Guru Granth Sahib (Page No. 18-22)

0
467

(ਪੰਨਾ ਨੰਬਰ 18-22)

ਸਿਰੀ ਰਾਗੁ, ਮਹਲਾ ੧ ॥

ਭਲੀ ਸਰੀ, ਜਿ ਉਬਰੀ ; ਹਉਮੈ ਮੁਈ ਘਰਾਹੁ (ਨੋਟ: ‘ਘਰਾਹੁਂ’ ਸ਼ਬਦ ਨਾਸਕੀ ਤੇ ਅੰਤ ਔਂਕੜ ਨਾ ਮਾਤ੍ਰ ਉਚਾਰਨਾ ਜ਼ਰੂਰੀ) ॥ ਦੂਤ ਲਗੇ ਫਿਰਿ ਚਾਕਰੀ ; ਸਤਿਗੁਰ ਕਾ ਵੇਸਾਹੁ (ਵੇਸਾਹ)॥ ਕਲਪ ਤਿਆਗੀ ਬਾਦਿ ਹੈ ; ਸਚਾ ਵੇਪਰਵਾਹੁ ॥੧॥ ਮਨ ਰੇ ! ਸਚੁ ਮਿਲੈ, ਭਉ ਜਾਇ ॥ ਭੈ ਬਿਨੁ, ਨਿਰਭਉ ਕਿਉ (ਕਿਉਂ) ਥੀਐ ? ਗੁਰਮੁਖਿ ਸਬਦਿ (ਸ਼ਬਦ) ਸਮਾਇ ॥੧॥ ਰਹਾਉ ॥ ਕੇਤਾ ਆਖਣੁ ਆਖੀਐ ? ਆਖਣਿ ਤੋਟਿ ਨ ਹੋਇ ॥ ਮੰਗਣ ਵਾਲੇ ਕੇਤੜੇ ; ਦਾਤਾ ਏਕੋ ਸੋਇ ॥ ਜਿਸ ਕੇ ਜੀਅ ਪਰਾਣ ਹੈ (ਜੀ.. ਪਰਾਣ ਹੈਂ) ; ਮਨਿ ਵਸਿਐ, ਸੁਖੁ ਹੋਇ ॥੨॥ ਜਗੁ ਸੁਪਨਾ, ਬਾਜੀ (ਬਾਜ਼ੀ) ਬਨੀ ; ਖਿਨ ਮਹਿ (ਮਹਿਂ), ਖੇਲੁ ਖੇਲਾਇ ॥ ਸੰਜੋਗੀ ਮਿਲਿ ਏਕਸੇ ; ਵਿਜੋਗੀ ਉਠਿ ਜਾਇ ॥ ਜੋ ਤਿਸੁ ਭਾਣਾ, ਸੋ ਥੀਐ ; ਅਵਰੁ ਨ ਕਰਣਾ ਜਾਇ ॥੩॥ ਗੁਰਮੁਖਿ ਵਸਤੁ ਵੇਸਾਹੀਐ ; ਸਚੁ ਵਖਰੁ, ਸਚੁ ਰਾਸਿ ॥ ਜਿਨੀ ਸਚੁ ਵਣੰਜਿਆ ; ਗੁਰ ਪੂਰੇ ਸਾਬਾਸਿ (ਸ਼ਾਬਾਸ਼) ॥ ਨਾਨਕ ! ਵਸਤੁ ਪਛਾਣਸੀ ; ਸਚੁ ਸਉਦਾ, ਜਿਸੁ ਪਾਸਿ ॥੪॥੧੧॥

