਚ ਜ਼ਰੂਰ ਪੜ੍ਹਨਾਜੀ । ਇਨ੍ਹਾਂ ਦੇ ਲੇਖਕਾਂ ਨੇ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਸਮਝਿਆ, ਹੋਰ ਧਰਮਾਂ ਦੇਅਸੂਲਾਂ ਨਾਲ ਤੁਲਨਾ ਵੀ ਕੀਤੀ । ਸਿੱਖ ਧਰਮ ਨੂੰ ਹਰ ਪੱਖੋਂ ਪੂਰਨ ਅਤੇ ਉਤਮਸਮਝ ਕੇ ਅਪਨਾਇਆ । ਆਸ ਹੈ ਤੁਸੀਂ ਵੀ ਸਿੱਖ ਧਰਮ ਦੀ, ਗੁਰੂ ਗ੍ਰੰਥ ਸਾਹਿਬ ਜੀਦੀ ਧੁਰ ਕੀ ਬਾਣੀ ਦੀ ਅਤੇ ਇਤਿਹਾਸ ਦੀ ਸਹੀ ਜਾਣਕਾਰੀ ਹੇਠ ਲਿਖੀਆਂ ਪੁਸਤਕਾਂਪੜ੍ਹ ਕੇ ਅਤੇ ਵੈਬਸਾਈਟਾਂ ਦੇ ਲੇਖ /ਵੀਡੀਓ ਤੋਂ ਹਾਸਲ ਕਰੋਗੇ, ਗੁਰਸਿੱਖ ਬਣੋਗੇ।ਆਪਣੇ ਬੱਚਿਆਂ ਅਤੇ ਹੋਰਨਾਂ ਨੂੰ ਗੁਰਮਤਿ ਗਿਆਨ ਦੇ ਕੇ ਗੁਰੂ ਸਾਹਿਬ ਦੀ ਬਖ਼ਸ਼ਿਸ਼ਦੇ ਪਾਤਰ ਬਣੋਗੇ :

(1) ਗੁਰੂ ਨਾਨਕ ਵਿਚਾਰਧਾਰਾ: ਲੇਖਕ, ਵਾਈਸ ਚਾਂਸਲਰ ਡਾ: ਰਤਨ ਸਿੰਘ ਜੱਗੀ।

(2) ਗੁਰੂ ਗ੍ਰੰਥ ਦਰਪਣ: ਪ੍ਰੋਫ਼ੈਸਰ ਸਾਹਿਬ ਸਿੰਘ; ਗੁਰੂ ਗ੍ਰੰਥ ਸਾਹਿਬ, ਅਰਥਾਂ ਸਮੇਤ।

(3) ਮਹਾਨ ਕੋਸ਼: ਭਾਈ ਕਾਨ੍ਹ ਸਿੰਘ (ਨਾਭਾ) Encyclopaedia of Sikhism.

(4) Website: www.srigranth.org : ਗੁਰੂ ਗ੍ਰੰਥ ਸਾਹਿਬ, ਅਰਥਾਂ ਸਮੇਤ।

(5) Webste:www.thesikhaffairs.org : ਆਮ ਜਾਨਕਾਰੀ ਲਈ।

(6) Website: www.google.co.in : ਹਰ ਧਰਮ ਬਾਰੇ ਜਾਨਕਾਰੀ ਲਈ।

(7) Website: www.khalsanews.org : ਕੀਰਤਨ, ਕਥਾ ਤੇ ਹੋਰ ਲੇਖ।

(8) ਕੱਤਕ ਕਿ ਵਿਸਾਖ: ਇਤਿਹਾਸਕਾਰ ਸ੍ਰਦਾਰ ਕਰਮ ਸਿੰਘ ।

(9) ਦਸ ਗੁਰੂ ਸਾਹਿਬਾਨ ਦਾ ਇਤਿਹਾਸ: ਪ੍ਰੋਫ਼ੇਸਰ ਸਾਹਿਬ ਸਿੰਘ ।

(10) Sikhs in History (ਇਤਿਹਾਸ ਵਿੱਚ ਸਿੱਖ): ਡਾ: ਸੰਗਤ ਸਿੰਘ, ਦਿੱਲੀ ।

(ਅਨੁਵਾਦਕ: ਦਲਬੀਰ ਸਿੰਘ, M.Sc., 5 ਸੀ / 2, ਨਵੀਂ ਰੋਹਤਕ ਰੋਡ, ਨਵੀਂ ਦਿੱਲੀ-110005), e-mail : ds@dioptres.com

ਸਿੱਖੀ ਦਾ ਪਰਵੇਸ਼ ਦੁਆਰ – ਸੇਵਾ

0

ਸਿੱਖੀ ਦਾ ਪਰਵੇਸ਼ ਦੁਆਰ – ਸੇਵਾ

ਰਣਜੀਤ ਸਿੰਘ B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ,  ਸਿਵਲ ਲਾਈਨਜ਼ (ਲੁਧਿਆਣਾ)-99155-15436

ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਭਾਰਤੀ ਸਮਾਜ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ ਉਹ ਵੰਡ ਸੀ – ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਇਸ ਵਰਣ ਵੰਡ ਵਿੱਚ ਬ੍ਰਾਹਮਣ ਦੀ ਸਰਵ ਉੱਚਤਾ ਸੀ। ਸਾਰੇ ਧਾਰਮਕ ਸੰਸਕਾਰ ਨਿਭਾਉਣ ਦਾ ਅਧਿਕਾਰ ਬ੍ਰਾਹਮਣ ਕੋਲ ਸੀ। ਧਾਰਮਿਕ ਤੇ ਦੁਨਿਆਵੀ ਵਿੱਦਿਆ ਵੀ ਬ੍ਰਾਹਮਣ ਹੀ ਦਿੰਦਾ ਸੀ। ਸ਼ੂਦਰਾਂ ਦੀ ਹਾਲਤ ਅਤਿ ਤਰਸਯੋਗ ਸੀ। ਉਹ ਧਾਰਮਕ ਗ੍ਰੰਥਾਂ ਦਾ ਪਾਠ ਨਾ ਕਰ ਸਕਦੇ ਸਨ ਤੇ ਨਾ ਹੀ ਸੁਣ ਸਕਦੇ ਸਨ। ਭਾਰਤੀ ਸਮਾਜ ਵਿੱਚ ਭਾਂਡੇ ਮਾਂਜਣੇ, ਝਾੜੂ ਦੇਣਾ ਤੇ ਮੈਲਾ ਚੁੱਕਣਾ ਆਦਿ ਨੀਵੇਂ ਕਰਮ ਸਮਝੇ ਜਾਂਦੇ ਸਨ। ਇਹ ਸਾਰੇ ਕਰਮ ਸ਼ੂਦਰ ਕਰਦੇ ਸਨ। ਇਹਨਾਂ ਨੂੰ ਸਮਾਜ ਵਿੱਚ ਘ੍ਰਿਣਤ ਨਜ਼ਰ ਨਾਲ ਵੇਖਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਅਜਿਹੇ ਨੀਚ ਕਰਮਾਂ ਨੂੰ ਸੇਵਾ ਦਾ ਨਾਂ ਦੇ ਕੇ ਸਮਾਜ ਵਿੱਚ ਅਤਿ ਸਤਿਕਾਰਿਤ ਥਾਂ ਦਿੱਤੀ। ਅਜਿਹੇ ਨੀਵੇਂ ਕਰਮ ਕਰਨ ਵਾਲੇ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ ਅਤੇ ਫ਼ੁਰਮਾਇਆ : ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ! ॥’’ (ਸਿਰੀਰਾਗੁ, ਮ: ੧, ਪੰਨਾ ੧੫)

ਜਿੱਥੇ ਸਿਮਰਨ ਸਿੱਖ ਧਰਮ ਦਾ ਅਨਿਖੜਵਾਂ ਅੰਗ ਹੈ, ਉੱਥੇ ਸੇਵਾ ਸਿੱਖੀ ਦਾ ਪਰਵੇਸ਼ ਦੁਆਰ ਹੈ। ਭਾਵੇਂ ਸੇਵਾ ਨੂੰ ਹਰ ਧਰਮ ਵਿੱਚ ਕੋਈ ਨਾ ਕੋਈ ਵਿਸ਼ੇਸ਼ ਰੁਤਬਾ ਹਾਸਲ ਹੈ ਪਰ ਜੋ ਅਹਿਮੀਅਤ ਇਸ ਨੂੰ ਸਿੱਖ ਧਰਮ ਵਿੱਚ ਪ੍ਰਾਪਤ ਹੈ ਉਹ ਹੋਰ ਕਿਸੇ ਮੱਤ ਵਿੱਚ ਨਹੀਂ। ਸੇਵਾ ਕਰਨ ਤੋਂ ਭਾਵ ਕੇਵਲ ਧਰਮ ਅਸਥਾਨਾਂ ਵਿੱਚ ਕੀਤੀ ਗਈ ਸੇਵਾ ਹੀ ਨਹੀਂ ਸਗੋਂ ਸਤਿਗੁਰਾਂ ਨੇ ਸੇਵਾ ਦਾ ਖੇਤਰ ਬਹੁਤ ਵਿਸ਼ਾਲ ਦੱਸਿਆ ਹੈ। ਸਾਰੀ ਦੁਨੀਆ ਨੂੰ ਹੀ ਉਹਨਾਂ ਨੇ ਸੇਵਾ ਦਾ ਦਾਇਰਾ ਦੱਸਿਆ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ : ‘‘ਵਿਚਿ ਦੁਨੀਆ ਸੇਵ ਕਮਾਈਐ ॥  ਤਾ ਦਰਗਹ ਬੈਸਣੁ ਪਾਈਐ ॥’’ (ਸਿਰੀਰਾਗੁ, ਮ: ੧, ਪੰਨਾ ੨੬) ਸਿੱਖ ਧਰਮ ਵਿੱਚ ਦਾਖਲ ਹੋਣ ਲਈ ਮਨੁੱਖਤਾ ਦੀ ਸੇਵਾ ਕਰਨੀ ਲਾਜ਼ਮੀ ਦੱਸੀ ਗਈ ਹੈ।

ਸਤਿਗੁਰਾਂ ਨੇ ਆਪ ਵੀ ਆਪਣੇ ਹੱਥੀਂ ਸੇਵਾ ਕਰ ਕੇ ਸਿੱਖਾਂ ਦੇ ਲਈ ਪੂਰਨੇ ਪਾਏ। ਗੁਰਮਤਿ ਅਨੁਸਾਰ ਉਪਕਾਰ ਤੇ ਪਰ-ਸੁਆਰਥ ਬਿਰਤੀ ਨਾਲ ਕੀਤੇ ਕਾਰਜਾਂ ਦਾ ਨਾਂ ਹੀ ਸੇਵਾ ਹੈ। ਸੇਵਾ ਕਰਨ ਨਾਲ ਮਨੁੱਖ ਦੇ ਮਨ ਵਿੱਚ ਨਿਮਰਤਾ ਪੈਦਾ ਹੁੰਦੀ ਹੈ ਅਤੇ ਅੰਦਰੋਂ ਹਉਮੈ ਦੀ ਦੀਵਾਰ ਟੁੱਟਦੀ ਹੈ।

ਗੁਰਗੱਦੀ ਦੀ ਬਖਸ਼ਿਸ਼ ਵਾਸਤੇ ਵੀ ਗੁਰੂ ਸਾਹਿਬ ਨੇ ‘ਸੇਵਾ’ ਦੀ ਕਸਵੱਟੀ ਨੂੰ ਹੀ ਮੁੱਖ ਰੱਖਿਆ। ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦਿਆਂ ਸ਼੍ਰੀਚੰਦ ਤੇ ਲਖਮੀ ਦਾਸ ਵਿੱਚ ਹੋਰ ਅਨੇਕਾਂ ਗੁਣ ਸਨ, ਜੇ ਘਾਟ ਸੀ ਤਾਂ ਕੇਵਲ ਹੁਕਮ ਮੰਨਣ ਅਤੇ ਸੇਵਾ ਦੀ ਸੀ। ਬਾਬਾ ਲਹਿਣਾ ਜੀ ਨੂੰ ਗੁਰਗੱਦੀ ਦੇਣ ਲਈ ਉਹਨਾਂ ਨੂੰ ਹੁਕਮ ਮੰਨਣ ਅਤੇ ਸੇਵਾ ਦੀ ਕਸਵੱਟੀ ’ਤੇ ਪਰਖਿਆ ਗਿਆ। ਸਿੱਖ ਇਤਿਹਾਸ ਵਿੱਚ ਇਹਨਾਂ ਨੂੰ ਪ੍ਰੀਖਿਆਵਾਂ ਕਰ ਕੇ ਵੀ ਜਾਣਿਆ ਜਾਂਦਾ ਹੈ। ਜਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਤਾਂ ਉਹਨਾਂ ਨੇ ਗਿਆਰਾਂ ਸਾਲ ਲਗਾਤਾਰ ਗੁਰੂ ਦਰਬਾਰ ਵਿੱਚ ਭਾਂਡੇ ਮਾਂਜਣ, ਲੱਕੜਾਂ ਕੱਟਣ, ਲੰਗਰ ਤਿਆਰ ਕਰਨ, ਲੰਗਰ ਵਰਤਾਉਣ ਤੇ ਹੋਰ ਹਰ ਤਰ੍ਹਾਂ ਦਾ ਹੁਕਮ ਮੰਨ ਕੇ ਸੇਵਾ ਕੀਤੀ। ਇਸ ਸੇਵਾ ਕਾਰਨ ਹੀ ਪ੍ਰਵਾਨ ਹੋਏ ਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਤੀਜੇ ਵਾਰਸ ਬਣੇ। ਇਸੇ ਤਰ੍ਹਾਂ ਭਾਈ ਜੇਠਾ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ ’ਤੇ ਲਾ ਦਿੱਤਾ।

ਗੁਰੂ ਅਮਰਦਾਸ ਜੀ ਨੇ ਜਦੋਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਦੀ ਥੜੇ ਬਣਾਉਣ ਦੀ ਪ੍ਰੀਖਿਆ, ਸੇਵਾ ਰੂਪ ਵਿੱਚ ਲਈ ਤਾਂ ਉਸ ਵਿੱਚੋਂ ਭਾਈ ਜੇਠਾ ਜੀ ਸੇਵਾ ਦੀ ਕਸਵੱਟੀ ’ਤੇ ਪੂਰੇ ਉਤਰੇ ਤੇ ਨਾਨਕ ਜੋਤ ਦੇ ਚੌਥੇ ਵਾਰਸ ਗੁਰੂ ਰਾਮ ਦਾਸ ਜੀ ਦੇ ਰੂਪ ਵਿੱਚ ਗੁਰਗੱਦੀ ’ਤੇ ਬਿਰਾਜਮਾਨ ਹੋਏ। ਹਰੇਕ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ਤਨ ਮਨ ਧਨ ਨਾਲ ਮਨੁੱਖਤਾ ਦੀ ਆਪਣੇ ਹੱਥੀਂ ਵੀ ਸੇਵਾ ਕੀਤੀ ਹੈ। ਜਦੋਂ ਲਹੌਰ ਵਿੱਚ ਕਾਲ ਪਿਆ ਤਾਂ ਗੁਰੂ ਅਰਜਨ ਦੇਵ ਜੀ ਨੇ ਕਾਲ ਪੀੜਤਾਂ ਦੀ ਆਪਣੇ ਹੱਥੀਂ ਸੇਵਾ ਕੀਤੀ। ਉਸ ਸਮੇਂ ਗੋਆ ਤੋਂ ਈਸਾਈ ਪਾਦਰੀ ਵੀ ਸੇਵਾ ਲਈ ਪੁੱਜੇ ਸਨ। ਉਹ ਗੁਰੂ ਸਾਹਿਬ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਗੋਆ ਪਹੁੰਚ ਕੇ ਆਪਣੇ ਮੁਖੀ ਨੂੰ ਗੁਰੂ ਸਾਹਿਬ ਵੱਲੋਂ ਕੀਤੀ ਗਈ ਸੇਵਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ। ਤਰਨਤਾਰਨ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਕੋਹੜ ਆਸ਼ਰਮ ਖੋਲ੍ਹਿਆ ਜਿੱਥੇ ਬਿਨਾਂ ਕਿਸੇ ਭੇਦ ਭਾਵ ਦੇ ਕੋਹੜੀਆਂ ਦਾ ਇਲਾਜ ਕੀਤਾ ਜਾਂਦਾ ਸੀ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਜਦੋਂ ਕਸ਼ਮੀਰ ਵਿੱਚ ਗਿਲਟੀ ਰੋਗ ਫੈਲ ਗਿਆ ਤਾਂ ਗੁਰੂ ਸਾਹਿਬ ਸਿੱਖਾਂ ਸਮੇਤ ਉੱਥੇ ਪਹੁੰਚੇ ਤੇ ਆਪਣੇ ਹੱਥੀਂ ਰੋਗ ਗ੍ਰਸਤ ਲੋਕਾਂ ਦਾ ਦਵਾ ਦਾਰੂ ਨਾਲ ਇਲਾਜ ਕੀਤਾ।

ਗੁਰੂ ਹਰਿ ਰਾਏ ਸਾਹਿਬ ਰੋਗੀਆਂ ਦੀ ਸੇਵਾ ਲਈ ਬਿਨਾਂ ਕਿਸੇ ਭੇਦ ਭਾਵ ਦੇ ਸਮੁੱਚੇ ਸਮਾਜ ਲਈ ਕੀਰਤਪੁਰ ਸਾਹਿਬ ਵਿਖੇ ਇੱਕ ਦਵਾਖਾਨਾ ਖੋਲ੍ਹਿਆ ਜਿੱਥੋਂ ਬਹੁਤ ਦੁਰਲੱਭ ਦਵਾਈਆਂ ਪ੍ਰਾਪਤ ਹੁੰਦੀਆਂ ਸਨ। ਇੱਥੋਂ ਤੱਕ ਕਿ ਸ਼ਾਹ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਜੋ ਉਸ ਸਮੇਂ ਪੰਜਾਬ ਦਾ ਸੂਬੇਦਾਰ ਸੀ, ਵੀ ਦਵਾਈ ਪ੍ਰਾਪਤ ਕਰ ਕੇ ਅਰੋਗ ਹੋਇਆ। ਜਦੋਂ ਦਿੱਲੀ ਵਿੱਚ ਚੇਚਕ ਰੋਗ ਫੈਲਿਆ ਤਾਂ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਹੱਥੀਂ ਦਵਾ ਦਾਰੂ ਨਾਲ ਰੋਗੀਆਂ ਦੀ ਸੇਵਾ ਕੀਤੀ। ਸੇਵਾ ਕਰਦਿਆਂ ਹੋਇਆਂ ਉਹਨਾਂ ਦੇ ਆਪਣੇ ਸਰੀਰ ’ਤੇ ਵੀ ਚੇਚਕ ਦਾ ਮਾਰੂ ਹਮਲਾ ਹੋ ਗਿਆ। ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਘਾਟ ਸੀ ਉੱਥੇ ਖੂਹ ਲੁਆ ਕੇ ਜਿੱਥੇ ਸਰੀਰਕ ਪਿਆਸ ਬੁਝਾਈ ਉੱਥੇ ਨਾਲ ਹੀ ਬਾਣੀ ਨਾਲ ਜੋੜ ਕੇ ਆਤਮਕ ਤ੍ਰਿਪਤੀ ਕਰ ਲੋਕਾਂ ਦੇ ਦਿਲਾਂ ਵਿੱਚੋਂ ਹਕੂਮਤ ਦਾ ਡਰ ਦੂਰ ਕੀਤਾ।

ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਪਾਠਸ਼ਾਲਾਵਾਂ ਖੋਲ੍ਹ ਕੇ ਵਿੱਦਿਆ ਰਾਹੀਂ ਲੋਕਾਂ ਨੂੰ ਅਨਪੜ੍ਹਤਾ ਦੇ ਚੁੰਗਲ ਵਿੱਚੋਂ ਬਾਹਰ ਕੱਢਿਆ। ਪੰਜਾਬੀ, ਹਿੰਦੀ, ਫਾਰਸੀ, ਬ੍ਰਿਜਭਾਸ਼ਾ ਦੇ ਪਸਾਰ ਦਾ ਪ੍ਰਬੰਧ ਕੀਤਾ। ਅਨੰਦਪੁਰ ਸਾਹਿਬ ਵਿੱਚ ਕੋਈ ਅਨਪੜ੍ਹ ਨਹੀਂ ਸੀ ਰਿਹਾ। ਸਭ ਮਾਈ ਭਾਈ ਲਈ ਗੁਰੂ ਫ਼ੁਰਮਾਨ ਜਾਰੀ ਕੀਤਾ ਗਿਆ ਸੀ, ‘‘ਮੂਰਖ ਕੋਊ ਰਹੈ ਨਹਿ ਪਾਵਾ ॥ ਬਾਰ ਬੂਢ ਸਭ ਸੋਧਿ ਪਢਾਵਾ ॥’’ (ਦਸਮ ਗ੍ਰੰਥ)

ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ। ਸਾਡੇ ਗੁਰਦੁਆਰੇ ਸੇਵਾ ਸਿੱਖਣ ਦੇ ਕੇਂਦਰ ਹਨ। ਇੱਥੋਂ ਸਿੱਖਿਆ ਲੈ ਕੇ ਮਨੁੱਖ ਨੇ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਸੇਵਾ ਕਰਨੀ ਹੁੰਦੀ ਹੈ। ਕੇਵਲ ਧਰਮ ਅਸਥਾਨ ਨੂੰ ਹੀ ਸੇਵਾ ਦਾ ਕੇਂਦਰ ਨਹੀਂ ਸਮਝ ਲੈਣਾ ਚਾਹੀਦਾ। ਭਾਈ ਘਨ੍ਹਈਆ ਜੀ ਦੀ ਮਿਸਾਲ ਸਾਡੇ ਸਾਹਮਣੇ ਹੈ, ਜਿਹਨਾਂ ਨੇ ਜੰਗ ਦੇ ਮੈਦਾਨ ਵਿੱਚ ਹਰ ਪ੍ਰਾਣੀ ਦੀ ਬਿਨਾਂ ਕਿਸੇ ਭੇਦ ਭਾਵ ਦੇ ਪਾਣੀ ਪਿਲਾ ਕੇ ਸੇਵਾ ਕੀਤੀ ਸੀ। ਦਸਮੇਸ਼ ਪਿਤਾ ਨੇ ਪ੍ਰਸੰਨ ਹੋ ਕੇ ਮਲ੍ਹਮ ਦੀ ਡੱਬੀ ਦੇ ਕੇ ਨਾਲ ਜਖ਼ਮੀ ਹੋਏ ਸਿਪਾਹੀਆਂ ਦਾ ਇਲਾਜ ਕਰਨ ਲਈ ਵੀ ਉਪਦੇਸ਼ ਦਿੱਤਾ। ਭਾਈ ਘਨ੍ਹਈਆ ਜੀ ਨੇ ਗੁਰੂ ਦਾ ਹੁਕਮ ਮੰਨ ਕੇ ਅਸਲ ਵਿੱਚ ਉਸ ਸਮੇਂ ਹੀ ਮਾਨੋਂ ਰੈੱਡ ਕਰਾਸ ਦੀ ਨੀਂਹ ਰੱਖ ਦਿੱਤੀ ਸੀ। ਇਸ ਤਰ੍ਹਾਂ ਆਪ ਨੇ ਨਿਸ਼ਕਾਮ ਸੇਵਾ ਕਰ ਕੇ ਗੁਰੂ ਹੁਕਮਾਂ ਨੂੰ ਕਮਾਇਆ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ : ‘‘ਹਸਤੀ ਸਿਰਿ ਜਿਉ ਅੰਕਸੁ ਹੈ; ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ; ਊਭੀ ਸੇਵ ਕਰੇਇ ॥’’ (ਸੋਰਠਿ ਕੀ ਵਾਰ, ਮ: ੩, ਪੰਨਾ ੬੪੮)

