22.7 C
Jalandhar
Sunday, April 5, 2026
spot_img
Home Blog Page 82

ਕਬੀਰ ਕੀਚੜਿ ਆਟਾ ਗਿਰਿ ਪਰਿਆ; ਕਿਛੂ ਨ ਆਇਓ ਹਾਥ॥ ਪੀਸਤ ਪੀਸਤ ਚਾਬਿਆ; ਸੋਈ ਨਿਬਹਿਆ ਸਾਥ॥੨੧੫॥

0

ਕਬੀਰ ਕੀਚੜਿ ਆਟਾ ਗਿਰਿ ਪਰਿਆ; ਕਿਛੂ ਨ ਆਇਓ ਹਾਥ॥ ਪੀਸਤ ਪੀਸਤ ਚਾਬਿਆ; ਸੋਈ ਨਿਬਹਿਆ ਸਾਥ॥੨੧੫॥

(ਸਲੋਕ, ਭਗਤ ਕਬੀਰ ਜੀ, ਪੰਨਾ ੧੩੭੬)

ਅਰਥ : ਹੇ ਕਬੀਰ  ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿੱਚ ਉਹ) ਆਟਾ ਚਿੱਕੜ ਵਿੱਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ ਪੱਲੇ ਕੁਝ ਭੀ ਨਾਹ ਪਿਆ। ਚੱਕੀ ਪੀਂਹਦਿਆਂ ਪੀਂਹਦਿਆਂ ਜਿੰਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ ! ਉਹੀ ਉਸ ਦੇ ਕੰਮ ਆਇਆ ।

ਨੋਟ : ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਦਿਨ ਦੇ ਕਿਸੇ ਖ਼ਾਸ ਵੇਲੇ ਨੂੰ ਜਾਂ ਉਮਰ ਦੇ ਕਿਸੇ ਖ਼ਾਸ ਹਿੱਸੇ ਨੂੰ ਉਡੀਕਦੇ ਨਹੀਂ ਰਹਿਣਾ, ਸੁਭਾਅ ਐਸਾ ਬਣਾਈਏ ਕਿ ਹਰ ਵੇਲੇ, ਹਰੇਕ ਕਿਰਤ ਕਾਰ ਵਿੱਚ ਰੱਬ ਚੇਤੇ ਰਹੇ। ਜੇ ਸਾਰਾ ਦਿਨ ਕਾਰ ਵਿਹਾਰ ਵਿੱਚ ਰੱਬ ਨੂੰ ਵਿਸਾਰ ਕੇ ਚੋਰ ਬਜ਼ਾਰੀ, ਠੱਗੀ ਫ਼ਰੇਬ ਕਰਦੇ ਰਹੇ ਤੇ ਸਵੇਰ ਵੇਲ਼ੇ ਮੰਦਰ, ਗੁਰ ਦੁਆਰੇ ਵਿੱਚ ਰਾਮ-ਰਾਮ ਕਰ ਆਏ ਜਾਂ ਇਸ ਕਮਾਈ ਵਿੱਚੋਂ ਕੁਝ ਦਾਨ ਪੁੰਨ ਕਰ ਦਿੱਤਾ, ਤਾਂ ਇਹ ਉੱਦਮ ਇਉਂ ਹੀ ਜਾਣੋ ਜਿਵੇਂ ਘੰਟਾ, ਦੋ ਘੰਟੇ ਲਾ ਕੇ ਪੀਸਿਆ ਹੋਇਆ ਆਟਾ ਹੈ, ਜੋ ਰਾਹ ਵਿੱਚ ਆਉਂਦਿਆਂ ਚਿੱਕੜ ਵਿੱਚ ਡਿੱਗ ਪਿਆ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਬੀਬੀ ਗੁਰਮੀਤ ਕੌਰ ਮੀਤ

ਪਾਣੀ ਦੀ ਘਾਟ ਅਤੇ ਉਸ ਦਾ ਪ੍ਰਦੂਸ਼ਣ

0

ਪਾਣੀ ਦੀ ਘਾਟ ਅਤੇ ਉਸ ਦਾ ਪ੍ਰਦੂਸ਼ਣ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) – 0175-2216783

ਅੱਜ ਦੇ ਦਿਨ ਦੁਨੀਆ ਭਰ ਵਿੱਚ 2.8 ਬਿਲੀਅਨ ਲੋਕਾਂ ਨੂੰ ਪਾਣੀ ਦੀ ਕਮੀ ਨਾਲ ਕਿਤੇ ਨਾ ਕਿਤੇ ਜੂਝਣਾ ਪੈ ਰਿਹਾ ਹੈ। ਲਗਭਗ 1.2 ਬਿਲੀਅਨ ਲੋਕਾਂ ਕੋਲ ਪੀਣ ਯੋਗ ਪਾਣੀ ਨਹੀਂ ਹੈ।

ਕਾਰਨ  ?

  1. ਵਾਧੂ ਵਰਤੋਂ।
  2. ਧਰਤੀ ਹੇਠੋਂ ਪਾਣੀ ਦਾ ਖ਼ਾਤਮਾ।
  3. ਪਾਣੀ ਵਿੱਚ ਮਿਲਾਏ ਜਾ ਰਹੇ ਹਾਣੀਕਾਰਕ ਤੱਤ।

ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ ਨੇ ਇਹ ਲੱਭਿਆ ਹੈ ਕਿ ਬਹੁਤੇ ਮੁਲਕਾਂ ਵਿੱਚ ਪਾਣੀ ਤਾਂ ਹੈ ਪਰ ਹਰ ਲੋੜਵੰਦ ਤੱਕ ਪਹੁੰਚਾਉਣ ਦਾ ਜ਼ਰੀਆ ਸਹੀ ਨਹੀਂ ਹੈ। ਕੁੱਝ ਮੁਲਕਾਂ ਵਿੱਚ ਜ਼ਮੀਨ ਹੇਠੋਂ ਪਾਣੀ ਤਾਂ ਕੱਢਿਆ ਜਾ ਰਿਹਾ ਹੈ ਪਰ ਵਾਪਸ ਪਾਣੀ ਹੇਠਾਂ ਨਹੀਂ ਭੇਜਿਆ ਜਾ ਰਿਹਾ। ਇਸੇ ਲਈ ਵਿਸ਼ਵਭਰ ਦੇ ਅੱਧਾ ਬਿਲੀਅਨ ਲੋਕਾਂ ਨੂੰ ਪੂਰਾ ਸਾਲ ਹੀ ਪਾਣੀ ਦੀ ਕਮੀ ਨਾਲ ਜੂਝਣਾ ਪੈਂਦਾ ਹੈ। ਧਰਤੀ ਦੇ ਚੁਫੇਰੇ ਪਾਣੀ ਦੇ ਭੰਡਾਰ ਹੋਣ ਦੇ ਬਾਵਜੂਦ ਸਿਰਫ਼ 0.014 ਫੀਸਦੀ ਪਾਣੀ ਹੀ ਪੀਣ ਯੋਗ ਹੈ। ਬਾਕੀ 97 ਫੀਸਦੀ ਨਮਕੀਨ ਤੇ 3 ਫੀਸਦੀ ਦੇ ਨੇੜੇ-ਤੇੜੇ ਪਹੁੰਚ ਤੋਂ ਬਾਹਰ ਹੈ। ਇਹ ਕਿਆਸ ਲਾਇਆ ਜਾ ਚੁੱਕਿਆ ਹੈ ਕਿ ਸੰਨ 2030 ਤੱਕ ਧਰਤੀ ਉੱਤੇ ਪੀਣ ਵਾਲੇ ਪਾਣੀ ਦੀ ਏਨੀ ਘਾਟ ਹੋ ਜਾਣੀ ਹੈ ਕਿ 40 ਫੀਸਦੀ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹੋਣਗੇ ਤੇ ਪਾਣੀ ਖੁਣੋਂ ਮੌਤਾਂ ਦਾ ਢੇਰ ਲੱਗ ਜਾਣਾ ਹੈ।

ਦਰਖਤ ਵੱਢਣ, ਲੋੜੋਂ ਵੱਧ ਪ੍ਰਦੂਸ਼ਣ, ਮੌਸਮੀ ਤਬਦੀਲੀ, ਵਧਦੀ ਗਰਮੀ, ਕੁੱਝ ਇਲਾਕਿਆਂ ਵਿੱਚ ਬਾਰਸ਼ ਦੀ ਕਮੀ, ਪਾਣੀ ਦਾ ਜ਼ਾਇਆ ਹੋਣਾ, ਫੈਕਟਰੀਆਂ ਵੱਲੋਂ ਪੀਣ ਵਾਲੇ ਪਾਣੀ ਵਿੱਚ ਗੰਦਗੀ ਰਲਾਉਣੀ, ਖੇਤਾਂ ਵਿੱਚ ਲੋੜੋਂ ਵੱਧ ਵਰਤੋਂ, ਸੜਕਾਂ ਧੋਣੀਆਂ, ਹੋਟਲਾਂ ਵਿੱਚ ਵਾਧੂ ਵਰਤੋਂ, ਆਦਿ ਅਨੇਕ ਕਾਰਨ ਗਿਣਾਏ ਜਾ ਚੁੱਕੇ ਹਨ। ਕੁੱਝ ਮੁਲਕਾਂ ਵਿੱਚ, ਵੇਲੇ ਸਿਰ ਇਸ ਖ਼ਤਰੇ ਨੂੰ ਭਾਂਪਦੇ ਤਬਦੀਲੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਮਿਸਾਲ ਵਜੋਂ, ਅਸਟ੍ਰੇਲੀਆ ਵਿੱਚ ਇਹ ਸਭ ਧਿਆਨ ਵਿੱਚ ਰੱਖਦੇ ਹੋਏ ਸੰਨ 2001 ਤੋਂ 2009 ਤੱਕ ਪਾਣੀ ਦੀ ਫਾਲਤੂ ਵਰਤੋਂ ਉੱਤੇ ਰੋਕ ਲਾ ਕੇ 40 ਫੀਸਦੀ ਤੱਕ ਪਾਣੀ ਬਚਾ ਲਿਆ ਗਿਆ ਤੇ ਇਸ ਨਾਲ ਸਗੋਂ ਉਨ੍ਹਾਂ ਦੇ ਅਰਥ ਵਿਵਸਥਾ ਵਿੱਚ 30 ਫੀਸਦੀ ਵਾਧਾ ਵੀ ਹੋ ਗਿਆ ਹੈ।

ਡੈਮ, ਕਨਾਲ, ਐਕੁਈਡਕਟ, ਪਾਈਪਾਂ, ਰੈਜ਼ਰਵਾਇਰ ਆਦਿ ਬਣਾ ਕੇ ਪਾਣੀ ਨੂੰ ਖ਼ੂਬਸੂਰਤ ਤਰੀਕੇ ਸੰਭਾਲ ਲਿਆ ਗਿਆ ਹੈ। ਰੀਸਾਈਕਿਗ ਕਰਨ ਨਾਲ ਵਰਤੇ ਹੋਏ ਪਾਣੀ ਨੂੰ ਸਾਫ ਕਰ ਕੇ ਦੁਬਾਰਾ ਵਰਤੋਂ ਵਿੱਚ ਲਿਆਇਆ ਜਾ ਰਿਹਾ ਹੈ। ਇਹ ਮਿਸਾਲ ਪੂਰੀ ਦੁਨੀਆ ਅੱਗੇ ਰੱਖੀ ਗਈ ਹੈ ਕਿ ਜੇ ਮਨੁੱਖੀ ਜੀਵਨ ਬਚਾਉਣਾ ਹੈ ਤਾਂ ਇਹੋ ਢੰਗ ਹੀ ਬਚਿਆ ਹੈ।

ਇਕ ਹੋਰ ਤਰੀਕੇ ਵੀ ਪਾਣੀ ਬਹੁਤ ਜ਼ਾਇਆ ਹੋ ਰਿਹਾ ਹੈ। ਦੁਧਾਰੂ ਜਾਨਵਰ ਪਾਲਣ, ਮੁਰਗੀਆਂ ਪਾਲਣ ਆਦਿ ਨਾਲ ਵੀ ਪਾਣੀ ਦੀ ਵਾਧੂ ਵਰਤੋਂ ਹੋ ਰਹੀ ਹੈ। ਵਿਕਸਿਤ ਮੁਲਕਾਂ ਵਿੱਚ ਵਿਕਾਸਸ਼ੀਲ ਦੇਸਾਂ ਨਾਲੋਂ 10 ਗੁਣਾ ਵੱਧ ਪਾਣੀ ਦੀ ਵਰਤੋਂ ਹੋ ਰਹੀ ਹੈ। ਉੱਥੇ ਇਹ ਫੂਡ ਪਰੋਸੈੱਸਿੰਗ ਤੇ ਹੋਰ ਪੈਕੇਜਿੰਗ ਵਿੱਚ ਵਰਤਿਆ ਜਾ ਰਿਹਾ ਹੈ। ਪੂਰੀ ਦੁਨੀਆ ਵਿਚਲੀ ਇੱਕ ਚੌਥਾਈ ਆਬਾਦੀ ਆਪਣੇ ਘਰੋਂ ਕਈ ਕਿਲੋਮੀਟਰ ਦੂਰ ਤੱਕ ਤੁਰ ਕੇ ਪੀਣ ਵਾਲਾ ਪਾਣੀ ਲਿਆਉਂਦੀ ਹੈ। ਅੰਦਾਜ਼ਾ ਲਾਇਆ ਗਿਆ ਹੈ ਕਿ ਕਈ ਵਿਕਾਸਸ਼ੀਲ ਦੇਸਾਂ ਵਿੱਚ ਔਸਤਨ 20 ਲਿਟਰ ਪਾਣੀ ਪ੍ਰਤੀ ਦਿਨ, ਪ੍ਰਤੀ ਬੰਦਾ ਵਰਤ ਰਿਹਾ ਹੈ ਜਿਸ ਵਿੱਚ ਕੱਪੜੇ ਧੋਣੇ ਸ਼ਾਮਲ ਨਹੀਂ ਹਨ। ਇਸ ਵਿੱਚ ਅਫਰੀਕਾ ਵਿੱਚ ਕਈ ਥਾਈਂ ਸਿਰਫ਼ 10 ਲਿਟਰ ਤੱਕ ਹੀ ਵਰਤਿਆ ਜਾ ਰਿਹਾ ਹੈ।

ਹੁਣ ਫਿਕਰ ਇਹ ਹੈ ਕਿ ਚੌਲ ਤੇ ਕਣਕ ਦੀ ਫਸਲ ਏਨਾ ਪਾਣੀ ਵੀ ਨਹੀਂ ਰਹਿਣ ਦੇਣ ਲੱਗੀ। ਪੰਜਾਬ ਦੀ ਜਨਸੰਖਿਆ ਵਿੱਚ ਪਿਛਲੇ 50 ਸਾਲਾਂ ਵਿੱਚ 62 ਫੀਸਦੀ ਵਾਧਾ ਹੋ ਚੁੱਕਿਆ ਹੈ। ਲਗਾਤਾਰ ਖੇਤੀ ਕਰਨ ਨਾਲ ਹੁਣ ਬਠਿੰਡਾ, ਫਿਰੋਜ਼ਪੁਰ ਤੇ ਫਰੀਦਕੋਟ ਦੀ ਮਿੱਟੀ ਵਿੱਚ ਫਾਸਫੋਰਸ ਦੀ ਘਾਟ ਹੋ ਚੁੱਕੀ ਹੈ। ਕਈ ਹੋਰ ਹਿੱਸਿਆਂ ਵਿੱਚ ਲੋਹ ਕਣ ਤੇ ਮੈਂਗਨੀਜ਼ ਘਟ ਚੁੱਕੇ ਹਨ। ਬੇਹਿਸਾਬੇ ਕੀਟਨਾਸ਼ਕਾਂ ਸਦਕਾ ਤੇ ਪੈਦਾਵਾਰ ਵਧਾਉਣ ਦੇ ਵੱਖੋ-ਵੱਖ ਤਰੀਕਿਆਂ ਸਦਕਾ ਇਹ ਸਭ ਹੋ ਰਿਹਾ ਹੈ। ਅੱਜ ਦੇ ਦਿਨ ਪੰਜਾਬ ਵਿਚ 12.32 ਲੱਖ ਟਿਊਬਵੈੱਲ ਲਗਾਤਾਰ ਜ਼ਮੀਨ ਹੇਠਲਾ ਪਾਣੀ ਖਿੱਚ ਰਹੇ ਹਨ। ਇੱਕ ਪਾਸੇ ਪਾਣੀ ਦੀ ਲਗਾਤਾਰ ਹੁੰਦੀ ਕਮੀ ਤੇ ਦੂਜੇ ਪਾਸੇ ਕੀਟਨਾਸ਼ਕਾਂ ਦਾ ਧਰਤੀ ਦੇ ਹੇਠਾਂ ਡੂੰਘੇ ਲੰਘ ਜਾਣ ਨਾਲ ਪਾਣੀ ਦਾ ਪ੍ਰਦੂਸ਼ਿਤ ਹੋਣਾ ਖ਼ਤਰੇ ਦੀ ਘੰਟੀ ਵਜਾ ਰਹੇ ਹਨ।

ਮੋਗਾ, ਜਲੰਧਰ, ਬਰਨਾਲਾ, ਮੋਹਾਲੀ ਵਰਗੇ ਸ਼ਹਿਰਾਂ ਵਿੱਚ ਪ੍ਰਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਵੱਡੀ ਪੱਧਰ ਉੱਤੇ ਸਾਹਮਣੇ ਆ ਰਹੀਆਂ ਹਨ। ਹੁਸ਼ਿਆਰਪੁਰ, ਨਵਾਂ ਸ਼ਹਿਰ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਸੀਲੀਨੀਅਮ ਦਾ ਵਾਧਾ ਦਿੱਸਣ ਲੱਗ ਪਿਆ ਹੈ ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਤੇ ਰੋਪੜ ਵਿੱਚ ਆਰਸੈਨਿਕ ਦਾ ਵਾਧਾ ਹੋਇਆ ਹੈ। ਬਠਿੰਡਾ, ਫਿਰੋਜ਼ਪੁਰ, ਮਾਨਸਾ ਤੇ ਪਟਿਆਲਾ ਵਿੱਚ ਫਲੋਰਾਈਡ ਦੀ ਮਾਤਰਾ ਵੱਧ ਹੋ ਚੁੱਕੀ ਹੈ।  ਗੁਰਦਾਸਪੁਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਟਿਆਲਾ, ਰੋਪੜ ਤੇ ਮੋਗਾ ਵਿੱਚ ਜ਼ਮੀਨ ਹੇਠਲੇ ਪਾਣੀ ਵਿੱਚ ਐਲਮੀਨੀਅਮ ਵੱਧ ਚੁੱਕਿਆ ਹੈ। ਫਿਰੋਜ਼ਪੁਰ, ਮੋਗਾ, ਬਰਨਾਲਾ, ਬਠਿੰਡਾ ਤੇ ਸੰਗਰੂਰ ਵਿੱਚ ਯੂਰੇਨੀਅਮ ਦਾ ਵਾਧਾ ਦਿੱਸਣ ਲੱਗ ਪਿਆ ਹੈ। ਆਈ. ਸੀ. ਐਮ. ਆਰ. ਵੱਲੋਂ ਕੀਤੀ ਖੋਜ ਰਾਹੀਂ ਇਹ ਸਭ ਸਾਬਤ ਹੋਇਆ ਹੈ ਜਿਸ ਨਾਲ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਵਾਧਾ ਹੋ ਕੇ 30.5 ਪ੍ਰਤੀ ਲੱਖ ਪਹੁੰਚ ਗਿਆ ਹੈ ਜਦਕਿ ਬਠਿੰਡਾ ਤੇ ਮੁਕਤਸਰ ਵਿੱਚ ਇਹ ਅੰਕੜਾ 75 ਪ੍ਰਤੀ ਲੱਖ ਹੈ। ਇਹ ਸਭ ਕੁੱਝ ਜਾਣ ਕੇ ਕੀ ਹਾਲੇ ਵੀ ਕੋਈ ਜਾਗਣਾ ਚਾਹੇਗਾ ?

ਪਾਣੀ ਦੀ ਘਾਟ ਦਾ ਖ਼ਤਰਾ ਸਾਡੇ ਸਿਰ ਉੱਤੇ ਮੰਡਰਾ ਰਿਹਾ ਹੈ ਤੇ ਸਾਨੂੰ ਅਗਾਊਂ ਆਉਣ ਵਾਲੀ ਦਰਦਨਾਕ ਮੌਤ ਦਾ ਸੁਣੇਹਾ ਦੇ ਰਿਹਾ ਹੈ। ਦੂਜੇ ਪਾਸੇ ਪ੍ਰਦੂਸ਼ਿਤ ਧਰਤੀ ਹੇਠਲਾ ਪਾਣੀ ਸਾਡੀਆਂ ਪੁਸ਼ਤਾਂ ਨੂੰ ਨੇਸਤਾ ਨਾਬੂਦ ਕਰਨ ਨੂੰ ਤਿਆਰ ਬੈਠਾ ਹੈ ! ਕੀ ਅਸੀਂ ਪੰਜਾਬ ਨੂੰ ਮੋਇੰਜੋਦੜੋ ਵਿੱਚ ਤਬਦੀਲ ਹੋਣ ਦੀ ਉਡੀਕ ਕਰ ਰਹੇ ਹਾਂ ? ਕਦੋਂ ਸਮਝਾਗੇ ਕਿ ਕਣਕ-ਚੌਲ ਦੇ ਚੱਕਰ ਨਾਲ ਧਰਤੀ ਹੇਠੋਂ ਪਾਣੀ ਖ਼ਤਮ ਕਰਨ ਦੀ ਥਾਂ ਇਜ਼ਰਾਈਲ ਵਾਂਗ ਸਪਰਿੰਕਲਰ ਸਿਸਟਮ ਵਰਤ ਕੇ ਆਉਣ ਵਾਲੀ ਪੁਸ਼ਤ ਬਚਾ ਲਈਏ ? ਆਖ਼ਰ ਕਦੇ ਤਾਂ ਧਰਤੀ ਵਿੱਚ ਜ਼ਹਿਰ ਰਲਾਉਣ ਤੋਂ ਹਟਾਂਗੇ ਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਛੱਡਾਂਗੇ।

ਹਾਲੇ ਵੀ ਵੇਲਾ ਹੈ ! ਮੀਂਹ ਦਾ ਪਾਣੀ ਸਾਂਭ ਕੇ ‘ਰੇਨ ਵਾਟਰ ਹਾਰਵੈਸਟਿੰਗ’ ਕਰ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾ ਲਈਏ ਪਰ ਉਸ ਤੋਂ ਪਹਿਲਾਂ ਧਰਤੀ ਉੱਪਰ ਛਿੜਕਾਏ ਜਾ ਰਹੇ ਕੀਟਨਾਸ਼ਕਾਂ ਨੂੰ ਹਰ ਹਾਲ ਬੰਦ ਕਰਨਾ ਪੈਣਾ ਹੈ ਤਾਂ ਜੋ ਜ਼ਹਿਰੀਲਾ ਪਾਣੀ ਪੀ ਕੇ ਮਰਨ ਅਤੇ ਪੰਜਾਬੀਆਂ ਦਾ ਨਾਮੋ ਨਿਸ਼ਾਨ ਮਿਟ ਜਾਣ ਤੋਂ ਬਚਾਓ ਹੋ ਸਕੇ।

ਤਾਜ਼ੀਆਂ ਖ਼ਬਰਾਂ ਅਨੁਸਾਰ ਨੇਪਾਲ ਨੇ ਤਾਂ ਭਾਰਤ ਵੱਲੋਂ ਭੇਜੀਆਂ ਫਲ ਸਬਜ਼ੀਆਂ ਲੈਣੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਵਿਚਲੇ ਜ਼ਹਿਰ ਨੇ ਉਨ੍ਹਾਂ ਨੂੰ ਮਨੁੱਖੀ ਵਰਤੋਂ ਜੋਗਾ ਛੱਡਿਆ ਨਹੀਂ। ਇਨ੍ਹਾਂ ਨੂੰ ਖਾ ਕੇ ਅਸੀਂ ਕਿੰਨੀ ਦੇਰ ਹੋਰ ਜੀਅ ਸਕਾਂਗੇ, ਕਿਆਸ ਲਾਉਣਾ ਔਖਾ ਨਹੀਂ।

ਗਿਆਨ ਨੇਤ੍ਰ ਹੀ ਨਿਰਮਲ ਪੰਥ ’ਚ ਮਿਲਾਵਟਖੋਰਾਂ ਦੀ ਪਰਖ ਕਰ ਸਕਦੇ ਹਨ।

0

ਗਿਆਨ ਨੇਤ੍ਰ ਹੀ ਨਿਰਮਲ ਪੰਥ ’ਚ ਮਿਲਾਵਟਖੋਰਾਂ ਦੀ ਪਰਖ ਕਰ ਸਕਦੇ ਹਨ।

ਅਮਨਪ੍ਰੀਤ ਸਿੰਘ (ਪੰਚਾਇਤ ਮੈਂਬਰ), ਗੁਰਸਿੱਖ ਫੈਮਲੀ ਕਲੱਬ (ਲੁਧਿਆਣਾ)

ਸਮਾਜ ’ਚ ਇਹ ਚੱਲਣ ਆਮ ਦੇਖਣ ਨੂੰ ਮਿਲਦਾ ਹੈ ਕਿ ਖ਼ਾਲਸ ਜਾਂ ਸ਼ੁੱਧ ਚੀਜ਼ ਵਿੱਚ ਮਿਲਾਵਟ ਖੁੱਲ੍ਹ ਕੇ ਹੁੰਦੀ ਹੈ ਤੇ ਹੁੰਦੀ ਵੀ ਇਸ ਢੰਗ ਨਾਲ ਹੈ ਕਿ ਅਸਲ ਤੇ ਨਕਲ ਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ।  ਕਈ ਵਾਰ ਤਾਂ ਮਿਲਾਵਟ ਅੱਗੇ, ਪਰ ਸ਼ੁੱਧ ਵਸਤੂ ਪਿੱਛੇ ਰਹਿ ਜਾਂਦੀ ਹੈ। ਕੀ ਬਰੈਂਡਿਡ ਕੱਪੜੇ/ਜੁੱਤੇ ਤੇ ਕੀ ਖਾਣ ਵਾਲੇ ਪਦਾਰਥ ਮਿਲਾਵਟਖੋਰਾਂ ਨੇ ਕੋਈ ਚੀਜ਼ ਨਹੀਂ ਛੱਡੀ।  ਹੁਣ ਸਮਾਂ ਇਹ ਆ ਗਿਆ ਹੈ ਕਿ ਅਸਲ ਨੂੰ ਲੱਭਣ ਲਈ ਯਤਨ ਕਰਨੇ ਪੈਂਦੇ ਹਨ, ਪਰ ਨਕਲ ਤੁਹਾਡੇ ਤੱਕ ਆਪਣੇ ਆਪ ਅੱਪੜ ਜਾਂਦੀ ਹੈ। ਸੋ ਅਸਲ ਤੇ ਨਕਲ ਦੀ ਪਹਿਚਾਣ ਕਰਨ ਦੀ ਬਿਬੇਕਤਾ ਹੋਣੀ ਬਹੁਤ ਅਵੱਸ਼ ਹੈ ਤੇ ਇਹ ਬਿਬੇਕਤਾ ਗਿਆਨ ਤੋਂ ਬਿਨਾਂ ਮਿਲਣੀ ਅਸੰਭਵ ਹੈ ਤੇ ਗਿਆਨ ਸਚੇ ਗੁਰੂ ਤੋਂ ਬਿਨਾਂ ਮਿਲਣਾ ਨਾ ਮੁਮਕਿਨ ਹੈ, ‘‘ਗਿਆਨ ਅੰਜਨੁ ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥ (ਗਉੜੀ ਸੁਖਮਨੀ/ਮ: ੫/੨੯੩)

ਮਿਲਾਵਟ ਦੇ ਯੁਗ ’ਚ ਗਿਆਨ ਹਾਸਲ ਕਰਨਾ ਵੀ ਕਿਸੇ ਪਹਾੜੀ ਦੀ ਚੋਟੀ ਨੂੰ ਸਰ ਕਰਨ ਤੋਂ ਘਟ ਨਹੀਂ ਕਿਉਂਕਿ ਇਸ ਖੇਤਰ ਵਿੱਚ ਵੀ ਮਿਲਾਵਟਖੋਰ ਆ ਚੁੱਕੇ ਹਨ ਪਰ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਕਿਉਂਕਿ ਚੋਰ ਹਮੇਸ਼ਾ ਸ਼ਾਹੂਕਾਰ ਦੇ ਘਰ ਹੀ ਜਾਂਦੇ ਹਨ, ਕੰਗਾਲ ਦੇ ਘਰ ਕਿਸੇ ਚੋਰ ਨੂੰ ਕੀ ਮਿਲਣਾ ਹੈ ?  ਸਿੱਖ ਪੰਥ ’ਚ ਵੀ ਇਹ ਮਿਲਾਵਟਖੋਰ, ਬਾਕੀ ਮਿਲਾਵਟਖੋਰਾਂ ਤੋਂ ਸਿਖਿਅਤ ਹੋ ਕੇ ਆਏ ਹੁੰਦੇ ਹਨ ਤੇ ਉਸੇ ਤਰਜ਼ ’ਤੇ ਮਿਲਾਵਟ ਕਰ ਰਹੇ ਹਨ। ਕੀ ਸਾਡਾ ਇਤਿਹਾਸ, ਸਾਡੀਆਂ ਜਨਮ ਸਾਖੀਆਂ, ਸਾਡੇ ਦਿਨ ਤਿਉਹਾਰ, ਸਾਡੇ ਇਤਿਹਾਸਕ ਸਥਾਨਾਂ ਤੋਂ ਲੈ ਕੇ ਸਾਡੇ ਸੱਭਿਆਚਾਰ ਤੱਕ ਕਾਫ਼ੀ ਹੱਦ ਤੱਕ ਮਿਲਾਵਟ ਕਰਨ ’ਚ ਇਹ ਕਾਮਯਾਬ ਹੋ ਚੁੱਕੇ ਹਨ। ਇਨ੍ਹਾਂ ਮਿਲਾਵਟਖੋਰਾਂ ਦੇ ਸਰੂਪ ਵੀ ਸਾਡੇ ਵਰਗੇ ਹੀ ਹਨ ਤੇ ਬਹੁਤੀ ਵਾਰ ਤਾਂ ਇਹ ਅਜਿਹੇ ਬਸਤਰ  ਧਾਰਨ ਕਰਦੇ ਨਜ਼ਰੀ ਆਉਂਦੇ ਹਨ ਕਿ ਸਰੂਪ ’ਚ ਸਾਨੂੰ ਵੀ ਮਾਤ ਪਾ ਛੱਡਦੇ ਹਨ। ਸੋ ਇਨ੍ਹਾਂ ਦੀ ਪਹਿਚਾਣ ਬਾਹਰੀ ਤੋਰ ’ਤੇ ਕਰਨੀ ਅਸੰਭਵ ਵੀ ਹੈ ਤੇ ਲੋੜ ਵੀ ਕੋਈ ਨਹੀਂ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਮਨੁੱਖ ਨਾਲ ਨਹੀਂ ਸਗੋਂ ਸ਼ਬਦ ਗੁਰੂ ਨਾਲ ਜੋੜਿਆ ਹੈ, ਇਸ ਲਈ ਅਸੀਂ ਗੁਰਬਾਣੀ; ਗੁਰੂ ਤੋਂ ਸਿਖਿਅਤ ਹੋ ਕੇ ਨਕਲ ਤੇ ਅਸਲ ਦੀ ਪਹਿਚਾਣ ਕਰਨਯੋਗੇ ਹੋਣਾ ਹੈ ਕਿਉਂਕਿ ਗਿਆਨ ਦੀ ਸ਼ਕਤੀ ਬਾਰੇ ਸਤਿਗੁਰ ਫ਼ਰਮਾਉਂਦੇ ਹਨ, ‘‘ਗਿਆਨ ਮਹਾ ਰਸੁ ਨੇਤ੍ਰੀ ਅੰਜਨੁ; ਤ੍ਰਿਭਵਣ ਰੂਪੁ ਦਿਖਾਇਆ ॥’’ (ਸੂਹੀ/ਮ: ੧/੭੬੪)

ਜੇਕਰ ਕੋਈ ਇਸ ਅਸਲ ਨੂੰ ਨਾ ਮੰਨਣ ਦੀ ਜ਼ਿੱਦ ਵੀ ਕਰ ਲਵੇ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕਿ ਅਸਲ ਵਸਤੂ ਦੀ ਪਹਿਚਾਣ ਕਰਨ ਦੀ ਜੁਗਤ ਵੀ ਹਰੇਕ ਵਿੱਚ ਨਹੀਂ ਹੁੰਦੀ ਜਾਂ ਸੱਚ ਹਜ਼ਮ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ। ਗੁਰਵਾਕ ਹੈ, ‘‘ਗਿਆਨੁ ਨ ਗਲੀਈ ਢੂਢੀਐ; ਕਥਨਾ ਕਰੜਾ ਸਾਰੁ ॥’’ (ਆਸਾ ਕੀ ਵਾਰ/ਮ: ੧/੪੬੫)

ਸੋ ਸਿੱਖ ਨੇ ਸੱਚ ਨਾਲ ਜੁੜ ਕੇ ਸਚਿਆਰ ਬਣਨ ਦਾ ਯਤਨ ਕਰਨਾ ਹੈ। ਸਾਡੇ ਆਲੇ ਦੁਆਲੇ ਝੂਠ ਫ਼ਰੇਬ ਦੀਆਂ ਦੁਕਾਨਾਂ ਅਤੇ ਡੇਰੇ ਬਥੇਰੇ ਹਨ, ਇਨ੍ਹਾਂ ਤੋਂ ਆਪਣਾ ਬਚਾਓ ਕਰ ਕੇ ਮਾਨਸਕ ਸੋਸ਼ਣ ਹੋਣ ਤੋਂ ਬਚਣਾ ਹੈ।  ਸਿੱਖ ਨੇ ਆਪਣੇ ‘ਗਿਆਨੁ ਨੇਤ੍ਰ’ ਨੂੰ ਗੁਰਬਾਣੀ ਗਿਆਨ ਰਾਹੀਂ ਖੋਲ੍ਹ ਕੇ ਸਹੀ ਰਸਤਾ ਚੁਣਨਾ ਹੈ ਭਾਂਵੇ ਕਿ ਸਾਡੇ ਆਸ ਪਾਸ ਨੇਤ੍ਰ ਬੰਦ ਕਰਵਾਉਣ ਵਾਲੇ ਬਥੇਰੇ ਧੜੇ ਮਿਲ ਜਾਣਗੇ, ਸਾਹ ਨੂੰ ਅੰਦਰ ਬਾਹਰ ਕਰਵਾਉਣ ਵਾਲੇ ਵੀ, ਪਰ ਗੁਰਮਤਿ ਗਿਆਨ ਤੱਤ ਆਪ ਗੁਰਬਾਣੀ ਪੜ੍ਹਨ ਤੇ ਵਿਚਾਰਨ ਨਾਲ ਹੀ ਹਾਸਲ ਹੋਏਗਾ, ਜਿਸ ਨੂੰ ਆਪਣੇ ਜੀਵਨ ’ਚ ਲਾਗੂ ਕਰ ਕੇ ਜੀਵਨ ਸਫਲ ਬਣਾਉਣਾ ਹੈ।

ਬਾਬਾ ਕਬੀਰ ਜੀ ਦੇ ਵਚਨ ਹਨ ਕਿ ਜਦ ਗੁਰੂ ਗਿਆਨ ਦਾ ਪ੍ਰਕਾਸ਼; ਹਿਰਦੇ ਅੰਦਰ ਹੁੰਦਾ ਹੈ ਤਾਂ ਸਾਰੇ ਹੀ ਭਰਮ-ਭੁਲੇਖੇ ਮਿਟ ਜਾਂਦੇ ਹਨ ਬੰਦਾ ਕਿਸੇ ਦਾ ਮੁਥਾਜ ਨਹੀਂ ਰਹਿੰਦਾ, ‘‘ਦੇਖੌ ਭਾਈ  ! ਗ੍ਯਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥.. ਆਂਧੀ ਪਾਛੇ ਜੋ ਜਲੁ ਬਰਖੈ; ਤਿਹਿ ਤੇਰਾ ਜਨੁ ਭੀਨਾਂ ॥  ਕਹਿ ਕਬੀਰ ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ॥੨॥’’ (ਗਉੜੀ/ ਭਗਤ ਕਬੀਰ ਜੀ/੩੩੨)

Transforming Relations (Part 6)

0

Transforming Relations

A Journey from Autumn to Spring – The Secrets of Blissful Living

4th Chapter – Marriage – An Institution – 2nd Part

A Point of View:

Religion is not just a collection of beliefs but also a path of life :

The Sikh faith does not permit racial bias; hence, there is no racial bar when it comes to marriage. Regarding inter-faith marriages, one must understand that such marriages will be challenging, and both partners will have to work hard to make it work. Religion is not just a collection of beliefs to be understood, but also a path of life one decides to follow. Two spouses practicing two faiths will undoubtedly face many obstacles and hurdles. It is debatable whether a marriage would be successful if one partner converts to the faith of his/her partner. On the other hand, a marriage where both partners continue to profess their faith could also be successful (though rarely) if the couple concerned work hard on it.