ਸਿਰੀ ਰਾਗੁ, ਮਹਲੁ

ਧਾਤੁ ਮਿਲੈ, ਫੁਨਿ ਧਾਤੁ ਕਉ ; ਸਿਫਤੀ, ਸਿਫਤਿ ਸਮਾਇ ॥ ਲਾਲੁ ਗੁਲਾਲੁ ਗਹਬਰਾ ; ਸਚਾ ਰੰਗੁ ਚੜਾਉ (ਚੜ੍ਹਾਉ) ॥ ਸਚੁ ਮਿਲੈ ਸੰਤੋਖੀਆ (ਸੰਤੋਖੀਆਂ) ; ਹਰਿ ਜਪਿ, ਏਕੈ ਭਾਇ ॥੧॥ ਭਾਈ ਰੇ ! ਸੰਤ ਜਨਾ ਕੀ ਰੇਣੁ ॥ ਸੰਤ ਸਭਾ, ਗੁਰੁ ਪਾਈਐ ; ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ ਊਚਉ (ਊਚੌ) ਥਾਨੁ ਸੁਹਾਵਣਾ ; ਊਪਰਿ ਮਹਲੁ ਮੁਰਾਰਿ ॥ ਸਚੁ ਕਰਣੀ ਦੇ, ਪਾਈਐ ; ਦਰੁ ਘਰੁ ਮਹਲੁ, ਪਿਆਰਿ ॥ ਗੁਰਮੁਖਿ ਮਨੁ ਸਮਝਾਈਐ ; ਆਤਮ ਰਾਮੁ ਬੀਚਾਰਿ ॥੨॥ ਤ੍ਰਿਬਿਧਿ ਕਰਮ ਕਮਾਈਅਹਿ (ਕਮਾਈਅਹਿਂ, ਕਮਾਈਐਂ) ; ਆਸ ਅੰਦੇਸਾ (ਅੰਦੇਸ਼ਾ) ਹੋਇ ॥ ਕਿਉ (ਕਿਉਂ), ਗੁਰ ਬਿਨੁ, ਤ੍ਰਿਕੁਟੀ ਛੁਟਸੀ ? ਸਹਜਿ ਮਿਲਿਐ ਸੁਖੁ ਹੋਇ ॥ ਨਿਜ ਘਰਿ ਮਹਲੁ ਪਛਾਣੀਐ ; ਨਦਰਿ ਕਰੇ, ਮਲੁ ਧੋਇ ॥੩॥ ਬਿਨੁ ਗੁਰ, ਮੈਲੁ ਨ ਉਤਰੈ ; ਬਿਨੁ ਹਰਿ, ਕਿਉ (ਕਿਉਂ) ਘਰ ਵਾਸੁ ? ॥ ਏਕੋ ਸਬਦੁ (ਸ਼ਬਦ) ਵੀਚਾਰੀਐ ; ਅਵਰ ਤਿਆਗੈ ਆਸ ॥ ਨਾਨਕ ! ਦੇਖਿ ਦਿਖਾਈਐ ; ਹਉ (ਹਉਂ, ਹੌਂ), ਸਦ ਬਲਿਹਾਰੈ ਜਾਸੁ ॥੪॥੧੨॥

ਸਿਰੀ ਰਾਗੁ, ਮਹਲਾ ੧ ॥

ਧ੍ਰਿਗੁ ਜੀਵਣੁ ਦੋਹਾਗਣੀ ; ਮੁਠੀ (ਮੁੱਠੀ) ਦੂਜੈ ਭਾਇ ॥ ਕਲਰ ਕੇਰੀ ਕੰਧ ਜਿਉ (ਜਿਉਂ) ; ਅਹਿਨਿਸਿ (ਅਹਿ-ਨਿਸ) ਕਿਰਿ, ਢਹਿ ਪਾਇ ॥ ਬਿਨੁ ਸਬਦੈ (ਸ਼ਬਦੈ), ਸੁਖੁ ਨਾ ਥੀਐ ; ਪਿਰ ਬਿਨੁ, ਦੂਖੁ ਨ ਜਾਇ ॥੧॥ ਮੁੰਧੇ ! ਪਿਰ ਬਿਨੁ, ਕਿਆ ਸੀਗਾਰੁ (ਸ਼ੀਂਗਾਰ) ? ॥ ਦਰਿ ਘਰਿ, ਢੋਈ ਨ ਲਹੈ ; ਦਰਗਹ ਝੂਠੁ ਖੁਆਰੁ (ਦਰਗਾ ਝੂਠ ਖ਼ੁਆਰ) ॥੧॥ ਰਹਾਉ ॥ ਆਪਿ ਸੁਜਾਣੁ, ਨ ਭੁਲਈ ; ਸਚਾ ਵਡ ਕਿਰਸਾਣੁ ॥ ਪਹਿਲਾ (ਪਹਿਲਾਂ) ਧਰਤੀ ਸਾਧਿ ਕੈ ; ਸਚੁ ਨਾਮੁ ਦੇ ਦਾਣੁ ॥ ਨਉ ਨਿਧਿ (ਨਉਂ-ਨਿਧਿ) ਉਪਜੈ ਨਾਮੁ ਏਕੁ ; ਕਰਮਿ ਪਵੈ ਨੀਸਾਣੁ (ਨੀਸ਼ਾਣ) ॥੨॥ ਗੁਰ ਕਉ ਜਾਣਿ, ਨ ਜਾਣਈ ; ਕਿਆ, ਤਿਸੁ ਚਜੁ ਅਚਾਰੁ ? ॥ ਅੰਧੁਲੈ ਨਾਮੁ ਵਿਸਾਰਿਆ ; ਮਨਮੁਖਿ ਅੰਧ ਗੁਬਾਰੁ (ਗ਼ੁਬਾਰ)॥ ਆਵਣੁ ਜਾਣੁ ਨ ਚੁਕਈ ; ਮਰਿ ਜਨਮੈ, ਹੋਇ ਖੁਆਰੁ (ਖ਼ੁਆਰ) ॥੩॥ ਚੰਦਨੁ ਮੋਲਿ ਅਣਾਇਆ ; ਕੁੰਗੂ ਮਾਂਗ ਸੰਧੂਰੁ ॥ ਚੋਆ ਚੰਦਨੁ ਬਹੁ ਘਣਾ ; ਪਾਨਾ ਨਾਲਿ ਕਪੂਰੁ ॥ ਜੇ ਧਨ, ਕੰਤਿ ਨ ਭਾਵਈ ; ਤ (ਥੋੜਾ ‘ਤਾਂ’ ਵਾਙ), ਸਭਿ ਅਡੰਬਰ ਕੂੜੁ ॥੪॥ ਸਭਿ ਰਸ ਭੋਗਣ, ਬਾਦਿ ਹਹਿ (ਹਹਿਂ, ਹੈਂ) ; ਸਭਿ ਸੀਗਾਰ (ਸ਼ੀਂਗਾਰ) ਵਿਕਾਰ ॥ ਜਬ ਲਗੁ, ਸਬਦਿ (ਸ਼ਬਦ) ਨ ਭੇਦੀਐ ; ਕਿਉ (ਕਿਉਂ) ਸੋਹੈ, ਗੁਰਦੁਆਰਿ ? ॥ ਨਾਨਕ ! ਧੰਨੁ ਸੁਹਾਗਣੀ ; ਜਿਨ, ਸਹ (ਸ਼ਾਹ) ਨਾਲਿ ਪਿਆਰੁ ॥੫॥੧੩॥