ਅਸਲ ਵਿੱਚ ਸੇਵਾ ਨਿਸ਼ਕਾਮ ਅਤੇ ਬਿਨਾਂ ਕਿਸੇ ਨਸਲ, ਜਾਤ ਪਾਤ ਜਾਂ ਭੇਦ ਭਾਵ ਦੇ, ਵਿਤਕਰੇ ਤੋਂ ਉੱਪਰ ਉੱਠ ਕੇ ਹੀ ਕੀਤੀ ਗਈ ਸਫਲ ਹੈ। ਸੇਵਾ ਸੁਆਰਥ ਦਾ ਤਿਆਗ ਅਤੇ ਤਨ ਮਨ ਤੇ ਧਨ ਦੀ ਕੁਰਬਾਨੀ ਮੰਗਦੀ ਹੈ। ਸੇਵਾ ਕਰਦਿਆਂ ਕਦੀ ਵੀ ਮਨ ਵਿੱਚ ਇਹ ਵਿਚਾਰ ਨਾ ਆਵੇ ਮੈਂ ਕਿਸੇ ਲੋੜਵੰਦ ਜਾਂ ਦੁਖੀਏ ਦੀ ਸੇਵਾ ਕਰ ਰਿਹਾ ਹਾਂ ਸਗੋਂ ਮਨ ਵਿੱਚ ਇਹੀ ਵਿਚਾਰ ਰਹੇ ਕਿ ਮੈਂ ਗੁਰੂ ਦੀ ਸੇਵਾ ਕਰ ਰਿਹਾ ਹਾਂ ਜਾਂ ਗੁਰੂ ਦੇ ਹੁਕਮ ’ਤੇ ਪਹਿਰਾ ਦੇ ਰਿਹਾ ਹਾਂ। ਸੇਵਾ ਕਰਨ ਸਮੇਂ ਮਨ ਵਿੱਚ ਇਹ ਫੁਰਨਾ ਵੀ ਨਾ ਆਵੇ ਕਿ ਮੇਰੀ ਕੋਈ ਸੇਵਾ ’ਤੇ ਖੁਸ਼ ਹੋ ਕੇ ਵਾਹ ਵਾਹ ਕਰ ਉੱਠੇ ਤੇ ਮੈਨੂੰ ਮਾਨ ਸਨਮਾਨ ਦੇਵੇ। ਕਈ ਵਾਰ ਮਨੁੱਖ ਸੇਵਾ ਕਰਦਿਆਂ ਹਉਮੈ ਵਿੱਚ ਗ੍ਰਸਤ ਹੋ ਜਾਂਦਾ ਹੈ ਜਾਂ ਹੋਰਨਾਂ ਨੂੰ ਦੱਸਦਾ ਫਿਰਦਾ ਹੈ ਕਿ ਮੈਂ ਅੱਜ ਬਹੁਤ ਵੱਡੀ ਸੇਵਾ ਕਰ ਕੇ ਆਇਆ ਹਾਂ। ਇਸ ਤਰ੍ਹਾਂ ਆਪਣੀ ਸੌੜੀ ਮੱਤ ਦੇ ਕਾਰਨ ਕੀਤੀ ਹੋਈ ਸੇਵਾ ਵੀ ਗਵਾ ਲੈਂਦਾ ਹੈ। ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ : ‘‘ਮਤਿ ਥੋੜੀ, ਸੇਵ ਗਵਾਈਐ ॥’’ (ਆਸਾ ਕੀ ਵਾਰ, ਮ: ੧, ਪੰਨਾ ੪੬੮)

ਸੇਵਾ ਕੀਤੀ ਉਹੀ ਸਫਲ ਹੈ ਜਿਸ ਵਿੱਚ ਸਿੱਖ ਹੁਕਮੀ ਬੰਦਾ ਬਣ ਕੇ ਨਿਸ਼ਕਾਮ ਸੇਵਾ ਕਰੇ ਅਤੇ ਉਸ ਸੇਵਾ ਤੋਂ ਗੁਰੂ ਸਾਹਿਬ ਪ੍ਰਸੰਨ ਹੋ ਜਾਣ। ਗੁਰੂ ਰਾਮ ਦਾਸ ਜੀ ਦਾ ਫ਼ੁਰਮਾਨ ਹੈ : ‘‘ਸਾ ਸੇਵਾ ਕੀਤੀ ਸਫਲ ਹੈ, ਜਿਤੁ ਸਤਿਗੁਰ ਕਾ ਮਨੁ ਮੰਨੇ ॥ ਜਾ ਸਤਿਗੁਰ ਕਾ ਮਨੁ ਮੰਨਿਆ, ਤਾ ਪਾਪ ਕਸੰਮਲ ਭੰਨੇ ॥’’ (ਗਉੜੀ ਕੀ ਵਾਰ, ਮ: ੪, ਪੰਨਾ ੩੧੪)

ਆਦਰਸ਼ਕ ਸੇਵਕ ਬਣਨ ਲਈ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਫ਼ੁਰਮਾਉਂਦੇ ਹਨ ਕਿ ਸਿੱਖ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਕੇ ਸੇਵਾ ਕਰੇ ਤਾਂ ਪ੍ਰਮਾਤਮਾ ਉਸ ਦੇ ਸਾਰੇ ਕੰਮ ਕਾਰਜ ਆਪ ਰਾਸ ਕਰਦਾ ਹੈ, ‘‘ਮਨੁ ਬੇਚੈ, ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥’’ (ਗਉੜੀ ਸੁਖਮਨੀ, ਮ: ੫, ਪੰਨਾ ੨੮੭)

ਗੁਰੂ ਨਾਨਕ ਦੇਵ ਜੀ ਆਸਾ ਕੀ ਵਾਰ ਬਾਣੀ ਵਿੱਚ ਸੰਪੂਰਨ ਸੇਵਕ ਦੇ ਗੁਣ ਬਿਆਨ ਕਰਦੇ ਹੋਏ ਦੱਸਦੇ ਹਨ ਕਿ ਸੇਵਕ ਲਈ ਸੰਤੋਖੀ ਬਿਰਤੀ ਦਾ ਧਾਰਨੀ ਹੋਣਾ ਜ਼ਰੂਰੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਸੱਚ ਦਾ ਧਾਰਣੀ ਹੋਵੇ ਅਤੇ ਮੰਦੇ ਕੰਮਾਂ ਵੱਲੋਂ ਮੂੰਹ ਮੋੜੇ ਅਤੇ ਧਰਮ ਦੀ ਸੱਚੀ ਤੇ ਸੁੱਚੀ ਕਿਰਤ ਕਰਦਾ ਹੋਵੇ, ‘‘ਸੇਵ ਕੀਤੀ ਸੰਤੋਖੀੲਂੀ; ਜਿਨ੍ੀ ਸਚੋ ਸਚੁ ਧਿਆਇਆ ॥ ਓਨ੍ੀ ਮੰਦੈ ਪੈਰੁ ਨ ਰਖਿਓ; ਕਰਿ ਸੁÕÄÇÕਕ੍ਰਿਤੁ, ਧਰਮੁ ਕਮਾਇਆ ॥ ਓਨ੍ੀ ਦੁਨੀਆ ਤੋੜੇ ਬੰਧਨਾ; ਅੰਨੁ ਪਾਣੀ ਥੋੜਾ ਖਾਇਆ ॥’’ (ਆਸਾ ਕੀ ਵਾਰ, ਮ: ੧, ਪੰਨਾ ੪੬੭) ਭਾਵ ਮਨੁੱਖ ਨੇ ਸੇਵਕ ਬਣਨ ਲਈ ਵਾਹਿਗੁਰੂ ਦੀ ਯਾਦ ਨੂੰ ਧੁਰ ਆਪਣੇ ਅੰਦਰ ਵਸਾਉਣਾ ਹੈ, ਮੰਦੇ ਕੰਮਾਂ ਦਾ ਤਿਆਗ ਕਰਨਾ ਹੈ ਅਤੇ ਸ਼ੁਭ ਅਮਲਾਂ ਨੂੰ ਜੀਵਨ ਵਿੱਚ ਥਾਂ ਦੇਣੀ ਹੈ।

ਸਿੱਖੀ ਦਾ ਦਾਇਰਾ ਕੇਵਲ ਇਹ ਹੀ ਨਹੀਂ ਕਿ ਭਾਂਡੇ ਮਾਂਜਣਾ, ਝਾੜੂ ਲਾਉਣਾ, ਪੱਖਾ ਝੱਲਣਾ, ਲੰਗਰ ਪਕਾਉਣਾ ਜਾਂ ਧਰਮ ਅਸਥਾਨਾਂ ’ਤੇ ਜਾ ਕੇ ਫਰਸ਼ ਧੋਣਾ। ਇਹ ਸੇਵਾ ਦਾ ਇੱਕ ਅੰਗ ਹੈ। ਸਿੱਖ ਧਰਮ ਦੀ ਇੱਕ ਵਿਚਾਰਧਾਰਾ ਇਹ ਵੀ ਹੈ ਕਿ ‘‘ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ… ॥’’ (ਗਉੜੀ ਕੀ ਵਾਰ, ਮ: ੪, ਪੰਨਾ ੩੧੭) ਇਸ ਲਈ ਸਿੱਖਾਂ ਦੀ ਸੇਵਾ ਕਰਨੀ ਗੁਰੂ ਦੀ ਸੇਵਾ ਹੀ ਹੈ। ਗਰੀਬ ਦੇ ਬੱਚੇ ਨੂੰ ਪੜ੍ਹਾਉਣਾ, ਗਰੀਬ ਦੇ ਬੱਚੇ ਦੇ ਅਨੰਦ ਕਾਰਜ ਦਾ ਪ੍ਰਬੰਧ ਕਰਨਾ, ਕਿਸੇ ਬਿਮਾਰ ਦਾ ਇਲਾਜ ਕਰਾਉਣਾ, ਕਿਸੇ ਦੀ ਮਾਲੀ ਮਦਦ ਕਰਨੀ ਤੇ ਉਸ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ, ਗੁਰੂ ਦੀ ਸੇਵਾ ਕਰਨ ਦੇ ਤੁਲ ਹੈ। ਗੁਰੂ ਸਾਹਿਬਾਨ ਨੇ ਦਸਵੰਧ ਪ੍ਰਥਾ ਇਸੇ ਕਰ ਕੇ ਹੀ ਸ਼ੁਰੂ ਕੀਤੀ ਸੀ ਕਿ ਇਹ ਰਕਮ ਸਮਾਜ ਦੀ ਭਲਾਈ ਤੇ ਤਰੱਕੀ ਲਈ ਵਰਤੀ ਜਾ ਸਕੇ। ਇੱਕ ਪੱਛਮੀ ਵਿਦਵਾਨ ਵੀ ਲਿਖਦਾ ਹੈ ਕਿ ਮਨੁੱਖਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਹੈ Service of Humanity is the Service of God.

ਅਬੂ ਬਿਨ ਅਦਮ ਜੋ ਨਿਸ਼ਕਾਮ ਹੋ ਕੇ ਮਨੁੱਖਤਾ ਦੀ ਸੇਵਾ ਕਰਦਾ ਸੀ। ਇੱਕ ਦਿਨ ਸੁਪਨੇ ਵਿੱਚ ਉਸ ਨੂੰ ਇੱਕ ਫ਼ਰਿਸ਼ਤਾ ਦਿਖਾਈ ਦਿੱਤਾ ਜੋ ਕੁੱਝ ਲਿਖ ਰਿਹਾ ਸੀ। ਅਬੂ ਨੇ ਫ਼ਰਿਸ਼ਤੇ ਨੂੰ ਪੁੱਛਿਆ ਕਿ ਕੀ ਲਿਖ ਰਹੇ ਹੋ ? ਉਹ ਕਹਿਣ ਲੱਗਾ ਮੈਂ ਉਹਨਾਂ ਵਿਅਕਤੀਆਂ ਦੇ ਨਾਂ ਲਿਖ ਰਿਹਾ ਹਾਂ ਜਿਹੜੇ ਰੱਬ ਨੂੰ ਪਿਆਰ ਕਰਦੇ ਹਨ। ਅਬੂ ਨੇ ਫਿਰ ਸਵਾਲ ਕੀਤਾ ਕੀ ਮੇਰਾ ਵੀ ਨਾਂ ਇਸ ਵਿੱਚ ਹੈ। ਫ਼ਰਿਸ਼ਤੇ ਦਾ ਉੱਤਰ ਨਾਹ ਵਿੱਚ ਸੀ। ਅਗਲੇ ਦਿਨ ਉਹ ਫ਼ਰਿਸ਼ਤਾ ਫਿਰ ਅਬੂ ਦੇ ਸੁਪਨੇ ਵਿੱਚ ਆਇਆ ਤੇ ਕੁੱਝ ਲਿਖ ਰਿਹਾ ਸੀ। ਅਬੂ ਨੇ ਫਿਰ ਉਹੀ ਸਵਾਲ ਕੀਤਾ ਕਿ ਅੱਜ ਕੀ ਲਿਖ ਰਿਹਾ ਹੈਂ। ਫ਼ਰਿਸ਼ਤੇ ਨੇ ਉੱਤਰ ਦਿੱਤਾ ਕਿ ਮੈਂ ਉਹਨਾਂ ਵਿਅਕਤੀਆਂ ਦੇ ਨਾਂ ਲਿਖ ਰਿਹਾ ਹਾਂ ਜਿਹਨਾਂ ਨੂੰ ਰੱਬ ਪਿਆਰ ਕਰਦਾ ਹੈ। ਅਬੂ ਦੇ ਪੁੱਛਣ ਤੇ ਫ਼ਰਿਸ਼ਤੇ ਨੇ ਦੱਸਿਆ ਕਿ ਤੇਰਾ ਨਾਂ ਸਭ ਤੋਂ ਉੱਪਰ ਹੈ।

ਕਹਿਣ ਦਾ ਭਾਵ ਪ੍ਰਮਾਤਮਾ ਉਹਨਾਂ ’ਤੇ ਖੁਸ਼ ਹੁੰਦਾ ਹੈ ਜੋ ਮਨੁੱਖਤਾ ਦੀ ਸੇਵਾ ਕਰਦੇ ਹਨ। ਸਿੱਖ ਰਾਜ ਸਮੇਂ ਬਾਬਾ ਖੁਦਾ ਸਿੰਘ ਜੀ ਹੋਏ ਹਨ ਜੋ ਚੂਨਾ ਮੰਡੀ ਲਹੌਰ ਵਿੱਚ ਰਹਿੰਦੇ ਸਨ।  ਆਪ ਭਜਨ ਬੰਦਗੀ ਵਿੱਚ ਜੁੜੇ ਹੋਏ ਸਨ ਕਿ ਕਿਸੇ ਦੇ ਰੋਣ ਦੀ ਕੁਰਲਾਹਟ ਕੰਨ ਵਿੱਚ ਪਈ। ਬਾਹਰ ਜਾ ਕੇ ਪਤਾ ਲੱਗਾ ਕਿ ਕੋਈ ਔਰਤ ਜ਼ਹਿਰੀਲੇ ਫੋੜੇ ਨਾਲ ਤੜਫ ਰਹੀ ਹੈ। ਬਾਬਾ ਜੀ ਨੇ ਆਪਣੇ ਮੂੰਹ ਨਾਲ ਫੋੜੇ ਦਾ ਜ਼ਹਿਰ ਚੂਸ ਕੇ ਕੱਢ ਦਿੱਤਾ ਤੇ ਔਰਤ ਦੀ ਕੁਰਲਾਹਟ ਦੂਰ ਹੋ ਗਈ। ਔਰਤ ਦੇ ਪਤੀ ਨੇ ਧੰਨਵਾਦ ਕੀਤਾ ਤੇ ਬਾਬਾ ਜੀ ਨੇ ਕਿਹਾ ਕਿ ਗੁਰੂ ਦਾ ਹੁਕਮ ਸੀ। ਉਸ ਦਾ ਹੁਕਮ ਮੰਨ ਕੇ ਹੀ ਸੇਵਾ ਕੀਤੀ ਹੈ। ਅਜਿਹੀ ਨਿਸ਼ਕਾਮ ਸੇਵਾ ’ਤੇ ਪ੍ਰਭੂ ਪ੍ਰਸੰਨ ਹੁੰਦਾ ਹੈ।

ਸੇਵਾ, ਸਿੱਖ ਧਰਮ ਦਾ ਇੱਕ ਅਨਿੱਖੜਵਾਂ ਅੰਗ ਹੈ। ਸੇਵਾ ਦੇ ਖੇਤਰ ਦੀ ਕੋਈ ਸੀਮਾ ਨਹੀਂ। ਅਸੀਂ ਸ਼ਾਇਦ ਅਗਿਆਨਤਾ ਵਸ ਗੁਰਦੁਆਰੇ ਜਾਂ ਹੋਰ ਧਰਮ ਅਸਥਾਨਾਂ ’ਤੇ ਜੋੜੇ ਝਾੜਨ, ਪਾਣੀ ਪਿਆਉਣ, ਦਰੀਆਂ ਵਿਛਾਉਣ, ਲੰਗਰ ਪਕਵਾਉਣ ਤੇ ਲੰਗਰ ਵਰਤਾਉਣ ਨੂੰ ਹੀ ਸੇਵਾ ਸਮਝ ਬੈਠੇ ਹਾਂ। ਇਹ ਸਾਡੇ ਜੀਵਨ ਦੀ ਇੱਕ ਧਾਰਨਾ ਹੀ ਬਣ ਚੁੱਕੀ ਹੈ ਕਿ ਸੇਵਾ ਦਾ ਖੇਤਰ ਇਹੀ ਹੈ। ਇਹ ਸੇਵਾ ਮੁਬਾਰਕ ਹੈ ਪਰ ਸੇਵਾ ਦਾ ਇਹ ਇੱਕ ਪੱਖ ਹੈ। ਸੇਵਾ ਦਾ ਇੱਕ ਹੋਰ ਪੱਖ ਜਿਸ ਨੂੰ ਅਸੀਂ ਲਗਭਗ ਵਿਸਾਰ ਚੁੱਕੇ ਹਾਂ, ਉਹ ਹੈ ਸ਼ਬਦ ਵਿਚਾਰ ਜਾਂ ਧਰਮ ਪ੍ਰਚਾਰ ਦੀ ਸੇਵਾ ਜਿੱਥੇ ਬਾਕੀ ਉਪਰੋਕਤ ਦੱਸੀਆਂ ਸੇਵਾਵਾਂ ਜ਼ਰੂਰੀ ਹਨ ਉੱਥੇ ਸ਼ਬਦ ਵਿਚਾਰ ਵੀ ਸੇਵਾ ਦਾ ਇੱਕ ਅਹਿਮ ਪੱਖ ਹੈ। ਸਤਿਗੁਰੂ ਜੀ ਫ਼ੁਰਮਾਉਂਦੇ ਹਨ : ‘‘ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥’’ (ਗਉੜੀ, ਮ: ੧, ਪੰਨਾ ੨੨੩) ਭਾਵ ਗੁਰੂ ਦੀ ਸੇਵਾ ਹੈ ਗੁਰੂ ਦਾ ਗਿਆਨ ਲੈਣਾ, ਮਨ ਵਿੱਚ ਵਸਾਉਣਾ ਅਤੇ ਉਸ ਨੂੰ ਪ੍ਰਚਾਰਨਾ। ਜੇਕਰ ਅਸੀਂ ਗੁਰਬਾਣੀ ਦੀ ਵੀਚਾਰ ਕਰਨ ਦੀ ਅਤੇ ਵੰਡਣ ਦੀ ਸੇਵਾ ਸ਼ੁਰੂ ਕਰ ਦੇਵਾਂਗੇ ਤਾਂ ਸਾਡੇ ਮਾਨਸਿਕ ਰੋਗ ਦੂਰ ਹੋ ਜਾਣਗੇ ਤੇ ਜੀਵਨ ਵਿੱਚ ਖ਼ੁਸ਼ਹਾਲੀ ਆ ਜਾਵੇਗੀ, ਪਰੰਤੂ ਮਨੁੱਖੀ ਸੁਭਾਅ ਹੈ ਕਿ ਸੇਵਾ ਮਨ ਮਰਜ਼ੀ ਦੀ ਕੀਤੀ ਜਾਵੇ।  ਅਸੀਂ ਕੇਵਲ ਪੱਥਰ ਲਾਉਣਾ, ਸੋਨਾ ਚੜ੍ਹਾਉਣਾ ਅਤੇ ਏ. ਸੀ. ਆਦਿ ਲਗਵਾ ਦੇਣ ਨੂੰ ਹੀ ਤਰਜੀਹ ਦਿੰਦੇ ਆ ਰਹੇ ਹਾਂ ਪਰ ਜਿਸ ਦਿਨ ਸ਼ਬਦ ਵਿਚਾਰ ਨਾਲ ਜੀਵਨ ਵਿੱਚ ਗਿਆਨ ਦੀ ਹਨੇਰੀ ਆ ਗਈ ਤਾਂ ਉਦੋਂ ਅਗਿਆਨਤਾ ਤੇ ਪਾਖੰਡ ਵਾਲੇ ਕਰਮ ਖੰਭ ਲਾ ਕੇ ਉੱਡ ਜਾਣਗੇ। ਗੁਰਬਾਣੀ ਦਾ ਫੁਰਮਾਨ ਹੈ : ‘‘ਦੇਖੌ ਭਾਈ  ! ਗ੍ਹਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥’’ (ਗਉੜੀ, ਭਗਤ ਕਬੀਰ ਜ, ਪੰਨਾ ੩੩੧)

ਸੋ ਜਿਹੜੇ ਗੁਰਮੁਖ ਪਿਆਰੇ ਗੁਰੂ ਹੁਕਮ ਨੂੰ ਆਪਣੇ ਮਨ ਵਿੱਚ ਵਸਾ ਕੇ ਸਮਾਜ ਦੀ ਭਲਾਈ ਲਈ ਹੋਰ ਲੋਕਾਂ ਨੂੰ ਗੁਰੂ ਨਾਲ ਜੋੜਦੇ ਹਨ, ਗੁਰੂ ਸਾਹਿਬਾਨ ਉਹਨਾਂ ਦੀ ਇਸ ਸੇਵਾ ਤੋਂ ਬਲਿਹਾਰ ਜਾਂਦੇ ਹਨ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ : ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥’’ (ਗਉੜੀ ਕੀ ਵਾਰ,  ਮ: ੪, ਪੰਨਾ ੩੦੬)

ਸ਼੍ਰੋਮਣੀ ਕਮੇਟੀ ਵੱਲੋਂ ਰੀਲੀਜ਼ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਸੰਬੰਧੀ ਇਤਰਾਜ਼

0

ਵੱਲ  ਗਿਆਨੀ ਹਰਪ੍ਰੀਤ ਸਿੰਘ ਜੀ, ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਅੰਮ੍ਰਿਤਸਰ।

