20.1 C
Jalandhar
Saturday, April 11, 2026
spot_img
Home Blog Page 207

ਗੁਰਬਾਣੀ ਉਚਾਰਨ ਨੂੰ ਸਰਲ ਯੁਕਤੀ ਰਾਹੀਂ ਸਮਝਣ / ਸਮਝਾਉਣ ਦਾ ਯਤਨ ਕਰ ਰਹੀਆਂ ਤਮਾਮ ਪੰਥਕ ਜਥੇਬੰਦੀਆਂ

0

ਗੁਰਬਾਣੀ ਉਚਾਰਨ ਨੂੰ ਸਰਲ ਯੁਕਤੀ ਰਾਹੀਂ ਸਮਝਣ / ਸਮਝਾਉਣ ਦਾ ਯਤਨ ਕਰ ਰਹੀਆਂ ਤਮਾਮ ਪੰਥਕ ਜਥੇਬੰਦੀਆਂ

ਗਿਆਨੀ ਅਵਤਾਰ ਸਿੰਘ

ਗੁਰਬਾਣੀ ਅਤੇ ਅਜੋਕੀ ਪੰਜਾਬੀ ਭਾਸ਼ਾ ਦੀ ਲਿਖਤ ਨਿਯਮਾਵਲੀ ਨੂੰ ਮੁਖ ਰੱਖਦਿਆਂ ਸਿੱਖ ਸਮਾਜ ਨਾਲ ਸਬੰਧਤ ਤਮਾਮ ਬੁਧੀਜੀਵੀਆਂ ਨੇ ਆਪਣੀ-2 ਯੋਗਤਾ ਅਨੁਸਾਰ ਜੋ ਸਰਲਤਾ ਵਿਖਾਉਣ ਦਾ ਯਤਨ ਕੀਤਾ ਹੈ ਉਨ੍ਹਾਂ ਵਿੱਚੋਂ ਕੁਝ ਕੁ ਦੀਆਂ ਉਦਾਹਰਨਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਾਧਾਰਨ ਗਿਆਨ ਰੱਖਣ ਵਾਲੇ ਜਗਿਆਸੂ ਸਿੱਖ ਨੂੰ ਗੁਰਬਾਣੀ ਦੀ ਸਮਝ ਚੰਗੀ ਤਰ੍ਹਾਂ ਆ ਜਾਵੇ ਅਤੇ ਆਪਣੇ ਦੁਨਿਆਵੀ ਸਫਰ ਦੀਆਂ ਤਮਾਮ ਰੁਕਾਵਟਾਂ ਦਾ ਨਿਰਵਿਘਨ ਮੁਕਾਬਲਾ ਕਰ ਸਕੇ:

(1). ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਦੁਆਰਾ ਮਾਨਤਾ ਪ੍ਰਾਪਤ ‘ਈਸ਼ਰ ਮਾਇਕਰੋ ਮੀਡੀਆ’ ਸਾਫਟ ਵੇਅਰ (ਜੋ ਸੰਤ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਨਾਮ ‘ਤੇ ਬਣਾਇਆ ਗਿਆ ਹੈ) ’ਚ ਦਿੱਤੀਆਂ ਗਈਆਂ ਗੁਰਬਾਣੀ ਉਚਾਰਨ ਦੀਆਂ ਕੁਝ ਕੁ ਹਦਾਇਤਾਂ ਇਸ ਪ੍ਰਕਾਰ ਹਨ:

(ੳ). ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ, ਹੋਸੀ ਭੀ ਸਚੁ ॥੧॥ ਜਪੁ (ਮ:੧/੧)

(ਨੋਟ: ਉਪਰੋਕਤ ਉਚਾਰਨ ਸੇਧ ਵਿੱਚ ‘ਨਾਨਕ’ ਸ਼ਬਦ ਤੋਂ ਉਪਰੰਤ ਇਉਂ ਉਚਾਰਨ ਸੇਧ ਹੋਣੀ ਚਾਹੀਦਾ ਸੀ ‘ਨਾਨਕ !’ )

(ਅ). ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ॥ ਚੁਪੈ, ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ॥ ਭੁਖਿਆ, ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ; ਤ ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ? ਕਿਵ ਕੂੜੈ ਤੁਟੈ ਪਾਲਿ?॥ ਹੁਕਮਿ ਰਜਾਈ ਚਲਣਾ; ਨਾਨਕ, ਲਿਖਿਆ ਨਾਲਿ॥੧॥ (ਜਪੁ, ਮ: ੧/੧)

(ੲ) ਹੁਕਮੀ ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥

ਇਕਨਾ ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥ (ਜਪੁ, ਮ:੧)

(ਸ). ਫੇਰਿ, ਕਿ ਅਗੈ ਰਖੀਐ ? ਜਿਤੁ ਦਿਸੈ ਦਰਬਾਰੁ॥ ਮੁਹੌ, ਕਿ ਬੋਲਣੁ ਬੋਲੀਐ ? ਜਿਤੁ ਸੁਣਿ ਧਰੇ ਪਿਆਰੁ ॥੪॥ (ਜਪੁ, ਮ: ੧)

(ਹ). ਗੁਰਾ! ਇਕ ਦੇਹਿ ਬੁਝਾਈ ॥ (ਜਪੁ)

(ਕ). ਪਿੰਧੀ ਉਭਕਲੇ, ਸੰਸਾਰਾ॥ ਭ੍ਰਮਿ ਭ੍ਰਮਿ ਆਏ, ਤੁਮ ਚੇ ਦੁਆਰਾ॥ ਤੂ ਕੁਨੁ ਰੇ? ॥ ਮੈ ਜੀ॥ ਨਾਮਾ॥ ਹੋ ਜੀ॥ ਆਲਾ ਤੇ ਨਿਵਾਰਣਾ, ਜਮ ਕਾਰਣਾ॥ ਪਤਿਤ ਪਾਵਨ ਮਾਧਉ! ਬਿਰਦੁ ਤੇਰਾ॥ ਧੰਨਿ ਤੇ ਵੈ ਮੁਨਿ ਜਨ, ਜਿਨ ਧਿਆਇਓ ਹਰਿ ਪ੍ਰਭੁ ਮੇਰਾ॥ ਦੀਨ ਕਾ ਦਇਆਲੁ ਮਾਧੌ! ਗਰਬ ਪਰਹਾਰੀ! ॥ ਚਰਨ ਸਰਨ ਨਾਮਾ, ਬਲਿ ਤਿਹਾਰੀ ॥ ਧਨਾਸਰੀ (ਭ. ਨਾਮਦੇਵ/੬੯੪) ਆਦਿ।

(2). ਸ੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ, ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਜੀ ਦੁਆਰਾ ਲਿਖੀ ਗਈ ਪੁਸਤਕ‘ਗੁਰਬਾਣੀ ਪਾਠ ਦਰਪਣ’ ਦੇ ਪ੍ਰਕਾਸ਼ਕ ਦਾਸਨਿ ਦਾਸ ਠਾਕੁਰ ਸਿੰਘ ਖ਼ਾਲਸਾ, ਦਮਦਮੀ ਟਕਸਾਲ, ਜਥਾ ਭਿੰਡਰਾਂ, ਮਹਿਤਾ (ਪੰਜਾਬ) ਵੱਲੋਂ ਛਪੀ ਉਕਤ ਕਿਤਾਬ ’ਚ ਗੁਰਬਾਣੀ ਪਾਠ ਉਚਾਰਨ ਸੇਧ ਇਉਂ ਦਰਜ ਹੈ:

(ੳ). (ਪੰਨਾ 320) ਪੰਕ ‘ਜੁ’ ਮੋਹ, ਪਗੁ ਨਹੀ ਚਾਲੈ; ਹਮ ਦੇਖਾ, ਤਹ ‘ਡੂਬੀਅਲੇ’॥

(ਅ). (ਪੰਨਾ 322) ਏਤੀ ਮਾਰ ਪਈ ‘ਕਰਲਾਣੇ’; ਤੈਂ ਕੀ, ਦਰਦੁ ਨ ਆਇਆ॥…ਸਕਤਾ ਸੀਹੁ, ਮਾਰੇ ਪੈ ਵਗੈ; ਖਸਮੈ, ਸਾ ਪੁਰਸਾਈ॥, ਨਾਨਕ; ਕੀਮਤਿ ਕਹਣੁ ਨ ਜਾਇ॥, ਸੋਗੁ ਹਰਖੁ ਦੁਇ, ਸਮ-ਕਰਿ ਜਾਣੈ; ਗੁਰ ਪਰਸਾਦੀ ਸਬਦਿ ਉਧਰੈ॥, ਗੁਰ ਪਉੜੀ; ਸਭ-ਦੂ ੳੂਚਾ ਹੋਇ॥

(ੲ). (ਪੰਨਾ 323) ਕਬ ਕੋੳੂ, ਲੋਗਨ ਕਉ ‘ਪਤਿਆਵੈ’; ਲੋਕਿ ਪਤੀਣੈ, ਨਾ ਪਤਿ ਹੋਇ॥

(ਸ). (ਪੰਨਾ 342) ਹੰਸ, ‘ਸਿ’ ਹੰਸਾ, ਬਗ, ‘ਸਿ’ ਬਗਾ; ਘਟ ਘਟ ਕਰੇ ਬੀਚਾਰੁ ਜੀਉ॥

(ਹ) (ਪੰਨਾ 414) ਭ੍ਰਮਿ ਭ੍ਰਮਿ ਆਏ; ਤੁਮ-ਚੇ ਦੁਆਰਾ॥, ਸ੍ਰਵਨ ਬਾਨੀ ‘ਸੁਜਸੁ’ ਪੂਰਿ ਰਾਖਉ॥

(ਕ) (ਪੰਨਾ 415) ਦਾਧੀ-ਲੇ ਲੰਕਾ ਗੜੁ, ਉਪਾੜੀ-ਲੇ ਰਾਵਣ ਬਣੁ; ਸਲਿ ਬਿਸਲਿ ਆਣਿ, ਤੋਖੀ-ਲੇ ਹਰੀ॥, ਤਾ-ਚੇ ਮੋਹਿ ਜਾਪੀਅਲੇ, ਰਾਮ-ਚੇ ਨਾਮੰ॥

(ਖ). (ਪੰਨਾ 654) ਮੂਰਤਿ ਪੰਚੁ, ਪ੍ਰਮਾਣ ਪੁਰਖੁ; ਗੁਰੁ ਅਰਜੁਨੁ, ਪਿਖਹੁ ਨਯਣ॥, ਕਲਜੁਗਿ ਜਹਾਜੁ, ਅਰਜੁਨੁ ਗੁਰੂ; ਸਗਲ ਸਿ੍ਰਸਿ੍ਟ ਲਗਿ ਬਿ-ਤਰਹੁ॥ ਆਦਿ।

(3). ਧੰਨਾ ਸਿੰਘ ਜੀ (ਰਿਟਾ. ਕਮਿਸ਼ਨਰ, ਪਟਿਆਲਾ) ਦੁਆਰਾ ਰਚਤ ਕਿਤਾਬ ‘ਗੁਰਬਾਣੀ ਦਾ ਸ਼ੁੱਧ ਉਚਾਰਣ’, ਜੋ ਕਿ ‘ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਅੰਮ੍ਰਿਤਸਰ (ਪੰਜਾਬ)’ ਵੱਲੋਂ ਲੱਖਾਂ ਦੀ ਗਿਣਤੀ ’ਚ ਛਪਵਾ ਕੇ ਫ੍ਰੀ ਵੰਡੀ ਜਾ ਰਹੀ ਹੈ, ਦੇ ਪੰਨਾ ਨੰ. 420 ’ਤੇ ਗੁਰਬਾਣੀ ਲਿਖਤ ਇਉਂ ਵੀ ਦਰਜ ਹੈ:

(ੳ). ਹਰਿ ‘‘ਨਾਹ’’ ਨ ਮਿਲੀਐ ਸਾਜਣੈ..॥

(ਅ). ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ‘‘ਨਾਹ’’॥ ਆਦਿ।

(4). ਭਾ: ਸਾ: ਭਾਈ ਕਾਨ੍ਹ ਸਿੰਘ, (ਨਾਭਾ) ਦੁਆਰਾ ਰਚਤ ਕਿਤਾਬ ‘ਗੁਰਮਤਿ ਮਾਰਤੰਡ’, ਜੋ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੀ ਜਾ ਰਹੀ ਹੈ, ’ਚ ਗੁਰਬਾਣੀ ਲਿਖਤ ਇਉਂ ਦਰਜ ਹੈ:

(ੳ). ਮਨ ਮੇਰੇ, ਸਗਲ ਉਪਾਵ ਤਿਆਗ॥, ਧਰ ਜੀਅੜੇ, ਇਕ ਟੇਕ ਤੂ, ਲਾਹਿ ਵਿਡਾਨੀ ਆਸ॥ (ਪੰਨਾ 20-21)

(ਅ). ਭਾਈ ਰੇ ! ਗੁਰ ਬਿਨੁ ਸਹਜੁ ਨ ਹੋਇ॥, ..ਕਿਆ ਪੜੀਐ ਕਿਆ ਗੁਨੀਐ? ॥ ਕਿਆ ਬੇਦ ਪੁਰਾਨਾਂ ਸੁਨੀਐ? ॥ ਪੜੇ ਸੁਨੇ ਕਿਆ ਹੋਈ? ॥ ਜਉ ਸਹਜ ਨ ਮਿਲਿਓ ਸੋਈ ॥ (ਪੰਨਾ 111), ਆਦਿ।

(5). ਸ. ਹਰਨਾਮ ਸਿੰਘ ਸ਼ਾਨ, ਜਿਨ੍ਹਾਂ ਨੇ ‘ਜਪੁ’ ਬਾਣੀ ’ਤੇ ਪੀ. ਐਚ. ਡੀ. ਕੀਤੀ ਹੋਈ ਹੈ ਅਤੇ ਉਨ੍ਹਾਂ ਦੀ ਕਿਤਾਬ ‘ਗੁਰੂ ਨਾਨਕ ਦਾ ਸ਼ਾਹਕਾਰ ਜਪੁ ਜੀ’ ਨੂੰ ‘ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਉਰੋ (ਚੰਡੀਗੜ੍ਹ)’ ਵਲੋਂ ਛਾਪਿਆ ਗਿਆ ਹੈ, ’ਚ ਬਿਨਾ ਅਰਥਾਂ ਤੋਂ ਨਿਰੋਲ ‘ਜਪੁ’ ਬਾਣੀ ਤਰਤੀਬ (ਪੰਨਾ 69 ਤੋਂ 116 ਤੱਕ) ਇਉਂ ਲਿਖੀ ਹੋਈ ਮਿਲਦੀ ਹੈ:

(ੳ). ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ॥

(ਅ). ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ ? ॥

(ੲ). ਫੇਰਿ ਕਿ ਅਗੈ ਰਖੀਐ, ਜਿਤੁ ਦਿਸੈ ਦਰਬਾਰੁ ? ॥ ਮੁਹੌ ਕਿ ਬੋਲਣੁ ਬੋਲੀਐ, ਜਿਤੁ ਸੁਣਿ ਧਰੇ ਪਿਆਰੁ ? ॥

(ਸ). ਧਵਲੈ ਉਪਰਿ ਕੇਤਾ ਭਾਰੁ ? ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ? ॥ ਜੀਅ ਜਾਤਿ ਰੰਗਾ ਕੇ ਨਾਵ? ॥ .. ਲੇਖਾ ਲਿਖਿਆ ਕੇਤਾ ਹੋਇ ? ॥ ਕੇਤਾ ਤਾਣੁ ਸੁਆਲਿਹੁ ਰੂਪੁ ? ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ? ॥ ਕੁਦਰਤਿ ਕਵਣ ਕਹਾ ਵੀਚਾਰੁ ? ॥

(6). ਮਿਤੀ 15 ਦਸੰਬਰ 2014 ਨੂੰ ਰਲੀਜ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ (ਅਸਟ੍ਰੇਲੀਆ) ਵੱਲੋਂ ਗਿ. ਜਗਤਾਰ ਸਿੰਘ ਜਾਚਕ ਜੀ ਦੁਆਰਾ ਤਿਆਰ ਕਰਵਾਇਆ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸੂਚਨਾ ਕੇਂਦਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਅਰਦਾਸ ਕਰਕੇ ਚੜਦੀਕਲਾ ਟਾਈਮ ਟੀ.ਵੀ.’ਤੇ ਸ਼ੁਰੂ ਕਰਵਾਇਆ ਵਿਆਕਰਣਿਕ ਸੰਥਿਆ ਪਾਠ, ਜਿਹੜਾ ਹਰ ਰੋਜ਼ ਸਵੇਰੇ 10-30 ਤੋਂ 11 ਵਜੇ ਤੱਕ ਸੰਸਾਰ ਭਰ ਵਿੱਚ ਸੁਣਿਆ ਜਾ ਰਿਹਾ ਹੈ, ਵਿਚ ਵੀ ਉਪਰੋਕਤ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ, ਆਦਿ।

ਵਿਸ਼ੇ ਦੇ ਵਿਸਥਾਰ ਤੋਂ ਸੰਕੋਚ ਕਰਦਿਆਂ ਮੈਂ ਸੀਮਤ ਸ਼ਬਦਾਂ ’ਚ ਕੇਵਲ ਇਨ੍ਹਾਂ ਕੁ ਬਿਆਨ ਕਰਨਾ ਚਾਹੁੰਦਾ ਹਾਂ ਕਿ ਮੇਰੀ ਨਿਜੀ ਲਾਇਬ੍ਰੇਰੀ ’ਚ ਲਗਭਗ 200 ਲੇਖਕਾਂ ਦੀਆਂ 2500 ਤੋਂ ਵੱਧ ਕਿਤਾਬਾਂ ਮੌਜੂਦ ਹਨ ਜਿਨ੍ਹਾਂ ਵਿਚੋਂ ਲਗਭਗ 50% ਲੇਖਕਾਂ ਨੇ ਆਪਣੀ ਲਿਖਤ ’ਚ ਗੁਰਬਾਣੀ ਨੂੰ ਬਿਸ਼੍ਰਾਮ ਦੇਣ ਲੱਗਿਆਂ ਉਪਰੋਕਤ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਮਿਲਦੀ ਹੈ ਜਿਵੇਂ ਕਿ ਕੁਝ ਕੁ ਲੇਖਕਾਂ ਦੇ ਨਾਂ ਹਨ ‘ਭਾਈ ਵੀਰ ਸਿੰਘ, ਪਿ੍ਰੰ. ਸਾਹਿਬ ਸਿੰਘ, ਪਿ੍ਰੰ. ਹਰਭਜਨ ਸਿੰਘ, ਭਾਈ ਰਣਧੀਰ ਸਿੰਘ, ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਗਿ. ਹਰਬੰਸ ਸਿੰਘ (ਪਟਿਆਲਾ), ਪ੍ਰੋ. ਸੋਹਣ ਸਿੰਘ ਗਲ੍ਹੌਤ੍ਰਾ, ਗਿ. ਭਾਗ ਸਿੰਘ, ਸੰਤ ਸਿੰਘ ਮਸਕੀਨ, ਮਹਿੰਦਰ ਸਿੰਘ ਜੋਸ, ਜਸਵੰਤ ਸਿੰਘ ਗ੍ਰੇਵਾਲ, ਨਰੈਣ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਪਿੰ. ਗੰਗਾ ਸਿੰਘ, ਸਤਵੀਰ ਸਿੰਘ, ਗਿ. ਜਸਵੰਤ ਸਿੰਘ ਪ੍ਰਵਾਨਾ, ਆਦਿ।’

ਯਾਦ ਰਹੇ ਕਿ ਉਪਰੋਕਤ ਲੇਖਕਾਂ ਦੀਆਂ ਜ਼ਿਆਦਾਤਰ ਲਿਖਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਗਤ ਪੂਰਨ ਸਿੰਘ ਪਿੰਗਲਵਾੜਾ (ਅੰਮ੍ਰਿਤਸਰ) ਅਤੇ ਸਿੰਘ ਬ੍ਰਦਰਜ (ਅੰਮ੍ਰਿਤਸਰ) ਵਰਗੀਆਂ ਪੰਥ ਪ੍ਰਵਾਣਿਕ ਸੰਸਥਾਵਾਂ ਛਾਪ ਰਹੀਆਂ ਹਨ ਪਰ ਕੁਝ ਸੱਜਣ ਮੇਰੇ ਵੱਲੋਂ ਗੁਰਬਾਣੀ ਲਿਖਤ ਨੂੰ ਸਰਲ (ਵਿਆਕਰਣ ਨਿਯਮਾਂ ਅਨੁਸਾਰ) ਲਿਖ ਕੇ ਆਮ ਪਾਠਕਾਂ ਨੂੰ ਦਿੱਤੀ ਜਾ ਰਹੀ ਸ਼ਬਦ ਵੀਚਾਰ ਦੀ ਵੱਧ ਤੋਂ ਵੱਧ ਸਰਲ ਜਾਣਕਾਰੀ ਨੂੰ ਇਹ ਕਹਿ ਕੇ, ਕਿ ਮੇਰੇ ਵੱਲੋਂ ਗੁਰਬਾਣੀ ਦਾ ਨਿਰਾਦਰ ਕੀਤਾ ਜਾ ਰਿਹਾ ਹੈ, ਸਿੱਖ ਸੰਗਤਾਂ ਦਾ ਧਿਆਨ ਮੂਲ ਵਿਸ਼ੇ (ਭਾਵ ਕੇਵਲ ਇਕ ਜਾਗਰੂਕ ਵਰਗ ਪ੍ਰਤੀ ਲਿਖੀ ਜਾਣ ਵਾਲੀ ਉਨ੍ਹਾਂ ਦੀ ਲਿਖਤ) ਤੋਂ ਹਟਾ ਰਹੇ ਹਨ।

ਜੋ ਲੇਖਕ ਇਹ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੀ ਸਰਲ ਤਕਨੀਕ ਨੂੰ ਬਿਲਕੁਲ ਹੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਤਾਂ ਇਹ ਲੋਕ ਆਪਣੇ ਪਾਠਕਾਂ ਨੂੰ ਇਹ ਦੱਸਣ ਕਿ ਉਪਰੋਕਤ ਤਮਾਮ ਲੇਖਕਾਂ ਦੇ ਪ੍ਰਤੀ ਇਨ੍ਹਾਂ ਨੇ ਕਿਹੜੀ ਲਹਿਰ ਖੜ੍ਹੀ ਕਰ ਦਿੱਤੀ? ਅਤੇ ਅਗਾਂਹ ਵਾਸਤੇ ਇਹ ਕੀ ਕਰ ਸਕਦੇ ਹਨ? ਕਿਉਂਕਿ ਅੱਜ ਹਰ ਇੱਕ ਗੁਰਸਿੱਖ ਪਿਆਰਾ, ਗੁਰਬਾਣੀ (ਸ਼ਬਦ ਵੀਚਾਰ) ਨੂੰ ਬਾਰੀਕੀ ਨਾਲ ਸਮਝਣਾ ਚਾਹੁੰਦਾ ਹੈ ਇਸ ਦਾ ਇਕ ਅੰਦਾਜ਼ਾ (ਗੁਰ ਪਰਸਾਦ ਡਾੱਟ ਕਮ) ਵੈੱਬ ਸਾਇਟ ‘ਤੇ ਰੋਜ਼ਾਨਾ ਵਧ ਰਹੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ।

ਇਕ ਯੋਗ ਲੇਖਕ ਦੀ ਪਹਿਚਾਣ– ਜੋ ਲੇਖਕ ਸਮਾਜ ਨਾਲ ਸਬੰਧਤ ਕਿਸੇ ਵੀ ਸੁਧਾਰਵਾਦੀ ਵਿਸ਼ੇ ਦੀ ਚੋਣ ਕਰਕੇ ਉਸ ਨੂੰ ਹੇਠ ਲਿਖੇ ਤਿੰਨ ਤਰੀਕਿਆਂ ਨਾਲ ਆਪਣੇ ਪਾਠਕਾਂ ਸਾਹਮਣੇ ਰੱਖਣ ਦਾ ਯਤਨ ਕਰਦਾ ਹੈ, ਉਸ ਨੂੰ ਸਫਲ (ਯੋਗ) ਲੇਖਕ ਕਿਹਾ ਜਾ ਸਕਦਾ ਹੈ।
(1). ਸਮਾਜ ਦੇ ਲੋਕਾਂ ਉੱਤੇ ਬੁਰਾ ਪ੍ਰਭਾਵ ਪਾ ਰਿਹਾ ਕੋਈ ਵੀ ਵਿਸ਼ਾ, ਲੇਖਕ ਆਪਣੀ ਯੋਗਤਾ ਦੀ ਰਾਹੀਂ ਚੁਣ ਕੇ ਸਭ ਤੋਂ ਪਹਿਲਾਂ ਆਪਣੇ ਪਾਠਕਾਂ ਨੂੰ ਉਸ ਵਿਸ਼ੇ ਦੀ ਗੰਭੀਰਤਾ ਬਾਰੇ ਜਾਣਕਾਰੀ ਦੇਵੇਗਾ।

(2). ਲੇਖਕ, ਆਪਣੀ ਯੋਗਤਾ ਦੀ ਰਾਹੀਂ ਉਸ ਵਿਸ਼ੇ (ਲੋਕਾਂ ’ਤੇ ਪੈ ਰਹੇ ਬੁਰੇ ਪ੍ਰਭਾਵ) ਨੂੰ ਖਤਮ ਕਰਨ ਲਈ ਨਵੀਂ ਰਣਨੀਤੀ ਤਿਆਰ ਕਰਵਾਏਗਾ।

(3). ਉਸ (ਉਪਰੋਕਤ ਚੁਣੇ) ਵਿਸ਼ੇ ’ਤੇ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਯਤਨਾ ਨੂੰ ਅਧੂਰਾ ਸਿਧ ਕਰੇਗਾ।

ਪਰ ਗੁਰੂ ਪਿਆਰਿਓ ! ਗੁਰਮਤਿ ਸੰਦੇਸ਼ ਨੂੰ ਵਿਸਵ ਪੱਧਰ ‘ਤੇ ਲੈ ਜਾਣ ਲਈ ਸਿੱਖ ਕੌਮ ਵਿੱਚ ਯੋਗ ਲੇਖਕਾਂ ਦੀ ਬਹੁਤ ਘਾਟ ਹੈ, ਇਹੀ ਸਿੱਖ ਕੌਮ ਦੀ ਅਧੋਗਤੀ (ਗਿਰਾਵਟ) ਦਾ ਮੂਲ ਕਾਰਨ ਹੈ, ਜੋ ਸਿੱਖ ਸਮਾਜ ‘ਚ ਅਜੋਕੇ ਵਿਦਵਾਨ (ਲੇਖਕ) ਬਣ ਕੇ ਵਿਚਰ ਰਹੇ ਹਨ ਉਨ੍ਹਾਂ ਦੀਆਂ ਤਮਾਮ ਲਿਖਤਾਂ ਨੂੰ ਉੱਠਾ ਕੇ ਵੇਖ ਲਵੋ, ਤੁਹਾਨੂੰ ਉਨ੍ਹਾਂ ਦੀ ਯੋਗਤਾ ਦਾ ਸਹੀ-ਸਹੀ ਮੁਲਾਂਕਣ ਹੋ ਜਾਵੇਗਾ। ਇਨ੍ਹਾਂ ਲੋਕਾਂ ਨੂੰ ਆਪਣੀ ਵਿਦਵਤਾ ਵਿਖਾਉਣ ਲਈ ਪਹਿਲਾਂ ਵਿਸ਼ਾ ਕੋਈ ਹੋਰ (ਦੂਸਰਾ) ਲੇਖਕ ਚੁਣਦਾ ਹੈ ਫਿਰ ਇਹ ਆਪਣੀ ਵਿਦਵਤਾ ਕੇਵਲ ਸਵਾਲ / ਜਵਾਬ ਰਾਹੀਂ ਹੀ ਵਿਖਾ ਸਕਦੇ ਹਨ ਜਿਸ ਨੂੰ ਇਹ ਚਰਚਾ ਕਰਨਾ ਜਾਂ ਚਰਚਾ ਤੋਂ ਭਗੌੜਾ ਹੋਣਾ, ਨਾਂ ਦੇ ਕੇ ਆਪਣੇ ਮਨ ਨੂੰ ਕੁਝ ਸਮੇਂ ਲਈ (ਜਦ ਤੱਕ ਕੋਈ ਦੂਸਰਾ ਲੇਖਕ ਕਿਸੇ ਨਵੇਂ ਵਿਸ਼ੇ ਨੂੰ ਨਹੀਂ ਚੁਣਦਾ) ਤਸੱਲੀ ਦਵਾ ਲੈਂਦੇ ਹਨ। ਇਕ ਸਫਲ ਲੇਖਕ ਵਾਂਗ ਇਨ੍ਹਾਂ ਨੇ ਕਦੀ ਲਿਖਤ ਲਿਖਣਾ (ਸਮਾਜਿਕ ਵਿਸ਼ਾ ਚੁਣਨਾ ਅਤੇ ਢੁੱਕਵਾਂ ਸੁਝਾਵ ਦੇਣਾ) ਨਹੀਂ ਸਿਖਿਆ। ਇਨ੍ਹਾਂ ਦੀ ਯੋਗਤਾ ਦਾ ਪਾਰਦਰਸੀ (ਹਰ ਵਿਸ਼ੇ ਨਾਲ ਸਬੰਧਤ) ਹੋਣਾ ਵੀ ਇਨ੍ਹਾਂ ਦਾ ਪੈਮਾਨਾ ਨਹੀਂ। ਇਨ੍ਹਾਂ ਦੀ ਵਿਦਵਤਾ ਨੂੰ ਕੀ ਨਾਂ ਦੇਣਾ ਚਾਹੀਦਾ ਹੈ ਇਹ ਫੈਂਸਲਾ ਮੈਂ ਤੁਹਾਡੇ ਉਪਰ ਹੀ ਛੱਡ ਰਿਹਾ ਹਾਂ।

ਸ: ਹਰਦੇਵ ਸਿੰਘ ਜੀ ! ਤੁਹਾਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਗੁਰਬਾਣੀ ਪਦ-ਛੇਦ ਨਹੀਂ ਬਲਕਿ ਲੜੀਵਾਰ ਲਿਖੀ ਹੋਈ ਸੀ।

0

ਸ: ਹਰਦੇਵ ਸਿੰਘ ਜੀ ! ਤੁਹਾਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਗੁਰਬਾਣੀ ਪਦ-ਛੇਦ ਨਹੀਂ ਬਲਕਿ ਲੜੀਵਾਰ ਲਿਖੀ ਹੋਈ ਸੀ।

ਕਿਰਪਾਲ ਸਿੰਘ (ਬਠਿੰਡਾ)

ਪਿਛਲੇ ਕੁਝ ਸਮੇਂ ਤੋਂ ਹੋਰ ਕੰਮਾਂ ਵਿੱਚ ਬਿਜੀ ਹੋਣ ਅਤੇ ਬਾਅਦ ਵਿੱਚ ਅਪੈਂਡਿਕਸ ਦਾ ਅਪ੍ਰੇਸ਼ਨ ਹੋਣ ਕਰਕੇ ਵੈੱਬਸਾਈਟਾਂ ਜਾਂ ਈ-ਮੇਲ ਪੜ੍ਹ ਨਹੀਂ ਸੀ ਸਕਿਆ। ਪਰ ਜਦੋਂ ਕਿਤੇ ਇੰਟਰਨੈੱਟ ‘ਤੇ ਬੈਠ ਕੇ ਸਿਰਫ ਹੈਡਿੰਗ ਵੇਖਣ ਦਾ ਥੋੜਾ ਸਮਾਂ ਮਿਲਦਾ ਤਾਂ ਕੁਝ ਲੋਕਾਂ ਵੱਲੋਂ ਬੜਾ ਹੂ-ਪਾਹਰਿਆ ਪਾਇਆ ਜਾਂਦਾ ਵਿਖਾਈ ਦਿੰਦਾ ਕਿ ਮਿਸ਼ਨਰੀ ਕਾਲਜਾਂ ਵੱਲੋਂ ਗੁਰਬਾਣੀ ਬਦਲੀ ਜਾ ਰਹੀ ਹੈ। ਇਹ ਸੁਣ ਕੇ ਮਨ ਨੂੰ ਬੜਾ ਹੀ ਦੁੱਖ ਲੱਗਾ ਕਿ ਗੁਰਬਾਣੀ ਦੇ ਅਸਲ ਸਰੂਪ ਨੂੰ ਕਾਇਮ ਰੱਖਣ ‘ਤੇ ਸਖਤ ਪਹਿਰਾ ਦੇਣ ਵਾਲੇ ਮਿਸ਼ਨਰੀ ਕਾਲਜਾਂ ਵਿੱਚ ਐਸਾ ਕਿਹੜਾ ਜੰਮ ਪਿਆ ਜਿਹੜਾ ਗੁਰਬਾਣੀ ਦੇ ਸ਼ਬਦ ਜੋੜਾਂ ਨੂੰ ਬਦਲਣ ਦੀ ਗੁਸਤਾਖੀ ਕਰਨ ਦਾ ਹੌਂਸਲਾ ਕਰ ਬੈਠਾ। ਬੇਸ਼ੱਕ ਅਪ੍ਰੇਸ਼ਨ ਦੇ ਜਖ਼ਮ ਹਾਲੀ ਬਿਲਕੁਲ ਠੀਕ ਨਹੀਂ ਹੋਏ ਪਰ ਗੁਰਬਾਣੀ ਬਦਲੇ ਜਾਣ ਦੀ ਖ਼ਬਰਾਂ ਤੋਂ ਉਪਜੀ ਪੀੜਾ ਦੇ ਬਾਵਯੂਦ ਇਹ ਮੇਲ ਪੜ੍ਹੀ। ਇਹ ਪੜ੍ਹ ਕੇ ਸਭ ਕੁਝ ਸਪਸ਼ਟ ਹੋ ਗਿਆ ਕਿ ਇਹ ਹੂ-ਪਾਹਰਿਆ ਪਾਉਣ ਵਾਲੇ ਲੋਕ ਜਾਂ ਤਾਂ ਫੌਟ ਕਨਵਰਸ਼ਨ ਦੀ ਸਮੱਸਿਆ ਅਤੇ ਟਾਈਪ ਕਰਨ ਸਮੇਂ ਹੋਈਆਂ ਮਨੁਖੀ ਗਲਤੀਆਂ ਤੋਂ ਬਿਲਕੁਲ ਅਣਜਾਣ ਅਤੇ ਬੇਸਮਝ ਹਨ ਜਾਂ ਕਿਸੇ ਪੰਥ ਵਿਰੋਧੀ ਏਜੰਸੀ ਨੇ ਇਨ੍ਹਾਂ ਲੋਕਾਂ ਦੀ ਡਿਉਟੀ ਵਿਸ਼ੇਸ਼ ਤੌਰ ‘ਤੇ ਮਿਸ਼ਨਰੀ ਕਾਲਜਾਂ ਨੂੰ ਬਦਨਾਮ ਕਰਨ ਲਈ ਲਾਈ ਹੋਈ ਹੈ। ਇਨ੍ਹਾਂ ਲੋਕਾਂ ਵੱਲੋਂ ਆਪਣੀ ਡਿਉਟੀ ਬਾਖ਼ੂਬੀ ਨਿਭਾਏ ਜਾਣ ਲਈ ਇਹ ਲੋਕ ਮੁਬਾਰਕਵਾਦ ਦੇ ਹੱਕਦਾਰ ਹਨ। ਆਪਣੀ ਡਿਉਟੀ ਨਿਭਾ ਰਹੇ ਇਨ੍ਹਾਂ ਲੋਕਾਂ ਨੂੰ ਸਮਝਾਉਣਾ ਤਾਂ ਮੱਝ ਅੱਗੇ ਬੀਨ ਬਜਾਉਣ ਦੇ ਬਰਾਬਰ ਹੈ ਪਰ ਜਿਨ੍ਹਾਂ ਅਨਭੋਲ ਲੋਕਾਂ ਨੂੰ ਇਹ ਮਿਸ਼ਨਰੀ ਕਾਲਜਾਂ ਵਿਰੁੱਧ ਭੜਕਾ ਰਹੇ ਹਨ ਉਨ੍ਹਾਂ ਨੂੰ ਸਪਸ਼ਟ ਕਰ ਦੇਣਾ ਜਰੂਰੀ ਹੈ ਕਿ ਪੰਜਾਬੀ ਦੇ ਬਹੁਤ ਸਾਰੇ ਫੌਂਟ ਹਨ ਜਿਨ੍ਹਾਂ ਦੇ ਕੀ-ਬੋਰਡਾਂ ਵਿੱਚ ਅੰਤਰ ਹੈ। ਇਸ ਲਈ ਜਿਸ ਵਿਅਕਤੀ ਨੂੰ ਇਕੋ ਸਮੇਂ ਵੱਖ ਵੱਖ ਫੌਂਟਾ ਵਿੱਚ ਟਾਈਪ ਕਰਨ ਪੈਂਦਾ ਹੈ ਤਾਂ ਉਸ ਕੋਲੋਂ ਬਹੁਤ ਜਿਆਦਾ ਧਿਆਨ ਰੱਖੇ ਜਾਣ ਦੇ ਬਾਵਯੂਦ ਗਲਤੀਆਂ ਹੋਣੀਆਂ ਸੁਭਾਵਕ ਹਨ। ਗੁਰਬਾਣੀ ਬਦਲਣ ਦਾ ਜਿਸ ਵਿਅਕਤੀ ‘ਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੈ ਉਹ ਕਾਲਜ ਦੇ ਮਾਸਕ ਪੱਤਰ ‘ਮਿਸ਼ਨਰੀ ਸੇਧਾਂ’ ਅਤੇ ਵੈੱਬਸਾਈਟ ਦੋਵਾਂ ਦਾ ਹੀ ਸੰਪਾਦਕ ਹੈ। ਇਸ਼ ਲਈ ਵੱਖ ਵੱਖ ਲੇਖਕਾਂ ਵੱਲੋਂ ਵੱਖ ਵੱਖ ਫੌਂਟਾਂ ਵਿੱਚ ਟਾਈਪ ਕੀਤੀਆਂ ਰਚਨਾਵਾਂ ਦੀ ਸੰਪਾਦਨਾ ਕਰਨ ਸਮੇਂ ਉਸ ਨੂੰ ਵੱਖ ਫੌਂਟਾਂ ਵਿੱਚ ਕੰਮ ਕਰਨਾ ਪੈਂਦਾ ਹੈ ਇਸ ਲਈ ਟਾਈਪ ਕਰਨ ਸਮੇਂ ਉਸ ਤੋਂ ਟਾਈਪਿੰਗ ਲਗਤੀਆਂ ਰਹਿ ਸਕਦੀਆਂ ਹਨ ਪਰ ਇਹ ਕਹਿਣਾਂ ਬਿਲਕੁਲ ਗਲਤ ਹੈ ਕਿ ਇਹ ਸੰਪਾਦਕ ਗੁਰਬਾਣੀ ਬਦਲ ਰਿਹਾ ਹੈ।

ਦੂਸਰੀ ਗੱਲ ਹੈ ਕਿ ਬਾਕੀ ਦੇ ਫੌਂਟਾਂ ਵਿੱਚ ਜਦੋਂ ਟਾਈਪ ਕੀਤਾ ਜਾਂਦਾ ਹੈ ਤਾਂ ਕਿਸੇ ਸ਼ਬਦ ਨੂੰ ਲੱਗੀ ਸਿਹਾਰੀ ਪਹਿਲਾਂ ਟਾਈਪ ਕੀਤੀ ਜਾਂਦੀ ਹੈ ਅਤੇ ਅੱਖਰ ਬਾਅਦ ਵਿੱਚ ਟਾਈਪ ਕੀਤਾ ਜਾਂਦਾ ਹੈ। ਪਰ ਜਦੋਂ ਸਿੱਧਾ ਯੂਨੀਕੋਡ ਵਿੱਚ ਟਾਈਪ ਕੀਤਾ ਜਾਂਦਾ ਹੈ ਤਾਂ ਅੱਖਰ ਪਹਿਲਾਂ ਅਤੇ ਸਿਹਾਰੀ ਬਾਅਦ ਵਿੱਚ ਟਾਈਪ ਕੀਤੀ ਜਾਂਦੀ ਹੈ। ਇਸ ਲਈ ਆਮ ਫੌਂਟਾਂ ਵਿੱਚ ਕੰਮ ਕਰਨ ਵਾਲੇ ਟਾਈਪਿਸਟਾਂ ਤੋਂ ਯੂਨੀਕੋਡ ਵਿੱਚ ਟਾਈਪ ਕਰਨ ਸਮੇਂ ਸਿਹਾਰੀ ਸਹੀ ਅੱਖਰ ਨੂੰ ਲੱਗਣ ਦੀ ਬਜਾਏ ਉਸ ਤੋਂ ਪਹਿਲੇ ਅੱਖਰ ਨੂੰ ਲੱਗ ਜਾਂਦੀ ਹੈ ਜਿਵੇਂ ਕਿ ‘ਪਹਿਲਾ’ ਨੂੰ ‘ਪਿਹਲਾ’ ਲਿਖਿਆ ਜਾ ਸਕਦਾ ਹੈ।

ਤੀਸਰੀ ਗੱਲ ਹੈ ਕਿ ਪੰਜਾਬੀ ਵਿਆਕਰਨ ਦਾ ਨਿਯਮ ਹੈ ਕਿ ਜਦੋਂ ਕਿਸੇ ਅੱਖਰ ਦੇ ਪੈਰ ਵਿੱਚ ਅੱਧਾ ਅੱਖਰ ਵੀ ਲੱਗਾ ਹੋਵੇ ਤੇ ਲਗ-ਮਾਤਰ ਵੀ; ਤਾਂ ਉਚਾਰਾਨ ਕਰਨ ਸਮੇਂ ਓਹ ਮਾਤਰਾ ਮੁੱਖ ਅੱਖਰ ਨੂੰ ਨਹੀਂ ਬਲਕਿ ਪੈਰ ਵਾਲੇ ਅੱਖਰ ਨੂੰ ਲਗਦੀ ਹੈ। ਇਸ ਨਿਯਮ ਨੂੰ ਧਿਆਨ ਵਿੱਚ ਰੱਖਕੇ ਜਦੋਂ ਸ਼ਬਦ ‘ਅੰਮ੍ਰਿਤ’ ਟਾਈਪ ਕਰਨਾ ਹੋਵੇ ਤਾਂ ਪਹਿਲਾਂ ਅੰ ਟਾਈਪ ਕੀਤਾ ਜਾਂਦਾ ਹੈ ਫਿਰ ਤਰਤੀਬਵਾਰ ਮ, ਪੈਰ ਵਿੱਚ ਅੱਧਾ ਰ, ਸਿਹਰੀ ਅਤੇ ਉਸ ਉਪ੍ਰੰਤ ਤ ਟਾਈਪ ਕੀਤਾ ਜਾਂਦਾ ਹੈ। ਪਰ ਜੇ ਕਰ ਅੱਧਾ ਰ ਤੇ ਸਿਹਰੀ ਦੀ ਤਰਤੀਬ ਬਦਲ ਜਾਂਦੀ ਹੈ ਤਾਂ ਸ਼ਬਦ ਇਉਂ ਬਣ ਜਾਂਦਾ ਹੈ: ‘ਅੰਮਿ੍ਰਤ’ ਜਦੋਂ ਕਿ ਇਸੇ ਸ਼ਬਦ ਨੂੰ ਦੂਸਰੇ ਫੌਂਟਾਂ ਵਿੱਚ ਟਾਈਪ ਕਰਨ ਸਮੇਂ ਤਰਤੀਬ ਬਦਲਣ ਨਾਲ ਵੀ ਸ਼ਬਦ ਦੀ ਬਣਤਰ ਵੇਖਣ ਵਿੱਚ ਕੋਈ ਫਰਕ ਨਜਰ ਨਹੀਂ ਆਉਂਦਾ। ਕਈ ਫੌਂਟ ਜਾਂ ਵੈੱਬਸਾਈਟਾਂ ਦੇ ਸਪੋਰਟਿੰਗ ਸਾਫਟਵੇਅਰ ਐਸੇ ਹਨ ਜਿਥੇ ਯੂਨੀਕੋਡ ਵਿੱਚ ਫੌਂਟ ਕਨਵਰਸ਼ਨ ਸਮੇਂ ਜਾਂ ਕਨਵਰਟ ਕੀਤਾ ਟੈਕਸਟ ਪੇਸਟ ਕਰਨ ਸਮੇਂ ਸ਼ਬਦ ‘ਅੰਮ੍ਰਿਤ’ ਬਣ ਜਾਵੇਗਾ ‘ਅੰਮਿ੍ਰਤ’ ਇਸ ਤਰ੍ਹਾਂ ਦੀਆਂ ਗਲਤੀਆਂ ਸ: ਅਵਤਾਰ ਸਿੰਘ ਦੇ ਕੰਮ ਵਿਚ ਵੀ ਹਨ ਅਤੇ ਹੋਰ ਬਹੁਤ ਸਾਰੀਆਂ ਵੈੱਬ ਸਾਈਟਾਂ ‘ਤੇ ਹੋਰਨਾਂ ਲੇਖਕਾਂ ਦੀਆਂ ਰਚਨਾਵਾਂ ਵਿੱਚ ਵੀ ਬਹੁਤ ਮਿਲ ਜਾਣਗੀਆਂ। ਜੇ ਕੋਈ ਖ਼ੁਦ ਟਾਈਪ ਕਰਨ ਜਾਂ ਫੌਂਟ ਕਨਵਰਟ ਕਰਨ ਜਾਣਦਾ ਹੈ ਤਾਂ ਉੁਹ ਬੇਸ਼ੱਕ ਕਰ ਕੇ ਵੇਖ ਲਵੇ ਜਾਂ ਦੂਸਰੇ ਲੇਖ ਧਿਆਨ ਨਾਲ ਪੜ੍ਹ ਕੇ ਵੇਖ ਲਵੇ ਕਿ ਇਹ ਗਲਤੀਆਂ ਸਿਰਫ ਗਿਆਨੀ ਅਵਤਾਰ ਸਿੰਘ ਦੀਆਂ ਨਹੀਂ ਬਲਕਿ ਉਸ ‘ਤੇ ਝੂਠੇ ਦੋਸ਼ ਲਾਉਣ ਵਾਲਿਆਂ ਦੀਆਂ ਆਪਣੀਆ ਲਿਖਤਾਂ ਵਿੱਚ ਵੀ ਮਿਲ ਜਾਣਗੀਆਂ। ਇਹ ਗਲਤੀਆਂ ਤਕਨੀਕੀ ਨੁਕਸ ਅਤੇ ਮਨੁੱਖੀ ਅਣਗਹਿਲੀ ਦੀਆਂ ਹੋ ਸਕਦੀਆਂ ਹਨ ਪਰ ਉਨ੍ਹਾਂ ਦੀ ਨੀਅਤ ‘ਤੇ ਕਿਸੇ ਕਿਸਮ ਦਾ ਸ਼ੱਕ ਖੜ੍ਹਾ ਕਰਨਾ ਬਿਲਕੁਲ ਬੇਲੋੜਾ ਹੈ। ਦੋਸ਼ ਲਾਉਣ ਵਾਲੇ ਦੀ ਇਸ ਮੇਲ ਵਿੱਚ ਹੀ ਗਲਤੀਆਂ ਦੀ ਭਰਮਾਰ ਵੇਖੀ ਜਾ ਸਕਦੀ ਹੈ। ਪਾਠਕਾਂ ਦੀ ਅਸਾਨੀ ਲਈ ਦੋਸ਼ ਲਾਉਣ ਵਾਲੇ ਦੀ ਲਿਖਤ ਵਿੱਚ ਗਲਤ ਸ਼ਬਦ-ਜੋੜਾਂ ਵਾਲੇ ਸ਼ਬਦਾਂ ਨੂੰ ਲਾਲ ਰੰਗ ਵਿੱਚ ਹਾਈਲਾਈਟ ਕੀਤਾ ਗਿਆ ਹੈ। ਖ਼ੁਦ ਇੰਨੀਆਂ ਗਲਤੀਆਂ ਕਰਨ ਵਾਲਾ ਵੀ ਜੇ ਦੂਸਰਿਆਂ ਦੀਆਂ ਟਾਈਪਿੰਗ ਮਿਸਟੇਕ ਨੂੰ ਉਛਾਲ ਕੇ ਉਸ ‘ਤੇ ਗੁਰਬਾਣੀ ਬਦਲਣ ਦੇ ਦੋਸ਼ ਲਾਉਂਦਾ ਹੋਵੇ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਉਸ ਪਿੱਛੇ ਕੌਣ ਬੋਲ ਰਿਹਾ ਹੈ?ਸਰਲ ਤਰੀਕੇ ਨਾਲ ਗੁਰਬਾਣੀ ਸਮਝਣ ਸਮਝਾਉਣ ਲਈ ਲਾਏ ਗਏ ਵਿਸ਼ਰਾਮ ਚਿਨ੍ਹਾਂ ਪਦ-ਛੇਦ ‘ਤੇ ਕੀਤੇ ਇਤਰਾਜ ਇੰਨੇ ਬੇਤੁਕੇ ਹਨ ਕਿ ਇਹ ਪੜ੍ਹਨ ਸਮੇ ਇਕੋ ਸਮੇਂ ਉਸ ਦੀ ਅਕਲ ‘ਤੇ ਹੱਸਣ ਤੇ ਰੋਣ ਨੂੰ ਦਿਲ ਕਰਦਾ ਸੀ ਅਤੇ ਸਮਝ ਨਹੀਂ ਸੀ ਆ ਰਹੀ ਕਿ ਪਹਿਲਾਂ ਹੱਸਿਆ ਜਾਵੇ ਜਾਂ ਰੋਇਆ ਜਾਵੇ। ਹੈਰਾਨੀ ਦੀ ਗੱਲ ਹੈ ਕਿ ਐਸੇ ਚਿਨ੍ਹ ਸਿਰਫ ਗਿਆਨੀ ਅਵਤਾਰ ਸਿੰਘ ਨੇ ਹੀ ਨਹੀਂ ਲਾਏ ਬਲਕਿ ਪੁਸਤਕ ‘ਗੁਰਬਾਣੀ ਪਾਠ ਦਰਪਣ’ ਵਿੱਚ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ, ਅਖੰਡ ਕੀਰਤਨੀ ਜਥੇ ਦੇ ਮੁਖੀ ਵਿਦਵਾਨ ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਜਪੁ ਜੀ ਸਾਹਿਬ ਦੀ ਸਰਲ ਸਟੀਕ ਵਿੱਚ, ਡਾ; ਕੁਲਬੀਰ ਸਿੰਘ ਥਿੰਦ ਅਤੇ ਭਾਈ ਬਲਵਿੰਦਰ ਸਿੰਘ ਰਾੜੇ ਵਾਲਿਆਂ ਨੇ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਨਾਂ ’ਤੇ ਤਿਆਰ ਕੀਤੀ ‘ਈਸ਼ਰ ਮੈਕਰੋਮੀਡੀਆ ਵੈਬਸਾਈਟ’ ਰਾਹੀਂ ਗੁਰਬਾਣੀ ਪਾਠ-ਬੋਧ ਕਰਾਉਣ ਲਈ ਵਿਸਰਾਮਾਂ ਵਜੋਂ ਕਾਮੇ ਤੇ ਬਿੰਦੀ ਕਾਮੇ ਦੀ ਵਰਤੋਂ ਦੇ ਨਾਲ ਪ੍ਰਸ਼ਨ ਚਿੰਨ੍ਹ (?) ਅਤੇ ਵਿਸਮੀ ਚਿੰਨ੍ਹਾਂ (!) ਦੀ ਵਰਤੋਂ ਖੁਲ੍ਹ ਕੇ ਕੀਤੀ ਹੈ, ਜਿਨ੍ਹਾਂ ਦੀ ਬਦੌਲਤ ਪਾਠਕਾਂ ਤੇ ਸ਼੍ਰੋਤਿਆਂ ਲਈ ਅਰਥ ਭਾਵ ਸਮਝਣੇ ਅਤਿ ਸੁਖਾਲੇ ਹੋ ਗਏ ਹਨ। ਇਸੇ ਤਰ੍ਹਾਂ ਪੰਥ ਦੇ ਮਹਾਨ ਵਿਦਵਾਨ ਪ੍ਰੋ: ਸਾਹਿਬ ਸਿੰਘ ਅਤੇ ਗਿਆਨੀ ਹਰਬੰਸ ਸਿੰਘ ਪਟਿਆਲਾ ਨੇ ਵੀ ਆਪਣੇ ਵੱਲੋਂ ਕੀਤੇ ਗਏ ਟੀਕਿਆਂ ਵਿੱਚ ਵਿਸ਼ਰਾਮਾਂ ਦੀ ਵਰਤੋਂ ਕੀਤੀ ਹੋਈ ਹੈ। ਦੋਸ਼ ਲਾਉਣ ਵਾਲਿਆਂ ਨੇ ਜਾਂ ਤਾਂ ਇਨ੍ਹਾਂ ਟੀਕਿਆਂ ਅਤੇ ਪੁਸਤਕਾਂ ਨੂੰ ਪੜ੍ਹਿਆ ਹੀ ਨਹੀਂ ਜਿਸ ਕਾਰਣ ਉਨ੍ਹਾਂ ਦੇ ਗਿਆਨ ਨੂੰ ਅਧੂਰਾ ਕਹਿਣ ਵਿੱਚ ਕੁਝ ਵੀ ਗਲਤ ਨਹੀਂ ਹੈ ਜਾਂ ਫਿਰ ਉਹ ਜਾਣ ਬੁੱਝ ਕੇ ਗਿਆਨੀ ਅਵਤਾਰ ਸਿੰਘ ‘ਤੇ ਗੁਰਬਾਣੀ ਬਦਲਣ ਦਾ ਦੋਸ਼ ਲਾ ਰਿਹਾ ਹੈ ਇਸ ਲਈ ਉਸ ‘ਤੇ ਕਿਸੇ ਪੰਥ ਵਿਰੋਧੀ ਏਜੰਸੀ ਲਈ ਕੰਮ ਕਰਨ ਦਾ ਦੋਸ਼ ਲਾਉਣੇ ਵੀ ਗਲਤ ਨਹੀਂ ਹੋ ਸਕਦੇ।ਇਸ ਕਿਸਮ ਦੇ ਵਿਅਕਤੀਆਂ ਜਿਨ੍ਹਾਂ ਦਾ ਕੰਮ ਹੀ ਪੰਥਕ ਵਿਦਵਾਨਾਂ ਨੂੰ ਬਦਨਾਮ ਕਰਕੇ ਪ੍ਰਚਾਰ ਵਿੱਚ ਰੋੜਾ ਅੜਕਾਉਣਾ ਅਤੇ ਅਣਲੋੜੀਂਦੇ ਨਵੇਂ ਵਿਵਾਦ ਖੜ੍ਹੇ ਕਰਕੇ ਹੋਰਨਾਂ ਵਿਦਵਾਨਾਂ ਦਾ ਸਮਾਂ ਨਸ਼ਟ ਕਰਨਾ ਹੋਵੇ ਉਨ੍ਹਾਂ ਨੂੰ ਬੇਨਤੀ ਹੈ ਕਿ ਅੱਗੇ ਤੋਂ ਇਸ ਕਿਸਮੇ ਦੇ ਲੇਖ ਮੈਨੂੰ ਨਾ ਭੇਜੇ ਜਾਣ ਕਿਉਂਕਿ ਮੈਂ ਇਨ੍ਹਾਂ ਨੂੰ ਪੜ੍ਹ ਕੇ ਆਪਣਾਂ ਸਮਾਂ ਨਸ਼ਟ ਨਹੀਂ ਕਰਨਾ ਚਾਹੁੰਦਾ। ਇਹ ਆਪਣੀ ਕੋਝੀ ਕਾਰਵਾਈ ਤੋਂ ਬਾਜ਼ ਨਾ ਆਏ ਤਾਂ ਮੈਂ ਉਨ੍ਹਾਂ ਵੱਲੋਂ ਆਈਆਂ ਮੇਲਾਂ ਨੂੰ ਸਿੱਧਾ ਸਪੈਮ ਬੌਕਸ ਵਿੱਚ ਭੇਜਣ ਲਈ ਮਜਬੂਰ ਹੋਵਾਂਗਾ।

ਕਿਰਪਾਲ ਸਿੰਘ ਬਠਿੰਡਾ ਮੋਬ: 98554-80797

ਗਿਆਨੀ ਅਵਤਾਰ ਸਿੰਘ ਦੁਆਰਾ ਕੀਤੇ ਜਾਂਦੇ ਕਾਰਜ ਵਿਚ ਤਰੁਟੀਆਂ ਕੱਢਣ ਵਾਲੇ ਹਰਦੇਵ ਸਿੰਘ ਜੰਮੂ ਦੇ ਆਪਣੇ ਲੇਖ ਵਿਚ ਤਰੁਟੀਆਂ ਵੇਖੋ, ਜੋ ਹੇਠਾਂ ਦਿੱਤਾ ਜਾ ਰਿਹਾ ਹੈ।

‘ ਗਲਤ ਕੰਮ ਤਰੂੰਤ ਬੰਦ ਹੋਣਾ ਚਾਹੀਦਾ ਹੈ ‘

ਹਰਦੇਵ ਸਿੰਘ ਜੰਮੂ

ਜਪੁ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲੀ ਬਾਣੀ ਹੈ। ਜਿਸ ਨੂੰ ਅਰਥਾਉਣ ਲਈ ਕਈਂ ਸੱਜਣਾਂ ਨੇ ਆਪਣਾ- ਅਪਣਾ ਜਤਨ ਕੀਤਾ ਹੈ। ਪਰ ਹੇਠ ਦਿੱਤੇ ਹਵਾਲੇ ਇਸ ਗਲ ਦਰਸਾਉਦੇ ਹਨ ਕਿ ਇਕ ਜਪੁ ਦੇ ਅਰਥ ਕਰਨ ਲੱਗਿਆ ਵਿਆਕਰਣ ਦੀ ਹੁਨਰਕਾਰੀ ਨੇ ਨਾ ਸਿਰਫ ਬਾਣੀ ਵਿਚ ਵਾਧੂ ਵਿਸ਼ਰਾਮ ਚਿੰਨ੍ਹ ਲਗਾਏ ਹਨ ਬਲਕਿ ਉਸਦੇ ਅੱਖਰਾ, ਮਾਤਰਾਵਾਂ ਅਤੇ ਸ਼ਬਦ ਜੋੜਾਂ ਨੂੰ ਵੀ ਬਦਲਿਆ ਹੈ ਜਿਸ ਵਿਚ ਆਪਣੇ ਗਿਆਨ ਦਾ ਵਾਧੂ ਅਤੇ ਬਿਲਕੁਲ ਅਨੁਉਚਿੱਤ ਪ੍ਰਗਟਾਵਾ ਹੈ।

ਹੇਠਾਂ ਖੱਬੇ ਹੱਥ, ਉਹ ਪੰਗਤਿਆਂ ਹਨ ਜੋ ਕਿ ਬਲਦ ਕੇ ਲਿਖਿਆਂ ਹੋਇਆ ਹਨ ਅਤੇ ਸੱਜੇ ਹੱਥ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਦੀ ਮੂਲ ਲਿਖਤ ਹੈ। ਲਾਲ ਰੰਗ ਵਿਚ ਦਿੱਤੇ ਸ਼ਬਦ ਬਲਦੇ ਹੋਏ ਹਨ ਅਤੇ ਸਾ੍ਹਮਣੇ, ਨੀਲੇ ਰੰਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸ਼ਬਦ ਦਿੱਤੇ ਗਏ ਹਨ।

(1) ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥ (4)———————————— ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥

(2) ਕਰਮੀ, ਆਵੈ ਕਪੜਾ; ਨਦਰੀ, ਮੋਖ ਦੁਆਰੁ॥ (4)–———————————- ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥

(3) ਸੁਣਿਐ; ਜੋਗ ਜੁਗਤਿ, ਤਨਿ ਭੇਦ॥ ਸੁਣਿਐ; ਸਾਸਤ ਸਿਮਿ੍ਰਤਿ ਵੇਦ॥  (9)———————————— ਸੁਣਿਐ ਸਾਸਤ ਸਿਮ੍ਰਿਤਿ ਵੇਦ ॥

(4) ਮੰਨੈ; ਮਗੁ ਨ ਚਲੈ ਪਥੁ॥ (14)-———————————– ਮੰਨੈ ਮਗੁ ਨ ਚਲੈ ਪੰਥੁ ॥

(5) ਨਾਨਕੁ ਨੀਚੁ, ਕਹੈ ਵੀਚਾਰ॥ (18)-———————————– ਨਾਨਕੁ ਨੀਚੁ ਕਹੈ ਵੀਚਾਰੁ ॥

(6) ਪਾਣੀ ਧੋਤੈ, ਉਤਰਸਿ ਖੇਹ॥ (20)———————————— ਪਾਣੀ ਧੋਤੈ ਉਤਰਸੁ ਖੇਹ ॥

(7) ਅਮੁਲ ਬਖਸੀਸ, ਅਮੁਲੁ ਨੀਸਾਣੁ॥ (26)-———————————– ਅਮੁਲੁ ਬਖਸੀਸ ਅਮੁਲੁ ਨੀਸਾਣੁ

(8) ਸੇਈ ਤੁਧੁ ਨੋ ਗਾਵਹਿ, (27)———————————— ਸੇਈ ਤੁਧੁਨੋ ਗਾਵਹਿ

(9) ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ; ਨਾਨਕ !  (27)-———————————– ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ

(10) ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ॥———————————— (37) ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ

ਲਿਖਣ ਵਿਚ ਕੋਈ ਗਲਤੀ ਹੋ ਜਾਣਾ ਇਕ ਅਲਗ ਗਲ ਹੈ, ਪਰੰਤੂ ਜਿਸ ਵੇਲੇ ਕੋਈ ਸੱਜਣ ਜਾਣਬੂਝ ਕੇ ਗੁਰਬਾਣੀ ਵਿਚ ਆਪਣੇ ਵਲੋਂ ਵਾਧੂ ਵਿਸ਼ਰਾਮ ਚਿੰਨ੍ਹ ਅਤੇ ਅੱਖਰ ਲਗਾ ਕੇ ਸ਼ਬਦਾਂ ਨੂੰ ਬਦਲ ਕੇ ਪੇਸ਼ ਕਰ ਰਿਹਾ ਹੋਵੇ ਤਾਂ ਉਪਰੋਕਤ ਬਦਲਾਉ ਉੱਚੇਚਾ ਧਿਆਨ ਮੰਗਦੇ ਹਨ। ਵਿਸ਼ੇਸ਼ ਰੂਪ ਵਿਚ ਗੁਰੂ ਸਾਹਿਬ ਜੀ ਦੇ ਮੂਲ ਸ਼ਬਦ ‘ਤੁਧੁਨੋ’ ਨੂੰ ਵਿੱਛੇਦ ਕਰਕੇ ਬਦਲਦੇ ਹੋਏ ‘ਤੁਧੁ ਨੋ’ ਲਿਖਣਾ ਅਤੇ ਮੂਲ ਸ਼ਬਦ ‘ਪਾਤਿਸਾਹਿਬੁ’ ਨੂੰ ਵਿੱਛੇਦ ਕਰਕੇ ਬਦਲਦੇ ਹੋਏ ‘ਪਾਤਿ ਸਾਹਿਬੁ’ ਲਿਖਣਾ। ਹੁਣ ਉਪਰੋਕਤ ਸੋਚ ਨੂੰ ਕਿਸ ਸੋਚ ਦਾ ਨਾਮ ਦਿੱਤਾ ਜਾਏ ?
ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਸ਼ਬਦਾਂ ਨੂੰ ਬਦਲ ਕੇ ਲਿਖਣ ਦੀ ਆਪਹਦੂਰੀ ਛੂਟ ਲੇਂਣਾ ਇਕ ਨਿੰਦਨੀਯ ਕੰਮ ਹੈ ਜਿਸ ਦੇ ਸਿੱਟੇਆਂ ਬਾਰੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। “ਗਿਆਨੀ” ਜੀ ਨੂੰ ਇਹ ਗਲਤ ਕੰਮ ਤਰੂੰਤ ਬੰਦ ਕਰਨਾ ਚਾਹੀਦਾ ਹੈ।

“ਗਿਆਨੀ” ਜੀ ਆਮ ਸਿੱਖ ਨੂੰ ਗੁਰਮਤਿ ਨਾਲੋਂ ਟੁੱਟਿਆ ਹੋਇਆ ਦੱਸਦੇ ਹਨ।  ਚੰਗੀ ਗਲ ਹੈ, ਪਰ ‘ ਯਾਦ ਰਹੇ ‘ ( ਜਵੇਂ ਕਿ “ਗਿਆਨੀ” ਜੀ ਹਰ ਲੇਖ ਵਿਚ ਵਾਰ-ਵਾਰ ਲਿਖਦੇ ਰਹਿੰਦੇ ਹਨ) ਆਮ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਤ ਨਾਲ ਉਪਰੋਕਤ ਜਿਹੀ ਛੋੜਛਾੜ ਨਹੀਂ ਕਰਦਾ !

ਹਰਦੇਵ ਸਿੰਘ, ਜੰਮੂ-11. 02.2015

ਸ: ਹਰਦੇਵ ਸਿੰਘ ਜੀ ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਤੁਸੀਂ ਹੁਣ ਖ਼ੁਦ ਮੰਨ ਰਹੇ ਹੋ ਕਿ ਇਸ ਤੋਂ ਪਹਿਲਾਂ ਤੁਹਾਨੂੰ ਨਹੀਂ ਸੀ ਪਤਾ ਕਿ ਸੰਥਿਆ ਪੋਥੀਆਂ ਅਤੇ ਸਟੀਕਾਂ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਗੁਰਬਾਣੀ ਨੂੰ ਸਰਲ ਢੰਗ ਨਾਲ ਸਮਝਣ ਅਤੇ ਸ਼ੁੱਧ ਪਾਠ ਲਈ ਸੇਧ ਦੇਣ ਲਈ ਵਾਧੂ ਵਿਸ਼ਰਾਮ ਚਿੰਨ੍ਹ ਲਾਏ ਹੋਏ ਹਨ। ਤੁਹਾਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਗੁਰਬਾਣੀ ਪਦ-ਛੇਦ ਨਹੀਂ ਬਲਕਿ ਲੜੀਵਾਰ ਲਿਖੀ ਸੀ। ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਣ ਉਪ੍ਰੰਤ ਜਗਿਆਸੂਆਂ ਨੂੰ ਸ਼ੁੱਧ ਪਾਠ ਕਰਨ ਦੀ ਸਹੂਲਤ ਲਈ ਵਿਦਵਾਨਾਂ ਦੇ ਪੈਨਲ ਰਾਹੀਂ ਗੁਰਬਾਣੀ ਨੂੰ ਪਦ-ਛੇਦ ਕਰਕੇ ਛਪਵਾਇਆ ਗਿਆ। ਪਦ-ਛੇਦ ਬੀੜਾਂ ਤੋਂ ਸ਼ੁੱਧ ਪਾਠ ਕਰਨ ਦੀ ਸਹੂਲਤ ਹੋਣ ਕਰਕੇ ਇਨ੍ਹਾਂ ਬੀੜਾਂ ਦੀ ਮੰਗ ਵਧਣ ਲੱਗੀ ਇਸ ਕਾਰਣ ਅੱਜ ਕੱਲ੍ਹ ਲੜੀਵਾਰ ਬੀੜਾਂ ਦੀ ਛਪਵਾਈ ਨਾਂਹ ਦੇ ਬਰਾਬਰ ਹੈ। ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਾ ਹੋਣ ਕਾਰਣ ਤੁਸੀਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਜਾ ਰਹੀਆਂ ਪਦ-ਛੇਦ ਬੀੜਾਂ ਦੇ ਪਾਠ ਨੂੰ ਹੀ ਗੁਰੂ ਸਾਹਿਬ ਜੀ ਦੀ ਅਸਲ ਲਿਖਤ ਮੰਨਣ ਦੀ ਭਾਰੀ ਗਲਤੀ ਕਰ ਰਹੇ ਹੋ ਇਸੇ ਕਾਰਣ ਗਿਆਨੀ ਅਵਤਾਰ ਸਿੰਘ ਵੱਲੋਂ ਗੁਰਬਾਣੀ ਦੇ ਅਰਥਾਂ ਨੂੰ ਵਧੇਰੇ ਸਪਸ਼ਟ ਕਰਨ ਲਈ ਕੀਤੇ ਜਾ ਰਹੇ ਪਦ-ਛੇਦ ਵਿਰੁੱਧ ਬਿਨਾਂ ਸੋਚੇ ਸਮਝੇ ਹੋ-ਹੱਲਾ ਮਚਾ ਦਿੱਤਾ।

‘ਅੰਮਿ੍ਰਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥’ ਅਤੇ ‘ਸੁਣਿਐ; ਸਾਸਤ ਸਿਮਿ੍ਰਤਿ ਵੇਦ॥’ ਦਾ ਹਵਾਲਾ ਦੇ ਕੇ ਗੁਰਬਾਣੀ ਦੇ ਸ਼ਬਦ-ਜੋੜ ਬਦਲਣ ਜੋ ਫਜੂਲ ਦਾ ਰੌਲ਼ਾ ਪਾਇਆ ਹੈ ਉਹ ਵੀ ਬਿਲਕੁਲ ਨਿਰਅਧਾਰ ਹੈ। ਯੂਨੀਕੋਡ ਵਿੱਚ ਲਿਖੀਆਂ ਇਨ੍ਹਾਂ ਪੰਕਤੀਆਂ ਨੂੰ ਤੁਸੀਂ ਫੌਂਟ ਕਨਵਰਟਰ ਰਾਹੀਂ ਗੁਰਬਾਣੀ ਅੱਖਰ ਫੌਂਟ ਵਿੱਚ ਕਨਵਰਟ ਕਰਕੇ ਵੇਖੋ ਇਹ ਬਿਲਕੁਲ ਮੂਲ ਰੂਪ ਵਿੱਚ ਵਿਖਾਈ ਦੇਣਗੀਆਂ। ਇਸ ਤੋਂ ਭਾਵ ਹੈ ਕਿ ਗਿਆਨੀ ਅਵਤਾਰ ਸਿੰਘ ਜੀ ਨੇ ਆਪਣੀ ਲਿਖਤ ਨੂੰ ਗੁਰਬਾਣੀ ਅੱਖਰ ਜਾਂ ਅਮਰ ਲਿਪੀ ਜਾਂ ਅਨਮੋਲ ਫੌਂਟ ਵਿੱਚ ਬਿਲਕੁਲ ਸਹੀ ਟਾਈਪ ਕੀਤਾ ਸੀ ਪਰ ਕਿਉਂਕਿ ਵੈੱਬ ਸਾਈਟ ‘ਤੇ ਪਾਉਣ ਲਈ ਯੂਨੀਕੋਡ ਵਿੱਚ ਤਬਦੀਲ ਕੀਤਾ ਗਿਆ ਅਤੇ ਕਨਵਰਸ਼ਨ ਸਮੇਂ ਉਸ ਦੀ ਬਣਤਰ ਵਿੱਚ ਤਬਦੀਲੀ ਆ ਗਈ। ਸੋ ਜੇ ਤੁਹਾਨੂੰ ਨਾ ਹੀ ਗੁਰਬਾਣੀ ‘ਤੇ ਹੁਣ ਤੱਕ ਹੋਏ ਕੰਮ ਦੀ ਜਾਣਕਾਰੀ ਹੈ ਨਾਂ ਹੀ ਫੌਂਟ ਕਨਵਰਸ਼ਨ ਦੀ ਸਮੱਸਿਆ ਦਾ ਗਿਆਨ ਹੈ ਤਾਂ ਮਨ ਦੀ ਮਿੱਥ ਦੀ ਆਧਾਰ ‘ਤੇ ਫਜੂਲ ਦਾ ਰੌਲ਼ਾ ਪਾਉਣ ਨਾਲ ਤੁਹਾਨੂੰ ਬੇਇੱਜਤ ਤਾਂ ਹੋਣਾ ਹੀ ਪਵੇਗਾ। ਚੰਗਾ ਹੈ ਕਿ ਤੁਸੀਂ ਆਪਣੀ ਅਗਿਆਨਤਾ ਨੂੰ ਸੱਚੇ ਦਿਲੋਂ ਕਬੂਲ ਕਰਕੇ ਮੁਆਫੀ ਮੰਗ ਲਵੋ ਤੇ ਮਾਮਲੇ ਨੂੰ ਰਫਾਦਫਾ ਕਰ ਲਵੋ।

ਗਿਆਨੀ ਅਵਤਾਰ ਸਿੰਘ ਵੱਲੋਂ ਤੁਹਾਡੇ ਸਬੰਧੀ ਲਿਖੀਆਂ ਦੋਵੇਂ ਸੰਪਾਦਕੀਆਂ ਮੈਂ ਪੜ੍ਹੀਆਂ ਹਨ। ਉਨ੍ਹਾਂ ਸੰਪਾਦਕੀਆਂ ਤੋਂ ਵੀ ਸਿੱਟਾ ਇਹੀ ਨਿਕਲਦਾ ਹੈ ਕਿ ਮਸਲਾ ਗੁਰਬਾਣੀ ਦੇ ਸ਼ਬਦ ਜੋੜਾਂ ਨੂੰ ਬਦਲਣ ਦਾ ਨਹੀਂ ਬਲਕਿ ਤੁਹਾਡੀ ਵੀਚਾਰਾਧਾਰਾ ਦਾ ਮਿਸ਼ਨਰੀ ਕਾਲਜਾਂ ਦੀ ਵੀਚਾਰਧਾਰਾ ਨਾਲ ਮੇਲ ਨਾ ਖਾਣ ਕਾਰਣ ਉਨ੍ਹਾਂ ਨੇ ਤੁਹਾਡੇ ਲੇਖ ਛਾਪਣੇ ਬੰਦ ਕਰ ਦਿੱਤੇ ਅਤੇ ਈਰਖਾ ਵੱਸ ਤੁਸੀਂ ਫਜੂਲ ਦਾ ਮਸਲਾ ਖੜ੍ਹਾ ਕਰ ਦਿੱਤਾ। ਜੇ ਸਿਰਫ ਵਾਧੂ ਵਿਸ਼ਰਾਮ ਚਿੰਨ੍ਹਾਂ ਜਾਂ ਪਦ-ਛੇਦ ਦਾ ਮਸਲਾ ਹੁੰਦਾ ਤਾਂ ਇਹ ਤਾਂ ਪਿਛਲੇ ਦੋ ਸਾਲ ਤੋਂ ਧਿਆਨ ਵਿੱਚ ਸੀ ਕਿਉਂਕਿ ਮਿਸ਼ਨਰੀ ਸੇਧਾਂ ਮੈਗਜੀਨ ਤੁਹਾਡੇ ਘਰ ਆ ਰਿਹਾ ਸੀ ਜਿਸ ਵਿੱਚ ਤੁਹਾਡੇ ਆਪਣੇ ਲੇਖਾਂ ਵਿੱਚ ਵੀ ਗੁਰਬਾਣੀ ਨੂੰ ਵਾਧੂ ਵਿਸ਼ਰਾਮ ਚਿੰਨ੍ਹਾਂ ਜਾਂ ਪਦ-ਛੇਦ ਕਰਕੇ ਛਾਪਿਆ ਜਾ ਰਿਹਾ ਸੀ ਫਿਰ ਉਸ ਸਮੇਂ ਤੁਸੀਂ ਚੁੱਪ ਕਿਉਂ ਰਹੇ। ਸੋ ਇੱਥੇ ਵੀ ਤੁਸੀਂ ਕਸੂਰਵਾਰ ਸਿੱਧ ਹੁੰਦੇ ਹੋ।

ਕਿਰਪਾਲ ਸਿੰਘ (ਬਠਿੰਡਾ)

ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ; ਭਲੋ ਦੇਖਿ, ਦੁਖ ਭਰੀਐ॥

0

ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ; ਭਲੋ ਦੇਖਿ, ਦੁਖ ਭਰੀਐ॥ (ਮ:੫/੮੨੩)

ਗਿਆਨੀ ਅਵਤਾਰ ਸਿੰਘ

ਪਿਛਲੇ ਸਾਲ 19 ਦਸੰਬਰ 2014 ਨੂੰ ਗੁਰੂ ਕਿਰਪਾ ਨਾਲ ਆਰੰਭ ਕੀਤੀ ਗਈ ਵੈੱਬਸਾਇਟ ‘ਗੁਰ ਪਰਸਾਦ ਡਾੱਟ ਕਮ’, ਜਿਸ ਦਾ ਮੁਖ ਮਕਸਦ ਵੈੱਬ ਸਾਇਟ ਦੇ ਹੋਮ ਪੇਜ ਉਪਰ ਬਣਾਏ ਗਏ ਮੈਨਿੳੂਜ ਤੋਂ ਹੀ ਸਪੱਸਟ ਹੋ ਜਾਂਦਾ ਹੈ, ਜੋ ਕਿ ਇਸ ਪ੍ਰਕਾਰ ਹਨ: ‘ਗੁਰਬਾਣੀ ਸਟੀਕ, ਗੁਰਬਾਣੀ ਲੜੀ ਵੀਚਾਰ, ਚੋਣਵੇਂ ਸਬਦ ਵੀਚਾਰ. ਖੋਜ ਭਰਪੂਰ ਲੇਖ, ਸਿਧਾਂਤਕ ਮਤਭੇਦ, ਖ਼ਾਸ ਖਬਰਨਾਮਾ (ਭਾਵ ਆਮ ਸਮਾਚਾਰ ਬਿਲਕੁਲ ਨਹੀਂ), ਸਿਖ ਇਤਿਹਾਸ’ ਆਦਿ।

ਵੈੱਬ ਸਾਇਟ ਆਰੰਭ ਕਰਨ ਦੀ ਤਕਨੀਕੀ ਜਾਣਕਾਰੀ- ਨਵੀਂ ਵੈੱਬ ਸਾਇਟ ਬਣਾਉਣ ਲੱਗਿਆਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪੈਂਦਾ ਹੈ ਕਿ ਪਾਠਕਾਂ ਨੂੰ ਵੱਧ ਤੋਂ ਵੱਧ ਸੁਵਿਧਾ ਉਪਲੱਭਦ ਕਰਵਾਈ ਜਾਵੇ, ਦੌਰਾਨ ਮੂਲ ਸਮੱਸਿਆ ਫੌਂਟ ਦੀ ਹੁੰਦੀ ਹੈ ਭਾਵ ਅਗਰ ਤੁਹਾਡੇ ਦੁਆਰਾ ਸਤਲੁਜ ਫੌਂਟ ਦੀਆਂ ਫਾਇਲਾਂ ਵੈੱਬ ਸਾਇਟ ’ਤੇ ਪਾਈਆਂ ਜਾਂਦੀਆਂ ਹਨ ਤਾਂ ਪਾਠਕਾਂ ਕੋਲ ਸਤਲੁਜ ਫੌਂਟ ਦਾ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਇਸ ਚਨੌਤੀ ਨੂੰ ਮੁਖ ਰੱਖਦਿਆਂ ਕੁਝ ਵੈੱਬ ਸਾਇਟਾਂ ਦੇ ਮਾਲਕਾਂ ਨੇ ਆਪਣੇ ਪਾਠਕਾਂ ਲਈ ਉਸ ਸਬੰਧਤ ਫੌਂਟ ਨੂੰ ਡਾਉਨਲੋਡ ਕਰਨ ਦੀ ਸੁਵਿਧਾ ਪਹਿਲਾਂ ਤੋਂ ਹੀ ਆਪਣੀ ਵੈੱਬ ਸਾਇਟ ’ਤੇ ਦੇ ਦਿੱਤੀ ਜਾਂਦੀ ਹੈ, ਤਾਂ ਜੋ ਪਾਠਕ ਆਸਾਨੀ ਨਾਲ ਸਭ ਲੇਖ ਪੜ੍ਹ ਸਕਣ। ਇਸ ਤਕਨੀਕ ਲਈ ਜ਼ਰੂਰੀ ਹੁੰਦਾ ਹੈ ਕਿ ਪਾਠਕਾਂ ਨੂੰ ਸਬੰਧਤ ਫੌਂਟ ਡਾਉਨਲੋਡ ਕਰਨ ਵਾਲੀ ਤਕਨੀਕ ਦੀ ਜਾਣਕਾਰੀ ਹੋਵੇ।

ਦੂਸਰਾ ਤਰੀਕਾ ਹੁੰਦਾ ਹੈ ਕਿ ਹਰ ਲੇਖ ਨੂੰ ਯੂਨੀਕੋਡ ਕਰਕੇ ਹੀ ਵੈੱਬ ਸਾਇਟ ’ਤੇ ਪਾਇਆ ਜਾਵੇ ਤਾਂ ਜੋ ਪਾਠਕਾਂ ਨੂੰ ਕੋਈ ਪ੍ਰੇਸ਼ਾਨੀ ਹੀ ਨਾ ਰਹੇ ਭਾਵ ਹਰ ਲੇਖ ਆਸਾਨੀ ਨਾਲ ਆਪਣੇ ਆਪ ਹੀ ਖੁਲ ਜਾਵੇ ਅਤੇ ਪਾਠਕ ਪੜ੍ਹ ਸਕਣ। ਇਸ ਤਕਨੀਕ ਲਈ ਜ਼ਰੂਰੀ ਹੁੰਦਾ ਹੈ ਕਿ ਤੁਹਾਡੇ ਕੋਲ ਪੰਜਾਬੀ ਲਿਪੀ (ਅਮਰਲਿਪੀ, ਗੁਰਬਾਣੀ ਅੱਖਰ, ਸਤਲੁਜ ਲਿਪੀ, ਅਨਮੋਲ ਲਿਪੀ, ਆਦਿ) ਨੂੰ ਯੂਨੀਕੋਡ ਕਰਨ ਲਈ ਯੋਗ ਸੋਫਟ ਵੇਅਰ ਹੋਵੇ।

ਵਰਤਮਾਨ ਦੇ ਸਮੇਂ ਦੌਰਾਨ ਪੰਜਾਬੀ ਫੌਂਟ ਨੂੰ ਯੂਨੀਕੋਡ ’ਚ ਕਨਵਰਟਰ ਕਰਨ ਦੇ ਦੋ ਹੀ ਆੱਨ ਲਾਇਨ ਤਰੀਕੇ ਹਨ

(1). ਗੁਰਮੁਖੀ ਫੌਂਟ ਕਨਵਰਟਰ, ਜਿਸ ਨੂੰ ‘ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ’ ਦੁਆਰਾ ਤਿਆਰ ਕੀਤਾ ਗਿਆ ਹੈ।

(2). ਪੰਜਾਬੀ ਫੌਂਟ ਕਨਵਰਟਰ।

ਉਪਰੋਕਤ ਦੋਵੇਂ ਪ੍ਰਕਾਰ ਦੀਆਂ ਸੁਵਿਧਾਵਾਂ ’ਚ ਕੀ ਕੀ ਤਰੁਟੀਆਂ ਹਨ, ਉਹ ਇਸ ਪ੍ਰਕਾਰ ਹਨ:

(1). ਗੁਰਮੁਖੀ ਫੌਂਟ ਕਨਵਰਟਰ- ਇਸ ਕਨਵਰਟਰ ਸੁਵਿਧਾ ਰਾਹੀਂ ਹੋ ਰਹੀਆਂ ਸ਼ਬਦਾਂ ’ਚ ਤਰੁਟੀਆਂ ਦੇ ਨਮੂਨੇ ਅਗਾਂਹ ਦਿੱਤੇ ਜਾ ਰਹੇ ਹਨ: ੳੂੱਠ, �ਿਪਾ (ਕਿਰਪਾ), ਅੰਮਿ੍ਰਤਸਰ, �ਿਆ (ਕਿਰਿਆ), ਪਿ੍ਰੰ. ਅਨਦਿਨੁੋ, ਬਿਬੇਕੁੋ ਆਦਿ।

(2). ਪੰਜਾਬੀ ਫੌਂਟ ਕਨਵਰਟਰ- ਇਸ ਕਨਵਰਟਰ ਸੁਵਿਧਾ ਰਾਹੀਂ ਹੋਣ ਵਾਲੀਆਂ ਸ਼ਬਦਾਂ ’ਚ ਤਰੁਟੀਆਂ ਅਗਾਂਹ ਦਿੱਤੀਆਂ ਜਾ ਰਹੀਆਂ ਹਨ: ਪੜ•, ਜਿਨ•ਾਂ, ਤਿਨ•ਾਂ, ਪੜ•ਨ, ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋ £੪£੫£ ਆਦਿ।

ਉਪਰੋਕਤ ਤਕਨੀਕੀ ਤਰੁਟੀਆਂ ਦੀ ਸਾਰੀ ਜਾਣਕਾਰੀ ਮੈਂ ਵੈੱਬ ਸਾਇਟ ਆਰੰਭ ਕਰਨ ਤੋਂ ਤੁਰੰਤ ਬਾਅਦ (ਦਸੰਬਰ 2014) ’ਚ ਹੀ ਡਾ. ਰਾਜਵਿੰਦਰ ਸਿੰਘ ਜੀ (ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੂੰ ਲਿਖਤੀ ਰੂਪ ’ਚ ਦੇ ਦਿੱਤੀ ਸੀ, ਜਿਨ੍ਹਾਂ ਦੁਆਰਾ ਇਹ ਫੌਂਟ ਕਨਵਰਟਰ ਤਿਆਰ ਕੀਤਾ ਗਿਆ ਸੀ। ਇਸ ਬਾਬਤ ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 094633-27683 ਰਾਹੀਂ ਡਾ. ਸਾਹਿਬ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਉਪਰੋਕਤ ਬਿਆਨ ਕੀਤੀਆਂ ਗਈਆਂ ਕੁਝ ਕੁ ਤਰੁਟੀਆਂ ਤੋਂ ਇਲਾਵਾ ਕੋਈ ਵੀ ਨਵਾਂ ਕੰਮ ਆਰੰਭ ਕਰਨ ’ਚ ਕਈ ਪ੍ਰਕਾਰ ਦੀਆਂ ਹੋਰ ਵੀ ਤਰੁਟੀਆਂ ਰਹਿ ਜਾਂਦੀਆਂ ਹਨ ਜਿਨ੍ਹਾਂ ਨੂੰ ਸਮੇਂ-ਸਮੇਂ ਅਨੁਸਾਰ ਠੀਕ ਕਰ ਦਿੱਤਾ ਜਾਂਦਾ ਹੈ, ਜਾਵੇਗਾ। ਕੁਝ ਪਾਠਕਾਂ ਨੇ ਇਨ੍ਹਾਂ ਤਰੁਟੀਆਂ ਨੂੰ ਦੂਰ ਕਰਨ ਬਾਰੇ ਆਪਣੇ ਕੁਝ ਸੁਝਾਵ ਭੀ ਉਪਲੱਬਦ ਕਰਵਾਏ ਹਨ ਮੈਂ ਉਨ੍ਹਾਂ ਦਾ ਤਹਿ ਦਿਲੋਂ ਸ਼ੁਕਰ ਗੁਜਾਰ ਹਾਂ ਪਰ ਕੁਝ ਸੱਜਣ ਇਨ੍ਹਾਂ ਤਕਨੀਕੀ ਤਰੁਟੀਆਂ ਨੂੰ ਨਾ-ਸਮਝਦੇ ਹੋਏ, ਇਨ੍ਹਾਂ ਤਰੁਟੀਆਂ ਨੂੰ ਆਧਾਰ ਬਣਾ ਕੇ ਆਪਣੀ ਹਉਮੈ, ਮਨਹਠ, ਈਰਖਾ, ਆਦਿ ਔਗੁਣਾਂ ਦਾ ਪ੍ਰਗਟਾਵਾ ਕਰ ਰਹੇ ਹਨ ਸ਼ਾਇਦ ਉਨ੍ਹਾਂ ਦਾ ਮਕਸਦ, ਇਹ ਤਰੁਟੀਆਂ ਨਹੀਂ ਜਿਨ੍ਹਾਂ ਦੀ ਉਹ ਵਕਾਲਤ ਕਰ ਰਹੇ ਹਨ, ਕੁਝ ਹੋਰ ਹੈ।

