25.5 C
Jalandhar
Tuesday, April 7, 2026
spot_img
Home Blog Page 80

ਸੁਣਿਆ ਤੁਸੀਂ ਗੁਰੂ ਮਾਰਤਾ !

0

ਸੁਣਿਆ ਤੁਸੀਂ ਗੁਰੂ ਮਾਰਤਾ !

                            – ਗੁਰਪ੍ਰੀਤ ਸਿੰਘ, (USA)

“ਮੈਂ ਕਿਹਾ ਭੈਣ ਜੀ!  ਕੀ ਗੱਲ ਆ ? ਤੁਸੀਂ ਤਾਂ ਅੱਖ ਈ ਨਹੀਂ ਰਲ਼ਾਉਂਦੇ ! ਕੱਲ੍ਹ ਭਾ ਜੀ ਵੀ ਪਾਸਾ ਜਿਹਾ ਵੱਟ ਕੇ, ਚੁੱਪ-ਚਾਪ ਈ ਨਿਕਲ਼ ਗਏ। ਸਭ ਰਾਜ਼ੀ ਖ਼ੁਸ਼ੀ ਤਾਂ ਹੈ ?”

ਅਸੀਂ ਤਾਂ ਗੁਰੂ ਮਿਹਰ ਸਦਕਾ ਸਾਰੇ ਚੜ੍ਹਦੀ ਕਲਾ ‘ਚ ਹਾਂ, ਪਰ ਸਾਡਾ ਤੁਹਾਡੇ ਨਾਲ਼ ਬੋਲਣ ਨੂੰ ਹੁਣ ਦਿਲ ਨਹੀਂ ਮੰਨਦਾ। ਸੱਚੀ ਦੱਸਾਂ ਤਾਂ ਤੁਹਾਡੇ ਸਾਰਿਆਂ ਕੋਲੋਂ ਡਰ ਜਿਹਾ ਲੱਗਦਾ ਆ।

“ਹੈਂਅ ! ਡਰ ਲੱਗਦਾ ? ਆਹ ਕੀ ਗੱਲ ਹੋਈ ! ਨਾ ਅਸੀਂ ਕਿਹੜਾ ਦੁਨਾਲ਼ੀਆਂ ਰੱਖੀਆਂ ਹੋਈਆਂ। ਤੂੰ ਭੈਣ ! ਗੱਲ ਤਾਂ ਦੱਸ ਕਿ ਅਸਲੀ ਮਸਲਾ ਕੀ ਹੈ ?

ਅਸੀਂ ਸੁਣਿਆ ਹੈ ਕਿ ਤੁਹਾਡੇ ਸਾਰੇ ਪਰਿਵਾਰ ਨੇ ਗੁਰੂ ਮਾਰਤਾ ! 

ਗੁਰੂ ਤੋਂ ਬੇਮੁਖ ਹੋਏ ਤਾਂ ਸਾਨੂੰ ਦੇਖਣ ਨੂੰ ਵੀ ਚੰਗੇ ਨਹੀਂ ਲੱਗਦੇ, ਜਿਵੇਂ ਕਿ ਸਾਡੇ ਗੁਰੂ ਸਾਹਿਬ ਜੀ ਦਾ ਬਚਨ ਹੈ: ਸਤਿਗੁਰ ਤੇ ਜੋ ਮੁਹ ਫੇਰੇ; ਤੇ ਵੇਮੁਖ ਬੁਰੇ ਦਿਸੰਨਿ॥ ਅਨਦਿਨੁ ਬਧੇ ਮਾਰੀਅਨਿ; ਫਿਰਿ ਵੇਲਾ ਨਾ ਲਹੰਨਿ॥(ਮ:੩/੨੩੩-੩੪)

“ਗੁਰੂ ਮਾਰਤਾ ! ਮੈਂ ਕੁਛ ਸਮਝੀ ਨਹੀਂ, ਅਸੀਂ ਕਿਹੜਾ ਗੁਰੂ ਮਾਰਤਾ ?”

ਤਾਂ ਫਿਰ ਮਨ ਲਾ ਕੇ ਸੁਣ; ਪੂਰੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਛੱਡ ਕੇ ਜੇ ਸਾਰਾ ਪਰਿਵਾਰ ਅਖੌਤੀ ਸਾਧ ਦੇ ਡੇਰੇ ਜਾਣ ਲੱਗ ਪਏ ਤਾਂ ਇਹ ਗੁਰੂ ਨੂੰ ਮਾਰਨਾ ਹੀ ਹੋਇਆ ਨਾ, ਘੱਟੋ-ਘੱਟ ਆਪਣੇ ਮਨਾਂ ‘ਚੋਂ ਤਾਂ ਤੁਸੀਂ ਗੁਰੂ ਨੂੰ ਮਾਰ ਹੀ ਦਿੱਤਾ ਹੈ ਨਾ। ਸ਼ਾਇਦ ਤੁਹਾਨੂੰ ਗੁਰੂ ਸਾਹਿਬ ਜੀ ਦੇ ਇਹ ਬਚਨ ਚੇਤੇ ਨਹੀਂ ਰਹੇ ਕਿ ਜਿਹੜੇ ਸੱਚੇ ਗੁਰੂ ਵੱਲੋਂ ਆਪਣਾ ਮੂੰਹ ਮੋੜ ਲੈਂਦੇ ਹਨ, ਉਹ ਹਮੇਸ਼ਾ ਭਟਕਦੇ ਹੀ ਰਹਿੰਦੇ ਹਨ: ਸਤਿਗੁਰ ਤੇ ਜੋ ਮੁਹੁ ਫੇਰੇ; ਓਇ ਭ੍ਰਮਦੇ ਨਾ ਟਿਕੰਨਿ॥ ਧਰਤਿ ਅਸਮਾਨੁ ਨ ਝਲਈ; ਵਿਚਿ ਵਿਸਟਾ ਪਏ ਪਚੰਨਿ॥(ਮ:੩/੨੩੩-੩੪)

ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਮਤਲਬ ਹੀ ਇਹ ਹੈ ਕਿ ਅਸੀਂ ਆਪਣੇ ਮਨ ਦੀ ਮੱਤ ਤਿਆਗ ਕੇ, ਆਪਣਾ ਦਿਲ ਤੇ ਸੀਸ ਹਮੇਸ਼ਾਂ ਲਈ ਗੁਰੂ ਨੂੰ ਵੇਚ ਦਿੱਤਾ ਹੈ। ਸਮਰੱਥ ਗੁਰੂ ਵੀ ਸ਼ਰਨ ਪਏ ਹੋਏ ਅਜਿਹੇ ਨਿਮਾਣੇ ਸਿੱਖ ਨੂੰ, ਆਪਣੀ ਅਗਵਾਈ ਦੇ ਕੇ ਪ੍ਰਮਾਤਮਾ ਨਾਲ਼ ਮਿਲਾ ਦਿੰਦਾ ਹੈ, ਜਿਵੇਂ ਕਿ ਗੁਰ-ਵਾਕ ਹੈ: ਤਨੁ ਮਨੁ ਗੁਰ ਪਹਿ ਵੇਚਿਆ; ਮਨੁ ਦੀਆ ਸਿਰੁ, ਨਾਲਿ॥ ਤ੍ਰਿਭਵਣੁ ਖੋਜਿ ਢੰਢੋਲਿਆ; ਗੁਰਮੁਖਿ ਖੋਜਿ ਨਿਹਾਲਿ॥ ਸਤਗੁਰਿ ਮੇਲਿ ਮਿਲਾਇਆ; ਨਾਨਕ ! ਸੋ ਪ੍ਰਭੁ, ਨਾਲਿ॥ (ਸਿਰੀਰਾਗੁ ਮ:੧/੨੦)
ਤੁਸੀਂ ਪਤਾ ਨਹੀਂ ਕਿਹੜੇ ਲਾਲਚ ਕਾਰਨ ਗੁਰੂ ਨੂੰ ਪਿੱਠ ਦੇ ਕੇ, ਕੂੜ ਦੇ ਗਾਹਕ ਬਣ ਗਏ ਹੋ ਪਰ ਤੁਹਾਨੂੰ ਇਹ ਭੁੱਲ ਗਿਆ ਲੱਗਦਾ ਹੈ ਕਿ ਕਿਸੇ ਮਨੁੱਖ ਦਾ ਲਿਆ ਆਸਰਾ ਵਿਅਰਥ ਹੈ ਕਿਉਂਕਿ ਸਿਰਫ਼ ਅਕਾਲ ਪੁਰਖ ਹੀ ਸਭ ਦਾਤਾਂ ਦੇਣ ਦੇ ਸਮਰੱਥ ਹੈ, ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ: ਸਭਨਾ ਦਾਤਾ ਏਕੁ ਤੂ; ਮਾਣਸ ਦਾਤਿ ਨ ਹੋਇ ॥ ਜੋ ਤਿਸੁ ਭਾਵੈ, ਸੋ ਥੀਐ; ਰੰਨ, ਕਿ ਰੁੰਨੈ ਹੋਇ ॥ (ਮ:੧/੫੯੫) ਪੰਚਮ ਪਾਤਸ਼ਾਹ ਜੀ ਦੇ ਵੀ ਫੁਰਮਾਨ ਹਨ: ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ; ਅਗਨਤ ਭਰੇ ਭੰਡਾਰ॥ (ਮ:੫/੨੫੭), ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨੁ ॥ ਦੇਵਨ ਕਉ, ਏਕੈ ਭਗਵਾਨੁ ॥ ਜਿਸ ਕੈ ਦੀਐ, ਰਹੈ ਅਘਾਇ ॥ ਬਹੁਰਿ ਨ, ਤ੍ਰਿਸਨਾ ਲਾਗੈ ਆਇ ॥ ਮਾਰੈ, ਰਾਖੈ, ਏਕੋ ਆਪਿ ॥ ਮਾਨੁਖ ਕੈ, ਕਿਛੁ ਨਾਹੀ ਹਾਥਿ ॥ (ਗਉੜੀ ਸੁਖਮਨੀ ਮ:੫/੨੮੧)

ਨਾਲ਼ੇ ਯਾਦ ਰੱਖਣਾ ਕਿ ਜਿਨ੍ਹਾਂ ਮਨੋਰਥਾਂ ਕਰਕੇ ਗੁਰੂ ਨੂੰ ਵਿਸਾਰਿਆ ਹੈ; ਉਹ ਵੀ ਆਖਰੀ ਵੇਲੇ ਨਹੀਂ ਬਹੁੜਦੇ, ਸੁੱਖ ਤਾਂ ਸਿਰਫ਼ ਸ਼ਬਦ ਗੁਰੂ ਦੀ ਮੱਤ ਧਾਰਨ ਕੀਤਿਆਂ ਹੀ ਮਿਲਦਾ ਹੈ: ਜਿਨ ਕਾਰਣਿ ਗੁਰੂ ਵਿਸਾਰਿਆ; ਸੇ ਨ ਉਪਕਰੇ ਅੰਤੀ ਵਾਰ॥ ਨਾਨਕ ! ਗੁਰਮਤੀ ਸੁਖੁ ਪਾਇਆ; ਬਖਸੇ ਬਖਸਣਹਾਰ॥ (ਮ:੩/੫੯੪)

ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੀ ਹੈ ਕਿ ਬਖਸ਼ਣਹਾਰ ਗੁਰੂ ਜੀ, ਸ਼ਰਨ ਆਏ ਪਾਪੀ ਨੂੰ ਵੀ ਹਮੇਸ਼ਾਂ ਗਲ਼ ਲਾਉਂਦੇ ਹਨ (ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ॥ ਮ:੫/੫੪੪) ਹਾਲੇ ਵੀ ਵੇਲਾ ਹੈ ! ਲੋਕਾਂ ਦਾ ਹਰ ਪੱਖੋਂ ਸ਼ੋਸ਼ਣ ਕਰਨ ਵਾਲੇ ਨਕਲੀ ਤੇ ਪਾਖੰਡੀ ਗੁਰੂ ਦੇ ਜਾਲ਼ ‘ਚੋਂ ਨਿਕਲ਼ ਕੇ ਤੁਸੀਂ ਮੁੜ ਸੱਚੇ ਗੁਰੂ, ਗ੍ਰੰਥ ਸਾਹਿਬ ਜੀ ਦੇ ਲੜ ਲੱਗੋ। ਸਤਿਗੁਰੂ ਜੀ, ਸੱਚੇ ਦਿਲ ਨਾਲ਼ ਸ਼ਰਨ ‘ਚ ਆਉਣ ਵਾਲੇ ਦੇ ਪਿਛਲੇ ਸਾਰੇ ਗੁਨਾਹ (ਅਉਗੁਣ) ਬਖ਼ਸ਼ ਦਿੰਦੇ ਹਨ, ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਬਚਨ ਹਨ: ਜੇ ਗੁਰ ਕੀ ਸਰਣੀ, ਫਿਰਿ ਓਹੁ ਆਵੈ; ਤਾ ਪਿਛਲੇ ਅਉਗਣ ਬਖਸਿ ਲਇਆ ॥ (ਮ:੪/੩੦੭) ਨਹੀਂ ਤਾਂ ਆਪਣੀ ਕੀਤੀ ਗਲਤੀ ਕਾਰਨ (ਸੁਚੱਜੇ ਜੀਵਨ ਮਾਰਗ ਤੋਂ ਖੁੰਝ ਕੇ) ਤੁਹਾਨੂੰ ਹਮੇਸ਼ਾਂ ਲਈ ਪਛਤਾਉਣਾ ਹੀ ਪਵੇਗਾ: ਭੋਲਾਵੜੈ ਭੁਲੀ; ਭੁਲਿ ਭੁਲਿ ਪਛੋਤਾਣੀ ॥ ਪਿਰਿ ਛੋਡਿਅੜੀ ਸੁਤੀ; ਪਿਰ ਕੀ ਸਾਰ ਨ ਜਾਣੀ ॥ (ਮ:੩/੧੧੧੧)

ਆਓ, ਅਸੀਂ ਵੀ ਆਪਣੇ ਮਨ, ਜੀਵਨ ਤੇ ਪਰਿਵਾਰ ਵੱਲ ਇੱਕ ਝਾਤ ਮਾਰੀਏ ਤੇ ਵੇਖੀਏ ਕਿ ਕੀ ਅਸੀਂ ਵੀ ਗੁਰੂ ਨੂੰ ਜੀਵਤ ਰੱਖਿਆ ਹੋਇਆ ਹੈ ਜਾਂ ਅਸੀਂ ਵੀ ਗੁਰੂ ਨੂੰ…….. ! ਤੇ ਨਾਲ਼ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਇਹ ਬਚਨ ਵੀ ਯਾਦ ਰੱਖੀਏ: ਨਾਮੁ ਅਮੋਲਕੁ ਰਤਨੁ ਹੈ; ਪੂਰੇ ਸਤਿਗੁਰ ਪਾਸਿ ॥ ਸਤਿਗੁਰ ਸੇਵੈ ਲਗਿਆ; ਕਢਿ ਰਤਨੁ ਦੇਵੈ ਪਰਗਾਸਿ ॥ ਧੰਨੁ ਵਡਭਾਗੀ ਵਡ ਭਾਗੀਆ; ਜੋ ਆਇ ਮਿਲੇ ਗੁਰ ਪਾਸਿ ॥ (ਸਿਰੀਰਾਗੁ ਮ:੪/੪੦)

ਨਾਨਕਸ਼ਾਹੀ ਕੈਲੰਡਰ ਚਰਚਾ ਵਿਚ ਉਠਾਏ ਬੇਲੋੜੇ ਸਵਾਲਾਂ ਦਾ ਜਵਾਬ

0

     ਵਿਰਦੀ ਸਾਹਿਬ ਜੀ ! ਵੀਚਾਰ ਚਰਚਾ ਦੇ ਜਿਸ ਰਾਹ ਤੁਸੀਂ ਪਏ ਹੋ ਇਸ ਰਾਹ ਪਏ ਆਪਾਂ 100 ਜਨਮ ਵੀ ਇੱਕ ਦੂਸਰੇ ਨੂੰ ਜਵਾਬ ਦੇਣ ਅਤੇ ਪ੍ਰਸ਼ਨ ਕਰਨ ਵਿੱਚ ਲੱਗੇ ਰਹੀਏ ਤਾਂ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਆਪਣੀ ਵੀਚਾਰ ਚਰਚਾ ਕਿਸੇ ਤਣ-ਪੱਤਣ ਨਹੀਂ ਲੱਗੇਗੀ। ਤੁਹਾਡੇ ਦੋ ਮੁਢਲੇ ਸ਼ੰਕੇ ਸਨ:- (1) ਪੁਰੇਵਾਲ ਨੇ ਗੁਰਬਾਣੀ ਦੀ ਤੁਕ “ਰਥੁ ਫਿਰੈ, ਛਾਇਆ ਧਨ ਤਾਕੈ ;  ਟੀਡੁ ਲਵੈ, ਮੰਝਿ ਬਾਰੇ ਦੇ ਅਰਥ ਆਪਣੀ ਮਰਜੀ ਨਾਲ ਤ੍ਰੋੜ ਮ੍ਰੋੜ ਕੇ ਕਰ ਦਿੱਤੇ। (2) ਸੂਰਜ ਦਾ ਰਥ ਕਦੇ ਵੀ ਪਿੱਛੇ ਨਹੀਂ ਮੁੜਦਾ ਅਤੇ ਨਾ ਹੀ ਪੈਂਡੂਲਮ ਵਾਙ ਦੱਖਣ ਤੋਂ ਉੱਤਰ ਜਾਂ ਉੱਤਰ ਤੋਂ ਦੱਖਣ ਨੂੰ ਹੁੰਦਾ ਹੈ।

ਪਹਿਲੇ ਸਵਾਲ ਦੀ ਤੁਹਾਡੀ ਸ਼ੰਕਾ ਦੂਰ ਕਰਨ ਲਈ ਆਪ ਜੀ ਅੱਗੇ (੧) ਮਹਾਨ ਕੋਸ਼ ਕ੍ਰਿਤ ਭਾਈ ਕਾਹਨ ਸਿੰਘ ਨਾਭਾ (੨) ਸ਼੍ਰੀ ਗੁਰੂ ਗ੍ਰੰਥ ਕੋਸ਼ ਕ੍ਰਿਤ ਡਾ: ਗੁਰਚਰਨ ਸਿੰਘ (੩) ਫ਼ਰੀਦਕੋਟੀ ਟੀਕਾ ਅਤੇ (੪) ਸੰਪ੍ਰਦਾਈ ਟੀਕਾ ‘ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕ੍ਰਿਤ ਸੰਤ ਕਿਰਪਾਲ ਸਿੰਘ; ਰੱਖ ਕੇ ਦੱਸਿਆ ਗਿਆ ਕਿ ਇਨ੍ਹਾਂ ਸਾਰੀਆਂ ਪੁਸਤਕਾਂ/ਪੋਥੀਆਂ ਵਿੱਚ ਉਹੀ ਅਰਥ ਲਿਖੇ ਮਿਲਦੇ ਹਨ ਜੋ ਪੁਰੇਵਾਲ ਸਾਹਿਬ ਜੀ ਨੇ ਕੀਤੇ ਹਨ। ਇਹ ਸਾਰੀਆਂ ਪੁਸਤਕਾਂ/ਪੋਥੀਆਂ ਪੁਰੇਵਾਲ ਸਾਹਿਬ ਜੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਲਿਖੇ ਜਾਣ ਤੋਂ ਬਹੁਤ ਚਿਰ ਪਹਿਲਾਂ ਦੀਆਂ ਛਪੀਆਂ ਹੋਈਆਂ ਹੋਣ ਕਰਕੇ ਤੁਹਾਡਾ ਇਹ ਦੋਸ਼ ਬਿਲਕੁਲ ਨਿਰਾਧਾਰ ਹੈ, ਕਿ ਉਨ੍ਹਾਂ ਨੇ ਆਪਣੀ ਮਰਜੀ ਨਾਲ ਅਰਥ ਬਦਲ ਦਿੱਤੇ ? ਇਹ ਪੁਸਤਕਾਂ ਵਿਖਾਉਣ ਬਾਅਦ ਆਪ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਕੀ ਤੁਹਾਡੀ ਇਨ੍ਹਾਂ ਅਰਥਾਂ ਨਾਲ ਸਹਿਮਤੀ ਹੈ ਜਾਂ ਨਹੀਂ ? ਇਸ ਤੋਂ ਬਾਅਦ ਹੀ ਤੁਹਾਡੀ ਦੂਸਰੀ ਸ਼ੰਕਾ ਦੂਰ ਕੀਤੀ ਜਾਵੇਗੀ ਕਿ ਕੀ ਸੂਰਜ ਦਾ ਰਥ ਪਿੱਛੇ ਨੂੰ ਮੁੜਦਾ ਹੈ ਜਾਂ ਪੈਂਡੂਲਮ ਵਾਙ ਆਪਣੀ ਦਿਸ਼ਾ ਬਦਲਦਾ ਹੈ  ?

