ਹਉਮੈ ਦੀਰਘ ਰੋਗੁ ਹੈ; ਦਾਰੂ ਭੀ..॥

0
1940

ਹਉਮੈ ਦੀਰਘ ਰੋਗੁ ਹੈ; ਦਾਰੂ ਭੀ..॥

ਅਵਤਾਰ ਸਿੰਘ (USA)

ਹੰਕਾਰ, ਅਹੰਕਾਰ, ਹਉਮੈ, ਮਾਨ, ਗੁਮਾਨ, ਅਭਿਮਾਨ, ਗਰਬ, ਅਹੰ, ਅਹੰਮੇਉ, ਅਹੰਬੁਧ ਅਤੇ ਖ਼ੁਦੀ; ਅਹੰਕਾਰ ਦੇ ਸਮਾਨਾਰਥਕ ਹਨ। ਹੰਕਾਰ ਇੱਕ ਅਜਿਹਾ ਔਗੁਣ ਹੈ ਜੋ ਸਾਰਿਆਂ ਨੂੰ ਗੰਭੀਰ ਖ਼ਤਰੇ ਵਿੱਚ ਪਾ ਸਕਦਾ ਹੈ।  ਇੱਕ ਹੰਕਾਰੀ ਮਨੁੱਖ ਨਾਜਾਇਜ਼ ਖੁੱਲ੍ਹ ਲੈ ਕੇ ਉਹ ਕੰਮ ਕਰਦਾ ਹੈ ਜੋ ਉਸ ਦੇ ਅਧਿਕਾਰ ਵਿੱਚ ਨਹੀਂ ਹੁੰਦਾ, ਇਸ ਦੇ ਨਤੀਜੇ ਬੁਰੇ ਨਿਕਲਦੇ ਹਨ। ਵਿਰਲਿਆਂ ਨੂੰ ਛੱਡ ਕੇ, ਮੰਨੇ ਗਏ ਵੱਡੇ ਵੱਡੇ ਦੇਵੀ ਦੇਵਤੇ, ਰਿਸ਼ੀ ਮੁਨੀ, ਰਾਜੇ, ਮਹਾਂਰਾਜੇ ਵੀ ਇਸ ਹੰਕਾਰ ਦੀ ਮਾਰ ਤੋਂ ਬਚ ਨਹੀਂ ਸਕੇ। ਇਸ ਕਰਕੇ ਵੱਡੇ-ਵੱਡੇ ਸਾਮਰਾਜ ਮਿੱਟੀ ਵਿੱਚ ਮਿਲ ਗਏ – ‘‘ਬਡੇ ਬਡੇ ਅਹੰਕਾਰੀਆ; ਨਾਨਕ ਗਰਬਿ ਗਲੇ (ਗਉੜੀ ਸੁਖਮਨੀ, : , ਪੰਨਾ ੨੭੮)

ਸੰਸਾਰ ਦਾ ਹਰ ਕੰਮ ਕੁਦਰਤ ਦੇ ਨਿਯਮਾਂ ਅਤੇ ਤਰੀਕਿਆਂ ਨਾਲ ਹੀ ਹੁੰਦਾ ਹੈ ਪਰ ਹੰਕਾਰ ਵਿੱਚ ਡੁੱਬੇ ਲੋਕ ਅਜਿਹਾ ਮੰਨਦੇ ਹਨ ਕਿ ਸਭ ਕੁਝ ਉਹੀ ਕਰ ਰਹੇ ਹੁੰਦੇ ਹਨ। ਜੇ ਇੱਕ ਬੈਲ ਗੱਡੀ ਥੱਲੇ ਤੁਰਿਆ ਜਾਂਦਾ ਕੁੱਤਾ ਜਾਂ ਕੋਈ ਜਾਨਵਰ ਇਹ ਸੋਚੇ ਕਿ ਬੈਲ ਗੱਡੀ ਮੈਂ ਹੀ ਖਿੱਚ ਜਾਂ ਚਲਾ ਰਿਹਾ ਹਾਂ ਤਾਂ ਇਹ ਉਸ ਦਾ ਭੁਲੇਖਾ ਅਤੇ ਹੰਕਾਰ ਹੈ; ਇਵੇਂ ਹੀ ਹੰਕਾਰੀ ਸੋਚਦਾ ਹੈ ਕਿ ਇਹ ਸਭ ਮੈਂ ਕਰ ਰਿਹਾ ਹਾਂ ਪਰ ਜਿਉਂ ਹੀ ਬੰਦਾ ਇਹ ਭੇਦ ਜਾਣ ਲੈਂਦਾ ਹੈ, ਉਸ ਦਾ ਹੰਕਾਰ ਟੁੱਟ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਖੇ ਅਹੰਕਾਰ ਬਾਰੇ ਹੋਰ ਵੀ ਦਰਸਾਇਆ ਹੈ ਕਿ ਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਮੂਲ ਕਾਰਨ ਹੈਂ। ਸੰਸਾਰਕ ਮਾਇਆ ਰਾਹੀਂ ਤੂੰ ਮਿੱਤ੍ਰਾਂ ਛੱਡ, ਵੈਰੀ ਦ੍ਰਿੜ੍ਹ ਕਰਾਈ ਜਾਂਦਾ ਹੈਂ। ਤੇਰੇ ਵੱਸ ਵਿੱਚ ਹੋ ਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਅਨੇਕਾਂ ਦੁੱਖ ਸੁੱਖ ਭੋਗਦੇ ਹਨ।  ਭਟਕਣਾ ਵਿੱਚ ਪੈ ਕੇ, ਮਾਨੋ ਡਰਾਉਣੇ ਜੰਗਲ ਵਿੱਚੋਂ ਦੀ ਲੰਘਦੇ, ਭਿਆਨਕ ਰੋਗਾਂ ਵਿੱਚ ਫਸ ਜਾਂਦੇ ਹਨ।  ਹੇ ਨਾਨਕ! ਉਸ ਪ੍ਰਭੂ ਵੈਦ ਨੂੰ ਹਰ ਵੇਲੇ ਸਿਮਰ, ਜੋ ਤੈਨੂੰ ਇਸ ਰੋਗ ਤੋਂ ਬਚਾ ਸਕਦਾ ਹੈ, ‘‘ਹੇ ਜਨਮ ਮਰਣ ਮੂਲੰ; ਅਹੰਕਾਰੰ ਪਾਪਾਤਮਾ !  ਮਿਤ੍ਰੰ ਤਜੰਤਿ, ਸਤ੍ਰੰ ਦ੍ਰਿੜੰਤਿ; ਅਨਿਕ ਮਾਯਾ ਬਿਸੀਰਨਹ ਆਵੰਤ ਜਾਵੰਤ ਥਕੰਤ ਜੀਆ; ਦੁਖ ਸੁਖ ਬਹੁ ਭੋਗਣਹ ਭ੍ਰਮ ਭਯਾਨ ਉਦਿਆਨ ਰਮਣੰ; ਮਹਾ ਬਿਕਟ ਅਸਾਧ ਰੋਗਣਹ ਬੈਦੵੰ ਪਾਰਬ੍ਰਹਮ ਪਰਮੇਸ੍ਵਰ; ਆਰਾਧਿ ਨਾਨਕ ! ਹਰਿ ਹਰਿ ਹਰੇ ੪੯’’ (ਸਲੋਕ ਸਹਸਿਤੀ, : , ਪੰਨਾ ੧੩੫੮)

ਮਨੁੱਖ ਵਿੱਚ ਸਭ ਤੋਂ ਵੱਧ ਮਾਨਸਕ ਰੋਗ ‘ਹਉਮੈ’ ਹੀ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਇਸ ਨੂੰ ‘ਦੀਰਘ ਰੋਗ’ ਦਰਸਾਇਆ ਗਿਆ ਹੈ ਪਰ ਨਾਲ ਹੀ ਇਸ ਦਾ ਇਲਾਜ ਵੀ ਦੱਸਿਆ ਹੈ, ‘‘ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ   ਕਿਰਪਾ ਕਰੇ ਜੇ ਆਪਣੀ; ਤਾ ਗੁਰ ਕਾ ਸਬਦੁ ਕਮਾਹਿ ਨਾਨਕੁ ਕਹੈ ਸੁਣਹੁ ਜਨਹੁ ! ਇਤੁ ਸੰਜਮਿ, ਦੁਖ ਜਾਹਿ ’’ (ਆਸਾ ਕੀ ਵਾਰ, : , ਪੰਨਾ ੪੬੬)

ਬਾਕੀ ਜੀਵਾਂ ਨੂੰ ਇੱਕ ਇੱਕ ਰੋਗ ਹੀ ਪਰ ਅਧੀਨ ਕਰਵਾ ਦਿੰਦਾ ਹੈ; ਜਿਵੇਂ ਕਿ ਕਾਮ ਰੋਗ ਰਾਹੀਂ ਹਾਥੀ ਕਾਬੂ ਹੋ ਜਾਂਦਾ ਹੈ, ਜੀਭ ਰੋਗ ਨਾਲ਼ ਮੱਛੀ, ਕੰਨ ਰੋਗ ਨਾਲ਼ ਮ੍ਰਿਗ ਅਤੇ ਦ੍ਰਿਸ਼ਟੀ ਰੋਗ ਨਾਲ਼ ਪਤੰਗੇ ਅੱਗ (ਰੌਸ਼ਨੀ) ਉੱਤੇ ਜਾ ਕੇ ਮਰ ਜਾਂਦੇ ਹਨ, ਪਰ ਮਨੁੱਖ ਪੰਜਾਂ ਵਿੱਚ ਹੀ ਗ੍ਰਸਤ ਹੈ, ‘‘ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ; ਏਕ ਦੋਖ ਬਿਨਾਸ   ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ’’ (ਆਸਾ, ਭਗਤ ਰਵਿਦਾਸ ਜੀ, ਪੰਨਾ ੪੮੬) ਭਾਵ ਇਨ੍ਹਾਂ ਜੀਵਾਂ ਵਿੱਚ ਇੱਕ ਇੱਕ ਦੋਖ ਹੋਣ ਕਰਕੇ ਬਿਨਾਸ ਹੋ ਰਹੇ ਹਨ। ਜਿਸ ਮਨੁੱਖ ਵਿੱਚ ਨਾ ਸਾਧੇ ਜਾ ਸਕਣ ਵਾਲੇ ਪੰਜੇ ਦੋਖ ਹਨ ਉਸ ਦੇ ਬਚਣ ਦੀ ਕਿੱਥੋਂ ਤੱਕ ਆਸ ਕੀਤੀ ਜਾ ਸਕਦੀ ਹੈ ? ਹੰਕਾਰ; ਰੱਬ ਨੂੰ ਨਹੀਂ ਭਾਉਂਦਾ, ‘‘ਹਰਿ ਜੀਉ ਅਹੰਕਾਰੁ ਭਾਵਈ.. ’’ (ਮਾਰੂ ਵਾਰ, : , ਪੰਨਾ ੧੦੮੯) ਹੰਕਾਰੀ ਮਨੁੱਖ ਸਦਾ ਮਾਰ ਖਾਂਦੇ ਹਨ ‘ਹੰਕਾਰਿਆ ਸੋ ਮਾਰਿਆ’ (ਇਕ ਕਹਾਵਤ ਹੈ)।

