28 C
Jalandhar
Wednesday, April 22, 2026
spot_img
Home Blog Page 152

ਬੱਚੇ ਦੀ ਹੋਂਦ (ਬੁਨਿਆਦ) ਇਉਂ ਬਣਦੀ ਹੈ।

0

ਬੱਚੇ ਦੀ ਹੋਂਦ (ਬੁਨਿਆਦ) ਇਉਂ ਬਣਦੀ ਹੈ।

 ਮਾਤਾ ਦੇ ਗਰਭ ਵਿਚਲਾ ਅੰਡਾ, ਬਿਨਾ ਪਿਤਾ ਦੇ ਸ਼ਕਰਾਣੂ ਦੇ ਅੰਕੁਰਿਤ ਨਹੀਂ ਕੀਤਾ ਜਾ ਸਕਦਾ। ਸ਼ਕਰਾਣੂ ਦਾ ਜਨਮ ਪਿਤਾ ਦੇ ਪਤਾਲੂਆਂ ਵਿਚ ਹੁੰਦਾ ਹੈ ਇਸ ਦੇ ਪੂਰਨ ਰੂਪ ਵਿਚ ਵਿਕਾਸ ਲਈ ਦੋ-ਤਿੰਨ ਮਹੀਨੇ ਲੱਗਦੇ ਹਨ। ਪਤਾਲੂ ਥੈਲੀ ਦਾ ਮਕਸਦ ਪਤਾਲੂਆਂ ਨੂੰ ਇਕ ਅਜਿਹਾ ਤਾਪਮਾਨ ਉਪਯੁਕਤ ਕਰਵਾਉਣਾ ਹੈ ਜੋ ਕਿ ਪਤਾਲੂਆਂ ਅੰਦਰ ਸ਼ਕਰਾਣੂਆਂ ਦੇ ਵਿਕਾਸ ਲਈ ਜਰੂਰੀ ਹੈ। ਇਸ ਥੈਲੀ ਦੀ ਬਣਤਰ ਕੁਦਰਤ ਨੇ ਇਸ ਤਰ੍ਹਾਂ ਬਣਾਈ ਹੈ ਕਿ ਇਸ ਅੰਦਰ ਬਾਕੀ ਸਰੀਰ ਨਾਲੋਂ 5 ਕੁ ਡਿਗਰੀ ਤਾਪਮਾਨ ਘੱਟ ਰਹਿੰਦਾ ਹੈ। ਸ਼ਕਰਾਣੂ ਪਤਾਲੂਆਂ ਵਿਚ ਬਣਨ ਤੋਂ ਬਾਅਦ ਪਤਾਲੂਆਂ ਦੇ ਪਿੱਛੇ (ਐਪੀਡੀਡਾਈਮਸ) ਵਿਚ ਇਕੱਤਰ ਹੋ ਜਾਂਦੇ ਹਨ। ਸ਼ਕਰਾਣੂ ਇਸ ਜਗ੍ਹਾ ਕੋਈ ਦੋ ਤੋਂ ਤਿੰਨ ਮਹੀਨੇ ਤੱਕ ਰਹਿੰਦੇ ਹਨ।
 ਸ਼ਕਰਾਣੂ, ਦੋਹਾਂ ਪਤਾਲੂਆਂ ਵਿਚ ਇਕੱਤਰ ਹੋਣ ਤੋਂ ਮਗਰੋਂ ਦੋ ਨਲੀਆਂ ਰਾਹੀਂ ਉੱਪਰ ਨੂੰ ਵੀਰਜ ਥੈਲੀ ਵੱਲ ਤੁਰ ਪੈਂਦੇ ਹਨ। ਇਹ ਵੀਰਜ ਥੈਲੀ ਪਿਸ਼ਾਬ ਦੇ ਬਲੈਡਰ ਦੇ ਮਗਰੋਂ ਦੀ ਹੋ ਕੇ ਪੇਸ਼ਾਬ ਨਲੀ ਨਾਲ ਜੁੜ ਜਾਂਦੀ ਹੈ। ਇਹ ਪਿਸ਼ਾਬ ਅਤੇ ਵੀਰਜ (ਸ਼ਕਰਾਣੂਆਂ ਸਮੇਤ) ਸਰੀਰ ਵਿਚੋਂ ਬਾਹਰ ਨਿਕਲਣ ਦਾ ਸਾਂਝਾ ਮਾਰਗ ਹੈ।
 ਸ਼ਕਰਾਣੂ ਆਪਣੀ ਥੈਲੀ ਵਿਚੋਂ ਬਾਹਰ ਆਉਣ ਲੱਗੇ ਰਸਤੇ ਵਿਚ ਵੀਰਜ (ਇਕ ਚਿਕਨਾ ਪਦਾਰਥ) ਨਾਲ ਲੈ ਕੇ ਚੱਲਦੇ ਹਨ। ਇਹ ਵੀਰਜ ਤਿੰਨ ਜਗ੍ਹਾ ਤੋਂ ਮਿਲਦਾ ਹੈ। ਦੋ ਵੱਡੀਆਂ ਗ੍ਰੰਥੀਆਂ (ਸੈਮੀਨਲ ਵੈਸੀਕਲ) ਸ਼ਕਰਾਣੂਆਂ ਨੂੰ ਪਲਦੇ ਰੱਖਣ ਲਈ ਖੁਰਾਕ ਵਜੋਂ ਪਦਾਰਥ ਪੈਦਾ ਕਰਦੀਆਂ ਹਨ। ਗਦੂਦ ਗ੍ਰੰਥੀਆਂ (ਪਰੋਸਟੇਟ ਗਲੈਂਡ) ਅਜਿਹਾ ਪਦਾਰਥ ਛੱਡਦੀਆਂ ਹਨ ਜਿਸ ਵਿਚ ਸ਼ਕਰਾਣੂ ਤੈਰਦੇ ਰਹਿੰਦੇ ਹਨ। ਕੌਪਰ ਗ੍ਰੰਥੀਆਂ ਅਜਿਹਾ ਪਦਾਰਥ ਪੈਦਾ ਕਰਦੀਆਂ ਹਨ ਜੋ ਕਿ ਪਿਸ਼ਾਬ ਵਿਚਲੇ ਤੇਜ਼ਾਬ ਦੇ ਅੰਸ਼ ਨੂੰ ਨਿਸ਼ਕ੍ਰਿਅ ਕਰਦੇ ਹਨ ਜੋ ਕਿ ਪਿਸ਼ਾਬ ਨਲੀ ਵਿਚ ਪਿਛਲੀ ਵਾਰ ਕੀਤੇ ਗਏ ਪਿਸ਼ਾਬ ਵਿਚੋਂ ਬਚੇ ਰਹਿ ਸਕਦੇ ਹਨ। ਪਿਸ਼ਾਬ ਨਲੀ ਰਾਹੀਂ ਵੱਡੀ ਗਿਣਤੀ ਵਿਚ (ਇਕ ਵੇਲੇ 2 ਲੱਖ ਦੇ ਲਗਭਗ) ਸ਼ਕਰਾਣੂ ਸ਼ਰੀਰ ਵਿਚੋਂ ਬਾਹਰ ਆਉਂਦੇ ਹਨ, ਇਸ ਕਿਰਿਆ ਨੂੰ ਵੀਰਜ ਦਾ ਛੁੱਟਣਾ ਵੀ ਕਹਿੰਦੇ ਹਨ। ਜੇ ਇਹ ਸੰਭੋਗ (ਔਰਤ ਨਾਲ ਯੋਨ ਸੰਪਰਕ) ਦੌਰਾਨ ਵਾਪਰਦਾ ਹੈ ਤਾਂ ਸ਼ਕਰਾਣੂ ਬੱਚੇਦਾਨੀ ਤੋਂ ਗਰਭ ਨਲੀਆਂ ਵੱਲ ਅੰਡੇ ਨੂੰ ਅੰਕੁਰਿਤ ਕਰਨ ਦੀ ਕੋਸ਼ਿਸ਼ ਵਿਚ ਦੌੜਦੇ ਹਨ। ਜੇ ਕਿਸੇ ਵੀ ਇੱਕ ਸ਼ਕਰਾਣੂ ਦਾ ਅੰਡੇ ਨਾਲ ਸੁਮੇਲ ਹੋ ਜਾਏ ਤਾਂ ਅੰਡਾ ਅੰਕੁਰਿਤ ਹੋ ਕੇ ਆਪਣੇ ਦੁਆਲੇ ਹੋਰ ਸ਼ਕਰਾਣੂਆਂ ਤੋਂ ਬਚਣ ਲਈ ਸੁਰੱਖਿਆ ਕਵਚ ਬਣਾ ਕੇ ਬੱਚੇਦਾਨੀ ਵੱਲ ਤੁਰ ਜਾਂਦਾ ਹੈ ਅਤੇ ਭਰੂਣ ਦੇ ਰੂਪ ਵਿਚ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ।

   

ਲੜਕਾ ਜਾਂ ਲੜਕੀ ਕਿਵੇਂ ਪੈਦਾ ਹੁੰਦੀ ਹੈ ?

ਅਸੀਂ ਜਾਣਦੇ ਹਾਂ ਕਿ ਹਰੇਕ ਬੱਚਾ ਆਪਣੀ ਮਾਤਾ ਅਤੇ ਪਿਤਾ ਤੋਂ ਇੱਕ-ਇੱਕ ਸੈੱਲ ਪ੍ਰਾਪਤ ਕਰਕੇ ਆਪਣੇ ਜੀਵਨ ਦੀ ਬੁਨਿਆਦ ਕਾਇਮ ਕਰਦਾ ਹੈ। ਮਾਤਾ ਦਾ ਸੈੱਲ ਉਸ ਆਂਡੇ ਵਿੱਚ ਹੁੰਦਾ ਹੈ ਜੋ ਹਰ ਜੁਆਨ ਔਰਤ ਮਹੀਨੇ ਵਿੱਚ ਇੱਕ ਵਾਰ ਪੈਦਾ ਕਰਦੀ ਹੈ। ਪਿਤਾ ਦਾ ਸੈੱਲ ਉਸ ਦੇ ਵੀਰਯ ਵਿੱਚ ਹੁੰਦਾ ਹੈ। ਆਂਡੇ ਤੇ ਵੀਰਯ ਦੇ ਮਿਲਾਪ ਨਾਲ ਹੀ ਬੱਚਾ ਪੈਦਾ ਹੁੰਦਾ ਹੈ। ਮਾਂ ਦੇ ਆਂਡੇ ਵਿੱਚ ਇੱਕੋ ਹੀ ਕਿਸਮ ਦੇ X ਕਰੋਮੋਸੋਮ ਹੁੰਦੇ ਹਨ ਪਰ ਪਿਤਾ ਦੇ ਵੀਰਯ ਵਿੱਚ X ਕਰੋਮੋਸੋਮ ਅਤੇ Y ਕਰੋਮੋਸੋਮ ਹੁੰਦੇ ਹਨ। ਹੁਣ ਜੇ ਪਿਤਾ ਦੇ ਵੀਰਯ ਵਿਚਲਾ X ਕਰੋਮੋਸੋਮ ਮਾਤਾ ਦੇ ਆਂਡੇ ਵਿਚਲੇ X ਕਰੋਮੋਸੋਮ ਨਾਲ ਮਿਲਦਾ ਹੈ ਤਾਂ ਲੜਕੀ ਪੈਦਾ ਹੁੰਦੀ ਹੈ, ਪਰ ਜੇ ਪਿਤਾ ਦੇ ਵੀਰਯ ਵਿੱਚੋਂ Y ਕਰੋਮੋਸੋਮ ਮਾਤਾ ਦੇ ਆਂਡੇ ਦੇ X ਕਰੋਮੋਸੋਮ ਨਾਲ ਮਿਲਦਾ ਹੈ (ਜਿਹੜਾ ਹਮੇਸਾਂ ਹੀ X ਕਰੋਮੋਸੋਮ ਹੁੰਦਾ ਹੈ) ਤਾਂ ਲੜਕਾ ਪੈਦਾ ਹੁੰਦਾ ਹੈ। ਇਸ ਤਰ੍ਹਾਂ ਲੜਕੇ ਜਾਂ ਲੜਕੀ ਨੂੰ ਜਨਮ ਦੇਣਾ ਮਾਤਾ ਦੇ ਵਸ ਨਹੀਂ ਬਲਕਿ ਕੁਦਰਤ ਨੇ ਪਿਤਾ ਨੂੰ ਅਧਿਕਾਰ ਦਿੱਤਾ ਹੋਇਆ ਹੈ, ਇਸ ਲਈ ਮਾਤਾ ਦੀ ਤੁਲਨਾ ਧਰਤੀ ਨਾਲ ਕੀਤੀ ਜਾਂਦੀ ਹੈ ਭਾਵ ਧਰਤੀ ਵਿਚ ਕਣਕ ਬੋ ਕੇ ਚਣੇ ਨਹੀਂ ਉਗਾਏ ਜਾ ਸਕਦੇ, ਇਸੇ ਤਰ੍ਹਾਂ ਮਾਤਾ ਵਿਚ ਲੜਕੀ ਬੋ ਕੇ ਲੜਕਾ ਨਹੀਂ ਉਗਾਇਆ ਜਾ ਸਕਦਾ, ਪਰ ਮੂਰਖ ਸਮਾਜ ਲੜਕੀ ਦੇ ਪੈਦਾ ਹੋਣ ਉਪਰੰਤ ਦੋਸ਼ੀ ਔਰਤਾਂ ਨੂੰ ਹੀ ਮੰਨਦਾ ਆ ਰਿਹਾ ਹੈ।
 ਕਈ ਵਾਰੀ ਮਾਤਾ ਪਿਤਾ ਦੇ ਦੋ ਕਰੋਮੋਸੋਮਾਂ (X+X/X+Y) ਦੇ ਜੁੜਨ ਦੀ ਬਜਾਏ ਤਿੰਨ ਕਰੋਮੋਸੋਮ (X+X+X/X+Y+Y) ਵੀ ਜੁੜ ਜਾਂਦੇ ਹਨ ਅਜਿਹੀ ਹਾਲਤ ਵਿੱਚ ਖੁਸਰੇ, ਜੁੜਵੇਂ ਬੱਚੇ ਬਗੈਰਾ ਪੈਦਾ ਹੋ ਜਾਂਦੇ ਹਨ।
 ਵਿਗਿਆਨ ਨੇ ਇਹ ਤਕਨੀਕ ਹਾਸਲ ਕਰਨ ਵਲ ਕਦਮ ਪੁੱਟਿਆ ਹੈ ਕਿ ਪਿਤਾ ਦੇ ਵੀਰਯ ਦੀ ਬਜਾਇ ਮਰਦ ਦੀ ਚਮੜੀ ਵਿਚੋਂ ਇਹ ਸ਼ੁਕਰਾਣੂ ਬਣਾਇਆ ਜਾਏ, ਜਿਸ ਵਿਚ ਕੁਝ ਸਫਲਤਾ ਵੀ ਮਿਲੀ ਦੱਸੀ ਜਾਂਦੀ ਹੈ। ਸ਼ਾਇਦ ਆਉਣ ਵਾਲੇ ਸਮੇਂ ਵਿਚ ਕਿਸੀ ਕਾਰਨ ਵਿਧਵਾ ਹੋਈਆਂ ਔਰਤਾਂ ਜਾਂ ਕੁਆਰਾ ਜੀਵਨ ਬਤੀਤ ਕਰਨ ਵਿਚ ਖੁਸ਼ ਰਹਿਣ ਵਾਲੀਆਂ ਲੜਕੀਆਂ ਨੂੰ ਵੀ ਬੱਚਾ ਉਪਲਬਧ ਕਰਾਇਆ ਜਾ ਸਕੇਗਾ ਤਾਂ ਜੋ ਸਮਾਜ ਵਿਚ ਉਹ ਆਪਣਾ ਸਨਮਾਨ ਵੀ ਬਰਕਰਾਰ ਰੱਖ ਸਕਣ।

ਜੱਸਾ ਸਿੰਘ ਨੇ ਜਸ ਖੱਟ ਲਿਆ, ਕੌਮ ਦੀ ਸੇਵਾ ਕਰਕੇ ।

0

(ਸ. ਜੱਸਾ ਸਿੰਘ ਆਹਲੂਵਾਲੀਏ ਨੂੰ ਸਮਰਪਿਤ)

ਜੱਸਾ ਸਿੰਘ ਨੇ ਜਸ ਖੱਟ ਲਿਆ, ਕੌਮ ਦੀ ਸੇਵਾ ਕਰਕੇ ।

ਵਿਚ ਮੈਦਾਨੇ ਰਿਹਾ ਜੂਝਦਾ ਸੀਸ ਤਲੀ ’ਤੇ ਧਰ ਕੇ,

ਜੱਸਾ ਸਿੰਘ ਨੇ ਜਸ ਖੱਟ ਲਿਆ, ਕੌਮ ਦੀ ਸੇਵਾ ਕਰਕੇ ।

ਜ਼ਿਲ੍ਹਾ ਲਾਹੌਰ ਦੇ ਆਹਲੂ ਪਿੰਡ ਵਿਚ, ਬਦਰ ਸਿੰਘ ਸੀ ਰਹਿੰਦਾ,

ਕਰਕੇ ਸੁੱਚੀ ਕਿਰਤ ਕਮਾਈ, ਮੁੱਖੋਂ ਸਤਿਨਾਮ ਸੀ ਕਹਿੰਦਾ ।

ਲੋਕ ਪ੍ਰਲੋਕ ਸਵਾਰੇ ਬਾਣੀ ਗੁਰੂ ਗ੍ਰੰਥ ਦੀ ਪੜ੍ਹ ਕੇ,

ਜੱਸਾ ਸਿੰਘ ਨੇ ਜਸ ਖੱਟ ਲਿਆ, ਕੌਮ ਦੀ ਸੇਵਾ ਕਰਕੇ ।

ਛੋਟੀ ਉਮਰੇ ਸਿਰ ਤੋਂ ਉਠ ਗਿਆ,ਜਦੋਂ ਪਿਤਾ ਦਾ ਸਾਇਆ,

ਆਹਲੂਵਾਲੀਏ ਉਸ ਵਕਤ ਨੂੰ ਹੌਂਸਲੇ ਨਾਲ ਲੰਘਾਇਆ ।

ਵੱਧਦਾ ਰਿਹਾ ਵੱਲ ਅਗਾਂਹ ਨੂੰ, ਦੁੱਖ ਤਕਲੀਫ਼ਾਂ ਜਰ ਕੇ,

ਜੱਸਾ ਸਿੰਘ ਨੇ ਜਸ ਖੱਟ ਲਿਆ, ਕੌਮ ਦੀ ਸੇਵਾ ਕਰਕੇ ।

ਮਾਤਾ ਸੁੰਦਰੀ ਨੇ ਜੱਸੇ ’ਤੇ ਨਜ਼ਰ ਮਿਹਰ ਦੀ ਕੀਤੀ,

ਪੁੱਤ ਸਮਝ ਕੇ ਤੋੜ ਨਿਭਾਈ, ਉਸ ਦੇ ਨਾਲ ਪ੍ਰੀਤੀ ।

ਸ਼ਸਤਰ ਸੌਂਪ ਕੇ ਆਖਿਆ, ਜੀਣਾ ਨਹੀਂ ਕਿਸੇ ਤੋਂ ਡਰ ਕੇ,

ਜੱਸਾ ਸਿੰਘ ਨੇ ਜਸ ਖੱਟ ਲਿਆ, ਕੌਮ ਦੀ ਸੇਵਾ ਕਰਕੇ ।

ਗੁਰੂ ਸਮਝ ਕੇ ਗ੍ਰੰਥ ਸਾਹਿਬ ਤੋਂ, ਲੈਂਦਾ ਰਿਹਾ ਅਗਵਾਈ,

ਇਸ ਅਗਵਾਈ ਨੇ ਹੀ ਉਸ ਨੂੰ, ਜੀਵਨ ਜਾਚ ਸਿਖਾਈ ।

ਚੁੱਕੇ ਹੋਏ ਕਦਮ ਕਦੇ ਨਾ, ਪਿੱਛੇ ਵੱਲ ਨੂੰ ਸਰਕੇ,

ਜੱਸਾ ਸਿੰਘ ਨੇ ਜਸ ਖੱਟ ਲਿਆ, ਕੌਮ ਦੀ ਸੇਵਾ ਕਰਕੇ ।

ਮੱਘਦੇ ਸੂਰਜ ਵਰਗੀ ਸੀ, ਉਸ ਦੇ ਚੇਹਰੇ ’ਤੇ ਲਾਲੀ,

ਕੰਬਦਾ ਸੀ ਤੱਕ ਕੇ ਜਿਸ ਨੂੰ, ਅਹਿਮਦ ਸ਼ਾਹ ਅਬਦਾਲੀ ।

ਮੁੜ ਜਾਂਦਾ ਸੀ ਖ਼ਾਲੀ ਆਪਣੀ ਜਿੱਤੀ ਬਾਜੀ ਹਰਕੇ।

ਜੱਸਾ ਸਿੰਘ ਨੇ ਜਸ ਖੱਟ ਲਿਆ, ਕੌਮ ਦੀ ਸੇਵਾ ਕਰਕੇ ।

ਏਨਾ ਸੌਖਾ ਹੁੰਦਾ ਨਹੀਂ, ਸੁਲਤਾਨ ਕੌਮ ਦਾ ਬਣਨਾ,

ਦੁਸ਼ਮਣ ਦੀਆਂ ਬੰਦੂਕਾਂ ਅੱਗੇ ਸੀਨਾ ਪੈਂਦਾ ਤਣਨਾ ।

ਬਿਨ ਕੁਰਬਾਨੀ ਨਹੀਂ ਬਦਲਦੇ, ਕਦੇ ਇਤਿਹਾਸ ਦੇ ਵਰਕੇ,

ਜੱਸਾ ਸਿੰਘ ਨੇ ਜਸ ਖੱਟ ਲਿਆ, ਕੌਮ ਦੀ ਸੇਵਾ ਕਰਕੇ ।

‘ਚੋਹਲੇ ਵਾਲਿਆ’ ਜਗ ਦੇ ਉੱਤੇ, ਆਉਂਦੇ ਵਿਰਲੇ ਟਾਵੇਂ,

ਭਰੇ ਹੁੰਦੇ ਕੁਰਬਾਨੀਆਂ ਦੇ ਨਾਲ, ਜਿਹਨਾਂ ਦੇ ਸਿਰਨਾਵੇਂ ।

ਤਾਹੀਓਂ ਸੀਸ ਝੁਕਾਉਂਦੇ ਲੋਕੀਂ, ਆ ਉਨ੍ਹਾਂ ਦੇ ਦਰ ’ਤੇ,

ਜੱਸਾ ਸਿੰਘ ਨੇ ਜਸ ਖੱਟ ਲਿਆ, ਕੌਮ ਦੀ ਸੇਵਾ ਕਰਕੇ ।

-ਰਮੇਸ਼ ਬੱਗਾ ਚੋਹਲਾ, ਗਲੀ ਨੰਬਰ 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) 94631-32719

—-0—–

ਗੁਰੂ ਨਾਨਕ ਜੀ ਦੀ ਪੰਜਵੀਂ ਉਦਾਸੀ (ਕਵਿਤਾ)

0

ਗੁਰੂ ਨਾਨਕ ਜੀ ਦੀ ਪੰਜਵੀਂ ਉਦਾਸੀ

ਸੁਰਜੀਤ ਗੱਗ

ਚੱਲ ਮਰਦਾਨਿਆ ਘੁੰਮਣ ਚੱਲੀਏ, ਧਰਤੀ ਦਾ ਮੁੱਖ ਚੁੰਮਣ ਚੱਲੀਏ ।
ਛੱਡ ਰਬਾਬ ਤੇ ਫੜ ਲੈ ਕਾਸਾ, ਵੇਖਣ ਚੱਲੀਏ ਜਗਤ ਤਮਾਸ਼ਾ ।
ਕਿਸ ਨੇ ਬੰਨ੍ਹ ਲਈ, ਮਾਰੀ ਗੰਢ, ਕੌਣ ਅਜੇ ਵੀ ਕਰੇ ਪਾਖੰਡ ?
ਕਿਸ ਨੇ ਨਵੀਆਂ ਲੀਹਾਂ ਪਾਈਆਂ, ਕੌਣ ਅਜੇ ਵੀ ਸੰਗ ਕਸਾਈਆਂ ?
ਇਹ ਨੇ ਕੌਣ ਛਲੇਊਆਂ ਵਾਲੇ, ਦਾੜ੍ਹੀਆਂ ਸੰਗ ਜਨੇਊਆਂ ਵਾਲੇ ?
ਪੰਡਤ ਸ਼ੰਖ, ਮੁੱਲਾਣੇ ਬਾਂਗ, ਤੀਜਾ ਕੌਣ ਰਚਾਵੇ ਸਾਂਗ ?
ਹਿੰਦੂ ਨਾ ਮੁਸਲਮਾਨ ਹੈ ਇਹ, ਕਿਸ ਖੋਲ੍ਹੀ ਨਵੀਂ ਦੁਕਾਨ ਹੈ ਇਹ ?
ਸੰਗਮਰਮਰ ਤੇ ਸੋਨਾ ਝਾਲ, ਕਿਹੜਾ ਯੁੱਗ ਇਹ ਕਿਹੜਾ ਕਾਲ ?