Two Case Histories

A White Lady married to a Sikh:

“My husband is a great human being. While working for him as his secretary, I liked him. We got married, even though my British parents did not agree with it. Later, when they found my husband to be a nice and noble man and financially well off, they reconciled with our marriage. They now visit us regularly. Before our relations became normal with them, we started facing other problems. The problem of naming our children was easy to overcome. We agreed to give them both Punjabi and Christian names. The other problems, however, continue.

When we go to the church, none of us really benefits from it. He does not believe in Christianity and he just sits there to be with me. My mind remains constantly occupied with the idea that I am forcing one gentleman to sit there for nothing. The same thing is experienced at the Gurdwara, where our roles are switched. I do not understand Sikh sermons recited in Punjabi. He knows that I am there waiting for the function to be over.

The third problem is regarding the faith of our children. Should we raise them as Christians or as Sikhs? It bothers me most and it also seems to have no solution. He says, “I can raise them as Christians. However, as a true Christian, I feel it is sin to raise the children of a Sikh as Christians. If we do not teach them any faith, that also is a sin. I am really under great stress.”

The lady summarized her experience in two sentences. “If you love a person of a different faith, be a sincere friend but do not marry that person. By marrying you will ruin the true meaning of life for both.”

A different experience of inter-faith marriage:

A European lady is married to a Sikh who cuts his hair. She studied Sikh faith and had observed the Sikh culture before her marriage to him. She not only accepted the Sikh philosophy and culture, but also practiced it sincerely. She even taught Sikh heritage to the youth at the camps, of course with some Christian element. She gave a pleasant surprise to me by asking, “I want to become an Amritdhari Sikh. I wish my husband joins me. Please convince him to stop cutting his hair and also take Amrit.”

The conclusion drawn from these two case histories is that one must marry within one’s faith. In case of an inter-faith marriage, they must, before their wedding, join one faith and sincerely live that faith to have peace and achieve the mission of human life.

ਸਿਰੀ ਰਾਗੁ ਮਹਲਾ 3

ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥ ਅਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥ ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥ 1 ॥ ਮਨ ਰੇ ਸਦਾ ਭਜਹੁ ਹਰਿ ਸਰਨਾਈ ॥ ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥ 1 ॥ ਰਹਾਉ ॥  (SGGS – Siree Raag Mehla 3 – Page 31)

Am-mrit(u) Chho-(i)d Bikh-iaa Lobhaa-ney Sevaa Kare(i)h Vidaa-nee ll Apnaa Dha’ra’m Ga-vaave(i)h Boojhe(i)h Naa-hee A-ndin(u) du(i)kh Vihaa-nee ll Ma’nmukh A-ndh Na’ Chet-hee Doob Mu-ey Bin(u) Paa-nee ll 1 ll Ma.n Rey Sa’daa Bha’j-hu Ha’(i)r Sa’r-naaee ll Gur Kaa Sa’ba’d(u) A-nta’(i)r Va’sae T-aa Ha’(i)r Visa’(i)r Na’ Jaa-yee ll

Modern Issues

Anand Kaaraj: A Commitment

Anand Kaaraj, the Sikh marriage ceremony, is central to the Sikh institution of marriage, and the importance of its significance should not be devalued. Unfortunately, Sikhs have not been properly apprised and educated about the special bond and union that is created between two Sikhs through Anand Kaaraj. Any union without the blessing of the Guru will probably not have the desired results.

The Gurbani and Sikh history make it unmistakably clear that Sikhs of the Guru look upon the opposite gender as fathers, mothers, brothers, sisters, sons and daughters. Except for Anand Kaaraj, nothing can alter this reality, and Anand Kaaraj creates a new relationship – that of a husband and wife. There can be no confusion that Anand Kaaraj, and Anand Kaaraj alone, is the only path for creating this special relationship within the larger Khalsa family. Unfortunately, many Sikh youth feel that they can replicate a husband-wife like relationship without first seeking the Guru’s blessing. Gursikh youth should try their best to not fall off the right path during adolescence. While a physical relationship is a grave mistake that a Sikh youth can make, even a non-physical relationship can disrupt a Sikh’s spiritual journey. We should strive to preserve and not violate the brother / sister relationship between Sikh youth. The first and most obvious reason lies in the fact that mimicking a husband/wife relationship without the Guru’s blessing would clearly be violating the Huka’m or command of the Guru. Only the Guru has the power to transform the existing relationship to the relationship of husband and wife. It would not only be presumptuous but also arrogant for a Sikh to act in any manner that violates the basic tenet of the holy Anand Kaaraj ceremony. Even an engagement does not allow the couple to forget the fact that a Sikh male and female are still not husband and wife unless their status has changed in the eyes of the Guru, and that too only through the Anand Kaaraj.

The Guru’s Bani frequently talks & elaborates about the need to control one’s vices, and when one is in a relationship, the couple may be tempted to indulge in such vices, as this is deeply intertwined with physical attraction and false emotional attachment. Historically, young Gursikhs have never entered into any relationship with the opposite gender (outside of a relationship that’s similar to siblings) without the blessing from the Guru in the form of Anand Kaaraj. Gursikhs who have the right priorities in their spiritual journey, such as Naam Simran i.e. contemplating & imbibing on the qualities of Waheguru, reading Gurbani, and doing Sevaa, will not feel the need to enter into any relationship that can only be spiritually harmful. Gursikhs recognize this life for what it is; a temporary illusion or Maya that can end at any time. Even an infatuation that does not lead to an actual relationship is a distraction, and Gursikhs should avoid such obsessions.

ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥

ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥1

(SGGS – Aasaa Mehla 5 – Page 403)

Nim’akh Kaam Su-aad Kaara’(i)n Kot dina’s Dukh(u) Paav(i)eh ll

Gha’ree Muha’t R-a’ng Maan(i)eh Fi(i)r Ba’hu(i)r Ba’hu(i)r Pa’chhu-taav(i)eh ll

For a moment of sensual pleasure, a person suffers in pain for millions of days.

For an instant, you may savour pleasure, but afterwards, you shall regret it, repeatedly.

Pre-Marital and Extra-Marital Relationships:

Sri Guru Granth Sahib Jee, the Sikh scripture, lays great emphasis on the purity of conjugal love. Thus, pre-marital or extra-marital relationship is not permitted. Bhai Gurdas writes, “Seeing other women, do not cast a lustful eye on them; instead consider them as your mother, sister and daughter.” Guru Gobind Singh was very vocal in his stance against adulterous relationships. He said, “Love your own wife more and more. Touch not another woman’s bed either by mistake or even in dream. Know that the love of another’s wife is a sharp dagger.”

Monogamy and a domestic life are advocated in Sikhism to achieve the Truth and continue reproduction of future generations. Conjugal relations before marriage and extramarital relations are forbidden in Sikhism. Such immoral relations are regarded as a cardinal breach of the Sikh faith. Separations and divorces on baseless and flimsy grounds are also not acceptable in Sikhism. Marriage after the death of a spouse is allowed. A marriage should be honoured by all and should not be defiled and degraded.

ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥

ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੁਕੈ ॥ 3

ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥

ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥ 4 6  

(SGGS – Dhanaasree Mehla 5 – Page 672)

Kaam-va’nnt Kaa-mee Ba’hu Naa-ree Pa’r G(i)rh Jo-h Na’ Chookey ll

Din Pra’(i)t Ka’rae Ka’rae Pachhu-taapae So-g Lobh Me(i)h Sookey ll

Ha’(i)r Ha’(i)r Naam(u) Apaar Amo-laa Am-mrit(u) Eak(u) Nidhaanaa ll

Sookh Sahj(u) Aan-na’nd Sa’n-ta’n Kae Naanak Gur Tey Jaa-naa ll 4 ll 6 ll

The blind fool abandons his own wife and has an affair with another woman.

He is like the parrot who is pleased to see the Simbal (Silk-Cotton) tree but in the end, he dies stuck to it.

ਘਰ ਕੀ ਨਾਰਿ ਤਿਆਗੈ ਅੰਧਾ ਪਰ ਨਾਰੀ ਸਿਉ ਘਾਲੈ ਧੰਧਾ

ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ

(SGGS–Raag Bhaer-au Naamdeo Jee–Page 1164)

Ghar Kee Naar Tiaagey Andhaa  ll Pa’r Naaree Sio’n Ghaaley Dhandhaa  ll

Jaesey Simbal Dekh Suaa Bigsaanaa  ll An’tt Kee Baar Mooaa Laptaanaa  ll1  ll

Equality

Despite being in the 21st century, we still talk about the need for equality and freedom for all. But since its inception, Sikhism has propagated these basic values. Following the teachings of the Gurus, Sikhs are not supposed to think in terms of “this is not what a woman should do” or the men saying “I will not make Langar; it’s a woman’s job.” Every act is seen as a Sevaa (service) to people. For Sikhs, the simple act of doing Sevaa is far more powerful than going on moralistic crusades and sermonizing on issues. Following the Gurus’ sermons, Sikhs see God in all and hence believe that service to God can be done in various ways, be it running the Guru’s kitchen or cleaning the barrels of the musket.

ਆਸਾ ਮਹਲਾ 5

ਨਿਜ ਭਗਤੀ ਸੀਲਵੰਤੀ ਨਾਰਿ ॥ ਰੂਪਿ ਅਨੂਪ ਪੂਰੀ ਆਚਾਰਿ॥

ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥ ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥1

ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥ ਜਜਿ ਕਾਜਿ ਪਰਥਾਇ ਸੁਹਾਈ ॥1॥ ਰਹਾਉ ॥

ਜਿਚਰੁ ਵਸੀ ਪਿਤਾ ਕੈ ਸਾਥਿ ॥ ਤਿਚਰੁ ਕੰਤੁ ਬਹੁ ਫਿਰੈ ਉਦਾਸਿ॥

ਕਰਿ ਸੇਵਾ ਸਤ ਪੁਰਖੁ ਮਨਾਇਆ ॥ ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥2

ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥ ਆਗਿਆਕਾਰੀ ਸੁਘੜ ਸਰੂਪ॥

ਇਛ ਪੂਰੇ ਮਨ ਕੰਤ ਸੁਆਮੀ ॥ ਸਗਲ ਸੰਤੋਖੀ ਦੇਰ ਜੇਠਾਨੀ ॥3

ਸਭ ਪਰਵਾਰੈ ਮਾਹਿ ਸਰੇਸਟ ॥ ਮਤੀ ਦੇਵੀ ਦੇਵਰ ਜੇਸਟ ॥

ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥ ਜਨ ਨਾਨਕ ਸੁਖੇ ਸੁਖਿ ਵਿਹਾਇ ॥43         

(SGGS – Aasaa Mehlaa 5 – Page 370)

Aasaa Mehlaa 5 ll

Nij Bha’g-tee Seel-va’ntee Naa(i)r ll Roo(i)p Anoop Poo-ree Aachaa(i)r ll

Ji-t(u) Gr(i)eih Va’sae S-o Gr(i)eh So-bhaa-va’ntaa ll Gurmu(i)kh Paa-ee Ki-nae V-ir-lae Ja’n-ntaa ll

Su-kar-nee Kaama’{i}n Gur Mi(i)l Ha’m Paa-ee ll Ja’(i)jj Kaa(i)j Pa’rthaa-(i)e Su-haa-ee ll 1 ll Rahaa-ull

Ji-cha’r(u) Va’-see Pi-taa Kae Saa(i)Th ll T-icha’r(u) K-a-nt(u) Ba’-h-u F-irae Udaa(i)s ll Ka’(i)r Se-vaa Sa-t Pura’kh Ma’naa-iaa ll Gu(i)r Aa-nee Gha’r Me(i)h T-aa Sa’ra’b Sukh Paa-i-aa ll 2ll

I-chh Poorey Ma’n K-a’nt Su-aamee ll Sa’ga’l Sa’nto-khee Der Jethaa-nee ll 3 ll

Sa’bh Pa’r-vaarae Maa(i)eh Sa’resha’th ll Ma’tee De-vee De-va’r Je-sa’t ll Dhan-n(u) S-u Gr(i)eh Ji-t(u) Pra’g-tee Aa-ey ll Ja’n Naana’k Sukh-ey Su(i)kh Vi-haa-(i)eh ll 4 ll 3 ll

A Woman’s Role vs. Man’s Role

A homemaker’s job in any Indian family never ends. It is a 24-hour job and it would be correct to say that, the woman of the house has far more duties/responsibilities than the man does. e.g.: – The woman of today plays the role of the bread earner of the family. She works in the office, often putting in eight to 12 hours at work, and then returns home where she works to fulfill the daily needs of her family.

  1. She rarely gets recognition for her hard work. 
  2. Her inner strength keeps her going, and she always puts her family’s need before hers.
  3. She is devoted to her family’s needs, and always provides for the family.

However, despite all the sacrifices made by the woman, in many families women are subjected to domestic violence and abuse from other family members. Even the society at large doesn’t treat women with respect. Every man should try and do all the work that a women does; first finish the office work, and then return home to do all the pending chores at home. While a man’s hard work is recognized by way of promotions, a new house or a car, no one spares a thought for the women, who even sacrifices her goals for the sake of her family.

Women are even subjected to taunts, and if a woman defends herself, it is not taken well by many in the society. A sad truth is the fact that domestic violence is common in many Punjabi households, and many do not acknowledge the role of a woman and her many contributions.

In this environment, it is important that men appreciate what women do for their households. A man can take responsibility and help out with all household chores, including looking after the kids. The man of the house should thank his wife for all the work she does and even appreciate her work with his gestures, including buying a gift. Also, include her in all conversations and talk to her about your future goals. More importantly, defend your better-half at all times, especially in front of the family. Do not complain about the work she does, but help her in all the chores around the house. Finally, remember that “A family that prays and works together, stays together”.

Men would nowadays rather see a woman with lustful eyes of basic desire and something to be possessed. Sisters who now cut their hair and chase fashion, often forget that the same media that portrays women as models is also responsible for the top shelf magazines of the newsagents.

If we need to move forward, then we need to respect one another, because we love God and God is in everyone. So I ask you, what is the issue of equality now? If we ask for equality, then let us not forget that there is equality in martyrdom. Is a Sikh woman less of a martyr than a man?

If we open our hearts and minds to the Shabad (God’s Words); then these trivial worldly issues will not allow us to get upset. A new spring of strength will arise in us, like the one in our sisters above, taking us on the righteous path to God. Instead of looking for meaning and glory in our lives, glory and meaning will follow you!

Sikh daughters!!! Give our children fearless minds to see the world through the Guru’s eyes! Let our future brothers and sisters strive to become the Khaalsaa and continue to inspire others by becoming noble, fearless and Charhdee-Kalaa (positively imbued and inspired with high spirit) Sikhs. Let them live up to the standards of those countless Sikhs who sacrificed and paid with their blood and laid down their lives for the Khaalsaa Panth to remain DISTINCT and in EVER-EXISTENCE!

(—-ਚਲਦਾ—  Continued in next month’s issue)

ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ॥

0

ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ॥

ਗਿਆਨੀ ਬਲਜੀਤ ਸਿੰਘ

ਅਕਾਲ ਪੁਰਖ ਨੇ ਜਲਤੀ ਸਭ ਪ੍ਰਿਥਮੀ ਨੂੰ ਠੰਡਾ ਠਾਰ/ਸ਼ੀਤਲ ਕਰਨ ਲਈ ਸਤਿਗੁਰਾਂ ਦੇ ਸਰੀਰ ਰਾਹੀਂ ਜੋ ਉਪਦੇਸ਼ ਬਖ਼ਸ਼ਿਆ ਉਸੇ ਨੂੰ ‘ਗੁਰੂ ਸਬਦੁ’ ਮੰਨਿਆ ਗਿਆ ਕਿਉਂਕਿ ‘‘ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ’’ (ਮਹਲਾ  /੧੨੭੯) ਦਾ ਕਥਨ ਗੁਰਬਾਣੀ ਅੰਦਰ ਦਰਜ ਹੈ।  ਗੁਰਬਾਣੀ ਦਾ ਆਸ਼ਾ ਜਾਂ ਮਨੋਰਥ ਕੋਈ ਫਿਰਕਾ ਜਾਂ ਧੜਾ ਤਿਆਰ ਕਰਨਾ ਨਹੀਂ ਬਲਕਿ ਇੱਕ ਖ਼ਾਸ ਤਰ੍ਹਾਂ ਦਾ ਮਨੁੱਖ; ਜਿਸ ਨੂੰ ਸੰਤ, ਗੁਰਮੁਖ, ਭਗਤ ਜਾਂ ਹੋਰ ਨਾਵਾਂ ਰਾਹੀਂ ਅੰਕਿਤ ਕੀਤਾ ਗਿਆ ਹੈ, ਬਣਾਉਣਾ ਹੈ।  ਗੁਰਬਾਣੀ ਜਾਂ ਗੁਰੂ ਸ਼ਬਦ; ਮਨੁੱਖ ਦੇ ਮਨ ਦੀ ਇੱਕ ਖ਼ਾਸ ਅਵਸਥਾ ਪੈਦਾ ਕਰਨਾ ਚਾਹੁੰਦਾ ਹੈ ਕਿ ਮਨੁੱਖ ਦਾ ਫਿਰਕਾ, ਵਰਗ ਅਤੇ ਖੇਤਰ ਕੋਈ ਵੀ ਹੋਵੇ, ਉਹ ਭਾਵੇਂ ਜੋਗੀ ਹੋਵੇ, ਕਾਜ਼ੀ ਮੁੱਲਾਂ ਹੋਵੇ, ਹਿੰਦੂ ਵੈਸ਼ਨਵ ਹੋਵੇ, ਜੈਨੀ ਹੋਵੇ ਪਰ ਹਰ ਮਨੁੱਖ ਆਪਣੀ ਥਾਂਵੇਂ ਬੈਠਾ ਇੱਕ ਖ਼ਾਸ ਸਦਾਚਾਰਕ ਪੱਧਰ ਵਾਲਾ ਹੋਵੇ।  ਉਹ ਭਾਵੇਂ ਕੋਈ ਵੀ ਕਿੱਤਾ ਕਰਦਾ ਹੈ; ਜਿਵੇਂ ਉਹ ਹਾਲ਼ੀ (ਕਿਸਾਨ) ਹੋਵੇ, ਸੋਦਾਗਰ ਹੋਵੇ, ਦੁਕਾਨਦਾਰ ਜਾਂ ਚਾਕਰ ਹੋਵੇ, ਬਾਦਸ਼ਾਹ ਜਾਂ ਗ਼ਰੀਬ ਹੋਵੇ ਭਾਵੇਂ ਕਿਸੇ ਫਿਰਕੇ, ਕਿਸੇ ਪੰਥ ਜਾਂ ਕਿਸੇ ਵੀ ਕਿੱਤੇ ਦਾ ਹੋਵੇ ਉਸ ਵਿੱਚ ਇੱਕ ਵਿਸ਼ੇਸ਼ ਇਨਸਾਨੀ ਸਦਾਚਾਰਕ ਸਰਬਸਾਂਝੀ ਭਾਈਚਾਰਕ ਭਾਵਨਾ ਵੇਖਣ ਨੂੰ ਮਿਲੇ। ਇੱਕ ਸਦਾਚਾਰਕ ਮਨੁੱਖਤਾ ਦਾ ਆਦਰਸ਼ ਹੈ ‘‘ਜਤੁ ਪਾਹਰਾ, ਧੀਰਜੁ ਸੁਨਿਆਰੁ ਅਹਰਣਿ ਮਤਿ, ਵੇਦੁ ਹਥੀਆਰੁ ਭਉ ਖਲਾ, ਅਗਨਿ ਤਪ ਤਾਉ ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ ਘੜੀਐ ਸਬਦੁ, ਸਚੀ ਟਕਸਾਲ ਜਿਨ ਕਉ, ਨਦਰਿ ਕਰਮੁ ਤਿਨ ਕਾਰ ਨਾਨਕ  ! ਨਦਰੀ ਨਦਰਿ ਨਿਹਾਲ੩੮’’ (ਜਪੁ)

ਸਿੱਖ ਜਾਂ ਸਿੱਖੀ ਦਾ ਇਹੀ ਆਦਰਸ਼ ਜਾਂ ਜੀਵਨ ਮਨੋਰਥ ਹੈ। ਇਹ ਆਦਰਸ਼ਕ ਪਿਆਰ ਹੀ ਪੰਥਕ ਏਕਤਾ ਹੈ, ਮਨੁੱਖੀ ਭਾਈਚਾਰੇ ਦਾ ਸਾਂਝਾ ਆਧਾਰ ਹੈ। ਹਰ ਧਰਮ, ਹਰ ਫਿਰਕਾ ਜਾਂ ਮਨੁੱਖ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ ? (ਜਪੁ) ਦਾ ਮਨੋਰਥ ਜਾਂ ਟੀਚਾ ਆਪਣੇ ਅੰਦਰ ਸਮੋਈ ਬੈਠਾ ਹੈ।  ਮਾਰਗ ਵੀ, ਸਾਧਨ ਵੀ ‘‘ਹੁਕਮਿ ਰਜਾਈ ਚਲਣਾ.’’  ਇੱਕੋ ਜਿਹਾ ਹੀ ਹੈ। ਕੋਈ ਸਿੱਖ, ਜਿਸ ਵਿੱਚ ਇਹ ਆਦਰਸ਼ਕ ਜੀਵਨ ਹੈ ਉਹ ਸਿੱਖਾਂ ਅਤੇ ਗ਼ੈਰ ਸਿੱਖਾਂ ਵਿੱਚ ਸਾਂਝੇ ਤੌਰ ’ਤੇ ਸਤਿਕਾਰਿਆ ਜਾਂਦਾ ਹੈ। ਉਸ ਦੀ ਸਰੀਰਕ ਦਿਖ; ਕੇਸ, ਦਾਹੜਾ, ਦਸਤਾਰ ਉਸ ਲਈ ਕਿਸੇ ਥਾਂ ਘ੍ਰਿਣਾ ਨਹੀਂ ਉਪਜਾਉਂਦੇ; ਜਿਵੇਂ ਕਈ ਵਾਰ ਆਮ ਧਾਰਨਾ ਸਾਡੇ ਅੰਦਰ ਬਣੀ ਰਹਿੰਦੀ ਹੈ।  ਮਨੁੱਖੀ ਸਭਿਅਤਾ ਦਾ ਮਿਆਰ; ਸਦਾਚਾਰ ਹੈ, ਨਾ ਕਿ ਕਿਸੇ ਦੀ ਬਾਹਰਲੀ ਬਣਤਰ। ਵੈਸੇ ਬਾਹਰੀ ਰੂਪ ਭੀ ਸਦਾਚਾਰ ਜੀਵਨ ਮੁਤਾਬਕ ਬਣਦਾ ਹੈ। ਉਸ ਦਾ ਬਾਹਰੀ ਰੂਪ ਆਪਣੇ ਆਪ ਹੀ ਸੋਹਣਾ ਸੁੰਦਰ ਬਣ ਜਾਂਦਾ ਹੈ ‘‘ਨਾਨਕ  ! ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ’’ (ਮਹਲਾ /੯੫੦) ਦੀ ਭਾਵਨਾ ਮਨੁੱਖੀ ਮਨਾਂ ਵਿੱਚ ਉਜਾਗਰ ਹੋ ਜਾਂਦੀ ਹੈ। ਉਸ ਦੇ ਕੇਸ, ਦਸਤਾਰ, ਉਸ ਦਾ ਬਾਹਰੀ ਸਰੂਪ; ਉਸ ਦੀ ਸੁੰਦਰਤਾ ਵਿੱਚ ਅਨੋਖਾ ਅਸਚਰਜ ਵਾਧਾ ਕਰਦੇ ਹਨ।  ਡਾ. ਟਿਆਨਬੀ ਦੇ ਕਥਨ ਅਨੁਸਾਰ ਕੇਸਾਂਧਾਰੀ/ਦਸਤਾਰਧਾਰੀ ਦੁਨੀਆਂ ਦਾ ਸਭ ਤੋਂ ਸੁੰਦਰ ਆਦਰਸ਼ਕ ਮਨੁੱਖ ਜਾਣਿਆ ਜਾਂਦਾ ਹੈ।  ਅਜਿਹੇ ਆਚਰਨਕ ਮਨੁੱਖ ਨੂੰ ਕਦੇ ਘਟੀਆਪਨ ਜਾਂ ਆਤਮ ਹੀਣਤਾ ਦਾ ਅਹਿਸਾਸ ਨਹੀਂ ਹੁੰਦਾ ਉਸ ਨੂੰ ਆਤਮ ਹੀਣਤਾ ਘ੍ਰਿਣਤਾ ਦਾ ਕਦੇ ਸਾਮ੍ਹਣਾ ਨਹੀਂ ਕਰਨਾ ਪੈਂਦਾ ਸਗੋਂ ਉਸ ਦਾ ਭਰੋਸਾ ਬਣ ਜਾਂਦਾ ਹੈ ‘‘ਸੇਈ ਸੁੰਦਰ ਸੋਹਣੇ ਸਾਧ ਸੰਗਿ ਜਿਨ ਬੈਹਣੇ ਹਰਿ ਧਨੁ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਉ’’ (ਮਹਲਾ /੧੩੨)

ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਧਾਰਮਕ, ਰਾਜਨੀਤਕ, ਸਮਾਜਕ ਤੇ ਆਰਥਕ ਆਦਰਸ਼ ਡਾਂਵਾ ਡੋਲ ਹੋ ਚੁੱਕਾ ਸੀ। ਹਰ ਪਾਸੇ ਨਿਘਾਰ, ਗਿਰਾਵਟ ਆ ਚੁੱਕੀ ਸੀ।  ਗੁਰੂ ਸ਼ਬਦ ਨੇ ਇਸ ਬਾਰੇ ਇੰਝ ਬਿਆਨ ਕੀਤਾ ਹੈ ‘‘ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨਾਵੈ ਜੀਆ ਘਾਇ ਜੋਗੀ ਜੁਗਤਿ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ’’ (ਮਹਲਾ /੬੬੨) ਇੱਥੇ ਗੱਲ ਮੁਕਾ ਲਈਏ ਕਿ ‘‘ਕਲਿ ਕਾਤੀ, ਰਾਜੇ ਕਾਸਾਈ; ਧਰਮੁ ਪੰਖ ਕਰਿ ਉਡਰਿਆ  ਕੂੜੁ ਅਮਾਵਸ, ਸਚੁ ਚੰਦ੍ਰਮਾ; ਦੀਸੈ ਨਾਹੀ ਕਹ ਚੜਿਆ’’ (ਮਹਲਾ /੧੪੫)

ਰਾਜਨੀਤਕ ਲੋਕਾਂ ਦਾ ਨਿਘਾਰ ‘‘ਰਾਜੇ ਸੀਹ ਮੁਕਦਮ ਕੁਤੇ’’ (ਮਹਲਾ /੧੨੮੮) ਜਾਂ ‘‘ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ’’ (ਮਹਲਾ /੧੪੨) ਤੱਕ ਨਿਘਾਰ ਹੋ ਚੁੱਕਾ ਹੈ।  ‘‘ਅੰਧੀ ਰਯਤਿ ਗਿਆਨ ਵਿਹੂਣੀ..’’  ਸਮਾਜਕ ਗਿਰਾਵਟ ਦਾ ਨਮੂਨਾ ਸੀ।  ‘‘ਕਾਜੀ ਹੋਇ ਕੈ ਬਹੈ ਨਿਆਇ ਫੇਰੇ ਤਸਬੀ, ਕਰੇ ਖੁਦਾਇ ਵਢੀ ਲੈ ਕੈ ਹਕੁ ਗਵਾਏ’’ (ਮਹਲਾ /੯੫੧) ਜਾਂ ‘‘ਕਾਜੀ ਕ੍ਰਿਸਨਾ ਹੋਆ’’ ਭਾਵ ਆਰਥਕ ਲੁੱਟ ਦਾ ਨਮੂਨਾ ਸਾਹਮਣੇ ਹੈ, ਰਾਜਿਆਂ ਅੰਦਰ ‘‘ਸਾਹਾਂ ਸੁਰਤਿ ਗਵਾਈਆ, ਰੰਗਿ ਤਮਾਸੈ ਚਾਇ ਬਾਬਰ ਵਾਣੀ ਫਿਰਿ ਗਈ, ਕੁਇਰੁ ਰੋਟੀ ਖਾਇ’’ (ਮਹਲਾ /੪੧੭) ਪੱਧਰ ਤੱਕ ਨਿਘਾਰ ਆ ਚੁੱਕਾ ਹੈ।

ਕਾਦਰ ਦੀ ਕੁਦਰਤਿ ਵਿੱਚ ਇੱਕ ਨਿਯਮ ਹੈ ਕਿ ਕੋਈ ਵਸਤੂ, ਜਿਸ ਸਮਾਨ ਜਾਂ ਸਮੱਗਰੀ ਤੋਂ ਹੋਂਦ ਵਿੱਚ ਆਈ ਹੈ, ਜੇ ਉਸ ਵਿੱਚ ਕੋਈ ਵਿਗਾੜ ਜਾਂ ਖ਼ਰਾਬੀ ਪੈਦਾ ਹੁੰਦੀ ਹੈ ਤਾਂ ਉਸੇ ਸਮੱਗਰੀ ਤੋਂ ਉਸ ਨੂੰ ਸਵਾਰਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ’ਤੇ ਗਾਰੇ ਮਿੱਟੀ ਦਾ ਉਸਾਰਿਆ ਮਕਾਨ ਗਾਰੇ ਮਿੱਟੀ ਨਾਲ ਹੀ ਸਵਾਰਿਆ ਜਾ ਸਕਦਾ ਹੈ।  ਰੇਤੇ ਸੀਮਿੰਟ ਬਜਰੀ (ਕੰਕਰੀਟ) ਨਾਲ ਕੀਤੀ ਗਈ ਉਸਾਰੀ, ਵਿਗੜਨ ’ਤੇ ਰੇਤੇ ਬਜਰੀ ਸੀਮਿੰਟ ਨਾਲ ਹੀ ਸਵਾਰੀ ਜਾ ਸਕਦੀ ਹੈ, ਇਸੇ ਤਰ੍ਹਾਂ ਕਾਦਿਰ ਦਾ ਸਾਜਿਆ ਸੰਸਾਰ ਜਾਂ ਮਨੁੱਖੀ ਸਮਾਜ, ਜੋ ‘‘ਕੀਤਾ ਪਸਾਉ ਏਕੋ ਕਵਾਉ’’ ਜਾਂ ‘‘ਉਤਪਤਿ ਪਰਲਉ ਸਬਦੇ ਹੋਵੈ’’ ਤੋਂ ਪੈਦਾ ਹੋਇਆ ਹੈ, ਜੇਕਰ ਮਨੁੱਖਾ ਜੀਵਨ ਜਾਂ ਸਮਾਜ ਵਿੱਚ ਸਾਡੇ ਚਾਰੇ ਪੱਖਾਂ (ਸਮਾਜਿਕ, ਧਾਰਮਕ, ਰਾਜਨੀਤਕ ਜਾਂ ਆਰਥਕ) ਵਿੱਚ ਗਿਰਾਵਟ ਪੈਦਾ ਹੁੰਦੀ ਹੈ ਤਾ ਕੇਵਲ ‘ਸ਼ਬਦ’ ਹੀ ਇਸ ਗਿਰਾਵਟ ਜਾਂ ਨੁਕਸ ਨੂੰ ਦੂਰ ਕਰਨ ਦੇ ਸਮਰੱਥ ਹੈ।  ਗੁਰੂ ਅਮਰਦਾਸ ਜੀ ਨੇ ਫ਼ੁਰਮਾਨ ਕੀਤਾ ਹੈ ‘‘ਸਾਚੀ ਲਿਵੈ ਬਿਨੁ, ਦੇਹ ਨਿਮਾਣੀ ਦੇਹ ਨਿਮਾਣੀ, ਲਿਵੈ ਬਾਝਹੁ; ਕਿਆ ਕਰੇ ਵੇਚਾਰੀਆ ਤੁਧੁ ਬਾਝੁ ਸਮਰਥ ਕੋਇ ਨਾਹੀ; ਕ੍ਰਿਪਾ ਕਰਿ ਬਨਵਾਰੀਆ ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ ਕਹੈ ਨਾਨਕੁ ਲਿਵੈ ਬਾਝਹੁ; ਕਿਆ ਕਰੇ ਵੇਚਾਰੀਆ’’ (ਮਹਲਾ /੯੧੭)

