28.7 C
Jalandhar
Monday, April 6, 2026
spot_img
Home Blog Page 86

C.I.D. Chief ਮਿਸਟਰ ਪੈਟਰੀ ਦੁਆਰਾ ਲਿਖੀ ਸਿੱਖਾਂ ਬਾਰੇ 11 ਅਗਸਤ 1911 ਦੀ ਇਕ ਇਤਿਹਾਸਕ ਖ਼ੁਫੀਆ ਰਿਪੋਰਟ

0

C.I.D. Chief ਮਿਸਟਰ ਪੈਟਰੀ ਦੁਆਰਾ ਲਿਖੀ ਸਿੱਖਾਂ ਬਾਰੇ 11 ਅਗਸਤ 1911 ਦੀ ਇਕ ਇਤਿਹਾਸਕ ਖ਼ੁਫੀਆ ਰਿਪੋਰਟ

K. S. Chatha Sacramento, California +1 702-351-9210

‘ਸਿੱਖ ਰਾਜਨੀਤੀ and dharm ਦੇ ਉਤਰਾਅ ਝੜਾਅ ਬਾਰੇ Biritish India ਸਰਕਾਰ ਹਿੰਦ ਦੇ ਸੀ. ਆਈ. ਡੀ. ਪ੍ਰਮੁੱਖ ਮਿਸਟਰ ਪੈਟਰੀ ਦੁਆਰਾ ਲਿਖੀ 11 ਅਗਸਤ 1911 ਦੀ ਇਕ ਖ਼ੁਫੀਆ ਰਿਪੋਰਟ ਹੈ, , ਜੋ ਸਿੱਖ ਰਾਜਨੀਤੀ ਦੇ ਉਤਰਾਅ ਝੜਾਅ 1900-1911’ ਦੇ ਨਾਂ ਤੇ ਭਾਰਤ ਵਿਖੇ ਨੈਸ਼ਨਲ ਆਰਕਵੀਜ਼ ਦਿੱਲੀ ਵਿਚ ਸਾਂਭੀ ਪਈ ਹੈ, ਇਸ ਦੇ ਪੈਰਾ 63 ਉਤੇ ਲਿਖਿਆ ਹੈ ਕਿ “ਹਿੰਦੂ ਮੱਤ ਮੁੱਢ ਤੋਂ ਹੀ ਸਿੱਖੀ ਦਾ ਸਤਰੂ ਚਲਿਆ ਆ ਰਿਹਾ ਹੈ ਕਿਉਂਕਿ ਸਿੱਖ ਗੁਰੂਆਂ ਨੇ ਜਾਤਪਾਤ, ਜੋ ਕਿ ਬ੍ਰਾਹਮਣੀ ਮੱਤ ਦੀ ਆਧਾਰਸ਼ਿਲਾ ਹੈ, ਦੀ ਭਰਪੂਰ ਅਤੇ ਸਫਲ ਮੁਖਾਲਫਤ ਕੀਤੀ ਹੈ। ਇਸ ਕਾਰਨ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ ਅਤੇ ਉਹ ਆਪਣੇ ਬੱਚਿਆਂ ਨੂੰ ਸਿੱਖੀ ਗ੍ਰਹਿਣ ਕਰਨ ਤੋਂ ਵੀ ਰੋਕਦੇ ਹਨ। ਜਿਹੜੇ ਸਿੱਖੀ ਗ੍ਰਹਿਣ ਕਰ ਚੁੱਕੇ ਹਨ ਅਤੇ ਜੋ ਅੰਮ੍ਰਿਤਧਾਰੀ ਸਿੱਖ ਹਨ ਉਹਨਾਂ ਨੂੰ ਹਿੰਦੂ ਹਰ ਪ੍ਰਕਾਰ ਦੇ ਹੀਲੇ ਅਤੇ ਲਾਲਚ ਵਰਤ ਕੇ ਸਿੱਖੀ ਤੋਂ ਪਤਿਤ ਕਰਨ ਲਈ ਸਦੀਵ ਤਤਪਰ ਰਹਿੰਦੇ ਹਨ। ਹਿੰਦੂ ਮੱਤ ਨੇ ਬੁੱਧ ਮੱਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਮੁਕਾਇਆ ਹੈ ਅਤੇ ਸਿੱਖਾਂ ਨੂੰ ਖਤਮ ਕਰਨ ਵਿਚ ਬਹੁਤ ਹੱਦ ਤੱਕ ਸਫਲ ਹੋ ਚੁੱਕੇ ਹਨ”।

ਕਬਿੱਤ ਨੰਬਰ 51 (ਭਾਈ ਗੁਰਦਾਸ ਜੀ)

0

ਕਬਿੱਤ ਨੰਬਰ 51 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ, ਕਰਨਾਲ ਮੋਬਾਈਲ:੭੦੧੫੮-੨੧੧੬੨

ਗੁਰਮੁਖਿ ਸੰਧਿ ਮਿਲੇ ਬ੍ਰਹਮ ਧਿਆਨ ਲਿਵ, ਏਕੰਕਾਰ ਕੈ ਆਕਾਰ ਅਨਿਕ ਪ੍ਰਕਾਰ ਹੈ ।

ਗੁਰਮੁਖਿ ਸੰਧਿ ਮਿਲੇ ਬ੍ਰਹਮ ਗਿਆਨ ਲਿਵ, ਨਿਰੰਕਾਰ ਓਅੰਕਾਰ ਬਿਬਿਧਿ ਬਿਥਾਰ ਹੈ ।

ਗੁਰ ਸਿਖ ਸੰਧਿ ਮਿਲੇ ਸ੍ਵਾਮੀ ਸੇਵ ਸੇਵਕ ਹੁਇ, ਬ੍ਰਹਮ ਬਿਬੇਕ ਪ੍ਰੇਮ ਭਗਤਿ ਅਚਾਰ ਹੈ ।

ਗੁਰਮੁਖਿ ਸੰਧਿ ਮਿਲੇ ਪਰਮਦਭੁਤ ਗਤਿ, ਨੇਤ ਨੇਤ ਨੇਤ ਨਮੋ ਨਮੋ ਨਮਸਕਾਰ ਹੈ ॥੫੧॥

ਸ਼ਬਦ ਅਰਥ : ਏਕੰਕਾਰ=ਵਾਹਿਗੁਰੂ, ਪ੍ਰਮਾਤਮਾ।, ਨਿਰੰਕਾਰ=ਆਕਾਰ ਰਹਿਤ, ਨਿਰਗੁਣ ਸਰੂਪ ਪ੍ਰਭੂ।, ਓਅੰਕਾਰ= ਸਾਕਾਰ, ਸਰਗੁਣ ਸਰੂਪ ਪ੍ਰਭੂ।, ਬਿਬਿਧਿ=ਕਈ ਪ੍ਰਕਾਰ ਦੇ।, ਬ੍ਰਹਮ ਬਿਬੇਕ=ਬ੍ਰਹਮ ਦੀ ਵੀਚਾਰ।, ਪਰਮਦਭੁਤ=ਬਹੁਤ ਹੀ ਅਸਚੱਰਜ।, ਨੇਤ=ਇਹ ਨਹੀਂ ਹੈ ਭਾਵ ਬੇਅੰਤ ਹੈ।

ਅਰਥ : ਜਦੋਂ ਸਿੱਖ ਦਾ ਮੇਲ ਗੁਰੂ ਨਾਲ ਹੁੰਦਾ ਹੈ ਤਾਂ ਉਸ ਦਾ ਧਿਆਨ ਪ੍ਰਭੂ ਵਿੱਚ ਜੁੜਦਾ ਹੈ ਅਤੇ ਉਸ ਨੂੰ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਦਾ ਸਰੂਪ ਇੱਕ ਨਹੀਂ। ਉਸ ਨਿਰਾਕਾਰ ਦੇ ਕਈ ਪ੍ਰਕਾਰ ਦੇ ਸਰੂਪ ਵੇਖਣ ਨੂੰ ਮਿਲ ਜਾਂਦੇ ਹਨ।  ਜਦੋਂ ਗੁਰੂ ਨੂੰ ਮਿਲ ਕੇ ਸਿੱਖ ਗੁਰੂ ਦੇ ਗਿਆਨ ਵਿੱਚ ਸੁਰਤੀ ਜੋੜਦਾ ਹੈ ਤਦੋਂ ਉਹ ਜਾਣ ਜਾਂਦਾ ਹੈ ਕਿ ਸਰਗੁਣ ਤੇ ਨਿਰਗੁਣ ਇੱਕੋ ਹੀ ਪ੍ਰਭੂ ਦੇ ਦੋ ਸਰੂਪ ਹਨ ਤੇ ਸਾਰਾ ਦਿੱਸਦਾ ਪਸਾਰਾ; ਨਿਰਗੁਣ ਦਾ ਸਰਗੁਣ ਸਰੂਪ ਹੈ।  ਗੁਰੂ ਦੇ ਸਨਮੁਖ ਹੋਇਆਂ ਹੀ ਸਿੱਖ ਆਪਣੇ ਸੁਆਮੀ ਦੀ ਸੇਵਾ ਕਰਨ ਵਾਲਾ ਸੇਵਕ ਬਣਦਾ ਹੈ ਅਤੇ ਉਸ ਦੇ ਅੰਦਰ ਬ੍ਰਹਮ ਦੀ ਵੀਚਾਰ ਪੈਦਾ ਹੁੰਦੀ ਹੈ, ਜਿਸ ਦਾ ਸਦਕਾ ਉਸ ਦਾ ਆਚਰਨ ਪ੍ਰਭੂ ਦੀ ਪ੍ਰੇਮਾ ਭਗਤੀ ਵਾਲਾ ਬਣ ਜਾਂਦਾ ਹੈ।  ਗੁਰੂ ਦੇ ਮਿਲਾਪ ਤੋਂ ਹੀ ਸਿੱਖ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਪ੍ਰਮਾਤਮਾ ਵਾਂਗ ਹੀ ਉਹ ਬੇਅੰਤ-ਬੇਅੰਤ (ਭਾਵ ਬੇਅੰਤ ਗੁਣਾਂ ਵਾਲਾ) ਅਤੇ ਨਮਸਕਾਰ ਕਰਨਜੋਗ ਹੋ ਜਾਂਦਾ ਹੈ।

ਪਰਮਾਤਮਾ ਬੇਅੰਤ ਹੈ। ਉਸ ਬੇਅੰਤ ਪਰਮਾਤਮਾ ਦੀ ਰਚਨਾ ਵੀ ਬੇਅੰਤ ਹੈ। ਨਿਰਾਕਾਰ ’ਚ ਆਪ ਉਹ ਅਦ੍ਰਿਸ਼ਟ ਹੈ ਪਰ ਉਸ ਦੀ ਰਚਨਾ (ਸਰਗੁਣ) ਨੂੰ ਅਸੀਂ ਦੇਖ ਸਕਦੇ ਹਾਂ। ਰਚਨਾ ਨੂੰ ਦੇਖਣ ਦਾ ਮਤਲਬ ਇਸ ਦਾ ਅੰਤ ਪਾਉਣਾ ਨਹੀਂ, ਕਿ ਇਹ ਕਿੰਨੀ ਕੁ ਹੈ। ‘ਜਪੁ’ ਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਫ਼ਰਮਾਨ ਕਰਦੇ ਹਨ ‘‘ਅੰਤੁ ਨ ਜਾਪੈ, ਕੀਤਾ ਆਕਾਰ। ਅੰਤੁ ਨ ਜਾਪੈ, ਪਾਰਾਵਾਰੁ॥’’ (ਜਪੁ ਜੀ ਸਾਹਿਬ/ਅੰਕ ੫)

ਗੁਰੂ ਅਰਜੁਨ ਪਾਤਸ਼ਾਹ ਇੱਕ ਸਲੋਕ ਅੰਦਰ ਕਥਨ ਕਰਦੇ ਹਨ ‘‘ਉਸਤਤਿ ਕਰਹਿ ਅਨੇਕ ਜਨ, ਅੰਤੁ ਨ ਪਾਰਾਵਾਰ॥ ਨਾਨਕ ! ਰਚਨਾ ਪ੍ਰਭਿ ਰਚੀ, ਬਹੁ ਬਿਧਿ ਅਨਿਕ ਪ੍ਰਕਾਰ॥’’ (ਮ:੫/ਅੰਕ ੨੭੫) ਜਿਵੇਂ ਪ੍ਰਮਾਤਮਾ ਦਾ ਆਪਣਾ ਕੋਈ ਅੰਤ ਨਹੀਂ ਤਿਵੇਂ ਉਸ ਦੀ ਰਚਨਾ ਦਾ ਵੀ ਕੋਈ ਅੰਤ ਨਹੀਂ ਕਿ ਉਹ ਕਿੰਨੀ ਵਿਆਪਕ ਤੇ ਕਿੰਨੇ ਪ੍ਰਕਾਰ ਦੀ ਹੈ। ਉਸ ਦੀ ਰਚਨਾ ਵਿੱਚ ਮਨੁੱਖਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜੂਨੀਆਂ ਹਨ, ਜਿਨ੍ਹਾਂ ਨੂੰ ਆਮ ਤੌਰ ’ਤੇ ਚੁਰਾਸੀ ਲੱਖ ਵੀ ਕਿਹਾ ਜਾਂਦਾ ਹੈ, ਪਰ ਚੁਰਾਸੀ ਲੱਖ ਵੀ ਸਿਰਫ਼ ਕਹਿਣ ਮਾਤਰ ਹੈ।  ਗਿਆਨ ਖੰਡ  ਵਿੱਚ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਦੀ ਇਸ ਬੇਅੰਤ ਰਚਨਾ ਬਾਰੇ ਜਦੋਂ ਇਹ ਦਸਦੇ ਹਨ ‘‘ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ॥……ਕੇਤੇ ਸਿਧ ਬੁਧ ਨਾਥ ਕੇਤੇ, ਕੇਤੇ ਦੇਵੀ ਵੇਸ॥…..ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ! ਅੰਤੁ ਨ ਅੰਤੁ॥’’ (ਜਪੁ ਜੀ ਸਾਹਿਬ/ਅੰਕ ੭) ਤਦੋਂ ਅਗਾਂਹ ਸਰਮਖੰਡ ਵਿੱਚ ਨਾਲ ਇਹ ਵੀ ਆਖ ਦੇਂਦੇ ਹਨ ‘‘ਗਿਆਨ ਖੰਡ ਮਹਿ ਗਿਆਨ ਪਰਚੰਡੁ॥ ਤਿਥੈ, ਨਾਦ ਬਿਨੋਦ ਕੋਡ ਅਨੰਦੁ॥’’ (ਜਪੁ ਜੀ ਸਾਹਿਬ/ਅੰਕ ੭) ਜਦੋਂ ਸਿੱਖ ਨੂੰ ਗੁਰੂ ਤੋਂ ਇਹ ਸਾਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ ਉਸ ਦੇ ਹਿਰਦੇ ਵਿੱਚ ਪ੍ਰਭੂ ਲਈ ਇੱਕ ਖਿੱਚ, ਇੱਕ ਅਨੂਠਾ ਪ੍ਰੇਮ ਪੈਦਾ ਹੋ ਜਾਂਦਾ ਹੈ ਤੇ ਉਹ ਵਾਹਿਗੁਰੂ ਦੀ ਸੇਵਾ ਤੇ ਸਿਮਰਨ ਵਿੱਚ ਤਨੋਂ ਮਨੋਂ ਜੁੱਟ ਜਾਂਦਾ ਹੈ, ਜਿਵੇਂ ਜਿਵੇਂ ਉਹ ਭਗਤੀ ਕਰਦਾ ਹੈ, ਤਿਵੇਂ ਤਿਵੇਂ ਪ੍ਰਮਾਤਮਾ ਦੇ ਗੁਣਾਂ ਦੀ ਉਸ ਦੇ ਅੰਦਰ ਸਮਾਈ ਹੁੰਦੀ ਜਾਂਦੀ ਹੈ, ਪ੍ਰਵੇਸ ਹੁੰਦਾ ਜਾਂਦਾ ਹੈ। ਉਸ ਦਾ ਆਚਰਨ ਬਹੁਤ ਉੱਚਾ ਤੇ ਸੁੱਚਾ ਹੁੰਦਾ ਜਾਂਦਾ ਹੈ।  ਉਸ ਦੇ ਕਰਮ ਬੜੇ ਪਵਿੱਤਰ ਹੋ ਜਾਂਦੇ ਹਨ।  ਗੱਲ ਕੀ ‘‘ਤਾ ਕੀਆ ਗਲਾ, ਕਥੀਆ ਨਾ ਜਾਹਿ॥ ਜੇ ਕੋ ਕਹੈ, ਪਿਛੈ ਪਛੁਤਾਇ॥’’ (੮) ਵਾਲੀ ਹਾਲਤ ਬਣ ਜਾਂਦੀ ਹੈ।

ਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ

0

ਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਤੇਰ੍ਹਾਂ ਸਾਲ ਤੋਂ ਛੋਟੇ ਲਗਭਗ 2.8 ਫੀਸਦੀ ਬੱਚੇ ਅਤੇ 13 ਤੋਂ 18 ਸਾਲ ਦੇ 5.6 ਫੀਸਦੀ ਬੱਚੇ ਢਹਿੰਦੀ ਕਲਾ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਗਿਣਤੀ ਭਾਵੇਂ ਵੱਡਿਆਂ ਦੇ ਹਿਸਾਬ ਨਾਲ ਜ਼ਿਆਦਾ ਨਾ ਜਾਪੇ ਪਰ ਵੱਡੇ ਹੋ ਕੇ ਇਹ ਬੀਮਾਰੀ ਲੰਮੇ ਸਮੇਂ ਤੱਕ ਰਹਿਣ ਵਾਲੀ ਬਣ ਜਾਂਦੀ ਹੈ। ਇਸੇ ਲਈ ਇਸ ਨੂੰ ਵੇਲੇ ਸਿਰ ਪਛਾਣ ਕੇ ਤੁਰੰਤ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਨ੍ਹਾਂ ਬੱਚਿਆਂ ਵਿੱਚੋਂ 60 ਫੀਸਦੀ ਨੂੰ ਅੱਗੋਂ ਸਾਰੀ ਉਮਰ ਢਹਿੰਦੀ ਕਲਾ ਜਕੜੀ ਰੱਖ ਸਕਦੀ ਹੈ ਜਾਂ ਫਿਰ ਨਿੱਕੀ ਜਿਹੀ ਗੱਲ ਉੱਤੇ ਹੀ ਖ਼ੁਦਕੁਸ਼ੀ ਕਰਨ ਦੇ ਖ਼ਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਬਹੁਤੇ ਖ਼ੁਦਕੁਸ਼ੀ ਕਰ ਵੀ ਜਾਂਦੇ ਹਨ।

ਢਹਿੰਦੀ ਕਲਾ ਵਿਚ ਬੱਚੇ ਦੀ ਸਿਹਤ ਉੱਤੇ ਕਾਫ਼ੀ ਮਾੜਾ ਅਸਰ ਪੈ ਜਾਂਦਾ ਹੈ। ਮਾਨਸਿਕ ਪੱਖੋਂ, ਲੋਕਾਂ ਨਾਲ ਮੇਲ ਜੋਲ ਕਰਨ ਵਿਚ, ਦੋਸਤੀਆਂ ਗੰਢਣ, ਰਿਸ਼ਤੇ ਨਿਭਾਉਣ, ਆਦਿ ਸਭ ਉੱਤੇ ਇਸ ਦਾ ਅਸਰ ਪੈਂਦਾ ਹੈ।

ਕਾਰਨ :-

  • 1. ਜੇ ਟੱਬਰ ਵਿਚ ਪਹਿਲਾਂ ਵੀ ਕਿਸੇ ਨੂੰ ਇਹ ਰੋਗ ਹੋਵੇ ਤਾਂ ਉਸ ਘਰ ਦੇ ਬੱਚਿਆਂ ਵਿਚ ਇਸ ਰੋਗ ਦੇ ਆਸਾਰ ਤਿੰਨ ਗੁਣਾ ਵੱਧ ਹੁੰਦੇ ਹਨ।
  • ਜੇ ਘਰ ਵਿਚ ਲੜਾਈ ਹੁੰਦੀ ਰਹਿੰਦੀ ਹੋਵੇ।
  • ਮਾਪੇ ਬੱਚੇ ਉੱਤੇ ਲੋੜੋਂ ਵੱਧ ਦਬਾਓ ਪਾਉਂਦੇ ਜਾਂ ਝਿੜਕਦੇ ਰਹਿੰਦੇ ਹੋਣ।
  • ਘਰੇਲੂ ਹਿੰਸਾ।
  • ਹਮੇਸ਼ਾ ਨਕਾਰਾਤਮਕ ਗੱਲ ਕਰਨੀ।
  • ਇਕ ਬੱਚੇ ਨੂੰ ਦੂਜੇ ਤੋਂ ਵੱਧ ਤਰਜੀਹ ਦੇਣੀ।
  • ਉਸ ਪਾਸੇ ਪੜ੍ਹਨ ਵੱਲ ਧੱਕਣਾ ਜਿਸ ਪਾਸੇ ਬੱਚਾ ਨਾ ਚਾਹੁੰਦਾ ਹੋਵੇ।
  • ਪੜ੍ਹਾਈ ਵਿਚ ਘੱਟ ਨੰਬਰ ਆਉਣੇ।
  • ਨਸ਼ਾ ਕਰਨਾ।
  • ਛੋਟੀ ਉਮਰ ਵਿਚ ਵਿਆਹੇ ਜਾਣਾ ਜਾਂ ਗਰਭ ਠਹਿਰ ਜਾਣਾ।
  • ਭੱਦੀ ਛੇੜਛਾੜ।
  • ਸਰੀਰਕ ਸ਼ੋਸ਼ਣ।
  • ਘਰੋਂ ਬਾਹਰ ਕੱਢੇ ਜਾਣਾ।
  • ਪੈਸੇ ਦੀ ਤੰਗੀ।
  • ਬੱਚਿਆਂ ਵਿਚ ਤਿੰਨ ਤੋਂ ਪੰਜ ਸਾਲ ਦੀ ਉਮਰ ਵਿੱਚ ਸ਼ੱਕਰ ਰੋਗ ਜਾਂ ਦਮੇ ਦਾ ਰੋਗ ਹੋ ਜਾਣ ਉੱਤੇ।
  • ਪੰਜ ਸਾਲ ਦੇ ਬੱਚੇ ਨੂੰ ਕਲਾਸ ਵਿਚ ਬਾਕੀ ਬੱਚਿਆਂ ਅੱਗੇ ਝਿੜਕ ਕੇ ਸਜ਼ਾ ਦਿੱਤੀ ਜਾਣੀ ਜਿਵੇਂ ਖੜ੍ਹੇ ਕਰੀ ਰੱਖਣਾ ਜਾਂ ਕਲਾਸ ਵਿੱਚੋਂ ਬਾਹਰ ਕੱਢਣਾ।
  • ਬੇਟੀ ਨੂੰ ਬੇਲੋੜੀ ਸਮਝਣਾ।
  • ਜਵਾਨ ਹੋਣ ਵੇਲੇ ਦੀ ਹਾਰਮੋਨਾਂ ਵਿਚਲੀ ਤਬਦੀਲੀ।
  • ਜੰਮਣ ਸਮੇਂ ਘੱਟ ਭਾਰ ਦਾ ਹੋਣਾ।
  • ਜੇ ਮਾਂ ਦੀ ਉਮਰ 18 ਸਾਲ ਤੋਂ ਘੱਟ ਹੋਵੇ ਤਾਂ ਅਜਿਹੇ ਬੱਚਿਆਂ ਵਿਚ ਢਹਿੰਦੀ ਕਲਾ ਵੱਧ ਹੁੰਦੀ ਹੈ।
  • ਮਾਈਗਰੇਨ ਸਿਰ ਪੀੜ ਹੋਣੀ।
  • ਮੋਟਾਪਾ।
  • ਘਬਰਾਹਟ ਰਹਿਣੀ।
  • ਡਰਪੋਕ ਹੋਣਾ।
  • ਨੀਂਦਰ ਠੀਕ ਨਾ ਆਉਣੀ।
  • ਦੱਬੂ ਹੋਣਾ।
  • ਸਰੀਰਕ ਕਮਜ਼ੋਰੀ।
  • ਸੂਰਜ ਦੀ ਰੌਸ਼ਨੀ ਘੱਟ ਮਿਲਣੀ।
  • ਕਸਰਤ ਘੱਟ ਕਰਨੀ।
  • ਦੋਸਤ ਮਾਰ ਕੁਟਾਈ ਕਰਨ ਵਾਲੇ ਹੋਣੇ।
  • ਮਾਂ ਜਾਂ ਦੋਸਤ ਦੀ ਮੌਤ।
  • ਪੈਸੇ ਦੀ ਕਿੱਲਤ।
  • ਬਹੁਤਾ ਮਿੱਠਾ ਖਾਣ ਦੇ ਸ਼ੌਕੀਨ ਬੱਚਿਆਂ ਵਿਚ।
  • ਜਿਸ ਨਾਲ ਪਿਆਰ ਹੋਣਾ ਉਸ ਵੱਲੋਂ ਦੁਰਕਾਰਿਆ ਜਾਣਾ। 

ਕਿਵੇਂ ਲੱਭੀਏ :- ਬੱਚਿਆਂ ਦੀ ਸਕੂਲ ਵਿਚਲੀ ਰਿਪੋਰਟ, ਆਂਢੀਆਂ-ਗੁਆਂਢੀਆਂ ਦੀਆਂ ਸ਼ਿਕਾਇਤਾਂ ਤੇ ਬੱਚੇ ਵੱਲੋਂ ਇਕ ਪ੍ਰੋਫਾਰਮਾ ਭਰਵਾਏ ਜਾਣ ਨਾਲ ਮਾਪੇ ਕੁੱਝ ਹੱਦ ਤੱਕ ਇਸ ਬੀਮਾਰੀ ਬਾਰੇ ਆਪੇ ਪਤਾ ਲਾ ਸਕਦੇ ਹਨ।

