Guru Granth Sahib (Page No. 94-96)

0
703

(ਪੰਨਾ ਨੰਬਰ 94-96)

ਰਾਗੁ ਮਾਝ, ਚਉਪਦੇ, ਘਰੁ ੧, ਮਹਲਾ ੪

ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ ॥

ਹਰਿ ਹਰਿ ਨਾਮੁ, ਮੈ (ਭਾਵ ਮੇਰੇ) ਹਰਿ, ਮਨਿ ਭਾਇਆ ॥ ਵਡਭਾਗੀ (ਵਡਭਾਗੀਂ) , ਹਰਿ ਨਾਮੁ ਧਿਆਇਆ ॥ ਗੁਰਿ+ਪੂਰੈ (ਰਾਹੀਂ), ਹਰਿ ਨਾਮ ਸਿਧਿ ਪਾਈ ; ਕੋ ਵਿਰਲਾ, ਗੁਰਮਤਿ ਚਲੈ ਜੀਉ ॥੧॥ ਮੈ, ਹਰਿ ਹਰਿ ਖਰਚੁ; ਲਇਆ ਬੰਨਿ+ਪਲੈ (ਬੰਨ੍ਹ ਪੱਲੈ)॥ ਮੇਰਾ ਪ੍ਰਾਣ ਸਖਾਈ, ਸਦਾ ਨਾਲਿ ਚਲੈ ॥ ਗੁਰਿ+ਪੂਰੈ (ਨੇ), ਹਰਿ ਨਾਮੁ ਦਿੜਾਇਆ (ਦਿੜ੍ਹਾਇਆ) ; ਹਰਿ ਨਿਹਚਲੁ, ਹਰਿ ਧਨੁ ਪਲੈ (ਪੱਲੈ) ਜੀਉ ॥੨॥ ਹਰਿ ਹਰਿ ਸਜਣੁ (ਸੱਜਣ), ਮੇਰਾ ਪ੍ਰੀਤਮੁ ਰਾਇਆ ॥ ਕੋਈ ਆਣਿ (ਭਾਵ ਲਿਆ ਕੇ) ਮਿਲਾਵੈ, ਮੇਰੇ ਪ੍ਰਾਣ ਜੀਵਾਇਆ ॥ ਹਉ ਰਹਿ ਨ ਸਕਾ (ਹਉਂ ਰਹ ਨ ਸਕਾਂ), ਬਿਨੁ ਦੇਖੇ, ਪ੍ਰੀਤਮਾ ! ਮੈ (ਭਾਵ ਮੇਰਾ), ਨੀਰੁ ਵਹੇ-ਵਹਿ (ਵਹ) ਚਲੈ ਜੀਉ ॥੩॥ ਸਤਿਗੁਰੁ ਮਿਤ੍ਰੁ, ਮੇਰਾ ਬਾਲ ਸਖਾਈ ॥ ਹਉ ਰਹਿ ਨ ਸਕਾ (ਹਉਂ ਰਹ ਨ ਸਕਾਂ), ਬਿਨੁ ਦੇਖੇ, ਮੇਰੀ ਮਾਈ  ! ॥ ਹਰਿ ਜੀਉ  ! ਕ੍ਰਿਪਾ ਕਰਹੁ, ਗੁਰੁ ਮੇਲਹੁ ; ਜਨ ਨਾਨਕ  ! ਹਰਿ ਧਨੁ ਪਲੈ (ਪੱਲੈ) ਜੀਉ ॥੪॥੧॥ 

(ਨੋਟ: ਅਗਾਂਹ 5 ਸ਼ਬਦਾਂ ਦੀਆਂ ਜ਼ਿਆਦਾਤਰ ਤੁਕਾਂ ’ਚ ਦਰਜ ‘ਮੈ’ ਸ਼ਬਦ ਦਾ ਅਰਥ ‘ਮੈਨੂੰ’ ਭਾਵ ਸੰਪਰਦਾਨ ਕਾਰਕ ਹੈ, ਕਿਉਂਕਿ ਵਿਸ਼ਿਆਂ ਦਾ ਭਾਵਾਰਥ ਦਿਲੀ ਪੀੜਾ (ਉੱਤਮ ਪੁਰਖ, ਇੱਕ ਵਚਨ) ਨਾਲ਼ ਸੰਬੰਧਤ ਹੈ।)

