ਜੀਵਨ ’ਚ ਅਪਣਾਉਣਯੋਗ ਕੁੱਝ ਛੋਟੇ ਛੋਟੇ ਸੂਤਰ
ਜੀਵਨ ’ਚ ਅਪਣਾਉਣਯੋਗ ਕੁੱਝ ਛੋਟੇ ਛੋਟੇ ਸੂਤਰ
ਗਿਰਧਾਰੀ ਲਾਲ ਰੋਹੜਾ
ਆਪਣੀ ਫ਼ਤਿਹ ਪਰ ਗਰੂਰ ਆਣੇ ਲੱਗੇ ਤੋ ਚੁਪਕੇ ਸੇ ਮਿੱਟੀ ਸੇ ਪੂਛ ਲੈਣਾ ਕਿ ਆਜ ਕੱਲ੍ਹ ਸਿਕੰਦਰ ਕਹਾਂ ਹੈ ?
‘ਮਨ’ ਬੜਾ ਅਦੁਭੂਤ ਸ਼ਬਦ ਹੈ, ਇਸ ਕੇ ਆਗੇ ‘ਨ’ ਲਗਾਨੇ ਪਰ ‘ਨਮਨ’ ਔਰ ਪਿੱਛੇ ‘ਨ’ ਲਗਾਨੇ ਪਰ ‘ਮਨਨ’ ਹੋ ਜਾਤਾ ਹੈ।
ਜੀਵਨ ਮੇਂ ਨਮਨ ਅਤੇ ਮਨਨ ਕਰਤੇ ਰਹੀਏ, ਜੀਵਨ ਸਫਲ ਹੀ ਨਹੀਂ, ਸਾਰਥਕ ਹੋ ਜਾਏਗਾ।
(ਨਮਨ ਭਾਵ ਝੁਕਣਾ/ਬੰਦਨਾ, ਮਨਨ ਭਾਵ ਚਿੰਤਨ/ਬਿਬੇਕ; ਸੰਸਕ੍ਰਿਤ ’ਚ ਦੋਵੇਂ ਨਪੁੰਸਕ ਲਿੰਗ ਹਨ)
ਬਹੁਤ ਮੁਸ਼ਕਲ ਨਹੀਂ ਹੈ ਜ਼ਿੰਦਗੀ ਕੀ ਸਚਾਈ ਸਮਝਣਾ।
ਜਿਸ ਤਰਾਜ਼ੂ ਪਰ ਦੂਸਰੋ ਕੋ ਤੋਲਤੇ ਹੈਂ, ਉਸ ਪਰ ਕਭੀ ਖ਼ੁਦ ਬੈਠ ਕਰ ਦੇਖੀਏਗਾ।
(ਭਾਵ ‘‘ਆਪਣਾ ਆਪੁ ਨ ਪਛਾਣੈ ਮੂੜਾ! ਅਵਰਾ ਆਖਿ ਦੁਖਾਏ ॥’’ ਗੁਰੂ ਅਮਰਦਾਸ ਜੀ/੫੪੯)
ਚਾਰ ਬਾਤੋਂ ਪਰ ਕਭੀ ਸੰਕੋਚ ਨਹੀਂ ਮਹਿਸੂਸ ਕਰਨਾ ਚਾਹੀਏ :
‘ਪੁਰਾਣੇ ਕੱਪੜੇ, ਗ਼ਰੀਬ ਮਿੱਤਰ, ਬਜ਼ੁਰਗ ਮਾਤਾ-ਪਿਤਾ ਔਰ ਸਰਲ ਜੀਵਨਸ਼ੈਲੀ।
ਜੀਵਨ ਮੇਂ ਸਪਨੇ ਕੇ ਲਿਏ ਕਭੀ ਆਪਣੋ ਸੇ ਦੂਰ ਮਤ ਹੋਣਾ
ਕਿਉਂਕਿ ਆਪਨੋ ਕੇ ਬਿਨਾਂ ਜੀਵਨ ਮੇਂ ਸਪਨੋ ਕਾ ਕੋਈ ਮੁੱਲ ਨਹੀਂ।
ਕਿਸੀ ਨੇ ਪੂਛਾ ਇਸ ਦੁਨੀਆ ਮੇਂ ਆਪ ਕਾ ਆਪਣਾ ਕੌਣ ਹੈ ?
ਮੈਨੇ ਹੱਸ ਕਰ ਕਹਾ ‘ਸਮ੍ਯ’, ਅਗਰ ਵੋ ਸਹੀ, ਤਾਂ ਸਭ ਆਪਣੇ ਆਪ, ਵਰਨਾ ਕੋਈ ਨਹੀਂ।
ਆਜ ਪਰਛਾਈ ਸੇ ਪੂਛ ਹੀ ਲਿਆ : ਕਿਉਂ ਚਲਤੀ ਹੋ ਮੇਰੇ ਸਾਥ ?
ਉਸ ਨੇ ਭੀ ਹੱਸ ਕਰ ਕਹਾ : ਦੂਸਰਾ ਕੌਣ ਹੈ ਤੇਰੇ ਸਾਥ ?
