30.9 C
Jalandhar
Friday, July 18, 2025
spot_img
Home Blog Page 209

Guru Granth Sahib (Page No. 22-26)

0

(ਪੰਨਾ ਨੰਬਰ 22-26)

ਸਿਰੀ ਰਾਗੁ, ਮਹਲਾ ੧ ॥

ਭਰਮੇ ਭਾਹਿ ਨ ਵਿਝਵੈ ; ਜੇ, ਭਵੈ ਦਿਸੰਤਰ ਦੇਸੁ ॥ ਅੰਤਰਿ ਮੈਲੁ ਨ ਉਤਰੈ ; ਧ੍ਰਿਗੁ ਜੀਵਣੁ, ਧ੍ਰਿਗੁ ਵੇਸੁ ॥ ਹੋਰੁ ਕਿਤੈ, ਭਗਤਿ ਨ ਹੋਵਈ ; ਬਿਨੁ, ਸਤਿਗੁਰ ਕੇ ਉਪਦੇਸ (ਉਪਦੇਸ਼) ॥੧॥ ਮਨ ਰੇ ! ਗੁਰਮੁਖਿ, ਅਗਨਿ ਨਿਵਾਰਿ ॥ ਗੁਰ ਕਾ ਕਹਿਆ, ਮਨਿ ਵਸੈ ; ਹਉਮੈ ਤ੍ਰਿਸਨਾ (ਤ੍ਰਿਸ਼ਨਾ) ਮਾਰਿ ॥੧॥ ਰਹਾਉ ॥ ਮਨੁ ਮਾਣਕੁ ਨਿਰਮੋਲੁ ਹੈ, ਰਾਮ ਨਾਮਿ ਪਤਿ ਪਾਇ ॥ ਮਿਲਿ ਸਤਸੰਗਤਿ, ਹਰਿ ਪਾਈਐ ; ਗੁਰਮੁਖਿ, ਹਰਿ ਲਿਵ ਲਾਇ ॥ ਆਪੁ ਗਇਆ, ਸੁਖੁ ਪਾਇਆ ; ਮਿਲਿ ਸਲਲੈ, ਸਲਲ ਸਮਾਇ ॥੨॥ ਜਿਨਿ, ਹਰਿ ਹਰਿ ਨਾਮੁ ਨ ਚੇਤਿਓ ; ਸੁ, ਅਉਗੁਣਿ ਆਵੈ ਜਾਇ ॥ ਜਿਸੁ, ਸਤਗੁਰੁ ਪੁਰਖੁ ਨ ਭੇਟਿਓ ; ਸੁ, ਭਉਜਲਿ ਪਚੈ ਪਚਾਇ ॥ ਇਹੁ (ਇਹ) ਮਾਣਕੁ ਜੀਉ, ਨਿਰਮੋਲੁ ਹੈ ; ਇਉ (ਇਉਂ), ਕਉਡੀ ਬਦਲੈ ਜਾਇ ॥੩॥ ਜਿੰਨਾ (ਜਿਨ੍ਹਾਂ), ਸਤਿਗੁਰੁ ਰਸਿ ਮਿਲੈ ; ਸੇ, ਪੂਰੇ ਪੁਰਖ ਸੁਜਾਣ ॥ ਗੁਰ ਮਿਲਿ, ਭਉਜਲੁ ਲੰਘੀਐ ; ਦਰਗਹ (ਦਰਗਾ) ਪਤਿ ਪਰਵਾਣੁ ॥ ਨਾਨਕ ! ਤੇ ਮੁਖ (ਮੁੱਖ) ਉਜਲੇ; ਧੁਨਿ ਉਪਜੈ, ਸਬਦੁ ਨੀਸਾਣੁ (ਸ਼ਬਦ ਨੀਸ਼ਾਣ) ॥੪॥੨੨॥

ਸਿਰੀ ਰਾਗੁ, ਮਹਲਾ ੧ ॥

ਵਣਜੁ ਕਰਹੁ (ਕਰੋ), ਵਣਜਾਰਿਹੋ! ਵਖਰੁ ਲੇਹੁ (‘ਲੇਹਉ’ ਵਾਙ) ਸਮਾਲਿ (ਸਮ੍ਹਾਲ)॥ ਤੈਸੀ ਵਸਤੁ ਵਿਸਾਹੀਐ ; ਜੈਸੀ, ਨਿਬਹੈ ਨਾਲਿ ॥ ਅਗੈ (ਅੱਗੈ), ਸਾਹੁ (ਸ਼ਾਹ) ਸੁਜਾਣੁ ਹੈ ; ਲੈਸੀ ਵਸਤੁ ਸਮਾਲਿ (ਸਮ੍ਹਾਲ) ॥੧॥ ਭਾਈ ਰੇ ! ਰਾਮੁ ਕਹਹੁ, ਚਿਤੁ ਲਾਇ ॥ ਹਰਿ ਜਸੁ, ਵਖਰੁ ਲੈ ਚਲਹੁ ; ਸਹੁ (ਥੋੜਾ ‘ਸ਼ਾਹ’ ਵਾਙ) ਦੇਖੈ ਪਤੀਆਇ ॥੧॥ ਰਹਾਉ ॥ ਜਿਨਾ (ਜਿਨ੍ਹਾਂ), ਰਾਸਿ ਨ ਸਚੁ ਹੈ ; ਕਿਉ (ਕਿਉਂ), ਤਿਨਾ (ਤਿਨ੍ਹਾਂ) ਸੁਖੁ ਹੋਇ ? ॥ ਖੋਟੈ ਵਣਜਿ ਵਣੰਜਿਐ ; ਮਨੁ ਤਨੁ ਖੋਟਾ ਹੋਇ ॥ ਫਾਹੀ ਫਾਥੇ ਮਿਰਗ ਜਿਉ (ਜਿਉਂ) ; ਦੂਖੁ ਘਣੋ, ਨਿਤ ਰੋਇ ॥੨॥ ਖੋਟੇ, ਪੋਤੈ ਨਾ ਪਵਹਿ (ਪਵਹਿਂ) ; ਤਿਨ, ਹਰਿ ਗੁਰ ਦਰਸੁ ਨ ਹੋਇ ॥ ਖੋਟੇ, ਜਾਤਿ ਨ ਪਤਿ ਹੈ ; ਖੋਟਿ ਨ ਸੀਝਸਿ ਕੋਇ ॥ ਖੋਟੇ ਖੋਟੁ ਕਮਾਵਣਾ ; ਆਇ ਗਇਆ, ਪਤਿ ਖੋਇ ॥੩॥ ਨਾਨਕ ! ਮਨੁ ਸਮਝਾਈਐ ; ਗੁਰ ਕੈ ਸਬਦਿ ਸਾਲਾਹ ॥ ਰਾਮ ਨਾਮ ਰੰਗਿ ਰਤਿਆ (ਰੱਤਿਆਂ) ; ਭਾਰੁ ਨ ਭਰਮੁ ਤਿਨਾਹ (ਤਿਨ੍ਹਾਂ) ॥ ਹਰਿ ਜਪਿ ਲਾਹਾ ਅਗਲਾ ; ਨਿਰਭਉ ਹਰਿ, ਮਨ ਮਾਹ (ਮਾਂਹ) ॥੪॥੨੩॥

ਸਿਰੀ ਰਾਗੁ, ਮਹਲਾ ੧, ਘਰੁ ੨ ॥

ਧਨੁ ਜੋਬਨੁ ਅਰੁ ਫੁਲੜਾ ; ਨਾਠੀਅੜੇ, ਦਿਨ ਚਾਰਿ ॥ ਪਬਣਿ ਕੇਰੇ, ਪਤ ਜਿਉ (ਪੱਤ ਜਿਉਂ) ; ਢਲਿ ਢੁਲਿ (ਢਲ਼-ਢੁਲ਼) ਜੁੰਮਣਹਾਰ ॥੧॥ ਰੰਗੁ ਮਾਣਿ ਲੈ, ਪਿਆਰਿਆ ! ਜਾ ਜੋਬਨੁ ਨਉ ਹੁਲਾ ॥ ਦਿਨ ਥੋੜੜੇ ਥਕੇ (ਥੱਕੇ), ਭਇਆ ਪੁਰਾਣਾ ਚੋਲਾ (ਚੋਲ਼ਾ) ॥੧॥ ਰਹਾਉ ॥ ਸਜਣ ਮੇਰੇ ਰੰਗੁਲੇ (ਰੰਗੁ+ਲੇ), ਜਾਇ ਸੁਤੇ ਜੀਰਾਣਿ (ਸੁੱਤੇ ਜੀਰਾਣ) ॥ ਹੰ ਭੀ ਵੰਞਾ ਡੁਮਣੀ (ਡੁੰਮਣੀ); ਰੋਵਾ (ਰੋਵਾਂ) ਝੀਣੀ ਬਾਣਿ ॥੨॥ ਕੀ ਨ ਸੁਣੇਹੀ (ਸੁਣੇਹੀਂ) ? ਗੋਰੀਏ ! ਆਪਣ ਕੰਨੀ ਸੋਇ ॥ ਲਗੀ ਆਵਹਿ (ਆਵਹਿਂ, ਆਵੈਂ) ਸਾਹੁਰੈ ; ਨਿਤ (ਨਿੱਤ) ਨ ਪੇਈਆ ਹੋਇ ॥੩॥ ਨਾਨਕ ! ਸੁਤੀ (ਸੁੱਤੀ) ਪੇਈਐ ; ਜਾਣੁ, ਵਿਰਤੀ ਸੰਨਿ (ਵਿ+ਰਤੀ ਸੰਨ੍ਹ) ॥ ਗੁਣਾ (ਗੁਣਾਂ) ਗਵਾਈ ਗੰਠੜੀ, ਅਵਗਣ ਚਲੀ ਬੰਨਿ (ਚੱਲੀ ਬੰਨ੍ਹ) ॥੪॥੨੪॥

ਸਿਰੀ ਰਾਗੁ, ਮਹਲਾ ੧, ਘਰੁ ਦੂਜਾ ੨ ॥

ਆਪੇ ਰਸੀਆ, ਆਪਿ ਰਸੁ ; ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ, ਆਪੇ ਸੇਜ ਭਤਾਰੁ ॥੧॥ ਰੰਗਿ ਰਤਾ (ਰੱਤਾ), ਮੇਰਾ ਸਾਹਿਬੁ ; ਰਵਿ ਰਹਿਆ ਭਰਪੂਰਿ ॥੧॥ ਰਹਾਉ ॥ ਆਪੇ ਮਾਛੀ, ਮਛੁਲੀ (ਮਛੁ+ਲੀ) ; ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ (ਮਣਕ+ੜਾ), ਆਪੇ ਅੰਦਰਿ ਲਾਲੁ (ਥੋੜਾ ‘ਲਾੱਲ’ ਵਾਙ)॥੨॥ ਆਪੇ ਬਹੁ ਬਿਧਿ ਰੰਗੁਲਾ (ਰੰਗੁ+ਲਾ), ਸਖੀਏ ! ਮੇਰਾ ਲਾਲੁ ॥ ਨਿਤ (ਨਿੱਤ) ਰਵੈ ਸੋਹਾਗਣੀ ; ਦੇਖੁ, ਹਮਾਰਾ ਹਾਲੁ ॥੩॥ ਪ੍ਰਣਵੈ ਨਾਨਕੁ ਬੇਨਤੀ ; ਤੂ ਸਰਵਰੁ, ਤੂ ਹੰਸੁ ॥ ਕਉਲੁ ਤੂ ਹੈ (ਤੂੰ ਹੈਂ), ਕਵੀਆ ਤੂ ਹੈ (ਤੂੰ ਹੈਂ); ਆਪੇ ਵੇਖਿ ਵਿਗਸੁ ॥੪॥੨੫॥

ਸਿਰੀ ਰਾਗੁ, ਮਹਲਾ ੧, ਘਰੁ ੩ (ਤੀਜਾ) ॥

ਇਹੁ (ਇਹ) ਤਨੁ ਧਰਤੀ, ਬੀਜੁ ਕਰਮਾ ਕਰੋ ; ਸਲਿਲ ਆਪਾਉ, ਸਾਰਿੰਗਪਾਣੀ (ਸਾਰਿੰਗ+ਪਾਣੀ) ॥ ਮਨੁ ਕਿਰਸਾਣੁ, ਹਰਿ ਰਿਦੈ ਜੰਮਾਇ ਲੈ ; ਇਉ (ਇਉਂ) ਪਾਵਸਿ, ਪਦੁ ਨਿਰਬਾਣੀ ॥੧॥ ਕਾਹੇ ਗਰਬਸਿ, ਮੂੜੇ (ਮੂੜ੍ਹੇ) ! ਮਾਇਆ ? ॥ ਪਿਤ, ਸੁਤੋ ਸਗਲ ਕਾਲਤ੍ਰ (ਕਾੱਲਤ੍ਰ) ਮਾਤਾ ; ਤੇਰੇ, ਹੋਹਿ (ਹੋਹਿਂ) ਨ ਅੰਤਿ ਸਖਾਇਆ ॥ ਰਹਾਉ ॥ ਬਿਖੈ ਬਿਕਾਰ ਦੁਸਟ (ਦੁਸ਼ਟ), ਕਿਰਖਾ ਕਰੇ ; ਇਨ ਤਜਿ, ਆਤਮੈ ਹੋਇ ਧਿਆਈ ॥ ਜਪੁ ਤਪੁ ਸੰਜਮੁ, ਹੋਹਿ (ਹੋਹਿਂ) ਜਬ ਰਾਖੇ ; ਕਮਲੁ ਬਿਗਸੈ, ਮਧੁ ਆਸ੍ਰਮਾਈ ॥੨॥ ਬੀਸ ਸਪਤਾਹਰੋ (ਸਪਤਾਹ+ਰੋ), ਬਾਸਰੋ ਸੰਗ੍ਰਹੈ ; ਤੀਨਿ ਖੋੜਾ, ਨਿਤ ਕਾਲੁ ਸਾਰੈ ॥ ਦਸ ਅਠਾਰ ਮੈ (ਮੈਂ, ਮਹਿਂ ), ਅਪਰੰਪਰੋ ਚੀਨੈ ; ਕਹੈ ਨਾਨਕੁ, ਇਵ, ਏਕੁ ਤਾਰੈ ॥੩॥੨੬॥

ਸਿਰੀ ਰਾਗੁ, ਮਹਲਾ ੧, ਘਰੁ ੩ (ਤੀਜਾ) ॥

ਅਮਲੁ ਕਰਿ ਧਰਤੀ, ਬੀਜੁ ਸਬਦੋ (ਸ਼ਬਦੋ) ਕਰਿ ; ਸਚ (ਸੱਚ) ਕੀ ਆਬ, ਨਿਤ (ਨਿੱਤ) ਦੇਹਿ (ਦੇਹ) ਪਾਣੀ ॥ ਹੋਇ ਕਿਰਸਾਣੁ, ਈਮਾਨੁ ਜੰਮਾਇ ਲੈ ; ਭਿਸਤੁ, ਦੋਜਕੁ (ਭਿਸ਼ਤ, ਦੋਜ਼ਕ), ਮੂੜੇ ! ਏਵ ਜਾਣੀ ॥੧॥ ਮਤੁ ਜਾਣਸਹਿ (ਜਾਣਸਹਿਂ, ਜਾਣਸੈਂ) ! ਗਲੀ (ਗੱਲੀਂ) ਪਾਇਆ ॥ ਮਾਲ ਕੈ ਮਾਣੈ, ਰੂਪ ਕੀ ਸੋਭਾ ; ਇਤੁ ਬਿਧੀ, ਜਨਮੁ ਗਵਾਇਆ ॥੧॥ ਰਹਾਉ ॥ ਐਬ ਤਨਿ ਚਿਕੜੋ (ਚਿੱਕੜੋ), ਇਹੁ ਮਨੁ ਮੀਡਕੋ ; ਕਮਲ ਕੀ ਸਾਰ, ਨਹੀ (ਨਹੀਂ ) ਮੂਲਿ ਪਾਈ ॥ ਭਉਰੁ (ਭੌਰ) ਉਸਤਾਦੁ, ਨਿਤ ਭਾਖਿਆ ਬੋਲੇ ; ਕਿਉ (ਕਿਉਂ) ਬੂਝੈ ? ਜਾ, ਨਹ ਬੁਝਾਈ (ਜਾਂ, ਨਾ ਬੁਝਾਈ) ॥੨॥ ਆਖਣੁ ਸੁਨਣਾ, ਪਉਣ ਕੀ ਬਾਣੀ ; ਇਹੁ ਮਨੁ ਰਤਾ (ਰੱਤਾ) ਮਾਇਆ ॥ ਖਸਮ ਕੀ ਨਦਰਿ, ਦਿਲਹਿ (ਦਿਲਹ, ਥੋੜਾ ‘ਦਿਲਾ..’ ਵਾਙ ਲਮਕਾਅ ਕੇ) ਪਸਿੰਦੇ ; ਜਿਨੀ (ਜਿਨ੍ਹੀਂ) ਕਰਿ ਏਕੁ ਧਿਆਇਆ ॥੩॥ ਤੀਹ ਕਰਿ ਰਖੇ (ਰੱਖੇ), ਪੰਜ ਕਰਿ ਸਾਥੀ ; ਨਾਉ ਸੈਤਾਨੁ (ਸ਼ੈਤਾਨ), ਮਤੁ, ਕਟਿ (ਕੱਟ) ਜਾਈ ॥ ਨਾਨਕੁ ਆਖੈ, ਰਾਹਿ (ਰਾਹ) ਪੈ ਚਲਣਾ; ਮਾਲੁ ਧਨੁ, ਕਿਤ ਕੂ ਸੰਜਿਆਹੀ (ਸੰਜਿਆ+ਹੀ) ? ॥੪॥੨੭॥

ਸਿਰੀ ਰਾਗੁ, ਮਹਲਾ ੧, ਘਰੁ ੪ (ਚੌਥਾ) ॥

ਸੋਈ ਮਉਲਾ (ਮੌਲ਼ਾ), ਜਿਨਿ ਜਗੁ ਮਉਲਿਆ (ਮੌਲ਼ਿਆ); ਹਰਿਆ ਕੀਆ ਸੰਸਾਰੋ ॥ ਆਬ, ਖਾਕੁ (ਖ਼ਾਕ), ਜਿਨਿ (ਜਿਨ੍ਹ) ਬੰਧਿ ਰਹਾਈ ; ਧੰਨੁ ਸਿਰਜਣਹਾਰੋ ॥੧॥ ਮਰਣਾ, ਮੁਲਾ (ਮੁੱਲਾਂ) ! ਮਰਣਾ ॥ ਭੀ, ਕਰਤਾਰਹੁ (ਕਰਤਾਰੋਂ) ਡਰਣਾ ॥੧॥ ਰਹਾਉ ॥ ਤਾ, ਤੂ ਮੁਲਾ (ਤਾਂ, ਤੂੰ ਮੁੱਲਾਂ) ; ਤਾ, ਤੂ ਕਾਜੀ (ਤਾਂ, ਤੂੰ ਕਾਜ਼ੀ) ; ਜਾਣਹਿ ਨਾਮੁ ਖੁਦਾਈ (ਖ਼ੁਦਾਈ) ॥ ਜੇ, ਬਹੁਤੇਰਾ ਪੜਿਆ ਹੋਵਹਿ (ਪੜ੍ਹਿਆ ਹੋਵਹਿਂ, ਹੋਵੈਂ) ; ਕੋ ਰਹੈ ਨ, ਭਰੀਐ ਪਾਈ ॥੨॥ ਸੋਈ ਕਾਜੀ (ਕਾਜ਼ੀ), ਜਿਨਿ (ਜਿਨ੍ਹ) ਆਪੁ ਤਜਿਆ ; ਇਕੁ ਨਾਮੁ ਕੀਆ ਆਧਾਰੋ ॥ ਹੈ ਭੀ ਹੋਸੀ, ਜਾਇ ਨ ਜਾਸੀ ; ਸਚਾ ਸਿਰਜਣਹਾਰੋ ॥੩॥ ਪੰਜ ਵਖਤ, ਨਿਵਾਜ ਗੁਜਾਰਹਿ (ਨਿਵਾਜ਼ ਗੁਜ਼ਾਰਹਿਂ, ਗੁਜ਼ਾਰੈਂ) ; ਪੜਹਿ (ਪੜ੍ਹਹਿਂ, ਪੜ੍ਹੈਂ) ਕਤੇਬ ਕੁਰਾਣਾ ॥ ਨਾਨਕੁ ਆਖੈ, ਗੋਰ ਸਦੇਈ (ਸੱਦੇਈ) ; ਰਹਿਓ ਪੀਣਾ ਖਾਣਾ ॥੪॥੨੮॥

ਸਿਰੀ ਰਾਗੁ, ਮਹਲਾ ੧, ਘਰੁ ੪ ॥

ਏਕੁ ਸੁਆਨੁ, ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ (ਭਉਂਕਹਿਂ, ਭੌਂਕੈਂ), ਸਦਾ ਬਇਆਲਿ ॥ ਕੂੜੁ ਛੁਰਾ, ਮੁਠਾ (ਮੁੱਠਾ) ਮੁਰਦਾਰੁ ॥ ਧਾਣਕ ਰੂਪਿ ਰਹਾ (ਰਹਾਂ), ਕਰਤਾਰ ! ॥੧॥ ਮੈ, ਪਤਿ ਕੀ ਪੰਦਿ ; ਨ ਕਰਣੀ ਕੀ ਕਾਰ ॥ ਹਉ (ਹੌਂ), ਬਿਗੜੈ ਰੂਪਿ ਰਹਾ (ਰਹਾਂ) ਬਿਕਰਾਲ ॥ ਤੇਰਾ ! ਏਕੁ ਨਾਮੁ, ਤਾਰੇ ਸੰਸਾਰੁ ॥ ਮੈ, ਏਹਾ ਆਸ, ਏਹੋ ਆਧਾਰੁ ॥੧॥ ਰਹਾਉ ॥ ਮੁਖਿ (ਮੁੱਖ) ਨਿੰਦਾ ਆਖਾ (ਆਖਾਂ), ਦਿਨੁ ਰਾਤਿ ॥ ਪਰ ਘਰੁ ਜੋਹੀ (ਜੋਹੀਂ), ਨੀਚ ਸਨਾਤਿ ॥ ਕਾਮੁ ਕ੍ਰੋਧੁ, ਤਨਿ ਵਸਹਿ (ਵਸੈਂ) ਚੰਡਾਲ ॥ ਧਾਣਕ ਰੂਪਿ ਰਹਾ (ਰਹਾਂ), ਕਰਤਾਰ ! ॥੨॥ ਫਾਹੀ ਸੁਰਤਿ, ਮਲੂਕੀ ਵੇਸੁ ॥ ਹਉ ਠਗਵਾੜਾ (ਹੌਂ ਠੱਗਵਾੜਾ), ਠਗੀ ਦੇਸੁ (ਠੱਗੀਂ ਦੇਸ਼) ॥ ਖਰਾ ਸਿਆਣਾ, ਬਹੁਤਾ ਭਾਰੁ ॥ ਧਾਣਕ ਰੂਪਿ ਰਹਾ (ਰਹਾਂ), ਕਰਤਾਰ ! ॥੩॥ ਮੈ ਕੀਤਾ ਨ ਜਾਤਾ, ਹਰਾਮਖੋਰੁ (ਹਰਾਮਖ਼ੋਰ)॥ ਹਉ (ਹੌਂ), ਕਿਆ ਮੁਹੁ ਦੇਸਾ (ਮੁੰਹ ਦੇਸਾਂ) ? ਦੁਸਟੁ (ਦੁਸ਼ਟ) ਚੋਰੁ ॥ ਨਾਨਕੁ ਨੀਚੁ, ਕਹੈ ਬੀਚਾਰੁ ॥ ਧਾਣਕ ਰੂਪਿ ਰਹਾ (ਰਹਾਂ), ਕਰਤਾਰ ! ॥੪॥੨੯॥

ਸਿਰੀ ਰਾਗੁ, ਮਹਲਾ ੧, ਘਰੁ ੪ ॥

ਏਕਾ ਸੁਰਤਿ, ਜੇਤੇ ਹੈ ਜੀਅ (ਹੈਂ ਜੀ.., ਥੋੜੀ ਲਮਕਾਅ ਕੇ) ॥ ਸੁਰਤਿ ਵਿਹੂਣਾ, ਕੋਇ ਨ ਕੀਅ (ਕੀ.., ਥੋੜੀ ਲਮਕਾਅ ਕੇ) ॥ ਜੇਹੀ ਸੁਰਤਿ, ਤੇਹਾ ਤਿਨ ਰਾਹੁ (ਰਾਹ)॥ ਲੇਖਾ ਇਕੋ, ਆਵਹੁ ਜਾਹੁ (‘ਆਵੋ’, ਥੋੜਾ ‘ਜਾਉ’ ਵਾਙ)॥੧॥ ਕਾਹੇ, ਜੀਅ (ਜੀ.., ਥੋੜੀ ਲਮਕਾਅ ਕੇ, ਭਾਵ ਜੀਵ)! ਕਰਹਿ ਚਤੁਰਾਈ (ਕਰਹਿਂ ਚਤੁ+ਰਾਈ) ? ॥ ਲੇਵੈ ਦੇਵੈ, ਢਿਲ (ਢਿੱਲ) ਨ ਪਾਈ ॥੧॥ ਰਹਾਉ ॥ ਤੇਰੇ ਜੀਅ (ਜੀ..) , ਜੀਆ (ਜੀਆਂ) ਕਾ ਤੋਹਿ (ਥੋੜਾ ‘ਤੋਹ’ ਵਾਙ)॥ ਕਿਤ ਕਉ, ਸਾਹਿਬ ! ਆਵਹਿ ਰੋਹਿ (‘ਆਵੈਂ ਰੋਹ’ ਭਾਵ ਗ਼ੁੱਸੇ ’ਚ) ? ॥ ਜੇ, ਤੂ ਸਾਹਿਬ ! ਆਵਹਿ ਰੋਹਿ (ਆਵੈਂ ਰੋਹ) ॥ ਤੂ ਓਨਾ ਕਾ (ਤੂੰ, ਓਨ੍ਹਾਂ ਕਾ), ਤੇਰੇ ਓਹਿ (ਓਹ)॥੨॥ ਅਸੀ ਬੋਲਵਿਗਾੜ (ਅਸੀਂ ਬੋਲ+ਵਿਗਾੜ), ਵਿਗਾੜਹ (ਵਿਗਾੜਹਂ, ਵਿਗਾੜੈਂ) ਬੋਲ ॥ ਤੂ (ਤੂੰ)! ਨਦਰੀ ਅੰਦਰਿ, ਤੋਲਹਿ (ਤੋਲਹਿਂ) ਤੋਲ ॥ ਜਹ (ਜ੍ਹਾਂ) ਕਰਣੀ, ਤਹ (ਤ੍ਹਾਂ) ਪੂਰੀ ਮਤਿ ॥ ਕਰਣੀ ਬਾਝਹੁ (ਬਾਝੋਂ), ਘਟੇ ਘਟਿ ॥੩॥ ਪ੍ਰਣਵਤਿ ਨਾਨਕ, ਗਿਆਨੀ ਕੈਸਾ ਹੋਇ ? ॥ ਆਪੁ ਪਛਾਣੈ, ਬੂਝੈ ਸੋਇ ॥ ਗੁਰ ਪਰਸਾਦਿ, ਕਰੇ ਬੀਚਾਰੁ ॥ ਸੋ ਗਿਆਨੀ, ਦਰਗਹ (ਦਰਗਾ) ਪਰਵਾਣ ॥੪॥੩੦॥

ਸਿਰੀ ਰਾਗੁ, ਮਹਲਾ ੧, ਘਰੁ ੪ ॥

ਤੂ ਦਰੀਆਉ, ਦਾਨਾ ਬੀਨਾ ; ਮੈ ਮਛੁਲੀ (ਮੈਂ ਮਛੁ+ਲੀ), ਕੈਸੇ ਅੰਤੁ ਲਹਾ (ਲਹਾਂ) ? ॥ ਜਹ ਜਹ ਦੇਖਾ (ਜ੍ਹਾਂ ਜ੍ਹਾਂ ਦੇਖਾਂ), ਤਹ ਤਹ ਤੂ ਹੈ (ਤ੍ਹਾਂ ਤ੍ਹਾਂ ਤੂੰ ਹੈਂ) ; ਤੁਝ ਤੇ ਨਿਕਸੀ, ਫੂਟਿ ਮਰਾ (ਮਰਾਂ) ॥੧॥ ਨ ਜਾਣਾ ਮੇਉ, ਨ ਜਾਣਾ ਜਾਲੀ (ਜਾਲ਼ੀ)॥ ਜਾ (ਜਾਂ), ਦੁਖੁ ਲਾਗੈ ; ਤਾ (ਤਾਂ), ਤੁਝੈ ਸਮਾਲੀ (ਸਮ੍ਹਾਲੀਂ )॥੧॥ ਰਹਾਉ ॥ ਤੂ (ਤੂੰ) ਭਰਪੂਰਿ, ਜਾਨਿਆ ਮੈ ਦੂਰਿ ॥ ਜੋ ਕਛੁ ਕਰੀ (ਕਰੀਂ ), ਸੁ ਤੇਰੈ ਹਦੂਰਿ ॥ ਤੂ ਦੇਖਹਿ (ਤੂੰ ਦੇਖਹਿਂ); ਹਉ ਮੁਕਰਿ ਪਾਉ (ਹੌਂ ਮੁੱਕਰ ਪਾਉਂ) ॥ ਤੇਰੈ ਕੰਮਿ, ਨ ਤੇਰੈ ਨਾਇ (ਨਾਇਂ) ॥੨॥ ਜੇਤਾ ਦੇਹਿ (ਦੇਂਹ); ਤੇਤਾ, ਹਉ ਖਾਉ (ਹੌਂ ਖਾਉਂ) ॥ ਬਿਆ ਦਰੁ ਨਾਹੀ (ਨਾਹੀਂ), ਕੈ ਦਰਿ ਜਾਉ (ਜਾਉਂ) ? ॥ ਨਾਨਕੁ, ਏਕ ਕਹੈ ਅਰਦਾਸਿ ॥ ਜੀਉ ਪਿੰਡੁ ਸਭੁ, ਤੇਰੈ ਪਾਸਿ ॥੩॥ ਆਪੇ ਨੇੜੈ, ਦੂਰਿ ਆਪੇ ਹੀ ; ਆਪੇ ਮੰਝਿ ਮਿਆਨੁੋ (ਮਿਆਨੋ)॥ ਆਪੇ ਵੇਖੈ, ਸੁਣੇ ਆਪੇ ਹੀ ; ਕੁਦਰਤਿ ਕਰੇ ਜਹਾਨੁੋ (ਜਹਾਨੋ)॥ ਜੋ ਤਿਸੁ ਭਾਵੈ, ਨਾਨਕਾ ! ਹੁਕਮੁ ਸੋਈ ਪਰਵਾਨੁੋ (ਪਰਵਾਨੋ)॥੪॥੩੧॥

ਸਿਰੀ ਰਾਗੁ, ਮਹਲਾ ੧, ਘਰੁ ੪ ॥

ਕੀਤਾ, ਕਹਾ ਕਰੇ ? ਮਨਿ ਮਾਨੁ ॥ ਦੇਵਣਹਾਰੇ ਕੈ ਹਥਿ, ਦਾਨੁ ॥ ਭਾਵੈ ਦੇਇ, ਨ ਦੇਈ ਸੋਇ ॥ ਕੀਤੇ ਕੈ ਕਹਿਐ, ਕਿਆ ਹੋਇ ? ॥੧॥ ਆਪੇ ਸਚੁ, ਭਾਵੈ ਤਿਸੁ ਸਚੁ ॥ ਅੰਧਾ ਕਚਾ (ਕੱਚਾ), ਕਚੁ-ਨਿਕਚੁ (ਕੱਚ-ਨਿਕੱਚ) ॥੧॥ ਰਹਾਉ ॥ ਜਾ ਕੇ, ਰੁਖ ਬਿਰਖ ਆਰਾਉ ॥ ਜੇਹੀ ਧਾਤੁ, ਤੇਹਾ ਤਿਨ ਨਾਉ (ਨਾਉਂ) ॥ ਫੁਲੁ (ਫੁੱਲ) ਭਾਉ, ਫਲੁ (ਫਲ਼) ਲਿਖਿਆ ਪਾਇ ॥ ਆਪਿ ਬੀਜਿ, ਆਪੇ ਹੀ ਖਾਇ ॥੨॥ ਕਚੀ (ਕੱਚੀ) ਕੰਧ, ਕਚਾ (ਕੱਚਾ) ਵਿਚਿ ਰਾਜੁ ॥ ਮਤਿ ਅਲੂਣੀ, ਫਿਕਾ (ਫਿੱਕਾ) ਸਾਦੁ ॥ ਨਾਨਕ ! ਆਣੇ ਆਵੈ ਰਾਸਿ ॥ ਵਿਣੁ ਨਾਵੈ (ਨਾਵੈਂ), ਨਾਹੀ ਸਾਬਾਸਿ (ਨਾਹੀਂ ਸ਼ਾਬਾਸ਼) ॥੩॥੩੨॥

ਸਿਰੀ ਰਾਗੁ, ਮਹਲਾ ੧, ਘਰੁ ੫ ॥

ਅਛਲ (ਅ+ਛਲ਼), ਛਲਾਈ ਨਹ ਛਲੈ (ਨਾ ਛਲ਼ੈ); ਨਹ ਘਾਉ, ਕਟਾਰਾ ਕਰਿ ਸਕੈ ॥ ਜਿਉ (ਜਿਉਂ) ਸਾਹਿਬੁ ਰਾਖੈ, ਤਿਉ (ਤਿਉਂ) ਰਹੈ ; ਇਸੁ ਲੋਭੀ ਕਾ ਜੀਉ ਟਲ-ਪਲੈ ॥੧॥ ਬਿਨੁ ਤੇਲ, ਦੀਵਾ ਕਿਉ (ਕਿਉਂ) ਜਲੈ ? ॥੧॥ ਰਹਾਉ ॥ ਪੋਥੀ ਪੁਰਾਣ ਕਮਾਈਐ ॥ ਭਉ ਵਟੀ (ਵੱਟੀ), ਇਤੁ ਤਨਿ ਪਾਈਐ ॥ ਸਚੁ ਬੂਝਣੁ, ਆਣਿ ਜਲਾਈਐ ॥੨॥ ਇਹੁ ਤੇਲੁ, ਦੀਵਾ ਇਉ (ਇਉਂ) ਜਲੈ॥ ਕਰਿ ਚਾਨਣੁ ; ਸਾਹਿਬ, ਤਉ (ਤੌ) ਮਿਲੈ ॥੧॥ ਰਹਾਉ ॥ ਇਤੁ ਤਨਿ ਲਾਗੈ, ਬਾਣੀਆ ॥ ਸੁਖੁ ਹੋਵੈ, ਸੇਵ ਕਮਾਣੀਆ ॥ ਸਭ ਦੁਨੀਆ, ਆਵਣ ਜਾਣੀਆ ॥੩॥ ਵਿਚਿ ਦੁਨੀਆ, ਸੇਵ ਕਮਾਈਐ ॥ ਤਾ, ਦਰਗਹ (ਤਾਂ, ਦਰਗਾ) ਬੈਸਣੁ ਪਾਈਐ ॥ ਕਹੁ ਨਾਨਕ ! ਬਾਹ (ਬਾਂਹ) ਲੁਡਾਈਐ ॥੪॥੩੩॥

Guru Granth Sahib (Page No. 18-22)

0

(ਪੰਨਾ ਨੰਬਰ 18-22)

ਸਿਰੀ ਰਾਗੁ, ਮਹਲਾ ੧ ॥

ਭਲੀ ਸਰੀ, ਜਿ ਉਬਰੀ ; ਹਉਮੈ ਮੁਈ ਘਰਾਹੁ (ਨੋਟ: ‘ਘਰਾਹੁਂ’ ਸ਼ਬਦ ਨਾਸਕੀ ਤੇ ਅੰਤ ਔਂਕੜ ਨਾ ਮਾਤ੍ਰ ਉਚਾਰਨਾ ਜ਼ਰੂਰੀ) ॥ ਦੂਤ ਲਗੇ ਫਿਰਿ ਚਾਕਰੀ ; ਸਤਿਗੁਰ ਕਾ ਵੇਸਾਹੁ (ਵੇਸਾਹ)॥ ਕਲਪ ਤਿਆਗੀ ਬਾਦਿ ਹੈ ; ਸਚਾ ਵੇਪਰਵਾਹੁ ॥੧॥ ਮਨ ਰੇ ! ਸਚੁ ਮਿਲੈ, ਭਉ ਜਾਇ ॥ ਭੈ ਬਿਨੁ, ਨਿਰਭਉ ਕਿਉ (ਕਿਉਂ) ਥੀਐ ? ਗੁਰਮੁਖਿ ਸਬਦਿ (ਸ਼ਬਦ) ਸਮਾਇ ॥੧॥ ਰਹਾਉ ॥ ਕੇਤਾ ਆਖਣੁ ਆਖੀਐ ? ਆਖਣਿ ਤੋਟਿ ਨ ਹੋਇ ॥ ਮੰਗਣ ਵਾਲੇ ਕੇਤੜੇ ; ਦਾਤਾ ਏਕੋ ਸੋਇ ॥ ਜਿਸ ਕੇ ਜੀਅ ਪਰਾਣ ਹੈ (ਜੀ.. ਪਰਾਣ ਹੈਂ) ; ਮਨਿ ਵਸਿਐ, ਸੁਖੁ ਹੋਇ ॥੨॥ ਜਗੁ ਸੁਪਨਾ, ਬਾਜੀ (ਬਾਜ਼ੀ) ਬਨੀ ; ਖਿਨ ਮਹਿ (ਮਹਿਂ), ਖੇਲੁ ਖੇਲਾਇ ॥ ਸੰਜੋਗੀ ਮਿਲਿ ਏਕਸੇ ; ਵਿਜੋਗੀ ਉਠਿ ਜਾਇ ॥ ਜੋ ਤਿਸੁ ਭਾਣਾ, ਸੋ ਥੀਐ ; ਅਵਰੁ ਨ ਕਰਣਾ ਜਾਇ ॥੩॥ ਗੁਰਮੁਖਿ ਵਸਤੁ ਵੇਸਾਹੀਐ ; ਸਚੁ ਵਖਰੁ, ਸਚੁ ਰਾਸਿ ॥ ਜਿਨੀ ਸਚੁ ਵਣੰਜਿਆ ; ਗੁਰ ਪੂਰੇ ਸਾਬਾਸਿ (ਸ਼ਾਬਾਸ਼) ॥ ਨਾਨਕ ! ਵਸਤੁ ਪਛਾਣਸੀ ; ਸਚੁ ਸਉਦਾ, ਜਿਸੁ ਪਾਸਿ ॥੪॥੧੧॥

ਸਿਰੀ ਰਾਗੁ, ਮਹਲੁ

ਧਾਤੁ ਮਿਲੈ, ਫੁਨਿ ਧਾਤੁ ਕਉ ; ਸਿਫਤੀ, ਸਿਫਤਿ ਸਮਾਇ ॥ ਲਾਲੁ ਗੁਲਾਲੁ ਗਹਬਰਾ ; ਸਚਾ ਰੰਗੁ ਚੜਾਉ (ਚੜ੍ਹਾਉ) ॥ ਸਚੁ ਮਿਲੈ ਸੰਤੋਖੀਆ (ਸੰਤੋਖੀਆਂ) ; ਹਰਿ ਜਪਿ, ਏਕੈ ਭਾਇ ॥੧॥ ਭਾਈ ਰੇ ! ਸੰਤ ਜਨਾ ਕੀ ਰੇਣੁ ॥ ਸੰਤ ਸਭਾ, ਗੁਰੁ ਪਾਈਐ ; ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ ਊਚਉ (ਊਚੌ) ਥਾਨੁ ਸੁਹਾਵਣਾ ; ਊਪਰਿ ਮਹਲੁ ਮੁਰਾਰਿ ॥ ਸਚੁ ਕਰਣੀ ਦੇ, ਪਾਈਐ ; ਦਰੁ ਘਰੁ ਮਹਲੁ, ਪਿਆਰਿ ॥ ਗੁਰਮੁਖਿ ਮਨੁ ਸਮਝਾਈਐ ; ਆਤਮ ਰਾਮੁ ਬੀਚਾਰਿ ॥੨॥ ਤ੍ਰਿਬਿਧਿ ਕਰਮ ਕਮਾਈਅਹਿ (ਕਮਾਈਅਹਿਂ, ਕਮਾਈਐਂ) ; ਆਸ ਅੰਦੇਸਾ (ਅੰਦੇਸ਼ਾ) ਹੋਇ ॥ ਕਿਉ (ਕਿਉਂ), ਗੁਰ ਬਿਨੁ, ਤ੍ਰਿਕੁਟੀ ਛੁਟਸੀ ? ਸਹਜਿ ਮਿਲਿਐ ਸੁਖੁ ਹੋਇ ॥ ਨਿਜ ਘਰਿ ਮਹਲੁ ਪਛਾਣੀਐ ; ਨਦਰਿ ਕਰੇ, ਮਲੁ ਧੋਇ ॥੩॥ ਬਿਨੁ ਗੁਰ, ਮੈਲੁ ਨ ਉਤਰੈ ; ਬਿਨੁ ਹਰਿ, ਕਿਉ (ਕਿਉਂ) ਘਰ ਵਾਸੁ ? ॥ ਏਕੋ ਸਬਦੁ (ਸ਼ਬਦ) ਵੀਚਾਰੀਐ ; ਅਵਰ ਤਿਆਗੈ ਆਸ ॥ ਨਾਨਕ ! ਦੇਖਿ ਦਿਖਾਈਐ ; ਹਉ (ਹਉਂ, ਹੌਂ), ਸਦ ਬਲਿਹਾਰੈ ਜਾਸੁ ॥੪॥੧੨॥

ਸਿਰੀ ਰਾਗੁ, ਮਹਲਾ ੧ ॥

ਧ੍ਰਿਗੁ ਜੀਵਣੁ ਦੋਹਾਗਣੀ ; ਮੁਠੀ (ਮੁੱਠੀ) ਦੂਜੈ ਭਾਇ ॥ ਕਲਰ ਕੇਰੀ ਕੰਧ ਜਿਉ (ਜਿਉਂ) ; ਅਹਿਨਿਸਿ (ਅਹਿ-ਨਿਸ) ਕਿਰਿ, ਢਹਿ ਪਾਇ ॥ ਬਿਨੁ ਸਬਦੈ (ਸ਼ਬਦੈ), ਸੁਖੁ ਨਾ ਥੀਐ ; ਪਿਰ ਬਿਨੁ, ਦੂਖੁ ਨ ਜਾਇ ॥੧॥ ਮੁੰਧੇ ! ਪਿਰ ਬਿਨੁ, ਕਿਆ ਸੀਗਾਰੁ (ਸ਼ੀਂਗਾਰ) ? ॥ ਦਰਿ ਘਰਿ, ਢੋਈ ਨ ਲਹੈ ; ਦਰਗਹ ਝੂਠੁ ਖੁਆਰੁ (ਦਰਗਾ ਝੂਠ ਖ਼ੁਆਰ) ॥੧॥ ਰਹਾਉ ॥ ਆਪਿ ਸੁਜਾਣੁ, ਨ ਭੁਲਈ ; ਸਚਾ ਵਡ ਕਿਰਸਾਣੁ ॥ ਪਹਿਲਾ (ਪਹਿਲਾਂ) ਧਰਤੀ ਸਾਧਿ ਕੈ ; ਸਚੁ ਨਾਮੁ ਦੇ ਦਾਣੁ ॥ ਨਉ ਨਿਧਿ (ਨਉਂ-ਨਿਧਿ) ਉਪਜੈ ਨਾਮੁ ਏਕੁ ; ਕਰਮਿ ਪਵੈ ਨੀਸਾਣੁ (ਨੀਸ਼ਾਣ) ॥੨॥ ਗੁਰ ਕਉ ਜਾਣਿ, ਨ ਜਾਣਈ ; ਕਿਆ, ਤਿਸੁ ਚਜੁ ਅਚਾਰੁ ? ॥ ਅੰਧੁਲੈ ਨਾਮੁ ਵਿਸਾਰਿਆ ; ਮਨਮੁਖਿ ਅੰਧ ਗੁਬਾਰੁ (ਗ਼ੁਬਾਰ)॥ ਆਵਣੁ ਜਾਣੁ ਨ ਚੁਕਈ ; ਮਰਿ ਜਨਮੈ, ਹੋਇ ਖੁਆਰੁ (ਖ਼ੁਆਰ) ॥੩॥ ਚੰਦਨੁ ਮੋਲਿ ਅਣਾਇਆ ; ਕੁੰਗੂ ਮਾਂਗ ਸੰਧੂਰੁ ॥ ਚੋਆ ਚੰਦਨੁ ਬਹੁ ਘਣਾ ; ਪਾਨਾ ਨਾਲਿ ਕਪੂਰੁ ॥ ਜੇ ਧਨ, ਕੰਤਿ ਨ ਭਾਵਈ ; ਤ (ਥੋੜਾ ‘ਤਾਂ’ ਵਾਙ), ਸਭਿ ਅਡੰਬਰ ਕੂੜੁ ॥੪॥ ਸਭਿ ਰਸ ਭੋਗਣ, ਬਾਦਿ ਹਹਿ (ਹਹਿਂ, ਹੈਂ) ; ਸਭਿ ਸੀਗਾਰ (ਸ਼ੀਂਗਾਰ) ਵਿਕਾਰ ॥ ਜਬ ਲਗੁ, ਸਬਦਿ (ਸ਼ਬਦ) ਨ ਭੇਦੀਐ ; ਕਿਉ (ਕਿਉਂ) ਸੋਹੈ, ਗੁਰਦੁਆਰਿ ? ॥ ਨਾਨਕ ! ਧੰਨੁ ਸੁਹਾਗਣੀ ; ਜਿਨ, ਸਹ (ਸ਼ਾਹ) ਨਾਲਿ ਪਿਆਰੁ ॥੫॥੧੩॥

ਸਿਰੀ ਰਾਗੁ, ਮਹਲਾ ੧ ॥

ਸੁੰਞੀ ਦੇਹ ਡਰਾਵਣੀ ; ਜਾ (ਜਾਂ), ਜੀਉ ਵਿਚਹੁ (ਵਿੱਚਹੁਂ,ਵਿੱਚੋਂ) ਜਾਇ ॥ ਭਾਹਿ ਬਲੰਦੀ ਵਿਝਵੀ, ਧੂਉ (ਧੂੰਉਂ ) ਨ ਨਿਕਸਿਓ ਕਾਇ ॥ ਪੰਚੇ ਰੁੰਨੇ, ਦੁਖਿ ਭਰੇ ; ਬਿਨਸੇ ਦੂਜੈ ਭਾਇ ॥੧॥ ਮੂੜੇ ! ਰਾਮੁ ਜਪਹੁ (ਜਪੋ), ਗੁਣ ਸਾਰਿ ॥ ਹਉਮੈ ਮਮਤਾ ਮੋਹਣੀ ; ਸਭ ਮੁਠੀ (ਮੁੱਠੀ) ਅਹੰਕਾਰਿ ॥੧॥ ਰਹਾਉ ॥ ਜਿਨੀ (ਜਿਨ੍ਹੀਂ), ਨਾਮੁ ਵਿਸਾਰਿਆ ; ਦੂਜੀ ਕਾਰੈ ਲਗਿ ॥ ਦੁਬਿਧਾ ਲਾਗੇ, ਪਚਿ ਮੁਏ ; ਅੰਤਰਿ ਤ੍ਰਿਸਨਾ ਅਗਿ (ਤ੍ਰਿਸ਼ਨਾ ਅੱਗ) ॥ ਗੁਰਿ ਰਾਖੇ, ਸੇ ਉਬਰੇ ; ਹੋਰਿ ਮੁਠੀ, ਧੰਧੈ ਠਗਿ (ਠੱਗ) ॥੨॥ ਮੁਈ ਪਰੀਤਿ, ਪਿਆਰੁ ਗਇਆ ; ਮੁਆ ਵੈਰੁ ਵਿਰੋਧੁ ॥ ਧੰਧਾ ਥਕਾ (ਥੱਕਾ), ਹਉ (ਹਉਂ) ਮੁਈ ; ਮਮਤਾ ਮਾਇਆ ਕ੍ਰੋਧੁ ॥ ਕਰਮਿ ਮਿਲੈ, ਸਚੁ ਪਾਈਐ ; ਗੁਰਮੁਖਿ ਸਦਾ ਨਿਰੋਧੁ ॥੩॥ ਸਚੀ ਕਾਰੈ, ਸਚੁ ਮਿਲੈ ; ਗੁਰਮਤਿ ਪਲੈ ਪਾਇ ॥ ਸੋ ਨਰੁ, ਜੰਮੈ ਨਾ ਮਰੈ ; ਨਾ ਆਵੈ, ਨਾ ਜਾਇ ॥ ਨਾਨਕ ! ਦਰਿ ਪਰਧਾਨੁ ਸੋ ; ਦਰਗਹਿ (ਦਰਗਾ) ਪੈਧਾ ਜਾਇ ॥੪॥੧੪॥

ਸਿਰੀ ਰਾਗੁ, ਮਹਲ ੧ (ਮਹਲ ਪਹਿਲਾ) ॥

ਤਨੁ ਜਲਿ ਬਲਿ (ਜਲ਼-ਬਲ਼), ਮਾਟੀ ਭਇਆ ; ਮਨੁ, ਮਾਇਆ ਮੋਹਿ (ਮੋਹ) ਮਨੂਰੁ ॥ ਅਉਗਣ ਫਿਰਿ ਲਾਗੂ ਭਏ ; ਕੂਰਿ ਵਜਾਵੈ ਤੂਰੁ ॥ ਬਿਨੁ ਸਬਦੈ (ਸ਼ਬਦੈ), ਭਰਮਾਈਐ ; ਦੁਬਿਧਾ ਡੋਬੇ ਪੂਰੁ ॥੧॥ ਮਨ ਰੇ ! ਸਬਦਿ ਤਰਹੁ (ਸ਼ਬਦ ਤਰੋ) ਚਿਤੁ ਲਾਇ ॥ ਜਿਨਿ, ਗੁਰਮੁਖਿ ਨਾਮੁ ਨ ਬੂਝਿਆ ; ਮਰਿ ਜਨਮੈ, ਆਵੈ ਜਾਇ ॥੧॥ ਰਹਾਉ ॥ ਤਨੁ ਸੂਚਾ, ਸੋ ਆਖੀਐ ; ਜਿਸੁ ਮਹਿ (ਮਹਿਂ) ਸਾਚਾ ਨਾਉ (ਨਾਉਂ) ॥ ਭੈ ਸਚਿ ਰਾਤੀ ਦੇਹੁਰੀ (ਦੇਹੁ+ਰੀ) ; ਜਿਹਵਾ ਸਚੁ ਸੁਆਉ ॥ ਸਚੀ ਨਦਰਿ ਨਿਹਾਲੀਐ ; ਬਹੁੜਿ ਨ ਪਾਵੈ ਤਾਉ ॥੨॥ ਸਾਚੇ ਤੇ, ਪਵਨਾ ਭਇਆ ; ਪਵਨੈ ਤੇ, ਜਲੁ ਹੋਇ ॥ ਜਲ ਤੇ, ਤ੍ਰਿਭਵਣੁ ਸਾਜਿਆ ; ਘਟਿ ਘਟਿ ਜੋਤਿ ਸਮੋਇ ॥ ਨਿਰਮਲੁ, ਮੈਲਾ ਨਾ ਥੀਐ ; ਸਬਦਿ ਰਤੇ (ਸ਼ਬਦ ਰੱਤੇ), ਪਤਿ ਹੋਇ ॥੩॥ ਇਹੁ (ਇਹ) ਮਨੁ, ਸਾਚਿ ਸੰਤੋਖਿਆ ; ਨਦਰਿ ਕਰੇ ਤਿਸੁ ਮਾਹਿ (ਮਾਹਿਂ) ॥ ਪੰਚ ਭੂਤ, ਸਚਿ ਭੈ ਰਤੇ (ਰੱਤੇ) ; ਜੋਤਿ ਸਚੀ (ਸੱਚੀ), ਮਨ ਮਾਹਿ (ਮਾਹਿਂ) ॥ ਨਾਨਕ ! ਅਉਗਣ ਵੀਸਰੇ ; ਗੁਰਿ ਰਾਖੇ, ਪਤਿ ਤਾਹਿ (ਤਾਹਿਂ) ॥੪॥੧੫॥

ਸਿਰੀ ਰਾਗੁ, ਮਹਲਾ ੧ ॥

ਨਾਨਕ ! ਬੇੜੀ ਸਚ (ਸੱਚ) ਕੀ ; ਤਰੀਐ, ਗੁਰ ਵੀਚਾਰਿ ॥ ਇਕਿ ਆਵਹਿ (ਆਵਹਿਂ, ਆਵ੍ਹੈਂ), ਇਕਿ ਜਾਵਹੀ (ਜਾਵਹੀਂ) ; ਪੂਰਿ ਭਰੇ ਅਹੰਕਾਰਿ ॥ ਮਨਹਠਿ ਮਤੀ, ਬੂਡੀਐ ; ਗੁਰਮੁਖਿ, ਸਚੁ ਸੁ ਤਾਰਿ ॥੧॥ ਗੁਰ ਬਿਨੁ, ਕਿਉ (ਕਿਉਂ) ਤਰੀਐ, ਸੁਖੁ ਹੋਇ ? ॥ ਜਿਉ ਭਾਵੈ, ਤਿਉ ਰਾਖੁ ਤੂ (ਜਿਉਂ ਭਾਵੈ, ਤਿਉਂ ਰਾਖ ਤੂੰ) ; ਮੈ (ਮੈਂ), ਅਵਰੁ ਨ ਦੂਜਾ ਕੋਇ ॥੧॥ ਰਹਾਉ ॥ ਆਗੈ ਦੇਖਉ (ਦੇਖਉਂ), ਡਉ ਜਲੈ ; ਪਾਛੈ, ਹਰਿਓ ਅੰਗੂਰੁ ॥ ਜਿਸ ਤੇ ਉਪਜੈ, ਤਿਸ ਤੇ ਬਿਨਸੈ ; ਘਟਿ ਘਟਿ ਸਚੁ ਭਰਪੂਰਿ ॥ ਆਪੇ ਮੇਲਿ ਮਿਲਾਵਹੀ (ਮਿਲਾਵਹੀਂ) ; ਸਾਚੈ ਮਹਲਿ ਹਦੂਰਿ ॥੨॥ ਸਾਹਿ ਸਾਹਿ (ਸਾਹ-ਸਾਹ) ਤੁਝੁ ਸੰਮਲਾ (ਸੰਮ੍ਹਲਾਂ) ; ਕਦੇ ਨ ਵਿਸਾਰੇਉ (ਵਿਸਾਰੇ+ਉਂ)॥ ਜਿਉ ਜਿਉ (ਜਿਉਂ ਜਿਉਂ) ਸਾਹਬੁ ਮਨਿ ਵਸੈ (ਵੱਸੈ); ਗੁਰਮੁਖਿ ਅੰਮ੍ਰਿਤੁ ਪੇਉ (ਪੇਉਂ) ॥ ਮਨੁ ਤਨੁ ਤੇਰਾ, ਤੂ ਧਣੀ ; ਗਰਬੁ ਨਿਵਾਰਿ ਸਮੇਉ (ਸਮੇਉਂ) ॥੩॥ ਜਿਨਿ, ਏਹੁ (ਏਹ) ਜਗਤੁ ਉਪਾਇਆ ; ਤ੍ਰਿਭਵਣੁ ਕਰਿ ਆਕਾਰੁ ॥ ਗੁਰਮੁਖਿ, ਚਾਨਣੁ ਜਾਣੀਐ ; ਮਨਮੁਖਿ ਮੁਗਧੁ, ਗੁਬਾਰੁ (ਗ਼ੁਬਾਰ)॥ ਘਟਿ ਘਟਿ ਜੋਤਿ ਨਿਰੰਤਰੀ ; ਬੂਝੈ, ਗੁਰਮਤਿ ਸਾਰੁ ॥੪॥ ਗੁਰਮੁਖਿ, ਜਿਨੀ (ਜਿਨ੍ਹੀਂ) ਜਾਣਿਆ ; ਤਿਨ ਕੀਚੈ ਸਾਬਾਸਿ (ਸ਼ਾਬਾਸ਼) ॥ ਸਚੇ (ਸੱਚੇ) ਸੇਤੀ ਰਲਿ ਮਿਲੇ (ਰਲ-ਮਿਲੇ) ; ਸਚੇ ਗੁਣ ਪਰਗਾਸਿ ॥ ਨਾਨਕ ! ਨਾਮਿ ਸੰਤੋਖੀਆ, ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥

ਸਿਰੀ ਰਾਗੁ, ਮਹਲਾ ੧ ॥

ਸੁਣਿ ਮਨ ਮਿਤ੍ਰ ਪਿਆਰਿਆ ! ਮਿਲੁ, ਵੇਲਾ ਹੈ ਏਹ ॥ ਜਬ ਲਗੁ, ਜੋਬਨਿ ਸਾਸੁ ਹੈ ; ਤਬ ਲਗੁ, ਇਹੁ (ਇਹ) ਤਨੁ ਦੇਹ ॥ ਬਿਨੁ ਗੁਣ, ਕਾਮਿ ਨ ਆਵਈ ; ਢਹਿ ਢੇਰੀ ਤਨੁ, ਖੇਹ ॥੧॥ ਮੇਰੇ ਮਨ ! ਲੈ ਲਾਹਾ, ਘਰਿ ਜਾਹਿ (ਜਾਹ) ॥ ਗੁਰਮੁਖਿ, ਨਾਮੁ ਸਲਾਹੀਐ ; ਹਉਮੈ ਨਿਵਰੀ ਭਾਹਿ (ਭਾਹ)॥੧॥ ਰਹਾਉ ॥ ਸੁਣਿ ਸੁਣਿ ਗੰਢਣੁ ਗੰਢੀਐ ; ਲਿਖਿ ਪੜਿ ਬੁਝਹਿ (ਪੜ੍ਹ ਬੁੱਝਹਿਂ, ਬੁੱਝੈਂ) ਭਾਰੁ ॥ ਤ੍ਰਿਸਨਾ (ਤ੍ਰਿਸ਼ਨਾ) ਅਹਿਨਿਸਿ (ਅਹਿ-ਨਿਸ) ਅਗਲੀ ; ਹਉਮੈ ਰੋਗੁ ਵਿਕਾਰੁ ॥ ਓਹੁ (ਓਹ) ਵੇਪਰਵਾਹੁ ਅਤੋਲਵਾ ; ਗੁਰਮਤਿ ਕੀਮਤਿ ਸਾਰੁ ॥੨॥ ਲਖ (ਲੱਖ) ਸਿਆਣਪ ਜੇ ਕਰੀ ; ਲਖ ਸਿਉ (ਲੱਖ ਸਿਉਂ) ਪ੍ਰੀਤਿ ਮਿਲਾਪੁ ॥ ਬਿਨੁ ਸੰਗਤਿ ਸਾਧ, ਨ ਧ੍ਰਾਪੀਆ ; ਬਿਨੁ ਨਾਵੈ (ਨਾਂਵੈਂ), ਦੂਖ ਸੰਤਾਪੁ ॥ ਹਰਿ ਜਪਿ, ਜੀਅਰੇ ! ਛੁਟੀਐ (ਛੁੱਟੀਐ) ; ਗੁਰਮੁਖਿ ਚੀਨੈ ਆਪੁ ॥੩॥ ਤਨੁ ਮਨੁ, ਗੁਰ ਪਹਿ (ਪੈਹ) ਵੇਚਿਆ ; ਮਨੁ ਦੀਆ, ਸਿਰੁ ਨਾਲਿ ॥ ਤ੍ਰਿਭਵਣੁ ਖੋਜਿ ਢੰਢੋਲਿਆ ; ਗੁਰਮੁਖਿ ਖੋਜਿ ਨਿਹਾਲਿ ॥ ਸਤਗੁਰਿ ਮੇਲਿ, ਮਿਲਾਇਆ ; ਨਾਨਕ ! ਸੋ ਪ੍ਰਭੁ, ਨਾਲਿ ॥੪॥੧੭॥

ਸਿਰੀ ਰਾਗੁ, ਮਹਲਾ ੧ ॥

ਮਰਣੈ ਕੀ ਚਿੰਤਾ ਨਹੀ (ਨਹੀਂ) ; ਜੀਵਣ ਕੀ ਨਹੀ (ਨਹੀਂ) ਆਸ ॥ ਤੂ (ਤੂੰ) ! ਸਰਬ ਜੀਆ ਪ੍ਰਤਿਪਾਲਹੀ (ਜੀਆਂ ਪ੍ਰਤਿਪਾਲਹੀਂ) ; ਲੇਖੈ ਸਾਸ ਗਿਰਾਸ ॥ ਅੰਤਰਿ ਗੁਰਮੁਖਿ ਤੂ ਵਸਹਿ (ਤੂੰ ਵੱਸਹਿਂ, ਵੱਸੈਂ) ; ਜਿਉ (ਜਿਉਂ) ਭਾਵੈ, ਤਿਉ (ਤਿਉਂ) ਨਿਰਜਾਸਿ ॥੧॥ ਜੀਅਰੇ ! ਰਾਮ ਜਪਤ ਮਨੁ ਮਾਨੁ ॥ ਅੰਤਰਿ ਲਾਗੀ ਜਲਿ (ਜਲ਼ ਭਾਵ ਜਲ਼ਨ), ਬੁਝੀ ; ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥ ਅੰਤਰ ਕੀ ਗਤਿ ਜਾਣੀਐ ; ਗੁਰ ਮਿਲੀਐ ਸੰਕ (ਸ਼ੰਕ) ਉਤਾਰਿ ॥ ਮੁਇਆ (ਮੁਇਆਂ), ਜਿਤੁ ਘਰਿ ਜਾਈਐ ; ਤਿਤੁ, ਜੀਵਦਿਆ (ਜੀਵਦਿਆਂ) ਮਰੁ ਮਾਰਿ ॥ ਅਨਹਦ ਸਬਦਿ ਸੁਹਾਵਣੇ ; ਪਾਈਐ ਗੁਰ ਵੀਚਾਰਿ ॥੨॥ ਅਨਹਦ ਬਾਣੀ ਪਾਈਐ ; ਤਹ (ਤ੍ਹਾਂ), ਹਉਮੈ ਹੋਇ ਬਿਨਾਸੁ ॥ ਸਤਗੁਰੁ ਸੇਵੇ ਆਪਣਾ ; ਹਉ (ਹਉਂ), ਸਦ ਕੁਰਬਾਣੈ ਤਾਸੁ ॥ ਖੜਿ, ਦਰਗਹ ਪੈਨਾਈਐ (ਦਰਗਾ ਪ੍ਹੈਨਾਈਐ) ; ਮੁਖਿ (ਮੁੱਖ), ਹਰਿ ਨਾਮ ਨਿਵਾਸੁ ॥੩॥ ਜਹ ਦੇਖਾ (ਜ੍ਹਾਂ ਦੇਖਾਂ), ਤਹ (ਤ੍ਹਾਂ) ਰਵਿ ਰਹੇ ; ਸਿਵ ਸਕਤੀ (ਸ਼ਿਵ ਸ਼ਕਤੀ) ਕਾ ਮੇਲੁ ॥ ਤ੍ਰਿਹੁ (ਤ੍ਰਿਹੁਂ) ਗੁਣ ਬੰਧੀ ਦੇਹੁਰੀ (ਦੇਹੁ+ਰੀ) ; ਜੋ ਆਇਆ ਜਗਿ, ਸੋ ਖੇਲੁ ॥ ਵਿਜੋਗੀ ਦੁਖਿ ਵਿਛੁੜੇ ; ਮਨਮੁਖਿ ਲਹਹਿ (ਲਹਹਿਂ, ਲਹੈਂ) ਨ ਮੇਲੁ ॥੪॥ ਮਨੁ ਬੈਰਾਗੀ, ਘਰਿ ਵਸੈ ; ਸਚ ਭੈ ਰਾਤਾ ਹੋਇ ॥ ਗਿਆਨ ਮਹਾਰਸੁ ਭੋਗਵੈ ; ਬਾਹੁੜਿ, ਭੂਖ ਨ ਹੋਇ ॥ ਨਾਨਕ ! ਇਹੁ ਮਨੁ ਮਾਰਿ, ਮਿਲੁ ; ਭੀ ਫਿਰਿ ਦੁਖੁ ਨ ਹੋਇ ॥੫॥੧੮॥

ਸਿਰੀ ਰਾਗੁ, ਮਹਲਾ ੧ ॥

ਏਹੁ (ਏਹ) ਮਨੋ ਮੂਰਖੁ ਲੋਭੀਆ ; ਲੋਭੇ ਲਗਾ ਲੁੋਭਾਨੁ ॥ ਸਬਦਿ (ਸ਼ਬਦ) ਨ ਭੀਜੈ ਸਾਕਤਾ ; ਦੁਰਮਤਿ, ਆਵਨੁ ਜਾਨੁ ॥ ਸਾਧੂ ਸਤਗੁਰੁ, ਜੇ ਮਿਲੈ ; ਤਾ (ਤਾਂ) ਪਾਈਐ ਗੁਣੀ ਨਿਧਾਨੁ (ਗੁਣੀ-ਨਿਧਾਨ) ॥੧॥ ਮਨ ਰੇ ! ਹਉਮੈ ਛੋਡਿ ਗੁਮਾਨੁ ॥ ਹਰਿ ਗੁਰੁ ਸਰਵਰੁ, ਸੇਵਿ ਤੂ ; ਪਾਵਹਿ ਦਰਗਹ (ਪਾਵਹਿਂ, ਪਾਵ੍ਹੈਂ ਦਰਗਾ) ਮਾਨੁ ॥੧॥ ਰਹਾਉ ॥ ਰਾਮ ਨਾਮੁ ਜਪਿ, ਦਿਨਸੁ ਰਾਤਿ ; ਗੁਰਮੁਖਿ, ਹਰਿ ਧਨੁ ਜਾਨੁ ॥ ਸਭਿ ਸੁਖ, ਹਰਿ ਰਸ ਭੋਗਣੇ ; ਸੰਤ ਸਭਾ ਮਿਲਿ, ਗਿਆਨੁ ॥ ਨਿਤਿ ਅਹਿਨਿਸਿ, ਹਰਿ ਪ੍ਰਭੁ ਸੇਵਿਆ ; ਸਤਗੁਰਿ ਦੀਆ ਨਾਮੁ ॥੨॥ ਕੂਕਰ ਕੂੜੁ ਕਮਾਈਐ ; ਗੁਰ ਨਿੰਦਾ ਪਚੈ ਪਚਾਨੁ (ਪਚੈ-ਪਚਾਨ) ॥ ਭਰਮੇ ਭੂਲਾ, ਦੁਖੁ ਘਣੋ ; ਜਮੁ ਮਾਰਿ, ਕਰੈ ਖੁਲਹਾਨੁ ॥ ਮਨਮੁਖਿ, ਸੁਖੁ ਨ ਪਾਈਐ ; ਗੁਰਮੁਖਿ, ਸੁਖੁ ਸੁਭਾਨੁ ॥੩॥ ਐਥੈ ਧੰਧੁ ਪਿਟਾਈਐ ; ਸਚੁ ਲਿਖਤੁ ਪਰਵਾਨੁ ॥ ਹਰਿ ਸਜਣੁ, ਗੁਰੁ ਸੇਵਦਾ ; ਗੁਰ ਕਰਣੀ ਪਰਧਾਨੁ ॥ ਨਾਨਕ ! ਨਾਮੁ ਨ ਵੀਸਰੈ ; ਕਰਮਿ ਸਚੈ ਨੀਸਾਣੁ (ਸੱਚੈ ਨੀਸ਼ਾਣ) ॥੪॥੧੯॥

ਸਿਰੀ ਰਾਗੁ, ਮਹਲਾ ੧ ॥

ਇਕੁ ਤਿਲੁ ਪਿਆਰਾ ਵੀਸਰੈ ; ਰੋਗੁ ਵਡਾ (ਵੱਡਾ), ਮਨ ਮਾਹਿ (ਮਾਹਿਂ) ॥ ਕਿਉ (ਕਿਉਂ), ਦਰਗਹ (ਦਰਗਾ) ਪਤਿ ਪਾਈਐ ? ਜਾ (ਜਾਂ), ਹਰਿ ਨ ਵਸੈ ਮਨ ਮਾਹਿ (ਮਾਹਿਂ) ॥ ਗੁਰਿ ਮਿਲਿਐ, ਸੁਖੁ ਪਾਈਐ ; ਅਗਨਿ ਮਰੈ, ਗੁਣ ਮਾਹਿ (ਮਾਹਿਂ ) ॥੧॥ ਮਨ ਰੇ ! ਅਹਿਨਿਸਿ (ਅਹਿ-ਨਿਸ) , ਹਰਿ ਗੁਣ ਸਾਰਿ ॥ ਜਿਨ, ਖਿਨੁ ਪਲੁ ਨਾਮੁ ਨ ਵੀਸਰੈ ; ਤੇ ਜਨ ਵਿਰਲੇ, ਸੰਸਾਰਿ ॥੧॥ ਰਹਾਉ ॥ ਜੋਤੀ ਜੋਤਿ ਮਿਲਾਈਐ ; ਸੁਰਤੀ, ਸੁਰਤਿ ਸੰਜੋਗੁ ॥ ਹਿੰਸਾ ਹਉਮੈ ਗਤੁ ਗਏ ; ਨਾਹੀ ਸਹਸਾ (ਨਾਹੀਂ ਸੰਹਸਾ) ਸੋਗੁ ॥ ਗੁਰਮੁਖਿ, ਜਿਸੁ ਹਰਿ ਮਨਿ ਵਸੈ ; ਤਿਸੁ ਮੇਲੇ ਗੁਰੁ, ਸੰਜੋਗੁ ॥੨॥ ਕਾਇਆ (ਕਾਇਆਂ) ਕਾਮਣਿ, ਜੇ ਕਰੀ ; ਭੋਗੇ ਭੋਗਣਹਾਰੁ ॥ ਤਿਸੁ ਸਿਉ (ਸਿਉਂ), ਨੇਹੁ (ਨੇਹ) ਨ ਕੀਜਈ ; ਜੋ ਦੀਸੈ ਚਲਣਹਾਰੁ ॥ ਗੁਰਮੁਖਿ ਰਵਹਿ (ਰਵਹਿਂ, ਰਵੈਂ) ਸੋਹਾਗਣੀ ; ਸੋ ਪ੍ਰਭੁ, ਸੇਜ ਭਤਾਰੁ ॥੩॥ ਚਾਰੇ ਅਗਨਿ ਨਿਵਾਰਿ, ਮਰੁ ; ਗੁਰਮੁਖਿ, ਹਰਿ ਜਲੁ ਪਾਇ ॥ ਅੰਤਰਿ ਕਮਲੁ ਪ੍ਰਗਾਸਿਆ ; ਅੰਮ੍ਰਿਤੁ ਭਰਿਆ ਅਘਾਇ ॥ ਨਾਨਕ ! ਸਤਗੁਰੁ ਮੀਤੁ ਕਰਿ ; ਸਚੁ ਪਾਵਹਿ (ਸੱਚ ਪਾਵਹਿਂ), ਦਰਗਹ (ਦਰਗਾ) ਜਾਇ ॥੪॥੨੦॥