ਗੁਰਸਿੱਖ ਸਵੈਮਾਨੀ ਹੁੰਦਾ ਹੈ, ਨਾ ਕਿ ਅਭਿਮਾਨੀ। ਉਹ ਹਰ ਵੇਲੇ ਸਵੈਮਾਣਤਾ ਨਾਲ ਇਹ ਹੀ ਅਰਦਾਸ ਕਰਦਾ ਹੈ, ‘‘ਹਾਰਿ ਪਰਿਓ ਸੁਆਮੀ ਕੈ ਦੁਆਰੈ; ਦੀਜੈ ਬੁਧਿ ਬਿਬੇਕਾ ਰਹਾਉ ’’ (ਸੋਰਠਿ, : , ਪੰਨਾ ੬੪੧) ਗੁਰਸਿੱਖ ਨੇ ਹੰਕਾਰ ਨੂੰ ਸਵੈਮਾਨ ਵਿੱਚ ਬਦਲਣਾ ਹੁੰਦਾ ਹੈ।  ਹੰਕਾਰ ਵਿਨਾਸ਼ਕਾਰੀ ਹੋਣ ਕਰਕੇ ਬਹੁਤੇ ਵਿਦਵਾਨ ਤੇ ਧਰਮ ਗ੍ਰੰਥ ਹੰਕਾਰ ਨੂੰ ਬੁਰਾ ਮੰਨਦੇ ਹਨ। ਇਸ ਲਈ ਸਾਨੂੰ ਆਪਣੀ ਕਿਸੇ ਵੀ ਚੰਗੀ ਗੱਲ ’ਤੇ ਹੰਕਾਰ ਕਰਨਾ ਅਤੇ ਆਪ ਨੂੰ ਦੂਜੇ ਤੋਂ ਉੱਚਾ ਨਹੀਂ ਸਮਝਣਾ ਚਾਹੀਦਾ। ਦੇਖੋ! ਜੇ ਕੁਦਰਤ ਨੇ ਸਾਡੇ ਅੰਦਰ ਹੰਕਾਰ ਪੈਦਾ ਕੀਤਾ ਹੈ ਤਾਂ ਉਸ ਦੀ ਕੋਈ ਨਾ ਕੋਈ ਲੋੜ ਜ਼ਰੂਰ ਹੈ; ਜਿਵੇਂ ਬਾਕੀ ਕਾਮ, ਕ੍ਰੋਧ, ਲੋਭ ਅਤੇ ਮੋਹ ਵੀ ਆਤਮਕ ਤੇ ਆਰਥਕ ਵਿਕਾਸ ਲਈ ਸਹਾਈ ਹੁੰਦੇ ਹਨ, ਉਸੇ ਤਰ੍ਹਾਂ ਹੰਕਾਰ ਵੀ ਆਪਣੇ ਆਤਮਕ ਤੇ ਆਰਥਕ ਵਿਕਾਸ ਲਈ ਸਹਾਈ ਹੋ ਸਕਦਾ ਹੈ। ਹੁਣ ਜੇ ਆਪਾਂ ਹੰਕਾਰ ਨੂੰ ਸਮਝਣ ਦੀ ਕੋਸ਼ਸ਼ ਕਰੀਏ ਕਿ ਅਸਲ ਵਿੱਚ ਇਹ ਹੈ ਕੀ, ਤਾਂ ਡੂੰਘੀ ਵਿਚਾਰ ਤੋਂ ਪਤਾ ਚਲੇਗਾ ਕਿ ਹੰਕਾਰ ਸਿਰਫ਼ ਹਉਮੈ ਬਿਰਤੀ ਹੈ। ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਬਹੁਤ ਸਿਆਣਾ, ਤਾਕਤਵਰ, ਦਿਮਾਗ਼ੀ, ਕਾਰੋਬਾਰੀ, ਚੰਗਾ ਅਧਿਆਪਕ ਅਤੇ ਵਿਗਿਆਨੀ ਆਦਿਕ ਹਾਂ ਤਾਂ ਉਸ ਵੇਲੇ ਮੈਂ-ਮੇਰੀ, ਹਉਮੈ-ਹੰਕਾਰ ਦੀ ਭਾਵਨਾ ਭਾਰੂ ਹੁੰਦੀ ਹੈ। ਹੰਕਾਰੀ ਮਨੁੱਖ ਜਿਉਂਦਾ ਵੀ ਮੁਰਦੇ ਸਮਾਨ ਹੁੰਦਾ ਹੈ, ‘‘ਅਤਿ ਸੁੰਦਰ ਕੁਲੀਨ ਚਤੁਰ; ਮੁਖਿ ਙਿਆਨੀ ਧਨਵੰਤ ਮਿਰਤਕ ਕਹੀਅਹਿ ਨਾਨਕਾ! ਜਿਹ ਪ੍ਰੀਤਿ ਨਹੀ ਭਗਵੰਤ ’’ (ਗਉੜੀ, : , ਪੰਨਾ ੨੫੩) ਅਜਿਹਾ ਹੰਕਾਰ ਖ਼ਤਰਨਾਕ ਹੋ ਸਕਦਾ ਹੈ, ਜੋ ਕਿਸੇ ਨਾਲ ਸਿੱਧੇ ਮੂੰਹ ਗੱਲ ਹੀ ਨਾ ਕਰਨ-ਸੁਣਨ ਦੇਵੇ ਅਤੇ ਆਪਣੇ ਮੂੰਹੋਂ ਕੁੱਝ ਐਸਾ ਬੋਲੇ, ਜੋ ਦੂਜਿਆਂ ਨੂੰ ਦੁੱਖ ਪਹੁੰਚਾਵੇ। ਮਤਲਬ ਜਦ ਆਪਣੇ ਆਪ ’ਤੇ ਇੰਨਾ ਜ਼ਿਆਦਾ ਗੁਮਾਨ ਹੋ ਜਾਵੇ ਕਿ ਲੋਕਾਂ ਨੂੰ ਨਖਿੱਧ ਜਾਣਨ ਲੱਗੇ ਤਾਂ ਹੰਕਾਰ ਆਪਣੇ ਭਵਿੱਖ ਲਈ ਬਹੁਤ ਹੀ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜੇ ਅਸੀਂ ਆਪਣੇ ਆਪ ਨੂੰ ਜ਼ਿਆਦਾ ਹੀ ਸਿਆਣੇ ਸਮਝ ਕੇ ਦੂਜਿਆਂ ਦੀ ਗੱਲ ਹੀ ਨਹੀਂ ਸੁਣਾਗੇ ਤਾਂ ਫਿਰ ਆਪਣੇ ਜੀਵਨ ਵਿੱਚ ਤਰੱਕੀ ਕਿਵੇਂ ਕਰ ਸਕਾਂਗੇ ?  ਜਦੋਂ ਅਸੀਂ ਕਿਸੇ ਦੀ ਗੱਲ ਨੂੰ ਨਖਿੱਧ ਅਣਗੌਲਿਆਂ ਕਰਾਂਗੇ ਤਾਂ ਦੂਸਰੇ ਨੂੰ ਸਾਡੇ ’ਤੇ ਗੁੱਸਾ ਆਵੇਗਾ। ਅਜਿਹੇ ਹੰਕਾਰੀ ਵਤੀਰੇ ਕਾਰਨ ਕਈ ਰਿਸ਼ਤੇ ਨਾਤੇ ਟੁੱਟਣਗੇ ਅਤੇ ਅਸੀਂ ਜੀਵਨ ਵਿੱਚ ਅੱਗੇ ਤਰੱਕੀ ਨਹੀਂ ਕਰ ਸਕਾਂਗੇ। ਜੇ ਮਨੁੱਖ; ਹੰਕਾਰ ’ਤੇ ਕਾਬੂ ਪਾ ਲਵੇ ਤਾਂ ਇਸ ਦੇ ਫ਼ਾਇਦੇ ਬਹੁਤ ਹਨ। ਸਵੈਮਾਣਤਾ ਸਾਨੂੰ ਉੱਦਮ ਦਾ ਬਲ ਬਖ਼ਸ਼ਦੀ ਹੈ, ਜਿਸ ਨਾਲ ਅਸੀਂ ਔਖੇ ਤੋਂ ਔਖਾ ਕੰਮ ਵੀ ਸਹਿਜ ਸੁਭਾਅ ਕਰ ਜਾਂਦੇ ਹਾਂ।  