ਇਹ ਗੱਲ ਤਾਂ ਸਮਝ ਵਿਚ ਆਉਂਦੀ ਹੈ ਕਿ ਅਗਰ ਕੋਈ ਸੱਚ-ਮੁਚ ਹੀ ਕਿਸੇ ਤਰੁਟੀ ਬਾਰੇ ਇਨ੍ਹਾਂ ਗੰਭੀਰ ਹੈ ਤਾਂ ਸਬੰਧਤ ਵਿਅਕਤੀ ਨੂੰ ਸੁਝਾਵ ਦੇਵੇ, ਜਿਵੇਂ ਕਿ ਕਈ ਗੁਰੂ ਪਿਆਰਿਆਂ ਨੇ ਕੀਤਾ ਵੀ ਹੈ ਪਰ ਕੁਝ ਈਰਖਾਲੂ ਲੋਕਾਂ ਦੁਆਰਾ ਉਸ ਤਰੁਟੀਆਂ ਦੇ ਅਸਲ ਕਾਰਨ ਨੂੰ ਨਾ- ਸਮਝਦੇ ਹੋਏ, ਇਕ ਅਲੱਗ ਮਹੌਲ ਬਣਾਉਣ ਨੂੰ ਤਰਜੀਹ ਦੇਣੀ, ਇਨ੍ਹਾਂ ਦੇ ਗੰਦੇ ਮਨਸੂਬੇ ਨੂੰ ਪ੍ਰਗਟ ਕਰਦੀ ਹੈ।

ਜਿਸ ਈਰਖਾ (ਤਾਤਿ) ਤੋਂ ਇਹ ਸੱਜਣ ਪੀੜਤ ਹਨ, ਉਸ ਦੀ ਇਕ ਉਦਾਹਰਨ ਗੋਇੰਦਵਾਲ ਵਾਸੀ ਤਪੇ ਦੇ ਪ੍ਰਥਾਏ ਗੁਰੂ ਰਾਮਦਾਸ ਜੀ ਇਉਂ ਫੁਰਮਾ ਰਹੇ ਹਨ ‘‘ਜਿਸੁ ਅੰਦਰਿ ਤਾਤਿ ਪਰਾਈ ਹੋਵੈ, ਤਿਸ ਦਾ ਕਦੇ ਨ ਹੋਵੀ ਭਲਾ॥ ਓਸ ਦੈ ਆਖਿਐ ਕੋਈ ਨ ਲਗੈ, ਨਿਤ ਓਜਾੜੀ ਪੂਕਾਰੇ ਖਲਾ॥ ਜਿਸੁ ਅੰਦਰਿ ਚੁਗਲੀ, ਚੁਗਲੋ ਵਜੈ; ਕੀਤਾ ਕਰਤਿਆ, ਓਸ ਦਾ ਸਭੁ ਗਇਆ॥ ਨਿਤ ਚੁਗਲੀ ਕਰੇ, ਅਣਹੋਦੀ ਪਰਾਈ; ਮੁਹੁ ਕਢਿ ਨ ਸਕੈ, ਓਸ ਦਾ ਕਾਲਾ ਭਇਆ॥’’ (ਮ: ੪/੩੦੮)

ਭਗਤ ਕਬੀਰ ਜੀ ਅਜਿਹੇ ਨਿੰਦਕ ਬਾਰੇ ਇਉਂ ਫੁਰਮਾ ਰਹੇ ਹਨ ‘‘ਰਿਦੈ ਸੁਧ ਜਉ ਨਿੰਦਾ ਹੋਇ॥ ਹਮਰੇ ਕਪਰੇ ਨਿੰਦਕੁ ਧੋਇ॥’’ (ਭਗਤ ਕਬੀਰ/੩੩੯)

ਗੁਰੂ ਅਰਜੁਨ ਸਾਹਿਬ ਜੀ, ਇਕ ਨਿੰਦਕ ਦੀ ਜੀਵਨਸ਼ੈਲੀ ਦੇ ਕੁਝ ਕੁ ਸੰਕੇਤਾਂ ਬਾਰੇ ਇਉਂ ਬਿਆਨ ਕਰ ਰਹੇ ਹਨ ਕਿ ਨਿੰਦਕ ਦੀ ਇਹ ਪਹਿਚਾਣ ਹੁੰਦੀ ਹੈ ਕਿ ਉਹ ਕਿਸੇ ਦੁਆਰਾ ਕੀਤੇ ਜਾ ਰਹੇ ਕੰਮ ਤੋਂ ਆਪਣੇ ਅੰਦਰ ਸੜਨ ਪੈਦਾ ਕਰ ਲੈਂਦਾ ਹੈ, ਉਸ ਦੀਆਂ ਤਰੁਟੀਆਂ (ਕਮਜ਼ੋਰੀਆਂ) ਨੂੰ ਲੱਭਦਾ ਹੋਇਆ ਆਪਣਾ ਜੀਵਨ ਬਰਬਾਦ ਕਰਦਾ ਹੈ ਭਾਵ ਤਰੁਟੀ ਨੂੰ ਲੱਭ ਕੇ ਵਧਾ ਚੜ੍ਹਾ ਕੇ ਬਿਆਨ ਕਰਦਾ ਹੈ, ਪਾਵਨ ਵਾਕ ਹੈ: ‘‘ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ; ਭਲੋ ਦੇਖਿ, ਦੁਖ ਭਰੀਐ॥’’ (ਮ:੫/੮੨੩) ਭਾਵ ਨਿੰਦਕ, ਕਿਸੇ ਦਾ ਭਲਾ (ਯੋਗਤਾ) ਵੇਖ ਕੇ ਦੁਖੀ ਹੁੰਦਾ ਹੈ ਜਿਸ ਕਾਰਨ ਉਹ ਤਰੁਟੀਆਂ ਦੀ ਟੇਕ ਲੈ ਕੇ ਆਪਣੇ ਮਨ ਨੂੰ ਕੁਝ ਸਮੇਂ ਲਈ ਉਤਸਾਹ ’ਚ ਲੈ ਆਉਂਦਾ ਹੈ (ਕਿ ਇਸ ਤਰੁਟੀ ਰਾਹੀਂ ਮੈਂ ਜਨਤਾ ਨੂੰ ਗੁਮਰਾਹ ਕਰ ਸਕਦਾ ਹਾਂ।)

‘ੴ’ ਦਾ ਗੁਰਬਾਣੀ ਵਿੱਚ ਮਹੱਤਵ ਤੇ ਇਸ ਦਾ ਉਚਾਰਨ ਪੱਖ

0

‘ੴ’ ਦਾ ਗੁਰਬਾਣੀ ਵਿੱਚ ਮਹੱਤਵ ਤੇ ਇਸ ਦਾ ਉਚਾਰਨ ਪੱਖ

ਗਿਆਨੀ ਅਵਤਾਰ ਸਿੰਘ

ਗੁਰੂ ਸਾਹਿਬਾਨਾਂ ਦੇ ਮੁੱਖ ਤੋਂ ਉਚਾਰਨ ਕੀਤੀ ਗਈ ਬਾਣੀ (ਰਚਨਾ) ਨੂੰ ਹੀ ਸਮੂਹ ਸਿੱਖ ਸਮਾਜ ‘ਗੁਰਬਾਣੀ’ ਨਾਮ ਦੇ ਨਾਲ ਜਾਣਦਾ ਹੈ। ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ਸਾਡੇ ਸਾਹਮਣੇ ਸੁਭਾਇਮਾਨ ਹੈ। ਇਸ ਵਿੱਚ ਦਰਜ ਬਾਣੀ 6 ਗੁਰੂ ਸਾਹਿਬਾਨਾਂ, 3 ਗੁਰਸਿੱਖਾਂ, 15 ਭਗਤਾਂ ਅਤੇ 11 ਭੱਟਾਂ (ਭਾਵ ਕੁਲ 35 ਮਹਾਂ ਪੁਰਖਾਂ) ਦੇ ਨਾਮ ਅਧੀਨ ਦਰਜ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਗਤ ਸਾਹਿਬਾਨ, ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਵੀ ਪਹਿਲਾਂ, ਆਪਣੀ ਇਹ ਰਚਨਾ ਲਿਖ ਚੁੱਕੇ ਸਨ ਪਰ ਫਿਰ ਭੀ ਇਸ ਨੂੰ ‘ਗੁਰਬਾਣੀ’ ਦਾ ਦਰਜਾ ਸਿੱਖ ਸਮਾਜ ਤਦ ਤੋਂ ਹੀ ਦਿੰਦਾ ਹੈ ਜਦ ਤੋਂ ਗੁਰੂ ਅਰਜੁਨ ਸਾਹਿਬ ਜੀ ਦੁਆਰਾ ਇਸ ਰਚਨਾ ਨੂੰ ਸੰਨ 1604 ਈ: ’ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਕੀਤਾ ਗਿਆ ਸੀ।

ਗੁਰੂ ਨਾਨਕ ਸਾਹਿਬ ਜੀ, ਇਸ ਫ਼ਿਲਾਸਫ਼ੀ ਦੇ ਕੇਂਦਰ ਬਿੰਦੂ ’ਚ ਰਹੇ ਹਨ, ਬੇਸ਼ੱਕ ਇਸ (ਸਿਧਾਂਤ) ਦਾ ਵਿਸਥਾਰ ਵੀ ਉਨ੍ਹਾਂ ਆਪਣੇ 10 ਸਰੀਰਕ ਜਾਮਿਆਂ ਰਾਹੀਂ ਹੀ ਕੀਤਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੂਹ ਫ਼ਿਲਾਸਫ਼ੀ ਵਿੱਚੋਂ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਰਾਹੀਂ ਗੁਰਬਾਣੀ ਦਾ ਮੂਲ (ਕੇਂਦਰੀ ਭਾਵ) ਲੱਭਣਾ ਆਸਾਨ ਹੋ ਜਾਂਦਾ ਹੈ।

ਗੁਰੂ ਨਾਨਕ ਸਾਹਿਬ ਜੀ (ਮਹਲਾ ਪਹਿਲਾ) ਦੀ ਬਾਣੀ ਵਿੱਚੋਂ ਕੁਝ ਨਿਵੇਕਲੀ ਵਿਸ਼ੇਸ਼ਤਾ, ਅੱਜ ਭੀ ਵੇਖਣ ਨੂੰ ਮਿਲਦੀ ਹੈ, ਜਿਵੇਂ ਕਿ ‘ਨਾਨਕੁ ਨੀਚੁ’ ਜੁੜਤ ਸ਼ਬਦ, ਗੁਰਬਾਣੀ ਵਿੱਚ 6 ਵਾਰ ਕੇਵਲ ਗੁਰੂ ਨਾਨਕ ਸਾਹਿਬ (ਮਹਲਾ ੧) ਦੁਆਰਾ ਹੀ ਉਚਾਰਨ ਕੀਤਾ ਹੋਇਆ ਮਿਲਦਾ ਹੈ, ਇਸ ਨਿਵੇਕਲੀ ਭਾਵਨਾ ਨੂੰ ਮਹਲਾ ੨, ਮਹਲਾ ੩, ਮਹਲਾ ੪, ਮਹਲਾ ੫ ਜਾਂ ਮਹਲਾ ੯ ਨੇ ਆਪਣੀ ਬਾਣੀ ਵਿੱਚ ਇੱਕ ਵਾਰ ਵੀ ਸ਼ਾਮਲ ਨਹੀਂ ਕੀਤਾ ਹੈ ਜਦਕਿ ਇਹ (ਪੰਜ) ਗੁਰੂ ਸਾਹਿਬਾਨ ਭੀ ‘ਨਾਨਕ ਜੋਤਿ’ (‘ਮਹਲਾ ੧’ ਸ਼ਕਤੀ) ਤੋਂ ਕਿਸੇ ਵੀ ਪੱਖੋਂ ਘੱਟ ਨਹੀਂ ਮੰਨੇ ਜਾ ਸਕਦੇ ਸਨ। ਫਿਰ ਵੀ ‘ਨਾਨਕੁ ਨੀਚੁ’ ਜੁੜਤ ਸ਼ਬਦ ਕੇਵਲ ‘ਮਹਲਾ ੧’ ਦੀ ਰਚਨਾ ਵਿੱਚ ਹੀ 6 ਵਾਰ ਇਉਂ ਦਰਜ ਕੀਤਾ ਹੋਇਆ ਮਿਲਦਾ ਹੈ ‘‘ਨਾਨਕੁ ਨੀਚੁ ਕਹੈ ਵੀਚਾਰੁ॥ (ਜਪੁ/ਮ:੧/੪), ਨਾਨਕੁ ਨੀਚੁ ਕਹੈ ਬੀਚਾਰੁ॥ (ਸਿਰੀਰਾਗੁ/ਮ:੧/੨੪), ਨਾਨਕੁ ਨੀਚੁ ਕਹੈ ਲਿਵ ਲਾਇ॥ (ਗਉੜੀ/ਮ:੧/੨੨੩), ਨਾਨਕੁ ਨੀਚੁ ਕਹੈ ਬੀਚਾਰੁ॥ (ਆਸਾ/ਮ:੧/੪੧੩),ਨਾਨਕੁ ਨੀਚੁ ਭਿਖਿਆ ਦਰਿ ਜਾਚੈ, ਮੈ ਦੀਜੈ ਨਾਮੁ ਵਡਾਈ ਹੇ॥ (ਮਾਰੂ ਸੋਲਹੇ/ਮ:੧/੧੦੨੧), ਨਾਨਕੁ ਨੀਚੁ ਕਹੈ ਬੇਨੰਤੀ, ਦਰਿ ਦੇਖਹੁ ਲਿਵ ਲਾਈ ਹੇ॥’’ (ਮਾਰੂ ਸੋਲਹੇ/ਮ:੧/੧੦੨੨)

ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਵਾਰਾਂ ਦਰਜ ਹਨ ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਤ ‘ਆਸਾ ਕੀ ਵਾਰ’ ਹੀ ਇੱਕ ਅਜਿਹੀ ਨਿਵੇਕਲੀ ਵਾਰ ਹੈ ਜਿਸ ਦੇ ਆਰੰਭ ਵਿੱਚ ਸੰਪੂਰਨ ਮੂਲ ਮੰਤ੍ਰ ਦਰਜ ਹੈ ਜਦਕਿ ਬਾਕੀ 21 ਵਾਰਾਂ ਵਿੱਚੋਂ ਕਿਸੇ ਇੱਕ ਦੇ ਆਰੰਭ ਵਿੱਚ ਭੀ ਸੰਪੂਰਨ ਮੂਲ ਮੰਤ੍ਰ ਦਰਜ ਨਹੀਂ ਕੀਤਾ ਗਿਆ ਹੈ। ਸ਼ਾਇਦ ਇਹ ਭਿੰਨਤਾ ਵੀ ਗੁਰੂ ਨਾਨਕ ਦੇਵ ਜੀ ਦੀ ਨਿਤਨੇਮ ਵਾਲੀ ਬਾਣੀ ਦੇ ਆਰੰਭ ਵਿੱਚ ਸੰਪੂਰਨ ਮੂਲ ਮੰਤ੍ਰ ਦਰਜ ਕਰਨ ਵਾਲੀ ਭਾਵਨਾ ਨੂੰ ਜਿਉਂ ਦਾ ਤਿਉਂ ਬਣਾਏ ਰੱਖਣ ਲਈ ਹੀ ਹੈ ਜਿਸ ਦੁਆਰਾ ਇਹ ਬਾਣੀ ਸੁਭ੍ਹਾ ਕੀਰਤਨ (ਨਿਤਨੇਮ) ਦਾ ਭਾਗ ਬਣੀ ਹੋਈ, ਚਲੀ ਆ ਰਹੀ ਸੀ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦ ‘ਸੋ ਦਰੁ’ ਵੀ ਕੇਵਲ ਪਹਿਲੇ ਪਾਤਿਸ਼ਾਹ ਜੀ ਦੁਆਰਾ ਹੀ (ਨਾ-ਮਾਤਰ ਸ਼ਬਦਿਕ ਭਿੰਨਤਾ ਨਾਲ) ਤਿੰਨ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੋਇਆ ਹੈ ਇਸ ਤਰ੍ਹਾਂ ਕਿਸੇ ਵੀ ਹੋਰ ਗੁਰੂ ਸਾਹਿਬਾਨ ਨੇ ਆਪਣਾ ਸ਼ਬਦ ਤਿੰਨ ਵਾਰ ਦਰਜ ਨਹੀਂ ਕੀਤਾ ਹੈ ਅਤੇ ਨਾ ਹੀ ਆਪਣਾ ਕੋਈ ਇੱਕ ਸ਼ਬਦ ਸੁਭ੍ਹਾ ਅਤੇ ਸ਼ਾਮ ਦੇ ਨਿਤਨੇਮ ਦਾ ਭਾਗ ਬਣਾਇਆ ਹੈ। ਇਹ ਭਾਵਨਾ ਵੀ ਸ਼ਾਇਦ ਗੁਰੂ (ਮਹਲਾ ਪਹਿਲਾ) ਪ੍ਰਤੀ ਸਤਿਕਾਰ ਨੂੰ ਬਣਾਏ ਰੱਖਣ ਲਈ ਹੀ ਹੈ। ਆਦਿ।

ਉਕਤ ਵੀਚਾਰ ਤੋਂ ਉਪਰੰਤ ਇਹ ਵੀਚਾਰ ਵੀ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਜਾਮੇ ’ਚ ਇਨ੍ਹਾਂ ਵਿਸ਼ਿਆਂ ਦੀ ਰਾਹੀਂ ਕੀ ਵਿਸ਼ੇਸ਼ ਸੇਧ ਬਖ਼ਸ਼ਸ਼ ਕੀਤੀ ਸੀ?, ਇਸ ਦਾ ਜਵਾਬ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਦੋ ਭਾਗਾਂ ’ਚ ਵੰਡ ਕੇ ਵੀਚਾਰਨਾ ਦਰੁਸਤ ਹੋਵੇਗਾ।

(1). ਆਕਾਰ (ਕੁਦਰਤ) ਦਾ ਮੂਲ ਸਰੋਤ ਨਿਰਾਕਾਰ ਹੈ ਪਰ ਦੁਨਿਆਵੀ ਸੋਚ ਰੱਖਣ ਵਾਲੇ (ਆਸਤਕ) ਭਗਤਾਂ ਨੇ ਆਕਾਰ ਨੂੰ ਹੀ ਰੱਬ ਸਮਝ ਕੇ ਪੂਜਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਨਿਰਾਕਾਰ ਨਾਲੋਂ ਇਨ੍ਹਾਂ ਦਾ ਸਬੰਧ ਨਾਸਤਕਾਂ ਵਾਂਙ ਹੀ ਟੁੱਟਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਜੀ ਇਨ੍ਹਾਂ ਦੀਆਂ ਪੀੜੀ ਦਰ ਪੀੜੀ ਬਣੀਆਂ ਇਹ ਅਮੋੜ ਭਾਵਨਾਵਾਂ ਪ੍ਰਤੀ ਸ਼ਰਧਾ ਨੂੰ ਨੁਕਸਾਨ ਪਹੁੰਚਾਉਣ ਤੋ ਬਿਨਾ ਹੀ, ਇਨ੍ਹਾਂ ਦੀ ਇਸ ਅਯੋਗ ਬਣੀ ਧਾਰਨਾ ਨੂੰ ਖ਼ਤਮ ਕਰਨਾ ਚਾਹੁੰਦੇ ਸਨ ਭਾਵ ਨਿਰਾਕਰ ਰੂਪ ਅਸਲੀ ਰੱਬ ਦੇ ਸਨਮੁਖ ਹੋ ਕੇ ਬੇਨਤੀਆਂ ਕਰਨ ਵਾਲੇ ਇਹ ਆਕਾਰ ਰੂਪ ਨਕਲੀ ਰੱਬ, ਵਿਸ਼ੇ ਨਾਲ ਸਬੰਧਤ ਸ਼ਬਦ ‘ਸੋ ਦਰੁ’ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਿੰਨ ਵਾਰ ਦਰਜ ਕਰਨਾ ਅਤੇ ਸੁਭ੍ਹਾ-ਸ਼ਾਮ ਨਿਤਨੇਮ ਦਾ ਭਾਗ ਬਣਾਉਣਾ, ਜਿਸ ਨੂੰ ਪੜ੍ਹਨ ਵਾਲਾ ਹਰ ਜਗਿਆਸੂ, ਨਿਤਾਪ੍ਰਤੀ ਹੀ ਆਕਾਰ ਰੂਪ ’ਚ ਰੱਬ ਵਾਂਙ ਸਤਿਕਾਰ ਬਣਾਈ ਬੈਠੀਆਂ ਇਹ ਤਮਾਮ ਸ਼ਖਸੀਅਤਾਂ ਨੂੰ, ਨਿਰਾਕਾਰ (ਰੱਬ) ਦੇ ਮੁਕਾਬਲੇ ਤੁੱਛ ਮਹਿਸੂਸ ਕਰਨ ਲੱਗ ਜਾਂਦਾ ਹੈ, ਜਿਵੇਂ ਕਿ ਇਸ ਸ਼ਬਦ ਵਿੱਚ ਭਾਵਨਾ ਦਰਜ ਹੈ: ‘‘ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ॥, ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ॥, ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ॥, ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ॥’’ ਭਾਵ ਹੇ ਪ੍ਰਭੂ! ਇਹ ਸਾਰੇ ਤੱਤ (ਹਵਾ, ਪਾਣੀ, ਅੱਗ ਆਦਿ), ਧਰਮਰਾਜ, ਸ਼ਿਵ, ਬ੍ਰਹਮਾ, ਇੰਦ੍ਰ (ਆਦਿਕ 33 ਕ੍ਰੋੜ ਦੇਵਤੇ), ਸਭ ਦੇਵੀਆਂ, ਜੋਧੇ, ਰਾਜੇ, ਸੂਰਮੇ (ਆਦਿਕ) ਸਮੂਹ ਖਾਣੀਆਂ (ਅੰਡਜ, ਜੇਰਜ, ਸੇਤਜ ਤੇ ਉਤਭੁਜ ਆਦਿ) ਤੈਨੂੰ ਹੀ ਗਾ ਰਹੀਆਂ ਹਨ ਭਾਵ ਤੇਰੇ ਅਧੀਨ ਹਨ।

ਇਨ੍ਹਾਂ ਪੰਕਤੀਆਂ ’ਚ ਉਹ ਖ਼ਾਸ ਸ਼ਕਤੀਆਂ ਆ ਗਈਆਂ ਹਨ ਜਿਨ੍ਹਾਂ ਨੂੰ ਆਕਾਰ ਰੂਪ ਵਿੱਚ ਰੱਬ ਸਮਝ ਕੇ ਪੂਜਿਆ ਜਾ ਰਿਹਾ ਸੀ। ‘ਅੱਗ, ਪਾਣੀ, ਪਵਨ, ਧਰਮਰਾਜ, ਸ਼ਿਵ, ਬ੍ਰਹਮਾ, ਇੰਦ੍ਰ, ਦੇਵੀਆਂ, ਮਹਾਂਬਲੀ ਰਾਜੇ ਆਦਿ ਅਖੌਤੀ ਰੱਬਾਂ ਨੂੰ ਵੀ ਨਿਰਾਕਾਰ ਸ਼ਕਤੀ ਦੇ ਗੁਣ ਗਾਉਂਦੇ ਵਿਖਾਇਆ ਗਿਆ ਹੈ ਭਾਵ ਇਹ ਸਭ ਅਸਲ ਰੱਬ ਨਹੀਂ ਸਨ ਪਰ ਇਸ ਦੀ ਸਮਝ ‘‘ਊਚੇ ਉਪਰਿ ਊਚਾ ਨਾਉ॥ (ਜਪੁ/ਮ: ੧) ਨਾਲ ਸੁਰਤ ਜੋੜਿਆਂ ਹੀ ਆਉਂਦੀ ਹੈ।

ਗੁਰੂ ਨਾਨਕ ਦੇਵ ਜੀ ਦੁਆਰਾ ਇਹ ਇੱਕ ਸ਼ਬਦ ਤਿੰਨ ਵਾਰ ਦਰਜ ਕਰਨਾ ਅਤੇ ਸੁਭ੍ਹਾ-ਸ਼ਾਮ ਨਿਤਨੇਮ ਦਾ ਭਾਗ ਬਣਾਉਣਾ, ਦਰਸਾਉਂਦਾ ਹੈ ਕਿ ਗੁਰਬਾਣੀ ਫ਼ਿਲਾਸਫ਼ੀ ਦਾ ਪ੍ਰਧਾਨ ਵਿਸ਼ਾ ਮਨੁੱਖੀ ਸੋਚ ਨੂੰ ਆਕਾਰ ਦੀ ਪੂਜਾ ਤੋਂ ਵਰਜ ਕੇ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ, ਤੂ ਮੇਰਾ ਗੁਰ ਹਾਈ॥’’ (ਮ:੫/੬੧੧) ਵਾਲਾ ਨਿਯਮ ਲਾਗੂ ਕਰਵਾਉਣਾ ਸੀ ਜਦ ਕਿ ਪਹਿਲਾਂ ਲੁਕਾਈ ‘‘ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ॥’’ (ਮ:੫/੬੧੩)ਭਾਵ ਨਿਰਾਕਾਰ (ਰੱਬ) ਨੂੰ ਘਾਹ ਫੂਸ ਵਾਂਙ ਨਾ-ਮਾਤਰ ਸਮਝਦੀ ਸੀ ਜਦਕਿ ਪੈਦਾ ਕੀਤੇ ਹੋਏ ਆਕਾਰ (ਦੇਵੀ-ਦੇਵਤਿਆਂ, ਰੱਬਾਂ) ਨੂੰ ਮੇਰੂ ਪਰਬਤ ਦੀ ਤਰ੍ਹਾਂ ਬਹੁ ਆਕਾਰੀ, ਮੰਨੀ ਬੈਠੀ ਸੀ।

ਆਕਾਰ (ਦੇਵੀ, ਦੇਵਤੇ, ਪੱਥਰ, ਰੁੱਖ ਆਦਿ ਸ਼ਕਤੀਆਂ) ਨੂੰ ਰੱਬ ਮੰਨਣ ਨਾਲ ਦੁਨਿਆਵੀ ਜੀਵਾਂ ’ਚ ਆਪਸੀ ਸਾਂਝ (ਪ੍ਰੇਮ-ਭਾਵਨਾ) ਨਹੀਂ ਬਣ ਸਕਦੀ ਕਿਉਂਕਿ ਕਿਸੇ ਇੱਕ (ਆਕਾਰ ਰੂਪ ਸ਼ਕਤੀ) ’ਤੇ ਦੁਨਿਆਵੀ ਜੀਵਾਂ ਦਾ ਸਹਿਮਤ ਹੋਣਾ ਨਾ-ਮੁਮਕਿਨ ਹੁੰਦਾ ਹੈ, ਹਰ ਕੋਈ ਆਪਣੇ ਇਸ਼ਟ ਨੂੰ ਵੱਡਾ ਮੰਨਦਾ ਹੈ, ਇਸ ਦਾ ਹੱਲ (Solution) ਵੀ ਇਹੀ ਸੀ ਕਿ ‘‘ਇਕੁ ਸਜਣੁ ਸਭਿ ਸਜਣਾ, ਇਕੁ ਵੈਰੀ ਸਭਿ ਵਾਦਿ॥’’ (ਮ:੫/੯੫੭) ਭਾਵ ਅਗਰ ਇੱਕ ਨਿਰਾਕਾਰ (ਰੱਬ) ਨੂੰ ਹੀ ਅਸਲ ਮਾਲਕ ਮੰਨ ਲਿਆ ਜਾਵੇ ਤਾਂ ਸਾਰੀ ਲੁਕਾਈ ਉਸ ਦੀ ਔਲਾਦ ਬਣਨ ਨਾਲ ਇੱਕ ਪਰਿਵਾਰ ਬਣ ਸਕਦਾ ਹੈ, ਪ੍ਰੇਮ ਹੋ ਸਕਦਾ ਹੈ ਪਰ ਜੇ ਇੱਕ ਨੂੰ ਹੀ ਦੁਸ਼ਮਣ ਮੰਨ ਲਿਆ ਜਾਵੇ ਭਾਵ ਉਸ ਤੋਂ ਹੀ ਟੁੱਟ ਜਾਈਏ ਤਾਂ ਸਾਰੇ ਹੀ (ਆਪਣੇ-2 ਸੁਆਰਥ ਕਾਰਨ) ਵੈਰੀ ਜਾਪਣ ਲੱਗ ਪੈਂਦੇ ਹਨ ਕਿਉਂਕਿ ਸਭ ਨੂੰ ਇੱਕ ਪਰਿਵਾਰ ਦਾ ਹਿੱਸਾ ਨਾ ਮੰਨਣ ਕਾਰਨ ਲਾਲਚ ਵੱਧਦਾ ਹੈ, ਕਲੇਸ਼ ਵੱਧਦਾ ਹੈ।

(2). ਗੁਰੂ ਨਾਨਕ ਸਾਹਿਬ ਜੀ ਮਨੁੱਖ ਨੂੰ ਕੁਦਰਤੀ ਨਿਯਮਾਂ ਅਨੁਸਾਰ ਚੱਲਣ ਲਈ ਉਪਦੇਸ਼ ਕਰਦੇ ਹਨ ਜਿਵੇਂ ਕਿ ਗੁਰਬਾਣੀ ਦੇ ਆਰੰਭਕ ਸ਼ਬਦ ਦੀਆਂ ਪੰਕਤੀਆਂ ਹਨ ‘‘ਹੁਕਮਿ ਰਜਾਈ ਚਲਣਾ, ਨਾਨਕ! ਲਿਖਿਆ ਨਾਲਿ॥’’ (ਜਪੁ/ਮ:੧)

ਕੁਦਰਤ ਦੇ ਵਿਕਾਸ ਨੂੰ ਬਣਾਏ ਰੱਖਣ ਲਈ ਤਮਾਮ ਜੂਨਾਂ ਦੇ ਜੀਵਾਂ ਨੂੰ ਗ੍ਰਿਹਸਤੀ (ਪਰਿਵਾਰਕ) ਸਾਂਝ ਬਣਾਏ ਰੱਖਣ ਵਾਲੀ (ਕਾਮ ਭਰਪੂਰ) ਮਾਨਸਿਕਤਾ ਬਖ਼ਸ਼ਸ਼ ਕੀਤੀ ਗਈ ਹੈ, ਇਹੀ ਨਿਯਮ ਮਨੁੱਖ ਲਈ ਵੀ ਜ਼ਰੂਰੀ ਸੀ ਕਿ ਉਹ ਗ੍ਰਿਹਸਤੀ ਬਣੇ, ਕਿਰਤੀ ਬਣੇ, ਪਰਉਪਕਾਰੀ ਬਣੇ। ਪਰਉਪਕਾਰ ਕਰਦਿਆਂ ਕਿਸੇ ਰੰਗ-ਨਸਲ, ਜ਼ਾਤ-ਪਾਤ, ਵਰਣ-ਆਸ਼੍ਰਮ ਆਦਿ ਦੇ ਭਿੰਨ-ਭੇਦ (ਅੰਧ ਵਿਸ਼ਵਾਸ) ਨੂੰ ਆਪਣੇ ਮਨ ਵਿੱਚ ਪ੍ਰਗਟ ਨਾ ਹੋਣ ਦੇਵੇ।

ਉਪਰੋਕਤ ਬਿਆਨ ਕੀਤੇ ਗਏ ਦੋਵੇਂ ਵਿਸ਼ੇ (ਨਿਰਾਕਾਰ ਰੱਬ ਦੀ ਬੰਦਗੀ ਅਤੇ ਆਕਾਰ ਰੂਪ ’ਚ ਆਪਸੀ ਪ੍ਰੇਮ) ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਮੂਲ ਆਧਾਰ ਹੈ। ਇਨ੍ਹਾਂ ਦੋਵੇਂ ਵਿਸ਼ਿਆਂ ਨੂੰ 35 ਮਹਾਂ ਪੁਰਖਾਂ ਦੀ ਬਹੁ ਆਕਾਰੀ ਬਾਣੀ ਨਾਲ ਵਿਸਥਾਰ ਦਿੱਤਾ ਗਿਆ ਹੈ, ਜਿਸ ਵਿੱਚ ਪ੍ਰਮਾਤਮਾ ਦੇ ਅਨੇਕਾਂ ਨਾਮ, ਵਿਸ਼ੇਸ਼ਣਾਂ ਦੇ ਰੂਪ ’ਚ ਰੂਪਮਾਨ ਕੀਤੇ ਗਏ ਹਨ ਜਿਵੇਂ ਕਿ ‘ਰਾਮ’ ਸ਼ਬਦ ਦਾ ਭਾਵ ਹੈ, ਕਣ-ਕਣ ਵਿੱਚ ਰਮਿਆ ਹੋਇਆ, ‘ਅਗੰਮ’ ਸ਼ਬਦ ਦਾ ਭਾਵ ਪਹੁੰਚ ਤੋਂ ਰਹਿਤ, ‘ਅਗੋਚਰ’ ਸ਼ਬਦ ਦਾ ਭਾਵ ਇੰਦਿ੍ਰਆਂ ਦੀ ਪਹੁੰਚ ਤੋਂ ਦੂਰ, ‘ਹਰਿ’ ਸ਼ਬਦ ਦਾ ਭਾਵ ਸਾਡੇ ਅੰਦਰੋਂ ਵਿਕਾਰ ਚੋਰੀ ਕਰ ਲੈਣ ਵਾਲਾ, ‘ਅਕਾਲ’ ਸ਼ਬਦ ਦਾ ਭਾਵ ਮੌਤ ਤੋਂ ਰਹਿਤ, ‘ਨਿਰਭਉ’ ਸ਼ਬਦ ਦਾ ਭਾਵ ਡਰ ਤੋਂ ਰਹਿਤ, ‘ਨਿਰਵੈਰ’ ਸ਼ਬਦ ਦਾ ਭਾਵ ਵੈਰ ਰਹਿਤ, ‘ਸੈਭੰ’ ਸ਼ਬਦ ਦਾ ਭਾਵ ਆਪਣੇ ਆਪ ਤੋਂ ਪੈਦਾ ਹੋਣ ਵਾਲਾ ਆਦਿ। ਪਰ ਇਨ੍ਹਾਂ ਤਮਾਮ ਨਾਵਾਂ (ਵਿਸ਼ੇਸ਼ਣਾਂ) ਵਿੱਚੋਂ ਤਿੰਨ ਨਾਮ (ਵਿਸ਼ੇਸ਼ਣ) ਬਹੁਤ ਹੀ ਖ਼ਾਸ ਵਿਸ਼ੇਸ਼ਣ ਹਨ, ਉਹ ਹਨ (1). ਸਮੂਹ ਆਕਾਰ ਰੂਪ (ਕੁਦਰਤ) ਨੂੰ ਬਣਾਉਣ ਵਾਲਾ (ਸਨਾਤਨੀ ਸੋਚ ਅਨੁਸਾਰ ਮੰਨਿਆ ਜਾਂਦਾ ‘ਬ੍ਰਹਮਾ’) (2). ਸਮੂਹ ਆਕਾਰ ਰੂਪ (ਕੁਦਰਤ) ਨੂੰ ਰਿਜ਼ਕ ਦੇਣ ਵਾਲਾ (ਸਨਾਤਨੀ ਸੋਚ ਅਨੁਸਾਰ ਮੰਨਿਆ ਜਾਂਦਾ ‘ਵਿਸ਼ਨੂ’) (3). ਸਮੂਹ ਆਕਾਰ ਰੂਪ (ਕੁਦਰਤ) ਦਾ ਨਾਸ ਕਰਨ ਵਾਲਾ (ਸਨਾਤਨੀ ਸੋਚ ਅਨੁਸਾਰ ਮੰਨਿਆ ਜਾਂਦਾ ‘ਸ਼ਿਵ’)।

ਇਸਾਈ ਲੋਕ ਵੀ ਪ੍ਰਭੂ ਸ਼ਕਤੀ ਨੂੰ ਤਿੰਨ ਖ਼ਾਸ ਵਿਸ਼ੇਸ਼ਣਾਂ ਦੀ ਰਾਹੀਂ ਹੀ ਵਧੇਰੇ ਯਾਦ ਕਰਦੇ ਹਨ ਬੇਸ਼ੱਕ ਉਹ ਸਨਾਤਨੀ ਸੋਚ ਵਾਲੇ ‘ਬ੍ਰਹਮਾ, ਵਿਸ਼ਨੂੰ ਤੇ ਸ਼ਿਵ’ ਦੇ ਨਾਵਾਂ ਦੀ ਟੇਕ ਨਹੀਂ ਲੈਂਦੇ ਜਿਵੇਂ ਕਿ GOD ਸ਼ਬਦ ਦੇ ਅਰਥ G ਤੋਂ ‘ਸਭ ਜੀਵਾਂ ਨੂੰ ਪੈਦਾ ਕਰਨ ਵਾਲਾ’ (Generator ਭਾਵ ਸਨਾਤਨੀ ਸੋਚ ਅਨੁਸਾਰ ‘ਬ੍ਰਹਮਾ’), O ਤੋਂ ‘ਸਭ ਨੂੰ ਰਿਜ਼ਕ ਦੇਣ ਵਾਲਾ’ (Operator ਭਾਵ ਸਨਾਤਨੀ ਸੋਚ ਅਨੁਸਾਰ ‘ਵਿਸ਼ਨੂ’) ਅਤੇ D ਤੋਂ ‘ਸਭ ਨੂੰ ਮਾਰਨ ਵਾਲਾ’ (Destroyer ਭਾਵ ਸਨਾਤਨੀ ਸੋਚ ਅਨੁਸਾਰ ‘ਸ਼ਿਵ’)।

ਇਸ ਉਪਰੋਕਤ ਵੀਚਾਰ ਵਿੱਚੋਂ ਅਗਰ ਹਿੰਦੂ, ਇਸਾਈ ਆਦਿ ਕਿਸੇ ਇੱਕ ਨਿਰਾਕਾਰ ਸ਼ਕਤੀ ਨੂੰ ਤਿੰਨ ਭਾਗਾਂ (ਖ਼ਾਸ ਵਿਸ਼ੇਸ਼ਣਾਂ) ਵਿੱਚ ਵੰਡ ਕੇ ਬਿਆਨ ਕਰ ਰਹੇ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਤਿੰਨੇ ਸ਼ਕਤੀਆਂ (ਵਿਸ਼ੇਸ਼ਣਾਂ) ਦੇ ਸਾਹਮਣੇ ਅਗਰ ‘੧’ ਲਗਾ ਕੇ ‘ੴ’ ਸ਼ਬਦ ਦੀ ਬਣਤਰ ਬਣਾਈ ਹੈ ਤਾਂ ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ (ਮਹਲਾ ਪਹਿਲਾ) ਦੁਨਿਆਵੀ ਅਨਮਤਿ ਵਾਲੀ ਸੋਚ ਨਾਲ ਸਹਿਮਤ ਨਹੀਂ ਹਨ ਭਾਵ ਉਨ੍ਹਾਂ ਦੀ ਵਿਚਾਰਧਾਰਾ ਨੂੰ ਮੂਲੋਂ ਹੀ ਰੱਦ ਕਰ ਕੇ ‘ਕੁਦਰਤ ਨੂੰ ਬਣਾਉਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਨਾਸ ਕਰਨ ਵਾਲਾ’ ਕੇਵਲ ’ਤੇ ਕੇਵਲ ਇੱਕ ‘ੴ’ ਨੂੰ ਹੀ ਸਾਬਤ ਕਰ ਰਹੇ ਹਨ।

‘ੴ’ ਦਾ ਸ਼ੁੱਧ ਉਚਾਰਨ ਕਿਸੇ ਵੀ ਸ਼ਬਦ ਦੇ ਸ਼ੁੱਧ ਉਚਾਰਨ ਤੋਂ ਉਪਰੰਤ ਹੀ ਉਸ ਸ਼ਬਦ ਦੇ ਅਰਥ-ਭਾਵ ਸਪੱਸ਼ਟ ਹੁੰਦੇ ਹਨ ਪਰ ਸਿੱਖ ਸਮਾਜ ਵਿੱਚ ਇਸ ਸ਼ਬਦ ਦੇ ਤਿੰਨ ਉਚਾਰਨ ਪ੍ਰਚੱਲਤ ਕੀਤੇ ਜਾ ਰਹੇ ਹਨ (1). ‘ਇੱਕ ਓਅੰਕਾਰ’ (2). ‘ਏਕਾ ਏਕੰਕਾਰ’ ਅਤੇ (3). ‘ਏਕੋ’।

ਗੁਰਬਾਣੀ ਲਿਪੀ ਵਿੱਚ ਕੁਲ 35 ਅੱਖਰ ਹਨ ਜਿਨ੍ਹਾਂ ਵਿੱਚੋਂ ‘ੳ, ਅ ਅਤੇ ੲ’ ਸਵਰ (Vowel) ਅੱਖਰ ਹਨ ਜਦਕਿ ਬਾਕੀ 32 ਵਿਅੰਜਨ (Consonant) ਅੱਖਰ ਹਨ। (‘ਸਵਰ’ ਅੱਖਰ ਉਹ ਹੁੰਦੇ ਹਨ ਜੋ ਫੇਫੜਿਆਂ ਵਿੱਚੋਂ ਆ ਰਹੀ ਹਵਾ ਨੂੰ, ਮੂੰਹ ਵਿੱਚ ‘ਜੀਭ, ਦੰਦ ਤੇ ਹੋਠ’ ਦੀ ਮਦਦ ਤੋਂ ਬਿਨਾ ਹੀ ਉਚਾਰਨ ਕੀਤਾ ਜਾਵੇ ਜਦਕਿ ਵਿਅੰਜਨ ਅੱਖਰਾਂ ਦਾ ਉਚਾਰਨ ‘ਦੰਦ, ਜੀਭ ਤੇ ਹੋਠ’ ਦੀ ਮਦਦ ਤੋਂ ਬਿਨਾ ਨਹੀਂ ਹੋ ਸਕਦਾ ਹੈ।) ਗੁਰਬਾਣੀ ਭਾਸ਼ਾ ਵਿੱਚ 10 ਲਗਾਂ (‘ਮੁਕਤਾ, ਔਕੁੜ ਤੇ ਸਿਹਾਰੀ’ (3 ਲਘੂ) ਤੇ ‘ਕੰਨਾ, ਦੁਲੈਂਕੜ, ਬਿਹਾਰੀ, ਹੋੜਾ, ਕਨੌੜਾ, ਲਾਂ ਤੇ ਦੋਲਾਵਾਂ’ (7 ਦੀਰਘ) ਹੁੰਦੀਆਂ ਹਨ। ਇਹ ਸਾਰੀਆਂ ਹੀ ‘ੳ, ਅ ਤੇ ੲ’ (ਸਵਰ) ਅੱਖਰਾਂ ਦੇ ਸੁਮੇਲ ਨਾਲ ਪ੍ਰਗਟ ਹੁੰਦੀਆਂ ਹਨ ਜਿਵੇਂ ਕਿ ‘ਅ, ਆ, ਔ ਅਤੇ ਐ’ (ਕੁਲ 4 ‘ਅ’ ਸਵਰ ਅੱਖਰ ਨੂੰ), ‘ਈ, ਇ ਤੇ ਏ’ (ਕੁਲ 3 ‘ੲ’ ਸਵਰ ਅੱਖਰ ਨੂੰ) ਅਤੇ ‘ਓ, ਉ ਤੇ ੳੂ’ (ਕੁਲ 3 ‘ੳ’ ਸਵਰ ਅੱਖਰ ਨੂੰ)। ਇਨ੍ਹਾਂ ਤਿੰਨੇ ਸਵਰ ਅੱਖਰਾਂ ਨੂੰ ਲੱਗੀਆਂ 10 ਲਗਾਂ ਦਾ 32 ਵਿਅੰਜਨ ਅੱਖਰਾਂ ਨਾਲ ਸੁਮੇਲ ਹੀ ਸ਼ਬਦ ਅਤੇ ਵਾਕ (ਭਾਸ਼ਾ ਜਾਂ ਬੋਲੀ) ਨੂੰ ਜਨਮ ਦਿੰਦਾ ਹੈ। ਇਨ੍ਹਾਂ (ਸਵਰ) ਅੱਖਰਾਂ ਦੀ ਵਿਅੰਜਨ ਅੱਖਰਾਂ ਨਾਲ ਸੰਧੀ ਹੁੰਦਿਆਂ, ‘ਸਵਰ’ ਅੱਖਰ ਆਪਣੇ ਆਪ ਨੂੰ ਜ਼ਿਆਦਾਤਰ ਅਲੋਪ ਕਰ ਲੈਂਦੇ ਹਨ ਜਿਵੇਂ ਕਿ ਸ਼ਬਦ ‘ਕ+ਅ+ਰ+ਅ+ਤ+ਆ+ਰ+ਅ’ ਤੋਂ ‘ਕਰਤਾਰ’ ਸ਼ਬਦ ਬਣਿਆ ਹੈ। ਜਿਸ ਸ਼ਬਦ ਵਿੱਚ ਤਿੰਨ ਵਾਰ (ਪਹਿਲੇ 2 ਤੇ ਇੱਕ ਅਖ਼ੀਰਲਾ) ਵਿਅੰਜਨ ਅੱਖਰ ‘ਕ, ਰ ਤੇ ਰ’ ਮੁਕਤਾ (ਲਘੂ) ਦੀ ‘ਸਵਰ’ ਅੱਖਰ ਮੁਕਤਾ ‘ਅ’ ਨਾਲ ਸੰਧੀ ਹੋਈ ਹੈ, ਇਸ ਸੰਧੀ ਵਿੱਚੋਂ ‘ਅ’ ਸਵਰ ਅੱਖਰ ਅਲੋਪ ਹੋ ਗਿਆ ਜਦਕਿ ਚੌਥੇ ਅੱਖਰ ‘ਤਾ’ (ਦੀਰਘ) ‘ਲਗ’ ਨਾਲ ‘ਸਵਰ’ ਅੱਖਰ ‘ਆ’ ਦੀ ਸੰਧੀ ਹੋਈ ਹੈ, ਇਸ ਵਿੱਚੋਂ ਵੀ ‘ਅ’ ਸਵਰ ਅੱਖਰ ਲੁਪਤ ਹੋ ਗਿਆ। ਜਿਸ ਕਾਰਨ ‘ਕਰਤਾਰ’ ਸ਼ਬਦ ਦੀ ਹੋਂਦ ਪ੍ਰਗਟ ਹੋ ਗਈ।

ਯਾਦ ਰਹੇ ਕਿ ਪਿੱਛੇ ਕੀਤੀ ਗਈ ਵਿਚਾਰ ਅਨੁਸਾਰ ‘ਮੁਕਤਾ’ (ਲਘੂ ਮਾਤ੍ਰਾ) ਅਤੇ ‘ਕੰਨਾ’ (ਦੀਰਘ ਮਾਤ੍ਰਾ) ਕੇਵਲ ‘ਅ’ ਅੱਖਰ ਨੂੰ ਹੀ ਲੱਗਦੀਆਂ ਹਨ।

ਪਰ ਕੁਝ ਸ਼ਬਦ ਅਨ੍ਯ ਭਾਸ਼ਾ ਦੇ ਵੀ ਪੰਜਾਬੀ (ਗੁਰਮੁਖੀ) ਬੋਲੀ (ਭਾਸ਼ਾ) ਵਿੱਚ ਇਸਤੇਮਾਲ ਕੀਤੇ ਜਾਂਦੇ ਹਨ। ਜਿਵੇਂ ਕਿ ‘ਉਸਤਤਿ, ਇਸਨਾਨ, ਅਸਨਾਈ, ਇਸਤ੍ਰੀ’ ਆਦਿ ਸ਼ਬਦਾਂ ਦੀ ਆਪਣੀ ਮੂਲ ਭਾਸ਼ਾ ਵਿੱਚ ਬਣਤਰ ਇਉਂ ਹੁੰਦੀ ਹੈ ‘ਸ੍ਤਤਿ, ਸ੍ਨਾਨ, ਸ੍ਨਾਈ, ਸਤ੍ਰੀ’ ਆਦਿ। ਪਰ ਪੰਜਾਬੀ (ਗੁਰਮੁਖੀ) ਵਿੱਚ ਅੱਧਾ ਅੱਖਰ (ਅਗੇਤਰ) ਲਿਖਣ ਦਾ ਵਿਧਾਨ ਨਹੀਂ ਹੈ, ਇਸ ਲਈ ਇਸ ਅੱਧੇ (ਆਰੰਭਕ) ਅੱਖਰ ਨੂੰ ਪੂਰਾ ਕਰਨ ਵਾਸਤੇ ਉਸ ਤੋਂ ਪਹਿਲਾਂ ਇੱਕ ਹੋਰ ਵਧੀਕ ‘ਸਵਰ’ ਅੱਖਰ (ਆਪਣੀ ‘ਲਗ’ ਸਮੇਤ) ਲਗਾ ਦਿੱਤਾ ਜਾਂਦਾ ਹੈ ਜਿਵੇਂ ਕਿ ਉਪਰੋਕਤ ਸ਼ਬਦਾਂ ’ਚ ਤਰਤੀਬ ਵਾਰ ‘ਉ, ਇ, ਅ ਤੇ ਇ’ (ਵਧੀਕ ‘ਸਵਰ’ ਅੱਖਰ ਆਪਣੀ ‘ਲਗ’ ਸਮੇਤ) ਲਗਾਇਆ ਗਿਆ ਹੈ। ਇਸ ਉਦਾਹਰਨ ਦਾ ਭਾਵ ਇਹੀ ਸੀ ਕਿ ‘ਸਵਰ’ ਅੱਖਰ ਆਪਣੀ ‘ਲਗ’ ਸਮੇਤ, ਕੁਝ ਵਿਸ਼ੇਸ਼ ਨਿਯਮਾਂ ਕਰਕੇ ਹੀ ਆਉਂਦਾ ਹੈ, ਜਦਕਿ ਆਮ ਤੌਰ ’ਤੇ ‘ਸਵਰ’ ਅੱਖਰ ਵਿੱਚੋਂ ਕੇਵਲ ਉਸ ਦੀ ‘ਲਗ’ ਹੀ ਵਿਅੰਜਨ ਅੱਖਰਾਂ ਨਾਲ ਸੁਮੇਲ ਕਰਕੇ ਸ਼ਬਦ (ਵਾਕ, ਭਾਸ਼ਾ) ਨੂੰ ਜਨਮ ਦਿੰਦੀ ਹੈ ਅਤੇ ‘ਸਵਰ’ ਅੱਖਰ ਅਲੋਪ ਹੋ ਜਾਂਦਾ ਹੈ। ਜਿਵੇਂ ਕਿ ਇਕ ਹੋਰ ਉਦਾਹਰਨ ‘ਗ+ਓ+ਪ+ਆ+ਲ+ਉ’ ਅੱਖਰਾਂ ਦੇ ਸੁਮੇਲ ਤੋਂ ਹੀ ਸ਼ਬਦ ਬਣਤਰ ‘ਗੋਪਾਲੁ’ ਬਣਦੀ ਹੈ।

ਉਪਰੋਕਤ ਭਾਸ਼ਾ ਨਿਯਮਾਂ ਅਨੁਸਾਰ ‘ੴ’ ਦੀ ਉਸ ਉਚਾਰਨ ਧੁਨੀ ਨੂੰ ਵੀਚਾਰਨਾ ਆਸਾਨ ਹੋ ਜਾਵੇਗਾ, ਜਿਸ ਨੂੰ ਸਿੱਖ ਕੌਮ ਵਿੱਚ ‘ਇੱਕ ਓਅੰਕਾਰ, ਏਕੰਕਾਰ ਜਾਂ ਏਕੋ’ ਕਰਕੇ ਪ੍ਰਚਾਰਿਆ ਜਾ ਰਿਹਾ ਹੈ।

‘ੴ’ ਸ਼ਬਦ ਵਿੱਚ ਸ਼ਾਮਲ, ਕੇਵਲ ਸੰਖਿਆਵਾਚਕ ਅੰਕ ‘੧’ ਨੂੰ ਪੰਜਾਬੀ (ਗੁਰਮੁਖੀ) ਵਿੱਚ ‘ਇਕ’ (ਪੁਲਿੰਗ ਵਾਚਕ) ਜਾਂ ‘ਏਕਾ’ (ਇਸਤ੍ਰੀ ਲਿੰਗ ਵਾਚਕ) ਅਤੇ ਹਿੰਦੀ ਵਿੱਚ ‘ਏਕ’ ਪੜ੍ਹਿਆ ਜਾਂਦਾ ਹੈ। ਇਸ ‘੧’ (ਪੁਲਿੰਗ ਵਾਚਕ) ਅੰਕ ਦੇ ਸ਼ੁੱਧ ਉਚਾਰਨ ਪ੍ਰਥਾਏ ਕੁਝ ਵਾਕ, ਜੋ ਪੰਜਾਬੀ (ਗੁਰਮੁਖੀ) ਭਾਸ਼ਾ ਵਿੱਚ ਇਉਂ ਬੋਲੇ (ਉਚਾਰੇ) ਜਾਂਦੇ ਹਨ ‘ਇੱਕ ਦਾ ਅੰਕ, ਇੱਕ ਤੋਂ ਬਾਅਦ ਇੱਕ, ਇੱਕ-ਇੱਕ ਕਰਕੇ, ਇੱਕ-ਮਿਕ ਹੋ ਜਾਣਾ, ਇੱਕ ਅੱਖ ਦੇ ਸਮਾਨੰਤਰ ਦੂਸਰੀ’ ਆਦਿ, ਜਦਕਿ ਪੰਜਾਬੀ ਭਾਸ਼ਾ ਵਿੱਚ ਇਹ ਕਿਤੇ ਭੀ ਉਚਾਰਨ ਨਹੀਂ ਕੀਤਾ ਜਾਂਦਾ ਕਿ ‘ਏਕ ਦਾ ਅੰਕ, ਏਕ ਤੋਂ ਬਾਅਦ ਏਕ, ਏਕ ਏਕ ਕਰਕੇ, ਏਕ-ਮਿਕ ਹੋ ਕੇ, ਏਕ ਅੱਖ ਦੇ ਸਮਾਨੰਤਰ ਦੂਸਰੀ’ ਆਦਿ। ਇਸ ਪ੍ਰਥਾਏ ਗੁਰਬਾਣੀ ਵਾਕ ਵੀ ਇਸ ਤਰ੍ਹਾਂ ਮਿਲਦੇ ਹਨ ‘‘ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥ (ਮ:੧/੨), ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ॥ (ਮ:੧/੭), ਇਕੁ ਤਿਲੁ ਪਿਆਰਾ ਵੀਸਰੈ; ਰੋਗੁ ਵਡਾ ਮਨ ਮਾਹਿ॥ (ਮ:੧/੨੧), ਜਿਨੀ ਇਕੁ ਪਛਾਣਿਆ; ਦੂਜਾ ਭਾਉ ਚੁਕਾਇ॥’’ (ਮ:੩/੩੮) ਆਦਿ।

ਸੋ, ਗੁਰਮੁਖੀ ਭਾਸ਼ਾ ਦੇ (ਪੁਲਿੰਗ ਵਾਚਕ) ਸੰਖਿਆਵਾਚਕ ਅੰਕ ‘੧’ ਦਾ ਸ਼ੁੱਧ ਉਚਾਰਨ ‘ਇੱਕ’ ਹੀ ਹੈ, ਨਾ ਕਿ ‘ਏਕ’। ਇਹ ਭੀ ਯਾਦ ਰਹੇ ਕਿ ਗੁਰਮੁਖੀ ਭਾਸ਼ਾ ਦੇ ਇਸਤ੍ਰੀ ਲਿੰਗ ਵਾਚਕ ਦੇ ਰੂਪ ਵਿੱਚ ਇਸ ‘੧’ (ਇੱਕ) ਅੰਕ ਨੂੰ ‘ਏਕਾ’ ਉਚਾਰਿਆ ਜਾਂਦਾ ਹੈ, ਜਿਵੇਂ ਕਿ ਗੁਰਬਾਣੀ ਵਾਕ ਹਨ ‘‘ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ॥ (ਮ:੧/੭), ਸਭ ਏਕਾ ਜੋਤਿ, ਜਾਣੈ ਜੇ ਕੋਈ॥ (ਮ:੩/੧੨੦), ਏਕਾ ਲਿਵ, ਏਕੋ ਮਨਿ ਭਾਉ॥ (ਮ:੫/੧੮੪),ਏਕਾ ਟੇਕ, ਮੇਰੈ ਮਨਿ ਚੀਤ॥ (ਮ:੫/੧੮੭), ਏਕਾ ਮਾਟੀ, ਏਕਾ ਜੋਤਿ॥ (ਮ:੫/੧੮੮), ਏਕਾ ਸੰਗਤਿ, ਇਕਤੁ ਗ੍ਰਿਹਿ ਬਸਤੇ; ਮਿਲਿ ਬਾਤ ਨ ਕਰਤੇ ਭਾਈ॥ (ਮ:੫/੨੦੫), ਏਕਾ ਓਟ ਗਹੁ ਹਾਂ॥ (ਮ:੫/੪੧੦), ਤੀਨਿ ਭਵਨ ਮਹਿ, ਏਕਾ ਮਾਇਆ॥ (ਮ:੩/੪੨੪), ਦੀਬਾਨੁ ਏਕੋ ਕਲਮ ਏਕਾ, ਹਮਾ ਤੁਮ੍ਾ ਮੇਲੁ॥ (ਮ:੧/੪੭੩), ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ; ਸਭ, ਏਕਾ ਬਾਤ ਪੁਕਾਰੀ॥ (ਮ:੫/੪੯੫) ਸਰਬ ਦ੍ਰਿਸਟਿ ਲੋਚਨ ਅਭ ਅੰਤਰਿ; ਏਕਾ ਨਦਰਿ, ਸੁ ਤ੍ਰਿਭਵਣ ਸਾਰ॥’’ (ਮ:੧/੫੦੩) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ‘ਏਕਾ’ ਸ਼ਬਦ ਤੋਂ ਬਾਅਦ ਤਰਤੀਬਵਾਰ ‘ਮਾਈ, ਜੋਤਿ, ਲਿਵ, ਟੇਕ, ਮਾਟੀ, ਸੰਗਤਿ, ਓਟ, ਮਾਇਆ, ਕਲਮ, ਬਾਤ ਤੇ ਨਦਰਿ’ ਇਸਤ੍ਰੀ ਲਿੰਗ ਸ਼ਬਦ ਹੋਣ ਕਾਰਨ ਹੀ ਉਚਾਰਨ ‘ਇੱਕ’ ਤੋਂ ‘ਏਕਾ’ ਕਰਨਾ ਪਿਆ ਹੈ।

ਗੁਰਬਾਣੀ ਕਾਵਿ ਰੂਪ ਵਿੱਚ ਹੋਣ ਕਾਰਨ, ਕਈ ਵਾਰ ਕਾਵਿ ਤੋਲ ਨੂੰ ਬਣਾਏ ਰੱਖਣ ਲਈ ‘ਏਕਾ’ ਸ਼ਬਦ ਤੋਂ ‘ਏਕ’ ਇਸਤ੍ਰੀ ਲਿੰਗ ਵੀ ਰਹਿ ਜਾਂਦਾ ਹੈ ਜਿਵੇਂ ਕਿ ‘‘ਵਾਰਿਆ ਨ ਜਾਵਾ; ਏਕ ਵਾਰ॥ (ਮ:੧/੩), ਨਾਨਕੁ ਏਕ ਕਹੈ ਅਰਦਾਸਿ॥ (ਮ:੧/੨੫), ਨਿਮਖ ਏਕ, ਹਰਿ ਨਾਮੁ ਦੇਇ; ਮੇਰਾ ਮਨੁ ਤਨੁ ਸੀਤਲੁ ਹੋਇ॥ (ਮ:੫/੪੪), ਏਕ ਜੁ ਬਾਤ, ਅਨੂਪ ਬਨੀ ਹੈ; ਪਵਨ ਪਿਆਲਾ ਸਾਜਿਆ॥ (ਭਗਤ ਕਬੀਰ/੯੨), ਨਾਨਕੁ ਏਕ ਕਹੈ ਬੇਨੰਤੀ; ਹੋਰਿ ਸਗਲੇ ਕੂੜੁ ਕਮਾਵਹਿ॥ (ਮ:੧/੧੪੫), ਛੋਡਿ ਉਪਾਵ; ਏਕ ਟੇਕ ਰਾਖੁ॥’’ (ਮ:੫/੧੯੩) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ਵੀ ‘ਏਕ’ ਸ਼ਬਦ ਬਣਤਰ ਨਾਲ ਤਰਤੀਬਵਾਰ ‘ਵਾਰ (ਵਾਰੀ), ਅਰਦਾਸਿ, ਨਿਮਖ, ਬਾਤ, ਬੇਨਤੀ ਤੇ ਟੇਕ’ (ਇਸਤ੍ਰੀ ਲਿੰਗ) ਸ਼ਬਦ ਹੋਣ ਕਾਰਨ ਹੀ ਸ਼ਬਦ ‘ਇੱਕ’ (ਪੁਲਿੰਗ) ਤੋਂ ‘ਏਕ’ ਬਣਿਆ ਹੈ।

ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ’ਚ ‘ਏਕੁ’ (ਹਿੰਦੀ, ਪੁਲਿੰਗ) ਸ਼ਬਦ ਉਚਾਰਨ ਨਾਲ ਕਾਵਿ ਤੋਲ ਉਚਿਤ (ਦਰੁਸਤ) ਬੈਠਦਾ ਹੈ ਜਦਕਿ ‘ਇੱਕ’ ਪੰਜਾਬੀ (ਪੁਲਿੰਗ) ਉਚਾਰਨ ਕਰਕੇ ਪੜ੍ਹਨ ਨਾਲ ਕਾਵਿ ਤੋਲ ਮਰ ਜਾਂਦਾ ਹੈ, ਜਿਵੇਂ ਕਿ ‘‘ਪੰਚਾ ਕਾ ਗੁਰੁ ਏਕੁ ਧਿਆਨੁ॥ (ਮ:੧/੩), ਲਖੁ ਲਖੁ ਗੇੜਾ ਆਖੀਅਹਿ, ਏਕੁ ਨਾਮੁ ਜਗਦੀਸ॥ (ਮ:੧/੭), ਮਨ! ਏਕੁ ਨ ਚੇਤਸਿ, ਮੂੜ ਮਨਾ॥ (ਮ:੧/੧੨), ਤੇਰਾ ਏਕੁ ਨਾਮੁ, ਤਾਰੇ ਸੰਸਾਰੁ॥ (ਮ:੧/੨੪), ਸਭਨਾ ਕਾ ਦਾਤਾ ਏਕੁ ਹੈ, ਆਪੇ ਬਖਸ ਕਰੇਇ॥’’ (ਮ:੩/੩੦) ਆਦਿ। ਗੁਰਬਾਣੀ ਕਈ ਭਾਸ਼ਾਵਾਂ ਦਾ ਮਿਸ਼ਰਣ (Mixture) ਹੈ ਇਸ ਲਈ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਦੂਸਰੀਆਂ ਭਾਸ਼ਾਵਾਂ ਦੇ ਉਚਾਰਨ ਦਾ ਪ੍ਰਯੋਗ ਕਰਨਾ ਅਨਉਚਿਤ ਨਹੀਂ ਹੈ।

ਸੋ, ਗੁਰਬਾਣੀ ਦੇ ਆਰੰਭਕ ਸ਼ਬਦ ‘ੴ’ ਨਾਲ ਦਰਜ ਸੰਖਿਆਵਾਚਕ ਅੰਕ ‘੧’ ਨੂੰ ਪੰਜਾਬੀ ਦਾ ਉਚਾਰਨ ‘ਇਕ’ ਨਾ ਮੰਨ ਕੇ ਹਿੰਦੀ ਵਾਲਾ ਉਚਾਰਨ ‘ਏਕ’ ਕਰਨਾ, ਕਿਸੇ ਭੀ ਪੱਖੋਂ ਦਰੁਸਤ ਨਹੀਂ ਮੰਨਿਆ ਜਾ ਸਕਦਾ, ਜਦਕਿ ਇਸ ਆਰੰਭਕ ਸ਼ਬਦ ਦੇ ਉਚਾਰਨ ਵਿੱਚ ਕੋਈ ਕਾਵਿ ਤੋਲ ਭੀ ਪ੍ਰਭਾਵ ਨਹੀਂ ਪਾ ਰਿਹਾ ਹੈ। ਭਾਈ ਗੁਰਦਾਸ ਜੀ ਦੁਆਰਾ ਮੂਲ ਮੰਤ੍ਰ ਦੀ ਵਿਆਖਿਆ ਪ੍ਰਤੀ ਵਰਤਿਆ ਹੋਇਆ ‘ਏਕਾ’ ਉਚਾਰਨ ਵੀ ਕੇਵਲ ਕਾਵਿ ਤੋਲ ਦਾ ਹੀ ਭਾਗ ਹੈ ਜਿਵੇਂ ਕਿ ‘‘ਏਕਾ; ਏਕੰਕਾਰੁ ਲਿਖਿ ਦੇਖਾਲਿਆ। ਊੜਾ; ਓਅੰਕਾਰੁ ਪਾਸਿ ਬਹਾਲਿਆ। ਸਤਿਨਾਮੁ; ਕਰਤਾਰ, ਨਿਰਭਉ ਭਾਲਿਆ। ਨਿਰਵੈਰਹੁ ਜੈਕਾਰੁ; ਅਜੂਨਿ ਅਕਾਲਿਆ।’’ (ਵਾਰ ੩, ਪਉੜੀ ੧੫) ਇਸ ਵਾਕ ਵਿੱਚ ਭਾਈ ਸਾਹਿਬ ਜੀ ਜਿਵੇਂ ਮੂਲ ਮੰਤ੍ਰ ’ਚ ਦਰਜ ਸ਼ਬਦ ‘ਨਿਰਵੈਰੁ’ ਦਾ ਉਚਾਰਨ ‘ਨਿਰਵੈਰਹੁ’, ‘ਅਜੂਨੀ’ ਦਾ ਉਚਾਰਨ ‘ਅਜੂਨਿ’ ਅਤੇ ‘ਅਕਾਲ’ ਦਾ ਉਚਾਰਨ ‘ਅਕਾਲਿਆ’, ਕਾਵਿ ਤੋਲ ਨੂੰ ਬਣਾਏ ਰੱਖਣ ਲਈ, ਕਰ ਰਹੇ ਹਨ ਉਸ ਤਰ੍ਹਾਂ ਹੀ ਸੰਖਿਆਵਾਚਕ ਅੰਕ ‘੧’ ਨੂੰ ‘ਏਕਾ’ ਲਿਖ ਰਹੇ ਹਨ, ਜੋ ਕਿ ਕੇਵਲ ਕਾਵਿ ਤੋਲ ਤੱਕ ਹੀ ਸੀਮਤ ਹੈ, ਨਾ ਕਿ ਇਸ ਤੋਂ ਸੇਧ ਲੈ ਕਿ ‘੧’ ਨੂੰ ‘ਏਕਾ’ ਪੜ੍ਹਨਾ ਹੈ ਕਿਉਂਕਿ ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ‘ਏਕਾ’ ਇਸਤ੍ਰੀ ਲਿੰਗ ਸ਼ਬਦ ਹੈ।

‘ੴ’ ਸ਼ਬਦ ਦੀ ਵਰਣ (ਅੱਖਰ) ਵੰਡ ‘੧+ੳ+ ੋ+ (ਕਾਰ)’ ਬਣਦੀ ਹੈ, ਜਿਸ ਵਿੱਚੋਂ ਸੰਖਿਆਵਾਚਕ ਅੰਕ ‘੧’ ਨੂੰ ਵੀਚਾਰਨ ਤੋਂ ਉਪਰੰਤ ਦੂਸਰਾ ‘ੳ+ ੋ ’ ਭਾਵ ‘ਓ’ ‘ਸਵਰ’ ਅੱਖਰ ਰਹਿ ਜਾਂਦਾ ਹੈ। ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ‘ਸਵਰ’ ਅੱਖਰ ਕਿਸੇ ਵਿਅੰਜਨ ਅੱਖਰ ਨਾਲ ਸੰਧੀ ਕਰਦਿਆਂ ਆਪਣਾ ‘ਸਵਰ’ ਅੱਖਰ ਅਲੋਪ ਕਰਕੇ ਆਪਣੀ ‘ਲਗ’ ਨੂੰ ਵਿਅੰਜਨ ਅੱਖਰ ਵਿੱਚ ਸੁਮੇਲ ਕਰ ਲੈਂਦਾ ਹੈ। ਪਰ ਜਦ ਕੋਈ ਵੀ ‘ਸਵਰ’ ਅੱਖਰ ਕਿਸੇ ਸ਼ਬਦ ਦੇ ਅਗੇਤਰ ਲਗਾਉਣਾ ਹੋਵੇ ਤਾਂ ਉਹ (‘ਸਵਰ’ ਅੱਖਰ) ਆਪਣੀ ‘ਲਗ’ ਸਮੇਤ ਹੀ ਆਪਣੀ ਬਣਤਰ ਨੂੰ ਬਣਾਈ ਰੱਖਦਾ ਹੈ। ਜਿਵੇਂ ਕਿ ‘ਇਸਨਾਨ, ਉਸਤਤੀ, ਉਤਪਤੀ, ਆਦਿ, ਅਸਨਾਈ’ ਆਦਿ।

‘ੴ’ ਸ਼ਬਦ ਵਿੱਚੋਂ ‘ਓ’ ਅੱਖਰ ਦੇ ਅਗੇਤਰ ਸੰਖਿਆਵਾਚਕ ਅੰਕ ‘੧’ ਹੈ, ਇਸ ਲਈ ‘ਓ’ ‘ਸਵਰ’ ਅੱਖਰ ਦਾ ਹੋੜਾ (ਭਾਵ ਦੀਰਘ ਲਗ), ਭਾਸ਼ਾਈ ਨਿਯਮਾਂ ਅਨੁਸਾਰ ਉਸ ਤੋਂ ਪਹਿਲੇ ਕਿਸੇ ਸੰਖਿਆਵਾਚਕ ਅੰਕ ‘੧’ (ਕੇਵਲ ‘ਇਕ’ ਦੀ ਅਦ੍ਰਿਸ਼ ਧੁਨੀ ਕਿਉਂਕਿ ਪ੍ਰਗਟ ਰੂਪ ਵਿੱਚ ਕੋਈ ਸ਼ਬਦ ਹੀ ਨਹੀਂ ਹੈ।) ਦੇ ਉਚਾਰਨ ‘ਇਕ ਜਾਂ ਏਕ’ ਉੱਤੇ ਨਹੀਂ ਲੱਗ ਸਕਦਾ। ਇਸ ਲਈ ‘ੴ’ ਸ਼ਬਦ ਦੀ ਉਚਾਰਨ ਧੁਨੀ ਵਿੱਚ, ‘ਓ’ (ਭਾਵ ੳ + ੋ ) ਉਚਾਰਨ ਧੁਨੀ ਜ਼ਰੂਰ ਰਹੇਗੀ।

‘ੴ’ ਸ਼ਬਦ ਦਾ ਤੀਸਰਾ ਅਤੇ ਅੰਤਿਮ ਹਿੱਸਾ ‘ਕਾਰ’ ਹੈ, ਜੋ ਕਿ ਸੰਸਕ੍ਰਿਤ ਭਾਸ਼ਾ ਵਿੱਚ ਕਿਸੇ ਸ਼ਬਦ ਦੇ ਅਖ਼ੀਰ ਵਿੱਚ ਹੀ ਲਗਦਾ ਹੈ, ਜਿਵੇਂ ਕਿ ‘ਧੁਨਿਕਾਰ, ਜੈ ਜੈਕਾਰ, ਨਿਰਤਿਕਾਰ, ਝਨਤਕਾਰ, ਝੁਨੰਤਕਾਰ, ਨੰਨਾਕਾਰ, ਏਕੰਕਾਰ’ ਆਦਿ। ਇਨ੍ਹਾਂ ਸ਼ਬਦਾਂ ਦੀ ਬਣਤਰ ਤੋਂ ਭਲੀਭਾਂਤ ਸਮਝ ਆ ਜਾਂਦੀ ਹੈ ਕਿ ਇਹ ਪਿਛੇਤਰ ‘ਕਾਰ’, ਕੇਵਲ ਪਹਿਲੇ ਸ਼ਬਦਿਕ ਅਰਥਾਂ ਨੂੰ ਨਿਰੰਤਰ ਵਰਤ ਰਹੀ ਕ੍ਰਿਆ ਵਿੱਚ ਤਬਦੀਲ ਕਰਦਾ ਹੈ ਜਿਵੇਂ ਕਿ ‘‘ਪੰਚ ਸਬਦ ‘ਧੁਨਿਕਾਰ’ ਧੁਨਿ; ਤਹ, ਬਾਜੈ ਸਬਦੁ ਨੀਸਾਣੁ॥’’ (ਮ:੧/੧੨੯੧) ਭਾਵ ਰੱਬੀ ਮਿਲਾਪ ਵਾਲੀ ਅਵਸਥਾ ’ਚ ਪਹੁੰਚਿਆਂ ਪੰਜ ਅਨੰਦਮਈ ਸੰਗੀਤ (ਤਾਰ, ਧਾਤ, ਘੜਾ, ਚੰਮ ਤੇ ਫੂਕ ਨਾਲ ਵੱਜਣ ਵਾਲਾ ਸਾਜ਼) ਨਿਰੰਤਰ ਵੱਜਦੇ ਰਹਿੰਦੇ ਹਨ।, ‘‘ਗੰਧ੍ਰਬ ਕੋਟਿ, ਕਰਹਿ ਜੈਕਾਰ॥’’ (ਭਗਤ ਕਬੀਰ/੧੧੬੩) ਭਾਵ (ਪ੍ਰਭੂ ਦਰ ’ਤੇ) ਕ੍ਰੋੜਾਂ ਦੇਵਤਿਆਂ ਦੇ ਰਾਗੀ ਨਿਰੰਤਰ ਜੈ-ਜੈ ਕਾਰ ਕਰਦੇ ਹਨ।), ‘‘ਮੇਘ ਸਮੈ, ਮੋਰ ਨਿਰਤਿਕਾਰ॥’’ (ਮ:੫/੧੧੮੦) ਭਾਵ ਬਦਲਾਂ ਦੌਰਾਨ ਮੋਰ ਨਿਰੰਤਰ ਪੈਲਾਂ ਪਾਉਂਦੇ ਰਹਿੰਦੇ ਹਨ, ਨਾਚ ਕਰਦੇ ਰਹਿੰਦੇ ਹਨ।, ‘‘ਬੰਧਨ ਤੇ, ਹੋਈ ਛੁਟਕਾਰ॥’’ (ਮ:੫/੯੧੫) ਭਾਵ (ਰੱਬੀ ਮਿਹਰ ਨਾਲ) ਮਾਇਆ ਬੰਧਨਾਂ ਤੋਂ ਨਿਰੰਤਰ (ਸਦਾ ਲਈ) ਮੁਕਤੀ ਮਿਲ ਜਾਂਦੀ ਹੈ, ਆਦਿ। ਇਨ੍ਹਾਂ ਤਮਾਮ ਪੰਕਤੀਆਂ ’ਚ ‘ਕਾਰ’ ਸ਼ਬਦ ਨਾਲ ਅਗੇਤਰ ਜੁੜਤ ਸ਼ਬਦ ‘ਧੁਨਿ, ਜੈ, ਨਿਰਤਿ, ਛੁਟ’ ਆਦਿ ਦੇ ਸ਼ਬਦਿਕ ਅਰਥਾਂ ਨੂੰ ਨਿਰੰਤਰ (ਇਕ-ਰਸ, ਸਦਾ ਲਈ) ਅਰਥ-ਭਾਵ ਵਿੱਚ ਤਬਦੀਲ ਕਰਨ ਲਈ ਹੀ ਇਨ੍ਹਾਂ ਦੇ ਪਿਛੇਤਰ ‘ਕਾਰ’ ਸ਼ਬਦ ਲੱਗਿਆ ਹੈ।

‘ੴ’ ਸ਼ਬਦ ਦੇ ਪਿਛੇਤਰ ਭੀ (ਕਾਰ) ਲੱਗਣ ਨਾਲ, ਜੋ ਸ਼ਬਦਿਕ ਅਰਥ ‘੧+ਓ’ ਦੇ ਬਣਦੇ ਹਨ, ਉਨ੍ਹਾਂ ਨੂੰ ਇਕ ਰਸ ਵਿਆਪਕ (ਨਿਰੰਤਰ) ਵਿੱਚ ਤਬਦੀਲ, ਇਹ ‘ਕਾਰ’ ਹੀ ਕਰਦੀ ਹੈ। ਤਮਾਮ ਪੁਰਾਤਨ ਹੱਥ ਲਿੱਖਤ ਬੀੜਾਂ ਅਤੇ ਅਜੋਕੀਆਂ ਛਾਪੇਖ਼ਾਨੇ (ਪ੍ਰੈਸ) ਰਾਹੀਂ ਛਾਪੀਆਂ ਜਾ ਰਹੀਆਂ ਬੀੜਾਂ ਵਿੱਚ ‘ੴ’ ਸ਼ਬਦ 568 ਵਾਰ ਦਰਜ ਹੈ ਅਤੇ ਕਿਸੇ ਇੱਕ ਜਗ੍ਹਾ ਵੀ ਇਹ ਪਿਛੇਤਰ ‘ਕਾਰ’ ਦਾ ਚਿੰਨ੍ਹ ਅਲੋਪ ਨਹੀਂ ਹੈ, ਇਸ ਲਈ ਇਸ ਨੂੰ ‘ੴ’ ਦੇ ਉਚਾਰਨ ਅਤੇ ਸ਼ਬਦਿਕ ਅਰਥਾਂ ਵਿੱਚੋਂ ਅਲੋਪ (Extinct) ਨਹੀਂ ਕੀਤਾ ਜਾ ਸਕਦਾ।

ਜੋ ਵਿਅਕਤੀ ਸਿੱਖੀ ਸਵਰੂਪ ਵਿੱਚ ‘ੴ’ ਸ਼ਬਦ ਦੀ ਅਖੀਰਲੀ (ਕਾਰ) ਨੂੰ ਨਜ਼ਰ ਅੰਦਾਜ਼ ਕਰਦਿਆਂ ਤੇ ਉਚਾਰਨ ‘ਏਕੋ’ ਕਰਕੇ, ਬ੍ਰਾਹਮਣਾਂ ਦੇ ‘ਬ੍ਰਹਮਾ, ਵਿਸ਼ਨੂ ਤੇ ਮਹੇਸ਼ (ਸ਼ਿਵ)’ ਵਾਲੀ ਤਿਕੜੀ ਤੋਂ ਅਲੱਗ ਅਰਥ ਕੱਢਣ ਦਾ ਯਤਨ ਕਰ ਰਹੇ ਹਨ ਉਨ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਇਸ ‘ੴ’ ਸ਼ਬਦ ਦਾ ‘ਏਕੋ’ ਉਚਾਰਨ ਸਭ ਤੋਂ ਪਹਿਲਾਂ ਅੰਗਰੇਜ਼ਾਂ ਵੱਲੋਂ ਥਾਪੇ ਦੇਹਧਾਰੀ ਗੁਰੂ ਰਾਧਾ ਸੁਆਮੀਆਂ ਨੇ ਲਗਭਗ 100 ਸਾਲ ਪਹਿਲਾਂ ਤਦ ਕੀਤਾ ਤੇ ਪ੍ਰਚਾਰਿਆ ਸੀ, ਜਦ ਬ੍ਰਾਹਮਣਾਂ ਦੇ ਇਸ਼ਾਰੇ ’ਤੇ ਹੀ ਅੰਗਰੇਜ਼ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੀ ਨਕਲ ਕਰਕੇ, ਉਸ ਦੇ ਸਮਾਨੰਤਰ (ਅੰਮ੍ਰਿਤਸਰ ਵਿੱਚ ਹੀ) ਦੁਰਗਿਆਣਾ ਮੰਦਿਰ (ਦੁਰਗਾ ਦੇਵੀ ਦਾ ਘਰ) ਬਣਵਾਇਆ ਸੀ। ਇਨ੍ਹਾਂ ਦੇਵੋਂ ਘਟਨਾਵਾਂ ਵਿਚਕਾਰ ਕੇਵਲ 5 ਸਾਲ ਦਾ ਭੀ ਅੰਤਰ ਨਹੀਂ ਹੈ। ਜਿਸ ਕਾਰਨ ਇਸ ਦੀ ਪਿਛੋਕੜ ਭਾਵਨਾ ਸਮਝਣੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭਕ ਸ਼ਬਦ ‘ੴ’ ਦਾ ਸ਼ਬਦਿਕ ਅਰਥ ਬ੍ਰਾਹਮਣਾਂ ਦੇ ਇਨ੍ਹਾਂ ਤਿੰਨੇ ਦੇਵਤਿਆਂ ਦੀ ਹੋਂਦ ਨੂੰ ਹੀ ਇਹ ਕਹਿ ਕੇ ਖ਼ਤਮ ਕਰ ਰਿਹਾ ਹੈ ਕਿ ‘ਕੁਦਰਤ ਨੂੰ ਬਣਾਉਣ ਵਾਲਾ, ਰਿਜ਼ਕ ਦੇਣ ਵਾਲਾ ਤੇ ਨਾਸ਼ ਕਰਨ ਵਾਲਾ’ (ਬ੍ਰਹਮਾ, ਵਿਸ਼ਨੂ ਤੇ ਸ਼ਿਵ ਨਹੀਂ ਬਲਕਿ) ਕੇਵਲ ਇੱਕ ਹੀ ਹੈ ਜੋ ਕਣ=ਕਣ ਵਿੱਚ ਨਿਰੰਤਰ ਭਾਵ ਵਿਆਪਕ ਹੈ।

ਅੰਤ ਵਿੱਚ ‘ੴ’ ਸ਼ਬਦ ਦੇ ਉਪਰੋਕਤ ਤਿੰਨੇ (ਇਕ ਓਅੰਕਾਰ, ਏਕਾ ਏਕੰਕਾਰ ਤੇ ਏਕੋ) ਪ੍ਰਚਾਰੇ ਜਾ ਰਹੇ ਉਚਾਰਨਾਂ ਨੂੰ ਸੰਖੇਪ ਵਿੱਚ ਇਉਂ ਪੇਸ਼ ਕੀਤਾ ਜਾ ਰਿਹਾ ਹੈ:

(1). ‘ਇਕ ਓਅੰਕਾਰ’- ਇਸ ਜੁੜਤ ਸ਼ਬਦ ਉਚਾਰਨ ਵਿੱਚੋਂ ‘ਓਅੰਕਾਰ’ ਸ਼ਬਦ ਨਿਰਾਕਾਰ (ਰੱਬ) ਦੇ ਪ੍ਰਥਾਏ ਗੁਰਬਾਣੀ ਵਿੱਚ ਭਗਤ ਕਬੀਰ ਜੀ ਸਮੇਤ ਤਮਾਮ ਗੁਰੂ ਸਾਹਿਬਾਨਾਂ ਨੇ ਇਉਂ ਦਰਜ ਕੀਤਾ ਹੈ ‘‘ਓਅੰਕਾਰ, ਆਦਿ ਮੈ ਜਾਨਾ॥ ਗਉੜੀ ਬਾਵਨ ਅਖਰੀ (ਭਗਤ ਕਬੀਰ/੩੪੦), ਓਅੰਕਾਰਿ, ਬ੍ਰਹਮਾ ਉਤਪਤਿ॥ ਰਾਮਕਲੀ ਓਅੰਕਾਰ (ਮ:੧/੯੨੯), ਓਅੰਕਾਰਿ, ਸਭ ਸ੍ਰਿਸਟਿ ਉਪਾਈ॥ ਮਾਰੂ ਸੋਲਹੇ (ਮ:੩/੧੦੬੧), ਓਅੰਕਾਰਿ, ਏਕੋ ਰਵਿ ਰਹਿਆ, ਸਭੁ; ਏਕਸ ਮਾਹਿ ਸਮਾਵੈਗੋ॥ ਕਾਨੜਾ (ਮ:੪/੧੩੧੦), ਓਅੰਕਾਰਿ, ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥’’ ਮਾਰੂ (ਮ:੫/੧੦੦੩) ਭਾਈ ਗੁਰਦਾਸ ਜੀ ਵੀ ਆਪਣੀ ਰਚਨਾ ਵਿੱਚ ਇਉਂ ਦਰਜ ਕਰ ਰਹੇ ਹਨ ‘‘ਊੜਾ; ਓਅੰਕਾਰੁ ਪਾਸਿ ਬਹਾਲਿਆ।’’ (ਵਾਰ ੩/ਪਉੜੀ ੧੫)

(2). ਏਕਾ ਏਕੰਕਾਰ- ਇਹ ਦੋਵੇਂ ਜੁੜਤ ਸ਼ਬਦ ਬੇਸ਼ੱਕ ਅਲੱਗ-ਅਲੱਗ ਰੂਪ ’ਚ ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਜੁੜਤ ‘‘ਏਕਾ; ਏਕੰਕਾਰੁ ਲਿਖਿ ਦੇਖਾਲਿਆ।’’ ਦਰਜ ਮਿਲਦੇ ਹਨ ਪਰ ਇਸ ਉਚਾਰਨ ਨਾਲ ਵਰਣ ਵੰਡ ਇਉਂ ਬਣਦੀ ਹੈ ‘ਏ+ਕ+ਅ+ਕ+ਆ+ਰ+ਅ’, ਜਿਸ ਵਿੱਚ, ‘ੴ’ ਸ਼ਬਦ ਵਿੱਚੋਂ ‘ਓ’ ਸਵਰ ਅੱਖਰ ਅਲੋਪ ਹੈ ਭਾਵ ਨਹੀਂ ਆ ਸਕਿਆ।

(3). ਏਕੋ- ਇਹ ਸ਼ਬਦ ਉਚਾਰਨ, ‘ੴ’ ਸ਼ਬਦ ਵਿੱਚ ਦਰਜ ਸੰਖਿਆਵਾਚਕ ‘੧’ ਨੂੰ ਪੰਜਾਬੀ (ਗੁਰਮੁਖੀ) ਭਾਸ਼ਾ ਦਾ ਨਾ ਮੰਨ ਕੇ ਹਿੰਦੀ ਭਾਸ਼ਾ ਦਾ ਮੰਨਿਆ ਗਿਆ ਹੈ (ਉਹੀ ਹਿੰਦੀ ਭਾਸ਼ਾ, ਜਿਨ੍ਹਾਂ ਦੁਆਰਾ ਮੰਨੇ ਜਾਂਦੇ ਦੇਵਤਿਆਂ ਦੇ ਨਾਵਾਂ ਤੋਂ ਸਾਨੂੰ ਨਫ਼ਰਤ ਵੀ ਹੈ?), ‘ੴ’ ਸ਼ਬਦ ਦੀ ਅਖੀਰਲੀ ‘ਕਾਰ’ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ ਹੈ ਅਤੇ ‘ਓ’ ਸਵਰ ਅੱਖਰ ਨੂੰ ਗ਼ੈਰ ਭਾਸ਼ਾਈ ਨਿਯਮਾਂ ਅਨੁਸਾਰ ‘ਹੋੜੇ’ ਵਿੱਚ ਤਬਦੀਲ ਕਰਕੇ ਸੰਖਿਆਵਾਚਕ ਅੰਕ ‘੧’ (‘ਏਕ’ ਹਿੰਦੀ ਭਾਸ਼ਾ) ਉੱਤੇ ਲਗਾਇਆ ਗਿਆ ਹੈ। ਇਹੀ ਉਚਾਰਨ ਬ੍ਰਾਹਮਣਾਂ ਦੇ ਦਬਾਅ ਹੇਠ ਅੰਗਰੇਜ਼ਾਂ ਨੇ ਦੇਹਧਾਰੀ ਗੁਰੂ ਰਾਧਾ ਸੁਆਮੀ ਦੁਆਰਾ 100 ਸਾਲ ਪਹਿਲਾਂ ਉਚਾਰਨ ਕਰਵਾਇਆ ਗਿਆ ਸੀ, ਅਜਿਹੇ ਹੀ ਅਹਿਸਾਨਾਂ (ਉਪਕਾਰਾਂ) ਦੇ ਬਦਲੇ ਬ੍ਰਾਹਮਣਾਂ ਨੇ ਭਾਰਤ ਦੀ ਆਜ਼ਾਦੀ ਸਮੇਂ ਭੀ ਅੰਗਰੇਜ਼ਾਂ ਦਾ ਸਾਥ ਹੀ ਦਿੱਤਾ ਸੀ।