(1). ਉਦਾਸੀ :-

(ੳ). ਬਿਲਕੁਲ ਉਦਾਸ ਨਹੀਂ।

(ਅ). ਜ਼ਿਆਦਾ ਸਮੇਂ ਉਦਾਸੀ ਮਹਿਸੂਸ ਹੋਣੀ।

(ੲ). ਹਰ ਵੇਲੇ ਉਦਾਸੀ ਮਹਿਸੂਸ ਹੋਣੀ।

(ਸ). ਰੋਣ ਨੂੰ ਦਿਲ ਕਰਨਾ ਤੇ ਬਹੁਤ ਜ਼ਿਆਦਾ ਉਦਾਸੀ ਹੋਣੀ।

(2). ਮਾੜੇ ਵਿਚਾਰ :-

(ੳ). ਮੈਨੂੰ ਕੋਈ ਫਿਕਰ ਫਾਕਾ ਨਹੀਂ।

(ਅ). ਮੈਨੂੰ ਆਪਣੇ ਕੈਰੀਆਰ ਬਾਰੇ ਬਹੁਤ ਚਿੰਤਾ ਹੋਣ ਲੱਗ ਪਈ ਹੈ।

(ੲ). ਸਭ ਕੁੱਝ ਮੇਰੇ ਹਿਸਾਬ ਨਾਲ ਨਹੀਂ ਹੋ ਰਿਹਾ।

(ਸ). ਮੇਰਾ ਭਵਿੱਖ ਹਨ੍ਹੇਰਾ ਹੈ। ਕੋਈ ਰਾਹ ਨਹੀਂ ਲੱਭ ਰਿਹਾ।

(3). ਪਿਛਲੀ ਵਾਰ ਦਾ ਫੇਲ੍ਹ ਹੋਣਾ :-

(ੳ). ਕੋਈ ਗੱਲ ਨਹੀਂ।

(ਅ). ਮੈਨੂੰ ਆਪਣਾ ਫੇਲ੍ਹ ਹੋਣਾ ਚੁੱਭਦਾ ਹੈ।

(ੲ). ਮੈਨੂੰ ਤਾਂ ਹਰ ਵਾਰ ਆਪਣਾ ਫੇਲ੍ਹ ਹੋਣਾ ਦਿਸਦਾ ਰਹਿੰਦਾ ਹੈ।

(ਸ). ਮੈਂ ਤਾਂ ਬਿਲਕੁਲ ਨਕਾਰਾ ਤੇ ਜ਼ਿੰਦਗੀ ਤੋਂ ਹਾਰਿਆ ਇਨਸਾਨ ਹਾਂ।

(4). ਆਪਣੇ ਆਪ ਪ੍ਰਤੀ ਨਕਾਰਾਤਮਕ ਸੋਚ :-

(ੳ). ਮੈਂ ਬਿਲਕੁਲ ਠੀਕ ਹਾਂ।

(ਅ).ਆਤਮ ਵਿਸ਼ਵਾਸ ਦੀ ਘਾਟ ਲੱਗ ਰਹੀ ਹੈ।

(ੲ). ਮੇਰੇ ਵਿਚ ਬਹੁਤ ਕਮੀਆਂ ਹਨ।

(ਸ). ਮੈਂ ਨਖਿੱਧ ਹਾਂ।

(5). ਆਪਣੀ ਨੁਕਤਾਚੀਨੀ ਕਰਨੀ :-

(ੳ). ਮੈਂ ਆਪਣੇ ਵਿਚ ਵਾਧੂ ਨੁਕਸ ਨਹੀਂ ਲੱਭ ਰਿਹਾ।

(ਅ). ਮੈਨੂੰ ਆਪਣੇ ਵਿਚ ਪਹਿਲਾਂ ਨਾਲੋਂ ਵੱਧ ਨੁਕਸ ਦਿੱਸਦੇ ਹਨ।

(ੲ). ਮੈਨੂੰ ਆਪਣੇ ਵਿਚ ਨਿਰੇ ਨੁਕਸ ਹੀ ਦਿਸ ਰਹੇ ਹਨ।

(ਸ). ਜੋ ਵੀ ਕੁੱਝ ਮਾੜਾ ਹੁੰਦਾ ਹੈ, ਸਭ ਮੇਰੇ ਕਰ ਕੇ ਹੀ ਹੁੰਦਾ ਹੈ।

(6). ਖ਼ੁਦਕੁਸ਼ੀ ਦੇ ਵਿਚਾਰ :-

(ੳ). ਮੇਰਾ ਖ਼ੁਦਕੁਸ਼ੀ ਕਰਨ ਦਾ ਕੋਈ ਵਿਚਾਰ ਨਹੀਂ।

(ਅ). ਮੈਨੂੰ ਖ਼ਿਆਲ ਤਾਂ ਆਉਂਦੇ ਹਨ, ਪਰ ਮੈ ਮਰਨਾ ਨਹੀਂ ਚਾਹੁੰਦਾ।

(ੲ). ਮੇਰਾ ਮਰਨ ਨੂੰ ਦਿਲ ਕਰਦਾ ਹੈ।

(ਸ). ਬਸ ਮੌਕਾ ਮਿਲ ਜਾਏ, ਮੈਂ ਖ਼ੁਦਕੁਸ਼ੀ ਕਰ ਲੈਣੀ ਹੈ।

(7). ਦਿਲਚਸਪੀ ਘਟਣੀ :-

(ੳ). ਮੈਂ ਦੂਜਿਆਂ ਨਾਲ ਘੁਲ਼ ਮਿਲ ਰਿਹਾ ਹਾਂ।

(ਅ). ਮੇਰਾ ਕਿਸੇ ਨੂੰ ਮਿਲਣ ਦਾ ਘੱਟ ਦਿਲ ਕਰਦਾ ਹੈ।

(ੲ). ਮੇਰਾ ਹੋਰ ਚੀਜ਼ਾਂ ਵੱਲ ਬਹੁਤ ਧਿਆਨ ਨਹੀਂ ਜਾਂਦਾ।

(ਸ). ਨਾ ਮੈਂ ਕਿਸੇ ਨੂੰ ਮਿਲਣਾ ਹੈ, ਨਾ ਕੁੱਝ ਹੋਰ ਕਰਨਾ ਹੈ।

ਨਤੀਜੇ :- ਉਕਤ ਦਰਸਾਏ (1). ਤੋਂ (7). ਤੱਕ ਨੰਬਰ ਦੇ ਕਰਮਵਾਰ ਨਤੀਜੇ :

(ੳ). ਢਹਿੰਦੀ ਕਲਾ ਦੇ ਨਾ ਬਰਾਬਰ ਅੰਸ਼।

(ਅ). ਢਹਿੰਦੀ ਕਲਾ ਦੇ ਕੁੱਝ ਲੱਛਣ।

(ੲ). ਬਿਮਾਰੀ ਵਧ ਗਈ ਹੈ।

(ਸ). ਬਿਮਾਰੀ ਹੱਦੋਂ ਜ਼ਿਆਦਾ ਵੱਧ ਚੁੱਕੀ ਹੈ।

ਜਵਾਨ ਹੋ ਰਹੇ ਬੱਚਿਆਂ ਦੇ ਸ਼ੁਰੂਆਤੀ ਦੌਰ ਵਿਚ ਥਕੇਵਾਂ, ਬੋਰੀਅਤ ਮਹਿਸੂਸ ਹੋਣੀ, ਨਿਕੰਮਾਪਣ, ਨਿਠੱਲਾ, ਨੀਂਦਰ ਵੱਧ ਆਉਣੀ, ਭਾਰ ਘਟਣ ਲੱਗ ਜਾਣਾ, ਸ਼ਰਾਬ ਪੀਣ ਲੱਗ ਪੈਣਾ, ਨਸ਼ਾ ਕਰਨਾ, ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨੀ, ਕਦੇ ਖ਼ੁਸ਼ੀ ਮਹਿਸੂਸ ਨਾ ਹੋਣੀ, ਆਦਿ ਵੇਖੇ ਜਾ ਸਕਦੇ ਹਨ।

ਛੋਟੇ ਬੱਚਿਆਂ ਵਿਚ ਸਰੀਰਕ ਪੀੜਾ, ਸਿਰ ਪੀੜ, ਡਰ, ਘਬਰਾਹਟ, ਭੈੜੇ ਸੁਫਨੇ ਆਉਣੇ, ਪੜ੍ਹਾਈ ਵਿਚ ਦਿਲ ਘੱਟ ਲੱਗਣਾ, ਸਕੂਲ ਜਾਣ ਤੋਂ ਭੱਜਣਾ, ਘਰ ਅੰਦਰ ਕਿਸੇ ਚੋਰ ਜਾਂ ਡਾਕੂ ਦੇ ਵੜਨ ਦੇ ਖ਼ਿਆਲ ਆਉਣ ਲੱਗ ਪੈਣੇ, ਸੱਪ ਜਾਂ ਹੋਰ ਜਾਨਵਰਾਂ ਵੱਲੋਂ ਕੱਟੇ ਜਾਣ ਦੇ ਖ਼ਿਆਲ ਆਉਣੇ, ਮਾਪਿਆਂ ਦੇ ਮਰਨ ਦਾ ਡਰ, ਬਹੁਤ ਜ਼ਿਆਦਾ ਉਦਾਸੀ ਮਹਿਸੂਸ ਕਰਨੀ, ਚਿੜਚਿੜਾਪਣ, ਲੜਨਾ, ਜ਼ਿੱਦੀ ਬਣ ਜਾਣਾ, ਮਰਨ ਦਾ ਖ਼ਿਆਲ ਆਉਣਾ, ਬੀਮਾਰ ਜਾਂ ਥੱਕਿਆ ਮਹਿਸੂਸ ਕਰਨਾ, ਖੇਡਣ ਨੂੰ ਦਿਲ ਨਾ ਕਰਨਾ, ਆਦਿ ਹੋ ਸਕਦੇ ਹਨ।

ਇਲਾਜ ਤੋਂ ਪਹਿਲਾਂ :- ਅਜਿਹੇ ਬੱਚੇ ਦੇ ਇਲਾਜ ਤੋਂ ਪਹਿਲਾਂ ਉਸ ਦੇ ਕੁੱਝ ਟੈਸਟ ਕਰਨੇ ਜ਼ਰੂਰੀ ਹੁੰਦੇ ਹਨ ਕਿਉਂਕਿ ਕੁੱਝ ਹੋਰ ਬੀਮਾਰੀਆਂ ਵਿਚ ਵੀ ਅਜਿਹੇ ਲੱਛਣ ਦਿਸ ਸਕਦੇ ਹਨ, ਜਿਵੇਂ ਥਾਇਰਾਇਡ ਹਾਰਮੋਨਾਂ ਦਾ ਵਧਣਾ ਜਾਂ ਘੱਟ ਹੋ ਜਾਣਾ, ਲਹੂ ਦੀ ਕਮੀ, ਕੁੱਝ ਦਵਾਈਆਂ ਦੇ ਮਾੜੇ ਅਸਰ, ਕੈਂਸਰ, ਕਰੌਨਿਕ ਫਟੀਗ ਸਿੰਡਰੋਮ, ਏਡਜ਼, ਪੀਲੀਆ, ਅੰਤੜੀਆਂ ਦੇ ਰੋਗ, ਦਿਮਾਗ਼ੀ ਬੀਮਾਰੀ, ਬੀਟਾ ਬਲੌਕਰ ਦਵਾਈਆਂ, ਗਰਭ ਰੋਕੂ ਦਵਾਈਆਂ, ਸਟੀਰਾਇਡ, ਆਈਸੋਟਰੈਟੀਨਾਇਨ ਦਵਾਈ, ਟਿਕ ਕੇ ਨਾ ਬਹਿ ਸਕਣ ਦੀ ਬੀਮਾਰੀ, ਖਾਣੇ ਦੇ ਰੋਗ (ਬੂਲੀਮੀਆ, ਐਨੋਰੈਕਸੀਆ ਨਰਵੋਜ਼ਾ), ਸਕੀਜ਼ੋਫਰੀਨੀਆ, ਹੈਰੋਇਨ (ਚਿੱਟਾ) ਦੀ ਵਰਤੋਂ ਆਦਿ ਵੀ ਅਜਿਹੇ ਲੱਛਣਾਂ ਦਾ ਕਾਰਨ ਹੋ ਸਕਦੇ ਹਨ।

ਇਲਾਜ :- ਬੱਚੇ ਦੀ ਢਹਿੰਦੀ ਕਲਾ ਦਾ ਇਲਾਜ ਤੁਰੰਤ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਦੀ ਦੇਖ-ਰੇਖ ਹੇਠਾਂ ਸ਼ੁਰੂ ਕਰਵਾਉਣਾ ਜ਼ਰੂਰੀ ਹੈ ਤੇ ਇਹ ਲੰਮੇ ਸਮੇਂ ਤਕ ਜਾਰੀ ਵੀ ਰੱਖਣਾ ਚਾਹੀਦਾ ਹੈ। ਜਦ ਬੱਚਾ ਪੂਰੀ ਤਰ੍ਹਾਂ ਠੀਕ ਹੋ ਜਾਵੇ, ਉਸ ਤੋਂ ਬਾਅਦ ਵੀ ਛੇ ਮਹੀਨੇ ਹੋਰ ਤਕ ਇਲਾਜ ਜ਼ਰੂਰ ਜਾਰੀ ਰੱਖਣਾ ਹੁੰਦਾ ਹੈ।

ਇਸ ਦੇ ਬਾਵਜੂਦ ਵੀ 34 ਤੋਂ 60 ਫੀਸਦੀ ਵਿਚ ਇਹ ਲੱਛਣ ਦੁਬਾਰਾ ਸ਼ੁਰੂ ਹੋ ਸਕਦੇ ਹਨ। ਇਸੇ ਲਈ ਘਰ ਦਾ ਮਹੌਲ ਖ਼ੁਸ਼ਗਵਾਰ ਰੱਖਣਾ ਜ਼ਰੂਰੀ ਹੈ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਲੋੜੀਂਦਾ ਸਮਾਂ ਵੀ ਜ਼ਰੂਰ ਦੇਣ ਤੇ ਉਨ੍ਹਾਂ ਦੀਆਂ ਗੁੰਝਲਾਂ ਸੁਲਝਾ ਦੇਣ। ਖੇਡਾਂ ਵੱਲ ਵੱਧ ਰੁਝਾਨ ਕਰਵਾਉਣ ਅਤੇ ਬੱਚੇ ਨੂੰ ਆਪਣੀ ਮਰਜ਼ੀ ਦਾ ਕਿੱਤਾ ਚੁਣਨ ਦਾ ਹੱਕ ਜ਼ਰੂਰ ਦੇਣਾ ਚਾਹੀਦਾ ਹੈ।

ਵੋਟ ਦਾ ਦੁਰਪ੍ਰਯੋਗ ਹੀ ਲੋਕਤੰਤਰ ਦੀਆਂ ਕਮਜ਼ੋਰੀਆਂ ਦਾ ਆਧਾਰ ਬਣਦਾ

0

ਵੋਟ ਦਾ ਦੁਰਪ੍ਰਯੋਗ ਹੀ ਲੋਕਤੰਤਰ ਦੀਆਂ ਕਮਜ਼ੋਰੀਆਂ ਦਾ ਆਧਾਰ ਬਣਦਾ

ਗਿਆਨੀ ਅਵਤਾਰ ਸਿੰਘ

ਭਾਰਤ ’ਚ ਸਦੀਆਂ ਤੋਂ ਸੱਤਾ ਤਾਨਾਸ਼ਾਹੀ ਹਾਕਮਾਂ ਦੇ ਹੱਥ ’ਚ ਰਹਿਣ ਕਾਰਨ ਆਮ ਜਨਤਾ ਆਪਣੀ ਸਮਾਜਕ ਜ਼ਿੰਮੇਵਾਰੀ ਤੋਂ ਅਵੇਸਲੀ ਹੁੰਦੀ ਰਹੀ, ਇਸ ਦਾ ਲਾਭ ਵੀ ਹਾਕਮਾਂ ਨੂੰ ਮਿਲਿਆ ਕਿਉਂਕਿ ਉਹ ਜਨਤਾ ਤੋਂ ਇਹੀ ਉਮੀਦ ਰੱਖਦੇ ਸਨ।  ਹਾਕਮ ਭਾਵੇਂ ਮੁਗ਼ਲ ਹੋਣ ਜਾਂ ਅੰਗਰੇਜ਼, ਮਹਾਰਾਜੇ ਹੋਣ ਜਾਂ ਅਜੋਕੇ ਲੀਡਰ, ਸਾਰੇ ਹੀ ਆਮ ਜਨਤਾ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੁੰਦਾ ਨਹੀਂ ਵੇਖਣਾ ਚਾਹੁੰਦੇ।  ਅਜੋਕੇ ਭਾਰਤੀ ਨੇਤਾ; ਅਮੀਰ ਵਪਾਰੀਆਂ ਨਾਲ਼ ਮਿਲ ਕੇ ਚੁਣਾਵ ਨੂੰ ਇੰਨਾ ਮਹਿੰਗਾ ਕਰਨ ’ਚ ਸਫਲ ਹੋ ਚੁੱਕੇ ਹਨ ਤਾਂ ਜੋ ਵਿਰੋਧੀ ਨੇਤਾ ਆਰਥਿਕ ਤੰਗੀ ਕਾਰਨ ਮੈਦਾਨ ਛੱਡ ਜਾਣ ਭਾਵ ਲੋਕਤੰਤਰ ਦਾ ਫ਼ਾਇਦਾ ਉਠਾ ਕੇ ਕੋਈ ਨਵਾਂ ਲੀਡਰ ਪੈਦਾ ਨਾ ਹੋ ਸਕੇ।  ਸਿਆਸੀ ਲੀਡਰਾਂ ਰਾਹੀਂ ਅਮੀਰਾਂ ਦਾ ਕਾਲ਼ਾ ਧਨ ਚੁਣਾਵ ’ਚ ਸ਼ਰੇਆਮ ਖ਼ਰਚ ਹੁੰਦਾ ਹੈ, ਜਿਸ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਰਿਹਾ।  ਇੱਕ ਐਮ. ਪੀ. 70 ਲੱਖ ਤੱਕ ਖ਼ਰਚ ਕਰ ਸਕਦਾ ਹੈ ਅਤੇ ਕੁੱਲ 543 ਐਮ. ਪੀ. ਦਾ ਕੁੱਲ ਖ਼ਰਚ 3.8 ਅਰਬ ਬਣਦਾ ਹੈ।  ਅਗਰ ਇੱਕ ਐਮ ਪੀ ਸੀਟ ’ਤੇ 4 ਮੈਂਬਰ ਮੰਨ ਲਈਏ ਤਾਂ ਕੁੱਲ ਖ਼ਰਚ 15.2 ਅਰਬ ਦੇ ਆਸਪਾਸ ਰਹਿਣਾ ਚਾਹੀਦਾ ਹੈ, ਪਰ ਇੱਕ ਗ਼ੈਰ ਸਰਕਾਰੀ ਰਿਪੋਰਟ ਮੁਤਾਬਕ ਇਸ ਸਾਲ ਚੁਣਾਵ ’ਤੇ ਖ਼ਰਚ ਹੋਏਗਾ 100 ਅਰਬ ਤੋਂ ਵੱਧ ਜਦਕਿ ਭਾਰਤ ਦੀ ਕੁੱਲ ਜਨਸੰਖਿਆ 1 ਅਰਬ 35 ਕਰੋੜ ’ਚੋਂ ਇੱਕ ਅਰਬ ਨੂੰ ਅਜੇ ਤੱਕ ਪੀਣ ਵਾਲ਼ਾ ਪਾਣੀ ਤੱਕ ਨਸੀਬ ਨਹੀਂ ਕਰਾਇਆ ਜਾ ਸਕਿਆ।

ਭਾਰਤ ਸਰਕਾਰ ਨੇ ਪਿਛਲੇ ਪੰਜ ਸਾਲਾਂ ’ਚ ਗ਼ਰੀਬਾਂ ਦੇ ਮੁਕਾਬਲੇ ਅਮੀਰਾਂ ਨੂੰ ਵੱਧ ਰਿਆਇਤਾਂ ਹੀ ਨਹੀਂ ਦਿੱਤੀਆਂ ਬਲਕਿ ਉਨ੍ਹਾਂ ਦੇ ਕਾਲ਼ੇ ਧਨ ਨੂੰ (ਨੋਟਬੰਦੀ ਰਾਹੀਂ) ਸਫ਼ੈਦ ਵੀ ਕਰ ਦਿੱਤਾ, ਇਸ ਲਈ ਹੁਣ ਕਾਲ਼ੇ ਧਨ ਬਾਰੇ ਕੋਈ ਜ਼ਿਕਰ ਨਹੀਂ ਕਰਦਾ।  10 ਮਾਰਚ 2019 ਤੋਂ ਚੁਣਾਵ ਲਈ ਪ੍ਰਤੀ ਦਿਨ ਆਕਾਸ਼ ’ਚ ਉੱਡਦੇ 50 ਹੈਲੀਕਾੱਪਟਰ ਤੇ 30 ਜੇਟ ਜਹਾਜ਼, ਜੋ ਇੱਕ ਦਿਨ ਦਾ 3.70 ਕਰੋੜ ਰੁਪਏ ਲੈਂਦੇ ਹਨ, ਕਾਲ਼ੇ ਧਨ ਦੇ ਪ੍ਰਤੱਖ ਨਿਸ਼ਾਨ ਹਨ।  ਸਰਕਾਰੀ ਰਿਪੋਰਟ ਮੁਤਾਬਕ ਸੰਨ 1952 ’ਚ ਕੁੱਲ 10.45 ਕਰੋੜ ਰੁਪਏ ਚੁਣਾਵ ਖ਼ਰਚ ਆਇਆ ਸੀ, ਜੋ 2014 ’ਚ ਵਧ ਕੇ 3426 ਕਰੋੜ ਹੋ ਗਿਆ।  ਸੁਪਰੀਮ ਕੋਰਟ ਰਾਹੀਂ ਸਰਕਾਰ ਤੋਂ ਖ਼ਰਚੇ ਦਾ ਹਿਸਾਬ ਮੰਗਿਆ ਗਿਆ, ਪਰ ਸੁਪਰੀਮ ਕੋਰਟ ’ਚ ਮੋਦੀ ਸਰਕਾਰ ਨੇ 12 ਅਪਰੈਲ 2019 ਨੂੰ ਲਿਖਤੀ ਤੌਰ ’ਤੇ ਕਿਹਾ ਕਿ ਵੋਟਰ ਖ਼ਰਚੇ ਬਾਰੇ ਜਾਣਨਾ ਨਹੀਂ ਚਾਹੁੰਦਾ ਇਸ ਲਈ ਇਹ ਵੇਰਵਾ ਦੇਣ ਦੀ ਜ਼ਰੂਰੀ ਨਹੀਂ।  ਦੂਸਰੇ ਪਾਸੇ ਸਰਕਾਰੀ ਤੰਤਰ ਤੋਂ ਅਕਸਰ ਇਨ੍ਹਾਂ ਦਿਨਾਂ ’ਚ ਹੀ ਵਿਰੋਧੀ ਧਿਰਾਂ ’ਤੇ ਕਾਲ਼ੇ ਧਨ ਦੇ ਸ਼ੱਕ ਲਈ ਹਮਲੇ ਕਰਵਾਏ ਜਾਂਦੇ ਹਨ।

ਕਾਲ਼ੇ ਧਨ ਦਾ ਇੱਕ ਹਿਸਾ ਭਾਰਤੀ ਮੀਡੀਆ ਦੀ ਜ਼ਬਾਨ ’ਚੋਂ ਟਪਕਦਾ ਹੈ।  ਵਿਸ਼ਵ ਪ੍ਰੈਸ ਦੇ ਤਾਜ਼ਾ ਆਂਕੜਿਆਂ ਮੁਤਾਬਕ ਪ੍ਰੈਸ ਦੀ ਆਜ਼ਾਦੀ ਪੱਖੋਂ 180 ਦੇਸ਼ਾਂ ’ਚੋਂ ਭਾਰਤ 140ਵੇਂ ਨੰਬਰ ’ਤੇ ਹੈ।  ਸਾਡੇ ਪੜੋਸੀ ਦੇਸਾਂ ਨੇ ਪਿਛਲੇ ਸਾਲ ਨਾਲੋਂ ਇਸ ਵਾਰ ਵਧੇਰੇ ਆਜ਼ਾਦੀ ਵਿਖਾਈ; ਜਿਵੇਂ ਕਿ ਸ੍ਰੀਲੰਕਾ 131 ਤੋਂ 126ਵੇਂ, ਭੂਟਾਨ 96 ਤੋਂ 80ਵੇਂ ਤੇ ਨੇਪਾਲ 106ਵੇਂ ਨੰਬਰ ’ਤੇ ਆ ਗਿਆ, ਪਰ ਭਾਰਤ ਹੇਠਾਂ ਨੂੰ 138 ਤੋਂ 140ਵੇਂ ਨੰਬਰ ’ਤੇ ਚਲਾ ਗਿਆ। ਗ਼ੁਲਾਮ ਮੀਡੀਆ;  ਬੰਦੇ ਦੀ ਆਜ਼ਾਦੀ ਨੂੰ ਵੀ ਗ਼ੁਲਾਮ ਕਰ ਦਿੰਦਾ ਹੈ।  ਕੇਵਲ਼ ਪਾਕਿਸਤਾਨ ਦੀ ਨਿਖੇਧੀ ਕਰਕੇ ਭਾਰਤ ਵਿਸ਼ਵ ਗੁਰੂ ਬਣਨਾ ਚਾਹੁੰਦਾ ਹੈ ਜਦਕਿ ਕਸ਼ਮੀਰ ’ਚ ਹਮਲੇ ਕਰਵਾਉਣ ਵਾਲ਼ਿਆਂ ਨੂੰ ਅੱਤਵਾਦੀ ਮੰਨਣ ਤੋਂ ਹੀ ਚੀਨ; ਸੰਯੁਕਤ ਰਾਸ਼ਟਰ ’ਚ ਵਾਰ-ਵਾਰ ਇਨਕਾਰ ਕਰ ਰਿਹਾ ਹੈ, ਉਸ ਬਾਰੇ ਭਾਰਤੀ ਮੀਡੀਆ ਜਾਂ ਕਹੋ ਵਿਕਾੳੂ ਮੀਡੀਆ ਜ਼ਬਾਨ ਨਹੀਂ ਖੋਲ੍ਹ ਰਿਹਾ।

ਵਿਸ਼ਵ ਸੰਗਠਨ ਮੁਤਾਬਕ ਵਿਕਾਸਸ਼ੀਲ ਦੇਸ਼ 10% ਅਤੇ ਵਿਕਸਿਤ ਦੇਸ਼ 5% ਹੀ ਕਿਸਾਨਾਂ ਨੂੰ ਜ਼ਮੀਨੀ ਖਾਦ ਬਾਰੇ ਰਿਆਇਤਾਂ ਦੇ ਸਕਦੇ ਹਨ।  ਆਪਣੀ ਕਿਰਸਾਨੀ ਨੂੰ ਬਚਾਉਣ ਲਈ ਚੀਨ; ਆਪਣੇ ਆਪ ਨੂੰ ਵਿਕਸਿਤ ਦੇਸ਼ ਬਣਨ ਦਾ ਵਿਰੋਧ ਕਰ ਰਿਹਾ ਹੈ ਤਾਂ ਜੋ ਖਾਦ ਰਿਆਇਤ ਦਰ 10% ਤੋਂ ਘਟਾ ਕੇ 5% ਨਾ ਕਰਨੀ ਪਵੇ ਪਰ ਦੂਸਰੇ ਪਾਸੇ ਭਾਰਤ ਨੂੰ ਵਿਕਸਿਤ ਦੇਸ਼ (ਵਿਸ਼ਵ ਗੁਰੂ) ਬਣਾਉਣ ਲਈ ਭਾਰਤੀ ਲੀਡਰ ਉਤਾਵਲ਼ੇ ਹਨ।

ਚੀਨ ਆਪਣੇ ਦੇਸ਼ ’ਚ ਸਿੱਖਿਆ ਅਤੇ ਸੁਆਸਥ ਉੱਤੇ ਭਾਰਤ ਨਾਲ਼ੋਂ ਕਈ ਗੁਣਾਂ ਵੱਧ ਖ਼ਰਚ ਕਰ ਰਿਹਾ ਹੈ ਕਿਉਂਕਿ ਉਸ ਨੇ ਆਮਦਨ ਦੇ ਸਾਰੇ ਸਰੋਤ ਆਪਣੇ (ਸਰਕਾਰ) ਪਾਸ ਰੱਖੇ ਹਨ ਜਦਕਿ ਭਾਰਤ ’ਚ 176000 ਰੁਜ਼ਗਾਰ ਦੇਣ ਵਾਲ਼ੀ ਸਰਕਾਰੀ BSNL ਕੰਪਨੀ ਨੂੰ ਖ਼ਤਮ ਕਰ 1500 ਨੌਕਰੀ ਦੇਣ ਵਾਲ਼ੀ ਜੀਓ (JIO) ਨੂੰ ਖੜ੍ਹਾ ਕੀਤਾ ਗਿਆ, ਜਿਸ ਕਾਰਨ ਇਸ ਸਾਲ BSNL ਦੀ ਆਮਦਨ 1925 ਕਰੋੜ ਰਹੀ ਜਦਕਿ ਅੰਬਾਨੀ ਨੂੰ 8272 ਕਰੋੜ ਆਮਦਨ ਹੋ ਗਈ।  ਸੇਠ ਲੋਕ ਚਾਹੁੰਦੇ ਹਨ ਕਿ ਭਾਰਤ ਸਰਕਾਰ ਸਾਨੂੰ ਮੌਕਾ ਦੇਵੇ, ਅਸੀਂ ਰੁਜ਼ਗਾਰ ਮੁਹੱਈਆ ਕਰਾ ਸਕਦੇ ਹਾਂ, ਪਰ ਪਿਛਲੇ 15 ਸਾਲਾਂ ’ਚ ਇਨ੍ਹਾਂ ਸੇਠਾਂ (ਵਪਾਰੀਆਂ) ਨੇ 17 ਸੂਬਾ ਸਰਕਾਰਾਂ ਨਾਲ਼ 178 ਲੱਖ ਕਰੋੜ ਦੇ ਇਕਰਾਰ ਕੀਤੇ ਪਰ ਨਿਵੇਸ ਕੇਵਲ 25% ਵੀ ਨਹੀਂ ਕੀਤਾ, ਇਸ ਵਿੱਚ ਹੀ 2013 ਤੋਂ 2015 ਦੌਰਾਨ ਅਕਾਲੀ ਦਲ ਬਾਦਲ ਸਰਕਾਰ ਨਾਲ਼ ਹੋਇਆ 67000 ਹਜ਼ਾਰ ਕਰੋੜ ਦਾ ਸਮਝੌਤਾ ਵੀ ਹੈ।