ਕਿਰਪਾਲ ਸਿੰਘ (ਬਠਿੰਡਾ) 88378-13661, 98554-80797

ਵਿਸ਼ਾ: ਸ਼੍ਰੋਮਣੀ ਕਮੇਟੀ ਵੱਲੋਂ ਰੀਲੀਜ਼ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਸੰਬੰਧੀ ਇਤਰਾਜ਼ ।

9 ਮਾਰਚ ਨੂੰ ਤੁਹਾਡੇ ਵੱਲੋਂ ਨਾਨਕਸ਼ਾਹੀ ਕੈਲੰਡਰ ਸੰਮਤ 551 (2019-20) ਰੀਲੀਜ਼ ਕਰਨ ਤੋਂ ਬਾਅਦ ਕੈਲੰਡਰ ਦੇ ਹੋ ਰਹੇ ਵਿਰੋਧ ਸੰਬੰਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਆਪ ਜੀ ਨੇ ਕਿਹਾ ਕਿ ਜਿਨ੍ਹਾਂ ਨੂੰ ਕੈਲੰਡਰ ਸੰਬੰਧੀ ਇਤਰਾਜ਼ ਹੈ, ਉਹ ਆਪਣੇ ਇਤਰਾਜ਼ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਭੇਜਣ, ਜਿਸ ਬਾਰੇ ਵੀਚਾਰ ਕੀਤਾ ਜਾਵੇਗਾ।

ਜਥੇਦਾਰ ਸਾਹਿਬ ਜੀ  !  ਆਪ ਜੀ ਦੀ ਸਹੂਲਤ ਲਈ ਮੈਂ ਆਪਣੇ ਕੁਝ ਇਤਰਾਜ਼ਾਂ ਨੂੰ ਸੰਖੇਪ ਵਿੱਚ ਇੱਥੇ ਦੁਹਰਾਅ ਰਿਹਾ ਹਾਂ, ਜੀ।

(1). ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਨਾਨਕਸ਼ਾਹੀ ਕੈਲੰਡਰ ਹਰ ਸਾਲ 1 ਚੇਤ/ 14 ਮਾਰਚ ਨੂੰ ਸ਼ੁਰੂ ਹੁੰਦੇ ਹਨ ਅਤੇ 30 ਫੱਗਣ/13 ਮਾਰਚ ਨੂੰ ਖ਼ਤਮ ਹੁੰਦੇ ਹਨ, ਜਿਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੂਰਜੀ ਬਿਕ੍ਰਮੀ ਕੈਲੰਡਰ ਨੂੰ ਹੀ ਅਪਣਾਇਆ ਹੋਇਆ ਹੈ ਅਤੇ ਹਰ ਸਾਲ 365 ਦਿਨਾਂ ਦਾ ਹੀ ਹੈ। ਇਸ ਦਾ ਭਾਵ ਹੈ ਕਿ ਇਸ ਅਨੁਸਾਰ ਨਿਸ਼ਚਿਤ ਕੀਤੇ ਦਿਹਾੜੇ ਹਰ ਸਾਲ 365 ਦਿਨਾਂ ਬਾਅਦ ਨਿਸ਼ਚਿਤ ਤਰੀਖਾਂ ਨੂੰ ਹੀ ਆਉਣੇ ਚਾਹੀਦੇ ਸਨ ਪਰ ਹੈਰਾਨੀ ਹੈ ਕਿ :

ਇਸ ਸਾਲ ਸੰਮਤ 551 ਦੇ ਕੈਲੰਡਰ ਵਿੱਚ ਨਿਸ਼ਚਿਤ ਕੀਤੇ ਕੁਝ ਦਿਹਾੜੇ ਤਾਂ ਸੰਮਤ 550 ਵਾਲੇ ਕੈਲੰਡਰ ਅਨੁਸਾਰ ਹੀ ਹਨ ਜਿਵੇਂ ਕਿ ਸ: ਬਘੇਲ ਸਿੰਘ ਵੱਲੋਂ ਦਿੱਲੀ ਫ਼ਤਿਹ 2 ਚੇਤ, ਸ਼ਹੀਦੀ ਸ: ਭਗਤ ਸਿੰਘ 10 ਚੇਤ, ਸ਼ਹੀਦੀ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ 12 ਚੇਤ, ਜਨਮ ਸਾਹਿਬਜ਼ਾਦਾ ਜੁਝਾਰ ਸਿੰਘ ਜੀ 27 ਚੇਤ, ਦਸਤਾਰ ਦਿਵਸ 31 ਚੇਤ, ਖ਼ਾਲਸਾ ਸਾਜਨਾ ਦਿਵਸ ਵੈਸਾਖੀ 1 ਵੈਸਾਖ, ਜਨਮ ਦਿਹਾੜਾ ਭਗਤ ਧੰਨਾ ਜੀ 8 ਵੈਸਾਖ, ਸ਼ਹੀਦੀ ਜੋੜਮੇਲਾ ਸ੍ਰੀ ਮੁਕਤਸਰ ਸਾਹਿਬ 21 ਵੈਸਾਖ, ਬਾਬਾ ਬੰਦਾ ਸਿੰਘ ਵੱਲੋਂ ਸਰਹਿੰਦ ਫ਼ਤਿਹ ਦਿਵਸ 29 ਵੈਸਾਖ ਹਨ, ਪਰ ਕੁਝ ਦਿਹਾੜਿਆਂ ਵਿੱਚ ਇੱਕ ਇੱਕ ਦਿਨ ਦਾ ਫਰਕ ਹੈ, ਕਈਆਂ ਵਿੱਚ 10-12 ਦਿਨ (ਪਹਿਲਾਂ ਆਉਣ) ਦਾ ਫਰਕ ਅਤੇ ਕਈਆਂ ਵਿੱਚ 18-19 ਦਿਨ (ਪਿੱਛੋਂ ਆਉਣ) ਦਾ ਫਰਕ ਹੈ ਜਿਵੇਂ ਕਿ ਅਗਲੇ ਪੰਨੇ ’ਤੇ ਦਿੱਤੇ ਚਾਰਟ ਵਿੱਚ ਵੇਖਿਆ ਜਾ ਸਕਦਾ ਹੈ। (ਨੋਟ : ਇਹ ਕੇਵਲ ਚੇਤ, ਵੈਸਾਖ, ਜੇਠ ਤਿੰਨ ਮਹੀਨਿਆਂ ’ਚ ਆਉਣ ਵਾਲੇ ਦਿਹਾੜਿਆਂ ਦਾ ਵੇਰਵਾ ਹੈ, ਬਾਕੀ ਦੀਆਂ ਤਰੀਖਾਂ ਦਾ ਮਿਲਾਣ ਤੁਸੀਂ ਖ਼ੁਦ ਕਰ ਕੇ ਵੇਖ ਲੈਣ ਦੀ ਕ੍ਰਿਪਾ ਕਰ ਲੈਣੀ ਜੀ।

(ਨੋਟ :  ਪਿਛਲੇ ਸਾਲ ਗੁਰਗੱਦੀ ਦਿਵਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੈਲੰਡਰ ਵਿੱਚ ਛਪੇ ਅਨੁਸਾਰ 25 ਵੈਸਾਖ ਅਤੇ ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਸਾਹਿਬ ਜੀ 3 ਹਾੜ ਵਿਖਾਇਆ ਗਿਆ ਸੀ, ਜੋ ਕਿ ਕੈਲੰਡਰ ਦੇ ਨਿਯਮਾਂ ਮੁਤਾਬਕ ਤਾਂ ਠੀਕ ਸੀ ਪਰ ਕਿਉਂਕਿ ਇਨ੍ਹਾਂ ਦੋਵਾਂ ਦਿਹਾੜਿਆਂ ਵਿਚਕਾਰ ਵੈਸਾਖ ਦੇ 5 ਦਿਨ + ਜੇਠ ਦੇ 32 ਦਿਨ + ਹਾੜ ਦੇ 3 ਦਿਨ = 40 ਦਿਨ ਦਾ ਫਰਕ ਪੈ ਗਿਆ ਸੀ, ਜੋ ਕਿ ਇਤਿਹਾਸ ਮੁਤਾਬਕ ਗਲਤ ਸੀ। ਇਸ ਫਰਕ ਨੂੰ ਠੀਕ ਕਰਨ ਲਈ ਕੈਲੰਡਰ ਦੇ ਨਿਯਮ ਭੰਗ ਕਰ ਕੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਐਨ ਮੌਕੇ ’ਤੇ 25 ਵੈਸਾਖ ਤੋਂ ਬਦਲ ਕੇ 25 ਜੇਠ ਕਰ ਦਿੱਤਾ, ਜਿਸ ਨਾਲ ਫਰਕ 10 ਦਿਨ ਰਹਿ ਗਿਆ ਜਦੋਂ ਕਿ ਇਸ ਸਾਲ ਸੰਮਤ 551 ’ਚ ਇਹ ਫਰਕ (13 ਜੇਠ ਤੋਂ 24 ਜੇਠ ਤੱਕ) 11 ਦਿਨ ਦਾ ਫਰਕ ਹੈ।

(2). ਹੋਲੇ ਮਹੱਲੇ ਦਾ ਪੁਰਬ ਪਿਛਲੇ ਸਾਲ ਸੰਮਤ 550 ਦੌਰਾਨ ਤਾਂ ਆਇਆ ਹੀ ਨਹੀਂ ਸੀ ਜਦੋਂ ਕਿ ਇਸ ਸਾਲ ਸੰਮਤ 551 ’ਚ ਦੋ ਵਾਰ ਪਹਿਲਾਂ ਸਾਲ ਦੇ ਸ਼ੁਰੂ ’ਚ 8 ਚੇਤ 21 ਮਾਰਚ ਅਤੇ ਦੂਸਰੀ ਵਾਰ ਸਾਲ ਦੇ ਅਖੀਰ ’ਤੇ 28 ਫੱਗਣ 10 ਮਾਰਚ ਨੂੰ ਆਵੇਗਾ। ਸੋਧਾਂ ਦੇ ਨਾਮ ’ਤੇ ਵਿਗਾੜੇ ਹੋਏ ਕੈਲੰਡਰ ਦੀਆਂ ਵੱਡੀਆਂ ਸਮਰਥਕ ਨਿਹੰਗ ਸਿੰਘ ਜਥੇਬੰਦੀਆਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਹੋਲੇ ਮਹੱਲੇ ਦੀ ਤਰੀਕ 8 ਚੇਤ 21 ਮਾਰਚ ਨਾਲ ਇਸ ਆਧਾਰ ’ਤੇ ਸਹਿਮਤ ਨਹੀਂ ਹਨ ਕਿ ਪੁਰਾਤਨ ਮਰਿਆਦਾ ਅਨੁਸਾਰ ਹਰ ਸਾਲ ਹੋਲਾ ਮਹੱਲਾ ਪੂਰਨਮਾਸ਼ੀ ਤੋਂ ਇੱਕ ਦਿਨ ਬਾਅਦ ’ਚ ਮਨਾਇਆ ਜਾਂਦਾ ਹੈ ਪਰ ਇਸ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ’ਚ ਪੂਰਨਮਾਸ਼ੀ ਵਾਲੇ ਦਿਨ ਹੀ ਦਰਜ ਕੀਤਾ ਗਿਆ ਹੈ ਜਿਸ ਨੂੰ ਉਹ ਗਲਤ ਮੰਨਦੇ ਹੋਏ ਨਿਹੰਗ 22 ਮਾਰਚ ਨੂੰ ਹੋਲਾ ਮਹੱਲਾ ਮਨਾਉਣ ਲਈ ਬਜਿਦ ਹਨ। ਦੱਸਣਯੋਗ ਹੈ ਕਿ ਸਾਲ 2009 ’ਚ ਵੀ ਸ਼੍ਰੋਮਣੀ ਕਮੇਟੀ ਨੇ ਹੋਲਾ ਮਹੱਲਾ 11 ਮਾਰਚ ਨੂੰ ਮਨਾਇਆ ਸੀ ਜਦੋਂ ਕਿ ਨਿਹੰਗ ਜਥੇਬੰਦੀਆਂ ਨੇ 12 ਮਾਰਚ ਨੂੰ।

(3). ਹੋਲੇ ਮਹੱਲੇ ਦੇ ਦਿਹਾੜੇ ਸੰਬੰਧੀ ਨਿਹੰਗ ਜਥੇਬੰਦੀਆਂ ਦੇ ਤਰਕ ਨੂੰ ਜੇ ਸਹੀ ਮੰਨ ਲਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਹਰ ਸਾਲ ਪੋਹ ਦੀ ਮੱਸਿਆ ਤੋਂ ਸਤਵੇਂ ਦਿਨ ਪੋਹ ਸੁਦੀ 7 ਨੂੰ ਮਨਾਇਆ ਜਾਂਦਾ ਹੈ ਪਰ ਦੋ ਮਹੀਨੇ ਪਹਿਲਾਂ ਮੱਸਿਆ 5 ਜਨਵਰੀ ਨੂੰ ਸੀ ਜਦੋਂ ਕਿ ਗੁਰਪੁਰਬ ਇਸ ਤੋਂ ਪਿੱਛੋਂ 7ਵੇਂ ਦਿਨ ਦੀ ਬਜਾਏ 8ਵੇਂ ਦਿਨ 13 ਜਨਵਰੀ ਨੂੰ ਮਨਾਇਆ ਗਿਆ ਸੀ।  ਸੰਨ 2000 ’ਚ ਪੰਜਾਬ ਵਿੱਚ ਪੋਹ ਸੁਦੀ 7 ਇੱਕ ਦਿਨ ਦੇ ਅੰਤਰ ਨਾਲ ਆਈ ਸੀ। ਪੰਜਾਬ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਦ੍ਰਿਕ ਗਣਿਤ ਅਨੁਸਾਰ 14 ਜਨਵਰੀ ਨੂੰ ਅਤੇ ਪਟਨਾ ਸਾਹਿਬ (ਬਿਹਾਰ) ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਾਕਾਸ਼ ਹੋਇਆ ਸੀ ਉੱਥੇ ਸੂਰਯ ਸਿਧਾਂਤ ਅਨੁਸਾਰ 13 ਜਨਵਰੀ ਨੂੰ ਮਨਾਇਆ ਗਿਆ ਸੀ।  ਬੰਦੀਛੋੜ ਦਿਵਸ ਵੀ ਹਰ ਸਾਲ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਪਰ ਇਸ ਸਾਲ ਸੰਮਤ 551 ’ਚ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਕੱਤਕ ਦੀ ਚਉਦਸ ਨੂੰ ਦਰਜ ਕੀਤਾ ਗਿਆ ਹੈ। ਅਗਲੇ ਸਾਲ ਸੰਮਤ 552 ਵਿੱਚ ਵੀ ਇਸੇ ਤਰ੍ਹਾਂ ਇੱਕ ਦਿਨ ਦੀ ਗਲਤੀ ਹੈ।

(4). ਦਿਨ ਦਿਹਾੜਿਆਂ ਦੀਆਂ ਹਰ ਸਾਲ ਹੀ ਬਦਲਵੀਆਂ ਤਰੀਖਾਂ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਸਾਹਿਬਾਨ ਦੇ ਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ, ਪੁਰਾਤਨ ਸਿੱਖ ਇਤਿਹਾਸ ਦੀਆਂ ਘਟਨਾਵਾਂ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਰੀਖਾਂ ਅਤੇ ਪੰਜਾਬ ਵਿੱਚ ਅੰਗਰੇਜ਼ਾਂ ਦਾ ਰਾਜ ਆਉਣ ਤੋਂ ਬਾਅਦ ਦੇ ਸਾਰੇ ਇਤਿਹਾਸਕ ਦਿਹਾੜੇ, ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਸ਼੍ਰੋਮਣੀ ਕਮੇਟੀ ਦਾ ਇਤਿਹਾਸ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਆਦਿਕ ਦੇ ਸ਼ਹੀਦੀ ਦਿਨ ਈਸਵੀ ਕੈਲੰਡਰ ਦੀਆਂ ਤਰੀਖਾਂ ਅਨੁਸਾਰ ਦਰਜ ਹੋਣ ਕਰ ਕੇ ਅਕਸਰ ਹੀ ਇੱਕ ਦੂਸਰੀ ਨਾਲ ਨੇੜੇ ਦਾ ਸੰਬੰਧ ਰੱਖਣ ਵਾਲੀਆਂ ਘਟਨਾਵਾਂ ਅੱਗੇ ਪਿੱਛੇ ਦਰਜ ਹੋਣ ਕਰ ਕੇ ਕੌਮ ਵਿੱਚ ਦੁਬਿਧਾ ਪੈਦਾ ਕਰਦੀਆਂ ਹਨ ਜਿਵੇਂ ਕਿ 1984 ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਅਤੇ ਤੀਜਾ ਘੱਲੂਘਾਰਾ ਇੱਕੋ ਸਮੇਂ ਵਾਪਰਿਆ ਪਰ ਉਸ ਤੋਂ ਪਿੱਛੋਂ ਇਹ ਕਦੀ ਵੀ ਇਕੱਠੇ ਨਹੀਂ ਆਏ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਰ ਸਾਲ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ। ਹੋਰ ਤਾਂ ਹੋਰ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ ਅਤੇ 19 ਦਿਨਾਂ ਬਾਅਦ ਉਸੇ ਅਕਾਲ ਤਖ਼ਤ ’ਤੇ ਬੈਠ ਕੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਮੀਰੀ ਪੀਰੀ ਦਾ ਸਿਧਾਂਤ ਵੀ ਉਨ੍ਹਾਂ ਨੇ ਹੀ ਲਾਗੂ ਕੀਤਾ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਸੂਰਜੀ ਮਹੀਨੇ ਦੀਆਂ ਤਰੀਖਾਂ ਅਤੇ ਮੀਰੀ ਪੀਰੀ ਦਿਵਸ ਚੰਦਰ ਮਹੀਨੇ ਦੀਆਂ ਤਰੀਖਾਂ ਨਾਲ ਦਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਾਜਣਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਅਤੇ ਹੋਲਾ ਮਹੱਲਾ ਖੇਡਣ ਦੀ ਰੀਤ ਵੀ ਉਨ੍ਹਾਂ ਨੇ ਹੀ ਸ਼ੁਰੂ ਕੀਤੀ ਪਰ ਖ਼ਾਲਸੇ ਦਾ ਸਾਜਣਾ ਦਿਵਸ ਭਾਵ ਵੈਸਾਖੀ ਸੂਰਜੀ ਮਹੀਨੇ ਦੀ ਤਰੀਖ ਅਤੇ ਹੋਲਾ ਮਹੱਲਾ ਚੰਦਰ ਮਹੀਨੇ ਦੀ ਤਿੱਥ ਅਨੁਸਾਰ ਨਿਸ਼ਚਿਤ ਕੀਤੇ ਜਾਣ ਕਰ ਕੇ ਕਦੀ ਤਾਂ ਫਗਣ ਦੇ ਮਹੀਨੇ ਵਿੱਚ ਆ ਜਾਂਦਾ ਹੈ ਅਤੇ ਕਦੇ ਚੇਤ ਵਿੱਚ ਆਉਣ ਕਰ ਕੇ ਨਾਨਕਸ਼ਾਹੀ ਕੈਲੰਡਰ ਦੇ ਕਦੀ ਇੱਕ ਸਾਲ ਵਿੱਚ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ। ਭਗਤ ਧੰਨਾ ਜੀ ਦਾ ਜਨਮ ਦਿਹਾੜਾ ਬਿਕ੍ਰਮੀ ਕੈਲੰਡਰ ਦੀ ਸੂਰਜੀ ਤਰੀਖ ਨਾਲ ਨਿਸ਼ਚਿਤ ਕੀਤੇ ਜਾਣ ਕਰ ਕੇ ਹਮੇਸ਼ਾਂ ਨਿਸ਼ਚਿਤ ਤਰੀਖਾਂ ਨੂੰ ਆਉਂਦਾ ਹੈ ਜਦੋਂ ਕਿ ਬਾਕੀ ਦੇ ਭਗਤ ਸਾਹਿਬਾਨ ਦੇ ਜਨਮ ਦਿਨ ਚੰਦ੍ਰਮਾ ਦੀਆਂ ਤਿੱਥਾਂ ਮੁਤਾਬਕ ਨਿਸ਼ਚਿਤ ਕੀਤੇ ਜਾਣ ਸਦਕਾ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ, ਆਦਿ।

ਬਿਕ੍ਰਮੀ ਕੈਲੰਡਰ ਇੱਕ ਐਸਾ ਗੋਰਖ ਧੰਦਾ ਹੈ ਕਿ ਬੰਦਾ ਇਸ ਦੀਆਂ ਬਾਰੀਕੀਆਂ ਸੁਣ ਕੇ ਹੀ ਦੰਗ ਰਹਿ ਜਾਂਦਾ ਹੈ ਕਿਉਂਕਿ ਕਦੀ ਇੱਕੋ ਤਿੱਥ ਲਗਾਤਾਰ ਦੋ ਦਿਨ ਆ ਜਾਂਦੀ ਹੈ ਅਤੇ ਕਦੇ ਦੋ ਤਿੱਥਾਂ ਇੱਕੋ ਦਿਨ ਆ ਜਾਂਦੀਆਂ ਹਨ ਜਿਵੇਂ ਕਿ ਇਸ ਸਾਲ ਫੱਗਣ ਦੀ ਪੁੰਨਿਆ ਅਤੇ ਚੇਤ ਵਦੀ 1 ਦੋਵੇਂ ਹੀ 21 ਮਾਰਚ ਨੂੰ ਹੋਲੇ ਮਹੱਲੇ ਦਿਨ ਸੰਬੰਧੀ ਭੰਬਲਭੂਸਾ ਪੈਦਾ ਹੋ ਗਿਆ ਹੈ। ਕੀ ਬਿਕ੍ਰਮੀ ਕੈਲੰਡਰ ਦੇ ਹਿਮਾਇਤੀ ਦੱਸ ਸਕਦੇ ਹਨ ਕਿ ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਕਿ ਕੌਮ ਇੱਕ ਦੀ ਬਜਾਏ ਤਿੰਨ ਤਿੰਨ ਕੈਲੰਡਰਾਂ ਦੀ ਘੁੰਮਣਘੇਰੀ ਵਿੱਚ ਫਸਾਈ ਰੱਖਣੀ ਹੈ ਅਤੇ ਕਦੀ ਵੀ ਆਪਣੇ ਇੱਕ ਕੈਲੰਡਰ ਨਾਲ ਜੁੜ ਕੇ ਕੌਮੀ ਨਿਆਰੇਪਨ ਨੂੰ ਉਜਾਗਰ ਨਹੀਂ ਹੋਣ ਦੇਣਾ ?