ਮਾਝ, ਮਹਲਾ ੪ ॥

ਮਧੁ ਸੂਦਨ (‘ਮਧੁ’ ਰਾਖਸ਼ ਨੂੰ ਮਾਰਨ ਵਾਲ਼ਾ ਵਿਸ਼ਨੁ), ਮੇਰੇ ਮਨ ਤਨ ਪ੍ਰਾਨਾ (ਭਾਵ ਮੇਰੇ ਮਨ ਤਨ ਦਾ ਸੁਆਸਾਂ ਵਾਙ ਸਹਾਰਾ ਹੈ)॥ ਹਉ (ਹਉਂ) ਹਰਿ ਬਿਨੁ, ਦੂਜਾ ਅਵਰੁ ਨ ਜਾਨਾ ॥ ਕੋਈ ਸਜਣੁ (ਸੱਜਣ) ਸੰਤੁ ਮਿਲੈ ਵਡਭਾਗੀ (ਵਡਭਾਗੀਂ); ਮੈ (ਭਾਵ ਮੈਨੂੰ) ਹਰਿ ਪ੍ਰਭੁ ਪਿਆਰਾ, ਦਸੈ (ਦੱਸੈ) ਜੀਉ ॥੧॥ ਹਉ (ਹਉਂ) ਮਨੁ ਤਨੁ ਖੋਜੀ (ਖੋਜੀਂ), ਭਾਲਿ ਭਾਲਾਈ (ਭਾਲਾਈਂ, ਨਾਸਿਕੀ ਉਚਾਰਨ ਗ਼ਲਤ ਹੈ ਕਿਉਂਕਿ ਇਹ ਸ਼ਬਦ ਕਿਰਿਆ ਵਿਸ਼ੇਸ਼ਣ ‘ਭਾਲਿ ਭਾਲਾਇ’ ਭਾਵ ਭਾਲ਼-ਭਾਲ਼ ਕੇ ਖੋਜਦਾਂ ਹਾਂ, ਹਨ।)॥ ਕਿਉ (ਕਿਉਂ ਭਾਵ ਕਿਵੇਂ), ਪਿਆਰਾ ਪ੍ਰੀਤਮੁ ਮਿਲੈ  ? ਮੇਰੀ ਮਾਈ  ! ॥ ਮਿਲਿ ਸਤਸੰਗਤਿ, ਖੋਜੁ ਦਸਾਈ (ਦਸਾਈਂ ਭਾਵ ਰਾਹ ਪੁੱਛਦਾ ਹਾਂ, ਜਵਾਬ ਹੈ ਕਿ); ਵਿਚਿ ਸੰਗਤਿ, ਹਰਿ ਪ੍ਰਭੁ ਵਸੈ ਜੀਉ ॥੨॥ ਮੇਰਾ ਪਿਆਰਾ ਪ੍ਰੀਤਮੁ, ਸਤਿਗੁਰੁ ਰਖਵਾਲਾ ॥ ਹਮ ਬਾਰਿਕ ਦੀਨ, ਕਰਹੁ ਪ੍ਰਤਿਪਾਲਾ ॥ ਮੇਰਾ ਮਾਤ ਪਿਤਾ, ਗੁਰੁ ਸਤਿਗੁਰੁ ਪੂਰਾ ; ਗੁਰ ਜਲ, ਮਿਲਿ (ਕੇ), ਕਮਲੁ ਵਿਗਸੈ ਜੀਉ ॥੩॥ ਮੈ (ਮੈਨੂੰ), ਬਿਨੁ ਗੁਰ ਦੇਖੇ, ਨੀਦ (ਨੀਂਦ) ਨ ਆਵੈ ॥ ਮੇਰੇ ਮਨ ਤਨਿ ਵੇਦਨ ; ਗੁਰ ਬਿਰਹੁ (ਬਿਰਹ) ਲਗਾਵੈ ॥ ਹਰਿ ਹਰਿ ਦਇਆ ਕਰਹੁ, ਗੁਰੁ ਮੇਲਹੁ ; ਜਨ ਨਾਨਕ  ! ਗੁਰ ਮਿਲਿ, ਰਹਸੈ (ਰਹੰਸੈ) ਜੀਉ ॥੪॥੨॥