ਭਾਰਤੀ ਨੇਤਾ ਜਿੱਥੇ ਆਮ ਨਾਗਰਿਕਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੋਣ ਦੇਣਾ ਚਾਹੁੰਦੇ ਓਥੇ ਸਰਕਾਰ ਆਪ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਰਹਿੰਦੀ ਹੈ।   WHO (ਵਿਸ਼ਵ ਸਿਹਤ ਸੰਗਠਨ)  ਮੁਤਾਬਕ 1000 ਬੰਦੇ ਲਈ ਇੱਕ ਡਾਕਟਰ ਹੋਣਾ ਜ਼ਰੂਰੀ ਹੈ, ਪਰ ਭਾਰਤ ’ਚ 11082 ਬੰਦਿਆਂ ’ਤੇ ਇੱਕ ਡਾਕਟਰ ਹੈ।  ਬਿਹਾਰ ’ਚ 28391 ਬੰਦਿਆਂ ’ਤੇ ਇੱਕ ਡਾਕਟਰ ਹੈ ਜਦਕਿ ਦਿੱਲੀ ’ਚ 2203 ਬੰਦਿਆਂ ’ਤੇ ਇੱਕ ਡਾਕਟਰ।  ਭਾਵੇਂ ਕਿ ਦੇਸ਼ ’ਚ ਅੱਜ 6 ਲੱਖ ਡਾਕਟਰ ਤੇ 20 ਲੱਖ ਨਰਸਾਂ ਦੀ ਘਾਟ ਹੈ, ਪਰ ਇਸ ਨੂੰ ਪੂਰਾ ਕਿਵੇਂ ਕਰਨਾ ਹੈ ਇਸ ਬਾਰੇ ਚੁਣਾਵੀ ਮਹੌਲ ਕੋਈ ਵੀ ਨਹੀਂ ਸਿਰਜ ਰਿਹਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਭਾਰਤੀ ਵੋਟਰ ਦੀ ਸੋਚ ਨਸ਼ੇ ਅਤੇ ਪੈਸੇ ਦੇ ਹੀ ਆਸ-ਪਾਸ ਹੈ।  ਹਰ ਵੋਟਰ ਨੂੰ ਹੇਠਲੇ ਨੁਕਤੇ ਸਮਝਣੇ ਬੜੇ ਜ਼ਰੂਰੀ ਹਨ ਭਾਵੇਂ ਕਿ ਇਹ ਆਂਕੜੇ ਪੰਜਾਬ ਵੱਲ ਵੱਧ ਸੰਕੇਤ ਕਰਦੇ ਹਨ ਪਰ ਪੰਜਾਬੀ ਨੇਤਾਵਾਂ ਨੂੰ ਅਸ਼ੀਰਬਾਦ ਕੇਂਦਰ ਤੋਂ ਹੀ ਮਿਲਦਾ ਹੈ :

(1). 10 ਮਾਰਚ 2019 ਨੂੰ ਚੋਣ ਜਾਬਤਾ ਲੱਗਣ ਤੋਂ ਮਾਤਰ 17 ਦਿਨਾਂ ਵਿੱਚ ਜਿੱਥੇ ਪੂਰੇ ਭਾਰਤ ’ਚੋਂ 41.412 ਕਰੋੜ ਦਾ ਨਸ਼ਾ ਪਕੜਿਆ ਗਿਆ ਓਥੇ ਕੇਵਲ ਪੰਜਾਬ ’ਚੋਂ 92.45 ਕਰੋੜ ਦਾ ਨਸ਼ਾ ਮਿਲਿਆ।  ਇੰਨੀ ਵੱਡੀ ਨਸ਼ਾ ਤਸਕਰੀ, ਪੰਜਾਬ ਦੇ ਲੀਡਰਾਂ ਦੀ ਮਦਦ ਤੋਂ ਵਗ਼ੈਰ ਨਹੀਂ ਹੋ ਸਕਦੀ, ਇਨ੍ਹਾਂ ਨੂੰ ਮੁੜ ਵੋਟ ਪਾਉਣਾ ਭਾਵ ਨਸ਼ਾ ਤਸਕਰੀ ਦੀ ਹਮਾਇਤ ਕਰਨਾ ਹੈ।

(2).  ਭਾਰਤ ’ਚ ਐਮ ਪੀ ਦੀ ਜਮਾਨਤ ਜ਼ਬਤ ਰਾਸੀ 25 ਹਜ਼ਾਰ (ਜਨਰਲ)/ 12500 ਰੁਪਏ (ਰਿਜ਼ਰਬ) ਹੈ ਅਤੇ ਐਮ ਐਲ ਏ ਦੀ 10 ਹਜ਼ਾਰ (ਜਨਰਲ)/ 5000 (ਰਿਜ਼ਰਬ) ਹੈ।  ਇਸ ਥੋੜ੍ਹੀ ਰਕਮ ਦਾ ਸਦਾ ਦੁਰਪ੍ਰਯੋਗ ਹੁੰਦਾ ਹੈ।

ਪੰਜਾਬ ’ਚ ਸੰਨ 2009 ਅਤੇ 2014 ’ਚ ਹੋਏ ਚੁਣਾਵ ਦੌਰਾਨ ਨਿਰਦਲੀ ਖੜ੍ਹੇ ਹੋਏ 232 ਮੈਂਬਰਾਂ ’ਚੋਂ 231 ਦੀ ਜਮਾਨਤ ਜ਼ਬਤ ਹੋਈ ਕਿਉਂਕਿ ਜ਼ਬਾਨ ਰਾਸੀ ਬਚਾਉਣ ਲਈ 6% ਵੋਟ ਲੈਣੀ ਜ਼ਰੂਰੀ ਹੁੰਦੀ ਹੈ, ਪਰ ਜੇ 1% ਜਾਂ 2% ਵੋਟ ਤੋੜਨ ਬਦਲੇ ਦੂਜੇ ਪਾਸਿਓਂ ਲੱਖਾਂ ਰੁਪਏ ਮਿਲਣ ਤਾਂ ਕੋਈ ਜਮਾਨਤ ਜ਼ਬਤ ਰਾਸੀ ਕਿਉਂ ਬਚਾਉਣਾ ਚਾਹੇਗਾ।  ਕੀ ਇਹ ਲੋਕਤੰਤਰ ਦੀ ਮੌਤ ਨਹੀਂ, ਇਸ ਲਈ ਵਿਰੋਧੀ ਵੋਟ ਤੋੜਨ ਲਈ ਖੜ੍ਹੇ ਕੀਤੇ ਜਾਂਦੇ ਨਿਰਦਲੀ ਜਾਂ ਬਾਹਰੀ ਬੰਦਿਆਂ ਨੂੰ ਵੋਟ ਨਾ ਪਾਓ।

(3). ਸੰਨ 2014 ਦੇ ਲੋਕਸਭਾ ਚੁਣਾਵ ਦੌਰਾਨ ਪੰਜਾਬ ਦਾ ਕੁੱਲ ਵੋਟਰ 1, 96, 08, 008 ਸੀ, ਪਰ ਵੋਟ ਪਾਉਣ ਲਈ ਕੇਵਲ 1, 38, 45, 132 ਹੀ ਗਏ, ਜਿਸ ਨਾਲ਼ ਨਸ਼ਾ ਅਤੇ ਪੈਸਾ ਵੰਡਣ ਵਾਲ਼ੇ ਜਿੱਤਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਤੇ ਇਸ ਵਾਰ ਆਪਣੀ ਵੋਟ ਸ਼ਕਤੀ ਦਾ ਵੱਧ ਤੋਂ ਵੱਧ ਪ੍ਰਯੋਗ ਕਰੋ ਤੇ ਹੋਰਾਂ ਤੋਂ ਕਰਵਾਓ।

ਤੇਲੰਗਾਨਾ ਅਤੇ ਦਿੱਲੀ ਸੂਬਾ ਸਰਕਾਰਾਂ ਨੇ ਹੇਠਲੇ ਤਬਕੇ ਅਤੇ ਕਿਸਾਨਾਂ ਨੂੰ ਵਾਧੂ ਰਿਆਇਤਾਂ ਦੇਣ ’ਚ ਵੱਡੀ ਸਫਲਤਾ ਪਾਈ ਹੈ ਜਦਕਿ ਪੰਜਾਬ ਸਰਕਾਰ ਆਰਥਿਕ ਤੰਗੀ ਕਾਰਨ ਵਿਕਾਸ ਖੇਤਰ ’ਚ ਅਸਫਲ ਹੋਈ ਹੈ।  ਜਦ ਪੰਜਾਬ ਦੇ ਨੇਤਾ ਅਮੀਰ ਹੋ ਰਹੇ ਹਨ ਤਾਂ ਪੰਜਾਬ ਨੂੰ ਗ਼ਰੀਬ ਰੱਖਣਾ ਇੱਕ ਸਾਜ਼ਸ਼ ਹੈ, ਇਸ ਦੀ ਇੱਕ ਮਿਸਾਲ ਇਹ ਹੈ ਕਿ ਕੇਂਦਰ ਸਰਕਾਰ ਦੁਆਰਾ 17 ਫ਼ਰਵਰੀ 2019 ਨੂੰ ਜਾਰੀ ਕੀਤੀ ਸਾਲਾਨਾ ਸਿੱਖਿਆ ਸਥਿਤੀ ਰਿਪੋਰਟ (ASER) ’ਚ ਖ਼ੁਲਾਸਾ ਕੀਤਾ ਗਿਆ ਹੈ ਕਿ ਪੰਜਾਬ ’ਚ 8ਵੀਂ ਕਲਾਸ ਦੇ 15% ਬੱਚੇ ਦੂਸਰੀ ਕਲਾਸ ਦੀ ਪੰਜਾਬੀ ਦੀ ਬੁੱਕ ਨਹੀਂ ਪੜ੍ਹ ਸਕਦੇ।

ਜਨਤਾ ਆਪਣੀ ਆਵਾਜ਼ ਬੁਲੰਦ ਕਰਕੇ ਬੁਨਿਆਦੀ ਹੱਕ (ਬਿਜਲੀ ਸਸਤੀ, ਸਾਫ਼ ਪਾਣੀ, ਸੜਕ, ਸਸਤੀ ਵਿਦਿਆ, ਸਸਤਾ ਸੁਆਸਥ (ਮੈਡੀਕਲ ਸੁਵਿਧਾ), ਰੁਜ਼ਗਾਰ, ਕਿਰਸਾਨੀ ਲਈ ਉਚਿਤ ਮੁੱਲ, ਫ਼ਸਲ ਦੀ ਸੁਰੱਖਿਆ, ਨਿਸ਼ਚਿਤ ਸਮੇਂ ’ਚ ਇਨਸਾਫ਼, ਸਮਾਨਤਾ, ਬੋਲਣ ਦੀ ਆਜ਼ਾਦੀ, ਮਹਿੰਗਾਈ ਤੋਂ ਛੁਟਕਾਰਾ, ਨਸ਼ਾ ਮੁਕਤ’ ਆਦਿ) ਵੋਟ ਲੈਣ ਲਈ ਘਰ ਆਉਂਦੇ ਨੇਤਾਵਾਂ ਪਾਸੋਂ ਮੰਗੇ।  ਨਸ਼ੇ ਬਦਲੇ ਜਾਂ ਪੰਥਕ ਚੇਹਰਾ ਵੇਖ ਕੇ ਪਈ ਵੋਟ ਨਾਲ਼ ਬੱਚਿਆਂ ਦਾ ਭਵਿੱਖ ਗੰਧਲ਼ਾ ਹੁੰਦਾ ਜਾ ਰਿਹਾ ਹੈ।  ਸਿਆਸੀ ਲੀਡਰ ਜਜ਼ਬਾਤੀ ਮਹੌਲ ਸਿਰਫ਼ ਇਸ ਲਈ ਸਿਰਜਦੇ ਹੁੰਦੇ ਹਨ ਤਾਂ ਜੋ ਜਨਤਾ ਅਸਲ ਮੁੱਦਿਆਂ ਵੱਲ ਨਜ਼ਰ ਨਾ ਕਰ ਸਕੇ।

ਮੌਜੂਦਾ ਭਾਜਪਾ ਸਰਕਾਰ ਉੱਤਰ ਭਾਰਤ ’ਚ ਪੰਜਾਬ ਤੋਂ ਇਲਾਵਾ ਹਿਮਾਚਲ, ਉਤਰਾਖੰਡ, ਯੂਪੀ, ਹਰਿਆਣਾ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਵਗ਼ੈਰਾਂ ’ਚ ਆਪਣੇ ਪੈਰ ਜਮਾਉਣ ’ਚ ਸਫਲ ਹੁੰਦੀ ਆਈ ਹੈ, ਪਰ ਗੁਰੂ-ਪੀਰਾਂ ਦੀ ਧਰਤੀ ਪੰਜਾਬ ਦੇ ਲੋਕਾਂ ਦਾ ਦਿਲ ਨਾ ਜਿੱਤ ਸਕੀ, ਇਸ ਲਈ ਉਨ੍ਹਾਂ ਸਾਡੀ ਆਸਥਾ ਨੂੰ ਆਧਾਰ ਬਣਾ ਕੇ ਸਦਾ ਸਿੱਖ ਲੀਡਰਾਂ ਨੂੰ ਅੱਗੇ ਕਰ ਆਪਣੀ ਇਹ ਘਾਟ ਪੂਰੀ ਕਰਨ ’ਚ ਸਫਲ ਹੁੰਦੀ ਰਹੀ, ਜਿਸ ਕਾਰਨ ਅਸੀਂ ਇਨਸਾਫ਼ ਤੇ ਹੱਕ ਲੈਣ ’ਚ ਵਿਫਲ ਹੁੰਦੇ ਰਹੇ।  ਇੱਕ ਤਰਫ਼ 18 ਫ਼ਰਵਰੀ 2007 ਨੂੰ ਭਾਰਤ-ਪਾਕਿ ਸਮਝੌਤਾ ਐਕਸਪ੍ਰੈਸ ’ਚ ਪਾਨੀਪਤ ਨੇੜੇ ਹੋਏ ਧਮਾਕੇ, ਜਿਸ ਵਿੱਚ 12 ਬੱਚਿਆਂ ਸਮੇਤ 68 ਲੋਕ ਮਾਰੇ ਗਏ ਅਤੇ ਮਹਾਂਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਂਵ ’ਚ 8 ਸਤੰਬਰ 2006 ਨੂੰ ਹੋਏ ਬੰਬ ਧਮਾਕੇ, ਜਿਸ ਵਿੱਚ ਰਮਜ਼ਾਨ ਦੇ ਮਹੀਨੇ ਨਮਾਜ਼ ਪੜ੍ਹਦੇ 37 ਲੋਕ ਮਾਰੇ ਗਏ, ਇਨ੍ਹਾਂ ਧਮਾਕਿਆਂ ਦੇ ਸਾਰੇ ਹਿੰਦੂ ਗੁਨਾਹਗਾਰ ਕੋਰਟ ’ਚੋਂ ਰਿਹਾ ਹੀ ਨਹੀਂ ਹੋਏ ਬਲਕਿ ਸਾਧਵੀ ਪ੍ਰਗਿਆ ਠਾਕਰ ਭਾਜਪਾ ਦੀ ਟਿਕਟ ’ਤੇ ਭੂਪਾਲ ਤੋਂ ਚੁਣਾਵ ਵੀ ਲੜ ਰਹੀ ਹੈ ਜਦਕਿ ਦੂਸਰੇ ਪਾਸੇ ਆਪਣੀ ਬਣਦੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀ ਅਜੇ ਵੀ ਪੰਜਾਬ ਤੋਂ ਦੂਰ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਹਨ।  ਕੀ ਭਾਰਤੀ ਨਿਆਂਪਾਲਿਕਾ ਦੀ ਇਹ ਇੱਕ ਤਰਫ਼ਾ ਕਾਰਵਾਈ ਪ੍ਰਤੀਤ ਨਹੀਂ ਹੁੰਦੀ ?  ਇਸ ਬੇਇਨਸਾਫ਼ੀ ਬਾਰੇ ਆਪਣੀ ਆਵਾਜ਼ ਪੰਥਕ ਅਖਵਾਉਂਦੇ ਲੀਡਰ ਕਿਉਂ ਨਹੀਂ ਕਦੇ ਉਠਾਉਂਦੇ ਵੇਖੇ ਗਏ ?  ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਮਿਲਦੇ ਇਨਸਾਫ਼ੀ ’ਚ ਸਿੱਖ ਲੀਡਰ ਹੀ ਰੋੜਾ ਬਣਦੇ ਪ੍ਰਤੀਤ ਹੁੰਦੇ ਹਨ, ਇਨ੍ਹਾਂ ਪਾਸੋਂ ਹੋਰ ਕਿੰਨੀ ਕੁ ਉਮੀਦ ਸਿੱਖ ਰੱਖਣ ?  ਸੰਨ 1984 ਦੇ ਇਨਸਾਫ਼ ਲਈ ਭਟਕਦਿਆਂ 34 ਸਾਲ ਹੋ ਚੁੱਕੇ ਹਨ।  ਵਾਰ-ਵਾਰ ਪੰਥਕ ਹਿਤੈਸ਼ੀ ਜਾਂ ਪੰਥ ਖ਼ਤਰੇ ’ਚ ਕਹਿਣ ’ਤੇ ਹੀ ਅੱਖਾਂ ਬੰਦ ਕਰ ਪਾਈ ਵੋਟ ਦਾ ਨਤੀਜ ਸਾਡੇ ਸਾਹਮਣੇ ਹੈ।  ਅਗਰ ਇਸ ਵਾਰ ਸਭ ਨੇ ਮਿਲ ਕੇ ਜਾਗਰੂਕਤਾ ਦਾ ਸਬੂਤ ਨਾ ਦਿੱਤਾ ਤਾਂ ਅਗਾਂਹ ਵੀ; ਪਿਛੋਕੜ ਇਤਿਹਾਸ ਹੀ ਦੁਹਰਾਇਆ ਜਾਣਾ ਹੈ, ਜਿਸ ਲਈ ਸਾਡੇ ਬੱਚੇ ਸਾਨੂੰ ਕਦੇ ਮਾਫ਼ ਨਹੀਂ ਕਰਨਗੇ।

ਖ਼ਾਲਸੇ ਦੀ ਕਿਰਦਾਰ ਘਾੜਤ ਤੋਂ ਖ਼ਾਲਸਾ ਸਰੂਪ ਤੱਕ ਦਾ ਸਫ਼ਰ

0

ਖ਼ਾਲਸੇ ਦੀ ਕਿਰਦਾਰ ਘਾੜਤ ਤੋਂ ਖ਼ਾਲਸਾ ਸਰੂਪ ਤੱਕ ਦਾ ਸਫ਼ਰ

ਅਮਨਪ੍ਰੀਤ ਸਿੰਘ, ਗੁਰਸਿੱਖ ਫ਼ੈਮਲੀ ਕਲੱਬ (ਰਜਿ.) (ਲੁਧਿਆਣਾ)

ਖਾਲਸਾ ਸ਼ਬਦ ਤੋਂ ਭਾਵ ਹੈ ਸ਼ੁੱਧ, ਪਵਿੱਤਰ ਜਾਂ ਨਿਰਮਲ ।

ਖ਼ਾਲਸ ਜਾਂ ਨੇਕ ਮਨੁੱਖ ਦੀ ਘਾੜ੍ਹਤ ਘੜਨ ਲਈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਉਪਰਾਲੇ ਅਰੰਭ ਕੀਤੇ ਜਾ ਚੁੱਕੇ ਸਨ । ਸਮੁੱਚੀ ਗੁਰਬਾਣੀ ਰਾਹੀਂ ਮਨੁੱਖ ਦੇ ਕਿਰਦਾਰ ਨੂੰ ਸਚਿਆਰਾ ਬਣਾਉਣ ਲਈ ਹਰੇਕ ਢੰਗ ਨਾਲ ਸਮਝਾਉਣ ਦੇ ਯਤਨ ਕੀਤੇ ਗਏ ਹਨ । ਖ਼ਾਲਸ ਜਾਂ ਸ਼ੁੱਧ ਮਨੁੱਖ ਓਹੀ ਹੋ ਸਕਦਾ ਹੈ ਜਿਸ ਦੇ ਅੰਦਰ ਦੁਬਿਧਾ ਦਾ ਬੀਜ ਨਾਸ਼ ਹੋ ਚੁੱਕਿਆ ਹੋਵੇ ਤੇ ਇੱਕ ’ਤੇ ਭਰੋਸਾ ਜਾਂ ਇੱਕ ਦਾ ਹੁਕਮ ਮੰਨਣ ਦੀ ਜਾਚ ਸਿੱਖ ਲਈ ਹੋਵੇ । ਗੁਰੂ ਨਾਨਕ ਸਾਹਿਬ ਜੀ ਇਸ ਪ੍ਰਥਾਇ ‘ਜਪੁ’ ਸਾਹਿਬ ਬਾਣੀ ਦੀ ਪਹਿਲੀ ਪਉੜੀ ਦੀਆਂ ਅਖੀਰਲੀਆਂ ਪੰਗਤੀਆਂ ਵਿੱਚ ਸੁਆਲ ਪਾ ਕੇ ਜੁਆਬ ਰਾਹੀਂ ਸਮਝਾਉਣ ਦੀ ਸੇਧ ਬਖਸ਼ਦੇ ਹਨ :-‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ॥ ਹੁਕਮ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ॥

ਗੁਰਬਾਣੀ ਰਾਹੀਂ ਸਾਨੂੰ ਹਰ ਥਾਂ ’ਤੇ ਗੁਰੂ ਹੁਕਮਾਂ ਅਨੁਸਾਰੀ ਹੋ ਕੇ ਜੀਵਣ ਜੀਉਣ ਦੀ ਪ੍ਰੇਰਣਾ ਮਿਲਦੀ ਹੈ ਜਿਸ ਦੀ ਪਾਲਣਾ ਕਰਦਿਆਂ ਖ਼ਾਲਸ ਮਨੁੱਖ ਬਣਿਆ ਜਾ ਸਕਦਾ ਹੈ । ਇਸੇ ਲੜੀ ਨੂੰ ਅੱਗੇ ਤੋਰਦਿਆਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਸਿਧਾਂਤਾਂ ਦੇ ਮਾਪਦੰਡ ਰਾਹੀਂ ਖ਼ਾਲਸ ਮਨੁੱਖ ਦੀ ਪਹਿਚਾਣ ਕੀਤੀ ਤੇ ਖੰਡੇ ਦੀ ਪਾਹੁਲ ਰਾਹੀਂ ਮੋਹਰ ਲਾਈ ਤਾਂ ਜੋ ਖ਼ਾਲਸੇ ਦੀ ਸਰੂਪ ਰਾਹੀਂ ਵੀ ਪਹਿਚਾਣ ਹੋ ਸਕੇ ।  ਹੁਣ ਸੰਨ ੧੬੯੯ ਈਸਵੀ ਤੋਂ ਖ਼ਾਲਸਾ ਕਿਰਦਾਰ ਤੇ ਸਰੂਪ ਦੋਹਾਂ ਤੋਂ ਪਹਿਚਾਣਿਆ ਜਾਣ ਲੱਗ ਪਿਆ ਸੀ । ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕਿਰਦਾਰ ਰਾਹੀਂ ਖਾਲਸੇ ਦੀ ਘਾੜਤ ਗੁਰੂ ਨਾਨਕ ਪਾਤਸ਼ਾਹ ਤੋਂ ਅਰੰਭ ਹੋ ਚੁੱਕੀ ਸੀ, ਇੱਥੋਂ ਤੱਕ ਕਿ ‘ਆਦਿ ਗ੍ਰੰਥ’ ਦੀ ਸੰਪਾਦਨਾ ਵੇਲੇ ਭਗਤ ਬਾਣੀ ਦੀ ਚੋਣ ਵੀ ਇਸੇ ਮਾਪਦੰਡ ’ਤੇ ਆਧਾਰਿਤ ਰਹੀ ।

ਲੰਮੇਰੇ ਅਰਸੇ ਤੋਂ ਅਨੇਕਾਂ ਉਤਾਰ-ਚੜਾਅ ’ਚੋਂ ਲੰਘਦਿਆਂ ਖ਼ਾਲਸਾ .. ਬਾਣੀ ਦੇ ਲੜ ਲੱਗਿਆ ਰਿਹਾ ਜਿਸ ਦੇ ਫ਼ਲਸਰੂਪ ਇਸ ਨੇ ਆਪਣੀ ਵਿਲੱਖਣ ਹੋਂਦ ਬਰਕਰਾਰ ਰੱਖੀ । ਸਮਾਂ ਲੰਘਦਿਆਂ.. ਸਿੱਖ ਪੰਥ ਦੀ ਅੱਡਰੀ ਹਸਤੀ ਨੂੰ ਨਾ ਬਰਦਾਸ਼ਤ ਕਰਨ ਵਾਲਿਆਂ ਨੇ, ਸਿੱਖੀ ਦਾ ਜਿੱਥੇ ਜਿਸਮਾਨੀ ਘਾਣ ਕੀਤਾ, ਉੱਥੇ ਇਤਿਹਾਸ ਤੇ ਗ੍ਰੰਥ ਨਾਲ ਵੀ ਛੇੜ ਛਾੜ ਕਰਨ ਦੇ ਕੋਝੇ ਯਤਨ ਕੀਤੇ ਗਏ। ਇਸ ਸਭ ਵਿੱਚ ਸਾਡੀਆਂ ਆਪਣੀਆਂ ਹੀ ਅਖੌਤੀ ਧਾਰਮਿਕ ਹਸਤੀਆਂ ਦਾ ਰੋਲ ਤੇ ਸਕ੍ਰਿਅ ਸਾਥ ਰਿਹਾ। ਬਾਹਰੀ ਸਰੂਪ ਵਿੱਚ ਭਾਵੇਂ ਓਹ ਵੀ ਖਾਲਸੇ ਹੀ ਸਨ । ਕਹਿਣ ਤੇ ਸੁਣਨ ਨੂੰ ਬੋਲ ਭਾਵੇਂ ਕੌੜੇ ਲੱਗਣ, ਪਰ ਹੁਣ ਇਹ ਹਾਲਾਤ ਬਣ ਚੁੱਕੇ ਹਨ ਕਿ ਖਾਲਸਾ ਸਰੂਪ ਰਾਹੀਂ ਤਾਂ ਸਭ ਨੂੰ ਮਾਤ ਪਾਉਂਦਾ ਦਿਸਦਾ ਹੈ, ਪਰ ਕਿਰਦਾਰ ਵਿੱਚ ਮਿਲਾਵਟ ਬੜੇ ਅਸਾਨੀ ਨਾਲ ਅਨੇਕਾਂ ਥਾਵਾਂ ’ਤੇ ਦੇਖਣ ਨੂੰ ਮਿਲ ਸਕਦੀ ਹੈ। ਕਿੱਧਰੇ ਹੋਰ ਜਾਣ ਦੀ ਬਜਾਏ ਆਪਣੇ ਇਤਿਹਾਸਕ ਧਾਰਮਕ ਅਸਥਾਨਾਂ ’ਤੇ ਹੀ ਜਾ ਕੇ ਦੇਖ ਲਓ.. ਇੱਕ ਗ੍ਰੰਥ ਨੂੰ ਮੰਨਣ ਵਾਲਾ ਅਕਾਲ ਦਾ ਉਪਾਸ਼ਕ ਅੱਜ ਪੱਥਰਾਂ, ਦਰੱਖਤਾਂ, ਦੇਹਧਾਰੀਆਂ, ਜੁੱਤੀਆਂ, ਸ਼ਸ਼ਤਰਾਂ ਆਦਿ ਅੱਗੇ ਨੱਕ ਰਗੜਦਾ ਦੇਖਿਆ ਜਾ ਸਕਦਾ ਹੈ । ਸਰੋਵਰਾਂ ’ਚੋਂ ਚੂਲੀਆਂ ਲੈ ਸਿਰ ’ਤੇ ਪਾਉਂਦਾ ਤੇ ਨੰਗੇ ਪੈਰੀਂ ਗੁਰਦੁਆਰਿਆਂ ਵੱਲ ਜਾਂਦਾ ਵੀ ਸਹਿਜੇ ਨਜ਼ਰੀ ਆ ਜਾਂਦਾ ਹੈ । ਜੇਕਰ ਹੋਰ ਧਿਆਨ ਨਾਲ ਨਿਗਾਹ ਮਾਰੀ ਜਾਏ ਤਾਂ ਗੁਰੂ ਦੇ ਬਚਨਾਂ ’ਤੇ ਮੌਤ ਨੂੰ ਗਲਵਕੜੀ ਪਾਉਣ ਵਾਲਾ ਖਾਲਸਾ ਗੁਰੂ ਦੇ ਸ਼ਰੀਕ ਬਣੇ ਗ੍ਰੰਥ ਨੂੰ ਵੀ ਉਸੇ ਤਰ੍ਹਾਂ ਦੇ ਰੁਮਾਲੇ ਚਾੜ੍ਹ ਕੇ ਮੱਥੇ ਟੇਕਦਿਆਂ ਦੇਖਣ ਨੂੰ ਮਿਲਦਾ ਹੈ ।

