ਧਰਮੀ ਬਣਨ ਲਈ ਕੇਵਲ ਅੰਮ੍ਰਿਤ ਛਕਣਾ ਕਾਫੀ ਨਹੀਂ ਹੁੰਦਾ।

0
337

ਧਰਮੀ ਬਣਨ ਲਈ ਕੇਵਲ ਅੰਮ੍ਰਿਤ ਛਕਣਾ ਕਾਫੀ ਨਹੀਂ ਹੁੰਦਾ।

ਸਿਕੰਦਰ ਸਿੰਘ ਮੰਡੇਰ

ਸਿੱਖ ਬਣਨ ਵਾਸਤੇ ਪੂਰਾ ਜੀਵਨ ਲੱਗ ਜਾਂਦਾ ਹੈ ਸਿਰਫ ਅੰਮ੍ਰਿਤ ਛਕ ਕੇ ਕਕਾਰ ਪਹਿਨਣ ਨਾਲ ਸਿੱਖ ਨਹੀਂ ਬਣਿਆ ਜਾ ਸਕਦਾ । ਅਗਰ ਅੰਮ੍ਰਿਤ ਛਕ ਕੇ ਸਿਰਫ ਕਕਾਰ ਪਹਿਨਣ ਨਾਲ ਹੀ ਸਿੱਖ ਬਣਿਆ ਜਾ ਸਕਦਾ ਤਾਂ ਗੁਰੂ ਸਾਹਿਬਾਨ ਸਿੱਖ ਨੂੰ ਰਹਿਤ ਰੱਖਣ ਲਈ ਨਾ ਕਹਿੰਦੇ । ਸਿੱਖੀ ਇਕ ਇਮਤਿਹਾਨ ਹੈ ਔਰ ਜੀਵਨ ਦੇ ਅੰਤ ਤਕ ਇਹ ਇਮਤਿਹਾਨ ਚੱਲਦਾ ਰਹਿੰਦਾ ਹੈ, ਜੋ ਇਸ ਇਮਤਿਹਾਨ ਵਿਚੋਂ ਪਾਸ ਹੋ ਜਾਂਦੇ ਨੇ ਉਹ ਹੀ ਸਿੱਖ ਨੇ ਬਾਕੀ ਫੇਲ ਹੋਏ ਇਨਸਾਨ ਨੇ ਜੋ ਸਿਰਫ ਸਿੱਖ ਹੋਣ ਦਾ ਭਰਮ ਪਾਲ਼ੀ ਬੈਠੇ ਸਨ । ਜਿਸ ਤਰਾਂ ਪੁਲਿਸ ਦੀ ਵਰਦੀ ਜਾ ਇਕ ਫੌਜੀ ਦੀ ਵਰਦੀ ਪਹਿਨਣ ਨਾਲ ਕੋਈ ਪੁਲਿਸ ਵਾਲਾ ਜਾ ਫੌਜੀ ਨਹੀਂ ਬਣ ਜਾਂਦਾ । ਪੁਲਿਸ ਵਾਲਾ ਬਣਨ ਵਾਸਤੇ ਇਕ ਫੌਜੀ ਬਣਨ ਵਾਸਤੇ ਇਕ ਯੋਗਤਾ ਹੋਣੀ ਬਹੁਤ ਜਰੂਰੀ ਹੈ, ਯੋਗਤਾ ਤੋਂ ਬਾਅਦ ਟਰੇਨਿੰਗ ਔਰ ਫਿਰ ਇਸ ਤੋਂ ਬਾਅਦ ਅਸਲ ਵਿਚ ਹੁੰਦੀ ਹੈ ਸ਼ੁਰੂਆਤ । ਇਸੇ ਤਰਾਂ ਯੋਗਤਾ ਵਾਲਾ ਇਨਸਾਨ ਧਰਮ ਵਿਚ ਪਰਵੇਸ਼ ਕਰਦਾ ਹੈ ਔਰ ਇਹ ਯੋਗਤਾ ਹਰ ਕਿਸੇ ਵਿਚ ਨਹੀਂ ਹੁੰਦੀ ਇਹੀ ਕਾਰਨ ਹੈ ਕਿ ਅਕਸਰ ਲੋਕ ਬੁੱਢੇ ਹੋ ਹੋ ਮਰ ਤਾਂ ਜਾਂਦੇ ਨੇ ਲੇਕਿਨ ਧਰਮ ਦਾ ਰਸਤਾ ਅਖਤਿਆਰ ਨਹੀਂ ਕਰ ਸਕਦੇ । ਸਿੱਖ ਧਰਮ ਵਿਚ ਅੰਮ੍ਰਿਤ ਛਕਣਾ ਧਰਮ ਵਿਚ ਪਰਵੇਸ਼ ਕਰਨਾ ਹੈ, ਇਸ ਉਪਰੰਤ ਪੰਜ ਪਿਆਰੇ ਸਾਹਿਬਾਨ ਸਾਰੀ ਰਹਿਤ ਬਹਿਤ ਸਮਝਾਂਦੇ ਨੇ, ਇਸ ਤਰਾਂ ਸਭ ਸਮਝਾਣ ਤੋਂ ਬਾਅਦ ਉਸ ਇਨਸਾਨ ਦਾ ਅਸਲੀ ਸਫਰ ਸ਼ੁਰੂ ਹੁੰਦਾ ਹੈ ਜਿਸ ਨੇ ਧਰਮ ਵਿਚ ਪਰਵੇਸ਼ ਕੀਤਾ ਹੁੰਦਾ ਹੈ । ਧਰਮ ਦੇ ਨਿਯਮਾਂ ਦੀ ਪਾਲਣਾ ਕਰਨੀ ਜਾ ਉਲੰਘਣਾ ਕਰਨੀ ਇਹ ਦੁਨੀਆਂ ਦੇ ਕਿਸੇ ਸੰਵਿਧਾਨ ਵਿਚ ਦੰਡਤ ਹੋਣਾ ਦਰਜ ਨਹੀਂ ਹੈ, ਇਹੀ ਕਾਰਨ ਹੈ ਕਿ ਕੁਛ ਲੋਕ ਧਰਮ ਵਿਚ ਪਰਵੇਸ਼ ਕਰਨ ਤੋਂ ਬਾਅਦ ਵੀ ਰਹਿਤ ਦੀ ਉਲੰਘਣਾ ਕਰਦੇ ਦੇਖੇ ਜਾ ਸਕਦੇ ਨੇ, ਧਰਮ ਦੇ ਨਿਯਮਾਂ ਦੀ ਪਾਲਣਾ ਵੀ ਉਹੀ ਇਨਸਾਨ ਕਰਦੇ ਨੇ ਜੋ ਭਉ (ਰੱਬੀ ਡਰ-ਅਦਬ) ਔਰ ਭਾਉ (ਪ੍ਰੇਮ) ਨਾਲ ਇਸ ਰਸਤੇ ਉਪਰ ਚਲਣ ਦਾ ਹੌਂਸਲਾ ਰੱਖਦੇ ਨੇ । ਸ਼ਰਧਾ, ਵਿਸ਼ਵਾਸ ਔਰ ਪ੍ਰੇਮ-ਪਿਆਰ ਤੋਂ ਬਿਨਾਂ ਇਸ ਰਸਤੇ ਉਪਰ ਚਲਿਆ ਨਹੀਂ ਜਾ ਸਕਦਾ, ਇਹੀ ਕਾਰਨ ਹੈ ਕਿ ਬਹੁਤ ਸਾਰੇ ਧਰਮੀ ਲੋਕ ਅਕਸਰ ਕੁਛ ਸਮੇਂ ਬਾਅਦ ਧਰਮ ਤੋਂ ਕਿਨਾਰਾਕਸੀ ਕਰ ਲੈਂਦੇ ਨੇ ਕਿਉਕਿ ਮਨ ਦੀ ਖੁਸ਼ੀ ਨਾਲ (ਚਾਉ ਨਾਲ) ਉਹ ਇਸ ਰਸਤੇ ਉਪਰ ਨਹੀਂ ਚਲੇ ਸਨ ।  ਜੋ ਇਨਸਾਨ ਇਸ ਰਸਤੇ ਉਪਰ ਚਲਦੇ ਰਹਿੰਦੇ ਨੇ ਉਹਨਾ ਵਿਚੋਂ ਵੀ ਬਹੁਤੇ ਲੋਕ ਧਰਮ ਦੇ ਅਸੂਲ ਨਿਭਾਂਦੇ ਨਿਭਾਂਦੇ ਅਕਸਰ ਕਠੋਰ ਹੋ ਜਾਂਦੇ ਨੇ, ਚਿੜਚਿੜੇ ਬਣ ਜਾਂਦੇ ਨੇ, ਹੰਕਾਰੀ ਬਿਰਤੀ ਦੇ ਬਣ ਜਾਂਦੇ ਨੇ, ਇਹਨਾ ਸਾਰਿਆਂ ਵਿਚੋਂ ਸਿਰਫ ਕੁਝ ਲੋਗ ਹੀ ਸਹਿਜ ਸੁਭਾਅ ਚਲਦੇ ਰਹਿੰਦੇ ਨੇ ਔਰ ਇਸ ਤਰਾਂ ਸਹਿਜ ਸੁਭਾਅ ਚਲਣ ਵਾਲੇ ਇਨਸਾਨ ਅਕਸਰ ਉਸ ਮਾਲਿਕ ਦੇ ਦਰ ਤੇ ਕਬੂਲ ਹੋ ਜਾਂਦੇ ਨੇ ” ਸਫਲ ਸਫਲ ਭਈ ਸਫਲ ਜਾਤ੍ਰਾ ॥ ਆਵਣ ਜਾਣ ਰਹੇ, ਮਿਲੇ ਸਾਧਾ ॥੧॥ ਰਹਾਉ ਦੂਜਾ ॥’’ (ਮ: ੫/੬੮੭)