(ਨੋਟ: ਉਕਤ ਸ਼ਬਦ ਦੇ ਆਖ਼ਰੀ ਬੰਦ ਦੀ ਤੁਕ ‘‘ਮੇਰੇ ਮਨ ਤਨਿ ਵੇਦਨ ; ਗੁਰ ਬਿਰਹੁ ਲਗਾਵੈ ॥’’ ਦੇ ਅਰਥ, ਪ੍ਰੋ. ਸਾਹਿਬ ਸਿੰਘ ਜੀ ਸਮੇਤ ਤਮਾਮ ਟੀਕਾਕਾਰਾਂ ਨੇ ਇਉਂ ਕੀਤੇ ਹਨ ਕਿ ‘ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਗੁਰੂ ਤੋਂ ਵਿਛੋੜੇ ਦੀ ਪੀੜ ਲੱਗੀ ਹੈ ਜਾਂ ਸਤਾਂਦੀ ਹੈ’।, ਪਰ ਇਹ ਅਰਥ ਵਿਆਕਰਨ ਅਨੁਸਾਰੀ ਨਹੀਂ ਹਨ ਕਿਉਂਕਿ ਤਦ ਸ਼ਬਦ ਬਣਤਰ ‘ਮੇਰੈ ਮਨਿ ਤਨਿ’ (ਅਧਿਕਰਣ ਕਾਰਕ) ਹੋਣੀ ਚਾਹੀਦੀ ਸੀ; ਜਿਵੇਂ ਕਿ ਗੁਰਬਾਣੀ ’ਚ 20 ਵਾਰ (20 ਤੁਕਾਂ ’ਚ) ਦਰਜ ਹੈ:

‘ਮੇਰੈ+ਮਨਿ+ਤਨਿ’ (ਵਿੱਚ) ਭੁਖ ਅਤਿ ਅਗਲੀ (ਬਹੁਤੀ); ਕੋਈ ਆਣਿ ਮਿਲਾਵੈ ਮਾਇ ॥ (ਮ: ੫/੪੯)

ਦਇਆ ਕਰਹੁ, ਹਰਿ  ! ਦਰਸੁ ਦਿਖਾਵਹੁ; ‘ਮੇਰੈ+ਮਨਿ+ਤਨਿ’ (’ਚ) ਲੋਚ ਘਣੇਰੀ ॥ (ਮ: ੪/੧੭੦)

‘ਮੇਰੈ+ਮਨਿ+ਤਨਿ’ (’ਚ) ਨਾਮੁ ਆਧਾਰੁ ਹੈ; ਹਉਮੈ ਬਿਖੁ ਜਾਲੀ ॥ (ਮ: ੪/੪੪੯), ਆਦਿ।

ਇਸ ਲਈ ‘‘ਮੇਰੇ ਮਨ ਤਨਿ ਵੇਦਨ ; ਗੁਰ ਬਿਰਹੁ ਲਗਾਵੈ ॥’’ ਦੇ ਲਿਖਤ ਮੁਤਾਬਕ ਇਹ ਅਰਥ ਹੀ ਸਹੀ ਜਾਪਦੇ ਹਨ ਕਿ ‘ਸਰੀਰ ਵਿੱਚ ਮੇਰੇ ਮਨ ਦੀ ਪੀੜਾ; ਗੁਰੂ ਦਾ ਵਿਛੋੜਾ ਪ੍ਰਗਟਾਉਂਦੀ ਹੈ’।

