(ਪੰਨਾ ਨੰਬਰ 14-18)
ੴ (ਇੱਕ+ਓਅੰਕਾਰ) ਸਤਿ ਗੁਰ ਪ੍ਰਸਾਦਿ ॥
ਰਾਗੁ, ਸਿਰੀ ਰਾਗੁ , ਮਹਲਾ ਪਹਿਲਾ ੧, ਘਰੁ ੧ (ਪਹਿਲਾ)
(ਨੋਟ: ਧਿਆਨ ਰਹੇ ਕਿ ‘ਮਹਲਾ’ ਦਾ ਉਚਾਰਨ ‘ਮਹਿਲਾ’ ਜਾਂ ‘ਮਹੱਲਾ’ ਨਹੀਂ)
ਮੋਤੀ ਤ ਮੰਦਰ ਊਸਰਹਿ (ਊਸਰਹਿਂ=ਊਸਰੈਂ) ; ਰਤਨੀ ਤ ਹੋਹਿ (ਹੋਹਿਂ) ਜੜਾਉ ॥ ਕਸਤੂਰਿ, ਕੁੰਗੂ, ਅਗਰਿ, ਚੰਦਨਿ ; ਲੀਪਿ ਆਵੈ ਚਾਉ ॥ ਮਤੁ ! ਦੇਖਿ ਭੂਲਾ (ਭੂਲਾਂ), ਵੀਸਰੈ ; ਤੇਰਾ, ਚਿਤਿ ਨ ਆਵੈ ਨਾਉ (ਨਾਉਂ ) ॥੧॥ ਹਰਿ ਬਿਨੁ, ਜੀਉ ਜਲਿ ਬਲਿ ਜਾਉ (ਜਲ਼-ਬਲ਼ ਜਾਉ) ॥ ਮੈ, ਆਪਣਾ ਗੁਰੁ ਪੂਛਿ ਦੇਖਿਆ ; ਅਵਰੁ ਨਾਹੀ ਥਾਉ (ਥਾਉਂ) ॥੧॥ ਰਹਾਉ ॥ ਧਰਤੀ ਤ (ਤਾਂ) ਹੀਰੇ ਲਾਲ ਜੜਤੀ ; ਪਲਘਿ (ਪਲੰਘ) ਲਾਲ ਜੜਾਉ ॥ ਮੋਹਣੀ ਮੁਖਿ (ਮੁੱਖ), ਮਣੀ ਸੋਹੈ ; ਕਰੇ ਰੰਗਿ ਪਸਾਉ ॥ ਮਤੁ ! ਦੇਖਿ ਭੂਲਾ (ਭੂਲਾਂ), ਵੀਸਰੈ ; ਤੇਰਾ, ਚਿਤਿ ਨ ਆਵੈ ਨਾਉ (ਨਾਉਂ)॥੨॥ ਸਿਧੁ ਹੋਵਾ (ਹੋਵਾਂ), ਸਿਧਿ ਲਾਈ (ਲਾਈਂ) ; ਰਿਧਿ ਆਖਾ (ਆਖਾਂ) ਆਉ ॥ ਗੁਪਤੁ ਪਰਗਟੁ ਹੋਇ ਬੈਸਾ (ਬੈਸਾਂ) ; ਲੋਕੁ ਰਾਖੈ ਭਾਉ ॥ ਮਤੁ ! ਦੇਖਿ ਭੂਲਾ (ਭੂਲਾਂ), ਵੀਸਰੈ ; ਤੇਰਾ ਚਿਤਿ ਨ ਆਵੈ ਨਾਉ (ਨਾਉਂ) ॥੩॥ ਸੁਲਤਾਨੁ ਹੋਵਾ (ਹੋਵਾਂ), ਮੇਲਿ ਲਸਕਰ (ਲਸ਼ਕਰ) ; ਤਖਤਿ ਰਾਖਾ ਪਾਉ (ਰਾਖਾਂ ਪਾਉਂ) ॥ ਹੁਕਮੁ ਹਾਸਲੁ ਕਰੀ (ਕਰੀਂ) ਬੈਠਾ ; ਨਾਨਕਾ ! ਸਭ ਵਾਉ ॥ ਮਤੁ ! ਦੇਖਿ ਭੂਲਾ (ਭੂਲਾਂ), ਵੀਸਰੈ ; ਤੇਰਾ, ਚਿਤਿ ਨ ਆਵੈ ਨਾਉ (ਨਾਉਂ) ॥੪॥੧॥
ਸਿਰੀ ਰਾਗੁ, ਮਹਲਾ ੧ ॥
ਕੋਟਿ ਕੋਟੀ, ਮੇਰੀ ਆਰਜਾ ; ਪਵਣੁ, ਪੀਅਣੁ, ਅਪਿਆਉ (ਅ+ਪਿਆਉ) ॥ ਚੰਦੁ ਸੂਰਜੁ ਦੁਇ, ਗੁਫੈ ਨ ਦੇਖਾ (ਦੇਖਾਂ) ; ਸੁਪਨੈ, ਸਉਣ ਨ ਥਾਉ (ਥਾਉਂ) ॥ ਭੀ, ਤੇਰੀ ਕੀਮਤਿ ਨਾ ਪਵੈ ; ਹਉ (ਹਉਂ), ਕੇਵਡੁ ਆਖਾ ਨਾਉ (ਆਖਾਂ ਨਾਉਂ) ? ॥੧॥ ਸਾਚਾ ਨਿਰੰਕਾਰੁ, ਨਿਜ ਥਾਇ (ਥਾਇਂ)॥ ਸੁਣਿ ਸੁਣਿ ਆਖਣੁ ਆਖਣਾ ; ਜੇ ਭਾਵੈ, ਕਰੇ ਤਮਾਇ (ਤਮਾ+ਇ) ॥੧॥ ਰਹਾਉ ॥ ਕੁਸਾ, ਕਟੀਆ, (ਕੁੱਸਾਂ, ਕੱਟੀਆਂ) ਵਾਰ ਵਾਰ ; ਪੀਸਣਿ ਪੀਸਾ (ਪੀਸਾਂ) ਪਾਇ ॥ ਅਗੀ ਸੇਤੀ ਜਾਲੀਆ (ਜਾਲੀਆਂ) ; ਭਸਮ ਸੇਤੀ ਰਲਿ ਜਾਉ (ਜਾਉਂ) ॥ ਭੀ, ਤੇਰੀ ਕੀਮਤਿ ਨਾ ਪਵੈ ; ਹਉ (ਹਉਂ), ਕੇਵਡੁ ਆਖਾ ਨਾਉ (ਆਖਾਂ ਨਾਉਂ) ? ॥੨॥ ਪੰਖੀ ਹੋਇ ਕੈ, ਜੇ ਭਵਾ (ਭਵਾਂ) ; ਸੈ ਅਸਮਾਨੀ ਜਾਉ (ਜਾਉਂ) ॥ ਨਦਰੀ ਕਿਸੈ ਨ ਆਵਊ (ਆਵਊਂ) ; ਨਾ ਕਿਛੁ ਪੀਆ (ਪੀਆਂ), ਨ ਖਾਉ (ਖਾਉਂ )॥ ਭੀ, ਤੇਰੀ ਕੀਮਤਿ ਨਾ ਪਵੈ ; ਹਉ (ਹਉਂ), ਕੇਵਡੁ ਆਖਾ ਨਾਉ (ਆਖਾਂ ਨਾਉਂ)? ॥੩॥ ਨਾਨਕ, ਕਾਗਦ ਲਖ ਮਣਾ ; ਪੜਿ ਪੜਿ (ਪੜ੍ਹ ਪੜ੍ਹ) ਕੀਚੈ ਭਾਉ ॥ ਮਸੂ ਤੋਟਿ ਨ ਆਵਈ ; ਲੇਖਣਿ ਪਉਣੁ ਚਲਾਉ (ਚਲਾਉਂ) ॥ ਭੀ, ਤੇਰੀ ਕੀਮਤਿ ਨਾ ਪਵੈ ; ਹਉ, ਕੇਵਡੁ ਆਖਾ ਨਾਉ (ਆਖਾਂ ਨਾਉਂ) ? ॥੪॥੨॥
ਸਿਰੀ ਰਾਗੁ, ਮਹਲਾ ੧ ॥
ਲੇਖੈ, ਬੋਲਣੁ ਬੋਲਣਾ ; ਲੇਖੈ, ਖਾਣਾ ਖਾਉ ॥ ਲੇਖੈ, ਵਾਟ ਚਲਾਈਆ ; ਲੇਖੈ ਸੁਣਿ ਵੇਖਾਉ ॥ ਲੇਖੈ, ਸਾਹ ਲਵਾਈਅਹਿ (ਲਵਾਈਅਹਿਂ=ਲਵਾਈਐਂ) ; ਪੜੇ (ਪੜ੍ਹੇ), ਕਿ ਪੁਛਣ ਜਾਉ (ਜਾਉਂ) ? ॥੧॥ ਬਾਬਾ ! ਮਾਇਆ ਰਚਨਾ ਧੋਹੁ (ਧੋਹ)॥ ਅੰਧੈ, ਨਾਮੁ ਵਿਸਾਰਿਆ ; ਨਾ ਤਿਸੁ ਏਹ, ਨ ਓਹੁ (ਓਹ)॥੧॥ ਰਹਾਉ ॥ ਜੀਵਣ ਮਰਣਾ, ਜਾਇ ਕੈ ; ਏਥੈ ਖਾਜੈ ਕਾਲਿ ॥ ਜਿਥੈ ਬਹਿ ਸਮਝਾਈਐ ; ਤਿਥੈ, ਕੋਇ ਨ ਚਲਿਓ ਨਾਲਿ ॥ ਰੋਵਣ ਵਾਲੇ ਜੇਤੜੇ ; ਸਭਿ ਬੰਨਹਿ (ਬੰਨਹਿਂ=ਬੰਨ੍ਹੈਂ), ਪੰਡ ਪਰਾਲਿ ॥੨॥ ਸਭੁ ਕੋ ਆਖੈ ਬਹੁਤੁ ਬਹੁਤੁ ; ਘਟਿ ਨ ਆਖੈ ਕੋਇ ॥ ਕੀਮਤਿ ਕਿਨੈ ਨ ਪਾਈਆ ; ਕਹਣਿ ਨ ਵਡਾ ਹੋਇ ॥ ਸਾਚਾ ਸਾਹਬੁ, ਏਕੁ ਤੂ ; ਹੋਰਿ ਜੀਆ ਕੇਤੇ ਲੋਅ (ਲੋ..) ॥੩॥ ਨੀਚਾ (ਨੀਚਾਂ) ਅੰਦਰਿ, ਨੀਚ ਜਾਤਿ ; ਨੀਚੀ ਹੂ (ਨੀਚੀਂ ਹੂੰ) ਅਤਿ ਨੀਚੁ ॥ ਨਾਨਕੁ, ਤਿਨ ਕੈ ਸੰਗਿ ਸਾਥਿ ; ਵਡਿਆ ਸਿਉ (ਵਡਿਆਂ ਸਿਉਂ) ਕਿਆ ਰੀਸ ? ॥ ਜਿਥੈ, ਨੀਚ ਸਮਾਲੀਅਨਿ (ਸਮ੍ਹਾਲੀ+ਅਨ) ; ਤਿਥੈ, ਨਦਰਿ ਤੇਰੀ ਬਖਸੀਸ (ਬਖ਼ਸ਼ੀਸ਼) ! ॥੪॥੩॥
ਸਿਰੀ ਰਾਗੁ, ਮਹਲਾ ੧ ॥
ਲਬੁ ਕੁਤਾ (ਕੁੱਤਾ), ਕੂੜੁ ਚੂਹੜਾ ; ਠਗਿ ਖਾਧਾ, ਮੁਰਦਾਰੁ ॥ ਪਰ ਨਿੰਦਾ, ਪਰ ਮਲੁ ਮੁਖਿ ਸੁਧੀ ; ਅਗਨਿ ਕ੍ਰੋਧੁ, ਚੰਡਾਲੁ ॥ ਰਸ ਕਸ, ਆਪੁ ਸਲਾਹਣਾ; ਏ ਕਰਮ ਮੇਰੇ, ਕਰਤਾਰ! ॥੧॥ ਬਾਬਾ! ਬੋਲੀਐ ਪਤਿ ਹੋਇ ॥ ਊਤਮ ਸੇ, ਦਰਿ ਊਤਮ ਕਹੀਅਹਿ (ਕਹੀਅਹਿਂ=ਕਹੀਐਂ) ; ਨੀਚ ਕਰਮ ਬਹਿ ਰੋਇ ॥੧॥ ਰਹਾਉ ॥ ਰਸੁ ਸੁਇਨਾ, ਰਸੁ ਰੁਪਾ, ਕਾਮਣਿ ; ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ, ਰਸੁ ਸੇਜਾ ਮੰਦਰ ; ਰਸੁ ਮੀਠਾ, ਰਸੁ ਮਾਸੁ ॥ ਏਤੇ ਰਸ ਸਰੀਰ ਕੇ ; ਕੈ ਘਟਿ, ਨਾਮ ਨਿਵਾਸੁ ? ॥੨॥ ਜਿਤੁ ਬੋਲਿਐ, ਪਤਿ ਪਾਈਐ ; ਸੋ ਬੋਲਿਆ ਪਰਵਾਣੁ ॥ ਫਿਕਾ (ਫਿੱਕਾ) ਬੋਲਿ ਵਿਗੁਚਣਾ ; ਸੁਣਿ, ਮੂਰਖ ਮਨ ਅਜਾਣ ! ॥ ਜੋ, ਤਿਸੁ ਭਾਵਹਿ (ਭਾਵਹਿਂ=ਭਾਵੈਂ), ਸੇ ਭਲੇ ; ਹੋਰਿ, ਕਿ ਕਹਣ ਵਖਾਣ ? ॥੩॥ ਤਿਨ ਮਤਿ, ਤਿਨ ਪਤਿ, ਤਿਨ ਧਨੁ ਪਲੈ ; ਜਿਨ, ਹਿਰਦੈ ਰਹਿਆ ਸਮਾਇ ॥ ਤਿਨ ਕਾ, ਕਿਆ ਸਾਲਾਹਣਾ ? ਅਵਰ ਸੁਆਲਿਉ ਕਾਇ ? ॥ ਨਾਨਕ ! ਨਦਰੀ ਬਾਹਰੇ ; ਰਾਚਹਿ (ਰਾਚਹਿਂ=ਰਾਚੈਂ) ਦਾਨਿ, ਨ ਨਾਇ (ਨਾਇਂ) ॥੪॥੪॥