ਆਪ ਜੀ ਨੇ ਇਨ੍ਹਾਂ ਅਰਥਾਂ ’ਤੇ ਬਿਨਾਂ ਕੋਈ ਕੁਮੈਂਟਸ ਕੀਤਿਆਂ ਦੂਸਰੇ ਸਵਾਲ ਨੂੰ ਦੁਹਰਾ ਦਿੱਤਾ। ਇਹ ਸਮਝਕੇ ਕਿ ਆਪਣੀ ਕਹੀ ਹੋਈ ਗੱਲ ਨੂੰ ਹਮੇਸ਼ਾਂ ਲਈ ਸੱਚ ਮੰਨਣ ਦੀ ਤੁਹਾਡੇ ਵੱਲੋਂ ਫੜੀ ਜ਼ਿਦ ਕਾਰਨ ਭਾਵੇਂ ਤੁਸੀਂ ਜ਼ਾਹਰਾ ਰੂਪ ’ਚ ਉਨ੍ਹਾਂ ਚਾਰ ਵਿਦਵਾਨਾਂ ਵੱਲੋਂ ਕੀਤੇ ਅਰਥਾਂ ਨੂੰ ਠੀਕ ਜਾਂ ਗਲਤ ਨਹੀਂ ਕਹਿ ਸਕੇ ਪਰ ਕੋਈ ਕੁਮੈਂਟ ਨਾ ਕੀਤੇ ਜਾਣ, ਦਾ ਭਾਵ ਹੈ ਕਿ ਅਮਲੀ ਰੂਪ ਵਿੱਚ ਤੁਸੀਂ ਉਨ੍ਹਾਂ ਨੂੰ ਸਵੀਕਾਰ ਕਰ ਰਹੇ ਹੋ; ਇਸ ਲਈ ਤੁਹਾਡੇ ਦੂਸਰੇ ਸਵਾਲ ਦਾ ਉੱਤਰ ਦੇਣ ਲਈ ਬਠਿੰਡਾ ਸ਼ਹਿਰ ਵਿੱਚ ਉੱਤਰੈਣ ਤੋਂ ਦੱਖਨੈਣ ਅਤੇ ਦੱਖਨੈਣ ਤੋਂ ਉੱਤਰੈਣ ਹੋਣ ਦੀ ਉਦਾਹਰਣ ਦੇ ਕੇ ਅਤੇ ਇਸ ਦਾ ਇੱਕ ਚਿੱਤਰ ਬਣਾ ਕੇ ਤੁਹਾਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਭਾਵੇਂ ਸੂਰਜ ਧਰਤੀ ਦੇ ਮੁਕਾਬਲੇ ਆਪਣੇ ਸਥਾਨ ’ਤੇ ਸਥਿਰ ਹੈ ਪਰ ਇਹ ਸਾਨੂੰ ਜ਼ਾਹਰਾ ਤੌਰ ’ਤੇ  Summer & Winter Solistices ਦੇ ਵਿਚਕਾਰ ਪੈਂਡੂਲਮ ਵਾਙ ਬਿਲਕੁਲ ਉਸੇ ਤਰ੍ਹਾਂ ਦੱਖਨੈਣ ਤੋਂ ਉੱਤਰੈਣ ਅਤੇ ਉੱਤਰੈਣ ਤੋਂ ਦੱਖਨੈਣ ਵੱਲ ਦਿਸ਼ਾ ਬਦਲਦਾ ਵਿਖਾਈ ਦਿੰਦਾ ਹੈ ਜਿਵੇਂ ਸੂਰਜ ਪੂਰਬ ਵਿੱਚੋਂ ਉਦੈ ਹੋ ਕੇ ਪੱਛਮ ਵੱਲ ਚੱਲਦਾ ਅਤੇ ਅਖੀਰ ਪੱਛਮ ਵਿੱਚ ਛੁਪ ਜਾਂਦਾ ਵਿਖਾਈ ਦਿੰਦਾ ਹੈ। ਹੈਰਾਨੀ ਹੋਈ ਕਿ ਆਪਣੀ ਪੱਕੀ ਹੋਈ ਆਦਤ ਅਨੁਸਾਰ ਮੇਰੇ ਜਵਾਬ ’ਤੇ ਕੋਈ ਟਿੱਪਣੀ ਕੀਤੇ ਬਿਨਾਂ ਤੁਸੀਂ ਹੇਠ ਲਿਖੇ ਤਿੰਨ ਨਵੇਂ ਸਵਾਲ ਕਰ ਦਿੱਤੇ। ਜੇਕਰ ਕਰਨੇ ਹੀ ਸਨ ਤਾਂ ਤੁਹਾਨੂੰ ਦੱਖਨੈਣ/ਉੱਤਰੈਣ ਦੇ ਚੱਕਰ ਵਿੱਚ ਪੈਣ ਤੋਂ ਪਹਿਲਾਂ ਹੀ ਕਰ ਦੇਣੇ ਚਾਹੀਦਾ ਸਨ। ਕੀ ਤੁਸੀਂ ਉਸ ਸਮੇਂ ਸੁੱਤੇ ਪਏ ਸੀ ਜਾਂ ਬਾਅਦ ਵਿੱਚ ਕੋਈ ਤੁਹਾਡੇ ਕੰਨ ਵਿੱਚ ਫੂਕ ਮਾਰ ਜਾਂਦਾ ਹੈ ? ਵੀਚਾਰ ਚਰਚਾ ਦੌਰਾਨ ਜਦੋਂ ਇੱਕ ਧਿਰ ਦੂਸਰੀ ਧਿਰ ਵੱਲੋਂ ਦਿੱਤੇ ਜਵਾਬ ਨੂੰ ਨਾ ਮੰਨੇ ਅਤੇ ਨਾ ਮੰਨਣ ਦਾ ਕੋਈ ਠੋਸ ਕਾਰਨ ਦੱਸੇ ਬਿਨਾਂ ਹੀ ਨਵੇਂ ਸਵਾਲ ਕਰਦਾ ਹੀ ਤੁਰਿਆ ਜਾਵੇ ਤਾਂ ਕੀ ਇਸ ਨੂੰ ਉਸਾਰੂ ਵੀਚਾਰ ਚਰਚਾ ਕਿਹਾ ਜਾ ਸਕਦਾ ਹੈ ਜਾਂ ਲੱਸੀ ਵਿੱਚ ਪਾਣੀ ਪਾ ਕੇ ਇਸ ਨੂੰ ਇਸ ਕਦਰ ਵਧਾਉਂਦੇ ਹੀ ਜਾਣਾ ਹੈ ਕਿ ‘ਨਾ ਇਹ ਲੱਸੀ ਰਹੇ, ਨਾ ਹੀ ਪਾਣੀ ਪਰ ਫਿਰ ਵੀ ਮੁਕਦੀ ਨਜ਼ਰ ਨਾ ਆਵੇ ਕੁਚਰਚਾ ਦੀ ਇਹ ਕੱਚੀ ਘਾਣੀ

ਇਸ ਕੁਚਰਚਾ ਨੂੰ ਉਸਾਰੂ ਚਰਚਾ ਵਿੱਚ ਬਦਲਣ ਦੇ ਆਖਰੀ ਹੰਭਲੇ ਵਜੋਂ ਆਪ ਜੀ ਦੇ ਨਵੇਂ ਸਵਾਲ ਹੂ-ਬਹੂ ਲਿਖ ਕੇ ਉਨ੍ਹਾਂ ਦੇ ਜਵਾਬ ਅਤੇ ਨਾਲ ਹੀ ਤੁਹਾਡੇ ਲਈ ਸਵਾਲ ਕੀਤੇ ਜਾ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਮੇਰੇ ਵੱਲੋਂ ਦਿੱਤੇ ਪਿਛਲੇ ਦੋਵਾਂ ਉੱਤਰਾਂ ਅਤੇ ਹੁਣ ਦਿੱਤੇ ਜਾ ਰਹੇ ਜਵਾਬਾਂ ਨੂੰ ਮੰਨਣ ਜਾਂ ਠੋਸ ਦਲੀਲਾਂ ਦੇ ਆਧਾਰ ’ਤੇ ਰੱਦ ਕੀਤੇ ਜਾਣ ਦੇ ਕਾਰਨ ਦੱਸੇ ਬਿਨਾਂ ਤੁਸੀਂ ਨਵੇਂ ਸਵਾਲਾਂ ਦੀ ਗਿਣਤੀ ਵਧਾ ਕੇ ਚਰਚਾ ਦੀ ਇਸ ਕੱਚੀ ਲੱਸੀ ’ਚ ਪਾਣੀ ਪਾ ਕੇ ਹੋਰ ਵਧਾਉਣ ਤੋਂ ਗੁਰੇਜ ਕਰੋਗੇ। ਆਪ ਜੀ ਦੇ ਨਵੇਂ ਸਵਾਲ ਅਤੇ ਉਨ੍ਹਾਂ ਦੇ ਉੱਤਰਾਂ ਦੇ ਨਾਲ ਨਾਲ ਮੇਰੇ ਸਵਾਲ ਹੇਠਾਂ ਦਰਜ ਹਨ:

ਕਿਰਪਾਲ ਸਿੰਘ ਜੀ! ਪਹਿਲਾਂ ਤਾਂ ਤੁਸੀਂ ਮੇਰੇ ਤਿੰਨ ਛੋਟੇ ਛੋਟੇ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰੋ-

ਆਪ ਜੀ ਦਾ ਸਵਾਲ ਨੰ: 1.  ਤੁਸੀਂ ਫਰੀਦਕੋਟੀ ਟੀਕੇ ਨੂੰ ਸਹੀ/ਪ੍ਰਮਾਣਿਤ ਮੰਨਦੇ ਹੋ ?

ਮੇਰਾ ਜਵਾਬ : ਇਹ ਹੈ ਕਿ ਕਿਸੇ ਵੀ ਵਿਦਵਾਨ ਵੱਲੋਂ ਕੀਤੀ ਮਿਹਨਤ ਨੂੰ ਤੁਸੀਂ ਇੱਕੇ ਸੱਟੇ ਨਾ ਰੱਦ ਕਰ ਸਕਦੇ ਹੋ ਅਤੇ ਨਾ ਹੀ ਉਸ ਦੇ 100% ਸਹੀ ਹੋਣ ਦੀ ਮੋਹਰ ਲਾ ਸਕਦੇ ਹੋ।

ਜਿੱਥੋਂ ਤੱਕ ਮੇਰਾ ਸਬੰਧ ਹੈ ਮੈਂ ਫ਼ਰੀਦਕੋਟੀ ਟੀਕੇ ’ਚ ‘ਰਥੁ ਫਿਰੈ’ ਦੇ ਕੀਤੇ ਅਰਥਾਂ ਨੂੰ ਇਸ ਆਧਾਰ ’ਤੇ ਸਹੀ ਮੰਨਦਾ ਹਾਂ ਕਿਉਂਕਿ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਨੂੰ ਗੁਰਬਾਣੀ ਵਿੱਚ ਹੋਰ ਵੀ ਕਈ ਥਾਂ ਇਨ੍ਹਾਂ ਹੀ ਅਰਥਾਂ ਵਿੱਚ ਵਰਤਿਆ ਹੈ। ਮਿਸਾਲ ਦੇ ਤੌਰ ’ਤੇ

(i) ਧੁਰਿ ਲਿਖਿਆ ਪਰਵਾਣਾ ‘ਫਿਰੈ’ ਨਾਹੀ ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ – ਰਾਮਕਲੀ ਸਦ (ਬਾਬਾ ਸੁੰਦਰ ਜੀ)/੯੨੩)

(ii) ਜਿਉ ਜਿਉ, ਨਾਮਾ ਹਰਿ ਗੁਣ ਉਚਰੈ ਭਗਤ ਜਨਾਂ ਕਉ ਦੇਹੁਰਾ ‘ਫਿਰੈ’ – ਭੈਰਉ, ਭਗਤ ਨਾਮਦੇਵ ਜੀ/੧੧੬੪)

(iii) ਜਉ ਗੁਰਦੇਉ, ਕੰਧੁ ਨਹੀ ਹਿਰੈ ਜਉ ਗੁਰਦੇਉ, ਦੇਹੁਰਾ ‘ਫਿਰੈ’ – (ਭੈਰਉ, ਭਗਤ ਨਾਮਦੇਵ ਜੀ/੧੧੬੭)

(iv) ਤਿਸੁ ਸਿਉ ਕੈਸਾ ਬੋਲਣਾ ? ਜਿ ਆਪੇ ਜਾਣੈ ਜਾਣੁ ਚੀਰੀ ਜਾ ਕੀ ਨਾ ‘ਫਿਰੈ’ , ਸਾਹਿਬੁ ਸੋ ਪਰਵਾਣੁ ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ਜੋ ਤਿਸੁ ਭਾਵੈ ਨਾਨਕਾ ! ਸਾਈ, ਭਲੀ ਕਾਰ ਜਿਨ੍ਹ੍ਹਾ ਚੀਰੀ ਚਲਣਾ ; ਹਥਿ ਤਿਨ੍ਹ੍ਹਾ ਕਿਛੁ ਨਾਹਿ ਸਾਹਿਬ ਕਾ ਫੁਰਮਾਣੁ ਹੋਇ, ਉਠੀ ਕਰਲੈ ਪਾਹਿ ਜੇਹਾ ਚੀਰੀ ਲਿਖਿਆ, ਤੇਹਾ ਹੁਕਮੁ ਕਮਾਹਿ ਘਲੇ ਆਵਹਿ ਨਾਨਕਾ ! ਸਦੇ ਉਠੀ ਜਾਹਿ –  ਸਾਰੰਗ  ਕੀ ਵਾਰ: ਮ:੨/੧੨੩੯)

ਮੇਰੇ ਸਵਾਲ : (੧)  ਗੁਰਬਾਣੀ ਨੂੰ ਗੁਰੂ ਮੰਨਦੇ ਹੋਏ ਜਿਹੜੇ ਅਰਥ ਤੁਸੀਂ ਉਪ੍ਰੋਕਤ ਚਾਰੇ ਤੁਕਾਂ ਵਿੱਚ ‘ਫਿਰੈ’ ਦੇ ਕਰੋਗੇ ਜੇ ਉਹੀ ਅਰਥ ਫ਼ਰੀਦਕੋਟੀ ਟੀਕੇ ਵਿੱਚ ‘ਰਥੁ ਫਿਰੈ ਦੇ ਕੀਤੇ ਹਨ ਤਾਂ ਇਨ੍ਹਾਂ ਅਰਥਾਂ ਨੂੰ ਤੁਸੀਂ ਗਲਤ ਕਿਵੇਂ ਮੰਨਦੇ ਹੋ ?

(੨) ਚਾਰਾਂ ਵਿੱਚੋਂ ਕੇਵਲ ਇੱਕ ਫ਼ਰੀਦਕੋਟੀ ਟੀਕੇ ਦਾ ਜਿਕਰ ਕਰਨ ਤੋਂ ਭਾਵ ਹੈ ਕਿ ਤੁਸੀਂ ਸੰਪ੍ਰਦਾਈ ਟੀਕੇ ਅਤੇ ਭਾਈ ਕਾਹਨ ਸਿੰਘ ਨਾਭਾ ਤੇ ਡਾ: ਗੁਰਚਰਨ ਸਿੰਘ ਦੇ ਕੋਸ਼ਾਂ ਵਿੱਚ ਦਿੱਤੇ ਅਰਥਾਂ ਨਾਲ ਸਹਿਮਤ ਹੋ ?

(੩) ਜੇ ਕਰ ਬਾਕੀ ਤਿੰਨਾਂ ਵਿੱਚ ਦਿੱਤੇ ਅਰਥਾਂ ਨਾਲ ਵੀ ਤੁਸੀਂ ਸਹਿਮਤ ਨਹੀ ਹੋ ਤਾਂ ਤੁਸੀਂ ਇਨ੍ਹਾਂ ਦਾ ਜਿਕਰ ਕਿਉਂ ਨਹੀਂ ਕੀਤਾ ? ਕੀ ਇਸੇ ਕਾਰਨ ਕਿ ਇਸ ਇੱਕ ਦਾ ਜਵਾਬ ਲੈ ਕੇ ਉਸ ਸਬੰਧੀ ਚੁੱਪ ਧਾਰ ਲਵੋਗੇ ਅਤੇ ਫਿਰ ਵਾਰੋ ਵਾਰੀ ਬਾਕੀ ਤਿੰਨਾਂ ਦੀ ਪ੍ਰਮਾਣਿਕਤਾ ਸਬੰਧੀ ਸਵਾਲ ਉਠਾ ਕੇ ਲੱਸੀ ਵਿੱਚ ਪਾਣੀ ਪਾਉਣਾ ਜਾਰੀ ਰੱਖਣਾ ਹੈ ?

(੪) ਫ਼ਰੀਦਕੋਟੀ ਟੀਕੇ ’ਚੋਂ ਇੱਕ ਤੁਕ ਦਾ ਮੇਰੇ ਵੱਲੋਂ ਹਵਾਲਾ ਦਿੱਤੇ ਜਾਣ ’ਤੇ ਤੁਸੀਂ ਮੇਰੇ ਤੋਂ ਪੁੱਛ ਲਿਆ ਕਿ ਕੀ ਮੈਂ ਫ਼ਰੀਦਕੋਟੀ ਟੀਕੇ ਨੂੰ ਸਹੀ ਮੰਨਦਾ ਹਾਂ। ਮੈਂ ਤਾਂ ਆਪ ਜੀ ਦੇ ਸਾਰੇ ਸਵਾਲਾਂ ਦਾ ਵਿਸਥਾਰ ਸਹਿਤ ਜਵਾਬ ਦੇ ਦਿੱਤਾ ਹੈ ਹੁਣ ਤੁਹਾਡੇ ਲਈ ਸਵਾਲ ਹੈ ਕਿ ਤੁਸੀਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੀ ਆਪਣੀ ਦਲੀਲ ਦੇ ਹੱਕ ਵਿੱਚ ਡਾ: ਹਰਜਿੰਦਰ ਸਿੰਘ ਦਿਲਗੀਰ ਦੀ ਫੇਸ-ਬੁੱਕ ’ਚੋਂ ਕੁਝ ਅੰਸ਼ ਕਾਪੀ-ਪੇਸਟ ਕੀਤੇ ਸਨ ਇਸ ਲਈ ਸਪਸ਼ਟ ਰੂਪ ਵਿੱਚ ਦੱਸੋ ਕਿ ਕੀ ਤੁਸੀਂ ਡਾ: ਦਿਲਗੀਰ ਦੀ ਹਰ ਪੁਸਤਕ ਅਤੇ ਫੇਸ-ਬੁੱਕ ਦੀ ਹਰ ਪੋਸਟ ਨੂੰ 100% ਸਹੀ ਮੰਨਦੇ ਹੋ ? ਮੈਨੂੰ ਪੂਰਾ ਯਕੀਨ ਹੈ ਕਿ ਨਾ ਹੀ ਤੁਸੀਂ ਉਨ੍ਹਾਂ ਦੀ ਹਰ ਲਿਖਤ ਨਾਲ ਇੱਥੋਂ ਤੱਕ ਕਿ ਉਸ ਵੱਲੋਂ ਤਜਵੀਜ਼ ਕੀਤੇ ਨਾਨਕਸ਼ਾਹੀ ਕੈਲੰਡਰ ਨਾਲ ਵੀ ਸਹਿਮਤ ਨਹੀਂ ਹੋ ਅਤੇ ਨਾ ਹੀ ਉਹ ਤੁਹਾਡੇ ਵੱਲੋਂ ਸਭ ਤੋਂ ਸ਼ੁੱਧ ਮੰਨੇ ਜਾ ਰਹੇ ਬਿਕ੍ਰਮੀ ਕੈਲੰਡਰ ਨਾਲ ਸਹਿਮਤ ਹੈ। ਉਸ ਦੀ ਆਦਤ ਵੀ ਬਿਲਕੁਲ ਤੁਹਾਡੇ ਵਾਲੀ ਹੈ ਕਿ ਜੋ ਵੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦਾ ਹੈ ਉਸ ਦੀ ਮੱਦਦ ਕਰਨ ਲਈ ਆਪਣੀ ਫੇਸ-ਬੁੱਕ ’ਚ ਸੰਨ 2015 ਦੀ ਇਹ ਪੋਸਟ ਚਲਦੀ ਵੀਚਾਰ ’ਚ ਘਸੋੜ ਦਿੰਦਾ ਹੈ। ਤੁਹਾਡੇ ਵਰਗਾ ਬੰਦਾ ਉਸ ਵਿੱਚੋਂ ਖ਼ੁਦ ਨੂੰ ਫਿੱਟ ਬੈਠਦੇ ਅੰਸ਼ਾਂ ਦਾ ਹਵਾਲਾ ਦੇ ਦਿੰਦਾ ਹੈ। ਤੁਹਾਡੇ ਵੱਲੋਂ ਕਾਪੀ-ਪੇਸਟ ਕੀਤੀ ਡਾ: ਡਿਲਗੀਰ ਦੀ ਉਸ ਪੋਸਟ ’ਤੇ ਮੈਂ ਆਪਣੇ ਪਿਛਲੇ ਲੇਖ ’ਚ ਅਨੇਕਾਂ ਸਵਾਲ ਖੜ੍ਹੇ ਕੀਤੇ ਸਨ। ਉਸ ਦੀ ਆਦਤ ਵੀ ਬਿਲਕੁਲ ਤੁਹਾਡੇ ਵਾਲੀ ਹੋਣ ਕਾਰਨ ਉਸ ਨੇ ਵੀ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਅਤੇ ਮੈਨੂੰ ਯਕੀਨ ਹੈ ਕਿ ਉਸ ਨੇ ਜਵਾਬ ਦੇਣਾ ਵੀ ਨਹੀਂ ਪਰ ਆਪਣੀ ਇਸ ਆਦਤ ਤੋਂ ਬਾਜ਼ ਵੀ ਨਹੀਂ ਆਉਣਾ ਅਤੇ ਸਮੇਂ ਸਮੇਂ ’ਤੇ ਆਪਣੀ ਉਸੇ ਪੋਸਟ ਨੂੰ ਰੀਨਿਊ ਕਰਦੇ ਰਹਿਣਾ ਹੈ ਜਿਸ ਨੂੰ ਤੁਹਾਡੇ ਵਰਗਿਆਂ ਨੇ ਬਿਨਾਂ ਸੋਚੇ ਸਮਝੇ ਆਪਣੇ ਹੱਕ ’ਚ ਉਨ੍ਹਾਂ ਦਾ ਹਵਾਲਾ ਦਿੰਦੇ ਹੀ ਰਹਿਣਾ ਹੈ। ਇੱਥੋਂ ਤੱਕ ਕਿ ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਹਰਨਾਮ ਸਿੰਘ ਧੁੰਮਾ ਵੀ ਸੰਨ 2009 ’ਚ ਸਪੋਕਸਮੈਨ ਵਿੱਚ ਡਾ: ਦਿਲਗੀਰ ਦੀ ਛਪੀ ਖ਼ਬਰ ਜਥੇਦਾਰਾਂ ਅਤੇ ਪ੍ਰੈੱਸ ਮੀਡੀਏ ਨੂੰ ਵਿਖਾ ਕੇ ਕਹਿੰਦਾ ਵੇਖਿਆ ਗਿਆ ਕਿ ਆਹ ਵੇਖੋ ਸਪੋਕਸਮੈਨ ਅਤੇ ਡਾ: ਦਿਲਗੀਰ ਵੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦਾ ਹੈ ਇਸ ਲਈ ਇਹ ਸਿਰੇ ਤੋਂ ਗਲਤ ਹੈ ਜਿਸ ਕਾਰਨ ਇਸ ਨੂੰ ਫੌਰਨ ਰੱਦ ਕਰਨਾ ਚਾਹੀਦਾ ਹੈ।

