29.3 C
Jalandhar
Saturday, April 4, 2026
spot_img
Home Blog Page 98

ਹੋ ਰਿਹਾ ਗੁਰਮਤਿ ਪ੍ਰਚਾਰ ਅਤੇ ਜ਼ਮੀਨੀ ਹਕੀਕਤ

0

ਹੋ ਰਿਹਾ ਗੁਰਮਤਿ ਪ੍ਰਚਾਰ ਅਤੇ ਜ਼ਮੀਨੀ ਹਕੀਕਤ

ਅਮਨਪ੍ਰੀਤ ਸਿੰਘ, ਗੁਰਸਿੱਖ ਫੈਮਲੀ ਕਲੱਬ (ਲੁਧਿਆਣਾ)-94172-39495

ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜਿੱਥੇ ਅਨੇਕਾਂ ਗੁਰਦੁਆਰੇ, ਸਭਾ-ਸੁਸਾਇਟੀਆਂ, ਕਾਲਜ ਅਤੇ ਪ੍ਰਚਾਰਕ ਦਿਨ ਰਾਤ ਯਤਨਸ਼ੀਲ ਹਨ ਉੱਥੇ ਆਨਲਾਈਨ ਪ੍ਰਚਾਰ ’ਚ ਵੀ ਕੋਈ ਕਮੀ ਨਜ਼ਰ ਨਹੀਂ ਆ ਰਹੀ … ਕੀ ਫੇਸਬੁੱਕ … ਕੀ ਵਟਸਐਪ … ਟਵਿੱਟਰ – ਯੂ ਟਿਊਬ ਆਦਿ ਸਭ ਲੈਕਚਰਾਂ, ਕਥਾ – ਕੀਰਤਨ ਤੇ ਰੱਬੀ ਉਪਦੇਸ਼ਾਂ ਨਾਲ ਭਰੇ ਪਏ ਹਨ …ਪ੍ਰਚਾਰ ਦੀ ਜਿਵੇਂ ਹਨੇਰੀ ਚੱਲ ਰਹੀ ਹੈ ਪਰ ਜਦੋਂ ਜ਼ਮੀਨੀ ਹਕੀਕਤ ਵੱਲ ਝਾਤ ਮਾਰਦੇ ਹਾਂ ਤਾਂ ਸਾਡੇ ਜੀਵਨ ’ਚ ਕਿੱਧਰੇ ਨਾ ਕਿੱਧਰੇ ਰੱਬੀ ਗੁਣਾਂ ਦੀ ਘਾਟ ਮਹਿਸੂਸ ਹੋਣ ਲੱਗਦੀ ਹੈ …

ਜਾਤ ਪਾਤ ਦਾ ਮਾਣ ਅਰੋੜਾ, ਖੱਤਰੀ, ਜੱਟਵਾਦ, ਭਾਪਾਵਾਦ, ਮਹਜ਼ਬ੍ਹੀ, ਆਦਿ ਅਸੀਂ ਆਪਣੇ ਨਾਵਾਂ ਦਾ ਹਿੱਸਾ ਹੀ ਸਮਜਦੇ ਹਾਂ ਆਪਣੇ ਪਿੰਡਾਂ ਤੇ ਤਖ਼ੱਲਸ ਦਾ ਚੱਲਣ ਵੀ ਹੁਣ ਵਧੇਰੇ ਪ੍ਰਚਲਿਤ ਹੋ ਗਿਆ ਹੈ। ਮੁਕਦੀ ਗੱਲ ਅਸੀਂ ਆਪਣੇ ਨਾਮ ਨਾਲ ਪੂਛਾਂ ਲਾਉਣ ’ਚ ਬੜਾ ਮਾਣ ਮਹਿਸੂਸ ਕਰਨ ਲੱਗ ਪਏ ਹਾਂ।  ਕਈ ਥਾਈਂ ਤਾਂ ਮਿਸਟਰ ਜਾਂ ਸਰਦਾਰ ਤੋਂ ਬਾਦ ਸਿੱਧਾ ਜਾਤ/ਤਖ਼ੱਲਸ ਦੀ ਵਾਰੀ ਹੀ ਆ ਜਾਂਦੀ ਹੈ।

ਗੁਰੂ ਸਾਹਿਬ ਨੇ ਜਿਸ ਮਨੋਰਥ ਲਈ ਸਰੋਵਰ, ਲੰਗਰ ਤੇ ਸੰਗਤ ਸਿਸਟਮ ਕਾਇਮ ਕੀਤਾ ਸੀ ਹੁਣ ਅਸੀਂ ਉਸ ਨੂੰ ਕੇਵਲ ਕਰਮਕਾਂਡ ਬਣਾ ਕੇ ਰੱਖ ਲਿਆ ਹੈ। ਅਸੀਂ ਬੜੀਆਂ ਕੀਰਤਨ ਲੜੀਆਂ, ਸਿਮਰਨ ਸਾਧਨਾ ਤੇ ਕਥਾ ਕਹਾਣੀਆਂ ਸੁਣ ਰਹੇ ਹਾਂ .. ਆਓ ਹੁਣ ਪ੍ਰੈਕਟੀਕਲ ਤੋਰ ’ਤੇ ਗੁਰਬਾਣੀ ਨੂੰ ਕਮਾਉਣ ਦਾ ਯਤਨ ਅਰੰਭੀਏ..ਆਪਣੀਆਂ ਜਾਤਾਂ, ਬਰਾਦਰੀਆਂ ਦਾ ਮਾਣ ਛੱਡ ਕੇ ਸਿਰਫ਼ ਗੁਰੂ ਕੇ ਸਿੱਖ ਹੋਣ ’ਚ ਹੀ ਮਾਣ ਮਹਿਸੂਸ ਕਰੀਏ … ਅਸਲ ’ਚ ਉਸ ਦਿਨ ਅਸੀਂ ਸੰਗਤ, ਪੰਗਤ ਤੇ ਲੰਗਰ ’ਚ ਬੈਠਣ ਦੇ ਸਹੀ ਹੱਕਦਾਰ ਹੋਵਾਂਗੇ …

-ਚਲਦਾ –

ਪੰਥਕ ਅਸੈਂਬਲੀ ਵੱਖ ਵੱਖ ਪੰਥਕ ਧਿਰਾਂ ਨੂੰ ਜੋੜਨ ਲਈ ਅੱਛੀ ਸ਼ੁਰੂਆਤ

0

ਪੰਥਕ ਅਸੈਂਬਲੀ ਵੱਖ ਵੱਖ ਪੰਥਕ ਧਿਰਾਂ ਨੂੰ ਜੋੜਨ ਲਈ ਅੱਛੀ ਸ਼ੁਰੂਆਤ

ਗਜਿੰਦਰ ਸਿੰਘ, ਦਲ ਖਾਲਸਾ 

ਪੰਥਕ ਅਸੈਂਬਲੀ ਦਾ ਪਹਿਲਾ ਦੋ ਦਿਨ੍ਹਾਂ (21-22 ਅਕਤੂਬਰ 2018) ਸੈਸ਼ਨ ਵਿਚਾਰ ਵਟਾਂਦਰੇ ਦੀ ਪਿਰਤ ਨੂੰ ਮੁੜ੍ਹ ਸੁਰਜੀਤ ਕਰਦੇ ਹੋਏ ਸਮਾਪਤ ਹੋ ਗਿਆ ।  ਜਿਨ੍ਹਾਂ ਹਾਲਾਤਾਂ ਵਿੱਚ ਪੰਥਕ ਅਸੈਂਬਲੀ ਦਾ ਗੱਠਨ ਕੀਤਾ ਗਿਆ ਤੇ ਦੋ ਦਿਨ ਸੈਸ਼ਨ ਚੱਲਿਆ, ਉਨ੍ਹਾਂ ਹਾਲਾਤਾਂ ਦੇ ਹਿਸਾਬ ਨਾਲ ਹੀ ਇਸ ਦੇ ਮਹਤੱਵ ਨੂੰ ਦੇਖਿਆ ਜਾਣਾ ਚਾਹੀਦਾ ਹੈ। 

ਅੱਜ ਕੌਮ ਦੇ ਹਾਲਾਤ, ਜੋ ਕਿ ਵੱਖ ਵੱਖ ਵਿਚਾਰਾਂ ਵਾਲੀਆਂ ਦੋ ਚਾਰ ਜੱਥੇਬੰਦੀਆਂ ਜਾਂ ਦੋ ਚਾਰ ਵਿਅਕਤੀਆਂ ਦੇ ਵੀ ’ਕੱਠੇ ਬੈਠ ਕੇ ਗੱਲ ਕਰ ਸਕਣ ਦੇ ਨਹੀਂ ਰਹੇ ।

ਅੱਜ ਜਦੋਂ ਸਿੱਖਾਂ ਦੇ ਹੀ ਦੋ ਵੱਖ ਵੱਖ ਧੜ੍ਹੇ ਇੱਕ ਦੂਜੇ ਨੂੰ ‘ਸਿੱਖ’ ਮੰਨਣ ਤੋਂ ਹੀ ਇਨਕਾਰੀ ਹੋ ਜਾਂਦੇ ਹਨ ।

ਅੱਜ ਜਦੋਂ ਹਰ ਕੁੱਝ ਦਿਨ ਬਾਦ ਕਿਤੋਂ ਨਾ ਕਿਤੋਂ ਸਿੰਘਾਂ ਦੇ ਦੋ ਧੜਿਆਂ ਵਿੱਚ ਗਾਲੀ ਗਲੋਚ, ਹੱਥੋ ਪਾਈ, ਤੇ ਦਸਤਾਰਾਂ ਲਾਹੁਣ ਦੀਆਂ ਖਬਰਾਂ ਆਂਦੀਆਂ ਹਨ ।

ਇਸ ਮਾਹੋਲ ਵਿੱਚ ੧੧੭ ਸਿੱਖ/ਸਿੰਘ, ਜਿਨ੍ਹਾਂ ਦਾ ਸਬੰਧ ਸ਼ਾਇਦ ਵੀਹ ਪੱਚੀ ਜਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਵੱਖ ਵੱਖ ਜੱਥੇਬੰਦੀਆਂ ਨਾਲ ਸੀ, ਜੋ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਭਾਰਤੀ ਸੂਬਿਆਂ ਤੇ ਕਈ ਆਜ਼ਾਦ ਦੇਸ਼ਾਂ ਤੋਂ ਵੀ ਸਨ, ਜੋ ਵਿਚਾਰਾਂ ਵਿੱਚ ਵੀ ਕਾਫ਼ੀ ਫ਼ਰਕ ਰੱਖਦੇ ਸਨ, ਦੋ ਦਿਨ ਇੱਕ ਹਾਲ ਵਿੱਚ ਬੈਠ ਕੇ ਪੰਥਕ ਮੁੱਦਿਆਂ ’ਤੇ ਵਿਚਾਰ ਕਰ ਆਮ ਸਹਿਮਤੀ ਨਾਲ ਮੱਤੇ ਪਾਸ ਕਰ ਕੇ, ਇੱਕ ਨਵੀਂ ਉਮੀਦ ਨਾਲ ਉੱਠ ਕੇ ਚਲੇ ਗਏ, ਇਸ ਨੂੰ ਵੀ ਛੋਟੀ ਗੱਲ ਨਹੀਂ ਸਮਝਿਆ ਜਾ ਸਕਦਾ । 

ਇਸ ਪੰਥਕ ਅਸੈਂਬਲੀ ਦੇ ਕਿਸੇ ਫ਼ੈਸਲੇ ਨਾਲ ਕਿਸੇ ਨੂੰ ਅਸਹਿਮਤੀ ਹੋ ਸਕਦੀ ਹੈ, ਕਿਸੇ ਮੈਂਬਰ ਨਾਲ ਮੱਤਭੇਦ ਹੋ ਸਕਦੇ ਹਨ, ਕੋਈ ਮੈਂਬਰ ਪਸੰਦ/ਨਾਪਸੰਦ ਹੋ ਸਕਦਾ ਹੈ, ਪਰ ਇਸ ਦੇ ਫ਼ੈਸਲੇ ਆਮ ਸਿੱਖਾਂ ਦੀਆਂ ਭਾਵਨਾਵਾਂ ਦੇ ਐਨ ਮੁਤਾਬਕ ਹਨ । ਬਾਦਲ ਪਰਿਵਾਰ ਦੇ ਸਿਆਸੀ ਬਾਈਕਾਟ ਦਾ ਫ਼ੈਸਲਾ ਅੱਜ ਸਿੱਖ ਭਾਵਨਾਵਾਂ ਲਈ ਸਿਰਮੌਰ ਰਿਹਾ ਹੈ ।

ਇਹ ਸੈਸ਼ਨ ਬਿਖਰਾਓ ਦਾ ਸ਼ਿਕਾਰ ਪੰਥਕ ਧਿਰਾਂ ਨੂੰ ਮੁੜ੍ਹ ਜੋੜ੍ਹਨ ਲਈ ਇੱਕ ਚੰਗੀ ਸ਼ੁਰੂਆਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ ।

ਪੰਥਕ ਅਸੈਂਬਲੀ ਦੇ ਸੈਸ਼ਨ ਦਾ ਵਿਰੋਧ ਉਹਨਾਂ ਹੀ ਦੋ ਤਿੰਨ ਹਲਕਿਆਂ ਵੱਲੋਂ ਹੋਇਆ, ਜਿਨ੍ਹਾਂ ਦੇ ਆਪੋ ਆਪਣੇ ਕਾਰਨ ਹਨ ਤੇ ਇਸ ਦੀ ਉਮੀਦ ਪਹਿਲਾਂ ਤੋਂ ਹੀ ਕੀਤੀ ਜਾ ਸਕਦੀ ਸੀ ।

ਕੁੱਝ ਹਲਕਿਆਂ ਨੇ ਇਸ ਪੰਥਕ ਅਸੈਂਬਲੀ ਨੂੰ ‘ਬਰਗਾੜੀ ਮੋਰਚੇ’ ਦੇ ਵਿਰੋਧ ਵਿੱਚ ਖੜ੍ਹਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ । ਇਸ ਖਦਸ਼ੇ ਦਾ ਜਵਾਬ ਪੰਥਕ ਅਸੈਂਬਲੀ ਨੇ ਬਰਗਾੜੀ ਮੋਰਚੇ ਦੀਆਂ ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰ ਕੇ ਦੇ ਦਿੱਤਾ ਹੈ ।

ਕੌਮ ਦੇ ਇੱਕ ਵੱਡੇ ਹਿੱਸੇ ਨੇ, ਜੋ ਪੰਥ ਨੂੰ ਇਕਮੁੱਠ ਦੇਖਣ ਦੀ ਇੱਛਾ ਰੱਖਦੇ ਹਨ, ਇਸ ਪੰਥਕ ਅਸੈਂਬਲੀ ਤੋਂ ਵੱਡੀਆਂ ਉਮੀਦਾਂ ਵੀ ਲਾ ਲਈਆਂ ਹਨ, ਪਰ ਇਹਨਾਂ ਦਾ ਪੂਰਾ ਹੋਣਾ ਪੰਥਕ ਅਸੈਂਬਲੀ ਦੇ ਅਗਲੇ ਫ਼ੈਸਲਿਆਂ ’ਤੇ ਨਿਰਭਰ ਕਰੇਗਾ ।

ਤੁਸੀਂ ਮੇਰੇ ਨਾਲ ਅਸਹਿਮਤ ਹੋ ਸਕਦੇ ਹੋ।  ਅਸਹਿਮਤੀ, ਵਿਚਾਰਾਂ ਦਾ ਫ਼ਰਕ ਹੁੰਦੀ ਹੈ,  ਦੁਸ਼ਮਣੀ ਨਹੀਂ ਹੁੰਦੀ । ਇਹੀ ਵਿਚਾਰ ਇਸ ਅਸੈਂਬਲੀ ਦੀ ਰੂਹ ਸੀ।

ਅੰਮ੍ਰਿਤਸਰ ਵਿਖੇ ਹੋਈ ੧੧੭ ਮੈਂਬਰੀ ਪੰਥਕ ਅਸੈਂਬਲੀ’ ਵਿੱਚ ਪਾਸ ਕੀਤੇ ਗਏ 12 ਮਤੇ

20-21 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਪੰਥਕ ਅਸੈਂਬਲੀ’ ਦਾ ਪਹਿਲਾ ਇਜਲਾਸ ਅੱਜ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਸ. ਸੁਖਦੇਵ ਸਿੰਘ ਭੌਰ, ਵਕੀਲ ਨਵਕਿਰਨ ਸਿੰਘ, ਵਕੀਲ ਜਸਵਿੰਦਰ ਸਿੰਘ, ਪ੍ਰੋ. ਜਗਮੋਹਨ ਸਿੰਘ, ਕੰਵਰਪਾਲ ਸਿੰਘ (ਦਲ ਖਾਲਸਾ) ਅਤੇ ਗਿਆਨੀ ਕੇਵਲ ਸਿੰਘ ਆਧਾਰਿਤ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕਾਰਜ ਕਰ ਰਹੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਨਿਵੇਕਲੀ ਪੰਥਕ ਅਸੈਂਬਲੀ ਦਾ ਪਹਿਲਾ ਦੋ ਰੋਜ਼ਾ ਇਜਲਾਸ ਜਿਸ ਨੂੰ ਪੰਥ ਦੇ ਸੁਹਿਰਦ ਹਿੱਸੇ ਨੇ ਪੰਥਕ ਹਿੱਤ ਨੂੰ ਉਜਾਗਰ ਕਰਨ ਲਈ ਬੁਲਾਇਆ ਸੀ, ਅਨੇਕਾਂ ਇਤਿਹਾਸਕ ਮਤਿਆਂ ਨੂੰ ਪਾਸ ਕਰ ਕੇ ਅੱਜ ਅੰਮ੍ਰਿਤਸਰ ਵਿਖੇ ਸਮਾਪਤ ਹੋਇਆ।

ਇਸ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਏਥੇ ਪ੍ਰਵਾਨ ਕੀਤੇ ਗਏ ਮਤਿਆਂ ਬਾਰੇ ਜਾਰੀ ਕੀਤਾ ਗਿਆ ਦਸਤਾਵੇਜ ਇੰਨ-ਬਿੰਨ ਪਾਠਕਾਂ ਦੇ ਲਈ ਹੇਠਾਂ ਪੇਸ਼ ਕੀਤਾ ਗਿਆ ਹੈ।

(1). ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਪ੍ਰਤੀ ਦੁੱਖ ਪ੍ਰਗਟ ਕਰਨਾ ।

ਪੰਥਕ ਅਸੈਂਬਲੀ ਦੀਆਂ ਕਾਰਵਾਈਆਂ ਅਰਦਾਸ ਤੋਂ ਸ਼ੁਰੂ ਹੋਈਆਂ ਜਿਸ ਵਿਚ ਦੁਖਦਾਈ ਰੇਲ ਹਾਦਸੇ ਵਿੱਚ ਜ਼ਖਮੀ ਅਤੇ ਮਾਰੇ ਗਏ ਲੋਕਾਂ ਲਈ ਅਫਸੋਸ ਪ੍ਰਗਟ ਕੀਤਾ ਗਿਆ। ਪਰਿਵਾਰਾਂ ਨਾਲ ਹਮਦਰਦੀ ਕਰਦੇ ਹੋਏ ਪੰਥਕ ਅਸੈਂਬਲੀ ਦੇ ਸਾਰੇ ਨੁੰਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਨੂੰ ਰਾਹਤ ਅਤੇ ਬਣਦੀ ਡਾਕਟਰੀ ਅਤੇ ਮਾਇਕ ਸਹਾਇਤਾ ਪ੍ਰਦਾਨ ਕੀਤੀ ਜਾਵੇ।

(2). ਅਕਾਲ ਤਖਤ ਸਾਹਿਬ ਦੇ ਡੰਮੀ ਜਥੇਦਾਰ ਪ੍ਰਵਾਨ ਨਹੀਂ।

ਪੰਥਕ ਅਸੈਂਬਲੀ ਦਾ ਇਹ ਇਜਲਾਸ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਸਪੱਸ਼ਟ ਕਰਦੀ ਹੈ ਕਿ ਬਾਦਲ ਪਰਿਵਾਰ ਦੇ ਲਗਾਤਾਰ ਅਸਰ ਕਬੂਲਣ ਵਾਲੇ ਗਿਆਨੀ ਗੁਰਬਚਨ ਸਿੰਘ ਆਪਣੀਆਂ ਪੰਥ ਵਿਰੋਧੀ, ਦੇਹਧਾਰੀ ਗੁਰੂ ਡੰਮ-ਪੱਖੀ, ਆਪ ਹੁਦਰੀਆਂ ਕਾਰਗੁਜਾਰੀਆਂ ਕਾਰਨ ਸਿੱਖ ਜਗਤ ਵੱਲੋਂ ਪਹਿਲਾਂ ਹੀ ਨਕਾਰਿਆ ਤੇ ਅਪ੍ਰਵਾਨ ਕੀਤਾ ਜਾ ਚੁੱਕਾ ਸੀ ਅਤੇ ਇਸ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੋਂ ਅਸਤੀਫ਼ਾ ਦੇਣ ਦਾ ਵਿਖਾਵਾ ਕਰਨਾ ਕੇਵਲ ਆਪਣੇ ਆਕਾਵਾਂ ਦੇ ਹੁਕਮ ਦੀ ਕੀਤੀ ਗਈ ਤਾਮੀਲ ਹੈ, ਜਿਸ ਦੀ ਖ਼ਾਲਸਾ ਪੰਥ ਲਈ ਜ਼ਰਾ ਜਿੰਨੀ ਵੀ ਬੁੱਕਤ ਨਹੀਂ।

ਪੰਥਕ ਅਸੈਂਬਲੀ ਦਾ ਅੱਜ ਦਾ ਇਹ ਹਾਉਸ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਸਪੱਸ਼ਟ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਨੂੰ ਭਰੋਸੇ ’ਚ ਲਏ ਅਤੇ ਵਿਧੀ-ਵਿਧਾਨ ਘੜੇ ਬਿਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਿਧਾਂਤਕ ਰੂਪ ਵਿੱਚ ਪ੍ਰਵਾਨ ਨਹੀਂ ਹੋਵੇਗੀ।

ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਖ਼ਾਲਸਾ ਪੰਥ ਨੂੰ ਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੀ ਐਗਜੈਕਟਿਵ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਣ ਵਾਲੀ ਨਿਯੁਕਤੀ ਨੂੰ ਪੰਥਕ ਅਸੈਂਬਲੀ ਦਾ ਇਹ ਹਾਉਸ ਸਰਬ ਸੰਮਤੀ ਨਾਲ ਅਗਾਉਂ ਹੀ ਰੱਦ ਕਰਦਾ ਹੈ।

(3). ਸੌਦਾ ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ ਨੂੰ ਸੀਲ ਕੀਤਾ ਜਾਵੇ।

ਸਰਕਾਰੀ ਕਮਿਸ਼ਨਾਂ ਦੀਆਂ ਦੋਨੋਂ ਰਿਪੋਰਟਾਂ (ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ) ਨੇ ਸਪੱਸ਼ਟ ਸਾਬਤ ਕੀਤਾ ਹੈ ਕਿ ਡੇਰਾ ਸੱਚਾ ਸੌਦਾ ਸਿੱਧੇ ਤੌਰ ’ਤੇ ਪੰਜਾਬ ਅਤੇ ਹਰਿਆਣਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਹੈ ਅਤੇ ਉਨ੍ਹਾਂ ਦੇ ਪ੍ਰੇਮੀਆਂ ਨੇ ਹੀ ਬੁਰਜ ਜਵਾਹਰ ਸਿੰਘ ਵਾਲਾ ਅਤੇ 100 ਹੋਰ ਥਾਵਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਹਨ, ਇਸ ਲਈ ਸੌਦਾ ਸਰਸਾ ਡੇਰਾ ’ਤੇ ਤੁਰੰਤ ਪਾਬੰਦੀ ਲਗਾ ਦਿੱਤੀ ਜਾਵੇ ਅਤੇ ਸਾਰੇ ਨਾਮ ਚਰਚਾ ਘਰ ਸੀਲ ਕਰ ਦਿੱਤੇ ਜਾਣ। ਭਾਵੇਂ ਕਿ ਗੁਰਮੀਤ ਰਾਮ ਰਹੀਮ ਨੂੰ ਹੋਰ ਪਾਪਾਂ ਦੀ ਸਜ਼ਾ ਮਿਲ ਚੁੱਕੀ ਹੈ ਫਿਰ ਵੀ ਉਸ ਨੂੰ ਬੇਅਦਬੀ ਦੇ ਹਾਦਸਿਆਂ ਲਈ ਅਤੇ ਉਸ ਦੀ ਸਾਜਿਸ਼ ਲਈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

(4). ਮੌਜੂਦਾ ਟਕਰਾਅ ਕਿਉਂ ਅਤੇ ਕਿਵੇਂ ਸ਼ੁਰੂ ਹੋਇਆ  ?

ਬਰਗਾੜੀ ਅਤੇ ਬਹਿਬਲ ਕਲਾਂ ਉਸ ਸਾਜ਼ਿਸ਼ ਦੀ ਚਰਨ ਸੀਮਾ ਹੈ ਜਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਫਿਰ ਵਿਰੋਧ ਵਿੱਚ ਪੈਦਾ ਹੋਏ ਪੰਥਕ ਰੋਹ ਨੂੰ ਦਬਾਉਣ ਲਈ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਪਿਛਲੇ ਦਹਾਕਿਆਂ ਤੋਂ ਸ਼ਬਦ ਗੁਰੂ ਦੇ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆ ਹਨ ਅਤੇ ਸ਼ਬਦ ਗੁਰੂ ਨੂੰ ਚੁਣੌਤੀ ਦਿੰਦੇ ਗੁਰੂ ਡੰਮ ਨੂੰ ਜਾਣ-ਬੁੱਝ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਸੈਂਬਲੀ ਦਾ ਇਹ ਮੰਨਣਾ ਹੈ ਕਿ ਅਜਿਹੇ ਸਿੱਖ ਵਿਰੋਧੀ ਡੇਰਿਆਂ ਨੂੰ ਭਾਰਤੀ ਰਾਜ ਅਤੇ ਇਸ ਦੀਆਂ ਏਜੰਸੀਆਂ ਦੀ ਪੂਰੀ ਸਰਪ੍ਰਸਤੀ ਹੈ।

ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲੀ ਪਾਲ ਕੇ ਸਿੱਖ ਵਿਰੋਧੀ ਤਾਕਤਾਂ ਨੂੰ ਸਿੱਖ ਸੰਸਥਾਵਾਂ ਵਿੱਚ ਦਾਖਲ ਹੋਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸੇ ਪ੍ਰਕਾਸ ਸਿੰਘ ਬਾਦਲ ਦੇ ਦੌਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਦੋ ਵਾਰ ਬੇਅਦਬੀ ਹੋਈ।  ਪਹਿਲਾਂ 1978 ਵਿੱਚ ਫਿਰ 2015 ਵਿੱਚ ਅਤੇ ਦੋਵੇਂ ਵਾਰ ਹੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲਾਂ 1978 ਅੰਮ੍ਰਿਤਸਰ, 1981 ਚੰਦੋਕਲਾਂ (ਹਰਿਆਣਾ), 1986 ਨਕੋਦਰ ਅਤੇ ਹੁਣ 2015 ਬਰਗਾੜੀ ਦੇ ਵਿਰੋਧ ਵਿੱਚ ਸਿੱਖਾਂ ਨੇ ਆਪਣੀ ਸਮਰੱਥਾ ਅਨੁਸਾਰ ਆਪਣਾ ਰੋਸ ਜ਼ਾਹਿਰ ਕੀਤਾ, ਪਰ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਉਹ ਅਕਾਲੀ ਦਲ ਹੋਵੇ ਜਾਂ ਕਾਂਗਰਸ ਹਮੇਸ਼ਾ ਗੁਨਾਹਗਾਰਾਂ ਦੀ ਹਿਫ਼ਾਜ਼ਤ ਕੀਤੀ ਹੈ ਅਤੇ ਸਿੱਖਾਂ ਨੂੰ ਪੰਜਾਬ ਪੁਲੀਸ ਹੱਥੋਂ ਜ਼ਲੀਲ ਕਰਵਾਇਆ ਹੈ।

ਇਕ ਵਾਰ ਫਿਰ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਜਾਂਦੀ ਹੈ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਲਈ ਡੇਰਾਵਾਦ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਲਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਕਰ ਰਿਹਾ ਹੈ।

ਆਖਿਰਕਾਰ ਪੰਥਕ ਅਸੈਂਬਲੀ ਇਸ ਗੱਲ ਦਾ ਖੁਲਾਸਾ ਕਰਦੀ ਹੈ ਕਿ ਮੂਲ ਰੂਪ ਵਿੱਚ ਭਾਰਤੀ ਰਾਜ ਨੇ ਕੁਫ਼ਰ ਅਤੇ ਘਿਨੌਣੇ ਪਹਿਲੂਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਕਾਨੂੰਨੀ ਵਿਵਸਥਾ ਦੀ ਸਮੱਸਿਆ ਵਿੱਚ ਘਟਾ ਦਿੱਤਾ ਹੈ ਜਿਸ ਕਾਰਨ ਪੁਲਿਸ ਅਤੇ ਹੋਰ ਤਾਕਤਾਂ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਣ ।

(5). ਪੰਥਕ ਅਸੈਂਬਲੀ ਵੱਲੋਂ ਬਰਗਾੜੀ ਮੋਰਚੇ ਦੀ ਪੂਰਨ ਹਿਮਾਇਤ।

ਅਸੈਂਬਲੀ ਬਰਗਾੜੀ ਮੋਰਚੇ ਅਤੇ ਉਸ ਦੀਆਂ ਮੰਗਾਂ ਦੀ ਹਮਾਇਤ ਕਰਦੀ ਹੈ। ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੀਆਂ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਬਰਗਾੜੀ ਪਹੁੰਚ ਰਹੀਆਂ ਹਨ ਅਤੇ ਮੋਰਚੇ ਦੀਆਂ ਜਾਇਜ਼ ਮੰਗਾਂ ਨਾਲ ਇੱਕਜੁਟਤਾ ਪ੍ਰਗਟ ਕਰ ਰਹੀਆਂ ਹਨ ਤਾਂ ਜੋ ਇਨਸਾਫ਼ ਦਿਵਾਇਆ ਜਾ ਸਕੇ।

ਅਸੈਂਬਲੀ ਮੋਰਚੇ ਦੀ ਮੰਗ ਦੀ ਹਮਾਇਤ ਕਰਦੀ ਹੈ ਕਿ ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਅਸੈਂਬਲੀ ਪੰਜਾਬ ਦੇ ਹਰ ਧਰਮ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਮੋਰਚੇ ਵਿਚ ਆਪਣੀ ਹਿੱਸੇਦਾਰੀ ਜਾਰੀ ਰੱਖਣ।

(6). ਪੰਥਕ ਅਸੈਂਬਲੀ ਬੇਅਦਬੀ ਦੇ ਮਾਮਲੇ ਵਿੱਚ ਵਾਈਟ ਪੇਪਰ ਜਾਰੀ ਕਰੇਗੀ।

ਪੰਥਕ ਅਸੈਂਬਲੀ ਦਾ ਅੱਜ ਦਾ ਇਹ ਹਾਉਸ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸਪੱਸ਼ਟ ਕਰਦਾ ਹੈ ਕਿ ਨਿਰੰਕਾਰੀ, ਡੇਰਾ ਸਰਸਾ, ਆਸ਼ੂਤੋਸ਼ੀਏ, ਭੰਨਿਆਰੀਏ ਆਦਿ ਨਾਵਾਂ ਹੇਠ ਦੇਹਧਾਰੀ ਗੁਰੂ ਦੰਭ ਨੂੰ ਖ਼ਾਲਸੇ ਦੀ ਪਿੱਤ੍ਰ ਭੂਮੀ ਪੰਜਾਬ ਵਿੱਚ ਭਾਰਤੀ ਸਟੇਟ ਨੀਤੀ ਤਹਿਤ ਮਿਥ ਕੇ ਸਥਾਪਤ ਕੀਤਾ ਹੈ। ਸਰਕਾਰੀ ਸਰਪ੍ਰਸਤੀ ਹੇਠ ਇਸ ਨੂੰ ਪਾਲਿਆ ਗਿਆ। ਸ਼ਬਦ ਗੁਰੂ ਦੇ ਸਿਧਾਂਤ ’ਤੇ ਲਿਖਤੀ ਹਮਲੇ ਕੀਤੇ ਗਏ, ਦਸਮੇਸ਼ ਪਿਤਾ ਜੀ ਦੇ ਸਰੂਪ, ਪੰਜ ਪਿਆਰਿਆਂ ਦੀ ਪੰਥਕ ਸੰਸਥਾ ਅਤੇ ਖੰਡੇ ਦੀ ਪਾਹੁਲ ਦੀ ਜੁਗਤ ਦੇ ਸਵਾਂਗ ਰਚੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਮਿਥ ਕੇ ਅਪਮਾਨ ਕਰਾਇਆ ਗਿਆ ਹੈ।

ਡੇਰਾ ਸੱਚਾ ਸੌਦਾ ਅਤੇ ਇਸ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬਹਿਬਲ ਕਲਾਂ, ਬਰਗਾੜੀ ਅਤੇ ਕੋਟਕਪੂਰਾ ਘਟਨਾਵਾਂ ਵਿੱਚ ਸ਼ਮੂਲੀਅਤ ਦੇ ਸੰਦਰਭ ਵਿੱਚ ਵਾਈਟ ਪੇਪਰ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ ਜਾਂਦਾ ਹੈ ਜਿਸ ਲਈ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਅਤੇ ਮਾਹਰਾਂ ਦੀ ਇੱਕ ਕਮੇਟੀ ਜਲਦੀ ਸਥਾਪਤ ਕੀਤੀ ਜਾਵੇਗੀ।

(7). ਨਕੋਦਰ ਕਾਂਡ ਵਿੱਚ ਸ਼ਹੀਦ ਹੋਏ ਚਾਰ ਨੌਜਵਾਨਾਂ ਪ੍ਰਥਾਏ ਬਣੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਪੰਜਾਬ ਸਰਕਾਰ ਜਨਤਕ ਕਰੇ ।

2 ਫਰਵਰੀ 1986 ਨੂੰ ਨਕੋਦਰ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਿੱਖ ਵਿਰੋਧ ਕਰ ਰਹੇ ਸਨ ਤਾਂ ਚਾਰ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ।  ਉਸ ਸਮੇਂ ਦੀ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਜਿਸ ਨੇ ਇੱਕ ਸਾਲ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ ਜੋ ਅੱਜ ਤੱਕ ਜਨਤਕ ਨਹੀਂ ਕੀਤੀ ਗਈ।

ਪੰਥਕ ਅਸੈਂਬਲੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਅਸੈਂਬਲੀ ਨੇ ਵਕੀਲਾਂ ਦੀ ਇੱਕ ਕਮੇਟੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਪਰਿਵਾਰਾਂ ਨੂੰ ਬਣਦਾ ਇਨਸਾਫ਼ ਦਿਵਾਇਆ ਜਾ ਸਕੇ।

(8). ਪੰਥਕ ਅਸੈਂਬਲੀ ਵੱਲੋਂ ਪੰਥ ਦੇ ਗੱਦਾਰ ਅਤੇ ਸਿੱਖਾਂ ਦੇ ਕਾਤਲ ਬਾਦਲ ਪਿਉ-ਪੁੱਤ ਦਾ ਸਿਆਸੀ ਬਾਈਕਾਟ ਕਰਨ ਅਤੇ ਅਕਾਲੀ ਕਾਰਕੁੰਨਾਂ ਨੂੰ ਪੰਥ ਵਿਰੋਧੀ ਪਿਉ-ਪੁੱਤ ਦੀ ਕਿਸ਼ਤੀ ਤੋਂ ਉਤਰਨ ਦਾ ਸੱਦਾ ਦਿੰਦੀ ਹੈ।

(9). ਨਵੰਬਰ 1984 ਕਤਲਿਆਮ ਨੂੰ ਨਸਲਕੂਸ਼ੀ ਦੱਸਦਿਆਂ ਪੰਥਕ ਅਸੈਂਬਲੀ ਨੇ ਕੈਨੇਡਾ, ਅਮਰੀਕਾ ਦੀਆਂ ਸੁਬਾਈ ਸਰਕਾਰਾਂ ਵੱਲੋਂ ਇਸ ਨੂੰ ਨਸਲਕੁਸ਼ੀ ਕਰਾਰ ਦੇਣ ਦਾ ਸਵਾਗਤ ਕੀਤਾ।

(10). ਪੰਥਕ ਅਸੈਂਬਲੀ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦੀ ਹੈ ਕਿ ਬਹਿਬਲ ਕਲਾਂ ਦੇ ਦੋਨਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀਆਂ ਜਾਣ ਅਤੇ ਸਿਰਸਾ ਸਾਧ ਨੂੰ ਮਾਫ਼ੀ ਦੇਣ ਵਾਲੇ ਜਥੇਦਾਰ ਗਿਆਨੀ ਮੱਲ੍ਹ ਸਿੰਘ ਦੀ ਤਸਵੀਰ ਉੱਥੋਂ ਉਤਾਰੀ ਜਾਵੇ।

(11). ਪੰਥਕ ਅਸੈਂਬਲੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੀ ਤਜਵੀਜ ਦਾ ਹਾਂ-ਪੱਖੀ ਜਵਾਬ ਦੇਣ ਦੀ ਮੰਗ ਕਰਦੀ ਹੈ।

(12). ਪੰਥਕ ਅਸੈਂਬਲੀ ਅਣਮਿੱਥੇ ਸਮੇਂ ਲਈ ਮੁਅੱਤਲ ਕੀਤੀ ਜਾਂਦੀ ਹੈ।

ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਂ ਇਕ ਖ਼ੱਤ (ਚਿੱਠੀ ਨੰਬਰ 43)

0

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।

ਵਿਸ਼ਾ:- ਦਿਵਾਲੀ ਦੀ ਤਾਰੀਖ

ਤਾਰੀਖ:- 19 ਕੱਤਕ ਨਾਨਕਸ਼ਾਹੀ ਸੰਮਤ 550 (2 ਨਵੰਬਰ 2018 ਈ:)

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ! ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕਿ ਤੁਹਾਡੀ ਕਿਤਾਬ, “ਗੁਰ ਪੁਰਬ ਦਰਪਣ” ਵਿੱਚ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦਾਂ, “ਭੁਲਣ ਅੰਦਿਰ ਸਭੁ ਕੋ, ਅਭੁਲ ਗੁਰੂ ਕਰਤਾਰ’ ਮਹਾਂਵਾਕ ਅਨੁਸਾਰ ਬੰਦਾ ਖਿਣ-ਖਿਣ ਭੁੱਲਣਹਾਰ ਹੈ ਅਤੇ ਅੰਕਾਂ ਦੇ ਇਸ ਹਿਸਾਬ ਕਿਤਾਬ ਵਿੱਚ ਛਪਾਈ ਸਮੇਂ ਜੇ ਕੋਈ ਤਰੁਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”, ਨੂੰ ਮੁੱਖ ਰੱਖ ਕੇ 15 ਜੁਲਾਈ 2017 ਦਿਨ ਸ਼ਨਿਚਰਵਾਰ ਨੂੰ ਸਿਆਟਲ ਵਿਖੇ ਹੋਏ ਸੈਮੀਨਾਰ ਵਿੱਚ ਤੁਹਾਡੇ ਹਿਸਾਬ-ਕਿਤਾਬ ਵਿਚ ਹੋਈਆਂ ਕੁਝ ਅਹਿਮ ਭੁੱਲਾ ਵੱਲ ਧਿਆਨ ਦਿਵਾਇਆ ਗਿਆ ਸੀ, ਪਰ ਆਪ ਜੀ ਨੇ ਕੋਈ ਉਸਾਰੂ ਹੁੰਗਾਰਾ ਨਹੀਂ ਭਰਿਆ। ਖੈਰ, ਆਪਣੇ ਲਿਖੇ ਸ਼ਬਦਾਂ ’ਤੇ ਤੁਸੀਂ ਖ਼ੁਦ ਅਮਲ ਕਰਨਾ ਹੈ ਜਾਂ ਨਹੀਂ ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ। ਖੈਰ, ਇਸ ਪੱਤਰ ਰਾਹੀਂ ਤੁਹਾਡੇ ਵੱਲੋਂ ਕੀਤੀ ਗਈ ਇਕ ਹੋਰ ਬਹੁਤ ਹੀ ਅਹਿਮ ਗਲਤੀ ਵੱਲ, ਤੁਹਾਡੇ ਸਮੇਤ ਸਮੂਹ ਸੰਗਤਾਂ ਦਾ ਧਿਆਨ ਦਿਵਾ ਰਿਹਾ ਹਾਂ। ਇਹ ਗਲਤੀ ਹੈ ਦਿਵਾਲੀ ਦੀਆਂ ਤਾਰੀਖ਼ਾਂ ਸਬੰਧੀ।

ਕਰਨਲ ਨਿਸ਼ਾਨ ਜੀ, ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਦਿਵਾਲੀ ਕੱਤਕ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ। ਇਸੇ ਨੁਕਤੇ ਨੂੰ ਅਧਾਰ ਬਣਾ ਕੇ ਤੁਸੀਂ, ਆਉਣ ਵਾਲੇ 85 ਸਾਲਾਂ (2015 ਈ: ਤੋਂ 2100 ਈ:) ਦੀਆਂ ਤਾਰੀਖ਼ਾਂ, ਆਪਣੀ ਕਿਤਾਬ ਦੇ ਪੰਨਾ 79 ’ਤੇ ਦਰਜ ਕੀਤੀਆਂ ਹਨ। ਜਦੋਂ ਇਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਤੁਹਾਡੀਆਂ ਸਾਰੀਆਂ ਤਾਰੀਖ਼ਾਂ ਉਸ ਕਿਤਾਬ “Calendrical Tabulations 1900-2200” ਨਾਲ ਮੇਲ ਖਾਂਦੀਆਂ ਹਨ, ਜਿਸ ਬਾਰੇ ਆਪ ਜੀ ਨੇ ਜੁਲਾਈ 2018 ਈ: ਦੇ ਆਖਰੀ ਹਫ਼ਤੇ ਵੈਨਕੂਵਰ ਵਿਖੇ Canadian Sikh Study and Teaching Society ਵੱਲ ਕਰਵਾਏ ਗਏ ਸੈਮੀਨਾਰ ਵਿਚ ਕਿਹਾ ਸੀ, “ਮੈਂ ਹਾਲੇ ਤੱਕ ਇਹ ਕਿਤਾਬ ਨਹੀਂ ਵੇਖੀ”। ਚੰਗਾ ਹੁੰਦਾ ਜੇ ਆਪ ਜੀ “Calendrical Tabulations 1900-2200” ਤੋਂ ਨਕਲ ਕਰਨ ਤੋਂ ਪਹਿਲਾਂ ਪੁਜਾਰੀ ਵੱਲੋਂ ਬਣਾਇਆ ਸਿਧਾਂਤ ਵੀ ਪੜ੍ਹ-ਵਿਚਾਰ ਲੈਂਦੇ ਤਾਂ ਆਪ ਨੂੰ ਪਤਾ ਹੋਣਾ ਸੀ ਕਿ ਕੱਤਕ ਦੀ ਹਰ ਮੱਸਿਆ ਨੂੰ ਦਿਵਾਲੀ ਨਹੀਂ ਹੁੰਦੀ।