ਇਸ ਗੁਰੂ ਸਬਦ ਨੇ ਜੀਵਨ ਦੇ ਹਰ ਪੱਖ ਨੂੰ ਅਗਵਾਈ ਬਖ਼ਸ਼ਸ ਕੀਤੀ ਹੈ। ਆਮ ਲੋਕ ਧਰਮ ਨੂੰ ਕੇਵਲ ਇੱਕ ਰਸਮ ਜਾਂ ਬਾਹਰੀ ਦਿਖ ਮੰਨਦੇ ਹਨ ਪਰ ਗੁਰਬਾਣੀ ਨੇ ਇਸ ਨੂੰ ਮਨੁੱਖੀ ਕਰਤੱਵ ਜਾਂ ਅਸੂਲ ਮੰਨਿਆ ਹੈ, ਜੋ ਹਰ ਥਾਂ, ਹਰ ਸਮੇਂ ਲਾਗੂ ਹੁੰਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ‘‘ਏਕੋ ਧਰਮੁ ਦ੍ਰਿੜੈ ਸਚੁ ਕੋਈ ਗੁਰਮਤਿ ਪੂਰਾ ਜੁਗਿ ਜੁਗਿ ਸੋਈ’’ (ਮਹਲਾ /੧੧੮੮) ਜਾਂ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ’’ (ਮਹਲਾ /੨੬੬)

ਖੇਰੂ ਖੇਰੂ ਹੋਏ, ਜਾਤਾਂ ਪਾਤਾਂ, ਊਚ ਨੀਚ, ਗ਼ਰੀਬ ਅਮੀਰ ਦੇ ਬਖੇੜੇ ਵਿੱਚ ਫਸੇ ਸਮਾਜ ਨੂੰ ‘‘ਜਹਾਂ ਗਿਆਨੁ ਤਹ ਧਰਮ ਹੈ’’ ਦੀ ਅਗਵਾਈ ਬਖ਼ਸ਼ੀ ਫਿਰ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈਦੁਬਿਧਾ ਦੂਰਿ ਕਰਹੁ ਲਿਵ ਲਾਇ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ (ਮਹਲਾ /੧੧੮੫), ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ (੧੩੪੯), ਬੁਰਾ ਭਲਾ ਕਹੁ ਕਿਸ ਨੋ ਕਹੀਐ ? ਸਗਲੇ ਜੀਅ ਤੁਮਾਰੇ’’ (ਮਹਲਾ /੩੮੩) ਦੀ ਭਾਈਚਾਰਕ ਸਾਂਝ ਦਿੱਤੀ। ਇਸ ਨੇ ‘‘ਮਿਲਬੇ ਕੀ ਮਹਿਮਾ ਬਰਨਿ ਸਾਕਉ, ਨਾਨਕ  ! ਪਰੈ ਪਰੀਲਾ (ਮਹਲਾ /੪੯੮), ਏਕੁ ਪਿਤਾ ਏਕਸ ਕੇ ਹਮ ਬਾਰਿਕ.’’ (ਮਹਲਾ /੬੧੧) ਹੋਣ ਦਾ ਸਾਨੂੰ ਮਾਣ ਬਖ਼ਸ਼ਿਆ। ‘‘ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ’’ (ਮਹਲਾ /੪੬੮) ਨੂੰ ‘‘ਰਾਜਾ, ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ (ਮਹਲਾ /੯੯੨), ਰਾਜੇ  ਚੁਲੀ ਨਿਆਵ ਕੀ..’’ (ਮਹਲਾ /੧੨੪੦) ਦਾ ਲੋਕ ਰਾਜੀ ਢਾਂਚਾ ਸਮਝਾਇਆ । ਆਤਮਕ ਤੇ ਦੁਨਿਆਵੀ ਤਲ ’ਤੇ ‘‘ਬੇਗਮ ਪੁਰਾ ਸਹਰ ਕੋ ਨਾਉ’’ (ਭਗਤ ਰਵੀਦਾਸ ਜੀ/੩੪੫) ਦੀ ਉਸਾਰੀ ਕਰਨ ਦੀ ਪ੍ਰੇਰਨਾ ਕੀਤੀ ਤਾਂ ਕਿ ‘‘ਸਭ ਸੁਖਾਲੀ ਵੁਠੀਆ, ਇਹੁ ਹੋਆ ਹਲੇਮੀ ਰਾਜੁ ਜੀਉ’’ (ਮਹਲਾ /੭੪) ਦਾ ਸਰਬ ਸਾਂਝਾ ਨਿਜਾਮ (ਪ੍ਰਬੰਧ) ਸਿਰਜਿਆ ਜਾ ਸਕੇ।

ਆਰਥਿਕ ਸੁਧਾਰ ਲਈ ‘‘ਘਾਲਿ ਖਾਇ, ਕਿਛੁ ਹਥਹੁ ਦੇਇ  ਨਾਨਕ ! ਰਾਹੁ ਪਛਾਣਹਿ ਸੇਇ’’ (ਮਹਲਾ /੧੨੪੫) ਦੀ ਤਹਿਜ਼ੀਬ (ਸ਼ਿਸਟਾਚਾਰ, ਸਭਿਅਤਾ) ਬਖਸ਼ੀ ‘‘ਹਕੁ ਪਰਾਇਆ ਨਾਨਕਾ  !  ਉਸੁ ਸੂਅਰ, ਉਸੁ ਗਾਇ  ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਖਾਇ’’ (ਮਹਲਾ /੧੪੧) ਦੀ ਗੱਲ ਸਮਝਾਉਂਦਿਆਂ ‘‘ਅਨਿਦਿਨੁ ਸੁਕ੍ਰਿਤੁ ਕਰੀਐ (ਮਹਲਾ /੬੨੧), ਕਰਿ ਸੁਕ੍ਰਿਤੁ ਧਰਮੁ ਕਮਾਇਆ (ਮਹਲਾ /੪੬੭), ਅਹਿਰਖ ਵਾਦੁ, ਕੀਜੈ; ਰੇ ਮਨ  ! ਸੁਕ੍ਰਿਤੁ ਕਰਿ ਕਰਿ ਲੀਜੈ; ਰੇ ਮਨ  !’’ (੪੭੯) ਦਾ ਉਪਦੇਸ਼ ਦਿੱਤਾ ਤਾਂ ਕਿ ‘‘ਸਤਿਗੁਰ ਸਬਦਿ ਉਜਾਰੋ ਦੀਪਾ’’ ਦੀ ਰੋਸ਼ਨੀ ਵਿੱਚ ਰਹਿੰਦਿਆਂ ਆਦਰਸ਼ਕ ਮਨੁੱਖ; ਸਦਾਚਾਰੀ, ਭਾਈਚਾਰਕ ਜੀਵਨ ਪੈਦਾ ਹੋ ਸਕੇ।  ਅਸੀਂ ਗ੍ਰਹਿਸਤ ਜੀਵਨ ਵਿੱਚ ਰਹਿੰਦਿਆਂ ‘‘ਨਾਨਕ  ! ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ ਹਸੰਦਿਆ ਖੇਲੰਦਿਆ, ਪੈਨੰਦਿਆ ਖਾਵੰਦਿਆ; ਵਿਚੇ ਹੋਵੈ ਮੁਕਤਿ’’ (ਮਹਲਾ /੫੨੨) ਦੇ ਮਾਰਗ ’ਤੇ ਚੱਲ ਕੇ ਆਦਰਸ਼ਕ ਗ੍ਰਹਿਸਤੀ ਅਤੇ ਇੱਕ ਸਦਾਚਾਰੀ ਇਨਸਾਨ ਬਣ ਸਕੀਏ, ਜਿਸ ਦਾ ਨਿਸ਼ਾਨਾ ਹੋਵੇ ‘‘ਸੋ ਗਿਰਹੀ ਜੋ ਨਿਗ੍ਰਹੁ ਕਰੈ ਜਪੁ ਤਪੁ ਸੰਜਮੁ ਭੀਖਿਆ ਕਰੈ ਪੁੰਨ ਦਾਨ ਕਾ ਕਰੇ ਸਰੀਰੁ ਸੋ ਗਿਰਹੀ ਗੰਗਾ ਕਾ ਨੀਰੁ’’ (ਮਹਲਾ /੯੫੨) ਪਰ ਇਹ ਟੀਚਾ ਤਦੋਂ ਹੀ ਪੂਰਾ ਹੋ ਸਕਦਾ ਹੈ, ਜੇਕਰ ਸਾਡਾ ਵਿਸ਼ਵਾਸ ਬਣੇ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ’’ (ਮਹਲਾ /੬੩੫) ਜਾਂ  ‘‘ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ’’ (ਮਹਲਾ /੯੧੭)

ਸਾਰੇ ਗੁਰੂ ਪਿਆਰਿਆਂ ਨੂੰ ਕਾਲਜ ਦੇ ਸਮੂਹ ਸਟਾਫ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਵੱਲੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰ ਪੁਰਬ ਦੀ ਲੱਖ ਲੱਖ ਵਧਾਈ ਪ੍ਰਵਾਨ ਹੋਵੇ, ਜੀ।

ਹਉਮੈ ਦੀਰਘ ਰੋਗੁ ਹੈ; ਦਾਰੂ ਭੀ..॥

0

ਹਉਮੈ ਦੀਰਘ ਰੋਗੁ ਹੈ; ਦਾਰੂ ਭੀ..॥

ਅਵਤਾਰ ਸਿੰਘ (USA)

ਹੰਕਾਰ, ਅਹੰਕਾਰ, ਹਉਮੈ, ਮਾਨ, ਗੁਮਾਨ, ਅਭਿਮਾਨ, ਗਰਬ, ਅਹੰ, ਅਹੰਮੇਉ, ਅਹੰਬੁਧ ਅਤੇ ਖ਼ੁਦੀ; ਅਹੰਕਾਰ ਦੇ ਸਮਾਨਾਰਥਕ ਹਨ। ਹੰਕਾਰ ਇੱਕ ਅਜਿਹਾ ਔਗੁਣ ਹੈ ਜੋ ਸਾਰਿਆਂ ਨੂੰ ਗੰਭੀਰ ਖ਼ਤਰੇ ਵਿੱਚ ਪਾ ਸਕਦਾ ਹੈ।  ਇੱਕ ਹੰਕਾਰੀ ਮਨੁੱਖ ਨਾਜਾਇਜ਼ ਖੁੱਲ੍ਹ ਲੈ ਕੇ ਉਹ ਕੰਮ ਕਰਦਾ ਹੈ ਜੋ ਉਸ ਦੇ ਅਧਿਕਾਰ ਵਿੱਚ ਨਹੀਂ ਹੁੰਦਾ, ਇਸ ਦੇ ਨਤੀਜੇ ਬੁਰੇ ਨਿਕਲਦੇ ਹਨ। ਵਿਰਲਿਆਂ ਨੂੰ ਛੱਡ ਕੇ, ਮੰਨੇ ਗਏ ਵੱਡੇ ਵੱਡੇ ਦੇਵੀ ਦੇਵਤੇ, ਰਿਸ਼ੀ ਮੁਨੀ, ਰਾਜੇ, ਮਹਾਂਰਾਜੇ ਵੀ ਇਸ ਹੰਕਾਰ ਦੀ ਮਾਰ ਤੋਂ ਬਚ ਨਹੀਂ ਸਕੇ। ਇਸ ਕਰਕੇ ਵੱਡੇ-ਵੱਡੇ ਸਾਮਰਾਜ ਮਿੱਟੀ ਵਿੱਚ ਮਿਲ ਗਏ – ‘‘ਬਡੇ ਬਡੇ ਅਹੰਕਾਰੀਆ; ਨਾਨਕ ਗਰਬਿ ਗਲੇ (ਗਉੜੀ ਸੁਖਮਨੀ, : , ਪੰਨਾ ੨੭੮)

ਸੰਸਾਰ ਦਾ ਹਰ ਕੰਮ ਕੁਦਰਤ ਦੇ ਨਿਯਮਾਂ ਅਤੇ ਤਰੀਕਿਆਂ ਨਾਲ ਹੀ ਹੁੰਦਾ ਹੈ ਪਰ ਹੰਕਾਰ ਵਿੱਚ ਡੁੱਬੇ ਲੋਕ ਅਜਿਹਾ ਮੰਨਦੇ ਹਨ ਕਿ ਸਭ ਕੁਝ ਉਹੀ ਕਰ ਰਹੇ ਹੁੰਦੇ ਹਨ। ਜੇ ਇੱਕ ਬੈਲ ਗੱਡੀ ਥੱਲੇ ਤੁਰਿਆ ਜਾਂਦਾ ਕੁੱਤਾ ਜਾਂ ਕੋਈ ਜਾਨਵਰ ਇਹ ਸੋਚੇ ਕਿ ਬੈਲ ਗੱਡੀ ਮੈਂ ਹੀ ਖਿੱਚ ਜਾਂ ਚਲਾ ਰਿਹਾ ਹਾਂ ਤਾਂ ਇਹ ਉਸ ਦਾ ਭੁਲੇਖਾ ਅਤੇ ਹੰਕਾਰ ਹੈ; ਇਵੇਂ ਹੀ ਹੰਕਾਰੀ ਸੋਚਦਾ ਹੈ ਕਿ ਇਹ ਸਭ ਮੈਂ ਕਰ ਰਿਹਾ ਹਾਂ ਪਰ ਜਿਉਂ ਹੀ ਬੰਦਾ ਇਹ ਭੇਦ ਜਾਣ ਲੈਂਦਾ ਹੈ, ਉਸ ਦਾ ਹੰਕਾਰ ਟੁੱਟ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਖੇ ਅਹੰਕਾਰ ਬਾਰੇ ਹੋਰ ਵੀ ਦਰਸਾਇਆ ਹੈ ਕਿ ਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਮੂਲ ਕਾਰਨ ਹੈਂ। ਸੰਸਾਰਕ ਮਾਇਆ ਰਾਹੀਂ ਤੂੰ ਮਿੱਤ੍ਰਾਂ ਛੱਡ, ਵੈਰੀ ਦ੍ਰਿੜ੍ਹ ਕਰਾਈ ਜਾਂਦਾ ਹੈਂ। ਤੇਰੇ ਵੱਸ ਵਿੱਚ ਹੋ ਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਅਨੇਕਾਂ ਦੁੱਖ ਸੁੱਖ ਭੋਗਦੇ ਹਨ।  ਭਟਕਣਾ ਵਿੱਚ ਪੈ ਕੇ, ਮਾਨੋ ਡਰਾਉਣੇ ਜੰਗਲ ਵਿੱਚੋਂ ਦੀ ਲੰਘਦੇ, ਭਿਆਨਕ ਰੋਗਾਂ ਵਿੱਚ ਫਸ ਜਾਂਦੇ ਹਨ।  ਹੇ ਨਾਨਕ! ਉਸ ਪ੍ਰਭੂ ਵੈਦ ਨੂੰ ਹਰ ਵੇਲੇ ਸਿਮਰ, ਜੋ ਤੈਨੂੰ ਇਸ ਰੋਗ ਤੋਂ ਬਚਾ ਸਕਦਾ ਹੈ, ‘‘ਹੇ ਜਨਮ ਮਰਣ ਮੂਲੰ; ਅਹੰਕਾਰੰ ਪਾਪਾਤਮਾ !  ਮਿਤ੍ਰੰ ਤਜੰਤਿ, ਸਤ੍ਰੰ ਦ੍ਰਿੜੰਤਿ; ਅਨਿਕ ਮਾਯਾ ਬਿਸੀਰਨਹ ਆਵੰਤ ਜਾਵੰਤ ਥਕੰਤ ਜੀਆ; ਦੁਖ ਸੁਖ ਬਹੁ ਭੋਗਣਹ ਭ੍ਰਮ ਭਯਾਨ ਉਦਿਆਨ ਰਮਣੰ; ਮਹਾ ਬਿਕਟ ਅਸਾਧ ਰੋਗਣਹ ਬੈਦੵੰ ਪਾਰਬ੍ਰਹਮ ਪਰਮੇਸ੍ਵਰ; ਆਰਾਧਿ ਨਾਨਕ ! ਹਰਿ ਹਰਿ ਹਰੇ ੪੯’’ (ਸਲੋਕ ਸਹਸਿਤੀ, : , ਪੰਨਾ ੧੩੫੮)

ਮਨੁੱਖ ਵਿੱਚ ਸਭ ਤੋਂ ਵੱਧ ਮਾਨਸਕ ਰੋਗ ‘ਹਉਮੈ’ ਹੀ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਇਸ ਨੂੰ ‘ਦੀਰਘ ਰੋਗ’ ਦਰਸਾਇਆ ਗਿਆ ਹੈ ਪਰ ਨਾਲ ਹੀ ਇਸ ਦਾ ਇਲਾਜ ਵੀ ਦੱਸਿਆ ਹੈ, ‘‘ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ   ਕਿਰਪਾ ਕਰੇ ਜੇ ਆਪਣੀ; ਤਾ ਗੁਰ ਕਾ ਸਬਦੁ ਕਮਾਹਿ ਨਾਨਕੁ ਕਹੈ ਸੁਣਹੁ ਜਨਹੁ ! ਇਤੁ ਸੰਜਮਿ, ਦੁਖ ਜਾਹਿ ’’ (ਆਸਾ ਕੀ ਵਾਰ, : , ਪੰਨਾ ੪੬੬)

ਬਾਕੀ ਜੀਵਾਂ ਨੂੰ ਇੱਕ ਇੱਕ ਰੋਗ ਹੀ ਪਰ ਅਧੀਨ ਕਰਵਾ ਦਿੰਦਾ ਹੈ; ਜਿਵੇਂ ਕਿ ਕਾਮ ਰੋਗ ਰਾਹੀਂ ਹਾਥੀ ਕਾਬੂ ਹੋ ਜਾਂਦਾ ਹੈ, ਜੀਭ ਰੋਗ ਨਾਲ਼ ਮੱਛੀ, ਕੰਨ ਰੋਗ ਨਾਲ਼ ਮ੍ਰਿਗ ਅਤੇ ਦ੍ਰਿਸ਼ਟੀ ਰੋਗ ਨਾਲ਼ ਪਤੰਗੇ ਅੱਗ (ਰੌਸ਼ਨੀ) ਉੱਤੇ ਜਾ ਕੇ ਮਰ ਜਾਂਦੇ ਹਨ, ਪਰ ਮਨੁੱਖ ਪੰਜਾਂ ਵਿੱਚ ਹੀ ਗ੍ਰਸਤ ਹੈ, ‘‘ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ; ਏਕ ਦੋਖ ਬਿਨਾਸ   ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ’’ (ਆਸਾ, ਭਗਤ ਰਵਿਦਾਸ ਜੀ, ਪੰਨਾ ੪੮੬) ਭਾਵ ਇਨ੍ਹਾਂ ਜੀਵਾਂ ਵਿੱਚ ਇੱਕ ਇੱਕ ਦੋਖ ਹੋਣ ਕਰਕੇ ਬਿਨਾਸ ਹੋ ਰਹੇ ਹਨ। ਜਿਸ ਮਨੁੱਖ ਵਿੱਚ ਨਾ ਸਾਧੇ ਜਾ ਸਕਣ ਵਾਲੇ ਪੰਜੇ ਦੋਖ ਹਨ ਉਸ ਦੇ ਬਚਣ ਦੀ ਕਿੱਥੋਂ ਤੱਕ ਆਸ ਕੀਤੀ ਜਾ ਸਕਦੀ ਹੈ ? ਹੰਕਾਰ; ਰੱਬ ਨੂੰ ਨਹੀਂ ਭਾਉਂਦਾ, ‘‘ਹਰਿ ਜੀਉ ਅਹੰਕਾਰੁ ਭਾਵਈ.. ’’ (ਮਾਰੂ ਵਾਰ, : , ਪੰਨਾ ੧੦੮੯) ਹੰਕਾਰੀ ਮਨੁੱਖ ਸਦਾ ਮਾਰ ਖਾਂਦੇ ਹਨ ‘ਹੰਕਾਰਿਆ ਸੋ ਮਾਰਿਆ’ (ਇਕ ਕਹਾਵਤ ਹੈ)।

ਗੁਰਸਿੱਖ ਸਵੈਮਾਨੀ ਹੁੰਦਾ ਹੈ, ਨਾ ਕਿ ਅਭਿਮਾਨੀ। ਉਹ ਹਰ ਵੇਲੇ ਸਵੈਮਾਣਤਾ ਨਾਲ ਇਹ ਹੀ ਅਰਦਾਸ ਕਰਦਾ ਹੈ, ‘‘ਹਾਰਿ ਪਰਿਓ ਸੁਆਮੀ ਕੈ ਦੁਆਰੈ; ਦੀਜੈ ਬੁਧਿ ਬਿਬੇਕਾ ਰਹਾਉ ’’ (ਸੋਰਠਿ, : , ਪੰਨਾ ੬੪੧) ਗੁਰਸਿੱਖ ਨੇ ਹੰਕਾਰ ਨੂੰ ਸਵੈਮਾਨ ਵਿੱਚ ਬਦਲਣਾ ਹੁੰਦਾ ਹੈ।  ਹੰਕਾਰ ਵਿਨਾਸ਼ਕਾਰੀ ਹੋਣ ਕਰਕੇ ਬਹੁਤੇ ਵਿਦਵਾਨ ਤੇ ਧਰਮ ਗ੍ਰੰਥ ਹੰਕਾਰ ਨੂੰ ਬੁਰਾ ਮੰਨਦੇ ਹਨ। ਇਸ ਲਈ ਸਾਨੂੰ ਆਪਣੀ ਕਿਸੇ ਵੀ ਚੰਗੀ ਗੱਲ ’ਤੇ ਹੰਕਾਰ ਕਰਨਾ ਅਤੇ ਆਪ ਨੂੰ ਦੂਜੇ ਤੋਂ ਉੱਚਾ ਨਹੀਂ ਸਮਝਣਾ ਚਾਹੀਦਾ। ਦੇਖੋ! ਜੇ ਕੁਦਰਤ ਨੇ ਸਾਡੇ ਅੰਦਰ ਹੰਕਾਰ ਪੈਦਾ ਕੀਤਾ ਹੈ ਤਾਂ ਉਸ ਦੀ ਕੋਈ ਨਾ ਕੋਈ ਲੋੜ ਜ਼ਰੂਰ ਹੈ; ਜਿਵੇਂ ਬਾਕੀ ਕਾਮ, ਕ੍ਰੋਧ, ਲੋਭ ਅਤੇ ਮੋਹ ਵੀ ਆਤਮਕ ਤੇ ਆਰਥਕ ਵਿਕਾਸ ਲਈ ਸਹਾਈ ਹੁੰਦੇ ਹਨ, ਉਸੇ ਤਰ੍ਹਾਂ ਹੰਕਾਰ ਵੀ ਆਪਣੇ ਆਤਮਕ ਤੇ ਆਰਥਕ ਵਿਕਾਸ ਲਈ ਸਹਾਈ ਹੋ ਸਕਦਾ ਹੈ। ਹੁਣ ਜੇ ਆਪਾਂ ਹੰਕਾਰ ਨੂੰ ਸਮਝਣ ਦੀ ਕੋਸ਼ਸ਼ ਕਰੀਏ ਕਿ ਅਸਲ ਵਿੱਚ ਇਹ ਹੈ ਕੀ, ਤਾਂ ਡੂੰਘੀ ਵਿਚਾਰ ਤੋਂ ਪਤਾ ਚਲੇਗਾ ਕਿ ਹੰਕਾਰ ਸਿਰਫ਼ ਹਉਮੈ ਬਿਰਤੀ ਹੈ। ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਬਹੁਤ ਸਿਆਣਾ, ਤਾਕਤਵਰ, ਦਿਮਾਗ਼ੀ, ਕਾਰੋਬਾਰੀ, ਚੰਗਾ ਅਧਿਆਪਕ ਅਤੇ ਵਿਗਿਆਨੀ ਆਦਿਕ ਹਾਂ ਤਾਂ ਉਸ ਵੇਲੇ ਮੈਂ-ਮੇਰੀ, ਹਉਮੈ-ਹੰਕਾਰ ਦੀ ਭਾਵਨਾ ਭਾਰੂ ਹੁੰਦੀ ਹੈ। ਹੰਕਾਰੀ ਮਨੁੱਖ ਜਿਉਂਦਾ ਵੀ ਮੁਰਦੇ ਸਮਾਨ ਹੁੰਦਾ ਹੈ, ‘‘ਅਤਿ ਸੁੰਦਰ ਕੁਲੀਨ ਚਤੁਰ; ਮੁਖਿ ਙਿਆਨੀ ਧਨਵੰਤ ਮਿਰਤਕ ਕਹੀਅਹਿ ਨਾਨਕਾ! ਜਿਹ ਪ੍ਰੀਤਿ ਨਹੀ ਭਗਵੰਤ ’’ (ਗਉੜੀ, : , ਪੰਨਾ ੨੫੩) ਅਜਿਹਾ ਹੰਕਾਰ ਖ਼ਤਰਨਾਕ ਹੋ ਸਕਦਾ ਹੈ, ਜੋ ਕਿਸੇ ਨਾਲ ਸਿੱਧੇ ਮੂੰਹ ਗੱਲ ਹੀ ਨਾ ਕਰਨ-ਸੁਣਨ ਦੇਵੇ ਅਤੇ ਆਪਣੇ ਮੂੰਹੋਂ ਕੁੱਝ ਐਸਾ ਬੋਲੇ, ਜੋ ਦੂਜਿਆਂ ਨੂੰ ਦੁੱਖ ਪਹੁੰਚਾਵੇ। ਮਤਲਬ ਜਦ ਆਪਣੇ ਆਪ ’ਤੇ ਇੰਨਾ ਜ਼ਿਆਦਾ ਗੁਮਾਨ ਹੋ ਜਾਵੇ ਕਿ ਲੋਕਾਂ ਨੂੰ ਨਖਿੱਧ ਜਾਣਨ ਲੱਗੇ ਤਾਂ ਹੰਕਾਰ ਆਪਣੇ ਭਵਿੱਖ ਲਈ ਬਹੁਤ ਹੀ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜੇ ਅਸੀਂ ਆਪਣੇ ਆਪ ਨੂੰ ਜ਼ਿਆਦਾ ਹੀ ਸਿਆਣੇ ਸਮਝ ਕੇ ਦੂਜਿਆਂ ਦੀ ਗੱਲ ਹੀ ਨਹੀਂ ਸੁਣਾਗੇ ਤਾਂ ਫਿਰ ਆਪਣੇ ਜੀਵਨ ਵਿੱਚ ਤਰੱਕੀ ਕਿਵੇਂ ਕਰ ਸਕਾਂਗੇ ?  ਜਦੋਂ ਅਸੀਂ ਕਿਸੇ ਦੀ ਗੱਲ ਨੂੰ ਨਖਿੱਧ ਅਣਗੌਲਿਆਂ ਕਰਾਂਗੇ ਤਾਂ ਦੂਸਰੇ ਨੂੰ ਸਾਡੇ ’ਤੇ ਗੁੱਸਾ ਆਵੇਗਾ। ਅਜਿਹੇ ਹੰਕਾਰੀ ਵਤੀਰੇ ਕਾਰਨ ਕਈ ਰਿਸ਼ਤੇ ਨਾਤੇ ਟੁੱਟਣਗੇ ਅਤੇ ਅਸੀਂ ਜੀਵਨ ਵਿੱਚ ਅੱਗੇ ਤਰੱਕੀ ਨਹੀਂ ਕਰ ਸਕਾਂਗੇ। ਜੇ ਮਨੁੱਖ; ਹੰਕਾਰ ’ਤੇ ਕਾਬੂ ਪਾ ਲਵੇ ਤਾਂ ਇਸ ਦੇ ਫ਼ਾਇਦੇ ਬਹੁਤ ਹਨ। ਸਵੈਮਾਣਤਾ ਸਾਨੂੰ ਉੱਦਮ ਦਾ ਬਲ ਬਖ਼ਸ਼ਦੀ ਹੈ, ਜਿਸ ਨਾਲ ਅਸੀਂ ਔਖੇ ਤੋਂ ਔਖਾ ਕੰਮ ਵੀ ਸਹਿਜ ਸੁਭਾਅ ਕਰ ਜਾਂਦੇ ਹਾਂ।  ਆਪਣੇ ਅੰਦਰ ਸ਼ੁੱਧ ਅਹੰਕਾਰ (ਸਵੈਮਾਨ) ਪੈਦਾ ਕਰਕੇ ਚੰਗੇ ਕੰਮ ਕਰੀਏ ਤਾਂ ਅਜਿਹੇ ਹੰਕਾਰ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ। ਇਸ ਤਰ੍ਹਾਂ ਜ਼ਿੰਦਗੀ ਵਿੱਚ ਕਈ ਮੌਕਿਆਂ ’ਤੇ ਅਸੀਂ ਹੰਕਾਰ ਨੂੰ ਸਵੈਮਾਨਤਾ ਵਿੱਚ ਬਦਲ ਕੇ ਚੰਗੇ ਕੰਮ ਕਰ ਸਕਦੇ ਹਾਂ, ਜਿਨ੍ਹਾਂ ਦਾ ਸਮਾਜ ਨੂੰ ਵੀ ਲਾਭ ਹੁੰਦਾ ਹੈ। ਹੰਕਾਰ ਨੂੰ ਮਾਰਨ ਦਾ ਮਤਲਵ ਕਿ ਆਪਣਾ ਆਤਮ ਬਲ ਵਧਾ, ਵਿਕਾਰਾਂ ’ਤੇ ਕਾਬੂ ਪਾ ਉਨ੍ਹਾਂ ਦੀ ਤਾਕਤ ਦੀ ਯੋਗ ਵਰਤੋਂ ਕਰ ਸਮਾਜ ਦੇ ਭਲੇ ਲਈ ਵਰਤਣਾ।

ਅੰਤ ਵਿੱਚ ਇੱਕ ਗੱਲ ਹੋਰ ਧਿਆਨ ਮੰਗਦੀ ਹੈ ਕਿ ਧਾਰਮਕ ਬੋਲੀ ਅਨੁਸਾਰ ਕੁਦਰਤ; ਪੰਜ ਤੱਤਾਂ (ਅੱਗ, ਹਵਾ, ਪਾਣੀ, ਧਰਤੀ ਤੇ ਆਕਾਸ਼) ਰਾਹੀਂ ਬਣੀ ਹੈ, ਜਿਨ੍ਹਾਂ ਦਾ ਪ੍ਰਭਾਵ ਹੀ ਪੰਜ ਕਾਮਾਦਿਕ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਹਨ। ਇਸ ਲਈ ਇਨ੍ਹਾਂ ਨੂੰ ਮਾਰਿਆ ਨਹੀਂ ਜਾ ਸਕਦਾ ਬਲਕਿ ਇਨ੍ਹਾਂ ਦਾ ਸਦਪ੍ਰਯੋਗ ਕੀਤਾ ਜਾ ਸਕਦਾ ਹੈ। ਸਦਪ੍ਰਯੋਗ ਤੋਂ ਭਾਵ ਇਨ੍ਹਾਂ ਪੰਜਾਂ (ਕਾਮਾਦਿਕਾਂ/ਵਿਕਾਰਾਂ) ਨੂੰ ‘ਸਤ, ਸਤੋਖ, ਦਇਆ, ਧਰਮ, ਧੀਰਜ’ ਵੱਲ ਮੋੜਿਆ ਜਾ ਸਕਦਾ ਹੈ; ਜਿਵੇਂ ‘ਕਾਮ ਨੂੰ ਸਤ (ਉੱਚਾ ਆਚਰਨ), ਲੋਭ ਨੂੰ ਸਤੋਖ, ਕ੍ਰੋਧ ਨੂੰ ਦਇਆ, ਮੋਹ ਨੂੰ ਧਰਮ (ਇਨਸਾਨੀਅਤ ਫ਼ਰਜ਼) ਤੇ ਅਹੰਕਾਰ ਨੂੰ ਧੀਰਜ (ਨਿਮਰਤਾ) ਵੱਲ ਮੋੜਨਾ। ਗੁਰੂ ਅਰਜਨ ਸਾਹਿਬ ਜੀ ਫ਼ਰਮਾਉਂਦੇ ਹਨ ਕਿ ਪੰਜ ਕਾਮਾਦਿਕਾਂ ਨੂੰ ਪੰਜ ਸ਼ੁੱਭ ਗੁਣਾਂ ਵੱਲ ਮੋੜਨ ਨਾਲ਼ ਇੱਕ ਤਰਫ਼ (ਕਾਮਾਦਕਾਂ) ਵੱਲੋਂ ਨਰਾਜ਼ ਹੋ ਕੇ ਪੰਜ ਸ਼ੁੱਭ ਗੁਣਾਂ ਨੂੰ ਮਨਾਉਣਾ ਹੁੰਦਾ ਹੈ, ‘‘ਪੰਚ ਮਨਾਏ; ਪੰਚ ਰੁਸਾਏ ਪੰਚ ਵਸਾਏ; ਪੰਚ ਗਵਾਏ ’’ (ਆਸਾ, : , ਪੰਨਾ ੪੩੦) ਭਾਵ ਇਨ੍ਹਾਂ (ਕਾਮਾਦਿਕਾਂ) ਨੂੰ ਮਾਰਿਆ ਨਹੀਂ ਜਾ ਸਕਦਾ ਬਲਕਿ ਇਨ੍ਹਾਂ ਦੀ ਵਰਤੋਂ ਕਰਨ ਦੇ ਢੰਗ ਨੂੰ ਬਦਲਣਾ ਹੀ ਧਰਮ ਹੈ, ਪਰ ਰਿਸ਼ੀ ਮੁਨੀਆਂ ਨੇ ਇਨ੍ਹਾਂ ਨੂੰ ਮਾਰਨ (ਖ਼ਤਮ ਕਰਨ) ਲਈ ਗ੍ਰਹਿਸਤੀ ਤੋਂ ਦੂਰ ਜੰਗਲ਼ ’ਚ ਜਾਣ ਨੂੰ ਧਰਮ ਮੰਨਿਆ, ਜਿਨ੍ਹਾਂ ਬਾਰੇ ਭਗਤ ਕਬੀਰ ਜੀ ਸਮਝਾਉਂਦੇ ਹਨ, ‘‘ਕਵਨੁ ਸੁ ਮੁਨਿਜੋ ਮਨੁ ਮਾਰੈ ਮਨ ਕਉ ਮਾਰਿ; ਕਹਹੁ ਕਿਸੁ ਤਾਰੈ ? ਰਹਾਉ ’’ (ਗਉੜੀ, ਭਗਤ ਕਬੀਰ, ਪੰਨਾ ੩੨੯) ਭਾਵ ਇਨ੍ਹਾਂ ਪੰਜਾਂ ਨੂੰ ਮਾਰਨਾ; ਮਨ ਨੂੰ ਮਾਰਨਾ ਹੈ, ਜੋ ਕਿ ਅਸੰਭਵ ਹੈ।