ਵਿਆਕਰਨ ਨਿਯਮਾਂ ਮੁਤਾਬਕ ‘ਗੁਰ ਬਿਰਹੁ’ ਦਾ ਅਰਥ ‘ਗੁਰੂ ਦਾ ਵਿਛੋੜਾ’ (ਸੰਬੰਧ ਕਾਰਕ) ਜਾਂ ‘ਗੁਰੂ (ਮਿਲਾਪ) ਲਈ ਵਿਛੋੜਾ’ (ਸੰਪਰਦਾਨ ਕਾਰਕ) ਲਿਖਤ ਅਨੁਕੂਲ ਅਰਥ ਹਨ, ਪਰ ਪ੍ਰਚਲਿਤ ਭਾਵਾਰਥਾਂ ’ਚ ਕੀਤੇ ਗਏ ਇਹ ਅਰਥ ਕਿ ‘ਗੁਰੂ ਤੋਂ ਵਿਛੋੜਾ’ (ਅਪਾਦਾਨ ਕਾਰਕ) ਤਾਂ ਹੀ ਸਹੀ ਮੰਨੇ ਜਾਂਦੇ, ਅਗਰ ‘ਗੁਰਿ ਬਿਰਹੁ’ ਸ਼ਬਦ ਸੁਮੇਲ ਮੌਜੂਦ ਹੁੰਦਾ।)

ਮਾਝ, ਮਹਲਾ ੪ ॥

ਹਰਿ ਗੁਣ ਪੜੀਐ (ਪੜ੍ਹੀਐ), ਹਰਿ ਗੁਣ ਗੁਣੀਐ (ਭਾਵ ਵਿਚਾਰੀਐ)॥ ਹਰਿ ਹਰਿ ਨਾਮ ਕਥਾ, ਨਿਤ ਸੁਣੀਐ ॥ ਮਿਲਿ ਸਤਸੰਗਤਿ, ਹਰਿ ਗੁਣ ਗਾਏ ; ਜਗੁ+ਭਉਜਲੁ+ਦੁਤਰੁ, ਤਰੀਐ ਜੀਉ ॥੧॥ ਆਉ ਸਖੀ ! ਹਰਿ ਮੇਲੁ ਕਰੇਹਾ (ਕਰੇਹਾਂ)॥ ਮੇਰੇ ਪ੍ਰੀਤਮ ਕਾ, ਮੈ (ਮੈਨੂੰ) ਦੇਇ (ਦੇ+ਇ) ਸਨੇਹਾ ॥ ਮੇਰਾ ਮਿਤ੍ਰੁ+ਸਖਾ, ਸੋ ਪ੍ਰੀਤਮੁ ਭਾਈ (ਭਾਵ ਮੇਰਾ ਉਹੀ ਪਿਆਰਾ ਭਰਾ ਤੇ ਮਿੱਤਰ ਸਾਥੀ ਹੈ, ਜੋ); ਮੈ ਦਸੇ (ਦੱਸੇ), ਹਰਿ ਨਰਹਰੀਐ ਜੀਉ ॥੨॥ ਮੇਰੀ ਬੇਦਨ, ਹਰਿ (ਰੂਪ) ਗੁਰੁ+ਪੂਰਾ ਜਾਣੈ ॥ ਹਉ, ਰਹਿ ਨ ਸਕਾ (ਹਉਂ, ਰਹ ਨ ਸਕਾਂ); ਬਿਨੁ ਨਾਮ ਵਖਾਣੇ ॥ ਮੈ (ਮੈਨੂੰ) ਅਉਖਧੁ+ਮੰਤ੍ਰੁ ਦੀਜੈ, ਗੁਰ ਪੂਰੇ ! ਮੈ (ਮੈਨੂੰ), ਹਰਿ ਹਰਿ ਨਾਮਿ (ਰਾਹੀਂ), ਉਧਰੀਐ (ਉੱਧਰੀਐ) ਜੀਉ ॥੩॥ ਹਮ ਚਾਤ੍ਰਿਕ ਦੀਨ, ਸਤਿਗੁਰ ਸਰਣਾਈ (ਸ਼ਰਣਾਈ) ॥ ਹਰਿ ਹਰਿ ਨਾਮੁ ਬੂੰਦ, ਮੁਖਿ (’ਚ) ਪਾਈ ॥ ਹਰਿ ਜਲਨਿਧਿ, ਹਮ ਜਲ ਕੇ ਮੀਨੇ (ਮੱਛੀਆਂ); ਜਨ ਨਾਨਕ  ! ਜਲ ਬਿਨੁ, ਮਰੀਐ ਜੀਉ ॥੪॥੩॥ 