ਆਓ ਵੇਖੀਏ, ਕਿ ਦਿਵਾਲੀ ਕਦੋਂ ਮਨਾਈ ਜਾਂਦੀ ਹੈ।

ਚੰਦ ਦੇ ਕੈਲੰਡਰ ਵਿਚ ਮਹੀਨੇ ਨੂੰ ਦੋ ਤਰ੍ਹਾਂ ਗਿਣਿਆ ਜਾਂਦਾ ਹੈ ਮੱਸਿਆ ਤੋਂ ਮੱਸਿਆ ਜਿਸ ਨੂੰ ਅਮੰਤਾ ਕਹਿੰਦੇ ਹਨ ਅਤੇ ਪੁੰਨਿਆ ਤੋਂ ਪੁੰਨਿਆ ਜਿਸ ਨੂੰ ਪੂਰਨਮੰਤਾ ਕਹਿੰਦੇ ਹਨ। ਇਸ ਦੀ ਲੰਬਾਈ 29.53 ਦਿਨ ਮੰਨੀ ਗਈ ਹੈ। ਇਸ ਦੌਰਾਨ ਚੰਦ ਦੇ ਆਪਣੇ 30 ਦਿਨ ਹੁੰਦੇ ਹਨ, ਜਿਸ ਨੂੰ ਤਿੱਥ ਕਹਿੰਦੇ ਹਨ। ਇਕ ਤਿੱਥ 12° (360/30=12°) ਦੇ ਬਰਾਬਰ ਹੁੰਦੀ ਹੈ। ਚੰਦ ਦੀ ਧਰਤੀ ਤੋਂ ਦੂਰੀ ਵਧਦੀ ਘਟਦੀ ਰਹਿੰਦੀ ਹੈ। ਜਦੋਂ ਚੰਦ ਧਰਤੀ ਦੇ ਨੇੜੇ ਹੁੰਦਾ ਹੈ ਤਾਂ 12° ਦਾ ਸਫਰ ਲੱਗ ਭੱਗ 20 ਘੰਟੇ ਵਿਚ ਅਤੇ ਜਦੋਂ ਚੰਦ ਧਰਤੀ ਤੋਂ ਦੂਰ ਹੁੰਦਾ ਹੈ ਤਾਂ ਇਹ ਸਫਰ ਲੱਗ ਭੱਗ 26 ਘੰਟੇ ਵਿਚ ਪੂਰਾ ਕਰਦਾ ਹੈ। ਚੰਦ ਦੀ ਅੱਜ ਕਿਹੜੀ ਤਿੱਥ ਹੈ ? ਇਹ ਸਵੇਰ ਨੂੰ ਸੂਰਜ ਚੜਨ ਵੇਲੇ ਜੋ ਤਿੱਥ ਹੋਵੇਗੀ, ਉਹ ਹੀ ਅੱਜ ਦੀ ਤਿੱਥ ਗਿਣੀ ਜਾਵੇਗੀ, ਜਿਵੇ 7 ਨਵੰਬਰ (2018 ਈ:) ਦਿਨ ਬੁੱਧਵਾਰ ਨੂੰ ਸਵੇਰੇ ਸੂਰਜ ਚੜਨ ਵੇਲੇ ਕੱਤਕ ਦੀ ਮੱਸਿਆ ਹੈ। ਇਸ ਲਈ ਵੀਰਵਾਰ ਨੂੰ ਸੂਰਜ ਚੜਨ ਵੇਲੇ ਤੱਕ ਮੱਸਿਆ ਹੀ ਗਿਣੀ ਜਾਵੇਗੀ।  ਬੁੱਧਵਾਰ ਦੀ ਰਾਤ ਨੂੰ ਦਿਵਾਲੀ ਭਾਵ ਲਛਮੀ ਦੀ ਪੂਜਾ ਕੀਤੀ ਜਾਵੇਗੀ, ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕਿ ਪੁਜਾਰੀਆਂ ਵੱਲੋਂ ਬਣਾਏ ਗਏ ਵਿਧੀ ਵਿਧਾਨ ਮੁਤਾਬਕ ਦਿਵਾਲੀ ਦੀ ਰਾਤ ਨੂੰ, ਜਿਸ ਵੇਲੇ ਲਛਮੀ ਦੀ ਪੂਜਾ ਕੀਤੀ ਜਾਂਦੀ ਹੈ, ਉਸ ਵੇਲੇ ਮੱਸਿਆ ਦੀ ਤਿੱਥ ਹੋਣੀ ਜ਼ਰੂਰੀ ਹੈ। ਜ਼ਰੂਰੀ ਨਹੀਂ ਹੈ ਕਿ ਹਰ ਸਾਲ ਮੱਸਿਆ ਵਾਲੇ ਦਿਨ ਇਹ ਸਥਿਤੀ ਹੋਵੇ। ਜੇ ਅਜਿਹਾ ਨਹੀਂ ਹੈ ਤਾਂ ਦਿਵਾਲੀ ਕੱਤਕ ਦੀ ਚੌਦਸ ਨੂੰ ਮਨਾਈ ਜਾਵੇਗੀ, ਜਿਵੇਂ ਇਸ ਸਾਲ, ਮੱਸਿਆ ਦੀ ਤਿੱਥ 6 ਨਵੰਬਰ ਦਿਨ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਸਮੇਂ ਮੁਤਾਬਕ, ਲੱਗਭੱਗ ਰਾਤ ਦੇ 10.27 ਵਜੇ ਆਰੰਭ ਹੋਵੇਗੀ। ਬੁੱਧਵਾਰ ਨੂੰ ਸੂਰਜ ਚੜਨ ਵੇਲੇ ਮੱਸਿਆ ਦੀ ਤਿੱਥ ਹੋਣ ਕਾਰਨ, ਬੁੱਧਵਾਰ ਨੂੰ ਹੀ ਮੱਸਿਆ ਹੋਵੇਗੀ। ਇਹ ਤਿੱਥ ਬੁੱਧਵਾਰ ਦੀ ਰਾਤ ਨੂੰ 9.32 ਵਜੇ ਖਤਮ ਹੋ ਜਾਵੇਗੀ। ਲਛਮੀ ਦੀ ਪੂਜਾ ਬੁੱਧਵਾਰ ਦੀ ਰਾਤ ਨੂੰ ਹੋਵੇਗੀ। ਇਸ ਲਈ ਇਥੇ ਤੁਹਾਡੇ ਵੱਲੋਂ ਦਰਜ ਕੀਤੀ ਗਈ ਤਾਰੀਖ 7 ਨਵੰਬਰ 2018 ਈ: ਠੀਕ ਹੈ। ਆਓ, ਹੁਣ ਤੁਹਾਡੇ ਵੱਲੋਂ ਦਰਜ ਕੀਤੀ ਗਈ 28 ਅਕਤੂਬਰ 2019 ਦੀ ਤਾਰੀਖ ਦੀ ਪੜਤਾਲ ਕਰੀਏ। (ਪੰਨਾ 79)

ਤੁਸੀਂ ਇਹ ਮੰਨ ਕੇ, ਕਿ ਦਿਵਾਲੀ ਕੱਤਕ ਦੀ ਮੱਸਿਆ ਨੂੰ ਹੀ ਹੁੰਦੀ ਹੈ। “Calendrical Tabulations 1900-2200” ਤੋਂ ਵੇਖ ਕੇ 28 ਅਕਤੂਬਰ 2019 ਈ: ਦੀ ਤਾਰੀਖ ਦਰਜ ਕਰ ਦਿੱਤੀ ਹੈ। ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਇਹ ਤਾਰੀਖ ਗ਼ਲਤ ਪਾਈ ਗਈ। ਇਹ ਠੀਕ ਹੈ ਕਿ 28 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ ਸੂਰਜ ਚੜਨ ਵੇਲੇ ਮੱਸਿਆ ਦੀ ਤਿੱਥ ਹੋਵੇਗੀ ਅਤੇ ਅਗਲੇ ਦਿਨ ਭਾਵ ਮੰਗਲਵਾਰ ਦੇ ਸੂਰਜ ਚੜਨ ਵੇਲੇ ਤੱਕ ਮੱਸਿਆ ਹੀ ਗਿਣੀ ਜਾਵੇਗੀ, ਪਰ ਇਸ ਦਿਨ ਦਿਵਾਲੀ ਨਹੀਂ ਹੋਵੇਗੀ ਕਿਉਂਕਿ ਮੱਸਿਆ ਦੀ ਤਿੱਥ ਸੋਮਵਾਰ ਸਵੇਰੇ 9.08 ਵਜੇ ਖਤਮ ਹੋ ਜਾਵੇਗੀ। ਇਸ ਲਈ ਤੁਹਾਡੇ ਵੱਲੋਂ ਦਿੱਤੀ ਗਈ ਤਾਰੀਖ 28 ਅਕਤੂਬਰ ਨੂੰ ਸ਼ਾਮ ਵੇਲੇ ਜਦੋਂ ਪੂਜਾ ਕੀਤੀ ਜਾਣੀ ਹੈ, ਉਸ ਵੇਲੇ ਕੱਤਕ ਸੁਦੀ ਏਕਮ ਹੋਵੇਗੀ ਅਤੇ ਬ੍ਰਾਹਮਣ ਵੱਲੋਂ ਬਣਾਏ ਗਏ ਵਿਧੀ ਵਿਧਾਨ ਅਨੁਸਾਰ ਉਸ ਵੇਲੇ ਲਛਮੀ ਦੀ ਪੂਜਾ ਨਹੀਂ ਕੀਤੀ ਜਾ ਸਕੇਗੀ। ਮੱਸਿਆ ਦੀ ਤਿੱਥ ਦਾ ਆਰੰਭ 27 ਅਕਤੂਬਰ 2019, ਦਿਨ ਐਤਵਾਰ ਨੂੰ ਦੁਪਹਿਰ ਵੇਲੇ (ਲੱਗ ਭੱਗ) 12.23 ਵਜੇ ਹੋਵੇਗਾ ਅਤੇ ਇਹ ਸੋਮਵਾਰ ਸਵੇਰੇ 9.08 (ਲੱਗ ਭੱਗ) ਖਤਮ ਹੋਵੇਗੀ। ਇਸ ਲਈ ਲਛਮੀ ਦੀ ਪੂਜਾ 27 ਅਕਤੂਬਰ, ਐਤਵਾਰ ਦੀ ਰਾਤ ਨੂੰ ਕੀਤੀ ਜਾਵੇਗੀ। ਤੁਹਾਡੇ ਵੱਲੋਂ “Calendrical Tabulations 1900-2200” ਤੋਂ ਵੇਖ ਕੇ ਲਿਖੀ ਗਈ 28 ਅਕਤੂਬਰ 2019 ਈ: ਗ਼ਲਤ ਹੈ। ਇਸੇ ਤਰ੍ਹਾਂ ਹੀ ਤੁਹਾਡੇ ਵੱਲੋਂ ਲਿਖੀ ਗਈ ਅਗਲੇ ਸਾਲ ਦੀ ਤਾਰੀਖ 15 ਨਵੰਬਰ 2020 ਈ: ਵੀ, ਪੜਤਾਲ ਕਰਨ ’ਤੇ ਗ਼ਲਤ ਪਾਈ ਗਈ ਹੈ।

ਕੱਤਕ ਦੀ ਮੱਸਿਆ ਦਾ ਆਰੰਭ 14 ਨਵੰਬਰ 2020 ਈ: ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ  (ਲੱਗ ਭੱਗ) 2.17 ਵਜੇ ਹੋਵੇਗਾ ਅਤੇ 15 ਨਵੰਬਰ 2020 ਨੂੰ ਐਤਵਾਰ ਸਵੇਰ 10.36 ਵਜੇ ਖਤਮ ਹੋਵੇਗੀ। ਮੱਸਿਆ ਗਿਣੀ ਐਤਵਾਰ ਨੂੰ ਹੀ ਜਾਵੇਗੀ, ਪਰ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਦਿਵਾਲੀ 14 ਨਵੰਬਰ ਦਿਨ ਸ਼ਨਿਚਰਵਾਰ ਨੂੰ ਹੀ ਮਨਾਈ ਜਾਵੇਗੀ ਕਿਉਂਕਿ ਐਤਵਾਰ ਸ਼ਾਮ ਨੂੰ ਤਾਂ ਕੱਤਕ ਸੁਦੀ ਏਕਮ ਹੋਵੇਗੀ। ਇਸ ਲਈ ਤੁਹਾਡੀ ਇਹ ਤਾਰੀਖ ਵੀ ਗ਼ਲਤ ਸਾਬਤ ਹੋਈ ਹੈ। ਪੜਤਾਲ ਕਰਨ ’ਤੇ 4 ਨਵੰਬਰ 2021ਈ: ਦੀ ਤਾਰੀਖ ਸਹੀ ਪਾਈ ਗਈ ਹੈ, ਪਰ 28 ਅਕਤੂਬਰ 2022 ਈ: ਅਤੇ 13 ਨਵੰਬਰ 2023 ਈ: ਦੀ ਤਾਰੀਖ ਗ਼ਲਤ ਸਿੱਧ ਹੋਈ ਹੈ। ਇਸੇ ਤਰ੍ਹਾਂ ਹੀ ਬਾਕੀ ਤਾਰੀਖ਼ਾਂ ਦੀ ਪੜਤਾਲ ਵੀ ਕੀਤੀ ਜਾ ਸਕਦੀ ਹੈ।

ਕਰਨਲ ਨਿਸ਼ਾਨ ਜੀ ! ਦਿਵਾਲੀ ਦੀਆਂ ਤਾਰੀਖ਼ਾਂ ਸਬੰਧੀ ਕੁਝ ਜਾਣਕਾਰੀ ਆਪ ਜੀ ਨਾਲ ਉਕਤ ਸਾਂਝੀ ਕੀਤੀ ਹੈ। ਤੁਹਾਡੀ ਜਾਣਕਾਰੀ ਹਿੱਤ ਬੇਨਤੀ ਹੈ ਕਿ “Calendrical Tabulations 1900-2200” ਵਿੱਚ ਕੱਤਕ ਦੀ ਮੱਸਿਆ ਬਾਰੇ ਜੋ ਤਾਰੀਖ਼ਾਂ ਦਰਜ ਹਨ ਉਨਾਂ ਦੀ ਹੀ ਤੁਸੀਂ ਨਕਲ ਕੀਤੀ ਹੈ ਭਾਵੇਂ ਕਿ ਉਹ ਦਿਵਾਲੀ ਦੀਆਂ ਤਾਰੀਖਾਂ ਨਹੀਂ ਹਨ। ਇਸ ਤੋਂ ਤੁਹਾਡਾ ਇਹ ਦਾਅਵਾ ਝੂਠਾ ਸਿੱਧ ਹੋਇਆ ਹੈ ਕਿ, “ਇਹ ਗਣਿਤ ਮੈਂ ਆਪ ਕੀਤਾ ਹੈ” ਕਿਉਂਕਿ ਤੁਸੀਂ ਸਭ ਤੋਂ ਸੌਖੀ ਅਤੇ ਮੁੱਢਲੀ ਜਾਣਕਾਰੀ ਤੋਂ ਹੀ ਸੱਖਣੇ ਹੋਣ ਕਰ ਕੇ, ਆਪ ਨੇ ਦਿਵਾਲੀ ਦੀਆਂ ਗ਼ਲਤ ਤਾਰੀਖ਼ਾਂ ਦਰਜ ਕਰ ਦਿੱਤੀਆਂ ਹਨ ਅਜੇ ਤਾਂ ਹੋਰ ਵੀ ਗੁੰਝਲਾਂ ਹਨ, ਜਿਵੇ ਕਿ ਜੇ ਕੱਤਕ ਮੱਸਿਆ ਦੋ ਦਿਨ ਹੋਵੇ ਜਾਂ ਮੱਸਿਆ ਹੋਵੇ ਹੀ ਨਾਂ, ਤਾਂ ਲਛਮੀ ਦੀ ਪੂਜਾ ਕਦੋਂ ਹੋਵੇਗੀ ?

ਕਰਨਲ ਨਿਸ਼ਾਨ ਜੀ ! ਤੁਹਾਡੇ ਲਿਖੇ ਸ਼ਬਦਾਂ ਮੁਤਾਬਕ, “ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”। (ਪੰਨਾ 17) ਮੈਂ ਆਪਣਾ ਫ਼ਰਜ਼ ਸਮਝਦੇ ਹੋਏ ਕੁਝ ਹੋਰ ਤਰੁੱਟੀਆਂ ਨੂੰ ਤੁਹਾਡੇ ਧਿਆਨ ਵਿੱਚ ਲਿਆ ਦਿੱਤਾ ਹੈ। ਹੁਣ ਆਪ ਜੀ ਦੀ ਮਰਜ਼ੀ ਹੈ ਕਿ ਆਪ ਨੇ ਦਿਵਾਲੀ ਦੀਆਂ ਗ਼ਲਤ ਤਾਰੀਖ਼ਾਂ ਸਮੇਤ ਹੋਰ ਵੀ ਬਹੁਤ ਸਾਰੀਆਂ ਗ਼ਲਤ ਤਾਰੀਖ਼ਾ, ਜੋ ਪਿਛਲੇ ਸਾਲ-ਸਵਾ ਸਾਲ ਤੋਂ ਤੁਹਾਡੇ ਧਿਆਨ ਵਿੱਚ ਲਿਆਦੀਆਂ ਗਈਆਂ ਹਨ, ’ਤੇ ਮੁੜ ਵਿਚਾਰ ਕਰਨੀ ਹੈ ਜਾਂ ਨਹੀਂ, ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ।

ਹਾਂ ! ਜੇ ਕਰ ਆਪ ਜੀ ਦਾ ਕੋਈ ਸਵਾਲ ਜਾਂ ਸ਼ੰਕਾ ਹੋਇਆ ਤਾਂ ਲਿਖ ਭੇਜਣਾ ਤਾਂ ਜੋ ਉਸ ’ਤੇ ਵਿਚਾਰ ਕੀਤੀ ਜਾ ਸਕੇ।

ਸਤਿਕਾਰ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ

‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ

0

‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜਦੋਂ ਅਸੀਂ ਕਿਸੇ ਮਨਮੋਹਕ ਕੁਦਰਤੀ ਦ੍ਰਿਸ਼ ਨੂੰ ਵੇਖਦੇ ਹਾਂ ਤਾਂ ਅਵਾਕ ਹੋ ਕੇ ਉਸੇ ਵਿੱਚ ਖੁੱਭ ਕੇ ਰਹਿ ਜਾਂਦੇ ਹਾਂ। ਉਸ ਦੀ ਤਾਰੀਫ਼ ਕਰਦਿਆਂ ਅਸੀਂ ਥੱਕਦੇ ਨਹੀਂ। ਅਜਿਹੇ ਕਈ ਦ੍ਰਿਸ਼ ਦੀਆਂ ਅਸੀਂ ਤਸਵੀਰਾਂ ਖਿੱਚ ਕੇ ਸਾਂਭ ਕੇ ਰੱਖਦੇ ਹਾਂ ਤੇ ਹੋਰਨਾਂ ਨੂੰ ਵਿਖਾ ਕੇ ਉੱਥੇ ਜਾਣ ਲਈ ਪ੍ਰੇਰਦੇ ਹਾਂ। ਕਈ ਦ੍ਰਿਸ਼ ਤਾਂ ਸਾਡੇ ਲਈ ਉਮਰ ਭਰ ਦੀ ਯਾਦ ਬਣ ਜਾਂਦੇ ਹਨ।

ਇਨ੍ਹਾਂ ਕੁਦਰਤੀ ਦ੍ਰਿਸ਼ਾਂ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਤਬਦੀਲੀ ਨਹੀਂ ਕਰ ਸਕਦੇ, ਯਾਨੀ ਨਾ ਬੱਦਲਾਂ ਦੀ ਸ਼ਕਲ ਬਦਲ ਸਕਦੇ ਹੁੰਦੇ ਹਾਂ, ਨਾ ਹੀ ਡੁੱਬਦੇ ਸੂਰਜ ਦਾ ਸਮੁੰਦਰ ਵਿੱਚ ਪੈਂਦਾ ਅਕਸ ਤੇ ਨਾ ਹੀ ਬਰਫ਼ ਨਾਲ ਕੱਜੇ ਪਹਾੜ ਜਾਂ ਡਿੱਗਦੇ ਝਰਨੇ ਦੀਆਂ ਉੱਡਦੀਆਂ ਛਿੱਟਾਂ ! ਅਜਿਹਾ ਦ੍ਰਿਸ਼ ਜਿਉਂ ਦਾ ਤਿਉਂ ਤਸਵੀਰਾਂ ਵਿੱਚ ਜਾਂ ਅੱਖਾਂ ਵਿੱਚ ਵਸਾ ਲੈਂਦੇ ਹਾਂ।

ਸੋਚ ਕੇ ਵੇਖੀਏ ਕਿ ਕੀ ਅਸੀਂ ਕਦੇ ਕਹਿੰਦੇ ਹਾਂ-ਜੇ ਦਰਖਤ ਪਹਾੜ ਦੇ ਪਰਲੇ ਕੋਨੇ ਉੱਤੇ ਹੁੰਦਾ ਤਾਂ ਹੀ ਨਜ਼ਾਰਾ ਸੋਹਣਾ ਹੁੰਦਾ। ਜੇ ਕਿਤੇ ਡੁੱਬਦੇ ਸੂਰਜ ਦਾ ਪਰਛਾਵਾਂ ਸਮੁੰਦਰ ਦੇ ਪਰਲੇ ਕੋਨੇ ਉੱਤੇ ਪੈਂਦਾ, ਤਾਂ ਹੀ ਮੈਂ ਤਸਵੀਰ ਖਿੱਚਦਾ ! ਇਹ ਦ੍ਰਿਸ਼ ਬਿਨਾਂ ਤਬਦੀਲੀ ਸਦਕਾ ਹੀ ਮਨਮੋਹਕ ਲੱਗਦੇ ਹਨ। ਜਿਉਂ ਹੀ ਅਸੀਂ ਆਪ ਕਿਸੇ ਥਾਂ ਜਾਂ ਮਨੁੱਖ ਵਿੱਚ ਤਬਦੀਲੀ ਭਾਲਦੇ ਹਾਂ ਤਾਂ ਸਾਡੇ ਮਨ ਅੰਦਰਲੀ ਅਤ੍ਰਿਪਤ ਉਮੰਗ ਸਾਹਮਣੇ ਆ ਖੜ੍ਹੀ ਹੁੰਦੀ ਹੈ। ਇਹੀ ਸਾਰੇ ਪੁਆੜੇ ਦੀ ਜੜ੍ਹ ਹੁੰਦੀ ਹੈ।

ਜ਼ਿੰਦਗੀ ਵਿਚਲੀਆਂ ਅਤ੍ਰਿਪਤ ਉਮੰਗਾਂ ਹੀ ਸਾਨੂੰ ਸੰਤੁਸ਼ਟ ਨਹੀਂ ਹੋਣ ਦਿੰਦੀਆਂ। ‘ਜੇ’ ਮੇਰੇ ਕੋਲ ਵੱਡੀ ਕਾਰ ਹੁੰਦੀ, ‘ਜੇ’ ਮੇਰੀ ਵਹੁਟੀ ਉਸ ਵਰਗੀ ਸੋਹਣੀ ਹੁੰਦੀ, ‘ਜੇ’ ਮੇਰਾ ਬੱਚਾ ਵੀ ਡਾਕਟਰ ਬਣ ਜਾਂਦਾ, ‘ਜੇ’ ਮੇਰੀ ਨੌਕਰੀ ਅਮਰੀਕਾ ਵਿੱਚ ਹੁੰਦੀ, ‘ਜੇ’ ਮੈਂ ਪ੍ਰਧਾਨ ਮੰਤਰੀ ਹੁੰਦਾ, ਮੇਰੇ ਨਾਲ ਹੀ ਸਭ ਕੁੱਝ ਮਾੜਾ ‘ਕਿਉਂ’ ਹੁੰਦਾ ਹੈ, ਆਦਿ ਅਸੰਤੁਸ਼ਟੀ ਸਾਨੂੰ ਆਪਣੇ ਅੱਜ ਤੋਂ ਖ਼ੁਸ਼ੀ ਮਹਿਸੂਸ ਕਰਨ ਜੋਗਾ ਛੱਡਦੀ ਹੀ ਨਹੀਂ। ਜੋ ਕੁੱਝ ਹਾਸਲ ਹੈ, ਉਹ ਇੱਕ ਪਾਸੇ ਛੱਡ ਕੇ, ਪੂਰਾ ਜ਼ੋਰ ਤਬਦੀਲੀ ਉੱਤੇ ਲਾਉਣ ਸਦਕਾ ਅਸੀਂ ਪਤੀ-ਪਤਨੀ ਜਾਂ ਹੋਰ ਘਰੇਲੂ ਰਿਸ਼ਤਿਆਂ ਵਿੱਚ ਤਰੇੜ ਪਾ ਲੈਂਦੇ ਹਾਂ।

ਇੱਕ ਸਾਈਕਲ ਵਾਲਾ ਸਕੂਟਰ ਲੈਣ ਦਾ ਸੁਫ਼ਨਾ ਵੇਖਦਾ ਹੈ ਤੇ ਸਕੂਟਰ ਵਾਲਾ ਕਾਰ, ਕਾਰ ਵਾਲਾ ਜਹਾਜ਼ ਤੇ ਜਹਾਜ਼ ਵਾਲਾ ਚੰਨ ਉੱਤੇ ਪਹੁੰਚਣ ਨੂੰ ਜ਼ੋਰ ਲਾਉਂਦਾ ਹੀ ਪੂਰੀ ਜ਼ਿੰਦਗੀ ਖ਼ਤਮ ਕਰ ਲੈਂਦਾ ਹੈ। ਜੋ ਅੱਜ ਹੈ ਤੇ ਜੋ ਚੰਗੀਆਂ ਗੱਲਾਂ ਅੱਜ ਮਾਣ ਰਹੇ ਹਾਂ ਉਹ ਸਾਡੀ ‘ਜੇ’ ਤੇ ‘ਕਿਉਂ’ ਵਿੱਚ ਰੁਲ਼ ਜਾਂਦੀਆਂ ਹਨ ਤੇ ਅਸੀਂ ਉਸ ਖ਼ੁਸ਼ੀ ਤੋਂ ਵਾਂਝੇ ਰਹਿ ਜਾਂਦੇ ਹਾਂ। ਇਹੀ ਕਾਰਨ ਹੈ ਕਿ ਜਿੰਨੇ ਵੀ ਕੈਂਸਰ ਨਾਲ ਜੂਝ ਰਹੇ ਬੰਦੇ ਆਖ਼ਰੀ ਘੜੀਆਂ ਗਿਣ ਰਹੇ ਹੋਣ, ਉਹ ਸਾਰੇ ਇੱਕੋ ਹੀ ਸ਼ਿਕਾਇਤ ਕਰਦੇ ਵੇਖੇ ਗਏ ਹਨ-‘ਜ਼ਿੰਦਗੀ ਮਾਨਣ ਦਾ ਵਕਤ ਹੀ ਨਹੀਂ ਮਿਲਿਆ। ਪਤਾ ਹੀ ਨਹੀਂ ਲੱਗਿਆ ਕਦੋਂ ਕੰਮਾਂ ਕਾਰਾਂ ਵਿੱਚ ਲੰਘ ਗਈ।’

ਬਿਲਕੁਲ ਇੰਜ ਹੀ, ਜਿਸ ਦੀ ਨਜ਼ਰ ਅਚਾਨਕ ਚਲੀ ਜਾਏ, ਉਦੋਂ ਹੀ ਉਸ ਨੂੰ ਕਹਿੰਦੇ ਸੁਣਦੇ ਹਾਂ-‘ਹਾਏ, ਹੁਣ ਪਤਾ ਲੱਗਿਆ, ਅੱਖਾਂ ਕੀ ਨਿਆਮਤ (ਧਨ) ਨੇ !’’ ਜਦੋਂ ਸੁਜਾਖਾ ਸੀ, ਉਦੋਂ ਅੱਖਾਂ ਦੀ ਅਹਿਮੀਅਤ ਸਮਝੀ ਹੀ ਨਹੀਂ। ਬਿਲਕੁਲ ਏਸੇ ਤਰ੍ਹਾਂ ਤੁਰਦੇ ਫਿਰਦੇ ਇਹਸਾਸ ਹੀ ਨਹੀਂ ਹੁੰਦਾ ਕਿ ਕਰੋੜਾਂ ਬੰਦੇ ਤੁਰ ਫਿਰ ਨਹੀਂ ਸਕਦੇ, ਅਨੇਕ ਮੰਜਿਆਂ ਉੱਤੇ ਅਪਾਹਜ ਬਣ ਕੇ ਅੱਡੀਆਂ ਰਗੜ ਰਹੇ ਹਨ, ਉਨ੍ਹਾਂ ਬਾਰੇ ਖ਼ਿਆਲ ਕਰ ਕੇ ਸ਼ੁਕਰਾਨਾ ਕਰਦਿਆਂ ਅਨੰਦਿਤ ਮਹਿਸੂਸ ਕਰਨ ਦੀ ਥਾਂ ਬੇਲੋੜੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਚੱਕਰ ਵਿੱਚ ਤਣਾਓ ਸਹੇੜ ਕੇ ਜਾਨ ਗੁਆ ਬਹਿੰਦੇ ਹਾਂ ਜਾਂ ਸਰੀਰਕ ਰੋਗਾਂ ਦੀ ਪੰਡ ਬਣ ਕੇ ਰਹਿ ਜਾਂਦੇ ਹਾਂ।

ਸੰਤੁਸ਼ਟੀ ਸਿਰਫ਼ ਤਾਂ ਹੀ ਆਉਂਦੀ ਹੈ ਜਦੋਂ ਅਸੀਂ ਆਪਣੇ ਹਾਲਾਤ ਨੂੰ ਜਿਉਂ ਦਾ ਤਿਉਂ ਮੰਨ ਕੇ ਉਸ ਵਿੱਚੋਂ ਖ਼ੁਸ਼ੀ ਦਾ ਇਹਸਾਸ ਭਾਲੀਏ। ਉਸ ਵਿੱਚ ਹੋਰ ਤਬਦੀਲੀ ਲੱਭਦੇ-ਲੱਭਦੇ ਜ਼ਿੰਦਗੀ ਦਾ ਅਨਮੋਲ ਸਮਾਂ ਅਜਾਈਂ ਗੁਆ ਲੈਂਦੇ ਹਾਂ। ਮਿਸਾਲ ਦੇ ਕੇ ਗੱਲ ਕਰਨੀ ਚਾਹਾਂਗੀ। ਸਵੇਰੇ ਉੱਠਦੇ ਸਾਰ ਇੱਕ ਬੰਦਾ ਝੁੰਝਲਾਹਟ ਨਾਲ ਚੀਕਦਾ ਹੈ-‘‘ਅੱਜ ਫੇਰ ਰੌਲਾ ਰੱਪਾ ਪਾ ਕੇ ਜਗਾ ’ਤਾ। ਇਨ੍ਹਾਂ ਨਿਆਣਿਆਂ ਨੇ ਜੀਣਾ ਹਰਾਮ ਕੀਤਾ ਹੋਇਆ ਹੈ। ਅੱਗੋਂ ਸਾਰਾ ਦਿਨ ਬੌਸ ਦੀ ਚੱਕ-ਚੱਕ ! ਜ਼ਿੰਦਗੀ ਨਰਕ ਬਣੀ ਪਈ ਹੈ !’’

ਹੁਣ ਦੂਜਾ ਪਾਸਾ ਵੇਖੀਏ !

1.  ਸਵੇਰੇ ਉੱਠਣ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਲੱਖਾਂ ਲੋਕਾਂ ਵਿੱਚੋਂ ਨਹੀਂ ਹਾਂ ਜਿਨ੍ਹਾਂ ਨੇ ਅੱਜ ਦੀ ਸਵੇਰ ਨਹੀਂ ਵੇਖਣੀ ਤੇ ਮੌਤ ਦੇ ਮੂੰਹ ਵਿੱਚ ਚਲੇ ਜਾਣਾ ਹੈ !

2. ਨਿਆਣਿਆਂ ਦੇ ਰੌਲੇ ਰੱਪੇ ਦਾ ਮਤਲਬ ਹੈ ਕਿ ਸਾਨੂੰ ਕੁਦਰਤ ਨੇ ਪਿਆਰੇ ਬੱਚੇ ਦਿੱਤੇ ਹਨ ਤੇ ਅਸੀਂ ਉਨ੍ਹਾਂ ਲੱਖਾਂ ਲੋਕਾਂ ਤੋਂ ਕਿਤੇ ਚੰਗੇ ਹਾਂ ਜਿਹੜੇ ਬੱਚਾ ਪੈਦਾ ਨਾ ਕਰ ਸਕਣ ਸਦਕਾ ਦੁਖੀ ਹਨ ਜਾਂ ਗੋਦ ਲੈਣ ਲਈ ਤਰਲੇ ਕਰਦੇ ਫਿਰਦੇ ਹਨ। ਅਸੀਂ ਨਿਆਣਿਆਂ ਵੱਲੋਂ ਬਿਰਧ ਆਸ਼ਰਮ ਵਿੱਚ ਵੀ ਨਹੀਂ ਧੱਕੇ ਹੋਏ !

3. ਅਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਮੂੰਹ ਨਾਲ ਬੋਲ ਰਹੇ ਹਾਂ ਤੇ ਤੁਰ ਵੀ ਸਕਦੇ ਪਏ ਹਾਂ। ਯਾਨੀ ਲਕਵਾ ਨਹੀਂ ਮਾਰਿਆ ਹੋਇਆ ਤੇ ਕਰੋੜਾਂ ਉਨ੍ਹਾਂ ਲੋਕਾਂ ਤੋਂ ਵੱਧ ਸੁਖੀ ਹਾਂ ਜੋ ਵੇਖ, ਸੁਣ ਜਾਂ ਬੋਲ ਨਹੀਂ ਸਕਦੇ ਜਾਂ ਤੁਰਨ ਫਿਰਨ ਤੋਂ ਅਸਮਰੱਥ ਹਨ।

4. ਬੌਸ ਦੀ ਚੱਕ-ਚੱਕ ਦਾ ਮਤਲਬ ਹੈ ਕਿ ਸਾਨੂੰ ਨੌਕਰੀ ਵੀ ਮਿਲੀ ਹੋਈ ਹੈ ਤੇ ਅਸੀਂ ਕਰੋੜਾਂ ਤੋਂ ਚੰਗੇ ਹਾਂ ਜਿਹੜੇ ਬੇਰੁਜ਼ਗਾਰ ਹਨ ਜਾਂ ਭਾਰ ਢੋ-ਢੋ ਕੇ ਮਸਾਂ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰ ਰਹੇ ਹਨ।

5. ਘਰ ਅੰਦਰ ਜਾਗ ਖੁੱਲ੍ਹੀ ਹੈ ਤਾਂ ਮਤਲਬ ਹੈ ਸਿਰ ਉੱਤੇ ਛੱਤ ਵੀ ਹੈ ਜੋ ਕਰੋੜਾਂ ਨੂੰ ਨਸੀਬ ਨਹੀਂ ਹੈ !

6. ਕੀ ਇਹ ਸਭ ਕੁੱਝ ਹੁੰਦਿਆਂ ਹਾਲੇ ਵੀ ਨਿਰਾ ਅਫਸੋਸ ਹੀ ਕਰਨਾ ਹੈ ? ਇਸ ਦੀ ਬਜਾਏ ਜੇ ਇਹ ਸੋਚਿਆ ਜਾਏ-ਜਿਨ੍ਹਾਂ ਦੇ ਸਿਰਾਂ ਉੱਤੇ ਛੱਤ ਹੈ, ਚਲਾਉਣ ਨੂੰ ਕਾਰ, ਸਕੂਟਰ ਹੈ, ਤਿੰਨ ਵੇਲੇ ਦੀ ਰੋਟੀ ਮਿਲ ਰਹੀ ਹੈ, ਜੇਬ ਵਿੱਚ ਪੈਸੇ ਹਨ, ਨੌਕਰੀ ਹੈ, ਬੈਂਕ ਬੈਲੈਂਸ ਹੈ, ਅੱਖਾਂ, ਕੰਨ, ਨੱਕ ਤੇ ਲੱਤਾਂ ਸਲਾਮਤ ਹਨ ਤੇ ਜੇਲ੍ਹ ਅੰਦਰ ਬੰਦ ਵੀ ਨਹੀਂ ਹਾਂ, ਤਾਂ ਅਸੀਂ ਦੁਨੀਆਂ ਭਰ ਦੇ ਲੋਕਾਂ ਵਿੱਚੋਂ ਚੋਟੀ ਦੇ 2 ਫੀਸਦੀ ਲੋਕਾਂ ਵਿੱਚ ਸ਼ਾਮਲ ਹਾਂ। ਕੀ ਇਹ ਸ਼ੁਕਰ ਤੇ ਖ਼ੁਸ਼ੀ ਮਨਾਉਣ ਵਾਲੀ ਗੱਲ ਨਹੀਂ ਹੈ ?