ਗੁਰਮਤ ਸਿਧਾਂਤ ਦੀ ਬੁਨਿਆਦ ‘ੴ’ ਨੂੰ ਖ਼ਤਮ ਕਰਨ ਦੀ ਸਾਜ਼ਸ਼

0

ਗੁਰਮਤ ਸਿਧਾਂਤ ਦੀ ਬੁਨਿਆਦ ‘ੴ’ ਨੂੰ ਖ਼ਤਮ ਕਰਨ ਦੀ ਸਾਜ਼ਸ਼

ਗਿਆਨੀ ਅਵਤਾਰ ਸਿੰਘ

ਗੁਰਬਾਣੀ ਦੇ ਪ੍ਰਚੱਲਤ ਅਤੇ ਨਵੀਨਤਮ ਸ਼ਬਦ ਅਰਥ (ਭਾਵ) ’ਚ ਬੁਨਿਆਦੀ ਅੰਤਰ ਨੂੰ ਸਮਝਣ ਦੀ ਜ਼ਰੂਰਤ

ਗੁਰੂ ਨਾਨਕ ਸਾਹਿਬ ਜੀ ਨੇ ਸਮਾਜਕ ਕੁਰੀਤੀਆਂ ’ਚ ‘ਨਿਰਮਲ ਪੰਥ’ ਦੀ ਆਰੰਭਤਾ; ੴ ਦੀ ਵਿਚਾਰਧਾਰਾ ਨਾਲ ਕੀਤੀ। ਜਦ ’ਤੋਂ ਇਹ ਵਿਲੱਖਣ ਤੇ ਨਿਰਾਲੀ ਆਰੰਭਤਾ ‘ੴ’ ਨਾਲ ਆਰੰਭ ਹੋਈ ਤਦ ’ਤੋਂ ਹੀ ਇਸ ਦੀ ਸਵਤੰਤਰ ਹੋਂਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਹੁੰਦੀ ਰਹੀ ਹੈ। ਕੋਈ ਇਸ ਨੂੰ ਵੇਦਾਂ ਦਾ ਸੁਧਰਿਆ ਹੋਇਆ ਰੂਪ ਦੱਸ ਰਿਹਾ ਹੈ ਤੇ ਕੋਈ ਇਸ ਨੂੰ ਵੇਦਾਂਤ ਦਾ। ਕੋਈ ਇਸ ਨੂੰ ਨਵੀਨ ਢੰਗ ਨਾਲ ਵੀਚਾਰਦਾ ‘ਏਕੋ ੋ ੋ‘‘’ ਉਚਾਰਨ ਕਰਵਾਉਣ ਵੱਲ ਪ੍ਰੇਰ ਰਿਹਾ ਹੈ ਤੇ ਕੋਈ ਇਸ ਨੂੰ ਮੌਜੂਦਾ ਭਾਸ਼ਾ ਵਿਗਿਆਨ ਦੇ ਆਧਾਰ ਤੇ ‘ਏਕੋ’ ਦੱਸ ਰਿਹਾ ਹੈ। (ਯਾਦ ਰਹੇ, ਕਿ ਉਲਟੇ ਕੌਮੇ ਚਿੰਨ੍ਹ ਦੀ ਵਰਤੋਂ ‘ਓ’ ਅੱਖਰ ਦੀ ਅਨੰਤ ਆਵਾਜ਼ ਲਈ ਵਰਤਦੇ ਹਨ।) ਗੁਰੂ ਸਮੇਂ ਦੇ ਹਜ਼ੂਰੀ ਵਿਦਵਾਨਾਂ ਲਿਖਾਰੀਆਂ ਨੂੰ ਛੱਡ ਕੇ ਹਰ ਕੋਈ ਆਪਣੀ ਵਿਦਵਤਾ ਦੇ ਆਧਾਰ ’ਤੇ ਇਸ ਦੀ ਵਿਆਖਿਆ ਕਰਦਾ ਹੈ। ਪੁਰਾਤਨ ਖ਼ਿਆਲ ਦੇ ਵਿਦਵਾਨਾਂ ਨੇ ਪੁਰਾਤਨ ਢੰਗ ਨਾਲ ਇਸ ਦੀ ਸਵਤੰਤਰ ਹੋਂਦ ਨੂੰ ਸਵੀਕਾਰਿਆ ਸੀ ਤੇ ਨਵੀਨ ਵਿਦਵਾਨਾਂ ਨੇ ਇਸ ਨੂੰ ਨਵੀਨ ਵਿਦਿਆ ਦੇ ਨਾਮ ਦੇ ਆਧਾਰ ’ਤੇ ਵੀਚਾਰਿਆ। ਇਸ ਲੇਖ ਰਾਹੀਂ ‘ੴ’ ਦੇ ਨਵੀਨ ਢੰਗ ਨਾਲ ਕੀਤੇ ਜਾ ਰਹੇ ਪਾਠ ‘ਏਕੋ’ ਨੂੰ ਵੀਚਾਰਿਆ ਜਾਵੇਗਾ।

ਪੰਜਾਬ ਵਿੱਚ ਸੰਤਵਾਦ ਤੇ ਸਾਧਵਾਦ ਦਾ ਆਰੰਭ; ਅੰਗ੍ਰੇਜ਼ਾਂ ਦੁਆਰਾ ਰਾਜ ਸਥਾਪਤ ਕਰਨ ’ਤੋਂ ਬਾਅਦ ਹੋਇਆ ਇਸ ਸੰਤਵਾਦ ਤੇ ਸਾਧਵਾਦ ਨੂੰ ਅੰਗ੍ਰੇਜ਼ੀ ਹਕੂਮਤ ਦੀ ਪੂਰੀ ਸ਼ਹਿ ਸੀ। ਸੰਤਵਾਦ ਪੈਦਾ ਕਰਨ ਦਾ ਮੁੱਖ ਨਿਸ਼ਾਨਾ ਪੰਜਾਬ ਦੇ ਸਿੱਖਾਂ ਨੂੰ ‘ਸ਼ਬਦ’ ਗੁਰੂ ਦੀ ਵੀਚਾਰਧਾਰਾ ਨਾਲੋਂ ਤੋੜ ਕੇ ਸਰੀਰਕ (ਗੁਰੂ) ਪੂਜਾ ਨਾਲ ਜੋੜਨਾ ਸੀ। ਸੰਤਵਾਦ ਤੇ ਸਾਧਵਾਦ ਦੀ ਲੜੀ ਦੇ ਸੰਤਾਂ ਤੇ ਸਾਧਾਂ ਨੇ ਆਪਣੇ ਸਥਾਨਾਂ ਨੂੰ ਡੇਰੇ ਦੱਸਿਆ। ਇਹਨਾਂ ਡੇਰੇਵਾਲੇ ਸੰਤਾਂ ਤੇ ਸਾਧਾਂ ਵਿੱਚੋਂ ਹੀ ਇੱਕ ਡੇਰਾ ਹੈ ‘ਰਾਧਾਸਵਾਮੀ ਸਤਸੰਗ ਬਿਆਸ’। ਇਸ ਡੇਰੇ ਦੇ ਵਿਦਵਾਨਾਂ ਨੇ ਸਭ ’ਤੋਂ ਪਹਿਲਾ ੴ ਦਾ ਪਾਠ ‘ਏਕੋ’ ਕਰ ਦਿੱਤਾ ਕਿਉਂਕਿ ਇਸ ’ਤੋਂ ਪਹਿਲਾਂ ਇਤਿਹਾਸ ਵਿੱਚ ‘ਏਕੋ’ਪਾਠ ਦੀ ਇਹ ਵੀਚਾਰ ਕਿਸੇ ਵੀ ਵਿਦਵਾਨ ਨੇ ਨਹੀਂ ਦੱਸੀ ਸੀ। ਡੇਰੇ ਦੇ ਸਾਧ ਵੈਦਿਕ ਮਤ ਦੇ ਚੰਗੇ ਗਿਆਤਾ ਸਨ। ਰਾਧਾ ਸੁਆਮੀਆਂ ਨੇ ਇਹ ਪਾਠ ਕੋਈ ਭਾਸ਼ਾ ਵਿਗਿਆਨ ਦੇ ਆਧਾਰ ’ਤੇ ਨਹੀਂ ਕੀਤਾ ਸੀ ਸਗੋਂ ਵੇਦਾਂਤ (ਉਪਨਿਸ਼ਦਾਂ) ਦੇ ਮੰਤ੍ਰ ‘ਏਕੋ ਬ੍ਰਹਮ ਦੁਤੀਆ ਨਾਸਿਤੀ’ ਨੂੰ ਮੁੱਖ ਰੱਖ ਕੇ ਕੀਤਾ ਸੀ। ਰਾਧਾ ਸੁਆਮੀਆਂ ਵੱਲੋਂੴ ਦਾ ਪਾਠ ‘ਏਕੋ’ ਦੇ ਕੇ ਇਹ ਸਿਧ ਕੀਤਾ ਗਿਆ ਕਿ ਗੁਰੂ ਨਾਨਕ ਜੀ ਨੇ ੴ ਦਾ ਸੰਕਲਪੀ ਚਿੰਨ੍ਹ ਸਵਤੰਤਰ ਅਨੁਭਵ ਨਹੀਂ ਲਿਆ ਸਗੋਂ ਵੇਦਾਂਤ ਦੇ ਮੰਤ੍ਰ ‘ਏਕੋ ਬ੍ਰਹਮ ਦੁਤੀਆ ਨਾਸਿਤੀ’ ਦੇ ‘ਏਕੋ’ ਦਾ ਪੰਜਾਬੀ ਰੂਪਾਂਤਰ ‘੧ਓ’ ਲਿਆ ਸੀ ਜਿਸ ਵਿੱਚ ਹਿੰਦੀ ਦੇ ‘ਏਕ’ ’ਤੋਂ ਗੁਰੂ ਨਾਨਕ ਨੇ ਪੰਜਾਬੀ ਦਾ ‘੧’ ਤੇ ਹਿੰਦੀ ਦੀ ਮਾਤ੍ਰਾ ’ਤੋਂ ਪੰਜਾਬੀ ਦਾ ਸਵਰ ‘ਓ’ ਲਿਆ। ਯਾਦ ਰਹੇ, ਕਿ ਡੇਰੇ ਦੇ ਪ੍ਰਚਾਰਕਾਂ ਤੇ ਵਿਦਵਾਨਾਂ ਨੇ ਵੇਦਾਂਤ ਦੇ ਇਸ ‘ਏਕੋ’ ਪਾਠ ਵਾਲੇ ਵੀਚਾਰ ਨੂੰ ਵਿਚਾਰਦੇ ਹੋਏ, ‘ੴ’ ਦਾ ਰੂਪ‘੧ਓ’ ਬਣਾ ਦਿੱਤਾ ਇਸ ਕਾਰਨ ਉਨ੍ਹਾਂ ਨੇ ੴ ਦੀ ਵੀਚਾਰ ਨਾ ਕਰਕੇ ‘੧ਓ’ ਦੀ ਵੀਚਾਰ ਕੀਤੀ ਅਤੇ ‘ਓ’ ਅੱਖਰ ਦੀ ਉਪਰਲੀ ਲਕੀਰ ਹੀ ਖ਼ਤਮ ਕਰਕੇ ਇਸ ਦਾ ਉਚਾਰਣ ‘ਏਕੋ’ ਕਰ ਦਿੱਤਾ। ਜਿਸ ਬਾਰੇ ਵਿਸਥਾਰ ’ਚ ਡੇਰੇ ਦੇ ਵਿਦਵਾਨ ਡਾ: ਟੀ. ਆਰ.ਸ਼ਿੰਗਾਰੀ ‘ਜਪੁ’ ਦੇ ਹਿੰਦੀ ਸਟੀਕ ਵਿੱਚ ਇਸ ਤਰ੍ਹਾਂ ਲਿਖ ਰਹੇ ਹਨ: ‘੧ਓ’ਗਣਿਤ ਦੇ ‘੧’ (ਇੱਕ) ਅਤੇ ਗੁਰਮੁਖੀ ਵਰਣਮਾਲਾ ਦੇ ਪਹਿਲੇ ਅੱਖਰ ‘ਓ’ (ਊੜਾ) ਦੇ ਮੇਲ ’ਤੋਂ ਬਣਿਆ ਹੈ। ‘੧’ ਦਾ ਉਚਾਰਣ ‘ਏਕ’ ਜਾਂ ‘ਇਕ’ ਕਰਕੇ ਕੀਤਾ ਜਾਂਦਾ ਹੈ। ‘ਓ’-ਊੜਾ ਖੁੱਲਾ ਤੇ ਬਿੰਦੀ ’ਤੋਂ ਬਿਨਾ ਹੈ ਇਸ ਲਈ ਇਸ ਦਾ ਉਚਾਰਣ ‘੧ਓ’ (ਏਕੋ ਜਾਂ ਇੱਕੋ) ਹੈ। ਲੋਕ ਆਪਣੀ ਰੁਚੀ ਅਤੇ ਧਾਰਨਾ ਅਨੁਸਾਰ ‘੧ਓ’ ਦਾ ਉਚਾਰਨ ‘ਇਕ ਓਂ’, ‘ਇਕ ਓਮ’, ‘ਇੱਕ ਓਅੰਕਾਰ’ ਜਾਂ ‘ਓਅੰਕਾਰ’ ਦੇ ਰੂਪ ’ਚ ਕਰਦੇ ਹਨ। ਬਾਣੀ ਵਿੱਚ ਪ੍ਰਮਾਤਮਾ ਦੇ ਲਈ ‘ਇਕ ਓਅੰਕਾਰ’ ਅਤੇ ‘ਏਕੰਕਾਰ’ ਪਦ ਵੀ ਇਸਤੇਮਾਲ ਕੀਤਾ ਗਿਆ ਹੈ। ‘ਓਅੰਕਾਰ’ ਪਦ ਪ੍ਰਮਾਤਮਾ ਦੇ ਰਚੇਤਾ ਦੇ ਰੂਪ ’ਚ ਪ੍ਰਗਟ ਹੋਣ ਦਾ ਸੂਚਕ ਹੈ। ‘੧ਓ’ ਰਚਨਾ ’ਤੋਂ ਪਹਿਲਾਂ ਦੀ ਪੂਰਣ ਅਦਵੈਤ ਦੀ ਅਵਸਥਾ ਨੂੰ ਪ੍ਰਗਟ ਕਰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ: ‘‘ਅਸਤਿ ਏਕੁ ਦਿਗਰਿ ਕੁਈ॥ ਏਕ ਤੁਈ ਏਕ ਤੁਈ॥’’ (ਮ:੧,੧੪੩) ਭਾਵ ਉਤਪਤੀ, ਪਾਲਣਾ ਤੇ ਵਿਨਾਸ਼ ਜੋ ਕੁਛ ਹੈ ਇਕ ’ਤੋਂ ਹੀ ਹੈ। ਅਨੇਕਤਾ ਦਾ ਮੂਲ ਹੀ ਇੱਕ ਹੈ ਜਾਂ ਅਨੇਕਤਾ; ਇੱਕ ਦਾ ਖੇਲ ਹੈ, ਉਹ ਜਦੋਂ ਚਾਹੇ ਇਸ ਖੇਲ ਨੂੰ ਆਪਣੇ ਵਿੱਚ ਸਮਾ ਕੇ ਅਨੇਕ ’ਤੋਂ ਇੱਕ ਹੋ ਸਕਦਾ ਹੈ ‘ਖੇਲੁ ਸੰਕੋਚੈ ਤਉ ਨਾਨਕ ਏਕੈ॥’’ (ਮ: ੫,੨੯੨) (ਡਾ: ਟੀ. ਆਰ.ਸ਼ਿਗਾਰੀ)

ਵੀਚਾਰ: ਡਾ: ਟੀ. ਆਰ. ਸ਼ਿੰਗਾਰੀ ਗੁਰਬਾਣੀ ਦੀ ਲਿਖਤ ਅਨੁਸਾਰ ੴ ਦਾ ਸੰਪੂਰਣ ਰੂਪ ਨਾ ਵੀਚਾਰ ਕੇ ਕੇਵਲ ‘੧’ ਤੇ ‘ਓ’ ਦਾ ਸੁਮੇਲ ਹੀ ‘ਏਕੋ’ ਦੇ ਪਾਠ ਦੇ ਰੂਪ ’ਚ ਵੇਖ ਰਹੇ ਹਨ (ਭਾਵ ‘੧’ ’ਤੋਂ ‘ਏਕ’ ਅਤੇ ‘ਓ’ ’ਤੋਂ ਹੋੜਾ ‘ ੋ ’ ਭਾਵ ‘ਏਕੋ’) ਅਤੇ ਊੜੇ ਉਪਰਲੀ ਲਕੀਰ ਨੂੰ ਨਹੀਂ ਵੀਚਾਰ ਰਹੇ ਇਸ ਲਈ ਅਸੀਂ ‘੧ਓ’(ਭਾਵ ਅਧੂਰਾ ੴ) ਹੀ ਲਿਖਿਆ ਹੈ ਜੋ ਕਿ ਗੁਰਮਤਿ ਸਿਧਾਂਤਾਂ ਨੂੰ ਮੁੱਢੋਂ ਹੀ ਖ਼ਤਮ ਕਰਕੇ ਵੇਦਾਂਤ ਦੇ ਸਲੋਕ ‘ਏਕੋ ਬ੍ਰਹਮ ਦੁਤੀਆ ਨਾਸਿਤੀ’ ਨੂੰ ਹੀ ਪੇਸ਼ ਕਰਨ ਦੀ ਕੋਝੀ ਸ਼ਰਾਰਤ ਹੈ।

‘ੴ’ ਸ਼ਬਦ ਦਾ ਉਕਤ ‘ਏਕੋ’ ਉਚਾਰਨ ਰਾਧਾਸਵਾਮੀ ਮੱਤ ਨੇ 100 ਸਾਲ ਪਹਿਲਾਂ ਕੀਤਾ ਸੀ ਜਿਸ ਨੂੰ ਕੁਝ ਨਵੀਨਤਮ ਸਿੱਖ ਵਿਦਵਾਨ ਵੀ ਇਉਂ ਵੀਚਾਰ ਰਹੇ ਹਨ: (1). ਨਿਰਮਲ ਸਿੰਘ ਕਲਸੀ ਪਹਿਲੇ ਵਿਦਵਾਨ ਹਨ ਜਿਨ੍ਹਾਂ ਨੇ ਡੇਰਾ ਰਾਧਾ ਸਵਾਮੀ ਵੱਲੋਂ ਵੇਦਾਂਤ ਨੂੰ ਆਧਾਰ ਬਣਾ ਕੇ ੴ ਦੇ ਦਿੱਤੇ ਪਾਠ ‘ਏਕੋ’ ਨੂੰ ਨਵੀਨ ਵਿਗਿਆਨ ਰੰਗਤ ਦੇ ਕੇ ਇੱਕ ਕਿਤਾਬ ‘ਬੀਜ ਮੰਤ੍ਰ ਦਰਸ਼ਨ’ ਲਿਖ ਦਿੱਤੀ, ਜਿਸ ਵਿੱਚ ਆਪ ਨੇ ੴ ਦਾ ਪਾਠ ‘ਏਕੋ ੋ ੋ‘‘’ ਅਤੇ ਸੰਖੇਪ ਪਾਠ ‘ਇਕੋ’ ਦੇ ਦਿੱਤਾ ਭਾਵ‘ੴ ਦਾ ਉਚਾਰਣ ਬਣਦਾ ਹੈ ‘ਇਕ + ੋ ੋ ‘‘ ’। (ਯਾਦ ਰਹੇ, ਨਿਰਮਲ ਸਿੰਘ ਨੇ ਚਿੰਨ੍ਹ ਦੀ ਵਰਤੋਂ ‘ਓ’ ਅੱਖਰ ਦੀ ਅਨੰਤ ਆਵਾਜ਼ ਲਈ ਵਰਤਿਆ ਹੈ।) ਭਾਵ ‘ਇਕ’ਅੱਖਰ ਦੇ ਉਪਰ ਜੋ ਹੋੜੇ ਦੀ ਮਾਤ੍ਰਾ ਹੈ ਉਸ ਨੂੰ ਲੰਬਿਆਂ ਹੀ ਲੰਬਿਆਂ ਕਰਕੇ ਪੜ੍ਹਨਾ। (‘ਬੀਜ ਮੰਤ੍ਰ ਦਰਸ਼ਨ’-ਪੰਨਾ 28, ਲੇਖਕ ਸ. ਨਿਰਮਲ ਸਿੰਘ ਕਲਸੀ)

ਵੀਚਾਰ: ਸ. ਨਿਰਮਲ ਸਿੰਘ ਜੀ ਨੇ ਉਕਤ ੴ ਦੇ ਦੋ ਉਚਾਰਨ ਦਿੱਤੇ ਹਨ। ਇਕ ‘ਇਕੋ ੋ ੋ ਤੇ ਦੂਜਾ ‘ਇਕੋ’। ਉਚਾਰਣ ‘ਇਕੋ ੋੋ ੋ ਗੁਰਮਤਿ ਦੇ ਅਨੁਸਾਰ ਨਹੀਂ ਬਲਕਿ ਵੈਦਿਕ ਵਿਦਵਤਾ ਅਨੁਸਾਰ ਓਮ ਦੇ ਲੰਮੇ ਉਚਾਰਣ ‘ਓਓਓਮ’ ਦੇ ਆਧਾਰ ’ਤੇ ਹੈ, ਜਿਸ ਨੂੰ ਜੋਗੀਆਂ ਦੁਆਰਾ ਸਾਧਨਾ ਲਈ ਵਰਤਿਆ ਜਾਂਦਾ ਹੈ। ਦੂਸਰਾ ਅਸਲ ਸ੍ਵਰੂਪ ੴ ਨੂੰ ਬਦਲ ਕੇ ‘੧ਓ’ ਭਾਵ ‘ਇੱਕੋ’ ਦਿੱਤਾ ਗਿਆ ਹੈ, ਜੋ ਕਿ ਰਾਧਾ ਸੁਵਾਮੀ ਡੇਰੇ ਦੇ ਆਧਾਰ ’ਤੇ ਹੀ ਹੈ ਬਹੁਤਾ ਅੰਤਰ ਨਹੀਂ। ਗੁਰਬਾਣੀ ਵਿੱਚ ਕਿਤੇ ਵੀ ੴ ਨੂੰ ‘੧ਓ’ ਦੇ ਰੂਪ ’ਚ ਨਹੀਂ ਵੀਚਾਰਿਆ ਗਿਆ ਹੈ। ਗੁਰਬਾਣੀ ’ਚ ਸਬਦਾਂ ਨੂੰ ਲਮਕਾ ਕੇ ਪੜ੍ਹਨ ਦੀ ਸੇਧ ਕਿਤੇ ਨਹੀਂ ਮਿਲਦੀ ਹੈ। ਇਹ ਵੈਦਿਕ ਮਤ ਦੇ ਯੋਗੀਆਂ ਦੀ ਸੋਚ ਹੈ ਜਿਸ ਰਾਹੀਂ ਲੰਮਾ ਸਾਹ ਲੈ ਕੇ ‘ਓਮ’ ਸ਼ਬਦ ਦਾ ਅਭਿਆਸ ਕਰਨ ਦੀ ਹਦਾਇਤ ਹੈ।

(2). ਸ. ਦਵਿੰਦਰ ਸਿੰਘ ਚਾਹਲ ਅਨੁਸਾਰ ੴ ਦਾ ਉਚਾਰਨ ‘ਏਕ ਓ ਬੇਅੰਤ ਜਾਂ ਅਨੰਤ’ ( ) ਹੈ। ਇਨ੍ਹਾਂ ਨੇ ਇੱਥੇ ਨਵਾਂ ਭੰਬਲਭੂਸਾ ਪਾ ਦਿੱਤਾ ਜੋ ‘ਏਕ ਓ ਬੇਅੰਤ ਜਾਂ ਅਨੰਤ’ ਦੇ ਰੂਪ ’ਚ ਹੈ। ਇਸ ਦੇ ਅਰਥ ਕਰੀਏ ਤਾਂ ‘ਇਕ ਓ ਬੇਅੰਤ ਹੈ’ ਮਹਾਨ ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ‘ਓ’ ਦੇ ਅਰਥ ‘ਓਅੰ’ ਕੀਤੇ ਹਨ ਤੇ ਇਸ ਤਰ੍ਹਾਂ ਚਾਹਲ ਵੱਲੋਂ ਦਿੱਤੇ ਪਾਠ ‘ਏਕ ਓ ਬੇਅੰਤ ਜਾਂ ਅਨੰਤ’ ਦੇ ਅਰਥ ਬਣਦੇ ਹਨ ‘ਇਕ ਓਅੰ (ਓਮ) ਬੇਅੰਤ ਹੈ।’ ਸ. ਦਵਿੰਦਰ ਸਿੰਘ; ਭਾਈ ਗੁਰਦਾਸ ਜੀ ’ਤੇ ਵੀ ਉਟੰਕਣ (ਦੋਸ਼) ਲਗਾਉਂਦਿਆਂ ਲਿਖ ਰਹੇ ਹਨ ਕਿ ਉਨ੍ਹਾਂ ਨੇ ਮੂਲ ਮੰਤ੍ਰ ਦੀ ਵਿਆਖਿਆ ਕਰਦਿਆਂ ੴ ਦਾ ਪਾਠ ‘ਇਕ ਓਅੰਕਾਰ’ ਲਿਖ ਕੇ ਗ਼ਲਤੀ ਕੀਤੀ ਜਿਵੇਂ ਕਿ ‘ਏਕਾ ਏਕੰਕਾਰੁ ਲਿਖਿ ਦੇਖਾਲਿਆ। ਊੜਾ ਓਅੰਕਾਰੁ ਪਾਸਿ ਬਹਾਲਿਆ। ਸਤਿਨਾਮੁ ਕਰਤਾਰ ਨਿਰਭਉ ਭਾਲਿਆ। ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ॥’ (ਭਾਈ ਗੁਰਦਾਸ ਜੀ, ਵਾਰ ੩ ਪਉੜੀ ੧੫) ਭਾਵ:- ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਅਦੁੱਤੀ ਚਿੰਨ੍ਹ ਏਕੰਕਾਰ (ੴ ) ਦਾ ਏਕਾ (੧) ਲਿਖ ਕੇ ਵਿਖਾਇਆ ਤੇ ਫਿਰ ਇਸ ਏਕੇ ਨਾਲ, ਓਅੰਕਾਰ ਦੇ ਖੁੱਲ੍ਹੇ ਮੂੰਹ ਵਾਲਾ ਊੜਾ (ਓ) ਬਹਾ ਦਿੱਤਾ। ਇੱਕ ਹੋਰ ਥਾਂ ਵੀ ਭਾਈ ਸਾਹਿਬ ਲਿਖ ਰਹੇ ਹਨ ਕਿ ‘ਏਕੰਕਾਰ, ਇਕਾਂਗ ਲਿਖਿ, ੳੂੜਾ ਓਅੰਕਾਰ ਲਿਖਾਇਆ।’ (ਵਾਰ ੩੯, ਪਉੜੀ ੧) (ਸ. ਦਵਿੰਦਰ ਸਿੰਘ ਚਾਹਲ)

(3). ਸ. ਇਕਬਾਲ ਸਿੰਘ ਢਿੱਲੋਂ ‘ੴ’ ਦੀ ਬਣਤਰ ’ਤੇ ਹੀ ਸ਼ੰਕੇ ਖੜ੍ਹੇ ਕਰ ਰਿਹਾ ਹੈ ਤੇ ਲਿਖ ਰਿਹਾ ਹੈ ਕਿ: ‘ਉਂਞ ਪਹਿਲੇ ਪੰਜ ਸਿੱਖ ਗੁਰੂਆਂ ਵਿੱਚੋਂ ਕਿਸੇ ਦੀ ਵੀ ਕੋਈ ਹੱਥ-ਲਿਖਤ ਉਪਲਬਧ ਨਹੀਂ ਰਹੀ। ਬਾਅਦ ਦੇ ਸਮੇਂ ਦੀਆਂ ਹੱਥ-ਲਿਖਤਾਂ ਦੇ ਸਿੱਖ ਗੁਰੂਆਂ ਨਾਲ ਸਬੰਧਤ ਕਰਨ ਬਾਰੇ ਹਾਲੇ ਤੱਕ ਕੋਈ ਅੰਤਿਮ ਨਿਰਣਾ ਨਹੀਂ ਲਿਆ ਜਾ ਸਕਿਆ। ਸੋ, ਇੱਕ ਪਾਸੇ ਤਾਂ ਇਹ ਕਿਆਸ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਨਾਨਕ ਜੀ ਨੇ ਆਪਣੀ ਕਲਮ ਨਾਲ ਲ਼ਿਖਣ ਵੇਲੇ ‘ੴ’ ਨੂੰ ਕਿਸ ਰੂਪ ’ਚ ਲਿਖਿਆ ਸੀ ਭਾਵ ਉਹਨਾਂ ਨੇ ਊੜੇ ਦੇ ਸੱਜੇ ਪਾਸੇ ਕੋਈ ਲੰਬੀ ਲਕੀਰ ਜੋੜੀ ਵੀ ਸੀ, ਕਿ ਨਹੀਂ।’ (ਸ. ਇਕਬਾਲ ਸਿੰਘ ਢਿੱਲੋਂ)

ਵੀਚਾਰ: ਇਕਬਾਲ ਸਿੰਘ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਣਾਏ ੴ ਦੀ ਬਣਤਰ ’ਤੇ ਹੀ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ਪਰ ਜਿੰਨ੍ਹੇ ਵੀ ਪੁਰਾਤਨ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਹਸਤ ਲਿਖਤ ਸਰੂਪ ਮਿਲਦੇ ਹਨ ਉਹਨਾਂ ਸਾਰਿਆਂ ’ਚ ੴ ਦੀ ਬਣਤਰ ‘ਓ’ ਨਾਲ ਉਪਰ ਇੱਕ ਹੋਰ ਲੰਮੀ ਲਕੀਰ ਵੀ ਮੌਜੂਦ ਹੈ। ਇਸ ਦੇ ਬਾਵਜੂਦ ਵੀ ਇਕਬਾਲ ਸਿੰਘ ‘ੴ’ ਦਾ ਸਰੂਪ ਵਿਗਾੜ ਕੇ ‘੧ਓ’ ਵੀਚਾਰਦਾ ਹੋਇਆ ਇੰਝ ਲਿਖਦਾ ਹੈ: ‘ਇੱਥੇ ਇਹ ਸਵਾਲ ਸੁਭਾਵਕ ਹੀ ਸਾਹਮਣੇ ਆ ਜਾਂਦਾ ਹੈ ਕਿ ਜੇਕਰ ਗੁਰੂ ਨਾਨਕ ਜੀ ਨੇ ‘ਜਪੁ’ ਬਾਣੀ ਦਾ ਪਹਿਲਾ ਸ਼ਬਦ-ਰੂਪ ‘ਇੱਕੋ’ ਜਾਂ ‘ਏਕੋ’ ਦੇ ਤੌਰ ’ਤੇ ਸੋਚਿਆ ਸੀ ਤਾਂ ਉਹਨਾਂ ਨੂੰ ਕੀ ਲੋੜ ਸੀ ਇਸ ਨੂੰ ‘੧ਓ’ ਦਾ ਰੂਪ ਦੇਣ ਦੀ? … ਅਜੋਕੀ ਕੋਈ ਵੀ ਲਿਖਤ ’ਚ ਅਸੀਂ ਕਿਸੇ ਸ਼ਬਦ ਦੇ ਅਰਥਾਂ ਵੱਲ ਪਾਠਕ ਦਾ ਧਿਆਨ ਖਿੱਚਣ ਹਿਤ ਉਸ ਸ਼ਬਦ ਨੂੰ ਅੰਡਰਲਾਈਨ ਕਰ ਦਿੰਦੇ ਹਾਂ, ਉਸ ਨੂੰ ਗੂੜ੍ਹਾ ਕਰ ਦਿੰਦੇ ਹਾਂ, ਜਾਂ ਉਸ ਦੀ ਸਿਆਹੀ ਨੂੰ ਵਿਸ਼ੇਸ਼ ਰੰਗ ਦੇ ਦਿੰਦੇ ਹਾਂ, ਉਸ ਦੀ ਪਿੱਠ-ਭੂਮੀ ਨੂੰ ਵਿਸ਼ੇਸ਼ ਰੰਗ ਦੇ ਦਿੰਦੇ ਹਾਂ, ਜਾਂ ਉਸ ਨੂੰ ਪੁੱਠੇ ਕੌਮਿਆਂ ’ਚ ਬੰਦ ਕਰ ਦਿੰਦੇ ਹਾਂ ਕਿਉਂਕਿ ਗੁਰੂ ਜੀ ਪ੍ਰਭੂ ਦੇ ‘ਕੇਵਲ ਇੱਕ’ ਹੋਣ ਦੇ ਗੁਣ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹੋਏ ਪਾਠਕਾਂ ਦਾ ਧਿਆਨ ਇਸ ਪਾਸੇ ਵੱਲ ਖਿੱਚਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ‘ਇਕ/ਏਕ’ ਨੂੰ ਹਿੰਦਸੇ ਦਾ ਰੂਪ ਦੇ ਦਿੱਤਾ ਅਤੇ ਇਸ ਨਾਲ ਆਉਣ ਵਾਲੀ ਸਵੱਰ-ਧੁਨੀ ਲਈ ਖੁਲ੍ਹੇ ਊੜੇ ਦਾ ਪ੍ਰਯੋਗ ਕਰ ਲਿਆ। (ਸ. ਇਕਬਾਲ ਸਿੰਘ ਢਿਲੋਂ)

ਵੀਚਾਰ: ਇਕਬਾਲ ਸਿੰਘ ਅਨੁਸਾਰ ‘ੴ ’ ਦਾ ਸਰੂਪ ‘੧ਓ’ ਹੈ ਅਤੇ ਉਚਾਰਨ ਰਾਧਾ ਸੁਆਮੀਆਂ ਵਾਲਾ ਹੀ ‘ਏਕੋ’ ਸਹੀ ਹੈ।

(4). ਸ. ਸਰਜੀਤ ਸਿੰਘ ਸੰਧੂ (ਸਾਬਕਾ ਪ੍ਰੋ: ਗੁਰੂ ਨਾਨਕ ਦੇਵ ਯੁਨੀਵਰਸਿਟੀ, ਅੰਮ੍ਰਿਤਸਰ): ਆਪ ਜੀ ਆਪਣੇ ਲੇਖ ‘ੴ : ਇੱਕੋਓ* ਜਾਂ ੧ਓਅੰਕਾਰ’ ਵਿੱਚੴ ਦੀ ਵੀਚਾਰ ਕਰਦੇ ਲਿਖਦੇ ਹਨ: ‘ਸ਼ਬਦ ਅਤੇ ਚਿੰਨ੍ਹ ੴ ਵਿੱਚ ਸਮੋਏ ਬਹੁਪੱਖੀ ਅਰਥਾਂ ਨੂੰ ਉਜਾਗਰ ਕਰਨ ਲਈ ਸਬੂਤ ਹੇਠ ਦਿੱਤੇ ਗੁਰਬਾਣੀ ਦੇ ਸਲੋਕਾਂ ਵਿੱਚ ਮਿਲਦੇ ਹਨ ‘‘ਸੰਕਟਿ ਨਹੀ ਪਰੈ, ਜੋਨਿ ਨਹੀ ਆਵੈ, ਨਾਮੁ ਨਿਰੰਜਨ ਜਾ ਕੋ ਰੇ॥ ਕਬੀਰ ਕੋ ਸੁਆਮੀ ਐਸੋ ਠਾਕੁਰੁ, ਜਾ ਕੈ ਮਾਈ ਨ ਬਾਪੋ ਰੇ॥ (੩੩੯), ਕਹਤ ਨਾਮਦੇਉ ਹਰਿ ਕੀ ਰਚਨਾ, ਦੇਖਹੁ ਰਿਦੈ ਬਿਚਾਰੀ॥ ਘਟ ਘਟ ਅੰਤਰਿ ਸਰਬ ਨਿਰੰਤਰਿ, ਕੇਵਲ ਏਕੁ ਮੁਰਾਰੀ॥ (੪੮੫), ਤੂੰ ਆਦਿ ਪੁਰਖ ਅਪਰੰਪਰੁ ਕਰਤਾ, ਤੇਰਾ ਪਾਰੁ ਨ ਪਾਇਆ ਜਾਇ ਜੀਉ॥ ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ, ਸਭ ਮਹਿ ਰਹਿਆ ਸਮਾਇ ਜੀਉ॥ (੪੪੮) ਆਦਿ।

ਇਨ੍ਹਾਂ ਸਲੋਕਾਂ ’ਚ ੴ (ਇਕੋਓ) ਦਾ ਕੋਈ ਮਾਤਾ-ਪਿਤਾ ਨਹੀਂ ਹੈ ਅਤੇ ਜੂਨਾਂ ’ਚ ਨਹੀਂ ਆਉਂਦਾ। ਇਸ ’ਤੋਂ ਸਪਸ਼ਟ ਹੈ ਕਿ ਸਿੱਖ ਧਰਮ ’ਚ ਅਵਤਾਰਵਾਦ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ‘ਇੱਕਓ’ ਸਭ ’ਚ ਮੌਜੂਦ ਹੈ। ਇਸ ’ਤੋਂ ਉੱਚੀ ਅਤੇ ਨੀਵੀਂ ਜਾਤੀ ’ਚ ਜਨਮ ਲੈਣ ਦਾ ਮਸਲਾ ਖ਼ਤਮ ਹੋ ਜਾਂਦਾ ਹੈ। ਇਸ ਸੰਸਾਰ ’ਚ ਸਭ ਕੁਝ ‘ਇੱਕਓ’ ਦਾ ਹੀ ਬਣਾਇਆ ਹੋਇਆ ਹੈ ਅਤੇ ਉਸ ਦੇ ਰਹਿਮ ਅਤੇ ਮਿਹਰ ਵਿੱਚ ਵਿਚਰ ਰਿਹਾ ਹੈ। ‘ਇੱਕਓ’ ਦੀ ਕੋਈ ਕੁਲ ਨਹੀਂ। ਇਨ੍ਹਾਂ ਕੁਝ ਕੁ ਉਦਾਹਰਨਾਂ ਰਾਹੀਂ ਸਿੱਖ ਧਰਮ ਵਿਚ ‘ਇੱਕਓ’ ਬਾਰੇ ਹੋਰ ਧਰਮਾਂ ਨਾਲੋਂ ਵੱਖਰੀ ਸੋਚ ਸਪਸ਼ਟ ਹੋ ਜਾਂਦੀ ਹੈ। ਗੁਰਬਾਣੀ ਵਿੱਚ ਹੋਰ ਬਹੁਤ ਮਿਸਾਲਾਂ ਮਿਲਦੀਆਂ ਹਨ ਜੋ ਸਿੱਖ ਧਰਮ ਦੀ ਵਿਲੱਖਣਤਾ ਦਾ ਸਬੂਤ ਪੇਸ਼ ਕਰਦੀਆਂ ਹਨ। ਮੁੱਕਦੀ ਗੱਲ ਸਿੱਖ ਧਰਮ ਦਾ ‘ਇੱਕਓ’, ੴ , ਬਹੁ ਪੱਖੀ ਅਰਥਾਂ ਦਾ ਚਿੰਨ੍ਹ ਅਤੇ ਅਣਗਿਣਤ ਖੂਬੀਆਂ ਦਾ ਖਜ਼ਾਨਾ ਹੈ। ‘ਇੱਕਓ’ ਬਾਰੇ ਵੀਚਾਰ ਦੇ ਪਸਾਰ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। (ਸ. ਸਰਜੀਤ ਸਿੰਘ ਸੰਧੂ)

ਵੀਚਾਰ: ਸ. ਸਰਜੀਤ ਸਿੰਘ ਨੇ ‘੧’ ਅੱਖਰ ਨੂੰ ਇੱਕ ਮੰਨਿਆ ਅਤੇ ‘ਓ’ ਅੱਖਰ ਨੂੰ ਇੱਕ ਦੇ ਨਾਲ ਮਿਲਾ ਕੇ ਪੜ੍ਹਨ ਦਾ ਸੰਕੇਤ ‘ਇੱਕਓ’ ਕਰ ਦਿੱਤਾ ਪਰ ‘ਓ’ਅੱਖਰ ਨੂੰ ਲੱਗਿਆ ਉਪਰਲਾ ‘ਕਾਰ’ ਦਾ ਚਿੰਨ੍ਹ ਰਾਧਾ ਸੁਆਮੀਆਂ ਵਾਂਗ ਇਸ ਨੇ ਵੀ ਨਹੀਂ ਵੀਚਾਰਿਆ, ਨਹੀਂ ਮੰਨਿਆ।

ਇਹਨਾਂ ਤਰਕ ਗਿਆਨੀਆਂ ਦੀਆਂ ਕਿਤਾਬਾਂ ਪੜ੍ਹ ਕੇ ਅਜੋਕੇ ਪ੍ਰਚਾਰਕ ਤੇ ਲਿਖਾਰੀ ਵੀ ਇਸ ਤਰ੍ਹਾਂ ਹੀ ‘ੴ’ ਦਾ ਉਚਾਰਨ ਕਰਨ ਦੀ ਸਲਾਹ ਸਿੱਖ ਸੰਗਤਾਂ ਨੂੰ ਦੇ ਰਹੇ ਹਨ ਜਿਵੇਂ ਕਿ:

(1). ਸ. ਜੋਗਿੰਦਰ ਸਿੰਘ ਰੋਜ਼ਾਨਾ ਸਪੋਕਸਮੈਨ ਦਾ ਸੰਪਾਦਕ ਆਪਣੀ ਕਿਤਾਬ ‘ਸੋ ਦਰੁ ਤੇਰਾ ਕੇਹਾ’ ਦੇ ਪੰਨਾ 27 ’ਤੇ ੴ ਦੀ ਵੀਚਾਰ ਕਰਦਾ ਰਾਧਾਸਵਾਮੀਆਂ ਵੱਲੋਂ ਵੇਦਾਂਤ ਦੇ ਮੰਤ੍ਰ ‘ਏਕੋ ਬ੍ਰਹਮ ਦੁਤੀਆ ਨਾਸਤੀ’ ਨੂੰ ਆਧਾਰ ਬਣਾ ਕੇ ਦਿੱਤੇ ਪਾਠ ‘ਏਕੋ’ ਨੂੰ ਸਹੀ ਦੱਸ ਰਿਹਾ ਹੈ। ਭਾਈ ਗੁਰਦਾਸ ਜੀ ਨੂੰ ਗ਼ਲਤ ਸਾਬਤ ਕਰ ਰਿਹਾ ਹੈ ਤੇ ੴ ਦੀ ਵੀਚਾਰ ਕਰਦਾ ਲਿਖ ਰਿਹਾ ਹੈ: ਡਾ: ਟੀ. ਆਰ. ਸ਼ਿੰਗਾਰੀ ਦੀ ਲਿਖੀ ਜਪੁ ਜੀ ਦੀ ਵਿਆਖਿਆ ਰਾਧਾ ਸੁਆਮੀ ਸਤਿਸੰਗ ਵਾਲਿਆਂ ਨੇ ਪ੍ਰਕਾਸ਼ਤ ਕੀਤੀ ਹੈ। ਉਸ ਵਿੱਚ ਡਾ: ਸ਼ਿੰਗਾਰੀ ਲਿਖਦੇ ਹਨ: ੧ ਦਾ ਉਚਾਰਣ ‘ਇਕ’ ਜਾਂ ‘ਏਕ’ ਕਰ ਕੇ ਕੀਤਾ ਜਾਂਦਾ ਹੈ। ਏਥੇ ਖੁੱਲ੍ਹਾ ਊੜਾ ਓ ਬਿੰਦੀ ’ਤੋਂ ਬਿਨਾ ਹੈ, ਇਸ ਲਈ ਉਚਾਰਨ ‘ਏਕੋ’ (੧ਓ) ਬਣਦਾ ਹੈ।

ਬਾਬਾ ਨਾਨਕ ਅਪਣੀ ਬਾਣੀ ਵਿੱਚ ਇਸ ‘ਏਕੋ’ ਦੀ ਹੀ ਗੱਲ ਕਰਦੇ ਹਨ, ਹੋਰ ਕਿਸੇ ਦੀ ਨਹੀਂ: ‘‘ਸਾਹਿਬ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥’’ (ਮ:੧, ੩੫੦)

ਪਹਿਲੀ ਵਾਰ ਸ਼ਾਇਦ ਭਾਈ ਗੁਰਦਾਸ ਨੇ ੴ ਦਾ ਉਚਾਰਣ ‘ਇਕ ਓਅੰਕਾਰ’ ਦਿੱਤਾ ਜੋ ਅੱਜ ਪ੍ਰਚੱਲਤ ਹੈ ਤੇ ਜਿਸ ਨੂੰ ਵਿਦਵਾਨ ਲੋਕ ਸਹੀ ਨਹੀਂ ਮੰਨ ਰਹੇ ਕਿਉਂਕਿ ਇਹ ਉਚਾਰਣ, ‘ੴ’ ਦੇ ਸਹੀ ਅਰਥ ਸਮਝਣ ਵਿੱਚ ਰੁਕਾਵਟ ਖੜ੍ਹੀ ਕਰਦਾ ਹੈ।

ਪਰ ਚੰਗੀ ਗੱਲ ਇਹੀ ਹੈ ਕਿ ਹੁਣ ਕੁੱਝ ਵਿਦਵਾਨਾਂ ਨੇ ਪੂਰੀ ਗੰਭੀਰਤਾ ਨਾਲ ਇਸ ਪਾਸੇ ਵੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਨਜ਼ਰ ਵਿੱਚ ੴ ਨੂੰ ਕੇਵਲ ਤੇ ਕੇਵਲ ‘ਏਕੋ’ ਦੇ ਅਰਥ ਵਿਚ ਲਿਆ ਜਾ ਸਕਦਾ ਹੈ ਤੇ ਇਸ ਦਾ ਉਚਾਰਨ ਵੀ ‘ਏਕੋ’ ’ਤੋਂ ਬਿਨ੍ਹਾਂ ਕੋਈ ਹੋਰ ਨਹੀਂ ਹੋ ਸਕਦਾ। (ਸ. ਜੋਗਿੰਦਰ ਸਿੰਘ, ਸੰਪਾਦਕ ਰੋਜ਼ਾਨਾ ਸਪੋਕਸਮੈਨ)

ਵੀਚਾਰ: ਸ. ਜੋਗਿੰਦਰ ਸਿੰਘ ਦੀ ਆਪਣੀ ਕੋਈ ਖੋਜ ਨਹੀਂ, ਕੇਵਲ ਰਾਧਾਸਵਾਮੀਆ ਵੱਲੋਂ ਵੇਦਾਂਤ ਦੇ ਪ੍ਰਭਾਵ ਹੇਠ ਦਿੱਤੇ ੴ ਦੇ ਪਾਠ ‘ਏਕੋ’ ਨੂੰ ਹੀ ਸਿਧ ਕਰਨ ਲਈ ਸਾਰੇ ਉਹ ਤਰਕ ਗਿਆਨੀ ਇਕੱਠੇ ਕਰ ਲਏ ਜੋ ਇਸ ਦੀ ਵੀਚਾਰ ਨਾਲ ਸਹਿਮਤ ਸਨ। ਸ. ਜੋਗਿੰਦਰ ਸਿੰਘ; ਭਾਈ ਗੁਰਦਾਸ ਜੀ ਦੁਆਰਾ ਕੀਤੀ ‘ੴ’ ਦੇ ਉਚਾਰਨ ਵਾਲੀ ਵੀਚਾਰ ਨੂੰ ਰੱਦ ਕਰ ਰਿਹਾ ਹੈ ਜਦਕਿ ਪੰਜਵੇਂ ਪਾਤਿਸ਼ਾਹ ਜੀ ਦੇ ਸਮਕਾਲੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਹੀ ਸਨ ਪਰ ਜੋਗਿੰਦਰ ਸਿੰਘ ਉਨ੍ਹਾਂ ਦੀ ਸੋਚ ਨੂੰ ਸਹੀ ਤੇ ਯੋਗ ਕਦਮ ਮੰਨ ਰਿਹਾ ਹੈ ਜੋ ਭਾਈ ਗੁਰਦਾਸ ਜੀ ਦੇ ਵੀਚਾਰਾਂ ਨੂੰ ਰੱਦ ਕਰ ਰਹੇ ਹਨ।

(2). ਸ. ਇੰਦਰ ਸਿੰਘ ‘ਘੱਗਾ’ – ਇਸ ਨੇ ੴ ਦੀ ਵੀਚਾਰ ਕਰਦਿਆਂ ਆਪਣੇ ਲੇਖ ਵਿੱਚ ਲਿਖਿਆ ਹੈ ਕਿ: ‘ਭਾਵੇਂ ਅਗੇਤਰ ਵਿੱਚ (ਇੱਕ) ਲਿਖ ਕੇ ਗੁਰੂ ਨੇ ਓਅੰਕਾਰ ਦੇ ਤਿੰਨ ਦੇਵਾਂ ਵਾਲੀ ਤਿਕੜੀ ਦਾ ਖਾਤਮਾ ਕੀਤਾ ਹੈ। ਅਸਲ ਵਿੱਚ ਇਹ ਊੜਾ ਖੁੱਲੇ ਮੂੰਹ ਵਾਲਾ (ਓ) ਸੀ। ਇਸ ਦੇ ਅੱਗੇ ਏਕਾ ਲਾ ਕੇ ਜਦੋਂ ਆਮ ਪੰਜਾਬੀ ਵਿੱਚ ਉਚਾਰਣ ਕਰਾਂਗੇ ਤਾਂ ਬਣੇਗਾ ‘ਏਕੋ’ (੧+ਓ)। ਇਹ ‘ਕਾਰ ਵਾਲਾ ਬ੍ਰਾਹਮਣ’ ਸਿੱਖਾਂ ਪਿਛੇ ਚਿੱਪਕ ਗਿਆ ਹੈ। ਇਸ ਕਾਰ ਨੂੰ ਉਤਾਰ ਕੇ ‘ਏਕੋ’ ਨੂੰ ਅਪਣਾ ਕੇ ਹੀ ਸਿੱਖ ਪੰਥ ਵੈਦਿਕ ਪ੍ਰੰਪਰਾਵਾਂ ’ਤੋਂ ਮੁਕਤ ਹੋ ਸਕੇਗਾ। (ਸ. ਇੰਦਰ ਸਿੰਘ ‘ਘੱਗਾ’)

ਵੀਚਾਰ: ਸ. ਇੰਦਰ ਸਿੰਘ ਘੱਗਾ ਨੇ ਜਿੱਥੇ ‘ੴ’ ਦਾ ਰੂਪ ਬਦਲ ਕੇ ਰਾਧਾਸੁਆਮੀਆਂ ਵਾਂਗ ‘੧ਓ’ ਦੇ ਉਚਾਰਨ ਨੂੰ ‘ਏਕੋ’ ਸਹੀ ਮੰਨਿਆ ਹੈ ਉੱਥੇ ‘ਕਾਰ ਵਾਲਾ ਬ੍ਰਾਹਮਣ ਸਿੱਖਾਂ ਪਿੱਛੇ ਚਿਪਕ ਗਿਆ ਹੈ’ ਲਿਖ ਕੇ, ਸ਼ਬਦੀ ਵੀਚਾਰ ਨਾ ਦੇ ਕੇ, ਸ਼ਬਦ ਪ੍ਰਤੀ ਈਰਖਾ ਦਾ ਭਾਵ ਪ੍ਰਗਟ ਕੀਤਾ ਹੈ। ਗੁਰਬਾਣੀ ’ਚ ਹਰ ਥਾਂ ਸ਼ਬਦ ਵੀਚਾਰ ਨੂੰ ਮਹੱਤਵ ਦਿੱਤਾ ਗਿਆ ਹੈ ਜਿਵੇਂ ਕਿ ‘‘ਡਿਠੈ ਮੁਕਤਿ ਨ ਹੋਵਈ, ਜਿਚਰੁ ਸਬਦਿ ਨ ਕਰੇ ਵੀਚਾਰੁ॥’’(ਮ: ੩/੫੯੪) ਅਤੇ ‘‘ਸਭਸੈ ਊਪਰਿ, ਗੁਰ ਸਬਦੁ ਬੀਚਾਰੁ॥’’(ਮ:੧/੯੦੪) ਆਦਿ। ਸ਼ਬਦੀ ਈਰਖਾ ਹਉਮੈ ’ਤੋਂ ਉਪਜਦੀ ਹੈ ਜਦਕਿ ਵੀਚਾਰ ਵਿਵੇਕ ’ਤੋਂ। ਗੁਰਬਾਣੀ ਦੀ ਲਿਖਤ ‘ੴ’ ’ਚ ਉਪਰ ਲੱਗੀ ‘ਕਾਰ’ ਚਿੰਨ ਨੂੰ ਇਹ ਵਿਦਵਾਨ ਲੋਕ ਕਿੰਨ੍ਹੀ ਨਫ਼ਰਤ ਨਾਲ ਵੇਖਦੇ ਹਨ?

(1). ਜੇਕਰ ‘ਕਾਰ’ ਸ਼ਬਦ ਪ੍ਰਤੀ ਨਫ਼ਰਤ ਕੇਵਲ ‘ਬ੍ਰਾਹਮਣ ਸਿੱਖਾਂ ਪਿੱਛੇ ਚਿਪਕ ਗਿਆ’ ਭਾਵ ਸੰਸਕ੍ਰਿਤ ’ਤੋਂ ਹੈ ਤਾਂ ਗੁਰਬਾਣੀ ’ਚ ਸਲੋਕ ਸਹਸਿਤੀ ਸਮੇਤ ਸੰਸਕ੍ਰਿਤ ਦੇ ਅਨੇਕਾਂ ਸ਼ਬਦ ਮੌਜੂਦ ਹਨ। ਕੇਵਲ ਮੂਲ ਮੰਤ੍ਰ ’ਚ ਹੀ ਦਰਜ ਸ਼ਬਦ; ਸੰਪੂਰਨ ਗੁਰਬਾਣੀ ’ਚ ਸਾਹਮਣੇ ਦਿੱਤੀ ਸੰਖਿਆ ਅਨੁਸਾਰ ਵਰਤੇ ਗਏ ਹਨ ਜਿਵੇਂ ਕਿ ਸਤਿ-236 ਵਾਰ, ਨਿਰਭਉ-163 ਵਾਰ, ਮੂਰਤਿ-99 ਵਾਰ, ਪ੍ਰਸਾਦਿ-736 ਵਾਰ ਆਦਿ। ਕੀ ਇੱਥੇ ਵੀ ‘ਬ੍ਰਾਹਮਣ ਸਿੱਖਾਂ ਪਿੱਛੇ ਚਿਪਕ ਗਿਆ’ ਵਾਲੀ ਭਾਵਨਾ ਹੀ ਹੈ?

(2). ਸੰਸਕ੍ਰਿਤ ’ਚ ‘ਕਾਰ’ ਸ਼ਬਦ ਕਿਸੇ ਸ਼ਬਦ ਦੇ ਕੇਵਲ ਪਿਛੇਤਰ ਵਿੱਚ ਹੀ ਵਰਤਿਆ ਜਾਂਦਾ ਹੈ ਜਿਵੇਂ ਕਿ ‘ਧੁਨਿਕਾਰ, ਜੈ ਜੈਕਾਰ’ ਆਦਿ। ਜੋ ਨਿਰੰਤਰ ਹੋ ਰਹੀ ਕ੍ਰਿਆ ਦਾ ਸੂਚਕ ਹੈ। ਭਾਈ ਗੁਰਦਾਸ ਜੀ ਸਮੇਤ ਪੁਰਾਤਨ ਵਿਦਵਾਨਾਂ ਨੇ ਗੁਰਬਾਣੀ ’ਚ ‘ੴ’ ਨਾਲ ਲੱਗਾ ਸ਼ਬਦ ‘ਕਾਰ’ ਦਾ ਅਰਥ ਲਿਆ ਸੀ ਕਿ ਰੱਬ ਨਿਰੰਤਰ ਇੱਕ ਸਮਾਨ ਸਰਬ ਵਿਆਪਕ ਹੈ।

ਜੇਕਰ ‘ਕਾਰ’ ਸ਼ਬਦ ‘ਓਮ’ ਜਾਂ ‘ਓਅੰ’ ਸ਼ਬਦ ਦੇ ਪਿਛੇਤਰ ਲੱਗਣ ਕਰਕੇ ਨਫ਼ਰਤ ਹੈ ਤਾਂ ‘ਓਮ’ ਸ਼ਬਦ ਦੇ ਮੰਨੇ ਜਾਂਦੇ ਇਹ ਅਰਥ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜਗਤ ਨੂੰ ਬਣਾਉਂਦੇ, ਪਾਲਦੇ ਤੇ ਨਾਸ਼ ਕਰਦੇ ਹਨ, ਨੂੰ ‘ਓਮ’ ਸ਼ਬਦ ਦੇ ਅਗੇਤਰ ‘੧’ ਲਗਾ ਕੇ ਇਨ੍ਹਾਂ ਤਿੰਨ੍ਹਾਂ ਦੀ ਸ਼ਕਤੀ ਨੂੰ ਹੀ ਰੱਦ ਕੀਤਾ ਗਿਆ ਹੈ, ਫਿਰ ਇਹ ‘ਬ੍ਰਾਹਮਣ ਸਿੱਖਾਂ ਪਿੱਛੇ ਚਿਪਕ ਗਿਆ’ ਭਾਵਨਾ ਕਿਵੇਂ ਬਣ ਗਈ?

ਉਪਰੋਕਤ ਸਾਰੇ ਵਿਦਵਾਨਾਂ ਅਨੁਸਾਰ ‘ੴ’ ਦਾ ਉਚਾਰਨ ਪੱਖ ਇਉਂ ਸਾਹਮਣੇ ਆਉਂਦਾ ਹੈ:

(1). ਰਾਧਾ ਸੁਆਮੀਆਂ ਅਨੁਸਾਰ ‘ੴ’ ਦਾ ਸਹੀ ਉਚਾਰਨ ‘ਏਕੋ’ ਹੈ।

(2). ਸ. ਨਿਰਮਲ ਸਿੰਘ ਕਲਸੀ ਅਨੁਸਾਰ ‘ੴ’ ਅੱਖਰ ਦਾ ਉਚਾਰਨ ‘ਇਕੋੋ ੋ ੋ ੋ ੋ ਤੇ ਸੰਖੇਪ ਰੂਪ ’ਚ ‘ਇਕੋ’ ਹੈ।

(3). ਸ. ਦਵਿੰਦਰ ਸਿੰਘ ਚਾਹਲ ਅਨੁਸਾਰ ‘ੴ’ ਅੱਖਰ ਦਾ ਉਚਾਰਨ ‘ਇਕ ਓ ਅਨੰਤ’ ਹੈ।

(4). ਸ. ਇਕਬਾਲ ਸਿੰਘ ਢਿੱਲੋ ਅਨੁਸਾਰ ‘ੴ’ ਅੱਖਰ ਦਾ ਸਹੀ ਉਚਾਰਨ ‘ਇਕੋ ਜਾਂ ਏਕੋ’ ਹੈ।

(5). ਸ. ਸਰਜੀਤ ਸਿੰਘ ਸੰਧੂ ਅਨੁਸਾਰ ‘ੴ’ ਅੱਖਰ ਦਾ ਸਹੀ ਉਚਾਰਨ ‘ਇਕੋਓ’ ਹੈ।

(6). ਸ. ਜੋਗਿੰਦਰ ਸਿੰਘ, ਰੋਜ਼ਾਨਾ ਸਪੋਕਸਮੈਨ ਅਨੁਸਾਰ ‘ੴ’ ਦਾ ਸਹੀ ਉਚਾਰਨ ‘ਏਕੋ’ ਹੈ।

(7). ਸ. ਇੰਦਰ ਸਿੰਘ ਘੱਗਾ ਅਨੁਸਾਰ ‘ੴ’ ਦਾ ਸਹੀ ਉਚਾਰਨ ‘ਏਕੋ’ ਹੈ।

ਸੋ, ਪਿੱਛੇ ਕੀਤੀ ਗਈ ਵੀਚਾਰ ਅਨੁਸਾਰ ਜ਼ਿਆਦਾਤਰ ਪੰਜਾਬ ’ਚ ਚੱਲ ਰਹੇ ਡੇਰੇ ਅੰਗ੍ਰੇਜਾਂ ਵੱਲੋਂ ਸ਼ੁਰੂ ਕਰਵਾਏ ਗਏ ਸਨ, ਜਿਨ੍ਹਾਂ ਦਾ ਮਕਸਦ ਸਿੱਖ ਸੰਗਤਾਂ ਦੀ ਸ਼ਰਧਾ ਨੂੰ ਗੁਰੂ ਗ੍ਰੰਥ ਜੀ ਨਾਲੋਂ ਤੋੜ ਕੇ ਦੇਹਧਾਰੀ ਵਿਅਕਤੀਆਂ ਨਾਲ ਜੋੜਨਾ ਸੀ, ਕੀ ਸਿੱਖ ਸਮਾਜ ’ਚ ਵਿਚਰ ਰਹੇ ਨਵੀਨਤਮ ਵਿਦਵਾਨ ਅਖਵਾਉਣ ਵਾਲੇ ਜ਼ਿਆਦਾਤਰ ਸੱਜਣ ਡੇਰੇਵਾਦ ਦੀ ਵੀਚਾਰਧਾਰਾ (ਮਕਸਦ) ਨੂੰ ‘ੴ’ ਦਾ ਉਚਾਰਨ ‘ਏਕੋ’ ਕਰਵਾ ਕੇ ਅੱਗੇ ਵਧਾ ਰਹੇ ਹਨ? ਅਤੇ ‘ੴ’ ਦਾ ਅਸਲ ਰੂਪ ਵਿਗਾੜ ਕੇ‘੧ਓ’ ਕਰ ਰਹੇ ਹਨ? ਜੋ ਕਿ ਇਤਿਹਾਸਕ ਪੱਖ ’ਤੋਂ, ਭਾਸ਼ਾ ਗਿਆਨ ਦੇ ਪੱਖ ’ਤੋਂ ਅਤੇ ਸਵਤੰਤਰ ਅਨੁਭਵ ਦੇ ਪੱਖ ’ਤੋਂ ਮੂਲ਼ੋਂ ਹੀ ਗ਼ਲਤ ਹੈ।

ਗੁਰਬਾਣੀ ’ਚ ਵਰਤੇ ਗਏ ਕਠਿਨ ਸ਼ਬਦਾਂ ਦਾ ਸਹੀ ਉਚਾਰਨ ਪੁਰਾਤਨ ਵਿਦਵਾਨਾਂ ਨੇ ਗੁਰਬਾਣੀ ਵਿੱਚੋਂ ਹੀ ਲੱਭਿਆ ਸੀ ਜਿਵੇਂ ਕਿ ਅੱਖਰ ‘ਯ’ ਦਾ। ‘ਯ’ ਅੱਖਰ ਵਾਲੇ ਸ਼ਬਦ ਬਾਣੀ ’ਚ ਦੋ-ਦੋ ਪ੍ਰਕਾਰ ਮਿਲਦੇ ਹਨ ਜਿਵੇਂ ਕਿ ਸ਼ਬਦ ‘ਦਯ, ਦਯੁ ਤੇ ਦਯਿ’ ਸ਼ਬਦ (21 ਵਾਰ) ਦਾ ਸਹੀ ਉਚਾਰਨ ‘ਦਈ’ ਜੋ ਬਾਣੀ ’ਚ 4 ਵਾਰ ਦਰਜ ਹੈ ‘‘ਨਿੰਦਕ ਕਉ ਦਈ ਛੋਡੈ ਨਾਹਿ॥’’ (ਮ: ੫,੧੧੫੨), ਸ਼ਬਦ ‘ਰਯਤਿ’ (4 ਵਾਰ) ‘‘ਅੰਧੀ ਰਯਤਿ ਗਿਆਨ ਵਿਹੂਣੀ; ਭਾਹਿ ਭਰੇ ਮੁਰਦਾਰੁ॥(ਮ:੧/੪੬੯) ਦਾ ਸਹੀ ਉਚਾਰਨ ‘ਰਈਅਤਿ’ ਵੀ ਬਾਣੀ ’ਚ ਦਰਜ ਹੈ ਜਿਵੇਂ ਕਿ ‘‘ਰਈਅਤਿ; ਰਾਜੇ, ਦੁਰਮਤਿ ਦੋਈ॥’’(ਮ:੩/੧੦੫੭) ਕੀ ਇਹ ਨਵੀਨਤਮ ਵਿਦਵਾਨ ਦੱਸ ਸਕਦੇ ਹਨ ਕਿ ‘ਏਕਓ’ ਸ਼ਬਦ ਗੁਰਬਾਣੀ ਜਾਂ ਭਾਈ ਗੁਰਦਾਸ ਜੀ ਦੀ ਰਚਨਾ ’ਚ ਦਰਜ ਕਿਉਂ ਨਹੀਂ ਹੈ? ਇੱਕ ਤਰਫ਼ ਤਾਂ ਇਹ ਵਿਦਵਾਨ ਕਹਿ ਰਹੇ ਹੁੰਦੇ ਹਨ ਕਿ ਗੁਰੂ ਗੋਵਿੰਦ ਸਿੰਘ ਜੀ ਦੀਆਂ ਰਚਨਾਵਾਂ ਨੂੰ ਅਸੀਂ ਇਸ ਲਈ ਗੁਰੂ ਕ੍ਰਿਤ ਨਹੀਂ ਮੰਨਦੇ ਕਿਉਂਕਿ ਉਨ੍ਹਾਂ ਵਿੱਚ ‘ਮਹਲਾ’ ਜਾਂ ‘ਨਾਨਕ’ ਸ਼ਬਦ ਨਹੀਂ ਜੋ ਬਾਣੀ ’ਚ ਦਰਜ ਹੈ ਪਰ ‘ੴ’ ਦਾ ਉਚਾਰਨ ‘ਓਅੰਕਾਰ’ (13 ਵਾਰ) ਗੁਰਬਾਣੀ ’ਚ ਦਰਜ ਹੋਣ ਦੇ ਬਾਵਜੂਦ ਵੀ ਉਸ ਉਚਾਰਨ ਨੂੰ ਮੰਨ ਰਹੇ ਹਨ ਜੋ ਬਾਣੀ ’ਚ ਦਰਜ ਹੀ ਨਹੀਂ।

‘ੴ’ ਸ਼ਬਦ ਦਾ ਪਾਠ ‘ਏਕੋ’ ਕਰਵਾਉਣ ਵਾਲੇ ਸੱਜਣਾਂ ਨੂੰ ਵੀ ਚਾਹੀਦਾ ਹੈ ਕਿ ‘ਏਕੋ’ ਸਬਦ ਗੁਰਬਾਣੀ ’ਚ ਕੇਵਲ ਕਾਵਿ ਤੋਲ ਨੂੰ ਮੁਖ ਰੱਖ ਕੇ ਆਇਆ ਹੈ ਨਾ ਕਿ ਇਹ ਕੋਈ ਸੁਵਤੰਤਰ ਸ਼ਬਦ ਹੈ ਜਿਵੇਂ ਕਿ ‘‘ਸੰਤਾ ਕਉ ਮਤਿ ਕੋਈ ਨਿੰਦਹੁ, ਸੰਤ ਰਾਮੁ ਹੈ ਏਕੁੋ॥ ਕਹੁ ਕਬੀਰ! ਮੈ ਸੋ ਗੁਰੁ ਪਾਇਆ, ਜਾ ਕਾ ਨਾਉ ਬਿਬੇਕੁੋ॥’’ (ਭ.ਕਬੀਰ/੭੯੩) (ਭਾਵ ‘ਬਿਬੇਕੁੋ’ ਸ਼ਬਦ ਨਾ ਹੁੰਦਾ ਤਾਂ ‘ਏਕੋੁ’ ਨਹੀਂ ਆਉਣਾ ਸੀ।) ‘‘ਏਕੋ ਏਕੁ ਵਰਤੈ ਹਰਿ ਲੋਇ॥ ਨਾਨਕ! ਹਰਿ ਏਕੁੋ ਕਰੇ, ਸੁ ਹੋਇ॥ (ਮ:੪/੧੧੭੭), ਏਕੋ ਏਕੁ ਵਸੈ ਮਨਿ ਸੁਆਮੀ, ਦੂਜਾ ਅਵਰੁ ਨ ਕੋਈ॥ ਏਕੁੋ ਨਾਮੁ ਅੰਮਿ੍ਰਤੁ ਹੈ ਮੀਠਾ, ਜਗਿ ਨਿਰਮਲ ਸਚੁ ਸੋਈ॥ (ਮ:੩/੧੨੫੯), ਭਗਤਾ ਕੀ ਜਤਿ ਪਤਿ ਏਕੁੋ ਨਾਮੁ ਹੈ, ਆਪੇ ਲਏ ਸਵਾਰਿ॥ (ਮ:੩/੪੨੯), ਨਾਨਕ! ਹਰਿ ਏਕੁੋ ਕਰੇ; ਸੁ ਹੋਇ॥’’ (ਮ:੪/੧੧੭੭) ਦਰਅਸਲ, ‘ਏਕੋੁ’ ਸ਼ਬਦ ਨੂੰ ਲੱਗਾ ਔਕੁੜ ਜੋ ਕਿ ਇੱਕ ਵਚਨ ਪੁਲਿੰਗ, ਪੜਨਾਉ ਦਾ ਸੂਚਕ ਹੈ, ਨਾਲ ਪਾਠ ਕਰਕੇ ਵੇਖੋ, ਕਿਵੇਂ ਕਾਵਿ ਤੋਲ ਮਰ ਜਾਂਦਾ ਹੈ ਇਸ ਲਈ ਸ਼ਬਦ ‘ਏਕੋ’ ਬਾਣੀ ’ਚ ਵਰਤਿਆ ਗਿਆ ਹੈ ਜਿਸ ਨੂੰ ਨਵੀਨਤਮ ਵਿਦਵਾਨ ਸੁਵਤੰਤਰ ਸ਼ਬਦ ਮੰਨ ਕੇ ‘ੴ’ ਦਾ ਉਚਾਰਨ ‘ਏਕੋ’ ਕਰਵਾ ਰਹੇ ਹਨ ਜੋ ਕਿ ਮੂਲੋਂ ਹੀ ਗ਼ਲਤ ਹੈ। ਜਿਵੇਂ ਕਿ ਕਾਵਿ ਰੂਪ ਹੋਣ ਕਾਰਨ ਵਾਕ ਹੈ ‘‘ਕੀਤਾ ਪਸਾਉ, ਏਕੋ ਕਵਾਉ॥’’ (ਮ:੧/੩) ਇੱਥੇ ਅਸਲ ਸ਼ਬਦ ‘ਏਕੁ’ ਹੈ, ਨਾ ਕਿ ‘ਏਕੋ’ ਕਿਉਂਕਿ ‘ਕਵਾਉ’ ਸ਼ਬਦ ਨੂੰ ਲੱਗਾ ਔਕੁੜ ਆਪਣੇ ਪੜਨਾਉ ਵਿਸ਼ੇਸ਼ਣ ‘ਏਕੁ’ ਨੂੰ ਵੀ ਔਕੁੜ ਹੋਣ ਦਾ ਸੰਕੇਤ ਦੇਂਦਾ ਹੈ।

‘ੴ’ ਦਾ ਪ੍ਰਚੱਲਤ ਉਚਾਰਨ ਸਿੱਖ ਸਮਾਜ ’ਚ ‘ਏਕੰਕਾਰ’ ਜਾਂ ‘ਇੱਕ ਓਅੰਕਾਰ’ ਕੀਤਾ ਜਾ ਰਿਹਾ ਹੈ, ‘ਏਕੰਕਾਰ’ ਸ਼ਬਦ ਗੁਰਬਾਣੀ ’ਚ 37 ਵਾਰ ਅਤੇ‘ਓਅੰਕਾਰ’ ਸ਼ਬਦ 13 ਵਾਰ ਦਰਜ ਹੈ, ਜਿਨ੍ਹਾਂ ਦੇ ਆਪਸੀ ਅੰਤਰ ਨੂੰ ਸਮਝਣ ਦੀ ਜ਼ਰੂਰਤ ਹੈ ਜਿਸ ਲਈ ਜ਼ਰੂਰੀ ਹੈ ਸ਼ਬਦ ‘ੴ’ ਨੂੰ ਵੱਖ ਵੱਖ ਕਰ ਕੇ ਵਿਆਕਰਨ ਨਿਯਮਾਂ ਅਨੁਸਾਰ ਵੀਚਾਰਨਾ, ਜਿਵੇਂ ਕਿ ‘੧+ੳ+ ੋ+ਕਾਰ’।

ਗੁਰਬਾਣੀ ਅਤੇ ਪੰਜਾਬੀ ਦੀ ਵਿਆਕਰਨ ਅਨੁਸਾਰ ਅੱਖਰ ‘ੲ’ ਅਤੇ ‘ੳ’ ਮੁਕਤਾ ਨਹੀਂ ਲਿਖੇ ਜਾ ਸਕਦੇ (‘ੲ’ ਨੂੰ ਇ, ਈ ਜਾਂ ਏ ਅਤੇ ‘ੳ’ ਨੂੰ ਉ, ੳੂ ਜਾਂ ਓ ਲਿਖਣਾ ਜ਼ਰੂਰੀ ਹੈ।) ਅਤੇ ਕਿਸੇ ਵਿਅੰਜਨ (ਜੋ ਕਿ ਪੰਜਾਬੀ ’ਚ ੳ, ਅ ਅਤੇ ੲ ’ਤੋਂ ਬਿਨਾ 32 ਹਨ) ਅੱਖਰ ਨਾਲ ਸੰਧੀ ਹੁੰਦਿਆਂ ਸ੍ਵਰੀ ਅੱਖਰ ੳ, ਅ ਅਤੇ ੲ ਆਪਣਾ ਰੂਪ ਖ਼ਤਮ ਕਰ ਲੈਂਦੇ ਹਨ ਜਿਵੇਂ ਕਿ ਸ਼ਬਦ ‘ਗੋਬਿੰਦੁ’ (ਭਾਵ ਗ+ਓ+ਬ+ਇ+ਅੰ+ਦ+ਉ ਅੱਖਰਾਂ ਨੂੰ ਇਕੱਠੇ ਸ਼ਬਦ ’ਚ ਬਦਲਦਿਆਂ ਅੱਖਰ ਓ, ਇ, ਅੰ ਅਤੇਉ ਆਪਣਾ ਰੂਪ ਖ਼ਤਮ ਕਰ ‘ਗੋਬਿੰਦੁ’ ਬਣ ਗਏ।) ਪਰ ਯਾਦ ਰਹੇ, ਕਿ ਕੋਈ ਸ੍ਵਰੀ ਅੱਖਰ ਤਾਂ ਹੀ ਆਪਣਾ ਰੂਪ ਸਮਾਪਤ ਕਰੇਗਾ ਜੇ ਉਸ ਦੇ ਅਗੇਤਰ ਕੋਈ ਵਿਅੰਜਨ ਅੱਖਰ ਹੋਵੇਗਾ, ਨਾ ਕਿ ਸੰਖਿਆ ਵਾਚਕ ਜਿਵੇਂ ਕਿ ੧ ਜਾਂ ੨ ਆਦਿ। ਅਗਰ ਸ੍ਵਰੀ ਅੱਖਰਾਂ (ੳ, ਅ ਜਾਂ ੲ) ਦੇ ਅਗੇਤਰ ਵਿਅੰਜਨ ਅੱਖਰ ਨਹੀਂ ਤਾਂ ਸ੍ਵਰੀ ਅੱਖਰ ਆਪਣਾ ਰੂਪ ਖ਼ਤਮ ਕਰਨ ਦੀ ਬਜਾਏ ਆਪਣੀ ਹੋਂਦ ਬਰਾਬਰ ਮੌਜੂਦ ਬਣਾਈ ਰੱਖੇਗਾ ਜਿਵੇਂ ਕਿ ‘ਇਸਨਾਨ’ ਸ਼ਬਦ ’ਚ ਅੱਖਰ ਬਣਤਰ ਇ+ਸ+ਅ+ਨ+ਆ+ਨ+ਅਵਿੱਚੋਂ ‘ੲ’ ਅੱਖਰ ਆਪਣੀ ਹੋਂਦ ਖ਼ਤਮ ਨਹੀਂ ਕਰ ਸਕਿਆ ਕਿਉਂਕਿ ‘ੲ’ ਅੱਖਰ ਦੇ ਅਗੇਤਰ ਕੋਈ ਵਿਅੰਜਨ ਅੱਖਰ ਨਹੀਂ ਸੀ। ਇਸ ਤਰ੍ਹਾਂ ਹੀ ‘ਉਸਤਤਿ, ਅਸਨਾਈ, ਆਦਿ, ਅਨਾਹਦ, ਇਸਤ੍ਰੀ, ਓਅੰਕਾਰ’ ਆਦਿ ਸ਼ਬਦ ਹਨ, ਜੋ ਆਪਣਾ ਅਗੇਤਰ ਸ੍ਵਰੀ ਅੱਖਰ ਖ਼ਤਮ (ਅਲੋਪ) ਨਹੀਂ ਕਰ ਸਕਦੇ। ‘ੴ’ ਸ਼ਬਦ ਦੀ ਬਣਤਰ ‘੧+ੳ+ ੋ+ ਕਾਰ’ ਵਿੱਚੋਂ ਪਹਿਲਾ ਅੱਖਰ ‘੧’ (‘ਇਕ’ ਜਾਂ ‘ਏਕ’) ਸੰਖਿਆਵਾਚਕ ਹੈ, ਜਿਸ ਨਾਲ ਸੰਧੀ ਕਰਕੇ ਸ੍ਵਰੀ ਅੱਖਰ ‘ਓ’ ਆਪਣਾ ‘ੳ’ ਖ਼ਤਮ ਨਹੀਂ ਕਰ ਸਕਦਾ ਭਾਵ ‘ਇਕੋ’ ਜਾਂ ‘ਏਕੋ’ ਉਚਾਰਨ, ਭਾਸ਼ਾਈ ਨਿਯਮਾਂ ਅਨੁਸਾਰ ਅਯੋਗ ਹੈ। ‘ੴ’ ਸ਼ਬਦ ਦੀ ਬਣਤਰ ਦੇ ਅੰਤ ਵਿੱਚ ਲੱਗੀ ‘ ੋ ’ (ਕਾਰ) ਨੂੰ ਭੀ ਅਣਦੇਖਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ (‘ ੋ ’) ਬਣਤਰ, ਤਮਾਮ ਹੱਥ ਲਿਖਤ ਬੀੜਾਂ ’ਚ ਅੱਜ ਭੀ ਮੋਜ਼ੂਦ ਹੈ।

‘ੴ’ ਸ਼ਬਦ ਦੀ ਬਣਤਰ ‘੧+ੳ+ ੋ+ ਕਾਰ’ ਵਿੱਚੋਂ ਸ਼ਬਦ ਉਚਾਰਨ ‘ਏਕੰਕਾਰ’ ਕਰਨ ਨਾਲ ਭੀ ‘ੳ’ ਅਤੇ ੋ (ਹੋੜਾ) ਅੱਖਰ ਲੁਪਤ ਹੋ ਜਾਂਦੇ ਹਨ ਜੋ ਕਿ ਭਾਸ਼ਾਈ ਨਿਯਮਾਂ ਅਨੁਸਾਰ ਸਹੀ (ਦਰੁਸਤ) ਨਹੀਂ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਸ਼ਬਦ ‘ੴ’ ਦਾ ਸ਼ੁੱਧ ਉਚਾਰਨ ‘ਇੱਕ ਓਅੰਕਾਰ’ ਹੀ ਹੈ, ਜਿਸ ਦੇ ਅਗੇਤਰ ‘੧’ ਲਗਾਉਣ ਨਾਲ ਅਰਥ ਬਣ ਜਾਂਦੇ ਹਨ ਕਿ ਸ੍ਰਿਸ਼ਟੀ (ਆਕਾਰ) ਨੂੰ ਬਣਾਉਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਨਾਸ਼ ਕਰਨ ਵਾਲਾ ਇੱਕ ਹੀ ਮਾਲਕ ਹੈ।‘ੴ’ ਸ਼ਬਦ ਦੇ ਅੰਤ ’ਚ ਲੱਗੀ, ‘ਕਾਰ’ ਭਾਵ (ਉਹ ਮਾਲਕ) ਕਣ ਕਣ ਵਿੱਚ ਵਿਆਪਕ ਵੀ ਹੈ। ਕੇਵਲ ਪੰਡਿਤ (ਪੂਜਾਰੀ) ਦੇ ਅਧਰਮੀ ਕਾਰਜਾਂ ਨੂੰ ਵੇਖ ਕੇ ਭਾਸ਼ਾਈ ਨਿਯਮਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਗੁਰਬਾਣੀ ਸੰਦੇਸ਼ ਭੀ ਸਾਡੇ ਤੱਕ ਕਿਸੇ ਭਾਸ਼ਾ ਦੀ ਰਾਹੀਂ ਹੀ ਪਹੁੰਚਿਆ ਹੈ।

ਜਿਸ (ਪੈਦਾ ਕਰਨ ਵਾਲੀ, ਰਿਜਕ ਦੇਣ ਵਾਲੀ ਅਤੇ ਮਾਰਨ ਵਾਲੀ ਸ਼ਕਤੀ) ਨੂੰ ਪਹਿਲਾਂ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿ ਦੇਵਤਿਆਂ ਦੀ ਮਨੌਤ (ਹੋਂਦ) ਨਾਲ ਜੋੜਿਆ ਜਾ ਰਿਹਾ ਸੀ। ਗੁਰਮਤਿ ਦੇ ‘ੴ’ ਦਾ ਸਿਧਾਂਤ ਬ੍ਰਹਮਣਵਾਦੀ ਵਿਚਾਰਧਾਰਾ ਲਈ ਚਨੌਤੀ ਹੈ ਇਸ ਲਈ ਇਸ ਨੂੰ ਵਿਗਾੜਨ ਦੀ ਸਾਜ਼ਸ਼ ਵੀ ਹੁੰਦੀ ਰਹਿੰਦੀ ਹੈ। ‘ਓਅੰਕਾਰ’ ਸ਼ਬਦ ਗੁਰਬਾਣੀ ਵਿੱਚ 13 ਵਾਰ ਦਰਜ ਵੀ ਹੈ ਜਿਵੇਂ ਕਿ ਲਗਭਗ ਸਾਰੇ ਹੀ ਗੁਰੂ ਸਾਹਿਬਾਨਾਂ ਨੇ ‘ਓਅੰਕਾਰ’ ਸ਼ਬਦ ਨੂੰ ਆਪਣੀ ਬਾਣੀ ’ਚ ਸ਼ਾਮਲ ਇਉਂ ਕੀਤਾ ਹੈ ‘‘ਓਅੰਕਾਰ, ਆਦਿ ਮੈ ਜਾਨਾ॥ ਗਉੜੀ ਬਾਵਨ ਅਖਰੀ (ਭਗਤ ਕਬੀਰ/੩੪੦), ਓਅੰਕਾਰਿ, ਬ੍ਰਹਮਾ ਉਤਪਤਿ॥ ਰਾਮਕਲੀ ਓਅੰਕਾਰ (ਮ:੧/੯੨੯), ਓਅੰਕਾਰਿ, ਸਭ ਸ੍ਰਿਸਟਿ ਉਪਾਈ॥ ਮਾਰੂ ਸੋਲਹੇ (ਮ:੩/੧੦੬੧), ਓਅੰਕਾਰਿ, ਏਕੋ ਰਵਿ ਰਹਿਆ, ਸਭੁ; ਏਕਸ ਮਾਹਿ ਸਮਾਵੈਗੋ॥ ਕਾਨੜਾ (ਮ:੪/੧੩੧੦), ਓਅੰਕਾਰਿ, ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥’’ ਮਾਰੂ (ਮ:੫/੧੦੦੩)

ਭਾਈ ਗੁਰਦਾਸ ਜੀ ਵੀ ਮੂਲ ਮੰਤ੍ਰ ਦੀ ਵਿਆਖਿਆ ਅਤੇ ਉਚਾਰਨ ਪ੍ਰਤੀ ਸੁਝਾਵ ਇਉਂ ਦੇ ਰਹੇ ਹਨ ‘‘ਏਕਾ; ਏਕੰਕਾਰੁ ਲਿਖਿ ਦੇਖਾਲਿਆ। ਊੜਾ; ਓਅੰਕਾਰੁ ਪਾਸਿ ਬਹਾਲਿਆ। ਸਤਿਨਾਮੁ; ਕਰਤਾਰ, ਨਿਰਭਉ ਭਾਲਿਆ। ਨਿਰਵੈਰਹੁ ਜੈਕਾਰੁ; ਅਜੂਨਿ ਅਕਾਲਿਆ।’’ (ਵਾਰ ੩, ਪਉੜੀ ੧੫) ਇਸ ਲਈ ੴ ਸ਼ਬਦ ਦਾ ਸ਼ੁੱਧ ਉਚਾਰਨ ‘ਇੱਕ ਓਅੰਕਾਰ’ ਹੀ ਹੈ, ਜੋ ਸਮੂਹ ਸਿੱਖ ਸਮਾਜ ਨੇ ਪੁਰਾਤਨ ਸਮੇਂ ਤੋਂ ਹੀ ਅਪਣਾਇਆ ਹੋਇਆ ਹੈ।

ਸੋ, ਸਿੱਖ ਸਮਾਜ ਨੂੰ ਗੁਰਬਾਣੀ ਵੀਚਾਰ ਕੇ ਪੜ੍ਹਨੀ ਚਾਹੀਦੀ ਹੈ ਨਾ ਕਿ ਪੰਥ ਦੋਖੀਆਂ ਦੀ ਸਾਲਾਹ ਲੈ ਕੇ। ਕੁਝ ਸੱਜਣ ਸਿੱਖੀ ਸਵਰੂਪ ’ਚ ਇੱਕ ਤਰਫ਼ ਬ੍ਰਾਹਮਣ, ਡੇਰੇਵਾਦ ਆਦਿ ਦਾ ਵਿਰੋਧ ਕਰਨ ਦੇ ਨਾਲ-ਨਾਲ ਅਨਮਤਿ ਧਰਮ ਨਾਲ ਸੰਬੰਧਤ ਭਾਸਾ ’ਤੋਂ ਵੀ ਘ੍ਰਿਣਾ ਕਰਦੇ ਹਨ ਦੂਜੇ ਪਾਸੇ ਡੇਰੇਵਾਦ ਸੋਚ ’ਤੇ ਪਹਿਰਾ ਵੀ ਦੇ ਰਹੇ ਹਨ ਜਿਸ ਕਾਰਨ ਸਹੀ ਉਚਾਰਨ ਦੀ ਵੀ ਖਿੱਚ ਧੂਹ ਕਰਕੇ ਜਾਣੇ ਅਣਜਾਣੇ ’ਚ ਪੰਥ ਵਿਰੋਧੀਆਂ ਦੇ ਹੀ ਹੱਥ ਮਜਬੂਤ ਕਰ ਜਾਂਦੇ ਹਨ ਜਾਂ ਕਰ ਰਹੇ ਹਨ। ਸੋ, ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਪਹਿਲਾ)