ਸਿਰੀ ਰਾਗੁ, ਮਹਲਾ ੧ ॥

ਹਰਿ ਹਰਿ ਜਪਹੁ (ਜਪੋ), ਪਿਆਰਿਆ ! ਗੁਰਮਤਿ ਲੇ ਹਰਿ ਬੋਲਿ ॥ ਮਨੁ, ਸਚ ਕਸਵਟੀ (ਸੱਚ ਕਸਵੱਟੀ) ਲਾਈਐ ; ਤੁਲੀਐ ਪੂਰੈ ਤੋਲਿ ॥ ਕੀਮਤਿ ਕਿਨੈ ਨ ਪਾਈਐ ; ਰਿਦ ਮਾਣਕ, ਮੋਲਿ ਅਮੋਲਿ ॥੧॥ ਭਾਈ ਰੇ ! ਹਰਿ ਹੀਰਾ, ਗੁਰ ਮਾਹਿ (ਨੋਟ: ‘ਮਾਹਿਂ’ ਦੀ ਸਿਹਾਰੀ ਦਾ ਉਚਾਰਨ ਨਾ ਮਾਤ੍ਰ) ॥ ਸਤਸੰਗਤਿ ਸਤਗੁਰੁ ਪਾਈਐ ; ਅਹਿਨਿਸਿ ਸਬਦਿ ਸਲਾਹਿ (ਸਲਾਹ) ॥੧॥ ਰਹਾਉ ॥ ਸਚੁ ਵਖਰੁ, ਧਨੁ ਰਾਸਿ ਲੈ ; ਪਾਈਐ ਗੁਰ ਪਰਗਾਸਿ ॥ ਜਿਉ (ਜਿਉਂ) ਅਗਨਿ ਮਰੈ, ਜਲਿ ਪਾਇਐ ; ਤਿਉ (ਤਿਉਂ), ਤ੍ਰਿਸਨਾ (ਤ੍ਰਿਸ਼ਨਾ) ਦਾਸਨਿ ਦਾਸਿ ॥ ਜਮ ਜੰਦਾਰੁ ਨ ਲਗਈ ; ਇਉ (ਇਉਂ), ਭਉਜਲੁ ਤਰੈ ਤਰਾਸਿ ॥੨॥ ਗੁਰਮੁਖਿ, ਕੂੜੁ ਨ ਭਾਵਈ ; ਸਚਿ ਰਤੇ, ਸਚ ਭਾਇ ॥ ਸਾਕਤ, ਸਚੁ ਨ ਭਾਵਈ ; ਕੂੜੈ, ਕੂੜੀ ਪਾਂਇ ॥ ਸਚਿ ਰਤੇ (ਸੱਚ ਰੱਤੇ), ਗੁਰਿ ਮੇਲਿਐ ; ਸਚੇ ਸਚਿ ਸਮਾਇ ॥੩॥ ਮਨ ਮਹਿ (ਮਹਿਂ), ਮਾਣਕੁ ਲਾਲੁ ਨਾਮ ; ਰਤਨੁ ਪਦਾਰਥੁ ਹੀਰੁ ॥ ਸਚੁ ਵਖਰੁ, ਧਨੁ, ਨਾਮੁ ਹੈ ; ਘਟਿ ਘਟਿ ਗਹਿਰ ਗੰਭੀਰੁ ॥ ਨਾਨਕ, ਗੁਰਮੁਖਿ ਪਾਈਐ ; ਦਇਆ ਕਰੇ, ਹਰਿ ਹੀਰੁ ॥੪॥੨੧॥

Guru Granth Sahib (Page No. 14-18)

0

(ਪੰਨਾ ਨੰਬਰ 14-18)

ੴ (ਇੱਕ+ਓਅੰਕਾਰ) ਸਤਿ ਗੁਰ ਪ੍ਰਸਾਦਿ ॥

ਰਾਗੁ, ਸਿਰੀ ਰਾਗੁ , ਮਹਲਾ ਪਹਿਲਾ ੧, ਘਰੁ ੧ (ਪਹਿਲਾ)

(ਨੋਟ: ਧਿਆਨ ਰਹੇ ਕਿ ‘ਮਹਲਾ’ ਦਾ ਉਚਾਰਨ ‘ਮਹਿਲਾ’ ਜਾਂ ‘ਮਹੱਲਾ’ ਨਹੀਂ)

ਮੋਤੀ ਤ ਮੰਦਰ ਊਸਰਹਿ (ਊਸਰਹਿਂ=ਊਸਰੈਂ) ; ਰਤਨੀ ਤ ਹੋਹਿ (ਹੋਹਿਂ) ਜੜਾਉ ॥ ਕਸਤੂਰਿ, ਕੁੰਗੂ, ਅਗਰਿ, ਚੰਦਨਿ ; ਲੀਪਿ ਆਵੈ ਚਾਉ ॥ ਮਤੁ ! ਦੇਖਿ ਭੂਲਾ (ਭੂਲਾਂ), ਵੀਸਰੈ ; ਤੇਰਾ, ਚਿਤਿ ਨ ਆਵੈ ਨਾਉ (ਨਾਉਂ ) ॥੧॥ ਹਰਿ ਬਿਨੁ, ਜੀਉ ਜਲਿ ਬਲਿ ਜਾਉ (ਜਲ਼-ਬਲ਼ ਜਾਉ) ॥ ਮੈ, ਆਪਣਾ ਗੁਰੁ ਪੂਛਿ ਦੇਖਿਆ ; ਅਵਰੁ ਨਾਹੀ ਥਾਉ (ਥਾਉਂ) ॥੧॥ ਰਹਾਉ ॥ ਧਰਤੀ ਤ (ਤਾਂ) ਹੀਰੇ ਲਾਲ ਜੜਤੀ ; ਪਲਘਿ (ਪਲੰਘ) ਲਾਲ ਜੜਾਉ ॥ ਮੋਹਣੀ ਮੁਖਿ (ਮੁੱਖ), ਮਣੀ ਸੋਹੈ ; ਕਰੇ ਰੰਗਿ ਪਸਾਉ ॥ ਮਤੁ ! ਦੇਖਿ ਭੂਲਾ (ਭੂਲਾਂ), ਵੀਸਰੈ ; ਤੇਰਾ, ਚਿਤਿ ਨ ਆਵੈ ਨਾਉ (ਨਾਉਂ)॥੨॥ ਸਿਧੁ ਹੋਵਾ (ਹੋਵਾਂ), ਸਿਧਿ ਲਾਈ (ਲਾਈਂ) ; ਰਿਧਿ ਆਖਾ (ਆਖਾਂ) ਆਉ ॥ ਗੁਪਤੁ ਪਰਗਟੁ ਹੋਇ ਬੈਸਾ (ਬੈਸਾਂ) ; ਲੋਕੁ ਰਾਖੈ ਭਾਉ ॥ ਮਤੁ ! ਦੇਖਿ ਭੂਲਾ (ਭੂਲਾਂ), ਵੀਸਰੈ ; ਤੇਰਾ ਚਿਤਿ ਨ ਆਵੈ ਨਾਉ (ਨਾਉਂ) ॥੩॥ ਸੁਲਤਾਨੁ ਹੋਵਾ (ਹੋਵਾਂ), ਮੇਲਿ ਲਸਕਰ (ਲਸ਼ਕਰ) ; ਤਖਤਿ ਰਾਖਾ ਪਾਉ (ਰਾਖਾਂ ਪਾਉਂ) ॥ ਹੁਕਮੁ ਹਾਸਲੁ ਕਰੀ (ਕਰੀਂ) ਬੈਠਾ ; ਨਾਨਕਾ ! ਸਭ ਵਾਉ ॥ ਮਤੁ ! ਦੇਖਿ ਭੂਲਾ (ਭੂਲਾਂ), ਵੀਸਰੈ ; ਤੇਰਾ, ਚਿਤਿ ਨ ਆਵੈ ਨਾਉ (ਨਾਉਂ) ॥੪॥੧॥

ਸਿਰੀ ਰਾਗੁ, ਮਹਲਾ ੧ ॥

ਕੋਟਿ ਕੋਟੀ, ਮੇਰੀ ਆਰਜਾ ; ਪਵਣੁ, ਪੀਅਣੁ, ਅਪਿਆਉ (ਅ+ਪਿਆਉ) ॥ ਚੰਦੁ ਸੂਰਜੁ ਦੁਇ, ਗੁਫੈ ਨ ਦੇਖਾ (ਦੇਖਾਂ) ; ਸੁਪਨੈ, ਸਉਣ ਨ ਥਾਉ (ਥਾਉਂ) ॥ ਭੀ, ਤੇਰੀ ਕੀਮਤਿ ਨਾ ਪਵੈ ; ਹਉ (ਹਉਂ), ਕੇਵਡੁ ਆਖਾ ਨਾਉ (ਆਖਾਂ ਨਾਉਂ) ? ॥੧॥ ਸਾਚਾ ਨਿਰੰਕਾਰੁ, ਨਿਜ ਥਾਇ (ਥਾਇਂ)॥ ਸੁਣਿ ਸੁਣਿ ਆਖਣੁ ਆਖਣਾ ; ਜੇ ਭਾਵੈ, ਕਰੇ ਤਮਾਇ (ਤਮਾ+ਇ) ॥੧॥ ਰਹਾਉ ॥ ਕੁਸਾ, ਕਟੀਆ, (ਕੁੱਸਾਂ, ਕੱਟੀਆਂ) ਵਾਰ ਵਾਰ ; ਪੀਸਣਿ ਪੀਸਾ (ਪੀਸਾਂ) ਪਾਇ ॥ ਅਗੀ ਸੇਤੀ ਜਾਲੀਆ (ਜਾਲੀਆਂ) ; ਭਸਮ ਸੇਤੀ ਰਲਿ ਜਾਉ (ਜਾਉਂ) ॥ ਭੀ, ਤੇਰੀ ਕੀਮਤਿ ਨਾ ਪਵੈ ; ਹਉ (ਹਉਂ), ਕੇਵਡੁ ਆਖਾ ਨਾਉ (ਆਖਾਂ ਨਾਉਂ) ? ॥੨॥ ਪੰਖੀ ਹੋਇ ਕੈ, ਜੇ ਭਵਾ (ਭਵਾਂ) ; ਸੈ ਅਸਮਾਨੀ ਜਾਉ (ਜਾਉਂ) ॥ ਨਦਰੀ ਕਿਸੈ ਨ ਆਵਊ (ਆਵਊਂ) ; ਨਾ ਕਿਛੁ ਪੀਆ (ਪੀਆਂ), ਨ ਖਾਉ (ਖਾਉਂ )॥ ਭੀ, ਤੇਰੀ ਕੀਮਤਿ ਨਾ ਪਵੈ ; ਹਉ (ਹਉਂ), ਕੇਵਡੁ ਆਖਾ ਨਾਉ (ਆਖਾਂ ਨਾਉਂ)? ॥੩॥ ਨਾਨਕ, ਕਾਗਦ ਲਖ ਮਣਾ ; ਪੜਿ ਪੜਿ (ਪੜ੍ਹ ਪੜ੍ਹ) ਕੀਚੈ ਭਾਉ ॥ ਮਸੂ ਤੋਟਿ ਨ ਆਵਈ ; ਲੇਖਣਿ ਪਉਣੁ ਚਲਾਉ (ਚਲਾਉਂ) ॥ ਭੀ, ਤੇਰੀ ਕੀਮਤਿ ਨਾ ਪਵੈ ; ਹਉ, ਕੇਵਡੁ ਆਖਾ ਨਾਉ (ਆਖਾਂ ਨਾਉਂ) ? ॥੪॥੨॥

ਸਿਰੀ ਰਾਗੁ, ਮਹਲਾ ੧ ॥

ਲੇਖੈ, ਬੋਲਣੁ ਬੋਲਣਾ ; ਲੇਖੈ, ਖਾਣਾ ਖਾਉ ॥ ਲੇਖੈ, ਵਾਟ ਚਲਾਈਆ ; ਲੇਖੈ ਸੁਣਿ ਵੇਖਾਉ ॥ ਲੇਖੈ, ਸਾਹ ਲਵਾਈਅਹਿ (ਲਵਾਈਅਹਿਂ=ਲਵਾਈਐਂ) ; ਪੜੇ (ਪੜ੍ਹੇ), ਕਿ ਪੁਛਣ ਜਾਉ (ਜਾਉਂ) ? ॥੧॥ ਬਾਬਾ ! ਮਾਇਆ ਰਚਨਾ ਧੋਹੁ (ਧੋਹ)॥ ਅੰਧੈ, ਨਾਮੁ ਵਿਸਾਰਿਆ ; ਨਾ ਤਿਸੁ ਏਹ, ਨ ਓਹੁ (ਓਹ)॥੧॥ ਰਹਾਉ ॥ ਜੀਵਣ ਮਰਣਾ, ਜਾਇ ਕੈ ; ਏਥੈ ਖਾਜੈ ਕਾਲਿ ॥ ਜਿਥੈ ਬਹਿ ਸਮਝਾਈਐ ; ਤਿਥੈ, ਕੋਇ ਨ ਚਲਿਓ ਨਾਲਿ ॥ ਰੋਵਣ ਵਾਲੇ ਜੇਤੜੇ ; ਸਭਿ ਬੰਨਹਿ (ਬੰਨਹਿਂ=ਬੰਨ੍ਹੈਂ), ਪੰਡ ਪਰਾਲਿ ॥੨॥ ਸਭੁ ਕੋ ਆਖੈ ਬਹੁਤੁ ਬਹੁਤੁ ; ਘਟਿ ਨ ਆਖੈ ਕੋਇ ॥ ਕੀਮਤਿ ਕਿਨੈ ਨ ਪਾਈਆ ; ਕਹਣਿ ਨ ਵਡਾ ਹੋਇ ॥ ਸਾਚਾ ਸਾਹਬੁ, ਏਕੁ ਤੂ ; ਹੋਰਿ ਜੀਆ ਕੇਤੇ ਲੋਅ (ਲੋ..) ॥੩॥ ਨੀਚਾ (ਨੀਚਾਂ) ਅੰਦਰਿ, ਨੀਚ ਜਾਤਿ ; ਨੀਚੀ ਹੂ (ਨੀਚੀਂ ਹੂੰ) ਅਤਿ ਨੀਚੁ ॥ ਨਾਨਕੁ, ਤਿਨ ਕੈ ਸੰਗਿ ਸਾਥਿ ; ਵਡਿਆ ਸਿਉ (ਵਡਿਆਂ ਸਿਉਂ) ਕਿਆ ਰੀਸ ? ॥ ਜਿਥੈ, ਨੀਚ ਸਮਾਲੀਅਨਿ (ਸਮ੍ਹਾਲੀ+ਅਨ) ; ਤਿਥੈ, ਨਦਰਿ ਤੇਰੀ ਬਖਸੀਸ (ਬਖ਼ਸ਼ੀਸ਼) ! ॥੪॥੩॥

ਸਿਰੀ ਰਾਗੁ, ਮਹਲਾ ੧ ॥

ਲਬੁ ਕੁਤਾ (ਕੁੱਤਾ), ਕੂੜੁ ਚੂਹੜਾ ; ਠਗਿ ਖਾਧਾ, ਮੁਰਦਾਰੁ ॥ ਪਰ ਨਿੰਦਾ, ਪਰ ਮਲੁ ਮੁਖਿ ਸੁਧੀ ; ਅਗਨਿ ਕ੍ਰੋਧੁ, ਚੰਡਾਲੁ ॥ ਰਸ ਕਸ, ਆਪੁ ਸਲਾਹਣਾ; ਏ ਕਰਮ ਮੇਰੇ, ਕਰਤਾਰ! ॥੧॥ ਬਾਬਾ! ਬੋਲੀਐ ਪਤਿ ਹੋਇ ॥ ਊਤਮ ਸੇ, ਦਰਿ ਊਤਮ ਕਹੀਅਹਿ (ਕਹੀਅਹਿਂ=ਕਹੀਐਂ) ; ਨੀਚ ਕਰਮ ਬਹਿ ਰੋਇ ॥੧॥ ਰਹਾਉ ॥ ਰਸੁ ਸੁਇਨਾ, ਰਸੁ ਰੁਪਾ, ਕਾਮਣਿ ; ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ, ਰਸੁ ਸੇਜਾ ਮੰਦਰ ; ਰਸੁ ਮੀਠਾ, ਰਸੁ ਮਾਸੁ ॥ ਏਤੇ ਰਸ ਸਰੀਰ ਕੇ ; ਕੈ ਘਟਿ, ਨਾਮ ਨਿਵਾਸੁ ? ॥੨॥ ਜਿਤੁ ਬੋਲਿਐ, ਪਤਿ ਪਾਈਐ ; ਸੋ ਬੋਲਿਆ ਪਰਵਾਣੁ ॥ ਫਿਕਾ (ਫਿੱਕਾ) ਬੋਲਿ ਵਿਗੁਚਣਾ ; ਸੁਣਿ, ਮੂਰਖ ਮਨ ਅਜਾਣ ! ॥ ਜੋ, ਤਿਸੁ ਭਾਵਹਿ (ਭਾਵਹਿਂ=ਭਾਵੈਂ), ਸੇ ਭਲੇ ; ਹੋਰਿ, ਕਿ ਕਹਣ ਵਖਾਣ ? ॥੩॥ ਤਿਨ ਮਤਿ, ਤਿਨ ਪਤਿ, ਤਿਨ ਧਨੁ ਪਲੈ ; ਜਿਨ, ਹਿਰਦੈ ਰਹਿਆ ਸਮਾਇ ॥ ਤਿਨ ਕਾ, ਕਿਆ ਸਾਲਾਹਣਾ ? ਅਵਰ ਸੁਆਲਿਉ ਕਾਇ ? ॥ ਨਾਨਕ ! ਨਦਰੀ ਬਾਹਰੇ ; ਰਾਚਹਿ (ਰਾਚਹਿਂ=ਰਾਚੈਂ) ਦਾਨਿ, ਨ ਨਾਇ (ਨਾਇਂ) ॥੪॥੪॥

ਸਿਰੀ ਰਾਗੁ, ਮਹਲਾ ੧ ॥

ਅਮਲੁ ਗਲੋਲਾ, ਕੂੜ ਕਾ ; ਦਿਤਾ ਦੇਵਣਹਾਰਿ ॥ ਮਤੀ, ਮਰਣੁ ਵਿਸਾਰਿਆ ; ਖੁਸੀ (ਖੁਸ਼ੀ) ਕੀਤੀ, ਦਿਨ ਚਾਰਿ ॥ ਸਚੁ ਮਿਲਿਆ, ਤਿਨ ਸੋਫੀਆ (ਸੋਫ਼ੀਆਂ) ; ਰਾਖਣ ਕਉ ਦਰਵਾਰੁ ॥੧॥ ਨਾਨਕ ! ਸਾਚੇ ਕਉ, ਸਚੁ ਜਾਣੁ ॥ ਜਿਤੁ ਸੇਵਿਐ, ਸੁਖੁ ਪਾਈਐ ; ਤੇਰੀ ਦਰਗਹ (ਦਰਗ੍ਹਾ) ਚਲੈ ਮਾਣੁ ॥੧॥ ਰਹਾਉ ॥ ਸਚੁ ਸਰਾ, ਗੁੜ ਬਾਹਰਾ ; ਜਿਸੁ ਵਿਚਿ, ਸਚਾ ਨਾਉ (ਨਾਉਂ) ॥ ਸੁਣਹਿ, ਵਖਾਣਹਿ, (ਸੁਣਹਿਂ, ਵਖਾਣਹਿਂ) ਜੇਤੜੇ ; ਹਉ (ਹਉਂ) , ਤਿਨ ਬਲਿਹਾਰੈ ਜਾਉ (ਜਾਉਂ ) ॥ ਤਾ (ਤਾਂ), ਮਨੁ ਖੀਵਾ ਜਾਣੀਐ ; ਜਾ (ਜਾਂ), ਮਹਲੀ ਪਾਏ ਥਾਉ (ਥਾਉਂ ) ॥੨॥ ਨਾਉ (ਨਾਉਂ ) ਨੀਰੁ, ਚੰਗਿਆਈਆ (ਚੰਗਿਆਈਆਂ) ; ਸਤੁ, ਪਰਮਲੁ ਤਨਿ ਵਾਸੁ ॥ ਤਾ (ਤਾਂ), ਮੁਖੁ ਹੋਵੈ ਉਜਲਾ ; ਲਖ ਦਾਤੀ, ਇਕ ਦਾਤਿ ॥ ਦੂਖ, ਤਿਸੈ ਪਹਿ ਆਖੀਅਹਿ (ਆਖੀਅਹਿਂ=ਆਖੀਐਂ) ; ਸੂਖ, ਜਿਸੈ ਹੀ ਪਾਸਿ ॥੩॥ ਸੋ, ਕਿਉ ਮਨਹੁ (ਕਿਉਂ ਮਨਹੁਂ=ਮਨੋਂ) ਵਿਸਾਰੀਐ ? ਜਾ ਕੇ ਜੀਅ ਪਰਾਣ ॥ ਤਿਸੁ ਵਿਣੁ, ਸਭੁ ਅਪਵਿਤ੍ਰੁ ਹੈ ; ਜੇਤਾ ਪੈਨਣੁ (ਪੈਨ੍ਹਣ) ਖਾਣੁ ॥ ਹੋਰਿ ਗਲਾਂ ਸਭਿ ਕੂੜੀਆ (ਕੂੜੀਆਂ) ; ਤੁਧੁ ਭਾਵੈ ਪਰਵਾਣੁ ॥੪॥੫॥

ਸਿਰੀ ਰਾਗੁ, ਮਹਲੁ ੧

ਜਾਲਿ ਮੋਹੁ ; ਘਸਿ, ਮਸੁ ਕਰਿ ; ਮਤਿ, ਕਾਗਦੁ ਕਰਿ ਸਾਰੁ ॥ ਭਾਉ, ਕਲਮ ਕਰਿ ; ਚਿਤੁ ਲੇਖਾਰੀ ; ਗੁਰ ਪੁਛਿ, ਲਿਖੁ ਬੀਚਾਰੁ ॥ ਲਿਖੁ ਨਾਮੁ, ਸਾਲਾਹ ਲਿਖੁ ; ਲਿਖੁ, ਅੰਤੁ ਨ ਪਾਰਾਵਾਰੁ ॥੧॥ ਬਾਬਾ ! ਏਹੁ (ਏਹ) ਲੇਖਾ, ਲਿਖਿ ਜਾਣੁ ॥ ਜਿਥੈ, ਲੇਖਾ ਮੰਗੀਐ ; ਤਿਥੈ, ਹੋਇ ਸਚਾ ਨੀਸਾਣੁ (ਨੀਸ਼ਾਣ) ॥੧॥ ਰਹਾਉ ॥ ਜਿਥੈ, ਮਿਲਹਿ ਵਡਿਆਈਆ (ਮਿਲਹਿਂ ਵਡਿਆਈਆਂ) ; ਸਦ ਖੁਸੀਆ (ਖਸ਼ੀਆਂ), ਸਦ ਚਾਉ ॥ ਤਿਨ ਮੁਖਿ ਟਿਕੇ ਨਿਕਲਹਿ (ਮੁੱਖ ਟਿੱਕੇ ਨਿਕਲਹਿਂ) ; ਜਿਨ ਮਨਿ, ਸਚਾ ਨਾਉ (ਸੱਚਾ ਨਾਉਂ) ॥ ਕਰਮਿ ਮਿਲੈ, ਤਾ (ਤਾਂ) ਪਾਈਐ ; ਨਾਹੀ, ਗਲੀ (ਗੱਲੀਂ) ਵਾਉ ਦੁਆਉ ॥੨॥ ਇਕਿ ਆਵਹਿ (ਆਵਹਿਂ), ਇਕਿ ਜਾਹਿ (ਜਾਹਿਂ) ਉਠਿ ; ਰਖੀਅਹਿ ਨਾਵ (ਰਖੀਅਹਿਂ ਨਾਂਵ) ਸਲਾਰ ॥ ਇਕਿ ਉਪਾਏ ਮੰਗਤੇ ; ਇਕਨਾ, ਵਡੇ ਦਰਵਾਰ ॥ ਅਗੈ ਗਇਆ (ਗਇਆਂ) ਜਾਣੀਐ ; ਵਿਣੁ ਨਾਵੈ, ਵੇਕਾਰ ॥੩॥ ਭੈ ਤੇਰੈ, ਡਰੁ ਅਗਲਾ ; ਖਪਿ ਖਪਿ ਛਿਜੈ ਦੇਹ ॥ ਨਾਵ ਜਿਨਾ, ਸੁਲਤਾਨ ਖਾਨ (ਨਾਂਵ ਜਿਨ੍ਹਾਂ, ਸੁਲਤਾਨ ਖ਼ਾਨ) ; ਹੋਦੇ ਡਿਠੇ (ਹੋਂਦੇ ਡਿੱਠੇ) ਖੇਹ ॥ ਨਾਨਕ ! ਉਠੀ ਚਲਿਆ ; ਸਭਿ ਕੂੜੇ ਤੁਟੇ (ਤੁੱਟੇ) ਨੇਹ ॥੪॥੬॥

(ਨੋਟ: ਧਿਆਨ ਰਹੇ ਕਿ ਸਿਰੀ ਰਾਗ ਦੇ ਆਰੰਭ ਤੋਂ ਤਮਾਮ ਸ਼ਬਦ ਦੂਜਾ ਪੁਰਖ ਇੱਕ ਵਚਨ ਨੂੰ ਸੰਬੋਧਨ ਰੂਪ ਵਿਸ਼ੇ ਨਾਲ਼ ਸੰਬੰਧਿਤ ਚੱਲ ਰਹੇ ਹਨ, ਜਿਸ ਦੀ ਸਪਸ਼ਟਤਾ ‘ਰਹਾਉ’ ਤੁਕਾਂ ਰਾਹੀਂ ਹੁੰਦੀ ਹੈ।)

ਸਿਰੀ ਰਾਗੁ, ਮਹਲਾ ੧ ॥

ਸਭਿ ਰਸ ਮਿਠੇ, ਮੰਨਿਐ ; ਸੁਣਿਐ ਸਾਲੋਣੇ ॥ ਖਟ ਤੁਰਸੀ (ਖੱਟ ਤੁਰਸ਼ੀ), ਮੁਖਿ (ਮੁੱਖ) ਬੋਲਣਾ ; ਮਾਰਣ ਨਾਦ ਕੀਏ ॥ ਛਤੀਹ ਅੰਮਿ੍ਰਤ (ਛੱਤੀਹ ਅੰ+ਮਿ੍ਰਤ), ਭਾਉ ਏਕੁ ; ਜਾ ਕਉ (ਕੌ) ਨਦਰਿ ਕਰੇਇ ॥੧॥ ਬਾਬਾ ! ਹੋਰੁ ਖਾਣਾ, ਖੁਸੀ ਖੁਆਰੁ (ਖੁਸ਼ੀ ਖ਼ੁਆਰ) ॥ ਜਿਤੁ ਖਾਧੈ, ਤਨੁ ਪੀੜੀਐ ; ਮਨ ਮਹਿ ਚਲਹਿ (ਮਹਿਂ ਚੱਲਹਿਂ=ਚੱਲੈਂ) ਵਿਕਾਰ ॥੧॥ ਰਹਾਉ ॥ ਰਤਾ ਪੈਨਣੁ (ਰੱਤਾ ਪੈਨ੍ਹਣ), ਮਨੁ ਰਤਾ (ਰੱਤਾ) ; ਸੁਪੇਦੀ, ਸਤੁ ਦਾਨੁ ॥ ਨੀਲੀ, ਸਿਆਹੀ ਕਦਾ ਕਰਣੀ ; ਪਹਿਰਣੁ, ਪੈਰ ਧਿਆਨੁ ॥ ਕਮਰਬੰਦੁ, ਸੰਤੋਖ ਕਾ ; ਧਨੁ ਜੋਬਨੁ, ਤੇਰਾ ਨਾਮੁ ॥੨॥ ਬਾਬਾ ! ਹੋਰੁ ਪੈਨਣੁ (ਪੈਨ੍ਹਣ), ਖੁਸੀ ਖੁਆਰੁ (ਖੁਸ਼ੀ ਖ਼ੁਆਰ) ॥ ਜਿਤੁ ਪੈਧੈ, ਤਨੁ ਪੀੜੀਐ ; ਮਨ ਮਹਿ ਚਲਹਿ (ਮਹਿਂ ਚੱਲਹਿਂ) ਵਿਕਾਰ ॥੧॥ ਰਹਾਉ ॥ ਘੋੜੇ ਪਾਖਰ, ਸੁਇਨੇ ਸਾਖਤਿ (ਸਾਖ਼ਤ) ; ਬੂਝਣੁ, ਤੇਰੀ ਵਾਟ ॥ ਤਰਕਸ (ਤਰਕਸ਼), ਤੀਰ, ਕਮਾਣ, ਸਾਂਗ ; ਤੇਗਬੰਦ, ਗੁਣ ਧਾਤੁ ॥ ਵਾਜਾ ਨੇਜਾ, ਪਤਿ ਸਿਉ (ਸਿਉਂ) ਪਰਗਟੁ ; ਕਰਮੁ ਤੇਰਾ, ਮੇਰੀ ਜਾਤਿ ॥੩॥ ਬਾਬਾ ! ਹੋਰੁ ਚੜਣਾ (ਚੜ੍ਹਣਾ), ਖੁਸੀ ਖੁਆਰੁ (ਖੁਸ਼ੀ ਖ਼ੁਆਰ) ॥ ਜਿਤੁ ਚੜਿਐ (ਚੜ੍ਹਿਐ), ਤਨੁ ਪੀੜੀਐ ; ਮਨ ਮਹਿ ਚਲਹਿ (ਮਹਿਂ ਚੱਲਹਿਂ) ਵਿਕਾਰ ॥੧॥ ਰਹਾਉ ॥ ਘਰ ਮੰਦਰ, ਖੁਸੀ (ਖੁਸ਼ੀ) ਨਾਮ ਕੀ ; ਨਦਰਿ ਤੇਰੀ, ਪਰਵਾਰੁ ॥ ਹੁਕਮੁ ਸੋਈ, ਤੁਧੁ ਭਾਵਸੀ ; ਹੋਰੁ ਆਖਣੁ ਬਹੁਤੁ ਅਪਾਰੁ ॥ ਨਾਨਕ ! ਸਚਾ ਪਾਤਿਸਾਹੁ (ਪਾਤਿਸ਼ਾਹ) ; ਪੂਛਿ ਨ ਕਰੇ ਬੀਚਾਰੁ ॥੪॥ ਬਾਬਾ ! ਹੋਰੁ ਸਉਣਾ, ਖੁਸੀ ਖੁਆਰੁ (ਖੁਸ਼ੀ ਖ਼ੁਆਰ) ॥ ਜਿਤੁ ਸੁਤੈ (ਸੁੱਤੈ), ਤਨੁ ਪੀੜੀਐ ; ਮਨ ਮਹਿ ਚਲਹਿ (ਮਹਿਂ ਚੱਲਹਿਂ ) ਵਿਕਾਰ ॥੧॥ ਰਹਾਉ ॥੪॥੭

ਸਿਰੀ ਰਾਗੁ, ਮਹਲਾ ੧ ॥

ਕੁੰਗੂ ਕੀ ਕਾਂਇਆ (ਕਾਂਇਆਂ), ਰਤਨਾ ਕੀ ਲਲਿਤਾ ; ਅਗਰਿ ਵਾਸੁ, ਤਨਿ ਸਾਸੁ ॥ ਅਠਸਠਿ ਤੀਰਥ ਕਾ ਮੁਖਿ ਟਿਕਾ (ਮੁੱਖ ਟਿੱਕਾ) ; ਤਿਤੁ ਘਟਿ, ਮਤਿ ਵਿਗਾਸੁ ॥ ਓਤੁ ਮਤੀ ਸਾਲਾਹਣਾ ; ਸਚੁ ਨਾਮੁ ਗੁਣਤਾਸੁ ॥੧॥ ਬਾਬਾ ! ਹੋਰ ਮਤਿ, ਹੋਰ ਹੋਰ ॥ ਜੇ, ਸਉ (ਸੌ) ਵੇਰ ਕਮਾਈਐ ; ਕੂੜੈ ਕੂੜਾ ਜੋਰੁ ॥੧॥ ਰਹਾਉ ॥ ਪੂਜ ਲਗੈ, ਪੀਰੁ ਆਖੀਐ ; ਸਭੁ ਮਿਲੈ ਸੰਸਾਰੁ ॥ ਨਾਉ ਸਦਾਏ ਆਪਣਾ ; ਹੋਵੈ ਸਿਧੁ ਸੁਮਾਰੁ (ਸਿੱਧ ਸ਼ੁਮਾਰ) ॥ ਜਾ (ਜਾਂ), ਪਤਿ ਲੇਖੈ ਨਾ ਪਵੈ ; ਸਭਾ ਪੂਜ ਖੁਆਰੁ (ਸੱਭਾ ਪੂਜ ਖ਼ੁਆਰ) ॥੨॥ ਜਿਨ ਕਉ, ਸਤਿਗੁਰਿ ਥਾਪਿਆ ; ਤਿਨ, ਮੇਟਿ ਨ ਸਕੈ ਕੋਇ ॥ ਓਨਾ (ਓਨ੍ਹਾਂ) ਅੰਦਰਿ ਨਾਮੁ ਨਿਧਾਨੁ ਹੈ ; ਨਾਮੋ ਪਰਗਟੁ ਹੋਇ ॥ ਨਾਉ (ਨਾਉਂ) ਪੂਜੀਐ, ਨਾਉ (ਨਾਉਂ) ਮੰਨੀਐ ; ਅਖੰਡੁ ਸਦਾ ਸਚੁ ਸੋਇ ॥੩॥ ਖੇਹੂ ਖੇਹ ਰਲਾਈਐ ; ਤਾ (ਤਾਂ), ਜੀਉ ਕੇਹਾ ਹੋਇ ? ॥ ਜਲੀਆ ਸਭਿ ਸਿਆਣਪਾ (ਜਲ਼ੀਆਂ ਸਭ ਸਿਆਣਪਾਂ) ; ਉਠੀ ਚਲਿਆ ਰੋਇ ॥ ਨਾਨਕ ! ਨਾਮਿ ਵਿਸਾਰਿਐ ; ਦਰਿ ਗਇਆ (ਗਇਆਂ), ਕਿਆ ਹੋਇ ? ॥੪॥੮॥

ਸਿਰੀ ਰਾਗੁ, ਮਹਲਾ ੧ ॥

ਗੁਣਵੰਤੀ ਗੁਣ ਵੀਥਰੈ ; ਅਉਗੁਣਵੰਤੀ (ਔਗੁਣਵੰਤੀ) ਝੂਰਿ ॥ ਜੇ ਲੋੜਹਿ (ਲੋੜਹਿਂ=ਲੋੜੈਂ) ਵਰੁ, ਕਾਮਣੀ ! ਨਹ ਮਿਲੀਐ ਪਿਰ, ਕੂਰਿ ॥ ਨਾ ਬੇੜੀ, ਨਾ ਤੁਲਹੜਾ (ਤੁੱਲ੍ਹੜਾ) ; ਨਾ ਪਾਈਐ ਪਿਰੁ, ਦੂਰਿ ॥੧॥ ਮੇਰੇ ਠਾਕੁਰ, ਪੂਰੈ ਤਖਤਿ ਅਡੋਲੁ ॥ ਗੁਰਮੁਖਿ ਪੂਰਾ ਜੇ ਕਰੇ, ਪਾਈਐ ਸਾਚੁ ਅਤੋਲੁ ॥੧॥ ਰਹਾਉ ॥ ਪ੍ਰਭੁ ਹਰਿਮੰਦਰੁ ਸੋਹਣਾ ; ਤਿਸੁ ਮਹਿ (ਮਹਿਂ=ਮੈਂ) ਮਾਣਕ ਲਾਲ ॥ ਮੋਤੀ ਹੀਰਾ ਨਿਰਮਲਾ ; ਕੰਚਨ ਕੋਟ ਰੀਸਾਲ ॥ ਬਿਨੁ ਪਉੜੀ, ਗੜਿ ਕਿਉ ਚੜਉ (ਗੜ੍ਹ, ਕਿਉਂ ਚੜ੍ਹਉ=ਚੜ੍ਹੌ )? ਗੁਰ ਹਰਿ ਧਿਆਨ, ਨਿਹਾਲ ॥੨॥ ਗੁਰੁ ਪਉੜੀ, ਬੇੜੀ ਗੁਰੂ ; ਗੁਰੁ ਤੁਲਹਾ (ਤੁਲ੍ਹਾ) ਹਰਿ ਨਾਉ (ਨਾਉਂ) ॥ ਗੁਰੁ ਸਰੁ, ਸਾਗਰੁ, ਬੋਹਿਥੋ ; ਗੁਰੁ ਤੀਰਥੁ, ਦਰੀਆਉ ॥ ਜੇ, ਤਿਸੁ ਭਾਵੈ, ਊਜਲੀ ; ਸਤ ਸਰਿ ਨਾਵਣ ਜਾਉ ॥੩॥ ਪੂਰੋ ਪੂਰੋ ਆਖੀਐ ; ਪੂਰੈ ਤਖਤਿ ਨਿਵਾਸ ॥ ਪੂਰੈ ਥਾਨਿ ਸੁਹਾਵਣੈ ; ਪੂਰੈ ਆਸ, ਨਿਰਾਸ ॥ ਨਾਨਕ ! ਪੂਰਾ ਜੇ ਮਿਲੈ ; ਕਿਉ (ਕਿਉਂ) ਘਾਟੈ ਗੁਣ, ਤਾਸ ? ॥੪॥੯॥

ਸਿਰੀ ਰਾਗੁ, ਮਹਲਾ ੧ ॥

ਆਵਹੁ ਭੈਣੇ ! ਗਲਿ ਮਿਲਹ (ਮਿਲ੍ਹੈਂ) ; ਅੰਕਿ ਸਹੇਲੜੀਆਹ (ਸਹੇਲੜੀਆਂਹ=ਸਹੇਲੜੀਆਂ) ॥ ਮਿਲਿ ਕੈ ਕਰਹ ਕਹਾਣੀਆ (ਕਰਹਿਂ ਕਹਾਣੀਆਂ) ; ਸੰਮ੍ਰਥ ਕੰਤ ਕੀਆਹ (ਕੀਆਂਹ=ਕੀਆਂ) ॥ ਸਾਚੇ ਸਾਹਿਬ, ਸਭਿ ਗੁਣ ; ਅਉਗਣ (ਔਗੁਣ) ਸਭਿ ਅਸਾਹ (ਅਸਾਂਹ=ਅਸਾਂ) ॥੧॥ ਕਰਤਾ ! ਸਭੁ ਕੋ ਤੇਰੈ ਜੋਰਿ ॥ ਏਕੁ ਸਬਦੁ (ਸ਼ਬਦ) ਬੀਚਾਰੀਐ ; ਜਾ ਤੂ (ਜਾਂ ਤੂੰ) , ਤਾ (ਤਾਂ) ਕਿਆ ਹੋਰਿ ? ॥੧॥ ਰਹਾਉ ॥ ਜਾਇ ਪੁਛਹੁ ਸੋਹਾਗਣੀ ( ਪੁੱਛੋ ਸੋਹਾਗਣੀਂ) ; ਤੁਸੀ (ਤੁਸੀਂ) ਰਾਵਿਆ, ਕਿਨੀ ਗੁਣਂੀ (ਕਿਨ੍ਹੀਂ ਗੁਣੀਂ ) ? ॥ ਸਹਜਿ, ਸੰਤੋਖਿ, ਸੀਗਾਰੀਆ (ਸ਼ੀਂਗਾਰੀਆਂ) ; ਮਿਠਾ (ਮਿੱਠਾ) ਬੋਲਣੀ ॥ ਪਿਰੁ ਰੀਸਾਲੂ, ਤਾ (ਤਾਂ) ਮਿਲੈ ; ਜਾ (ਜਾਂ), ਗੁਰ ਕਾ ਸਬਦੁ (ਸ਼ਬਦ) ਸੁਣੀ ॥੨॥ ਕੇਤੀਆ ਤੇਰੀਆ ਕੁਦਰਤੀ (ਕੇਤੀਆਂ ਤੇਰੀਆਂ ਕੁਦਰਤੀਂ) ; ਕੇਵਡ, ਤੇਰੀ ਦਾਤਿ ? ॥ ਕੇਤੇ ਤੇਰੇ ਜੀਅ ਜੰਤ ; ਸਿਫਤਿ ਕਰਹਿ (ਕਰਹਿਂ) ਦਿਨੁ ਰਾਤਿ ॥ ਕੇਤੇ ਤੇਰੇ ਰੂਪ ਰੰਗ ; ਕੇਤੇ ਜਾਤਿ ਅਜਾਤਿ ॥੩॥ ਸਚੁ ਮਿਲੈ, ਸਚੁ ਊਪਜੈ ; ਸਚ ਮਹਿ (ਮਹਿਂ), ਸਾਚਿ ਸਮਾਇ ॥ ਸੁਰਤਿ ਹੋਵੈ, ਪਤਿ ਊਗਵੈ ; ਗੁਰ ਬਚਨੀ, ਭਉ ਖਾਇ ॥ ਨਾਨਕ ! ਸਚਾ ਪਾਤਿਸਾਹੁ (ਸੱਚਾ ਪਾਤਿਸ਼ਾਹ) ; ਆਪੇ ਲਏ ਮਿਲਾਇ ॥੪॥੧੦॥

Guru Granth Sahib (Page No. 8-13)

0

‘ਰਹਰਾਸਿ’ (9 ਸ਼ਬਦ +) ਸੋਹਿਲਾ (5 ਸ਼ਬਦ)

(ਨੋਟ: ਹੇਠਾਂ ਦਿੱਤੇ ਜਾ ਰਹੇ ‘ਸੋ ਦਰੁ’ ਦੇ 5 ਤੇ ‘ਸੋ ਪੁਰਖੁ’ ਦੇ 4 ਸ਼ਬਦਾਂ ਦੇ ਸੰਗ੍ਰਹਿ ਵਿੱਚ 7 ਸ਼ਬਦ ਅਜਿਹੇ ਹਨ, ਜਿਨ੍ਹਾਂ ’ਚ ਵਿਸ਼ੇ ਨੂੰ ਸਮਝਾਉਣ ਲਈ ‘ਰਹਾਉ’ ਬੰਦ ਦੀ ਟੇਕ (ਮਦਦ) ਲਈ ਗਈ ਹੈ ਪਰ ‘ਸੋ ਦਰੁ’ ਦਾ ਪਹਿਲਾ ਵੱਡਾ ਸ਼ਬਦ ਤੇ ‘ਸੋ ਪੁਰਖੁ’ ਦਾ ਵੀ 5 ਬੰਦਾਂ ਵਾਲ਼ਾ ਪਹਿਲਾ ਵੱਡਾਸ਼ਬਦ ‘ਰਹਾਉ’ ਮੁਕਤ ਹਨ। ਇਸ ਲਿਖਤ ਤਰਤੀਬ ਰਾਹੀਂ ਇਹ ਜਾਣਕਾਰੀ ਮਿਲਦੀ ਹੈ ਕਿ ਸ਼ਬਦ ਦਾ ਅੱਖਰੀਂ ਵਿਸਥਾਰ ‘ਰਹਾਉ’ ਬੰਦ ਦੀ ਮੌਜੂਦਗੀ ਨੂੰ ਨਿਰਧਾਰਿਤ ਨਹੀਂ ਕਰਦਾ ਬਲਕਿ ਸ਼ਬਦ ਦਾ ਭਾਵਾਰਥ ਵਿਸਥਾਰ ਹੀ ‘ਰਹਾਉ’ ਬੰਦ ਦੀ ਜ਼ਰੂਰਤ ਨੂੰ ਮਹਿਸੂਸ ਕਰਵਾਉਂਦਾ ਹੈ।

‘ਰਹਾਉ’ ਮੁਕਤ ਦੋਵੇਂ ਵੱਡੇ ਸ਼ਬਦ, ਪੈਰੋਕਾਰਾਂ ਨੂੰ ਕੇਵਲ ਨਿਰਾਕਾਰ ਦੇ ਰੂ-ਬਰੂ ਹੋ ਕੇ ਆਪਣੀ ਦਿਲੀ ਭਾਵਨਾ ਵਿਅਕਤ ਕਰਨ ਦੀ ਪ੍ਰੇਰਨਾ ਦੇਂਦੇ ਹਨ ਜਦਕਿ ਬਾਕੀ ‘ਰਹਾਉ’ ਬੰਦ ਅਧੀਨ 7 ਸ਼ਬਦਾਂ ’ਚ ਉਕਤ ਵਿਸ਼ੇ ਤੋਂ ਇਲਾਵਾ ‘ਗੁਰੂ ਤੇ ਸੰਗਤ’ ਦੀ ਅਹਿਮੀਅਤ ਅਤੇ ‘ਮਨ’ ਨੂੰ ਪ੍ਰੇਰਨਾ ਦਿੱਤੀ ਗਈ ਹੈ। ‘ਸੋ ਦਰੁ’ ਤੇ ‘ਸੋ ਪੁਰਖੁ’ ਆਰੰਭਕ ਸ਼ਬਦਾਂ ਵਾਙ ਹੀ ‘ਸੋ ਦਰੁ’ ਦੇ ਦੂਸਰੇ, ਤੀਸਰੇ ਸ਼ਬਦ ਅਤੇ ‘ਸੋ ਪੁਰਖੁ’ ਦੇ ਦੂਸਰੇ ਸ਼ਬਦ ਦਾ ‘ਸਾਰ’ (ਭਾਵ ਰਹਾਉ) ਨਿਰਾਕਾਰ ਦੇ ਰੂ-ਬਰੂ ਵਾਲ਼ੇ ਵਿਸ਼ੇ ਨਾਲ਼ ਹੀ ਸੰਬੰਧਿਤ ਹੈ; ਜਿਵੇਂ ਕਿ:

(2). ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ! ਗੁਣੀ (ਗੁਣੀਂ) ਗਹੀਰਾ ! ॥ ਕੋਇ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ? ॥੧॥ ਰਹਾਉ ॥ (ਸੋ ਦਰੁ)

(3). ਸੋ, ਕਿਉ (ਕਿਉਂ) ਵਿਸਰੈ ? ਮੇਰੀ ਮਾਇ ! ॥ ਸਾਚਾ ਸਾਹਿਬੁ, ਸਾਚੈ ਨਾਇ (ਨਾਇਂ)॥੧॥ ਰਹਾਉ ॥ (ਸੋ ਦਰੁ)

(2). ਤੂੰ ਕਰਤਾ ਸਚਿਆਰੁ, ਮੈਡਾ ਸਾਂਈ (ਮੈਂਡਾ ਸਾਈਂ)॥ ਜੋ ਤਉ (ਤੌ) ਭਾਵੈ, ਸੋਈ ਥੀਸੀ ; ਜੋ ਤੂੰ ਦੇਹਿ (ਦੇਹਿਂ), ਸੋਈ ਹਉ ਪਾਈ (ਹੌਂ ਪਾਈਂ) ॥੧॥ ਰਹਾਉ ॥ (ਸੋ ਪੁਰਖੁ)

‘ਸੋ ਦਰੁ’ ਦੇ ਚੌਥੇ ਤੇ ਪੰਜਵੇਂ ਸ਼ਬਦ ਦਾ ‘ਸਾਰ’ (ਭਾਵ ਰਹਾਉ) ‘ਗੁਰੂ ਤੇ ਗੁਰੂ ਸੰਗਤ’ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ; ਜਿਵੇਂ ਕਿ:

(4). ਮੇਰੇ ਮੀਤ ਗੁਰਦੇਵ ! ਮੋ ਕਉ, ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ, ਮੇਰਾ ਪ੍ਰਾਨ ਸਖਾਈ ; ਹਰਿ ਕੀਰਤਿ, ਹਮਰੀ ਰਹਰਾਸਿ ॥੧॥ ਰਹਾਉ ॥ (ਸੋ ਦਰੁ)

(5). ਮੇਰੇ ਮਾਧਉ ਜੀ ! ਸਤਸੰਗਤਿ ਮਿਲੇ, ਸੁ ਤਰਿਆ ॥ ਗੁਰ ਪਰਸਾਦਿ, ਪਰਮਪਦੁ ਪਾਇਆ ; ਸੂਕੇ ਕਾਸਟ, ਹਰਿਆ ॥੧॥ ਰਹਾਉ ॥ (ਸੋ ਦਰੁ)

‘ਸੋ ਪੁਰਖੁ’ ਦਾ ਤੀਜਾ ਤੇ ਚੌਥਾ ਸ਼ਬਦ ‘ਮਨ’ ਨੂੰ ਸੰਬੋਧਨ ਕਰਕੇ ਉਸ ਤੋਂ ਸਹਿਯੋਗ ਦੀ ਮੰਗ ਕਰਨ ਵਾਲ਼ੇ ਵਿਸ਼ੇ ਨਾਲ਼ ਸੰਬੰਧਿਤ ਹੈ; ਜਿਵੇਂ ਕਿ:

(3). ਮਨ ! ਏਕੁ ਨ ਚੇਤਸਿ, ਮੂੜ (ਮੂੜ੍ਹ) ਮਨਾ ! ॥ ਹਰਿ ਬਿਸਰਤ, ਤੇਰੇ ਗੁਣ ਗਲਿਆ ॥੧॥ ਰਹਾਉ ॥ (ਸੋ ਪੁਰਖੁ)

(4). ਸਰੰਜਾਮਿ ਲਾਗੁ, ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ, ਰੰਗਿ ਮਾਇਆ ਕੈ ॥੧॥ ਰਹਾਉ ॥) (ਸੋ ਪੁਰਖੁ)

ੴ ਸਤਿ ਗੁਰ ਪ੍ਰਸਾਦਿ ॥

ਸੋ ਦਰੁ, ਰਾਗੁ ਆਸਾ, ਮਹਲਾ ੧

ਸੋ ਦਰੁ ਤੇਰਾ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ (ਸਮ੍ਹਾਲ਼ੇਂ) ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ; ਕੇਤੇ ਤੇਰੇ ਵਾਵਣਹਾਰੇ ॥ ਕੇਤੇ ਤੇਰੇ ਰਾਗ, ਪਰੀ ਸਿਉ ਕਹੀਅਹਿ (ਸਿਉਂ ਕਹੀਅਹਿਂ) ; ਕੇਤੇ ਤੇਰੇ ਗਾਵਣਹਾਰੇ ॥ ਗਾਵਨਿ ਤੁਧ ਨੋ, ਪਵਣੁ, ਪਾਣੀ, ਬੈਸੰਤਰੁ ; ਗਾਵੈ ਰਾਜਾ-ਧਰਮੁ, ਦੁਆਰੇ ॥ ਗਾਵਨਿ ਤੁਧ ਨੋ, ਚਿਤੁ-ਗੁਪਤੁ ਲਿਖਿ ਜਾਣਨਿ ; ਲਿਖਿ ਲਿਖਿ, ਧਰਮੁ ਬੀਚਾਰੇ ॥ ਗਾਵਨਿ ਤੁਧ ਨੋ, ਈਸਰੁ (ਈਸ਼ਰ), ਬ੍ਰਹਮਾ, ਦੇਵੀ ; ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨਿ ਤੁਧ ਨੋ, ਇੰਦ੍ਰ ਇੰਦ੍ਰਾਸਣਿ ਬੈਠੇ ; ਦੇਵਤਿਆ (ਦੇਵਤਿਆਂ) ਦਰਿ ਨਾਲੇ ॥ ਗਾਵਨਿ ਤੁਧ ਨੋ, ਸਿਧ ਸਮਾਧੀ ਅੰਦਰਿ ; ਗਾਵਨਿ ਤੁਧ ਨੋ, ਸਾਧ ਬੀਚਾਰੇ (‘ਬੀ’ ਹੈ ‘ਬਿ’ ਨਹੀਂ)॥ ਗਾਵਨਿ ਤੁਧ ਨੋ, ਜਤੀ ਸਤੀ ਸੰਤੋਖੀ ; ਗਾਵਨਿ ਤੁਧ ਨੋ, ਵੀਰ ਕਰਾਰੇ ॥ ਗਾਵਨਿ ਤੁਧ ਨੋ, ਪੰਡਿਤ ਪੜਨਿ (ਪੜ੍ਹਨ) ਰਖੀਸੁਰ ; ਜੁਗੁ-ਜੁਗੁ ਵੇਦਾ ਨਾਲੇ (ਵੇਦਾਂ ਨਾਲ਼ੇ)॥ ਗਾਵਨਿ ਤੁਧ ਨੋ, ਮੋਹਣੀਆ (ਮੋਹਣੀਆਂ) ਮਨੁ ਮੋਹਨਿ ; ਸੁਰਗੁ, ਮਛੁ, ਪਇਆਲੇ ॥ ਗਾਵਨਿ ਤੁਧ ਨੋ, ਰਤਨ ਉਪਾਏ ਤੇਰੇ ; ਅਠਸਠਿ ਤੀਰਥ ਨਾਲੇ ॥ ਗਾਵਨਿ ਤੁਧ ਨੋ, ਜੋਧ ਮਹਾ ਬਲ (ਮਹਾਂ ਬਲ) ਸੂਰਾ ; ਗਾਵਨਿ ਤੁਧ ਨੋ, ਖਾਣੀ ਚਾਰੇ ॥ ਗਾਵਨਿ ਤੁਧ ਨੋ, ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ (ਰੱਖੇ) ਤੇਰੇ ਧਾਰੇ ॥ ਸੇਈ ਤੁਧ ਨੋ ਗਾਵਨਿ, ਜੋ ਤੁਧੁ ਭਾਵਨਿ; ਰਤੇ (ਰੱਤੇ) ਤੇਰੇ ਭਗਤ ਰਸਾਲੇ॥ ਹੋਰਿ ਕੇਤੇ ਤੁਧ ਨੋ ਗਾਵਨਿ ; ਸੇ, ਮੈ ਚਿਤਿ ਨ ਆਵਨਿ ; ਨਾਨਕੁ ਕਿਆ ਬੀਚਾਰੇ ? ॥ ਸੋਈ ਸੋਈ ਸਦਾ ਸਚੁ ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ ; ਰਚਨਾ ਜਿਨਿ (ਜਿਨ੍ਹ) ਰਚਾਈ ॥ ਰੰਗੀ ਰੰਗੀ ਭਾਤੀ (ਰੰਗੀਂ ਰੰਗੀਂ ਭਾਂਤੀਂ), ਕਰਿ ਕਰਿ ਜਿਨਸੀ (ਜਿਨਸੀਂ); ਮਾਇਆ ਜਿਨਿ (ਜਿਨ੍ਹ) ਉਪਾਈ ॥ ਕਰਿ ਕਰਿ ਦੇਖੈ, ਕੀਤਾ ਆਪਣਾ ; ਜਿਉ (ਜਿਉਂ), ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ, ਸੋਈ ਕਰਸੀ; ਫਿਰਿ, ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ (ਪਾਤਿਸ਼ਾਹ), ਸਾਹਾ (ਸ਼ਾਹਾਂ) ਪਤਿਸਾਹਿਬੁ (‘ਪਤਿ’ ਹੈ, ਨਾ ਕਿ ‘ਪਾਤਿ’); ਨਾਨਕ ! ਰਹਣੁ ਰਜਾਈ (ਰਜ਼ਾਈ)॥੧॥

ਆਸਾ, ਮਹਲਾ ੧ ॥

ਸੁਣਿ, ਵਡਾ (ਵੱਡਾ) ਆਖੈ ਸਭੁ ਕੋਇ ॥ ਕੇਵਡੁ ਵਡਾ (ਵੱਡਾ)? ਡੀਠਾ ਹੋਇ ॥ ਕੀਮਤਿ ਪਾਇ, ਨ ਕਹਿਆ ਜਾਇ ॥ ਕਹਣੈ ਵਾਲੇ, ਤੇਰੇ ਰਹੇ ਸਮਾਇ ॥੧॥ ਵਡੇ (ਵੱਡੇ) ਮੇਰੇ ਸਾਹਿਬਾ ! ਗਹਿਰ ਗੰਭੀਰਾ ! ਗੁਣੀ (ਗੁਣੀਂ) ਗਹੀਰਾ ! ॥ ਕੋਇ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ? ॥੧॥ ਰਹਾਉ ॥ ਸਭਿ ਸੁਰਤੀ (ਸਰਤੀਂ) ਮਿਲਿ, ਸੁਰਤਿ ਕਮਾਈ ॥ ਸਭ ਕੀਮਤਿ ਮਿਲਿ, ਕੀਮਤਿ ਪਾਈ ॥ ਗਿਆਨੀ ਧਿਆਨੀ, ਗੁਰ-ਗੁਰ ਹਾਈ ॥ ਕਹਣੁ ਨ ਜਾਈ, ਤੇਰੀ ਤਿਲੁ ਵਡਿਆਈ ॥੨॥ ਸਭਿ ਸਤ, ਸਭਿ ਤਪ, ਸਭਿ ਚੰਗਿਆਈਆ (ਚੰਗਿਆਈਆਂ)॥ ਸਿਧਾ ਪੁਰਖਾ ਕੀਆ ਵਡਿਆਈਆ (ਸਿਧਾਂ ਪੁਰਖਾਂ ਕੀਆਂ ਵਡਿਆਈਆਂ) ॥ ਤੁਧੁ ਵਿਣੁ; ਸਿਧੀ, ਕਿਨੈ ਨ ਪਾਈਆ (ਪਾਈ+ਆ)॥ ਕਰਮਿ ਮਿਲੈ, ਨਾਹੀ (ਨਾਹੀਂ) ਠਾਕਿ ਰਹਾਈਆ (ਰਹਾਈ+ਆ)॥੩॥ ਆਖਣ ਵਾਲਾ, ਕਿਆ ਵੇਚਾਰਾ ? ॥ ਸਿਫਤੀ (ਸਿਫ਼ਤੀਂ) ਭਰੇ, ਤੇਰੇ ਭੰਡਾਰਾ ॥ ਜਿਸੁ ਤੂ ਦੇਹਿ (ਦੇਹਿਂ), ਤਿਸੈ ਕਿਆ ਚਾਰਾ ? ॥ ਨਾਨਕ ! ਸਚੁ ਸਵਾਰਣਹਾਰਾ ॥੪॥੨॥

ਆਸਾ, ਮਹਲਾ ੧ ॥

ਆਖਾ ਜੀਵਾ (ਆਖਾਂ ਜੀਵਾਂ), ਵਿਸਰੈ ਮਰਿ ਜਾਉ (ਜਾਉਂ)॥ ਆਖਣਿ ਅਉਖਾ (ਔਖਾ), ਸਾਚਾ ਨਾਉ (ਨਾਉਂ)॥ ਸਾਚੇ ਨਾਮ ਕੀ, ਲਾਗੈ ਭੂਖ ॥ ਉਤੁ ਭੂਖੈ; ਖਾਇ ਚਲੀਅਹਿ (ਚਲੀਐਂ) ਦੂਖ ॥੧॥ ਸੋ, ਕਿਉ (ਕਿਉਂ) ਵਿਸਰੈ ? ਮੇਰੀ ਮਾਇ ! ॥ ਸਾਚਾ ਸਾਹਿਬੁ, ਸਾਚੈ ਨਾਇ (ਨਾਇਂ)॥੧॥ ਰਹਾਉ ॥ ਸਾਚੇ ਨਾਮ ਕੀ, ਤਿਲੁ ਵਡਿਆਈ ॥ ਆਖਿ ਥਕੇ (ਥੱਕੇ), ਕੀਮਤਿ ਨਹੀ (ਨਹੀਂ) ਪਾਈ ॥ ਜੇ, ਸਭਿ ਮਿਲਿ ਕੈ ; ਆਖਣ ਪਾਹਿ (ਪਾਹਿਂ)॥ ਵਡਾ (ਵੱਡਾ) ਨ ਹੋਵੈ, ਘਾਟਿ ਨ ਜਾਇ ॥੨॥ ਨਾ ਓਹੁ (ਓਹ) ਮਰੈ, ਨ ਹੋਵੈ ਸੋਗੁ ॥ ਦੇਦਾ (ਦੇਂਦਾ) ਰਹੈ, ਨ ਚੂਕੈ ਭੋਗੁ ॥ ਗੁਣੁ ਏਹੋ, ਹੋਰੁ ਨਾਹੀ (ਨਾਹੀਂ) ਕੋਇ ॥ ਨਾ ਕੋ ਹੋਆ, ਨਾ ਕੋ ਹੋਇ ॥੩॥ ਜੇਵਡੁ ਆਪਿ, ਤੇਵਡ ਤੇਰੀ ਦਾਤਿ ॥ ਜਿਨਿ (ਜਿਨ੍ਹ), ਦਿਨੁ ਕਰਿ ਕੈ ; ਕੀਤੀ ਰਾਤਿ ॥ ਖਸਮੁ ਵਿਸਾਰਹਿ (ਵਿਸਾਰੈਂ), ਤੇ ਕਮਜਾਤਿ (ਕਮਜ਼ਾਤ)॥ ਨਾਨਕ ! ਨਾਵੈ (ਨਾਵੈਂ) ਬਾਝੁ, ਸਨਾਤਿ ॥੪॥੩॥

ਰਾਗੁ ਗੂਜਰੀ, ਮਹਲਾ ੪ ॥

ਹਰਿ ਕੇ ਜਨ! ਸਤਿਗੁਰ ਸਤਪੁਰਖਾ ! ਬਿਨਉ ਕਰਉ (ਕਰੌਂ), ਗੁਰ ਪਾਸਿ ॥ ਹਮ ਕੀਰੇ ਕਿਰਮ, ਸਤਿਗੁਰ ! ਸਰਣਾਈ (ਸ਼ਰਣਾਈ); ਕਰਿ ਦਇਆ (ਦਇ+ਆ’ ਹੈ, ‘ਦਿਆ’ ਨਹੀਂ), ਨਾਮੁ ਪਰਗਾਸਿ ॥੧॥ ਮੇਰੇ ਮੀਤ ਗੁਰਦੇਵ ! ਮੋ ਕਉ, ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ, ਮੇਰਾ ਪ੍ਰਾਨ ਸਖਾਈ ; ਹਰਿ ਕੀਰਤਿ, ਹਮਰੀ ਰਹਰਾਸਿ ॥੧॥ ਰਹਾਉ ॥ ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ (ਜਿਨ੍ਹ), ਹਰਿ ਹਰਿ ਸਰਧਾ (ਸ਼ਰਧਾ), ਹਰਿ ਪਿਆਸ ॥ ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ (ਤ੍ਰਿਪਤਾਸੈਂ); ਮਿਲਿ ਸੰਗਤਿ, ਗੁਣ ਪਰਗਾਸਿ ॥੨॥ ਜਿਨ (ਜਿਨ੍ਹ), ਹਰਿ ਹਰਿ, ਹਰਿ ਰਸੁ, ਨਾਮੁ ਨ ਪਾਇਆ; ਤੇ ਭਾਗਹੀਣ, ਜਮ ਪਾਸਿ ॥ ਜੋ, ਸਤਿਗੁਰ ਸਰਣਿ (ਸ਼ਰਣ) ਸੰਗਤਿ ਨਹੀ (ਨਹੀਂ) ਆਏ; ਧ੍ਰਿਗੁ ਜੀਵੇ, ਧ੍ਰਿਗੁ ਜੀਵਾਸਿ ॥੩॥ ਜਿਨ (ਜਿਨ੍ਹ), ਹਰਿ ਜਨ ਸਤਿਗੁਰ ਸੰਗਤਿ ਪਾਈ; ਤਿਨ (ਤਿਨ੍ਹ), ਧੁਰਿ ਮਸਤਕਿ ਲਿਖਿਆ ਲਿਖਾਸਿ ॥ ਧਨੁ ਧੰਨੁ ਸਤਸੰਗਤਿ; ਜਿਤੁ, ਹਰਿ ਰਸੁ ਪਾਇਆ ; ਮਿਲਿ ਜਨ, ਨਾਨਕ ! ਨਾਮੁ ਪਰਗਾਸਿ ॥੪॥੪॥

ਰਾਗੁ ਗੂਜਰੀ, ਮਹਲਾ ੫ ॥

ਕਾਹੇ, ਰੇ ਮਨ ! ਚਿਤਵਹਿ ਉਦਮੁ ? ਜਾ (ਜਾਂ), ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ, ਜੰਤ ਉਪਾਏ; ਤਾ ਕਾ ਰਿਜਕੁ (ਰਿਜ਼ਕ), ਆਗੈ ਕਰਿ ਧਰਿਆ ॥੧॥ ਮੇਰੇ ਮਾਧਉ ਜੀ ! ਸਤਸੰਗਤਿ ਮਿਲੇ, ਸੁ ਤਰਿਆ ॥ ਗੁਰ ਪਰਸਾਦਿ, ਪਰਮਪਦੁ ਪਾਇਆ ; ਸੂਕੇ ਕਾਸਟ, ਹਰਿਆ ॥੧॥ ਰਹਾਉ ॥ ਜਨਨਿ, ਪਿਤਾ, ਲੋਕ, ਸੁਤ, ਬਨਿਤਾ ; ਕੋਇ ਨ ਕਿਸ ਕੀ ਧਰਿਆ (ਭਾਵ ਆਸਰਾ)॥ ਸਿਰਿ ਸਿਰਿ, ਰਿਜਕੁ (ਰਿਜ਼ਕ) ਸੰਬਾਹੇ ਠਾਕੁਰੁ; ਕਾਹੇ, ਮਨ ! ਭਉ ਕਰਿਆ ? ॥੨॥ ਊਡੇ, ਊਡਿ ਆਵੈ, ਸੈ ਕੋਸਾ (ਕੋਸਾਂ) ; ਤਿਸੁ, ਪਾਛੈ ਬਚਰੇ ਛਰਿਆ ॥ ਤਿਨ (ਤਿਨ੍ਹ) ਕਵਣੁ ਖਲਾਵੈ ? ਕਵਣੁ ਚੁਗਾਵੈ ? ਮਨ ਮਹਿ ਸਿਮਰਨੁ (ਭਾਵ ਯਾਦ) ਕਰਿਆ ॥੩॥ ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥ ਜਨ ਨਾਨਕ ! ਬਲਿ ਬਲਿ, ਸਦ ਬਲਿ ਜਾਈਐ ; ਤੇਰਾ ਅੰਤੁ ਨ ਪਾਰਾਵਰਿਆ ॥੪॥੫॥