ਜੇ ਖਿੱਝ ਕੇ ਉੱਠਣ ਨਾਲੋਂ ਸਵੇਰੇ ਉੱਠ ਕੇ ਆਪਣੇ ਜ਼ਿੰਦਾ ਹੋਣ ਦਾ ਸ਼ੁਕਰ ਮਨਾ ਕੇ, ਆਪਣੇ ਬੱਚਿਆਂ ਨਾਲ ਹੱਸ ਖੇਡ ਕੇ ਉਸ ਦਿਨ ਦਾ ਭਰਪੂਰ ਆਨੰਦ ਮਾਣੀਏ ਤਾਂ ਜ਼ਿੰਦਗੀ ਬਹੁਤ ਖ਼ੂਬਸੂਰਤ ਜਾਪੇਗੀ। ਇਹ ਜਸ਼ਨ ਦਾ ਮਾਹੌਲ ਸਭ ਨੂੰ ਖ਼ੁਸ਼ੀ ਨਾਲ ਭਰ ਦੇਵੇਗਾ ਤੇ ਚੁਫ਼ੇਰਾ ਚੰਗਾ ਜਾਪਣ ਲੱਗ ਪਵੇਗਾ। ਯਾਨੀ, ਅਸੀਂ ਆਪਣੇ ਆਲੇ-ਦੁਆਲੇ ਨੂੰ ਵੀ ਕੁਦਰਤੀ ਦ੍ਰਿਸ਼ ਮੰਨ ਕੇ ਤਬਦੀਲੀ ਮੰਗਣ ਦੀ ਥਾਂ ਉਸ ਨੂੰ ਖ਼ੁਸ਼ੀ ਨਾਲ ਮਾਨਣ ਦਾ ਤਰੀਕਾ ਸਿੱਖ ਲਈਏ ਤਾਂ ਇੱਕ ਪਾਸੇ ਚੁਗਿਰਦਾ ਰੁਸ਼ਨਾ ਜਾਂਦਾ ਹੈ ਤੇ ਦੂਜੇ ਪਾਸੇ ਮਨ ਵੀ ਖੇੜੇ ਨਾਲ ਭਰ ਜਾਂਦਾ ਹੈ।

ਜੀਵਨ ਸਾਥੀ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਨ ਨਾਲੋਂ ਉਸ ਦੀਆਂ ਚੰਗੀਆਂ ਆਦਤਾਂ ਤੇ ਕੋਈ ਚੰਗੀ ਗੱਲ ਦੀ ਸਰਾਹਨਾ (ਸਿਫ਼ਤ) ਕਰਦੇ ਸਾਰ ਰਿਸ਼ਤਿਆਂ ਵਿਚਲੀ ਕੁੜੱਤਣ ਖੁਰ ਖਾਂਦੀ ਹੈ ! ਜੋ ਹੈ, ਉਸ ਵਿੱਚ ਸੰਤੁਸ਼ਟ ਹੋਣਾ ਸਿੱਖਣ ਦੀ ਲੋੜ ਹੈ। ਨਹੀਂ ਤਾਂ ਸਾਰੀ ਉਮਰ ਕੁੜ੍ਹਦੇ (ਸੜਦੇ) ਹੋਏ ਹੀ ਲੰਘ ਜਾਣੀ ਹੈ ਤੇ ਕਦੋਂ ਅੰਤ ਹੋ ਜਾਣਾ ਹੈ ਪਤਾ ਹੀ ਨਹੀਂ ਲੱਗਣਾ। ਅਸੀਂ ਆਮ ਹੀ ਆਪਣੇ ਆਲੇ-ਦੁਆਲੇ ਅਗਾਂਹ ਵਧ ਰਹੇ ਲੋਕਾਂ, ਰਿਸ਼ਤੇਦਾਰਾਂ ਤੇ ਆਪਣਿਆਂ ਤੋਂ ਖ਼ਾਰ ਖਾਂਦੇ ਰਹਿੰਦੇ ਹਾਂ। ਜਿਨ੍ਹਾਂ ਨੂੰ ਜਾਣਦੇ ਨਹੀਂ, ਉਨ੍ਹਾਂ ਦੇ ਅਗਾਂਹ ਵਧਣ ਬਾਰੇ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ। ਜੇ ਕਿਸੇ ਹੋਰ ਮੁਲਕ ਦਾ ਇੰਜੀਨੀਅਰ ਸਾਡੇ ਤੋਂ ਵੱਡੀ ਕੋਠੀ ਅਤੇ ਕਾਰ ਖ਼ਰੀਦ ਚੁੱਕਿਆ ਹੈ ਤਾਂ ਕੋਈ ਗੱਲ ਨਹੀਂ, ਪਰ ਜੇ ਗਲੀ ਵਿੱਚ ਰਹਿੰਦਾ ਇੰਜੀਨੀਅਰ ਜਾਂ ਟੱਬਰ ਵਿਚਲੇ ਕਿਸੇ ਇੰਜੀਨੀਅਰ ਨੇ ਇਹੀ ਸਮਾਨ ਖਰੀਦੇ ਹਨ ਤਾਂ ਸਾਡੀਆਂ ਅੱਖਾਂ ਵਿੱਚ ਰੜਕ ਪੈਦਾ ਹੋ ਜਾਂਦੀ ਹੈ। ਇਸੇ ਨੁਕਤੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹੋਰਨਾਂ ਦੀ ਖ਼ੁਸ਼ੀ ਤੋਂ ਅਸੀਂ ਵਧ ਦੁਖੀ ਹੁੰਦੇ ਹਾਂ, ਪਰ ਆਪਣੇ ਸੁਖ ਨੂੰ ਮਾਨਣ ਲਈ ਸਮਾਂ ਨਹੀਂ ਕੱਢਦੇ। ਸਾਡੇ ਦੁੱਖਾਂ ਦੀ ਜੜ੍ਹ ਸਾਡੇ ਹੀ ਮਨ ਅੰਦਰ ਹੈ। ਲੰਘ ਚੁੱਕੇ ਸਮੇਂ ਨੂੰ ਤੇ ਪੁਰਾਣੀਆਂ ਮਾੜੀਆਂ ਚੰਗੀਆਂ ਯਾਦਾਂ ਅਸੀਂ ਛੱਡਦੇ ਨਹੀਂ ਤੇ ਨਾਲੋ ਨਾਲ ਤੋਰੀ ਰੱਖਦੇ ਹਾਂ। ਆਉਣ ਵਾਲੇ ਸਮੇਂ ਨੂੰ ਵਧੀਆ ਬਣਾਉਣ ਲਈ ਅਸੀਂ ਹਰ ਰੋਜ਼ ਦੀ ਨਿੱਕੀ ਖ਼ੁਸ਼ੀ ਮਾਣਨ ਦਾ ਸਮਾਂ ਨਹੀਂ ਕੱਢ ਰਹੇ !  ਫੇਰ ਭਲਾ ਜ਼ਿੰਦਗੀ ਨੂੰ ਜੀਣਾ ਕਦੋਂ ਹੈ ? ਖ਼ੁਸ਼ੀਆਂ ਕਦੇ ਵੱਡੇ ਪੈੱਕੇਜ ਵਾਂਗ ਨਹੀਂ ਆਉਂਦੀਆਂ।

ਆਪਣੇ ਬੱਚੇ ਦੀ ਪਹਿਲੀ ਨਿਕਲੀ ਦੰਦੀ,  ਪਹਿਲਾ ਪੁੱਟਿਆ ਕਦਮ, ਪਹਿਲੀ ਵਾਰ ਦਾ ‘ਪਾਪਾ’ ਕਹਿਣਾ, ਪਹਿਲੀ ਵਾਰ ਸਕੂਲ ਛੱਡ ਕੇ ਆਉਣਾ, ਪਹਿਲੀ ਜੱਫੀ, ਪਹਿਲਾ ਚੁੰਮਣ, ਰਾਤ ਭਰ ਰੋਂਦੇ ਨੂੰ ਚੁੱਕ ਕੇ ਘੁੰਮਣਾ ਤੇ ਸੁਆਉਣਾ, ਉਸ ਨੂੰ ਪਹਿਲਾ ਟੀਕਾ ਲੱਗਣ ਸਮੇਂ ਉਸ ਤੋਂ ਵੱਧ ਆਪ ਰੋਣਾ, ਆਦਿ ਕਿੰਨੀਆਂ ਪਿਆਰੀਆਂ ਯਾਦਾਂ ਨੇ, ਜੋ ਧੜਕਦੀ ਜ਼ਿੰਦਗੀ ਦਾ ਸਬੂਤ ਹੁੰਦੀਆਂ ਹਨ ਤੇ ਇਸੇ ਨੂੰ ਜ਼ਿੰਦਗੀ ਮਾਨਣਾ ਕਿਹਾ ਜਾਂਦਾ ਹੈ।

ਜਦੋਂ ਕਮਾਈ ਦਾ ਸਮਾਂ ਹੁੰਦਾ ਹੈ, ਉਦੋਂ ਇਹੀ ਪਲਾਂ ਨੂੰ ਜੀਣ ਲਈ ਮਿਹਨਤ ਕੀਤੀ ਜਾਂਦੀ ਹੈ। ਚੇਤੇ ਸਿਰਫ਼ ਇਹ ਰੱਖਣਾ ਹੈ ਕਿ ਕਿਤੇ ਮਿਹਨਤ ਦਾ ਸਮਾਂ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਹੜੱਪ ਨਾ ਜਾਏ। ਬੱਚਿਆਂ ਨਾਲ ਬੱਚੇ ਬਣ ਕੇ ਖੇਡਣਾ, ਰੱਜ ਕੇ ਹੱਸਣਾ, ਨੱਚਣਾ, ਟੱਪਣਾ, ਘੁੰਮਣਾ ਹੀ ਅਸਲ ਜ਼ਿੰਦਗੀ ਦੇ ਪਲ ਹੁੰਦੇ ਹਨ। ਆਪਣੀ ‘ਮੈਂ’, ‘ਮੇਰਾ’, ‘ਜੇ’, ‘ਮੇਰੇ ਨਾਲ ਹੀ ਕਿਉਂ’, ਆਦਿ ਛੱਡ ਕੇ ਅੱਜ ਦੀ ਧੜਕਦੀ ਜ਼ਿੰਦਗੀ ਜੇ ਅਸੀਂ ਜੀਅ ਸਕੇ ਹਾਂ, ਤਾਂ ਯਕੀਨਨ ਇਸ ਸਫਰ ਦੇ ਅੰਤ ਵਿੱਚ ਕੋਈ ਗਿਲਾ ਸ਼ਿਕਵਾ ਨਹੀਂ ਰਹੇਗਾ।

ਹਾਲੇ ਵੀ ਵੇਲਾ ਹੈ !  ਰੋਜ਼ ਦੋਸਤਾਂ ਮਿੱਤਰਾਂ ਨਾਲ ਖ਼ੁਸ਼ੀਆਂ ਵੰਡੀਏ। ਪਤਾ ਨਹੀਂ ਕਿਸ ਨੇ ਕਦੋਂ ਵਿਛੜ ਜਾਣਾ ਹੈ !  ਰੋਜ਼ ਆਪਣੇ ਬੱਚਿਆਂ ਨਾਲ ਸਮਾਂ ਬਿਤਾਈਏ। ਪਤਾ ਹੀ ਨਹੀਂ ਲੱਗਣਾ ਕਦੋਂ ਉਨ੍ਹਾਂ ਝਟਪਟ ਜਵਾਨ ਹੋ ਕੇ ਘਰੋਂ ਬਾਹਰ ਆਪਣੇ ਕੰਮਾਂ ਵਿੱਚ ਰੁੱਝ ਕੇ ਦੂਰ ਤੁਰ ਜਾਣਾ ਹੈ। ਬੇਰਹਿਮ ਮੌਤ ਨੇ ਕਦੋਂ ਜੀਵਨ ਸਾਥੀ ਖੋਹ ਲੈਣਾ ਹੈ, ਇਸ ਤੋਂ ਵੀ ਅਸੀਂ ਬੇਖ਼ਬਰ ਹਾਂ। ਇਸੇ ਲਈ ਆਪਣਿਆਂ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਦਿਆਂ ਮਨ ਵਿੱਚ ਕੌੜ ਭਰਨ ਦੀ ਥਾਂ ਉਨ੍ਹਾਂ ਨੂੰ ਕੁਦਰਤੀ ਦ੍ਰਿਸ਼ਾਂ ਵਾਂਗ ਇੰਜ ਹੀ ਅਪਣਾਅ ਲਈਏ ਤਾਂ ਜ਼ਿੰਦਗੀ ਵਾਕਈ ਬਹੁਤ ਖ਼ੂਬਸੂਰਤ ਜਾਪਣ ਲੱਗ ਪੈਣੀ ਹੈ ਤੇ ਬੇਰੰਗ ਰਿਸ਼ਤਿਆਂ ਵਿੱਚ ਵਾਪਸ ਰੌਣਕ ਪਰਤ ਆਵੇਗੀ।

ਸੰਪੂਰਨ ਸੰਤੁਸ਼ਟੀ ਕਿਸੇ ਨੂੰ ਹਾਸਲ ਨਹੀਂ ਹੁੰਦੀ। ਇਸੇ ਲਈ ਉਸ ਦੀ ਉਡੀਕ ਕਰਨੀ ਫਜ਼ੂਲ ਹੈ। ਸੂਟਾਂ ਵਾਲੀ ਦੁਕਾਨ ਬਦਲਣੀ, ਦਰਜੀ ਬਦਲਣਾ, ਡਾਕਟਰ ਬਦਲਣਾ, ਸਕੂਟਰ ਬਦਲਣਾ, ਸਬਜ਼ੀ ਵਾਲਾ ਭਾਈ ਬਦਲਣਾ, ਟੀ. ਵੀ. ਬਦਲਣਾ, ਸੋਫਾ ਬਦਲਣਾ, ਘਰ ਬਦਲਣਾ, ਆਦਿ ਸਾਡੀ ਰਗ ਰਗ ਵਿੱਚ ਵਸ ਚੁੱਕਿਆ ਹੈ, ਪਰ ਫਿਰ ਵੀ ਮੇਰਾ ਸੁਣੇਹਾ ਤਾਂ ਹਰ ਕੋਸ਼ਿਸ਼ ਕਰਨ ਵਿੱਚ ਜੁਟੇ ਲਈ ਇਹੋ ਰਹਿਣਾ ਹੈ :-

‘‘ਮੰਜ਼ਿਲਾਂ ਬੜੀਆਂ ਜ਼ਿੱਦੀ ਹੁੰਦੀਆਂ ਨੇ, ਹਾਸਲ ਕਿੱਥੇ ਸਾਰੀਆਂ ਹੁੰਦੀਆਂ ਨੇ।

ਪਰ, ਤੂਫ਼ਾਨ ਵੀ ਉੱਥੇ ਹਾਰ ਮੰਨ ਲੈਂਦੇ ਨੇ, ਜਿੱਥੇ ਕਿਸ਼ਤੀਆਂ ਮੱਲਾਹ ਦੀ ਹਾਣੀ ਹੁੰਦੀਆਂ ਨੇ।’’

ਗੁਰੂ ਨਾਨਕ ਆਦਰਸ ਜੀਵਨ

0

ੴ ਸਤਿ ਗੁਰ ਪ੍ਰਸਾਦਿ॥

ਗੁਰੂ ਨਾਨਕ ਆਦਰਸ ਜੀਵਨ

     ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਹਿਰਦਿਆਂ ਵਿੱਚ ਪਈ ਖਿੰਚੋਤਾਣ ਨੂੰ ਮਿਟਾਉਣ ਲਈ ਪੱਖ ਪਾਤ ਅਤੇ ਸੰਪਰਦਾਈ ਰੁਚੀਆਂ ਨੂੰ ਮੁੱਢ ਤੋਂ ਹੀ ਸਿੱਖ ਸਿਧਾਂਤ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਆਪ ਜੀ ਨੇ ਸਰਬ ਪ੍ਰਵਾਣਿਤ ਅਸੂਲਾਂ ਨੂੰ ਹੀ ਪਰਚਾਰਿਆ। ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਵੀ ਪੰਗਤੀ ਕਿਸੇ ਭੇਖ ਨੂੰ ਧਾਰਨ ਕਰਨ ਲਈ ਨਹੀਂ ਹੈ ਤੇ ਕਿਸੇ ਖ਼ਾਸ ਸ਼ਰ੍ਹਾ ਦੀ ਪ੍ਰੋੜ੍ਹਤਾ ਵਿੱਚ ਵੀ ਨਹੀਂ ਹੈ। ਕਿਸੇ ਧਰਮ ਦੇ ਅਨੁਸਾਰੀ ਦਾ ਦਿਲ ਨਹੀਂ ਦੁਖ ਸਕਦਾ, ਕੇਵਲ ਭੇਖ ਦਾ ਖੰਡਨ ਕੀਤਾ ਗਿਆ ਹੈ, ਪਰ ਕਿਸੇ ਵਿਸ਼ੇਸ਼ ਸ਼ਰ੍ਹਾ ’ਤੇ ਹਮਲਾ ਨਹੀਂ। ਆਪ ਜੀ ਨੇ ਨਾਸ਼ਵੰਤ ਸਰੀਰ ਜਾਂ ਦੇਹ ਨੂੰ ਗੁਰੂ ਮੰਨਣ ਦੀ ਥਾਂ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ ॥’’ (ਮ: ੧/੬੩੫) ਨੂੰ ਹੀ ਗੁਰੂ ਮੰਨਿਆ ਤੇ ਸਿੱਖਾਂ ਨੂੰ ਵੀ ਐਸਾ ਹੀ ਹੁਕਮ ਕੀਤਾ। ਜਿਸ ਦੀ  ਗਵਾਹੀ ‘ਗੁਰਬਾਣੀ’ ਅਤੇ  ਗੁਰੂ ਕਾਲ ਦੇ ਸਮਕਾਲੀ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਹੋ ਜਾਂਦੀ ਹੈ, ‘‘ਸਬਦਿ ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ। (ਵਾਰ ੧ ਪਉੜੀ ੩੧), ਆਸਾ ਹਥਿ ਕਿਤਾਬ ਕਛਿ.. । (ਵਾਰ ੧ ਪਉੜੀ ੩੨), ਪੁਛਨਿ ਫੋਲਿ ਕਿਤਾਬ ਨੋ, ਹਿੰਦੂ ਵਡਾ ਕਿ ਮੁਸਲਮਾਨੋਈ। (ਵਾਰ ੧ ਪਉੜੀ ੩੩), ਬਾਣੀ ਮੁਖਹੁ ਉਚਾਰੀਐ, ਹੁਇ ਰੁਸਨਾਈ ਮਿਟੈ ਅੰਧਿਆਰਾ। (ਵਾਰ ੧ ਪਉੜੀ ੩੮), ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ। (ਵਾਰ ੧ ਪਉੜੀ ੪੨), ਬਾਬੇ ਕੀਤੀ ਸਿਧਿ ਗੋਸਟਿ, ਸਬਦਿ ਸਾਂਤਿ ਸਿਧਾਂ ਵਿਚਿ ਆਈ।’’ (ਵਾਰ ੧ ਪਉੜੀ ੪੪)

ਉਕਤ ਪੰਕਤੀਆਂ ’ਚ ਦਰਜ ‘ਸਬਦਿ’ ਬਣਤਰ ਦਾ ਅੱਖਰੀ ਅਰਥ ਹੈ ‘ਸ਼ਬਦ ਦੀ ਰਾਹੀਂ’।  ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵੀ ਇਹੋ ਹੈ ਕਿ ‘‘ਕਵਣ ਮੂਲੁ ਕਵਣ ਮਤਿ ਵੇਲਾ ॥  ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ॥’’ (ਮ: ੧/੯੪੨) ਇਸ ਪ੍ਰਸ਼ਨ ਦਾ ਜਵਾਬ ਹੈ ‘‘ਪਵਨ ਅਰੰਭੁ, ਸਤਿਗੁਰ ਮਤਿ ਵੇਲਾ ॥  ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥ (ਮ: ੧/੯੪੩)

  ਜਿੱਥੇ ਆਪ ਜੀ ਨੇ ‘‘ਜੈਸੀ ਮੈ ਆਵੈ ਖਸਮ ਕੀ ਬਾਣੀ… ॥’’ (ਮ: ੧/੭੨੨) ਰਾਹੀਂ ਲੋਕਾਈ ਨੂੰ ਸਵਾਰਿਆ ਉੱਥੇ ‘‘ਗੁਰਮੁਖਿ ਖੋਜਤ; ਭਏ ਉਦਾਸੀ ॥’’ (ਮ: ੧/੯੩੯) ਸਿਧਾਂਤ ਅਨੁਸਾਰ ਪਹਿਲੀ ਉਦਾਸੀ ਸਮੇਂ ‘‘ਘਰ ਕੇ ਦੇਵ ਪਿਤਰ ਕੀ ਛੋਡੀ; ਗੁਰ ਕੋ ਸਬਦੁ ਲਇਓ ॥ (ਭਗਤ ਕਬੀਰ ਜੀ/੮੫੬) ਜਾਂ ਗੁਰ ਕਾ ਸਬਦੁ; ਕਾਟੈ ਕੋਟਿ ਕਰਮ ॥

 (ਭਗਤ ਰਾਮਾਨੰਦ ਜੀ/੧੧੯੫) ਦੀ ਮਹੱਤਤਾ  ਸਮਝਣ  ਵਾਲੇ  ਗੁਰਮਤਿ ਕਸਵੱਟੀ ’ਤੇ ਪੂਰੇ ਉਤਰਦੇ ਪੰਦਰਾਂ ਭਗਤਾਂ ਦੀ ਮਹਾਨ ਰਚਨਾ ਨੂੰ ਸੰਭਾਲਿਆ। ਇਸ ਨਾਲ ਸਿੱਖਾਂ ਨੂੰ ਸੁੱਤੇ ਸਿਧ ਤਾਕੀਦ ਹੋ ਗਈ ਕਿ ਉਹ ਹੋਰ ਮਹਾਂਪੁਰਸ਼ਾਂ ਦੇ ਵੀਚਾਰ ਵੀ ਪੜ੍ਹਨ। ਇਹ ਸੰਸਾਰ ਵਿੱਚ ਅਨੋਖਾ ਹੀ ਤਜਰਬਾ ਹੈ। ਸੰਸਾਰ ਦੇ ਧਰਮ ਇਤਿਹਾਸ ਵਿੱਚ ਇਸ ਦੀ ਕੋਈ ਮਿਸਾਲ ਨਹੀਂ ਕਿ ਸਾਰੇ ਸਿੱਖ ਸਵੇਰੇ ਉੱਠਦੇ ਹਨ, ਨਿੱਤਨੇਮ ਕਰਨ ਉਪਰੰਤ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾਂ ਟੇਕਦੇ ਹਨ ਤਾਂ ਸਾਰੇ (35) ਮਹਾਂਪੁਰਸ਼ਾਂ ਦਾ ਅਦਬ-ਸਤਿਕਾਰ ਕਰਦੇ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੀ ਬਾਣੀ ਸ਼ਾਮਲ ਹੈ। ਜਿੱਥੇ ਸਿੱਖ ਗੁਰੂ ਸਾਹਿਬਾਨ ਦਾ ਅਦਬ ਕਰਦੇ ਹਨ ਉੱਥੇ ਬਾਬਾ ਸ਼ੇਖ ਫ਼ਰੀਦ ਜੀ (ਮੁਸਲਮਾਨ), ਭਗਤ ਰਾਮਾਨੰਦ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਪਰਮਾਨੰਦ  ਜੀ ਬ੍ਰਾਹਮਣ ਨੂੰ ਸਤਿਕਾਰਦੇ ਹਨ ਕਿਉਂਕਿ ਗੁਰਬਾਣੀ ਮੁਤਾਬਕ ‘‘ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ  ! ॥ (ਮ: ੧/੧੫) ਸਚਾਈ ਦੇ ਨਾਲ਼-ਨਾਲ਼ ‘‘ਕਹੁ ਕਬੀਰ  ! ਜੋ ਬ੍ਰਹਮੁ ਬੀਚਾਰੈ ॥  ਸੋ ਬ੍ਰਾਹਮਣੁ; ਕਹੀਅਤੁ ਹੈ ਹਮਾਰੈ ॥’’ (ਭਗਤ ਕਬੀਰ ਜੀ/੩੨੪) ਮਹਾਨ ਸਿਧਾਂਤ ਦੀ  ਪਾਲਣਾ ਕਰਦਿਆਂ ‘ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਸੈਣ ਜੀ, ਸਧਨਾ ਜੀ, ਧੰਨਾ ਜੀ’ ਦਾ ਵੀ ਬਰਾਬਰ ਸਤਿਕਾਰ ਕਰਦੇ ਹਨ, ਨਮਸਕਾਰ ਕਰਦੇ ਹਨ। ਜੇ ਹਿੰਦੁਸਤਾਨ ਦੇ ਹਰ ਸੂਬੇ, ਹਰ ਫਿਰਕੇ ਦੇ ਪ੍ਰਤੀਨਿਧ ਇੱਕ ਥਾਂ ਇਕੱਠੇ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂ ਗਾਈ ਜਾਏ ਤਾਂ ਹਰ ਫਿਰਕੇ ਨੂੰ ਅਪਣੱਤ (ਆਪਣਾਪਣ) ਦਿੱਸੇਗੀ। ਹਰ ਇਕ ਨੂੰ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ  !  ਦੁਬਿਧਾ ਦੂਰਿ ਕਰਹੁ, ਲਿਵ ਲਾਇ ॥’’ (ਮ: ੫/੧੧੮੫) ਦੇ ਮਹਾਨ ਸਿਧਾਂਤ ਰਾਹੀਂ ਆਪਸੀ ਪਿਆਰ ਮਿਲੇਗਾ। ਆਓ, ਸਤਿਗੁਰੂ ਜੀ ਵੱਲੋਂ ਸੰਭਾਲੀ ਗਈ ਭਗਤ ਬਾਣੀ, ਜੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹਰ ਗੁਰਸਿੱਖ ਲਈ ‘ਗੁਰੂ’ ਰੂਪ ਹੈ, ਦੀ ਅੰਦਰਲੀ ਜਾਣਕਾਰੀ ਲੈਣ ਦਾ ਉਪਰਾਲਾ ਕਰੀਏ ਕਿ ਕਿਸ ਰਾਗ ਵਿੱਚ ਕਿੰਨੇ ਸ਼ਬਦ ਇਨ੍ਹਾਂ ਭਗਤ ਸਾਹਿਬਾਨਾਂ ਦੇ ਦਰਜ ਹਨ ਤੇ ਨਾਲ ਹੀ ਭਗਤ ਬਾਣੀ ਵਿੱਚ ਆਏ ਕੁਝ ਸਿਰਲੇਖਾਂ ਨੂੰ ਸਮਝੀਏ :

(1) ਭਗਤ ਕਬੀਰ ਜੀ :- ਆਪ ਜੀ ਦੀ ਬਾਣੀ (ਰਚਨਾ) ਗੁਰੂ ਗ੍ਰੰਥ ਸਾਹਿਬ ਜੀ ਦੇ ਸਤਾਰਾਂ (17) ਰਾਗਾਂ ਵਿੱਚ ਅੰਕਤ ਹੈ, ਜਿਸ ਦਾ ਵੇਰਵਾ ਇਸ ਤਰ੍ਹਾਂ ਹੈ :

 (ੳ) ਸਿਰੀ ਰਾਗ ਵਿੱਚ ਆਪ ਜੀ ਦੇ ਦੋ ਸ਼ਬਦ ਅੰਕਤ ਹਨ। ਸ਼ਬਦਾਂ ਦੇ ਆਰੰਭ ਵਿੱਚ ਆਏ ਸਿਰਲੇਖ ‘‘ਏਕੁ ਸੁਆਨੁ ਕੈ ਘਰਿ ਗਾਵਣਾ॥’’  (ਪੰਨਾ ੯੧) ਦਾ ਅਰਥ ਹੈ ਕਿ ਪੰਨਾ ੨੪ ’ਤੇ ਦਰਜ ਗੁਰੂ ਨਾਨਕ ਸਾਹਿਬ ਜੀ ਦਾ ਸਿਰੀ ਰਾਗੁ ਅੰਦਰ ਸ਼ਬਦ ‘‘ਏਕੁ ਸੁਆਨੁ ਦੁਇ ਸੁਆਨੀ ਨਾਲਿ ॥’’ (ਮ: ੧/੨੪), ਦੇ ਘਰੁ ’ਚ ਗਾਉਣਾ ਹੈ, ਜੋ ਕਿ ‘ਘਰੁ ੪’ ਹੈ, ਕਬੀਰ ਜੀ ਦੇ ਇਨ੍ਹਾਂ ਸ਼ਬਦਾਂ ਨੂੰ ਵੀ ‘ਘਰੁ ੪’ ਵਿੱਚ ਹੀ ਗਾਇਨ ਕਰਨ ਦੀ ਤਾਕੀਦ ਹੈ।

(ਅ) ਗਉੜੀ ਰਾਗ ਵਿੱਚ  ੭੩+੧ ਸ਼ਬਦ  ਅੰਕਤ ਹਨ। (ਇਸ  ਰਾਗ  ਵਿੱਚ ਕਬੀਰ ਜੀ ਦੀਆਂ ਲੰਮੀਆਂ ਬਾਣੀਆਂ ਵੀ ਅੰਕਤ ਹਨ; ਜਿਵੇਂ ਕਿ

(1). ਬਾਵਨ ਅਖਰੀ ੪੫ ਪਉੜੀਆਂ (ਪੰਨਾ ੩੪੦-੩੪੩)।

(2). ਥਿਤੰੀ ॥ ਕਬੀਰ ਜੀਉ ਕੀ ਸਲੋਕ ੧+੧੬ ਪਉੜੀਆਂ (ਪੰਨਾ ੩੪੩-੩੪੪), ਜਿਸ ਦਾ ‘ਰਹਾਉ’ ਬੰਦ ਇਸ ਤਰ੍ਹਾਂ ਦਰਜ ਹੈ, ‘‘ਚਰਨ ਕਮਲ ਗੋਬਿੰਦ ਰੰਗੁ ਲਾਗਾ ॥ ਸੰਤ ਪ੍ਰਸਾਦਿ ਭਏ ਮਨ ਨਿਰਮਲ, ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥’’  (ਭਗਤ ਕਬੀਰ ਜੀ/੩੪੩)

(3). (ੳ). ਰਾਗ ਗਉੜੀ ਕੀ ਵਾਰ ਕਬੀਰ ਜੀਉ ਕੇ ੭॥ (ਪੰਨਾ ੩੪੪-੩੪੫), ਇਸ ਬਾਣੀ ਦੀਆਂ ਕੁਲ ਅੱਠ ਪਉੜੀਆਂ ਹਨ, ਜਿਸ ਦਾ ‘ਰਹਾਉ’ ਬੰਦ ਇਸ ਪ੍ਰਕਾਰ ਦਰਜ ਹੈ, ‘‘ਬਾਰ ਬਾਰ; ਹਰਿ ਕੇ ਗੁਨ ਗਾਵਉ ॥ ਗੁਰ ਗਮਿ; ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥’’ (ਭਗਤ ਕਬੀਰ ਜੀ/੩੪੪)

(ਅ). ਗਉੜੀ ਰਾਗ ਦੇ ਸ਼ਬਦ ਨੰ. ੧੪, ਜੋ ਪੰਨੇ ੩੨੬ ’ਤੇ ਦਰਜ ਹੈ, ਜਿਸ ਦੇ ਸਿਰਲੇਖ ‘‘ਗਉੜੀ ਕਬੀਰ ਜੀ ਕੀ, ਨਾਲਿ ਰਲਾਇ ਲਿਖਿਆ ਮਹਲਾ ੫ ॥’’ ਦਾ ਭਾਵ ਹੈ ਕਿ ਕਿਸੇ ਸਿਧਾਂਤ ਨੂੰ ਵਧੇਰੇ ਸਪਸ਼ਟ ਕਰਨ ਲਈ ਕਬੀਰ ਜੀ ਦੇ ਇਸ ਸ਼ਬਦ ਦੀਆਂ ਆਖਰੀ ਪੰਗਤੀਆਂ ‘‘ਰਾਮ ਰਮਤ; ਮਤਿ ਪਰਗਟੀ ਆਈ ॥ ਕਹੁ ਕਬੀਰ  ! ਗੁਰਿ ਸੋਝੀ ਪਾਈ ॥੪॥੧॥੧੪॥’’ (ਭਗਤ ਕਬੀਰ ਜੀ/੩੨੬) ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਹਨ।

(ੲ). ਆਸਾ ਰਾਗ ਵਿੱਚ ਕਬੀਰ ਜੀ ਦੇ ੩੭ ਸ਼ਬਦ ਹਨ। (ਸ). ਗੂਜਰੀ ਰਾਗ ਵਿੱਚ ੨ ਸ਼ਬਦ । (ਹ). ਸੋਰਠਿ ਰਾਗ ਵਿੱਚ ੧੧ ਸ਼ਬਦ । (ਕ). ਧਨਾਸਰੀ ਰਾਗ ਵਿੱਚ ੫ ਸ਼ਬਦ ।  (ਖ). ਤਿਲੰਗ ਰਾਗ ਵਿੱਚ ੧ ਸ਼ਬਦ । (ਗ). ਸੂਹੀ ਰਾਗ ਵਿੱਚ ੫ ਸ਼ਬਦ । (ਘ). ਬਿਲਾਵਲੁ ਰਾਗ ਵਿੱਚ ੧੨ ਸ਼ਬਦ।  (ਙ). ਗੋਂਡ ਰਾਗ ਵਿੱਚ ੧੧ ਸ਼ਬਦ । (ਚ). ਰਾਮਕਲੀ ਰਾਗ ਵਿੱਚ ੧੨ ਸ਼ਬਦ ।, (ਛ). ਮਾਰੂ ਰਾਗ ਵਿੱਚ ੧੨ ਸ਼ਬਦ ।, (ਜ) ਕੇਦਾਰਾ ਰਾਗ ਵਿੱਚ ੬ ਸ਼ਬਦ।, (ਝ) ਭੈਰਉ ਰਾਗ ਵਿੱਚ ੨੦ ਸ਼ਬਦ।, (ਞ). ਬਸੰਤ ਰਾਗ ਵਿੱਚ ੧੮ ਸ਼ਬਦ।, (ਟ). ਸਾਰੰਗ ਰਾਗ ਵਿੱਚ ੧੪ ਸ਼ਬਦ ਅਤੇ (ਠ). ਪ੍ਰਭਾਤੀ ਰਾਗ ਵਿੱਚ ੫ ਸ਼ਬਦ।, ਇਸ ਤਰ੍ਹਾਂ ਸਤਾਰਾਂ ਰਾਗਾਂ ਵਿੱਚ ਭਗਤ ਕਬੀਰ ਜੀ ਦੇ ਕੁੱਲ ੨੨੫ ਸ਼ਬਦ ਦਰਜ ਹਨ।

ਇਨ੍ਹਾਂ ਰਾਗਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1364 ਤੋਂ 1377 ਤੱਕ ਆਪ ਜੀ ਦੇ ਸਲੋਕ ਵੀ ਦਰਜ ਹਨ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ। ਕੁਲ ਸਲੋਕ- ੨੪੩ ਹਨ, ਜਿਨ੍ਹਾਂ ਵਿੱਚ ਸਲੋਕ ਨੰ. ੨੨੦ ‘‘ਚਿੰਤਾ ਭਿ ਆਪਿ ਕਰਾਇਸੀ; ਅਚਿੰਤੁ ਭਿ ਆਪੇ ਦੇਇ ॥  ਨਾਨਕ  ! ਸੋ ਸਾਲਾਹੀਐ; ਜਿ ਸਭਨਾ ਸਾਰ ਕਰੇਇ ॥੨੨੦॥ (ਮ: ੩/੧੩੭੬) ਗੁਰੂ ਅਮਰਦਾਸ ਜੀ ਦਾ ਉਚਾਰਿਆ ਹੋਇਆ ਹੈ ਅਤੇ ਸਲੋਕ ਨੰਬਰ 209, 210, 211, 214 ਅਤੇ 221 ਗੁਰੂ ਅਰਜਨ ਸਾਹਿਬ ਦੀ ਦੁਆਰਾ ਰਚੇ ਗਏ ਹਨ; ਜਿਵੇਂ ਕਿ

ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥  ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥ (ਮ: ੫/੧੩੭੫)

ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥  ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥ (ਮ: ੫/੧੩੭੫)

ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥ ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥ (ਮ: ੫/੧੩੭੫)

ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥ ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥ (ਮ: ੫/੧੩੭੬)

ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ॥ ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥੨੨੧॥       (ਮ: ੫/੧੩੭੬)

ਕਬੀਰ ਜੀ ਦੇ ਸਲੋਕ ਨੰਬਰ 212, 213, 241, 242, ਜਿਨ੍ਹਾਂ ਵਿੱਚ ਭਗਤ ਨਾਮਦੇਵ ਜੀ, ਭਗਤ ਤਿਲੋਚਨਾ ਜੀ ਤੇ ਭਗਤ ਰਵਿਦਾਸ ਜੀ ਦਾ ਜ਼ਿਕਰ ਹੈ, ਵੀ ਕਬੀਰ ਜੀ ਦੀ ਬਾਣੀ ਹੈ, ਜੋ ਆਪਣੇ ਸਿਧਾਂਤਕ ਹਮਖ਼ਿਆਲੀ ਹੋਣ ਦਾ ਸਬੂਤ ਦਿੰਦੀ ਹੈ; ਜਿਵੇਂ ਕਿ

ਨਾਮਾ ਮਾਇਆ ਮੋਹਿਆ; ਕਹੈ ਤਿਲੋਚਨੁ ਮੀਤ ॥  ਕਾਹੇ ਛੀਪਹੁ ਛਾਇਲੈ  ? ਰਾਮ ਨ ਲਾਵਹੁ ਚੀਤੁ ॥੨੧੨॥ (ਭਗਤ ਕਬੀਰ ਜੀ/੧੩੭੫)

ਨਾਮਾ ਕਹੈ ਤਿਲੋਚਨਾ  !  ਮੁਖ ਤੇ ਰਾਮੁ ਸੰਮ੍ਾਲਿ ॥  ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ ਜੀ/੧੩੭੬)

ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ ॥  ਕਹਿ ਨਾਮਾ ਕਿਉ ਪਾਈਐ  ? ਬਿਨੁ ਭਗਤਹੁ ਭਗਵੰਤੁ ॥੨੪੧॥ (ਭਗਤ ਕਬੀਰ ਜੀ/੧੩੭੭)

ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥  ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥੨੪੨॥ (ਭਗਤ ਕਬੀਰ/੧੩੭੭)

(2). ਭਗਤ ਨਾਮਦੇਵ ਜੀ ਦੀ ਬਾਣੀ (ਰਚਨਾ) ਗੁਰੂ ਗ੍ਰੰਥ ਸਾਹਿਬ ਜੀ ਦੇ ਕੁਲ ਅਠਾਰਾਂ ਰਾਗਾਂ ਵਿੱਚ ਦਰਜ ਹੈ, ਜਿਸ ਦਾ ਵੇਰਵਾ ਇਸ ਪ੍ਰਕਾਰ ਹੈ :

(ੳ). ਰਾਗ ਗਉੜੀ-੧ ਸ਼ਬਦ, (ਅ). ਰਾਗ ਆਸਾ-੫ ਸ਼ਬਦ, (ੲ). ਰਾਗ ਗੂਜਰੀ-੨ ਸ਼ਬਦ, (ਸ). ਰਾਗ ਸੋਰਠਿ-੩ ਸ਼ਬਦ, (ਹ). ਰਾਗ ਧਨਾਸਰੀ-੫ ਸ਼ਬਦ, (ਕ). ਰਾਗ ਟੋਡੀ-੩ ਸ਼ਬਦ, (ਖ). ਰਾਗ ਤਿਲੰਗ-੨ ਸ਼ਬਦ, (ਗ). ਰਾਗ ਬਿਲਾਵਲ-੧ ਸ਼ਬਦ, (ਘ). ਰਾਗ ਗੋਡ-੭ ਸ਼ਬਦ, (ਙ). ਰਾਗ ਰਾਮਕਲੀ-੪ ਸ਼ਬਦ, (ਚ). ਰਾਗ ਮਾਲੀ ਗਉੜਾ-੩ ਸ਼ਬਦ, (ਛ). ਰਾਗ ਮਾਰੂ-੧ ਸ਼ਬਦ, (ਜ). ਰਾਗ ਭੈਰਉ-੧੨ ਸ਼ਬਦ, (ਝ). ਰਾਗ ਬਸੰਤ-੩ ਸ਼ਬਦ, (ਞ). ਰਾਗ ਸਾਰੰਗ-੩ ਸ਼ਬਦ, (ਟ). ਰਾਗ ਮਲਾਰ-੨ ਸ਼ਬਦ, (ਠ). ਰਾਗ ਕਾਨੜਾ-੧ ਸ਼ਬਦ ਅਤੇ (ਡ). ਰਾਗ ਪ੍ਰਭਾਤੀ-੩ ਸ਼ਬਦ; ਇਸ ਤਰ੍ਹਾਂ ਭਗਤ ਨਾਮਦੇਵ ਜੀ ਦੇ ਕੁਲ ੬੧ ਸ਼ਬਦ ਦਰਜ ਹਨ।

(3). ਭਗਤ ਰਵਿਦਾਸ ਜੀ ਦੀ ਬਾਣੀ (ਰਚਨਾ) ੧੬ ਰਾਗਾਂ ਵਿੱਚ ਅੰਕਤ ਹੈ; ਜਿਵੇਂ ਕਿ

(ੳ). ਸਿਰੀ ਰਾਗ-੧ ਸ਼ਬਦ, (ਅ). ਰਾਗ ਗਉੜੀ-੫ ਸ਼ਬਦ, (ੲ). ਰਾਗ ਆਸਾ-੬ ਸ਼ਬਦ, (ਸ). ਰਾਗ ਗੂਜਰੀ-੧ ਸ਼ਬਦ, (ਹ). ਰਾਗ ਸੋਰਠਿ- ੭ ਸ਼ਬਦ, (ਕ). ਰਾਗ ਧਨਾਸਰੀ- ੩ ਸ਼ਬਦ, (ਖ). ਰਾਗ ਜੈਤਸਰੀ- ੧ ਸ਼ਬਦ, (ਗ). ਰਾਗ ਸੂਹੀ- ੩ ਸ਼ਬਦ, (ਘ). ਰਾਗ ਬਿਲਾਵਲੁ- ੨ ਸ਼ਬਦ, (ਙ). ਰਾਗ ਗੋਂਡ-੨ ਸ਼ਬਦ, (ਚ). ਰਾਗ ਰਾਮਕਲੀ-੧ ਸ਼ਬਦ, (ਛ). ਰਾਗ ਮਾਰੂ-੨ ਸ਼ਬਦ, (ਜ). ਰਾਗ ਕੇਦਾਰਾ-੧ ਸ਼ਬਦ, (ਝ). ਰਾਗ ਭੈਰਉ-੧ ਸ਼ਬਦ, (ਞ). ਰਾਗ ਬਸੰਤ-੧ ਸ਼ਬਦ ਅਤੇ (ਟ). ਰਾਗ ਮਲਾਰ-੩ ਸ਼ਬਦ, ਇਸ ਤਰ੍ਹਾਂ ਭਗਤ ਜੀ  ਦੇ ਕੁੱਲ ੪੦ ਸ਼ਬਦ ਦਰਜ ਹਨ।

(4). ਭਗਤ ਤ੍ਰਿਲੋਚਨ ਜੀ ਦੇ ਚਾਰ ਸ਼ਬਦ, ਗੁਰੂ ਗ੍ਰੰਥ ਸਾਹਿਬ ਦੇ ਤਿੰਨ ਰਾਗਾਂ ਵਿੱਚ ਅੰਕਤ  ਹਨ; ਜਿਵੇਂ ਕਿ (ੳ). ਸਿਰੀ ਰਾਗ-੧, (ਅ). ਰਾਗ ਗੂਜਰੀ-੨ ਸ਼ਬਦ ਅਤੇ (ੲ). ਰਾਗ ਧਨਾਸਰੀ-੧ ਸ਼ਬਦ; ਇਉਂ ਕੁੱਲ ਚਾਰ ਸ਼ਬਦ ਹਨ।

(5). ਭਗਤ ਬੇਣੀ ਜੀ ਦੀ ਬਾਣੀ (ਰਚਨਾ) ਤਿੰਨ ਰਾਗਾਂ ਵਿੱਚ ਤਿੰਨ ਸ਼ਬਦ ’ਚ ਦਰਜ ਹੈ; ਜਿਵੇਂ ਕਿ

(ੳ). ਰਾਗ ਸਿਰੀ ਰਾਗ- ੧ ਸ਼ਬਦ, (2). ਰਾਗ ਰਾਮਕਲੀ-੧ ਸ਼ਬਦ ਅਤੇ ਪ੍ਰਭਾਤੀ ਰਾਗ ’ਚ ੧ ਸ਼ਬਦ।

(ਨੋਟ : ਗੁਰਬਾਣੀ ਦੇ ਅੰਗ ਨੰਬਰ ੭੯ ’ਤੇ ਦਰਜ ਭਗਤ ਬੇਣੀ ਜੀ ਦੇ ਸ਼ਬਦ ਦਾ ਸਿਰਲੇਖ ‘ਸ੍ਰੀ ਰਾਗ ਬਾਣੀ ਭਗਤ ਬੇੇਣੀ ਜੀਉ ਕੀ’ ਅਧੀਨ ਲਿਖਿਆ ਸੰਕੇਤ ‘‘ਪਹਿਰਿਆਂ ਕੈ ਘਰਿ ਗਾਵਣਾ॥’’ ਦਾ ਭਾਵ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੁਆਰਾ ਪੰਨਾ ਨੰਬਰ ੭੪ ’ਤੇ ਉਚਾਰਿਆ ਗਿਆ ਸ਼ਬਦ, ‘‘ਪਹਿਲੈ ਪਹਰੈ ਰੈਣਿ ਕੈ; ਵਣਜਾਰਿਆ ਮਿਤ੍ਰਾ  ! ਹੁਕਮਿ ਪਇਆ ਗਰਭਾਸਿ ॥’’ (ਸਿਰੀ ਰਾਗੁ ਪਹਰੇ/ਮ: ੧/੭੪) ਦੇ ਸਿਰਲੇਖ ‘‘ਸਿਰੀ ਰਾਗੁ ਮਹਲਾ ੧ ਪਹਰੇ ਘਰੁ ੧ ॥’’ ਦੇ ‘ਘਰੁ ੧’ ਮੁਤਾਬਕ ਭਗਤ ਜੀ ਦਾ ਵਿਚਾਰ ਅਧੀਨ ਸਿਰਲੇਖ ਵਾਲ਼ਾ ਸ਼ਬਦ ‘‘ਰੇ ਨਰ  ! ਗਰਭ ਕੁੰਡਲ ਜਬ ਆਛਤ; ਉਰਧ ਧਿਆਨ ਲਿਵ ਲਾਗਾ ॥’’ (ਸਿਰੀ ਰਾਗੁ/ਭਗਤ ਬੇਣੀ ਜੀ/੯੩) ਨੂੰ ਵੀ ‘ਘਰੁ ੧’ ’ਚ ਹੀ ਗਾਉਣਾ ਹੈ।)