ਸਾਰੀ ਜ਼ਿੰਦਗੀ ਕੀ ਭਾਗ-ਦੌੜ ਕਾ ਮੇਹਨਤਾਨਾ ਭੀ ਖੂਬ ਹੈ :
‘ਚੇਹਰੇ ਪੇ ਝੁਰੀਆਂ ਔਰ ਆਪਨੋ ਸੇ ਦੂਰੀਆਂ’।
ਮੁੱਠੀ ਦੁਆਓਂ ਕੀ ਮਾਤਾ ਪਿਤਾ ਨੇ ਚੁਪਕੇ ਸੇ ਸਿਰ ਪਰ ਛੋਡ ਦੀ, ਖ਼ੁਸ਼ ਰਹੋ ਕਹਿ ਕਰ।
ਔਰ ਹਮ ਨਾ-ਸਮਝ, ਜ਼ਿੰਦਗੀਭਰ (ਆਪਣੇ) ਮੁਕੱਦਰ ਕਾ ਏਹਸਾਨ ਮਾਨਤੇ ਰਹੇ।
ਸੁਬ੍ਹਾ ਉੱਠ ਕਰ ਏਕ ਬਾਤ ਯਾਦ ਰੱਖੇਂ : ‘ਵਾਪਸੀ ਟਿਕਟ ਤੋ ਨਿਸ਼ਚਿਤ ਹੈ’।
(ਭਾਵ ‘‘ਮਰਣਾ ਮੁਲਾ ਮਰਣਾ ॥ ਭੀ ਕਰਤਾਰਹੁ ਡਰਣਾ ॥’’ ਗੁਰੂ ਨਾਨਕ ਜੀ/੨੪)
ਇਸ ਲਿਏ ਮਨ ਭਰ ਕਰ ਜੀਏਂ, ਮਨ ਮੇਂ ਭਰ ਕਰ ਨਾ ਜੀਏਂ। (ਭਾਵ ਸਬਰ ਰੱਖੀਏ, ਖ਼ਾਲੀਪਣ/ਭੁੱਖ ਨਹੀਂ)
ਕੁੱਛ ਨੇਕੀਆਂ ਔਰ ਕੁੱਛ ਅਛਾਈਆਂ; ਆਪਨੇ ਜੀਵਨ ਮੇਂ ਐਸੀ ਭੀ ਕਰਨੀ ਚਾਹੀਏਂ,
ਜਿਸ ਕਾ ਈਸ਼ਵਰ ਕੇ ਸਿਵਾਏ, ਕੋਈ ਔਰ ਗਵਾਹ ਨਾ ਹੋ।
(ਭਾਵ ‘‘ਸਭੇ ਥੋਕ ਵਿਸਾਰਿ; ਇਕੋ ਮਿਤੁ ਕਰਿ ॥’’ ਗੁਰੂ ਅਮਰਦਾਸ ਜੀ/੧੦੯੩)
ਜਵ ਕਿਸੀ ਜ਼ਰੂਰਤਮੰਦ ਕੀ ਆਵਾਜ਼ ਤੁਮ ਤਕ ਪਹੁੰਚੇ, ਤੋ ਪਰਮਾਤਮਾ ਕਾ ਸ਼ੁਕਰ ਅਦਾ ਕਰਨਾ
ਕਿ ਉਸ ਨੇ ਆਪਨੇ ਬੰਦੇ ਕੀ ਮਦਦ ਕੇ ਲਿਏ ਤੁਮੇ ਪਸੰਦ ਕੀਆ ਹੈ, ਵਰਨਾ ਵੋ ਤੋ ਸਭ ਕੇ ਲਿਏ ਅਕੇਲਾ ਹੀ ਕਾਫ਼ੀ ਹੈ।
ਦੁਨੀਆ ਮੇਂ ਕਮ ਲੋਕ ਹੀ ਐਸੇ ਹੋਤੇ ਹੈਂ, ਜੋ ਜੈਸੇ ਲਗਤੇ ਹੈਂ, ਵੈਸੇ ਹੋਤੇ ਹੈਂ। (ਭਾਵ ਅੰਦਰੋ-ਬਾਹਰੋਂ/ਕਥਨੀ-ਕਰਨੀ ਇੱਕ)
ਮੀਠੇ ਹਲਵੇ ਕੀ ਕਟੋਰੀ ਮੇਂ ਕਾਜੂ, ਬਦਾਮ, ਸੂਜੀ; ਸਭ ਤੋ ਦਿਖਾਈ ਦੇਤੇ ਹੈਂ,
ਪਰ ਜਿਸ ਚੀਜ਼ ਸੇ ਇਤਨੀ ਮਿਠਾਸ ਹੈ, ਵਹ ਸ਼ੱਕਰ ਨਜ਼ਰ ਨਹੀਂ ਆਤੀ।
ਠੀਕ ਐਸੇ ਹੀ ਮੇਰੇ ਜੀਵਨ ਮੇਂ ਭੀ ਆਪ ਜੈਸੇ ਲੋਕ ਹੈਂ, ਜੋ ਰੋਜ਼ਾਨਾ ਦਿਖਾਈ ਤੋ ਨਹੀਂ ਦੇਤੇ,
ਪਰ ਆਪ ਕੇ ਆਪਣੇਪਨ ਕੀ ਮਿਠਾਸ, ਮੇਰੇ ਜੀਵਨ ਕੋ ਹਮੇਸ਼ਾਂ ਅਨੰਦਿਤ ਕਰਤੀ ਰਹਿਤੀ ਹੈ।
ਜੀਵਨ ਕੀ ਹਰ ਸਮੱਸਿਆ ਦਾ ਟੋਲ ਫ਼ਰੀ ਨੰਬਰ ਹੈ ‘ਸਿਮਰਨ’।
(ਭਾਵ ‘‘ਸਰਬ ਰੋਗ ਕਾ ਅਉਖਦੁ ਨਾਮੁ ॥’’ ਸੁਖਮਨੀ/ਗੁਰੂ ਅਰਜਨ ਸਾਹਿਬ/੨੭੪)
ਏਕ ਵਿਅਕਤੀ ਨੇ ਭਗਵਾਨ ਸੇ ਪੂਛਾ :
ਤੁਝੇ ਕੈਸੇ ਰਿਝਾਊਂ ਮੈਂ ? ਕੋਈ ਵਸਤੂ ਨਹੀਂ ਐਸੀ, ਜਿਸੇ ਤੁਝ ਪਰ ਚੜ੍ਹਾਊਂ ਮੈਂ।
ਭਗਵਾਨ ਨੇ ਉੱਤਰ ਦਿਆ :
ਸੰਸਾਰ ਕੀ ਹਰ ਵਸਤੂ ਤੁਝੇ ਮੈਨੇ ਦੀ ਹੈ, ਤੇਰੇ ਪਾਸ ਅਪਨੀ ਚੀਜ਼; ਸਿਰਫ਼ ਤੇਰਾ ਅਹੰਕਾਰ ਹੈ, ਜੋ ਮੈਨੇ ਨਹੀਂ ਦੀਆ।
ਉਸੀ ਕੋ ਤੂੰ ਮੇਰੇ ਅਰਪਣ ਕਰ ਦੇਹ, ਤੇਰਾ ਜੀਵਨ ਸਫਲ ਹੋ ਜਾਏਗਾ।
(ਭਾਵ ‘‘ਮਨੁ ਦੇ; ਰਾਮੁ ਲੀਆ ਹੈ ਮੋਲਿ ॥ ਭਗਤ ਕਬੀਰ/੩੨੭, ਹਉਮੈ ਮੇਰਾ ਛਡਿ ਤੂ; ਤਾ ਸਚਿ ਰਹੈ ਸਮਾਇ ॥’’ ਗੁਰੂ ਅਮਰਦਾਸ ਜੀ/੭੫੬)