ਤੁਹਾਡਾ ਸਵਾਲ ਨੰ: 2.  ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਨੂੰ ਠੀਕ ਨਹੀਂ ਮੰਨਦੇ ?

ਮੇਰਾ ਉੱਤਰ: ਹਾਂ ਜੀ ਮੈਂ ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਕੀਤੇ ਅਰਥਾਂ, ਗੁਰਬਾਣੀ ਵਿਆਕਰਣ ਅਤੇ ਸਿੱਖ ਇਤਿਹਾਸ ਨੂੰ ਕਾਫੀ ਹੱਦ ਤੱਕ ਠੀਕ ਸਮਝਦਾ ਹਾਂ। ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਕੀਤਾ ਕੰਮ, ਕੌਮ ਨੂੰ ਮਹਾਨ ਦੇਣ ਹੈ ਜਿਸ ਨੂੰ ਭੁਲਾਇਆ ਜਾਂ ਅਣਡਿੱਠ ਨਹੀਂ ਕੀਤਾ ਜਾ ਸਕਦਾ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਉਨ੍ਹਾਂ ਵੱਲੋਂ ਕੀਤੇ ਸਾਰੇ ਅਰਥਾਂ ਨੂੰ 100% ਸਹੀ ਮੰਨਣ ਦਾ ਪਾਬੰਦ ਹਾਂ ਕਿਉਂਕਿ ਤੁਹਾਡੇ ਆਪਣੇ ਹੀ ਸਵਾਲ ਨੰ: 3. ਦਾ ਭਾਵ ਹੈ ਕਿ ‘ਕੋਈ ਵੀ ਟੀਕਾਕਾਰ ਸਾਡਾ ਗੁਰੂ ਨਹੀਂ ਹੈ ?’ ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਕੀਤੇ ਅਰਥਾਂ ਵਿੱਚੋਂ 5-10% ਅਰਥਾਂ ਨਾਲ ਅਸਹਿਮਤੀ ਜਤਾਉਣ ਦਾ ਇਹ ਕਦਾਚਿਤ ਭਾਵ ਨਹੀਂ ਹੈ ਕਿ ਮੈਂ ਉਨ੍ਹਾਂ ਨੂੰ ਸਿਰੇ ਤੋਂ ਨਕਾਰ ਰਿਹਾ ਹਾਂ ਜਿਵੇਂ ਕਿ ਤੁਸੀਂ ਫ਼ਰੀਦਕੋਟੀ ਟੀਕੇ ਅਤੇ ਪੁਰੇਵਾਲ ਸਾਹਿਬ ਵੱਲੋਂ ਕੈਲੰਡਰ ਸਬੰਧੀ ਕੀਤੇ ਕੰਮ ਨੂੰ ਮੁੱਢੋਂ ਹੀ ਨਕਾਰ ਰਹੇ ਹੋ।

ਤੁਹਾਡਾ ਸਵਾਲ ਨੰ: 3. ਕੋਈ ਵੀ ਟੀਕਾਕਾਰ ਸਾਡਾ ਗੁਰੂ ਹੈ ? ਜੇ ਨਹੀਂ ਤਾਂ ਅਸੀਂ ਗੁਰਬਾਣੀ ਨੂੰ ਉਸ ਦੇ ਸਹੀ ਅਰਥਾਂ ਵਿੱਚ ਸਮਝਣਾ ਹੈ ਜਾਂ ਜਿਹੜੇ ਟੀਕਾਕਾਰ ਦੇ ਅਰਥ ਸਾਡਾ ਨਿਜੀ ਮਕਸਦ ਪੂਰਾ ਕਰਦਾ ਹੋਵੇ ਉਸ ਨੂੰ ਵਰਤ ਕੇ ਆਪਣਾ ਮਕਸਦ ਪੂਰਾ ਕਰ ਲਓ ?

ਮੇਰਾ ਉੱਤਰ : ਵਿਰਦੀ ਸਾਹਿਬ ਜੀ, ਤੁਹਾਡੇ ਵਾਙ ਬਿਨਾਂ ਸੋਚੋ ਸਮਝੇ ਅੱਖਾਂ ਮੀਟ ਕੇ ਨਾ ਮੈਂ ਕਿਸੇ ਟੀਕਾਕਾਰ ਜਾਂ ਵਿਦਵਾਨ ਨੂੰ ਸਿਰੇ ਤੋਂ ਨਕਾਰਦਾ ਹਾਂ ਅਤੇ ਨਾ ਹੀ ਕਿਸੇ ਵਿਦਵਾਨ ਨੂੰ 100% ਠੀਕ ਮੰਨ ਕੇ ਉਸ ਨੂੰ ਗੁਰੂ ਦੀ ਤਰ੍ਹਾਂ ਮੰਨਣ ਲਈ ਤਿਆਰ ਹਾਂ ਜਿਵੇਂ ਕਿ ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਨੂੰ ਮੰਨ ਰਹੇ ਹੋ। ਪ੍ਰੋ: ਸਾਹਿਬ ਸਿੰਘ ਜੀ ਅਤੇ ਭਾਈ ਕਾਹਨ ਸਿੰਘ ਜੀ ਨਾਭਾ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਮੰਨਦਾ ਹਾਂ ਕਿ ਗੁਰਮਤਿ ਸਬੰਧੀ ਜਿੰਨਾ ਕੰਮ ਇਹ ਦੋ ਵਿਦਵਾਨਾਂ ਨੇ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ, ਪਰ ਇਸ ਦੇ ਬਾਵਜੂਦ ਜਿਨੀ ਕੁ ਗੁਰੂ ਸਾਹਿਬ ਜੀ ਨੇ ਬੁੱਧੀ ਬਖ਼ਸ਼ੀ ਹੈ ਉਸ ਦੀ ਵਰਤੋਂ ਕਰਕੇ ਠੀਕ ਗਲਤ ਦੀ ਪਛਾਣ ਕਰਕੇ ਠੀਕ ਨੂੰ ਅਪਣਾਅ ਲੈਣ ਵਿੱਚ ਕੁਝ ਵੀ ਗਲਤ ਨਹੀਂ ਸਮਝਦਾ ਭਾਵੇਂ ਕਿ ਉਹ ਕਿਸੇ ਵੀ ਹੋਰ ਵਿਦਵਾਨ ਦੀ ਕ੍ਰਿਤ ਕਿਉਂ ਨਾ ਹੋਵੇ।

ਤੁਹਾਡੇ ਸਵਾਲ ਦੇ ਦੂਸਰੇ ਹਿੱਸੇ ਨੂੰ ਵੀ ਮੈਂ ਪੂਰੀ ਤਰ੍ਹਾਂ ਰੱਦ ਕਰਦਾ ਹਾਂ ਕਿ ਸ: ਪਾਲ ਸਿੰਘ ਪੁਰੇਵਾਲ ਜਾਂ ਉਨ੍ਹਾਂ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਦੇ ਸਮਰਥਕ ਗੁਰਬਾਣੀ ਨੂੰ ਉਸ ਦੇ ਸਹੀ ਅਰਥਾਂ ਵਿੱਚ ਸਮਝਣ ਦੀ ਥਾਂ, ਜਿਹੜੇ ਟੀਕਾਕਾਰ ਦੇ ਅਰਥ ਉਨ੍ਹਾਂ ਦਾ ਨਿਜੀ ਮਕਸਦ ਪੂਰਾ ਕਰਦੇ ਹਨ ਉਸ ਨੂੰ ਵਰਤਕੇ ਆਪਣਾ ਮਕਸਦ ਪੂਰਾ ਕਰ ਰਹੇ ਹਨ।

ਮੇਰੇ ਵੱਲੋ ਤੁਹਾਨੂੰ ਸਵਾਲ:  (੧) ਮੇਰਾ ਖੁੱਲ੍ਹਾ ਚੈਲੰਜ ਹੈ ਕਿ ਜਾਂ ਤਾਂ ਆਪਣਾ ਇਹ ਦੋਸ਼ ਸਿੱਧ ਕਰੋ ਤੇ ਦੱਸੋ ਕਿ ਪੁਰੇਵਾਲ ਅਤੇ ਸਮਰਥਕਾਂ ਨੇ ਆਪਣੇ ਕਿਹੜੇ ਨਿਜੀ ਮਕਸਦ ਪੂਰੇ ਕੀਤੇ ? ਜਾਂ ਕਿਹੜਾ ਆਰਥਿਕ ਲਾਭ ਖੱਟਿਆ ਹੈ ? ਕੀ ਨਾਨਕਸ਼ਾਹੀ ਕੈਲੰਡਰ ਦੀ ਲੋੜ ਕੇਵਲ ਪੁਰੇਵਾਲ ਨੂੰ ਹੈ ਜਾਂ ਤੁਹਾਡੇ ਵਰਗੇ ਥੋੜੇ ਜਿਹੇ ਅੜਿਕਾ ਸਿੰਘਾਂ ਨੂੰ ਛੱਡ ਕੇ ਬਾਕੀ ਦੀ ਸਮੁੱਚੀ ਕੌਮ ਲਈ ਇਹ ਕੌਮੀ ਮੁੱਦਾ ਹੈ ?

(੨) ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਨੇ ਹਮੇਸ਼ਾਂ ਹੀ ਗੱਲ ਅਧਿਆਤਮਿਕਤਾ ਦੀ ਕੀਤੀ ਹੈ ਪਰ ਇਸ ਲਈ ਉਦਾਹਰਣਾਂ ਹਮੇਸ਼ਾਂ ਹੀ ਦੁਨਿਆਵੀ ਦਿੱਤੀਆਂ ਹਨ ਤਾਂ ਕਿ ਸਾਨੂੰ ਸੌਖਿਆ ਹੀ ਸਮਝ ਵਿੱਚ ਆ ਸਕੇ। ਇੱਥੇ ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਸਤਿਗੁਰੂ ਵੱਲੋਂ ਦਿੱਤੀਆਂ ਦੁਨਿਆਵੀ ਉਦਾਹਰਣਾਂ ਜਿੱਥੇ ਦੁਨਿਆਵੀ ਤੌਰ ’ਤੇ ਪਰਖਿਆਂ ਪੂਰਨ ਤੌਰ ’ਤੇ ਸੱਚ ਹੋ ਨਿਬੜਦੀਆਂ ਹਨ ਉੱਥੇ ਉਨ੍ਹਾਂ ਦੇ ਅੰਤ੍ਰੀਵ ਭਾਵਾਂ ਰਾਹੀਂ ਦਿੱਤਾ ਉਪਦੇਸ਼ ਅਧਿਆਤਮਿਕਤਾ ਦੇ ਤੌਰ ’ਤੇ ਵੀ ਸੱਚ ਸਾਬਤ ਹੁੰਦਾ ਹੈ, ਜਿਵੇਂ ਕਿ : ਦੋਹਾਗਣੀ ਪਿਰ ਕੀ ਸਾਰ ਜਾਣਹੀ ; ਕਿਆ ਕਰਿ ਕਰਹਿ ਸੀਗਾਰੁ  ? ਦੇ ਅਰਥ ਭਾਵ ਸੰਸਾਰਕ ਅਤੇ ਅਧਿਆਤਮਕ ਦੋਵੇਂ ਰੂਪਾਂ ’ਚ ਸੱਚ ਹੋ ਨਿਬੜਦੇ ਹਨ । ਇਸੇ ਕਾਰਨ ਤਾਂ ਗੁਰਬਾਣੀ ’ਚ ਦਰਜ ਹੈ : “ਨਾਨਕ ! ਦਾਸੁ, ਮੁਖ ਤੇ ਜੋ ਬੋਲੈ ; ਈਹਾ ਊਹਾ ਸਚੁ ਹੋਵੈ (ਧਨਾਸਰੀ ਮ:੫/੧੯); “ਹਲਤੁ ਪਲਤੁ, ਪ੍ਰਭ ਦੋਵੈ ਸਵਾਰੇ ; ਹਮਰਾ, ਗੁਣੁ ਅਵਗੁਣੁ ਨ ਬੀਚਾਰਿਆ ਅਟਲ ਬਚਨੁ, ਨਾਨਕ ! ਗੁਰ ! ਤੇਰਾ ; ਸਫਲ ਕਰੁ, ਮਸਤਕਿ ਧਾਰਿਆ (ਸੋਰਠਿ ਮ:੫/੬੨੧) ਬੇਨਤੀ ਹੈ ਕਿ ਇਨ੍ਹਾਂ ਤੁਕਾਂ ਨੂੰ ਧਿਆਨ ਵਿੱਚ ਰੱਖ ਕੇ ਤੁਹਾਡੇ ਅਨੁਸਾਰ ਤੁਖਾਰੀ ਬਾਰਹਮਾਹਾ (ਮ:੧) ਦੇ ਅੱਠਵੇਂ ਸੰਪੂਰਨ ਪਦੇ “ਆਸਾੜੁ ਭਲਾ, ਸੂਰਜੁ ਗਗਨਿ ਤਪੈ ਧਰਤੀ ਦੂਖ ਸਹੈ, ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ ; ਭੀ ਸੋ ਕਿਰਤੁ ਨ ਹਾਰੇ ਰਥੁ ਫਿਰੈ, ਛਾਇਆ ਧਨ ਤਾਕੈ ; ਟੀਡੁ ਲਵੈ ਮੰਝਿ ਬਾਰੇ ਅਵਗਣ ਬਾਧਿ ਚਲੀ, ਦੁਖੁ ਆਗੈ ; ਸੁਖੁ ਤਿਸੁ, ਸਾਚੁ ਸਮਾਲੇ ਨਾਨਕ ! ਜਿਸ ਨੋ ਇਹੁ ਮਨੁ ਦੀਆ ; ਮਰਣੁ ਜੀਵਣੁ ਪ੍ਰਭ ਨਾਲੇ   ਦੇ ਜੋ ਗੁਰਮਤਿ ਅਨੁਸਾਰੀ ਅਰਥ ਤੇ ਗੁਰੂ ਸਾਹਿਬ ਜੀ ਦਾ ਅੰਤ੍ਰੀਵ ਭਾਵ ਹੈ ਉਹ ਲਿਖ ਭੇਜਣਾ ਫਿਰ ਪੁਰੇਵਾਲ ਸਾਹਿਬ ਜੀ ਵੱਲੋਂ ਚਿਤਵੇ ਸੰਪੂਰਨ ਅਰਥਾਂ ਨਾਲ ਮੇਲ ਕਰ ਕੇ ਦੱਸਿਓ ਕਿ ਉਨ੍ਹਾਂ ਵੱਲੋਂ ਕੀਤੇ ਅਰਥਾਂ ਵਿੱਚ ਕੀ ਕਮੀ ਰਹਿ ਗਈ ਹੈ ?

ਆਖਰੀ ਸਵਾਲ ਹੈ ਕਿ ਮੇਰੀ ਭਾਸ਼ਾ ’ਤੇ ਇਤਰਾਜ ਕਰਨ ਵਾਲੇ ਵਿਰਦੀ ਜੀਓ ! ਕੀ ਕਦੀ ਤੁਸੀਂ ਮੇਰੀ ਭਾਸ਼ਾ ਨੂੰ ਦਿਲਗੀਰ ਦੀਆਂ ਉਹ ਪੋਸਟਾਂ ਵਿਚ ਵਰਤੀ ਭਾਸ਼ਾ ਨਾਲ ਤੁਲਨਾ ਕਰਕੇ ਵੇਖਿਆ ਹੈ, ਜੋ ਤੁਸੀਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਸ਼ੇਅਰ ਕਰ ਰਹੇ ਹੋ ? ਜੇ ਤੁਹਾਨੂੰ ਉਸ ਦੀ ਮੇਰੇ ਨਾਲੋਂ ਕਈ ਗੁਣਾਂ ਘਟੀਆ ਭਾਸ਼ਾ ’ਤੇ ਕੋਈ ਇਤਰਾਜ ਨਹੀਂ ਹੈ ਤਾਂ ਇਸ ਦਾ ਇਹੀ ਕਾਰਨ ਹੈ ਕਿ ਉਹ ਤੁਹਾਡੇ ਵਾਙ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ’ਚ ਭੁਗਤਾ ਰਿਹਾ ਹੈ ? ਭਾਵ ਜਿਹੜਾ ਵਿਰੋਧਤਾ ਵਿੱਚ ਸਹਾਇਕ ਜਾਪੇ ਉਸ ਦੇ ਅਤਿ ਦਰਜੇ ਦੇ ਘਟੀਆ ਬੋਲ ਵੀ ਤੁਹਾਡੇ ਲਈ ਅੰਮ੍ਰਿਤ ਬੋਲ ਅਤੇ ਆਪਣੇ ਵਿਰੋਧੀ ਵੀਚਾਰਾਂ ਵਾਲੇ ਦੇ ਸਧਾਰਨ ਬੋਲ ਵੀ ਤੁਹਾਡੇ ਲਈ ਕੁਬੋਲ ?

ਜੇਕਰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਤੁਸੀਂ ਨਵੇਂ ਸਵਾਲਾਂ ਦੀ ਬੁਛਾੜ ਕਰਨਾ ਜਾਰੀ ਰੱਖਿਆ ਤਾਂ ਬੇਸ਼ੱਕ ਤੁਹਾਨੂੰ ਬੁਰਾ ਹੀ ਲੱਗੇ ਪਰ ਮੈਨੂੰ ਮਜਬੂਰਨ ਆਪਣੇ ਪੁਰਾਣੇ ਲਫਜ਼ ਦੁਹਰਾਉਣੇ ਪੈਣੇ ਹਨ ਕਿ ਤੁਹਾਨੂੰ ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਵਾਉਣ ਦੀ ਬਹੁਤ ਜਰੂਰਤ ਹੈ। ਅੱਗੋਂ ਮੰਨਣਾਂ ਜਾਂ ਨਾਂ ਮੰਨਣਾ ਤੁਹਾਡੀ ਮਰਜੀ।

ਗੁਰਬਾਣੀ ਸ਼ਬਦਾਰਥਾਂ ’ਚ ਨਾ-ਮਾਤਰ ਅੰਤਰ ਵੀ ਨਾ ਸਮਝ ਲਈ ਵਿਵਾਦ ਦਾ ਕਾਰਨ ਬਣ ਸਕਦਾ ਹੈ।

0

ਗੁਰਬਾਣੀ ਸ਼ਬਦਾਰਥਾਂ ’ਚ ਨਾ-ਮਾਤਰ ਅੰਤਰ ਵੀ ਨਾ ਸਮਝ ਲਈ ਵਿਵਾਦ ਦਾ ਕਾਰਨ ਬਣ ਸਕਦਾ ਹੈ।

ਗਿਆਨੀ ਅਵਤਾਰ ਸਿੰਘ

(ੳ). ਸੁਖ ਸੇਵਾ ਅੰਦਰਿ ਰਖਿਐ; ਆਪਣੀ ਨਦਰਿ ਕਰਹਿ, ਨਿਸਤਾਰਿ ਜੀਉ ॥ (ਮ: ੧/੭੨) ਤੁਕ ’ਚੋਂ ‘ਰਖਿਐ’ ਸ਼ਬਦ ਦੇ ਟੀਕਾਕਾਰਾਂ ਨੇ ਇਉਂ ਅਰਥ ਕੀਤੇ ਹਨ :

(1). ਆਪਣੀ ਟਹਿਲ ਸੇਵਾ ਵਿੱਚ ਸਦੀਵੀ ਆਰਾਮ ਟਿਕਾਇਆ ਹੈ, ਆਪਣੀ ਦਇਆ ਧਾਰ ਕੇ ਤੂੰ ਜੀਵਾਂ ਨੂੰ ਬੰਦ ਖਲਾਸ ਕਰ ਦਿੰਦਾ ਹੈਂ। (ਸ. ਮਨਮੋਹਨ ਸਿੰਘ ਟੀਕਾਕਾਰ)

(2). ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਅੰਦਰ ਟਿਕਣ ਕਰਕੇ ਤੂੰ ਉਨ੍ਹਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਨ੍ਹਾਂ ਨੂੰ ਪਾਰ ਲੰਘਾ ਦਿੰਦਾ ਹੈਂ। (ਪ੍ਰਿੰਸੀਪਲ ਸਾਹਿਬ ਸਿੰਘ ਜੀ)

(3). (ਤੇਰੀ ਅੰਮ੍ਰਿਤਮਈ ਬਾਣੀ ਨੂੰ ਹਿਰਦੇ ਅੰਦਰ ਵਸਾਉਣਾ ਇਸ ਸਫਲ ਤੇ ਸਦਾ) ਸੁਖਦਾਈ ਸੇਵਾ ਨੂੰ ਅੰਦਰ ਰੱਖਣ ਨਾਲ (ਤੂੰ) ਆਪਣੀ ਬਖਸ਼ਿਸ਼ ਦੁਆਰਾ (ਭਉਜਲ ਤੋਂ) ਪਾਰ ਉਤਾਰਾ ਕਰ ਦਿੰਦਾ ਹੈਂ। (ਗਿਆਨੀ ਹਰਬੰਸ ਸਿੰਘ ਜੀ)

 ਉਕਤ ਤਿੰਨੇ ਟੀਕਾਕਾਰਾਂ ਚੋਂ ਪਹਿਲੇ ਨੇ ਰਖਿਐ ਦੇ ਅਰਥ ਕੀਤੇ ਹਨ ‘ਟਿਕਾਇਆ ਹੈ’, ਦੂਸਰੇ ਨੇ ‘ਟਿਕਣ ਕਰਕੇ’ ਤੇ ਤੀਜੇ ਨੇ ‘ਰੱਖਣ ਨਾਲ਼’ ਅਰਥ ਕੱਢਣ ਲਈ ਲੰਬੀ-ਚੌੜੀ ਭੂਮਿਕਾ ਬਣਾਉਣੀ ਪਈ।

 ਸੋ, ‘‘ਸੁਖ ਸੇਵਾ ਅੰਦਰਿ ਰਖਿਐ; ਆਪਣੀ ਨਦਰਿ ਕਰਹਿ, ਨਿਸਤਾਰਿ ਜੀਉ ॥’’ ਦੇ ਲਿਖਤ ਮੁਤਾਬਕ ਸਰਲ ਅਰਥ ਇਉਂ ਹੋ ਸਕਦੇ ਹਨ, ‘ਅਨੰਦ ਤੇ ਸੇਵਾ-ਭਗਤੀ ’ਚ ‘ਰੱਖਣ ਕਾਰਨ’ ਤੂੰ ਆਪਣੀ ਮਿਹਰ ਕਰਦਾ ਹੈਂ (ਤਾਂ ਜੋ ਜੀਵ ਸੰਸਾਰ ਤੋਂ) ਪਾਰ ਹੋ ਸਕੇ।’

(ਅ). ਗੁਰਮੁਖਿ ਸ਼ਬਦ ਨੂੰ ਵਾਚਦਿਆਂ ਵੀ ਮਤਭੇਦ ਪ੍ਰਗਟਾਏ ਗਏ ਹਨ; ਜਿਵੇਂ ਕਿ ‘‘ਗੁਰਮੁਖਿ ਰਵਹਿ ਸੋਹਾਗਣੀ; ਸੋ ਪ੍ਰਭੁ ਸੇਜ ਭਤਾਰੁ ॥’’ (ਮ: ੧/੨੧) ਤੁਕ ਦੇ ਟੀਕਾਕਾਰਾਂ ਨੇ ਇਉਂ ਅਰਥ ਕੀਤੇ ਹਨ :

(1). ਗੁਰੂ ਦੇ ਰਾਹੇ ਤੁਰਨ ਵਾਲ਼ੀਆਂ ਜੀਵ ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ। ਉਹ ਪ੍ਰਭੂ ਉਨ੍ਹਾਂ ਦੇ ਹਿਰਦੇ ਸੇਜ ਉੱਤੇ ਬੈਠਦਾ ਹੈ। (ਪ੍ਰਿੰਸੀਪਲ ਸਾਹਿਬ ਸਿੰਘ)

(2). ਉਹ ਸੁਆਮੀ ਕੰਤ, ਆਪਣੇ ਪਲੰਘ ਉੱਤੇ ਪਵਿੱਤਰ ਤੇ ਪਾਕ-ਦਾਮਨ ਪਤਨੀਆਂ ਨੂੰ ਭੋਗਦਾ ਹੈ। (ਸ. ਮਨਮੋਹਨ ਸਿੰਘ)

(3). ਗੁਰੂ ਦੁਆਰਾ ਸੋਹਾਗਣੀਆਂ ਉਸ ਸੇਜ (ਅੰਤਹਕਰਣ) ਦੇ ਮਾਲਕ ਪ੍ਰਭੂ ਨੂੰ ਮਾਣਦੀਆਂ ਹਨ। (ਸ਼ਬਦਾਰਥ)

(4). (ਅਜਿਹੀਆਂ) ਗੁਰਮੁਖ ਸੁਹਾਗਣ (ਜਗਿਆਸੂ) ਇਸਤ੍ਰੀਆਂ (ਆਪਣੇ ਪਤੀ ਪਰਮਾਤਮਾ ਦੇ ਪਿਆਰ ਦਾ ਅਕਹਿ) ਰਸ ਮਾਣਦੀਆਂ ਹਨ (ਕਿਉਂ ਕਿ) ਉਹ ਪ੍ਰਭੂ (ਉਨ੍ਹਾਂ ਦੀ ਹਿਰਦੇ ਰੂਪੀ) ਸੇਜ ਦਾ ਮਾਲਕ, (ਉਨ੍ਹਾਂ ਦੇ ਕੋਲ ਹੁੰਦਾ ਹੈ)। (ਗਿਆਨ ਹਰਬੰਸ ਸਿੰਘ)

 ਉਕਤ ਨੰਬਰ 3 ਤੋਂ ਇਲਾਵਾ ਬਾਕੀ ਸਭ ਵਿਦਵਾਨਾਂ ਨੇ ਗੁਰਮੁਖਿ ਦਾ ਅਰਥ ਬਹੁ ਵਚਨ (ਗੁਰੂ ਦੇ ਰਾਹੇ ਤੁਰਨ ਵਾਲ਼ੀਆਂ ਜੀਵ ਇਸਤ੍ਰੀਆਂ, ਪਵਿੱਤਰ ਤੇ ਪਾਕ-ਦਾਮਨ ਪਤਨੀਆਂ, (ਅਜਿਹੀਆਂ) ਗੁਰਮੁਖ ਸੁਹਾਗਣ (ਜਗਿਆਸੂ) ਇਸਤ੍ਰੀਆਂ) ਮੰਨਿਆ ਹੈ, ਜਦ ਕਿ ਗੁਰਬਾਣੀ ’ਚ ਬਹੁ ਵਚਨ ਅੰਤ ਮੁਕਤਾ ਹੈ; ਜੈਸਾ ਕਿ

ਵਾਹੁ ਵਾਹੁ ਗੁਰਮੁਖ ਸਦਾ ਕਰਹਿ; ਮਨਮੁਖ ਮਰਹਿ ਬਿਖੁ ਖਾਇ (ਕੇ) ॥ (ਮ: ੩/੫੧੫)

ਸੋ, ‘‘ਗੁਰਮੁਖਿ ਰਵਹਿ ਸੋਹਾਗਣੀ; ਸੋ ਪ੍ਰਭੁ ਸੇਜ ਭਤਾਰੁ ॥’’ ਦਾ ਸਰਲ ਅਰਥ ਬਣ ਸਕਦਾ ਹੈ ਕਿ ‘ਗੁਰੂ-ਗੁਰੂ, ਸੁਹਾਗਣਾਂ ਹੀ ਉਚਾਰਦੀਆਂ ਹਨ ਕਿਉਂਕਿ ਉਹ ਪਤੀ ਪ੍ਰਭੂ ਹਿਰਦੇ ਸੇਜ ਉੱਤੇ ਆ ਜਾਂਦਾ ਹੈ।’

ਧਿਆਨ ਰਹੇ ਕਿ ਗੁਰਬਾਣੀ ’ਚ ‘ਗੁਰਮੁਖਿ’ ਦਾ ਅਰਥ ‘ਗੁਰੂ’ ਵੀ ਹੈ; ਜਿਵੇਂ ਕਿ

(1). ਗੁਰਮੁਖਿ ਉਪਦੇਸੁ; ਦੁਖੁ ਸੁਖੁ ਸਮ ਸਹਤਾ ॥ (ਮ: ੫/੧੩੧) ਭਾਵ ਗੁਰੂ ਦਾ ਹੁਕਮ (ਕਮਾ ਕੇ ਮਨੁੱਖ) ਦੁੱਖ-ਸੁੱਖ ਨੂੰ ਬਰਾਬਰ ਜਾਣਦਾ ਹੈ।

(2). ਨਾਮੈ ਕੀ ਸਭ ਸੇਵਾ ਕਰੈ; ਗੁਰਮੁਖਿ ਨਾਮੁ ਬੁਝਾਈ ॥ (ਮ: ੩/੪੨੬) ਭਾਵ (ਰੱਬੀ) ਨਾਮ ਦੀ ਸਾਰੇ ਸੇਵਾ-ਭਗਤੀ ਕਰਦੇ ਹਨ (ਪਰ) ਗੁਰੂ ਹੀ (ਇਹ) ਨਾਮ ਨੂੰ ਸਮਝਾਉਂਦਾ ਹੈ।

ਭਾਰਤ ਦੇ ਗੁਰੂ ਸਥਾਨਾਂ ਦਾ ਕੁਝ ਵੇਰਵਾ

0

ਭਾਰਤ ਦੇ ਗੁਰੂ ਸਥਾਨਾਂ ਦਾ ਕੁਝ ਵੇਰਵਾ

(ਨੋਟ : ਹੇਠਾਂ ਦਿਤੀ ਗਈ ਗੁਰੂ ਘਰ ਸੂਚੀ ਕਿਸੇ ਸੱਜਣ ਦੀ ਨਾਮ ਰਹਿਤ ਪ੍ਰਾਪਤ ਹੋਈ ਹੈ, ਜਿਸ ਵਿਚ ਕੁਝ ਮਹੱਤਵ ਪੂਰਨ ਜਾਣਕਾਰੀ ਹੋਣ ਕਾਰਨ ਪਾਠਕਾਂ ਲਈ ਵੈੱਬਸਾਇਟ ਉਤੇ ਪਾਈ ਜਾ ਰਹੀ ਹੈ ਅਗਰ ਕੋਈ ਗਲਤੀ ਹੋਵੇ ਤਾਂ ਹੇਠਾਂ ਟਿਪਣੀ ਜ਼ਰੂਰ ਕੀਤੀ ਜਾਵੇ ਤਾਂ ਜੋ ਗ਼ਲਤੀ ਨੂੰ ਦਰੁਸਤ ਕੀਤਾ ਜਾ ਸਕੇ, ਜੀ।