ਇੱਕੋ ਸ਼ਾਹੀ ਉੱਚੀ-ਉੱਚੀ ਜੈਕਾਰੇ ਲਾਉਣ ਵਾਲਾ ਖਾਲਸਾ ਸ਼ਰਦਾਈ ਦਾ ਨਾਮ ਲੈ ਭੰਗ ਘੋਟਦਿਆਂ, ਹੱਥ ਵਿੱਚ ਮਾਲਾ ਪਾਈ, ਨਾਰੀਅਲ, ਕੁੰਭ ਤੇ ਜੋਤਾਂ ਜਗਾਉਂਦਾ ਬਿਨ੍ਹਾਂ ਮਿਹਨਤ ਕੀਤਿਆਂ ਹੀ ਲੱਭਿਆ ਤੇ ਦੇਖਿਆ ਜਾ ਸਕਦਾ ਹੈ । ਬਾਕੀ ਰਹੀ ਗੱਲ ਦਿਨ-ਤਿਉਹਾਰ, ਮੱਸਿਆ-ਸੰਗਰਾਂਦ, ਧਾਗੇ-ਤਵੀਤ, ਪੁੱਛਾਂ-ਪੁੱਛਣੀਆਂ, ਨਗਾਂ ਜੜ੍ਹੀਆਂ ਮੁੰਦਰੀਆਂ, ਚਲੀਹੇ, ਸੁੱਖਾਂ ਸੁਖਣੀਆਂ, ਡੇਰਾਵਾਦ, ਤੁੱਕ-ਤੁੱਕ ਪਾਠ, ਚਿੱਟ ਕੱਪੜੀਏ ਸਾਧ ਵੀ ਸਿੱਖੀ ਦੀ ਮੁੱਖ ਧਾਰਾ ਦਾ ਹਿੱਸਾ ਹੀ ਬਣ ਚੁੱਕੇ ਹਨ । ਇਹ ਵੱਖਰੀ ਗੱਲ ਹੈ ਕਿ ਹੁਣ ਇਨ੍ਹਾਂ ਸਭ ਕਰਮਕਾਂਡਾਂ ਜਾਂ ਇੱਕ ਗੁਰੂ ਦੀ ਗੱਲ ਕਰਨ ਵਾਲਿਆਂ ਨੂੰ ਪੰਥ ਤੋਂ ਛੇਕਣ ਦਾ ਫੁਰਮਾਨ ਆਉਣ ਲੱਗ ਪਿਆ ਹੈ ਕਿਉਂਕਿ… ਜਿਸ ਦੀ ਲਾਠੀ-ਉਸ ਦੀ ਭੈਂਸ।

ਸੋ ਆਓ ! ਗੁਰਬਾਣੀ ਗੁਰੂ ਤੋਂ ਸੇਧ ਲੈਂਦਿਆਂ ਖ਼ਾਲਸ ਮਨੁੱਖ ਬਣਨ ਦਾ ਯਤਨ ਕਰੀਏ ਤਾਂ ਜੋ ਬਾਹਰੀ ਸਰੂਪ ਦੇ ਨਾਲ-ਨਾਲ ਅੰਦਰੂਨੀ ਤੌਰ ’ਤੇ ਵੀ ਖ਼ਾਲਸਈ ਗੁਣਾਂ ਦੇ ਧਾਰਨੀ ਹੋ ਸਕੀਏ।

ਲੋਕਤੰਤਰ ਬਚਾਉਣ ਲਈ ਵੋਟਰਾਂ ਦਾ ਜਾਗਰੂਕ ਹੋਣਾ ਜ਼ਰੂਰੀ

0

ਲੋਕਤੰਤਰ ਬਚਾਉਣ ਲਈ ਵੋਟਰਾਂ ਦਾ ਜਾਗਰੂਕ ਹੋਣਾ ਜ਼ਰੂਰੀ

ਕਿਰਪਾਲ ਸਿੰਘ (ਬਠਿੰਡਾ) 88378-13661

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਹਰ ਭਾਰਤੀ ਨਾਗਰਿਕ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਉਣ ਅਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਅਤੇ ਅੱਛੇ ਦਿਨ ਆਉਣ ਸਮੇਤ ਹੋਰ ਕੀਤੇ ਅਨੇਕਾਂ ਲੋਕ ਲੁਭਾਊ ਵੱਡੇ ਚੋਣ ਵਾਅਦਿਆਂ ਦੇ ਸਹਾਰੇ ਕੇਂਦਰ ਵਿੱਚ ਸਰਕਾਰ ਬਣਾਈ ਪਰ ਪੰਜ ਸਾਲ ਨਿਕਲ ਜਾਣ ਦੇ ਬਾਵਜੂਦ ਇਨ੍ਹਾਂ ਵਿੱਚੋਂ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਜਾ ਸਕਿਆ ਅਤੇ ਹੁਣ ਆਪਣੇ ਹੀ ਵੱਲੋਂ ਘੜੀ ਜਾ ਰਹੀ ਨਵੀਂ ਪਰਿਭਾਸ਼ਾ ਵਾਲੀ ਦੇਸ਼ ਭਗਤੀ/ਰਾਸ਼ਟਰਵਾਦ ਦੇ ਪਰਦੇ ਹੇਠ ਹਿੰਦੂਤਵ ਪੱਤੇ ਦੇ ਸਹਾਰੇ ਧਰਮ ਆਧਾਰਤ ਫੈਲਾਈ ਜਾ ਰਹੀ ਨਫਰਤ ਰਾਹੀਂ ਵੋਟਰਾਂ ਦੇ ਧਰੁਵੀਕਰਨ ਕਰਨ ਦੇ ਏਜੰਡੇ ਨਾਲ ਚੋਣਾਂ ਲੜ ਰਹੀ ਹੈ। ਭਾਜਪਾ ਦੀ ਇਹ ਨੀਤੀ ਦੇਸ਼ ਨੂੰ ਬਰੂਦ ਦੇ ਢੇਰ ’ਤੇ ਖੜ੍ਹਾ ਕਰਨ ਵੱਲ ਬਹੁਤ ਤੇਜ਼ੀ ਨਾਲ ਵਧ ਰਹੀ ਹੈ।  ਦੂਸਰੇ ਪਾਸੇ ਘਰ-ਘਰ ਨੌਕਰੀ, ਕਿਸਾਨਾਂ ਦੇ ਕਰਜੇ ਮੁਆਫ ਕਰਨ, ਨੌਜਾਵਾਨਾਂ ਨੂੰ ਸਮਾਰਟ ਫ਼ੋਨ ਦੇਣੇ ਆਦਿਕ ਅਨੇਕਾਂ ਵੱਡੇ ਵਾਅਦੇ ਕਰ ਕੇ ਕਾਂਗਰਸ ਨੇ 2017 ’ਚ ਪੰਜਾਬ ਵਿੱਚ ਆਪਣੀ ਸਰਕਾਰ ਬਣਾਈ। ਕਾਂਗਰਸ ਵੱਲੋਂ ਕੀਤੇ ਵਾਅਦਿਆਂ ਵਿੱਚੋਂ ਹੋਰ ਤਾਂ ਕੋਈ ਪੂਰਾ ਹੋਇਆ ਨਜ਼ਰ ਨਹੀਂ ਆਉਂਦਾ ਪਰ ਕਿਸਾਨਾਂ ਦਾ ਕੁਝ ਕਰਜ਼ਾ ਜ਼ਰੂਰ ਮੁਆਫ ਕੀਤਾ ਗਿਆ ਹੈ। ਦੋਵੇਂ ਪਾਰਟੀਆਂ ਵੱਲੋਂ ਕੀਤੇ ਝੂਠੇ ਵਾਅਦਿਆਂ ਦੇ ਅਧਾਰ ’ਤੇ ਸਰਕਾਰਾਂ ਬਣਾਉਣ ਦਾ ਇਹ ਪਹਿਲਾ ਮੌਕਾ ਨਹੀਂ ਸਗੋਂ ਇਹ ਸਿਲਸਲਾ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਅਕਾਲੀ-ਭਾਜਪਾ ਅਤੇ ਕਾਂਗਰਸ ਵਾਰੋ ਵਾਰੀ ਮੌਜੂਦਾ ਸਰਕਾਰਾਂ ਦੀਆਂ ਨਾਕਾਮੀਆਂ ਅਤੇ ਝੂਠੇ ਵਾਅਦਿਆਂ ਨਾਲ ਸਰਕਾਰਾਂ ਬਣਾ ਲੈਂਦੇ ਹਨ ਅਤੇ ਲੋਕ ਬੇ-ਵੱਸ ਹਨ ਕਿਉਂਕਿ ਉਨ੍ਹਾਂ ਪਾਸ ਕੋਈ ਤੀਜਾ ਬਦਲ ਹੈ ਹੀ ਨਹੀਂ। ਪਾਰਟੀਆਂ ਅਤੇ ਉਨ੍ਹਾਂ ਦੇ ਚੋਣਵੇਂ ਪਰਿਵਾਰਾਂ ਦੀ ਰਾਜਨੀਤੀ ਵਿੱਚ ਇਜਾਰੇਦਾਰੀ (ਏਕਾਧਿਕਾਰੀ) ਤੋੜਨ ਲਈ ਸਾਰੇ ਦੇਸ਼ ਵਾਸੀਆਂ ਤੇ ਖ਼ਾਸ ਕਰ ਪੰਜਾਬ ਦੇ ਸੂਝਵਾਨ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਉਹ ਸੂਝਵਾਨ ਹੋਣ ਦੇ ਨਾਂ ’ਤੇ ਪਾਰਟੀਆਂ ਅਤੇ ਉਮੀਦਵਾਰਾਂ ਨਾਲ ਆਪਣੀਆਂ ਨਿੱਜੀ ਵਫਾਦਾਰੀਆਂ, ਧਰਮ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ, ਦੇਸ਼ ਵਿੱਚ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਮਾਤ ਦੇਣ ਲਈ ਤੀਜੀ ਧਿਰ ਦੇ ਪ੍ਰਭਾਵਸ਼ਾਲੀ ਤੇ ਜਿੱਤਣਯੋਗ ਉਨ੍ਹਾਂ ਉਮੀਦਵਾਰਾਂ ਨੂੰ ਜਿਤਾਏ ਜਿਨ੍ਹਾਂ ਦੀ ਪਾਰਟੀ ਇਹ ਹਲਫੀਆ ਬਿਆਨ ਦੇਵੇ ਕਿ ਜੇਕਰ ਉਨ੍ਹਾਂ ਦੀ ਸਰਕਾਰ ਚੋਣ ਵਾਅਦੇ ਪੂਰੇ ਨਾ ਕਰੇ ਤਾਂ ਉਨ੍ਹਾਂ ਦੀ ਪਾਰਟੀ ਦੀ ਮਾਣਤਾ ਹੀ ਰੱਦ ਕਰ ਦਿੱਤੀ ਜਾਵੇ।  ਇਸ ਤਰ੍ਹਾਂ ਦਾ ਹਲਫੀਆ ਬਿਆਨ ਦੇਣ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਤੀਸਰੇ ਬਦਲ ਦੀ ਉਸਾਰੀ ਲਈ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਇਸ ਸਮੇਂ ਭਾਰੀ ਲੋੜ ਹੈ। ਜੇਕਰ ਉਨ੍ਹਾਂ ਨੂੰ ਇਹ ਜਾਪੇ ਕਿ ਤੀਸਰੀ ਧਿਰ ਦਾ ਕੋਈ ਵੀ ਐਸਾ ਉਮੀਦਵਾਰ ਮੁਕਾਬਲੇ ਵਿੱਚ ਨਹੀਂ ਹੈ ਤਾਂ ਕੱਟੜ ਹਿੰਦੂਤਵੀ ਪੱਤੇ ਦੇ ਸਹਾਰੇ ਅਤੇ ਸਾਰੇ ਕੌਮੀ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਏ ਨੂੰ ਖਰੀਦ ਕੇ ਨਵੀਂ ਕਿਸਮ ਦੇ ਅਖੌਤੀ ਰਾਸ਼ਟਰਵਾਦ ਤੇ ਦੇਸ਼ ਭਗਤੀ ਦੇ ਚੋਣ ਜਿੱਤਣ ਦੀ ਚਾਹਵਾਨ ਜ਼ੁਮਲੇਬਾਜ਼ ਮੋਦੀ-ਅਮਿਤ ਸ਼ਾਹ ਜੋੜੀ ਤੋਂ ਛੁਟਕਾਰਾ ਪਾਉਣ ਲਈ ‘ਮਰਦਾ ਕੀ ਨਹੀਂ ਕਰਦਾ’ ਦੀ ਕਹਾਵਤ ਵਾਙ ਕਾਂਗਰਸ ਨੂੰ ਵੋਟ ਪਾਉਣ ਵਿੱਚ ਕੋਈ ਗ਼ਲਤੀ ਨਹੀਂ ਹੋਵੇਗੀ।  ਮੇਰੇ ਉਕਤ ਨਜ਼ਰੀਆਂ ’ਤੇ ਕੁੱਝ ਹੇਠਲੇ ਸਵਾਲ ਸਾਹਮਣੇ ਆਉਂਦੇ ਰਹੇ ਹਨ, ਪਰ ਫ਼ੈਸਲਾ ਆਪ ਨੇ ਕਰਨਾ ਹੈ :

1. ਕਾਂਗਰਸ ਦੇ ਸਮੇਂ ਵਿੱਚ ਬਹੁਤ ਘਪਲੇ ਹੋਏ ਸਨ – ਦਲੀਲ ਬਿਲਕੁਲ ਵਾਜ਼ਬ ਹੈ, ਪਰ ਦੂਸਰੇ ਪਾਸੇ ਜ਼ੁਮਲੇਬਾਜ਼ ਮੋਦੀ ਸਰਕਾਰ ਨੇ ਵੀ ਘੱਟ ਨਹੀਂ ਕੀਤੀ। ਇਨ੍ਹਾਂ ਨੇ ਵੀ ਵਿਆਪਮ ਘੁਟਾਲਾ, ਰਾਫੇਲ ਘੁਟਾਲਾ ਅਤੇ ਬੈਂਕ ਘੁਟਾਲਿਆਂ ਆਦਿਕ ਰਾਹੀਂ ਦੇਸ਼ ਦਾ ਅਰਬਾਂ ਰੁਪਈਆ ਕਾਰਪੋਰੇਟ ਘਰਾਣਿਆਂ ਨੂੰ ਲੁਟਾ ਦਿੱਤਾ ਅਤੇ ਇਸ ਦੇ ਇਵਜ਼ ’ਚ ਉਨ੍ਹਾਂ ਤੋਂ ਭਾਰੀ ਚੋਣ ਫੰਡ ਲੈ ਕੇ ਸਮੁੱਚੇ ਭਾਰਤ ਵਿੱਚ ਭਾਜਪਾ ਨੇ ਤਿੰਨ ਤਾਰਾ, ਪੰਜ ਤਾਰਾ ਹੋਟਲਾਂ ਦੀ ਤਰਜ ਵਾਲੇ ਹਾਈ-ਫਾਈ ਪਾਰਟੀ ਦਫਤਰ ਉਸਾਰਨ ਤੋਂ ਇਲਾਵਾ ਦੇਸ਼ ਦਾ ਸਾਰਾ ਮੀਡੀਆ ਖਰੀਦ ਕੇ ਸਾਰਾ ਦਿਨ ਪੁਲਵਾਮਾ, ਬਾਲਾਕੋਟ ਏਅਰ-ਸਟਰਾਈਕ, ਕਥਿਤ ਰਾਸ਼ਟਰਵਾਦ ਅਤੇ ਦੇਸ਼-ਭਗਤੀ ਦੇ ਸਹਾਰੇ ਹਿੰਦੂਤਵ ਦਾ ਢੰਡੋਰਾ ਪਿੱਟਣ ਤੋਂ ਇਲਾਵਾ ਮੋਦੀ ਨਾਲ ਅਕਸ਼ੈ ਕੁਮਾਰ ਦੀ ਇੰਟਰਵਿਊ ਵਾਰ-ਵਾਰ ਪ੍ਰਸਾਰਤ ਕੀਤੀ ਜਾਂਦੀ ਹੈ ਜਿਸ ਵਿੱਚ ਜਨ ਸਧਾਰਨ ਮੁਸ਼ਕਲਾਂ ਨੂੰ ਦਰਕਿਨਾਰ ਕਰ ਗੱਲਾਂ ਸਿਰਫ ਇਹੀ ਹੋ ਰਹੀਆਂ ਹਨ ਕਿ ਮੋਦੀ ਨੂੰ ਅੰਬ ਬਹੁਤ ਸੁਆਦ ਲਗਦੇ ਹਨ ਉਹ ਕੇਵਲ ਤਿੰਨ ਸਾਢੇ ਤਿੰਨ ਘੰਟੇ ਸੌਂਦਾ ਹੈ ਜਿਸ ਕਾਰਨ ਉਬਾਮਾ ਨੂੰ ਵੀ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਮੋਦੀ ਨੂੰ ਆਪਣੀ ਨੀਂਦ ਪੂਰੀ ਕਰਨੀ ਚਾਹੀਦੀ ਹੈ। ਦੱਸੋਂ ਭਾਰਤ ਦੇ ਵੋਟਰਾਂ ਨੂੰ ਮੋਦੀ ਦੇ ਅੰਬ ਖਾਣ ਜਾਂ ਨੀਂਦ ਘੱਟ ਆਉਣ ਨਾਲ ਕੀ ਸੰਬੰਧ ਹੈ; ਉਹ ਤਾਂ ਪੁੱਛਦੇ ਹਨ ਕਿ ਭਾਜਪਾ 2014 ’ਚ ਭਾਜਪਾ ਵੱਲੋਂ ਕੀਤੇ ਚੋਣ ਵਾਅਦੇ ਕਦੋਂ ਪੂਰੇ ਹੋਣਗੇ ? ਲੋਕਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਪੰਜਾਂ ਸਾਲਾਂ ਵਿੱਚ ਮੋਦੀ ਨੇ ਇੱਕ ਵੀ ਪ੍ਰੈੱਸ ਕਾਨਫਰੈਂਸ ਨਹੀਂ ਕੀਤੀ ਅਤੇ ਨਾ ਹੀ ਮੋਦੀ-ਅਕਸ਼ੈ ਕੁਮਾਰ ਦੀ ਇੰਟਰਵਿਊ ਪ੍ਰਸਾਰਤ ਕਰਨ ਵਾਲੇ ਮੀਡੀਏ ਐਂਕਰਾਂ ਨੇ ਟੀਵੀ ਡਿਬੇਟਸ ਦੌਰਾਨ ਭਾਜਪਾ ਦੇ ਕੌਮੀ ਬੁਲਾਰਿਆਂ ਨੂੰ ਇਸ ਮੁੱਦੇ ਬਾਰੇ ਸਵਾਲ ਕੀਤੇ ।

2. 2017 ਵਿੱਚ ਕਾਂਗਰਸ ਨੇ ਵੀ ਤਾਂ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਜਿਨ੍ਹਾਂ ’ਚੋ ਕੋਈ ਵੀ ਪੂਰਾ ਨਹੀਂ ਕੀਤਾ – ਇਸੇ ਕਾਰਨ ਤਾਂ ਸਾਨੂੰ ਤੀਜੇ ਬਦਲ ਦੇ ਖਾਸ ਕਰ ਉਨ੍ਹਾਂ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦਾ ਹੈ ਜਿਹੜੇ ਇਹ ਹਲਫੀਆ ਬਿਆਨ ਦੇਣ ਕਿ ਜੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ’ਤੇ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰਦੇ ਤਾਂ ਉਨ੍ਹਾਂ ਦੀ ਪਾਰਟੀ ਦੀ ਮਾਣਤਾ ਰੱਦ ਕਰ ਦਿੱਤੀ ਜਾਵੇ। ਜੇ ਇਸ ਤਰ੍ਹਾਂ ਹੋ ਜਾਵੇ ਤਾਂ ਉਸ ਦਾ ਫਾਇਦਾ ਇਹ ਹੋਵੇਗਾ ਕਿ ਅੱਗੇ ਤੋਂ ਕੋਈ ਵੀ ਪਾਰਟੀ ਝੂਠੇ ਚੋਣ ਵਾਅਦਿਆਂ ਤੇ ਜ਼ੁਮਲਿਆਂ ਦੇ ਆਧਾਰ ’ਤੇ ਸਰਕਾਰ ਬਣਾ ਕੇ ਸਾਡੇ ਨਾਲ ਵਾਰ-ਵਾਰ ਧੋਖਾ ਨਹੀਂ ਕਰ ਸਕੇਗੀ।

ਜੇ ਤੀਜੇ ਬਦਲ ਦਾ ਕੋਈ ਪ੍ਰਭਾਵਸ਼ਾਲੀ ਉਮੀਦਵਾਰ ਮੁਕਾਬਲੇ ਵਿੱਚ ਹੋਣ ਦੀ ਸੰਭਾਵਨਾ ਹੀ ਨਹੀਂ ਬਣਦੀ ਤਾਂ ਸਿਰਫ ਉਸੇ ਸੂਰਤ ਵਿੱਚ ਹੀ ਅਕਾਲੀ-ਭਾਜਪਾ ਦੇ ਮੁਕਾਬਲੇ ਕਾਂਗਰਸ ਦੇ ਚੰਗੇ ਉਮੀਦਵਾਰ ਦਾ ਸਮਰਥਨ ਕਰਨ ਦੀ ਮਜਬੂਰੀ ਇਸ ਕਾਰਨ ਹੈ ਤਾ ਕਿ ਹਿੰਦੂਤਵ ਪੱਤਾ ਖੇਡਣ ਲਈ ਗਊ-ਮਾਸ ਅਤੇ ਕਥਿਤ ਰਾਸ਼ਟਰਵਾਦ ਦੇ ਨਾਂ ’ਤੇ ਮੋਬ ਲਿੰਚਿੰਗ ਰਾਹੀ ਘੱਟ ਗਿਣਤੀਆਂ ਨੂੰ ਡਰਾ ਧਮਕਾ ਕੇ ਅਤੇ ਵੋਟਾਂ ਦਾ ਧਰਮ ਆਧਾਰਤ ਧਰੁਵੀਕਰਨ ਕਰਕੇ ਚੋਣਾਂ ਜਿੱਤਣ ਲਈ ਸਮਾਜ ’ਚ ਧਰਮ ਆਧਾਰਤ ਨਫਰਤ ਫੈਲਾ ਕੇ ਵੰਡੀਆਂ ਪਾ ਰਹੀ ਭਾਜਪਾ ਜੋ ਕਿ ਏਕਤਾ ਅਤੇ ਅਖੰਡਤਾ ਲਈ ਬੇਹੱਦ ਖਤਰਨਾਕ ਹੈ; ਨੂੰ ਹਰਾਇਆ ਜਾ ਸਕੇ ।

3. ਬਾਦਲ ਪੱਖੀ ਕੁਝ ਵੀਰਾ ਦਾ ਸਵਾਲ ਹੈ ਕਿ ਜਿਸ ਕਾਂਗਰਸ ਨੇ ਸਿੱਖਾਂ ਦੇ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ, ਦਿੱਲੀ ਸਮੇਤ ਕਾਂਗਰਸੀ ਸਾਰਕਾਰਾਂ ਵਾਲਿਆਂ ਸੂਬਿਆਂ ਵਿੱਚ ਸਿੱਖਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਕੀਤਾ। ਕੈਪਟਨ ਨੇ ਵੀ ਗੁਟਕਾ ਹੱਥ ’ਚ ਫੜ੍ਹ ਕੇ ਝੂਠੀ ਸਹੁੰ ਖਾਧੀ ਜਿਹੜੀ ਪੂਰੀ ਨਾ ਕਰਕੇ ਉਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ, ਉਸ ਪਾਰਟੀ ਨੂੰ ਸਿੱਖ ਵੋਟ ਕਿਉਂ ਪਾਉਣ ? ਗੱਲ ਬਿਲਕੁਲ ਵਾਜ਼ਬ ਹੋਣ ਕਰਕੇ ਪਹਿਲਾਂ ਹੀ ਦੋਵਾਂ ਪਾਰਟੀਆਂ ਨੂੰ ਹਰਾਉਣ ਲਈ ਤੀਜੀ ਧਿਰ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਗੱਲ ਕੀਤੀ ਹੈ ਪਰ ਕਾਂਗਰਸ ਦਾ ਸਮਰਥਨ ਉਸ ਬੇਵੱਸੀ ’ਚ ਹੀ ਕਰਨਾ ਹੈ ਜਿੱਥੇ ਤੀਜੀ ਧਿਰ ਦਾ ਉਮੀਦਵਾਰ ਮੁਕਾਬਲੇ ’ਚੋਂ ਬਹੁਤ ਪਿੱਛੇ ਹੈ ਅਤੇ ਉਸ ਨੂੰ ਪੋਲ ਹੋਈਆਂ ਵੋਟਾਂ ਕਾਰਨ ਅਕਾਲੀ-ਭਾਜਪਾ ਉਮੀਦਵਾਰ ਦੀ ਜਿੱਤ ਹੋ ਜਾਣ ਦਾ ਖ਼ਦਸ਼ਾ ਹੋਵੇ।

ਦੂਸਰਾ ਕਾਰਨ ਹੈ ਕਿ ਅਕਾਲ ਤਖ਼ਤ ’ਤੇ ਹਮਲੇ ਲਈ ਭਾਜਪਾ ਵੀ ਬਰਾਬਰ ਦੀ ਕਸੂਰਵਾਰ ਹੈ ਜਿਸ ਦਾ ਇਕਬਾਲ ਖ਼ੁਦ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਸਵੈ ਜੀਵਨੀ ਵਿੱਚ ਕਰ ਚੁੱਕਾ ਹੈ। ਅਕਾਲ ਤਖ਼ਤ ਢਹਿ ਢੇਰੀ ਹੋ ਜਾਣ ਪਿੱਛੋਂ ਪੰਜਾਬ ’ਚ ਜਿੰਨੀ ਖੁਸ਼ੀ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਮਨਾਈ ਸੀ ਉਨੀ ਕਾਂਗਰਸ ਨੇ ਨਹੀਂ ਮਨਾਈ।

ਤੀਸਰਾ ਕਾਰਨ ਹੈ ਕਿ ਅਪੁਸ਼ਟ ਖ਼ਬਰਾਂ ਤਾਂ ਇਹ ਵੀ ਹਨ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਖ਼ੁਦ ਚਿੱਠੀ ਲਿਖੀ ਕਿ ਭਿੰਡਰਾਵਾਲਾ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹੈ ਇਸ ਲਈ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਸਰਕਾਰ ਆਪਣੀ ਕਾਰਵਾਈ ਕਰੇ।