ਕਿਹੜੇ ਧਨ ਖਜਾਨਿਓਂ ਆਇਆ, ਕਿੱਥੋਂ ਆ ਗਈ ਏਨੀ ਮਾਇਆ ?
ਲੋਕਾਂ ਦੇ ਜੋ ਲਹੂ ਪੀਂਦਾ ਹੈ, ਕੀ ਬਾਬਰ ਅੱਜ ਵੀ ਜਿਉਂਦਾ ਹੈ ?

ਕੀ ਭੁੱਖਿਆਂ ਢਿੱਡ ਪਾਇਆ ਲੰਗਰ, ਜਿਸ ਨੇ ਵੀ ਇਹ ਲਾਇਆ ਲੰਗਰ ?
ਕਿੱਥਿਓਂ ਚੱਲ ਕੇ ਆਇਆ ਲੰਗਰ, ਇਹ ਕਿਸ ਥਾਂ ਪੁਚਾਇਆ ਲੰਗਰ ?
ਬਣ ਕੇ ਦੋਵੇਂ ਮਸਤ ਕਲੰਦਰ, ਆ ਚੱਲੀਏ ਇਸ ਮੰਦਰ ਅੰਦਰ ।
ਅੰਦਰ ਕਾਹਤੋਂ ਜਾਣ ਨਹੀਂ ਦਿੰਦੇ, ਪੈਰ ਸਰੋਵਰ ਪਾਉਣ ਨਹੀਂ ਦਿੰਦੇ ।
ਕੌਣ ਨੇ ਇਹ ਜੋ ਬਰਛਿਆਂਵਾਲੇ, ਤੌਰ-ਤਰੀਕੇ ਹਰਖਿਆਂ ਵਾਲੇ ।
ਹੋਰ ਵੀ ਤਾਂ ਲੰਘ ਲੋਕ ਰਹੇ ਨੇ, ਸਾਨੂੰ ਹੀ ਕਿਉਂ ਟੋਕ ਰਹੇ ਨੇ ?
ਕੌਣ ਨੇ ਇਹ ਜੋ ਗਾਉਂਦੇ ਪਏ ਨੇ, ਕਿਸ ਨੂੰ ਚੌਰ ਝੁਲਾਉਂਦੇ ਪਏ ਨੇ ?
ਸਾਰੀ ਬਾਣੀ ਕਰ ਲਈ ਕੰਠ, ਮੂਹਰੇ ਧਰਿਆ ਕਿਉਂ ਗਰੰਥ ?
ਇਹ ਤਾਂ ਗੱਲ ਸਮਝ ਵਿੱਚ ਆਵੇ, ਅਨਪੜ੍ਹਾਂ ਤਾਈਂ ਕੋਈ ਪੜ੍ਹ ਸਮਝਾਵੇ ।
ਪਰ ਪੜ੍ਹੇ-ਲਿਖੇ ਖੁਦ ਪੜ੍ਹਦੇ ਕਿਉਂ ਨਹੀਂ, ਪੜ੍ਹਦੇ ਅਮਲ ਫਿਰ ਕਰਦੇ ਕਿਉਂ ਨਹੀਂ ।
ਮੁੜ-ਮੁੜ ਕਿਉਂ ਦੁਹਰਾਇਆ ਜਾਂਦਾ, ਜ਼ੋਰੀਂ ਕੰਨੀਂ ਪਾਇਆ ਜਾਂਦਾ ।
ਇਹ ਕੀ ਵੇਖਾਂ ਘਾਲਾ-ਮਾਲਾ, ਬੀਬੀ ਦਾਹੜੀ ਹੱਥ ‘ਚ ਮਾਲਾ ?
ਅੱਲਾ ਜਾਂ ਕੋਈ ਪੀਰ ਭਲਾ ਹੈ, ਇਹ ਕਿਸ ਦੀ ਤਸਵੀਰ ਭਲਾ ਹੈ ?
ਮਰਦਾਨੇ ਆਖਿਆ ਛੱਡੋ ਜਨਾਬ, ਕਾਹਨੂੰ ਕਰਨੈ ਮੂਡ ਖਰਾਬ ?
ਏਥੇ ਊਤਿਆ ਫਿਰਦਾ ਆਵਾ, ਹਰ ਇੱਕ ਦਾ ਹੈ ਅਪਣਾ ਦਾਅਵਾ ।
ਹਰ ਕੋਈ ਬਣਿਆ ਫਿਰੇ ਮਛੇਰਾ, ਮੈਂ ਨਾਨਕ ਦਾ ਨਾਨਕ ਮੇਰਾ ।
ਕਾਹਨੂੰ ਪਾਉਣ ਨੂੰ ਪੰਗੇ ਫਿਰਦੇ, ਪੈਰ-ਪੈਰ ਔਰੰਗੇ ਫਿਰਦੇ ।
ਜਿਹਨਾਂ ਨੂੰ ਤੇਰੇ ਅਕੀਦੇ ਭਾਅ ਗਏ, ਉਹ ਤਾਂ ਯਾਰ ਸ਼ਹੀਦੀਆਂ ਪਾ ਗਏ ।
ਹੁਣ ਵੀ ਹੋਵੇ ਸੱਚ ਖੁਆਰ, ਕੂੜ-ਝੂਠ ਦੀ ਜੈ-ਜੈ ਕਾਰ ।
ਤੇਰੇ ਨਾਂ ’ਤੇ ਹੋਣ ਵਪਾਰ, ਤੇਰੇ ਨਾਂ ਦੇ ਕਾਰੋਬਾਰ ।
ਨਾਨਕ ਵਿਕਦੇ ਮੁੱਲ ਬਾਜ਼ਾਰ, ਟਕੇ-ਟਕੇ ਨੂੰ ਮਿਲਦੇ ਚਾਰ ।
ਨਾਨਕ ਤੇਰਾ ਲਾਇਆ ਲੰਗਰ, ਹੁਣ ਨਹੀਂ ਜਾਂਦਾ ਖਾਇਆ ਲੰਗਰ ।
ਢਿੱਡਾਂ ਵਿੱਚ ਵੱਧ-ਘੱਟ ਹੀ ਪੈਂਦਾ, ਜਾਂਦਾ ਭਾਂਡੇ ਪਾਇਆ ਲੰਗਰ ।
ਲੁਕਾਉਣ ਲਈ ਕਾਲੀ ਮਾਇਆ ਲੰਗਰ, ਮਿਲ ਕੇ ਭਾਗੋਆਂ ਲਾਇਆ ਲੰਗਰ ।
ਉਹ ਤਾਂ ਬਾਬਾ ਤੂੰ ਹੀ ਸੀ; ਜਿਸ, ਭਾਗੋ ਦਾ ਠੁਕਰਾਇਆ ਲੰਗਰ ।
ਮੁੱਲ ਦੇ ਸੇਵਾਦਾਰਾਂ ਥੀਂ ਹੁਣ, ਜਾਂਦਾ ਏ ਵਰਤਾਇਆ ਲੰਗਰ ।
ਬੀਬੀਆਂ ਦਾਹੜ੍ਹੀਆਂ, ਕਛਹਿਰਿਆਂ ਵਾਲੇ, ਲੰਮੇ ਚੋਲ਼ੇ ਸੁਨਹਿਰਿਆਂ ਵਾਲੇ ।
ਸੋਨੇ ਦੀਆਂ ਕ੍ਰਿਪਾਨਾਂ ਵਾਲੇ, ਇਹ ਨੇ ਸਭ ਦੁਕਾਨਾਂ ਵਾਲੇ ।
ਇਹ ਭਾਗੋ ਹੈ ਹੰਢਿਆ ਹੋਇਆ, ਨਾਨਕ ਬੂਹੇ ਟੰਗਿਆ ਹੋਇਆ ।
ਹਿੰਦੂ ਨੀ, ਨਾ ਮੁਸਲਮਾਨ ਹੈ ਇਹ, ਬਾਜ਼ਾਰ ‘ਚ ਨਵੀਂ ਦੁਕਾਨ ਹੈ ਇਹ ।
ਇਹ ਨੂੰ ਦਿੱਤਾ ਸਿੱਖੀ ਨਾਮ, ਉੱਚੀ ਦੁਕਾਨ, ਫਿੱਕਾ ਪਕਵਾਨ ।
ਸਿੱਖੀ ਸਾਖੀਆਂ ਵਿੱਚ ਹੀ ਰਹਿ ਗਈ, ਇਹ ਵੀ ਰਾਹ ਕਬਰਾਂ ਦੇ ਪੈ ਗਈ ।
ਕਦੇ ਇਹ ਸਿੱਖੀ ਜੋਗ ਹੁੰਦੀ ਸੀ, ਸਿਰਲੱਥਿਆਂ ਦੀ ਫੌਜ ਹੁੰਦੀ ਸੀ ।
ਚਰਖੜੀਆਂ ’ਤੇ ਚੜ੍ਹਦੀ ਸਿੱਖੀ, ਗਰੀਬ-ਮਜਲੂਮ ਲਈ ਖੜ੍ਹਦੀ ਸਿੱਖੀ ।
ਕੁਰਬਾਨੀਆਂ ਦੀ ਮਿਸਾਲ ਹੁੰਦੀ ਸੀ, ਸਿੱਖੀ ਕਦੇ ਖਿਆਲ ਹੁੰਦੀ ਸੀ ।
ਹੁਣ ਸਿੱਖੀ ਪਹਿਰਾਵਾ ਹੋ ਗਈ, ਇਹ ਵੀ ਬਸ ਦਿਖਾਵਾ ਹੋ ਗਈ ।
ਗੋਲ੍ਹਕਾਂ ਖਾਤਰ ਹੋਣ ਲੜਾਈਆਂ, ਚੋਰ ਚੋਰਾਂ ਨੂੰ ਦੇਣ ਵਧਾਈਆਂ ।
ਇਹਨਾਂ ਏਦਾਂ ਈ ਲੜਦੇ ਰਹਿਣਾ, ਛੱਡ ਨਾਨਕ ! ਆਪਾਂ ਕੀ ਲੈਣਾ ?
ਆਪਣਾ ਕੰਮ ਹੈ ਦੇਣਾ ਹੋਕਾ, ਸਾਂਭ ਲਵੇ ਜਿਨ ਸਾਂਭਣਾ ਮੌਕਾ ।
ਇਹ ਜੋ ਚੌਰ ਝੁਲਾਉਂਦੇ ਪਏ ਨੇ, ਉਹ ਜੋ ਬਹਿ ਕੇ ਗਾਉਂਦੇ ਪਏ ਨੇ ।
ਸੇਵਾ-ਸੂਵਾ ਨਾ ਕਾਈ ਏ ਬਾਬਾ !  ਇਹ ਤਾਂ ਸਭ ਤਨਖਾਹੀਏ ਬਾਬਾ !
ਨੰਗੇ ਸਿਰ ਇਸ ਮੰਦਰ ਜਾ ਕੇ, ਬਹਿ ਨਾ ਜਾਵੀਂ ਧੌਣ ਲੁਹਾ ਕੇ ।
ਤਰਕ ਨਾ ਕੋਈ ਦਲੀਲ ਹੀ ਚੱਲਣੀ, ਨਾ ਹੀ ਕੋਈ ਅਪੀਲ ਹੀ ਚੱਲਣੀ ।
ਜਦ ਤੂੰ ਮੱਕੇ ਪੈਰ ਕਰੇ ਸੀ, ਸਮਝਣ ਵਾਲਿਆਂ ਪੈਰ ਫੜੇ ਸੀ ।
ਆਪ ਤਾਂ ਬਾਬੇ ! ਖਾਣ ਨੂੰ ਫਿਰਦਾ, ਮੇਰੇ ਕਾਹਤੋਂ ਪੁਆਉਣ ਨੂੰ ਫਿਰਦਾ ?
ਏਥੇ ਇੰਝ ਦੀ ਆਸ ਨਾ ਰੱਖੀਂ, ਖਾਲੀ ਘੜੇ, ਪਿਆਸ ਨਾ ਰੱਖੀਂ ।
ਨਾਨਕ ਆਖਿਆ ਛੱਡ ਮਰਦਾਨੇ !  ਏਥੋਂ ਚੱਲੀਏ ਚੁੱਕ ਸ਼ਮਿਆਨੇ ।
ਬੇਜ਼ਤੀ ਬਾਹਲੀ ਖਾਸੀ ਹੋ ਗਈ, ਪੰਜਵੀਂ ਅੱਜ ਉਦਾਸੀ ਹੋ ਗਈ ।
ਇਹ ਕੀ ਹੋਇਆ ਹਰ ਗਿਆ ਨਾਨਕ, ਕਿਉਂ ਕਿਨਾਰਾ ਕਰ ਗਿਆ ਨਾਨਕ  ?
ਜਾਂ ਭਾਗੋ ਭਰਮਾ ਕੇ ਲੈ ਗਿਆ ਜਾਂ ਸੱਚ-ਮੁੱਚ ਹੀ ਡਰ ਗਿਆ ਨਾਨਕ  ?

ਜ਼ਿੰਦਗੀ ਦੀ ਰਫ਼ਤਾਰ (ਕਵਿਤਾ)

0

  ਜ਼ਿੰਦਗੀ ਦੀ ਰਫ਼ਤਾਰ 

                                                         – ਗੁਰਪ੍ਰੀਤ ਸਿੰਘ, ਯੂ.ਐੱਸ.ਏ 

ਕੀ ਸੁਣਾਵਾਂ ਮੈ, ਦੋ ਆਰ ਦੀਆਂ |

ਇਸ਼ਕ ਵਾਲੀਆਂ ਗੱਲਾਂ ਨੇ ਹੁਣ, ਪਾਰ ਦੀਆਂ  | |

ਗੀਤਾਂ ਦੇ ਸਨ ਮੌਸਮ, ਪੈਲਾਂ ਬਹਾਰ ਦੀਆਂ |

ਗਲੀ ਗਲੀ ਸਨ ਹੁੰਦੀਆਂ, ਗੱਲਾਂ ਪਿਆਰ ਦੀਆਂ  | |

ਚੋਹੀਂ ਪਾਸੀਂ ਸਨ ਧੂੰਮਾਂ, ਇੱਜ਼ਤ ਤੇ ਸਤਿਕਾਰ ਦੀਆਂ |

ਕੌਣ ਕਰਦਾ ਸੀ ਗੱਲਾਂ ਕਦੀ, ਜਿੱਤ ਤੇ ਹਾਰ ਦੀਆਂ  | |

ਨਕਦ ਉਧਾਰ ਨਾ ਕੋਈ, ਗੱਲਾਂ ਸਨ ਇਤਬਾਰ ਦੀਆਂ |

ਨਾ ਉਸ ਦੇ ਇਨਕਾਰ ਦੀਆਂ, ਨਾ ਤੇਰੇ ਮੇਰੇ ਤਕਰਾਰ ਦੀਆਂ  | | 

ਕੀਡ਼ੀਆਂ ਸਨ ਪੀਢੀਆਂ, ਮਹਿਕਣ ਤੰਦਾਂ ਇਕਰਾਰ ਦੀਆਂ |

ਕਰੇ ਕੌਣ ਯਕੀਨ, ਗੱਲਾਂ ਸਨ ਇਸੇ ਗੁਲਜ਼ਾਰ ਦੀਆਂ   | | 

ਦਿਲ ਦੀਆਂ ਕੋਠੜੀਆਂ ਹੁਣ, ਬਣੀਆਂ ਨੇ ਗਾਰ ਦੀਆਂ |

ਜਿਹਦੇ ਲੱਗਣ ਦਾਅ, ਹੱਕ ਸਭਨਾਂ ਦੇ ਮਾਰ ਦੀਆਂ  | |

ਸਵਾਹ ਨੂੰ ਸੋਨਾ ਦੱਸ ਵੇਚਦੇ, ਖਾਂਦੇ ਸੋਹਾਂ ਕਰਤਾਰ ਦੀਆਂ |

ਪ੍ਰਦੇਸਾਂ ਦੀਆਂ ਨਹੀਂ, ਗੱਲਾਂ ਨੇ ਇਸੇ ਬਜ਼ਾਰ ਦੀਆਂ  | |

ਅਸਲ ਗੱਲਾਂ ਤੇ ਨੇ, ਜ਼ਿੰਦਗੀ ਦੀ ਰਫ਼ਤਾਰ ਦੀਆਂ |

ਹੋਵਣ ਸ਼ਾਇਦ ਇਹ ਵੀ, ਗੁੱਝੀਆਂ ਚਾਲਾਂ ਸਰਕਾਰ ਦੀਆਂ  | |

ਤੂੰ ਵਸਦਾ ਏ ਤਾਂ, ਵਸਦਾ ਰਹਿ ” ਪ੍ਰੀਤ”

ਡਾਰੋਂ ਖੁੰਝੀਆਂ ਹੀ ਜਾਨਣ, ਕਦਰਾਂ ਯਾਰ ਦੀਆਂ  | |

ਕਾਹੇ ਰੇ ਬਨ ਖੋਜਨ ਜਾਈ

0

ਕਾਹੇ ਰੇ ਬਨ ਖੋਜਨ ਜਾਈ 

ਗੁਰਦੇਵ ਸਿੰਘ ਸੱਧੇਵਾਲੀਆ

ਬਨ ਵਿਚ ਰੱਬ ਕਿਥੇ? ਜੇ ਰੱਬ ਕੇਵਲ ਬਨ ਵਿਚ ਹੈ ਤਾਂ ਬਾਕੀ? ਜੇ ਬਾਕੀ ਸਭ ਥਾਂਈ ਤਾਂ ਜੰਗਲ ਵਿਚ ਕਿਉਂ ਨਹੀਂ ਪਰ ਜਿਥੇ ਤੱਕ ਉਸ ਨੂੰ ਲੱਭਣ ਦਾ ਵਿਸ਼ਾ ਹੈ ਤਾਂ ਜੰਗਲ ਵਿਚ ਹੀ ਕਿਉਂ? ਤੇਰੇ ਤਾਂ ਧੁਰ ਅੰਦਰ ਦੁਹਾਈਆਂ ਪਾ ਰਿਹਾ ਪਰ ਤੈਨੂੰ ਸੁਣੇ ਤਾਂ, ਤਾਂ ਨਾ !

  ਬਾਬਾ ਜੀ ਅਪਣੇ ਤਾਂ ਕਹਿਦੇ ‘ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ’ ਫੁੱਲ ਵਿਚ ਸੁਗੰਧ ਵਾਂਗ ਤੇਰੇ ਅੰਦਰ ਮਹਿਕਾਂ ਮਾਰ ਰਿਹਾ। ਸ਼ੀਸੇ ਵਿਚ ਤੇਰੇ ਅਪਣੀ ਪ੍ਰਛਾਈਂ ਵਾਂਗ। ਪਰ ਪੰਡੀਆ ਕਹਿੰਦਾ ਕਿਹੜਾ ਸੰਗ? ਕੌਣ ਸੰਗ? ਇਉਂ ਕਿਉਂ ਸੰਗ ਹੋ ਜੂ? ਸਾਡੇ ਬਾਬਾ ਜੀ ਦੇ ਤਾਂ ਹੋਇਆ ਨਹੀ ਮਾਅਰ ਪੁੱਠੇ ਤੇ ਸਿੱਧੇ, ਕਿੱਲੀਆਂ ਨਾਲ ਕੇਸ ਬੰਨੀ ਰੱਖੇ। ਜਦ ਸਾਡੇ ਵਾਲੇ ਬਾਬੇ ਨੂੰ ਇਉਂ ਮਿਲਿਆ ਤਾਂ…? ਐਵੇਂ ਇਨਾ ਸੌਖਾ ਰੱਬ ਬਣਾ ਛੱਡਿਆ। ਏਹਾ ਤਾਂ ਸਾਡੇ ਹੀ ਬਾਬਾ ਜੀ ਕੇਸ ਬੰਨ ਬੰਨ ਪੁੱਠੇ ਲਮਕਦੇ ਰਹੇ, ਠਰੇ ਪਾਣੀਆਂ ਇੱਕ ਖੜੇ, ਮਾਅਰ ਕੋਰੇ ਮਾਰੇ ਛੱਪੜਾਂ ‘ਚ ਵੜ ਜਾਂਦੇ ਸਨ ਫਿਰ ਕਿਤੇ ਰੱਬ ਨਸੀਬ ਹੋਇਆ! ਹਾਂਅ !

  ਬਾਬਾ ਫਰੀਦ ਜੀ ਨਾਲ ਵੀ ਇਵੇਂ ਹੋਇਆ! ਉਹ ਤਾਂ ਕਹੀ ਗਏ ਕਿ ‘ਫਰੀਦਾ ਜੰਗਲ ਜੰਗਲ ਕਿਆ ਭਵੇ’ ਪਰ ਇਧਰ ਸਾਡੇ ਵਾਲੇ ਪੰਡੀਆਂ ਬਾਬਾ ਜੀ ਸਿਰ ਚਿੜੀਆਂ ਦੇ ਆਹਲਣੇ ਪਾ ਛੱਡੇ? 12 ਸਾਲ ਖੂਹ ਵਿਚ ਹੀ ਲਮਕਾਈ ਛੱਡਿਆ! ਕਿਸੇ ਕੌਮ ਵਿਚ ਇਨੇ ਪੁੱਠੇ ਲੋਕ ਨਹੀਂ ਦੇਖੇ ਮੈਂ। ਜਿਹੜੀ ਜਿਹੜੀ ਗੱਲ ਬਾਬੇ ਅਪਣੇ ਦੁਹਾਈਆਂ ਪਾ ਪਾ ਕਹਿੰਦੇ ਰਹੇ ਕਿ ਏਹ ਨਹੀ ਕਰਨੀ, ਇਹ ਪੰਡੀਏ ਆਖੇ ਲੱਗ ਉਦੋਂ ਵਿਰੁਧ ਗੱਲਾਂ ਬਾਬਾ ਜੀ ਅਪਣਿਆਂ ਦੇ ਮੂੰਹਾਂ ਵਿਚ ਪਾਈ ਗਏ।

  ਜਦ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ ਤਾਂ ਸਾਡੇ ਵਾਲੇ ਪੰਡੀਆਂ ਦਾ ਜਵਾਬ ਪਤਾ ਕੀ ਹੁੰਦਾ ‘ਉ ਤਾਂ ਜੀ ਇਹ ਤਾਂ ਬਨ ਦੀ ਗੱਲ ਹੋ ਰਹੀ ਭੋਰੇ ਦੀ ਥੋੜੋਂ’ ?

  ਮੂਰਖ ਬੰਦੇ ਨੂੰ ਕਿਹੜਾ ਦਲੀਲਾਂ ਦਿੰਦਾ ਫਿਰੇ ਕਿ ਭੜੂਆ ਬਨ ਤੇ ਭੋਰੇ ਵਿਚਲਾ ਫਰਕ ਤਾਂ ਸਮਝਾ! ਬਨ ਵਿਚ ਵੀ ਲੋਕਾਂ ਤੋਂ ਲੁੱਕਣਾ ਤੇ ਭੋਰੇ ਵਿਚ ਵੀ! ਇਸ ਨਾਲ ਕੀ ਫਰਕ ਪੈਂਦਾ ਕਿ ਤੁਸੀਂ ਧਰਤੀ ਪੁੱਟ ਕੇ ਲੁੱਕ ਜਾਉਂ ਜਾਂ ਜੰਗਲ ਵਿਚ ਲੁੱਕ ਜਾਉ ?