ਗੁਰਦੁਆਰਾ  ਬਾਬਾ ਅਦਲੀ ਜੀ, ਚੋਲ੍ਹਾ ਸਾਹਿਬ, ਤਰਨ ਤਾਰਨ

ਗੁਰਦੁਆਰਾ  ਅਕਾਲ ਚਲਾਣਾ ਸਾਹਿਬ ਭਾਈ ਗੁਰਦਾਸ ਜੀ, ਗੋਇੰਦਵਾਲ ਸਾਹਿਬ, ਤਰਨ ਤਾਰਨ

ਗੁਰਦੁਆਰਾ  ਅੰਬ ਸਾਹਿਬ ਭਰੋਵਾਲ, ਤਰਨ ਤਾਰਨ

ਗੁਰਦੁਆਰਾ  ਬੀਬੀ ਵੀਰੋ ਜੀ, ਝਬਾਲ, ਤਰਨ ਤਾਰਨ

ਗੁਰਦੁਆਰਾ  ਛਾਪੜੀ ਸਾਹਿਬ, ਤਰਨ ਤਾਰਨ

ਗੁਰਦੁਆਰਾ  ਚੋਬਾਰਾ ਸਾਹਿਬ, ਗੋਇੰਦਵਾਲ ਸਾਹਿਬ, ਤਰਨ ਤਾਰਨ

ਗੁਰਦੁਆਰਾ  ਚੋਲ੍ਹਾ ਸਾਹਿਬ, ਚੋਲ੍ਹਾ, ਤਰਨ ਤਾਰਨ

ਗੁਰਦੁਆਰਾ  ਦਮਦਮਾ ਸਾਹਿਬ, ਗੋਇੰਦਵਾਲ ਸਾਹਿਬ, ਤਰਨ ਤਾਰਨ

ਗੁਰਦੁਆਰਾ  ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਤਰਨ ਤਾਰਨ

ਗੁਰਦੁਆਰਾ  ਦਰਬਾਰ ਸਾਹਿਬ, ਖਡੂਰ ਸਾਹਿਬ

ਗੁਰਦੁਆਰਾ  ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ

ਗੁਰਦੁਆਰਾ  ਗੋਇੰਦਵਾਲ ਸਾਹਿਬ, ਗੋਇੰਦਵਾਲ ਸਾਹਿਬ

ਗੁਰਦੁਆਰਾ  ਗੁਰੂ ਕਾ ਖੂਹ, ਤਰਨ ਤਾਰਨ

ਗੁਰਦੁਆਰਾ  ਗੁਰੂ ਅੰਗਦ ਦੇਵ ਜੀ, ਤੂੜ

ਗੁਰਦੁਆਰਾ  ਗੁਰੂ ਨਾਨਕ ਦੇਵ ਜੀ, ਫਤਿਹਾਬਾਦ

ਗੁਰਦੁਆਰਾ  ਹਰਗੋਬਿੰਦ ਸਾਹਿਬ ਜੀ, ਚੋਲ੍ਹਾ ਸਾਹਿਬ

ਗੁਰਦੁਆਰਾ  ਹਰਗੋਬਿੰਦ ਸਾਹਿਬ ਜੀ, ਸੁਰ ਸਿੰਘ

ਗੁਰਦੁਆਰਾ  ਜਨਮ ਭਗਤ ਸੈਨ ਜੀ

ਗੁਰਦੁਆਰਾ  ਜਨਮ ਅਸਥਾਨ ਬਾਬਾ ਦੀਪ ਸਿੰਘ, ਪਹੁਵਿੰਡ

ਗੁਰਦੁਆਰਾ  ਜਨਮ ਅਸਥਾਨ ਭਾਈ ਬਿਧੀ ਚੰਦ ਜੀ, ਛੀਨਾ

ਗੁਰਦੁਆਰਾ  ਜਨਮ ਅਸਥਾਨ ਭਾਈ ਜੇਠਾ ਜੀ, ਸਿਧਵਾਂ

ਗੁਰਦੁਆਰਾ  ਝੂਲਨੇ ਮਹਲ, ਠਠੀਖਾਰਾ

ਗੁਰਦੁਆਰਾ  ਖਡੂਰ ਸਾਹਿਬ, ਖਡੂਰ ਸਾਹਿਬ

ਗੁਰਦੁਆਰਾ  ਮਾਈ ਭਾਗੋ ਜੀ, ਝ੍ਹਬਾਲ

ਗੁਰਦੁਆਰਾ  ਮਾਈ ਭਰਾਈ ਸਾਹਿਬ, ਖਡੂਰ ਸਾਹਿਬ

ਗੁਰਦੁਆਰਾ  ਮੱਲ ਅਖਾੜਾ ਸਾਹਿਬ, ਖਡੂਰ ਸਾਹਿਬ

ਗੁਰਦੁਆਰਾ  ਮੰਜੀ ਸਾਹਿਬ, ਨਾਰਲੀ

ਗੁਰਦੁਆਰਾ  ਮੰਜੀ ਸਾਹਿਬ ਤਰਨ ਤਾਰਨ, ਤਰਨ ਤਾਰਨ

ਗੁਰਦੁਆਰਾ  ਮੰਜੀ ਸਾਹਿਬ, ਠਠੀਖਾਰਾ

ਗੁਰਦੁਆਰਾ  ਪਾਤਸ਼ਾਹੀ ਪਹਲੀ , ਖਾਲੜਾ

ਗੁਰਦੁਆਰਾ  ਤਪ ਅਸਥਾਨ ਪਾਤਸ਼ਾਹੀ ਦੂਜੀ, ਖਡੂਰ ਸਾਹਿਬ

ਗੁਰਦੁਆਰਾ  ਤਪਿਆਣਾ ਸਾਹਿਬ, ਖਡੂਰ ਸਾਹਿਬ

ਗੁਰਦੁਆਰਾ  ਥੜਾ ਸਾਹਿਬ, ਖਡੂਰ ਸਾਹਿਬ

ਹਿਮਾਚਲ ਪ੍ਰਦੇਸ਼

ਗੁਰਦੁਆਰਾ  ਪੌੜ ਸਾਹਿਬ, ਬਿਲਾਸਪੁਰ

ਗੁਰਦੁਆਰਾ  ਤ੍ਰਿਵੇਣੀ ਸਾਹਿਬ, ਬਿਲਾਸਪੁਰ

ਗੁਰਦੁਆਰਾ  ਸੇਹਰਾ ਸਾਹਿਬ, ਬਿਲਾਸਪੁਰ

ਗੁਰਦੁਆਰਾ  ਗੁਰੂ ਕਾ ਲਾਹੋਰ, ਬਿਲਾਸਪੁਰ

ਗੁਰਦੁਆਰਾ  ਭੁੱਡਾ ਸਾਹਿਬ ਬਿਲਾਸਪੁਰ

ਗੁਰਦੁਆਰਾ  ਮਨੀਕਰਨ ਸਾਹਿਬ, ਕੁੱਲੂ

ਗੁਰਦੁਆਰਾ  ਗੁਰੂ ਗੋਬਿੰਦ ਸਿੰਘ ਜੀ, ਮੰਡੀ

ਗੁਰਦੁਆਰਾ  ਦਮਦਮਾ ਸਾਹਿਬ, ਮੰਡੀ

ਗੁਰਦੁਆਰਾ  ਰਵਾਲਸਰ ਸਾਹਿਬ, ਰਵਾਲਸਰ

ਗੁਰਦੁਆਰਾ  ਗੁਰੂ ਕੋਠਾ ਸਾਹਿਬ, ਗੁਰੂ ਕੋਠਾ

ਗੁਰਦੁਆਰਾ  ਗੁਰਪਲਾਹ ਪਾਤਸ਼ਾਹੀ ਦਸਵੀਂ, ਬਾਥੂ, ਊਨਾ

ਗੁਰਦੁਆਰਾ  ਗੁਰੂ ਗੋਬਿੰਦ ਸਿੰਘ ਜੀ, ਸਲੁਰੀ, ਊਨਾ

ਗੁਰਦੁਆਰਾ  ਪਾਤਸ਼ਾਹੀ ਦਸਵੀਂ ਸਾਹਿਬ, ਸੰਗੜੋਲੀ, ਊਨਾ

ਗੁਰਦੁਆਰਾ  ਗੁਰੂ ਗੋਬਿੰਦ ਸਿੰਘ ਜੀ, ਨਦੌਨ, ਕਾਂਗੜਾ

ਗੁਰਦੁਆਰਾ  ਦਸ਼ਮੇਸ਼ ਅਸਥਾਨ, ਨਾਹਨ, ਸਿਰਮੋਰ

ਗੁਰਦੁਆਰਾ  ਦਸਤਾਰ ਅਸਥਾਨ ਸਾਹਿਬ, ਪਾਂਉਟਾ ਸਾਹਿਬ

ਗੁਰਦੁਆਰਾ  ਪਾਉਂਟਾ ਸਾਹਿਬ, ਪਾਉਂਟਾ ਸਾਹਿਬ

ਗੁਰਦੁਆਰਾ  ਸ਼ੇਰਗਾਹ ਸਾਹਿਬ, ਪਾਉਂਟਾ ਸਾਹਿਬ

ਗੁਰਦੁਆਰਾ  ਤੀਰ ਗੜੀ ਸਾਹਿਬ, ਪਾਉਂਟਾ ਸਾਹਿਬ

ਗੁਰਦੁਆਰਾ  ਭੰਗਾਨੀ ਸਾਹਿਬ, ਪਾਉਂਟਾ ਸਾਹਿਬ

ਗੁਰਦੁਆਰਾ  ਟੋਕਾ ਸਾਹਿਬ ਪਿੰਡ ਟੋਕਾ, ਨਾਹਨ

ਉੱਤਰਾਖੰਡ

ਗੁਰਦੁਆਰਾ  ਹੇਮਕੁੰਟ ਸਾਹਿਬ, ਚਮੋਲੀ

ਗੁਰਦੁਆਰਾ  ਰੀਠਾ ਸਾਹਿਬ, ਚੰਪਾਵਤ

ਗੁਰਦੁਆਰਾ  ਨਾਨਕ ਵਾੜਾ ਸਾਹਿਬ, ਹਰਿਦਵਾਰ

ਗੁਰਦੁਆਰਾ  ਗੂਰੂ ਅਮਰਦਾਸ ਜੀ ਸਾਹਿਬ, ਹਰਿਦਵਾਰ

ਗੁਰਦੁਆਰਾ  ਸੰਤਸਾਗਰ ਬਉਲੀ ਸਾਹਿਬ, ਗੈਂਡੀਖਾਤਾ

ਗੁਰਦੁਆਰਾ  ਭੰਡਾਰਾ ਸਾਹਿਬ, ਨਾਨਕਮਤਾ, ਊਧਮ ਸਿੰਘ ਨਗਰ

ਗੁਰਦੁਆਰਾ  ਬਾਉਲੀ ਸਾਹਿਬ, ਨਾਨਕਮਤਾ, ਊਧਮ ਸਿੰਘ ਨਗਰ

ਗੁਰਦੁਆਰਾ  ਦੁੱਧ ਵਾਲਾ ਖੂਹ, ਨਾਨਕਮਤਾ, ਊਧਮ ਸਿੰਘ ਨਗਰ

ਗੁਰਦੁਆਰਾ  ਅਲਮਸਤ ਜੀ, ਨਾਨਕਮਤਾ, ਊਧਮ ਸਿੰਘ ਨਗਰ

ਗੁਰਦੁਆਰਾ  ਪਾਤਸ਼ਾਹੀ ਛੇਵੀਂ ਸਾਹਿਬ, ਨਾਨਕਮਤਾ, ਊਧਮ ਸਿੰਘ ਨਗਰ

ਗੁਰਦੁਆਰਾ  ਨਾਨਕ ਮਾਤਾ ਸਾਹਿਬ, ਨਾਨਕਮਤਾ, ਊਧਮ ਸਿੰਘ ਨਗਰ

ਗੁਰਦੁਆਰਾ  ਗੁਰੂ ਹਰਗੋਬਿੰਦ ਸਾਹਿਬ, ਨਾਨਕਮਤਾ, ਊਧਮ ਸਿੰਘ ਨਗਰ

ਗੁਰਦੁਆਰਾ  ਕਿਲਾ ਸਾਹਿਬ, ਬਿਡੋਰਾ

ਗੁਰਦੁਆਰਾ  ਨਨਕਾਣਾ ਸਾਹਿਬ, ਕਾਸ਼ੀਪੁਰ

ਗੁਰਦੁਆਰਾ  ਨਾਨਕ ਪੂਰੀ ਸਾਹਿਬ, ਟਾਂਡਾ

ਗੁਰਦੁਆਰਾ  ਮਾਰ ਜਿਵਾਲਾ ਸਾਹਿਬ, ਟਾਂਡਾ

ਗੁਰਦੁਆਰਾ  ਗੁਰੂ ਕਾ ਬਾਗ ਸਾਹਿਬ, ਟਾਂਡਾ

ਗੁਰਦੁਆਰਾ  ਘਾਟ ਸਾਹਿਬ, ਟਾਂਡਾ

ਗੁਰਦੁਆਰਾ  ਚੱਕੀ ਸਾਹਿਬ, ਟਾਂਡਾ

 ਜੰਮੂ ਅਤੇ ਕਸ਼ਮੀਰ

ਗੁਰਦੁਆਰਾ  ਮਟਨ ਸਾਹਿਬ, ਮਟਨ, ਅਨੰਤਨਾਗ

ਗੁਰਦੁਆਰਾ  ਛਟੀ ਪਾਤਸ਼ਾਹੀ ਸਾਹਿਬ, ਬਾਰਾਮੁੱਲਾ

ਗੁਰਦੁਆਰਾ  ਛਟੀ ਪਾਤਸ਼ਾਹੀ ਸਾਹਿਬ, ਸਿੰਘਪੁਰਾ, ਬਾਰਾਮੁੱਲਾ

ਗੁਰਦੁਆਰਾ  ਛਟੀ ਪਾਤਸ਼ਾਹੀ ਸਾਹਿਬ, ਪਰਮਪੀਲਾ, ਉੜੀ

ਗੁਰਦੁਆਰਾ  ਗੁਰੂ ਨਾਨਕ ਦੇਵ ਜੀ ਸਾਹਿਬ, ਕਾਰਗਿਲ

ਗੁਰਦੁਆਰਾ  ਪਥਰ ਸਾਹਿਬ, ਨੀਮੂ, ਲੇਹ

ਗੁਰਦੁਆਰਾ  ਗੁਰੂ ਨਾਨਕ ਦੇਵ ਜੀ ਸਾਹਿਬ, ਲੇਹ

ਗੁਰਦੁਆਰਾ  ਛਟੀ ਪਾਤਸ਼ਾਹੀ ਸਾਹਿਬ, ਰਾਜੌਰੀ

ਗੁਰਦੁਆਰਾ  ਜਨਮ ਅਸਥਾਨ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ, ਰਾਜੌਰੀ

ਗੁਰਦੁਆਰਾ  ਛਟੀ ਪਾਤਸ਼ਾਹੀ ਸਾਹਿਬ, ਰਾਜੌਰੀ

ਗੁਰਦੁਆਰਾ  ਗੁਰੂ ਨਾਨਕ ਦੇਵ ਜੀ ਸਾਹਿਬ, ਅਵੰਤੀਪੁਰਾ

ਗੁਰਦੁਆਰਾ  ਗੁਰੂ ਨਾਨਕ ਦੇਵ ਜੀ ਸਾਹਿਬ, ਬਿਜਬਿਹਾਰਾ

ਗੁਰਦੁਆਰਾ  ਛਟੀ ਪਾਤਸ਼ਾਹੀ ਸਾਹਿਬ, ਨਗਰ

ਗੁਰਦੁਆਰਾ  ਛਟੀ ਪਾਤਸ਼ਾਹੀ ਸਾਹਿਬ, ਸ਼ਾਦੀਮਾਰਗ, ਪੁਲਵਾਮਾ

ਕਰਨਾਟਕ

ਗੁਰਦੁਆਰਾ  ਨਾਨਕਝੀਰਾ ਸਾਹਿਬ, ਬਿਦਰ

ਗੁਰਦੁਆਰਾ  ਮਾਈ ਭਾਗੋ ਜੀ, ਜਨਵਾੜਾ

ਅੰਬਾਲਾ

ਗੁਰਦੁਆਰਾ  ਬਾਦਸ਼ਾਹੀ ਬਾਗ, ਅੰਬਾਲਾ

ਗੁਰਦੁਆਰਾ  ਗੇਂਦਸਰ ਸਾਹਿਬ, ਭਾਨੋਖੇੜੀ

ਗੁਰਦੁਆਰਾ  ਗੋਬਿੰਦ ਪੁਰਾ ਸਾਹਿਬ, ਅੰਬਾਲਾ

ਗੁਰਦੁਆਰਾ  ਹੁਕਮਸਰ ਸਾਹਿਬ, ਅੰਬਾਲਾ

ਗੁਰਦੁਆਰਾ  ਹੂਮਾਉ ਪੁਰ ਸਾਹਿਬ, ਅੰਬਾਲਾ

ਗੁਰਦੁਆਰਾ  ਲਖਨੋਰ ਸਾਹਿਬ, ਅੰਬਾਲਾ

ਗੁਰਦੁਆਰਾ  ਮੰਜੀ ਸਾਹਿਬ, ਅੰਬਾਲਾ

ਗੁਰਦੁਆਰਾ  ਮਰਦੋਨ ਸਾਹਿਬ, ਭਾਨੋਖੇੜੀ

ਗੁਰਦੁਆਰਾ  ਪੰਜੋਖੜਾ ਸਾਹਿਬ, ਅੰਬਾਲਾ

ਗੁਰਦੁਆਰਾ  ਪਾਤਸ਼ਾਹੀ ਨੋਂਵੀ ਸਾਹਿਬ, ਲੰਗਰ ਚਨੀਂ

ਗੁਰਦੁਆਰਾ  ਸਤਸੰਗ ਸਾਹਿਬ, ਅੰਬਾਲਾ

ਗੁਰਦੁਆਰਾ  ਸੀਸ਼ ਗੰਜ ਸਾਹਿਬ, ਅੰਬਾਲਾ

ਉੱਤਰ ਪ੍ਰਦੇਸ਼

ਗੁਰਦੁਆਰਾ  ਗੁਰੂ ਕਾ ਤਾਲ ਸਾਹਿਬ, ਆਗਰਾ

ਗੁਰਦੁਆਰਾ  ਦੁਖ ਨਿਵਾਰਨ ਸਾਹਿਬ, ਆਗਰਾ

ਗੁਰਦੁਆਰਾ  ਦਮਦਮਾ ਸਾਹਿਬ, ਆਗਰਾ

ਗੁਰਦੁਆਰਾ  ਮਾਈ ਥਾਨ ਸਾਹਿਬ, ਆਗਰਾ

ਗੁਰਦੁਆਰਾ  ਹਾਥੀ ਘਾਟ ਸਾਹਿਬ, ਆਗਰਾ

ਗੁਰਦੁਆਰਾ  ਪੱਕੀ ਸੰਗਤ ਸਾਹਿਬ, ਇਲਾਹਾਬਾਦ

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ, ਬਰੇਲੀ

ਗੁਰਦੁਆਰਾ  ਪਾਤਸ਼ਾਹੀ ਨੋਵੀਂ, ਗੜ ਮੁਕਤੇਸ਼ਵਰ

ਗੁਰਦੁਆਰਾ  ਕੋੜੀ ਵਾਲਾ ਘਾਟ ਸਾਹਿਬ, ਬਾਬਰਪੁਰ

ਗੁਰਦੁਆਰਾ  ਪਾਤਸ਼ਾਹੀ ਛੇਵੀਂ ਸਾਹਿਬ, ਨਵਾਬ ਗੰਜ

ਗੁਰਦੁਆਰਾ  ਹਰਗੋਬਿੰਦ ਸਰ ਸਾਹਿਬ, ਨਵਾਬ ਗੰਜ

ਗੁਰਦੁਆਰਾ  ਗੁਰੂ ਤੇਗ ਬਹਾਦੁਰ, ਸਿਕੰਦਰਾ

ਗੁਰਦੁਆਰਾ  ਬੜੀ ਸੰਗਤ ਸਾਹਿਬ, ਬਨਾਰਸ

ਗੁਰਦੁਆਰਾ  ਗੁਰੂ ਬਾਗ ਸਾਹਿਬ, ਬਨਾਰਸ

ਗੁਰਦੁਆਰਾ  ਗੁਰੂ ਹਰਗੋਬਿੰਦ ਸਾਹਿਬ, ਪਿਲੀਭੀਤ

ਗੁਰਦੁਆਰਾ  ਗੁਰੂ ਤੇਗ ਬਹਾਦੁਰ ਨੌਵੀਂ ਪਾਤਸ਼ਾਹੀ, ਛੋਟਾ ਮਿਰਜ਼ਾਪੁਰ

ਗੁਰਦੁਆਰਾ ਬੜੀ ਸੰਗਤ  ਗੁਰੂ ਤੇਗ ਬਹਾਦੁਰ ਸਾਹਿਬ, ਵਾਰਾਨਸੀ

ਗੁਰਦੁਆਰਾ  ਛੋਟੀ ਸੰਗਤ ਸਾਹਿਬ, ਵਾਰਾਨਸੀ

ਗੁਰਦੁਆਰਾ  ਗੁਰੂ ਕਾ ਬਾਗ, ਵਾਰਾਨਸੀ

ਗੁਰਦੁਆਰਾ ਬਾਗ ਸ੍ਰੀ ਗੁਰੂ ਤੇਗ ਬਹਾਦੁਰ ਜੀ ਕਾ, ਗੈਂਡਾਖਾਤਾ

ਗੁਰਦੁਆਰਾ  ਗੁਰੂ ਤੇਗ ਬਹਾਦੁਰ ਸਾਹਿਬ, ਕਾਨਪੁਰ

ਗੁਰਦੁਆਰਾ  ਪੂਰਬੀ ਤੋਲਾ ਸਾਹਿਬ, ਇਟਾਵਾ

ਗੁਰਦੁਆਰਾ  ਤਪ ਅਸਥਾਨ ਸ੍ਰੀ ਗੁਰੂ ਤੇਗ ਬਹਾਦੁਰ ਜੀ, ਜੌਨਪੁਰ

ਗੁਰਦੁਆਰਾ  ਚਰਨ ਪਾਦੁਕਾ ਪਾਤਸ਼ਾਹੀ 1 ਤੇ 9, ਨਿਜਾਮਾਬਾਦ

ਗੁਰਦੁਆਰਾ  ਗੁਰੂ ਗੋਬਿੰਦ ਸਿੰਘ ਜੀ, ਅਯੁਧ੍ਯਾ

ਗੁਰਦੁਆਰਾ  ਗੁਰੂ ਨਾਨਕ ਬਗੀਚੀ, ਮਥੁਰਾ

ਗੁਰਦੁਆਰਾ  ਗੁਰੂ ਤੇਗ ਬਹਾਦੁਰ, ਮਥੁਰਾ

 ਬਿਹਾਰ

ਗੁਰਦੁਆਰਾ  ਗੁਰੂ ਤੇਗ ਬਹਾਦਰ ਸਾਹਿਬ, ਭਾਗਲਪੁਰ

ਗੁਰਦੁਆਰਾ  ਗੁਰੂ ਤੇਗ ਬਹਾਦਰ ਸਾਹਿਬ, ਮੁੰਗੇਰ

ਗੁਰਦੁਆਰਾ  ਗੁਰੂ ਤੇਗ ਬਹਾਦਰ ਸਾਹਿਬ, ਗਯਾ

ਗੁਰਦੁਆਰਾ  ਗੁਰੂ ਤੇਗ ਬਹਾਦਰ ਸਾਹਿਬ, ਲਕਸ਼ਮੀਪੁਰ

ਗੁਰਦੁਆਰਾ  ਬਾਲ ਲੀਲਾ ਸਾਹਿਬ ਮੈਨੀ ਸੰਗਤ, ਪਟਨਾ

ਗੁਰਦੁਆਰਾ  ਗਊ ਘਾਟ ਸਾਹਿਬ, ਪਟਨਾ

ਗੁਰਦੁਆਰਾ  ਗੁਰੂ ਕਾ ਬਾਗ ਸਾਹਿਬ, ਪਟਨਾ

ਗੁਰਦੁਆਰਾ  ਹਾਂਡੀ ਸਾਹਿਬ, ਦਾਨਾਪੁਰ