ਭਗਤ ਕਬੀਰ ਜੀ ਨੇ ਇਸ ਦਾ ਬਦਲ ਇਹ ਸਮਝਾਇਆ ਕਿ ਜਿਵੇਂ ਅਪੁ (ਭਾਵ ਜਲ); ਮਿੱਟੀ ਨੂੰ ਨਹੀਂ ਖੋਰਦਾ, ਤੇਜੁ (ਅੱਗ); ਲੱਕੜੀ ’ਚ ਹੁੰਦਿਆਂ ਵੀ ਉਸ ਨੂੰ ਨਹੀਂ ਜਲਾਉਂਦੀ, ਬਾਇ (ਹਵਾ); ਸੀਮਤ ਗਤੀ ਤੋਂ ਵਧੀਕ ਨਹੀਂ ਚੱਲਦੀ, ਪ੍ਰਿਥਵੀ ਨੂੰ ਕੋਈ ਖੋਦੇ ਜਾਂ ਪਾਣੀ ਦੇਵੇ; ਬੁਰਾ ਨਹੀਂ ਮਨਾਉਂਦੀ ਅਤੇ ਅਕਾਸ਼ ਸਭ ਲਈ ਸਮਾਨ ਹੈ, ਇਨ੍ਹਾਂ ਵਾਙ ਹੀ ਰਹਿਤ ਹਰੀ ਨਾਲ਼ ਜੁੜ ਕੇ ਮੈਂ ਰੱਖਦਾ ਹਾਂ, ‘‘ਅਪੁ, ਤੇਜੁ, ਬਾਇ, ਪ੍ਰਿਥਮੀ, ਆਕਾਸਾ ਐਸੀ ਰਹਤ ਰਹਉ; ਹਰਿ ਪਾਸਾ ਕਹੈ ਕਬੀਰ; ਿਰੰਜਨ ਧਿਆਵਉ ਤਿਤੁ ਘਰਿ ਜਾਉ; ਜਿ ਬਹੁਰਿ ਆਵਉ ’’ (ਗਉੜੀ, ਭਗਤ ਕਬੀਰ ਜੀ, ਪੰਨਾ ੩੨੭)

ਗੁਰਮਤਿ ਦੇ ਨਿਵੇਕਲਾ ਤੇ ਆਧੁਨਿਕ ਕੈਲੰਡਰ ਉੱਤੇ ਭਾਰੂ ਪੈਂਦਾ ਸੰਗਰਾਂਦ ਦੀ ਪਵਿੱਤਰਤਾ ਵਾਲ਼ਾ ਵਹਿਮ

0

ਗੁਰਮਤਿ ਦੇ ਨਿਵੇਕਲਾ ਤੇ ਆਧੁਨਿਕ ਕੈਲੰਡਰ ਉੱਤੇ ਭਾਰੂ ਪੈਂਦਾ ਸੰਗਰਾਂਦ ਦੀ ਪਵਿੱਤਰਤਾ ਵਾਲ਼ਾ ਵਹਿਮ

ਕਿਰਪਾਲ ਸਿੰਘ ਬਠਿੰਡਾ 88378- 13661

ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਬਾਰਹ ਮਾਹਾ’ ਸਿਰਲੇਖ ਹੇਠ ਦੋ ਬਾਣੀਆਂ ਦਰਜ ਹਨ। ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਮਾਝ ਰਾਗੁ ਵਿੱਚ ਅਤੇ ਦੂਸਰੀ ਗੁਰੂ ਨਾਨਕ ਸਾਹਿਬ ਜੀ ਦੀ ਤੁਖਾਰੀ ਰਾਗ ਵਿੱਚ ਹੈ, ਇਨ੍ਹਾਂ ਤੋਂ ਇਲਾਵਾ ਥਿਤੀ ਨਾਮ ਹੇਠ ਗਉੜੀ ਰਾਗ ’ਚ ਪਹਿਲੀ ਬਾਣੀ ਗੁਰੂ ਅਰਜਨ ਪਾਤਿਸ਼ਾਹ, ਦੂਸਰੀ ਕਬੀਰ ਸਾਹਿਬ ਅਤੇ ਤੀਸਰੀ ਬਿਲਾਵਲੁ ਰਾਗ ’ਚ ਗੁਰੂ ਨਾਨਕ ਪਾਤਿਸ਼ਾਹ ਦੀ ਦਰਜ ਹੈ। ਦੋਵੇਂ ਬਾਰਹ ਮਾਹਾ ਬਾਣੀਆਂ ’ਚ ਸਾਲ ਦੇ ੧੨ ਮਹੀਨਿਆਂ ਦੇ ਮੌਸਮ ਦੁਆਰਾ ਪੈਂਦੇ ਆਮ ਲੋਕਾਈ ਅਤੇ ਬਨਸਪਤੀ ’ਤੇ ਪ੍ਰਭਾਵ ਨੂੰ ਆਧਾਰ ਬਣਾ ਕੇ ਰੱਬੀ ਨਾਮ ਜਪਣ ਵੱਲ ਪ੍ਰੇਰਿਆ ਗਿਆ ਹੈ ਪਰ ਸਿੱਖੀ ਦੇ ਕੇਂਦਰਿਤ (ਤਖ਼ਤਾਂ) ਤੋਂ ਲੈ ਕੇ ਹਰ ਗੁਰਦੁਆਰਾ ਸਾਹਿਬ ’ਚੋਂ ਹਰ ਮਹੀਨੇ ਦੇ ਕੇਵਲ ਪਹਿਲੇ ਦਿਨ ਨੂੰ ਸੰਗਰਾਂਦ ਦੇ ਪਵਿੱਤਰ ਦਿਹਾੜੇ ਵਜੋਂ ਅਤੇ ਤਿਥੀ ਸਿਰਲੇਖ ਹੇਠ ਰਚੀਆਂ ਤਿੰਨੇ ਬਾਣੀਆਂ ਰਾਹੀਂ ਪੁੰਨਿਆਂ ਤੇ ਮੱਸਿਆ ਨੂੰ ਪਵਿੱਤਰ ਦਿਨ ਕਹਿ ਕੇ ਸੰਗਤਾਂ ਨੂੰ ਸੁਣਾਇਆ ਜਾਂਦਾ ਹੈ ਭਾਵੇਂ ਕਿ ਗੁਰਮਤਿ ਅਨੁਸਾਰ ਉਹੀ ਦਿਨ ਪਵਿੱਤਰ ਹੈ ਜਦ ਰੱਬ ਨਾਲ ਜੁੜਿਆ ਜਾਵੇ।  ਵੈਸੇ ਗੁਰਬਾਣੀ; ਸਾਲ ਦੇ ਕਿਸੇ ਇੱਕ ਦਿਨ ਨੂੰ ਵਿਸ਼ੇਸ਼ ਮਹੱਤਵ ਨਹੀਂ ਮੰਨਦੀ।

ਸੰਗਰਾਂਦ ਦੀ ਵਿਆਖਿਆ ਕਰਦੇ ਹੋਏ ਕੁਝ ਕਥਾਵਾਚਕ ਅਕਸਰ ਹੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ‘ਸੰਗਰਾਂਦ’ ਸੰਸਕ੍ਰਿਤ ਦੇ ਸ਼ਬਦ ਸੰਕ੍ਰਾਂਤੀ ਦਾ ਪੰਜਾਬੀ ਰੂਪ ਹੈ। ਸੰਕ੍ਰਾਂਤੀ ਦਾ ਅਰਥ ਹੈ ‘ਕ੍ਰਾਂਤੀ ਕਰ ਕੇ ਅੱਗੇ ਲੰਘ ਜਾਣਾ’। ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਕ੍ਰਾਂਤੀ ਕਰਕੇ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਨੂੰ ਸੰਗਰਾਂਦ ਕਹਿੰਦੇ ਹਨ। ਅੱਜ ਦੇ ਦਿਨ ਸੂਰਜ ਨੇ ਕ੍ਰਾਂਤੀ ਕਰਕੇ ਫਲਾਂ ਰਾਸ਼ੀ ’ਚੋਂ ਫਲਾਂ ਰਾਸ਼ੀ ਵਿੱਚ ਪ੍ਰਵੇਸ਼ ਕੀਤਾ ਹੈ, ਇਸ ਲਈ ਅੱਜ ਦਾ ਦਿਨ ਫਲਾਂ ਮਹੀਨੇ ਦੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਹੈ।’, ਇਸ ਦਾ ਹੀ ਨਤੀਜਾ ਹੈ ਕਿ ਅੱਜ ਕਈ ਸਿੱਖ ਵੀ ਜੋਤਸ਼ ਵਿਦਿਆ ਦਾ ਸਹਾਰਾ ਲੈਂਦੇ ਵੇਖੇ ਜਾ ਸਕਦੇ ਹਨ।  ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਅੱਜ ਪੰਜਾਬੀ ਟੀ. ਵੀ. ਚੈਨਲਾਂ ’ਤੇ ਵੀ ਅਜਿਹੇ ਵਹਿਮ ਭਰਮ ਨੂੰ ਸ਼ਰੇਆਮ ਵਿਖਾਇਆ ਜਾਂਦਾ ਹੈ।

ਸੰਗਰਾਂਦ ਦੀ ਕੀਤੀ ਜਾ ਰਹੀ ਉਕਤ ਵਿਆਖਿਆ ਹਿੰਦੂ ਧਰਮ ਦੇ ਗ੍ਰੰਥਾਂ ਅਤੇ ਬਿਕ੍ਰਮੀ ਕੈਲੰਡਰ ਦੀਆਂ ਪੰਚਾਂਗਾਂ ਅਨੁਸਾਰ ਹੈ, ਨਾ ਕਿ ਗੁਰਮਤਿ ਅਨੁਸਾਰ। ਦੋਵਾਂ ਹੀ ਬਾਰਹ ਮਾਹਾ ਬਾਣੀਆਂ ਸਮੇਤ ਸਮੁੱਚੀ ਗੁਰਬਾਣੀ ’ਚ ਕਿਸੇ ਵੀ ਮਹੀਨੇ ਦੇ ਅਰੰਭ ਹੋਣ ਦੀ ਪਹਿਲੀ ਤਰੀਖ ਨੂੰ ਸੰਗਰਾਂਦ ਦਾ ਨਾਂ ਨਹੀਂ ਦਿੱਤਾ ਗਿਆ, ਨਾ ਹੀ ੧੨ ਰਾਸ਼ੀਆਂ ਬਾਰੇ ਜ਼ਿਕਰ ਹੈ, ਨਾ ਹੀ ਕਿਤੇ ਸੂਰਜ ਇੱਕ ਰਾਸ਼ੀ ’ਚੋਂ ਕ੍ਰਾਂਤੀ ਕਰਕੇ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦਾ ਜ਼ਿਕਰ ਹੈ। ਕਿਸੇ ਦਿਨ, ਤਿਥ, ਤਰੀਕ, ਮਹੀਨੇ ਨੂੰ ਪਵਿੱਤਰ ਜਾਂ ਸ਼ੁਭ ਮੰਨਣ ਦੀ ਬਜਾਇ ਗੁਰਬਾਣੀ ’ਚ ਇਹ ਸਿਖਿਆ ਦਰਜ ਹੈ:

੧. ਜਿਸ ਜਿਸ ਮਨੁੱਖ ਨੇ ਰੱਬੀ ਨਾਮ ਜਪਿਆ, ਉਨ੍ਹਾਂ ਦੇ ਸਾਰੇ ਕਾਰਜ ਸਫਲ ਹੋ ਗਏ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਕਰਦਾ ਹੈ (ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਨ੍ਹਾਂ ਲਈ ਸਾਰੇ ਦਿਨ ਤੇ ਮਹੀਨੇ ਹੀ ਚੰਗੇ ਹੁੰਦੇ ਹਨ (ਹੇ ਹਰੀ ! ਮਿਹਰ ਕਰ, ਮੈਂ ਨਾਨਕ (ਤੇਰੇ) ਦੀਦਾਰ ਦੀ ਦਾਤਿ ਮੰਗਦਾ ਹਾਂ, ‘‘ਜਿਨਿ ਜਿਨਿ, ਨਾਮੁ ਧਿਆਇਆ; ਤਿਨ ਕੇ ਕਾਜ ਸਰੇ ॥ … ਮਾਹ ਦਿਵਸ ਮੂਰਤ ਭਲੇ; ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ ॥’’ (ਮਾਝ ਬਾਰਹ ਮਾਹ ਮ: ੫/੧੩6)

੨.  ਪੂਰਨ ਪ੍ਰਭੂ ਆਪ ਹੀ (ਜੋ) ਕਰਦਾ ਹੈ ਉਹੀ ਹੁੰਦਾ ਹੈ ਇਹ ਥਿੱਤਾਂ ਅਤੇ ਵਾਰ ਮਨਾਣੇ ਤਾਂ ਮਾਇਆ ਮੋਹ (ਪ੍ਰਭੂ ਨੂੰ ਭੁਲਾ ਕੇ ਦੂਜੇ ਪਾਸੇ ਚਿੱਤ ਦਾ ਜੁੜਨਾ) ਪੈਦਾ ਕਰਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ। ਗੁਰੂ ਦੀ ਸ਼ਰਨ ਬਿਨਾਂ ਮਨੁੱਖ (ਆਤਮਕ ਜੀਵਨ ਪੱਖੋਂ) ਪੂਰੇ ਤੌਰ ’ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਨਿਗੁਰੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਹਨ। ਹੇ ਨਾਨਕ ! ਗੁਰੂ ਦੀ ਸ਼ਰਨ ਪੈ ਕੇ (ਜੋ) ਅਸਲ ਜੀਵਨ ਰਾਹ ਸਮਝਦਾ ਹੈ, ਉਸ ਨੂੰ ਸੂਝ (ਰੌਸ਼ਨੀ) ਆ ਜਾਂਦੀ ਹੈ, ਉਹ ਸਿਰਫ਼ ਰੱਬੀ ਨਾਮ ’ਚ ਲੀਨ ਰਹਿੰਦਾ ਹੈ, ‘‘ਆਪੇ ਪੂਰਾ ਕਰੇ, ਸੁ ਹੋਇ॥ ਏਹਿ ਥਿਤੀ ਵਾਰ, ਦੂਜਾ ਦੋਇ॥ ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ॥ ਨਾਨਕ ! ਗੁਰਮੁਖਿ ਬੂਝੈ, ਸੋਝੀ ਪਾਇ॥ ਇਕਤੁ ਨਾਮਿ, ਸਦਾ ਰਹਿਆ ਸਮਾਇ॥’’ (ਬਿਲਾਵਲੁ ਸਤ ਵਾਰ/ਮ: ੩/੮੪੩)

੩. (ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੀ) ਜਨਮ ਪੱਤ੍ਰੀ ਵਾਚਦਾ ਹੈ, (ਇਹੀ ਵਿਦਿਆ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਸੱਚ ਨੂੰ ਨਹੀਂ ਪਛਾਣਦਾ। (ਸ਼ੁੱਭ-ਅਸ਼ੁੱਭ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਏ, ਇਸ ਲਈ ਮੈਂ ਤਾਂ (ਕਿਸੇ) ਵਹਿਮ-ਭਰਮ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਇਹ ਵਿਚਾਰਾਂ ਵਿਅਰਥ ਹਨ, ‘‘ਗਣਿ ਗਣਿ ਜੋਤਕੁ ਕਾਂਡੀ ਕੀਨੀ॥ ਪੜੈ, ਸੁਣਾਵੈ; ਤਤੁ ਨ ਚੀਨੀ॥ ਸਭਸੈ ਊਪਰਿ, ਗੁਰ ਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ; ਸਗਲੀ ਛਾਰੁ॥’’ (ਮ: ੧/੯੦੪)

੪. ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁੱਲ ਦਾ (ਸਮਝਦਾ ਹੈਂ) ਪਰ ਭੋਜਨ ਆਪਣੇ ਤੋਂ ਨੀਂਵਿਆਂ ਦੇ ਘਰ ਛਕਦਾ ਹੈਂ। ਤੂੰ ਹੱਠ ਕਰਮਾਂ ਨਾਲ ਆਪਣਾ ਪੇਟ ਭਰਦਾ ਹੈਂ। ਚੌਦੇਂ, ਮੱਸਿਆ ਨੂੰ ਸ਼ੁੱਭ ਦਰਸਾ ਕੇ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਗਿਆਨ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ’ਚ ਡਿੱਗ ਪਿਆ ਹੈਂ, ‘‘ਆਪਨ ਊਚ, ਨੀਚ ਘਰਿ ਭੋਜਨੁ; ਹਠੇ ਕਰਮ ਕਰਿ, ਉਦਰੁ ਭਰਹਿ॥ ਚਉਦਸ ਅਮਾਵਸ ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ॥’’  (ਭਗਤ ਕਬੀਰ ਜੀ/੯੭੦)

੫. ਜਿਸ ਇਸਤ੍ਰੀ ਦੇ ਹਿਰਦੇ ’ਚ ਥਿਰ ਰੱਬ ਦਾ ਨਿਵਾਸ ਹੋ ਗਿਆ, ਉਸ ਲਈ ਬਾਰ੍ਹਾਂ ਹੀ ਮਹੀਨੇ, ਸਭ ਰੁੱਤਾਂ, ਸਭ ਥਿੱਤਾਂ, ਸਾਰੇ ਦਿਨ, ਸਭ ਘੜੀਆਂ, ਸਾਰੇ ਮੁਹੂਰਤ ਤੇ ਪਲ ਚੰਗੇ ਹੋ ਜਾਂਦੇ ਹਨ, ‘‘ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ, ਆਏ ਸਹਜਿ ਮਿਲੇ॥’’ (ਤੁਖਾਰੀ ਬਾਰਹਮਾਹਾ (ਮ: ੧/੧੧੧੦)

ਉਕਤ ਸਾਰੇ ਪਾਵਨ ਗੁਰੂ ਵਚਨ ਉਨ੍ਹਾਂ ਥਿੱਤਾਂ, ਬਾਰਹ ਮਾਹਾ ਅੰਦਰ ਹੀ ਹਨ, ਜਿਨ੍ਹਾਂ ਰਾਹੀਂ ਅਸੀਂ ਗੁਰਮਤਿ ਸਿਧਾਂਤ ਤੋਂ ਦੂਰ ਜਾ ਕੇ ਮਨਮਤੀ ਕਰਮ ਕਰਦੇ ਤੇ ਸੰਗਤਾਂ ’ਚ ਮਨਮਤਿ ਭਰਮ ਪ੍ਰਚਾਰਦੇ ਰਹਿੰਦੇ ਹਾਂ। ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਬਾਰੇ ਕਦੇ ਸੰਗਤਾਂ ਨੂੰ ਜਾਗਰੂਕ ਨਹੀਂ ਕੀਤਾ ਜਾਂਦਾ। ਚਾਹੀਦਾ ਇਹ ਹੈ ਕਿ ਅਸੀਂ ਸੰਗਰਾਂਦ, ਪੂਰਨਮਾਸੀ, ਮੱਸਿਆ, ਚੌਂਦੇ ਆਦਿ ਨੂੰ ਪਵਿੱਤਰ ਦੱਸ ਕੇ ਮਨਾਉਣ ਦੀ ਬਜਾਇ ਦਸ ਗੁਰੂ ਸਾਹਿਬਾਨ, 15 ਭਗਤ, 11 ਭੱਟ ਆਦਿ ਨਾਲ਼ ਸੰਬੰਧਿਤ ਦਿਹਾੜੇ ਅਤੇ ਗੁਰੂ/ਸਿੱਖਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਨੂੰ ਤਰਜੀਹ ਦੇਈਏ। ਅਜਿਹਾ ਹੀ ਸੰਦੇਸ਼ ਸਾਨੂੰ ਭਾਈ ਗੁਰਦਾਸ ਜੀ ਬਖ਼ਸ਼ਸ਼ ਕਰਦੇ ਹਨ, ‘‘ਕੁਰਬਾਣੀ ਤਿਨ੍ਹਾਂ ਗੁਰਸਿਖਾਂ; ਭਾਇ ਭਗਤਿ ਗੁਰਪੁਰਬ ਕਰੰਦੇ। ਗੁਰ ਸੇਵਾ ਫਲੁ ਸੁਫਲੁ ਫਲੰਦੇ ॥’’ (ਭਾਈ ਗੁਰਦਾਸ ਜੀ/ਵਾਰ ੧੨ ਪਉੜੀ ੨), ਪਰ ਬ੍ਰਾਹਮਣੀ ਤਿਉਹਾਰਾਂ ਨੂੰ ਬ੍ਰਾਹਮਣੀ ਜੰਤਰੀ ਮੁਤਾਬਕ ਮਨਾਉਣ ਦੀ ਜ਼ਿੱਦ ਕਾਰਨ ਗੁਰੂ ਅਤੇ ਪੁਰਾਤਨ ਸਿੱਖ ਕਾਲ ਨਾਲ ਸੰਬੰਧਿਤ ਤਿੱਥਾਂ ਨੂੰ ਸਥਾਈ ਨਹੀਂ ਕੀਤਾ ਜਾ ਸਕਿਆ।  ਸੰਨ 2003 ’ਚ ਲਾਗੂ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਇਸੇ ਦੁਚਿੱਤੀ ਨੂੰ ਦੂਰ ਕਰਨ ਲਈ ਸੀ, ਜਿਸ ਨੂੰ ਮਨਮਤੀ ਪ੍ਰਭਾਵ ਕਾਰਨ ਅਤੇ ਡੇਰੇਦਾਰ ਸਿੱਖਾਂ ਦੁਆਰਾ ਬ੍ਰਾਹਮਣਾਂ ਦੀ ਪੈਰ ’ਚ ਪੈਰ ਧਰਨ ਕਾਰਨ ਅਕਾਲ ਤਖ਼ਤ ਤੋਂ 2003 ’ਚ ਜਾਰੀ ਕਰਨ ਉਪਰੰਤ ਕੇਵਲ 7 ਕੁ ਸਾਲਾਂ ਬਾਅਦ ਹੀ ਸੰਨ 2010 ’ਚ ਵਾਪਸ ਲੈ ਲਿਆ ਗਿਆ।

ਸਾਰੇ ਗੁਰਪੁਰਬ ਅਤੇ ਮਹਾਨ ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨਾ ਮਨਾਉਣ ਕਾਰਨ ਜਾਂ ਇੱਕ ਪੱਕੀ ਤਾਰੀਕ ਨੂੰ ਨਾ ਮਨਾਉਣ ਕਾਰਨ ਇਨ੍ਹਾਂ ਦੀਆਂ ਤਰੀਖਾਂ ਵੀ ਹੁਣ ਸਾਨੂੰ ਯਾਦ ਨਾ ਹੋ ਸਕੀਆਂ ਕਿਉਂਕਿ ਅਸੀਂ ਕੁਝ ਦਿਹਾੜੇ ਤਾਂ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਉਂਦੇ ਹਾਂ ਅਤੇ ਕੁਝ ਸੂਰਜ ਆਧਾਰਿਤ ਸੰਗ੍ਰਾਂਦ ਦੀਆਂ ਤਰੀਖਾਂ ਅਨੁਸਾਰ, ਜਿਸ ਕਾਰਨ ਖ਼ਾਸ ਖ਼ਾਸ ਕੁ ਮਨਾਏ ਜਾਂਦੇ ਗੁਰਪੁਰਬ ਵੀ ਹਮੇਸ਼ਾਂ ਅੱਗੇ ਪਿੱਛੇ ਆਉਂਦੇ ਰਹਿੰਦੇ ਹਨ।

ਅੱਜ ਇਸਲਾਮ ਦਾ ਆਪਣਾ ਕੈਲੰਡਰ ਹੈ, ਈਸਾਈਆਂ ਦਾ ਆਪਣਾ, ਇੱਥੋਂ ਤੱਕ ਕਿ ਬ੍ਰਾਹਮਣਾਂ ਨੇ ਪੂਰੇ ਭਾਰਤ ਵਿੱਚ 30 ਤਰ੍ਹਾਂ ਦੇ ਕੈਲੰਡਰ ਲਾਗੂ ਕਰ ਰੱਖੇ ਹਨ, ਜਿਨ੍ਹਾਂ ਦੀਆਂ ਕਈ ਸੰਗਰਾਂਦਾਂ ਵੀ ਆਪਸ ’ਚ ਮੇਲ ਨਹੀਂ ਖਾਂਦੀਆਂ, ਫਿਰ ਵੀ ਸਿੱਖਾਂ ਨੇ ਆਪਣਾ ‘‘ਨਾ ਹਮ ਹਿੰਦੂ; ਨ ਮੁਸਲਮਾਨ ॥’’ (ਮ: ੫/ ਪੰਨਾ ੧੧੩੬) ਸਿਧਾਂਤ ਪ੍ਰਗਟ ਕਰਨ ਲਈ ਆਪਣਾ ਨਿਵੇਕਲਾ ਤੇ ਆਧੁਨਿਕ ਕੈਲੰਡਰ ਲਾਗੂ ਕਰਵਾਉਣ ਨੂੰ ਜ਼ਰੂਰੀ ਨਹੀਂ ਸਮਝਿਆ, ਇਸ ਦਾ ਇੱਕੋ ਇੱਕ ਕਾਰਨ ਸਿਧਾਂਤਕ ਪੱਖ ਉੱਤੇ ਰਾਜਸੀ ਪੱਖ ਦਾ ਭਾਰੂ ਹੋਣਾ ਹੈ।

ਅੰਤ ’ਚ ਬਾਰਹਮਾਹਾ ਦਾ ਇਹ ਪੱਖ ਵੀ ਵਿਚਾਰਨਯੋਗ ਹੈ ਕਿ ਜੇ ਇਸ ਰਚਨਾ ਦਾ ਸੰਬੰਧ ਸਾਲ ਦੇ ਬਾਰ੍ਹਾਂ ਮਹੀਨਿਆਂ (ਜਾਂ ਬਾਰ੍ਹਾਂ ਸੰਗਰਾਂਦਾਂ) ਨਾਲ਼ ਹੀ ਹੁੰਦਾ ਤਾਂ ਇਸ ਰਚਨਾ ਦੇ ਪਦੇ ਵੀ 12 ਹੀ ਹੋਣੇ ਚਾਹੀਦੇ ਸਨ ਜਦਕਿ ਗੁਰੂ ਅਰਜਨ ਸਾਹਿਬ ਜੀ ਦੁਆਰਾ ਰਚਿਤ ਬਾਰਹਮਾਹਾ ਦੇ 14 ਬੰਦ ਹਨ ਅਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ ਬਾਰਹਮਾਹਾ ਦੇ 17 ਬੰਦ ਹਨ, ਜਿਨ੍ਹਾਂ ਦੀ ਸਮਾਪਤੀ ਇਉਂ ਹੁੰਦੀ ਹੈ :

ਮਾਹ ਦਿਵਸ ਮੂਰਤ ਭਲੇ; ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ !॥੧੪॥੧॥  (ਮਾਝ ਬਾਰਹਮਾਹਾ, ਮ: ੫, ਪੰਨਾ ੧੩੬)

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥… ਨਾਨਕ ! ਅਹਿਨਿਸਿ ਰਾਵੈ ਪ੍ਰੀਤਮੁ; ਹਰਿ ਵਰੁ ਥਿਰੁ ਸੋਹਾਗੋ ॥੧੭॥੧॥ (ਤੁਖਾਰੀ ਬਾਰਹਮਾਹਾ, ਮ: ੧, ਪੰਨਾ ੧੧੧੦) ਭਾਵ ਸਮੁੱਚੀ ਬਾਣੀ ਦੇ ਇਨ੍ਹਾਂ ਅੰਤਮ ਬੰਦਾਂ ’ਚ ਕਿਸੇ ਸੰਗਰਾਂਦ ਆਧਾਰਿਤ ਪਵਿੱਤਰ ਮੰਨੇ ਜਾਂਦੇ ਮਹੀਨੇ ਦਾ ਜ਼ਿਕਰ ਤੱਕ ਨਹੀਂ।

ਸੋ ਇਨ੍ਹਾਂ ਬਾਣੀਆਂ ਦਾ ਸਾਰੰਸ; ਕੁਦਰਤੀ ਮੌਸਮ ਦਾ ਮਨੁੱਖਾ ਸਰੀਰ ਉੱਤੇ ਪੈ ਰਹੇ ਪ੍ਰਭਾਵ ਨੂੰ ਆਧਾਰ ਬਣਾ ਕੇ ਰੱਬੀ ਉਸਤਤ ਨਾਲ਼ ਜੋੜਨਾ ਹੈ, ਨਾ ਕਿ ਸੰਗਰਾਂਦ ਆਧਾਰਿਤ ਕਿਸੇ ਇੱਕ ਦਿਨ ਨਾਲ਼; ਜਿਵੇਂ ਕਿ

ਸਾਵਣਿ ਸਰਸੀ ਕਾਮਣੀ; ਚਰਨ ਕਮਲ ਸਿਉ ਪਿਆਰੁ ॥.. ਨਾਨਕ ! ਹਰਿ ਜੀ ਮਇਆ ਕਰਿ; ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ; ਜਿਨ ਰਾਮ ਨਾਮੁ ਉਰਿ ਹਾਰੁ ॥੬॥ ਭਾਵ ਸਾਵਣ ਦੇ ਪੂਰੇ ਮਹੀਨੇ (31 ਦਿਨ) ਵਿੱਚ ਉਹੀ ਜੀਵ ਇਸਤ੍ਰੀ ਅਨੰਦਿਤ ਰਹੇਗੀ ਜਿਸ ਦਾ ਰੱਬੀ ਚਰਨ-ਕਮਲਾ ਨਾਲ਼ ਪਿਆਰ ਬਣ ਜਾਂਦਾ ਹੈ।

ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ ਨ ਜਿੰਨਾ ਪਾਸਿ ॥… ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ, ਹਰਿ ਚਰਣ ਨਿਵਾਸ ॥੫॥ (ਮਾਝ ਬਾਰਹਮਾਹਾ, ਮ: ੫, ਪੰਨਾ ੧੩੪) ਭਾਵ ਜਿਨ੍ਹਾਂ ਜੀਵ ਇਸਤ੍ਰੀਆਂ ਕੋਲ਼ ਪਤੀ-ਪ੍ਰਮੇਸ਼ਰ ਦੀ ਯਾਦ ਨਹੀਂ ਉਨ੍ਹਾਂ ਨੂੰ ਤਪਦੇ ਹਾੜ ਦਾ ਮਹੀਨਾ (31 ਦਿਨ) ਤਪਾਉਂਦਾ ਰਹੇਗਾ। ਦੂਜੇ ਪਾਸੇ ਜਿਸ ਦੇ ਮਨ ਵਿੱਚ ਪ੍ਰਭੂ ਚਰਨਾਂ ਦਾ ਨਿਵਾਸ (ਰੱਬੀ ਯਾਦ) ਹੈ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆਵੀ ਦੁੱਖ-ਕਲੇਸ਼ ਪੋਹ ਨਹੀਂ ਸਕਦੇ)।

ਧਨ ਪਿਰੁ ਕਹੀਐ ਸੋਇ

0

ਧਨ ਪਿਰੁ ਕਹੀਐ ਸੋਇ

ਰਣਜੀਤ ਸਿੰਘ B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ) 105, ਮਾਇਆ ਨਗਰ,  ਸਿਵਲ ਲਾਈਨਜ਼ (ਲੁਧਿਆਣਾ)-੯੯੧੫੫-੧੫੪੩੬

ਸਤਿ ਗੁਰ ਪ੍ਰਸਾਦਿ

ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਪ੍ਰਾਪਤੀ ਹੈ। ਮਨੁੱਖ ਤੋਂ ਬਿਨਾਂ ਬਾਕੀ ਸਾਰੀਆਂ ਜੂਨਾਂ ਗਿਆਨ ਵਿਹੂਣੀਆਂ ਹਨ। ਪ੍ਰਮਾਤਮਾ ਨੇ ਇਹਨਾਂ ਜੂਨਾਂ ਨੂੰ ਕੇਵਲ ਆਪਣੇ ਸਰੀਰ ਨੂੰ ਜ਼ਿੰਦਾ ਰੱਖਣ ਤੱਕ ਦਾ ਸੀਮਤ ਦਿਮਾਗ਼ ਹੀ ਦਿੱਤਾ ਹੈ। ਇਹਨਾਂ ਜੂਨਾਂ ਨੂੰ ਨਾ ਸਮਾਜ ਦਾ ਡਰ, ਨਾ ਸਰਕਾਰ ਦਾ ਅਤੇ ਨਾ ਹੀ ਰੱਬ ਦਾ ਭੈ ਹੈ। ਮਨੁੱਖ ਨੂੰ ਪ੍ਰਮਾਤਮਾ ਨੇ ਸੰਪੂਰਨ ਵਿਕਸਤ ਕੀਤਾ ਹੋਇਆ ਦਿਮਾਗ਼ ਬਖ਼ਸ਼ਸ ਕੀਤਾ ਹੈ। ਮਨੁੱਖ ਦਾ ਸੰਸਾਰ ਵਿੱਚ ਆਉਣ ਦਾ ਮਕਸਦ ਪੂਰਾ ਕਰਨ ਹਿੱਤ ਪ੍ਰਮਾਤਮਾ ਨੇ ਸਮੇਂ-ਸਮੇਂ ਸਿਰ ਭਗਤਾਂ, ਪੀਰਾਂ, ਪੈਗੰਬਰਾਂ ਅਤੇ ਗੁਰੂਆਂ ਨੂੰ ਇਸ ਸੰਸਾਰ ਵਿੱਚ ਰੂਹਾਨੀਅਤ ਗਿਆਨ ਦੇ ਕੇ ਭੇਜਿਆ ਹੈ, ਜੋ ਮਨੁੱਖਤਾ ਨੂੰ ਜੀਵਨ ਸੇਧ ਦੇਂਦੇ ਰਹੇ ਹਨ।