0

ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਮਿਤੀ 3 ਜੂਨ 2015 ਨੂੰ ਸਰੀ (ਕੈਨੇਡਾ) ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋ ਰਹੇ ‘ਹਰੀ ਸਿੰਘ ਰੰਧਾਵਾ’ ਜੀ ਦੇ ਪ੍ਰੋਗਰਾਮ ਵਿੱਚ ਸੰਗਤਾਂ ਵੱਲੋਂ 5 ਸਵਾਲ ਪੁੱਛਣ ਦਾ ਵਿਸ਼ਾ ਸਾਹਮਣੇ ਆਇਆ ਹੈ, ਜਿਸ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਬਹੁਤ ਹੀ ਵਿਸਥਾਰ ਨਾਲ ਪਾਈਆਂ ਹੋਈਆਂ ਹਨ। ਸੰਗਤਾਂ ਵੱਲੋਂ ਉੱਠਾਏ ਗਏ ਸਵਾਲਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਹਰੀ ਸਿੰਘ ਰੰਧਾਵਾ, ਗੁਰੂ ਘਰਾਂ ਵਿੱਚ ਗੁਰਮਤਿ ਵੀਚਾਰ ਕਰਨ ਦੀ ਬਜਾਏ ਮਨਮਤ (ਬ੍ਰਾਹਮਣੀ ਸੋਚ) ਦਾ ਹੀ ਪ੍ਰਚਾਰ ਕਰ ਰਿਹਾ ਹੈ। ਜਿਸ ਦਾ ਜਵਾਬ ਸੰਗਤਾਂ ਨੇ ਰੰਧਾਵਾ ਪਾਸੋਂ ਮੰਗਿਆ ਪਰ ਰੰਧਾਵਾ ਵੱਲੋਂ ਦਿੱਤਾ ਗਿਆ ਜਵਾਬ ਇੱਕ ਆਮ ਗੁਰਸਿੱਖ ਨੂੰ ਬੜਾ ਹੀ ਹੈਰਾਨ (ਅਚੰਭਿਤ) ਕਰਨ ਵਾਲਾ ਹੈ, ਇਸ ਲਈ ਇਸ ਵਿਸ਼ੇ ਨੂੰ ਸਮੂਹ ਨਾਨਕ-ਨਾਮ ਲੇਵਾ ਸੰਗਤਾਂ ਨਾਲ ਸਾਂਝਾ ਕਰਨ ਦਾ ਮਨ ਬਣਾਇਆ ਹੈ।

ਸੰਗਤਾਂ ਵੱਲੋਂ ਉੱਠਾਏ ਗਏ ਤਰਤੀਬਵਾਰ (ਲੜੀਬੱਧ) ਸਵਾਲ, ਹਰੀ ਸਿੰਘ ਰੰਧਾਵਾ ਵੱਲੋਂ ਦਿੱਤਾ ਗਿਆ ਜਵਾਬ ਤੇ ਗੁਰਮਤਿ ਫ਼ਿਲਾਸਫ਼ੀ ਰਾਹੀਂ ਵੀਚਾਰਨ ਦਾ ਨਿਮਾਣਾ ਜਿਹਾ ਯਤਨ :

ਪਹਿਲਾ ਸਵਾਲ

(1). ਸੰਗਤਾਂ ਵੱਲੋਂ ਪੁੱਛਿਆ ਗਿਆ ਪਹਿਲਾ ਸਵਾਲ ਸੀ ਕਿ ‘ਰੰਧਾਵਾ ਜੀ’, ਮਹਾਵਾਰੀ ਆਉਣ ਕਾਰਨ ਔਰਤਾਂ ਨੂੰ ਅਪਵਿੱਤਰ ਮੰਨਦੇ ਹਨ ਜਦਕਿ ਗੁਰੂ ਜੀ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਉਪਦੇਸ ਬਖ਼ਸ਼ਸ਼ ਕਰ ਰਹੇ ਹਨ, ਦੇ ਜਵਾਬ ਵਿੱਚ ‘ਰੰਧਾਵਾ’ ਨੇ ਉੱਤਰ ਦਿੱਤਾ ਕਿ ਮੈਂ ਔਰਤਾਂ ਨੂੰ ਅਪਵਿੱਤਰ ਨਹੀਂ ਮੰਨਦਾ ਬਲਕਿ ਮਹਾਵਾਰੀ ਕਿਰਿਆ ਨੂੰ ਅਪਵਿੱਤਰ ਮੰਨਦਾ ਹਾਂ, ਜੋ ਹਰ ਮਹੀਨੇ ਕੇਵਲ 3 ਦਿਨ ਤੱਕ ਰਹਿੰਦੀ ਹੈ, ਇਸ ਵੀਚਾਰ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ‘ਰੰਧਾਵਾ’ ਨੇ ਗੁਰਬਾਣੀ ਦੇ ਤਿੰਨ ਪ੍ਰਮਾਣ ਇਸ ਪ੍ਰਕਾਰ ਦਿੱਤੇ ਸਨ:

(ੳ). ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’ ਭਾਵ ਕਿਰਿਆ ਆਉਣ ਤੋਂ ਉਪਰੰਤ ਤੀਸਰੇ ਦਿਨ ਔਰਤ ਨੂੰ ਕੇਸੀਂ ਇਸ਼ਨਾਨ ਕਰਨਾ ਪੈਂਦਾ ਹੈ, ਜਿਸ ਬਾਰੇ ਗੁਰੂ ਜੀ ‘ਸਿਰਨਾਵਣੀ’ ਸ਼ਬਦ ਵਰਤ ਰਹੇ ਹਨ। ਪ੍ਰੋ. ਸਾਹਿਬ ਸਿੰਘ, ਭਾਈ ਕਾਹਨ ਸਿੰਘ ਨਾਭਾ (ਮਹਾਨ ਕੋਸ਼) ਤੇ ਗਿਆਨੀ ਕਿਰਪਾਲ ਸਿੰਘ ਆਦਿ ਤਮਾਮ ਟੀਕਾਕਾਰਾਂ ਨੇ ‘ਸਿਰਨਾਵਣੀ’ ਦਾ ਅਰਥ ਵੀ ਇਹੀ ਕੀਤਾ ਹੈ ਕਿ ਔਰਤ ਤੀਸਰੇ ਦਿਨ ਕੇਸੀ ਇਸ਼ਨਾਨ ਕਰਕੇ ਪਵਿੱਤਰ ਹੁੰਦੀ ਹੈ।

(ਅ). ਔਰਤ ਤੋਂ ਇਲਾਵਾ ਬਵਾਸੀਰ ਵਾਲਾ ਵਿਅਕਤੀ ਵੀ ਅਪਵਿੱਤਰ ਹੁੰਦਾ ਹੈ, ਜਿਸ ਦੇ, ਬਿਮਾਰੀ ਕਾਰਨ ਬਣੇ ਆਂਦਰਾਂ ਦੇ ਆਖ਼ਰੀ ਮਹੁਕਿਆਂ ਵਿੱਚੋਂ, ਖ਼ੂਨ ਵਗਦਾ ਰਹਿੰਦਾ ਹੈ, ਗੁਰਬਾਣੀ ਫ਼ੁਰਮਾਨ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ (ਮ: ੪/੯੯੮)

(ੲ). ਗੁਰਬਾਣੀ ਦੇ ਇਸ ਵਾਕ ‘‘ਮੂਤ ਪਲੀਤੀ; ਕਪੜੁ ਹੋਇ ॥ (ਜਪੁ /ਮ: ੧) ’ਚ ਦਰਜ ‘ਪਲੀਤੀ’ ਸ਼ਬਦ ਦਾ ਕੀ ਅਰਥ ਕਰੋਗੇ ? ਭਾਵ ਇਹ ਸ਼ਬਦ ਸਰੀਰਕ ਪਵਿੱਤਰਤਾ ਨੂੰ ਦਰਸਾਉਂਦਾ ਹੈ। (ਹਰੀ ਸਿੰਘ ਰੰਧਾਵਾ)

(ਨੋਟ: ਉਕਤ ਤਿੰਨੇ ਗੁਰਬਾਣੀ ਸ਼ਬਦ-ਪ੍ਰਮਾਣ ‘ਰੰਧਾਵਾ’ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ (ਸਰੀ) ਵਿਖੇ ਵੀ ਸਵਾਲ ਕਰ ਰਹੀਆਂ ਸੰਗਤਾਂ ਸਾਹਮਣੇ ਰੱਖੇ ਅਤੇ 4 ਤੇ 7 ਜੂਨ 2015 ਦੀ ਉਸ ਮੀਟਿੰਗ ਵਿੱਚ ਵੀ ਬੋਲੇ ਜਿੱਥੇ ਪ੍ਰਬੰਧਕਾਂ ਵੱਲੋਂ ਦੋਵੇਂ ਧਿਰਾਂ ਨੂੰ ਆਪਸੀ ਮਤਭੇਦ ਦੂਰ ਕਰਨ ਲਈ ਇਕੱਠਾ ਬੈਠਾਇਆ ਗਿਆ ਸੀ।)

ਗੁਰਮਤਿ ਫ਼ਿਲਾਸਫ਼ੀ :- ਉਪਰੋਕਤ ਵੀਚਾਰ ਚਰਚਾ ਦੌਰਾਨ ‘ਰੰਧਾਵਾ’ ਵੱਲੋਂ, ਜੋ ਗੁਰਬਾਣੀ ਸ਼ਬਦ ਆਪਣੀ ਸੋਚ ਦੀ ਪੁਸ਼ਟੀ ਲਈ ਵਰਤੇ ਗਏ ਹਨ, ਉਹ ‘ਰੰਧਾਵਾ’ ਵੱਲੋਂ ਅਪਣਾਈ ਗਈ ‘ਅਪਵਿੱਤ੍ਰਤਾ’ ਸੋਚ ਦਾ ਖੰਡਨ ਕਰਦੇ ਹਨ, ਨਾ ਕਿ ਸਮਰਥਨ; ਜਿਵੇਂ:

(ੳ). ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ, ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ! ਜਿਨ ਮਨਿ ਵਸਿਆ ਸੋਇ ॥’’ (ਮ: ੧/੪੭੨) ਭਾਵ ਝੂਠੇ ਮਨੁੱਖ ਦੇ ਮੂੰਹ ਵਿੱਚੋਂ ਨਿਰੰਤਰ (ਨਿਰਵਿਘਨ) ਝੂਠ ਨਿਕਲਦਾ ਰਹਿੰਦਾ ਹੈ, ਜਿਸ ਕਾਰਨ ਉਹ ਹਮੇਸ਼ਾਂ ਦੁਖੀ ਰਹਿੰਦਾ ਹੈ; ਜਿਵੇਂ ਔਰਤ ਨੂੰ ਵਾਰੋ ਵਾਰੀ (ਭਾਵ ਨਿਰਵਿਘਨ) ਸਿਰਨਾਵਣੀ (ਮਹਾਵਾਰੀ) ਆਉਂਦੀ ਰਹਿੰਦੀ ਹੈ (ਭਾਵ ਜਿਵੇਂ ਹਰ ਮਹੀਨੇ ਨਿਰੰਤਰ ਆ ਰਹੀ ਮਹਾਵਾਰੀ ਨੂੰ ਰੋਕਣਾ, ਔਰਤ ਦੇ ਵੱਸ ਵਿੱਚ ਨਹੀਂ, ਇਸ ਤਰ੍ਹਾਂ ਹੀ ਝੂਠਾ ਮਨੁੱਖ ਆਪਣੇ ਮੂੰਹੋਂ ਨਿਕਲ ਰਹੇ ਨਿਰੰਤਰ ਝੂਠ ਨੂੰ ਨਹੀਂ ਰੋਕ ਸਕਦਾ ਕਿਉਂਕਿ ਉਸ ਦੀ ਜੀਵਨਸ਼ੈਲੀ ਹੀ ਅਜਿਹੀ ਬਣ ਚੁੱਕੀ ਹੁੰਦੀ ਹੈ। )

ਗੁਰੂ ਜੀ ਦੁਆਰਾ ‘ਝੂਠੇ’ ਮਨੁੱਖ ਦੇ ਸੰਬੰਧ ’ਚ ਉਕਤ ਦਿੱਤੀ ਗਈ ਔਰਤ ਦੀ ‘ਸਿਰਨਾਵਣੀ’ ਵਾਲੀ ਉਦਾਹਰਨ ਕਾਰਨ, ਗੁਰੂ ਜੀ ਅਜਿਹਾ ਵੀ ਮਹਿਸੂਸ (ਅਭਾਸ) ਕਰਦੇ ਹਨ ਕਿ ਮਤਾਂ ਕੋਈ ਮਨੁੱਖ, ਔਰਤ ਨਾਲ ਹੀ ਨਫ਼ਰਤ ਕਰਨ ਲੱਗ ਜਾਵੇ, ਇਸ ਲਈ ਹੀ ਉਕਤ ਸ਼ਬਦ ਦਾ ਵਿਸਥਾਰ ਅਗਾਂਹ ਇਉਂ ਦਰਜ ਕੀਤਾ ਗਿਆ ਹੈ:

‘‘ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ ॥’’ (ਮ: ੧/੪੭੨) ਭਾਵ ਸਰੀਰਕ ਸਫ਼ਾਈ ਕੀਤਿਆਂ ਮਨੁੱਖ ਸੁੱਚਾ ਨਹੀਂ ਹੁੰਦਾ ਬਲਕਿ ਉਹੀ ਸੁੱਚੇ ਮੰਨੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿੱਚ ਉਹ (ਪ੍ਰਭੂ) ਵੱਸਦਾ ਹੈ।

ਨੋਟ: ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਝੂਠੇ’ ਮਨੁੱਖ ਦੀ ਤੁਲਨਾ ‘ਸਿਰਨਾਵਣੀ’ ਨਾਲ ਕਰਨਾ ਅਤੇ ਤੁਰੰਤ ‘ਸਿਰਨਾਵਣੀ’ (ਮੰਨੀ ਜਾਂਦੀ ਸਰੀਰਕ ਅਪਵਿੱਤ੍ਰਤਾ) ਦੇ ਵਿਸ਼ੇ ਨੂੰ ਸਪਸ਼ਟ ਕਰਨਾ, ਦਰਸਾਉਂਦਾ ਹੈ ਕਿ ਗੁਰੂ ਸਾਹਿਬ ਜੀ ਤੋਂ ਪਹਿਲਾਂ ‘ਸਿਰਨਾਵਣੀ’ ਸ਼ਬਦ ਰਾਹੀਂ ਵੀ ਔਰਤ ਨੂੰ ਅਪਵਿੱਤਰ ਮੰਨਿਆ ਜਾਂਦਾ ਸੀ, ਜਿਸ ਦਾ ਜ਼ਿਕਰ ਤਮਾਮ ਟੀਕਾਕਾਰਾਂ ਨੇ ਉਕਤ ਸ਼ਬਦ ਦੇ ਅਰਥ ਕਰਦਿਆਂ ਇਉਂ ਕੀਤਾ ਹੈ:

(1). ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ) ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿੱਚ ਸਦਾ ਝੂਠ ਹੀ ਵੱਸਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਰਹਿੰਦਾ ਹੈ। ਅਜਿਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ। ਹੇ ਨਾਨਕ ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ। (ਪ੍ਰੋ. ਸਾਹਿਬ ਸਿੰਘ)

(ਨੋਟ: ਪ੍ਰੋ. ਸਾਹਿਬ ਸਿੰਘ ਜੀ ਦਾ ਇਹ ਕਹਿਣਾ ਕਿ ‘ਇਹ ਅਪਵਿਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ’ ਅਤੇ ਫਿਰ ਅਗਾਂਹ ਇਸ ਸ਼ਬਦ ਦੇ ਅਰਥ ਕਰਦਿਆਂ, ਦੁਬਾਰਾ ਬਰੈਕਟ ’ਚ ਲਿਖਣਾ ਕਿ ‘ਆਪਣੇ ਵਲੋਂ ਪਵਿਤਰ ਬਣ ਕੇ ਬੈਠੇ’ ਦਰਸਾਉਂਦਾ ਹੈ ਕਿ ਪ੍ਰੋ. ਸਾਹਿਬ ਸਿੰਘ ਇਹ ਮੰਨਦੇ ਹਨ ਕਿ ਜੜ੍ਹ ਸੋਚ ਰਾਹੀਂ ਮੰਨੀ ਜਾਂਦੀ ਇਸ ਅਪਵਿੱਤ੍ਰਤਾ ਦੀ ਜ਼ਿੰਮੇਵਾਰ ਔਰਤ ਨਹੀਂ, ਬਲਕਿ ਕਰਤਾਰ ਦਾ ਨਿਯਮ ਹੀ ਹੈ ਭਾਵ ਰੱਬੀ ਨਿਯਮ (ਦ੍ਰਿਸ਼ਟੀ) ਵਿੱਚ ਕੁਝ ਵੀ ਅਪਵਿੱਤਰ ਨਹੀਂ : ‘‘ਮਨ ! ਕਹ ਅਹੰਕਾਰਿ ਅਫਾਰਾ ॥ ਦੁਰਗੰਧ, ਅਪਵਿਤ੍ਰ, ਅਪਾਵਨ ਭੀਤਰਿ; ਜੋ ਦੀਸੈ ਸੋ ਛਾਰਾ ॥’’ (ਮ: ੫/੫੩੦) ਭਾਵ ਹੇ (ਸੁਚਮਤਾ ਦੇ ਭਰਮ ’ਚ ਫਸੇ) ਮਨ! (ਤੇਰੇ) ਅੰਦਰ ਬਦ ਬੋ ਹੈ, ਗੰਦ ਹੈ, ਵਿਸ਼ਟ ਹੈ, ਜੋ ਤੇਰਾ ਸਰੀਰ ਵਿਖਾਈ ਦੇ ਰਿਹਾ ਹੈ ਇਹ ਸਭ ਹੀ ਸੁਆਹ (ਮਿੱਟੀ) ਬਣਨ ਵਾਲਾ ਹੈ ਫਿਰ ਇਸ ਨੂੰ (ਪਵਿੱਤਰ ਤੇ ਸਥਾਈ ਮੰਨ ਕੇ) ਘੁਮੰਡ- ਅਹੰਕਾਰ ਵਿੱਚ ਕਿਉਂ?

(2). ਸਿਰਨਾਵਣੀ- ਇਸਤ੍ਰੀ ਨੂੰ ਮਹੀਨੇ ਅਥਵਾ ਨਿਯਤ ਸਮੇਂ ਤੇ ਆਉਣ ਵਾਲੀ ਰਿਤੁ, ਇਹ ‘ਨਾਉਂ’ ਹੋਣ ਦਾ ਕਾਰਣ ਇਹ ਹੈ ਕਿ ਰਿਤੁ ਪਿਛੋਂ ਕੇਸੀ ਸ਼ਨਾਨ ਕਰਨਾ ਵਿਧਾਨ ਹੈ। (ਮਹਾਨ ਕੋਸ਼, ਭਾਈ ਕਾਹਨ ਸਿੰਘ ਨਾਭਾ)

(ਨੋਟ: ਭਾਈ ਕਾਹਨ ਸਿੰਘ ਜੀ ਨਾਭਾ ਇਹ ਕਹਿ ਰਹੇ ਹਨ ਕਿ ਔਰਤ ਦੇ ਮਹਾਵਾਰੀ ਦਿਨਾਂ ਨੂੰ ‘ਸਿਰਨਾਵਣੀ’ ਨਾਉ ਦੇਣਾ ਜਾਂ ਸ਼ਬਦ ਨਾਲ ਯਾਦ ਕਰਨ ਦਾ ਮਤਲਬ ਇਹ ਸੀ ਕਿ ਮਹਾਵਾਰੀ ਤੋਂ ਉਪਰੰਤ ਕੇਸੀ ਇਸ਼ਨਾਨ ਕਰਨ ਦਾ ਵਿਧਾਨ ਸੀ।

ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਇਹ ਵਿਧਾਨ (ਨਿਯਮ) ਬ੍ਰਾਹਮਣ ਸੋਚ ਦੀ ਉਪਜ ਸੀ, ਨਾ ਕਿ ਗੁਰਮਤਿ ਦੀ। ਕੁਝ ਇਲਾਕਿਆਂ ਵਿੱਚ ‘ਮਹਾਵਾਰੀ’ ਦੇ ਦਿਨਾਂ ਨੂੰ ‘ਪੈਰ ਭਾਰੀ ਹੋਣਾ’ ਸ਼ਬਦਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ, ਇਸ ਦਾ ਇਹ ਮਤਲਬ ਕਦਾਚਿਤ (ਹਰਗਿਜ਼) ਨਹੀਂ ਕਿ ਉਨ੍ਹਾਂ ਦਿਨਾਂ ’ਚ ਔਰਤ ਦੇ ਪੈਰ ਮੋਟੇ ਹੋ ਜਾਂਦੇ ਹਨ। ਅਜਿਹੇ ਸ਼ਬਦਾਂ ਦੀ ਕਾਢ (ਅਵਿਸ਼ਕਾਰ), ਕੇਵਲ ਔਰਤ ਦੀ ਗੁਪਤ ਕਿਰਿਆ ਨੂੰ ਸਮਾਜ ਵਿੱਚ ਬਿਆਨ ਕਰਨ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ। ‘ਸਿਰਨਾਵਣੀ’ ਸ਼ਬਦ ਦੀ ਹੋਂਦ, ਗੁਰੂ ਨਾਨਕ ਸਾਹਿਬ ਜੀ ਤੋਂ ਬਹੁਤ ਹੀ ਪਹਿਲਾਂ ਸਮਾਜ ਨੇ ਅਪਣਾ (ਸਵੀਕਾਰ) ਲਈ, ਜਾਪਦੀ ਹੈ। ‘ਸਿਰਨਾਵਣੀ’ ਸ਼ਬਦ ਦੇ ਅਰਥਾਂ ਬਾਰੇ ਇਹ ਧਾਰਨਾ ਬਣਾਉਣੀ, ਕਿ ਤੀਸਰੇ ਦਿਨ ਔਰਤ ਕੇਸੀ ਇਸ਼ਨਾਨ ਕਰਕੇ ਪਵਿੱਤਰ ਹੋ ਜਾਂਦੀ ਹੈ, ਮਨਘੜਤ ਸੋਚ ਹੈ ਕਿਉਂਕਿ ਪਵਿੱਤ੍ਰਤਾ ਦਾ ਸਬੰਧ ਮਨ ਦੀ ਵੀਚਾਰ ਅਤੇ ਆਚਾਰ ਨਾਲ ਹੈ, ਨਾ ਕਿ ਸਰੀਰ ਧੋਣ ਨਾਲ । ਪਾਣੀ ਸਿਰਫ਼ ਸਰੀਰ ਨੂੰ ਧੋ ਸਕਦਾ ਹੈ, ਮਨ ਨੂੰ ਨਹੀਂ : ‘‘ਪਾਣੀ ਚਿਤੁ ਨ ਧੋਪਈ, ਮੁਖਿ ਪੀਤੈ ਤਿਖ ਜਾਇ ॥’’ (ਮ: ੧/੧੨੪੦) ਤਾਂ ਤੇ ‘‘ਮਨਿ ਮੈਲੈ, ਸਭੁ ਕਿਛੁ ਮੈਲਾ; (ਕਿਉਂਕਿ) ਤਨਿ ਧੋਤੈ, ਮਨੁ ਹਛਾ ਨ ਹੋਇ ॥’’ (ਮ: ੩/ ੫੫੮)

ਇਸ ਲਈ ਅਗਰ ਕੇਵਲ ਸਿਰ ਨਹਾਉਣ ਨਾਲ ਹੀ ਪਵਿੱਤ੍ਰਤਾ ਹੋ ਜਾਣੀ ਮੰਨ ਲਈਏ ਤਾਂ ਅੱਜ ਕੱਲ ਕਈ ਬੀਬੀਆਂ ਦੇ ਵਾਲ ਕੱਟੇ ਹੋਣ ਕਾਰਨ ਰੋਜ਼ਾਨਾ ਹੀ ਸਿਰ ਵਿੱਚ ਪਾਣੀ ਪਾਉਂਦੀਆਂ ਰਹਿੰਦੀਆਂ ਹਨ ਤਾਂ ਫਿਰ, ਕੀ ਅਸੀਂ ਇਹ ਮੰਨ ਲਈਏ ਕਿ ਇੱਕ ਗੁਰਸਿੱਖ ਬੀਬੀ ਨਾਲੋਂ ਵਾਲ ਕੱਟੀ ਹੋਈ ਔਰਤ ਹਰ ਰੋਜ਼ ਸਿਰ ਨਹਾਉਣ ਕਰਕੇ ਜ਼ਿਆਦਾ ਪਵਿੱਤਰ ਰਹਿੰਦੀ ਹੈ।

(3). ਸਿਰਨਾਵਣੀ-ਮਾਸਕ ਰਿਤੂ, ਮਹੀਨੇ ਅਥਵਾ ਇਕ ਨਿਸਚਿਤ ਅਵਧੀ ਬਾਅਦ ਆਉਣ ਵਾਲੀ ਰਿਤੂ, ਕਿਉਂਕਿ ਇਸ ਤੋਂ ਬਾਅਦ ਕੇਸੀ ਇਸ਼ਨਾਨ ਕਰਨ ਦਾ ਵਿਧਾਨ ਹੈ, ਇਸ ਲਈ ਇਸ ਨੂੰ ‘ਸਿਰ ਨਾਵਣੀ’ ਕਹਿੰਦੇ ਹਨ। (ਸ੍ਰੀ ਗੁਰੂ ਗ੍ਰੰਥ ਕੋਸ਼, ਡਾ. ਗੁਰਚਰਨ ਸਿੰਘ)

ਸੋ, ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’ ਵਾਲੇ ਸ਼ਬਦ ਦੇ ਵਿਦਵਾਨਾਂ ਵੱਲੋਂ ਕੀਤੇ ਗਏ ਤਮਾਮ ਪਦ ਅਰਥਾਂ ਵਿੱਚ ਕੋਈ ਭਿੰਨਤਾ (ਮਤਭੇਦ) ਨਹੀਂ ਹਨ, ਅਗਰ ਮਤਭੇਦ ਹੁੰਦੇ ਤਾਂ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲੇ ਆਪਣੇ ਵੱਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਤੁਲਨਾਤਮਿਕ ਅਧਿਐਨ’ ਸਟੀਕ ਰਾਹੀਂ ਹੋਰਨਾਂ ਟੀਕਾਕਾਰਾਂ ਦੀ ਸੋਚ ਦੇ ਮੁਕਾਬਲੇ ਕੋਈ ਆਪਣਾ ਵੀ ‘ਨਿਰਣਾ’ ਜ਼ਰੂਰ ਦੇ ਦਿੰਦੇ ਪਰ ਉਨ੍ਹਾਂ ਨੇ ਇਸ ਪੰਕਤੀ ਦੇ ਅਰਥ ਇਉਂ ਕੀਤੇ ਹਨ: ‘ਜਿਵੇਂ ਇਸਤਰੀ ਨੂੰ ਮਹਾਵਾਰੀ (ਰਿਤੂ) ਹਰੇਕ ਮਹੀਨੇ ਆਉਂਦੀ ਹੈ (ਤੇ ਓਦੋਂ ਉਹ ਅਪਵਿੱਤਰ ਗਿਣੀ ਜਾਂਦੀ ਹੈ, ਇਸੇ ਤਰ੍ਹਾਂ) ਜੂਠੇ ਮਨੁੱਖ ਦੇ ਮੂੰਹ ਵਿਚ (ਹਰ ਵੇਲੇ ਝੂਠ ਦੀ) ਜੂਠ ਵੱਸੀ ਰਹਿੰਦੀ ਹੈ, (ਉਹ) ਨਿਤਾਪ੍ਰਤੀ ਖਜਲ ਖੁਆਰ ਹੁੰਦਾ ਹੈ।’ (ਗਿਆਨੀ ਹਰਬੰਸ ਸਿੰਘ, ‘ਦਰਸਨ ਨਿਰਣੈ’ ਸਟੀਕ)

(ਨੋਟ: ਗਿਆਨੀ ਜੀ ਵੀ ਆਪਣੇ ਵੱਲੋਂ ਕੀਤੇ ਗਏ ਅਰਥਾਂ ਵਿੱਚ ਇਉਂ ਸ਼ਾਮਲ ਕਰਨਾ ਨਹੀਂ ਭੁੱਲੇ ਕਿ ‘ਓਦੋਂ ਉਹ ਅਪਵਿੱਤਰ ਗਿਣੀ ਜਾਂਦੀ ਹੈ’ ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਹੀ ‘ਸਿਰਨਾਵਣੀ’ ਸ਼ਬਦ ਰਾਹੀਂ ਔਰਤ ਅਪਵਿੱਤਰ ਗਿਣੀ (ਮੰਨੀ) ਜਾਂਦੀ ਸੀ। ਅਜੋਕੇ (ਵਰਤਮਾਨ) ਸਮੇਂ ਵਿੱਚ ਵੀ ਸੰਬੰਧਤ ਸ਼ਬਦ ਦੇ ਪਦ ਅਰਥਾਂ ਵਿੱਚ ਵਿਦਵਾਨਾਂ ਰਾਹੀਂ ਕੋਈ ਮਤਭੇਦ ਨਹੀਂ ਹਨ ਬਲਕਿ ਮਤਭੇਦ ਕੇਵਲ ‘ਸਿਰਨਾਵਣੀ’ ਸ਼ਬਦ ਦੇ ਪਿਛੋਕੜ ’ਚ ਬਣੀ ਉਸ ਧਾਰਨਾ ਨੂੰ ਛੱਡਣ (ਤਿਆਗਣ) ਜਾਂ ਅਪਣਾਉਣ (ਸਵੀਕਾਰਨ) ਵਿੱਚ ਹੈ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਸਮਾਜ ਨੇ ‘ਸਿਰਨਾਵਣੀ’ ਸ਼ਬਦ ਦੀ ਰਾਹੀਂ ਇਸਤਰੀ ਜਾਤੀ ਪ੍ਰਤੀ ਬਣਾਈ ਹੋਈ ਸੀ, ਜਿਸ ਧਾਰਨਾ ਬਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪਤਾ ਸੀ, ਇਸ ਲਈ ਉਸ ਧਾਰਨਾ ਦਾ ਖੰਡਨ ਕਰਨ ਲਈ ਉਨ੍ਹਾਂ ਨੇ ਆਪਣੇ ਸ਼ਬਦ ਦੇ ਅਖ਼ੀਰ ਵਿੱਚ ‘‘ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥’’ ਪੰਕਤੀ ਦਰਜ ਕਰਨੀ ਜ਼ਰੂਰੀ ਸਮਝੀ।)

ਸੋ, ਝੂਠੇ ਮਨੁੱਖ ਦੀ ਝੂਠ ਬੋਲਣ ਵਾਲੀ ਨਿਰਵਿਘਨ ਹੁੰਦੀ ‘ਜੂਠ ਕਿਰਿਆ’ ਨੂੰ ‘ਸਿਰਨਾਵਣੀ’ ਸ਼ਬਦ ਨਾਲ ਤੁਲਨਾ ਕਰਨਾ ਤੇ ਫਿਰ ਤੁਰੰਤ ‘ਸਿਰਨਾਵਣੀ’ (ਮੰਨੀ ਜਾਂਦੀ ਸਰੀਰਕ ਅਪਵਿੱਤ੍ਰਤਾ) ਨੂੰ ਵੀ ਸਪਸ਼ਟ ਕਰਨਾ, ਗੁਰੂ ਜੀ ਦੇ ਔਰਤ ਜਾਤੀ ਪ੍ਰਤੀ ਕੀਤੇ ਉਪਦੇਸ਼ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਦੀ ਪੁਸ਼ਟੀ (ਪ੍ਰੋੜ੍ਹਤਾ, ਸਮਰਥਨ) ਕਰਨਾ ਹੈ। ਇਸ ਲਈ ਉਕਤ ਸ਼ਬਦ (‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’) ਰਾਹੀਂ ਔਰਤ ਜਾਤੀ ਨੂੰ ਪਵਿੱਤਰ ਜਾਂ ਅਪਵਿੱਤਰ ਕਿਰਿਆ ਰੂਪ ’ਚ ਮੰਨਣ ਲਈ, ਗੁਰਬਾਣੀ ਦੇ ਗ਼ਲਤ ਅਰਥ ਕਰਕੇ ਤੇ ਅਢੁੱਕਵੇਂ ਸ਼ਬਦਾਂ (ਪ੍ਰਮਾਣਾਂ) ਰਾਹੀਂ ਦਲੀਲਾਂ ਦੇ ਕੇ ਔਰਤ ਨੂੰ ਜ਼ਲੀਲ (ਅਪਮਾਨਿਤ) ਕਰਨਾ ਅਤੇ ਇਸ ਦੇ ਬਦਲੇ ਗੁਰੂ ਘਰ ਦੀ ਸਟੇਜ ਤੇ ਗੁਰੂ ਦੀ ਗੋਲਕ ਨੂੰ ਨਿਜੀ ਹਿਤਾਂ (ਭਲੇ) ਤੇ ਆਪਣੀ ਸੋਚ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਰਤਣਾ, ਗੁਰਮਤਿ ਨਹੀਂ ਬਲਕਿ ਘੋਰ ਮਨਮਤ ਹੈ।

ਸਿੱਖ ਕੌਮ ਨਾਲ ਸੰਬੰਧਿਤ ਤਮਾਮ ਪ੍ਰਚਾਰਕਾਂ ਤੇ ਬੁਧੀਜੀਵੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ॥’’ ਵਾਲੀ ਪਉੜੀ ਵਿੱਚ ਦਰਜ ਦੂਸਰੇ ਸਲੋਕ ਰਾਹੀਂ ਗੁਰੂ ਨਾਨਕ ਸਾਹਿਬ ਜੀ ਪੂਜਾਰੀ ਬ੍ਰਾਹਮਣਾਂ ਰਾਹੀਂ ਫੈਲਾਏ ਜਾਂਦੇ ਭਰਮਜਾਲ, ਕਿ ਜਜਮਾਨਾਂ ਵੱਲੋਂ ਪ੍ਰੋਹਿਤਾਂ ਨੂੰ ਦਿੱਤਾ ਜਾਂਦਾ ਦਾਨ, ਉਨ੍ਹਾਂ ਦੇ ਮਰ ਚੁੱਕੇ ਬਜ਼ੁਰਗਾਂ (ਪਿੱਤਰਾਂ) ਤੱਕ ਪਹੁੰਚ ਜਾਂਦਾ ਹੈ, ਦਾ ਖੰਡਨ ਕਰਦੇ ਹੋਏ ਬਿਆਨ ਕਰ ਰਹੇ ਹਨ ਕਿ ਐਸੇ ਦਲਾਲ, ਜੋ ਵਿਚੋਲੇ ਬਣ ਕੇ ਮਾਲ-ਸਬਾਬ (ਸਮਾਨ) ਅਗਾਂਹ ਪਹੁੰਚਾਉਣ ਦਾ ਦਾਅਵਾ ਕਰਦੇ ਹਨ; ਉਨ੍ਹਾਂ ਦੇ ਹੱਥ ਵੱਢੇ ਜਾਂਦੇ ਹਨ: ‘‘ਵਢੀਅਹਿ ਹਥ ਦਲਾਲ ਕੇ, ਮੁਸਫੀ (ਇਨਸਾਫ਼) ਏਹ ਕਰੇਇ ॥’’ (ਮ: ੧/੪੭੩)

ਸੋ, ਚੱਲ ਰਹੀ ਲੜੀਵਾਰ ਵੀਚਾਰ ਨੂੰ ਧਿਆਨ ਵਿੱਚ ਰੱਖੀਏ ਕਿ ਗੁਰੂ ਸਾਹਿਬ ਜੀ, ਤਮਾਮ ਉਨ੍ਹਾਂ ਗ਼ਲਤ ਧਾਰਨਾਵਾਂ; ਜਿਵੇਂ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਪੁੱਤਰਾਂ ਵੱਲੋਂ ਪੰਡਿਤਾਂ ਨੂੰ ਦਿੱਤਾ ਹੋਇਆ ਦਾਨ, ਉਨ੍ਹਾਂ ਦੇ ਮਰ ਚੁੱਕੇ ਪਿੱਤਰਾਂ ਨੂੰ ਪਹੁੰਚਣ ਵਾਲਾ ਭਰਮ, ਔਰਤ ਮਹਾਂਵਾਰੀ ਦੇ ਦਿਨਾਂ ਵਿੱਚ ਅਪਵਿੱਤਰ ਹੋ ਜਾਂਦੀ ਹੈ ਤੇ ਚੌਥੇ ਦਿਨ ਸਿਰ ਨਹ੍ਹਾ ਕੇ ਹੀ ਪਵਿੱਤਰ ਹੋਣ ਵਾਲਾ ਭਰਮ ਆਦਿ ਦਾ ਭਰਪੂਰ ਖੰਡਨ ਕਰਦੇ ਹਨ। ਇਸ ਲਈ ਗੁਰੂ ਸਾਹਿਬ ਜੀ ਵੱਲੋਂ ਖੰਡਤ ਕੀਤੀ ਜਾ ਰਹੀ ਇਸ ਧਾਰਨਾ ਨੂੰ ਗੁਰਮਤਿ ਕਹਿਣਾ, ਗੁਰੂ ਸਾਹਿਬਾਨਾਂ ਦੀ ਭਾਵਨਾ ਨਾਲ ਬਹੁਤ ਵੱਡਾ ਅਨਿਆਂ (ਜ਼ੁਲਮ, ਧੱਕਾ) ਹੈ।

(ਅ). ਆਪਣੀ ‘ਸੋਚ’ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ‘ਹਰੀ ਸਿੰਘ ਰੰਧਾਵੇ’ ਨੇ, ਗੁਰੂ ਰਾਮਦਾਸ ਸਾਹਿਬ ਜੀ ਦੇ ਜਿਸ ਸ਼ਬਦ ਦੀ ਹੋਰ ਟੇਕ ਲਈ, ਉਹ ਇਸ ਤਰ੍ਹਾਂ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ ਭਾਵ ਸਰੀਰ ਦੇ 9 ਹੀ ਦੁਆਰ (ਛੇਦ, ਭਾਵ ਨੱਕ, ਕੰਨ, ਮੂੰਹ, ਅੱਖਾਂ, ਲਿੰਗ ਤੇ ਗੁੱਦਾ) ਵਿੱਚੋਂ ਮਲ-ਮੂਤਰ ਆਦਿ ਦਾ ਸਿੰਮਦੇ ਰਹਿਣਾ, ਅਪਵਿੱਤਰ ਹੈ। (ਹਰੀ ਸਿੰਘ ਰੰਧਾਵਾ)

ਗੁਰਮਤਿ ਫ਼ਿਲਾਸਫ਼ੀ- ਅਗਰ ‘ਹਰੀ ਸਿੰਘ ਰੰਧਾਵਾ’ ਅਨੁਸਾਰ ਇਹ ਮੰਨ ਲਿਆ ਜਾਵੇ ਕਿ ਗੁਰੂ ਰਾਮਦਾਸ ਜੀ, ਇਸ ਪਾਵਨ ਵਾਕ ਰਾਹੀਂ ਸਰੀਰਕ ਅਪਵਿੱਤ੍ਰਤਾ ਦੀ ਗੱਲ ਕਰ ਰਹੇ ਹਨ ਤਾਂ ਇਸ ਦੇ ਨਾਲ ਅਗਲੀ ਪੰਕਤੀ ’ਚ ਇਉਂ ਵੀ ਦਰਜ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥ ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥’’ ਭਾਵ ਕੀ ‘ਹਰੀ ਸਿੰਘ ਰੰਧਾਵਾ’ ਇਹ ਮੰਨ ਸਕਦੇ ਹਨ ਕਿ ਹਰੀ ਦਾ ਨਾਮ ਬੋਲ ਕੇ ਇਹ 9 ਸਰੀਰਕ ਗੋਲਕਾਂ ਮਲ-ਮੂਤਰ ਛੱਡਣਾ ਬੰਦ ਕਰ ਦਿੰਦੀਆਂ ਹਨ ਭਾਵ ਪਵਿੱਤਰ ਹੋ ਜਾਂਦੀਆਂ ਹਨ? ਕਿਉਂਕਿ ਗੁਰੂ ਰਾਮਦਾਸ ਜੀ ਤਾਂ ਇਸ ਸ਼ਬਦ ਦੀ ਰਾਹੀਂ ਇਹੀ ਬਿਆਨ ਕਰ ਰਹੇ ਹਨ ਕਿ ਹਰੀ ਦਾ ਨਾਮ ਬੋਲ ਕੇ ਸਾਰੇ (9) ਗੋਲਕ ਪਵਿੱਤਰ ਕਰ ਲਏ ਜਾਂਦੇ ਹਨ।

ਦਰਅਸਲ, ਇਸ ਭਾਵਾਰਥ (ਸਮੁੱਚਾ ਭਾਵ) ਨੂੰ ਸਮਝਣ ਲਈ ਮਨੁੱਖਾ ਸਰੀਰਕ ਸ਼ਕਤੀ ਨੂੰ ਦੋ ਭਾਗਾਂ ਵਿੱਚ ਵੰਡਣਾ ਉਚਿਤ (ਮੁਨਾਸਿਬ) ਰਹੇਗਾ; ਜਿਵੇਂ: ‘ਆਤਮਿਕ ਤਲ (ਮਾਰਗ)’ ਤੇ ‘ਸਰੀਰਕ ਤਲ (ਮਾਰਗ)’।

ਗੁਰਮਤਿ ਅਨੁਸਾਰ ‘ਆਤਮਿਕ ਤਲ’ ਦਾ ਮਾਰਗ ਹੈ: ‘‘ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥’’ (ਮ: ੩/੪੪੧) ਜਦਕਿ ‘ਸਰੀਰਕ ਤਲ’ ਦਾ ਮਾਰਗ ਹੈ: ‘‘ਫਰੀਦਾ ! ਗੋਰ (ਕਬਰ) ਨਿਮਾਣੀ ਸਡੁ (ਆਵਾਜ਼) ਕਰੇ, ਨਿਘਰਿਆ ਘਰਿ ਆਉ ॥’’ (ਬਾਬਾ ਫਰੀਦ ਜੀ/੧੩੮੨) ਭਾਵ ਮਨ (ਆਤਮਾ) ਦਾ ਪੈਂਡਾ ਨੂਰ (ਪ੍ਰਭੂ ਜੋਤ) ਦਾ ਮਿਲਾਪ ਹੈ ਜਦਕਿ ਸਰੀਰਕ ਪੈਂਡਾ ਮਿੱਟੀ (ਕਬਰ ਸਥਾਨ, ਸੁਆਹ) ਦਾ ਮਿਲਾਪ ਹੈ; ਜਿਵੇਂ ਕਬੀਰ ਜੀ ਫ਼ੁਰਮਾ ਰਹੇ ਹਨ: ‘‘ਚਲਤ ਕਤ, ਟੇਢੇ ਟੇਢੇ ਟੇਢੇ ॥ ਅਸਤਿ, ਚਰਮ, ਬਿਸਟਾ ਕੇ ਮੂੰਦੇ, ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥’’ (ਭਗਤ ਕਬੀਰ ਜੀ/੧੧੨੪) ਭਾਵ ਹੇ ਮਨੁੱਖ ! ਕਿਉਂ ਆਕੜ- ਆਕੜ ਕੇ ਚਲਦਾ ਹੈਂ ਕਿਉਂਕਿ ਤੂੰ ਹੱਡੀਆਂ, ਚੰਮੜੀ, ਵਿਸ਼ਟਾ ਨਾਲ ਭਰਿਆ ਤੇ ਗੰਦਗੀ ਨਾਲ ਲਿੱਬੜਿਆ ਹੋਇਆ ਹੀ ਤਾਂ ਹੈਂ?

(ਨੋਟ: ਇਸ ਸਬਦ ਰਾਹੀਂ ਕਬੀਰ ਜੀ ‘‘ਬਿਸਟਾ ਕੇ ਮੂੰਦੇ॥’’ ਭਾਵ ਵਿਸ਼ਟਾ ਨਾਲ ਭਰਿਆ (ਸਰੀਰ), ਸ਼ਬਦਾਂ ਦਾ ਪ੍ਰਯੋਗ ਕਰ ਰਹੇ ਹਨ ਜਦਕਿ ਅਜੋਕੀ ਸਾਇੰਸ ਵੀ ਇਹ ਮੰਨਦੀ ਹੈ ਕਿ ਮਨੁੱਖਾ ਸਰੀਰ ਅੰਦਰ ਅਗਰ 800 ਗ੍ਰਾਮ ਮਲ ਨਹੀਂ ਰਹੇਗਾ, ਉਸ ਦੀ ਮੌਤ ਨਿਸ਼ਚਿਤ ਹੈ।)

ਸੰਬੰਧਤ ਸ਼ਬਦ ਦੁਆਰਾ ਗੁਰੂ ਰਾਮਦਾਸ ਜੀ ਫ਼ੁਰਮਾ ਰਹੇ ਹਨ ਕਿ ‘ਸਰੀਰਕ ਤਲ’ ’ਤੇ ਵਿਚਰਨ ਵਾਲੇ ਜੜ੍ਹ ਬੁਧੀ ਮਨੁੱਖਾਂ ਨੇ ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ ਮੰਨ ਲਏ ਹਨ ਪਰ ‘ਆਤਮਿਕ ਤਲ’ ’ਤੇ ਵਿਚਰਨ ਵਾਲੇ ਜਗਿਆਸੂਆਂ ਨੇ ਇਸ ਅਪਵਿੱਤ੍ਰਤਾ ਦੇ ਵਹਿਮ-ਭਰਮ ਨੂੰ ‘‘ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥’’ ਭਾਵ ‘‘ਊਚੇ ਉਪਰਿ, ਊਚਾ ਨਾਉ ॥’’ (ਜਪੁ) ਹਰੀ ਨਾਮ ਜਪ ਕੇ ਦੁਨਿਆਵੀ ਸੋਚ ਤੋਂ ਆਪਣੀ ਸੋਚ ਨੂੰ ਉੱਪਰ ਉੱਠਾ ਕੇ (ਅਪਵਿੱਤ੍ਰਤਾ ਰੂਪ ਵਹਿਮ-ਭਰਮ, ਅੰਧ-ਵਿਸ਼ਵਾਸ ਆਦਿ ’ਚੋਂ ਨਿਕਲ ਕੇ) ਪਵਿੱਤਰ ਕਰ ਲਿਆ ਹੈ ਭਾਵ ਉਨ੍ਹਾਂ ਨੂੰ ਕਿਸੇ ਪਾਸੇ ਵੀ ਅਪਵਿੱਤ੍ਰਤਾ ਵਿਖਾਈ ਨਹੀਂ ਦਿੰਦੀ ਹੈ; ਜਿਵੇਂ ਕਿ ਉੱਪਰ ਵੀਚਾਰ ਕੀਤੀ ਗਈ ਸੀ ਕਿ ਪ੍ਰਮਾਤਮਾ ਦੀ ਦ੍ਰਿਸ਼ਟੀ (ਨਿਯਮ) ਵਿੱਚ ਕੁਝ ਵੀ ਅਪਵਿੱਤਰ ਨਹੀਂ ।

ਪੂਰਾ ਪਦਾ ਇਸ ਪ੍ਰਕਾਰ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥ ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥ ਜੇ ਹਰਿ ਸੁਪ੍ਰਸੰਨੁ ਹੋਵੈ, ਮੇਰਾ ਸੁਆਮੀ; ਹਰਿ ਸਿਮਰਤ, ਮਲੁ ਲਹਿ ਜਾਵੈ ਜੀਉ ॥’’ (ਮ: ੪/੯੯੮) ਇਸ ਸ਼ਬਦ ਦੇ ਅਖ਼ੀਰ ਵਿੱਚ ਗੁਰੂ ਰਾਮਦਾਸ ਜੀ ਬਿਆਨ ਕਰ ਰਹੇ ਹਨ ਕਿ ਜਿਸ ਮਨੁੱਖ ਉੱਤੇ ਮੇਰਾ ਮਾਲਕ ਤਰੁਠਦਾ (ਮਿਹਰਬਾਨ ਹੁੰਦਾ) ਹੈ ਕੇਵਲ ਉਹੀ ਜੜ੍ਹ ਬੁਧੀ ਮਨੁੱਖ, ਹਰੀ ਸਿਮਰਨ ਕਰਦਿਆਂ ਅਪਵਿੱਤ੍ਰਤਾ ਰੂਪ ਵਹਿਮ-ਭਰਮ ਵਿੱਚੋਂ ਮੁਕਤ ਹੁੰਦਾ ਹੈ ਭਾਵ ਉਸ ਦੀ ਅਪਵਿੱਤ੍ਰਤਾ ਵਾਲੀ ਸਾਰੀ ਮੈਲ (ਮਲੀਨਤਾ) ਲਹਿ ਜਾਂਦੀ ਹੈ।

ਉਕਤ ਗੁਰੂ ਉਪਦੇਸ਼ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਰਤ ਨੂੰ ਅਪਵਿੱਤ੍ਰਤਾ ਦੀ ਦ੍ਰਿਸ਼ਟੀ ਨਾਲ ਵੇਖਣ ਵਾਲੇ ਜੜ੍ਹ ਬੁਧੀ ਮਨੁੱਖਾਂ ’ਤੇ ‘ਮੇਰਾ ਸੁਆਮੀ’ ਨਹੀਂ ਤਰੁਠਿਆ ਕਿਉਂਕਿ ਉਨ੍ਹਾਂ ਨੇ ਹਰੀ ਸਿਮਰਨ ਕਰਨ ਦੇ ਬਾਵਜੂਦ ਔਰਤ ਵਿੱਚ ਰੱਬ ਨੂੰ ਵੇਖਣ ਦੀ ਬਜਾਏ ਅਜੇ ਤੱਕ ਕੰਧਾਂ, ਦਰਵਾਜ਼ਿਆਂ, ਪਾਥੀਆਂ, ਕੁੱਤਿਆਂ ਆਦਿ ਵਿੱਚ ਹੀ ਮਾਲਕ ਦੇ ਦਰਸ਼ਨ ਕੀਤੇ ਹਨ।

ਸੋ, ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ ਵਾਲੀ ਸੋਚ, ਗੁਰੂ ਰਾਮਦਾਸ ਜੀ ਨੇ ਅਨਮਤ (ਅੰਧ-ਵਿਸ਼ਵਾਸ) ਸਮਝ ਕੇ ਖੰਡਤ ਕਰਨ ਲਈ, ਉਦਾਹਰਨ ਵਜੋਂ ਦਰਜ ਕੀਤੀ ਹੈ, ਨਾ ਕਿ ਇਹ ‘ਗੁਰਮਤਿ’ ਹੈ। ਹੇਠਾਂ ਦਿੱਤਾ ਜਾ ਰਿਹਾ ਸ਼ਬਦ, ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ ਪਰ ਇਸ ਨੂੰ ‘ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ’ ਮੰਨਣਾ ਮਨਮਤ ਹੈ ਕਿਉਂਕਿ ਇਹ ਜੋਗੀਆਂ ਦੀ ‘ਸੋਚ’ ਹੈ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨਾਲ ਵੀਚਾਰ-ਚਰਚਾ ਕਰਦਿਆਂ ਬੋਲੀ ਗਈ ਹੈ: ‘‘ਹਾਟੀ ਬਾਟੀ ਰਹਹਿ ਨਿਰਾਲੇ, ਰੂਖਿ ਬਿਰਖਿ ਉਦਿਆਨੇ ॥ ਕੰਦ ਮੂਲੁ ਅਹਾਰੋ ਖਾਈਐ, ਅਉਧੂ ਬੋਲੈ ਗਿਆਨੇ ॥ ਤੀਰਥਿ ਨਾਈਐ, ਸੁਖੁ ਫਲੁ ਪਾਈਐ; ਮੈਲੁ ਨ ਲਾਗੈ ਕਾਈ ॥ ਗੋਰਖ ਪੂਤੁ ਲੋਹਾਰੀਪਾ ਬੋਲੈ; ਜੋਗ ਜੁਗਤਿ ਬਿਧਿ ਸਾਈ ॥’’ (ਮ: ੧/੯੩੯) ਭਾਵ ਗੋਰਖ ਦਾ ਪੁੱਤਰ (ਚੇਲਾ) ਲੋਹਾਰੀਪਾ ਜੋਗੀ ਕਹਿ ਰਿਹਾ ਹੈ ਕਿ ਅਸੀਂ ਹਾਟੀ (ਸ਼ਹਿਰ) ਤੇ ਬਾਟੀ (ਰਸਤੇ ਭਾਵ ਸ਼ਹਿਰ ਤੋਂ ਬਾਹਰ) ਨਿਰਾਲੇ (ਨਿਰਲੇਪ) ਹੋ ਕੇ ਰੁੱਖ, ਬਿਰਖ ਹੇਠਾਂ ਭਾਵ ਜੰਗਲ ਵਿੱਚ ਰਹਿੰਦੇ ਹਾਂ, ਕੰਦ (ਫਲ ਆਦਿਕ) ਮੂਲ (ਮਿੱਟੀ ’ਚ ਉੱਗਣ ਵਾਲੀ ਮੂਲੀ-ਗਾਜਰ ਆਦਿਕ) ਸਾਡੀ ਖ਼ੁਰਾਕ ਹੈ, ਤੀਰਥ ਆਦਿਕ ’ਤੇ ਨਾਹੁੰਦੇ ਹਾਂ, (ਗ੍ਰਹਿਸਤ ਦੇ ਝੰਮੇਲਿਆਂ ਤੋਂ) ਸੁਖੀ ਰਹਿੰਦੇ ਹਾਂ ਭਾਵ ਗ੍ਰਹਿਸਤੀ ਹੋਣ ਵਾਲੀ ਮੈਲ ਨਹੀਂ ਲੱਗਦੀ ਆਦਿ, ਇਹ ਹੈ ਸਾਡੇ ਜੋਗ ਦੀ ਰਹਿਤ।

ਅਗਰ ਉਕਤ ਸ਼ਬਦ ਦੀ ਟੇਕ ਲੈ ਕੇ ‘ਹਰੀ ਸਿੰਘ ਰੰਧਾਵਾ’ ਵਰਗਾ ਕੋਈ ਪ੍ਰਚਾਰਕ ਇਸ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸਿੱਧ ਕਰੇ, ਤਾਂ ਕੀ ਇਹ ਗੁਰਮਤਿ ਹੋਵੇਗੀ ਜਾਂ ਮਨਮਤਿ?

ਸਰੀ (ਕੈਨੇਡਾ) ਦੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦੋਵੇਂ ਧਿਰਾਂ ਦੇ ਵੀਚਾਰਕ ਸੰਤੁਲਨ ਨੂੰ ਬਣਾਏ ਰੱਖਣ ਲਈ ਮਿਤੀ 7-6-2015 ਨੂੰ ਬੁਲਾਈ ਗਈ ਦੂਸਰੀ ਮੀਟਿੰਗ ਵਿੱਚ ‘ਗਿਆਨੀ ਜਸਬੀਰ ਸਿੰਘ ਜੀ’ ਨੇ ਜਦ ‘ਹਰੀ ਸਿੰਘ ਰੰਧਾਵਾ’ ਪਾਸੋਂ ਇਹ ਜਾਣਨਾ ਚਾਹਿਆ ਕਿ ‘‘ਨੀਚ ਜਾਤਿ ਹਰਿ ਜਪਤਿਆ, ਉਤਮ ਪਦਵੀ ਪਾਇ ॥’’ (ਮ: ੪/੭੩੩) ਵਾਕ ਰਾਹੀਂ ਗੁਰੂ ਜੀ ‘ਨੀਚ ਜਾਤਿ’ ਦਾ ਜ਼ਿਕਰ ਕਰ ਰਹੇ ਹਨ ਪਰ ਕੀ ਗੁਰੂ ਜੀ ‘ਨੀਚ ਜਾਤਿ’ ਮੰਨਦੇ ਹਨ?, ਦਾ ਜਵਾਬ ਦੇਣ ਦੀ ਬਜਾਏ ‘ਰੰਧਾਵਾ’ ਦੂਸਰੇ ਪ੍ਰੋਗਰਾਮ ਵਿੱਚ ਜਾਣ ਲਈ ਸਮਾਂ ਵਿਖਾਉਣ ਲੱਗ ਪਿਆ ਤਾਂ ਜੋ ਉੱਥੇ ਪਹੁੰਚ ਕੇ ਵੀ ਅੰਧ-ਵਿਸ਼ਵਾਸ ਫੈਲਾਇਆ ਜਾ ਸਕੇ।

‘ਭਾਈ ਅਭੈ ਸਿੰਘ’ ਜੀ ਦੁਆਰਾ ‘ਰੰਧਾਵਾ’ ਪਾਸੋਂ ਇਹ ਸਵਾਲ ਪੁੱਛਣਾ ਕਿ ਸਰੀਰ ’ਤੇ ਜਖ਼ਮ ਹੋਣਾ ਕੀ ਅਪਵਿੱਤ੍ਰਤਾ ਹੈ ਜਾਂ ਨਹੀਂ ?, ਦੇ ਜਵਾਬ ਵਿੱਚ ‘ਭਾਈ ਦਰਸਨ ਸਿੰਘ’ (ਰੰਧਾਵਾ ਹਮਾਇਤੀ) ਦਾ ਇਹ ਕਹਿਣਾ ਕਿ ਉਸ ਖ਼ੂਨ ਨੂੰ ਅਸੀਂ ਮੂੰਹ ਵੀ ਲਗਾ ਸਕਦੇ ਹਾਂ ਜਦਕਿ ‘ਸਿਰਨਾਵਣੀ’ ਰਿਤੁ ਨੂੰ ਨਹੀਂ, ਦੇ ਜਵਾਬ ਵਿੱਚ ‘ਭਾਈ ਅਭੈ ਸਿੰਘ’ ਦਾ ਜਵਾਬ ਕਿ ਮੂੰਹ ਤਾਂ ਪਾਥੀਆਂ ਨੂੰ ਵੀ ਨਹੀਂ ਲਗਾ ਸਕਦੇ, ਜਿਨ੍ਹਾਂ ਨੂੰ ਤੁਸੀਂ ਪਵਿੱਤਰ ਵੀ ਮੰਨਦੇ ਹੋ, ਦਾ ਜਵਾਬ ਵੀ ਰੰਧਾਵਾ ਸੋਚ ਨਹੀਂ ਦੇ ਸਕੀ।

(ਨੋਟ: ‘ਭਾਈ ਦਰਸਨ ਸਿੰਘ’ ਜੀ ਦੇ ਵੀਚਾਰ ਨੂੰ ਸੁਣ ਕੇ ਤਾਂ ਪਵਿੱਤਰ ਮੰਨੀ ਜਾਂਦੀ ਗੰਗਾ ਸਮੇਤ ਤਮਾਮ ਨਦੀਆਂ, ਨਾਲਿਆਂ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਹੋਣ ਕਰਕੇ ਕੋਈ ਵਿਅਕਤੀ ਮੂੰਹ ਨਹੀਂ ਲਗਾ ਸਕਦਾ ਭਾਵ ਪੀ ਨਹੀਂ ਸਕਦਾ ਫਿਰ ਉਸ ਰਾਹੀਂ ਹੁੰਦੀ ਸਰੀਰਕ ਪਵਿੱਤ੍ਰਤਾ ਵੀ ਸੰਦੇਹ ’ਚ ਆ ਸਕਦੀ ਹੈ।)

ਵੀਚਾਰਨ ਦਾ ਵਿਸ਼ਾ ਇਹ ਵੀ ਹੈ ਕਿ ਜਿਸ ਔਰਤ ਨੂੰ ਮਹਾਵਾਰੀ ਦੌਰਾਨ ਅਪਵਿੱਤਰ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਬੈਠਣ ਦਿੱਤਾ ਜਾਂਦਾ ਉਹ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਨਿਤਨੇਮ ਕਿਵੇਂ ਕਰੇਗੀ? ਕੀ ਗੁਟਕਾ ਸਾਹਿਬ ਗੁਰਬਾਣੀ ਨਹੀਂ? ਮਿਤੀ 7-6-2015 ਦੀ ਮੀਟਿੰਗ ਦੌਰਾਨ ‘ਹਰੀ ਸਿੰਘ ਰੰਧਾਵਾ’ ਆਪ ਜਦੋਂ ਗਿਆਨੀ ਜਸਬੀਰ ਸਿੰਘ ਜੀ ਤੋਂ ਗੁਰਬਾਣੀ ਦੀਆਂ ਪੰਕਤੀਆਂ ਲਿਖਿਆ ਹੋਇਆ ਕਾਗ਼ਜ ਪਕੜਦਾ ਹੈ ਤਾਂ ਉਸ ਕਾਗ਼ਜ ਦੇ ਟੁਕੜੇ ਨੂੰ ਕੱਪੜੇ ਨਾਲ ਫੜਦਾ ਹੈ, ਜਿਸ ’ਤੇ ਗੁਰਬਾਣੀ ਲਿਖੀ ਹੋਈ ਸੀ ਕਿਉਂਕਿ ‘ਰੰਧਾਵਾ’ ਅਨੁਸਾਰ ਸਾਮ੍ਹਣੇ ਟੇਬਲ ’ਤੇ ਪਈ ਪਾਣੀ ਦੀ ਬੋਤਲ ਵਿੱਚੋਂ ਪਾਣੀ ਪੀਣ ਕਾਰਨ ‘ਰੰਧਾਵਾ’ ਦੇ ਹੱਥ ਅਪਵਿੱਤਰ ਹੋ ਗਏ ਸਨ, ਫਿਰ ਗੁਰਬਾਣੀ ਦੇ ਗੁਟਕਿਆਂ ਨੂੰ ਇਹ ਸਤਿਕਾਰ ਕਿਉਂ ਨਹੀਂ? ਕੀ ਔਰਤਾਂ ਨੂੰ ਗੁਰਬਾਣੀ ਤੋਂ ਦੂਰ ਕਰਕੇ ਅਸੀਂ ਆਪਣੇ ਆਪ ਨੂੰ ਸਿੱਖ (ਪ੍ਰਚਾਰਕ) ਅਖਵਾ ਸਕਦੇ ਹਾਂ?

(ੲ). ਆਪਣੀ ‘ਸੋਚ’ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ‘ਹਰੀ ਸਿੰਘ ਰੰਧਾਵਾ’ ਨੇ, ਗੁਰੂ ਨਾਨਕ ਸਾਹਿਬ ਜੀ ਦੇ ਇੱਕ ਹੋਰ ਸ਼ਬਦ ਦੀ ਟੇਕ ਲਈ, ਜੋ ਇਸ ਤਰ੍ਹਾਂ ਹੈ: ‘‘ਮੂਤ ਪਲੀਤੀ; ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥’’ ਭਾਵ ਪਹਿਨਿਆ ਹੋਇਆ ਕੱਪੜਾ ਮੂਤਰ ਨਾਲ ਗੰਦਾ (ਅਪਵਿੱਤਰ) ਹੋ ਜਾਂਦਾ ਹੈ, ਜਿਸ ਦਾ ਵਖਿਆਨ ਗੁਰੂ ਜੀ ‘ਪਲੀਤੀ’ ਸ਼ਬਦ ਰਾਹੀਂ ਕਰਦੇ ਹਨ। (ਹਰੀ ਸਿੰਘ ਰੰਧਾਵਾ)

ਗੁਰਮਤਿ ਫ਼ਿਲਾਸਫ਼ੀ-‘ਜਪੁ’ ਬਾਣੀ ਦੀ ਇਸ ਪਉੜੀ ਰਾਹੀਂ ਅਦ੍ਰਿਸ਼ ਵਿਸ਼ੇ ‘‘ਭਰੀਐ ਮਤਿ, ਪਾਪਾ ਕੈ ਸੰਗਿ ॥ ਓਹੁ ਧੋਪੈ, ਨਾਵੈ ਕੈ ਰੰਗਿ ॥’’ ਭਾਵ ਅਗਰ ਮਤ (ਮਨ) ਪਾਪਾਂ ਭਰੀ ਦ੍ਰਿਸ਼ਟੀ ਨਾਲ ਗੰਦੀ ਹੋ ਜਾਵੇ ਤਾਂ ਉਹ (ਪਾਪ-ਦ੍ਰਿਸ਼ਟੀ) ਰੱਬੀ ਪ੍ਰੇਮ-ਰੰਗ ਵਿੱਚ ਨਿਰੰਤਰ ਭਿੱਜ (ਰੰਗ) ਕੇ ਸਾਫ਼ ਹੋ ਜਾਂਦੀ ਹੈ।, ਨੂੰ ਸਮਝਾਉਣ ਲਈ ਦ੍ਰਿਸ਼ਮਾਨ (ਦ੍ਰਿਸ਼ਟੀਯੋਗ) ਉਦਾਹਰਨਾਂ ਦਿੱਤੀਆਂ ਗਈਆਂ ਹਨ; ਜਿਵੇਂ: ‘‘ਭਰੀਐ; ਹਥੁ, ਪੈਰੁ, ਤਨੁ, ਦੇਹ ॥ ਪਾਣੀ ਧੋਤੈ, ਉਤਰਸੁ ਖੇਹ ॥ ਮੂਤ ਪਲੀਤੀ; ਕਪੜੁ ਹੋਇ ॥ ਦੇ ਸਾਬੂਣੁ, ਲਈਐ ਓਹੁ ਧੋਇ ॥’’ ਭਾਵ ਅਗਰ ਹੱਥ, ਪੈਰ, ਸਰੀਰ ਆਦਿ ਮਿੱਟੀ ਨਾਲ ਗੰਦਾ ਹੋ ਜਾਵੇ ਤਾਂ ਉਹ ਮਿੱਟੀ, ਪਾਣੀ ਨਾਲ ਧੋਤੀ (ਸਾਫ਼ ਕੀਤੀ) ਜਾ ਸਕਦੀ ਹੈ ਅਤੇ ਮੂਤਰ ਨਾਲ ਗੰਦਾ ਹੋਇਆ ਕੱਪੜਾ ਸਾਬਣ ਨਾਲ ਸਾਫ਼ ਕੀਤਾ ਜਾ ਸਕਦਾ ਹੈ।

(ਯਾਦ ਰਹੇ ਕਿ ਗੁਰਬਾਣੀ ਬਾਹਰਲੀ ਸਰੀਰਕ ਅਪਵਿੱਤ੍ਰਤਾ ਨੂੰ ਮੰਨਣ ਦੀ ਬਜਾਏ ਅੰਦਰੂਨੀ ਪੰਜੇ ਕਾਮਾਦਿਕਾਂ (ਵਿਕਾਰਾਂ) ਨੂੰ ਅਪਵਿੱਤਰ ਮੰਨਦੀ ਹੈ; ਜਿਵੇਂ: ‘‘ਬਜਾਰੀ ਸੋ, ਜੁ ਬਜਾਰਹਿ ਸੋਧੈ ॥ ਪਾਂਚ ‘ਪਲੀਤਹ’ ਕਉ, ਪਰਬੋਧੈ ॥ ਨਉ ਨਾਇਕ ਕੀ, ਭਗਤਿ ਪਛਾਨੈ ॥ ਸੋ ਬਾਜਾਰੀ, ਹਮ ਗੁਰ ਮਾਨੇ ॥’’ (ਭਗਤ ਕਬੀਰ/੮੭੨) ਭਾਵ ਅਸਲ ਬਾਜਾਰੀ (ਸ਼ਹਿਰ ਵਿੱਚ ਘੁੰਮਣ ਵਾਲਾ) ਉਹ ਹੈ, ਜਿਹੜਾ ਸਰੀਰ ਰੂਪੀ ਬਜ਼ਾਰ (ਅੰਦਰੂਨੀ ਅਪਵਿੱਤਰ ਵਿਕਾਰਾਂ) ਨੂੰ ਸੋਧਦਾ (ਕਾਬੂ, ਪਵਿੱਤਰ ਕਰਦਾ) ਹੈ ਭਾਵ ਸਰੀਰ ਅੰਦਰਲੇ ‘ਪਾਂਚ ਪਲੀਤਹ’ (ਆਰਾਮ ਨਾਲ ਕਬਜ਼ਾ ਕਰਕੇ ਸੁਤੇ ਪਏ ਪੰਜੇ ਅਪਵਿੱਤਰ ਵਿਕਾਰਾਂ) ਨੂੰ ਜਗਾਉਂਦਾ (ਆਖਦਾ) ਹੈ (ਕਿ ਮੇਰੇ ਘਰ ਵਿੱਚੋਂ ਨਿਕਲ ਜਾਵੋ)। ਨੌ ਖੰਡਾਂ ਵਾਲੀ ਧਰਤੀ ਦੇ ਮਾਲਕ ਦੀ ਬੰਦਗੀ ਦੀ ਕਦਰ ਜਾਣਦਾ ਹੈ, ਅਜਿਹੇ ਬਜਾਰੀ ਨੂੰ ਅਸੀਂ ਗੁਰ (ਵੱਡਾ ਭਾਵ ਪਵਿੱਤਰ) ਮੰਨਦੇ ਹਾਂ। )

ਗੁਰੂ ਜੀ, ਉਕਤ ਪੰਕਤੀ ’ਚ ‘ਪਲੀਤੀ’ ਸ਼ਬਦ ਦੀ ਵਰਤੋਂ, ਪਵਿੱਤ੍ਰਤਾ ਜਾਂ ਅਪਵਿੱਤ੍ਰਤਾ ਦੇ ਸੰਬੰਧ ’ਚ ਨਹੀਂ ਕਰ ਰਹੇ ਹਨ ਬਲਕਿ ਦ੍ਰਿਸ਼ਟਾਂਤ (ਇੱਕ ਅਰਥ ਅਲੰਕਾਰ) ਵਜੋਂ ਲੈ ਰਹੇ ਹਨ। ਯਾਦ ਰਹੇ ਕਿ ਕੋਈ ਵੀ ਪਹਿਨਿਆ ਹੋਇਆ ਕੱਪੜਾ ਨਿਰੰਤਰ ਪਾਕ-ਸਾਫ਼ ਨਹੀਂ ਮੰਨਿਆ ਜਾ ਸਕਦਾ ਕਿਉਂਕਿ 9 ਗੋਲਕਾਂ ਰਾਹੀਂ ਨਿਕਲਣ (ਸਿੰਮਨ) ਵਾਲੀ ਮੈਲ ਇੱਕ ਸਕਿੰਟ (ਪਲ) ’ਚ ਹੀ ਕੱਪੜੇ ਨੂੰ ਪਾਕ-ਸਾਫ਼ ਨਹੀਂ ਰਹਿਣ ਦਿੰਦੀ।

ਸੋ, ‘ਹਰੀ ਸਿੰਘ ਰੰਧਾਵਾ’ ਵੱਲੋਂ ਔਰਤ ਨੂੰ ਮਹਾਂਵਾਰੀ ਕਿਰਿਆ ਵਿੱਚ ਅਪਵਿੱਤਰ ਮੰਨਣ ਵਾਲੀ ‘ਸੋਚ’ ਨੂੰ ‘ਗੁਰਮਤਿ’ ਸਿੱਧ ਕਰਨ ਲਈ ਇਸਤੇਮਾਲ ਕੀਤੇ ਗਏ ਉਪਰੋਕਤ ਤਿੰਨੇ ਪ੍ਰਮਾਣ (‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’, ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ (ਤੇ) ‘‘ਮੂਤ ਪਲੀਤੀ; ਕਪੜੁ ਹੋਇ ॥’’) ਗੁਰੂ ਸਾਹਿਬਾਨਾਂ ਨੇ ਉਸ ‘ਸੋਚ’ ਨੂੰ ਖੰਡਤ ਕਰਨ ਲਈ ਗੁਰਬਾਣੀ ਵਿੱਚ ਦਰਜ ਕੀਤੇ ਹਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਭਾਵ ਆਪਣੇ ਵੱਲੋਂ ਗੁਰਮਤਿ ਮੰਨ ਕੇ ‘ਹਰੀ ਸਿੰਘ ਰੰਧਾਵਾ’ ਸਾਰੀ ਉਮਰ ਤੋਂ ਪ੍ਰਚਾਰ ਕਰਦਾ ਆ ਰਿਹਾ ਹੈ ਤੇ ਕਰ ਰਿਹਾ ਹੈ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਵਾਲੇ, ‘ਗੁਰਮਤਿ ਫ਼ਿਲਾਸਫ਼ੀ’ ਤੋਂ ਆਪ ਹੀ ਸੱਖਣੇ ਹਨ ਜਦਕਿ ਸੰਗਤਾਂ ਜਦ ਇਨ੍ਹਾਂ ਨੂੰ ਗੁਰਮਤਿ ਦਾ ਅਸਲ ਮਤਲਬ ਸਮਝਾਉਣ ਦਾ ਯਤਨ ਕਰਦੀਆਂ ਹਨ ਤਾਂ ਉਨ੍ਹਾਂ ਤੋਂ ਸਮਝਣ ਦੀ ਬਜਾਏ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ ਅਤੇ ਗੁਰਮਤਿ ਨੂੰ ਮਨਮਤ ’ਚ ਤਬਦੀਲ ਕਰਨ ਵਾਲੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਕੀ ਇਨ੍ਹਾਂ ਨੇ ਕਦੇ ਬਾਬਾ ਰਾਮਰਾਇ ਵਾਲਾ ਇਤਿਹਾਸ ਨਹੀਂ ਪੜ੍ਹਿਆ, ਜੋ ‘ਗੁਰਮਤਿ’ ਨੂੰ ‘ਮਨਮਤ’ ’ਚ ਬਦਲਨ ਦੇ ਕਾਰਨ, ਗੁਰੂ ਵੰਸ਼ਜ ਹੋਣ ਦੇ ਬਾਵਜੂਦ ਵੀ ਗੁਰੂ ਜੀ ਵੱਲੋਂ ਨਕਾਰੇ ਗਏ ਸਨ?

ਮਿਤੀ 3, 4 ਤੇ 7 ਜੂਨ 2015 ਨੂੰ ਸਰੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਪ੍ਰਬੰਧਕੀ ਮੀਟਿੰਗਾਂ ਤੱਕ ਸੰਗਤਾਂ ਵੱਲੋਂ ‘ਹਰੀ ਸਿੰਘ ਰੰਧਾਵਾ’ ਨਾਲ ਕੀਤੇ ਗਏ ਕੁਝ ਹੋਰ ਸਵਾਲ-ਜਵਾਬ, ਪਾਠਕਾਂ ਸਾਹਮਣੇ ਰੱਖ ਰਿਹਾ ਹਾਂ, ਤਾਂ ਕਿ ‘ਹਰੀ ਸਿੰਘ ਰੰਧਾਵਾ’ ਦੀ ‘ਗੁਰਮਤਿ ਫ਼ਿਲਾਸਫ਼ੀ’ ਪ੍ਰਤੀ ਯੋਗਤਾ ਨੂੰ ਵਧੇਰੇ ਸਮਝਿਆ ਜਾ ਸਕੇ:

(ਅਗਾਂਹ ਕੀਤੀ ਜਾ ਰਹੀ ਵਾਰਤਾਲਾਪ ਵਿੱਚ ‘ਹਰੀ ਸਿੰਘ ਰੰਧਾਵਾ’ ਸੋਚ ਦੇ ਹਮਾਇਤੀ ਸਨ: ‘ਭਾਈ ਦਰਸਨ ਸਿੰਘ, ਭਾਈ ਨਾਨਕ ਸਿੰਘ’ ਆਦਿ ਜਦਕਿ ‘ਰੰਧਾਵਾ’ ਸੋਚ ਨੂੰ ਮਨਮਤ ਸਿੱਧ ਕਰਨ ਵਾਲੇ ਸੱਜਣ ਸਨ: ‘ਗਿਆਨੀ ਜਸਬੀਰ ਸਿੰਘ, ਭਾਈ ਕਸ਼ਮੀਰ ਸਿੰਘ, ਡਾ. ਪੂਰਨ ਸਿੰਘ, ਸ. ਅਭੈ ਸਿੰਘ, ਭਾਈ ਜਗਪਾਲ ਸਿੰਘ, ਕੁਝ ਬੀਬੀਆਂ’ ਆਦਿ।)

(1). ਭਾਈ ਜਗਪਾਲ ਸਿੰਘ ਨੇ ‘ਰੰਧਾਵਾ’ ਸਾਹਮਣੇ ਸਵਾਲ ਕੀਤਾ ਕਿ ਤੁਹਾਡੇ ਅਨੁਸਾਰ ‘ਮਹਾਵਾਰੀ ਕਿਰਿਆ’ ਦੌਰਾਨ ਅਪਵਿੱਤਰ ਹੋਈ ਔਰਤ, ਜਿਸ ਪਾਣੀ ਰਾਹੀਂ ਪਵਿੱਤਰ ਹੋ ਜਾਂਦੀ ਹੈ, ਉਸ ਪਾਣੀ ਵਿੱਚ ਮੈਡੀਕਲ ਸਾਇੰਸ ਕਈ ਜੀਵਾਂ ਦੀ ਔਰਤ ਵਾਙ ਹੀ ਅਪਵਿੱਤਰ ਕਿਰਿਆ ਮੌਜੂਦ, ਦੱਸਦੀ ਹੈ, ਫਿਰ ਅਸ਼ੁੱਧ ਪਾਣੀ ਨਾਲ (ਤੁਹਾਡੇ ਅਨੁਸਾਰ) ‘ਅਪਵਿੱਤਰ ਹੋਈ ਔਰਤ’ ਕਿਵੇਂ ‘ਪਵਿੱਤਰ’ ਹੋ ਸਕਦੀ ਹੈ?