ੴ ਸਤਿ ਗੁਰ ਪ੍ਰਸਾਦਿ ॥

ਰਾਗੁ ਆਸਾ, ਮਹਲਾ ੪, ਸੋ ਪੁਰਖੁ

ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ (ਅਗੰਮਾ ਅਗੰਮ) ਅਪਾਰਾ ॥ ਸਭਿ ਧਿਆਵਹਿ (ਧਿਆਵੈਂ), ਸਭਿ ਧਿਆਵਹਿ (ਧਿਆਵੈਂ), ਤੁਧੁ ਜੀ ! ਹਰਿ ਸਚੇ ਸਿਰਜਣਹਾਰਾ ! ॥ ਸਭਿ ਜੀਅ ਤੁਮਾਰੇ (ਜੀ.. ਤੁਮ੍ਹਾਰੇ) ਜੀ ! ਤੂੰ ਜੀਆ (ਜੀਆਂ) ਕਾ ਦਾਤਾਰਾ ॥ ਹਰਿ ਧਿਆਵਹੁ ਸੰਤਹੁ ਜੀ ! ਸਭਿ ਦੂਖਵਿਸਾਰਣਹਾਰਾ ॥ ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ, ਜੀ ! ਕਿਆ, ਨਾਨਕ ! ਜੰਤ ਵਿਚਾਰਾ ? ॥੧॥ ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ, ਜੀ ! ਹਰਿ ਏਕੋ ਪੁਰਖੁ ਸਮਾਣਾ ॥ ਇਕਿ ਦਾਤੇ, ਇਕਿ ਭੇਖਾਰੀ, ਜੀ ! ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ, ਆਪੇ ਭੁਗਤਾ, ਜੀ ! ਹਉ (ਹੌਂ), ਤੁਧੁ ਬਿਨੁ ; ਅਵਰੁ ਨ ਜਾਣਾ ॥ ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ! ਤੇਰੇ, ਕਿਆ ਗੁਣ ਆਖਿ ਵਖਾਣਾ ? ॥ ਜੋ ਸੇਵਹਿ (ਸੇਵਹਿਂ), ਜੋ ਸੇਵਹਿ (ਸੇਵਹਿਂ), ਤੁਧੁ ਜੀ ! ਜਨੁ ਨਾਨਕੁ, ਤਿਨ (ਤਿਨ੍ਹ) ਕੁਰਬਾਣਾ ॥੨॥ ਹਰਿ ਧਿਆਵਹਿ (ਧਿਆਵੈਂ), ਹਰਿ ਧਿਆਵਹਿ (ਧਿਆਵੈਂ) ਤੁਧੁ ਜੀ ! ਸੇ ਜਨ, ਜੁਗ ਮਹਿ ਸੁਖਵਾਸੀ ॥ ਸੇ ਮੁਕਤੁ, ਸੇ ਮੁਕਤੁ ਭਏ ; ਜਿਨ (ਜਿਨ੍ਹ) ਹਰਿ ਧਿਆਇਆ, ਜੀ ; ਤਿਨ (ਤਿਨ੍ਹ), ਤੂਟੀ ਜਮ ਕੀ ਫਾਸੀ॥ ਜਿਨ ਨਿਰਭਉ, ਜਿਨ (ਜਿਨ੍ਹ) ਹਰਿ ਨਿਰਭਉ ਧਿਆਇਆ, ਜੀ ; ਤਿਨ (ਤਿਨ੍ਹ) ਕਾ ਭਉ ਸਭੁ ਗਵਾਸੀ ॥ ਜਿਨ (ਜਿਨ੍ਹ) ਸੇਵਿਆ, ਜਿਨ (ਜਿਨ੍ਹ) ਸੇਵਿਆ, ਮੇਰਾ ਹਰਿ ਜੀ ; ਤੇ, ਹਰਿ ਹਰਿ ਰੂਪਿ ਸਮਾਸੀ ॥ ਸੇ ਧੰਨੁ, ਸੇ ਧੰਨੁ, ਜਿਨ (ਜਿਨ੍ਹ) ਹਰਿ ਧਿਆਇਆ ਜੀ ; ਜਨੁ ਨਾਨਕੁ, ਤਿਨ (ਤਿਨ੍ਹ) ਬਲਿ ਜਾਸੀ ॥੩॥ ਤੇਰੀ ਭਗਤਿ, ਤੇਰੀ ਭਗਤਿ ਭੰਡਾਰ, ਜੀ ! ਭਰੇ ਬਿਅੰਤ ਬੇਅੰਤਾ ॥ ਤੇਰੇ ਭਗਤ, ਤੇਰੇ ਭਗਤ ਸਲਾਹਨਿ, ਤੁਧੁ ਜੀ ! ਹਰਿ ਅਨਿਕ ਅਨੇਕ ਅਨੰਤਾ ॥ ਤੇਰੀ ਅਨਿਕ, ਤੇਰੀ ਅਨਿਕ, ਕਰਹਿ (ਕਰੈਂ) ਹਰਿ ਪੂਜਾ, ਜੀ ! ਤਪੁ ਤਾਪਹਿ (ਤਾਪੈਂ), ਜਪਹਿ (ਜਪੈਂ) ਬੇਅੰਤਾ ॥ ਤੇਰੇ ਅਨੇਕ, ਤੇਰੇ ਅਨੇਕ, ਪੜਹਿ (ਪੜ੍ਹੈਂ) ਬਹੁ ਸਿਮ੍ਰਿਤਿ ਸਾਸਤ (ਸ਼ਾਸਤ), ਜੀ ! ਕਰਿ ਕਿਰਿਆ, ਖਟੁ ਕਰਮ ਕਰੰਤਾ ॥ ਸੇ ਭਗਤ, ਸੇ ਭਗਤ ਭਲੇ, ਜਨ ਨਾਨਕ, ਜੀ! ਜੋ ਭਾਵਹਿ (ਭਾਵੈਂ), ਮੇਰੇ ਹਰਿ ਭਗਵੰਤਾ ॥੪॥ ਤੂੰ ਆਦਿ ਪੁਰਖੁ, ਅਪਰੰਪਰੁ ਕਰਤਾ ਜੀ ! ਤੁਧੁ ਜੇਵਡੁ, ਅਵਰੁ ਨ ਕੋਈ ॥ ਤੂੰ ਜੁਗੁ ਜੁਗੁ ਏਕੋ, ਸਦਾਸਦਾ ਤੂੰ ਏਕੋ ਜੀ! ਤੂੰ ਨਿਹਚਲੁ ਕਰਤਾ ਸੋਈ ॥ ਤੁਧੁ ਆਪੇ ਭਾਵੈ, ਸੋਈ ਵਰਤੈ, ਜੀ! ਤੂੰ ਆਪੇ ਕਰਹਿ (ਕਰੈਂ), ਸੁ ਹੋਈ ॥ ਤੁਧੁ ਆਪੇ, ਸ੍ਰਿਸਟਿ (ਸ੍ਰਿਸ਼ਟਿ) ਸਭ ਉਪਾਈ, ਜੀ ! ਤੁਧੁ ਆਪੇ ਸਿਰਜਿ, ਸਭ ਗੋਈ ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ, ਜੀ! ਜੋ, ਸਭਸੈ ਕਾ ਜਾਣੋਈ (ਜਾਣੋ+ਈ)॥੫॥੧॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ਦੀ ਹਰ ਤੁਕ ਦੇ ਅਖੀਰ ’ਚ ‘ਸੁਖਵਾਸੀ, ਫਾਸੀ, ਗਵਾਸੀ, ਸਮਾਸੀ, ਜਾਸੀ’ ਸ਼ਬਦ ਕਾਵਿ ਤੋਲ ਦਾ ਪ੍ਰਤੀਕ ਹਨ, ਨਹੀਂ ਤਾਂ ‘ਫਾਸੀ’ ਦੀ ਬਜਾਏ ‘ਫਾਹੀ’ ਜਾਂ ‘ਫਾਂਸੀ’ ਸ਼ਬਦ ਦਰਜ ਹੋਣਾ ਸੀ। ‘ਗਵਾਸੀ ਤੇ ਜਾਸੀ’ ਸ਼ਬਦ ਵੀ ਭਵਿੱਖ ਕਾਲ ਦੇ ਸੂਚਕ ਨਹੀਂ ਹਨ।)

ਆਸਾ, ਮਹਲਾ ੪ ॥

ਤੂੰ ਕਰਤਾ ਸਚਿਆਰੁ, ਮੈਡਾ ਸਾਂਈ (ਮੈਂਡਾ ਸਾਈਂ)॥ ਜੋ ਤਉ (ਤੌ) ਭਾਵੈ, ਸੋਈ ਥੀਸੀ ; ਜੋ ਤੂੰ ਦੇਹਿ (ਦੇਹਿਂ), ਸੋਈ ਹਉ ਪਾਈ (ਹੌਂ ਪਾਈਂ) ॥੧॥ ਰਹਾਉ ॥ ਸਭ ਤੇਰੀ, ਤੂੰ ਸਭਨੀ (ਸਭਨੀਂ) ਧਿਆਇਆ ॥ ਜਿਸ ਨੋ ਕ੍ਰਿਪਾ ਕਰਹਿ (ਕਰੈਂ); ਤਿਨਿ (ਤਿਨ੍ਹ), ਨਾਮ ਰਤਨੁ ਪਾਇਆ ॥ ਗੁਰਮੁਖਿ ਲਾਧਾ, ਮਨਮੁਖਿ ਗਵਾਇਆ ॥ ਤੁਧੁ ਆਪਿ ਵਿਛੋੜਿਆ, ਆਪਿ ਮਿਲਾਇਆ ॥੧॥ ਤੂੰ ਦਰੀਆਉ ; ਸਭ, ਤੁਝ ਹੀ ਮਾਹਿ (ਮਾਹਿਂ)॥ ਤੁਝ ਬਿਨੁ, ਦੂਜਾ ਕੋਈ ਨਾਹਿ (ਨਾਹਿਂ)॥ ਜੀਅ (ਜੀ..) ਜੰਤ ਸਭਿ, ਤੇਰਾ ਖੇਲੁ ॥ ਵਿਜੋਗਿ ਮਿਲਿ ਵਿਛੁੜਿਆ, ਸੰਜੋਗੀ ਮੇਲੁ ॥੨॥ ਜਿਸ ਨੋ ਤੂ ਜਾਣਾਇਹਿ (ਜਾਣਾਇਹੇਂ ਵਾਙ) ; ਸੋਈ ਜਨੁ ਜਾਣੈ ॥ ਹਰਿ ਗੁਣ, ਸਦ ਹੀ ਆਖਿ ਵਖਾਣੈ ॥ ਜਿਨਿ (ਜਿਨ੍ਹ) ਹਰਿ ਸੇਵਿਆ ; ਤਿਨਿ (ਤਿਨ੍ਹ) ਸੁਖੁ ਪਾਇਆ ॥ ਸਹਜੇ ਹੀ, ਹਰਿ ਨਾਮਿ ਸਮਾਇਆ ॥੩॥ ਤੂ ਆਪੇ ਕਰਤਾ, ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ, ਦੂਜਾ ਅਵਰੁ ਨ ਕੋਇ ॥ ਤੂ ਕਰਿ ਕਰਿ ਵੇਖਹਿ (ਵੇਖਹਿਂ), ਜਾਣਹਿ (ਜਾਣਹਿਂ) ਸੋਇ ॥ ਜਨ ਨਾਨਕ ! ਗੁਰਮੁਖਿ ਪਰਗਟੁ ਹੋਇ ॥੪॥੨॥

ਆਸਾ, ਮਹਲਾ ੧ ॥

ਤਿਤੁ ਸਰਵਰੜੈ (ਸਰਵਰ+ੜੈ), ਭਈਲੇ ਨਿਵਾਸਾ ; ਪਾਣੀ ਪਾਵਕੁ ਤਿਨਹਿ (ਤਿਨ੍ਹੈ) ਕੀਆ ॥ ਪੰਕਜੁ ਮੋਹ, ਪਗੁ ਨਹੀ (ਨਹੀਂ) ਚਾਲੈ ; ਹਮ ਦੇਖਾ, ਤਹ (ਤ੍ਹਾਂ) ਡੂਬੀਅਲੇ ॥੧॥ ਮਨ ! ਏਕੁ ਨ ਚੇਤਸਿ, ਮੂੜ (ਮੂੜ੍ਹ) ਮਨਾ ! ॥ ਹਰਿ ਬਿਸਰਤ, ਤੇਰੇ ਗੁਣ ਗਲਿਆ ॥੧॥ ਰਹਾਉ ॥ ਨਾ ਹਉ (ਹੌਂ) ਜਤੀ ਸਤੀ, ਨਹੀ ਪੜਿਆ (ਨਹੀਂ ਪੜ੍ਹਿਆ); ਮੂਰਖ ਮੁਗਧਾ ਜਨਮੁ ਭਇਆ ॥ ਪ੍ਰਣਵਤਿ ਨਾਨਕ, ਤਿਨ ਕੀ ਸਰਣਾ (ਤਿਨ੍ਹ ਕੀ ਸ਼ਰਣਾ) ; ਜਿਨ (ਜਿਨ੍ਹ), ਤੂ ਨਾਹੀ (ਨਾਹੀਂ) ਵੀਸਰਿਆ ॥੨॥੩॥

ਆਸਾ, ਮਹਲਾ ੫ ॥

ਭਈ ਪਰਾਪਤਿ, ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ॥ ਅਵਰਿ ਕਾਜ, ਤੇਰੈ ਕਿਤੈ ਨ ਕਾਮ ॥ ਮਿਲੁ ਸਾਧ ਸੰਗਤਿ, ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ, ਭਵਜਲ ਤਰਨ ਕੈ ॥ ਜਨਮੁ, ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ, ਤਪੁ, ਸੰਜਮੁ ; ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ; ਹਰਿ ਰਾਇਆ ! ॥ ਕਹੁ ਨਾਨਕ ! ਹਮ ਨੀਚ ਕਰੰਮਾ ॥ ਸਰਣਿ (ਸ਼ਰਣ) ਪਰੇ ਕੀ, ਰਾਖਹੁ ਸਰਮਾ (ਸ਼ਰਮਾ) ॥੨॥੪॥

(ਨੋਟ: ਉਕਤ 9 ਸ਼ਬਦਾਂ ਦੇ ਸੰਗ੍ਰਹਿ ਰੂਪ ਵਿਸ਼ਾ ਤਰਤੀਬ ਸਮਝ ਦੀ ਅਣਹੋਂਦ ਕਾਰਨ ਹੀ ਇਸ ਵਿੱਚ ਭਿੰਨ ਭਿੰਨ ਵਿਸ਼ਿਆਂ ਵਾਲ਼ੇ ਸ਼ਬਦਾਂ ਨੂੰ ਦਰਜ ਕਰਕੇ ਉਕਤ ਮਨੋਰਥ ਦੀ ਪੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਦੀ ਹਿਫ਼ਾਜ਼ਤ ਕਰਨੀ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ।)

ੴ ਸਤਿ ਗੁਰ ਪ੍ਰਸਾਦਿ ॥

ਸੋਹਿਲਾ, ਰਾਗੁ ਗਉੜੀ, ਦੀਪਕੀ, ਮਹਲਾ ੧

ਜੈ ਘਰਿ, ਕੀਰਤਿ ਆਖੀਐ ; ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ, ਗਾਵਹੁ ਸੋਹਿਲਾ ; ਸਿਵਰਿਹੁ ਸਿਰਜਣਹਾਰੋ ॥੧॥ ਤੁਮ ਗਾਵਹੁ, ਮੇਰੇ ਨਿਰਭਉ ਕਾ ਸੋਹਿਲਾ ॥ ਹਉ (ਹੌਂ) ਵਾਰੀ, ਜਿਤੁ ਸੋਹਿਲੈ, ਸਦਾ ਸੁਖੁ ਹੋਇ ॥੧॥ ਰਹਾਉ ॥ ਨਿਤ ਨਿਤ ਜੀਅੜੇ ਸਮਾਲੀਅਨਿ (ਸਮ੍ਹਾਲ਼ੀਅਨ), ਦੇਖੈਗਾ ਦੇਵਣਹਾਰੁ ॥ ਤੇਰੇ , ਦਾਨੈ ਕੀਮਤਿ ਨਾ ਪਵੈ ; ਤਿਸੁ ਦਾਤੇ, ਕਵਣੁ ਸੁਮਾਰੁ (ਸ਼ੁਮਾਰ) ? ॥੨॥ ਸੰਬਤਿ ਸਾਹਾ ਲਿਖਿਆ ; ਮਿਲਿ ਕਰਿ, ਪਾਵਹੁ ਤੇਲੁ ॥ ਦੇਹੁ (‘ਦੇਹਉ’ ਵਾਙ) ਸਜਣ ਅਸੀਸੜੀਆ (ਸੱਜਣ ਅਸੀਸੜੀਆਂ) ; ਜਿਉ (ਜਿਉਂ) ਹੋਵੈ, ਸਾਹਿਬ ਸਿਉ (ਸਿਉਂ) ਮੇਲੁ ॥੩॥ ਘਰਿ ਘਰਿ ਏਹੋ ਪਾਹੁਚਾ (‘ਹੁ’ ਦਾ ਔਂਕੜ ਉਚਾਰਨਾ ਹੈ); ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ; ਨਾਨਕ ! ਸੇ ਦਿਹ ਆਵੰਨਿ ॥੪॥੧॥

ਰਾਗੁ ਆਸਾ, ਮਹਲਾ ੧ ॥

ਛਿਅ (ਛੇ) ਘਰ, ਛਿਅ (ਛੇ) ਗੁਰ ; ਛਿਅ ਉਪਦੇਸ (ਛੇ ਉਪਦੇਸ਼)॥ ਗੁਰੁ ਗੁਰੁ ਏਕੋ, ਵੇਸ ਅਨੇਕ ॥੧॥ ਬਾਬਾ ! ਜੈ ਘਰਿ, ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ, ਵਡਾਈ ਤੋਇ ॥੧॥ ਰਹਾਉ ॥ ਵਿਸੁਏ, ਚਸਿਆ, ਘੜੀਆ, ਪਹਰਾ (ਚਸਿਆਂ, ਘੜੀਆਂ, ਪਹਰਾਂ) ; ਥਿਤੀ, ਵਾਰੀ, ਮਾਹੁ ਹੋਆ (ਥਿਤੀਂ, ਵਾਰੀਂ, ਮਾਹ ਹੋਆ) ॥ ਸੂਰਜੁ ਏਕੋ, ਰੁਤਿ ਅਨੇਕ ॥ ਨਾਨਕ ! ਕਰਤੇ ਕੇ ਕੇਤੇ ਵੇਸ ॥੨॥੨॥         

ਰਾਗੁ ਧਨਾਸਰੀ, ਮਹਲਾ ੧ ॥

ਗਗਨਮੈ ਥਾਲੁ, ਰਵਿ ਚੰਦੁ ਦੀਪਕ ਬਨੇ ; ਤਾਰਿਕਾ ਮੰਡਲ, ਜਨਕ ਮੋਤੀ ॥ ਧੂਪੁ ਮਲਆਨਲੋ, ਪਵਣੁ ਚਵਰੋ ਕਰੇ ; ਸਗਲ ਬਨਰਾਇ, ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ! ॥ ਭਵ ਖੰਡਨਾ ! ਤੇਰੀ ਆਰਤੀ ॥ ਅਨਹਤਾ ਸਬਦ, ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ (ਹੈਂ ਤੋਹਿ ਕੌ) ; ਸਹਸ ਮੂਰਤਿ, ਨਨਾ ਏਕ ਤੁੋਹੀ (ਤੋਹੀ)॥ ਸਹਸ ਪਦ ਬਿਮਲ, ਨਨ ਏਕ ਪਦ ; ਗੰਧ ਬਿਨੁ, ਸਹਸ ਤਵ ਗੰਧ ; ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ; ਜੋਤਿ ਪਰਗਟੁ ਹੋਇ ॥ ਜੋ, ਤਿਸੁ ਭਾਵੈ ; ਸੁ ਆਰਤੀ ਹੋਇ ॥੩॥ ਹਰਿ ! ਚਰਣ ਕਵਲ ਮਕਰੰਦ, ਲੋਭਿਤ ਮਨੋ ; ਅਨਦਿਨੁੋ (ਅਨਦਿਨੋ), ਮੋਹਿ (‘ਮੋਹਿ’ ਦੀ ਸਿਹਾਰੀ ਉਚਾਰਨ ਕਰਨੀ ਹੈ ਕਿਉਂਕਿ ਇਹ ‘ਮੋਹ’ ਨਾਂਵ ਸ਼ਬਦ ਨਹੀਂ ਬਲਕਿ ਪੜਨਾਂਵ ਹੈ) ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ (ਦੇਹ), ਨਾਨਕ ਸਾਰਿੰਗ ਕਉ ; ਹੋਇ ਜਾ ਤੇ, ਤੇਰੈ ਨਾਇ (ਨਾਇਂ) ਵਾਸਾ ॥੪॥੩॥

ਰਾਗੁ ਗਉੜੀ, ਪੂਰਬੀ, ਮਹਲਾ ੪ ॥

ਕਾਮਿ, ਕਰੋਧਿ, ਨਗਰੁ ਬਹੁ ਭਰਿਆ ; ਮਿਲਿ ਸਾਧੂ, ਖੰਡਲ ਖੰਡਾ ਹੇ ॥ ਪੂਰਬਿ ਲਿਖਤ ਲਿਖੇ, ਗੁਰੁ ਪਾਇਆ ; ਮਨਿ ਹਰਿ ਲਿਵ, ਮੰਡਲ ਮੰਡਾ ਹੇ ॥੧॥ ਕਰਿ ਸਾਧੂ ਅੰਜੁਲੀ, ਪੁਨੁ ਵਡਾ (ਵੱਡਾ) ਹੇ ॥ ਕਰਿ ਡੰਡਉਤ, ਪੁਨੁ ਵਡਾ (ਵੱਡਾ) ਹੇ ॥੧॥ ਰਹਾਉ ॥ ਸਾਕਤ, ਹਰਿ ਰਸ ਸਾਦੁ ਨ ਜਾਣਿਆ ; ਤਿਨ (ਤਿਨ੍ਹ) ਅੰਤਰਿ, ਹਉਮੈ ਕੰਡਾ ਹੇ ॥ ਜਿਉ ਜਿਉ ਚਲਹਿ (ਜਿਉਂ ਜਿਉਂ ਚਲਹਿਂ), ਚੁਭੈ, ਦੁਖੁ ਪਾਵਹਿ (ਪਾਵੈਂ); ਜਮਕਾਲੁ ਸਹਹਿ (ਸਹੈਂ) ਸਿਰਿ ਡੰਡਾ ਹੇ ॥੨॥ ਹਰਿ ਜਨ, ਹਰਿ ਹਰਿ ਨਾਮਿ ਸਮਾਣੇ ; ਦੁਖੁ ਜਨਮ ਮਰਣ, ਭਵ ਖੰਡਾ ਹੇ ॥ ਅਬਿਨਾਸੀ (ਅਬਿਨਾਸ਼ੀ) ਪੁਰਖੁ ਪਾਇਆ ਪਰਮੇਸਰੁ ; ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥ ਹਮ ਗਰੀਬ, ਮਸਕੀਨ ਪ੍ਰਭ ! ਤੇਰੇ ; ਹਰਿ ! ਰਾਖੁ ਰਾਖੁ, ਵਡ ਵਡਾ (ਵੱਡ ਵੱਡਾ) ਹੇ ॥ ਜਨ ਨਾਨਕ ! ਨਾਮੁ ਅਧਾਰੁ ਟੇਕ ਹੈ ; ਹਰਿ ਨਾਮੇ ਹੀ, ਸੁਖੁ ਮੰਡਾ ਹੇ ॥੪॥੪॥

ਰਾਗੁ ਗਉੜੀ, ਪੂਰਬੀ, ਮਹਲਾ ੫ ॥

ਕਰਉ (ਕਰੌਂ) ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥ ਈਹਾ (ਈਹਾਂ), ਖਾਟਿ ਚਲਹੁ ਹਰਿ ਲਾਹਾ ; ਆਗੈ ਬਸਨੁ ਸੁਹੇਲਾ ॥੧॥ ਅਉਧ ਘਟੈ, ਦਿਨਸੁ ਰੈਣਾਰੇ (ਰੈਣਾ+ਰੇ) ॥ ਮਨ ! ਗੁਰ ਮਿਲਿ, ਕਾਜ ਸਵਾਰੇ ॥੧॥ ਰਹਾਉ ॥ ਇਹੁ (ਇਹ) ਸੰਸਾਰੁ, ਬਿਕਾਰੁ ਸੰਸੇ ਮਹਿ ; ਤਰਿਓ ਬ੍ਰਹਮ ਗਿਆਨੀ ॥ ਜਿਸਹਿ (ਜਿਸ੍ਹੈ) ਜਗਾਇ, ਪੀਆਵੈ ਇਹੁ (ਇਹ) ਰਸੁ ; ਅਕਥ (ਅਕੱਥ) ਕਥਾ, ਤਿਨਿ (ਤਿਨ੍ਹ) ਜਾਨੀ ॥੨॥ ਜਾ ਕਉ ਆਏ, ਸੋਈ ਬਿਹਾਝਹੁ ; ਹਰਿ, ਗੁਰ ਤੇ ਮਨਹਿ (ਮਨ੍ਹੈ) ਬਸੇਰਾ ॥ ਨਿਜ ਘਰਿ ਮਹਲੁ ਪਾਵਹੁ, ਸੁਖ ਸਹਜੇ ; ਬਹੁਰਿ ਨ ਹੋਇਗੋ ਫੇਰਾ ॥੩॥ ਅੰਤਰਜਾਮੀ ! ਪੁਰਖ ਬਿਧਾਤੇ ! ਸਰਧਾ (ਸ਼ਰਧਾ) ਮਨ ਕੀ ਪੂਰੇ ॥ ਨਾਨਕਦਾਸੁ, ਇਹੈ ਸੁਖੁ ਮਾਗੈ (ਮਾਂਗੈ); ਮੋ ਕਉ ਕਰਿ, ਸੰਤਨ ਕੀ ਧੂਰੇ ॥੪॥੫॥

Guru Granth Sahib (Page No. 1-8)

0

ਸੰਪੂਰਨ ‘ਜਪੁ’ ਬਾਣੀ

ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ ॥

॥ ਜਪੁ ॥

ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ ॥੧॥ ਸੋਚੈ, ਸੋਚਿ ਨ ਹੋਵਈ (ਹੋਵ+ਈ); ਜੇ, ਸੋਚੀ (ਸੋਚੀਂ) ਲਖ ਵਾਰ ॥ ਚੁਪੈ, ਚੁਪ ਨ ਹੋਵਈ (ਹੋਵ+ਈ); ਜੇ, ਲਾਇ ਰਹਾ (ਰਹਾਂ) ਲਿਵ ਤਾਰ ॥ ਭੁਖਿਆ (ਭੁਖਿਆਂ), ਭੁਖ ਨ ਉਤਰੀ ; ਜੇ, ਬੰਨਾ ਪੁਰੀਆ (ਬੰਨ੍ਹਾਂ ਪੁਰੀਆਂ) ਭਾਰ ॥ ਸਹਸ ਸਿਆਣਪਾ ਲਖ ਹੋਹਿ (ਸਿਆਣਪਾਂ ਲਖ ਹੋਹਿਂ) ; ਤ, ਇਕ ਨ ਚਲੈ ਨਾਲਿ ॥ ਕਿਵ, ਸਚਿਆਰਾ ਹੋਈਐ ? ਕਿਵ, ਕੂੜੈ ਤੁਟੈ ਪਾਲਿ ?॥ ਹੁਕਮਿ ਰਜਾਈ (ਰਜ਼ਾਈ) ਚਲਣਾ ; ਨਾਨਕ ! ਲਿਖਿਆ ਨਾਲਿ ॥੧॥ 

ਹੁਕਮੀ, ਹੋਵਨਿ ਆਕਾਰ ; ਹੁਕਮੁ ਨ ਕਹਿਆ ਜਾਈ ॥ ਹੁਕਮੀ, ਹੋਵਨਿ ਜੀਅ (ਜੀ..); ਹੁਕਮਿ ਮਿਲੈ ਵਡਿਆਈ ॥ ਹੁਕਮੀ, ਉਤਮੁ-ਨੀਚੁ ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ (ਪਾਈਐਂ) ॥ ਇਕਨਾ ਹੁਕਮੀ ਬਖਸੀਸ (ਬਖ਼ਸ਼ੀਸ਼) ; ਇਕਿ, ਹੁਕਮੀ ਸਦਾ ਭਵਾਈਅਹਿ (ਭਵਾਈਅਹਿਂ, ਭਵਾਈਐਂ) ॥ ਹੁਕਮੈ ਅੰਦਰਿ ਸਭੁ ਕੋ ; ਬਾਹਰਿ ਹੁਕਮ, ਨ ਕੋਇ ॥ ਨਾਨਕ ! ਹੁਕਮੈ ਜੇ ਬੁਝੈ ; ਤ, ਹਉਮੈ ਕਹੈ ਨ ਕੋਇ ॥੨॥

ਗਾਵੈ ਕੋ ਤਾਣੁ ; ਹੋਵੈ ਕਿਸੈ ਤਾਣੁ ॥ ਗਾਵੈ ਕੋ ; ਦਾਤਿ ਜਾਣੈ ਨੀਸਾਣੁ (ਨੀਸ਼ਾਣ)॥ ਗਾਵੈ ਕੋ ; ਗੁਣ ਵਡਿਆਈਆ (ਵਡਿਆਈਆਂ) ਚਾਰ ॥ ਗਾਵੈ ਕੋ ; ਵਿਦਿਆ ਵਿਖਮੁ ਵੀਚਾਰੁ (‘ਵੀ’ ਹੈ, ‘ਵਿ’ ਨਹੀਂ)॥ ਗਾਵੈ ਕੋ ; ਸਾਜਿ, ਕਰੇ ਤਨੁ ਖੇਹ ॥ ਗਾਵੈ ਕੋ ; ਜੀਅ (ਜੀ..) ਲੈ, ਫਿਰਿ ਦੇਹ ॥ ਗਾਵੈ ਕੋ ; ਜਾਪੈ ਦਿਸੈ ਦੂਰਿ ॥ ਗਾਵੈ ਕੋ ; ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ, ਨ ਆਵੈ ਤੋਟਿ ॥ ਕਥਿ ਕਥਿ ਕਥੀ ; ਕੋਟੀ (ਕੋਟੀਂ) ਕੋਟਿ-ਕੋਟਿ ॥ ਦੇਦਾ (ਦੇਂਦਾ) ਦੇ ; ਲੈਦੇ (ਲੈਂਦੇ), ਥਕਿ ਪਾਹਿ (ਪਾਹਿਂ)॥ ਜੁਗਾ-ਜੁਗੰਤਰਿ, ਖਾਹੀ ਖਾਹਿ (ਖਾਹਿਂ)॥ ਹੁਕਮੀ ਹੁਕਮੁ, ਚਲਾਏ ਰਾਹੁ (ਰਾਹ)॥ ਨਾਨਕ ! ਵਿਗਸੈ ਵੇਪਰਵਾਹੁ (ਵੇਪਰਵਾਹ)॥੩॥

ਸਾਚਾ ਸਾਹਿਬੁ, ਸਾਚੁ ਨਾਇ ; ਭਾਖਿਆ, ਭਾਉ ਅਪਾਰੁ ॥ ਆਖਹਿ, ਮੰਗਹਿ (ਆਖੈਂ, ਮੰਗੈਂ), ਦੇਹਿ ਦੇਹਿ (ਦੇਹ=ਦੇਹ); ਦਾਤਿ ਕਰੇ, ਦਾਤਾਰੁ ॥ ਫੇਰਿ, ਕਿ ਅਗੈ ਰਖੀਐ (ਰੱਖੀਐ) ? ਜਿਤੁ, ਦਿਸੈ ਦਰਬਾਰੁ ॥ ਮੁਹੌ (ਮੁਹੋਂ), ਕਿ ਬੋਲਣੁ ਬੋਲੀਐ ? ਜਿਤੁ, ਸੁਣਿ, ਧਰੇ ਪਿਆਰੁ ॥ ਅੰਮ੍ਰਿਤ ਵੇਲਾ, ਸਚੁ ਨਾਉ (ਨਾਉਂ); ਵਡਿਆਈ ਵੀਚਾਰੁ (‘ਵੀ’ ਹੈ, ‘ਵਿ’ ਨਹੀਂ) ॥ ਕਰਮੀ, ਆਵੈ ਕਪੜਾ; ਨਦਰੀ, ਮੋਖੁ ਦੁਆਰੁ ॥ ਨਾਨਕ ! ਏਵੈ (ਏਵੈਂ) ਜਾਣੀਐ ; ਸਭੁ ਆਪੇ ਸਚਿਆਰੁ ॥੪॥

ਥਾਪਿਆ ਨ ਜਾਇ ; ਕੀਤਾ ਨ ਹੋਇ ॥ ਆਪੇ ਆਪਿ, ਨਿਰੰਜਨੁ ਸੋਇ ॥ ਜਿਨਿ (ਜਿਨ੍ਹ) ਸੇਵਿਆ, ਤਿਨਿ (ਤਿਨ੍ਹ) ਪਾਇਆ ਮਾਨੁ ॥ ਨਾਨਕ ! ਗਾਵੀਐ ਗੁਣੀ ਨਿਧਾਨੁ ॥ ਗਾਵੀਐ, ਸੁਣੀਐ ; ਮਨਿ ਰਖੀਐ (ਰੱਖੀਐ) ਭਾਉ ॥ ਦੁਖੁ ਪਰਹਰਿ ; ਸੁਖੁ, ਘਰਿ ਲੈ ਜਾਇ ॥ ਗੁਰਮੁਖਿ ਨਾਦੰ, ਗੁਰਮੁਖਿ ਵੇਦੰ ; ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ (ਈਸ਼ਰ), ਗੁਰੁ ਗੋਰਖੁ ਬਰਮਾ (ਬਰ੍ਹਮਾ); ਗੁਰੁ ਪਾਰਬਤੀ ਮਾਈ ॥ ਜੇ, ਹਉ (ਹੌਂ) ਜਾਣਾ, ਆਖਾ ਨਾਹੀ (ਆਖਾਂ ਨਾਹੀਂ) ; ਕਹਣਾ ਕਥਨੁ ਨ ਜਾਈ ॥ ਗੁਰਾ ! ਇਕ ਦੇਹਿ (ਦੇਹ) ਬੁਝਾਈ ॥ ਸਭਨਾ ਜੀਆ (ਜੀਆਂ) ਕਾ ਇਕੁ ਦਾਤਾ ; ਸੋ, ਮੈ ਵਿਸਰਿ ਨ ਜਾਈ ॥੫॥

ਤੀਰਥਿ ਨਾਵਾ (ਨ੍ਹਾਵਾਂ), ਜੇ ਤਿਸੁ ਭਾਵਾ (ਭਾਵਾਂ) ; ਵਿਣੁ ਭਾਣੇ, ਕਿ ਨਾਇ ਕਰੀ (ਨ੍ਹਾਇ ਕਰੀਂ)? ॥ ਜੇਤੀ ਸਿਰਠਿ ਉਪਾਈ ਵੇਖਾ (ਵੇਖਾਂ) ; ਵਿਣੁ ਕਰਮਾ, ਕਿ ਮਿਲੈ ? ਲਈ (ਲਈਂ)॥ ਮਤਿ ਵਿਚਿ ਰਤਨ, ਜਵਾਹਰ, ਮਾਣਿਕ ; ਜੇ ਇਕ, ਗੁਰ ਕੀ ਸਿਖ (ਸਿੱਖ) ਸੁਣੀ ॥ ਗੁਰਾ ! ਇਕ ਦੇਹਿ (ਦੇਹ) ਬੁਝਾਈ ॥ ਸਭਨਾ ਜੀਆ (ਜੀਆਂ) ਕਾ ਇਕੁ ਦਾਤਾ ; ਸੋ, ਮੈ ਵਿਸਰਿ ਨ ਜਾਈ ॥੬॥

ਜੇ, ਜੁਗ ਚਾਰੇ ਆਰਜਾ ; ਹੋਰ ਦਸੂਣੀ ਹੋਇ ॥ ਨਵਾ ਖੰਡਾ (ਨਵਾਂ ਖੰਡਾਂ) ਵਿਚਿ ਜਾਣੀਐ ; ਨਾਲਿ ਚਲੈ ਸਭੁ ਕੋਇ ॥ ਚੰਗਾ ਨਾਉ (ਨਾਉਂ) ਰਖਾਇ ਕੈ ; ਜਸੁ ਕੀਰਤਿ ਜਗਿ ਲੇਇ (ਲੇ+ਇ)॥ ਜੇ, ਤਿਸੁ ਨਦਰਿ ਨ ਆਵਈ ; ਤ, ਵਾਤ ਨ ਪੁਛੈ ਕੇ ॥ ਕੀਟਾ (ਕਾਟਾਂ) ਅੰਦਰਿ ਕੀਟੁ ; ਕਰਿ ਦੋਸੀ (ਦੋਸ਼ੀ), ਦੋਸੁ (ਦੋਸ਼) ਧਰੇ ॥ ਨਾਨਕ ! ਨਿਰਗੁਣਿ ਗੁਣੁ ਕਰੇ ; ਗੁਣਵੰਤਿਆ (ਗੁਣਵੰਤਿਆਂ) ਗੁਣੁ ਦੇ ॥ ਤੇਹਾ ਕੋਇ ਨ ਸੁਝਈ (ਸੁਝ+ਈ); ਜਿ ਤਿਸੁ, ਗੁਣੁ ਕੋਇ ਕਰੇ ॥੭॥

ਸੁਣਿਐ ; ਸਿਧ, ਪੀਰ, ਸੁਰਿ (ਭਾਵ ਸ੍ਰੇਸ਼ਟ) ਨਾਥ ॥ ਸੁਣਿਐ ; ਧਰਤਿ ਧਵਲ ਆਕਾਸ (ਆਕਾਸ਼)॥ ਸੁਣਿਐ ; ਦੀਪ, ਲੋਅ (ਲੋ..), ਪਾਤਾਲ ॥ ਸੁਣਿਐ ; ਪੋਹਿ (ਪੋਹ) ਨ ਸਕੈ ਕਾਲੁ ॥ ਨਾਨਕ ! ਭਗਤਾ (ਭਗਤਾਂ) ਸਦਾ ਵਿਗਾਸੁ ॥ ਸੁਣਿਐ ; ਦੂਖ ਪਾਪ ਕਾ ਨਾਸੁ ॥੮॥

ਸੁਣਿਐ ; ਈਸਰੁ, ਬਰਮਾ (ਈਸ਼ਰ, ਬਰ੍ਹਮਾ), ਇੰਦੁ ॥ ਸੁਣਿਐ ; ਮੁਖਿ ਸਾਲਾਹਣ (‘ਸਾ’ ਦਾ ਕੰਨਾ ਉਚਾਰਨਾ ਹੈ), ਮੰਦੁ ॥ ਸੁਣਿਐ ; ਜੋਗ-ਜੁਗਤਿ, ਤਨਿ ਭੇਦ ॥ ਸੁਣਿਐ ; ਸਾਸਤ (ਸ਼ਾਸਤ), ਸਿਮ੍ਰਿਤਿ, ਵੇਦ ॥ ਨਾਨਕ ! ਭਗਤਾ (ਭਗਤਾਂ) ਸਦਾ ਵਿਗਾਸੁ ॥ ਸੁਣਿਐ ; ਦੂਖ ਪਾਪ ਕਾ ਨਾਸੁ ॥੯॥

ਸੁਣਿਐ ; ਸਤੁ ਸੰਤੋਖੁ ਗਿਆਨੁ ॥ ਸੁਣਿਐ ; ਅਠਸਠਿ ਕਾ ਇਸਨਾਨੁ (ਇਸ਼ਨਾਨ)॥ ਸੁਣਿਐ ; ਪੜਿ ਪੜਿ (ਪੜ੍ਹ-ਪੜ੍ਹ), ਪਾਵਹਿ (ਪਾਵੈਂ) ਮਾਨੁ ॥ ਸੁਣਿਐ ; ਲਾਗੈ ਸਹਜਿ ਧਿਆਨੁ ॥ ਨਾਨਕ ! ਭਗਤਾ (ਭਗਤਾਂ) ਸਦਾ ਵਿਗਾਸੁ ॥ ਸੁਣਿਐ ; ਦੂਖ ਪਾਪ ਕਾ ਨਾਸੁ ॥੧੦॥

ਸੁਣਿਐ ; ਸਰਾ ਗੁਣਾ (ਸਰਾਂ ਗੁਣਾਂ) ਕੇ ਗਾਹ ॥ ਸੁਣਿਐ ; ਸੇਖ (ਸ਼ੇਖ਼), ਪੀਰ, ਪਾਤਿਸਾਹ (ਪਾਤਿਸ਼ਾਹ)॥ ਸੁਣਿਐ ; ਅੰਧੇ ਪਾਵਹਿ ਰਾਹੁ (ਰਾਹ)॥ ਸੁਣਿਐ ; ਹਾਥ ਹੋਵੈ ਅਸਗਾਹੁ (ਅਸਗਾਹ)॥ ਨਾਨਕ ! ਭਗਤਾ (ਭਗਤਾਂ) ਸਦਾ ਵਿਗਾਸੁ ॥ ਸੁਣਿਐ ; ਦੂਖ ਪਾਪ ਕਾ ਨਾਸੁ ॥੧੧॥

ਮੰਨੇ ਕੀ ਗਤਿ, ਕਹੀ ਨ ਜਾਇ ॥ ਜੇ ਕੋ ਕਹੈ, ਪਿਛੈ ਪਛੁਤਾਇ (‘ਛੁ’ ਦੀ ਔਂਕੜ ਨੂੰ ਉਚਾਰਨਾ ਹੈ)॥ ਕਾਗਦਿ, ਕਲਮ ਨ ਲਿਖਣਹਾਰੁ ॥ ਮੰਨੇ ਕਾ, ਬਹਿ (ਬਹ)ਕਰਨਿ ਵੀਚਾਰੁ ॥ ਐਸਾ, ਨਾਮੁ ਨਿਰੰਜਨੁ ਹੋਇ ॥ ਜੇ ਕੋ, ਮੰਨਿ ਜਾਣੈ ਮਨਿ; ਕੋਇ ॥੧੨॥

(ਨੋਟ: ਉਕਤ ਪਉੜੀ ’ਚ ਦਰਜ ‘ਕਾਗਦਿ’ ਸ਼ਬਦ ਦੇ ਭਾਵਾਰਥ ਨੂੰ ਸਮਝਣ ਲਈ ‘ਹਾਦਰ, ਹਦੂਰ, ਨਦਰ’ ਆਦਿ ਸ਼ਬਦਾਂ ਦੇ ਰੁਪਾਂਤਰ ਸ਼ਬਦ ‘ਹਾਜ਼ਰ, ਹਜ਼ੂਰ, ਨਜ਼ਰ’ ਆਦਿ ਬਾਰੇ ਬੋਧ ਕਾਫ਼ੀ ਹੈ, ਜਿਨ੍ਹਾਂ ’ਚ ‘ਦ’ ਨੂੰ ‘ਜ਼’ ’ਚ ਤਬਦੀਲ ਕਰ ਲਿਆ ਜਾਂਦਾ ਹੈ, ਇਸ ਤਰ੍ਹਾਂ ਹੀ ‘ਕਾਗਦਿ’ ਦਾ ਰੂਪਾਂਤਰਨ ਸ਼ਬਦ ‘ਕਾਗਜ਼ਿ’ ਭਾਵ ‘ਦ’ ਦੀ ਬਜਾਏ ‘ਜ਼’ ਹੈ ਭਾਵ ਕਾਗਜ਼ ਉੱਤੇ।)

ਮੰਨੈ ; ਸੁਰਤਿ ਹੋਵੈ, ਮਨਿ ਬੁਧਿ ॥ ਮੰਨੈ ; ਸਗਲ ਭਵਣ ਕੀ ਸੁਧਿ ॥ ਮੰਨੈ ; ਮੁਹਿ ਚੋਟਾ (ਮੁੰਹ ਚੋਟਾਂ) ਨਾ ਖਾਇ ॥ ਮੰਨੈ; ਜਮ ਕੈ ਸਾਥਿ, ਨ ਜਾਇ ॥ ਐਸਾ, ਨਾਮੁ ਨਿਰੰਜਨੁ ਹੋਇ ॥ ਜੇ ਕੋ, ਮੰਨਿ ਜਾਣੈ ਮਨਿ; ਕੋਇ ॥੧੩॥

ਮੰਨੈ ; ਮਾਰਗਿ, ਠਾਕ ਨ ਪਾਇ ॥ ਮੰਨੈ ; ਪਤਿ ਸਿਉ (ਸਿਉਂ), ਪਰਗਟੁ ਜਾਇ ॥ ਮੰਨੈ ; ਮਗੁ ਨ ਚਲੈ ਪੰਥੁ ॥ ਮੰਨੈ ; ਧਰਮ ਸੇਤੀ, ਸਨਬੰਧੁ ॥ ਐਸਾ, ਨਾਮੁ ਨਿਰੰਜਨੁ ਹੋਇ ॥ ਜੇ ਕੋ, ਮੰਨਿ ਜਾਣੈ ਮਨਿ; ਕੋਇ ॥ ੧੪॥

ਮੰਨੈ ; ਪਾਵਹਿ (ਪਾਵਹਿਂ) ਮੋਖੁ ਦੁਆਰੁ ॥ ਮੰਨੈ ; ਪਰਵਾਰੈ ਸਾਧਾਰੁ (‘ਸਾ’ ਦੇ ਕੰਨੇ ਨੂੰ ਉਚਾਰਨਾ ਹੈ)॥ ਮੰਨੈ ; ਤਰੈ, ਤਾਰੇ, ਗੁਰੁ ਸਿਖ (ਭਾਵ ਗੁਰੂ ਰੂਪ ਸਿੱਖਿਆ ਮੰਨਣ ਨਾਲ਼)॥ ਮੰਨੈ ; ਨਾਨਕ ! ਭਵਹਿ (ਭਵਹਿਂ) ਨ, ਭਿਖ ॥ ਐਸਾ, ਨਾਮੁ ਨਿਰੰਜਨੁ ਹੋਇ ॥ ਜੇ ਕੋ, ਮੰਨਿ ਜਾਣੈ ਮਨਿ; ਕੋਇ ॥੧੫॥

ਪੰਚ ਪਰਵਾਣ, ਪੰਚ ਪਰਧਾਨੁ ॥ ਪੰਚੇ ਪਾਵਹਿ (ਪਾਵੈਂ), ਦਰਗਹਿ (ਦਰਗ੍ਾ) ਮਾਨੁ ॥ ਪੰਚੇ ਸੋਹਹਿ (ਸੋਹੈਂ), ਦਰਿ ਰਾਜਾਨੁ (‘ਰਾ’ ਦੇ ਕੰਨੇ ਨੂੰ ਉਚਾਰਨਾ ਹੈ)॥ ਪੰਚਾ (ਪੰਚਾਂ) ਕਾ ; ਗੁਰੁ-ਏਕੁ, ਧਿਆਨੁ ॥ ਜੇ, ਕੋ ਕਹੈ ; ਕਰੈ ਵੀਚਾਰੁ ॥ ਕਰਤੇ ਕੈ ਕਰਣੈ, ਨਾਹੀ ਸੁਮਾਰੁ (ਨਾਹੀਂ ਸ਼ੁਮਾਰ)॥ ਧੌਲੁ ਧਰਮੁ, ਦਇਆ ਕਾ ਪੂਤੁ ॥ ਸੰਤੋਖੁ, ਥਾਪਿ ਰਖਿਆ, ਜਿਨਿ (ਜਿਨ੍ਹ) ਸੂਤਿ ॥ ਜੇ ਕੋ ਬੁਝੈ ; ਹੋਵੈ ਸਚਿਆਰੁ ॥ ਧਵਲੈ ਉਪਰਿ, ਕੇਤਾ ਭਾਰੁ ॥ ਧਰਤੀ ਹੋਰੁ; ਪਰੈ, ਹੋਰੁ ਹੋਰੁ (‘ਹੋਰੁ’ ਦਾ ਸੰਕੇਤ ‘ਧਰਤੀ’ ਇਸਤ੍ਰੀ ਲਿੰਗ ਨਹੀਂ ਬਲਕਿ ‘ਬਲਦ’ ਪੁਲਿੰਗ ਹੈ)॥ ਤਿਸ ਤੇ ਭਾਰੁ ; ਤਲੈ, ਕਵਣੁ ਜੋਰੁ ?॥ ਜੀਅ (ਜੀ..) ਜਾਤਿ; ਰੰਗਾ, ਕੇ ਨਾਵ (ਰੰਗਾਂ, ਕੇ ਨਾਂਵ )॥ ਸਭਨਾ ਲਿਖਿਆ, ਵੁੜੀ ਕਲਾਮ ॥ ਏਹੁ (ਏਹ) ਲੇਖਾ, ਲਿਖਿ ਜਾਣੈ ਕੋਇ ॥ ਲੇਖਾ ਲਿਖਿਆ, ਕੇਤਾ ਹੋਇ ॥ ਕੇਤਾ ਤਾਣੁ ? ਸੁਆਲਿਹੁ (‘ਹੁ’ ਦਾ ਔਂਕੜ ਉਚਾਰਨਾ ਹੈ) ਰੂਪੁ ? ॥ ਕੇਤੀ ਦਾਤਿ ? ਜਾਣੈ ਕੌਣੁ ਕੂਤੁ ? ॥ ਕੀਤਾ ਪਸਾਉ, ਏਕੋ ਕਵਾਉ ॥ ਤਿਸ ਤੇ, ਹੋਏ ਲਖ ਦਰੀਆਉ ॥ ਕੁਦਰਤਿ ਕਵਣ ? ਕਹਾ (ਕਹਾਂ) ਵੀਚਾਰੁ (‘ਵੀ’ ਹੈ, ‘ਵਿ’ ਨਹੀਂ) ॥ ਵਾਰਿਆ ਨ ਜਾਵਾ (ਜਾਵਾਂ), ਏਕ ਵਾਰ ॥ ਜੋ ਤੁਧੁ ਭਾਵੈ ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ, ਨਿਰੰਕਾਰ ! ॥੧੬॥

(ਨੋਟ: ਉਕਤ ਪਉੜੀ ਦੀ ਪੰਕਤੀ ‘‘ਜੀਅ ਜਾਤਿ; ਰੰਗਾ, ਕੇ ਨਾਵ ॥’’ ’ਚ ਦਰਜ ‘ਕੇ’ ਦਾ ਅਰਥ ਸੰਬੰਧਕੀ ‘ਦੇ’ ਨਹੀਂ ਭਾਵ ‘ਰੰਗਾਂ ਦੇ ਨਾਂਵ’ ਅਰਥ ਨਹੀਂ ਬਲਕਿ ‘ਕੇ’ ਦਾ ਅਰਥ ‘ਕਈ’ (ਅਨਿਸ਼ਚਿਤ ਪੜਨਾਂਵ) ਹੈ, ਜਿਸ ਦਾ ਅਰਥ ਹੈ: ਕਈ ਰੰਗਾਂ (ਨਸਲਾਂ) ਦੇ, ਕਈ ਨਾਵਾਂ ਦੇ ਜੀਵ-ਜੰਤ, ਇਸ ਲਈ ‘ਰੰਗਾਂ’ ਤੋਂ ਬਾਅਦ ਥੋੜ੍ਹਾ ਰੁਕਣਾ ਸਹਾਇਕ ਹੋ ਸਕਦਾ ਹੈ।)

ਅਸੰਖ ਜਪ, ਅਸੰਖ ਭਾਉ ॥ ਅਸੰਖ ਪੂਜਾ, ਅਸੰਖ ਤਪ ਤਾਉ ॥ ਅਸੰਖ ; ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ, ਮਨਿ ਰਹਹਿ (ਰਹੈਂ) ਉਦਾਸ ॥ ਅਸੰਖ ਭਗਤ, ਗੁਣ ਗਿਆਨ ਵੀਚਾਰ (‘ਵੀ’ ਹੈ, ‘ਵਿ’ ਨਹੀਂ)॥ ਅਸੰਖ ਸਤੀ, ਅਸੰਖ ਦਾਤਾਰ (‘ਦਾ’ ਰੂਪ ਕੰਨਾ ਉਚਾਰਨਾ ਹੈ)॥ ਅਸੰਖ ਸੂਰ, ਮੁਹ (ਮੁੰਹ) ਭਖ ਸਾਰ ॥ ਅਸੰਖ, ਮੋਨਿ (‘ਨਿ’ ਦੀ ਸਿਹਾਰੀ ਥੋੜ੍ਹਾ ਉਚਾਰਨਾ ਹੈ) ਲਿਵ ਲਾਇ ਤਾਰ ॥ ਕੁਦਰਤਿ ਕਵਣ ? ਕਹਾ (ਕਹਾਂ) ਵੀਚਾਰੁ ॥ ਵਾਰਿਆ ਨ ਜਾਵਾ (ਜਾਵਾਂ) , ਏਕ ਵਾਰ ॥ ਜੋ ਤੁਧੁ ਭਾਵੈ ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ, ਨਿਰੰਕਾਰ ! ॥੧੭॥

(ਨੋਟ: ਉਕਤ ਪਉੜੀ ਦੀ ਤੁਕ ‘‘ਅਸੰਖ ਸੂਰ, ‘ਮੁਹ’ ਭਖ ਸਾਰ॥’’ ’ਚ ਦਰਜ ਸ਼ਬਦ ‘ਮੁਹ’ (ਅੰਤ ਮੁਕਤਾ ਹੋਣ ਕਾਰਨ) ਬਹੁ ਵਚਨ ਹੈ ਤੇ ਪਉੜੀ ਨੰਬਰ 13 ਦੀ ਪੰਕਤੀ ‘‘ਮੰਨੈ ; ‘ਮੁਹਿ’ ਚੋਟਾ ਨਾ ਖਾਇ ॥੧੩॥’’ ’ਚ ‘ਮੁਹਿ’ (ਅੰਤ ਸਿਹਾਰੀ ਹੋਣ ਕਾਰਨ) ਇੱਕ ਵਚਨ ਹੈ। ਇਹ ਦੋਵੇਂ (‘ਮੁਹ’ ਬਹੁ ਵਚਨ ਤੇ ‘ਮੁਹਿ’ ਇੱਕ ਵਚਨ) ਅਧਿਕਰਣ ਕਾਰਕ ਸ਼ਬਦ ਹਨ ਭਾਵ ਦੋਵਾਂ ਦਾ ਅਰਥ ਹੈ: ‘ਮੁੰਹ ਉੱਤੇ ਜਾਂ ਮੁੰਹਾਂ ਉੱਤੇ’। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇੱਕ ਵਚਨ ਸ਼ਬਦਾਂ ’ਚੋਂ ਕਾਰਕੀ ਅਰਥ (ਨੇ, ਨਾਲ਼, ਵਿੱਚ ਜਾਂ ਉੱਤੇ, ਤੋਂ) ਅਰਥ ਲੈਂਦਿਆਂ ਅੰਤ ਸਿਹਾਰੀ ਦਰਜ ਹੁੰਦੀ ਹੈ ਜਦਕਿ ਬਹੁ ਵਚਨ ਸ਼ਬਦਾਂ ਦੇ ਅੰਤ ਸਿਹਾਰੀ ਨਹੀਂ ਹੁੰਦੀ ਬੇਸ਼ੱਕ ਉਹ ਵੀ ਕਾਰਕ ਰੂਪ ਹੁੰਦੇ ਹਨ। ਦੋਨਾਂ ਦਾ ਉਚਾਰਨ ਹੈ: ‘ਮੁੰਹ’ ਕਿਉਂਕਿ ਇੱਕ ਵਚਨ ਦੀ ਅੰਤ ਸਿਹਾਰੀ ਕਾਰਕੀ ਹੈ, ਨਾ ਕਿ ਮੂਲਿਕ; ਜਿਵੇਂ ਕਿ ‘ਮੁਨਿ’ ਸ਼ਬਦ ਦੀ ਅੰਤ ਸਿਹਾਰੀ ਮੂਲਿਕ ਹੈ, ਨਾ ਕਿ ਕਾਰਕੀ; ਇਸ ਲਈ ‘ਮੁਨਿ’ ਦੀ ਅੰਤ ਸਿਹਾਰੀ ਥੋੜ੍ਹਾ ਉਚਾਰਨਾ ਜ਼ਰੂਰੀ ਹੈ, ਨਹੀਂ ਤਾਂ ‘ਮੁਨ’ ਕੋਈ ਸ਼ਬਦ ਨਹੀਂ ਰਹਿ ਜਾਂਦਾ।

ਗੁਰਬਾਣੀ ’ਚ ‘ਮੁਹ’ (ਬਹੁ ਵਚਨ) ਸ਼ਬਦ 24 ਵਾਰ ਦਰਜ ਹੈ ਜਦਕਿ ‘ਮੁਹਿ’ (ਇੱਕ ਵਚਨ) 41 ਵਾਰ; ਜਿਵੇਂ ਕਿ ‘ਜਪੁ’ ਬਾਣੀ ’ਚ ਹੀ ਇੱਕ ਵਾਰ ਹੋਰ 25ਵੀਂ ਪਉੜੀ ’ਚ ਇਉਂ ਦਰਜ ਹੈ: ‘‘ਓਹੁ ਜਾਣੈ, ਜੇਤੀਆ ‘ਮੁਹਿ’ ਖਾਇ ॥੨੫॥’’)

ਅਸੰਖ ਮੂਰਖ, ਅੰਧ ਘੋਰ ॥ ਅਸੰਖ ਚੋਰ, ਹਰਾਮਖੋਰ (ਹਰਾਮਖ਼ੋਰ)॥ ਅਸੰਖ, ਅਮਰ ਕਰਿ ਜਾਹਿ (ਜਾਹਿਂ) ਜੋਰ ॥ ਅਸੰਖ ਗਲਵਢ, ਹਤਿਆ ਕਮਾਹਿ (ਕਮਾਹਿਂ)॥ ਅਸੰਖ ਪਾਪੀ, ਪਾਪੁ ਕਰਿ ਜਾਹਿ (ਜਾਹਿਂ)॥ ਅਸੰਖ ਕੂੜਿਆਰ, ਕੂੜੇ ਫਿਰਾਹਿ (ਫਿਰਾਹਿਂ)॥ ਅਸੰਖ ਮਲੇਛ, ਮਲੁ ਭਖਿ ਖਾਹਿ (ਖਾਹਿਂ)॥ ਅਸੰਖ ਨਿੰਦਕ, ਸਿਰਿ ਕਰਹਿ (ਕਰਹਿਂ, ਕਰੈਂ) ਭਾਰੁ ॥ ਨਾਨਕੁ-ਨੀਚੁ, ਕਹੈ ਵੀਚਾਰੁ (‘ਵੀ’ ਹੈ, ‘ਵਿ’ ਨਹੀਂ)॥ ਵਾਰਿਆ ਨ ਜਾਵਾ (ਜਾਵਾਂ), ਏਕ ਵਾਰ ॥ ਜੋ ਤੁਧੁ ਭਾਵੈ ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ, ਨਿਰੰਕਾਰ! ॥ ੧੮॥

ਅਸੰਖ ਨਾਵ (ਨਾਂਵ), ਅਸੰਖ ਥਾਵ (ਥਾਂਵ)॥ ਅਗੰਮ ਅਗੰਮ, ਅਸੰਖ ਲੋਅ (ਲੋ..)॥ ਅਸੰਖ ਕਹਹਿ (ਕਹੈਂ), ਸਿਰਿ ਭਾਰੁ ਹੋਇ ॥ ਅਖਰੀ (ਅੱਖਰੀਂ) ਨਾਮੁ, ਅਖਰੀ (ਅੱਖਰੀਂ) ਸਾਲਾਹ (‘ਸਾ’ ਦਾ ਕੰਨਾ ਉਚਾਰਨਾ ਹੈ) ॥ ਅਖਰੀ (ਅੱਖਰੀਂ) ; ਗਿਆਨੁ, ਗੀਤ, ਗੁਣ ਗਾਹ ॥ ਅਖਰੀ (ਅੱਖਰੀਂ) ; ਲਿਖਣੁ, ਬੋਲਣੁ, ਬਾਣਿ (ਭਾਵ ‘ਆਦਤ’ ਬਣਦੀ) ॥ ਅਖਰਾ (ਅੱਖਰਾਂ) ਸਿਰਿ (ਭਾਵ ਸਿਰ ਉੱਤੇ ਲਿਖੇ ਅੱਖਰਾਂ ਰਾਹੀਂ), ਸੰਜੋਗੁ ਵਖਾਣਿ (ਭਾਵ ਵਖਾਣੀਦੈ, ਦੱਸਿਆ ਜਾਂਦਾ ਹੈ)॥ ਜਿਨਿ, ਏਹਿ (ਜਿਨ੍ਹ, ਏਹ) ਲਿਖੇ ; ਤਿਸੁ ਸਿਰਿ, ਨਾਹਿ (ਨਾਹਿਂ)॥ ਜਿਵ ਫੁਰਮਾਏ (ਫ਼ੁਰਮਾਏ), ਤਿਵ ਤਿਵ ਪਾਹਿ (ਪਾਹਿਂ)॥ ਜੇਤਾ ਕੀਤਾ, ਤੇਤਾ ਨਾਉ (ਨਾਉਂ) ॥ ਵਿਣੁ ਨਾਵੈ (ਨਾਵੈਂ), ਨਾਹੀ ਕੋ ਥਾਉ (ਨਾਹੀਂ ਕੋ ਥਾਉਂ) ॥ ਕੁਦਰਤਿ ਕਵਣ ? ਕਹਾ (ਕਹਾਂ) ਵੀਚਾਰੁ ॥ ਵਾਰਿਆ ਨ ਜਾਵਾ (ਜਾਵਾਂ), ਏਕ ਵਾਰ ॥ ਜੋ ਤੁਧੁ ਭਾਵੈ ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ, ਨਿਰੰਕਾਰ ! ॥੧੯॥

ਭਰੀਐ; ਹਥੁ, ਪੈਰੁ, ਤਨੁ, ਦੇਹ ॥ ਪਾਣੀ ਧੋਤੈ; ਉਤਰਸੁ ਖੇਹ ॥ ਮੂਤ ਪਲੀਤੀ, ਕਪੜੁ ਹੋਇ ॥ ਦੇ (ਭਾਵ ‘ਦੇ ਕੇ’ ਕਿਰਿਆ ਵਿਸ਼ੇਸ਼ਣ) ਸਾਬੂਣੁ, ਲਈਐ ਓਹੁ (‘ਓਹ’ ਭਾਵ ‘ਕੱਪੜੁ’ ਪੁਲਿੰਗ, ਨਾ ਕਿ ‘ਮੈਲ’ ਇਸਤ੍ਰੀ ਲਿੰਗ) ਧੋਇ ॥ ਭਰੀਐ ਮਤਿ, ਪਾਪਾ (ਪਾਪਾਂ) ਕੈ ਸੰਗਿ ॥ ਓਹੁ (ਓਹ ਭਾਵ ‘ਪਾਪ’ ਪੁਲਿੰਗ, ਨਾ ਕਿ ‘ਮਤਿ’ ਇਸਤ੍ਰੀ ਲਿੰਗ) ਧੋਪੈ, ਨਾਵੈ (ਨਾਵੈਂ) ਕੈ ਰੰਗਿ ॥ ਪੁੰਨੀ ਪਾਪੀ, ਆਖਣੁ ਨਾਹਿ (ਨਾਹਿਂ)॥ ਕਰਿ ਕਰਿ ਕਰਣਾ, ਲਿਖਿ ਲੈ ਜਾਹੁ (ਥੋੜ੍ਹਾ ‘ਜਾਓ’ ਵਾਙ)॥ ਆਪੇ ਬੀਜਿ, ਆਪੇ ਹੀ ਖਾਹੁ (ਥੋੜ੍ਹਾ ‘ਖਾਓ’ ਵਾਙ) ॥ ਨਾਨਕ ! ਹੁਕਮੀ ਆਵਹੁ ਜਾਹੁ (ਥੋੜ੍ਹਾ ‘ਜਾਓ’ ਵਾਙ) ॥੨੦॥

(ਨੋਟ: ਉਕਤ ਪਉੜੀ ’ਚ ‘ਜਾਹੁ, ਖਾਹੁ’ ਸ਼ਬਦ ਹੁਕਮੀ ਭਵਿੱਖ ਕਾਲ ਕਿਰਿਆ ਨਹੀਂ ਹਨ, ਤਾਂ ਜੋ ਇਨ੍ਹਾਂ ਦਾ ਉਚਾਰਨ ‘ਜਾਹ, ਖਾਹ’ ਕੀਤਾ ਜਾਵੇ ਬਲਕਿ ਇਹ ਸ਼ਬਦ ‘ਜਾਏਗਾ, ਖਾਏਗਾ’ ਰੂਪ ਉਹ ਫ਼ੈਸਲਾ ਸੁਣਾਉਂਦੇ ਹੈ, ਜਿਸ ਦਾ ਫਲ ਅਵੱਸ਼ ਮਿਲਣਾ ਹੈ ਜਦਕਿ ਹੁਕਮੀ ਭਵਿੱਖ ਕਾਲ ਕਿਰਿਆ ’ਚ ਸਮੇਂ ਤੋਂ ਪਹਿਲਾਂ ਦਿੱਤੀ ਗਈ ਨਸੀਹਤ ਹੁੰਦੀ ਹੈ, ਜਿਸ ਉਪਰੰਤ ਮਨੁੱਖ ਪਾਸ ਕੀਮਤੀ ਸਮੇਂ ਨੂੰ ਸੰਭਾਲ਼ਨ ਦਾ ਮੌਕਾ ਬਚਿਆ ਹੁੰਦਾ ਹੈ। ਇਸ ਲਈ ਉਕਤ ਪਉੜੀ ’ਚ ਦਰਜ ਸ਼ਬਦ ‘ਜਾਹੁ, ਖਾਹੁ’ ਦਾ ‘ਹੁ’ (ਅੰਤ ਔਂਕੜ) ਉਚਾਰਨਾ ਜ਼ਰੂਰੀ ਹੈ।)

ਤੀਰਥੁ, ਤਪੁ, ਦਇਆ, ਦਤੁ-ਦਾਨੁ ॥ ਜੇ ਕੋ ਪਾਵੈ, ਤਿਲ ਕਾ ਮਾਨੁ ॥ ਸੁਣਿਆ, ਮੰਨਿਆ, ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ, ਮਲਿ ਨਾਉ (ਨ੍ਹਾਉ)॥ ਸਭਿ ਗੁਣ ਤੇਰੇ, ਮੈ ਨਾਹੀ (ਮੈਂ ਨਾਹੀਂ) ਕੋਇ ॥ ਵਿਣੁ ਗੁਣ ਕੀਤੇ, ਭਗਤਿ ਨ ਹੋਇ ॥ ਸੁਅਸਤਿ ਆਥਿ, ਬਾਣੀ ਬਰਮਾਉ (ਬਰ੍ਹਮਾਉ)॥ ਸਤਿ, ਸੁਹਾਣੁ, ਸਦਾ ਮਨਿ ਚਾਉ ॥ ਕਵਣੁ ਸੁ ਵੇਲਾ (ਵੇਲ਼ਾ)? ਵਖਤੁ ਕਵਣੁ ? ਕਵਣ ਥਿਤਿ ? ਕਵਣੁ ਵਾਰੁ ?॥ ਕਵਣਿ ਸਿ ਰੁਤੀ ? ਮਾਹੁ (ਮਾਹ) ਕਵਣੁ ? ਜਿਤੁ, ਹੋਆ ਆਕਾਰੁ ॥ ਵੇਲ (ਵੇਲ਼ ਭਾਵ ‘ਵੇਲ਼ਾ’) ਨ ਪਾਈਆ ਪੰਡਤੀ (ਪੰਡਤੀਂ), ਜਿ, ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ (ਕਾਦੀਆਂ), ਜਿ, ਲਿਖਨਿ ਲੇਖੁ ਕੁਰਾਣੁ ॥ ਥਿਤਿ, ਵਾਰੁ, ਨਾ ਜੋਗੀ ਜਾਣੈ ; ਰੁਤਿ, ਮਾਹੁ (ਮਾਹ) ਨਾ ਕੋਈ ॥ ਜਾ ਕਰਤਾ, ਸਿਰਠੀ ਕਉ (ਕੌ) ਸਾਜੇ ; ਆਪੇ ਜਾਣੈ, ਸੋਈ ॥ ਕਿਵ ਕਰਿ ਆਖਾ (ਆਖਾਂ) ? ਕਿਵ ਸਾਲਾਹੀ (ਸਾਲਾਹੀਂ)? ਕਿਉ (ਕਿਉਂ) ਵਰਨੀ? ਕਿਵ ਜਾਣਾ ? ॥ ਨਾਨਕ ! ਆਖਣਿ ਸਭੁ ਕੋ ਆਖੈ ; ਇਕ ਦੂ (ਦੂੰ) ਇਕੁ ਸਿਆਣਾ ॥ ਵਡਾ ਸਾਹਿਬੁ, ਵਡੀ ਨਾਈ ; ਕੀਤਾ ਜਾ ਕਾ, ਹੋਵੈ ॥ ਨਾਨਕ ! ਜੇ ਕੋ ਆਪੌ (ਆਪੋਂ) ਜਾਣੈ ; ਅਗੈ ਗਇਆ (ਗਇਆਂ), ਨ ਸੋਹੈ ॥੨੧॥

(ਨੋਟ: ਉਕਤ ਪਉੜੀ ਦੀ ਤੁਕ ‘‘ਕਿਉ ਵਰਨੀ ? ਕਿਵ ਜਾਣਾ ? ॥’’ ’ਚ ਦਰਜ ‘ਵਰਨੀ’ ਤੇ ‘ਜਾਣਾ’ ਸ਼ਬਦ ਵੀ ‘‘ਕਿਵ ਕਰਿ ‘ਆਖਾ’? ਕਿਵ ‘ਸਾਲਾਹੀ’?..॥’’ ਤੁਕ ’ਚ ਦਰਜ ‘ਆਖਾਂ’ ਤੇ ‘ਸਾਲਾਹੀ’ ਸ਼ਬਦਾਂ ਵਾਙ ਉਤਮ ਪੁਰਖ ਇੱਕ ਵਚਨ ਕਿਰਿਆ ਹੀ ਹਨ, ਜਿਨ੍ਹਾਂ ਨੂੰ ਗੁਰਬਾਣੀ ਨਿਯਮਾਂ ਮੁਤਾਬਕ ‘ਆਖਾਂ, ਸਾਲਾਹੀਂ’ (ਅੰਤ ਨਾਸਿਕੀ) ਵਾਙ ਉਚਾਰਨਾ ਜ਼ਰੂਰੀ ਹੈ ਪਰ ਪੰਜਾਬੀ ਭਾਸ਼ਾ ਦੇ ‘ਙ, ਞ, ਣ, ਨ, ਮ’ ਅੱਖਰ ਨਾਸਿਕੀ ਹੋਣ ਕਾਰਨ ਵਾਧੂ ਬਿੰਦੀ (ਵਰਨੀਂ, ਜਾਣਾਂ) ਦੇ ਪ੍ਰਯੋਗ ਤੋਂ ਬਚਿਆ ਵੀ ਜਾ ਸਕਦਾ ਹੈ।)

ਪਾਤਾਲਾ (ਪਾਤਾਲਾਂ) ਪਾਤਾਲ ਲਖ ਆਗਾਸਾ (ਆਗਾਸਾਂ) ਆਗਾਸ ॥ ਓੜਕ ਓੜਕ ਭਾਲਿ ਥਕੇ ; ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ (ਅਠਾਰ੍ਹਾਂ), ਕਹਨਿ ਕਤੇਬਾ (ਕਤੇਬਾਂ) ; ਅਸੁਲੂ ਇਕੁ ਧਾਤੁ ॥ ਲੇਖਾ ਹੋਇ, ਤ ਲਿਖੀਐ ; ਲੇਖੈ ਹੋਇ ਵਿਣਾਸੁ (ਵਿਣਾਸ਼)॥ ਨਾਨਕ ! ਵਡਾ (ਵੱਡਾ) ਆਖੀਐ ; ਆਪੇ ਜਾਣੈ ਆਪੁ ॥ ੨੨॥

(ਨੋਟ: ਉਕਤ ਪਉੜੀ ’ਚ ਦਰਜ ਸ਼ਬਦ ‘ਪਾਤਾਲ, ਆਗਾਸ’ ਦਾ ਪਹਿਲਾ ਕੰਨਾ ਤੇ ‘ਅਸੁਲੂ’ ਸ਼ਬਦ ਦਾ ‘ਸੁ’ ਉਚਾਰਨਾ ਬਹੁਤ ਜ਼ਰੂਰੀ ਹੈ।)

ਸਾਲਾਹੀ ਸਾਲਾਹਿ (ਸਾਲਾਹ), ਏਤੀ ਸੁਰਤਿ ਨ ਪਾਈਆ ॥ ਨਦੀਆ (ਨਦੀਆਂ) ਅਤੈ ਵਾਹ ; ਪਵਹਿ (ਪਵੈਂ) ਸਮੁੰਦਿ, ਨ ਜਾਣੀਅਹਿ (ਜਾਣੀਐਂ)॥ ਸਮੁੰਦ ਸਾਹ (ਸ਼ਾਹ) ਸੁਲਤਾਨ, ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ; ਜੇ, ਤਿਸੁ ਮਨਹੁ ਨ ਵੀਸਰਹਿ (ਮਨੋਂ ਨ ਵੀਸਰੈਂ) ॥੨੩॥

