ਦੇਗ ਤੇਗ ਫਤਹਿ।

0
1695

ਦੇਗ ਤੇਗ ਫਤਹਿ।

ਬੀਬੀ ਮਨਰਾਜ ਕੌਰ-98555-61976

ਚਿਤਵਨ ਸਿੰਘ..ਦਾਦਾ ਜੀ ! ਅਰਦਾਸ ਵਿਚ ਅਸੀਂ ਰੋਜ ਪੜਦੇ ਹਾਂ ‘ਦੇਗ ਤੇਗ ਫਤਹਿ’ ਇਸ ਦਾ ਮਤਲਬ ਕੀ ਹੈ, ਦਸੋ ਜੀ।

ਦਾਦਾ ਜੀ..ਤੁਸੀਂ ਅਜੇ ਬਹੁਤ ਛੋਟੇ ਹੋ ਜੀ. ਥੋੜੇ ਵੱਡੇ ਹੋ ਜਾਉਂਗੇ ਤਾਂ ਆਪੇ ਸਮਝ ਵਿਚ ਆ ਜਾਵੇਗਾ।

ਚਿਤਵਨ ਸਿੰਘ…ਦਾਦਾ ਜੀ ! ਦੱਸੋ ਨਾ…ਜਦੋਂ ਮੈਨੂੰ ਇਕ ਨਵੀਂ ਗੱਲ ਦੀ ਸਮਝ ਆਵੇਗੀ ਤਾਂ ਮੈ ਆਪੇ ਹੀ ਥੋੜਾ ਜਿਹਾ ਵੱਡਾ ਹੋ ਜਾਵਾਂਗਾ।

ਦਾਦਾ ਜੀ..ਉਹ ਤਾਂ ਠੀਕ ਹੈ ..ਪੁੱਤਰ ਜੀ! ਪਰ..

ਚਿਤਵਨ ਸਿੰਘ… ਦਾਦਾ ਜੀ! ਤੁਸੀਂ ਕਿਹੜੀ ਸੋਚ ਵਿਚ ਪੈ ਗਏ ਹੋ। ਆਪ ਜੀ ਹੀ ਤਾਂ ਕਹਿੰਦੇ ਹੋ ਕਿ ਵੱਡਾ ਉਹ, ਜਿਸ ਦੀ ਸਮਝ ਵੱਡੀ ਹੋਵੇ।

ਦਾਦਾ ਜੀ.. ਹਾਂ ਜੀ, ਬੇਟਾ ਜੀ! ਤੁਸੀਂ ਸੱਚੀ ਮੁੱਚੀ ਸਮਝ ਵਿੱਚ ਵੱਡੇ ਹੋ ਰਹੇ ਹੋ ਜੀ. ਹੁਣ ਮੈਂ ਸੱਚੀ ਤੁਹਾਡੇ ਤੋਂ ਹਾਰ ਗਿਆ ਹਾਂ, ਪੁੱਛੋ ਜੀ! ਕੀ ਪੁੱਛਣਾ ਚਾਹੁੰਦੇ ਹੋ ਜੀ।

ਚਿਤਵਨ ਸਿੰਘ.. ‘ਦੇਗ ਤੇਗ ਫਤਹਿ’ ਦਾ ਮਤਲਬ, ਦੱਸੋ ਜੀ।

ਦਾਦਾ ਜੀ…ਬੇਟਾ ਜੀ! ਇਸ ਦਾ ਸਿੱਧਾ ਜਿਹਾ ਅੱਖਰੀ ਅਰਥ ਹੈ ਕਿ ਗੁਰਸਿੱਖ ਦੇ ਜੀਵਨ ਵਿੱਚ ਜੋ ਵੀ ਉਸ ਨੂੰ ਖਾਣ ਲਈ ਮਿਲਦਾ ਹੈ..ਉਸ ਨੂੰ ਵੰਡ ਕੇ ਛਕਣਾ ਹੈ…ਇਹ ਹੈ ‘ਦੇਗ ਫਤਹਿ….’ ਤੇ ਗੁਰਸਿੱਖ ਦੀ ‘ਤੇਗ’ ਭਾਵ ਕਿਰਪਾਨ ਸਦਾ ਗਰੀਬ ਅਤੇ ਮਜ਼ਲੂਮ ਦੀ ਰਾਖੀ ਲਈ ਉੱਠੇ ਵਰਨਾ ਆਰਾਮ ਕਰੇ, ਵਿਅਰਥ ਖੂਨ ਖ਼ਰਾਬਾ ਨਾ ਕਰੇ।

ਚਿਤਵਨ ਸਿੰਘ…ਦਾਦਾ ਜੀ! ਮਜ਼ਲੂਮ ਕੌਣ ਹੁੰਦਾ ਹੈ ?

ਦਾਦਾ ਜੀ… ਜਿਸ ਇਨਸਾਨ ਉੱਤੇ ਧੱਕੇ ਨਾਲ ਜ਼ੁਲਮ ਕੀਤਾ ਜਾ ਰਿਹਾ ਹੋਵੇ ਅਤੇ ਉਹ ਆਪਣੇ ਉੱਤੇ ਹੋ ਰਹੇ ਜ਼ੁਲਮ ਵਿਰੁੱਧ ਲੜਨ ਦੀ ਸਮੱਰਥਾ ਨਾ ਰੱਖਦਾ ਹੋਵੇ ਤਾਂ ਉਸ ਨੂੰ ਮਜ਼ਲੂਮ ਕਹਿੰਦੇ ਹਨ।

ਚਿਤਵਨ ਸਿੰਘ …ਤਾਂ ਉਸ ਇਨਸਾਨ ਦੀ ਰਾਖੀ ਲਈ ਡੱਟ ਕੇ ਖੜ੍ਹੇ ਹੋ ਜਾਣ ਨੂੰ ‘ਤੇਗ ਫਤਹਿ’ ਕਹਿੰਦੇ ਹਨ।