ਉਪਰੋਕਤ ਦਾ ਇੱਕ ਉਤਾਰਾ ਈ-ਮੇਲ ਰਾਹੀਂ ਹੇਠ ਲਿਖਿਆਂ ਨੂੰ ਜ਼ਰੂਰੀ ਕਾਰਵਾਈ ਕਰਨ ਲਈ ਭੇਜਿਆ ਜਾਂਦਾ ਹੈ, ਜੀ।

(1). ਗਿਆਨੀ ਰਘਬੀਰ ਸਿੰਘ ਜੀ ਕਾਰਜਕਾਰੀ ਜਥੇਦਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ।

(2). ਗਿਆਨੀ ਰਜਿੰਦਰ ਸਿੰਘ ਜੀ ਕਾਰਜਕਾਰੀ ਜਥੇਦਾਰ ਤਖ਼ਤ ਸ਼੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ।

(3). ਗਿਆਨੀ ਕੁਲਵੰਤ ਸਿੰਘ ਜੀ ਜਥੇਦਾਰ ਤਖ਼ਤ ਸ਼੍ਰੀ ਹਜੂਰ ਸਾਹਿਬ, ਨਾਂਦੇੜ।

(4). ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ।

(5). ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ।

(6). ਭਾਈ ਬਲਵਿੰਦਰ ਸਿੰਘ ਜੀ ਜੌੜਾ ਸਕੱਤਰ ਧਰਮ ਪ੍ਰਚਾਰ ਕਮੇਟੀ, ਸ਼੍ਰੀ ਅੰਮ੍ਰਿਤਸਰ।

ਹੋਮਿਓਪੈਥੀ ਸਬੰਧੀ ਪ੍ਰਚੱਲਿਤ ਗਲਤ ਧਾਰਨਾਵਾਂ ਅਤੇ ਭਰਮ-ਭੁਲੇਖੇ

0

ਹੋਮਿਓਪੈਥੀ ਸਬੰਧੀ ਪ੍ਰਚੱਲਿਤ ਗਲਤ ਧਾਰਨਾਵਾਂ ਅਤੇ ਭਰਮ-ਭੁਲੇਖੇ

-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ, ਬਰਨਾਲਾ 98146-99446

     ਹੋਮਿਓਪੈਥੀ ਦੁਨੀਆਂ ਦੀਆਂ ਮੁੱਢਲੀਆਂ ਇਲਾਜ ਪ੍ਰਣਾਲੀਆਂ ਵਿੱਚੋਂ ਇੱਕ ਹੈ, ਜਿਸ ਦੀ ਖੋਜ ਜਰਮਨ ਵਾਸੀ ਡਾ. ਸੈਮੂਅਲ ਹਨੈਮੈਨ ਨੇ ਕੀਤੀ। ਹੌਲੀ-ਹੌਲੀ ਇਹ ਪੈਥੀ ਸਾਰੇ ਸੰਸਾਰ ਵਿੱਚ ਫੈਲਦੀ ਗਈ ਅਤੇ ਅੱਜ ਇਹ ਦੁਨੀਆਂ ਦੀਆਂ ਇਲਾਜ ਪ੍ਰਣਾਲੀਆਂ ਵਿੱਚੋਂ ਇੱਕ ਹੈ। ਲੋਕ ਮਨਾਂ ਵਿੱਚ ਹੋਮਿਓਪੈਥੀ ਸੰਬੰਧੀ ਬਹੁਤ ਭਰਮ-ਭੁਲੇਖੇ ਪਾਏ ਜਾਂਦੇ ਹਨ। ਹਥਲੇ ਲੇਖ ਵਿੱਚ ਇਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਉਪਰਾਲਾ ਕਰ ਰਿਹਾ ਹਾਂ ਤਾਂ ਕਿ ਹੋਮਿਓਪੈਥੀ ਸਬੰਧੀ ਲੋਕਾਂ ਨੂੰ ਹੋਰ ਗਿਆਨ ਹੋ ਸਕੇ। ਸਭ ਤੋਂ ਪਹਿਲੀ ਗੱਲ ਤਾਂ ਲੋਕ ਮਨਾਂ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਹੋਮਿਓਪੈਥੀ ਦਵਾਈ ਜੇਕਰ ਫਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ। ਇਸੇ ਗੱਲ ਨੂੰ ਲੈ ਕੇ ਪੰਜਾਬੀ ਦੇ ਗੀਤਕਾਰਾਂ ਨੇ ਆਪਣੇ ਗੀਤਾਂ ਵਿੱਚ ਵੀ ਇਹ ਲਾਈਨਾਂ ਪਾ ਦਿੱਤੀਆਂ। ਹਰਭਜਨ ਸ਼ੇਰੇ ਨੇ ‘ਮੁੰਡਾ ਹੋਮਿਓਪੈਥੀ ਦੀ ਦਵਾਈ ਵਰਗਾ ਕਰਦਾ ਨਹੀਂ ਨੁਕਸਾਨ’ ਅਤੇ ਗੁਰਦਾਸ ਮਾਨ ਨੇ ਆਪਣੇ ਗੀਤ ‘ਇੱਥੇ ਹਰ ਬੰਦਾ ਰੱਬ ਦੇ ਜਵਾਈ ਵਰਗਾ’ ਵਿੱਚ ਵਿੱਚ ਸਤਰ ‘ਮੁੰਡਾ ਹੋ ਗਿਆ ਜਵਾਨ, ਨਾ ਕੋਈ ਫਾਇਦਾ ਨੁਕਸਾਨ, ਨਿਰਾ ਪੁਰਾ ਹੋਮਿਓਪੈਥੀ ਦੀ ਦਵਾਈ ਵਰਗਾ’ ਪਾਈ ਹੈ। ਕਹਿਣ ਤੋਂ ਭਾਵ, ਇਹ ਬਹੁਤ ਵੱਡਾ ਭਰਮ-ਭੁਲੇਖਾ ਹੈ, ਜੋ ਲੋਕ ਮਨਾਂ ਵਿੱਚ ਪਲਿਆ ਹੋਇਆ ਹੈ। ਦੁਨੀਆਂ ਉੱਤੇ ਕੋਈ ਵੀ ਚੀਜ਼ ਜੇਕਰ ਉਸ ਦਾ ਬਿਨਾਂ ਸੋਚੇ ਸਮਝੇ ਉਪਯੋਗ ਕਰਾਂਗੇ ਤਾਂ ਉਹ ਨੁਕਸਾਨ ਕਰੇਗੀ ਹੀ ਕਰੇਗੀ। ਕਈ ਲੋਕ ਆਪਣੇ ਆਪ ਕਿਤਾਬਾਂ ਪੜ੍ਹ ਕੇ ਹੋਮਿਓਪੈਥੀ ਨੂੰ ਅਜ਼ਮਾਉਣ ਲੱਗ ਜਾਂਦੇ ਹਨ, ਜੋ ਕਿ ਖ਼ਤਰਨਾਕ ਰੁਝਾਨ ਹੈ। ਹੋਮਿਓਪੈਥਿਕ ਦਵਾਈਆਂ ਦੇ ਅਸਰ ਬਹੁਤ ਡੂੰਘੇ ਹੁੰਦੇ ਹਨ। ਜੇਕਰ ਬਿਨਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਦੇ ਅਸੀਂ ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰਦੇ ਹਾਂ ਤਾਂ ਇਹ ਮੰਨੋ ਕਿ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹੁੰਦੇ ਹਾਂ।

ਹੋਮਿਓਪੈਥਿਕ ਦਵਾਈ ਬਹੁਤ ਹੌਲੀ ਅਸਰ ਕਰਦੀ ਹੈ :- ਇਹ ਬੜਾ ਵੱਡਾ ਭਰਮ ਲੋਕ ਮਨਾਂ ਵਿੱਚ ਪਾਇਆ ਜਾਂਦਾ ਹੈ ਕਿ ਜਦੋਂ ਨੂੰ ਹੋਮਿਓਪੈਥਿਕ ਦਵਾਈ ਨੇ ਅਸਰ ਸ਼ੁਰੂ ਕਰਨਾ, ਉਦੋਂ ਨੂੰ ਜਾਨ ਨਿਕਲ ਜਾਊ। ਹੋਮਿਓਪੈਥੀ ਵਿੱਚ ਦੋ ਤਰ੍ਹਾਂ ਦੀਆਂ ਦਵਾਈਆਂ ਮਿਲਦੀਆ ਹਨ। ਇੱਕ ਨਵੀਂ ਬਿਮਾਰੀ ਲਈ ਅਤੇ ਇੱਕ ਪੁਰਾਣੀ ਬਿਮਾਰੀ ਲਈ। ਮੰਨ ਲਓ ਕਿਸੇ ਮਰੀਜ਼ ਨੂੰ ਸ਼ੂਗਰ ਦੀ ਤਕਲੀਫ਼ ਹੈ, ਜੋ ਕਿ ਦਸ ਸਾਲ ਪੁਰਾਣੀ ਹੈ। ਜੇਕਰ ਉਸ ਰੋਗੀ ਨੂੰ ਹੋਮਿਓਪੈਥਿਕ ਦਵਾਈ ਦਿੱਤੀ ਜਾਵੇ ਤਾਂ ਇਹ ਤਾਂ ਹੈ ਨਹੀਂ ਕਿ ਉਸ ਦੀ ਸ਼ੂਗਰ ਦੋ ਹਫ਼ਤਿਆਂ ਵਿੱਚ ਠੀਕ ਹੋ ਜਾਵੇਗੀ। ਜਿੰਨੀ ਪੁਰਾਣੀ ਬਿਮਾਰੀ ਹੁੰਦੀ ਹੈ, ਉਨ੍ਹਾਂ ਹੀ ਸਮਾਂ ਵੱਧ ਲੱਗਦਾ ਹੈ। ਇਸ ਤੋਂ ਉਲਟ ਜੇਕਰ ਕਿਸੇ ਦੇ ਸਿਰ ਵਿੱਚ ਸੱਟ ਲੱਗ ਜਾਵੇ, ਆਦਮੀ ਬੇਹੋਸ਼ ਹੋ ਜਾਵੇ। ਅਗਰ ਉਸ ਵੇਲੇ ਹੋਮਿਓਪੈਥਿਕ ਦਵਾਈ ਦੀ ਇੱਕ ਖੁਰਾਕ ਮੂੰਹ ਵਿੱਚ ਪਾਈ ਜਾਵੇ ਤਾਂ ਇਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੋਵੇਗਾ। ਸੋ ਕਹਿਣ ਤੋਂ ਭਾਵ ਹੈ ਕਿ ਸਾਡੀਆਂ ਬਿਮਾਰੀਆਂ ਹੀ ਬਹੁਤ ਪੁਰਾਣੀਆਂ ਹੁੰਦੀਆਂ ਹਨ। ਪਹਿਲਾਂ ਹੋਰ ਇਲਾਜ ਪ੍ਰਣਾਲੀਆਂ ਰਾਹੀਂ ਰੋਗ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ। ਫਿਰ ਜਦੋਂ ਰੋਗੀ ਹੋਮਿਓਪੈਥੀ ਵਿੱਚ ਆਉਂਦਾ ਹੈ ਤਾਂ ਕਾਫ਼ੀ ਸਮਾਂ ਲੰਘ ਚੁੱਕਾ ਹੁੰਦਾ ਹੈ।

ਹੋਮਿਓਪੈਥਿਕ ਦਵਾਈਆਂ ਨਾਲ ਦੂਜੀਆਂ ਦਵਾਈਆਂ ਦੀ ਵਰਤੋਂ :- ਮੰਨ ਲਓ ਕਿ ਪਹਿਲਾਂ ਕੋਈ ਰੋਗੀ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਥਾਇਰਾਇਡ ਦੀ ਅੰਗਰੇਜ਼ੀ ਗੋਲੀ ਖਾ ਕੇ ਸਮਾਂ ਗੁਜ਼ਾਰ ਰਿਹਾ ਹੈ। ਇਕਦਮ ਉਸ ਦੇ ਮਨ ਵਿੱਚ ਹੋਮਿਓਪੈਥੀ ਦਾ ਖ਼ਿਆਲ ਆਉਂਦਾ ਹੈ ਤਾਂ ਡਾਕਟਰ ਕੋਲ ਆ ਕੇ ਰੋਗੀ ਇਹੋ ਸਵਾਲ ਕਰਦਾ ਹੈ, ਡਾਕਟਰ ਸਾਹਿਬ  !  ਹੁਣ ਮੈਂ ਇਹ ਗੋਲੀ ਜਾਂ ਕੈਪਸੂਲ ਛੱਡ ਦਿਆਂ ਜਾਂ ਕਈ ਮਰੀਜ਼ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਛੱਡ ਦਿੰਦੇ ਹਨ ਕਿਉਂਕਿ ਉਹਨਾਂ ਦੇ ਮਨ ਦਾ ਵਿਚਾਰ ਹੁੰਦਾ ਹੈ ਕਿ ਹੋਮਿਓਪੈਥਿਕ ਦਵਾਈ ਦੇ ਨਾਲ ਕੋਈ ਹੋਰ ਦਵਾਈ ਨਹੀਂ ਲੈਣੀ, ਇਹ ਖ਼ਤਰਨਾਕ ਰੁਝਾਨ ਹੈ। ਜਿਸ ਦਵਾਈ ਨੂੰ ਰੋਗੀ ਸਾਲਾਂ ਬੱਧੀ ਲੈ ਰਿਹਾ ਹੈ, ਉਸ ਨੂੰ ਇਕਦਮ ਛੱਡਣ ਨਾਲ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦਾ ਨੁਕਸ ਪੈ ਸਕਦਾ ਹੈ। ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਗੋਲੀ ਇਕਦਮ ਛੱਡਣ ਨਾਲ ਅਧਰੰਗ ਹੋਣ ਦਾ ਖ਼ਤਰਾ ਬਣ ਸਕਦਾ ਹੈ ਕਿਉਂਕਿ ਇਹ ਗੋਲੀਆਂ, ਕੈਪਸੂਲ ਇੱਕ ਤਰ੍ਹਾਂ ਨਸ਼ੇ ਵਾਂਗ ਸਰੀਰ ਨੂੰ ਲੱਗੇ ਹੁੰਦੇ ਹਨ। ਜੇਕਰ ਕਿਸੇ ਅਮਲੀ ਦਾ ਨਸ਼ਾ ਇਕਦਮ ਛੁਡਾ ਦਿੱਤਾ ਜਾਵੇ ਤਾਂ ਉਸ ਨੂੰ ਤੋੜ ਲੱਗਦੀ ਹੈ। ਇਸੇ ਤਰ੍ਹਾਂ ਹੋਮਿਓਪੈਥਿਕ ਦਵਾਈ ਸ਼ੁਰੂ ਕਰਨ ਵੇਲੇ ਉਹ ਦਵਾਈਆਂ ਜਿਨ੍ਹਾਂ ਦੀ ਰੋਗੀ ਵਰਤੋਂ ਕਰਦਾ ਸੀ, ਇਕਦਮ ਨਹੀਂ ਛੱਡਣੀਆਂ ਚਾਹੀਦੀਆਂ। ਜਦੋਂ ਹੋਮਿਓਪੈਥਿਕ ਦਵਾਈ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਵੇ, ਉਦੋਂ ਡਾਕਟਰ ਦੀ ਸਲਾਹ ਨਾਲ ਹੀ ਇਹ ਦਵਾਈਆਂ ਛੱਡਣੀਆਂ ਚਾਹੀਦੀਆਂ ਹਨ ਜਾਂ ਕਈ ਵਾਰ ਹੋਮਿਓਪੈਥਿਕ ਦਵਾਈਆਂ ਦੇ ਚਲਦੇ ਮਰੀਜ਼ ਨੂੰ ਕੋਈ ਬੁਖਾਰ ਜਾਂ ਖੰਘ ਹੋ ਜਾਂਦੀ ਹੈ। ਫਿਰ ਮਰੀਜ਼ ਦਾ ਸਵਾਲ ਹੁੰਦਾ ਹੈ ਕਿ ਉਹ ਕੋਈ ਹੋਰ ਦਵਾਈ ਲੈ ਲਵੇ ਜਾਂ ਜੇਕਰ ਕੋਈ ਹੋਰ ਦਵਾਈ ਲਵੇਗਾ ਤਾਂ ਉਸ ਨਾਲ ਹੋਮਿਓਪੈਥਿਕ ਦਵਾਈ ਦਾ ਅਸਰ ਤਾਂ ਨਹੀਂ ਕੱਟਿਆ ਜਾਵੇਗਾ। ਅਗਰ ਤਾਂ ਹੋਮਿਓਪੈਥਿਕ ਦਵਾਈ ਲੈਣ ਤੋਂ ਇੱਕ-ਦੋ ਦਿਨਾਂ ਬਾਅਦ ਬੁਖਾਰ, ਖੰਘ, ਨਜ਼ਲਾ, ਰੇਸ਼ਾ ਜਾਂ ਟੱਟੀਆਂ ਲੱਗ ਜਾਂਦੀਆਂ ਹਨ ਤਾਂ ਇਹ ਬਹੁਤ ਵਧੀਆ ਲੱਛਣ ਹੁੰਦਾ ਹੈ। ਇਸ ਦਾ ਭਾਵ ਹੈ ਕਿ ਹੋਮਿਓਪੈਥਿਕ ਦਵਾਈ ਨੇ ਆਪਣਾ ਅਸਰ ਸ਼ੁਰੂ ਕਰ ਦਿੱਤਾ ਹੈ। ਅਗਰ ਇਹ ਅਲਾਮਤਾਂ ਹੋਮਿਓਪੈਥਿਕ ਇਲਾਜ ਦੌਰਾਨ ਵੈਸੇ ਹੋ ਜਾਂਦੀਆਂ ਹਨ ਜਿਵੇਂ ਕਿ ਮੌਸਮ ਦੇ ਬਦਲਣ ਨਾਲ ਜਾਂ ਕੁੱਝ ਖਾਣ-ਪੀਣ ਕਰ ਕੇ ਤਾਂ ਕਾਹਲੀ ਕੀਤਿਆਂ ਕੋਈ ਹੋਰ ਦਵਾਈ ਨਹੀਂ ਲੈਣੀ ਚਾਹੀਦੀ। ਹੋ ਸਕਦੈ ਇੱਕ-ਦੋ ਦਿਨਾਂ ਵਿੱਚ ਇਹ ਤਕਲੀਫ਼ ਆਪਣੇ ਆਪ ਠੀਕ ਹੋ ਜਾਵੇ ਜਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੁਖਾਰ, ਖੰਘ, ਸਿਰ ਦਰਦ, ਜ਼ੁਕਾਮ ਦੀ ਗੋਲੀ ਇਕਦਮ ਲੈਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਈ ਰੋਗ ਜਿੱਥੇ ਹੋਮਿਓਪੈਥਿਕ ਦਵਾਈਆਂ ਨਾਲ ਦੂਸਰੀਆਂ ਇਲਾਜ ਪ੍ਰਣਾਲੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਐਕਸੀਡੈਂਟ, ਜਲ ਜਾਣਾ ਜਾਂ ਓਪਰੇਸ਼ਨ ਵਗੈਰਾ ਦੀ ਹਾਲਤ ਵਿੱਚ ਹੋਮਿਓਪੈਥੀ ਦਵਾਈ ਨਾਲ ਦੂਸਰੀ ਦਵਾਈ ਲਈ ਜਾ ਸਕਦੀ ਹੈ, ਜਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ।

ਹੋਮਿਓਪੈਥਿਕ ਦਵਾਈ ਅਤੇ ਪ੍ਰਹੇਜ਼ : ਆਮ ਸੁਣਨ ਵਿੱਚ ਆਉਂਦਾ ਹੈ ਕਿ ਹੋਮਿਓਪੈਥਿਕ ਦਵਾਈਆਂ ਨਾਲ ਲਸਣ, ਪਿਆਜ, ਇਲੈਚੀ ਆਦਿ ਦੀ ਵਰਤੋਂ ਨਹੀਂ ਕਰਨੀ। ਇਹ ਗੱਲਾਂ ਲੋਕ ਮਨਾਂ ਦੀ ਘਾੜਤ ਹਨ ਕਿ ਹੋਮਿਓਪੈਥੀ ਵਿੱਚ ਜ਼ਿਆਦਾ ਪ੍ਰਹੇਜ਼ ਕਰਨਾ ਪੈਂਦਾ ਹੈ। ਸੈਂਟ ਆਦਿ ਨਹੀਂ ਲਾਉਣਾ। ਦਰਅਸਲ ਹੋਮਿਓਪੈਥੀ ਵਿੱਚ ਕਿਸੇ ਵੀ ਚੀਜ਼ ਦਾ ਪ੍ਰਹੇਜ਼ ਨਹੀਂ ਪਰ ਇਲਾਜ ਨਾਲੋਂ ਪ੍ਰਹੇਜ਼ ਚੰਗਾ ਜਾਂ ਜਿਹੋ ਜਿਹੀ ਬਿਮਾਰੀ, ਉਹੋ ਜਿਹਾ ਪ੍ਰਹੇਜ਼ ਹੁੰਦਾ ਹੈ। ਅਗਰ ਸ਼ੂਗਰ ਵਾਲੇ ਮਰੀਜ਼ ਨੂੰ ਖੰਡ ਅਤੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਨਮਕ ਬੰਦ ਕਰ ਦਿੱਤਾ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਮਰੀਜ਼ਾਂ ਦੀ ਖੰਡ ਜਾਂ ਨਮਕ ਬੰਦ ਹੋ ਗਏ। ਪ੍ਰਹੇਜ਼ ਦਵਾਈ ਨਾਲ ਨਹੀਂ, ਸਗੋਂ ਬਿਮਾਰੀ ਨਾਲ ਹੁੰਦਾ ਹੈ। ਪਿਆਜ ਜਾਂ ਲਸਣ ਉਨ੍ਹਾਂ ਲੋਕਾਂ ਦਾ ਬੰਦ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਪਿਆਜ ਜਾਂ ਲਸਣ ਤੋਂ ਕੋਈ ਤਕਲੀਫ਼ ਹੁੰਦੀ ਹੈ ਜਾਂ ਜਿਨ੍ਹਾਂ ਦੀ ਦਵਾਈ ਲਸਣ ਜਾਂ ਪਿਆਜ ਆਦਿ ਤੋਂ ਬਣੀ ਹੁੰਦੀ ਹੈ ਕਿਉਂਕਿ ਹੋਮਿਓਪੈਥੀ ਵਿੱਚ ਹਰ ਚੀਜ਼ ਤੋਂ ਦਵਾਈ ਤਿਆਰ ਕੀਤੀ ਜਾਂਦੀ ਹੈ। ਜਿਸ ਚੀਜ਼ ਤੋਂ ਉਹ ਦਵਾਈ ਤਿਆਰ ਕੀਤੀ ਜਾਂਦੀ ਹੈ, ਉਸ ਦਾ ਪ੍ਰਹੇਜ਼ ਕਰ ਦਿੱਤਾ ਜਾਂਦਾ ਹੈ ਪਰ ਇਹ ਵੀ ਹਰ ਥਾਂ ਲਾਗੂ ਨਹੀਂ ਹੁੰਦਾ। ਸੋ ਭਾਵੇਂ ਹੋਮਿਓਪੈਥਿਕ ਦਵਾਈ ਨੂੰ ਲਸਣ ਜਾਂ ਪਿਆਜ ਵਿੱਚ ਲਪੇਟ ਕੇ ਲੈ ਲਵੋ ਤਾਂ ਵੀ ਅਸਰ ਕਰੇਗੀ। ਹਾਂ ਦਵਾਈ ਦੌਰਾਨ ਸ਼ਰਾਬ, ਕੌਫੀ, ਚਾਹ ਜਾਂ ਜ਼ਿਆਦਾ ਤਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।

ਹੋਮਿਓਪੈਥਿਕ ਦਵਾਈ ਸਿਰਫ਼ ਕੱਚ ਦੇ ਗਲਾਸ ਵਿੱਚ ਹੀ ਲੈਣੀ ਚਾਹੀਦੀ ਹੈ, ਇਹ ਵੀ ਕੋਈ ਬੰਦਿਸ਼ ਨਹੀਂ। ਭਾਵੇਂ ਦਵਾਈ ਸਟੀਲ ਦੇ ਗਿਲਾਸ ਵਿੱਚ ਲੈ ਲਵੋ ਜਾਂ ਪਿੱਤਲ ਦੇ ਗਿਲਾਸ ਵਿੱਚ। ਅਗਰ ਤੀਰ ਨਿਸ਼ਾਨੇ ’ਤੇ ਲੱਗਾ ਹੈ ਤਾਂ ਦਵਾਈ ਅਸਰ ਕਰੇਗੀ ਹੀ। 

ਹੋਮਿਓਪੈਥਿਕ ਦਵਾਈ ਨੂੰ ਹੱਥ ਨਹੀਂ ਲਗਾਉਣਾ : ਇਸ ਪਿੱਛੇ ਇਹ ਕਾਰਨ ਹੈ ਕਿ ਕਈ ਵਾਰ ਹੱਥ ਨੂੰ ਕੁੱਝ ਲੱਗਿਆ ਹੁੰਦਾ ਹੈ ਜਾਂ ਸਾਨੂੰ ਹੱਥ ਧੋਣ, ਸਾਫ਼ ਸਫਾਈ ਰੱਖਣ ਦੀ ਆਦਤ ਘੱਟ ਹੈ, ਅਗਰ ਉਹੀ ਲਿੱਬੜੇ-ਤਿੱਬੜੇ ਹੱਥਾਂ ਨਾਲ ਅਸੀਂ ਦਵਾਈ ਲਵਾਂਗੇ ਤਾਂ ਦਵਾਈ ਦੇ ਨਾਲ-ਨਾਲ ਬਿਮਾਰੀਆਂ ਫੈਲਾਉਣ ਵਾਲੇ ਜੀਵਾਣੂੰ ਵੀ ਸਾਡੇ ਅੰਦਰ ਚਲੇ ਜਾਣਗੇ। ਨਾਲੇ ਆਪਾਂ ਰੋਜ਼ ਪੜ੍ਹਦੇ-ਸੁਣਦੇ ਹਾਂ ਕਿਸੇ ਵੀ ਚੀਜ਼ ਨੂੰ ਖਾਣ ਲੱਗਿਆਂ ਚੰਗੀ ਤਰ੍ਹਾਂ ਹੱਥ ਧੋ ਲੈਣੇ ਚਾਹੀਦੇ ਹਨ।  ਸੋ ਹੋਮਿਓਪੈਥੀ ਵਿੱਚ ਇਹ ਕਿਤੇ ਨਹੀਂ ਲਿਖਿਆ ਕਿ ਦਵਾਈ ਨੂੰ ਹੱਥ ਨਾ ਲੱਗੇ ਪਰ ਇਹ ਜ਼ਰੂਰ ਹੈ ਕਿ ਅਗਰ ਹੱਥ ਚੰਗੀ ਤਰਾਂ ਸਾਫ਼ ਕੀਤੇ ਹਨ, ਬੇਸ਼ੱਕ ਦਵਾਈ ਹੱਥ ’ਤੇ ਧਰ ਕੇ ਲੈ ਲਵੋ ਤਾਂ ਵੀ ਦਵਾਈ ਦਾ ਅਸਰ ਉਨ੍ਹਾਂ ਹੀ ਹੋਵੇਗਾ। ਇਸ ਦੇ ਨਾਲ ਹੀ ਭੁੰਜੇ ਡਿੱਗੀ ਗੋਲੀ ਖਾਣ ਨਾਲ ਵੀ ਇਹੋ ਤੱਥ ਜੁੜਿਆ ਹੋਇਆ ਹੈ ਕਿ ਜੋ ਚੀਜ਼ ਇੱਕ ਵਾਰ ਭੁੰਜੇ ਡਿੱਗ ਪੈਂਦੀ ਹੈ, ਉਸ ਵਿਚ ਮਿੱਟੀ ਆਦਿ ਦੇ ਕਣ ਮਿਲ ਜਾਂਦੇ ਹਨ। ਇੱਥੇ ਵੀ ਇਹੀ ਗੱਲ ਕਹਿਣੀ ਬਣਦੀ ਹੈ ਕਿ ਅਸੀਂ ਰੋਜ਼ਾਨਾ ਜੀਵਨ ਵਿੱਚ ਭੁੰਜੇ ਡਿੱਗੀਆਂ ਚੀਜ਼ਾਂ ਖਾਂਦੇ ਨਹੀਂ ਜਾਂ ਫਿਰ ਧੋਣ ਵਾਲੀ ਵਸਤੂ ਨੂੰ ਜ਼ਰੂਰ ਧੋ ਕੇ ਖਾ ਲਿਆ ਜਾਂਦਾ ਹੈ। ਅਗਰ ਗੋਲੀ ਸਾਫ਼ ਜਗ੍ਹਾ ’ਤੇ ਡਿੱਗ ਪਈ ਤਾਂ ਚੁੱਕ ਕੇ ਖਾ ਲਓ। ਫਿਰ ਵੀ ਉਨ੍ਹਾਂ ਹੀ ਅਸਰ ਕਰੇਗੀ। ਅਗਰ ਗੋਲੀ ਮਿੱਟੀ ’ਤੇ ਜਾਂ ਗੰਦੇ-ਮੰਦੇ ਫਰਸ਼ ’ਤੇ ਡਿੱਗੀ ਹੈ ਤਾਂ ਬਿਲਕੁੱਲ ਨਹੀਂ ਖਾਣੀ ਚਾਹੀਦੀ।

ਹੋਮਿਓਪੈਥੀ ਵਿੱਚ ਤਾਂ ਇਕ ਤਰ੍ਹਾਂ ਦੀਆਂ ਮਿੱਠੀਆਂ ਗੋਲੀਆਂ ਹੁੰਦੀਆਂ ਹਨ। ਡਾਕਟਰ ਸਭ ਨੂੰ ਚੱਕ-ਚੱਕ ਉਹੀ ਗੋਲੀਆਂ ਫੜਾਈ ਜਾਂਦੇ ਹਨ। ਇਹ ਨਿੱਕੀਆਂ-ਨਿੱਕੀਆਂ ਗੋਲੀਆਂ ਐਡੀਆਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਿਵੇਂ ਕਰਨਗੀਆਂ ? ਇਹ ਸਵਾਲ ਆਮ ਲੋਕਾਂ ਵੱਲੋਂ ਅਕਸਰ ਪੁੱਛੇ ਜਾਂਦੇ ਹਨ। ਇਸ ਦੇ ਜਵਾਬ ਵਿੱਚ ਇਹ ਮਿੱਠੀਆਂ ਗੋਲੀਆਂ ਤਾਂ ਦਵਾਈ ਦੇਣ ਦਾ ਇੱਕ ਸਾਧਨ ਹਨ। ਅਸਲ ਦਵਾਈ ਤਾਂ ਅਰਕ ਹੁੰਦਾ ਹੈ, ਜੋ ਦੁਨੀਆਂ ਦੀਆਂ ਲਗਭਗ ਸਾਰੀਆਂ ਧਾਤਾਂ-ਅਧਾਤਾਂ, ਰਸਾਇਣਾਂ, ਜੀਵ-ਜੰਤੂਆਂ, ਜੜ੍ਹੀ-ਬੂਟੀਆਂ ਆਦਿ ਤੋਂ ਤਿਆਰ ਹੁੰਦੀਆਂ ਹਨ। ਅਗਰ ਉਸ ਅਰਕ ਨੂੰ ਸਿੱਧਾ ਜੀਭ ’ਤੇ ਪਾ ਦਿੱਤਾ ਜਾਵੇ ਤਾਂ ਜੀਭ ਫਟ ਸਕਦੀ ਹੈ। ਇਸੇ ਕਰ ਕੇ ਮਿੱਠੀਆਂ ਗੋਲੀਆਂ ਰਾਹੀਂ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਦਵਾਈ ਲੈਣ ਲੱਗਿਆਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸੇ ਕਰ ਕੇ ਛੋਟੇ-ਛੋਟੇ ਬੱਚੇ ਵੀ ਹੋਮਿਓਪੈਥਿਕ ਡਾਕਟਰ ਕੋਲ ਜਾਣ ਲੱਗਿਆਂ ਘਬਰਾਉਂਦੇ ਨਹੀਂ, ਸਗੋਂ ਚਾਅ ਨਾਲ ਦਵਾਈਆਂ ਖਾਂਦੇ ਹਨ।

ਹੋਮਿਓਪੈਥੀ ਤਾਂ ਦੇਸੀ ਦਵਾਈ ਹੁੰਦੀ ਹੈ : ਹੋਮਿਓਪੈਥੀ ਇੱਕ ਵਿਗਿਆਨਕ ਪੈਥੀ ਹੈ। ਇਹ ਨਾ ਦੇਸੀ ਹੈ, ਨਾ ਪ੍ਰਦੇਸੀ। ਇਸ ਵਿੱਚ ਨਾ ਕੋਈ ਠੰਢੀ ਦਵਾਈ ਹੁੰਦੀ ਹੈ, ਨਾ ਗਰਮ। ਇਹ ਦਵਾਈ ਸਿਰਫ਼ ਰੋਗੀ ਦੇ ਸਰੀਰਕ ਅਤੇ ਮਾਨਸਿਕ ਲੱਛਣਾਂ ਨੂੰ ਵੇਖ ਕੇ ਦਿੱਤੀ ਜਾਂਦੀ ਹੈ। ਹੋਮਿਓਪੈਥਿਕ ਦਵਾਈਆਂ ਨੂੰ ਬਣਾਉਣ ਲਈ ਵਿਸ਼ੇਸ਼ ਫਾਰਮੇਸੀਆਂ ਬਣੀਆਂ ਹੋਈਆਂ ਹਨ, ਜੋ ਕਿਸੇ ਵਿਧੀ ਵਿਧਾਨ ਅਨੁਸਾਰ ਦਵਾਈਆਂ ਬਣਾਉਦੀਆਂ ਹਨ, ਨਾ ਕਿ ਕਿਸੇ ਆਪੂੰ ਬਣੇ ਵੈਦ ਵਾਂਗ ਜੋ ਮਰਜ਼ੀ ਰਗੜ-ਰਗੜ ਲੋਕਾਂ ਨੂੰ ਖਵਾਈ ਜਾਓ।

ਇਹ ਭਰਮ-ਭੁਲੇਖੇ ਤਾਂ ਆਮ ਲੋਕਾਂ ਵੱਲੋਂ ਪਾਏ ਜਾਂਦੇ ਹਨ ਅਤੇ ਇਹ ਗੱਲਾਂ ਆਮ ਲੋਕ ਮਨਾਂ ਵਿੱਚ ਵਸੀਆਂ ਹੋਈਆਂ ਹਨ। ਕੁੱਝ ਪੜ੍ਹੇ-ਲਿਖੇ ਆਪਣੇ ਆਪ ਨੂੰ ਵਿਗਿਆਨਕ ਹੋਣ ਦਾ ਦਾਅਵਾ ਕਰਨ ਵਾਲੇ ਤਰਕਸ਼ੀਲ ਸੱਜਣ ਹੋਮਿਓਪੈਥੀ ਨੂੰ ਸਾਇੰਸ ਮੰਨਣ ਤੋਂ ਹੀ ਇਨਕਾਰੀ ਹੋਈ ਫਿਰਦੇ ਹਨ। ਐਵੋਗੇਡਰੋ ਦੇ ਲਾਅ ਨੂੰ ਆਧਾਰ ਮੰਨ ਕੇ ਇਹ ਲੋਕ ਹੋਮਿਓਪੈਥੀ ਨੂੰ ਗੈਰ-ਵਿਗਿਆਨਕ ਸਿੱਧ ਕਰਨਾ ਚਾਹੁੰਦੇ ਹਨ ਪਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜੋ ਗੱਲ ਇੱਕ ਸਾਇੰਸਦਾਨ ਨੇ ਕਹਿ ਦਿੱਤੀ, ਉਹ ਅਟੱਲ ਹੋਵੇਗੀ। ਨਾਲੇ ਵਿਗਿਆਨਕ ਯੁੱਗ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਦਾ ਬਣਾਇਆ ਹੋਇਆ ਲਾਅ, ਕਾਨੂੰਨ, ਫਾਰਮੂਲਾ ਦੂਜੇ ਸਾਇੰਸਦਾਨਾਂ ਨੇ ਰੱਦ ਕਰ ਦਿੱਤਾ ਹੈ। ਇਹੀ ਵਿਗਿਆਨਕ ਤਰੱਕੀ ਹੈ।

ਹੋਮਿਓਪੈਥੀ ਦੇ ਬਾਨੀ ਡਾ. ਹੈਨੇਮੈਨ ਨੇ ਫ਼ਿਲਾਸਫੀ ਵਿੱਚ ਜ਼ਿਕਰ ਕੀਤਾ ਹੈ ਕਿ ਹੋਮਿਓਪੈਥੀ ਇਲਾਜ ਪ੍ਰਣਾਲੀ ਕੁਦਰਤ ਦੇ ਸਿਧਾਂਤਾਂ ’ਤੇ ਆਧਾਰਿਤ ਇੱਕ ਸਾਇੰਸ ਹੈ। ‘ਘੁੱਗੀ ਕੀ ਜਾਣੇ, ਸਤਿਗੁਰੂ ਦੀਆਂ ਬਾਤਾਂ’ ਦੇ ਕਹਿਣ ਵਾਂਗ ਇਹ ਲੋਕ ਬੜਾ ਰੌਲਾ ਪਾਉਂਦੇ ਹਨ ਪਰ ਮੰਨਣ ਨੂੰ ਤਿਆਰ ਨਹੀਂ। ਹੋਮਿਓਪੈਥੀ ਦੇ ਨਤੀਜਿਆਂ ਨੂੰ ਵੇਖਦਿਆਂ ਤਾਂ ਇਨ੍ਹਾਂ ਲੋਕਾਂ ਨੂੰ ਇਹੋ ਕਹਿਣਾ ਬਣਦਾ ਹੈ ਕਿ ਅਧੂਰਾ ਗਿਆਨ ਹਮੇਸ਼ਾ ਮਾੜਾ ਹੁੰਦਾ ਹੈ। ਅੱਜ ਉਹ ਬਿਮਾਰੀਆਂ, ਜਿਨ੍ਹਾਂ ਦਾ ਹੋਰ ਇਲਾਜ ਪ੍ਰਣਾਲੀਆਂ ਵਿੱਚ ਇਲਾਜ ਸੰਭਵ ਨਹੀਂ, ਉਹ ਹੋਮਿਓਪੈਥੀ ਨਾਲ ਠੀਕ ਹੋ ਰਹੀਆਂ ਹਨ। ਪ੍ਰਤੱਖ ਨੂੰ ਪ੍ਰਮਾਣ ਕੀ। ਅਗਰ ਇਹ ਸੱਜਣ ਅਜ਼ਮਾ ਕੇ ਵੇਖਣਾ ਚਾਹੁੰਦੇ ਹਨ ਤਾਂ ਅਜ਼ਮਾ ਸਕਦੇ ਹਨ ਪਰ ਬਿਨਾ ਸੋਚੇ ਸਮਝੇ ਇੱਕ ਕੁਦਰਤੀ ਇਲਾਜ ਪ੍ਰਣਾਲੀ ਨੂੰ ਗੈਰ-ਵਿਗਿਆਨਕ ਸਿੱਧ ਕਰਨਾ ਲੋਕ ਮਨਾਂ ਵਿੱਚ ਸ਼ੰਕੇ ਪੈਦਾ ਕਰਨ ਤੋਂ ਵਧੇਰੇ ਹੋਰ ਕੁੱਝ ਨਹੀਂ। ਇਸ ਤੋਂ ਇਲਾਵਾ ਲੰਡਨ ਦੇ ਜੂਨੀਅਰ ਡਾਕਟਰਾਂ ਵੱਲੋਂ ਕੀਤੀ ਟਿੱਪਣੀ ਹੋਮਿਓਪੈਥੀ ਸਿਰਫ਼ ‘ਜਾਦੂ ਟੂਣਾ’ ਹੈ ਜਾਂ ਹੋਮਿਓਪੈਥੀ ਸਿਰਫ਼ ਸਾਇਕਲੌਜੀਕਲੀ ਕੰਮ ਕਰਦੀ ਹੈ। ਹੋਮਿਓਪੈਥੀ ਵਿੱਚ ਤਾਂ ਪਸ਼ੂਆਂ ਦਾ ਇਲਾਜ ਵੀ ਸੰਭਵ ਹੈ। ਕੀ ਪਸ਼ੂ ਸਾਇਕਾਲੌਜੀਕਲੀ ਠੀਕ ਹੁੰਦੇ ਹਨ ? ਇਹ ਸਿਰਫ ਬੁਖਲਾਏ ਹੋਏ ਡਾਕਟਰਾਂ ਦੇ ਬਿਆਨ ਹਨ ਕਿਉਂਕਿ ਹੁਣ ਇੰਗਲੈਂਡ ਵਿੱਚ ਵੀ ਹੋਮਿਓਪੈਥੀ ਦਿਨ-ਬ-ਦਿਨ ਚੜ੍ਹਤ ਵਿੱਚ ਹੈ। ਇਸੇ ਕਰ ਕੇ ਉਥੋਂ ਦੇ ਡਾਕਟਰ ਇਹ ਗਲਤ ਬਿਆਨਬਾਜ਼ੀ ਕਰ ਰਹੇ ਹਨ। ਇੰਗਲੈਂਡ ਵਿੱਚ ਵਸਦੇ ਮਿੱਤਰ ਯਾਰ ਦੱਸਦੇ ਹਨ ਕਿ ਇੱਥੇ ਸਰਜਰੀ ਦਾ ਬਦਲ ਸਿਰਫ਼ ਹੋਮਿਓਪੈਥੀ ਹੀ ਹੈ। ਸਰਜਰੀ ਬਹੁਤ ਮਹਿੰਗੀ ਪੈਂਦੀ ਹੈ। ਇਸ ਦੇ ਉਲਟ ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਲਾਇਲਾਜ ਬਿਮਾਰੀਆਂ ਦਾ ਇਲਾਜ ਸੌਖਾ ਅਤੇ ਸਸਤਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਉੱਥੋਂ ਦੇ ਡਾਕਟਰਾਂ ਨੇ ਹੋਮਿਓਪੈਥੀ ਸਬੰਧੀ ਗਲਤ ਅਫਵਾਹਾਂ ਫੈਲਾ ਰੱਖੀਆਂ ਹਨ, ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹਨ।

ਮਾਨਵ ਹਿਤਕਾਰੀ ਸੋਚ ਤੇ ਅਰਥਹੀਣ ਵਿਚਾਰਧਾਰਾ ’ਚ ਅੰਤਰ

0

ਮਾਨਵ ਹਿਤਕਾਰੀ ਸੋਚ ਤੇ ਅਰਥਹੀਣ ਵਿਚਾਰਧਾਰਾ ’ਚ ਅੰਤਰ

ਗਿਆਨੀ ਅਵਤਾਰ ਸਿੰਘ

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਇੱਕ ਅਜਿਹੀ ਸ਼ਕਤੀ ਪ੍ਰਦਾਨ ਕੀਤੀ ਜਿਸ ਨੂੰ ਪ੍ਰਾਪਤ ਕਰ ਮਨੁੱਖ ਕਾਮਾਦਿਕਾਂ ’ਤੇ ਕਾਬੂ ਪਾ ਸਕਦਾ ਹੈ।, ਗ੍ਰਹਿਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਹੱਕ-ਹਲਾਲ ਦੀ ਕਮਾਈ ਨਾਲ ਸੁਰਖ਼ਰੂ ਹੋ ਕੇ ਨਿਭਾ ਸਕਦਾ ਹੈ।, ਆਪਣੀ ਸੱਚੀ-ਸੁੱਚੀ ਕਿਰਤ ਵਿੱਚੋਂ ਲੋੜਵੰਦਾਂ ਦੀ ਮਦਦ ਕਰ ਸਮਾਜ ’ਚ ਆਦਰਸ਼ ਜੀਵਨ ਪੇਸ਼ ਕਰ ਸਕਦਾ ਹੈ।, ਬੇਇਨਸਾਫ਼ੀ ਵਿਰੁਧ ਆਵਾਜ਼ ਬੁਲੰਦ ਕਰ ਨਿਡਰ ਤੇ ਚੰਗੇ ਆਗੂ ਦੀ ਮਿਸਾਲ ਬਣ ਸਕਦਾ ਹੈ।, ਸਮਾਜਕ ਕੁਰੀਤੀਆਂ ਵਿਰੁਧ ਅੰਦੋਲਨ ਪੈਦਾ ਕਰ ਆਪਾ ਵਾਰ ਸਕਦਾ ਹੈ।, ਵਿਸ਼ਿਆਂ-ਵਿਕਾਰਾਂ, ਨਸ਼ਿਆਂ, ਈਰਖਾ, ਭੇਦ-ਭਾਵ, ਅੰਧਵਿਸ਼ਵਾਸ ’ਚ ਫਸੇ ਸਮਾਜ ਨੂੰ ਨਿਰੋਈ ਸੇਧ ਦੇ ਸਕਦਾ ਹੈ।, ਸਰੀਰ ਨੂੰ ਅਰੋਗ ਤੇ ਤੰਦਰੁਸਤ ਰੱਖ ਸਕਦਾ ਹੈ ਭਾਵ ਗੁਰਬਾਣੀ ਇੱਕ ਅਜਿਹਾ ਵਿਲੱਖਣ ਮਨੁੱਖੀ ਕਿਰਦਾਰ ਤਿਆਰ ਕਰਦੀ ਹੈ ਜੋ ਕਿਰਤੀ, ਗ੍ਰਹਿਸਤੀ, ਇਨਸਾਫ਼ ਪਸੰਦ, ਯੋਧਾ, ਪਰਉਪਕਾਰੀ, ਕੁਦਰਤ ਨਾਲ ਪਿਆਰ ਕਰਨ ਵਾਲਾ, ਇੱਕ ਅਕਾਲ ਪੁਰਖ ਦੀ ਬੰਦਗੀ ’ਚ ਲੀਨ ਤੇ ਉਸ ਦੇ ਡਰ-ਅਦਬ ਵਿੱਚ ਵਿਚਰਦਾ ਹੋਇਆ ਸਾਦਗੀ, ਸੰਤੋਖ, ਸਹਿਨਸ਼ੀਲਤਾ, ਪਿਆਰ, ਨਿਮਰਤਾ ਭਰਪੂਰ ਗੁਣਾਂ ਨਾਲ਼ ਸਦਾ ਅਨੰਦਿਤ, ਆਜ਼ਾਦ ਤੇ ਮਸਤ ਰਹਿੰਦਾ ਹੈ।  ਗੁਰੂ ਨਾਨਕ ਜੀ ਨੇ ਮਾਨਵਤਾ ਨੂੰ ਇਹੀ ਸੁਨੇਹਾ ਦਿੱਤਾ ਕਿ ਧਰਮ ਮਨੁੱਖਤਾ ਦੇ ਕਲਿਆਣ ਲਈ ਹੈ, ਨਾ ਕਿ ਭੇਦ-ਭਾਵ ਜਾਂ ਅੰਧਵਿਸ਼ਵਾਸ ਨੂੰ ਜਨਮ ਦੇਣਾ ਧਰਮ ਦਾ ਕਾਰਜ ਹੁੰਦਾ ਹੈ।