(6). ਭਗਤ ਧੰਨਾ ਜੀ ਦੀ ਬਾਣੀ ਦੋ ਰਾਗਾਂ ਵਿੱਚ ਤਿੰਨ ਸ਼ਬਦਾਂ ’ਚ ਦਰਜ ਹੈ; ਜਿਵੇਂ ਕਿ

(ੳ). ਆਸਾ ਰਾਗ – ੨ ਸ਼ਬਦ ਅਤੇ (ਅ). ਧਨਾਸਰੀ ਰਾਗ – ੧ ਸ਼ਬਦ ਹੈ, ਜਿਨ੍ਹਾਂ ਵਿੱਚੋਂ ਪਹਿਲੇ ਹੀ ਸ਼ਬਦ ‘‘ਆਸਾ ਬਾਣੀ ਭਗਤ ਧੰਨੇ ਜੀ ਕੀ  ੴ ਸਤਿ ਗੁਰ ਪ੍ਰਸਾਦਿ ॥  ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥  ਲਾਲਚ ਬਿਖੁ ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥’’ (ਭਗਤ ਧੰਨਾ ਜੀ/੪੮੭) ਉਪਰੰਤ ਗੁਰੂ ਅਰਜੁਨ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਗਿਆ ਇਹ ਸ਼ਬਦ ਵੀ ਸ਼ਾਮਲ ਹੈ, ‘‘ਮਹਲਾ ੫ ॥  ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥  ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥  ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥  ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥  ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ ॥  ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥  ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥  ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥੨॥’’ (ਆਸਾ/ਮ: ੫/੪੮੮) ਪੰਜਵੇਂ ਪਾਤਿਸ਼ਾਹ ਜੀ ਦੁਆਰਾ ਦਰਜ ਇਸ ਸ਼ਬਦ ਨੂੰ ਭਗਤ ਧੰਨਾ ਜੀ ਦੇ ਸ਼ਬਦ ਦੇ ਸਮਾਨੰਤਰ ਰੱਖਣ ਦਾ ਕਾਰਨ ਭਗਤ ਜੀ ਦੇ ਸ਼ਬਦ ਦੀ ‘ਰਹਾਉ’ ਪੰਕਤੀ ‘‘ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥  ਲਾਲਚ ਬਿਖੁ ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥’’ ’ਚ ਵਿਸ਼ੇ ਦੀ ਕੁਝ ਅਸਪਸ਼ਟਤਾ ਹੈ, ਜਿਸ ਨੂੰ ਭਗਤ ਜੀ ਆਪਣੇ ਇਸੇ ਸ਼ਬਦ ਦੇ ਅੰਤਮ (ਚੌਥੇ) ਬੰਦ ’ਚ ‘‘ਜੋਤਿ ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥  ਧੰਨੈ ਧਨੁ ਪਾਇਆ ਧਰਣੀਧਰੁ; ਮਿਲਿ ਜਨ ਸੰਤ ਸਮਾਨਿਆ ॥੪॥੧॥’’ (ਭਗਤ ਧੰਨਾ ਜੀ/੪੮੭) ਪੂਰਾ ਕੀਤਾ ਗਿਆ ਹੈ, ਪਰ ‘ਰਹਾਉ’ ਬੰਦ ਦੀ ਅਸਪਸ਼ਟਤਾ ਨੂੰ ਹੋਰ ਸਪਸ਼ਟ ਕਰਨ ਲਈ ਅਤੇ ਭਗਤ ਜੀ ਬਾਰੇ ਬਣਾਈ ਗਈ ਇਹ ਧਾਰਨਾ ਕਿ ਉਨ੍ਹਾਂ ਨੇ ਪੱਥਰ ਪੂਜ ਕੇ ਰੱਬ ਦੀ ਪ੍ਰਾਪਤੀ ਕੀਤੀ, ਨੂੰ ਰੱਦ ਕਰਨਾ ਸੀ ਕਿਉਂਕਿ ਗੁਰਮਤਿ ਦਾ ਸਪਸ਼ਟ ਫ਼ੁਰਮਾਨ ਹੈ, ‘‘ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ, ਅਜਾਂਈ ਜਾਇ ॥ (ਮ: ੫/੧੧੬੦), ਵੈਸੇ ਗੁਰੂ ਰਾਮਦਾਸ ਜੀ ਵੀ ਆਪਣੀ ਬਾਣੀ ਵਿੱਚ ਦੋ ਵਾਰ ਭਗਤ ਧੰਨਾ ਜੀ ਦੇ ਹਵਾਲੇ ਨਾਲ਼ ਸਾਧ ਸੰਗਤ ਰਾਹੀਂ ਰੱਬੀ ਮਿਲਾਪ ਦੀ ਪ੍ਰਾਪਤੀ ਦਾ ਜ਼ਿਕਰ ਇਉਂ ਕਰਦੇ ਹਨ, ‘‘ਸਾਧੂ ਸਰਣਿ ਪਰੈ ਸੋ ਉਬਰੈ; ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥  ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥  ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ‘ਧੰਨਾ’ ਜਟੁ ਸੈਣੁ, ਮਿਲਿਆ ਹਰਿ ਦਈਆ ॥੭॥ (ਮ: ੪/੮੩੫), ਮੇਰੇ ਮਨ  !  ਨਾਮੁ ਜਪਤ ਤਰਿਆ ॥  ‘ਧੰਨਾ’ ਜਟੁ ਬਾਲਮੀਕੁ ਬਟਵਾਰਾ; ਗੁਰਮੁਖਿ ਪਾਰਿ ਪਇਆ ॥੧॥ ਰਹਾਉ ॥’’ (ਮ: ੪/੯੯੫)

ਭਗਤ ਧੰਨਾ ਜੀ ਦਾ ਦੂਸਰਾ ਤੇ ਤੀਸਰਾ ਸ਼ਬਦ ਇਉਂ ਦਰਜ ਹੈ (ੳ).‘‘ਰੇ ਚਿਤ  ! ਚੇਤਸਿ ਕੀ ਨ ਦਯਾਲ ਦਮੋਦਰ  ?  ਬਿਬਹਿ ਨ ਜਾਨਸਿ ਕੋਈ ॥  ਜੇ ਧਾਵਹਿ ਬ੍ਰਹਮੰਡ ਖੰਡ ਕਉ; ਕਰਤਾ ਕਰੈ, ਸੁ ਹੋਈ ॥੧॥ ਰਹਾਉ ॥  ਜਨਨੀ ਕੇਰੇ ਉਦਰ ਉਦਕ ਮਹਿ; ਪਿੰਡੁ ਕੀਆ ਦਸ ਦੁਆਰਾ ॥  ਦੇਇ ਅਹਾਰੁ ਅਗਨਿ ਮਹਿ ਰਾਖੈ; ਐਸਾ ਖਸਮੁ ਹਮਾਰਾ ॥੧॥ ਕੁੰਮੀ ਜਲ ਮਾਹਿ, ਤਨ ਤਿਸੁ ਬਾਹਰਿ; ਪੰਖ ਖੀਰੁ ਤਿਨ ਨਾਹੀ ॥  ਪੂਰਨ ਪਰਮਾਨੰਦ ਮਨੋਹਰ; ਸਮਝਿ ਦੇਖੁ ਮਨ ਮਾਹੀ ॥੨॥  ਪਾਖਣਿ ਕੀਟੁ ਗੁਪਤੁ ਹੋਇ ਰਹਤਾ; ਤਾ ਚੋ ਮਾਰਗੁ ਨਾਹੀ ॥  ਕਹੈ ਧੰਨਾ ਪੂਰਨ ਤਾਹੂ ਕੋ; ਮਤ ਰੇ ਜੀਅ ਡਰਾਂਹੀ ॥੩॥੩॥ (ਆਸਾ/ਭਗਤ ਧੰਨਾ ਜੀ/੪੮੮)

(ਅ). ਗੋਪਾਲ  ! ਤੇਰਾ ਆਰਤਾ ॥  ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥  ਦਾਲਿ ਸੀਧਾ ਮਾਗਉ ਘੀਉ ॥  ਹਮਰਾ, ਖੁਸੀ ਕਰੈ ਨਿਤ ਜੀਉ ॥  ਪਨ੍ੀਆ ਛਾਦਨੁ ਨੀਕਾ ॥  ਅਨਾਜੁ ਮਗਉ ਸਤ ਸੀ ਕਾ ॥੧॥  ਗਊ ਭੈਸ ਮਗਉ ਲਾਵੇਰੀ ॥  ਇਕ ਤਾਜਨਿ ਤੁਰੀ ਚੰਗੇਰੀ ॥  ਘਰ ਕੀ ਗੀਹਨਿ ਚੰਗੀ ॥  ਜਨੁ ਧੰਨਾ ਲੇਵੈ ਮੰਗੀ ॥੨॥੪॥ (ਧਨਾਸਰੀ/ ਭਗਤ ਧੰਨਾ/੬੯੫)

(7) ਸ਼ੇਖ ਫ਼ਰੀਦ ਜੀ ਦੀ ਰਚਨਾ ਦੋ ਰਾਗਾਂ ਵਿੱਚ ਤੇ ਚਾਰ ਸ਼ਬਦਾਂ ਦੇ ਰੂਪ ’ਚ  ਦਰਜ ਹੈ। (ੳ). ਆਸਾ ਰਾਗ-੨ ਸ਼ਬਦ (ਅ). ਸੂਹੀ ਰਾਗ ਵਿੱਚ-੨ ਸ਼ਬਦ, ਇਨ੍ਹਾਂ ਤੋਂ ਇਲਾਵਾ ਪੰਨਾ ੧੩੭੭ ਤੋਂ  ੧੩੮੪ ਤੱਕ ੧੩੦ ਸਲੋਕ ਵੀ ਦਰਜ ਹਨ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:

੧੩੦ ਸਲੋਕਾਂ ਦੀ ਇਸ ਲੜੀ ’ਚੋਂ ਬਾਬਾ ਸ਼ੇਖ ਫ਼ਰੀਦ ਜੀ ਦੇ ਕੁੱਲ ੧੧੨ ਸਲੋਕ ਹੀ ਹਨ, ਇਨ੍ਹਾਂ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਨੰ. ੩੨, ੧੧੩, ੧੨੦ ਅਤੇ ੧੨੪ ਨੰਬਰ (ਕੁੱਲ 4), ਗੁਰੂ ਅਮਰਦਾਸ ਜੀ ਦੇ ਸਲੋਕ ਨੰ. ੧੩, ੫੨, ੧੦੪, ੧੨੨ ਅਤੇ ੧੨੩ (ਕੁੱਲ 5), ਗੁਰੂ ਰਾਮਦਾਸ ਜੀ ਦਾ ਸਲੋਕ ਨੰ. ੧੨੧ (ਕੁੱਲ 1) ਅਤੇ ਗੁਰੂ ਅਰਜੁਨ ਦੇਵ ਜੀ ਦੇ ਸਲੋਕ ਨੰ. ੭੫, ੮੨, ੮੩, ੧੦੫, ੧੦੮, ੧੦੯, ੧੧੦ ਅਤੇ ੧੧੧ (ਕੁੱਲ 8) ਹਨ।

(8). ਭਗਤ ਜੈ ਦੇਵ ਜੀ ਦੀ ਰਚਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਰਾਗਾਂ ਵਿੱਚ ਅੰਕਤ ਹੈ।

(ੳ). ਗੂਜਰੀ ਸ੍ਰੀ ਜੈ ਦੇਉ ਜੀਉ ਕਾ ਪਦਾ ਘਰੁ ੪॥

(ਅ). ਰਾਗ ਮਾਰੂ ਬਾਣੀ ਜੈ ਦੇਉ ਜੀਉ ਕੀ; ਜਿਵੇਂ ਕਿ

ਕੇਵਲ ਰਾਮ ਨਾਮ ਮਨੋਰਮੰ ॥  ਬਦਿ ਅੰਮ੍ਰਿਤ ਤਤ ਮਇਅੰ ॥  ਨ ਦਨੋਤਿ ਜ ਸਮਰਣੇਨ; ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥ (ਗੂਜਰੀ/ਭਗਤ ਜੈਦੇਵ ਜੀ/੫੨੬)

ਮਨ  ! ਆਦਿ ਗੁਣ ਆਦਿ ਵਖਾਣਿਆ ॥  ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥ (ਮਾਰੂ/ਭਗਤ ਜੈਦੇਵ ਜੀ/੧੧੦੬)

(9). ਭਗਤ ਭੀਖਨ ਜੀ ਦੇ ਕੇਵਲ ਸੋਰਠਿ ਰਾਗ ਵਿੱਚ ਦੋ ਸ਼ਬਦ ਹਨ; ਜਿਵੇਂ ਕਿ

ਨੈਨਹੁ ਨੀਰੁ ਬਹੈ ਤਨੁ ਖੀਨਾ; ਭਏ ਕੇਸ ਦੁਧ ਵਾਨੀ ॥  ਰੂਧਾ ਕੰਠੁ ਸਬਦੁ ਨਹੀ ਉਚਰੈ; ਅਬ ਕਿਆ ਕਰਹਿ ਪਰਾਨੀ  ?॥੧॥  ਰਾਮ ਰਾਇ  !  ਹੋਹਿ ਬੈਦ ਬਨਵਾਰੀ ॥  ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥….ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ; ਇਹੁ ਅਉਖਧੁ ਜਗਿ ਸਾਰਾ ॥  ਗੁਰ ਪਰਸਾਦਿ ਕਹੈ ਜਨੁ ਭੀਖਨੁ; ਪਾਵਉ ਮੋਖ ਦੁਆਰਾ ॥੩॥ (ਸੋਰਠਿ/ਭਗਤ ਭੀਖਨ ਜੀ/੬੫੯)

ਐਸਾ ਨਾਮੁ ਰਤਨੁ ਨਿਰਮੋਲਕੁ; ਪੁੰਨਿ ਪਦਾਰਥੁ ਪਾਇਆ ॥  ਅਨਿਕ ਜਤਨ ਕਰਿ ਹਿਰਦੈ ਰਾਖਿਆ; ਰਤਨੁ ਨ ਛਪੈ ਛਪਾਇਆ ॥੧॥  ਹਰਿ ਗੁਨ ਕਹਤੇ; ਕਹਨੁ ਨ ਜਾਈ ॥  ਜੈਸੇ; ਗੂੰਗੇ ਕੀ ਮਿਠਿਆਈ ॥੧॥ ਰਹਾਉ ॥ (ਸੋਰਠਿ/ਭਗਤ ਭੀਖਨ ਜੀ/੬੫੯)

(10). ਭਗਤ ਸੈਣ ਜੀ ਦਾ ਧਨਾਸਰੀ ਰਾਗ ਵਿੱਚ ਕੇਵਲ ਇੱਕ ਸ਼ਬਦ ਹੈ; ਜਿਵੇਂ ਕਿ

ਧੂਪ ਦੀਪ ਘ੍ਰਿਤ; ਸਾਜਿ ਆਰਤੀ ॥  ਵਾਰਨੇ ਜਾਉ; ਕਮਲਾ ਪਤੀ ॥੧॥  ਮੰਗਲਾ, ਹਰਿ ਮੰਗਲਾ ॥  ਨਿਤ ਮੰਗਲੁ; ਰਾਜਾ ਰਾਮ ਰਾਇ ਕੋ ॥੧॥ ਰਹਾਉ ॥ (ਧਨਾਸਰੀ/ਭਗਤ ਸੈਣ ਜੀ/੬੯੫)

(11). ਭਗਤ ਪੀਪਾ ਜੀ ਦੀ ਬਾਣੀ ਵੀ ਕੇਵਲ ਇੱਕ ਸ਼ਬਦ ਹੈ; ਜਿਵੇਂ ਕਿ

ਕਾਇਆ ਬਹੁ ਖੰਡ ਖੋਜਤੇ; ਨਵ ਨਿਧਿ ਪਾਈ ॥  ਨਾ ਕਛੁ ਆਇਬੋ; ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥  ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ, ਸੋ ਪਾਵੈ ॥  ਪੀਪਾ ਪ੍ਰਣਵੈ ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ ॥੨॥ (ਧਨਾਸਰੀ/ਭਗਤ ਪੀਪਾ ਜੀ/੬੯੫)

(12). ਭਗਤ ਸਧਨਾ ਜੀ ਦੀ ਰਚਨਾ ‘ਬਿਲਾਵਲੁ’ ਰਾਗ ਅੰਦਰ ਕੇਵਲ ਇੱਕ ਸ਼ਬਦ ਹੈ :

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥  ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥  ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥  ਪ੍ਰਾਨ ਗਏ ਸਾਗਰੁ ਮਿਲੈ; ਫੁਨਿ ਕਾਮਿ ਨ ਆਵੈ ॥੨॥…. ਮੈ ਨਾਹੀ ਕਛੁ ਹਉ ਨਹੀ; ਕਿਛੁ ਆਹਿ ਨ ਮੋਰਾ ॥  ਅਉਸਰ ਲਜਾ ਰਾਖਿ ਲੇਹੁ; ਸਧਨਾ ਜਨੁ ਤੋਰਾ ॥੪॥ (ਬਿਲਾਵਲੁ/ਭਗਤ ਸਧਨਾ ਜੀ/੮੫੮)

(13). ਭਗਤ ਰਾਮਾ ਨੰਦ ਜੀ ਦੀ ਬਾਣੀ ਵੀ ਕੇਵਲ ਇਕ ਸ਼ਬਦ ਹੈ :

ਰਾਮਾਨੰਦ ਜੀ ਘਰੁ ੧  ੴ ਸਤਿਗੁਰ ਪ੍ਰਸਾਦਿ ॥  ਕਤ ਜਾਈਐ ਰੇ  ? ਘਰ ਲਾਗੋ ਰੰਗੁ ॥  ਮੇਰਾ ਚਿਤੁ ਨ ਚਲੈ; ਮਨੁ ਭਇਓ ਪੰਗੁ ॥੧॥ ਰਹਾਉ ॥…  ਪੂਜਨ ਚਾਲੀ ਬ੍ਰਹਮ ਠਾਇ ॥  ਸੋ ਬ੍ਰਹਮੁ ਬਤਾਇਓ; ਗੁਰ ਮਨ ਹੀ ਮਾਹਿ ॥੧॥  ਜਹਾ ਜਾਈਐ ਤਹ ਜਲ ਪਖਾਨ ॥  ਤੂ ਪੂਰਿ ਰਹਿਓ ਹੈ ਸਭ ਸਮਾਨ ॥….ਰਾਮਾਨੰਦ ਸੁਆਮੀ ਰਮਤ ਬ੍ਰਹਮ ॥  ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥ (ਬਸੰਤੁ/ਭਗਤ ਰਾਮਾਨੰਦ ਜੀ/੧੧੯੫)

 (14) ਭਗਤ ਪਰਮਾ ਨੰਦ ਜੀ ਦਾ ਵੀ ਇੱਕ ਸ਼ਬਦ ਸ਼ਾਮਲ ਹੈ; ਜਿਵੇਂ ਕਿ

ਤੈ ਨਰ  ! ਕਿਆ ਪੁਰਾਨੁ ਸੁਨਿ ਕੀਨਾ ? ॥  ਅਨਪਾਵਨੀ ਭਗਤਿ ਨਹੀ ਉਪਜੀ; ਭੂਖੈ ਦਾਨੁ ਨ ਦੀਨਾ ॥੧॥ ਰਹਾਉ ॥  ਕਾਮੁ ਨ ਬਿਸਰਿਓ, ਕ੍ਰੋਧੁ ਨ ਬਿਸਰਿਓ; ਲੋਭੁ ਨ ਛੂਟਿਓ ਦੇਵਾ ॥  ਪਰ ਨਿੰਦਾ ਮੁਖ ਤੇ ਨਹੀ; ਛੂਟੀ ਨਿਫਲ ਭਈ ਸਭ ਸੇਵਾ ॥੧॥…. ਹਿੰਸਾ ਤਉ ਮਨ ਤੇ ਨਹੀ ਛੂਟੀ; ਜੀਅ ਦਇਆ ਨਹੀ ਪਾਲੀ ॥  ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ ਨ ਚਾਲੀ ॥੩॥ (ਸਾਰੰਗ/ਭਗਤ ਪਰਮਾਨੰਦ ਜੀ/੧੨੫੩)

(15). ਭਗਤ ਸੂਰਦਾਸ ਜੀ ਦੀ ਕੇਵਲ ਇੱਕ ਪੰਕਤੀ ਸਾਰੰਗ ਰਾਗ ’ਚ ‘‘ਛਾਡਿ ਮਨ  !  ਹਰਿ ਬਿਮੁਖਨ ਕੋ ਸੰਗੁ ॥’’ ਦਰਜ ਹੈ, ਇਸ ਬਾਣੀਕਾਰ ਦਾ ਨਾਂ ਤੁਕ ’ਚ ਸ਼ਾਮਲ ਨਾ ਹੋਣ ਕਾਰਨ ਕੋਈ ਭੁਲੇਖਾ ਨਾ ਰਹਿ ਜਾਏ, ਇਸ ਲਈ ਗੁਰੂ ਅਰਜੁਨ ਸਾਹਿਬ ਜੀ ਨੇ ਆਪਣਾ ਪਾਵਨ ਸ਼ਬਦ ਨਾਲ਼ ਹੀ ‘ਸੂਰਦਾਸ’ ਸ਼ਬਦ ਨੂੰ ਸਿਰਲੇਖ ’ਚ ਲੈ ਕੇ ਇਉਂ ਉਚਾਰਨ ਕੀਤਾ, ‘‘ਸਾਰੰਗ ਮਹਲਾ ੫ ਸੂਰਦਾਸ ॥  ੴ ਸਤਿ ਗੁਰ ਪ੍ਰਸਾਦਿ ॥  ਹਰਿ ਕੇ ਸੰਗ ਬਸੇ; ਹਰਿ ਲੋਕ ॥ ਤਨੁ ਮਨੁ ਅਰਪਿ, ਸਰਬਸੁ ਸਭੁ ਅਰਪਿਓ; ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥  ਦਰਸਨੁ ਪੇਖਿ ਭਏ ਨਿਰਬਿਖਈ; ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ, ਕਾਜੁ ਨ ਕਛੂਐ; ਸੁੰਦਰ ਬਦਨ ਅਲੋਕ ॥੧॥ ਸਿਆਮ ਸੁੰਦਰ ਤਜਿ, ਆਨ ਜੁ ਚਾਹਤ; ਜਿਉ ਕੁਸਟੀ ਤਨਿ ਜੋਕ ॥  ਸੂਰਦਾਸ ਮਨੁ ਪ੍ਰਭਿ ਹਥਿ ਲੀਨੋ; ਦੀਨੋ ਇਹੁ ਪਰਲੋਕ ॥੨॥ (ਸਾਰੰਗ/ਮ: ੫/੧੨੫੩)

ਸੋ, ਸਾਰਾ ਸਿੱਖ ਜਗਤ ਸੰਨ 2018 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 549ਵੇਂ ਸਾਲ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਨਾਲ ਮਨਾ ਰਿਹਾ ਹੈ, ਜਿਨ੍ਹਾਂ ਭਗਤ ਬਾਣੀ ਨੂੰ ਆਪਣੀ ਸਾਂਝੀ ਵਿਚਾਰਧਾਰਾ ਮੰਨ ਕੇ ਇਕੱਤਰ ਹੀ ਨਹੀਂ ਕੀਤਾ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ‘ਸ਼ਬਦ ਗੁਰੂ’ ਹੋਣ ਦਾ ਮਾਣ ਵੀ ਦਵਾਇਆ, ਜੋ ਸਦਾ ਲਈ ਆਪਸੀ ਪਿਆਰ, ਸਮਾਨਤਾ, ਸੁਤੰਤਰਤਾ, ਇਨਸਾਫ਼, ਰੱਬੀ ਪ੍ਰੇਮ, ਆਦਿਕ ਗੁਣ ਸਮਾਜਕ ਕਲਿਆਣ ਲਈ ਵੰਡਦੇ ਰਹਿਣਗੇ। ਜੇ ਅਸੀਂ ਚਾਹੁੰਦੇ ਹਾਂ ਕਿ ਗੁਰਮਤਿ ਦਾ ਇਹ ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭) ਵਾਲ਼ਾ ਵਿਲੱਖਣਤਾ ਤੇ ਨਿਆਰਾਪਣ ਮਾਨਵਤਾ ਦੀ ਸੇਵਾ ਕਰਦਾ ਰਹੇ ਤਾਂ ਗੁਰੂ ਸਾਹਿਬਾਨ ਦੀ ਸੋਚ ਤੇ ਭਗਤ ਬਾਣੀ ’ਤੇ ਆਪ ਅਮਲ ਕਰ ਸਮਾਜ ਨੂੰ ਇਸ ਬਾਰੇ ਜਾਣੂ ਕਰਵਾਣਾ ਹੀ ਸਫਲ 549ਵਾਂ ਪ੍ਰਕਾਸ਼ ਦਿਹਾੜਾ ਮਨਾਉਣਾ ਹੋਏਗਾ।

ਅੰਮ੍ਰਿਤਸਰ ਵਿਖੇ ਹੋਈ ‘117 ਮੈਂਬਰੀ ਪੰਥਕ ਅਸੈਂਬਲੀ’ ਵਿੱਚ ਪਾਸ ਕੀਤੇ ਗਏ 12 ਮਤੇ

0

ਅੰਮ੍ਰਿਤਸਰ ਵਿਖੇ ਹੋਈ ‘117 ਮੈਂਬਰੀ ਪੰਥਕ ਅਸੈਂਬਲੀ’ ਵਿੱਚ ਪਾਸ ਕੀਤੇ ਗਏ 12 ਮਤੇ

20-21 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ‘ਪੰਥਕ ਅਸੈਂਬਲੀ’ ਦਾ ਪਹਿਲਾ ਇਜਲਾਸ ਅੱਜ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਸ. ਸੁਖਦੇਵ ਸਿੰਘ ਭੌਰ, ਵਕੀਲ ਨਵਕਿਰਨ ਸਿੰਘ, ਵਕੀਲ ਜਸਵਿੰਦਰ ਸਿੰਘ, ਪ੍ਰੋ. ਜਗਮੋਹਨ ਸਿੰਘ,ਕੰਵਰਪਾਲ ਸਿੰਘ (ਦਲ ਖਾਲਸਾ) ਅਤੇ ਗਿਆਨੀ ਕੇਵਲ ਸਿੰਘ ਆਧਾਰਿਤ ਕਮੇਟੀ ਵਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕਾਰਜ ਕਰ ਰਹੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਇਸ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਏਥੇ ਪ੍ਰਵਾਨ ਕੀਤੇ ਗਏ ਮਤਿਆਂ ਬਾਰੇ ਜਾਰੀ ਕੀਤਾ ਗਿਆ ਦਸਤਾਵੇਜ ਇੰਨ-ਬਿੰਨ ਪਾਠਕਾਂ ਦੇ ਲਈ ਹੇਂਠਾ ਪੇਸ਼ ਕੀਤਾ ਗਿਆ ਹੈ।

ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਪੰਥਕ ਅਸੈਂਬਲੀ ਦੀ ਤਸਵੀਰ।

“ਨਿਵੇਕਲੀ ਪੰਥਕ ਅਸੈਂਬਲੀ ਦਾ ਪਹਿਲਾ ਦੌ ਰੋਜ਼ਾ ਇਜਲਾਸ ਜਿਸ ਨੂੰ ਪੰਥ ਦੇ ਸੁਹਿਰਦ ਹਿੱਸੇ ਨੇ ਪੰਥਕ ਹਿੱਤ ਨੂੰ ਉਜਾਗਰ ਕਰਨ ਲਈ ਬੁਲਾਇਆ ਸੀ, ਅਨੇਕਾਂ ਇਤਿਹਾਸਕ ਮਤਿਆਂ ਨੂੰ ਪਾਸ ਕਰ ਕੇ ਅੱਜ ਅੰਮ੍ਰਿਤਸਰ ਵਿਖੇ ਸਮਾਪਤ ਹੋਇਆ।

  1. ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਪ੍ਰਤੀ ਦੁੱਖ ਪ੍ਰਗਟ ਕਰਨਾ।

ਪੰਥਕ ਅਸੈਂਬਲੀ ਦੀਆਂ ਕਾਰਵਾਈਆਂ ਅਰਦਾਸ ਤੋਂ ਸ਼ੁਰੂ ਹੋਈਆਂ ਜਿਸ ਵਿਚ ਦੁਖਦਾਈ ਰੇਲ ਹਾਦਸੇ ਵਿੱਚ ਜ਼ਖਮੀ ਅਤੇ ਮਾਰੇ ਗਏ ਲੋਕਾਂ ਲਈ ਅਫਸੋਸ ਪ੍ਰਗਟ ਕੀਤਾ ਗਿਆ। ਪਰਿਵਾਰਾਂ ਨਾਲ ਹਮਦਰਦੀ ਕਰਦੇ ਹੋਏ ਪੰਥਕ ਅਸੈਂਬਲੀ ਦੇ ਸਾਰੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਨੂੰ ਰਾਹਤ ਅਤੇ ਬਣਦੀ ਡਾਕਟਰੀ ਅਤੇ ਮਾਇਕ ਸਹਾਇਤਾ ਪ੍ਰਦਾਨ ਕੀਤੀ ਜਾਵੇ।

  1. ਅਕਾਲ ਤਖਤ ਸਾਹਿਬ ਦੇ ਡੰਮੀ ਜਥੇਦਾਰ ਪ੍ਰਵਾਨ ਨਹੀਂ।

ਪੰਥਕ ਅਸੈਂਬਲੀ ਦਾ ਇਹ ਇਜਲਾਸ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਸਪੱਸ਼ਟ ਕਰਦੀ ਹੈ ਕਿ ਬਾਦਲ ਪਰਿਵਾਰ ਦੇ ਲਗਾਤਾਰ ਅਸਰ ਕਬੂਲਣ ਵਾਲੇ ਗਿਆਨੀ ਗੁਰਬਚਨ ਸਿੰਘ ਆਪਣੀਆਂ ਪੰਥ ਵਿਰੋਧੀ, ਦੇਹਧਾਰੀ ਗੁਰੂ ਡੰਮ-ਪੱਖੀ ਆਪ ਹੁਦਰੀਆਂ ਕਾਰਗੁਜਾਰੀਆਂ ਕਾਰਨ ਸਿੱਖ ਜਗਤ ਵੱਲੋਂ ਪਹਿਲਾਂ ਹੀ ਨਕਾਰਿਆ ਤੇ ਅਪ੍ਰਵਾਨ ਕੀਤਾ ਜਾ ਚੁੱਕਾ ਸੀ ਅਤੇ ਇਸ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੋਂ ਅਸਤੀਫ਼ਾ ਦੇਣ ਦਾ ਵਿਖਾਵਾ ਕਰਨਾ ਕੇਵਲ ਆਪਣੇ ਆਕਾਵਾਂ ਦੇ ਹੁਕਮ ਦੀ ਕੀਤੀ ਗਈ ਤਾਮੀਲ ਹੈ, ਜਿਸ ਦੀ ਖ਼ਾਲਸਾ ਪੰਥ ਲਈ ਜ਼ਰਾ ਜਿੰਨੀ ਵੀ ਬੁੱਕਤ ਨਹੀਂ।

ਪੰਥਕ ਅਸੈਂਬਲੀ ਦਾ ਅੱਜ ਦਾ ਇਹ ਹਾਉਸ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਸਪੱਸ਼ਟ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਨੂੰ ਭਰੋਸੇ ’ਚ ਲਏ ਅਤੇ ਵਿਧੀ-ਵਿਧਾਨ ਘੜੇ ਬਿਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਿਧਾਂਤਕ ਰੂਪ ਵਿੱਚ ਪ੍ਰਵਾਨ ਨਹੀਂ ਹੋਵੇਗੀ।

ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਖ਼ਾਲਸਾ ਪੰਥ ਨੂੰ ਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੀ ਐਗਜੈਕਟਿਵ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਣ ਵਾਲੀ ਨਿਯੁਕਤੀ ਨੂੰ ਪੰਥਕ ਅਸੈਂਬਲੀ ਦਾ ਇਹ ਹਾਉਸ ਸਰਬ ਸੰਮਤੀ ਨਾਲ ਅਗਾਉਂ ਹੀ ਰੱਦ ਕਰਦਾ ਹੈ।

  1. ਸੌਦਾ ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ ਨੂੰ ਸੀਲ ਕੀਤਾ ਜਾਵੇ ।

ਸਰਕਾਰੀ ਕਮਿਸ਼ਨਾਂ ਦੀਆਂ ਦੋਨੋਂ ਰਿਪੋਰਟਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਪੱਸ਼ਟ ਸਾਬਤ ਕੀਤਾ ਕਿ ਡੇਰਾ ਸੱਚਾ ਸੌਦਾ ਸਿੱਧੇ ਤੌਰ ’ਤੇ ਪੰਜਾਬ ਅਤੇ ਹਰਿਆਣਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜਿੰਮੇਵਾਰ ਹੈ ਅਤੇ ਉਨ੍ਹਾਂ ਦੇ ਪ੍ਰੇਮੀਆਂ ਨੇ ਹੀ ਬੁਰਜ ਜਵਾਹਰ ਸਿੰਘ ਵਾਲਾ ਅਤੇ 100 ਹੋਰ ਥਾਵਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਹਨ, ਇਸ ਲਈ ਸੌਦਾ ਸਰਸਾ ਡੇਰਾ ’ਤੇ ਤੁਰੰਤ ਪਾਬੰਦੀ ਲਗਾ ਦਿੱਤੀ ਜਾਵੇ ਅਤੇ ਸਾਰੇ ਨਾਮ ਚਰਚਾ ਘਰ ਸੀਲ ਕਰ ਦਿੱਤੇ ਜਾਣ। ਭਾਵੇਂ ਕਿ ਗੁਰਮੀਤ ਰਾਮ ਰਹੀਮ ਨੂੰ ਹੋਰ ਪਾਪਾਂ ਦੀ ਸਜ਼ਾ ਮਿਲ ਚੁੱਕੀ ਹੈ ਫਿਰ ਵੀ ਉਸ ਨੂੰ ਬੇਅਦਬੀ ਦੇ ਹਾਦਸਿਆਂ ਲਈ ਅਤੇ ਉਸ ਦੀ ਸਾਜਿਸ਼ ਲਈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

  1. ਮੌਜੂਦਾ ਟਕਰਾਅ ਕਿਉਂ ਅਤੇ ਕਿਵੇਂ ਸ਼ੁਰੂ ਹੋਇਆ ?

ਬਰਗਾੜੀ ਅਤੇ ਬਹਿਬਲ ਕਲਾਂ ਉਸ ਸਾਜ਼ਿਸ਼ ਦੀ ਚਰਨ ਸੀਮਾ ਹੈ ਜਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਫ਼ਿਰ ਵਿਰੋਧ ਵਿੱਚ ਪੈਦਾ ਹੋਏ ਪੰਥਕ ਰੋਹ ਨੂੰ ਦਬਾਉਣ ਲਈ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਪਿਛਲੇ ਦਹਾਕਿਆਂ ਤੋਂ ਸ਼ਬਦ ਗੁਰੂ ਦੇ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆ ਹਨ ਅਤੇ ਸ਼ਬਦ ਗੁਰੂ ਨੂੰ ਚੁਣੌਤੀ ਦਿੰਦੇ ਗੁਰੂ ਡੰਮ ਨੂੰ ਜਾਣ-ਬੁੱਝ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਸੈਂਬਲੀ ਦਾ ਇਹ ਮੰਨਣਾ ਹੈ ਕਿ ਅਜਿਹੇ ਸਿੱਖ ਵਿਰੋਧੀ ਡੇਰਿਆਂ ਨੂੰ ਭਾਰਤੀ ਰਾਜ ਅਤੇ ਇਸ ਦੀਆਂ ਏਜੰਸੀਆਂ ਦੀ ਪੂਰੀ ਸਰਪ੍ਰਸਤੀ ਹੈ।

ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲੀ ਪਾਲ ਕੇ ਸਿੱਖ ਵਿਰੋਧੀ ਤਾਕਤਾਂ ਨੂੰ ਸਿੱਖ ਸੰਸਥਾਵਾਂ ਵਿੱਚ ਦਾਖਲ ਹੋਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸੇ ਪ੍ਰਕਾਸ ਸਿੰਘ ਬਾਦਲ ਦੇ ਦੌਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਦੋ ਵਾਰ ਬੇਅਦਬੀ ਹੋਈ। ਪਹਿਲਾਂ 1978 ਵਿੱਚ ਫਿਰ 2015 ਵਿੱਚ ਅਤੇ ਦੋਵੇਂ ਵਾਰ ਹੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲਾਂ 1978 ਅੰਮ੍ਰਿਤਸਰ, 1981 ਚੰਦੋਕਲਾਂ, ਹਰਿਆਣਾ, 1986 ਨਕੋਦਰ ਅਤੇ ਹੁਣ 2015 ਬਰਗਾੜੀ ਦੇ ਵਿਰੋਧ ਵਿੱਚ ਸਿੱਖਾਂ ਨੇ ਆਪਣੀ ਸਮਰੱਥਾ ਅਨੁਸਾਰ ਆਪਣਾ ਰੋਸ ਜ਼ਾਹਿਰ ਕੀਤਾ, ਪਰ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਉਹ ਅਕਾਲੀ ਦਲ ਹੋਵੇ ਜਾਂ ਕਾਂਗਰਸ ਹਮੇਸ਼ਾ ਗੁਨਾਹਗਾਰਾਂ ਦੀ ਹਿਫ਼ਾਜ਼ਤ ਕੀਤੀ ਹੈ ਅਤੇ ਸਿੱਖਾਂ ਨੂੰ ਪੰਜਾਬ ਪੁਲੀਸ ਹੱਥੋਂ ਜ਼ਲੀਲ ਕਰਵਾਇਆ ਹੈ।

ਇਕ ਵਾਰ ਫਿਰ ਇਸ ਗੱਲ ਦੀ ਪ੍ਰੋੜਤਾ ਕੀਤੀ ਜਾਂਦੀ ਹੈ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਲਈ ਡੇਰਾਵਾਦ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਲਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਕਰ ਰਿਹਾ ਹੈ।

ਆਖਿਰਕਾਰ ਪੰਥਕ ਅਸੈਂਬਲੀ ਇਸ ਗੱਲ ਦਾ ਖੁਲਾਸਾ ਕਰਦੀ ਹੈ ਕਿ ਮੂਲ ਰੂਪ ਵਿੱਚ ਭਾਰਤੀ ਰਾਜ ਨੇ ਕੁਫ਼ਰ ਅਤੇ ਘਿਨੌਣੇ ਪਹਿਲੂਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਕਾਨੂੰਨੀ ਵਿਵਸਥਾ ਦੀ ਸਮੱਸਿਆ ਵਿੱਚ ਘਟਾ ਦਿੱਤਾ ਹੈ ਜਿਸ ਕਾਰਨ ਪੁਲਿਸ ਅਤੇ ਹੋਰ ਤਾਕਤਾਂ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਣ ।

  1. ਪੰਥਕ ਅਸੈਂਬਲੀ ਵੱਲੋਂ ਬਰਗਾੜੀ ਮੋਰਚੇ ਦੀ ਪੂਰਨ ਹਿਮਾਇਤ ।

ਅਸੈਂਬਲੀ ਬਰਗਾੜੀ ਮੋਰਚੇ ਅਤੇ ਉਸ ਦੀਆਂ ਮੰਗਾਂ ਦੀ ਹਮਾਇਤ ਕਰਦੀ ਹੈ। ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੀਆਂ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਬਰਗਾੜੀ ਪਹੁੰਚ ਰਹੀਆਂ ਹਨ ਅਤੇ ਮੋਰਚੇ ਦੀਆਂ ਜਾਇਜ਼ ਮੰਗਾਂ ਨਾਲ ਇੱਕਜੁਟਤਾ ਪ੍ਰਗਟ ਕਰ ਰਹੀਆਂ ਹਨ ਤਾਂ ਜੋ ਇਨਸਾਫ਼ ਦਿਵਾਇਆ ਜਾ ਸਕੇ।

ਅਸੈਂਬਲੀ ਮੋਰਚੇ ਦੀ ਮੰਗ ਦੀ ਹਮਾਇਤ ਕਰਦੀ ਹੈ ਕਿ ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਅਸੈਂਬਲੀ ਪੰਜਾਬ ਦੇ ਹਰ ਧਰਮ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਮੋਰਚੇ ਵਿਚ ਆਪਣੇ ਹਿੱਸੇਦਾਰੀ ਜਾਰੀ ਰੱਖਣ।

  1. ਪੰਥਕ ਅਸੈਂਬਲੀ ਬੇਅਦਬੀ ਦੇ ਮਾਮਲੇ ਵਿੱਚ ਵਾਈਟ ਪੇਪਰ ਜਾਰੀ ਕਰੇਗੀ ।

ਪੰਥਕ ਅਸੈਂਬਲੀ ਦਾ ਅੱਜ ਦਾ ਇਹ ਹਾਉਸ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸਪੱਸ਼ਟ ਕਰਦਾ ਹੈ ਕਿ ਨਿਰੰਕਾਰੀ, ਡੇਰਾ ਸਰਸਾ, ਆਸ਼ੂਤੋਸ਼ੀਏ, ਭੰਨਿਆਰੀਏ ਆਦਿ ਨਾਵਾਂ ਹੇਠ ਦੇਹਧਾਰੀ ਗੁਰੂ ਦੰਭ ਨੂੰ ਖ਼ਾਲਸੇ ਦੀ ਪਿੱਤ੍ਰ ਭੂਮੀ ਪੰਜਾਬ ਵਿੱਚ ਭਾਰਤੀ ਸਟੇਟ ਨੀਤੀ ਤਹਿਤ ਮਿਥ ਕੇ ਸਥਾਪਤ ਕੀਤਾ ਹੈ। ਸਰਕਾਰੀ ਸਰਪ੍ਰਸਤੀ ਹੇਠ ਇਸ ਨੂੰ ਪਾਲਿਆ ਗਿਆ। ਸ਼ਬਦ ਗੁਰੂ ਦੇ ਸਿਧਾਂਤ ’ਤੇ ਲਿਖਤੀ ਹਮਲੇ ਕੀਤੇ ਗਏ, ਦਸਮੇਸ਼ ਪਿਤਾ ਜੀ ਦੇ ਸਰੂਪ, ਪੰਜ ਪਿਆਰਿਆਂ ਦੀ ਪੰਥਕ ਸੰਸਥਾ ਅਤੇ ਖੰਡੇ ਦੀ ਪਾਹੁਲ ਦੀ ਜੁਗਤ ਦੇ ਸਵਾਂਗ ਰਚੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਮਿਥ ਕੇ ਅਪਮਾਨ ਕਰਾਇਆ ਗਿਆ ਹੈ।

ਡੇਰਾ ਸੱਚਾ ਸੌਦਾ ਅਤੇ ਇਸ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬਹਿਬਲ ਕਲਾਂ, ਬਰਗਾੜੀ ਅਤੇ ਕੋਟਕਪੂਰਾ ਘਟਨਾਵਾਂ ਵਿੱਚ ਸ਼ਮੂਲੀਅਤ ਦੇ ਸੰਧਰਭ ਵਿੱਚ ਵਾਈਟ ਪੇਪਰ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ ਜਾਂਦਾ ਹੈ ਜਿਸ ਲਈ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਅਤੇ ਮਾਹਿਰਾਂ ਦੀ ਇੱਕ ਕਮੇਟੀ ਜਲਦੀ ਸਥਾਪਤ ਕੀਤੀ ਜਾਵੇਗੀ।

  1. ਨਕੋਦਰ ਕਾਂਡ ਵਿੱਚ ਸ਼ਹੀਦ ਹੋਏ ਚਾਰ ਨੌਜਵਾਨਾਂ ਪ੍ਰਥਾਏ ਬਣੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਪੰਜਾਬ ਸਰਕਾਰ ਜਨਤਕ ਕਰੇ ।

2 ਫਰਵਰੀ 1986 ਨੂੰ ਨਕੋਦਰ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਿੱਖ ਵਿਰੋਧ ਕਰ ਰਹੇ ਸਨ ਤਾਂ ਚਾਰ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ। ਉਸ ਸਮੇਂ ਦੀ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਜਿਸ ਨੇ ਇੱਕ ਸਾਲ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿਤੀ ਸੀ ਜੋ ਅੱਜ ਤਕ ਜਨਤਕ ਨਹੀਂ ਕੀਤੀ ਗਈ।

ਪੰਥਕ ਅਸੈਂਬਲੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਅਸੈਂਬਲੀ ਨੇ ਵਕੀਲਾਂ ਦੀ ਇੱਕ ਕਮੇਟੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪਰਿਵਾਰਾਂ ਨੂੰ ਬਣਦਾ ਇਨਸਾਫ ਦਿਵਾਇਆ ਜਾ ਸਕੇ।

