Guru Granth Sahib (Page No. 1-8)

0
947

ਸੰਪੂਰਨ ‘ਜਪੁ’ ਬਾਣੀ

ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ ॥

॥ ਜਪੁ ॥

ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ ॥੧॥ ਸੋਚੈ, ਸੋਚਿ ਨ ਹੋਵਈ (ਹੋਵ+ਈ); ਜੇ, ਸੋਚੀ (ਸੋਚੀਂ) ਲਖ ਵਾਰ ॥ ਚੁਪੈ, ਚੁਪ ਨ ਹੋਵਈ (ਹੋਵ+ਈ); ਜੇ, ਲਾਇ ਰਹਾ (ਰਹਾਂ) ਲਿਵ ਤਾਰ ॥ ਭੁਖਿਆ (ਭੁਖਿਆਂ), ਭੁਖ ਨ ਉਤਰੀ ; ਜੇ, ਬੰਨਾ ਪੁਰੀਆ (ਬੰਨ੍ਹਾਂ ਪੁਰੀਆਂ) ਭਾਰ ॥ ਸਹਸ ਸਿਆਣਪਾ ਲਖ ਹੋਹਿ (ਸਿਆਣਪਾਂ ਲਖ ਹੋਹਿਂ) ; ਤ, ਇਕ ਨ ਚਲੈ ਨਾਲਿ ॥ ਕਿਵ, ਸਚਿਆਰਾ ਹੋਈਐ ? ਕਿਵ, ਕੂੜੈ ਤੁਟੈ ਪਾਲਿ ?॥ ਹੁਕਮਿ ਰਜਾਈ (ਰਜ਼ਾਈ) ਚਲਣਾ ; ਨਾਨਕ ! ਲਿਖਿਆ ਨਾਲਿ ॥੧॥ 

ਹੁਕਮੀ, ਹੋਵਨਿ ਆਕਾਰ ; ਹੁਕਮੁ ਨ ਕਹਿਆ ਜਾਈ ॥ ਹੁਕਮੀ, ਹੋਵਨਿ ਜੀਅ (ਜੀ..); ਹੁਕਮਿ ਮਿਲੈ ਵਡਿਆਈ ॥ ਹੁਕਮੀ, ਉਤਮੁ-ਨੀਚੁ ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ (ਪਾਈਐਂ) ॥ ਇਕਨਾ ਹੁਕਮੀ ਬਖਸੀਸ (ਬਖ਼ਸ਼ੀਸ਼) ; ਇਕਿ, ਹੁਕਮੀ ਸਦਾ ਭਵਾਈਅਹਿ (ਭਵਾਈਅਹਿਂ, ਭਵਾਈਐਂ) ॥ ਹੁਕਮੈ ਅੰਦਰਿ ਸਭੁ ਕੋ ; ਬਾਹਰਿ ਹੁਕਮ, ਨ ਕੋਇ ॥ ਨਾਨਕ ! ਹੁਕਮੈ ਜੇ ਬੁਝੈ ; ਤ, ਹਉਮੈ ਕਹੈ ਨ ਕੋਇ ॥੨॥

ਗਾਵੈ ਕੋ ਤਾਣੁ ; ਹੋਵੈ ਕਿਸੈ ਤਾਣੁ ॥ ਗਾਵੈ ਕੋ ; ਦਾਤਿ ਜਾਣੈ ਨੀਸਾਣੁ (ਨੀਸ਼ਾਣ)॥ ਗਾਵੈ ਕੋ ; ਗੁਣ ਵਡਿਆਈਆ (ਵਡਿਆਈਆਂ) ਚਾਰ ॥ ਗਾਵੈ ਕੋ ; ਵਿਦਿਆ ਵਿਖਮੁ ਵੀਚਾਰੁ (‘ਵੀ’ ਹੈ, ‘ਵਿ’ ਨਹੀਂ)॥ ਗਾਵੈ ਕੋ ; ਸਾਜਿ, ਕਰੇ ਤਨੁ ਖੇਹ ॥ ਗਾਵੈ ਕੋ ; ਜੀਅ (ਜੀ..) ਲੈ, ਫਿਰਿ ਦੇਹ ॥ ਗਾਵੈ ਕੋ ; ਜਾਪੈ ਦਿਸੈ ਦੂਰਿ ॥ ਗਾਵੈ ਕੋ ; ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ, ਨ ਆਵੈ ਤੋਟਿ ॥ ਕਥਿ ਕਥਿ ਕਥੀ ; ਕੋਟੀ (ਕੋਟੀਂ) ਕੋਟਿ-ਕੋਟਿ ॥ ਦੇਦਾ (ਦੇਂਦਾ) ਦੇ ; ਲੈਦੇ (ਲੈਂਦੇ), ਥਕਿ ਪਾਹਿ (ਪਾਹਿਂ)॥ ਜੁਗਾ-ਜੁਗੰਤਰਿ, ਖਾਹੀ ਖਾਹਿ (ਖਾਹਿਂ)॥ ਹੁਕਮੀ ਹੁਕਮੁ, ਚਲਾਏ ਰਾਹੁ (ਰਾਹ)॥ ਨਾਨਕ ! ਵਿਗਸੈ ਵੇਪਰਵਾਹੁ (ਵੇਪਰਵਾਹ)॥੩॥

ਸਾਚਾ ਸਾਹਿਬੁ, ਸਾਚੁ ਨਾਇ ; ਭਾਖਿਆ, ਭਾਉ ਅਪਾਰੁ ॥ ਆਖਹਿ, ਮੰਗਹਿ (ਆਖੈਂ, ਮੰਗੈਂ), ਦੇਹਿ ਦੇਹਿ (ਦੇਹ=ਦੇਹ); ਦਾਤਿ ਕਰੇ, ਦਾਤਾਰੁ ॥ ਫੇਰਿ, ਕਿ ਅਗੈ ਰਖੀਐ (ਰੱਖੀਐ) ? ਜਿਤੁ, ਦਿਸੈ ਦਰਬਾਰੁ ॥ ਮੁਹੌ (ਮੁਹੋਂ), ਕਿ ਬੋਲਣੁ ਬੋਲੀਐ ? ਜਿਤੁ, ਸੁਣਿ, ਧਰੇ ਪਿਆਰੁ ॥ ਅੰਮ੍ਰਿਤ ਵੇਲਾ, ਸਚੁ ਨਾਉ (ਨਾਉਂ); ਵਡਿਆਈ ਵੀਚਾਰੁ (‘ਵੀ’ ਹੈ, ‘ਵਿ’ ਨਹੀਂ) ॥ ਕਰਮੀ, ਆਵੈ ਕਪੜਾ; ਨਦਰੀ, ਮੋਖੁ ਦੁਆਰੁ ॥ ਨਾਨਕ ! ਏਵੈ (ਏਵੈਂ) ਜਾਣੀਐ ; ਸਭੁ ਆਪੇ ਸਚਿਆਰੁ ॥੪॥

ਥਾਪਿਆ ਨ ਜਾਇ ; ਕੀਤਾ ਨ ਹੋਇ ॥ ਆਪੇ ਆਪਿ, ਨਿਰੰਜਨੁ ਸੋਇ ॥ ਜਿਨਿ (ਜਿਨ੍ਹ) ਸੇਵਿਆ, ਤਿਨਿ (ਤਿਨ੍ਹ) ਪਾਇਆ ਮਾਨੁ ॥ ਨਾਨਕ ! ਗਾਵੀਐ ਗੁਣੀ ਨਿਧਾਨੁ ॥ ਗਾਵੀਐ, ਸੁਣੀਐ ; ਮਨਿ ਰਖੀਐ (ਰੱਖੀਐ) ਭਾਉ ॥ ਦੁਖੁ ਪਰਹਰਿ ; ਸੁਖੁ, ਘਰਿ ਲੈ ਜਾਇ ॥ ਗੁਰਮੁਖਿ ਨਾਦੰ, ਗੁਰਮੁਖਿ ਵੇਦੰ ; ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ (ਈਸ਼ਰ), ਗੁਰੁ ਗੋਰਖੁ ਬਰਮਾ (ਬਰ੍ਹਮਾ); ਗੁਰੁ ਪਾਰਬਤੀ ਮਾਈ ॥ ਜੇ, ਹਉ (ਹੌਂ) ਜਾਣਾ, ਆਖਾ ਨਾਹੀ (ਆਖਾਂ ਨਾਹੀਂ) ; ਕਹਣਾ ਕਥਨੁ ਨ ਜਾਈ ॥ ਗੁਰਾ ! ਇਕ ਦੇਹਿ (ਦੇਹ) ਬੁਝਾਈ ॥ ਸਭਨਾ ਜੀਆ (ਜੀਆਂ) ਕਾ ਇਕੁ ਦਾਤਾ ; ਸੋ, ਮੈ ਵਿਸਰਿ ਨ ਜਾਈ ॥੫॥

ਤੀਰਥਿ ਨਾਵਾ (ਨ੍ਹਾਵਾਂ), ਜੇ ਤਿਸੁ ਭਾਵਾ (ਭਾਵਾਂ) ; ਵਿਣੁ ਭਾਣੇ, ਕਿ ਨਾਇ ਕਰੀ (ਨ੍ਹਾਇ ਕਰੀਂ)? ॥ ਜੇਤੀ ਸਿਰਠਿ ਉਪਾਈ ਵੇਖਾ (ਵੇਖਾਂ) ; ਵਿਣੁ ਕਰਮਾ, ਕਿ ਮਿਲੈ ? ਲਈ (ਲਈਂ)॥ ਮਤਿ ਵਿਚਿ ਰਤਨ, ਜਵਾਹਰ, ਮਾਣਿਕ ; ਜੇ ਇਕ, ਗੁਰ ਕੀ ਸਿਖ (ਸਿੱਖ) ਸੁਣੀ ॥ ਗੁਰਾ ! ਇਕ ਦੇਹਿ (ਦੇਹ) ਬੁਝਾਈ ॥ ਸਭਨਾ ਜੀਆ (ਜੀਆਂ) ਕਾ ਇਕੁ ਦਾਤਾ ; ਸੋ, ਮੈ ਵਿਸਰਿ ਨ ਜਾਈ ॥੬॥

ਜੇ, ਜੁਗ ਚਾਰੇ ਆਰਜਾ ; ਹੋਰ ਦਸੂਣੀ ਹੋਇ ॥ ਨਵਾ ਖੰਡਾ (ਨਵਾਂ ਖੰਡਾਂ) ਵਿਚਿ ਜਾਣੀਐ ; ਨਾਲਿ ਚਲੈ ਸਭੁ ਕੋਇ ॥ ਚੰਗਾ ਨਾਉ (ਨਾਉਂ) ਰਖਾਇ ਕੈ ; ਜਸੁ ਕੀਰਤਿ ਜਗਿ ਲੇਇ (ਲੇ+ਇ)॥ ਜੇ, ਤਿਸੁ ਨਦਰਿ ਨ ਆਵਈ ; ਤ, ਵਾਤ ਨ ਪੁਛੈ ਕੇ ॥ ਕੀਟਾ (ਕਾਟਾਂ) ਅੰਦਰਿ ਕੀਟੁ ; ਕਰਿ ਦੋਸੀ (ਦੋਸ਼ੀ), ਦੋਸੁ (ਦੋਸ਼) ਧਰੇ ॥ ਨਾਨਕ ! ਨਿਰਗੁਣਿ ਗੁਣੁ ਕਰੇ ; ਗੁਣਵੰਤਿਆ (ਗੁਣਵੰਤਿਆਂ) ਗੁਣੁ ਦੇ ॥ ਤੇਹਾ ਕੋਇ ਨ ਸੁਝਈ (ਸੁਝ+ਈ); ਜਿ ਤਿਸੁ, ਗੁਣੁ ਕੋਇ ਕਰੇ ॥੭॥