ਹੇ ਗਿਰਧਾਰੀ ! ਸਫਰ ਵਹੀਂ ਤਕ ਹੈ ਜਹਾਂ ਤਕ ਤੁਮ ਹੋ। ਨਜ਼ਰ ਵਹੀਂ ਤਕ ਹੈ, ਜਹਾਂ ਤਕ ਤੁਮ ਹੋ।
ਹਜ਼ਾਰੋਂ ਫੂਲ ਦੇਖੇ ਹੈਂ ਇਸ ਗੁਲਸ਼ਨ (ਸੰਸਾਰ-ਬਗ਼ੀਚੀ) ਮੇਂ ਮਗਰ, ਖ਼ੁਸ਼ਬੂ ਵਹੀਂ ਤਕ ਹੈ ਜਹਾਂ ਤਕ ਤੁਮ ਹੋ।
(ਭਾਵ ਅੰਦਰ ਗੁਣ ਹੋਣ ਤਾਂ ਹੀ ਜੀਵਨ ਸਫਲ, ਨਹੀਂ ਤਾਂ ਕੇਵਲ ਬਾਹਰਲੀ ਸੁੰਦਰਤਾ ਹੀ ਰਹਿ ਗਈ)
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ।
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ।
ਬਠਿੰਡਾ, ਅਪ੍ਰੈਲ 18 (ਕਿਰਪਾਲ ਸਿੰਘ) : ਬਠਿੰਡਾ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ’ਚ ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਭਾਈ ਰਘਵੀਰ ਸਿੰਘ ਖਿਆਲੀਵਾਲਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਬਦ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ॥’’ (ਮਹਲਾ ੯/੬੩੩) ਦੀ ਬਾਖ਼ੂਬੀ ਵਿਆਖਿਆ ਕਰਦਿਆਂ ਸਮਝਾਇਆ ਕਿ ਉਨ੍ਹਾਂ ਨੇ ਇਹ ਸ਼ਬਦ ਸਿਰਫ ਸਾਡੇ ਲਈ ਉਚਾਰਨ ਹੀ ਨਹੀਂ ਕੀਤਾ ਸਗੋਂ ਇਸ ਅਨੁਸਾਰ ਜੀਵਨ ਆਪ ਬਤੀਤ ਕਰਕੇ ਸਾਡੇ ਲਈ ਪੂਰਨੇ ਵੀ ਪਾਏ ਹਨ।
ਭਾਈ ਕਿਰਪਾਲ ਸਿੰਘ ਬਠਿੰਡਾ ਨੇ ਨਾਨਕਸ਼ਾਹੀ ਕੈਲੰਡਰ ਦੀ ਸਿੱਖ ਕੌਮ ਨੂੰ ਲੋੜ ਸੰਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਇਤਿਹਾਸ ’ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਵਦੀ ੫, ੫ ਵੈਸਾਖ ਬਿਕ੍ਰਮੀ ਸੰਮਤ ੧੬੭੮ ਮੁਤਾਬਕ 1 ਅਪ੍ਰੈਲ ਸੰਨ 1621 ਈਸਵੀ ਨੂੰ ਹੋਇਆ ਦਰਜ ਹੈ। ਇਹ ਤਿੰਨੇ ਪਧਤੀਆਂ ਦੀਆਂ ਤਾਰੀਖ਼ਾਂ ਹੁਣ ਕਦੀ ਵੀ ਇਕੱਠੀਆਂ ਨਹੀਂ ਆਉਂਦੀਆਂ। ਮੌਜੂਦਾ ਸਮੇਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਚੰਦ੍ਰਮਾਂ ਦੀਆਂ ਤਿੱਥਾਂ ਮੁਤਾਬਕ ਮਨਾਏ ਜਾਣ ਕਰਕੇ ਹਰ ਸਾਲ ਬਦਲਵੀਆਂ ਤਾਰੀਖ਼ਾਂ ਨੂੰ ਆਉਂਦੇ ਹਨ ਜਿਸ ਕਾਰਨ ਪਿਛਲੇ ਸਾਲ 12 ਅਪ੍ਰੈਲ/੩੦ ਚੇਤ ਨੂੰ ਸੀ, ਇਸ ਸਾਲ 1 ਮਈ/੧੯ ਵੈਸਾਖ ਨੂੰ ਮਨਾਇਆ ਜਾਵੇਗਾ ਅਤੇ ਅਗਲੇ ਸਾਲ 21 ਅਪ੍ਰੈਲ/੮ ਵੈਸਾਖ ਨੂੰ ਹੋਵੇਗਾ ਭਾਵ ਕਿਸੇ ਦੇ ਕੁਝ ਪੱਲੇ ਨਹੀਂ ਪੈਂਦਾ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਸ ਤਾਰੀਖ਼ ਨੂੰ ਆ ਰਿਹਾ ਹੈ।
ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਯੂਨਾਇਟਡ ਨੇਸ਼ਨ ਨੂੰ ਪੱਤਰ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰੇ ਧਰਮ ਦੇ ਧਾਰਮਿਕ ਚਿੰਨ੍ਹਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਆਪਣੇ ਤਿਨ ਪਿਆਰੇ ਗੁਰਸਿਖਾਂ ਸਮੇਤ ਮਹਾਨ ਕੁਰਬਾਨੀ ਦਿੱਤੀ, ਜਿਹੜੀ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਨਿਵੇਕਲੀ ਮਿਸਾਲ ਹੈ, ਇਸ ਲਈ ਗੁਰੂ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਮਨਾਉਂਦਿਆਂ ਉਨ੍ਹਾਂ ਦੇ ਪ੍ਰਕਾਸ਼ ਪੁਰਬ ਜਾਂ ਸ਼ਹੀਦੀ ਪੁਰਬ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਜਾਵੇ।
ਹੁਣ ਮੰਨ ਲਓ ਯੂਨਾਇਟਡ ਨੇਸ਼ਨ ਨੇ ਇਹ ਮੰਗ ਮੰਨ ਲਈ ਤਾਂ ਸ਼੍ਰੋਮਣੀ ਕਮੇਟੀ ਨੇ ਉਸ ਸੰਸਥਾ ਨੂੰ ਕਿਹੜੀ ਤਾਰੀਖ਼ ਦੇਣੀ ਹੈ ? ਇਸ ਲਈ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਅਤਿ ਜ਼ਰੂਰੀ ਹੈ। ਉਸ ਮੁਤਾਬਕ ਹਰ ਸਾਲ ੫ ਵੈਸਾਖ/18 ਅਪ੍ਰੈਲ ਨੂੰ ਹੀ ਆਵੇਗਾ ਕਿਉਂਕਿ ਅੱਜ ਕੱਲ੍ਹ ਬਿਕ੍ਰਮੀ ਕੈਲੰਡਰ ਦਾ ੫ ਵੈਸਾਖ, ਜੋ 1621 ਈਸਵੀ ’ਚ 1 ਅਪ੍ਰੈਲ ਨੂੰ ਆਇਆ ਸੀ, ਅੱਜ ਕੱਲ੍ਹ ਉਹ 17 ਜਾਂ 18 ਅਪ੍ਰੈਲ ਨੂੰ ਆਉਂਦਾ ਹੈ। ਜੇਕਰ ਅਜੇ ਵੀ ਸੋਧ ਨਾ ਕੀਤੀ ਤਾਂ ਉਕਤ ਵੇਰਵਿਆਂ ਮੁਤਾਬਕ ਹੋਰ ਵੀ ਅਗਾਂਹ-ਪਿਛਾਂਹ ਹੁੰਦਾ ਰਹੇਗਾ।
ਇਸ ਵੀਡੀਓ ਚ ਪੇਸ਼ ਕੀਤੇ ਤੱਥ; ਜ਼ਮੀਨੀ ਹਾਲਾਤਾਂ ਤੋਂ ਵਿਪਰੀਤ ਹਨ।
ਜੋ ਵੀਰ ਇਸ ਵੀਡੀਓ ’ਚ ਪੇਸ਼ ਕੀਤੇ ਵਿਚਾਰਾਂ ਨਾਲ ਸਹਿਮਤੀ ਜਤਾ ਰਹੇ ਹਨ ਉਨ੍ਹਾਂ ਨੂੰ ਆਪਣੇ ਆਪ ਤੋਂ ਹੇਠਲੇ ਸਵਾਲ ਪੁੱਛਣੇ ਬਣਦੇ ਹਨ :
(1). ਜਦ ਭਾਰਤ ਦੀ ਕੇਂਦਰ ਸਰਕਾਰ; ਸੂਬਿਆਂ ਦੇ ਅਧਿਕਾਰਾਂ ਨੂੰ ਸਮੇਟਦੀ ਜਾ ਰਹੀ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਵਿਦੇਸ਼ਾਂ ’ਚ ਆਪਣੀ ਜਿਨਸ ਕਿਵੇਂ ਬੇਚਣ ਦੇ ਸਕਦੀ ਹੈ ? ਕਿਉਂਕਿ ਹਰ ਇੱਕ ਨਾਗਰਿਕ ਦੀ ਆਮਦਨ ਦਾ ਲੇਖਾ-ਜੋਖਾ ਸਰਕਾਰੀ ਰਿਕਾਰਡ ’ਚ ਆਉਣਾ ਜ਼ਰੂਰੀ ਹੈ ਭਾਵੇਂ ਕਿ ਕਿਸਾਨਾਂ ਨੂੰ ਟੈਕਸ ’ਚ ਛੂਟ ਹੀ ਮਿਲਦੀ ਹੋਵੇ।
(2). ਜੇਕਰ ਕੋਈ ਅਰਬ ਵਪਾਰੀ ਕਿਸਾਨ ਦੀ ਜਿਨਸ ਖ਼ਰੀਦ ਕੇ ਰਕਮ ਨਹੀਂ ਦਿੰਦਾ ਤਾਂ ਉਸ ਦਾ ਕੇਸ ਕਿਸ ਅਦਾਲਤ ’ਚ ਲੜਿਆ ਜਾਵੇਗਾ ਕਿਉਂਕਿ (ੳ). ਭਾਰਤ ਦੀ ਸਰਕਾਰ ਦੀ ਵਿਚੋਲਗੀ ਸਾਡੀ ਮੰਗ ਮੁਤਾਬਕ ਖ਼ਤਮ ਹੋ ਜਾਣੀ ਹੈ। (ਅ). ਭਾਰਤ ’ਚ ਹੀ ਕਈ ਵਪਾਰੀ, ਕਿਸਾਨਾਂ ਦੇ ਪੈਸੇ ਮਾਰ ਗਏ ਤੇ ਕਿਸਾਨ ਆਪਣੀ ਬਣਦੀ ਰਕਮ ਨਾ ਲੈ ਸਕਿਆ ?