ਨਿਰੋਏ ਸਮਾਜ ਦੀ ਸਿਰਜਣਾ ਲਈ ਪਰਿਵਾਰਕ ਸੰਬੰਧਾਂ ਦਾ ਮਜ਼ਬੂਤ ਹੋਣਾ ਅਤਿ ਜ਼ਰੂਰੀ ਹੁੰਦਾ ਹੈ। ਗੁਰਮਤਿ ਨੇ ਜਿੱਥੇ ਪਤੀ-ਪਤਨੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ‘‘ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਸੂਹੀ ਕੀ ਵਾਰ, ਮ: ੩, ਪੰਨਾ ੭੮੮) ਵਚਨ ਉਚਾਰੇ ਓਥੇ ਸੰਗਤੀ ਰੂਪ ਏਕਤਾ ਨੂੰ ਵੀ ਸ਼ਹਿਦ ਦੀਆਂ ਮੱਖੀਆਂ ਵਾਙ ਇਕਸਾਰਤਾ ਬਖ਼ਸ਼ੀ, ‘‘ਸਤਸੰਗਤਿ ਮਿਲਿ ਰਹੀਐ ਮਾਧਉ !  ਜੈਸੇ ਮਧੁਪ ਮਖੀਰਾ ॥’’ (ਆਸਾ, ਭਗਤ ਰਵਿਦਾਸ ਜੀ, ਪੰਨਾ ੪੮੬)

ਔਰਤ ਪ੍ਰਤੀ ਘਿਰਨਾ ਪੈਦਾ ਕਰਨ ਵਾਲੀ ਜਿੱਥੇ ਸਤੀ ਪ੍ਰਥਾ ਨੂੰ ‘‘ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥’’ (ਸੂਹੀ ਕੀ ਵਾਰ, ਮ: ੩, ਪੰਨਾ ੭੮੭) ਕਹਿ ਕੇ ਫਿਟਕਾਰਿਆ ਓਥੇ ਸਮੁੱਚੀ ਲੁਕਾਈ ਨੂੰ ਹੀ ਇਸਤਰੀ ਬਿਆਨ ਕਰ ਕੇ ਇੱਕ ਅਕਾਲ ਪੁਰਖ ਨੂੰ ਪਤੀ-ਪ੍ਰਮੇਸ਼ਰ ਦੀ ਸੰਗਿਆ ਦਿੱਤੀ, ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥’’ (ਵਡਹੰਸ ਕੀ ਵਾਰ, ਮ: ੩, ਪੰਨਾ ੫੯੧)

ਸਮਾਜਕ ਨਫ਼ਰਤ ਦਾ ਕਾਰਨ ਬਣਦੀ ਜਾਤ-ਪ੍ਰਥਾ ਨੂੰ ਜਿੱਥੇ ‘‘ਜਾਤਿ ਕਾ ਗਰਬੁ; ਨ ਕਰਿ ਮੂਰਖ ਗਵਾਰਾ  !॥’’ (ਭੈਰਉ, ਮ: ੩, ਪੰਨਾ ੧੧੨੭)  ਕਹਿ ਕੇ ਨਿਡਰਤਾ ਦਾ ਸਬੂਤ ਦਿੱਤਾ ਓਥੇ ਉੱਚੀ ਜਾਤ ਅਭਿਮਾਨੀਆਂ ਨੂੰ ਮਾਤਾ ਦੇ ਗਰਭ ਰਾਹੀਂ ਨੀਚ ਜਾਤ ਵਾਙ ਪੈਦਾ ਹੋਣ ਦੀ ਬਜਾਇ ਕੋਈ ਵੱਖਰੇ ਰਸਤੇ ਦਾ ਪ੍ਰਯੋਗ ਨਾ ਕਰਨ ਲਈ ਵਿਅੰਗ ਕਸਿਆ, ‘‘ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ ॥ ਤਉ, ਆਨ ਬਾਟ ਕਾਹੇ ਨਹੀ ਆਇਆ  ?॥’’ (ਗਉੜੀ, ਭਗਤ ਕਬੀਰ ਜੀ, ਪੰਨਾ ੩੨੪) ਤਾਂ ਤੇ ‘‘ਕਬੀਰ  ! ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ ॥ ਅਰਝਿ ਉਰਝਿ ਕੈ ਪਚਿ ਮੂਆ; ਚਾਰਉ ਬੇਦਹੁ ਮਾਹਿ ॥’’ (ਸਲੋਕ, ਭਗਤ ਕਬੀਰ ਜੀ, ਪੰਨਾ ੧੩੭੭) ਕਹਿਣਾ ਹੀ ਮਨੁੱਖਤਾ ਲਈ ਲਾਭਕਾਰੀ ਬਣ ਗਿਆ।

ਦੂਸਰੇ ਪਾਸੇ ਮੌਲਵੀਆਂ ਨੇ ਧਰਮ ਗ੍ਰਹਿਣ ਕਰਨ ਲਈ ਸੁੰਨਤ ਨੂੰ ਅਹਿਮ ਮੰਨਿਆ, ਜਿਸ ਬਾਬਤ ਵਚਨ ਕੀਤੇ ਗਏ ਕਿ ਬੰਦਾ ਤਾਂ ਸੁੰਨਤ ਕਰ ਕੇ ਤੁਰਕ ਬਣ ਸਕਦਾ ਹੈ, ਪਰ ਉਸ ਦੀ ਜਨਾਨੀ, ਜਿਸ ਦੀ ਸੁੰਨਤ ਨਹੀਂ ਹੋ ਸਕਦੀ ਉਹ ਤਾਂ ਅਧਰਮੀ ਹੀ ਰਹਿ ਜਾਏਗੀ, ‘‘ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ?॥ ਅਰਧ ਸਰੀਰੀ ਨਾਰਿ ਨ ਛੋਡੈ; ਤਾ ਤੇ ਹਿੰਦੂ ਹੀ ਰਹੀਐ ॥’’ (ਆਸਾ, ਭਗਤ ਕਬੀਰ ਜੀ, ਪੰਨਾ ੪੭੭) ਇਸਲਾਮ ’ਚ ਸੁੰਨੀ ਕਬੀਲਾ (ਜੋ ਸੁੰਨਤ ਕਰਵਾਉਂਦਾ ਹੈ) ਸਮੁੱਚੀ ਮਾਨਵਤਾ ਉੱਤੇ ਆਪਣੀ ਮਜ਼੍ਹਬੀ ਚਾਦਰ ਪਾਉਣ ਲਈ ਜ਼ਾਲਮ ਬਣਦਾ ਗਿਆ, ਇਸ ਕੱਟੜਤਾ ਵਿਰੁਧ ਗੁਰੂ ਜੀ ਨੇ ਵਚਨ ਕੀਤੇ ‘‘ਮੁਸਲਮਾਣੁ, ਮੋਮ ਦਿਲਿ ਹੋਵੈ ॥’’ (ਮਾਰੂ ਸੋਲਹੇ, ਮ: ੫, ਪੰਨਾ ੧੦੮੪), ਇਸ ਬੁਲੰਦ ਆਵਾਜ਼ ਬਦਲੇ ਗੁਰੂ ਜੀ ਨੂੰ ਤੱਤੀ ਤਵੀ ’ਤੇ ਬੈਠਾ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਪਰ ਸਿਧਾਂਤਕ ਹਾਰ ਨਹੀਂ ਹੋਣ ਦਿੱਤੀ। ਇਹ ਉਸ ਮਨੁੱਖੀ ਬੁਨਿਆਦ ਦੀ ਮਿਸਾਲ ਸੀ ਜਿਸ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਸੀ। 

ਗ਼ੈਰ ਸਿਧਾਂਤਕ ਪਰਉਪਕਾਰਤਾ ਦੀ ਮਿਸਾਲ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਵਧ ਕੇ ਕੋਈ ਨਹੀਂ ਮਿਲਦੀ ਜਿਨ੍ਹਾਂ ਆਪਣੇ ਸਨਮੁਖ ਤਿੰਨ ਆਪਣੇ ਸਿੰਘਾਂ ਨੂੰ ਦਿੱਤੇ ਅਸਹਿ ਤਸੀਹੇ ਵੇਖ ਕੇ ਵੀ ਆਪਣਾ ਲਾਚਾਰ ਬ੍ਰਾਹਮਣਾਂ ਨੂੰ ਦਿੱਤਾ ਪ੍ਰਣ ਸ਼ਹਾਦਤ ਦੇ ਕੇ ਪੂਰਾ ਕੀਤਾ, ਪਰ ਦਰ ਆਏ ਫ਼ਰਿਆਦੀਆਂ ਨੂੰ ਕਿਸੇ ਨਮੋਸ਼ੀ ਦਾ ਸਾਹਮਣਾ ਨਹੀਂ ਕਰਨ ਦਿੱਤਾ। ਦੂਸਰੇ ਪਾਸੇ ਅਗਰ ਇੱਕ ਗ਼ੈਰ ਮਤ ਨਾਲ਼ ਘੜੇ ਗਏ ਜੀਵਨ ਦੀ ਮਿਸਾਲ ਲੈਣੀ ਹੋਵੇ ਤਾਂ ਅੰਜੀਲ ਮੁਤਾਬਕ ਈਸਾ ਦੀ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਦਾ ਸਭ ਤੋਂ ਪ੍ਰਮੁੱਖ ਚੇਲਾ ਪੀਟਰ ਨਾਲ਼ ਸੀ। ਜਦ ਈਸਾ ਜੀ ਨੂੰ ਸੂਲ਼ੀ ’ਤੇ ਚੜ੍ਹਾਉਣ ਦੀ ਸਜ਼ਾ ਦਿੱਤੀ ਗਈ ਤਾਂ ਪੀਟਰ ਤੋਂ ਪੁੱਛਿਆ ਗਿਆ ਕਿ ਕੀ ਈਸਾ ਤੇਰਾ ਧਰਮ ਗੁਰੂ ਹੈ  ? ਤਾਂ ਪੀਟਰ ਨੇ ਤਿੰਨ ਵਾਰ ਸੋਂਹ (ਕਸਮ) ਖਾ ਕੇ ਇਨਕਾਰ ਕਰ ਦਿੱਤਾ।  ਪੀਟਰ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਅਗਰ ਇਹ ਤੇਰਾ ਗੁਰੂ ਨਹੀਂ ਤਾਂ ਤੂੰ ਇਸ ਨੂੰ ਲਾਹਨਤ (ਫਿਟਕਾਰ) ਪਾ। ਪੀਟਰ ਨੇ ਐਸਾ ਹੀ ਕੀਤਾ। ਇਸ ਤੋਂ ਬਾਅਦ ਜਦ ਈਸਾ ਜੀ ਨੂੰ ਸੂਲੀ ’ਤੇ ਚੜ੍ਹਾਇਆ ਗਿਆ ਤਾਂ ਆਪਣੇ ਆਪ ਨੂੰ ਪ੍ਰਭੂ ਦਾ ਇਕਲੌਤਾ ਪੁੱਤਰ ਦੱਸਣ ਵਾਲੇ ਈਸਾ ਜੀ ਨੇ ਖ਼ੁਦ ਪ੍ਰਭੂ ਅੱਗੇ ਤਰਲੇ ਲੈਂਦਿਆਂ ਇਉਂ ਆਪਣੀ ਅਸੰਤੁਸ਼ਟਾ ਤੇ ਭਰੋਸੇਹੀਣ ਮਿਸਾਲ ਦਿੱਤੀ, ‘ਹੇ ਪ੍ਰਭੂ  ! ਤੂੰ ਮੈਨੂੰ ਭੁਲਾ ਦਿੱਤਾ ਹੈ’ (ਈਸਾ ਮਸੀਹ); ਜਦ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਜਦ ਤੱਤੀ ਤਵੀ ’ਤੇ ਬੈਠਾ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਸੰਤੋਖਮਈ ਤੇ ਆਪਣੇ ਮਾਲਕ (ਰੱਬ) ਬਾਰੇ ਇਉਂ ਸਤਿਕਾਰਮਈ ਵਚਨ ਉਚਾਰੇ, ‘‘ਤੇਰਾ ਕੀਆ ਮੀਠਾ ਲਾਗੈ ॥’’ (ਆਸਾ, ਮ: ੫, ਪੰਨਾ ੩੯੪), ਇੱਥੋਂ ਤੱਕ ਕਿ 7 ਤੇ 9 ਸਾਲ ਦੇ ਛੋਟੇ ਸ਼ਾਹਿਬਜ਼ਾਦਿਆਂ ਨੇ ਵੀ ਮੌਤ ਨੂੰ ਹੱਸ ਕੇ ਪ੍ਰਾਵਨ ਕਰ ਲਿਆ, ਪਰ ਵਿਚਾਰਧਾਰਾ ਨੂੰ ਕਮਜ਼ੋਰ ਸਾਬਤ ਨਹੀਂ ਹੋਣ ਦਿੱਤਾ।  ਅਸਲ ਧਰਮ ਦੁਆਰਾ ਬਣੀ ਜੀਵਨ ਘਾੜਤ ਅਤੇ ਆਧਾਰਹੀਣ ਧਰਮ ਰਾਹੀਂ ਅਸਫਲ ਹੁੰਦਾ ਮਨੁੱਖਾ ਜੀਵਨ ਇਉਂ ਮਨੁੱਖੀ ਇਤਿਹਾਸ ’ਚ ਦਰਜ ਹੁੰਦਾ ਆਇਆ ਹੈ, ਇਹੀ ਹੈ ਸਫਲ ਤੇ ਅਸਫਲ ਸੰਸਾਰਕ ਯਾਤਰਾ ਦਾ ਬੁਨਿਆਦੀ ਅੰਤਰ। ਇਸ ਦੇ ਪਿੱਛੇ ਕਾਰਜਸ਼ੀਲ ਰਹੀ ਰੱਬੀ ਬੰਦਗੀ ਦੀ ਕਮਾਈ ਤੇ ਰੱਬੀ ਆਸਰਾ, ਜਿਸ ਰਾਹੀਂ ਉਨ੍ਹਾਂ ਆਪਣੇ ਅਸਲ ਪਿਆਰਿਆਂ ਅਤੇ ਕਰਮਕਾਂਡੀਆਂ ਨੂੰ ਜਗਤ ’ਚ ਪ੍ਰਗਟਾਉਣਾ ਹੁੰਦਾ ਹੈ।

ਅੱਜ ਹਰ ਰਹਿਬਰ, ਗੁਰੂ, ਮਹਾਤਮਾ; ਰੱਬ ਦੀ ਵਿਆਖਿਆ ਕਰਦਿਆਂ ਉਸ ਦੀ ਮੌਜੂਦਗੀ ਨੂੰ ਕਣ ਕਣ ਵਿੱਚ ਦਰਸਾਉਂਦਾ ਵੇਖਿਆ ਜਾ ਸਕਦਾ ਹੈ, ਪਰ ਇਸ ਵਿਚਾਰਧਾਰਾ ਦੇ ਪਿਛੋਕੜ ਨੂੰ ਗਹੁ ਨਾਲ ਵਾਚੀਏ ਤਾਂ ਰੱਬ ਦੀ ਕਣ ਕਣ ਵਿੱਚ ਮੌਜੂਦਗੀ ਨੂੰ ਪ੍ਰਤੱਖ ਸਾਬਤ ਕਰਨ ਵਾਲੇ ਰਹਿਬਰ ਵੀ ਗੁਰੂ ਨਾਨਕ ਸਾਹਿਬ ਜੀ ਹੀ ਹਨ, ਜਿਨ੍ਹਾਂ ਕਿਹਾ ਕਿ ਹੇ ਪ੍ਰਭੂ  !  ਸਰਵ ਵਿਆਪਕ ਹੋ ਕੇ ਤੇਰੇ ਹਜ਼ਾਰਾਂ ਨੇਤਰ, ਹਜ਼ਾਰਾਂ ਹੱਥ, ਹਜ਼ਾਰਾਂ ਨੱਕ, ਹਜ਼ਾਰਾਂ ਪੈਰ, ਹਜ਼ਾਰਾਂ ਸ਼ਕਲਾਂ ਆਦਿ ਹਨ ਪਰ ਨਿਰਗੁਣ (ਅਦ੍ਰਿਸ਼) ਰੂਪ ’ਚ ਤੇਰਾ ਕੋਈ ਹੱਥ, ਪੈਰ, ਨੱਕ, ਸ਼ਕਲ ਆਦਿ ਚਿੰਨ੍ਹ ਨਹੀਂ ਹੈ, ਇਸ ਏਕਤਾ ਤੇ ਅਨੇਕਤਾ ਨੇ ਮੇਰੇ ਮਨ ਨੂੰ ਵਿਸਮਾਦਮਈ ਕਰ ਦਿੱਤਾ ਹੈ, ‘‘ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ ॥ ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ॥’’ (ਸੋਹਿਲਾ ਧਨਾਸਰੀ, ਮ: ੧, ਪੰਨਾ ੧੩) ਜਦਕਿ ਇਸ ਤੋਂ ਪਹਿਲਾਂ ਪਰੰਪਰਾਵਾਦੀ ਸੋਚ ਮੁਤਾਬਕ ਜਾਂ ਤਾਂ ਰੱਬ ਨੂੰ ਮੂਰਤੀ (ਪੱਥਰ, ਆਕਾਰ) ਰੂਪ ਵਿੱਚ ਪੂਜਿਆ ਜਾਂਦਾ ਰਿਹਾ ਹੈ ਜਾਂ ਫਿਰ ਸੱਤ ਆਕਾਸ਼ ਉੱਪਰ (ਭਾਵ ਵਿਆਪਕਤਾ ਤੋਂ ਬਹੁਤ ਦੂਰ) ਬੈਠਾ ਮੰਨਿਆ ਗਿਆ; ਜਿਵੇਂ ਕਿ ਬਾਈਬਲ ਤੇ ਕੁਰਾਨ ਮੁਤਾਬਕ ਫ਼ਰਿਸ਼ਤੇ ਰੱਬ ਦੇ ਤਖ਼ਤ ਨੂੰ ਚੁੱਕ ਕੇ ਰੱਖਦੇ ਹਨ ਤੇ ਧਰਤੀ ਉੱਤੇ ਰਹਿੰਦੇ ਪੈਗ਼ੰਬਰਾਂ ਲਈ ਸੰਦੇਸ਼ ਵੀ ਲੈ ਕੇ ਆਉਂਦੇ ਹਨ ਭਾਵ ਉਨ੍ਹਾਂ ਮੁਤਾਬਕ ਪ੍ਰਭੂ ਕਣ-ਕਣ ਵਿੱਚ ਮੌਜੂਦ ਨਹੀਂ ਹੈ। ਅੱਜ ਅਗਰ ਸੰਸਾਰ ’ਚ ਰੱਬ ਦੀ ਵਿਆਪਕਤਾ ਦਾ ਪ੍ਰਚਾਰ ਹੋ ਰਿਹਾ ਹੈ ਤਾਂ ਇਹ ਕੇਵਲ ਗੁਰਮਤਿ ਦੁਆਰਾ ਕੀਤੀ ਗਈ ਰੱਬੀ ਵਿਆਖਿਆ ਦਾ ਪ੍ਰਭਾਵ ਹੈ।

ਸਦੀਆਂ ਤੋਂ ਧਰਮ ਦੀ ਕੀਤੀ ਗਈ ਸੁਆਰਥ ਅਧੀਨ ਵਿਆਖਿਆ ਨੇ ਸਮਾਜ ਨੂੰ ਫਿਰਕਿਆਂ, ਨਸਲਾਂ, ਰੰਗ-ਰੂਪਾਂ ਤੇ ਔਰਤ-ਮਰਦ ਵਿਤਕਰੇ ’ਚ ਕੈਦ ਕਰ ਰੱਖਿਆ ਸੀ, ਜਿਸ ਤੋਂ ਮੁਕਤ ਕਰਵਾਉਣ ਲਈ ਅਤੇ ਅਰਥਹੀਣ ਵਿਚਾਰਧਾਰਾ ਦਾ ਇੱਕ ਇੱਕ ਕਰ ਪਾਜ ਉਧੇੜਨ ਲਈ ਗੁਰਮਤਿ ਨੇ ਅਹਿਮ ਰੋਲ ਅਦਾ ਕੀਤਾ, ਪਰ ਅਫ਼ਸੋਸ ਕਿ ਮਨੁੱਖ ਆਪਣੀ ਕੀਮਤੀ ਜ਼ਿੰਦਗੀ ਇਸ ਲਈ ਹਾਰ ਰਿਹਾ ਹੈ ਕਿਉਂਕਿ ਅਸੀਂ ਗੁਰੂ ਜੀ ਦੁਆਰਾ ਕੀਤੇ ਗਏ ਉਪਕਾਰ ਦੀ ਕਦਰ ਨਾ ਪਾ ਸਕੇ।  ਨਸ਼ਿਆਂ, ਆਰਥਿਕ ਤੰਗੀ, ਸਮਾਜਕ ਵਿਤਕਰੇ ਆਦਿ ਦੁੱਖਾਂ ਦੇ ਮੂਲ ਕਾਰਨ ਲੱਭਣ ਦੀ ਬਜਾਇ ਉਨ੍ਹਾਂ ਪਰੰਪਰਾਵਾਦੀ ਤੇ ਅਰਥਹੀਣ ਮਨੌਤਾਂ ਦੇ ਛਲ-ਕਪਟ ’ਚ ਫਸ ਜਾਂਦੇ ਹਾਂ, ਜਿਨ੍ਹਾਂ ਦੇ ਰਹਿਬਰ ਆਪ ਵੀ ਦੁਖਦਾਈ ਜ਼ਿੰਦਗੀ ਭੋਗ ਕੇ ਗਏ ।  ਉਨ੍ਹਾਂ ਦੇ ਅਨੁਯਾਈਆਂ ਪਾਸ ਸਫਲ ਮਨੁੱਖਾ ਜ਼ਿੰਦਗੀ ਦੇਣ ਨੂੰ ਕੁਝ ਨਹੀਂ, ਇਸ ਲਈ ਚਮਤਕਾਰ ਵਿਖਾਉਣ ਜਾਂ ਲਾਲਚ ਦੇਣ ਦਾ ਸਹਾਰਾ ਲਿਆ ਜਾਂਦਾ ਹੈ।  ਇਸ ਜਾਲ ਵਿੱਚ ਕੋਈ ਕਮਜੋਰ ਜੀਵਨ ਹੀ ਫਸ ਕੇ ਆਪਣੀ ਬਹੁ ਕੀਮਤੀ ਜ਼ਿੰਦਗੀ ਨੂੰ ਅਜਾਈਂ ਗਵਾਏਗਾ, ਜਿਸ ਬਾਬਤ ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਕਿ ਮਨੁੱਖਾ ਜੀਵਨ ਦੀ ਇਸ ਘੜੀ ਨੂੰ ਖੁੰਝਾਉਣ ਉਪਰੰਤ ਆਵਾਗਮਣ ਹੀ ਇੱਕ ਰਸਤਾ ਰਹਿ ਜਾਂਦਾ ਹੈ, ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ॥’’ (ਮਾਰੂ ਸੋਲਹੇ, ਮ: ੫, ਪੰਨਾ ੧੦੭੫)