ਚੌਥੇ ਕਾਰਨ ਨੂੰ ਸਪਸ਼ਟ ਕਰਨ ਲਈ ਇੱਕ ਪੁਰਾਤਨ ਸਾਖੀ, ਜੋ ਸਭ ਨੇ ਸੁਣੀ ਹੋਣ ਕਰਕੇ, ਦੁਹਰਾਉਣ ਦੀ ਥਾਂ ਮਹਾਤਮਾ ਜੀ ਦੇ ਉਸ ਸਮੇਂ ਕਹੇ ਹੋਏ ਸ਼ਬਦ ਇਸ ਤਰ੍ਹਾਂ ਹਨ ਕਿ ਅਣਜਾਣ ਵਿਅਕਤੀਆਂ ਹੱਥੋਂ ਪੱਥਰ ਖਾ ਕੇ ਸ਼ਾਂਤ ਰਹਿਣ ਵਾਲਾ ਮਹਾਤਮਾ ਇੱਕ ਜਾਣਕਾਰ ਵੱਲੋਂ ਫੁੱਲ ਮਾਰੇ ਜਾਣ ’ਤੇ ਚੀਕ ਉੱਠਿਆ ਅਤੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਜਿਨ੍ਹਾਂ ਨੇ ਪੱਥਰ ਮਾਰੇ ਹਨ ਉਨ੍ਹਾਂ ਨੂੰ ਨਹੀਂ ਪਤਾ ਕਿ ਮੈਂ ਨਿਰਦੋਸ਼ ਹਾਂ ਇਸ ਲਈ ਅਣਜਾਣੇ ਵਿੱਚ ਹੋਈ ਗਲਤੀ ਮੁਆਫੀਯੋਗ ਹੈ ਪਰ ਫੁੱਲ ਮਾਰਨ ਵਾਲੇ ਨੂੰ ਪਤਾ ਸੀ ਕਿ ਮੈਂ ਬੇਕਸੂਰ ਹਾਂ ਇਸ ਲਈ ਕਿਸੇ ਡਰ ਹੇਠ ਜਾਂ ਲਾਲਚ ਅਧੀਨ ਜਾਣਬੁੱਝ ਕੇ ਕੀਤੀ ਗਲਤੀ ਬਖ਼ਸ਼ਣਯੋਗ ਨਹੀਂ ਹੈ। ਇਹ ਸਾਖੀ ਸੁਣਾਉਣ ਦਾ ਭਾਵ ਹੈ ਕਿ ਇੰਦਰਾ ਗਾਂਧੀ ਨੇ ਜੋ ਗਲਤੀ ਕੀਤੀ ਉਸ ਨਾਲੋਂ ਬਾਦਲ ਪਰੀਵਾਰ ਦੀ ਗਲਤੀ ਇਸ ਕਾਰਨ ਵੱਡੀ ਹੈ ਕਿ ਸਿੱਖ ਹੋਣ ਦੇ ਨਾਂ ’ਤੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਹੋਣ ਦੇ ਨਾਂ ’ਤੇ ਇਨ੍ਹਾਂ ਨੂੰ ਪੂਰੀ ਸੂਝ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਤਖ਼ਤ ਦਾ ਮਾਨ ਸਨਮਾਨ ਕਾਇਮ ਰੱਖਣ ਲਈ ਸਿੱਖ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ।  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਤਖ਼ਤ ਦਾ ਮਾਨ ਸਨਮਾਨ ਕਾਇਮ ਰੱਖਣ ਲਈ ਜਾਨਾਂ ਵਾਰਨ ਵਾਲੇ ਸਿੱਖਾਂ ਦੀਆਂ ਤਸ਼ਵੀਰਾਂ ਵੀ ਇਨ੍ਹਾਂ ਨੇ ਦਰਬਾਰ ਸਾਹਿਬ ਦੇ ਮਿਊਜ਼ਮ ਹਾਲ ਵਿੱਚ ਲਾਈਆ ਹੋਈਆਂ ਹਨ। ਇਸ ਦੇ ਬਾਵਜੂਦ ਵੋਟਾਂ ਦੇ ਲਾਲਚ ਅਧੀਨ ਜਥੇਦਾਰਾਂ ਨੂੰ ਆਪਣੀ ਕੋਠੀ ਬੁਲਾ ਕੇ ਫਰਜੀ ਚਿੱਠੀ ਦੇ ਆਧਾਰ ’ਤੇ ਸੌਦਾ ਸਾਧ ਨੂੰ ਫੌਰੀ ਤੌਰ ’ਤੇ ਮੁਆਫ ਕਰਨ ਦਾ ਹੁਕਮ ਦੇ ਕੇ ਅਕਾਲ ਤਖ਼ਤ ਦਾ ਮਾਨ ਸਨਮਾਨ ਮਿੱਟੀ ’ਚ ਰੋਲ਼ਿਆ ਗਿਆ ਹੈ। ਸੌਦਾ ਪ੍ਰੇਮੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਹੋਣ ਅਤੇ ਇਸ ਨੂੰ ਪਾੜ ਕੇ ਗਲ਼ੀਆਂ ਵਿੱਚ ਸੁੱਟੇ ਜਾਣ ਦੀ ਚਿਤਾਵਨੀ ਦਿੰਦੇ ਪੋਸਟਰ ਲਾਉਣ ਦੀਆਂ ਘਟਨਾਵਾਂ ਦੇ ਬਾਵਜੂਦ ਬਾਦਲ ਸਰਕਾਰ ਨੇ ਦੋਸ਼ੀਆਂ ਦੀ ਭਾਲ ਕਰਨ ਦੀ ਬਜਾਇ ਮਸਲਾ ਕੇਂਦਰ ਦੀ ਝੋਲ਼ੀ (ਸੀਬੀਆਈ) ’ਚ ਸੁੱਟ ਦਿੱਤਾ। ਬੇਅਦਬੀ ਦੀ ਘਟਨਾ ਵਾਪਰਨ ਉਪਰੰਤ ਦੋਸ਼ੀਆਂ ਨੂੰ ਫੜੇ ਜਾਣ ਦੀ ਮੰਗ ਕਰ ਰਹੇ ਸ਼ਾਂਤਮਈ ਸਿੰਘਾਂ ’ਤੇ ਪੁਲਿਸ ਨੇ ਅੰਨ੍ਹੇਵਾਹ ਗੋਲੀ ਚਲਾ ਕੇ ਦੋ ਸਿੰਘ; ਸ਼ਹੀਦ ਕਰ ਦਿੱਤੇ ਜਿਸ ਦੀ ਪੜਤਾਲ ਜਸਟਿਸ ਜੋਰਾ ਸਿੰਘ ਪਾਸੋਂ ਕਰਵਾਉਣ ਪਿੱਛੋਂ ਵੀ ਇਸ ਰੀਪੋਰਟ ’ਤੇ ਕੋਈ ਕਾਰਵਾਈ ਨਹੀਂ ਕੀਤੀ। ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਹੀ ਰੱਦ ਕਰ ਦਿੱਤੀ ਅਤੇ ਸਿਟ ਦੇ ਅਹਿਮ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਭਾਜਪਾ ਦੀ ਮਦਦ ਨਾਲ ਕਰਵਾ ਦਿੱਤੀ ਤਾਂ ਕਿ ਅਸਲ ਦੋਸ਼ੀਆਂ ਤੱਕ ਸਿਟ ਦੇ ਹੱਥ ਨਾ ਪਹੁੰਚ ਸਕਣ।  ਸਾਰੀ ਅਸਲੀਅਤ ਜਾਨਣ ਲਈ ਪੰਥਕ ਅਸੈਂਬਲੀ ਅੰਮ੍ਰਿਤਸਰ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ – ਕੱਚਾ ਚਿੱਠਾ’ ਪੜ੍ਹਨਾ ਯੋਗ ਹੈ।  ਹੁਣ ਤੱਕ ਦੀਆਂ ਘਟਨਾਵਾਂ ਇਹੀ ਦਸਦੀਆਂ ਹਨ ਕਿ ਬੇਅਦਬੀ ਦੇ ਮਾਮਲੇ ਵਿੱਚ ਸਿੱਖਾਂ ਵੱਲੋਂ ਦੁਸ਼ਮਣ ਸਮਝੀ ਜਾ ਰਹੀ ਕਾਂਗਰਸ ਨਾਲੋਂ ਅਕਾਲੀ ਦਲ ਵੱਧ ਦੋਸ਼ੀ ਹੈ, ਜਿਸ ਕਾਰਨ ਜਦ ਤੱਕ ਭਾਜਪਾ ਕੇਂਦਰ ਸਰਕਾਰ ਵਿੱਚ ਰਾਜ ਕਰਦੀ ਰਹੇਗੀ ਤਦ ਤੱਕ ਕਨੂੰਨੀ ਤੌਰ ’ਤੇ ਅਸਲ ਦੋਸ਼ੀਆਂ ਨੂੰ ਸਜਾ ਅਸੰਭਵ ਹੈ। 

ਲੋਕ ਸਭਾ ਚੋਣਾਂ ਕੇਂਦਰ ਸਰਕਾਰ ਦੀ ਕਾਰਗੁਜਾਰੀ ਦੀ ਪਰਖ ਹਨ। ਇਸ ਲਈ ਇਨ੍ਹਾਂ ਨੂੰ ਹਰਾ ਕੇ ਲੋਕ ਕਚਹਿਰੀ ਵਿੱਚ ਇਖ਼ਲਾਕੀ ਤੌਰ ’ਤੇ ਸਜਾ ਦਿੱਤੀ ਜਾ ਸਕਦੀ ਹੈ। ਕੈਪਟਨ ਸਰਕਾਰ ਨੇ ਜੇ ਪੰਜਾਂ ਸਾਲਾਂ ਵਿੱਚ ਵੀ ਵਾਅਦੇ ਪੂਰੇ ਨਾ ਕੀਤੇ ਤਾਂ ਉਨ੍ਹਾਂ ਨੂੰ ਸਜਾ ਵਿਧਾਨ ਸਭਾ ਚੋਣਾਂ ਦੌਰਾਨ 2022 ’ਚ ਦਿੱਤੇ ਜਾਣ ਦਾ ਸਮਾਂ ਢੁਕਵਾਂ ਹੋਵੇਗਾ।

4. ਅਕਾਲੀਦਲ ਵੱਲੋਂ ਫਤਹਿਗੜ੍ਹ ਸਾਹਿਬ ਤੋਂ ਚੋਣ ਲੜ ਰਿਹਾ ਦਰਬਾਰਾ ਸਿੰਘ ਗੁਰੂ ਜੋ ਕਿ ਨਕੋਦਰ ਬੇਅਦਬੀ ਘਟਨਾ ਉਪਰੰਤ ਬਹਿਬਲ ਕਾਂਡ ਵਾਙ ਰੋਸ ਪ੍ਰਗਟ ਕਰ ਰਹੇ ਸਿੱਖਾਂ ’ਤੇ ਗੋਲ਼ੀ ਚਲਾ ਕੇ 4 ਸਿੰਘ ਸ਼ਹੀਦ ਕੀਤੇ ਜਾਣ ਸਮੇਂ ਬਤੌਰ ਏਡੀਸੀ ਮੌਕੇ ’ਤੇ ਮੈਜਿਸਟ੍ਰੇਟ ਵਜੋਂ ਤਾਇਨਾਤ ਸੀ ਅਤੇ ਜਲੰਧਰ ਤੋਂ ਚੋਣ ਲੜ ਰਹੇ ਚਰਨਜੀਤ ਸਿੰਘ ਅਟਵਾਲ; ਇਸ ਕਾਂਡ ਸਬੰਧੀ ਜਸਟਿਸ ਗੁਰਨਾਮ ਸਿੰਘ ਰਿਪੋਰਟ ਵਿਧਾਨ ਸਭਾ ’ਚ ਪੇਸ਼ ਕਰਨ ਸਮੇਂ ਵਿਧਾਨ ਸਭਾ ਦਾ ਸਪੀਕਰ ਸੀ ਅਤੇ ਹੁਣ ਵਡੇਰੀ ਉਮਰ ਦੇ ਬਹਾਨੇ ਉਸ ਘਟਨਾ ਦੀ ਯਾਦ ਤੋਂ ਹੀ ਮੁਨਕਰ ਹੋ ਗਿਆ ਹੈ; ਇਹ ਉਮੀਦਵਾਰ ਕੇਵਲ ਹਾਰਨੇ ਹੀ ਨਹੀਂ ਚਾਹੀਦੇ ਸਗੋਂ ਘੱਟ ਤੋਂ ਘੱਟ ਤੀਜੇ ਨੰਬਰ ’ਤੇ ਆਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮਨੁੱਖੀ ਅਧਿਕਾਰਾਂ ਦਾ ਕੇਸ ਲੜਨ ਕਾਰਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੀ ਕਿ ਆਪਣੇ ਪਤੀ ਦੀ ਸ਼ਹੀਦੀ ਉਪਰੰਤ ਉਸ ਵੱਲੋਂ ਜਗਾਈ ਮਿਸ਼ਾਲ ਫੜ ਕੇ ਹੁਣ ਤੱਕ ਸੰਘਰਸ਼ ਕਰਦੀ ਆ ਰਹੀ ਹੈ ਅਤੇ ਹੁਣ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਹੈ ਅਤੇ ਹਰਿਆਣਾ ਵਿੱਚ ਹੋਂਦ ਚਿੱਲੜ ਵਿਖੇ ਜਨੂੰਨੀਆਂ ਦੇ ਹਜੂਮ ਵੱਲੋਂ 1984 ’ਚ ਬੇਰਹਿਮੀ ਨਾਲ ਕਤਲ ਕੀਤੇ 34 ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਅਦਾਲਤੀ ਲੜਾਈ ਲੜ ਰਹੇ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਜੋ ਹਲਕਾ ਫਤਹਿਗੜ੍ਹ ਸਾਹਿਬ ਤੋਂ ਚੋਣ ਲੜ ਰਹੇ ਹਨ; ਇਨ੍ਹਾਂ ਦੋਵੇਂ ਉਮੀਦਵਾਰਾਂ ਦੀ ਅਹਿਮੀਅਤ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਹੈ ਤਾਂ ਕਿ ਮਨੁੱਖੀ ਅਧਿਕਾਰਾਂ ਦੀ ਆਵਾਜ਼ ਉੱਠਾ ਰਹੇ ਇਹ ਦੋਵੇਂ ਵਿਅਕਤੀ ਸਾਂਸਦ ਦੇ ਮਾਧਿਅਮ ਰਾਹੀਂ ਹੋਰ ਉੱਚੀ ਅਵਾਜ਼ ’ਚ ਆਪਣੀਆਂ ਜਾਇਜ਼ ਮੰਗਾਂ ਬੁਲੰਦ ਕਰ ਸਕਣ।

5. ਭਾਜਪਾ ਨੂੰ ਹਰਾਉਣ ਨਾਲ ਵੱਡਾ ਸੰਦੇਸ਼ ਜਾਵੇਗਾ ਕਿ ਭ੍ਰਿਸ਼ਟਾਚਾਰ ਰਾਹੀਂ ਇਕੱਤਰ ਕੀਤੇ ਬੇਸ਼ੁਮਾਰ ਫੰਡਾਂ (ਚੋਣ ਕਮਿਸ਼ਨ ਨੂੰ ਦਿੱਤੇ ਵੇਰਵਿਆਂ ਮੁਤਾਬਕ ਕਾਰਪੋਰੇਟ ਘਰਾਣਿਆਂ ਤੋਂ ਫੰਡ ਪ੍ਰਾਪਤ ਕਰਨ ’ਚ ਭਾਜਪਾ ਸਭ ਤੋਂ ਮੋਹਰੀ ਹੈ) ਰਾਹੀਂ ਮੀਡੀਏ ਨੂੰ ਖਰੀਦ ਕੇ ਅਤੇ ਚੋਣਾਂ ਦੌਰਾਨ ਬੇਹਿਸਾਬਾ ਪੈਸਾ ਖਰਚਾ ਕੇ ਚੁਣਾਵੀ ਜ਼ੁਮਲਿਆਂ ਦੇ ਆਧਾਰ ’ਤੇ ਚੋਣਾ ਜਿੱਤਣਾ ਅਸੰਭਵ ਹੈ; ਜਿੱਤ ਕੇਵਲ ਕੀਤੇ ਚੋਣ ਵਾਅਦੇ ਪੂਰੇ ਕਰਨ ਅਤੇ ਹਰ ਸ਼ਹਿਰੀ ਭਾਵੇਂ ਕਿ ਉਹ ਕਿਸੇ ਵੀ ਧਰਮ ਅਤੇ ਜਾਤ ਨਾਲ ਸਬੰਧਤ ਹੋਵੇ, ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਨਾਲ ਹੀ ਸੰਭਵ ਹੋ ਸਕਦੀ ਹੈ।

Transforming Relations (Part 5)

0

Transforming Relations

A Journey from Autumn to Spring – The Secrets of Blissful Living

3rd Chapter – Growing Up – 2nd Part

ਡਾ. ਪੁਸ਼ਪਿੰਦਰ ਸਿੰਘ ਲੁਧਿਆਣਾ ਮੋ: +੯੧ ੯੮੧੪੧-੧੭੧੮੦  

I Want To Be Free

We hear this phrase all the time: “I want to be free.” If you take the train off the track, it is free, but where does it go? If everyone could make their own traffic laws and drive on any side of the road would you call that freedom or chaos? What is missing is discipline. By observing the rule, we are actually gaining freedom, aren’t we?

Mom! This is My Life!

This tragic episode is related to the life of a young European girl in North America. She published it in a letter to Ann Landers, a popular columnist of the western world. The incident reveals the attitude of the youth towards their parents and the sad outcome of disregard for their advice. Dear Ann, now, I do not want to live anymore. I want to die and meet my mother so that I can apologize to her, be forgiven for my sin and overcome my guilt. It is impossible for me to live with that guilt in my mind. When I meet her I will say, “Mom! I am really sorry for disrespecting and hurting you by not listening to you. I ruined my own life and yours too, by disobeying you. Please forgive me.” When I was a teenage girl, I did not care to listen to the advice of my mom. As with many teenagers, whenever my mom would ask me to do or not to do something, my reply always was “Mom, this is

my life. I know (what to do). Do not interfere.” Every time I went outside, she would tell me, “Do not go out, it is too late for you to venture outside. “I was tired of hearing this again and again; hence I decided to leave the house to enjoy my freedom as an independent individual. I soon became pregnant and delivered a baby girl. Being a single mother, I suffered for more than a decade to raise my daughter. I did nothing but nurse her. I was shocked when my daughter shot at me the same words that I had said to my mom when I was a teenager, “Mom! I know. This is my life; do not interfere.” I could understand only then the agony my mother suffered when I used those words. I was awakened to the truth and understood what a mother is for her children and how much she loves them. Moved by the love for my mother, I went to her home to apologize for hurting her feelings. When I reached the neighborhood I saw a dead body being taken out for a funeral. It was my mother’s body.

The advice given to her by Ann Landers; by committing suicide you cannot meet your mother. I am publishing your feelings so that youth all over the world will read them. This will convince many of them to obey their mothers, express due regard to them, and thus, save their own lives while keeping their mothers in peace. You must go to the youth, talk about this tragedy and advise them to listen to their mothers. This is the way you can console yourself, overcome your guilt and lead the rest of your life in peace.

There is a misconception that freedom means doing your own thing. One cannot always have what one desires. Many times it is not easy to comprehend the benefits of good values and discipline. It may even seem more profitable, enjoyable and convenient to do otherwise. All we need to do is see countless instances where lack of discipline has prevented people from succeeding. What we think is pulling us down is really taking us up. That is what discipline is all about.

A boy was flying a kite with his father and asked him what kept the kite up. Dad replied, “The string.” The boy said, “Dad, it is the string that is holding the kite down.” The father asked his son to watch as he broke the string. Guess what happened to the kite? It came down. Isn’t that true in life? Sometimes the very things that we think are holding us down are the things that are helping us fly. That is what discipline is all about.

 ‘Animal’ – Man And ‘Human’ – Man

Human beings are the most intelligent animals. Man has brought every animal, even the most ferocious and dangerous ones, under his control. Further, he has discovered many secrets of nature and has made many inventions – engine, airplane, telephone, computer, etc. The concept of marriage and family is not there among the animals. They randomly mate to produce their offspring. After the mother stops suckling her young ones, she loses all relationship with her issue. Permissiveness and premarital relationships and often with more than one person, degrades cultured human beings to uncultured-‘animals’. “Animals do not wear clothes.” “An animal, even if clothed will behave as an animal. A human being will continue to be the same even if the person is not dressed, but an unclothed person will not be regarded as a cultured human being. The scanty dress culture being adopted by some youth has misled many young people. It lowers the image and grace of a cultured human being and youth must avoid it to maintain their dignity and self-esteem. It is uncivilized behavior to go out to a public place baring one’s body.

Only the practice of faith (the mission of a human being) raises an animal-man to the status of a human-man… Ignoring our faith means refusing to be a human being, and living the life of an ‘animal’- man. True peace and pleasure is obtained by disciplining one’s mind and living according to one’s faith. Rejecting, or distorting the principles of faith, and living according to one’s convenience only keep one in an illusion. For example doing exercise is not tormenting your body, but making it strong, healthy, and happy. Forcing your mind to follow your faith is not limiting or restricting your happiness, but enjoying the path of real pleasure. Faith tells us to practice the virtues – truth, service, and humility – and at the same time to stay away from vices – ego, lust, greed, and anger.

  • You have certain rights, but these rights come with certain responsibilities.
  • If you expect some things as your right, you have to act responsibly to deserve them.
  • Strong relationships are built when people respect each other’s rights and live up to their responsibilities.

Dating And Dancing

Why do parents not let their grown up children date? They feel that they are responsible enough so the parents can guide them but cannot prohibit them from going with their friends. Is dating prohibited in the Sikh Faith? Let us first understand “What is dating?” The dictionary meaning is to have an appointment, especially with a person of opposite sex. It is understood that the two want to socially interact to know each other with the objective of choosing a life partner. Dating, a sophisticated word of the western culture was used to represent a sincere and pious friendship among the unmarried youth. However, the major change in the dating regime is that premarital intimacy of various kinds — going steady, living together before marriage.

Observing social and/or moral discipline is the only way for saving youth from “ruining their lives.” The youth need to be cautioned that lust, anger, greed, and other vices overpower an individual, and force one to do what one knows should not be done. It is always good to keep away from a situation where there is a likelihood of being caught under pressure of any of these vices. Why create a potentially harmful and degrading situation?

To justify dating, one may argue, “I’m smart. I know the consequences. 1 won’t do what other silly youth do and get caught.” But what the youth do not realize is that probability of “accident” occurring increases if you choose to take risks. To illustrate this notion, why every gas station displays the notice, “Turn the engine off before dispensing gasoline.” “The gas may spill and create fire.”

There are thousands of examples when dating resulted in pregnancy, ruining the life not only of the youth but also their parents. Still, many youth believe, “It will not happen to me.” Hence the advice: Take no risk: Do not tread on that path at all. Being friendly is important for youth. He/she should have good relationship with all her/his peers, regardless of the gender. Of course, not with those engaged in dreadful activities like consuming alcohol, drugs and so on. When one is adult and ready to find a spouse, he/she should be open and frank with the parents to choose a life partner and solicit their help and guidance in making a decision. Why ignore their well-intentioned, advice for a better future? However, parents should never force their child to marry in a situation unwanted by her/him.

Dancing

Dancing is a mode of entertainment in western countries Sikhism applies the general test mentioned in the Scripture to any entertainment, namely,

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥  ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ 

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ 

ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥  ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ॥

ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥

(SGGS – Siree Raag Mehla 1 – Page 16)

Baabaa Hor Khaanaa Khusee Khu-aar || Jit Kkhaadhai Tan Peerhee-ae Man Meh Chal-eh Vikaar || 1 || Rahaa-u ||

Baabaa Hor Painan Khusee Khu-aar || Jit Paedhae Tan Peerhee-ae Man Meh Chal-eh Vikaar || 1 || Rahaa-u ||

Baabaa Hor Charh-naa Khusee Khu-aar || Jit Charhi-ae Tan Peerhee-ae Man Meh Chal-eh Vikaar || 1 || Rahaa-u ||

Baabaa Hor Sau-naa Khusee Khu-aar || Jit Sutae Tan Peerhee-ae Man Meh Chal-eh Vikaar || 1 || Rahaa-u ||

“Avoid those foods/clothes/vehicles/rest & sleep, which causes pain or harm to the body or produces evil thoughts in the mind.”

Dancing with partners of the opposite sex is likely to cause sensuous thoughts, for intimate bodily movement and arouse the passions. However, cultural dances like Bhangra, Gidhdha, Trianjn etc. are not forbidden, but these should not be performed in the presence of Guru Granth Sahib. Such dances are meant for social occasions or festivals and have no religious significance. There are other religious dances which are done by the Hindus (as for example Raas-Lila), and also by Muslim Sufi mystics. Such dances are not permitted in Sikhism. What the Guru permitted was ‘the dance (activity/working) of the mind’, and not of the body. The Guru says:

ਨਾਚੁ ਰੇ ਮਨ ! ਗੁਰ ਕੈ ਆਗੈ ॥  ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ॥ ਰਹਾਉ ॥ (SGGS – Goojree Mehla 3 – Page 506)

Naach Ray Man Gur Kae Aagae ||

Gur Kae Bhaanae Naach-eh Taa Sukh Paavahe An-tay Jam Bha-u Bhaagae || Rahaa-u ||

 “O my mind, dance as per the WILL of the Guru;

If you dance according to the will of the Guru;

You will gain happiness, and the fear of death will vanish.”

This kind of dance is the result of spiritual ecstasy, and is free from physical jerking and gymnastics. Similar is the Sikh attitude to Discotheque. Disco is a blend of physical movements related to loud pop music. The lights in the hall or the room are deliberately kept dim to enable the partners to get closer to each other. As disco is likely to arouse lustful feelings, it is not permitted to the Sikhs. Dances purely for the promotion of physical health or fitness are not taboo.

Expressing What You Mean

Youth are exposed to innumerable changes and stimuli in their environment. Many of these stimuli are new and evoke a feeling of anticipation, excitement and curiosity though not all promote healthy behavior. While some succumb to the new stimuli, others stand firm and resist external attempts to mold their thoughts and behavior. The kind of behavior that one adopts has a great impact on the relationship with peers. Thus, it’s vital for youth to use productive assertive techniques when confronting peer pressure rather than developing behaviors that are passive or aggressive.

Passive: Means to communicate weakly; you are unclear and afraid to address the issue or problem. You are not strong with your opinion and you do not want to upset or disappoint the other person. You exhibit confused body language, which shows you are weak, timid, undecided and have low self-esteem.

Body language: Confused – talking quietly – giggling nervously – looking down or away – sagging shoulders – avoiding disagreement – hiding face with hand, etc.

Aggressive: Means to communicate in a way that threatens to punish the other person if your feelings, opinions or desires are not accepted. You try to discourage the other person, and insist on your rights while denying their rights. Only your ideas, words, opinions, thoughts are correct. You have threatening and forceful body language.

Body language: Shouting – demanding – saying that others are wrong – leaning forward – looking down on others wagging finger or pointing at others – threatening.

Assertive: Means to communicate in a way that does not seem rude or threatening to others. You are firm in standing up for your opinion, ideas, feelings, and for your rights without endangering the rights of others. You tell someone exactly what you want in a way which makes it clear that these are your ideas, words, opinion and thoughts, and you believe them to be correct for you. You have strong and steady, but non-threatening body language.

Body language: Know what you want to say – say “I feel”- be specific – use “I” statements – look the person in the eye – don’t whine or be sarcastic – use your body too, i.e., stand upright to stand your ground.