ਸੁਣਿਐ ; ਸਿਧ, ਪੀਰ, ਸੁਰਿ (ਭਾਵ ਸ੍ਰੇਸ਼ਟ) ਨਾਥ ॥ ਸੁਣਿਐ ; ਧਰਤਿ ਧਵਲ ਆਕਾਸ (ਆਕਾਸ਼)॥ ਸੁਣਿਐ ; ਦੀਪ, ਲੋਅ (ਲੋ..), ਪਾਤਾਲ ॥ ਸੁਣਿਐ ; ਪੋਹਿ (ਪੋਹ) ਨ ਸਕੈ ਕਾਲੁ ॥ ਨਾਨਕ ! ਭਗਤਾ (ਭਗਤਾਂ) ਸਦਾ ਵਿਗਾਸੁ ॥ ਸੁਣਿਐ ; ਦੂਖ ਪਾਪ ਕਾ ਨਾਸੁ ॥੮॥

ਸੁਣਿਐ ; ਈਸਰੁ, ਬਰਮਾ (ਈਸ਼ਰ, ਬਰ੍ਹਮਾ), ਇੰਦੁ ॥ ਸੁਣਿਐ ; ਮੁਖਿ ਸਾਲਾਹਣ (‘ਸਾ’ ਦਾ ਕੰਨਾ ਉਚਾਰਨਾ ਹੈ), ਮੰਦੁ ॥ ਸੁਣਿਐ ; ਜੋਗ-ਜੁਗਤਿ, ਤਨਿ ਭੇਦ ॥ ਸੁਣਿਐ ; ਸਾਸਤ (ਸ਼ਾਸਤ), ਸਿਮ੍ਰਿਤਿ, ਵੇਦ ॥ ਨਾਨਕ ! ਭਗਤਾ (ਭਗਤਾਂ) ਸਦਾ ਵਿਗਾਸੁ ॥ ਸੁਣਿਐ ; ਦੂਖ ਪਾਪ ਕਾ ਨਾਸੁ ॥੯॥

ਸੁਣਿਐ ; ਸਤੁ ਸੰਤੋਖੁ ਗਿਆਨੁ ॥ ਸੁਣਿਐ ; ਅਠਸਠਿ ਕਾ ਇਸਨਾਨੁ (ਇਸ਼ਨਾਨ)॥ ਸੁਣਿਐ ; ਪੜਿ ਪੜਿ (ਪੜ੍ਹ-ਪੜ੍ਹ), ਪਾਵਹਿ (ਪਾਵੈਂ) ਮਾਨੁ ॥ ਸੁਣਿਐ ; ਲਾਗੈ ਸਹਜਿ ਧਿਆਨੁ ॥ ਨਾਨਕ ! ਭਗਤਾ (ਭਗਤਾਂ) ਸਦਾ ਵਿਗਾਸੁ ॥ ਸੁਣਿਐ ; ਦੂਖ ਪਾਪ ਕਾ ਨਾਸੁ ॥੧੦॥

ਸੁਣਿਐ ; ਸਰਾ ਗੁਣਾ (ਸਰਾਂ ਗੁਣਾਂ) ਕੇ ਗਾਹ ॥ ਸੁਣਿਐ ; ਸੇਖ (ਸ਼ੇਖ਼), ਪੀਰ, ਪਾਤਿਸਾਹ (ਪਾਤਿਸ਼ਾਹ)॥ ਸੁਣਿਐ ; ਅੰਧੇ ਪਾਵਹਿ ਰਾਹੁ (ਰਾਹ)॥ ਸੁਣਿਐ ; ਹਾਥ ਹੋਵੈ ਅਸਗਾਹੁ (ਅਸਗਾਹ)॥ ਨਾਨਕ ! ਭਗਤਾ (ਭਗਤਾਂ) ਸਦਾ ਵਿਗਾਸੁ ॥ ਸੁਣਿਐ ; ਦੂਖ ਪਾਪ ਕਾ ਨਾਸੁ ॥੧੧॥

ਮੰਨੇ ਕੀ ਗਤਿ, ਕਹੀ ਨ ਜਾਇ ॥ ਜੇ ਕੋ ਕਹੈ, ਪਿਛੈ ਪਛੁਤਾਇ (‘ਛੁ’ ਦੀ ਔਂਕੜ ਨੂੰ ਉਚਾਰਨਾ ਹੈ)॥ ਕਾਗਦਿ, ਕਲਮ ਨ ਲਿਖਣਹਾਰੁ ॥ ਮੰਨੇ ਕਾ, ਬਹਿ (ਬਹ)ਕਰਨਿ ਵੀਚਾਰੁ ॥ ਐਸਾ, ਨਾਮੁ ਨਿਰੰਜਨੁ ਹੋਇ ॥ ਜੇ ਕੋ, ਮੰਨਿ ਜਾਣੈ ਮਨਿ; ਕੋਇ ॥੧੨॥

(ਨੋਟ: ਉਕਤ ਪਉੜੀ ’ਚ ਦਰਜ ‘ਕਾਗਦਿ’ ਸ਼ਬਦ ਦੇ ਭਾਵਾਰਥ ਨੂੰ ਸਮਝਣ ਲਈ ‘ਹਾਦਰ, ਹਦੂਰ, ਨਦਰ’ ਆਦਿ ਸ਼ਬਦਾਂ ਦੇ ਰੁਪਾਂਤਰ ਸ਼ਬਦ ‘ਹਾਜ਼ਰ, ਹਜ਼ੂਰ, ਨਜ਼ਰ’ ਆਦਿ ਬਾਰੇ ਬੋਧ ਕਾਫ਼ੀ ਹੈ, ਜਿਨ੍ਹਾਂ ’ਚ ‘ਦ’ ਨੂੰ ‘ਜ਼’ ’ਚ ਤਬਦੀਲ ਕਰ ਲਿਆ ਜਾਂਦਾ ਹੈ, ਇਸ ਤਰ੍ਹਾਂ ਹੀ ‘ਕਾਗਦਿ’ ਦਾ ਰੂਪਾਂਤਰਨ ਸ਼ਬਦ ‘ਕਾਗਜ਼ਿ’ ਭਾਵ ‘ਦ’ ਦੀ ਬਜਾਏ ‘ਜ਼’ ਹੈ ਭਾਵ ਕਾਗਜ਼ ਉੱਤੇ।)

ਮੰਨੈ ; ਸੁਰਤਿ ਹੋਵੈ, ਮਨਿ ਬੁਧਿ ॥ ਮੰਨੈ ; ਸਗਲ ਭਵਣ ਕੀ ਸੁਧਿ ॥ ਮੰਨੈ ; ਮੁਹਿ ਚੋਟਾ (ਮੁੰਹ ਚੋਟਾਂ) ਨਾ ਖਾਇ ॥ ਮੰਨੈ; ਜਮ ਕੈ ਸਾਥਿ, ਨ ਜਾਇ ॥ ਐਸਾ, ਨਾਮੁ ਨਿਰੰਜਨੁ ਹੋਇ ॥ ਜੇ ਕੋ, ਮੰਨਿ ਜਾਣੈ ਮਨਿ; ਕੋਇ ॥੧੩॥

ਮੰਨੈ ; ਮਾਰਗਿ, ਠਾਕ ਨ ਪਾਇ ॥ ਮੰਨੈ ; ਪਤਿ ਸਿਉ (ਸਿਉਂ), ਪਰਗਟੁ ਜਾਇ ॥ ਮੰਨੈ ; ਮਗੁ ਨ ਚਲੈ ਪੰਥੁ ॥ ਮੰਨੈ ; ਧਰਮ ਸੇਤੀ, ਸਨਬੰਧੁ ॥ ਐਸਾ, ਨਾਮੁ ਨਿਰੰਜਨੁ ਹੋਇ ॥ ਜੇ ਕੋ, ਮੰਨਿ ਜਾਣੈ ਮਨਿ; ਕੋਇ ॥ ੧੪॥

ਮੰਨੈ ; ਪਾਵਹਿ (ਪਾਵਹਿਂ) ਮੋਖੁ ਦੁਆਰੁ ॥ ਮੰਨੈ ; ਪਰਵਾਰੈ ਸਾਧਾਰੁ (‘ਸਾ’ ਦੇ ਕੰਨੇ ਨੂੰ ਉਚਾਰਨਾ ਹੈ)॥ ਮੰਨੈ ; ਤਰੈ, ਤਾਰੇ, ਗੁਰੁ ਸਿਖ (ਭਾਵ ਗੁਰੂ ਰੂਪ ਸਿੱਖਿਆ ਮੰਨਣ ਨਾਲ਼)॥ ਮੰਨੈ ; ਨਾਨਕ ! ਭਵਹਿ (ਭਵਹਿਂ) ਨ, ਭਿਖ ॥ ਐਸਾ, ਨਾਮੁ ਨਿਰੰਜਨੁ ਹੋਇ ॥ ਜੇ ਕੋ, ਮੰਨਿ ਜਾਣੈ ਮਨਿ; ਕੋਇ ॥੧੫॥

ਪੰਚ ਪਰਵਾਣ, ਪੰਚ ਪਰਧਾਨੁ ॥ ਪੰਚੇ ਪਾਵਹਿ (ਪਾਵੈਂ), ਦਰਗਹਿ (ਦਰਗ੍ਾ) ਮਾਨੁ ॥ ਪੰਚੇ ਸੋਹਹਿ (ਸੋਹੈਂ), ਦਰਿ ਰਾਜਾਨੁ (‘ਰਾ’ ਦੇ ਕੰਨੇ ਨੂੰ ਉਚਾਰਨਾ ਹੈ)॥ ਪੰਚਾ (ਪੰਚਾਂ) ਕਾ ; ਗੁਰੁ-ਏਕੁ, ਧਿਆਨੁ ॥ ਜੇ, ਕੋ ਕਹੈ ; ਕਰੈ ਵੀਚਾਰੁ ॥ ਕਰਤੇ ਕੈ ਕਰਣੈ, ਨਾਹੀ ਸੁਮਾਰੁ (ਨਾਹੀਂ ਸ਼ੁਮਾਰ)॥ ਧੌਲੁ ਧਰਮੁ, ਦਇਆ ਕਾ ਪੂਤੁ ॥ ਸੰਤੋਖੁ, ਥਾਪਿ ਰਖਿਆ, ਜਿਨਿ (ਜਿਨ੍ਹ) ਸੂਤਿ ॥ ਜੇ ਕੋ ਬੁਝੈ ; ਹੋਵੈ ਸਚਿਆਰੁ ॥ ਧਵਲੈ ਉਪਰਿ, ਕੇਤਾ ਭਾਰੁ ॥ ਧਰਤੀ ਹੋਰੁ; ਪਰੈ, ਹੋਰੁ ਹੋਰੁ (‘ਹੋਰੁ’ ਦਾ ਸੰਕੇਤ ‘ਧਰਤੀ’ ਇਸਤ੍ਰੀ ਲਿੰਗ ਨਹੀਂ ਬਲਕਿ ‘ਬਲਦ’ ਪੁਲਿੰਗ ਹੈ)॥ ਤਿਸ ਤੇ ਭਾਰੁ ; ਤਲੈ, ਕਵਣੁ ਜੋਰੁ ?॥ ਜੀਅ (ਜੀ..) ਜਾਤਿ; ਰੰਗਾ, ਕੇ ਨਾਵ (ਰੰਗਾਂ, ਕੇ ਨਾਂਵ )॥ ਸਭਨਾ ਲਿਖਿਆ, ਵੁੜੀ ਕਲਾਮ ॥ ਏਹੁ (ਏਹ) ਲੇਖਾ, ਲਿਖਿ ਜਾਣੈ ਕੋਇ ॥ ਲੇਖਾ ਲਿਖਿਆ, ਕੇਤਾ ਹੋਇ ॥ ਕੇਤਾ ਤਾਣੁ ? ਸੁਆਲਿਹੁ (‘ਹੁ’ ਦਾ ਔਂਕੜ ਉਚਾਰਨਾ ਹੈ) ਰੂਪੁ ? ॥ ਕੇਤੀ ਦਾਤਿ ? ਜਾਣੈ ਕੌਣੁ ਕੂਤੁ ? ॥ ਕੀਤਾ ਪਸਾਉ, ਏਕੋ ਕਵਾਉ ॥ ਤਿਸ ਤੇ, ਹੋਏ ਲਖ ਦਰੀਆਉ ॥ ਕੁਦਰਤਿ ਕਵਣ ? ਕਹਾ (ਕਹਾਂ) ਵੀਚਾਰੁ (‘ਵੀ’ ਹੈ, ‘ਵਿ’ ਨਹੀਂ) ॥ ਵਾਰਿਆ ਨ ਜਾਵਾ (ਜਾਵਾਂ), ਏਕ ਵਾਰ ॥ ਜੋ ਤੁਧੁ ਭਾਵੈ ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ, ਨਿਰੰਕਾਰ ! ॥੧੬॥