ਗੁਰਦੁਆਰਾ  ਹਰਿਮੰਦਰ ਜੀ ਪਟਨਾ ਸਾਹਿਬ, ਪਟਨਾ

ਗੁਰਦੁਆਰਾ  ਕੰਗਨ ਘਾਟ ਸਾਹਿਬ, ਪਟਨਾ

ਗੁਰਦੁਆਰਾ  ਸੁਨਾਰ ਟੋਲੀ ਸਾਹਿਬ, ਪਟਨਾ

ਗੁਰਦੁਆਰਾ ਚਾਚਾ ਫ਼ਗੁਮਲ ਸਾਹਿਬ, ਸਸਾਰਾਮ, ਰੋਹਟਾਸ

ਗੁਰਦੁਆਰਾ ਗੁਰੂ ਕਾ ਬਾਗ ਸਾਹਿਬ, ਸਸਾਰਾਮ, ਰੋਹਟਾਸ

ਗੁਰਦੁਆਰਾ ਟਕਸਾਲ ਸੰਗਤ ਸਾਹਿਬ, ਸਸਾਰਾਮ, ਰੋਹਟਾਸ

ਮਹਾਰਾਸ਼ਟਰ

ਗੁਰਦੁਆਰਾ ਬੰਦਾ ਘਾਟ ਸਾਹਿਬ, ਨਾੰਦੇੜ

ਗੁਰਦੁਆਰਾ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ, ਨਾੰਦੇੜ

ਗੁਰਦੁਆਰਾ ਚੰਦਨ ਸਾਹਿਬ, ਨਾਦੇੜ

ਗੁਰਦੁਆਰਾ  ਦਮਦਮਾ ਸਾਹਿਬ, ਬਸਮਥ ਨਗਰ

ਗੁਰਦੁਆਰਾ ਗੋਬਿੰਦ ਬਾਗ ਸਾਹਿਬ, ਨਾਦੇੜ

ਗੁਰਦੁਆਰਾ ਹੀਰਾ ਘਾਟ ਸਾਹਿਬ, ਨਾਦੇੜ

ਗੁਰੂਦਵਾਰ ਜਨਮ ਅਸਥਾਨ ਭਗਤ ਨਾਮਦੇਵ ਜੀ

ਗੁਰਦੁਆਰਾ ਮਾਲ ਟੇਕਰੀ ਸਾਹਿਬ, ਨਾਦੇੜ

ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ, ਨਾਦੇੜ

ਗੁਰਦੁਆਰਾ ਨਗੀਨਾ ਘਾਟ ਸਾਹਿਬ, ਨਾਦੇੜ

ਗੁਰਦੁਆਰਾ ਨਾਨਕ ਪੁਰੀ ਸਾਹਿਬ, ਨਾਦੇੜ

ਗੁਰਦੁਆਰਾ ਨਾਨਕਸਰ ਸਾਹਿਬ, ਨਾਦੇੜ

ਗੁਰਦੁਆਰਾ ਰਤਨ ਗੜ ਸਾਹਿਬ, ਨਾਦੇੜ

ਗੁਰਦੁਆਰਾ ਸਚਖੰਡ ਹਜੂਰ ਸਾਹਿਬ, ਨਾਦੇੜ

ਗੁਰਦੁਆਰਾ ਸੰਗਤ ਸਾਹਿਬ, ਨਾੰਦੇੜ

ਗੁਰਦੁਆਰਾ ਸ਼ਿਕਾਰ ਘਾਟ ਸਾਹਿਬ, ਨਾਦੇੜ

 ਰਾਜਸਥਾਨ

ਗੁਰਦੁਆਰਾ ਸ਼ੇਰ ਸ਼ਿਕਾਰ ਸਾਹਿਬ, ਮਚਕੁੰਡ, ਧੋਲਪੁਰ

ਗੁਰਦੁਆਰਾ ਸਾਹਵਾ ਸਾਹਿਬ, ਸਾਹਵਾ, ਚੁਰੂ

ਗੁਰਦੁਆਰਾ ਲੰਗਰ ਸਾਹਿਬ, ਢਾਣੀ ਸਹਾਰਨਾ ਵਾਲੀ, ਚੁਰੂ

ਗੁਰਦੁਆਰਾ ਪਾਤਸ਼ਾਹੀ ਦਸਵੀਂ ਸਾਹਿਬ, ਦੁਰਜੇਵਾਣਾ, ਚੁਰੂ

ਗੁਰਦੁਆਰਾ ਪਾਤਸ਼ਾਹੀ ਦਸਵੀਂ ਸਾਹਿਬ, ਤਾਰਾਨਗਰ, ਚੁਰੂ

ਗੁਰਦੁਆਰਾ ਕਬੁਤਰ ਸਾਹਿਬ, ਨੌਹਰ, ਹਨੁਮਾਨਗੜ

ਗੁਰਦੁਆਰਾ ਸੁਖਾ ਸਿੰਘ ਮਹਿਤਾਬ ਸਿੰਘ ਸਾਹਿਬ, ਹਨੁਮਾਨਗੜ

ਗੁਰਦੁਆਰਾ ਪਾਤਸ਼ਾਹੀ ਦਸਵੀਂ ਸਾਹਿਬ, ਰਵਾਤਸਰ

ਗੁਰਦੁਆਰਾ  ਪਾਤਸ਼ਾਹੀ ਪਹਿਲੀ ਸਾਹਿਬ, ਕੋਲਾਇਤ, ਬੀਕਾਨੇਰ

ਗੁਰਦੁਆਰਾ  ਪਾਤਸ਼ਾਹੀ ਪਹਿਲੀ ਸਾਹਿਬ, ਪੋਖਰਣ, ਬੀਕਾਨੇਰ

ਗੁਰਦੁਆਰਾ  ਦਾਦੂ ਦਵਾਰਾ ਸਾਹਿਬ, ਨਰਾਇਣਾ, ਜੈਪੁਰ

ਗੁਰਦੁਆਰਾ  ਪਾਤਸ਼ਾਹੀ ਦਸਵੀਂ ਸਾਹਿਬ, ਪੁਸ਼ਕਰ, ਅਜਮੇਰ

ਗੁਰਦੁਆਰਾ  ਧੰਨਾ ਭਗਤ ਸਾਹਿਬ, ਅਜਮੇਰ, ਅਜਮੇਰ

ਗੁਰਦੁਆਰਾ  ਬੁਡਾ ਜੌਹਰ ਸਾਹਿਬ, ਜੈਤਸਰ, ਗੰਗਾਨਗਰ

ਦਿੱਲੀ

ਗੁਰਦੁਆਰਾ ਬਾਲਾ ਸਹਿਬ (ਦਿੱਲੀ)

ਗੁਰਦੁਆਰਾ ਦਮਦਮਾ ਸਾਹਿਬ (ਦਿੱਲੀ)

ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਜੀ ਬਹਾਦਰ (ਦਿੱਲੀ)

ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ)

ਗੁਰਦੁਆਰਾ ਮਾਤਾ ਸੁੰਦਰ ਕੌਰ ਜੀ (ਦਿੱਲੀ)

ਗੁਰਦੁਆਰਾ ਨਾਨਕ ਪਿਆਓ ਸਾਹਿਬ (ਦਿੱਲੀ)

ਗੁਰਦੁਆਰਾ ਮੋਤੀ ਬਾਗ ਸਾਹਿਬ (ਦਿੱਲੀ)

ਗੁਰਦੁਆਰਾ ਰਕਾਬ ਗੰਜ ਸਾਹਿਬ (ਦਿੱਲੀ)

ਗੁਰਦੁਆਰਾ ਸ਼ੀਸ਼ ਗੰਜ ਸ਼ਹਿਬ (ਦਿੱਲੀ)

ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ (ਦਿੱਲੀ)

ਮੱਧ ਪ੍ਰਦੇਸ਼

ਗੁਰਦੁਆਰਾ ਫੂਲ ਬਾਗ ਸਾਹਿਬ (ਗਵਾਲੀਅਰ)

ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ (ਗਵਾਲੀਅਰ)

ਗੁਰਦੁਆਰਾ ਬਡੀ ਸੰਗਤ ਸਾਹਿਬ (ਬੁਰਹਾਨਪੁਰ)

ਹਰਨੇਕ ਸਿੰਘ ਨਿਊਜੀਲੈਂਡ ਨੇ ਵਿਚਾਰ ਅਧੂਰੀ ਰਹਿੰਦਿਆਂ ਹੀ ਕੱਟਿਆ ਫੋਨ

0

ਹਰ ਵਿਅਕਤੀ ਨੂੰ ਵੀਚਾਰ ਚਰਚਾ ਦਾ ਖੁੱਲ੍ਹਾ ਚੈਲੰਜ ਕਰਕੇ ਆਪਣੇ ਬਦਮਾਸ਼ੀ ਭਰੇ ਲਹਿਜੇ ‘ਚ ਬਦਤਮੀਜ਼ੀ ਵਾਲੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਉਸ ਦੀ ਬੇਇਜ਼ਤੀ ਕਰਨ ਵਾਲੇ ਹੰਕਾਰੇ ਮਨੁੱਖ ਹਰਨੇਕ ਸਿੰਘ ਨੇ ਕੀ ਕਦੀ ਐਸਾ ਸੋਚਿਆ ਹੋਵੇਗਾ ਕਿ ਉਸ ਨੂੰ ਕਿਸੇ ਵਿਅਕਤੀ ਅਗੇ ਨਿਰਉੱਤਰ ਹੋ ਕੇ ਚੱਲ ਰਹੀ ਗਲਬਾਤ ਦੇ ਵਿੱਚੋਂ ਹੀ ਫੋਨ ਕੱਟ ਕੇ ਭੱਜਣਾ ਪਏਗਾ ? ਹੁਣ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ ਗਿਆਨੀ ਅਵਤਾਰ ਸਿੰਘ ਜੀ ਵਲੋਂ ਲੇਖ ਨੂੰ ਜੇਕਰ ਉਹ ਨਾਨਕ ਫਲਸਫ਼ੇ ਦੇ ਵਿਰੁੱਧ ਸਮਝਦਾ ਹੈ ਤਾਂ ਗੁਰਬਾਣੀ ਦੇ ਆਧਾਰ ‘ਤੇ ਲਿਖਤੀ ਜਾਂ ਜਬਾਨੀ ਬੋਲ ਕੇ ਵੀਚਾਰ ਚਰਚਾ ਕਰੇ। ਪਰ ਇਸ ਤੋਂ ਪਹਿਲਾਂ ਹਰਨੇਕ ਸਿੰਘ ਨੂੰ ਇਸ ਸਬੰਧੀ ਵੀਚਾਰ ਚਰਚਾ ਕਰਨੀ ਪਏਗੀ ਕਿ ਉਸ ਨੇ ਮਿਸ਼ਨਰੀ ਕਾਲਜ ਅਤੇ ਸੰਪਾਦਕ ਗਿਆਨੀ ਅਵਤਾਰ ਸਿੰਘ ਜੀ ਨੂੰ ਕਮੀਨੇ ਆਦਿਕ ਸ਼ਬਦਾਂ ਦੀ ਵਰਤੋਂ ਕਿਸ ਆਧਾਰ ‘ਤੇ ਕੀਤੀ ਸੀ? ਜਾਂ ਗਲਤ ਸ਼ਬਦਾਂ ਦੀ ਵਰਤੋਂ ਲਈ ਮੁਆਫ਼ੀ ਮੰਗਣੀ ਪਏਗੀ ਅਤੇ ਇਹ ਵੀ ਵਿਸ਼ਵਾਸ ਦਿਵਾਉਣਾ ਪਏਗਾ ਕਿ ਅੱਗੇ ਤੋਂ ਉਹ ਕਦੀ ਵੀ ਅਤੇ ਕਿਸੇ ਵੀ ਵਿਅਕਤੀ ਲਈ ਇਸ ਤਰ੍ਹਾਂ ਦੀ ਅਜੋਗ ਸ਼ਬਦਾਵਲੀ ਦੀ ਵਰਤੋਂ ਨਹੀਂ ਕਰੇਗਾ ।

ਭਾਈ ਰਣਜੀਤ ਸਿੰਘ ਜੀ ਨੂੰ ਵੀ ਸਤਿਕਾਰ ਸਹਿਤ ਬੇਨਤੀ ਹੈ ਕਿ ਜਾਂ ਤਾਂ ਉਹ ਗਿਆਨੀ ਅਵਤਾਰ ਸਿੰਘ ਜੀ ਵਲੋਂ ਲਿਖੇ ਲੇਖ ਨੂੰ ਗੁਰਬਾਣੀ ਦੇ ਆਧਾਰ ‘ਤੇ ਗਲਤ ਸਾਬਤ ਕਰਨ ਜਾਂ ਫਿਰ ਹਰਨੇਕ ਸਿੰਘ ਦੀ ਵੀਚਾਰਧਾਰਾ ਦਾ ਪ੍ਰਚਾਰ ਕਰਨ ਤੋਂ ਪਿੱਛੇ ਹਟ ਕੇ ਸਿੱਖ ਸੰਗਤਾਂ ਵਿੱਚ ਆਪਣੇ ਬਣੇ ਸਤਿਕਾਰ ਅਕਾਲ ਪੁਰਖ ਦੀ ਬਖਸ਼ਿਸ਼ ਨੂੰ ਬਚਾ ਕੇ ਰੱਖਣ ਵਾਲਾ ਰਾਹ ਚੁਣ ਲੈਣ।

ਕਿਰਪਾਲ ਸਿੰਘ ਬਠਿੰਡਾ

ਦਰਖ਼ਤ

0

ਦਰਖ਼ਤ

ਆਓ ! ਆਪੋ ਆਪਣਾ ਅਸੀਂ ਫ਼ਰਜ਼ ਨਿਭਾਈਏ।

ਘੱਟੋ ਘੱਟ ਇੱਕ ਦਰਖ਼ਤ ਤਾਂ ਜ਼ਰੂਰ ਲਗਾਈਏ।

ਉੱਚੇ ਲੰਮੇ ਦਰਖ਼ਤ ਹਨ ਭਾਈਵਾਲ ਸੁੱਖਾਂ ਦੇ,

ਇਨ੍ਹਾਂ ਤੋਂ ਬਿਨ, ਟੁੱਟਣੇ ਨਾ ਪਹਾੜ ਦੁੱਖਾਂ ਦੇ,

ਚਾਰ ਦਿਨਾਂ ਦੀ ਜ਼ਿੰਦਗੀ, ਨਾ ਦਿਨ ਘਟਾਈਏ।

ਘੱਟੋ ਘੱਟੋ ਇੱਕ ………………………….।

ਤਾਜ਼ੇ ਮਿੱਠੇ ਫਲ਼ ਤੇ ਨਾਲ ਠੰਢੀਆਂ ਛਾਵਾਂ,

ਦਰਖ਼ਤਾਂ ਕੋਲੇ ਇਨ੍ਹਾਂ ਦਾ ਹੁੰਦਾ ਸਿਰਨਾਵਾਂ,

ਬਿਨ ਸਿਰਨਾਵੇਂ, ਮੰਜ਼ਲੋਂ ਕਿਤੇ ਭਟਕ ਨਾ ਜਾਈਏ।

ਘੱਟੋ ਘੱਟ ਇੱਕ………………………..।

ਕੁਦਰਤ ਦਾ ਵਰਦਾਨ ਹੈ ਦਰਖ਼ਤਾਂ ਦਾ ਹੋਣਾ,

ਇਨ੍ਹਾਂ ਦੀ ਅਣਹੋਂਦ ਵਿੱਚ ਪੈ ਜੂ ਪਛਤਾਉਣਾ,

ਲਈਏ ਵਕਤ ਸੰਭਾਲ ਜੇ, ਫਿਰ ਨਾ ਪਛਤਾਈਏ।

ਘੱਟੋ ਘੱਟੋ ਇੱਕ……………………….।

ਤੂਤ, ਟਾਹਲੀਆਂ, ਬੋਹੜ, ਪਿੱਪਲ, ਛਾਂਦਾਰ ਬਕੈਣਾਂ,

ਇਨ੍ਹਾਂ ਤੋਂ ਬਿਨਾ ਕਿਸ ਦੀ ਹੈ ਛਾਵੇਂ ਬਹਿਣਾ?

ਜੇਠ ਹਾੜ ਦੀ ਧੁੱਪ ਵਿੱਚ ਕਿੱਥੇ ਠੰਢਿਆਈਏ।

ਘੱਟੋ ਘੱਟੋ ਇੱਕ………………………।

ਅੰਬ, ਅਨਾਰ, ਅਮਰੂਦ ਤੇ ਜਾਮੁਣ ਸ਼ਾਹ ਕਾਲੇ,

ਸੁਆਦ ਦੇ ਨਾਲ ਸਿਹਤ ਦੇ ਵੀ ਹਨ ਰੱਖਵਾਲੇ,

ਨਾ ਨੇੜ ਆਉਣ ਬਿਮਾਰੀਆਂ, ਜੇ ਨਿਯਮਿਤ ਖਾਈਏ।

ਘੱਟੋ ਘੱਟੋ ਇਕ……………………..।

ਅਕਸੀਜਨ ਦੇ ਭਰੇ ਹੋਏ ਭੰਡਾਰ ਇਨ੍ਹਾਂ ਵਿੱਚ,

ਜੀਅ ਜੰਤ ਦੇ ਜਿਊਣ ਦਾ ਆਧਾਰ ਇਨ੍ਹਾਂ ਵਿੱਚ,

ਇਸ ਵੱਡਮੁੱਲੀ ਦਾਤ ਨੂੰ, ਨਾ ਵੱਢ ਗਵਾਈਏ।

ਘੱਟੋ ਘੱਟ ਇਕ………………………..।

ਏ. ਸੀ, ਕੂਲਰ, ਪੱਖਿਆਂ ਦਾ ਪ੍ਰਬੰਧ ਬਣਾਉਟੀ,

ਵਿਰਸੇ ਨਾਲ ਹੈ ਇਨ੍ਹਾਂ ਦਾ ਸੰਬੰਧ ਬਣਾਉਟੀ,

ਜੋ ਵਰਤਾਰਾ ਕੁਦਰਤੀ ਉਸ ਨੂੰ ਅਪਨਾਈਏ।

ਘੱਟੋ ਘੱਟੋ ਇੱਕ………………………।

ਰਲ਼-ਮਿਲ਼ ‘ਚੋਹਲੇ’ ਵਾਲਿਆ ਕੋਈ ਕਰੀਏ ਚਾਰਾ,

ਦਰਖ਼ਤਾਂ ਬਾਝ ‘ਰਮੇਸ਼’ ਨਹੀਂ ਹੁਣ ਪਾਰ ਉਤਾਰਾ,

ਪਾਰ ਉਤਾਰਾ ਕਰਨ ਲਈ ਕੋਈ ਵਿਉਂਤ ਬਣਾਈਏ।

ਘੱਟੋ ਘੱਟ ਇੱਕ ਦਰਖ਼ਤ ਤਾਂ ਜ਼ਰੂਰ ਲਗਾਈਏ।   

– ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

ਮੂਸਾ ਪੈਗ਼ੰਬਰ

0

ਮੂਸਾ ਪੈਗ਼ੰਬਰ

ਗਿਆਨੀ ਸੰਤ ਸਿੰਘ ਮਸਕੀਨ ਜੀ

ਇੱਕ ਸਮੇਂ ਮੂਸੇ ਨੇ ਖ਼ੁਦਾ ਨੂੰ ਜਾ ਕੇ ਕਿਹਾ, ‘ਸਾਰਿਆਂ ਜੀਵਾਂ ਨੂੰ ਖ਼ੁਰਾਕ ਦੇਣ ਦਾ ਜੋ ਸਿਲਸਿਲਾ ਹੈ, ਇਹ ਤੁਸੀਂ ਮੈਨੂੰ ਸੌਂਪ ਦਿਓ, ਮੈਂ ਹੀ ਸਾਰਿਆਂ ਨੂੰ ਰੋਜ਼ੀ ਦਿਆ ਕਰਾਂਗਾ। ਖ਼ੁਦਾ ਨੇ ਕਿਹਾ ਹੇ ਮੂਸੇ !  ਤੂੰ ਰੋਜ਼ੀ ਨਹੀਂ ਦੇ ਸਕੇਂਗਾ ਇਹ ਮੇਰਾ ਹੀ ਕੰਮ ਹੈ ਜੋ ਸਾਰਿਆਂ ਨੂੰ ਹਰ ਜਗ੍ਹਾ ’ਤੇ ਰਿਜ਼ਕ ਪਹੁੰਚਾਂਵਦਾ ਹਾਂ, ‘‘ਸਭਨਾ ਦਾਤਾ ਏਕੁ ਤੂ; ਮਾਣਸ ਦਾਤਿ ਨ ਹੋਇ ॥’’ (ਸੋਰਠਿ/ਮ: ੧/ਪੰਨਾ ੫੯੫)

ਮੂਸੇ ਨੇ ਕਿਹਾ ਨਹੀਂ ਜੀ, ਮੈਂ ਜ਼ਰੂਰ ਸਾਰਿਆਂ ਨੂੰ ਦਿਆਂਗਾ, ਇੱਕ ਵੇਰਾਂ ਤੁਸੀਂ ਦੇਖ ਲਓ। ਖ਼ੁਦਾ ਨੇ ਕਿਹਾ ਚੰਗਾ ਅੱਜ ਤੂੰ ਸਾਰਿਆਂ ਨੂੰ ਰੋਜ਼ੀ ਦੇਹ।  ਮੂਸੇ ਨੇ ਹੋਰ ਤਾਂ ਸਾਰਿਆਂ ਨੂੰ ਰੋਜ਼ੀ ਦੇ ਦਿੱਤੀ ਪਰ ਇੱਕ ਗੁਨਾਹੀ ਪੁਰਸ਼ ਨੂੰ ਨਾ ਦਿੱਤੀ, ਜੋ ਮਰੀ ਹੋਈ ਇਸਤ੍ਰੀ ਨੂੰ ਕਬਰ ਵਿੱਚੋਂ ਕੱਢ ਕੇ ਉਸ ਨਾਲ ਬਿਭਚਾਰ ਕਰ ਰਿਹਾ ਸੀ। ਜਦ ਮੂਸਾ ਸਾਰਿਆਂ ਨੂੰ ਰੋਜ਼ੀ ਦੇ ਕੇ ਖ਼ੁਦਾ ਪਾਸ ਗਿਆ ਤਾਂ ਖ਼ੁਦਾ ਨੇ ਪੁੱਛਿਆ ਕਿ ਦੇ ਆਇਆ ਰੋਜ਼ੀ ਸਾਰਿਆਂ ਨੂੰ ?  ਅੱਗੋਂ ਮੂਸੇ ਨੇ ਕਿਹਾ ਹਾਂ ਜੀ  !  ਸਾਰਿਆਂ ਨੂੰ ਦੇ ਆਇਆ ਹਾਂ। ਖ਼ੁਦਾ ਨੇ ਅੰਤਰ ਧਿਆਨ ਹੋ ਕੇ ਦੇਖਿਆ ਤਾਂ ਪਤਾ ਲੱਗਾ ਕਿ ਇੱਕ ਗੁਨਾਹੀ ਪੁਰਸ਼ ਨੂੰ ਰੋਜ਼ੀ ਨਹੀਂ ਮਿਲੀ ਤਦ ਉਸੀ ਵੇਲੇ ਮੂਸੇ ਨੂੰ ਕਿਹਾ ਕਿ ਫਲਾਣੇ ਪੁਰਸ਼ ਨੂੰ ਤੂੰ ਰੋਜ਼ੀ ਨਹੀਂ ਦੇ ਕੇ ਆਇਆ।