ਸਿਰੀ ਰਾਗੁ, ਮਹਲਾ ੧ ॥

ਸੁੰਞੀ ਦੇਹ ਡਰਾਵਣੀ ; ਜਾ (ਜਾਂ), ਜੀਉ ਵਿਚਹੁ (ਵਿੱਚਹੁਂ,ਵਿੱਚੋਂ) ਜਾਇ ॥ ਭਾਹਿ ਬਲੰਦੀ ਵਿਝਵੀ, ਧੂਉ (ਧੂੰਉਂ ) ਨ ਨਿਕਸਿਓ ਕਾਇ ॥ ਪੰਚੇ ਰੁੰਨੇ, ਦੁਖਿ ਭਰੇ ; ਬਿਨਸੇ ਦੂਜੈ ਭਾਇ ॥੧॥ ਮੂੜੇ ! ਰਾਮੁ ਜਪਹੁ (ਜਪੋ), ਗੁਣ ਸਾਰਿ ॥ ਹਉਮੈ ਮਮਤਾ ਮੋਹਣੀ ; ਸਭ ਮੁਠੀ (ਮੁੱਠੀ) ਅਹੰਕਾਰਿ ॥੧॥ ਰਹਾਉ ॥ ਜਿਨੀ (ਜਿਨ੍ਹੀਂ), ਨਾਮੁ ਵਿਸਾਰਿਆ ; ਦੂਜੀ ਕਾਰੈ ਲਗਿ ॥ ਦੁਬਿਧਾ ਲਾਗੇ, ਪਚਿ ਮੁਏ ; ਅੰਤਰਿ ਤ੍ਰਿਸਨਾ ਅਗਿ (ਤ੍ਰਿਸ਼ਨਾ ਅੱਗ) ॥ ਗੁਰਿ ਰਾਖੇ, ਸੇ ਉਬਰੇ ; ਹੋਰਿ ਮੁਠੀ, ਧੰਧੈ ਠਗਿ (ਠੱਗ) ॥੨॥ ਮੁਈ ਪਰੀਤਿ, ਪਿਆਰੁ ਗਇਆ ; ਮੁਆ ਵੈਰੁ ਵਿਰੋਧੁ ॥ ਧੰਧਾ ਥਕਾ (ਥੱਕਾ), ਹਉ (ਹਉਂ) ਮੁਈ ; ਮਮਤਾ ਮਾਇਆ ਕ੍ਰੋਧੁ ॥ ਕਰਮਿ ਮਿਲੈ, ਸਚੁ ਪਾਈਐ ; ਗੁਰਮੁਖਿ ਸਦਾ ਨਿਰੋਧੁ ॥੩॥ ਸਚੀ ਕਾਰੈ, ਸਚੁ ਮਿਲੈ ; ਗੁਰਮਤਿ ਪਲੈ ਪਾਇ ॥ ਸੋ ਨਰੁ, ਜੰਮੈ ਨਾ ਮਰੈ ; ਨਾ ਆਵੈ, ਨਾ ਜਾਇ ॥ ਨਾਨਕ ! ਦਰਿ ਪਰਧਾਨੁ ਸੋ ; ਦਰਗਹਿ (ਦਰਗਾ) ਪੈਧਾ ਜਾਇ ॥੪॥੧੪॥