  1. ਪੰਥਕ ਅਸੈਂਬਲੀ ਵੱਲੋਂ ਪੰਥ ਦੇ ਗੱਦਾਰ ਅਤੇ ਸਿੱਖਾਂ ਦੇ ਕਾਤਲ ਬਾਦਲ ਪਿਉ-ਪੁੱਤ ਦਾ ਸਿਆਸੀ ਬਾਈਕਾਟ ਕਰਨ ਅਤੇ ਅਕਾਲੀ ਕਾਰਕੁੰਨਾਂ ਨੂੰ ਪੰਥ ਵਿਰੋਧੀ ਪਿਉ-ਪੁੱਤ ਦੀ ਕਿਸ਼ਤੀ ਤੋਂ ਉਤਰਨ ਦਾ ਸੱਦਾ ਦਿੰਦੀ ਹੈ।
  2. ਨਵੰਬਰ 1984 ਕਤਲਿਆਮ ਨੂੰ ਨਸਲਕੂਸ਼ੀ ਦੱਸਦਿਆਂ ਪੰਥਕ ਅਸੈਂਬਲੀ ਨੇ ਕੈਨੇਡਾ, ਅਮਰੀਕਾ ਦੀਆਂ ਸੁਬਾਈ ਸਰਕਾਰਾਂ ਵੱਲੋਂ ਇਸ ਨੂੰ ਨਸਲਕੁਸ਼ੀ ਕਰਾਰ ਦੇਣ ਦਾ ਸਵਾਗਤ ਕੀਤਾ।
  3. ਪੰਥਕ ਅਸੈਂਬਲੀ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦੀ ਹੈ ਕਿ ਬਹਿਬਲ ਕਲਾਂ ਦੇ ਦੋਨਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀਆਂ ਜਾਣ ਅਤੇ ਸਿਰਸਾ ਸਾਧ ਨੂੰ ਮਾਫੀ ਦੇਣ ਵਾਲੇ ਜਥੇਦਾਰ ਗਿਆਨੀ ਮੱਲ੍ਹ ਸਿੰਘ ਦੀ ਤਸਵੀਰ ਉਥੋਂ ਉਤਾਰੀ ਜਾਵੇ।
  4. ਪੰਥਕ ਅਸੈਂਬਲੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੀ ਤਜਵੀਜ ਦਾ ਹਾਂ-ਪੱਖੀ ਜਵਾਬ ਦੇਣ ਦੀ ਮੰਗ ਕਰਦੀ ਹੈ।
  5. ਪੰਥਕ ਅਸੈਂਬਲੀ ਅਣਮਿੱਥੇ ਸਮੇਂ ਲਈ ਮੁਅੱਤਲ ਕੀਤੀ ਜਾਂਦੀ ਹੈ।”

ਪੰਥਕ ਅਸੰਬਲੀ ਵਿਚ ਹੇਠ ਲਿਖੇ ਬੁਲਾਰਿਆਂ ਨੇ ਸੰਬੋਧਨ ਕੀਤਾ :

ਜੱਥੇਦਾਰ ਸੁਖਦੇਵ ਸਿੰਘ ਭੌਰ, ਗਿਆਨੀ ਕੇਵਲ ਸਿੰਘ, ਸ. ਜਗਮੋਹਨ ਸਿੰਘ ਲੁਧਿਆਣਾ, ਸ. ਕੰਵਰਪਾਲ ਸਿੰਘ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਨਵਕਿਰਨ ਸਿੰਘ ਐਡਵੋਕੇਟ,ਸ. ਜਸਵਿੰਦਰ ਸਿੰਘ ਰਾਜਪੁਰਾ, ਸ. ਹਰਪਾਲ ਸਿੰਘ ਚੀਮਾ (ਪ੍ਰਧਾਨ ਦਲ ਖਾਲਸਾ), ਸ. ਰਜਿੰਦਰ ਸਿੰਘ (ਕਨਵੀਨਰ ਖਾਲਸਾ ਪੰਚਾਇਤ), ਸ. ਖੁਸਕਵਲ ਸਿੰਘ ਨਾਗਪੁਰ, ਸ. ਧੰਨਵੰਤ ਸਿੰਘ, ਸ. ਅਮਰਿੰਦਰ ਸਿੰਘ, ਸ. ਪਰਗਟ ਸਿੰਘ ਭੋਡੀਪੁਰਾ, ਸ. ਕਰਨੈਲ ਸਿੰਘ ਪੀਰਮੁਹੰਮਦ (ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ), ਸ. ਹਰਦੀਪ ਸਿੰਘ ਡਿਬਡਿਬਾ (ਪ੍ਰਤਿਨਿਧ ਰਾਜਸਥਾਨ ਅਤੇ ਉਤਰਾਂਚਲ), ਸ. ਅਮਰਜੀਤ ਸਿੰਘ ਖਡੂਰ ਸਾਹਿਬ, ਸ. ਸਰਬਜੀਤ ਸਿੰਘ ਘੁਮਾਣ, ਸ. ਜਸਪਾਲ ਸਿੰਘ ਸਿੱਧੂ, ਸ. ਖੁਸ਼ਹਾਲ ਸਿੰਘ, ਸ. ਗੁਰਤੇਜ ਸਿੰਘ ਸਾਬਕਾ ਆਈ. ਏ. ਐਸ., ਸ. ਰਤਨ ਸਿੰਘ ਦੁਬਈ, ਹਰਜੀਤ ਸਿੰਘ ਕਲਕੱਤਾ, ਸ. ਪ੍ਰੀਤਮ ਸਿੰਘ ਸੰਧੂ ਉਤਰਾਖੰਡ, ਸ. ਸੁਰਜੀਤ ਸਿੰਘ ਜੰਮੂ, ਸ. ਗੁਰਵਿੰਦਰ ਸਿੰਘ ਚੱਢਾ, ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਭਾਈ ਰਾਮ ਸਿੰਘ ਦਮਦਮੀ ਟਕਸਾਲ, ਪ੍ਰਿੰਸੀਪਲ ਜਗਦੀਸ਼ ਸਿੰਘ (ਡਾਇਰੈਕਟਰ ਵਿਦਿਅਕ ਸੰਸਥਾਵਾਂ), ਸ. ਹਰਚਰਨਜੀਤ ਸਿੰਘ ਧਾਮੀ (ਆਗੂ ਦਲ ਖਾਲਸਾ), ਸ. ਬੀਰਦਵਿੰਦਰ ਸਿੰਘ (ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ), ਸ. ਜਗਮੋਹਣ ਸਿੰਘ ਕਸ਼ਮੀਰ, ਸ. ਜਸਪਾਲ ਸਿੰਘ ਹੇਰਾਂ (ਸੰਪਾਦਕ ਪਹਿਰੇਦਾਰ), ਸ. ਸਰਬਜੀਤ ਸਿੰਘ ਧੂੰਦਾ (ਸਿੱਖ ਪ੍ਰਚਾਰਕ), ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਸ. ਰਾਣਾ ਇੰਦਰਜੀਤ ਸਿੰਘ, ਸ. ਰਜਿੰਦਰ ਸਿੰਘ ਚੇਨਈ, ਸ. ਮਲਕੀਤ ਸਿੰਘ ਬੱਲ, ਸ. ਅਮਨਦੀਪ ਸਿੰਘ ਅਸਟ੍ਰੇਲੀਆ, ਸ. ਹਰਵਿੰਦਰ ਸਿੰਘ ਖਾਲਸਾ, ਸ. ਸੁਖਰਾਜ ਸਿੰਘ ਬਹਿਬਲਕਲਾਂ (ਸਪੁੱਤਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ), ਰਜਿੰਦਰ ਸਿੰਘ ਪੁਰੇਵਾਲ (ਇੰਗਲੈਂਡ), ਸ. ਜਗਜੀਤ ਸਿੰਘ ਗਾਬਾ (ਜਲੰਧਰ), ਸ. ਸਤਜੀਤ ਸਿੰਘ ਅਸਟ੍ਰੇਲੀਆ, ਸ. ਗੁਰਪ੍ਰੀਤ ਸਿੰਘ ਚੰਦਬਾਜਾ, ਸ. ਹਰਵਿੰਦਰ ਸਿੰਘ ਗੁਰਦਾਸਪੁਰ, ਸ. ਸਤਨਾਮ ਸਿੰਘ ਖੰਡਾ, ਭਾਈ ਨਰਾਇਣ ਸਿੰਘ ਜੋੜਾ, ਸ. ਹਿੰਮਤ ਸਿੰਘ ਏਕਨੂਰ, ਸ. ਪਰਮਜੀਤ ਸਿੰਘ ਮੰਡ (ਪ੍ਰਧਾਨ ਸਿੱਖ ਯੂਥ ਆਫ ਪੰਜਾਬ), ਸ. ਜਗਤਾਰ ਸਿੰਘ ਜਾਚਕ, ਸ. ਸੁਖਪ੍ਰੀਤ ਸਿੰਘ ਉਦੋਕੇ, ਸ. ਬਲਵਿੰਦਰ ਸਿੰਘ ਪੱਟੀ, ਸ. ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਸ. ਗੁਰਪ੍ਰੀਤ ਸਿੰਘ ਚੰਡੀਗੜ, ਬੀਬੀ ਕੁਲਦੀਪ ਕੌਰ ਟੋਹੜਾ, ਬੀਬੀ ਸੰਦੀਪ ਕੌਰ (ਸ਼ਹੀਦ ਭਾਈ ਧਰਮ ਸਿੰਘ ਖਾਲਸਾ ਟਰੱਸਟ), ਸ. ਅਜਮੇਰ ਸਿੰਘ (ਸਿੱਖ ਚਿੰਤਕ), ਬੀਬੀ ਕੁਲਵੰਤ ਕੌਰ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਭਾਈ ਪੰਥਪ੍ਰੀਤ ਸਿੰਘ, ਸ. ਧੰਨਰਾਜ ਸਿੰਘ, ਹਰਜਿੰਦਰ ਸਿੰਘ ਮਾਝੀ, ਐਡਵੋਕੇਟ ਅਮਰ ਸਿੰਘ ਚਾਹਲ, ਸ. ਕੁਲਵੰਤ ਸਿੰਘ ਮੁੰਬਈ, ਸ. ਅਮਰੀਕ ਸਿੰਘ ਸ਼ਾਹਪੁਰ (ਮੈਂਬਰ ਸ਼੍ਰੋਮਣੀ ਕਮੇਟੀ), ਸ. ਮਹਿੰਦਰ ਸਿੰਘ ਹੁਸੈਨਪੁਰ, ਸ. ਹਰਬੰਸ ਸਿੰਘ ਕਾਲੜਾ, ਸ. ਦਲਜੀਤ ਸਿੰਘ ਵੀ ਸੀ, ਸ. ਰਾਜਵਿੰਦਰ ਸਿੰਘ ਰਾਹੀ, ਸ. ਗੌਰਵਦੀਪ ਸਿੰਘ ਲੁਧਿਆਣਾ, ਸ. ਮਨਧੀਰ ਸਿੰਘ, ਬੀਬੀ ਜੀਵਨਜੋਤ ਕੌਰ, ਸ. ਅਨੂਪ ਸਿੰਘ ਬੈਂਗਲੋਰ, ਸ. ਪਰਮਜੀਤ ਸਿੰਘ ਵਾਸ਼ਿੰਗਟਨ, ਕਰਨਲ ਸੁਖਵਿੰਦਰ ਸਿੰਘ ਸੋਢੀ, ਬੀਬੀ ਨਵਜੋਤ ਕੌਰ ਚੱਬਾ, ਪ੍ਰੋ. ਬਲਵਿੰਦਰਪਾਲ ਸਿੰਘ ਜਲੰਧਰ, ਸ. ਜਸਬੀਰ ਸਿੰਘ ਘੁੰਮਣ ਐਡਵੋਕੇਟ, ਸ. ਜਸਵੰਤ ਸਿੰਘ ਪੁੜੈਣ, ਸ. ਹਰਭਜਨ ਸਿੰਘ ਨਿਸ਼ਕਾਮ (ਦਿੱਲੀ), ਸ. ਸੁਰਿੰਦਰਪਾਲ ਸਿੰਘ ਗੋਲਡੀ, ਸ. ਗੁਰਬਚਨ ਸਿੰਘ ਦੇਸ ਪੰਜਾਬ, ਸ. ਦਲਜੀਤ ਸਿੰਘ, ਸ. ਤਰਸੇਮ ਸਿੰਘ ਦਿੱਲੀ, ਐਡਵੋਕੇਟ ਅੰਗਰੇਜ ਸਿੰਘ ਪੰਨੂ, ਹਰਿਆਣਾ, ਐਸ. ਬੀ. ਐਸ. ਤੁੰਬਕ, ਯੂ. ਕੇ., ਸ. ਮੋਹਨਜੀਤ ਸਿੰਘ ਗੁਜਰਾਤ, ਸ. ਕਮਿੱਕਰ ਸਿੰਘ, ਪਟਨਾ ਸਾਹਿਬ, ਭਾਈ ਈਸ਼ਰ ਸਿੰਘ ਹੈਦਰਾਬਾਦ, ਸ. ਅਮਨਜੀਤ ਸਿੰਘ ਦੁਬਈ, ਸ. ਗੁਰਮੀਤ ਸਿੰਘ ਰਾਂਚੀ, ਸ. ਗੁਰਿੰਦਰ ਸਿੰਘ, ਸ. ਕਿਰਪਾਲ ਸਿੰਘ ਬਠਿੰਡਾ, ਸ. ਪਾਲ ਸਿੰਘ ਫਰਾਂਸ, ਬਲਵਿੰਦਰ ਸਿੰਘ ਮਿਸ਼ਨਰੀ ।

ਨਵੰਬਰ 1984 ਦਾ ਸਿੱਖ ਕਤਲਿਆਮ ਤੇ ਮਿਲੀ ਬੇਇਨਸਾਫ਼ੀ ਦੇ ਕਾਰਨ

0

(ਨੋਟ- ਇਸ ਸੰਵੇਦਸ਼ੀਲ ਮੁੱਦੇ ਦੀ ਗੰਭੀਰਤਾ ਨੂੰ ਵੇਖਦਿਆਂ ਵਿਸ਼ੇ ਨੂੰ ਸਰਲ ਤੇ ਸਪਸ਼ਟ ਕਰਨ ਲਈ ਕੁਝ ਸੁਧਾਰ ਕੀਤਾ ਗਿਆ ਹੈ, ਗੁਰੂ ਪਿਆਰਿਆਂ ਲਈ ਦੁਬਾਰਾ ਪੜਨ ਦੀ ਕੀਤੀ ਜਾ ਰਹੀ ਬੇਨਤੀ ਲਈ ਖ਼ਿਮਾ ਦਾ ਜਾਚਕ ਹਾਂ।)

ਨਵੰਬਰ 1984 ਦਾ ਸਿੱਖ ਕਤਲਿਆਮ ਤੇ ਮਿਲੀ ਬੇਇਨਸਾਫ਼ੀ ਦੇ ਕਾਰਨ

ਗਿਆਨੀ ਅਵਤਾਰ ਸਿੰਘ

ਭਾਰਤ ਦੇ ਇਤਿਹਾਸ ’ਚ 31 ਅਕਤੂਬਰ 1984, ਜਿੱਥੇ ਇੰਦਰਾਗਾਂਧੀ ਦੀ ਮੌਤ ਤੋਂ ਬਾਅਦ ਭਾਰਤ ਦੇ ਕਈ ਸੂਬਿਆਂ ’ਚ ਹੋਏ ਇੱਕ ਤਰਫ਼ਾ ਕਤਲਿਆਮ ਦੌਰਾਨ ਇੱਕ ਵਿਸ਼ੇਸ਼ ਵਰਗ (ਸਿੱਖਾਂ) ਨੂੰ ਨਿਸ਼ਾਨਾ ਬਣਾ ਕੇ ਮਾਰਿਆ ਗਿਆ ਅਤੇ ਵੱਡੇ ਪੈਮਾਨੇ ’ਚ ਉਨ੍ਹਾਂ ਦੀ ਇੱਜ਼ਤ ਅਤੇ ਧਨ-ਦੌਲਤ ਵੀ ਲੁੱਟੀ ਗਈ, ਨੂੰ ਦੰਗਿਆਂ ਦਾ ਨਾਂ ਦਿੱਤਾ ਜਾਂਦਾ ਹੈ ਜਦਕਿ ਦੰਗਿਆਂ ਅਤੇ ਕਤਲਿਆਮ ’ਚ ਬਹੁਤ ਅੰਤਰ ਹੈ।  ਦੰਗਿਆਂ ’ਚ ਇੱਕ ਤੋਂ ਵੱਧ ਗੁੱਟ ਹਮਲਾਵਰ (ਲੜਨ ਲਈ ਤਿਆਰ) ਹੁੰਦੇ ਹਨ ਪਰ ਕਤਲਿਆਮ ’ਚ ਦੂਸਰੀ ਧਿਰ ਲੜਨਾ ਹੀ ਨਹੀਂ ਚਾਹੁੰਦੀ।  ਕਤਲਿਆਮ ਨੂੰ ਦੰਗੇ ਕਹਿ ਕੇ ਭਾਰਤ ਆਪਣੇ ਅਕਸ ਨੂੰ ਦੁਨੀਆ ’ਚ ਬਚਾ ਵੀ ਰਿਹਾ ਹੈ ਅਤੇ ਸਿੱਖਾਂ ਨੂੰ ਇਨਸਾਫ਼ ਦੇਣ ਵਿੱਚ ਦੇਰੀ ਵੀ ਕਰਦਾ ਆ ਰਿਹਾ ਹੈ।  ਸਿੱਖ ਸੰਗਤਾਂ, ਇਸ ਮੰਦਭਾਗੀ ਘਟਨਾ ਲਈ ਭਾਰਤ ਦੇ ਲੀਡਰਾਂ ਦੀ ਬਦਨੀਤੀ ਨੂੰ ਜ਼ਿੰਮੇਵਾਰ ਮੰਨਦੀਆਂ ਹਨ ਕਿਉਂਕਿ ਇਸ ਕਤਲਿਆਮ ’ਚ ਕਾਂਗਰਸ ਦੇ ਕਈ ਲੀਡਰਾਂ ਨੇ ਆਮ ਨਾਗਰਿਕਾਂ (ਹਿੰਦੂਆਂ) ਨੂੰ ਸਿੱਖ ਭਾਈਚਾਰੇ ਵਿਰੁਧ ਵਰਗਲਾਇਆ ਸੀ।  ਭਾਵੇਂ ਕਿ ਇਸ ਜ਼ੁਲਮ ਦੀਆਂ ਤਾਰਾਂ ਜੂਨ 1984 ’ਚ ਦਰਬਾਰ ਸਾਹਿਬ (ਅੰਮ੍ਰਿਤਸਰ) ਉੱਤੇ ਭਾਰਤੀ ਫ਼ੌਜ ਦੁਆਰਾ ਕੀਤੇ ਗਏ ਹਮਲੇ ਅਤੇ ਅਨੇਕਾਂ ਬੇਗੁਨਾਹ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਮਾਰਨ ਨਾਲ਼ ਜੁੜੀਆਂ ਹੋਈਆਂ ਹਨ ਪਰ ਫਿਰ ਵੀ ਇਹ ਸਮਝਣਾ ਜ਼ਰੂਰੀ ਹੈ ਕਿ ਅਗਰ ਇਹ ਤਸ਼ੱਦਦ (ਜ਼ਿਆਦਤੀ) ਕੇਵਲ ਕਾਂਗਰਸ ਦੀ ਦੇਣ ਹੈ ਤਾਂ ਭਾਰਤ ’ਚ ਗ਼ੈਰ ਕਾਂਗਰਸੀ ਸਰਕਾਰਾਂ ਬਣਨ ਉਪਰੰਤ ਵੀ ਸਿੱਖਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ ?

ਉਕਤ ਕੀਤੀ ਗਈ ਵਿਚਾਰ ਕਿ ਨਵੰਬਰ 1984 ’ਚ ਹੋਏ ਸਿੱਖ ਘੱਲੂਘਾਰੇ (ਨਰਸੰਘਾਰ) ਦੇ ਤੰਦ ਜੂਨ 1984 ਨਾਲ਼ ਜੁੜਦੇ ਹਨ, ਨੂੰ ਵੀ ਅਧੂਰਾ ਸੱਚ ਹੀ ਸਮਝਣਾ ਪਏਗਾ ਕਿਉਂਕਿ ਪੂਰਨ ਸਚਾਈ ਇਹ ਹੈ ਕਿ ਇਸ ਘਟਨਾ ਦਾ ਪਿਛੋਕੜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ (ਫ਼ਿਲਾਸਫ਼ੀ) ਨਾਲ਼ ਸਬੰਧਿਤ ਹੈ, ਜਿਸ ਨੇ ਅਰਥਹੀਣ ਹਿੰਦੂ ਕਰਮਕਾਂਡੀ ਸੋਚ ਨੂੰ ਆਰਥਿਕਤਾ ਦਾ ਜ਼ਰੀਆ ਬਣਾ ਬੈਠੇ ਵਰਗ (ਪੰਡਿਤ) ਨੂੰ ਭਾਰੀ ਚਿੰਤਤ ਕੀਤਾ ਹੈ ਤੇ ਇਹ ਲੋਕ ਇਸ ਸਚਾਈ ਨੂੰ ਸਦੀਆਂ ਤੋਂ ਬਰਦਾਸ਼ਤ ਨਹੀਂ ਕਰ ਪਾ ਰਹੇ, ਜਿਸ ਕਾਰਨ 1984 ਵਰਗੇ ਕਤਲਿਆਮ ਅਗਾਂਹ ਵੀ ਹੁੰਦੇ ਰਹਿਣ ਨੂੰ ਨਕਾਰਿਆ ਨਹੀਂ ਜਾ ਸਕਦਾ, ਵਿਸ਼ੇ ਨੂੰ ਵਿਚਾਰਨਾ ਹੀ ਇਸ ਲੇਖ ਦਾ ਮੰਤਵ ਹੈ।

ਭਾਰਤ ’ਚ 4-5 ਹਜ਼ਾਰ ਸਾਲ ਪਹਿਲਾਂ ਤੋਂ ਧਰਮ ਦੇ ਨਾਂ ’ਤੇ ਜੋ ਕਰਮਕਾਂਡ ਦੱਸੇ ਤੇ ਪ੍ਰਚਾਰੇ ਗਏ ਉਹ ਸਨਾਤਨੀ ਵਿਚਾਰਧਾਰਾ ਦਾ ਅਹਿਮ ਭਾਗ ਹਨ, ਜਿਨ੍ਹਾਂ ’ਚ ਕੁਦਰਤ ਦੀ ਉਪਾਸ਼ਨਾ (ਪੂਜਾ) ਸਰਬੋਤਮ ਹੈ; ਜਿਵੇਂ ਕਿ ਸੂਰਜ, ਚੰਦ ਆਦਿ ਗ੍ਰਹਿ ਦਾ ਪ੍ਰਭਾਵ ਕਬੂਲਣਾ, ਦਰਖ਼ਤ (ਬ੍ਰਿਛ, ਬਨਸਪਤੀ), ਅੱਗ, ਹਵਾ, ਪਾਣੀ ਆਦਿਕ ਤੱਤਾਂ ਨੂੰ ਦੇਵਤੇ ਸਵੀਕਾਰਨਾ, ਸਮਾਜਕ ਲੀਡਰ (ਰਾਜੇ) ਨੂੰ ਰੱਬ ਮੰਨਣਾ, ਮੌਤ ਉਪਰੰਤ ਇਨ੍ਹਾਂ ਦੀ ਮੂਰਤੀ ਬਣਾ ਮੰਦਰਾਂ ’ਚ ਸਥਾਪਤ ਕਰਨਾ ਜਾਂ ਕੁਝ ਕੁ ਨੂੰ ਸੁਰਗ ’ਚ ਵਸਦੇ ਸਿੱਧ ਕਰਨਾ, ਸਮਾਜਕ ਵੰਡ ਪਾਊ ਸੋਚ ਦੇ ਵਿਸਥਾਰ ਲਈ ਕੀਤੀ ਜਾਂਦੀ ਜ਼ਿੱਦ (ਕੱਟੜਤਾ) ਦੇ ਰਸਤੇ ’ਚ ਆਉਣ ਵਾਲ਼ੀ ਗ਼ੈਰ ਸੋਚ ਨੂੰ ਤੁਛ ਬਿਆਨ ਕਰਨਾ ਭਾਵੇਂ ਕਿ ਉਹ ਸਮਾਜਕ ਪਿਆਰ ਹੀ ਵੰਡਦੀ ਹੋਵੇ, ਇੱਥੋਂ ਤੱਕ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਰਕਾਰੀ ਸ਼ਹਿ ਨਾਲ਼ ਕੁਚਲਣਾ ਜਾਂ ਨਸ਼ਟ ਕਰਨਾ (ਕਿਉਂਕਿ ਇਨ੍ਹਾਂ ਦੀ ਆਪਣੀ ਰਹੁ-ਰੀਤ (ਪਰੰਪਰਾ) ਨੇ ਮਨੁੱਖੀ ਮਨੋਬਲ ਨੂੰ ਇੰਨਾ ਉੱਚਾ ਨਹੀਂ ਚੁੱਕਿਆ ਕਿ ਉਹ ਗ਼ੈਰ ਮੱਤ ਦੀ ਸਚਾਈ ਦਾ ਸਾਹਮਣਾ ਕਰ ਸਕੇ।), ਮਾਨਵਤਾ ਨੂੰ ਊਚ-ਨੀਚ ’ਚ ਵੰਡ ਕੇ ਆਪਣੀ ਬਰਾਦਰੀ ਨੂੰ ਪਿਆਰ ਤੇ ਬਾਕੀਆਂ ਪ੍ਰਤੀ ਨਫ਼ਰਤ ਪੈਦਾ ਕਰਨੀ ਤੇ ਕਰਾਉਣੀ, ਆਦਿ ਕਰਮਕਾਂਡ ਸਮਾਜ ਨੂੰ ਨਿਘਾਰ (ਹੇਠਾਂ ਵੱਲ) ਲੈ ਜਾਣ ਦੇ ਕਾਰਨ ਬਣੇ, ਫਿਰ ਵੀ ਇਨ੍ਹਾਂ ਨੂੰ ਪੰਡਿਤਾਂ ਨੇ ਰਾਜਨੀਤਕਾਂ ਵਾਙ ਫੁੱਟ ਪਾਊ ਨੀਤੀ ਰਾਹੀਂ ਸਮਾਜ ’ਤੇ ਥੋਪਣਾ ਜਾਰੀ ਰੱਖਿਆ ਕਿਉਂਕਿ ਇਹ ‘‘ਜਿਨ੍ ਮਨਿ ਹੋਰੁ, ਮੁਖਿ ਹੋਰੁ; ਸਿ ਕਾਂਢੇ ਕਚਿਆ ॥’’ (ਬਾਬਾ ਫਰੀਦ ਜੀ/੪੮੮) ਜੀਵਨ ਵਾਲ਼ੇ ਲੋਕ ਸਦਾ ਛਲ-ਕਪਟੀ ਹੋਣ ਕਾਰਨ ਸੱਤਾਧਾਰੀ ਸ਼ਕਤੀ ਦਾ ਦੁਰਪ੍ਰਯੋਗ ਕਰਵਾਉਣ ’ਚ ਅੱਗੇ ਰਹੇ ਹਨ; ਜਿਵੇਂ ਕਿ ਦਸਰਥ ਪੁੱਤਰ ਰਾਜਾ ਰਾਮਚੰਦਰ ਪਾਸੋਂ 128 ਸਾਲ ਦੇ ਸੰਭੂਕ ਮਹਾਂਰਿਸ਼ੀ (ਜੋ ਕਿ ਜੰਗਲ-ਇਕਾਂਤ ’ਚ ਰੱਬੀ ਭਗਤੀ ਕਰਦਾ ਸੀ) ਦਾ ਕਤਲ ਇਸ ਲਈ ਕਰਵਾ ਦਿੱਤਾ ਕਿਉਂਕਿ ਉਹ ਦਲਿਤ ਸੀ ਤੇ ਜਾਤ-ਪਾਤ ਆਧਾਰਿਤ ਵੰਡ ਨੂੰ ਨਹੀਂ ਮੰਨਦਾ ਸੀ ਭਾਵ ਸੂਦਰ ਹੋ ਕੇ ਭਗਤੀ ਕਰਦਾ ਸੀ ਜੋ ਕਿ ਨਹੀਂ ਕਰਨੀ ਚਾਹੀਦੀ, ਪਰ ਇਹ ਪਾਪ, ਰਾਜਾ (ਰਾਮਚੰਦਰ) ਪ੍ਰਤੀ ਪੰਡਿਤ ਦੁਆਰਾ ਨਿਭਾਈ ਗਈ ਵਫ਼ਾਦਾਰੀ (ਕਿ ਤੂੰ ਰਾਜਾ ਨਹੀਂ ਰੱਬ ਹੈਂ) ਦੇ ਬਦਲੇ ਕਰਵਾਇਆ ।  ਰਾਜ ਦਰਬਾਰ ਦੀ ਹਾਜ਼ਰੀ ਭਰਦੀ ਪੰਡਿਤ ਸ਼੍ਰੇਣੀ ਦੀ ਇੱਕ ਮਿਸਾਲ ਆਸਾ ਕੀ ਵਾਰ ਰਾਹੀਂ ਗੁਰੂ ਨਾਨਕ ਸਾਹਿਬ ਜੀ ਦਿੰਦੇ ਹਨ ਕਿ ਪੰਡਿਤ ਛੁਪ ਕੇ ਆਪਣੀ (ਵੇਦ, ਸਿਮਰਤੀ, ਪੁਰਾਨ, ਗੀਤਾ ਦੁਆਰਾ ਦੱਸੀ) ਪੂਜਾ ਕਰਦੇ ਹਨ ਪਰ ਬਾਹਰੋਂ ਇਸਲਾਮ ਰਾਜਿਆਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੀਆਂ ਕਤੇਬਾਂ (ਤੌਰੇਤ, ਜ਼ੰਬੂਰ, ਅੰਜੀਲ ਤੇ ਕੁਰਾਨ) ਪੜ੍ਹਦੇ ਰਹੇ। ਧਰਮ ਦੇ ਨਾਂ ’ਤੇ ਅਜਿਹੀ ਛਲ-ਕਪਟੀ ਤੇ ਕਮਜੋਰ ਮਾਨਸਿਕਤਾ ਨੂੰ ਗੁਰੂ ਨਾਨਕ ਸਾਹਿਬ ਨੇ ਪਾਖੰਡ ਕਿਹਾ ਕਿਉਂਕਿ ਬਾਹਰ ਵਿਖਾਵੇ ਲਈ ਪੜ੍ਹੀ ਕੁਰਾਨ ’ਤੇ ਵਿਸ਼ਵਾਸ ਨਹੀਂ ਤੇ ਅੰਦਰ ਛੁਪ ਕੇ ਪੜ੍ਹੀ ਪੁਰਾਣ/ਗੀਤਾ ਨਾਲ਼ ਜ਼ਮੀਰ ਨਹੀਂ ਜਾਗੀ, ਜ਼ਮੀਰ ਜਗਾਉਣ ਲਈ ਹਿੰਮਤ ਤੇ ਬਲ ਰੱਬੀ ਨਾਮ ਸਿਮਰਨ ਨਾਲ਼ ਮਿਲਦਾ ਹੈ, ‘‘ਅੰਤਰਿ ਪੂਜਾ, ਪੜਹਿ ਕਤੇਬਾ; ਸੰਜਮੁ ਤੁਰਕਾ ਭਾਈ ॥  ਛੋਡੀਲੇ ਪਾਖੰਡਾ ! ॥ ਨਾਮਿ ਲਇਐ; ਜਾਹਿ ਤਰੰਦਾ ॥’’ (ਮ: ੧/੪੭੧)

ਭਾਵੇਂ ਕਿ ਸਨਾਤਨੀ ਸੋਚ ਨੇ ਮਨੁੱਖੀ ਮਨੋਬਲ ਨੂੰ ਹੇਠਾਂ ਡੇਗਿਆ ਹੈ ਪਰ ਫਿਰ ਵੀ ਇਹ ਭਾਰ ਅੱਜ ਤੱਕ ਢੋਹਣ ਲਈ ਪੰਡਿਤਾਂ ਨੇ ਸਰਬ ਪ੍ਰਮਾਣਿਤ ਗੁਰੂ ਨਾਨਕ ਫ਼ਿਲਾਸਫ਼ੀ ਦਾ ਵਿਰੋਧ ਜਾਰੀ ਰੱਖਿਆ ਕਿਉਂਕਿ ਗੁਰਮਤਿ; ਇਨ੍ਹਾਂ ਦੀ ਸੋਚ ਨੂੰ ਮੂਲੋਂ ਰੱਦ ਕਰਦੀ ਹੈ, ਜਿਸ ਨੂੰ ਇਨ੍ਹਾਂ ਨੇ ਰੋਜ਼ੀ-ਰੋਟੀ ਦਾ ਸਾਧਨ ਬਣਾ ਰੱਖਿਆ ਹੈ।  ਗੁਰਮਤਿ ਦੀ ਸੋਚ ਅਤੇ ਬ੍ਰਾਹਮਣਵਾਦੀ ਸੋਚ ਦੇ ਕੁਝ ਵਿਵਾਦਿਤ ਅੰਤਰ ਇਹ ਹਨ :

(1). ਪੰਡਿਤ ਕਿਰਤ (ਆਕਾਰ) ਦਾ ਪੂਜਾਰੀ ਹੈ ਤੇ ਇਸ ਨੂੰ ਸਥਾਈ ਮੰਨਦਾ ਹੈ ਜਦਕਿ ਗੁਰਬਾਣੀ ਨਿਰਾਕਾਰ ਨੂੰ ਰੱਬ ਮੰਨਦੀ ਹੈ, ਜੋ ਕੁਦਰਤ ’ਚ ਵਿਆਪਕ ਹੈ, ਪਰ ਫਿਰ ਵੀ ਗੁਰਮਤਿ ਦੇ ਰੱਬ ਵਾਙ ਕੁਦਰਤ (ਹਿੰਦੂ ਰੱਬ) ਸਥਾਈ ਨਹੀਂ । ਗੁਰੂ ਵਚਨ ਹਨ ਕਿ ਹੇ ਮੂਰਖ ! ਵਿਖਾਈ ਦੇਣ ਵਾਲ਼ੀ ਕੁਦਰਤ ਨਾਸਵਾਨ ਹੈ, ਇਸ ਨਾਲ਼ ਕਿਉਂ ਜੁੜਦਾ (ਲਗਦਾ, ਪੂਜਾ ਕਰਦਾ) ਹੈਂ ? ‘‘ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ ਗਵਾਰ  ?॥’’ (ਮ: ੫/੮੦੮) ਤਾਂ ਤੇ ‘‘ਹੈ ਭੀ, ਹੋਸੀ; ਜਾਇ ਨ ਜਾਸੀ; ਸਚਾ ਸਿਰਜਣਹਾਰੋ ॥ (ਮ: ੧/੨੪) ਨਾਲ਼ ਜੁੜ, ਜੋ ਸਦੀਵੀ ਸਥਿਰ ਹੈ।

(2). ਪੰਡਿਤ, ਜਿਨ੍ਹਾਂ ਨੂੰ ਦੇਵਤੇ (ਰੱਬ) ਮੰਨਦਾ ਹੈ ਗੁਰਮਤਿ ਉਨ੍ਹਾਂ ਨੂੰ ਦੁਨਿਆਵੀ ਰਾਜੇ ਮੰਨਦੀ ਹੈ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩) ‘ਅਵਤਾਰੀ’ ਤੋਂ ਭਾਵ ਵਿਸ਼ਨੂੰ ਦੇਵਤੇ ਦੇ ਅਵਤਾਰ (ਦੇਵਤੇ ਦਾ ਕਿਸੇ ਹੋਰ ਦੇਹ ’ਚ ਪ੍ਰਵੇਸ਼ ਕਰਨਾ) ਹਨ, ਜਿਨ੍ਹਾਂ ਦੀ ਗਿਣਤੀ 10 ਅਤੇ 24 ਮੰਨੀ ਗਈ; ਜਿਵੇਂ ਕਿ ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਅਤੇ ਕ੍ਰਿਸ਼ਨ ਜੀ ਦੁਆਪਰ ਯੁੱਗ ਦੇ ਅਵਤਾਰ ਮੰਨੇ ਗਏ । ਨਵਰਾਤ੍ਰ ਦਾ ਭਾਵ ਨੌ ਰਾਤਾਂ (9 ਸੁਹਾਗ ਰਾਤਾਂ) ਹਨ, ਜੋ ਦੁਰਗਾ ਦੁਆਰਾ ਮੁੜ-ਮੁੜ ਭਾਵ 9 ਵਾਰ ਅਵਤਾਰ (ਜਨਮ) ਲੈਣ ਉਪਰੰਤ ਸ਼ਿਵ ਜੀ ਨਾਲ਼ ਮਨਾਈਆਂ, ਮੰਨੀਆਂ ਗਈਆਂ।

(3). ਸਨਾਤਨ ਸੋਚ ਨੇ ਪੰਡਿਤ ਨੂੰ ਬ੍ਰਹਮਾ ਦੇ ਮੂੰਹ ’ਚੋਂ ਪੈਦਾ ਕੀਤਾ, ਖੱਤਰੀ; ਬ੍ਰਹਮਾ ਦੀਆਂ ਬਾਂਹਾਂ ’ਚੋਂ, ਵੈਸ; ਬ੍ਰਹਮਾ ਦੇ ਪੱਟਾਂ ’ਚੋਂ ਅਤੇ ਔਰਤ/ਸੂਦਰ; ਬ੍ਰਹਮਾ ਦੇ ਪੈਰਾਂ ’ਚੋਂ ਪੈਦਾ ਹੋਣ ਕਾਰਨ ਕੁੱਝ ਪਵਿੱਤਰ ਤੇ ਕੁੱਝ ਅਪਵਿੱਤਰ ਮੰਨੇ ਗਏ ਪਰ ਗੁਰਬਾਣੀ ਅਨੁਸਾਰ ਸਮਾਜ ਦੀ ਉਤਪਤੀ ਇੱਕ ਰੱਬੀ ਹੁਕਮ ਨਾਲ਼ ਹੋਈ ਹੈ, ‘‘ਕੀਤਾ ਪਸਾਉ; ਏਕੋ ਕਵਾਉ ॥’’ (ਜਪੁ) ਅਤੇ ਸਮਾਜਕ ਵਿਤਕਰੇ ਨੂੰ ਵੀ ਰੱਦ ਕੀਤਾ, ‘‘ਜਾਤਿ ਕਾ ਗਰਬੁ; ਨ ਕਰਿ ਮੂਰਖ ਗਵਾਰਾ ! ॥  ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ॥ (ਮ: ੩/੧੧੨੮), ਜੌ ਤੂੰ ਬ੍ਰਾਹਮਣੁ; ਬ੍ਰਹਮਣੀ ਜਾਇਆ ॥  ਤਉ; ਆਨ ਬਾਟ ਕਾਹੇ ਨਹੀ ਆਇਆ  ? ॥’’ (ਭਗਤ ਕਬੀਰ ਜੀ/੩੨੪) ਭਾਵ ਅਗਰ ਤੂੰ ਬ੍ਰਾਹਮਣੀ ਦੀ ਕੁੱਖੋਂ ਜਨਮ ਲੈਣ ਕਾਰਨ ਬ੍ਰਾਹਮਣ ਹੈਂ ਤਾਂ ਮਾਤਾ ਦੇ ਗਰਭ ਰਾਹੀਂ ਤਾਂ ਅਸੀਂ ਸੂਦਰ ਪੈਦਾ ਹੋਏ ਹਾਂ ਤੂੰ ਕਿਸੇ ਹੋਰ ਰਸਤੇ ਕਿਉਂ ਨਾ ਪੈਦਾ ਹੋਇਆ ?