(3). ਪੰਜਾਬ ਦਾ 95% ਕਿਸਾਨ ਕਰਜ਼ੇ ’ਚ ਡੁੱਬਿਆ ਪਿਆ ਹੈ ਉਹ ਆਪਣੀ ਖੇਤੀ ਆੜਤੀਏ ’ਤੋ ਰਕਮ ਲੈ ਕੇ ਕਰਦਾ ਹੈ ਤੇ ਆਪਣੀ ਫ਼ਸਲ ਦੂਸਰੇ ਆੜਤੀਏ ਕੋਲ ਨਹੀਂ ਬੇਚ ਸਕਦਾ। ਅਰਬ ਦੇਸਾਂ ’ਚ ਬੇਚਣਾ ਉਸ ਅਣਪੜ੍ਹ ਅਤੇ ਕਰਜ਼ਦਾਰ ਲਈ ਕਿੰਨਾ ਮੁਸ਼ਕਲ ਹੋਵੇਗਾ ?
(4). ਜਦ ਪੰਜਾਬ ਦੀ ਜਿਨਸ (ਕਣਕ, ਚਾਵਲ) ਪੂਰੀ ਦੁਨੀਆ ਨਾਲੋਂ ਮਹਿੰਗੇ ਪੈ ਰਹੇ ਹਨ (ਇਸੇ ਕਾਰਨ ਕੇਂਦਰ ਸਰਕਾਰ ਵੀ ਹੱਥ ਖੜ੍ਹੇ ਕਰਦੀ ਪਈ ਹੈ ਤਾਂ) ਫਿਰ ਕਿਸਾਨ ਮਹਿੰਗੀ ਫ਼ਸਲ ਅਰਬ ਦੇਸਾਂ ਵਿੱਚ ਕਿਵੇਂ ਬੇਚੇਗਾ ਜਦ ਚੀਨ ਅਤੇ ਅਮਰੀਕਾ ਸਸਤੀ ਕਣਕ ਦਿੰਦਾ ਪਿਐ ?
(ਨੋਟ : ਚੇਤੇ ਰਹੇ ਕਿ ਭਾਰਤ ਸਰਕਾਰ ਇਰਾਨ ਤੋਂ ਤੇਲ ਲੈਂਦੀ ਸੀ, ਜਿਸ ਬਦਲੇ ਅਨਾਜ ਦਿੱਤਾ ਜਾਂਦਾ ਸੀ, ਪਰ ਹੁਣ ਅਮਰੀਕਾ ਦੁਆਰਾ ਲਗਾਏ ਗਏ ਇਰਾਨ ’ਤੇ ਪ੍ਰਤਿਬੰਧਾਂ ਉਪਰੰਤ ਭਾਰਤ; ਇਰਾਨ ਤੋਂ ਤੇਲ ਨਹੀਂ ਖ਼ਰੀਦ ਪਾ ਰਿਹਾ ਜਿਸ ਕਾਰਨ ਕਣਕ ਦਾ ਭੰਡਾਰ ਭਾਰਤ ’ਚ ਤਿੰਨ ਸਾਲ ਤੱਕ ਦਾ ਸਟੋਰ ਹੋ ਚੁੱਕਾ ਹੈ, ਜਿਸ ਨੂੰ ਸੰਭਾਲਣ ਲਈ ਹੀ ਮੋਦੀ ਸਰਕਾਰ ਅਡਾਨੀ/ਅਬਾਨੀ ਦੇ ਦਰ ’ਤੇ ਗਈ ਹੈ।)
(5). ਉਕਤ ਸੁਝਾਅ ਦੇਣ ਵਾਲਿਆਂ ਨੇ ਕਿਸਾਨਾਂ ਦੁਆਰਾ ਗਰਮ ਕੀਤੇ ਤਵੇ ’ਤੇ ਅਚਾਨਕ ਰੋਟੀ ਛੇਕਣ ਤੋਂ ਇਲਾਵਾ ਅੱਜ ਤੱਕ ਵਿਦੇਸਾਂ ’ਚ ਕਿਰਸਾਨੀ ਜਿਨਸ ਬੇਚਣ ਲਈ ਕਿਹੜੀ ਜ਼ਮੀਨ ਤਿਆਰ ਕੀਤੀ ਹੈ ਜਾਂ ਕਦੇ ਮੰਗ ਉਠਾਈ ਹੈ ?
ਪਰ ਹਾਂ, ਕੁਝ ਸਾਲ ਪਹਿਲਾਂ ਅਜਿਹਾ ਹੀ ਇੱਕ ਬਿਆਨ ਸਿਮਰਨਜੀਤ ਸਿੰਘ ਮਾਨ ਨੇ ਵੀ ਦਿੱਤਾ ਸੀ ਕਿ ਸਾਡੀ ਸਰਕਾਰ; ਪੰਜਾਬ ’ਚ ਆਉਣ ਤੋਂ ਬਾਅਦ ਪਾਕਿਸਤਾਨ ਦਾ ਬਾਰਡਰ ਖੋਲ੍ਹ ਦਿੱਤਾ ਜਾਵੇਗਾ। ਅਸੀਂ ਆਪਣੀ ਜਿਨਸ ਪਾਕਿਸਤਾਨ ਦੀਆਂ ਮੰਡੀਆਂ ’ਚ ਬੇਚਾਂਗੇ, ਪਰ ਫਿਰ ਨਤੀਜਾ ਕੀ ਨਿਕਲਿਆ ? ਕੀ ਇਸ ਵੀਡੀਓ ਦੇ ਸੁਝਾਅ; ਮਾਨ ਸਾਹਿਬ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਮਾਤਰ ਹਨ ?