 ਯਾਦ ਰਹੇ ਕਿ ਮੈਂ ਇਨ੍ਹਾਂ ਪੰਡੀਆਂ ਨੂੰ ਸੰਬੋਧਨ ਨਹੀਂ ਨਾ ਮੈਨੂੰ ਲੋੜ ਕਿ ਅਸੀਂ ਇਨ੍ਹਾਂ ਦੀ ਦਲੀਲ ਨਾਲ ਅਪਣੀ ਦਲੀਲ ਰੱਖੀਏ। ਲੱਕੜ ਦੇ ਸਿਰ ਲਈ ਨਾ ਦੁਨੀਆਂ ਉਪਰ ਕੋਈ ਦਲੀਲ ਬਣੀ ਨਾ ਜਵਾਬ! ਆਮ ਗੁਰਸਿੱਖ ਲਈ ਪਰ ਇਹ ਜਾਨਣਾ ਜਰੂਰੀ ਹੈ ਕਿ ਗੁਰੂ ਸਾਹਿਬ ਖੁਦ ਜੰਗਲਾਂ, ਬਨਾ ਅਤੇ ਭੋਰਿਆ ਬਾਰੇ ਕੀ ਰਾਇ ਰੱਖਦੇ ਹਨ। ਇਹ ਵੀ ਕਿ ਗੁਰੂ ਸਾਹਿਬਾਨਾ ਦੀ ਬਾਣੀ, ਉਂਨ੍ਹਾਂ ਦਾ ਨਾਮ, ਉਨ੍ਹਾਂ ਦੀ ਕਰਣੀ, ਕਹਿਣੀ, ਸਮੁੱਚੀ ਸਖਸ਼ੀਅਤ ਵੰਨੀ ਦੇਖਦੇ ਹੋਏ ਤੁਸੀਂ ਸ਼ਰਤ ਲਾ ਕੇ ਕਹਿ ਸਕਦੇਂ ਕਿ ਉਹ ਖੁੱਡਾਂ ਪੁੱਟ ਕੇ ਬੈਠਣ ਵਾਲੇ ਨਹੀ ਸਨ !

    ਆਹ ਤੁਹਾਡੇ ਖੁੱਡਾਂ ਪੁੱਟ ਕੇ ਬੈਠਣ ਵਾਲਿਆਂ ਵਿਚੋਂ, ਇਤਿਹਾਸ ਵਿਚੋਂ, ਜਾਂ ਜੋਗੀਆਂ ਸਿੱਧਾਂ ਵਿਚੋਂ ਇੱਕ ਬੰਦਾ ਹੱਥ ਲਾ ਕੇ ਦੱਸ ਦਿਓ ਕਿ ਭਾਈ ਆਹਾ ਇਨਾ ਚਿਰ ਖੁੱਡ ਪੁੱਟ ਕੇ ਬੈਠਾ ਰਿਹਾ ਤੇ ਮੁੜ ਮੌਤ ਦੇ ਮੱਥੇ ਵੱਜਾ ਐਨ ਸਿੱਧਾ? ਪਹਾੜ ਵਾਂਗ ਭਿੜ ਗਿਆ ਮੌਤ ਨਾਲ ਕਿ ਮੌਤ ਵੀ ਲੋਹਾ ਮੰਨ ਗਈ ਕਿ ਇਸ ਧਰਤੀ ਤੇ ਕੋਈ ਗੁਰੂ ਤੇਗ ਬਹਾਦਰ ਸਾਹਬ ਵਰਗਾ ਸੂਰਬੀਰ ਮਹਾਂਪੁਰਖ ਪੈਦਾ ਹੋਇਆ ਸੀ। ਉਹ ਕੀ ਉਸ ਦੇ ਸਿੱਖ ਮਾਣ ਨਾ! ਇੱਕ ਤਾਂ ਕਹਿੰਦਾ ਓ ਭਾਈ ਚੀਰ ਸਿੱਧਾ ਨੱਕ ਨੂੰ ਰੱਖ! ਇਹ ਖੁੱਡਾਂ ਪੁੱਟ ਕੇ ਬੈਠਣ ਵਾਲਿਆਂ ਦੇ ਕੰਮ ਨੇ ?

    ਖੁੱਡਾਂ ਤਾਂ ਚੂਹੇ ਪੁੱਟਦੇ। ਚਾਅ ਨੂੰ ਨਹੀਂ ਅਪਣੀ ਜਾਨ ਦੀ ਰਾਖੀ ਲਈ। ਚੂਹੇ ਲਈ ਖੁੱਡ ਸਭ ਤੋਂ ਸੁਰਖਅੱਤ ਥਾਂ ਹੈ। ਮੌਤ ਤੋਂ ਡਰਿਆ ਚੂਹਾ ਖੁੱਡ ਪੁੱਟ ਕੇ ਗੁਜਾਰਾ ਕਰਦਾ ਹੈ। ਉਸ ਕੋਲੇ ਕੋਈ ਦੂਜਾ ਰਾਹ ਹੀ ਨਹੀਂ। ਖੁੱਡ ਚੂਹੇ ਨੂੰ ਮੌਤ ਤੋਂ ਬਚਾਉਂਦੀ ਹੈ। ਇਸ ਗੱਲ ਨੂੰ ਸਮਝੋ। ਜੋਗੀ ਜਾਂ ਸਿੱਧ ਜੇ ਜੰਗਲਾਂ ਬਨਾ ਨੂੰ ਦੌੜੇ ਤਾਂ ਉਸ ਪਿੱਛੇ ਵੀ ਚੂਹਾ ਬਿਰਤੀ ਸੀ। ਉਹ ਡਰਦੇ ਦੌੜੇ। ਇਸ ਸੰਸਾਰ ਤੋਂ ਡਰਦੇ ਤੇ ਅੱਗੇ ਜਾ ਕੇ ਕਿਸੇ ਸੁਰੱਖਅਤ ਸਵਰਗ ਵਿਚ ‘ਸੇਫ’ ਰਹਿਣ ਲਈ ਦੌੜੇ। ਤੁਹਾਡੇ ਵਾਲੇ ਸਾਧੜੇ ਭੋਰਿਆਂ ਵਿਚ ਵੀ ਸੰਸਾਰ ਤੋਂ ਡਰਦੇ ਦੌੜੇ ਤੇ ਅੱਗੇ ਜਾ ਕੇ ਕਿਸੇ ਸੱਚਖੰਡ ਪਹੁੰਚਣ ਲਈ? ਅਗੇ ਪਤਾ ਨਹੀਂ ਹੋਣੇ ਸਨ ਕਿ ਨਹੀਂ ਪਰ ਡਰੇ ਹੋਇਆਂ ਇਥੇ ਹੀ ਭੋਰੇ ਪੁੱਟ ਕੇ ਸੱਚਖੰਡ ਬਣਾ ਛੱਡੇ ਮਾਂ ਦਿਆਂ ਪੁੱਤਾਂ। ਜਿਵੇਂ ਚੂਹਾ ਖੁੱਡ ਪੁੱਟ ਸੁਰੱਖਅਤ ਹੋਣਾ ਚਾਹੁੰਦਾ ਉਵੇਂ ਇਨ੍ਹਾਂ ਖੁੱਡਾਂ ਪੁੱਟੀਆਂ ਤੇ ਅਪਣੀਆਂ ਖੁੱਡਾਂ ਨੂੰ ‘ਨਾ ਦੇ ਦਿੱਤਾ ਸੱਚਖੰਡ ਤੇ ਭੋਰਿਆਂ ਦਾ ?

   ਮੇਰੀ ਕੌਮ ਵਿਚ ਪਤਾ ਨਹੀਂ ਕਿੰਨੇ ਚੂਹੇ ਪੈਦਾ ਹੋਏ ਜਿੰਨਾ ਖੁੱਡਾਂ ਪੁੱਟ ਪੁੱਟ ਧਰਤੀ ਪੋਲੀ ਕਰ ਮਾਰੀ। ਹਰੇਕ ਮਰੇ ਸਾਧ ਦੇ ਡੇਰੇ ਭੋਰਾ ਸਾਹਬ ਹੈ। ਪਰ ਨਾਂ ਲੈ ਦੱਸਿਓ ਕਿ ਕੋਈ ਚੂਹਾ ਮੌਤ ਨਾਲ ਭਿੜਿਆ? ਜਿੰਨਿਆਂ ਦੀਆਂ ਬਰਸੀਆਂ ਮਨਾਉਂਦੇ ਹੋਂ। ਜੈਤੋ ਦੇ ਮੋਰਚੇ, ਗੁਰੂ ਕੇ ਬਾਗ ਦੇ ਮੋਰਚੇ, ਗੁਰੂ ਘਰਾਂ ਦੀ ਅਜਾਦੀ ਦੇ ਮੋਰਚੇ, 84 ਵਾਲੇ ਘੱਲੂਘਾਰੇ, ਰੋਹੀਆਂ, ਨਹਿਰਾਂ ਤੇ ਵਿਸ਼ੇ ਸਾਡੀਆਂ ਲਾਸ਼ਾਂ ਦੇ ਸਥਰ, ਨਸ਼ਿਆਂ ਦੇ ਵੱਗਦੇ ਰਹੇ ਤੇ ਰਹਿ ਰਹੇ ਦਰਿਆ। ਕਿਹੜਾ ਚੂਹਾ ਆਇਆ ਖੁੱਡ ਤੋਂ ਬਾਹਰ? ਕਿਸ ਨੇ ਤੁਹਾਡੇ ਨਿਆਣਿਆਂ ਦੀ ਅਰਥੀ ਨੂੰ ਮੋਢਾ ਦਿੱਤਾ। ਬਲਕਿ ਹੁਣ ਤਾਜਾ ਕਿ ਚੂਹਿਆਂ ਦਾ ਪੂਰਾ ਸੰਤ ਸਮਾਜ ਤੁਹਾਡੇ ਨਿਆਣਿਆਂ ਨੂੰ ਜ਼ਹਿਰ ਦੇ ਕੇ ਮਾਰਨ ਵਾਲੇ ਬਾਦਲਾਂ ਨਾਲ ਖੜਾ ਨਹੀਂ ਸੀ? ਵਿਚੇ ਤੁਹਾਡੀਆਂ ਟਕਸਾਲਾਂ ?

  ਸੂਰਬੀਰ ਕਦੇ ਭੋਰਿਆਂ ਵਿਚ ਨਹੀਂ ਵੜਦੇ। ਕੋਈ ਗੁਰੂ ਤੇ ਨਾ ਗੁਰੂ ਦਾ ਸਿੱਖ ਭੋਰੇ ਵਿਚ ਵੜਿਆ। ਭੋਰਾ ਉਨ੍ਹਾਂ ਨੂੰ ਗਵਾਰਾ ਹੀ ਨਹੀਂ। ਭੋਰਾ ਉਨ੍ਹਾਂ ਦੀ ਸਖਸ਼ੀਅਤ ਨਾਲ ਮੇਲ ਹੀ ਨਹੀਂ ਖਾਂਦਾ। ਭੋਰਾ ਉਨ੍ਹਾਂ ਦੇ ਮੇਚ ਆ ਹੀ ਨਹੀਂ ਸਕਦਾ ਕਿਉਂਕਿ ਭੋਰਾ ਜਾਂ ਰੁੱਡ ਬਣੀ ਹੀ ਚੂਹੇ ਵਾਸਤੇ ਹੈ ? ਪਰ ਇਹ ਪੰਡੀਏ ਦੀ ਹਰਾਮਜਾਦਗੀ ਦੇਖੋ ਇਨੀ ਸੂਰਬੀਰ ਜੋਧੇ ਗੁਰੂ ਨੂੰ ਵੀ 26 ਸਾਲ ਭੋਰੇ ਵਿਚ ਵਾੜ ਛੱਡਿਆ ? ਕੌਮ ਮੇਰੀ ਨਾਲ ਇਦੋਂ ਵੱਡੀ ਟਿੱਚਰ ਹੋਰ ਕੀ ਸਕਦੀ! ਕਿ ਹੋ ਸਕਦੀ ?

ਅੰਤਕ ‘ਹ’ ਮੁਕਤੇ ਦਾ ਉਚਾਰਨ (ਭਾਗ-1)

0

‘ਅੰਤਕ ‘ਹ’ ਮੁਕਤੇ ਦਾ ਉਚਾਰਨ (ਭਾਗ-1)

ਹਰਜਿੰਦਰ ਸਿੰਘ ‘ਘੜਸਾਣਾ’

ਹਰ-ਅੱਖਰ ਦਾ ਉਚਾਰਣ ਅਸਥਾਨ ਵੱਖ-ਵੱਖ ਹੈ, ਉਚਾਰਣ ਸਮੇਂ ਸੰਬੰਧਿਤ ਅੱਖਰ ਦਾ ਉਚਾਰਣ-ਅਸਥਾਨ ਬਾਰੇ ਬੋਧ ਹੋਣਾ ਲਾਜ਼ਮੀ ਹੈ।

‘ਹ’ ਅੱਖਰ ਖਹਿਵਾਂ ਨਾਦੀ ਵਿਅੰਜਨ ਹੈ, ਇਸ ਦਾ ਉਚਾਰਣ-ਸਥਾਨ ਕੰਠ-ਦੁਆਰ ਹੈ। ਆਮ ਕਰਕੇ ਜਦੋਂ ‘ਹ’ ਅੱਖਰ ਕਿਸੇ ਸ਼ਬਦ ਦੇ ਅਰੰਭ ਵਿੱਚ ਆਵੇ ਤਾਂ ਉਚਾਰਣ ਦੀ ਕੋਈ ਸੱਮਸਿਆ ਨਹੀਂ ਹੈ, ਪਰ ਜਦੋਂ ਕਿਸੇ ਸ਼ਬਦ ਦੇ ਵਿਚਕਾਰ ਮੁਕਤੇ ਰੂਪ ਵਿੱਚ ਜਾਂ ਕਿਸੇ ਸ਼ਬਦ ਦੇ ਅੰਤ ਆਵੇ ਤਾਂ ਉਚਾਰਣ ਦਰੁਸਤ ਰੂਪ ਵਿੱਚ ਨਹੀਂ ਕੀਤਾ ਜਾਂਦਾ; ਇਥੇ ਕੇਵਲ ਅਸੀਂ ਕਿਸੇ ਸ਼ਬਦ ਦੇ ਵਿਚਕਾਰ ਆਇਆ ਮੁਕਤੇ ਰੂਪ ‘ਹ’ ਦਾ ਸ਼ੱਧ ਉਚਾਰਣ ਸੰਬੰਧੀ ਵੀਚਾਰ ਕਰਾਂਗੇ।

ਅਜੋਕੀ ਪੰਜਾਬੀ ਵਿੱਚ ਸ਼ਬਦਾਂ ਦੇ ਵਿਚਕਾਰ ‘ਹ’ ਮੁਕਤੇ ਦੀ ਵਰਤੋਂ ਕਿਸੇ ਮੁਕਤਾ-ਵਿਅੰਜਨ ਅੱਖਰ ਮਗਰੋਂ ਨਹੀਂ ਕੀਤੀ ਜਾਂਦੀ, ਪਰ ਪੁਰਾਤਨ ਪੰਜਾਬੀ ਅਤੇ ਗੁਰਬਾਣੀ ਵਿੱਚ ਇਸ ਦੀ ਵਰਤੋਂ ਬਹੁਤ ਹੈ।

ਆਮ ਤੌਰ `ਤੇ ਕਿਸੇ ਸ਼ਬਦ ਦੇ ਵਿਚਕਾਰ ਆਇਆ ‘ਹ’ ਮੁਕਤੇ ਦੀ ਧੁਨੀ ਇਸ ਤਰ੍ਹਾਂ ਬੋਲੀ ਜਾਂਦੀ ਹੈ ਜਿਵੇਂ ਕਿ ‘ਹ’ ਨੂੰ ਸਿਹਾਰੀ (ਹਿ) ਲੱਗੀ ਹੋਵੇ, ਪਰ ਇਹ ਦਰੁਸੱਤ ਨਹੀਂ।

ਪੁਰਾਤਨ -ਮੁਹਾਰਨੀ ਮੁਤਾਬਕ ‘ਹ’ ਮੁਕਤੇ ਦਾ ਝਕਾਅ ਕੰਨੇ ਵੱਲ ਜਾਂਦਾ ਹੈ, ਭਾਵ ਕੰਨੇ ਦੀ ਧੁਨੀ ਨੂੰ ਅੱਧਾ ਕਰ ਦੇਈਏ ਤਾਂ ਮੁਕਤੇ ਅੱਖਰ ਦੀ ਧੁਨੀ ਬਣ ਜਾਂਦੀ ਹੈ। ਮੁਕਤੇ ਅੱਖਰ ਨੂੰ ਖੜਵੇਂ ਰੂਪ ਵਿੱਚ ਬੋਲਣਾ ਹੈ। ਅੱਜਕਲ ‘ਹ’ ਅਤੇ ‘ਹਿ’ ਦੀ ਧੁਨੀ ਨੂੰ ਰਲ-ਗੱਡ ਕੀਤਾ ਜਾ ਰਿਹਾ ਹੈ ਜੋ ਕਿ ਠੀਕ ਨਹੀਂ, ਇਹਨਾ ਦੀ ਧੁਨੀ ਵੱਖਰੀ-ਵੱਖਰੀ ਹੈ।

ਗੁਰਬਾਣੀ ਵਿਚੋਂ ਇਸ ਨੂੰ ਸਪੱਸ਼ਟ ਕਰਨ ਲਈ ਅਸੀਂ ਦੋ ਉਦਾਹਣਾਂ ਲਵਾਂਗੇ -:

“ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ॥ (ਪੰਨਾ ੩੭)

“ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ॥ (ਪੰਨਾ ੩੦੬)

“ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿੑ ਹਦੂਰਿ॥ ੧॥ (ਪੰਨਾ ੪੧੭)

ਉਪਰੋਕਤ ਪੰਗਤੀਆਂ ਵਿੱਚ ਵਰਤਿਆ ਲਫਜ਼ ‘ਬਹਣਿ’ ਗੁਰਬਾਣੀ ਵਿੱਚ ੪ ਵਾਰ ਇਸੇ ਰੂਪ ਵਿੱਚ ਦਰਜ਼ ਹੈ, ਗੁਰਬਾਣੀ ਵਿਆਕਰਣ ਅਨੁਸਾਰ ਇਹ ਸ਼ਬਦ ਅਪੂਰਨ ਕਿਰਿਆ ਹੈ, ਅਰਥ ਹਨ ‘ਬੈਠਣਾ, ਬੈਠਣ ਨੂੰ’। ਉਕਤ ਸ਼ਬਦ ਦਾ ਉਚਾਰਣ ‘ਬਹਿਣ’ ਵਾਂਗ ਕਰਨਾ ਦਰੁਸੱਤ ਨਹੀਂ।

“ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ॥ (ਪੰਨਾ ੯੩੫)

ਸ਼ਬਦ ‘ਬਹਿਣ’ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਹੀ ਆਇਆ ਹੈ ਜੋ ਕਿ ਉਕਤ ਪੰਗਤੀ ਵਿੱਚ ਦਰਜ਼ ਹੈ। ਗੁਰਬਾਣੀ ਵਿਆਕਣ ਅਨੁਸਾਰ ਸੰਬੰਧਿਤ ਸ਼ਬਦ ਇਸਤਰੀ ਲਿੰਗ ਨਾਂਵ, ਕਰਤਾ ਕਾਰਕ ਹੈ ਜਿਸ ਦੇ ਅਰਥ ਹਨ ‘ਭੈਣ’। ਇਸ ਸ਼ਬਦ ਦਾ ਉਚਾਰਣ ‘ਬੈਹਣ’ (ਬ੍ਹੈਣ) ਕਰਨਾ ਹੈ।

ਸ਼ਬਦ ‘ਬਹਣਿ’ ਅਤੇ ‘ਬਹਿਣ’ ਦਾ ਜਦੋਂ ਆਪਸੀ ਅਰਥਾਂ ਵਿੱਚ ਦਿਨ-ਰਾਤ ਦਾ ਅੰਤਰ ਹੈ ਫਿਰ ਉਚਾਰਣ ਕਿਵੇਂ ਇਕ-ਸਾਰ ‘ਬਹਿਣ’ ਵਾਂਗ ਹੋ ਸਕਦਾ ਹੈ?

“ਪਾਟ ਪਟੰਬਰ ਪਹਿਰਿ ਹਢਾਵਉ॥ (ਪੰਨਾ ੨੨੫)

“ਕਾਪੜ ਪਹਿਰਿ ਕਰੇ ਚਤੁਰਾਈ॥ (ਪੰਨਾ ੨੩੦)

“ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ (ਪੰਨਾ ੪੭੨)

ਸ਼ਬਦ ‘ਪਹਿਰਿ’ ਸੰਬੰਧਿਤ ਪੰਗਤੀਆਂ ਤੋਂ ਅਲਾਵਾ ਗੁਰਬਾਣੀ ਵਿੱਚ ੭ ਵਾਰ ਮਿਲਦਾ ਹੈ, ਗੁਰਬਾਣੀ ਵਿਆਕਰਣ ਅਨੁਸਾਰ ਕਿਰਿਆਵੀ ਭਾਵ ਪੂਰਬ-ਪੂਰਣ ਕਿਰਦੰਤ ਬਣਦਾ ਹੈ। ਅਰਥ ਹਨ ‘ਪਹਿਣ ਕੇ’। ਉਕਤ ਸ਼ਬਦ ਦਾ ਉਚਾਰਣ ‘ਪੈਹਰ’ ਵਾਂਗ ਕਰਨਾ ਹੈ।

“ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ॥ ੧॥ ਰਹਾਉ॥ (ਪੰਨਾ ੪੪)

“ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ॥ (ਪੰਨਾ ੪੫)

ਉਪਰੋਕਤ ਸ਼ਬਦ ‘ਪਹਰ’ ਗੁਰਬਾਣੀ ਵਿੱਚ ੧੨੨ ਵਾਰੀਂ ਆਇਆ ਹੈ, ਗੁਰਬਾਣੀ ਵਿਆਕਰਣ ਅਨੁਸਾਰ ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਹੋਣ ਕਾਰਣ ਇਸਦੇ ਅਰਥ ਹਨ ‘ਸਮਾ ਮਾਪੱਣ ਦੀ ਇਕਾਈ, ਤਿੰਨ ਘੰਟਿਆਂ ਦਾ ਇੱਕ ਪਹਰ।

ਉਕਤ ਸ਼ਬਦ ਦਾ ਉਚਾਰਣ ਖੜਵੇਂ ਰੂਪ ਵਿੱਚ ‘ਪਹਰ’ ਕਰਨਾ ਹੈ।

ਸ਼ਬਦ ‘ਪਹਿਰਿ’ ਅਤੇ ‘ਪਹਰ’ ਦਾ ਜਦੋਂ ਅਰਥਾਂ ਵਿੱਚ ਅੰਤਰ ਹੈ, ਫਿਰ ਉਚਾਰਣ ਕਿਵੇਂ ਇਕ-ਸਾਰ ਹੋ ਸਕਦਾ ਹੈ?

ਸੋ ਸਾਰੀ ਵੀਚਾਰ ਦਾ ਭਾਵ ਇਹ ਹੈ ਕਿ ਸ਼ਬਦ ਦੇ ਵਿਚਕਾਰ ਆਇਆ ‘ਹ’ ਮੁਕਤੇ ਦੀ ਧੁਨੀ ਅਲੱਗ ਹੈ ਅਤੇ ‘ਹਿ’ ਦੀ ਧੁਨੀ ਅਲੱਗ, ਦੋਵਾਂ ਨੂੰ ਰਲ-ਗੱਡ ਨਹੀਂ ਕਰਨਾ ਚਾਹੀਦਾ।

“ਸਹਜਿ ਦਾ ਉਚਾਰਣ ਸਹਿਜ ਅਸ਼ੁੱਧ ਹੈ।

ਨਹ ਦਾ ਉਚਾਰਣ ਨਹਿ ਅਸ਼ੁੱਧ ਹੈ।

ਜਹ ਦਾ ਉਚਾਰਣ ਜਹਿ ਅਸ਼ੁੱਧ ਹੈ।

ਕਹ ਦਾ ਉਚਾਰਣ ਕਹਿ ਅਸ਼ੁੱਧ ਹੈ।

ਸਹਸ ਦਾ ਉਚਾਰਣ ਸਹਿਸ ਅਸ਼ੁੱਧ ਹੈ।

ਦਹ ਦਾ ਉਚਾਰਣ ਦਹਿ ਅਸ਼ੁੱਧ ਹੈ।

ਮਹਰਾਜ ਦਾ ਉਚਾਰਣ ਮਹਿਰਾਜ ਅਸ਼ੁੱਧ ਹੈ। ਆਦਿ।

ਸੋ ਸਾਨੂੰ ਮੁਕਤੇ ‘ਹ’ ਦੀ ਖੜੀ-ਤੜੀ ਧੁਨੀ ਨੂੰ ਪ੍ਰਚਲਤ ਕਰਨਾ ਚਾਹੀਦਾ ਹੈ।

ਭੁੱਲ-ਚੁਕ ਦੀ ਖਿਮਾਂ

khalsasingh.hs@gmail.com

ਨੌਜਵਾਨਾਂ ਵਿੱਚ ਗੁਰਸਿੱਖੀ ਜਜ਼ਬਾ ਕਿਵੇਂ ਭਰੀਏ ?