ਮੂਸੇ ਨੇ ਕਿਹਾ ਹੇ ਖ਼ੁਦਾਵੰਦ ! ਐਸੇ ਆਦਮੀ ਨੂੰ ਤਾਂ ਭੁੱਖਿਆਂ ਹੀ ਮਰਨਾ ਚਾਹੀਦਾ ਹੈ।  ਉਸ ਕੁਕਰਮੀ ਨੂੰ ਰੋਜ਼ੀ ਦੇ ਕੇ ਕੀ ਕਰਨਾ ਹੈ ?  ਖ਼ੁਦਾ ਨੇ ਕਿਹਾ ਹੇ ਮੂਸੇ  ! ਜੇਕਰ ਮੈਂ ਜੀਵਾਂ ਦੇ ਔਗੁਣਾਂ ਨੂੰ ਤੱਕ ਕੇ ਰੋਜ਼ੀ ਦੇਣ ਜਾਂ ਨਾ ਦੇਣ ਦਾ ਖ਼ਿਆਲ ਕਰਾਂ ਤਾਂ ਸਾਰੇ ਹੀ ਭੁੱਖੇ ਮਰ ਜਾਣ। ਰੋਜ਼ੀ ਦੇਣ ਲੱਗਿਆਂ ਕਿਸੇ ਦੇ ਔਗੁਣ ਵੱਲ ਨਹੀਂ ਤੱਕਣਾ ਚਾਹੀਦਾ। ਦਸਮੇਸ਼ ਪਿਤਾ ਜੀ ਦਾ ਕਥਨ ਹੈ, ‘‘ਰੋਜ ਹੀ ਰਾਜ ਬਿਲੋਕਤ ਰਾਜਿਕ; ਰੋਖਿ ਰੂਹਾਨ ਕੀ ਰੋਜੀ ਨ ਟਾਰੈ ॥੨॥੨੪੪॥’’ (ਅਕਾਲ ਉਸਤਤਿ) ਉਹ ਅਕਾਲ ਪੁਰਖ ਮਹਾਰਾਜ ਰਹਿਮਤ ਦਾ ਸਾਗਰ ਤੇ ਦੀਨ ਦਿਆਲੂ ਹੈ ਉਹ ਕਿਸੇ ਦੇ ਔਗੁਣਾ ਨੂੰ ਵੇਖ ਕੇ ਰਿਜ਼ਕ ਨਾ ਦੇਵੇ, ਐਸਾ ਨਹੀਂ ਹੋ ਸਕਦਾ। ਉਸ ਲਈ ਸਭ ਇੱਕ ਸਮਾਨ ਹਨ। ਉਹ ਸਭ ’ਤੇ ਰਹਿਮਤਾਂ ਦੀ ਬਾਰਸ਼ ਕਰਦਾ ਹੈ।  ਉਹ ਸਭ ਨੂੰ ਰਿਜ਼ਕ ਦਿੰਦਾ ਹੈ।

ਦਾਨੀ ਲੋਕ

0

ਦਾਨੀ ਲੋਕ

ਗੁਰਦੇਵ ਸਿੰਘ ਸੱਧੇਵਾਲੀਆ

ਕਹਿੰਦੇ ਅਪਣੀ ਵਾਲੀ ਇੱਕ ਮਾਈ ਨੂੰ ਜਾਨਵਰਾਂ ਨੂੰ ਰੋਟੀਆਂ ਪਾਉਂਦੇ ਦੇਖ ਗੁਆਂਢੀ ਗੋਰਾ ਖਿੱਝਦਾ ਹੈ ਜਦ ਖਿੱਝਣ ਦਾ ਕਾਰਨ ਪਤਾ ਲੱਗਾ ਤਾਂ ਗੋਰੇ ਦਾ ਤਰਕ ਇਹ ਸੀ ਕਿ ਤੁਸੀਂ ਕੁਦਰਤ ਉੱਪਰ ਆਤਮ ਨਿਰਭਰ ਜੀਵਾਂ ਨੂੰ ਅਪਾਹਜ ਕਰ ਰਹੇ ਹੋਂ। ਕੱਲ ਨੂ ਜਦ ਤੁਹਾਡੀ ਇਹ ਮਾਈ ‘ਮੂਵ’ ਕਰ ਗਈ ਤਾਂ ਇਹ ਅਪਾਹਜ ਹੋਏ ਜੀਵ ਮਰ ਨਾ ਜਾਣਗੇ ?

ਤੁਸੀਂ ਸੋਚ ਕੇ ਦੇਖੋ ਜੇ ‘ਪੈੱਟ ਹਾਊਸਾਂ’ ਵਿੱਚ ਪਲਣ ਵਾਲੇ ਜੀਵ ਜੰਗਲ ਵਿੱਚ ਛੱਡ ਦਿੱਤੇ ਜਾਣ ! ਜਿਹੜਾ ਵੀ ਜੀਵ ਬੰਦੇ ਨੇ ਅਪਣੇ ਉੱਪਰ ਨਿਰਭਰ ਕਰ ਲਿਆ ਉਹ ਅਪਾਹਜ ਹੋ ਗਿਆ। ਇੱਥੇ ਤੱਕ ਕਿ ਪੌਦੇ ਨੂੰ ਵੀ ! ਤੁਹਾਡੀਆਂ ਨਰਸਰੀਆਂ ਵਿੱਚ ਪਲਣ ਵਾਲਾ ਪੌਦਾ ਜੰਗਲ ਦੀਆਂ ਹਨੇਰੀਆਂ ਨਹੀਂ ਝੱਲ ਸਕੇਗਾ ! ਸਰਕਸ ਦੇ ਛਾਟਿਆਂ ’ਤੇ ਨੱਚਣ ਵਾਲਾ ਸ਼ੇਰ ਜੰਗਲ ਵਿੱਚ ਸ਼ਿਕਾਰ ਜੋਗਾ ਕਿੱਥੇ ਰਹਿ ਜਾਂਦਾ ! ਰਹਿ ਜਾਂਦਾ ?

ਜਿਸ ਉੱਪਰ ਭਾਰ ਹੋਏਗਾ ਲੱਤਾਂ ਉਸ ਦੀਆਂ ਵਿੱਚ ਹੀ ਜਾਨ ਹੋਏਗੀ। ਸਾਡੇ ਵਾਲੇ ਲੋਗੜ ਜਿਹੇ ਨਿਆਣੇ ਭੱਠੇ ਦੀਆਂ ਚਾਰ ਇੱਟਾਂ ਨਹੀਂ ਚੁੱਕ ਸਕਣ ਵਾਲੇ ਪਰ ਕਾਮਿਆਂ ਦੇ ਜੰਮਦੇ ਹੀ ਮੌਰਾਂ ਕਾਇਮ ਕਰੀ ਬੈਠੇ ਹੁੰਦੇ ! ਤੁਸੀਂ ਅਪਣੇ ਨਿਆਣੇ ਨੂੰ ਜਿੰਨਾ ਪੋਲੜ ਕਰ ਦਿਓਂਗੇ ਉਹ ਉਨ੍ਹਾਂ ‘ਬਲੈਲਰ ਕੁੱਕੜ’ ਦੀ ਤਰ੍ਹਾਂ ਹੋ ਜਾਏਗਾ ਜਿਸ ਦੀ ਦੁਪਹਿਰ ਬਾਰ੍ਹਾਂ ਤੋਂ ਪਹਿਲਾਂ ਬਾਂਗ ਹੀ ਨਹੀਂ ਨਿਕਲਦੀ ! ਤੇ ਮਾਂ ਕਹਿ ਰਹੀ ਹੁੰਦੀ ਉੱਠ ਮੇਰਾ ਪੁੱਤ !  ਸਵੇਰਾ ਹੋ ਗਿਆ ?

ਇਉਂ ਈ ਮੁੱਲਖਾਂ ਤੇ ਕੌਮਾ ਦਾ ਹਾਲ ਹੈ। ਹਿੰਦੋਸਤਾਨ ਵਿੱਚ ਛੋਟੇ ਬੱਚਿਆਂ ਦੀ ਤਸਕਰੀ ਲੱਖਾਂ ਵਿੱਚ ਹੈ। ਨਿਆਣੇ ਚੁਰਾਏ ਜਾਂਦੇ, ਲੱਤਾਂ ਪੈਰ ਤੋੜ ਦਿੱਤੇ ਜਾਂਦੇ ਤੇ ਲਾਈਟਾਂ ਉੱਪਰ ਮੰਗਣ ਬਿਠਾ ਦਿੱਤੇ ਜਾਂਦੇ। ਇੱਥੇ ਤੱਕ ਕਿ ਕਈ ਨਿਆਣਿਆਂ ਦੀਆਂ ਅੱਖਾਂ ਕੱਢ ਕੇ ਅੰਨ੍ਹੇ ਕਰ ਦਿੱਤੇ ਜਾਂਦੇ ਕਿ ਲੋਕ ਤਰਸ ਕਰਕੇ ਭੀਖ ਜ਼ਿਆਦਾ ਦੇਣ ! ੨੦੧੫ ਦੀ ਰਿਪੋਟ ਮੁਤਾਬਕ ਤਿੰਨ ਲੱਖ ਨਿਆਣਾ ਇੱਕੇ ਸਮੇ ਹਿੰਦੋਸਤਾਨ ਵਿੱਚ ਭੀਖ ਮੰਗ ਰਿਹਾ ਹੈ ਤੇ ਕੋਈ ੪੪ ਹਜ਼ਾਰ ਨਿਆਣਾ ਹਰੇਕ ਸਾਲ ਇਸ ਭੀਖ ਮੰਗੇ ਗੈਂਗ ਵਿੱਚ ਸ਼ਾਮਲ ਕੀਤਾ ਜਾਂਦਾ ਹੈ ! ਪਰ ਇਸ ਜੁਲਮ ਦਾ ਜਿੰਮੇਵਾਰ ਕੌਣ ? ਤੁਸੀਂ ਅਸੀਂ ਯਾਣੀ ਲੋਕ, ਯਾਣੀ ਦਾਨੀ ਲੋਕ ?

ਕਦੇ ਕਦੇ ਤੁਹਾਨੂੰ ਇੱਥੇ ਕੈਨੇਡਾ ਵਿੱਚ ਵੀ ਕੋਈ ਗੋਰਾ ਹਾਈਵੇ ’ਤੇ ਨਿਕਲਣ ਵਾਲੀਆਂ ਬੱਤੀਆਂ ਨੇੜੇ ਖੜਾ ਦਿੱਸਦਾ ਹੋਵੇਗਾ ਤੇ ਮੇਰਾ ਇੱਕ ਮਿੱਤਰ ਇੱਕ ਅਜਿਹੇ ਹੀ ਬੰਦੇ ਨੂੰ ਜਦ ਦੋ ਡਾਲਰ ਦੇਣ ਲੱਗਾ ਤਾਂ ਮੈਂ ਕਿਹਾ ਕਿਉਂ ? ਉਹ ਕਹਿੰਦਾ ਵਿਚਾਰਾ ਠੰਡ ਵਿੱਚ ਖੜਾ ਭੁੱਖਾ ਹੋਊ ? ਪਰ ਮੈਂ ਕਿਹਾ ਕਿ ਆਪਾਂ ਕਿਸੇ ਦੇ ਹੱਥ ’ਤੇ ਪੈਸਾ ਰੱਖ ਕੇ ‘ਦਾਨੀ’ ਹੋਣ ਵਾਲਾ ਮਾਣ ਇੱਥੇ ਵੀ ਛੱਡਦੇ ਕਿਉਂ ਨਹੀਂ ? ਪਰ ਤੈਨੂੰ ਪਤੈ ਜਦ ਇਹ ਵਪਾਰ ਵਧ ਗਿਆ ਤਾਂ ਕੀ ਸਾਡੇ, ਤੁਹਾਡੇ ਜਾਂ ਬਾਕੀ ਦਿਆਂ ਦੇ ਨਿਆਣਿਆਂ ਦੀ ਤਸਕਰੀ ਇੱਥੇ ਨਹੀਂ ਹੋ ਸਕੇਗੀ ?

ਧਾਰਮਕ ਦੁਨੀਆ ਵਿੱਚ ਤੁਹਾਡੇ ਦਾਨ ਨੇ ਕਿੰਨੀ ਦੁਨੀਆ ਅਪਾਹਜ ਕਰ ਮਾਰੀ ਹੈ ਜਿਸ ਨੂੰ ਹੁਣ ਤੁਸੀਂ ਆਪੇ ਹੀ ਪੁਜਾਰੀ ਵਰਗ ਕਹਿ ਕੇ ਭੰਡ ਰਹੇ ਹੋਂ, ਪਰ ਕੀ ਇਹ ਵਰਗ ਅਸਮਾਨੋਂ ਉਤਰਿਆ ? ਤੁਹਾਡੇ ਦਾਨ ਨੇ ਪੈਦਾ ਨਹੀਂ ਕੀਤਾ ? ਦਰਬਾਰ ਸਾਹਿਬ ਵਿੱਚ ਤੁਰੀਆਂ ਫਿਰਦੀਆਂ ਲੋਥਾਂ ਕਿਸ ਨੇ ਪਾਲੀਆਂ ? ਡੇਰਿਆਂ ਦੀਆਂ ਨਸਲਾਂ ਕੀਨੇ ਪਾਲੀਆਂ ? ਕਾਰਸੇਵੀਆਂ ਦੇ ਗੁੰਡੇ ਕਿਸ ਨੇ ਪਾਲੇ ? ਵਿਹਲੜ ਭੰਗ ਪੀਣੀਆਂ ਧਾੜਾਂ ਕਿਸ ਪਾਲੀਆਂ ? ਹਰੇਕ ਕੰਮੋ ਫੇਲ ਹੋਇਆ ਵਾਜਾ ਚੁੱਕ ਤੁਰ ਪਿਆ, ਕਿਸ ਨੇ ਪਾਲਿਆ ? ਭਈਏ ਚਾਰ ਸੁਰਾਂ ਸਿਖ ਗੁਰਦੁਆਰਿਆਂ ਵਿੱਚ ਵੜ ਗਏ, ਕਿਸ ਨੇ ਪਾਲੇ ? ਮੇਰੇ ਦਿੱਤੇ ਦਾਨ ਨੇ ਪਾਲੇ ? ਪਾਲੇ ਯਾਨੀ ਅਪਾਹਜ ਕੀਤੇ ? ਦਾਨ ਦੇ ਨਾਂ ’ਤੇ ਕੀਤੇ ! ਮੇਰੇ ਖੁਦ ਦੇ ਦਾਨ ਨਾਲ ਮੈਂ ਖੁਦ ਵੀ ਅਪਾਹਜ ਹੋ ਕੇ ਰਹਿ ਗਿਆ ਜਿਹੜਾ ਦੋ ਲਫਜ ਅਰਦਾਸ ਦੇ ਕਹਿਣ ਲਈ ਵੀ ਭਾਈ ਨੂੰ ਲੱਭਦਾ ਫਿਰ ਰਿਹੈ ਜਦ ਕਿ ਭਾਈ ਦਾ ਤੁਹਾਡੀ ਚਲ ਰਹੀ ਮੁਸ਼ਕਲ ਨਾਲ ਕੋਈ ਲੈਣਾ ਦੇਣਾ ਹੀ ਨਹੀਂ ! ਡੁੱਬ ਤੁਸੀਂ ਰਹੇ ਓਂ ਤੇ ਬਾਹਾਂ ਤੁਸੀਂ ਭਾਈ ਨੂੰ ਮਾਰਨ ਲਈ ਕਹਿ ਰਹੇ ਓਂ ?

ਇਸ ਧੰਦੇ ਉੱਪਰ ਲੱਗੇ ਲੱਖਾਂ ਲੋਕਾਂ ਨੂੰ ਵੀ ਅਪਾਹਜ ਹੋਣ ਤੋਂ ਬਚਾਓ ਤੇ ਖੁਦ ਵੀ ਬਚੋ। ਕੌਮਾਂ ਉਹੀ ਜਿਉਂਦੀਆਂ, ਜਿਹੜੀਆਂ ਆਤਮ ਨਿਰਭਰ ਹਨ, ਨਹੀਂ ਤਾਂ ‘ਬਲੈਲਰ ਕੁਕੜਾਂ’ ਦੀਆਂ ਬਾਗਾਂ ਹੀ ਹਨ ਜਿੰਨਾ ਨੂੰ ਸੁਣਦਾ ਕੋਈ ਨਹੀਂ ਪਰ ਝਟਕਾਉਂਣ ਲਈ ਹਰੇਕ ਤਿਆਰ ਹੈ ? ? ?

ਗੁਆਚਾ ਨਹਿਰੀ ਪਾਣੀ

0

ਗੁਆਚਾ ਨਹਿਰੀ ਪਾਣੀ

ਹਰਜਿੰਦਰ ਸਿੰਘ ‘ਸਭਰਾਅ’

ਭਾਵੇਂ ਕਿ ਪੰਜਾਬ ਵਿੱਚ ਪਾਣੀ ਦਾ ਸੰਕਟ ਸਾਡੇ ਲਿਖਣ, ਬੋਲਣ ਅਤੇ ਇਸ ਬਾਰੇ ਸੋਚਣ ਤੋਂ ਕਿਤੇ ਵੱਧ ਡੂੰਘਾ ਅਤੇ ਚਿੰਤਾਜਨਕ ਹੈ। ਮਸਲੇ ਨੂੰ ਸਮਝਣ ਵਾਲਾ ਸਧਾਰਨ ਪੰਜਾਬੀ ਇਸ ਬਾਰੇ ਚਿੰਤਾ ਕਰਦਾ ਹੈ ਤੇ ਆਲੇ ਦੁਆਲੇ ਨੂੰ ਦੱਸਣ ਦੀ ਕੋਸ਼ਿਸ਼ ਆਪਣੀ ਵਿਤ ਮੁਤਾਬਕ ਕਰਦਾ ਹੈ। ਕੁਝ ਸੰਜੀਦਾ ਲੋਕ ਇਸ ਚੇਤੰਨਤਾ ਨੂੰ ਸਾਂਝੀ ਕਰਨ ਤੇ ਵਧਾਉਣ ਲਈ ਇਕੱਠੇ ਵੀ ਹੁੰਦੇ ਹਨ। ਅਜਿਹੇ ਲੋਕਾਂ ਤੇ ਮੈਨੂੰ ਬਹੁਤ ਮਾਣ ਅਤੇ ਉਨ੍ਹਾ ਨੂੰ ਸਤਕਾਰ ਹੈ, ਪਰ ਦੂਜਾ ਪਾਸਾ ਪਾਣੀ ਦੇ ਸੰਕਟ ਵਾਂਗ ਹੀ ਚਿੰਤਾਜਨਕ ਹੈ। ਇਹ ਚਿੰਤਾ ਹੈ ਪੰਜਾਬ ਦੇ ਵੱਖ ਵੱਖ ਲੀਡਰਾਂ ਦੀ। ਜਿਨ੍ਹਾਂ ਦੀ ਅਕਲ ਪਾਣੀ ਵਾਂਗ ਹੀ ਡੂੰਘੀ ਲਹਿ ਗਈ ਹੈ ਤੇ ਨਜ਼ਰ ਆਉਣੀ ਔਖੀ ਹੈ। ਮੌਜੂਦਾ ਸਰਕਾਰ ਅਤੇ ਸੰਬੰਧਿਤ ਮਹਿਕਮੇ ਪਤਾ ਨਹੀਂ ਕਿਸ ਗ੍ਰਹਿ ਦੇ ਵਸਨੀਕ ਹਨ ਜਿਨ੍ਹਾਂ ਨੂੰ ਮੀਡੀਆ ’ਚ ਛਪਦੀਆਂ ਖਬਰਾਂ, ਖੋਜਾਂ ਅਤੇ ਰਿਪੋਰਟਾਂ ਬੇਚੈਨੀ ਨਹੀਂ ਕਰਦੀਆਂ। ਅੰਧ ਗਰਦੀ ਦਾ ਸ਼ਿਕਾਰ ਇਹ ਲਾਣਾ ਆਮ, ਪਰ ਸੰਜੀਦਾ ਪੰਜਾਬੀਆਂ ਦੇ ਮੱਥੇ ਪਈ ਚਿੰਤਾ ਲਕੀਰ ਤਾਂ ਵੇਖਣਾ ਵੀ ਨਹੀਂ ਚਾਹੁੰਦਾ। ਪਾਣੀ ਸੰਭਾਲਣ ਲਈ ਕੋਈ ਨੀਤੀ ਘੜਨ ਵੱਲ ਨਾ ਪਹਿਲੀਆਂ ਸਰਕਾਰਾਂ ਦਾ ਕੋਈ ਧਿਆਨ ਸੀ, ਨਾ ਮੌਜੂਦਾ ਸਰਕਾਰ ਦਾ ਹੈ। ਇਕਾ ਦੁਕਾ ਲੀਡਰਾਂ ਨੂੰ ਛੱਡ ਕੇ ਬਾਕੀਆਂ ਨੂੰ ਪੁੱਛ ਵੇਖੋ ਸਾਰੇ ਉਲਾਂਭੇ ਦੂਜਿਆਂ ਨੂੰ ਦੇਣਗੇ ਤੇ ਪੱਲਾ ਝਾੜ ਕੇ ਪਾਸੇ ਹੋ ਤੁਰਨਗੇ। ਇੰਨਾਂ ਮਗਰ ਜ਼ਿੰਦਾਬਾਦ ਮੁਰਦਾਬਾਦ ਕਰਨ ਵਾਲੇ ਅੰਨ੍ਹੇ ਸ਼ਰਧਾਲੂਆਂ ਤੇ ਵਿਰੋਧੀਆਂ ਦਾ ਮਗਜ਼ ਤਾਂ ਵੋਟਾਂ ਦੇ ਪੋਲਿੰਗ ਬੂਥਾਂ, ਰੈਲੀਆਂ ਵਗੈਰਾ ਤੋਂ ਉੱਤੇ ਤਾਂ ਜਾਂਦਾ ਈ ਨਹੀਂ।