ਕੁਝ ਸਮੇਂ ਬਾਅਦ ਇਨ੍ਹਾਂ ਦਾ ਹਾਲ ਵੀ ਪੰਜਾਬ ’ਚ ਮਾਨ ਦਲ ਵਰਗਾ ਹੋਣਾ ਹੈ, ਪਰ ਤਦ ਤੱਕ ਕਿਸਾਨ ਸੰਘਰਸ਼ ਨੂੰ ਨੁਕਸਾਨ ਜ਼ਰੂਰ ਪਹੁੰਚਾ ਜਾਣਗੇ। ਸੰਨ 2015 ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ’ਚੋਂ ਪੈਦਾ ਹੋਇਆ ਸਰਬਤ ਖ਼ਾਲਸਾ ਇਕੱਠ ਵੀ ਅਜਿਹੇ ਹੀ ਬਰਬਾਦ ਕੀਤੇ ਜਨ ਅੰਦਲਨ ਨੂੰ ਗੁਮਰਾਹ ਕਰਨ ਮਾਤਰ ਸੀ।
ਸੋ ਇਸ ਵੀਡੀਓ ’ਚ ਬਿਆਨ ਕੀਤਾ ਗਿਆ ਤੱਥ; ਜ਼ਮੀਨੀ ਹਾਲਾਤਾਂ ਤੋਂ ਨਾ ਸਮਝੀ ਦਾ ਪ੍ਰਤੀਕ ਹੈ ਜਾਂ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜ਼ਸ਼, ਜੋ ਪੰਜਾਬ ਦੀ ਜਜ਼ਬਾਤੀ ਨੌਜਵਾਨੀ ਨੂੰ ਅੱਗੇ ਕਰ ਅਸਲ ਮੁੱਦੇ (ਕਿਰਸਾਨੀ ਟੀਚੇ) ਤੋਂ ਧਿਆਨ ਭਟਕਾਉਣਾ ਹੈ। ਇਹ ਲੋਕ ਨਹੀਂ ਸਮਝਣ ਦੇਣਗੇ ਕਿ ਕਿਸਾਨ ਮਾਰੂ ਬਿੱਲ ਲਾਗੂ ਹੋਣ ਨਾਲ ਕਿਸਾਨਾਂ ਦੀ ਆਉਣ ਵਾਲੀ ਪੀੜ੍ਹੀ ਦਾ ਕਿੰਨਾ ਕੁ ਨੁਕਸਾਨ ਹੋ ਜਾਣਾ ਹੈ। ਅਫਸੋਸ ਕਿ ਇਸ ਲੱਤਾਂ ਖਿੱਚਣ ਵਾਲੀ ਜਮਾਤ ’ਚ ਕੁਝ ਸਿੱਖ ਪ੍ਰਚਾਰਕ ਵੀ ਆਪਣੀ ਨਾ ਸਮਝੀ ਦਾ ਸਬੂਤ ਦਿੰਦੇ ਪਏ ਹਨ।
ਗੁਰੂ ਨਾਨਕ ਜੀ ਦਾ ਧਰਮ ਵਿਚਾਰਕ ਮਤਭੇਦਾਂ ਦੌਰਾਨ ਵੀ ਹਿਰਦੇ ’ਚ ਕਿਸੇ ਪ੍ਰਤੀ ਨਫ਼ਰਤ ਪੈਦਾ ਨਹੀਂ ਹੋਣ ਦਿੰਦਾ ਕਿਉਂਕਿ ਸਭ ਕੁਝ ਰੱਬੀ ਭਾਣੇ ’ਚ ਹੋ ਰਿਹਾ ਹੁੰਦਾ ਹੈ, ਪਰ ਕਠੋਰਤਾ; ਗੁਰੂ ਨਾਨਕ ਜੀ ਦੇ ਧਰਮ ਦੇ ਨਾਂ ’ਤੇ ਹੀ ਦੂਸਰਿਆਂ ਨੂੰ ਅਧਰਮੀ ਸਿੱਧ ਕਰਨ ਲੱਗੀ ਹੈ, ਜ਼ਹਿਰੀਲੇ ਅਤੇ ਦਬਾਅ ਬਣਾਉਣ ਵਾਲੇ ਬੋਲ ਬੋਲਦੀ ਪਈ ਹੈ।
ਗਿਆਨੀ ਅਵਤਾਰ ਸਿੰਘ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਨਾ ਦਿਵਸ; ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ
ਰਾਜੋਆਣਾ ਖੁਰਦ ਦੀ ਸੰਗਤ ਨੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖਾਲਸਾ ਸਿਰਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ
ਰਾਜੋਆਣਾ ਖੁਰਦ, 15 ਅਪ੍ਰੈਲ (ਰਜਿੰਦਰ ਸਿੰਘ ਕੋਟਲਾ): ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਸਿਰਜਨਾ ਦਿਵਸ; ਗੁਰਦੁਆਰਾ ਦੇਗਸਰ ਪਿੰਡ ਰਾਜੋਆਣਾ ਖੁਰਦ ਵਿਖੇ ਬੀਤੇ ਐਤਵਾਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੂਰਨ ਗੁਰ ਮਰਿਆਦਾ ’ਚ ਬਹੁਤ ਹੀ ਉਤਸ਼ਾਹ ਜਨਕ ਅਤੇ ਸੁਚੱਜੇ ਢੰਗ ਨਾਲ ਮਨਾਇਆ ਗਿਆ। ਸਮੁੱਚਾ ਪ੍ਰੋਗਰਾਮ ਭਾਈ ਅਤਿੰਦਰਪਾਲ ਸਿੰਘ ਸਾਬਕਾ ਐੱਮ. ਪੀ., ਦੀ ਪ੍ਰੇਰਣਾ ਅਤੇ ਯੋਗ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ, ਨਿਸ਼ਕਾਮ ਜਥੇਬੰਦੀ ‘ਕਰ ਸੇਵਾ ਭਾਈ’ ਦੇ ਮੁਖੀ ਭਾਈ ਅਜਮੇਰ ਸਿੰਘ, ਨੌਜਵਾਨ ਕਲੱਬ ਦੇ ਪ੍ਰਧਾਨ ਭਾਈ ਗਗਨਦੀਪ ਸਿੰਘ ਵੱਲੋਂ ਉਲੀਕਿਆ ਤੇ ਨਿਭਾਇਆ ਗਿਆ।