ਸੋ, ਗੁਰਬਾਣੀ ਨੂੰ ਵਿਚਾਰਨਾ ਅਤੇ ਸੁਨਹਿਰੇ ਸਿੱਖ ਇਤਿਹਾਸ ਨੂੰ ਯਾਦ ਕਰਦਿਆਂ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪ ਗੁਰਮਤ ਤੋਂ ਲਾਭ ਉਠਾਉਂਦਿਆਂ ਨਿੱਜੀ, ਪਰਿਵਾਰਕ ਤੇ ਸਮਾਜਕ ਸਮੱਸਿਆਂਵਾਂ ਦਾ ਦ੍ਰਿੜ੍ਹਤਾ ਨਾਲ਼ ਸਾਹਮਣਾ ਕਰਦਿਆਂ ਆਪਣੀ ਅਨੰਦਮਈ ਜੀਵਨ ਯਾਤਰਾ ਦੀ ਮਿਸਾਲ ਨਾਲ਼ ਵਿਲੱਖਣ ਗੁਰੂ ਇਤਿਹਾਸ ਦਾ ਭਾਗ ਬਣੀਏ ਅਤੇ ਮਨੁੱਖਤਾ ਦੀ ਭਲਾਈ ਲਈ ਇਸ ਦਾ ਪ੍ਰਚਾਰ ਕਰੀਏ।

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਰੀਲੀਜ਼

0

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਰੀਲੀਜ਼

ਬਠਿੰਡਾ, 12 ਮਾਰਚ (ਕਿਰਪਾਲ ਸਿੰਘ): ਪਿਛਲੇ ਸਾਲਾਂ ਦੀ ਤਰ੍ਹਾਂ ਗੁਰਮਤਿ ਸੇਵਾ ਲਹਿਰ ਵੱਲੋਂ ਪ੍ਰਕਾਸ਼ਤ ਕਰਵਾਇਆ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 551 (2019-20) ਅੱਜ ਬਾਜਾਖਾਨਾ ਦੇ ਨਜ਼ਦੀਕ ਪਿੰਡ ਡੋਡ ਵਿਖੇ ਚੱਲ ਰਹੇ ਗੁਰਮਤਿ ਸਮਾਗਮ ਦੇ ਦੀਵਾਨ ਦੌਰਾਨ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਅਤੇ ਗੁਰਮਤਿ ਸੇਵਾ ਲਹਿਰ ਦੀ ਸਮੁੱਚੀ ਟੀਮ ਵੱਲੋਂ ਅੱਜ ਰੀਲੀਜ਼ ਕੀਤਾ ਗਿਆ।

ਇਸ ਮੌਕੇ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸ਼੍ਰੋਮਣੀ ਕਮੇਟੀ ਵੱਲੋਂƒ ਜਾਰੀ ਕੀਤੇ ਜਾ ਰਹੇ  ਨਾਨਕਸ਼ਾਹੀ ਕੈਲੰਡਰ ਹਰ ਸਾਲ 1 ਚੇਤ/ 14 ਮਾਰਚ ਨੂੰ ਸ਼ੁਰੂ ਹੁੰਦੇ ਹਨ ਅਤੇ 30 ਫੱਗਣ/13 ਮਾਰਚ ਨੂੰ ਖਤਮ ਹੁੰਦੇ ਹਨ ਜਿਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੂਰਜੀ ਬਿਕ੍ਰਮੀ ਕੈਲੰਡਰ ਨੂੰ ਹੀ ਅਪਣਾਇਆ ਹੋਇਆ ਹੈ ਅਤੇ ਹਰ ਸਾਲ 365 ਦਿਨਾਂ ਦਾ ਹੀ ਹੈ। ਇਸ ਦਾ ਭਾਵ ਹੈ ਕਿ ਇਸ ਅਨੁਸਾਰ ਨਿਸਚਤ ਕੀਤੇ ਦਿਹਾੜੇ ਹਰ ਸਾਲ 365 ਦਿਨਾਂ ਬਾਅਦ ਨਿਸਚਤ ਤਰੀਖਾਂ ਨੂੰ ਹੀ ਆਉਣੇ ਚਾਹੀਦੇ ਸਨ ਪਰ ਹੈਰਾਨੀ ਹੈ ਕਿ ਇਸ ਸਾਲ ਸੰਮਤ 551 ਦੇ ਕੈਲੰਡਰ ਵਿੱਚ ਨਿਸਚਤ ਕੀਤੇ ਕੁਝ ਦਿਹਾੜੇ ਤਾਂ ਸੰਮਤ 550 ਵਾਲੇ ਕੈਲੰਡਰ ਅਨੁਸਾਰ ਹੀ ਹਨ ਜਿਵੇਂ ਕਿ ਸ: ਬਘੇਲ ਸਿੰਘ ਵੱਲੋਂ ਦਿੱਲੀ ਫਤਹਿ 2 ਚੇਤ, ਸ਼ਹੀਦੀ ਸ: ਭਗਤ ਸਿੰਘ 10 ਚੇਤ, ਸ਼ਹੀਦੀ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ 12 ਚੇਤ, ਜਨਮ ਸਾਹਿਬਜ਼ਾਦਾ ਜੁਝਾਰ ਸਿੰਘ ਜੀ 27 ਚੇਤ, ਖ਼ਾਲਸਾ ਸਾਜਨਾ ਦਿਵਸ ਵੈਸਾਖੀ 1 ਵੈਸਾਖ, ਸ਼ਹੀਦੀ ਜੋੜਮੇਲਾ ਸ੍ਰੀ ਮੁਕਤਸਰ ਸਾਹਿਬ 21 ਵੈਸਾਖ ਪਰ ਕੁਝ ਦਿਹਾੜਿਆਂ ਵਿੱਚ ਇੱਕ ਇੱਕ ਦਿਨ ਦਾ ਫਰਕ ਅਤੇ ਕੁਝ ਦਿਹਾੜਿਆਂ ਵਿੱਚ 10 ਤੋਂ 19 ਦਿਨਾਂ ਦਾ ਫਰਕ ਹੈ। ਹੋਰ ਤਾਂ ਹੋਰ ਹੋਲੇ ਮਹੱਲੇ ਦਾ ਪੁਰਬ ਪਿਛਲੇ ਸਾਲ ਦੌਰਾਨ ਤਾਂ ਆਇਆ ਹੀ ਨਹੀਂ ਸੀ ਜਦੋਂ ਕਿ ਇਸ ਸਾਲ ਦੋ ਵਾਰ ਪਹਿਲਾਂ ਸਾਲ ਦੇ ਸ਼ੁਰੂ ’ਚ 8 ਚੇਤ 21 ਮਾਰਚ ਅਤੇ ਦੂਸਰੀ ਵਾਰ ਸਾਲ ਦੇ ਅਖੀਰ ’ਤੇ 28 ਫੱਗਣ 10 ਮਾਰਚ ਨੂੰ ਆਵੇਗਾ। ਇਸ ਤੋਂ ਵੀ ਵੱਧ ਸੋਧਾਂ ਦੇ ਨਾਮ ’ਤੇ ਵਿਗਾੜੇ ਹੋਏ ਕੈਲੰਡਦਰ ਦੀਆਂ ਵੱਡੀਆਂ ਸਮਰਥਕ ਨਿਹੰਗ ਸਿੰਘ ਜਥੇਬੰਦੀਆਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਹੋਲੇ ਮਹੱਲੇ ਦੀ ਤਰੀਕ 8 ਚੇਤ 21 ਮਾਰਚ ਨਾਲ ਇਸ ਅਧਾਰ ’ਤੇ ਸਹਿਮਤ ਨਹੀਂ ਹਨ ਕਿ ਪੁਰਾਤਨ ਮਰਿਆਦਾ ਅਨੁਸਾਰ ਹਰ ਸਾਲ ਹੋਲਾ ਮਹੱਲਾ ਪੂਰਨਮਾਸ਼ੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਹੈ ਪਰ ਇਸ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ’ਚ ਪੂਰਨਮਾਸ਼ੀ ਵਾਲੇ ਦਿਨ ਹੀ ਦਰਜ ਕੀਤਾ ਗਿਆ ਹੈ ਜਿਸ ਨੂੰ ਉਹ  ਗਲਤ ਮੰਨਦੇ ਹੋਏ ਨਹਿੰਗ 22 ਮਾਰਚ ਨੂੰ ਹੋਲਾ ਮਹੱਲਾ ਮਨਾਉਣ ਲਈ ਬਜਿਦ ਹਨ। ਦੱਸਣਯੋਗ ਹੈ ਕਿ ਸਾਲ 2009 ’ਚ ਵੀ ਸ਼੍ਰੋਮਣੀ ਕਮੇਟੀ ਨੇ ਹੋਲਾ ਮਹੱਲਾ 11 ਮਾਰਚ ਨੂੰ ਕੱਢਿਆ ਸੀ ਜਦੋਂ ਕਿ ਨਿਹੰਗ ਜਥੇਬੰਦੀਆਂ ਨੇ 12 ਮਾਰਚ ਨੂੰ। ਨਿਹੰਗ ਜਥੇਬੰਦੀਆਂ ਦੇ ਤਰਕ ਨੂੰ ਜੇ ਸਹੀ ਮੰਨ ਲਿਆ ਜਾਵੇ ਤਾਂ ਬੰਦੀਛੋੜ ਦਿਵਸ ਵੀ ਹਰ ਸਾਲ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਪਰ ਇਸ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਕੱਤਕ ਦੀ ਚਉਦਸ ਨੂੰ ਦਰਜ ਕੀਤਾ ਗਿਆ ਹੈ। ਸਭ ਨੂੰ ਪਤਾ ਹੈ ਕਿ ਸੰਮਤ 550 ਦੇ ਕੈਲੰਡਰ ’ਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਐਨ ਮੌਕੇ ’ਤੇ ਇਕ ਮਹੀਨਾ ਲੇਟ ਕਰਨਾ ਪਿਆ ਸੀ। ਪੁਰਾਤਨ ਮਰਿਆਦਾ ਅਨੁਸਾਰ ਦਿਨ ਦਿਹਾੜੇ ਮਨਾਉਣ ਦਾ ਤਰਕ ਦੇ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲੀ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਸਮਰਥਕ ਦੱਸਣ ਕਿ ਜਦ ਪੁਰਾਤਨ ਮਰਿਆਦਾ ਮੰਨਣ ਵਾਲਿਆਂ ਵਿੱਚ ਵੀ ƒਹਰ ਸਾਲ ਇਹ ਝਮੇਲਾ ਪੈ ਜਾਂਦਾ ਹੈ ਤਾਂ ਕਿਉਂ ਨਹੀਂ ਨਾਨਕਸ਼ਾਹੀ ਕੈਲੰਡਰ ਨੂੰ ਹੀ ਸਹੀ ਰੂਪ ਵਿੱਚ ਲਾਗੂ ਕਰ ਲੈਂਦੇ ਜਿਸ ਵਿੱਚ ਨਾ ਕੋਈ ਦਿਨ ਦੁਬਾਰਾ ਆਏਗਾ ਅਤੇ ਨਾਂ ਹੀ ਕੋਈ ਅੱਗੇ ਪਿੱਛੇ ਆਉਣ ਦਾ ਝਮੇਲਾ ਰਹੇਗਾ।

ਇਸ ਸਮੇਂ ਉਨ੍ਹਾਂ ਨਾਲ ਗੁਰਮਤਿ ਸੇਵਾ ਲਹਿਰ ਨਾਲ ਸਬੰਧਤ ਪ੍ਰਚਾਰਕ ਟੀਮ ਦੇ ਮੈਂਬਰ ਭਾਈ ਸਤਿਨਾਮ ਸਿੰਘ ਚੰਦੜ, ਬੀਬੀ ਗਗਨਦੀਪ ਕੌਰ ਖਾਲਸਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਬੀਬੀ ਸੁਰਿੰਦਰ ਕੌਰ ਮਹਿਲ ਕਲਾਂ, ਭਾਈ ਹਰਦੀਪ ਸਿੰਘ ਖਿਆਲੀਵਾਲਾ, ਭਾਈ ਰਘਵੀਰ ਸਿੰਘ ਖਿਆਲੀਵਾਲਾ, ਮਾਸਟਰ ਜਗਰੂਪ ਸਿੰਘ ਕਲਿਆਣ, ਭਾਈ ਕੁਲਵਿੰਦਰ ਸਿੰਘ ਗੋਨਿਆਣਾ, ਭਾਈ , ਭਾਈ ਮੱਖਨ ਸਿੰਘ ਮੁਸਾਫਿਰ, ਸੁਖਬੀਰ ਸਿੰਘ ,ਦਵਿੰਦਰ ਸਿੰਘ ਜਗਤਾਰ ਸਿੰਘ ਬਠਿੰਡਾ ਰਣਜੀਤ ਸਿੰਘ ਵਾੜਾ ਦਰਾਕਾ ਆਦਿਕ ਹਾਜਰ ਸਨ।ਆਦਿਕ ਹਾਜਰ ਸਨ।

ਪੰਜਾਬ ’ਚ ਤੀਜੇ ਬਦਲ ਦੀਆਂ ਸੰਭਾਵਨਾਵਾਂ

0

ਪੰਜਾਬ ’ਚ ਤੀਜੇ ਬਦਲ ਦੀਆਂ ਸੰਭਾਵਨਾਵਾਂ

ਕਿਰਪਾਲ ਸਿੰਘ ਬਠਿੰਡਾ 88378-13661

ਵੱਖ ਵੱਖ ਕਾਰਨਾ ਕਰ ਕੇ ਇਸ ਸਮੇਂ ਪੰਜਾਬ ਵਿੱਚ ਮਾਹੌਲ ਪੂਰੀ ਤਰ੍ਹਾਂ ਸਿਆਸੀ ਖਲਾਅ ਦੀ ਸਥਿਤੀ ਵਾਲਾ ਬਣਿਆ ਹੋਇਆ ਹੈ। ਇਸ ਖਲਾਅ ਨੂੰ ਭਰਨਾ ਤਾਂ ਹਰ ਕੋਈ ਚਾਹੁੰਦਾ ਹੈ ਪਰ ਬੜੇ ਲੰਬੇ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਨਿੱਜੀ ਸੁਆਰਥਾਂ ਕਾਰਨ ਇਹ ਖਲਾਅ ਭਰਨ ਦੇ ਸਮਰੱਥ ਕੋਈ ਵੀ ਨਹੀਂ ਵਿਖਾਈ ਦਿੰਦਾ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਮੌਜੂਦਾ ਸਥਿਤੀ ’ਚੋਂ ਕੇਵਲ ਉਹ ਆਪ ਹੀ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੇ। ਮੌਜੂਦਾ ਦੌਰ ’ਚ ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਬੈਂਸ, ਧਰਮਵੀਰ ਗਾਂਧੀ ਅਤੇ ਬਸਪਾ ਅਧਾਰਿਤ ਪੰਜਾਬ ਡੈਮੋਕਰੈਟਿਕ ਅਲਾਇੰਸ (ਪੀਡੀਏ); ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਆਪਣੇ ਆਪਣੇ ਤੌਰ ’ਤੇ ਇਹ ਖਲਾਅ ਭਰਨ ਲਈ ਜਤਨਸ਼ੀਲ ਹਨ, ਪਰ ਇਨਾਂ ਦਾ ਕਾਮਯਾਬ ਹੋਣਾ ਅਜੇ ਬਹੁਤ ਦੂਰ ਹੈ ਕਿਉਂਕਿ ਕਦੀ ਅਕਾਲੀ ਦਲ (ਟਕਸਾਲੀ) ਦਾ ਪੀਡੀਏ ਨਾਲ ਸਮਝੌਤਾ ਹੁੰਦਾ ਹੁੰਦਾ ਸੀਟਾਂ ਦੀ ਵੰਡ ਦੇ ਮਸਲੇ ਨੂੰ ਲੈ ਕੇ ਟੁੱਟ ਜਾਂਦਾ ਹੈ ਅਤੇ ਕਦੀ ਅਕਾਲੀ ਦਲ (ਟਕਸਾਲੀ) ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਉਨ੍ਹਾਂ ਹੀ ਕਾਰਨਾ ਕਰਕੇ ਸਿਰੇ ਨਹੀਂ ਚੜ੍ਹਦਾ। ਕਦੀ ਆਮ ਆਦਮੀ ਪਾਰਟੀ ਇਹ ਸ਼ਰਤ ਲਗਾ ਦਿੰਦੀ ਹੈ ਕਿ ਜਿਸ ਗੱਠਜੋੜ ’ਚ ਖਹਿਰਾ ਤੇ ਬੈਂਸ ਸ਼ਾਮਲ ਹੋਣਗੇ ਉਹ ਉਸ ਗੱਠਜੋੜ ਵਿੱਚ ਸ਼ਾਮਲ ਨਹੀਂ ਹੋਣਗੇ। ਕਿਸੇ ਹੱਦ ਤੱਕ ਇਹ ਖਲਾਅ ਭਰਨਾ ਸੰਭਵ ਹੋ ਸਕਦਾ ਹੈ ਜੇਕਰ ਇਹ ਜਤਨ ਕੋਟਾ ਵੰਡ ਦੀ ਥਾਂ ਨਿਰਸੁਆਰਥ ਭਾਵਨਾ ਨਾਲ ਨਿੱਜੀ ਮਤਭੇਦਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਸਿਧਾਂਤਾਂ ਅਤੇ ਮੁੱਦਿਆਂ ਅਧਾਰਿਤ ਗੱਠਜੋੜ ਕੀਤੇ ਜਾਣ।

ਦੇਸ਼ ਦੇ ਹਿੱਤ ਇਸ ਵਿੱਚ ਹਨ ਕਿ ਭ੍ਰਿਸ਼ਟਾਚਾਰ ਰਹਿਤ ਕਾਨੂੰਨ ਦਾ ਰਾਜ ਸਥਾਪਤ ਹੋਵੇ ਤਾਂ ਕਿ ਲੋਕਾਂ ਦਾ ਯਕੀਨ ਲੋਕਤੰਤਰੀ ਪ੍ਰਣਾਲੀ ਵਿੱਚ ਬਣਿਆ ਰਹੇ। ਇਹ ਵਿਸ਼ਵਾਸ ਤਾਂ ਹੀ ਬਣਿਆ ਰਹਿ ਸਕਦਾ ਹੈ ਜੇਕਰ ਗਰੀਬੀ ਅਮੀਰੀ ਦਾ ਫਰਕ ਘਟਾਇਆ ਜਾਵੇ, ਹਰ ਸ਼ਹਿਰੀ ਨੂੰ ਪੇਟ ਭਰਨ ਲਈ ਭੋਜਨ, ਪਹਿਨਣ ਲਈ ਕਪੜਾ ਅਤੇ ਸੌਣ ਲਈ ਛੱਤ ਹੋਵੇ, ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਣ, ਇੱਕ ਸਮਾਨ ਸਿੱਖਿਆ ਤੇ ਸਿਹਤ ਸਹੂਲਤਾਂ ਉਪਲਬਧ ਹੋਣ, ਹਰ ਇੱਕ ਨੂੰ ਆਪਣੇ ਧਰਮ ਤੇ ਸੱਭਿਆਚਾਰ ਮੁਤਾਬਕ ਸਨਮਾਨ ਭਰਪੂਰ ਜਿੰਦਗੀ ਜਿਊਣ ਦਾ ਹੱਕ ਹੋਵੇ, ਧਰਮ ਅਤੇ ਜਾਤ ਅਧਾਰਿਤ ਫਿਰਕੂ ਦੰਗੇ ਤੇ ਹਜੂਮੀ ਹਿੰਸਾ ਕਰਨ ਲਈ ਜਿੰਮੇਵਾਰ ਜਨੂੰਨੀਆਂ ਨੂੰ ਸਖਤ ਸਜਾਵਾਂ ਦੇਣ ਲਈ ਕਾਨੂੰਨ ਦਾ ਰਾਜ ਹੋਵੇ। 

ਇਸ ਸਮੇਂ ਲੋਕਤੰਤਰ ਨੂੰ ਸਭ ਤੋਂ ਵੱਡਾ ਖਤਰਾ ਫਿਰਕੂ ਸੱਤਾਧਾਰੀ ਪਾਰਟੀ ਦੀ ਇਕ ਤਰਫਾ ਸੋਚ ਤੋਂ ਹੈ ਜਿਸ ਕਾਰਨ ਉਹ ਰਾਜ ਧਰਮ ਦਾ ਪਾਲਣ ਕਰਨ ਦੀ ਬਜਾਇ ਵਿਵਾਦਿਤ ਮੁੱਦੇ, ਜਿਵੇਂ ਕਿ ਰਾਮ ਮੰਦਰ ਦੀ ਉਸਾਰੀ, ਅਖੌਤੀ ਦੇਸ਼ ਭਗਤੀ, ਘੱਟ ਗਿਣਤੀਆਂ ਤੇ ਹਮਲੇ, ਦੇਸ਼ ਦਾ ਚੌਥਾ ਥੰਮ ਮੰਨੇ ਜਾਂਦੇ ਮੀਡੀਆ ਦਾ ਦੁਰਉਪਯੋਗ, ਅਮੀਰਾਂ ਨੂੰ ਰਿਆਇਤਾਂ ਦੇਣਾ, ਗਰੀਬਾਂ ਦੀ ਇਮਾਨਦਾਰੀ ਨਾਲ ਬਾਂਹ ਨਾ ਫੜਨਾ, ਫੌਜ ਨੂੰ ਨਿਜੀ ਹਿਤਾਂ ਲਈ ਵਰਤਣਾ, ਆਦਿ ਨਾਲ ਦੇਸ਼ ਵਿੱਚ ਫਿਰਕੂ ਜ਼ਹਿਰ ਘੋਲੀ ਜਾ ਰਹੀ ਹੈ। ਆਪਣੀ ਹੀ ਪਾਰਟੀ ਨੂੰ ਦੇਸ਼ ਦੀ ਅਸਲ ਰੱਖਿਆਕ, ਇਮਾਨਦਾਰ ਤੇ ਚੌਕੰਨੀ ਸਿੱਧ ਕਰਨ ਲਈ ਸੰਵੇਦਨਸ਼ੀਲ ਮੁੱਦਿਆਂ ਨੂੰ ਸਿਆਸੀ ਹਿਤਾਂ ਲਈ ਆਮ ਨਾਗਰਿਕਾਂ ਵਿਚ ਲੈ ਜਾਣਾ, ਸੱਤਾ ਨੂੰ ਡਿਕਟੇਟਰਸ਼ਿਪ ਵੱਲ ਵਧਾਉਣ ਦੇ ਸੰਕੇਤ ਹਨ, ਜਿਸ ਤੋਂ ਘਟ ਗਿਣਤੀ ਤੇ ਬੁਧੀਮਾਨ ਵਰਗ ਵਿਚ ਡਰ ਪੈਦਾ ਹੋ ਗਿਆ ਹੈ।