0

ਨੌਜਵਾਨਾਂ ਵਿੱਚ ਗੁਰਸਿੱਖੀ ਜਜ਼ਬਾ ਕਿਵੇਂ ਭਰੀਏ ?

ਗੁਰਦੀਪ ਸਿੰਘ ਗਨੀਵ-9478106249

ਕਿਸੇ ਵੀ ਕੌਮ ਦੀ ਨੌਜਵਾਨ ਪੀੜ੍ਹੀ ਉਸ ਕੌਮ ਦੀ ਰੀੜ ਦੀ ਹੱਡੀ ਹੁੰਦੀ ਹੈ। ਸਾਡੇ ਸਰੀਰ ਵਿੱਚ 206 ਹੱਡੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਰੀੜ ਦੀ ਹੱਡੀ ਹੈ। ਜੇਕਰ ਰੀੜ ਦੀ ਹੱਡੀ ਟੁੱਟ ਜਾਵੇ ਤਾਂ ਸਰੀਰ ਅੱਧਮੋਇਆ ਹੋ ਜਾਂਦਾ ਹੈ। ਇਸੇ ਤਰ੍ਹਾਂ ਹਰੇਕ ਕੌਮ ਦੀ ਨੌਜਵਾਨ ਪੀੜ੍ਹੀ ਉਸ ਕੌਮ ਦੀ ਰੀੜ ਦੀ ਹੱਡੀ ਹੁੰਦੀ ਹੈ, ਪਰ ਜੇਕਰ ਨੌਜਵਾਨ ਪੀੜ੍ਹੀ ਕੌਮ ਦੇ ਅਸੂਲਾਂ, ਸਿਧਾਂਤਾਂ, ਸਿਖਿਆ ਤੇ ਆਪਣੇ ਇਤਿਹਾਸ ਨੂੰ ਭੁਲ ਜਾਵੇ ਤਾਂ ਉਹ ਕੌਮ ਵੀ ਅੱਧਮਰੀ ਹੋ ਜਾਂਦੀ ਹੈ।

ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ‘ਘਰ ਦੇ ਭਾਗ ਡਿਉੜੀ ਤੋਂ ਪਛਾਣੇ ਜਾਂਦੇ ਹਨ।’ ਜੇਕਰ ਡਿਉੜੀ ਖੂਬਸੂਰਤ, ਵਧੀਆ ਸਲਾਮਤ ਹੈ ਤਾਂ ਘਰ ਦੀ ਹਾਲਤ ਵੀ ਵਧੀਆ ਹੋਵੇਗੀ, ਪਰ ਜੇਕਰ ਡਿਉੜੀ ਦੀ ਹਾਲਤ ਮਾੜੀ ਹੈ, ਟੁੱਟੀ ਭੱਜੀ ਹੈ ਤਾਂ ਘਰ ਦੀ ਹਾਲਤ ਵੀ ਮਾੜੀ ਹੋਵੇਗੀ। ਇਹ ਪੰਜਾਬੀ ਦੀ ਕਹਾਵਤ ਕਿਸੇ ਵੀ ਕੌਮ ਦਾ ਪੂਰਨ ਅੰਦਾਜ਼ਾ ਲਗਾਉਣ ਲਗਿਆਂ ਕਾਫੀ ਹੈ। ਜੇਕਰ ਕੌਮ ਦੀ ਨੌਜਵਾਨ ਪੀੜ੍ਹੀ ਉਸ ਕੌਮ ਦੇ ਅਸੂਲਾਂ, ਸਿਧਾਂਤਾਂ, ਸਿਖਿਆ, ਇਤਿਹਾਸ ਨਾਲ ਜੁੜੀ ਹੈ ਤਾਂ ਉਹ ਕੌਮ ਚੜ੍ਹਦੀ ਕਲਾ ਵਿੱਚ ਹੋਵੇਗੀ, ਪਰ ਜੇਕਰ ਨੌਜਵਾਨ ਪੀੜ੍ਹੀ ਕੌਮ ਦੇ ਅਸੂਲਾਂ, ਸਿਧਾਂਤਾਂ, ਸਿਖਿਆ ਅਤੇ ਆਪਣੇ ਇਤਿਹਾਸ ਨੂੰ ਭੁੱਲੀ ਗਈ ਤਾਂ ਉਹ ਕੌਮ ਨਿਘਾਰ ਵੱਲ ਜਾ ਰਹੀ ਹੋਵੇਗੀ। ਹੁਣ ਜੇਕਰ ਸਿੱਖ ਕੌਮ ਦੀ ਗੱਲ ਕਰੀਏ ਤਾਂ ਸਹਿਜੇ ਹੀ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹੋਏ ਹਾਂ ਅਤੇ ਨਾਲ ਹੀ ਸਾਨੂੰ ਇਸ ਕੌੜੀ ਸਚਾਈ ਨੂੰ ਪਰਵਾਨ ਕਰਨਾ ਪਏਗਾ ਕਿ ਅੱਜ ਸਿੱਖ ਕੌਮ ਚੜ੍ਹਦੀ ਕਲਾ ਵੱਲ ਕਿਉਂ ਨਹੀਂ ਜਾ ਰਹੀ ਹੈ ? ਅਜੋਕੀ ਸਿੱਖ ਨੌਜਵਾਨ ਪੀੜ੍ਹੀ ਪਤਿਤਪੁਣਾ, ਨਸ਼ਿਆਂ ਵੱਲ ਵਧ ਰਹੀ ਹੈ, ਜਿਸ ਨੂੰ ਕੌਮ ਦਾ ਕੋਈ ਦਰਦ ਪਿਆਰ ਨਹੀਂ ਜਾਪਦਾ। ਪੰਜਾਬ ਨਸ਼ਿਆਂ ਵਿੱਚ ਸੱਭ ਤੋਂ ਪਹਿਲੇ ਨੰਬਰ ’ਤੇ ਹੈ।

4 ਕੁ ਸਾਲ ਪਹਿਲਾ ਇੱਕ ਅਖਬਾਰ ਦੀ ਰਿਪੋਰਟ ਸੀ ਕਿ ਪੰਜਾਬ ਦੇ 88% ਸਿੱਖ ਨੋਜਵਾਨ ਪਤਿਤ ਹਨ ਕੇਵਲ 3.5% ਹੀ ਅੰਮ੍ਰਿਤਧਾਰੀ ਹਨ। ਪੰਜਾਬ ਦਾ ਹਰੇਕ ਤੀਜਾ ਨੌਜਵਾਨ ਤੇ ਹਰੇਕ ਸਤਵੀਂ ਕੁੜੀ ਕਿਸੇ ਨਾ ਕਿਸੇ ਰੂਪ ਵਿੱਚ ਨਸ਼ੇੜੀ ਹੈ। ਹੁਣ ਇਸ ਦਾ ਕੀ ਕਾਰਨ ਹੈ ਕਿ ਸਿੱਖ ਕੌਮ ਨਿਘਾਰ ਵੱਲ ਜਾ ਰਹੀ ਹੈ। ਆਉ, ਕੁਝ ਕਾਰਨਾਂ ਵੱਲ ਝਾਤੀ ਮਾਰੀਏ। ਅੱਜ ਸਿੱਖ ਧਰਮ, ਸਾਡੇ ਗੁਰਦੁਆਰਿਆਂ, ਧਾਰਮਿਕ ਅਸਥਾਨਾਂ, ਧਾਰਮਿਕ ਜਥੇਬੰਦੀਆਂ ’ਤੇ ਰਾਜਨੀਤੀ ਭਾਰੂ ਹੋ ਚੁਕੀ ਹੈ। ਸਾਡੀ ਪ੍ਰਮੁੱਖ ਸਿੱਖ ਜਥੇਬੰਦੀ ਜਿਸ ਰੂਪ ਵਿੱਚ ਉਸ ਨੂੰ ਕੰਮ ਕਰਨਾ ਚਾਹੀਦਾ ਸੀ, ਜੋ ਉਸ ਦੇ ਫਰਜ਼ ਸਨ ਉਹ ਪੂਰੇ ਨਹੀਂ ਹੋ ਰਹੇ।

ਗੁਰਦੁਆਰਿਆਂ ਦਾ ਜੋ ਮਕਸਦ ਸੀ ਜਿਸ ਲਈ ਗੁਰਦੁਆਰੇ ਬਣਾਏ ਗਏ ਸਨ ਉਨ੍ਹਾਂ ਕਾਰਜਾਂ ਦੀ ਪੂਰਤੀ ਨਹੀਂ ਹੋ ਰਹੀ ਹੈ। ਅੱਜ ਲੱਚਰ ਗੀਤਾਂ ਰਾਹੀਂ, ਫਿਲਮਾਂ ਰਾਹੀਂ, ਲੱਚਰ ਕਲਾਕਾਰਾਂ ਰਾਹੀਂ ਸਿੱਖ ਨੌਜਵਾਨਾਂ ਤੱਕ ਮਾੜਾ ਸੁਨੇਹਾ ਜਾ ਰਿਹਾ ਹੈ ਅੱਜ ਜਿਸ ਤਰ੍ਹਾਂ ਸਿਰ ਦੇ ਵਾਲਾਂ ਦਾ ਸਟਾਇਲ ਹੇਅਰ ਕੱਟ ਕਲਾਕਾਰ ਰੱਖਦਾ ਹੈ ਉਸ ਨੂੰ ਵੇਖ ਕੇ ਸਿੱਖ ਨੌਜਵਾਨ ਵੀ ਉਸੇ ਤਰ੍ਹਾਂ ਵਾਲਾਂ ਦਾ ਡਿਜ਼ਾਈਨ ਕਰ ਲੈਂਦਾ ਹੈ। ਲੱਚਰ ਗੀਤਾਂ ਅਤੇ ਕਲਾਕਾਰਾਂ ਨੇ ਵੀ ਸਿੱਖੀ ਦੇ ਵਾਤਾਵਰਣ ਨੂੰ ਗੰਦਲਾ ਕਰਨ ਲਈ ਕੋਈ ਕਸਰ ਨਹੀਂ ਛੱਡੀ। ਅੱਜ ਸਿੱਖ ਮਾਪੇ ਵੀ ਆਪਣਾ ਫਰਜ਼ ਨਹੀਂ ਨਿਭਾ ਰਹੇ ਹਨ। ਬਹੁਤੇ ਮਾਪੇ ਇਹ ਗੱਲ ਕਹਿੰਦੇ ਹਨ ਕਿ ਸਾਡਾ ਪੁੱਤਰ ਪੜ੍ਹ ਲਿਖ ਕੇ ਵਧੀਆ ਵਕੀਲ, ਡਾਕਟਰ, ਇੰਨਜੀਨੀਅਰ ਤਾਂ ਬਣੇ ਪਰ ਕੋਈ ਵਿਰਲਾ ਮਾਂ-ਪਿਉ ਹੀ ਇਹ ਗੱਲ ਕਹਿੰਦਾ ਹੈ ਕਿ ਸਾਡਾ ਬੱਚਾ ਸਭ ਤੋਂ ਪਹਿਲਾਂ ਇੱਕ ਚੰਗਾ ਗੁਰਸਿੱਖ ਬਣੇ। ਅੱਜ ਕੋਈ ਮਾਂ ਗੁਜਰੀ ਵਰਗੀ ਦਾਦੀ ਨਹੀਂ ਲੱਭਦੀ ਜਿਹੜੀ ਕਿ ਆਪਣੇ ਪੋਤਿਆਂ ਨੂੰ ਸਿੱਖ ਇਤਿਹਾਸ ਸੁਣਾਵੇ।

ਜੇਕਰ ਅਗਲੀ ਗੱਲ ਸਿੱਖ ਪ੍ਰਚਾਰਕਾਂ, ਗੰਥ੍ਰੀਆਂ, ਰਾਗੀਆਂ, ਕਵੀਸ਼ਰਾਂ, ਢਾਢੀਆਂ ਦੀ ਕਰੀਏ ਤਾਂ ਸਾਡੀ ਇਹ ਸ਼੍ਰੇਣੀ ਵੀ ਆਪਣੇ ਮੁਕੰਮਲ ਫਰਜ਼ ਦੀ ਪੂਰਤੀ ਨਹੀਂ ਕਰ ਰਹੀ ਹੈ। ਕੁਝ ਕੁ ਸੁਆਰਥੀ ਲਾਲਚੀ ਲੋਕਾਂ ਨੇ ਆਪਣੇ ਲਾਲਚ ਦੀ ਪੂਰਤੀ ਲਈ ਪੰਜਾਬ ਵਿੱਚ ਨਸ਼ਿਆਂ ਦੇ ਹੜ ਵਗਾ ਦਿੱਤੇ ਜਿਸ ਵਿੱਚ ਪੰਜਾਬ ਦੇ ਹਜ਼ਾਰਾਂ ਨੌਜਵਾਨ ਰੁੜ ਗਏ, ਪਰ ਗੁਰਮਤਿ ਦੇ ਪ੍ਰਚਾਰਕਾਂ ਨੇ ਇਸ ਗੰਭੀਰ ਵਿਸ਼ੇ ਨੂੰ ਅਣਗੌਲ਼ਿਆ ਹੀ ਕਰ ਰੱਖਿਆ। ਸੋ, ਇਹ ਕੁਝ ਕੁ ਕਾਰਨ ਹਨ ਜਿਹਨਾਂ ਸਦਕਾ ਪੰਜਾਬ ਦੀ ਨੌਜਵਾਨੀ ਤਬਾਹ ਹੋਈ ਹੈ।

ਹੁਣ ਇਸ ਸਮੱਸਿਆ ਦਾ ਸਮਾਧਾਨ ਕੀ ਹੈ ? ਕਿਵੇਂ ਸਿੱਖ ਨੌਜਵਾਨਾਂ ਵਿੱਚ ਸਿੱਖੀ ਜਜ਼ਬਾ ਭਰੀਏ ? ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਤਸਲੀਮ (ਕਬੂਲ) ਕਰਨੀ ਚਾਹੀਦੀ ਹੈ ਕਿ ਅਸੀਂ ਸਾਰੇ ਇੱਕੋ ਪੰਥ ਦਾ ਹਿੱਸਾ ਹਾਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਸਾਡਾ ਸਾਰਿਆਂ ਦਾ ਫਰਜ਼ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਪੰਥ ਬਣਦਾ ਹੈ। ਹਰੇਕ ਸਿੱਖ ਆਪਣੇ ਆਪ ਵਿੱਚ ਪ੍ਰਚਾਰਕ ਹੈ ਤੇ ਸਿੱਖੀ ਦਾ ਪ੍ਰਚਾਰ, ਪ੍ਰਸਾਰ; ਉਸ ਦਾ ਫਰਜ਼ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਕੌਣ ਹਾਂ ? ਸਾਡੀ ਵਿਰਾਸਤ ਕੀ ਹੈ ? ਸਾਡਾ ਇਤਿਹਾਸ ਕੀ ਹੈ ? ਸਾਡੇ ਕਰਤੱਵ ਕੀ ਹਨ ? ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਅਸੀਂ ਕਦੇ ਵੀ ਸਿੱਖੀ ਤੋਂ ਦੂਰ ਨਹੀਂ ਜਾਵਾਂਗੇ। ਇੱਕ ਨਿੱਕੀ ਜਿਹੀ ਘਟਨਾ ਨਾਲ ਸਾਂਝ ਪਾਉਂਦਾ ਜਾਵਾਂ।

ਇੱਕ ਸਿੱਖ ਨੌਜਵਾਨ ਬੱਚਾ ਪੜ੍ਹਨ ਲਈ ਕਿਸੇ ਵਧੀਆ ਸਕੂਲ ਵਿੱਚ ਦਾਖਲ ਹੋਇਆ ਤੇ ਉਸ ਨੇ ਉਸ ਸਕੂਲ ਦੇ ਹੋਸਟਲ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਹ ਘਰ ਮਾਪਿਆ ਨੂੰ ਮਿਲਣ ਲਈ ਆਇਆ। ਉਹ ਸਾਬਤ ਸੂਰਤ ਸੀ। ਆ ਕੇ ਪਿਤਾ ਨੂੰ ਕਹਿਣ ਲੱਗਾ ਕਿ ਮੈਂ ਆਪਣੇ ਕੇਸ ਕੱਟਵਾਨੇ ਹਨ ਕਾਲਜ ਵਿੱਚ ਤਕਰੀਬਨ ਮੋਨੇ ਮੁੰਡੇ ਹਨ ਉਹ ਮੇਰਾ ਮਜ਼ਾਕ ਉਡਾਉਂਦੇ ਹਨ, ਇਸ ਲਈ ਮੈਂ ਕੇਸ ਕੱਟਵਾਣੇ ਹਨ। ਪਿਤਾ ਨੇ ਸਮਝਾਇਆ ਕਿ ਲੋਕਾਂ ਮਗਰ ਨਹੀਂ ਲਗੀਦਾ। ਅਸੀਂ ਗੁਰੂ ਕੇ ਸਿੱਖ ਹਾਂ। ਕੇਸ ਗੁਰੂ ਕੀ ਮੋਹਰ ਹੈ। ਕੇਸ ਸਾਡੀ ਪਹਿਚਾਣ ਹਨ। ਪਿਤਾ ਨੇ ਬੜਾ ਸਮਝਾਇਆ ਪਰ ਉਹ ਨਾ ਮੰਨਿਆ। ਬੜੇ ਤਰਲੇ ਮਿੰਨਤਾਂ ਕੀਤੀਆਂ ਪਰ ਉਹ ਬੱਚਾ ਨਾ ਮੰਨਿਆ। ਆਖਿਰ ਪਿਤਾ ਨੇ ਸਮਝਾਇਆ ਕਿ ਬੇਟਾ ਚੱਲ ਇੱਕ ਕੰਮ ਕਰ ਜੇਕਰ ਤੂੰ ਕੇਸ ਕੱਟਵਾਣਾ ਹੀ ਚਾਹੁੰਦਾ ਹੈਂ ਤਾਂ ਇੱਕ ਵਾਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਆਈਂ। ਉਥੇ ਮੱਥਾ ਟੇਕ ਕੇ ਅਜਾਇਬ ਘਰ ਜਾਵੀਂ। ਹਰੇਕ ਤਸਵੀਰ ਨੂੰ ਬੜੇ ਧਿਆਨ ਨਾਲ ਦੇਖੀਂ। ਉਹ ਨੌਜਵਾਨ ਬੱਚਾ ਮੰਨ ਗਿਆ। ਦਰਬਾਰ ਸਾਹਿਬ ਮੱਥਾ ਟੇਕਣ ਗਿਆ ਬਾਅਦ ਵਿੱਚ ਅਜਾਇਬ ਘਰ ਗਿਆ ਜਿੱਥੇ ਸ਼ਹੀਦਾਂ ਦੀਆਂ ਤਸਵੀਰਾਂ ਲਗੀਆਂ ਸਨ। ਭਾਈ ਮਨੀ ਸਿੰਘ, ਭਾਈ ਸ਼ਾਹਬਾਜ਼ ਸਿੰਘ, ਸੁਬੇਗ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰੂ ਸਿੰਘ; ਜਦੋਂ ਭਾਈ ਤਾਰੂ ਸਿੰਘ ਦੀ ਤਸਵੀਰ ਆਈ ਤਾਂ ਭਾਈ ਤਾਰੂ ਸਿੰਘ ਦੀ ਤਸਵੀਰ ਮਾਨੋਂ ਕਹਿ ਰਹੀ ਸੀ ਐ ਸਿੱਖ ਨੌਜਵਾਨਾ! ਅੱਜ ਤਾਂ ਤੇਰੇ ਸਿਰ ’ਤੇ ਕੋਈ ਆਰੀ ਨਹੀਂ ਚੱਲ ਰਹੀ ਹੈ। ਅੱਜ ਤਾਂ ਤੈਨੂੰ ਕੋਈ ਸ਼ਹੀਦ ਨਹੀਂ ਕਰ ਰਿਹਾ ਹੈ ਫਿਰ ਤੂੰ ਕੇਸ ਕਿਉਂ ਕੱਟਵਾ ਰਿਹਾ ਹੈਂ ਬੜੇ ਧਿਆਨ ਨਾਲ ਤਸਵੀਰਾਂ ਵੇਖੀਆਂ ਫਿਰ ਘਰ ਆ ਗਿਆ ਪਿਤਾ ਸਾਹਮਣੇ ਆ ਕੇ ਰੌਣ ਲੱਗ ਪਿਆ, ਨਾਲ ਹੀ ਮਾਫੀ ਮੰਗੀ। ਪਿਤਾ ਨੂੰ ਕਹਿੰਦਾ ਕਿ ਪਿਤਾ ਜੀ! ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਿਹਾ ਸੀ ਜਦੋਂ ਮੈਂ ਅਜਾਇਬ ਘਰ ਗਿਆ, ਸ਼ਹੀਦਾਂ ਦੀਆਂ ਤਸਵੀਰਾਂ ਵੇਖੀਆਂ ਤਾਂ ਮੇਰਾ ਅੰਦਰ ਝੰਜੋੜਿਆ ਗਿਆ ਕਿ ਅੱਜ ਤਾਂ ਮੇਰੇ ਸਿਰ ’ਤੇ ਕੋਈ ਆਰਾ ਨਹੀਂ ਚੱਲ ਰਿਹਾ ਹੈ, ਰੰਬੀਆਂ ਨਹੀਂ ਚੱਲ ਰਹੀਆਂ ਹਨ, ਤਲਵਾਰਾਂ ਨਹੀਂ ਚੱਲ ਰਹੀਆਂ ਹਨ। ਫਿਰ ਮੈਂ ਕੇਸ ਕਿਉਂ ਕੱਟਵਾਵਾਂ। ਮੈਨੂੰ ਪਤਾ ਲੱਗ ਗਿਆ ਅਸੀਂ ਕੌਣ ਹਾਂ ? ਸਾਡਾ ਕੀ ਇਤਿਹਾਸ ਹੈ ?