ਸਭਿਅਤਾ ਦੇ ਵਿਕਾਸ ਨਾਲ ਮਨੁੱਖ ਨੇ ਆਪਣੇ ਜੀਵਨ ਨੂੰ ਸ੍ਰੇਸ਼ਟ ਬਣਾਉਣ ਹਿੱਤ ਸਮਾਜਕ, ਆਰਥਕ ਅਤੇ ਧਾਰਮਕ ਕਾਇਦੇ ਕਨੂੰਨ ਬਣਾਉਣੇ ਸ਼ੁਰੂ ਕੀਤੇ। ਪਰਿਵਾਰਕ ਜੀਵਨ ਨੂੰ ਨਿਯਮਬੱਧ ਕਰਨ ਲਈ ਕਿਸੇ ਨੇ ਸ਼ਾਦੀ, ਕਿਸੇ ਨੇ ਵਿਆਹ ਅਤੇ ਕਿਸੇ ਨੇ ਨਿਕਾਹ ਦਾ ਨਾਮ ਦਿੱਤਾ। ਸਿੱਖ ਧਰਮ ਨੇ ਪਰਿਵਾਰਕ ਜੀਵਨ ਨੂੰ ਉੱਤਮ ਦੱਸਣ ਲਈ ਗ੍ਰਹਿਸਤ ਨੂੰ ਵੀ ਧਰਮ ਦਾ ਦਰਜਾ ਦਿੱਤਾ ਹੈ। ਗ੍ਰਹਿਸਤ ਨੂੰ ਸਤਿਗੁਰਾਂ ਨੇ ਸਾਰਿਆਂ ਧਰਮਾਂ ਨਾਲੋਂ ਸਿਰਮੌਰਤਾ ਪ੍ਰਦਾਨ ਕੀਤੀ ਹੈ। ਇਸ ਸਿਰਮੌਰਤਾ ਸੰਬੰਧੀ ਭਾਈ ਗੁਰਦਾਸ ਜੀ ਫ਼ਰਮਾਉਂਦੇ ਹਨ ਕਿ ਜਿਵੇਂ ਸਾਰੇ ਸਰੋਵਰਾਂ, ਨਦੀਆਂ, ਦਰਿਆਵਾਂ ਵਿੱਚੋਂ ਸਮੁੰਦਰ ਅਤੇ ਸਾਰੇ ਪਹਾੜਾਂ ਵਿੱਚੋਂ ਸੁਮੇਰ ਪਰਬਤ; ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਸਾਰੇ ਬੂਟਿਆਂ ਤੇ ਦਰਖ਼ਤਾਂ ਵਿੱਚੋਂ ਚੰਦਨ ਦਾ ਦਰਖ਼ਤ ਮਹਾਨ ਮੰਨਿਆ ਜਾਂਦਾ ਹੈ ਅਤੇ ਸਾਰੀਆਂ ਧਾਤਾਂ ਵਿੱਚੋਂ ਸੋਨੇ ਨੂੰ ਕੀਮਤੀ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਸਾਰੇ ਪੰਛੀਆਂ ਵਿੱਚੋਂ ਹੰਸ ਅਤੇ ਸਾਰੇ ਜਾਨਵਰਾਂ ਵਿੱਚੋਂ ਬੱਬਰ ਸ਼ੇਰ, ਰਾਗਾਂ ਵਿੱਚੋਂ ਸ੍ਰੀ ਰਾਗ ਅਤੇ ਪੱਥਰਾਂ ਵਿੱਚੋਂ ਪਾਰਸ ਪੱਥਰ ਨੂੰ ਸ਼੍ਰੋਮਣੀ ਮੰਨਿਆ ਜਾਂਦਾ ਹੈ ਅਤੇ ਸਾਰੇ ਗਿਆਨਾਂ ਤੇ ਧਿਆਨਾਂ ਵਿੱਚੋਂ ਗੁਰੂ ਦਾ ਗਿਆਨ ਤੇ ਧਿਆਨ ਉੱਤਮ ਹੈ ਇਸੇ ਤਰ੍ਹਾਂ ਸਾਰੇ ਧਰਮਾਂ ਵਿੱਚੋਂ ਗ੍ਰਹਿਸਤ ਧਰਮ ਸਭ ਤੋਂ ਪ੍ਰਧਾਨ ਤੇ ਸ਼੍ਰੋਮਣੀ ਹੈ। ਭਾਈ ਸਾਹਿਬ ਕਬਿੱਤ ਨੰਬਰ 376 ਵਿੱਚ ਫ਼ਰਮਾਉਂਦੇ ਹਨ :

ਜੈਸੇ ਸਰਿ ਸਰਿਤਾ ਸਕਲ ਮੈ ਸਮੁੰਦ੍ਰ ਬਡੋ; ਮੇਰ ਮੈ ਸੁਮੇਰ ਬਡੋ ਜਗਤੁ ਬਖਾਨ ਹੈ।

ਤਰਵਰ ਬਿਖੈ ਜੈਸੇ ਚੰਦਨ ਬਿਰਖੁ ਬਡੋ; ਧਾਤੁ ਮੈ ਕਨਕ ਅਤਿ ਉਤਮ ਕੈ ਮਾਨ ਹੈ।

ਪੰਛੀਅਨ ਮੈ ਹੰਸ ਮ੍ਰਿਗ ਰਾਜਨ ਮੈ ਸਾਰਦੂਲ; ਰਾਗਨ ਮੈ ਸਿਰੀਰਾਗੁ ਪਾਰਸ ਪਖਾਨ ਹੈ।

ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ; ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ॥੩੭੬॥

(ਭਾਈ ਗੁਰਦਾਸ ਜੀ/ਕਬਿੱਤ ੩੭੬)

ਸਿੱਖ ਗੁਰੂ ਸਾਹਿਬਾਨ ਨੇ ਕੇਵਲ ਗ੍ਰਹਿਸਤ ਨੂੰ ਸਿਰਮੌਰਤਾ ਹੀ ਨਹੀਂ ਦਿੱਤੀ ਸਗੋਂ ਖੁਦ ਗ੍ਰਹਿਸਤ ਧਰਮ ਧਾਰਨ ਵੀ ਕੀਤਾ ਅਤੇ ਪ੍ਰਵਿਰਤੀ ਵਿੱਚ ਵਿਚਰ ਕੇ ਨਿਵਿਰਤੀ ਦੇ ਧਾਰਨ ਕਰਨ ਦੀ ਮਿਸਾਲ ਕਾਇਮ ਕੀਤੀ। ਗ੍ਰਹਿਸਤ ਤੋਂ ਭਾਵ ਹੀ ਇਹ ਹੈ ਕਿ ਗ੍ਰਹਿ ਅਤੇ ਸਤਿ ਦਾ ਸੁਮੇਲ ਭਾਵ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਦੀ ਪ੍ਰਾਪਤੀ ਕਰਨੀ।  ਸੋਹਣੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੇਵਲ ਤੇ ਕੇਵਲ ਗ੍ਰਹਿਸਤ ਵਿੱਚ ਰਹਿ ਕੇ ਕੀਤੀ ਜਾ ਸਕਦੀ ਹੈ। ਗ੍ਰਹਿਸਤ ਇੱਕ ਅਜਿਹਾ ਉੱਤਮ ਸਾਧਨ ਹੈ, ਜਿਸ ਨੂੰ ਅਪਣਾਅ ਕੇ ਪਤੀ-ਪਤਨੀ ਸਭ ਤਰ੍ਹਾਂ ਦੇ ਸਮਾਜਕ ਅਤੇ ਸੰਸਾਰਕ ਕਾਰ-ਵਿਹਾਰ ਕਰਦਿਆਂ ਹੋਇਆਂ ‘‘ਇਕੁ ਸਿਖੁ, ਦੁਇ ਸਾਧ ਸੰਗੁ..।’’ (ਭਾਈ ਗੁਰਦਾਸ ਜੀ/ਵਾਰ ੧੩ ਪਉੜੀ ੧੯) ਅਨੁਸਾਰ, ਇੱਕ ਦੂਜੇ ਦੀ ਸੰਗਤ ਵਿੱਚ ਰਹਿ ਕੇ ਸਮਾਜਕ ਅਤੇ ਅਧਿਆਤਮਕ ਤੌਰ ’ਤੇ ਸੰਪੂਰਨਤਾ ਵੱਲ ਵਧਦਿਆਂ ਹੋਇਆਂ ਇਸ ਸੰਸਾਰ ਵਿੱਚ ਵਿਚਰ ਸਕਦੇ ਹਨ।

ਕਈ ਵਾਰ ਇਕੱਲਾ ਪੁਰਸ਼ ਜਾਂ ਇਕੱਲੀ ਇਸਤਰੀ ਕੁੱਝ ਹਾਲਤਾਂ ਵਿੱਚ ਸਮਾਜਕ ਰੁਕਾਵਟਾਂ ਕਾਰਨ ਚੰਗੇ ਕੰਮ ਕਰਨ ਤੋਂ ਪਿੱਛੇ ਹੱਟਣ ਲਈ ਮਜਬੂਰ ਹੋ ਜਾਂਦੇ ਹਨ। ਅਧਿਆਤਮਕਤਾ ਨਾਲ ਜੁੜੇ ਹੋਏ ਪਤੀ ਪਤਨੀ ਇੱਕ ਦੂਜੇ ਦੇ ਸਹਿਯੋਗੀ ਬਣ ਕੇ, ਹਰ ਸਮੇਂ ਹਰ ਤਰ੍ਹਾਂ ਦੇ ਪਰਉਪਕਾਰ ਕਰ ਸਕਦੇ ਹਨ।  ਗੁਰੂ ਸਾਹਿਬ ਦਾ ਇਹ ਵੀ ਵਿਚਾਰ ਸੀ ਕਿ ਸਿਹਤਮੰਦ ਦੰਪਤੀ ਜੀਵਨ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ।

ਸਿੱਖ ਗੁਰੂ ਸਾਹਿਬਾਨ ਨੇ ਗ੍ਰਹਿਸਤ ਨੂੰ ਜੀਵਨ ਨਿਰਬਾਹ ਦਾ ਕੇਵਲ ਇੱਕ ਹੋਰ ਮਾਰਗ ਹੀ ਨਹੀਂ ਮੰਨਿਆ ਸਗੋਂ ਇੱਕ ਸਫਲ ਮਾਰਗ ਅਤੇ ਧਰਮ ਕਹਿ ਕੇ ਵਡਿਆਇਆ ਹੈ। ਗੁਜਰਾਤ ਦੇ ਪੀਰ ਦੌਲੇ ਸ਼ਾਹ ਦੇ ਇੱਕ ਚੇਲੇ ਜਹਾਂਗੀਰ ਨੇ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਤਾਂ ਹੈਰਾਨ ਹੋ ਕੇ ਪੁੱਛਣ ਲੱਗਿਆ ਕਿ ਤੁਸੀਂ ਤਾਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਅਤੇ ਆਪ ਨੇ ਘੋੜੇ ਤੇ ਫ਼ੌਜਾਂ ਰੱਖੀਆਂ ਹੋਈਆਂ ਹਨ ਅਤੇ ਗ੍ਰਹਿਸਤੀ ਵੀ ਹੋ। ਗੁਰੂ ਹਰਿਗੋਬਿੰਦ ਸਾਹਿਬ ਨੇ ਉਸ ਦਾ ਸ਼ੰਕਾ ਨਵਿਰਤ ਕਰਦੇ ਹੋਏ ਫ਼ਰਮਾਇਆ, ‘ਔਰਤ ਈਮਾਨ ਦੌਲਤ ਗੁਜ਼ਰਾਨ ਤੇ ਪੁੱਤਰ ਨਿਸ਼ਾਨ

ਅਸਲ ਵਿੱਚ ਸਿੱਖ ਧਰਮ ਕਰਣੀ ਪ੍ਰਧਾਨ ਮੱਤ ਅਤੇ ਆਦਰਸ਼ਕ ਜੀਵਨ ਜਾਂਚ ਹੈ। ਸੋ ਐਸਾ ਧਰਮ ਤਾਂ ਸੰਸਾਰ ਦੀ ਕਸ਼ਮਕਸ਼ ਭਾਵ ਪਰਵਿਰਤੀ ਮਾਰਗ ਦੇ ਅਖਾੜੇ ਵਿੱਚ ਹੀ ਕਮਾਇਆ ਜਾ ਸਕਦਾ ਹੈ। ਫਲ਼ ਉਹੀ ਰਸਦਾਇਕ ਹੁੰਦਾ ਹੈ ਜੋ ਸਰਦੀ, ਗਰਮੀ, ਮੀਂਹ, ਹਨੇਰੀ ਦੇ ਥੱਪੜ ਖਾ ਕੇ ਟਹਿਣੀ ਉੱਤੇ ਪੱਕੇ।

ਸਿੱਖ ਧਰਮ ਵਿੱਚ ਗ੍ਰਹਿਸਤ ਮਾਰਗ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਇਹੀ ਕਾਰਨ ਹੈ ਕਿ ਗ੍ਰਹਿਸਤ ਵਿੱਚ ਪਰਵੇਸ਼ ਕਰਨ ਲਈ ਸਿੱਖ ਧਰਮ ਵਿੱਚ ਇੱਕ ਵੱਖਰੀ, ਨਿਵੇਕਲੀ ਤੇ ਵਿਸ਼ੇਸ਼ ਮਰਯਾਦਾ ਹੈ। ਸਿੱਖੀ ਜੀਵਨ ਦੇ ਹਰ ਸੰਸਕਾਰ ਅਤੇ ਮਰਯਾਦਾ ਵਿੱਚ ਕੀਰਤਨ ਅਤੇ ਅਰਦਾਸ ਨੂੰ ਜਿੱਥੇ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ ਉੱਥੇ ਗ੍ਰਹਿਸਤ ਜੀਵਨ ਵਿੱਚ ਪਰਵੇਸ਼ ਕਰਨ ਲਈ ਗੁਰੂ ਰਾਮਦਾਸ ਜੀ ਵੱਲੋਂ ਉਚਾਰਨ ਕੀਤਾ ਸੂਹੀ ਰਾਗ ਵਿੱਚ ਚਾਰ ਪੰਨਿਆਂ ਦਾ ਇੱਕ ਛੰਤ ਹੈ, ਜਿਸ ਨੂੰ ਸਿੱਖ ਪੰਥ ਨੇ ‘ਲਾਵਾਂ’ ਦਾ ਨਾਂ ਦਿੱਤਾ ਹੈ।

ਮਨੁੱਖ ਦੇ ਜੀਵਨ ਵਿੱਚ ਜਿੰਨੇ ਵੀ ਸੰਸਕਾਰ ਆਉਂਦੇ ਹਨ ਉਹਨਾਂ ਸਾਰਿਆਂ ਵਿੱਚੋਂ ਗ੍ਰਹਿਸਤ ਜੀਵਨ ਵਿੱਚ ਪਰਵੇਸ਼ ਕਰਨ ਦੀ ਰੀਤ ਜਾਂ ਇਹ ਕਹਿ ਲਵੋ ਕਿ ਜੀਵਨ ਦਾ ਇੱਕ ਅਤੀ ਉੱਤਮ ਮੋੜ ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਦਾ ਰਸਮੀ ਨਾਂ ਕਿਤੇ ਸ਼ਾਂਦੀ, ਕਿਤੇ ਵਿਆਹ ਅਤੇ ਕਿਤੇ ਨਿਕਾਹ ਜਾਂ ਕਿਧਰੇ ਮੈਰਿਜ ਹੈ ਪਰ ਸਿੱਖ ਧਰਮ ਵਿੱਚ ਇਸ ਰਸਮ ਦਾ ਨਾਂ ‘ਅਨੰਦ ਕਾਰਜ’ ਹੈ। ਨਾਂ ਤੋਂ ਹੀ ਸਪਸ਼ਟ ਹੈ ਕਿ ਉਹ ਕਾਰਜ ਜਿਸ ਦੇ ਕਰਨ ਨਾਲ ਅਨੰਦ ਦੀ ਪ੍ਰਾਪਤੀ ਹੋਵੇ। ਅਨੰਦ ਦੀ ਪ੍ਰਾਪਤੀ ਕਿਵੇਂ ਹੋਵੇ ? ਇਸ ਬਾਰੇ ਗੁਰੂ ਅਮਰਦਾਸ ਜੀ ਅਨੰਦ ਬਾਣੀ ਵਿੱਚ ਫ਼ਰਮਾਉਂਦੇ ਹਨ : ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ ॥’’ (ਮ: ੩/੯੧੭)

ਸੋ ਜ਼ਿੰਦਗੀ ਦੀ ਇਹ ਰਸਮ; ਪ੍ਰਾਚੀਨ ਤੇ ਸੁਭਾਵਕ ਹੋਣ ਦੇ ਨਾਂ ’ਤੇ ਨਾ ਕੇਵਲ ਸਾਰੀਆਂ ਰਸਮਾਂ ਦਾ ਧੁਰਾ ਹੀ ਹੈ ਸਗੋਂ ਮਨੁੱਖ ਦੀਆਂ ਖੁਸ਼ੀਆਂ ਖੇੜਿਆਂ ਤੇ ਸਫਲਤਾਵਾਂ ਦੀ ਜ਼ਾਮਨ ਵੀ ਮੰਨੀ ਗਈ ਹੈ। ਇਸ ਲਈ ਇੱਕ ਵਿਦਵਾਨ ਡੇਸ਼ੀਅਰ ਲਿਖਦਾ ਹੈ ਕਿ ‘ਜੇ ਕੋਈ ਵਿਅਕਤੀ ਵਿਆਹ ਦੇ ਮਾਮਲੇ ਵਿੱਚ ਅਭਾਗਾ ਹੈ ਤਾਂ ਉਸ ਦੇ ਜੀਵਨ ਵਿੱਚ ਸੁਭਾਗੇ ਤੇ ਸਫਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।’ ਜੀਵਨ ਸਾਥੀ ਦੀ ਚੋਣ ਵਿੱਚ ਨੌਜਵਾਨਾਂ ਦੇ ਜਜ਼ਬੇ ਤੇ ਬਜੁਰਗਾਂ ਦੇ ਤਜਰਬੇ ਦਾ ਸੁਮੇਲ ਵੀ ਸਫਲ ਜੀਵਨ ਜੀਊਣ ਵਿੱਚ ਸਹਾਇਕ ਹੋ ਸਕਦਾ ਹੈ। ਜੀਵਨ ਨਿਰਬਾਹ ਕਰਨ ਵਾਸਤੇ ਸਤਿਗੁਰਾਂ ਵੱਲੋਂ ਦਰਸਾਏ ਮਾਰਗ ਨੂੰ ਹੀ ਆਪਣਾ ਆਦਰਸ਼ ਮੰਨਣਾ ਹੈ। ਗੁਰਮਤਿ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਮਨੁੱਖ ਆਪਣੇ ਜੀਵਨ ਨੂੰ ਬਾਹਰੀ ਤੌਰ ’ਤੇ ਸੁਖੀ ਰੱਖਣ ਲਈ ਪਰਾਇਆ ਧਨ ਘਰ ਲੈ ਕੇ ਆਵੇ ਅਤੇ ਗੁਰੂ ਦੇ ਆਦਰਸ਼ ਤੋਂ ਡਿੱਗ ਕੇ ਨੀਵੇਂ ਕੰਮ ਕਰਕੇ ਆਪਣਾ ਜੀਵਨ ਸੁਖੀ ਬਣਾਉਣ ਦੀ ਸੋਚੇ। ਇਸ ਸਬੰਧੀ ਭਗਤ ਕਬੀਰ ਜੀ ਮਨੁੱਖ ਨੂੰ ਚਿਤਾਵਨੀ ਦਿੰਦੇ ਹੋਏ ਫ਼ਰਮਾਉਂਦੇ ਹਨ: ‘‘ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥  ਸੁਤ ਦਾਰਾ ਪਹਿ; ਆਨਿ ਲੁਟਾਵੈ ॥੧॥  ਮਨ ਮੇਰੇ ਭੂਲੇ ! ਕਪਟੁ ਨ ਕੀਜੈ ॥  ਅੰਤਿ ਨਿਬੇਰਾ; ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥’’ (ਭਗਤ ਕਬੀਰ/੬੫੬)

ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਪਰਿਵਾਰਕ ਜੀਵਨ ਬਤੀਤ ਕਰਦਿਆਂ ਕਮਲ ਤੇ ਮੁਰਗਾਬੀ ਵਾਂਗ ਅਲੇਪ ਰਹਿਣਾ ਹੈ। ਆਪ ਜੀ ਦਾ ਫ਼ਰਮਾਨ ਹੈ : ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ; ਨਾਨਕ ! ਨਾਮੁ ਵਖਾਣੇ ॥’’ (ਰਾਮਕਲੀ ਗੋਸਟਿ/ਮ: ੧/੯੩੮) ਇਸ ਤਰ੍ਹਾਂ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਅਸੀਂ ਗ੍ਰਹਿਸਤ ਜੀਵਨ ਦਾ ਅਨੰਦ ਮਾਣ ਸਕਾਂਗੇ।

ਗੁਰਮਤਿ ਅਨੁਸਾਰ ਵਿਆਹ ਦਾ ਸਬੰਧ ਦੋ ਆਤਮਾਵਾਂ ਦੇ ਮਿਲਾਪ ਦਾ ਰੂਹਾਨੀ ਤਜ਼ਰਬਾ ਹੈ। ਸਰੀਰਕ ਪਰਵਿਰਤੀ ਅਤੇ ਸੰਤਾਨ ਦੇ ਸੁਆਲ ਨੂੰ ਨਕਾਰੇ ਬਿਨਾਂ ਰੂਹਾਨੀ ਆਦਰਸ਼ ਨੂੰ ਮਹੱਤਤਾ ਦਿੱਤੀ ਹੈ। ਵਿਆਹ ਕੋਈ ਬੰਧਨ ਜਾਂ ਕੈਦ ਨਹੀਂ ਸਗੋਂ ਇੱਕ ਦੂਜੇ ਨੂੰ ਸੰਸਾਰਕ ਅਤੇ ਆਤਮਿਕ ਤੌਰ ਤੇ ਉਚਾ ਚੁੱਕਣ ਲਈ ਇੱਕ ਮਾਰਗ ਹੈ। ਇਸ ਆਦਰਸ਼ ਦੀ ਪ੍ਰਾਪਤੀ ਕਿਵੇਂ ਹੋਵੇ ? ਇਸ ਦਾ ਉਤਰ ਗੁਰੂ ਰਾਮਦਾਸ ਜੀ ਦੀ ਸੂਹੀ ਰਾਗ ਵਿੱਚ ਲਿਖੀ ਬਾਣੀ (ਲਾਵਾਂ) (ਭਾਵੇਂ ਇਹ ਸਿਰਲੇਖ ਨਹੀਂ ਹੈ), ਦਾ ਵਿਚਾਰ ਸਹਿਤ ਪਾਠ ਕਰਦਿਆਂ ਮਿਲ ਜਾਂਦਾ ਹੈ। ਇਸੇ ਲਈ ਰਹਿਤ ਮਰਯਾਦਾ ਵਿੰਚ ਅਨੰਦ ਕਾਰਜ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਚਾਰ ਪ੍ਰਕਰਮਾ ਕਰਕੇ ਇਸ ਬਾਣੀ ਦਾ ਗਾਇਣ ਕੀਤਾ ਜਾਂਦਾ ਹੈ।

ਅਸਲ ਵਿੱਚ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਪੁਰਸ਼ ਅਤੇ ਇਸਤਰੀ ਦਾ ਵਿਆਹ ਦੇ ਰੂਪ ਵਿੱਚ ਇਹ ਮੇਲ ਗ੍ਰਹਿਸਤ ਜੀਵਨ ਦੀ ਪ੍ਰਯੋਗਸ਼ਾਲਾ ਵਿੱਚ ਇੱਕ ਛੋਟਾ ਜਿਹਾ ਤਜਰਬਾ ਹੈ ਜਿਸ ਵਿੱਚ ਦੋ ਜੋਤਾਂ ਤੋਂ ਇੱਕ ਜੋਤ ਹੋ ਜਾਣਾ। ਦੰਪਤੀ ਦਾ ਅਸਲ ਟੀਚਾ ਇਸ ਤਜਰਬੇ ਤੋਂ ਅਗਵਾਈ ਲੈ ਕੇ ਅਕਾਲ ਪੁਰਖ ਨਾਲ ਇੱਕ ਜੋਤ ਹੋਣ ਦਾ ਹੈ।ਭਾਵ ਪਰਮਜੋਤ ਵਿੱਚ ਆਪਣੀ ਜੋਤ ਨੂੰ ਇੱਕ ਮਿੱਕ ਕਰਨਾ ਹੈ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ, ‘‘ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥’’ (ਗਉੜੀ ਸੁਖਮਨੀ/ਮ: ੫/੨੭੮)

ਇਸ ਕਰਕੇ ਸਿੱਖ ਧਰਮ ਵਿੱਚ ਵਿਆਹ ਸਮੇਂ ਨਿਭਾਈ ਜਾਣ ਵਾਲੀ ਮਰਯਾਦਾ ਨੂੰ ਅਨੰਦ ਸੰਸਕਾਰ ਕਿਹਾ ਜਾਂਦਾ ਹੈ। ਗ੍ਰਹਿਸਤ ਜੀਵਨ ਦੀ ਸਫਲਤਾ ਹੀ ਇਸ ਵਿੱਚ ਹੈ ਕਿ ਜੀਵਨ ਬਸਰ ਕਰਦਿਆਂ ਅਨੰਦ ਦੀ ਪ੍ਰਾਪਤੀ ਹੋਵੇ। ਗੁਰੂ ਰਾਮਦਾਸ ਜੀ ਦੁਆਰਾ ਸੂਹੀ ਰਾਗ ਵਿੱਚ ਰਚਿਤ ਛੰਦ (ਲਾਵਾਂ) ਦੇ ਚਾਰ ਬੰਦ ਹਨ। ਹਰ ਬੰਦ ਵਿੱਚ ਗੁਰੂ ਸਾਹਿਬਾਨ ਨੇ ਸਮਾਜਕ ਅਤੇ ਅਧਿਆਤਮਕ ਜੀਵਨ ਨੂੰ ਖੁਸ਼ੀ ਭਰਪੂਰ ਮਾਨਣ ਲਈ ਕੋਈ ਨਾ ਕੋਈ ਢੰਗ ਤਰੀਕਾ ਬਿਆਨ ਕੀਤਾ ਹੈ।

ਪਹਿਲੇ ਬੰਦ ਵਿੱਚ ਗੁਰੂ ਰਾਮਦਾਸ ਜੀ ਫ਼ਰਮਾਉਂਦੇ ਹਨ ਕਿ ਜੀਵਨ ਵਿੱਚ ਹਾਲਾਤ ਭਾਵੇਂ ਕਿਸੇ ਤਰ੍ਹਾਂ ਦੇ ਵੀ ਹੋਣ, ਮਨੁੱਖ ਨੇ ਗ੍ਰਹਿਸਤ ਜੀਵਨ ਦਾ ਤਿਆਗ ਨਹੀਂ ਕਰਨਾ। ਪਹਿਲੇ ਪੜਾਅ ਵਿੱਚ ‘ਪਰਵਿਰਤੀ ਕਰਮ’ ਰਾਹੀਂ ਸੰਸਾਰਕ ਰਿਸ਼ਤਾ ਅਰੰਭ ਕੀਤਾ ਗਿਆ ਹੈ। ਇਸ ਰਿਸ਼ਤੇ ਦੀ ਬੁਨਿਆਦ ‘ਧਰਮੁ ਦ੍ਰਿੜਹੁ’ ਅਤੇ ‘ਪਾਪ ਤਜਾਇਆ’ ਦੇ ਸਿਧਾਂਤ ’ਤੇ ਰੱਖੀ ਗਈ ਹੈ। ਅਜਿਹਾ ਜੀਵਨ ਜੀਊਣ ਲਈ ਔਗਣਾ ਨੂੰ ਜੜ੍ਹੋਂ ਪੁੱਟਣਾ ਜ਼ਰੂਰੀ ਹੈ। ਧਰਮ ਦੀ ਦ੍ਰਿੜ੍ਹਤਾ ਲਈ ‘‘ਸਤਿਗੁਰੁ ਗੁਰੁ ਪੂਰਾ ਆਰਾਧਹੁ’’ ਦਾ ਸਿਧਾਂਤ ਅਪਣਾਉਣਾ ਜ਼ਰੂਰੀ ਹੈ। ਇਸ ਤਰ੍ਹਾਂ ਸਾਰੇ ਪਾਪਾਂ ਦਾ ਨਾਸ ਹੋ ਜਾਵੇਗਾ ਅਤੇ ਪਤੀ-ਪਤਨੀ ਦੇ ਜੀਵਨ ਵਿੱਚ ਸੁੱਖ ਅਤੇ ਅਨੰਦ ਆ ਜਾਵੇਗਾ। ਇਸ ਆਨੰਦਿਤ ਜੀਵਨ ਦੀ ਪ੍ਰਾਪਤੀ ਲਈ ਹਰ ਸਮੇਂ ਸਾਵਧਾਨੀ ਵਰਤਣੀ ਪੈਂਦੀ ਹੈ। ਘਰ ਪਰਿਵਾਰ ਵਿੱਚ, ਕੰਮ ਸਮੇਂ, ਦਫ਼ਤਰ ਵਿੱਚ, ਵਪਾਰ ਵਿੱਚ, ਗੱਲ ਕੀ ਹਰ ਸਮੇਂ ਹਰ ਤਰ੍ਹਾਂ ਦੇ ਫ਼ਰਜ਼ ਨਿਭਾਉਣ ਸਮੇਂ ਆਪਣੇ ਆਦਰਸ਼ ਨੂੰ ਸਾਹਮਣੇ ਰੱਖਣਾ ਪਵੇਗਾ। ਅਜਿਹੇ ਫ਼ਰਜ਼ ਨਿਭਾਉਂਦੇ ਸਮੇਂ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।  ਜੀਵਨ ਵਿੱਚ ਕਈ ਵਾਰ ਅਸਫਲਤਾਵਾਂ ਵੀ ਹੁੰਦੀਆਂ ਹਨ ਪਰ ਇਹਨਾਂ ਸਾਰਿਆਂ ਦੇ ਬਾਵਜੂਦ ਜੀਵਨ ਸੰਘਰਸ਼ ਗੁਰੂ ਆਸ਼ੇ ਅਨੁਸਾਰ ਜਾਰੀ ਰੱਖਣਾ ਹੈ। ਜਦੋਂ ਪਤੀ-ਪਤਨੀ ਚੇਤੰਨ ਤੌਰ ’ਤੇ ਗੁਣਾਂ ਦੀ ਸਾਂਝ ਕਰਕੇ ਇਸ ਸਾਂਝੇ ਆਦਰਸ਼ ਅਨੁਸਾਰ ਜੀਵਨ ਜੀਊਣਾ ਲੋਚਦੇ ਹਨ ਤਾਂ ਇਹ ਗ੍ਰਹਿਸਤ ਜੀਵਨ ਦੀ ਸਫਲਤਾ ਵੱਲ ਪਹਿਲਾ ਕਦਮ ਹੁੰਦਾ ਹੈ।

ਦੂਜੇ ਬੰਦ ਵਿੱਚ ਦੰਪਤੀ ਜੀਵਨ ਦੀ ਸਫਲਤਾ ਦਾ ਆਧਾਰ ‘ਨਿਰਮਲ ਭਉਦੱਸਿਆ ਗਿਆ ਹੈ। ਪਤੀ ਪਤਨੀ ਦੇ ਹਿਰਦੇ ਵਿੱਚ ਇੱਕ ਦੂਜੇ ਲਈ ‘ਨਿਰਮਲ ਭਉਹੋਵੇ। ਇਸ ਦਾ ਭਾਵ ਇਹ ਹੈ ਕਿ ਇੱਕ ਦੂਜੇ ਦਾ ਸਤਿਕਾਰ ਅਤੇ ਰੁਤਬਾ ਕਾਇਮ ਰੱਖਿਆ ਜਾਵੇ। ਅਜਿਹੇ ਧਰਮੀ ਜੀਵਨ ਦੀ ਪ੍ਰਾਪਤੀ ਲਈ ਮਨ ਵਿੱਚ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਾਰਿਆਂ ਵਿੱਚ ਇੱਕ ਪ੍ਰਭੂ ਦੀ ਜੋਤ ਦਾ ਹੀ ਪ੍ਰਕਾਸ਼ ਹੈ। ਇੱਕ ਦੂਜੇ ਦੀਆਂ ਭਾਵਨਾਵਾਂ ਅਤੇ ਲੋੜਾਂ ਦਾ ਧਿਆਨ ਰੱਖਣ ਲਈ ਗ੍ਰਹਿਸਤ ਜੀਵਨ ਸੁਹਜਮਈ ਬਣ ਜਾਂਦਾ ਹੈ। ਇਸ ਤਰ੍ਹਾਂ ਰਿਸ਼ਤੇ ਵਿੱਚ ਮਿਠਾਸ ਤੇ ਆਪਣਾਪਣ ਪੈਦਾ ਹੁੰਦਾ ਹੈ।

ਇੱਕ ਦੂਜੇ ਲਈ ਕੁਰਬਾਨੀ ਕਰਨਾ ਇੱਕ ਬੰਧਨ ਨਹੀਂ ਸਗੋਂ ਖੁਸ਼ੀ ਤੇ ਖੇੜੇ ਦਾ ਸੰਕੇਤ ਹੈ। ਇਸ ਨਾਲ ਨਿੱਤ ਨਵਾਂ ਜੀਵਨ ਮਿਲਦਾ ਹੈ। ਇਸ ਤਰ੍ਰਾਂ ਪਰਿਵਾਰਕ ਜੀਵਨ ਵਿੱਚ ਸਫਲਤਾ ਮਿਲਦੀ ਹੈ ਅਤੇ ਮਨ ਅਨੰਦਮਈ ਅਵਸਥਾ ਵਿੱਚ ਰਹਿੰਦਾ ਹੈ। ਸੱਚ ਦੀ ਸੁੰਦਰਤਾ ਤੇ ਆਧਾਰਿਤ ਸਫਲ ਜੀਵਨ ਮਨ ਵਿੱਚ ਚਾਉ ਪੈਦਾ ਕਰਦਾ ਹੈ ਤੇ ਮਿਲਾਪ ਦੀ ਤਾਂਘ ਵਧ ਕੇ ਮਨ ਵਿੱਚ ਵੈਰਾਗ ਪੈਦਾ ਹੁੰਦਾ ਹੈ। ‘ਨਿਰਮਲ ਭਉ’ ਦੀ ਅਵਸਥਾ ਦੰਪਤੀ ਜੀਵਨ ਦੀ ਸਫਲਤਾ ਲਈ ਦੂਜੀ ਪਉੜੀ ਹੈ ਜੋ ਦੂਜੀ ਲਾਂਵ ਵਿੱਚ ਸਮਝਾਈ ਗਈ ਹੈ।