‘ਰੰਧਾਵਾ’ ਨੇ ਜਵਾਬ ਦਿੱਤਾ ਕਿ ਮੈਂ ਪਾਣੀ ਨੂੰ ‘ਅਪਵਿੱਤਰ’ ਨਹੀਂ ਮੰਨਦਾ ਕਿਉਂਕਿ ‘‘ਜੈਸੇ ਮੈਲੁ ਨ ਲਾਗੈ ਜਲਾ ॥’’ ਗੁਰੂ ਵਾਕ ਮੌਜੂਦ (ਸਾਮ੍ਹਣੇ) ਹੈ।

ਗੁਰਮਤਿ ਫ਼ਿਲਾਸਫ਼ੀ- ‘ਰੰਧਾਵੇ’ ਦਾ ਉਕਤ ਜਵਾਬ, ‘ਗੁਰਮਤਿ’ ਨੂੰ ਸਾਇੰਸ ਦੇ ਮੁਕਾਬਲੇ ਅਧੂਰਾ ਬਿਆਨ ਕਰ ਰਿਹਾ ਹੈ ਜਦਕਿ ਗੁਰਬਾਣੀ ਉਕਤ ਦਿੱਤੀ ਗਈ ਦਲੀਲ ਅਨੁਸਾਰ ਭਾਵ ਸਾਇੰਸ ਵਾਙ ਹੀ ਪਾਣੀ ਨੂੰ ਅਪਵਿੱਤਰ ਮੰਨਦੀ ਹੈ।

‘ਰੰਧਾਵਾ’ ਸੋਚ ਵਾਲੇ ਬ੍ਰਾਹਮਣਾਂ ਨੇ ਭਗਤ ਕਬੀਰ ਜੀ ਅਤੇ ਭਗਤ ਰਵੀਦਾਸ ਜੀ ਨੂੰ ਵੀ ਇਸ ਤਰ੍ਹਾਂ ਹੀ ਮਨਮਤ (ਅੰਧ-ਵਿਸ਼ਵਾਸ) ਦੇ ਵਹਿਮ-ਭਰਮ ’ਚ ਉਲਝਾਉਣਾ ਚਾਹਿਆ; ਜਿਵੇਂ ਰੰਧਾਵੇ ਨੇ ‘ਸਰੀ’ ਦੀ ਸੰਗਤ ਨੂੰ। ਇਸ ਲਈ ਉਕਤ ਦੋਵੇਂ ਭਗਤਾਂ ਨੇ ਪਾਣੀ ਨੂੰ ਅਪਵਿੱਤਰ ਦਰਸਾਉਣ ਵਾਲੇ ਸ਼ਬਦਾਂ ਦੀ ਰਚਨਾ ਕੀਤੀ, ਜੋ ਗੁਰਬਾਣੀ ਵਿੱਚ ਦਰਜ ਹਨ; ਜਿਵੇਂ:

(ੳ). ਭਗਤ ਕਬੀਰ ਜੀ :- ‘‘ਕਹੁ ਪੰਡਿਤ ! ਸੂਚਾ ਕਵਨੁ ਠਾਉ ॥ ਜਹਾਂ ਬੈਸਿ, ਹਉ ਭੋਜਨੁ ਖਾਉ ॥੧॥ ਰਹਾਉ ॥’’ (ਕਿਉਂਕਿ) ‘‘ਜਿਹਬਾ ਜੂਠੀ, ਬੋਲਤ ਜੂਠਾ; ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ; ਬ੍ਰਹਮ ਅਗਨਿ ਕੇ ਲੂਠੇ (ਭਾਵ ਵਿੱਦਿਆ ਦੀ ਹੰਕਾਰ-ਅੱਗ ’ਚ ਸੜੇ ਹੋਏ ਪੰਡਿਤ ! )॥੨॥ ਅਗਨਿ ਭੀ ਜੂਠੀ, ‘ਪਾਨੀ ਜੂਠਾ’; ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ; ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ; ਜੂਠੀ ਦੀਨੀ ਕਾਰਾ (ਲਕੀਰ)॥ ਕਹਿ ਕਬੀਰ! ਤੇਈ (ਉਹੀ) ਨਰ ਸੂਚੇ; ਸਾਚੀ ਪਰੀ ਬਿਚਾਰਾ ॥੪॥’’ (ਭਗਤ ਕਬੀਰ ਜੀ/੧੧੯੫) (ਭਾਵ ਜਿਨ੍ਹਾਂ ਨੇ ਰੱਬੀ ਵੀਚਾਰ ਕਰਕੇ ਆਪਣੀ ਸੋਚ ਉੱਚੀ ਕਰ ਲਈ ਉਹੀ ਸੁੱਚੇ ਹਨ।) ਇਸ ਪੂਰੇ ਸ਼ਬਦ ਦੇ ਤੀਸਰੇ ਬੰਦ ’ਚ ਕਬੀਰ ਜੀ ਪਾਣੀ ਨੂੰ ਜੂਠਾ (ਅਪਵਿੱਤਰ, ‘ਪਾਨੀ ਜੂਠਾ’) ਮੰਨ ਰਹੇ ਹਨ, ਜਿਵੇਂ ਕਿ ਅਜੋਕੀ ‘ਸਾਇੰਸ’।

(ਅ). ਭਗਤ ਰਵਿਦਾਸ ਜੀ :- ‘‘ਦੂਧੁ ਤ ਬਛਰੈ, ਥਨਹੁ ਬਿਟਾਰਿਓ ॥ ਫੂਲੁ ਭਵਰਿ, ‘ਜਲੁ ਮੀਨਿ (ਮੱਛੀ ਨੇ) ਬਿਗਾਰਿਓ’ ॥੧॥ ਮਾਈ ! ਗੋਬਿੰਦ ਪੂਜਾ, ਕਹਾ ਲੈ ਚਰਾਵਉ ॥ ਅਵਰੁ ਨ ਫੂਲੁ, ਅਨੂਪੁ ਨ ਪਾਵਉ ॥੧॥ ਰਹਾਉ ॥’’ (ਭਗਤ ਰਵਿਦਾਸ ਜੀ/੫੨੫) ਭਾਵ ਹੇ ਮੇਰੀ ਮਾਂ ! ਮੈਂ ਗੋਬਿੰਦ ਦੀ ਪੂਜਾ ਵਿੱਚ ਕਿਹੜੀ (ਪਵਿੱਤਰ ਵਸਤੂ) ਲੈ ਕੇ ਚੜ੍ਹਾਵਾਂ ਕਿਉਂਕਿ ਗਾਂ ਦੇ ਬੱਛੇ ਨੇ ਦੁੱਧ (ਗਾਂ ਦੇ) ਥਨਾਂ ਵਿੱਚ ਹੀ ਜੂਠਾ ਕਰ ਦਿੱਤਾ, ਫੁੱਲਾਂ ਨੂੰ ਭੌਰਾ ਜੂਠਾ ਕਰ ਗਿਆ ਅਤੇ ਪਾਣੀ, ਮੱਛੀ ਨੇ (ਮਲ-ਮੂਤਰ ਅਤੇ ਮਹਾਵਾਰੀ ਆਦਿਕ ਕਿਰਿਆ ਰਾਹੀਂ) ਗੰਦਾ ਕਰ ਦਿੱਤਾ।

(ਨੋਟ: ਗੁਰਬਾਣੀ ਵਿੱਚ ‘ਪਾਣੀ’ ਨੂੰ ਕਿਤੇ ਅਪਵਿੱਤਰ ਕਿਹਾ ਗਿਆ ਹੈ; ਜਿਵੇਂ : ‘‘ਜਲੁ ਮੀਨਿ ਬਿਗਾਰਿਓ ॥’’ ਅਤੇ ਕਿਤੇ ਪਵਿੱਤਰ; ਜਿਵੇਂ: ‘‘ਜੈਸੇ ਮੈਲੁ ਨ ਲਾਗੈ ਜਲਾ ॥’’ ਅਜਿਹਾ ਕਿਉਂ?, ਨੂੰ ਸਮਝਣ ਦੀ ਜ਼ਰੂਰਤ ਹੈ ਤਾਂ ਜੋ ‘ਰੰਧਾਵਾ’ ਵਰਗੇ ‘ਗੁਰੂ ਘਰਾਂ’ ’ਚ ‘ਗੁਰਮਤਿ’ ਦੀ ਬਜਾਏ ‘ਮਨਮਤ’ ਹੀ ਨਾ ਪਰੋਸੀ ਜਾਣ।

ਦਰਅਸਲ, ਰੱਬੀ ਬੰਦਗੀ (ਨਾਮ) ਦੇ ਮੁਕਾਬਲੇ ਪਾਣੀ ਸਮੇਤ ਸਭ ਕੁਝ ਮੈਲਾ (ਅਪਵਿੱਤਰ) ਹੈ : ‘‘ਤਿਸੁ ਵਿਣੁ ਸਭੁ ਅਪਵਿਤ੍ਰੁ ਹੈ, ਜੇਤਾ ਪੈਨਣੁ ਖਾਣੁ ॥’’ (ਮ: ੧/੧੬), ‘‘ਸਾਚ ਬਿਨਾ, ਸੂਚਾ ਕੋ ਨਾਹੀ; ਨਾਨਕ ! ਅਕਥ ਕਹਾਣੀ ॥’’ (ਮ: ੧/੯੪੬) ਆਦਿ, ਪਰ ਰੱਬੀ ਬੰਦਗੀ ਕਰਨ ਵਾਲੇ ਜਗਿਆਸੂ ਵਿੱਚ ਇਤਨੀ ਜਾਗਰੂਕਤਾ (ਉੱਚੀ ਸੁਰਤਿ) ਆ ਜਾਂਦੀ ਹੈ ਕਿ ਉਹ ਇਸ ਪਵਿੱਤਰ ਜਾਂ ਅਪਵਿੱਤ੍ਰਤਾ ਦੇ ਵਹਿਮ-ਭਰਮ (ਅੰਧ-ਵਿਸ਼ਵਾਸ) ਤੋਂ ਉੱਪਰ ਉੱਠ ਜਾਂਦਾ ਹੈ; ਜਿਵੇਂ: ‘‘ਸਾਚੀ ਬਾਣੀ (ਰਾਹੀਂ) ਸੂਚਾ ਹੋਇ ॥’’ (ਮ: ੩/੩੬੧) ਅਤੇ ਗੁਰੂ ਅਰਜੁਨ ਸਾਹਿਬ ਜੀ ‘ਸੁਖਮਨੀ ਸਾਹਿਬ’ ਵਿੱਚ ਫ਼ੁਰਮਾ ਰਹੇ ਹਨ: ‘‘ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥ ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਊਪਰਿ ਆਕਾਸੁ ॥ (ਮ: ੫/੨੭੪) ਭਾਵ ਰੱਬ ਨਾਲ ਸਾਂਝ ਪਾ ਚੁੱਕਾ (ਬ੍ਰਹਮ ਗਿਆਨੀ) ਮਨੁੱਖ ਇਤਨਾ ਪਵਿੱਤਰ (ਉੱਚੀ ਸੁਰਤ ਵਾਲਾ) ਹੁੰਦਾ ਹੈ, (ਜਿਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ।) ਜਿਵੇਂ (ਪਾਣੀ ਨਾਲ ਮੈਲਾ ਕੱਪੜਾ ਧੋਤਿਆਂ) ਪਾਣੀ ਨੂੰ ਮੈਲ ਨਹੀਂ ਲੱਗਦੀ। ਉਸ ਅੰਦਰ ਇਤਨਾ ਪ੍ਰਕਾਸ਼ (ਜਾਗਰੂਕਤਾ, ਉਜਾਲਾ) ਹੋ ਜਾਂਦਾ ਹੈ; ਜਿਵੇਂ ਧਰਤੀ ਦੇ ਉੱਪਰ ਆਕਾਸ਼ (ਚਾਨਣ) ਹੁੰਦਾ ਹੈ।

ਸੋ, ਉਕਤ ਵੀਚਾਰ ਰਾਹੀਂ ਬੋਧ ਹੁੰਦਾ ਹੈ ਕਿ ਜਿੱਥੇ ਪ੍ਰਸੰਗ ਅਨੁਸਾਰ ‘ਪਾਣੀ’ ਨੂੰ ‘ਪਵਿੱਤਰ’ ਜਾਂ ‘ਅਪਵਿੱਤਰ’ ਵਾਲਾ ਵਿਸ਼ਾ ਚੱਲ ਰਿਹਾ ਹੁੰਦਾ ਹੈ ਉੱਥੇ ਪਾਣੀ ਨੂੰ ‘ਅਪਵਿੱਤਰ’ ਮੰਨਿਆ ਗਿਆ ਹੈ; ਜਿਵੇਂ: ‘‘ਅਗਨਿ ਭੀ ਜੂਠੀ, ‘ਪਾਨੀ ਜੂਠਾ’; ਜੂਠੀ ਬੈਸਿ ਪਕਾਇਆ ॥’’ ਅਤੇ ‘‘ਜਲੁ ਮੀਨਿ ਬਿਗਾਰਿਓ ॥’’ ਪਰ ਜਦ ‘ਪਾਣੀ’ ਦੀ ਉਦਾਹਰਨ ਰਾਹੀਂ ਕਿਸੇ ਦ੍ਰਿਸ਼ਟੀਗੋਚਰ ਗੰਦੀ ਵਸਤੂ ਨੂੰ ਸ਼ੁੱਧ (ਸਾਫ਼) ਕਰਨ ਵਾਲਾ ਪ੍ਰਸੰਗ ਚੱਲ ਰਿਹਾ ਹੋਵੇ ਉੱਥੇ ਪਾਣੀ ਨੂੰ ਉਸ ਗੰਦੀ ਵਸਤੂ ਦੇ ਮੁਕਾਬਲੇ ਪਵਿੱਤਰ (ਨਿਰਮਲ) ਕਿਹਾ ਗਿਆ ਹੈ; ਜਿਵੇਂ: ‘‘ਜੈਸੇ ਮੈਲੁ ਨ ਲਾਗੈ ਜਲਾ ॥’’

ਯਾਦ ਰਹੇ, ਕਿ ਕਿਸੇ ਗੰਦੀ ਵਸਤੂ ਦੀ ਸਫ਼ਾਈ ਲਈ ਉਦਾਹਰਨ ਦੇ ਤੌਰ ’ਤੇ ਇਸਤੇਮਾਲ ਕੀਤੇ ਗਏ ‘ਪਾਣੀ’ (ਸ਼ਬਦ) ਵਾਲੇ ਪ੍ਰਸੰਗ ਵਿੱਚ ‘ਪਾਣੀ’ ਨੂੰ ‘ਪਵਿੱਤਰ’ ਜਾਂ ‘ਅਪਵਿੱਤਰ’ ਸਿੱਧ ਕਰਨ ਵਾਲਾ ਵਿਸ਼ਾ ਨਹੀਂ ਚੱਲ ਰਿਹਾ ਹੁੰਦਾ ਹੈ।

ਪਾਠਕ-ਜਨ ਨੋਟ ਕਰਨ ਕਿ ‘‘ਜੈਸੇ ਮੈਲੁ ਨ ਲਾਗੈ ਜਲਾ ॥’’ ਵਾਲੇ ਗੁਰੂ ਵਾਕ ਰਾਹੀਂ ‘ਪਵਿੱਤਰ’ ਜਾਂ ‘ਅਪਵਿੱਤ੍ਰਤਾ’ ਵਾਲੇ ਵਿਸ਼ੇ ਨੂੰ ਆਧਾਰ ਬਣਾ ਕੇ ਗੁਰੂ ਸੰਗਤਾਂ ’ਚ ਆਪਣੇ (ਮਨਮਤੀ) ਵੀਚਾਰ ਰੱਖਣੇ ਤੇ ਉਸ ਨੂੰ ‘ਗੁਰਮਤਿ’ ਕਹਿਣ ਵਾਲੇ ‘ਹਰੀ ਸਿੰਘ ਰੰਧਾਵਾ’ ਵਰਗੇ ਪ੍ਰਚਾਰਕ, ਜਿਨ੍ਹਾਂ ਅਨੁਸਾਰ ਉਨ੍ਹਾਂ ਦੀ ਸੰਸਥਾ ਦੇ ਪੂਰਵਜਾਂ ਨੂੰ ‘ਗੁਰਬਾਣੀ ਬੋਧ’ ਆਪ ਦਸਮੇਸ਼ ਪਿਤਾ ਜੀ ਨੇ ‘ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ’ ਤੇ ‘ਮਹਾਨ ਯੋਧੇ ਬਾਬਾ ਦੀਪ ਸਿੰਘ ਜੀ’ ਰਾਹੀਂ ਬਖ਼ਸ਼ਿਆ ਹੈ, ‘ਗੁਰਮਤਿ ਫ਼ਿਲਾਸਫ਼ੀ’ ਦਾ ਘੋਰ ਨਿਰਾਦਰ ਹੈ ਅਤੇ ਕੌਮੀ ਹੀਰੇ ਮੰਨੇ ਜਾਂਦੇ ਸ਼ਹੀਦਾਂ ਦਾ ਅਪਮਾਨ ਹੈ। ਵੈਸੇ ਸੰਗਤਾਂ ਨੂੰ ਪ੍ਰਭਾਵਤ ਕਰਨ ਲਈ ਇਹ (ਡੇਰੇਦਾਰ ਪ੍ਰਚਾਰਕ) ਆਖਦੇ ਰਹਿੰਦੇ ਹਨ ਕਿ ਇਨ੍ਹਾਂ ਦੇ ਮਹਾਪੁਰਖਾਂ ਦੇ ਪ੍ਰਤਾਪ ਨਾਲ ਇਨ੍ਹਾਂ ਨੂੰ ਕੰਧਾਂ, ਪਾਥੀਆਂ, ਦਰਵਾਜ਼ਿਆਂ, ਕੁੱਤਿਆਂ ਆਦਿ ਵਿੱਚੋਂ ਰਾਮ-ਰਾਮ, ਵਾਹਿਗੁਰ-ਵਾਹਿਗੁਰੂ, ਮੂਲ ਮੰਤ੍ਰ ਆਦਿ ਦੀ ਆਵਾਜ਼ ਸੁਣਾਈ ਦੇਂਦੀ ਰਹਿੰਦੀ ਹੈ।)

‘ਰੰਧਾਵਾ’ ਜੀ ਦੇ ਹਮਾਇਤੀ ‘ਭਾਈ ਨਾਨਕ ਸਿੰਘ’ ਜੀ ਦੇ ਵੀਚਾਰ ਵੀ ਸੁਣਨ ਯੋਗ ਹਨ, ਜੋ 4-6-2015 ਦੀ ਮੀਟਿੰਗ ਵਿੱਚ ਤਮਾਮ ਸੰਗਤਾਂ ਸਮੇਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਸੁਣਾਏ ਗਏ ਕਿ ਗੁਰਬਾਣੀ ਕਿਸੇ ਵਿਗਿਆਨ ਨੂੰ ਨਹੀਂ ਮੰਨਦੀ, ਆਪਣੀ ਸੋਚ ਦੀ ਪੁਸ਼ਟੀ, ਗੁਰਬਾਣੀ ਦੀ ਇਸ ਪੰਕਤੀ ਰਾਹੀਂ ਕੀਤੀ: ‘‘ਮੁਕਤਿ ਨਹੀ ਬਿਦਿਆ ਬਿਗਿਆਨਿ ॥’’ (ਮ: ੧/੯੦੩) ਭਾਵ ਵਿਦਿਆ ਤੇ ਵਿਗਿਆਨ ਨਾਲ ਮੁਕਤੀ ਨਹੀਂ ਮਿਲਦੀ। (ਭਾਈ ਨਾਨਕ ਸਿੰਘ, ਹਮਾਇਤੀ ਹਰੀ ਸਿੰਘ ਰੰਧਾਵਾ ਸੋਚ)

(ਨੋਟ: ਸੰਗਤਾਂ ਵੱਲੋਂ ਇਨ੍ਹਾਂ ਅਕਲ ਦੇ ਦੁਸ਼ਮਣਾਂ ਤੋਂ ਪੁੱਛਣਾ ਚਾਹੀਦਾ ਸੀ ਕਿ ਜਦ ਇਹ ਪੰਕਤੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਹੋਵੇਗੀ ਤਦ ਵਿਗਿਆਨਿਕ ਕਾਢ ਦਾ ਕੀ ਮਹੱਤਵ ਹੋਵੇਗਾ; ਤਾਂ ਜੋ ਇਸ ਦਾ ਜ਼ਿਕਰ, ਗੁਰੂ ਦੀ ਆਪਣੀ ਬਾਣੀ ਵਿੱਚ ਕਰਦੇ? ਅੱਜ ਤੋਂ ਲਗਭਗ 300 ਸਾਲ ਪਹਿਲਾਂ ਮਨੁੱਖ ਨੂੰ ਇਹ ਵੀ ਪਤਾ ਨਹੀਂ ਸੀ ਕਿ ਕੋਈ ਵਸਤੂ (ਫਲ ਆਦਿ) ਧਰਤੀ ਵੱਲ ਨੂੰ ਹੀ ਕਿਉਂ ਡਿੱਗਦੀ ਹੈ ਜਦਕਿ ਗੁਰੂ ਨਾਨਕ ਸਾਹਿਬ ਜੀ ਦਾ ਉਕਤ ਸ਼ਬਦ 500 ਸਾਲ ਤੋਂ ਵੀ ਪਹਿਲਾਂ ਦਾ ਉਚਾਰਨ ਕੀਤਾ ਹੋਇਆ ਹੈ।

ਕੇਵਲ ‘ਨਾਨਕ’ ਸ਼ਬਦ ਆਪਣੇ ਨਾਮ ਨਾਲ ਲਗਾ ਲੈਣ ਕਰਕੇ ‘ਗੁਰੂ ਨਾਨਕ ਸਾਹਿਬ’ ਜੀ ਦਾ ਸਿਧਾਂਤ ਸਮਝ ਵਿੱਚ ਨਹੀਂ ਆ ਸਕਦਾ, ਕੁਝ ਸੰਗਤਾਂ ਪਾਸੋਂ ਸਿੱਖਣਾ ਚਾਹੀਦਾ ਸੀ, ਜਿਨ੍ਹਾਂ ਅੱਗੇ ਇਹ ਲੋਕ ਮਨਹਠ ਕਰ ਰਹੇ ਹਨ।

ਦਰਅਸਲ, ਉਕਤ ਸ਼ਬਦ, ਗੁਰੂ ਜੀ ਨੇ ਜੋਗੀਆਂ ਦੇ ਪ੍ਰਥਾਏ ਉਚਾਰਨ ਕੀਤਾ ਹੋਇਆ ਹੈ, ਜੋ ਵਿਦਿਆ ਤੋਂ ਸੱਖਣੇ ਕੇਵਲ ਪ੍ਰਾਣਾਯਾਮ ਆਦਿ ਕਰਮਕਾਂਢਾਂ ’ਚ ਹੀ ਮਸਤ ਰਹਿੰਦੇ ਹਨ; ਜਿਵੇਂ: ‘‘ਮੁੰਦ੍ਰਾ ਫਟਕ ਬਨਾਈ ਕਾਨਿ ॥ ਮੁਕਤਿ ਨਹੀ, ਬਿਦਿਆ ਬਿਗਿਆਨਿ ॥ ਜਿਹਵਾ ਇੰਦ੍ਰੀ ਸਾਦਿ ਲੁੋਭਾਨਾ ॥ ਪਸੂ ਭਏ, ਨਹੀ ਮਿਟੈ ਨੀਸਾਨਾ ॥’’ (ਮ: ੧/੯੦੩) ਭਾਵ ਹੇ ਜੋਗੀ ! ਤੂੰ ਫਟਕ (ਕੱਚ) ਦੀਆਂ ਮੁੰਦ੍ਰਾਂ ਬਣਾਈਆਂ ਹਨ, ਵਿੱਦਿਆ ਵੱਲੋਂ ‘ਬਿਗਿਆਨਿ’ (ਬੇ-ਗਿਆਨੀ, ਸੂਝ ਰਹਿਤ) ਹੈਂ, ਨਾ-ਸਮਝ ਹੈਂ ਇਸ ਲਈ ਇੰਦ੍ਰੀ ਦੇ ਸੁਆਦ ਵਿੱਚ ਮਸਤ ਹੈਂ, (ਤੂੰ ਇਨਸਾਨ ਨਹੀਂ) ਮਾਨੋ ਪਸ਼ੂ ਹੈਂ, ਕਿਉਂਕਿ ਇਹ (ਪਸ਼ੂ-ਪੁਣੇ ਵਾਲੇ) ਨਿਸ਼ਾਨ (ਲੱਛਣ) ਮਿਟਦੇ ਨਹੀਂ ਇਸ ਲਈ ਤੈਨੂੰ (‘ਨਾਨਕ’ ਤੇ ‘ਰੰਧਾਵੇ’ ਸੋਚ ਵਾਙ) ਮੁਕਤੀ ਵੀ ਨਹੀਂ।

ਨਾਨਕ ਨਾਮ ਲੇਵਾ ਤਮਾਮ ਸੰਗਤਾਂ ਵੀਚਾਰਨ ਕਿ ਉਕਤ ਪੰਕਤੀ ‘‘ਮੁਕਤਿ ਨਹੀ, ਬਿਦਿਆ ਬਿਗਿਆਨਿ ॥’’ ਕੀ ਵਿਗਿਆਨ ਨਾਲ ਸੰਬੰਧਤ ਹੈ; ਜਿਵੇਂ ਕਿ ‘ਭਾਈ ਨਾਨਕ ਸਿੰਘ ਜੀ’ ਬਿਆਨ ਕਰ ਰਹੇ ਹਨ? ਕੀ ਜੋਗੀ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਵਿਦਿਆ ਅਤੇ ਵਿਗਿਆਨ ਨੂੰ ਮੰਨਦੇ ਸਨ / ਹਨ? ਜਿਸ ਕਾਰਣ ਗੁਰੂ ਜੀ ਨੇ ‘‘ਮੁਕਤਿ ਨਹੀ, ਬਿਦਿਆ ਬਿਗਿਆਨਿ ॥’’ ਤੁਕ ਉਚਾਰ ਕੇ ਉਨ੍ਹਾਂ ਦੀ ਮਨੌਤ ਦਾ ਖੰਡਨ ਕੀਤਾ।

‘ਹਰੀ ਸਿੰਘ ਰੰਧਾਵਾ’ ਜੀ ਦੇ ਦੂਸਰੇ ਹਮਾਇਤੀ ‘ਭਾਈ ਦਰਸਨ ਸਿੰਘ’ ਜੀ ਦੇ ਵੀਚਾਰ ਵੀ ਸੁਣਨ ਯੋਗ ਹਨ, ਉਨ੍ਹਾਂ ਅਨੁਸਾਰ: ‘‘ਨਿਰਮਲ ਹੋਏ ਕਰਿ ਇਸਨਾਨਾ ॥’’ ਅਤੇ ‘‘ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ, ਮਨ ਤਨ ਭਏ ਅਰੋਗਾ ॥’’ ਆਦਿ ਸ਼ਬਦਾਂ ਰਾਹੀਂ ਗੁਰੂ ਜੀ ਸਰੀਰਕ ਪਵਿੱਤ੍ਰਤਾ (ਸੁੱਚਮਤਾ) ਦੀ ਗੱਲ ਕਰ ਰਹੇ ਹਨ। (ਭਾਈ ਦਰਸਨ ਸਿੰਘ)

ਗੁਰਮਤਿ ਫ਼ਿਲਾਸਫ਼ੀ- ਹਰੀ ਸਿੰਘ ਰੰਧਾਵਾ ‘ਸੋਚ’ ਤੇ ਉਸ ਦੇ ਹਮਾਇਤੀ, ਜ਼ਮੀਨੀ ਹਾਲਾਤਾਂ ਨੂੰ ਭਲੀ-ਭਾਂਤ (ਚੰਗੀ ਤਰ੍ਹਾਂ) ਸਮਝਦੇ ਹਨ ਇਸ ਲਈ ਗੁਰਮਤਿ ਮਿਸ਼ਨਰੀ ਵੀਚਾਰਕ ਮਤਭੇਦ ਨੂੰ ਦਬਾਉਣ ਲਈ ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਗਏ ਗੁਰਬਾਣੀ ਦੇ ਅਰਥਾਂ ਨੂੰ ਸੰਗਤਾਂ (ਵੀਚਾਰਾਂ ਨਾਲ ਅਸਹਿਮਤ ਸੱਜਣਾਂ) ਸਾਮ੍ਹਣੇ ਮੁੜ-ਮੁੜ ਰੱਖ ਕੇ ਆਪਣਾ ਪਿੱਛਾ ਛੁਡਵਾਉਣ ਵਿੱਚ ਸਫਲ ਹੋ ਜਾਂਦੇ ਹਨ ਕਿਉਂਕਿ ਕੁਝ ਅਜਿਹੇ (ਮਿਸ਼ਨਰੀ ਵੀਚਾਰਧਾਰਾ ਨਾਲ ਸਹਿਮਤ) ਸੱਜਣ ਵੀ ਹੁੰਦੇ ਹਨ, ਜਿਨ੍ਹਾਂ ਨੇ ਟੀਕਾਕਾਰਾਂ ਦੁਆਰਾ ਗੁਰਬਾਣੀ ਪ੍ਰਤੀ ਰੱਖੇ ਉਨ੍ਹਾਂ ਦੇ ਵੀਚਾਰਾਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ-ਵੀਚਾਰਿਆ ਹੁੰਦਾ ਹੈ।

ਇਸ ਰਣਨੀਤੀ ਦੇ ਤਹਿਤ ਹੀ ‘ਹਰੀ ਸਿੰਘ ਰੰਧਾਵਾ’ ਆਪਣੇ ਵੀਚਾਰਾਂ ਦੀ ਪੁਸ਼ਟੀ ਲਈ ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਗਏ ਗੁਰਬਾਣੀ ਦੇ ਅਰਥਾਂ ਨੂੰ ਮੀਟਿੰਗ ਵਿੱਚ ਬੈਠੇ ਤਮਾਮ ਸੱਜਣਾਂ ਸਾਮ੍ਹਣੇ ਵਾਰ-ਵਾਰ (ਮੁੜ-ਮੁੜ ਕੇ) ਵਿਖਾ ਰਿਹਾ ਹੈ। ਚੰਗਾ ਹੁੰਦਾ ਕਿ ‘ਰੰਧਾਵਾ’ ਹਮਾਇਤੀ ‘ਭਾਈ ਦਰਸਨ ਸਿੰਘ’ ਉਕਤ ਸ਼ਬਦ ਮੀਟਿੰਗ ਵਿੱਚ ਰੱਖਣ ਤੋਂ ਪਹਿਲਾਂ ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਗਏ ਇਨ੍ਹਾਂ ਪੰਕਤੀਆਂ ਦੇ ਅਰਥ ਪੜ੍ਹ ਲੈਂਦਾ, ਜੋ ਇਸ ਪ੍ਰਕਾਰ ਹਨ: ‘‘ਰਾਮ ਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ, ਕਰਿ ਇਸਨਾਨਾ ॥ ਗੁਰਿ ਪੂਰੈ, ਕੀਨੇ ਦਾਨਾ ॥੧॥ (ਮ: ੫/੬੨੫) ਭਾਵ ਜੋ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤ ਵਿੱਚ, ਨਾਮ ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ ਉਨ੍ਹਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰਕੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਕੀਤੀ ਹੁੰਦੀ ਹੈ। (ਪ੍ਰੋ. ਸਾਹਿਬ ਸਿੰਘ)

(ਨੋਟ: ਗੁਰੂ ਪਿਆਰਿਓ ! ਵੀਚਾਰੋ ਕਿ, ਕੀ ‘ਭਾਈ ਦਰਸਨ ਸਿੰਘ’ ਅਨੁਸਾਰ ਗੁਰੂ ਪੂਰੇ ਨੇ ਇਹੀ ਬਖ਼ਸ਼ਸ ਕੀਤੀ ਹੈ ਕਿ ਪਾਣੀ ਨਾਲ ਇਸ਼ਨਾਨ ਕਰਕੇ ਪਵਿੱਤਰ ਹੋ ਜਾਵੋ? ਜਦਕਿ ਇਸ ਸ਼ਬਦ ਦੀ ਸਮਾਪਤੀ ’ਤੇ ਗੁਰੂ ਅਰਜੁਨ ਸਾਹਿਬ ਜੀ ਕਿਸ ਇਸ਼ਨਾਨ ਅਤੇ ਕਿੱਥੇ ਕਰਨਾ ਹੈ, ਦੀ ਵੀਚਾਰ ਇਉਂ ਦੇ ਰਹੇ ਹਨ: ‘‘ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ! ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ, ਪਾਇਆ ॥੨॥’’ (ਮ: ੫/੬੨੫) ਅਤੇ ਸ਼ਬਦ ਦੇ ‘ਰਹਾਉ’ ਬੰਦ ਵਿੱਚ ਵਿਸ਼ੇ ਦਾ ਸਾਰ ਇਉਂ ਦਰਜ ਹੈ: ‘‘ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ, ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥’’ (ਮ: ੫/੬੨੫) ਭਾਵ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਵੀਚਾਰ ਕੇ, ਜੀਵਨ ਵਿੱਚ ਕਮਾ (ਅਪਣਾ) ਕੇ ਆਪਣੇ ਆਤਮਿਕ ਗੁਣ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਨੂੰ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਦੇ ਢਹੇ ਚੜ੍ਹਨ ਤੋਂ ਬਚਾ ਲਿਆ (ਉਸ ਦੇ ਅੰਦਰ) ਪ੍ਰਭੂ ਨੇ ਸਾਰੇ ਆਤਮਿਕ ਸੁਖ, ਆਨੰਦ ਪੈਦਾ ਕਰ ਦਿੱਤੇ।) (ਪ੍ਰੋ. ਸਾਹਿਬ ਸਿੰਘ)

‘ਭਾਈ ਦਰਸਨ ਸਿੰਘ ਜੀ’ ਦੁਆਰਾ (ਸਰੀਰਕ ਪਵਿੱਤ੍ਰਤਾ ਨਾਲ ਸੰਬੰਧਿਤ) ਮੀਟਿੰਗ ਵਿੱਚ ਰੱਖਿਆ ਗਿਆ ਦੂਸਰਾ ਸ਼ਬਦ ਸੀ : ‘‘ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ, ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ ॥੧॥’’ (ਮ: ੫/੬੧੧) ਇਸ ਸ਼ਬਦ ਨੂੰ ਅਗਰ ਸਰੀਰਕ ਪਵਿੱਤ੍ਰਤਾ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸਵਾਲ ਉੱਠਦਾ ਹੈ ਕਿ, ਕੀ ਸਰੀਰਕ ਇਸ਼ਨਾਨ ਕਰਕੇ ‘‘ਮਨ ਤਨ ਭਏ ਅਰੋਗਾ ॥’’ ਭਾਵ ਮਨ ਅਤੇ ਸਰੀਰਕ ਬਿਮਾਰੀ ਦੂਰ ਹੋ ਜਾਂਦੀ ਹੈ ? ਇਸ ਦਾ ਅਨੁਮਾਨ, ਆਪ ਖ਼ੁਦ ਹੀ ਬੁਖ਼ਾਰ ਜਾਂ ਕਿਸੇ ਦੁਰਘਟਨਾ ਸਮੇਂ ਮੈਡੀਕਲ ਮਦਦ ਨਾ ਲੈਣ ਦੀ ਬਜਾਏ ਇਸ਼ਨਾਨ ਕਰਕੇ ਲਗਾ ਸਕਦੇ ਹੋ।

ਦਰਅਸਲ, ਇਸ ਵਾਕ ਦੇ ਅਰਥ ਬਣਦੇ ਹਨ ਕਿ ‘ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰਕੇ ਅਤੇ ਪ੍ਰਭੂ ਨੂੰ ਯਾਦ ਕਰਕੇ ਮਨੁੱਖ, ਮਨ ਤੇ ਤਨ ਤੋਂ ਤੰਦਰੁਸਤ (ਆਲਸ ਮੁਕਤ) ਹੋ ਜਾਂਦੇ ਹਨ, ਨਰੋਏ ਹੋ ਜਾਂਦੇ ਹਨ ਕਿਉਂਕਿ ਜੀਵਨ ਵਿੱਚ ਘਟਤ (ਵਾਪਰਨ) ਵਾਲੀਆਂ ਕ੍ਰੋੜਾਂ ਰੁਕਾਵਟਾਂ ਰੱਬੀ ਸ਼ਰਨ ’ਚ ਬੈਠਣ ਨਾਲ ਦੂਰ ਹੋ ਜਾਂਦੀਆਂ ਹਨ, ਪ੍ਰਭੂ ਦੇ ਮਿਲਾਪ ਵਾਲੇ ਚੰਗੇ ਭਾਗ ਜਾਗ ਪੈਂਦੇ ਹਨ।’ (ਪ੍ਰੋ. ਸਾਹਿਬ ਸਿੰਘ)

ਇਸ ਸ਼ਬਦ ਦੇ ‘ਰਹਾਉ’ ਬੰਦ ਵਿੱਚ ਗੁਰੂ ਜੀ ‘ਵਿਸ਼ੇ ਦਾ ਸਾਰ’ ਬਿਆਨ ਕਰ ਰਹੇ ਹਨ: ‘‘ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ, ਸੁਣਹੁ, ਪੜਹੁ, ਨਿਤ ਭਾਈ! ਗੁਰ ਪੂਰੈ ਤੂ ਰਾਖਿਆ ॥ ਰਹਾਉ ॥’’ (ਮ: ੫/੬੧੧) ਭਾਵ ਹੇ ਭਾਈ! ਰੱਬੀ ਬਾਣੀ (ਗੁਰੂ) ਸ਼ਬਦ ਤੁਹਾਡੇ ਲਈ ਸੁਨਹਿਰਾ ਤੋਹਫ਼ਾ ਹੈ ਇਸ ਲਈ ਇਸ ਨੂੰ ਨਿਤਾ-ਪ੍ਰਤੀ ਗਾਵੋ, ਸੁਣੋ ਤੇ ਪੜ੍ਹੋ। ਪੂਰਨ (ਅਭੁੱਲ) ਗੁਰੂ ਨੇ ਇਸ ਬਾਣੀ ਦੀ ਰਾਹੀਂ ਹੀ ਤੈਨੂੰ ਤਮਾਮ ਸਮਾਜਿਕ ਰੁਕਾਵਟਾਂ ਪਾਸੋਂ ਰੱਖਣਾ ਹੈ, ਬਚਾਉਣਾ ਹੈ। (ਪ੍ਰੋ. ਸਾਹਿਬ ਸਿੰਘ)

ਉਕਤ ਗੁਰਬਾਣੀ ਪਦ ਅਰਥਾਂ ਰਾਹੀਂ ਕੀ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਜੀ ਇਸ ਸ਼ਬਦ ਦੁਆਰਾ ਸਰੀਰਕ ਪਵਿੱਤ੍ਰਤਾ ਦੀ ਗੱਲ ਕਰ ਰਹੇ ਹਨ?

ਦਰਅਸਲ, ਡੇਰੇਵਾਦੀ ‘ਰੰਧਾਵਾ’ ਸੋਚ, ਗੁਰਬਾਣੀ ਅਤੇ ਇਸ ਵਿੱਚ (ਪ੍ਰਾਣੀ ਮਾਤ੍ਰ ਨੂੰ ਸਮਝਾਉਣ ਹਿਤ ਉਦਾਹਰਨ ਦੇ ਤੌਰ ’ਤੇ) ਦਰਜ ਅਨਮਤ (ਅੰਧ-ਵਿਸ਼ਵਾਸ) ਨੂੰ ਸਮਝਣ ਵਿੱਚ ਅਸਮਰਥ ਰਹੀ ਹੈ ਜਦਕਿ ਗੁਰਬਾਣੀ ਵਿੱਚ ਅਨਮਤ ਨੂੰ ਵੱਡੇ ਪੈਮਾਨੇ ’ਤੇ ਨਕਾਰਿਆ ਗਿਆ ਹੈ; ਜਿਵੇਂ: ‘‘ਪੰਡਿਤ ਮੁਲਾਂ, ਜੋ ਲਿਖਿ ਦੀਆ ॥ ਛਾਡਿ ਚਲੇ ਹਮ, ਕਛੂ ਨ ਲੀਆ ॥’’ (ਭਗਤ ਕਬੀਰ/੧੧੫੯) ਜਿਸ ਨੂੰ ਭਾਈ ਗੁਰਦਾਸ ਜੀ ਨਿਰਮਲ (ਅਨੋਖਾ) ਪੰਥ ਕਹਿ ਕੇ ਬਿਆਨ ਕਰ ਰਹੇ ਹਨ: ‘‘ਮਾਰਿਆ ਸਿਕਾ ਜਗਤ੍ਰਿ ਵਿਚਿ, ਨਾਨਕ! ਨਿਰਮਲ ਪੰਥ ਚਲਾਇਆ।’’ ਭਾਈ ਗੁਰਦਾਸ ਜੀ (ਵਾਰ ੧ ਪਉੜੀ ੪੫)

ਪਰ ਡੇਰੇਵਾਦੀ ਸੋਚ ਦਾ ਬ੍ਰਾਹਮਣੀ ਸੋਚ ਤੋਂ ਇਤਨਾ ਪ੍ਰਭਾਵਤ ਹੋਣ ਪਿਛੇ ਕੀ ਕਾਰਨ ਹੈ? ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ‘ਟਕਸਾਲੀ’ ਮਰਯਾਦਾ ਹੈ ‘ਗੁਰਬਾਣੀ ਪਾਠ ਦਰਪਣ’, ਜੋ ‘ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ, ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ’ ਦੁਆਰਾ ਲਿਖੀ ਗਈ ਤੇ ‘ਦਾਸਨਿ ਦਾਸ ਠਾਕੁਰ ਸਿੰਘ ਖ਼ਾਲਸਾ, ਦਮਦਮੀ ਟਕਸਾਲ, ਜਥਾ ਭਿੰਡਰਾਂ, ਮਹਿਤਾ’ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ, ਜਿਸ ਵਿੱਚ ਜੋ ਕੁਝ ਲਿਖਿਆ ਗਿਆ ਹੈ, ਉਸ ਵਿੱਚੋਂ ਕੁਝ ਕੁ (ਪੰਨਾ ਨੰਬਰ ਸਮੇਤ) ਇਸ ਪ੍ਰਕਾਰ ਹੈ:

(1) ਪੰਨਾ ਨੰਬਰ 11- ਗੁਰੂ ਨਾਨਕ ਸਾਹਿਬ ਜੀ, ਸ੍ਰੀ ਰਾਮਚੰਦ੍ਰ ਜੀ ਦੀ ਵੰਸ਼ (ਬੇਦੀ) ਵਿੱਚੋਂ ਪੈਦਾ ਹੋਏ ਹਨ।

(2) ਪੰਨਾ ਨੰਬਰ 12- ਲਛਮਣ ਦੇ ਪੁੱਤਰ ਤੱਖ ਤੋਂ ਤੇਹਣ ਵੰਸ਼ ਚਲੀ, ਜਿਸ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਪੈਦਾ ਹੋਏ ਹਨ।

(3) ਪੰਨਾ ਨੰਬਰ 13- ਸ੍ਰੀ ਰਾਮਚੰਦ੍ਰ ਜੀ ਦੇ ਭਾਈ ਭਰਥ ਦੇ ਪੁੱਤਰ ਭੱਲਣ ਤੋਂ ‘ਭੱਲੇ’ ਵੰਸ਼ ਚਲੀ, ਜਿਸ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਪੈਦਾ ਹੋਏ ਹਨ।

(4) ਪੰਨਾ ਨੰਬਰ 14- ਸ੍ਰੀ ਰਾਮਚੰਦ੍ਰ ਜੀ ਦੇ ਪੁੱਤਰ ਲਊ ਤੋਂ ‘ਸੋਢ’ ਵੰਸ਼ ਚਲੀ, ਜਿਸ ਵਿੱਚੋਂ ਗੁਰੂ ਰਾਮਦਾਸ ਸਾਹਿਬ ਜੀ ਪੈਦਾ ਹੋਏ ਹਨ।

(5) ਪੰਨਾ ਨੰਬਰ 21- ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ, ‘ਲਊ’ ਦਾ ਅਵਤਾਰ ਸਨ, ਭਾਈ ਧਰਮ ਸਿੰਘ ਜੀ ਭਗਤ ਧੰਨੇ ਜੀ ਦੇ ਅਵਤਾਰ ਸਨ, ਭਾਈ ਹਿੰਮਤ ਸਿੰਘ ਜੀ ਵਿਸ਼ਨੂੰ (ਚਤੁਰਭੁਜੀ) ਨੂੰ ਪਕੜਨ ਵਾਲੇ ਫੰਧਕ ਦੇ ਅਵਤਾਰ ਸਨ, ਭਾਈ ਮੋਹਕਮ ਸਿੰਘ ਜੀ ਸ੍ਰੀ ਨਾਮਦੇਵ ਜੀ ਦੇ ਅਵਤਾਰ ਸਨ ਤੇ ਭਾਈ ਸਾਹਿਬ ਸਿੰਘ ਜੀ ਭਗਤ ਸੈਣ ਜੀ ਦੇ ਅਵਤਾਰ ਸਨ।

(ਯਾਦ ਰਹੇ ਕਿ ਉਕਤ ਜਿਨ੍ਹਾਂ ਭਗਤਾਂ ਜਾਂ ਦੇਵਤਿਆਂ ਨਾਲ ਪੰਜਾਂ ਪਿਆਰਿਆਂ ਦਾ ਪਿਛੋਕੜ ਜੋੜਿਆ ਜਾ ਰਿਹਾ ਹੈ ਉਹ ਵੀ ਪੰਜ ਪਿਆਰਿਆਂ ਦੀ ਗੁਰੂ ਘਰ ਵਿੱਚ ਆਉਣ ਤੋਂ ਪਹਿਲੀ ਜਾਤ ਨਾਲ ਸੰਬੰਧਿਤ ਮੰਨੇ ਜਾਂਦੇ ਸਨ, ਕੀ ਇਹ ਤਮਾਮ ਭਗਤ ਮਰਨ ਉਪਰੰਤ ਵੀ ਉਸੇ ਜਾਤ ਵਿੱਚ ਜਨਮ ਲੈਂਦੇ ਰਹੇ? ਇਕ ਗੁਰਸਿੱਖ ਦੀ ਸੋਚ ਇਸ ਨੂੰ ਕਦਾਚਿਤ ਸਵੀਕਾਰ ਨਹੀਂ ਕਰੇਗੀ।)

(6) ਪੰਨਾ ਨੰਬਰ 58- ਸਿੱਖਾਂ ਨੂੰ ਬਖ਼ਸ਼ਸ਼ ਕੀਤੇ ਗਏ ਕਛਹਿਰਾ ਦੀ ਸਭ ਤੋਂ ਪਹਿਲੀ ਰਹਿਤ ਹਨੂੰਮਾਨ ਨੇ ਨਿਭਾਈ ਸੀ।

ਅਗਰ ਕਛਹਿਰਾ ਬਦਲਣ ਸਮੇਂ ਦੋਵੇਂ ਪੌਂਹਚੇ ਲਹਿ ਜਾਣ ਤਾਂ ਪੰਜ ਪਿਆਰਿਆਂ ਸਾਮ੍ਹਣੇ ਪੇਸ਼ ਹੋ ਕੇ ਘੱਟੋ-ਘੱਟ ਪੰਜ ‘ਜਪੁ’ ਪਾਠਾਂ ਦੀ ਸਜਾ ਲਗਾਈ ਜਾਵੇ। ਇਸ (ਭਿਅੰਕਰ) ਗ਼ਲਤੀ ਬਦਲੇ ਇਕੱਲਾ ਸਿੱਖ ਅਰਦਾਸ ਨਹੀਂ ਕਰ ਸਕਦਾ ਬਲਕਿ ਪੰਜ ਸਿੱਖ ਹੀ ਅਰਦਾਸ ਕਰ ਸਕਦੇ ਹਨ।

(ਨੋਟ: ਪੰਜਾਂ ਸਿੰਘਾਂ ਨੇ ਉਕਤ ਗ਼ਲਤੀ ਬਾਰੇ ਕੀ ਫ਼ੈਸਲਾ ਕਰਨਾ ਹੈ ਇਹ ਨਿਰਣਾ ਪਹਿਲਾਂ ਹੀ ਸੁਣਾ ਦਿੱਤਾ ਕਿ 5 ‘ਜਪੁ’ ਪਾਠ ਕਰਵਾਉਣੇ ਹਨ ਫਿਰ ਪੰਜਾਂ ਪਿਆਰਿਆਂ ਦੀ ਹੋਂਦ (ਗਿਣਤੀ) ਕੀ ਮਾਇਨਾ ਰੱਖਦੀ ਹੈ?)

(7) ਪੰਨਾ ਨੰਬਰ 62- ਜੋ ਤੰਮਾਕੂ ਪੀਣ ਵਾਲਾ ਬ੍ਰਹਮਣ ਦਾਨ ਲੈਂਦਾ ਹੈ ਓਹ ਸੂਰ ਬਣ ਕੇ ਵਿਸ਼ਟਾ ਖਾਂਦਾ ਹੈ।

(ਨੋਟ: ਕੀ ਇਹ ਮਰਯਾਦਾ ਬ੍ਰਾਹਮਣ ਲਈ ਲਿਖੀ ਗਈ ਹੈ ਜਾਂ ਬ੍ਰਾਹਮਣ ਦੁਆਰਾ ਲਿਖੀ ਹੈ?)

(8) ਪੰਨਾ ਨੰਬਰ 63- ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’ ਭਾਵ ਜਿਵੇਂ ਇਸਤਰੀ ਨੂੰ ਮਹੀਨੇ ਪਿੱਛੋਂ ਮਹਾਵਾਰੀ ਆਉਂਦੀ ਹੈ ਤੇ ਉਹ ਉਹਨਾਂ ਦਿਨਾਂ ਵਿਚ ਇੰਨੀ ਗਲੀਚ ਹੁੰਦੀ ਹੈ ਕਿ ਚੌਂਕੇ (ਰਸੋਈ-ਘਰ) ਵਿੱਚ ਨਹੀਂ ਵੜ ਸਕਦੀ।

(9) ਪੰਨਾ ਨੰਬਰ 9- ਭਾਈ ਦਇਆ ਸਿੰਘ ਆਦਿ ਮੁਖੀ ਸਿੰਘਾਂ ਦੀ ਬੇਨਤੀ ’ਤੇ ਕਲਗੀਧਰ ਪਾਤਿਸ਼ਾਹ ਮਹਾਰਾਜ ਜੀ ਨੇ 48 ਸਿੰਘਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਸਮੁੱਚਾ ਅਰਥ-ਬੋਧ ਕਰਵਾਇਆ ਤਾਂ ਜੋ ਗੁਰਮਤਿ ਦਾ ਪ੍ਰਚਾਰ ਸ਼ੁੱਧ ਤੇ ਸਪਸ਼ਟ (ਸਰਲ) ਕੀਤਾ ਜਾ ਸਕੇ ਪਰ ਉਨ੍ਹਾਂ ਵਿੱਚੋਂ 46 ਸਿੰਘ ਤਾਂ ‘ਗੁਰਬਾਣੀ ਬੋਧ’ ਪ੍ਰਾਪਤ ਕਰਕੇ ਬਿਦੇਹ ਮੁਕਤ ਹੋ ਕੇ ਆਤਮਿਕ ਅਨੰਦ ਮਾਨਣ ਲੱਗ ਗਏ ਅਤੇ ਬਾਕੀ ਦੋਵਾਂ (‘ਭਾਈ ਮਨੀ ਸਿੰਘ ਜੀ’ ਅਤੇ ‘ਬਾਬਾ ਦੀਪ ਸਿੰਘ ਜੀ’) ਨੂੰ ਦਸਮੇਸ਼ ਪਿਤਾ ਜੀ ਪਾਸੋਂ ਸੰਥਿਆ ਪ੍ਰਾਪਤ ਕਰਨ ਉਪਰੰਤ ‘ਦਮਦਮੀ ਟਕਸਾਲ’ ਚਲਾ ਕੇ ਗੁਰਮਤਿ ਦੇ ਪ੍ਰਚਾਰ ਦੀ ਸੇਵਾ ਬਖ਼ਸ਼ੀ।

(ਨੋਟ: ਉਪਰੋਕਤ ਕੀਤੀ ਗਈ ਤਮਾਮ ਵੀਚਾਰ ਤੋਂ ਇਹ ਸਪਸ਼ਟ ਹੋ ਚੁੱਕਾ ਹੈ ਕਿ ਇਨ੍ਹਾਂ ਦੇ ਪ੍ਰਚਾਰਕ ਗੁਰਮਤਿ ਅਤੇ ਅਨਮਤ (ਅੰਧ-ਵਿਸ਼ਵਾਸ) ਵਿੱਚ ਫ਼ਰਕ ਸਮਝਣ ਵਿੱਚ ਅਸਫਲ ਰਹੇ ਹਨ ਜਦਕਿ ਇਨ੍ਹਾਂ ਦੀ ਮਰਿਆਦਾ, ਇਸ ਯੋਗਤਾ ਨੂੰ ਦਸਮੇਸ਼ ਪਿਤਾ ਜੀ ਦੁਆਰਾ ਕਰਵਾਇਆ ਗਿਆ ‘ਗੁਰਬਾਣੀ ਬੋਧ’ ਸਿੱਧ ਕਰਦੀ ਹੈ, ਜੋ ਸੀਨਾ-ਬਸੀਨਾ ਇਨ੍ਹਾਂ ਦੇ ਮਹਾਪੁਰਖਾਂ ਦੁਆਰਾ ਸੰਭਾਲੀ ਗਈ ‘ਗੁਰਮਤਿ ਫ਼ਿਲਾਸਫ਼ੀ’ ਹੈ। ਇਨ੍ਹਾਂ ਅਨੁਸਾਰ ਜਿਸ ਤਰ੍ਹਾਂ ਅਸੀਂ ਪ੍ਰਕਰਮਾ ਸਮੇਂ ਗੁਰੂ ਜੀ ਨੂੰ ਸੱਜੇ ਪਾਸੇ ਰੱਖਦੇ ਹਾਂ ਇਸ ਤਰ੍ਹਾਂ ਹੀ ਮਰਦ, ਔਰਤ ਦੇ ਸੱਜੇ ਪਾਸੇ ਹੀ ਬੈਠੇਗਾ ਕਿਉਂਕਿ ਔਰਤ ਦਸਮੇਸ਼ ਪਿਤਾ ਜੀ ਦੁਆਰਾ ਮੰਗੇ ਗਏ ਪੰਜ ਸੀਸ ਲੈਣ ਸਮੇਂ ਅੱਗੇ ਨਹੀਂ ਆਈ, ਡੇਰੇਦਾਰਾਂ ਵਾਲੀ ਸੋਚ ਦਾ ਇਹ ਪ੍ਰਚਾਰ ‘ਹਰੀ ਸਿੰਘ ਰੰਧਾਵਾ’ ਆਮ ਕਰਦਾ ਵੇਖਿਆ ਜਾ ਸਕਦਾ ਹੈ। ਇਹ ਹੈ ਉਹ ਵਿੱਦਿਆ, ਜੋ ਇਨ੍ਹਾਂ ਅਨੁਸਾਰ ਸਰਬੰਸ ਦਾਨੀ ਨੇ ਕੇਵਲ ਇਨ੍ਹਾਂ ਨੂੰ ਬਖ਼ਸ਼ਸ਼ ਕੀਤੀ ਹੋਈ ਹੈ। ਸੰਗਤਾਂ ਨੂੰ ਇਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਜਦ ਤੁਹਾਡੀ ਸੰਸਥਾ ਦੇ ਪੂਰਵਜਾਂ ਨੂੰ ਗੁਰਬਾਣੀ ਬੋਧ ਦਸਮੇਸ਼ ਪਿਤਾ ਜੀ ਦੁਆਰਾ ਕਰਵਾਇਆ ਗਿਆ ਹੈ ਤਾਂ ਤੁਸੀਂ ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਮਹਾਨ ਕੋਸ਼ ਆਦਿ ਦੀ ਮਦਦ ਕਿਉਂ ਲੈਂਦੇ ਹੋ?)

ਅੰਤ ਵਿੱਚ ਮੈਂ ਗੁਰੂ ਪੰਥ ਦਾ ਛੋਟਾ ਜਿਹਾ ਨੁਮਾਇੰਦਾ ਹੋਣ ਦੇ ਨਾਂ ’ਤੇ ਤਮਾਮ ਗੁਰੂ ਪਿਆਰਿਆਂ ਨੂੰ ਇਹ ਕਹਿਣਾ ਉਚਿਤ ਸਮਝਦਾ ਹਾਂ ਕਿ ਇਹ ਮਨਮਤ ਰੂਪੀ ‘ਹਰੀ ਸਿੰਘ ਰੰਧਾਵਾ ਸੋਚ’ ਨੂੰ ਪੈਦਾ ਕਰਨ ਵਾਲੇ ਡੇਰੇਦਾਰ, ਬਾਬਾ ਰਾਮਰਾਇ ਵਾਙ ਗੁਰੂ ਸਿਧਾਂਤ ਨੂੰ ਵਿਗਾੜਨ ਕਾਰਨ ਜਿੰਨੇ ਦੋਸ਼ੀ ਹਨ, ਉਤਨੇ ਹੀ ਉਹ ਤਮਾਮ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਵੀ ਬਰਾਬਰ ਦੇ ਦੋਸ਼ੀ ਹਨ, ਜਿਹੜੇ ਇਨ੍ਹਾਂ ਨੂੰ ‘ਗੁਰਬਾਣੀ ਫ਼ਿਲਾਸਫ਼ੀ’ ਦਾ ਨਿਰਾਦਰ ਕਰਨ ਵਾਲੀ ਆਪਣੀ ਮਨਮਤੀ ਵੀਚਾਰ ਸੰਗਤਾਂ ਦੇ ਸਾਮ੍ਹਣੇ ਰੱਖਣ (ਪਰੋਸਣ) ਲਈ ਸਮਾਂ ਉਪਲਬਧ ਕਰਵਾਉਂਦੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਾਰ-ਵਾਰ ਇਨ੍ਹਾਂ ਨੂੰ ਗੁਰੂ ਘਰਾਂ ਵਿੱਚ ਸਟੇਜਾਂ ਮੁਹੱਈਆ ਕਰਵਾਉਣ ਕਾਰਨ ਹੀ ਸਰੀ (ਕੈਨੇਡਾ) ਦੇ ਗੁਰਦੁਆਰਾ ਸਾਹਿਬ ਵਰਗੀਆਂ ਘਟਨਾਵਾਂ ’ਚ ਉੱਨਤੀ (ਵਾਧਾ) ਹੁੰਦਾ ਹੈ, ਜਿਸ ਨਾਲ ਗੁਰੂ ਸਿਧਾਂਤ ਤੇ ਸਿੱਖ ਕੌਮ ਪ੍ਰਤੀ ਸਮਾਜ ਦਾ ਨਜ਼ਰੀਆ ਨਾ-ਪੱਖੀ ਬਣ ਜਾਂਦਾ ਹੈ। ਜਾਗਰੂਕ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਮਿਲ ਕੇ ਇਹ ਉੱਦਮ ਕਰਨਾ ਚਾਹੀਦਾ ਹੈ ਕਿ ਉਹ ਹਰ ਇੱਕ ਪ੍ਰਚਾਰਕ ਤੋਂ ਸਮੂਹ ਸੰਗਤਾਂ ਦੀ ਮੌਜੂਦਗੀ ਵਿੱਚ ਸਵਾਲ-ਜਵਾਬ ਪੁੱਛਣ ਵਾਲਾ ਮਾਹੌਲ (ਵਾਤਾਵਰਨ) ਤਿਆਰ ਕਰਨ, ਤਾਂ ਜੋ ਹਰ ਇੱਕ ਪ੍ਰਚਾਰਕ ‘ਗੁਰਬਾਣੀ ਫ਼ਿਲਾਸਫ਼ੀ’ ਨੂੰ ਸਮਝਣ ਦਾ ਵਧੇਰੇ ਯਤਨ ਕਰੇ ਅਤੇ ਪ੍ਰਚਾਰਕ ਵਰਗ ਵਿੱਚ ਸਰਲਤਾ, ਸਪਸ਼ਟਤਾ ਤੇ ਆਪਸੀ ਵੀਚਾਰਕ ਤਾਲਮੇਲ ਕਾਇਮ ਰੱਖਿਆ ਜਾ ਸਕੇ।

ਸਰੀ (ਕੈਨੇਡਾ) ਦੀਆਂ ਸੰਗਤਾਂ ਵੱਲੋਂ ‘ਹਰੀ ਸਿੰਘ ਰੰਧਾਵਾ’ ਜੀ ਪਾਸੋਂ ਪੁੱਛੇ ਗਏ ਬਾਕੀ 4 ਸਵਾਲਾਂ ਨੂੰ ਅਗਲੇ ਲੇਖ ਰਾਹੀਂ ਵੀਚਾਰਿਆ ਜਾਵੇਗਾ।

ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਦੂਜਾ)

0

ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਪਿਛਲੇ ਲੇਖ (ਭਾਗ ਪਹਿਲਾ) ਵਿੱਚ ਗੁਰਦੁਆਰਾ ਦੁਖ ਨਿਵਾਰਣ ਸਾਹਿਬ, ਸਰੀ (ਕੈਨੇਡਾ) ਵਿੱਚ ਹੋਏ ਮਿਤੀ 3-6-2015 ਨੂੰ ਹਰੀ ਸਿੰਘ ਰੰਧਾਵਾ ਜੀ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਸੰਗਤਾਂ ਵੱਲੋਂ ਪੁੱਛੇ ਗਏ 5 ਸਵਾਲਾਂ ਵਿੱਚੋਂ ਪਹਿਲਾ ਸਵਾਲ ‘ਸਿਰਨਾਵਣੀ’ ਸ਼ਬਦ ਪ੍ਰਤੀ ਵੀਚਾਰ ਕੀਤੀ ਗਈ ਸੀ। ਬਾਕੀ ਰਹੇ 4 ਸਵਾਲਾਂ ਵਿੱਚੋਂ 2 ਨੂੰ ਇਸ ਲੇਖ ਰਾਹੀਂ ਵੀਚਾਰਿਆ ਜਾਵੇਗਾ, ਜੋ ਕਿ ਇਸ ਪ੍ਰਕਾਰ ਹਨ:

ਸਵਾਲ ਦੂਜਾ

ਹਰੀ ਸਿੰਘ ਰੰਧਾਵਾ ਸਾਮ੍ਹਣੇ ਸੰਗਤਾਂ ਦਾ ਅਗਲਾ ਸਵਾਲ ਸੀ ਕਿ ਤੁਸੀਂ ਕੁੱਤੇ ਨੂੰ ਅੰਮ੍ਰਿਤ ਛਕਾਉਣ ਵਾਲੀ ਸਾਖੀ ਸੁਣਾਈ ਹੈ, ਬਾਰੇ ਪੁੱਛਿਆ ਕਿ, ਕੀ ਇਹ ਗੁਰਮਤਿ ਹੈ? ਦੇ ਜਵਾਬ ਵਿੱਚ ‘ਰੰਧਾਵਾ’ ਨੇ ਆਪਣੀ ਸਾਖੀ 7-6-15 ਦੀ ਮੀਟਿੰਗ ਵਿੱਚ (ਗੁਰਦੁਆਰਾ ਪ੍ਰਬੰਧਕਾਂ ਦੀ ਮੌਜੂਦਗੀ ਵਿੱਚ) ਦੁਬਾਰਾ ਇਉਂ ਸੁਣਾ ਕੇ ਸਪਸ਼ਟੀਕਰਨ ਦਿੱਤਾ: ‘ਸੰਨ 1969-70 ਈ. ’ਚ ਇੱਕ ਵਾਰ ਮੈਂ ਮੁੱਖ ਸੇਵਾਦਾਰ ਸੀ ਤੇ ਮੇਰੇ ਨਾਲ 4 ਹੋਰ ਸਿੰਘ ਅੰਮ੍ਰਿਤਪਾਨ ਕਰਵਾਉਣ ਲਈ ਤਿਆਰ ਸਨ। ਅਭਿਲਾਸ਼ੀ (ਅਭਿਲਾਖੀ, ਇੱਛਾਵਾਨ), ਅੰਮ੍ਰਿਤਪਾਨ ਕਰਨ ਲਈ ਹਾਲ ਵਿੱਚ ਆ ਰਹੇ ਸਨ; ਦੇ ਅਖ਼ੀਰ ਵਿੱਚ (ਅਭਿਲਾਸ਼ੀਆਂ ਦੇ ਨਾਲ) ਇੱਕ ਕੁੱਤਾ ਵੀ ਅੰਦਰ (ਹਾਲ ਵਿੱਚ) ਆ ਗਿਆ, ਜਿਸ ਦਾ ਮੈਂ ਦਿੱਲੋਂ ਵਿਰੋਧ ਕਰਦਾ ਸੀ। ਮੇਰੇ ਸਾਥੀਆਂ ਨੇ ਕੁੱਤੇ ਨੂੰ ਬਾਹਰ ਕੱਢਣ ਲਈ ਤਮਾਮ ਕੋਸ਼ਿਸ਼ਾਂ ਕੀਤੀਆਂ ਪਰ ਕੁੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ੍ਹੇ ਹੇਠ ਬੈਠ ਗਿਆ, ਮੈਂ (ਕੁੱਤੇ ਨੂੰ ਬਾਹਰ ਕੱਢਣ ਵਾਲੇ) ਇੱਕ ਸਿੰਘ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਇਸ ਦਾ ਪਾਪ ਸਾਨੂੰ ਲੱਗੇਗਾ, ਇਸ ਲਈ ਇਸ ਨੂੰ ਬੈਠਾ ਰਹਿਣ ਦਿਉ ਅਤੇ ਅਸੀਂ ਅੰਮ੍ਰਿਤ ਤਿਆਰ ਕਰਨ ਲੱਗ ਗਏ। ਅਰਦਾਸ ਤੋਂ ਉਪਰੰਤ ਅੰਮ੍ਰਿਤ ਛਕਾਉਣ ਸਮੇਂ ਕੁੱਤਾ ਅਚਾਨਕ ਬਾਹਰ ਨਿਕਲ ਆਇਆ ਜਦ ਕਿ ਅਸੀਂ ਤਾਂ ਭੁੱਲ ਹੀ ਗਏ ਸੀ, ਮੈਂ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਕਿ ਹੇ ਸਤਿਗੁਰੂ ਜੀ ! ਆਪ ਜੀ ਦੀ ਮਰਿਆਦਾ ਕੁੱਤੇ ਨੂੰ ਅੰਮ੍ਰਿਤ ਛਕਾਉਣ ਦੀ ਨਹੀਂ, ਇਸ ਲਈ (ਸਾਡੇ ਵੱਲੋਂ ਕੁੱਤੇ ਨੂੰ ਅੰਮ੍ਰਿਤ ਨਾ ਛਕਾਉਣ ਕਾਰਨ) ਪਾਪ ਸਾਨੂੰ ਨਹੀਂ ਲੱਗਣਾ ਚਾਹੀਦਾ। ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾਉਂਦੇ ਸਮੇਂ ਧਰਤੀ ’ਤੇ ਡੁਲ੍ਹਿਆ ਅੰਮ੍ਰਿਤ, ਕੁੱਤੇ ਨੇ ਵੀ ਚੱਟ ਲਿਆ (ਛੱਕ ਲਿਆ), ਜਿਸ ਦਾ ਜ਼ਿਕਰ (ਹਵਾਲਾ) ਮੈਂ (ਬਾਅਦ ਵਿੱਚ) ਆਪਣੇ ਮਹਾਂਪੁਰਸ਼ਾਂ ਕੋਲ ਕੀਤਾ ਕਿ ਅਜਿਹੀ ਘਟਨਾ ਵਾਪਰ ਗਈ ਹੈ। ਕੀ ਕੁੱਤੇ ਨੇ ਜੋ ਅੰਮ੍ਰਿਤ ਚੱਟਿਆ (ਛੱਕਿਆ) ਹੈ, ਉਸ ਦਾ ਲਾਭ ਕੁੱਤੇ ਨੂੰ ਮਿਲੇਗਾ? ਦੇ ਜਵਾਬ ਵਿੱਚ ਮਹਾਂ ਪੁਰਸ਼ਾਂ ਨੇ ਕਿਹਾ ਕਿ ਇਹ ਅੰਮ੍ਰਿਤ ਅਜਾਈਂ ਨਹੀਂ ਜਾਂਦਾ ਅਗਲੇ ਜਨਮ ਵਿੱਚ ਇਹ (ਅੰਮ੍ਰਿਤ ਛੱਕਣ ਦੇ ਕਾਰਨ) ਕੁੱਤਾ ਜ਼ਰੂਰ ਮਨੁੱਖਾ ਜਨਮ ਵਿੱਚ ਆਵੇਗਾ। ਇਸ ਸਾਖੀ ਨੂੰ ਮੇਰੇ ਵੱਲੋਂ ਇੱਕ ਵਾਰ ਸੁਣਾਉਣ ਤੋਂ ਉਪਰੰਤ 100-200 ਪ੍ਰਾਣੀਆਂ ਨੇ ਅੰਮ੍ਰਿਤ ਛੱਕ ਲਿਆ, ਕਿ ਕਿਤੇ ਅਗਲੇ ਜਨਮ ਵਿੱਚ ਅਸੀਂ ਵੀ ਕੁੱਤੇ ਨਾ ਬਣ ਜਾਈਏ। ਦੱਸੋ, ਇਸ ਵਿੱਚ ਗੁਰਮਤਿ ਦਾ ਕੀ ਨੁਕਸਾਨ ਹੋਇਆ? (ਹਰੀ ਸਿੰਘ ਰੰਧਾਵਾ)

ਵੀਚਾਰ: ‘ਪਹਿਲੇ ਸਵਾਲ’ ਵਿੱਚ ਆਪਾਂ ਵੀਚਾਰ ਕੀਤੀ ਸੀ ਕਿ ‘ਰੰਧਾਵਾ’ ਜੀ ਅਨੁਸਾਰ ‘ਸਿਰਨਾਵਣੀ’ ਸਮੇਂ ਔਰਤ (ਅਪਵਿੱਤਰ ਹੋਣ ਕਾਰਨ) ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਬੈਠ ਸਕਦੀ ਪਰ ਕੁੱਤਾ ਤਾਬਿਆ (ਭਾਵ ਪੀੜ੍ਹੇ ਹੇਠ) ਬੈਠ ਜਾਏ ‘ਰੰਧਾਵਾ ਜੀ’ ਨੂੰ ਕੋਈ ਅਣਹੋਣੀ ਘਟਨਾ ਨਹੀਂ ਜਾਪਦੀ ਕਿਉਂਕਿ ‘ਕੁੱਤੇ’ ਨੂੰ ਉਠਾ ਕੇ ਬਾਹਰ ਕੱਢਣ ਵਾਲੇ ਸਿੰਘ ਨੂੰ ਵੀ ‘ਰੰਧਾਵਾ’ ਜੀ ਇਹ ਕਹਿ ਕੇ ਰੋਕ ਦੇਂਦੇ ਹਨ ਕਿ ਕਿਤੇ ਸਾਨੂੰ ਪਾਪ ਨਾ ਲੱਗ ਜਾਵੇ। ਇਸ ‘ਸੋਚ’ ਤੋਂ ਇਹੀ ਅਨੁਮਾਨ ਲੱਗ ਰਿਹਾ ਹੈ ਕਿ ‘ਰੰਧਾਵਾ’ ਤੇ ਇਨ੍ਹਾਂ ਦੇ ਮਹਾਂ ਪੁਰਸ਼ਾਂ ਨੇ ਇਸ ਘਟਨਾ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਬੇਸ਼ੱਕ ‘ਰੰਧਾਵਾ’ ਇਹ ਵੀ ਕਹਿ ਰਿਹਾ ਹੈ ਕਿ ਮੈਂ ਇਸ ਘਟਨਾ ਨਾਲ ਅਸਹਿਮਤ ਸੀ ਪਰ ਗੁਰੂ ਘਰਾਂ ਦੀਆਂ ਸਟੇਜਾਂ ’ਤੇ ਸੁਣਾਈ ਜਾ ਰਹੀ ਇਸ ਸਾਖੀ ਤੋਂ ਉਪਰੰਤ, ਪ੍ਰਤੀਤ ਹੁੰਦਾ ਹੈ ਕਿ ਇਸ (ਕੁੱਤਾ ਸਾਖੀ ਵਾਲੀ ਸੋਚ ਸੁਣਨ) ਨਾਲ ਕਈ ਪ੍ਰਾਣੀ ਵੀ ਗੁਰੂ ਵਾਲੇ ਬਣ ਗਏ ਹਨ ਤੇ ਬਣ ਵੀ ਰਹੇ ਹਨ।

‘ਗੁਰਮਤਿ ਫ਼ਿਲਾਸਫ਼ੀ’- ‘ਅੰਮ੍ਰਿਤ’ ਦੀ ਭਾਲ ਲਈ ਵੈਸ਼ਨੋ ਦੇਵੀ ਦੀ ਯਾਤਰਾ ਕਰਦਿਆਂ, ਕੀਮਤੀ ਮਨੁੱਖਾ ਜ਼ਿੰਦਗੀ ਦਾ ਕੁਝ ਹਿੱਸਾ ਨਿਹਫਲ (ਵਿਅਰਥ) ਗਵਾ ਚੁੱਕੇ ਗੁਰੂ ਅੰਗਦ ਸਾਹਿਬ ਜੀ ਅਨੁਸਾਰ ‘ਅੰਮ੍ਰਿਤ’ (ਭਾਵ ਮ੍ਰਿਤੂ ਰਹਿਤ ਜਾਂ ਕਾਲ ਰਹਿਤ) ਕੇਵਲ ਪ੍ਰਮਾਤਮਾ (ਰੱਬੀ ‘ਵਿਸ਼ੇਸ਼ਤਾ’ ਭਾਵ ‘ਨਾਮ’ ਜਾਂ ਰੱਬੀ ‘ਹੋਂਦ’ ਭਾਵ ‘ਜੋਤਿ’) ਹੀ ਹੈ, ਜੋ ਨਿਰਾਕਾਰ (ਅਦ੍ਰਿਸ਼) ਰੂਪ ਸ਼ਕਤੀ ਧਾਰਨ ਕਰਕੇ ਕਣ-ਕਣ ਵਿੱਚ ਵਿਆਪਕ ਹੈ, ਇਸ ਲਈ ਕਿਸੇ ਵੀ ਦੂਸਰੇ ਜਾਂ ਤੀਸਰੇ ਨਾਮ ਨੂੰ ‘ਅੰਮ੍ਰਿਤ’ ਨਹੀਂ ਕਿਹਾ ਜਾ ਸਕਦਾ; ਜਿਵੇਂ: ‘‘ਨਾਨਕ ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ! ਅੰਮ੍ਰਿਤੁ ਮਨੈ ਮਾਹਿ ………॥’’ (ਮ: ੨/੧੨੩੮)

ਇਹ ‘ਅੰਮ੍ਰਿਤ’ (ਰੱਬੀ ਜੋਤਿ) ਕਣ-ਕਣ ਵਿੱਚ ਵਿਆਪਕ ਤੋਂ ਭਾਵ ਆਕਾਰ ਦੀ ਹਰ ਵਸਤੂ ਹੈ, ਜਿਸ ਵਿੱਚ ‘ਕੁੱਤਾ’ ਵੀ ਸ਼ਾਮਲ ਹੈ, ਪਰ ਜਿਸ ਤਰ੍ਹਾਂ ਧਰਤੀ ਹੇਠਾਂ ਪਾਣੀ ਦੀ ਮਾਤਰਾ ਮੌਜੂਦ ਹੋਣ ਦੇ ਬਾਵਜੂਦ ਵੀ ਉਸ ਨੂੰ ਬਾਹਰ ਕੱਢ ਕੇ ਇਸਤੇਮਾਲ ਕਰਨ ਲਈ ‘ਨਲਕਾ, ਟਿਊਬਵੈੱਲ ਜਾਂ ਪੰਪ’ ਆਦਿ ਯੁਕਤੀ ਦੀ ਜ਼ਰੂਰਤ ਪੈਂਦੀ ਹੈ: ‘‘ਜੈਸੀ ਧਰਤੀ ਊਪਰਿ ਮੇਘੁਲਾ (ਬੱਦਲ) ਬਰਸਤੁ ਹੈ; ਕਿਆ ਧਰਤੀ ਮਧੇ ਪਾਣੀ ਨਾਹੀ ? ॥’’ (ਮ: ੩/੧੬੨) ਇਸ ਤਰ੍ਹਾਂ ਹੀ ‘ਕਣ-ਕਣ ਵਿੱਚ ਵਿਆਪਕ (ਰੱਬੀ ਜੋਤਿ) ਅੰਮ੍ਰਿਤ’ ਨੂੰ ਪ੍ਰਾਪਤ ਕਰਨ ਲਈ ‘ਗੁਰੂ’ ਦੀ ਜ਼ਰੂਰਤ ਹੈ ਭਾਵ (‘ਗੁਰੂ’ ਸਿੱਖਿਆ ਨੂੰ ਸਮਝਣ, ਵੀਚਾਰਨ ਤੇ ਅਪਣਾਉਣ ਲਈ ਸਭ ਤੋਂ ਪਹਿਲਾਂ) ਗੁਰੂ ਪ੍ਰਤੀ ਅਥਾਹ ਸ਼ਰਧਾ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਬੇਸ਼ੱਕ ‘‘ਨਾਨਕ ! ਅੰਮ੍ਰਿਤੁ ਮਨੈ ਮਾਹਿ; (ਪਰ) ਪਾਈਐ ਗੁਰ ਪਰਸਾਦਿ ॥’’ (ਮ: ੨/੧੨੩੮)

ਭਾਈ ਗੁਰਦਾਸ ਜੀ (ਦੂਜਾ) ਅਨੁਸਾਰ ਸੰਨ 1699 ਈ. ਦੀ ਵਿਸਾਖੀ ਨੂੰ ਬਣਾਈ ਗਈ ਮਰਿਆਦਾ ਕਿ ‘‘ਪੀਵਹੁ ਪਾਹੁਲ ਖੰਡਧਾਰ; ਹੁਇ ਜਨਮ ਸੁਹੇਲਾ।’’ (ਵਾਰ ੪੧ ਪਉੜੀ ੧) ਤੋਂ ਪਹਿਲਾਂ ‘ਖੰਡੇ ਬਾਟੇ ਦੇ ਅੰਮ੍ਰਿਤ’ ਤੋਂ ਭਾਵ ‘ਚਰਣਾਮ੍ਰਿਤੁ’ ਸੀ; ਜਿਸ ਬਾਰੇ ਭਾਈ ਗੁਰਦਾਸ ਜੀ (ਪਹਿਲੇ) ਆਪਣੀ ਪਹਿਲੀ ਵਾਰ ਰਾਹੀਂ ਹੀ ਇਉਂ ਜ਼ਿਕਰ ਕਰਦੇ ਹਨ: ‘‘ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੩)

ਵੀਚਾਰਨ ਵਾਲਾ ਵਿਸ਼ਾ ਇਹ ਹੈ ਕਿ ‘ਚਰਣਾਮ੍ਰਿਤੁ’ ਨੂੰ ਤਮਾਮ ਅਭਿਲਾਸ਼ੀਆਂ ਦੇ ਮੂੰਹ ਨਾਲ ਲਗਾ ਕੇ ਪਿਲਾਉਣ ਬਾਰੇ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ ਹੈ; ਜਿਵੇਂ ਕਿ 1699 ਈ. ਦੀ ਵਿਸਾਖੀ ਤੋਂ ਬਾਅਦ ਤਿਆਰ ਕੀਤੇ ਜਾਂਦੇ ‘ਖੰਡੇ ਬਾਟੇ ਦੇ ਅੰਮ੍ਰਿਤ’ ਨੂੰ ਤਮਾਮ ਅਭਿਲਾਸ਼ੀਆਂ ਦੇ ਮੂੰਹ ਨਾਲ ਵਾਰੋ-ਵਾਰੀ ਲਗਾ ਕੇ ਪਿਲਾਇਆ ਜਾਂਦਾ ਹੈ, ਆਖ਼ਿਰ ਕਿਉਂ?

ਕੁਝ ਗੁਰੂ ਪਿਆਰੇ ਇਸ ਮਰਿਆਦਾ ਨੂੰ ਜਾਤ-ਪਾਤ ਦੇ ਭਰਮ ਮਿਟਾਉਣ ਨਾਲ ਜੋੜ ਕੇ ਵੇਖਦੇ ਹਨ ਪਰ ਇਹ ਵਹਿਮ-ਭਰਮ ਤਾਂ 1469 ਈ. ਦੀ ਵਿਸਾਖੀ (ਭਾਵ ਗੁਰੂ ਨਾਨਕ ਸਾਹਿਬ ਜੀ ਦੇ ਜਨਮ) ਤੋਂ ਪਹਿਲਾਂ ਵੀ ਮੌਜੂਦ ਸੀ, ਫਿਰ ਵੀ ‘ਚਰਣਾਮ੍ਰਿਤੁ’ ਨੂੰ ਇੱਕ ਦੇ ਮੂੰਹ ਨਾਲ ਲਗਾਉਣ ਤੋਂ ਉਪਰੰਤ ਦੂਸਰੇ ਦੇ ਮੂੰਹ ਨਾਲ ਲਗਾਉਣ ਦੀ ਮਰਿਆਦਾ ਨਹੀਂ ਸੀ।

ਦਰਅਸਲ, ਮੇਰੀ ਸਮਝ ਅਨੁਸਾਰ ਕਿਸੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਉਸ ਵਿੱਦਿਆ ਕੇਂਦਰ ਪ੍ਰਤੀ ਅਥਾਹ ਸ਼ਰਧਾ (ਸੋਚ) ਬਣਾਉਣੀ ਜ਼ਰੂਰੀ ਹੁੰਦੀ ਹੈ ਤਾਂ ਜੋ ਬਾਅਦ ਵਿੱਚ ਉੱਥੋਂ ਦੀ ਸਿੱਖਿਆ ਪ੍ਰਾਪਤ ਕਰਨ ਸਮੇਂ ਕੋਈ ਦੁਚਿੱਤਾਪਣ (ਦੁਬਿਧਾਗ੍ਰਸਤ ਭਾਵਨਾ) ਨਾ ਬਣੀ ਰਹੇ। ਇਸ ਲਈ ਹੀ ‘ਖੰਡੇ-ਬਾਟੇ ਦੇ ਅੰਮ੍ਰਿਤ’ ਨੂੰ ਤਮਾਮ ਅਭਿਲਾਸ਼ੀਆਂ ਦੇ ਮੂੰਹ ਨਾਲ ਲਗਾਉਣ ਵਾਲੀ ਰੀਤ ਆਰੰਭ ਹੋਈ ਜਾਪਦੀ ਹੈ। ਇਸ ਅਤੁੱਟ ਸ਼ਰਧਾ ਵਾਲੀ ਰੀਤ ਦੀ ਗੁਰੂ ਸਾਹਿਬਾਨਾਂ ਦੇ ਸਮੇਂ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਸੀ।

ਉਕਤ ਵੀਚਾਰ ਅਧੀਨ (ਕਿਸੇ ਨਿਵੇਕਲੀ ਸੋਚ ਨੂੰ ਅਪਣਾਉਣ ਵਾਲੀ) ਇਹ ਆਰੰਭਕ ਅਤੁੱਟ ਸ਼ਰਧਾ; ਕੀ ਕਿਸੇ ‘ਕੁੱਤੇ’ ਆਦਿਕ ਜਾਨਵਰ ਨੂੰ ਅੰਮ੍ਰਿਤਪਾਨ ਕਰਵਾ ਕੇ ਉਸ ਵਿੱਚ ਪੈਦਾ ਕੀਤੀ ਜਾ ਸਕਦੀ ਹੈ? ਜੇ ਨਹੀਂ, ਤਾਂ ਧਰਤੀ ’ਤੇ ਡੁੱਲ੍ਹੇ ‘ਅੰਮ੍ਰਿਤ’ ਨੂੰ ਚੱਟੇ ਜਾਣ ਉਪਰੰਤ ਵੀ ਉਸ (ਅਸ਼ਰਧਕ) ਕੁੱਤੇ ਨੂੰ ਉੱਕਾ (ਬਿਲਕੁਲ) ਹੀ ਲਾਭ ਨਹੀਂ ਹੋ ਸਕਦਾ।

ਲਗਭਗ ਸੰਨ 1980 ਤੋਂ ਲੈ ਕੇ 1990 ਤੱਕ ਪੰਜਾਬ ਦੇ ਹਰ ਪਿੰਡ-ਕਸਬੇ ਵਿੱਚ ‘ਬੱਚੇ, ਬੁੱਢੇ, ਨੌਜਵਾਨ, ਬੀਬੀਆਂ’ ਆਦਿ ਨੇ ਬਹੁਤ ਭਾਰੀ ਮਾਤਰਾ ਵਿੱਚ ਅੰਮ੍ਰਿਤਪਾਨ ਕੀਤਾ ਸੀ, ਜਿਨ੍ਹਾਂ ਵਿੱਚੋਂ ਅੱਜ ਅੱਧੇ ਤੋਂ ਵੱਧ ਅੰਮ੍ਰਿਤ ਭੰਗ ਕਰ ਚੁੱਕੇ ਹਨ ਭਾਵ ਗੁਰੂ ਨੂੰ ਬੇਦਾਵਾ ਦੇ ਚੁੱਕੇ ਹਨ। ਕੀ ਉਨ੍ਹਾਂ ਨੂੰ ‘ਡੇਰਾ ਸੋਚ’ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਵਾਙ ਕੁਝ ਲਾਭ ਮਿਲੇਗਾ ? ‘ਰੰਧਾਵਾ’ ਜੀ ਦੇ ਮਹਾਂਪੁਰਸ਼ਾਂ ਵੱਲੋਂ ਦਿੱਤਾ ਗਿਆ ਇਹ ਬਿਆਨ ਕਿ ‘ਕੁੱਤਾ’ ਅੰਮ੍ਰਿਤ ਛੱਕਣ ਕਾਰਨ ਅਗਲੇ ਜਨਮ ਵਿੱਚ ‘ਮਨੁੱਖ’ ਬਣੇਗਾ, ਉਸ ‘ਸੋਚ’ ਦੀ ਹੀ ਪੁਸ਼ਟੀ ਕਰਦਾ ਹੈ, ਜੋ ‘ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ. ਗੁਰਬਚਨ ਸਿੰਘ ਜੀ ਭਿੰਡਰਾਂਵਾਲਿਆਂ ਦੀ ਲਿਖਤ (ਪੁਸਤਕ) ਗੁਰਬਾਣੀ ਪਾਠ ਦਰਸਨ’ ਦੇ ਪੰਨਾ 80 ’ਤੇ ਇਉਂ ਦਰਜ ਹੈ ਕਿ ‘ਸਤਿਗੁਰੂ ਸਾਹਿਬ (ਦਸਮੇਸ਼ ਪਿਤਾ) ਜੀ ਨੇ ਬਚਨ ਕੀਤਾ ਕਿ ਜਿਸ ਦੇ ਮੁਖ ’ਚ ਇੱਕ ਵਾਰ ਅੰਮ੍ਰਿਤ ਪੈ ਗਿਆ ਉਸ ਨੂੰ ਅਸੀਂ 10, 000 ਸਾਲ ਤੱਕ ਵਾਰ-ਵਾਰ ਸਿੱਖ ਦੇ ਘਰ (ਮਨੁੱਖਾ-ਜਨਮ) ਦੇਵਾਂਗੇ ਕਿਉਂਕਿ ਉਹ ਕਦੇ ਤਾਂ ਰਹਿਤ ਰੱਖ ਕੇ ਮੁਕਤ ਹੋਵੇਗਾ।’

ਉਕਤ ‘ਪੁਸਤਕ’ ਦੇ ਹੀ ਪੰਨਾ ਨੰ. 44 ’ਤੇ ‘ਅੰਮ੍ਰਿਤ’ ਛੱਕਣ ਪ੍ਰਤੀ ਇੱਕ ਸਾਖੀ ਇਉਂ ਵੀ ਦਰਜ ਹੈ ਕਿ ‘ਸੰਨ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਂਦਿਆਂ ਇੱਕ ਚਿੜਾ ਤੇ ਚਿੜੀ ਆਏ ਤੇ ਦਸਮੇਸ਼ ਪਿਤਾ ਜੀ ਨੇ ਉਨ੍ਹਾਂ ਲਈ ਅੰਮ੍ਰਿਤ ਇੱਕ ਬਰਤਨ ਵਿੱਚ ਪਾ ਦਿੱਤਾ, ਜਿਸ ਦੇ ਪੀਣ ਉਪਰੰਤ ਉਹ ਦੋਵੇਂ ਹੀ ਆਪਸ ਵਿੱਚ ਲੜ ਕੇ ਮਰ ਗਏ ਤਾਂ ਭਾਈ ਗੁਰਬਖ਼ਸ਼ ਸਿੰਘ ਜੀ, ਜੋ ਲੇਖਕ ਅਨੁਸਾਰ ਸਾਮ੍ਹਣੇ ਬੈਠਾ ਸਾਰਾ ਕੌਤਕ ਵੇਖ ਰਿਹਾ ਸੀ, ਨੇ ਭੱਜ ਕੇ ਮਾਤਾ ਜੀ ਨੂੰ ਇਸ ਬਾਬਤ ਦੱਸਿਆ ਤਾਂ ਮਾਤਾ ਜੀ ਨੇ ਤੁਰੰਤ ਆ ਕੇ ਤਿਆਰ ਕੀਤੇ ਜਾ ਚੁੱਕੇ ਅੰਮ੍ਰਿਤ ਵਿੱਚ ਪਤਾਸੇ ਪਾ ਦਿੱਤੇ, ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਤੂੰ ਚੰਗੇ ਵਕਤ ਆਈ ਹੈਂ, ਹੁਣ ਸਿੱਖਾਂ ਵਿੱਚ ਮਿਠਾਸ ਵੀ ਬਣੀ ਰਹੇਗੀ। ’

ਉਕਤ ਸਾਖੀ ਦੁਆਰਾ ਦਿੱਤੀ ਗਈ ਸੇਧ ਰਾਹੀਂ ਅਗਰ ਦਸਮੇਸ਼ ਪਿਤਾ ਜੀ ‘ਚਿੜਾ-ਚਿੜੀ’ ਨੂੰ ਅੰਮ੍ਰਿਤ ਛਕਾ ਸਕਦੇ ਹਨ ਤਾਂ ‘ਰੰਧਾਵਾ’ ਨੇ ‘ਕੁੱਤੇ’ ਨੂੰ ਅੰਮ੍ਰਿਤ ਛਕਾ ਕੇ ਕੀ ਅਪਰਾਧ ਕਰ ਦਿੱਤਾ, ਜਿਸ ਦੀ ਪੁਸ਼ਟੀ ਉਹ ਮਿਤੀ 7-6-15 ਨੂੰ (ਮੀਟਿੰਗ ਵਿੱਚ) ਦਿੱਤੀ ਗਈ ਆਪਣੀ ਦਲੀਲ ਰਾਹੀਂ ਕਰ ਰਿਹਾ ਹੈ ਕਿ ਮੇਰੇ ਵੱਲੋਂ ਇਹ ਸਾਖੀ ਸੁਣਾ ਕੇ ਕੀ ਮਾੜਾ ਕੀਤਾ ਗਿਆ?

(ਨੋਟ: ਭਲਾ ਹੋਵੇ ਭਾਈ ਗੁਰਬਖ਼ਸ਼ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦਾ, ਜਿਨ੍ਹਾਂ ਨੇ ਆਪਣੀ ਸਮਝ ਅਨੁਸਾਰ ਗੁਰੂ ਗੋਬਿੰਦ ਸਿੰਘ ਦੀ ਦੁਆਰਾ ਤਿਆਰ ਕੀਤੇ ਜਾ ਚੁੱਕੇ ‘ਅੰਮ੍ਰਿਤ’ ਵਿੱਚ ਪਤਾਸਿਆਂ ਰਾਹੀਂ ਮਿਠਾਸ ਪਾ ਦਿੱਤੀ, ਨਹੀਂ ਤਾਂ ਮੁੱਖ ਸੇਵਾਦਾਰ ਹੋਣ ਦੇ ਨਾ ਤੇ ‘ਰੰਧਾਵੇ’ ਦੁਆਰਾ ਛਕਾਏ ਗਏ ‘ਕੁੱਤੇ ਨੂੰ ਅੰਮ੍ਰਿਤ’ ਤੋਂ ਉਪਰੰਤ, ਉਹ ਵੀ ਹੋਰ ਕੁੱਤਿਆਂ ਨਾਲ ਲੜ ਕੇ (ਚਿੜੇ-ਚਿੜੀ ਵਾਙ) ਮਰ ਜਾਂਦਾ।)

ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਨੇ (ਸ਼ਿਵ ਜੀ ਵੱਲੋਂ ਪਾਰਬਤੀ ਨੂੰ ਸੁਣਾਈ ਗਈ ਅਮਰ ਕਥਾ, ਜੋ ਦਰਖ਼ਤ ਉੱਪਰ ਬੈਠੇ ਕਬੂਤਰ ਨੇ ਵੀ ਸੁਣ ਕੇ ਅਮਰ ਪਦਵੀ ਪਾ ਲਈ ਸੀ, ਵਾਲੀ) ਮਨਘੜਤ ਕਹਾਣੀ ਲੋਕਾਂ ਨੂੰ ਸੁਣਾ ਕੇ ਸਿੱਖੀ ਧਾਰਨ ਨਹੀਂ ਕਰਵਾਈ ਬਲਕਿ ਉਨ੍ਹਾਂ ਨੂੰ ਵੰਗਾਰ ਕੇ ਕਿਹਾ ਸੀ ਕਿ : ‘‘ਜਉ ਤਉ ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧/੧੪੧੨)

ਇਸੇ ਸਿਧਾਂਤ ਵਿੱਚ ਹੋਰ ਵਿਸਥਾਰ ਕਰਦਿਆਂ ਸੰਨ 1699 ਈ. ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਸੇ ਵੀ ਸਿੱਖ ਨਾਲ ਇਹ ਵਾਅਦਾ ਨਹੀਂ ਕੀਤਾ ਕਿ ‘ਅੰਮ੍ਰਿਤ’ ਛਕਣ ਤੋਂ ਉਪਰੰਤ ਮੈਂ ਤੁਹਾਨੂੰ 10, 000 ਸਾਲ ਤੱਕ ਵਾਰ-ਵਾਰ ਸਿੱਖਾਂ ਦੇ ਘਰ ਹੀ (ਮਨੁੱਖਾ-ਜਨਮ) ਦੇਵਾਂਗਾ ਤਾਂ ਜੋ ਤੁਸੀਂ ਕਦੇ ਤਾਂ ਰਹਿਤ ਰੱਖ ਕੇ ਮੁਕਤ ਹੋਵੋਗੇ। ਬਲਕਿ ਗੁਰੂ ਜੀ ਨੇ ਤਾਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਹੀ (ਗੁਰੂ ਨਾਨਕ ਸੋਚ ਕਿ ‘‘ਸਿਰੁ ਧਰਿ ਤਲੀ; ਗਲੀ ਮੇਰੀ ਆਉ ॥’’ ਅਨੁਸਾਰ) ਉਨ੍ਹਾਂ ਤੋਂ ਸਿਰਾਂ ਦੀ ਮੰਗ ਕੀਤੀ ਸੀ। ਪਰ ਇਸ ਸਿਧਾਂਤ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਵਿੱਚ ਉਕਤ (ਭਾਵਕ, ਜਜ਼ਬਾਤੀ ਕਰਨ ਵਾਲੀ ਬ੍ਰਾਹਮਣੀ) ਸੋਚ ਅਧੀਨ ਕੀਤੇ ਜਾ ਰਹੇ ਗੁਰਮਤਿ ਪ੍ਰਚਾਰ ਰਾਹੀਂ ਕੁਝ ਸੁਆਰਥੀ ਲੋਕ (ਜਿਨ੍ਹਾਂ ਵਿੱਚ ਜ਼ਿਆਦਾਤਰ ਰਾਜਨੀਤਿਕ ਤੇ ਗੁਰਦੁਆਰਾ ਪ੍ਰਬੰਧਕ ਹਨ) ਸਿੱਖੀ ਪਹਿਰਾਵੇ ’ਚ ਸ਼ਾਮਲ ਹੋ ਗਏ ਤੇ ਅਣਭੋਲ ਸਿੱਖਾਂ ਨੂੰ ਧੋਖਾ ਦੇਣ ਵਿੱਚ ਵੀ ਕਾਮਯਾਬ ਹੋ ਗਏ ਹਨ। ਇਸ ਤਰ੍ਹਾਂ ਗਿਣਤੀ ਵਧਾਉਣ ਲਈ ਧੜਾ ਧੜ (ਛੇਤੀ-ਛੇਤੀ) ਅੰਮ੍ਰਿਤ ਛਕਾ ਕੇ, ਜੋ ਨੁਕਸਾਨ ਸਿੱਖੀ ਸਰੂਪ ਦਾ ਹੋ ਰਿਹਾ ਹੈ; ਉਸ ਦਾ ਮੁਲਾਂਕਣ (ਲੇਖਾ-ਜੋਖਾ) ਕਰਨਾ ਬਹੁਤ ਮੁਸ਼ਕਲ (ਕਠਿਨ) ਹੈ।

ਭਾਈ ਕਸ਼ਮੀਰ ਸਿੰਘ ਜੀ ਨੇ ‘ਰੰਧਾਵਾ’ ਜੀ ਤੋਂ ਸਵਾਲ ਪੁੱਛਿਆ ਕਿ ਉਸ ਹਾਲ ਵਿੱਚ ਕਿੰਨੇ ਅਭਿਲਾਸ਼ੀ ਅੰਮ੍ਰਿਤਪਾਨ ਕਰਨ ਵਾਲੇ ਸਨ? ਇਸ ਸਵਾਲ ਦਾ ਪਿਛੋਕੜ ਭਾਵ ਸਮਝਣ ਦੀ ਬਜਾਏ ‘ਹਰੀ ਸਿੰਘ ਰੰਧਾਵੇ’ ਨੇ ਉੱਤਰ ਦਿੱਤਾ: 100-150, 200 ਜਾਂ 250, 300 ਤੋਂ ਘੱਟ ਹੀ ਸਨ, 50 ਵੀ ਹੋ ਸਕਦੇ ਹਨ। ਇਹ ਜਵਾਬ ਸੁਣ ਕੇ ਇੱਕ ਆਮ ਸਿੱਖ ਦੇ ਅੰਦਰ ਸੰਦੇਹ ਪੈਦਾ ਹੋਣਾ ਸੁਭਾਵਕ ਹੈ ਕਿ ਜੋ ਵਿਅਕਤੀ 50 ਤੇ 300 ਦੇ ਅੰਤਰ ਨੂੰ ਵੀ ਨਹੀਂ ਸਮਝ ਸਕਿਆ, ਉਸ ਦਾ ਧਰਤੀ ’ਤੇ ਡੁਲ੍ਹਿਆ ਅੰਮ੍ਰਿਤ ਚੱਟਣ ਵਾਲਾ ‘ਕੁੱਤਾ’ ਅਤੇ ਪੀੜ੍ਹੇ (ਮੰਜੀ) ਹੇਠਾਂ ਬੈਠਾ ਕੁੱਤਾ ਵੀ ਇੱਕ ਨਹੀਂ ਬਲਕਿ 2 ਹੋ ਸਕਦੇ ਹਨ ਕਿਉਂਕਿ ਹਾਲ ਦਾ ਕਮਰਾ ਖੁੱਲ੍ਹਾ ਹੋਣ ਕਾਰਨ ‘ਦੂਸਰਾ ਕੁੱਤਾ’ ਵੀ ਅੰਦਰ ਆ ਸਕਦਾ ਸੀ ਜਦਕਿ ‘ਰੰਧਾਵਾ’ ਖੁਦ ਵੀ ਇਹ ਮੰਨਦਾ ਹੈ ਕਿ ਅਸੀਂ ਮੰਜੀ ਹੇਠ ਬੈਠੇ ‘ਕੁੱਤੇ’ ਨੂੰ ਭੁੱਲ ਹੀ ਗਏ ਸੀ।

ਸਿੱਖ ਕੌਮ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ 1699 ਈ. ਦੀ ਵਿਸਾਖੀ ਨੂੰ 20, 000 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਸੀ, ਜੋ ਕਿ ਕੁਝ ਕੁ ਦਿਨਾਂ ਵਿੱਚ ਹੀ ਵਧ ਕੇ 80, 000 ਦੀ ਗਿਣਤੀ ਹੋ ਗਈ, ਕੁਝ ਇਤਿਹਾਸਕਾਰਾਂ ਨੇ ਲਿਖੀ ਹੈ। ਜਿਸ ਤੋਂ ਉਪਰੰਤ ਇਤਿਹਾਸ ਵਿੱਚ ਦਰਜ ਇਹ ਸਾਖੀ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਖੋਤੇ ਨੂੰ ਸ਼ੇਰ ਦੀ ਖੱਲ ਪਵਾ ਕੇ ਇਹ ਸੰਕੇਤ ਦਿੱਤਾ ਸੀ ਕਿ ਗੁਰਮਤਿ-ਸਿਧਾਂਤ ਨੂੰ ਸਮਝ-ਵੀਚਾਰ ਕੇ ਉਸ ਅਨੁਸਾਰ (ਦ੍ਰਿੜ੍ਹਤਾ ਸਹਿਤ) ਅਮਲੀ-ਜੀਵਨ ਬਤੀਤ ਕਰਨ ਤੋਂ ਬਿਨਾ, ਵਿਖਾਵੇ ਮਾਤਰ ਲਈ ਛਕਿਆ ‘ਅੰਮ੍ਰਿਤ’ ਅਤੇ ਵਿਖਾਵੇ ਮਾਤਰ ਲਈ ਪਹਿਨੀ ਗਈ ‘ਪੰਜ ਕਕਾਰੀ’ (ਵਰਦੀ); ਇਉਂ ਹੀ ਹੈ, ਜਿਵੇਂ ਖੋਤੇ ’ਤੇ ਕੇਵਲ ਸ਼ੇਰ ਦੀ ਖੱਲ ਪਾਉਣ ਨਾਲ; ਖੋਤਾ, ਸ਼ੇਰ ਵਾਙ (ਦਲੇਰਾਨਾ, ਸਾਹਸ ਭਰਿਆ) ਜੀਵਨ ਬਤੀਤ ਨਹੀਂ ਕਰ ਸਕਦਾ, ਸਗੋਂ ਫਿਰ ਵੀ ਗਧਿਆਂ ਵਾਙ ਹਿਣਕ ਕੇ ਆਪਣੀ ਸੋਚ (ਖੋਤਾ-ਸੁਭਾਉ) ਹੀ ਵਿਖਾਵੇਗਾ।

ਉਕਤ ਘਟਨਾ ਰਾਹੀਂ ਦਿੱਤਾ ਗਿਆ ਸੰਕੇਤ ਇੱਕ ਖੋਤੇ (ਅੰਮ੍ਰਿਤਧਾਰੀ ਸਿੱਖ) ਵੱਲ ਸੀ, ਨਾ ਕਿ ਕਿਸੇ ਗ਼ੈਰ ਅੰਮ੍ਰਿਤਧਾਰੀ (ਬ੍ਰਾਹਮਣ) ਵੱਲ। ਜਦ ਗੁਰਮਤਿ ਸਿਧਾਂਤ ਨੂੰ ਆਪਣੇ ਅਮਲੀ ਜੀਵਨ ਵਿੱਚ ਧਾਰਨ ਕੀਤੇ ਜਾਣ ਤੋਂ ਬਿਨਾਂ ਕੇਵਲ ਅੰਮ੍ਰਿਤਪਾਨ ਕਰਕੇ ਮਨੁੱਖ, ਖੋਤਾ ਵੀ ਰਹਿ ਸਕਦਾ ਹੈ ਤਾਂ ‘ਕੁੱਤਾ’ (ਬੇਸ਼ੱਕ ਜਾਣੇ-ਅਣਜਾਣੇ ਹੀ ਸਹੀ) ਅੰਮ੍ਰਿਤ ਛੱਕ ਕੇ ਅਗਲੇ ਜਨਮ ਵਿੱਚ ਮਨੁੱਖ ਕਿਵੇਂ ਬਣ ਸਕਦਾ ਹੈ, ਜਿਵੇਂ ਕਿ ‘ਰੰਧਾਵਾ’ ਦੀਆਂ ਨਜ਼ਰਾਂ ਵਿੱਚ ਬਣੇ ਮਹਾਂਪੁਰਸ਼ ਜੀ ਕਹਿ ਰਹੇ ਹਨ?