ਅੱਜ ਕੱਲ੍ਹ ਆਮ ਗੁਰਦੁਆਰਿਆਂ ਦੇ ਪ੍ਰਬੰਧਕ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀ ਹੋਣ ਦੇ ਬਾਵਜੂਦ ਵੀ ਆਪਣੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਿਆਂ ਅੰਦਰ ਨਾਨਕਸ਼ਾਹੀ ਕੈਲੰਡਰ ਹੂ-ਬਹੂ ਲਾਗੂ ਕਰਨ ਲਈ ਅੱਗੇ ਨਹੀਂ ਆਉਂਦੇ। ਅਜਿਹੇ ਹਾਲਾਤਾਂ ’ਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ; ਕੱਤਕ ਦੀ ਪੂਰਨਮਾਸ਼ੀ ਦੀ ਬਜਾਏ 1 ਵੈਸਾਖ ਨੂੰ ਮਨਾਉਣਾ ਵਾਕਿਆ ਹੀ ਇੱਕ ਕ੍ਰਾਂਤੀਕਾਰੀ ਕਦਮ ਹੈ, ਜਿਸ ਲਈ ਵਿਸ਼ੇਸ ਤੌਰ ’ਤੇ ਭਾਈ ਅਤਿੰਦਰ ਪਾਲ ਸਿੰਘ ਜੀ ਅਤੇ ਉਕਤ ਗੁਰਦੁਆਰਾ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ। ਇਸ ਪ੍ਰੋਗਰਾਮ ਦੀ ਵਰਣਨਯੋਗ ਖ਼ਾਸ ਵਿਸ਼ੇਸ਼ਤਾ ਇਹ ਵੀ ਹੈ ਕਿ ਜਿੱਥੇ ਸਾਡੇ ਗੁਰਦੁਆਰਿਆਂ ਦੇ ਸਮਾਗਮਾਂ ’ਚ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਹੁੰਦੀ ਹੈ ਉੱਥੇ ਭਾਈ ਸਤਿਨਾਮ ਸਿੰਘ ਫਲੌਰ ਦੀ ਅਗਵਾਈ ਹੇਠ ‘ਕਰ ਸੇਵਾ ਭਾਈ ਗੁਰਮਤਿ ਵਿਦਿਆਲਾ ਅਤੇ ਪ੍ਰਿੰਸੀਪਲ ਭਾਈ ਹਰਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਦੇ ਸਿਖਲਾਈ ਪ੍ਰਾਪਤ ਬੱਚਿਆਂ ਵੱਲੋਂ ਨਿਭਾਈ ਗਈ ਕੀਰਤਨ ਅਤੇ ਕਥਾ ਦੀ ਸੇਵਾ ਵੀ
ਸਲਾਹੁਣਯੋਗ ਰਹੀ; ਜਿਸ ਨੂੰ ਸੰਗਤਾਂ ਵੱਲੋਂ ਬਹੁਤ ਸਲਾਹਿਆ ਗਿਆ। ਸੰਗਤ ਵਿੱਚ ਸਿਖਲਾਈ ਪ੍ਰਾਪਤ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਇੱਕ ਮਿਸਾਲ ਸੀ।
ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਨੂੰ ਗੁਰਮਤਿ ਦੀ ਵਿਦਿਆ ਦੇਣ ਵਾਲੇ ਅਧਿਆਪਕਾਂ ਤੋਂ ਇਲਾਵਾ ਬਠਿੰਡਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਕਿਰਪਾਲ ਸਿੰਘ (ਬਠਿੰਡਾ) ਨੇ ਕੈਲੰਡਰਾਂ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ ਤੇ ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ ਸੰਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1 ਵੈਸਾਖ ਸੰਮਤ 1526 ਨੂੰ ਹੋਇਆ ਹੈ, ਜੋ ਅੰਗਰੇਜੀ ਕੈਲੰਡਰ ਮੁਤਾਬਕ 27 ਮਾਰਚ 1469 ਬਣਦੀ ਹੈ; ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀ ਵਿਸ਼ੇਸ਼ਤਾ ਨੂੰ ਮੁੱਖ ਰੱਖ ਕੇ ਅਨੰਦਪੁਰ ਸਾਹਿਬ ਵਿਖੇ 1 ਵੈਸਾਖ ਬਿਕ੍ਰਮੀ ਸੰਮਤ 1756 ਨੂੰ ਖ਼ਾਲਸਾ ਪੰਥ ਦੀ ਸਿਰਜਨਾ ਵੀ ਕੀਤੀ, ਜੋ ਅੰਗਰੇਜ਼ੀ ਕੈਲੰਡਰ ਅਨੁਸਾਰ 29 ਮਾਚਚ 