(ਚਲਦਾ   —— Continued in next month’s issue)

ਗੁਰਮਤਿ ਨੂੰ ਸਪਸ਼ਟ ਕਰਨ ਲਈ ਗੁਰਬਾਣੀ ’ਚ ਵਰਤੇ ਗਏ ਲਿਖਤੀ ਨਿਯਮ

0

ਗੁਰਮਤਿ ਨੂੰ ਸਪਸ਼ਟ ਕਰਨ ਲਈ ਗੁਰਬਾਣੀ ’ਚ ਵਰਤੇ ਗਏ ਲਿਖਤੀ ਨਿਯਮ

ਗਿਆਨੀ ਅਵਤਾਰ ਸਿੰਘ

ਗੁਰਮਤਿ ਜਾਂ ਗੁਰਬਾਣੀ ਨੂੰ ਆਮ ਤੌਰ ’ਤੇ ਜ਼ਰੀਆ ਜਾਂ ਸਾਧਨ ਕਹਿ ਕੇ ਸਿੱਖ ਸੰਗਤਾਂ ’ਚ ਪ੍ਰਚਾਰਿਆ ਜਾਂਦਾ ਹੈ ਜਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਗੁਰਬਾਣੀ ’ਚ ਦਰਜ ਗੁਰੂ ਵਿਚਾਰ ਅਤੇ ਗੁਰਬਾਣੀ ਤੋਂ ਬਾਹਰ ਗੁਰੂ ਹੁਕਮਨਾਮਿਆਂ ਨੂੰ ਸਮਾਨੰਤਰ ਨਹੀਂ ਵੇਖਿਆ ਜਾ ਸਕਦਾ।

ਦਰਅਸਲ ਅਜਿਹੀ ਸੋਚ ਉਸ ਦਿਮਾਗ਼ ਦੀ ਉਪਜ ਹੈ ਜੋ ਗੁਰੂ ਨੂੰ ਆਪਣੀ ਤੁਛ ਸੋਚ ਨਾਲ਼ ਵੇਖਦੀ ਹੈ। ‘‘ਇਕ ਦੂ ਇਕੁ ਸਿਆਣਾ ’’ ਰੋਗ ਬੰਦੇ ਨੂੰ ਇੰਨਾ ਉਤਾਂਹ ਤੋਂ ਵੇਖਣ ਨੂੰ ਮਜਬੂਰ ਕਰਦਾ ਹੈ, ਜਿੱਥੋਂ ਗੁਰੂ ਵੀ ਸਮਾਨੰਤਰ ਜਾਪਦਾ ਹੈ ਭਾਵੇਂ ਕਿ ਗੁਰਬਾਣੀ ’ਚ ਮਨੁੱਖੀ ਸੋਚ ਤੇ ਗੁਰੂ ਸੋਚ ’ਚ ਭਿੰਨਤਾ ਪ੍ਰਗਟਾਉਣ ਲਈ ਹੀ ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ’’ (: , ਪੰਨਾ ੬੧) ਜਾਂ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ (ਭਾਵ ਗੁਰੂ) ਪਰਉਪਕਾਰੀ ਆਏ (: , ਪੰਨਾ ੭੪੯), ਕਰਤੇ ਕੀ ਮਿਤਿ ਕਰਤਾ ਜਾਣੈ ਕੈ (ਭਾਵ ਜਾਂ) ਜਾਣੈ ਗੁਰੁ ਸੂਰਾ’’ (: , ਪੰਨਾ ੯੩੦) ਭਾਵ ਕਰਤਾਰ ਦੀ ਮਿਣਤੀ (ਵਡੱਪਣ); ਕਰਤਾਰ ਆਪ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ, ਇਸ ਤੋਂ ਇਲਾਵਾ ਕੋਈ ਹੋਰ ਨਹੀਂ, ਆਦਿ ਵਾਕ ਦਰਜ ਕੀਤੇ ਗਏ ਹਨ ਅਤੇ ਮਨੁੱਖ ਨੂੰ ਤਾੜਨਾ ਵੀ ਕੀਤੀ ਗਈ ਕਿ ਗੁਰੂ ਨੂੰ ‘‘ਮਾਨੁਖ ਕਾ ਕਰਿ ਰੂਪੁ ਜਾਨੁ ’’ (: , ਪੰਨਾ ੮੯੫), ਪਰ ਫਿਰ ਵੀ ਜਾਣੇ ਅਣਜਾਣੇ ਗੁਰਬਾਣੀ ਦੇ ਹਵਾਲੇ ਨਾਲ਼ ਮਨਮਤੀ ਵਿਚਾਰ ਸੰਗਤਾਂ ’ਚ ਰੱਖਦੇ ਸਿੱਖ ਪ੍ਰਚਾਰਕ ਆਮ ਮਿਲ ਜਾਂਦੇ ਹਨ।

ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਆਪਣੀ ਕਿਤਾਬ ‘ਸਿੱਖ ਤਵਾਰੀਖ਼’ ਦੇ ਪਹਿਲੇ ਭਾਗ (1469-1708) ਦੇ ਪੰਨਾ 117 ਉੱਤੇ ਲਿਖਦਾ ਹੈ ਕਿ ‘3-4 ਸਾਲ ਦੀ ਉਮਰ ’ਚ ਗੁਰੂ ਨਾਨਕ ਜੀ ਆਪਣੇ ਸਾਥੀਆਂ ਨਾਲ਼ ਖੇਡਦੇ-ਖੇਡਦੇ ਕਿਸੇ ਜਗ੍ਹਾ ਬੈਠ ਕੇ, ਲਿਵ ਲਾ ਕੇ, ਸੋਚ-ਉਡਾਰੀ ਵਿੱਚ ਮਸਤ ਹੋ ਕੇ, ਕਾਫ਼ੀ ਚਿਰ ਸਹਿਜ ਦੀ ਹਾਲਤ ਵਿੱਚ ਰਿਹਾ ਕਰਦੇ ਸਨ ਤੇ ਆਪ ਦੇ ਘਰ ਵਾਲ਼ੇ ਸਾਥੀ ਆਪ ਨੂੰ ਲੱਭਦੇ ਰਹਿ ਜਾਂਦੇ ਸਨ।  ਪੰਜ ਸਾਲ ਦੀ ਉਮਰ ’ਚ ਆਪ ਸਿਆਣਿਆਂ, ਆਲਮ ਤੇ ਧਾਰਮਿਕ ਬੰਦਿਆਂ ਦੀ ਸੰਗਤ ਵਿੱਚ ਬੈਠ ਕੇ ਰੂਹਾਨੀ ਗੱਲਾਂ ਬੜੇ ਗਹੁ ਨਾਲ਼ ਸੁਣਿਆਂ ਕਰਦੇ ਸਨ।  ਆਪ ਅਕਸਰ ਅਜਿਹੇ ਸਵਾਲ ਕਰਿਆ ਕਰਦੇ, ਜਿਨ੍ਹਾਂ ਨੂੰ ਸੁਣ ਕੇ ਸਿਆਣੇ ਬੰਦੇ ਵੀ ਤਅੱਜੁਬ (ਅਸ਼ਚਰਜ) ਕਰਨ ਲੱਗ ਪੈਂਦੇ।  ਆਪ ਦੀ ਲਾਸਾਨੀ ਸੂਝ, ਤਾਕਤ ਤੇ ਰੂਹਾਨੀਅਤ ਦੀਆਂ ਖ਼ਬਰਾਂ ਸੁਣ ਕੇ ਪਿੰਡ ਤਲਵੰਡੀ ਦੇ ਮੋਢੀ ਰਾਇ ਭੋਇ ਦਾ ਪੁੱਤਰ ਰਾਇ ਬੁਲਾਰ ਵੀ ਆਪ ਦਾ ਮੁਰੀਦ ਬਣ ਗਿਆ।’

ਉਕਤ ਸਚਾਈ ਤੋਂ ਸਪਸ਼ਟ ਹੈ ਕਿ ਗੁਰੂ ਜੀ ਪਹਿਲੇ 5 ਸਾਲ ਕੋਈ ਵੀ ਵਿਦਿਆ ਪੜ੍ਹਨ ਪਾਂਧੇ ਜਾਂ ਮੌਲਵੀ ਪਾਸ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਪਾਸ ਕੋਈ ਗੁਰਬਾਣੀ ਦਾ ਸ਼ਬਦ ਜਾਂ ਭਗਤਾਂ ਦੀ ਰਚਨਾ ਮੌਜੂਦ ਸੀ ਫਿਰ ਆਪ ਨੇ ਅਕਾਲ ਪੁਰਖ ਨਾਲ਼ ਧਿਆਨ ਜੋੜਨ ਲਈ ਕਾਹਦੀ ਟੇਕ ਲਈ ਹੋਏਗੀ ?

ਦਰਅਸਲ ਗੁਰੂ ਨਾਨਕ ਜੀ ਪੈਦਾਇਸ਼ ਤੋਂ ਹੀ ਨਿਰਾਕਾਰ ਦੀ ਹੋਂਦ ਤੋਂ ਵਾਕਫ਼ ਸਨ, ਉਨ੍ਹਾਂ ਦੇ ਗੁਣ; ਜਿਵੇਂ ਕਿ ਉਸ ਦੀ ਰਜ਼ਾ ਵਿੱਚ ਕੁਦਰਤ ਦਾ ਬਣਨਾ, ਸਭ ਨੂੰ ਰਿਜ਼ਕ ਮਿਲਣਾ ਤੇ ਕੁਦਰਤ ਦਾ ਨਾਸ਼ ਹੋਣਾ, ਕਣ-ਕਣ ’ਚ ਉਸ ਦੀ ਜੋਤ ਬਿਰਾਜਮਾਨ, ਆਦਿ ਗੁਰੂ ਜੀ ਨੂੰ ਪ੍ਰਤੱਖ ਨਜ਼ਰ ਆ ਰਹੇ ਸਨ, ਪਰ ਇਸ ਗਿਆਨ ਤੋਂ ਸੱਖਣਾ ਮਨੁੱਖ; ਆਪਹੁਦਰੀ ਕਾਰਨ ਦੁਖੀ ਹੋ ਰਿਹਾ ਸੀ।  ਗੁਰੂ ਦਾ ਟੀਚਾ ਮਾਨਵਤਾ ਨੂੰ ਅਸਲ ਸਿਰਜਣਹਾਰ ਨਾਲ਼ ਜੋੜਨਾ ਸੀ ਤਾਂ ਜੋ ਧਰਮ ਦੇ ਨਾਂ ’ਤੇ ਰੱਖੀ ਨਿਰਮੂਲ ਆਸਥਾ ਨੂੰ ਬੂਰ ਪੈ ਸਕੇ, ਨਿਰਾਸ਼ਾਵਾਦੀ ਜ਼ਿੰਦਗੀ ਰੌਸ਼ਨ ਹੋਵੇ, ਆਪਸੀ ਪਿਆਰ ਵਧੇ, ਇੱਕ ਦੂਜੇ ਦੇ ਅਧਿਕਾਰਾਂ ਦੀ ਸੁਰੱਖਿਆ ਹੋਵੇ; ਕਾਲ਼ਾ-ਗੋਰਾ, ੳੂਚ-ਨੀਚ, ਮਰਦ-ਔਰਤ ’ਚ ਵਿਤਕਰਾ ਨਾ ਰਹੇ, ਹਰ ਕੋਈ ਹੱਥੀਂ ਮਿਹਨਤ ਕਰ ਆਪਣੀ ਪਰਵਾਰਿਕ ਜ਼ਿੰਮੇਵਾਰੀ ਸੰਭਾਲ਼ੇ, ਰੱਬ ਦਾ ਨਾਮ ਜਪੇ, ਲੋੜਵੰਦਾਂ ਦਾ ਸਹਾਰਾ ਬਣੇ, ਆਦਿ।  ਕਰਤਾਰ ਵਰਗਾ ਗੁਰੂ ਦਾ ਇਹ ਰੌਸ਼ਨ ਦਿਮਾਗ਼ (ਗਿਆਨ); ਪੈਰੋਕਾਰਾਂ (ਸਿੱਖਾਂ) ਲਈ ਗੁਰਮਤਿ ਹੈ।  ਰੱਬ ਵਾਙ ਗੁਰੂ ਦੇ ਇਹ ਨਿੱਜੀ ਖ਼ਿਆਲ ਹਨ, ਜਿਨ੍ਹਾਂ ਨੂੰ ਕਿਸੇ ਦੁਨਿਆਵੀ ਵਿਦਿਆ, ਭਾਸ਼ਾ, ਸ਼ਬਦ ਜਾਂ ਮੌਖਿਕ ਰਾਏ (ਅਣਲਿਖਤ ਸਲਾਹ) ਦੀ ਲੋੜ ਨਹੀਂ ਹੁੰਦੀ।  ਗੁਰੂ ਸੋਚ ਅਤੇ ਰੱਬੀ ਸੋਚ ਦੀ ਇਹ ਆਪਸੀ ਸਾਂਝ (ਪ੍ਰੀਤ) ਹੀ ਬਾਲਕ ਨਾਨਕ ਜੀ ਨੂੰ ਵਾਰ-ਵਾਰ ਇਕਾਗਰ ਚਿੱਤ ਬੈਠਣ ਲਈ ਮਜਬੂਰ ਕਰ ਰਹੀ ਸੀ।

ਗੁਰੂ; ਆਵਾਗਮਣਧਾਰੀ ਮਨੁੱਖ ਦਾ ਮਾਰਗ-ਦਰਸ਼ਨ ਹੈ ਤੇ ਆਪ ਆਵਾਗਵਣ ’ਚ ਨਾ ਹੋਣ ਕਾਰਨ ‘‘ਜਨਮ ਜਨਮ ਕੀ, ਇਸੁ ਮਨ ਕਉ ਮਲੁ ਲਾਗੀ..’’ (: , ਪੰਨਾ ੬੫੧) ਵਾਲ਼ੀ ਮੈਲ਼ ਤੋਂ ਨਿਰਮਲ ਹੈ ਕਿਉਂਕਿ ਸੱਚ ਆਧਾਰਿਤ ਨਿਰਾਕਾਰ ਵਾਙ ਸੱਚ ਆਧਾਰਿਤ ਗੁਰੂ/ਗੁਰਮਤਿ ਹੈ।  ਮਾਇਆ ਦੇ ਪ੍ਰਭਾਵ ਤੋਂ ਉੱਚਾ ਰੱਬ ਹੈ ਜਾਂ ‘‘ਏਵਡੁ ਊਚਾ ਹੋਵੈ ਕੋਇ ਤਿਸੁ ਊਚੇ ਕਉ ਜਾਣੈ ਸੋਇ ’’ ਗੁਰੂ ਹੈ, ਇਸ ਲਈ ਗੁਰੂ ਤੇ ਰੱਬ ਸਮਾਨ ਹਨ, ‘‘ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ (: , ਪੰਨਾ ੩੮੭), ਗੁਰੁ ਪਰਮੇਸਰੁ, ਏਕੋ ਜਾਣੁ (: , ਪੰਨਾ ੮੬੪) ਕਿਉਂਕਿ ਪਰਮੇਸਰ ਰੂਪ ਗੁਰੂ; ਉਸ ਦੇ ਸਾਚੈ+ਨਾਇਂ ’ਚ ਲੀਨ ਹੈ, ‘‘ਗੁਰੁ ਪਰਮੇਸਰੁ ਸਾਚੈ ਨਾਇ ’’ (: , ਪੰਨਾ ੧੨੭੧), ਤਾਂ ਤੇ ਪਰਮੇਸਰ ਵਾਙ ਗੁਰੂ ਵੀ ਸਰਵ ਵਿਆਪਕ ਹੈ, ‘‘ਗੁਰੁ ਪਰਮੇਸਰੁ ਏਕੁ ਹੈ; ਸਭ ਮਹਿ ਰਹਿਆ ਸਮਾਇ (: , ਪੰਨਾ ੫੩), ਸੁਣਤੇ ਪੁਨੀਤ, ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ’’ (: , ਪੰਨਾ ੯੨੨), ਇਸੇ ਲਈ ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਜੀ ਬਾਰੇ ਕਿਹਾ, ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ, ਬਾਵਨ ਭਾਇਓ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ .. ਕਲਿਜੁਗਿ, ਪ੍ਰਮਾਣੁ ਨਾਨਕ ਗੁਰੁ; ਅੰਗਦੁ, ਅਮਰੁ ਕਹਾਇਓ ’’ (ਸਵਈਏ ਮਹਲੇ ਪਹਿਲੇ ਕੇ, ਭਟ ਕਲ, ਪੰਨਾ ੧੩੯੦) ਇਸੇ ਪ੍ਰਸੰਗ ਦੇ ਅੰਤ ’ਚ ਭੱਟ ਕਲਸਹਾਰ ਜੀ ਇਹ ਕਹਿਣਾ ਵੀ ਨਹੀਂ ਭੁੱਲੇ ਕਿ ਗੁਰੂ ਜੀ ਦਾ ਸਦੀਵੀ ਰਾਜ ਸਥਾਪਤ ਕਰਨ ਲਈ ਹੁਕਮ ਵੀ ਅਕਾਲ ਪੁਰਖ (ਆਦਿ ਪੁਰਖ) ਨੇ ਆਪ ਕੀਤਾ, ‘‘ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ (ਨੇ) ਫੁਰਮਾਇਓ ’’

ਡਾ. ਦਿਲਗੀਰ ਮੁਤਾਬਕ ਬਾਬਰ ਦਾ ਪੁੱਤਰ ਹਮਾਯੂੰ ਜੂਨ 1540 (ਸੰਮਤ ੧੫੯੭) ਨੂੰ ਸ਼ੇਰ ਸ਼ਾਹ ਸੂਰੀ ਪਾਸੋਂ ਹਾਰ ਕੇ 1 ਜੁਲਾਈ ਨੂੰ ਖਡੂਰ ਸਾਹਿਬ ਗੁਰੂ ਅੰਗਦ ਜੀ ਪਾਸੋਂ (ਅਗਾਂਹ ਜਿੱਤ ਲਈ) ਅਸ਼ੀਰਬਾਦ ਲੈਣ ਆਇਆ।  ਬੱਚਿਆਂ ਨੂੰ ਪੜ੍ਹਾ ਰਹੇ ਗੁਰੂ ਜੀ ਵੱਲੋਂ ਉਸ ਵੱਲ ਉਚੇਚਾ ਧਿਆਨ ਨਾ ਦੇਣ ਕਾਰਨ ਉਹ ਆਪਣੀ ਤਲਵਾਰ ਗੁਰੂ ਜੀ ’ਤੇ ਹਮਲਾ ਕਰਨ ਲਈ ਕੱਢਦਾ ਹੈ ਤੇ ਗੁਰੂ ਜੀ ਦਾ ਇਹ ਜਵਾਬ ਕਿ ਜਿੱਥੇ ਤਲਵਾਰ ਚਲਾਉਣੀ ਸੀ ਓਥੋਂ ਭੱਜ ਆਇਆ, ਸੁਣ ਕੇ ਆਪਣੇ ਕ੍ਰੋਧਿਤ ਸੁਭਾਅ ’ਤੇ ਮਾਫ਼ੀ ਮੰਗਦਾ ਹੈ।  ਇਸ ਘਟਨਾ ਦੇ ਜ਼ਿਕਰ ਦਾ ਕਾਰਨ 19 ਸਾਲ ਪਹਿਲਾਂ ਸੰਨ 1521 (ਸੰਮਤ ੧੫੭੮) ਨੂੰ ਇਸੇ ਹਮਾਯੂੰ ਦੇ ਪਿਤਾ ਬਾਬਰ ਦੁਆਰਾ ਸੈਦਪੂਰ (ਏਮਨਾਬਾਦ) ’ਤੇ ਕੀਤੇ ਪਹਿਲੇ ਹਮਲੇ ਦੌਰਾਨ ਗੁਰੂ ਨਾਨਕ ਜੀ ਵੱਲੋਂ ਕੀਤੀ ਗਈ ਭਵਿੱਖਬਾਣੀ, ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ’’ (ਤਿਲੰਗ, : , ਪੰਨਾ ੭੨੩) ਨਾਲ਼ ਜੋੜ ਕੇ ਵੇਖਿਆਂ ਸੱਚੀ ਅਤੇ ਕੁਦਰਤੀ ਨਿਯਮਾਵਲੀ ਮੁਤਾਬਕ ਰੱਬੀ ਸੋਚ ਤੇ ਗੁਰੂ ਸੋਚ ਨੂੰ ਬਰਾਬਰ ਲੈ ਆਉਂਦੀ ਹੈ।  ਸੋ ਗੁਰੂ ਦੀ ਸੋਚ (ਗੁਰਮਤਿ) ਹੀ ਅਕਾਲ ਪੁਰਖ ਦੀ ਸੋਚ ਹੈ, ਜੋ ਅਟੱਲ ਹੈ, ਨਿਰਮਲ ਹੈ, ਨਿਰਭਉ ਨਿਰਵੈਰੁ, ਅਭੁੱਲ ਹੈ ਭਾਵ ਰੱਬੀ ਗੁਣਾਂ ਦਾ ਸੰਗ੍ਰਹਿ ਹੀ ਗੁਰਮਤਿ ਹੈ।

ਗੁਰੂ ਜੀ ਨੂੰ ਮਿਲੇ ਇਨ੍ਹਾਂ ਅਧਿਕਾਰਾਂ ਨੂੰ ਕਲਿਯੁਗੀ ਸੁਭਾਅ (ਮਨੁੱਖ) ’ਚ ਲਾਗੂ ਕਰਨਾ ਬੜਾ ਚੁਣੌਤੀ ਭਰਪੂਰ ਕਾਰਜ ਸੀ।  ਗੁਰੂ ਨਾਨਕ ਜੀ ਜਾਣ ਚੁੱਕੇ ਸਨ ਕਿ ਅਧਰਮ ਨੂੰ ਧਰਮ ਦਾ ਨਾਂ ਦੇ ਕੇ ਮਨੁੱਖਤਾ ਦਾ ਸਮਾਂ, ਸੁਆਸ ਤੇ ਧਨ-ਦੌਲਤ ਲੁਟੀ ਜਾ ਰਹੀ ਹੈ।  ਜਦ ਚਾਰੋਂ ਤਰਫ਼ ਪ੍ਰਜਾ ਗਿਆਨਹੀਣ ਹੋਵੇ, ਕਰਮਕਾਂਡਾਂ ’ਚ ਅੰਧੀ ਸ਼ਰਧਾ ਹੋਵੇ, ਜ਼ੁਲਮੀ ਕਹਿਰ ਵਾਪਰ ਰਿਹਾ ਹੋਵੇ, ਨਿਆਂ ਮਿਲਣ ਦੀ ਉਮੀਦ ਖ਼ਤਮ ਹੋਵੇ, ਸਮਾਜ ਕਈ ਵਰਗਾਂ ’ਚ ਵੰਡ ਰੱਖਿਆ ਹੋਵੇ, ਸੱਚ ਨੂੰ ਵੇਖਣ ਵਾਲ਼ੀ ਅੱਖ ਨਾ ਹੋਵੇ, ਪਸ਼ੂ ਵਾਙ ਬੰਦਾ ਵੀ ਖਾਣ-ਪੀਣ ਜਾਂ ਘਰ-ਪਰਵਾਰ ਤੋਂ ਅਗਾਂਹ ਨਾ ਵੇਖ ਰਿਹਾ ਹੋਵੇ; ਓਥੇ ਰੱਬੀ ਨੂਰ ਗੁਰੂ ਨਾਨਕ ਜੀ ਦੇ ਬਿਖੜੇ ਕਾਰਜ ਤੇ ਇਲਾਹੀ ਗੱਲਾਂ ਦੀ ਬੰਦਾ ਕਿਵੇਂ ਰਮਜ਼ ਜਾਣ ਸਕਦਾ ਹੈ ?, ਪਰ ਆਪਣੇ ਟੀਚੇ ਨੂੰ ਸਰ ਕਰਨ ਲਈ ਗੁਰੂ ਜੀ ਨੇ 7 ਸਾਲ ਦੀ ਉਮਰ (ਸੰਨ 1476) ’ਚ ਪੰਡਿਤ ਗੋਪਾਲ ਜੀ ਪਾਸੋਂ ਸਿੱਧਮ ਭਾਖਾ (ਪੰਜਾਬੀ ਲਿਪੀ), 9 ਸਾਲ ਦੀ ਉਮਰ ’ਚ ਪੰਡਿਤ ਬ੍ਰਿਜ ਨਾਥ ਜੀ ਪਾਸੋਂ ਸੰਸਕ੍ਰਿਤ ਤੇ 13 ਸਾਲ ਦੀ ਉਮਰ ’ਚ ਮੌਲਵੀ ਕੁਤਬਦੀਨ ਜੀ ਪਾਸੋਂ ਫ਼ਾਰਸੀ ਗ੍ਰਹਿਣ ਕੀਤੀ।  ਆਪ ਨੇ ਫ਼ਿਲਾਸਫ਼ੀ ਦੀਆਂ ਵੀ ਕਈ ਕਿਤਾਬਾਂ ਪੜ੍ਹੀਆਂ।  14 ਕੁ ਸਾਲ ਦੀ ਉਮਰ ’ਚ ਐਨੀ ਵਿਦਿਆ ਪ੍ਰਾਪਤ ਕਰਨੀ, ਜਿੱਥੇ ਆਪ ਨੂੰ ਉੱਚ ਕੋਟੀ ਦੇ ਵਿਦਵਾਨਾਂ ’ਚ ਸ਼ਾਮਲ ਕਰਦੀ ਹੈ ਓਥੇ ਆਪ ਜੀ ਦੇ ਵਿਸ਼ਾਲ ਟੀਚੇ ਲਈ ਮੁੱਢਲੇ ਸੰਕੇਤ ਸਨ।

ਅਧਰਮ ਤੇ ਕਰਮਕਾਂਡ ਵਿਰੁਧ ਸੰਘਰਸ਼ ਆਪ ਨੇ 9 ਸਾਲ ਦੀ ਉਮਰ ’ਚ ਤਦ ਸ਼ੁਰੂ ਕਰ ਲਿਆ ਜਦ ਮਾਤਾ ਪਿਤਾ ਵੱਲੋਂ ਜਨੇੳੂ ਧਾਰਨ ਕਰਵਾਉਣ ਲਈ ਪੰਡਿਤ ਹਰਦਿਆਲ ਜੀ ਨੂੰ ਆਪਣੇ ਘਰ ਬੁਲਾਇਆ। ਇਸ ਅਖੌਤੀ ਸ਼ੁੱਭ ਦਿਹਾੜੇ ਦਾ ਵਿਰੋਧ ਗੁਰੂ ਜੀ ਪਹਿਲਾਂ, ਜਦ ਰਿਸ਼ਤੇਦਾਰਾਂ ਨੂੰ ਸੰਦੇਸ਼ ਭੇਜੇ ਜਾ ਰਹੇ ਸਨ, ਤਦ ਵੀ ਕਰ ਸਕਦੇ ਸੀ, ਪਰ ਐਸਾ ਨਾ ਕੀਤਾ ਗਿਆ ਕਿਉਂਕਿ ਗੁਰੂ ਜੀ ਨੇ ਸਦਾ ਇਕੱਠ ’ਚ ਹੀ ਆਪਣੇ ਬਹੁਮੁੱਲੇ ਵਿਚਾਰ ਰੱਖਣੇ ਯੋਗ ਸਮਝੇ, ਜਿਨ੍ਹਾਂ ’ਚ ਆਪਣੀ ਤਰਕ-ਸੰਗਤ ਜਿੱਤ, ਨਿਡਰਤਾ ਤੇ ਰੱਬੀ ਭਰੋਸਾ ਭਰਿਆ ਹੋਇਆ ਸੀ। ਜ਼ਿੰਦਗੀ ਦੇ ਅਗਲੇ ਪੜਾਅ ’ਚ ਆਪ ਨੇ ਕਈ ਸਰਲ ਯੁਕਤੀਆਂ ਨੂੰ ਵੀ ਸਾਧਨ ਵਜੋਂ ਵਰਤਿਆ; ਜਿਵੇਂ ਕਿ

(1). ਪਹਿਲੀ ਮਿਸਾਲ ਜਾਂ ਯੁਕਤੀ – ਸਚਾਈ ਤੋਂ ਬੇਮੁਖ ਹੋਣ ਦਾ ਮੂਲ ਕਾਰਨ ਦੁਬਿਧਾ ਹੁੰਦੀ ਹੈ।,  ਦੁਬਿਧਾ; ਝੂਠ ’ਤੇ ਵਿਸ਼ਵਾਸ ਕਰਾ ਦਿੰਦੀ ਹੈ।, ਰਾਹੀ ਨੂੰ ਕੁਰਾਹੇ ਪਾ ਦਿੰਦੀ ਹੈ।, ਝੂਠ ਨੂੰ ਸੱਚ ’ਚ ਅਤੇ ਸੱਚ ਨੂੰ ਝੂਠ ’ਚ ਬਦਲ ਸਕਦੀ ਹੈ।  ਦੁਬਿਧਾ ਨੂੰ ਗੁਰਬਾਣੀ ’ਚ ਦੂਜੈ ਭਾਇ (151 ਵਾਰ) ਕਿਹਾ ਗਿਆ, ਜਿਸ ਦਾ ਅਰਥ ਹੈ: ਸੱਚ ਤੋਂ ਇਲਾਵਾ ਕਿਸੇ ਦੂਜੇ ਨੂੰ ਪ੍ਰੇਮ ਕਰਨ ਨਾਲ਼

ਗੁਰੂ ਅਮਰਦਾਸ ਜੀ ਨੇ ਸੱਚ ਦੀ ਤਲਾਸ਼ ਲਈ ਲੰਬਾ ਸਮਾਂ ਦੁਬਿਧਾ (ਦੂਜੈ+ਭਾਇ) ’ਚ ਬਤੀਤ ਕੀਤਾ, ਇਸ ਲਈ ਆਪ ਨੇ ਦੂਜੈ ਭਾਇ ਸੰਯੁਕਤ ਸ਼ਬਦਾਂ ਰਾਹੀਂ ਗੁਰਮਤਿ ਦੀ ਵਾਰ-ਵਾਰ ਵਿਆਖਿਆ ਕੀਤੀ; ਜਿਵੇਂ ਕਿ ‘‘ਭਾਈ ਰੇਜਗੁ ਦੁਖੀਆ ਦੂਜੈ+ਭਾਇ (ਕਾਰਨ) (: /੨੯), ਮਤੁ ਜਾਣਹੁ ਜਗੁ ਜੀਵਦਾ; ਦੂਜੈ+ਭਾਇ ਮੁਇਆਸੁ (: /੬੪੩), ਗੁਰ ਕਾ ਸਬਦੁ ਵਿਸਾਰਿਆ; ਦੂਜੈ+ਭਾਇ (’) ਰਚੰਨਿ (: /੭੫੫), ਨਾਨਕ ! ਨਾਮਿ ਮਿਲੈ ਵਡਿਆਈ; ਦੂਜੈ+ਭਾਇ (ਨਾਲ਼) ਪਤਿ ਖੋਈ (: /੭੬੯), ਦੂਜੈ+ਭਾਇ (’) ਸੂਤੇ; ਕਬਹੁ ਜਾਗਹਿ; ਮਾਇਆ ਮੋਹ ਪਿਆਰ (: /੮੫੨), ਜੋ ਹਰਿ ਛੋਡਿ; ਦੂਜੈ+ਭਾਇ (’) ਲਾਗੈ; ਓਹੁ ਜੰਮੈ ਤੈ ਮਰਿ ਜਾਇ ’’ (: /੧੩੩੪), ਆਦਿ।