ਲਾਵਾਂ ਦੇ ਤੀਜੇ ਬੰਦ ਵਿੱਚ ਗੁਰੂ ਰਾਮਦਾਸ ਜੀ ਸਮਝਾਉਂਦੇ ਹਨ ਕਿ ਜੀਵ ਰੂਪੀ ਇਸਤਰੀ ਦੇ ਮਨ ਵਿੱਚ ‘ਵੈਰਾਗ’ ਪੈਦਾ ਹੋ ਜਾਂਦਾ ਹੈ। ਇਸ ਦਾ ਭਾਵ ਹੈ ਕਿ ਦੂਜੇ ਦੀ ਖ਼ੁਸ਼ੀ ਲਈ ਆਪਣੇ ਜਜ਼ਬਿਆਂ ਦਾ ਤਿਆਗ ਕਰਨਾ। ਅਜਿਹੀ ਪ੍ਰੇਰਨਾ ਵੱਡੇ ਭਾਗਾਂ ਨਾਲ ਗੁਰਮੁਖ ਜਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਇਸ ਅਵਸਥਾ ਵਿੱਚ ਮੇਰ ਤੇਰ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। ਕੋਈ ਵੈਰੀ ਤੇ ਬਿਗਾਨਾ ਨਹੀਂ ਦਿੱਸਦਾ। ਸਾਰੇ  ਆਪਣੇ ਮਿੱਤਰ ਹੀ ਜਾਪਦੇ ਹਨ। ਜਦੋਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਚਾਅ ਭਰਿਆ ਵੈਰਾਗ ਉਪਜਦਾ ਹੈ ਤਾਂ ਸਾਰੇ ਵਿਤਕਰੇ ਤੇ ਦੂਰੀਆਂ ਮਿਟ ਜਾਂਦੀਆਂ ਹਨ। ਪਰਿਵਾਰਕ ਜੀਵਨ ਦੇ ਸਾਰੇ ਰਿਸ਼ਤੇ ਅਪਣੱਤ (ਨਿੱਜੀਪਣ) ਨਾਲ ਭਰ ਜਾਂਦੇ ਹਨ। ਵੈਰ ਵਿਰੋਧ ਖ਼ਤਮ ਹੋ ਜਾਂਦਾ ਹੈ। ਪਰਿਵਾਰ ਵਿੱਚ ਸੁੱਖ ਸ਼ਾਂਤੀ ਤੇ ਅਨੰਦ ਛਾ ਜਾਂਦਾ ਹੈ। ਪਤੀ ਪਤਨੀ ਦਾ ਰਿਸ਼ਤਾ ‘‘ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਮ: ੩/੭੮੮) ਬਣ ਜਾਂਦਾ ਹੈ। ਇਸ ਤਰ੍ਹਾਂ ਇੱਕ ਦੀ ਖ਼ੁਸ਼ੀ ਤੇ ਪ੍ਰਾਪਤੀ ਦੂਜੇ ਦੀ ਖ਼ੁਸ਼ੀ ਤੇ ਪ੍ਰਾਪਤੀ ਬਣ ਜਾਂਦੀ ਹੈ। ਇੱਕ ਦੂਜੇ ਲਈ ਕੁੱਝ ਕਰਨ ਵਿੱਚ ਆਤਮਕ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਮਨ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ।

ਸਫਲ ਦੰਪਤੀ ਜੀਵਨ ਦੀ ਚੌਥੀ ਤੇ ਆਖਰੀ ਅਵਸਥਾ ਸਹਿਜ ਹੈ। ਸਹਿਜ ਤੋਂ ਭਾਵ ਹੈ ਕਿ ਮਨ ਦੀ ਅਵਸਥਾ ਦਾ ਹਰ ਸਮੇਂ ਦੁੱਖ, ਸੁੱਖ, ਘਾਟਾ, ਵਾਧਾ ਅਤੇ ਖ਼ੁਸ਼ੀ ਗ਼ਮੀ ਵਿੱਚ ਸਥਿਰ ਰਹਿਣਾ। ਅਜਿਹੇ ਸੰਜਮ ਨਾਲ ਹੀ ਜੀਵਨ ਵਿੱਚ ਅਨੰਦ ਪ੍ਰਾਪਤ ਹੁੰਦਾ ਹੈ। ਪਤੀ ਪਤਨੀ ਦੇ ਰਿਸ਼ਤੇ ਵਿੱਚ ਸਹਿਜ ਦੀ ਅਵਸਥਾ, ਜੀਵਨ ਵਿੱਚ ਉਲਾਰ ਨੂੰ ਖ਼ਤਮ ਕਰ ਦਿੰਦੀ ਹੈ। ਮਨੁੱਖ ਹਰ ਇੱਕ ਅਵਸਥਾ ਵਿੱਚ ਸਾਂਵਾਂ ਜੀਵਨ ਪੱਧਰ ਜਿਉਂਦਾ ਹੈ। ਉਹ ਸਾਰੀਆਂ ਸਮਾਜਕ, ਆਰਥਕ ਤੇ ਪਰਿਵਾਰਕ ਮੁਸ਼ਕਲਾਂ ਤੋਂ ਛੁਟਕਾਰਾ ਪਾ ਕੇ ਸਹਿਜ ਭਰਿਆ ਜੀਵਨ ਜਿਉਂਦਾ ਹੈ। ਇਸ ਅਵਸਥਾ ਵਿੱਚ ਜੀਵਨ ਵਿੱਚ ਜਿੰਨੇ ਮਰਜੀ ਝੱਖੜ ਝੁਲਣ ਉਸ ਦਾ ਮਨੁੱਖੀ ਵਿਕਾਸ ਤੇ ਕੋਈ ਮਾਰੂ ਪ੍ਰਭਾਵ ਨਹੀਂ ਪੈਂਦਾ। ਸਚਾਈ ਇਹ ਹੈ ਕਿ ਲਾਵਾਂ ਦੀ ਬਾਣੀ ਰਾਹੀਂ ਗੁਰੂ ਸਾਹਿਬ ਨੇ ਮਨੁੱਖੀ ਜੀਵਨ ਵਿੱਚੋਂ ਸਾਰੀਆਂ ਗੁੰਝਲਾਂ ਦੂਰ ਕਰਕੇ ਇੱਕ ਆਦਰਸ਼ਕ ਜੀਵਨ ਜਿਉਂਣ ਦਾ ਢੰਗ ਦੱਸਿਆ ਹੈ।

ਮਨੁੱਖੀ ਰਿਸ਼ਤਿਆਂ ਦੀ ਪਵਿੱਤਰਤਾ ਦੀ ਲੋੜ ਸੰਬੰਧੀ ਗੁਰੂ ਸਾਹਿਬ ਨੇ ਖੁੱਲ੍ਹ ਕੇ ਵਿਆਖਿਆ ਕੀਤੀ ਹੈ। ਸਾਰੇ ਮਨੁੱਖੀ ਰਿਸ਼ਤਿਆਂ ਦਾ ਮੁੱਢ ਪਤੀ ਪਤਨੀ ਦੇ ਰਿਸ਼ਤੇ ਤੋਂ ਹੀ ਆਰੰਭ ਹੁੰਦਾ ਹੈ। ਗੁਰੂ ਰਾਮਦਾਸ ਜੀ ਨੇ ਲਾਵਾਂ ਦੀ ਇਸ ਬਾਣੀ ਰਾਹੀਂ ਜੀਵਨ ਨੂੰ ਜਿੱਥੇ ਆਪਣਾ ਅਧਿਆਤਮ ਤੇ ਗ੍ਰਹਿਸਥ ਜੀਵਨ ਸੁਆਰਨ ਦਾ ਉਪਦੇਸ਼ ਦਿੱਤਾ ਹੈ, ਉੱਥੇ ਮਨੁੱਖ ਨੂੰ ਗ੍ਰਹਿਸਤ ਧਰਮ ਵਿੱਚ ਰਹਿ ਕੇ ‘‘ਧਨ ਪਿਰੁ ਕਹੀਐ ਸੋਇ’’ ਦੇ ਆਦਰਸ਼ ਨੂੰ ਪ੍ਰਾਪਤ ਕਰਨਾ ਦੱਸਿਆ ਹੈ।

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

0

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

ਗੁਰਪ੍ਰੀਤ ਸਿੰਘ (USA)

ਇੱਕ ਸ਼ੁਕਰ ਗੁਜ਼ਾਰ ਸਿੱਖ ਆਪਣੀ ਬੋਲੀ, ਸ਼ਹੀਦਾਂ ਤੇ ਗੁਰੂ ਨੂੰ ਕਦੀ ਵੀ ਨਹੀਂ ਵਿਸਾਰਦਾ ਪਰ ਅੱਜ ਬਹੁਤਾਤ ਸਿੱਖ ਸੰਗਤ ਬਾਹਰਮੁਖੀ ਫੋਕਟ ਕਰਮਕਾਂਡਾਂ ’ਚ ਫਸ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਕਿਨਾਰਾ ਕਰੀ ਬੈਠੀ ਹੈ।  ਗੁਰ ਉਪਦੇਸ਼ ਨੂੰ ਧਾਰਨ ਕਰ ਕੇ, ਗੁਰਮੁਖ ਕਿਵੇਂ ਬਣਨਾ ਹੈ ਭਾਵ ਮਨੁੱਖਾ ਜੀਵਨ ਨੂੰ ਸੁਚੱਜੇ ਢੰਗ ਨਾਲ ਕਿਵੇਂ ਜਿਊਣਾ ਹੈ ! ਇਹ ਸਾਰੀ ਸੇਧ (ਜੀਵਨ ਜਾਚ) ਤੇ ਮਰਯਾਦਾ, ਗੁਰੂ ਗ੍ਰੰਥ ਸਾਹਿਬ ਅੰਦਰ ਬਹੁਤ ਹੀ ਸਰਲ ਤੇ ਰਸਮਈ ਕਾਵਿ ਰੂਪ ’ਚ ਦਰਜ ਹੈ। ਗੁਰੂ ਦਾ ਪਿਆਰਾ ਸਿੱਖ ਜਦੋਂ ਗੁਰੂ ਦੀ ਸ਼ਰਨ ’ਚ ਆ ਕੇ ਖੋਜੀ ਬਣਦਾ ਹੈ (ਗੁਰ ਉਪਦੇਸ਼ ਨੂੰ ਮੰਨਦਾ ਹੈ) ਤਾਂ ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਕੀਮਤੀ ਆਤਮਕ ਗੁਣਾਂ ਨਾਲ਼ ਭਰਪੂਰ ਹੋ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਗੁਰ ਉਪਦੇਸਿ ਜਵਾਹਰ ਮਾਣਕ; ਸੇਵੇ ਸਿਖੁ, ਸੁੋ ਖੋਜਿ ਲਹੈ॥ (ਮ : ੧, ਪੰਨਾ ੧੩੨੮), ਗੁਰ ਉਪਦੇਸ ਸਾਚੁ ਸੁਖੁ ਜਾ ਕਉ; ਕਿਆ ਤਿਸੁ ਉਪਮਾ ਕਹੀਐ  ?॥ ਲਾਲ ਜਵੇਹਰ ਰਤਨ ਪਦਾਰਥ; ਖੋਜਤ ਗੁਰਮੁਖਿ ਲਹੀਐ ॥’’ (ਮ : ੧, ਪੰਨਾ ੧੩੩੨)

ਗੁਰਮਤ ਦੇ ਨਿਰਮਲ ਤੇ ਨਿਵੇਕਲੇ ਮਾਰਗ ਉੱਪਰ ਚੱਲਣ ਲਈ ਬੇਅੰਤ ਨੁਕਤੇ ਧਿਆਨ ਦੀ ਮੰਗ ਕਰਦੇ ਹਨ ਪਰ ਇਸ ਲੇਖ ਦਾ ਮਕਸਦ ਸਾਡੀ ਰੋਜ਼ਮੱਰਹ ਦੀ ਜ਼ਿੰਦਗੀ ’ਚ ਵਾਪਰ ਰਹੀਆਂ ਕੁਝ ਮੁੱਖ ਮਨਮਤਾਂ/ਦੁਬਿਧਾਵਾਂ ਤੇ ਨੁਕਤਿਆਂ ਨੂੰ ਗੁਰ ਉਪਦੇਸ਼ (ਗੁਰਬਾਣੀ) ਰਾਹੀਂ ਵਿਚਾਰਨਾ ਹੈ ਤਾਂ ਕਿ ਅਸੀਂ ਅਗਾਂਹ ਤੋਂ ਗੁਰਮਤ ਅਨੁਸਾਰੀ ਹੋ ਕੇ, ਆਪਣਾ ਤੇ ਆਪਣੇ ਬੱਚਿਆਂ ਦਾ ਜੀਵਨ ਸਵਾਰ ਸਕੀਏ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਾਵੇਂ ਕਈ ਨੁਕਤਿਆਂ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ ਪਰ ਉਸੇ ਵਿਸ਼ੇ ਬਾਰੇ ਜਿੱਥੇ ਕਿਤੇ ਵੀ ਦੁਹਰਾਉ ਹੈ, ਹਰ ਜਗ੍ਹਾ ਹੀ ਗਿਆਨ ਦੇ ਨਵੇਂ ਮੋਤੀ ਲੱਭਦੇ ਹਨ। ਹਥਲੇ ਲੇਖ ਨੂੰ ਆਕਾਰ ਵਜੋਂ ਸੀਮਤ ਰੱਖਣ ਦੀ ਕੋਸ਼ਸ਼ ਤਹਿਤ ਵਿਚਾਰਨਯੋਗ ਵਿਸ਼ੇ ਹੇਠ ਅਨੇਕਾਂ ਹੀ ਪ੍ਰਮਾਣਾਂ ਦੀ ਬਜਾਇ ਸਿਰਫ਼ ਕੁਝ ਚੋਣਵੇਂ ਪ੍ਰਮਾਣ ਹੀ ਵਰਤੇ ਗਏ ਹਨ। ਆਉ, ਰਲ਼ ਮਿਲ਼ ਕੇ ਹੇਠ ਲਿਖੇ ਕੁਝ ਵਿਸ਼ੇ ਸੰਖੇਪ ’ਚ ਗੁਰਬਾਣੀ ਰਾਹੀਂ ਵਿਚਾਰੀਏ ਤੇ ‘‘ਸਾਝ ਕਰੀਜੈ ਗੁਣਹ ਕੇਰੀ; ਛੋਡਿ ਅਵਗਣ ਚਲੀਐ ॥’’ (ਮ : ੧, ਪੰਨਾ ੭੬੫) ਵਾਕ ਅਨੁਸਾਰ ਹੋਰਨਾਂ ਨਾਲ ਵੀ ਸਾਂਝੇ ਕਰੀਏ।

(1). ਊਚ ਨੀਚ/ਨਸਲ ਭੇਦ : ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਪ੍ਰਭੂ ਨੇ ਇੱਕ ਤਮਾਸ਼ਾ ਰਚਿਆ ਹੋਇਆ ਹੈ। ਇਸ ਜਗਤ ਤਮਾਸ਼ੇ ’ਚ ਉਸ ਨੇ ਕੋਈ ਵੀ ਇੱਕ ਜੀਵ ਦੂਜੇ ਵਰਗਾ ਨਹੀਂ ਬਣਾਇਆ ਹੋਇਆ। ਉਹ ਆਪ ਹੀ ਜੀਵਾਂ ’ਚ ਫ਼ਰਕ ਪੈਦਾ ਕਰਦਾ ਹੈ ਤੇ ਫਿਰ ਆਪ ਹੀ ਇਹ ਫ਼ਰਕ ਵੇਖ ਕੇ ਖ਼ੁਸ਼ ਵੀ ਹੁੰਦਾ ਹੈ। ਗੁਰ ਵਾਕ ਹਨ : ‘‘ਮੇਰੈ ਪ੍ਰਭਿ ਸਾਚੈ; ਇਕੁ ਖੇਲੁ ਰਚਾਇਆ ॥ ਕੋਇ ਨ, ਕਿਸ ਹੀ ਜੇਹਾ; ਉਪਾਇਆ ॥ ਆਪੇ ਫਰਕੁ ਕਰੇ ਵੇਖਿ ਵਿਗਸੈ; ਸਭਿ ਰਸ ਦੇਹੀ ਮਾਹਾ ਹੇ ॥’’ (ਮ : ੩, ਪੰਨਾ ੧੦੫੬), ਪਰ ਇਹ ਵੀ ਸੱਚ ਹੈ ਕਿ ਅਕਾਲ ਪੁਰਖ ਸਾਰੇ ਜਗਤ ’ਚ ਆਪ ਹੀ ਵਿਆਪਕ ਹੈ ਤੇ ਉਸ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਜਗਤ ਗੁਰੂ ਨਾਨਕ ਸਾਹਿਬ ਜੀ ਹੇਠ ਲਿਖੀਆਂ ਤੁਕਾਂ ਰਾਹੀਂ ਇਸ ਸਚਾਈ ਨੂੰ ਬਿਆਨ ਕੀਤਾ ਹੈ : ‘‘ਮੇਰੇ ਸਾਹਿਬਾ  ! ਤੇਰੇ ਚੋਜ ਵਿਡਾਣਾ ॥  ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ; ਆਪੇ ਸਰਬ ਸਮਾਣਾ ॥ ਰਹਾਉ ॥  ਜਹ ਜਹ ਦੇਖਾ ਤਹ ਜੋਤਿ ਤੁਮਾਰੀ; ਤੇਰਾ ਰੂਪੁ ਕਿਨੇਹਾ  ?॥  ਇਕਤੁ ਰੂਪਿ ਫਿਰਹਿ ਪਰਛੰਨਾ; ਕੋਇ ਨ ਕਿਸ ਹੀ ਜੇਹਾ ॥੨॥  ਅੰਡਜ ਜੇਰਜ ਉਤਭੁਜ ਸੇਤਜ; ਤੇਰੇ ਕੀਤੇ ਜੰਤਾ ॥  ਏਕੁ ਪੁਰਬੁ ਮੈ ਤੇਰਾ ਦੇਖਿਆ; ਤੂ ਸਭਨਾ ਮਾਹਿ ਰਵੰਤਾ ॥੩॥’’ (ਮ : ੧, ਪੰਨਾ ੫੯੬)

ਗੁਰਸਿੱਖ ਹਰ ਰੋਜ਼ ‘ਜਪੁ’ ਬਾਣੀ ਰਾਹੀਂ (ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥) ਅਜਿਹੀ ਸੋਝੀ (ਸਮਝ) ਦੀ ਦਾਤ ਮੰਗਦਾ ਹੈ ਜਿਸ ਸਦਕਾ ਹਮੇਸ਼ਾਂ ਇਹ ਯਾਦ ਰਹੇ ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਸਿਰਫ਼ ਇੱਕ ਦਾਤਾ ਹੈ ਤੇ ਅਜਿਹਾ ਦਾਤਾ ਮੈਨੂੰ ਕਦੇ ਵੀ ਨਾ ਭੁੱਲੇ। ਪੰਚਮ ਪਿਤਾ ਦਾ ਫ਼ੁਰਮਾਨ ਹੈ : ‘‘ਸਗਲ ਬਨਸਪਤਿ ਮਹਿ ਬੈਸੰਤਰੁ; ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ; ਘਟਿ ਘਟਿ ਮਾਧਉ ਜੀਆ ॥’’ (ਮ : ੫, ਪੰਨਾ ੬੧੭)

ਸੋ, ਊਚ ਨੀਚ ਕੀਤਿਆਂ ਭਾਵ ਮਨੁੱਖ ਮਾਤਰ ਨਾਲ ਪ੍ਰੇਮ ਕਰਨ ਦੇ ਅਵਸਰ ਤੋਂ ਆਪਣੇ ਆਪ ਨੂੰ ਵਾਂਝਿਆਂ ਕਰ ਕੇ, ਰੱਬੀ ਬਖ਼ਸ਼ਸ਼ ਦੀ ਆਸ ਰੱਖਣਾ ਵਿਅਰਥ ਹੈ। ਕਿਸੇ ਨਾਲ ਵੀ ਊਚ ਨੀਚ ਜਾਂ ਨਸਲ, ਰੰਗ ਆਦਿ ਦਾ ਭੇਦ ਭਾਵ (ਵਿਤਕਰਾ) ਕਰਨਾ, ਗੁਰਮਤ ਅਨੁਸਾਰੀ ਨਹੀਂ ਹੈ ਬਲਕਿ ਸਾਨੂੰ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਹਮੇਸ਼ਾ ਚੇਤੇ ਰੱਖਣੀਆਂ ਚਾਹੀਦੀਆਂ ਹਨ : ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?॥ (ਭਗਤ ਕਬੀਰ, ਪੰਨਾ ੧੩੪੯) ਸਾਰਿਆਂ ’ਚ ਰੱਬੀ ਜੋਤ ਦੀ ਹੋਂਦ ਨੂੰ ਕਬੂਲਣਾ ਤੇ ਸਤਿਕਾਰਨਾ ਭਾਵ ਮਨੁੱਖਤਾ ਹੀ ਸਭ ਤੋਂ ਉੱਤਮ ਧਰਮ ਹੈ।

(2). ਆਲਸ : ਗੁਰਮਤ ’ਚ ਆਲਸ ਲਈ ਕੋਈ ਥਾਂ ਨਹੀਂ ਹੈ ਬਲਕਿ ਆਲਸ ਦੀ ਬਜਾਇ ਉੱਦਮ ਕਰਨ ਦੀ ਹਿਦਾਇਤ ਮਿਲਦੀ ਹੈ : ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ  ! ਉਤਰੀ ਚਿੰਤ ॥’’ (ਮ : ੫, ਪੰਨਾ ੫੨੨) ਵਿਹਲੜ ਜੋਗੀਆਂ ਨੂੰ ਕਿਰਤ ਕਰਨ ਦੀ ਜਾਚ ਸਿਖਾਉਣ ਲਈ ਹੀ ਕਿਰਤੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਮੇਰ ਪਰਬਤ ਦੀ ਉਚਾਈ ਨਾਪਣੀ ਪਈ ਸੀ।

ਮਨੁੱਖ ਵੱਲੋਂ ਅਧਿਆਤਮਿਕ ਮਾਰਗ ’ਤੇ ਨਾ ਚੱਲਣ ਦੇ ਆਲਸ ਨੂੰ ਵੀ ਗੁਰਮਤ ਬੜੇ ਸਪੱਸ਼ਟ ਸ਼ਬਦਾਂ ’ਚ ਸੰਬੋਧਿਤ ਕਰਦੀ ਹੈ ਕਿ ਹੇ ਆਲਸੀ ਮਨੁੱਖ ! ਤੂੰ ਆਪਣੇ ਆਲਸ ਕਰਕੇ ਠੱਗਿਆ ਜਾ ਰਿਹਾ ਹੈਂ। ਆਪਣੇ ਮਨ ਦੇ ਪਿੱਛੇ ਲੱਗ ਕੇ ਮਾਇਆ ਮੋਹ ਦੀ ਕੋਝੀ ਚੋਗ ਚੁਗਦੇ ਰਹਿਣ ਕਰਕੇ ਤੂੰ ਆਪਣਾ ਮਨੁੱਖੀ ਜਨਮ ਵਿਅਰਥ ਹੀ ਗਵਾ ਲਿਆ ਹੈ : ‘‘ਮਾਇਆ ਮੂਠਾ ਚੇਤਸਿ ਨਾਹੀ; ਜਨਮੁ ਗਵਾਇਓ ਆਲਸੀਆ  !॥ (ਭਗਤ ਤ੍ਰਿਲੋਚਨ, ਪੰਨਾ ੯੨), ਮਨਮੁਖ ਕਉ ਆਲਸੁ ਘਣੋ; ਫਾਥੇ ਓਜਾੜੀ ॥ ਫਾਥਾ ਚੁਗੈ ਨਿਤ ਚੋਗੜੀ; ਲਗਿ ਬੰਧੁ ਵਿਗਾੜੀ ॥’’ (ਮ : ੧, ਪੰਨਾ ੧੦੧੧), ਇਸ ਲਈ ਹੇ ਮਨੁੱਖ, ਹੇ ਮਨਾ ! ਹੋਸ਼ ਕਰ ਭਾਵ ਆਲਸ ਤਿਆਗ ਕੇ, ਰੱਬ ਦਾ ਨਾਮ ਜਪ।, ਗਾਫ਼ਲ ਬਣ ਕੇ ਬੁਰਿਆਈ ਵਾਲੇ ਕੰਮਾਂ ਨੂੰ ਪਹਿਲ ਦੇਣ ਨਾਲ਼ ਮੌਤ ਦੀ ਫਾਹੀ ਤੋਂ ਬਚਿਆ ਨਹੀਂ ਜਾ ਸਕਦਾ; ਜਿਵੇਂ ਕਿ ਗੁਰ ਵਾਕ ਹਨ : ‘‘ਜਾਗ ਲੇਹੁ ਰੇ ਮਨਾ ! ਜਾਗ ਲੇਹੁ; ਕਹਾ ਗਾਫਲ ਸੋਇਆ॥  ਜੋ ਤਨੁ ਉਪਜਿਆ ਸੰਗ ਹੀ; ਸੋ ਭੀ ਸੰਗਿ ਨ ਹੋਇਆ ॥੧॥ ਰਹਾਉ॥ (ਮ : ੯, ਪੰਨਾ ੭੨੬), ਚੰਗਿਆੲਂੀ ਆਲਕੁ ਕਰੇ; ਬੁਰਿਆੲਂੀ ਹੋਇ ਸੇਰੁ ॥ ਨਾਨਕ  ! ਅਜੁ ਕਲਿ ਆਵਸੀ; ਗਾਫਲ ਫਾਹੀ ਪੇਰੁ ॥’’ (ਮ : ੫, ਪੰਨਾ ੫੧੮)

ਗੁਰ ਉਪਦੇਸ਼ ਵਜੋਂ ਗੁਰੂ ਸਾਹਿਬਾਨ ਜੀ ਫ਼ੁਰਮਾਉਂਦੇ ਹਨ ਕਿ ਸਾਨੂੰ ਇਸ ਮਨ ਨੂੰ ਸਮਝਾਉਣਾ ਚਾਹੀਦਾ ਹੈ ਕਿ ਹੇ ਮਨ ! ਆਲਸ ਛੱਡ ਤੇ ਗੁਰੂ ਦੀ ਸ਼ਰਨ ਪੈ ਕੇ ਨਾਮ ਜਪ, ਨਹੀਂ ਤਾਂ ਭੋਲ਼ੀਏ ਰੂਹੇ ! ਫਿਰ ਪਤਾ ਨਹੀਂ ਕਦੋਂ ਮਨੁੱਖਾ ਜਨਮ ਮਿਲੇਗਾ :  ‘‘ਭਾਈ ਰੇ  ! ਇਸੁ ਮਨ ਕਉ ਸਮਝਾਇ ॥ ਏ ਮਨ  ! ਆਲਸੁ ਕਿਆ ਕਰਹਿ ? ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥ (ਮ : ੩, ਪੰਨਾ ੨੮), ਭੋਰੇ ਭੋਰੇ ਰੂਹੜੇ ! ਸੇਵੇਦੇ ਆਲਕੁ ॥  ਮੁਦਤਿ ਪਈ ਚਿਰਾਣੀਆ; ਫਿਰਿ ਕਡੂ ਆਵੈ ਰੁਤਿ ॥’’ (ਮ : ੫, ਪੰਨਾ ੧੦੯੫), ਆਉ ! ਪ੍ਰਮਾਤਮਾ ਪਾਸ ਬੇਨਤੀ ਕਰੀਏ ਕਿ ਸਾਡਾ ਸਾਰਾ ਆਲਸ ਦੂਰ ਹੋ ਜਾਵੇ ਤੇ ਪ੍ਰਭੂ ਚਰਨਾਂ ’ਚ ਜੁੜਿਆਂ ਸਾਡਾ ਜੀਵਨ ਸੋਹਣਾ ਬਣਦਾ ਚਲਾ ਜਾਵੇ : ‘‘ਵੰਞੁ ਮੇਰੇ ਆਲਸਾ ! ਹਰਿ ਪਾਸਿ ਬੇਨੰਤੀ ॥ ਰਾਵਉ ਸਹੁ ਆਪਨੜਾ; ਪ੍ਰਭ ਸੰਗਿ ਸੋਹੰਤੀ ॥’’ (ਮ : ੫, ਪੰਨਾ ੪੬੦)

ਨੋਟ : ਕੌਮ ਦੇ ਭਲੇ ਵਾਸਤੇ ਅਜੋਕੇ ਸਿੱਖ ਪ੍ਰਚਾਰਕਾਂ ਨੂੰ ਵੀ ਆਪਣੀ ਆਜੀਵਕਾ ਲਈ ਆਪਣੇ ਹੱਥੀਂ ਆਪ ਕਿਰਤ ਕਰਨ ਦੀ ਪਿਰਤ ਵੀ ਪਾਉਣੀ ਚਾਹੀਦੀ ਹੈ।

(3). ਅਨਮਤੀ ਗ੍ਰੰਥ : ਅਨਮਤੀ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਿਤ ਕਰਨ ਦੀ ਸਾਜ਼ਸ਼ ਅਤੇ ਇਸ ਜ਼ਰੀਏ ਸਿੱਖ ਕੌਮ ਨੂੰ ਦੋਫਾੜ ਕਰਨ ਦੀ ਕੋਸ਼ਸ਼ ਨੂੰ ਨਕਾਰਾ ਕਰਨਾ ਹਰ ਇੱਕ ਗੁਰਸਿੱਖ ਦਾ ਫ਼ਰਜ਼ ਬਣਦਾ ਹੈ। ਭਗਤ ਕਬੀਰ ਜੀ ਦਾ ਬਚਨ ਹੈ : ‘‘ਬੇਦ ਕਤੇਬ ਇਫਤਰਾ ਭਾਈ ! ਦਿਲ ਕਾ ਫਿਕਰੁ ਨ ਜਾਇ ॥.. ਦਰੋਗੁ (ਭਾਵ ਝੂਠ ਨੂੰ) ਪੜਿ ਪੜਿ ਖੁਸੀ ਹੋਇ; ਬੇਖਬਰ ਬਾਦੁ ਬਕਾਹਿ ॥’’ (ਭਗਤ ਕਬੀਰ, ਪੰਨਾ ੭੨੭) ਭਾਵ ਵਾਦ ਵਿਵਾਦ ਦੀ ਖ਼ਾਤਰ ਵੇਦਾਂ, ਕਤੇਬਾਂ ਆਦਿ ਦੇ ਹਵਾਲੇ ਦੇ ਕੇ ਅਸਲੀਅਤ ਨਾਲ਼ੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਬੇਸਮਝ ਲੋਕ ਝੂਠ (Fiction) ਪੜ੍ਹ-ਪੜ੍ਹ ਕੇ, ਖੁਸ਼ ਹੋ ਕੇ ਬਹਿਸ ਕਰਦੇ ਹਨ ਤੇ ਊਲ ਜਲੂਲ ਬੋਲਦੇ ਹਨ। ਉਪਰੋਕਤ ਤੁਕ ਸਾਡੇ ਤੇ ਅੱਜ ਸੌ ਫ਼ੀਸਦੀ ਲਾਗੂ ਹੁੰਦੀ ਜਾਪਦੀ ਹੈ ਜਦੋਂ ਕਿ ਗੁਰਮਤ ਤਾਂ ਇਹ ਹੈ : ‘‘ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ; ਇਨ੍ ਪੜਿਆ ਮੁਕਤਿ ਨ ਹੋਈ ॥’’ (ਮ : ੫, ਪੰਨਾ ੭੪੭) ਭਾਵ ਧਾਰਮਕ ਪੁਸਤਕਾਂ ਨੂੰ ਨਿਰੇ ਪੜ੍ਹਨ ਨਾਲ਼ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਇਲਾਵਾ ਸਿੱਖ ਨੂੰ ਹੋਰ ਕਿੱਧਰੇ ਵੀ ਵੇਖਣ (ਝਾਕਣ) ਦੀ ਕੋਈ ਲੋੜ ਨਹੀਂ, ਰਹਿ ਜਾਂਦੀ ਕਿਉਂਕਿ ਗੁਰ ਉਪਦੇਸ਼ ਹੈ : ‘‘ਗੁਰਮੁਖਿ ਕ੍ਰਿਪਾ ਕਰੇ, ਭਗਤਿ ਕੀਜੈ; ਬਿਨੁ ਗੁਰ ਭਗਤਿ ਨ ਹੋਈ ॥ ਆਪੈ ਆਪੁ ਮਿਲਾਏ ਬੂਝੈ; ਤਾ ਨਿਰਮਲੁ ਹੋਵੈ ਸੋਈ ॥ ਹਰਿ ਜੀਉ ਸਾਚਾ, ਸਾਚੀ ਬਾਣੀ; ਸਬਦਿ ਮਿਲਾਵਾ ਹੋਈ ॥’’ (ਮ : ੩, ਪੰਨਾ ੩੨)

ਯਕੀਨਨ ! ਪ੍ਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ ਤੇ ਉਸ ਦੀ ਬਾਣੀ ਵੀ ਸੱਚੀ ਹੈ। ਗੁਰ ਸ਼ਬਦ ਭਾਵ ਸਿਫ਼ਤ ਸਲਾਹ ਦੀ ਬਾਣੀ ਰਾਹੀਂ ਹੀ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਹੈ। ਧਿਆਨ ਰਹੇ ਕਿ ਅਸੀਂ ਜਦੋਂ ਤੱਕ ਸਤਿਗੁਰੂ ਦੇ ਸ਼ਬਦ ’ਚ ਨਹੀਂ ਜੁੜਦੇ; ਸਾਡੀ ਆਤਮਕ ਤਰੱਕੀ ਸੰਭਵ ਹੀ ਨਹੀਂ । ਸੱਚੀ ਬਾਣੀ ਦੇ ਪੂਰਨ ਤੇ ਅਤੁੱਟ ਖ਼ਜ਼ਾਨੇ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸੁਣ ਕੇ, ਮੰਨਣ ਨਾਲ਼ ਸਾਰੇ ਭਰਮ ਭੁਲੇਖੇ (ਦੁਬਿਧਾਵਾਂ) ਤੇ ਡਰ ਦੂਰ ਹੋ ਜਾਂਦਾ ਹੈ : ‘‘ਸੁਣਿ ਸਿਖਿਐ ਸਾਦੁ ਨ ਆਇਓ; ਜਿਚਰੁ, ਗੁਰਮੁਖਿ ਸਬਦਿ ਨ ਲਾਗੈ ॥ ਸਤਿਗੁਰਿ ਸੇਵਿਐ ਨਾਮੁ ਮਨਿ ਵਸੈ; ਵਿਚਹੁ, ਭ੍ਰਮੁ ਭਉ ਭਾਗੈ ॥’’ (ਮ : ੩, ਪੰਨਾ ੫੯੦)

(4). ਅਖੌਤੀ ਸਾਧ, ਸੰਤ, ਡੇਰੇਦਾਰ ਆਦਿ : ਗੁਰਬਾਣੀ ’ਚ ਸਾਧ, ਸੰਤ, ਸਾਧੂ, ਮਹਾਂਪੁਰਖ, ਆਦਿ ਸ਼ਬਦ ਕੇਵਲ ਗੁਰੂ ਜਾਂ ਅਕਾਲ ਪੁਰਖ ਜਾਂ ਸਾਧ ਸੰਗਤ (ਬਹੁ ਵਚਨ) ਲਈ ਵਰਤੇ ਗਏ ਹਨ; ਜਿਵੇਂ ਕਿ ਗੁਰ ਵਾਕ ਹਨ : ‘‘ਭਾਗੁ ਹੋਆ; ਗੁਰਿ (ਨੇ) ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ; ਘਰ ਮਹਿ ਪਾਇਆ ॥ (ਮ : ੫, ਪੰਨਾ ੯੭), ਕੋਈ ਸਜਣੁ ਸੰਤੁ (ਗੁਰੂ) ਮਿਲੈ ਵਡਭਾਗੀ; ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥ (ਮ : ੪, ਪੰਨਾ ੯੪), ਕੋਈ ਐਸਾ ਸੰਤੁ (ਗੁਰੂ) ਸਹਜ ਸੁਖਦਾਤਾ; ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥ (ਮ : ੫, ਪੰਨਾ ੨੦੪), ਧੰਨੁ ਸਿ ਸੇਈ ਨਾਨਕਾ ! ਪੂਰਨੁ ਸੋਈ ਸੰਤੁ ॥ (ਮ : ੫, ਪੰਨਾ ੩੧੯), ਕਰਉ ਬੇਨੰਤੀ ਸੁਣਹੁ ਮੇਰੇ ਮੀਤਾ  ! ਸੰਤ ਟਹਲ ਕੀ ਬੇਲਾ ॥’’ (ਮ : ੫, ਪੰਨਾ ੧੩) ਭਾਵ ਗੁਰੂ ਦੀ ਸੇਵਾ ਟਹਿਲ ਕਰਨ ਦਾ ਸਮਾਂ ਹੈ, ਗੁਰੂ ਉਪਦੇਸ਼ ਨੂੰ ਕਮਾਉਣ ਦਾ ਸਮਾਂ ਹੈ। ‘‘ਹਰਿ ਕੇ ਸੰਤ ਸੁਣਹੁ ਜਨ ਭਾਈ !  ਹਰਿ ਸਤਿਗੁਰ ਕੀ ਇਕ ਸਾਖੀ ॥ (ਮ : ੪, ਪੰਨਾ ੮੭), ਅਪੁਨੇ ਸੰਤ ਤੁਧੁ ਖਰੇ ਪਿਆਰੇ  ! ਤੂ ਸੰਤਨ ਕੇ ਪ੍ਰਾਨਾ ਜੀਉ ॥’’ (ਮ : ੫, ਪੰਨਾ ੧੦੦)