ਆਪਣੇ ਅੰਦਰ ਸ਼ੁੱਧ ਅਹੰਕਾਰ (ਸਵੈਮਾਨ) ਪੈਦਾ ਕਰਕੇ ਚੰਗੇ ਕੰਮ ਕਰੀਏ ਤਾਂ ਅਜਿਹੇ ਹੰਕਾਰ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ। ਇਸ ਤਰ੍ਹਾਂ ਜ਼ਿੰਦਗੀ ਵਿੱਚ ਕਈ ਮੌਕਿਆਂ ’ਤੇ ਅਸੀਂ ਹੰਕਾਰ ਨੂੰ ਸਵੈਮਾਨਤਾ ਵਿੱਚ ਬਦਲ ਕੇ ਚੰਗੇ ਕੰਮ ਕਰ ਸਕਦੇ ਹਾਂ, ਜਿਨ੍ਹਾਂ ਦਾ ਸਮਾਜ ਨੂੰ ਵੀ ਲਾਭ ਹੁੰਦਾ ਹੈ। ਹੰਕਾਰ ਨੂੰ ਮਾਰਨ ਦਾ ਮਤਲਵ ਕਿ ਆਪਣਾ ਆਤਮ ਬਲ ਵਧਾ, ਵਿਕਾਰਾਂ ’ਤੇ ਕਾਬੂ ਪਾ ਉਨ੍ਹਾਂ ਦੀ ਤਾਕਤ ਦੀ ਯੋਗ ਵਰਤੋਂ ਕਰ ਸਮਾਜ ਦੇ ਭਲੇ ਲਈ ਵਰਤਣਾ।

ਅੰਤ ਵਿੱਚ ਇੱਕ ਗੱਲ ਹੋਰ ਧਿਆਨ ਮੰਗਦੀ ਹੈ ਕਿ ਧਾਰਮਕ ਬੋਲੀ ਅਨੁਸਾਰ ਕੁਦਰਤ; ਪੰਜ ਤੱਤਾਂ (ਅੱਗ, ਹਵਾ, ਪਾਣੀ, ਧਰਤੀ ਤੇ ਆਕਾਸ਼) ਰਾਹੀਂ ਬਣੀ ਹੈ, ਜਿਨ੍ਹਾਂ ਦਾ ਪ੍ਰਭਾਵ ਹੀ ਪੰਜ ਕਾਮਾਦਿਕ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਹਨ। ਇਸ ਲਈ ਇਨ੍ਹਾਂ ਨੂੰ ਮਾਰਿਆ ਨਹੀਂ ਜਾ ਸਕਦਾ ਬਲਕਿ ਇਨ੍ਹਾਂ ਦਾ ਸਦਪ੍ਰਯੋਗ ਕੀਤਾ ਜਾ ਸਕਦਾ ਹੈ। ਸਦਪ੍ਰਯੋਗ ਤੋਂ ਭਾਵ ਇਨ੍ਹਾਂ ਪੰਜਾਂ (ਕਾਮਾਦਿਕਾਂ/ਵਿਕਾਰਾਂ) ਨੂੰ ‘ਸਤ, ਸਤੋਖ, ਦਇਆ, ਧਰਮ, ਧੀਰਜ’ ਵੱਲ ਮੋੜਿਆ ਜਾ ਸਕਦਾ ਹੈ; ਜਿਵੇਂ ‘ਕਾਮ ਨੂੰ ਸਤ (ਉੱਚਾ ਆਚਰਨ), ਲੋਭ ਨੂੰ ਸਤੋਖ, ਕ੍ਰੋਧ ਨੂੰ ਦਇਆ, ਮੋਹ ਨੂੰ ਧਰਮ (ਇਨਸਾਨੀਅਤ ਫ਼ਰਜ਼) ਤੇ ਅਹੰਕਾਰ ਨੂੰ ਧੀਰਜ (ਨਿਮਰਤਾ) ਵੱਲ ਮੋੜਨਾ। ਗੁਰੂ ਅਰਜਨ ਸਾਹਿਬ ਜੀ ਫ਼ਰਮਾਉਂਦੇ ਹਨ ਕਿ ਪੰਜ ਕਾਮਾਦਿਕਾਂ ਨੂੰ ਪੰਜ ਸ਼ੁੱਭ ਗੁਣਾਂ ਵੱਲ ਮੋੜਨ ਨਾਲ਼ ਇੱਕ ਤਰਫ਼ (ਕਾਮਾਦਕਾਂ) ਵੱਲੋਂ ਨਰਾਜ਼ ਹੋ ਕੇ ਪੰਜ ਸ਼ੁੱਭ ਗੁਣਾਂ ਨੂੰ ਮਨਾਉਣਾ ਹੁੰਦਾ ਹੈ, ‘‘ਪੰਚ ਮਨਾਏ; ਪੰਚ ਰੁਸਾਏ ਪੰਚ ਵਸਾਏ; ਪੰਚ ਗਵਾਏ ’’ (ਆਸਾ, : , ਪੰਨਾ ੪੩੦) ਭਾਵ ਇਨ੍ਹਾਂ (ਕਾਮਾਦਿਕਾਂ) ਨੂੰ ਮਾਰਿਆ ਨਹੀਂ ਜਾ ਸਕਦਾ ਬਲਕਿ ਇਨ੍ਹਾਂ ਦੀ ਵਰਤੋਂ ਕਰਨ ਦੇ ਢੰਗ ਨੂੰ ਬਦਲਣਾ ਹੀ ਧਰਮ ਹੈ, ਪਰ ਰਿਸ਼ੀ ਮੁਨੀਆਂ ਨੇ ਇਨ੍ਹਾਂ ਨੂੰ ਮਾਰਨ (ਖ਼ਤਮ ਕਰਨ) ਲਈ ਗ੍ਰਹਿਸਤੀ ਤੋਂ ਦੂਰ ਜੰਗਲ਼ ’ਚ ਜਾਣ ਨੂੰ ਧਰਮ ਮੰਨਿਆ, ਜਿਨ੍ਹਾਂ ਬਾਰੇ ਭਗਤ ਕਬੀਰ ਜੀ ਸਮਝਾਉਂਦੇ ਹਨ, ‘‘ਕਵਨੁ ਸੁ ਮੁਨਿਜੋ ਮਨੁ ਮਾਰੈ ਮਨ ਕਉ ਮਾਰਿ; ਕਹਹੁ ਕਿਸੁ ਤਾਰੈ ? ਰਹਾਉ ’’ (ਗਉੜੀ, ਭਗਤ ਕਬੀਰ, ਪੰਨਾ ੩੨੯) ਭਾਵ ਇਨ੍ਹਾਂ ਪੰਜਾਂ ਨੂੰ ਮਾਰਨਾ; ਮਨ ਨੂੰ ਮਾਰਨਾ ਹੈ, ਜੋ ਕਿ ਅਸੰਭਵ ਹੈ।

ਭਗਤ ਕਬੀਰ ਜੀ ਨੇ ਇਸ ਦਾ ਬਦਲ ਇਹ ਸਮਝਾਇਆ ਕਿ ਜਿਵੇਂ ਅਪੁ (ਭਾਵ ਜਲ); ਮਿੱਟੀ ਨੂੰ ਨਹੀਂ ਖੋਰਦਾ, ਤੇਜੁ (ਅੱਗ); ਲੱਕੜੀ ’ਚ ਹੁੰਦਿਆਂ ਵੀ ਉਸ ਨੂੰ ਨਹੀਂ ਜਲਾਉਂਦੀ, ਬਾਇ (ਹਵਾ); ਸੀਮਤ ਗਤੀ ਤੋਂ ਵਧੀਕ ਨਹੀਂ ਚੱਲਦੀ, ਪ੍ਰਿਥਵੀ ਨੂੰ ਕੋਈ ਖੋਦੇ ਜਾਂ ਪਾਣੀ ਦੇਵੇ; ਬੁਰਾ ਨਹੀਂ ਮਨਾਉਂਦੀ ਅਤੇ ਅਕਾਸ਼ ਸਭ ਲਈ ਸਮਾਨ ਹੈ, ਇਨ੍ਹਾਂ ਵਾਙ ਹੀ ਰਹਿਤ ਹਰੀ ਨਾਲ਼ ਜੁੜ ਕੇ ਮੈਂ ਰੱਖਦਾ ਹਾਂ, ‘‘ਅਪੁ, ਤੇਜੁ, ਬਾਇ, ਪ੍ਰਿਥਮੀ, ਆਕਾਸਾ ਐਸੀ ਰਹਤ ਰਹਉ; ਹਰਿ ਪਾਸਾ ਕਹੈ ਕਬੀਰ; ਿਰੰਜਨ ਧਿਆਵਉ ਤਿਤੁ ਘਰਿ ਜਾਉ; ਜਿ ਬਹੁਰਿ ਆਵਉ ’’ (ਗਉੜੀ, ਭਗਤ ਕਬੀਰ ਜੀ, ਪੰਨਾ ੩੨੭)