(ਨੋਟ: ਉਕਤ ਪਉੜੀ ਦੀ ਪਹਿਲੀ ਤੁਕ ’ਚ ਦਰਜ ਸ਼ਬਦ ਹੈ: ‘ਸਾਲਾਹਿ’, ਜੋ ਗੁਰਬਾਣੀ ’ਚ 23 ਵਾਰ ਦਰਜ ਹੈ ਤੇ ਲਿਖਤ ਮੁਤਾਬਕ ਦੋ ਅਰਥ ਦਿੰਦਾ ਹੈ: (ੳ) ‘ਸਾਲਾਹ ਕੇ’ (ਕਿਰਿਆ ਵਿਸ਼ੇਸ਼ਣ, 11 ਵਾਰ), (ਅ) ‘ਤੂੰ ਸਾਲਾਹ’ (ਹੁਕਮੀ ਭਵਿੱਖ ਕਾਲ ਕਿਰਿਆ, 12 ਵਾਰ); ਜੈਸਾ ਕਿ

(ੳ). ‘ਸਾਲਾਹ ਕੇ’ (ਕਿਰਿਆ ਵਿਸ਼ੇਸ਼ਣ):

ਹਉ ਗੁਰੁ (ਨੂੰ) ‘ਸਾਲਾਹਿ’ (ਕੇ) ਨ ਰਜਊ; (ਕਿਉਂਕਿ) ਮੈ (ਭਾਵ ਮੈਨੂੰ) ਮੇਲੇ ਹਰਿ ਪ੍ਰਭੁ ਪਾਸਿ ॥ (ਮ: ੪/੪੧)

ਗੁਰਮੁਖਿ (ਨੇ) ਨਾਮੁ (ਨੂੰ) ‘ਸਾਲਾਹਿ’ (ਕੇ) ਜਨਮੁ ਸਵਾਰਿਆ ॥ (ਮ: ੩/੮੬) ਆਦਿ।

(ਅ). ‘ਤੂੰ ਸਾਲਾਹ’ (ਹੁਕਮੀ ਭਵਿੱਖ ਕਾਲ ਕਿਰਿਆ):

ਰਾਮ ਨਾਮੁ (ਨੂੰ) ‘ਸਾਲਾਹਿ ਤੂ’ (ਤੂੰ ਸਾਲਾਹ); ਫਿਰਿ ਆਵਣ ਜਾਣੁ ਨ ਹੋਇ ॥੧॥ ਰਹਾਉ ॥ (ਮ: ੩/੩੬)

ਏਕੋ (ਨੂੰ) ਜਪਿ (ਤੂੰ ਜਪ); ਏਕੋ (ਨੂੰ) ਸਾਲਾਹਿ (ਤੂੰ ਸਾਲਾਹ)॥ ਸੁਖਮਨੀ (ਮ: ੫/੨੮੯) ਆਦਿ, ਇਸ ਲਈ ਇਸ ਦਾ ਉਚਾਰਨ ‘ਸਾਲਾਹ’ ਹੈ, ਨਾ ਕਿ ‘ਸਾਲਾਹੇ’।

ਗੁਰਬਾਣੀ ’ਚ ਇਸ ਦਾ ਰੁਪਾਂਤਰ ਸ਼ਬਦ ‘ਸਲਾਹਿ’ ਵੀ 24 ਵਾਰ ਦਰਜ ਹੈ, ਜੋ 10 ਵਾਰ ‘ਸਲਾਹ ਕੇ’ (ਕਿਰਿਆ ਵਿਸ਼ੇਸ਼ਣ) ਅਰਥ ਦੇਂਦਾ ਹੈ ਤੇ 14 ਵਾਰ ‘ਤੂੰ ਸਲਾਹ’ (ਹੁਕਮੀ ਭਵਿੱਖ ਕਾਲ ਕਿਰਿਆ); ਇਸ ਦਾ ਉਚਾਰਨ ਵੀ ‘ਸਲਾਹ’ ਹੈ।)

ਅੰਤੁ ਨ ਸਿਫਤੀ (ਸਿਫ਼ਤੀਂ) , ਕਹਣਿ ਨ ਅੰਤੁ ॥ ਅੰਤੁ ਨ ਕਰਣੈ, ਦੇਣਿ ਨ ਅੰਤੁ ॥ ਅੰਤੁ ਨ ਵੇਖਣਿ, ਸੁਣਣਿ ਨ ਅੰਤੁ ॥ ਅੰਤੁ ਨ ਜਾਪੈ, ਕਿਆ ਮਨਿ ਮੰਤੁ ? ॥ ਅੰਤੁ ਨ ਜਾਪੈ, ਕੀਤਾ ਆਕਾਰੁ ॥ ਅੰਤੁ ਨ ਜਾਪੈ, ਪਾਰਾਵਾਰੁ ॥ ਅੰਤ ਕਾਰਣਿ, ਕੇਤੇ ਬਿਲਲਾਹਿ (ਬਿਲਲਾਹਿਂ)॥ ਤਾ ਕੇ ਅੰਤ, ਨ ਪਾਏ ਜਾਹਿ (ਜਾਹਿਂ)॥ ਏਹੁ (ਏਹ) ਅੰਤੁ, ਨ ਜਾਣੈ ਕੋਇ ॥ ਬਹੁਤਾ ਕਹੀਐ, ਬਹੁਤਾ ਹੋਇ ॥ ਵਡਾ ਸਾਹਿਬੁ, ਊਚਾ ਥਾਉ (ਥਾਉਂ)॥ ਊਚੇ ਉਪਰਿ, ਊਚਾ ਨਾਉ (ਨਾਉਂ)॥ ਏਵਡੁ ਊਚਾ, ਹੋਵੈ ਕੋਇ ॥ ਤਿਸੁ ਊਚੇ ਕਉ (ਕੌ), ਜਾਣੈ ਸੋਇ ॥ ਜੇਵਡੁ ਆਪਿ, ਜਾਣੈ ਆਪਿ-ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥੨੪॥

(ਨੋਟ: ਉਕਤ ਪਉੜੀ ’ਚ ਕਿਰਿਆ ਵਾਙ ਵਿਖਾਈ ਦੇਣ ਵਾਲ਼ੇ ਤਮਾਮ ਉਹ ਸ਼ਬਦ, ਜਿਨ੍ਹਾਂ ਦੇ ਅੰਤ ’ਚ ‘ਣਿ’ ਦਰਜ ਹੈ, ਅਧਿਕਰਣ ਕਾਰਕ ਕਿਰਦੰਤ (ਕਾਰਦੰਤਕ) ਹਨ। ਇਨ੍ਹਾਂ ਦੀ ਵਿਲੱਖਣਤਾ ਇਹ ਹੁੰਦੀ ਹੈ ਕਿ ਇਨ੍ਹਾਂ ਦਾ ‘ਧਾਤੂ’ ਤਾਂ ਕਿਰਿਆ ਵਾਲ਼ਾ ਹੁੰਦਾ ਹੈ ਪਰ ‘ਨਾਂਵ’ ਸ਼ਬਦਾਂ ਵਾਙ ਤਮਾਮ ਕਾਰਕੀ ਅਰਥ ਨਿਯਮ ਲਾਗੂ ਹੁੰਦੇ ਹਨ; ਜਿਵੇਂ ਕਿ ‘ਕਹਣਿ, ਦੇਣਿ, ਵੇਖਣਿ, ਸੁਣਣਿ’ ਦਾ ਧਾਤੂ ਹੈ : ‘ਕਹ, ਦੇ, ਵੇਖ, ਸੁਣ’ ਅਤੇ ਇਨ੍ਹਾਂ ਦੇ ਅੰਤ ’ਚ ‘ਣਿ’ ਲੱਗਣ ਨਾਲ਼ ‘ਨਾਂਵ’ ਵਾਙ ਅਧਿਕਰਣ ਕਾਰਨ ‘ਵਿੱਚ’ ਦੇ ਅਰਥ ਦੇਂਦੇ ਹਨ; ਜਿਵੇਂ ਕਿ: ‘ਕਹਣਿ’ ਭਾਵ ਕਹਿਣ ਵਿੱਚ, ‘ਦੇਣਿ’ ਭਾਵ ਦੇਣ ਵਿੱਚ, ‘ਵੇਖਣਿ’ ਭਾਵ ਵੇਖਣ ਵਿੱਚ’ ਆਦਿ।

ਇਹ ਵੀ ਯਾਦ ਰਹੇ ਕਿ ਅਗਰ ਇਹੀ ਤਮਾਮ ਸ਼ਬਦ ‘ਣਿ’ ਦੀ ਬਜਾਏ ‘ਨਿ’ ਅੰਤ ਹੁੰਦੇ ਤਾਂ ਇਹ ਬਹੁ ਵਚਨ ਅਨ੍ਯ ਪੁਰਖ ਵਰਤਮਾਨ ਕਿਰਿਆ ਹੁੰਦੇ, ਨਾ ਕਿ ਕਿਰਦੰਤ; ਜਿਵੇਂ ਕਿ ਸ਼ਬਦ ਹਨ: ‘ਕਰਨਿ, ਧਿਆਇਨਿ, ਸੁਣਨਿ, ਦੇਨਿ’।

ਓੜਕ ਓੜਕ ਭਾਲਿ ਥਕੇ; ਵੇਦ ‘ਕਹਨਿ’ (ਕਹਿੰਦੇ ਹਨ) ਇਕ ਵਾਤ ॥ (ਜਪੁ)

‘ਕਹਨਿ ਧਿਆਇਨਿ ਸੁਣਨਿ’ ਨਿਤ; ਸੇ ਭਗਤ ਸੁਹਾਵੈ ॥ (ਮ: ੫/੧੧੯੩) (ਭਾਵ ਨਿੱਤ ਕਹਿੰਦੇ ਹਨ, ਯਾਦ ਕਰਦੇ ਹਨ ਤੇ ਨਿੱਤ ਸੁਣਦੇ ਹਨ।)

ਹੋਨਿ ਨਜੀਕਿ ਖੁਦਾਇ ਦੈ; ਭੇਤੁ ਨ ਕਿਸੈ (ਨੂੰ) ‘ਦੇਨਿ’ (ਭਾਵ ਦਿੰਦੇ) ॥ (ਬਾਬਾ ਫਰੀਦ/੧੩੮੪) ਆਦਿ।)

ਬਹੁਤਾ ਕਰਮੁ, ਲਿਖਿਆ ਨਾ ਜਾਇ ॥ ਵਡਾ ਦਾਤਾ, ਤਿਲੁ ਨ ਤਮਾਇ (ਤਮਾ+ਇ)॥ ਕੇਤੇ ਮੰਗਹਿ (ਮੰਗੈਂ), ਜੋਧ ਅਪਾਰ ॥ ਕੇਤਿਆ (ਕੇਤਿਆਂ), ਗਣਤ ਨਹੀ (ਨਹੀਂ) ਵੀਚਾਰੁ (‘ਵੀ’ ਹੈ, ‘ਵਿ’ ਨਹੀਂ)॥ ਕੇਤੇ, ਖਪਿ ਤੁਟਹਿ (ਤੁਟੈਂ) ਵੇਕਾਰ ॥ ਕੇਤੇ ਲੈ ਲੈ, ਮੁਕਰੁ ਪਾਹਿ (ਪਾਹਿਂ) ॥ ਕੇਤੇ ਮੂਰਖ, ਖਾਹੀ ਖਾਹਿ (ਖਾਹਿਂ)॥ ਕੇਤਿਆ (ਕੇਤਿਆਂ), ਦੂਖ ਭੂਖ ਸਦ ਮਾਰ ॥ ਏਹਿ (ਏਹ) ਭਿ, ਦਾਤਿ ਤੇਰੀ, ਦਾਤਾਰ ! ॥ ਬੰਦਿ ਖਲਾਸੀ, ਭਾਣੈ ਹੋਇ ॥ ਹੋਰੁ, ਆਖਿ ਨ ਸਕੈ, ਕੋਇ ॥ ਜੇ ਕੋ ਖਾਇਕੁ, ਆਖਣਿ ਪਾਇ ॥ ਓਹੁ (ਓਹ) ਜਾਣੈ, ਜੇਤੀਆ ਮੁਹਿ (ਜੇਤੀਆਂ ਮੁੰਹ) ਖਾਇ ॥ ਆਪੇ ਜਾਣੈ, ਆਪੇ ਦੇਇ (ਦੇ+ਇ)॥ ਆਖਹਿ (ਆਖੈਂ), ਸਿ ਭਿ, ਕੇਈ-ਕੇਇ (ਕੇ+ਇ)॥ ਜਿਸ ਨੋ ਬਖਸੇ (ਬਖ਼ਸ਼ੇ), ਸਿਫਤਿ (ਸਿਫ਼ਤ) ਸਾਲਾਹ (‘ਸਾ’ ਦਾ ਕੰਨਾ ਉਚਾਰਨਾ ਹੈ)॥ ਨਾਨਕ ! ਪਾਤਿਸਾਹੀ ਪਾਤਿਸਾਹੁ (ਪਾਤਿਸ਼ਾਹੀਂ ਪਾਤਿਸ਼ਾਹ) ॥੨੫॥

ਅਮੁਲ ਗੁਣ, ਅਮੁਲ ਵਾਪਾਰ ॥ ਅਮੁਲ ਵਾਪਾਰੀਏ, ਅਮੁਲ ਭੰਡਾਰ ॥ ਅਮੁਲ ਆਵਹਿ (ਆਵੈਂ), ਅਮੁਲ ਲੈ ਜਾਹਿ (ਜਾਹਿਂ)॥ ਅਮੁਲ ਭਾਇ, ਅਮੁਲਾ ਸਮਾਹਿ (ਸਮਾਹਿਂ)॥ ਅਮੁਲੁ ਧਰਮੁ, ਅਮੁਲੁ ਦੀਬਾਣੁ ॥ ਅਮੁਲੁ ਤੁਲੁ, ਅਮੁਲੁ ਪਰਵਾਣੁ ॥ ਅਮੁਲੁ ਬਖਸੀਸ (ਬਖ਼ਸ਼ੀਸ਼), ਅਮੁਲੁ ਨੀਸਾਣੁ (ਨੀਸ਼ਾਣ)॥ ਅਮੁਲੁ ਕਰਮੁ, ਅਮੁਲੁ ਫੁਰਮਾਣੁ (ਫ਼ੁਰਮਾਣ)॥ ਅਮੁਲੋ ਅਮੁਲੁ, ਆਖਿਆ ਨ ਜਾਇ ॥ ਆਖਿ ਆਖਿ ਰਹੇ, ਲਿਵ ਲਾਇ ॥ ਆਖਹਿ (ਆਖੈਂ), ਵੇਦ ਪਾਠ ਪੁਰਾਣ ॥ ਆਖਹਿ ਪੜੇ (ਆਖਹਿਂ ਪੜ੍ਹੇ), ਕਰਹਿ (ਕਰਹਿਂ) ਵਖਿਆਣ ॥ ਆਖਹਿ ਬਰਮੇ (ਆਖਹਿਂ ਬਰ੍ਹਮੇ), ਆਖਹਿ (ਆਖੈਂ) ਇੰਦ ॥ ਆਖਹਿ (ਆਖਹਿਂ) ਗੋਪੀ ਤੈ ਗੋਵਿੰਦ ॥ ਆਖਹਿ ਈਸਰ (ਆਖਹਿਂ ਈਸ਼ਰ), ਆਖਹਿ (ਆਖਹਿਂ) ਸਿਧ ॥ ਆਖਹਿ (ਆਖਹਿਂ), ਕੇਤੇ ਕੀਤੇ ਬੁਧ ॥ ਆਖਹਿ (ਆਖਹਿਂ) ਦਾਨਵ, ਆਖਹਿ (ਆਖਹਿਂ) ਦੇਵ ॥ ਆਖਹਿ (ਆਖਹਿਂ) ਸੁਰਿ-ਨਰ (ਭਾਵ ਸ੍ਰੇਸ਼ਟ-ਨਰ), ਮੁਨਿ-ਜਨ, ਸੇਵ (ਭਾਵ ਸੇਵਕ)॥ ਕੇਤੇ ਆਖਹਿ (ਆਖਹਿਂ), ਆਖਣਿ ਪਾਹਿ (ਪਾਹਿਂ) ॥ ਕੇਤੇ ਕਹਿ ਕਹਿ (ਕਹ-ਕਹ), ਉਠਿ ਉਠਿ ਜਾਹਿ (ਜਾਹਿਂ)॥ ਏਤੇ ਕੀਤੇ, ਹੋਰਿ ਕਰੇਹਿ (ਕਰੇਹਿਂ) ॥ ਤਾ (ਤਾਂ), ਆਖਿ ਨ ਸਕਹਿ (ਸਕੈਂ) ; ਕੇਈ ਕੇਇ (ਕੇ+ਇ)॥ ਜੇਵਡੁ ਭਾਵੈ, ਤੇਵਡੁ ਹੋਇ ॥ ਨਾਨਕ ! ਜਾਣੈ ਸਾਚਾ ਸੋਇ ॥ ਜੇ ਕੋ ਆਖੈ, ਬੋਲੁਵਿਗਾੜੁ ॥ ਤਾ (ਤਾਂ) ਲਿਖੀਐ, ਸਿਰਿ ਗਾਵਾਰਾ (ਗਾਵਾਰਾਂ) ਗਾਵਾਰੁ ॥੨੬॥

ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ (ਸਮ੍ਹਾਲ਼ੇਂ)॥ ਵਾਜੇ ਨਾਦ, ਅਨੇਕ ਅਸੰਖਾ ; ਕੇਤੇ ਵਾਵਣਹਾਰੇ ॥ ਕੇਤੇ ਰਾਗ, ਪਰੀ ਸਿਉ (ਸਿਉਂ) ਕਹੀਅਨਿ ; ਕੇਤੇ ਗਾਵਣਹਾਰੇ ॥ ਗਾਵਹਿ (ਗਾਵਹਿਂ) ਤੁਹ ਨੋ, ਪਉਣੁ ਪਾਣੀ ਬੈਸੰਤਰੁ ; ਗਾਵੈ ਰਾਜਾ-ਧਰਮੁ, ਦੁਆਰੇ ॥ ਗਾਵਹਿ (ਗਾਵਹਿਂ) ਚਿਤੁ-ਗੁਪਤੁ, ਲਿਖਿ ਜਾਣਹਿ (ਜਾਣਹਿਂ); ਲਿਖਿ-ਲਿਖਿ, ਧਰਮੁ ਵੀਚਾਰੇ (‘ਵੀ’ ਹੈ, ‘ਵਿ’ ਨਹੀਂ)॥ ਗਾਵਹਿ ਈਸਰੁ (ਗਾਵਹਿਂ ਈਸ਼ਰ), ਬਰਮਾ (ਬਰ੍ਹਮਾ), ਦੇਵੀ ; ਸੋਹਨਿ ਸਦਾ ਸਵਾਰੇ ॥ ਗਾਵਹਿ (ਗਾਵਹਿਂ) ਇੰਦ ਇਦਾਸਣਿ (ਇੰਦਾਸਣਿ) ਬੈਠੇ ; ਦੇਵਤਿਆ (ਦੇਵਤਿਆਂ) ਦਰਿ ਨਾਲੇ ॥ ਗਾਵਹਿ (ਗਾਵਹਿਂ) ਸਿਧ, ਸਮਾਧੀ ਅੰਦਰਿ ; ਗਾਵਨਿ ਸਾਧ ਵਿਚਾਰੇ (‘ਵਿ’ ਹੈ, ‘ਵੀ’ ਨਹੀਂ)॥ ਗਾਵਨਿ ਜਤੀ ਸਤੀ ਸੰਤੋਖੀ ; ਗਾਵਹਿ (ਗਾਵੈਂ) ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ (ਪੜ੍ਹਨ) ਰਖੀਸਰ ; ਜੁਗੁ-ਜੁਗੁ ਵੇਦਾ ਨਾਲੇ (ਵੇਦਾਂ ਨਾਲ਼ੇ)॥ ਗਾਵਹਿ ਮੋਹਣੀਆ (ਗਾਵਹਿਂ ਮੋਹਣੀਆਂ) ਮਨੁ ਮੋਹਨਿ ; ਸੁਰਗਾ, ਮਛ, ਪਇਆਲੇ (ਪਇਆ+ਲੇ)॥ ਗਾਵਨਿ ਰਤਨ, ਉਪਾਏ ਤੇਰੇ ; ਅਠਸਠਿ ਤੀਰਥ ਨਾਲੇ ॥ ਗਾਵਹਿ (ਗਾਵਹਿਂ) ਜੋਧ ਮਹਾਬਲ (ਮਹਾਂਬਲ) ਸੂਰਾ ; ਗਾਵਹਿ (ਗਾਵਹਿਂ) ਖਾਣੀ ਚਾਰੇ ॥ ਗਾਵਹਿ (ਗਾਵਹਿਂ) ਖੰਡ, ਮੰਡਲ, ਵਰਭੰਡਾ ; ਕਰਿ ਕਰਿ ਰਖੇ ਧਾਰੇ ॥ ਸੇਈ ਤੁਧੁਨੋ ਗਾਵਹਿ (ਗਾਵਹਿਂ), ਜੋ ਤੁਧੁ ਭਾਵਨਿ ; ਰਤੇ (ਰੱਤੇ) ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਗਾਵਨਿ ; ਸੇ, ਮੈ ਚਿਤਿ ਨ ਆਵਨਿ ; ਨਾਨਕੁ ਕਿਆ ਵੀਚਾਰੇ ? ॥ ਸੋਈ ਸੋਈ, ਸਦਾ ਸਚੁ ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ ; ਰਚਨਾ ਜਿਨਿ (ਜਿਨ੍ਹ) ਰਚਾਈ ॥ ਰੰਗੀ ਰੰਗੀ ਭਾਤੀ (ਰੰਗੀਂ ਰੰਗੀਂ ਭਾਂਤੀਂ), ਕਰਿ ਕਰਿ ਜਿਨਸੀ (ਜਿਨਸੀਂ) ; ਮਾਇਆ ਜਿਨਿ (ਜਿਨ੍ਹ) ਉਪਾਈ ॥ ਕਰਿ ਕਰਿ ਵੇਖੈ, ਕੀਤਾ ਆਪਣਾ ; ਜਿਵ, ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ, ਸੋਈ ਕਰਸੀ ; ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ (ਪਾਤਿਸ਼ਾਹ), ਸਾਹਾ (ਸ਼ਾਹਾਂ) ਪਾਤਿਸਾਹਿਬੁ ; ਨਾਨਕ ! ਰਹਣੁ ਰਜਾਈ (ਰਜ਼ਾਈ) ॥੨੭॥

(ਨੋਟ: ਉਕਤ ਪਉੜੀ ’ਚ ਤਮਾਮ ਉਹ ਕਿਰਿਆਵਾਚੀ ਸ਼ਬਦ, ਜੋ ਅੰਤ ‘ਸੀ’ ਹਨ, ਭਵਿੱਖ ਕਾਲ ਦੇ ਸੂਚਕ ਹਨ; ਜਿਵੇਂ: ‘ਹੋਸੀ’ – ਹੋਵੇਗਾ’, ‘ਜਾਸੀ’ – ਜਾਏਗਾ, ‘ਕਰਸੀ’- ਕਰੇਗਾ ਆਦਿ।)

ਮੁੰਦਾ (ਮੁੰਦਾਂ) ਸੰਤੋਖੁ, ਸਰਮੁ (ਸ਼੍ਰਮ) ਪਤੁ ਝੋਲੀ ; ਧਿਆਨ ਕੀ ਕਰਹਿ (ਕਰਹਿਂ) ਬਿਭੂਤਿ ॥ ਖਿੰਥਾ ਕਾਲੁ, ਕੁਆਰੀ ਕਾਇਆ (ਕਾਇਆਂ) ਜੁਗਤਿ ; ਡੰਡਾ ਪਰਤੀਤਿ ॥ ਆਈ ਪੰਥੀ, ਸਗਲ ਜਮਾਤੀ ; ਮਨਿ-ਜੀਤੈ, ਜਗੁ-ਜੀਤੁ ॥ ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ ; ਜੁਗੁ-ਜੁਗੁ ਏਕੋ ਵੇਸੁ ॥੨੮॥

(ਨੋਟ: ਉਕਤ ਪਉੜੀ ’ਚ 2 ਸੰਯੁਕਤ ਸ਼ਬਦ ‘ਨਾਂਵ’+‘ਕਿਰਦੰਤ’ ਹਨ; ਜਿਵੇਂ ਕਿ ‘ਮਨਿ-ਜੀਤੈ’ ਤੇ ‘ਜਗੁ-ਜੀਤੁ’। ਇਨ੍ਹਾਂ ਦੇ ਅਰਥ ਸਾਂਝੇ ਬਣਦੇ ਹਨ: ‘ਮਨਿ-ਜੀਤੈ’ ਭਾਵ ਮਨ ਨੂੰ ਜਿੱਤਣ ਨਾਲ਼, ‘ਜਗੁ-ਜੀਤੁ’ ਭਾਵ ਜਗ ਨੂੰ ਜਿੱਤ ਲਿਆ। ਇਸ ਤਰ੍ਹਾਂ ਦੀ ਪਉੜੀ ਨੰਬਰ 21 ’ਚ ‘‘ਤੀਰਥੁ, ਤਪੁ, ਦਇਆ, ਦਤੁ-ਦਾਨੁ ॥’’ ਤੁਕ ’ਚ ‘ਦਤੁ-ਦਾਨੁ’ ਸੰਯੁਕਤ ਸ਼ਬਦ (ਨਾਂਵ+ਕਿਰਦੰਤ) ਹਨ, ਜਿਨ੍ਹਾਂ ਦਾ ਅਰਥ ਹੈ: ‘ਦਿੱਤਾ ਹੋਇਆ ਦਾਨ’।)

ਭੁਗਤਿ ਗਿਆਨੁ, ਦਇਆ ਭੰਡਾਰਣਿ ; ਘਟਿ ਘਟਿ ਵਾਜਹਿ (ਵਾਜਹਿਂ) ਨਾਦ ॥ ਆਪਿ ਨਾਥੁ, ਨਾਥੀ ਸਭ ਜਾ ਕੀ ; ਰਿਧਿ ਸਿਧਿ, ਅਵਰਾ (ਅਵਰਾਂ) ਸਾਦ ॥ ਸੰਜੋਗੁ-ਵਿਜੋਗੁ ਦੁਇ, ਕਾਰ ਚਲਾਵਹਿ (ਚਲਾਵਹਿਂ) ; ਲੇਖੇ ਆਵਹਿ (ਆਵੈਂ) ਭਾਗ ॥ ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ ; ਜੁਗੁ-ਜੁਗੁ ਏਕੋ ਵੇਸੁ ॥੨੯॥

ਏਕਾ ਮਾਈ, ਜੁਗਤਿ ਵਿਆਈ ; ਤਿਨਿ (ਤਿੰਨ) ਚੇਲੇ ਪਰਵਾਣੁ ॥ ਇਕੁ ਸੰਸਾਰੀ, ਇਕੁ ਭੰਡਾਰੀ ; ਇਕੁ ਲਾਏ ਦੀਬਾਣੁ ॥ ਜਿਵ ਤਿਸੁ ਭਾਵੈ, ਤਿਵੈ ਚਲਾਵੈ ; ਜਿਵ ਹੋਵੈ ਫੁਰਮਾਣੁ (ਫ਼ੁਰਮਾਣ)॥ ਓਹੁ (ਓਹ) ਵੇਖੈ, ਓਨਾ (ਓਨ੍ਹਾਂ) ਨਦਰਿ ਨ ਆਵੈ ; ਬਹੁਤਾ ਏਹੁ (ਏਹ) ਵਿਡਾਣੁ ॥ ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ ; ਜੁਗੁ-ਜੁਗੁ ਏਕੋ ਵੇਸੁ ॥੩੦॥

ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ, ਸੁ ਏਕਾ ਵਾਰ ॥ ਕਰਿ ਕਰਿ ਵੇਖੈ, ਸਿਰਜਣਹਾਰੁ ॥ ਨਾਨਕ ! ਸਚੇ ਕੀ, ਸਾਚੀ ਕਾਰ ॥ ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ ; ਜੁਗੁ ਜੁਗੁ ਏਕੋ ਵੇਸੁ ॥੩੧॥

ਇਕ ਦੂ ਜੀਭੌ (ਦੂੰ ਜੀਭੋਂ), ਲਖ ਹੋਹਿ (ਹੋਹਿਂ); ਲਖ ਹੋਵਹਿ (ਹੋਵਹਿਂ), ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ (ਆਖੀਐਂ); ਏਕੁ ਨਾਮੁ ਜਗਦੀਸ ॥ ਏਤੁ ਰਾਹਿ (ਰਾਹ), ਪਤਿ ਪਵੜੀਆ (ਪਵੜੀਆਂ); ਚੜੀਐ (ਚੜ੍ਹੀਐ), ਹੋਇ ਇਕੀਸ ॥ ਸੁਣਿ ਗਲਾ ਆਕਾਸ (ਗੱਲਾਂ ਆਕਾਸ਼) ਕੀ ; ਕੀਟਾ (ਕੀਟਾਂ) ਆਈ ਰੀਸ ॥ ਨਾਨਕ ! ਨਦਰੀ ਪਾਈਐ, ਕੂੜੀ ਕੂੜੈ ਠੀਸ ॥੩੨॥

ਆਖਣਿ ਜੋਰੁ, ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ, ਦੇਣਿ ਨ ਜੋਰੁ ॥ ਜੋਰੁ ਨ ਜੀਵਣਿ, ਮਰਣਿ ਨਹ ਜੋਰੁ ॥ ਜੋਰੁ ਨ, ਰਾਜਿ ਮਾਲਿ, ਮਨਿ ਸੋਰੁ (ਸ਼ੋਰ)॥ ਜੋਰੁ ਨ ਸੁਰਤੀ, ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ, ਛੁਟੈ ਸੰਸਾਰੁ ॥ ਜਿਸੁ ਹਥਿ ਜੋਰੁ, ਕਰਿ ਵੇਖੈ ਸੋਇ ॥ ਨਾਨਕ ! ਉਤਮੁ-ਨੀਚੁ, ਨ ਕੋਇ ॥੩੩॥

(ਨੋਟ: ਪਿੱਛੇ ਕੀਤੀ ਗਈ ਵਿਚਾਰ ਮੁਤਾਬਕ ਉਕਤ ਪਉੜੀ ’ਚ ਤਮਾਮ ਉਹ ਸ਼ਬਦ ‘ਕਿਰਦੰਤ’ ਹਨ, ਜਿਨ੍ਹਾਂ ਦੇ ਅੰਤ ’ਚ ‘ਣਿ’ ਦਰਜ ਹੈ, ਇਨ੍ਹਾਂ ਦੇ ਅਰਥ ਕਾਰਕੀ (‘ਨਾਲ਼, ਵਿੱਚ’ ਆਦਿ) ਹਨ।)

ਰਾਤੀ, ਰੁਤੀ, ਥਿਤੀ (ਰਾਤੀਂ, ਰੁਤੀਂ, ਥਿਤੀਂ), ਵਾਰ ॥ ਪਵਣ, ਪਾਣੀ, ਅਗਨੀ, ਪਾਤਾਲ ॥ ਤਿਸੁ ਵਿਚਿ ; ਧਰਤੀ ਥਾਪਿ ਰਖੀ (ਰੱਖੀ), ਧਰਮਸਾਲ ॥ ਤਿਸੁ ਵਿਚਿ ; ਜੀਅ (ਜੀ..) ਜੁਗਤਿ, ਕੇ ਰੰਗ ॥ ਤਿਨ ਕੇ ਨਾਮ, ਅਨੇਕ ਅਨੰਤ ॥ ਕਰਮੀ-ਕਰਮੀ, ਹੋਇ ਵੀਚਾਰੁ ॥ ਸਚਾ ਆਪਿ, ਸਚਾ ਦਰਬਾਰੁ ॥ ਤਿਥੈ; ਸੋਹਨਿ, ਪੰਚ ਪਰਵਾਣੁ ॥ ਨਦਰੀ ਕਰਮਿ, ਪਵੈ ਨੀਸਾਣੁ (ਨੀਸ਼ਾਣ)॥ ਕਚ-ਪਕਾਈ, ਓਥੈ ਪਾਇ ॥ ਨਾਨਕ ! ਗਇਆ (ਗਇਆਂ) ਜਾਪੈ ਜਾਇ ॥੩੪॥

(ਨੋਟ: ਉਕਤ ਪਉੜੀ ’ਚ ਦਰਜ ‘‘ਤਿਸੁ ਵਿਚਿ ; ਜੀਅ ਜੁਗਤਿ, ‘ਕੇ’ ਰੰਗ ॥’’ ਤੁਕ ਵਿੱਚ ‘ਕੇ’ ਸ਼ਬਦ ਪਿੱਛਲੀ ਪਉੜੀ ਨੰਬਰ 16ਵੀਂ ਦੀ ਤੁਕ ‘‘ਜੀਅ ਜਾਤਿ; ਰੰਗਾ, ‘ਕੇ’ ਨਾਵ ॥’’ ਵਾਙ ਹੀ ‘ਕੇ’ ਅਨਿਸ਼ਚਿਤ ਪੜਨਾਂਵ ਹੈ, ਜਿਸ ਦਾ ਅਰਥ ਹੈ: ‘ਕਈ’।)

ਧਰਮਖੰਡ ਕਾ ਏਹੋ ਧਰਮੁ ॥ ਗਿਆਨਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ, ਪਾਣੀ, ਵੈਸੰਤਰ ; ਕੇਤੇ ਕਾਨ (ਕਾਨ੍ਹ), ਮਹੇਸ (ਮਹੇਸ਼)॥ ਕੇਤੇ ਬਰਮੇ (ਬਰ੍ਹਮੇ)ਘਾੜਤਿ ਘੜੀਅਹਿ (ਘੜੀਐਂ) ; ਰੂਪ, ਰੰਗ, ਕੇ (ਭਾਵ ਕਈ) ਵੇਸ ॥ ਕੇਤੀਆ (ਕੇਤੀਆਂ) ਕਰਮ-ਭੂਮੀ, ਮੇਰ ਕੇਤੇ ; ਕੇਤੇ ਧੂ ਉਪਦੇਸ (ਉਪਦੇਸ਼)॥ ਕੇਤੇ ਇੰਦ, ਚੰਦ ਸੂਰ ਕੇਤੇ ; ਕੇਤੇ ਮੰਡਲ ਦੇਸ (ਦੇਸ਼)॥ ਕੇਤੇ ਸਿਧ, ਬੁਧ, ਨਾਥ ਕੇਤੇ ; ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ, ਮੁਨਿ ਕੇਤੇ ; ਕੇਤੇ ਰਤਨ ਸਮੁੰਦ ॥ ਕੇਤੀਆ (ਕੇਤੀਆਂ) ਖਾਣੀ, ਕੇਤੀਆ (ਕੇਤੀਆਂ) ਬਾਣੀ ; ਕੇਤੇ ਪਾਤ-ਨਰਿੰਦ ॥ ਕੇਤੀਆ ਸੁਰਤੀ (ਕੇਤੀਆਂ ਸੁਰਤੀਂ), ਸੇਵਕ ਕੇਤੇ ; ਨਾਨਕ ! ਅੰਤੁ ਨ ਅੰਤੁ ॥੩੫॥

ਗਿਆਨਖੰਡ ਮਹਿ, ਗਿਆਨੁ ਪਰਚੰਡੁ ॥ ਤਿਥੈ ; ਨਾਦ, ਬਿਨੋਦ, ਕੋਡ ਅਨੰਦੁ ॥ ਸਰਮ (ਸ਼੍ਰਮ) ਖੰਡ ਕੀ ਬਾਣੀ, ਰੂਪੁ ॥ ਤਿਥੈ; ਘਾੜਤਿ-ਘੜੀਐ, ਬਹੁਤੁ ਅਨੂਪੁ ॥ ਤਾ ਕੀਆ ਗਲਾ (ਤਾਂ ਕੀਆਂ ਗੱਲਾਂ), ਕਥੀਆ ਨਾ ਜਾਹਿ (ਕਥੀਆਂ ਨਾ ਜਾਹਿਂ) ॥ ਜੇ ਕੋ ਕਹੈ, ਪਿਛੈ ਪਛੁਤਾਇ (‘ਛੁ’ ਅੰਤ ਔਂਕੜ ਉਚਾਰਨਾ ਹੈ)॥ ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ ॥ ਤਿਥੈ ਘੜੀਐ, ਸੁਰਾ ਸਿਧਾ (ਸੁਰਾਂ ਸਿੱਧਾਂ) ਕੀ ਸੁਧਿ ॥੩੬॥

ਕਰਮਖੰਡ ਕੀ ਬਾਣੀ, ਜੋਰੁ ॥ ਤਿਥੈ ; ਹੋਰੁ ਨ ਕੋਈ ਹੋਰੁ ॥ ਤਿਥੈ ; ਜੋਧ, ਮਹਾ ਬਲ (ਮਹਾਂ ਬਲ), ਸੂਰ ॥ ਤਿਨ ਮਹਿ, ਰਾਮੁ ਰਹਿਆ ਭਰਪੂਰ ॥ ਤਿਥੈ, ਸੀਤੋ-ਸੀਤਾ ਮਹਿਮਾ ਮਾਹਿ (ਮਾਹਿਂ)॥ ਤਾ ਕੇ ਰੂਪ, ਨ ਕਥਨੇ ਜਾਹਿ (ਜਾਹਿਂ)॥ ਨਾ ਓਹਿ ਮਰਹਿ (ਓਹ ਮਰੈਂ), ਨ ਠਾਗੇ ਜਾਹਿ (ਜਾਹਿਂ)॥ ਜਿਨ (ਜਿਨ੍ਹ) ਕੈ, ਰਾਮੁ ਵਸੈ, ਮਨ ਮਾਹਿ (ਮਾਹਿਂ)॥ ਤਿਥੈ ਭਗਤ ਵਸਹਿ (ਵਸਹਿਂ), ਕੇ (ਭਾਵ ਕਈ) ਲੋਅ (ਲੋ..)॥ ਕਰਹਿ (ਕਰਹਿਂ) ਅਨੰਦੁ, ਸਚਾ ਮਨਿ ਸੋਇ ॥ ਸਚਖੰਡਿ ਵਸੈ, ਨਿਰੰਕਾਰੁ ॥ ਕਰਿ ਕਰਿ ਵੇਖੈ, ਨਦਰਿ ਨਿਹਾਲ ॥ ਤਿਥੈ ; ਖੰਡ, ਮੰਡਲ, ਵਰਭੰਡ ॥ ਜੇ ਕੋ ਕਥੈ, ਤ ਅੰਤ ਨ ਅੰਤ ॥ ਤਿਥੈ ; ਲੋਅ-ਲੋਅ ਆਕਾਰ (‘ਆ’ ਦਾ ਕੰਨਾ ਉਚਾਰਨਾ ਹੈ)॥ ਜਿਵ ਜਿਵ ਹੁਕਮੁ, ਤਿਵੈ ਤਿਵ ਕਾਰ ॥ ਵੇਖੈ, ਵਿਗਸੈ; ਕਰਿ ਵੀਚਾਰੁ (‘ਵੀ’ ਹੈ, ‘ਵਿ’ ਨਹੀਂ)॥ ਨਾਨਕ ! ਕਥਨਾ ਕਰੜਾ ਸਾਰੁ ॥੩੭॥

ਜਤੁ ਪਾਹਾਰਾ, ਧੀਰਜੁ ਸੁਨਿਆਰੁ ॥ ਅਹਰਣਿ ਮਤਿ, ਵੇਦੁ ਹਥੀਆਰੁ (‘ਥੀ’ ਹੈ, ‘ਥਿ’ ਨਹੀਂ)॥ ਭਉ ਖਲਾ (ਭੌ ਖੱਲਾ), ਅਗਨਿ ਤਪ ਤਾਉ ॥ ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ, ਸਚੀ ਟਕਸਾਲ ॥ ਜਿਨ ਕਉ (ਜਿਨ੍ਹ ਕੌ) ਨਦਰਿ ਕਰਮੁ, ਤਿਨ ਕਾਰ ॥ ਨਾਨਕ ! ਨਦਰੀ ਨਦਰਿ, ਨਿਹਾਲ ॥੩੮॥

ਸਲੋਕੁ ॥

ਪਵਣੁ ਗੁਰੂ, ਪਾਣੀ ਪਿਤਾ ; ਮਾਤਾ ਧਰਤਿ ਮਹਤੁ (ਥੋੜ੍ਹਾ ‘ਮਹੱਤ੍ਵ ਵਾਂਙ)॥ ਦਿਵਸੁ-ਰਾਤਿ ਦੁਇ, ਦਾਈ ਦਾਇਆ ; ਖੇਲੈ ਸਗਲ ਜਗਤੁ ॥ ਚੰਗਿਆਈਆਬੁਰਿਆਈਆ (ਚੰਗਿਆਈਆਂ ਬੁਰਿਆਈਆਂ) ; ਵਾਚੈ ਧਰਮੁ, ਹਦੂਰਿ ॥ ਕਰਮੀ ਆਪੋ ਆਪਣੀ ; ਕੇ (ਭਾਵ ਕਈ) ਨੇੜੈ, ਕੇ ਦੂਰਿ ॥ ਜਿਨੀ (ਜਿਨ੍ਹੀਂ), ਨਾਮੁ ਧਿਆਇਆ ; ਗਏ ਮਸਕਤਿ (ਮਸ਼ੱਕਤ) ਘਾਲਿ ॥ ਨਾਨਕ ! ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ ॥੧॥

(ਨੋਟ: ਉਕਤ ਸਲੋਕ ’ਚ ਦਰਜ ‘‘ਮਾਤਾ ਧਰਤਿ ਮਹਤੁ॥’’ ਤੁੱਕ ’ਚ ‘ਮਾਤਾ’ ਤੇ ‘ਧਰਤਿ’ ਸ਼ਬਦ ਇਸਤ੍ਰੀ ਲਿੰਗ ਹੋਣ ਕਾਰਨ ‘ਮਹਤੁ’ ਸ਼ਬਦ ਪੁਲਿੰਗ ਨਹੀਂ ਹੋ ਸਕਦਾ। ਇਸ ਨੂੰ ਲੱਗਾ ਅੰਤ ਔਂਕੜ ‘ਵ’ ਦੀ ਧੁਨੀ ਪ੍ਰਗਟ ਕਰਦਾ ਹੈ; ਜਿਵੇਂ ਕਿ ‘ਵਿਸ਼ਵ’ ਸ਼ਬਦ ਨੂੰ ਗੁਰਬਾਣੀ ’ਚ ਕਾਵਿ ਤੋਲ ਕਾਰਨ ‘ਵਿਸੁ’ ਕਰਕੇ ਵੀ ਲਿਖਿਆ ਮਿਲਦਾ ਹੈ: ‘‘ਏਹੁ ‘ਵਿਸੁ’ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ ॥’’ (ਮ: ੩/੯੨੨)

ਇਸ ਲਈ ‘ਮਹਤੁ’ ਦਾ ਅੰਤ ਔਂਕੜ ‘ਵ’ ਧੁਨੀ ਪ੍ਰਗਟ ਕਰਦਾ ਹੈ, ਜੋ ‘ਮਾਤਾ ਧਰਤਿ’ ਦਾ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਵੱਡੀ’ (ਮਹੱਤਵ ਜਾਂ ਵਿਸ਼ੇਸ਼ਤਾ ਰੱਖਣ ਵਾਲ਼ੀ)।

ਪੰਜਾਬੀ ਭਾਸ਼ਾ ’ਚ ‘ਔਂਕੜ’ ਨੂੰ ‘ਉ’ ਕਰਕੇ ਲਿਖਿਆ ਜਾਂਦਾ ਹੈ ਭਾਵ ‘ਉ’ ਜਾਂ ‘ਵ’ ਦੀ ਧੁਨੀ ਸਮਾਨੰਤਰ ਹੈ, ਇਸ ਲਈ ਗੁਰਬਾਣੀ ’ਚ ‘ਪਉੜੀ’ ਨੂੰ ‘ਪਵੜੀ’ ਕਰਕੇ ਵੀ ਲਿਖਿਆ ਮਿਲਦਾ ਹੈ। ਪੰਜਾਬੀ ’ਚ ‘ੳ, ਅ, ੲ’ ਪੂਰਨ ਸਵਰ ਸ਼ਬਦ ਹੁੰਦੇ ਹਨ ਤੇ ‘ਹ, ਯ, ਵ’ ਅਰਧ ਸਵਰ, ਜਿਸ ਕਾਰਨ ਇਨ੍ਹਾਂ ਦੀ ਧੁਨੀ ਬਦਲਦੀ ਰਹਿੰਦੀ ਹੈ; ਜਿਵੇਂ: ‘ਹ’ =‘ਐ ਜਾਂ ਆ’, ‘ਯ’ = ‘ਅ, ਏ, ਇ ਜਾਂ ਈ’ ਤੇ ‘ਵ’=‘ਉ ਜਾਂ ਉ+ਅ’ ਆਦਿ।)

ਗੁਰਬਾਣੀ ਦਾ ਉਚਾਰਨ ਕਰਦਿਆਂ ਧਿਆਨ ਦੇਣ ਯੋਗ ਅਹਿਮ ਨੁਕਤੇ

0

ਗੁਰਬਾਣੀ ਦਾ ਉਚਾਰਨ ਕਰਦਿਆਂ ਧਿਆਨ ਦੇਣ ਯੋਗ ਅਹਿਮ ਨੁਕਤੇ 

ਗਿਆਨੀ ਅਵਤਾਰ ਸਿੰਘ

ਗੁਰਬਾਣੀ; ਸਿੱਖ ਦੇ ਜੀਵਨ ਲਈ ਰੂਹਾਨੀਅਤ ਖ਼ੁਰਾਕ ਹੈ, ਜਿਸ ਨਾਲ ਸਰੀਰਕ ਤੇ ਸਮਾਜਿਕ ਕਮਜ਼ੋਰੀਆਂ ਨਾਲ ਸੰਘਰਸ਼ ਕਰਨ ’ਚ ਮਦਦ ਮਿਲਦੀ ਹੈ ਤੇ ਮਨੁੱਖ, ਅੰਤ ਨੂੰ ਪ੍ਰਮਾਤਮਾ ਦਾ ਸਰੂਪ ਹੋ ਨਿਬੜਦਾ ਹੈ ਪਰ ਇਹ ਸਾਰੀ ਸ਼ਕਤੀ ਗੁਰ ਸ਼ਬਦ ਵਿਚਾਰ ਉੱਤੇ ਕੇਂਦਰਿਤ ਹੈ, ਜਿਸ ਦੀ ਸ਼ੁਰੂਆਤ ਗੁਰੂ ਸਾਹਿਬਨਾਂ ਨੇ ‘‘ਪੜਿਐ ਨਾਹੀ; ਭੇਦੁ, ਬੁਝਿਐ ਪਾਵਣਾ ॥’’ (ਮ: ੧/੧੪੮) ਨੂੰ ਮੁੱਖ ਰੱਖਦਿਆਂ ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ॥’’ (ਮ: ੧/੯੦੪), ‘‘ਡਿਠੈ ਮੁਕਤਿ ਨ ਹੋਵਈ; ਜਿਚਰੁ, ਸਬਦਿ ਨ ਕਰੇ ਵੀਚਾਰੁ ॥’’ (ਮ: ੩/੫੯੪), ਆਦਿ ਨਸੀਹਤ ਨੂੰ ਸਰਬੋਤਮ ਸਥਾਨ ਦਿੱਤਾ।

ਕਿਸੇ ਲਿਖਤ (ਕਾਵਿ ਜਾਂ ਵਾਰਤਕ) ਦੇ ਵਿਸ਼ੇ (ਭਾਵਾਰਥ) ਨੂੰ ਸਮਝਣ ਲਈ ਸੰਬੰਧਿਤ ਭਾਸ਼ਾ ਦਾ ਅਰਥ-ਬੋਧ ਖ਼ਾਸ ਅਹਿਮੀਅਤ ਰੱਖਦਾ ਹੈ; ਜਿਵੇ ਕਿ ਗੁਰਬਾਣੀ ’ਚ ਦਰਜ ‘ਨਾਇ’ ਸ਼ਬਦ ਦਾ ਭਿੰਨ ਭਿੰਨ ਅਰਥ:

(1). ‘ਨਾਇ’ ਦਾ ਅਰਥ ਹੈ: ‘ਨਾਮ ਵਿੱਚ ਜਾਂ ਨਾਮ ਰਾਹੀਂ’: ਸੋ ਕਿਉ ਵਿਸਰੈ  ? ਮੇਰੀ ਮਾਇ ॥ ਸਾਚਾ ਸਾਹਿਬੁ; ਸਾਚੈ ‘ਨਾਇ’ ॥

(2). ‘ਨਾਇ’ ਦਾ ਅਰਥ ਹੈ: ‘ਇਸ਼ਨਾਨ’: ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ‘ਨਾਇ’ ਕਰੀ  ?॥

(3). ‘ਨਾਇ’ ਦਾ ਅਰਥ ਹੈ: ‘ਨਿਆਂ ਜਾਂ ਇਨਸਾਫ਼’: ਸਾਚਾ ਸਾਹਿਬੁ, ਸਾਚੁ ‘ਨਾਇ’; ਭਾਖਿਆ ਭਾਉ ਅਪਾਰੁ ॥, ਆਦਿ।

ਉਕਤ ਤੁਕਾਂ ਦੇ ਭਾਵਾਰਥ ਸਮਝਣ ਲਈ ਸ਼ਬਦ ਦਾ ਉਚਾਰਨ ਅਹਿਮ ਯੋਗਦਾਨ ਪਾਏਗਾ, ਜਿਸ ਨੂੰ ਸ਼ਬਦ-ਵੰਡ ਤੋਂ ਅਲੱਗ ਕਰਕੇ ਵੇਖਣਾ ਸਹੀ ਨਹੀਂ ਕਿਹਾ ਜਾ ਸਕਦਾ। ਸ਼ਬਦ-ਵੰਡ ਦਾ ਭਾਵ ਕਿਸੇ ਪਦੇ ਨੂੰ 8 ਸ਼੍ਰੇਣੀਆਂ (ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ) ’ਚ ਵੰਡ ਕੇ ਵਿਚਾਰਨਾ ਹੈ।

ਗੁਰਬਾਣੀ ਵਾਰਤਕ ਨਹੀਂ ਬਲਕਿ ਕਾਵਿ ਰੂਪ ’ਚ ਹੋਣ ਕਾਰਨ ਸੰਖੇਪਤਾ ਜ਼ਰੂਰੀ ਸੀ, ਇਸ ਲਈ ਕਾਰਕੀ ਚਿੰਨ੍ਹਾਂ (ਨੇ, ਨੂੰ, ਨਾਲ, ਰਾਹੀਂ, ਦੁਆਰਾ, ਲਈ, ਵਾਸਤੇ, ਤੋਂ, ਦਾ, ਦੇ, ਦੀ, ਕਾ, ਕੇ, ਕੀ, ਵਿੱਚ, ਅੰਦਰ, ਉੱਤੇ, ਅੱਗੇ, ਹੇਠਾਂ, ਪਿੱਛੇ, ਹੇ, ਏ, ਰੇ, ਓਇ’ ਆਦਿ ਚਿੰਨ੍ਹਾਂ) ਨੂੰ ਜ਼ਿਆਦਾਤਰ ਅਲੋਪ (ਅਡਿੱਠ) ਕਰਕੇ ਜਾਂ ਨਾ ਮਾਤਰ ਪ੍ਰਗਟ ਕਰਕੇ (ਲਿਖਤੀ ਰੂਪ ’ਚ) ਦਰਜ ਕੀਤਾ ਗਿਆ, ਇਨ੍ਹਾਂ ਨੂੰ ਸੰਬੰਧਕੀ ਚਿੰਨ੍ਹ ਵੀ ਕਿਹਾ ਜਾਂਦਾ ਹੈ। ਪ੍ਰਗਟ ਰੂਪ ’ਚ ਦਰਜ ਤਮਾਮ ਸੰਬੰਧਕੀ ਚਿੰਨ੍ਹ ਆਪਣੇ ਤੋਂ ਪਹਿਲੇ ਇੱਕ ਵਚਨ ਪੁਲਿੰਗ ਨਾਂਵ (ਜਿਨ੍ਹਾਂ ਦਾ ਅੰਤ ਔਂਕੜ ਵਿਧਾਨ ਹੈ) ਨੂੰ ਅੰਤ ਮੁਕਤਾ ਕਰ ਦਿੰਦੇ ਹਨ ਪਰ ਅਡਿੱਠ (ਲੁਪਤ) ਸੰਬੰਧਕੀ; 4 ਕਾਰਕਾਂ (ਕਰਤਾ ਕਾਰਕ, ਕਰਣ ਕਾਰਕ, ਅਪਾਦਾਨ ਕਾਰਕ ਤੇ ਅਧਿਕਰਣ ਕਾਰਕ) ਦੇ ਚਿੰਨ੍ਹ (ਨੇ, ਨਾਲ਼, ਤੋਂ, ਵਿੱਚ’ ਆਦਿ) ਸ਼ਬਦ ਦੀ ਅੰਤ ਸਿਹਾਰੀ ’ਚੋਂ ਮਿਲਦੇ ਹਨ, (ਕਰਮ ਕਾਰਕ ਦਾ ਚਿੰਨ੍ਹ ‘ਨੂੰ’) ਅੰਤ ਔਂਕੜ ’ਚੋਂ ਤੇ 3 ਕਾਰਕਾਂ (ਸੰਪਰਦਾਨ ਕਾਰਕ, ਸੰਬੰਧ ਕਾਰਕ ਤੇ ਸੰਬੋਧਨ ਕਾਰਕ ਦੇ ਚਿੰਨ੍ਹ ‘ਲਈ, ਦਾ, ਦੇ, ਦੀ, ਹੇ, ਰੇ, ਓਏ’ ਆਦਿ) ਅੰਤ ਮੁਕਤੇ ਸ਼ਬਦਾਂ ’ਚੋਂ ਮਿਲਦੇ ਹਨ।

ਸੋਚੋ, ਕਿ ਜਿਸ ਭਾਸ਼ਾ ’ਚ ਉਕਤ ਜ਼ਿਆਦਾਤਰ ਕਾਰਕੀ (ਭਾਵ ਸੰਬੰਧਕੀ) ਚਿੰਨ੍ਹ ਅੰਤ ਸਿਹਾਰੀ ਜਾਂ ਅੰਤ ਔਂਕੜ ’ਚੋਂ ਮਿਲਣ, ਉਸ ਭਾਸ਼ਾ ’ਚ ਅੰਤ ਸਿਹਾਰੀ ਤੇ ਅੰਤ ਔਂਕੜ ਦੀ ਕਿੰਨੀ ਕੁ ਅਹਿਮੀਅਤ ਹੋਵੇਗੀ ? ਬਾਕੀ ਲਗਾਂ (ਮੁਕਤਾ, ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ’ਚੋਂ ਵੀ ਇਹ ਚਿੰਨ੍ਹ ਮਿਲਦੇ ਹਨ ਪਰ ਬਹੁਤ ਸੀਮਤ। ਇਸੇ ਅੰਤ ਸਿਹਾਰੀ ਤੇ ਔਂਕੜ ਦੇ ਉਚਾਰਨ ਕਰਨ ਜਾਂ ਨਾ ਕਰਨ ਬਾਰੇ ਸਿੱਖ ਕੌਮ ’ਚ ਆਮ ਰਾਇ ਨਹੀਂ।

ਗੁਰਮੁਖੀ ਭਾਸ਼ਾ ਮੁਤਾਬਕ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਦੀ ਵਿਚਾਰ ਨੂੰ ‘ਵਿਆਕਰਨ’ ਨਾਂਦਿੱਤਾ ਗਿਆ ਹੈ ਤੇ ਲਗਾਖਰ (ਅੱਧਕ, ਬਿੰਦੀ ਤੇ ਟਿੱਪੀ) ਦੀ ਵਿਚਾਰ ਸ਼ੁੱਧ ਉਚਾਰਨ ਅਖਵਾਉਂਦੀ ਹੈ, ਇਨ੍ਹਾਂ ਦੋਵੇਂ ਨਿਯਮਾਂ ਲਈ ਸ਼ਬਦ-ਵੰਡ ਅਤਿ ਜ਼ਰੂਰੀ ਹੈ, ਜੋ ਸੰਖੇਪ ’ਚ ਇਸ ਪ੍ਰਕਾਰ ਹੈ:

(1). ਨਾਂਵ– ਉਹ ਸ਼ਬਦ, ਜਿਸ ਦੁਆਰਾ ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਦਾ ਬੋਧ ਹੁੰਦਾ ਹੋਵੇ, ਨੂੰ ਨਾਂਵ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵੰਡ ਇੱਕ ਵਚਨ ਤੇ ਬਹੁ ਵਚਨ ’ਚ ਕਰਨ ਤੋਂ ਇਲਾਵਾ ਲਿੰਗ ਅਨੁਪਾਤ ’ਚ ਪੁਲਿੰਗ ਤੇ ਇਸਤ੍ਰੀ ਲਿੰਗ ਰਾਹੀਂ ਵੀ ਕੀਤੀ ਜਾਂਦੀ ਹੈ। ਗੁਰਬਾਣੀ ’ਚ ਬਹੁ ਵਚਨ ਨਾਂਵ ਤੇ ਤਮਾਮ ਇਸਤ੍ਰੀਲਿੰਗ ਸ਼ਬਦ (ਅਜੋਕੀ ਪੰਜਾਬੀ ਵਾਙ) ਅੰਤ ਮੁਕਤੇ ਹੁੰਦੇ ਹਨ, ਸਿਵਾਏ ਉਨ੍ਹਾਂ ਸ਼ਬਦਾਂ ਦੇ, ਜੋ ਦੂਸਰੀਆਂ ਭਾਸ਼ਾਵਾਂ ’ਚੋਂ (ਤਤਸਮ) ਆਏ ਹਨ; ਜਿਵੇਂ ਕਿ: ‘ਸਤਿ, ਭੂਮਿ, ਭਗਤਿ, ਹਰਿ, ਕਾਮਣਿ, ਨਾਰਿ, ਮੁਨਿ, ਆਦਿ, ਜੁਗਾਦਿ, ਮੂਰਤਿ, ਰਤੁ (ਖ਼ੂਨ), ਖੰਡੁ, ਭਸੁ (ਸੁਆਹ), ਵਸਤੁ’ ਆਦਿ।

ਉਕਤ ਵਿਚਾਰ ਉਪਰੰਤ ਅਜੋਕੀ ਪੰਜਾਬੀ ਤੇ ਗੁਰਬਾਣੀ ਲਿਖਤ ਦਾ ਅੰਤਰ ਕੇਵਲ ਇੱਕ ਵਚਨ ਪੁਲਿੰਗ ਨਾਂਵ ਦਾ ਰਹਿ ਜਾਂਦਾ ਹੈ, ਜਿਸ ਦਾ ਬੋਧ 8 ਕਾਰਕਾਂ (ਕਰਤਾ, ਕਰਮ, ਕਰਣ, ਸੰਪਰਦਾਨ, ਅਪਾਦਾਨ, ਸੰਬੰਧ, ਅਧਿਕਰਣ ਤੇ ਸੰਬੋਧਨ ਕਾਰਕ) ਦੀ ਵੰਡ ਨਾਲ਼ ਹੋ ਜਾਣਾ ਚਾਹੀਦਾ ਹੈ; ਜਿਵੇਂ ਕਿ

(1). ਕਰਤਾ ਕਾਰਕ (ਅੰਤ ਸਿਹਾਰੀ, ਜਿਸ ਦਾ ਚਿੰਨ੍ਹ ਹੈ: ‘ਨੇ’): ‘ਗੁਰਿ’ (ਨੇ) ‘ਨਾਨਕਿ’ (ਨੇ) ਮੇਰੀ ਪੈਜ ਸਵਾਰੀ ॥ (ਮ: ੫/੮੦੬)

(2). ਕਰਣ ਕਾਰਕ (ਅੰਤ ਸਿਹਾਰੀ, ਜਿਸ ਦਾ ਚਿੰਨ੍ਹ ਹੈ: ‘ਨਾਲ਼, ਰਾਹੀਂ, ਦੁਆਰਾ’): ਕੀਰਤਨ ਪੁਰਾਣ ਨਿਤ ਪੁੰਨ ਹੋਵਹਿ; ਗੁਰ ‘ਬਚਨਿ’ (ਨਾਲ) ‘ਨਾਨਕਿ’ (ਰਾਹੀਂ) ਹਰਿ ਭਗਤਿ ਲਹੀ (ਲੱਭ ਲਈ)॥ (ਮ: ੪/੧੧੧੭)

(3). ਅਪਾਦਾਨ ਕਾਰਕ (ਅੰਤ ਸਿਹਾਰੀ, ਜਿਸ ਦਾ ਚਿੰਨ੍ਹ ਹੈ: ‘ਤੋਂ ’): ‘ਓਅੰਕਾਰਿ’ (ਤੋਂ) ਬ੍ਰਹਮਾ ਉਤਪਤਿ (ਪੈਦਾ ਹੋਇਆ)॥ (ਮ: ੧/੯੨੯)

(4). ਅਧਿਕਰਣ ਕਾਰਕ (ਅੰਤ ਸਿਹਾਰੀ, ਜਿਸ ਦਾ ਚਿੰਨ੍ਹ ਹੈ: ‘ਵਿੱਚ, ਅੰਦਰ’): ਜਨ ‘ਨਾਨਕਿ’ (ਵਿੱਚ, ਅੰਦਰ) ਕਮਲੁ ਪਰਗਾਸਿਆ; ‘ਮਨਿ’ (ਵਿੱਚ) ਹਰਿ ਹਰਿ ਵੁਠੜਾ (ਵੱਸ ਗਿਆ) ਹੇ ॥’’ (ਮ: ੪/੮੨)

(5). ਕਰਮ ਕਾਰਕ (ਅੰਤ ਔਂਕੜ, ਜਿਸ ਦਾ ਚਿੰਨ੍ਹ ਹੈ: ‘ਨੂੰ’): ਜਾਲਿ ‘ਮੋਹੁ’ (ਨੂੰ), ਘਸਿ ‘ਮਸੁ’ ਕਰਿ; ਮਤਿ ਕਾਗਦੁ ਕਰਿ ਸਾਰੁ (ਸ੍ਰੇਸ਼ਟ)॥ (ਮ: ੧/੧੬)

(6). ਸੰਪਰਦਾਨ ਕਾਰਕ (ਅੰਤ ਮੁਕਤਾ, ਜਿਸ ਦਾ ਚਿੰਨ੍ਹ ਹੈ: ‘ਨੂੰ, ਲਈ’): ‘ਜਨ ਨਾਨਕ’ (ਨੂੰ, ਲਈ) ਦਰਸਨੁ ਦੇਹੁ, ਮੁਰਾਰਿ  ! ॥ (ਮ: ੫/੧੩੩੭)

(7). ਸੰਬੰਧ ਕਾਰਕ (ਅੰਤ ਮੁਕਤਾ, ਜਿਸ ਦਾ ਚਿੰਨ੍ਹ ਹੈ: ‘ਦਾ, ਦੇ, ਦੀ, ਕਾ, ਕੇ, ਕੀ, ਆਦਿ):

‘ਨਾਨਕ ਕੀ’ ਪ੍ਰਭ  ! ਬੇਨਤੀ; ਅਪਨੀ ਭਗਤੀ ਲਾਇ ॥ (ਮ: ੫/੨੮੯)

(8). ਸੰਬੋਧਨ ਕਾਰਕ (ਅੰਤ ਮੁਕਤਾ, ਜਿਸ ਦਾ ਚਿੰਨ੍ਹ ਹੈ: ‘ਹੇ, ਓਇ’): ਹੈ ਭੀ ਸਚੁ ‘ਨਾਨਕ’ (ਹੇ ਨਨਕ) ! ਹੋਸੀ ਭੀ ਸਚੁ ॥’’ (ਜਪੁ)

ਅਜੋਕੀ ਪੰਜਾਬੀ ਨਾਲ਼ੋਂ ਗੁਰਮੁਖੀ ਭਾਸ਼ਾ ’ਚ ਇੱਕ ਵਚਨ ਪੁਲਿੰਗ ਨਾਂਵ, ਜਿਸ ਦੇ ਅੰਤ ਔਂਕੜ ਹੁੰਦਾ ਹੈ, ਦੀ ਹੀ ਭਿੰਨਤਾ ਸੀ ਪਰ ਉਕਤ ਵਿਚਾਰ ਮੁਤਾਬਕ ਨੰਬਰ 1, 2, 3 ਤੇ 4 ਕਾਰਕਾਂ ’ਚ ਅੰਤ ਸਿਹਾਰੀ ਆਈ ਤੇ ਅਖੀਰਲੇ 6, 7 ਤੇ 8 ਕਾਰਕਾਂ ’ਚ ਅੰਤ ਮੁਕਤਾ; ਜਿਵੇਂ ਕਿ ਪੰਜਾਬੀ ਤੇ ਗੁਰਮੁਖੀ ਭਾਸ਼ਾ ਦੇ ਤਮਾਮ ਬਹੁ ਵਚਨ ਪੁਲਿੰਗ ਤੇ ਇਸਤ੍ਰੀ ਲਿੰਗ ਨਾਂਵ (ਅੰਤ ਮੁਕਤੇ) ਹੁੰਦੇ ਹਨ।

(2) ਪੜਨਾਂਵ: ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਬਾਰੇ ਜਾਣਕਾਰੀ ਦੇਣ ਵਾਲ਼ਾ ਸ਼ਬਦ, ਜੋ ਕਿਸੇ ਨਾਂਵ ਦੀ ਗ਼ੈਰ ਮੌਜੂਦਗੀ ’ਚ ਦਰਜ ਹੋਵੇ, ਉਸ ਨੂੰ ਪੜਨਾਂਵ ਕਹੀਦਾ ਹੈ, ਜੋ ‘ਨਾਂਵ’ ਸ਼ਬਦਾਂ ਵਾਙ ਹੀ ਇੱਕ ਵਚਨ ਜਾਂ ਬਹੁ ਵਚਨ ਅਤੇ ਪੁਲਿੰਗ ਜਾਂ ਇਸਤ੍ਰੀ ਲਿੰਗ ਹੁੰਦੇ ਹਨ। ਗੁਰਬਾਣੀ ’ਚ ਅੰਤ ਮੁਕਤੇ ਪੜਨਾਂਵ ਇਸਤ੍ਰੀ ਲਿੰਗ ਹਨ; ਜਿਵੇਂ ਕਿ ‘ਇਕ, ਇਹ, ਏਹ, ਉਹ, ਓਹ’ ਆਦਿ।, ਅੰਤ ਸਿਹਾਰੀ ਬਹੁ ਵਚਨ ਪੁਲਿੰਗ; ਜਿਵੇਂ ‘ਇਕਿ, ਇਹਿ, ਏਹਿ, ਓਹਿ’ ਆਦਿ ਤੇ ਅੰਤ ਔਂਕੜ ਇੱਕ ਵਚਨ ਪੁਲਿੰਗ; ਜਿਵੇਂ ‘ਇਕੁ, ਇਹੁ, ਏਹੁ, ਉਹੁ, ਓਹੁ’ ਆਦਿ ਹੁੰਦੇ ਹਨ।

ਧਿਆਨ ਰਹੇ ਕਿ ਇਹ ਤਮਾਮ ਸ਼ਬਦ ਅਗਰ ਕਿਸੇ ‘ਨਾਂਵ’ ਦੀ ਗ਼ੈਰ ਹਾਜ਼ਰੀ ਦੀ ਬਜਾਏ ‘ਨਾਂਵ’ ਦੇ ਸਮਾਨੰਤਰ ਹੀ ਦਰਜ ਹੋਣ ਤਾਂ ਇਹ ‘ਪੜਨਾਂਵ’ ਨਹੀਂ, ‘ਪੜਨਾਂਵੀ ਵਿਸ਼ੇਸ਼ਣ’ ਅਖਵਾਉਂਦੇ ਹਨ; ਜਿਵੇਂ ਕਿ ‘ਉਹ ਬੱਚਾ ਰਾਮ ਦਾ ਹੈ’, ਵਾਕ ’ਚ ‘ਉਹ’ ਸ਼ਬਦ ‘ਪੜਨਾਂਵੀ ਵਿਸ਼ੇਸ਼ਣ’ ਹੈ ਕਿਉਂਕਿ ‘ਬੱਚਾ’ (ਨਾਂਵ) ਦੇ ਸਮਾਨੰਤਰ ਦਰਜ ਹੈ, ਨਾ ਕਿ ਗ਼ੈਰ ਹਾਜ਼ਰੀ ’ਚ।

ਜਿਨ੍ਹਾਂ (ਪੜਨਾਂਵੀ) ਸ਼ਬਦਾਂ ਦੇ ਅੰਤ ’ਚ ‘ਨ’ ਅੱਖਰ ਹੋਵੇ, ਉਹ ਉਕਤ ਨਿਯਮ (ਜਿੱਥੇ ਬਹੁ ਵਚਨ ਪੁਲਿੰਗ, ਅੰਤ ਸਿਹਾਰੀ ਸਨ ਤੇ ਇੱਕ ਵਚਨ ਪੁਲਿੰਗ, ਅੰਤ ਔਂਕੜ ਸਨ) ਦੇ ਵਿਪਰੀਤ (ਇੱਕ ਵਚਨ ਪੁਲਿੰਗ, ਅੰਤ ਸਿਹਾਰੀ ਬਣ ਜਾਂਦੇ ਹਨ; ਜਿਵੇਂ ‘ਜਿਨਿ, ਤਿਨਿ, ਕਿਨਿ, ਉਨਿ’ ਆਦਿ ਤੇ ਬਹੁ ਵਚਨ ਪੁਲਿੰਗ (ਉਕਤ ਇਸਤ੍ਰੀ ਲਿੰਗਾਂ ਵਾਙ) ਅੰਤ ਮੁਕਤੇ ਹੋ ਜਾਂਦੇ ਹਨ; ਜਿਵੇਂ ‘ਜਿਨ, ਤਿਨ, ਕਿਨ, ਉਨ’ ਆਦਿ।

ਜਿਨ੍ਹਾਂ (ਪੜਨਾਂਵੀ) ਸ਼ਬਦਾਂ ਦੇ ਅੰਤ ’ਚ ‘ਤੁ’ ਹੋਵੇ, ਉਹ ਕਾਰਕੀ ਪੜਨਾਂਵ ਹੁੰਦੇ ਹਨ: ਜਿਵੇਂ ‘ਜਿਤੁ, ਤਿਤੁ, ਕਿਤੁ, ਇਤੁ, ਏਤੁ, ਉਤੁ’ ਆਦਿ, ਜਿਨ੍ਹਾਂ ’ਚੋਂ ‘ਜਿਤੁ’ (ਕਰਣ ਕਾਰਕ) ਦਾ ਅਰਥ ਹੈ: ‘ਜਿਸ ਨਾਲ’; ਜਿਵੇਂ ‘‘ਫੇਰਿ, ਕਿ ਅਗੈ ਰਖੀਐ  ? ‘ਜਿਤੁ’ ਦਿਸੈ ਦਰਬਾਰੁ ॥’’ (ਜਪੁ), ‘ਤਿਤੁ’ (ਅਧਿਕਰਣ ਕਾਰਕ) ਦਾ ਅਰਥ ਹੈ: ‘ਉਸ ਵਿੱਚ’; ਜਿਵੇਂ ‘‘ਭਾਂਡਾ ਭਾਉ, ਅੰਮ੍ਰਿਤੁ ‘ਤਿਤੁ’ ਢਾਲਿ ॥’’ (ਜਪੁ) ਆਦਿ।