ਸਿਰੀ ਰਾਗੁ, ਮਹਲ ੧ (ਮਹਲ ਪਹਿਲਾ) ॥

ਤਨੁ ਜਲਿ ਬਲਿ (ਜਲ਼-ਬਲ਼), ਮਾਟੀ ਭਇਆ ; ਮਨੁ, ਮਾਇਆ ਮੋਹਿ (ਮੋਹ) ਮਨੂਰੁ ॥ ਅਉਗਣ ਫਿਰਿ ਲਾਗੂ ਭਏ ; ਕੂਰਿ ਵਜਾਵੈ ਤੂਰੁ ॥ ਬਿਨੁ ਸਬਦੈ (ਸ਼ਬਦੈ), ਭਰਮਾਈਐ ; ਦੁਬਿਧਾ ਡੋਬੇ ਪੂਰੁ ॥੧॥ ਮਨ ਰੇ ! ਸਬਦਿ ਤਰਹੁ (ਸ਼ਬਦ ਤਰੋ) ਚਿਤੁ ਲਾਇ ॥ ਜਿਨਿ, ਗੁਰਮੁਖਿ ਨਾਮੁ ਨ ਬੂਝਿਆ ; ਮਰਿ ਜਨਮੈ, ਆਵੈ ਜਾਇ ॥੧॥ ਰਹਾਉ ॥ ਤਨੁ ਸੂਚਾ, ਸੋ ਆਖੀਐ ; ਜਿਸੁ ਮਹਿ (ਮਹਿਂ) ਸਾਚਾ ਨਾਉ (ਨਾਉਂ) ॥ ਭੈ ਸਚਿ ਰਾਤੀ ਦੇਹੁਰੀ (ਦੇਹੁ+ਰੀ) ; ਜਿਹਵਾ ਸਚੁ ਸੁਆਉ ॥ ਸਚੀ ਨਦਰਿ ਨਿਹਾਲੀਐ ; ਬਹੁੜਿ ਨ ਪਾਵੈ ਤਾਉ ॥੨॥ ਸਾਚੇ ਤੇ, ਪਵਨਾ ਭਇਆ ; ਪਵਨੈ ਤੇ, ਜਲੁ ਹੋਇ ॥ ਜਲ ਤੇ, ਤ੍ਰਿਭਵਣੁ ਸਾਜਿਆ ; ਘਟਿ ਘਟਿ ਜੋਤਿ ਸਮੋਇ ॥ ਨਿਰਮਲੁ, ਮੈਲਾ ਨਾ ਥੀਐ ; ਸਬਦਿ ਰਤੇ (ਸ਼ਬਦ ਰੱਤੇ), ਪਤਿ ਹੋਇ ॥੩॥ ਇਹੁ (ਇਹ) ਮਨੁ, ਸਾਚਿ ਸੰਤੋਖਿਆ ; ਨਦਰਿ ਕਰੇ ਤਿਸੁ ਮਾਹਿ (ਮਾਹਿਂ) ॥ ਪੰਚ ਭੂਤ, ਸਚਿ ਭੈ ਰਤੇ (ਰੱਤੇ) ; ਜੋਤਿ ਸਚੀ (ਸੱਚੀ), ਮਨ ਮਾਹਿ (ਮਾਹਿਂ) ॥ ਨਾਨਕ ! ਅਉਗਣ ਵੀਸਰੇ ; ਗੁਰਿ ਰਾਖੇ, ਪਤਿ ਤਾਹਿ (ਤਾਹਿਂ) ॥੪॥੧੫॥

ਸਿਰੀ ਰਾਗੁ, ਮਹਲਾ ੧ ॥

ਨਾਨਕ ! ਬੇੜੀ ਸਚ (ਸੱਚ) ਕੀ ; ਤਰੀਐ, ਗੁਰ ਵੀਚਾਰਿ ॥ ਇਕਿ ਆਵਹਿ (ਆਵਹਿਂ, ਆਵ੍ਹੈਂ), ਇਕਿ ਜਾਵਹੀ (ਜਾਵਹੀਂ) ; ਪੂਰਿ ਭਰੇ ਅਹੰਕਾਰਿ ॥ ਮਨਹਠਿ ਮਤੀ, ਬੂਡੀਐ ; ਗੁਰਮੁਖਿ, ਸਚੁ ਸੁ ਤਾਰਿ ॥੧॥ ਗੁਰ ਬਿਨੁ, ਕਿਉ (ਕਿਉਂ) ਤਰੀਐ, ਸੁਖੁ ਹੋਇ ? ॥ ਜਿਉ ਭਾਵੈ, ਤਿਉ ਰਾਖੁ ਤੂ (ਜਿਉਂ ਭਾਵੈ, ਤਿਉਂ ਰਾਖ ਤੂੰ) ; ਮੈ (ਮੈਂ), ਅਵਰੁ ਨ ਦੂਜਾ ਕੋਇ ॥੧॥ ਰਹਾਉ ॥ ਆਗੈ ਦੇਖਉ (ਦੇਖਉਂ), ਡਉ ਜਲੈ ; ਪਾਛੈ, ਹਰਿਓ ਅੰਗੂਰੁ ॥ ਜਿਸ ਤੇ ਉਪਜੈ, ਤਿਸ ਤੇ ਬਿਨਸੈ ; ਘਟਿ ਘਟਿ ਸਚੁ ਭਰਪੂਰਿ ॥ ਆਪੇ ਮੇਲਿ ਮਿਲਾਵਹੀ (ਮਿਲਾਵਹੀਂ) ; ਸਾਚੈ ਮਹਲਿ ਹਦੂਰਿ ॥੨॥ ਸਾਹਿ ਸਾਹਿ (ਸਾਹ-ਸਾਹ) ਤੁਝੁ ਸੰਮਲਾ (ਸੰਮ੍ਹਲਾਂ) ; ਕਦੇ ਨ ਵਿਸਾਰੇਉ (ਵਿਸਾਰੇ+ਉਂ)॥ ਜਿਉ ਜਿਉ (ਜਿਉਂ ਜਿਉਂ) ਸਾਹਬੁ ਮਨਿ ਵਸੈ (ਵੱਸੈ); ਗੁਰਮੁਖਿ ਅੰਮ੍ਰਿਤੁ ਪੇਉ (ਪੇਉਂ) ॥ ਮਨੁ ਤਨੁ ਤੇਰਾ, ਤੂ ਧਣੀ ; ਗਰਬੁ ਨਿਵਾਰਿ ਸਮੇਉ (ਸਮੇਉਂ) ॥੩॥ ਜਿਨਿ, ਏਹੁ (ਏਹ) ਜਗਤੁ ਉਪਾਇਆ ; ਤ੍ਰਿਭਵਣੁ ਕਰਿ ਆਕਾਰੁ ॥ ਗੁਰਮੁਖਿ, ਚਾਨਣੁ ਜਾਣੀਐ ; ਮਨਮੁਖਿ ਮੁਗਧੁ, ਗੁਬਾਰੁ (ਗ਼ੁਬਾਰ)॥ ਘਟਿ ਘਟਿ ਜੋਤਿ ਨਿਰੰਤਰੀ ; ਬੂਝੈ, ਗੁਰਮਤਿ ਸਾਰੁ ॥੪॥ ਗੁਰਮੁਖਿ, ਜਿਨੀ (ਜਿਨ੍ਹੀਂ) ਜਾਣਿਆ ; ਤਿਨ ਕੀਚੈ ਸਾਬਾਸਿ (ਸ਼ਾਬਾਸ਼) ॥ ਸਚੇ (ਸੱਚੇ) ਸੇਤੀ ਰਲਿ ਮਿਲੇ (ਰਲ-ਮਿਲੇ) ; ਸਚੇ ਗੁਣ ਪਰਗਾਸਿ ॥ ਨਾਨਕ ! ਨਾਮਿ ਸੰਤੋਖੀਆ, ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥

ਸਿਰੀ ਰਾਗੁ, ਮਹਲਾ ੧ ॥

ਸੁਣਿ ਮਨ ਮਿਤ੍ਰ ਪਿਆਰਿਆ ! ਮਿਲੁ, ਵੇਲਾ ਹੈ ਏਹ ॥ ਜਬ ਲਗੁ, ਜੋਬਨਿ ਸਾਸੁ ਹੈ ; ਤਬ ਲਗੁ, ਇਹੁ (ਇਹ) ਤਨੁ ਦੇਹ ॥ ਬਿਨੁ ਗੁਣ, ਕਾਮਿ ਨ ਆਵਈ ; ਢਹਿ ਢੇਰੀ ਤਨੁ, ਖੇਹ ॥੧॥ ਮੇਰੇ ਮਨ ! ਲੈ ਲਾਹਾ, ਘਰਿ ਜਾਹਿ (ਜਾਹ) ॥ ਗੁਰਮੁਖਿ, ਨਾਮੁ ਸਲਾਹੀਐ ; ਹਉਮੈ ਨਿਵਰੀ ਭਾਹਿ (ਭਾਹ)॥੧॥ ਰਹਾਉ ॥ ਸੁਣਿ ਸੁਣਿ ਗੰਢਣੁ ਗੰਢੀਐ ; ਲਿਖਿ ਪੜਿ ਬੁਝਹਿ (ਪੜ੍ਹ ਬੁੱਝਹਿਂ, ਬੁੱਝੈਂ) ਭਾਰੁ ॥ ਤ੍ਰਿਸਨਾ (ਤ੍ਰਿਸ਼ਨਾ) ਅਹਿਨਿਸਿ (ਅਹਿ-ਨਿਸ) ਅਗਲੀ ; ਹਉਮੈ ਰੋਗੁ ਵਿਕਾਰੁ ॥ ਓਹੁ (ਓਹ) ਵੇਪਰਵਾਹੁ ਅਤੋਲਵਾ ; ਗੁਰਮਤਿ ਕੀਮਤਿ ਸਾਰੁ ॥੨॥ ਲਖ (ਲੱਖ) ਸਿਆਣਪ ਜੇ ਕਰੀ ; ਲਖ ਸਿਉ (ਲੱਖ ਸਿਉਂ) ਪ੍ਰੀਤਿ ਮਿਲਾਪੁ ॥ ਬਿਨੁ ਸੰਗਤਿ ਸਾਧ, ਨ ਧ੍ਰਾਪੀਆ ; ਬਿਨੁ ਨਾਵੈ (ਨਾਂਵੈਂ), ਦੂਖ ਸੰਤਾਪੁ ॥ ਹਰਿ ਜਪਿ, ਜੀਅਰੇ ! ਛੁਟੀਐ (ਛੁੱਟੀਐ) ; ਗੁਰਮੁਖਿ ਚੀਨੈ ਆਪੁ ॥੩॥ ਤਨੁ ਮਨੁ, ਗੁਰ ਪਹਿ (ਪੈਹ) ਵੇਚਿਆ ; ਮਨੁ ਦੀਆ, ਸਿਰੁ ਨਾਲਿ ॥ ਤ੍ਰਿਭਵਣੁ ਖੋਜਿ ਢੰਢੋਲਿਆ ; ਗੁਰਮੁਖਿ ਖੋਜਿ ਨਿਹਾਲਿ ॥ ਸਤਗੁਰਿ ਮੇਲਿ, ਮਿਲਾਇਆ ; ਨਾਨਕ ! ਸੋ ਪ੍ਰਭੁ, ਨਾਲਿ ॥੪॥੧੭॥