ਸੋ ਇਹ ਇੱਕ ਨਿੱਕੀ ਜਿਹੀ ਘਟਨਾ ਹੈ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਦੱਸਣ ਦੀ ਲੌੜ ਹੈ ਕਿ ਸਾਡਾ ਕੀ ਇਤਿਹਾਸ ਹੈ ? ਇਤਿਹਾਸ ਬੜੀ ਵੱਡੀ ਸਾਨੂੰ ਸੇਧ ਦਿੰਦਾ ਹੈ। ਹੇਠਾਂ ਕੁਝ ਕੁ ਕਾਰਨ ਹਨ ਜਿਹਨਾਂ ਰਾਹੀਂ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਆ ਜਾ ਸਕਦਾ ਹੈ:

(1). ਹਰੇਕ ਸਿੱਖ ਆਪਣੇ ਆਪ ਨੂੰ ਸਿੱਖੀ ਦਾ ਹਿੱਸਾ ਸਮਝ ਕੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਤੱਤਪਰ ਹੋਵੇ।

(2). ਗੁਰਦੁਆਰਿਆਂ ਵਿੱਚ ਨੌਜਵਾਨਾਂ ਲਈ ਗੁਰਮਤ ਕਲਾਸਾਂ ਲਗਵਾਈਆਂ ਜਾਣ।

(3). ਗੁਰਮਤਿ ਕੈਂਪ, ਪਿੰਡਾਂ ਤੇ ਸ਼ਹਿਰਾਂ ਵਿੱਚ ਲਗਵਾਏ ਜਾਣ।

(4). ਦਸਤਾਰ ਸਿਖਲਾਈ ਤੇ ਦਸਤਾਰ ਮੁਕਾਬਲੇ ਕਰਵਾਏ ਜਾਣ।

(5). ਸਿੱਖੀ ਅਤੇ ਸਿੱਖ ਇਤਿਹਾਸ ਨੂੰ ਉਜਾਗਰ ਕਰਨ ਵਾਲੀਆਂ ਫਿਲਮਾਂ ਬਣਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਫਿਲਮਾਂ ਨੂੰ, ਨੌਜਵਾਨਾਂ ਨੂੰ ਦੇਖਣ ਲਈ ਪ੍ਰੇਰਨਾ।

(6). ਸੋਸ਼ਲ ਮੀਡੀਆ ਰਾਹੀਂ ਵੀ ਵਧੀਆ ਪ੍ਰਚਾਰ ਹੋ ਸਕਦਾ ਹੈ, ਸਿੱਖ ਪ੍ਰਚਾਰ ਸੋਸ਼ਲ ਮੀਡੀਆ ਰਾਹੀਂ ਕੀਤਾ ਜਾਵੇ।

(7). ਪੰਥਕ ਜਥੇਬੰਦੀਆਂ, ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ, ਪੰਥਕ ਵਿਦਿਆ ਅਦਾਰੇ; ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ।

(8). ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖਣ ਲਈ ਪ੍ਰੇਰਿਤ ਕੀਤਾ ਜਾਵੇ।

(9). ਸਿੱਖ ਇਤਿਹਾਸ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਵਿੱਚ ਛਾਪ ਕੇ ਵੰਡਿਆ ਜਾਵੇ।

(10). ਗੁਰਦੁਆਰਿਆਂ ਵਿੱਚ ਇਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਜਾਵੇ ਕਿ ਵੱਧ ਤੋਂ ਵੱਧ ਨੌਜਵਾਨ ਗੁਰਦੁਆਰੇ ਆਉਣ ਵਿੱਚ ਉਤਸ਼ਾਹਿਤ ਹੋਣ ਕਿਉਂਕਿ ਅੱਜ ਗੁਰਦੁਆਰੇ ਆਉਣ ਵਾਲਿਆਂ ਦੀ ਗਿਣਤੀ ਵਿੱਚ ਬਜ਼ੁਰਗ ਅਤੇ ਅੱਧਖੜ ਉਮਰ ਵਾਲੇ ਜ਼ਿਆਦੇ ਹਨ। ਨੌਜਵਾਨ ਬਹੁਤ ਘੱਟ ਆਉਂਦੇ ਹਨ। ਇਸ ਦਾ ਕਾਰਨ ਹੈ ਕਿ ਗੁਰਦੁਆਰੇ ਵਿੱਚ ਉਸ ਤਰ੍ਹਾਂ ਦਾ ਮਾਹੌਲ ਤਿਆਰ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਨੌਜਵਾਨ ਵੱਧ ਤੋਂ ਵੱਧ ਗੁਰਦੁਆਰੇ ਆਉਣ।

ਯਹੂਦੀ ਕੌਮ ਉੱਤੇ ਬੜੇ ਜ਼ੁਲਮ ਹੋਏ। ਨਾਜ਼ੀਆਂ ਨੇ ਲੱਖਾਂ ਯਹੂਦੀਆਂ ਦਾ ਕਤਲ ਕੀਤਾ। ਉਹਨਾਂ ਦੇ ਸੀਨਾਗੋਗਸ ਧਾਰਮਿਕ ਅਸਥਾਨ ਢਾਹੇ ਗਏ, ਬੱਚਿਆਂ ਦਾ ਕਤਲੇਆਮ ਹੋਇਆ। ਯਹੂਦੀ ਕੌਮ ਨੂੰ ਰੋਲਿਆ ਗਿਆ। ਉਸ ਸਮੇਂ ਦੌਰਾਨ ਕੁਝ ਕੁ ਯਹੂਦੀਆਂ ਨੇ ਇੱਕਠੇ ਹੋ ਕੇ ਇੱਕ ਬਜ਼ੁਰਗ ਨੂੰ ਪੁਛਿਆ, ਬਜ਼ੁਰਗੋ ! ਸਾਡੇ ’ਤੇ ਨਾਜ਼ੀਆਂ ਨੇ ਬੜੇ ਜ਼ੁਲਮ ਕੀਤੇ ਹਨ ਸਾਡੇ ਸੀਨਾਗੋਗਸ ਧਾਰਮਿਕ ਅਸਥਾਨ ਢਾਹੇ ਗਏ ਬੱਚਿਆਂ ਦਾ ਕਤਲੇਆਮ ਹੋਇਆ। ਸਾਡੀ ਕੌਮ ਤਬਾਹ ਕਰ ਕੇ ਰੱਖ ਦਿੱਤੀ ਹੈ। ਹੁਣ ਸਾਡੀ ਕੌਮ ਆਪਣੇ ਪੈਰਾਂ ’ਤੇ ਕਿਵੇਂ ਖੜ੍ਹੀ ਹੋਵੇ ?

ਉਸ ਬਜ਼ੁਰਗ ਨੇ ਕਿਹਾ ਕਿ ਜੇਕਰ ਮੈਂ ਤੁਹਾਨੂੰ ਕੁਝ ਕਿਹਾ, ਕੁਝ ਦੱਸਿਆ ਤਾਂ ਇਹਨਾਂ ਨੇ ਮੈਨੂੰ ਵੀ ਮਾਰ ਦੇਣਾ ਹੈ। ਤੁਸੀਂ ਇੰਝ ਕਰੋ ਮੈਨੂੰ ਤਬੂਤ (ਇੱਕ ਲੱਕੜ ਦਾ ਬਕਸਾ) ਵਿੱਚ ਪਾ ਕੇ ਜੰਗਲ ਵਿਚ ਲੈ ਜਾਵੋ ਫਿਰ ਮੈਂ ਤਹਾਨੂੰ ਕੁਝ ਦੱਸ ਸਕਦਾ ਹਾਂ। ਉਸ ਵਕਤ ਯਹੂਦੀਆਂ ਨੇ ਉਸ ਨੂੰ ਇੱਕ ਤਾਬੂਤ ਵਿੱਚ ਪਾਇਆ, ਜੰਗਲ ਵਿੱਚ ਲੈ ਗਏ। ਉਸ ਨੂੰ ਤਾਬੂਤ ਵਿੱਚੋਂ ਬਾਹਰ ਕੱਢਿਆ ਗਿਆ। ਉਸ ਬਜ਼ੁਰਗ ਨੇ ਉਸ ਵਕਤ ਯਹੂਦੀਆਂ ਨੂੰ ਚਾਰ ਗੱਲਾਂ ਬੜੇ ਕਮਾਲ ਦੀਆਂ ਕਹੀਆਂ ਉਸ ਨੇ ਸੰਬੋਧਨ ਕਰਕੇ ਯਹੂਦੀਆਂ ਨੂੰ ਕਿਹਾ ਕਿ ਮੈਂਨੂੰ ਪਤਾ ਹੈ ਸਾਡੇ ’ਤੇ ਬੜੇ ਜ਼ੁਲਮ ਹੋਏ ਹਨ ਮੈਂ ਤਹਾਨੂੰ ਚਾਰ ਗੱਲਾਂ ਦੱਸਾਂਗਾ ਜੇਕਰ ਤੁਸੀ ਮੇਰੀਆਂ ਚਾਰ ਗੱਲਾਂ ਨੂੰ ਮੰਨ ਲਿਆ ਤਾਂ ਤੁਸੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਦੇ ਹੋ। ਉਹ ਹਨ:

(1) . ਅਪਣੇ ਬੱਚਿਆਂ ਨੂੰ ਕਦੇ ਵੀ ਅਪਣੀ ਮਾਂ-ਬੋਲੀ ‘ਹੀਬਰੋ’ ਨਾ ਭੁੱਲਣ ਦਿਉ।

(2). ਆਪਣੇ ਬੱਚਿਆਂ ਨੂੰ ਧਾਰਮਿਕ ਗ੍ਰੰਥ ਦੀ ਸਿਖਿਆ ਤੋਂ ਕਦੇ ਵੀ ਉਲਾਂਭੇ ਨਾ ਕਰਿਉ। ਆਪਣੇ ਬੱਚਿਆਂ ਨੂੰ ਧਾਰਮਿਕ ਗ੍ਰੰਥ ਦੀ ਸਿਖਿਆ ਉੱਪਰ ਚੱਲਣ ਦੀ ਪ੍ਰੇਰਨਾ ਕਰਿਉ।

(3). ਰਾਤ ਨੂੰ ਸੌਣ ਲੱਗੇ ਆਪਣੇ ਬੱਚੇ ਨੂੰ ਉਸ ਦੇ ਕੰਨ ਵਿੱਚ ਕਹਿਣਾ ਕਿ ਤੂੰ ਗੁਲਾਮ ਹੈਂ।

(4) ਅਗਰ ਵੱਧ ਤੋਂ ਵੱਧ ਵਿਦਿਆ ਪੜੋਂ ਤਾਂ ਆਪਣੀ ਕੌਮ ਨੂੰ ਆਜ਼ਾਦ ਕਰਵਾ ਸਕਦੇ ਹੋ।

ਯਹੂਦੀਆਂ ਨੇ ਇਹ ਚਾਰ ਗੱਲਾਂ ਮੰਨੀਆਂ, ਜਿਸ ਦਾ ਨਤੀਜਾ ਅੱਜ ਯਹੂਦੀ ਕੌਮ ਆਪਣੇ ਪੈਰ੍ਹਾਂ ’ਤੇ ਖੜ੍ਹੀ ਹੈ। ਉਸ ਕੋਲ ਆਪਣਾ ਮੁਲਕ (ਇਜ਼ਰਾਈਲ) ਹੈ। ਅੱਜ ਦੁਨੀਆਂ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਤੇ ਸਭ ਤੋਂ ਵੱਧ ਅਮੀਰ ਕੌਮ ਹੈ ‘ਯਹੂਦੀ ਕੌਮ’। ਦੁਨੀਆਂ ਵਿੱਚ ਸਭ ਤੋਂ ਵੱਧ ਨੌਬਲ ਪ੍ਰਾਈਸ ਯਹੂਦੀਆਂ ਨੇ ਪ੍ਰਾਪਤ ਕੀਤੇ ਹਨ। ਦੁਨੀਆਂ ਦੇ ਸਭ ਤੋਂ ਵੱਡੇ ਬੈਂਕਰ ਯਹੂਦੀ ਹਨ ਅਤੇ ਦੁਨੀਆਂ ਦੇ ਹਰੇਕ ਖੇਤਰ ਵਿੱਚ ਉਹਨਾਂ ਨੇ ਤਰੱਕੀ ਕੀਤੀ ਹੈ।

ਸੋ, ਯਹੂਦੀ ਕੌਮ ’ਤੇ ਵੀ ਬੜੇ ਜ਼ੁਲਮ ਹੋਏ ਤੇ ਗਿਣਤੀ ਵਿੱਚ ਵੀ ਸਾਡੇ ਨਾਲੋਂ ਘੱਟ ਹਨ, ਪਰ ਹੁਣ ਪੂਰੀ ਤਰ੍ਹਾਂ ਆਪਣੇ ਪੈਰਾਂ ’ਤੇ ਖੜ੍ਹੇ ਹਨ ਹੁਣ ਆਪਣੀ ਗੱਲ ਕਰੀਏ ਕਿ ਸਾਡੀ ਸਿੱਖ ਕੌਮ ਉਤੇ ਵੀ ਬੜੇ ਜ਼ੁਲਮ ਹੋਏ, ਸਾਡੇ ਵੀ ਧਾਰਮਿਕ ਅਸਥਾਨ ਢਾਹੇ ਗਏ, ਪਰ ਯਹੂਦੀਆਂ ਵਾਂਗ ਸੰਘਰਸ਼ ਕਰਨ ਦੀ ਲੋੜ ਹੈ, ਜਿਸ ਬਾਬਤ ਅਸੀਂ ਅਜੇ ਤਿਆਰ ਨਹੀਂ ਹੋ ਸਕੇ।

ਮੈਂ ਆਪਣੀ ਤੁਛ ਬੁਧੀ ਮੁਤਾਬਕ ਉਪਰ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਲਈ ਕੁਝ ਕੁ ਸੁਝਾਵ ਦਿੱਤੇ ਹਨ, ਜਿਨ੍ਹਾਂ ’ਚ ਵਾਧਾ ਕੀਤਾ ਜਾ ਸਕਦਾ ਹੈ, ਪਰ ਦੇਰੀ ਨਹੀਂ। ਅਸੀਂ ਨੌਜਵਾਨਾਂ ਨੂੰ ਦੱਸੀਏ ਕਿ ਅਸੀਂ ਕੌਣ ਹਾਂ ? ਨੌਜਵਾਨ ਕੌਮ ਦਾ ਸਰਮਾਇਆ ਹੁੰਦੇ ਹਨ ਉਹਨਾਂ ਨੂੰ ਪਿਆਰ ਨਾਲ ਸਿੱਖੀ ਪੈੜ੍ਹਾਂ ’ਤੇ ਚੱਲਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਗਤਕਾ

0

ਗਤਕਾ

ਨਰਿੰਦਰ ਸਿੰਘ ਨਗੀਨਾ (ਢਾਢੀ)

ਗਤਕਾ ਸਵੈ ਰੱਖਿਆ ਲਈ ਵਰਤਿਆ ਜਾਣ ਵਾਲਾ ਸਿੱਖਾਂ ਦੀ ਧਰਮ ਯੁੱਧ ਕਲਾ ਦਾ ਹਿੱਸਾ ਹੈ। ਗਤਕਾ, ਖਿਡਾਰੀ ਨੂੰ ਮਨੁੱਖੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਨ ਅਤੇ ਭੈਅ ਰਹਿਤ ਨਿਰਸਵਾਰਥ ਅਤੇ ਗੁਰਮਤਿ ਅਨੁਸਾਰ ਜੀਵਨ ਬਸਰ ਕਰਨਾ ਸਿਖਾਉਂਦਾ ਹੈ।
‘ਗਤਕਾ’ ਸ਼ਬਦ ਦੇ ਤਿਨ ਅੱਖਰਾਂ ਦਾ ਕੁੱਝ ਵਿਦਵਾਨ ਇਹ ਅਰਥ ਕਰਦੇ ਹਨ: ‘ਗ’ ਅੱਖਰ ਤੋਂ ਗਤੀ ਰਫ਼ਤਾਰ, ‘ਤ’ ਅੱਖਰ ਤੋਂ ਤਾਲਮੇਲ ਅਤੇ ‘ਕ’ ਅੱਖਰ ਤੋਂ ਕਾਲ ਭਾਵ ਸਮਾਂ ਮੰਨਿਆ ਜਾਂਦਾ ਹੈ। ਜਿਸ ਦਾ ਮਤਲਬ ਹੈ ਕਿ ਜਦੋਂ ਗਤਕਾ ਖੇਡਿਆ ਜਾਂਦਾ ਹੈ ਤਾਂ ਉਸ ਵੇਲੇ ਰਫ਼ਤਾਰ ਸ਼ਸਤਰ ਦੇ ਪੈਂਤਰੇ ਨਾਲ ਤਾਲਮੇਲ ਅਤੇ ਰੋਕਣ ਜਾਂ ਠੋਕਣ ਵੇਲੇ ਸਹੀ ਸਮੇਂ ਦਾ ਧਿਆਨ ਰੱਖਣਾ ਬੁਹਤ ਜ਼ਰੂਰੀ ਹੈ। ਗਤਕਾ ਮਨੁੱਖ ਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣ ਦੀ ਜਾਂਚ ਵੀ ਸਿਖਾਉਂਦਾ ਹੈ ਅਤੇ ਜੰਗ ਦੇ ਮੈਦਾਨ ’ਚ ਵੀ ਸਿੱਖ ਅਡੋਲ ਰਹਿੰਦਾ ਹੈ ਤੇ ਵੈਰੀ ਨਾਲ ਵੀ ਛਲ, ਕਪਟ, ਧੋਖਾ ਨਹੀਂ ਕਰਦਾ। ਐਸੇ ਇਨਸਾਨ ਨੂੰ ਹੀ ਖਾਲਸੇ ਦਾ ਰੁਤਬਾ ਮਿਲਦਾ ਹੈ।

‘ਗਤਕਾ’ ਸ਼ਬਦ ਫਾਰਸੀ ਭਾਸ਼ਾ ਦੇ ਲਫ਼ਜ਼ ਕੁਤਕਾ ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ ਸੋਟਾ, ਡਾਂਗ, ਲਾਠੀ, ਸੋਟੀ, ਮੁਕਤੇਹਰ। ‘ਗਤਕਾ’ ਸ਼ਬਦ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਦਿੱਤਾ ਗਿਆ ਹੈ, ਇਸ ਤੋਂ ਪਹਿਲਾਂ ਕਿਸੇ ਵੀ ਇਤਿਹਾਸ ਵਿੱਚ ਗਤਕਾ ਸ਼ਬਦ ਨਹੀਂ ਆਇਆ। ‘ਗਤਕਾ’ ਸੋਟੀ ਨੂੰ ਵੀ ਕਹਿੰਦੇ ਹਨ। 

ਜਦੋਂ ਇਤਿਹਾਸ ਵਾਚਦੇ ਹਾਂ ਤਾਂ ਪਤਾ ਲਗਦਾ ਹੈ, ਜਿਸ ਬਾਰੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ ‘‘ਆਸਾ ਹਥਿ ਕਿਤਾਬ ਕਛਿ’’ ਭਾਵ ਗੁਰੂ ਨਾਨਕ ਦੇਵ ਜੀ ਆਪਣੇ ਕੋਲ ਸੋਟਾ (ਆਸਾ) ਰੱਖਦੇ ਸਨ। ਇਉਂ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਅਰੰਭਤਾ ਗੁਰੂ ਨਾਨਕ ਦੇਵ ਜੀ ਨੇ ਹੀ ਕਰ ਦਿੱਤੀ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕੀਤੀ ਤੇ ਲੁਕਾਈ ਨੂੰ ਇਕ ਅਕਾਲ ਪੁਰਖ ਨਾਲ ਜੋੜਿਆ ਤੇ ਏਕਤਾ ਦਾ ਹੋਕਾ ਦਿੱਤਾ ਪਰ ਸਮੇਂ ਦੇ ਹੁਕਮਰਾਨ ਇਹ ਮੰਨਣ ਤੋਂ ਇਨਕਾਰੀ ਹੋ ਗਏ ਤੇ ਮਨੁੱਖਤਾ ’ਤੇ ਜ਼ੁਲਮ ਕਰਦੇ ਗਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਜੇਲ੍ਹ ’ਚ ਚੱਕੀਆਂ ਪੀਹਣ ਲਈ ਡੱਕਿਆ ਗਿਆ। ਗੁਰੂ ਜੀ ਨੇ ਹੌਂਸਲਾ ਢਾਈ ਬੈਠੀ ਲੋਕਾਈ ਦੇ ਅੰਦਰੋਂ ਡਰ ਕੱਢਣ ਲਈ ਬਾਬਰ ਨੂੰ ਜਾਬਰ ਕਿਹਾ ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਵੇਲੇ ਢਾਕੇ ਤੋਂ ਚੱਲ ਕੇ ਪਿੰਡ ਧਨਪੁਰ ਗਏ ਤਾਂ ਉਥੇ ਜਾਦੂ ਕਰਕੇ ਭਾਈ ਮਰਦਾਨਾ ਜੀ ਨੂੰ ਤੰਗ ਕੀਤਾ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਮਤਵਾਲੀਆਂ, ਨਿਲੱਜਾਂ ਕਹਿ ਕੇ ਦੁਰਕਾਰਿਆ ਤਾਂ ਇਹ ਵਚਨ ਸੁਣ ਕੇ ਉਨ੍ਹਾਂ ਦੀ ਮੁਖੀ ਨੂਰਸ਼ਾਹ ਨੇ ਗੁਰੂ ਜੀ ਦੇ ਚਰਨ ਫੜ ਕੇ ਮਾਫੀ ਮੰਗੀ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਸਦਾਚਾਰੀ ਬਣਨ ਦਾ ਉਪਦੇਸ਼ ਦਿੱਤਾ। ਜਦੋਂ ਸਤਿਗੁਰ ਜੀ ਇੱਥੋਂ ਤੁਰਨ ਲੱਗੇ ਤਾਂ ਇਨ੍ਹਾਂ ਨੇ ਨਿਸ਼ਾਨੀ ਮੰਗੀ ਤੇ ਗੁਰੂ ਜੀ ਨੇ ਇਨ੍ਹਾਂ ਨੂੰ ‘ਬਰਛਾ’ ਦਿੱਤਾ ਤੇ ਉਸ ਅਸਥਾਨ ਦਾ ਨਾਮ ‘ਬਰਛਾ ਸਾਹਿਬ’ ਹੀ ਪੈ ਗਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਧਰਮ ’ਚ ਸ਼ਸਤਰ ਰੱਖਣ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ। ਦੂਜੇ ਪਾਤਸ਼ਾਹ ਨੇ ਜਿੱਥੇ ਸੰਗਤਾਂ ਨੂੰ ਪਰਮੇਸ਼ਰ ਨਾਲ ਜੋੜ੍ਹਿਆ ਓਥੇ ਆਪ ਨੇ ਸ਼ਕਤੀਸ਼ਾਲੀ ਸਰੀਰ ਬਨਾਉਣ ਲਈ ਖਡੂਰ ਸਾਹਿਬ ਦੇ ਸਥਾਨ ’ਤੇ ਮੱਲ ਅਖਾੜਾ ਵੀ ਬਣਵਾਇਆ। ਕਸਰਤਾਂ ਦੇ ਨਾਲ ਨਾਲ ਬਾਣੀ ਦਾ ਉਪਦੇਸ਼ ਦੇ ਕੇ ਜ਼ੁਲਮ ਹੇਠ ਦਬੀ ਲੁਕਾਈ ਨੂੰ ਸਿਰ ਉੱਚਾ ਚੁੱਕ ਕੇ ਚੱਲਣ ਦੀ ਜੁਰਅਤ ਬਖਸ਼ੀ ਤੇ ਨਾਲ ਹੀ ਲੰਗਰ ’ਚ ਖੀਰ ਘਿਓ ਵਰਤਾਇਆ ਤਾਂ ਕੇ ਸਿੱਖ ਤਾਕਤਵਰ ਹੋ ਜਾਣ।

ਤੀਜੇ ਗੁਰੂ; ਗੁਰੂ ਅਮਰਦਾਸ ਜੀ ਵੀ ਸਰੀਰਕ ਤੌਰ ਤੇ ਮਜਬੂਤ ਸਨ। ਬਜ਼ੁਰਗ ਅਵਸਥਾ ’ਚ ਵੀ ਰੋਜਾਨਾ ਬਿਆਸ ਤੋਂ ਜਲ ਦੀ ਗਾਗਰ ਭਰ ਕੇ ਲਿਆਉਂਦੇ ਰਹੇ ਸਨ। ਗੁਰੂ ਅਰਜੁਨ ਦੇਵ ਜੀ ਜੋ ਕਿ ਸ਼ਸਤਰ ਵਿਦਿਆ ਦੇ ਧਨੀ ਸਨ ਇਸੇ ਲਈ ਉਨ੍ਹਾਂ ਆਪਣੇ ਵਿਆਹ ਦੀਆਂ ਰਸਮਾਂ ਸਮੇਂ ਪਿੰਡ ਮੌ ਸਾਹਿਬ ਵਿਖੇ ਜੰਡ ਦੇ ਮੁੱਢ ਦਾ ਕਿੱਲਾ ਹੀ ਨੇਜੇ ਨਾਲ ਪੁੱਟ ਦਿੱਤਾ ਸੀ। ਰਾਜ ਸੱਤਾ ਦੇ ਵਿੱਚ ਗਰਕੇ ਹੋਏ ਸ਼ਾਸਕਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਸ਼ਹਾਦਤ ਤੋਂ ਪਹਿਲਾਂ ਹੀ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਬਣਵਾ ਕੇ ਰੱਖੀਆਂ ਸਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਤਾਂ ਨਾਲ ਉਹ ਕਿਰਪਾਨਾਂ ਪਹਿਨਾ ਕੇ ਭਗਤੀ ਤੇ ਸ਼ਕਤੀ ਦੀ ਲਹਿਰ ਸਥਾਪਿਤ ਕੀਤੀ। ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਹੁਣ ਮੀਰੀ ਪੀਰੀ ਇਕੱਠੇ ਚੱਲਣਗੇ ਤੇ ਸੰਗਤਾਂ ਨੂੰ ਹੁਕਮ ਦਿੱਤਾ ਕਿ ਵਧੀਆ ਘੋੜੇ ਅਤੇ ਵਧੀਆ ਸ਼ਸਤਰਾਂ ਦੇ ਨਾਲ ਨੌਜਵਾਨਾਂ ਨੂੰ ਵੀ ਗੁਰੂ ਘਰ ਭੇਟ ਕਰਨ। ਹੁਕਮ ਦੀ ਦੇਰ ਸੀ ਕਿ ਬੁਹਤ ਵੱਡੀ ਫੌਜ ਤਿਆਰ ਹੋ ਗਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਧਰਮ ਯੁੱਧ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦੀ ਸਿੱਖਿਆ ਬਾਬਾ ਬੁੱਢਾ ਜੀ ਕੋਲੋਂ ਹਾਸਲ ਕੀਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਖਾੜਾ ਬਣਾ ਕੇ ਜਿੱਥੇ ਸ਼ਸਤਰ ਵਿਦਿਆ ਦੀ ਸਿਖਲਾਈ ਦਿੱਤੀ, ਨਾਲ ਹੀ ਉੱਥੇ ਕੁਸ਼ਤੀਆਂ ਵੀ ਕਰਵਾਉਂਦੇ ਰਹੇ ਸਨ। ਸਿੱਖਾਂ ਵਿੱਚ ਜੋਸ਼ ਭਰਨ ਲਈ ਤੇ ਮਨੋਬਲ ਨੂੰ ਉੱਚਾ ਚੁੱਕਣ ਲਈ ਨੱਥਾ ਤੇ ਅਬਦੁੱਲਾ ਵਰਗੇ ਢਾਡੀਆਂ ਨੂੰ ਪੁਰਾਣੇ ਸਮੇਂ ’ਚ ਹੋ ਚੁੱਕੇ ਯੋਧਿਆਂ ਦੀਆਂ ਵਾਰਾਂ ਗਾਉਣ ਲਈ ਆਖਿਆ। ਗੁਰੂ ਜੀ ਨੇ ਸਮੇਂ ਦੀ ਹਕੂਮਤ ਕੋਲੋਂ ਚਾਰ ਜੰਗਾਂ ਜਿੱਤ ਕੇ ਸੂਰਮਤਾਈ ਦਾ ਸਬੂਤ ਦਿੱਤਾ। ਸਤਵੇਂ ਅਤੇ ਅੱਠਵੇਂ ਗੁਰੂ ਸਾਹਿਬ ਵੇਲੇ ਭਾਵੇਂ ਸਮੇਂ ਦੀਆਂ ਹਕੂਮਤਾਂ ਨਾਲ ਗੁਰੂ ਘਰ ਦੇ ਸੰਬੰਧ ਠੀਕ ਰਹੇ ਪਰ ਉਸ ਵੇਲੇ ਵੀ ਗੁਰੂ ਘਰ ਵਿੱਚ 2200 ਹਥਿਆਰਬੰਦ ਘੋੜ ਸਵਾਰ ਮੌਜੂਦ ਰਹਿੰਦੇ ਸਨ।

ਨੌਵੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਸਿੱਖਾਂ ’ਚ ਭਾਰੀ ਰੋਸ ਪੈਦਾ ਹੋਇਆ ਤੇ ਇਕ ਨਵੀਂ ਜਾਗ੍ਰਿਤੀ ਨੇ ਜਨਮ ਲਿਆ। ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਚੜ੍ਹਦੀਕਲਾ ਲਿਆਉਣ ਲਈ ਰਣਜੀਤ ਨਗਾਰਾ ਤਿਆਰ ਕਰਵਾਇਆ। ਗੁਰੂ ਜੀ ਨੇ ਹੁਕਮਨਾਮੇ ਭੇਜ ਕੇ ਹੁਕਮ ਕੀਤਾ ਕਿ ਚੰਗੇ ਘੋੜੇ ਤੇ ਸ਼ਸਤਰ ਗੁਰੂ ਘਰ ਭੇਟਾ ਕਰਨਾ। ਹੁਕਮਨਾਮਿਆਂ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਫੌਜ ਤਿਆਰ ਹੋ ਗਈ। ਆਪ ਸ਼ਸਤਰ ਵਿਦਿਆ ਦੇ ਬਹੁਤ ਮਾਹਰ ਸਨ। ਆਪ ਹਮੇਸ਼ਾਂ ਵੈਰੀ ਨੂੰ ਪਹਿਲਾ ਮੌਕਾ ਵਾਰ ਕਰਨ ਲਈ ਦਿੰਦੇ, ਆਪ ਜੀ ਦੇ ਸ਼ਸਤਰਾਂ ਵਿੱਚ ਵੀ ਦਇਆ ਸੀ ਜਿਸ ਦਾ ਸਬੂਤ ਆਪ ਜੀ ਨੇ ਤੀਰ ’ਤੇ ਲੱਗਾ ਸੋਨਾ ਹੁੰਦਾ ਸੀ। ਜਿਸ ਦਾ ਮਕਸਦ ਸੀ ਕਿ ਜੇਕਰ ਵੈਰੀ ਜ਼ਖ਼ਮੀ ਹੋ ਜਾਂਦਾ ਹੈ ਤਾ ਮੱਲ੍ਹਮ ਪੱਟੀ ਦੇ ਕੰਮ ਆਉਂਦਾ ਸੀ ਜੇ ਵੈਰੀ ਮਰ ਜਾਵੇ ਤਾਂ ਉਸ ਦੇ ਸੰਸਕਾਰ ਦੇ ਕੰਮ ਆਉਂਦਾ ਸੀ। ਗੁਰੂ ਜੀ ਨੇ ਸਾਰੀ ਕੌਮ ਨੂੰ ਅੰਮ੍ਰਿਤ ਛਕਾ ਕੇ ਸ਼ਸਤਰਧਾਰੀ ਹੋਣ ਦਾ ਆਦੇਸ਼ ਦਿੱਤਾ ਤੇ ਵਿਸਾਖੀ 1699 ਨੂੰ ਆਦੇਸ਼ ਕੀਤਾ ਕਿ ਹਰ ਸਿੱਖ ‘ਗਤਕਾ’ ਤੇ ਘੋੜ ਸਵਾਰੀ ਦੀ ਸਿਖਲਾਈ ਹਾਸਲ ਕਰੇ।

ਭਾਈ ਨੰਦ ਲਾਲ ਜੀ ਵੀ ਆਖਦੇ ਹਨ ‘ਖਾਲਸਾ ਸੋਇ ਜੋ ਚੜ੍ਹਹਿ ਤੁਰੰਗ। ਖਾਲਸਾ ਸੋ, ਜੋ ਕਰੈ ਨਿਤ ਜੰਗ।। ਖਾਲਸਾ ਸੋਇ ਸ਼ਸਤ੍ਰ ਕਉ ਧਾਰੈ। ਖਾਲਸਾ ਸੋਇ ਦੁਸ਼ਟ ਕਉ ਮਾਰੈ।।’ ਦਾ ਹੋਕਾ ਦਿੱਤਾ। ਭਾਈ ਦੇਸਾ ਸਿੰਘ ਜੀ ਵੀ ਲਿਖਦੇ ਹਨ:

‘ਕੱਛ ਕ੍ਰਿਪਾਨ ਨ ਕਬਹੂੰ ਤਿਆਗੈ। ਸਨਮੁਖ ਲਰੈ ਨ ਰਣ ਤੇ ਭਾਗੈ।।’ (ਰਹਿਤਨਾਮਾ ਭਾਈ ਦੇਸਾ ਸਿੰਘ)

ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਵਰਗੀਆਂ ਜੰਗੀ ਖੇਡਾਂ ਕਰਵਾਈਆਂ ਜਿਸ ਕਾਰਨ ਗੁਰੂ ਜੀ ਨੇ ਸਮੇਂ ਦੀ ਹਕੂਮਤ ਨਾਲ 14 ਜੰਗ ਲੜੇ ਤੇ ਜਿੱਤ ਕੇ ਇਤਿਹਾਸ ਰਚ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਧਾਰੀ ਖਾਲਸਾ ਸਾਜ ਕੇ ਕਿਰਪਾਨ ਸ਼ਸਤਰ ਨੂੰ ਬਾਣੇ ਦਾ ਜਰੂਰੀ ਹਿੱਸਾ ਬਣਾ ਦਿੱਤਾ। ਸਿੱਖ ਦੇ ਗਲ ਗਾਤਰੇ ਵਿੱਚ ਅਜ਼ਾਦੀ ਦਾ ਸਰਟੀਫਿਕੇਟ ਪਾ ਦਿੱਤਾ, ਪਰ ਅੱਜ ਸਿੱਖ ਹੀ ਕਹਿ ਰਹੇ ਨੇ ਕਿ ਕਿਰਪਾਨ ਦੀ ਕੀ ਲੋੜ ਹੈ ? ਕਈ ਨੌਜਵਾਨ ਤੇ ਇਹ ਵੀ ਕਹਿ ਰਹੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਕਿਰਪਾਨ ਪਾਉਣ ਦਾ ਹੁਕਮ ਨਾ ਕਰਦੇ ਸਾਰੀ ਦੁਨੀਆ ਸਿੱਖ ਹੋਣੀ ਸੀ।

ਸਤਿਗੁਰ ਜੀ ਨੇ ਗਤਕੇ ਦੇ ਕੁਝ ਅਸੂਲ ਵੀ ਬਣਾ ਦਿੱਤੇ ਜਿਵੇਂ ਕਿ ਪਿੱਠ ਵਿਖਾ ਕੇ ਹਾਰ ਕੇ ਦੌੜੇ ਜਾਂਦੇ ਕਿਸੇ ਵਿਅਕਤੀ, ਨਿਹੱਥੇ, ਡਿੱਗੇ, ਜ਼ਖ਼ਮੀ, ਬੱਚੇ, ਬਿਰਧ, ਔਰਤ ’ਤੇ ਵਾਰ ਨਹੀਂ ਕਰਨਾ, ਪਰ ਦੂਜੇ ਪਾਸੇ ਇਹ ਸਭ ਕੁਝ ਜਾਇਜ ਮੰਨਿਆ ਜਾਂਦਾ ਰਿਹਾ ਹੈ। ਨਿਸ਼ਾਨਾ ਕੇਵਲ ਜੰਗ ਜਿੱਤਣਾ ਹੁੰਦਾ ਸੀ।

‘ਗਤਕਾ’, ਸਿਖਾਂ ਦੀ ਰੂਹਾਨੀ ਖੇਡ ਹੈ। ਦੁਨੀਆ ਵਿੱਚ ਧਿਆਨ ਲਗਾਉਣ ’ਤੇ ਜ਼ੋਰ ਦੇਣ ਵਾਲੇ ਕਈ ਧਰਮ ਸ਼ਾਸਤ੍ਰੀਆਂ ਵਿਚੋਂ ਰਜਨੀਸ਼ ਆਪਣੇ ਧਿਆਨ ਯੋਗ ਦੇ ਸਿਧਾਂਤ ਵਿੱਚ ਕਹਿੰਦੇ ਹਨ ਕਿ ਦੁਨੀਆ ਵਿੱਚ ਧਿਆਨ ਲਗਾਉਣ ਦੇ ਤਰੀਕਿਆਂ ਵਿਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਰਗਰ ਤਰੀਕਾ ਲੱਭਿਆ ਹੈ ‘ਗਤਕਾ’ ਖੇਡਣ ਵੇਲੇ ਖਿਡਾਰੀ ਦਾ ਸਾਰਾ ਧਿਆਨ ਅਤੇ ਸਰੀਰ ਦਾ ਇਕ ਇਕ ਰੋਮ ਇਕ ਦੂਜੇ ’ਤੇ ਪੂਰੀ ਤਰ੍ਹਾਂ ਕੇਂਦਰਿਤ ਹੁੰਦਾ ਹੈ।

ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉੱਥੇ ਸਾਹਮਣੇ ਸ਼ਸਤਰ ਸਜਾਏ ਜਾਂਦੇ ਹਨ ਅਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਮੱਥਾ ਟੇਕਦਾ ਹੈ ਤਾਂ ਉਥੇ ਸ਼ਸਤਰ ਨੂੰ ਵੀ ਸਲਾਮੀ ਦੇਂਦਾ ਹੈ। ਕਿਸੇ ਵੀ ਕਾਰਜ ਲਈ ਗੁਰੂ ਜੀ ਦਾ ਓਟ ਆਸਰਾ ਲਿਆ ਜਾਂਦਾ ਹੈ ਤਾਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਕਿਰਪਾਨ ਭੇਟ ਕਰਵਾਉਂਦਾ ਹੈ। ਸਿੱਖਾਂ ਦੇ ਪੰਜ ਤਖ਼ਤ ਸਾਹਿਬਾਨਾਂ ਅਤੇ ਤਕਰੀਬਨ ਸਾਰੇ ਗੁਰਦਵਾਰਾ ਸਹਿਬਾਨਾਂ ’ਚ ਸ਼ਸਤਰ ਬਹੁਤ ਹੀ ਸਤਿਕਾਰ ਨਾਲ ਸਜਾਏ ਗਏ ਹੁੰਦੇ ਹਨ, ਜਿੱਥੇ ਹਰ ਸਿੱਖ ਸ਼ਰਧਾ ਨਾਲ ਮੱਥਾ ਟੇਕਦਾ ਹੈ।

ਪਰ ਅੱਜ ‘ਗਤਕੇ’ ਦਾ ਅਕਸ ਵਿਗਾੜਿਆ ਜਾ ਰਿਹਾ ਹੈ। ਜਿਸ ਦੇ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀਤੇ ਗਏ ਹੁਕਮਨਾਮੇ ਅਨੁਸਾਰ ਕੋਈ ਵੀ ਪਤਿਤ ‘ਗਤਕਾ’ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ। ਹੁਕਮਨਾਮੇ ’ਚ ਲਿਖਿਆ ਗਿਆ ਹੈ ਕਿ ‘ਗਤਕਾ’ ਕੇਵਲ ਬਾਣੀ ਤੇ ਬਾਣੇ ਦੇ ਧਾਰਨੀ ਸਿੱਖ ਹੀ ਖੇਡ ਸਕਦੇ ਹਨ, ਪਰ ਹੁਕਮਨਾਮੇ ਦੀ ਉਲੰਘਣਾ ਕਰਕੇ ਅੱਜ ਪਤਿਤ ਵੀ ਗਤਕਾ ਖੇਡਦੇ ਹਨ। ਬਾਣੇ ਦੀ ਥਾਂ ਟਰੈਕ ਸੂਟ ਵਿੱਚ ਵੀ ‘ਗਤਕਾ’ ਖੇਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ‘ਗਤਕੇ’ ’ਚ ਸਟੰਟ ਅਤੇ ਬਾਜ਼ੀਗਿਰੀ ਸ਼ਾਮਲ ਕਰਕੇ ਇਸ ਨੂੰ ਅਪਵਿੱਤਰ ਕੀਤਾ ਜਾ ਰਿਹਾ ਹੈ।

ਇੱਥੋਂ ਤੱਕ ਕਿ ਸੁੰਦਰ ਖਾਲਸਾਈ ਚੋਲਾ ਪਹਿਨਾ ਕੇ ਨੌਜਵਾਨ ਬੱਚਿਆਂ ਨੂੰ ਬਹੁਤ ਹੀ ਘਟੀਆ ਸਟੰਟਾਂ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸੋਚਣ ਦੀ ਲੋੜ ਹੈ ਕਿ ਨੌਜਵਾਨ ਬੱਚਿਆਂ ਦੀਆਂ ਛਾਤੀਆਂ ’ਤੇ ਬਿਜਲੀ ਦੀਆਂ ਟਿਊਬਾਂ ਤੋੜਨੀਆਂ ਜਾਂ ਸਿਰ ਜਮੀਨ ’ਤੇ ਲਗਾ ਕੇ ਉਲਟੇ ਸਿਰ ਅਸ਼ਲੀਲ ਢੰਗ ਨਾਲ ਪੈਰਾਂ ’ਤੇ ਨਾਰੀਅਲ ਤੋੜਨੇ ਅਤੇ ਕਈ ਹੋਰ ਘਟੀਆ ਜਿਹੇ ਸੀਨ ਪੇਸ਼ ਕਰਨੇ ਕੀ ‘ਗਤਕਾ’ ਖੇਡਣਾ ਕਿਹਾ ਜਾ ਸਕਦਾ ਹੈ ? ਇਸ ਖੇਤਰ ’ਚ ਆਉਣ ਵਾਲਾ ਅਮ੍ਰਿਤਧਾਰੀ ਹੀ ਚਾਹੀਦਾ ਹੈ, ਪਤਿਤ ਨਹੀਂ। ਜੇ ਪਤਿਤ ਹੀ ਗਤਕਾ ਖੇਡਣ ਲੱਗੇ ਤੇ ਬਾਜ਼ੀਗਿਰੀ ਸ਼ੁਰੂ ਹੋ ਗਈ ਤਾਂ ਅੰਮ੍ਰਿਤ ਕੌਣ ਛਕੇਗਾ ?

ਸਿੱਖ ਪੰਥ ’ਚ ਮੀਰੀ ਪੀਰੀ ਦਾ ਸਿਧਾਂਤ ਹੈ, ਪਰ ਅਸੀਂ ਕੇਵਲ ਭਗਤੀ ਨੂੰ ਹੀ ਬਹੁਤ ਪ੍ਰਚਾਰਿਆ ਪਸਾਰਿਆ ਹੈ, ਸ਼ਕਤੀ ਦੇ ਸਿਧਾਂਤ ‘ਗਤਕੇ’ ਨੂੰ ਓਨਾ ਨਾ ਪ੍ਰਚਾਰ ਸਕੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਜਿੱਥੇ ਪਵਿੱਤਰ ਬਾਣੀਆਂ ਪੜ੍ਹੀਆਂ ਉਥੇ ਸਰਬ ਲੋਹ ਦੇ ਬਾਟੇ ’ਚ ਸਰਬ ਲੋਹ ਦਾ ਖੰਡਾ ਵੀ ਫੇਰਿਆ। ਅਜੋਕੇ ਸਮੇਂ ’ਚ ਕਾਫੀ ਸਿੱਖ ਨੌਜਵਾਨ ਅੱਗੇ ਆਉਣ ਲੱਗ ਪਏ ਹਨ ਅਤੇ ਨਗਰ ਕੀਰਤਨਾਂ ’ਚ ਵੀ ਅਖਾੜੇ ਲਗਦੇ ਹਨ ਜਿਨ੍ਹਾਂ ’ਚ ਗਤਕਾ ਖੇਡ ਨੂੰ ਬਹੁਤ ਸਤਿਕਾਰ ਵੀ ਮਿਲਣ ਲੱਗਾ ਹੈ। ਸ੍ਰੀ ਅਨੰਦਪੁਰ ਸਾਹਿਬ ਵੀ ਹੋਲੇ ਮਹੱਲੇ ’ਤੇ ‘ਗਤਕੇ’ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਜਿੱਥੇ ਸਿੱਖਾਂ ਦੀ ਸ਼ਾਨ ਬਾ-ਕਮਾਲ ਹੁੰਦੀ ਹੈ ਜਿਸ ਬਾਰੇ ਪੰਜਾਬੀ ਦਾ ਇਕ ਕਵੀ ਇਉਂ ਲਿਖਦਾ ਹੈ:

ਜਦੋਂ ਖੇਡਦੇ ਗੁਰੂ ਦੇ ਸਿੰਘ ਗਤਕਾ, ਅੰਗ ਅੰਗ ਵਿੱਚ ਸਿੱਖੀ ਜਲਾਲ ਹੁੰਦਾ।

ਨਕਸ਼ਾ ਬਣਦਾ ਏ ਜੰਗ ਏ ਮੈਦਾਨ ਵਾਲਾ, ਇਕ-ਇਕ ਪੈਂਤੜਾ ਬਾ ਕਮਾਲ ਹੁੰਦਾ।

ਭਗਤੀ ਸ਼ਕਤੀ ਦੀ ਕਲਾ ਵਰਤਦੀ ਏ, ਵਿਰਸਾ ਜੱਗ ਤੋਂ ਬੇਮਿਸਾਲ ਹੁੰਦਾ।

ਸਾਗਰ ਦਿੱਸੇ ਪ੍ਰਤੱਖ ਅਖਾੜਿਆਂ ਚੋਂ, ਇਕ-ਇਕ ਸਿੰਘ ਦੇ ਗੁਰੂ ਹੈ ਨਾਲ ਹੁੰਦਾ।

ਆਓ, ਆਪਾਂ ਯੋਗ ਪ੍ਰਬੰਧ ਕਰਕੇ ਹਰ ਪਿੰਡ, ਹਰ ਸ਼ਹਿਰ ’ਚ ‘ਗਤਕੇ’ ਦੀ ਸਿਖਲਾਈ ਲਈ ਕਲਾਸਾਂ ਦਾ ਕੁਝ ਪ੍ਰਬੰਧ ਕਰਕੇ ਪੀਰੀ ਦੇ ਨਾਲ ਨਾਲ ਮੀਰੀ ਦੇ ਸਿਧਾਂਤ ਨੂੰ ਵੀ ਹਰ ਸਿੱਖ ਤੱਕ ਪੁਹੰਚਾਈਏ।

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 2)

0

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ

(ਭਾਗ ਦੂਜਾ)

(ਲੜੀ ਜੋੜਨ ਲਈ ਪਿੱਛਲਾ ਅੰਕ ਵੇਖੋ, ਜੀ)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 1)

ਗਿਆਨੀ ਅਮਰੀਕ ਸਿੰਘ (ਚੰਡੀਗੜ੍ਹ)

ਸਿੱਖੀ ਵਿੱਚ ਪੱਗ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋ ਗਈ ਸੀ। ਹਰੇਕ ਗੁਰੂ ਸਾਹਿਬ ਜੀ ਨੇ ਤੇ ਹਰ ਸਿੱਖੀ ਦੇ ਅਸੂਲਾਂ ਨੂੰ ਮੰਨਣ ਵਾਲੇ ਨੇ ਆਪਣੇ ਸਿਰ ’ਤੇ ਸੋਹਣੀ ਦਸਤਾਰ ਸਜਾਈ ਸੀ।

ਭਾਈ ਗੁਰਦਾਸ ਜੀ ਦੀ ਪੱਗ ਦਾ ਜ਼ਿਕਰ ਹਰਿੰਦਰ ਸਿੰਘ ਰੂਪ ਨੇ ਬਹੁਤ ਵਧੀਆ ਕੀਤਾ ਹੈ।

ਚਿੱਟਾ ਬਾਣਾ ਨੂਰਾਂ ਧੋਤਾ ਹਸਦਾ ਵੱਸਦਾ ਚੇਹਰਾ।

ਅਸਰ ਪਾਉਨੀ ਖੁੰਭੇ ਚੜਿਆ ਚਿੱਟਾ ਦਾਹੜਾ ਉਹਦਾ।

ਪੱਗ ਪੁਰਾਣੇ ਸਿੱਖੀ ਢੰਗ ਦੀ ਅੱਧਾ ਚੰਦ ਸਿਰ ਧਰਿਆ।

ਨੈਣਾਂ ਦੇ ਵਿੱਚ ਸੋਹਣਾ ਵੱਸਿਆ ਤੇ ਮੇਰਾ ਦਿਲ ਠਰਿਆ। (ਡਾ: ਰਤਨ ਸਿੰਘ ਜੱਗੀ, ਭਾਈ ਗੁਰਦਾਸ ਜੀ ਜੀਵਨ ਤੇ ਰਚਨਾ,ਪੰਨਾ 16)

ਪੱਗ ਦੀ ਖਾਤਰ ਸਿੱਖਾਂ ਨੂੰ ਕਈ ਵਾਰੀ ਭਾਰੀ ਕੀਮਤ ਵੀ ਚੁਕਾਉਣੀ ਪਈ ਪਰ ਫਿਰ ਵੀ ਸਿੱਖਾਂ ਦੀ ਪੱਗ ਪ੍ਰਤੀ ਪ੍ਰੀਤ ਨੇ ਸਿੱਖ ਦੇ ਸਿਰ ਅਤੇ ਪੱਗ ਦੇ ਇਸ ਅਟੁੱਟ ਰਿਸ਼ਤੇ ਨੂੰ ਟੁੱਟਣ ਨਹੀਂ ਦਿੱਤਾ ਸੀ। ਦੂਜੇ ਵਿਸ਼ਵ ਯੁੱਧ ਵਿੱਚ ਸਿੱਖ ਫੌਜਾਂ, ਅੰਗਰੇਜ਼ੀ ਫੌਜਾਂ ਦੇ ਨਾਲ ਹੋ ਕੇ ਅਫਗਾਨੀ ਫੌਜਾਂ ਨਾਲ ਲੜ ਰਹੇ ਸਨ। ਅੰਗਰੇਜ਼ੀ ਫੌਜਾਂ ਨੇ ਤਾਂ ਬਾਹਰੀ ਕਿਸੇ ਖਤਰੇ ਤੋਂ ਬਚਦਿਆਂ ਆਪਣੇ ਸਿਰਾਂ ਤੇ ਲੋਹ ਟੋਪ ਪਾਏ ਹੋਏ ਸਨ ਪਰ ਸਿੱਖਾਂ ਨੇ ਆਪਣੇ ਸਿਰਾਂ ’ਤੇ ਦਸਤਾਰਾਂ ਹੀ ਸਜਾਈਆਂ ਹੋਈਆਂ ਸਨ। ਗੋਰਿਆਂ ਦੇ ਕਮਾਂਡਰ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਵੀ ਲੋਹ ਟੋਪ ਪਾ ਲਵੋ ਤੇ ਦਸਤਾਰਾਂ ਉਤਾਰ ਦਿਓ। ਸਿੱਖਾਂ ਨੇ ਪਹਿਲਾਂ ਤਾਂ ਸਿੱਖੀ ਦੇ ਅਸੂਲਾਂ ਤੋਂ ਉਸ ਨੂੰ ਜਾਣੂ ਕਰਵਾਇਆ ਕਿ ਇਹ ਸਾਡਾ ਧਾਰਮਿਕ ਚਿੰਨ੍ਹ ਹੈ। ਇਸ ਲਈ ਅਸੀਂ ਦਸਤਾਰਾਂ ਉਤਾਰ ਕੇ ਲੋਹ ਟੋਪ ਨਹੀਂ ਪਾ ਸਕਦੇ। ਗੋਰਿਆਂ ਦੇ ਕਮਾਂਡਰ ਨੇ ਅੱਗੇ ਤੋਂ ਹੁਕਮ ਕਰ ਦਿੱਤਾ ਕਿ ਤੁਹਾਡੇ ਸਿਰਾਂ ਵਿੱਚ ਗੋਲੀਆਂ ਜਾਂ ਬੰਬ ਲੱਗਣ ਕਰਕੇ ਹੋਈਆਂ ਮੌਤਾਂ ਲਈ ਸਿੱਖ ਫੌਜੀਆਂ ਨੂੰ ਪੈਨਸ਼ਨਾਂ ਅਤੇ ਹੋਰ ਸਹੁਲਤਾਂ ਦੇਣ ਲਈ ਸਾਡੇ ਕੋਲ ਇਤਨਾ ਧਨ ਨਹੀਂ ਹੈ। ਜੇਕਰ ਤੁਸੀਂ ਟੋਪ ਨਹੀਂ ਪਾਉਣੇ ਤਾਂ ਅਸੀਂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੇ।