(4). ਪੰਡਿਤ ਨੇ ਮਨ ਸ਼ੁੱਧਤਾ ਦੀ ਬਜਾਇ ਸਰੀਰਕ ਸਫ਼ਾਈ ਨੂੰ ਵੱਧ ਮਹੱਤਵ ਦਿੱਤਾ, ਤਾਂ ਜੋ ਤੀਰਥ ਇਸ਼ਨਾਨ, ਤੀਰਥ ਯਾਤ੍ਰਾ ਆਦਿ ਰਾਹੀਂ ਪੰਡਿਤਾਂ ਨਾਲ਼ ਮਿਲਾਪ ਕਰ ਜਜਮਾਨਾਂ ਦੀ ਕਮਾਈ ਨਾਲ਼ ਉਨ੍ਹਾਂ ਦੀਆਂ ਆਰਥਕ ਲੋੜਾਂ ਪੂਰੀਆਂ ਹੁੰਦੀਆਂ ਰਹਿਣ ਪਰ ਗੁਰਮਤਿ ਨੇ ਇਸ ਨੂੰ ਪਾਖੰਡ ਦੱਸਿਆ ਕਿਉਂਕਿ ਇਨ੍ਹਾਂ ਦਾ ਪ੍ਰਭਾਵ ਮਨ ’ਤੇ ਨਹੀਂ ਪੈਂਦਾ, ‘‘ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ ਪੂਜਾ ਤਿਲਕੁ ਤੀਰਥ ਇਸਨਾਨਾ ॥ ਨਿਵਲੀ ਕਰਮ ਆਸਨ ਚਉਰਾਸੀਹ; ਇਨ ਮਹਿ ਸਾਂਤਿ ਨ ਆਵੈ ਜੀਉ ॥’’ (ਮ: ੫/੯੮) ਪਰ ਗੁਰਬਾਣੀ ਨੇ ‘‘ਮਮਾ; ਮਨ ਸਿਉ ਕਾਜੁ ਹੈ; ਮਨ ਸਾਧੇ ਸਿਧਿ ਹੋਇ ॥’’ (ਭਗਤ ਕਬੀਰ ਜੀ/੩੪੨) ਬਖਿਆਨ ਕੀਤਾ। ‘ਮਨ ਸਾਧੇ ਸਿਧਿ ਹੋਇ’ ਤੋਂ ਭਾਵ ਮਨ ਨੂੰ ਕਾਬੂ (ਸ਼ੁੱਧ) ਕੀਤਿਆਂ ਹੀ ਸਫਲਤਾ ਮਿਲਦੀ ਹੈ, ਨਾ ਕਿ ਕੇਵਲ ਸਰੀਰਕ ਸਫ਼ਾਈ ਨਾਲ਼।

(5). ਪੰਡਿਤ ਰੀਤੀ ਅਨੁਸਾਰ ਛੇ ਕਰਮ (ਵਿਦਿਆ ਆਪ ਪੜ੍ਹਨੀ ਤੇ ਜਜਮਾਨਾਂ ਨੂੰ ਪੜ੍ਹਾਉਣੀ, ਜੱਗ ਆਪ ਕਰਨਾ ਤੇ ਜਜਮਾਨਾਂ ਪਾਸੋਂ ਕਰਵਾਉਣਾ, ਦਾਨ ਆਪ ਲੈਣਾ ਅਤੇ ਜਜਮਾਨਾਂ ਪਾਸੋਂ ਦੇਣ ਦੀ ਪ੍ਰੇਰਨਾ) ਹਨ ਜਦਕਿ ਗੁਰਮਤਿ ਦੇ ਤਿੰਨ ਮੁੱਢਲੇ ਅਸੂਲ ਹਨ ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛੱਕਣਾ’।  ਵੰਡ ਉਹੀ ਸਕਦਾ ਹੈ ਜਿਸ ਪਾਸ ਕੁਝ ਹੋਵੇ ਭਾਵ ਸੱਚੀ ਕਿਰਤ ਕਰੇ, ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥  ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧/੧੨੪੫), ਪਰ ਪੰਡਿਤ, ‘‘ਗਿਆਨ ਵਿਹੂਣਾ; ਗਾਵੈ ਗੀਤ ॥  ਭੁਖੇ ਮੁਲਾਂ; ਘਰੇ ਮਸੀਤਿ ॥  ਮਖਟੂ ਹੋਇ ਕੈ; ਕੰਨ ਪੜਾਏ ॥  ਫਕਰੁ ਕਰੇ; ਹੋਰੁ ਜਾਤਿ ਗਵਾਏ ॥  ਗੁਰੁ ਪੀਰੁ ਸਦਾਏ; ਮੰਗਣ ਜਾਇ ॥  ਤਾ ਕੈ ਮੂਲਿ ਨ ਲਗੀਐ ਪਾਇ ॥’’  (ਮ: ੧/੧੨੪੫), ਇਸ ਲਈ ‘‘ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ ॥ (ਭਗਤ ਕਬੀਰ ਜੀ/੧੩੭੭), ਪੰਡਿਤ ਮੁਲਾਂ; ਜੋ ਲਿਖਿ ਦੀਆ ॥  ਛਾਡਿ ਚਲੇ ਹਮ; ਕਛੂ ਨ ਲੀਆ ॥’’ (ਭਗਤ ਕਬੀਰ ਜੀ/੧੧੫੯) ਕਿਉਂਕਿ ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ॥  ਦੁਹਾਂ ਤੇ ਗਿਆਨੀ ਸਿਆਣਾ ॥  ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥  ਨਾਮੇ ਸੋਈ ਸੇਵਿਆ; ਜਹ ਦੇਹੁਰਾ ਨ ਮਸੀਤਿ ॥’’ (ਭਗਤ ਨਾਮਦੇਵ/੮੭੫) ਭਾਵ ਨਾਮਦੇਵ ਜੀ ਨੇ ਉਸ ਦੀ ਪੂਜਾ ਕੀਤੀ ਜੋ ਕੇਵਲ ਦੇਹੁਰੇ (ਮੰਦਿਰ) ਜਾਂ ਮਸਜਿਦ ਤੱਕ ਸੀਮਤ ਨਹੀਂ ਬਲਕਿ ਹਰ ਥਾਂ ਵਿਆਪਕ ਹੈ, ਪਸਰਿਆ ਹੋਇਆ ਹੈ।

ਗੁਰਬਾਣੀ ਦਾ ਮਨੋਰਥ ਕਿਸੇ ਵਿਸ਼ੇਸ਼ ਵਰਗ (ਹਿੰਦੂ ਸਮਾਜ ਜਾਂ ਇਸਲਾਮ) ਨਾਲ਼ ਨਫ਼ਰਤ ਕਰਨਾ ਨਹੀਂ ਰਿਹਾ। ਇਸ ਦੀ ਮਿਸਾਲ ਹੈ ਭਗਤ ਰਾਮਾਨੰਦ ਜੀ ਬ੍ਰਾਹਮਣ ਅਤੇ ਬਾਬ ਫ਼ਰੀਦ ਜੀ ਮੁਸਲਮਾਨ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਅੰਦਰ ਇਕੱਠਿਆਂ ਸ਼ਾਮਲ ਕਰਨਾ।  ਗੁਰਬਾਣੀ ’ਚ ਸਿਧਾਂਤ ਹੀ ਸਰਬੋਤਮ ਮੰਨਿਆ ਗਿਆ ਹੈ; ਜਿਵੇਂ ਕਿ ਭਗਤ ਰਾਮਾਨੰਦ ਜੀ ਦੇ ਵਚਨ ਹਨ ਕਿ ਇੱਕ ਵਾਰ ਰੱਬ ਨੂੰ ਪੂਜਣ ਲਈ ਮੈਂ ਬ੍ਰਹਮ ਸਥਾਨ (ਮੰਦਿਰ) ’ਚ ਗਈ (ਗਿਆ), ਪਰ ਗੁਰੂ ਨੇ ਕਿਹਾ ਕਿ ਉਹ ਤਾਂ ਤੇਰੇ ਅੰਦਰ ਹੈ, ਤਦ ਤੋਂ ਮੈਨੂੰ ਇਉਂ ਜਾਪਿਆ ਕਿ ਬਾਹਰ ਜਿੱਥੇ ਜਾਈਦਾ ਹੈ ਉੱਥੇ ਕੇਵਲ ਪਾਣੀ (ਤੀਰਥ) ਜਾਂ ਪੱਥਰ (ਮੂਰਤੀਆਂ) ਹਨ ਪਰ ਹੇ ਮਾਲਕ ! ਤੂੰ ਤਾਂ ਸਰਬ ਵਿਆਪਕ ਹੈਂ, ਵੇਦ, ਪੁਰਾਣ ਦੀ ਖੋਜ ਅਤੇ ਉਨ੍ਹਾਂ ਦੇ ਕਹੇ ਅਨੁਸਾਰ (ਭਾਵ ਉੱਧਰ ਨੂੰ) ਤਾਂ ਜਾਈਏ ਜੇ ਇੱਥੇ (ਭਾਵ ਮੇਰੇ ਨੇੜੇ, ਮੇਰੇ ਅੰਦਰ) ਨਾ ਹੋਵੇ ਤਾਂ ਤੇ ਹੇ ਸਤਿਗੁਰੂ ਜੀਓ! ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਮੇਰੀ ਤੰਗਦਿਲ ਦੇ ਸੰਗਲ (ਭਰਮ) ਕੱਟੇ, ‘‘ਪੂਜਨ ਚਾਲੀ ਬ੍ਰਹਮ ਠਾਇ ॥  ਸੋ ਬ੍ਰਹਮੁ ਬਤਾਇਓ; ਗੁਰ ਮਨ ਹੀ ਮਾਹਿ ॥੧॥  ਜਹਾ ਜਾਈਐ; ਤਹ ਜਲ ਪਖਾਨ ॥  ਤੂ ਪੂਰਿ ਰਹਿਓ ਹੈ; ਸਭ ਸਮਾਨ ॥  ਬੇਦ ਪੁਰਾਨ ਸਭ ਦੇਖੇ ਜੋਇ ॥  ਊਹਾਂ ਤਉ ਜਾਈਐ; ਜਉ ਈਹਾਂ ਨ ਹੋਇ ॥੨॥  ਸਤਿਗੁਰ !  ਮੈ ਬਲਿਹਾਰੀ ਤੋਰ ॥  ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥’’ (ਭਗਤ ਰਾਮਾਨੰਦ/੧੧੯੫) ਅਜਿਹਾ ਦੀ ਉਪਦੇਸ਼ ਬਾਬਾ ਫ਼ਰੀਦ ਜੀ ਦੇ ਰਹੇ ਹਨ, ‘‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ?  ਵਣਿ ਕੰਡਾ ਮੋੜੇਹਿ ॥  ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ  ?॥’’  (ਬਾਬਾ ਫਰੀਦ ਜੀ/੧੩੭੮) ਪਦ ਅਰਥ: ਵਣਿ- ਜੰਗਲ ਵਿੱਚ, ਕੰਡਾ-ਸੂਲਾਂ, ਮੋੜਿਹਿ- ਮੋੜਦਾ ਫਿਰਦਾ ਹੈਂ, ਲਤਾੜਦਾ (ਮਿੱਧਦਾ) ਫਿਰਦਾ ਹੈਂ, ਹਿਆਲੀਐ-ਹਿਰਦੇ ਵਿੱਚ।

ਗੁਰੂ ਨਾਨਕ ਪਾਤਿਸ਼ਾਹ ਨੇ ਜਿੱਥੇ ਆਪਣੀ ਨਿਵੇਕਲੀ ਸੋਚ ਤੇ ਆਦਰਸ਼ ਕਿਰਦਾਰ, ਲੁਕਾਈ ਨੂੰ 40-50 ਹਜ਼ਾਰ ਕਿਲੋ ਮੀਟਰ ਪੈਦਲ ਚੱਲ ਕੇ ਸਮਝਾਈ/ਸਮਝਾਇਆ ਉੱਥੇ ਸਮਾਜਕ ਪ੍ਰਚਲਿਤ ਗ਼ਲਤ ਮਨੌਤਾਂ ਨੂੰ ਦ੍ਰਿੜ੍ਹਤਾ ਤੇ ਦਲੇਰੀ ਨਾਲ਼ ਰੱਦ ਵੀ ਕੀਤਾ।  ਮੰਦਿਰਾਂ ’ਚ ਹੁੰਦੀ ਦੀਵਿਆਂ ਨਾਲ਼ ਆਰਤੀ ਨੂੰ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ॥…. ਕੈਸੀ ਆਰਤੀ ਹੋਇ ॥ ਭਵ ਖੰਡਨਾ !  ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ (ਮ: ੧/੧੩) ਉਚਾਰ ਕੇ ਸੌੜੀ ਸੋਚ ’ਚ ਉਤੇਜਨਾ ਪੈਦਾ ਕੀਤੀ, ਕੁੰਭ ਦੌਰਾਨ ਹਰਦੁਆਰ ਵਿਖੇ ਦਿੱਤੇ ਜਾ ਰਹੇ ਪਿੱਤਰਾਂ ਨੂੰ (ਸੂਰਜ ਵੱਲ ਸੁੱਟ ਕੇ) ਗੰਗਾ ਦੇ ਪਾਣੀ ਵਾਲ਼ੀ ਮਨੌਤ ਨੂੰ ਪੱਛਮ (ਕਰਤਾਰਪੁਰ) ਵੱਲ ਪਾਣੀ ਸੁੱਟ ਕੇ ਝੂਠਾ ਸਾਬਤ ਕੀਤਾ, ਜੋਗੀਆਂ ਦੀਆਂ ਗੁਫ਼ਾਵਾਂ ’ਚ ਜਾ ਕੇ ਕੀਤੀ ਗਈ ਵਿਚਾਰ-ਚਰਚਾ ਦੌਰਾਨ ਆਪਣੀ ਹਾਰ ਹੁੰਦੀ ਵੇਖ ਭਰਥਰੀ ਯੋਗੀ ਨੇ ਪੁੱਛਿਆ ਕਿ ਤੇਰੇ ਅੰਦਰ ਕਿਹੜੀ ਕਰਾਮਾਤ ਹੈ, ਜੋ ਤੈਨੂੰ ਇੱਥੇ (ਸਾਡੇ ਪਾਸ ਪਹਾੜਾਂ ’ਚ) ਲੈ ਆਈ, ਦੇ ਜਵਾਬ ’ਚ ਗੁਰੂ ਜੀ ਨੇ ਕਿਹਾ, ‘‘ਸੁਣਿ ਭਰਥਰਿ ! ਨਾਨਕੁ ਕਹੈ ਬੀਚਾਰੁ ॥ ਨਿਰਮਲ ਨਾਮੁ; ਮੇਰਾ ਆਧਾਰੁ ॥’’ (ਮ: ੧/੪੧੨)

ਧਰਮ; ਮਨੁੱਖ ਦੇ ਮਨੋਬਲ ਨੂੰ ਉੱਚਾ ਚੁੱਕਦਾ ਹੈ। ਉਕਤ ਕੀਤੀ ਗਈ ਵਿਚਾਰ ਕਿ ਪੰਡਿਤਾਂ ਦੁਆਰਾ ‘‘ਅੰਤਰਿ ਪੂਜਾ, ਪੜਹਿ ਕਤੇਬਾ; ਸੰਜਮੁ ਤੁਰਕਾ ਭਾਈ ॥’’ ਦੇ ਮੁਕਾਬਲੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਾਬਰ ਨੂੰ ਉਸ ਦੇ ਸਨਮੁਖ ਜਾਬਰ (ਜ਼ਾਲਮ) ਕਹਿਣਾ, ਮੱਕੇ ਜਾ ਕੇ ਆਪਣੇ ਪੈਰ ਉਸ ਤਰਫ਼ ਕਰਨ ਨੂੰ ਕਹਿਣਾ ਜਿੱਧਰ ਖ਼ੁੱਦਾ ਦਾ ਘਰ ਨਾ ਹੋਵੇ ਅਤੇ ਧਾਰਮਿਕ ਆਗੂ ਕਾਜ਼ੀ, ਪੰਡਿਤ ਤੇ ਜੋਗੀ, ਜੋ ਕਿ ਲੁਕਾਈ ਦੀ ਰਹਿਨੁਮਾਈ ਕਰਦੇ ਸਨ, ਨੂੰ ਬੁਲੰਦ ਹੌਸਲੇ (ਸਾਹਸ) ਨਾਲ਼, ‘‘ਕਾਦੀ; ਕੂੜੁ ਬੋਲਿ ਮਲੁ ਖਾਇ ॥  ਬ੍ਰਾਹਮਣੁ ਨਾਵੈ; ਜੀਆ ਘਾਇ ॥  ਜੋਗੀ; ਜੁਗਤਿ ਨ ਜਾਣੈ ਅੰਧੁ ॥  ਤੀਨੇ; ਓਜਾੜੇ ਕਾ ਬੰਧੁ ॥’’ (ਮ: ੧/੬੬੨) ਕਹਿਣਾ, ਕਿਸੇ ਬੁੱਝਦਿਲ ਜਾਂ ਕਮਜੋਰ ਜੀਵਨ ਦੀ ਆਵਾਜ਼ ਨਹੀਂ । ਗੁਰੂ ਸਾਹਿਬਾਨ ਨੂੰ ਆਪਣੇ ਵਚਨਾਂ ਉੱਤੇ ਪੂਰਾ ਵਿਸ਼ਵਾਸ ਰਿਹਾ ਹੈ ਕਿ ‘‘ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ; ਮਨ !  ਹੋਇ ਨਿਚਿੰਦ, ਨਿਸਲੁ ਹੋਇ ਰਹੀਐ ॥’’ (ਮ: ੪/੫੯੪)

ਦੂਸਰੇ ਪਾਸੇ ਪੰਡਿਤ, ਜੋ ਜਜਮਾਨਾਂ ਪਾਸੋਂ ਸਭ ਕੁਝ ਦਾਨ ਲੈਣ ਉਪਰੰਤ ਉਨ੍ਹਾਂ ਨੂੰ ਕਰਵਤ (ਆਰੇ) ਨਾਲ਼ ਆਪਣਾ ਸਰੀਰ ਚਿਰਵਾਉਣ ਉਪਰੰਤ ਸੁਰਗ ਮਿਲਣ ਦੀ ਲਾਲਸਾ ਅਧੀਨ ਨਰਸੰਘਾਰ ਕਰਦਾ ਰਿਹਾ, ਸਤੀ ਪ੍ਰਥਾ ਦੇ ਨਾਂ ’ਤੇ ਔਰਤਾਂ ਨੂੰ ਪਤੀ ਦੀ ਚਿਖਾ ’ਤੇ ਬੈਠਾ-ਬੈਠਾ ਮਾਰਦਾ ਰਿਹਾ, ਦਾ ਵਿਰੋਧ ਗੁਰੂ ਜੀ ਨੇ ਇਉਂ ਕੀਤਾ, ‘‘ਅਰਧ ਸਰੀਰੁ ਕਟਾਈਐ; ਸਿਰਿ ਕਰਵਤੁ ਧਰਾਇ ॥ ਤਨੁ ਹੈਮੰਚਲਿ ਗਾਲੀਐ; ਭੀ ਮਨ ਤੇ ਰੋਗੁ ਨ ਜਾਇ ॥ ਹਰਿ ਨਾਮੈ ਤੁਲਿ ਨ ਪੁਜਈ; ਸਭ ਡਿਠੀ ਠੋਕਿ ਵਜਾਇ ॥ (ਮ: ੧/੬੨), ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥  ਨਾਨਕ ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ॥’’ (ਮ: ੩/੭੮੭), ਜਿਨ੍ਹਾਂ ਰਾਜਿਆਂ ਨੂੰ ਰੱਬ ਮੰਨ ਕੇ ਜਾਂ ਮਜਬੂਰੀ ’ਚ ਖ਼ੁਸ਼ਾਮਦ ਕਰ ਪੰਡਿਤ ਆਪਣਾ ਵਕਤ ਲੰਘਾਉਂਦਾ ਰਿਹਾ, ਗੁਰੂ ਜੀ ਨੇ ਉਨ੍ਹਾਂ ਨੂੰ ‘‘ਅੰਧਾ ਆਗੂ ਜੇ ਥੀਐ; ਕਿਉ ਪਾਧਰੁ ਜਾਣੈ  ?॥  ਆਪਿ ਮੁਸੈ ਮਤਿ ਹੋਛੀਐ ? ਕਿਉ ਰਾਹੁ ਪਛਾਣੈ ॥ (ਮ: ੧/੭੬੭), ਅੰਧੇ ਕੈ ਰਾਹਿ ਦਸਿਐ; ਅੰਧਾ ਹੋਇ, ਸੁ ਜਾਇ ॥  ਹੋਇ ਸੁਜਾਖਾ ਨਾਨਕਾ ! ਸੋ ਕਿਉ ਉਝੜਿ ਪਾਇ ॥’’  (ਮ: ੨/੯੫੪) ਕਹਿ ਕੇ ਸ਼ਰਮਸਾਰ ਕੀਤਾ।

 ਮਨੁੱਖੀ ਮਨੋਬਲ ਨੂੰ ਡੇਗਣ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਕਮਜੋਰ ਕਰਨ ’ਚ ਨਸ਼ਾ ਵੱਡੀ ਰੁਕਾਵਟ ਰਿਹਾ ਹੈ,  ਗੁਰੂ ਜੀ ਨੇ ‘‘ਭਾਂਗ ਮਾਛੁਲੀ ਸੁਰਾ ਪਾਨਿ…॥’’ ਦੇ ਸੇਵਨ ਕਰਨ ਵਾਲ਼ਿਆਂ ਦੀ ਸੋਚ ਦੇ ਵਿਪਰੀਤ ਖੁੱਲ੍ਹ ਕੇ ਵਿਚਾਰ ਰੱਖੇ, ‘‘ਜਿਤੁ ਪੀਤੈ ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥  ਆਪਣਾ ਪਰਾਇਆ ਨ ਪਛਾਣਈ; ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥’’ (ਮ: ੩/੫੫੪), ਕੁਦਰਤ ਵੱਲੋਂ ਮਿਲੀ ਸਾਬਤ ਸੂਰਤ ਨੂੰ ਜਿਉਂ ਦਾ ਤਿਉਂ ਬਣਾਏ ਰੱਖਣਾ ਰੱਬੀ ਬਖ਼ਸ਼ਸ਼ ’ਤੇ ਬਣੇ ਭਰੋਸੇ ਦਾ ਪ੍ਰਤੀਕ ਹੁੰਦਾ ਹੈ ਪਰ ਜਿਨ੍ਹਾਂ ਨੇ ‘‘ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ॥’’ (ਭਗਤ ਕਬੀਰ ਜੀ/੧੩੬੯) ਚੇਲਿਆਂ ਦੀ ਗਿਣਤੀ ਨੂੰ ਵਧਾਇਆ, ਉਨ੍ਹਾਂ ਸਾਬਤ ਸੂਰਤ ਬਾਰੇ ਬੋਲਣਾ ਉਚਿਤ ਨਾ ਸਮਝਿਆ, ਪਰ ਗੁਰਬਾਣੀ ਨੇ ਕੇਸ ਰੱਖਣ ਅਤੇ ਸੁੰਨਤ ਨਾ ਕਰਵਾਉਣ ਬਾਰੇ ਬੁਲੰਦ ਆਵਾਜ਼ ਕੀਤੀ, ‘‘ਸਾਬਤ ਸੂਰਤਿ ਦਸਤਾਰ ਸਿਰਾ ॥ (ਮ: ੫/੧੦੮੪),  ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ?॥  ਅਰਧ ਸਰੀਰੀ ਨਾਰਿ ਨ ਛੋਡੈ; ਤਾ ਤੇ ਹਿੰਦੂ ਹੀ ਰਹੀਐ ॥’’ (ਭਗਤ ਕਬੀਰ ਜੀ/੪੭੭) ਵਚਨ ਕਰਨ ਉਪਰੰਤ ਹਿੰਦੂ ਸੋਚ ਨਾਲ਼ ਵੀ ਅਸਹਿਮਤੀ ਜਤਾਈ, ‘‘ਕਬੀਰ ! ਮਨੁ ਮੂੰਡਿਆ ਨਹੀ; ਕੇਸ ਮੁੰਡਾਏ ਕਾਂਇ  ?॥  ਜੋ ਕਿਛੁ ਕੀਆ, ਸੋ ਮਨ ਕੀਆ; ਮੂੰਡਾ ਮੂੰਡੁ ਅਜਾਂਇ ॥’’ (ਭਗਤ ਕਬੀਰ ਜੀ/੧੩੬੯)

ਭਾਵੇਂ ਕਿ ਵਿਗਿਆਨਕ ਕਾਢਾਂ ਮਾਤਰ 150-200 ਸਾਲ ਪਹਿਲਾਂ ਦੀ ਦੇਣ ਹਨ ਪਰ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਹੀ ਸਿੱਧ ਕਰ ਦਿੱਤਾ ਕਿ ਹਵਾ (ਹਾਈਡਰੋਜਨ ਤੇ ਆਕਸੀਜਨ) ਤੋਂ ਪਾਣੀ ਬਣਿਆ, ਪਾਣੀ ਤੋਂ ਜੀਵ, ਜਿਸ ਅਕਾਲ ਪੁਰਖ ਤੋਂ ਹਵਾ ਬਣੀ ਉਹੀ ਆਪਣੀ ਜਗਤ ਰਚਨਾ ਵਿੱਚ ਫੈਲਿਆ ਹੋਇਆ ਹੈ, ਵਿਆਪਕ ਹੈ, ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥  ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮ: ੧/੧੯), ਜਿਨ੍ਹਾਂ ਤਾਰਿਆਂ ਦੇ ਪ੍ਰਭਾਵ ਤੋਂ ਪੰਡਿਤ; ਲੋਕਾਂ ਨੂੰ ਪ੍ਰਭਾਵਤ ਕਰਦਾ ਆ ਰਿਹਾ ਸੀ, ਗੁਰੂ ਜੀ ਨੇ ਉਨ੍ਹਾਂ ਨੂੰ ਰੱਬੀ ਡਰ ’ਚ ਵਿਚਰਦੇ ਵਿਖਾਇਆ, ‘‘ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥’’ (ਮ: ੧/੪੬੪), ਆਕਾਸ਼ ਗੰਗਾ ਬਾਰੇ ‘‘ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ ॥’’ (ਜਪੁ) ਵਚਨ ਕੀਤੇ।  ਜਗਤ ਰਚਨਾ, ‘‘ਕੀਤਾ ਪਸਾਉ, ਏਕੋ ਕਵਾਉ ॥’’ ਰਾਹੀਂ ਪੈਦਾ ਹੁੰਦੀ ਪ੍ਰਗਟ ਕਰ ਰੱਬੀ ਸ਼ਕਤੀ ਨੂੰ ਅਥੱਕ ਬਿਆਨਿਆ, ਜੋ ਇਸਾਈ ਮਤ ਦੀ ਇਹ ਸੋਚ ਕਿ ਸੋਮਵਾਰ ਨੂੰ ਇਹ ਬਣਿਆ, ਮੰਗਲਵਾਰ ਨੂੰ ਓਹ ਅਤੇ ਐਤਵਾਰ ਨੂੰ ਪ੍ਰਭੂ ਨੇ ਆਰਾਮ ਕੀਤਾ ਭਾਵ ਰਚਨਾ ਕਰਦਿਆਂ ਪ੍ਰਭੂ ਥੱਕ ਗਿਆ, ਨੂੰ ਝੁਠਲਾਉਣਾ ਸੀ।

ਜਦ ਮਾਨਵ ਹਿੱਤਕਾਰੀ ਕਾਰਜ (ਧਰਮ) ਦੇ ਨਾਂ ’ਤੇ ਕੋਈ ਆਪਣੀ ਸੌੜੀ (ਕਰਮਕਾਂਡੀ) ਸੋਚ ਨੂੰ ਮਨੁੱਖਾਂ ’ਤੇ ਥੋਪਣਾ ਚਾਹੁੰਦਾ ਹੋਵੇ ਤਾਂ ਲੋਕਤੰਤਰੀ ਪ੍ਰਣਾਲੀ, ਜਿੱਥੇ ਸਮਝਦਾਰੀ ਦੀ ਜਗ੍ਹਾ ਵੋਟ ਗਿਣਤੀ ਦਾ ਮੁੱਲ ਵੱਧ ਪੈਂਦਾ ਹੋਵੇ, ’ਚ ਰਾਜ ਸੱਤਾ ਪ੍ਰਾਪਤ ਕਰ ਉਸ ਦੇ ਦੁਰਪ੍ਰਯੋਗ ਦੀ ਮਨਸ਼ਾ ਨਾਲ਼ ‘‘ਅੰਧੀ ਰਯਤਿ, ਗਿਆਨ ਵਿਹੂਣੀ..॥’’ (ਮ: ੧/੪੬੯) ਨੂੰ ਛਲ-ਕਪਟ ਰਾਹੀਂ ਵਰਗਲਾਇਆ ਜਾਂ ਜਜ਼ਬਾਤੀ ਬਣਾ ਲਿਆ ਜਾਂਦਾ ਹੈ, ਤਾਂ ਜੋ ਅਖੌਤੀ ਸਮਾਜਕ ਏਕਤਾ ਪੈਦਾ ਕਰ ਵਕਤੀ ਰਾਜੇ, ਵੋਟ ਲੈਣ ਲਈ ਉਨ੍ਹਾਂ ਦੇ ਤਲੇ ਚੱਟਣ ਭਾਵ ਉਨ੍ਹਾਂ ਲਈ ਗ਼ੈਰ ਸਿਧਾਂਤਕ ਵਰਗ ਨੂੰ ਖ਼ਤਮ ਕਰਨ, ਵਾਲ਼ੀ ਮੰਗ ਮੰਨਣ। ਇਹੀ ਕੁੱਝ ਇੰਦਰਾਗਾਂਧੀ ਨੇ ਸੰਨ 1984 ’ਚ ਪੰਡਿਤਾਂ ਨੂੰ ਖ਼ੁਸ਼ ਕਰਨ ਲਈ ਕੀਤਾ ਤੇ ਹੁਣ ਆਰ. ਐੱਸ. ਐੱਸ. ਸਮੇਤ ਉਸ ਦੀ ਬੀ ਟੀਮ ਭਾਜਪਾ ਕਰ ਰਹੀ ਹੈ, ਤਾਂ ਜੋ ਇਨਸਾਫ਼ ਦੇ ਦਰਵਾਜ਼ੇ ਸਦੀਵੀ ਬੰਦ ਕੀਤੇ ਜਾ ਸਕਣ ।  ਸਾਡੇ ਆਪਣੇ ਲੀਡਰ ਵੀ ਆਪਣੀਆਂ ਵਜ਼ੀਰੀਆਂ-ਜਗੀਰੀਆਂ ਤੱਕ ਸੀਮਤ ਰਹਿ ਕੇ ਪੰਥਕ ਵੋਟ ਸ਼ਕਤੀ ਨੂੰ ਉਨ੍ਹਾਂ ਪਾਸ ਗਿਰਵੀ ਰੱਖਦੇ ਆ ਰਹੇ ਹਨ ਅਤੇ ਅਸੀਂ ਜਾਣੇ-ਅਣਜਾਣੇ ਇਨ੍ਹਾਂ ਨੂੰ ਪੰਥ ਹਿਤੈਸੀ ਮੰਨਣ ਦੀ ਭੁੱਲ ਕਰਦੇ ਆ ਰਹੇ ਹਾਂ।

ਧਰਮ; ਰੱਬੀ ਪ੍ਰੇਮ, ਸਮਾਨਤਾ, ਆਪਸੀ ਪਿਆਰ, ਸੁਤੰਤਰਤਾ, ਇਨਸਾਫ਼ ਤੇ ਹੱਥੀਂ ਮਿਹਨਤ ਕਰਨਾ ਸਿਖਾਉਂਦਾ ਹੈ ਜਦਕਿ ਕਰਮਕਾਂਡ; ਅਨੇਕਤਾ (ਫੁੱਟ ਪਾਓ), ਸਮਾਜਕ ਵੰਡ, ਭਰਮ, ਅੰਧ ਵਿਸ਼ਵਾਸ ਤੇ ਹੋਰਨਾਂ ’ਤੇ ਨਿਰਭਰ ਰਹਿਣਾ ਸਿਖਾਉਂਦੇ ਹਨ ਤੇ ਗਿਆਨ ਵਿਹੂਣੀ ਪਰਜਾ ਤੋਂ ਧੱਕੇ (ਕੱਟੜਤਾ ਜਾਂ ਲਾਲਚ) ਨਾਲ਼ ਆਪਣੀ ਪ੍ਰਭਤਾ ਕਾਇਮ ਕਰਵਾਉਂਦੇ ਹਨ। ਆਰ. ਐੱਸ. ਐੱਸ. ਨੇ 1947 ’ਚ ਅੰਗਰੇਜ਼ਾਂ ਦੀ ਹਮਾਇਤ ਕਰ ਭਾਰਤ ਦੀ ਆਜ਼ਾਦੀ ਦਾ ਵਿਰੋਧ ਕੀਤਾ ਸੀ। ਆਖ਼ਿਰ ਸਦੀਆਂ ਤੋਂ ਗ਼ੁਲਾਮ ਹਿੰਦੂ ਜਨਤਾ ਨੂੰ ਆਜ਼ਾਦ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ ਸੀ ? ਇਸ ਦਾ ਜਵਾਬ ਹੈ ਕਿ ਤਾਨਾਸ਼ਾਹੀ (ਖ਼ੁਦਮੁਖਤਿਆਰੀ) ਹੀ ਲੋਕਤੰਤਰੀ ਅਧਿਕਾਰਾਂ ਦੀ ਦੁਸ਼ਮਣ ਹੁੰਦੀ ਹੈ, ਜੋ ਅਰਥਹੀਣ ਮਨੌਤਾਂ ਨੂੰ ਸਮਾਜ ’ਤੇ ਲਾਗੂ ਕਰਨ ’ਚ ਸਹਾਇਤਾ ਕਰਦੀ ਹੈ।  ਭਾਰਤ ਦੀ ਆਜ਼ਾਦੀ ਉਪਰੰਤ ਕਰਮਕਾਂਡੀਆਂ ਨੇ ਨਵੀਆਂ ਸਕੀਮਾਂ ਬਣਾ ਭਾਰਤੀ ਰਾਜਿਆਂ (ਲੀਡਰਾਂ) ਨੂੰ ਕਾਬੂ ਕਰਨਾ ਸਿੱਖ ਲਿਆ ਹੈ, ਰਾਜਨੀਤਕ ਪਾਰਟੀ ਭਾਵੇਂ ਕੋਈ ਵੀ ਹੋਵੇ। ਇਸ ਦਾ ਖ਼ਮਿਆਜ਼ਾ ਪੂਰਾ ਭਾਰਤ ਭੁਗਤ ਰਿਹਾ ਹੈ, ਜਿਨ੍ਹਾਂ ’ਚ ਸਿੱਖ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਕਿਉਂਕਿ ਇਨ੍ਹਾਂ ਪਾਸ ਤਾਂ ਗੁਰੂ ਗਿਆਨ (ਰੌਸ਼ਨੀ, ਅੱਖਾਂ) ਸੀ, ਫਿਰ ਵੀ ਗੁਰੂ ਵਚਨ ਨੂੰ ਆਧਾਰ ਬਣਾ, ਆਪਣੀ ਸ਼ਕਤੀ ਨੂੰ ਇਕੱਤਰ ਕਰ, ਚੰਗੀ ਲੀਡਰਸ਼ਿਪ ਪੈਦਾ ਕਰ, ਸਮਾਜ ’ਚ ਆਦਰਸ਼ ਜੀਵਨ ਕਿਉਂ ਨਹੀਂ ਪੇਸ਼ ਕੀਤਾ ਜਾ ਸਕਿਆ ?

1984 ’ਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਉਪਰੰਤ ਭਾਰਤ ਦੀ 8ਵੀਂ ਲੋਕ ਸਭਾ ’ਚ ਕਾਂਗਰਸ ਕੁੱਲ 533 ਸੀਟਾਂ ’ਚੋਂ 404 ਸੀਟਾਂ ਲੈ ਗਈ, ਜੋ ਹਥਲੀ ਵਿਚਾਰ ਅਨੁਕੂਲ ਹੀ ਹਨ, ਹੁਣ ਇਹੀ ਨੀਤੀ ਹਰ ਰਾਜਨੀਤਕ ਪਾਰਟੀ ਅਪਣਾਉਣ ਨੂੰ ਕਾਹਲ਼ੀ ’ਚ ਹੈ, ਇਸ ਲਈ ਘੱਟ ਗਿਣਤੀ ਵਰਗ ਨੂੰ ਇਨਸਾਫ਼ ਕਿੱਥੇ ? ਜਦ ਆਪਣੇ ਲੀਡਰ ਵੀ ਨਿੱਜੀ ਸੁਆਰਥ ਕਾਰਨ ਕੁਹਾੜੇ ਦਾ ਦਸਤਾ ਬਣੇ ਪਏ ਹੋਣ। ਫਿਰ ਭਾਵੇਂ 1984 ਹੋਵੇ ਜਾਂ ਬਰਗਾੜੀ ਕਾਂਡ ਸਮੇਤ ਹੋਰ ਥਾਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾਗਾਂਧੀ ਨੂੰ ਦਰਬਾਰ ਸਾਹਿਬ ’ਤੇ ਤੁਰੰਤ ਹਮਲਾ ਕਰਨ ਲਈ ਉਕਸਾਇਆ, ਇਹ ਗੱਲ ਉਨ੍ਹਾਂ ਆਪਣੀ ਕਿਤਾਬ ’ਚ ਲਿਖੀ ਤੇ ਅਟਲ ਬਿਹਾਰੀ ਵਾਜਪਾਈ ਨੇ ਇੰਦਰਾਗਾਂਧੀ ਨੂੰ ਦੁਰਗਾ ਦਾ ਖ਼ਿਤਾਬ ਦਿੱਤਾ, ਇਹ ਸਭ ਹੱਥਕੰਡੇ ਪੰਡਿਤਾਂ ਨੂੰ ਖ਼ੁਸ਼ ਕਰਨ ਦੇ ਜ਼ਰੀਏ ਸਨ ਕਿਉਂਕਿ ਪੰਡਿਤ ਭਾਰਤ ’ਚ 3% ਹੋਣ ਦੇ ਬਾਵਜੂਦ 85% ਉੱਚ ਪਦਾਂ ’ਤੇ ਬੈਠੇ ਹਨ, ਜੋ ਹਰ ਸਰਕਾਰ ਨੂੰ ਬਣਾ ਅਤੇ ਡੇਗਣ ’ਚ ਸਮਰੱਥ ਹਨ।

ਸੋ ਸਾਨੂੰ ਗੁਰਬਾਣੀ ਮੁਤਾਬਕ ਆਪਣੇ ਅੰਦਰ ਅਣਖ, ਹਿੰਮਤ ਤੇ ਨਿਡਰਤਾ ਕਾਇਮ ਕਰ ਜਾਗਦੀ ਜ਼ਮੀਰ ਹੋਣ ਦਾ ਸਬੂਤ ਦੇਣਾ ਪਏਗਾ, ਜੋ ਗੁਰੂ ਸਿਧਾਂਤਾਂ ਨੂੰ ਸਰਬੋਤਮ ਮੰਨ, ਆਪਸੀ ਪਿਆਰ ਤੇ ਏਕਤਾ ਰੂਪੀ ਹਥਿਆਰਾਂ ਨਾਲ਼ ਗੰਦੀ ਰਾਜਨੀਤੀ ਤੋਂ ਛੁਟਕਾਰਾ ਪਾ, ਨਵੀਂ ਸੋਚ ਅੱਗੇ ਲਿਆਉਣੀ ਪਵੇਗੀ ਤਾਂ ਜੋ ਗੁਰੂ ਆਸ਼ੇ ਅਨੁਸਾਰ ਆਦਰਸ਼ ਜੀਵਨ ਪੈਦਾ ਕਰ ਸਮਾਜ ਨੂੰ ਵਿਲੱਖਣ ਗੁਰੂ ਉਪਦੇਸ਼ ਤੇ ਅਨੌਖੇ ਇਤਿਹਾਸ ਦੀ ਮਿਸਾਲ ਦੇ ਸਕੀਏ। ਇਨ੍ਹਾਂ ਗੁਣਾਂ ਨੂੰ ਸੁਰਜੀਤ ਕਰਨ ਲਈ ਹੀ ਗੁਰ ਪੁਰਬ ਆਦਿ ਦਿਹਾੜੇ ਮਨਾਉਣ ਦੀ ਪ੍ਰਥਾ ਕਾਇਮ ਕੀਤੀ ਗਈ ਸੀ, ਜਿਸ ’ਤੇ ਪਹਿਰਾ ਦੇਣਾ ਸਾਡਾ ਮੁੱਢਲਾ ਫ਼ਰਜ਼ ਹੈ।

ਸੇ ਭਗਤ ਸਤਿਗੁਰ ਮਨਿ ਭਾਏ॥

0

ਸੇ ਭਗਤ ਸਤਿਗੁਰ ਮਨਿ ਭਾਏ॥

ਭਾਈ ਅਮਰਿੰਦਰ ਸਿੰਘ (ਰੋਪੜ) -੯੪੬੩੦-੬੬੫੬੭

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੰਦਰ ਜਿੱਥੇ ਛੇ ਗੁਰੂ ਸਾਹਿਬਾਨ, ਗਿਆਰਾਂ ਭੱਟ ਤੇ ਤਿੰਨ ਗੁਰਸਿੱਖਾਂ ਦੀ ਉਚਾਰਨ ਕੀਤੀ ਹੋਈ ਬਾਣੀ ਅੰਕਿਤ ਹੈ ਉੱਥੇ ਭਗਤੀ ਲਹਿਰ ਦੇ ਅਨੁਭਵੀ ਮਹਾਂਪੁਰਸ਼ ੧੫ ਭਗਤਾਂ ਦੀ ਬਾਣੀ, ਜੋ ਸਤਿਗੁਰੂ ਜੀ ਦੇ ਮਨ ਨੂੰ ਭਾਅ ਗਈ ਭਾਵ ਕਿ ਗੁਰਮਤਿ ਦੀ ਕਸਵੱਟੀ ’ਤੇ ਪੂਰੀ ਉਤਰੀ, ਵੀ ਦਰਜ ਹੈ।  ਇਹ ਬਾਣੀ ਵੀ ਪ੍ਰਮਾਣਿਕ ਅਤੇ ਸਦੀਵੀ ਹੋਂਦ ਦਾ ਮਾਣ ਪ੍ਰਾਪਤ ਕਰ ਸਕੀ ਕਿਉਂਕਿ ਭਗਤ ਸਾਹਿਬਾਨ ਨੇ ਆਪਣੀ ਰਚਨਾ ’ਚ ਜਾਤ-ਪਾਤ, ਊਚ-ਨੀਚ, ਵਹਿਮਾ-ਭਰਮਾਂ, ਭੇਖਾਂ-ਪਾਖੰਡਾਂ ਅਤੇ ਕਰਮਕਾਂਡਾਂ ਦਾ ਗੁਰਬਾਣੀ ਵਾਂਗ ਪੂਰਨ ਰੂਪ ਵਿੱਚ ਖੰਡਨ ਕੀਤਾ ਹੈ। ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਵਿੱਚ ਜੁੜ ਕੇ ਮਨੁੱਖ ਨੂੰ ਰੱਬੀ ਗੁਣਾਂ ਦੇ ਧਾਰਨੀ ਹੋਣ ਲਈ ਪ੍ਰੇਰਨਾ ਦਿੱਤੀ ਹੈ, ਇਸ ਲਈ ਅਜਿਹੇ ਗੁਰਮਤਿ ਅਨੁਸਾਰੀ ਜੀਵਨ ਬਸਰ ਕਰਨ ਵਾਲ਼ੇ ਰੱਬੀ ਭਗਤ ਹੀ ਗੁਰੂ ਜੀ ਦੇ ਮਨ ਨੂੰ ਭਾਅ ਗਏ ਤੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕਰ ਲਈ। ਗੁਰੂ ਵਾਕ ਹਨ, ‘‘ਸੇ ਭਗਤ; ਸਤਿਗੁਰ ਮਨਿ ਭਾਏ ॥  ਅਨਦਿਨੁ ਨਾਮਿ ਰਹੇ; ਲਿਵ ਲਾਏ ॥’’ (ਮ: ੩/੧੨੭੮)

‘ਭਗਤ’ ਸ਼ਬਦ ਪੁਰਾਣੇ ਸਮੇਂ ਤੋਂ ਹੀ ਪ੍ਰਚਲਿਤ ਰਿਹਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਨੇ ਕਾਸ਼ੀਰਾਮ ਤੋਂ ਚੱਲੇ ਗੁਸਾੲੀਂ ਸਾਧਾਂ ਦੇ ਫਿਰਕੇ ਨੂੰ ਵੀ ਭਗਤ ਹੀ ਕਿਹਾ ਹੈ।(ਮਹਾਨ ਕੋਸ਼ ੬੭੪) ਹਿੰਦੂ ਧਰਮ ਵਿੱਚ ਵਰਣ ਵੰਡ ਦੇ ਮੁਤਾਬਕ ਕੁਝ ਲੋਕਾਂ ਨੂੰ ਨੀਵੀਂ ਜਾਤ ਦਾ ਕਹਿ ਕੇ ਅਪਮਾਨ ਕੀਤਾ ਜਾਂਦਾ ਰਿਹਾ ਹੈ।  ਗੁਰਮਤਿ ਨੇ ਜਾਤ-ਪਾਤ ਨੂੰ ਮੁੱਢੋਂ ਹੀ ਨਕਾਰਿਆ ਅਤੇ ਸੰਸਾਰ ਨੂੰ ਸੋਝੀ ਬਖ਼ਸ਼ੀ, ‘‘ਜਾਤਿ ਕਾ ਗਰਬੁ, ਨ ਕਰੀਅਹੁ ਕੋਈ ॥  ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥’’ (ਮ: ੩/੧੧੨੭) ਇਸ ਦੇ ਨਾਲ ਜੋ ਲੋਕ ਕਰਮਕਾਂਡ ਦੇ ਰਾਹ ਉੱਤੇ ਤੁਰੇ ਹੋਏ ਸਨ ਉਨ੍ਹਾਂ ਨੂੰ ਵੀ ਜੀਵਨ ਦਾ ਸਹੀ ਰਸਤਾ ਵਿਖਾਇਆ, ‘‘ਕਰਮ ਕਾਂਡ ਬਹੁ ਕਰਹਿ ਅਚਾਰ ॥  ਬਿਨੁ ਨਾਵੈ, ਧ੍ਰਿਗੁ ਧ੍ਰਿਗੁ ਅਹੰਕਾਰ ॥’’ (ਮ: ੩/੧੬੨) ਫਿਰ ਜੋ ਵਿਚਾਰਧਾਰਾ ਇੱਕ ਦੂਜੇ ਦੇ ਵਿਰੁੱਧ ਸਦਾ ਹੀ ਪ੍ਰਤੀਕਰਮ ਕਰਦੀ ਸੀ, ਉਨ੍ਹਾਂ ਨੂੰ ਵੀ ਠੰਡੀਆਂ ਮਿੱਠੀਆਂ ਅਸੀਸਾਂ ਦੇਣ ਦਾ ਯਤਨ ਕੀਤਾ, ‘‘ਸਭ ਮਹਿ ਜੋਤਿ, ਜੋਤਿ ਹੈ ਸੋਇ ॥ (ਮ: ੧/੧੩) ਦੀ ਨਿਰਮਲ ਰਹਿਣੀ ਪ੍ਰਗਟ ਕਰਨ ਲਈ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭) ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਜਿਨ੍ਹਾਂ ਭਗਤਾਂ ਨੂੰ ਨੀਵੀਂ ਜਾਤ ਵਾਲ਼ਾ ਕਿਹਾ ਜਾਂਦਾ ਸੀ, ਉਨ੍ਹਾਂ ਦੀ ਵੀਚਾਰ ਨੂੰ ਆਪਣੇ ਨਾਲ ਲਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਜਨਾਂ ਦੀ ਪਰਿਭਾਸ਼ਾ ਬਖ਼ਸ਼ਿਸ਼ ਕਰਦਿਆਂ ਗੁਰ ਵਾਕ ਉਚਾਰਨ ਕੀਤੇ, ‘‘ਮਤਿ ਹੋਦੀ, ਹੋਇ ਇਆਣਾ ॥  ਤਾਣ ਹੋਦੇ, ਹੋਇ ਨਿਤਾਣਾ ॥  ਅਣਹੋਦੇ ਆਪੁ ਵੰਡਾਏ ॥  ਕੋ ਐਸਾ ਭਗਤੁ ਸਦਾਏ ॥’’  (ਬਾਬਾ ਫਰੀਦ ਜੀ/੧੩੮੪) ਭਗਤ ਬਾਣੀ ਦਾ ਸਤਿਕਾਰ ਕਰਦੇ ਹੋਏ ਬਚਨ ਕੀਤੇ ਗਏ, ‘‘ਭਗਤ ਜਨਾ ਕਉ ਸਦਾ ਨਿਵਿ ਰਹੀਐ, ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥ ਜੋ ਨਿੰਦਾ ਦੁਸਟ ਕਰਹਿ ਭਗਤਾ ਕੀ; ਹਰਨਾਖਸ ਜਿਉ ਪਚਿ ਜਾਵੈਗੋ ॥’’ (ਮ: ੪/੧੩੦੯)