(3). ਵਿਸ਼ੇਸ਼ਣ: ਜੋ ਸ਼ਬਦ, ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ ਜਾਂ ਔਗੁਣਾਂ ਦਾ ਵਰਣਨ ਕਰਨ, ਉਹ ਵਿਸ਼ੇਸ਼ਣ ਹੁੰਦੇ ਹਨ; ਜਿਵੇਂ ‘‘ਚੋਆ ਚੰਦਨੁ, ਸੇਜ ‘ਸੁੰਦਰਿ’ ਨਾਰੀ ॥’’ (ਮ: ੫/੧੭੯) ਵਾਕ ’ਚ ‘ਸੁੰਦਰਿ’ ਸ਼ਬਦ ‘ਨਾਰੀ’ (ਨਾਂਵ) ਦਾ ਵਿਸ਼ੇਸ਼ਣ ਹੈ। ਵਿਸ਼ੇਸ਼ਣ (ਸ਼ਬਦ) ਦੀ ਬਣਤਰ ਆਪਣੇ ਨਾਂਵ (ਸ਼ਬਦ) ਵਾਙ ਹੁੰਦੀ ਹੈ; ਜਿਵੇਂ ਅਗਰ ‘ਨਾਰੀ’ ਸ਼ਬਦ ਕਾਵਿ ਪ੍ਰਭਾਵ ਅਧੀਨ ਨਾ ਹੁੰਦਾ ਤਾਂ ਇਸ ਦੀ ਬਣਤਰ ‘ਸੁੰਦਰਿ’ ਵਿਸ਼ੇਸ਼ਣ ਵਾਙ ‘ਨਾਰਿ’ ਹੋਣੀ ਸੀ; ਜਿਵੇਂ ਕਿ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ‘ਨਾਰਿ’ ਸਬਾਈ ॥’’ (ਮ: ੩/੫੯੧)

ਗੁਰਬਾਣੀ ’ਚ ਦਰਜ ਸੰਖਿਅਕ ਸ਼ਬਦ; ਜਿਵੇਂ ਕਿ ‘ਸਭੁ, ਸਭਿ, ਸਭ, ਹੋਰੁ, ਹੋਰਿ, ਹੋਰ, ਅਵਰੁ, ਅਵਰਿ, ਅਵਰ, ਇਕੁ, ਦੁਇ, ਤੀਨਿ, ਚਾਰਿ, ਪੰਜਿ, ਕੋਟਿ’ ਆਦਿਵੀ ਵਿਸ਼ੇਸ਼ਣ ਹਨ, ਜਿਨ੍ਹਾਂ ’ਚੋਂ ਅੰਤ ਔਂਕੜ (ਇੱਕ ਵਚਨ), ਅੰਤ ਸਿਹਾਰੀ (ਬਹੁ ਵਚਨ) ਤੇ ਅੰਤ ਮੁਕਤਾ (ਇਸਤ੍ਰੀ ਲਿੰਗ) ਹੁੰਦੇ ਹਨ। ਧਿਆਨ ਰਹੇ ਕਿ ‘ਲਖ, ਸਹਸ, ਅਸੰਖ’ ਆਦਿ (ਅੰਤ ਮੁਕਤੇ, ਇਸਤ੍ਰੀ ਲਿੰਗ ਨਹੀਂ ਬਲਕਿ) ਬਹੁ ਵਚਨ ਹੁੰਦੇ ਹਨ।

(4, 5). ਕਿਰਿਆ/ਕਿਰਿਆ ਵਿਸ਼ੇਸ਼ਣ: ਕਿਸੇ ਵਸਤੂ ਜਾਂ ਜੀਵ ਦੇ ਕੰਮਾਂ ਨੂੰ ਕਾਲ ਸਹਿਤ ਦੱਸਣ ਵਾਲ਼ੇ ਸ਼ਬਦਾਂ ਨੂੰ ‘ਕਿਰਿਆ’ ਕਹੀਦਾ ਹੈ; ਜਿਵੇ ‘ਮੋਹਨ ਗਿਆ (ਭੂਤਕਾਲ), ਮੋਹਨ ਆ ਰਿਹਾ ਹੈ (ਵਰਤਮਾਨ) ਤੇ ਮੋਹਨ ਜਾਵੇਗਾ’ (ਭਵਿੱਖਤ ਕਾਲ) ਦਾ ਸੂਚਕ ਹੈ, ਇਨ੍ਹਾਂ ਵਾਕਾਂ ’ਚ ‘ਗਿਆ, ਆ ਰਿਹਾ ਹੈ, ਜਾਵੇਗਾ’ ਕਿਰਿਆਵਾਚੀ ਸ਼ਬਦ ਹਨ।

ਗੁਰਬਾਣੀ ਨੂੰ ਸਮਝਣ ਲਈ ‘ਨਾਂਵ’ ਤੇ ‘ਕਿਰਿਆ’ (ਦੋਵੇ ਸ਼ਬਦ) ਅਹਿਮ ਰੋਲ ਅਦਾ ਕਰਦੇ ਹਨ, ਇਸ ਲਈ ਉਕਤ ‘ਨਾਂਵ’ ਨਿਯਮ ਵਾਙ ‘ਕਿਰਿਆ’ ਸ਼ਬਦ ਵੀਥੋੜ੍ਹਾ ਵਿਸਥਾਰ ਮੰਗਦਾ ਹੈ।

‘ਪਾਠ ਬੈਠ ਕੇ ਸੁਣਨਾ ਹੈ।’ ਵਾਕ ’ਚ ‘ਸੁਣਨਾ’ (ਕਿਰਿਆ), ‘ਬੈਠ ਕੇ’ (ਕਿਰਿਆ ਵਿਸ਼ੇਸ਼ਣ) ਅਤੇ ‘ਹੈ’ (ਸਹਾਇਕ ਕਿਰਿਆ) ਹੈ। ਪੰਜਾਬੀ ’ਚ ਸਹਾਇਕ ਕਿਰਿਆ ਕੇਵਲ ਦੋ ਸ਼ਬਦ ਹਨ: ‘ਹੈ’ (ਜਾਂ ‘ਹਨ’) ਤੇ ‘ਸੀ’ (ਜਾਂ ‘ਸਨ’)। ਅਗਰ ਕਿਸੇ ਵਾਕ ’ਚ ਕਿਰਿਆ ਸ਼ਬਦ ਨਾ ਹੋਵੇ ਤਾਂ ਕਿਰਿਆ ਵਿਸ਼ੇਸ਼ਣ ਜਾਂ ਸਹਾਇਕ ਕਿਰਿਆ ਨੂੰ ਹੀ ਮੂਲ ਕਿਰਿਆ ਮੰਨਣਾ ਪੈਂਦਾ ਹੈ; ਜਿਵੇਂ ‘ਸੁਨਿ’ (ਕੇ) ਅੰਧਾ; ਕੈਸੇ ਮਾਰਗੁ ਪਾਵੈ ? ॥ (ਮ: ੫/੨੬੭) ਤੁਕ ’ਚ ‘ਪਾਵੈ’ ਮੂਲ ਕਿਰਿਆ ਹੋਣ ਕਾਰਨ ‘ਸੁਨਿ’ ਕਿਰਿਆ ਵਿਸ਼ੇਸ਼ਣ ਹੈ ਪਰ ‘‘ਹਰਿ ਕਾ ਸਿਮਰਨੁ; ‘ਸੁਨਿ’ (ਤੂੰ ਸੁਣ) ਮਨ ! ਕਾਨੀ (ਕੰਨਾਂ ਨਾਲ)॥’’ ਤੁਕ ’ਚ ਮੂਲ ਕਿਰਿਆ ਨਾ ਹੋਣ ਕਾਰਨ ‘ਸੁਨਿ’ (ਕਿਰਿਆ ਵਿਸ਼ੇਸ਼ਣ) ਹੀ ਮੂਲ ਕਿਰਿਆ ਬਣ ਗਈ। ਇਸ ਨਿਯਮ ਲਈ ਇਹ ਵਿਚਾਰ ਵੀ ਅਤਿ ਜ਼ਰੂਰੀ ਹੈ ਕਿ ਜਦ ਕਿਰਿਆ ਵਿਸ਼ੇਸ਼ਣ; ਮੂਲ ਕਿਰਿਆ ਬਣਦਾ ਹੈ ਤਾਂ ਉਹ ਕੇਵਲ ਹੁਕਮੀ ਭਵਿੱਖ ਕਾਲ, ਦੂਜਾ ਪੁਰਖ ਤੇ ਇੱਕ ਵਚਨ ਨਾਲ਼ ਸੰਬੰਧਿਤ ਕਿਰਿਆ ਹੁੰਦੀ ਹੈ, ਜਿਸ ਕਾਰਨ ਅਰਥ ਕਰਨ ਲੱਗਿਆਂ ‘ਤੂੰ’ (ਅਗੇਤਰ) ਲਗਾਉਣਾ ਪੈਂਦਾ ਹੈ; ਜਿਵੇਂ ‘‘ਹਰਿ ਕਾ ਸਿਮਰਨੁ; ‘ਸੁਨਿ’ (ਤੂੰ ਸੁਣ) ਮਨ ! ਕਾਨੀ॥’’ ਤੁਕ ’ਚ ਲਗਾਇਆ ਗਿਆ ਹੈ।

ਦੂਸਰਾ ਇਹ ਵਿਚਾਰ ਕਿ ਮੂਲ ਕਿਰਿਆ ਦੀ ਗ਼ੈਰ ਮੌਜੂਦਗੀ ’ਚ ‘ਸਹਾਇਕ ਕਿਰਿਆ’ ਵੀ ਮੂਲ ਕਿਰਿਆ ਬਣ ਜਾਂਦੀ ਹੈ; ਜਿਵੇਂ ‘‘ਸਭ ਮਹਿ ਜੋਤਿ; ਜੋਤਿ ‘ਹੈ’ ਸੋਇ ॥’’ (ਮ: ੧/੧੩) ਤੁਕ ’ਚ ਮੂਲ ਕਿਰਿਆ ਨਾ ਹੋਣ ਕਾਰਨ ‘ਹੈ’ ਮੂਲ ਕਿਰਿਆ ਹੈ, ਨਾ ਕਿ ‘ਸਹਾਇਕ ਕਿਰਿਆ’।

ਗੁਰਬਾਣੀ ’ਚ ‘ਕਿਰਿਆ’ ਨੂੰ 6 ਭਾਗਾਂ (ਉੱਤਮ ਪੁਰਖ ਇੱਕ ਵਚਨ ਤੇ ਬਹੁ ਵਚਨ, ਮੱਧਮ ਪੁਰਖ ਇੱਕ ਵਚਨ ਤੇ ਬਹੁ ਵਚਨ, ਅਨ੍ਯ ਪੁਰਖ ਇੱਕ ਵਚਨ ਤੇ ਬਹੁ ਵਚਨ) ’ਚ ਵੰਡ ਕੇ ਵਿਚਾਰਨਾ ਲਾਹੇਵੰਦ ਰਹੇਗਾ:

(1). ਉਤਮ ਪੁਰਖ (ਇੱਕ ਵਚਨ, ਵਰਤਮਾਨ ਕਾਲ): ਇਹ ਕਿਰਿਆਵਾਚੀ ਸ਼ਬਦ ਜ਼ਿਆਦਾਤਰ ਅੰਤ ‘ਉ’ ਹੁੰਦੇ ਹਨ; ਜਿਵੇਂ ਕਿ ‘ਕਰਉ, ਗਾਵਉ, ਪਾਵਉ, ਸਿਮਰਉ’ ਆਦਿ, ਜਿਨ੍ਹਾਂ ਨੂੰ ਅੰਤ ਨਾਸਿਕੀ ਉਚਾਰਨ ਕਰਨ ਲਈ ‘ਉਂ’ ਬਿੰਦੀ ਲਗਾਉਣਾ ਅਤਿ ਜ਼ਰੂਰੀ ਹੈ, ਨਹੀਂ ਤਾਂ ਉਤਮ ਪੁਰਖ (ਇੱਕ ਵਚਨ) ਦੀ ਬਜਾਏ ਮੱਧ ਪੁਰਖ (ਬਹੁ ਵਚਨ) ਸੰਕੇਤ ਮਿਲ ਸਕਦਾ ਹੈ; ਜਿਵੇਂ ਕਿ ‘ਕਰਉ’ ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥ (ਮ: ੫/੧੩) ਤੁਕ ’ਚ ਅਗਰ ‘ਕਰਉ’ ਦਾ ਉਚਾਰਨ ਬਿੰਦੀ ਲਗਾ ਕੇ ‘ਕਰਉਂ’ ਭਾਵ ‘ਮੈਂ ਕਰਾਂ’ ਨਾ ਕੀਤਾ ਜਾਵੇ ਤਾਂ ‘ਕਰਉ’ ਭਾਵ ‘ਤੁਸੀਂ ਕਰੋ’ ਸੰਕੇਤ ਮਿਲਦਾ ਹੈ, ਜੋ ਤੁਕ ਦੇ ਭਾਵਾਰਥ ਨੂੰ ‘ਤੁਸੀਂ ਬੇਨਤੀ ਕਰੋ ਤੇ ਤੁਸੀਂ ਸੁਣੋ’ ਕਰਕੇ ਵਿਗਾੜ ਸਕਦਾ ਹੈ।

ਅੰਤ ‘ਉ’ ਸ਼ਬਦਾਂ ਨੂੰ ਬਿੰਦੀ ਸਹਿਤ ‘ਉਂ’ ਪੜ੍ਹਨ ਦੀ ਪੁਸ਼ਟੀ ਗੁਰਬਾਣੀ ’ਚੋਂ ਹੁੰਦੀ ਹੈ; ਜਿਵੇਂ

(ੳ). (ਕਰੰਉ, 1 ਵਾਰ) ‘‘ਨਾਨਕ ਦਾਸੁ ਸਦਾ ਸੰਗਿ ਸੇਵਕੁ; ਤੇਰੀ ਭਗਤਿ ‘ਕਰੰਉ’ ਲਿਵ ਲਾਏ ॥’’ (ਮ: ੫/੫੭੭)

(ਅ). (ਜਾਂਉ, 7 ਵਾਰ) ‘‘ਬਲਿ ਬਲਿ ‘ਜਾਂਉ’; ਹਉ ਬਲਿ ਬਲਿ ‘ਜਾਂਉ’ ॥ ਨੀਕੀ (ਸੁੰਦਰ) ਤੇਰੀ ਬਿਗਾਰੀ (ਵਗਾਰ); ਆਲੇ (ਉੱਤਮ) ਤੇਰਾ ਨਾਉ ॥’’ (ਭਗਤ ਨਾਮਦੇਵ/੭੨੭)

ਜਿਸ ਕੈ ਹੁਕਮਿ, ਇੰਦੁ ਵਰਸਦਾ; ਤਿਸ ਕੈ ਸਦ ਬਲਿਹਾਰੈ ‘ਜਾਂਉ’ ॥ (ਮ: ੩/੧੨੮੫) ਆਦਿ।

(ਨੋਟ: ਗੁਰਬਾਣੀ ਹੱਥ ਲਿਖਤਾਂ ’ਚ ਉਕਤ ਟਿੱਪੀ ਤੇ ਬਿੰਦੀ ‘ਉ’ ਦੇ ਖੱਬੇ ਪਾਸੇ ਹੈ, ਜੋ ਛਾਪੇ ’ਚ ਮੁਕਤੇ ‘ਰ’ ਅਤੇ ‘ਜਾ’ ਦੇ ਕੰਨੇ ’ਤੇ ਲਿਖੀ ਗਈ।)

ਗੁਰਬਾਣੀ ’ਚ ਦਰਜ ‘ਆਖਾ (24 ਵਾਰ), ਨਾਵਾ (3 ਵਾਰ), ਜਾਵਾ (12 ਵਾਰ), ਪਾਵਾ (33 ਵਾਰ; ਨੋਟ: ਇਹ ਸ਼ਬਦ ਆਮ ਤੌਰ ’ਤੇ ਹਰ ਤੁਕ ਦੀ ਸਮਾਪਤੀ ’ਚ ਤੁਕਾਂਤ ਵਜੋਂ ਵਰਤਿਆ ਜਾਂਦਾ ਹੈ, ਇਸ ਲਈ ਇੱਕ ਅੱਧੀ ਵਾਰ ਬਿੰਦੀ ਰਹਿਤ ਵੀ ਹੈ), ਕਰੀ (151 ਵਾਰ)’ ਆਦਿ ਸ਼ਬਦ ਵੀ ਉਤਮ ਪੁਰਖ ਇੱਕ ਵਚਨ ਦੇ ਸੂਚਕ ਹਨ, ਜਿਨ੍ਹਾਂ ਦਾ ਅਰਥ: ‘ਮੈ ਆਖਾਂ, ਮੈਂ ਨ੍ਹਾਵਾਂ, ਮੈਂ ਜਾਵਾਂ, ਮੈਂ ਕਰਾਂ’ ਆਦਿ ਬਣਾਉਣ ਲਈ ਅੰਤ ਬਿੰਦੀ ਲਗਾਉਣਾ ਅਤਿ ਜ਼ਰੂਰੀ ਹੈ; ਜਿਸ ਦੀ ਪੁਸ਼ਟੀ ਗੁਰਬਾਣੀ ਵੀ ਕਰਦੀ ਹੈ: ਜਿਵੇਂ ਕਿ

(ੳ). (ਆਖਾਂ 5 ਵਾਰ) ‘‘ਕਿਸੁ ਨੇੜੈ ਕਿਸੁ ‘ਆਖਾਂ’ ਦੂਰੇ  ?॥’’ (ਮ: ੧/੧੦੪੨)

(ਅ). (ਜਾਵਾਂ 1 ਵਾਰ) ‘‘ਬਲਿ ‘ਜਾਵਾਂ’ ਗੁਰ ਅਪਨੇ ਪ੍ਰੀਤਮ; ਜਿਨਿ ਹਰਿ ਪ੍ਰਭੁ ਆਣਿ (ਲਿਆ ਕੇ), ਮਿਲਾਇਆ ॥’’ (ਮ: ੧/੧੨੫੫)

(ੲ). (ਕਰੀਂ 2 ਵਾਰ) ‘‘ਕਰਿ ਕਿਰਪਾ ਪ੍ਰਤਿਪਾਲਣ ਲਾਗਾ; ‘ਕਰਂੀ’ ਤੇਰਾ ਕਰਾਇਆ ॥’’ (ਮ: ੫/੬੨੬)

(ਸ). (ਨ੍ਾਵੈ 2 ਵਾਰ) ਜੇ ਓਹੁ (ਓਹ) ਅਠਸਠਿ ਤੀਰਥ ‘ਨ੍ਾਵੈ’ ॥ (ਭਗਤ ਰਵਿਦਾਸ/੮੭੫), ਆਦਿ।

(2) ਉਤਮ ਪੁਰਖ (ਬਹੁ ਵਚਨ, ਵਰਤਮਾਨ ਕਾਲ): ਇਹ ਕਿਰਿਆਵਾਚੀ ਸ਼ਬਦ ਗੁਰਬਾਣੀ ’ਚ ਤਕਰੀਬਨ ਅੰਤ ‘ਹ’ (ਮੁਕਤੇ) ਹੁੰਦੇ ਹਨ; ਜਿਵੇਂ ਕਿ ‘ਕਰਹ, ਜਾਵਹ, ਸੁਣਹ, ਗਾਵਹ’ ਆਦਿ; ਜਿਵੇਂ

ਗੁਰਬਾਣੀ ‘ਗਾਵਹ’ ਭਾਈ  ! ॥ (ਮ: ੫/੬੨੮) ਭਾਵ ਹੇ ਭਾਈ ! ਆਓ, (ਮਿਲ ਕੇ) ਗੁਰਬਾਣੀ ‘ਗਾਈਏ’।

ਸੋ ਹਮ ‘ਕਰਹ’ (ਕਰਦੇ ਹਾਂ); ਜੁ ਆਪਿ ਕਰਾਏ ॥ (ਮ: ੪/੪੯੪)

ਹਰਿ ਕੀਰਤਨੁ ‘ਕਰਹ’, ਹਰਿ ਜਸੁ ‘ਸੁਣਹ’ (ਸੁਣਦੇ ਹਾਂ); ਤਿਸੁ ਕਵਲਾ ਕੰਤਾ (ਭਾਵ ਉਸ ਸੁੰਦਰ ਖਸਮ ਦਾ)॥ (ਮ: ੪/੬੫੦), ਆਦਿ। ਇਨ੍ਹਾਂ ਤਮਾਮ ਸ਼ਬਦਾਂ ਦਾ ਉਚਾਰਨ ‘ਕਰਹਂ (ਥੋੜ੍ਹਾ ਕਰ੍ਹੈਂ ਵਾਙ), ਗਾਵਹਂ (ਥੋੜ੍ਹਾ ਗਾਵ੍ਹੈਂ ਵਾਙ)’ ਦਰੁਸਤ ਰਹੇਗਾ।

(3, 4). ਮੱਧਮ ਪੁਰਖ (ਇੱਕ ਵਚਨ, ਵਰਤਮਾਨ ਕਾਲ) ਤੇ ਅਨ੍ਯ ਪੁਰਖ (ਬਹੁ ਵਚਨ): ਇਨ੍ਹਾਂ ਸ਼ਬਦਾਂ ਦੀ ਲਿਖਤ ਇੱਕ ਪੱਖ (ਭਾਵ ਅੰਤ ਹਿਂ) ਤੋਂ ਸਮਾਨਤਾ ਰੱਖਦੀ ਹੈ; ਜਿਵੇਂ

(ੳ). ‘ਚਿਤਵਹਿਂ’ (ਮੱਧਮ ਪੁਰਖ, ਇੱਕ ਵਚਨ): ਕਾਹੇ ਰੇ ਮਨ  ! ‘ਚਿਤਵਹਿ’ ਉਦਮੁ; ਜਾ ਆਹਰਿ, ਹਰਿ ਜੀਉ ਪਰਿਆ ॥ (ਮ: ੫/੧੦)

(ਅ). ‘ਚਿਤਵਹਿਂ’ (ਅਨ੍ਯ ਪੁਰਖ, ਬਹੁ ਵਚਨ): ਓਇ ਜੇਹਾ ‘ਚਿਤਵਹਿ’ (ਸੋਚਦੇ ਹਨ), ਨਿਤ ਤੇਹਾ ਪਾਇਨਿ; ਓਇ ਤੇਹੋ ਜੇਹੇ, ਦਯਿ (ਦਈ ਨੇ) ਵਜਾਏ ॥ (ਮ: ੪/੩੦੩), ਆਦਿ। ਇਨ੍ਹਾਂ ਦੋਵੇਂ ਸ਼ਬਦਾਂ ਦਾ ਉਚਾਰਨ ਬਿੰਦੀ ਸਹਿਤ ‘ਚਿਤਵਹਿਂ’ ਦਰੁਸਤ ਹੋਵੇਗਾ। ਗੁਰਬਾਣੀ ’ਚੋਂ ਵੀ ਅਜਿਹੀ ਸੇਧ ਮਿਲਦੀ ਹੈ। (ਨੋਟ: ਹੇਠਾਂ ਦਿੱਤੀਆਂ ਤੁਕਾਂ ’ਚ ਬਿੰਦੀ ‘ਹਿ’ ਦੇ ਖੱਬੇ ਪਾਸੇ ਹੈ, ਨਾ ਕਿ ਕੰਨੇ ਉੱਪਰ); ਜਿਵੇਂ:

(ੳ). (1) ‘ਖਾਂਹਿ’ (1 ਵਾਰ, ਦੂਜਾ ਪੁਰਖ, ਇੱਕ ਵਚਨ): (ਹੇ ਗਾਵਾਰ ਮਨੁੱਖ ! ) ਆਪਿ ਬੀਜਿ, ਆਪੇ ਹੀ ‘ਖਾਂਹਿ’ (ਤੂੰ ਖਾਏਂਗਾ) ॥ (ਮ: ੫/੧੧੯੨)

(2) ‘ਖਾਂਹਿ’ (1 ਵਾਰ, ਅਨ੍ਯ ਪੁਰਖ, ਬਹੁ ਵਚਨ): ਕਬੀਰ  ! ਭਾਂਗ ਮਾਛੁਲੀ ਸੁਰਾ ਪਾਨਿ; ਜੋ ਜੋ ਪ੍ਰਾਨੀ ‘ਖਾਂਹਿ’ (ਖਾਂਦੇ ਹਨ)॥’’ (ਭਗਤ ਕਬੀਰ/੧੩੭੭), ਤਾਂ ਤੇ ਗੁਰਬਾਣੀ ’ਚ ਦਰਜ ‘ਖਾਹਿ’ (48 ਵਾਰ) ਨੂੰ ਵੀ ਬਿੰਦੀ ਸਹਿਤ ਉਚਾਰਨਾ ਦਰੁਸਤ ਹੋਵੇਗਾ।

(ਅ). (1). ‘ਜਾਂਹਿ’ 1 ਵਾਰ, ਦੂਜਾ ਪੁਰਖ, ਇੱਕ ਵਚਨ): ਨਾਨਕ  ! ਸਦਾ ਅਰਾਧਿ; ਕਦੇ ਨ ਜਾਂਹਿ ਮਰਿ (ਤੂੰ ਕਦੇ ਨਹੀਂ ਮਰੇਂਗਾ) ॥ (ਮ: ੫/੧੩੬੩)

(2). ‘ਜਾਂਹਿ’ 12 ਵਾਰ, ਅਨ੍ਯ ਪੁਰਖ, ਬਹੁ ਵਚਨ): ਬਿਨੁ ਹਰਿ ਭਜਨ, ਜੇਤੇ ਕਾਮ ਕਰੀਅਹਿ; ਤੇਤੇ ਬਿਰਥੇ ‘ਜਾਂਹਿ’ (ਜਾਂਦੇ ਹਨ) ॥ (ਮ: ੫/੧੨੨੨), ਤਾਂ ਤੇ ਗੁਰਬਾਣੀ ’ਚ ਦਰਜ ‘ਜਾਹਿ’ (172 ਵਾਰ) ਨੂੰ ਵੀ ਬਿੰਦੀ ਸਹਿਤ ਉਚਾਰਨਾ ਦਰੁਸਤ ਹੋਵੇਗਾ।

(ੲ). ‘ਗਾਂਹਿ’ 1 ਵਾਰ, ਦੂਜਾ ਪੁਰਖ, ਇੱਕ ਵਚਨ): ਨਰਕ ਘੋਰ ਮਹਿ, ਉਰਧ ਤਪੁ ਕਰਤਾ; ਨਿਮਖ ਨਿਮਖ ਗੁਣ ‘ਗਾਂਹੀ’ (ਤੂੰ ਗਾਂਦਾ ਸੀ)॥ (ਮ: ੫/੧੨੦੭), ਤਾਂ ਤੇ ਗੁਰਬਾਣੀ ’ਚ ਦਰਜ ‘ਗਾਹਿ’ (12 ਵਾਰ) ਨੂੰ ਵੀ ਬਿੰਦੀ ਸਹਿਤ ਉਚਾਰਨਾ ਦਰੁਸਤ ਹੋਵੇਗਾ, ਆਦਿ। ਧਿਆਨ ਰਹੇ ਕਿ ਗੁਰਬਾਣੀ ’ਚ ‘ਗਾਹਿ’ (2 ਵਾਰ, ਇੱਕੋਂ ਤੁਕ ’ਚ) ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਫੜ ਕੇ’ ਅਤੇ ਇਸ ਦੇ ਅੰਤ ਲੱਗੀ ਸਿਹਾਰੀ ਉਚਾਰਨ ਨਹੀਂ ਹੁੰਦੀ; ਜਿਵੇਂ

ਕਬੀਰ ਧਰਤੀ ਸਾਧ ਕੀ; ਤਸਕਰ (ਚੋਰ) ਬੈਸਹਿ ‘ਗਾਹਿ’ (ਗਾਹ)॥ (ਮ: ੫/੯੬੫)

ਕਬੀਰ ਧਰਤੀ ਸਾਧ ਕੀ; ਤਸਕਰ ਬੈਸਹਿ ‘ਗਾਹਿ’ ॥ (ਮ: ੫/੧੩੭੫)

ਉਕਤ ‘ਮੱਧਮ ਪੁਰਖ’ (ਇੱਕ ਵਚਨ) ਤੇ ‘ਅਨ੍ਯ ਪੁਰਖ’ (ਬਹੁ ਵਚਨ) ਕਿਰਿਆ ਨਿਯਮ ’ਚ ਇੱਕ ਅੰਤਰ ਇਹ ਹੈ ਕਿ ‘ਅਨ੍ਯ ਪੁਰਖ’ (ਬਹੁ ਵਚਨ) ਸ਼ਬਦ ਅੰਤ ‘ਨਿ’ ਵੀ ਹੁੰਦੇ ਹਨ; ਜਿਵੇਂ ਕਿ ਉਕਤ ਤੁਕ ’ਚ ਹੀ ‘‘ਨਿਤ ਤੇਹਾ ‘ਪਾਇਨਿ’..॥’’ (ਪਾਉਂਦੇ ਹਨ) ਦਰਜ ਹੈ, ਜਦਕਿ ‘ਮੱਧਮ ਪੁਰਖ’ (ਇੱਕ ਵਚਨ) ਕਿਰਿਆ; ਅੰਤ ਔਂਕੜ ਤੇ ਅੰਤ ਸਿਹਾਰੀ ਵੀ ਹੁੰਦੇ ਹਨ, ਜਿਨ੍ਹਾਂ ਨੂੰ ‘ਹੁਕਮੀ ਭਵਿੱਖ ਕਾਲ’ ਕਿਰਿਆ ਕਿਹਾ ਜਾਂਦਾ ਹੈ; ਜਿਵੇਂ ਕਿ

‘ਸੁਣਿ’ ਮਨ ਮਿਤ੍ਰ ਪਿਆਰਿਆ  ! ‘ਮਿਲੁ’ ਵੇਲਾ ਹੈ ਏਹ ॥’’ (ਮ: ੧/੨੦) ਤੁਕ ’ਚ ‘ਸੁਣਿ’ (ਅੰਤ ਸਿਹਾਰੀ ਭਾਵ ਤੂੰ ਸੁਣ) ਤੇ ‘ਮਿਲੁ’ (ਅੰਤ ਔਂਕੜ ਭਾਵ ਤੂੰ ਮਿਲ਼) ਹੁਕਮੀ ਭਵਿੱਖ ਕਾਲ ਤੇ ਮੱਧਮ ਪੁਰਖ (ਇੱਕ ਵਚਨ) ਕਿਰਿਆਵਾਂ ਹਨ।

‘ਹੁਕਮੀ ਭਵਿੱਖ ਕਾਲ’ ਕਿਰਿਆ ’ਚ ਅੰਤ ਔਂਕੜ ਤੇ ਅੰਤ ਸਿਹਾਰੀ (ਦੋ ਨਿਯਮ) ਕਿਉਂ ?, ਦਾ ਜਵਾਬ ਇਹ ਹੈ ਕਿ ਅੰਤ ਔਂਕੜ ਵਾਲ਼ੇ ਸ਼ਬਦ ਕਿਰਿਆ ਵਿਸ਼ੇਸ਼ਣ ਨਹੀਂ ਹੁੰਦੇ ਜਦਕਿ ਅੰਤ ਸਿਹਾਰੀ ਵਾਲ਼ੇ ਤਮਾਮ ਸ਼ਬਦ ਕਿਰਿਆ ਵਿਸ਼ੇਸ਼ਣ ਵੀ ਹੁੰਦੇ ਹਨ, ਇਸ ਲਈ ਜਦ ਅੰਤ ਸਿਹਾਰੀ ਵਾਲ਼ੇ ਸ਼ਬਦ ਮੂਲ ਕਿਰਿਆ (ਭਾਵ ‘ਹੁਕਮੀ ਭਵਿੱਖ ਕਾਲ’) ਬਣਨ ਤਾਂ ਵੀ ਆਪਣੀ ਅੰਤ ਸਿਹਾਰੀ ਨੂੰ ਕਾਇਮ ਰੱਖਦੇ ਹਨ ਭਾਵ ਇਨ੍ਹਾਂ ਦੀ ਅੰਤ ਸਿਹਾਰੀ; ਅੰਤ ਔਂਕੜ ’ਚ ਤਬਦੀਲ ਨਹੀਂ ਹੁੰਦੀ; ਜਿਵੇਂ ‘ਸੁਣਿ’ (ਕੇ), ਵਡਾ ਆਖੈ ਸਭੁ ਕੋਇ ॥ (ਮ: ੧/੯) ਤੁਕ ’ਚ ‘ਆਖੈ’ ਮੂਲ ਕਿਰਿਆ ਹੋਣ ਕਾਰਨ ‘ਸੁਣਿ’ ਕਿਰਿਆ ਵਿਸ਼ੇਸ਼ਣ ਹੈ, ਪਰ ‘ਸੁਣਿ’ ਮਨ ਮਿਤ੍ਰ ਪਿਆਰਿਆ ! ‘ਮਿਲੁ’ ਵੇਲਾ ਹੈ ਏਹ ॥’’ ਤੁਕ ’ਚ ‘ਮਿਲੁ’ (ਹੁਕਮੀ ਭਵਿੱਖ ਕਾਲ) ਵਾਙ ‘ਸੁਣਿ’ ਵੀ ‘ਹੁਕਮੀ ਭਵਿੱਖ ਕਾਲ’ ਬਣ ਗਿਆ ਤੇ ਅਰਥ ਕਰਦਿਆਂ ‘ਤੂੰ’ ਲੁਪਤ (ਅਗੇਤਰ) ਵੀ ਦੇ ਗਿਆ ਭਾਵ ‘ਤੂੰ ਸੁਣ’, ਇਸੇ ਤਰ੍ਹਾਂ ‘ਮਿਲੁ’ ਦਾ ਅਰਥ ਹੈ: ‘ਤੂੰ ਮਿਲ’।

(ਨੋਟ: ਤਮਾਮ ਉਹ ਸ਼ਬਦ, ਜੋ ਅੰਤ ਸਿਹਾਰੀ (ਹੁਕਮੀ ਭਵਿੱਖ ਕਾਲ ਤੇ ਕਿਰਿਆ ਵਿਸ਼ੇਸ਼ਣ) ਹਨ ਅਤੇ ਅੰਤ ਔਂਕੜ (ਹੁਕਮੀ ਭਵਿੱਖ ਕਾਲ) ਹਨ, ਦਾ ਅੰਤ ਸਿਹਾਰੀ ਤੇ ਔਂਕੜ ਉਚਾਰਨ ਕਰਨਾ ਦਰੁਸਤ ਨਹੀਂ ਕਿਉਂਕਿ ਕਿਰਿਆ ਵਿਸ਼ੇਸ਼ਣ ਦੀ ਅੰਤ ਸਿਹਾਰੀ (ਕਾਰਕਾਂ ਵਾਙ) ‘ਕੇ’ (ਲੁਪਤ) ਅਰਥ ਉਪਲਬਧ ਕਰਵਾਉਂਦੀ ਹੈ ਤੇ ਹੁਕਮੀ ਭਵਿੱਖ ਕਾਲ ਕਿਰਿਆ ਸ਼ਗਿਰਦ (ਸਿੱਖਿਆਰਥੀ) ਨੂੰ ਨੀਵੇਂਪਣ ਦਾ ਅਹਿਸਾਸ ਕਰਵਾਉਂਦੀ ਹੈ; ਜਿਵੇਂ: ‘ਤੂੰ ਰਹ’ ਜਾਂ ‘ਤੂੰ ਰਹੋ’ ਦਾ ਫ਼ਰਕ: ‘‘ਗੁਰ ਕੀ ਚਰਣੀ ਲਗਿ ‘ਰਹੁ’; ਵਿਚਹੁ ਆਪੁ (ਹਉਮੈ) ਗਵਾਇ (ਕੇ)॥’’ (ਮ: ੧/੬੧) ਤੁਕ ’ਚ ‘ਲਗਿ’ ਕਿਰਿਆ ਵਿਸ਼ੇਸ਼ਣ ਹੈ, ਜਿਸ ਦੀ ਸਿਹਾਰੀ ਲੁਪਤ ‘ਕੇ’ ਅਰਥ ਕੱਢਦੀ ਹੈ ਤੇ ‘ਰਹੁ’ ਹੁਕਮੀ ਭਵਿੱਖ ਕਾਲ ਕਿਰਿਆ, ਜਿਸ ਦਾ ਉਚਾਰਨ ਥੋੜਾ ‘ਰਹੋ’ ਵਾਙ ਕਰਨ ਦੀ ਬਜਾਏ ‘ਰਹ’ ਸ਼ਗਿਰਦ ਨੂੰ ਵਧੇਰੇ ਅਹਿਸਾਸ ਕਰਵਾਏਗਾਕਿਉਂਕਿ ਇਸ ਤੁਕ ਦਾ ਸੰਬੋਧਨ ‘ਹੇ ਮਨ’ ਹੈ ਤੇ ਵਿਸ਼ਾ ਹਉਮੈ ਦਾ ਤਿਆਗ। ਕੀ ਮਨ ਨੂੰ ‘ਤੂੰ ਰਹ’ ਦੀ ਬਜਾਏ ‘ਤੂੰ ਰਹੋ’ ਕਹਿਣਾ ਸਤਿਕਾਰ ਦੇਣ ਦਾ ਪ੍ਰਤੀਕ ਨਹੀਂ, ਜੋ ਵਿਕਾਰਾਂ ਦੀ ਗਠੜੀ ਹੈ ?)

ਹੁਕਮੀ ਭਵਿੱਖ ਕਾਲ ਕਿਰਿਆ (ਅੰਤ ਸਿਹਾਰੀ ਜਾਂ ਅੰਤ ਔਂਕੜ) ਦਾ ਉਚਾਰਨ ਇੱਕ ਸਮਾਨ (ਅੰਤ ਮੁਕਤਾ) ਹੋਣਾ ਚਾਹੀਦਾ ਹੈ, ਪਰ ਵਰਤਮਾਨ ਦਾ ਜ਼ਿਆਦਾਤਰ ਉਚਾਰਨ; ਅੰਤ ਸਿਹਾਰੀ ਨੂੰ ਤਾਂ ਛੱਡ ਦਿੰਦਾ ਹੈ ਪਰ ਅੰਤ ਔਂਕੜ ਨੂੰ ਉਚਾਰ ਲੈਂਦਾ ਹੈ; ਜਿਵੇਂ

(1). ਅੰਤ ਸਿਹਾਰੀ : ‘ਕਹਿ’ (ਕਹ) ਨਾਨਕ  ! ਥਿਰੁ ਨਾ ਰਹੈ; ਜਿਉ ਬਾਲੂ ਕੀ ਭੀਤਿ ॥’’ (ਮ: ੯/੧੪੨੯)

(2). ਅੰਤ ਔਂਕੜ : ‘ਕਹੁ’ (‘ਕਹੋ’ ਵਾਙ)  ਨਾਨਕ  ! ਹਮ ਨੀਚ ਕਰੰਮਾ ॥ (ਮ: ੫/੧੨) ਜਦਕਿ ਇਹ ਦੋਵੇਂ (ਕਹਿ, ਕਹੁ) ਸ਼ਬਦ ‘ਹੁਕਮੀ ਭਵਿੱਖ ਕਾਲ’ ਕਿਰਿਆ ਹੀ ਹਨ।

ਕਈ ਸੱਜਣਾਂ ਦਾ ਮੱਤ ਹੈ ਕਿ ਅੰਤ ਔਂਕੜ ਸ਼ਬਦ ਕਈ ਵਾਰ ਅਕਾਲ ਪੁਰਖ ਜਾਂ ਗੁਰੂ ਪ੍ਰਥਾਇ (ਸਤਿਕਾਰਮਈ) ਦਰਜ ਹੋਣ ਕਾਰਨ ਉਨ੍ਹਾਂ ਨੂੰ ਹੁਕਮੀ ਭਵਿੱਖ ਕਾਲ (ਭਾਵ ਹੁਕਮ ਦੇਣ ਵਾਲ਼ੇ ਨਿਯਮ ਅਧੀਨ ਲਿਆ ਕੇ ਨੀਵੇਂਪਣ ਦਾ ਅਹਿਸਾਸ ਕਰਵਾਉਣਾ ਜਾਂ) ਕਹਿਣਾ ਦਰੁਸਤ ਨਹੀਂ; ਜਿਵੇਂ

ਵਿਸਰੁ ਨਾਹੀ ਦਾਤਾਰ  ! ਆਪਣਾ ਨਾਮੁ ‘ਦੇਹੁ’ (ਦੇਹ) ॥ ਗੁਣ ਗਾਵਾ ਦਿਨੁ ਰਾਤਿ; ਨਾਨਕ  ! ਚਾਉ ਏਹੁ (ਏਹ) ॥ (ਮ: ੫/੭੬੨)

ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਹਰ ਭਾਸ਼ਾ ਨੂੰ ਕੁਝ ਨਿਯਮਾਂ ’ਚ ਵੰਡਿਆ ਜਾਂਦਾ ਹੈ, ਜਿਨ੍ਹਾਂ ’ਚੋਂ ਇੱਕ ਨਾਂ ਹੈ: ‘ਹੁਕਮੀ ਭਵਿੱਖ ਕਾਲ ਕਿਰਿਆ’, ਇਸ ਨਿਯਮ ਨੂੰ ‘ਬੇਨਤੀ ਭਵਿੱਖ ਕਾਲ’ ਵੀ ਕਹਿ ਸਕਦੇ ਹਾਂ। ਜ਼ਰੂਰਤ ਇਹ ਹੈ ਕਿ ਅਗਰ ਉਕਤ ਤੁਕ ’ਚ ‘ਦਾਤਾਰ’ ਬਾਰੇ (ਹੁਕਮੀ ਭਵਿੱਖ ਕਾਲ) ਕਿਰਿਆ ‘ਦੇਹ’ ਪੜ੍ਹੀ ਜਾ ਸਕਦੀ ਹੈ ਤਾਂ ਮਨ ਬਾਰੇ ‘ਰਹ’ ਕਿਉਂ ਨਹੀਂ ? ਅਗਰ ‘ਅਕਾਲ ਪੁਰਖ’ ਜਾਂ ‘ਗੁਰੂ’ ਨੂੰ ਸਤਿਕਾਰਮਈ ਸ਼ਬਦਾਂ ਨਾਲ਼ ਹੀ ਨਿਵਾਜਣਾ ਹੈ ਤਾਂ ਤਮਾਮ ‘ਤੂੰ’ ਸ਼ਬਦਾਂ ਨੂੰ ‘ਤੁਸੀਂ’ ਪੜ੍ਹਨਾ ਪਵੇਗਾ; ਜਿਵੇਂ ਕਿ

‘‘ਸਭਿ ਜੀਅ ਤੁਮਾਰੇ ਜੀ  ! ‘ਤੂੰ’ ਜੀਆ ਕਾ ਦਾਤਾਰਾ ॥’’ (ਮ: ੪/੧੦)

ਸੋ, ਗੁਰਬਾਣੀ ’ਚ ਦਰਜ ਤਮਾਮ ਹੁਕਮੀ ਭਵਿੱਖ ਕਾਲ ਜਾਂ ਕਿਰਿਆ ਵਿਸ਼ੇਸ਼ਣ ਸ਼ਬਦ; ਜਿਵੇਂ ਕਿ ‘ਰਖੁ, ਜਾਹੁ, ਖਾਹੁ, ਰਹੁ, ਰਹਿ, ਕਹੁ, ਕਹਿ, ਢਹਿ, ਢਾਹਿ, ਧਰਿ, ਕਰਿ, ਸੁਣਿ, ਮਿਲੁ, ਸਹੁ (ਸਹਾਰ), ਸਹਿ (ਸਹਾਰ), ਸਾਲਾਹਿ, ਸਲਾਹਿ’ ਆਦਿ ਨੂੰ ਮੁਕਤਾ ਅੰਤ ਉਚਾਰਨ ਕਰਨਾ ਦਰੁਸਤ ਹੋਵੇਗਾ।

(5). ਦੂਜਾ ਪੁਰਖ ਬਹੁ ਵਚਨ ਸ਼ਬਦ ਅੰਤ ‘ਹੁ’ ਹੁੰਦੇ ਹਨ; ਜਿਵੇਂ ਕਿ ‘ਜਾਵਹੁ, ਪਾਵਹੁ, ਗਾਵਹੁ, ਸੁਣਹੁ, ਪੜਹੁ’ ਆਦਿ, ਇਨ੍ਹਾਂ ਨੂੰ ਨਾਸਿਕੀ ਉਚਾਰਨ ਕਰਨਾ ਦਰੁਸਤ ਨਹੀਂ; ਜਿਵੇਂ

‘‘ਰਾਮ ਨਾਮੁ ‘ਪੜਹੁ’, ਗਤਿ ‘ਪਾਵਹੁ’; ਸਤਸੰਗਤਿ (ਰਾਹੀਂ) ਗੁਰਿ (ਨੇ) ਨਿਸਤਾਰੇ ॥’’ (ਮ: ੪/੯੮੩)

(6). ਤੀਜਾ ਪੁਰਖ ਇੱਕ ਵਚਨ ਸ਼ਬਦ ਜ਼ਿਆਦਾਤਰ ਅੰਤ ‘ਸੀ, ਸਿ, ਈ’ ਹੁੰਦੇ ਹਨ, ਜਿਨ੍ਹਾਂ ਦਾ ਉਚਾਰਨ ਬਿੰਦੀ ਰਹਿਤ ਕਰਨਾ ਦਰੁਸਤ ਰਹੇਗਾ; ਜਿਵੇਂ

ਹੈ ਭੀ ‘ਹੋਸੀ’ (ਹੋਵੇਗਾ), ਜਾਇ ਨ ‘ਜਾਸੀ’ (ਜਾਏਗਾ); ਰਚਨਾ ਜਿਨਿ ਰਚਾਈ ॥ (ਜਪੁ)

ਛਿਨ ਮਹਿ, ਰਾਉ ਰੰਕ ਕਉ ‘ਕਰਈ’ (ਕਰਦਾ ਹੈ); ਰਾਉ ਰੰਕ ਕਰਿ ਡਾਰੇ ॥ (ਮ: ੯/੫੩੭) ਆਦਿ।

(6). ਸੰਬੰਧਕ: ਜੋ ਸ਼ਬਦ, ਕਿਸੇ ਨਾਂਵ ਜਾਂ ਪੜਨਾਂਵ ਦੇ ਪਿਛੇਤਰ ਲੱਗ ਕੇ ਉਸ ਦਾ ਸੰਬੰਧ ਅਗਲੇ ਸ਼ਬਦ ਨਾਲ ਜੋੜੇ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ। ਗੁਰਬਾਣੀ ’ਚ ਇਹ ਦੋ ਪ੍ਰਕਾਰ ਦੇ ਹੁੰਦੇ ਹਨ; ਜਿਵੇਂ

(ੳ). ਪ੍ਰਗਟ ਸੰਬੰਧਕੀ: ‘‘ਗੁਰ ‘ਕੀ’ ਮਤਿ, ਤੂੰ ਲੇਹਿ (ਲੇਹ) ਇਆਨੇ  ! ॥’’ (ਮ: ੫/੨੮੮) ਤੁਕ ’ਚ ਪ੍ਰਗਟ ‘ਕੀ’ (ਸੰਬੰਧਕੀ) ਨੇ ਜਿੱਥੇ ‘ਗੁਰ’ ਦਾ ਸੰਬੰਧ ‘ਮਤਿ’ ਨਾਲ ਜੋੜਿਆ ਹੈ, ਉੱਥੇ ‘ਗੁਰ’ (ਇੱਕ ਵਚਨ ਪੁਲਿੰਗ) ਨੂੰ ਵੀ ਅੰਤ ਮੁਕਤਾ ਕਰ ਦਿੱਤਾ ਹੈ।

(ਅ). ਲੁਪਤ ਸੰਬੰਧਕੀ: ‘ਗੁਰ ਪ੍ਰਸਾਦਿ’ ਸੰਯੁਕਤ ਸ਼ਬਦਾਂ ’ਚ ਲੁਪਤ ‘ਦੀ’ (ਸੰਬੰਧਕੀ) ਨੇ ਜਿੱਥੇ ‘ਗੁਰ’ ਦਾ ਸੰਬੰਧ ‘ਪ੍ਰਸਾਦਿ’ ਨਾਲ ਜੋੜਿਆ ਹੈ, ਉੱਥੇ ‘ਗੁਰ’ ਨੂੰ ਅੰਤ ਮੁਕਤਾ ਕਰਕੇ ਮਤਲਬ: ‘ਗੁਰ ਦੀ ਕਿਰਪਾ ਨਾਲ’ ਕਰ ਦਿੱਤਾ।

(7). ਯੋਜਕ: ਉਹ ਸ਼ਬਦ, ਜੋ ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਯੋਜਕ ਅਖਵਾਉਂਦਾ ਹੈ; ਜਿਵੇਂ ‘‘ਆਖਹਿ ਗੋਪੀ ‘ਤੈ’ (ਅਤੇ) ਗੋਵਿੰਦ ॥’’ (ਜਪੁ)ਤੁਕ ’ਚ ‘ਤੈ’ ਯੋਜਕ ਹੈ, ਜਿਸ ਨੇ ‘ਗੋਪੀ’ ਤੇ ‘ਗੋਵਿੰਦ’ ਨੂੰ ਜੋੜ ਦਿੱਤਾ। ‘ਸੰਬੰਧਕ’ ਤੇ ‘ਯੋਜਕ’ ਸ਼ਬਦਾਂ ’ਚ ਇਹ ਅੰਤਰ ਹੈ ਕਿ ‘ਯੋਜਕ’ ਤੋਂ ਬਿਨਾਂ ਵੀ ਦੋਵੇਂ ਸ਼ਬਦ ਸੁਤੰਤਰ ਅਰਥ ਦੇ ਸਕਦੇ ਹਨ ਪਰ ‘ਸੰਬੰਧਕ’ ਤੋਂ ਬਿਨਾਂ ਦੋਵੇਂ ਸ਼ਬਦਾਂ ਦੇ ਅਰਥ ਸਪਸ਼ਟ ਨਹੀਂ ਹੁੰਦੇ।

(8). ਵਿਸਮਿਕ: ਕਿਸੇ ਨਾਂਵ ਦੇ ਵਿਸ਼ੇਸ਼ਣਾਂ ਤੋਂ ਪ੍ਰਭਾਵਤ ਹੋ ਕੇ ਦਿਲ ਦੀਆਂ ਗਹਿਰਾਈਆਂ ’ਚੋਂ ਨਿਕਲੇ ਡੂੰਘੇ ਭਾਵਾਂ ਨੂੰ ਪ੍ਰਗਟ ਕਰਨ ਵਾਲ਼ੇ ਸ਼ਬਦਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ।

ਉਕਤ ਕੀਤੀ ਗਈ ਤਮਾਮ ਵਿਚਾਰ ਉਪਰੰਤ ਗੁਰਬਾਣੀ ਦੇ ਉਚਾਰਨ ’ਚ ਸਮਾਨਤਾ ਬਣਾਏ ਰੱਖਣ ਲਈ ਜੋ ਨਿਯਮ ਵਧੇਰੇ ਕਾਰਗਰ ਹੋ ਸਕਦੇ ਹਨ, ਉਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ।

(ਨੋਟ: ਗੁਰਬਾਣੀ ਲਿਖਤ ਕਾਵਿ ’ਚ ਹੋਣ ਕਾਰਨ ਪਿੰਗਲ ਦਾ ਆਪਣਾ ਮਹੱਤਵ ਹੈ, ਜਿਸ ਨੂੰ ਭਾਸ਼ਾਈ ਨਿਯਮਾਂ ਦੀ ਅੰਕ ਤਾਲਿਕਾ ਅਨੁਸਾਰ: ‘ਮੁਕਤਾ, ਔਂਕੜ ਤੇ ਸਿਹਾਰੀ’ ਨੂੰ 1 ਅੰਕ ਦਿੱਤਾ ਗਿਆ ਹੈ ਤੇ ਬਾਕੀ 7 ਲਗਾਂ (ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਨੂੰ 2 ਅੰਕ, ਇਸ ਲਈ ਕਿਸੇ ਸ਼ਬਦ ਦਾ ਅੰਤ ਔਂਕੜ ਜਾਂ ਸਿਹਾਰੀ ਨੂੰ ਪੜ੍ਹਨ ਜਾਂ ਨਾ ਪੜ੍ਹਨ ਨਾਲ਼ ਪਿੰਗਲ ਨਿਯਮ ਉੱਤੇ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਤਿੰਨਾਂ (ਮੁਕਤਾ, ਔਂਕੜ ਤੇ ਸਿਹਾਰੀ) ਦਾ 1 ਅੰਕ ਹੈ। ਇਸੇ ਨਿਯਮ ਮੁਤਾਬਕ ਜਦ ਸੰਬੰਧਕੀ; ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰਦਾ ਹੈ ਤਾਂ ਵੀ ਕਾਵਿ ਤੋਲ ਕਾਇਮ ਰਹਿੰਦਾ ਹੈ।)

(1). ਗੁਰਬਾਣੀ ’ਚ ਦਰਜ ਤਮਾਮ ਇੱਕ ਵਚਨ ਪੁਲਿੰਗ ਨਾਂਵ, ਜਿਨ੍ਹਾਂ ਦੇ ਅੰਤ ’ਚ ਔਂਕੜ ਜਾਂ ਕਾਰਕੀ ਸਿਹਾਰੀ ਹੋਵੇ, ਦਾ ਉਚਾਰਨ ਕਰਨਾ ਦਰੁਸਤ ਨਹੀਂ ਕਿਉਂਕਿ ਔਂਕੜ ਤੇ ਸਿਹਾਰੀ; ਸ਼ਬਦਾਂ ਦੇ ‘ਵਚਨ, ਲਿੰਗ ਤੇ ਕਾਰਕ’ ਨੂੰ ਨਿਰਧਾਰਿਤ ਕਰਦੇ ਹਨ; ਜਿਵੇਂ ‘ਰਾਹੁ (ਇੱਕ ਰਾਹ), ਵੇਸਾਹੁ (ਭਰੋਸਾ, ਨਾ ਕਿ ਭਰੋਸੇ), ਪਾਤਿਸਾਹੁ (ਇੱਕ ਬਾਦਸ਼ਾਹ), ਸਾਹੁ (ਇੱਕ ਹੁਕਮਰਾਨ), ਸਹੁ (ਇੱਕ ਸ਼ਾਹ), ਵਿਆਹੁ (ਇੱਕ ਸ਼ਾਦੀ), ਪਾਤਿਸਾਹਿ (ਬਾਦਸ਼ਾਹ ਨੇ), ਅਲਹਿ (ਅੱਲ੍ਹਾ ਨੂੰ), ਸਾਹਿ (ਪਾਤਿਸ਼ਾਹ ਨੇ) ਸਹਿ (ਮਾਲਕ ਨੇ) ਆਦਿ। ਜ਼ਿਆਦਾਤਰ ਪਾਠੀ; ਇਸ ਤੁਕ ‘‘ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥’’ (ਮ: ੧/੬੪) ’ਚੋਂ ਕੇਵਲ ‘ਅਲਹੁ’ ਦਾ ਔਂਕੜ ਪੜ੍ਹਦੇ ਹਨ, ਬਾਕੀ ਨਹੀਂ। ਕੁਝ ਕੁ ਸੱਜਣਾਂ ਪਾਸ ਤਮਾਮ ਲਗਾਂ (ਮਾਤਰਾਵਾਂ) ਉਚਾਰਨ ਦੀ ਯੋਗਤਾ ਹੋਵੇਗੀ, ਉਨ੍ਹਾਂ ਤੋਂ ਮਾਫ਼ੀ ਚਾਹਾਂਗਾ।

(2). ਕਿਰਿਆ ਵਿਸ਼ੇਸ਼ਣ ਤੇ ਹੁਕਮੀ ਭਵਿੱਖ ਕਾਲ ਕਿਰਿਆ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨਾ ਦਰੁਸਤ ਨਹੀਂ।

(3). ਗੁਰਬਾਣੀ ’ਚ ਕੁਝ ਅਨ੍ਯ ਭਾਸ਼ਾਵਾਂ ਦੇ ਸ਼ਬਦ ਦਰਜ ਹਨ, ਜਿਨ੍ਹਾਂ ਦੇ ਅਰਥ ਤੇ ਸ਼ਬਦ ਬਣਤਰ ’ਚ ਭਿੰਨਤਾ ਹੈ; ਜਿਵੇਂ ਕਿ

(ੳ). ‘ਭਗਤਿ’ (657 ਵਾਰ) ਦਾ ਅਰਥ ਹੈ: ‘ਬੰਦਗੀ’ ਤੇ ‘ਭਗਤ’ (293 ਵਾਰ) ਦਾ ਅਰਥ ਹੈ: ‘ਬੰਦਗੀ ਕਰਨ ਵਾਲ਼ੇ’:

ਸੇਈ ‘ਭਗਤ’, ‘ਭਗਤਿ’ ਸੇ ਲਾਗੇ; ਨਾਨਕ ! ਜੋ ਪ੍ਰਭ ਭਾਣੀ ॥’’ (ਮ: ੫/੧੨੧੯)

(ਅ). ‘ਕਾਮਣਿ’ (78 ਵਾਰ) ਦਾ ਅਰਥ ਹੈ: ‘ਇਸਤ੍ਰੀ’ ਤੇ ‘ਕਾਮਣ’ (8 ਵਾਰ) ਦਾ ਅਰਥ ਹੈ: ‘ਟੂਣੇ’; ਜਿਵੇਂ

ਗੁਣ ‘ਕਾਮਣ’, ‘ਕਾਮਣਿ’ ਕਰੈ; ਤਉ ਪਿਆਰੇ ਕਉ ਪਾਵੈ ॥’’ (ਮ: ੧/੭੨੫) ਭਾਵ ਜੇ ਇਸਤ੍ਰੀ; ਗੁਣ ਰੂਪ ਟੂਣੇ ਕਰੇ ਤਾਂ ਪਿਆਰੇ ਖਸਮ ਨੂੰ ਪਾ ਸਕਦੀ ਹੈ।

(ੲ). ‘ਵਸਤੁ’ (68 ਵਾਰ) ਦਾ ਅਰਥ ਹੈ: ‘ਵਸਤੂ, ਚੀਜ’ ਤੇ ‘ਵਸਤ’ (2 ਵਾਰ) ਦਾ ਅਰਥ ਹੈ: ‘ਵੱਸਦਾ’; ਜਿਵੇਂ

ਭੀਤਰਿ ਹੋਦੀ; ‘ਵਸਤੁ’ ਨ ਜਾਣੈ ॥ (ਮ: ੧/੧੫੨)

ਨਾਭਿ ‘ਵਸਤ’; ਬ੍ਰਹਮੈ, ਅੰਤੁ ਨ ਜਾਣਿਆ ॥ (ਮ: ੧/੧੨੩੭) ਆਦਿ।

ਉਕਤ ਤੁਕਾਂ ’ਚ ਦਰਜ ‘ਭਗਤਿ, ਭਗਤ’ (ਦੋਵਾਂ) ਦਾ ਉਚਾਰਨ ‘ਭਗਤ’, ‘ਕਾਮਣਿ, ਕਾਮਣ’ (ਦੋਵਾਂ) ਦਾ ਉਚਾਰਨ ‘ਕਾਮਣ’ ਤੇ ‘ਵਸਤੁ, ਵਸਤ’ (ਦੋਵਾਂ) ਦਾ ਉਚਾਰਨ ‘ਵਸਤ’ ਕਰਨਾ ਦਰੁਸਤ ਨਹੀਂ, ਇਸੇ ਤਰ੍ਹਾਂ ‘ਮੁਨਿ, ਭੂਮਿ’ ਆਦਿ ਦਾ ਉਚਾਰਨ ‘ਮੁਨ, ਭੂਮ’ ਕਰਨਾ ਅਗਿਆਨਤਾ ਦਾ ਪ੍ਰਤੀਕ ਹੈ। ਅਗਰ ਸ਼ਬਦ ਦੇ ਮੂਲ ਨੂੰ ਸਮਝੇ ਬਿਨਾਂ ਉਚਾਰਨ ਕਰੀਏ ਤਾਂ ਹੇਠਾਂ ਦਿੱਤੀ ਗਈ ਤੁਕ ’ਚ ‘ਭਗ੍ਤਿ’ ਦਾ ਉਚਾਰਨ ‘ਭਗਿਤ’ ਵੀ ਕਰ ਸਕਦੇ ਹਾਂ:

‘‘ਬਲਿਹਿ ਛਲਨ, ਸਬਲ ਮਲਨ, ‘ਭਗ੍ਤਿ’ ਫਲਨ ਕਾਨ੍ ਕੁਅਰ; ਨਿਹਕਲੰਕ, ਬਜੀ ਡੰਕ; ਚੜ੍ਹੂ ਦਲ ਰਵਿੰਦ ਜੀਉ ॥’’ (ਭਟ ਗਯੰਦ/੧੪੦੩)

ਸੋ, ਜਿਨ੍ਹਾਂ ਸ਼ਬਦਾਂ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਆਪਣਾ ਮੂਲਕ ਹੈ, ਉਨ੍ਹਾਂ ਦਾ ਉਚਾਰਨ ਕਰਨਾ ਦਰੁਸਤ ਹੋਵੇਗਾ; ਜਿਵੇਂ ਕਿ ‘ਸਤਿ, ਕਲਿ, ਭਗਤਿ, ਮੁਨਿ, ਨਾਰਿ, ਕਾਮਣਿ, ਕਾਮਨਿ, ਮੂਰਤਿ, ਕੀਰਤਿ, ਹਰਿ, ਭੂਮਿ, ਆਦਿ, ਜੁਗਾਦਿ, ਵਸਤੁ (ਵਸਤੂ), ਰਾਹੁ (ਰਾਹੂ)’ ਜਿੰਦੁ (ਜਿੰਦੂ), ਧਾਤੁ (ਧਾਤੂ), ਧੇਣੁ, ਧੇਨੁ (ਗਾਂ), ਰੇਣੁ (ਚਰਨ ਧੂੜ), ਤੰਤੁ (ਆਵਾਜ਼, ਕਿਉਂਕਿ ‘ਤੰਤ’ ਅੰਤ ਮੁਕਤੇ ਦਾ ਮਤਲਬ ‘ਤੰਤ੍ਰ-ਮੰਤ੍ਰ’ ਹੈ) ਆਦਿ।

(ਨੋਟ: (ੳ). ਪੰਜਾਬੀ ’ਚ ਸਿਹਾਰੀ (ਲਘੂ ਮਾਤਰਾ, ਅੰਕ 1) ਨੂੰ ਥੋੜ੍ਹਾ ਦੀਰਘ (ਅੰਕ 2) ਕਰਨ ਨਾਲ਼ ‘ਬਿਹਾਰੀ’ ਨਹੀਂ ਬਣਾਈ ਜਾਂਦੀ ਬਲਕਿ ‘ਲਾਂ’ ਬਣਾ ਲਈਦੀ ਹੈ; ਜਿਵੇਂ ਕਿ ‘ਛਿਅ’ ਦਾ ਉਚਾਰਨ ‘ਛੇ’, ਨਾ ਕਿ ‘ਛੀ’ ਜਦਕਿ ਜਿਨ੍ਹਾਂ ਭਾਸ਼ਾਵਾਂ ਦੇ ਉਕਤ ਸ਼ਬਦ ਹਨ, ਉੱਥੇ ‘ਸਿਹਾਰੀ’ (ਲਘੂ ਮਾਤਰਾ) ਦੀ ਦੀਰਘ ਮਾਤਰਾ ‘ਬਿਹਾਰੀ’ ਹੈ।

(ਅ). ਕੁਝ ਸ਼ਬਦਾਂ ਦਾ ਅੰਤ ਔਂਕੜ (ਲਘੂ ਮਾਤਰਾ); ‘ਹੋੜਾ’ (ਦੀਰਘ ਮਾਤਰਾ) ਬਣਾ ਲਿਆ ਜਾਂਦਾ ਹੈ ਜਦਕਿ ਔਂਕੜ ਦੀ ਦੀਰਘ ਮਾਤਰਾ ‘ਦੁਲੈਂਕੜ’ ਹੈ।ਗੁਰਬਾਣੀ ਸ਼ਬਦਾਂ ਦਾ ਉਚਾਰਨ ਸੰਬੰਧਿਤ ਭਾਸ਼ਾ ਵਾਙ ਕਰਨਾ ਦਰੁਸਤ ਹੈ, ਨਾ ਕਿ ਅਜੋਕੇ ਉਚਾਰਨ ਵਾਙ, ਕਿਉਂਕਿ ਜਦ ਤਕ ਲਘੂ ਮਾਤਰਾ (ਅੰਕ 1) ਦੀ ਦੀਰਘ ਮਾਤਰਾ (ਅੰਕ 2) ਬਾਰੇ ਜਾਣਕਾਰੀ ਨਹੀਂ ਹੋਵੇਗੀ ਤਦ ਤਕ ਲਘੂ ਮਾਤਰਾ ਦਾ ਉਚਾਰਨ ਦਰੁਸਤ ਹੋ ਹੀ ਨਹੀਂ ਸਕਦਾ।)

(4). ਪੰਜਾਬੀ ਤੇ ਗੁਰਮੁਖੀ ਭਾਸ਼ਾ ’ਚ ਸਵਰ ਅੱਖਰ ਕੇਵਲ 3 (ੳ, ਅ, ੲ) ਹੋਣ ਕਾਰਨ ‘ਹ, ਯ, ਵ’ ਨੂੰ ਵੀ ਅਰਧ ਸਵਰ ਲਈ ਪ੍ਰਯੋਗ ਕਰ ਲਿਆ ਜਾਂਦਾ ਹੈ; ਜਿਵੇਂ ਕਿ ‘ਪਉੜੀ ਤੇ ਪਵੜੀ, ਗਿਆਨ ਤੇ ਗ੍ਯਾਨ, ਧਿਆਨ ਤੇ ਧ੍ਯਾਨ, ਗੁਰਦੁਆਰ ਤੇ ਗੁਰਦਵਾਰ, ਦਈ ਤੇ ਦਯ, ਰਈਅਤਿ ਤੇ ਰਯਤਿ’ ਆਦਿ।

‘ੳ, ਅ, ੲ’ ਨੂੰ ਲੱਗੀਆਂ 10 ਲਗਾਂ, ਅੱਖਰ ਸੰਧੀ ਉਪਰੰਤ ਸ਼ਬਦ ’ਚ ਆਪਣਾ ਸਰੂਪ ਬਦਲ ਕੇ ਕੇਵਲ ‘ ਾ, ੁ , ੂ , ਿ, ੀ , ੇ , ੈ , ੋ, ੌ ’ ਚਿੰਨ੍ ਰਹਿ ਜਾਂਦੇ ਹਨ ਅਤੇ ਉਚਾਰਨ ਕਰਦਿਆਂ ਇਨ੍ਹਾਂ ’ਚੋਂ ਅਰਧ ਸਵਰ ਵਾਲ਼ੀ ਧੁਨੀ (ਹ, ਯ, ਵ) ਵੀ ਪ੍ਰਗਟ ਹੁੰਦੀ ਹੈ; ਜਿਵੇਂ ‘ਵ’ ਨੂੰ ‘ਉ’ ’ਚ ਬਦਲ ਕੇ ‘ਉ’ ਨੂੰ ‘ਮਹਤ’ ਨਾਲ਼ ਸੰਧੀ ਕਰਦਿਆਂ ਆਪਣਾ ਔਂਕੜ ‘ਮਹਤ’ ਦੇ ਪਿਛੇਤਰ ਲੱਗੇ ‘ਤ’ ਨੂੰ ਦਿੱਤਾ ਗਿਆ, ਜਿਸ ਉਪਰੰਤ ਸ਼ਬਦ ‘ਮਹਤੁ’ ਬਣ ਗਿਆ: ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ‘ਮਹਤੁ’ ॥ (ਜਪੁ) ਹੁਣ ਇਸ ‘ਮਹਤੁ’ ਦਾ ਉਚਾਰਨ ‘ਮਹਤ’ ਕਰਨ ਦੀ ਬਜਾਏ ਥੋੜ੍ਹਾ ‘ਮਹਤ੍ਵ’ ਜਾਂ ‘ਮਹਤੁਅ’ ਵੱਲ ਕਰਨਾ ਦਰੁਸਤ ਰਹੇਗਾ। ਅਜਿਹੇ ਹੀ ਕੁਝ ਹੋਰ ਸ਼ਬਦ ਹਨ: ‘ਤਤੁ, ਸਤੁ, ਅਸੁ, ਵਿਸੁ (ਵਿਸ਼੍ਵ ਜਾਂ ਵਿਸ਼ੁਅ) ਆਦਿ ‘‘ਏਹੁ ‘ਵਿਸੁ’ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ ॥’’ (ਮ: ੩/੯੨੨) ਇਸ ਤੁਕ ’ਚ ਦਰਜ ‘ਵਿਸੁ’ ਦਾ ਉਚਾਰਨ ‘ਵਿਸ’ (ਜ਼ਹਿਰ) ਕਰਨ ਦੀ ਬਜਾਏ ਥੋੜ੍ਹਾ ‘ਵਿਸ਼੍ਵ’ ਜਾਂ ‘ਵਿਸ਼ੁਅ’ ਵੱਲ ਲੈ ਜਾਣਾ ਠੀਕ ਰਹੇਗਾ, ਆਦਿ।