(ਨੋਟ: ਉਕਤ ਪਉੜੀ ਦੀ ਪੰਕਤੀ ‘‘ਜੀਅ ਜਾਤਿ; ਰੰਗਾ, ਕੇ ਨਾਵ ॥’’ ’ਚ ਦਰਜ ‘ਕੇ’ ਦਾ ਅਰਥ ਸੰਬੰਧਕੀ ‘ਦੇ’ ਨਹੀਂ ਭਾਵ ‘ਰੰਗਾਂ ਦੇ ਨਾਂਵ’ ਅਰਥ ਨਹੀਂ ਬਲਕਿ ‘ਕੇ’ ਦਾ ਅਰਥ ‘ਕਈ’ (ਅਨਿਸ਼ਚਿਤ ਪੜਨਾਂਵ) ਹੈ, ਜਿਸ ਦਾ ਅਰਥ ਹੈ: ਕਈ ਰੰਗਾਂ (ਨਸਲਾਂ) ਦੇ, ਕਈ ਨਾਵਾਂ ਦੇ ਜੀਵ-ਜੰਤ, ਇਸ ਲਈ ‘ਰੰਗਾਂ’ ਤੋਂ ਬਾਅਦ ਥੋੜ੍ਹਾ ਰੁਕਣਾ ਸਹਾਇਕ ਹੋ ਸਕਦਾ ਹੈ।)

ਅਸੰਖ ਜਪ, ਅਸੰਖ ਭਾਉ ॥ ਅਸੰਖ ਪੂਜਾ, ਅਸੰਖ ਤਪ ਤਾਉ ॥ ਅਸੰਖ ; ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ, ਮਨਿ ਰਹਹਿ (ਰਹੈਂ) ਉਦਾਸ ॥ ਅਸੰਖ ਭਗਤ, ਗੁਣ ਗਿਆਨ ਵੀਚਾਰ (‘ਵੀ’ ਹੈ, ‘ਵਿ’ ਨਹੀਂ)॥ ਅਸੰਖ ਸਤੀ, ਅਸੰਖ ਦਾਤਾਰ (‘ਦਾ’ ਰੂਪ ਕੰਨਾ ਉਚਾਰਨਾ ਹੈ)॥ ਅਸੰਖ ਸੂਰ, ਮੁਹ (ਮੁੰਹ) ਭਖ ਸਾਰ ॥ ਅਸੰਖ, ਮੋਨਿ (‘ਨਿ’ ਦੀ ਸਿਹਾਰੀ ਥੋੜ੍ਹਾ ਉਚਾਰਨਾ ਹੈ) ਲਿਵ ਲਾਇ ਤਾਰ ॥ ਕੁਦਰਤਿ ਕਵਣ ? ਕਹਾ (ਕਹਾਂ) ਵੀਚਾਰੁ ॥ ਵਾਰਿਆ ਨ ਜਾਵਾ (ਜਾਵਾਂ) , ਏਕ ਵਾਰ ॥ ਜੋ ਤੁਧੁ ਭਾਵੈ ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ, ਨਿਰੰਕਾਰ ! ॥੧੭॥

(ਨੋਟ: ਉਕਤ ਪਉੜੀ ਦੀ ਤੁਕ ‘‘ਅਸੰਖ ਸੂਰ, ‘ਮੁਹ’ ਭਖ ਸਾਰ॥’’ ’ਚ ਦਰਜ ਸ਼ਬਦ ‘ਮੁਹ’ (ਅੰਤ ਮੁਕਤਾ ਹੋਣ ਕਾਰਨ) ਬਹੁ ਵਚਨ ਹੈ ਤੇ ਪਉੜੀ ਨੰਬਰ 13 ਦੀ ਪੰਕਤੀ ‘‘ਮੰਨੈ ; ‘ਮੁਹਿ’ ਚੋਟਾ ਨਾ ਖਾਇ ॥੧੩॥’’ ’ਚ ‘ਮੁਹਿ’ (ਅੰਤ ਸਿਹਾਰੀ ਹੋਣ ਕਾਰਨ) ਇੱਕ ਵਚਨ ਹੈ। ਇਹ ਦੋਵੇਂ (‘ਮੁਹ’ ਬਹੁ ਵਚਨ ਤੇ ‘ਮੁਹਿ’ ਇੱਕ ਵਚਨ) ਅਧਿਕਰਣ ਕਾਰਕ ਸ਼ਬਦ ਹਨ ਭਾਵ ਦੋਵਾਂ ਦਾ ਅਰਥ ਹੈ: ‘ਮੁੰਹ ਉੱਤੇ ਜਾਂ ਮੁੰਹਾਂ ਉੱਤੇ’। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇੱਕ ਵਚਨ ਸ਼ਬਦਾਂ ’ਚੋਂ ਕਾਰਕੀ ਅਰਥ (ਨੇ, ਨਾਲ਼, ਵਿੱਚ ਜਾਂ ਉੱਤੇ, ਤੋਂ) ਅਰਥ ਲੈਂਦਿਆਂ ਅੰਤ ਸਿਹਾਰੀ ਦਰਜ ਹੁੰਦੀ ਹੈ ਜਦਕਿ ਬਹੁ ਵਚਨ ਸ਼ਬਦਾਂ ਦੇ ਅੰਤ ਸਿਹਾਰੀ ਨਹੀਂ ਹੁੰਦੀ ਬੇਸ਼ੱਕ ਉਹ ਵੀ ਕਾਰਕ ਰੂਪ ਹੁੰਦੇ ਹਨ। ਦੋਨਾਂ ਦਾ ਉਚਾਰਨ ਹੈ: ‘ਮੁੰਹ’ ਕਿਉਂਕਿ ਇੱਕ ਵਚਨ ਦੀ ਅੰਤ ਸਿਹਾਰੀ ਕਾਰਕੀ ਹੈ, ਨਾ ਕਿ ਮੂਲਿਕ; ਜਿਵੇਂ ਕਿ ‘ਮੁਨਿ’ ਸ਼ਬਦ ਦੀ ਅੰਤ ਸਿਹਾਰੀ ਮੂਲਿਕ ਹੈ, ਨਾ ਕਿ ਕਾਰਕੀ; ਇਸ ਲਈ ‘ਮੁਨਿ’ ਦੀ ਅੰਤ ਸਿਹਾਰੀ ਥੋੜ੍ਹਾ ਉਚਾਰਨਾ ਜ਼ਰੂਰੀ ਹੈ, ਨਹੀਂ ਤਾਂ ‘ਮੁਨ’ ਕੋਈ ਸ਼ਬਦ ਨਹੀਂ ਰਹਿ ਜਾਂਦਾ।

ਗੁਰਬਾਣੀ ’ਚ ‘ਮੁਹ’ (ਬਹੁ ਵਚਨ) ਸ਼ਬਦ 24 ਵਾਰ ਦਰਜ ਹੈ ਜਦਕਿ ‘ਮੁਹਿ’ (ਇੱਕ ਵਚਨ) 41 ਵਾਰ; ਜਿਵੇਂ ਕਿ ‘ਜਪੁ’ ਬਾਣੀ ’ਚ ਹੀ ਇੱਕ ਵਾਰ ਹੋਰ 25ਵੀਂ ਪਉੜੀ ’ਚ ਇਉਂ ਦਰਜ ਹੈ: ‘‘ਓਹੁ ਜਾਣੈ, ਜੇਤੀਆ ‘ਮੁਹਿ’ ਖਾਇ ॥੨੫॥’’)

ਅਸੰਖ ਮੂਰਖ, ਅੰਧ ਘੋਰ ॥ ਅਸੰਖ ਚੋਰ, ਹਰਾਮਖੋਰ (ਹਰਾਮਖ਼ੋਰ)॥ ਅਸੰਖ, ਅਮਰ ਕਰਿ ਜਾਹਿ (ਜਾਹਿਂ) ਜੋਰ ॥ ਅਸੰਖ ਗਲਵਢ, ਹਤਿਆ ਕਮਾਹਿ (ਕਮਾਹਿਂ)॥ ਅਸੰਖ ਪਾਪੀ, ਪਾਪੁ ਕਰਿ ਜਾਹਿ (ਜਾਹਿਂ)॥ ਅਸੰਖ ਕੂੜਿਆਰ, ਕੂੜੇ ਫਿਰਾਹਿ (ਫਿਰਾਹਿਂ)॥ ਅਸੰਖ ਮਲੇਛ, ਮਲੁ ਭਖਿ ਖਾਹਿ (ਖਾਹਿਂ)॥ ਅਸੰਖ ਨਿੰਦਕ, ਸਿਰਿ ਕਰਹਿ (ਕਰਹਿਂ, ਕਰੈਂ) ਭਾਰੁ ॥ ਨਾਨਕੁ-ਨੀਚੁ, ਕਹੈ ਵੀਚਾਰੁ (‘ਵੀ’ ਹੈ, ‘ਵਿ’ ਨਹੀਂ)॥ ਵਾਰਿਆ ਨ ਜਾਵਾ (ਜਾਵਾਂ), ਏਕ ਵਾਰ ॥ ਜੋ ਤੁਧੁ ਭਾਵੈ ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ, ਨਿਰੰਕਾਰ! ॥ ੧੮॥

ਅਸੰਖ ਨਾਵ (ਨਾਂਵ), ਅਸੰਖ ਥਾਵ (ਥਾਂਵ)॥ ਅਗੰਮ ਅਗੰਮ, ਅਸੰਖ ਲੋਅ (ਲੋ..)॥ ਅਸੰਖ ਕਹਹਿ (ਕਹੈਂ), ਸਿਰਿ ਭਾਰੁ ਹੋਇ ॥ ਅਖਰੀ (ਅੱਖਰੀਂ) ਨਾਮੁ, ਅਖਰੀ (ਅੱਖਰੀਂ) ਸਾਲਾਹ (‘ਸਾ’ ਦਾ ਕੰਨਾ ਉਚਾਰਨਾ ਹੈ) ॥ ਅਖਰੀ (ਅੱਖਰੀਂ) ; ਗਿਆਨੁ, ਗੀਤ, ਗੁਣ ਗਾਹ ॥ ਅਖਰੀ (ਅੱਖਰੀਂ) ; ਲਿਖਣੁ, ਬੋਲਣੁ, ਬਾਣਿ (ਭਾਵ ‘ਆਦਤ’ ਬਣਦੀ) ॥ ਅਖਰਾ (ਅੱਖਰਾਂ) ਸਿਰਿ (ਭਾਵ ਸਿਰ ਉੱਤੇ ਲਿਖੇ ਅੱਖਰਾਂ ਰਾਹੀਂ), ਸੰਜੋਗੁ ਵਖਾਣਿ (ਭਾਵ ਵਖਾਣੀਦੈ, ਦੱਸਿਆ ਜਾਂਦਾ ਹੈ)॥ ਜਿਨਿ, ਏਹਿ (ਜਿਨ੍ਹ, ਏਹ) ਲਿਖੇ ; ਤਿਸੁ ਸਿਰਿ, ਨਾਹਿ (ਨਾਹਿਂ)॥ ਜਿਵ ਫੁਰਮਾਏ (ਫ਼ੁਰਮਾਏ), ਤਿਵ ਤਿਵ ਪਾਹਿ (ਪਾਹਿਂ)॥ ਜੇਤਾ ਕੀਤਾ, ਤੇਤਾ ਨਾਉ (ਨਾਉਂ) ॥ ਵਿਣੁ ਨਾਵੈ (ਨਾਵੈਂ), ਨਾਹੀ ਕੋ ਥਾਉ (ਨਾਹੀਂ ਕੋ ਥਾਉਂ) ॥ ਕੁਦਰਤਿ ਕਵਣ ? ਕਹਾ (ਕਹਾਂ) ਵੀਚਾਰੁ ॥ ਵਾਰਿਆ ਨ ਜਾਵਾ (ਜਾਵਾਂ), ਏਕ ਵਾਰ ॥ ਜੋ ਤੁਧੁ ਭਾਵੈ ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ, ਨਿਰੰਕਾਰ ! ॥੧੯॥