ਦੁਬਿਧਾ (ਦੁਚਿੱਤੇਪਣ) ’ਚੋਂ ਸਹੀ ਰਾਹ ਵਿਖਾਉਣ ਲਈ ਸਵਾਲਾਂ ਦੇ ਤੀਰ ਮਾਰਨੇ ਢੁੱਕਵਾਂ ਇਲਾਜ ਹੈ। ਗੁਰੂ ਨਾਨਕ ਜੀ ਨੇ ਇਹ ਹਥਿਆਰ ਵਾਰ ਵਾਰ ਵਰਤਿਆ; ਜਿਵੇਂ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ?, ਫੇਰਿ ਕਿ ਅਗੈ ਰਖੀਐ  ?.. ਮੁਹੌ ਕਿ ਬੋਲਣੁ ਬੋਲੀਐ  ?, ਕਿਵ ਕਰਿ ਆਖਾ  ? ਕਿਵ ਸਾਲਾਹੀ  ? ਕਿਉ ਵਰਨੀ  ? ਕਿਵ ਜਾਣਾ  ?੨੧’’

‘ਸਿਧ ਗੋਸਟਿ’ ’ਚ ਯੋਗੀਆਂ ਤੋਂ ਵੀ ਆਪ ਨੇ ਇਉਂ ਬੁਲਵਾਇਆ, ‘‘ਤੇਰਾ ਕਵਣੁ ਗੁਰੂ  ? ਜਿਸ ਕਾ ਤੂ ਚੇਲਾ (: /੯੪੨), ਮੈਣ ਕੇ ਦੰਤ; ਕਿਉ ਖਾਈਐ ਸਾਰੁ  ? ’’ ਭਾਵ ਮੋਮ ਦੇ ਦੰਦਾਂ (ਜਾਂ ਤੁਛ ਬੁੱਧੀ) ਨਾਲ਼ ਲੋਹਾ (ਦੁੱਖ ਨੂੰ) ਕਿਵੇਂ ਖਾਈਏ ?, ‘‘ਜਿਤੁ ਗਰਬੁ ਜਾਇ; ਸੁ ਕਵਣੁ ਆਹਾਰੁ  ?’’ ਭਾਵ ਜਿਸ ਨਾਲ਼ ਅਹੰਕਾਰ ਦੂਰ ਹੋਵੇ ਉਹ ਕਿਹੜਾ ਭੋਜਨ ਹੈ ?  ਇਨ੍ਹਾਂ ਸਵਾਲਾਂ ਦਾ ਜਵਾਬ ਕਿ ਸ਼ਬਦ-ਗੁਰੂ ਹੀ ਤੁਛ ਬੁੱਧੀ (ਮੈਣ ਕੇ ਦੰਤ) ਤੋਂ ਦੁੱਖ (ਸਾਰੁ) ਨਾਸ਼ ਕਰਾਉਂਦਾ ਹੈ; ਗੁਰਮਤਿ ਹੈ, ਨਾ ਕਿ ਇਹ ਸਵਾਲ।

ਸਵਾਲ; ਇੱਕ ਦੁਬਿਧਾ ’ਚੋਂ ਪੈਦਾ ਹੁੰਦਾ ਹੈ, ਜੋ ਸੰਦੇਹ ਹੈ; ਇਹ ਸੰਦੇਹ ਗੁਰੂ ਦੇ ਹਿਰਦੇ ’ਚ ਪੈਦਾ ਨਹੀਂ ਹੋ ਸਕਦਾ, ਇਸ ਲਈ ਇਸ ਨੂੰ ਗੁਰਮਤਿ ਨਹੀਂ ਕਹਿ ਸਕਦੇ ਕਿਉਂਕਿ ਇਹ ਸਵਾਲ ਇੱਕ ਯੁਕਤੀ ਵਜੋਂ ਵਰਤੇ ਗਏ ਹਨ।  ਜੇ ਸਵਾਲ ਹੀ ਗੁਰਮਤਿ ਮੰਨ ਲਏ ਜਾਣ ਤਾਂ ਦੁਬਿਧਾਧਾਰੀ ਬੰਦੇ ਲਈ ਗੁਰਮਤਿ ਵਾਚਣੀ ਅਸੰਭਵ ਹੈ।

(2). ਗੁਰਮਤਿ ਦੀ ਸਪੱਸ਼ਟਤਾ ਲਈ ਗੁਰਬਾਣੀ ’ਚ ਦੂਸਰੀ ਯੁਕਤੀ ਸੰਸਾਰੀ ਸੁਭਾਅ ਜਾਂ ਸਮਾਜਿਕ ਗਿਆਨ ’ਚੋਂ ਲਈ ਗਈ ਹੈ; ਜਿਵੇਂ ਮਨ ਦੀ ਮੈਲ਼ ਕਾਲ਼ੇ ਸੱਪ ਵਰਗੀ, ਲੋਭ ਬਾਂਦਰ ਦੇ ਸੁਭਾਅ ਵਰਗਾ, ਮਾਲਕ ਦੀ ਵਫ਼ਾਦਾਰੀ ਕੁੱਤੇ ਵਰਗੀ, ਹਾਥੀ ਦੀ ਕਾਮ-ਵਾਸ਼ਨਾ ਗ਼ੁਲਾਮੀ ਦਾ ਪ੍ਰਤੀਕ, ਨਿਮਰਤਾ ਕੀੜੀ ਵਰਗੀ, ਮੌਤ; ਸ਼ਿਕਾਰੀ ਜਾਨਵਰ ਜਾਂ ਸ਼ਿਕਾਰੀ ਪੰਛੀ ਵਾਙ ਅਚਾਨਕ ਪੈਂਦੀ, ਗੱਪੀ ਸੁਭਾਅ ਔਰਤ ਦੀ ਮਾਹਵਾਰੀ ਵਾਙ ਗੱਪ ਨੂੰ ਨਹੀਂ ਰੋਕ ਸਕਦਾ, ਅਕਿਰਤਘਣ (ਅਹਿਸਾਨ-ਫ਼ਰਾਮੋਸ਼) ਪਸ਼ੂ ਵਰਗਾ, ਆਦਿ।

ਸੋ, ਸੱਪ ਕਾਲ਼ਾ, ਬਾਂਦਰ ਲੋਭੀ, ਡੂੰਘੇ ਟੋਏ ਉੱਤੇ ਮਾਦਾ ਹਾਥੀ ਦੀ ਨਕਲੀ ਫੋਟੋ ਨਾਲ਼ ਨਰ ਹਾਥੀ ਨੂੰ ਕਾਬੂ ਕਰਨਾ, ਕੁੱਤਾ ਵਫ਼ਾਦਾਰ, ਔਰਤ ਦੀ ਮਾਹਵਾਰੀ, ਆਦਿ ਗਿਆਨ ਨੂੰ ਝੂਠਾ ਨਹੀਂ ਕਹਿ ਸਕਦੇ, ਪਰ ਇੰਨਾ ਕੁ ਗਿਆਨ ਤਾਂ ਮੂਰਖ ਪਾਸ ਵੀ ਹੁੰਦਾ ਹੈ।  ਇਸ ਸਮਾਜਿਕ ਗਿਆਨ ਅਤੇ ਸੁਭਾਅ ਨੂੰ ਅਲੌਕਿਕ ਗੁਰਮਤਿ (ਧਰਮ) ਵਾਙ ਤਰਜੀਹ ਦੇਣੀ ਭਾਵ ਸ਼ੁੱਭ-ਅਸ਼ੁਭ ਮੰਨਣਾ; ਗੁਰਮਤਿ ਦੁਆਰਾ ਹੋਈ ਦਿਮਾਗ਼ੀ ਰੌਸ਼ਨੀ ਦਾ ਪ੍ਰਤੀਕ ਨਹੀਂ।  ਹਨੇਰੇ ’ਚ ਦੀਵਾ ਕਈ ਕੰਮ ਸੰਵਾਰਦਾ ਹੈ ਪਰ ਦਿਨ ਦੇ ਉਜਾਲੇ ’ਚ ਦੀਵੇ ਨਾਲ਼ ਵੇਖਣਾ; ਮੂਰਖਤਾ ਦੇ ਬਾਹਰੀ ਸੰਕੇਤ ਹੁੰਦੇ ਹਨ।  ਸਮਾਜਿਕ ਗਿਆਨ ਇੱਕ ਦੀਵਾ ਹੈ ਜਦਕਿ ਸੂਰਜ ਦਾ ਉਜਾਲਾ ਗੁਰਮਤਿ।

(3). ਤੀਸਰੀ ਮਿਸਾਲ ਜਾਂ ਯੁਕਤੀ – ਗੁਰੂ ਨਾਨਕ ਸਾਹਿਬ ਜੀ ਤੋਂ ਲਗਭਗ 4000 ਸਾਲ ਪਹਿਲਾਂ ਧਰਮ ਦੇ ਨਾਂ ’ਤੇ ਛੋਟੇ ਛੋਟੇ ਕਬੀਲਿਆਂ ਦੇ ਸਰਦਾਰਾਂ ਜਾਂ ਰਾਜਿਆਂ ਨੂੰ ਦੇਵਤੇ (ਰੱਬ) ਮੰਨ ਕੇ ਪੂਜਿਆ ਜਾਂਦਾ ਰਿਹਾ ਹੈ, ਮੌਤ ਉਪਰੰਤ ਉਨ੍ਹਾਂ ਦੀਆਂ ਮੂਰਤੀਆਂ ਬਣਾ ਕੇ ਮੰਦਿਰਾਂ ’ਚ ਸਥਾਪਤ ਕੀਤੀਆਂ ਗਈਆਂ।  ਕਬੀਲਿਆਂ ਦੇ ਆਪਸੀ ਸੰਘਰਸ਼ ’ਚ ਵਿਰੋਧੀ ਧਿਰ ਦੇ ਸਰਦਾਰਾਂ ਨੂੰ ਰਾਖਸ਼ ਕਿਹਾ ਗਿਆ।  ਆਪਣੇ ਜੇਤੂ ਸਰਦਾਰਾਂ ਨੂੰ ਵੱਡਾ ਦਰਸਾਉਣ ਲਈ ਵਿਰੋਧੀ ਧਿਰ ਦੇ ਸਰਦਾਰਾਂ ਨੂੰ ਦਿੱਤੇ ਨਾਂ ਰਾਖਸ਼ ਨੂੰ ਬਾਹੂ-ਬਲੀ ਸਿੱਧ ਕੀਤਾ ਗਿਆ; ਜਿਵੇਂ ਕਿ ਰਾਵਣ ਦੇ 10 ਸਿਰ, ਜਿਸ ਦੀ ਫ਼ੌਜ 10 ਖਰਬ 46 ਹਜ਼ਾਰ ਇੱਕ ਸੌ ਦੱਸੀ ਗਈ (ਜਦਕਿ ਸਚਾਈ ਇਹ ਹੈ ਕਿ ਅੱਜ ਲਗਭਗ 3500 ਸਾਲ ਬਾਅਦ 20 ਅਪਰੈਲ 2019 ਨੂੰ ਸੰਸਾਰ ਦੀ ਕੁੱਲ ਅਬਾਦੀ 7 ਅਰਬ 69 ਕਰੋੜ 81 ਲੱਖ ਹੈ।, ਸੰਨ 1900 ਈਸਵੀ ’ਚ 1 ਅਰਬ 60 ਕਰੋੜ ਸੀ ਅਤੇ 2019 ਸਾਲ ਪਹਿਲਾਂ ਭਾਵ ਈਸਵੀ 0001 ਨੂੰ ਵਿਸ਼ਵ ਦੀ ਕੁੱਲ ਜਨ ਸੰਖਿਆ 20 ਕਰੋੜ ਸੀ, ਤਦ ਵੀ ਰਾਵਣ ਯੁਗ 1500 ਸਾਲ ਪੂਰਵ ਸੀ।), ਧਰੁਵ ਨੂੰ 36000 ਸਾਲ ਰਾਜ ਕਰਦਾ ਵਿਖਾਇਆ ਗਿਆ, ਆਦਿ ਨਿਰੋਲ ਮਿਥਿਹਾਸ ਹੈ, ਗੱਪ ਹਨ।

ਹਰਨਾਖਸ਼, ਰਾਵਣ, ਕੰਸ ਆਦਿ ਵਿਰੋਧੀ ਰਾਜੇ ਸਨ, ਜਿਨ੍ਹਾਂ ਦੇ ਘਰੋਂ ਹੋਈ ਬਗ਼ਾਵਤ ਨੂੰ ਵਧੇਰੇ ਉਜਾਗਰ ਕਰਨ ਲਈ ਹਰਨਾਖਸ਼ ਦੇ ਘਰੋਂ ਪ੍ਰਹਿਲਾਦ, ਰਾਵਣ ਦੇ ਘਰੋਂ ਵਿਭੀਖਣ (ਭਭੀਖਨ) ਤੇ ਕੰਸ ਦੇ ਘਰੋਂ ਉਸ ਦੀ ਭੈਣ ਦੇਵਕੀ ਤੇ ਭਾਣਜੇ ਕ੍ਰਿਸ਼ਨ ਜੀ ਦੀ ਬਗ਼ਾਵਤ ਨੂੰ ਪ੍ਰਮੁੱਖਤਾ ਦੇਣ ਲਈ ਇਨ੍ਹਾਂ ਨੂੰ ਸ਼੍ਰੋਮਣੀ ਭਗਤ ਵੀ ਮੰਨਿਆ ਗਿਆ।

ਇੰਦਰ ਨੂੰ ਦੇਵਤਿਆਂ ਦਾ ਰਾਜਾ ਤੇ ਵਰਖਾ ਕਰਨ ਵਾਲ਼ਾ ਦੇਵਤਾ ਕਿਹਾ ਗਿਆ ਤੇ ਇਸ ਦੇ ਭਰਾ ਵਿਸ਼ਨੂ ਨੂੰ ਇੱਕ ਸਾਖੀ ’ਚ ਛਲ-ਕਪਟ ਨਾਲ਼ ਬੌਣਾ ਰੂਪ ਧਾਰ ਕੇ ਦਾਨ ਮੰਗਦਾ ਵਿਖਾਇਆ ਗਿਆ ਜੋ ਬਾਅਦ ’ਚ ਵਿਕਰਾਲ ਰੂਪ ਧਾਰਨ ਕਰ ਢਾਈ ਕਰਮਾ ’ਚ ਸਾਰੀ ਧਰਤੀ ਨਾਪ ਲੈਂਦਾ ਹੈ, ‘‘ਕਰਉ ਅਢਾਈ ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ’’ (: , ਪੰਨਾ ੧੩੪੪), ਵਿਰੋਧੀ ਰਾਖਸ਼ਾਂ ਨੂੰ ਨਾਜਾਇਜ਼ ਔਲਾਦ ਵੀ ਸਿੱਧ ਕੀਤਾ ਗਿਆ; ਜਿਵੇਂ ਕਿ ਕੰਸ ਦਾ ਪਿਤਾ ਉਗ੍ਰਸੇਨ ਸੀ, ਪਰ ਦਰੁਮਿਲ ਦੈਂਤ ਦੇ ਵੀਰਜ ਤੋਂ ਕੰਸ ਨੂੰ ਪੈਦਾ ਹੋਇਆ ਵਿਖਾਇਆ ਗਿਆ, ਕੁਆਰੀ ਕੁੰਤੀ ਦੀ ਕੁੱਖੋਂ ਕਰਣ ਦਾ ਜਨਮ ਹੋਇਆ ਦੱਸਿਆ ਗਿਆ, ਜੋ ਕੌਰਵ ਦੁਰਯੋਧਨ ਦਾ ਸਾਥੀ ਤੇ ਕ੍ਰਿਸ਼ਨ ਜੀ ਦੇ ਹਿਮਾਇਤੀ ਪਾਂਡਵਾਂ ਦਾ ਵੈਰੀ ਸੀ, ਆਦਿ।

ਦੂਸਰੇ ਪਾਸੇ ਰਾਕਸ਼ ਧਿਰ ਨੇ ਆਪਣੇ ਵਿਰੋਧੀ ਕਬੀਲੇ ਦੇ ਦੇਵਤਿਆਂ ਨੂੰ ਕਿਰਦਾਰਹੀਣ ਲਿਖਿਆ; ਜਿਵੇਂ ਬ੍ਰਹਮਾ ਆਪਣੀ ਲੜਕੀ ’ਤੇ ਮੋਹਿਤ ਹੋ ਗਿਆ, ਜਿਸ ਕਾਰਨ ਉਸ ਦਾ ਪੰਜਵਾਂ ਸਿਰ ਸ਼ਿਵਜੀ ਨੇ ਵੱਢ ਦਿੱਤਾ, ਜੋ ਉਸ ਦੀ ਬਾਂਹ ਨਾਲ਼ ਚਿੱਪਕ ਗਿਆ।  ਇੱਕ ਸਾਖੀ ਮੁਤਾਬਕ ਸ਼ਿਵਜੀ ਨੰਗਾ ਜੰਗਲ਼ ’ਚ ਘੁੰਮਦਾ ਫਿਰਦਾ ਸੀ, ਜਿਸ ’ਤੇ ਦੇਵ ਇਸਤ੍ਰੀਆਂ ਮੋਹਿਤ ਹੋ ਗਈਆਂ।  ਦੇਵਤਿਆਂ ਦੇ ਸਰਾਪ ਨਾਲ਼ ਉਸ ਦਾ ਗੁਪਤ ਅੰਗ ਧਰਤੀ ’ਤੇ ਡਿੱਗ ਪਿਆ ਤੇ ਸਾਰੀ ਧਰਤੀ ਨੂੰ ਅੱਗ ਲੱਗ ਗਈ।  ਮਾਤਾ ਪਾਰਬਤੀ ਦੀ ਮਦਦ ਨਾਲ਼ ਅੱਗ ਬੁਝਾਈ ਗਈ। ਇਹ ਸਾਖੀ ਹੁਣ ਵੀ ਸ਼ਿਵ ਲਿੰਗ ਅਤੇ ਪਾਰਬਤੀ ਦੀ ਭਗ (ਗੁਪਤ ਅੰਗ) ’ਤੇ ਪਾਣੀ ਜਾਂ ਦੁੱਧ ਪਾ ਕੇ ਯਾਦ ਵਜੋਂ ਤਾਜ਼ਾ ਰੱਖੀ ਹੋਈ ਹੈ।

ਰਾਵਣ ਕਬੀਲਾ ਭਾਰਤ ਦੇ ਦੱਖਣ ’ਚ ਅਤੇ ਰਾਮ ਚੰਦਰ ਜੀ ਦਾ ਕਬੀਲਾ ਭਾਰਤ ਦੇ ਉੱਤਰ ’ਚ ਰਾਜ ਕਰਦਾ ਸੀ।  ਬ੍ਰਹਮਾ, ਵਿਸ਼ਨੂ, ਸ਼ਿਵਜੀ, ਸੁਰਗ ਲੋਕ ਆਦਿਕ ਸਭ ਉੱਤਰ ਭਾਰਤ ਗੜਵਾਲ (ਉੱਤਰਾਖੰਡ) ਸੂਬੇ ’ਚ ਸਥਿਤ ਹਨ। ਉੱਤਰ ਪੂਰਬ ਭਾਰਤ ’ਚ ਹੀ 68 ਤੀਰਥ ਹਨ, ਇਨ੍ਹਾਂ ’ਚੋਂ ਇੱਕ ਵੀ ਤੀਰਥ ਦੱਖਣ ਪੱਛਮ ’ਚ ਨਹੀਂ।  ਬੜਾ ਅਜੀਬ ਹੈ ਕਿ ਦੇਵਤੇ ਅਤੇ ਰਾਖਸ਼ਾਂ ਨੇ ਮਿਲ ਕੇ ਸਮੁੰਦਰ ਦੱਖਣ ’ਚ ਰਿੜਕਿਆ, ਪਰ ਇਸ ਸੰਘਰਸ਼ ’ਚੋਂ ਨਿਕਲੇ 14 ਰਤਨਾਂ ’ਚੋਂ ਇੱਕ ਰਤਨ (ਅੰਮ੍ਰਿਤ) ਨੂੰ ਲੈ ਕੇ ਰਾਖਸ਼ ਭੱਜੇ ਦੇਵ ਭੂਮੀ ਉੱਤਰ ਵੱਲ।  ਇਸ ਅੰਮ੍ਰਿਤ ਦੀ ਤਲਾਸ਼ ’ਚ ਹੁਣ ਵੀ ਸਾਰੇ ਕੁੰਭ ਮੇਲੇ ਕੇਵਲ ਉੱਤਰ ਭਾਰਤ ਤੱਕ ਸੀਮਤ ਹਨ।

ਦਰਅਸਲ ਇਹ ਸਭ ਦੋ ਕਬੀਲੀਆਂ ਦੀ ਨਿਜੀ ਰੰਜਸ਼ ਤੇ ਸੰਘਰਸ਼ਮਈ ਘਟਨਾਵਾਂ ਹਨ, ਜਿਨ੍ਹਾਂ ਨੂੰ ਧਰਮ ਦਾ ਨਾਂ ਦੇ ਕੇ ਆਪਣੇ ਕਬੀਲੇ ਦੀ ਏਕਤਾ ਨੂੰ ਕਾਇਮ ਰੱਖਣ ਦਾ ਸਾਧਨ ਮਾਤਰ ਹਨ।  33 ਕਰੋੜ ਦੇਵਤੇ, ਸੁਰਗ-ਨਰਕ, 84 ਲੱਖ ਜੂਨਾਂ, ਤ੍ਰਿਲੋਕ, ਚੌਦਾਂ ਲੋਕ, 68 ਤੀਰਥ ਆਦਿ ਨੂੰ ਪਾਪ ਨਿਵਾਰਣ ਦੇ ਸਾਧਨ ਮੰਨਿਆ ਗਿਆ।  ਗੁਰੂ ਜੀ ਨੇ ਇਨ੍ਹਾਂ ਸਭ ਧੂਏਂ ਦੇ ਪਹਾੜਾਂ (ਗੰਧਰਬ ਨਗਰੀ) ਨੂੰ ਸੰਕੇਤ ਮਾਤਰ ਰੱਦ ਕਰ ਕੇ ਬਹੁਤਾ ਇਨ੍ਹਾਂ ’ਚ ਉਲਝਣ ਦੀ ਬਜਾਇ ਇਨ੍ਹਾਂ ਦੇ ਸਮਾਨੰਤਰ ਗੁਰਮਤਿ ਦੀ ਵੱਡੀ ਲਕੀਰ ਉਲੀਕਣ ਨੂੰ ਤਰਜੀਹ ਦਿੱਤੀ; ਜਿਵੇਂ ਕਿ ਗੁਰੂ ਉਪਦੇਸ਼ ਸੁਣਨ ਨਾਲ਼ ਹੀ ਇਨ੍ਹਾਂ ਵਰਗੇ ਜਾਂ ਇਨ੍ਹਾਂ ਵਾਙ ਪਵਿੱਤਰ ਹੋ ਜਾਈਦਾ ਹੈ, ‘‘ਸੁਣਿਐ; ਸਿਧ ਪੀਰ ਸੁਰਿ ਨਾਥ , ਸੁਣਿਐ; ਈਸਰੁ ਬਰਮਾ ਇੰਦੁ , ਸੁਣਿਐ; ਸਾਸਤ ਸਿਮ੍ਰਿਤਿ ਵੇਦ , ਸੁਣਿਐ; ਅਠਸਠਿ ਕਾ ਇਸਨਾਨੁ ’’  ਸਮੁੰਦਰ ਰਿੜਕ ਕੇ ਕੱਢੇ 14 ਰਤਨਾਂ ’ਚੋਂ ਸ੍ਰੇਸ਼ਟ ਅਤੇ ਲੜਾਈ ਦਾ ਕਾਰਨ ਬਣੇ ਅੰਮ੍ਰਿਤ ਰਤਨ ਦੇ ਵਜੂਦ ਨੂੰ ਗੁਰੂ ਜੀ ਨੇ ਸਿੱਧਾ ਰੱਦ ਕਰਨ ਦੀ ਬਜਾਇ ਨਾਸਵਾਨ ਦਰਸਾਇਆ, ‘‘ਖਾਰ ਸਮੁਦ੍ਰੁ ਢੰਢੋਲੀਐ; ਇਕੁ ਮਣੀਆ (ਅੰਮ੍ਰਿਤ ਰਤਨ) ਪਾਵੈ ਦੁਇ ਦਿਨ ਚਾਰਿ ਸੁਹਾਵਣਾ; ਮਾਟੀ ਤਿਸੁ ਖਾਵੈ ’’ (: , ਪੰਨਾ ੧੦੧੨ਧਿਆਨ ਰਹੇ ਕਿ ਇਨ੍ਹਾਂ ਵਚਨਾਂ ਦਾ ਉਚਾਰਨ ਕਰਦਿਆਂ ਗੁਰੂ ਸਾਹਿਬਾਨ ਜੀ ਸਾਹਮਣੇ ਜ਼ਿਆਦਾਤਰ ਗ਼ੈਰ ਸਿੱਖ ਸਮਾਜ ਸੀ।

ਇੱਕ ਹਿੰਦੂ ਮਨੌਤ ਅਨੁਸਾਰ ਗਜ (ਹਾਥੀ) ਪਾਣੀ ਪੀਣ ਲਈ ਤਲਾਬ ’ਚ ਜਾਂਦਾ ਹੈ ਤੇ ਗਰਾਹ (ਤੰਦੂਆ) ਉਸ ਨੂੰ ਪਕੜ ਕੇ ਪਾਣੀ ਵਿੱਚ ਖਿੱਚ ਲੈਂਦਾ ਹੈ, ਇਸ ਮੁਸੀਬਤ ’ਚੋਂ ਹਾਥੀ ਰਾਮ ਦਾ ਨਾਮ ਲੈ ਕੇ ਬਚਿਆ। ਮਿਥ ਅਨੁਸਾਰ ਇਹ ਹਾਥੀ ਸੁਰਗ ’ਚ ਦੇਵਤਿਆਂ ਦਾ ਇੱਕ ਗਵੱਈਆ ਹੈ, ਜੋ ਕਿਸੇ ਸਰਾਪ ਕਾਰਨ ਹਾਥੀ ਦੀ ਜੂਨ ਭੋਗ ਰਿਹਾ ਸੀ, ‘‘ਜਬ ਹੀ ਸਰਨਿ ਗਹੀ ਕਿਰਪਾ ਨਿਧਿ; ਗਜ, ਗਰਾਹ ਤੇ ਛੂਟਾ ਮਹਮਾ ਨਾਮ ਕਹਾ ਲਉ ਬਰਨਉ; ਰਾਮ ਕਹਤ ਬੰਧਨ ਤਿਹ ਤੂਟਾ ’’ (: , ਪੰਨਾ ੬੩੨) ਕੀ ਇਹ ਕਹਾਣੀ ਸੱਚ ਹੈ ?  ਤੰਦੂਆ ਬਿੱਲੀ ਦੀ ਸ਼ਕਲ ਤੋਂ ਥੋੜ੍ਹਾ ਵੱਡਾ ਤੇ ਦਰੱਖ਼ਤ ’ਤੇ ਰਹਿਣ ਵਾਲ਼ਾ ਗੜਵਾਲ ਸੂਬੇ ਦਾ ਇੱਕ ਸ਼ਿਕਾਰੀ ਜਾਨਵਰ ਹੈ, ਜੋ ਭਾਰਤ ਦੇ ਦੱਖਣ ਸਮੁੰਦਰ (ਪਾਣੀ) ’ਚ ਨਹੀਂ ਰਹਿੰਦਾ, ਪਰ ਗੁਰਬਾਣੀ ’ਚ ਲਿਖੀ ਹਰ ਸਾਖੀ ਨੂੰ ਸੱਚ ਸਾਬਤ ਕਰਨ ਲਈ ਜੇ ਤੰਦੂਏ ਦਾ ਅਰਥ ‘ਤੰਦੂਆਂ ਨਾਲ਼ ਫਸਾਉਣ ਵਾਲ਼ਾ ਜਲਜੀਵ, ਜਿਸ ਦੀ ਲੰਬਾਈ 14 ਫੁੱਟ ਵੀ ਲਿਖੀ ਗਈ’ ਮੰਨ ਲਈਏ ਤਾਂ ਕੀ ਬਾਕੀ ਸਾਰੀ ਸਾਖੀ ਨੂੰ ਸਚਾਈ ’ਚ ਬਦਲਿਆ ਜਾ ਸਕਦਾ ਹੈ ਭਾਵ ਕੀ ਹਾਥੀ ਰਾਮ ਦਾ ਨਾਮ ਜਪ ਸਕਦਾ ਹੈ ?  ਕੀ ਕੋਈ ਸਰਾਪ ਨਾਲ਼ ਹਾਥੀ ਦੀ ਜੂਨ ’ਚ ਪੈ ਸਕਦਾ ਹੈ, ਆਦਿ ?