(5). ਫ਼ਾਰਸੀ, ਅਰਬੀ ਦੇ ਕੁਝ ਸ਼ਬਦ ਅੰਤ ‘ਹ’ ਹਨ; ਜਿਵੇਂ ਕਿ ‘ਦਰਗਹ, ਦਰਗਾਹ, ਦਰਗਹਿ, ਅਲਹ, ਅਲਹੁ, ਅਲਾਹ, ਅਲਾਹਿ, ਅਲਾਹੁ, ਸਾਹ, ਸਹ (ਸ਼ਾਹ), ਸਹੁ (ਸ਼ਾਹ) ਸਹਿ (ਸ਼ਾਹ)’ ਆਦਿ, ਜਿਨ੍ਹਾਂ ਦਾ ਉਚਾਰਨ ‘ਖ਼ਾਲਸਹ’ ਤੋਂ ਬਣੇ ‘ਖ਼ਾਲਸਾ’ ਉਚਾਰਨ ਵਾਙ ਅੰਤ ‘ਹ’ ਨੂੰ ਥੋੜਾ ਕੰਨੇ ਵੱਲ ਲੈ ਜਾਣਾ ਹੀ ਉਚਿਤ ਹੋਵੇਗਾ। ‘ਦਰਗਹਿ, ਅਲਾਹਿ, ਸਹਿ’ ਆਦਿ ਨੂੰ ਲੱਗੀ ਅੰਤ ਸਿਹਾਰੀ ਤਰਤੀਬਵਾਰ ‘ਅਧਿਕਰਣ ਕਾਰਕ, ਕਰਮ ਕਾਰਕ ਤੇ ਕਰਤਾ ਕਾਰਕ’ ਹੈ, ਜੋ ਉਚਾਰਨ ਦਾ ਹਿੱਸਾ ਨਹੀਂ ਕਹੀ ਜਾ ਸਕਦੀ; ਜਿਵੇਂ

ਐਥੈ ਮਿਲਹਿ ਵਡਾਈਆ; ‘ਦਰਗਹਿ’ (ਦਰਗਾਹ ਵਿੱਚ) ਪਾਵਹਿ ਥਾਉ ॥ (ਮ: ੫/੪੮) (ਅਧਿਕਰਣ ਕਾਰਕ)

ਕੋਈ ਸੇਵੈ ਗੁਸਈਆ; ਕੋਈ ‘ਅਲਾਹਿ’ (ਅੱਲ੍ਹਾ ਨੂੰ)॥ (ਮ: ੫/੮੮੫) (ਕਰਮ ਕਾਰਕ)

ਪ੍ਰੇਮ ਪਟੋਲਾ ਤੈ ‘ਸਹਿ’ (ਸ਼ਾਹ ਨੇ) ਦਿਤਾ; ਢਕਣ ਕੂ ਪਤਿ ਮੇਰੀ ॥ (ਮ: ੫/੫੨੦) (ਕਰਤਾ ਕਾਰਕ) ਆਦਿ ਦਾ ਉਚਾਰਨ ਥੋੜ੍ਹਾ ‘ਦਰਗ੍ਾ, ਅੱਲਾਹ, ਸ਼ਾ’ ਵਾਙ ਕਰਦਾ ਦਰੁਸਤ ਹੋਵੇਗਾ।

(6). ਗੁਰਬਾਣੀ ’ਚ ਕੁਝ ਸਥਾਨ ਵਾਚਕ ਪੜਨਾਂਵ ‘ਜਹਾ’ (30 ਵਾਰ), ‘ਤਹਾ’ (43 ਵਾਰ), ‘ਕਹਾ’ (203 ਵਾਰ; ਨੋਟ: ਇਹ ਸ਼ਬਦ ਉਤਮ ਪੁਰਖ ਇੱਕ ਵਚਨ ਕਿਰਿਆ ‘ਕਹਾਂ’ ਭਾਵ ‘ਮੈਂ ਦੱਸਾਂ’ ਵੀ ਹੈ) ਦਰਜ ਹਨ, ਜਿਨ੍ਹਾਂ ਦਾ ਨਾਸਿਕੀ ਉਚਾਰਨ ‘ਜਹਾਂ (7 ਵਾਰ), ਤਹਾਂ (9 ਵਾਰ), ਕਹਾਂ (18 ਵਾਰ)’ ਵੀ ਗੁਰਬਾਣੀ ’ਚ ਦਰਜ ਹੈ ਤੇ ਅਰਥ ਹਨ: ‘ਜਿੱਥੇ ਜਾਂ ਜਿੱਥੋਂ, ਉੱਥੇ ਜਾਂ ਉੱਥੋਂ, ਕਿੱਥੇ ਜਾਂ ਕਿੱਥੋਂ’; ਜਿਵੇਂ :

‘ਜਹਾਂ’ ਸਬਦੁ ਵਸੈ; ‘ਤਹਾਂ’ ਦੁਖੁ ਜਾਏ ॥ (ਮ: ੩/੩੬੪)

‘ਕਹਾਂ ਤੇ ਆਇਆ; ਕਹਾਂ ਏਹੁ (ਏਹ) ਜਾਣੁ ॥ (ਮ: ੧/੧੨੮੯), ਆਦਿ।

ਉਕਤ ਤਿੰਨੇ ਸ਼ਬਦਾਂ ਦਾ ਪਿੰਗਲ ਮੁਤਾਬਕ 3 ਅੰਕ (ਜਿਵੇਂ ‘ਜ’ ਮੁਕਤੇ ਦਾ 1 ਅੰਕ + ‘ਹਾਂ’ ਦਾ 2 ਅੰਕ) ਬਣਦਾ ਹੈ ਪਰ ਕਾਵਿ ਕਾਰਨ ਕਈ ਵਾਰ ਇਸ ਨੂੰ ਘਟਾ ਕੇ 2 ਅੰਕ (‘ਜਹ’-201 ਵਾਰ, ‘ਤਹ’-232 ਵਾਰ, ‘ਕਹ’-49 ਵਾਰ) ਵੀ ਦਰਜ ਕੀਤਾ ਗਿਆ ਹੈ, ਇਸ ਲਈ ਇਨ੍ਹਾਂ ਦਾ ਉਚਾਰਨ ‘ਜਹਂ, ਤਹਂ, ਕਹਂ’ ਨੂੰ ‘ਜੈਂ, ਤੈਂ, ਕੈਂ’ ਕਰਨ ਦੀ ਬਜਾਏ ਥੋੜ੍ਹਾ ‘ਜ੍ਹਾਂ, ਤ੍ਹਾਂ, ਕ੍ਹਾਂ’ ਵੱਲ ਕਰਨਾ ਦਰੁਸਤ ਹੋਵੇਗਾ, ਜਿਸ ਵਿੱਚ ਕੰਨੇ ਦਾ ਉਚਾਰਨ ਬਹੁਤ ਹੀ ਸੀਮਤ ਰੱਖਣਾ ਪਵੇਗਾ ਕਿਉਂਕਿ ਇਹ ਸ਼ਬਦ ਫ਼ਾਰਸੀ ਦੇ ਨਹੀਂ।

‘‘ਪੰਕਜੁ ਮੋਹ ਪਗੁ ਨਹੀ ਚਾਲੈ; ਹਮ ਦੇਖਾ, ‘ਤਹ’ (ਤਹਂ) ਡੂਬੀਅਲੇ ॥’’ (ਮ: ੧/੧੨)

‘ਜਹ’ (ਜਹਂ) ਦੇਖਾ, ‘ਤਹ’ (ਤਹਂ) ਏਕੁ ਤੂੰ; ਸਤਿਗੁਰਿ (ਨੇ) ਦੀਆ ਦਿਖਾਇ ॥ (ਮ: ੧/੫੫)

‘ਕਹ’ (ਕਹਂ) ਉਪਜੈ, ‘ਕਹ’ (ਕਹਂ) ਜਾਇ (ਕੇ) ਸਮਾਵੈ ॥’’ (ਮ: ੧/੧੫੨), ਆਦਿ।

(7). ਗੁਰਬਾਣੀ ’ਚ ਦਰਜ ਕੁਝ ਕੁ ਸ਼ਬਦਾਂ ਦੇ ਇੱਕ ਅੱਖਰ ਨੂੰ ਦੋ ਲਗਾਂ (ਔਂਕੜ ਤੇ ਹੋੜਾ ਜਾਂ ਲਘੂ ਤੇ ਦੀਰਘ ਮਾਤਰਾਵਾਂ) ਲੱਗੀਆਂ ਹੋਣ ਕਾਰਨ ਉਨ੍ਹਾਂ ਦਾ ਉਚਾਰਨ ਕਰਨਾ ਅਤਿ ਮੁਸ਼ਕਲ ਹੈ; ਜਿਵੇਂ ਕਿ

‘‘ਆਪੇ ਨੇੜੈ, ਦੂਰਿ ਆਪੇ ਹੀ; ਆਪੇ ਮੰਝਿ ‘ਮਿਆਨੁੋ’ ॥ ਆਪੇ ਵੇਖੈ, ਸੁਣੇ ਆਪੇ ਹੀ; ਕੁਦਰਤਿ ਕਰੇ ‘ਜਹਾਨੁੋ’ ॥ ਜੋ ਤਿਸੁ ਭਾਵੈ ਨਾਨਕਾ  ! ਹੁਕਮੁ ਸੋਈ ‘ਪਰਵਾਨੁੋ’ ॥’’ (ਮ: ੧/੨੫) ਇਨ੍ਹਾਂ ਤਿੰਨੇ ਤੁਕਾਂ ਦਾ ਤੁਕਾਂਤ ਮੇਲ਼ ਬਣਾਏ ਰੱਖਣ ਲਈ ਪਿਛੇਤਰ ਅੱਖਰਾਂ ਨੂੰ ਦੋ ਲਗਾਂ ਹਨ ਤੇ ਤਿੰਨੇ ਸ਼ਬਦ ਇੱਕ ਵਚਨ ਪੁਲਿੰਗ ਵੀ ਹਨ; ਜਿਵੇਂ

ਸਚੈ ਮਾਰਗਿ ਚਲਦਿਆ; ਉਸਤਤਿ ਕਰੇ ‘ਜਹਾਨੁ’ ॥ (ਮ: ੫/੧੩੬)

ਹੁਕਮੁ ਬੂਝੈ; ਸੋਈ ‘ਪਰਵਾਨੁ’ ॥ (ਮ: ੫/੩੮੬), ਆਦਿ।

ਉਕਤ ਕੀਤੀ ਗਈ ਵਿਚਾਰ ਕਿ ‘ਮੁਕਤਾ, ਸਿਹਾਰੀ, ਔਂਕੜ’ (ਮਾਤਰਾ) ਨੂੰ ਪਿੰਗਲ ਅੰਕ 1 (ਇੱਕ) ਦਿੱਤਾ ਹੈ ਤੇ ਬਾਕੀ 7 ਲਗਾਂ ਨੂੰ ਅੰਕ 2; ਮੁਤਾਬਕ ‘‘ਗੁਰ ਗੋਵਿੰਦੁ ‘ਗੁੋਵਿੰਦੁ’ ਗੁਰੂ ਹੈ; ਨਾਨਕ  ! ਭੇਦੁ ਨ ਭਾਈ ॥’’ (ਮ: ੪/੪੪੨) ਤੁਕ ’ਚ ਪਹਿਲੇ ‘ਗੋਵਿੰਦੁ’ ਦੇ ਕੁਲ ਅੰਕ 4 (ਗੋ-2, ਵਿੰ-1, ਦੁ-1) ਬਣਦੇ ਹਨ ਅਤੇ ਦੂਸਰੇ ‘ਗੋੁਵਿੰਦੁ’ ਦੇ ਅੰਕ 5 (ਗੁੋ-3, ਵਿੰ-1, ਦੁ-1), ਗੁਰਬਾਣੀ ਕਾਵਿ ਮੁਤਾਬਕ ਪਹਿਲੇ ‘ਗੋਵਿੰਦੁ’ ਦੇ 4 ਅੰਕਾਂ ਦੇ ਮੁਕਾਬਲੇ ਦੂਸਰੇ ‘ਗੁੋਵਿੰਦੁ’ ਦੇ ਅੰਕ 3 ਉਚਾਰਨ ਹੋਣੇ ਚਾਹੀਦੇ ਹਨ, ਜੋ ਕਿ ‘ਗੁੋ’ ਦੇ 3 ਅੰਕਾਂ ’ਚੋਂ ਕੇਵਲ 1 ਅੰਕ (ਔਂਕੜ) ਨੂੰ ਉਚਾਰ ਕੇ ਬਣੇਗਾ ਪਰ ਜੋ ਸੱਜਣ ‘ਗੁੋ’ ਦੀਆਂ ਦੋਵੇਂ ਮਾਤਰਾਵਾਂ ਉਚਾਰ ਕੇ ਪਹਿਲੇ ‘ਗੋਵਿੰਦੁ’ ਦੇ 4 ਅੰਕਾਂ ਦੇ ਮੁਕਾਬਲੇ ਦੂਸਰੇ ‘ਗੁੋਵਿੰਦੁ’ ਦੇ 5 ਅੰਕ ਬਣਾਉਂਦੇ ਹਨ, ਉਸ ਨਾਲ਼ ਭਾਸ਼ਾਈ ਪਿੰਗਲ ਅੰਕ ਤਾਲਿਕਾ (ਜਿੱਥੇ ਕਿਸੇ ਇੱਕ ਅੱਖਰ ਨੂੰ 3 ਅੰਕ ਨਹੀਂ ਦਿੱਤੇ ਜਾ ਸਕਦੇ) ਦਾ ਉਲੰਘਣ ਹੁੰਦਾ ਹੈ।

ਸੋ, ਗੁਰਬਾਣੀ ’ਚ ਦਰਜ ਤਮਾਮ ਉਹ ਸ਼ਬਦ, ਜਿਨ੍ਹਾਂ ਦੇ ਅਗੇਤਰ ਅੱਖਰ ਨੂੰ ਦੋ ਲਗਾਂ ਹੋਣ, ਉਨ੍ਹਾਂ ’ਚੋਂ ਕੇਵਲ ਔਂਕੜ ਨੂੰ ਅਤੇ ਪਿਛੇਤਰ ਅੱਖਰ ਦੀਆਂ ਦੋ ਲਗਾਂ ’ਚੋਂ ਕੇਵਲ ਹੋੜੇ ਨੂੰ ਉਚਾਰਨਾ ਦਰੁਸਤ ਹੋਵੇਗਾ ਕਿਉਂਕਿ ਇਨ੍ਹਾਂ ਦਾ ਅੰਤ ਔਂਕੜ ਇੱਕ ਵਚਨ ਪੁਲਿੰਗ ਦਾ ਪ੍ਰਤੀਕ ਹੈ। ਪੰਜਾਬੀ ਨਾਲ਼ੋਂ ਗੁਰਬਾਣੀ ਲਿਖਤ ਦੀ ਇਹੀ ਵਿਲੱਖਣਤਾ ਹੈ।

ਉਕਤ ਵਿਚਾਰ ਉਪਰੰਤ ‘ਨਾਇ’ ਦੀ ਵਿਭਿੰਨਤਾ ਦਾ ਰਾਜ ਹੈ:

(1). ਸੋ ਕਿਉ ਵਿਸਰੈ  ? ਮੇਰੀ ਮਾਇ ॥ ਸਾਚਾ ਸਾਹਿਬੁ; ਸਾਚੈ ‘ਨਾਇ’ ॥ ਤੁਕ ’ਚ ‘ਨਾਇ’ ਸ਼ਬਦ ਕਾਰਕੀ ਹੋਣ ਕਾਰਨ ਉਚਾਰਨ ਹੈ: ‘ਨਾਇਂ’ (ਨਾਸਿਕੀ) ਤੇ ਅਰਥ ਹਨ:

(ੳ). ‘ਸਾਚਾ ਸਾਹਿਬੁ’ ਸੱਚੇ ‘ਨਾਮ ਰਾਹੀਂ’ ਮਿਲਦਾ ਹੈ। (ਕਰਣ ਕਾਰਕ)

(ਅ). ‘ਸਾਚਾ ਸਾਹਿਬੁ’ ਸੱਚੇ ‘ਨਾਮ ਵਿੱਚ’ ਵੱਸਦਾ ਹੈ। (ਅਧਿਕਰਣ ਕਾਰਕ)

(2). ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ‘ਨਾਇ’ ਕਰੀ  ?॥ ਤੁਕ ’ਚ ‘ਨਾਇ’ ਸ਼ਬਦ ਕਿਰਿਆ ਵਿਸ਼ੇਸ਼ਣ ਹੋਣ ਕਾਰਨ ਉਚਾਰਨ ਹੈ: ‘ਨ੍ਹਾਇ’ ਤੇ ਅਰਥ ਹੈ: ‘ਨ੍ਹਾ ਕੇ’ ਕੀ ਕਰਾਂ ?

(3). ਸਾਚਾ ਸਾਹਿਬੁ, ਸਾਚੁ ‘ਨਾਇ’; ਭਾਖਿਆ ਭਾਉ ਅਪਾਰੁ ॥ ਤੁਕ ’ਚ ‘ਨਾਇ’ (ਨ੍ਯਾਇ) ਸ਼ਬਦ ਨਾਂਵ ਹੈ, ਜਿਸ ਦਾ ਉਚਾਰਨ ਹੈ: ‘ਨਾਇ’ ਤੇ ਅਰਥ ਹਨ: ‘ਸੱਚਾ ਨਿਆਂ, ਸੱਚਾ ਇਨਸਾਫ਼ ਜਾਂ ਸੱਚਾ ਨਿਯਮ’ ਆਦਿ।

(ਨੋਟ : ਕਈ ਵਾਰ ਮਨ ਵਿੱਚ ਸਵਾਲ ਪੈਦਾ ਹੋ ਸਕਦਾ ਹੈ ਕਿ ‘ਨਾਇ’ ਦਾ ਅਰਥ ਭਿੰਨ-ਭਿੰਨ ਕਿਉਂ ਕੀਤਾ ਜਾ ਰਿਹਾ ਹੈ ਭਾਵ ਅਲੱਗ-ਅਲੱਗ ਤੁਕਾਂ ਵਿਚ ‘ਨਾਇ’ ਨੂੰ ‘ਨਾਮ, ਕਾਰਕ ਜਾਂ ਕਿਰਿਆ’ ਬਣਾਉਣ ਦੀ ਬਜਾਏ ਕੇਵਲ ‘ਨਾਮ’ ਜਾਂ ‘ਕਾਰਕ’ (ਭਾਵ ਕੇਵਲ ਇੱਕੋ) ਹੀ ਕਿਉਂ ਨਹੀਂ ਲੈ ਲਿਆ ਜਾਂਦਾ, ਤਾਂ ਜੋ ਉਚਾਰਨ ਦੀ ਦੁਬਿਧਾ ਹੀ ਪੈਦਾ ਨਾ ਹੋਵੇ ? ਇਸ ਦਾ ਜਵਾਬ ਹੈ ਕਿ ‘ਨਾਇ’ ਸ਼ਬਦ ਦੇ ਅਗੇਤਰ ਜਾਂ ਪਿਛੇਤਰ ਸੰਯੁਕਤ ਰੂਪ ਵਿਚ ਦਰਜ ਪੜਨਾਂਵੀ ਵਿਸ਼ੇਸ਼ਣ ਦੀ ਬਣਤਰ ਵੋਖੋ, ਜੋ ਕਿ ਇੱਕ ਜਗ੍ਹਾ ‘ਸਾਚੈ’ ਹੈ ਤੇ ਇੱਕ ਜਗ੍ਹਾ ‘ਸਾਚੁ’ ਹੈ ਅਤੇ ਇੱਕ ਜਗ੍ਹਾ ਇਨ੍ਹਾਂ ਦੋਵੋਂ ਸ਼ਬਦਾਂ ਵਿਚੋਂ ਕੋਈ ਵੀ ਨਹੀਂ ਭਾਵ ‘ਨਾਇ’ ਸ਼ਬਦ ਇਕੱਲਾ ਹੀ ਹੈ; ਜਿਵੇਂ ਕਿ

(1). ਸੋ ਕਿਉ ਵਿਸਰੈ  ? ਮੇਰੀ ਮਾਇ ॥ ਸਾਚਾ ਸਾਹਿਬੁ; ‘ਸਾਚੈ ਨਾਇ’ ॥ ਤੁਕ ’ਚ ‘ਨਾਇ’ ਨਾਲ ਦਰਜ ‘ਸਾਚੈ’ (ਪੜਨਾਂਵੀ ਵਿਸ਼ੇਸ਼ਣ) ਅੰਤ ਦੁਲਾਵਾਂ ਹੋਣ ਕਾਰਨ ‘ਨਾਇ’ ਦੇ ਵੀ ਕਾਰਕੀ ਰੂਪ ਵਿਚ ਅਰਥ ਕਰਨੇ ਪਏ ਤੇ ਉਚਾਰਨ ‘ਨਾਇਂ’ (ਨਾਸਿਕੀ) ਬਣ ਗਿਆ।

(2). ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ‘ਨਾਇ’ ਕਰੀ  ?॥ ਤੁਕ ’ਚ ‘ਨਾਇ’ ਸ਼ਬਦ ਨਾਲ ਕੋਈ ਪੜਨਾਂਵੀ ਵਿਸ਼ੇਸ਼ਣ ਦਰਜ ਨਾ ਹੋਣ ਕਾਰਨ ਅਰਥ ਕਿਰਿਆ ਰੂਪ ਵਿਚ ਮੰਨ ਕੇ  ਉਚਾਰਨ ‘ਨ੍ਹਾਇ’ (‘ਨ੍ਹਾ ਕੇ’ ) ਕਰਨਾ ਪਿਆ।

(3). ਸਾਚਾ ਸਾਹਿਬੁ, ‘ਸਾਚੁ ਨਾਇ’; ਭਾਖਿਆ ਭਾਉ ਅਪਾਰੁ ॥ ਤੁਕ ’ਚ ‘ਨਾਇ’ (ਨ੍ਯਾਇ, ਇੱਕ ਵਚਨ ਪੁਲਿੰਗ ਨਾਂਵ) ਮੰਨਣ ਦਾ ਕਾਰਨ ਇਸ ਨਾਲ ਦਰਜ ਪੜਨਾਂਵੀ ਵਿਸ਼ੇਸ਼ਣ ‘ਸਾਚੁ’ ਅੰਤ ਔਂਕੜ ਦਾ ਹੋਣਾ ਹੈ।)

ਗੁਰਬਾਣੀ ਉਚਾਰਨ ਸੰਬੰਧੀ ਅਜੋਕੀ ਸਥਿਤੀ ਵੀ ਵਿਚਾਰਨ ਯੋਗ ਹੈ, ਜੋ ਦੋ ਪ੍ਰਕਾਰ ਦੀ ਸੋਚ (ਨੀਤੀ) ਅਧੀਨ ਪੜ੍ਹੀ ਤੇ ਪੜ੍ਹਾਈ ਜਾਂਦੀ ਹੈ।

(1). ਇੱਕ ਵਰਗ ਦਾ ਮੱਤ ਹੈ ਕਿ ਗੁਰਬਾਣੀ ’ਚ ਦਰਜ ਤਮਾਮ ਲਗਾਂ ਨੂੰ ਉਚਾਰਨਾ ਜ਼ਰੂਰੀ ਹੈ, ਨਹੀਂ ਤਾਂ ਇਨ੍ਹਾਂ ਨੂੰ ਦਰਜ ਕਰਨ ਦਾ ਮਤਲਬ ਨਹੀਂ ਰਹਿ ਜਾਂਦਾ ਪਰ ਇਨ੍ਹਾਂ ’ਚੋਂ ਜ਼ਿਆਦਾਤਰ ਦਾ ਪਾਠ ਉਚਾਰਨ ਕੇਵਲ ‘ਹ’ ਨੂੰ ਲੱਗੇ ਔਂਕੜ ਤੇ ਸਿਹਾਰੀ ਦੇ ਉਚਾਰਨ ਤਕ ਹੀ ਸੀਮਤ ਹੈ, ਜੋ ‘ਗੁਰੁ, ਨਾਨਕੁ, ਰਾਮੁ, ਅਕਾਲੁ, ਗੁਰਿ, ਨਾਨਕਿ, ਰਾਮਿ, ਅਕਾਲਿ’ ਆਦਿ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨ ਨਹੀਂ ਕਰਦੇ ਵਰਨਾ 90 ਅੰਕਾਂ ਦਾ ਪਾਠ ਦੋ ਘੰਟਿਆਂ ’ਚ ਕਰਨਾ ਅਸੰਭਵ ਸੀ, ਜੋ ਕਿ ਇਹ ਲੋਕ ਰੁਜ਼ਾਨਾ ਕਰਦੇ ਵੇਖੇ ਜਾ ਸਕਦੇ ਹਨ।

(2). ਦੂਸਰਾ ਉਹ ਵਰਗ ਹੈ, ਜੋ ਅੰਤ ਔਂਕੜ (ਇੱਕ ਵਚਨ ਪੁਲਿੰਗ) ਤੇ ਅੰਤ ਸਿਹਾਰੀ (ਕਾਰਕੀ) ਦੀ ਜਿੱਥੋਂ ਤੱਕ ਸਮਝ ਹੈ, ਉਚਾਰਨ ਨਹੀਂ ਕਰਦਾ ਪਰ ਕਈ ਜਗ੍ਹਾ ਨਾ ਸਮਝੀ ਕਾਰਨ ਆਪਣੀ ਹੀ ਨੀਤੀ ਦੇ ਵਿਪਰੀਤ ਉਚਾਰਨ ਕਰ ਲੈਂਦਾ ਹੈ, ਜਿਸ ਕਾਰਨ ਉਚਾਰਨ ਬਾਰੇ ਹਮੇਸ਼ਾਂ ਅਸਪਸ਼ਟਤਾ ਬਣੀ ਰਹਿੰਦੀ ਹੈ।

ਭਾਈ ਹਰਿਮੰਦਰ ਸਿੰਘ ਜੀ ਮੁੰਬਈ ਵਾਲ਼ੇ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲ਼ੇ (ਜੋ ਕਿ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਸਤਿਸੰਗੀ ਰਹੇ ਸਨ) ਨੇ ਸੰਨ 1978 ’ਚ ਮੰਜੀ ਸਾਹਿਬ (ਦਰਬਾਰ ਸਾਹਿਬ) ਅੰਮ੍ਰਿਤਸਰ ਵਿਖੇ ਮੀਟਿੰਗ ਕੀਤੀ, ਜਿਸ ਦਾ ਏਜੰਡਾ ਪਾਠ ਬੋਧ ਰਾਹੀਂ ਸੰਗਤਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਵਾਉਣਾ ਸੀ, ਇਸ ਮੁਹਿਮ ’ਚ ਜ਼ਿਆਦਾਤਰ ਸਿੰਘ ਸਭਾ ਲਹਿਰ ਨਾਲ ਸਬੰਧਿਤ ਸੋਚ ਕਾਰਜਸ਼ੀਲ ਸੀ। ਇਹ ਮੁਹਿਮ ਕਾਫ਼ੀ ਸਫਲ ਵੀ ਰਹੀ ਜਿਸ ਨੇ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ (ਅੰਮ੍ਰਿਤਸਰ, ਕਰਨਾਲ, ਰੋਪੜ, ਮੁੰਬਈ, ਦਿੱਲੀ ਆਦਿ) ’ਚ ਲਗਭਗ 50 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਬੋਧ ਕਰਨ ’ਚ ਸਫਲਤਾ ਪ੍ਰਾਪਤ ਕੀਤੀ। ਇਸ ਕਾਫ਼ਲੇ ’ਚ ਕੁੱਝ ਅਜਿਹੇ ਸੱਜਣ ਵੀ ਸ਼ਾਮਲ ਹੋ ਗਏ ਜਿਨ੍ਹਾਂ ਦੀ ਸੋਚ ਗੁਰਬਾਣੀ ਦੀਆਂ ਤਮਾਮ ਲਗਾਂ ਦਾ ਉਚਾਰਨ ਕਰਨ ਦੀ ਹਮਾਇਤੀ ਸੀ, ਇਨ੍ਹਾਂ ’ਚ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਤੇ ਜੋਗਿੰਦਰ ਸਿੰਘ ਜੀ ਵੇਦਾਂਤੀ ਪ੍ਰਮੁੱਖ ਸਨ। ਇਨ੍ਹਾਂ ਆਰੰਭਕ ਮੀਟਿੰਗਾਂ ’ਚ ਪਾਠ ਬੋਧ ਲਈ ਜੋ ਵਿਚਾਰ ਚਰਚਾ ਹੁੰਦੀ ਰਹੀ ਉਸ ਵਿੱਚ ਮੌਜੂਦ ਸੱਜਣ ਅੱਜ ਵੀ ਮੇਰੇ ਪਾਸ ਮੌਜੂਦ ਹਨ, ਜਿਨ੍ਹਾਂ ਅਨੁਸਾਰ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਇੱਕ ਇਸ ਨੁਕਤੇ ’ਤੇ ਆਮ ਰਾਇ ਬਣਾਉਣੀ ਚਾਹੀ ਕਿ ‘ਸਹ, ਸਹੁ, ਸਹਿ’ ਫ਼ਾਰਸੀ ਸ਼ਬਦਾਂ (ਜਿਨ੍ਹਾਂ ਦਾ ਅਰਥ ਪਾਤਿਸ਼ਾਹ ਹੈ) ਦਾ ਉਚਾਰਨ ‘ਸ਼’ ਨਾਲ ਕੰਨਾ ਧੁਨੀ ਵੱਲ ਉਲਥਾਇਆ ਜਾਵੇ ਤੇ ਹੁਕਮੀ ਭਵਿੱਖ ਕਾਲ ਕਿਰਿਆ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨ ’ਚ ਸ਼ਾਮਲ ਨਾ ਕੀਤੀ ਜਾਵੇ; ਜਿਵੇਂ ਕਿ ‘ਰਹੁ, ਕਹੁ, ਸਹੁ’ ਆਦਿ : ‘ਸਹੁ’ (ਸਹ) ਵੇ ਜੀਆ ! ਅਪਣਾ ਕੀਆ ॥ (ਮ: ੧/੪੬੭) ਪਰ ਦੂਸਰਾ ਵਰਗ ਇਸ ਨਾਲ ਸਹਿਮਤ ਨਹੀਂ ਸੀ। ਮਿਸ਼ਨਰੀਆਂ ਵਿੱਚੋਂ ਵੀ ਕੁੱਝ ਸੱਜਣ ਪ੍ਰਿੰਸੀਪਲ ਹਰਭਜਨ ਸਿੰਘ ਜੀ (ਚੰਡੀਗੜ੍ਹ) ਨਾਲ ਪੂਰਨ ਦ੍ਰਿੜ੍ਹਤਾ ਨਾਲ ਨਹੀਂ ਖੜ੍ਹੇ; ਜਿਵੇਂ ਕਿ ਸਿੱਖ ਮਿਸ਼ਨਰੀ ਕਾਲਜ (ਲੁਧਿਆਣਾ) ਅੱਜ ਵੀ ਭਾਈ ਜੋਗਿੰਦਰ ਸਿੰਘ ਜੀ (ਤਲਵਾੜਾ) ਦੁਆਰਾ ਲਿਖੀ ਗਈ ‘ਯ’ ਅੱਖਰ ਦੀ ਉਚਾਰਨ ਸੇਧ ਛਾਪ ਰਿਹਾ ਹੈ, ਜਿਸ ਵਿੱਚ ਤਮਾਮ ਲਗਾਂ ਦਾ ਉਚਾਰਨ ਕਰਨ ਵਾਲ਼ੀ ਸੋਚ ਮੁਤਾਬਕ ‘ਦਯੁ’ ਦਾ ਉਚਾਰਨ ‘ਦਈਉ’ ਤੇ ‘ਦਯਿ’ ਦਾ ਉਚਾਰਨ ‘ਦਈਇ’ ਸ਼ਾਮਲ ਹੈ। ਜਦਕਿ ਗੁਰਬਾਣੀ ਲਿਖਤ ਅਨੁਸਾਰ ‘ਦਯੁ’ (ਇੱਕ ਵਚਨ ਪੁਲਿੰਗ) ਤੇ ‘ਦਯਿ’ ਕਰਤਾ ਕਾਰਕ ਹੈ; ਜਿਵੇਂ

ਨਿਤ ਨਿਤ ‘ਦਯੁ’ ਸਮਾਲੀਐ ॥ (ਮ: ੫/੧੩੨) ਭਾਵ ‘ਦਯੁ’ ਦਾ ਅਰਥ ਹੈ: ‘ਦਈ ਨੂੰ’ (ਕਰਮ ਕਾਰਕ)

ਸੋ ਬੂਝੈ; ਜੁ ‘ਦਯਿ’ ਸਵਾਰਿਆ ॥ (ਮ: ੪/੩੧੬) ਭਾਵ ‘ਦਯਿ’ ਦਾ ਅਰਥ ਹੈ: ‘ਦਈ ਨੇ’ (ਕਰਤਾ ਕਾਰਕ) ਆਦਿ, ਇਨ੍ਹਾਂ ਦੋਵੇਂ ਸ਼ਬਦਾਂ ਦਾ ਉਚਾਰਨ ‘ਦਈ’ ਦਰੁਸਤ ਹੋਵੇਗਾ।

ਸੋ, ਉਕਤ ਪਾਠ ਬੋਧ ਲਹਿਰ ’ਚ ਕੁੱਝ ਅਜਿਹੇ ਸ਼ਬਦਾਂ ਦੇ ਉਚਾਰਨ ਸੰਬੰਧ ਆਮ ਸਹਿਮਤੀ ਨਾ ਬਣ ਸਕੀ, ਜਿਨ੍ਹਾਂ ਦਾ ਉਚਾਰਨ ਇਸ ਸੋਚ ਦੇ ਨਿਯਮਾਂ ਮੁਤਾਬਕ ਨਹੀਂ ਹੋਣਾ ਚਾਹੀਦਾ ਸੀ। ਇਸ ਕਾਫ਼ਲੇ ’ਚ ਪਿੱਛੋਂ ਸਾਹਿਬ ਸਿੰਘ ਜੀ ਮਾਰਕੰਡਾ ਵਰਗੇ ਸੱਜਣ ਸ਼ਾਮਲ ਹੋਏ, ਜਿਨ੍ਹਾਂ ਦਾ ਪਿਛੋਕੜ ਸਭ ਲਗਾਂ ਦਾ ਉਚਾਰਨ ਕਰਨਾ ਰਿਹਾ, ਬੇਸ਼ੱਕ ਬਾਅਦ ’ਚ ਇਨ੍ਹਾਂ ਬਹੁਤ ਸੁਧਾਰ ਵੀ ਕੀਤਾ ਪਰ ਪੂਰਨ ਸੁਧਾਰ ਦੀ ਘਾਟ ਹੀ ਰਹੀ। ਉਕਤ ਪਾਠ ਬੋਧ ਰਾਹੀਂ ਕੀਤੇ ਗਏ ਉਚਾਰਨ ਮੁਤਾਬਕ ਹੀ ਗਿਆਨੀ ਜਗਤਾਰ ਸਿੰਘ ਜੀ (ਜਾਚਕ) ਨੇ ਗੁਰਬਾਣੀ ਪਾਠ ਬੋਧ ਰਿਕਾਰਡਿੰਗ ਕਰਵਾਇਆ, ਜਿਸ ਵਿੱਚ ਇੱਕ ਵਚਨ ਪੁਲਿੰਗ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਦਾ ਉਚਾਰਨ ਤਾਂ ਜ਼ਿਆਦਾਤਰ ਨਹੀਂ ਕੀਤਾ ਪਰ ਕਿਰਿਆ ਵਿਸ਼ੇਸ਼ਣ ਤੇ ਹੁਕਮੀ ਭਵਿੱਖ ਕਾਲ ਕਿਰਿਆ ਵਾਲ਼ੇ ਸ਼ਬਦਾਂ ਦੇ ਅੰਤ ’ਚ ਲੱਗੀ ਸਿਹਾਰੀ ਤੇ ਔਂਕੜ ਦਾਉਚਾਰਨ ਹੁੰਦਾ ਰਿਹਾ। ਇਸ ਉਚਾਰਨ ਲਈ ਸਮਾਜਿਕ ਵਿਰੋਧ ਦਾ ਡਰ ਵੀ ਸਾਮ੍ਹਣੇ ਦਿਖਾਈ ਦੇਂਦਾ ਹੋਵੇਗਾ, ਜਿਸ ਦਾ ਸਾਮ੍ਹਣਾ ਕਰਨ ਲਈ ਪ੍ਰੋ. ਸਾਹਿਬ ਸਿੰਘ ਜੀ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਵਰਗੇ ਵਿਦਵਾਨਾਂ ਦੀ ਘਾਟ ਹਮੇਸ਼ਾਂ ਮਹਿਸੂਸ ਹੁੰਦੀ ਰਹੇਗੀ।

ਅੱਜ ਕੁੱਝ ਹੋਰ ਸੱਜਣ ਵੀ ਗੁਰਬਾਣੀ ਉਚਾਰਨ ਸੇਧਾਂ ਦੇਣ ਬਾਰੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਉਨ੍ਹਾਂ ਰਾਹੀਂ ਦਿੱਤੀ ਜਾ ਰਹੀ ਜਾਣਕਾਰੀ ਨਾਲ ਭਵਿੱਖ ’ਚ ਲਾਭ ਘੱਟ ਤੇ ਨੁਕਸਾਨ ਵਧੇਰੇ ਹੋਵੇਗਾ; ਜਿਵੇਂ ਕਿ

ਡਾ. ਓਅੰਕਾਰ ਸਿੰਘ ਜੀ, ਜਿਨ੍ਹਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਉਚਾਰਨ ਕੋਸ਼, ਸ਼ਬਦ ਕੋਸ਼ ਅਤੇ ਅਰਥ ਬੋਧ ਨਾਂ ਹੇਠ ਮਾਰਚ 2012 ’ਚ ਵੱਡੀ ਕਿਤਾਬ ਛਾਪੀ, ਜਿਸ ਦੇ ਪੰਨਾ ਨੰਬਰ 19 ’ਤੇ ‘‘ਸੁਣਿਐ ਅੰਧੇ ਪਾਵਹਿ ‘ਰਾਹੁ’ ॥ ਸੁਣਿਐ ਹਾਥ ਹੋਵੈ ‘ਅਸਗਾਹੁ’ ॥’’ ਤੁਕਾਂ ’ਚ ਦਰਜ ‘ਰਾਹੁ’ ਤੇ ‘ਅਸਗਾਹੁ’ ਦਾ ਉਚਾਰਨ ‘ਰਾਹ’ ਤੇ ‘ਅਸਗਾਹ’ ਦਿੱਤਾ ਹੋਇਆ ਹੈ ਪਰ ਪੰਨਾ ਨੰਬਰ 542 ’ਤੇ ਦਰਜ ਪੰਕਤੀਆਂ: ‘‘ਰੇ ਮਨ  ! ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਜਲ ‘ਕਮਲੇਹਿ’ ॥ ਲਹਰੀ ਨਾਲਿ ਪਛਾੜੀਐ, ਭੀ ਵਿਗਸੈ ‘ਅਸਨੇਹਿ’ ॥’’ (ਮ: ੧/੫੯) ’ਚ ਸ਼ਾਮਲ ‘ਕਮਲੇਹਿ’ ਤੇ ‘ਅਸਨੇਹਿ’ ਦਾ ਉਚਾਰਨ ‘ਕਮਲੇਹਿਂ’ ਤੇ ‘ਅਸਨੇਹਿਂ’ (ਨਾਸਿਕੀ) ਦਿੱਤਾ ਹੋਇਆ ਹੈ, ਜਦਕਿ ਇਹ ਦੋਵੇਂ ਸ਼ਬਦ ਕਰਣ ਕਾਰਕ ਹਨ, ਜਿਨ੍ਹਾਂ ਦਾ ਅਰਥ ਹੈ: ‘ਜੈਸੀ ਜਲ ਕਮਲੇਹਿ’ ਭਾਵ ਜਿਵੇਂ ਜਲ ਦੀ ਕਮਲ ਨਾਲ (ਪ੍ਰੀਤ)’ ਤੇ ‘ਭੀ ਵਿਗਸੈ ਅਸਨੇਹਿ’ ਭਾਵ ‘ਫਿਰ ਵੀ ਪਿਆਰ ਨਾਲ ਖਿੜਦਾ ਹੈ’। ਗੁਰਬਾਣੀ ਨਿਯਮਾਂ ਮੁਤਾਬਕ ਇਨ੍ਹਾਂ ਦੋਵੇਂ ਸ਼ਬਦਾਂ ਨੂੰ, ਨਾ ਤਾਂ ਨਾਸਿਕੀ ਉਚਾਰਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਅੰਤ ਸਿਹਾਰੀ ਪੜ੍ਹੀ ਜਾ ਸਕਦੀ ਹੈ।  ਉਕਤ ਸੇਧ ਦੇਣ ਵਾਲ਼ੇ ਸੱਜਣ ਪੀ. ਐੱਚ. ਡੀ. ਕੀਤੇ ਹੋਏ ਵਿਦਵਾਨ ਵੀ ਹਨ।

ਅਜਿਹੀ ਹੀ ਉਚਾਰਨ ਸੇਧ ਕਈ ਹੋਰ ਸੱਜਣਾਂ ਵੱਲੋਂ ਮੁਹੱਈਆ ਕਰਵਾਈ ਗਈ ਹੈ, ਜਿਸ ਵਿੱਚ ਇੱਕ ਵਚਨ ਪੁਲਿੰਗ ਨਾਂਵ ਦਾ ਅੰਤ ਔਂਕੜ ਤੇ ਅੰਤ ਸਿਹਾਰੀ ਉਚਾਰਨ ਨਿਯਮ ਤੱਕ ਤਾਂ ਸਮਝ ਵਿਖਾਈ ਦਿੰਦੀ ਹੈ ਪਰ ਉਸ ਤੋਂ ਅਗਾਂਹ ਉਚਾਰਨ ਦਾ ਅਨਰਥ ਕੀਤਾ ਗਿਆ ਹੈ, ਜਿਸ ਕਾਰਨ ਦੁਬਿਧਾ ਬਰਕਰਾਰ ਹੈ।

ਸਮੇਂ ਦੀ ਮੁੱਖ ਮੰਗ: ਸਿੱਖ ਸਮਾਜ ’ਚੋਂ ਉਹ ਬੱਚੇ ਗੁਰਮਤਿ ਦੇ ਪ੍ਰਚਾਰਕ ਬਣਨ ਲਈ ਅੱਗੇ ਆ ਰਹੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰ ਤੇ ਆਰਥਿਕ ਪੱਖੋਂ ਕਮਜੋਰ ਹਨ, ਜਿਸ ਕਾਰਨ ਇਹ ਤਿੰਨ ਸਾਲ ਤੱਕ ਵੀ ਗੁਰਮਤਿ ਸਟੱਡੀ ਕਰਨ ਲਈ ਮੁਸ਼ਕਲ ਨਾਲ ਸਮਾਂ ਕੱਢ ਸਕਦੇ ਹਨ। ਇਨ੍ਹਾਂ ਤਿੰਨ ਸਾਲਾਂ ’ਚ ਕਾਲਜ ਕਿੰਨਾ ਕੁ ਮਾਨਸਿਕ ਬਦਲਾਅ ਲਿਆ ਸਕਦੇ ਹਨ, ਜਦਕਿ ਪ੍ਰਬੰਧਕਾਂ ਨੇ ਸਟਾਫ਼ ਰਾਹੀਂ ਖ਼ਰਚੇ ਵੀ ਕੱਢਣੇ ਹੁੰਦੇ ਹਨ ਕਿਉਂਕਿ ਆਮ ਸੰਗਤਾਂ ਦਾ ਦਸਵੰਧ ਗੁਰੂ ਘਰ ਪੱਕੇ ਬਣਾਉਣ ਤੱਕ ਜਾਂ ਗੁਰੂ ਦਾ ਬਾਹਰੀ ਸਤਿਕਾਰ ਕਰਵਾਉਣ ਤੱਕ ਸਿਮਟਿਆ ਹੋਇਆ ਹੈ। ਭਾਈ ਗੁਰਦਾਸ ਜੀ ਵਚਨ ਕਰਦੇ ਹਨ ਕਿ ਸੋਨੇ ਦੇ ਮੰਦਿਰ ਬਣਾਉਣ ਦੀ ਬਜਾਏ ਗੁਰਸਿੱਖ ਨੂੰ ਸ਼ਬਦ ਵਿਚਾਰ ਨਾਲ਼ ਜੋੜੇ: ‘‘ਜੈਸੇ ਸਤ ਮੰਦਰ, ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ ਸਿਖ ਕਉ, ਇਕ ਸਬਦ ਸਿਖਾਏ ਕਾ।’’ (ਕਬਿੱਤ ੬੭੩)

ਅੱਜ ਵੀ ਸਿੱਖ ਕੌਮ ’ਚ ਪੰਥ ਦਰਦੀਆਂ ਦੀ ਕਮੀ ਨਹੀਂ ਪਰ ਕੂਟਨੀਤੱਗਾਂ ਦੀ ਘਾਟ ਜ਼ਰੂਰ ਹੈ। ਅਗਰ ਤਿੰਨ ਸਾਲ ਦਾ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਵਿੱਚੋਂ ਦੀਰਘ ਸੋਚ ਰੱਖਣ ਵਾਲ਼ੇ ਦੋ ਕੁ ਦਰਜਨਾਂ ਦੀ ਤਲਾਸ਼ ਕਰਕੇ, ਉਨ੍ਹਾਂ ਨੂੰ ਉਚਿਤ ਤਨਖ਼ਾਹ ਦੇ ਕੇ ਘੱਟੋ ਘੱਟ ਪੰਜ ਸਾਲ ਲਗਾਤਾਰ ਗੁਰਮਤਿ ਦਾ ਬਾਰੀਕੀ ਨਾਲ ਅਧਿਐਨ ਕਰਵਾਇਆ ਜਾਵੇ, ਜਿਸ ਉਪਰੰਤ ਦੇਸ਼-ਵਿਦੇਸ਼ ’ਚ ਪਾਠ ਬੋਧ ਆਰੰਭ ਕੀਤੇ ਜਾਣ ਤਾਂ ਤਮਾਮ ਵਿਵਾਦਗ੍ਰਸਤ ਮੁੱਦੇ ਆਸਾਨੀ ਨਾਲ ਸੁਲ਼ਝ ਸਕਦੇ ਹਨ, ਜਿਨ੍ਹਾਂ ਉੱਤੇ ਸਿੱਖ ਕੌਮ ਦੀ ਬੇ-ਹਿਸਾਬ ਊਰਜਾ, ਧਨ ਤੇ ਕੀਮਤੀ ਸੁਆਸ ਬਰਬਾਦ ਹੋ ਰਹੇ ਹਨ।

Rahras (Part 1, Guru Granth Sahib)

0

ਰਹਰਾਸਿ (ਭਾਗ 1)

ਸਤਿ ਗੁਰ ਪ੍ਰਸਾਦਿ॥ ਸੋ ਦਰੁ, ਰਾਗੁ ਆਸਾ, ਮਹਲਾ ੧ ॥   

ਉਚਾਰਨ : ਮਹਲਾ ਪਹਿਲਾ, ਨਾ ਕਿ ਮਹਿਲਾ ਪਹਿਲਾ ਜਾਂ ਮਹੱਲਾ ਪਹਿਲਾ। 

(ਨੋਟ: ਉਕਤ ਦਰਜ ‘‘ ਸਤਿ ਗੁਰ ਪ੍ਰਸਾਦਿ॥’’ ਸ਼ਬਦ-ਸੰਗ੍ਰਹਿ ਮੰਗਲਾਚਰਣ ਹੈ ਭਾਵ ‘ਲਿਖਾਰੀ ਵੱਲੋਂ ਵਿਸ਼ੇ ਦੀ ਅਰੰਭਤਾ ਸਮੇਂ ਆਪਣੇ ਇਸ਼ਟ ਦੇਵ ਦੀ ਕੀਤੀ ਗਈ ਪ੍ਰਸੰਸਾ ਜਾਂ ਉਸਤਤੀ’; ਜਦ ਕਿ ‘ਸੋ ਦਰੁ’ (ਸੰਯੁਕਤ) ਸ਼ਬਦਾਂ ਨਾਲ਼ ਇਹ ਸ਼ਬਦ ਅਰੰਭ ਹੋਣ ਕਾਰਨ ਅਗਲੇ 5 ਸ਼ਬਦਾਂ ਦੇ ਸੰਗ੍ਰਹਿ ਨੂੰ ਹੀ ‘ਸੋ ਦਰੁ’ ਸਿਰਲੇਖ (ਨਾਂ) ਦਿੱਤਾ ਗਿਆ ਹੈ, ਇਸ ਲਈ ਬਾਣੀ ਦੇ ‘ਸਿਰਲੇਖ’ ਦੀ ਬਜਾਏ ‘ਮੰਗਲਾਚਰਣ’ ਨੂੰ ਪਹਿਲ ਦੇਣੀ ਬਣਦੀ ਹੈ ਭਾਵ ‘ਮੰਗਲਾਚਰਣ’ ਪਹਿਲਾਂ ਉਚਾਰਨ ਕਰਨਾ ਚਾਹੀਦਾ ਹੈ, ਜੋ ਵਿਸ਼ੇ ਦੀ ਅਰੰਭਤਾ ਤੋਂ ਪਹਿਲਾਂ ਇਸ਼ਟ ਦੇਵ ਨਾਲ਼ ਸੰਬੰਧਿਤ ਹੈ ਕਿਉਂਕਿ ‘ਸਿਰਲੇਖ’ ਵਿਸ਼ੇ (‘ਸੋ ਦਰੁ’) ਦਾ ਨਾਂ ਹੈ। ਇਸ ਦਾ ਸਬੂਤ ਪੁਰਾਤਨ ਹੱਥ ਲਿਖਤ ਬੀੜਾਂ ’ਚ ‘ਮੰਗਲਾਚਰਣ’ ਨੂੰ ਸੱਜੇ ਪਾਸੇ ਅਤੇ ‘ਸਿਰਲੇਖ’ ਨੂੰ ਖੱਬੇ ਪਾਸੇ ਰੱਖਣ ਵਾਲ਼ੀ ਲਿਖਤ ਦੁਆਰਾ ਮਿਲਦਾ ਹੈ।

‘ਖੱਬੇ’ (ਸ਼ਬਦ) ਦਾ ਅੱਖਰੀ ਅਰਥ ‘ਕ੍ਰਾਂਤੀਕਾਰੀ’ ਵੀ ਹੁੰਦਾ ਹੈ, ਜਿਸ ਦਾ ਕਾਰਜ ਇਸ਼ਟ ਦੀ ਸ਼ਲਾਘਾ (ਤਾਰੀਫ਼) ਉਪਰੰਤ ਆਰੰਭ ਹੁੰਦਾ ਹੈ ਭਾਵ ਰਚਨਾ ਦੇ ਵਿਸ਼ੇ (ਕਾਂਤੀਕਾਰੀ) ਦੀ ਭੂਮਿਕਾ ਖੱਬੇਪਣ ਨੂੰ ਦਰਸਾਉਂਦੀ ਹੈ, ਨਾ ਕਿ ‘ਮੰਗਲਾਚਰਣ’ (ਸੱਜੇਪਣ, ਇਸ਼ਟ ਉਸਤਤੀ) ਨੂੰ।

ਯਾਦ ਰਹੇ ਕਿ ਗੁਰਦੁਆਰੇ ’ਚ ਪਰਕਰਮਾ ਕਰਦਿਆਂ ਗੁਰੂ ਜੀ ਨੂੰ ਸੱਜੇ ਪਾਸੇ ਰੱਖਣਾ, ਫ਼ੌਜ ਜਾਂ ਨੀਮ-ਫ਼ੌਜ ’ਚ ਸਿਪਾਹੀ ਤੋਂ ਉੱਪਰਲੇ ਅਹੁਦੇ ਹੌਲਦਾਰ ਤੱਕ ਦੇ ਰੈਂਕ ਦਾ ਸੂਚਕ ਨਿਸ਼ਾਨ (ਫੀਤੀ) ਨੂੰ ਸੱਜੇ ਪਾਸੇ ਵਾਲ਼ੇ ਕੰਧੇ ਉੱਤੇ ਲਗਾਉਣਾ, ਆਦਿ ਸੱਜੇ ਪਾਸੇ ਦੀ ਮਹਾਨਤਾ ਨੂੰ ਦਰਸਾਉਂਦਾ ਹੈ, ਜਿਸ ਦੀ ਇੱਕ ਉਦਾਹਰਨ ਗੁਰਬਾਣੀ ’ਚ ‘ਮੰਗਲਾਚਰਣ’ ਦੀ ਸੱਜੇ ਪਾਸੇ ਕੀਤੀ ਗਈ ਲਿਖਤ ਵੀ ਹੈ, ਪਰ ਪਦ-ਛੇਦ ਤੇ ਛਾਪੇ ਵਾਲ਼ੇ ਸਰੂਪਾਂ ’ਚ ‘ਸਿਰਲੇਖ’ ਤੇ ‘ਮੰਗਲਾਚਰਣ’ ਜਾਣੇ-ਅਣਜਾਣੇ ’ਚ ਅੱਗੜ-ਪਿੱਛੜ ਕਰ ਦਿੱਤੇ ਗਏ ਹਨ।

ਕੁਝ ਰੂੜ੍ਹੀਵਾਦੀ ਸਿੱਖੀ ਸਰੂਪ ਸੱਜੇ ਪਾਸੇ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ‘ਅਨੰਦ ਕਾਰਜ’ ਸਮੇਂ ਲੜਕੀ ਨੂੰ ਲੜਕੇ ਦੇ ਖੱਬੇ ਪਾਸੇ ਬੈਠਾਉਂਦੇ ਆਮ ਵੇਖੇ ਜਾ ਸਕਦੇ ਹਨ, ਜਿਨ੍ਹਾਂ ਦਾ ਮਕਸਦ ਲੜਕੀ ਦੇ ਮੁਕਾਬਲੇ ਲੜਕੇ ਨੂੰ ਵਿਸ਼ੇਸ਼ਤਾ ਦੇਣਾ ਹੈ, ਇਸ ਧਾਰਨਾ ਨੂੰ ‘ਗੁਰਮਤਿ’ ਨਹੀਂ ਬਲਕਿ ‘ਮਨਮਤਿ’ ਕਹਿਣਾ ਦਰੁਸਤ ਹੋਵੇਗਾ।

ਹਥਲਾ ਸ਼ਬਦ ‘ਜਪੁ’ ਬਾਣੀ ਦੀ 27 ਵੀਂ ਪਉੜੀ ’ਚ ਵੀ ਦਰਜ ਹੈ ਪਰ ਇਨ੍ਹਾਂ ਦੇ ਸ਼ਬਦ ਅੰਤਰ ਵਿਸ਼ੇਸ਼ ਧਿਆਨ ਮੰਗਦੇ ਹਨ; ਜਿਵੇਂ ਕਿ ‘ਜਪੁ’ ਪਉੜੀ ’ਚ 27 ਸ਼ਬਦ (‘ਗਾਵਹਿ’- 9 ਵਾਰ, ਵੀਚਾਰੇ-2 ਵਾਰ, ‘ਕਹੀਅਨਿ, ਤੁਹ ਨੋ, ਪਉਣੁ, ਜਾਣਹਿ, ਬਰਮਾ, ਇੰਦ, ਇਦਾਸਣਿ, ਵਿਚਾਰੇ, ਰਖੀਸਰ, ਸੁਰਗਾ, ਮਛ, ਵਰਭੰਡਾ, ਤੁਧੁਨੋ, ਵੇਖੈ, ਜਿਵ ਅਤੇ ਪਤਿ’ ਸ਼ਬਦ ਕੇਵਲ ਇੱਕ-ਇੱਕ ਵਾਰ) ਅਜਿਹੇ ਦਰਜ ਕੀਤੇ ਗਏ ਹਨ ਜੋ ਇਸ (‘ਸੋ ਦਰੁ’, ਰਹਰਾਸਿ ਸ਼ਬਦ) ਵਿੱਚ ਦਰਜ ਨਹੀਂ ਅਤੇ ‘ਸੋ ਦਰੁ’ (ਰਹਰਾਸਿ) ’ਚ ਦਰਜ 50 ਸ਼ਬਦ (‘ਤੇਰੇ’-6 ਵਾਰ, ‘ਤੁਧ ਨੋ’-14 ਵਾਰ, ‘ਗਾਵਨਿ’-11 ਵਾਰ, ‘ਬੀਚਾਰੇ’-3 ਵਾਰ, ‘ਤੇਰਾ, ਕਹੀਅਹਿ, ਤੁਧੁਨੋ, ਪਵਣੁ, ਜਾਣਨਿ, ਬ੍ਰਹਮਾ, ਇੰਦ੍ਰ, ਇੰਦ੍ਰਾਸਣਿ, ਰਖੀਸੁਰ, ਸੁਰਗੁ, ਮਛੁ, ਬ੍ਰਹਮੰਡਾ, ਦੇਖੈ, ਜਿਉ, ਫਿਰਿ ਅਤੇ ਪਾਤਿ’ ਸ਼ਬਦ ਕੇਵਲ ਇੱਕ-ਇੱਕ ਵਾਰ) ਅਜਿਹੇ ਦਰਜ ਕੀਤੇ ਗਏ ਹਨ ਜੋ ‘ਜਪੁ’ ਬਾਣੀ ਦੀ 27 ਵੀਂ ਪਉੜੀ ’ਚ ਦਰਜ ਨਹੀਂ ਹਨ, ਇਹ ਅੰਤਰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਦਾ ਸੰਕੇਤ ਹੈ, ਬੇਸ਼ੱਕ ਦੋਵੇਂ ਹੀ ਪਉੜੀਆਂ ਦੇ ਸ਼ਬਦਾਰਥ ਤੇ ਭਾਵਾਰਥਾਂ ’ਚ ਕੋਈ ਖ਼ਾਸ ਭਿੰਨਤਾ ਨਹੀਂ।

ਗੁਰਬਾਣੀ ਲਿਖਤ ਦਾ ਇਹ ਨਿਯਮ ਵੀ ਧਿਆਨ ਮੰਗਦਾ ਹੈ ਕਿ

(ੳ) ‘ਕਹੀਅਨਿ, ਗਾਵਹਿ, ਜਾਣਹਿ, ਆਵਹਿ’ (ਜਪੁ) ਤੇ ‘ਕਹੀਅਹਿ ਗਾਵਨਿ, ਜਾਣਨਿ, ਆਵਨਿ’ (‘ਸੋ ਦਰੁ’), ਸਾਰੇ ਹੀ ਕਿਰਿਆਵਾਚੀ ਸ਼ਬਦ ਅਨ੍ਯ ਪੁਰਖ, ਬਹੁ ਵਚਨ, ਵਰਤਮਾਨ ਕਾਲ ਨਾਲ਼ ਸੰਬੰਧਿਤ ਹਨ, ਜਿਨ੍ਹਾਂ ਦੇ ਕ੍ਰਮਵਾਰ ਸਾਂਝੇ ਅਰਥ ਹਨ: ‘ਆਖੇ ਜਾਂਦੇ ਹਨ, ਗਾਉਂਦੇ ਹਨ, ਜਾਣਦੇ ਹਨ, ਆਉਂਦੇ ਹਨ’।

(ਅ) ‘ਤੁਧੁਨੋ’ ਜੁੜਤ ਸ਼ਬਦ ਹੈ ਤੇ ‘ਤੁਧ ਨੋ’ ਪਦ-ਛੇਦ ਵਾਲ਼ਾ ਸ਼ਬਦ ਕਿਉਂਕਿ ਸੰਬੰਧਕੀ ‘ਨੋ’ ਚਿੰਨ੍ਹ ਨੇ ‘ਤੁਧ’ ਨੂੰ ਅੰਤ ਮੁਕਤਾ ਕਰ ਦਿੱਤਾ ਜੋ ਕਿ ‘ਤੁਧੁਨੋ’ ਸੰਯੁਕਤ ਸ਼ਬਦਾਂ ’ਚ ਨਹੀਂ ਹੋ ਸਕਿਆ।)

ਸੋ ਦਰੁ ਤੇਰਾ ਕੇਹਾ  ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥   ਉਚਾਰਨ : ਸਮ੍ਹਾਲ਼ੇ।

(ਹੇ ਨਿਰਾਕਾਰ ‘ਅਕਾਲ ਪੁਰਖ’ ! ਤੇਰਾ) ਉਹ ਨਿਵਾਸ ਦੁਆਰ ਤੇ ਨਿਵਾਸ ਸਥਾਨ ਕਿਹੋ ਜਿਹਾ (ਅਦਭੁਤ, ਅਲੌਕਿਕ) ਹੈ ! ਜਿਸ ਵਿੱਚ ਬੈਠ ਕੇ ਤੂੰ (ਤਮਾਮ ਜੀਵਾਂ ਦੀ) ਸੰਭਾਲ਼ (ਦੇਖ-ਭਾਲ਼, ਪਰਵਰਿਸ਼) ਕਰਦਾ ਹੈਂ !