ਬਹੁ ਗਿਣਤੀ ਵੋਟਰਾਂ ਨੂੰ ਆਪਣੇ ਪੱਖ ਵਿੱਚ ਭੁਗਤਾਣ ਲਈ ਮੀਡੀਏ ਦੇ ਵੱਡੇ ਹਿੱਸੇ ਨੂੰ ਖਰੀਦਿਆ ਜਾ ਚੁੱਕਿਆ ਹੈ। ਭ੍ਰਿਸ਼ਟਾਚਾਰ, ਮਹਿੰਗਾਈ ਤੇ ਬੇਰੁਜਗਾਰੀ ਖਤਮ ਕਰਨ ਅਤੇ ਕਾਨੂੰਨ ਦਾ ਰਾਜ ਪ੍ਰਬੰਧ ਦੇਣ ਦੇ ਨਾਹਰੇ ਨਾਲ ਸੱਤਾ ਵਿੱਚ ਆਈ ਪਾਰਟੀ ਰਾਫੇਲ, ਵਿਆਪਮ ਅਦਿਕ ਵੱਡੇ ਘੁਟਾਲਿਆਂ ਤੋਂ ਇਲਾਵਾ ਵਿਰੋਧੀ ਧਿਰ ਦੇ ਭ੍ਰਿਸ਼ਟ ਨੇਤਾਵਾਂ ਨੂੰ ਆਪਣੇ ਨਾਲ ਮਿਲਾ ਚੁੱਕੀ ਹੈ। ਦੇਸ਼ ਦੀਆਂ ਵੱਡੀਆਂ ਸੰਵਿਧਾਨਕ ਸੰਸਥਾਵਾਂ ਜਿਵੇਂ ਕਿ ਜੁਡੀਸ਼ਰੀ, ਸੀਬੀਆਈ ਤੇ ਰਿਜਰਬ ਬੈਂਕ ਦਾ ਵਕਾਰ ਡੇਗਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਵੇਂ ਕਿ ਇਸ ਪੱਖੋਂ ਦੁੱਧ ਧੋਤੀ ਕੋਈ ਵੀ ਸਿਆਸੀ ਪਾਰਟੀ  ਨਹੀਂ, ਪਰ ਘਟੀਆ ਕਿਰਦਾਰ ਲਈ ਸਭ ਤੋਂ ਵੱਡੀ ਪਾਰਟੀ ਭਾਜਪਾ ਮੋਹਰੀ ਸਥਾਨ ਹਾਸਲ ਕਰ ਚੁੱਕੀ ਹੈ।

ਉਪ੍ਰੋਕਤ ਸਾਰੀਆਂ ਸਮੱਸਿਆਵਾਂ ਤੋਂ ਇਲਾਵਾ ਪੰਜਾਬ ਦੀ ਸਮੱਸਿਆ ਆਪਣਾ ਸੱਭਿਆਚਾਰ, ਭਾਸ਼ਾ ਤੇ ਕੁਦਰਤੀ ਸਾਧਨ ਦਰਿਆਈ ਪਾਣੀ ਨੂੰ ਬਚਾਉਣਾ ਵੀ ਹੈ। ਇਹ ਸਮੱਸਿਆ ਕੇਵਲ ਪੰਜਾਬ ਦੀ ਨਹੀਂ ਬਲਕਿ ਗੈਰ ਹਿੰਦੀ ਭਾਸ਼ਾਈ ਤਾਮਿਲਨਾਡੂ, ਕਰਨਾਟਕ, ਆਂਧਰਾਪ੍ਰਦੇਸ਼, ਬੰਗਾਲ, ਅਸਾਮ ਸਮੇਤ ਹੋਰ ਉੱਤਰ ਪੂਰਬੀ ਸੂਬਿਆਂ ਦੀ ਵੀ ਹੈ; ਜਿਹੜੀ ਕਿ ਸੰਘੀ ਢਾਂਚੇ  ਤੋਂ ਬਿਨਾਂ ਹੱਲ ਨਹੀਂ ਹੋ ਸਕਦੀ। ਸਰਕਾਰਾਂ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ, ਪੰਜਾਬੀ ਭਾਸ਼ਾ ਖਤਮ ਹੈ, ਸਿਹਤ ਸੇਵਾਵਾਂ ਤੇ ਸਿੱਖਿਆ ਨਿੱਜੀ ਹੱਥਾਂ ਵਿਚ ਹੈ, ਬੇਰੁਜ਼ਗਾਰੀ ਕਾਰਨ ਪੰਜਾਬੀ ਨੌਜੁਆਨ ਕੈਨੇਡਾ ਵਲ ਜਾ ਰਹੇ ਹਨ, ਪੰਜਾਬ ਦੇ ਹੱਕਾਂ ’ਤੇ ਕੇਂਦਰ ਦਾ ਛਾਪਾ, ਮੁੱਖ ਮੰਤਰੀ ਤੇ ਸਿਆਸਤਦਾਨ ਪੰਜਾਬ ਦੇ ਰਾਖੇ ਬਣਨ ਦੀ ਬਜਾਏ ਕੇਂਦਰ ਦੇ ਕਲਰਕ ਬਣ ਚੁੱਕੇ ਹਨ। ਸਰਕਾਰ ਖੇਤੀ ਸੈਕਟਰ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟਾਂ ਅਤੇ ਮੰਡੀ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਸ ਨੀਤੀ ਤਹਿਤ ਫ਼ਸਲੀ ਵਿਭਿੰਨਤਾ ਅਤੇ ਠੇਕਾ (ਕੰਟਰੈਕਟ) ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਗਲੇ ਪੰਜ ਸਾਲਾਂ ਤੱਕ ਪੰਜਾਬ ਦੇ 75 ਪ੍ਰਤੀਸ਼ਤ ਨੌਜਵਾਨ ਦੇਸ਼ ਛੱਡ ਜਾਣਗੇ ਤੇ ਇਸ ਦੇ ਨਾਲ ਹੀ ਕੁਝ ਸਾਲਾਂ ਬਾਅਦ ਮਾਪੇ ਵੀ ਜਾਣਗੇ ਤੇ ਪੰਜਾਬ ਵਿਚ ਗੈਰ ਪੰਜਾਬੀ ਬਿਹਾਰੀ ਲੋਕਾਂ ਨੂੰ ਵਸਾ ਕੇ ਪੰਜਾਬ ਦੇ ਕਲਚਰ ਨੂੰ ਤਬਾਹ ਕਰਨ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ।

ਪੰਜਾਬ ਦਾ ਜ਼ਹਿਰੀਲਾ ਪਾਣੀ, ਪ੍ਰਦੂਸ਼ਤ ਹਵਾ ਅਤੇ ਧਰਤੀ ਵਿਚ ਕੀਟਨਾਸ਼ਕਾਂ ਦੀ ਬਹੁਤਾਤ ਕਾਰਨ ਜ਼ਹਿਰੀਲੇ ਖਾਣੇ ਨੇ ਪੰਜਾਬੀਆਂ ਨੂੰ ਨਿਪੁੰਸਕ ਅਤੇ ਬਿਮਾਰ ਬਣਾ ਦਿੱਤਾ ਹੈ। ਪੰਜਾਬ ਵਿਚ ਧੜਾਧੜ ਖੁੱਲ੍ਹੇ ਨਿੱਜੀ ਹਸਪਤਾਲ, ਫਰਟਿਲਿਟੀ ਇਸ ਗੱਲ ਦੇ ਗਵਾਹ ਹਨ। ਸੂਬਾਈ ਸਮੱਸਿਆਵਾਂ ਤੋਂ ਇਲਾਵਾ ਘੱਟ ਗਿਣਤੀ, ਮੁਸਲਮਾਨ, ਸਿੱਖ, ਈਸਾਈ, ਬੋਧੀ, ਜੈਨੀ ਅਤੇ ਮੰਨੂਵੰਡ ਦੇ ਲਤਾੜੇ ਹੋਏ ਦਲਿਤਾਂ ਅਤੇ ਆਦਿਵਾਸੀਆਂ ਦੀ ਵੱਡੀ ਸਮੱਸਿਆ ਆਪਣੇ ਸੱਭਿਆਚਾਰ ਤੇ ਮਾਤ ਭਾਸ਼ਾ ਨੂੰ ਬਚਾਉਣ ਦੀ ਵੀ ਹੈ ਜੋ ਕਿ ਆਪਣੀ ਬਿਖਰੀ ਹੋਈ ਅਬਾਦੀ ਅਤੇ ਮੌਜੂਦਾ ਮਹਿੰਗੇ ਚੋਣ ਸਿਸਟਮ ’ਚ ਇਹ ਕਦੀ ਵੀ ਆਪਣਾ ਹੱਕ ਹਾਸਲ ਨਹੀਂ ਕਰ ਸਕਦੇ ਜਿਸ ਕਾਰਨ ਹਮੇਸ਼ਾਂ ਬਹੁਗਿਣਤੀ ਦੇ ਰਹਿਮੋ ਕਰਮ ਦੇ ਆਸਰੇ ਜਿਊਣ ਲਈ ਮਜਬੂਰ ਹੋਣਾ ਪੈਂਦਾ ਹੈ। ਬਹੁ ਗਿਣਤੀ ਦੀ ਭਾਵਨਾ ਰਾਸ਼ਟਰ ਦੇ ਨਾਮ ’ਤੇ ਇਨ੍ਹਾਂ ਦੇ ਵੱਖਰੇ ਸੱਭਿਆਚਾਰ ਨੂੰ ਖੋਰਾ ਲਾਉਣਾ ਹੈ ਜਿਸ ਕਾਰਨ ਇਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਹ ਸਮੱਸਿਆ ਅਨੁਪਾਤਕ ਵੋਟਾਂ ਦੇ ਆਧਾਰ ’ਤੇ ਨੁਮਾਇੰਦਗੀ ਰਾਹੀਂ ਕਿਸੇ ਹੱਦ ਤੱਕ ਹੱਲ ਹੋ ਸਕਦੀ ਹੈ ਭਾਵ ਜਿੰਨੀ ਕਿਸੇ ਵਰਗ ਦੀ ਅਬਾਦੀ ਜਾਂ ਵੋਟਾਂ ਹਨ ਉਸ ਅਨੁਪਾਤ ਦੇ ਹਿਸਾਬ ਨਾਲ ਹਰ ਵਰਗ ਦੀਆਂ ਵਿਧਾਨ ਸਭਾਵਾਂ ਅਤੇ ਲੋਕ ਸਭਾ ਵਿੱਚ ਨੁਮਾਇੰਦਗੀ ਲਾਜਮੀ ਹੋਵੇ। ਇਸ ਕਾਨੂੰਨ ਦੀ ਅਣਹੋਂਦ ਵਿੱਚ 31% ਵੋਟਾਂ ਪ੍ਰਾਪਤ ਕਰਨ ਵਾਲੀ ਪਾਰਟੀ 69% ਅਬਾਦੀ ’ਤੇ ਪੰਜ ਸਾਲ ਡੰਡੇ ਦੇ ਜੋਰ ਨਾਲ ਰਾਜ ਕਰਨ ਦੇ ਕਾਬਲ ਹੋ ਜਾਂਦੀ ਹੈ ਜਿਹੜੀ ਕਿ ਬੇਇਨਸਾਫੀ ਦੀ ਜੜ੍ਹ ਹੈ। ਇਨ੍ਹਾਂ ਸਾਰੀਆਂ ਅਲਾਮਤਾਂ ਵਿਰੁੱਧ ਲੜਨਾ ਸ਼ਰੋਮਣੀ ਅਕਾਲੀ ਦਲ ਦਾ ਫਰਜ ਸੀ ਪਰ ਇੱਕ ਪਰਿਵਾਰ ਨੇ ਸਮੁੱਚੇ ਅਕਾਲੀ ਦਲ ’ਤੇ ਕਬਜਾ ਕਰਕੇ ਕੇਵਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਵਜੀਰੀਆਂ ਦੇ ਲਾਲਚ ਅਧੀਨ ਭਾਜਪਾ ਦੀ ਝੋਲ਼ੀ ਵਿੱਚ ਪਾ ਕੇ ਅਕਾਲੀ ਦਲ ਦੀ ਹੋਂਦ ਅਤੇ ਪੰਥਕ ਹਿੱਤਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਦਿੱਤਾ ਹੈ ਅਤੇ ਮਾਨਵਤਾ ਵਿਰੋਧੀ ਸ਼ਕਤੀ ਨੂੰ ਵਧਾ ਕੇ ਸਿੱਖੀ ਅਸੂਲਾਂ ਨੂੰ ਖੇਰੂ ਖੇਰੂ ਕਰ ਰਹੇ ਹਨ।  ਘੱਟ ਕਸੂਰਵਾਰ ਉਹ ਪੰਥਕ ਧਿਰਾਂ ਵੀ ਨਹੀਂ ਹਨ ਜਿਹੜੇ ਸਭ ਕੁਝ ਜਾਣਦੇ ਹੋਏ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਅਤੇ ਸਰੂਪ ਬਚਾਉਣ ਲਈ ਅੱਗੇ ਨਹੀਂ ਆ ਰਹੇ।

ਉਪ੍ਰੋਕਤ ਸਾਰੇ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਵਿੱਚ ਤੀਜੇ ਬਦਲ ਦੀ ਸਖਤ ਜਰੂਰਤ ਹੈ ਪਰ ਸੰਭਵ ਸਿਰਫ ਤਾਂ ਹੀ ਹੋ ਸਕਦਾ ਹੈ ਜੇਕਰ ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਬੈਂਸ, ਧਰਮਵੀਰ ਗਾਂਧੀ, ਬਸਪਾ, ਅਕਾਲੀ ਦਲ (ਟਕਸਾਲੀ) ਅਤੇ ਆਮ ਆਦਮੀ ਪਾਰਟੀ ਨਿੱਜੀ ਸੁਆਰਥਾਂ ਤੇ ਵੈਰ ਭਾਵਨਾਂ ਤੋਂ ਉੱਪਰ ਉੱਠ ਕੇ ਇੱਕ ਮੰਚ ’ਤੇ ਇਕੱਤਰ ਹੋ ਜਾਣ ਬਲਕਿ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਪੀ.ਡੀ.ਏ. ਵਿੱਚ ਸ਼ਾਮਲ ਕਰ ਕੇ ਸੀਟਾਂ ਲਈ ਕੋਟਾ ਵੰਡ ਦੀ ਥਾਂ ਸਾਂਝੇ ਤੌਰ ’ਤੇ ਜਿੱਤਣ ਦੀ ਸੰਭਾਵਨਾ ਰੱਖਣਯੋਗ ਉਮੀਦਵਾਰਾਂ ਦੀ ਚੋਣ ਕਰ ਲੈਣ। ਮੇਰੇ ਨਿੱਜੀ ਖਿਆਲ ਅਨੁਸਾਰ ਬੀਰਦਵਿੰਦਰ ਸਿੰਘ ਅਨੰਦਪੁਰ ਸਾਹਿਬ, ਧਰਮਵੀਰ ਗਾਂਧੀ ਪਟਿਆਲਾ, ਸਿਮਰਜੀਤ ਸਿੰਘ ਬੈਂਸ ਲੁਧਿਆਣਾ, ਭਗਵੰਤ ਮਾਨ ਸੰਗਰੂਰ, ਸੁਖਪਾਲ ਸਿੰਘ ਖਹਿਰਾ ਬਠਿੰਡਾ ਅਤੇ ਬਸਪਾ ਦੇ ਅਵਤਾਰ ਸਿੰਘ ਕਰੀਮਪੁਰੀ ਦੁਆਬੇ ਦੀ ਕਿਸੇ ਸੀਟ ਤੋਂ ਜਿੱਤ ਦੀ ਸੰਭਾਵਨਾਂ ਵਾਲੇ ਉਮੀਦਵਾਰ ਹਨ ਅਤੇ ਇਨ੍ਹਾਂ ਦਾ ਪਿਛਲਾ ਰਿਕਾਰਡ ਵੀ ਦੱਸਦਾ ਹੈ ਕਿ ਲੋਕ ਸਭਾ ਵਿੱਚ ਪੰਜਾਬ ਦਾ ਪੱਖ ਜੋਰਦਾਰ ਢੰਗ ਨਾਲ ਉਠਾਉਣ ਦੇ ਕਾਬਲ ਵੀ ਹਨ। ਇਨ੍ਹਾਂ ਤੋਂ ਇਲਾਵਾ ਬੁੱਧੀਜੀਵੀ ਵਰਗ ’ਚੋਂ ਗੁਰਤੇਜ ਸਿੰਘ ਸਾਬਕਾ ਆਈਏਐੱਸ, ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ, ਸੁਖਦੇਵ ਸਿੰਘ ਭੌਰ ਅਤੇ ਐਡਵੋਕੇਟ ਜਸਵਿੰਦਰ ਸਿੰਘ ਵਿੱਚੋਂ ਵੀ ਕੁਝ ਸੀਟਾਂ ’ਤੇ ਪਾਰਟੀ ਸਿਆਸਤ ਤੋਂ ਉੱਪਰ ਉੱਠ ਕੇ ਸਾਂਝੇ ਉਮੀਦਵਾਰ ਦੇ ਤੌਰ ’ਤੇ ਚੁਣ ਲਿਆ ਜਾਵੇ ਤਾਂ ਤੀਜਾ ਬਦਲ ਹੋਰ ਪ੍ਰਭਾਵਸ਼ਾਲੀ ਬਣ ਸਕਦਾ ਹੈ।

ਪ੍ਰਭਾਵਸ਼ਾਲੀ ਤੀਜੇ ਬਦਲ ਦੀ ਅਣਹੋਂਦ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਫਿਰਕੂ ਭਾਵਨਾਵਾਂ ਨੂੰ ਭੜਕਾ ਕੇ ਜਿੱਤ ਦੀ ਆਸ ਲਾਈ ਬੈਠੇ ਬਾਦਲ ਦਲ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆਏ ਪੰਜਾਬ ਦਾ ਰੁਝਾਨ ਕਾਂਗਰਸ ਵੱਲ ਪਲਟ ਸਕਦਾ ਹੈ ਕਿਉਂਕਿ ਇਸ ਵਿੱਚ ਸ਼ਾਮਲ ਬਹੁਤੀਆਂ ਪਾਰਟੀਆਂ ਉਹ ਹਨ ਜਿਹੜੀਆਂ ਦੇਸ਼ ਦੇ ਰਾਜਸੀ ਪ੍ਰਬੰਧ ਲਈ ਸੰਘੀ ਢਾਂਚੇ  ਦੀ ਮੰਗ ਕਰਦੀਆਂ ਹਨ ਅਤੇ ਸਾਰੇ ਧਰਮਾਂ ਤੇ ਜਾਤਾਂ ਵਿੱਚ ਸਦਭਾਵਨਾਂ ਦਾ ਮਾਹੌਲ ਸਿਰਜਨਾ ਚਾਹੁੰਦੀਆਂ ਹਨ। ਪਹਿਲਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ-ਭਾਜਪਾ ਅਤੇ ਹੁਣ ਲੋਕ ਸਭਾ ’ਚ ਐੱਨਡੀਏ ਦੇ ਹਾਰ ਜਾਣ ਨਾਲ ਦੇਸ਼ ਦੇ ਦੱਬੇ ਕੁਚਲੇ ਲੋਕਾਂ ਨੂੰ ਵੱਡਾ ਲਾਭ ਇਹ ਹੋਵੇਗਾ ਕਿ ਹੁਣ ਤੱਕ ਬਣ ਚੁੱਕੀ ਇਹ ਆਮ ਰਾਇ ਖਤਮ ਹੋ ਜਾਵੇਗੀ ਕਿ ਚੋਣ ਕੇਵਲ ਉਹੀ ਪਾਰਟੀ ਜਿੱਤ ਸਕਦੀ ਹੈ ਜਿਸ ਕੋਲ ਬੇਸ਼ੁਮਾਰ ਦੌਲਤ ਅਤੇ ਮੀਡੀਏ ’ਤੇ ਕਬਜਾ ਹੋਵੇ।  ਇੱਕ ਵਾਰ ਇਹ ਭਾਵਨਾ ਖਤਮ ਹੋ ਗਈ ਤਾਂ ਭ੍ਰਿਸ਼ਟਾਚਾਰ ਅਤੇ ਮੀਡੀਏ ਨੂੰ ਖ੍ਰੀਦਣ ’ਚ ਲੱਗੀ ਹੋੜ ਵੀ ਖਤਮ ਹੋ ਜਾਵੇਗੀ ਤੇ ਸਾਫ ਸੁਥਰੀ ਰਾਜਨੀਤੀ ਕਰਨਯੋਗ ਉਮੀਦਵਾਰਾਂ ਲਈ ਦਰਵਾਜੇ ਖੁੱਲ੍ਹ ਜਾਣ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ, ਜਿਸ ਨਾਲ ਸਾਰਾ ਵਿਗੜਿਆ ਹੋਇਆ ਸਿਸਟਮ ਸੁਧਰ ਸਕਦਾ ਹੈ, ਜਿਸ ਦਾ ਲਾਭ ਆਮ ਨਾਗਰਿਕ ਨੂੰ ਮਿਲੇਗਾ। 

ਸਭ ਜੂਠੀਆਂ ਚੀਜ਼ਾਂ ਨੇ

0

 (ਬਾਬਾ ਰਵੀਦਾਸ ਜੀ ਦੀ ਬਾਣੀ ’ਤੇ ਆਧਾਰਿਤ ਕਵਿਤਾ)

ਸਭ ਜੂਠੀਆਂ ਚੀਜ਼ਾਂ ਨੇ

ਸਭ ਜੂਠੀਆਂ ਚੀਜ਼ਾਂ ਨੇ, ਕੀ ਮੈਂ ਭੇਟ ਚੜ੍ਹਾਵਾਂ ਤੇਰੀ ?

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਦੁੱਧ ਤਾਂ ਵਛੜੇ ਨੇ ਜੂਠਾ ਕੀਤਾ,

ਕਿੰਝ ਤੈਨੂੰ ਭੋਗ ਲਗਾਵਾਂ ਮੀਤਾ!

ਦੁੱਧ ਸੁੱਚਮ ਸੁੱਚਾ ਦੇ, ਨਹੀਂ ਲੱਭਦੀ ਕੋਈ ਲਵੇਰੀ।

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਭੰਵਰੇ ਮਾਣ ਲਈ ਛੋਹ ਫੁੱਲਾਂ ਦੀ,

ਬਾਸ ਗਈ ਹੈ ਖ਼ੁਸ਼ਬੋਅ ਫੁੱਲਾਂ ਦੀ।

ਰਹੀ ਕਾਇਮ ਤਾਜ਼ਗੀ ਨਾ, ਫੁੱਲ ਨੇ ਲਾਈ ਵਾਹ ਬਥੇਰੀ।

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਜਲ ਨੂੰ ਮੱਛਲੀ ਨੇ ਗੰਧਲਾਇਆ,

ਚੰਦਨ ਨੂੰ ਵੱਲ ਨਾਗਾਂ ਪਾਇਆ।

ਬਿੱਖ ਅੰਮ੍ਰਿਤ ਸੰਗ ਵੱਸਦਾ, ਦੋਹਾਂ ਵਿੱਚ ਹੈ ਸਾਂਝ ਪਕੇਰੀ।

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਪੂਜਣ ਯੋਗ ਸਮੱਗਰੀ ਸਾਰੀ,

ਪਹਿਲਾਂ ਤੋਂ ਹੋ ਗਈ ਵਿਕਾਰੀ।

‘ਚੋਹਲੇ’ ਵਾਲਾ ‘ਬੱਗਾ’ ਤਾਂ ਤਾਹੀਉਂ, ਢਾਹੀ ਬੈਠਾ ਢੇਰੀ।

ਸਭ ਜੂਠੀਆਂ ਚੀਜਾਂ ਨੇ, ਕੀ ਮੈਂ ਭੇਟ ਚੜ੍ਹਾਵਾਂ ਤੇਰੀ ?

 ——੦—–               

-ਰਮੇਸ਼ ਬੱਗਾ ਚੋਹਲਾ #੧੩੪੮/੧੭/੧ ਗਲੀ ਨੰ :੮  ਰਿਸ਼ੀ ਨਗਰ ਅੇਕਸਟੈਂਸ਼ਨ (ਲੁਧਿਆਣਾ) ਮੋਬ: ੯੪੬੩੧-੩੨੭੧੯

Most Viewed Posts