ਸਿਰੀ ਰਾਗੁ, ਮਹਲਾ ੧ ॥

ਮਰਣੈ ਕੀ ਚਿੰਤਾ ਨਹੀ (ਨਹੀਂ) ; ਜੀਵਣ ਕੀ ਨਹੀ (ਨਹੀਂ) ਆਸ ॥ ਤੂ (ਤੂੰ) ! ਸਰਬ ਜੀਆ ਪ੍ਰਤਿਪਾਲਹੀ (ਜੀਆਂ ਪ੍ਰਤਿਪਾਲਹੀਂ) ; ਲੇਖੈ ਸਾਸ ਗਿਰਾਸ ॥ ਅੰਤਰਿ ਗੁਰਮੁਖਿ ਤੂ ਵਸਹਿ (ਤੂੰ ਵੱਸਹਿਂ, ਵੱਸੈਂ) ; ਜਿਉ (ਜਿਉਂ) ਭਾਵੈ, ਤਿਉ (ਤਿਉਂ) ਨਿਰਜਾਸਿ ॥੧॥ ਜੀਅਰੇ ! ਰਾਮ ਜਪਤ ਮਨੁ ਮਾਨੁ ॥ ਅੰਤਰਿ ਲਾਗੀ ਜਲਿ (ਜਲ਼ ਭਾਵ ਜਲ਼ਨ), ਬੁਝੀ ; ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥ ਅੰਤਰ ਕੀ ਗਤਿ ਜਾਣੀਐ ; ਗੁਰ ਮਿਲੀਐ ਸੰਕ (ਸ਼ੰਕ) ਉਤਾਰਿ ॥ ਮੁਇਆ (ਮੁਇਆਂ), ਜਿਤੁ ਘਰਿ ਜਾਈਐ ; ਤਿਤੁ, ਜੀਵਦਿਆ (ਜੀਵਦਿਆਂ) ਮਰੁ ਮਾਰਿ ॥ ਅਨਹਦ ਸਬਦਿ ਸੁਹਾਵਣੇ ; ਪਾਈਐ ਗੁਰ ਵੀਚਾਰਿ ॥੨॥ ਅਨਹਦ ਬਾਣੀ ਪਾਈਐ ; ਤਹ (ਤ੍ਹਾਂ), ਹਉਮੈ ਹੋਇ ਬਿਨਾਸੁ ॥ ਸਤਗੁਰੁ ਸੇਵੇ ਆਪਣਾ ; ਹਉ (ਹਉਂ), ਸਦ ਕੁਰਬਾਣੈ ਤਾਸੁ ॥ ਖੜਿ, ਦਰਗਹ ਪੈਨਾਈਐ (ਦਰਗਾ ਪ੍ਹੈਨਾਈਐ) ; ਮੁਖਿ (ਮੁੱਖ), ਹਰਿ ਨਾਮ ਨਿਵਾਸੁ ॥੩॥ ਜਹ ਦੇਖਾ (ਜ੍ਹਾਂ ਦੇਖਾਂ), ਤਹ (ਤ੍ਹਾਂ) ਰਵਿ ਰਹੇ ; ਸਿਵ ਸਕਤੀ (ਸ਼ਿਵ ਸ਼ਕਤੀ) ਕਾ ਮੇਲੁ ॥ ਤ੍ਰਿਹੁ (ਤ੍ਰਿਹੁਂ) ਗੁਣ ਬੰਧੀ ਦੇਹੁਰੀ (ਦੇਹੁ+ਰੀ) ; ਜੋ ਆਇਆ ਜਗਿ, ਸੋ ਖੇਲੁ ॥ ਵਿਜੋਗੀ ਦੁਖਿ ਵਿਛੁੜੇ ; ਮਨਮੁਖਿ ਲਹਹਿ (ਲਹਹਿਂ, ਲਹੈਂ) ਨ ਮੇਲੁ ॥੪॥ ਮਨੁ ਬੈਰਾਗੀ, ਘਰਿ ਵਸੈ ; ਸਚ ਭੈ ਰਾਤਾ ਹੋਇ ॥ ਗਿਆਨ ਮਹਾਰਸੁ ਭੋਗਵੈ ; ਬਾਹੁੜਿ, ਭੂਖ ਨ ਹੋਇ ॥ ਨਾਨਕ ! ਇਹੁ ਮਨੁ ਮਾਰਿ, ਮਿਲੁ ; ਭੀ ਫਿਰਿ ਦੁਖੁ ਨ ਹੋਇ ॥੫॥੧੮॥