(ਨੋਟ: ਉਕਤ ਸਵਾਲ, ਗੁਰੂ ਜੀ ਇੱਕ ਸਿੱਖ ਮਾਨਸਿਕਤਾ ਰਾਹੀਂ ਉੱਠਾ ਰਹੇ ਹਨ ਅਤੇ ਅਗਲੀਆਂ ਤੁਕਾਂ ’ਚ ਆਪ, ਕਰਤਾਰ ਦਾ ਰੂਪ (ਗੁਰੂ) ਹੋ ਕੇ ਜਵਾਬ ਦੇ ਰਹੇ ਹਨ।)

ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ॥          ਉਚਾਰਨ : ਅਸੰਖਾਂ।

(ਜਵਾਬ: ਉਸ ਅਦਭੁਤ ਦਰ-ਘਰ ’ਚ) ਅਣਗਿਣਤ ਕਿਸਮ ਦੇ ਤੇਰੇ ਅਨੰਦਮਈ ਸੰਗੀਤ-ਧੁਨਿ ਵਜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵਜਾਉਣ ਵਾਲ਼ੇ (ਅਨੁਭਵੀ) ਤੇਰੇ ਭਗਤ-ਜਨ ਵੀ ਅਣਗਿਣਤ ਹਨ (ਭਾਵ ਸਰਬ ਵਿਆਪਕ ‘ਅਕਾਲ ਪੁਰਖ’ ਨਾਲ਼ ਅਭੇਦ ਹੋਏ ਅਣਗਿਣਤ ਤੇਰੇ ਭਗਤ-ਜਨ ਸੰਗੀਤਮਈ ਧੁਨੀ ਦੇ ਅਨੰਦਮਈ ਪ੍ਰਭਾਵ ਵਾਙ ਮਸਤੀ ’ਚ ਐਸ਼-ਅਰਾਮ ਜੀਵਨ ਬਸਰ ਕਰਦੇ ਹਨ)।

ਕੇਤੇ ਤੇਰੇ ਰਾਗ, ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ॥    ਉਚਾਰਨ : ਸਿਉਂ, ਕਹੀਅਹਿਂ (ਕਹੀਐਂ ਵਾਙ)।

ਕਿਤਨੇ ਤੇਰੇ ਰਾਗ, ਰਾਗਣੀਆਂ ਸਮੇਤ ਮੰਨੇ (ਆਖੇ) ਜਾਂਦੇ ਹਨ, (ਜਿਨ੍ਹਾਂ ਰਾਹੀਂ) ਕਿਤਨੇ ਤੇਰੇ (ਭਗਤ) ਗਾਉਣ ਵਾਲ਼ੇ ਹਨ।

ਗਾਵਨਿ ਤੁਧ ਨੋ ਪਵਣੁ, ਪਾਣੀ, ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥

ਹਵਾ, ਪਾਣੀ, ਅੱਗ ਆਦਿਕ ਤੱਤ ਤੈਨੂੰ ਗਾਉਂਦੇ ਹਨ (ਭਾਵ ਤੇਰੇ ਨਿਯਮ ’ਚ ਚੱਲ ਰਹੇ ਹਨ) ਤੇਰੇ ਬੂਹੇ ’ਤੇ (ਆਗਿਆਕਾਰ ਬਣ ਕੇ ਖੜ੍ਹਾ) ਧਰਮਰਾਜ ਵੀ ਤੈਨੂੰ ਗਾਉਂਦਾ ਹੈ।

ਗਾਵਨਿ ਤੁਧ ਨੋ ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ॥

ਚਿਤ੍ਰ ਗੁਪਤ (ਜੋ, ਜੀਵਾਂ ਦੁਆਰਾ ਕੀਤੇ ਜਾਂਦੇ ਕਰਮ) ਲਿਖਣਾ ਜਾਣਦੇ (ਮੰਨੇ ਜਾਂਦੇ) ਹਨ, ਵੀ ਤੈਨੂੰ ਗਾਉਂਦੇ ਹਨ, ਜਿਨ੍ਹਾਂ ਦੁਆਰਾ ਲਿਖ ਲਿਖ ਕੇ (ਸੰਭਾਲ਼ਿਆ ਰਿਕਾਰਡ) ਧਰਮਰਾਜ ਵਿਚਾਰਦਾ (ਮੰਨਿਆ ਜਾਂਦਾ) ਹੈ।

ਗਾਵਨਿ ਤੁਧ ਨੋ ਈਸਰੁ, ਬ੍ਰਹਮਾ, ਦੇਵੀ; ਸੋਹਨਿ ਤੇਰੇ ਸਦਾ ਸਵਾਰੇ ॥   ਉਚਾਰਨ : ਈਸ਼ਰ।

ਸ਼ਿਵ, ਬ੍ਰਹਮਾ, ਦੇਵੀਆਂ ਆਦਿ ਵੀ ਤੈਨੂੰ ਗਾਉਂਦੇ ਹਨ, ਜੋ ਤੇਰੇ ਦੁਆਰਾ ਪ੍ਰਭਾਵਸ਼ਾਲੀ ਬਣਾਏ ਸਦਾ ਸੋਭਦੇ ਹਨ।

ਗਾਵਨਿ ਤੁਧ ਨੋ ਇੰਦ੍ਰ ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥   ਉਚਾਰਨ : ਦੇਵਤਿਆਂ, ਨਾਲ਼ੇ।

(ਤੇਰੇ ਅਦਭੁਤ) ਦਰ ਤੋਂ (ਮਿਲੀ ਸ਼ਕਤੀ ਕਾਰਨ) ਅਨੇਕਾਂ ਇੰਦ੍ਰ, ਦੇਵਤਿਆਂ ਸਮੇਤ ਆਪਣੇ ਸਿੰਘਾਸਨ ਉੱਤੇ ਬੈਠੇ, ਤੈਨੂੰ ਗਾਉਂਦੇ ਹਨ।

ਗਾਵਨਿ ਤੁਧ ਨੋ ਸਿਧ ਸਮਾਧੀ ਅੰਦਰਿ; ਗਾਵਨਿ ਤੁਧ ਨੋ ਸਾਧ ਬੀਚਾਰੇ ॥

ਪੁੱਗੇ ਹੋਏ ਯੋਗੀ, ਸਮਾਧੀ ਰਾਹੀਂ ਤੇ ਮਨ ਨੂੰ ਕਾਬੂ ਕਰਨ ਵਾਲ਼ੇ ਸਾਧ-ਜਨ ਵਿਚਾਰ ਵਿਚਾਰ ਕੇ (ਧਿਆਨ ਨਾਲ਼) ਤੈਨੂੰ ਗਾਉਂਦੇ ਹਨ।

ਗਾਵਨਿ ਤੁਧ ਨੋ ਜਤੀ, ਸਤੀ, ਸੰਤੋਖੀ; ਗਾਵਨਿ ਤੁਧ ਨੋ ਵੀਰ ਕਰਾਰੇ ॥

ਉੱਚੇ ਆਚਰਨ ਵਾਲ਼ੇ, ਉਦਾਰਵਾਦੀ ਜਾਂ ਪਰਉਪਕਾਰੀ, ਸਬਰ-ਸੰਤੋਖਵਾਨ ਤੇ ਸੂਰਵੀਰ (ਰਾਜੇ) ਤੈਨੂੰ ਗਾਉਂਦੇ ਹਨ।

ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸੁਰ; ਜੁਗੁ ਜੁਗੁ ਵੇਦਾ ਨਾਲੇ ॥    ਉਚਾਰਨ : ਪੜ੍ਹਨ, ਵੇਦਾਂ, ਨਾਲ਼ੇ।

ਜਿਹੜੇ ਪੰਡਿਤ ਤੇ ਮਹਾਂ ਰਿਸ਼ੀ ਸਦਾ ਤੋਂ ਵੇਦਾਂ ਰਾਹੀਂ ਵਿੱਦਿਆ ਪੜ੍ਹਦੇ ਆ ਰਹੇ ਹਨ, ਉਹ ਵੀ ਤੈਨੂੰ ਗਾਉਂਦੇ ਹਨ।

ਗਾਵਨਿ ਤੁਧ ਨੋ ਮੋਹਣੀਆ ਮਨੁ ਮੋਹਨਿ; ਸੁਰਗੁ, ਮਛੁ, ਪਇਆਲੇ ॥   ਉਚਾਰਨ : ਮੋਹਣੀਆਂ।

ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ’ਚ ਆਪਣੀ ਸੁੰਦਰਤਾ ਨਾਲ਼ ਮਨ ਨੂੰ ਮੋਹ ਲੈਣ ਵਾਲ਼ੀਆਂ (ਮੰਨੀਆਂ ਜਾਂਦੀਆਂ) ਇਸਤ੍ਰੀਆਂ ਵੀ ਤੈਨੂੰ ਗਾਉਂਦੀਆਂ ਹਨ।

ਗਾਵਨਿ ਤੁਧ ਨੋ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥   ਉਚਾਰਨ : ਨਾਲ਼ੇ।

ਤੇਰੇ ਦੁਆਰਾ ਪੈਦਾ ਕੀਤੇ ਗਏ 14 ਰਤਨ ਤੈਨੂੰ ਗਾਉਂਦੇ ਹਨ (ਭਾਵ ਤੇਰੇ ਹੁਕਮ ਦੁਆਰਾ ਕੱਢੇ ਗਏ ਤੇ ਹੁਕਮ ਵਿੱਚ ਹੀ ਕਾਰਜਸ਼ੀਲ ਹਨ), ਜਿਨ੍ਹਾਂ ਨਾਲ਼ ਸੰਬੰਧਿਤ 68 ਤੀਰਥ ਬਣੇ ਹਨ।

ਗਾਵਨਿ ਤੁਧ ਨੋ ਜੋਧ ਮਹਾ ਬਲ ਸੂਰਾ; ਗਾਵਨਿ ਤੁਧ ਨੋ ਖਾਣੀ ਚਾਰੇ ॥   ਉਚਾਰਨ : ਮਹਾਂ ਬਲ।

ਮਹਾਂ ਬਲੀ ਯੋਧੇ, ਸੂਰਮੇ ਤੈਨੂੰ ਗਾਉਂਦੇ ਹਨ, ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਤੈਨੂੰ ਗਾਉਂਦੀਆਂ ਹਨ।

ਗਾਵਨਿ ਤੁਧ ਨੋ ਖੰਡ, ਮੰਡਲ, ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ॥

ਖੰਡ (ਛੋਟਾ ਟੁਕੜਾ ਭਾਵ ਪ੍ਰਿਥਵੀ), ਮੰਡਲ (ਸੂਰਜ ਪਰਵਾਰ) ਤੇ ਬ੍ਰਹਮੰਡ (ਅਨੇਕਾਂ ਸੂਰਜਾਂ ਦਾ ਸੰਗ੍ਰਹਿ, ਜੋ ਅਦਭੁਤ ਸਹਾਰੇ ਨਾਲ਼) ਤੇਰੇ ਟਿਕਾਏ ਹੋਏ ਹਨ, ਤੈਨੂੰ ਗਾਉਂਦੇ ਹਨ (ਭਾਵ ਤੇਰੇ ਹੁਕਮ ’ਚ ਖੜ੍ਹੇ ਹਨ)।

ਸੇਈ ਤੁਧ ਨੋ ਗਾਵਨਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥   ਉਚਾਰਨ : ਰੱਤੇ।

ਹੇ ਅਨੰਦਮਈ ਜੀਵਨ ਦੇ ਸ੍ਰੋਤ  ! (ਅਸਲ ’ਚ) ਉਹੀ ਤੁਸਾਂ ਨੂੰ ਗਾਉਂਦੇ ਹਨ (ਭਾਵ ਉਨ੍ਹਾਂ ਦਾ ਗਾਉਣਾ ਹੀ ਲਾਭਕਾਰੀ ਹੈ ਜਾਂ ਤੇਰੇ ਦਰ ਉੱਤੇ ਕਬੂਲ ਹੁੰਦਾ ਹੈ) ਜੋ ਭਗਤ-ਜਨ ਤੇਰੇ ਪ੍ਰੇਮ ਰੰਗ ’ਚ ਭਿੱਜੇ ਹੋਏ (ਤੈਨੂੰ ਗਾਉਂਦੇ ਹਨ ਤੇ) ਤੁਸਾਂ ਨੂੰ ਪਸੰਦ ਵੀ ਆ ਜਾਂਦੇ ਹਨ।

ਹੋਰਿ ਕੇਤੇ ਤੁਧ ਨੋ ਗਾਵਨਿ; ਸੇ, ਮੈ ਚਿਤਿ ਨ ਆਵਨਿ; ਨਾਨਕੁ ਕਿਆ ਬੀਚਾਰੇ  ? ॥

(ਉਕਤ ਕੀਤੇ ਗਏ ਤਮਾਮ ਵਰਣਨ ਤੋਂ ਇਲਾਵਾ) ਹੋਰ ਕਿਤਨੇ ਤੈਨੂੰ ਗਾਉਂਦੇ ਹਨ, ਉਹ ਮੇਰੇ ਚਿੱਤ ਚੇਤੇ ਵਿੱਚ ਨਹੀਂ ਆਉਂਦੇ ਜਾਂ ਆ ਰਹੇ (ਕਿਉਂਕਿ ਤੇਰੀ ਅਸੀਮ ਸ਼ਕਤੀ ਨੂੰ) ਨਿਮਾਣਾ ਜਿਹਾ ਨਾਨਕ ਕਿਵੇਂ ਵਿਚਾਰ ਸਕਦਾ ਹੈ ? (‘‘ਜੇਤੀ ਪ੍ਰਭੂ (ਨੇ) ਜਨਾਈ (ਸੂਝ ਦਿੱਤੀ), ਰਸਨਾ (ਜੀਭ ਨੇ) ਤੇਤ ਭਨੀ (ਓਨੀ ਦੱਸੀ)॥ ਅਨਜਾਨਤ ਜੋ ਸੇਵੈ, ਤੇਤੀ (ਉਹ ਤਮਾਮ) ਨਹ ਜਾਇ ਗਨੀ (ਨਾ ਗਿਣੀ ਜਾਂਦੀ ਜਾਂ ਦੱਸੀ ਜਾਂਦੀ)॥’’ ਮ:੫/੪੫੬)

ਸੋਈ ਸੋਈ, ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ ॥

(ਤਮਾਮ ਜਗਤ ਰਚਨਾ ਚਲਾਇਮਾਨ ਹੈ) ਕੇਵਲ ਉਹੀ ਮਾਲਕ ਅਤੇ ਉਸ ਦੀ ਮਹਿਮਾ ਸਦਾ ਸਥਿਰ ਹੈ।

ਹੈ ਭੀ, ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥

ਜਿਸ ‘ਅਕਾਲ ਪੁਰਖ’ ਨੇ ਤਮਾਮ (ਚਲਾਇਮਾਨ) ਰਚਨਾ ਬਣਾਈ ਹੈ, ਉਸ ਦੀ ਹੋਂਦ ਹੁਣ ਵਰਤਮਾਨ ’ਚ ਵੀ ਹੈ ਤੇ ਅਗਾਂਹ (ਭਵਿੱਖ ’ਚ ਕਿਆਮਤ ਉਪਰੰਤ) ਵੀ ਮੌਜੂਦ ਰਹੇਗੀ ਕਿਉਂਕਿ ਉਹ ਨਾ ਜੰਮਦਾ ਹੈ, ਨਾ ਮਰਦਾ ਹੈ।

ਰੰਗੀ, ਰੰਗੀ ਭਾਤੀ ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥    ਉਚਾਰਨ : ਰੰਗੀਂ-ਰੰਗੀਂ, ਭਾਂਤੀਂ, ਜਿਨਸੀਂ।

ਜਿਸ (‘ਅਕਾਲ ਪੁਰਖ’ ਕਰਤਾਰ) ਨੇ ਭਿੰਨ ਭਿੰਨ ਰੰਗਾਂ ’ਚ ਭਾਂਤ-ਭਾਂਤ ਦੀ, ਕਈ ਕਿਸਮਾਂ ਦੀ ਕਰ ਕਰ ਕੇ ਮਾਇਆ ਪੈਦਾ ਕੀਤੀ ਹੈ।

ਕਰਿ ਕਰਿ ਦੇਖੈ, ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ॥   ਉਚਾਰਨ : ਜਿਉਂ।

ਜਿਵੇਂ ਉਸ ਦੀ ਇੱਛਾ ਹੈ ਆਪਣੀ ਨਾਸ਼ਵਾਨ ਰਚਨਾ ਨੂੰ ਪੈਦਾ ਕਰ ਕਰ ਕੇ ਆਪ ਹੀ ਇਸ ਦੀ ਸੰਭਾਲ਼ ਕਰਦਾ ਹੈ।

ਜੋ ਤਿਸੁ ਭਾਵੈ, ਸੋਈ ਕਰਸੀ; ਫਿਰਿ ਹੁਕਮੁ ਨ ਕਰਣਾ ਜਾਈ ॥

ਜੋ ਉਸ ਨੂੰ ਪਸੰਦ ਹੈ, ਉਸ ਤਰ੍ਹਾਂ ਜਗਤ ਰਚਨਾ ਕਰੇਗਾ (ਇਸ ਨਿਯਮ ਵਿਰੁਧ) ਮੁੜ ਸ਼ਿਕਾਇਤ ਨਹੀਂ ਕੀਤੀ ਜਾ ਸਕਦੀ।

ਸੋ ਪਾਤਿਸਾਹੁ, ਸਾਹਾ ਪਤਿਸਾਹਿਬੁ; ਨਾਨਕ  ! ਰਹਣੁ ਰਜਾਈ ॥੧॥    ਉਚਾਰਨ : ਪਾਤਿਸ਼ਾਹ, ਸ਼ਾਹਾਂ, ਰਜ਼ਾਈ।

ਹੇ ਨਾਨਕ ! ਉਹ ਬਾਦਸ਼ਾਹ; ਦੁਨਿਆਵੀ ਹੁਕਮਰਾਨਾਂ ਦਾ ਵੀ ਹੁਕਮਰਾਨ ਹੈ (ਭਾਵ ਤਮਾਮ ਸ਼ਾਸਕ ਉਸ ਦੇ ਹੁਕਮ ’ਚ ਬੱਧੇ ਹੋਏ ਹਨ, ਤਾਂ ਤੇ) ਉਸ ਦੀ ਰਜ਼ਾ ’ਚ ਚੱਲ ਰਿਹਾ (ਹਾਂ, ਨੂੰ ਸਵੀਕਾਰ ਕਰਨਾ ਹੀ ਲਾਭਕਾਰੀ ਹੈ, ਭਗਤੀ ਹੈ)।

ਆਸਾ, ਮਹਲਾ ੧ ॥

ਸੁਣਿ, ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ, ਡੀਠਾ ਹੋਇ ॥

(ਹੇ ਨਿਰਾਕਾਰ ‘ਅਕਾਲ ਪੁਰਖ’ ਮਾਲਕ ! ਤੇਰੇ ਬਾਰੇ ਇੱਕ ਦੂਸਰੇ ਤੋਂ) ਸੁਣ-ਸੁਣ ਕੇ (ਤੁਸਾਂ ਨੂੰ) ਹਰ ਕੋਈ ਵੱਡਾ ਆਖਦਾ ਹੈ ਪਰ ਤੁਸੀਂ ਕਿਤਨੇ ਵੱਡੇ ਹੋ ਇਹ ਤਾਂ ਅਨੁਭਵ ਕੀਤਿਆਂ ਹੀ ਮਾਲੂਮ ਹੁੰਦਾ ਹੈ।

ਕੀਮਤਿ ਪਾਇ, ਨ ਕਹਿਆ ਜਾਇ ॥ ਕਹਣੈ ਵਾਲੇ; ਤੇਰੇ ਰਹੇ ਸਮਾਇ ॥੧॥

(ਤੇਰੇ ਵਡੱਪਣ ਦਾ) ਮਿਣਤੀ ਪਾ ਕੇ ਵਰਣਨ ਨਹੀਂ ਹੋ ਸਕਦਾ (ਤੇਰੀ ਮਹਾਨਤਾ ਦਾ) ਵਰਣਨ ਕਰਨ ਵਾਲ਼ੇ ਤੇਰੇ (ਸਰੂਪ ’ਚ ਹੀ) ਲੀਨ ਹੋ ਗਏ (ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ’ਚ ਲੀਨ ਹੋ ਜਾਂਦੇ ਹਨ: ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥’’ ਜਪੁ)

ਵਡੇ ਮੇਰੇ ਸਾਹਿਬਾ  ! ਗਹਿਰ ਗੰਭੀਰਾ  ! ਗੁਣੀ ਗਹੀਰਾ  ! ॥ ਕੋਇ ਨ ਜਾਣੈ; ਤੇਰਾ ਕੇਤਾ, ਕੇਵਡੁ ਚੀਰਾ ॥੧॥ ਰਹਾਉ ॥

ਹੇ ਮੇਰੇ ਵੱਡੇ ਮਾਲਕ ! ਅਥਾਹ ਗੰਭੀਰਤਾ ਅਤੇ ਗੁਣਾਂ ਦੇ ਸ੍ਰੋਤ ! ਤੇਰਾ ਕਿਤਨਾ (ਵਿਆਪਕ ਸਰੂਪ) ਤੇ ਕਿਤਨਾ ਖਿਲਾਰਾ (ਜਾਂ ਚੌੜਾਈ) ਹੈ, ਕੋਈ ਨਹੀਂ ਜਾਣਦਾ।

(ਨੋਟ: ‘ਰਹਾਉ’ ਦਾ ਅਰਥ ‘ਠਹਿਰਨਾ, ਰੁਕਣਾ ਜਾਂ ਵਿਸ਼ੇਸ਼ ਧਿਆਨ ਦੇਣਾ’ ਹੈ ਪਰ ਇਹ ਠਹਿਰਾਅ ਪੰਕਤੀ ਦੀ ਸਮਾਪਤੀ ’ਤੇ ਨਹੀਂ ਬਲਕਿ ਤੁਕ ਦੀ ਅਰੰਭਤਾ ਤੋਂ ਸਮਾਪਤੀ (‘ਵਡੇ ਮੇਰੇ ਸਾਹਿਬਾ’ ਤੋਂ ‘ਕੇਵਡੁ ਚੀਰਾ’) ਤੱਕ ਠਹਿਰਨ ਦਾ ਸੰਕੇਤ ਹੈ, ਜੋ ਕਿ ਚਾਰ ਬੰਦਾਂ ਵਾਲ਼ੇ ਇਸ ਮੁਕੰਬਲ ਸ਼ਬਦ ਦਾ ਤੱਤ ਸਾਰ ਹੈ, ਕੇਂਦਰੀ ਭਾਵ ਹੈ, ਨਚੋੜ, ਅਰਕ, ਸਿੱਟਾ ਜਾਂ ਰਸ ਹੈ, ਇਸ ਲਈ ਹੀ ਇਸ ਸ਼ਬਦ ਦੇ ਪਹਿਲੇ ਬੰਦ ਦੀ ਸਮਾਪਤੀ ਉਪਰੰਤ ਇੱਕ (੧) ਆਉਣ ਦੇ ਬਾਵਜੂਦ ਦੁਬਾਰਾ ‘ਰਹਾਉ’ ਵਾਲ਼ੀ ਤੁਕ ਉਪਰੰਤ ਵੀ ਮੁੜ ਸੰਖਿਅਕ ਸ਼ਬਦ ਇੱਕ (੧) ਦਰਜ ਕੀਤਾ ਗਿਆ ਹੈ।

ਗੁਰੂ ਗ੍ਰੰਥ ਸਾਹਿਬ ’ਚ ਕੁੱਲ 5868 ਸ਼ਬਦ ਦਰਜ ਹਨ ਜਿਨ੍ਹਾਂ ਵਿੱਚੋਂ ‘ਰਹਾਉ’ ਵਾਲ਼ੇ ਸ਼ਬਦ ਅਧੀਨ ਕੇਵਲ 2632 ਸ਼ਬਦ ਹੀ ਆਉਂਦੇ ਹਨ, ਜਿਨ੍ਹਾਂ ਵਿੱਚੋਂ 25 ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ’ਚ ‘ਰਹਾਉ ਦੂਜਾ’ ਵੀ ਦਰਜ ਹੈ ਭਾਵ ‘ਰਹਾਉ’ ਪਹਿਲਾ ਦੁਆਰਾ ਪੈਦਾ ਕੀਤੇ ਗਏ ਸਵਾਲ ਦਾ ਜਵਾਬ ਹੀ ‘ਰਹਾਉ ਦੂਜਾ’ ’ਚੋਂ ਮਿਲਦਾ ਹੈ।)

ਸਭਿ ਸੁਰਤੀ ਮਿਲਿ; ਸੁਰਤਿ ਕਮਾਈ ॥ ਸਭ ਕੀਮਤਿ ਮਿਲਿ; ਕੀਮਤਿ ਪਾਈ ॥    ਉਚਾਰਨ : ਸੁਰਤੀਂ।

(ਸੰਗਤੀ ਰੂਪ ’ਚ) ਸਭ (ਸੂਝਵਾਨ) ਸਰੋਤਿਆਂ ਨੇ ਮਿਲ ਕੇ (ਤੇਰੇ ਬਾਰੇ) ਧਿਆਨ ਸਾਧਨਾ ਕੀਤੀ, (ਤੇਰੀ) ਤਮਾਮ ਮਿਣਤੀ (ਮਹਾਨਤਾ) ਨੂੰ ਮਿਲ ਕੇ ਵਿਚਾਰਿਆ ਭਾਵ ਤੇਰੇ ਸ਼ਕਤੀ ਨੂੰ ਸਵੀਕਾਰਿਆ।

ਗਿਆਨੀ, ਧਿਆਨੀ; ਗੁਰ ਗੁਰ ਹਾਈ ॥ ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥

ਗਿਆਨ ਪ੍ਰਾਪਤ ਕਰਨ ਵਾਲ਼ੇ, ਧਿਆਨ ਲਗਾਉਣ ਵਾਲ਼ੇ (ਭਾਵ ਮਨ ਦੀ ਬਿਰਤੀ ਜਾਂ ਮਨ ਦਾ ਟਿਕਾਅ ਇਕਾਗਰ ਕਰਨ ਵਾਲ਼ੇ), ਆਦਿ ਜੋ ਵੱਡਿਓਂ ਵੱਡੇ ਮੰਨੀਦੇ ਹਨ (ਉਨ੍ਹਾਂ ਤੋਂ ਵੀ) ਤੇਰੀ ਤਿਲ ਮਾਤਰ ਮਹਾਨਤਾ ਬਿਆਨ ਨਹੀਂ ਕੀਤੀ ਜਾ ਸਕਦੀ।

ਸਭਿ ਸਤ, ਸਭਿ ਤਪ; ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆ ॥  ਉਚਾਰਨ : ਚੰਗਿਆਈਆਂ, ਸਿਧਾਂ, ਪੁਰਖਾਂ, ਕੀਆਂ, ਵਡਿਆਈਆਂ।

ਤਮਾਮ ਸਨਮਾਨਯੋਗ ਕਰਮ, ਤਮਾਮ ਸਰੀਰਕ ਕਸ਼ਟ, ਤਮਾਮ ਪਰਉਪਕਾਰਤਾ ਜਾਂ ਲੋਕ-ਭਲਾਈ ਕਰਮ, ਯੋਗੀ ਲੋਕਾਂ ਦੀਆਂ ਤਮਾਮ ਪ੍ਰਸਿੱਧੀਆਂ (ਆਦਿ ਨੂੰ ਹੀ ਸਰਬੋਤਮ ਕਰਮ ਮੰਨਿਆ ਗਿਆ, ਪਰ ਕੇਵਲ ਇੱਥੋਂ ਤੱਕ ਹੀ ਮਨੁੱਖਾ ਜੀਵਨ ਦਾ ਮਨੋਰਥ ਨਹੀਂ ਕਿਉਂਕਿ ਇਨ੍ਹਾਂ ਤਮਾਮ ਕਾਰਜਾਂ ’ਚ ਤੇਰੀਆਂ ਬਖ਼ਸ਼ਸ਼ਾਂ ਪ੍ਰਤੀ ਅਹਿਸਾਸ ਪ੍ਰਗਟ ਨਹੀਂ ਹੁੰਦਾ, ਜੋ ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ)।

ਤੁਧੁ ਵਿਣੁ, ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥੩॥  ਉਚਾਰਨ : ਪਾਈ+ਆ, ਨਾਹੀਂ, ਰਹਾਈ+ਆ।

(ਹੇ ਨਿਰਾਕਾਰ ‘ਅਕਾਲ ਪੁਰਖ’ ਮਾਲਕ !) ਤੇਰੀ ਰਹਿਮਤ ਤੋਂ ਬਿਨਾਂ ਅਸਲ ਮਨੋਰਥ (ਕਾਮਯਾਬੀ) ਕਿਸੇ ਨੇ ਪ੍ਰਾਪਤ ਨਹੀਂ ਕੀਤੀ (ਬੇਸ਼ੱਕ ਉਕਤ ਤਮਾਮ ਕਾਰਜ ਵੀ ਕਰ ਲਏ ਜਾਣ ਪਰ ਜਿਨ੍ਹਾਂ ਨੂੰ ਇਹ ਅਸਲ ਜੀਵਨ ਪ੍ਰਾਪਤੀ ਤੇਰੇ) ਪ੍ਰਸਾਦ (ਬਖ਼ਸ਼ਸ਼) ਨਾਲ ਮਿਲ ਜਾਂਦੀ ਹੈ (ਉਨ੍ਹਾਂ ਦੇ ਦੁਨਿਆਵੀ ਜੀਵਨ ’ਚ ਕੋਈ) ਰੁਕਾਵਟ ਖੜ੍ਹੀ ਨਹੀਂ ਕਰ ਸਕਦਾ।

ਆਖਣ ਵਾਲਾ; ਕਿਆ ਵੇਚਾਰਾ  ? ॥ ਸਿਫਤੀ ਭਰੇ; ਤੇਰੇ ਭੰਡਾਰਾ ॥      ਉਚਾਰਨ : ਵਾਲ਼ਾ, ਸਿਫ਼ਤੀਂ।

(ਦਰਅਸਲ, ਵਿਘਨਕਾਰੀ ਮਾਨਸਿਕਤਾ) ਬੋਲਣ ਵਾਲ਼ੇ ’ਚ ਕੀ ਸਮਰੱਥਾ ਹੈ ? (ਜਿਸ ਦੀ ਤੁਲਨਾ) ਤੇਰੀਆਂ ਰਹਿਮਤਾਂ ਨਾਲ਼ ਭਰੇ ਭੰਡਾਰਿਆਂ ਨਾਲ਼ ਕੀਤੀ ਜਾਵੇ।

(ਨੋਟ: ਗੁਰਬਾਣੀ ਲਿਖਤ ’ਚ ਇਹ ਨਿਯਮ ਪ੍ਰਧਾਨ ਹੈ ਕਿ ਜਿਸ ਵਿਸ਼ੇ ਨੂੰ ਵਿਸਥਾਰ ਦਿੰਦਿਆਂ ਕਿਸੇ ਵੀ ਸ਼ਬਦ ਨੂੰ ਬੰਦਾਂ (4, 6, 8 ਜਾਂ 16 ਆਦਿ) ’ਚ ਵੰਡਿਆ ਜਾਏ ਉਸ ਸ਼ਬਦ ਦਾ ਆਖ਼ਰੀ ਬੰਦ ਵਿਸ਼ੇ ਦੇ ਉਕਤ ਵਿਸਥਾਰ ਨੂੰ ਸੰਖੇਪ ’ਚ ਸਮੇਟਦਾ ਹੈ, ਇਸ ਲਈ ਉਕਤ ਸ਼ਬਦ ਦੇ ਤੀਸਰੇ ਬੰਦ ਦੀ ਸਮਾਪਤੀ, ਰੱਬੀ ਬਖ਼ਸ਼ਸ਼ਾਂ ’ਚ ਰੁਕਾਵਟ ਪੈਦਾ ਕਰਨ ਵਾਲ਼ੀ ਮਨੁੱਖਾ ਸ਼ਕਤੀ ਨੂੰ ਪ੍ਰਤੀਕ ਦੇ ਤੌਰ ’ਤੇ ਲਿਆ ਗਿਆ ਹੈ, ਤਾਂ ਤੇ ਜ਼ਰੂਰੀ ਹੈ ਕਿ ਉਸ ਮਨੁੱਖਾ ਸ਼ਕਤੀ ਨੂੰ ਵੀ ਕਰਤਾਰ ਦੇ ਹੁਕਮ ਅਧੀਨ ਵਿਚਰਨ ਕਾਰਨ ਨਫ਼ਰਤ ਰਹਿਤ ਭਾਵਨਾ ਨਾਲ ਵਿਸ਼ੇ ਦੀ ਸਮਾਪਤੀ ਕੀਤੀ ਜਾਵੇ ਭਾਵ ਚੌਥੇ ਬੰਦ ਦੇ ਅਰਥ ਕੀਤੇ ਜਾਣ, ਜਿਸ ਨੂੰ ਧਿਆਨ ’ਚ ਰੱਖਦਿਆਂ ਹੀ ਉਕਤ ਪੰਕਤੀ ਦੇ ਅਰਥ ਕਰਨੇ, ਦਰੁਸਤ ਲੱਗੇ, ਜੋ ਕਿ ਗੁਰਬਾਣੀ ਦੇ ਪ੍ਰਚਲਿਤ ਕੀਤੇ ਗਏ ਅਰਥਾਂ ਤੋਂ ਭਿੰਨ ਹਨ।)

ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥ ਨਾਨਕ  ! ਸਚੁ ਸਵਾਰਣਹਾਰਾ ॥੪॥੨॥   ਉਚਾਰਨ : ਤੂੰ, ਦੇਹਿਂ।

ਹੇ ਨਾਨਕ  ! (ਆਖ ਕਿ ਹੇ ਨਿਰਾਕਾਰ ‘ਅਕਾਲ ਪੁਰਖ’ ਮਾਲਕ !) ਜਿਸ (ਮਨੁੱਖ ਨੂੰ ਜੀਵਨ ਮਨੋਰਥ ’ਚ ਕਾਮਯਾਬੀ) ਤੂੰ ਬਖ਼ਸ਼ਸ਼ ਕਰਦਾ ਹੈਂ ਉਸ ਦੇ ਸਾਹਮਣੇ (ਕਿਸੇ ਦਾ) ਕੀ ਜ਼ੋਰ ਚੱਲ ਸਕਦਾ ਹੈ ? (ਕਿਉਂਕਿ ਉਸ ਦੇ ਜੀਵਨ ਨੂੰ ਤੂੰ) ਸਥਾਈ ਸਥਿਰ ਮਾਲਕ ਦਰੁਸਤ ਕਰਨ ਵਾਲ਼ਾ ਹੈਂ, ਸੋਹਣਾ ਬਣਾਉਣ ਵਾਲ਼ਾ ਹੈਂ।

(ਨੋਟ: ਉਕਤ ਵਿਸ਼ੇ ਦੇ ਸਮਾਪਤੀ ਭਾਵ ਨੂੰ ‘ਜਪੁ’ ਬਾਣੀ ’ਚ ‘‘ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ, ਕਿ ਮਿਲੈ ? (ਕਿ) ਲਈ  ?॥’’ ਸ਼ਬਦਾਂ ਰਾਹੀਂ ਵੀ ਸੰਖੇਪ ਰੂਪ ਦਿੱਤਾ ਗਿਆ ਹੈ।)

Rahras (Part 2, Guru Granth Sahib)

0

ਰਹਰਾਸਿ (ਭਾਗ 2)

ਆਸਾ, ਮਹਲਾ ੧ ॥

ਆਖਾ ਜੀਵਾ; ਵਿਸਰੈ ਮਰਿ ਜਾਉ ॥ ਆਖਣਿ ਅਉਖਾ; ਸਾਚਾ ਨਾਉ ॥        ਉਚਾਰਨ : ਆਖਾਂ, ਜੀਵਾਂ, ਜਾਉਂ, ਔਖਾ, ਨਾਉਂ।

(‘ਅਕਾਲ ਪੁਰਖ’ ਦੀ ਸਿਫ਼ਤ ਜਦ) ਮੈਂ ਆਖਦਾ ਹਾਂ ਤਾਂ ਆਤਮਕ ਜੀਵਨ (ਮਾਇਆ ਦੀ ਪਕੜ ਵੱਲੋਂ ਅਛੋਹ ਤੇ ਪ੍ਰਫੁਲਿਤ) ਮਹਿਸੂਸ ਕਰਦਾ ਹਾਂ (ਅਤੇ ਜਦ ‘ਅਕਾਲ ਪੁਰਖ’ ਦੀ ਯਾਦ) ਭੁੱਲ ਜਾਂਦੀ ਹੈ ਤਾਂ ਮੈਂ ਵਿਕਾਰਾਂ ਅਧੀਨ ਹੋ ਜਾਂਦਾ ਹਾਂ (ਇਸ ਸਚਾਈ ਦੇ ਬਾਵਜੂਦ ‘ਅਕਾਲ ਪੁਰਖ’ ਦੀ) ਸਦੀਵੀ ਸਥਿਰ ਤੇ ਨਿਰਮਲ ਉਸਤਤ ਨੂੰ (ਮਾਯਾ ਮੋਹ ਤਿਆਗ ਕੇ) ਯਾਦ ਕਰਨਾ ਬੜਾ ਮੁਸ਼ਕਲ ਹੈ।

ਸਾਚੇ ਨਾਮ ਕੀ; ਲਾਗੈ ਭੂਖ ॥ ਉਤੁ ਭੂਖੈ; ਖਾਇ ਚਲੀਅਹਿ ਦੂਖ ॥੧॥         ਉਚਾਰਨ : ਚਲੀਅਹਿਂ (ਚਲੀਐਂ)।

(ਜਿਸ ਨੂੰ ‘ਅਕਾਲ ਪੁਰਖ’ ਦੇ) ਸਥਿਰ ਨਾਮ (ਜਪਣ) ਦੀ ਲਗਨ (ਰੁਚੀ) ਲੱਗ ਜਾਂਦੀ ਹੈ ਉਸ ਭੁੱਖ (ਸ਼ੌਕ) ਨਾਲ ਤਮਾਮ ਦੁੱਖ ਦੂਰ ਹੋ ਜਾਂਦੇ ਹਨ (ਭਾਵ ਅੰਦਰੂਨੀ ਤੇ ਬਾਹਰੀ ਦੁੱਖਾਂ ਦੀ ਕਸ਼ਿਸ਼ ਮਹਿਸੂਸ ਨਹੀਂ ਹੁੰਦੀ)।

ਸੋ ਕਿਉ ਵਿਸਰੈ ? ਮੇਰੀ ਮਾਇ ! ॥ ਸਾਚਾ ਸਾਹਿਬੁ; ਸਾਚੈ ਨਾਇ ॥੧॥ ਰਹਾਉ ॥       ਉਚਾਰਨ : ਕਿਉਂ, ਨਾਇਂ ।

ਹੇ ਮੇਰੀ ਮਾਂ ! ਉਹ (‘ਅਕਾਲ ਪੁਰਖ’ ਦਾ ਸੱਚਾ ਨਾਮ) ਕਿਉਂ ਭੁੱਲੇ ? (ਕਿਉਂਕਿ) ਸੱਚੇ ਨਾਮ ਵਿੱਚ ਸੱਚਾ ਮਾਲਕ ਵਸਦਾ ਹੈ (ਜਿਸ ਦਾ ਮਿਲਾਪ ਮਨੁੱਖ ਲਈ ਅਤਿ ਜ਼ਰੂਰੀ ਹੈ)। (ਰਹਾਉ)

(ਨੋਟ: ਕਈ ਸੱਜਣ ‘ਮਾਇ’ ਸ਼ਬਦ ਦਾ ਅਰਥ ‘ਮਾਂ’ ਦੀ ਬਜਾਏ ‘ਮਤ’ (ਬੁੱਧੀ) ਕਰਦੇ ਹਨ ਤੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਗੁਰਬਾਣੀ ’ਚ ਦਰਜ ਦੋ ਸ਼ਬਦ: ‘ਮਾਤਾ ਮਤਿ’, ਪਿਤਾ ਸੰਤੋਖੁ ॥’’ (ਮ: ੧/੧੫੧) ਜਾਂ ‘ਮਤਿ ਮਾਤਾ’, ਸੰਤੋਖੁ ਪਿਤਾ; ਸਰਿ ਸਹਜ ਸਮਾਯਉ ॥’’ (ਭਟ ਕਲੵ /੧੩੯੭) ਦੀ ਟੇਕ ਲੈਂਦੇ ਹਨ ਪਰ ਸੰਬੰਧਿਤ ਪੰਕਤੀ ’ਚ ਇਹ ਭਾਵਾਰਥ ਗੁਰਮਤਿ ਅਨੁਸਾਰੀ ਨਹੀਂ ਕਿਉਂਕਿ ਅਗਰ ‘ਮਾਇ’ ਦਾ ਅਰਥ ‘ਮਾਤਾ, ਮੱਤ ਜਾਂ ਬੁੱਧੀ’ ਮੰਨ ਕੇ ਉਸ ਨੂੰ ਸੰਬੋਧਨ ਕਰੀਏ ਤਾਂ ਸੰਬੋਧਨ ਕਰਤਾ ਕੌਣ ਹੋਵੇਗਾ ? ਭਾਵ ‘ਮਨ’ ?

ਗੁਰਮਤਿ ਅਨੁਸਾਰ ‘ਬੁੱਧੀ’ ਮਨ ਨੂੰ ਸੰਬੋਧਨ ਕਰੇਗੀ (ਨਸੀਹਤ ਦੇਵੇਗੀ), ਨਾ ਕਿ ‘ਮਨ’ ਬੁੱਧੀ ਨੂੰ; ਜਿਵੇਂ ਕਿ: ‘‘ਕਹੁ ਕਬੀਰ ! ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ; ਨਿਤ ਭੇਡ ॥’’ (ਭਗਤ ਕਬੀਰ/੩੨੬) ਭਾਵ ਹੇ ਕਬੀਰ ! (ਗੁਰਮਤਿ ਅਨੁਸਾਰੀ ਚੱਲ ਕੇ ਹੁਣ ਸਮਝ ਆ ਗਈ ਹੈ ਕਿ ਦੁਨਿਆਵੀ) ਲੋਕਾਂ ਦੀ ਬੁੱਧੀ (ਭੇਡ, ਮਾਂ, ਮਾਤਾ) ਆਪਣੇ ਲੇਲੇ (ਮਨ) ਨੂੰ ਚੁੰਘ ਰਹੀ ਹੈ (ਜੋ ਕਿ ਕੁਦਰਤੀ ਨਿਯਮਾਂ ਦੇ ਵਿਰੁਧ ਹੈ ਕਿਉਂਕਿ ਲੇਲੇ (ਮਨ, ਪੁੱਤਰ) ਨੂੰ ਆਪਣੀ ਮਾਂ (ਭੇਡ, ਬੁੱਧੀ) ਚੁੰਘਣੀ ਚਾਹੀਦੀ ਸੀ ਭਾਵ ‘ਬੁੱਧੀ’ ਦੇ ਕਹੇ ਅਨੁਸਾਰ ‘ਮਨ’ ਨੂੰ ਚੱਲਣਾ ਚਾਹੀਦਾ ਹੈ, ਨਾ ਕਿ ‘ਮਨ’ ਦੇ ਕਹੇ ਅਨੁਸਾਰ ‘ਬੁੱਧੀ’ (ਮਾਤਾ) ਚੱਲੇਗੀ, ਇਸ ਲਈ ਸੰਬੰਧਿਤ ਪੰਕਤੀ ’ਚ ‘ਮਾਇ’ ਦਾ ਅਰਥ ‘ਬੁੱਧੀ’ ਮੰਨ ਕੇ ‘ਮਨ’ ਨੂੰ ਸੰਬੋਧਨ ਕਰਤਾ ਨਹੀਂ ਬਣਾਇਆ ਜਾ ਸਕਦਾ। ਗੁਰਮਤਿ ਅਨੁਸਾਰੀ ਦਰੁਸਤ ਅਰਥ ਇਹੀ ਹੋ ਸਕਦੇ ਹਨ ਕਿ ਸੰਬੋਧਨ ਕਰਤਾ ‘ਬੁੱਧੀ’ ਰਹੇ, ਜੋ ਆਪਣੀ ਦੁਨਿਆਵੀ ਮਾਂ (ਮਾਇ) ਨੂੰ ਸੰਬੋਧਨ ਕਰੇ।)

ਸਾਚੇ ਨਾਮ ਕੀ; ਤਿਲੁ ਵਡਿਆਈ ॥ ਆਖਿ ਥਕੇ; ਕੀਮਤਿ ਨਹੀ ਪਾਈ ॥        ਉਚਾਰਨ : ਨਹੀਂ।

(‘ਅਕਾਲ ਪੁਰਖ’ ਦੇ) ਸੱਚੇ ਨਾਮ ਦੀ ਉਸਤਤ (ਅਣਗਿਣਤ ਮਨੁੱਖ) ਕਰ ਕਰ ਕੇ (ਦੁਨਿਆਵੀ ਜੀਵਨ) ਸਮਾਪਤ ਕਰ ਗਏ (ਪਰ ‘ਸਾਚਾ ਸਾਹਿਬੁ’ ਦੀ) ਤਿਲ ਮਾਤ੍ਰ ਕੀਮਤ ਨਹੀਂ ਪਾਈ ਗਈ (ਭਾਵ ਉਸ ਦੇ ਸੰਪੂਰਨ ਗੁਣਾਂ ਦਾ ਰੱਤਾ ਭਰ ਅੰਦਾਜ਼ਾ ਨਹੀਂ ਲੱਗ ਸਕਿਆ)।

ਜੇ ਸਭਿ ਮਿਲਿ ਕੈ; ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥੨॥        ਉਚਾਰਨ : ਪਾਹਿਂ।

(‘ਸਾਚਾ ਸਾਹਿਬੁ’ ਦੇ ਗੁਣ) ਅਗਰ ਤਮਾਮ ਮਨੁੱਖ ਮਿਲ ਕੇ ਗਾਉਣ ਦਾ ਯਤਨ ਕਰਨ (ਤਾਂ ‘ਅਕਾਲ ਪੁਰਖ’ ਆਪਣੀ ਤਾਰੀਫ਼ ਸੁਣ ਕੇ ਕੋਈ ਬਹੁਤਾ) ਵੱਡਾ ਨਹੀਂ ਹੁੰਦਾ (ਅਤੇ ਅਗਰ ਕੋਈ ਉਸ ਦੀ ਪ੍ਰਸ਼ੰਸਾ ਜਾਂ ਸ਼ਲਾਘਾ ਨਾ ਕਰੇ ਤਾਂ ਉਸ ਦਾ ਮਹੱਤਵ ਕਿਸੇ ਪੱਖੋਂ) ਘਟ ਨਹੀਂ ਜਾਂਦਾ (ਭਾਵ ਉਸ ਦੀ ਸਿਫ਼ਤ ਸਲਾਹ ਕਰਨ ਦਾ ਪੂਰਾ ਲਾਭ ਮਨੁੱਖ ਨੂੰ ਹੈ, ਨਾ ਕਿ ‘ਸਾਚਾ ਸਾਹਿਬੁ’ ਨੂੰ, ਕਿਉਂਕਿ)।

ਨਾ ਓਹੁ ਮਰੈ; ਨ ਹੋਵੈ ਸੋਗੁ ॥ ਦੇਦਾ ਰਹੈ; ਨ ਚੂਕੈ ਭੋਗੁ ॥          ਉਚਾਰਨ : ਓਹ, ਦੇਂਦਾ।

ਉਹ (‘ਸਾਚਾ ਸਾਹਿਬੁ’) ਨਾ (ਜੰਮਦਾ) ਮਰਦਾ ਹੈ (ਭਾਵ ਆਵਾਗਮਣ ਅਧੀਨ ਨਹੀਂ), ਨਾ (ਉਸ ਨੂੰ) ਕੋਈ ਗ਼ਮ (ਉਦਾਸੀ, ਮਾਤਮ) ਹੁੰਦਾ ਹੈ, (ਬਲਕਿ ਆਵਾਗਮਣ ’ਚ ਗ਼ਮ ਭਰਪੂਰ ਜ਼ਿੰਦਗੀ ਭੋਗਣ ਵਾਲ਼ਿਆਂ ਨੂੰ ਸਦਾ ਦਾਤਾਂ) ਦੇਂਦਾ ਰਹਿੰਦਾ ਹੈ (ਜਿਨ੍ਹਾਂ ਦਾ) ਭੋਗਣਾ ਮੁਕਦਾ ਨਹੀਂ।

ਗੁਣੁ ਏਹੋ; ਹੋਰੁ ਨਾਹੀ ਕੋਇ ॥ ਨਾ ਕੋ ਹੋਆ; ਨਾ ਕੋ ਹੋਇ ॥੩॥        ਉਚਾਰਨ : ਨਾਹੀਂ।

(ਸਰਬੋਤਮ) ਗੁਣ ਇਹੀ ਹੈ (ਕਿ ਉਸ ਵਰਗਾ ਵਰਤਮਾਨ ’ਚ) ਹੋਰ ਕੋਈ ਨਹੀਂ, (ਭੂਤਕਾਲ ’ਚ) ਨਾ ਕੋਈ ਹੋਇਆ ਹੈ (ਤੇ ਭਵਿੱਖਤ ਕਾਲ ’ਚ ਵੀ) ਨਾ ਕੋਈ ਹੋਵੇਗਾ।

ਜੇਵਡੁ ਆਪਿ; ਤੇਵਡ ਤੇਰੀ ਦਾਤਿ ॥ ਜਿਨਿ, ਦਿਨੁ ਕਰਿ ਕੈ; ਕੀਤੀ ਰਾਤਿ ॥

(ਹੇ ਸਾਚੇ ਸਾਹਿਬ !) ਜਿਤਨਾ (ਵਿਸ਼ਾਲ ਤੂੰ) ਆਪ ਹੈਂ, ਉਤਨੀ (ਵਿਆਪਕ) ਤੇਰੀ ਬਖ਼ਸ਼ਸ਼ ਹੈ (ਤੂੰ ਹੀ ਹੈਂ) ਜਿਸ ਨੇ ਦਿਨ (ਰੌਸ਼ਨੀ) ਬਣਾ ਕੇ ਰਾਤ ਬਣਾਈ (ਭਾਵ ਆਰਾਮ ਕਰਨ ਲਈ ਹਨ੍ਹੇਰਾ ਕੀਤਾ)।

ਖਸਮੁ ਵਿਸਾਰਹਿ; ਤੇ ਕਮਜਾਤਿ ॥ ਨਾਨਕ ! ਨਾਵੈ ਬਾਝੁ; ਸਨਾਤਿ ॥੪॥੩॥    ਉਚਾਰਨ : ਵਿਸਾਰਹਿਂ (ਵਿਸਾਰੈਂ), ਕਮਜ਼ਾਤ, ਨਾਵੈਂ।

ਹੇ ਨਾਨਕ ! (ਜੋ ਅਜਿਹੇ ਸਰਬ ਸ਼ਕਤੀਮਾਨ ਸੱਚੇ) ਸਾਹਿਬ ਨੂੰ ਭੁੱਲ ਜਾਂਦੇ ਹਨ ਉਹ (ਅਕਿਰਤਘਣ) ਭੈੜੀ ਜ਼ਾਤ (ਭਾਵ ਬਿਰਤੀ ਦੇ ਮਾਲਕ) ਹੁੰਦੇ ਹਨ (ਕਿਉਂਕਿ ‘ਸਾਚਾ ਸਾਹਿਬੁ’ ਦੀ) ਯਾਦ ਤੋਂ ਸੱਖਣਾ (ਹਰ ਕੋਈ) ਨੀਚ ਜਾਂ ਹੋਛੀ ਸੋਚ ਦਾ ਧਾਰਨੀ ਹੁੰਦਾ ਹੈ।

(ਨੋਟ: ‘ਸਾਚਾ ਸਾਹਿਬੁ’ ਦੇ ‘ਸਾਚੈ ਨਾਇ’ ’ਚ ਨਿਵਾਸ ਕਰਵਾਉਣ ਵਾਲ਼ਾ ‘ਗੁਰੂ’ ਹੁੰਦਾ ਹੈ ਇਸ ਲਈ ਅਗਲੇ ਸ਼ਬਦ ’ਚ ‘ਗੁਰੂ’ ਦੇ ਰੂ ਬਰੂ ਪੁਕਾਰ ਕੀਤੀ ਗਈ ਹੈ।)

ਰਾਗੁ ਗੂਜਰੀ, ਮਹਲਾ ੪ ॥

ਹਰਿ ਕੇ ਜਨ ! ਸਤਿਗੁਰ ਸਤ ਪੁਰਖਾ ! ਬਿਨਉ ਕਰਉ; ਗੁਰ ਪਾਸਿ ॥     ਉਚਾਰਨ : ਕਰਉਂ।

ਹੇ ਹਰੀ ਦੇ (ਸੱਚੇ) ਸੇਵਕ ! ਹੇ ਸਤ੍ਯ ਦੇ ਸ੍ਰੋਤ ਸਤਿਗੁਰ ਜੀਓ ! ਮੈਂ ਆਪ ਜੀ ਦੇ ਸਨਮੁਖ ਬੇਨਤੀ ਕਰਦਾ ਹਾਂ।

ਹਮ ਕੀਰੇ ਕਿਰਮ, ਸਤਿਗੁਰ ਸਰਣਾਈ; ਕਰਿ ਦਇਆ, ਨਾਮੁ ਪਰਗਾਸਿ ॥੧॥      ਉਚਾਰਨ : ਸ਼ਰਣਾਈ।

ਅਸੀਂ (ਆਪ ਜੀ ਦੀ ਵਿਸ਼ਾਲਤਾ ਦੇ ਮੁਕਾਬਲੇ) ਸੂਖਮ ਕੀੜੇ (ਸਮਰੱਥਾਹੀਣ ਜੀਵ ਹਾਂ, ਜੋ) ਤੇਰੀ ਸ਼ਰਨ ਆਏ ਹਾਂ ਮਿਹਰ ਕਰਕੇ (ਸੱਚੇ) ਨਾਮ ਵਾਲ਼ਾ ਪ੍ਰਕਾਸ਼ ਬਖ਼ਸ਼ੋ।

ਮੇਰੇ ਮੀਤ ਗੁਰਦੇਵ ! ਮੋ-ਕਉ, ਰਾਮ ਨਾਮੁ ਪਰਗਾਸਿ ॥      ਉਚਾਰਨ : ਮੋਕੌ।

ਹੇ ਮੇਰੇ ਸੱਚੇ ਸਨੇਹੀ ਗੁਰਦੇਵ ਪਿਤਾ ! ਮੈਨੂੰ ਰਾਮ ਦੇ ਨਾਮ ਵਾਲ਼ਾ ਉਜਾਲਾ (ਪ੍ਰਭਾਤ) ਦਿਖਾਵੋ।

ਗੁਰਮਤਿ ਨਾਮੁ, ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

(ਕਿਉਂਕਿ) ਗੁਰੂ ਦੀ ਮਤ ਰਾਹੀਂ ਪ੍ਰਾਪਤ ਹੋਇਆ ਨਾਮ (ਉਜਾਲਾ) ਹੀ ਮੇਰੇ ਜੀਵਨ ਦਾ ਸਹਾਰਾ ਹੈ; ਹਰੀ ਦੀ ਸਿਫ਼ਤ ਸਲਾਹ ਕਰਨੀ ਮੇਰੇ ਜੀਵਨ ਸਫ਼ਰ ਲਈ ਅਸਲ ਪੂੰਜੀ ਹੈ ਭਾਵ ਰਾਹਦਾਰੀ ਖ਼ਜ਼ਾਨਾ ਹੈ।

ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ ਹਰਿ ਹਰਿ ਸਰਧਾ, ਹਰਿ ਪਿਆਸ ॥       ਉਚਾਰਨ : ਸ਼ਰਧਾ।

ਜਿਨ੍ਹਾਂ ਹਰੀ ਦੇ ਸੇਵਕਾਂ ਅੰਦਰ ਹਰੀ ਦੀ ਹੋਂਦ ਪ੍ਰਤਿ ਵਿਸ਼ਵਾਸ (ਤੇ ਉਸ ਨੂੰ ਮਿਲਣ ਦੀ) ਤਾਂਘ ਹੋਵੇ (ਉਨ੍ਹਾਂ) ਰੱਬੀ ਆਸ਼ਕਾਂ ਦੇ ਬਹੁਤ ਹੀ ਵੱਡੇ (ਵਜ਼ਨਦਾਰ, ਮਹੱਤਵਪੂਰਨ) ਨਸੀਬ ਹੁੰਦੇ ਹਨ।

ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ; ਮਿਲਿ ਸੰਗਤਿ, ਗੁਣ ਪਰਗਾਸਿ ॥੨॥       ਉਚਾਰਨ : ਤ੍ਰਿਪਤਾਸਹਿਂ।

(ਜਦ) ਗੁਰੂ ਦੀ ਸੰਗਤ ਵਿੱਚ ਮਿਲ ਕੇ ਹਰੀ ਦੇ ਗੁਣਾਂ ਦਾ ਪ੍ਰਕਾਸ਼ਮਈ ਨਾਮ ਮਿਲਦਾ ਹੈ (ਤਾਂ ਮਨੁੱਖ ਦੁਨਿਆਵੀ ਇੱਛਾਵਾਂ ਵੱਲੋਂ) ਰੱਜ ਜਾਂਦੇ ਹਨ।

ਜਿਨ ਹਰਿ ਹਰਿ, ਹਰਿ ਰਸੁ ਨਾਮੁ ਨ ਪਾਇਆ; ਤੇ ਭਾਗਹੀਣ ਜਮ ਪਾਸਿ ॥

(ਪਰ) ਜਿਨ੍ਹਾਂ (ਮੰਦਭਾਗੀਆਂ) ਨੇ ਹਰੀ ਨਾਮ-ਰਸ (ਅਨੰਦ) ਨਹੀਂ ਮਾਣਿਆ ਉਹ ਬਦਕਿਸਮਤ ਆਤਮਕ ਮੌਤ ਸਹੇੜੀ ਰੱਖਦੇ ਹਨ (ਭਾਵ ਵਿਕਾਰਾਂ ’ਚ ਖਚਤ ਰਹਿੰਦੇ ਹਨ)।

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ; ਧ੍ਰਿਗੁ ਜੀਵੇ, ਧ੍ਰਿਗੁ ਜੀਵਾਸਿ ॥੩॥      ਉਚਾਰਨ : ਸ਼ਰਣ, ਨਹੀਂ।

(ਨੋਟ: ‘ਧ੍ਰਿਗੁ’ ’ਚ ਸਿਹਾਰੀ ਪੈਰ ਵਾਲ਼ੇ ਅੱਖਰ ‘ਰ’ ਨੂੰ ਹੈ, ਨਾ ਕਿ ‘ਧ’ ਨੂੰ।)

ਜਿਹੜੇ ਸਤ੍ਯ ਦੇ ਸ੍ਰੋਤ ਗੁਰੂ ਦੀ ਸੰਗਤ ਜਾਂ ਸ਼ਰਨ ਵਿੱਚ ਨਹੀਂ ਪਹੁੰਚੇ (ਉਨ੍ਹਾਂ ਦੇ ‘ਜੀਵ+ਆਸਿ’ ਭਾਵ) ਮਨੁੱਖ ਹੋਣ ਨੂੰ ਤੇ ‘ਜੀਵੇ’ (ਭਾਵ ਜੀਵਨ ਢੰਗ) ਨੂੰ ਲਾਹਨਤ ਹੈ, ਫਿਟਕਾਰ ਹੈ।

ਜਿਨ, ਹਰਿ ਜਨ ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

(ਪਰ) ਜਿਨ੍ਹਾਂ ਨੇ ਹਰੀ ਦੇ (ਸੱਚੇ) ਸੇਵਕ ਸਤਿਗੁਰੂ ਦੀ ਸ਼ਰਨ ਜਾਂ ਸੰਗਤ ਪ੍ਰਾਪਤ ਕੀਤੀ ਉਨ੍ਹਾਂ ਦੇ ਮੱਥੇ ਉੱਤੇ ‘ਲਿਖਾਸਿ’ (ਭਾਵ ਸਰਬੋਤਮ ਲੇਖ ਜਾਂ ਨਸੀਬ) ਧੁਰ ਤੋਂ ਲਿਖਿਆ ਹੁੰਦਾ ਹੈ।

(ਨੋਟ: ਉਕਤ ਗੁਰ ਵਾਕ ਰਾਹੀਂ ਗੁਰ ਸੰਗਤ ਤੋਂ ਸੱਖਣੇ ਅਤੇ ਹਰੀ ਦੀ ਹੋਂਦ ਪ੍ਰਤਿ ਸ਼ਰਧਾਹੀਣ ਬੰਦਿਆਂ ਨਾਲ਼ ਘਿਰਨਾ ਰਹਿਤ ਜੀਵਨ ਬਤੀਤ ਕਰਨ ’ਚ ਮਦਦ ਮਿਲਦੀ ਹੈ। ਅਗਰ ਕੋਈ ਗੁਰਸਿੱਖ ਫਿਰ ਵੀ ਅਸ਼ਰਧਕ (ਨਾਸਤਕ) ਮਨੁੱਖ ਪ੍ਰਤਿ ਘਿਰਨਾ ਰੱਖਦਾ ਹੈ ਤਾਂ ਇਹ ਉਸ ਦੀ ਨਿੱਜ ਕਮਜ਼ੋਰੀ ਹੋ ਸਕਦੀ ਹੈ।)

ਧਨੁ ਧੰਨੁ ਸਤ ਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ, ਨਾਨਕ ! ਨਾਮੁ ਪਰਗਾਸਿ ॥੪॥੪॥

ਹੇ ਨਾਨਕ ! (ਤਾਂ ਤੇ) ਸਤ੍ਯ (ਗੁਰੂ) ਦੀ ਸੰਗਤ ਬੜੀ ਧੰਨਤਾ ਯੋਗ ਹੈ, ਜਿਸ ਰਾਹੀਂ ਹਰੀ ਨਾਮ-ਰਸ (ਅਨੰਦ) ਪ੍ਰਾਪਤ ਹੁੰਦਾ ਹੈ ਤੇ (ਨਾਮ ਅਭਿਲਾਸ਼ੀ) ਸਤ ਸੰਗੀਆਂ ਨੂੰ ਮਿਲ ਕੇ (ਆਪਣੇ ਅੰਦਰ ਵੀ) ਨਾਮ ਰੂਪ ਪ੍ਰਕਾਸ਼ ਹੋ ਜਾਂਦਾ ਹੈ।

(ਨੋਟ: ‘ਸਾਚਾ ਸਾਹਿਬੁ’ ਦੇ ‘ਸਾਚੈ ਨਾਇ’ ’ਚ ਨਿਵਾਸ ਕਰਵਾਉਣ ਵਾਲ਼ੇ ‘ਸਤ੍ਯ ਗੁਰੂ’ ਦੀ ਸ਼ਰਨ ਦੇ ਨਾਲ਼-ਨਾਲ਼ ਮਨ ਦੀ ਇਕਾਗਰਤਾ ਬੜੀ ਲਾਜ਼ਮੀ ਹੈ ਇਸ ਲਈ ਅਗਲੇ ਸ਼ਬਦ ’ਚ ਬੰਦਗੀ ਸਮੇਂ ਮਨ ਤੋਂ ਇਕਾਗਰਤਾ ਲਈ ਸਹਿਯੋਗ ਦੀ ਉਮੀਦ ਕੀਤੀ ਗਈ ਹੈ ਅਤੇ ‘ਸੋ ਦਰੁ’ (ਸਿਰਲੇਖ) ਦੀ ਸਮਾਪਤੀ ’ਚ ਦਰਜ ਇਸ ਯੁਕਤੀ (ਵਿਧੀ) ਨੂੰ ‘ਸੋ ਪੁਰਖੁ’ (ਸਿਰਲੇਖ) ਵਾਲ਼ੇ ਚਾਰੋਂ ਸ਼ਬਦਾਂ ’ਚ ਅਖੀਰਲੇ ਸ਼ਬਦ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥’’ ’ਚ ਵੀ ਸ਼ਾਮਲ ਕੀਤਾ ਗਿਆ ਹੈ ਭਾਵ ਮਨ ਤੋਂ ਹੀ ਇਕਾਗਰਤਾ ਲਈ ਸਹਿਯੋਗ ਮੰਗਿਆ ਗਿਆ ਹੈ।)

ਰਾਗੁ ਗੂਜਰੀ, ਮਹਲਾ ੫ ॥

ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥      ਉਚਾਰਨ : ਚਿਤਵਹਿਂ।

ਹੇ ਮਨ ! (ਸਭ ਨੂੰ ਰਿਜ਼ਕ ਪਹੁੰਚਾਉਣ ਵਾਲ਼ੇ) ਜਿਸ ਉੱਦਮ (ਯਤਨ) ਵਿੱਚ ਦਾਤਾਰ ਹਰੀ ਆਪ ਲੱਗਾ ਹੋਇਆ ਹੈ, ਤੂੰ (ਕੇਵਲ ਉਸ ਲਈ ਹੀ ਸਦਾ) ਕੋਸ਼ਿਸ਼ ਤੇ ਚਿੰਤਾਵਾਂ ਕਿਉਂ ਕਰਦਾ ਰਹਿੰਦਾ ਹੈਂ ?

ਸੈਲ ਪਥਰ ਮਹਿ, ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥੧॥      ਉਚਾਰਨ : ਮਹਿਂ, ਰਿਜ਼ਕ।

(ਵੇਖ ! ) ਚਟਾਨਾਂ ਅਤੇ ਪੱਥਰਾਂ ਵਿੱਚ ਵੀ ਜੀਵ-ਜੰਤ ਪੈਦਾ ਕੀਤੇ ਗਏ ਹਨ ਉਨ੍ਹਾਂ ਦਾ ਰਿਜ਼ਕ (ਖ਼ੁਰਾਕ, ਉਨ੍ਹਾਂ ਦੇ ਪੈਦਾ ਹੋਣ ਤੋਂ) ਪਹਿਲਾਂ ਹੀ ਬਣਾ ਕੇ (ਉੱਥੇ) ਰੱਖਿਆ ਹੈ (‘‘ਜੀਅ ਜੰਤ ਸਭਿ, ਪਾਛੈ (ਬਾਅਦ ’ਚ) ਕਰਿਆ; ਪ੍ਰਥਮੇ (ਪਹਿਲਾਂ) ਰਿਜਕੁ ਸਮਾਹਾ (ਪਹੁੰਚਾਇਆ)॥’’ ਮ: ੫/੧੨੩੫)।

ਮੇਰੇ ਮਾਧਉ ਜੀ ! ਸਤ ਸੰਗਤਿ ਮਿਲੇ, ਸੁ ਤਰਿਆ ॥      ਉਚਾਰਨ : ਮਾਧੌ।

ਹੇ ਮਾਇਆ ਦੇ ਪਤੀ (ਹੇ ਮਾਯਾ ਨੂੰ ਕਾਬੂ ਰੱਖਣ ਵਾਲ਼ੇ) ! ਜੋ ਸਤ੍ਯ (ਗੁਰੂ) ਦੀ ਸੰਗਤ ਵਿੱਚ ਜੁੜ ਬੈਠਦਾ ਹੈ ਉਹ (ਮਾਇਆਵੀ ਪ੍ਰਭਾਵ ਤੋਂ) ਮੁਕਤ ਹੋ ਜਾਂਦਾ ਹੈ।

ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥

(ਕਿਉਂਕਿ) ਗੁਰੂ ਦੀ ਕਿਰਪਾ ਨਾਲ਼ ਸਰਬੋਤਮ ਦਰਜਾ (ਰੁਤਬਾ, ਮਿਆਰ) ਪ੍ਰਾਪਤ ਹੁੰਦਾ ਹੈ, ਜੋ ਸੁੱਕੀ-ਖੁਸ਼ਕ ਲੱਕੜ (ਬੁਝੀ ਹੋਈ ਜ਼ਿੰਦਗੀ) ਨੂੰ ਵੀ ਹਰਾ-ਭਰਾ (ਨਮੀ ਵਾਲ਼ਾ) ਕਰਨ ਦੀ ਸਮਰੱਥਾ ਰੱਖਦਾ ਹੈ।

ਜਨਨਿ, ਪਿਤਾ, ਲੋਕ, ਸੁਤ, ਬਨਿਤਾ; ਕੋਇ ਨ ਕਿਸ ਕੀ ਧਰਿਆ ॥

(ਗੁਰੂ ਤੋਂ ਇਲਾਵਾ) ਮਾਤਾ-ਪਿਤਾ, ਸਮਾਜ, ਪੁੱਤਰ, ਪਤਨੀ ਆਦਿ ਕੋਈ ਵੀ ਕਿਸੇ ਦਾ (ਸਦੀਵੀ) ਆਸਰਾ (ਮਦਦਗਾਰ) ਨਹੀਂ।

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ਭਉ ਕਰਿਆ ? ॥੨॥      ਉਚਾਰਨ : ਰਿਜ਼ਕ।

ਹੇ ਮਨ ! (ਜਦ) ਹਰ ਇੱਕ ਸਿਰ ਉੱਤੇ (ਹਰੇਕ ਜੀਵ ਲਈ, ਦਾਤਾਰ) ਮਾਲਕ ਰਿਜ਼ਕ ਪਹੁੰਚਾਉਂਦਾ ਹੈ ਤਾਂ ਤੂੰ ਕਿਉਂ ਡਰਦਾ ਹੈਂ ?

ਊਡੇ, ਊਡਿ ਆਵੈ, ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥     ਉਚਾਰਨ : ਕੋਸਾਂ।

(ਵੇਖ ! ਮੌਸਮੀ ਤਬਦੀਲੀ ’ਚ ਚੋਗੇ ਦੀ ਤਲਾਸ਼ ਲਈ ਕੂੰਜ) ਸੈਕੜੇ ਕੋਹਾਂ (ਦੂਰ, ਸਫ਼ਰ ਕਰਦੀ) ਉੱਡ ਉੱਡ ਕੇ ਆਉਂਦੀ ਹੈ, ਉਸ ਦੇ ਬੱਚੇ (ਉੱਡਣ ਤੋਂ ਅਸਮਰੱਥ) ਪਿੱਛੇ ਛੁੱਟ ਜਾਂਦੇ ਹਨ।

(ਨੋਟ: ‘ਗੁਰਬਾਣੀ’ ’ਚ ਕਈ ਸ਼ਬਦ ਅਜਿਹੇ ਦਰਜ ਹਨ ਜਿਨ੍ਹਾਂ ’ਚ ‘ਹ’ ਅੱਖਰ ‘ਸ’ ਵਿੱਚ ਤਬਦੀਲ ਹੋ ਜਾਂਦਾ ਹੈ; ਜਿਵੇਂ: ਕਪਾਸ-ਕਪਾਹ, ਰੋਸੁ- ਰੋਹੁ (ਕ੍ਰੋਧ), ਮਾਸ-ਮਾਹ (ਮਹੀਨਾ) ਦਿਹ-ਦਿਵਸ (ਦਿਨ, ਤਮਾਮ ਨਾਂਵ ਸ਼ਬਦ), ਉਹ- ਉਸ, ਇਹ-ਇਸ (ਪੜਨਾਂਵ), ਗਾਵਸਿ-ਗਾਵਹਿ (ਕਿਰਿਆ), ਪਾਸਿ-ਪਾਹਿ (ਕੋਲ਼, ਸੰਬੰਧਕੀ) ਸ਼ਬਦ ਆਦਿ; ਜਿਵੇਂ:

(ੳ). ‘‘ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ‘ਮਾਸ’ ॥ (ਮ: ੧/੪੬੭) ਤੇ

‘ਮਾਹ’ ਦਿਵਸ ਮੂਰਤ ਭਲੇ; ਜਿਸ ਕਉ ਨਦਰਿ ਕਰੇ ॥’’ (ਮ: ੫/੧੩੬) ਆਦਿ।

(ਅ). ‘‘..ਬਿਨਉ ਕਰਉ ਗੁਰ ‘ਪਾਸਿ’ (ਕੋਲ਼)॥ (ਮ: ੪/੧੦) ਤੇ

ਅੰਧੇ! ਤੂੰ ਬੈਠਾ ਕੰਧੀ ‘ਪਾਹਿ’ (ਕੋਲ਼) ॥’’ (ਮ: ੫/੪੩) ਆਦਿ।

(ੲ).‘‘ਲੋਹਾ ਮਾਰਣਿ (ਭੱਠੀ ’ਚ) ਪਾਈਐ; ਢਹੈ (ਢਲ਼ ਕੇ) ਨ ਹੋਇ ਕਪਾਸ ॥’’ (ਮ: ੧/੧੪੩)

‘‘ਦਇਆ ‘ਕਪਾਹ’, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ ॥’’ (ਮ: ੧/੪੭੧), ਆਦਿ।

(ਸ). ਸਦਣਹਾਰਾ ਸਿਮਰੀਐ; ਨਾਨਕ ! ਸੇ ‘ਦਿਹ’ (ਦਿਨ) ਆਵੰਨਿ ॥’’ (ਮ: ੧/੧੫੭)

‘ਦਿਵਸ’ ਰੈਨਿ (ਦਿਨ-ਰਾਤ) ਤੇਰੇ ਪਾਉ ਪਲੋਸਉ; ਕੇਸ ਚਵਰ ਕਰਿ (ਕੇ) ਫੇਰੀ (ਫੇਰਦਾ ਹਾਂ)॥’’ (ਭਗਤ ਕਬੀਰ/੯੬੯) ਆਦਿ, ਸ਼ਬਦਾਂ ਵਾਙ ਹੀ ਸੰਬੰਧਿਤ ਪੰਕਤੀ ’ਚ ਦਰਜ ‘ਸੈ ਕੋਸਾਂ’: ‘‘ਊਡੇ, ਊਡਿ ਆਵੈ, ‘ਸੈ ਕੋਸਾ’..॥’’ ਸ਼ਬਦ ਨੂੰ ਵੀ ‘ਸੈ ਕੋਹਾਂ’ ਕਰਕੇ ਲਿਖਿਆ ਮਿਲਦਾ ਹੈ; ਜਿਵੇਂ: ‘‘ਅਜੁ ਫਰੀਦੈ (ਨੂੰ) ਕੂਜੜਾ; ‘ਸੈ ਕੋਹਾਂ’ ਥੀਓਮਿ (ਹੋ ਗਿਆ)॥’’ (ਬਾਬਾ ਫਰੀਦ/੧੩੭੮), ਆਦਿ।)

ਤਿਨ ਕਵਣੁ ਖਲਾਵੈ ? ਕਵਣੁ ਚੁਗਾਵੈ ? ਮਨ ਮਹਿ ਸਿਮਰਨੁ ਕਰਿਆ ॥੩॥

ਉਨ੍ਹਾਂ (ਮਾਤਾ-ਪਿਤਾ ਵਿਹੂਣੇ ਬੱਚਿਆਂ) ਨੂੰ ਕੌਣ (ਭੋਜਨ ਦੀ ਗਰਾਹੀ) ਖਵਾਉਂਦਾ ਹੈ, ਕੌਣ (ਚੋਗਾ ਆਦਿ) ਚੁਗਾਉਂਦਾ ਹੈ (ਉਨ੍ਹਾਂ ਦੀ ਉਪਜੀਵਕਾ ਲਈ ਕੂੰਜ ਕੇਵਲ ਆਪਣੇ) ਮਨ ਵਿੱਚ (ਉਨ੍ਹਾਂ ਨੂੰ) ਯਾਦ ਕਰਦੀ ਹੈ (ਜਿਸ ਦੇ ਸਹਾਰੇ ਉਨ੍ਹਾਂ ਦਾ ਜੀਵਨ-ਵਿਕਾਸ, ‘ਅਕਾਲ ਪੁਰਖ’ ਨੇ ਸਾਧਨ ਬਣਾਇਆ ਹੈ ‘‘ਜੈਸੀ ਗਗਨਿ (ਵਿਚ) ਫਿਰੰਤੀ ਊਡਤੀ; ਕਪਰੇ ਬਾਗੇ ਵਾਲੀ (ਭਾਵ ਕੂੰਜ)॥ ਓਹ ਰਾਖੈ ਚੀਤੁ, ਪੀਛੈ ਬਿਚਿ ਬਚਰੇ; ਨਿਤ ਹਿਰਦੈ ਸਾਰਿ ਸਮਾਲੀ ॥’’ ਮ: ੪/੧੬੮)

ਸਭਿ ਨਿਧਾਨ, ਦਸ-ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥

(ਹੇ ਮਨ ! ) ਤਮਾਮ ਖਜ਼ਾਨੇ, ਅਠਾਰ੍ਹਾਂ ਯੋਗ-ਮਤ ਦੀਆਂ ਕਰਾਮਾਤੀ ਸ਼ਕਤੀਆਂ ਆਦਿ ‘ਅਕਾਲ ਪੁਰਖ’ ਮਾਲਕ ਦੇ ਹੱਥਾਂ ਦੀ ਹਥੇਲੀ ਉੱਤੇ ਰੱਖੀਆਂ ਹਨ (ਭਾਵ ਮਾਲਕ ਦੀ ਇੱਛਾ ਅਨੁਸਾਰ ਹੀ ਮਿਲਦੀਆਂ ਹਨ)।

(ਨੋਟ: ਯੋਗ ਮਤ ਦੀਆਂ 18 ਕਾਲਪਨਿਕ ਸ਼ਕਤੀਆਂ ਹਨ:

(1). ਅਣਿਮਾ- ਨਾ-ਮਾਤ੍ਰ (ਬਹੁਤ ਛੋਟਾ) ਸਰੀਰ ਬਣਾ ਲੈਣਾ।

(2). ਮਹਿਮਾ-ਬਹੁਤ ਵੱਡਾ ਸਰੀਰਕ ਆਕਾਰ ਬਣਾ ਲੈਣਾ।

(3). ਗਰਿਮਾ- ਬਹੁਤ ਭਾਰੀ ਹੋ ਜਾਣਾ।

(4). ਲਘਿਮਾ- ਬਹੁਤ ਹਲਕਾ ਹੋ ਜਾਣਾ।

(5). ਪ੍ਰਾਪਤਿ- ਮਨ-ਚਾਹਤ ਵਸਤੂ ਪ੍ਰਾਪਤ ਕਰ ਲੈਣੀ।

(6). ਪ੍ਰਾਕਾਮ੍ਯ- ਸਭ ਦੇ ਮਨ ਦੀ ਜਾਣ ਲੈਣਾ।

(7). ਈਸ਼ਿਤ-ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ।

(8). ਵਸ਼ਿਤਾ- ਸਭ ਨੂੰ ਕਾਬੂ ’ਚ ਕਰ ਲੈਣਾ।

(9). ਅਨੂਰਮਿ- ਭੁੱਖ-ਤ੍ਰੇਹ ਨਾ ਲੱਗਣਾ।

(10). ਦੂਰ ਸ਼੍ਰਵਣ- ਦੂਰ ਦੀਆਂ ਗੱਲਾਂ ਸੁਣ ਲੈਣੀਆਂ।

(11). ਦੂਰ ਦਰਸ਼ਨ – ਦੂਰ ਦੇ ਕੌਤਕ ਵੇਖ ਲੈਣੇ।

(12). ਮਨੋਵੇਗ- ਮਨ ਦੀ ਰਫ਼ਤਾਰ ਬਰਾਬਰ ਪਹੁੰਚ ਜਾਣਾ।

(13). ਕਾਮ ਰੂਪ- ਮਨ-ਮਰਜ਼ੀ ਅਨੁਸਾਰ ਸਰੀਰਕ ਰੂਪ ਬਣਾ ਲੈਣਾ।

(14). ਪਰ ਕਾਯ ਪ੍ਰਵੇਸ਼- ਦੂਸਰਿਆਂ ਦੇ ਸਰੀਰ ’ਚ ਚਲੇ ਜਾਣਾ।

(15). ਸ੍ਵਛੰਦ ਮ੍ਰਿਤਯੁ- ਮਨ ਮਰਜ਼ੀ ਸਮੇਂ ਮੌਤ ਲੈ ਲੈਣੀ।

(16). ਸੁਰ ਕ੍ਰੀੜਾ- ਦੇਵਤਿਆਂ ਨਾਲ਼ ਮਿਲ ਕੇ ਭੋਗ-ਬਿਲਾਸ ਕਰਨਾ (ਰੰਗ-ਰਲੀਆਂ ਮਨਾਉਣੀਆਂ)।

(17). ਸੰਕਲਪ ਸਿੱਧੀ- ਜੋ ਸੋਚਿਆ, ਉਹ ਪ੍ਰਾਪਤ ਕਰ ਲੈਣਾ।

(18). ਅਪ੍ਰਤਿਹਤ ਗਤਿ- ਕਿਸੇ ਜਗ੍ਹਾ ਵੀ ਪਹੁੰਚਣ ’ਚ ਵਿਘਨ ਨਾ ਪੈਣਾ।)