ਸਿਰੀ ਰਾਗੁ, ਮਹਲਾ ੧ ॥
ਅਮਲੁ ਗਲੋਲਾ, ਕੂੜ ਕਾ ; ਦਿਤਾ ਦੇਵਣਹਾਰਿ ॥ ਮਤੀ, ਮਰਣੁ ਵਿਸਾਰਿਆ ; ਖੁਸੀ (ਖੁਸ਼ੀ) ਕੀਤੀ, ਦਿਨ ਚਾਰਿ ॥ ਸਚੁ ਮਿਲਿਆ, ਤਿਨ ਸੋਫੀਆ (ਸੋਫ਼ੀਆਂ) ; ਰਾਖਣ ਕਉ ਦਰਵਾਰੁ ॥੧॥ ਨਾਨਕ ! ਸਾਚੇ ਕਉ, ਸਚੁ ਜਾਣੁ ॥ ਜਿਤੁ ਸੇਵਿਐ, ਸੁਖੁ ਪਾਈਐ ; ਤੇਰੀ ਦਰਗਹ (ਦਰਗ੍ਹਾ) ਚਲੈ ਮਾਣੁ ॥੧॥ ਰਹਾਉ ॥ ਸਚੁ ਸਰਾ, ਗੁੜ ਬਾਹਰਾ ; ਜਿਸੁ ਵਿਚਿ, ਸਚਾ ਨਾਉ (ਨਾਉਂ) ॥ ਸੁਣਹਿ, ਵਖਾਣਹਿ, (ਸੁਣਹਿਂ, ਵਖਾਣਹਿਂ) ਜੇਤੜੇ ; ਹਉ (ਹਉਂ) , ਤਿਨ ਬਲਿਹਾਰੈ ਜਾਉ (ਜਾਉਂ ) ॥ ਤਾ (ਤਾਂ), ਮਨੁ ਖੀਵਾ ਜਾਣੀਐ ; ਜਾ (ਜਾਂ), ਮਹਲੀ ਪਾਏ ਥਾਉ (ਥਾਉਂ ) ॥੨॥ ਨਾਉ (ਨਾਉਂ ) ਨੀਰੁ, ਚੰਗਿਆਈਆ (ਚੰਗਿਆਈਆਂ) ; ਸਤੁ, ਪਰਮਲੁ ਤਨਿ ਵਾਸੁ ॥ ਤਾ (ਤਾਂ), ਮੁਖੁ ਹੋਵੈ ਉਜਲਾ ; ਲਖ ਦਾਤੀ, ਇਕ ਦਾਤਿ ॥ ਦੂਖ, ਤਿਸੈ ਪਹਿ ਆਖੀਅਹਿ (ਆਖੀਅਹਿਂ=ਆਖੀਐਂ) ; ਸੂਖ, ਜਿਸੈ ਹੀ ਪਾਸਿ ॥੩॥ ਸੋ, ਕਿਉ ਮਨਹੁ (ਕਿਉਂ ਮਨਹੁਂ=ਮਨੋਂ) ਵਿਸਾਰੀਐ ? ਜਾ ਕੇ ਜੀਅ ਪਰਾਣ ॥ ਤਿਸੁ ਵਿਣੁ, ਸਭੁ ਅਪਵਿਤ੍ਰੁ ਹੈ ; ਜੇਤਾ ਪੈਨਣੁ (ਪੈਨ੍ਹਣ) ਖਾਣੁ ॥ ਹੋਰਿ ਗਲਾਂ ਸਭਿ ਕੂੜੀਆ (ਕੂੜੀਆਂ) ; ਤੁਧੁ ਭਾਵੈ ਪਰਵਾਣੁ ॥੪॥੫॥
ਸਿਰੀ ਰਾਗੁ, ਮਹਲੁ ੧ ॥
ਜਾਲਿ ਮੋਹੁ ; ਘਸਿ, ਮਸੁ ਕਰਿ ; ਮਤਿ, ਕਾਗਦੁ ਕਰਿ ਸਾਰੁ ॥ ਭਾਉ, ਕਲਮ ਕਰਿ ; ਚਿਤੁ ਲੇਖਾਰੀ ; ਗੁਰ ਪੁਛਿ, ਲਿਖੁ ਬੀਚਾਰੁ ॥ ਲਿਖੁ ਨਾਮੁ, ਸਾਲਾਹ ਲਿਖੁ ; ਲਿਖੁ, ਅੰਤੁ ਨ ਪਾਰਾਵਾਰੁ ॥੧॥ ਬਾਬਾ ! ਏਹੁ (ਏਹ) ਲੇਖਾ, ਲਿਖਿ ਜਾਣੁ ॥ ਜਿਥੈ, ਲੇਖਾ ਮੰਗੀਐ ; ਤਿਥੈ, ਹੋਇ ਸਚਾ ਨੀਸਾਣੁ (ਨੀਸ਼ਾਣ) ॥੧॥ ਰਹਾਉ ॥ ਜਿਥੈ, ਮਿਲਹਿ ਵਡਿਆਈਆ (ਮਿਲਹਿਂ ਵਡਿਆਈਆਂ) ; ਸਦ ਖੁਸੀਆ (ਖਸ਼ੀਆਂ), ਸਦ ਚਾਉ ॥ ਤਿਨ ਮੁਖਿ ਟਿਕੇ ਨਿਕਲਹਿ (ਮੁੱਖ ਟਿੱਕੇ ਨਿਕਲਹਿਂ) ; ਜਿਨ ਮਨਿ, ਸਚਾ ਨਾਉ (ਸੱਚਾ ਨਾਉਂ) ॥ ਕਰਮਿ ਮਿਲੈ, ਤਾ (ਤਾਂ) ਪਾਈਐ ; ਨਾਹੀ, ਗਲੀ (ਗੱਲੀਂ) ਵਾਉ ਦੁਆਉ ॥੨॥ ਇਕਿ ਆਵਹਿ (ਆਵਹਿਂ), ਇਕਿ ਜਾਹਿ (ਜਾਹਿਂ) ਉਠਿ ; ਰਖੀਅਹਿ ਨਾਵ (ਰਖੀਅਹਿਂ ਨਾਂਵ) ਸਲਾਰ ॥ ਇਕਿ ਉਪਾਏ ਮੰਗਤੇ ; ਇਕਨਾ, ਵਡੇ ਦਰਵਾਰ ॥ ਅਗੈ ਗਇਆ (ਗਇਆਂ) ਜਾਣੀਐ ; ਵਿਣੁ ਨਾਵੈ, ਵੇਕਾਰ ॥੩॥ ਭੈ ਤੇਰੈ, ਡਰੁ ਅਗਲਾ ; ਖਪਿ ਖਪਿ ਛਿਜੈ ਦੇਹ ॥ ਨਾਵ ਜਿਨਾ, ਸੁਲਤਾਨ ਖਾਨ (ਨਾਂਵ ਜਿਨ੍ਹਾਂ, ਸੁਲਤਾਨ ਖ਼ਾਨ) ; ਹੋਦੇ ਡਿਠੇ (ਹੋਂਦੇ ਡਿੱਠੇ) ਖੇਹ ॥ ਨਾਨਕ ! ਉਠੀ ਚਲਿਆ ; ਸਭਿ ਕੂੜੇ ਤੁਟੇ (ਤੁੱਟੇ) ਨੇਹ ॥੪॥੬॥
(ਨੋਟ: ਧਿਆਨ ਰਹੇ ਕਿ ਸਿਰੀ ਰਾਗ ਦੇ ਆਰੰਭ ਤੋਂ ਤਮਾਮ ਸ਼ਬਦ ਦੂਜਾ ਪੁਰਖ ਇੱਕ ਵਚਨ ਨੂੰ ਸੰਬੋਧਨ ਰੂਪ ਵਿਸ਼ੇ ਨਾਲ਼ ਸੰਬੰਧਿਤ ਚੱਲ ਰਹੇ ਹਨ, ਜਿਸ ਦੀ ਸਪਸ਼ਟਤਾ ‘ਰਹਾਉ’ ਤੁਕਾਂ ਰਾਹੀਂ ਹੁੰਦੀ ਹੈ।)
ਸਿਰੀ ਰਾਗੁ, ਮਹਲਾ ੧ ॥
ਸਭਿ ਰਸ ਮਿਠੇ, ਮੰਨਿਐ ; ਸੁਣਿਐ ਸਾਲੋਣੇ ॥ ਖਟ ਤੁਰਸੀ (ਖੱਟ ਤੁਰਸ਼ੀ), ਮੁਖਿ (ਮੁੱਖ) ਬੋਲਣਾ ; ਮਾਰਣ ਨਾਦ ਕੀਏ ॥ ਛਤੀਹ ਅੰਮਿ੍ਰਤ (ਛੱਤੀਹ ਅੰ+ਮਿ੍ਰਤ), ਭਾਉ ਏਕੁ ; ਜਾ ਕਉ (ਕੌ) ਨਦਰਿ ਕਰੇਇ ॥੧॥ ਬਾਬਾ ! ਹੋਰੁ ਖਾਣਾ, ਖੁਸੀ ਖੁਆਰੁ (ਖੁਸ਼ੀ ਖ਼ੁਆਰ) ॥ ਜਿਤੁ ਖਾਧੈ, ਤਨੁ ਪੀੜੀਐ ; ਮਨ ਮਹਿ ਚਲਹਿ (ਮਹਿਂ ਚੱਲਹਿਂ=ਚੱਲੈਂ) ਵਿਕਾਰ ॥੧॥ ਰਹਾਉ ॥ ਰਤਾ ਪੈਨਣੁ (ਰੱਤਾ ਪੈਨ੍ਹਣ), ਮਨੁ ਰਤਾ (ਰੱਤਾ) ; ਸੁਪੇਦੀ, ਸਤੁ ਦਾਨੁ ॥ ਨੀਲੀ, ਸਿਆਹੀ ਕਦਾ ਕਰਣੀ ; ਪਹਿਰਣੁ, ਪੈਰ ਧਿਆਨੁ ॥ ਕਮਰਬੰਦੁ, ਸੰਤੋਖ ਕਾ ; ਧਨੁ ਜੋਬਨੁ, ਤੇਰਾ ਨਾਮੁ ॥੨॥ ਬਾਬਾ ! ਹੋਰੁ ਪੈਨਣੁ (ਪੈਨ੍ਹਣ), ਖੁਸੀ ਖੁਆਰੁ (ਖੁਸ਼ੀ ਖ਼ੁਆਰ) ॥ ਜਿਤੁ ਪੈਧੈ, ਤਨੁ ਪੀੜੀਐ ; ਮਨ ਮਹਿ ਚਲਹਿ (ਮਹਿਂ ਚੱਲਹਿਂ) ਵਿਕਾਰ ॥੧॥ ਰਹਾਉ ॥ ਘੋੜੇ ਪਾਖਰ, ਸੁਇਨੇ ਸਾਖਤਿ (ਸਾਖ਼ਤ) ; ਬੂਝਣੁ, ਤੇਰੀ ਵਾਟ ॥ ਤਰਕਸ (ਤਰਕਸ਼), ਤੀਰ, ਕਮਾਣ, ਸਾਂਗ ; ਤੇਗਬੰਦ, ਗੁਣ ਧਾਤੁ ॥ ਵਾਜਾ ਨੇਜਾ, ਪਤਿ ਸਿਉ (ਸਿਉਂ) ਪਰਗਟੁ ; ਕਰਮੁ ਤੇਰਾ, ਮੇਰੀ ਜਾਤਿ ॥੩॥ ਬਾਬਾ ! ਹੋਰੁ ਚੜਣਾ (ਚੜ੍ਹਣਾ), ਖੁਸੀ ਖੁਆਰੁ (ਖੁਸ਼ੀ ਖ਼ੁਆਰ) ॥ ਜਿਤੁ ਚੜਿਐ (ਚੜ੍ਹਿਐ), ਤਨੁ ਪੀੜੀਐ ; ਮਨ ਮਹਿ ਚਲਹਿ (ਮਹਿਂ ਚੱਲਹਿਂ) ਵਿਕਾਰ ॥੧॥ ਰਹਾਉ ॥ ਘਰ ਮੰਦਰ, ਖੁਸੀ (ਖੁਸ਼ੀ) ਨਾਮ ਕੀ ; ਨਦਰਿ ਤੇਰੀ, ਪਰਵਾਰੁ ॥ ਹੁਕਮੁ ਸੋਈ, ਤੁਧੁ ਭਾਵਸੀ ; ਹੋਰੁ ਆਖਣੁ ਬਹੁਤੁ ਅਪਾਰੁ ॥ ਨਾਨਕ ! ਸਚਾ ਪਾਤਿਸਾਹੁ (ਪਾਤਿਸ਼ਾਹ) ; ਪੂਛਿ ਨ ਕਰੇ ਬੀਚਾਰੁ ॥੪॥ ਬਾਬਾ ! ਹੋਰੁ ਸਉਣਾ, ਖੁਸੀ ਖੁਆਰੁ (ਖੁਸ਼ੀ ਖ਼ੁਆਰ) ॥ ਜਿਤੁ ਸੁਤੈ (ਸੁੱਤੈ), ਤਨੁ ਪੀੜੀਐ ; ਮਨ ਮਹਿ ਚਲਹਿ (ਮਹਿਂ ਚੱਲਹਿਂ ) ਵਿਕਾਰ ॥੧॥ ਰਹਾਉ ॥੪॥੭॥
ਸਿਰੀ ਰਾਗੁ, ਮਹਲਾ ੧ ॥
ਕੁੰਗੂ ਕੀ ਕਾਂਇਆ (ਕਾਂਇਆਂ), ਰਤਨਾ ਕੀ ਲਲਿਤਾ ; ਅਗਰਿ ਵਾਸੁ, ਤਨਿ ਸਾਸੁ ॥ ਅਠਸਠਿ ਤੀਰਥ ਕਾ ਮੁਖਿ ਟਿਕਾ (ਮੁੱਖ ਟਿੱਕਾ) ; ਤਿਤੁ ਘਟਿ, ਮਤਿ ਵਿਗਾਸੁ ॥ ਓਤੁ ਮਤੀ ਸਾਲਾਹਣਾ ; ਸਚੁ ਨਾਮੁ ਗੁਣਤਾਸੁ ॥