ਹਰਨੇਕ ਸਿੰਘ ਨਿਊਜੀਲੈਂਡ ਨੇ ਵਿਚਾਰ ਅਧੂਰੀ ਰਹਿੰਦਿਆਂ ਹੀ ਕੱਟਿਆ ਫੋਨ

0
1225

ਹਰ ਵਿਅਕਤੀ ਨੂੰ ਵੀਚਾਰ ਚਰਚਾ ਦਾ ਖੁੱਲ੍ਹਾ ਚੈਲੰਜ ਕਰਕੇ ਆਪਣੇ ਬਦਮਾਸ਼ੀ ਭਰੇ ਲਹਿਜੇ ‘ਚ ਬਦਤਮੀਜ਼ੀ ਵਾਲੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਉਸ ਦੀ ਬੇਇਜ਼ਤੀ ਕਰਨ ਵਾਲੇ ਹੰਕਾਰੇ ਮਨੁੱਖ ਹਰਨੇਕ ਸਿੰਘ ਨੇ ਕੀ ਕਦੀ ਐਸਾ ਸੋਚਿਆ ਹੋਵੇਗਾ ਕਿ ਉਸ ਨੂੰ ਕਿਸੇ ਵਿਅਕਤੀ ਅਗੇ ਨਿਰਉੱਤਰ ਹੋ ਕੇ ਚੱਲ ਰਹੀ ਗਲਬਾਤ ਦੇ ਵਿੱਚੋਂ ਹੀ ਫੋਨ ਕੱਟ ਕੇ ਭੱਜਣਾ ਪਏਗਾ ? ਹੁਣ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ ਗਿਆਨੀ ਅਵਤਾਰ ਸਿੰਘ ਜੀ ਵਲੋਂ ਲੇਖ ਨੂੰ ਜੇਕਰ ਉਹ ਨਾਨਕ ਫਲਸਫ਼ੇ ਦੇ ਵਿਰੁੱਧ ਸਮਝਦਾ ਹੈ ਤਾਂ ਗੁਰਬਾਣੀ ਦੇ ਆਧਾਰ ‘ਤੇ ਲਿਖਤੀ ਜਾਂ ਜਬਾਨੀ ਬੋਲ ਕੇ ਵੀਚਾਰ ਚਰਚਾ ਕਰੇ। ਪਰ ਇਸ ਤੋਂ ਪਹਿਲਾਂ ਹਰਨੇਕ ਸਿੰਘ ਨੂੰ ਇਸ ਸਬੰਧੀ ਵੀਚਾਰ ਚਰਚਾ ਕਰਨੀ ਪਏਗੀ ਕਿ ਉਸ ਨੇ ਮਿਸ਼ਨਰੀ ਕਾਲਜ ਅਤੇ ਸੰਪਾਦਕ ਗਿਆਨੀ ਅਵਤਾਰ ਸਿੰਘ ਜੀ ਨੂੰ ਕਮੀਨੇ ਆਦਿਕ ਸ਼ਬਦਾਂ ਦੀ ਵਰਤੋਂ ਕਿਸ ਆਧਾਰ ‘ਤੇ ਕੀਤੀ ਸੀ? ਜਾਂ ਗਲਤ ਸ਼ਬਦਾਂ ਦੀ ਵਰਤੋਂ ਲਈ ਮੁਆਫ਼ੀ ਮੰਗਣੀ ਪਏਗੀ ਅਤੇ ਇਹ ਵੀ ਵਿਸ਼ਵਾਸ ਦਿਵਾਉਣਾ ਪਏਗਾ ਕਿ ਅੱਗੇ ਤੋਂ ਉਹ ਕਦੀ ਵੀ ਅਤੇ ਕਿਸੇ ਵੀ ਵਿਅਕਤੀ ਲਈ ਇਸ ਤਰ੍ਹਾਂ ਦੀ ਅਜੋਗ ਸ਼ਬਦਾਵਲੀ ਦੀ ਵਰਤੋਂ ਨਹੀਂ ਕਰੇਗਾ ।

ਭਾਈ ਰਣਜੀਤ ਸਿੰਘ ਜੀ ਨੂੰ ਵੀ ਸਤਿਕਾਰ ਸਹਿਤ ਬੇਨਤੀ ਹੈ ਕਿ ਜਾਂ ਤਾਂ ਉਹ ਗਿਆਨੀ ਅਵਤਾਰ ਸਿੰਘ ਜੀ ਵਲੋਂ ਲਿਖੇ ਲੇਖ ਨੂੰ ਗੁਰਬਾਣੀ ਦੇ ਆਧਾਰ ‘ਤੇ ਗਲਤ ਸਾਬਤ ਕਰਨ ਜਾਂ ਫਿਰ ਹਰਨੇਕ ਸਿੰਘ ਦੀ ਵੀਚਾਰਧਾਰਾ ਦਾ ਪ੍ਰਚਾਰ ਕਰਨ ਤੋਂ ਪਿੱਛੇ ਹਟ ਕੇ ਸਿੱਖ ਸੰਗਤਾਂ ਵਿੱਚ ਆਪਣੇ ਬਣੇ ਸਤਿਕਾਰ ਅਕਾਲ ਪੁਰਖ ਦੀ ਬਖਸ਼ਿਸ਼ ਨੂੰ ਬਚਾ ਕੇ ਰੱਖਣ ਵਾਲਾ ਰਾਹ ਚੁਣ ਲੈਣ।

ਕਿਰਪਾਲ ਸਿੰਘ ਬਠਿੰਡਾ