ਸਿਰੀ ਰਾਗੁ, ਮਹਲਾ ੧ ॥

ਏਹੁ (ਏਹ) ਮਨੋ ਮੂਰਖੁ ਲੋਭੀਆ ; ਲੋਭੇ ਲਗਾ ਲੁੋਭਾਨੁ ॥ ਸਬਦਿ (ਸ਼ਬਦ) ਨ ਭੀਜੈ ਸਾਕਤਾ ; ਦੁਰਮਤਿ, ਆਵਨੁ ਜਾਨੁ ॥ ਸਾਧੂ ਸਤਗੁਰੁ, ਜੇ ਮਿਲੈ ; ਤਾ (ਤਾਂ) ਪਾਈਐ ਗੁਣੀ ਨਿਧਾਨੁ (ਗੁਣੀ-ਨਿਧਾਨ) ॥੧॥ ਮਨ ਰੇ ! ਹਉਮੈ ਛੋਡਿ ਗੁਮਾਨੁ ॥ ਹਰਿ ਗੁਰੁ ਸਰਵਰੁ, ਸੇਵਿ ਤੂ ; ਪਾਵਹਿ ਦਰਗਹ (ਪਾਵਹਿਂ, ਪਾਵ੍ਹੈਂ ਦਰਗਾ) ਮਾਨੁ ॥੧॥ ਰਹਾਉ ॥ ਰਾਮ ਨਾਮੁ ਜਪਿ, ਦਿਨਸੁ ਰਾਤਿ ; ਗੁਰਮੁਖਿ, ਹਰਿ ਧਨੁ ਜਾਨੁ ॥ ਸਭਿ ਸੁਖ, ਹਰਿ ਰਸ ਭੋਗਣੇ ; ਸੰਤ ਸਭਾ ਮਿਲਿ, ਗਿਆਨੁ ॥ ਨਿਤਿ ਅਹਿਨਿਸਿ, ਹਰਿ ਪ੍ਰਭੁ ਸੇਵਿਆ ; ਸਤਗੁਰਿ ਦੀਆ ਨਾਮੁ ॥੨॥ ਕੂਕਰ ਕੂੜੁ ਕਮਾਈਐ ; ਗੁਰ ਨਿੰਦਾ ਪਚੈ ਪਚਾਨੁ (ਪਚੈ-ਪਚਾਨ) ॥ ਭਰਮੇ ਭੂਲਾ, ਦੁਖੁ ਘਣੋ ; ਜਮੁ ਮਾਰਿ, ਕਰੈ ਖੁਲਹਾਨੁ ॥ ਮਨਮੁਖਿ, ਸੁਖੁ ਨ ਪਾਈਐ ; ਗੁਰਮੁਖਿ, ਸੁਖੁ ਸੁਭਾਨੁ ॥੩॥ ਐਥੈ ਧੰਧੁ ਪਿਟਾਈਐ ; ਸਚੁ ਲਿਖਤੁ ਪਰਵਾਨੁ ॥ ਹਰਿ ਸਜਣੁ, ਗੁਰੁ ਸੇਵਦਾ ; ਗੁਰ ਕਰਣੀ ਪਰਧਾਨੁ ॥ ਨਾਨਕ ! ਨਾਮੁ ਨ ਵੀਸਰੈ ; ਕਰਮਿ ਸਚੈ ਨੀਸਾਣੁ (ਸੱਚੈ ਨੀਸ਼ਾਣ) ॥੪॥੧੯॥

ਸਿਰੀ ਰਾਗੁ, ਮਹਲਾ ੧ ॥

ਇਕੁ ਤਿਲੁ ਪਿਆਰਾ ਵੀਸਰੈ ; ਰੋਗੁ ਵਡਾ (ਵੱਡਾ), ਮਨ ਮਾਹਿ (ਮਾਹਿਂ) ॥ ਕਿਉ (ਕਿਉਂ), ਦਰਗਹ (ਦਰਗਾ) ਪਤਿ ਪਾਈਐ ? ਜਾ (ਜਾਂ), ਹਰਿ ਨ ਵਸੈ ਮਨ ਮਾਹਿ (ਮਾਹਿਂ) ॥ ਗੁਰਿ ਮਿਲਿਐ, ਸੁਖੁ ਪਾਈਐ ; ਅਗਨਿ ਮਰੈ, ਗੁਣ ਮਾਹਿ (ਮਾਹਿਂ ) ॥੧॥ ਮਨ ਰੇ ! ਅਹਿਨਿਸਿ (ਅਹਿ-ਨਿਸ) , ਹਰਿ ਗੁਣ ਸਾਰਿ ॥ ਜਿਨ, ਖਿਨੁ ਪਲੁ ਨਾਮੁ ਨ ਵੀਸਰੈ ; ਤੇ ਜਨ ਵਿਰਲੇ, ਸੰਸਾਰਿ ॥੧॥ ਰਹਾਉ ॥ ਜੋਤੀ ਜੋਤਿ ਮਿਲਾਈਐ ; ਸੁਰਤੀ, ਸੁਰਤਿ ਸੰਜੋਗੁ ॥ ਹਿੰਸਾ ਹਉਮੈ ਗਤੁ ਗਏ ; ਨਾਹੀ ਸਹਸਾ (ਨਾਹੀਂ ਸੰਹਸਾ) ਸੋਗੁ ॥ ਗੁਰਮੁਖਿ, ਜਿਸੁ ਹਰਿ ਮਨਿ ਵਸੈ ; ਤਿਸੁ ਮੇਲੇ ਗੁਰੁ, ਸੰਜੋਗੁ ॥੨॥ ਕਾਇਆ (ਕਾਇਆਂ) ਕਾਮਣਿ, ਜੇ ਕਰੀ ; ਭੋਗੇ ਭੋਗਣਹਾਰੁ ॥ ਤਿਸੁ ਸਿਉ (ਸਿਉਂ), ਨੇਹੁ (ਨੇਹ) ਨ ਕੀਜਈ ; ਜੋ ਦੀਸੈ ਚਲਣਹਾਰੁ ॥ ਗੁਰਮੁਖਿ ਰਵਹਿ (ਰਵਹਿਂ, ਰਵੈਂ) ਸੋਹਾਗਣੀ ; ਸੋ ਪ੍ਰਭੁ, ਸੇਜ ਭਤਾਰੁ ॥੩॥ ਚਾਰੇ ਅਗਨਿ ਨਿਵਾਰਿ, ਮਰੁ ; ਗੁਰਮੁਖਿ, ਹਰਿ ਜਲੁ ਪਾਇ ॥ ਅੰਤਰਿ ਕਮਲੁ ਪ੍ਰਗਾਸਿਆ ; ਅੰਮ੍ਰਿਤੁ ਭਰਿਆ ਅਘਾਇ ॥ ਨਾਨਕ ! ਸਤਗੁਰੁ ਮੀਤੁ ਕਰਿ ; ਸਚੁ ਪਾਵਹਿ (ਸੱਚ ਪਾਵਹਿਂ), ਦਰਗਹ (ਦਰਗਾ) ਜਾਇ ॥੪॥੨੦॥