ਭਰੀਐ; ਹਥੁ, ਪੈਰੁ, ਤਨੁ, ਦੇਹ ॥ ਪਾਣੀ ਧੋਤੈ; ਉਤਰਸੁ ਖੇਹ ॥ ਮੂਤ ਪਲੀਤੀ, ਕਪੜੁ ਹੋਇ ॥ ਦੇ (ਭਾਵ ‘ਦੇ ਕੇ’ ਕਿਰਿਆ ਵਿਸ਼ੇਸ਼ਣ) ਸਾਬੂਣੁ, ਲਈਐ ਓਹੁ (‘ਓਹ’ ਭਾਵ ‘ਕੱਪੜੁ’ ਪੁਲਿੰਗ, ਨਾ ਕਿ ‘ਮੈਲ’ ਇਸਤ੍ਰੀ ਲਿੰਗ) ਧੋਇ ॥ ਭਰੀਐ ਮਤਿ, ਪਾਪਾ (ਪਾਪਾਂ) ਕੈ ਸੰਗਿ ॥ ਓਹੁ (ਓਹ ਭਾਵ ‘ਪਾਪ’ ਪੁਲਿੰਗ, ਨਾ ਕਿ ‘ਮਤਿ’ ਇਸਤ੍ਰੀ ਲਿੰਗ) ਧੋਪੈ, ਨਾਵੈ (ਨਾਵੈਂ) ਕੈ ਰੰਗਿ ॥ ਪੁੰਨੀ ਪਾਪੀ, ਆਖਣੁ ਨਾਹਿ (ਨਾਹਿਂ)॥ ਕਰਿ ਕਰਿ ਕਰਣਾ, ਲਿਖਿ ਲੈ ਜਾਹੁ (ਥੋੜ੍ਹਾ ‘ਜਾਓ’ ਵਾਙ)॥ ਆਪੇ ਬੀਜਿ, ਆਪੇ ਹੀ ਖਾਹੁ (ਥੋੜ੍ਹਾ ‘ਖਾਓ’ ਵਾਙ) ॥ ਨਾਨਕ ! ਹੁਕਮੀ ਆਵਹੁ ਜਾਹੁ (ਥੋੜ੍ਹਾ ‘ਜਾਓ’ ਵਾਙ) ॥੨੦॥

(ਨੋਟ: ਉਕਤ ਪਉੜੀ ’ਚ ‘ਜਾਹੁ, ਖਾਹੁ’ ਸ਼ਬਦ ਹੁਕਮੀ ਭਵਿੱਖ ਕਾਲ ਕਿਰਿਆ ਨਹੀਂ ਹਨ, ਤਾਂ ਜੋ ਇਨ੍ਹਾਂ ਦਾ ਉਚਾਰਨ ‘ਜਾਹ, ਖਾਹ’ ਕੀਤਾ ਜਾਵੇ ਬਲਕਿ ਇਹ ਸ਼ਬਦ ‘ਜਾਏਗਾ, ਖਾਏਗਾ’ ਰੂਪ ਉਹ ਫ਼ੈਸਲਾ ਸੁਣਾਉਂਦੇ ਹੈ, ਜਿਸ ਦਾ ਫਲ ਅਵੱਸ਼ ਮਿਲਣਾ ਹੈ ਜਦਕਿ ਹੁਕਮੀ ਭਵਿੱਖ ਕਾਲ ਕਿਰਿਆ ’ਚ ਸਮੇਂ ਤੋਂ ਪਹਿਲਾਂ ਦਿੱਤੀ ਗਈ ਨਸੀਹਤ ਹੁੰਦੀ ਹੈ, ਜਿਸ ਉਪਰੰਤ ਮਨੁੱਖ ਪਾਸ ਕੀਮਤੀ ਸਮੇਂ ਨੂੰ ਸੰਭਾਲ਼ਨ ਦਾ ਮੌਕਾ ਬਚਿਆ ਹੁੰਦਾ ਹੈ। ਇਸ ਲਈ ਉਕਤ ਪਉੜੀ ’ਚ ਦਰਜ ਸ਼ਬਦ ‘ਜਾਹੁ, ਖਾਹੁ’ ਦਾ ‘ਹੁ’ (ਅੰਤ ਔਂਕੜ) ਉਚਾਰਨਾ ਜ਼ਰੂਰੀ ਹੈ।)

ਤੀਰਥੁ, ਤਪੁ, ਦਇਆ, ਦਤੁ-ਦਾਨੁ ॥ ਜੇ ਕੋ ਪਾਵੈ, ਤਿਲ ਕਾ ਮਾਨੁ ॥ ਸੁਣਿਆ, ਮੰਨਿਆ, ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ, ਮਲਿ ਨਾਉ (ਨ੍ਹਾਉ)॥ ਸਭਿ ਗੁਣ ਤੇਰੇ, ਮੈ ਨਾਹੀ (ਮੈਂ ਨਾਹੀਂ) ਕੋਇ ॥ ਵਿਣੁ ਗੁਣ ਕੀਤੇ, ਭਗਤਿ ਨ ਹੋਇ ॥ ਸੁਅਸਤਿ ਆਥਿ, ਬਾਣੀ ਬਰਮਾਉ (ਬਰ੍ਹਮਾਉ)॥ ਸਤਿ, ਸੁਹਾਣੁ, ਸਦਾ ਮਨਿ ਚਾਉ ॥ ਕਵਣੁ ਸੁ ਵੇਲਾ (ਵੇਲ਼ਾ)? ਵਖਤੁ ਕਵਣੁ ? ਕਵਣ ਥਿਤਿ ? ਕਵਣੁ ਵਾਰੁ ?॥ ਕਵਣਿ ਸਿ ਰੁਤੀ ? ਮਾਹੁ (ਮਾਹ) ਕਵਣੁ ? ਜਿਤੁ, ਹੋਆ ਆਕਾਰੁ ॥ ਵੇਲ (ਵੇਲ਼ ਭਾਵ ‘ਵੇਲ਼ਾ’) ਨ ਪਾਈਆ ਪੰਡਤੀ (ਪੰਡਤੀਂ), ਜਿ, ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ (ਕਾਦੀਆਂ), ਜਿ, ਲਿਖਨਿ ਲੇਖੁ ਕੁਰਾਣੁ ॥ ਥਿਤਿ, ਵਾਰੁ, ਨਾ ਜੋਗੀ ਜਾਣੈ ; ਰੁਤਿ, ਮਾਹੁ (ਮਾਹ) ਨਾ ਕੋਈ ॥ ਜਾ ਕਰਤਾ, ਸਿਰਠੀ ਕਉ (ਕੌ) ਸਾਜੇ ; ਆਪੇ ਜਾਣੈ, ਸੋਈ ॥ ਕਿਵ ਕਰਿ ਆਖਾ (ਆਖਾਂ) ? ਕਿਵ ਸਾਲਾਹੀ (ਸਾਲਾਹੀਂ)? ਕਿਉ (ਕਿਉਂ) ਵਰਨੀ? ਕਿਵ ਜਾਣਾ ? ॥ ਨਾਨਕ ! ਆਖਣਿ ਸਭੁ ਕੋ ਆਖੈ ; ਇਕ ਦੂ (ਦੂੰ) ਇਕੁ ਸਿਆਣਾ ॥ ਵਡਾ ਸਾਹਿਬੁ, ਵਡੀ ਨਾਈ ; ਕੀਤਾ ਜਾ ਕਾ, ਹੋਵੈ ॥ ਨਾਨਕ ! ਜੇ ਕੋ ਆਪੌ (ਆਪੋਂ) ਜਾਣੈ ; ਅਗੈ ਗਇਆ (ਗਇਆਂ), ਨ ਸੋਹੈ ॥੨੧॥

(ਨੋਟ: ਉਕਤ ਪਉੜੀ ਦੀ ਤੁਕ ‘‘ਕਿਉ ਵਰਨੀ ? ਕਿਵ ਜਾਣਾ ? ॥’’ ’ਚ ਦਰਜ ‘ਵਰਨੀ’ ਤੇ ‘ਜਾਣਾ’ ਸ਼ਬਦ ਵੀ ‘‘ਕਿਵ ਕਰਿ ‘ਆਖਾ’? ਕਿਵ ‘ਸਾਲਾਹੀ’?..॥’’ ਤੁਕ ’ਚ ਦਰਜ ‘ਆਖਾਂ’ ਤੇ ‘ਸਾਲਾਹੀ’ ਸ਼ਬਦਾਂ ਵਾਙ ਉਤਮ ਪੁਰਖ ਇੱਕ ਵਚਨ ਕਿਰਿਆ ਹੀ ਹਨ, ਜਿਨ੍ਹਾਂ ਨੂੰ ਗੁਰਬਾਣੀ ਨਿਯਮਾਂ ਮੁਤਾਬਕ ‘ਆਖਾਂ, ਸਾਲਾਹੀਂ’ (ਅੰਤ ਨਾਸਿਕੀ) ਵਾਙ ਉਚਾਰਨਾ ਜ਼ਰੂਰੀ ਹੈ ਪਰ ਪੰਜਾਬੀ ਭਾਸ਼ਾ ਦੇ ‘ਙ, ਞ, ਣ, ਨ, ਮ’ ਅੱਖਰ ਨਾਸਿਕੀ ਹੋਣ ਕਾਰਨ ਵਾਧੂ ਬਿੰਦੀ (ਵਰਨੀਂ, ਜਾਣਾਂ) ਦੇ ਪ੍ਰਯੋਗ ਤੋਂ ਬਚਿਆ ਵੀ ਜਾ ਸਕਦਾ ਹੈ।)

ਪਾਤਾਲਾ (ਪਾਤਾਲਾਂ) ਪਾਤਾਲ ਲਖ ਆਗਾਸਾ (ਆਗਾਸਾਂ) ਆਗਾਸ ॥ ਓੜਕ ਓੜਕ ਭਾਲਿ ਥਕੇ ; ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ (ਅਠਾਰ੍ਹਾਂ), ਕਹਨਿ ਕਤੇਬਾ (ਕਤੇਬਾਂ) ; ਅਸੁਲੂ ਇਕੁ ਧਾਤੁ ॥ ਲੇਖਾ ਹੋਇ, ਤ ਲਿਖੀਐ ; ਲੇਖੈ ਹੋਇ ਵਿਣਾਸੁ (ਵਿਣਾਸ਼)॥ ਨਾਨਕ ! ਵਡਾ (ਵੱਡਾ) ਆਖੀਐ ; ਆਪੇ ਜਾਣੈ ਆਪੁ ॥ ੨੨॥