੧॥ ਬਾਬਾ ! ਹੋਰ ਮਤਿ, ਹੋਰ ਹੋਰ ॥ ਜੇ, ਸਉ (ਸੌ) ਵੇਰ ਕਮਾਈਐ ; ਕੂੜੈ ਕੂੜਾ ਜੋਰੁ ॥੧॥ ਰਹਾਉ ॥ ਪੂਜ ਲਗੈ, ਪੀਰੁ ਆਖੀਐ ; ਸਭੁ ਮਿਲੈ ਸੰਸਾਰੁ ॥ ਨਾਉ ਸਦਾਏ ਆਪਣਾ ; ਹੋਵੈ ਸਿਧੁ ਸੁਮਾਰੁ (ਸਿੱਧ ਸ਼ੁਮਾਰ) ॥ ਜਾ (ਜਾਂ), ਪਤਿ ਲੇਖੈ ਨਾ ਪਵੈ ; ਸਭਾ ਪੂਜ ਖੁਆਰੁ (ਸੱਭਾ ਪੂਜ ਖ਼ੁਆਰ) ॥੨॥ ਜਿਨ ਕਉ, ਸਤਿਗੁਰਿ ਥਾਪਿਆ ; ਤਿਨ, ਮੇਟਿ ਨ ਸਕੈ ਕੋਇ ॥ ਓਨਾ (ਓਨ੍ਹਾਂ) ਅੰਦਰਿ ਨਾਮੁ ਨਿਧਾਨੁ ਹੈ ; ਨਾਮੋ ਪਰਗਟੁ ਹੋਇ ॥ ਨਾਉ (ਨਾਉਂ) ਪੂਜੀਐ, ਨਾਉ (ਨਾਉਂ) ਮੰਨੀਐ ; ਅਖੰਡੁ ਸਦਾ ਸਚੁ ਸੋਇ ॥੩॥ ਖੇਹੂ ਖੇਹ ਰਲਾਈਐ ; ਤਾ (ਤਾਂ), ਜੀਉ ਕੇਹਾ ਹੋਇ ? ॥ ਜਲੀਆ ਸਭਿ ਸਿਆਣਪਾ (ਜਲ਼ੀਆਂ ਸਭ ਸਿਆਣਪਾਂ) ; ਉਠੀ ਚਲਿਆ ਰੋਇ ॥ ਨਾਨਕ ! ਨਾਮਿ ਵਿਸਾਰਿਐ ; ਦਰਿ ਗਇਆ (ਗਇਆਂ), ਕਿਆ ਹੋਇ ? ॥੪॥੮॥
ਸਿਰੀ ਰਾਗੁ, ਮਹਲਾ ੧ ॥
ਗੁਣਵੰਤੀ ਗੁਣ ਵੀਥਰੈ ; ਅਉਗੁਣਵੰਤੀ (ਔਗੁਣਵੰਤੀ) ਝੂਰਿ ॥ ਜੇ ਲੋੜਹਿ (ਲੋੜਹਿਂ=ਲੋੜੈਂ) ਵਰੁ, ਕਾਮਣੀ ! ਨਹ ਮਿਲੀਐ ਪਿਰ, ਕੂਰਿ ॥ ਨਾ ਬੇੜੀ, ਨਾ ਤੁਲਹੜਾ (ਤੁੱਲ੍ਹੜਾ) ; ਨਾ ਪਾਈਐ ਪਿਰੁ, ਦੂਰਿ ॥੧॥ ਮੇਰੇ ਠਾਕੁਰ, ਪੂਰੈ ਤਖਤਿ ਅਡੋਲੁ ॥ ਗੁਰਮੁਖਿ ਪੂਰਾ ਜੇ ਕਰੇ, ਪਾਈਐ ਸਾਚੁ ਅਤੋਲੁ ॥੧॥ ਰਹਾਉ ॥ ਪ੍ਰਭੁ ਹਰਿਮੰਦਰੁ ਸੋਹਣਾ ; ਤਿਸੁ ਮਹਿ (ਮਹਿਂ=ਮੈਂ) ਮਾਣਕ ਲਾਲ ॥ ਮੋਤੀ ਹੀਰਾ ਨਿਰਮਲਾ ; ਕੰਚਨ ਕੋਟ ਰੀਸਾਲ ॥ ਬਿਨੁ ਪਉੜੀ, ਗੜਿ ਕਿਉ ਚੜਉ (ਗੜ੍ਹ, ਕਿਉਂ ਚੜ੍ਹਉ=ਚੜ੍ਹੌ )? ਗੁਰ ਹਰਿ ਧਿਆਨ, ਨਿਹਾਲ ॥੨॥ ਗੁਰੁ ਪਉੜੀ, ਬੇੜੀ ਗੁਰੂ ; ਗੁਰੁ ਤੁਲਹਾ (ਤੁਲ੍ਹਾ) ਹਰਿ ਨਾਉ (ਨਾਉਂ) ॥ ਗੁਰੁ ਸਰੁ, ਸਾਗਰੁ, ਬੋਹਿਥੋ ; ਗੁਰੁ ਤੀਰਥੁ, ਦਰੀਆਉ ॥ ਜੇ, ਤਿਸੁ ਭਾਵੈ, ਊਜਲੀ ; ਸਤ ਸਰਿ ਨਾਵਣ ਜਾਉ ॥੩॥ ਪੂਰੋ ਪੂਰੋ ਆਖੀਐ ; ਪੂਰੈ ਤਖਤਿ ਨਿਵਾਸ ॥ ਪੂਰੈ ਥਾਨਿ ਸੁਹਾਵਣੈ ; ਪੂਰੈ ਆਸ, ਨਿਰਾਸ ॥ ਨਾਨਕ ! ਪੂਰਾ ਜੇ ਮਿਲੈ ; ਕਿਉ (ਕਿਉਂ) ਘਾਟੈ ਗੁਣ, ਤਾਸ ? ॥੪॥੯॥
ਸਿਰੀ ਰਾਗੁ, ਮਹਲਾ ੧ ॥
ਆਵਹੁ ਭੈਣੇ ! ਗਲਿ ਮਿਲਹ (ਮਿਲ੍ਹੈਂ) ; ਅੰਕਿ ਸਹੇਲੜੀਆਹ (ਸਹੇਲੜੀਆਂਹ=ਸਹੇਲੜੀਆਂ) ॥ ਮਿਲਿ ਕੈ ਕਰਹ ਕਹਾਣੀਆ (ਕਰਹਿਂ ਕਹਾਣੀਆਂ) ; ਸੰਮ੍ਰਥ ਕੰਤ ਕੀਆਹ (ਕੀਆਂਹ=ਕੀਆਂ) ॥ ਸਾਚੇ ਸਾਹਿਬ, ਸਭਿ ਗੁਣ ; ਅਉਗਣ (ਔਗੁਣ) ਸਭਿ ਅਸਾਹ (ਅਸਾਂਹ=ਅਸਾਂ) ॥੧॥ ਕਰਤਾ ! ਸਭੁ ਕੋ ਤੇਰੈ ਜੋਰਿ ॥ ਏਕੁ ਸਬਦੁ (ਸ਼ਬਦ) ਬੀਚਾਰੀਐ ; ਜਾ ਤੂ (ਜਾਂ ਤੂੰ) , ਤਾ (ਤਾਂ) ਕਿਆ ਹੋਰਿ ? ॥੧॥ ਰਹਾਉ ॥ ਜਾਇ ਪੁਛਹੁ ਸੋਹਾਗਣੀ ( ਪੁੱਛੋ ਸੋਹਾਗਣੀਂ) ; ਤੁਸੀ (ਤੁਸੀਂ) ਰਾਵਿਆ, ਕਿਨੀ ਗੁਣਂੀ (ਕਿਨ੍ਹੀਂ ਗੁਣੀਂ ) ? ॥ ਸਹਜਿ, ਸੰਤੋਖਿ, ਸੀਗਾਰੀਆ (ਸ਼ੀਂਗਾਰੀਆਂ) ; ਮਿਠਾ (ਮਿੱਠਾ) ਬੋਲਣੀ ॥ ਪਿਰੁ ਰੀਸਾਲੂ, ਤਾ (ਤਾਂ) ਮਿਲੈ ; ਜਾ (ਜਾਂ), ਗੁਰ ਕਾ ਸਬਦੁ (ਸ਼ਬਦ) ਸੁਣੀ ॥੨॥ ਕੇਤੀਆ ਤੇਰੀਆ ਕੁਦਰਤੀ (ਕੇਤੀਆਂ ਤੇਰੀਆਂ ਕੁਦਰਤੀਂ) ; ਕੇਵਡ, ਤੇਰੀ ਦਾਤਿ ? ॥ ਕੇਤੇ ਤੇਰੇ ਜੀਅ ਜੰਤ ; ਸਿਫਤਿ ਕਰਹਿ (ਕਰਹਿਂ) ਦਿਨੁ ਰਾਤਿ ॥ ਕੇਤੇ ਤੇਰੇ ਰੂਪ ਰੰਗ ; ਕੇਤੇ ਜਾਤਿ ਅਜਾਤਿ ॥੩॥ ਸਚੁ ਮਿਲੈ, ਸਚੁ ਊਪਜੈ ; ਸਚ ਮਹਿ (ਮਹਿਂ), ਸਾਚਿ ਸਮਾਇ ॥ ਸੁਰਤਿ ਹੋਵੈ, ਪਤਿ ਊਗਵੈ ; ਗੁਰ ਬਚਨੀ, ਭਉ ਖਾਇ ॥ ਨਾਨਕ ! ਸਚਾ ਪਾਤਿਸਾਹੁ (ਸੱਚਾ ਪਾਤਿਸ਼ਾਹ) ; ਆਪੇ ਲਏ ਮਿਲਾਇ ॥੪॥੧੦॥