੧੫ ਭਗਤਾਂ ਵਿੱਚੋਂ ਇੱਕ ਭਗਤ ਹਨ ‘ਭਗਤ ਨਾਮਦੇਵ’ ਜੀ, ਜਿਨ੍ਹਾਂ ਦਾ ਜਨਮ ਗੁਰੂ ਨਾਨਕ ਸਾਹਿਬ ਜੀ ਤੋਂ ਲਗਭਗ ੨੦੦ ਸਾਲ ਪਹਿਲਾਂ ਮਹਾਂਰਾਸਟਰ ਦੇ ਜ਼ਿਲ੍ਹਾ ਸਤਾਰਾ ’ਚ ਕ੍ਰਿਸ਼ਨਾ ਨਦੀ ਦੇ ਕੰਢੇ ’ਤੇ ਵਸਦੇ ਪਿੰਡ ਨਰਸੀ ਬਾਮਨੀ ’ਚ ੨੯ ਅਕਤੂਬਰ ੧੨੭੦ ਈਸਵੀ ਨੂੰ ਪਿਤਾ ਦਾਮਾਸੇਟੀ ਅਤੇ ਮਾਤਾ ਗੋਨਾ ਬਾਈ ਦੇ ਗ੍ਰਹਿ ਵਿਖੇ ਹੋਇਆ।  ਆਪ ਜੀ ਦਾ ਵਿਆਹ ਬੀਬੀ ਰਾਧਾਬਾਈ ਜੀ ਨਾਲ ਹੋਇਆ ਜਿਨ੍ਹਾਂ ਦੇ ਉਦਰ ਤੋਂ ਨਾਰਾਇਣ ਨਾਮ ਦੇ ਪੁੱਤਰ ਨੇ ਜਨਮ ਲਿਆ।

ਭਗਤ ਕਬੀਰ ਜੀ (੧੪੪੦-੧੫੧੮) ਦੁਆਰਾ ਆਪਣੀ ਬਾਣੀ ’ਚ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ (੧੨੬੮-੧੩੩੫), ਭਗਤ ਰਵਿਦਾਸ ਜੀ (੧੩੭੪-੧੪੯੧) ਦਾ ਜ਼ਿਕਰ ਕਰਨਾ, ਸਾਬਤ ਕਰਦਾ ਹੈ ਕਿ ਇਨ੍ਹਾਂ ਤਿੰਨੇ ਸਿਰਮੌਰ ਭਗਤਾਂ ਦਾ ਜਨਮ ਭਗਤ ਕਬੀਰ ਜੀ ਤੋਂ ਪਹਿਲਾਂ ਹੋਇਆ ਹੈ; ਜਿਵੇਂ ਕਿ ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਰਾਲਿ ॥ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ ਜੀ/੧੩੭੬), ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥੨੪੨॥’’ (ਭਗਤ ਕਬੀਰ ਜੀ/੧੩੭੭)

ਭਗਤ ਨਾਮਦੇਵ ਜੀ ਪਿਤਾ ਪੁਰਖੀ ਕਿੱਤਾ ਕੱਪੜਿਆਂ ਨੂੰ ਰੰਗਣਾ, ਸਿਊਣ ਦਾ ਕਾਰਜ ਕਰਦੇ ਰਹੇ ਸਨ। ਭਗਤ ਜੀ ਬਚਪਨ ਤੋਂ ਹੀ ਤੀਬਰ ਬੁੱਧੀ ਦੇ ਮਾਲਕ, ਕੁਝ ਕਰਨ ਦਾ ਜਜ਼ਬਾ ਰੱਖਣ ਵਾਲ਼ੇ ਅਤੇ ਭਗਤੀ ਭਾਵਨਾ ਵਾਲ਼ੇ ਸਨ। ਸਮਾਜਕ ਪਿਆਰ ਤੇ ਚਿੰਤਨ ਉਨ੍ਹਾਂ ਦੇ ਜੀਵਨ ਦਾ ਬਹੁ ਮੁੱਲਾ ਗੁਣ ਸੀ । ਭਗਤ ਜੀ ਅਨੁਸਾਰ ਵੱਡਾਪਣ, ਕਿਸੇ ਊਚੀ ਜਾਤ ਵਿੱਚ ਜਨਮ ਲੈਣ ਨਾਲ਼ ਨਹੀਂ ਬਲਕਿ ਉਤਮ ਗੁਣਾਂ ਕਰ ਕੇ ਹੁੰਦਾ ਹੈ। ਭਗਤ ਜੀ ਨੇ ਆਪਣੀ ਰਚਨਾ ਵਿੱਚ ਫ਼ਖ਼ਰ ਨਾਲ ਸਵੀਕਾਰ ਕਰਦਿਆਂ ਕਿਹਾ ਕਿ ਵਡਿਆਈ ਤਾਂ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਨ ਵਿੱਚ ਹੈ, ‘‘ਛੀਪੇ ਕੇ ਘਰਿ ਜਨਮੁ ਦੈਲਾ; ਗੁਰ ਉਪਦੇਸੁ ਭੈਲਾ ॥ ਸੰਤਹ ਕੈ ਪਰਸਾਦਿ; ਨਾਮਾ ਹਰਿ ਭੇਟੁਲਾ ॥’’ (ਭਗਤ ਨਾਮਦੇਵ ਜੀ/੪੮੬)

ਭਾਰਤ ਦੀ ਧਰਤੀ ’ਤੇ ਜਾਤ-ਪਾਤ ਦਾ ਬੋਲ ਬਾਲਾ ਸੀ, ਕਿਸੇ ਵੀ ਨੀਵੀਂ ਜਾਤ ਨਾਲ ਸਬੰਧ ਰੱਖਣ ਵਾਲੇ ਨੂੰ ਪ੍ਰਮਾਤਮਾ ਦੇ ਬਾਰੇ ਗਿਆਨ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਇੱਥੋਂ ਤੱਕ ਕਿ ਜੇ ਕੋਈ ਮਨੁੱਖ ਰੱਬ ਦਾ ਨਾਮ ਸੁਣਨ ਦਾ ਉਪਰਾਲਾ ਵੀ ਕਰਦਾ ਤਾਂ ਉਸ ਦੇ ਕੰਨਾਂ ਵਿੱਚ ਸਿੱਕਾ ਢਾਲ਼ ਕੇ ਪਾ ਦਿੱਤਾ ਜਾਂਦਾ ਸੀ। ਕਿਸੇ ਮੰਦੀ ਵੀਚਾਰ ਰੱਖਣ ਵਾਲੇ ਮਨੁੱਖ ਨੂੰ ਜਾਂ ਕਿਸੇ ਚੋਰ ਜੁਆਰੀ ਵਿਭਚਾਰੀ ਮਨੁੱਖ ਨੂੰ ਮੰਦਰ ਵਿੱਚੋਂ ਪੂਜਾਰੀ ਨੇ ਧੱਕੇ ਮਾਰੇ ਹੋਣ ਐਸੀ ਗੱਲ ਮੰਨੀ ਜਾ ਸਕਦੀ ਹੈ ਪਰ ਭਗਤ ਨਾਮਦੇਵ ਜੀ ਵਰਗੀ ਸ਼ਖ਼ਸੀਅਤ ਨੂੰ ਪੁਜਾਰੀ ਨੇ ਧੱਕੇ ਮਾਰੇ, ਬੜਾ ਹੈਰਾਨੀਜਨਕ ਲੱਗਦਾ ਹੈ, ਪਰ ਗੁਰਬਾਣੀ ’ਚ ਇਸ ਦੀ ਪੁਸ਼ਟੀ ਹੁੰਦੀ ਹੈ, ‘‘ਹਸਤ ਖੇਲਤ ਤੇਰੇ ਦੇਹੁਰੇ ਆਇਆ ॥  ਭਗਤਿ ਕਰਤ, ਨਾਮਾ ਪਕਰਿ ਉਠਾਇਆ ॥’’ (ਭਗਤ ਨਾਮਦੇਵ ਜੀ/੧੧੬੪)

ਐਸੇ ਭਿਆਨਕ ਸਮੇਂ ਵਿੱਚ ਵੀ ਭਗਤ ਨਾਮਦੇਵ ਜੀ ਨੇ ਭਗਤੀ ਨੂੰ ਅਪਣਾਇਆ ਅਤੇ ਪੁਜਾਰੀ ਦੇ ਪੈਦਾ ਕੀਤੇ ਹੋਏ ਕਰਮਕਾਂਡਾਂ ਦੀ ਦ੍ਰਿੜ੍ਹਤਾ ਦੇ ਨਾਲ ਵਿਰੋਧਤਾ ਕੀਤੀ। ਜਿਹੜੀ ਲੁਕਾਈ ਭਰਮਾਂ ਵਿੱਚ ਪੈ ਕੇ ਅਗਿਆਨਤਾ ਵੱਸ ਪੱਥਰਾਂ ਨੂੰ ਰੱਬ ਸਮਝ ਕੇ ਪੂਜਾ ਕਰਦੀ ਸੀ, ਉਨ੍ਹਾਂ ਨੂੰ ਸੱਚ ਦੀ ਵੀਚਾਰ ਦ੍ਰਿੜ੍ਹ ਕਰਵਾਈ ਕਿ ‘‘ਏਕੈ ਪਾਥਰ ਕੀਜੈ ਭਾਉ ॥  ਦੂਜੈ ਪਾਥਰ, ਧਰੀਐ ਪਾਉ ॥ ਜੇ ਓਹੁ ਦੇਉ, ਤ ਓਹੁ ਭੀ ਦੇਵਾ ॥  ਕਹਿ ਨਾਮਦੇਉ, ਹਮ ਹਰਿ ਕੀ ਸੇਵਾ ॥’’ (ਭਗਤ ਨਾਮਦੇਵ ਜੀ/੫੨੫)

ਜਿਸ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਲਈ ਹੁਣ ਤੱਕ ਇਹ ਸੁਣਿਆ ਜਾਂਦਾ ਸੀ ਕਿ ਰੱਬ ਨੂੰ ਪ੍ਰਾਪਤ ਕਰਨ ਲਈ ਰਾਜ ਭਾਗ ਦਾ ਤਿਆਗ ਕਰ ਕੇ ਜੰਗਲਾਂ ਵਿੱਚ ਜਾਣਾ ਜ਼ਰੂਰੀ ਹੈ। ਇਹ ਵਿਚਾਰ ਸੁਣ ਕੇ ਕਈ ਰਾਜੇ, ਰਾਜ ਭਾਗ ਤਿਆਗ ਕੇ ਜੰਗਲਾਂ ਵਿੱਚ ਚਲੇ ਵੀ ਗਏ ਸਨ। ਗ੍ਰਹਿਸਤੀਆਂ ਨੇ ਆਪਣੇ ਪਰਿਵਾਰਾਂ ਨੂੰ ਛੱਡ ਦਿੱਤਾ ਫਿਰ ਵੀ ਜੀਵਨ ਵਿੱਚ ਪੱਲੇ ਕੇਵਲ ਨਿਰਾਸ਼ਾ ਹੀ ਪਈ।  ਭਗਤ ਨਾਮਦੇਵ ਜੀ ਨੇ ਉਸੇ ਰੱਬ ਦੀ ਪ੍ਰਾਪਤੀ ਜਿਸ ਤਰੀਕੇ ਨਾਲ ਕੀਤੀ ਤੇ ਸਮਝਾਈ, ਉਸ ਦਾ ਜ਼ਿਕਰ ਭਗਤ ਕਬੀਰ ਜੀ ਨੇ ਆਪਣੇ ਸ਼ਬਦਾਂ ਵਿੱਚ ਕੀਤਾ ਹੈ, ‘‘ਨਾਮਾ ਕਹੈ ਤਿਲੋਚਨਾ  ! ਮੁਖ ਤੇ ਰਾਮੁ ਸੰਮ੍ਰਾਲਿ ॥ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ ਜੀ/੧੩੭੬)

ਭਗਤ ਨਾਮਦੇਵ ਜੀ ਨੇ ਸੰਸਾਰ ਨੂੰ ਪ੍ਰਮਾਤਮਾ ਨਾਲ ਜੁੜਨ ਦੀ ਜੋ ਜੁਗਤੀ ਦੱਸੀ, ਉਹ ਬਹੁਤ ਵਿਲੱਖਣ ਸੀ। ਭਗਤ ਜੀ ਆਖਦੇ ਹਨ ਕਿ ਜਿਵੇਂ ਇੱਕ ਬੱਚਾ ਆਕਾਸ਼ ਵਿੱਚ ਪਤੰਗ ਉੱਡਾ ਰਿਹਾ ਹੋਵੇ ਅਤੇ ਨਾਲ-ਨਾਲ ਮਿਤਰਾਂ ਨਾਲ ਗੱਲਾਂ ਵੀ ਕਰੀ ਜਾਂਦਾ ਹੋਵੇ, ਇਸ ਤਰ੍ਹਾਂ ਹੇ ਮਨੁੱਖ ! ਤੂੰ ਸੰਸਾਰ ਵਿੱਚ ਭਾਵੇਂ ਲੱਖਾਂ ਕੰਮ ਕਾਰੋਬਾਰ ਕਰੀ ਜਾਹ ਪਰ ਤੇਰਾ ਧਿਆਨ ਪ੍ਰਮਾਤਮਾ ਵਿੱਚ ਰਹਿਣਾ ਚਾਹੀਦਾ ਹੈ।  ਗੁਰਵਾਕ ਹਨ, ‘‘ਆਨੀਲੇ ਕਾਗਦੁ ਕਾਟੀਲੇ ਗੂਡੀ, ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ, ਚੀਤੁ ਸੁ ਡੋਰੀ ਰਾਖੀਅਲੇ ॥ ਮਨੁ, ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥’’ (ਭਗਤ ਨਾਮਦੇਵ ਜੀ/੯੭੨)

ਰੱਬੀ ਨਾਮ ਦੀ ਵਡਿਆਈ ਤੋਂ ਸੰਸਾਰ ਨੂੰ ਜਾਣੂ ਕਰਵਾਇਆ ਕਿ ਮਨੁੱਖ ਭਾਵੇਂ ਸੋਨਾ ਦਾਨ ਕਰੀ ਜਾਵੇ, ਭਾਵੇਂ ਤੀਰਥ ਯਾਤਰਾ ਕਰੀ ਜਾਵੇ ਪਰ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਖ਼ਰੀਦ ਨਹੀਂ ਸਕਦਾ। ਪਰਮੇਸ਼ਰ ਦਾ ਨਾਮ ਇਹੋ ਜਿਹੇ ਕਰਮਾਂ ਦੀ ਪਕੜ ਤੋਂ ਉੱਚਾ ਹੈ। ‘‘ਬਾਨਾਰਸੀ ਤਪੁ ਕਰੈ, ਉਲਟਿ ਤੀਰਥ ਮਰੈ; ਅਗਨਿ ਦਹੈ, ਕਾਇਆ ਕਲਪੁ ਕੀਜੈ ॥  ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ ॥’’ (ਭਗਤ ਨਾਮਦੇਵ ਜੀ/੯੭੩)

ਭਗਤ ਨਾਮਦੇਵ ਜੀ ਨੇ ਭਗਤੀ ਦੇ ਨਾਲ-ਨਾਲ ਮਨੁੱਖ ਨੂੰ ਸਮਾਜਕ ਜ਼ਿੰਦਗੀ ਜਿਊਣ ਦੀ ਜੁਗਤੀ ਵੀ ਸਿਖਾਈ, ਵਹਿਮਾਂ-ਭਰਮਾਂ, ਧਾਰਮਿਕ ਕੱਟੜਤਾ ਦਾ ਡੱਟ ਕੇ ਵਿਰੋਧ ਵੀ ਕੀਤਾ। ਭਗਤ ਦਾ ਜੀਵਨ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੋਂ ਮੁਕਤ ਹੁੰਦਾ ਹੈ ਕਿਉਂਕਿ ਉਹ ਇੱਕ ਰੱਬ ਵਿੱਚ ਵਿਸ਼ਵਾਸ ਰੱਖਦਾ ਹੋਇਆ ਸਾਰੀ ਮਨੁੱਖਤਾ ਨੂੰ ਇੱਕੋ ਜਿਹਾ ਸਮਝਦਾ ਹੈ, ਇਸ ਦੇ ਨਾਲ ਭਗਤ ਧਾਰਮਿਕ ਅਸਥਾਨਾਂ ਦੀ ਕੈਦ ਤੋਂ ਵੀ ਮੁਕਤ ਹੁੰਦਾ ਹੈ, ‘‘ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥  ਨਾਮੇ ਸੋਈ ਸੇਵਿਆ; ਜਹ ਦੇਹੁਰਾ ਨ ਮਸੀਤਿ ॥’’ (ਭਗਤ ਨਾਮਦੇਵ ਜੀ/੮੭੫)

ਸੋ ਸਪੱਸ਼ਟ ਹੈ ਕਿ ਭਗਤ ਨਾਮਦੇਵ ਜੀ ਦੀ ਵੀਚਾਰ ਨੂੰ ਸਮੇਂ ਦੀਆਂ ਪ੍ਰਚਲਿਤ ਧਾਰਮਿਕ ਰਸਮਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ।  ਇਸ ਕਰ ਕੇ ਉਸ ਸਮੇਂ ਦੇ ਹਾਕਮ ਲੋਕ ਅਤੇ ਧਾਰਮਿਕ ਆਗੂ ਭਗਤ ਨਾਮਦੇਵ ਜੀ ਦੇ ਵਿਰੋਧੀ ਹੋ ਗਏ। ਉਨ੍ਹਾਂ ਨੇ ਹਰ ਪ੍ਰਕਾਰ ਦੇ ਸਰੀਰਕ ਕਸ਼ਟ ਭਗਤ ਜੀ ਨੂੰ ਦਿੱਤੇ ਪਰ ਭਗਤ ਨਾਮਦੇਵ ਜੀ ਨੇ ਪ੍ਰਭੂ ਸਿਧਾਂਤਾਂ ਉੱਤੇ ਡੱਟ ਕੇ ਪਹਿਰਾ ਦਿੱਤਾ। ਇੱਥੋਂ ਤੱਕ ਕਿ ਮਾਂ ਦੀ ਮਮਤਾ  ਵੀ ਉਨ੍ਹਾਂ ਨੂੰ ਅਟੱਲ ਨਿਸ਼ਾਨੇ ਤੋਂ ਨਾ ਡੁਲਾ ਸਕੀ,ਉਹਨਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਮਾਤਾ ਨੂੰ ਸੰਬੋਧਨ ਕੀਤਾ, ‘‘ਨ ਹਉ ਤੇਰਾ ਪੂੰਗੜਾ; ਨ ਤੂ ਮੇਰੀ ਮਾਇ ॥  ਪਿੰਡੁ ਪੜੈ; ਤਉ ਹਰਿ ਗੁਨ ਗਾਇ ॥’’ (ਭਗਤ ਨਾਮਦੇਵ ਜੀ/੧੧੬੫)

ਭਗਤ ਨਾਮਦੇਵ ਜੀ ਨੇ ਬਾਣੀ ਵਿੱਚ ਗਨਿਕਾ, ਕੈਰੋ, ਰਾਵਣ, ਸੁਦਾਮਾ, ਅਜਾਮਲ, ਦੁਰਯੋਧਨ ਤੇ ਬਾਰ੍ਹਾਂ ਜੋਜਨ ਦੇ ਪ੍ਰਮਾਣ ਦਿੱਤੇ ਹਨ, ਇਸ ਤੋਂ ਸਹਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਨੂੰ ਇਤਿਹਾਸ ਅਤੇ ਮਿਥਿਹਾਸ ਦੀ ਪੂਰੀ ਜਾਣਕਾਰੀ ਸੀ। ਪੰਜਾਬ ਦੀ ਧਰਤੀ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਇੱਥੇ ਪਿੰਡ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਭਗਤ ਜੀ ਦਾ ਅੰਤਮ ਸਮਾਂ ਬਤੀਤ ਹੋਇਆ। ਜਿੱਥੇ ਭਗਤ ਜੀ ਦੀ ਯਾਦ ਵਿੱਚ ਦੋ ਅਸਥਾਨ ਬਣੇ ਹੋਏ ਹਨ। ਆਪ ਜੀ ਦਾ ਦੁਨਿਆਵੀ ਸਫ਼ਰ ੧੩੫੦ ਈਸਵੀ ਨੂੰ ਸਮਾਪਤ ਹੋ ਗਿਆ।

ਅਜੋਕੇ ਸਮੇਂ ਵਿੱਚ ਵੀ ਭਗਤ ਨਾਮਦੇਵ ਜੀ ਦੀ ਸਿੱਖਿਆ ਓਨੀ ਹੀ ਲਾਭਦਾਇਕ ਹੈ, ਜਿੰਨੀ ੬੬੮ ਸਾਲ ਪਹਿਲਾਂ ਸੀ ਤੇ ਮਨੁੱਖਤਾ ਦਾ ਕਲਿਆਣ ਕਰਦੀ, ਸਮਾਜਕ ਸਮੱਸਿਆਵਾਂ ਨੂੰ ਨਜਿੱਠਣ ’ਚ ਮਦਦ ਕਰਦੀ ਰਹੀ ਸੀ, ‘‘ਨਾਮੇ ਕੇ ਸੁਆਮੀ, ਲਾਹਿ ਲੇ ਝਗਰਾ ॥  ਰਾਮ ਰਸਾਇਨ; ਪੀਓ ਰੇ ਦਗਰਾ ॥’’ (ਭਗਤ ਨਾਮਦੇਵ ਜੀ/੪੮੬), ਅਜਿਹੀ ਨਿਡਰ, ਕਲਿਆਣਕਾਰੀ, ਸਮਾਨਤਾ ਤੇ ਆਜ਼ਾਦੀ ਪੈਦਾ ਕਰਨ ਵਾਲ਼ੀ, ਕਰਮਕਾਂਡਾਂ ਦਾ ਖੰਡਨ ਕਰਨ ਵਾਲੀ, ਰੱਬੀ ਗੁਣ ਗਾਉਣ ਵਾਲ਼ੀ ਵਿਚਾਰਧਾਰਾ ਨੂੰ ਗੁਰੂ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ’ਚ ਦਰਜ ਕਰਦਿਆਂ ‘‘ਸੇ ਭਗਤ ਸਤਿਗੁਰ ਮਨਿ ਭਾਏ॥’’ ਰੂਪ ਅੰਮ੍ਰਿਤਮਈ ਬਚਨਾਂ ਰਾਹੀਂ ਸੱਚ ਪ੍ਰਗਟ ਕਰ ਵਿਖਾਇਆ।

ਗੁਰੂ ਰਾਮਦਾਸ ਜੀ ਦੀ ਰਚਿਤ ਬਾਣੀ ਲਾਂਵਾਂ : ਪ੍ਰਭੂ ਮਿਲਾਪ ਦਾ ਸਫ਼ਰ

0

ਗੁਰੂ ਰਾਮਦਾਸ ਜੀ ਦੀ ਰਚਿਤ ਬਾਣੀ ਲਾਂਵਾਂ : ਪ੍ਰਭੂ ਮਿਲਾਪ ਦਾ ਸਫ਼ਰ

                   ਡਾ. ਸੂਬਾ ਸਿੰਘ ਪ੍ਰਿੰਸੀਪਲ (Rtd), ੩੫- ਨਿਯੂ ਦਸਮੇਸ਼ ਐਵੀਨਿਯੂ ਸਾਹਮਣੇ, ਖ਼ਾਲਸਾ ਕਾਲਜ (ਅੰਮ੍ਰਿਤਸਰ) – ੯੮੧੫੯-੪੮੭੩੫

ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਦਾ ਜਨਮ ਚੂੰਨੀ ਮੰਡੀ ਲਾਹੌਰ ਦੇ ਨਿਵਾਸੀ, ਪਿਤਾ ਹਰੀ ਦਾਸ ਜੀ (1496-1542, ਪੁੱਤਰ ਠਾਕਰ ਦਾਸ ਤੇ ਪੋਤਰਾ ਬਾਬਾ ਗੁਰਦਿਆਲ ਜੀ) ਅਤੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ 24 ਸਤੰਬਰ 1534 ਨੂੰ ਹੋਇਆ। ਮਾਤਾ-ਪਿਤਾ ਦੀ ਪਹਿਲੀ ਸੰਤਾਨ ਹੋਣ ਕਰ ਕੇ ਆਪ ਦਾ ਬਚਪਨ ਦਾ ਨਾਂ ‘ਜੇਠਾ’ ਰੱਖਿਆ ਗਿਆ।  8 ਸਾਲ ਦੀ ਉਮਰ ਤੱਕ ਹੀ ਪਹਿਲਾਂ ਮਾਤਾ ਦਇਆ ਕੌਰ ਅਤੇ ਫਿਰ ਪਿਤਾ ਹਰੀ ਦਾਸ ਜੀ (ਸੰਨ 1542 ’ਚ) ਚੜ੍ਹਾਈ ਕਰ ਗਏ।  ਯਤੀਮ ਅਵਸਥਾ ਸਮੇਂ ਆਪ ਦੇ ਨਾਨੀ ਜੀ ਪਿੰਡ ਬਾਸਰਕੇ (ਜੇਠਾ ਜੀ ਦੇ ਨਾਨਕੇ ਪਿੰਡ) ਲੈ ਆਈ ਅਤੇ ਏਥੇ ਹੀ ਪਾਲਣਾ-ਪੋਸ਼ਣਾ ਸ਼ੁਰੂ ਹੋਈ। ਛੋਟੀ ਅਵਸਥਾ ਵਿੱਚ ਹੀ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਪ੍ਰਾਪਤ ਹੋ ਗਈ। ਉਹਨਾਂ ਦੀ ਦੇਖ ਰੇਖ ਹੇਠ ਜੇਠਾ ਜੀ ਦੀ ਸ਼ਖ਼ਸੀਅਤ ਦੀ ਘਾੜਤ ਘੜੀ ਗਈ। ਆਪ ਸੇਵਾ ਤੇ ਸਿਮਰਨ ਦੇ ਪੁੰਜ ਸਨ। ਗੁਰੂ ਘਰ ਦੀ ਨਿਰੰਤਰ ਸੇਵਾ ਕੀਤੀ ਅਤੇ ਵਿਹਲੇ ਸਮੇਂ ਘੁੰਗਣੀਆਂ ਵੀ ਵੇਚਦੇ ਸਨ, ਜਿਸ ਤੋਂ ਘਰ ਦਾ ਗੁਜ਼ਾਰਾ ਚੱਲਦਾ ਸੀ।

ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਵਿਆਹ (ਅਨੰਦ ਕਾਰਜ) ਆਪ ਜੀ ਨਾਲ 16 ਫ਼ਰਵਰੀ 1554 ਈਸਵੀ ਨੂੰ ਕਰ ਦਿੱਤਾ। ਵਿਆਹ ਉਪਰੰਤ ਵੀ ਗੁਰੂ ਘਰ ਦੀ ਸੇਵਾ-ਸੰਭਾਲ ਇਕ ਨਿਮਾਣੇ ਸੇਵਕ ਤੇ ਨਿਮਰਤਾ ਵਿੱਚ ਰਹਿ ਕੇ ਕੀਤੀ ਗਈ। ਗੁਰੂ ਘਰ ਦੇ ਅਨਿੰਨ ਸੇਵਕ ਜਾਣ ਕੇ, ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ੨ ਅੱਸੂ ਸੰਮਤ ੧੬੩੧ (ਸੰਨ 1574 ਈਸਵੀ) ਨੂੰ ਜੇਠਾ ਜੀ ਨੂੰ ਸੌਂਪ ਦਿੱਤੀ। ਗੁਰੂ ਸਾਹਿਬ ਦੀ ਦਿਆਲਤਾ ਤੇ ਅਕਾਲ ਪੁਰਖ ਦੀ ਕ੍ਰਿਪਾਲਤਾ ਸਦਕਾ ਭਾਈ ਜੇਠਾ ਜੀ ਦਾ ਨਾਂ ਗੁਰੂ ਰਾਮਦਾਸ ਜੀ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਨੇ ੩੦ ਰਾਗਾਂ ਵਿਚ ਬਾਣੀ ਉਚਾਰਨ ਕੀਤੀ। ਆਪ ਜੀ ਨੇ ਦੁਪਦੇ, ਚਉਪਦੇ, ਪੰਚਪਦੇ, ਅਸ਼ਟਪਦੀਆਂ ਵਿਚ ਰਚਨਾ ਕੀਤੀ। ਸਮਾਜ ਵਿਚ ਪ੍ਰਚਲਿਤ ਲੋਕ-ਕਾਵਿ-ਰੂਪਾਂ ਵਿੱਚ, ਪਹਿਰੇ, ਵਣਜਾਰਾ, ਕਰਹਲੇ, ਘੋੜੀਆਂ, ਪੜਤਾਲਾਂ, ਵਾਰਾਂ ਅਤੇ ਛੰਤ ਰਚੇ ਗਏ। ਗੁਰੂ ਸਾਹਿਬ ਨੇ ਸੰਗਤਾਂ ਨੂੰ ਕੌਮੀ ਏਕਤਾ ਤੇ ਗੁਰੂ ਨਾਲ ਜੁੜੇ ਰਹਿਣ ਦਾ ਬਲ ਦਿੱਤਾ ‘‘ਪੇਡੁ ਮੁੰਢਾਹੂ ਕਟਿਆ; ਤਿਸੁ ਡਾਲ ਸੁਕੰਦੇ ॥’’ (ਮ: ੪/੩੧੭) ਕੌਮ ਜੀਵਤ ਉਹੋ ਕਹਾਉਂਦੀ ਹੈ ਜਿਸ ਪਾਸ Desire to live together ਅਤੇ Rich common heritage ਭਾਵ ਇਕ ਸਥਾਨ ਇਕੱਠੇ ਹੋਣ ਦਾ ਚਾਉ ਅਤੇ ਸਾਂਝਾ ਕੌਮੀ ਵਿਰਸਾ ਹੋਵੇ। ਇਹ ਦੋਵੇ ਉਪਦੇਸ਼ ਗੁਰੂ ਰਾਮਦਾਸ ਪਾਤਸ਼ਾਹ ਨੇ ਸਿੱਖ ਕੌਮ ਨੂੰ ਬਖ਼ਸ਼ਸ਼ ਕੀਤੇ ਹਨ।

ਗੁਰੂ ਸਾਹਿਬ ਨੇ ਸਮਾਜ ਨੂੰ ਧਾਰਮਿਕ, ਸਮਾਜਿਕ, ਨੈਤਿਕਤਾ ਭਾਵ ਹਰ ਪੱਖ ਤੋਂ ਅਗਵਾਈ ਬਖ਼ਸ਼ੀ। ਗੁਰੂ ਰਾਮਦਾਸ ਜੀ ਨੇ ਵਡਹੰਸ ਰਾਗ ਵਿਚ ‘ਘੋੜੀ’ ਦੇ ਅਲੰਕਾਰ ਨੂੰ ਲੈ ਕੇ ਦੋ ਸ਼ਬਦਾਂ ਦੀ ਰਚਨਾ ਕੀਤੀ। ਜਿਸ ਵਿਚ ਉਪਦੇਸ਼ ਹੈ ਕਿ ਵਿਆਹ ਸਮੇਂ, ਪਰਮਾਰਥਿਕ ਉਪਦੇਸ਼ ਵਾਲੀਆਂ ਘੋੜੀਆਂ ਗਾਈਆਂ ਜਾਣ ਤਾਂ ਕਿ ਸ਼ੁਭ ਕਾਰਜ ਕਰਦਿਆਂ ਪ੍ਰਭੂ ਨਾਲ ਨੇੜਤਾ ਬਣੀ ਰਹੇ। ਸਿੱਖ ਸਮਾਜ ਦੇ ਵਿਕਾਸ ਤੇ ਪ੍ਰਸਾਰ ਵਿੱਚ ਵਾਧਾ ਕਰਦਿਆਂ ‘ਨਾਨਕ ਨਿਰਮਲ ਪੰਥ’ ਦੇ ਸਮਾਜਿਕ ਸਰੋਕਾਰਾਂ ਤੇ ਸੰਸਕਾਰਾਂ ਨੂੰ ਮਜਬੂਤ ਕਰਨ ਹਿੱਤ, ਅਨੰਦ-ਵਿਆਹ ਦੀ ਰਸਮ ਨੂੰ ਪੁਖਤਾ ਕਰਨ ਲਈ, ਸੂਹੀ ਰਾਗ ਵਿੱਚ ਚਾਰ ਲਾਵਾਂ ਦੀ ਬਾਣੀ ਨਾਲ ਇੱਕ ਵੱਖਰਾ ਵਿਧੀ-ਵਿਧਾਨ ਤਿਆਰ ਕਰ ਦਿੱਤਾ।

ਸਿੱਖ ਧਰਮ ਵਿੱਚ ਗ੍ਰਹਿਸਥ-ਮਾਰਗ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਇਸੇ ਕਰ ਕੇ ਹੀ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਕਰਨ ਲਈ ਸਿੱਖ ਧਰਮ ਵਿੱਚ ਇੱਕ ਵੱਖਰੀ ਅਤੇ ਵਿਸ਼ੇਸ਼ ਮਰਯਾਦਾ ਹੈ। ਸਿੱਖੀ ਜੀਵਨ ਦੇ ਹਰ ਸੰਸਕਾਰ ਅਤੇ ਮਰਯਾਦਾ ਵਿੱਚ ਕੀਰਤਨ ਤੇ ਅਰਦਾਸ ਨੂੰ ਵੀ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸ ਮਰਯਾਦਾ ਦੀ ਪੂਰਤੀ ਲਈ ਵਿਸ਼ੇਸ਼ ਬਾਣੀ ਨਿਸ਼ਚਿਤ ਕੀਤੀ ਗਈ ਹੈ। ਗ੍ਰਹਿਸਥ ਮਾਰਗ ਵਿੱਚ ਪ੍ਰਵੇਸ਼ ਕਰਨ ਲਈ ਜਾਂ ਆਨੰਦ ਸੰਸਕਾਰ ਦੀ ਮਰਯਾਦਾ ਲਈ ਨਿਰਧਾਰਿਤ ਬਾਣੀ ਹੈ, ਜੋ ਸ੍ਰੀ ਗੁਰੂੁ ਰਾਮਦਾਸ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ੭੭੩-੭੪ ਉੱਪਰ ਅੰਕਿਤ ਹੈ। ਕਾਵਿ-ਰੂਪ ਦੇ ਪੱਖੋਂ ਇਹ ਇੱਕ ਛੰਤ ਹੈ। ਇਸ ਵਿੱਚ ਪਹਿਲੀ, ਦੂਜੀ, ਤੀਜੀ ਤੇ ਚੋਥੀ ਲਾਂਵ ਦੇ ਸ਼ਬਦ ਹਨ। ਜਿਸ ਵਿੱਚ ਲਾਂਵ ਸ਼ਬਦ ਪਹਿਲੀ ਤੁਕ ਅਤੇ ਸ਼ਬਦ ਦੀ ਅਖੀਰਲੀ ਤੁਕ ਵਿੱਚ ਦੋ-ਦੋ ਵਾਰ ਵਰਤਿਆ ਗਿਆ ਹੈ। ਛੰਤ; ਪੰਜਾਬ ਦੇ ਲੋਕ-ਗੀਤਾਂ ਦਾ ਉਹ ਰੂਪ ਹੈ, ਜੋ ਵਿਆਹ ਦੇ ਸਮੇਂ ਗਾਇਆ ਜਾਂਦਾ ਹੈ। ਇਹਨਾਂ ਸਾਰੇ ਛੰਤਾਂ ਦਾ ਵਿਸ਼ਾ ਵਿਆਹ ਦੀ ਸਫਲਤਾ ਅਤੇ ਖੁਸ਼ੀ ਹੈ।  ਸੂਹੀ ਰਾਗ ਵਿੱਚ ਦਰਜ ਗੁਰੂ ਰਾਮਦਾਸ ਜੀ ਦੇ ਕੁੱਲ 6 ਛੰਤ ’ਚੋਂ ਦੂਜੇ ਛੰਤ ਨੂੰ ਹੀ ਲਾਂਵਾਂ ਕਿਹਾ ਜਾਂਦਾ ਹੈ।

ਸਿੱਖੀ ਜੀਵਨ ਵਿੱਚ ਚਾਰ ਪ੍ਰਮੁੱਖ ਸੰਸਕਾਰ ਹਨ।  ਜਨਮ ਨਾਮ ਸੰਸਕਾਰ, ਅਨੰਦ-ਸੰਸਕਾਰ, ਅੰਮ੍ਰਿਤ ਸੰਸਕਾਰ, ਮ੍ਰਿਤਕ ਸੰਸਕਾਰ।  ‘ਲਾਂਵਾਂ’ ਦੀ ਇਸ ਪਾਵਨ ਬਾਣੀ ਦਾ ਸੰਬੰਧ ‘ਅਨੰਦ-ਸੰਸਕਾਰ’ ਨਾਲ ਹੈ। ਇਤਿਹਾਸਕ ਤੌਰ ’ਤੇ ਸਿੱਖ ਧਰਮ ਵਿੱਚ ਇਹ ਨਿਸ਼ਚਿਤ ਤੌਰ ’ਤੇ ਨਹੀਂ ਦੱਸਿਆ ਜਾ ਸਕਦਾ ਕਿ ‘ਲਾਵਾਂ’ ਵਾਲੇ ਛੰਤ ਦੀ ਵਰਤੋਂ ਅਨੰਦ-ਕਾਰਜ ਦੀ ਮਰਯਾਦਾ ਲਈ ਕਿਸ ਸਮੇਂ ਤੋਂ ਆਰੰਭ ਹੋਈ ? ਪ੍ਰੰਤੂ ਇਹ ਨਿਸ਼ਚਿਤ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਇਸ ਮਰਯਾਦਾ ਦਾ ਸਰੂਪ ਸੰਭਵ ਨਹੀਂ ਹੋ ਸਕਦਾ। ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਇਸ ਛੰਤ ਨੂੰ ਉਚਾਰਨ ਤੋਂ ਬਾਅਦ ਹੀ ਲਾਂਵਾਂ ਵਾਲੇ ਛੰਤ ਨੂੰ ਅਨੰਦ-ਕਾਰਜ ਦੀ ਰਸਮ ਲਈ ਵਰਤੇ ਜਾਣ ਦੀ ਮਰਯਾਦਾ ਅਰੰਭ ਹੋਈ ਹੈ।

ਗੁਰਬਾਣੀ ਅੰਦਰ ਸਫਲ ਗ੍ਰਹਿਸਥੀ-ਜੀਵਨ ਬਤੀਤ ਕਰਨ ਸੰਬੰਧੀ ਬਹੁਤ ਉਪਦੇਸ਼ ਦਰਜ ਹਨ। ਸ੍ਰੀ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਵੀ ਸਿੱਖ ਗੁਰੂ ਸਹਿਬਾਨ ਨੇ ਗੁਰਬਾਣੀ ਵਿੱਚ ਦੰਪਤੀ (ਵਿਆਹੁਤਾ) ਜੀਵਨ ਬਤੀਤ ਕਰਨ ਲਈ ਜੀਵਨ-ਜਾਚ ਦਰਸਾਈ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਗ੍ਰਹਿਸਥ ਧਰਮ ਦਾ ਆਦਰਸ਼ ਇਸ ਪ੍ਰਕਾਰ ਉਲੀਕਿਆ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ੭੮੮ ’ਤੇ ਇਸ ਤਰ੍ਹਾਂ ਅੰਕਿਤ ਹੈ:-

ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ ॥  ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥ (ਮ: ੩/੭੮੮)

ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਵਿਆਹ ਦਾ ਆਦਰਸ਼ ਸਿਰਫ ਸਰੀਰਕ ਤੌਰ ’ਤੇ ਮਿਲਾਪ ਨਹੀਂ ਸਗੋਂ ਅਧਿਆਤਮਿਕ ਤੌਰ ’ਤੇ ਇੱਕ-ਜੋਤਿ ਹੋਣਾ ਹੈ। ਇਹ ਸਾਂਝੀ-ਜੋਤਿ ਗੁਣਾਂ ਦੀ ਜੋਤਿ ਹੈ। ਸਿੱਖ ਨੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਦਿਆਂ, ਆਪਸ ਵਿੱਚ ਆਤਮਿਕ ਸਾਂਝ ਪੈਦਾ ਕਰਨੀ ਹੈ, ਜਿਸ ਨਾਲ ਪਤੀ-ਪਤਨੀ ਇੱਕ ਜੋਤਿ ਹੋ ਜਾਂਦੇ ਹਨ। ਇੱਕ-ਜੋਤਿ ਹੋਣਾ ਹੀ ਗੁਰਮਤਿ ਅਨੁਸਾਰ ਵਿਆਹ ਦਾ ਆਦਰਸ਼ ਹੈ।

ਇਸੇ ਕਰ ਕੇ ਸਿੱਖ ਧਰਮ ਵਿੱਚ ਵਿਆਹ ਦੀ ਮਰਯਾਦਾ ਨੂੰ ‘ਅਨੰਦ ਸੰਸਕਾਰ’ ਕਿਹਾ ਗਿਆ ਹੈ। ਗ੍ਰਹਿਸਥੀ-ਜੀਵਨ ਦੀ ਸਫਲਤਾ ਦਾ ਅਨੁਮਾਨ, ਜੀਵਨ ਵਿੱਚੋਂ ਪ੍ਰਾਪਤ ਹੋਏ ‘ਅਨੰਦ’ ਵਿੱਚੋਂ ਹੀ ਲਗਾਇਆ ਜਾਣਾ ਚਾਹੀਦਾ ਹੈ। ਜੇ ਵਿਆਹੁਤਾ ਜੀਵਨ ਦੁਖੀ ਹੈ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਵਿੱਚ ਗੁਰਮਤਿ ਦਾ ਅਨੰਦ ਨਹੀਂ ਸਗੋਂ ਉਹਨਾਂ ਦੇ ਅਜਿਹੇ ਜੀਵਨ ਵਿੱਚ ਜ਼ਰੂਰ ਕੋਈ ਆਤਮਿਕ – ਕਮੀ ਹੈ। ਗ੍ਰਹਿਸਥੀ-ਜੀਵਨ ਦਾ ਪ੍ਰਮੁੱਖ ਲਕਸ਼ ਅਨੰਦਿਤ ਹੋਣਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ‘ਅਨੰਦ’ ਬਾਣੀ ਵਿੱਚ ‘ਅਨੰਦ’ ਪ੍ਰਾਪਤੀ ਦੇ ਅਨੇਕਾਂ ਸਾਧਨ ਦਰਸਾਏ ਹਨ। ਅਨੰਦ ਉਸ ਜੀਵਨ ਵਿੱਚ ਹੈ, ਜਿੱਥੇ ਪੂਰਨ ਗਿਆਨ ਹੈ ਭਾਵ ਜਿਸ ਨੇ ਗਿਆਨ ਦੇ ਸੋਮੇ, ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ। ਅਜਿਹੇ ਮਨੁੱਖ ਦੇ ਜੀਵਨ ਵਿੱਚ ਸੁਭਾਵਕ ਹੀ ਸਹਿਜ ਅਵਸਥਾ ਆ ਜਾਂਦੀ ਹੈ।