ਸਿੱਖਾਂ ਨੇ ਬਹੁਤ ਹੀ ਮਾਣ ਨਾਲ ਜਵਾਬ ਦਿੱਤਾ ਕਿ ਜਿਸ ਵੀ ਸਿੱਖ ਦੀ ਸਿਰ ਵਿੱਚ ਗੋਲੀ ਜਾਂ ਬੰਬ ਲੱਗਣ ਨਾਲ ਮੌਤ ਹੋਵੇਗੀ ਤਾਂ ਅਸੀਂ ਉਸ ਲਈ ਕੋਈ ਮੁਆਵਜ਼ਾ ਜਾਂ ਪੈਨਸ਼ਨ ਨਹੀਂ ਮੰਗਾਂਗੇ। ਅਸੀਂ ਕਿਸੇ ਵੀ ਸ਼ਰਤ ’ਤੇ ਸਿਰਾਂ ਤੋਂ ਪੱਗਾਂ ਨਹੀਂ ਉਤਾਰ ਸਕਦੇ ਕਿਉਂਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਰਸਾਏ ਅਸੂਲ ਆਪਣੀਆਂ ਜਾਨਾਂ ਤੋਂ ਵੀ ਵੱਧ ਪਿਆਰੇ ਹਨ। ਗੋਰਿਆਂ ਨੇ ਇਸ ਗੱਲ ਦੀ ਖ਼ੂਬ ਚਰਚਾ ਕਰਕੇ ਸਲਾਹਣਾ ਕੀਤੀ ਸੀ ਕਿ ਸਿੱਖ ਲਈ ਪੱਗ ਗੁਰੂ ਸਾਹਿਬ ਜੀ ਦੀ ਬਖ਼ਸ਼ਸ਼ ਹੈ। (ਸਰੂਪ ਸਿੰਘ ਅਲੱਗ, ਦਸਤਾਰ ਪੰਨਾ 4)

ਇਸ ਤਰ੍ਹਾਂ ਪੱਗ ਸਾਡੇ ਵਿਰਸੇ ਦੀ ਇੱਕ ਮੂੰਹ ਬੋਲਦੀ ਤਸਵੀਰ ਹੈ। ਡਾ: ਗੁਰਬਖਸ਼ ਸਿੰਘ ਜੀ ਦੇ ਜੀਵਨ ਦੀ ਵੀ ਇੱਕ ਬਹੁਤ ਪਿਆਰੀ ਘਟਨਾ ਹੈ। ਉਹ ਪੀ. ਐਚ. ਡੀ. ਦੀ ਡਿਗਰੀ ਕਰਨ ਵਾਸਤੇ ਅਮਰੀਕਾ ਚਲੇ ਗਏ। ਬੇਗਾਨੀ ਧਰਤੀ, ਬੇਗਾਨੀ ਭਾਸ਼ਾ, ਬੇਗਾਨੇ ਲੋਕ ਇਨ੍ਹਾਂ ਸਭ ਕੁਝ ਦੇ ਹੁੰਦਿਆਂ ਘਰੋਂ ਦੂਰ ਰਹਿਣਾ ਬਹੁਤ ਮੁਸ਼ਕਲਾਂ ਭਰਿਆ ਅਹਿਸਾਸ ਹੁੰਦਾ ਹੈ। ਡਾ: ਗੁਰਬਖਸ਼ ਸਿੰਘ ਜੀ ਦਸਤਾਰ ਸਜਾ ਕੇ ਹੀ ਯੂਨੀਵਰਸਿਟੀ ਜਾਇਆ ਕਰਦੇ ਸਨ। ਉਨ੍ਹਾਂ ਨੂੰ ਦਸਤਾਰ ਵਿੱਚ ਇੱਕ ਗੋਰਾ ਲੜਕਾ ਬਹੁਤ ਧਿਆਨ ਨਾਲ ਦੇਖੀ ਜਾਂਦਾ ਸੀ। ਕੁਝ ਦਿਨਾਂ ਵਿੱਚ ਥੋੜ੍ਹੀ ਨੇੜਤਾ ਹੋਈ ਤਾਂ ਉਸ ਨੇ ਪੁੱਛਿਆ ਕਿ ਤੁਸੀਂ ਸਿੱਖ ਹੁੰਦੇ ਹੋ ? ਡਾ: ਸਾਹਿਬ ਨੇ ਜਵਾਬ ਦਿੱਤਾ ਕਿ ਹਾਂ, ਮੈਂ ਸਿੱਖ ਹਾਂ। ਗੋਰੇ ਨੇ ਕੁਝ ਹੋਰ ਸੁਆਲ ਕਰ ਦਿੱਤੇ ਕਿ ਤੁਸੀਂ ਸਾਡੇ ਘਰ ਆ ਸਕਦੇ ਹੋ ? ਮੈਂ ਤੁਹਾਨੂੰ ਲੈ ਵੀ ਜਾਵਾਂਗਾ ਅਤੇ ਵਾਪਿਸ ਛੱਡ ਵੀ ਜਾਵਾਂਗਾ। ਮੇਰੇ ਪਿਤਾ ਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਣਗੇ। ਉਹ ਆਪ ਤੁਰ ਫਿਰ ਨਹੀਂ ਸਕਦੇ, ਸੋ ਤੁਸੀਂ ਜੇ ਮੇਰੇ ਨਾਲ ਜਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੋਵੇਗੀ। ਆਮ ਕਰਕੇ ਵਿਦਿਆਰਥੀਆਂ ਦਾ ਮਨੋਬਲ ਕਮਜ਼ੋਰ ਹੋਣ ਕਰਕੇ ਸਿੱਖੀ ਦੇ ਬਾਣੇ ਨੂੰ ਜਾਂ ਦਸਤਾਰ ਨੂੰ ਤਿਆਗ ਹੀ ਦਿੰਦੇ ਹਨ।

ਡਾ: ਗੁਰਬਖਸ਼ ਸਿੰਘ ਜੀ ਉਸ (ਗੋਰੇ) ਵਿਦਿਆਰਥੀ ਨਾਲ ਉਨ੍ਹਾਂ ਦੇ ਘਰ ਉਸ ਦੇ ਪਿਤਾ ਜੀ ਨੂੰ ਮਿਲਣ ਚਲੇ ਗਏ। ਘਰ ਜਾਂਦਿਆਂ ਸਾਰ ਹੀ ਉਸ ਦੇ ਪਿਤਾ ਜੀ ਨੇ ਪੰਜਾਬ ਦਾ ਨਕਸ਼ਾ ਲਿਆ ਕੇ ਕਿਹਾ ਕਿ ਤੁਹਾਡਾ ਘਰ ਕਿੱਥੇ ਕੁ ਹੈ ? ਡਾ: ਸਾਹਿਬ ਜੀ ਨੇ ਕੁਝ ਕੁ ਅੰਦਾਜ਼ੇ ਨਾਲ ਸਮਝਾ ਦਿੱਤਾ। ਉਸ ਬਜ਼ੁਰਗ ਗੋਰੇ ਨੇ ਬਹੁਤ ਹੀ ਪਿਆਰ ਵਿੱਚ ਭਿੱਜ ਕੇ ਇੱਕ ਆਪਣੀ ਹੱਡ ਬੀਤੀ ਸੁਣਾਈ। ਕਹਿਣ ਲੱਗਾ ਕਿ ਮੈਂ ਦੂਸਰੀ ਵਿਸ਼ਵ ਜੰਗ ਦੇ ਵੇਲ਼ੇ ਸਿੱਖ ਫੌਜੀਆਂ ਦੇ ਨਾਲ ਹੀ ਜੰਗ ਲੜ ਰਿਹਾ ਸੀ। ਸਾਡੇ ਵਿਰੁਧ ਅਫਰੀਕਾ ਤੇ ਜਰਮਨੀ ਨੇ ਬਹੁਤ ਹੀ ਜ਼ਬਰਦਸਤ ਹਮਲਾ ਕੀਤਾ। ਤਦ ਮੇਰੇ ਵੀ ਇੱਕ ਗੋਲੀ ਲੱਗ ਤੇ ਮੈ ਗੰਭੀਰ ਜ਼ਖ਼ਮੀ ਹੋ ਗਿਆ ਸੀ। ਮੈਨੂੰ ਆਪਣੀ ਮੌਤ ਬਹੁਤ ਨੇੜੇ ਜਾਪ ਰਹੀ ਸੀ ਪਰ ਇੱਕ ਸਿੱਖ ਨੇ ਆਪਣੀ ਪਿੱਠ ’ਤੇ ਮੈਨੂੰ ਚੁੱਕ ਕੇ ਵਰ੍ਹਦੀਆਂ ਗੋਲੀਆਂ ਵਿੱਚੋਂ ਬਾਹਰ ਕਰ ਦਿੱਤਾ ਸੀ। ਅੱਜ ਜੇ ਕਰ ਮੈਂ ਆਪਣੇ ਪਰਿਵਾਰ ਵਿੱਚ ਸੁੱਖੀ ਬੈਠਾ ਹਾਂ ਤਾਂ ਇਹ ਕਿਸੇ ਪੱਗ ਵਾਲੇ ਸਿੱਖ ਸਰਦਾਰ ਦੀ ਬਦੌਲਤ ਹੀ ਹਾਂ। ਬਾਕੀ ਉਨ੍ਹਾਂ ਨੇ ਬਹੁਤ ਪਿਆਰ ਸਤਿਕਾਰ ਦੀਆਂ ਗੱਲਾਂ ਕੀਤੀਆਂ ਪਰ ਡਾ: ਗੁਰਬਖਸ਼ ਸਿੰਘ ਜੀ ਇਸ ਸੋਚ ਵਿੱਚ ਡੁੱਬ ਗਏ ਸਨ ਕਿ ਲੋਕ ਮੇਰੀ ਪੱਗ ਵਿੱਚੋਂ ਮੈਨੂੰ ਨਹੀਂ ਸਗੋਂ ਮੇਰੇ ਵਿਰਸੇ ਜਾਂ ਗੁਰੂ ਸਾਹਿਬ ਜੀ ਦੇ ਵਿਰਸੇ ਨੂੰ ਦੇਖਦੇ ਹਨ। (ਪਾਕਿਸਤਾਨ, ਪ੍ਰਧਾਨ ਅਯੂਬ ਖਾਂ ਅਤੇ ਹੋਰ ਹੱਡ ਬੀਤੇ ਚਮਤਕਾਰ)

ਜਿਵੇਂ ਪਿੱਛੇ ਜ਼ਿਕਰ ਆ ਚੁੱਕਾ ਹੈ ਕਿ ਪੱਗ ਤਾਂ ਭਾਵੇਂ ਹੋਰ ਲੋਕ ਵੀ ਬੰਨ੍ਹਦੇ ਸਨ ਪਰ ਉਨ੍ਹਾਂ ਨੇ ਕਦੇ ਪੱਗ ਨਾਲ ਆਪਣਾ ਦਿਲੀ ਰਿਸ਼ਤਾ ਨਹੀਂ ਜੋੜਿਆ। ਜਦੋਂ ਲੋੜ ਪਈ ਤਾਂ ਬੰਨ੍ਹ ਲਈ ਜੇ ਨਾ ਲੋੜ ਪਈ ਤਾਂ ਉਤਾਰ ਦਿੱਤੀ। ਇਸ ਦਾ ਜ਼ਿਕਰ ਇਤਿਹਾਸਕ ਪੰਨੇ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੀ ਧਰਤੀ ’ਤੇ ਦਿਨ ਰਾਤ ਪਾਪ ਕਰਨ ਵਾਲੇ ਜਰਵਾਣਿਆਂ ਨੂੰ ਸੋਧਾ ਲਾਉਣ ਲਈ ਜੀਵਨ ਦੇ ਆਖਰੀ ਦੌਰ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਭੇਜਿਆ ਸੀ। ਉਨ੍ਹਾਂ ਨੇ ਆ ਕੇ ਕਈ ਹਾਕਮਾਂ ਦੇ ਨੱਕੀਂ ਨੱਥਾਂ ਪਾ ਦਿੱਤੀਆਂ ਸਨ। ਇਹ ਹਾਕਮ ਜਰਵਾਣੇ ਬਹੁਤੇ ਮੁਸਲਮਾਨ ਹੀ ਸਨ ਇਸ ਲਈ ਜਦੋਂ ਇਨ੍ਹਾਂ ਨੂੰ ਸੋਧੇ ਲਾਏ ਤਾਂ ਬਹਾਦਰ ਸ਼ਾਹ ਨੇ ਬਹੁਤ ਸਖ਼ਤੀ ਕਰ ਦਿੱਤੀ ਕਿ ਕਿਸੇ ਵੀ ਕੀਮਤ ’ਤੇ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਓ। ਸਰਕਾਰੀ ਫੌਜਾਂ ਨੇ ਇੱਕ ਮੁਸ਼ਕਲ ਦੱਸੀ ਕਿ ਸਾਨੂੰ ਸ਼ਕਲਾਂ ਕਰਕੇ ਹਿੰਦੂਆਂ ਅਤੇ ਸਿੱਖਾਂ ਦਾ ਕੋਈ ਬਹੁਤਾ ਫ਼ਰਕ ਨਹੀਂ ਲੱਗਦਾ। ਹਿੰਦੂਆਂ ਲਈ ਇਹ ਐਲਾਨ ਕਰ ਦਿਓ ਕਿ ਹਰ ਹਿੰਦੂ ਆਪਣੀ ਦਾੜ੍ਹੀ ਕਟਵਾ ਕੇ ਪੱਗੜੀਆਂ ਉਤਾਰ ਦੇਵੇ ਕਿਉਂਕਿ ਅਜਿਹਾ ਹਿੰਦੂ ਹੀ ਕਰ ਸਕਦੇ ਹਨ ਸਿੱਖਾਂ ਲਈ ਇਹ ਗੱਲ ਅਸੰਭਵ ਹੈ। ਸਿੱਖ ਤਾਂ ਭਾਵਨਾ ਰੱਖਦਾ ਹੈ ਕਿ

ਕੰਘਾ ਦੋਨੋਂ ਵਕਤ ਕਰਿ, ਪਾਗ ਚੁਨੈ ਕਰਿ ਬਾਂਧਈ।

ਦਾਤਨ ਕਰੈ ਨੀਤ, ਨਾ ਦੁੱਖ ਪਾਵੈ ਲਾਲ ਜੀ। (ਭਾਈ ਨੰਦ ਲਾਲ ਸਿੰਘ ਜੀ, ਗਿਆਨੀ ਪ੍ਰਤਾਪ ਸਿੰਘ, ਗੁਰਮਤਿ ਫ਼ਿਲਾਸਫ਼ੀ ਪੰਨਾ 499)

ਸੋ, ਸਾਨੂੰ ਪਹਿਚਾਣ ਕਰਨੀ ਸੌਖੀ ਹੋ ਜਾਵੇਗੀ। ਇਹੋ ਹੀ ਐਲਾਨ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਲੋਕਾਂ ਨੇ ਦਾੜ੍ਹੀਆਂ ਵੀ ਕਟਵਾ ਲਈਆਂ ਅਤੇ ਪੱਗਾਂ ਵੀ ਉਤਾਰ ਦਿੱਤੀਆਂ ਸਨ। ਇਹ ਘਟਨਾ ਅਗਸਤ 1711 ਈਸਵੀ ਦੀ ਹੈ। (ਹਰਜਿੰਦਰ ਸਿੰਘ ਦਿਲਗੀਰ, ਸਿੱਖ ਤਵਾਰੀਖ ਭਾਗ ਦੂਜਾ ਪੰਨਾ 416)

ਦੂਜਾ ਜ਼ਿਕਰ ਹੈ ਕਿ ਲਾਹੌਰ ਦੇ ਸੂਬੇਦਾਰ ਯਹੀਆ ਖ਼ਾਨ ਨੇ ਸਾਰੇ ਪਾਸੇ ਐਲਾਨ ਕੀਤਾ ਹੋਇਆ ਸੀ ਕਿ ਕਿਸੇ ਵੀ ਤਰੀਕੇ ਨਾਲ ਸਿੱਖਾਂ ਦਾ ਨਾਮ ਤਵਾਰੀਖ ਦੇ ਪੰਨਿਆਂ ਤੋਂ ਖ਼ਤਮ ਕਰ ਦੇਣਾ ਹੈ। ਇਸ ਲਈ ਉਸ ਨੇ ਲਖਪਤਿ ਰਾਏ ਨੂੰ ਇਹ ਸਾਰੇ ਅਧਿਕਾਰ ਦੇ ਦਿੱਤੇ ਸਨ। ਸੰਨ 1746 ਦਾ ਜ਼ਿਕਰ ਹੈ ਕਿ ਦੋ ਕੁ ਹਜ਼ਾਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਦੀ ਅਗਵਾਈ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਨੂੰ ਜਾ ਰਹੇ ਸਨ ਕਿ ਉਨ੍ਹਾਂ ਦਾ ਖੋਖਰਾਂ ਨੇੜੇ ਏਮਨਾਬਾਦ ਸਿੰਘਾਂ ਦਾ ਟਾਕਰਾ ਲਖਪਤਿ ਰਾਇ ਦੇ ਭਰਾ ਜਸਪਤਿ ਰਾਇ ਨਾਲ ਹੋ ਗਿਆ। ਸਿੰਘ, ਕਈ ਦਿਨਾਂ ਦੇ ਭੁੱਖੇ ਸਨ ਉਨ੍ਹਾਂ ਨੇ ਇੱਥੇ ਪ੍ਰਸ਼ਾਦਾ ਬਣਾਉਣਾ ਆਰੰਭ ਕਰ ਦਿੱਤਾ। ਜਸਪਤਿ ਨੇ ਆ ਕੇ ਕਿਹਾ ਕਿ ਇੱਥੋਂ ਹੁਣੇ ਹੀ ਚੱਲੇ ਜਾਵੋ ਪਰ ਸਿੰਘਾਂ ਨੇ ਬਹੁਤ ਨਿਮ੍ਰਤਾ ਨਾਲ ਬੇਨਤੀ ਕੀਤੀ ਕਿ ਅਸੀਂ ਦਾਲ ਸਬਜ਼ੀਆਂ ਰੱਖ ਬੈਠੇ ਹਾਂ ਇਸ ਲਈ ਅਸੀਂ ਕੋਈ ਕਬਜ਼ਾ ਨਹੀਂ ਕਰਨਾ, ਅਸੀਂ ਤਾਂ ਲੰਗਰ ਤਿਆਰ ਕਰਕੇ ਛੱਕ ਕੇ ਅੱਗੇ ਚਲੇ ਜਾਣਾ ਹੈ, ਸਾਡਾ ਇੱਥੇ ਪੜਾਅ ਕੁਝ ਸਮੇਂ ਦਾ ਹੀ ਹੈ। ਜਸਪਤਿ ਰਾਇ, ਲਖਪਤਿ ਰਾਇ ਦਾ ਭਰਾ ਹੋਣ ਕਰਕੇ ਹੰਕਾਰੀ ਸੀ। ਉਹ ਨਾ ਮੰਨਿਆ ਅਤੇ ਲੜਨ ਲੱਗ ਪਿਆ ਜਿਸ ਤੋਂ ਸਿੰਘਾਂ ਨੇ ਉਸ ਦਾ ਸਿਰ ਵੱਢ ਲਿਆ।

ਇਹ ਗੱਲ ਜਦੋਂ ਲਖਪਤਿ ਰਾਇ ਨੂੰ ਪਤਾ ਲੱਗੀ ਤਾਂ ਉਸ ਨੇ ਯਹੀਆਂ ਖਾਂ ਦੇ ਦਰਬਾਰ ਹਾਜ਼ਰ ਹੋ ਕੇ ਆਪਣੀ ਪੱਗੜੀ ਉਤਾਰ ਕੇ ਉਸ ਦੇ ਪੈਰਾਂ ਵਿੱਚ ਰੱਖ ਦਿੱਤੀ ਸੀ ਕਿ ਜਦੋਂ ਤੱਕ ਮੈਂ ਸਿੱਖਾਂ ਨੂੰ ਖ਼ਤਮ ਨਹੀਂ ਕਰ ਦਿੰਦਾ ਉਦੋਂ ਤੱਕ ਇਹ ਪੱਗ ਮੈਂ ਆਪਣੇ ਸਿਰ ’ਤੇ ਨਹੀਂ ਰੱਖਾਂਗਾ। (ਹਰਜਿੰਦਰ ਸਿੰਘ ਦਿਲਗੀਰ, ਸਿੱਖ ਤਵਾਰੀਖ ਭਾਗ ਦੂਜਾ ਪੰਨਾ 496)