ਭਾਵੇਂ ਕਿ ਦੇਵਤੇ ਇੱਕ ਕਬੀਲੇ ਦੇ ਰਾਜੇ ਸਨ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (: , ਪੰਨਾ ੪੨੩), ਪਰ ਇਨ੍ਹਾਂ ਨੂੰ ਰਾਜੇ ਤੋਂ ਦੇਵਤੇ ਬਣਾਉਣਾ ਬ੍ਰਾਹਮਣ ਦੀ ਕਲਮ ਦਾ ਕਮਾਲ ਹੈ।  ਉਸ ਨੇ ਰਾਜੇ (ਖੱਤਰੀ/ਦੇਵਤੇ) ਨੂੰ ਆਪਣਾ ਲੋਹਾ ਮੰਨਵਾਉਣ ਲਈ ਆਪ ਰਿਸ਼ੀ (ਦੁਰਬਾਸਾ) ਬਣ ਕੇ ਇੰਦ੍ਰ, ਕ੍ਰਿਸ਼ਨ ਜੀ ਆਦਿ ਨੂੰ ਕਈ ਸਰਾਪ ਵੀ ਦਿੱਤੇ, ‘‘ਦੁਰਬਾਸਾ ਸਿਉ ਕਰਤ ਠਗਉਰੀ; ਜਾਦਵ ਫਲ ਪਾਏ ’’ (ਭਗਤ ਨਾਮਦੇਵ ਜੀ, ਪੰਨਾ ੬੯੩), ਇੱਕ ਰਿਸ਼ੀ ਤਾਂ ਦੱਖਣ ’ਚ ਵੱਸਦੇ ਰਾਖਸ਼ਾਂ ਦਾ ਸਾਰਾ ਸਮੁੰਦਰ ਪੀ ਕੇ ਪਿਸ਼ਾਬ ਰਾਹੀਂ ਬਾਹਰ ਕੱਢ ਉਸ ਨੂੰ ਖਾਰਾ ਕਰ ਦਿੰਦਾ ਹੈ।

ਸੋ, ਨੰਬਰ 3. ’ਚ ਵਿਚਾਰਿਆ ਗਿਆ ਪੱਖ ਨਿਰੋਲ ਮਿਥਿਹਾਸ ਹੈ, ਝੂਠ ਹੈ, ਕੇਵਲ ਭਾਰਤ ਦੇ ਦੋ ਕਬੀਲੀਆਂ ਦੇ ਆਪਸੀ ਸੰਘਰਸ਼ ਨਾਲ਼ ਸੰਬੰਧਿਤ ਹੈ ਜਿਸ ਨੂੰ ਇੱਕ ਦੂਜੇ ਵਿਰੁਧ ਵਧਾ ਚੜ੍ਹਾ ਕੇ ਬਿਆਨਿਆ ਗਿਆ ਹੈ, ਇਸ ਨੂੰ ਗੁਰਮਤਿ ਕਹਿਣਾ ਸਿੱਖੀ ਪਹਿਰਾਵੇ ’ਚ ਬ੍ਰਾਹਮਣ ਹੋਣ ਦਾ ਸਬੂਤ ਹੈ।  ਗੁਰਬਾਣੀ ’ਚ ਕੇਵਲ ਗੁਰਮਤਿ ਨੂੰ ਦ੍ਰਿੜ੍ਹ ਕਰਵਾਉਣ ਲਈ ਇਸ ਮਿਥਿਹਾਸ ਦੀ ਟੇਕ ਲਈ ਗਈ ਹੈ, ਜੋ ਕਿ ਇੱਕ ਸਾਧਨ ਮਾਤਰ ਹੈ।  ਜਿਵੇਂ ਗੁਰਬਾਣੀ ’ਚ ਕਿਸੇ ਸ਼ਬਦ ਦਾ ਸਾਰ ‘ਰਹਾਉ’ ਬੰਦ ’ਚ ਦਰਜ ਕੀਤਾ ਮਿਲਦਾ ਹੈ ਇਸੇ ਤਰ੍ਹਾਂ ਉਕਤ ਨੰਬਰ 1 ਤੋਂ 3 ਤੱਕ ’ਚ ਵਿਚਾਰੀਆਂ ਗਈਆਂ ਯੁਕਤੀਆਂ ਦੇ ਸਾਰ ਨੂੰ ਹੀ ‘ਗੁਰਮਤਿ’ ਕਹਿਣਾ ਦਰੁਸਤ ਹੈ।

ਧਰਮ ਦੇ ਨਾਂ ’ਤੇ ਇੱਕ ਕਬੀਲੇ ਨੂੰ ਦਿੱਤਾ ਗਿਆ ਮਹੱਤਵ ਅਤੇ ਦੂਸਰੇ ਦੀ ਨਖੇਧੀ (ਬੁਰਿਆਈ); ਗੁਰਮਤਿ ਦੁਆਰਾ ਸਮਾਜ ’ਚ ਸਮਾਨਤਾ ਲਾਗੂ ਕਰਨ ਵਾਲ਼ੇ ਇਨ੍ਹਾਂ ਪਾਵਨ ਬਚਨਾਂ ਦੇ ਵਿਰੁਧ ਹੈ, ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ.. (: , ਪੰਨਾ ੬੧੧), ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ (: , ਪੰਨਾ ੭੪੭), ਸਭੁ ਗੋਬਿੰਦੁ ਹੈ; ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ ਨਹੀ ਕੋਈ (ਭਗਤ ਨਾਮਦੇਵ, ਪੰਨਾ ੪੮੫), ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ਮੰਦਾ ਕਿਸ ਨੋ ਆਖੀਐ  ? ਜਾਂ ਤਿਸੁ ਬਿਨੁ, ਕੋਈ ਨਾਹਿ (: , ਪੰਨਾ ੧੩੮੧), ਜਾਤਿ ਕਾ ਗਰਬੁ; ਕਰੀਅਹੁ ਕੋਈ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ (: , ਪੰਨਾ ੧੧੨੭), ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ (: /੪੭੩), ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ (: , ਪੰਨਾ ੫੯੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (: , ਪੰਨਾ ੯੭), ਆਦਿ ।

ਗੁਰੂ ਅਮਰਦਾਸ ਜੀ ਦਾ ਵਾਕ ਹੈ ‘‘ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ ’’ (: , ਪੰਨਾ ੯੨੦) ਜੇ ਇਸ ਵਾਕ ’ਚੋਂ ‘ਸਤਿਗੁਰੂ’ ਦੇ ਅਰਥ ‘ਨਿਰੋਲ ਗੁਰਮਤਿ’ ਅਤੇ ‘ਕੱਚੀ ਬਾਣੀ’ ਦੇ ਅਰਥ ‘ਨੰਬਰ 3. ’ਚ ਵਿਚਾਰੀ ਕਬੀਲਿਆਂ ਦੀ ਆਪਸੀ ਖਿੱਚ-ਧੂਹ’ ਮੰਨ ਲਈਏ ਤਾਂ ਇਹ ਗੁਰਬਾਣੀ ਦਾ ਖੰਡਨ ਨਹੀਂ, ਸਗੋਂ ਗੁਰਮਤਿ ਦੀ ਸਪੱਸ਼ਟਤਾ ’ਚ ਅਹਿਮ ਯੋਗਦਾਨ ਪਾਏਗੀ।

ਗੁਰਮਤਿ ਨੂੰ ਸਪਸ਼ਟ ਕਰਨ ਲਈ ਗੁਰਬਾਣੀ ’ਚ ਵਰਤੇ ਗਏ ਉਕਤ ਲਿਖਤੀ ਨਿਯਮ (ਮਿਸਾਲਾਂ/ਯੁਕਤੀਆਂ/ਸਾਧਨਾਂ) ਨੂੰ ਗੁਰਮਤਿ ਨਾਲ਼ ਰਲ਼ਗੱਡ ਕਰ ਕੇ ਵੇਖਣਾ; ਕਈ ਸੰਦੇਹ ਤੇ ਕੌਮੀ ਵਿਵਾਦਾਂ ਨੂੰ ਜਨਮ ਦੇਂਦਾ ਆ ਰਿਹਾ ਹੈ।  ਇਨ੍ਹਾਂ ਲਿਖਤੀ ਨਿਯਮਾਂ (ਢੰਗਾਂ) ਨੂੰ ਜ਼ਰੀਆ ਕਹਿ ਸਕਦੇ ਹਾਂ, ਪਰ ਨਿਰੋਲ ਗੁਰਮਤਿ ਨੂੰ ਨਹੀਂ ਕਿਉਂਕਿ ਗੁਰਮਤਿ ਤਾਂ ਰੱਬੀ ਸੋਚ ਹੈ, ਨਿਰੋਲ ਸੱਚ ਹੈ, ਇਸ ਨੂੰ ਜ਼ਰੀਆ ਮੰਨਣ ਨਾਲ਼ ਇਹ ਸਵਾਲ ਪੈਦਾ ਹੋਏਗਾ ਕਿ ਕੀ ਹੋਰ ਵੀ ਕੋਈ ਸੱਚ ਹੈ, ਜਿਸ ਨਾਲ਼ ਜੁੜਨ ਲਈ ਗੁਰਮਤਿ ਨੂੰ ਸਾਧਨ ਬਣਾਉਣਾ ਮਜਬੂਰੀ ਬਣ ਗਿਆ ?

ਉਕਤ ਮਿਸਾਲਾਂ (ਯੁਕਤੀਆਂ), ਜੋ ਗੁਰਬਾਣੀ ’ਚ ਸੀਮਤ ਸ਼ਬਦ ਸੰਗ੍ਰਹਿ ਹਨ, ਦਾ ਕੋਈ ਸਿੱਖ ਮੱਧ ਵੀ ਮੰਨ ਸਕਦਾ ਹੈ ਪਰ ਗੁਰਮਤਿ; ਨਾ ਸੀਮਤ ਹੈ ਤੇ ਨਾ ਹੀ ਇਸ ਦਾ ਕੋਈ ਮੱਧ; ਜਿਵੇਂ ਕਿ ਰੱਬ ਦੀ ਸੀਮਾ ਨਹੀਂ, ਸੱਚ ਦਾ ਦਾਇਰਾ ਨਹੀਂ, ਆਦਿ।  ਗੁਰਮਤਿ; ਗੁਰਬਾਣੀ ’ਚ ਹੋਵੇ ਜਾਂ ਸੰਗਤਾਂ ਨੂੰ ਗੁਰੂ ਦੁਆਰਾ ਕੀਤੇ ਗਏ ਹੁਕਮਨਾਮੇ, ਸਭ ਅਭੁੱਲ ਹਨ, ਰੱਬੀ ਸੋਚ ਸਰੂਪ ਹਨ, ਜਿਸ ’ਤੇ ਸੰਦੇਹ ਕਰਨ ਮੂਰਖਤਾ ਹੈ। ਇਸ ਵਿਸ਼ੇ ਨੂੰ ਪ੍ਰਗਟਾਉਂਦੇ ਦੋ ਹੋਰ ਪੱਖ ਵੀ ਵਿਚਾਰਯੋਗ ਹਨ :

(ੳ). ਗੁਰਬਾਣੀ ’ਚ ਸਰਬੋਤਮ ਅਵਸਥਾ ‘ਸਚਖੰਡ’ ਹੈ, ਜਿਸ ਨੂੰ ‘ਸੋ ਦਰੁ’ ਆਖ ਕੇ ਉੱਥੇ ਗੁਰੂ ਨਿਵਾਸ ਤੇ ਰੱਬੀ ਨਿਵਾਸ ਮੰਨਿਆ ਗਿਆ, ਇਸ ‘ਸੋ ਦਰੁ’ ’ਤੇ ਵਿਸ਼ਵਾਸ ਕਰਾਉਣ ਨੂੰ ਹੀ ਨਿਤਨੇਮ ਬਣਾਇਆ ਗਿਆ। ਸਚਖੰਡਿ ਦਾ ਇਹ ਵਿਸ਼ਾ ਕਿ ਕੁਦਰਤ ’ਚ ਸਭ ਚੰਗਾ ਮੰਦਾ ਕਰਨ ਕਰਾਉਣ ਵਾਲ਼ਾ ਮਾਲਕ ਆਪ ਹੈ, ਜਿਸ ਬਾਰੇ ਪੂਰਨ ਕਿਆਸ ਲਗਾਉਣਾ ਦੰਦਾਂ ਨਾਲ਼ ਲੋਹਾ ਚਬਾਉਣ ਵਾਂਗ ਕਠਿਨ ਹੈ, ‘‘ਸਚਖੰਡਿ ਵਸੈ ਨਿਰੰਕਾਰੁ .. ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ਵੇਖੈ ਵਿਗਸੈ ਕਰਿ ਵੀਚਾਰੁ ਨਾਨਕ ! ਕਥਨਾ ਕਰੜਾ ਸਾਰੁ ੩੭’’ ਇਸ ਪੜਾਅ ਦਾ ਮੁੜ-ਮੁੜ ਜ਼ਿਕਰ ਹਰ ਲੰਬੀ ਰਚਨਾ ਦੀ ਸਮਾਪਤੀ ’ਚ ਇਉਂ ਕੀਤਾ ਗਿਆ ਹੈ :

ਤੂੰ ਸਚਾ ਸਾਹਿਬੁ ਅਤਿ ਵਡਾ; ਤੁਹਿ ਜੇਵਡੁ ਤੂੰ ਵਡ ਵਡੇ .. ਜਿਸ ਨੋ ਤੂੰ ਆਪਿ ਮਿਲਾਇਦਾ; ਸੋ ਸਤਿਗੁਰੁ ਸੇਵੇ, ਮਨੁ ਗਡ ਗਡੇ ੩੩ ਸੁਧੁ (ਗਉੜੀ ਕੀ ਵਾਰ, : , ਪੰਨਾ ੩੧੭)

ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਜਾਇ .. ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ .. ਸੋ ਕਰੇ; ਜਿ ਤਿਸੈ ਰਜਾਇ ੨੪ ਸੁਧੁ (ਆਸਾ ਕੀ ਵਾਰ, : , ਪੰਨਾ ੪੭੫)

ਆਪੇ ਜੰਤ ਉਪਾਇਅਨੁ; ਆਪੇ ਆਧਾਰੁ ਆਪੇ ਸੂਖਮੁ ਭਾਲੀਐ; ਆਪੇ ਪਾਸਾਰੁ ੨੧ ਸੁਧੁ (ਬਿਹਾਗੜੇ ਕੀ ਵਾਰ, : , ਪੰਨਾ ੫੫੬)

ਆਪੇ ਆਪਿ ਵਰਤਦਾ; ਆਪਿ ਤਾੜੀ ਲਾਈਅਨੁ .. ਜਿਸੁ ਆਪਿ ਬੁਝਾਏ, ਸੋ ਬੁਝਸੀ; ਆਪੇ ਨਾਇ ਲਾਈਅਨੁ ੨੧ ਸੁਧੁ (ਰਾਮਕਲੀ ਕੀ ਵਾਰ, : , ਪੰਨਾ ੯੫੬)

ਆਪੇ ਕਰਿ ਕਰਿ ਵੇਖਦਾ, ਆਪੇ ਸਭੁ ਸਚਾ .. ਜਿਉ ਨਾਨਕ ਆਪਿ ਨਚਾਇਦਾ; ਤਿਵ ਹੀ ਕੋ ਨਚਾ ੨੨ ਸੁਧੁ (ਮਾਰੂ ਵਾਰ, : , ਪੰਨਾ ੧੦੯੪)

ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ .. ਨਾਨਕ ! ਹਰਿ ਭਾਵੈ ਸੋ ਕਰੇ; ਸਭ ਚਲੈ ਰਜਾਈ ੩੬ ਸੁਧੁ (ਸਾਰੰਗ ਕੀ ਵਾਰ, : , ਪੰਨਾ ੧੨੫੧)

ਉਕਤ ਵਿਚਾਰ ਉਪਰੰਤ ਹੇਠਲਾ ਪੱਖ ਸਹਿਜੇ ਹੀ ਸਮਝ ’ਚ ਆ ਜਾਣਾ ਚਾਹੀਦਾ ਹੈ :

ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ (ਸੁਖਮਨੀ, : , ਪੰਨਾ ੨੭੭)

ਤੂ ਕੁਨੁ ਰੇ   ਮੈ ਜੀ   ਨਾਮਾ (ਭਗਤ ਨਾਮਦੇਵ ਜੀ, ਪੰਨਾ ੬੯੪) (ਨੋਟ : ਰੱਬ ਅਤੇ ਭਗਤ ਦੀ ਵਾਰਤਾਲਾਪ ਹੁੰਦੀ ਹੈ।)

ਮੇਰੀ ਬਾਂਧੀ ਭਗਤੁ ਛਡਾਵੈ; ਬਾਂਧੈ ਭਗਤੁ, ਛੂਟੈ ਮੋਹਿ (ਮੈਥੋਂ) ਏਕ ਸਮੈ ਮੋ ਕਉ ਗਹਿ ਬਾਂਧੈ; ਤਉ ਫੁਨਿ ਮੋ ਪੈ, ਜਬਾਬੁ ਹੋਇ (ਭਗਤ ਨਾਮਦੇਵ ਜੀ, ਪੰਨਾ ੧੨੫੩) (ਨੋਟ : ਇਹ ਵਚਨ ਰੱਬ ਵੱਲੋਂ ਭਗਤ ਬਾਰੇ ਆਖੇ ਜਾ ਰਹੇ ਹਨ।)

ਕਹਹਿ; ਧਰਣਿ (ਧਰਤੀ) ਇਕੋਡੀ ਕਰਉ .. ਕਹਹਿ ਮੁਈ ਗਊ; ਦੇਉ ਜੀਆਇ ਸਭੁ ਕੋਈ ਦੇਖੈ; ਪਤੀਆਇ (ਭਗਤ ਨਾਮਦੇਵ ਜੀ, ਪੰਨਾ ੧੧੬੬) (ਨੋਟ : ਇਹ ਵਚਨ ਵੀ ਰੱਬ ਵੱਲੋਂ ਭਗਤ ਨੂੰ ਆਖੇ ਜਾ ਰਹੇ ਹਨ, ਪਰ ਇਸ ਦਾ ਅਹਿਸਾਸ ਕੇਵਲ ਸਚਖੰਡਿ ਨਿਵਾਸੀ ਭਗਤ ਨਾਮਦੇਵ ਜੀ ਨੂੰ ਹੀ ਹੋ ਰਿਹਾ ਹੈ ਕਿਉਂਕਿ ਬਾਕੀ ਹਿੰਦੂ ਜਮਾਤ ਤਾਂ ਅਜੇ ਵੀ ਇਸ ਨੂੰ ਭਗਤ ਦੀ ਕਰਾਮਾਤ ਹੀ ਮੰਨ ਰਹੀ ਹੈ; ਜਿਵੇਂ ‘‘ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ੨੫ ਜਉ ਅਬ ਕੀ ਬਾਰ ਜੀਵੈ ਗਾਇ ਨਾਮਦੇਵ ਕਾ ਪਤੀਆ ਜਾਇ ੨੬ ਭਾਵ ਜੇ ਨਾਮਦੇਵ ਇਸ ਵਾਰ ਗਾਂ ਜਿਉਂਦੀ ਨਾ ਕਰਦਾ ਤਾਂ ਇਸ ਤੋਂ ਵਿਸ਼ਵਾਸ ਉੱਡ ਜਾਣਾ ਸੀ ਕਿ ਇਹ ਕੋਈ ਰੱਬੀ ਭਗਤ ਹੈ; ਇਹ ਗੱਲਾਂ ਨਾਮਦੇਵ ਦੇ ਘਰ ਬਾਅਦ ’ਚ ਪਤਾ ਲੈਣ ਗਏ ਹਿੰਦੂ ਲੋਕ ਕਹਿ ਰਹੇ ਸਨ।)

ਗੰਗਾ ਕੀ ਲਹਰਿ (ਨਾਲ਼); ਮੇਰੀ ਟੁਟੀ ਜੰਜੀਰ ਮ੍ਰਿਗਛਾਲਾ ਪਰ; ਬੈਠੇ ਕਬੀਰ (ਭਗਤ ਕਬੀਰ ਜੀ, ਪੰਨਾ ੧੧੬੨), ਆਦਿ।

ਉਕਤ ਗੁਰੂ ਰਮਜ਼ਾਂ ਉਪਰੰਤ ਵੀ ਜੇ ਸੰਦੇਹ ਬਰਕਰਾਰ ਹੈ ਤਾਂ ਕੂੜ ਦੀ ਪਾਲਿ ਉਸ ਕਾਜ਼ੀ ਵਰਗੀ ਸਮਝੋ ਜੋ ਕਬੀਰ ਜੀ ਦੀ ਸਰੀਰ-ਪੋਟਲੀ ਨੂੰ ਸਨਮੁਖ ਹਾਥੀ ਤਾਂ ਨਮਸਕਾਰ ਕਰਦਾ ਪਿਆ ਹੈ ਪਰ ਕਾਜ਼ੀ ਨੂੰ ਉਨ੍ਹਾਂ ’ਚੋਂ ਰੱਬੀ ਨੂਰ ਦੇ ਦਰਸ਼ਨ ਨਹੀਂ ਹੋ ਰਹੇ, ‘‘ਕਿਆ ਅਪਰਾਧੁ; ਸੰਤ ਹੈ ਕੀਨ੍ਾ  ? ਬਾਂਧਿ ਪੋਟ; ਕੁੰਚਰ ਕਉ ਦੀਨ੍ਾ ਕੁੰਚਰੁ ਪੋਟ (ਨੂੰ); ਲੈ ਲੈ ਨਮਸਕਾਰੈ (ਪਰ) ਬੂਝੀ ਨਹੀ; ਕਾਜੀ ਅੰਧਿਆਰੈ ’’ (ਭਗਤ ਕਬੀਰ ਜੀ, ਪੰਨਾ ੮੭੦)

ਉਕਤ ਨੰਬਰ 1, 2, 3 ਨੂੰ ਇਸ (ੳ). ਭਾਗ ਤੋਂ ਇਸ ਲਈ ਭਿੰਨ ਰੱਖਿਆ ਗਿਆ ਕਿਉਂਕਿ ਇੱਥੇ ਭਗਤਾਂ ਦੇ ਨਿੱਜੀ ਅਨੁਭਵਾਂ ਦੀ ਮਿਸਾਲ ਨਾਲ਼ ‘ਸੋ ਦਰੁ’ (ਰੱਬੀ ਦਰ) ਉੱਤੇ ਵਿਸ਼ਵਾਸ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਨਸਾਨੀਅਤ ਕੂੜ ਨਾਲ਼ ਜੁੜਨ ਦੀ ਬਜਾਇ ਜੋ ਕਣ ਕਣ ’ਚ ਵਿਆਪਕ ਜੋਤ ਸਰੂਪ, ਹਾਜ਼ਰਾ ਹਜ਼ੂਰ ਹੈ, ਜਿਸ ਬਾਰੇ ‘‘ਕਹਿ ਰਵਿਦਾਸ ਹਾਥ ਪੈ ਨੇਰੈ..’’ (ਭਗਤ ਰਵਿਦਾਸ ਜੀ/੬੫੮) ਵਚਨ ਕੀਤੇ ਗਏ, ਉਸ ਸ਼ਕਤੀ ਦੀ ਬੰਦਗੀ ਨਾਲ਼ ਜੁੜ ਕੇ ‘‘ਸਭੇ ਸਾਝੀਵਾਲ’’ ਬਣ ਸਕਣ।

(ਅ). ਸਮਝਦਾਰ ਵਕਤਾ, ਨਿੱਜੀ ਵਿਚਾਰ ਰੱਖਣ ਤੋਂ ਪਹਿਲਾਂ ਅਗਰ ਦੂਸਰੇ ਦੀ ਮਿਸਾਲ ਦੇਵੇ ਤਾਂ ਉਹ ਉਸ ਨਾਲ਼ ਅਸਹਿਮਤ ਹੁੰਦਾ ਹੈ ਜਾਂ ਬਹੁਤ ਘੱਟ ਸਹਿਮਤ ਹੁੰਦਾ ਹੈ, ਪਰ ਆਪਣੇ ਵਿਚਾਰ; ਮੁਕੰਮਲ ਸਮਝਾਉਣ ਉਪਰੰਤ ਜੇ ਦੂਜੇ ਦੀ ਮਿਸਾਲ ਦੇਵੇ ਤਾਂ ਉਸ ਨਾਲ਼ ਪੂਰਨ ਸਹਿਮਤ ਹੁੰਦਾ ਹੈ ਜਾਂ ਵਾਧੂ ਵਿਵਾਦ ’ਚ ਪੈ ਕੇ ਆਪਣੇ ਵਿਚਾਰਾਂ ਨੂੰ ਮੱਧਮ ਪੈਣ ਤੋਂ ਰੋਕਣ ਲਈ ਉਸ ਦੀ ਅਸਿੱਧੇ ਢੰਗ ਨਾਲ਼ ਗਵਾਹੀ ਭਰਵਾ ਲੈਂਦਾ ਹੈ।  ਗੁਰਬਾਣੀ ’ਚੋਂ ਅਜਿਹਾ ਹੀ ਸੰਕੇਤ ਮਿਲਦਾ ਹੈ, ‘‘ਪਹਿਲਾ ਆਗਮੁ ਨਿਗਮੁ (ਸ਼ਾਸਤ ਵੇਦ ਬਾਰੇ) ਨਾਨਕੁ ਆਖਿ (ਕੇ) ਸੁਣਾਏ; ਪੂਰੇ ਗੁਰ ਕਾ ਬਚਨੁ, ਉਪਰਿ ਆਇਆ ’’ (: , ਪੰਨਾ ੩੦੪), ਇਸ ਦੀ ਪੁਸ਼ਟੀ ਲਈ ‘ਜਪੁ’ ਬਾਣੀ ’ਚ, ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ੨੨॥’’ ਅਤੇ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ ਇਕੁ ਭੰਡਾਰੀ; ਇਕੁ ਲਾਏ ਦੀਬਾਣੁ ੩੦॥’’, ਆਦਿ ਦੂਜੇ ਦੀ ਮਿਸਾਲ ਪਹਿਲਾਂ (ਭਾਵ ਪਉੜੀ ਵਿਸ਼ੇ ਦੇ ਅਰੰਭ ’ਚ ਹੀ) ਲਈ ਗਈ ਹੈ, ਜੋ ਅਸਹਿਮਤੀ ਦੇ ਪ੍ਰਤੀਕ ਵਜੋਂ ਹੈ।

21ਵੀਂ ਪਉੜੀ ’ਚ ‘‘ਕਵਣਿ ਸਿ ਰੁਤੀ ? ਮਾਹੁ ਕਵਣੁਜਿਤੁ ਹੋਆ ਆਕਾਰੁ ’’ ਰਾਹੀਂ ਆਪਣੇ ਵਿਚਾਰ ਮੁਕੰਮਲ ਕਰਨ ਤੋਂ ਬਾਅਦ ਅਨਮਤ ਤੋਂ ਪੁਸ਼ਟੀ ਇਉਂ ਕਰਵਾਈ ਗਈ ਹੈ, ‘‘ਵੇਲ ਪਾਈਆ ਪੰਡਤੀ..ਵਖਤੁ ਪਾਇਓ ਕਾਦੀਆ.. , ਥਿਤਿ ਵਾਰੁ ਨਾ ਜੋਗੀ ਜਾਣੈ.. ॥੨੧ ਅਤੇ 26ਵੀਂ ਪਉੜੀ ’ਚ ‘‘ਅਮੁਲੋ ਅਮੁਲੁ; ਆਖਿਆ ਜਾਇ ’’ ਤੱਕ ਆਪਣੇ ਵਿਚਾਰ ਮੁਕੰਮਲ ਕਰਨ ਉਪਰੰਤ ਅਨਮਤ ਦੀ ਅਸਿੱਧੀ ਗਵਾਹੀ ਇਉਂ ਲਈ ਗਈ, ਤਾਂ ਜੋ ਆਪਣਾ ਵਿਸ਼ਾ ਮੱਧਮ ਨਾ ਰਹਿ ਜਾਵੇ, ‘‘ਆਖਹਿ; ਵੇਦ ਪਾਠ ਪੁਰਾਣ ਆਖਹਿ; ਬਰਮੇ ਆਖਹਿ ਇੰਦ ੨੬॥’’, ਆਦਿ।

Most Viewed Posts