ਸੋ, ਅੰਮ੍ਰਿਤਪਾਨ ਕਰਨਾ ‘ਗੁਰੂ’ ਫ਼ਿਲਾਸਫ਼ੀ ਨੂੰ ਆਪਣੇ ਜੀਵਨ ਵਿੱਚ ਅਪਣਾਉਣ (ਗ੍ਰਹਿਣ ਕਰਨ) ਲਈ ਇੱਕ ਪ੍ਰਣ (ਵਾਅਦਾ, ਦ੍ਰਿੜ੍ਹ ਸੰਕਲਪ) ਹੁੰਦਾ ਹੈ। ਮਨੁੱਖ ਤੋਂ ਬਿਨਾ ਕੋਈ ਵੀ ਜੀਵ-ਜੰਤ (ਕਿਸੇ ਨਿਵੇਕਲੀ ਸੋਚ ਪ੍ਰਤੀ) ਅਜਿਹੀ ਭਾਵਨਾ ਆਪਣੇ ਅੰਦਰ ਪੈਦਾ ਨਹੀਂ ਕਰ ਸਕਦਾ। ‘ਕੁੱਤੇ’ ਜਾਂ ‘ਚਿੜੇ-ਚਿੜੀ’ ਦੀਆਂ ਸਾਖੀਆਂ ਰਾਹੀਂ ਕਿਸੇ ਮਨੁੱਖ ਨੂੰ ਭਾਵਕ (ਜਜ਼ਬਾਤੀ) ਬਣਾ ਕੇ ਛਕਾਇਆ ਗਿਆ ਅੰਮ੍ਰਿਤ (ਭਾਵ ਨਿਵੇਕਲੀ ਫ਼ਿਲਾਸਫ਼ੀ ’ਚ ਸ਼ਾਮਲ ਕੀਤਾ ਗਿਆ ਮਨੁੱਖ), ਕੌਮ ਦੇ ਕਿਸੇ ਭਲੇ ਦੀ ਬਜਾਏ ਨੁਕਸਾਨ ਵਧੇਰਾ ਕਰੇਗਾ।

ਸਵਾਲ ਤੀਜਾ

ਸੰਗਤਾਂ ਵੱਲੋਂ ਸਵਾਲ ਪੁੱਛਿਆ ਗਿਆ ਸੀ ਕਿ ਰੰਧਾਵਾ ਜੀ ਨੇ ਆਪਣੀ ਕਥਾ ਅਨੁਸਾਰ ਦਰਖ਼ਤਾਂ (ਬਿ੍ਰਛਾਂ) ਨੂੰ ਹਥਿਆਰ ਲੱਗੇ ਸਨ, ਦਾ ਜ਼ਿਕਰ ਕੀਤਾ ਹੈ, ਦੱਸੋ ਕੀ ਇਹ ਗੁਰਮਤਿ ਹੈ ?, ਦੇ ਜਵਾਬ ਵਿੱਚ ‘ਰੰਧਾਵਾ’ ਨੇ ਜੋ ਦਲੀਲ ਮੀਟਿੰਗ ਵਿੱਚ ਦਿੱਤੀ ਉਹ ਤਾਂ ਇਸ ਵਿਸ਼ੇ ਦਾ ਬਹੁਤ ਹੀ ਥੋੜਾ ਭਾਗ ਸੀ ਪਰ ‘ਰੰਧਾਵੇ’ ਦੇ ਇਸ ਵਿਸ਼ੇ ਨਾਲ ਸਬੰਧਿਤ ਪੂਰੇ ਵੀਚਾਰ ਮੈਂ ਇੱਕ ਵੀਡਿਓ ਰਾਹੀਂ ਸੁਣੇ, ਜਿਨ੍ਹਾਂ ਨੂੰ ਹੂ-ਬਹੂ (ਇੰਨ-ਬਿੰਨ) ਆਪ ਜੀ ਦੇ ਸਾਮ੍ਹਣੇ ਰੱਖ ਰਿਹਾ ਹਾਂ : (ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ) ਸੰਤ ਗਿ. ਗੁਰਬਚਨ ਸਿੰਘ ਜੀ ਭਿੰਡਰਾਂਵਾਲੇ’ ਇੱਕ ਵਾਰ ਆਪਣੇ ਰੰਗ ਵਿੱਚ ਇੰਨਾ ਆ ਕੇ, ਜੋ ਬਚਨ ਕਹਿ ਗਏ; ਉਹ ਉਨ੍ਹਾਂ ਨੂੰ ਨਹੀਂ ਕਹਿਣੇ ਚਾਹੀਦੇ ਸੀ। ਉਨ੍ਹਾਂ ਬਚਨਾਂ ਨੂੰ ਸੰਤ ਗਿਆਨੀ ਮੋਹਨ ਸਿੰਘ ਜੀ ਲਿਖ ਰਹੇ ਸਨ।

ਮਹਾਂਪੁਰਸ਼ਾਂ ਨੇ ਕਿਹਾ ਕਿ ਇੱਕ ਵਾਰ ਮੈਂ ਕੀਰਤਪੁਰ ਤੋਂ ਉੱਪਰ ਪਹਾੜੀਆਂ ’ਚ ਦੂਰ ਤੱਕ, ਇਹ ਸੋਚ ਕੇ ਚਲਾ ਗਿਆ ਕਿ ਮੈਂ ਵਾਪਸ ਮੁੜ ਕੇ ਨਹੀਂ ਆਵਾਂਗਾ। ਮੇਰਾ ਸਰੀਰ ਕੋਈ ਜੰਗਲੀ ਜਾਨਵਰ ਖਾ ਲਵੇਗਾ ਤੇ ਲੇਖੇ ਲੱਗ ਜਾਏਗਾ, ਮੁੜ ਕੇ ਕਿਸ ਨੇ ਇੱਧਰ (ਵਾਪਸ) ਆਉਣੈ ? ‘‘ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ ॥’’ (ਮ: ੫/੧੦੯੬)

ਗੁਰ ਮੰਤ੍ਰ ਦਾ ਅਭਿਆਸ ਕਰਦਿਆਂ ਤੇ ਅੱਗੇ ਹੀ ਅੱਗੇ ਜਾਂਦਿਆਂ ਇੱਕ ਬਹੁਤ ਵੱਡੀ ਸੁਰੰਗ ਆ ਗਈ, ਜਿਸ ਵਿੱਚ ਮੈਂ ਬਹੁਤ ਦੂਰ ਤੱਕ ਅਗਾਂਹ ਚਲਦਾ ਗਿਆ ਤੇ ਲੰਮੇ ਪੈਂਡੇ (ਫ਼ਾਸਲੇ) ਤੋਂ ਬਾਅਦ ਰੌਸ਼ਨੀ ਦੀ ਇੱਕ ਕਿਰਨ ਨਜ਼ਰ ਆਈ। ਸੁਰੰਗ ਤੋਂ ਬਾਹਰ ਨਿਕਲ ਕੇ ਵੇਖਿਆ ਕਿ ਇੱਕ ਕੁਦਰਤੀ ਸਰੋਵਰ ਦੇ ਚਾਰੋਂ ਤਰਫ਼ ਅਲੌਕਿਕ (ਵਿਲੱਖਣ, ਅਜੀਬ) ਬ੍ਰਿਛ ਸਨ, ਜਿਨ੍ਹਾਂ ’ਤੇ ਰਵਾਇਤੀ (ਪੁਰਾਣੇ) ਸ਼ਸਤਰ ਲਟਕ ਰਹੇ ਸਨ। ਇੱਕ-ਇੱਕ ਦਰਖ਼ਤ ਹੇਠਾਂ ਇੱਕ-ਇੱਕ ਵਿਅਕਤੀ ਦਾ ਆਸਣ ਸੀ, ਜਿਵੇਂ ਦੇਵਤਿਆਂ ਦੀਆਂ ਰੂਹਾਂ ਉਤਰੀਆਂ ਹੋਣ। ਉਹ ਕੇਵਲ ਕਛਹਿਰੇ ਤੇ ਸਿਰ ’ਤੇ ਪਗੜੀ ਤੋਂ ਸਿਵਾਏ (ਇਲਾਵਾ) ਬਾਕੀ ਸਰੀਰਕ ਤੌਰ ’ਤੇ ਨੰਗੇ ਸਨ।

ਮੈਂ ਦੁਬਿਧਾ ਕਾਰਨ ਸਹਿਮਿਆ ਹੋਇਆ ਸੀ ਕਿ ਮੈਂ ਕਿੱਥੇ ਆ ਗਿਆ ਤਦ ਤੱਕ ਉਨ੍ਹਾਂ ਵਿੱਚੋਂ ਪ੍ਰਮੁੱਖ (ਬਾਬਾ ਬੰਦਾ ਸਿੰਘ ਬਹਾਦਰ) ਨੇ ਮੈਨੂੰ ਆਵਾਜ਼ ਮਾਰੀ ਕਿ ਗਿਆਨੀ ਗੁਰਬਚਨ ਸਿਓਂ ! ਇੱਧਰ ਆ ਜਾਉ। ਮੈਂ ਜਾ ਕੇ ‘ਵਾਹਿਗੁਰੂ ਜੀ ਕੀ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।’ (ਉੱਚੀ ਆਵਾਜ਼ ਨਾਲ) ਬੁਲਾਈ ਜਿਸ ਦਾ ਮੈਨੂੰ ਗਰਜਵੀਂ ਆਵਾਜ਼ ਵਿੱਚ ਜਵਾਬ ਮਿਲਿਆ। ਮੈਨੂੰ ਆਦਰ-ਸਤਿਕਾਰ ਨਾਲ ਆਸਣ ਦਿੱਤਾ ਤੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਜੀ ! ਲੋਕਾਂ ਨੂੰ ਇੰਨੀ ਕਥਾ ਸੁਣਾਉਂਦੇ ਹੋ, ਸਾਨੂੰ ਨਹੀਂ ਸੁਣਾਓਗੇ? ਮੈਂ ਅਚੰਭੇ (ਹੈਰਾਨੀ) ਵਿੱਚ ਸੀ, ਪਰ ਉਨ੍ਹਾਂ ਮੈਨੂੰ ਵੇਖ ਕੇ ਕਿਹਾ ਕਿ ਦਮਦਮੀ ਟਕਸਾਲ ਦੇ ਜਥੇਦਾਰ ਦੀ ਪਗੜੀ ਲੈ ਕੇ ਉਦਾਸ ਹੋ ਗਏ ਹੋ। ਉਦਾਸ ਨਾ ਹੋਵੋ, ਤੁਹਾਡੀ ਬੜੀ ਚੜ੍ਹਦੀ ਕਲਾ ਹੋਣੀ ਹੈ, ਪੰਥ ਦੀਆਂ ਬੜੀਆਂ ਜ਼ਿੰਮੇਵਾਰੀਆਂ ਹਨ ਤੁਹਾਡੇ ਉੱਪਰ। ਗਿਆਨੀ ਜੀ ! ਆਹ, ਜੋ ਸਿੰਘ ਖੜ੍ਹੇ ਹਨ ਸਾਮ੍ਹਣੇ, ਇਹ ਤਾਂ ਸਾਰੇ ਤੁਹਾਡੀ ਹੀ ਟਕਸਾਲ ਦੇ ਹਨ। ਇਨ੍ਹਾਂ ਦਾ ਨਾਮ ਬਾਬਾ ਦੀਪ ਸਿੰਘ ਹੈ (ਗੱਜ ਕੇ ਆਖੋ, ‘ਸਤਿਨਾਮ ਵਾਹਿਗੁਰੂ’, ਮੈਂ ਆਪਣੇ ਸਰੀਰ ’ਤੇ ਚੂੰਡੀਆਂ ਵੱਢ ਕੇ ਵੇਖੀਆਂ ਕਿ ਸ਼ਾਇਦ ਮੈ ਸੁਪਨਾ ਵੇਖ ਰਿਹਾ ਹਾਂ।), ਇਹ ਭਾਈ ਮਨੀ ਸਿੰਘ ਹੈ, ਇਹ ਭਾਈ ਤਾਰੂ ਸਿੰਘ ਹੈ ਆਦਿ ਤੇ ਅਖ਼ੀਰ ਵਿੱਚ ਕਿਹਾ ਕਿ ਮੇਰਾ ਨਾਮ ‘ਬੰਦਾ ਸਿੰਘ ਬਹਾਦਰ ਹੈ’।

ਇਹ ਸੁਣ ਕੇ ਮੈ ਕਿਹਾ ਕਿ, ਕੀ ਤੁਸੀਂ ਸ਼ਹੀਦ ਹੋ ? ਉਨ੍ਹਾਂ ਕਿਹਾ ਕਿ ਅਸੀਂ ਅਮਰ ਹਾਂ, ਕੌਣ ਜੰਮਿਆ ਹੈ ਸਾਨੂੰ ਮਾਰਨ ਵਾਲਾ? ਇਹ ਪਦਵੀ ਤਾਂ ਰੱਬੀ ਭੇਦ ਹੈ: ‘‘ਹੋਨਿ ਨਜੀਕਿ ਖੁਦਾਇ ਦੈ, ਭੇਤੁ ਨ ਕਿਸੈ ਦੇਨਿ ॥’’ (ਬਾਬਾ ਫਰੀਦ/੧੩੮੪) ਪਰ ਤੂੰ ਵੀ ਤਾਂ ਰੱਬ ਦੇ ਨੇੜੇ ਹੈਂ, ਸਖੀਆਂ-ਸਖੀਆਂ ਤਾਂ ਆਪਸ ਵਿੱਚ ਰੱਬੀ ਭੇਦ ਬਾਰੇ ਗੱਲਾਂ ਕਰ ਸਕਦੀਆਂ ਹਨ। ਤੁਸੀਂ ਵੀ ਤਾਂ ਅਕਾਲ ਪੁਰਖ ਨੂੰ ਅਕਾਲ ਮੂਰਤਿ ਮੰਨ ਕੇ ਪਾਇਆ ਹੈ: ‘‘ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ ਨ ਜਾਇਆ ॥’’ (ਮ: ੪/੭੮) ਭਾਵ ਤੁਸੀਂ ਵੀ ਤਾਂ ਆਖ਼ਰ ਸਾਡੀਆਂ ਹੀ ਸਖੀਆਂ ਵਿੱਚੋਂ ਹੋ।

ਉਨ੍ਹਾਂ (ਬਾਬਾ ਬੰਦਾ ਸਿੰਘ ਬਹਾਦਰ) ਨੇ ਆਪਣੇ ਵੀਚਾਰਾਂ ਨੂੰ ਅਗਾਂਹ ਵਧਾਉਂਦਿਆਂ ਕਿਹਾ ਕਿ ਜਦ ਕੋਈ ਅੰਮ੍ਰਿਤਧਾਰੀ ਸਿੰਘ ਸਾਰੀ ਉਮਰ, ਰਹਿਤ ਤੇ ਨਿਤਨੇਮ ਨਿਭਾ ਜਾਏ ਤਾਂ ਜਦ ਉਸ ਦੇ ਸਵਾਸ ਪੂਰੇ ਹੁੰਦੇ ਹਨ ਤਦੋਂ ਦਸਮੇਸ਼ ਪਿਤਾ ਜੀ ਵੱਲੋਂ ਲੱਗੀ ਡਿਊਟੀ ਅਨੁਸਾਰ ਭਾਈ ਦਇਆ ਸਿੰਘ ਸਮੇਤ ਪੰਜ ਪਿਆਰੇ ਉਸ ਨੂੰ ਲੈਣ ਵਾਸਤੇ ਜਾਂਦੇ ਹਨ, ਉਸ ਨੂੰ ਲੈਣ ਵਾਸਤੇ ਦੇਵਤੇ ਨਹੀਂ ਆ ਸਕਦੇ ਕਿਉਂਕਿ ਉਸ ਨੇ ਸਵਰਗ ਵਿੱਚ ਨਹੀਂ ਜਾਣਾ, ਜਮਦੂਤ ਨਹੀਂ ਆ ਸਕਦੇ ਕਿਉਂਕਿ ਉਸ ਨੇ ਨਰਕ ਵਿੱਚ ਨਹੀਂ ਜਾਣਾ। ਜਦ ਪੰਜ ਪਿਆਰੇ ਉਸ ਨੂੰ ‘ਸੱਚ ਖੰਡ’ ਰੂਪ ਗੁਰੂ ਦੀ ਡਿਓੜੀ (ਮੁਖ ਦਵਾਰ) ’ਤੇ ਲੈ ਕੇ ਜਾਂਦੇ ਹਨ ਤਾਂ ਡਿਓੜੀਦਾਰ ਉਸ ਨੂੰ ਪੁੱਛਦੇ ਹਨ ਕਿ ਅਕਾਲ ਪੁਰਖ ਦਾ ਹੁਕਮ ਹੈ ਕਿ, ਕੀ ਤੁਸੀਂ ਸੇਵਾ-ਸਿਮਰਨ ਕਰਕੇ ਰੱਜ ਗਏ ਹੋ ਜਾਂ ਕੋਈ ਭੁੱਖ ਬਾਕੀ ਹੈ? ਇਸ ਪ੍ਰਸ਼ਨ ਦੇ ਜਵਾਬ ਵਿੱਚ, ਜੋ ਕਹਿ ਦੇਵੇ ਕਿ ਮੈ ਸੰਤੁਸ਼ਟ ਹਾਂ, ਉਸ ਨੂੰ ਤਾਂ ‘‘ਸਚ ਖੰਡਿ ਵਸੈ ਨਿਰੰਕਾਰੁ ॥’’ (ਜਪੁ /ਮ: ੧) ਆਪਣੇ ਵਿੱਚ ਅਭੇਦ ਕਰ ਲੈਂਦੇ ਹਨ ਪਰ ਜੋ ਕਹਿ ਦੇਵੇ ਕਿ ਮੈਂ ਅਜੇ ਪੰਥ ਦੀ ਹੋਰ ਸੇਵਾ ਕਰਨੀ ਹੈ, ਹੋਰ ਸਿਮਰਨ ਕਰਨਾ ਹੈ, ਉਸ ਨੂੰ ਗਿਆਨੀ ਜੀ ! ਆਹ ਜਗ੍ਹਾ ਮਿਲਦੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਅਸੀਂ ਉਹ ਹਾਂ ਜਿਨ੍ਹਾਂ ਨੇ ਅਕਾਲ ਪੁਰਖ ਦੇ ਦਰ ’ਤੇ ਕਿਹਾ ਸੀ, ਕਿ ਸਾਨੂੰ ਪੰਥ ਦੀ ਹੋਰ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਜਾਏ।

ਇਹ ‘ਸੱਚ ਖੰਡ’ ਤਾਂ ਨਹੀਂ, ਪਰ ‘ਸੱਚ ਖੰਡ’ ਤੋਂ ਦੂਜੇ ਨੰਬਰ ਦੀ ਜਗ੍ਹਾ ਹੈ। ਅਸੀਂ ਸਾਰੀਆਂ ਸ਼ਹੀਦ ਰੂਹਾਂ ਇੱਥੇ ਇਕੱਠੀਆਂ ਰਹਿੰਦੀਆਂ ਹਾਂ ਅਤੇ ਆਪਣੀਆਂ ਤਿਆਰੀਆਂ ਕਰ ਰਹੇ ਹਾਂ, ਜਦ ਗੁਰੂ ਗੋਬਿੰਦ ਸਾਹਿਬ ਜੀ ਦਾ ਹੁਕਮ ਹੋਵੇਗਾ ਤਦ ਖਾਲਸਾ ਰਾਜ ਦਾ ਇੱਥੋਂ ਨਗਾਰਾ ਵਜਾ ਕੇ ਅਸੀਂ ਉਸ ਸੁਰੰਗ ਵਿੱਚ ਦੀ, ਜਿਸ ਵਿਚ ਦੀ ਤੁਸੀਂ ਆਏ ਹੋ, ਬਾਹਰ ਜਾਵਾਂਗੇ। ਕਿਸੇ ਮਾਂ ਦੇ ਪੇਟ ਤੋਂ ਅਸੀਂ ਜਨਮ ਨਹੀਂ ਲਵਾਂਗੇ ਕਿਉਂਕਿ ਇੱਥੋਂ ਹੀ ਪ੍ਰਗਟ ਹੋ ਜਾਣਾ ਹੈ।

ਗੁਰੂ ਨਾਨਕ ਸਾਹਿਬ ਜੀ ਦਾ ਮੱਕੇ ਵਿੱਚ ਕੀਤਾ ਗਿਆ ਬਚਨ ਕਿ ‘ਫੇਰ ਕਰੂੰਗਾ ਖਾਲਸਾ, ਵਸੈ ਵਿੱਚ ਪੰਜਾਬ। ਚਾਰ ਵਰਣ ਕਾ ਏਕ ਰੂਪ, ਦੇਖ ਕਰੂੰ ਮੈ ਆਪ।…………….ਓਦੈ ਅਰੁ ਅਸਤ ਲਉ, ਸਿੰਘ ਕਰੇਗਾ ਰਾਜ।’ ਭਾਵ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਸੂਰਜ ਛੁਪਦਾ ਹੈ, ਉਥੋਂ ਤੱਕ; ਸਿੰਘ ਰਾਜ ਕਰਨਗੇ। ਗੁਰੂ ਮਹਾਂਰਾਜ ਦਾ ਹੁਕਮ ਹੈ ਕਿ ‘ਆਪ ਲੜੂ ਨਹੀਂ ਫੌਜ ਲੜਾਉਂ, ਦੀਨਾਂ ਸੇਤੀ ਬਾਂਧ ਬਣਾਉਂ।’ ਇਹ ਰਾਜ ਗੱਲਾਂ ਵਾਲਿਆਂ ਨੇ ਨਹੀਂ ਲੈਣਾ, ਨ ਗੱਲਾਂ ਵਾਲਿਆਂ ਤੋਂ ਲੈ ਹੋਣੈ ਕਿਉਂਕਿ ਅਧਰਮੀ ਲੋਕ ਰਾਜ ਨਹੀਂ ਲੈ ਸਕਦੇ। (ਹਰੀ ਸਿੰਘ ਰੰਧਾਵਾ)

ਵੀਚਾਰ: ‘ਸੰਤ ਗਿਆਨੀ ਗੁਰਬਚਨ ਸਿੰਘ’ ਜੀ ਦੇ ‘ਸੁਪਨ ਸਮਾਧੀ’ ਵਾਲੇ ਅਨੁਭਵ ਰਾਹੀਂ ਹੋਂਦ ਵਿੱਚ ਆਏ ਉਕਤ ਬਚਨ, ਜਿਨ੍ਹਾਂ ਨੂੰ ‘ਸੰਤ ਗਿਆਨੀ ਮੋਹਨ ਸਿੰਘ’ ਜੀ ਲਿਖ ਰਹੇ ਹਨ ਤੇ ‘ਹਰੀ ਸਿੰਘ ਰੰਧਾਵਾ’ ਵਰਗੇ ਪ੍ਰਚਾਰਕ ਇਨ੍ਹਾਂ ਬਚਨਾਂ ਨੂੰ ਬੜੇ ਉਤਸ਼ਾਹ ਨਾਲ ਸਿੱਖ-ਸਮਾਜ ਵਿੱਚ ਪ੍ਰਚਾਰ ਕਰਦਿਆਂ ਆਪਣੀ ਸੰਸਥਾਂ ਦੇ ਮਹਾਂਪੁਰਸ਼ਾਂ ਦੀ ਅਵਸਥਾ ਨੂੰ ਪਹੁੰਚੇ ਹੋਏ ‘ਸੰਤ’ ਅਤੇ ਆਪਣੀ ਟਕਸਾਲ ਦੀ ਆਰੰਭਤਾ ‘ਬਾਬਾ ਦੀਪ ਸਿੰਘ’ ਤੇ ‘ਭਾਈ ਮਨੀ ਸਿੰਘ’ ਦੁਆਰਾ ਕੀਤੀ ਹੋਈ, ਸਿੱਧ ਕਰਨ ਦਾ ਅਸਫਲ ਯਤਨ (ਉਪਰਾਲਾ) ਕਰਦੇ ਆ ਰਹੇ ਹਨ ਅਤੇ ਕਰ ਰਹੇ ਹਨ ਕਿਉਂਕਿ ਉਕਤ ਸੋਚ ਅਧੀਨ ਬਿਆਨੇ ਜਾ ਰਹੇ ਵਿਸ਼ੇ ਵਿੱਚ ਹੀ ਅਣਗਿਣਤ ਊਣਤਾਈਆਂ (ਖ਼ਾਮੀਆਂ) ਹਨ; ਜਿਵੇਂ:

(1). ਗਿਆਨੀ ਗੁਰਬਚਨ ਸਿੰਘ ਜੀ ਕੀਰਤਪੁਰ ਦੀਆਂ ਪਹਾੜੀਆਂ ਤੋਂ ਅਗਾਂਹ ਆਤਮ ਹੱਤਿਆ ਕਰਨ ਲਈ ਜਾ ਰਹੇ ਸਨ, ਜਿਸ ਦੀ ਪੁਸ਼ਟੀ ਗਿਆਨੀ ਗੁਰਬਚਨ ਸਿੰਘ ਜੀ ਦੇ ਇਨ੍ਹਾਂ ਬਚਨਾਂ ਤੋਂ ਹੋ ਜਾਂਦੀ ਹੈ ਕਿ: ‘ਇੱਕ ਵਾਰ ਮੈਂ ਕੀਰਤਪੁਰ ਤੋਂ ਉੱਪਰ ਪਹਾੜੀਆਂ ’ਚ ਦੂਰ ਤੱਕ, ਇਹ ਸੋਚ ਕੇ ਚਲਾ ਗਿਆ ਕਿ ਮੈਂ ਵਾਪਸ ਮੁੜ ਕੇ ਨਹੀਂ ਆਵਾਂਗਾ’ ਅਤੇ ‘ਬੰਦਾ ਸਿੰਘ ਬਹਾਦਰ’ ਦੁਆਰਾ ਇਹ ਕਹਿਣਾ ਕਿ ‘ਉਦਾਸ ਨਾ ਹੋਵੋ, ਪੰਥ ਦੀਆਂ ਬੜੀਆਂ ਜ਼ਿੰਮੇਵਾਰੀਆਂ ਹਨ ਤੁਹਾਡੇ ਉੱਪਰ।’

(2). ਗਿਆਨੀ ਗੁਰਬਚਨ ਸਿੰਘ ਜੀ ਲੰਮੀ ਸੁਰੰਗ ਤੋਂ ਬਾਹਰ ਨਿਕਲਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੋਈ ਤਮਾਮ ਵਾਰਤਾਲਾਪ ਦੀ ਆਰੰਭਤਾ ਤੋਂ ਲੈ ਕੇ ਅੰਤ ਤੱਕ ਸਹਿਮੇ (ਡਰੇ) ਹੋਏ ਪ੍ਰਤੀਤ ਹੁੰਦੇ ਹਨ; ਕੀ ਅਜਿਹਾ ਸਹਿਮਿਆ ਹੋਇਆ ਵਿਅਕਤੀ ਉੱਚੀ (ਗਰਜਵੀਂ) ਆਵਾਜ਼ ਵਿੱਚ ‘ਵਾਹਿਗੁਰੂ ਜੀ ਕੀ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।’ ਬੁਲਾ ਸਕਦਾ ਹੈ?

(3). ਸਰੀ (ਕੈਨੇਡਾ) ਦੀਆਂ ਸੰਗਤਾਂ ਵੱਲੋਂ ‘ਹਰੀ ਸਿੰਘ ਰੰਧਾਵਾ’ ਤੋਂ ਪੁੱਛਿਆ ਗਿਆ ਤੀਸਰਾ ਸਵਾਲ, ਕਿ ਤੁਸੀਂ ਦਰਖ਼ਤਾਂ ’ਤੇ ਸ਼ਸਤਰ ਲਟਕਣ (ਲੱਗੇ ਹੋਣ) ਦੀ ਗੱਲ ਕਹੀ ਸੀ; ਕੀ ਇਹ ਗੁਰਮਤਿ ਹੈ ?

ਇਸ ਸਵਾਲ ਦੀ ਪੁਸ਼ਟੀ, ‘ਹਰੀ ਸਿੰਘ ਰੰਧਾਵਾ’ ਜੀ ਦੁਆਰਾ ਵੀਡਿਓ ’ਚ ਦਰਜ ਉਸ ਆਵਾਜ਼ ਤੋਂ ਹੁੰਦੀ ਹੈ ਜਦ ਉਸ ਨੇ ਕਿਹਾ ਕਿ ‘ਗਿਆਨੀ ਗੁਰਬਚਨ ਸਿੰਘ ਜੀ ਨੇ ਜਦ ਲੰਮੀ ਸੁਰੰਗ ਵਿੱਚੋਂ ਬਾਹਰ ਨਿਕਲ ਕੇ ਵੇਖਿਆ ਕਿ ਇੱਕ ਕੁਦਰਤੀ ਸਰੋਵਰ ਦੇ ਚਾਰੋਂ ਤਰਫ਼ ਅਲੌਕਿਕ (ਅਜੀਬ) ਬ੍ਰਿਛ ਸਨ, ਜਿਨ੍ਹਾਂ ’ਤੇ ਰਵਾਇਤੀ (ਪੁਰਾਣੇ) ਸ਼ਸਤਰ ਲਟਕ ਰਹੇ ਸਨ।’, ਪਰ ‘ਰੰਧਾਵਾ’ ਜੀ ਨੇ ਮੀਟਿੰਗ ਵਿੱਚ ਇਹ ਵੀਚਾਰ (ਕਿ ਸ਼ਸਤਰ ਦਰਖ਼ਤਾਂ ’ਤੇ ਲਟਕ ਰਹੇ ਸਨ) ਨੂੰ ਬਦਲ ਕੇ ਇਉਂ ਸਪਸ਼ਟੀਕਰਨ ਦਿੱਤਾ ਕਿ ਰਵਾਇਤੀ ਸ਼ਸਤਰ ਦਰਖ਼ਤਾਂ ’ਤੇ ਟੰਗੇ ਹੋਏ ਸਨ।

(ਨੋਟ: ‘ਰਵਾਇਤੀ ਸ਼ਸਤਰ’ ਦਾ ਅਰਥ ਹੈ ‘ਪੁਰਾਣੇ ਹਥਿਆਰ’। ਵੀਚਾਰਨ ਦਾ ਵਿਸ਼ਾ ਹੈ ਕਿ ਕੀ ਅਜੋਕੇ ਆਧੁਨਿਕ ਯੁਗ ਵਿੱਚ ‘ਰਵਾਇਤੀ ਸ਼ਸਤਰ’ ਖ਼ਾਲਿਸਤਾਨ ਬਣਵਾ ਸਕਦੇ ਹਨ? ਜਿਨ੍ਹਾਂ ਰਾਹੀਂ (ਸ਼ਹੀਦਾਂ ਵੱਲੋਂ) ਨਿਰੰਤਰ ਹੋ ਰਿਹਾ ਅਭਿਆਸ (ਤਿਆਰੀ) ਦੀ ਗੱਲ ਵੀ ਆਖੀ ਜਾ ਰਹੀ ਹੈ? )

(4). ਗਿਆਨੀ ਗੁਰਬਚਨ ਸਿੰਘ ਜੀ ਅਨੁਸਾਰ ‘ਜਦ ਪੰਜ ਪਿਆਰੇ ਰਹਿਤਵਾਨ ਤੇ ਨਿਤਨੇਮੀ (ਮਰਯਾਦਾ ਪੁਰਸ਼ੋਤਮ) ਸਿੱਖ ਨੂੰ ‘ਸੱਚ ਖੰਡ’ ਰੂਪ ਗੁਰੂ ਦੀ ਡਿਓੜੀ (ਮੁਖ ਦਵਾਰ) ’ਤੇ ਲੈ ਕੇ ਜਾਂਦੇ ਹਨ ਤਾਂ ਡਿਓੜੀਦਾਰ ਉਸ ਨੂੰ ਪੁੱਛਦੇ ਹਨ ਕਿ ਅਕਾਲ ਪੁਰਖ ਦਾ ਹੁਕਮ ਹੈ ਕਿ ਕੀ ਤੁਸੀਂ ਸੇਵਾ-ਸਿਮਰਨ ਕਰਕੇ ਰੱਜ ਗਏ ਹੋ ਜਾਂ ਕੋਈ ਭੁੱਖ ਬਾਕੀ ਹੈ?’ (ਹਰੀ ਸਿੰਘ ਰੰਧਾਵਾ)

ਇਸ ਭਾਵਨਾ ਵਿੱਚ ਵੀਚਾਰ ਦਾ ਵਿਸ਼ਾ ਇਹ ਹੈ ਕਿ ਹੁਕਮ ਅਕਾਲ ਪੁਰਖ ਦਾ ਹੈ ਜਦਕਿ ‘ਡਿਓੜੀ’ ਗੁਰੂ ਦੀ ਹੈ?

ਉਕਤ ਵੀਚਾਰਾਂ ਅਨੁਸਾਰ ‘ਜੋ ‘ਸਿੱਖ’ ਕਹਿ ਦੇਵੇ ਕਿ ਮੈ ਸੇਵਾ-ਸਿਮਰਨ ਕਰਕੇ ਸੰਤੁਸ਼ਟ (ਰੱਜ ਗਿਆ) ਹਾਂ, ਉਸ ਨੂੰ ਤਾਂ ‘‘ਸਚ ਖੰਡਿ ਵਸੈ ਨਿਰੰਕਾਰੁ ॥’’ (ਜਪੁ /ਮ: ੧) ਆਪਣੇ ਵਿੱਚ ਅਭੇਦ ਕਰ ਲੈਂਦੇ ਹਨ ਪਰ ਜੋ ਕਹਿ ਦੇਵੇ ਕਿ ਮੈਂ ਅਜੇ ਪੰਥ ਦੀ ਹੋਰ ਸੇਵਾ ਕਰਨੀ ਹੈ, ਹੋਰ ਸਿਮਰਨ ਕਰਨਾ ਹੈ, ਉਸ ਨੂੰ ਗਿਆਨੀ ਜੀ ! ਆਹ ਜਗ੍ਹਾ ਮਿਲਦੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ।’ (ਹਰੀ ਸਿੰਘ ਰੰਧਾਵਾ)

ਇਸ ਉਕਤ ਭਾਵਨਾ ਅਨੁਸਾਰ ਇਹ ਵੀ ਵੀਚਾਰਨਾ ਜ਼ਰੂਰੀ ਹੈ ਕਿ ‘ਡਿਓੜੀਦਾਰ’ ਕਿਸ ਕੈੱਟਾਗਿਰੀ ਵਿੱਚ ਆਉਂਦੇ ਹਨ? ਭਾਵ ਗੁਰੂ ਵਾਲੇ ‘‘ਸਚ ਖੰਡਿ ਵਸੈ ਨਿਰੰਕਾਰੁ ॥’’ ਵਿੱਚ ਜਾਂ ਸ਼ਹੀਦ ਸਥਾਨ ਵਾਲੇ ‘ਸੱਚ ਖੰਡਿ’ ਵਿੱਚ?

(5). ਉਕਤ ਵੀਚਾਰਾਂ ਅਨੁਸਾਰ ‘ਗੁਰੂ ਨਾਨਕ ਸਾਹਿਬ ਜੀ ਦਾ ਮੱਕੇ ਵਿੱਚ ਕੀਤਾ ਗਿਆ ਬਚਨ ਕਿ ‘ਫੇਰ ਕਰੂੰਗਾ ਖਾਲਸਾ, ਵਸੈ ਵਿੱਚ ਪੰਜਾਬ। ਚਾਰ ਵਰਣ ਕਾ ਏਕ ਰੂਪ, ਦੇਖ ਕਰੂੰ ਮੈ ਆਪ।…………….ਓਦੈ ਅਰੁ ਅਸਤ ਲਉ, ਸਿੰਘ ਕਰੇਗਾ ਰਾਜ।’ (ਹਰੀ ਸਿੰਘ ਰੰਧਾਵਾ)

ਕੀ ਉਕਤ (ਕੱਚੇ) ਬਚਨ ਗੁਰੂ ਨਾਨਕ ਸਾਹਿਬ ਜੀ ਦੇ ਮੂੰਹ ਵਿੱਚ ਪਾਏ ਜਾ ਰਹੇ ਹਨ? ਕਿਉਂਕਿ ਗੁਰਬਾਣੀ ਦਾ ਪਾਵਨ ਬਚਨ ਹੈ ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ, ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥ ਕਹਦੇ ਕਚੇ, ਸੁਣਦੇ ਕਚੇ; ਕਚਂੀ ਆਖਿ ਵਖਾਣੀ ॥’’ (ਮ: ੩/੯੨੦) ਭਾਵ ਗੁਰਬਾਣੀ ਅਨੁਸਾਰ ਤਾਂ ‘ਰੰਧਾਵਾ’ ਤੇ ਇਨ੍ਹਾਂ ਦੇ ‘ਮਹਾਂਪੁਰਸ਼’; ‘ਕੱਚੇ’ ਸਿੱਧ ਹੋ ਰਹੇ ਹਨ।

ਗੁਰੂ ਪਿਆਰਿਓ ! ਵੀਚਾਰੋ, ਕਿ ਕੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ‘ਸਿੰਘ’ ਸ਼ਬਦ ਦੀ ਹੋਂਦ ਸੀ? ਜਿਸ ਨੂੰ (‘ਰੰਧਾਵੇ’ ਅਨੁਸਾਰ) ਗੁਰੂ ਜੀ ਰਾਜ ਦੇਣ ਦੀ ਵਕਾਲਤ ਕਰ ਰਹੇ ਹਨ। ਅਗਰ ਇਹ ਸੱਚ ਹੈ ਤਾਂ ‘ਗੁਰੂ ਨਾਨਕ ਸਿੰਘ, ਗੁਰੂ ਅੰਗਦ ਸਿੰਘ, ਗੁਰੂ ਅਮਰ ਸਿੰਘ’ ਆਦਿ ਨਾਵਾਂ ਨਾਲ ‘ਸਿੰਘ’ ਸ਼ਬਦਾਂ ਦਾ ਅਭਾਵ (ਕਮੀ) ਕਿਉਂ ਹੈ?

(6). ਉਕਤ ਬਿਆਨ ਕੀਤੇ ਗਏ ਤਮਾਮ ਵੀਚਾਰਾਂ ਦੀ ਸਮਾਪਤੀ ਵਿੱਚ ‘ਹਰੀ ਸਿੰਘ ਰੰਧਾਵਾ’ ਅਨੁਸਾਰ ‘ਸੰਤ ਮਹਾਂਪੁਰਸ਼ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ’ ਕਹਿ ਰਹੇ ਹਨ ‘ਕਿ ‘ਖਾਲਸਾ ਰਾਜ’ ਗੱਲਾਂ ਵਾਲਿਆਂ ਨੇ ਨਹੀਂ ਲੈਣਾ, ਨ ਗੱਲਾਂ ਵਾਲਿਆਂ ਤੋਂ ਲੈ ਹੋਣੈ ਕਿਉਂਕਿ ਅਧਰਮੀ ਲੋਕ ਰਾਜ ਨਹੀਂ ਲੈ ਸਕਦੇ। ’ (ਹਰੀ ਸਿੰਘ ਰੰਧਾਵਾ)

ਇਹ (ਉਕਤ) ਭਾਵਨਾ ਕਿ ‘ਅਧਰਮੀ ਲੋਕ ਰਾਜ ਨਹੀਂ ਲੈ ਸਕਦੇ।’ ਤੋਂ ਕੀ ਭਾਵ ਹੈ? ਕਿਉਂਕਿ ਜ਼ਮੀਨੀ ਹਾਲਾਤਾਂ ਅਨੁਸਾਰ ਤਾਂ ਹਰ ਮੁਲਕ ਵਿੱਚ ‘ਰਾਜ’ ਅਧਰਮੀ ਲੋਕ ਹੀ ਕਰ ਰਹੇ ਹਨ।

ਦਰਅਸਲ ਇੱਥੇ ‘ਰੰਧਾਵਾ’ ਉਨ੍ਹਾਂ ਨੂੰ ‘ਅਧਰਮੀ ਲੋਕ’ ਕਹਿ ਰਿਹਾ ਹੈ, ਜੋ ਇਨ੍ਹਾਂ ਦੀਆਂ ਮਨਘੜਤ ਕਹਾਣੀਆਂ ਨਾਲ ਸਹਿਮਤ ਨਹੀਂ ਹੁੰਦੇ ਹਨ। ਕਿਸੇ ਆਧੁਨਿਕ ਕੌਮ ਉੱਤੇ ਆਪਣੀ ਨਿਜੀ ਸੰਸਥਾਂ ਵੱਲੋਂ ਬਣਾਈ ਮਰਿਆਦਾ (ਅਣਉਚਿਤ ਧਾਰਨਾ) ਠੋਸਣੀ (ਤੁੰਨਣੀ) ਕਿੱਥੋਂ ਤੱਕ ਉਚਿਤ ਹੈ? (ਕਿਉਂਕਿ ਇਨ੍ਹਾਂ ਸੰਸਥਾਵਾਂ ਵਿੱਚ ਗੁਰੂ ਦੀ ਵਡਿਆਈ ਨੂੰ ਸਰਬੋਤਮ ਮੰਨਣ ਦੀ ਬਜਾਏ ਇਨ੍ਹਾਂ ਦੁਆਰਾ ਬਣਾਏ ਗਏ ਮਹਾਂਪੁਰਸ਼ਾਂ ਦੀ ਵਡਿਆਈ ਵਧੇਰੇ ਕੀਤੀ ਜਾਂਦੀ ਹੈ।)

‘ਹਰੀ ਸਿੰਘ ਰੰਧਾਵਾ’ ਨੂੰ ਨਹੀਂ ਭੁੱਲਣਾ ਚਾਹੀਦਾ ਕਿ ‘ਡੇਰੇਵਾਦੀ’ ਸੋਚ ਅਨੁਸਾਰ ‘ਸੰਨ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਂਦਿਆਂ ਜਦ ਚਿੜਾ ਤੇ ਚਿੜੀ ਨੂੰ ਦਸਮੇਸ਼ ਪਿਤਾ ਜੀ ਨੇ ਅੰਮ੍ਰਿਤ ਛਕਾ ਦਿੱਤਾ ਸੀ ਤੇ ਉਹ ਲੜ ਕੇ ਆਪਸ ਵਿੱਚ ਹੀ ਮਰ ਗਏ ਸਨ ਤਾਂ ਭਾਈ ਗੁਰਬਖ਼ਸ਼ ਸਿੰਘ ਜੀ ਦੀ ਮਦਦ ਨਾਲ ਮਾਤਾ ਸਾਹਿਬ ਕੌਰ ਜੀ ਨੇ ਪਤਾਸ਼ੇ ਸਿੱਖਾਂ ਵਿੱਚ ਮਿਠਾਸ ਭਰਨ ਲਈ ਪਾਏ ਸਨ, ਨਫ਼ਰਤ ਰੱਖਣ ਲਈ ਨਹੀਂ। ’

ਉਕਤ ਤਮਾਮ ਵੀਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਇਹ ‘ਡੇਰੇਵਾਦੀ ਸੋਚ’; ‘ਗੁਰਮਤਿ ਫ਼ਿਲਾਸਫ਼ੀ’ ਤੋਂ ਕੋਈ ਬਹੁਤਾ ਲਾਭ ਪ੍ਰਾਪਤ ਨਹੀਂ ਕਰ ਸਕੀ ਹੈ; ਜਿਸ ਕਾਰਨ ਇਨ੍ਹਾਂ ਨੂੰ ਆਪਣੀ ‘ਟਕਸਾਲ’ ਦੀ ਹੋਂਦ ਨੂੰ ਬਣਾਏ ਰੱਖਣ ਲਈ ਅਨੇਕਾਂ ਮਨਘੜਤ ਕਹਾਣੀਆਂ ਦੀ ਟੇਕ ਲੈਣੀ ਪੈਂਦੀ ਹੈ। ਚੰਗਾ ਹੁੰਦਾ ਅਗਰ ‘ਗਿਆਨੀ ਗੁਰਬਚਨ ਸਿੰਘ’ ਜੀ ਆਪਣੀ ਸੋਚ ਅਨੁਸਾਰ ਮੰਨੇ ਜਾਂਦੇ ‘ਟਕਸਾਲ’ ਦੇ ਬਜ਼ੁਰਗਾਂ (ਸਿਆਣਿਆ, ‘ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ’ ਆਦਿ) ਤੋਂ ਖ਼ਾਲਿਸਤਾਨ ਦੀ ਸਥਾਪਨਾ ਕਰਨ ਦੀ ਬਜਾਏ (‘ਸੁਪਨ ਸਮਾਧੀ’ ਦੀ ਰਾਹੀਂ ਹੀ ਸਹੀ) ਗੁਰਬਾਣੀ ਦੇ ਹੀ ਕੁਝ ਅਰਥ ਸਮਝ ਲੈਂਦੇ ਕਿਉਂਕਿ ‘ਸੁਪਨ ਸਮਾਧੀ’ ਨੂੰ ਹੀ ਸੱਚ ਮੰਨ ਕੇ ਬਾਬਾ ਠਾਕੁਰ ਸਿੰਘ ਜੀ ਨੇ 20 ਸਾਲ ਤੱਕ ‘ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ’ ਨੂੰ ਜੀਵਤ ਰੱਖਿਆ ਸੀ ਪਰ ਜਦ ‘ਸੁਪਨ ਸਮਾਧੀ’ ਨੂੰ ਅਸਲੀਅਤ ਦੀ ਕਸੌਟੀ ’ਤੇ ਪਰਖਿਆ ਗਿਆ ਤਾਂ ਮੰਨਣਾ ਪਿਆ ਕਿ ਬਾਬਾ ਜੀ ਸ਼ਹੀਦ ਹੋ ਗਏ ਹਨ ਇਸ ਲਈ ਉਨ੍ਹਾਂ ਦਾ ਸ਼ਹੀਦੀ ਸਥਾਨ ਬਣਾਇਆ ਜਾਵੇ। ‘ਡੇਰੇਦਾਰ ਪ੍ਰਚਾਰਕ’ ਹੁਣ ਵੀ ਵੀਚਾਰਨ ਕਿ ਇਸ ‘ਸੁਪਨ ਸਮਾਧੀ’ ਨੇ ਕੌਮ ਦਾ ਕੀ ਨੁਕਸਾਨ ਕੀਤਾ ਹੈ ਤੇ ਕੀ ਫ਼ਾਇਦਾ? ਇਸ ਦੀ ਇੱਕ ਉਦਾਹਰਣ (ਮਿਸਾਲ) ਹੇਠਾਂ ਦਿੱਤੀ ਜਾ ਰਹੀ ਹੈ:

ਗੁਰਮਤਿ ਫ਼ਿਲਾਸਫ਼ੀ: ਉਕਤ ‘ਸੁਪਨ ਸਮਾਧੀ’ ਨੂੰ ਸੱਚ ਮੰਨ ਕੇ ਕੀਤੀ ਜਾ ਰਹੀ ਵੀਚਾਰ ਅਨੁਸਾਰ ‘ਰੰਧਾਵਾ’ ਜੀ ਮਨੁੱਖ ਦੇ ਮਰਨ ਉਪਰੰਤ (ਅਦ੍ਰਿਸ਼) 4 ਪੜਾਅ ਭਾਵ ਅਵਸਥਾ (ਨਰਕ, ਸੁਰਗ, ਸ਼ਹੀਦਾਂ ਦੇ ਰਹਿਣ ਵਾਲਾ ‘ਸੱਚ ਖੰਡ’ ਤੇ ਗੁਰੂ ਦੇ ਰਹਿਣ ਵਾਲ ‘ਸੱਚ ਖੰਡ’।) ਦੀ ਵਕਾਲਤ ਕਰਦਾ ਹੈ, ਜਦਕਿ ਗੁਰਬਾਣੀ ਫ਼ੁਰਮਾਨ ਇਸ ਪ੍ਰਕਾਰ ਹਨ:

(1). ‘ਨਰਕ’ :- ਗੁਰਬਾਣੀ ਅਨੁਸਾਰ ‘ਨਰਕ’ ਸ਼ਬਦ ਦੇ ਦੋ ਅਰਥ ਬਣਦੇ ਹਨ (ੳ). ਆਵਾਗਵਨ (ਅ). ਸਰੀਰਕ ਦੁੱਖ।

(ੳ). ‘ਨਰਕ’ ਭਾਵ ‘ਆਵਾਗਵਨ’; ਜਿਸ ਨੂੰ ਗਰਭ-ਜੂਨੀ ਵੀ ਕਿਹਾ ਗਿਆ ਹੈ; ਜਿਵੇਂ:

‘‘ਗਰਭ ਕੁੰਡ ਨਰਕ ਤੇ ਰਾਖੈ; ਭਵਜਲੁ ਪਾਰਿ ਉਤਾਰੇ ॥’’ (ਮ: ੫/੨੧੦)

‘‘ਨਰਕ ਘੋਰ ਬਹੁ ਦੁਖ ਘਣੇ; ਅਕਿਰਤਘਣਾ ਕਾ ਥਾਨੁ ॥’’ (ਮ: ੪/੩੧੫)

‘‘ਚਉਰਾਸੀਹ ਨਰਕ; ਸਾਕਤੁ ਭੋਗਾਈਐ ॥’’ (ਮ: ੧/੧੦੨੮)

‘‘ਹੇ ਕਾਮੰ ! ਨਰਕ ਬਿਸ੍ਰਾਮੰ; ਬਹੁ ਜੋਨੀ ਭ੍ਰਮਾਵਣਹ ॥’’ (ਮ: ੫/੧੩੫੮) ਭਾਵ ਹੇ ਕਾਮ ! ਤੂੰ ਨਰਕਾਂ ਵਿੱਚ ਵਿਸਰਾਮ (ਠਹਿਰਾਓ) ਕਰਵਾਉਂਦਾ ਹੈ ਭਾਵ ਅਣਗਿਣਤ ਜੂਨਾਂ ’ਚ ਘੁਮਾਉਂਦਾ ਹੈਂ।

‘‘ਜਨਮ ਭਵੰਤੇ ਨਰਕਿ ਪੜੰਤੇ; ਤਿਨ੍ਹ ਕੇ ਕੁਲ ਉਧਾਰੇ ॥’’ (ਮ: ੫/੪੦੬)

‘‘ਮਨਹੁ ਕਠੋਰੁ ਮਰੈ ਬਾਨਾਰਸਿ; ਨਰਕੁ ਨ ਬਾਂਚਿਆ ਜਾਈ ॥’’ (ਭਗਤ ਕਬੀਰ/੪੮੪)

‘‘ਆਗੈ ਨਰਕੁ; (ਜੇ) ਈਹਾ ਭੋਗ ਬਿਲਾਸ ॥’’ (ਭਗਤ ਕਬੀਰ/੮੭੧)

‘‘ਈਹਾਂ ਦੁਖੁ, ਆਗੈ ਨਰਕੁ ਭੁੰਚੈ; ਬਹੁ ਜੋਨੀ ਭਰਮਾਵੈ ॥’’ (ਮ: ੫/੧੨੨੪) ਆਦਿ।

(ਅ). ‘ਨਰਕ’ ਭਾਵ ‘ਸਰੀਰਕ ਦੁੱਖ’; ਜਿਵੇਂ:

‘‘ਸਾਧ ਕੈ ਸੰਗਿ; ਨਰਕ ਪਰਹਰੈ ॥’’ (ਮ: ੫/੨੭੨)

‘‘ਕਈ ਕੋਟਿ; ਨਰਕ ਸੁਰਗ ਨਿਵਾਸੀ ॥’’ (ਮ: ੫/੨੭੬)

‘‘ਨਾਨਕ ! ਨਾਮਿ ਬਿਸਾਰਿਐ; ਨਰਕ ਸੁਰਗ ਅਵਤਾਰ ॥’’ (ਮ: ੫/੨੯੮)

‘‘ਨਰਕ ਘੋਰੁ ਦੁਖ ਖੂਹੁ ਹੈ; ਓਥੈ ਪਕੜਿ ਓਹੁ ਢੋਇਆ ॥’’ (ਮ: ੪/੩੦੯)

‘‘ਸੇਜ ਸੋਹਨੀ ਚੰਦਨੁ ਚੋਆ; ਨਰਕ ਘੋਰ ਕਾ ਦੁਆਰਾ ॥’’ (ਮ: ੫/੬੪੨)

‘‘ਕਬੀਰ ! ਸੁਰਗ ਨਰਕ ਤੇ ਮੈ ਰਹਿਓ; ਸਤਿਗੁਰ ਕੇ ਪਰਸਾਦਿ ॥’’ (ਭਗਤ ਕਬੀਰ/੧੩੭੦) ਆਦਿ।

(ਨੋਟ: ਯਾਦ ਰਹੇ ਕਿ ਉਕਤ ਤਮਾਮ ਪੰਕਤੀਆਂ ਵਿੱਚ ‘ਨਰਕ’ ਦਾ ਅਰਥ ‘ਸਰੀਰਕ ਦੁੱਖ’ ਹੈ ਅਤੇ ‘ਸੁਰਗ’ ਦਾ ਅਰਥ ਵੀ ਕੋਈ ਕਾਲਪਨਿਕ ‘ਬੈਕੁਠ’ ਨਹੀਂ ਬਲਕਿ ‘ਸਰੀਰਕ ਸੁੱਖ’ ਹੈ।)

(2). ਸੁਰਗ:- ਗੁਰਬਾਣੀ, ਸੁਰਗ (ਭਾਵ ਬੈਕੁਠ) ‘ਸਾਧ ਸੰਗਤ’ ਨੂੰ ਮੰਨਦੀ ਹੈ; ਜਿਵੇਂ:

‘‘ਕਹੁ ਕਬੀਰ ! ਇਹ ਕਹੀਐ ਕਾਹਿ (ਕਿਸ ਨੂੰ, ਕਿ)॥ ਸਾਧਸੰਗਤਿ (ਹੀ) ਬੈਕੁੰਠੈ ਆਹਿ (ਹੈ)॥’’ (ਭਗਤ ਕਬੀਰ/੩੨੫)

‘‘ਮੁਕਤਿ ਬੈਕੁੰਠ ਸਾਧ ਕੀ ਸੰਗਤਿ; ਜਨ ਪਾਇਓ ਹਰਿ ਕਾ ਧਾਮ ॥’’ (ਮ: ੫/੬੮੨)

‘‘ਬੈਕੁੰਠ ਨਗਰੁ; ਜਹਾ ਸੰਤ ਵਾਸਾ ॥’’ (ਮ: ੫/੭੪੨) ਆਦਿ।

(ਨੋਟ: ਇਹ ਵੀ ਯਾਦ ਰਹੇ ਕਿ ਗੁਰਬਾਣੀ ਕਿਸੇ ਅਖੌਤੀ ਸਵਰਗ (ਬੈਕੁਠ) ਨੂੰ ਨਹੀਂ ਮੰਨਦੀ; ਜਿਵੇਂ:

‘‘ਨਾ ਜਾਨਾ ਬੈਕੁੰਠ ਕਹਾ ਹੀ ॥ ਜਾਨੁ ਜਾਨੁ; ਸਭਿ ਕਹਹਿ ਤਹਾ ਹੀ ॥’’ (ਭਗਤ ਕਬੀਰ/੩੨੫)

‘‘ਖਾਈ ਕੋਟੁ ਨ ਪਰਲ ਪਗਾਰਾ ॥ ਨਾ ਜਾਨਉ ਬੈਕੁੰਠ ਦੁਆਰਾ ॥’’ (ਭਗਤ ਕਬੀਰ/੧੧੬੧) ਭਾਵ ਇਨ੍ਹਾਂ ਦੇ ਸਵਰਗ ਦੇ ਕਿਲੇ ਦੀ ਕਿਹੋ ਜਿਹੀ ਖਾਈ ਹੈ, ਕਿਹੋ ਜਿਹੀ ਉਸ (ਬੈਕੁਠ) ਸ਼ਹਿਰ ਦੀ ਦੀਵਾਰ ਤੇ ਦਰਵਾਜ਼ਾ ਹੈ, ਮੈਂ ਨਹੀਂ ਜਾਣਦਾ।

‘‘ਜਬ ਲਗੁ (ਜਦ ਤੱਕ) ਮਨਿ; (ਕਾਲਪਨਿਕ, ਖ਼ਿਆਲੀ) ਬੈਕੁੰਠ ਕੀ ਆਸ ॥ ਤਬ ਲਗੁ ਹੋਇ ਨਹੀ; ਚਰਨ ਨਿਵਾਸੁ ॥’’ (ਭਗਤ ਕਬੀਰ/੩੨੫)

(3). ਸ਼ਹੀਦ ਸਥਾਨ:- ਗੁਰਬਾਣੀ ਵਿੱਚ ਦਰਜ ਕੋਈ ਇੱਕ ਵੀ ਸ਼ਬਦ ਇਸ ਕਾਲਪਨਿਕ ‘ਸ਼ਹੀਦਾਂ ਦੇ ਸਥਾਨ ਰੂਪ ਸੱਚ ਖੰਡ’ ਦੀ ਹੋਂਦ ਨੂੰ ਬਿਆਨ ਨਹੀਂ ਕਰਦਾ।

(4). ਸੱਚ ਖੰਡ:-ਗੁਰਬਾਣੀ ਵਿੱਚ ਦਰਜ ‘‘ਸਚ ਖੰਡਿ; ਵਸੈ ਨਿਰੰਕਾਰੁ ॥’’ (ਜਪੁ /ਮ: ੧) ਤੋਂ ਭਾਵ ਮਾਇਆ ਦੇ ਪ੍ਰਭਾਵ ਤੋਂ ਰਹਿਤ ਨਿਰਾਕਾਰ ਹੈ, ਜੋ ਕਣ-ਕਣ ਵਿੱਚ ਵਿਆਪਕ ਹੈ ‘‘ਸਭੈ ਘਟ ਰਾਮੁ ਬੋਲੈ; ਰਾਮਾ ਬੋਲੈ ॥ ਰਾਮ ਬਿਨਾ; ਕੋ ਬੋਲੈ ਰੇ ? ॥੧॥ ਰਹਾਉ ॥’’ (ਭਗਤ ਨਾਮਦੇਵ/੯੮੮)

ਗੁਰੂ ਨਾਨਕ ਸਾਹਿਬ ਜੀ ‘ਸੋ ਦਰੁ’ ਸ਼ਬਦ ਰਾਹੀਂ ‘ਸਚ ਖੰਡਿ’ ਦੀ ਵਿਆਖਿਆ ਕਰਦੇ ਹੋਏ ਕਹਿ ਰਹੇ ਹਨ ਕਿ ‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ, ਅਨੇਕ ਅਸੰਖਾ; ਕੇਤੇ ਵਾਵਣਹਾਰੇ ॥’’ ਭਾਵ ਉਸ ‘ਸਚ ਖੰਡਿ’ (ਅਨੰਦਮਈ) ਰੂਪ ਵਿੱਚ ਵੱਜਦੇ ਵਾਜੇ, ਰਾਗਾਂ ਨੂੰ ਅਣਗਿਣਤ ਹੀ ਜੀਵ ਵਜਾ ਰਹੇ ਹਨ, ਗਾ ਰਹੇ ਹਨ, (ਆਨੰਦ) ਮਾਣ ਰਹੇ ਹਨ। (ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪ੍ਰਮਾਤਮਾ (‘ਸਚ ਖੰਡਿ’) ਕਣ-ਕਣ ਵਿੱਚ ਵਿਆਪਕ ਹੋਵੇ ਕਿਉਂਕਿ ਅਗਰ ਇਸ ‘ਸਚ ਖੰਡਿ’ ਦੇ ਅਰਥ ‘ਹਰੀ ਸਿੰਘ ਰੰਧਾਵਾ’ ਜਾਂ ਉਨ੍ਹਾਂ ਦੇ ‘ਮਹਾਂਪੁਰਸ਼’ ਵਾਙ ਮੰਨ ਲਈਏ ਤਾਂ ਉਨ੍ਹਾਂ ਅਨੁਸਾਰ ‘ਸੇਵਾ-ਸਿਮਰਨ ਤੋਂ ਰੱਜ ਚੁੱਕੇ ਸਿੱਖ ਨੂੰ’: ‘‘ਸਚ ਖੰਡਿ ਵਸੈ ਨਿਰੰਕਾਰੁ ॥’’ (ਜਪੁ /ਮ: ੧) ਭਾਵ ਆਪਣੇ ਵਿੱਚ ਅਭੇਦ ਕਰ ਲੈਂਦੇ ਹਨ।’, ਅਨੁਸਾਰ ਇਹ ਸੰਦੇਹ ਦਾ ਵਿਸ਼ਾ ਬਣ ਜਾਵੇਗਾ ਕਿ ਕੀ ਅਭੇਦ ਹੋਇਆ ਸਿੱਖ, ਉਕਤ ਪੰਕਤੀ ’ਚ ਦਰਜ ‘‘ਕੇਤੇ ਵਾਵਣਹਾਰੇ ॥’’ ਜਾਂ ‘‘ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥’’ ਵਿੱਚ ਸ਼ਾਮਲ ਹੋ ਸਕਦਾ ਹੈ?

ਦਰਅਸਲ ਸਬੰਧਤ ਸ਼ਬਦ ’ਚ ‘ਸਚ ਖੰਡਿ’ ਨੂੰ ਅਹਿਸਾਸ (ਮਹਿਸੂਸ) ਕਰਨ ਦੀ ਵੀਚਾਰ ਚੱਲ ਰਹੀ ਹੈ; ਜਿਵੇਂ: ‘‘ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥…….ਗਾਵਹਿ ਖਾਣੀ ਚਾਰੇ ॥….. ਹੋਰਿ ਕੇਤੇ ਗਾਵਨਿ…॥’’ ਆਦਿ।

ਪਰ ਅਸੀਂ ਬ੍ਰਾਹਮਣੀ ਸੋਚ (ਮਨਮਤ) ਦੇ ਪ੍ਰਭਾਵ ਅਧੀਨ ਆ ਕੇ ਹੇਠਾਂ ਦਿੱਤੀਆਂ ਜਾ ਰਹੀਆਂ ਪੰਕਤੀਆਂ ਦੇ ਗ਼ਲਤ ਅਰਥ ਕੱਢ ਕੇ ਉੱਪਰ ਵੱਲ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਾਂ: ‘‘ਗਾਵਹਿ, ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਹਿ, ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥ ਗਾਵਹਿ, ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥’’ ਆਦਿ।

ਸੋ, ‘ਗੁਰਮਤਿ ਫ਼ਿਲਾਸਫ਼ੀ’ (ਗੁਰੂ ਗ੍ਰੰਥ ਸਾਹਿਬ); ਤਮਾਮ (ਧਾਰਮਿਕ ਤੇ ਸਮਾਜਿਕ) ਅਨਮਤਾਂ (ਸਨਾਤਨ ਸੋਚ, ਇਸਲਾਮ ਸੋਚ, ਇਸਾਈ ਸੋਚ, ਵਿਗਿਆਨਿਕ ਸੋਚ ਆਦਿ) ਦੇ ਮੁਕਾਬਲੇ ਸਮੂਹ ਮਾਨਵਤਾ ਦੇ ਕਲਿਆਣ ਲਈ ‘ਸਰਬ ਪ੍ਰਮਾਣਿਤ ਆਧੁਨਿਕ ਸੋਚ’ ਹੈ, ਜਿਸ ਦੀ ਵਿਆਖਿਆ ਕਰਨ ਲਈ ਕਿਸੇ ‘ਆਧਾਰਹੀਣ, ਕਾਲਪਨਿਕ, ਮਨਘੜਤ’ ਆਦਿ ਕਹਾਣੀ (ਸਾਖੀ) ਦੀ ਟੇਕ ਲੈਣਾ, ਬਿਲਕੁਲ ਹੀ ਵਾਜਬ (ਮੁਨਾਸਬ) ਨਹੀਂ ਕਿਉਂਕਿ ਇਨ੍ਹਾਂ ਦਾ ਸਹਾਰਾ ਉਹੀ ਲੋਕ ਲੈਂਦੇ ਹਨ, ਜਿਨ੍ਹਾਂ ਦੇ ਆਪਣੇ ਕੋਲ ਕੁਝ (ਦਲੀਲ ਭਰਪੂਰ ਸਮੱਗਰੀ) ਨਾ ਹੋਵੇ; ਜਿਵੇਂ ਕਿ ‘ਜ਼ਿਆਦਾਤਰ ਬ੍ਰਾਹਮਣੀ ਸੋਚ’। ਇਸ ਲਈ ਸਭ ਤੋਂ ਉੱਤਮ (ਸ੍ਰੇਸ਼ਠ) ਮੰਨੀ ਜਾਂਦੀ ‘ਗੁਰਮਤਿ ਫ਼ਿਲਾਸਫ਼ੀ’ ਨਾਲ ਸੰਬੰਧਿਤ ਪ੍ਰਚਾਰਕ ਵੀ ਅਗਰ ਉਕਤ ਸਾਖੀਆਂ ਦੀ ਟੇਕ ਲੈ ਰਿਹਾ ਹੋਵੇ, ਤਾਂ ਇਹ ਉਸ ਦੀ ਆਪਣੀ ਹੀ ਅਯੋਗਤਾ ਮੰਨੀ ਜਾਣੀ ਚਾਹੀਦੀ ਹੈ।

ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਤੀਜਾ)

0

ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ

ਮਿਤੀ 3 ਜੂਨ 2015 ਨੂੰ ਸਰੀ (ਕੈਨੇਡਾ) ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋਏ ‘ਹਰੀ ਸਿੰਘ ਰੰਧਾਵਾ’ ਜੀ ਦੇ ਪ੍ਰੋਗਰਾਮ ਵਿੱਚ ਸੰਗਤਾਂ ਵੱਲੋਂ ਪੁੱਛੇ ਗਏ 5 ਸਵਾਲਾਂ ਵਿੱਚੋਂ ਪਹਿਲੇ ਤਿੰਨਾਂ ਦੀ ਵੀਚਾਰ ਪਿਛਲੇ ਦੋ ਲੇਖਾਂ ਰਾਹੀਂ ਕੀਤੀ ਜਾ ਚੁੱਕੀ ਹੈ ਅਤੇ ਇਸ (ਭਾਗ ਤੀਜੇ) ਰਾਹੀਂ ਬਾਕੀ ਬਚੇ ਦੋਵੇਂ ਵਿਸ਼ਿਆਂ (ਸਵਾਲਾਂ) ਨੂੰ ਵੀਚਾਰਿਆ ਜਾ ਰਿਹਾ ਹੈ:

ਸਵਾਲ ਚੌਥਾ

ਗੁਰਦੁਆਰਾ ਦੁੱਖ ਨਿਵਾਰਨ (ਸਰੀ) ਦੀ ਸੰਗਤ ਵੱਲੋਂ ਪੁੱਛਿਆ ਗਿਆ ਚੌਥਾ ਸਵਾਲ ਸੀ ਕਿ ਤੁਸੀਂ ਕੰਧਾਂ, ਦਰਵਾਜ਼ਿਆਂ ਤੇ ਪਾਥੀਆਂ ਵਿੱਚੋਂ ਰਾਮ-ਰਾਮ, ਮੂਲ ਮੰਤ੍ਰ ਤੇ ਵਾਹਿਗੁਰੂ-ਵਾਹਿਗੁਰੂ ਦੀ ਆਵਾਜ਼ ਸੁਣਾਈ ਦੇਣ ਬਾਰੇ ਜ਼ਿਕਰ ਕੀਤਾ ਹੈ, ਕੀ ਇਸ ਦੀ ਪੁਸ਼ਟੀ ਗੁਰਬਾਣੀ ਕਰਦੀ ਹੈ? ਇਸ ਸਵਾਲ ਦਾ ਜਵਾਬ ਰੰਧਾਵਾ ਜੀ ਨੇ ਦੋ ਸਾਖੀਆਂ ਦੀ ਰਾਹੀਂ ਇਉਂ ਦਿੱਤਾ:

(1). ਅਕਾਲ ਕੁਟੀਆ (ਭਿੰਡਰੀਂ) ਅੱਜ ਵੀ ਉਹ ਜਗ੍ਹਾ ਮੌਜੂਦ ਹੈ, ਜਿੱਥੇ ਮਹਾਂਪੁਰਸ਼ਾਂ ਦੁਆਰਾ ਰਾਤ 1 ਵਜੇ ਤੋਂ ਲੈ ਕੇ ਨਿਰੰਤਰ (ਲਗਾਤਾਰ) 40 ਦਿਨਾਂ ਤੱਕ ਮੂਲ ਮੰਤ੍ਰ ਦਾ ‘ਜਾਪ’ ਅਭਿਆਸ, ਕੁਝ ਵਿਦਿਆਰਥੀਆਂ ਨੂੰ ਕਰਵਾਇਆ ਜਾ ਰਿਹਾ ਸੀ। ਜਿਸ ਦੌਰਾਨ ਇੱਕ ਦਿਨ ਮਹਾਂਪੁਰਸ਼ ਸੁਭ੍ਹਾ ਇੱਕ- ਡੇਢ ਵਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜ੍ਹ ਕੇ ਵਿਦਿਆਰਥੀਆਂ ਨੂੰ ਕਹਿਣ ਲੱਗੇ ਕਿ ਬਚਨ ਕਰੋ, ਅਗਰ ਤੁਹਾਨੂੰ ਕੁਝ ਖੇਡ ਵਰਤੇ ਤਾਂ ਉਸ ਨੂੰ ਬਾਹਰ ਜਾ ਕੇ ਬੋਲੋਗੇ ਤਾਂ ਨਹੀਂ, ਭਾਵ ਦੱਸੋਗੇ ਤਾਂ ਨਹੀਂ ? ਇਸ ਸਵਾਲ ਦਾ ਜਵਾਬ ਬੱਚਿਆਂ ਪਾਸੋਂ ਹਾਂ ਵਿੱਚ ਮਿਲਣ ਉਪਰੰਤ ਮਹਾਂਪੁਰਸ਼ਾਂ ਨੇ ਆਪਣੀ ਚੇਤਨਾ (ਸੁਰਤ) ਨੂੰ ਕੁਟੀਆ ਦੀ ਕੰਧ ’ਤੇ ਟਿਕਾਇਆ ਤੇ ਵਿਦਿਆਰਥੀਆਂ ਨੂੰ ਕੰਧ ਨਾਲ ਕੰਨ ਲਗਾ ਕੇ ਕੁਝ ਸੁਣਨ ਲਈ ਕਿਹਾ ਜਿੱਥੋਂ (ਭਾਵ ਕੰਧ ਵਿੱਚੋਂ) ਮੂਲ ਮੰਤ੍ਰ ਦੇ ‘ਜਾਪ’ ਦੀ ਆਵਾਜ਼ ਆ ਰਹੀ ਸੀ ਕਿਉਂਕਿ ਉਸ ਸਮੇਂ ਮਹਾਂਪੁਰਸ਼ ਮੂਲ ਮੰਤ੍ਰ ਦਾ ‘ਜਾਪ’ ਕਰ ਰਹੇ ਸੀ। ਉਸ (‘ਜਾਪ’ ਕਮਾਈ) ਦੀ ਸ਼ਕਤੀ ਵਿਦਿਆਰਥੀਆਂ ਨੂੰ ਕੰਧ ਦੁਆਰਾ ਸੁਣਾਈ ਦੇ ਰਹੀ ਸੀ। ਵਿਦਿਆਰਥੀਆਂ ਨੇ ਕਿਹਾ ਮਹਾਰਾਜ ਜੀ! ਮੂਲ ਮੰਤ੍ਰ ਦੇ ‘ਜਾਪ’ ਦੀ ਆਵਾਜ਼ ਸੁਣਾਈ ਦੇ ਰਹੀ ਹੈ ਤਾਂ ਮਹਾਰਾਜ ਨੇ ਕਿਹਾ ਕਿ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ‘ਧਰਤਿ, ਪਾਤਾਲ, ਆਕਾਸ’ ਨਾਮ (‘ਜਾਪ’) ਨਹੀਂ ਜਪ ਸਕਦੇ ?

ਮਹਾਂਪੁਰਸ਼ਾਂ ਦੇ ਦੁਬਾਰਾ ਕਹਿਣ ਮੁਤਾਬਕ ਕੁਟੀਆ ਦੇ ਦਰਵਾਜ਼ਿਆਂ ਨਾਲ ਕੰਨ ਲਗਾ ਕੇ ਸੁਣਨ ਉਪਰੰਤ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਆਵਾਜ਼ ਆ ਰਹੀ ਸੀ, ਜੋ ਉਨ੍ਹਾਂ ਬੱਚਿਆਂ ਨੇ ਸੁਣੀ। ਇਸ ਤੋਂ ਉਪਰੰਤ ਮਹਾਂਪੁਰਸ਼ਾਂ ਨੇ ਕਿਹਾ ਕਿ ਇਹ ਸਾਰਾ ਪ੍ਰਤਾਪ ਇਸ ਦਾਤੇ ਦਾ ਹੈ ਕਿਉਂਕਿ ਮੈਂ ਇਨ੍ਹਾਂ ਦੇ ਚਰਨਾਂ ’ਚ ਅਰਦਾਸ ਕੀਤੀ ਹੈ ਤਾਂ ਜੋ ਤੁਹਾਨੂੰ ‘ਜਾਪ’ (ਮੇਰੀ ਕਮਾਈ) ਸੁਣਨ ਲੱਗ ਜਾਵੇ।

ਕੀ ਤੁਹਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ-ਦਰਸ਼ਨਾਂ ਉੱਤੇ ਸੰਤੁਸ਼ਟਤਾ ਹੈ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਸਰਗੁਣ ਸਰੂਪ ਵੇਖਣ ਦੀ ਵੀ ਕੋਈ ਇੱਛਾ ਹੈ ? ਵਿਦਿਆਰਥੀਆਂ ਦੀ ਇੱਛਾ ਹਾਂ ਵਿੱਚ ਸੁਣਨ ਉਪੰਰਤ ਮਹਾਂਪੁਰਸ਼ਾਂ ਨੇ ਆਪਣੀ ‘ਜਾਪ’ ਕਮਾਈ ਦੁਆਰਾ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚੋਂ ਪ੍ਰਤੱਖ (ਸਾਖਸ਼ਾਤ) ਰੂਪ ਦੇ ਵਿੱਚ ਵਿਦਿਆਰਥੀਆਂ ਨੂੰ ਕੇਵਲ ਗੁਰੂ ਨਾਨਕ ਸਾਹਿਬ ਦੇ ਹੀ ਨਹੀਂ ਬਲਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੇ (ਦਸੇ) ਗੁਰੂ ਸਾਹਿਬਾਨਾਂ ਦੇ ਸਰਗੁਣ ਸਰੂਪ ’ਚ ਦਰਸ਼ਨ ਕਰਵਾਏ, ਖੇਡ ਵਰਤੀ। (ਹਰੀ ਸਿੰਘ ਰੰਧਾਵਾ)

ਵੀਚਾਰ: ਉਕਤ ਬਿਆਨ ਕੀਤੀ ਗਈ ਭਾਵਨਾ ਵਿੱਚੋਂ ਇਹ ਸੰਕੇਤ ਮਿਲਦਾ ਹੈ ਕਿ ਸੁਭ੍ਹਾ 1 ਵਜੇ ਤੋਂ ਲੈ ਕੇ ਨਿਰੰਤਰ 40 ਦਿਨ ਤੱਕ ਮੂਲ ਮੰਤ੍ਰ ਦਾ ‘ਜਾਪ’ ਅਭਿਆਸ ਕਰਨ ਵਾਲੇ ਅਭਿਲਾਸ਼ੀਆਂ (ਵਿਦਿਆਰਥੀਆਂ) ਦੇ ਮਨਾਂ ਅੰਦਰ ਕੁਝ ਸੰਦੇਹ (ਸ਼ੱਕ) ਸੀ (ਸ਼ਾਇਦ ਅਜਿਹੇ ‘ਜਾਪ’ ਅਭਿਆਸ ਪ੍ਰਤੀ ਮਾਹੌਲ ਬਣਾਉਣ ਲਈ ਵਧੀਕ ਸੁਪਨੇ ਵਿਖਾਏ ਗਏ ਹੋਣ), ਜਿਸ ਸ਼ੰਕੇ (ਸ਼ੱਕ) ਨੂੰ ਉਨ੍ਹਾਂ ਨੇ ਮਹਾਂਪੁਰਸ਼ਾਂ ਦੇ ਸਾਮ੍ਹਣੇ ਕਈ ਵਾਰ ਰੱਖਿਆ, ਮਹਿਸੂਸ ਹੁੰਦਾ ਹੈ ਕਿਉਂਕਿ ਇਸ ਲਈ ਹੀ ਮਹਾਂਪੁਰਸ਼ਾਂ ਨੂੰ ਕਹਿਣਾ ਪਿਆ ਕਿ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ‘ਧਰਤਿ, ਪਾਤਾਲ, ਆਕਾਸ’ ਨਾਮ ਨਹੀਂ ਜਪ ਸਕਦੇ ?

ਵਿਦਿਆਰਥੀਆਂ ਸਾਮ੍ਹਣੇ ਵਰਤ ਰਹੀ ਇਸ ਖੇਡ ਵਿੱਚ ਮਹਾਂਪੁਰਸ਼ਾਂ ਦੀ ‘ਜਾਪ’ ਕਮਾਈ ਦਾ ਜ਼ਿਕਰ ਵਾਰ-ਵਾਰ ਆ ਰਿਹਾ ਹੈ ਅਤੇ ਇਸ (‘ਜਾਪ’) ਕਮਾਈ ਦੇ ਵਧੀਕ ਦਰਸ਼ਨ ਕਰਵਾਉਣ ਲਈ ਭਾਵ ਕੰਧਾਂ, ਦਰਵਾਜ਼ਿਆਂ ਰਾਹੀਂ ਮੂਲ ਮੰਤ੍ਰ ਤੇ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਸੁਣਨ ਉਪਰੰਤ ਵੀ ਵਿਦਿਆਰਥੀਆਂ ਨੂੰ ਪੂਰਨ ਸੰਤੁਸ਼ਟੀ ਨਾ ਹੋਣ ਕਾਰਨ ਦਸ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਸਰਗੁਣ ਰੂਪ ’ਚ ਦਰਸ਼ਨ ਕਰਵਾਉਣ ਵਾਲੀ ‘ਜਾਪ’- ਖੇਡ ਵਰਤਾਣੀ ਪਈ ਪਰ ਇਸ ਖੇਡ ਵਰਤਾਉਣ ਤੋਂ ਪਹਿਲਾਂ ਇਹ ਕਹਿਣਾ ਮਜਬੂਰੀ ਬਣ ਗਿਆ ਕਿ ਇਹ ਸਾਰੀ ‘ਜਾਪ’-ਖੇਡ ਰਾਹੀਂ ਤੁਹਾਨੂੰ ਤਸੱਲੀ ਕਰਵਾਉਣ ਲਈ ਮੈ ਇਸ ਗੁਰੂ (ਦਾਤੇ) ਅੱਗੇ ਅਰਦਾਸ ਕੀਤੀ ਹੈ ਤਾਂ ਜੋ ਤੁਹਾਨੂੰ ‘ਜਾਪ’ (ਮੇਰੀ ਕਮਾਈ) ਸੁਣ ਸਕੇ ਜਦਕਿ ਵਿਖਾਈ ਇਹ ਦੇ ਰਿਹਾ ਹੈ ਕਿ ਦੂਸਰਾ ਸਵਾਲ ਪੁੱਛਣ ਤੋਂ ਉਪਰੰਤ, ਤੁਰੰਤ ਹੀ ਦੂਸਰੀ ‘ਜਾਪ’-ਖੇਡ (ਜੀਵਨ ਕਮਾਈ) ਵਰਤਣੀ ਆਰੰਭ ਹੋ ਗਈ (ਭਾਵ ਦਸ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਸਰਗੁਣ ਸਰੂਪ ’ਚ ਦਰਸ਼ਨ ਹੋਣ ਲੱਗ ਪਏ) ਇਸ ਤੋਂ ਪਹਿਲਾਂ ਗੁਰੂ ਜੀ ਅੱਗੇ ਅਰਦਾਸ ਕਰਨ ਬਾਰੇ ਕੋਈ ਜ਼ਿਕਰ (ਸੰਕੇਤ) ਤੱਕ ਨਹੀਂ । ਅਗਰ ਦੋਵੇਂ ਖੇਡਾਂ ਵਰਤਾਉਣ ਲਈ ਪਹਿਲਾਂ ਹੀ ਅਰਦਾਸ ਕੀਤੀ ਗਈ ਸੀ ਤਾਂ ਵਿਚਕਾਰ ਦੀ ਇਹ ਸਵਾਲ ਪੁੱਛਣਾ ਕਿ ‘ਕੀ ਤੁਹਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ-ਦਰਸ਼ਨਾਂ ਉੱਤੇ ਸੰਤੁਸ਼ਟਤਾ ਹੈ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਸਰਗੁਣ ਸਰੂਪ ਵੇਖਣ ਦੀ ਵੀ ਕੋਈ ਇੱਛਾ ਹੈ ?’ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।

ਕੁਟੀਆ ਦੀ ਕੰਧ ਨਾਲ ਕੰਨ ਲਗਾਇਆਂ ਮੂਲ ਮੰਤ੍ਰ ਦੇ ‘ਜਾਪ’ ਦੀ ਆਵਾਜ਼ ਆ ਰਹੀ ਸੀ ਕਿਉਂਕਿ ਮਹਾਂਪੁਰਸ਼ ਮੂਲ ਮੰਤ੍ਰ ਦਾ ‘ਜਾਪ’ ਕਰ ਰਹੇ ਸੀ ਪਰ ਤੁਰੰਤ ਹੀ ਕੰਨ ਨੂੰ ਦਰਵਾਜ਼ਿਆਂ ਨਾਲ ਲਗਾਇਆਂ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਆਵਾਜ਼ ਆਉਣ ਲੱਗ ਗਈ ਸੀ ਜਦਕਿ ਮਹਾਂਪੁਰਖ ਅਜੇ ਮੂਲ ਮੰਤ੍ਰ ਦਾ ‘ਜਾਪ’ ਹੀ ਕਰ ਰਹੇ ਸੀ ਤਾਂ ਫਿਰ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਆਵਾਜ਼ ਕਿਸ ਦੇ ਜਪਣ ਨਾਲ ਆ ਰਹੀ ਸੀ ?