ਮਾਝ, ਮਹਲਾ ੪ ॥

ਹਰਿ ਜਨ ਸੰਤ ! ਮਿਲਹੁ, ਮੇਰੇ ਭਾਈ  ! ॥ ਮੇਰਾ ਹਰਿ ਪ੍ਰਭੁ ਦਸਹੁ (ਦੱਸੋ), ਮੈ (ਮੈਨੂੰ), ਭੁਖ ਲਗਾਈ ॥ ਮੇਰੀ ਸਰਧਾ (ਸ਼ਰਧਾ) ਪੂਰਿ, ਜਗਜੀਵਨ ਦਾਤੇ  ! ਮਿਲਿ ਹਰਿ ਦਰਸਨਿ (ਦਰਸ਼ਨ ਨਾਲ਼), ਮਨੁ ਭੀਜੈ ਜੀਉ ॥੧॥ ਮਿਲਿ ਸਤਸੰਗਿ, ਬੋਲੀ (ਬੋਲੀਂ, ਬੋਲਦਾਂ ਹਾਂ) ਹਰਿ ਬਾਣੀ ॥ ਹਰਿ ਹਰਿ ਕਥਾ, ਮੇਰੈ+ਮਨਿ (’ਚ) ਭਾਣੀ (ਪਿਆਰੀ ਲੱਗੀ) ॥ ਹਰਿ ਹਰਿ ਅੰਮ੍ਰਿਤੁ, ਹਰਿ, (ਮੇਰੇ) ਮਨਿ ਭਾਵੈ ; ਮਿਲਿ ਸਤਿਗੁਰ, ਅੰਮ੍ਰਿਤੁ ਪੀਜੈ ਜੀਉ ॥੨॥ ਵਡਭਾਗੀ, ਹਰਿ ਸੰਗਤਿ ਪਾਵਹਿ (ਪਾਵਹਿਂ)॥ ਭਾਗਹੀਨ, ਭ੍ਰਮਿ (ਭਟਕ ਕੇ) ਚੋਟਾ ਖਾਵਹਿ (ਚੋਟਾਂ ਖਾਵਹਿਂ, ਪਰ)॥ ਬਿਨੁ ਭਾਗਾ (ਭਾਗਾਂ), ਸਤਸੰਗੁ ਨ ਲਭੈ (ਲੱਭੈ) ; ਬਿਨੁ ਸੰਗਤਿ, ਮੈਲੁ ਭਰੀਜੈ ਜੀਉ ॥੩॥ ਮੈ (ਮੈਨੂੰ) ਆਇ (ਕੇ) ਮਿਲਹੁ, ਜਗਜੀਵਨ ਪਿਆਰੇ  ! ॥ ਹਰਿ ਹਰਿ ਨਾਮੁ, ਦਇਆ ਮਨਿ (’ਚ) ਧਾਰੇ ॥ ਗੁਰਮਤਿ ਨਾਮੁ, ਮੀਠਾ ਮਨਿ ਭਾਇਆ ; ਜਨ ਨਾਨਕ  ! ਨਾਮਿ (’ਚ), ਮਨੁ ਭੀਜੈ ਜੀਉ ॥੪॥੪॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ਦੀ ਤੁਕ ‘‘ਵਡਭਾਗੀ, ਹਰਿ ਸੰਗਤਿ ਪਾਵਹਿ ॥’’ ’ਚ ‘ਵਡਭਾਗੀ’ ਸ਼ਬਦ ਬਹੁ ਵਚਨ ਹੋਣ ਦੇ ਬਾਵਜੂਦ ਵੀ ਅੰਤ ਨਾਸਿਕੀ (ਵਡਭਾਗੀਂ) ਉਚਾਰਨਾ ਗ਼ਲਤ ਹੋਏਗਾ ਕਿਉਂਕਿ ਇਸ ਦਾ ਅਰਥ ਹੈ: ‘ਵੱਡੇ ਭਾਗਾਂ ਵਾਲ਼ੇ’(ਨਾਂਵ, ਬਹੁ ਵਚਨ), ਨਾ ਕਿ ‘ਕਾਰਕੀ’ ਭਾਵ ‘ਵੱਡੇ ਭਾਗਾਂ ਨਾਲ਼’ (ਕਰਣ ਕਾਰਕ); ਜਿਵੇਂ ਕਿ ਪਹਿਲੇ ਸ਼ਬਦ ਦੇ ਪਹਿਲੇ ਬੰਦ ਦੀ ਤੁਕ ਹੈ: ‘‘ਵਡਭਾਗੀ (ਵਡਭਾਗੀਂ) , ਹਰਿ ਨਾਮੁ ਧਿਆਇਆ ॥’’, ਦੂਸਰੇ ਸ਼ਬਦ ਦੇ ਪਹਿਲੇ ਬੰਦ ਦੀ ਤੁਕ ਹੈ: ‘‘ਕੋਈ ਸਜਣੁ ਸੰਤੁ ਮਿਲੈ ਵਡਭਾਗੀ (ਵਡਭਾਗੀਂ)..॥’’, ਹੇਠਾਂ ਪੰਜਵੇਂ ਸ਼ਬਦ ਦੇ ਤੀਸਰੇ ਬੰਦ ਦੀ ਤੁਕ ਹੈ: ‘‘ਵਡਭਾਗੀ (ਵਡਭਾਗੀਂ), ਹਰਿ ਸੰਤੁ ਮਿਲਾਇਆ ॥’’, ਆਦਿ।