ਸਿਰੀ ਰਾਗੁ, ਮਹਲਾ ੧ ॥

ਹਰਿ ਹਰਿ ਜਪਹੁ (ਜਪੋ), ਪਿਆਰਿਆ ! ਗੁਰਮਤਿ ਲੇ ਹਰਿ ਬੋਲਿ ॥ ਮਨੁ, ਸਚ ਕਸਵਟੀ (ਸੱਚ ਕਸਵੱਟੀ) ਲਾਈਐ ; ਤੁਲੀਐ ਪੂਰੈ ਤੋਲਿ ॥ ਕੀਮਤਿ ਕਿਨੈ ਨ ਪਾਈਐ ; ਰਿਦ ਮਾਣਕ, ਮੋਲਿ ਅਮੋਲਿ ॥੧॥ ਭਾਈ ਰੇ ! ਹਰਿ ਹੀਰਾ, ਗੁਰ ਮਾਹਿ (ਨੋਟ: ‘ਮਾਹਿਂ’ ਦੀ ਸਿਹਾਰੀ ਦਾ ਉਚਾਰਨ ਨਾ ਮਾਤ੍ਰ) ॥ ਸਤਸੰਗਤਿ ਸਤਗੁਰੁ ਪਾਈਐ ; ਅਹਿਨਿਸਿ ਸਬਦਿ ਸਲਾਹਿ (ਸਲਾਹ) ॥੧॥ ਰਹਾਉ ॥ ਸਚੁ ਵਖਰੁ, ਧਨੁ ਰਾਸਿ ਲੈ ; ਪਾਈਐ ਗੁਰ ਪਰਗਾਸਿ ॥ ਜਿਉ (ਜਿਉਂ) ਅਗਨਿ ਮਰੈ, ਜਲਿ ਪਾਇਐ ; ਤਿਉ (ਤਿਉਂ), ਤ੍ਰਿਸਨਾ (ਤ੍ਰਿਸ਼ਨਾ) ਦਾਸਨਿ ਦਾਸਿ ॥ ਜਮ ਜੰਦਾਰੁ ਨ ਲਗਈ ; ਇਉ (ਇਉਂ), ਭਉਜਲੁ ਤਰੈ ਤਰਾਸਿ ॥੨॥ ਗੁਰਮੁਖਿ, ਕੂੜੁ ਨ ਭਾਵਈ ; ਸਚਿ ਰਤੇ, ਸਚ ਭਾਇ ॥ ਸਾਕਤ, ਸਚੁ ਨ ਭਾਵਈ ; ਕੂੜੈ, ਕੂੜੀ ਪਾਂਇ ॥ ਸਚਿ ਰਤੇ (ਸੱਚ ਰੱਤੇ), ਗੁਰਿ ਮੇਲਿਐ ; ਸਚੇ ਸਚਿ ਸਮਾਇ ॥੩॥ ਮਨ ਮਹਿ (ਮਹਿਂ), ਮਾਣਕੁ ਲਾਲੁ ਨਾਮ ; ਰਤਨੁ ਪਦਾਰਥੁ ਹੀਰੁ ॥ ਸਚੁ ਵਖਰੁ, ਧਨੁ, ਨਾਮੁ ਹੈ ; ਘਟਿ ਘਟਿ ਗਹਿਰ ਗੰਭੀਰੁ ॥ ਨਾਨਕ, ਗੁਰਮੁਖਿ ਪਾਈਐ ; ਦਇਆ ਕਰੇ, ਹਰਿ ਹੀਰੁ ॥੪॥੨੧॥

17050cookie-checkGuru Granth Sahib (Page No. 18-22)