ਕੁਝ ਕੁ ਅਜਿਹੇ ਅਣਖੀ ਵੀ ਸਨ ਜਿਨ੍ਹਾਂ ਨੇ ਪੱਗ ਦੀ ਅਹਿਮੀਅਤ ਨੂੰ ਸਮਝਿਆ ਹੋਇਆ ਸੀ। ਕਹਿੰਦੇ ਹਨ ਜਦੋਂ ਮਹਾਰਾਣਾ ਪ੍ਰਤਾਪ ਸਿੰਘ ਅਕਬਰ ਬਾਦਸ਼ਾਹ ਨਾਲ ਹਲਦੀ ਘਾਟੀ ’ਤੇ ਜੰਗ ਲੜਿਆ ਤਾਂ ਉਹ ਜੰਗ ਹਾਰ ਗਿਆ। ਮਹਾਰਾਣਾ ਪ੍ਰਤਾਪ ਸਿੰਘ ਮਹਾਨ ਜੋਧਾ ਸੀ, ਇਸ ਕਰਕੇ ਉਨ੍ਹਾਂ ਨੇ ਅਕਬਰ ਕੋਲੋਂ ਭੀਖ ਮੰਗਣ ਦੀ ਬਜਾਇ ਅਰਾਵਲੀ ਦੇ ਜੰਗਲਾਂ ਵਿੱਚ ਨਿਵਾਸ ਕਰ ਲਿਆ। ਇੱਕ ਵਾਰੀ ਅਚਾਨਕ ਅਕਬਰ ਦਾ ਦਰਬਾਰੀ ਰਾਗੀ ਤਾਨਸੈਨ ਵੀ ਇੱਥੋਂ ਦੀ ਲੰਘ ਰਿਹਾ ਸੀ ਤਾਂ ਉਸ ਦਾ ਅਚਾਨਕ ਸਾਮ੍ਹਣਾ ਮਹਾਰਾਣਾ ਪ੍ਰਤਾਪ ਸਿੰਘ ਨਾਲ ਹੋ ਗਿਆ। ਦੋਨਾਂ ਨੇ ਬੈਠ ਕੇ ਦੁੱਖ ਸੁੱਖ ਫਰੋਲ਼ੇ ਅਤੇ ਤਾਨਸੈਨ ਨੇ ਕਿਹਾ ਕਿ ਰਾਜੇ ਮਹਾਰਾਜਿਆਂ ਦਾ ਸ਼ੌਕ ਹੁੰਦਾ ਹੈ ਕਿ ਕਦੇ ਕਦਾਈ ਰਾਗ ਦਰਬਾਰ ਲਾਉਂਦੇ ਹਨ ਪਰ ਤੁਸੀਂ ਤਾਂ ਹੁਣ ਜੰਗਲੀਂ ਬੈਠੇ ਹੋ ਪਰ ਕੋਈ ਗੱਲ ਨਹੀਂ ਆਪਾਂ ਇੱਥੇ ਹੀ ਦਰਬਾਰ ਲਾਉਂਦੇ ਹਾਂ, ਸੋ ਉਨ੍ਹਾਂ ਨੇ ਰਾਗਦਾਰੀ ਕੀਤੀ। ਇਸ ਕਰਕੇ ਮਹਾਰਾਣਾ ਪ੍ਰਤਾਪ ਸਿੰਘ ਨੇ ਖੁਸ਼ ਹੋ ਕੇ ਕਿਹਾ ਕਿ ਤਾਨਸੈਨ ਰਾਜਿਆਂ ਦਾ ਇਹ ਵੀ ਸ਼ੌਕ ਹੈ ਕਿ ਖੁਸ਼ ਹੋ ਕੇ ਦੂਜਿਆਂ ਨੂੰ ਵੀ ਦਿਲ ਖੋਲ੍ਹ ਕੇ ਦਾਨ ਦਿਆ ਕਰਦੇ ਹਨ। ਜੋ ਦਿਲ ਕਰਦਾ ਹੈ ਤਾਂ ਮੰਗੋ। ਤਾਨਸੈਨ ਨੇ ਮਹਾਰਾਣਾ ਪ੍ਰਤਾਪ ਸਿੰਘ ਦੀ ਪੱਗ ਮੰਗ ਲਈ ਸੀ। ਮਹਾਰਾਜੇ ਦੇ ਅੱਖੀਂ ਜਲ ਭਰ ਆਇਆ ਤਾਂ ਤਾਨਸੈਨ ਨੇ ਇਸ ਦਾ ਕਾਰਨ ਪੁੱਛਿਆ। ਮਹਾਰਾਣੇ ਨੇ ਜਵਾਬ ਦਿੱਤਾ ਕਿ ਜਦੋਂ ਤੁਸੀਂ ਮੇਰੀ ਪੱਗ ਬੰਨ੍ਹ ਕੇ ਅਕਬਰ ਦੇ ਦਰਬਾਰ ਜਾਓਂਗੇ ਤਾਂ ਉਸ ਵਕਤ ਜਦੋਂ ਅਕਬਰ ਨੂੰ ਸਲਾਮ ਕਰੋਗੇ, ਮੇਰੀ ਪੱਗ ਅਕਬਰ ਦੇ ਦਰਬਾਰ ਵਿੱਚ ਝੁੱਕ ਜਾਵੇਗੀ। ਮੈਂ ਜੰਗ ਹਾਰ ਕੇ ਵੀ ਹਾਰਿਆ ਨਹੀਂ ਹਾਂ ਕਿਉਂਕਿ ਅਕਬਰ ਦੀਆਂ ਫੌਜਾਂ ਮੇਰੀਆਂ ਫੌਜਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸਨ ਪਰ ਜਦੋਂ ਮੇਰੀ ਪੱਗ ਝੁੱਕ ਜਾਵੇਗੀ ਮੈਂ ਉਸ ਦਿਨ ਹਾਰ ਜਾਵਾਂਗਾ।

ਤਾਨਸੈਨ ਨੇ ਵਾਅਦਾ ਕੀਤਾ ਕਿ ਮੈਂ ਲੱਗਦੀ ਵਾਹ ਇਹ ਪੱਗ ਕਦੇ ਝੁੱਕਣ ਨਹੀਂ ਦਿਆਂਗਾ। ਤਾਨਸੈਨ ਇੱਕ ਵਾਰੀ ਰਾਜ ਦਰਬਾਰ ’ਚ ਉਹ ਪੱਗ ਬੰਨ੍ਹ ਕੇ ਗਿਆ ਤਾਂ ਉਸ ਨੇ ਅਕਬਰ ਨੂੰ ਸਲਾਮ ਨਾ ਕੀਤੀ। ਇਹ ਇੱਕ ਵੱਖਰੀ ਕਿਸਮ ਦਾ ਵਿਹਾਰ ਸੀ ਜਿਸ ਕਰਕੇ ਤਾਨਸੈਨ ਨੂੰ ਇਸ ਦਾ ਕਾਰਨ ਪੁੱਛਿਆ, ਤਾਨਸੈਨ ਨੇ ਸਾਰੀ ਕਹਾਣੀ ਦੱਸੀ ਤੇ ਕਿਹਾ ਕਿ ਇਹ ਪੱਗ ਮਹਾਰਾਣਾ ਪ੍ਰਤਾਪ ਸਿੰਘ ਦੀ ਹੈ। ਮੈਂ ਉਸ ਨਾਲ ਪੱਗ ਸਮੇਤ ਤੁਹਾਡੇ ਅੱਗੇ ਨਾ ਝੁਕਉਣ ਦਾ ਵਾਧਾ ਕੀਤਾ ਨਿਭਾ ਰਿਹਾ ਹਾਂ। ਅਕਬਰ ਨੇ ਖੁਸ਼ ਹੋ ਕੇ ਤਾਨਸੈਨ ਨੂੰ ਕਿਹਾ ਕਿ ਜਾ ਉਸ ਨੂੰ ਕਹਿ ਕਿ ਅਕਬਰ ਨੇ ਤੇਰਾ ਰਾਜ ਭਾਗ ਵਾਪਸ ਕਰਨ ਦਾ ਮਨ ਬਣਾ ਲਿਆ ਹੈ। ਇਸ ਲਈ ਤੂੰ ਆਪਣੇ ਰਾਜ ਵਿੱਚ ਵਾਪਸੀ ਕਰ ਸਕਦਾ ਹੈਂ। ਤਾਨਸੈਨ ਜਦੋਂ ਇਹ ਸੁਨੇਹਾ ਲੈ ਕੇ ਗਿਆ ਤਾਂ ਪ੍ਰਤਾਪ ਸਿੰਘ ਨੇ ਫਿਰ ਸੁਨੇਹਾ ਦਿੱਤਾ ਕਿ ਰਾਜ ਭਾਗ ਭੀਖ ਵਿੱਚ ਨਹੀਂ ਮਿਲਦੇ ਹੁੰਦੇ। ਇਹ ਜੰਗ ਦੇ ਮੈਦਾਨਾਂ ਵਿੱਚ ਹਾਰੇ ਜਾਂਦੇ ਹਨ ਅਤੇ ਜੰਗ ਦੇ ਮੈਦਾਨਾਂ ਵਿੱਚੋ ਹੀ ਜਿੱਤੇ ਜਾਂਦੇ ਹਨ। ਇਹ ਅਣਖੀ ਯੋਧਾ ਸੀ ਜਿਸ ਨੇ ਆਪਣੀ ਪੱਗ ਕਿਸੇ ਹੋਰਾਂ ਅੱਗੇ ਝੁੱਕਣ ਨਹੀਂ ਦਿੱਤੀ। ਇੱਥੋਂ ਸਾਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਵੀ ਦਸਤਾਰ ਗੁਰੂ ਸਾਹਿਬ ਜੀ ਨੇ ਬਖ਼ਸ਼ਸ਼ ਕੀਤੀ ਹੋਈ ਹੈ। ਇਸ ਲਈ ਇਸ ਨੂੰ ਕੇਵਲ ਗੁਰੂ ਸਾਹਿਬ ਜੀ ਦੇ ਦਰ ’ਤੇ ਹੀ ਝੁਕਾਇਆ ਜਾ ਸਕਦਾ ਹੈ, ਪਰ ਅਸੀਂ ਤਾਂ ਜਿੱਥੇ ਵੀ ਦੇਖਦੇ ਹਾਂ ਉਹ ਭਾਵੇਂ ਕਬਰਾਂ ਹੋਣ ਜਾਂ ਕੋਈ ਦੇਹਧਾਰੀ ਗੁਰੂ; ਝੱਟ ਹੀ ਮੱਥਾ ਟੇਕ ਦਿੰਦੇ ਹਾਂ ਇਹ ਸੋਚਦੇ ਹੀ ਨਹੀਂ ਕਿ ਸਾਡੇ ਸਿਰ ’ਤੇ ਦਸਤਾਰ ਤਾਂ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਦਾਤ ਹੈ। ਇਹ ਵੀ ਸੱਚ ਹੈ ਕਿ ਕਈ ਸਮਝਦਾਰ ਸਿੱਖ ਇਸ ਪੱਗ ’ਚੋਂ ਗੁਰੂ ਜੀ ਦੀ ਬਖ਼ਸ਼ਸ਼ ਨੂੰ ਮਹਿਸੂਸ ਕਰਦੇ ਹਨ।

ਸੰਨ 1971 ਦੀ ਘਟਨਾ ਹੈ, ਜਨਰਲ ਜਗਜੀਤ ਸਿੰਘ ਅਰੋੜਾ ਨੇ ਬੰਗਲਾ ਦੇਸ਼ ਆਜ਼ਾਦ ਕਰਵਾਇਆ ਸੀ ਤਾਂ ਉਸ ਵਕਤ ਦੁਸ਼ਮਣ ਦੀਆਂ ਫੌਜਾਂ ਕੋਲੋਂ ਹਥਿਆਰ ਸੁਟਵਾ ਕੇ ਉਨ੍ਹਾਂ ਨੂੰ ਕੈਦੀ ਬਣਾ ਲਿਆ ਸੀ ਤੇ ਮੋਰਚਿਆਂ ਵਿੱਚੋਂ ਕੁਝ ਲੜਕੀਆਂ ਮਿਲੀਆਂ, ਜਿਨ੍ਹਾਂ ਦੇ ਸਰੀਰ ਨਗਨ ਅਵਸਥਾ ਵਿੱਚ ਸਨ, ਜੋ ਖਰੋਚ ਖਰੋਚ ਕੇ ਜ਼ਖਮੀ ਕੀਤੇ ਹੋਏ ਸਨ। ਤਮਾਮ ਲੜਕੀਆਂ ਅਰੋੜਾ ਜੀ ਕੋਲ ਭੱਜੀਆਂ ਆਈਆਂ ਤੇ ਪੁਕਾਰਾਂ ਕਰਨ ਲੱਗੀਆਂ ਕਿ ਸਾਨੂੰ ਬਚਾ ਲਵੋ, ਜੀ। ਸਰਦਾਰ ਜਗਜੀਤ ਸਿੰਘ ਜੀ ਨੇ ਹੈਰਾਨ ਹੋ ਕੇ ਕਿਹਾ ਕਿ ਤੁਸੀਂ ਮੈਨੂੰ ਨਹੀਂ ਸਗੋਂ ਇਨ੍ਹਾਂ ਆਪਣੇ ਸਿਪਾਹੀਆਂ ਨੂੰ ਕਹੋ ਕਿ ਇਹ ਤੁਹਾਡੀ ਮਦਦ ਕਰਨ। ਮੈਂ ਤਾਂ ਤੁਹਾਡਾ ਦੁਸ਼ਮਣ ਹਾਂ ਦੂਜੇ ਦੇਸ਼ ਵਿੱਚੋਂ ਲੜਨ ਲਈ ਆਇਆ ਹਾਂ। ਲੜਕੀਆਂ ਨੇ ਗਜ਼ਬ ਦਾ ਜਵਾਬ ਦਿੱਤਾ ਕਿ ਸਾਨੂੰ ਸਾਡਿਆਂ ਕੋਲੋਂ ਹੀ ਤਾਂ ਬਚਾਉਣਾ ਹੈ। ਇਨ੍ਹਾਂ ਨੇ ਸਾਨੂੰ ਮੋਰਚਿਆਂ ਵਿੱਚ ਰੱਖ ਕੇ ਸਾਡੀ ਪਤਿ ਹੀ ਬਰਬਾਦ ਨਹੀਂ ਕੀਤੀ ਸਗੋਂ ਸਾਨੂੰ ਨੋਚ ਨੋਚ ਕੇ ਵੀ ਖਾ ਗਏ ਹਨ। ਸਾਨੂੰ ਨਹੀਂ ਪਤਾ ਕਿ ਤੁਸੀਂ ਦੁਸ਼ਮਣ ਹੋ ਜਾਂ ਆਪਣੇ ਹੋ, ਸਾਨੂੰ ਤਾਂ ਬੱਸ ਇਤਨਾ ਹੀ ਪਤਾ ਹੈ ਕਿ ਤੁਹਾਡੇ ਸਿਰ ’ਤੇ ਪੱਗ ਹੈ। ਇਸ ਪੱਗ ਨੂੰ ਬੰਨ੍ਹਣ ਵਾਲਾ ਕਦੇ ਕਿਸੇ ਦੀਆਂ ਧੀਆਂ ਭੈਣਾਂ ਦੀ ਪਤਿ ਨੂੰ ਬਰਬਾਦ ਨਹੀਂ ਕਰਦਾ ਸਗੋਂ ਬਚਾਉਂਦਾ ਹੀ ਹੈ।

ਅਰੋੜਾ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਉਨ੍ਹਾਂ ਨੇ ਅੰਦਰ ਹੀ ਅੰਦਰ ਗੁਰੂ ਸਾਹਿਬ ਜੀ ਨੂੰ ਨਮਸ਼ਕਾਰ ਕੀਤੀ ਕਿ ਸਤਿਗੁਰੂ ਜੀ ਮੈਂ ਤਾਂ ਅੱਜ ਤੱਕ ਇੱਕ ਕੱਪੜਾ ਸਮਝ ਕੇ ਹੀ ਬੰਨ੍ਹਦਾ ਰਿਹਾ ਹਾਂ ਪਰ ਅੱਜ ਮੈਨੂੰ ਇਸ ਦੀ ਅਸਲ ਕਦਰ ਕੀਮਤ ਦਾ ਪਤਾ ਲੱਗਿਆ ਹੈ। ਉਨ੍ਹਾਂ ਨੇ ਨਗਨ ਲੜਕੀਆਂ ਦੇ ਸਰੀਰ ਕੱਜ ਕੇ ਉਨ੍ਹਾਂ ਨੂੰ ਨਿਡਰ ਹੋਣ ਦਾ ਹੌਂਸਲਾ ਦਿਵਾਇਆ।

ਪੱਗ ਨੇ ਹੋਰ ਵੀ ਕਈ ਮਾਣਮੱਤੇ ਇਤਿਹਾਸ ਰਚੇ ਹਨ ਜਿੰਨ੍ਹਾਂ ਨਾਲ ਮਨੁੱਖਤਾ ਦਾ ਸਿਰ ਸਦੀਵੀ ਉੱਚਾ ਹੋ ਜਾਂਦਾ ਹੈ।

ਫੱਤੇਵਾਲੀ (ਪਾਕਿਸਤਾਨ) ਵਿੱਚ ਇੱਕ ਗਰੀਬੜਾ ਜਿਹਾ ਪਰਿਵਾਰ ਭਾਈ ਹੀਰਾ ਨੰਦ ਜੀ ਦਾ ਰਹਿੰਦਾ ਸੀ। ਇਸ ਘਰ ਵਿੱਚ ਕਈ ਬੱਚਿਆਂ ਦਾ ਜਨਮ ਹੋਇਆ ਪਰ ਗਰੀਬੀ ਜਾਂ ਹੋਰ ਕਾਰਨਾਂ ਕਰਕੇ ਉਹ ਬੱਚੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਚੜ੍ਹਾਈ ਕਰ ਜਾਂਦੇ ਸਨ। ਜਦੋਂ ਫਿਰ ਇੱਕ ਬੱਚੇ ਦਾ ਜਨਮ ਹੋਇਆ ਤਾਂ ਪਿਤਾ ਜੀ ਅਤੇ ਮਾਤਾ ਨਿਹਾਲ ਦੇਈ ਨੇ ਕਿਸੇ ਨੂੰ ਪੁੱਛ ਗਿੱਛ ਕੇ (ਸਲਾਹ ਕਰਕੇ) ਇਸ ਬੱਚੇ ਦੇ ਨੱਕ ਵਿੱਚ ਨੱਥ ਪਾ ਦਿੱਤੀ। ਇਹ ਮਨ ਵਿੱਚ ਭਰਮ ਸੀ ਕਿ ਕਿੱਤੇ ਇਹ ਵੀ ਨਾ ਮਰ ਜਾਵੇ। ਨੱਕ ਦੀ ਨੱਥ ਦੇ ਕਾਰਨ ਉਨ੍ਹਾਂ ਦਾ ਨਾਮ ਹੀ ਨੱਥੂ ਰਾਮ ਪੈ ਗਿਆ। ਕਾਦਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਲਈ ਇਸ ਬੱਚੇ ਨੂੰ ਜੀਵਨ ਮਿਲ ਗਿਆ ਸੀ।

ਹੀਰਾ ਨੰਦ ਜੀ ਨੇ ਫੱਤੇਵਾਲੀ ਨੂੰ ਛੱਡ ਕੇ ਥਰਪਾਲ ਆ ਕੇ ਇੱਕ ਛੋਟੀ ਜਿਹੀ ਦੁਕਾਨ ਪਾ ਕੇ ਘਰ ਦਾ ਗੁਜ਼ਾਰਾ ਤੋਰ ਲਿਆ। ਉਨ੍ਹਾਂ ਨੇ ਆਪਣੇ ਬੱਚੇ ਨੂੰ ਸਕੂਲ ਪੜ੍ਹਨ ਲਾ ਦਿੱਤਾ। ਇਸ ਨੱਥੂ ਰਾਮ ਨੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ (ਮੁਸ਼ਕਲਾਂ) ਤੇ ਗ਼ਰੀਬੀ ਨਾਲ ਲੜਦਿਆਂ ਮਿਡਲ ਪਾਸ ਕਰ ਲਈ। ਨੱਥੂ ਰਾਮ ਦਾ ਇੱਕ ਨਿੱਘਾ ਪਿਆਰ ਦੋਸਤ ਤੁਲਸੀ ਰਾਮ ਸੀ। ਘਰ ਤੋਂ ਸਕੂਲ ਦੀ ਦੂਰੀ ਕੋਈ ਅੱਠ ਕਿਲੋਮੀਟਰ ਸੀ। ਇਨ੍ਹਾਂ ਨੂੰ ਰਸਤੇ ਵਿੱਚ ਫੌਜੀਆਂ ਨੇ ਮਿਲਣਾ। ਫੌਜ ਵਿੱਚ ਭਾਵੇਂ ਮੁਸਲਮਾਨ, ਹਿੰਦੂ ਜਾਂ ਹੋਰ ਵੀ ਹੁੰਦੇ ਸਨ ਪਰ ਸਿੱਖਾਂ ਦੀਆਂ ਪੱਗੜੀਆਂ ਅਤੇ ਦਾੜ੍ਹੀਆਂ ਨੇ ਇਨ੍ਹਾਂ ਦੇ ਦਿਲ ਦਿਮਾਗ਼ ’ਤੇ ਕਾਫ਼ੀ ਅਸਰ ਪਾਇਆ। ਇਨ੍ਹਾਂ ਦੋਵੇਂ ਦੋਸਤਾਂ ਨੇ ਇਹ ਮਨ ਬਣਾ ਲਿਆ ਕਿ ਅਸੀਂ ਵੀ ਕੇਸ ਦਾੜ੍ਹੀ ਰੱਖ ਕੇ ਅਤੇ ਪੱਗਾਂ ਬੰਨ੍ਹ ਕੇ ਸਰਦਾਰ ਹੀ ਬਣਾਂਗੇ। ਇੱਥੋਂ ਤੱਕ ਕੇ ਇਨ੍ਹਾਂ ਨੇ ਆਪੋ ਆਪਣੇ ਸਰਦਾਰਾਂ ਵਾਲੇ ਨਾਮ ਵੀ ਚੁਣ ਲਏ ਸਨ। ਨੱਥੂ ਰਾਮ ਜੀ ਨੇ ਆਪਣਾ ਨਾਮ ਸਾਹਿਬ ਸਿੰਘ ਅਤੇ ਤੁਲਸੀ ਦਾਸ ਜੀ ਨੇ ਆਪਣਾ ਨਾਮ ਜਗਜੋਧ ਸਿੰਘ ਚੁਣ ਲਿਆ।

ਕੁਝ ਹੀ ਦਿਨ ਹੋਏ ਸਨ ਕਿ ਨੱਥੂ ਰਾਮ ਜੀ ਦੇ ਰਿਸ਼ਤੇ ਵਿੱਚੋਂ ਇੱਕ ਹੋਰ ਬੰਦਾ ਆਇਆ। ਇਹ ਵੀ ਪਹਿਲਾਂ ਸਰਦਾਰ ਨਹੀਂ ਸੀ, ਪਰ ਖੰਡੇ ਬਾਟੇ ਸੀ ਪਾਹੁਲ ਲੈ ਕੇ ਆਪਣਾ ਨਾਮ ਧਰਮ ਸਿੰਘ ਰੱਖ ਲਿਆ ਸੀ। ਧਰਮ ਸਿੰਘ ਜੀ ਦੇ ਮਿਲਾਪ ਨੇ ਨੱਥੂ ਰਾਮ ਤੇ ਤੁਲਸੀ ਰਾਮ ਦਾ ਮਨ ਹੋਰ ਵੀ ਪੱਕਾ ਕਰ ਦਿੱਤਾ। ਆਖ਼ਿਰ ਇਸ ਪ੍ਰੇਰਨਾ ਨੇ ਇੱਕ ਦਿਨ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਵੀ ਬਣਾ ਦਿੱਤਾ। ਇਹ ਨੱਥੂ ਰਾਮ ਬਦਲ ਕੇ ਸਾਹਿਬ ਸਿੰਘ ਅਤੇ ਤੁਲਸੀ ਰਾਮ ਬਦਲ ਕੇ ਜਗਜੋਧ ਸਿੰਘ ਬਣ ਗਏ। ਇਹੋ ਹੀ ਸਾਹਿਬ ਸਿੰਘ ਜੀ ਅੱਗੇ ਜਾ ਕੇ ਸਿੱਖ ਕੌਮ ਦੇ ਮਹਾਨ ਵਿਦਵਾਨ ਬਣੇ। ਇਨ੍ਹਾਂ ਨੇ ਗੁਰਬਾਣੀ ਦਾ ਵਿਆਕਰਨ ਅਤੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਿਆ। (ਪ੍ਰੋ: ਸਾਹਿਬ ਸਿੰਘ ਜੀ, ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ, ਸੁਕ੍ਰਿਤ ਟਰੱਸਟ ਪੰਨਾ 6)

ਇਸ ਤਰ੍ਹਾਂ ਦੀ ਹੀ ਇੱਕ ਹੋਰ ਘਟਨਾ ਹੈ। ਇੱਕ ਵਾਰੀ ਮਹਾਰਾਜਾ ਭੁਪਿੰਦਰ ਸਿੰਘ ਜੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਹੋਏ ਸਨ। ਇੱਥੋਂ ਹੀ ਰਾਜੇਆਣੇ ਤੋਂ ਰਾਮਜੀ ਦਾਸ ਨਾਂ ਦਾ ਇੱਕ ਬੱਚਾ ਵੀ ਆਇਆ ਹੋਇਆ ਸੀ। ਮਹਾਰਾਜਾ ਭੁਪਿੰਦਰ ਸਿੰਘ ਜੀ, ਆਪਣੀ ਦਸਤਾਰ ਬਹੁਤ ਸੋਹਣੀ ਸਜਾਉਂਦੇ ਸਨ। ਇਸੇ ਕਾਰਨ ਹੀ ਅੱਜ ਵੀ ਦਸਤਾਰ ਦੇ ਬੰਨ੍ਹਣ ਦੇ ਤਰੀਕਿਆਂ ’ਚੋਂ ਇੱਕ ਤਰੀਕਾ ‘ਪਟਿਆਲਾ ਸ਼ਾਹੀ’ ਦਸਤਾਰ ਅਖਵਾਉਂਦਾ ਹੈ। ਮਹਾਰਾਜਾ ਭੁਪਿੰਦਰ ਸਿੰਘ ਜੀ ਦੀ ਪੱਗ ਅਤੇ ਸੋਹਣਾ ਦਾੜ੍ਹਾ ਦੇਖ ਕੇ ਰਾਮਜੀ ਦਾਸ ਇਤਨੇ ਪ੍ਰਭਵਤ ਹੋਏ ਕਿ ਉਸ ਨੇ ਵੀ ਇਸੇ ਸਰੂਪ ਨੂੰ ਧਾਰਨ ਕਰਨ ਦਾ ਮਨ ਬਣਾ ਲਿਆ ਅਤੇ ਜਦੋਂ ਵਕਤ ਬਣਿਆ ਤਾਂ ਇਹੋ ਹੀ ਰਾਮਜੀ ਦਾਸ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਬਣੇ ਸਨ। (ਡਾ: ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼ ਪੰਨਾ 1145)

———–ਚਲਦਾ————

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 3)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 4)

Most Viewed Posts