(ਨੋਟ: ਉਕਤ ਪਉੜੀ ’ਚ ਦਰਜ ਸ਼ਬਦ ‘ਪਾਤਾਲ, ਆਗਾਸ’ ਦਾ ਪਹਿਲਾ ਕੰਨਾ ਤੇ ‘ਅਸੁਲੂ’ ਸ਼ਬਦ ਦਾ ‘ਸੁ’ ਉਚਾਰਨਾ ਬਹੁਤ ਜ਼ਰੂਰੀ ਹੈ।)

ਸਾਲਾਹੀ ਸਾਲਾਹਿ (ਸਾਲਾਹ), ਏਤੀ ਸੁਰਤਿ ਨ ਪਾਈਆ ॥ ਨਦੀਆ (ਨਦੀਆਂ) ਅਤੈ ਵਾਹ ; ਪਵਹਿ (ਪਵੈਂ) ਸਮੁੰਦਿ, ਨ ਜਾਣੀਅਹਿ (ਜਾਣੀਐਂ)॥ ਸਮੁੰਦ ਸਾਹ (ਸ਼ਾਹ) ਸੁਲਤਾਨ, ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ; ਜੇ, ਤਿਸੁ ਮਨਹੁ ਨ ਵੀਸਰਹਿ (ਮਨੋਂ ਨ ਵੀਸਰੈਂ) ॥੨੩॥

(ਨੋਟ: ਉਕਤ ਪਉੜੀ ਦੀ ਪਹਿਲੀ ਤੁਕ ’ਚ ਦਰਜ ਸ਼ਬਦ ਹੈ: ‘ਸਾਲਾਹਿ’, ਜੋ ਗੁਰਬਾਣੀ ’ਚ 23 ਵਾਰ ਦਰਜ ਹੈ ਤੇ ਲਿਖਤ ਮੁਤਾਬਕ ਦੋ ਅਰਥ ਦਿੰਦਾ ਹੈ: (ੳ) ‘ਸਾਲਾਹ ਕੇ’ (ਕਿਰਿਆ ਵਿਸ਼ੇਸ਼ਣ, 11 ਵਾਰ), (ਅ) ‘ਤੂੰ ਸਾਲਾਹ’ (ਹੁਕਮੀ ਭਵਿੱਖ ਕਾਲ ਕਿਰਿਆ, 12 ਵਾਰ); ਜੈਸਾ ਕਿ

(ੳ). ‘ਸਾਲਾਹ ਕੇ’ (ਕਿਰਿਆ ਵਿਸ਼ੇਸ਼ਣ):

ਹਉ ਗੁਰੁ (ਨੂੰ) ‘ਸਾਲਾਹਿ’ (ਕੇ) ਨ ਰਜਊ; (ਕਿਉਂਕਿ) ਮੈ (ਭਾਵ ਮੈਨੂੰ) ਮੇਲੇ ਹਰਿ ਪ੍ਰਭੁ ਪਾਸਿ ॥ (ਮ: ੪/੪੧)

ਗੁਰਮੁਖਿ (ਨੇ) ਨਾਮੁ (ਨੂੰ) ‘ਸਾਲਾਹਿ’ (ਕੇ) ਜਨਮੁ ਸਵਾਰਿਆ ॥ (ਮ: ੩/੮੬) ਆਦਿ।

(ਅ). ‘ਤੂੰ ਸਾਲਾਹ’ (ਹੁਕਮੀ ਭਵਿੱਖ ਕਾਲ ਕਿਰਿਆ):

ਰਾਮ ਨਾਮੁ (ਨੂੰ) ‘ਸਾਲਾਹਿ ਤੂ’ (ਤੂੰ ਸਾਲਾਹ); ਫਿਰਿ ਆਵਣ ਜਾਣੁ ਨ ਹੋਇ ॥੧॥ ਰਹਾਉ ॥ (ਮ: ੩/੩੬)

ਏਕੋ (ਨੂੰ) ਜਪਿ (ਤੂੰ ਜਪ); ਏਕੋ (ਨੂੰ) ਸਾਲਾਹਿ (ਤੂੰ ਸਾਲਾਹ)॥ ਸੁਖਮਨੀ (ਮ: ੫/੨੮੯) ਆਦਿ, ਇਸ ਲਈ ਇਸ ਦਾ ਉਚਾਰਨ ‘ਸਾਲਾਹ’ ਹੈ, ਨਾ ਕਿ ‘ਸਾਲਾਹੇ’।

ਗੁਰਬਾਣੀ ’ਚ ਇਸ ਦਾ ਰੁਪਾਂਤਰ ਸ਼ਬਦ ‘ਸਲਾਹਿ’ ਵੀ 24 ਵਾਰ ਦਰਜ ਹੈ, ਜੋ 10 ਵਾਰ ‘ਸਲਾਹ ਕੇ’ (ਕਿਰਿਆ ਵਿਸ਼ੇਸ਼ਣ) ਅਰਥ ਦੇਂਦਾ ਹੈ ਤੇ 14 ਵਾਰ ‘ਤੂੰ ਸਲਾਹ’ (ਹੁਕਮੀ ਭਵਿੱਖ ਕਾਲ ਕਿਰਿਆ); ਇਸ ਦਾ ਉਚਾਰਨ ਵੀ ‘ਸਲਾਹ’ ਹੈ।)

ਅੰਤੁ ਨ ਸਿਫਤੀ (ਸਿਫ਼ਤੀਂ) , ਕਹਣਿ ਨ ਅੰਤੁ ॥ ਅੰਤੁ ਨ ਕਰਣੈ, ਦੇਣਿ ਨ ਅੰਤੁ ॥ ਅੰਤੁ ਨ ਵੇਖਣਿ, ਸੁਣਣਿ ਨ ਅੰਤੁ ॥ ਅੰਤੁ ਨ ਜਾਪੈ, ਕਿਆ ਮਨਿ ਮੰਤੁ ? ॥ ਅੰਤੁ ਨ ਜਾਪੈ, ਕੀਤਾ ਆਕਾਰੁ ॥ ਅੰਤੁ ਨ ਜਾਪੈ, ਪਾਰਾਵਾਰੁ ॥ ਅੰਤ ਕਾਰਣਿ, ਕੇਤੇ ਬਿਲਲਾਹਿ (ਬਿਲਲਾਹਿਂ)॥ ਤਾ ਕੇ ਅੰਤ, ਨ ਪਾਏ ਜਾਹਿ (ਜਾਹਿਂ)॥ ਏਹੁ (ਏਹ) ਅੰਤੁ, ਨ ਜਾਣੈ ਕੋਇ ॥ ਬਹੁਤਾ ਕਹੀਐ, ਬਹੁਤਾ ਹੋਇ ॥ ਵਡਾ ਸਾਹਿਬੁ, ਊਚਾ ਥਾਉ (ਥਾਉਂ)॥ ਊਚੇ ਉਪਰਿ, ਊਚਾ ਨਾਉ (ਨਾਉਂ)॥ ਏਵਡੁ ਊਚਾ, ਹੋਵੈ ਕੋਇ ॥ ਤਿਸੁ ਊਚੇ ਕਉ (ਕੌ), ਜਾਣੈ ਸੋਇ ॥ ਜੇਵਡੁ ਆਪਿ, ਜਾਣੈ ਆਪਿ-ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥੨੪॥

(ਨੋਟ: ਉਕਤ ਪਉੜੀ ’ਚ ਕਿਰਿਆ ਵਾਙ ਵਿਖਾਈ ਦੇਣ ਵਾਲ਼ੇ ਤਮਾਮ ਉਹ ਸ਼ਬਦ, ਜਿਨ੍ਹਾਂ ਦੇ ਅੰਤ ’ਚ ‘ਣਿ’ ਦਰਜ ਹੈ, ਅਧਿਕਰਣ ਕਾਰਕ ਕਿਰਦੰਤ (ਕਾਰਦੰਤਕ) ਹਨ। ਇਨ੍ਹਾਂ ਦੀ ਵਿਲੱਖਣਤਾ ਇਹ ਹੁੰਦੀ ਹੈ ਕਿ ਇਨ੍ਹਾਂ ਦਾ ‘ਧਾਤੂ’ ਤਾਂ ਕਿਰਿਆ ਵਾਲ਼ਾ ਹੁੰਦਾ ਹੈ ਪਰ ‘ਨਾਂਵ’ ਸ਼ਬਦਾਂ ਵਾਙ ਤਮਾਮ ਕਾਰਕੀ ਅਰਥ ਨਿਯਮ ਲਾਗੂ ਹੁੰਦੇ ਹਨ; ਜਿਵੇਂ ਕਿ ‘ਕਹਣਿ, ਦੇਣਿ, ਵੇਖਣਿ, ਸੁਣਣਿ’ ਦਾ ਧਾਤੂ ਹੈ : ‘ਕਹ, ਦੇ, ਵੇਖ, ਸੁਣ’ ਅਤੇ ਇਨ੍ਹਾਂ ਦੇ ਅੰਤ ’ਚ ‘ਣਿ’ ਲੱਗਣ ਨਾਲ਼ ‘ਨਾਂਵ’ ਵਾਙ ਅਧਿਕਰਣ ਕਾਰਨ ‘ਵਿੱਚ’ ਦੇ ਅਰਥ ਦੇਂਦੇ ਹਨ; ਜਿਵੇਂ ਕਿ: ‘ਕਹਣਿ’ ਭਾਵ ਕਹਿਣ ਵਿੱਚ, ‘ਦੇਣਿ’ ਭਾਵ ਦੇਣ ਵਿੱਚ, ‘ਵੇਖਣਿ’ ਭਾਵ ਵੇਖਣ ਵਿੱਚ’ ਆਦਿ।

ਇਹ ਵੀ ਯਾਦ ਰਹੇ ਕਿ ਅਗਰ ਇਹੀ ਤਮਾਮ ਸ਼ਬਦ ‘ਣਿ’ ਦੀ ਬਜਾਏ ‘ਨਿ’ ਅੰਤ ਹੁੰਦੇ ਤਾਂ ਇਹ ਬਹੁ ਵਚਨ ਅਨ੍ਯ ਪੁਰਖ ਵਰਤਮਾਨ ਕਿਰਿਆ ਹੁੰਦੇ, ਨਾ ਕਿ ਕਿਰਦੰਤ; ਜਿਵੇਂ ਕਿ ਸ਼ਬਦ ਹਨ: ‘ਕਰਨਿ, ਧਿਆਇਨਿ, ਸੁਣਨਿ, ਦੇਨਿ’।

ਓੜਕ ਓੜਕ ਭਾਲਿ ਥਕੇ; ਵੇਦ ‘ਕਹਨਿ’ (ਕਹਿੰਦੇ ਹਨ) ਇਕ ਵਾਤ ॥ (ਜਪੁ)

‘ਕਹਨਿ ਧਿਆਇਨਿ ਸੁਣਨਿ’ ਨਿਤ; ਸੇ ਭਗਤ ਸੁਹਾਵੈ ॥ (ਮ: ੫/੧੧੯੩) (ਭਾਵ ਨਿੱਤ ਕਹਿੰਦੇ ਹਨ, ਯਾਦ ਕਰਦੇ ਹਨ ਤੇ ਨਿੱਤ ਸੁਣਦੇ ਹਨ।)

ਹੋਨਿ ਨਜੀਕਿ ਖੁਦਾਇ ਦੈ; ਭੇਤੁ ਨ ਕਿਸੈ (ਨੂੰ) ‘ਦੇਨਿ’ (ਭਾਵ ਦਿੰਦੇ) ॥ (ਬਾਬਾ ਫਰੀਦ/੧੩੮੪) ਆਦਿ।)