ਜਨ ਨਾਨਕ ! ਬਲਿ ਬਲਿ ਸਦ ਬਲਿ ਜਾਈਐ; ਤੇਰਾ ਅੰਤੁ ਨ ਪਾਰਾਵਰਿਆ ॥੪॥੫॥

ਹੇ ਨਾਨਕ ! (ਆਖ ਕਿ ਹੇ ਮਨ ! ਇਉਂ ਬੇਨਤੀ ਕਰ, ਕਿ ਹੇ ‘ਅਕਾਲ ਪੁਰਖ’ ਦਾਤਾਰ ਪਿਤਾ ! ) ਤੇਰੇ ਤਮਾਮ ਗੁਣਾਂ ਅਤੇ ਪਰਉਪਕਾਰਾਂ ਦਾ ਕੋਈ ਆਦਿ-ਅੰਤ ਨਹੀਂ, (ਮਿਹਰ ਕਰ) ਅਸੀਂ (ਜੀਵ) ਤੇਰੇ ਤੋਂ ਸਦਾ ਕੁਰਬਾਨ ਜਾਈਏ, ਵਾਰਨੇ ਜਾਈਏ।

Rahras (Part 3, Guru Granth Sahib)

0

ਰਹਰਾਸਿ (ਭਾਗ 3)

ੴ ਸਤਿ ਗੁਰ ਪ੍ਰਸਾਦਿ ॥

ਰਾਗੁ ਆਸਾ, ਮਹਲਾ ੪, ਸੋ ਪੁਰਖੁ;

(ਨੋਟ: ਇਸ ਸੰਪੂਰਨ ਸ਼ਬਦ ’ਚ 25 ਤੁਕਾਂ ਹਨ ਜਿਨ੍ਹਾਂ ਵਿੱਚੋਂ 24 ਤੁਕਾਂ ’ਚ ‘ਜੀ’ ਸ਼ਬਦ ਦਰਜ ਹੈ ਭਾਵ ਕੇਵਲ ਪਹਿਲੀ ਤੁਕ ਤੋਂ ਇਲਾਵਾ ਹਰ ਪੰਕਤੀ ਦੇ ਮੱਧ (ਵਿਚਕਾਰ) ‘ਜੀ’ ਦਰਜ ਹੈ ਤੇ ਤੁਕ ਦਾ ਮੱਧ ਹੋਣ ਕਾਰਨ ‘ਜੀ’ ਉਪਰੰਤ ਵਿਸਰਾਮ ਦੇਣ ਦੀ ਵੀ ਜ਼ਰੂਰਤ ਹੈ, ਜਿਸ ਨੂੰ ਸੰਬੋਧਨ ਰੂਪ ਮੰਨ ਕੇ ਵੀ ਵਿਚਾਰਿਆ ਜਾ ਸਕਦਾ ਹੈ, ਪਰ ਅਗਰ ਇਸ ਨੂੰ ਸੰਬੋਧਨ ਸੂਚਕ ਸ਼ਬਦ ਮੰਨੀਏ ਤਾਂ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਇਹ ਸ਼ਬਦ ਕਿਸ ਦੇ ਪ੍ਰਥਾਏ ਸੰਬੋਧਨ ਹੈ ? ਭਾਵ ‘ਅਦ੍ਰਿਸ਼’ ਦੇ; ਜਿਵੇਂ ਕਿ ‘‘ਸਭਿ ਧਿਆਵਹਿ ਤੁਧੁ ਜੀ  !’’ ਵਾਕ ’ਚ ‘ਤੁਧ’ ਪੜਨਾਂਵ ਤੋਂ ਸੰਕੇਤ ਮਿਲਦਾ ਹੈ ਜਾਂ ‘ਸੰਤਹੁ’ ਦਾ; ਜਿਵੇਂ ਕਿ ਚੌਥੀ ਤੁਕ ’ਚ: ‘ਹਰਿ ਧਿਆਵਹੁ ਸੰਤਹੁ ਜੀ  !’ ਦਰਜ ਹੈ।

ਸ਼ਬਦ ਦੇ ਸਮੂਹਿਕ ਭਾਵਾਰਥ ਨੂੰ ਸਾਹਮਣੇ ਰੱਖਦਿਆਂ ਸਪੱਸ਼ਟ ਹੁੰਦਾ ਹੈ ਕਿ ਸ਼ਬਦ ਦੀ ਅਰੰਭਤਾ ਤੇ ਸਮਾਪਤੀ ‘ਅਦ੍ਰਿਸ਼’ ਦੇ ਸੰਬੋਧਨ (ਬੇਨਤੀ) ਰੂਪ (ਮੱਧਮ ਪੁਰਖ, ਇੱਕ ਵਚਨ) ਨੂੰ ਦਰਸਾਉਂਦੀ ਹੈ ਜਦ ਕਿ ਸ਼ਬਦ ਦਾ ਕੁੱਝ ਵਿਚਕਾਰਲਾ ਭਾਗ ਸਿੱਖਿਆ ਵਾਚਕ ਰੂਪ ‘ਸੰਤਹੁ’ (ਦੂਜਾ ਪੁਰਖ, ਬਹੁ ਵਚਨ) ਨੂੰ ਸੰਬੋਧਨ ਕਰਦਾ ਹੈ। ਇਸ ਲਈ ਪੂਰਨ ਸ਼ਬਦ ਪੜ੍ਹਦਿਆਂ ਧਿਆਨ ਦੀ ਇਕਾਗਰਤਾ ਨੂੰ ਬਣਾਏ ਰੱਖਣ ਲਈ ‘ਜੀ’ ਸ਼ਬਦ ਨੂੰ ਕੇਵਲ ਕਾਵ ਤੋਲ ਦਾ ਪ੍ਰਤੀਕ ਮੰਨਣਾ, ਵਧੇਰੇ ਲਾਭਕਾਰੀ ਰਹੇਗਾ।)

ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥

ਉਹ ਸਰਬ ਵਿਆਪਕ ਤੇ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ (ਅਛੋਹ) ਹਰੀ (ਅਦ੍ਰਿਸ਼), ਮਨੁੱਖਾ ਪੰਜ ਗਿਆਨ ਇੰਦ੍ਰਿਆਂ (ਨੱਕ, ਕੰਨ, ਜੀਭ, ਅੱਖਾਂ ਤੇ ਸਪਰਸ਼ (ਛੋਹ) ਭਾਵ ਤੁਚਾ) ਦੀ ਪਕੜ ਤੋਂ ਵੀ ਅਪਹੁੰਚ ਹੈ, ਅਛੋਹ ਹੈ, ਅਪਰੰਪਰ ਹੈ ਭਾਵ ਉਸ ਅਗੰਮ ਹਰੀ ਦਾ ਆਦਿ ਅੰਤ ਨਹੀਂ।

ਸਭਿ ਧਿਆਵਹਿ, ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ॥       ਉਚਾਰਨ : ਧਿਆਵਹਿਂ (ਧਿਆਵੈਂ)।

ਹੇ ਸਦੀਵੀ ਸਥਿਰ ਤੇ ਸਭ (ਨਾਸ਼ਵਾਨ ਰੂਪ) ਨੂੰ ਬਣਾਉਣ ਵਾਲ਼ੇ ਹਰੀ (ਅਦ੍ਰਿਸ਼) ਜੀਓ ! ਤਮਾਮ (ਅਸਥਾਈ ਜੀਵ) ਤੁਸਾਂ ਨੂੰ ਯਾਦ ਕਰਦੇ ਹਨ ਭਾਵ ਤੇਰੇ ਹੁਕਮ ਵਿੱਚ ਵਿਚਰਦੇ (ਤੁਰਦੇ-ਫਿਰਦੇ) ਹਨ।

ਸਭਿ ਜੀਅ, ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ॥         ਉਚਾਰਨ : ਜੀ… , ਤੁਮ੍ਹਾਰੇ, ਜੀਆਂ।

ਸਭ ਜੀਵ ਤੁਮ੍ਹਾਰੇ (ਰਾਹੀਂ ਪੈਦਾ ਹੋਏ ਹਨ ਤੇ) ਤੂੰ ਹੀ (ਸਭ) ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਹੈਂ ਭਾਵ ਸਭ ਜੀਵਾਂ ਦਾ ਦਾਤਾਰ ਪਿਤਾ ਹੈਂ।

ਹਰਿ ਧਿਆਵਹੁ ਸੰਤਹੁ  ! ਜੀ; ਸਭਿ ਦੂਖ ਵਿਸਾਰਣਹਾਰਾ ॥         ਉਚਾਰਨ : ਧਿਆਵੋ, ਸੰਤੋ।

(ਤਾਂ ਤੇ) ਹੇ ਸਤ੍ਯ ਉੱਤੇ ਪਹਿਰਾ ਦੇਣ ਵਾਲ਼ੇ ਸੰਤ ਜਨੋ  ! (ਉਸ) ਹਰੀ (ਦੀ ਰਜ਼ਾ ਵਿੱਚ ਵਿਚਰ ਰਹੇ ਹੋ, ਨੂੰ) ਸਵੀਕਾਰ ਕਰੋ, ਜੋ ਤਮਾਮ ਦੁੱਖਾਂ ਨੂੰ ਨਸ਼ਟ ਕਰਨ ਵਾਲ਼ਾ ਹੈ ਭਾਵ ਸਮਾਜਿਕ ਬੁਰਿਆਈਆਂ ਨਾਲ਼ ਲੜਨ ਦੀ ਸ਼ਕਤੀ ਬਖ਼ਸ਼ਸ਼ ਕਰਦਾ ਹੈ।

ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ ਜੀ; ਕਿਆ ਨਾਨਕ ਜੰਤ ਵਿਚਾਰਾ  ? ॥੧॥

ਹੇ ਨਾਨਕ  ! ਆਖ, ਕਿ ਹਰੀ ਆਪ ਹੀ (ਦਾਤਾਰ ਰੂਪ ’ਚ ਸਭ ਦਾ) ਮਾਲਕ ਹੈ ਤੇ ਆਪ ਹੀ (ਦਾਤਾਂ ਜਾਂ ਬਖ਼ਸ਼ਸ਼ਾਂ ਗ੍ਰਹਿਣ ਕਰਨ ਵਾਲ਼ਾ) ਨੌਕਰ ਹੈ, ਆਗਿਆਪਾਲਕ (ਆਗਿਆਕਾਰ) ਹੈ (ਉਸ ਦੀ ਪ੍ਰੇਰਨਾ ਤੋਂ ਬਿਨਾਂ, ਉਸ ਦੀ ਰਜ਼ਾ ਨੂੰ ਸਵੀਕਾਰਨਾ ਜਾਂ ਅਸਵੀਕਾਰ ਕਰਨ ਵਾਲ਼ਾ) ਜੀਵ ਵਿਚਾਰਾ ਕੌਣ ਹੋ ਸਕਦਾ ਹੈ ? ਭਾਵ ਮਨੁੱਖ ਪਾਸ ਉਸ ਦਾ ਹੁਕਮ ਅਦੂਲੀ ਕਰਨ ਦੀ ਸਮਰੱਥਾ ਨਹੀਂ।

(ਨੋਟ: ਉਕਤ ਉਪਦੇਸ਼ ਰਾਹੀਂ ਬੋਧ ਹੁੰਦਾ ਹੈ ਕਿ ਮਨੁੱਖ ਅੰਦਰ ਭਗਤੀ ਭਾਵਨਾ ਪੈਦਾ ਹੋਣੀ ਜਾਂ ਨਾ ਪੈਦਾ ਹੋਣੀ ਹਰੀ ਦੇ ਹੁਕਮ ਵਿੱਚ ਹੈ, ਜਿਸ ਨੂੰ ਉਸ ਦਾ ਖੇਲ ਜਾਂ ਮਨੁੱਖਾ ਨਸੀਬ ਆਦਿ ਨਾਂ ਦਿੱਤਾ ਜਾ ਸਕਦਾ ਹੈ।)

ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ; ਹਰਿ ਏਕੋ ਪੁਰਖੁ ਸਮਾਣਾ ॥

ਹੇ ਹਰੀ (ਅਦ੍ਰਿਸ਼) ਜੀਓ ! ਤੂੰ ਸਰਬ ਵਿਆਪਕ (ਵਿੱਥ ਰਹਿਤ ਹੋ ਕੇ) ਹਰ ਇੱਕ ਹਿਰਦੇ ਵਿੱਚ (ਬਿਰਾਜਮਾਨ) ਹੈਂ, ਕੇਵਲ ਤੂੰ ਇੱਕ ਹੀ ਸਰਬ ਵਿਆਪਕ ਸਮਾਇਆ ਹੋਇਆ ਹੈਂ।

ਇਕਿ ਦਾਤੇ, ਇਕਿ ਭੇਖਾਰੀ ਜੀ; ਸਭਿ ਤੇਰੇ ਚੋਜ ਵਿਡਾਣਾ ॥

(ਤੇਰੀ ਵਿਆਪਕਤਾ ਦੇ ਬਾਵਜੂਦ ਵੀ ਤੁਸਾਂ ਨੇ) ਕਈ ਜੀਵ ਦਾਤਾਰ ਬਣਾ ਦਿੱਤੇ ਤੇ ਕਈ (ਉਨ੍ਹਾਂ ਦੀ ਖ਼ੁਸ਼ਾਮਦ ਕਰਨ ਲਈ) ਭਿਖਾਰੀ (ਮੰਗਤੇ) ਬਣਾ ਦਿੱਤੇ, ਤੇਰੇ ਇਹ ਤਮਾਮ ਕੌਤਕ ਅਚੰਭਾ (ਹੈਰਾਨੀ) ਪੈਦਾ ਕਰਨ ਵਾਲ਼ੇ ਹਨ।

ਤੂੰ ਆਪੇ ਦਾਤਾ, ਆਪੇ ਭੁਗਤਾ ਜੀ; ਹਉ, ਤੁਧੁ ਬਿਨੁ, ਅਵਰੁ ਨ ਜਾਣਾ ॥      ਉਚਾਰਨ : ਹਉਂ (ਹੌਂ)।

ਤੂੰ ਆਪ ਹੀ ਦਾਤਾਂ ਬਖ਼ਸ਼ਣ ਵਾਲ਼ਾ ਦਾਤਾਰ ਪਿਤਾ ਹੈਂ ਤੇ ਆਪ ਹੀ ਉਨ੍ਹਾਂ ਪਦਾਰਥਾਂ ਨੂੰ ਭੋਗਣ ਵਾਲ਼ਾ (ਜੀਵ ਰੂਪ ਅਖੌਤੀ ਦਾਤਾਰ ਜਾਂ ਮੰਗਤਾ) ਹੈਂ। ਮੈਂ, ਤੇਰੇ ਤੋਂ ਬਿਨਾਂ (ਅਸਲ ‘ਦਾਤਾ’ ਤੇ ‘ਭੁਗਤਾ’ ਕਿਸੇ) ਹੋਰ ਨੂੰ ਨਹੀਂ ਸਮਝਦਾ।

ਤੂੰ ਪਾਰਬ੍ਰਹਮੁ, ਬੇਅੰਤੁ, ਬੇਅੰਤੁ ਜੀ; ਤੇਰੇ, ਕਿਆ ਗੁਣ ਆਖਿ ਵਖਾਣਾ  ? ॥

ਤੇਰੀ ਹੋਂਦ (ਸ਼ਕਤੀ) ਜਗਤ ਤੋਂ ਪਰੇ ਨਿਰਗੁਣ ਰੂਪ ’ਚ ਅਸੀਮ ਅਸੀਮ ਹੈ, ਤੇਰੇ ਤਮਾਮ ਗੁਣਾਂ ਨੂੰ (ਮੈਂ ਸੀਮਤ ਸੋਚ ਰੱਖਣ ਵਾਲ਼ਾ) ਕਿਵੇਂ ਵਰਣਨ ਕਰਕੇ ਦੱਸਾਂ ?

(ਨੋਟ: ਉਕਤ ਪੰਕਤੀ ’ਚ ਦਰਜ ‘ਵਖਾਣਾ’ ਸ਼ਬਦ ਉੱਤਮ ਪੁਰਖ, ਇੱਕ ਵਚਨ, ਵਰਤਮਾਨ ਕਿਰਿਆ ਹੈ, ਜਿਸ ਦਾ ਉਚਾਰਨ ‘ਵਖਾਣਾਂ’ (ਬਿੰਦੀ ਸਹਿਤ) ਹੋਣਾ ਚਾਹੀਦਾ ਸੀ ਪਰ ਗੁਰਮੁਖੀ ਜਾਂ ਪੰਜਾਬੀ ਭਾਸ਼ਾ ’ਚ ਪੰਜ ਅੱਖਰ (ਙ, ਞ, ਣ, ਨ, ਮ) ਬਿਨਾਂ ਬਿੰਦੀ ਤੋਂ ਵੀ ਅਨੁਨਾਸਕ ਧੁਨ ਪ੍ਰਗਟ ਕਰਨ ਦੀ ਸਮਰੱਥਾ ਰੱਖਦੇ ਹਨ ਇਸ ਲਈ ‘ਵਖਾਣਾ’ ਦਾ ਉਚਾਰਨ ਬਿੰਦੀ ਸਹਿਤ ‘ਵਖਾਣਾਂ’ ਨਹੀਂ ਕੀਤਾ ਜਾ ਸਕਦਾ।)

ਜੋ ਸੇਵਹਿ, ਜੋ ਸੇਵਹਿ ਤੁਧੁ ਜੀ; ਜਨੁ ਨਾਨਕੁ ਤਿਨ ਕੁਰਬਾਣਾ ॥੨॥      ਉਚਾਰਨ : ਸੇਵਹਿਂ, ਤਿਨ੍ਹ।

(ਹੇ ਹਰੀ ਦਾਤਾਰ ਪਿਤਾ ‘ਅਦ੍ਰਿਸ਼’ ਜੀਓ !) ਜਿਹੜੇ ਮਨੁੱਖ ਤੁਹਾਨੂੰ ਸਿਮਰਦੇ (ਭਾਵ ਯਾਦ ਕਰਦੇ) ਹਨ, ਤੇਰੀ ਰਜ਼ਾ ਵਿੱਚ ਚੱਲ ਰਹੇ ਹਾਂ, ਨੂੰ ਸਵੀਕਾਰਦੇ ਹਨ, ਮੈਂ ਦਾਸ ਨਾਨਕ ਉਨ੍ਹਾਂ (ਦੇ ਜੀਵਨ ਕਿਰਦਾਰ) ਤੋਂ ਕੁਰਬਾਨ ਜਾਂਦਾ ਹਾਂ, ਉਨ੍ਹਾਂ ਦੀ ਜੀਵਨ ਜੁਗਤੀ ਜਾਂ ਜੀਵਨਸ਼ੈਲੀ ਨੂੰ ਮੁਬਾਰਕਬਾਦ ਦੇਂਦਾ ਹਾਂ।

ਹਰਿ ਧਿਆਵਹਿ, ਹਰਿ ਧਿਆਵਹਿ ਤੁਧੁ ਜੀ; ਸੇ ਜਨ ਜੁਗ ਮਹਿ ਸੁਖਵਾਸੀ ॥      ਉਚਾਰਨ : ਧਿਆਵਹਿਂ।

ਹੇ ਹਰੀ ਜੀਓ ! ਜੋ ਮਨੁੱਖ ਤੁਸਾਂ ਨੂੰ ਯਾਦ ਕਰਦੇ ਹਨ ਉਹ ਭਗਤ ਸੰਸਾਰ ਵਿੱਚ ਅਨੰਦਮਈ ਰਹਿੰਦੇ ਹਨ।

ਸੇ ਮੁਕਤੁ, ਸੇ ਮੁਕਤੁ ਭਏ, ਜਿਨ ਹਰਿ ਧਿਆਇਆ ਜੀ; ਤਿਨ ਤੂਟੀ ਜਮ ਕੀ ਫਾਸੀ ॥      ਉਚਾਰਨ : ਜਿਨ੍ਹ, ਤਿਨ੍ਹ, ਫਾਂਸੀ।

(ਕਿਉਂਕਿ) ਜਿਨ੍ਹਾਂ ਨੇ ਵੀ ਹਰੀ ਨੂੰ ਚੇਤੇ ਕੀਤਾ ਉਨ੍ਹਾਂ ਅੰਦਰੋਂ ਵਿਕਾਰਾਂ ਦੇ ਮੁਕਾਬਲੇ ਪਲ ਪਲ ਦੀ ਹਾਰ ਹੁੰਦੀ ਆ ਰਹੀ, ਖ਼ਤਮ ਹੋ ਗਈ। ਉਹ (ਵਿਕਾਰਾਂ ਦੀ ਪਕੜ ਵੱਲੋਂ) ਬਿਲਕੁਲ ਅਜ਼ਾਦ ਹੋ ਗਏ।

ਜਿਨ ਨਿਰਭਉ, ਜਿਨ ਹਰਿ ਨਿਰਭਉ, ਧਿਆਇਆ ਜੀ; ਤਿਨ ਕਾ ਭਉ ਸਭੁ ਗਵਾਸੀ ॥     ਉਚਾਰਨ : ਜਿਨ੍ਹ, ਤਿਨ੍ਹ।

ਜੋ, ਹਰ ਪ੍ਰਕਾਰ ਦੇ ਡਰ ਤੋਂ ਮੁਕਤ (ਨਿਡਰ) ਹਰੀ ਨੂੰ ਯਾਦ ਕਰਦੇ ਹਨ (ਕੂੜ ਜਾਂ ਪਾਪ ਦੀ ਬਜਾਏ ਸਚਾਈ ਨਾਲ਼ ਜੁੜਨ ਕਾਰਨ, ਉਨ੍ਹਾਂ ਦੀ ਸਿਮਰਨ-ਸ਼ਕਤੀ) ਉਨ੍ਹਾਂ ਦਾ ਵੀ ਹਰ ਪ੍ਰਕਾਰ ਦਾ ਡਰ-ਸਹਿਮ (ਖੌਫ਼) ਦੂਰ ਕਰ ਦੇਵੇਗੀ (ਸੋ ਡਰੈ, ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ (ਖ਼ੁਸ਼, ਨਿਡਰ)॥ ਮ: ੪/੮੪)।

ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰਿ ਜੀ; ਤੇ ਹਰਿ ਹਰਿ ਰੂਪਿ ਸਮਾਸੀ ॥       ਉਚਾਰਨ : ਜਿਨ੍ਹ।

ਜਿਨ੍ਹਾਂ ਨੇ ਪਿਆਰੇ ਹਰੀ ਨੂੰ ਨਿਰੰਤਰ ਚੇਤੇ ਕੀਤਾ ਉਹ ਨਿਰੋਲ ਹਰੀ ਦੇ ਰੂਪ (ਸ਼ਕਤੀ) ਵਿੱਚ ਹੀ ਸਮਾ (ਲੀਨ ਹੋ) ਜਾਣਗੇ, ਮਗਨ (ਮਸਤ) ਹੋ ਜਾਣਗੇ।

ਸੇ ਧੰਨੁ, ਸੇ ਧੰਨੁ, ਜਿਨ ਹਰਿ ਧਿਆਇਆ ਜੀ; ਜਨੁ ਨਾਨਕੁ ਤਿਨ ਬਲਿ ਜਾਸੀ ॥੩॥      ਉਚਾਰਨ : ਜਿਨ੍ਹ, ਤਿਨ੍ਹ।

ਜਿਨ੍ਹਾਂ ਨੇ (ਉਕਤ ਲਗਨ / ਰੁਚੀ ਨਾਲ਼) ਹਰੀ ਨੂੰ ਯਾਦ ਕੀਤਾ, ਉਹ ਮਨੁੱਖਾ ਜੀਵਨ ਸ਼ਲਾਘਾਯੋਗ ਹਨ, ਕਾਬਲੇ ਤਾਰੀਫ਼ ਹਨ। ਦਾਸ ਨਾਨਕ ਵੀ ਉਨ੍ਹਾਂ ਤੋਂ ਕੁਰਬਾਨ ਜਾਵੇਗਾ।

(ਨੋਟ: ਗੁਰਬਾਣੀ ਲਿਖਤ ਅਨੁਸਾਰ ਕਿਸੇ ਵੀ ਸ਼ਬਦ ਦੇ ਅੰਤ ’ਚ ‘ਸ’ ਅੱਖਰ ਨੂੰ ਅਗਰ ਸਿਹਾਰੀ, ਔਂਕੜ ਜਾਂ ਬਿਹਾਰੀ ਆਦਿ ਲੱਗੀ ਹੋਵੇ ਤਾਂ ਉਹ ਤਮਾਮ ਸ਼ਬਦ ਭਵਿੱਖ ਕਾਲ ਦਾ ਸੂਚਕ ਹੁੰਦਾ ਹੈ; ਜਿਵੇਂ ਕਿ: ‘‘ਹੈ ਭੀ ਸਚੁ, ਨਾਨਕ  ! ਹੋਸੀ (ਹੋਏਗਾ) ਭੀ ਸਚੁ ॥੧॥’’ (ਜਪੁ), ਇਸ ਤਰ੍ਹਾਂ ਹੀ ਉਕਤ ਤਿੰਨੇ ਪੰਕਤੀਆਂ ਦੇ ਅਖੀਰ ’ਚ ਆਏ ਸ਼ਬਦ ‘ਗਵਾਸੀ’ (ਦੂਰ ਕਰੇਗਾ), ‘ਸਮਾਸੀ’ (ਲੀਨ ਹੋਵੇਗਾ), ‘ਜਾਸੀ’ (ਕੁਰਬਾਨ ਜਾਵੇਗਾ) ਅਰਥ, ਦਰੁਸਤ ਜਾਪਦੇ ਹਨ। ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਲਈ ਵੇਖੋ ‘ਮਹਾਨ ਕੋਸ਼’ ’ਚ ਉਕਤ ਤਿੰਨੇ ਸ਼ਬਦਾਂ ਦੇ ਅਰਥ।)

ਤੇਰੀ ਭਗਤਿ, ਤੇਰੀ ਭਗਤਿ ਭੰਡਾਰ ਜੀ; ਭਰੇ ਬਿਅੰਤ ਬੇਅੰਤਾ ॥

(ਹੇ ਦਿਆਲੂ ਦਾਤਾਰ ਪਿਤਾ ਜੀਓ !) ਤੇਰੀ ਭਗਤੀ ਜਾਂ ਪਿਆਰ ਭਾਵਨਾ (ਹਮਦਰਦੀ) ਨਾਲ਼ ਅਥਾਹ ਖ਼ਜ਼ਾਨੇ ਭਰੇ ਪਏ ਹਨ (ਹਰਿ ਭਗਤਿ, ਹਰਿ ਕਾ ਪਿਆਰੁ ਹੈ.. ॥ ਮ: ੩/੨੮)।

ਤੇਰੇ ਭਗਤ, ਤੇਰੇ ਭਗਤ ਸਲਾਹਨਿ ਤੁਧੁ ਜੀ; ਹਰਿ ਅਨਿਕ ਅਨੇਕ ਅਨੰਤਾ ॥

ਹੇ ਹਰੀ ਜੀਓ  ! (ਉਨ੍ਹਾਂ ਖ਼ਜ਼ਾਨਿਆਂ ’ਚੋਂ ਪ੍ਰਾਪਤ ਹੋਣ ਵਾਲ਼ੀ ਮਿਹਰਬਾਨ ਦ੍ਰਿਸ਼ਟੀ ਦੀ ਚਾਹਤ ਲਈ) ਤੇਰੇ ਅਗਣਿਤ ਭਗਤ (ਸ਼ਰਧਾਲੂ) ਤੈਨੂੰ ਚੇਤੇ ਕਰਦੇ ਹਨ ਭਾਵ ਤੇਰੀ ਦਇਆ ਦ੍ਰਿਸ਼ਟੀ ਦਾ ਪਾਤਰ ਬਣਨ ਲਈ ਤੇਰੇ ਅਣਗਿਣਤ ਸੇਵਕ, ਤੇਰੀ ਹੋਂਦ ਨੂੰ ਸਵੀਕਾਰਦੇ ਹਨ।

ਤੇਰੀ ਅਨਿਕ, ਤੇਰੀ ਅਨਿਕ, ਕਰਹਿ ਹਰਿ ਪੂਜਾ ਜੀ; ਤਪੁ ਤਾਪਹਿ, ਜਪਹਿ ਬੇਅੰਤਾ ॥    ਉਚਾਰਨ : ਕਰਹਿਂ, ਤਾਪਹਿਂ, ਜਪਹਿਂ।

ਹੇ ਹਰੀ ਜੀਓ  ! ਅਣਗਿਣਤ ਜੀਵ (ਹੱਥਾਂ ਨਾਲ਼) ਤੇਰੀ ਪੂਜਾ ਕਰਦੇ ਹਨ, ਕਈ ਅੱਗ ਦਾ ਸੇਕ (ਤਾਉ, ਸਰੀਰਕ ਕਸ਼ਟ) ਸਹਾਰਦੇ ਹਨ, ਬੇਅੰਤ (ਜੀਭ ਨਾਲ਼ ਜਪੁ) ਜਪਦੇ ਹਨ।

ਤੇਰੇ ਅਨੇਕ, ਤੇਰੇ ਅਨੇਕ, ਪੜਹਿ ਬਹੁ ਸਿਮ੍ਰਿਤਿ ਸਾਸਤ ਜੀ; ਕਰਿ ਕਿਰਿਆ ਖਟੁ ਕਰਮ ਕਰੰਤਾ ॥    ਉਚਾਰਨ : ਪੜ੍ਹਹਿਂ, ਸ਼ਾਸਤ।

ਤੇਰੇ (ਨਾਂ ਨੂੰ ਆਧਾਰ ਬਣਾ ਕੇ) ਅਨੇਕਾਂ ਮਨੁੱਖ (31) ਸਿਮਰਤੀਆਂ, (6) ਸ਼ਾਸਤਰ ਆਦਿ ਪੜ੍ਹਦੇ ਹਨ ਤੇ ਉਨ੍ਹਾਂ (ਮਨੂ ਸਿਮਰਤੀ ਆਦਿ) ਦੁਆਰਾ ਦੱਸੇ ਗਏ 6 ਕਰਮ (ਵਗ਼ੈਰਾ ਕਰਮਕਾਂਡ) ਮਿੱਥ ਕੇ ਕਿਰਿਆ ਕਰਦੇ ਹਨ।

(ਨੋਟ: (1). 31 ਮੁੱਖ ਸਿਮ੍ਰਤੀਆਂ ਹਨ, ਇਨ੍ਹਾਂ ’ਚ ਹੀ 18 ਤੇ 28 ਆ ਜਾਂਦੀਆਂ ਹਨ: ਮਨੁ ਸਿਮ੍ਰਿਤਿ, ਯਾਗ੍ਯਵਲਕ੍ਯ, ਲਘੁ ਅਤ੍ਰਿ, ਅਤ੍ਰਿ, ਵ੍ਰਿੱਧ ਅਤ੍ਰਿ, ਵਿਸਨੁ, ਲਘੁ ਹਾਰੀਤ, ਵ੍ਰਿੱਧ ਹਾਰੀਤ, ਔਸ਼ਨਸ, ਔਸ਼ਨਸ ਸੰਹਿਤਾ, ਆਂਗਿਰਸ, ਯਮ, ਆਪਸਤੰਬ, ਸੰਵ੍ਰਤ, ਕਾਤ੍ਯਾਯਾਨ, ਵ੍ਰਿੱਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕਸ਼, ਗੌਤਮ, ਵ੍ਰਿੱਧ ਗੌਤਮ, ਸ਼ਾਤਾਤਪ, ਵਾਸਿਸ੍ਠ, ਪੁਲਸ੍ਤਯ, ਬੁਧ, ਕਸ਼੍ਯਪ ਤੇ ਨਾਰਦ ਸਿਮ੍ਰਿਤਿ। (ਮਹਾਨ ਕੋਸ਼)

(2). ਛੇ ਸ਼ਾਸਤਰ ਹਨ: ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ ਤੇ ਵੇਦਾਂਤ।

(3). ਖਟੁ (ਛੇ) ਕਰਮ ਹਨ: ਪੜ੍ਹਨਾ ਤੇ ਪੜ੍ਹਾਉਣਾ, ਯੱਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਲੈਣਾ।)

ਸੇ ਭਗਤ, ਸੇ ਭਗਤ ਭਲੇ, ਜਨ ਨਾਨਕ ਜੀ; ਜੋ ਭਾਵਹਿ, ਮੇਰੇ ਹਰਿ ਭਗਵੰਤਾ ॥੪॥       ਉਚਾਰਨ : ਭਾਵਹਿਂ।

ਹੇ ਦਾਸ ਨਾਨਕ  ! (ਆਖ, ਕਿ ਕੇਵਲ) ਉਹੀ ਰੱਬੀ ਸੇਵਕ ਭਲੇ ਪੁਰਸ਼ ਹੁੰਦੇ ਹਨ ਜੋ ਸਭ ਦੇ ਪਿਆਰੇ ਹਰੀ ਮਾਲਕ ਨੂੰ ਪਸੰਦ ਆ ਜਾਂਦੇ ਹਨ (ਭਾਵ ਜਿਨ੍ਹਾਂ ਦੁਆਰਾ ‘ਅਦ੍ਰਿਸ਼’ ਦੀ ਹੋਂਦ ਸਵੀਕਾਰਨਾ ਹਰੀ ਨੂੰ ਪਸੰਦ ਆ ਜਾਵੇ ਉਨ੍ਹਾਂ ਦਾ ਜੀਵਨ ਹੀ ਗੁਣਕਾਰੀ ਬਣਦਾ ਹੈ, ਤਾਂ ਤੇ ਉਕਤ ‘ਜਪ, ਤਪ, ਪੂਜਾ’ ਆਦਿ ਕਰਮ ਨਾ ਤਾਂ ‘ਅਦ੍ਰਿਸ਼’ ਦੀ ਹੋਂਦ ਨੂੰ ਸਵੀਕਾਰਨ ਲਈ ਕੀਤੇ ਜਾਂਦੇ ਹਨ ਤੇ ਨਾ ਹੀ ਇਸ ਕਿਰਿਆ ਨਾਲ਼ ‘ਅਦ੍ਰਿਸ਼’ ਪ੍ਰਸੰਨ ਹੁੰਦਾ ਹੈ)।

ਤੂੰ ਆਦਿ ਪੁਰਖੁ, ਅਪਰੰਪਰੁ ਕਰਤਾ ਜੀ; ਤੁਧੁ ਜੇਵਡੁ, ਅਵਰੁ ਨ ਕੋਈ ॥

(ਹੇ ਹਰੀ ‘ਅਦ੍ਰਿਸ਼’ ਜੀਓ ! ) ਤੂੰ (ਸ੍ਰਿਸ਼ਟੀ ਦਾ) ਮੂਲ (ਮੁੱਢ), ਸਰਬ ਵਿਆਪਕ, ਜੀਵਾਂ ਦੀ ਪਕੜ ਤੋਂ ਬਹੁਤ ਪਰੇ, ਬ੍ਰਹਿਮੰਡ ਦਾ ਰਚੇਤਾ ਹੈਂ, ਤੇਰੇ ਬਰਾਬਰ (ਅਸੀਮ ਸ਼ਕਤੀ ਦਾ ਮਾਲਕ) ਹੋਰ ਕੋਈ ਨਹੀਂ।

ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ; ਤੂੰ ਨਿਹਚਲੁ ਕਰਤਾ ਸੋਈ ॥

ਤੇਰੀ ਹੋਂਦ ਆਦਿ ਕਾਲ ਤੋਂ ਇੱਕ ਸਮਾਨ ਹੈ ਤੇ ਸਦੀਵੀ (ਅੰਤ ਕਾਲ ਤੱਕ) ਇੱਕ ਸਮਾਨ ਰਹਿਣ ਵਾਲ਼ੀ ਹੈ (ਕਿਉਂਕਿ ਤੂੰ) ਸਥਿਰ (ਹੈਂ ਤੇ ਅਸਥਿਰ ਕੁਦਰਤ ਨੂੰ) ਬਣਾਉਣ ਵਾਲ਼ਾ ਤੇ ‘ਸੋਈ’ (ਸੰਭਾਲ਼ਨ ਵਾਲ਼ਾ) ਹੈਂ।

ਤੁਧੁ ਆਪੇ ਭਾਵੈ, ਸੋਈ ਵਰਤੈ ਜੀ; ਤੂੰ ਆਪੇ ਕਰਹਿ, ਸੁ ਹੋਈ ॥         ਉਚਾਰਨ : ਕਰਹਿਂ।

ਆਪ ਹੀ ਤੈਨੂੰ ਜੋ ਪਸੰਦ ਹੈ ਉਹੀ (ਵਰਤਾਰਾ, ਜਗਤ ਵਿੱਚ) ਵਰਤਦਾ ਹੈ, ਜੋ ਤੂੰ ਆਪ ਹੀ ਕਰਨਾ ਚਾਹੁੰਦਾ ਹੈਂ ਉਹੀ (ਚੰਗਾ-ਮੰਦਾ ਸਲੂਕ, ਵਿਹਾਰ) ਹੁੰਦਾ ਹੈ।

ਤੁਧੁ ਆਪੇ, ਸ੍ਰਿਸਟਿ ਸਭ ਉਪਾਈ ਜੀ; ਤੁਧੁ ਆਪੇ ਸਿਰਜਿ, ਸਭ ਗੋਈ ॥          ਉਚਾਰਨ : ਸ੍ਰਿਸ਼ਟਿ।

(ਆਪਣੇ ਮਨ-ਪਰਚਾਵੇ ਲਈ) ਤੂੰ ਆਪ ਹੀ ਸਾਰੀ ਕੁਦਰਤ ਪੈਦਾ ਕੀਤੀ ਤੇ ਆਪ ਹੀ (ਕਈ ਵਾਰ ਅਜਿਹੀ ਰਚਨਾ ਪਹਿਲਾਂ) ਬਣਾ ਕੇ ਸਾਰੀ ਦੀ ਸਾਰੀ ਗੁਪਤ (ਅਲੋਪ) ਕੀਤੀ, ਨਾਸ ਕੀਤੀ।

ਜਨੁ ਨਾਨਕੁ ਗੁਣ ਗਾਵੈ ਕਰਤੇ ਕੇ, ਜੀ; ਜੋ ਸਭਸੈ ਕਾ ਜਾਣੋਈ ॥੫॥੧॥

(ਹਰੀ ਦਾ) ਦਾਸ ਨਾਨਕ ਵੀ (ਅਜਿਹੇ) ਕਰਤਾਰ ਦੇ ਗੁਣ ਗਾਉਂਦਾ ਹੈ, ਜੋ ਸਭਨਾਂ ਦੇ ਮਨ ਦੀ ਜਾਣਨਹਾਰ ਹੈ।

Rahras (Part 4, Guru Granth Sahib)

0

ਰਹਰਾਸਿ (ਭਾਗ-4)

ਆਸਾ ਮਹਲਾ ੪ ॥

ਤੂੰ ਕਰਤਾ ਸਚਿਆਰੁ; ਮੈਡਾ ਸਾਂਈ ॥        ਉਚਾਰਨ : ਮੈਂਡਾ।

(ਹੇ ਪ੍ਰਭੂ  ! ) ਤੂੰ (ਨਾਸ਼ਵਾਨ) ਸ੍ਰਿਸ਼ਟੀ ਦਾ ਰਚੇਤਾ ਹੈਂ ਅਤੇ ਆਪ ਸਦੀਵੀ ਸਥਿਰ ਤੇ ਮੇਰਾ ਮਾਲਕ ਹੈਂ।

ਜੋ ਤਉ ਭਾਵੈ, ਸੋਈ ਥੀਸੀ; ਜੋ ਤੂੰ ਦੇਹਿ, ਸੋਈ ਹਉ ਪਾਈ ॥੧॥ ਰਹਾਉ ॥    ਉਚਾਰਨ : ਦੇਹਿਂ, ਹਉਂ, ਪਾਈਂ।

ਜੋ ਤੈਨੂੰ ਪਸੰਦ ਹੈ ਉਹੀ (ਕੁਦਰਤ ’ਚ) ਹੋਵੇਗਾ (ਇਸ ਲਈ) ਜੋ ਤੂੰ ਬਖ਼ਸ਼ ਕਰਦਾ ਹੈਂ, ਮੈਂ ਵੀ ਉਹੀ ਪ੍ਰਾਪਤ ਕਰਦਾ ਹਾਂ।

(ਨੋਟ: ਗੁਰਮੁਖੀ ਭਾਸ਼ਾ ’ਚ, ਜਿਨ੍ਹਾਂ ਕਿਰਿਆਵਾਚੀ ਸ਼ਬਦ ਦੇ ਅੰਤ ’ਚ ‘ਸੁ, ਸਿ, ਸੀ’ ਆਦਿ ਹੋਵੇ ਉਹ ਸ਼ਬਦ ਭਵਿੱਖਕਾਲ ਦੇ ਸੂਚਕ ਹੁੰਦੇ ਹਨ, ਇਸ ਲਈ ਉਕਤ ਪੰਕਤੀ ’ਚ ਦਰਜ ‘ਥੀਸੀ’ ਸ਼ਬਦ ਦਾ ਅਰਥ ‘ਹੋਵੇਗਾ’ ਕੀਤਾ ਗਿਆ ਹੈ; ਜਿਵੇਂ: ‘‘ਹੈ ਭੀ ਸਚੁ, ਨਾਨਕ ! ‘ਹੋਸੀ’ (ਹੋਵੇਗਾ) ਭੀ ਸਚੁ ॥’’ ਜਪੁ)

ਭ ਤੇਰੀ; ਤੂੰ ਸਭਨੀ ਧਿਆਇਆ ॥ ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥    ਉਚਾਰਨ : ਸਭਨੀਂ, ਕਰਹਿਂ।

ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ ਤੇ ਸਾਰੇ ਹੀ ਜੀਵ ਤੈਨੂੰ ਯਾਦ ਕਰਦੇ ਹਨ ਭਾਵ ਤੇਰੇ ਹੁਕਮ ਦਾ ਪਾਲਣ ਕਰਦੇ ਹਨ ਪਰ ਇਨ੍ਹਾਂ ’ਚੋਂ ਜਿਸ ਉੱਤੇ ਤੂੰ ਕਿਰਪਾ ਕਰਦਾ ਹੈਂ ਉਸ ਨੇ ਹੀ ਤੇਰਾ ਨਾਮ-ਰਤਨ ਪ੍ਰਾਪਤ ਕੀਤਾ ਹੈ ਭਾਵ ਤੇਰੀ ਹੋਂਦ ਨੂੰ ਸਵੀਕਾਰਿਆ ਹੈ (ਬਾਕੀ ਸਭ ਨੇ ਨਹੀਂ, ਬੇਸ਼ੱਕ ਉਹ ਵੀ ਤੇਰੇ ਹੁਕਮ ਵਿੱਚ ਹੀ ਚੱਲਦੇ ਹਨ)।

ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥ ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥੧॥

ਗੁਰੂ ਦੀ ਮਤ ਰਾਹੀਂ (ਜਾਂ ਗੁਰੂ ਵੱਲ ਮੁੱਖ ਕਰਨ ਨਾਲ਼ ਨਾਮ-ਰਤਨ) ਲੱਭਿਆ ਜਾ ਸਕਦਾ ਹੈ ਤੇ ਮਨ ਦੀ ਮਤ ਨਾਲ਼ (ਨਾਮ-ਰਤਨ) ਗੁੰਮ ਹੋ ਜਾਂਦਾ ਹੈ (ਭਾਵ ਮਨਮਤ ਕਾਰਨ ਮਨੁੱਖ ਨਾਮ-ਰਤਨ ਨੂੰ ਭੁੱਲ ਜਾਂਦਾ ਹੈ, ਪਰ ਹੇ ਮਾਲਕ ! ਮਨਮਤ ਵੱਲ ਪ੍ਰੇਰ ਕੇ) ਤੈਂ ਆਪ ਹੀ (ਮਨੁੱਖ ਨੂੰ, ਨਾਮ-ਰਤਨ ਤੋਂ) ਦੂਰ ਕੀਤਾ ਹੈ ਤੇ ਆਪ ਹੀ (ਗੁਰਮੁਖ ਬਣਾ ਕੇ ਨਾਮ-ਰਤਨ ਨਾਲ਼ ਮਨੁੱਖਾ ਸੁਰਤਿ ਨੂੰ) ਮਿਲਾ ਦਿੱਤਾ ਹੈ।

ਤੂੰ ਦਰੀਆਉ; ਸਭ ਤੁਝ ਹੀ ਮਾਹਿ ॥ ਤੁਝ ਬਿਨੁ; ਦੂਜਾ ਕੋਈ ਨਾਹਿ ॥          ਉਚਾਰਨ : ਮਾਹਿਂ, ਨਾਹਿਂ।

ਤੂੰ (ਜੀਵਾਤਮਾ ਰੂਪੀ ਬੂੰਦਾਂ ਦਾ ਸੰਗ੍ਰਹਿ) ਸਮੁੰਦਰ ਹੈਂ (ਇਸ ਲਈ ਸਾਰੇ ਜੀਵ) ਤੇਰੇ ਵਿੱਚ ਹੀ ਓਤ-ਪੋਤ (ਲੀਨ) ਹਨ। ਤੇਰੇ ਤੋਂ ਬਗ਼ੈਰ (ਅਜਿਹਾ) ਹੋਰ ਕੋਈ ਨਹੀਂ।

ਜੀਅ ਜੰਤ ਸਭਿ; ਤੇਰਾ ਖੇਲੁ ॥ ਵਿਜੋਗਿ ਮਿਲਿ ਵਿਛੁੜਿਆ; ਸੰਜੋਗੀ ਮੇਲੁ ॥੨॥

ਸਾਰੇ ਜੀਵ-ਜੰਤਾਂ ਦੀ ਹੋਂਦ ਤੇਰਾ ਹੀ ਇੱਕ ਖੇਲ ਹੈ (ਇਸ ਖੇਲ ’ਚ) ਵਿਛੋੜੇ (ਬਦਨਸੀਬ) ਕਾਰਨ (ਮਨੁੱਖਾ ਸਰੀਰ) ਪ੍ਰਾਪਤ ਕਰਕੇ (ਵੀ ਨਾਮ-ਰਤਨ ਤੋਂ ਮਨੁੱਖ) ਵਿਛੁੜ ਜਾਂਦਾ ਹੈ ਤੇ ਸੰਯੋਗ (ਚੰਗੇ ਭਾਗ) ਕਾਰਨ (ਨਾਮ-ਰਤਨ ਪ੍ਰਾਪਤ ਕਰਕੇ ਤੇਰੇ ਨਾਲ਼) ਮਿਲਾਪ ਹੋ ਜਾਂਦਾ ਹੈ।

ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ॥ ਹਰਿ ਗੁਣ; ਸਦ ਹੀ ਆਖਿ ਵਖਾਣੈ ॥       ਉਚਾਰਨ : ਜਾਣਾਇਹਿਂ।

ਜਿਸ ਨੂੰ ਤੂੰ (ਉਕਤ ਸੂਝ) ਸਮਝਾ ਦੇਂਦਾ ਹੈਂ ਉਹੀ ਮਨੁੱਖ (ਨਾਮ-ਰਤਨ ਜਾਂ ਤੇਰੀ ਹੋਂਦ ਉੱਤੇ) ਵਿਸ਼ਵਾਸ ਧਾਰਦਾ ਹੈ ਤੇ ਸਦਾ ਹੀ ਹਰੀ ਦੇ ਗੁਣ ਵਰਣਨ ਕਰਕੇ ਦੱਸਦਾ ਹੈ।

ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥ ਸਹਜੇ ਹੀ; ਹਰਿ ਨਾਮਿ ਸਮਾਇਆ ॥੩॥

ਜਿਸ ਨੇ ਵੀ (ਅਲੌਕਿਕ ਸ਼ਕਤੀ ਨੂੰ ਸਵੀਕਾਰ ਕੇ) ਹਰੀ ਨੂੰ ਯਾਦ ਕੀਤਾ ਉਸ ਨੇ ਅਨੰਦ ਪਾ ਲਿਆ ਤੇ ਆਸਾਨੀ ਨਾਲ਼ ਹਰੀ ਯਾਦ (ਨਾਮ-ਰਤਨ) ਵਿੱਚ ਲੀਨ ਹੋ ਗਿਆ।

ਤੂ ਆਪੇ ਕਰਤਾ; ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ; ਦੂਜਾ ਅਵਰੁ ਨ ਕੋਇ ॥

(ਇਹ ਤਮਾਮ ਮਾਨਸਿਕ ਬਦਲਾਅ) ਤੂੰ ਆਪ ਹੀ ਕਰਨ ਵਾਲ਼ਾ ਹੈਂ ਕਿਉਂਕਿ ਤੇਰੇ ਦੁਆਰਾ ਹੀ ਸਭ ਕੁੱਝ ਹੁੰਦਾ ਹੈ। ਤੇਰੇ ਤੋਂ ਇਲਾਵਾ ਕੋਈ ਹੋਰ (ਪ੍ਰੇਰਨਾ-ਸ੍ਰੋਤ) ਨਹੀਂ।

ਤੂ ਕਰਿ ਕਰਿ ਵੇਖਹਿ; ਜਾਣਹਿ ਸੋਇ ॥ ਜਨ ਨਾਨਕ ! ਗੁਰਮੁਖਿ ਪਰਗਟੁ ਹੋਇ ॥੪॥੨॥     ਉਚਾਰਨ : ਵੇਖਹਿਂ, ਜਾਣਹਿਂ।

ਹੇ ਦਾਸ ਨਾਨਕ ! (ਆਖ ਕਿ, ਹੇ ਕਰਤਾਰ ਜੀਓ ! ) ਤੂੰ (ਆਪ ਹੀ ਇਸ ਕੁਦਰਤ ਰੂਪ ਖੇਲ ਨੂੰ ਭਿੰਨ-ਭਿੰਨ ਰੂਪਾਂ ’ਚ) ਬਣਾ-ਬਣਾ ਕੇ ਵਾਚਦਾ ਹੈਂ ਤੇ (ਜ਼ਰੂਰਤਮੁਤਾਬਕ) ਜੀਵਾਂ ਦੀ ‘ਸੋਇ’ ਭਾਵ ਖ਼ਬਰ-ਸਾਰ (ਜਾਣਕਾਰੀ) ਲੈਂਦਾ ਹੈਂ (ਪਰ ਇਹ ਭੇਤ ਜਾਂ ਰਮਜ਼) ਗੁਰੂ ਦੀ ਮਤ ਗ੍ਰਹਿਣ ਕਰਨ ਨਾਲ਼ ਹੀ ਵਿਸ਼ਵਾਸ ’ਚ ਬਦਲਦੀ ਹੈ ਜਾਂ ਉੱਘੀ ਹੁੰਦੀ ਹੈ।

ਆਸਾ ਮਹਲਾ ੧ ॥

ਤਿਤੁ ਸਰਵਰੜੈ ਭਈਲੇ ਨਿਵਾਸਾ; ਪਾਣੀ ਪਾਵਕੁ ਤਿਨਹਿ ਕੀਆ ॥      ਉਚਾਰਨ : ਤਿਨ੍ਹੈ (ਬਿੰਦੀ ਰਹਿਤ)।

(ਮਨੁੱਖਾ ਦਾ) ਨਿਵਾਸ-ਸਥਾਨ ਉਸ ਦਲਦਲ (ਜਿਲ੍ਹਣ, ਸਰੋਵਰ) ਵਿੱਚ ਹੋਇਆ ਹੈ (ਜਿੱਥੇ) ਉਸ (ਕਰਤਾਰ) ਨੇ ਪਾਣੀ ਦੀ ਬਜਾਏ ਤ੍ਰਿਸ਼ਨਾ ਰੂਪ ਅੱਗ ਬਣਾਈ ਹੈ।

(ਨੋਟ: ਉਕਤ ਪੰਕਤੀ ’ਚ ‘ਕੀਆ’ ਸ਼ਬਦ ਪੁਲਿੰਗ ਹੈ, ਜਿਸ ਦਾ ਅਰਥ ਹੈ: ‘ਕੀਤਾ ਜਾਂ ਬਣਾਇਆ’ । ਧਿਆਨ ਰਹੇ ਕਿ ‘ਪਾਵਕੁ’ ਸ਼ਬਦ ਵੀ ਪੁਲਿੰਗ ਹੈ ਜਿਸ ਦਾ ਪੰਜਾਬੀ ’ਚ ਅਰਥ ਹੈ: ਅੱਗ (ਇਸਤ੍ਰੀ ਲਿੰਗ)। ਗੁਰਬਾਣੀ ’ਚ ਕਿਸੇ ਸ਼ਬਦ ਦੇ ਲਿੰਗ ਨੂੰ ਸਮਝਣਾ ਬਹੁਤ ਹੀ ਆਸਾਨ ਹੈ ਕਿਉਂਕਿ ਅਗਰ ਕਿਸੇ ਸ਼ਬਦ ਨਾਲ਼ ਸੰਬੰਧਕੀ ਚਿੰਨ੍ਹ ਆਇਆਂ ਉਹ ਸ਼ਬਦ ਅੰਤ ਮੁਕਤਾ ਹੁੰਦਾ ਹੋਵੇ ਤਾਂ ਉਹ ਸ਼ਬਦ ਇਸਤ੍ਰੀ ਲਿੰਗ ਨਹੀਂ ਬਲਕਿ ਇੱਕ ਵਚਨ ਪੁਲਿੰਗ ਹੁੰਦਾ ਹੈ; ਜਿਵੇਂ ਕਿ: ‘‘ਨਾਨਕ  ! ਜਿਉ ‘ਪਾਵਕ ਕਾ’ ਸਹਜ ਸੁਭਾਉ ॥’’ (ਮ: ੫/੨੭੨) ਪੰਕਤੀ ’ਚ ‘ਪਾਵਕ’ ਨੂੰ ‘ਕਾ’ ਸੰਬੰਧਕੀ ਚਿੰਨ੍ਹ ਨੇ ਅੰਤ ਮੁਕਤਾ ਕਰ ਦਿੱਤਾ ਇਸ ਲਈ ‘ਪਾਵਕੁ’ ਸ਼ਬਦ ਇੱਕ ਵਚਨ ਪੁਲਿੰਗ ਹੈ, ਨਾ ਕਿ ਇਸਤ੍ਰੀ ਲਿੰਗ; ਤਾਂ ਤੇ ‘‘ਪਾਣੀ ਪਾਵਕੁ ਤਿਨਹਿ ਕੀਆ॥’’ ਦਾ ਅਰਥ ‘ਤ੍ਰਿਸ਼ਨਾ-ਅੱਗ ਰੂਪ ਪਾਣੀ ਉਸ ਨੇ ਕੀਤਾ’ ਅਰਥ ਕਰਨ ਦੀ ਬਜਾਏ ‘ਪਾਣੀ ਰੂਪ ਤ੍ਰਿਸ਼ਨਾ-ਅੱਗ ਉਸ ਨੇ ਕੀਤੀ’ ਵਧੇਰੇ ਦਰੁਸਤ ਜਾਪਦਾ ਹੈ। ਸੰਦੇਹ ਕੇਵਲ ਇਹੀ ਹੈ ਕਿ ‘ਕੀਆ’ ਦਾ ਅਰਥ ‘ਕੀਤੀ’ (ਪੰਜਾਬੀ ਰੂਪ) ਬਣਾ ਲਿਆ ਗਿਆ। )

ਪੰਕਜੁ ਮੋਹ, ਪਗੁ ਨਹੀ ਚਾਲੈ; ਹਮ ਦੇਖਾ, ਤਹ ਡੂਬੀਅਲੇ ॥੧॥      ਉਚਾਰਨ : ਨਹੀਂ, ਤ੍ਹਾਂ।

ਮਾਯਾ-ਮੋਹ ਦਾ ਇਹ ਚਿੱਕੜ (ਅਜਿਹੀ ਤਿਲ੍ਹਕਣ, ਫਿਸਲਣ ਹੈ ਜਿੱਥੇ ਪੂਰਨ ਵਿਸ਼ਵਾਸ ਤੇ ਦ੍ਰਿੜ੍ਹਤਾ ਵਾਲ਼ਾ) ਪੈਰ ਨਹੀਂ ਚੱਲਦਾ। ਸਾਡੇ ਵੇਖਦਿਆਂ ਇੱਥੇ (ਦਲਦਲ ’ਚ ਅਨੇਕਾਂ ਵਿਸ਼ਵਾਸ ਵਿਹੂਣੇ) ਡੁੱਬ ਗਏ।

(ਨੋਟ: ਗੁਰਮਤਿ ਅਨੁਸਾਰ ਵਿਕਾਰਾਂ ਦੀ ਮਾਰ ਜਾਂ ਧੱਕਾ, ਤੋਂ ਭਾਵ ਸਚਾਈ ਉੱਤੇ ਪੂਰਨ ਵਿਸ਼ਵਾਸ ਤੇ ਦ੍ਰਿੜ੍ਹਤਾ ਨਾ ਬਣਨ ਦੇਣਾ ਹੈ; ਜਿਵੇਂ ਕਿ: ‘‘ਸੂਧੇ, ਸੂਧੇ, ਰੇਗਿ ਚਲਹੁ ਤੁਮ; ਨਤਰ (ਨਹੀਂ ਤਾਂ), ਕੁਧਕਾ ਦਿਵਈਹੈ ਰੇ ॥੧॥ ਰਹਾਉ ॥’’ (ਭਗਤ ਕਬੀਰ/੮੫੫) ਭਾਵ ਹੇ ਭਾਈ  ! ਸਿੱਧੇ-ਸਿੱਧੇ ਭਾਵ ਸਚਾਈ ਵਾਲ਼ੇ ਰਸਤੇ ’ਚ ਚੱਲੋ, ਨਹੀਂ ਤਾਂ ਵਿਕਾਰਾਂ ਵਾਲ਼ਾ ਬੁਰਾ ਧੱਕਾ ਵੱਜੇਗਾ, ਪਰ ਤਰਕਵਿਤਰਕ ਤੇ ਅਗਿਆਨਤਾ ਕਾਰਨ ‘‘ਅਹਰਣਿ ਮਤਿ; ਵੇਦੁ ਹਥੀਆਰੁ ॥’’ (ਜਪੁ) ਬਚਨ ਤੋਂ ਤਿਲ੍ਹਕਿਆ ਜੀਵਨ; ਕੰਵਲ਼-ਫੁੱਲ ਦੀ ਖ਼ੁਸ਼ਬੋ ’ਚ ਮਸਤ ਹੋਏ ਭੌਰੇ ਵਾਙ ਫੁੱਲ ਦੀਆਂ ਪੱਤੀਆਂ (ਮਾਯਾ-ਮੋਹ) ’ਚ ਹੀ ਆਪਣੇ ਪੰਖ ਕੈਦ ਕਰਵਾ ਲੈਂਦਾ ਹੈ: ‘‘ਪੰਕਜਫਾਥੇ ਪੰਕ (ਕਮਲ-ਫੁੱਲ ’ਚ ਫਸੇ ਖੰਭ); ਮਹਾ ਮਦ ਗੁੰਫਿਆ (ਭਿਆਨਕ ਖ਼ੁਸ਼ਬੋ ’ਚ ਮਸਤ ਹੋਣ ਕਾਰਨ) ॥’’ ਮ: ੫/੧੩੬੨)

ਮਨ !  ਏਕੁ ਨ ਚੇਤਸਿ; ਮੂੜ ਮਨਾ ! ॥ ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥    ਉਚਾਰਨ : ਮੂੜ੍ਹ।

ਹੇ ਨਾ-ਸਮਝ ਮਨ !  ਤੂੰ ‘ਏਕੁ’ (‘ੴ’ ਹੋਂਦ ਨੂੰ) ਯਾਦ (ਸਵੀਕਾਰ) ਨਹੀਂ ਕਰਦਾ। ਉਸ ਹਰੀ ਯਾਦ ਤੋਂ ਵਿਛੱੜਨ ਕਾਰਨ ਤੇਰੇ ਕੀਮਤੀ ਮਨੁੱਖਾ ਸੁਆਸ (ਗੁਣ) ਬਰਬਾਦ ਹੋ ਰਹੇ ਹਨ ‘‘ਗਨੰਤ ਸ੍ਵਾਸਾ; ਭੈਯਾਨ ਧਰਮੰ (ਭਿਅੰਕਰ ਧਰਮਰਾਜ)॥’’ ਮ: ੫/੧੩੫੪) ।

ਨਾ ਹਉ ਜਤੀ, ਸਤੀ, ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ॥   ਉਚਾਰਨ : ਹਉਂ, ਨਹੀਂ, ਪੜ੍ਹਿਆ।

(ਹੇ ਕੁਦਰਤ ਦੇ ਰਚਨਹਾਰ ‘ੴ’ ! ) ਨਾ ਮੈਂ ਗੁਰੂ ਉਪਦੇਸ਼ (ਸੁਣਿਆ ਤੇ) ਪੜ੍ਹਿਆ, ਨਾ ਸੰਜਮਤਾ ਗ੍ਰਹਿਣ ਕੀਤੀ ਤੇ ਨਾ ਹੀ (ਤੰਗ-ਦਿਲੀ ਦੀ ਥਾਂ) ਉਦਾਰਤਾ ਆਈ (ਵਿਕਾਰੀ ਦ੍ਰਿਸ਼ਟੀ ਤੇ ਕੰਜੂਸਪੁਣੇ ਕਾਰਨ) ਅਗਿਆਨਤਾ, ਮੂਰਖਤਾਈ ਆਦਿ ‘ਜਨਮੁ’ ਭਾਵ ਪੈਦਾ ਹੋ ਗਈ।

ਪ੍ਰਣਵਤਿ ਨਾਨਕ, ਤਿਨ ਕੀ ਸਰਣਾ; ਜਿਨ, ਤੂ ਨਾਹੀ ਵੀਸਰਿਆ ॥੨॥੩॥          ਉਚਾਰਨ : ਸ਼ਰਣਾ, ਤੂੰ, ਨਾਹੀਂ।

(ਤੇਰਾ ਭਰੋਸੇ ਨਾਲ਼) ਨਾਨਕ ਬੇਨਤੀ ਕਰਦਾ ਹੈ (ਕਿ ਮੈਨੂੰ) ਉਨ੍ਹਾਂ (ਗੁਰੂ ਪਿਆਰਿਆਂ) ਦੀ ਸੰਗਤ ਬਖ਼ਸ਼ੋ, ਜਿਨ੍ਹਾਂ (ਅੰਦਰੋਂ) ਤੇਰੀ ਯਾਦ ਕਦੇ ਨਹੀਂ ਭੁਲਦੀ (ਭਾਵ ਜੋ ਤੇਰੀ ਸ਼ਕਤੀ ਉੱਤੇ ਪੂਰਨ ਵਿਸ਼ਵਾਸ ਰੱਖਦੇ ਹਨ)।

(ਨੋਟ: ‘ਸੋ ਦਰੁ’ ਸਿਰਲੇਖ ਅਧੀਨ ਦਰਜ ਰਹਰਾਸਿ ਦੇ ਇਨ੍ਹਾਂ 9 ਸ਼ਬਦਾਂ ’ਚ ਆਮ ਤੌਰ ’ਤੇ ਵਿਸ਼ਾ ਨਿਰਾਕਾਰ ਦੇ ਰੂ-ਬਰੂ ਹੋ ਕੇ ਬੇਨਤੀ ਰੂਪ ਨਾਲ਼ ਸੰਬੰਧਿਤ ਹੈ। ‘ਸੋ ਦਰੁ’ ਸਿਰਲੇਖ ਦੀ ਸਮਾਪਤੀ ’ਚ ਕੀਤੀ ਗਈ ਵਿਚਾਰ, ਕਿ ਕਰਤਾਰ ਦੇ ਸਿਮਰਨ ਦੌਰਾਨ ਮਨ ਦੀ ਇਕਾਗਰਤਾ ਲਾਜ਼ਮੀ ਹੈ ਜਿਸ ਕਾਰਨ ‘ਸੋ ਦਰੁ’ ਦੀ ਸਮਾਪਤੀ ’ਚ ਪੰਜਵੇਂ ਪਾਤਿਸ਼ਾਹ ਜੀ ਦੁਆਰਾ ‘‘ਕਾਹੇ ਰੇ ਮਨ ! ਚਿਤਵਹਿ ਉਦਮੁ..॥’’ (ਮ: ੫/੧੦) ਪੰਜਵਾਂ ਸ਼ਬਦ ਦਰਜ ਕੀਤਾ ਗਿਆ ਸੀ। ਸ਼ਾਇਦ ਇਹ ਪ੍ਰੇਰਨਾ (ਜਾਂ ਸੇਧ) ‘ਸੋ ਪੁਰਖੁ’ ਸਿਰਲੇਖ ਅਧੀਨ ਦਰਜ ਇਨ੍ਹਾਂ 4 ਸ਼ਬਦਾਂ ’ਚੋਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ਉਕਤ ਸ਼ਬਦ ‘‘ਮਨ ! ਏਕੁ ਨ ਚੇਤਸਿ; ਮੂੜ ਮਨਾ ! ॥’’ ਰਾਹੀਂ ਲਈ ਗਈ ਹੋਵੇ ਕਿਉਂਕਿ ਇਹ ਸ਼ਬਦ ਵੀ ‘ਸੋ ਪੁਰਖੁ’ ਸਿਰਲੇਖ ਅਧੀਨ ਦਰਜ 4 ਸ਼ਬਦਾਂ ’ਚੋਂ ਸਮਾਪਤੀ (ਤੀਸਰੇ ਨੰਬਰ) ’ਤੇਹੀ ਦਰਜ ਕੀਤਾ ਗਿਆ ਹੈ ਤੇ ਇਸ ਤੋਂ ਅਗਲਾ ਸ਼ਬਦ ‘‘ਭਈ ਪਰਾਪਤਿ; ਮਾਨੁਖ ਦੇਹੁਰੀਆ ॥’’ ਵੀ ਮਨ ਨੂੰ ਸੰਬੋਧਨ ਰੂਪ ’ਚ ਸਮਝਣਾ, ਵਧੇਰੇ ਦਰੁਸਤ ਜਾਪਦਾ ਹੈ।)

ਆਸਾ ਮਹਲਾ ੫ ॥

ਭਈ ਪਰਾਪਤਿ; ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥

(ਹੇ ਮਨ ! ) ਤੈਨੂੰ ਸੋਹਣੀ (ਤੇ ਕੀਮਤੀ) ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਤੇਰੇ ਪਾਸ ਪ੍ਰਿਥਵੀ ਦੇ ਰਚੇਤਾ ਤੇ ਪਾਲਣਹਾਰ (ਮਾਲਕ) ਨੂੰ ਮਿਲਣ ਦਾ ਇਹੀ (ਸੁਭਾਗਾ) ਸਮਾਂ (ਮੌਕਾ) ਹੈ।

ਅਵਰਿ ਕਾਜ; ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥

(ਰੱਬੀ ਹੋਂਦ ਨੂੰ ਸਵੀਕਾਰਨ ਤੋਂ ਇਲਾਵਾ) ਹੋਰ ਤਮਾਮ ਕਾਰਜ ਤੇਰੇ ਕਿਸੇ ਲੇਖੇ (ਨਸੀਬ) ਵਿੱਚ ਨਹੀਂ ਤਾਂ ਤੇ ਸਾਧ ਸੰਗਤ ਵਿੱਚ ਮਿਲ ਤੇ ਸਿਰਫ਼ (ਗੋਬਿੰਦ ਦਾ) ਨਾਮ ਜਪ।

ਸਰੰਜਾਮਿ ਲਾਗੁ; ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥

(ਹੇ ਮਨ ! ) ਮਾਇਆ ਦੇ ਰੰਗ-ਤਮਾਸ਼ਿਆਂ ਵਿੱਚ ਹੀ ਤੇਰਾ ਕੀਮਤੀ ਜੀਵਨ ਵਿਅਰਥ ਜਾ ਰਿਹਾ ਹੈ, ਇਸ ਲਈ ਸੰਸਾਰ (ਵਿਕਾਰਾਂ ਦੇ) ਸਮੁੰਦਰ ਨੂੰ ਪਾਰ ਕਰਨ ਦੇ ਉਦਮ ਵਿੱਚ (ਤੁਰੰਤ) ਲੱਗ (ਤੇ ਇਉਂ ਬੇਨਤੀ ਕਰ ਕਿ)

ਜਪੁ, ਤਪੁ, ਸੰਜਮੁ; ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥

(ਹੇ ਸ੍ਰਿਸ਼ਟੀ ਦੇ ਪਾਲਣਹਾਰ ਗੋਬਿੰਦ ! ) ਮੈਂ ਤੇਰਾ ਸਿਮਰਨ, ਹੱਥੀਂ ਸੇਵਾ (ਬਦਲਾਅ ਵਾਲ਼ਾ ਸੰਘਰਸ਼), ਇੰਦ੍ਰਿਆਂ ਨੂੰ ਕਾਬੂ ਕਰਨਾ ਤੇ ਇਨਸਾਨੀਅਤ ਫ਼ਰਜ਼ ਅਦਾਨਹੀਂ ਕੀਤਾ। ਗੁਰੂ ਜੀ ਦੀ ਦੱਸੀ ਸੇਵਾ-ਭਗਤੀ ਰਾਹੀਂ ਹਰੀ ਪਾਤਿਸ਼ਾਹ (ਦੀ ਹੋਂਦ) ਨੂੰ ਵੀ ਨਹੀਂ ਸਵੀਕਾਰਿਆ, ਸਮਝਿਆ।

ਕਹੁ ਨਾਨਕ ! ਹਮ ਨੀਚ ਕਰੰਮਾ ॥ ਸਰਣਿ ਪਰੇ ਕੀ; ਰਾਖਹੁ ਸਰਮਾ ॥੨॥੪॥     ਉਚਾਰਨ : ਸ਼ਰਣ, ਸ਼ਰਮਾ।

ਹੇ ਨਾਨਕ ! ਆਖ (ਕਿ ਹੇ ਮੇਰੇ ਮਾਲਕ ਪਿਤਾ ! ) ਮੈਂ (ਹਰ) ਨੀਚ ਕਰਮ ਕਰਨ ਵਾਲ਼ਾ ਹਾਂ (ਪਰ ਤੇਰੀ ਬਖ਼ਸ਼ਸ਼ ਨਾਲ਼ ਹੁਣ) ਤੇਰੇ ਦਰ ਉੱਤੇ ਡਿੱਗਿਆ ਹਾਂ (ਆਪਣੇ ਬਿਰਦ ਭਾਵ ਮੁੱਢਲੇ ਸੁਭਾਉ ਦੀ) ਇੱਜ਼ਤ ਰੱਖੋ (ਕਿ ਤੁਸੀਂ ਆਪਣੇ ਭਗਤਾਂ ਦੀ ਸਦਾ ਰੱਖਿਆ ਕਰਦੇ ਆਏ ਹੋ, ਮੇਰੀ ਵੀ ਰੱਖਿਆ ਕਰੋਗੇ)।

Most Viewed Posts