ਸਿੱਖ ਦਾ ਗੁਰੂ; ਸਿਰਫ਼ ਸ਼ਬਦ ਗੁਰੂ, ‘ਗੁਰੂ ਗ੍ਰੰਥ’ ਸਾਹਿਬ ਹੈ ਪਰ ਅੱਜ ਬੇਅੰਤ ਹੀ ਵਿਹਲੜ, ਭੇਖੀ, ਅਖੌਤੀ ਸੰਤ ਤੇ ਡੇਰੇਦਾਰ; ਗੁਰਬਾਣੀ ਦੇ ਅਨਰਥ ਕਰ ਕੇ ਆਪਣੀਆਂ ਝੂਠ ਦੀਆਂ ਦੁਕਾਨਾਂ ਚਲਾ ਰਹੇ ਹਨ ਤੇ ਲੋਕਾਈ ਨੂੰ ਗੁਰੂ ਦੇ ਸ਼ਬਦ ਨਾਲ਼ੋਂ ਤੋੜ ਰਹੇ ਹਨ। ਯਾਦ ਰਹੇ ਕਿ ਸਭ  ਨੂੰ ਦਾਤਾਂ ਦੀ ਬਖ਼ਸ਼ਸ਼ ਕੇਵਲ ਇੱਕ ਅਕਾਲ ਪੁਰਖ ਦਾਤਾ ਹੀ ਕਰਦਾ ਹੈ; ਸੋ, ਮਾਲਕ ਦਾ ਦਰ ਛੱਡ ਕੇ ਕਿਸੇ ਮਨੁੱਖ ਦੀ ਟੇਕ ਰੱਖਣਾ, ਬਿਲਕੁਲ ਵਿਅਰਥ ਹੈ। ਗੁਰੂ ਦੇ ਸ਼ਬਦ ’ਚ ਜੁੜ ਕੇ ਹੀ ਸਦੀਵੀ ਆਤਮਕ ਆਨੰਦ ਵਾਲਾ ਡੇਰਾ (ਟਿਕਾਣਾ) ਲੱਭਿਆ ਜਾ ਸਕਦਾ ਹੈ। ਸੋ, ਸ਼ਬਦ ਗੁਰੂ ਨੂੰ ਛੱਡ ਕੇ ਡੇਰਿਆਂ ’ਤੇ ਜਾਣ ਵਾਲ਼ਿਆਂ ਨੂੰ ਗੁਰੂ ਸਾਹਿਬ ਜੀ ਦੇ ਇਹ ਬਚਨ ਯਾਦ ਰੱਖਣੇ ਚਾਹੀਦੇ ਹਨ : ‘‘ਡਡਾ; ਡੇਰਾ ਇਹੁ ਨਹੀ, ਜਹ ਡੇਰਾ, ਤਹ ਜਾਨੁ ॥  ਉਆ ਡੇਰਾ ਕਾ ਸੰਜਮੋ; ਗੁਰ ਕੈ ਸਬਦਿ ਪਛਾਨੁ ॥’’ (ਮ : ੫, ਪੰਨਾ ੨੫੬)

(5). ਅੰਤਿਮ ਸਸਕਾਰ/ਰਸਮਾਂ : ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ : ‘‘ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ; ਇਕਿ, ਭੀ ਫਿਰਿ ਹਸਣਿ (ਖੂਹ ’ਚ) ਪਾਹਿ॥ ਨਾਨਕ  ! ਏਵ ਨ ਜਾਪਈ; ਕਿਥੈ ਜਾਇ ਸਮਾਹਿ ॥’’ (ਮ : ੧, ਪੰਨਾ ੬੪੮) ਭਾਵ ਜੀਵ ਦੇ ਮਰਨ ’ਤੇ ਉਸ ਦੇ ਸਰੀਰ ਨੂੰ ਭਾਵੇਂ ਕਿਸੇ ਵੀ ਢੰਗ ਨਾਲ ਕਿਉਂ ਨਾ ਖਪਾ ਦੇਈਏ, ਇਸ ਨਾਲ ਇਹ ਪਤਾ ਨਹੀਂ ਲੱਗ ਸਕਦਾ ਕਿ ਰੂਹ ਕਿੱਥੇ ਜਾ ਕੇ ਵਸਦੀ ਹੈ ? ਭਾਵਾਰਥ (ਅਸਲ ਭਾਵ) ਹੈ ਕਿ ਕਿਸੇ ਪ੍ਰਾਣੀ ਦੇ ਮਰਨ ਉੁਪਰੰਤ ਭਾਵੇਂ ਜਿਹੜੇ ਵੀ ਮਰਜ਼ੀ ਕਰਮਕਾਂਡ ਕਰ ਲਈਏ, ਰੂਹ ਨੂੰ ਉਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ, ਕੋਈ ਲਾਭ ਨਹੀਂ।

ਹਰਿਦਵਾਰ ਜਾਂ ਕੀਰਤਪੁਰ ਆਦਿ ਅਸਥਾਨਾਂ ’ਤੇ ਉਚੇਚਾ ਜਾ ਕੇ ਅਸਥੀਆਂ ਜਲ ਪ੍ਰਵਾਹ ਕਰਨੀਆਂ (ਫੁੱਲ ਤਾਰਨੇ), ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਕਰਵਾਉਣੇ, ਪਿੰਡ ਭਰਾਉਣੇ ਆਦਿ ਅਨੇਕਾਂ ਰਸਮਾਂ ਅਗਿਆਨਤਾ ਤੋਂ ਇਲਾਵਾ ਕੁਝ ਵੀ ਨਹੀਂ ਹਨ। ਅਜਿਹੇ ਵੇਲ਼ੇ ਕੇਵਲ ਗੁਰਬਾਣੀ ਦਾ ਸਹਿਜ ਪਾਠ, ਅਰਦਾਸ ਤੇ ਪ੍ਰਭੂ ਦਾ ਨਾਮ ਹੀ ਮਨ ਨੂੰ ਧਰਵਾਸ ਦੇਣ ’ਚ ਲਾਭਦਾਇਕ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਇਸ ਨੁਕਤੇ ਨੂੰ ਸਮਝਾਉਂਦਿਆਂ ਫ਼ੁਰਮਾਉਂਦੇ ਹਨ : ‘‘ਲੋਕਾ  ! ਮਤ ਕੋ ਫਕੜਿ ਪਾਇ ॥  ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥੧॥ ਰਹਾਉ ॥ ਪਿੰਡੁ ਪਤਲਿ, ਮੇਰੀ ਕੇਸਉ ਕਿਰਿਆ; ਸਚੁ ਨਾਮੁ ਕਰਤਾਰੁ ॥ ਐਥੈ ਓਥੈ, ਆਗੈ ਪਾਛੈ; ਏਹੁ ਮੇਰਾ ਆਧਾਰੁ ॥੨॥ ਗੰਗ ਬਨਾਰਸਿ ਸਿਫਤਿ ਤੁਮਾਰੀ; ਨਾਵੈ ਆਤਮ ਰਾਉ ॥ ਸਚਾ ਨਾਵਣੁ ਤਾਂ ਥੀਐ; ਜਾਂ ਅਹਿਨਿਸਿ ਲਾਗੈ ਭਾਉ ॥੩॥ ਇਕ ਲੋਕੀ, ਹੋਰੁ ਛਮਿਛਰੀ; ਬ੍ਰਾਹਮਣੁ ਵਟਿ ਪਿੰਡੁ ਖਾਇ ॥ ਨਾਨਕ  ! ਪਿੰਡੁ ਬਖਸੀਸ ਕਾ; ਕਬਹੂੰ ਨਿਖੂਟਸਿ ਨਾਹਿ ॥੪॥’’ (ਮ : ੧, ਪੰਨਾ ੩੫੮)

ਬਾਬਾ ਸੁੰਦਰ ਜੀ (ਜੋ ਕਿ ਗੁਰੂ ਅਮਰਦਾਸ ਜੀ ਦੇ ਪੜਪੋਤੇ ਸਨ) ਨੇ  ਬਾਣੀ ‘ਸਦੁ’ ’ਚ ਤੀਜੀ ਪਾਤਸ਼ਾਹੀ ਵੱਲੋਂ ਆਪਣੇ ਅੰਤਮ ਸਮੇਂ ਦੇ ਉਪਦੇਸ਼ ਨੂੰ ਰਾਮਕਲੀ ਰਾਗ ’ਚ (ਪੰਨਾ ੯੨੩) ਅੰਕਿਤ ਕੀਤਾ ਹੈ। ਪ੍ਰੋਫੈਸਰ ਸ. ਸਾਹਿਬ ਸਿੰਘ ਜੀ ਦੁਆਰਾ ਕੀਤੀ ਗਈ ‘ਸਦੁ’ ਬਾਣੀ ਦੀ ਬਾਕਮਾਲ ਵਿਆਖਿਆ ਨੂੰ ਪੜ੍ਹਨਾ ਹਰ ਸਿੱਖ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਨੁਕਤੇ ’ਤੇ ਸਾਡਾ ਹਰੇਕ ਸ਼ੱਕ ਦੂਰ ਹੋ ਸਕੇ।

(6). ਆਸ (ਤ੍ਰਿਸ਼ਨਾ/ਇੱਛਾ) ਰੱਖਣੀ : ਮਨੁੱਖ ਤ੍ਰਿਸ਼ਨਾ ਅੰਦਰ ਜਨਮ ਲੈਂਦਾ ਹੈ ਅਤੇ ਤ੍ਰਿਸ਼ਨਾ ਦਾ ਬੱਧਾ ਹੋਇਆ ਹੀ (ਵਿਕਾਰੀ ਜੀਵਨ ਕਰਕੇ) ਮੁੜ-ਮੁੜ ਮੂੰਹ ’ਤੇ ਵਿਕਾਰਾਂ ਦੀਆਂ ਚੋਟਾਂ ਸਹਾਰਦਾ ਹੈ ਤੇ ਆਸਾ ਦੇ ਪ੍ਰਭਾਵ ਹੇਠ ਹੀ ਇੱਥੋਂ ਤੁਰਦਾ ਹੈ, ਜਿਵੇਂ ਕਿ ਗੁਰ ਵਾਕ ਹਨ : ‘‘ਆਸਾ ਅੰਦਰਿ ਜੰਮਿਆ; ਆਸਾ ਰਸ ਕਸ ਖਾਇ ॥ ਆਸਾ ਬੰਧਿ ਚਲਾਈਐ; ਮੁਹੇ ਮੁਹਿ ਚੋਟਾ ਖਾਇ ॥ ਅਵਗਣਿ ਬਧਾ ਮਾਰੀਐ; ਛੂਟੈ, ਗੁਰਮਤਿ ਨਾਇ ॥’’ (ਮ : ੧, ਪੰਨਾ ੬੧)

ਇਹ ਵੀ ਸੱਚ ਹੈ ਕਿ ਮਨੁੱਖ ਦੀ ਜ਼ਿੰਦਗੀ ਦੀ ਤਾਣੀ ਦੁਨੀਆ ਦੇ ਜੰਜਾਲ ’ਚ ਉਲਝੀ ਹੋਈ ਹੈ। ਇਸ ਦੇ ਗਲ਼ ਵਿੱਚ ਮਾਇਆ ਦੇ ਮੋਹ ਦੀ ਫਾਹੀ ਪਈ ਹੋਈ ਹੈ, ਪਰ ਇਸ ਦੀ ਕੋਈ ਪੇਸ਼ ਨਹੀਂ ਜਾਂਦੀ। ਅਨੇਕਾਂ ਵਿਕਾਰਾਂ ਕਰਕੇ ਮਨੁੱਖ ਨਿਰੰਤਰ ਠੱਗਿਆ ਜਾ ਰਿਹਾ ਹੈ, ਪਰ ਫਿਰ ਵੀ ਮਨੁੱਖ ਆਪਣੇ ਆਪ ਨੂੰ ਸਿਆਣਾ (ਸੁਚੇਤ) ਸਮਝਦਾ ਹੈ ਤੇ ਦੁਨੀਆ ਦੇ ਕੰਮਾਂ ’ਚ ਮਗਨ ਹੈ। ਦੁਨੀਆ ਦੀਆਂ ਆਸਾਵਾਂ ਦਾ ਮਾਰਿਆ ਸੰਸਾਰ ’ਚ ਆਉਂਦਾ ਹੈ ਤੇ ਮਨ ਦੇ ਅਨੇਕਾਂ ਫੁਰਨੇ ਲੈ ਕੇ, ਇੱਥੋਂ ਉੱਠ ਜਾਂਦਾ ਹੈ : ‘‘ਜਾਗਤੁ ਬਿਗਸੈ; ਮੂਠੋ ਅੰਧਾ ॥ ਗਲਿ ਫਾਹੀ; ਸਿਰਿ ਮਾਰੇ ਧੰਧਾ ॥  ਆਸਾ ਆਵੈ; ਮਨਸਾ ਜਾਇ ॥ ਉਰਝੀ ਤਾਣੀ; ਕਿਛੁ ਨ ਬਸਾਇ ॥’’ (ਮ : ੧, ਪੰਨਾ ੧੩੩੦)

ਗੁਰੂ ਸਾਹਿਬਾਨ ਫ਼ੁਰਮਾਉਂਦੇ ਹਨ ਕਿ ਸੰਸਾਰ ਵਿੱਚ ਜੋ ਵੀ ਦਿੱਸਦਾ ਹੈ, ਉਹ ਟੁੱਟੇ ਦਿਲ ਵਾਲ਼ਾ ਭਾਵ ਕਿ ਢੱਠੀਆਂ ਹੋਈਆਂ ਉਮੀਦਾਂ ਵਾਲਾ ਹੀ ਦਿੱਸਦਾ ਹੈ ਕਿਉਂਕਿ ਬਹੁਤਾਤ ਲੋਕਾਈ ਇੱਛਾਵਾਂ ਹੀ ਇੱਛਾਵਾਂ ਬਣਾਉਂਦੀ ਰਹਿੰਦੀ ਹੈ, ਜਿਸ ਕਾਰਨ ਸੰਤੋਖ ਦੀ ਬਜਾਇ ਬੈਚੇਨੀ ਦੀ ਨੀਂਦ ਸੁੱਤੀ ਰਹਿੰਦੀ ਹੈ। ਇਸ ਨੀਂਦ ’ਚੋਂ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਜਾਗਿਆ ਜਾ ਸਕਦਾ ਹੈ : ‘‘ਜੋ ਦੀਸੈ; ਸੋ ਆਸ ਨਿਰਾਸਾ ॥ ਕਾਮ ਕ੍ਰੋਧ ਬਿਖੁ ਭੂਖ ਪਿਆਸਾ ॥ ਨਾਨਕ  ! ਬਿਰਲੇ ਮਿਲਹਿ, ਉਦਾਸਾ (ਭਾਵ ਆਸਾ ਰਹਿਤ) ॥ (ਮ : ੧, ਪੰਨਾ ੨੨੪), ਆਸਾ ਆਸ ਕਰੇ ਸਭੁ ਕੋਈ ॥  ਹੁਕਮੈ ਬੂਝੈ; ਨਿਰਾਸਾ ਹੋਈ ॥ ਆਸਾ ਵਿਚਿ ਸੁਤੇ; ਕਈ ਲੋਈ ॥ ਸੋ ਜਾਗੈ; ਜਾਗਾਵੈ ਸੋਈ ॥’’ (ਮ : ੩, ਪੰਨਾ ੪੨੩)

ਮਨੁੱਖਾ ਜਨਮ ਦਾ ਮਨੋਰਥ ਯਕੀਨਨ ਪ੍ਰਮਾਤਮਾ ਨਾਲ਼ ਇੱਕ ਮਿੱਕ ਹੋਣਾ ਹੈ ਪਰ ਜਦ ਤੱਕ ਮਨੁੱਖ ਦੇ ਮਨ ਵਿੱਚ ਚਿੰਤਾਵਾਂ, ਡਰ ਅਤੇ  ਖਾਹਸ਼ਾਂ ਆਦਿ ਹਨ; ਮਨੁੱਖ ਇੱਕ ਪ੍ਰਮਾਤਮਾ ਨੂੰ ਨਹੀਂ ਸਿਮਰ ਸਕਦਾ। ਪ੍ਰਭੂ ਦਾ ਮਿਲਾਪ ਤਾਂ ਹੀ ਸੰਭਵ ਹੈ, ਜੇਕਰ ਆਸਾਵਾਂ ’ਚ ਰਹਿੰਦੇ ਹੋਏ ਵੀ ਆਸਾ ਤੋਂ ਨਿਰਲੇਪ ਰਹਿਣ ਦੀ ਜਾਚ ਸਿੱਖ ਲਈ ਜਾਵੇ; ਜਿਵੇਂ ਕਿ ਗੁਰ ਵਾਕ ਹਨ : ‘‘ਜਬ ਆਸਾ, ਅੰਦੇਸਾ ਤਬ ਹੀ; ਕਿਉ ਕਰਿ ਏਕੁ ਕਹੈ ॥  ਆਸਾ ਭੀਤਰਿ ਰਹੈ ਨਿਰਾਸਾ; ਤਉ ਨਾਨਕ ਏਕੁ ਮਿਲੈ ॥’’ (ਮ : ੧, ਪੰਨਾ ੮੭੭)

ਧਿਆਨ ਰਹੇ ਕਿ ਗੁਰੂ ਦੇ ਸੱਚੇ ਸ਼ਬਦ ਦੁਆਰਾ ਹੀ ਦੁਨਿਆਵੀ ਇੱਛਾਵਾਂ ਨੂੰ ਸਾੜਿਆ ਜਾ ਸਕਦਾ ਹੈ (ਆਸਾ ਮਨਸਾ, ਸਬਦਿ ਜਲਾਏ॥) ਤੇ ਗੁਰੂ ਦੇ ਹੁਕਮ ’ਚ ਤੁਰਿਆਂ ਗ੍ਰਹਿਸਤ ’ਚ ਰਹਿ ਕੇ ਵੀ, ਦੁਨੀਆ ਦੀ ਹਰ ਲਾਲਸਾ ਤੋਂ ਉਪਰਾਮ ਹੋਇਆ ਜਾ ਸਕਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਸਚਾ ਸਬਦੁ, ਸਚੁ ਮਨਿ; ਘਰ ਹੀ ਮਾਹਿ ਉਦਾਸਾ ॥ ਨਾਨਕ  ! ਸਤਿਗੁਰੁ ਸੇਵਨਿ ਆਪਣਾ; ਸੇ ਆਸਾ ਤੇ ਨਿਰਾਸਾ ॥’’ (ਮ : ੧, ਪੰਨਾ ੧੪੦) ਦੂਜੇ ਪਾਸੇ ਭਾਵ ਮਨ ਦੇ ਪਿੱਛੇ ਤੁਰਨ ਵਾਲੇ (ਮਨਮੁਖ) ਦੀ ਤ੍ਰਿਸ਼ਨਾ ਤੇ ਭੁੱਖ ਦੂਰ ਨਹੀਂ ਹੁੰਦੀ ਪਰ ਗੁਰੂ ਦੇ ਸ਼ਬਦ ’ਚ ਆਪਣੇ ਆਪ ਨੂੰ ਰੰਗ ਕੇ ਅਸੀਂ ਸੰਤੋਖ ਜ਼ਰੂਰ ਹਾਸਲ ਕਰ ਸਕਦੇ ਹਾਂ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ : ‘‘ਕਿਆ ਗਭਰੂ  ? ਕਿਆ ਬਿਰਧਿ ਹੈ  ? ਮਨਮੁਖ ਤ੍ਰਿਸਨਾ ਭੁਖ ਨ ਜਾਇ ॥ ਗੁਰਮੁਖਿ ਸਬਦੇ ਰਤਿਆ; ਸੀਤਲੁ ਹੋਏ, ਆਪੁ ਗਵਾਇ ॥’’ (ਮ : ੩, ਪੰਨਾ ੬੫੦) ਗੁਰੂ ਜੀ ਫ਼ੁਰਮਾਉਂਦੇ ਹਨ ਕਿ ਜਹਾਨ ਆਸਾਵਾਂ ਨੂੰ ਬੰਨ੍ਹਦਾ ਹੋਇਆ ਮਰ ਜਾਂਦਾ ਹੈ, ਪਰ ਇਹ ਆਸ ਕਦੇ ਨਹੀਂ ਮਰਦੀ; ਇਸ ਲਈ ਜ਼ਰੂਰੀ ਹੈ ਕਿ ਬਾਕੀ ਸਾਰੀਆਂ ਆਸਾਵਾਂ ਤਿਆਗ ਕੇ, ਇੱਕ ਪ੍ਰਮਾਤਮਾ ਦੀ ਆਸ ਰੱਖੀ ਜਾਵੇ ਜਿਸ ’ਤੇ ਸਭ ਜੀਵਾਂ ਨੂੰ ਭਰੋਸਾ ਹੈ। ਗੁਰੂ ਜੀ ਸਾਨੂੰ ਦੁਨਿਆਵੀ ਖਾਹਸ਼ਾਂ ਨੂੰ ਸਾੜ ਕੇ, ਜਗਤ ਵਿੱਚ ਮਹਿਮਾਨ ਬਣ ਕੇ ਰਹਿਣ ਦਾ ਉਪਦੇਸ਼ ਕਰਦੇ ਹਨ। ਕੁਝ ਗੁਰ ਵਾਕ ਇਸ ਤਰ੍ਹਾਂ ਹਨ : ‘‘ਆਸਾ ਕਰਤਾ ਜਗੁ ਮੁਆ; ਆਸਾ ਮਰੈ ਨ ਜਾਇ ॥ ਨਾਨਕ  ! ਆਸਾ ਪੂਰੀਆ; ਸਚੇ ਸਿਉ ਚਿਤੁ ਲਾਇ ॥ (ਮ : ੩, ਪੰਨਾ ੫੧੭), ਆਸਾ ਸਭੇ ਲਾਹਿ ਕੈ; ਇਕਾ ਆਸ ਕਮਾਉ ॥ (ਮ : ੫, ਪੰਨਾ ੪੩), ਤਿਸ ਹੀ ਕੀ ਕਰਿ ਆਸ ਮਨ  ! ਜਿਸ ਕਾ ਸਭਸੁ ਵੇਸਾਹੁ ॥ (ਮ : ੫, ਪੰਨਾ ੪੪), ਮੇਰੇ ਮਨ  ! ਆਸਾ ਕਰਿ ਜਗਦੀਸ ਗੁਸਾਈ ॥ ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ; ਸਾ ਨਿਹਫਲ ਆਸ ਸਭ ਬਿਰਥੀ ਜਾਈ ॥੧॥ ਰਹਾਉ ॥ (ਮ : ੪, ਪੰਨਾ ੮੫੯), ਆਸਾ ਮਨਸਾ ਜਲਾਇ ਤੂ; ਹੋਇ ਰਹੁ ਮਿਹਮਾਣੁ ॥’’ (ਮ : ੩, ਪੰਨਾ ੬੪੬), ਆਦਿ।

ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਸਮਝਾਉਣ (ਦੁਨਿਆਵੀ ਆਸਾ ਸਾੜਨ) ਲਈ ਹੇਠਲੇ ਗੁਰ ਵਾਕ ਬਹੁਤ ਲਾਭਕਾਰੀ ਸਾਬਤ ਹੋਣਗੇ, ਜਿਨ੍ਹਾਂ ’ਚ ਗੁਰੂ ਜੀ ਸਮਝਾਉਂਦੇ ਹਨ ਕਿ ਜੇਕਰ ਅਸੀਂ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਆਸ ਕਰਦੇ ਹਾਂ, ਤਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਮਾਇਆ ਆਦਿਕ ਦੀ ਆਸ; ਦੂਜਾ ਤੇ ਝੂਠਾ ਪਿਆਰ ਹੈ; ਜੋ ਕਿ ਇੱਕ ਖਿਨ ’ਚ ਨਾਸ ਹੋ ਜਾਂਦਾ ਹੈ : ‘‘ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ; ਮਤ ਤੂੰ ਜਾਣਹਿ, ਤੇਰੈ ਕਿਤੈ ਕੰਮਿ ਆਈ ॥ ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ; ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥ ਮੇਰੇ ਮਨ  ! ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ; ਜੋ ਤੇਰਾ ਘਾਲਿਆ ਸਭੁ, ਥਾਇ ਪਾਈ ॥’’ (ਮ : ੪, ਪੰਨਾ ੮੫੯) ਅੱਗੇ ਹੋਰ ਉਪਦੇਸ਼ ਕਰਦੇ ਹਨ ਕਿ ਸੰਸਾਰੀ ਮਮਤਾ, ਧਨ ਅਤੇ ਪਰਵਾਰ ਆਦਿ ’ਤੇ ਆਸ ਰੱਖਣਾ ਮਾਨੋ ਜੀਵਨ ਵਿਅਰਥ ਗਵਾਉਣਾ ਹੈ ਕਿਉਂਕਿ ਇਹ ਸੰਬੰਧੀ ਵਿਚਾਰੇ ਰੱਬੀ ਦਰਗਾਹ ’ਚ ਕੁਝ ਵੀ ਮਦਦ ਨਹੀਂ ਕਰ ਸਕਦੇ। ਸਰਬ ਕਲਾ ਸਮਰੱਥ ਪ੍ਰਭੂ ਦੀ ਆਸ ਰੱਖਣੀ ਚਾਹੀਦੀ ਹੈ ਕਿਉਂਕਿ ਅਜਿਹਾ ਮਿੱਤਰ ਹੀ ਸਾਨੂੰ ਤੇ ਸਾਡੇ ਪਰਵਾਰ ਨੂੰ ਪਾਰ ਲੰਘਾ ਸਕਦਾ ਹੈ : ‘‘ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ; ਮਤ ਤਿਸ ਕੀ ਆਸ ਲਗਿ, ਜਨਮੁ ਗਵਾਈ ॥  ਇਨ੍ ਕੈ ਕਿਛੁ ਹਾਥਿ ਨਹੀ; ਕਹਾ ਕਰਹਿ ਇਹਿ ਬਪੁੜੇ; ਇਨ੍ ਕਾ ਵਾਹਿਆ ਕਛੁ ਨ ਵਸਾਈ ॥ ਮੇਰੇ ਮਨ  ! ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ; ਜੋ ਤੁਝੁ ਤਾਰੈ, ਤੇਰਾ ਕੁਟੰਬੁ ਸਭੁ ਛਡਾਈ ॥’’ (ਮ : ੪, ਪੰਨਾ ੮੫੯)

ਇੱਕ ਗੱਲ ਹੋਰ ਵੀ ਧਿਆਨ ਰੱਖਣਯੋਗ ਹੈ ਕਿ ਆਸਾ, ਮਨਸ਼ਾ ਭਾਵ ਮਨ ਦੇ ਬੇਲੋੜੇ ਫੁਰਨੇ ਤਦ ਹੀ ਮੁੱਕ ਸਕਦੇ ਹਨ, ਜਦ ਇਹਨਾਂ ਨੂੰ ਪੈਦਾ ਕਰਨ ਵਾਲਾ ਸਿਰਜਣਹਾਰ ਹੀ ਆਪ ਮੁਕਾਉਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਆਸਾ ਮਨਸਾ ਮਰਿ ਜਾਇਸੀ; ਜਿਨਿ ਕੀਤੀ, ਸੋ ਲੈ ਜਾਇ ॥ ਨਾਨਕ ਨਿਹਚਲੁ ਕੋ ਨਹੀ; ਬਾਝਹੁ ਹਰਿ ਕੈ ਨਾਇ ॥’’ (ਮ : ੩, ਪੰਨਾ ੫੧੭) ਭਾਵਾਰਥ ਹੈ ਕਿ ਸੱਚੇ ਨਾਲ਼ ਚਿੱਤ ਲਾਇਆਂ ਹੀ ਤ੍ਰਿਸ਼ਨਾ ਬੁਝਦੀ ਹੈ। ਯਾਦ ਰੱਖੀਏ ਕਿ ਰਚਨਹਾਰ; ਹਰ ਹਿਰਦੇ ’ਚ ਵਿਆਪਕ ਹੈ ਤੇ ਮਨ ਦੀ ਮੰਗ ਅਨੁਸਾਰ ਹੀ ਸਾਡੀ ਖਾਹਸ਼ ਪੂਰੀ ਕਰ ਦਿੰਦਾ ਹੈ (ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥ ਮ : ੧, ਪੰਨਾ ੭੬੩) ਇਸ ਲਈ ਮਨ ’ਚ ਸਿਰਫ਼ ਇੱਕ ਨਿਰੰਕਾਰ ਦੀ ਆਸ ਰੱਖਣੀ ਤੇ ਬੇਨਤੀ ਭਾਵ ’ਚ ਵਿਚਰਨਾ ਹੀ ਮਨੁੱਖਾ ਜਨਮ ਲਈ ਸਾਰਥਕ ਸਾਬਤ ਹੋ ਸਕਦਾ ਹੈ : ‘‘ਤੁਮਰੀ ਸਰਣਿ ਤੁਮਾਰੀ ਆਸਾ; ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ; ਨਾਨਕ ਘਰ ਕੇ ਗੋਲੇ ॥’’ (ਮ : ੫, ਪੰਨਾ ੬੭੪)

(7). ਸਰਾਧ, ਸਾਲਾਨਾ (ਬਰਸੀਆਂ) : ਭਗਤ ਕਬੀਰ ਜੀ ਨੇ ਸੰਸਾਰੀ ਲੋਕਾਂ ਦੇ ਵਿਹਾਰ ਸੰਬੰਧੀ ਇੱਕ ਕਮਾਲ ਦੀ ਸਚਾਈ ਪੇਸ਼ ਕਰਦਿਆਂ ਇਹ ਤੁਕਾਂ ਉਚਾਰਨ ਕੀਤੀਆਂ ਹਨ : ‘‘ਜੀਵਤ ਪਿਤਰ ਨ ਮਾਨੈ ਕੋਊ; ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ; ਕਊਆ ਕੂਕਰ ਖਾਹੀ ॥’’ (ਭਗਤ ਕਬੀਰ, ਪੰਨਾ ੩੩੨) ਬ੍ਰਾਹਮਣ ਨੇ ਆਪਣੀ ਰੋਟੀ ਪਾਣੀ ਵਧੀਆ ਚਲਾਉਣ ਲਈ ਸਰਾਧ ਕਰਵਾਉਣ ਵਰਗੇ ਕਰਮਕਾਂਡ ਨੂੰ ਪ੍ਰਚਾਰਿਆ ਪਰ ਸਾਡੇ ਭਲੇ ਲਈ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਨੂੰ ਤਾੜਨਾ ਕੀਤੀ ਕਿ ਸੱਚ ਬੋਲਣਾ ਚਾਹੀਦਾ ਹੈ : ‘‘ਝੂਠੁ ਨ ਬੋਲਿ ਪਾਡੇ  ! ਸਚੁ ਕਹੀਐ ॥… ਵਾਚੈ ਵਾਦੁ; ਨ ਬੇਦੁ ਬੀਚਾਰੈ ॥ ਆਪਿ ਡੁਬੈ; ਕਿਉ ਪਿਤਰਾ ਤਾਰੈ  ?॥’’ (ਮ : ੧, ਪੰਨਾ ੯੦੫) ਭਾਵ ਹੇ ਪੰਡਿਤ ! ਤੂੰ ਬੇਦਾਂ ਨੂੰ ਜੀਵਨ ਦੀ ਅਗਵਾਈ ਵਾਸਤੇ ਤਾਂ ਨਹੀਂ ਵਿਚਾਰਦਾ ਪਰ ਝਗੜੇ ਵਾਲੀ ਚਰਚਾ ਭਾਵ ਕਿ ਕਰਮਕਾਂਡਾਂ ਵਾਲੀ ਬਹਿਸ ਕਰਨ ਲਈ ਹੀ ਪੜ੍ਹਦਾ ਹੈਂ। ਅਜਿਹਾ ਕੀਤਿਆਂ ਜਿਹੜਾ ਮਨੁੱਖ ਆਪ ਵਿਕਾਰਾਂ ’ਚ ਡੁੱਬਿਆ ਰਹੇ ਤਾਂ ਉਹ ਆਪਣੇ ਮਰ ਚੁੱਕੇ ਬਜ਼ੁਰਗਾਂ ਨੂੰ ਕਿਵੇਂ ਪਾਰ ਲੰਘਾ ਸਕਦਾ ਹੈ ?