ਪੰਜਾਬ ਦੀਆਂ ਨਹਿਰਾਂ, ਰਜਬਾਹੇ, ਸੂਏ ਤੇ ਖਾਲ ਪਾਣੀ ਤੋਂ ਸੁੰਞੇ ਹੋ ਗਏ ਹਨ। ਨਹਿਰੀ ਪਾਣੀ ਪੈਲ਼ੀ ਲਈ ਬੀਤੇ ਦੀ ਗੱਲ ਹੋ ਗਈ ਹੈ। ਖਾਲ ਢਾਹ ਕੇ ਜਾਂ ਤਾਂ ਕਿਸਾਨਾਂ ਨੇ ਪੈਲੀ ’ਚ ਰਲਾ ਲਏ ਹਨ ਜਾਂ ਵੈਸੇ ਹੀ ਖ਼ਤਮ ਹੋ ਗਏ ਹਨ। ਸੂਏ, ਕਸੀਆਂ, ਰਜਬਾਹੇ ਸੰਬੰਧਿਤ ਮਹਿਕਮਿਆਂ ਤੇ ਸਰਕਾਰਾਂ ਤੇ ਲੀਡਰਾਂ ਦੀ ਪਾਣੀ ਵਿਰੋਧੀ ਸੋਚ ਤੇ ਪੰਜਾਬੀ ਧਰਤ ਪ੍ਰਤੀ ਬੇਵਫਾਈ ਦੀ ਸ਼ਾਹਦੀ ਭਰਦੇ ਹਨ। ਦਰਿਆਈ ਪਾਣੀ ਹੈ ਹੀ ਨਹੀਂ ਜਿਹੜਾ ਕਿਸੇ ਨੂੰ ਵਾਧੂ ਦਿੱਤਾ ਜਾਵੇ ਜਾਂ ਸਤਲੁਜ ਯਮੁਨਾ ਵਰਗੀਆਂ ਡਾਇਣ ਰੂਪ ਵਿਵਾਦਤ ਉਸਾਰੀ ਅਧੀਨ ਨਹਿਰਾਂ ਖੋਹ ਲਿਜਾਣ, ਪਰ ਮੁੱਢਲਾ ਸੁਆਲ ਹੈ ਕਿ ਜਿਹੜਾ ਪਾਣੀ ਪੰਜਾਬ ਵਰਤ ਸਕਦਾ ਹੈ ਉਹ ਕਿੱਥੇ ਹੈ ? ਰਜਬਾਹੇ, ਸੂਏ, ਖਾਲ ਤਾਂ ਖਾਲੀ ਨੇ। ਕਿਉਂ ਨਹੀਂ ਸਰਕਾਰ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਯਤਨ ਕਰਦੀ ਤੇ ਨਵੇਂ ਸਿਰਿਉਂ ਕੋਈ ਨੀਤੀ ਘੜਦੀ ? ਕੁਦਰਤੀ ਚੋਏ ਜਿਨ੍ਹਾਂ ’ਚ ਬਰਸਾਤੀ ਪਾਣੀ ਸਫਰ ਕਰਦਾ ਹੈ ਉਹ ਤਾਂ ਲਾਲਚੀ ਦੈਂਤਾਂ ਨੇ ਖਾ ਲਏ ਹਨ। ਛੱਪੜਾਂ ਦਾ ਕੁਝ ਬਚਾਅ ਹੋਇਆ ਹੈ ਪਰ ਬਹੁਤੇ ਖ਼ਤਮ ਕਰ ਦਿੱਤੇ ਗਏ ਕਿਉਂਕਿ ਸਰਕਾਰ ਚਿਰਾਂ ਬਾਅਦ ਜਾਗੀ ਸੀ।

ਪਿੰਡਾਂ ਦੀਆਂ ਪੰਚਾਇਤਾਂ ਸੰਬੰਧਿਤ ਲੀਡਰਾਂ ਅਤੇ ਹਲਕਾ ਇੰਚਾਰਜਾਂ ਨੂੰ ਨਹਿਰੀ ਪਾਣੀ ਲਈ ਹੁੱਬ ਕੇ ਕਹਿੰਦੀਆਂ ਈ ਨਹੀਂ। ਜੇ ਕੋਈ ਕਹਿੰਦਾ ਵੀ ਹੋਵੇਗਾ ਤਾਂ ਲੀਡਰ ਸੁਣਦੇ ਨਹੀਂ ਕਿਉਂਕਿ ਅਜੇ ਇਸ ਨੂੰ ਮਸਲਾ ਸਮਝਿਆ ਹੀ ਨਹੀਂ ਜਾ ਰਿਹਾ। ਸਰਕਾਰਾਂ, ਪੰਜਾਬ ਦੇ ਲੀਡਰ, ਸਰਕਾਰੀ ਮਹਿਕਮੇ, ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਜੇ ਨਾ ਜਾਗੀਆਂ ਤੇ ਨਾਲ ਹੀ ਸਧਾਰਨ ਲੋਕ ਜੇ ਨਾ ਸੰਭਲੇ ਤਾਂ ਦੇਰ ਹੋਈ ਤਾਂ ਵੱਟ ’ਤੇ ਪਈ ਆ।

ਗੁਰਮਤਿ ਦੀ ਉੱਚੀ ਅਵਸਥਾ ’ਚੋਂ ਪ੍ਰਗਟਾਏ ਸਿਧਾਂਤ ਨੂੰ ਨੀਂਵੇਂ ਦ੍ਰਿਸ਼ਟੀਕੋਣ ਤੋਂ ਵੇਖਣ ਕਾਰਨ ਸੰਗਤਾਂ ’ਚ ਪੈਂਦਾ ਹੁੰਦੇ ਵਿਵਾਦ ਚਿੰਤਾਜਨਕ

0

ਗੁਰਮਤਿ ਦੀ ਉੱਚੀ ਅਵਸਥਾ ’ਚੋਂ ਪ੍ਰਗਟਾਏ ਸਿਧਾਂਤ ਨੂੰ ਨੀਂਵੇਂ ਦ੍ਰਿਸ਼ਟੀਕੋਣ ਤੋਂ ਵੇਖਣ ਕਾਰਨ ਸੰਗਤਾਂ ’ਚ ਪੈਂਦਾ ਹੁੰਦੇ ਵਿਵਾਦ ਚਿੰਤਾਜਨਕ

ਗਿਆਨੀ ਅਵਤਾਰ ਸਿੰਘ

ਕਈ ਵਾਰ ਸ਼ਬਦ ਵਿਚਾਰ ਕਰਦਿਆਂ ਇੱਕ ਰਚਨਾ ’ਚ ਕਿਸੇ ਇੱਕ ਸ਼ਬਦ ਦੀ ਵਰਤੋਂ ਨੂੰ ਸਮੁੱਚੀ ਰਚਨਾ ਦੇ ਕੇਂਦਰੀ ਭਾਵ ’ਚ ਰੱਖ ਕੇ ਨਾ ਵੇਖਣਾ, ਦੁਬਿਧਾ ਪੈਦਾ ਕਰਦਾ ਹੈ; ਜਿਵੇਂ ‘ਜਪੁ’ ਬਾਣੀ ’ਚ ਮੌਨ (ਸ਼ਬਦ) ਨੂੰ ਤਿੰਨ ਵਾਰ ਇਉਂ ਜਗ੍ਹਾ ਮਿਲੀ ਹੈ :

(1). ਚੁਪੈ ਚੁਪ ਨ ਹੋਵਈ..॥ ੧॥ ਭਾਵ ਬਾਹਰੋਂ ਮੌਨ ਧਾਰਿਆਂ ਮਨ ਚੁੱਪ (ਮੌਨ) ਨਹੀਂ ਹੁੰਦਾ (ਮਨ ’ਚੋਂ ਫੁਰਨੇ ਉੱਠਣੇ ਬੰਦ ਨਹੀਂ ਹੁੰਦੇ)।

(2). ਅਸੰਖ ਮੋਨਿ ਲਿਵ ਲਾਇ ਤਾਰ॥੧੭॥ ਭਾਵ ਹੇ ਪ੍ਰਭੂ  ! ਤੇਰੀ ਰਚਨਾ ’ਚ ਅਣਗਿਣਤ ਮੌਨਧਾਰੀ ਹਨ (ਕੋਈ ਇੱਕ ਨਹੀਂ ਜਿਸ ਨੂੰ ਮਾੜਾ ਕਹੀਏ)।

(3). ਆਖਣਿ ਜੋਰੁ, ਚੁਪੈ ਨਹ ਜੋਰੁ॥੩੩॥ ਭਾਵ ਵੱਧ ਬੋਲਣ ’ਚ (ਮਨੁੱਖੀ) ਸਮਰੱਥਾ ਜਾਂ ਮੌਨ ਧਾਰਨ ’ਚ (ਮਨੁੱਖੀ) ਸਮਰੱਥਾ, ਕੰਮ ਨਹੀਂ ਕਰਦੀ ਭਾਵ ‘‘ਜਿਸੁ (ਰੱਬ) ਹਥਿ ਜੋਰੁ’’ ਹੈ ਉਹੀ ਬੰਦੇ ਨੂੰ ਮੋਨ ਧਾਰਨ ਲਈ ਪ੍ਰੇਰਦਾ ਹੈ।

ਉਕਤ ਤਿੰਨੇ ਪੰਕਤੀਆਂ ਨੂੰ ਸਾਹਮਣੇ ਰੱਖ ਕੇ ਜੇ ‘ਜਪੁ’ ਬਾਣੀ ’ਚ ਮੌਨ ਵਿਸ਼ੇ ਨੂੰ ਨਾ ਵਿਚਾਰਿਆ ਗਿਆ ਤਾਂ ਸਾਡੇ ਅੰਦਰ ਮੌਨੀ ਬਾਰੇ ਨਫ਼ਰਤ ਪੈਦਾ ਹੋਏਗੀ। ਇਸੇ ਤਰ੍ਹਾਂ ‘ਰਾਮਕਲੀ ਮਹਲਾ ੩ ਅਨੰਦੁ’ ਬਾਣੀ ’ਚ ਜੇ ‘ਅਨੰਦੁ’ ਸ਼ਬਦ ਨੂੰ ਕੇਂਦਰ ’ਚ ਰੱਖ ਕੇ ਨਾ ਵਿਚਾਰਿਆ ਜਾਏ ਤਾਂ 40ਵੀਂ (ਅੰਤਮ) ਪਉੜੀ ‘‘ਅਨਦੁ ਸੁਣਹੁ ਵਡਭਾਗੀਹੋ !’’ ਬਾਰੇ ਦੁਬਿਧਾ ਪੈਦਾ ਹੋਵੇਗੀ ਕਿ ‘ਅਨੰਦੁ’ ਨੂੰ ਕਿਵੇਂ ਸੁਣੀਏ ਕਿਉਂਕਿ ਇਹ ਤਾਂ ਗੂੰਗੇ ਦੁਆਰਾ ਖਾਧੀ ਮਿਠਿਆਈ ਵਾਙ ਮਾਣਿਆ ਹੀ ਜਾ ਸਕਦਾ ਹੈ, ਸੁਣਿਆ ਜਾਂ ਸੁਣਾਇਆ ਨਹੀਂ ਜਾ ਸਕਦਾ ਜਦਕਿ ਸਚਾਈ ਇਹ ਹੈ ਕਿ ਬਾਣੀ ਦੇ ਸਿਰਲੇਖ ਨੂੰ ਹੀ ਲੰਮੀ ਰਚਨਾ ਦੇ ਅੰਤ ’ਚ ਮੁੜ ਦੁਹਰਾਇਆ ਜਾਂਦਾ ਹੈ।  ‘ਅਨੰਦੁ’ ਸਿਰਲੇਖ ਨੂੰ ਹੀ ‘ਅਨਦੁ ਸੁਣਹੁ ਵਡਭਾਗੀਹੋ’, ਨਾਲ ਮਿਲਾ ਕੇ ਵਿਚਾਰਿਆਂ (ਭਾਵ ਹੇ ਵਡਭਾਗੀਓ ! ‘ਅਨੰਦੁ’ ਸਿਰਲੇਖ ਅਧੀਨ ਰਚੀ ਬਾਣੀ ਨੂੰ ਸੁਣੋ, ਇਸ ਦੇ ਮਹੱਤਵ ਨੂੰ ਸਮਝੋ) ਕੋਈ ਦੁਬਿਧਾ ਨਹੀਂ ਰਹਿਣ ਦੇਵੇਗੀ, ਇਸੇ ਤਰ੍ਹਾਂ ‘‘ਗਉੜੀ ਸੁਖਮਨੀ ਮ: ੫ ॥’’ ਅਧੀਨ ਰਚੀ ਬਾਣੀ ’ਚ ਆਇਆ ‘ਸੁਖਮਨੀ’ ਸ਼ਬਦ (ਜੋ ਕਿ 4 ਵਾਰ ਦਰਜ ਹੈ); ਦੂਜੀ ਵਾਰ ਰਹਾਉ (ਜੋ ਰਚਨਾ ਦਾ ਸਾਰ ਹੈ) ‘‘ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥’’ ਤੁਕ ’ਚ ਆਇਆ ਹੈ, ਇਸ ਤੋਂ ਇਲਾਵਾ 24ਵੀਂ (ਅੰਤਮ) ਪਉੜੀ ’ਚ ਮੁੜ ਸਿਰਲੇਖ ਦੀ ਯਾਦ ਨੂੰ ਤਾਜ਼ਾ ਕਰਦਿਆਂ ਦੋ ਵਾਰ ‘‘ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥’’ ਅਤੇ ‘‘ਨਾਨਕ  ! ਇਹ ਗੁਣਿ ਨਾਮੁ ਸੁਖਮਨੀ ॥੮॥੨੪॥’’ ਤੁਕਾਂ ’ਚ ‘ਸੁਖਮਨੀ’ ਸ਼ਬਦ ਨੂੰ ਮੁੜ ਦੁਹਰਾਏ ਕੇ ਬਾਣੀ ਮੁਕੰਮਲ ਕੀਤੀ ਗਈ ਹੈ; ਜਿਵੇਂ ਕਿ ‘ਅਨੰਦੁ’ ਸਿਰਲੇਖ ਨੂੰ ਵੀ 40ਵੀਂ ਪਉੜੀ ’ਚ ਮੁੜ ‘ਅਨਦੁ’ ਸ਼ਬਦ ਨਾਲ ਮੁਕੰਮਲ ਕੀਤਾ ਗਿਆ ਸੀ।

ਇਸੇ ਤਰ੍ਹਾਂ ਗੁਰਬਾਣੀ ’ਚ ਅਨੇਕਾਂ ਸ਼ਬਦ (ਵਿਸ਼ੇ) ਹਨ, ਜਿਨ੍ਹਾਂ ਦੇ ਨਕਾਰਾਤਮਕ ਪੱਖ ਨੂੰ ਹੀ ਸੰਗਤਾਂ ਸਾਹਮਣੇ ਰੱਖ ਕੇ ਕਈ ਵਾਰ ਦੁਬਿਧਾ ਪੈਦਾ ਕਰ ਦਿੱਤੀ ਜਾਂਦੀ ਹੈ; ਜਿਵੇਂ ਕਿ ‘ਪੂਜਾਰੀ’ ਸ਼ਬਦ ਬਾਰੇ ਨਕਾਰਾਤਮਕ ਦ੍ਰਿਸ਼ਟੀਕੋਣ ਪੇਸ਼ ਕੀਤਾ ਜਾਂਦਾ ਹੈ ਭਾਵੇਂ ਕਿ ਗੁਰਬਾਣੀ ਵਿੱਚ ਇਸ ਨੂੰ ਕੇਵਲ ਸਕਾਰਾਤਮਕ ਪੱਖੋਂ ਹੀ ਜਗ੍ਹਾ ਮਿਲੀ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਹੀ ਆਪਣੀ ਬਾਣੀ ’ਚ ਇਸ (ਪੂਜਾਰੀ) ਸ਼ਬਦ ਦੀ ਸਕਾਰਾਤਮਕ ਵਰਤੋਂ ਭਿੰਨ ਭਿੰਨ ਪੱਖੋਂ ਇਉਂ ਕਰਦੇ ਹਨ :

ਠਾਕੁਰ ਕਾ ਸੇਵਕੁ; ਸਦਾ ਪੂਜਾਰੀ ॥ (ਗਉੜੀ ਸੁਖਮਨੀ, ਗੁਰੂ ਅਰਜਨ ਸਾਹਿਬ, ਪੰਨਾ ੨੮੫) ਭਾਵ ਮਾਲਕ ਦਾ ਸੇਵਕ ਸਦਾ (ਰੱਬ ਦਾ) ਪੂਜਾਰੀ ਬਣ ਕੇ ਰਹਿੰਦਾ ਹੈ।

ਆਪ ਹੀ ਪੂਜਾਰੀ; ਆਪ ਹੀ ਦੇਵਾ ॥ (ਬਿਲਾਵਲੁ, ਗੁਰੂ ਅਰਜਨ ਸਾਹਿਬ, ਪੰਨਾ ੮੦੩) ਭਾਵ ਰੱਬ ਆਪ ਹੀ ਪੂਜਾਰੀ ਬਣ ਕੇ ਪੂਜਾ ਕਰਾ ਰਿਹਾ ਹੁੰਦਾ ਹੈ ਅਤੇ ਆਪ ਹੀ ਦੇਵਤਾ (ਰੱਬ; ਪੂਜਾ ਕਰਵਾਉਣ ਵਾਲ਼ਾ) ਹੁੰਦਾ ਹੈ।

ਕੋਟਿ ਪੂਜਾਰੀ; ਕਰਤੇ ਪੂਜਾ ॥’’ (ਭੈਰਉ, ਗੁਰੂ ਅਰਜਨ ਸਾਹਿਬ, ਪੰਨਾ ੧੧੫੬) ਭਾਵ ਰੱਬ ਦੀ ਪੂਜਾ ਕਰਨ ਵਾਲ਼ੇ ਕ੍ਰੋੜਾਂ ਹੀ ਸੇਵਕ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਅਸੰਭਵ ਹੈ, ਆਦਿ।

ਉਕਤ ਸਾਰੇ ਸ਼ਬਦ ਸਮਝਣ ਤੇ ਸਮਝਾਉਣ ਲਈ ਗੁਰਸਿੱਖ ਦੀ ਅਵਸਥਾ ਬੜੀ ਉੱਚੀ ਹੋਣੀ ਚਾਹੀਦੀ ਹੈ, ਜਿੱਥੇ ਚਾਰੋਂ ਤਰਫ਼ ਰੱਬ ਹੀ ਸਰਬ ਵਿਆਪਕ ਕਾਰਜਸ਼ੀਲ ਵਿਖਾਈ ਦਿੰਦਾ ਹੋਵੇ, ਪਰ ਅਜਿਹੀ ਅਸਵਥਾ ਸਾਡੀ ਨਾ ਹੋਣ ਕਾਰਨ ਹੀ ਅਸੀਂ ਗੁਰਮਤਿ ਨੂੰ ਆਪਣੇ ਨੀਂਵੇਂ ਦ੍ਰਿਸ਼ਟੀਕੋਣ ਤੋਂ ਵੇਖ ਕੇ ਸਰਲ ਵਿਸ਼ੇ ਨੂੰ ਵੀ ਵਿਵਾਦਿਤ ਬਣਾ ਲੈਂਦੇ ਹਾਂ।

Most Viewed Posts