ਬਹੁਤਾ ਕਰਮੁ, ਲਿਖਿਆ ਨਾ ਜਾਇ ॥ ਵਡਾ ਦਾਤਾ, ਤਿਲੁ ਨ ਤਮਾਇ (ਤਮਾ+ਇ)॥ ਕੇਤੇ ਮੰਗਹਿ (ਮੰਗੈਂ), ਜੋਧ ਅਪਾਰ ॥ ਕੇਤਿਆ (ਕੇਤਿਆਂ), ਗਣਤ ਨਹੀ (ਨਹੀਂ) ਵੀਚਾਰੁ (‘ਵੀ’ ਹੈ, ‘ਵਿ’ ਨਹੀਂ)॥ ਕੇਤੇ, ਖਪਿ ਤੁਟਹਿ (ਤੁਟੈਂ) ਵੇਕਾਰ ॥ ਕੇਤੇ ਲੈ ਲੈ, ਮੁਕਰੁ ਪਾਹਿ (ਪਾਹਿਂ) ॥ ਕੇਤੇ ਮੂਰਖ, ਖਾਹੀ ਖਾਹਿ (ਖਾਹਿਂ)॥ ਕੇਤਿਆ (ਕੇਤਿਆਂ), ਦੂਖ ਭੂਖ ਸਦ ਮਾਰ ॥ ਏਹਿ (ਏਹ) ਭਿ, ਦਾਤਿ ਤੇਰੀ, ਦਾਤਾਰ ! ॥ ਬੰਦਿ ਖਲਾਸੀ, ਭਾਣੈ ਹੋਇ ॥ ਹੋਰੁ, ਆਖਿ ਨ ਸਕੈ, ਕੋਇ ॥ ਜੇ ਕੋ ਖਾਇਕੁ, ਆਖਣਿ ਪਾਇ ॥ ਓਹੁ (ਓਹ) ਜਾਣੈ, ਜੇਤੀਆ ਮੁਹਿ (ਜੇਤੀਆਂ ਮੁੰਹ) ਖਾਇ ॥ ਆਪੇ ਜਾਣੈ, ਆਪੇ ਦੇਇ (ਦੇ+ਇ)॥ ਆਖਹਿ (ਆਖੈਂ), ਸਿ ਭਿ, ਕੇਈ-ਕੇਇ (ਕੇ+ਇ)॥ ਜਿਸ ਨੋ ਬਖਸੇ (ਬਖ਼ਸ਼ੇ), ਸਿਫਤਿ (ਸਿਫ਼ਤ) ਸਾਲਾਹ (‘ਸਾ’ ਦਾ ਕੰਨਾ ਉਚਾਰਨਾ ਹੈ)॥ ਨਾਨਕ ! ਪਾਤਿਸਾਹੀ ਪਾਤਿਸਾਹੁ (ਪਾਤਿਸ਼ਾਹੀਂ ਪਾਤਿਸ਼ਾਹ) ॥੨੫॥

ਅਮੁਲ ਗੁਣ, ਅਮੁਲ ਵਾਪਾਰ ॥ ਅਮੁਲ ਵਾਪਾਰੀਏ, ਅਮੁਲ ਭੰਡਾਰ ॥ ਅਮੁਲ ਆਵਹਿ (ਆਵੈਂ), ਅਮੁਲ ਲੈ ਜਾਹਿ (ਜਾਹਿਂ)॥ ਅਮੁਲ ਭਾਇ, ਅਮੁਲਾ ਸਮਾਹਿ (ਸਮਾਹਿਂ)॥ ਅਮੁਲੁ ਧਰਮੁ, ਅਮੁਲੁ ਦੀਬਾਣੁ ॥ ਅਮੁਲੁ ਤੁਲੁ, ਅਮੁਲੁ ਪਰਵਾਣੁ ॥ ਅਮੁਲੁ ਬਖਸੀਸ (ਬਖ਼ਸ਼ੀਸ਼), ਅਮੁਲੁ ਨੀਸਾਣੁ (ਨੀਸ਼ਾਣ)॥ ਅਮੁਲੁ ਕਰਮੁ, ਅਮੁਲੁ ਫੁਰਮਾਣੁ (ਫ਼ੁਰਮਾਣ)॥ ਅਮੁਲੋ ਅਮੁਲੁ, ਆਖਿਆ ਨ ਜਾਇ ॥ ਆਖਿ ਆਖਿ ਰਹੇ, ਲਿਵ ਲਾਇ ॥ ਆਖਹਿ (ਆਖੈਂ), ਵੇਦ ਪਾਠ ਪੁਰਾਣ ॥ ਆਖਹਿ ਪੜੇ (ਆਖਹਿਂ ਪੜ੍ਹੇ), ਕਰਹਿ (ਕਰਹਿਂ) ਵਖਿਆਣ ॥ ਆਖਹਿ ਬਰਮੇ (ਆਖਹਿਂ ਬਰ੍ਹਮੇ), ਆਖਹਿ (ਆਖੈਂ) ਇੰਦ ॥ ਆਖਹਿ (ਆਖਹਿਂ) ਗੋਪੀ ਤੈ ਗੋਵਿੰਦ ॥ ਆਖਹਿ ਈਸਰ (ਆਖਹਿਂ ਈਸ਼ਰ), ਆਖਹਿ (ਆਖਹਿਂ) ਸਿਧ ॥ ਆਖਹਿ (ਆਖਹਿਂ), ਕੇਤੇ ਕੀਤੇ ਬੁਧ ॥ ਆਖਹਿ (ਆਖਹਿਂ) ਦਾਨਵ, ਆਖਹਿ (ਆਖਹਿਂ) ਦੇਵ ॥ ਆਖਹਿ (ਆਖਹਿਂ) ਸੁਰਿ-ਨਰ (ਭਾਵ ਸ੍ਰੇਸ਼ਟ-ਨਰ), ਮੁਨਿ-ਜਨ, ਸੇਵ (ਭਾਵ ਸੇਵਕ)॥ ਕੇਤੇ ਆਖਹਿ (ਆਖਹਿਂ), ਆਖਣਿ ਪਾਹਿ (ਪਾਹਿਂ) ॥ ਕੇਤੇ ਕਹਿ ਕਹਿ (ਕਹ-ਕਹ), ਉਠਿ ਉਠਿ ਜਾਹਿ (ਜਾਹਿਂ)॥ ਏਤੇ ਕੀਤੇ, ਹੋਰਿ ਕਰੇਹਿ (ਕਰੇਹਿਂ) ॥ ਤਾ (ਤਾਂ), ਆਖਿ ਨ ਸਕਹਿ (ਸਕੈਂ) ; ਕੇਈ ਕੇਇ (ਕੇ+ਇ)॥ ਜੇਵਡੁ ਭਾਵੈ, ਤੇਵਡੁ ਹੋਇ ॥ ਨਾਨਕ ! ਜਾਣੈ ਸਾਚਾ ਸੋਇ ॥ ਜੇ ਕੋ ਆਖੈ, ਬੋਲੁਵਿਗਾੜੁ ॥ ਤਾ (ਤਾਂ) ਲਿਖੀਐ, ਸਿਰਿ ਗਾਵਾਰਾ (ਗਾਵਾਰਾਂ) ਗਾਵਾਰੁ ॥੨੬॥

ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ (ਸਮ੍ਹਾਲ਼ੇਂ)॥ ਵਾਜੇ ਨਾਦ, ਅਨੇਕ ਅਸੰਖਾ ; ਕੇਤੇ ਵਾਵਣਹਾਰੇ ॥ ਕੇਤੇ ਰਾਗ, ਪਰੀ ਸਿਉ (ਸਿਉਂ) ਕਹੀਅਨਿ ; ਕੇਤੇ ਗਾਵਣਹਾਰੇ ॥ ਗਾਵਹਿ (ਗਾਵਹਿਂ) ਤੁਹ ਨੋ, ਪਉਣੁ ਪਾਣੀ ਬੈਸੰਤਰੁ ; ਗਾਵੈ ਰਾਜਾ-ਧਰਮੁ, ਦੁਆਰੇ ॥ ਗਾਵਹਿ (ਗਾਵਹਿਂ) ਚਿਤੁ-ਗੁਪਤੁ, ਲਿਖਿ ਜਾਣਹਿ (ਜਾਣਹਿਂ); ਲਿਖਿ-ਲਿਖਿ, ਧਰਮੁ ਵੀਚਾਰੇ (‘ਵੀ’ ਹੈ, ‘ਵਿ’ ਨਹੀਂ)॥ ਗਾਵਹਿ ਈਸਰੁ (ਗਾਵਹਿਂ ਈਸ਼ਰ), ਬਰਮਾ (ਬਰ੍ਹਮਾ), ਦੇਵੀ ; ਸੋਹਨਿ ਸਦਾ ਸਵਾਰੇ ॥ ਗਾਵਹਿ (ਗਾਵਹਿਂ) ਇੰਦ ਇਦਾਸਣਿ (ਇੰਦਾਸਣਿ) ਬੈਠੇ ; ਦੇਵਤਿਆ (ਦੇਵਤਿਆਂ) ਦਰਿ ਨਾਲੇ ॥ ਗਾਵਹਿ (ਗਾਵਹਿਂ) ਸਿਧ, ਸਮਾਧੀ ਅੰਦਰਿ ; ਗਾਵਨਿ ਸਾਧ ਵਿਚਾਰੇ (‘ਵਿ’ ਹੈ, ‘ਵੀ’ ਨਹੀਂ)॥ ਗਾਵਨਿ ਜਤੀ ਸਤੀ ਸੰਤੋਖੀ ; ਗਾਵਹਿ (ਗਾਵੈਂ) ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ (ਪੜ੍ਹਨ) ਰਖੀਸਰ ; ਜੁਗੁ-ਜੁਗੁ ਵੇਦਾ ਨਾਲੇ (ਵੇਦਾਂ ਨਾਲ਼ੇ)॥ ਗਾਵਹਿ ਮੋਹਣੀਆ (ਗਾਵਹਿਂ ਮੋਹਣੀਆਂ) ਮਨੁ ਮੋਹਨਿ ; ਸੁਰਗਾ, ਮਛ, ਪਇਆਲੇ (ਪਇਆ+ਲੇ)॥ ਗਾਵਨਿ ਰਤਨ, ਉਪਾਏ ਤੇਰੇ ; ਅਠਸਠਿ ਤੀਰਥ ਨਾਲੇ ॥ ਗਾਵਹਿ (ਗਾਵਹਿਂ) ਜੋਧ ਮਹਾਬਲ (ਮਹਾਂਬਲ) ਸੂਰਾ ; ਗਾਵਹਿ (ਗਾਵਹਿਂ) ਖਾਣੀ ਚਾਰੇ ॥ ਗਾਵਹਿ (ਗਾਵਹਿਂ) ਖੰਡ, ਮੰਡਲ, ਵਰਭੰਡਾ ; ਕਰਿ ਕਰਿ ਰਖੇ ਧਾਰੇ ॥ ਸੇਈ ਤੁਧੁਨੋ ਗਾਵਹਿ (ਗਾਵਹਿਂ), ਜੋ ਤੁਧੁ ਭਾਵਨਿ ; ਰਤੇ (ਰੱਤੇ) ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਗਾਵਨਿ ; ਸੇ, ਮੈ ਚਿਤਿ ਨ ਆਵਨਿ ; ਨਾਨਕੁ ਕਿਆ ਵੀਚਾਰੇ ? ॥ ਸੋਈ ਸੋਈ, ਸਦਾ ਸਚੁ ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ ; ਰਚਨਾ ਜਿਨਿ (ਜਿਨ੍ਹ) ਰਚਾਈ ॥ ਰੰਗੀ ਰੰਗੀ ਭਾਤੀ (ਰੰਗੀਂ ਰੰਗੀਂ ਭਾਂਤੀਂ), ਕਰਿ ਕਰਿ ਜਿਨਸੀ (ਜਿਨਸੀਂ) ; ਮਾਇਆ ਜਿਨਿ (ਜਿਨ੍ਹ) ਉਪਾਈ ॥ ਕਰਿ ਕਰਿ ਵੇਖੈ, ਕੀਤਾ ਆਪਣਾ ; ਜਿਵ, ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ, ਸੋਈ ਕਰਸੀ ; ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ (ਪਾਤਿਸ਼ਾਹ), ਸਾਹਾ (ਸ਼ਾਹਾਂ) ਪਾਤਿਸਾਹਿਬੁ ; ਨਾਨਕ ! ਰਹਣੁ ਰਜਾਈ (ਰਜ਼ਾਈ) ॥੨੭॥