ਸਿੱਖ ਨੂੰ ਇਹ ਸ਼ੋਭਦਾ ਨਹੀਂ ਕਿ ਉਹ ਦੇਖਾ ਦੇਖੀ ਭਾਵ ਕਿ ਲੋਕ ਲਾਜ ਦੀ ਖ਼ਾਤਰ ਸਰਾਧ ਕਰਾਵੇ ਕਿਉਂਕਿ ਦਇਆ ਦੇ ਸਾਗਰ, ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਕੇਵਲ ਪਰਮਾਤਮਾ ਦੇ ਚਰਨਾ ’ਚ ਚਿੱਤ ਜੋੜ ਕੇ ਹੀ ਜੀਵਨ ਦਾ ਉਧਾਰ ਹੋ ਸਕਦਾ ਹੈ : ‘‘ਗੁਰ ਕੇ ਸੇਵਕ, ਸਤਿਗੁਰ ਪਿਆਰੇ ॥ ਓਇ ਬੈਸਹਿ ਤਖਤਿ,  ਸੁ ਸਬਦੁ ਵੀਚਾਰੇ ॥ ਤਤੁ ਲਹਹਿ ਅੰਤਰਗਤਿ ਜਾਣਹਿ; ਸਤਸੰਗਤਿ ਸਾਚੁ ਵਡਾਈ ਹੇ ॥੧੫॥ ਆਪਿ ਤਰੈ ਜਨੁ,  ਪਿਤਰਾ ਤਾਰੇ ॥ ਸੰਗਤਿ ਮੁਕਤਿ,  ਸੁ ਪਾਰਿ ਉਤਾਰੇ ॥ ਨਾਨਕੁ  ਤਿਸ ਕਾ ਲਾਲਾ ਗੋਲਾ; ਜਿਨਿ, ਗੁਰਮੁਖਿ ਹਰਿ ਲਿਵ ਲਾਈ ਹੇ ॥’’ (ਮਾਰੂ ਸੋਲਹੇ ਮ :੧/੧੦੨੬)

(8). ਸ਼ਰਾਬ ਤੇ ਭੰਗ ਆਦਿ ਨਸ਼ਿਆਂ ਦਾ ਸੇਵਨ : ਨਸ਼ੇ ਸੰਬੰਧੀ ਗੁਰ ਉਪਦੇਸ਼ ਨੂੰ ਸਮਝਣ ਤੇ ਅਪਣਾਉਣ ਦੀ ਅੱਜ ਬਹੁਤ ਵੱਡੀ ਲੋੜ ਹੈ ਕਿਉਂਕਿ ਅਸੰਤੁਸ਼ਟ ਮਾਨਸਿਕਤਾ ਕਾਰਨ ਬਹੁਤਾਤ ਲੋਕਾਈ ਵਿਕਾਰਾਂ ਦੀ ਦਲਦਲ ’ਚ ਆਸਾਨੀ ਨਾਲ਼ ਧੱਸਦੀ ਜਾ ਰਹੀ ਹੈ। ਅਸੀਂ ਪੰਜਾਬੀ ਖ਼ਾਸ ਕਰਕੇ ਸਾਡੇ ਨੌਜਵਾਨ ਆਪਣੇ ਆਪ ਨੂੰ ਇਸ ਤ੍ਰਾਸਦੀ ਤੋਂ ਨਹੀਂ ਬਚਾ ਸਕੇ ਤੇ ਆਪਣਾ ਚੜ੍ਹਦੀ ਕਲਾ ਵਾਲਾ ਕਿਰਦਾਰ ਭੁਲਾ ਕੇ, ਚੰਦਰੇ ਨਸ਼ਿਆਂ ਹੱਥੋਂ ਹੀ ਹਾਰ ਗਏ ਹਾਂ। ਹੋਰ ਤੇ ਹੋਰ ਸਾਡੇ ਸਿੱਖਾਂ ਦਾ ਹੀ ਇੱਕ ਵਰਗ ਜਿਹੜਾ ਕਿ ਭਾਵੇਂ ਬਾਣੇ ਦਾ ਧਾਰਨੀ ਹੈ (ਤੇ ਆਪਣੇ ਨਾਲ਼ ਹਮੇਸ਼ਾਂ ਬਾਣੀ ਦਾ ਖ਼ਜ਼ਾਨਾ ਰੱਖਣ ਦਾ ਦਾਅਵਾ ਵੀ ਕਰਦਾ ਹੈ) ਪਰ ਨਾਮ ਦੇ ਸੱਚੇ ਨਸ਼ੇ ਦੀ ਬਜਾਇ ਭੰਗ ਦਾ ਨਸ਼ਾ ਕਰ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਿਕ ਬੇਅਦਬੀ ਕਰਨ ਲਈ ਵੀ ਹਰ ਸਮੇਂ ਤੱਤਪਰ ਰਹਿੰਦਾ ਹੈ ਭਾਵੇਂ ਕਿ ਅਜਿਹੇ ਵਰਤਾਉ ਬਾਰੇ ਭਗਤ ਕਬੀਰ ਜੀ ਬਚਨ ਕਰਦੇ ਹਨ : ‘‘ਕਬੀਰ  ! ਭਾਂਗ ਮਾਛੁਲੀ ਸੁਰਾ ਪਾਨਿ; ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ; ਤੇ ਸਭੈ ਰਸਾਤਲਿ ਜਾਂਹਿ॥’’ (ਸਲੋਕ ਭਗਤ ਕਬੀਰ ਜੀ/੧੩੭੭)

ਕਬੀਰ ਸਾਹਿਬ ਜੀ ਨੇ ਸੰਸਾਰਕ ਰਸਾਂ (ਵਿਕਾਰਾਂ) ਦਾ ਜ਼ਿਕਰ ਕਰਨ ਲਈ ਭੰਗ, ਸ਼ਰਾਬ ਆਦਿ ਸ਼ਬਦ ਵਰਤ ਕੇ ਸਮਝਾਇਆ ਹੈ ਕਿ ਜੇ ਵਿਕਾਰੀ ਬਿਰਤੀ ਵੀ ਰੱਖਣੀ ਹੈ ਤਾਂ ਕੀਤੇ ਧਾਰਮਕ ਕਰਮ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਇਸ ਦੇ ਉਲਟ ਵਿਕਾਰ ਰਹਿਤ ਜੀਵਨ ਭਾਵ ਰੱਬੀ ਰਜ਼ਾ ’ਚ ਤੁਰਨ ਵਾਲੇ ਮਨੁੱਖ ਦਾ ਖਾਣਾ, ਪਹਿਨਣਾ ਆਦਿ ਸਭ ਪਵਿੱਤਰ ਤੇ ਪਰਵਾਨ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ; ਜੋ ਨਾਮਿ ਹਰਿ ਰਾਤੇ ॥…ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ; ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥’ (ਮ : ੧/੬੪੮)

ਯਕੀਨਨ ! ਭੇਖ, ਵਿਕਾਰ ਤੇ ਮਨ ਦੀਆਂ ਚਤੁਰਾਈਆਂ ਲਈ ਗੁਰਮਤਿ ’ਚ ਕੋਈ ਥਾਂ ਨਹੀਂ ਹੈ। ਮਨ, ਤਨ ’ਚ ਵਿਕਾਰ ਤੇ ਅਨੇਕਾਂ ਰੋਗ ਪੈਦਾ ਕਰਨ ਵਾਲੇ ਮਾਰੂ ਨਸ਼ੇ ਵਰਤਣ ਦੀ ਜਗ੍ਹਾ ਗੁਰਮਤ ’ਚ ਰੱਬੀ ਪ੍ਰੇਮ ਤੇ ਅਦਬ ਦਾ ਨਸ਼ਾ ਕਰਨਾ ਹੀ ਪ੍ਰਵਾਨ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਭਉ ਤੇਰਾ ਭਾਂਗ, ਖਲੜੀ ਮੇਰਾ ਚੀਤੁ॥ ਮੈ ਦੇਵਾਨਾ, ਭਇਆ ਅਤੀਤੁ ॥’’ (ਤਿਲੰਗ ਮ : ੧/੭੨੧) ਪਰ ਵਿਕਾਰਾਂ ’ਚ ਗ਼ਲਤਾਨ ਹੋਏ ਪ੍ਰਾਣੀਆਂ ਨੂੰ ਤਾੜਨਾ ਕਰਦਿਆਂ ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਪਾਨ ਸੁਪਾਰੀ ਖਾਤੀਆ; ਮੁਖਿ ਬੀੜੀਆ ਲਾਈਆ॥ ਹਰਿ ਹਰਿ ਕਦੇ ਨ ਚੇਤਿਓ; ਜਮਿ ਪਕੜਿ ਚਲਾਈਆ॥’’ (ਤਿਲੰਗ ਮ :੪/੭੨੬) ਇਸੇ ਤਰ੍ਹਾਂ ਸ਼ਰਾਬ ਦਾ ਨਸ਼ਾ ਕਰਨ ਵਾਲ਼ਿਆਂ ਨੂੰ ਸਖ਼ਤ ਹਿਦਾਇਤ ਕੀਤੀ ਜਾ ਰਹੀ ਹੈ ਕਿ ਭੁੱਲ ਕੇ ਵੀ ਅਜਿਹੇ ਭੈੜੇ ਨਸ਼ੇ ਦੇ ਲਾਗੇ ਨਹੀਂ ਜਾਣਾ ਚਾਹੀਦਾ ਜਿਸ ਸਦਕਾ ਆਪਣੇ ਤੇ ਪਰਾਏ ਦੀ ਪਛਾਣ ਤੱਕ ਨਹੀਂ ਰਹਿੰਦੀ ਅਤੇ ਜਿਸ ਦੇ ਪੀਤਿਆਂ ਰੱਬ ਵੱਲੋਂ ਵੀ ਫਿਟਕਾਰਾਂ ਹੀ ਪੈਦੀਆਂ ਹਨ : ‘‘ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ; ਖਸਮਹੁ ਧਕੇ ਖਾਇ ॥ ਜਿਤੁ ਪੀਤੈ, ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥ ਨਾਨਕ ! ਨਦਰੀ ਸਚੁ ਮਦੁ ਪਾਈਐ; ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ; ਮਹਲੀ ਪਾਵੈ ਥਾਉ॥’’ (ਮ :੩/੫੫੪)

ਦਇਆ ਦੇ ਸਾਗਰ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਸ਼ਰਾਬ ਵਰਗੇ ਹੋਛੇ ਨਸ਼ੇ ਦੀ ਬਜਾਇ ਗੁਰੂ ਦੀ ਬਾਣੀ ਤੇ ਪ੍ਰਮਾਤਮਾ ਦੇ ਸਿਮਰਨ ਦਾ ਰਸ ਪੀ ਕੇ ਅਸਲ ਨਸ਼ਈ ਬਣਨ ਦੀ ਜਾਚ ਸਿਖਾਉਂਦੇ ਹਨ : ‘‘ਗੁੜੁ ਕਰਿ ਗਿਆਨੁ, ਧਿਆਨੁ ਕਰਿ ਧਾਵੈ; ਕਰਿ ਕਰਣੀ, ਕਸੁ ਪਾਈਐ ॥ ਭਾਠੀ ਭਵਨੁ ਪ੍ਰੇਮ ਕਾ ਪੋਚਾ; ਇਤੁ ਰਸਿ ਅਮਿਉ ਚੁਆਈਐ ॥੧॥ ਬਾਬਾ ! ਮਨੁ ਮਤਵਾਰੋ, ਨਾਮ ਰਸੁ ਪੀਵੈ;  ਸਹਜ ਰੰਗ ਰਚਿ ਰਹਿਆ ॥ ਅਹਿਨਿਸਿ ਬਨੀ, ਪ੍ਰੇਮ ਲਿਵ ਲਾਗੀ; ਸਬਦੁ ਅਨਾਹਦ ਗਹਿਆ ॥’’ (ਆਸਾ ਮ :੧/੩੬੦) ਵੈਸੇ ਤਾਂ ਸਾਰੇ ਜੀਵ ਹੀ ਮਾਇਆ ਦੇ ਤਿੰਨ ਗੁਣਾਂ (ਰਜੋ, ਤਮੋ ਸਤੋ) ਦੇ ਪ੍ਰਭਾਵ ਵਿੱਚ ਨੱਚ ਰਹੇ ਹਨ ਪਰ ਇੱਥੇ ਇਹ ਕਹਿਣ ਤੋਂ ਗੁਰੇਜ਼ ਨਹੀਂ ਕਿ ਆਨੰਦ ਕਾਰਜ ਵਰਗੇ ਮੌਕੇ ਸ਼ਰਾਬੀ ਹੋ ਕੇ ਨੱਚਣਾ ਤੇ ਨੱਚਦਿਆਂ ਹੋਇਆਂ ਆਪਣੀਆਂ ਦਸਤਾਰਾਂ ਦੀ ਸੰਭਾਲ਼ ਵੀ ਨਾ ਕਰ ਸਕਣਾ, ਬਹੁਤ ਹੀ ਸ਼ਰਮਨਾਕ ਕਾਰਾ ਹੈ। ਨਾਚ ਗਾਣੇ, ਸਿਹਰੇ, ਸਿੱਖਿਆ, ਜੈ ਮਾਲ਼ਾ, ਆਦਿ ਕਰਮ ਗੁਰਮਤ ਅਨੁਸਾਰੀ ਨਹੀਂ ਹਨ। ਜੇ ਨੱਚਣਾ ਹੀ ਹੈ ਤਾਂ ਆਪਣੇ ਸਰੀਰ ਨਾਲ਼ ਨਹੀਂ ਬਲਕਿ ਆਪਣੇ ਮਨ ਨੂੰ ਗੁਰੂ ਦੀ ਹਜ਼ੂਰੀ ’ਚ ਨਚਾਈਏ ਭਾਵ ਕਿ ਗੁਰੂ ਦੇ ਹੁਕਮ ’ਚ ਤੁਰੀਏ ਤਾਂ ਹੀ ‘ਇਹ ਲੋਕ ਸੁਖੀਏ, ਪਰਲੋਕ ਸੁਹੇਲੇ’ ਸੰਭਵ ਹੋ ਸਕਦਾ ਹੈ; ਜਿਵੇਂ ਕਿ ਗੁਰੂ ਜੀ ਉਪਦੇਸ਼ ਕਰਦੇ ਹਨ : ‘‘ਨਿਰਤਿ ਕਰੀ, ਇਹੁ ਮਨੁ ਨਚਾਈ ॥ ਗੁਰ ਪਰਸਾਦੀ, ਆਪੁ ਗਵਾਈ ॥ ਚਿਤੁ ਥਿਰੁ ਰਾਖੈ, ਸੋ ਮੁਕਤਿ ਹੋਵੈ; ਜੋ ਇਛੀ ਸੋਈ ਫਲੁ ਪਾਈ ॥੧॥ ਨਾਚੁ ਰੇ ਮਨ ! ਗੁਰ ਕੈ ਆਗੈ ॥ ਗੁਰ ਕੈ ਭਾਣੈ ਨਾਚਹਿ, ਤਾ ਸੁਖੁ ਪਾਵਹਿ; ਅੰਤੇ ਜਮ ਭਉ ਭਾਗੈ ॥’’ (ਗੂਜਰੀ ਮ : ੩/੫੦੬)

—–ਚਲਦਾ—–

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)

ਕੀ ਗੁਰੂ ਨਾਨਕ ਜੀ ਨੇ ‘ਆਵਨਿ ਅਠਤਰੈ, ਜਾਨਿ ਸਤਾਨਵੈ’ ਸ਼ਬਦ ਜੋਤੀ ਜੋਤ ਸਮਾਉਣ ਤੋਂ ਬਾਅਦ ਉਚਾਰਿਆ?

0

ਕੀ ਗੁਰੂ ਨਾਨਕ ਜੀ ਨੇ ਆਵਨਿ ਅਠਤਰੈ, ਜਾਨਿ ਸਤਾਨਵੈਸ਼ਬਦ ਜੋਤੀ ਜੋਤ ਸਮਾਉਣ ਤੋਂ ਬਾਅਦ ਉਚਾਰਿਆ?

ਗਿਆਨੀ ਅਵਤਾਰ ਸਿੰਘ

ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਇਸ ਸ਼ਬਦ ਦੇ ਅਰਥ ਵਾਚਣੇ ਜ਼ਰੂਰੀ ਹੈ, ਜੀ, ਜੋ ਹੇਠਾਂ ਦਿਤੇ ਜਾ ਚੁੱਕੇ ਹਨ।

ਇਤਿਹਾਸਕਾਰ ਡਾਕਟਰ ਸੁਖਦਿਆਲ ਸਿੰਘ (ਪਟਿਆਲਾ) ਮੁਤਾਬਕ ਹਥਲਾ ਸ਼ਬਦ ਸੰਨ 1521 (ਸੰਮਤ 1578) ’ਚ ਨਹੀਂ ਬਲਕਿ ਸੰਨ 1540 (ਸੰਮਤ 1597) ਈਸਵੀ ’ਚ ਉਚਾਰਿਆ ਗਿਆ ਹੈ, ਇਸੇ ਨੂੰ ਆਧਾਰ ਬਣਾ ਕੇ ਇਨ੍ਹਾਂ ਨੇ ਆਪਣੀ ‘ਸ਼ਿਰੋਮਣੀ ਸਿੱਖ ਇਤਿਹਾਸ’ ਕਿਤਾਬ ’ਚ ਗੁਰੂ ਨਾਨਕ ਜੀ ਦਾ ਜੋਤੀ ਜੋਤ ਸਮਾਂ 22 ਸਤੰਬਰ 1539 ਨੂੰ ਨਾ ਮੰਨ ਕੇ, 22 ਸਤੰਬਰ 1540 ਨੂੰ ਮੰਨਿਆ ਹੈ, ਪਰ ਇਸ ਸ਼ਬਦ ’ਚ ਕਾਲ (ਸਮੇਂ) ਨੂੰ ਪ੍ਰਗਟਾਉਂਦੇ ਕਿਰਿਆਵਾਚੀ ਸ਼ਬਦ; ਵਰਤਮਾਨ ਤੇ ਭਵਿਖਕਾਲ ਸੂਚਕ ਹਨ, ਜਿਨ੍ਹਾਂ ਰਾਹੀਂ ਸ਼ਬਦ ਦਾ ਉਚਾਰਨ ਸਮਾਂ ਸੰਨ 1521 ਸਿੱਧ ਹੁੰਦਾ ਹੈ; ਜਿਵੇਂ ਕਿ ਇਸ ਸ਼ਬਦ ’ਚ ਕੁਝ ਕਿਰਿਆਵਾਂ ਦੀ ਬਣਤਰ:

(1). ਵਰਤਮਾਨ ਕਾਲ ਸੂਚਕ ਕਿਰਿਆਵਾਂ ਹਨ : ਗਾਵੈ, ਰਵਾਈ, ਵੇਖੈ, ਆਵਨਿ, ਆਖੈ।

(2). ਭਵਿਖਕਾਲ ਸੂਚਕ ਕਿਰਿਆਵਾਂ ਹਨ: ਆਖੁ, ਕਰੇਗੁ, ਹੋਸੀ, ਸਮਾਲਸੀ, ਜਾਨਿ, ਉਠਸੀ, ਸੁਣਾਇਸੀ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ:

ਤਿਲੰਗ ਮਹਲਾ (ਅੰਕ ੭੨੩)

ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸਪੁਰੀ ਵਿਚਿ, ਆਖੁ ਮਸੋਲਾ

ਅਰਥ: ਹੇ ਭਾਈ ਲਾਲੋ! (ਸੈਦਪੂਰ ਦੇ ਇਸ) ਕਤਲੇਆਮ ’ਚ (ਭੀ) ਮਾਲਕ (ਰੱਬ) ਦੇ ਗੁਣ ਨਾਨਕ ਗਾਉਂਦਾ ਹੈ (ਤੂੰ ਵੀ ਘਬਰਾਉਣ ਦੀ ਬਜਾਇ ਰੱਬੀ ਗੁਣ) ਗਾ (ਆਖੁ; ਇਹ ਮਾਰ-ਧਾੜ ਤਾਂ) ਮਸੋਲਾ (ਭਾਵ ਰੱਬੀ ਅਸੂਲ ਹੈ, ਜੋ ਵਾਪਰਨਾ ਹੀ) ਹੈ।

(ਨੋਟ: ਇਹ ਘਟਨਾ, ਸੰਮਤ 1578 (ਸੰਨ 1521 ਈ.) ਨੂੰ ਗੁਰੂ ਨਾਨਕ ਸਾਹਿਬ ਜੀ ਦੁਆਰਾ ਮੱਕੇ ਸ਼ਹਿਰ ਵੱਲ ਕੀਤੀ ਗਈ ਤੀਜੀ ਉਦਾਸੀ (ਜੋ ਸੰਨ 1517-1522 ਈ.) ਦੌਰਾਨ ਵਾਪਸ ਪਰਤਦਿਆਂ ਸੈਦਪੂਰ (ਪਾਕਿਸਤਾਨ) ’ਚ ਵਾਪਰੀ ਹੈ, ਜਿਸ ਨੂੰ ਹੁਣ ਏਮਨਾਬਾਦ ਆਖਦੇ ਹਨ। ਇਸ ਤੁਕ ਦੇ ਅਰਥਾਂ ’ਚ ਹੇ ਭਾਈ ਲਾਲੋ!  ਨੂੰ ਸੰਬੋਧਨ ਕਰਨ ਦਾ ਕਾਰਨ;  ਉਕਤ ਤੁਕ ’ਚ ਸ਼ਬਦ ‘ਆਖੁ’ ਦਾ ਹੋਣਾ ਹੈ, ਜੋ ਹੁਕਮੀ ਭਵਿਖ ਕਾਲ ਸੂਚਕ ਹੈ ਭਾਵ ‘ਤੂੰ ਆਖ/ਤੂੰ ਗਾ’ ਅਰਥ ਦਿੰਦਾ ਹੈ।)

ਜਿਨਿ ਉਪਾਈ, ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ

ਅਰਥ: ਜਿਸ (ਰੱਬ) ਨੇ (ਸ੍ਰਿਸ਼ਟੀ) ਪੈਦਾ ਕੀਤੀ (ਉਸ ਨੇ ਹੀ ਇਹ ਮਾਇਆ) ਮੋਹ ’ਚ ਰਚਾਈ (ਮਗਨ ਕੀਤੀ/ਮਾਰ-ਧਾੜ ਕਰਵਾਈ; ਪਰ ਉਹ ਆਪ ਇਸ ਖ਼ੱਜਲ਼-ਖ਼ੁਆਰੀ ਤੋਂ) ਵੱਖ ਇਕੱਲਾ ਬੈਠ ਕੇ (ਇਸ ਨੂੰ) ਵੇਖ ਰਿਹਾ ਹੈ (ਭਾਵ ਸਭ ਕੁਝ ਉਸ ਮੁਤਾਬਕ ਹੀ ਹੋ ਰਿਹਾ ਹੈ)।

ਸਚਾ ਸੋ ਸਾਹਿਬੁ, ਸਚੁ ਤਪਾਵਸੁ; ਸਚੜਾ ਨਿਆਉ ਕਰੇਗੁ, ਮਸੋਲਾ

ਅਰਥ: ਉਹ ਮਾਲਕ (ਆਪ) ਅਟੱਲ ਹੈ, ਅਟੱਲ ਇਨਸਾਫ਼ ਵਾਲ਼ਾ ਹੈ (ਅਗਾਂਹ ਵੀ) ਸੱਚਾ ਇਨਸਾਫ਼ ਕਰੇਗਾ (ਇਹੀ) ਵਿਧਾਨ ਹੈ।

ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ

ਅਰਥ: (ਭਾਵੇਂ) ਸਰੀਰ-ਕੱਪੜਾ ਲੀਰੋ-ਲੀਰ ਹੋ ਜਾਵੇ (ਭਾਵ ਭਾਵੇਂ ਅਸੀਂ ਨਾ ਰਹੀਏ ਪਰ) ਹਿੰਦੋਸਤਾਨ ਯਾਦ ਰੱਖੇਗਾ (ਮੇਰੇ ਇਸ) ਵਾਕ ਨੂੰ (ਕਿ)

ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ

ਅਰਥ: (ਮੁਗ਼ਲ, ਹਿੰਦੋਸਤਾਨ ’ਚ ਸੰਮਤ) 1578 (ਸੰਨ 1521) ਨੂੰ ਆਏ ਹਨ ਤੇ ਜਾਣ (ਗੇ, ਸੰਮਤ) 1597 (ਸੰਨ 1540) ਨੂੰ (ਕਿਉਂਕਿ) ਹੋਰ ਵੀ ਉਠੇਗਾ (ਹਿੰਦੋਸਤਾਨ ’ਚ; ਕਿਸੇ) ਮਰਦ ਦਾ ਬੇਟਾ (ਹੁਕਮਰਾਨ)।

(ਨੋਟ : ਸੰਮਤ 1597 (ਜੂਨ 1540) ਨੂੰ ਕਨੌਜ ਦੇ ਮੈਦਾਨ ’ਚੋਂ ਬਾਬਰ ਦੇ ਪੁੱਤਰ ਹਮਾਯੂੰ (ਜੋ ਅਕਬਰ ਬਾਦਸ਼ਾਹ ਦਾ ਪਿਤਾ ਸੀ) ਨੂੰ ਸ਼ੇਰ ਸ਼ਾਹ ਸੂਰੀ ਨੇ ਹਰਾਇਆ, ਜੋ ਅਫ਼ਗਾਨਿਸਤਾਨ ਨੂੰ ਵਾਪਸ ਭੱਜਦਾ ਹੋਇਆ ਗੋਇੰਦਵਾਲ ਦੇ ਨੇੜਿਓਂ ਲੰਘਦਾ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨਾ ਲਈ 1 ਜੁਲਾਈ 1540 ਨੂੰ ਆਇਆ ਤੇ ਗੁਰੂ ਜੀ ਵੱਲੋਂ ਉਚੇਚਾ ਧਿਆਨ ਨਾ ਦੇਣ ਕਾਰਨ ਉਸ ਨੇ ਆਪਣੀ ਤਲਵਾਰ ਗੁਰੂ ਜੀ ਦੇ ਮਾਰਨ ਲਈ ਕੱਢੀ, ਪਰ ਗੁਰੂ ਜੀ ਦਾ ਜਵਾਬ ਕਿ ਜਿੱਥੇ ਇਹ ਕੱਢਣੀ ਸੀ ਓਥੋਂ ਭੱਜ ਆਇਆ, ਸੁਣ ਕੇ ਉਸ ਨੇ ਮਾਫ਼ੀ ਮੰਗੀ। ਇਹ ਘਟਨਾ ਜਿੱਥੇ ਭਾਰਤ ਦੇ ਇਤਿਹਾਸ ਨੂੰ ਪ੍ਰਗਟਾਉਂਦੀ ਹੈ ਓਥੇ ਗੁਰੂ ਨਾਨਕ ਸਾਹਿਬ ਜੀ ਦੁਆਰਾ 19 ਸਾਲ ਪਹਿਲਾਂ (ਸੰਮਤ 1578 ’ਚ) ਇਸ ਹਥਲੇ ਸ਼ਬਦ ’ਚ ਕੀਤੀ ਗਈ ਭਵਿੱਖਬਾਣੀ ਨੂੰ ਵੀ ਸੱਚ ਸਾਬਤ ਕਰਦੀ ਹੈ।)

ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ, ਸਚ ਕੀ ਬੇਲਾ

ਅਰਥ : ਸਚਾਈ ਭਰਪੂਰ ਵਚਨ ਨਾਨਕ ਆਖਦਾ ਹੈ ਤੇ ਸੱਚ ਹੀ ਸੁਣਾਉਂਦਾ ਰਹੇਗਾ (ਕਿਉਂਕਿ ਇਹ ਮਨੁੱਖਾ ਜਨਮ) ਸੱਚ ਨੂੰ ਪ੍ਰਗਟਾਉਣ ਦਾ ਵੇਲ਼ਾ ਹੈ, ਸੱਚ ਨੂੰ ਸਾਬਤ ਕਰਨ ਦਾ ਸਮਾਂ ਹੈ।

(ਨੋਟ : ਉਕਤ ਸ਼ਬਦ ’ਚ ਸਾਰੇ ਹੀ ਕਿਰਿਆਵਾਚੀ ਸ਼ਬਦ ਵਰਤਮਾਨ ਕਾਲ ਜਾਂ ਭਵਿਖਤ ਕਾਲ ਸੂਚਕ ਹਨ, ਜਿਨ੍ਹਾਂ ਰਾਹੀਂ ਸਪਸ਼ਟ ਹੁੰਦਾ ਹੈ ਕਿ ਇਹ ਸ਼ਬਦ ਆਵਨਿ ਅਠਤਰੈ ਭਾਵ ਸੰਨ 1521 (ਸੰਮਤ 1578) ’ਚ ਉਚਾਰਿਆ ਗਿਆ ਹੈ, ਨਾ ਕਿ ਜਾਨਿ ਸਤਨਵੈ ਭਾਵ ਸੰਨ 1540 (ਸੰਮਤ 1597) ’ਚ। ਜੇ ਇਸ ਸ਼ਬਦ ਦਾ ਉਚਾਰਨ ਸਮਾਂ ਸੰਨ 1540 ਮੰਨੀਏ ਤਾਂ ਘਟਨਾ ਦੀ ਅਰੰਭਤਾ ਸੰਨ 1521/ਸੰਮਤ 1578 (ਆਵਨਿ ਅਠਤਰੈ) ਤੋਂ ਹੋਣ ਕਾਰਨ ਪੂਰੇ ਸ਼ਬਦਾਂ ’ਚ ਭੂਤ ਕਾਲ ਸੂਚਕ, ‘ਕੀਤਾ, ਹੋਇਆ, ਸੰਮਾਲਿਆ, ਜਾਨਿਆ, ਉਠਿਆ, ਸੁਣਾਇਆ’ ਸ਼ਬਦ ਚਾਹੀਦੇ ਸਨ, ਜੋ ਕਿ ਨਹੀਂ ਹਨ। 

ਡਾ. ਸੁਖਦਿਆਲ ਸਿੰਘ ਨੇ ਤਾਂ ਹਮਾਯੂੰ ਦਾ ਗੁਰੂ ਅੰਗਦ ਸਾਹਿਬ ਜੀ ਨੂੰ 1 ਜੁਲਾਈ 1540 ਨੂੰ ਮਿਲਣਾ ਤੇ ਤਲਵਾਰ ਕੱਢਣਾ ਵੀ ਸਹੀ ਨਹੀਂ ਮੰਨਿਆ ਕਿਉਂਕਿ ਇਨ੍ਹਾਂ ਮੁਤਾਬਕ ਤਾਂ 22 ਸਤੰਬਰ 1540 ਤੱਕ ਗੁਰਿਆਈ ਗੁਰੂ ਨਾਨਕ ਜੀ ਕੋਲ਼ ਸੀ, ਨਾ ਕਿ ਗੁਰੂ ਅੰਗਦ ਜੀ ਕੋਲ਼ ਜਦਕਿ ਗੁਰੂ ਨਾਨਕ ਸਾਹਿਬ ਜੀ 22 ਸਤੰਬਰ 1539 (ਸੰਮਤ 1596) ਨੂੰ ਜੋਤਿ ਜੋਤ ਸਮਾ ਚੁੱਕੇ ਸਨ, ਜੋ ਮੁਗ਼ਲ ਬਾਦਸ਼ਾਹ ਹਮਾਯੂੰ ਦੇ ਸ਼ੇਰ ਸ਼ਾਹ ਸੂਰੀ ਤੋਂ ਹਾਰਨ ਦੇ ਸਮੇਂ (ਜੂਨ 1540) ਤੋਂ ਲਗਭਗ 9 ਮਹੀਨੇ ਪਹਿਲਾਂ ਦਾ ਸਮਾਂ ਹੈ।

ਇੱਥੇ ਇੱਕ ਗੱਲ ਹੋਰ ਵਿਚਰਨਯੋਗ ਹੈ ਕਿ ਹਥਲੇ ਸ਼ਬਦ ਦੇ ਦੋ ਬੰਦ ਹਨ, ਜਿਸ ਦੇ ਪਹਿਲੇ ਬੰਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਜੀ ਨੂੰ 7 ਵਾਰ ਸੰਬੋਧਨ ਕੀਤਾ ਹੈ, ਜਿਨ੍ਹਾਂ ਦਾ ਜਨਮ ਸੰਨ 1452 ਈਸਵੀ ਨੂੰ ਸੈਦਪੁਰ ਵਿੱਚ ਭਾਈ ਜਗਤ ਰਾਮ ਘਟੌੜਾ (ਤਰਖਾਣ) ਦੇ ਗ੍ਰਹਿ ਵਿਖੇ ਹੋਇਆ ਅਤੇ ਆਪਣੀ ਇਕਲੌਤੀ ਬੇਟੀ ਦੇ ਸਹੁਰੇ ਪਿੰਡ ਤਤਲੇਵਾਲੀ, ਜਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਆਪ ਜੀ ਸੰਨ 1531 ਈਸਵੀ ਨੂੰ ਸੱਚਖੰਡ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ। ਫਿਰ ਗੁਰੂ ਨਾਨਕ ਜੀ ਨੇ 1540 ਈਸਵੀ ਵਿੱਚ ਇਸੇ ਸ਼ਬਦ ਦਾ ਪਹਿਲਾ ਇਹ ਭਾਗ, ਕਿਸ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਉਚਾਰਿਆ :

ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ; ਬਾਣੀ ਤੈਸੜਾ ਕਰੀ ਗਿਆਨੁ, ਵੇ ਲਾਲੋ !॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ, ਵੇ ਲਾਲੋ ! ॥ ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ ! ॥ ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ ਪੜੈ ਸੈਤਾਨੁ, ਵੇ ਲਾਲੋ !॥ ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ, ਵੇ ਲਾਲੋ !॥ ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ, ਵੇ ਲਾਲੋ !॥ ਖੂਨ ਕੇ ਸੋਹਿਲੇ ਗਾਵੀਅਹਿ; ਨਾਨਕ ! ਰਤੁ ਕਾ ਕੁੰਗੂ ਪਾਇ, ਵੇ ਲਾਲੋ !॥੧॥ (ਤਿਲੰਗ/ਮ: ੧/੭੨੩)

ਸੋ, ਅੱਜ ਇਹ ਮੰਨਿਆ ਜਾ ਰਿਹਾ ਹੈ ਕਿ ਗ਼ੈਰ ਸਿੱਖਾਂ ਦੁਆਰਾ ਸਿੱਖ ਇਤਿਹਾਸ ਲਿਖਣ ਕਾਰਨ ਸਿੱਖ ਕੌਮ ’ਚ ਕਈ ਮਤਭੇਤ ਪੈਦਾ ਹੋ ਗਏ ਹਨ ਕਿਉਂਕਿ ਉਹ ਇਤਿਹਾਸ ਗੁਰਮਤਿ ਅਨੁਕੂਲ ਨਹੀਂ, ਪਰ ਉਕਤ ਮਿਸਾਲ ਨੂੰ ਵੇਖ ਕੇ ਜਾਪਦਾ ਹੈ ਕਿ ਸਿੱਖ ਇਤਿਹਾਸਕਾਰ ਵੀ ਨਵਾਂ ਵਿਖਾਉਣ ਦੀ ਹੋੜ ’ਚ ਲੱਗੇ ਪਏ ਹਨ, ਜਿਸ ਨਾਲ ਸਿੱਖਾਂ ’ਚ ਦੁਬਿਧਾ ਘਟਣ ਦੀ ਬਜਾਇ ਵਧੇਗੀ।)

ਹੇਠਾਂ ਦੋ ਫੋਟੋਆਂ, ਡਾ. ਸੁਖਦਿਆਲ ਸਿੰਘ ਦੁਆਰਾ ਹੀ ਲਿਖੇ ਇਤਿਹਾਸ ਵਿੱਚੋਂ ਹਨ, ਜਿੱਥੇ ਪੇਜ 48 ਉੱਤੇ ਇਸ ਨੇ ਆਪ ਹੀ ਗੁਰੂ ਨਾਨਕ ਸਾਹਿਬ ਨੂੰ 22 ਸਤੰਬਰ 1539 ਈਸਵੀ ਵਿਚ ਜੋਤ ਜੋਤ ਸਮਾਏ, ਮੰਨਿਆ ਹੈ।

Most Viewed Posts