ਆਪਣੀ ‘ਜਾਪ’ ਕਮਾਈ ਨੂੰ ਵਿਖਾਉਣ (ਪ੍ਰਤੱਖ ਕਰਨ) ਲਈ ਜਿਸ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਜਾ ਰਹੀ ਹੈ; ਉਨ੍ਹਾਂ ਦੇ ਬਚਨ ਹਨ: ‘‘ਹੋਨਿ ਨਜੀਕਿ ਖੁਦਾਇ ਦੈ; ਭੇਤੁ ਨ ਕਿਸੈ ਦੇਨਿ ॥’’ (ਬਾਬਾ ਫਰੀਦ/੧੩੮੪), ‘‘ਰਾਮ ਪਦਾਰਥੁ ਪਾਇ ਕੈ; ਕਬੀਰਾ ਗਾਂਠਿ ਨ ਖੋਲ੍ਹ ॥’’ (ਭਗਤ ਕਬੀਰ/੧੩੬੫) ਆਦਿ।

ਪਰ ਉਕਤ ਦਰਸਾਈ ਗਈ ਭਾਵਨਾ ਰਾਹੀਂ ਤਾਂ ਸਾਰਾ ਹੀ ਭੇਤ (ਰਾਜ਼, ਰਮਜ਼) ਵਿਸਥਾਰ ’ਚ ਬਿਆਨ ਕੀਤਾ ਜਾ ਰਿਹਾ ਹੈ, ਗੰਢ ਖੋਲ੍ਹ ਕੇ ਪਰੋਸੀ ਜਾ ਰਹੀ ਹੈ। ਇਸ ਗੰਢ ਖੋਲ੍ਹਣ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਹਰ ਜਾ ਕੇ ਬਿਆਨ ਤਾਂ ਨਹੀਂ ਕਰੋਗੇ ? ਜਦਕਿ ਸਚਾਈ ਇਹ ਹੈ ਕਿ ਇਸ (ਮਨਘੜਤ) ਭਾਵਨਾ ਨੂੰ ਪ੍ਰਫੁਲਿਤ (ਵਿਕਸਿਤ) ਕਰਨ ਦੇ ਮਕਸਦ ਨਾਲ ਬੜੇ ਹੀ ਉਤਸ਼ਾਹ (ਜੋਸ਼) ਨਾਲ ਸੰਗਤਾਂ ਵਿੱਚ (ਹਰੀ ਸਿੰਘ ਰੰਧਾਵਾ ਵਰਗੇ ਡੇਰੇਦਾਰ ਪ੍ਰਚਾਰਕਾਂ ਰਾਹੀਂ) ਸੁਣਾਇਆ ਵੀ ਜਾ ਰਿਹਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 35 ਮਹਾਂ ਪੁਰਖਾਂ ਦੀ ਬਾਣੀ ਸਾਨੂੰ ਕਿਤੇ ਵੀ ਅਜਿਹਾ ਸੰਕੇਤ ਨਹੀਂ ਦੇਂਦੀ ਹੈ, ਜਿਸ ਰਾਹੀਂ ਸਪਸ਼ਟ ਹੁੰਦਾ ਹੋਵੇ ਕਿ ਉਕਤ ਅਸ਼ਰਧਕ ਭਾਵਨਾ ਨੂੰ ਸ਼ਰਧਾ ’ਚ ਤਬਦੀਲ ਕਰਨ ਲਈ ‘ਜਾਪ’ ਕਮਾਈ ਦੀ ਟੇਕ ਲਈ ਜਾਵੇ। ਇਸ ਲਈ ਉਕਤ ‘ਜਾਪ’ ਕਮਾਈ ਰੂਪ ਸੋਚ ਦਾ ਪਿਛੋਕੜ ਮਕਸਦ ਇਹੀ ਸੰਕੇਤ ਦੇਂਦਾ ਹੈ ਕਿ ਅਜਿਹੇ ਅਣਉਚਿਤ ਕਦਮ ਤਦ ਹੀ ਮਨੁੱਖ ਨੂੰ ਪੁੱਟਣੇ ਪੈਂਦੇ ਹਨ ਜਦ ਅਸੀਂ ਅਲੌਕਿਕ ਅਗੋਚਰ (ਜਿਸ ਤੱਕ ਸਰੀਰਕ ਇੰਦ੍ਰਿਆਂ ਦੀ ਪਹੁੰਚ, ਪਕੜ ਅਸੰਭਵ ਹੋਵੇ) ਸ਼ਕਤੀ ਨੂੰ ਆਪਣੇ ਵੱਸ ਵਿੱਚ ਹੋਣ ਦਾ ਝੂਠਾ ਦਾਹਵਾ (ਹੱਕ) ਜਤਾ ਕੇ ਅਣਭੋਲ (ਮਾਸੂਮ) ਅਭਿਲਾਸ਼ੀਆਂ ਦੇ ਮਨਾਂ ਅੰਦਰ ਅਣਉਚਿਤ ਉਮੀਦਾਂ ਜਗਾਉਣ ਦੇ ਆਦੀ ਬਣ ਜਾਂਦੇ ਹਾਂ।

ਗੁਰੂ ਜੀ ਅੱਗੇ ਰੱਖੀ ਗਈ ਉਪਰੋਕਤ ਅਰਦਾਸ ਵਾਲੀ ਟੇਕ, ਮੂਲ ਮੰਤ੍ਰ ਜਾਂ ਵਾਹਿਗੁਰੂ-ਵਾਹਿਗੁਰੂ ਦੇ ਨਿਰੰਤਰ ‘ਜਾਪ’ ਦੁਆਰਾ ਪ੍ਰਾਪਤ ਕੀਤੀ ਗਈ ਉਕਤ ਸ਼ਕਤੀ (ਨਿਜੀ ਕਮਾਈ, ਧਿਆਨ ਚੇਤਨਾ), ਜਿਸ ਦੀ ਮਦਦ ਨਾਲ ਰਾਤ ਨੂੰ 40 ਦਿਨਾਂ ਦੇ ਲੰਮੇ ਅਭਿਆਸ ’ਚ ਵਿਸ਼ਵਾਸ ਰੱਖਣ ਵਾਲੇ ਵਿਦਿਆਰਥੀਆਂ ਨੂੰ ਕੁਟੀਆ ਦੀਆਂ ਕੰਧਾਂ ਤੇ ਦਰਵਾਜ਼ਿਆਂ ਵਿੱਚੋਂ ਮੂਲ ਮੰਤ੍ਰ ਤੇ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਧੁਨੀ ਸੁਣਾਈ ਦੇ ਰਹੀ ਸੀ, ਵਾਲੀ ਮਹਾਂਪੁਰਸ਼ ਦੀ ‘ਜਾਪ’ ਕਮਾਈ; ਉਸ ਬੀਬੀ ਦੁਆਰਾ ਪ੍ਰਾਪਤ ਕੀਤੀ ਗਈ ‘ਜਾਪ’ ਕਮਾਈ ਦੇ ਮੁਕਾਬਲੇ ਤੁੱਛ-ਮਾਤ੍ਰ ਹੀ ਹੈ, ਜਿਸ ਨੇ ਗੋਬਰ ਦੀਆਂ ਪਾਥੀਆਂ ਵਿੱਚੋਂ ਪੰਚਾਇਤ ਦੇ ਉਨ੍ਹਾਂ ਬੰਦਿਆਂ ਨੂੰ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਸੁਣਾ ਦਿੱਤੀ, ਜਿਨ੍ਹਾਂ (ਪੰਚਾਇਤ ਵਾਲਿਆਂ) ਨੇ ਕਦੀ ਵੀ ਰਾਤ ਨੂੰ ਉੱਠ ਕੇ ਕੋਈ ਨਿਰੰਤਰ ‘ਜਾਪ’ ਅਭਿਆਸ ਨਾ ਹੀ ਕਦੇ ਕੀਤਾ ਸੀ ਤੇ ਨਾ ਹੀ ਉਨ੍ਹਾਂ ਦੀ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਸੁਣਨ ਬਾਰੇ ਕੋਈ ਰੁਚੀ (ਦਿਲਚਸਪੀ) ਸੀ। ਇਸ ਸਾਖੀ ਦਾ ਵਿਸਥਾਰ ਅਗਾਂਹ ਦਿੱਤਾ ਜਾ ਰਿਹਾ ਹੈ।

(ਨੋਟ: ਉਪਰੋਕਤ ਸਾਖੀ ਵਿੱਚ ਵਰਤੀ ਗਈ ਗੁਰਬਾਣੀ ਦੀ ਪੰਕਤੀ ‘‘ਧਰਤਿ, ਪਾਤਾਲੁ, ਆਕਾਸੁ ਹੈ; ਮੇਰੀ ਜਿੰਦੁੜੀਏ ! ਸਭ ਹਰਿ ਹਰਿ ਨਾਮੁ, ਧਿਆਵੈ ਰਾਮ ॥’’ (ਮ: ੪/੫੪੦) ਦੇ ਗੁਰਮਤਿ ਅਨੁਸਾਰੀ ਭਾਵਾਰਥ ਨੂੰ ਇਸ (ਚੌਥੇ) ਸਵਾਲ ਦੀ ਸਮਾਪਤੀ ’ਤੇ ਵੀਚਾਰਿਆ ਜਾਵੇਗਾ ਕਿਉਂਕਿ ਅਗਲੀ ਸਾਖੀ ਵਿੱਚ ਵੀ ਇਸ ਵਿਸ਼ੇ ਨਾਲ ਸੰਬੰਧਿਤ ਗੁਰਬਾਣੀ ਦੀ ਇੱਕ ਪੰਕਤੀ ਇਸਤੇਮਾਲ ਕੀਤੀ ਹੋਈ ਆ ਰਹੀ ਹੈ।)

(2). ਪਾਥੀਆਂ ਵਿੱਚੋਂ ਰਾਮ-ਰਾਮ ਦਾ ‘ਜਾਪ’ ਸੁਣਨ ਵਾਲੀ ਸਾਖੀ : ਇੱਕ ਪਹੁੰਚੇ ਹੋਏ ਆਚਾਰੀਆ (ਮਹਾਤਮਾ) ਜੀ ਨੇ ਰਾਜਸਥਾਨ ਦੀ ਇੱਕ ਬੀਬੀ (ਫੂਲੀ ਬਾਈ, ਹਿੰਦੂ ਮਤ ਨਾਲ ਸੰਬੰਧਿਤ) ਦੇ ਹਵਾਲੇ ਨਾਲ ਸਾਖੀ ਸੰਗਤਾਂ ਵਿੱਚ ਸੁਣਾਈ ਕਿ ਉਹ ਬੀਬੀ ਆਪਣੇ ਪੇਕੇ ਅਤੇ ਸਹੁਰੇ ਘਰ ਵਿੱਚ ਗੋਬਰ ਦੀਆਂ ਪਾਥੀਆਂ ਪੱਥਦੀ ਹੋਈ ਰਾਮ-ਰਾਮ ਦਾ ‘ਜਾਪ’ ਜਪਦੀ ਰਹਿੰਦੀ ਸੀ। ਲੋਕ ਉਸ ਨੂੰ ਕਮਲੀ-ਕਮਲੀ ਕਹਿ ਕੇ ਪੁਕਾਰਦੇ ਸਨ ਪਰ ਉਹ ਕਮਲੀ ਹੈ ਨਹੀਂ ਸੀ। ਇੱਕ ਦਿਨ (ਸਹੁਰੇ ਘਰ) ਉਸ ਦੁਆਰਾ ਪੱਥੀਆਂ ਹੋਈਆਂ ਪਾਥੀਆਂ ਪੜੋਸਣ ਨੇ ਚੋਰੀ ਕਰ ਲਈਆਂ, ਜਿਸ ਬਾਬਤ ਉਸ ਦੀ ਗੁਆਂਢਣ ਨਾਲ ਕਹਾ-ਸੁਣੀ ਹੋ ਗਈ ਤੇ ਪੰਚਾਇਤ ਨੂੰ ਬੁਲਾਉਣ ਤੱਕ ਦੀ ਨੌਬਤ (ਸਥਿਤੀ) ਆ ਬਣੀ। (ਸਿਆਣੀ) ਪੰਚਾਇਤ ਨੇ ਆ ਕੇ ਬੀਬੀ ਨੂੰ (ਚੁੱਕੀਆਂ ਗਈਆਂ ਪਾਥੀਆਂ ਦੇ ਹਵਾਲੇ ’ਚ) ਗਵਾਹ ਪੇਸ਼ ਕਰਨ ਲਈ ਕਿਹਾ ਤਾਂ ਬੀਬੀ ਨੇ ਕਿਹਾ ਕਿ ਮੇਰਾ ਗਵਾਹ ਮੇਰਾ ਰਾਮ ਹੈ ਭਾਵ ਮੈ ਪਾਥੀਆਂ ਰਾਮ-ਰਾਮ ਦਾ ‘ਜਾਪ’ ਬੋਲ ਕੇ ਪੱਥੀਆਂ ਹਨ, ਇਸ ਲਈ ਜਿਨ੍ਹਾਂ ਪਾਥੀਆਂ ਵਿੱਚੋਂ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਆਵੇਗੀ ਉਹ ਪਾਥੀਆਂ ਮੇਰੀਆਂ ਹਨ ਅਤੇ ਜਿਸ ਵਿੱਚੋਂ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਨਹੀਂ ਆਵੇਗੀ ਉਹ ਪਾਥੀਆਂ ਇਸ (ਗੁਆਂਢਣ) ਨੂੰ ਦੇ ਦੇਣਾ। (ਪੰਚਾਇਤ ਸਮਝਦਾਰ ਸੀ ਕਿਉਂਕਿ ਜ਼ਮੀਨੀ ਹਾਲਾਤ ਤਣਾਉ ਪੂਰਨ ਹੋਣ ਦੇ ਕਾਰਨ ਉਨ੍ਹਾਂ ਨੇ) ਅਜਿਹਾ ਹੀ ਕੀਤਾ ਭਾਵ ਪਾਥੀਆਂ ਨੂੰ ਆਪਣੇ ਕੰਨ ਨਾਲ ਲਗਾ-ਲਗਾ ਕੇ ਵੇਖਿਆ ਗਿਆ ਤੇ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਦੇਣ ਵਾਲੀਆਂ ਪਾਥੀਆਂ ਬੀਬੀ (ਫੂਲੀ ਬਾਈ) ਨੂੰ ਦੇ ਦਿੱਤੀਆਂ ਤੇ ਰਾਮ-ਰਾਮ ਦਾ ‘ਜਾਪ’ ਨਾ ਬੋਲਣ ਵਾਲੀਆਂ ਪਾਥੀਆਂ ਗੁਆਂਢਣ ਨੂੰ ਦੇ ਦਿੱਤੀਆਂ। ਸਮਝੌਤਾ (ਸੁਲ੍ਹਾ-ਸਫ਼ਾਈ) ਕਰਵਾਉਣ ਉਪਰੰਤ ਪੰਚਾਇਤ ਨੇ ਉਸ (ਬੀਬੀ) ਨੂੰ ਕਿਹਾ ਫੂਲੀ ਬਾਈ! ਤੂੰ ਤਾਂ ਬਹੁਤ ਵੱਡੀ ਮਹਾਂਪੁਰਸ਼ ਹੈਂ; ਸਾਨੂੰ ਮਾਫ਼ ਕਰ ਦੇਓ, ਸਾਥੋਂ ਗ਼ਲਤੀ ਹੋ ਗਈ। (ਹਰੀ ਸਿੰਘ ਰੰਧਾਵਾ)

ਵੀਚਾਰ: ਬੀਬੀ ਦੀਆਂ ਪਾਥੀਆਂ ਗੁਆਂਢਣ ਨੇ ਚੁੱਕੀਆਂ ਸਨ ਤੇ ਗ਼ਲਤੀ ਲਈ ਮਾਫ਼ੀ ਪੰਚਾਇਤ ਮੰਗ ਰਹੀ ਹੈ।

ਉਕਤ ਸਾਖੀ ’ਚ ਬਿਆਨ ਕੀਤੀ ਗਈ ਬੀਬੀ ਦੀ ‘ਜਾਪ’ ਕਮਾਈ; ਹਿੰਦੂ ਮਤਿ ਨਾਲ ਸੰਬੰਧਿਤ ਹੈ। ਗੁਰਬਾਣੀ ਵਿੱਚ ਵੀ ਕਈ ਹਿੰਦੂ ਮਤਿ ਨਾਲ ਸੰਬੰਧਿਤ ਭਗਤਾਂ ਦੀ ਬਾਣੀ ਦਰਜ ਹੈ ਪਰ ਬੀਬੀ ਅਤੇ ਇਨ੍ਹਾਂ ਭਗਤਾਂ ਦੀ ‘ਜਾਪ’ ਕਮਾਈ ਵਿੱਚ ਇਕ ਬੁਨਿਆਦੀ ਭਿੰਨਤਾ ਇਹ ਹੈ ਕਿ ਬੀਬੀ ਕੇਵਲ ਇੱਕ ‘ਰਾਮ’ (ਸ਼ਬਦ) ਨਾਲ ਰੱਬੀ ਸ਼ਕਤੀ ਨੂੰ ਯਾਦ ਕਰਦੀ ਹੈ ਜਦਕਿ ਗੁਰਬਾਣੀ ਵਿੱਚ ਦਰਜ ਭਗਤ ਬਾਣੀ; ਪ੍ਰਮਾਤਮਾ ਦੇ ਕਿਸੇ ਇੱਕ ਨਾਂ ਵਿਸ਼ੇਸ਼ ਦੀਆਂ ਸੀਮਾਵਾਂ ਵਿੱਚ ਕੈਦ ਨਹੀਂ ਹਨ; ਜਿਵੇਂ ਕਿ ਭਗਤ ਕਬੀਰ ਜੀ (‘ਰਾਮ, ਗੁਰ’ ਤੇ ‘ਅੱਲ੍ਹਾ, ਪੀਰ’ ਨੂੰ ਸਮਾਨੰਤਰ) ਬਿਆਨ ਕਰਦੇ ਹਨ: ‘‘ਕਬੀਰੁ ਪੂੰਗਰਾ (ਨਾ-ਬਾਲਗ਼) ਰਾਮ ਅਲਹ ਕਾ; ਸਭ ਗੁਰ ਪੀਰ ਹਮਾਰੇ ॥’’ (ਭਗਤ ਕਬੀਰ/੧੩੪੯)

ਗੁਰੂ ਅਰਜੁਨ ਸਾਹਿਬ ਜੀ ਵੀ ਇਸ ‘ਜਾਪ’ ਕਮਾਈ ਦੀ ਪੁਸ਼ਟੀ ਕਰਦੇ ਹੋਏ ਬਿਆਨ ਕਰ ਰਹੇ ਹਨ ਕਿ ਸਮੂਹ ਜੀਵਾਂ ਦੇ ਸਰੀਰ ਤੇ ਉਨ੍ਹਾਂ ਦੇ ਪ੍ਰਾਣ ਉਸ ਕਰਤਾਰ ਦੀ ਬਖ਼ਸ਼ਸ਼ ਹਨ, ਜਿਸ ਨੂੰ ਕੋਈ ‘ਰਾਮ’ ਤੇ ਕੋਈ ‘ਅੱਲ੍ਹਾ’ ਆਖਦਾ ਹੈ; ਜਿਵੇਂ: ‘‘ਅਲਹ ਰਾਮ ਕੇ, ਪਿੰਡੁ ਪਰਾਨ ॥’’ (ਮ: ੫/੧੧੩੬)

ਸੋ, ਸਪਸ਼ਟ ਹੈ ਕਿ ਬੀਬੀ ਜੀ ਉਸ ‘ਰਾਮ’ ਤੇ ‘ਅੱਲ੍ਹਾ’ ਦਾ ‘ਜਾਪ’ ਨਹੀਂ ਕਰ ਰਹੀ ਹੈ ਜੋ ‘ਸਰਬ ਵਿਆਪਕ’ ਹੈ ਬਲਕਿ ਉਸ ਰਾਜਾ ਦਸ਼ਰਥ ਦੇ ਪੁੱਤਰ ‘ਰਾਮ’ ਦਾ ‘ਜਾਪ’ ਕਰ ਰਹੀ ਹੈ, ਜਿਸ ਬਾਰੇ ਗੁਰੂ ਅਮਰਦਾਸ ਜੀ ਬਿਆਨ ਕਰ ਰਹੇ ਹਨ ਕਿ ਸਮਾਜਿਕ ਸੋਚ ਰੱਖਣ ਵਾਲੇ ਮਨੁੱਖਾਂ ਨੇ ਆਪਣੇ ਰਾਜਿਆਂ ਨੂੰ ਹੀ ਰੱਬੀ ਅਵਤਾਰ ਕਰਕੇ ਮੰਨ ਲਿਆ ਹੈ; ਜਿਵੇਂ: ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩)

ਭਗਤ ਕਬੀਰ ਜੀ ‘ਸਰਬ ਵਿਆਪਕ ਰਾਮ’ ਤੇ ‘ਰਾਜਾ ਦਸ਼ਰਥ ਦੇ ਪੁੱਤਰ ਰਾਮ’ ਦੀ ਸ਼ਕਤੀ ਨੂੰ ਤੁਲਨਾਤਮਿਕ ਪੱਖ ਤੋਂ ਇਉਂ ਬਿਆਨ ਕਰ ਰਹੇ ਹਨ: ‘‘ਕਬੀਰ ! ਰਾਮੈ ਰਾਮ ਕਹੁ, (ਪਰ) ਕਹਿਬੇ ਮਾਹਿ ਬਿਬੇਕ (ਅਕਲ ਨਾਲ, ਕਿਉਂਕਿ)॥ ਏਕੁ (ਰਾਮ) ਅਨੇਕਹਿ ਮਿਲਿ ਗਇਆ; ਏਕ (ਰਾਮ) ਸਮਾਨਾ (ਸਿਰਫ਼) ਏਕ ॥’’ (ਭਗਤ ਕਬੀਰ/੧੩੭੪), ਕਬੀਰ ! ਰਾਮ ਕਹਨ ਮਹਿ ਭੇਦੁ (ਭਿੰਨਤਾ) ਹੈ; ਤਾ ਮਹਿ ਏਕੁ ਬਿਚਾਰੁ ॥ ਸੋਈ ਰਾਮੁ ਸਭੈ ਕਹਹਿ; ਸੋਈ ਕਉਤਕਹਾਰ (ਦਸ਼ਰਥ ਦਾ ਪੁੱਤਰ)॥’’ (ਭਗਤ ਕਬੀਰ/੧੩੭੪) ਆਦਿ।

‘ਗੁਰਬਾਣੀ ਫ਼ਿਲਾਸਫ਼ੀ’ ਦੀ ਰੌਸ਼ਨੀ ਰਾਹੀਂ ਉਕਤ ਬੀਬੀ ਦੀਆਂ ਪਾਥੀਆਂ ਰਾਮ-ਰਾਮ ਦਾ ‘ਜਾਪ’ ਨਹੀਂ ਬੋਲ ਸਕਦੀਆਂ ਕਿਉਂਕਿ ‘ਦਸ਼ਰਥ ਦਾ ਪੁੱਤਰ ਰਾਮ’; ‘ਸਰਬ ਵਿਆਪਕ’ ਨਹੀਂ। ਇਸ ਲਈ ਉਪਰੋਕਤ ਸੁਣਾਈ ਗਈ ਸਾਖੀ ਆਚਾਰੀਆ ਦੁਆਰਾ ਹਿੰਦੂ ਸਮਾਜ ਨੂੰ ਦਸ਼ਰਥ ਦੇ ਪੁੱਤਰ ਰਾਮ ਤੋਂ ਪ੍ਰਭਾਵਤ ਕਰਵਾਉਣ ਲਈ ਵਰਤੀ ਗਈ ਸੀ ਜਿਸ ਨੂੰ ਬਦਕਿਸਮਤੀ ਨਾਲ ‘ਹਰੀ ਸਿੰਘ ਰੰਧਾਵਾ’ ਵਰਗੇ ‘ਗੁਰਮਤਿ ਫ਼ਿਲਾਸਫ਼ੀ’ ਦੇ ਪ੍ਰਚਾਰਕ ਅਖਵਾਉਣ ਵਾਲਿਆਂ ਨੇ ਅਬਿਬੇਕ ਦ੍ਰਿਸ਼ਟੀ ਕਾਰਨ ਗ੍ਰਹਿਣ ਕਰ ਲਿਆ। ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਸਰੀ (ਕੈਨੇਡਾ) ਦੇ ਗੁਰਦੁਆਰਾ ਸਾਹਿਬ ਦੇ ‘ਜਰਨਲ ਸਕੱਤਰ ਸ. ਕਰਨੈਲ ਸਿੰਘ ਜੀ ਮਾਨ’, ਜਿਨ੍ਹਾਂ ਨੂੰ ਦੋਵੇਂ ਧਿਰਾਂ ਦੇ ਵਿਚਾਰਾਂ ਵਿੱਚ ਆਏ ਮਤਭੇਦ ਨੂੰ (ਗੁਰਮਤਿ ਅਨੁਸਾਰੀ) ਦੂਰ ਕਰਨ ਲਈ ਮਿਤੀ 3-6-2015 ਨੂੰ ਮੀਟਿੰਗ ਦੀ ਅਗਵਾਈ ਕਰਨ ਬਾਬਤ ਨਿਯੁਕਤ ਕੀਤਾ ਗਿਆ ਸੀ, ਪਰ ਉਨ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਰੰਧਾਵੇ ਦੀ ਸੋਚ ਦੀ ਵਕਾਲਤ ਕਰਦਿਆਂ ਉਕਤ ਸਾਖੀ ਨੂੰ ਨਵੇਂ ਰੂਪ ’ਚ ਇਉਂ ਬਿਆਨ ਕੀਤਾ; ‘ਜਿਵੇਂ ਕਿਸੇ ਅਨੁਭਵੀ ਵਿਅਕਤੀ ਨੂੰ ਹਰ ਕੰਮ ਕਰਦਿਆਂ ਵਾਹਿਗੁਰੂ-ਵਾਹਿਗੁਰੂ, ਰਾਮ-ਰਾਮ ਦੀ ਯਾਦ ਆਉਂਦੀ ਰਹਿੰਦੀ ਹੈ ਇਸ ਤਰ੍ਹਾਂ ਹੀ ਉਸ ਅਨੁਭਵੀ ਬੀਬੀ ਨੂੰ ਪਾਥੀਆਂ ਪੱਥਦਿਆਂ ਰਾਮ-ਰਾਮ ਦੀ ਆਵਾਜ਼ ਮਹਿਸੂਸ ਹੋ ਰਹੀ ਸੀ, ਨਾ ਕਿ ਪਾਥੀਆਂ ਬੋਲਦੀਆਂ ਸਨ; ਜਿਵੇਂ ਕਬੀਰ ਜੀ ਦਾ ਸ਼ਬਦ ਹੈ: ‘‘ਜਬ ਲਗੁ ਤਾਗਾ ਬਾਹਉ ਬੇਹੀ ॥ ਤਬ ਲਗੁ ਬਿਸਰੈ ਰਾਮੁ ਸਨੇਹੀ ॥’’ (ਭਗਤ ਕਬੀਰ/੫੨੪) ਭਾਵ ਅਨੁਭਵੀ ਬੰਦੇ ਨੂੰ ਹਰ ਪਾਸੇ ਰਾਮ-ਰਾਮ ਦੀ ਧੁਨੀ ਸੁਣਾਈ ਦੇਣ ਲੱਗ ਜਾਂਦੀ ਹੈ; ਜਿਵੇਂ: ‘‘ਜੋ ਬੋਲਤ ਹੈ, ਮ੍ਰਿਗ ਮੀਨ ਪੰਖੇਰੂ; ਸੁ, ਬਿਨੁ ਹਰਿ ਜਾਪਤ ਹੈ ਨਹੀ ਹੋਰ ॥’’ (ਮ: ੪/੧੨੬੫) (ਸ. ਕਰਨੈਲ ਸਿੰਘ ਮਾਨ, ਜਰਨਲ ਸਕੱਤਰ ਗੁਰਦੁਆਰਾ ਸਾਹਿਬ)

ਵੀਚਾਰ: ਹਰੀ ਸਿੰਘ ਰੰਧਾਵਾ ਦੁਆਰਾ ਬਿਆਨ ਕੀਤੀ ਗਈ ਉਕਤ ਸਾਖੀ ਨੂੰ ਬਦਲ ਕੇ ਨਵਾਂ ਰੂਪ ਦੇਣ ਦੇ ਪਿੱਛੇ ‘ਜਰਨਲ ਸਕੱਤਰ’ ਦੀ ਕੀ ਮਜਬੂਰੀ ਸੀ ? ਜਦਕਿ ਸੰਗਤਾਂ ਸਵਾਲ ‘ਰੰਧਾਵਾ’ ਤੋਂ ਪੁੱਛ ਰਹੀਆਂ ਸਨ। ਉਨ੍ਹਾਂ ਦੀ ਜ਼ਿੰਮੇਵਾਰੀ ਤਾਂ ਦੋਵੇਂ ਧਿਰਾਂ ਦੇ ਵੀਚਾਰਾਂ ਨੂੰ ‘ਗੁਰਮਤਿ’ ਦੀ ਕਸੌਟੀ ’ਤੇ ਵੀਚਾਰ ਕੇ ਵੇਖਣਾ ਸੀ ਕਿ ਕੌਣ ‘ਗੁਰਮਤਿ ਫ਼ਿਲਾਸਫ਼ੀ’ ਦੇ ਵਧੇਰੇ ਨਜ਼ਦੀਕ ਹੈ। ਪਰ ਉਨ੍ਹਾਂ ਨੇ ‘ਰੰਧਾਵਾ’ ਵੱਲੋਂ ਕਹੀ ਗਈ ਮੂਲ ਸਾਖੀ ਦੀ ਰੂਪ-ਰੇਖਾ ਹੀ ਬਦਲ ਦਿੱਤੀ ਤੇ ਸਵਾਲ ਕਰਨ ਵਾਲੀ ਸੰਗਤ ਦਾ ਸਵਾਲ ਹੀ ਅਣਉਚਿਤ ਬਣਾ ਦਿੱਤਾ। ਪ੍ਰਬੰਧਕਾਂ ਵੱਲੋਂ ਮਿਲ ਰਹੇ ਅਜਿਹੇ ਸਹਿਯੋਗ ਕਾਰਨ ‘ਰੰਧਾਵੇ’ ਦਾ ਚਿਹਰਾ ਉਤਸ਼ਾਹ ਨਾਲ ਖਿੜ ਰਿਹਾ ਸੀ।

ਦਰਅਸਲ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਦ ਕਿਸੇ ਪ੍ਰਚਾਰਕ ਨੂੰ ਗੁਰੂ ਘਰ ਦੀ ਸਟੇਜ ਮੁਹੱਈਆ ਕਰਵਾਉਂਦੀਆਂ ਹਨ ਤਾਂ ਉਹ, ਪ੍ਰਚਾਰਕਾਂ ਦੀ ਸੋਚ ਤੋਂ ਪ੍ਰਭਾਵਤ ਹੀ ਹੁੰਦੀਆਂ ਹਨ ਬੇਸ਼ੱਕ ਉਨ੍ਹਾਂ ਦੀ ਸੋਚ ਜ਼ਿਆਦਾਤਰ ਮਨਮਤ ਦੇ ਦਾਇਰੇ ਤੱਕ ਹੀ ਸੀਮਤ ਹੋਵੇ। ਇਸ ਲਈ ਸੰਗਤਾਂ ਵੱਲੋਂ ਇਨ੍ਹਾਂ ਪ੍ਰਚਾਰਕਾਂ ਦੇ ਹੁੰਦੇ ਨਿਰਾਦਰ ਨੂੰ ਵੇਖ ਕੇ ਗੁਰਦੁਆਰਾ ਪ੍ਰਬੰਧਕ ਆਪਣਾ ਨਿਰਾਦਰ ਹੀ ਸਮਝਦੇ ਹਨ ਬੇਸ਼ੱਕ ਉਹ ਗੁਰਮਤਿ ਅਨੁਸਾਰੀ ਹੀ ਕਿਉਂ ਨਾ ਹੋਵੇ। ਜਿਸ ਦੀ ਇੱਕ ਉਦਾਹਰਨ ਹੀ ਹੈ ‘ਜਰਨਲ ਸਕੱਤਰ ਦੇ ਉਪਰੋਕਤ ਸਾਖੀ ਨੂੰ ਬਦਲਣ ਵਾਲੇ ਬਚਨ।’

ਉਪਰੋਕਤ ਦੋਵੇਂ ਸਾਖੀਆਂ ਵਿੱਚ ਆਪਣੀ ‘ਸੋਚ’ ਨੂੰ ‘ਗੁਰਮਤਿ’ ਅਨੁਸਾਰੀ ਸਿੱਧ ਕਰਨ ਲਈ ਗੁਰੂ ਰਾਮਦਾਸ ਜੀ ਦੇ ਦੋ ਸ਼ਬਦਾਂ ਦੀ ਟੇਕ ਲਈ ਗਈ ਹੈ; ਜਿਵੇਂ:

(1). ‘‘ਧਰਤਿ, ਪਾਤਾਲੁ, ਆਕਾਸੁ ਹੈ; ਮੇਰੀ ਜਿੰਦੁੜੀਏ ! ਸਭ ਹਰਿ ਹਰਿ ਨਾਮੁ, ਧਿਆਵੈ ਰਾਮ ॥’’ (ਮ: ੪/੫੪੦) (ਹਰੀ ਸਿੰਘ ਰੰਧਾਵਾ)

(2). ‘‘ਜੋ ਬੋਲਤ ਹੈ, ਮ੍ਰਿਗ ਮੀਨ ਪੰਖੇਰੂ; ਸੁ, ਬਿਨੁ ਹਰਿ; ਜਾਪਤ ਹੈ ਨਹੀ ਹੋਰ ॥’’ (ਮ: ੪/੧੨੬੫) (ਸ. ਕਰਨੈਲ ਸਿੰਘ ਮਾਨ, ਜਰਨਲ ਸਕੱਤਰ ਗੁਰਦੁਆਰਾ ਸਾਹਿਬ)

ਵੀਚਾਰ: ਇਨ੍ਹਾਂ ਦੋਵੇਂ ਪੰਕਤੀਆਂ ਦੀ ਟੇਕ ਲੈਣ ਦੇ ਪਿੱਛੇ ਸੰਗਤਾਂ ਨੂੰ ਇਹ ਦਰਸਾਉਣਾ ਸੀ ਕਿ ਕੰਧਾਂ, ਦਰਵਾਜ਼ੇ, ਪਾਥੀਆਂ ਆਦਿ ਬੋਲ (ਆਵਾਜ਼ ਕਰ) ਸਕਦੇ ਹਨ।

ਅਗਰ ਇਹ (ਉਕਤ) ਦਲੀਲ ਉਚਿਤ ਹੈ ਤਾਂ ਸਹਿਜੇ ਹੀ ਅੰਦਾਜ਼ਾ (ਅਨੁਮਾਨ) ਲਗਾਇਆ ਜਾ ਸਕਦਾ ਹੈ ਕਿ ਜਦ ਗੁਰੂ ਵਿਹੂਣੀ (ਗੁਰੂ ਰਹਿਤ) ਨਿਰਜਿੰਦ (ਧਰਤੀ, ਪਾਤਾਲ, ਆਕਾਸ਼ ਆਦਿ) ਵਸਤੂ ਸਰਬ ਵਿਆਪਕ ਪ੍ਰਮਾਤਮਾ ਪ੍ਰਤੀ ਇਤਨੀ ਸਮਝ ਰੱਖ ਸਕਦੀ ਹੈ ਕਿ ਉਸ ਦੇ ਗੁਣਾਂ ਨੂੰ ਗਾ ਸਕੇ, ਉਸ ਦਾ ਨਾਮ ਜਪ ਸਕੇ ਤਾਂ ਮਨੁੱਖ (ਜਿੰਦ ਸਮੇਤ) ਨੂੰ ਕਿਸ ਪਾਗਲ ਕੁੱਤੇ ਨੇ ਕੱਟਿਆ ਹੈ ਕਿ ਉਹ ਗੁਰੂ ਧਾਰਨ ਕਰੇ? ਭਾਵ ਮਨੁੱਖ ਨੂੰ ਤਾਂ ਇਹ ਸਮਝ ਬਿਨਾ ਗੁਰੂ ਤੋਂ ਸਹਿਜੇ (ਆਸਾਨੀ ਨਾਲ) ਹੀ ਹੋ ਜਾਣੀ ਚਾਹੀਦੀ ਸੀ ਜਦਕਿ ਗੁਰੂ ਜੀ ਉਪਦੇਸ਼ ਕਰ ਰਹੇ ਹਨ ਕਿ ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ, ਸਮਝ ਨ ਆਵੈ ॥’’ (ਭਟ ਨਲੵ /੧੩੯੯)

ਇਸ ਲਈ ਜ਼ਰੂਰੀ ਹੈ ਕਿ ਉਕਤ ਸ਼ਬਦਾਂ ਦੇ ਭਾਵਾਰਥਾਂ ਨੂੰ ਸਮਝਣ ਲਈ ਇਨ੍ਹਾਂ ਦੇ ਤਰਤੀਬਵਾਰ ਸ਼ਬਦਾਰਥਾਂ ਨੂੰ ਵੀਚਾਰ ਲਿਆ ਜਾਵੇ; ਜਿਵੇਂ:

(1). ‘‘ਧਰਤਿ ਪਾਤਾਲੁ ਆਕਾਸੁ..।’’ (ਚਾਰ ਪਦਿਆਂ ) ਵਾਲੇ ਇਸ ਸ਼ਬਦ ਦੀ ਰਾਹੀਂ ਗੁਰੂ ਰਾਮਦਾਸ ਜੀ; ਰੱਬੀ ਭਗਤ ਦੇ ਸਰੀਰਕ ਇੰਦ੍ਰਿਆਂ (ਜੀਭ, ਕੰਨ, ਸਿਰ, ਅੱਖਾਂ, ਹੱਥ, ਪੈਰ ਆਦਿ) ਨੂੰ ਸਾਰਥਕ (ਸਫਲਤਾ ਭਰਪੂਰ) ਵਾਲੇ ਪਾਸੇ ਪ੍ਰੇਰਿਤ ਕਰਨ ਵਾਲੇ ਵਿਸ਼ੇ ਨੂੰ ਆਧਾਰ ਬਣਾ ਰਹੇ ਹਨ।

ਇਸ (ਸ਼ਬਦ) ਦੀ ਆਰੰਭਤਾ, ਜਿਸ-ਜਿਸ ਨੂੰ ‘‘ਗੁਰਿ ਸਤਿਗੁਰਿ (ਨੇ) ਨਾਮੁ ਦ੍ਰਿੜਾਇਆ..॥’’ ਤੋਂ ਸ਼ੁਰੂ ਹੁੰਦੀ ਹੈ ਤੇ ਇਸੇ ਭਾਵਨਾ ਨਾਲ ਹੀ ਸ਼ਬਦ ਦੀ ਸਮਾਪਤੀ ਹੁੰਦੀ ਹੈ; ਜਿਵੇਂ: ‘‘ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥’’ ਭਾਵ ਅਜਿਹੀ ਅਵਸਥਾ ਉਸ ਦੀ ਹੀ ਬਣਦੀ ਹੈ ਜਿਹੜਾ ਗੁਰੂ ਦੀ ਰਾਹੀਂ ਰੱਬੀ ਭਗਤੀ ਵਿੱਚ ਮਨ ਨੂੰ ਜੋੜਦਾ ਹੈ।

ਸ਼ਬਦ ਦੇ ਵਿਚਕਾਰ ਇੰਦ੍ਰਿਆਂ ਨੂੰ ਪ੍ਰੇਰਨਾ ਇਸ ਤਰ੍ਹਾਂ ਦਿੱਤੀ ਗਈ ਹੈ: ‘‘ਸਾ ਰਸਨਾ (ਜੀਭ) ਧਨੁ ਧੰਨੁ ਹੈ; ਮੇਰੀ ਜਿੰਦੁੜੀਏ ! (ਜੋ) ਗੁਣ ਗਾਵੈ, ਹਰਿ ਪ੍ਰਭ ਕੇਰੇ (ਦੇ) ਰਾਮ ॥ ਤੇ ਸ੍ਰਵਨ (ਉਹ ਕੰਨ) ਭਲੇ ਸੋਭਨੀਕ ਹਹਿ; ਮੇਰੀ ਜਿੰਦੁੜੀਏ! ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥ ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ; ਮੇਰੀ ਜਿੰਦੁੜੀਏ! ਜੋ ਜਾਇ ਲਗੈ ਗੁਰ ਪੈਰੇ (ਗੁਰ ਚਰਨੀਂ) ਰਾਮ ॥ ਗੁਰ ਵਿਟਹੁ (ਤੋਂ) ਨਾਨਕੁ ਵਾਰਿਆ, ਮੇਰੀ ਜਿੰਦੁੜੀਏ ! ਜਿਨਿ (ਜਿਸ ਨੇ), ਹਰਿ ਹਰਿ ਨਾਮੁ ਚਿਤੇਰੇ (ਯਾਦ ਕਰਵਾਇਆ) ਰਾਮ ॥੨॥ ਤੇ ਨੇਤ੍ਰ ਭਲੇ ਪਰਵਾਣੁ ਹਹਿ; ਮੇਰੀ ਜਿੰਦੁੜੀਏ ! ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥ ਤੇ ਹਸਤ (ਹੱਥ) ਪੁਨੀਤ ਪਵਿਤ੍ਰ ਹਹਿ; ਮੇਰੀ ਜਿੰਦੁੜੀਏ ! ਜੋ, ਹਰਿ ਜਸੁ ਹਰਿ ਹਰਿ ਲੇਖਹਿ (ਲਿਖਦੇ ਹਨ) ਰਾਮ ॥ ਤਿਸੁ ਜਨ ਕੇ ਪਗ (ਪੈਰ) ਨਿਤ ਪੂਜੀਅਹਿ; ਮੇਰੀ ਜਿੰਦੁੜੀਏ ! ਜੋ, ਮਾਰਗਿ ਧਰਮ ਚਲੇਸਹਿ (ਧਰਮ ਦੇ ਮਾਰਗ ’ਤੇ ਚੱਲਦੇ ਹਨ) ਰਾਮ ॥ ਨਾਨਕੁ ਤਿਨ ਵਿਟਹੁ ਵਾਰਿਆ; ਮੇਰੀ ਜਿੰਦੁੜੀਏ ! (ਜੋ) ਹਰਿ ਸੁਣਿ (ਕੇ), ਹਰਿ ਨਾਮੁ ਮਨੇਸਹਿ (ਮੰਨਦੇ ਵੀ ਹਨ) ਰਾਮ ॥੩॥’’

ਉਪਰੋਕਤ ਸ਼ਬਦ ਦੇ ਕੁਲ ਚਾਰ ਵਿੱਚੋਂ ਪਹਿਲੇ ਤਿੰਨ ਪਦਿਆਂ ਤੱਕ ਸੰਕੇਤ ਮਾਤ੍ਰ ਵੀ ਵਿਸ਼ਾ ਧਰਤੀ, ਆਕਾਸ ਤੇ ਪਾਤਾਲ ਦੇ ਨਾਮ ਜਪਣ ਨਾਲ ਸੰਬੰਧਿਤ ਸ਼ਾਮਲ ਨਹੀਂ ਕੀਤਾ ਹੋਇਆ ਹੈ ਪਰ ਚੌਥੇ ਪਦੇ ਵਿੱਚ ‘ਧਰਤੀ, ਪਾਤਾਲ’ ਆਦਿ ਦਾ ਜ਼ਿਕਰ ਕਰਨ ਦੇ ਪਿੱਛੇ ਭਾਵਨਾ ਉਕਤ ਭਗਤ ਦੇ ਅਨੁਭਵ (ਇੰਦ੍ਰੇ) ਨਾਲ ਸੰਬੰਧਿਤ ਹੈ ਭਾਵ ਜਿਸ ਦੇ ਸਰੀਰਕ ਇੰਦ੍ਰੇ ਉਕਤ ਬਿਆਨ ਕੀਤੇ ਗਏ ਗੁਰੂ ਉਪਦੇਸ਼ ਵਾਙ ਕਾਰਜ ਕਰਨ ਲੱਗ ਜਾਣ ਉਸ ਨੂੰ ਪੂਰਾ ਬ੍ਰਹਮੰਡ ਹੀ ਰੱਬੀ ਰਜ਼ਾ ਵਿੱਚ ਚੱਲਦਾ, ਰੱਬੀ ਕਹਿਣਾ ਮੰਨਦਾ ਮਹਿਸੂਸ (ਅਨੁਭਵ) ਹੁੰਦਾ ਹੈ; ਜਿਵੇਂ: ‘‘ਧਰਤਿ ਪਾਤਾਲੁ ਆਕਾਸੁ ਹੈ; ਮੇਰੀ ਜਿੰਦੁੜੀਏ ! ਸਭ, ਹਰਿ ਹਰਿ ਨਾਮੁ ਧਿਆਵੈ (ਹੁਕਮ ਮੰਨਦਾ ਹੈ) ਰਾਮ ॥ ਪਉਣੁ, ਪਾਣੀ, ਬੈਸੰਤਰੋ (ਅੱਗ); ਮੇਰੀ ਜਿੰਦੁੜੀਏ ! ਨਿਤ ਹਰਿ ਹਰਿ, ਹਰਿ ਜਸੁ ਗਾਵੈ ਰਾਮ ॥ ਵਣੁ (ਜੰਗਲ), ਤ੍ਰਿਣੁ (ਘਾਹ, ਭਾਵ), ਸਭੁ ਆਕਾਰੁ (ਹੀ ਰੱਬੀ ਰਜ਼ਾ ’ਚ) ਹੈ; ਮੇਰੀ ਜਿੰਦੁੜੀਏ ! ਮੁਖਿ, ਹਰਿ ਹਰਿ ਨਾਮੁ ਧਿਆਵੈ ਰਾਮ ॥’’

(ਨੋਟ: ਇਸ ਚੌਥੇ ਪਦੇ ਦੀ ਅਖ਼ੀਰਲੀ ਪੰਕਤੀ ‘‘ਮੁਖਿ, ਹਰਿ ਹਰਿ ਨਾਮੁ ਧਿਆਵੈ ਰਾਮ ॥’’ ਵਿੱਚ (ਉਕਤ ਬਿਆਨ ਕੀਤੇ ਗਏ ਇੰਦ੍ਰਿਆਂ ਵਾਙ ਹੀ ਇੱਕ ਹੋਰ ਇੰਦ੍ਰਾ ਭਾਵ) ‘ਮੂੰਹ’ ਨਾਲ ਨਾਮ ਜਪਣ ਵੱਲ ਸੰਕੇਤ ਕੀਤਾ ਗਿਆ ਹੈ। ਕੀ ‘ਧਰਤੀ, ਪਾਤਾਲ, ਆਕਾਸ਼, ਹਵਾ, ਪਾਣੀ, ਅੱਗ, ਜੰਗਲ, ਘਾਹ-ਫੂਸ’ ਆਦਿ ਦੇ (ਜੀਭ, ਕੰਨ, ਹੱਥ, ਪੈਰ ਸਮੇਤ) ‘ਮੂੰਹ’ (ਇੰਦ੍ਰਾ ਵੀ) ਹੁੰਦਾ ਹੈ, ਜਿਸ ਨਾਲ ਉਹ ਰੱਬੀ ਨਾਮ ਨੂੰ ਉਚਾਰ ਸਕਣ ?)

ਸੋ, ‘‘ਮੁਖਿ, ਹਰਿ ਹਰਿ ਨਾਮੁ ਧਿਆਵੈ ਰਾਮ ॥’’ ਪੰਕਤੀ ਦਾ ਸੰਬੰਧ (ਸੰਕੇਤ) ਉਕਤ ਬਿਆਨ ਕੀਤੇ ਗਏ ਉਸ ਭਗਤ ਵੱਲ ਹੈ ਜਿਸ ਨੂੰ ‘‘ਗੁਰਿ ਸਤਿਗੁਰਿ (ਨੇ) ਨਾਮੁ ਦ੍ਰਿੜਾਇਆ..॥’’ ਹੈ। ਸ਼ਬਦ ਦੀ ਸਮਾਪਤੀ ’ਚ ਗੁਰੂ ਰਾਮਦਾਸ ਜੀ ਅਜਿਹੇ ਹੀ ਭਗਤਾਂ ਨੂੰ ਰੱਬੀ ਦਰ ਤੋਂ ਬਖ਼ਸ਼ਸ਼ ਦਾ ਸਿਰਪਾਓ ਵੀ ਪਹਿਨਵਾ ਰਹੇ ਹਨ; ਜਿਵੇਂ: ‘‘ਨਾਨਕ ! ਤੇ ਹਰਿ ਦਰਿ ਪੈਨ੍ਹਾਇਆ; ਮੇਰੀ ਜਿੰਦੁੜੀਏ ! ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥’’ ਇਸ ਲਈ ਆਪਣੇ ਆਪ ਨੂੰ ਵੀ ਉਸ ਜੀਵਨ ਤੋਂ ਕੁਰਬਾਨ ਕਰਦੇ ਹਨ; ਜਿਵੇਂ: ‘‘ਹਉ ਬਲਿਹਾਰੀ ਤਿਨ੍ਹ ਕਉ; ਮੇਰੀ ਜਿੰਦੁੜੀਏ ! ਜਿਨ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥’’ (ਮ: ੪/੫੩੯)

(2). ‘‘ਜੋ ਬੋਲਤ ਹੈ, ਮ੍ਰਿਗ ਮੀਨ ਪੰਖੇਰੂ..॥’’ (ਚਾਰ ਪਦਿਆਂ) ਵਾਲੇ ਇਸ ਸ਼ਬਦ ਦੁਆਰਾ ਗੁਰੂ ਰਾਮਦਾਸ ਜੀ ‘ਰਹਾਉ’ (ਸ਼ਬਦ ਦਾ ਸਾਰ) ਵਾਲੀ ਪੰਕਤੀ ’ਚ ਹਰੀ ਅੱਗੇ ਬੇਨਤੀ ਰੂਪ ’ਚ ਆਪਣੀ ਭਾਵਨਾ ਵਿਅਕਤ ਕਰ ਰਹੇ ਹਨ ਕਿ ਹੇ ਹਰੀ ! ਤੇਰੇ ਭਗਤ-ਜਨ; ਗੁਰੂ ਸੰਗਤ ਵਿੱਚ ਮਿਲ ਕੇ ਤੇਰਾ ਨਾਮ (ਪਿਆਰ ਨਾਲ) ਬੋਲਦੇ ਰਹਿੰਦੇ ਹਨ, ਜਪਦੇ ਰਹਿੰਦੇ ਹਨ; ਜਿਵੇਂ: ‘‘ਹਰਿ ਜਨ ਬੋਲਤ ਸ੍ਰੀ ਰਾਮ ਨਾਮਾ; ਮਿਲਿ ਸਾਧਸੰਗਤਿ, ਹਰਿ ਤੋਰ (ਤੇਰੇ ਭਗਤ) ! ॥੧॥ ਰਹਾਉ ॥’’

ਚਾਰ ਪਦਿਆਂ ਵਿੱਚੋਂ ਪਹਿਲੇ ਤੇ ਚੌਥੇ ਪਦੇ ਵਿੱਚ ਗੁਰੂ ਜੀ ਉਕਤ ਭਗਤਾਂ ਦੀ ਜੀਵਨਸ਼ੈਲੀ ਵਾਙ ਅਨ੍ਯ ਮਨੁੱਖਾਂ ਨੂੰ ਉਪਦੇਸ਼ ਕਰ ਰਹੇ ਹਨ; ਜਿਵੇਂ ਹੇ ਭਾਈ! ਤੁਸੀਂ ਵੀ: ‘‘ਹਰਿ ਧਨੁ ਬਨਜਹੁ (ਖਰੀਦੋ), ਹਰਿ ਧਨੁ ਸੰਚਹੁ (ਇਕੱਠਾ ਕਰੋ); ਜਿਸੁ, ਲਾਗਤ ਹੈ ਨਹੀ ਚੋਰ ॥੧॥’’ ਤੇ ਚੌਥਾ ਪਦਾ ‘‘ਨਾਨਕ ! ਜਨ (ਜਿਨ੍ਹਾਂ ਭਗਤਾਂ ਨੇ) ਹਰਿ ਕੀਰਤਿ ਗਾਈ; ਛੂਟਿ ਗਇਓ ਜਮ ਕਾ ਸਭ ਸੋਰ (ਸ਼ੋਰ, ਡਰ) ॥੪॥’’ (ਮ: ੪/੧੨੬੫)

ਜਦਕਿ ਦੂਜੇ ਤੇ ਤੀਜੇ ਪਦੇ ਵਿੱਚ ‘ਰਹਾਉ’ ਬੰਦ ਦੇ ਵਿਸ਼ੇ (ਭਾਵ ਰੱਬ ਅੱਗੇ ਬੇਨਤੀ ਕਰਦਿਆਂ) ਭਗਤਾਂ ਦੀ ਸੰਗਤ ਰੂਪ ’ਚ ਪਿਆਰ ਭਰੀ ਬੋਲੀ ਨੂੰ ਪਸ਼ੂ-ਪੰਛੀਆਂ ਦੀ ਵਰਖਾ ਰੁਤ ਦੌਰਾਨ ਪਿਆਰ ਭਰੀ ਬੋਲੀ ਨਾਲ ਤੁਲਨਾ ਕੀਤੀ ਗਈ ਹੈ; ਜਿਵੇਂ: ‘‘ਚਾਤ੍ਰਿਕ (ਪਪੀਹਾ), ਮੋਰ, ਬੋਲਤ (ਖੁਸ਼ ਹੁੰਦੇ) ਦਿਨੁ ਰਾਤੀ; ਸੁਨਿ (ਕੇ) ਘਨਿਹਰ ਕੀ ਘੋਰ (ਬੱਦਲਾਂ ਦੀ ਆਵਾਜ਼) ॥੨॥ (ਵਰਖਾਂ ਦੇ ਪਾਣੀ ਨੂੰ ਵੇਖ ਕੇ) ਜੋ ਬੋਲਤ (ਜਿਵੇਂ ਖੁਸ਼ ਹੁੰਦੇ) ਹੈ ਮ੍ਰਿਗ ਮੀਨ ਪੰਖੇਰੂ (ਹਿਰਨ, ਮੱਛੀ, ਪੰਛੀ ਆਦਿ); ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ॥੩॥ (ਭਾਵ ਹੇ ਹਰੀ! ਤੇਰੀ ਵਰਖਾ ਰੁਤ ਵਾਲੀ ਮਿਹਰ ਭਰੀ ਖੁਸ਼ਹਾਲੀ ਦੇ ਮੁਕਾਬਲੇ ਉਹ ਸਾਰੇ ਹੀ ਕਿਸੇ ਹੋਰ ਨੂੰ ਤਰਜੀਹ ਨਹੀਂ ਦਿੰਦੇ ਭਾਵ ਤੇਰੀ ਹੀ ਰਜ਼ਾ ਦਾ ਆਨੰਦ ਮਾਣ ਰਹੇ ਹਨ।

(ਨੋਟ: ਉਕਤ ਸ਼ਬਦ ਵਿੱਚ ਵੀ ਅਹਿਸਾਸ (ਅਨੁਭਵ) ਰੱਬੀ ਭਗਤ ਨੂੰ ਹੀ ਹੋ ਰਿਹਾ ਹੈ ਕਿ ਕੁਦਰਤ ਰੱਬੀ ਰਜ਼ਾ ਵਿੱਚ ਚੱਲ ਰਹੀ ਹੈ, ਨਾ ਕਿ ਪਸ਼ੂ-ਪੰਛੀਆਂ ਨੂੰ।)

ਸੋ, ਇਨ੍ਹਾਂ ਦੁਨਿਆਵੀ ਅੱਖਾਂ ਨਾਲ ਨਿਰਾਕਾਰ (ਅਦ੍ਰਿਸ਼, ਵਿਆਪਕ) ਪ੍ਰਭੂ ਦਾ ਦਰਸ਼ਨ (ਅਨੁਭਵ) ਨਹੀਂ ਹੁੰਦਾ; ਇਸ ਲਈ ਉਹ ਅੱਖਾਂ, ਜਿਨ੍ਹਾਂ ਰਾਹੀਂ ਪ੍ਰਭੂ ਅਨੁਭਵ ਹੁੰਦਾ ਹੈ ਉਹ ਗੁਰੂ ਹੈ। ਜਦ ਇਸ (ਗੁਰੂ, ਨੇਤ੍ਰ) ਰਾਹੀਂ ਮਨੁੱਖ; ਸਰਬ ਵਿਆਪਕ ਰਾਮ (ਅੱਲ੍ਹਾ, ਪਤੀ, ਖ਼ਸਮ, ਪਰਮੇਸ਼ਰ, ਰੱਬ) ਨੂੰ ਵੇਖਦਾ ਭਾਵ ਅਨੁਭਵ ਕਰਦਾ ਹੈ ਤਾਂ ਉਹ ਕਮਾਈ (ਹਰੀ ਸਿੰਘ ਰੰਧਾਵੇ ਵਾਙ) ਬਿਆਨ ਨਹੀਂ ਕੀਤੀ ਜਾ ਸਕਦੀ: ‘‘ਕਹੁ ਕਬੀਰ ! ਗੂੰਗੈ ਗੁੜੁ ਖਾਇਆ; ਪੂਛੇ ਤੇ ਕਿਆ ਕਹੀਐ ॥’’ (ਭਗਤ ਕਬੀਰ/੩੩੪) ਕਿਉਂਕਿ ‘‘ਨਾਨਕ ! ਸੇ ਅਖੜੀਆਂ ਬਿਅੰਨਿ (ਹੋਰ ਕਿਸਮ ਦੀਆਂ); ਜਿਨੀ ਡਿਸੰਦੋ, ਮਾ ਪਿਰੀ ॥’’ (ਮ: ੫/੫੭੭) ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਅੱਖਾਂ; ‘ਮਿਰਗ, ਪੰਛੀ, ਮੱਛੀ, ਧਰਤੀ, ਪਾਤਾਲ, ਆਕਾਸ਼’ ਆਦਿ ਕੋਲ ਹਨ? ਜੇ ਨਹੀਂ ਤਾਂ ਉਕਤ ਪੰਕਤੀਆਂ ਦੇ ਸ਼ਬਦਾਰਥ ਉਹ ਨਹੀਂ ਬਣ ਸਕਦੇ ਹਨ, ਜਿਸ ਧਾਰਨਾ ਅਧੀਨ ਸੰਬੰਧਿਤ ਸੱਜਣ ਨੇ ਇਹ ਗੁਰੂ ਵਾਕ ਵਰਤੇ ਹਨ।

‘ਗੁਰਮਤਿ: ਗੁਰਬਾਣੀ ਅਨੁਸਾਰ ਆਕਾਰ ਰੂਪ ਕੁਦਰਤ ਵਿੱਚ ਵਿਖਾਈ ਦੇਣ ਵਾਲੀ ਹਰ ਵਸਤੂ (ਹੋਂਦ) ਰੱਬੀ ਸ਼ਕਤੀ ਨੂੰ ਗਾ ਰਹੀ ਹੈ, ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ‘‘ਹੋਰਿ ਕੇਤੇ ਗਾਵਨਿ॥’’ (ਜਪੁ) ਵਾਕ ਰਾਹੀਂ ਸਪਸ਼ਟ ਕਰਦੇ ਹਨ, ਇਸ ਗਾਉਣ ਦਾ ਮਤਲਬ ‘‘ਸਿਫਤਿ ਸਾਲਾਹਣੁ; ਤੇਰਾ ਹੁਕਮੁ, ਰਜਾਈ ! ॥’’ (ਮ: ੫/੧੦੦) ਅਨੁਸਾਰ, ਉਸ ਦੇ ਹੁਕਮ ਵਿੱਚ ਚੱਲਣਾ ਹੀ ਹੈ; ਜਿਵੇਂ: ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’ (ਜਪੁ) ਇਸ ਲਈ ਹੀ ਗੁਰਬਾਣੀ ਦੇ ਤਮਾਮ ਟੀਕਾਕਾਰ: ‘‘ਗਾਵਹਿ ਖਾਣੀ ਚਾਰੇ ॥.. ਗਾਵਹਿ; ਖੰਡ, ਮੰਡਲ, ਵਰਭੰਡਾ…॥’’ ਆਦਿ ਤੁੱਕਾਂ ਦੇ ਅੱਖਰੀਂ ਅਰਥ ਕਰਨ ਉਪਰੰਤ ਇਹ ਲਿਖਣਾ ਨਹੀਂ ਭੁੱਲਦੇ ਕਿ ਰੱਬੀ ਰਜ਼ਾ ਵਿੱਚ ਚੱਲਣਾ ਹੀ ਉਸ ਨੂੰ ਗਾਉਣਾ ਹੈ।

ਧਿਆਨ ਰਹੇ ਕਿ ਇਸ (‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’) ਪੰਕਤੀ ਵਿੱਚ (ਹੁਕਮੀ ਦਾ) ਕੇਵਲ ‘ਹੁਕਮ’ ਸ਼ਬਦ ਹੀ ਦਰਜ ਹੈ ਅਤੇ ‘ਹੁਕਮੀ’ (ਭਾਵ ਹੁਕਮ ਦਾ ਮਾਲਕ) ਜਾਂ ‘ਰਜ਼ਾਈ’ ਭਾਵ ਰਜ਼ਾ ਦਾ ਮਾਲਕ ਸ਼ਬਦ ਦਾ ਅਭਾਵ (ਕਮੀ) ਹੈ ਕਿਉਂਕਿ ‘‘ਹੋਰਿ ਕੇਤੇ ਗਾਵਨਿ॥’’ ਵਾਲਿਆਂ ਲਈ ‘ਹੁਕਮੀ’ (ਰਜ਼ਾਈ) ਦੇ ਬੋਧ ਦੀ ਜ਼ਰੂਰਤ ਨਹੀਂ ਹੁੰਦੀ ਪਰ ਮਨੁੱਖ ਲਈ ‘ਹੁਕਮੁ’ ਵਿੱਚ ਚੱਲਣ ਦੇ ਨਾਲ-ਨਾਲ ‘ਹੁਕਮੀ’ (ਰਜ਼ਾਈ) ਦਾ ਬੋਧ ਵੀ ਅਤਿ ਜ਼ਰੂਰੀ ਹੈ ਇਸ ਲਈ ‘‘ਕਿਵ ਸਚਿਆਰਾ ਹੋਈਐ?’’ ਦੇ ਜਵਾਬ ਵਿੱਚ ‘ਹੁਕਮੀ’ (ਰਜ਼ਾਈ) ਸ਼ਬਦ ਦਰਜ ਕਰਨਾ ਜ਼ਰੂਰੀ ਸਮਝਿਆ ਗਿਆ; ਜਿਵੇਂ: ‘‘ਹੁਕਮਿ ਰਜਾਈ ਚਲਣਾ॥’’ ਭਾਵ (‘ਕੂੜ ਦੀ ਕੰਧ’ ਭੰਨ ਕੇ ‘ਸਚਿਆਰਾ’ ਹੋਣ ਲਈ) ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਣਾ ਬਣਦਾ ਹੈ। ਇਸ ਵੀਚਾਰ ਨੂੰ ਗੁਰੂ ਜੀ ‘‘ਸੇਈ ਤੁਧੁ ਨੋ ਗਾਵਹਿ; ਜੋ ਤੁਧੁ ਭਾਵਨਿ (ਭਾਵ ਜਿਨ੍ਹਾਂ ਦਾ ਤੇਰੀ ਰਜ਼ਾ ਵਿੱਚ ਚਲਣਾ (ਗਾਉਣਾ) ਤੈਨੂੰ ਪਸੰਦ ਆ ਜਾਂਦਾ ਹੈ, ਉਹੀ ਸਫਲ ਹਨ)॥’’ (ਜਪੁ) ਰਾਹੀਂ ਸਪਸ਼ਟ ਕਰਦੇ ਹਨ।

ਸੋ, ਉਕਤ ਵੀਚਾਰ ਦਾ ‘ਸਾਰ’ (ਨਿਚੋੜ) ਇਹ ਹੈ ਕਿ ਰੱਬੀ ਹੁਕਮ ਵਿੱਚ ਚੱਲਣਾ ਇੱਕ ਅਲੱਗ ਜੀਵਨ ਹੈ, ਜਿਸ ਨੂੰ ਤਮਾਮ ਜੀਵ-ਜੰਤ ਭੋਗ ਰਹੇ ਹਨ ਜਦਕਿ ‘ਹੁਕਮੀ’ ਰੂਪ ਸ਼ਕਤੀ ਤੋਂ ਨਿਰੰਤਰ ਪ੍ਰਭਾਵਤ ਹੋ ਕੇ (ਜਾਂ ਉਸ ਸ਼ਕਤੀ ਨੂੰ ਅਨੁਭਵ, ਮਹਿਸੂਸ ਕਰਕੇ ਉਸ ਦੇ) ਹੁਕਮ ਵਿੱਚ ਚੱਲਣਾ ਇੱਕ ਅਲੱਗ ਜੀਵਨ ਹੈ, ਜਿਸ ਨੂੰ ਕੇਵਲ ਮਨੁੱਖ (ਗੁਰੂ-ਨੇਤ੍ਰ ਧਾਰਨ ਕਰਨ ਵਾਲਾ, ਹੁਕਮੀ ਦਾ ਨਾਮ ਜਪਣ ਵਾਲਾ) ਹੀ ਭੋਗ ਸਕਦਾ ਹੈ: ‘‘ਕਹੁ ਕਬੀਰ ! ਅਨਭਉ (ਮਹਿਸੂਸ ਕਰ) ਇਕੁ (ਨੂੰ) ਦੇਖਿਆ; (ਜਦ) ਰਾਮ ਨਾਮਿ ਲਿਵ ਲਾਗੀ ॥’’ (ਭਗਤ ਕਬੀਰ/੩੩੩), ‘‘ਗੁਰ ਪਰਸਾਦੀ ਜਾਣੀਐ; ਤਉ ਅਨਭਉ ਪਾਵੈ ॥’’ (ਮ: ੧/੭੨੫) ਭਾਵ ਰੱਬੀ ਸ਼ਕਤੀ ਤੋਂ ਪ੍ਰਭਾਵਤ ਹੋਣ ਵਾਲੀਆਂ ਅੱਖਾਂ ਗੁਰੂ ਤੋਂ ਬਿਨਾ ਨਾ ਮਿਲਣ ਕਾਰਨ ਹੀ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ, ਘੋਰ ਅੰਧਾਰ ॥’’ (ਮ: ੨/੪੬੩) ਹੈ; ਇਸ ਲਈ ‘ਹੁਕਮੀ’ ਤੋਂ ਪ੍ਰਭਾਵਤ ਹੋ ਕੇ ਹੁਕਮ ਵਿੱਚ ਜੀਵਨ ਬਸਰ ਕਰਨ ਵਾਲੇ ਮਨੁੱਖ (ਭਗਤ) ਦੀ ਤੁਲਨਾ ਕੇਵਲ ਹੁਕਮ ਵਿੱਚ ਚੱਲਣ ਵਾਲੇ (ਗੁਰੂ ਰਹਿਤ) ਪ੍ਰਾਣੀ (ਭਾਵ ਅਣਗਿਣਤ ਜੂਨਾਂ) ਨਾਲ ਕਰਨਾ ‘ਮਨਮਤਿ’ ਹੈ, ਨਾ ਕਿ ‘ਗੁਰਮਤਿ ਫ਼ਲਸਫ਼ਾ’।

(ਨੋਟ: ਕਿਸੇ ਸ਼ਬਦ ਵਿੱਚੋਂ ਕੇਵਲ ਇੱਕ ਤੁਕ ਨੂੰ ਲੈ ਕੇ ਉਸ ਸ਼ਬਦ ਦਾ ਸਾਰ (ਭਾਵਾਰਥ, ਮੂਲ ਵਿਸ਼ਾ) ਨਹੀਂ ਲੱਭਿਆ ਜਾ ਸਕਦਾ; ਜਿਵੇਂ ਪੂਰਨ ਸ਼ਬਦ ਨੂੰ ਵੀਚਾਰਨ ਦੀ ਬਜਾਏ ਕੇਵਲ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥’’ ਵਾਲੀ ਇੱਕ ਤੁੱਕ ਵਿੱਚ ਹੀ ਟਕਸਾਲੀਆਂ ਦੀ ਸੁਰਤ ਫਸੀ (ਅਟਕੀ, ਰੁਕੀ) ਹੋਈ ਹੈ ਜਦਕਿ ਅੰਨ੍ਹਿਆਂ ਨੂੰ ਵੀ ਪਤਾ ਹੈ ਕਿ ਜਿਸ ਪੰਕਤੀ ’ਚ ਜਿਉ (ਭਾਵ ਜਿਵੇਂ, ਜਿਸ ਤਰ੍ਹਾਂ, ਜੈਸਾ ਕਿ, ਜਿਵੇਂ ਕਿ) ਸ਼ਬਦ ਦਰਜ ਹੋਵੇ ਉਹ ਮੂਲ ਵਿਸ਼ਾ ਨਹੀਂ ਹੁੰਦਾ ਬਲਕਿ ਉਦਾਹਰਨ ਹੁੰਦੀ ਹੈ; ਜਿਵੇਂ: ‘‘ਬਹੁ ਜੋਨੀ ਭਉਦਾ ਫਿਰੈ; ਜਿਉ ਸੁੰਞੈਂ ਘਰਿ ਕਾਉ ॥ (ਮ: ੩/੩੦), ਸੁੰਞੇ ਘਰ ਕਾ ਪਾਹੁਣਾ; ਜਿਉ ਆਇਆ ਤਿਉ ਜਾਇ ॥ (ਮ: ੩/੩੪), ਜਿਉ ਅੰਧੇਰੈ ਦੀਪਕੁ ਬਾਲੀਐ; ਤਿਉ ਗੁਰ ਗਿਆਨਿ, ਅਗਿਆਨੁ ਤਜਾਇ ॥ (ਮ: ੩/੩੯), ਜਿਉ ਕੂਕਰੁ ਹਰਕਾਇਆ; ਧਾਵੈ ਦਹ ਦਿਸ ਜਾਇ ॥ (ਮ: ੫/੫੦), ਜਿਉ ਮਛੀ ਤਿਉ ਮਾਣਸਾ; ਪਵੈ ਅਚਿੰਤਾ ਜਾਲੁ ॥ (ਮ: ੧/੫੫), ਜਿਉ ਜਲਿ ਥੋੜੈ ਮਛੁਲੀ; ਕਰਣ-ਪਲਾਵ (ਤਰਲੇ) ਕਰੇਇ ॥ (ਮ: ੧/੫੬), ਜਿਉ ਸੁਪਨੈ (ਵਿੱਚ) ਨਿਸਿ (ਰਾਤ ਨੂੰ) ਭੁਲੀਐ; ਜਬ ਲਗਿ ਨਿਦ੍ਰਾ ਹੋਇ ॥ (ਮ: ੧/੬੩), ਜਿਉ ਬਾਰਿਕੁ; ਪੀ ਖੀਰੁ (ਮਾਂ ਦਾ ਦੁੱਧ) ਅਘਾਵੈ ॥ (ਮ: ੫/੧੦੦), ਜਿਉ ਅੰਧਿਆਰੈ; ਦੀਪਕੁ ਪਰਗਾਸਾ ॥ (ਮ: ੫/੧੦੦), ਤੂੰ ਕਾਇਆ ! ਮੈ ਰੁਲਦੀ ਦੇਖੀ; ਜਿਉ ਧਰ (ਧਰਤੀ) ਉਪਰਿ ਛਾਰੋ (ਮਿੱਟੀ)॥ (ਮ: ੧/੧੫੪), ਜਿਉ ਪਾਣੀ (ਵਿੱਚ) ਕਾਗਦੁ; ਬਿਨਸਿ ਜਾਤ ਹੈ…॥ (ਮ: ੪/੧੭੧), ਜਿਉ ਨਰਪਤਿ (ਰਾਜਾ); ਸੁਪਨੈ ਭੇਖਾਰੀ ॥ (ਮ: ੫/੧੭੬), ਜਿਉ ਰਾਖਾ; ਖੇਤ ਊਪਰਿ ਪਰਾਏ ॥ (ਮ: ੫/੧੭੯), ਜਿਉ ਕਾਪੁਰਖੁ (ਹੀਜੜਾ); ਪੁਚਾਰੈ ਨਾਰੀ ॥ (ਮ: ੫/੧੯੮), ਗਿ੍ਰਹ, ਮੰਦਰ, ਸੰਪੈ ਜੋ ਦੀਸੈ; ਜਿਉ ਤਰਵਰ (ਦਰਖ਼ਤ) ਕੀ ਛਾਏ ॥ (ਮ: ੫/੨੧੨), ਜੋ ਦੀਸੈ, ਸੋ ਸਗਲ ਬਿਨਾਸੈ; ਜਿਉ ਬਾਦਰ (ਬੱਦਲ) ਕੀ ਛਾਈ ॥ (ਮ: ੯/੨੧੯), ਜਿਉ ਤਨੁ ਬਿਧਵਾ; ਪਰ ਕਉ ਦੇਈ ॥ (ਮ: ੧/੨੨੬), ਜਿਉ ਕੂਕਰੁ (ਕੁੱਤਾ); ਜੂਠਨ ਮਹਿ ਪਾਇ ॥ (ਮ: ੫/੨੪੦), ਮੇਘ (ਬੱਦਲ) ਬਿਨਾ; ਜਿਉ ਖੇਤੀ ਜਾਇ ॥ (ਮ: ੫/੨੬੯), ਜਿਉ ਬਸੁਧਾ (ਧਰਤੀ), ਕੋਊ ਖੋਦੈ; ਕੋਊ ਚੰਦਨ ਲੇਪ ॥ (ਮ: ੫/੨੭੨), ਜਿਉ ਪਾਖਾਣੁ (ਪੱਥਰ); ਨਾਵ ਚੜਿ ਤਰੈ ॥ (ਮ: ੫/੨੮੨), ਜਿਉ ਅੰਧੁਲੈ ਹਥਿ ਟੋਹਣੀ; ਹਰਿ ਨਾਮੁ ਹਮਾਰੈ ॥ (ਮ: ੧/੪੨੨) ਆਦਿ।

ਸੋ, ਉਕਤ ‘ਜਿਉ’ ਸ਼ਬਦ ਨਾਲ ਸੰਬੰਧਿਤ ਪੰਕਤੀਆਂ ਨੂੰ ਅਗਰ ਕੋਈ ਉਦਾਹਰਨਾਂ (ਦ੍ਰਿਸ਼ਟਾਂਤ) ਦੀ ਬਜਾਏ ਸ਼ਬਦ ਦਾ ਮੂਲ ਵਿਸ਼ਾ (ਸਾਰ) ਸਮਝੇ ਤਾਂ ਉਸ ਨੂੰ ‘‘ਮੂਰਖਾ ਸਿਰਿ ਮੂਰਖੁ ਹੈ, ਜਿ (ਜਿਹੜਾ) ਮੰਨੇ ਨਾਹੀ ਨਾਉ (ਸਚਾਈ) ॥’’ (ਮ: ੧/੧੦੧੫) ਮੰਨਣਾ ਹੀ ਦਰੁਸਤ ਹੋਵੇਗਾ। ਯਾਦ ਰਹੇ ਕਿ ‘ਮੂਰਖ’ (ਭਾਵ ਮੂੰਹ ਰੱਖ, ਮੇਰਾ ਮੂੰਹ ਰਹਿ ਜਾਵੇ) ਹਮੇਸ਼ਾਂ ਬਿਬੇਕ ਦੀ ਬਜਾਏ ਅਬਿਬੇਕ ਤੋਂ ਹੀ ਕੰਮ ਲੈਂਦਾ ਹੈ।

ਸਵਾਲ ਪੰਜਵਾਂ

ਸੰਗਤਾਂ ਵੱਲੋਂ ਪੁੱਛਿਆ ਗਿਆ ਪੰਜਵਾਂ ਸਵਾਲ ਸੀ ਕਿ ‘ਹਰੀ ਸਿੰਘ ਰੰਧਾਵਾ’ ਜੀ ਆਰ. ਐਸ. ਐਸ. ਨਾਲ ਸੰਬੰਧਿਤ ਸਾਧਵੀ (ਰੀਤੰਬਰਾ) ਨਾਲ ਮੀਟਿੰਗਾਂ ’ਚ ਸ਼ਾਮਲ ਹੁੰਦੇ ਰਹੇ ਹਨ। ਜਿਸ ਦਾ ਜਵਾਬ ਰੰਧਾਵੇ ਨੇ ਇਸ ਖ਼ਬਰ ਨੂੰ ਝੂਠਾ ਕਹਿ ਕੇ ਨਕਾਰ ਦਿੱਤਾ ਪਰ ਨਾਲ ਇਹ ਹੀ ਕਿਹਾ ਕਿ ਇੱਕ ਵਾਰ ਇੰਗਲੈਂਡ ਵਿੱਚ ਬਾਬਾ ਦਲਜੀਤ ਸਿੰਘ (ਗੁਰਦੁਆਰੇ ਦਾ ਸਕੱਤਰ), ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਸਮਰਪਤ ਸਿੱਖ ਸੀ ਅਤੇ ਆਪਣੇ ਘਰ ਵਿੱਚ ਹਰ ਇੱਕ ਪ੍ਰਚਾਰਕ ਨੂੰ ਭੋਜਨ ਛਕਾਉਣ ਲਈ ਲੈ ਕੇ ਜਾਂਦਾ ਸੀ। ਮੇਰਾ ਵੀ ਉਨ੍ਹਾਂ ਨਾਲ ਬਹੁਤ ਹੀ ਪਿਆਰ ਸੀ। ਉਹ ਮੈਨੂੰ ਆਪਣੇ ਘਰ ਭੋਜਨ ਛਕਾਉਣ ਲਈ ਲੈ ਗਿਆ। ਮੇਰੇ ਨਾਲ ਇੰਗਲੈਂਡ ਨਿਵਾਸੀ ਬਲਵੀਰ ਸਿੰਘ (ਟਕਸਾਲੀ ਪ੍ਰਚਾਰਕ) ਵੀ ਸੀ। ਉੱਥੇ ਪਹਿਲਾਂ ਤੋਂ ਹੀ ਮੌਜੂਦ ਭਗਵੇ ਕੱਪੜਿਆਂ ਵਾਲੇ ਇੱਕ ਮਹਾਂਪੁਰਸ਼ ਵਿਦਵਾਨ ਬੈਠੇ ਸਨ; ਪੁੱਛਣ ’ਤੇ ਉਨ੍ਹਾਂ ਦਾ ਨਾਮ ਪਰਮਾਨੰਦ ਸੰਨਿਆਸੀ ਸੰਤ ਦੱਸਿਆ, ਜੋ ਕਿ ਨਾਨਕਸਰ, ਹਜੂਰ ਸਾਹਿਬ ਸਮੇਤ ਸਾਰੇ ਹੀ ਗੁਰਦੁਆਰਿਆਂ ਵਿੱਚ ਕਥਾ ਕਰਦੇ ਰਹਿੰਦੇ ਸਨ। ਉਨ੍ਹਾਂ ਦੀ ਵਿਦਵਾਨੀ ਭਾਵ ਬਚਨਾਂ ਵਿੱਚ ਕਦੇ ਕੌੜਾਪਣ ਮੈ ਨਹੀਂ ਵੇਖਿਆ ਸੀ। ਮੈਨੂੰ ਬਹੁਤ ਹੀ ਉੱਚ ਕੋਟੀ ਦੇ ਉਹ ਮਹਾਤਮਾ ਲੱਗੇ।

ਦੱਸੋ, ਅਗਰ ਕੋਈ ਮੈਨੂੰ ਆਪਣੇ ਘਰ ਪਿਆਰ ਨਾਲ ਭੋਜਨ ਛਕਾਉਣ ਲਈ ਲੈ ਜਾਵੇ ਤਾਂ ਮੈ ਉਸ ਨੂੰ ਕਹਿ ਸਕਦਾ ਹਾਂ ਕਿ ਪਹਿਲਾਂ ਇਸ ਭਗਵੇ ਕੱਪੜਿਆਂ ਵਾਲੇ ਨੂੰ ਇੱਥੋਂ ਕੱਢੋ ਤਾਂ ਮੈ ਭੋਜਨ ਛਕਾਂਗਾ। ਕੀ ਇਹ ਇਨਸਾਨੀਅਤ ਹੋਵੇਗੀ ? (ਹਰੀ ਸਿੰਘ ਰੰਧਾਵਾ)

ਵੀਚਾਰ: ਉਕਤ ਵਾਰਤਾਲਾਪ ਵਿੱਚ ਬਾਬਾ ਦਲਜੀਤ ਸਿੰਘ (ਨਿਰਮਲਾ, ਗੁਰਦੁਆਰਾ ਸਕੱਤਰ) ਦਾ ਜ਼ਿਕਰ ਆਇਆ ਹੈ, ਜਿਨ੍ਹਾਂ ਦੇ ਘਰ ਭੋਜਨ ਛਕਣ ਲਈ ਹਰੀ ਸਿੰਘ ਰੰਧਾਵਾ ਜੀ ਤੋਂ ਪਹਿਲਾਂ ਬਾਬਾ ਠਾਕੁਰ ਸਿੰਘ ਜੀ (ਮੁਖੀ ਦਮਦਮੀ ਟਕਸਾਲ, ਸੰਨ 1997 ਤੋਂ 2004 ਤੱਕ) ਵੀ (ਇੰਗਲੈਂਡ) ਜਾਂਦੇ ਰਹੇ ਸਨ ਤੇ 2004 ਵਿੱਚ ਇੱਕ ਹਫ਼ਤੇ ਤੱਕ ਵੀ ਉਨ੍ਹਾਂ ਦੇ ਘਰ ਠਹਿਰੇ ਸਨ ਕਿਉਂਕਿ ਇਸ ਸੱਜਣ ਦੇ ਕਹੇ ਅਨੁਸਾਰ ਇਹ 1990 ਤੋਂ ਦਮਦਮੀ ਟਕਸਾਲ ਨਾਲ ਜੁੜਿਆ ਹੋਇਆ ਸੀ। ਤਦ ਤੋਂ ਹੀ ਆਪਣੇ ਘਰ ਟਕਸਾਲੀ ਪ੍ਰਚਾਰਕਾਂ ਨੂੰ ਭੋਜਨ ਛਕਾਉਣ ਤੋਂ ਇਲਾਵਾ ਮਾਇਆ ਇਕੱਤਰ ਕਰਕੇ ਵੀ (ਮਹਿਤੇ, ਪੰਜਾਬ) ਭੇਜਦਾ ਆ ਰਿਹਾ ਸੀ ਤੇ ਆਪਣੇ ਘਰ ਹਿੰਦੂ ਮਤ ਨਾਲ ਸੰਬੰਧਿਤ ਦੇਵੀ ਦੇਵਤਿਆਂ (ਕ੍ਰਿਸ਼ਨ, ਰਾਮ ਆਦਿ) ਦੀਆਂ ਫੋਟੋਆਂ ਲੱਗੀਆਂ ਹੋਣ ਤੋਂ ਇਲਾਵਾ ਹਿੰਦੂ ਮਹਾਤਮਾ (ਆਚਾਰੀਆ) ਰਾਹੀਂ ਹਰ ਸਾਲ ਹਵਨ-ਜੱਗ ਵੀ ਕਰਵਾਉਂਦਾ ਆ ਰਿਹਾ ਸੀ, ਜਿਸ ਵਿੱਚ ਟਕਸਾਲੀ ਪ੍ਰਚਾਰਕ ਵੀ ਸ਼ਾਮਲ ਹੁੰਦੇ ਰਹੇ ਸਨ।

ਇੰਟਰਨੈੱਟ ’ਤੇ ਪਾਈ ਹੋਈ ਵੀਡਿਓ ’ਚ ਇਸ ਬਾਬਾ ਦਲਜੀਤ ਸਿੰਘ ਦੀ ਧਰਮ ਪਤਨੀ ਕੁਝ ਮਾਨਸਿਕ ਰੋਗ ਤੋਂ ਪੀੜਤ ਵਿਖਾਈ ਦੇ ਰਹੀ ਹੈ ਕਿਉਂਕਿ ਬਾਬਾ ਦਲਜੀਤ ਸਿੰਘ ਜੀ ਦੇ ਕਹੇ ਅਨੁਸਾਰ ਇਨ੍ਹਾਂ ਦੇ ਘਰ ਭੋਜਨ ਛਕਣ ਲਈ ਆਉਣ ਵਾਲੇ ਟਕਸਾਲੀ ਪ੍ਰਚਾਰਕ (ਬਲਵੀਰ ਸਿੰਘ, ਜੋ ਕਿ ਉਕਤ ਦਿੱਤੀ ਗਈ ਦਲੀਲ ਅਨੁਸਾਰ ਹਰੀ ਸਿੰਘ ਰੰਧਾਵਾ ਨਾਲ ਵੀ ਇਸ ਦੇ ਘਰ ਭੋਜਨ ਛਕਣ ਗਿਆ ਸੀ) ਨੇ ਉਸ (ਬੀਬੀ) ਨਾਲ ਅਸਲੀਲ ਹਰਕਤਾਂ ਕੀਤੀਆਂ ਸਨ, ਜਿਸ ਕਾਰਨ ਉਹ ਇਨ੍ਹਾਂ ਪ੍ਰਚਾਰਕਾਂ ਤੋਂ ਬਹੁਤ ਹੀ ਡਰੀ ਹੋਈ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹੈ। ਇਹੋ ਜਿਹੀ ਸੋਚ ਤੋਂ ਪੀੜਤ ਨਮਕ-ਹਰਾਮੀ ਪ੍ਰਚਾਰਕ; ਕੀ ਸਿੱਖ ਹੋ ਸਕਦੇ ਹਨ?