(ਨੋਟ: ਉਕਤ ਪਉੜੀ ’ਚ ਤਮਾਮ ਉਹ ਕਿਰਿਆਵਾਚੀ ਸ਼ਬਦ, ਜੋ ਅੰਤ ‘ਸੀ’ ਹਨ, ਭਵਿੱਖ ਕਾਲ ਦੇ ਸੂਚਕ ਹਨ; ਜਿਵੇਂ: ‘ਹੋਸੀ’ – ਹੋਵੇਗਾ’, ‘ਜਾਸੀ’ – ਜਾਏਗਾ, ‘ਕਰਸੀ’- ਕਰੇਗਾ ਆਦਿ।)

ਮੁੰਦਾ (ਮੁੰਦਾਂ) ਸੰਤੋਖੁ, ਸਰਮੁ (ਸ਼੍ਰਮ) ਪਤੁ ਝੋਲੀ ; ਧਿਆਨ ਕੀ ਕਰਹਿ (ਕਰਹਿਂ) ਬਿਭੂਤਿ ॥ ਖਿੰਥਾ ਕਾਲੁ, ਕੁਆਰੀ ਕਾਇਆ (ਕਾਇਆਂ) ਜੁਗਤਿ ; ਡੰਡਾ ਪਰਤੀਤਿ ॥ ਆਈ ਪੰਥੀ, ਸਗਲ ਜਮਾਤੀ ; ਮਨਿ-ਜੀਤੈ, ਜਗੁ-ਜੀਤੁ ॥ ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ ; ਜੁਗੁ-ਜੁਗੁ ਏਕੋ ਵੇਸੁ ॥੨੮॥

(ਨੋਟ: ਉਕਤ ਪਉੜੀ ’ਚ 2 ਸੰਯੁਕਤ ਸ਼ਬਦ ‘ਨਾਂਵ’+‘ਕਿਰਦੰਤ’ ਹਨ; ਜਿਵੇਂ ਕਿ ‘ਮਨਿ-ਜੀਤੈ’ ਤੇ ‘ਜਗੁ-ਜੀਤੁ’। ਇਨ੍ਹਾਂ ਦੇ ਅਰਥ ਸਾਂਝੇ ਬਣਦੇ ਹਨ: ‘ਮਨਿ-ਜੀਤੈ’ ਭਾਵ ਮਨ ਨੂੰ ਜਿੱਤਣ ਨਾਲ਼, ‘ਜਗੁ-ਜੀਤੁ’ ਭਾਵ ਜਗ ਨੂੰ ਜਿੱਤ ਲਿਆ। ਇਸ ਤਰ੍ਹਾਂ ਦੀ ਪਉੜੀ ਨੰਬਰ 21 ’ਚ ‘‘ਤੀਰਥੁ, ਤਪੁ, ਦਇਆ, ਦਤੁ-ਦਾਨੁ ॥’’ ਤੁਕ ’ਚ ‘ਦਤੁ-ਦਾਨੁ’ ਸੰਯੁਕਤ ਸ਼ਬਦ (ਨਾਂਵ+ਕਿਰਦੰਤ) ਹਨ, ਜਿਨ੍ਹਾਂ ਦਾ ਅਰਥ ਹੈ: ‘ਦਿੱਤਾ ਹੋਇਆ ਦਾਨ’।)

ਭੁਗਤਿ ਗਿਆਨੁ, ਦਇਆ ਭੰਡਾਰਣਿ ; ਘਟਿ ਘਟਿ ਵਾਜਹਿ (ਵਾਜਹਿਂ) ਨਾਦ ॥ ਆਪਿ ਨਾਥੁ, ਨਾਥੀ ਸਭ ਜਾ ਕੀ ; ਰਿਧਿ ਸਿਧਿ, ਅਵਰਾ (ਅਵਰਾਂ) ਸਾਦ ॥ ਸੰਜੋਗੁ-ਵਿਜੋਗੁ ਦੁਇ, ਕਾਰ ਚਲਾਵਹਿ (ਚਲਾਵਹਿਂ) ; ਲੇਖੇ ਆਵਹਿ (ਆਵੈਂ) ਭਾਗ ॥ ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ ; ਜੁਗੁ-ਜੁਗੁ ਏਕੋ ਵੇਸੁ ॥੨੯॥

ਏਕਾ ਮਾਈ, ਜੁਗਤਿ ਵਿਆਈ ; ਤਿਨਿ (ਤਿੰਨ) ਚੇਲੇ ਪਰਵਾਣੁ ॥ ਇਕੁ ਸੰਸਾਰੀ, ਇਕੁ ਭੰਡਾਰੀ ; ਇਕੁ ਲਾਏ ਦੀਬਾਣੁ ॥ ਜਿਵ ਤਿਸੁ ਭਾਵੈ, ਤਿਵੈ ਚਲਾਵੈ ; ਜਿਵ ਹੋਵੈ ਫੁਰਮਾਣੁ (ਫ਼ੁਰਮਾਣ)॥ ਓਹੁ (ਓਹ) ਵੇਖੈ, ਓਨਾ (ਓਨ੍ਹਾਂ) ਨਦਰਿ ਨ ਆਵੈ ; ਬਹੁਤਾ ਏਹੁ (ਏਹ) ਵਿਡਾਣੁ ॥ ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ ; ਜੁਗੁ-ਜੁਗੁ ਏਕੋ ਵੇਸੁ ॥੩੦॥

ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ, ਸੁ ਏਕਾ ਵਾਰ ॥ ਕਰਿ ਕਰਿ ਵੇਖੈ, ਸਿਰਜਣਹਾਰੁ ॥ ਨਾਨਕ ! ਸਚੇ ਕੀ, ਸਾਚੀ ਕਾਰ ॥ ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ ; ਜੁਗੁ ਜੁਗੁ ਏਕੋ ਵੇਸੁ ॥੩੧॥

ਇਕ ਦੂ ਜੀਭੌ (ਦੂੰ ਜੀਭੋਂ), ਲਖ ਹੋਹਿ (ਹੋਹਿਂ); ਲਖ ਹੋਵਹਿ (ਹੋਵਹਿਂ), ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ (ਆਖੀਐਂ); ਏਕੁ ਨਾਮੁ ਜਗਦੀਸ ॥ ਏਤੁ ਰਾਹਿ (ਰਾਹ), ਪਤਿ ਪਵੜੀਆ (ਪਵੜੀਆਂ); ਚੜੀਐ (ਚੜ੍ਹੀਐ), ਹੋਇ ਇਕੀਸ ॥ ਸੁਣਿ ਗਲਾ ਆਕਾਸ (ਗੱਲਾਂ ਆਕਾਸ਼) ਕੀ ; ਕੀਟਾ (ਕੀਟਾਂ) ਆਈ ਰੀਸ ॥ ਨਾਨਕ ! ਨਦਰੀ ਪਾਈਐ, ਕੂੜੀ ਕੂੜੈ ਠੀਸ ॥੩੨॥

ਆਖਣਿ ਜੋਰੁ, ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ, ਦੇਣਿ ਨ ਜੋਰੁ ॥ ਜੋਰੁ ਨ ਜੀਵਣਿ, ਮਰਣਿ ਨਹ ਜੋਰੁ ॥ ਜੋਰੁ ਨ, ਰਾਜਿ ਮਾਲਿ, ਮਨਿ ਸੋਰੁ (ਸ਼ੋਰ)॥ ਜੋਰੁ ਨ ਸੁਰਤੀ, ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ, ਛੁਟੈ ਸੰਸਾਰੁ ॥ ਜਿਸੁ ਹਥਿ ਜੋਰੁ, ਕਰਿ ਵੇਖੈ ਸੋਇ ॥ ਨਾਨਕ ! ਉਤਮੁ-ਨੀਚੁ, ਨ ਕੋਇ ॥੩੩॥

(ਨੋਟ: ਪਿੱਛੇ ਕੀਤੀ ਗਈ ਵਿਚਾਰ ਮੁਤਾਬਕ ਉਕਤ ਪਉੜੀ ’ਚ ਤਮਾਮ ਉਹ ਸ਼ਬਦ ‘ਕਿਰਦੰਤ’ ਹਨ, ਜਿਨ੍ਹਾਂ ਦੇ ਅੰਤ ’ਚ ‘ਣਿ’ ਦਰਜ ਹੈ, ਇਨ੍ਹਾਂ ਦੇ ਅਰਥ ਕਾਰਕੀ (‘ਨਾਲ਼, ਵਿੱਚ’ ਆਦਿ) ਹਨ।)

ਰਾਤੀ, ਰੁਤੀ, ਥਿਤੀ (ਰਾਤੀਂ, ਰੁਤੀਂ, ਥਿਤੀਂ), ਵਾਰ ॥ ਪਵਣ, ਪਾਣੀ, ਅਗਨੀ, ਪਾਤਾਲ ॥ ਤਿਸੁ ਵਿਚਿ ; ਧਰਤੀ ਥਾਪਿ ਰਖੀ (ਰੱਖੀ), ਧਰਮਸਾਲ ॥ ਤਿਸੁ ਵਿਚਿ ; ਜੀਅ (ਜੀ..) ਜੁਗਤਿ, ਕੇ ਰੰਗ ॥ ਤਿਨ ਕੇ ਨਾਮ, ਅਨੇਕ ਅਨੰਤ ॥ ਕਰਮੀ-ਕਰਮੀ, ਹੋਇ ਵੀਚਾਰੁ ॥ ਸਚਾ ਆਪਿ, ਸਚਾ ਦਰਬਾਰੁ ॥ ਤਿਥੈ; ਸੋਹਨਿ, ਪੰਚ ਪਰਵਾਣੁ ॥ ਨਦਰੀ ਕਰਮਿ, ਪਵੈ ਨੀਸਾਣੁ (ਨੀਸ਼ਾਣ)॥ ਕਚ-ਪਕਾਈ, ਓਥੈ ਪਾਇ ॥ ਨਾਨਕ ! ਗਇਆ (ਗਇਆਂ) ਜਾਪੈ ਜਾਇ ॥੩੪॥

(ਨੋਟ: ਉਕਤ ਪਉੜੀ ’ਚ ਦਰਜ ‘‘ਤਿਸੁ ਵਿਚਿ ; ਜੀਅ ਜੁਗਤਿ, ‘ਕੇ’ ਰੰਗ ॥’’ ਤੁਕ ਵਿੱਚ ‘ਕੇ’ ਸ਼ਬਦ ਪਿੱਛਲੀ ਪਉੜੀ ਨੰਬਰ 16ਵੀਂ ਦੀ ਤੁਕ ‘‘ਜੀਅ ਜਾਤਿ; ਰੰਗਾ, ‘ਕੇ’ ਨਾਵ ॥’’ ਵਾਙ ਹੀ ‘ਕੇ’ ਅਨਿਸ਼ਚਿਤ ਪੜਨਾਂਵ ਹੈ, ਜਿਸ ਦਾ ਅਰਥ ਹੈ: ‘ਕਈ’।)