ਸ੍ਰੀ ਗੁਰੂ ਰਾਮਦਾਸ ਜੀ ਰਚਿਤ ‘ਲਾਵਾਂ’ ਦੀ ਬਾਣੀ ਦੇ ਚਾਰ ਬੰਦ ਹਨ। ਹਰ ਬੰਦ ਵਿੱਚ ਸਤਿਗੁਰੂ ਜੀ ਨੇ ਗ੍ਰਹਿਸਥੀ ਅਤੇ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਲਈ ਕੋਈ ਨਾ ਕੋਈ ਸ਼ਰਤ ਅਤੇ ਸਾਧਨ ਦਰਸਾਏ ਹਨ। ਇਹ ਸ਼ਰਤਾਂ ਭਾਵ ਅਵਸਥਾਵਾਂ ਪੂਰੀਆਂ ਹੋਣ ’ਤੇ ਹੀ ਗ੍ਰਹਿਸਥੀ-ਜੀਵਨ ਵਿੱਚ ਅਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਇਹਨਾਂ ਸਾਰੇ ਵਿਚਾਰਾਂ ਨੂੰ ਅਪਣਾਉਣ ਅਤੇ ਇਹਨਾਂ ਉੱਤੇ ਦ੍ਰਿੜ੍ਹਤਾ ਨਾਲ ਚੱਲਣ ਸਦਕਾ ਹੀ ਗ੍ਰਹਿਸਥੀ-ਜੀਵਨ ਸਫਲ ਹੋ ਸਕਦਾ ਹੈ।

ਲਾਂਵਾਂ ਦੇ ਪਹਿਲੇ ਬੰਦ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਦੋ ਜ਼ਰੂਰੀ ਵਿਚਾਰ ਦਰਸਾਏ ਹਨ। ਪਹਿਲਾ ਵਿਚਾਰ ਇਹ ਹੈ ਕਿ ਜੀਵਨ ਵਿੱਚ ਹਾਲਾਤ ਭਾਵੇਂ ਕਿਸ ਤਰ੍ਹਾਂ ਦੇ ਵੀ ਹੋਣ, ਮਨੁੱਖ ਨੇ ਗ੍ਰਹਿਸਥ-ਜੀਵਨ ਦਾ ਤਿਆਗ ਨਹੀਂ ਕਰਨਾ ਸਗੋਂ ਪ੍ਰਵਿਰਤ (ਜੁੜਿਆ) ਰਹਿਣਾ ਹੈ। ਇਸ ਨਾਲ ਮਨੁੱਖ ਨੇ ਸੰਸਾਰ ਵਿੱਚ ਵਿਚਰਦਿਆਂ ਜ਼ਿੰਦਗੀ ਵਿੱਚ ਸੰਘਰਸ਼ ਭਾਵ ਜਦੋ-ਜਹਿਦ ਕਰਨੀ ਹੈ। ਗ੍ਰਹਿਸਥੀ-ਜੀਵਨ ਵਿੱਚ ਮੁਸ਼ਕਲਾਂ ਅਤੇ ਦੁੱਖ-ਸੁੱਖ ਆ ਸਕਦੇ ਹਨ। ਸੰਸਾਰਕ ਅਸਫਲਤਾ ਵੀ ਹੋ ਸਕਦੀ ਹੈ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਫਲਤਾ ਲਈ ਸੰਘਰਸ਼ ਕਰਨਾ ਹੈ। ਸੰਘਰਸ਼ ਧਰਮ-ਗ੍ਰਹਿਣ ਕਰਨ ਅਤੇ ਪਾਪਾਂ ਦਾ ਤਿਆਗ ਕਰਨ ਲਈ ਕਰਨਾ ਹੈ। ਇਹ ਪ੍ਰਭੂ ਮਿਲਾਪ ਦਾ ਪਹਿਲਾ ਚਰਨ ਹੈ, ਇਸੇ ਬੰਦ ਵਿੱਚ ਸਤਿਗੁਰੂ ਜੀ ਨੇ ਮਨੁੱਖ ਨੂੰ ਨਾਮ ਜਪਣ ਦਾ ਨਿਸ਼ਚਾ ਦ੍ਰਿੜ੍ਹ ਕਰਵਾਇਆ। ਗੁਰੂ ਜੀ ਦੀ ਬਾਣੀ ਹੀ ਸਿੱਖ ਵਾਸਤੇ ਗਿਆਨ ਹੈ। ਇਸ ਬਾਣੀ ਰਾਹੀਂ ਹੀ ਸਿੱਖ ਆਪਣੇ ਅੰਦਰ ਧਰਮ ਗ੍ਰਹਿਣ ਕਰ ਕੇ, ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ। ਇਸ ਤਰ੍ਹਾਂ ਜਦੋਂ ਪ੍ਰਭੂ ਦਾ ਇਹ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਤਾਂ ਫਿਰ ਵੱਡੇ ਭਾਗਾਂ ਨਾਲ ਪਤੀ-ਪਤਨੀ ਦੇ ਜੀਵਨ ਵਿੱਚ ਸੁੱਖ ਅਤੇ ਅਨੰਦ ਆ ਜਾਂਦਾ ਹੈ। ਗੁਰੂ ਜੀ ਦ੍ਰਿੜ੍ਹ ਕਰਵਾਉਦੇ ਹਨ ਕਿ ਪ੍ਰਭੂ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤਰੀ ਦੇ ਵਿਆਹ ਦੀ ਪਹਿਲੀ ‘ਲਾਂਵ’ ਹੈ। ਪ੍ਰਭੂ ਦੇ ਨਾਮ ਸਿਮਰਨ ’ਤੇ ਹੀ ਜੀਵ-ਇਸਤਰੀ ਦੇ ਵਿਆਹ ਅਥਵਾ ਪ੍ਰਭੂ-ਮਿਲਾਪ ਦਾ ਮੁੱਢ ਬੱਝਦਾ ਹੈ। ਲਾਂਵਾਂ ਦੇ ਪਹਿਲੇ ਬੰਦ ਵਿੱਚ ਸਤਿਗੁਰੂ ਜੀ ਦਾ ਇਹ ਪਾਵਨ ਵਾਕ ਹੈ:-

ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥

ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥….

ਸਹਿਜ ਅਨੰਦ ਹੋਆ ਵਡਭਾਗੀ, ਮਨਿ ਹਰਿ ਹਰਿ ਮੀਠਾ ਲਾਇਆ॥

ਜਨੁ ਕਹੈ ਨਾਨਕੁ ਲਾਵ ਪਹਿਲੀ, ਆਰੰਭੁ ਕਾਜੁ ਰਚਾਇਆ॥੧॥

ਇਸ ਤਰ੍ਹਾਂ ਪਹਿਲੀ ਲਾਂਵ ਵਿੱਚ ਆਪਣਾ ਧਰਮ ਜਾਂ ਫ਼ਰਜ਼ ਨਿਭਾਉਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਪਰ ਇਹ ਧਰਮ ਜਾਂ ਫ਼ਰਜ਼ ਉਸ ਵੇਲੇ ਹੀ ਨਿਭਦਾ ਹੈ ਜਦੋਂ ਇਹ ਆਦਰਸ਼ ਪਿਆਰਾ ਲੱਗੇ। ਨਾਮ ਸਿਮਰਨ ਦੁਆਰਾ ਇਹ ਆਦਰਸ਼ ਜਾਂ ਫ਼ਰਜ਼ ਚੰਗਾ ਲੱਗਣ ਲੱਗ ਪੈਂਦਾ ਹੈ। ਜੀਵਨ ਵਿੱਚ ਇਸ ਆਦਰਸ਼ ਦੀ ਸੂਝ ਇਸ ਜੀਵਨ ਦੀ ਪਹਿਲੀ ਮੰਜ਼ਲ ਹੈ।

ਲਾਂਵਾ ਦੇ ਦੂਜੇ ਬੰਦ ਵਿੱਚ ਦੰਪਤੀ-ਜੀਵਨ ਦੇ ਗ੍ਰਹਿਸਥ-ਜੀਵਨ ਦਾ ਆਧਾਰ, ‘ਨਿਰਮਲ ਭਉ’ ਦਰਸਾਇਆ ਗਿਆ ਹੈ। ਪਤੀ-ਪਤਨੀ ਦੇ ਹਿਰਦੇ ਵਿੱਚ ਇੱਕ ਦੂਜੇ ਲਈ ‘ਨਿਰਮਲ ਭਉ’ ਹੋਣਾ ਜ਼ਰੂਰੀ ਹੈ। ‘ਨਿਰਮਲ ਭਉ’ ਤੋਂ ਭਾਵ ਇਹ ਹੈ ਕਿ ਸਦਾ ਇੱਕ ਦੂਜੇ ਦਾ ਸਤਿਕਾਰ ਅਤੇ ਰੁਤਬਾ ਕਾਇਮ ਰੱਖਣਾ, ਅਜਿਹੇ ਧਰਮੀ-ਜੀਵਨ ਦੀ ਪ੍ਰਾਪਤੀ ਲਈ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਾਰਿਆਂ ਜੀਵਾਂ ਅੰਦਰ ਇੱਕ ਪ੍ਰਭੂ ਦੀ ਜੋਤਿ ਦਾ ਹੀ ਪ੍ਰਕਾਸ਼ ਹੈ। ਇਸ ਅਵਸਥਾ ਵਿੱਚ ਸਤਿਗੁਰੂ ਦੀ ਪ੍ਰਾਪਤੀ ਨਾਲ ਮਨੁੱਖੀ-ਮਨ ਦੇ ਕਿਵਾੜ ਖੁੱਲ੍ਹ ਜਾਂਦੇ ਹਨ। ਜੀਵ ਦਾ ਮਨ ਕੰਚਨ ਵਾਂਗ ਸ਼ੁੱਧ ਹੋ ਕਿ ਨਿਰਮਲ ਬਣ ਜਾਂਦਾ ਹੈ। ਇਸ ਤਰ੍ਹਾਂ ਉਸ ਨੂੰ ਸਾਰੇ ਸਰੀਰਾਂ ਵਿੱਚ ਇੱਕ ਪ੍ਰਮਾਤਮਾ ਦੀ ਜੋਤਿ ਹੀ ਵਿਖਾਈ ਦਿੰਦੀ ਹੈ। ਜੀਵ-ਇਸਤਰੀ ਨੂੰ ਆਪਣੇ ਅੰਦਰ ਅਤੇ ਬਾਹਰ ਸਿਰਫ਼ ਇੱਕ ਪ੍ਰਭੂ ਦੀ ਹੋਂਦ ਦਾ ਹੀ ਅਹਿਸਾਸ ਹੁੰਦਾ ਹੈ। ਉਹ ਸਾਧ ਸੰਗਤ ਵਿੱਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਲਾਹ ਦੇ ਗੀਤ ਗਾਉਂਦੀ ਰਹਿੰਦੀ ਹੈ। ਸਤਿਗੁਰੂ ਜੀ ਦੂਸਰੀ ‘ਲਾਂਵ’ ਵਿੱਚ ਜੀਵ ਦੀ ਅਜਿਹੀ ਅਵਸਥਾ ਦਾ ਜ਼ਿਕਰ ਇਸ ਪ੍ਰਕਾਰ ਕਰਦੇ ਹਨ:-

ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ॥

ਨਿਰਭਉ ਭੈ ਮਨੁ ਹੋਇ, ਹਉਮੈ ਮੈਲੁ ਗਵਾਇਆ ਬਲਿਰਾਮ ਜੀਉ॥….

ਜਨੁ ਨਾਨਕੁ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ॥੨॥          

                   ਲਾਂਵਾ ਦੇ ਤੀਸਰੇ ਬੰਦ ਵਿੱਚ ਸਤਿਗੁਰੂ ਜੀ ਦਰਸਾਉਂਦੇ ਹਨ ਕਿ ਇਸ ਜੀਵਨ ਦੀ ਅਗਲੀ ਅਵਸਥਾ ਵਿੱਚ ਜੀਵ ਰੂਪੀ ਇਸਤਰੀ ਦੇ ਮਨ ਵਿੱਚ ਪ੍ਰਭੂ ਦੀ ਪ੍ਰਾਪਤੀ ਲਈ ਮਨ ਵਿੱਚ ‘ਵੈਰਾਗ’ ਪੈਦਾ ਹੋ ਜਾਂਦਾ ਹੈ। ਜੀਵਨ ਵਿੱਚ ਇਸ ਤੋਂ ਭਾਵ ਇਹ ਹੈ ਕਿ ਪਤੀ ਨੇ ਪਤਨੀ ਦੇ ਜਜ਼ਬਿਆਂ ਦੀ ਕਦਰ ਕਰਨੀ ਹੈ। ਆਪਣੇ ਜਜ਼ਬਿਆਂ ਦਾ ਇੱਕ ਦੂਜੇ ਲਈ ਤਿਆਗ ਕਰਨਾ ਹੀ ਖ਼ੁਸ਼ੀ ਦਾ ਰਸਤਾ ਹੈ ਪਰ ਇਹ ਪ੍ਰੇਰਨਾ ਜਾਂ ਸੂਝ ਬੜੇ ਵੱਡੇ ਭਾਗਾਂ ਨਾਲ, ਜੀਵ ਨੂੰ ਸੰਤ-ਜਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਇਸ ਅਵਸਥਾ ਵਿੱਚ ਉਹ ਆਪਣੇ ਮੁੱਖ ਵਿੱਚੋਂ ਸਿਰਫ਼ ਪ੍ਰਭੂ ਦੀ ਸਿਫਤ-ਸਲਾਹ ਦੀ ਬਾਣੀ ਹੀ ਉਚਾਰਦੇ ਹਨ। ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਂਦੇ ਹਨ ਉਹ ਜੀਵ ਹੀ ਪ੍ਰਭੂ ਦਾ ਨਾਮ ਜਪ ਕੇ, ਅਜਿਹੇ ਨਿਰਮਲ ਜੀਵਨ ਦੇ ਧਾਰਨੀ ਬਣਦੇ ਹਨ। ਦੁਨਿਆਵੀ ਰੰਗ-ਤਮਾਸ਼ੇ, ਹਾਰ-ਸ਼ਿੰਗਾਰ, ਕੱਪੜੇ-ਗਹਿਣੇ ਆਦਿ ਤੋਂ ਮਨ ਉੱਪਰ ਉੱਠ ਜਾਂਦਾ ਹੈ। ਇਸ ਤਰ੍ਹਾਂ ਇਸ ਤੀਸਰੀ ‘ਲਾਂਵ’ ਦੇ ਸ਼ਬਦ ਰਾਹੀਂ ਜੀਵ ਇਸਤਰੀ ਦੇ ਮਨ ਵਿੱਚ ਪ੍ਰਭੂ ਪਤੀ ਨਾਲ ਮਿਲਾਪ ਦੀ ਪ੍ਰਬਲ ਇੱਛਾ ਜਾਗ ਪੈਂਦੀ ਹੈ :-

ਹਰਿ ਤੀਜੜੀ ਲਾਵ ਮਨਿ ਚਾਉ ਭਇਆ, ਬੈਰਾਗੀਆ ਬਲਿ ਰਾਮ ਜੀੳ॥

ਸੰਤ ਜਨਾ ਹਰਿ ਮੇਲੁ ਹਰਿ ਪਾਇਆ, ਵਡਭਾਗੀਆ ਬਲਿ ਰਾਮ ਜੀਉ॥….

ਜਨੁ ਨਾਨਕੁ ਬੋਲੇ ਤੀਜੀ ਲਾਵੈ, ਹਰਿ ਉਪਜੈ ਮਨਿ ਬੈਰਾਗ ਜੀੳ॥੩॥

ਸਫਲ ਦੰਪਤੀ ਜੀਵਨ ਦੀ ਚੌਥੀ ਅਵਸਥਾ ਸਹਿਜ ਹੈ। ‘ਸਹਿਜ’ ਤੋਂ ਭਾਵ ਇਹ ਹੈ ਕਿ ਜੀਵਨ ਵਿੱਚ ਕਿਸੇ ਪੱਖ ਤੋਂ ਉਲਾਰੂ ਬਿਰਤੀ ਦੇ ਧਾਰਨੀ ਨਹੀਂ ਬਣਨਾ ਸਗੋਂ ਸੰਸਾਰ ਵਿੱਚ ਵਿਚਰਦਿਆਂ ਮਾਨਸਿਕ, ਧਾਰਮਿਕ, ਸਦਾਚਾਰਕ ਮਹੌਲ ’ਚ ਇੱਕੋਂ ਜਿਹੀ ਬਿਰਤੀ ਦਾ ਧਾਰਨੀ ਬਣੇ ਰਹਿਣਾ ਹੈ। ਅਜਿਹੇ ਸੰਜਮ ਨਾਲ ਹੀ ਜੀਵਨ ਵਿੱਚ ਅਨੰਦ ਪ੍ਰਾਪਤ ਹੁੰਦਾ ਹੈ। ਸਹਿਜ ਅਵਸਥਾ, ਮਨੁੱਖੀ ਹਿਰਦੇ ਵਿੱਚ ਓਦੋਂ ਪ੍ਰਾਪਤ ਹੁੰਦੀ ਹੈ ਜਦੋਂ ਹਿਰਦੇ ਵਿੱਚ ਅਵਿਨਾਸ਼ੀ ਪ੍ਰਭੂ ਦੀ ਪਹਿਚਾਣ ਹੋਵੇ। ਇਸ ਅਵਸਥਾ ਵਿੱਚ ਜੀਵ ਦੀ ‘ਲਿਵ’ ਹਰ ਵੇਲੇ ਪ੍ਰਭੂ ਨਾਲ ਲੱਗੀ ਰਹਿੰਦੀ ਹੈ। ਅਧਿਆਤਮਿਕ ਜੀਵਨ ਵਿੱਚ ਪ੍ਰਾਪਤ ਹੋਈ, ਇਸ ਉਚੇਰੀ ਅਵਸਥਾ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ‘ਸਹਿਜ’ ਦਾ ਨਾਮ ਦਿੱਤਾ ਹੈ। ਇਸ ਅਵਸਥਾ ਵਿੱਚ ਜੀਵ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਪ੍ਰਭੂ ਮਿਲਾਪ ਦਾ ਮਨ-ਇੱਛਤ ਫਲ਼ ਪ੍ਰਾਪਤ ਕਰ ਲੈਂਦੀ ਹੈ ਤੇ ਹਿਰਦਾ ਅਨੰਦਮਈ ਹੋ ਜਾਂਦਾ ਹੈ। ਇਸ ਪ੍ਰਕਾਰ ਫ਼ਰਜ਼ਾਂ ਦੀ ਪਾਲਣਾ ਕਰਨਾ, ਪ੍ਰਸਪਰ ਸਤਿਕਾਰ ਕਰਨਾ, ਕੁਰਬਾਨੀ ਕਰਨਾ ਅਤੇ ਸਹਿਜ ਵਿੱਚ ਵਿਚਰਣਾ; ਇਹ ਅਨੰਦਾਇਕ ਜੀਵਨ ਬਤੀਤ ਕਰਨ ਲਈ ਜ਼ਰੂਰੀ ਸ਼ਰਤਾਂ ਹਨ। ਗ੍ਰਹਿਸਥ ਜੀਵਨ ਦੀ ਸਫਲਤਾ ਲਈ ਚੌਥੀ ਲਾਂਵ ਵਿੱਚ ਪੂਰਨ ਸਮਰਪਣ ਅਤੇ ਸਹਿਜ ਅਵਸਥਾ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਸ੍ਰੀ ਗੁਰੂ ਰਾਮਦਾਸ ਜੀ ਜੀਵ ਦੀ ਪ੍ਰਭੂ ਨਾਲ ਪਿਆਰ ਵਾਲੀ ਇਸ ਅਵਸਥਾ ਦਾ ਜ਼ਿਕਰ ਇੰਨ੍ਹਾਂ ਸ਼ਬਦਾਂ ਵਿੱਚ ਕਰਦੇ ਹਨ:-

                                      ਹਰਿ ਚਉਥੜੀ ਲਾਵ ਮਨਿ ਸਹਜੁ ਭਇਆ, ਹਰਿ ਪਾਇਆ ਬਲਿ ਰਾਮ ਜੀਉ॥

                                      ਗੁਰਮੁਖਿ ਮਿਲਿਆ ਸੁਭਾਇ, ਹਰਿ ਮਨਿ ਤਨਿ ਮੀਠਾ ਲਾਇਆ, ਬਲਿ ਰਾਮ ਜੀਉ॥….

                                      ਜਨੁ ਨਾਨਕੁ ਬੋਲੇ ਚਉਥੀ ਲਾਵੈ, ਹਰਿ ਪਾਇਆ ਪ੍ਰਭੂ ਅਵਿਨਾਸੀ॥੪॥

ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ‘ਲਾਂਵਾਂ’ ਦੀ ਇਸ ਪਵਿੱਤਰ ਬਾਣੀ ਦੁਆਰਾ ਜੀਵ ਨੂੰ ਆਪਣਾ ਅਧਿਆਤਮਿਕ ਅਤੇ ਗ੍ਰਹਿਸਥ ਜੀਵਨ, ਸੁਆਰਨ ਦਾ ਉਪਦੇਸ਼ ਦ੍ਰਿੜ੍ਹ ਕਰਵਾਇਆ ਹੈ। ਇਸ ਬਾਣੀ ਦੇ ਚਾਰ ਬੰਦ ਅਧਿਆਤਮਿਕ ਜੀਵਨ ਦੇ ਚਾਰ ਪ੍ਰਮੁੱਖ ਪੜਾਅ ਹਨ। ਜਿਨ੍ਹਾਂ ਰਾਹੀਂ ਮਨੁੱਖ ਸੰਸਾਰਕ ਜੀਵਨ ਨਿਭਾਉਂਦਾ ਹੋਇਆ ਪ੍ਰਭੂ ਦੇ ਦਰ ’ਤੇ ਪਹੁੰਚਦਾ ਹੈ। ਸਿੱਖੀ ਜੀਵਨ ਵਿੱਚ ਅਨੰਦ ਇੱਕ ਅਧਿਆਤਮਿਕ ਪ੍ਰਾਪਤੀ ਵੀ ਹੈ ਅਤੇ ਖਾਲਸਈ ਰਹਿਤ ਮਰਯਾਦਾ ਦਾ ਪ੍ਰਮੁੱਖ ਸੰਸਕਾਰ ਵੀ ਹੈ। ਇਸ ਬਾਣੀ ਰਾਹੀਂ ਸਿੱਖ ਅਨੰਦ-ਸੰਸਕਾਰ ਨਿਭਾਉਂਦਾ ਹੋਇਆ, ਅਨੰਦ ਦੀ ਪ੍ਰਾਪਤੀ ਤੱਕ ਪਹੁੰਚਦਾ ਹੈ। ਇਸ ਤਰ੍ਹਾਂ ਇਹ ਬਾਣੀ ਜਿੱਥੇ ਸਿੱਖ ਨੂੰ ਪ੍ਰਭੂ ਨਾਲ ਜੋੜਦੀ ਹੈ, ਉੱਥੇ ਆਪਣੇ ਪ੍ਰਮੁੱਖ ਸੰਸਕਾਰਾਂ ਦੀ ਵੀ ਸੂਝ ਪ੍ਰਦਾਨ ਕਰਦੀ ਹੈ। ਇਸ ਬਾਣੀ ਰਾਹੀਂ ਹੀ ਸਿੱਖ ਨੇ ਅਧਿਆਤਮਿਕ ਅਤੇ ਸੰਸਾਰਕ ਜੀਵਨ ਦੇ ਸੁਮੇਲ ਵਿੱਚ ਆਪਣੀ ਸ਼ਖ਼ਸੀਅਤ ਨੂੰ ਨਿਖਾਰਨਾ ਹੈ ਤਾਂ ਜੋ ਅਜਿਹੀ ਸ਼ਖ਼ਸੀਅਤ ਹੀ ਅਨੰਦਮਈ ਜੀਵਨ ਵਾਲੀ ਸ਼ਖ਼ਸੀਅਤ ਹੋ ਨਿਬੜਦੀ ਹੈ। ਇਹੋ ਹੀ ਸੀ੍ਰ ਗੁਰੂ ਰਾਮਦਾਸ ਜੀ ਦੀ ਇਸ ਬਾਣੀ ਦਾ ਪ੍ਰਮੁੱਖ ਸਾਰ ਹੈ।

ਜਿੰਨੇ ਮੂੰਹ ਓਨੇ ਨੁਸਖੇ

0

ਜਿੰਨੇ ਮੂੰਹ ਓਨੇ ਨੁਸਖੇ

                   -ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਪੰਜਾਬੀ ਵਿੱਚ ਇੱਕ ਕਹਾਵਤ ਮਸ਼ਹੂਰ ਹੈ ‘ਨੀਮ ਹਕੀਮ ਖ਼ਤਰਾ ਏ ਜਾਨ।’ ਅੱਜ ਕੱਲ੍ਹ ਜਣਾ-ਖਣਾ ਡਾਕਟਰ ਬਣਿਆ ਫਿਰਦਾ ਹੈ। ਕਿਸੇ ਕੋਲ ਡਿਗਰੀ ਹੈ, ਕਿਸੇ ਕੋਲ ਤਜਰਬਾ ਹੈ। ਕਿਸੇ ਨੇ ਸਿਰਫ਼ ਇੱਧਰੋਂ-ਉੱਧਰੋਂ ਸਿੱਖ ਕੇ ਡੰਗ-ਟਪਾਊ ਕੰਮ ਚਲਾ ਰੱਖਿਆ ਹੈ। ਮਰੀਜ਼ਾਂ ਨੂੰ ਭਰਮਾਉਣ ਲਈ ਹਰ ਕਿਸੇ ਨੇ ਵੱਖੋ-ਵੱਖ ਤਰੀਕੇ ਆਪਣਾਅ ਰੱਖੇ ਹਨ। ਕੋਈ ਵੱਡੇ-ਵੱਡੇ ਇਸ਼ਤਿਹਾਰ ਦਿੰਦਾ ਹੈ, ਕੋਈ ਕੰਧਾਂ ’ਤੇ ਲਿਖਵਾਈ ਜਾ ਰਿਹਾ ਹੈ ਤੇ ਕਿਸੇ ਨੇ ਪ੍ਰਚਾਰ ਕਰਨ ਵਾਲੇ ਰੱਖੇ ਹਨ। ਕਹਿਣ ਤੋਂ ਭਾਵ ਕਿ ਜਿਸ ਦਾ ਜਿਵੇਂ ਯੱਕਾ ਚੱਲਦਾ ਹੈ, ਚਲਾਈ ਜਾਂਦੇ ਹਨ। ਦੂਸਰੇ ਪਾਸੇ ਮਰੀਜ਼ ‘ਮਰਦਾ ਕੀ ਨਾ ਕਰਦਾ’ ਜਾਂ ‘ਮਰਦੀ ਨੇ ਅੱਕ ਚੱਬਿਆ’ ਦੀ ਉਦਾਹਰਨ ਦੇ ਕੇ ਅਜਿਹੇ ਨੀਮ-ਹਕੀਮਾਂ ਦੀ ਭੇਂਟ ਚੜ੍ਹ ਜਾਂਦੇ ਹਨ, ਜਿਸ ਨਾਲ ਬਿਮਾਰੀ ਦਾ ਅਸਲੀ ਰੂਪ ਤਾਂ ਖ਼ਤਮ ਹੋਣਾ ਨਹੀਂ ਹੁੰਦਾ, ਸਗੋਂ ਮੁੱਖ ਬਿਮਾਰੀ ਨਾਲ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਵੀ ਚਿੰਬੜ ਜਾਂਦੀਆਂ ਹਨ।

ਜਦੋਂ ਕੋਈ ਮਨੁੱਖ ਬੀਮਾਰ ਹੁੰਦਾ ਹੈ ਤਾਂ ਉਸ ਦੇ ਮਨ ਵਿੱਚ ਛੇਤੀ ਠੀਕ ਹੋਣ ਦੀ ਇੱਛਾ ਜ਼ਾਹਰ ਹੁੰਦੀ ਹੈ ਪਰ ਮਰੀਜ਼ ਇਸ ਗੱਲ ਬਾਰੇ ਉੱਕਾ ਹੀ ਧਿਆਨ ਨਹੀਂ ਦਿੰਦੇ ਕਿ ਜਿਸ ਮਰਜ਼ (ਰੋਗ) ਤੋਂ ਉਹ ਪੀੜਤ ਹਨ, ਉਹ ਬਿਮਾਰੀ ਹੈ ਕੀ ਬਲਾ ? ਕੀ ਉਸ ਦਾ ਇਲਾਜ ਸੰਭਵ ਹੈ ? ਜੇ ਸੰਭਵ ਹੈ ਤਾਂ ਕਿਸ ਪ੍ਰਣਾਲੀ ਵਿੱਚ ਸੰਭਵ ਹੈ, ਪਰ ਇਹਨਾਂ ਚੀਜ਼ਾਂ ਨਾਲ ਮਰੀਜ਼ ਦਾ ਕੋਈ ਲੈਣ-ਦੇਣ ਨਹੀਂ ਹੁੰਦਾ। ਬੱਸ ਜਿੱਧਰ ਕੋਈ ਤੋਰਦਾ ਹੈ, ਮਰੀਜ਼ ਤੁਰ ਪੈਂਦਾ ਹੈ। ਫਿਰ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ, ਤਰ੍ਹਾਂ-ਤਰ੍ਹਾਂ ਦੇ ਨੁਸਖੇ, ਬਣਾ-ਬਣਾ, ਖਾ-ਖਾ ਕੇ ਮਰੀਜ਼ ਅੱਕ ਜਾਂਦਾ ਹੈ ਤੇ ਜਦ ਕੋਈ ਹੱਲ ਨਹੀਂ ਨਿਕਲਦਾ ਤਾਂ ਰੱਬ ਨੂੰ ਉਲਾਂਭੇ ਦਿੰਦਾ ਹੋਇਆ, ਹੱਡ ਘਸੀਟਦਾ ਰੱਬ ਨੂੰ ਪਿਆਰਾ ਹੋ ਜਾਂਦਾ ਹੈ।

ਕੀ ਇਹੀ ਜ਼ਿੰਦਗੀ ਦਾ ਯਥਾਰਥ ਹੈ ? ਨਹੀਂ, ਅਸੀਂ ਪੜ੍ਹੇ-ਲਿਖੇ ਹੋ ਕੇ ਵੀ ਕਈ ਵਾਰ ਅਨਪੜ੍ਹਾਂ ਨਾਲੋਂ ਅੱਗੇ ਲੰਘ ਜਾਂਦੇ ਹਾਂ। ਇੱਕ ਤਾਂ ਬੰਦਾ ਹੁੰਦਾ ਹੈ ਕਿ ਉਸ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਪਰ ਕਈ ਪਤਾ ਹੋਣ ਦੇ ਬਾਵਜੂਦ ਵੀ ਚਲੋ ਵੇਖੀ ਜਾਊ, ਜਾ ਕੇ ਵੇਖ ਲੈਨੇ ਆਂ ਜਾਂ ਦਵਾਈ ਖਾ ਕੇ ਵੇਖ ਲੈਨੇ ਆਂ, ਦੇ ਸਿਧਾਂਤ ’ਤੇ ਖੜ੍ਹੇ ਰਹਿੰਦੇ ਹਨ। ਅੱਜ ਕਿਸੇ ਡਾਕਟਰ ਕੋਲ, ਕੱਲ੍ਹ ਕਿਸੇ ਵੈਦ ਕੋਲ, ਪਰਸੋਂ ਕਿਸੇ ਸਿਆਣੇ ਕੋਲ। ਫਿਰ ਕਿਸੇ ਟੂਣੇ-ਟੱਪਣੇ ਵਾਲੇ ਕੋਲ, ਵਗੈਰਾ ਵਗੈਰਾ…..।

ਇੱਥੇ ਇੱਕ ਉਦਾਹਰਨ ਦੇਣੀ ਚਾਹਾਂਗਾ, ਸ਼ੂਗਰ ਇੱਕ ਭਿਆਨਕ ਰੋਗ ਹੈ, ਜੋ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਸ਼ੂਗਰ ਦੇ ਕਾਰਨਾਂ ਦਾ ਵੀ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ। ਇਹ ਵੀ ਪਤਾ ਹੈ ਕਿ ਇਹ ਇਕ ਲਾ-ਇਲਾਜ ਬਿਮਾਰੀ ਹੈ। ਥੋੜ੍ਹਿਆਂ ਨੂੰ ਛੱਡ ਕੇ ਬਹੁਤਿਆਂ ਵਿੱਚ ਇਸ ਦਾ ਪੱਕਾ ਹੱਲ ਨਹੀਂ। ਸਿਰਫ਼ ਪਰਹੇਜ਼ ਹੀ ਇਸ ਦਾ ਹੱਲ ਹੈ ਜਾਂ ਜਿਹੜੀ ਵੀ ਦਵਾਈ ਸ਼ੂਗਰ ਲਈ ਇੱਕ ਵਾਰ ਲੱਗ ਗਈ, ਉਹ ਲੈਣੀ ਹੀ ਪੈਂਦੀ ਹੈ। ਬਹੁਤ ਥੋੜ੍ਹੇ ਮਰੀਜ਼ ਹਨ, ਜਿਨ੍ਹਾਂ ਦੀਆਂ ਗੋਲੀਆਂ ਜਾਂ ਦਵਾਈਆਂ ਛੁੱਟ ਜਾਂਦੀਆਂ ਹਨ, ਜਿਨ੍ਹਾਂ ਨੇ ਆਪਣੇ-ਆਪ ਨੂੰ ਬਦਲ ਲਿਆ ਹੈ, ਉਹ ਬਚ ਜਾਂਦੇ ਹਨ, ਨਹੀਂ ਤਾਂ ਸ਼ੂਗਰ ਫਿਰ ਆਪਣਾ ਰੰਗ ਵਿਖਾ ਦਿੰਦੀ ਹੈ।

ਮੇਰੇ ਕੋਲ ਇੱਕ ਸ਼ੂਗਰ ਦਾ ਮਰੀਜ਼ ਆਇਆ, ਜਿਸ ਦੀ ਉਮਰ 55 ਕੁ ਸਾਲ ਦੇ ਲਗਭਗ ਸੀ। ਉਸ ਨੇ ਮੈਨੂੰ ਸ਼ੂਗਰ ਦੀਆਂ ਦਵਾਈਆਂ ਦੀ ਜੋ ਲਿਸਟ ਦਿਖਾਈ, ਮੈਂ ਦੇਖ ਕੇ ਹੈਰਾਨ-ਪ੍ਰੇਸ਼ਾਨ ਹੋ ਗਿਆ। ਉਸ ਦੇ ਦੱਸਣ ਮੁਤਾਬਕ ਉਸ ਨੂੰ 40 ਸਾਲ ਦੀ ਉਮਰ ਵਿੱਚ ਸ਼ੂਗਰ ਹੋ ਗਿਆ ਸੀ। ਉਹਨਾਂ ਦੇ ਪਰਿਵਾਰ ਵਿੱਚ ਸ਼ੂਗਰ ਦੀ ਬਿਮਾਰੀ ਸੀ। ਸ਼ਰਾਬ ਪੀਣ ਦਾ ਉਹ ਆਦੀ ਸੀ ਪਰ ਹੌਲ਼ੀ-ਹੌਲ਼ੀ ਸ਼ਰਾਬ ਵੀ ਛੱਡ ਦਿੱਤੀ। ਸੈਰ ਵੀ ਕਰਨ ਲੱਗ ਪਿਆ। ਸ਼ੂਗਰ ਕੰਟਰੋਲ ਵਿੱਚ ਸੀ। ਇੱਕ ਗੋਲੀ ਖਾਂਦਾ ਸੀ। ਇੱਕ ਦਿਨ ਸੈਰ ਕਰਦੇ-ਕਰਦੇ ਨੂੰ ਕਿਸੇ ਮਿੱਤਰ ਨੇ ਅਜਿਹਾ ਨੁਸਖਾ ਦਿੱਤਾ ਕਿ ਯਾਰ ਤੂੰ ਐਵੇਂ ਗੋਲੀਆਂ ਨਾਲ ਮੱਥਾ ਮਾਰਦਾ ਰਹਿਨਾ, ਆਹ ਨੁਸਖਾ ਅਜ਼ਮਾ ਕੇ ਦੇਖ। ਉਹ ਦਿਨ ਜਾਂਦੈ, ਵਿਚਾਰਾ ਅੱਜ ਤੱਕ ਤਾਬੇ (ਸਹੀ) ਨਹੀਂ ਆਇਆ। ਉਸ ਨੇ ਉਹ ਕਿਹੜੀ ਜੜ੍ਹੀ ਬੂਟੀ, ਅੱਗ ਸੁਆਹ ਜਿਹੜਾ ਨਹੀਂ ਖਾਧਾ, ਉਸ ਨੂੰ ਦਸ ਸਾਲ ਪਹਿਲਾਂ ਸਿਰਫ਼ ਸ਼ੂਗਰ ਸੀ। ਹੁਣ ਉਸ ਦੀ ਬਿਮਾਰੀ ਦੀ ‘ਘਚਲ ਚੌਦੇਂ’ ਹੋਈ ਪਈ ਹੈ। ਬਲੱਡ ਪ੍ਰੈਸ਼ਰ, ਥਾਇਰਾਇਡ, ਚਮੜੀ ਦਾ ਰੋਗ, ਗੋਡੇ ਦਰਦ, ਪਤਾ ਨਹੀਂ ਕੀ-ਕੀ। ਉਹਦੇ ਦੱਸਣ ਮੁਤਾਬਕ ਉਸ ਨੇ ਕਰੇਲਿਆਂ ਦਾ ਜੂਸ ਅਤੇ ਨਿੰਮ ਦਾ ਪਾਣੀ ਉਬਾਲ ਕੇ ਪੀਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਉਸ ਨੂੰ ਦੱਸਿਆ ਸੀ ਕਿ ਸ਼ੂਗਰ ਮਿੱਠੇ ਨਾਲ ਹੁੰਦੀ ਹੈ ਅਤੇ ਕੌੜੀਆਂ ਚੀਜ਼ਾਂ ਖਾ ਕੇ ਇਸ ਨੂੰ ਠੀਕ ਕੀਤਾ ਜਾਂਦਾ ਹੈ। ਫਿਰ ਜਾਮਣਾਂ ਦੀਆਂ ਗਿਟਕਾਂ ਰਗੜ-ਰਗੜ ਪੀਤੀਆਂ, ਅਲਸੀ ਦਾ ਤੇਲ, ਸੁੱਕੇ ਮੇਥੇ, ਔਲੇ ਬਹੇੜੇ, ਕਈ ਤਰ੍ਹਾਂ ਦੀਆਂ ਅੰਗਰੇਜ਼ੀ ਤੇ ਦੇਸੀ ਦਵਾਈਆਂ ਖਾਧੀਆਂ ਪਰ ਬਿਮਾਰੀ ਵਧਦੀ ਗਈ। ਉਹ ਹੁਣ ਵੇਲੇ ਨੂੰ ਪਛੁਤਾਉਂਦਾ ਹੈ ਕਿ ਜੇਕਰ ਉਹ ਇੱਕ ਗੋਲੀ ਖਾਂਦਾ ਰਹਿੰਦਾ ਅਤੇ ਆਪਣੇ ਮਿੱਤਰ ਦੀ ਗੱਲ ਨੂੰ ਅਣਸੁਣੀ ਕਰ ਦਿੰਦਾ ਤਾਂ ਸ਼ਾਇਦ ਬਚ ਜਾਂਦਾ।

ਇਸ ਤਰ੍ਹਾਂ ਹਰੇਕ ਬਿਮਾਰੀ ਦੇ ਇਲਾਜ ਲਈ ਨੁਸਖਿਆਂ ਦੀ ਲੰਬੀ ਲਿਸਟ ਤਿਆਰ ਹੋ ਜਾਂਦੀ ਹੈ। ਹਰੇਕ ਬੰਦੇ ਦਾ ਆਪਣਾ ਤਜਰਬਾ ਹੁੰਦਾ ਹੈ। ਉਹ ਦੂਜੇ ’ਤੇ ਕੰਮ ਨਹੀਂ ਕਰਦਾ। ਜਿੰਨੇ ਮੂੰਹ ਓਨੇ ਨੁਸਖੇ ਸਭ ਤੋਂ ਵੱਧ ਨੁਸਖੇ ਗੁਪਤ ਰੋਗ ਦੇ ਮਾਮਲੇ ਵਿੱਚ ਮਿਲਦੇ ਹਨ। ਇੱਕ ਤਾਂ ਇਹੋ ਜਿਹੇ ਰੋਗੀ ਦੇ ਮਨ ਅੰਦਰ ਜ਼ਿਆਦਾ ਕਾਹਲ ਹੁੰਦੀ ਹੈ, ਠੀਕ ਹੋਣ ਦੀ, ਦੂਜਾ ਇਸ ਰੋਗ ਦਾ ਵਿਸ਼ਾ ਹੀ ਅਜਿਹਾ ਹੈ। ਜੋ ਮਰਜ਼ੀ ਕਿਸੇ ਨੂੰ ਖੁਆਈ ਜਾਓ, ਅਗਲਾ ਖਾਈ ਜਾਂਦਾ ਹੈ ਅਤੇ ਪਿੱਛੋਂ ਅਜਿਹੀਆਂ ਗਰਮ-ਠੰਢੀਆਂ ਚੀਜ਼ਾਂ ਖਾ ਕੇ ਸਰੀਰ ਨੂੰ ਜੱਗ ਜਹਾਨ ਦੇ ਸਾਰੇ ਰੋਗ ਚਿੰਬੜ ਜਾਂਦੇ ਹਨ।

ਜਦੋਂ ਕੋਈ ਬਿਮਾਰੀ ਸਰੀਰ ਨੂੰ ਲੱਗ ਜਾਵੇ ਤਾਂ ਘਬਰਾਓ ਨਾ, ਸਗੋਂ ਬਿਮਾਰੀ ਦੇ ਮੂਲ ਕਾਰਨਾਂ, ਲੱਛਣਾਂ ਅਤੇ ਇਲਾਜ ਵਿਧੀ ਨੂੰ ਜਾਣ ਕੇ ਹੀ ਉਸ ਦਾ ਇਲਾਜ ਕਰਵਾਓ, ਨਾ ਕਿ ਨੁਸਖੇ ਤੇ ਨੁਸਖਾ ਅਜ਼ਮਾਈ ਜਾਓ, ਸਗੋਂ ਆਪਣੀ ਜ਼ਿੰਦਗੀ ਖ਼ੁਸ਼ੀ-ਖ਼ੁਸ਼ੀ ਜੀਓ।

Most Viewed Posts