1699 ਬਣਦੀ ਹੈ, ਪਰ ਅੱਜ ਕੱਲ੍ਹ 13 ਜਾਂ 14 ਅਪ੍ਰੈਲ ਨੂੰ ਵੈਸਾਖੀ ਆ ਰਹੀ ਹੈ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵਰ੍ਹੇ ਤੋਂ 550 ਸਾਲਾਂ ਵਿੱਚ ਹੀ 17/18 ਦਿਨਾਂ ਦਾ ਫ਼ਰਕ ਪੈ ਗਿਆ ਅਤੇ ਜੇ ਅਸੀਂ ਹੁਣ ਵੀ ਸ: ਪਾਲ ਸਿੰਘ ਪੁਰੇਵਾਲ ਜੀ ਵੱਲੋਂ ਸੁਝਾਇਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਤਾਂ ਇਸੇ ਤਰ੍ਹਾਂ ਵੈਸਾਖੀ; ਅੱਗੇ ਤੋਂ ਅੱਗੇ ਖਿਸਕਦੀ ਜਾਵੇਗੀ, ਜਿਸ ਕਾਰਨ ਬਾਕੀ ਦੀਆਂ ਤਾਰੀਖ਼ਾਂ ਵੀ ਖਿਸਕਦੀਆਂ ਜਾਣਗੀਆਂ ਅਤੇ ਸਾਡੇ ਸਕੂਲੀ ਅਤੇ ਯੂਨੀਵਰਸਿਟੀਆਂ ਦੀਆਂ ਪੁਸਤਕਾਂ ਵਿੱਚ ਲਿਖੀਆਂ ਤਾਰੀਖ਼ਾਂ ਨਾਲੋਂ ਭਿੰਨ ਹੁੰਦੀਆਂ ਜਾਣਗੀਆਂ ਜਿਸ ਨਾਲ ਇਤਿਹਾਸ ਨੂੰ ਸਮਝਣ ’ਚ ਭਾਰੀ ਮੁਸ਼ਕਲ ਆਵੇਗੀ ਤੇ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਵੀ ਗੁਰਬਾਣੀ ’ਚ ਦਰਜ ਮੌਸਮੀ ਮਹੀਨਿਆਂ ਦੀਆਂ
ਰੁੱਤਾਂ ਨਾਲੋਂ ਟੁੱਟ ਜਾਵੇਗਾ।
ਭਾਵੇਂ ਸਿਹਤ ਠੀਕ ਨਾ ਹੋਣ ਕਾਰਨ ਭਾਈ ਅਤਿੰਦਰਪਾਲ ਸਿੰਘ ਜੀ ਦੀ ਸਮਾਗਮ ਵਿੱਚ ਗ਼ੈਰ ਹਾਜ਼ਰੀ ਰੜਕਦੀ ਰਹੀ ਪਰ ਉਨ੍ਹਾਂ ਦੀ ਜੀਵਨ ਸਾਥਨ ਬੀਬੀ ਕਮਲਜੀਤ ਕੌਰ ਜੀ ਅਤੇ ਅਮਰੀਕਾ ਰਹਿੰਦੀ ਬੇਟੀ ਬੀਬੀ ਰਕਿੰਦ ਕੌਰ ਜੀ ਨੇ ਉਹ ਘਾਟ ਪੂਰੀ ਕਰ ਦਿੱਤੀ। ਬੀਬੀ ਰਕਿੰਦ ਕੌਰ ਜੀ ਨੇ ਬ੍ਰਹਿਮੰਡੀ ਜੈਂਡਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਰਿਆਦਾ ਦੀ ਵਿਆਖਿਆ ਕੀਤੀ। ਬਠਿੰਡਾ ਤੋਂ ਪਹੁੰਚੇ ਭਾਈ ਜੀਤ ਸਿੰਘ ਖਾਲਸਾ ਨੇ ਵੀ ਗੁਰਮਤਿ ਵੀਚਾਰਾਂ ਕੀਤੀਆਂ।
ਸਟੇਜ ਸਕੱਤਰ ਦੀ ਸੇਵਾ ਸੀ-5 ਯੂ-ਟਿਊਬ ਚੈਨਲ ਦੇ ਭਾਈ ਜੁਝਾਰ ਸਿੰਘ ਨੇ ਨਿਭਾਈ। ਇਸ ਕ੍ਰਾਂਤੀਕਾਰੀ ਉਦਮੀ ਪ੍ਰੋਗਰਾਮ ਦੇ ਪੋਸਟਰ ਸੋਸ਼ਲ ਮੀਡੀਆ ’ਤੇ ਸਰਕੂਲੇਟ ਹੋਣ ’ਤੇ ਦੇਸ਼ ਵਿਦੇਸ਼ ਦੇ ਸਿੱਖਾਂ ’ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਜਿਸ ਦੀ ਮਿਸਾਲ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਖ ਨਿਰਮਾਤਾ ਕੈਨੇਡਾ ਨਿਵਾਸੀ ਭਾਈ ਪਾਲ ਸਿੰਘ ਪੁਰੇਵਾਲ ਨੇ 11 ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਦੋ ਦੋਸਤ ਭਾਈ ਅਜੈਬ ਸਿੰਘ ਮਾਨ ਤੇ ਭਾਈ ਕੁਲਵੰਤ ਸਿੰਘ ਢਿੱਲੋਂ ਨੇ ਸਾਢੇ 5-5 ਹਜਾਰ ਰੁਪਏ ਲੰਗਰ ਦੀ ਸੇਵਾ ਲਈ ਭੇਜਣ ਤੋਂ ਇਲਾਵਾ ਪ੍ਰਬੰਧਕਾਂ ਨੂੰ ਵਧਾਈਆਂ ਵੀ ਭੇਜੀਆਂ।
ਗ੍ਰੰਥੀ ਸਿੰਘ ਭਾਈ ਬਘੇਲ ਸਿੰਘ, ਡਾ: ਸੁਰਜੀਤ ਸਿੰਘ
ਖ਼ਾਲਸਤਾਨੀ, ਭਾਈ ਸੁਖਵਿੰਦਰ ਸਿੰਘ ਨਾਥੇਵਾਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ
ਸਮਾਗਮ ਵਿੱਚ ਸ਼ਮੂਲੀਅਤ ਕੀਤੀ।