ਉਕਤ ਵਾਰਤਾਲਾਪ ਵਿੱਚ ‘ਹਰੀ ਸਿੰਘ ਰੰਧਾਵਾ’ ਜਿਸ ਮਹਾਤਮਾ ਪਰਮਾਨੰਦ ਦਾ ਨਾਮ ਪੁੱਛ ਰਿਹਾ ਹੈ ਉਸ ਬਾਰੇ ਇਹ ਵੀ ਵਿਸਥਾਰ ’ਚ ਜਾਣਕਾਰੀ ਦੇ ਰਿਹਾ ਹੈ ਕਿ ਇਹ ਕਿੱਥੇ-ਕਿੱਥੇ ਕਥਾ ਕਰਦੇ ਰਹੇ ਹਨ ਤੇ ਇਨ੍ਹਾਂ ਦੇ ਬਚਨਾਂ ’ਚ ਮੈ ਕਦੇ ਕੌੜਾਪਣ ਨਹੀਂ ਵੇਖਿਆ। ਮੈਨੂੰ ਬਹੁਤ ਹੀ ਉੱਚ ਕੋਟੀ ਦੇ ਉਹ ਮਹਾਤਮਾ ਲੱਗੇ।

(ਨੋਟ: ਇਸ ਮਹਾਤਮਾ ਪ੍ਰਤੀ ਹਰੀ ਸਿੰਘ ਰੰਧਾਵਾ ਵੱਲੋਂ ਇਸ ਤਰ੍ਹਾਂ ਦੀ ਭਾਵਨਾ ਵਿਅਕਤ ਕਰਨਾ, ਇਨ੍ਹਾਂ ਦੀ ਪੁਰਾਣੀ (ਗੂੜ੍ਹੀ) ਦੋਸਤੀ ਨੂੰ ਦਰਸਾਉਂਦਾ ਹੈ।)

ਇੰਟਰਨੈੱਟ ’ਤੇ ਹੀ ਪਾਈ ਗਈ ਇੱਕ ਵੀਡੀਓ ਵਿੱਚ ਸਾਧਵੀ ਰੀਤੰਬਰਾ (ਜੋ ਘੱਟ ਗਿਣਤੀਆਂ ਪ੍ਰਤੀ ਕੂੜ ਪ੍ਰਚਾਰ ਭਾਵ ਨਫ਼ਰਤ ਕਰਦੀ ਹੈ।) ਇਸੇ ਮਹਾਤਮਾ ਪਰਮਾਨੰਦ ਸੰਨਿਆਸੀ ਨੂੰ ਹੀ ਆਪਣਾ ਪਰਮ ਪੂਜਯ ਗੁਰੂ ਮਹਾਰਾਜ ਜੀ ਦੱਸ ਰਹੀ ਹੈ।

ਕਿਸੇ ਬੰਦੇ ਦੀ ਸੋਚ ਨੂੰ ਪਰਖਣਾ (ਵੀਚਾਰਨਾ) ਹੋਵੇ ਤਾਂ ਉਸ ਦੀ ਬੋਲੀ ਤੋਂ ਵਧੇਰੇ ਪ੍ਰਮਾਣਿਕ ਕੁਝ ਵੀ ਗਵਾਹੀ ਨਹੀਂ ਹੋ ਸਕਦੀ। ਹਰੀ ਸਿੰਘ ਰੰਧਾਵਾ ਤੇ ਇਨ੍ਹਾਂ ਦੇ ਮਹਾਂਪੁਰਸ਼ਾਂ ਦਾ ਜੀਵਨ; ਜ਼ਿਆਦਾਤਰ ਹਿੰਦੂ ਮਹਾਂਪੁਰਸ਼ਾਂ ਦੀ ਜੀਵਨਸ਼ੈਲੀ ਦੇ ਅਨੁਕੂਲ ਹੀ ਵਿਚਰਦਾ ਹੈ; ਭਿੰਨਤਾ ਕੇਵਲ ਪਹਿਰਾਵੇ ਦੀ ਹੀ ਰਹਿ ਜਾਂਦੀ ਹੈ, ਜਿਸ ਕਾਰਨ ਇਹ ਇੱਕ ਦੂਸਰੇ ਨੂੰ ਪਹੁੰਚੇ ਹੋਏ ਮਹਾਤਮਾ ਆਦਿ ਵਿਸ਼ੇਸ਼ਣਾਂ ਰਾਹੀਂ ਸੰਬੋਧਨ ਕਰਦੇ ਆਮ ਵੇਖੇ ਤੇ ਸੁਣੇ ਜਾ ਸਕਦੇ ਹਨ। ਜਾਗਰੂਕ ਸਿੱਖ ਸੰਗਤ ਨੂੰ ਇਨ੍ਹਾਂ ਬਾਰੇ ਇਹੀ ਦੁਬਿਧਾ ਬਣੀ ਰਹੀ ਹੈ ਕਿ ਇਨ੍ਹਾਂ ਨੂੰ ਕਿਹੜੇ ਸ਼ਬਦਾਂ ਨਾਲ ਸੰਬੋਧਨ ਕਰਨਾ ਉਚਿਤ ਹੋਵੇਗਾ। ਇਹ ਲੋਕ ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਜੋਗਿੰਦਰ ਸਿੰਘ ਤਲਵਾੜਾ ਆਦਿ ਨੂੰ ਮਹਾਂਪੁਰਸ਼ ਕਹਿਣ ਦੀ ਬਜਾਏ ਭਗਤ ਰਵਿਦਾਸ ਜੀ ਅਨੁਸਾਰ ‘‘ਤੁਝਹਿ, ਸੁਝੰਤਾ ਕਛੂ ਨਾਹਿ ॥ ਪਹਿਰਾਵਾ ਦੇਖੇ; ਊਭਿ (ਉਤਸ਼ਾਹਿਤ ਹੋ) ਜਾਹਿ ॥’’ (੧੧੯੬) ਨੂੰ ਹੀ ਮਹਾਂਪੁਰਸ਼ ਆਖ ਕੇ ਆਨੰਦਤ ਮਹਿਸੂਸ ਕਰਦੇ ਹਨ ਇਸ ਕਾਰਨ ਹੀ ਇਨ੍ਹਾਂ ਤੋਂ ਉਕਤ ਸਵਾਲ ਪੁੱਛੇ ਜਾ ਰਹੇ ਹਨ।

ਪੰਜਾਬ ਦੀ ਅਕਾਲੀ ਸਰਕਾਰ; ਭਾਜਪਾ (ਆਰ. ਐਸ. ਐਸ.) ਨਾਲ ਪਤੀ-ਪਤਨੀ ਵਾਲਾ ਸੰਬੰਧ ਦੱਸਦੀ ਰਹਿੰਦੀ ਹੈ। ਬੇਸ਼ੱਕ ਕੋਈ ਇਹ ਦੱਸਣ ਵਿੱਚ ਅਸਮਰਥ ਹੈ ਕਿ ਪਤੀ ਕੌਣ ਹੈ ਤੇ ਪਤਨੀ ਕੌਣ? ਪਰ ਇੱਕ ਅਟੱਲ ਸਚਾਈ ਹੈ ਕਿ ਲੜਕੀ (ਪਤਨੀ) ਤੇ ਲੜਕੇ (ਪਤੀ) ਦੀ ਸ਼ਾਦੀ ਵਿੱਚ ਕੁਝ ਅਜਿਹੇ ਰਿਸ਼ਤੇਦਾਰ (ਬਾਰਾਤੀ) ਵੀ ਮੌਜੂਦ ਹੁੰਦੇ ਹਨ ਜਿਨ੍ਹਾਂ ਦੇ ਦੋਵੇਂ ਤਰਫ਼ ਬੜੇ ਗੂੜ੍ਹੇ ਸੰਬੰਧ ਹੁੰਦੇ ਹਨ। ਇਸ ਲੇਖ ਨਾਲ ਸੰਬੰਧਿਤ ਫੋਟੋਆਂ ਵਿੱਚ ਉਨ੍ਹਾਂ ਗੂੜ੍ਹੇ ਸੰਬੰਧ ਰੱਖਣ ਵਾਲੇ ਬਰਾਤੀਆਂ ਨੂੰ ਆਪ ਜੀ ਵੀ ਪਹਿਚਾਣ ਸਕਦੇ ਹੋ।

ਸੋ, ਅੰਤ ਵਿੱਚ ਮੈਂ ਉਕਤ ਪੰਜੇ ਸਵਾਲਾਂ ਦੇ ਸੰਬੰਧ ਵਿੱਚ ਸੰਖੇਪ ਜਿਹਾ ਇਤਨਾ ਹੀ ਕਹਿਣਾ ਚਾਹਾਂਗਾ ਕਿ:

(1). ਜਦ ਇਨ੍ਹਾਂ ਦੇ ਮਹਾਂਪੁਰਸ਼ ਇਹ ਕਹਿ ਰਹੇ ਹਨ ਕਿ ‘ਸਿਰਨਾਵਣੀ’ ਦੌਰਾਨ ਔਰਤ ਇੰਨੀ ਗਲੀਚ ਹੁੰਦੀ ਹੈ ਕਿ ਚੌਂਕੇ (ਰਸੋਈ-ਘਰ) ਵਿੱਚ ਨਹੀਂ ਵੜ ਸਕਦੀ।’ ਤਾਂ ਰੰਧਾਵੇ ਵਰਗੇ ਪ੍ਰਚਾਰਕ, ਜੋ ਆਪਣੇ ਮਹਾਂਪੁਰਸ਼ਾਂ ਦੀ ਸੋਚ ਨੂੰ ਸਮਰਪਤ ਹਨ, ਨੂੰ ਸਰੀ (ਕੈਨੇਡਾ) ਵਰਗੀ ਜਾਗਰੂਕ ਸੰਗਤ ਦੀ ਮੌਜੂਦਗੀ ’ਚ (ਡਰ ਕਾਰਨ) ਆਪਣੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਬਦਲ ਕੇ ਭਾਵ ‘ਔਰਤ ਗਲੀਚ’ ਸ਼ਬਦਾਂ ਦੀ ਬਜਾਏ ‘ਕੇਵਲ ਕ੍ਰਿਆ ਨੂੰ ਗਲੀਚ’ ਕਹਿਣਾ; ਕੀ ਕੇਵਲ ਵਕਤੀ (ਆਰਜ਼ੀ, ਥੋੜ੍ਹੇ ਸਮੇਂ ਦੀ) ਮਜ਼ਬੂਰੀ ਹੈ ਜਾਂ ਇਨ੍ਹਾਂ ਦੇ ਮਹਾਂਪੁਰਸ਼ਾਂ ਵਾਲੀ ਸੋਚ ਤੋਂ ਇਹ ਵੱਖਰੀ ਸੋਚ ਰੱਖਣ ਲੱਗ ਪਏ ਹਨ ? ਜਾਗਰੂਕ ਸਿੱਖ ਸੰਗਤਾਂ ਨੂੰ ਇਸ ਸਵਾਲ ਦਾ ਜਵਾਬ ਪੁੱਛਣਾ ਬਣਦਾ ਹੈ।

(2). ‘ਰੰਧਾਵੇ’ ਦੁਆਰਾ ਇਹ ਕਹਿਣਾ ਕਿ ‘ਸੁਪਨ ਸਮਾਧੀ’ ਵਾਲੇ ਅਨੁਭਵ ਬਾਰੇ ਕਈ ਵਾਰ ਮਹਾਂਪੁਰਸ਼ ਅਜਿਹੇ ਬਚਨ ਬੋਲ ਜਾਂਦੇ ਹਨ ਜੋ ਉਨ੍ਹਾਂ ਨੂੰ ਨਹੀਂ ਬੋਲਣੇ ਚਾਹੀਦੇ। ਕੀ ਇਸ ਤਰ੍ਹਾਂ ਦੀ ਭਾਵਨਾ; ਮਹਾਂਪੁਰਸ਼ਾਂ ਬਾਰੇ ਵਿਅਕਤ ਕਰਨੀ ਮਹਾਂਪੁਰਸ਼ਾਂ ਦਾ ਨਿਰਾਦਰ (ਅਪਮਾਨ) ਨਹੀਂ?

(3). ਹਰੀ ਸਿੰਘ ਰੰਧਾਵਾ ਵੱਲੋਂ ਸੁਣਾਈਆਂ ਜਾ ਰਹੀਆਂ ਤਮਾਮ ਮਨਘੜਤ ਸਾਖੀਆਂ ਵਿੱਚ ਰੰਧਾਵਾ ਆਪਣੇ ਆਪ ਨੂੰ ਨਾ ਮਹਾਂਪੁਰਸ਼ਾਂ ਵਿੱਚ ਰੱਖਦਾ ਹੈ ਤੇ ਨਾ ਹੀ (ਸੰਬੰਧਿਤ) ਵਿਦਿਆਰਥੀਆਂ ਵਿੱਚ; ਜਦਕਿ ਮਹਾਂਪੁਰਸ਼ ਸਾਖੀਆਂ ਨੂੰ ਲਿਖਤੀ ਰੂਪ ਦੇਣ ਤੋਂ ਇਨਕਾਰੀ ਵੀ ਹਨ; ਫਿਰ ਇਸ (ਰੰਧਾਵਾ) ਤੱਕ ਸਾਰੀਆਂ ਸਾਖੀਆਂ ਹੂ-ਬਹੂ ਕਿਵੇਂ ਪਹੁੰਚੀਆਂ ? ਕਦੇ ਉਕਤ ਤਮਾਮ ਸਾਖੀਆਂ ਮਹਾਂਪੁਰਸ਼ ਤੇ ਆਚਾਰੀਆ ਮਹਾਤਮਾ (ਬੰਦ ਕਮਰੇ ਵਿੱਚ) ਕੇਵਲ ਰੰਧਾਵੇ ਨੂੰ (ਆਮ-ਬੋਲ-ਚਾਲ ਦੀ ਰਾਹੀਂ) ਤਾਂ ਨਹੀਂ ਸੁਣਾਉਂਦੇ ਰਹੇ ? ਜਿਨ੍ਹਾਂ ਨੂੰ ਬਾਅਦ ਵਿੱਚ ਮਸਾਲਾ ਲਗਾ ਕੇ ਸਟੇਜ ਦੀ ਰੌਣਕ ਵਧਾਈ ਜਾ ਰਹੀ ਹੈ ਭਾਵ ‘‘ਧੁਰ ਕੀ ਬਾਣੀ ਆਈ ॥’’ (ਮ: ੫/੬੨੮) ਨੂੰ ਕੇਵਲ ‘‘ਨਚਣੁ, ਕੁਦਣੁ; ਮਨ ਕਾ ਚਾਉ ॥’’ (ਮ: ੧/੪੬੫) ਤੱਕ ਹੀ ਸੀਮਤ ਕੀਤਾ ਜਾ ਰਿਹਾ ਹੈ।

(4). ਮਹਾਂਪੁਰਸ਼ਾਂ ਦੁਆਰਾ ‘ਸੁਪਨ ਸਮਾਧੀ’ ’ਚ ਆਤਮ ਹਤਿਆ ਕਰਨ ਬਾਬਤ ਅਗਾਂਹ ਵਧਣ ਲਈ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥’’ (ਮ: ੫/੧੦੯੬) ਵਾਲੀ ਪੰਕਤੀ ਦੀ ਟੇਕ ਲੈਣੀ ਗੁਰਬਾਣੀ ਦਾ ਨਿਰਾਦਰ ਨਹੀਂ? ਆਦਿ।

ਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਵਾਕ ਦੀ ਰਾਹੀਂ ਮੈ ਇਨ੍ਹਾਂ ਵਿਸ਼ਿਆਂ ਦੀ ਸਮਾਪਤੀ ਕਰਦਾ ਹਾਂ: ‘‘ਮਨਹੁ ਜਿ ਅੰਧੇ ਘੂਪ; ਕਹਿਆ ਬਿਰਦੁ (ਇਨਸਾਨੀਅਤ) ਨ ਜਾਣਨੀ ॥….. ਇਕਨਾ ਸਿਧਿ ਨ ਬੁਧਿ ਨ ਅਕਲਿ ਸਰ (ਸਮਝ); ਅਖਰ ਕਾ ਭੇਉ (ਰਮਜ਼) ਨ ਲਹੰਤਿ (ਲੈ ਸਕਦੇ) ॥ ਨਾਨਕ ! ਤੇ ਨਰ ਅਸਲਿ ਖਰ (ਖੋਤੇ); ਜਿ ਬਿਨੁ ਗੁਣ, ਗਰਬੁ ਕਰੰਤ ॥’’ (ਮ: ੧/੧੪੧੧)

(ਨੋਟ: ਉਕਤ ਪੰਕਤੀ ’ਚ ਦਰਜ ‘ਅਖਰ’ (ਭਾਵ ਗਿਆਨ) ਸ਼ਬਦ ਵਿੱਚੋਂ ਅਗਰ ‘ਅ’ ਹਟਾ ਦਿੱਤਾ ਜਾਵੇ ਤਾਂ ‘ਖਰ’ (ਖੋਤਾ) ਸ਼ਬਦ ਰਹਿ ਜਾਂਦਾ ਹੈ, ਜਿਸ (‘ਖਰ’ ਸ਼ਬਦ) ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘‘ਤੇ ਨਰ ਅਸਲਿ ਖਰ॥’’ ਉਪਵਾਕ ਵਿੱਚ ਦਰਜ ਕਰਕੇ ਵਿਸ਼ੇ ਦੀ ਸਮਾਪਤੀ ਕੀਤੀ ਹੈ ਤੇ ਇਸ ਖੋਤੇ ਉੱਪਰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਦੀ ਖੱਲ ਪਾਈ ਸੀ।

ਸਮੂਹ ਸਿੱਖ ਸਮਾਜ ਨੂੰ ਚਾਹੀਦਾ ਹੈ ਕਿ ਗੁਰਬਾਣੀ ਨੂੰ ਆਧਾਰ ਬਣਾ ਕੇ ਵੀਚਾਰ ਕੀਤਿਆਂ ਹੀ ਕਿਸੇ ਵਿਸ਼ੇ ’ਤੇ ਸਹਿਮਤੀ ਬਣਾਈ ਜਾ ਸਕਦੀ ਹੈ ਪਰ ਮਚਲਾ (ਮਨਘੜ੍ਹਤ ਰਵਾਇਤੀ ਮਰਿਆਦਾ ਨੂੰ ਲਾਗੂ ਕਰਵਾਉਣ ਲਈ ਜਾਣ ਬੁੱਝ ਕੇ ਅਣਜਾਣ ਬਣਨਾ) ਸੋਚ ਅਧੀਨ ਬਣਿਆ ਕਠੋਰ ਮਨ ਭਿੱਜ ਨਹੀਂ ਸਕਦਾ। ਸਰੀ (ਕੈਨੇਡਾ) ਦੀ ਪ੍ਰਬੰਧਕ ਕਮੇਟੀ ਨੇ ਕੁਝ ਦਿਨ ਪਾਣੀ (ਸਮੁੰਦਰ) ਰਿੜਕ ਕੇ ਵੇਖ ਲਿਆ ਹੈ। ਸਿੱਟਾ (ਰਤਨ) ਨਾ ਨਿਕਲਣ ਦਾ ਕਾਰਨ ਵੀ ਗੁਰਦੁਆਰਾ ਪ੍ਰਬੰਧਕ ਨੁਮਾਇੰਦਿਆਂ (ਮੈਂਬਰਾਂ) ਦੀ ਨਾਕਾਮੀ (ਭਾਵ ‘ਗੁਰਮਤਿ ਫ਼ਿਲਾਸਫ਼ੀ’ ਪ੍ਰਤੀ ਨਾ-ਸਮਝੀ) ਹੀ ਸਾਮ੍ਹਣੇ ਆ ਰਹੀ ਹਨ। ਦੋ ਦਿਨ ਹਰੀ ਸਿੰਘ ਰੰਧਾਵਾ ਤੋਂ ਮਨਘੜਤ ਸਾਖੀਆਂ ਸੁਣਨ ’ਤੇ ਹੀ ਬਰਬਾਦ ਕਰ ਦਿੱਤੇ ਤੇ ਉਨ੍ਹਾਂ (ਸਾਖੀਆ) ਨੂੰ ਤੁਰੀਆ ਅਵਸਥਾ (ਵਿੱਚੋਂ ਫੁੱਟੇ ਵੀਚਾਰਾਂ) ਦੀ ਸੰਗਿਆ ਦੇ ਦਿੱਤੀ। ਅਜਿਹਾ ਹੋਵੇ ਵੀ ਕਿਉਂ ਨਾ ਜਦ ਭਾਈ ਜਸਵਿੰਦਰ ਸਿੰਘ ਮਲ੍ਹੀ (ਰਿਕਾਰਡਿੰਗ ਸੈਕਟ੍ਰੀ) ਵਰਗੇ ਸਲਾਹਕਾਰ ਨਿਯੁਕਤ ਕੀਤੇ ਹੋਣ।

ਇਸ ਲਈ ਸਿੱਖ ਸਮਾਜ ਨੂੰ ਚਾਹੀਦਾ ਹੈ ਕਿ ਉਹ ਅੰਮ੍ਰਿਤਪਾਨ ਕਰਵਾਉਣ ਵਾਲੇ ਪੰਜ ਪਿਆਰਿਆਂ ਵਿੱਚ ਬੀਬੀਆਂ ਨੂੰ ਵਧੇਰੇ ਗਿਣਤੀ ’ਚ ਸ਼ਾਮਲ ਕਰਕੇ ਉਨ੍ਹਾਂ ਦੀਆਂ ਫੋਟੋਆਂ ਇੰਟਰਨੈੱਟ ’ਤੇ ਪਾਈਆਂ ਜਾਣ ਤਾਂ ਜੋ ਔਰਤਾਂ ਨੂੰ ਮਿਲਦੇ ਪਿਆਰ (ਸਤਿਕਾਰ) ਬਾਰੇ ਸਮੂੰਹ ਮਾਨਵਤਾ ਨੂੰ ਜਾਣਕਾਰੀ ਮਿਲ ਸਕੇ ਅਤੇ ਔਰਤਾਂ ਆਪਣੇ ਹੱਕਾਂ ਲਈ ਬੇਝਿੱਜਕ (ਬਿਨਾ ਸੰਕੋਚ) ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ; ਜਿਵੇਂ ਸਰੀ (ਕੈਨੇਡਾ) ਦੀਆਂ ਬੀਬੀਆਂ ਨੇ ਹਿੰਮਤ ਵਿਖਾਈ ਹੈ; ਅਜਿਹੀਆਂ ਬੀਬੀਆਂ ਨੂੰ ‘ਸਲਾਮ, ਪ੍ਰਣਾਮ’।)

‘ਦਯ, ਦਯੁ ਤੇ ਦਯਿ’ ਸ਼ਬਦਾਂ ਦੀ ਵਿਚਾਰ

0

‘ਦਯ, ‘ਦਯੁ’ ਤੇ ‘ਦਯਿ’’ ਸ਼ਬਦਾਂ ਦੀ ਵਿਚਾਰ

ਗਿਆਨੀ ਅਵਤਾਰ ਸਿੰਘ

ਉਕਤ ਸ਼ਬਦਾਂ ਨੂੰ ਕਈ ਪਾਠੀ ਸੱਜਣ ਦਯ (ਦਈ) ‘ਦਯੁ’ (ਦਈਉ) ਅਤੇ ‘ਦਯਿ’ (ਦਈਇ) ਉਚਾਰਨ ਕਰਦੇ ਆਮ ਵੇਖੇ ਜਾ ਸਕਦੇ ਹਨ, ਜੋ ਕਿ ਅਸ਼ੁੱਧ ਉਚਾਰਨ ਹੈ।  ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਸਮਝਦਿਆਂ ਹੀ ਸ਼ੁੱਧ ਉਚਾਰਨ ਦਾ ਬੋਧ ਹੋ ਸਕਦਾ ਹੈ।
(ੳ) ਦਯ (ਉਚਾਰਨ: ਦਈ) : ਦਇਆ ਕਰਨ ਵਾਲਾ ਪ੍ਰਭੂ, ਇਹ ਸ਼ਬਦ ਗੁਰਬਾਣੀ ਵਿਚ ਇਕ ਵਾਰ ਸੰਬੋਧਨ ਰੂਪ ਵਿਚ ਹੋਣ ਕਾਰਨ ਹੀ ‘ਯ’ ਅੰਤ ਮੁਕਤਾ ਹੈ; ਜਿਵੇਂ 

‘ਦਯ’ ਗੁਸਾਈਂ ਮੀਤੁਲਾ !  ਤੂੰ ਸੰਗਿ ਹਮਾਰੈ ਬਾਸੁ ਜੀਉ॥ (ਮ:੫/੨੦੩)

ਅਰਥ : ਹੇ ਦਇਆ ਕਰਨ ਵਾਲੇ ਮਾਲਕ, ਸਦੀਵੀ ਸਤਿਸੰਗੀ ! ਆਪ ਜੀ ਸਾਡੇ ਅੰਗ-ਸੰਗ ਵੱਸਦੇ ਦਾ ਅਹਿਸਾਸ ਸਾਨੂੰ ਜੀਵਾਂ ਨੂੰ ਕਰਵਾਉਂਦੇ ਰਹੋ ਜੀ।

(ਅ) ‘ਦਯੁ’ (ਉਚਾਰਨ: ਦਈ) : ‘ਯੁ’ ਅੱਖਰ ਨੂੰ ਲੱਗਾ ਔਂਕੜ ਇਕ ਵਚਨ ਪੁਲਿੰਗ ਦੀ ਨਿਸ਼ਾਨੀ ਹੈ।  ਅਰਥ ਉਹੀ ਹਨ ਭਾਵ ਦਇਆ ਕਰਨ ਵਾਲਾ ਪ੍ਰਭੂ ਜੋ ਗੁਰਬਾਣੀ ਵਿਚ 7 ਵਾਰ ਦਰਜ ਹੈ; ਜਿਵੇਂ :

1. ਗੁਰੁ ਨਾਰਾਇਣੁ, ‘ਦਯੁ’ ਗੁਰੁ; ਗੁਰੁ ਸਚਾ ਸਿਰਜਣਹਾਰੁ॥ (ਮ:੫/੨੧੮)
2.’ਦਯੁ’ (ਨੂੰ) ਵਿਸਾਰਿ (ਕੇ) ਵਿਗੁਚਣਾ; ਪ੍ਰਭ ਬਿਨੁ, ਅਵਰੁ ਨ ਕੋਇ॥ (ਮ:੫/੧੩੩)
3. ਨਿਤ ਨਿਤ, ‘ਦਯੁ’ (ਨੂੰ) ਸਮਾਲੀਐ॥ (ਮ:੫/੧੩੨)
4. ਆਗੈ ‘ਦਯੁ’; ਪਾਛੈ ਨਾਰਾਇਣ॥ (ਮ:੫/੧੧੩੭)
5. ਸਭ ਹੋਈ ਛਿੰਝ ਇਕਠੀਆ; ‘ਦਯੁ’ ਬੈਠਾ ਵੈਖੈ, ਆਪਿ ਜੀਉ॥ (ਮ:੫/੭੪)
6. ਨਾਨਕ ! ਲੜਿ ਲਾਇ (ਕੇ) ਉਧਾਰਿਅਨੁ; ‘ਦਯੁ’ (ਨੂੰ) ਸੇਵਿ (ਕੇ) ਅਮਿਤਾ॥ (ਮ:੫/੩੨੩)
7. ਆਪਣੇ ਚਰਣ ਜਪਾਇਅਨੁ; ਵਿਚਿ ‘ਦਯੁ’ ਖੜੋਆ॥ (ਮ:੫/੧੧੯੩)

(ਨੋਟ: ਉਕਤ ਤੁਕਾਂ ਵਿਚ ‘ਦਯੁ’ ਕਰਮ ਕਾਰਕ ਹੈ, ਜਿਸ ਕਾਰਨ ਅੰਤ ਔਂਕੜ;  ਨੂੰ ਅਰਥ ਵੀ ਕੱਢ ਰਿਹਾ ਹੈ।)

(ੲ) ‘ਦਯਿ’ (ਉਚਾਰਨ: ਦਈ) : ਅਰਥ : ਦਇਆ ਕਰਨ ਵਾਲੇ ਪ੍ਰਭੂ ਨੇ (ਕਰਤਾ ਕਾਰਕ, ਇਕ ਵਚਨ ਪੁਲਿੰਗ) ‘ਯ’ ਅੱਖਰ ਨੂੰ ਲੱਗੀ ਸਿਹਾਰੀ (ਦਈ) ਨੇ ਦੇ ਅਰਥਾਂ ਦਾ ਸੂਚਕ ਹੈ। ਇਹ ਸ਼ਬਦ ਗੁਰਬਾਣੀ ਵਿਚ 12 ਵਾਰ ਵਰਤਿਆ ਗਿਆ ਹੈ; ਜਿਵੇਂ :

1. ‘ਦਯਿ’ (ਨੇ) ਵਿਗੋਏ ਫਿਰਹਿ ਵਿਗੁਤੇ; ਫਿਟਾ ਵਤੈ ਗਲਾ॥ ਮ:੧/੧੫੦॥
2. ਓਇ ਜੇਹਾ ਚਿਤਵਹਿ, ਨਿਤ ਤੇਹਾ ਪਾਇਨਿ; ਉਇ ਤੇਹੋ ਜੇਹੇ ‘ਦਯਿ’ (ਨੇ) ਵਜਾਏ॥ ਮ:੪/੩੦੩॥
3. ਓਸੁ ਅੰਦਰਿ ਕੂੜੁ, ਕੂੜੋ ਕਰਿ ਬੂਝੈ; ਅਣਹੋਂਦੇ ਝਗੜੇ, ‘ਦਯਿ’ (ਨੇ) ਉਸ ਦੈ ਗਲਿ ਪਾਇਆ॥ ਮ:੪/੩੦੩॥
4. ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ; ਤਿਨਾ ਮੁਹ ਭਲੇਰੇ ਫਿਰਹਿ ‘ਦਯਿ’ (ਨੇ) ਗਾਲੇ॥ ਮ:੪/੩੦੫॥
5. ਜਿਨਾ ਅੰਦਰਿ ਨਾਮੁ ਨਿਧਾਨੁ ਹਰਿ; ਤਿਨ ਕੇ ਕਾਜ ‘ਦਯਿ’ (ਨੇ) ਆਂਦੇ ਰਾਸਿ॥ ਮ:੪/੩੦੫॥
6. ਮਨਿ (ਕਰਕੇ) ਖੋਟੇ; ‘ਦਯਿ’ (ਨੇ) ਵਿਛੋੜੇ॥ ਮ:੪/੩੦੬॥
7. ਸਤਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤਿ ਵਿਚ ਹੋਵੈ; ਏਤੁ ਦੋਖੈ, ਤਪਾ ‘ਦਯਿ’ (ਨੇ) ਮਾਰਿਆ॥ ਮ:੪/੩੧੫॥
8. ਸੇ ਬੂਝੈ; ਜੁ ‘ਦਯਿ’ (ਨੇ) ਸਵਾਰਿਆ॥ ਮ:੪/੩੧੬॥
9. ਸੇ ਕੂਕਰ, ਸੂਕਰ, ਗਰਧਭ, ਪਵਹਿ ਗਰਭ ਜੋਨੀ, ‘ਦਯਿ’ (ਨੇ) ਮਾਰੇ ਮਹਾ ਹਤਿਆਰੇ॥ ਮ:੪/੪੯੩॥
10. ਦੂਜੈ ਭਾਇ ਪੜਹਿ ਨਿਤ ਬਿਖਿਆ; ਨਾਵਹੁ ‘ਦਯਿ’ (ਨੇ) ਖੁਆਇਆ॥ ਮ:੪/੫੧੩॥
11. ਸੋ ਘਰੁ; ‘ਦਯਿ’ ਵਸਾਇਆ॥ ਮ:੫/੬੨੫॥
12. ਗੁਰੁ ‘ਦਯਿ’ ਮਿਲਾਯਉ ਭਿਖਿਆ; ਜਿਵ ਤੂ ਰਖਹਿ ਤਿਵ ਰਹਉ॥ ਭਿਖਾ॥ ੧੩੯੬॥

(ਸ) ‘ਦਯਿ’ ਧਿਆਇਐ (ਉਚਾਰਨ: ਦਈ) : ਕੇਵਲ ਇਸ ਤੁਕ ਵਿਚ ‘ਦਯੁ’ ਸ਼ਬਦ ‘ਧਿਆਇਐ’ ਕਿਰਦੰਤ ਨਾਲ ਹੈ, ਜੋ ਮਿਲ ਕੇ ਅਰਥ ਦੇਂਦਾ ਹੈ: ਦਇਆ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਨ ਨਾਲ ।  ‘ਯ’ ਅੱਖਰ ਨੂੰ ਲੱਗੀ ਸਿਹਾਰੀ ੳੁਚਾਰਨ ਦਾ ਭਾਗ ਨਹੀਂ ਕੇਵਲ ਅਰਥਾਂ ਦਾ ਸੂਚਕ (ਕਰਣ ਕਾਰਕ) ਹੈ।

 ਗੁਰਬਾਣੀ ‘ਚ ੲਿਕ ੲਿਹ ਨਿਯਮ ਵੀ ਦਰਜ ਹੈ ਕਿ ਅਗਰ ਕੋੲੀ ਨਾਂਵ ਤੇ ਕ੍ਰਿਦੰਤ ਮਿਲ ਕਰ (ਸਾਂਝੇ) ਅਰਥ ਦੇਣ ਤਾਂ ਕ੍ਰਿਦੰਤ ਦਾ ਕਾਰਕ ਹੀ ਸੰਬੰਧਿਤ ਨਾਂਵ ਦਾ ਕਾਰਕ ਹੁੰਦਾ ਹੈ; ਜਿਵੇਂ : ‘ਮਨਿ ਜੀਤੈ’ ਦਾ ਅਰਥ ਹੈ ‘ਮਨ ਦੇ ਜਿਤਣ ਨਾਲ’ (ਭਾਵ ਕਰਣ ਕਾਰਕ) ਜਾਂ ‘ਜੇ ਮਨ ਜਿਤ ਲਿਅਾ ਜਾਵੇ’। ੲਿਸ ਤਰ੍ਹਾਂ ਹੀ ‘ਦਯਿ’ ਧਿਆਇਐ’ (ਕਰਣ ਕਾਰਕ) ਦਾ ਅਰਥ ਹੈ: ‘ਦਇਆ ਕਰਨ ਵਾਲੇ ਪ੍ਰਭੂ ਦੇ ਯਾਦ ਕਰਨ ਨਾਲ’ ਜਾਂ ‘ਜੇ ਦੲੀ ਨੂੰ ਯਾਦ ਕਰ ਲਿਅਾ ਜਾਵੇ। ਇਹ ਸ਼ਬਦ ਗੁਰਬਾਣੀ ਵਿਚ 1 ਵਾਰ ਹੀ ਵਰਤਿਆ ਗਿਆ ਹੈ; ਜਿਵੇਂ :

ਹੋਵੈ ਸੁਖੁ ਘਣਾ; ‘ਦਯਿ’ ਧਿਆਇਐ (ਨਾਲ)॥ (ਮ:੫/੫੨੦)

ਸੋ, ਉਕਤ ਵਿਚਾਰ ਦਾ ਸਾਰ ਇਹੀ ਹੈ ਕਿ ਇੱਕ ਵਚਨ ਪੁਲਿੰਗ ਨਾਂਵ ਵਾਲ਼ੇ ਤਮਾਮ ਨਿਯਮ ਹੀ ‘ਦਯ, ਦਯੁ, ਦਯਿ’ ਸ਼ਬਦਾਂ ਲਈ ਹਨ, ਜਿਸ ਕਾਰਨ ਅੰਤ ਸਿਹਾਰੀ ਜਾਂ ਅੰਤ ਔਂਕੜ ਦਾ ਉਚਾਰਨ ਕਰਨਾ ਦਰੁਸਤ ਨਹੀਂ, ਇਨ੍ਹਾਂ ਦਾ ਸਹੀ ਉਚਾਰਨ ਹੈ: ‘ਦਈ’, ਨਾ ਕਿ ਦਈਇ ਜਾਂ ਦਈਉ।

ਦੋ ਲਗਾਂ ਵਾਲੇ ਅੱਖਰਾਂ ਦਾ ਗੁਰਬਾਣੀ ’ਚ ਮਹੱਤਵ

0

ਦੋ ਲਗਾਂ ਵਾਲੇ ਅੱਖਰਾਂ ਦਾ ਗੁਰਬਾਣੀ ’ਚ ਮਹੱਤਵ

ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਪੰਜਾਬੀ ਨਹੀਂ, ਗੁਰਮੁਖੀ ਹੈ, ਜਿਸ ਦਾ ਅਜੋਕੀ ਪੰਜਾਬੀ ਨਾਲੋਂ ਲਿਖਤੀ ਰੂਪ ਵਿੱਚ ਕੁਝ ਬੁਨਿਆਦੀ ਅੰਤਰ ਹੈ। ਅੱਜ ਜਦ ਕਿ ਅਸੀਂ ਪੰਜਾਬੀ ਭਾਸ਼ਾ ਤੋਂ ਵੀ ਬਹੁਤ ਦੂਰ ਹੁੰਦੇ ਜਾ ਰਹੇ ਹਾਂ, ਇਸ ਲਈ ਗੁਰਬਾਣੀ ਨੂੰ ਪੜ੍ਹਨਾ, ਸਮਝਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪਾਠਾਂ ਦੀਆਂ ਲੜੀਆਂ ਚਲਾਉਣ ਦੇ ਬਾਵਜੂਦ ਵੀ ਨਾ ਸਮਝੀ ਕਾਰਨ ਜੀਵਨ ਪੱਖੋਂ ਕਮਜੋਰ ਹੁੰਦੇ ਜਾ ਰਹੇ ਹਾਂ। ਕੁਝ ਸੱਜਣ ਅਜੇਹੇ ਵੀ ਹਨ ਜੋ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹਨ, ਵੀਚਾਰਨ ਦੀ ਯੋਗਤਾ ਰੱਖਦੇ ਹਨ, ਉਹਨਾਂ ਦੀ ਸੁਵਿਧਾ ਲਈ ਇਸ ਲਿਖਤ ਨੂੰ ਵਿਚਾਰਿਆ ਜਾ ਰਿਹਾ ਹੈ।
ਗੁਰਬਾਣੀ ਵਿੱਚ ਦਰਜ ਦੋ ਲਗਾਂ (ਮਾਤਰਾਂ) ਵਾਲੇ ਸ਼ਬਦਾਂ ਦੀ ਗਿਣਤੀ ਲਗਭਗ 147 ਹੈ। ਇਕ ਸ਼ਬਦ 13 ਵਾਰ ਵੀ ਆਇਆ ਹੈ; ਜਿਵੇਂ ਕਿ ‘ਓੁਮਾਹਾ’। ਕੁਝ ਸ਼ਬਦ ਇੱਕ ਤੋਂ ਵੱਧ ਵਾਰ ਵੀ ਵਰਤੇ ਗਏ ਹਨ।

ਇਹਨਾਂ 147 ਸ਼ਬਦਾਂ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਵਿਚਾਰਨਾ ਲਾਭਕਾਰੀ ਰਹੇਗਾ।

(1). ਉਹ ਸ਼ਬਦ ਜਿਨ੍ਹਾਂ ਦੇ ਅਖੀਰਲੇ ਅੱਖਰ ਨੂੰ ਦੋ ਲਗਾਂ ਹਨ; ਜਿਵੇਂ ਕਿ ‘ਅਨਦਿਨੁੋ’।

(2). ਉਹ ਸ਼ਬਦ ਜਿਨ੍ਹਾਂ ਦੇ ਪਹਿਲੇ ਅੱਖਰ ਨੂੰ ਦੋ ਲਗਾਂ ਹਨ; ਜਿਵੇਂ ਕਿ ‘ਗੁੋਪਾਲ’।

(3). ਉਹ ਸ਼ਬਦ ਜਿਨ੍ਹਾਂ ਦਾ ਕੇਵਲ ਇੱਕ ਅੱਖਰ ਹੈ ਜਾਂ ਕਿਸੇ ਸ਼ਬਦ ਦੇ ਵਿਚਕਾਰਲੇ ਅੱਖਰ ਨੂੰ ਦੋ ਲਗਾਂ ਹਨ; ਜਿਵੇਂ ਕਿ ‘ਸੁੋ’ ਜਾਂ ‘ਜਗਦੀਸੁੋਰਾ’, ਆਦਿ।

ਉਕਤ ਨੰਬਰ 1 ਵਿਚ ਤਮਾਮ ਸ਼ਬਦ ‘ਇੱਕ ਵਚਨ ਪੁਲਿੰਗ ਨਾਉਂ /ਪੜਨਾਉਂ ਹਨ, ਜਿਨ੍ਹਾਂ ਦੇ ਅੰਤ ਵਿੱਚ ਲੱਗੀ ‘ਔਂਕੜ’ ਅਤੇ ‘ਹੋੜੇ’ ਵਿੱਚੋਂ ‘ਔਂਕੜ’ ਇੱਕ ਵਚਨ ਦਾ ਪ੍ਰਤੀਕ ਹੈ ਤੇ ਹੋੜਾ ਉਚਾਰਨਾ ਹੈ। ਇਨ੍ਹਾਂ ਦੀ ਗਿਣਤੀ 29 ਹੈ; ਜਿਵੇਂ :

ਭਾਗ-1

                                                                                                      ਸ਼ਬਦ———–ਉਚਾਰਨ——–ਅਰਥ

1. ‘ਅਨਦਿਨੁੋ’ ਮੋਹਿ ਆਹੀ ਪਿਆਸਾ॥ ਮ:1/13॥—————————ਅਨਦਿਨੁ——–ਅਨਦਿਨੋ——–ਰੁਜ਼ਾਨਾ

2. ਆਪੇ ਨੇੜੇ, ਦੂਰਿ ਆਪੇ ਹੀ, ਆਪੇ ਮੰਝਿ ‘ਮਿਆਨੁੋ’॥ ਮ:1/25॥————-ਮਿਆਨੁ ——–ਮਿਆਨ——-ਵਿਚਕਾਰ
3. ਜੋ ਤਿਸੁ ਭਾਵੈ ਨਾਨਕਾ ! ਹੁਕਮੁ ਸੋਈ ‘ਪਰਵਾਨੁੋ’॥ ਮ:1/25॥—————ਪਰਵਾਨੁ——–ਪਰਵਾਨ——–ਕਬੂਲ
4. ਆਪੇ ਵੇਖੈ ਸੁਣੇ ਆਪੇ ਹੀ, ਕੁਦਰਤਿ ਕਰੇ ‘ਜਹਾਨੁੋ’॥ ਮ:1/25॥————- ਜਹਾਨੁ——–ਜਹਾਨੋ——–ਸੰਸਾਰ
5. ਰਾਜੁ ਮਾਲੁ ਜੰਜਾਲੁ, ਕਾਜਿ ਨ ਕਿਤੈ ‘ਗਨੁੋ’॥ ਮ:5/398॥——————–ਗਨੁ———-ਗਨੋ——ਗਿਣ (ਸਮਝ)
6. ਹਰਿ ਕੀਰਤਨੁ ਆਧਾਰੁ, ਨਿਹਚਲ ਇਹੁ ‘ਧਨੁੋ’॥ ਮ:5/398॥—————-ਧਨੁ——–ਧਨੋ ——–ਪੈਸਾ (ਪੁੰਜੀ)
7. ਹਰਿ ‘ਨਾਮੁੋ’ ਵਣੰਜੜਿਆ ਰਸਿ ਮੋਲਿ ਆਪਾਰਾ ਰਾਮ॥ ਮ:5/398॥————ਨਾਮੁ ——–ਨਾਮੋ ——–ਪ੍ਰਭੂ-ਨਾਮ
8. ਹਰਿ ਘਟਿ ਘਟੇ ਡੀਠਾ, ‘ਅਮ੍ਰਿਤੋੁ’ ਵੂਠਾ॥ ਮ:5/398॥——————–ਅਮ੍ਰਿਤੁ——-ਅਮ੍ਰਿਤੋ ——ਅਮਰ ਪ੍ਰਭੂ ਨਾਮ
9. ਹਰਿ ਮਿਲੇ ਨਰਾਇਣ ਨਾਨਕਾ ! ‘ਮਾਨੋਰਥੁੋ’ ਪੂਰਾ॥ ਮ:5/398॥————–ਮਾਨੋਰਥੁ——–ਮਾਨੋਰਥੋ—-ਲਕਸ਼, ਮੰਜ਼ਲ
10. ਭਗਤਾ ਕੀ ਜਤਿ ਪਤਿ, ‘ਏਕੁੋ’ ਨਾਮੁ ਹੈ॥ ਮ:3/429॥———————-ਏਕੁ ——–ਏਕੋ —–ਕੇਵਲ ਇੱਕ ਹੀ
11. ਜਿਨਿ ਜਗੁ ਥਾਪਿ ਵਰਤਾਇਆ ‘ਜਾਲੁੋ’, ਸੋ ਸਾਹਿਬੁ ਪਰਵਾਣੋ॥ ਮ:1/581॥——ਜਾਲੁ ——-ਜਾਲੋ ——ਮੋਹ-ਜੰਜਾਲ
12. ਸੰਤਾਂ ਕਉ ਮਤਿ ਕੋਈ ਨਿੰਦਹੁ, ਸੰਤ ਰਾਮ ਹੈ ‘ਏਕੁੋ’॥ ਕਬੀਰ/793॥————-ਏਕੁ ——– ਏਕੋ ——-ਇਕ ਸਮਾਨ
13. ਕਹੁ ਕਬੀਰ ਮੈ ਸੋ ਗੁਰੁ ਪਾਇਆ, ਜਾ ਕਾ ਨਾਉ ‘ਬਿਬੇਕੁੋ’॥793॥————– ਬਿਬੇਕੁ——–ਬਿਬੇਕੋ——ਗਿਆਨ
14. ‘ਨਾਮੁੋ’ ਹੀ ਇਸੁ ਮਨ ਕਾ ਅਧਾਰੁ॥ ਮ:5/1122॥ —————————ਨਾਮੁ——-ਨਾਮੋ——– ਪ੍ਰਭੂ-ਗੁਣ
15. ਭਗਤਿ ਵਛਲੁ ਸੁਨਿ, ‘ਅਚਲੁੋ’ ਗਹਿਆ॥ ਮ:5/1122॥ ——————–ਅਚਲੁ—— ਅਚਲੋ —–ਪ੍ਰਭੂ-ਆਸਰਾ
16. ਸੁਖ ‘ਸਾਗਰੋੁ’ ਪਾਇਆ, ਸਹਜ ਸੁਭਾਇਆ, ਜਨਮ ਮਰਨ ਦੁਖ ਹਾਰੇ॥ ਮ:5/1122॥ —–ਸਾਗਰੁ—–ਸਾਗਰੋ—-ਸੁਖਾਂ ਦਾ ਖ਼ਜ਼ਾਨਾ
17. ਨਾਨਕ ! ਹਰਿ ‘ਏਕੁੋ’ ਕਰੇ, ਸੁ ਹੋਇ॥ ਮ:4/1177॥ —————————ਏਕੁ—–ਏਕੋ—–ਕੇਵਲ ਪ੍ਰਭੂ
18. ਹਰਿ ਪ੍ਰੀਤਮ ਗੁਨ ‘ਗਾਓੁ’॥ ਮ:4/1201॥ ——————————-ਗਾਉ—–ਗਾਓ—–ਗਾਇਆ ਕਰ
19. ਮੈ ਹਰਿ ਦੇਖਨ ਕੋ ‘ਚਾਓੁ’॥ ਮ:4/1201॥ ———————————ਚਾਉ—–ਚਾਓ—–ਉਤਸ਼ਾਹ
20. ਤਿਸੁ ਜਨ ਕੇ, ਹਉ ਮਲਿ ਮਲਿ ਧੋਵਾ ‘ਪਾਓੁ’॥ ਮ:4/1201॥ —————–ਪਾਉ—–ਪਾਓ—–ਪੈਰ
21. ਮੇਰੈ ਮਨਿ ਤਨਿ ਆਨੰਦ ਭਏ, ਮੈ ਦੇਖਿਆ ਹਰਿ ‘ਰਾਓੁ’॥ ਮ:4/1201॥ ——–ਰਾਉ —–ਰਾਓ—–ਪਾਤਿਸ਼ਾਹ
22. ਹਰਿ ਜਪਿਆ ਹਰਿ ‘ਨਾਓੁ’॥ ਮ:4/1201॥—————————— ਨਾਉ—–ਨਾਓ—–ਹਰਿ ਗੁਣ
23. ਮੇਰੇ ਮਨ ! ‘ਅਨਦਿਨੋੁ’ ਧਿਆਇ ਨਿਰੰਕਾਰੁ ਨਿਰਹਾਰੀ॥ ਮ:4/1201॥ ——ਅਨਦਿਨੁ —–ਅਨਦਿਨੋ—–ਰੁਜ਼ਾਨਾ
24. ‘ਹੀਓੁ’ ਦੇਉ ਸਭੁ ਮਨੁ ਤਨੁ ਅਰਪਉ.॥ ਮ:5/1204॥ ———————ਹੀਉ—–ਹੀਓ—–ਹਿਰਦਾ
25. ‘ਏਕੁੋ’ ਨਾਮੁ ਅੰਮ੍ਰਿਤੁ ਹੈ ਮੀਠਾ, ਜਗਿ ਨਿਰਮਲ ਸਚੁ ਸੋਈ॥ ਮ:3/1259॥ ——ਏਕੁ—–ਏਕੋ—–ਕੇਵਲ
26. ਪ੍ਰਾਨ ਮਨੁ ਧਨੁ ‘ਸਰਬਸੁੋ’ ਹਰਿ ਗੁਨ ਨਿਧੇ ਸੁਖ ਮੋਰ॥ ਮ:4/1307॥ ———-ਸਰਬਸੁ —–ਸਰਬਸੋ—–ਸਭ ਕੁਝ
27. ਸਤਸੰਗਤਿ ਸਤਿਗੁਰ ਧੰਨੁ ‘ਧੰਨੁੋ’, ਧੰਨ ਧੰਨ ਧਨੋ,ਜਿਤੁ ਮਿਲਿ ਹਰਿ ਬੁਲਗ ਬੁਲੋਗੀਆ॥ ਮ:4/1313॥— ਧੰਨੁ —–ਧੰਨੋ—–ਭਾਗਾਂਵਾਲੀ

28. ‘ਮੁਕਤੁੋ’ ਸਾਧੂ ਧੂਰੀ ਨਾਵੈ॥ ਮ:5/1340॥————————————–ਮੁਕਤੁ —–ਮੁਕਤੋ—— ਨਿਰਲੇਪ/ਆਜ਼ਾਦ

29. ਗੁਰਮਤਿ ਨਾਮੁ ‘ਨਿਰਮਲੁੋ’, ਨਿਰਮਲ ਨਾਮ ਧਿਆਇ॥ ਮ:4/1424॥ ————–ਨਿਰਮਲੁ—- ਨਿਰਮਲੋ——-ਪਵਿੱਤਰ

ਭਾਗ-2

ਉਕਤ ਕੀਤੀ ਗਈ ਵਿਚਾਰ ਵਿੱਚ ਸ਼ਬਦਾਂ ਦੇ ਅਖ਼ੀਰਲੇ ਅੱਖਰ ਨੂੰ ਦੋ ਲਗਾਂ ਲੱਗੀਆਂ ਹਨ; ਜਿਵੇਂ ‘ਅਨਦਿਨੁੋ, ਪਰਵਾਨੁੋ’ ਆਦਿ, ਜਿਨ੍ਹਾਂ ’ਚ ਅੰਤ ਦੋ ਲਗਾਂ ਵਿੱਚੋਂ ਔਂਕੜ ਇੱਕ ਵਚਨ ਪੁਲਿੰਗ ਨਾਉਂ ਦਾ ਸੰਕੇਤ ਹੈ ਤੇ ਹੋੜਾ ਉਚਾਰਨਾ ਸੀ, ਪਰ ਅਗਾਂਹ ਉਨ੍ਹਾਂ ਸ਼ਬਦਾਂ ਨੂੰ ਵਿਚਾਰਿਆ ਜਾਵੇਗਾ, ਜਿਨ੍ਹਾਂ ਦੇ ਆਰੰਭ ਵਾਲੇ ਅੱਖਰ ਨੂੰ ਦੋ ਲਗਾਂ ਲੱਗੀਆਂ ਹੋਣਗੀਆਂ; ਜਿਵੇਂ ਕਿ ‘ਲੁੋਭਾਨੁ, ਸੁੋਹੇਲਾ’, ਆਦਿ। ਇਨ੍ਹਾਂ ਸ਼ਬਦਾਂ ਦਾ ਉਚਾਰਨ ਔਂਕੜ (ਅੰਤ ਦੋ ਲਗਾਂ ਵਾਲੇ ਸ਼ਬਦ ਨਿਯਮ ਤੋਂ ਵਿਪ੍ਰੀਤ) ਹੋਵੇਗਾ ਕਿਉਂਕਿ ਹੋੜਾ ਸ਼ਬਦ ਦਾ ਮੂਲ ਚਿੰਨ੍ਹ ਹੈ। ਅਜਿਹੇ ਸ਼ਬਦ ਗੁਰਬਾਣੀ ’ਚ ਲਗਭਗ 101 ਹਨ :

                                                                                                            ਅਸਲ ਸ਼ਬਦ——–ਉਚਾਰਨ

  1. ਏਹੁ ਮਨੋ ਮੂਰਖੁ ਲੋਭੀਆ, ਲੋਭੇ ਲਗਾ ‘ਲੁੋਭਾਨੁ’॥ (ਮ:1/21)—————————ਲੋਭਾਨੁ———ਲੁਭਾਨ
    2. ਮੁੰਧ ਇਆਣੀ ਦੁੰਮਣੀ, ਸੂਹੈ ਵੇਸਿ ‘ਲੁੋਭਾਇ’॥ (ਮ:3/786)————————-ਲੋਭਾਇ———ਲੁਭਾਇ
    3. ਦਸ ਨਾਰੀ ਇਕੁ ਪੁਰਖੁ ਕਰਿ, ਦਸੇ ਸਾਦਿ ‘ਲੁੋਭਾਈਆ’॥ (ਮ:5/1096)————–ਲੋਭਾਈਆ——-ਲੁਭਾਈਆ
    4. ਈਤ ਊਤ ਕਹਾ ‘ਲੁੋਭਾਵਹਿ’, ਏਕ ਸਿਉ ਮਨੁ ਲਾਇ॥ (ਮ:5/1300)——————ਲੋਭਾਵਹਿ——–ਲੁਭਾਵਹਿ
    5. ਗੁਰਮੁਖਿ ਤੋਲਿ ‘ਤੁੋਲਾਇਸੀ’, ਸਚੁ ਤਰਾਜੀ ਤੋਲੁ॥ (ਮ:1/59)———————–ਤੋਲਾਇਸੀ ——-ਤੁਲਾਇਸੀ
    6. ਸਭਿ ਤੀਰਥ ਵਰਤ ਜਗ ਪੁੰਨ ‘ਤੁੋਲਾਹਾ’॥ (ਮ:4/699)—————————ਤੋਲਾਹਾ ———ਤੁਲਾਹਾ
    7. ਗੁਰਮੁਖਿ ਤੋਲਿ ‘ਤੁੋਲਾਵੈ’ ਤੋਲੈ॥ (ਮ:1/932)————————————ਤੋਲਾਵੈ ———ਤੁਲਾਵੈ
    8. ਨਾਮਾ ਛੀਬਾ ਕਬੀਰੁ ‘ਜੁੋਲਾਹਾ’, ਪੂਰੇ ਗੁਰ ਤੇ ਗਤਿ ਪਾਈ॥ (ਮ:3/67)—————ਜੋਲਾਹਾ——— ਜੁਲਾਹਾ
    9. ਝੂਠਾ ਰੁਦਨੁ ਹੋਆ ‘ਦੁੋਆਲੈ’, ਖਿਨ ਮਹਿ ਭਇਆ ਪਰਾਇਆ॥ (ਮ:1/75)————-ਦੋਆਲੈ——— ਦੁਆਲੈ
    10. ਹਰਿ ਸਤਿ, ਸਤਿ ਮੇਰੇ ਬਾਬੋਲਾ ! ਹਰਿ ਜਨ ਮਿਲਿ ਜੰਞ ‘ਸੁੋਹੰਦੀ’॥ (ਮ:4/78)——ਸੋਹੰਦੀ——— ਸੁਹੰਦੀ
    11. ਪੋਖੁ ‘ਸੁੋਹੰਦਾ’ ਸਰਬ ਸੁਖ, ਜਿਸੁ ਬਖਸੇ ਵੇਪਰਵਾਹੁ॥ (ਮ:5/135)——————-ਸੋਹੰਦਾ——— ਸੁਹੰਦਾ
    12. ਓਹੁ ਘਰਿ ਘਰਿ ਹੰਢੈ, ਜਿਉ ਰੰਨ ‘ਦੁੋਹਾਗਣਿ’॥ (ਮ:4/303)———————-ਦੋਹਾਗਣਿ——– ਦੁਹਾਗਣਿ
    13. ਰਾਜ ਮਿਲਕ ਜੋਬਨ ਗ੍ਰਿਹ ਸੋਭਾ, ਰੂਪਵੰਤੁ ‘ਜੁੋਆਨੀ’॥ (ਮ:5/379)—————ਜੋਆਨੀ——– ਜੁਆਨੀ
    14. ਸਰਣਿ ਪਇਆ ਨਾਨਕ ! ‘ਸੁੋਹੇਲਾ’॥ (ਮ:5/383)——————————–ਸੋਹੇਲਾ——— ਸੁਹੇਲਾ
    15. ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ‘ਸੁੋਹਾਵੈ’॥ (ਮ:5/1218)—————-ਸੋਹਾਵੈ ———ਸੁਹਾਵੈ
    16. ਸਰਬੇ ਏਕੁ ਅਨੇਕੈ ਸੁਆਮੀ, ਸਭ ਘਟ ‘ਭੁੋਗਵੈ’ ਸੋਈ॥ (ਭਗਤ ਰਵਿਦਾਸ/658)———-ਭੋਗਵੈ——– ਭੁਗਵੈ
    17. ਧਨੁ ਜੋਬਨੁ ਸੰਪੈ ਸੁਖ ‘ਭੁੋਗਵੈ’, ਸੰਗਿ ਨ ਨਿਬਹਤ ਮਾਤ॥ (ਮ:5/1120)——————ਭੋਗਵੈ ——–ਭੁਗਵੈ
    18. ਸੁਤ ਸੰਪਤਿ ਬਿਖਿਆ ਰਸ ‘ਭੁੋਗਵਤ’, ਨਹ ਨਿਬਹਤ ਜਮ ਕੈ ਪਾਥ॥ (ਮ:5/1120)———-ਭੋਗਵਤ——-ਭੁਗਵਤ
    19. ਹਰਿ ਹਰਿ ਜਪਨੁ, ਜਪਿ ਲੋਚ ‘ਲੁੋਚਾਨੀ’, ਹਰਿ ਕਿਰਪਾ ਕਰਿ ਬਨਵਾਲੀ॥ (ਮ:4/667)——ਲੋਚਾਨੀ——- ਲੁਚਾਨੀ
    20. ਸਰਬ ‘ਸੁੋਇਨ’ ਕੀ ਲੰਕਾ ਹੋਤੀ, ਰਾਵਨ ਸੇ ਅਧਿਕਾਈ॥ (ਭਗਤ ਨਾਮਦੇਵ/693)————-ਸੋਇਨ ——–ਸੁਇਨ
    21. ‘ਸੁੋਇਨ’ ਕਟੋਰੀ ਅੰਮ੍ਰਿਤ ਭਰੀ॥ (ਭਗਤ ਨਾਮਦੇਵ/1163)—————————–ਸੋਇਨ——- ਸੁਇਨ
    22. ਸਰਬ ਸੂਖ, ਫਿਰਿ ਨਹੀ ‘ਡੁੋਲਾਇਆ’॥ (ਮ:5/744)———————————–ਡੋਲਾਇਆ—– ਡੁਲਾਇਆ
    23. ਤਹ ਜਨਮ ਨ ਮਰਣਾ ਆਵਣ ਜਾਣਾ, ਬਹੁੜਿ ਨ ਪਾਈਐ ‘ਜੁੋਨੀਐ’॥ (ਮ:5/783)————ਜੋਨੀਐ—— ਜੁਨੀਐ
    24. ਕਾਹੂ ਬਿਹਾਵੈ, ਪਰ ਦਰਬ ‘ਚੁੋਰਾਏ’॥ (ਮ:5/914)————————————-ਚੋਰਾਏ ——-ਚੁਰਾਏ
    25. ਕਿਆ ਕਰੇ ਏਹ ਬਪੁੜੀ, ਜਾਂ ‘ਭੁੋਲਾਏ’ ਸੋਇ॥ (ਮ:3/956)——————————-ਭੋਲਾਏ——- ਭੁਲਾਏ
    26. ਗੋਪੀ ਕਾਨੁ ਨ ਗਊ ‘ਗੁੋਆਲਾ’॥ (ਮ:1/1035)—————————————–ਗੋਆਲਾ—— ਗੁਆਲਾ
    27. ਮੈ ਲਖ ਵਿੜਤੇ ਸਾਹਿਬਾ ! ਜੇ ਬਿੰਦ ‘ਬੁੋਲਾਈਆ’॥ (ਮ:5/1098)————————ਬੋਲਾਈਆ—– ਬੁਲਾਈਆ
    28. ਕਿਆ ਹਮ ਕਥਹ, ਕਿਛੁ ਕਥਿ ਨਹੀ ਜਾਣਹ, ਪ੍ਰਭ ਭਾਵੈ ਤਿਵੈ ‘ਬੁੋਲਾਨ’॥ (ਮ:5/1203)——ਬੋਲਾਨ——- ਬੁਲਾਨ
    29. ਪੜਿ੍ ਪੜਿ੍ ਪੰਡਿਤ ‘ਮੁੋਨੀ’ ਥਕੇ, ਦੇਸੰਤਰ ਭਵਿ ਥਕੇ ਭੇਖਧਾਰੀ॥ (ਮ:3/1246)—————ਮੋਨੀ——- ਮੁਨੀ
    30. ਕੋਟਿ ਮੁਨੀਸਰ, ‘ਮੁੋਨਿ’ ਮਹਿ ਰਹਤੇ॥ (ਮ:5/1157)————————————–ਮੋਨਿ——- ਮੁਨਿ
    31. ਪੂੰਜੀ ਮਾਰ ਪਵੈ ਨਿਤ ਮੁਦਗਰ, ਪਾਪੁ ਕਰੇ ‘ਕੁੋਟਵਾਰੀ’॥ (ਮ:1/1191)———————–ਕੋਟਵਾਰੀ—– ਕੁਟਵਾਰੀ
    32. ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ, ਤਾਂ ਝਖਿ ਝਖਿ ਮਰੈ ਸਭ ‘ਲੁੋਕਾਈ’॥ (ਮ:4/307)———-ਲੋਕਾਈ—— ਲੁਕਾਈ
    33. ਅਕੁਲ ਨਿਰੰਜਨ ਸਿਉ ਮਨੁ ਮਾਨਿਆ, ਬਿਸਰੀ ਲਾਜ ‘ਲੁੋਕਾਨੀ’॥ (ਮ:1/1197)—————-ਲੋਕਾਨੀ—— ਲੁਕਾਨੀ
    34. ਕਹੁ ਨਾਨਕ ! ਹਰਿ ਸੰਗਿ ਮਨੁ ਮਾਨਿਆ, ਸਭ ਚੂਕੀ ਕਾਣਿ ‘ਲੁੋਕਾਨੀ’ ॥ (ਮ:5/1210)———-ਲੋਕਾਨੀ—— ਲੁਕਾਨੀ
    35. ਹਮ ਨੀਚ ‘ਹੁੋਤੇ’ ਹੀਣ ਮਤਿ ਝੂਠੇ, ਤੂ ਸਬਦਿ ਸਵਾਰਣਹਾਰਾ॥ (ਮ:1/1255)——————-ਹੋਤੇ——— ਹੁਤੇ
    36. ਉਰਝਿ ਪਰਿਓ ਮਨ ਮੀਠ ‘ਮੁੋਹਾਰਾ’॥ ਪ੍ਰਭਾਤੀ (ਮ:5/1347)—————————–ਮੋਹਾਰਾ—— ਮੁਹਾਰਾ
    37. ਤੁਮਰੇ ਕਰਤਬ ਤੁਮ ਹੀ ਜਾਣਹੁ, ਤੁਮਰੀ ਓਟ ‘ਗੁੋਪਾਲਾ’ ਜੀਉ॥ (ਮ:5/104)——————-ਗੋਪਾਲਾ—— ਗੁਪਾਲਾ
    38. ਸਾਧਸੰਗਿ ਮਿਲਿ, ਭਜਹਿ ‘ਗੁੋਪਾਲਾ’॥ (ਮ:5/190)——————————————’’———–’’—–
    39. ਸਾਧਸੰਗਿ ਨਾਨਕੁ ਗੁਣ ਗਾਵੈ, ਸਿਮਰੈ ਸਦਾ ‘ਗੁੋਪਾਲਾ’॥ (ਮ:5/611)—————————-’’———-’’——–
    40. ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸੁ ਮਨਿ ਵਸੈ ‘ਗੁੋਪਾਲਾ’॥ (ਮ:5/615)——————–’’———-’’——–
    41. ਓਤਿ ਪੋਤਿ ਨਾਨਕ  ! ਸੰਗਿ ਰਵਿਆ, ਜਿਉ ਮਾਤਾ ਬਾਲ ‘ਗੁੋਪਾਲਾ’॥ (ਮ:5/672)——————’’———-’’——–
    42. ਦਾਸ ਦਾਸਨ ਕੋ ਕਰਿ ਲੇਹੁ ‘ਗੁੋਪਾਲਾ’॥ (ਮ:5/1080)—————————————’’———-’’——–
    43. ਊਤਮ ਬਾਣੀ ਗਾਉ ‘ਗੁੋਪਾਲਾ’॥ (ਮ:5/1085)———————————————’’———-’’——–
    44. ਟੂਟੀ ਗਾਢਨਹਾਰ ‘ਗੁੋਪਾਲ’॥ (ਮ:5/28)———————————————–ਗੋਪਾਲ——- ਗੁਪਾਲ
    45. ਗੁਰਮੁਖਿ ਮਨੂਆ ਇਕਤੁ ਘਰਿ ਆਵੈ, ਮਿਲਉ ‘ਗੁੋਪਾਲ’ ਨੀਸਾਨੁ ਬਜਈਆ॥ (ਮ:4/833)——-’’———-’’—
    46. ਜਗਦੀਸ ਈਸ ‘ਗੁੋਪਾਲ’ ਮਾਧੋ, ਗੁਣ ਗੋਵਿੰਦ ਵੀਚਾਰੀਐ॥ (ਮ:5/925)———————–’’———-’’——–
    47. ਨਾਨਕ ! ਟੇਕ ‘ਗੁੋਪਾਲ’ ਕੀ, ਗੋਵਿੰਦ ਸੰਕਟ ਮੋਚ॥ (ਮ:5/926)—————————–’’———-’’——–
    48. ਦੀਨ ਦਇਆਲ ‘ਗੁੋਪਾਲ’ ਗੋਵਿੰਦ॥ (ਮ:5/891)—————————————–’’———-’’——–
    49. ਮਨ ਤੇ ਕਬਹੁ ਨ ਬਿਸਰੁ ‘ਗੁੋਪਾਲ’॥ (ਮ:5/893)—————————————-’’———-’’——–
    50. ਗੁਨ ‘ਗੁੋਪਾਲ’ ਉਚਾਰੁ ਦਿਨੁ ਰੈਨਿ, ਭਏ ਕਲਮਲ ਹਾਨ॥ (ਮ:5/1121)———————-’’———-’’——–
    51. ਤਜਿ ‘ਗੁੋਪਾਲ’ ਜਿ ਆਨ ਲਾਗੇ, ਸੇ ਬਹੁ ਪ੍ਰਕਾਰੀ ਰੋਤ॥ (ਮ:5/1121)———————-’’———-’’——–
    52. ਗੁਣ ‘ਗੁੋਪਾਲ’ ਦਿਨੁ ਰੈਨਿ ਧਿਆਇਆ॥ (ਮ:5/1150)———————————–’’———-’’——–
    53. ਸਾਧਸੰਗਤਿ ਮਹਿ ਲਖੇ ‘ਗੁੋਪਾਲ’॥ (ਮ:5/1156)—————————————-’’———-’’——–
    54. ਕਰਿ ਕਿਰਪਾ ਪ੍ਰਗਟੇ ‘ਗੁੋਪਾਲ’॥ (ਮ:5/1184)—————————————’’———-’’——–
    55. ਮੇਰੀ ਪਟੀਆ ਲਿਖਿ ਦੇਹੁ, ਸ੍ਰੀ ‘ਗੁੋਪਾਲ’॥ (ਭਗਤ ਕਬੀਰ/1194)———————–’’————-’’——–
    56. ਸਾਜਨ ਮੀਤ ਸਖਾ ਹਰਿ ਮੇਰੈ, ਗੁਨ ‘ਗੁੋਪਾਲ’ ਹਰਿ ਰਾਇਆ॥ (ਮ:5/1223)—————-’’———-’’——–
    57. ਤਿਆਗਿ ‘ਗੁੋਪਾਲ’ ਅਵਰ ਜੋ ਕਰਣਾ, ਤੇ ਬਿਖਿਆ ਕੇ ਖੂਹ॥ (ਮ:5/1227)—————–’’———-’’——–
    58. ਕਰ ਜੋਰਿ ਨਾਨਕੁ ਸਰਨਿ ਆਇਓ, ‘ਗੁੋਪਾਲ’ ਪੁਰਖ ਅਪਾਰ॥ (ਮ:5/1229)—————’’———-’’——–
    59. ਗੁਨ ‘ਗੁੋਪਾਲ’ ਗਾਉ ਨੀਤ॥ (ਮ:5/1272)——————————————-’’———-’’——–
    60. ਕਰੁਣ ਕ੍ਰਿਪਾਲ ‘ਗੁੋਪਾਲ’ ਦੀਨ ਬੰਧੁ, ਨਾਨਕ ! ਉਧਰੁ ਸਰਨਿ ਪਰੀਆ॥ (ਮ:5/1303)——-’’———-’’—–
    61. ਬਿਚਰਤੇ ਨਿਰਭਯੰ ਸਤ੍ਰੁ ਸੈਨਾ, ਧਾਯੰਤੇ ‘ਗੁੋਪਾਲ’ ਕੀਰਤਨਹ॥ (ਮ:5/1356)—————’’———-’’——–
    62. ਭਜੁ ਸਾਧਸੰਗਿ ‘ਗੁੋਪਾਲ’ ਨਾਨਕ ! ਹਰਿ ਚਰਣ ਸਰਣ ਉਧਰਣ ਕ੍ਰਿਪਾ॥ (ਮ:5/1359)——-’’———-’’——–
    63. ਇਨ ਬਿਧਿ ਰਮਹੁ, ਗੋਪਾਲ ‘ਗੁੋਬਿੰਦੁ’॥ (ਮ:5/866)———————————-ਗੋਬਿੰਦੁ—— ਗੁਬਿੰਦ
    64. ਮੋਹਿ ਮਿਲਿਓ ਪ੍ਰਭੁ ਆਪਨਾ, ਸੰਗੀ ਭਜਹਿ ‘ਗੁੋਬਿੰਦੁ’॥ (ਭਗਤ ਕਬੀਰ/1364)————-’’———-’’——–
    65. ਜਿਹ ਕ੍ਰਿਪਾਲੁ ਹੋਯਉ ‘ਗੁੋਬਿੰਦੁ’, ਸਰਬ ਸੁਖ ਤਿਨਹੂ ਪਾਏ॥ (ਮ:5/1386)—————-’’———-’’——–
    66. ਪ੍ਰਗਟ ਭਏ ਆਪਹਿ ‘ਗੁੋਬਿੰਦ’, ਨਾਨਕ ! ਸੰਤ ਮਤਾਂਤ॥ (ਮ:5/254)———————’’———-’’——–
    67. ਪ੍ਰਭ ਕਿਰਪਾਲ ਦਇਆਲ ‘ਗੁੋਬਿੰਦ’॥ (ਮ:5/866)———————————–’’———-’’——–
    68. ਭਜਹੁ ‘ਗੁੋਬਿੰਦ’ ਭੂਲਿ ਮਤ ਜਾਹੁ॥ (ਭਗਤ ਕਬੀਰ/1159)——————————-’’———-’’——–
    69. ਪ੍ਰੀਤਿ ਲਾਇ ਹਰਿ ਧਿਆਇ, ਗੁਨ ‘ਗੁੋਬਿੰਦ’ ਸਦਾ ਗਾਇ॥ (ਮ:5/1230)—————–’’———-’’——–
    70. ਜਿਸ ਨੋ ਭਏ ‘ਗੁੋਬਿੰਦ’ ਦਇਆਲਾ॥ (ਮ:5/1348)————————————’’———-’’——–
    71. ਜਪਿ ਮਨ ! ਹਰਿ ਹਰਿ ਨਾਮੁ ‘ਗੁੋਬਿੰਦੇ’॥ (ਮ:4/800)———————————’’———-’’——–
    72. ਸੰਸਾਰੁ ਸਮੁੰਦੇ ਤਾਰਿ ‘ਗੁੋਬਿੰਦੇ’॥ (ਭਗਤ ਨਾਮਦੇਵ/1196)—————————–’’———-’’——–
    73. ਗੁਰ ਗੋਵਿੰਦੁ, ‘ਗੁੋਵਿੰਦੁ’ ਗੁਰੂ ਹੈ, ਨਾਨਕ ! ਭੇਦੁ ਨ ਭਾਈ॥ (ਮ:4/442)——————-’’———-’’——–
    74. ਰਿਖੀਕੇਸ ਗੋਪਾਲ ‘ਗੁੋਵਿੰਦ’॥ (ਮ:5/897)—————————————–’’———-’’——–
    75. ਪ੍ਰਗਟੇ ਆਨੂਪ ‘ਗੁੋਵਿੰਦ’॥ (ਮ:5/898)——————————————’’———-’’——–
    76. ਸੋ ਮੰਗਾ ਦਾਨੁ ‘ਗੁੋਸਾਈਆ’, ਜਿਤੁ ਭੁਖ ਲਹਿ ਜਾਵੈ॥ (ਮ:5/1097)—————-ਗੋਸਾਈਆ—- ਗੁਸਾਈਆ
    77. ਤੁਧੁ ਜੇਵਡੁ ਹੋਰੁ ਨ ਸੁਝਈ, ਮੇਰੇ ਮਿਤ੍ਰ ‘ਗੁੋਸਾਈਆ’॥ (ਮ:5/1098)——————’’———-’’——–
    78. ਦਇਆ ਧਾਰੀ ਗੋਵਿਦ ‘ਗੁੋਸਾਈ’॥ (ਮ:5/891)——————————–ਗੋਸਾਈ—– ਗੁਸਾਈ
    79. ਬੇਧੀਅਲੇ ਗੋਪਾਲ ‘ਗੁੋਸਾਈ’॥ (ਭਗਤ ਨਾਮਦੇਵ/1350)—————————-’’———-’’——–
    80. ਸਾਈ ‘ਸੁੋਹਾਗਣਿ’ ਨਾਨਕਾ ! ਜੋ ਭਾਣੀ ਕਰਤਾਰਿ ਰੀ॥ (ਮ:5/400)——– ——–ਸੋਹਾਗਣਿ—– ਸੁਹਾਗਣਿ
    81. ਆਗਿਆਕਾਰੀ ਸਦਾ ‘ਸੁੋਹਾਗਣਿ’, ਆਪਿ ਮੇਲੀ ਕਰਤਾਰਿ॥ (ਮ:3/785)—————’’———-’’——–
    82. ਨਾਨਕ ! ਪਿਰੁ ਪਾਇਆ ਹਰਿ ਸਾਚਾ, ਸਦਾ ‘ਸੁੋਹਾਗਣਿ’ ਨਾਰਿ॥ (ਮ:3/785)———–’’———-’’——–
    83. ਸਾਈ ‘ਸੁੋਹਾਗਣਿ’ ਠਾਕੁਰਿ ਧਾਰੀ॥ (ਮ:1/933)———————————–’’———-’’——–
    84. ਸਾਈ ‘ਸੁੋਹਾਗਣਿ’ ਸਾਈ ਭਾਗਣਿ, ਜੈ ਪਿਰਿ ਕਿਰਪਾ ਧਾਰੀ॥ (ਮ:5/959)————–’’———-’’——–
    85. ਨਾਨਕ  ! ਸੁਖਿ ਵਸਨਿ ‘ਸੁੋਹਾਗਣੀ’, ਜਿਨ੍ ਪਿਆਰਾ ਪੁਰਖੁ ਹਰਿ ਰਾਉ॥ (ਮ:3/510)——ਸੋਹਾਗਣੀ—– ਸੁਹਾਗਣੀ
    86. ਬਈਅਰਿ ਨਾਮਿ ‘ਸੁੋਹਾਗਣੀ’, ਸਚੁ ਸਵਾਰਣਹਾਰੋ॥ (ਮ:1/581) —————————’’———-’’——–
    87. ਨਾਨਕ ! ਧੰਨੁ ‘ਸੁੋਹਾਗਣੀ’, ਜੋ ਭਾਵਹਿ ਵੇਪਰਵਾਹ॥ (ਮ:1/1088)————————-’’———-’’——–
    88. ਛੂਟਰਿ ਤੇ ਗੁਰਿ ਕੀਈ ‘ਸੁੋਹਾਗਨਿ’, ਹਰਿ ਪਾਇਓ ਸੁਘੜ ਸੁਜਾਨੀ॥ (ਮ:5/1210)———–’’———-’’——–
    89. ਹਰਿ ਹਰਿ, ਹਰਿ ਹਰਿ ਭਗਤਿ ਦ੍ਰਿੜਾਵਹੁ, ਹਰਿ ਹਰਿ ਨਾਮੁ ‘ਓੁਮਾਹਾ’ ਰਾਮ॥ (ਮ:4/698)———ਓਮਾਹਾ—– ਉਮਾਹਾ
    90. ਹਰਿ ਹਰਿ, ਹਰਿ ਜਸੁ ਘੂਮਰਿ ਪਾਵਹੁ, ਮਿਲਿ ਸਤਸੰਗਿ ‘ਓੁਮਾਹਾ’ ਰਾਮ॥ (ਮ:4/698)—————-’’———-’’——–
    91. ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ, ਗੁਰਿ ਮਿਲਿਐ ਹਰਿ ‘ਓੁਮਾਹਾ’ ਰਾਮ॥ (ਮ:4/699)————-’’———-’’——
    92. ਮੋ ਕਉ ਧਾਰਿ ਕ੍ਰਿਪਾ, ਮਿਲੀਐ ਗੁਰ ਦਾਤੇ, ਹਰਿ ਨਾਨਕ ਭਗਤਿ ‘ਓੁਮਾਹਾ’ ਰਾਮ॥ (ਮ:4/699)——–’’———-’’–
    93. ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ, ਗੁਰਮਤਿ ਭਗਤਿ ‘ਓੁਮਾਹਾ’ ਰਾਮ॥ (ਮ:4/699)—————’’———-’’——–
    94. ਦੀਨ ਦਇਆਲ ਕ੍ਰਿਪਾ ਕਰਿ ਮਾਧੋ ! ਹਰਿ ਹਰਿ ਨਾਮੁ ‘ਓੁਮਾਹਾ’ ਰਾਮ॥ (ਮ:4/699)—————–’’———-’’——–
    95. ਆਪੇ ਹੀ ਆਪਿ ਆਪਿ ਵਰਤੈ, ਆਪੇ ਨਾਮਿ ‘ਓੁਮਾਹਾ’ ਰਾਮ॥ (ਮ:4/699)—————————’’———-’’——–
    96. ਆਪੇ ਮਥਿ ਮਥਿ ਤਤੁ ਕਢਾਏ, ਜਪਿ ਨਾਮੁ ਰਤਨੁ ‘ਓੁਮਾਹਾ’ ਰਾਮ॥ (ਮ:4/699)———————’’———-’’——–
    97. ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ, ਹਰਿ ਹਰਿ ਨਾਮੁ ‘ਓੁਮਾਹਾ’ ਰਾਮ॥ (ਮ:4/6990)————-’’———-’’——–
    98. ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ, ਗੁਣ ਨਾਨਕ ! ਨਾਮੁ ‘ਓੁਮਾਹਾ’ ਰਾਮ॥ (ਮ:4/699)————–’’———-’’——–
    99. ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ, ਮਿਲਿ ਸਤਸੰਗਿ ‘ਓੁਮਾਹਾ’ ਰਾਮ॥ (ਮ:4/699)—————-’’———-’’——–
    100. ਗੁਣ ਗਾਵਹ ਗੁਣ ਬੋਲਹ ਬਾਣੀ, ਹਰਿ ਗੁਣ ਜਪਿ ‘ਓੁਮਾਹਾ’ ਰਾਮ॥ (ਮ:4/699)——————–’’———-’’——–
    101. ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ, ਗੁਰਮਤਿ ਜਪਿ ‘ਓੁਮਾਹਾ’ ਰਾਮ॥ (ਮ:4/699)—————-’’———-’’———

ਭਾਗ-3 (ੳ)

ਹੇਠਾਂ ਉਹ ਤੁਕਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਜਾਂ ਤਾਂ ਇੱਕ ਅੱਖਰ ਨੂੰ ਦੋ ਲਗਾਂ ਹਨ ਜਾਂ ਸ਼ਬਦ ਦੇ ਵਿਚਕਾਰਲੇ ਅੱਖਰ ਨੂੰ ਦੋ ਲਗਾਂ ਲੱਗੀਆਂ ਹੋਈਆਂ ਹਨ। ਇਹ ਤਮਾਮ ਸ਼ਬਦ ਨਾਉਂ, ਪੜਨਾਉਂ ਤੇ ਕਿਰਿਆਵਾਚੀ ਹਨ; ਜਿਵੇਂ

                                                                                                     ਅਸਲ ਸ਼ਬਦ ——ਉਚਾਰਨ——- ਅਰਥ

ਜਿਨ੍ਹਾ ਪਿਰ ਕਾ ਸੁਆਦੁ ਨ ਆਇਓ, ਜੋ ਧੁਰਿ ਲਿਖਿਆ ਸੁੋ ਕਮਾਹਿ ॥ (ਮ:3/428)——ਸੋ——– ਸੁ——- ਉਹ (ਇੱਕ ਵਚਨ)
ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ! ਸੁੋ ਮੁਹਿ ਕਾਲੈ ਉਠਿ ਜਾਇ ॥ (ਮ:5/641)———’’———-’’——–’’—–
ਜੈਸਾ ਬੀਜੈ ਸੋ ਲੁਣੇ, ਜੋ ਖਟੇ ਸੁੋ ਖਾਇ ॥ (ਮ:1/730)——————————–’’———-’’——–’’——-
ਗੁਰਮੁਖਿ ਮੇਲਿ ਮਿਲਾਏ, ਸੁੋ ਜਾਣੈ ॥ (ਮ:1/946)———————————-’’———-’’——–’’——-
ਜੋ ਧੁਰਿ ਲਿਖਿਆ, ਸੁੋ ਆਇ ਪਹੁਤਾ, ਜਨ ਸਿਉ ਵਾਦੁ ਰਚਾਇਆ ॥ (ਮ:3/1154)——-’’———-’’——–’’—–
ਬਸਤੋ ਹੋਇ, ਹੋਇ ਸੁੋ ਊਜਰੁ, ਊਜਰੁ ਹੋਇ ਸੁ ਬਸੈ ॥ (ਭਗਤ ਕਬੀਰ/1252)———-’’———-’’——–’’——
ਸੁੋ ਐਸਾ ਰਾਜਾ, ਸ੍ਰੀ ਗੋਪਾਲੁ ॥ (ਭਗਤ ਨਾਮਦੇਵ/1292)————————’’———-’’——–’’——-
ਸੁੋ ਐਸਾ ਰਾਜਾ, ਤ੍ਰਿਭਵਣ ਪਤੀ ॥ (ਭਗਤ ਨਾਮਦੇਵ/1292)———————’’———-’’——–’’——-
ਸੁੋ ਐਸਾ ਰਾਜਾ, ਤ੍ਰਿਭਵਣ ਧਣੀ ॥ (ਭਗਤ ਨਾਮਦੇਵ/1292)———————’’———-’’——–’’——-
ਗੁਰ ਉਪਦੇਸਿ ਜਵਾਹਰ ਮਾਣਕ, ਸੇਵੇ ਸਿਖੁ, ਸੁੋ ਖੋਜਿ ਲਹੈ ॥ (ਮ:1/1328)———-’’———-’’——–’’—–
ਸੋ ਭਗਉਤੀ, ਜੁੋ ਭਗਵੰਤੈ ਜਾਣੈ ॥ (ਮ:3/88)——————————-ਜੋ——– ਜੁ—- ਜਿਹੜਾ (ਇੱਕ ਵਚਨ)
ਤਿਨ ਘਰੁ ਰਾਖਿਅੜਾ, ਜੁੋ ਅਨਦਿਨੁ ਜਾਗੈ ਰਾਮ ॥ (ਮ:1/1110)—————’’———-’’——–’’——-
ਕਹਿ ਰਵਿਦਾਸ  ! ਜੁੋ ਜਪੈ ਨਾਮੁ ॥ (ਭਗਤ ਰਵਿਦਾਸ/1196)—————–’’———-’’——–’’——-
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ, ਕਬਿ ਜਨ ਭਲ੍ਹ ਉਨਹ ਜੁੋ ਗਾਵੈ ॥ (ਭਟ ਭਲ੍ਹ/1396)——-’’——’’——–’’—–
ਓੁਂ ਨਮੋ ਭਗਵੰਤ ਗੁਸਾਈ ॥ (ਮ:5/897)———————————ਓ—— ਉਂ—– (ਵਿਆਪਕ ਪ੍ਰਭੂ)

ਭਾਗ-3 (ਅ)

ਮੁੋਲਿ ਅਮੁੋਲੁ ਨ ਪਾਈਐ, ਵਣਜਿ ਨ ਲੀਜੈ ਹਾਟਿ ॥ (ਮ:1/1087)——————-ਅਮੁਲ—— ਅਮੋਲ——- (ਕੀਮਤ ਰਹਿਤ ਪ੍ਰਭੂ ਨੂੰ)
ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ, ਆਨੰਦੁ ਜਪਿ ਜਗਦੀਸੁੋਰਾ॥ (ਮ:4/1201)—-ਜਗਦੀਸੁਰਾ—– ਜਗਦੀਸੋਰਾ—- (ਪ੍ਰਭੂ)

ਭਾਗ-3 (ੲ)

                                                                                                  (ਨਾਉਂ)   ਅਸਲ ਸ਼ਬਦ—– ਉਚਾਰਨ—– ਅਰਥ

ਮੁੋਲਿ ਅਮੁੋਲੁ ਨ ਪਾਈਐ, ਵਣਜਿ ਨ ਲੀਜੈ ਹਾਟਿ ॥ (ਮ:1/1087)—————–ਮੁਲ——– ਮੋਲ——- ਮੁਲ (ਤੋਲਣ) ਨਾਲ
ਸੋਈ ਭਗਤੁ ਸੁਘੜੁ ਸੁੋਜਾਣਾ ॥ (ਮ:3/1335)——————————–ਸੁਜਾਣਾ—— ਸੋਜਾਣਾ—– ਸਮਝਦਾਰ

ਭਾਗ-3 (ਸ)

                                                                                                 (ਪੜਨਾਉਂ) ਅਸਲ ਸ਼ਬਦ——-ਉਚਾਰਨ——ਅਰਥ

ਸਹਸ ਤਵ ਨੈਨ,ਨਨ ਨੈਨ ਹਹਿ ਤੋਹਿ ਕਉ, ਸਹਸ ਮੂਰਤਿ ਨਨਾ ਏਕ ਤੁੋਹੀ॥ (ਮ:1/13)———ਤੁਹੀ——— ਤੋਹੀ—– (ਤੇਰੀ)
ਰੇ ਜੀਅ ! ਨਿਲਜ ਲਾਜ ਤੁੋਹਿ ਨਾਹੀ ॥ (ਭਗਤ ਕਬੀਰ/330)——————————ਤੁਹਿ———-ਤੋਹਿ—– (ਤੈਨੂੰ)
ਓੁਹੀ ਪੀਓ ਓੁਹੀ ਖੀਓ, ਗੁਰਹਿ ਦੀਓ ਦਾਨੁ ਕੀਓ ॥ (ਮ:5/214)—————————ਓਹੀ—- ਉਹੀ—- ਉਹ (ਨਾਮ-ਨਸ਼ਾ)
ਓੁਹੀ ਭਾਠੀ ਓੁਹੀ ਪੋਚਾ, ਉਹੀ ਪਿਆਰੋ ਉਹੀ ਰੂਚਾ ॥ (ਮ:5/214)—————————’’———-’’——–’’——-

ਓੁਇ ਸੁਖ ਕਾ ਸਿਉ ਬਰਨਿ ਸੁਨਾਵਤ ॥ (ਮ:5/1205)———————————ਓਇ——- ਉਇ———- ਉਹ (ਪ੍ਰਭੂ ਮਿਲਾਪ ਦੇ) ਸੁਖ
ਓੁਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ, ਉਧਰਿਆ ਸਗਲ ਬਿਸ੍ਵਾਨ ॥ (ਮ:5/1203)——ਉਨਿ—— ਓਨ—– (ਉਸ ਨੇ)
ਜੈਸੇ ਕੁੰਭ ਉਦਕ ਪੂਰਿ ਆਨਿਓ, ਤਬ ਓੁਹੁ ਭਿੰਨ ਦ੍ਰਿਸਟੋ ॥ (ਮ:5/1203)——————ਉਹੁ—— ਓਹ—- ਉਹ (ਪਾਣੀ)

ਭਾਗ-3 (ਹ)

                                                      (ਕਿਰਿਆ)   ਅਸਲ ਸ਼ਬਦ———— ਉਚਾਰਨ———- ਅਰਥ

ਮਮਤਾ ਲਾਇ ਭਰਮਿ ਭੁੋਲਾਇਆ ॥ (ਮ:3/1128)————————–ਭੁਲਾਇਆ ———ਭੋਲਾਇਆ—– (ਕੁਰਾਹੇ ਪਾਇਆ)
ਜਿਹ ਠਾਕੁਰੁ ਸੁਪ੍ਰਸੰਨੁ ਭਯੁੋ, ਸਤਸੰਗਤਿ ਤਿਹ ਪਿਆਰੁ ॥ (ਮ:5/1386)———-ਭਯੋ———- ਭਯੁ (ਭਇਉ)———— ਹੋਇਆ

(ਨੋਟ ਧਿਆਨ ਰਹੇ ਕਿ ਉਕਤ (ਭਾਗ-1, 2 ਵਿਚ) ਦਿੱਤੇ ਗਏ ਨਿਯਮ ਉਚਾਰਨ ਤੋਂ ਇਸ ਭਾਗ-3 ਦੇ ਸਾਰੇ ਹੀ ਭਾਗਾਂ ਦਾ ਉਚਾਰਨ ਕੁਝ ਅਲੱਗ ਹੈ ਭਾਵ ਕਿਤੇ ਔਂਕਡ਼ ਉਚਾਰੀ ਜਾ ਰਹੀ ਹੈ ਤੇ ਕਿਤੇ ਹੋੜਾ।)

Most Viewed Posts