ਧਰਮਖੰਡ ਕਾ ਏਹੋ ਧਰਮੁ ॥ ਗਿਆਨਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ, ਪਾਣੀ, ਵੈਸੰਤਰ ; ਕੇਤੇ ਕਾਨ (ਕਾਨ੍ਹ), ਮਹੇਸ (ਮਹੇਸ਼)॥ ਕੇਤੇ ਬਰਮੇ (ਬਰ੍ਹਮੇ)ਘਾੜਤਿ ਘੜੀਅਹਿ (ਘੜੀਐਂ) ; ਰੂਪ, ਰੰਗ, ਕੇ (ਭਾਵ ਕਈ) ਵੇਸ ॥ ਕੇਤੀਆ (ਕੇਤੀਆਂ) ਕਰਮ-ਭੂਮੀ, ਮੇਰ ਕੇਤੇ ; ਕੇਤੇ ਧੂ ਉਪਦੇਸ (ਉਪਦੇਸ਼)॥ ਕੇਤੇ ਇੰਦ, ਚੰਦ ਸੂਰ ਕੇਤੇ ; ਕੇਤੇ ਮੰਡਲ ਦੇਸ (ਦੇਸ਼)॥ ਕੇਤੇ ਸਿਧ, ਬੁਧ, ਨਾਥ ਕੇਤੇ ; ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ, ਮੁਨਿ ਕੇਤੇ ; ਕੇਤੇ ਰਤਨ ਸਮੁੰਦ ॥ ਕੇਤੀਆ (ਕੇਤੀਆਂ) ਖਾਣੀ, ਕੇਤੀਆ (ਕੇਤੀਆਂ) ਬਾਣੀ ; ਕੇਤੇ ਪਾਤ-ਨਰਿੰਦ ॥ ਕੇਤੀਆ ਸੁਰਤੀ (ਕੇਤੀਆਂ ਸੁਰਤੀਂ), ਸੇਵਕ ਕੇਤੇ ; ਨਾਨਕ ! ਅੰਤੁ ਨ ਅੰਤੁ ॥੩੫॥

ਗਿਆਨਖੰਡ ਮਹਿ, ਗਿਆਨੁ ਪਰਚੰਡੁ ॥ ਤਿਥੈ ; ਨਾਦ, ਬਿਨੋਦ, ਕੋਡ ਅਨੰਦੁ ॥ ਸਰਮ (ਸ਼੍ਰਮ) ਖੰਡ ਕੀ ਬਾਣੀ, ਰੂਪੁ ॥ ਤਿਥੈ; ਘਾੜਤਿ-ਘੜੀਐ, ਬਹੁਤੁ ਅਨੂਪੁ ॥ ਤਾ ਕੀਆ ਗਲਾ (ਤਾਂ ਕੀਆਂ ਗੱਲਾਂ), ਕਥੀਆ ਨਾ ਜਾਹਿ (ਕਥੀਆਂ ਨਾ ਜਾਹਿਂ) ॥ ਜੇ ਕੋ ਕਹੈ, ਪਿਛੈ ਪਛੁਤਾਇ (‘ਛੁ’ ਅੰਤ ਔਂਕੜ ਉਚਾਰਨਾ ਹੈ)॥ ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ ॥ ਤਿਥੈ ਘੜੀਐ, ਸੁਰਾ ਸਿਧਾ (ਸੁਰਾਂ ਸਿੱਧਾਂ) ਕੀ ਸੁਧਿ ॥੩੬॥

ਕਰਮਖੰਡ ਕੀ ਬਾਣੀ, ਜੋਰੁ ॥ ਤਿਥੈ ; ਹੋਰੁ ਨ ਕੋਈ ਹੋਰੁ ॥ ਤਿਥੈ ; ਜੋਧ, ਮਹਾ ਬਲ (ਮਹਾਂ ਬਲ), ਸੂਰ ॥ ਤਿਨ ਮਹਿ, ਰਾਮੁ ਰਹਿਆ ਭਰਪੂਰ ॥ ਤਿਥੈ, ਸੀਤੋ-ਸੀਤਾ ਮਹਿਮਾ ਮਾਹਿ (ਮਾਹਿਂ)॥ ਤਾ ਕੇ ਰੂਪ, ਨ ਕਥਨੇ ਜਾਹਿ (ਜਾਹਿਂ)॥ ਨਾ ਓਹਿ ਮਰਹਿ (ਓਹ ਮਰੈਂ), ਨ ਠਾਗੇ ਜਾਹਿ (ਜਾਹਿਂ)॥ ਜਿਨ (ਜਿਨ੍ਹ) ਕੈ, ਰਾਮੁ ਵਸੈ, ਮਨ ਮਾਹਿ (ਮਾਹਿਂ)॥ ਤਿਥੈ ਭਗਤ ਵਸਹਿ (ਵਸਹਿਂ), ਕੇ (ਭਾਵ ਕਈ) ਲੋਅ (ਲੋ..)॥ ਕਰਹਿ (ਕਰਹਿਂ) ਅਨੰਦੁ, ਸਚਾ ਮਨਿ ਸੋਇ ॥ ਸਚਖੰਡਿ ਵਸੈ, ਨਿਰੰਕਾਰੁ ॥ ਕਰਿ ਕਰਿ ਵੇਖੈ, ਨਦਰਿ ਨਿਹਾਲ ॥ ਤਿਥੈ ; ਖੰਡ, ਮੰਡਲ, ਵਰਭੰਡ ॥ ਜੇ ਕੋ ਕਥੈ, ਤ ਅੰਤ ਨ ਅੰਤ ॥ ਤਿਥੈ ; ਲੋਅ-ਲੋਅ ਆਕਾਰ (‘ਆ’ ਦਾ ਕੰਨਾ ਉਚਾਰਨਾ ਹੈ)॥ ਜਿਵ ਜਿਵ ਹੁਕਮੁ, ਤਿਵੈ ਤਿਵ ਕਾਰ ॥ ਵੇਖੈ, ਵਿਗਸੈ; ਕਰਿ ਵੀਚਾਰੁ (‘ਵੀ’ ਹੈ, ‘ਵਿ’ ਨਹੀਂ)॥ ਨਾਨਕ ! ਕਥਨਾ ਕਰੜਾ ਸਾਰੁ ॥੩੭॥

ਜਤੁ ਪਾਹਾਰਾ, ਧੀਰਜੁ ਸੁਨਿਆਰੁ ॥ ਅਹਰਣਿ ਮਤਿ, ਵੇਦੁ ਹਥੀਆਰੁ (‘ਥੀ’ ਹੈ, ‘ਥਿ’ ਨਹੀਂ)॥ ਭਉ ਖਲਾ (ਭੌ ਖੱਲਾ), ਅਗਨਿ ਤਪ ਤਾਉ ॥ ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ, ਸਚੀ ਟਕਸਾਲ ॥ ਜਿਨ ਕਉ (ਜਿਨ੍ਹ ਕੌ) ਨਦਰਿ ਕਰਮੁ, ਤਿਨ ਕਾਰ ॥ ਨਾਨਕ ! ਨਦਰੀ ਨਦਰਿ, ਨਿਹਾਲ ॥੩੮॥

ਸਲੋਕੁ ॥

ਪਵਣੁ ਗੁਰੂ, ਪਾਣੀ ਪਿਤਾ ; ਮਾਤਾ ਧਰਤਿ ਮਹਤੁ (ਥੋੜ੍ਹਾ ‘ਮਹੱਤ੍ਵ ਵਾਂਙ)॥ ਦਿਵਸੁ-ਰਾਤਿ ਦੁਇ, ਦਾਈ ਦਾਇਆ ; ਖੇਲੈ ਸਗਲ ਜਗਤੁ ॥ ਚੰਗਿਆਈਆਬੁਰਿਆਈਆ (ਚੰਗਿਆਈਆਂ ਬੁਰਿਆਈਆਂ) ; ਵਾਚੈ ਧਰਮੁ, ਹਦੂਰਿ ॥ ਕਰਮੀ ਆਪੋ ਆਪਣੀ ; ਕੇ (ਭਾਵ ਕਈ) ਨੇੜੈ, ਕੇ ਦੂਰਿ ॥ ਜਿਨੀ (ਜਿਨ੍ਹੀਂ), ਨਾਮੁ ਧਿਆਇਆ ; ਗਏ ਮਸਕਤਿ (ਮਸ਼ੱਕਤ) ਘਾਲਿ ॥ ਨਾਨਕ ! ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ ॥੧॥

(ਨੋਟ: ਉਕਤ ਸਲੋਕ ’ਚ ਦਰਜ ‘‘ਮਾਤਾ ਧਰਤਿ ਮਹਤੁ॥’’ ਤੁੱਕ ’ਚ ‘ਮਾਤਾ’ ਤੇ ‘ਧਰਤਿ’ ਸ਼ਬਦ ਇਸਤ੍ਰੀ ਲਿੰਗ ਹੋਣ ਕਾਰਨ ‘ਮਹਤੁ’ ਸ਼ਬਦ ਪੁਲਿੰਗ ਨਹੀਂ ਹੋ ਸਕਦਾ। ਇਸ ਨੂੰ ਲੱਗਾ ਅੰਤ ਔਂਕੜ ‘ਵ’ ਦੀ ਧੁਨੀ ਪ੍ਰਗਟ ਕਰਦਾ ਹੈ; ਜਿਵੇਂ ਕਿ ‘ਵਿਸ਼ਵ’ ਸ਼ਬਦ ਨੂੰ ਗੁਰਬਾਣੀ ’ਚ ਕਾਵਿ ਤੋਲ ਕਾਰਨ ‘ਵਿਸੁ’ ਕਰਕੇ ਵੀ ਲਿਖਿਆ ਮਿਲਦਾ ਹੈ: ‘‘ਏਹੁ ‘ਵਿਸੁ’ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ ॥’’ (ਮ: ੩/੯੨੨)

ਇਸ ਲਈ ‘ਮਹਤੁ’ ਦਾ ਅੰਤ ਔਂਕੜ ‘ਵ’ ਧੁਨੀ ਪ੍ਰਗਟ ਕਰਦਾ ਹੈ, ਜੋ ‘ਮਾਤਾ ਧਰਤਿ’ ਦਾ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਵੱਡੀ’ (ਮਹੱਤਵ ਜਾਂ ਵਿਸ਼ੇਸ਼ਤਾ ਰੱਖਣ ਵਾਲ਼ੀ)।

ਪੰਜਾਬੀ ਭਾਸ਼ਾ ’ਚ ‘ਔਂਕੜ’ ਨੂੰ ‘ਉ’ ਕਰਕੇ ਲਿਖਿਆ ਜਾਂਦਾ ਹੈ ਭਾਵ ‘ਉ’ ਜਾਂ ‘ਵ’ ਦੀ ਧੁਨੀ ਸਮਾਨੰਤਰ ਹੈ, ਇਸ ਲਈ ਗੁਰਬਾਣੀ ’ਚ ‘ਪਉੜੀ’ ਨੂੰ ‘ਪਵੜੀ’ ਕਰਕੇ ਵੀ ਲਿਖਿਆ ਮਿਲਦਾ ਹੈ। ਪੰਜਾਬੀ ’ਚ ‘ੳ, ਅ, ੲ’ ਪੂਰਨ ਸਵਰ ਸ਼ਬਦ ਹੁੰਦੇ ਹਨ ਤੇ ‘ਹ, ਯ, ਵ’ ਅਰਧ ਸਵਰ, ਜਿਸ ਕਾਰਨ ਇਨ੍ਹਾਂ ਦੀ ਧੁਨੀ ਬਦਲਦੀ ਰਹਿੰਦੀ ਹੈ; ਜਿਵੇਂ: ‘ਹ’ =‘ਐ ਜਾਂ ਆ’, ‘ਯ’ = ‘ਅ, ਏ, ਇ ਜਾਂ ਈ’ ਤੇ ‘ਵ’=‘ਉ ਜਾਂ ਉ+ਅ’ ਆਦਿ।)