ਸੋ, ‘ਵਡਭਾਗੀ’ ਨੂੰ ਅੰਤ ਬਿੰਦੀ ਕੇਵਲ ਉੱਥੇ ਹੀ ਲੱਗੇਗੀ, ਜਿੱਥੇ ਅਰਥ ਹੋਣਗੇ: ‘ਵੱਡੇ ਭਾਗਾਂ ਨਾਲ਼’।)

ਮਾਝ, ਮਹਲਾ ੪ ॥

ਹਰਿ ਗੁਰ ਗਿਆਨੁ, ਹਰਿ ਰਸੁ ਹਰਿ ਪਾਇਆ ॥ ਮਨੁ, ਹਰਿ ਰੰਗਿ ਰਾਤਾ (ਰਾੱਤਾ) ; ਹਰਿ ਰਸੁ ਪੀਆਇਆ ॥ ਹਰਿ-ਹਰਿ ਨਾਮੁ, ਮੁਖਿ ਹਰਿ-ਹਰਿ ਬੋਲੀ (ਬੋਲੀਂ) ; ਮਨੁ ਹਰਿ ਰਸਿ, ਟੁਲਿ ਟੁਲਿ (ਭਾਵ ਡੁਲ੍ਹ ਡੁਲ੍ਹ ਕੇ) ਪਉਦਾ (ਪੌਂਦਾ ਭਾਵ ਪੈਂਦਾ) ਜੀਉ ॥੧॥ ਆਵਹੁ ਸੰਤ  ! ਮੈ (ਮੈਨੂੰ) ਗਲਿ (ਨਾਲ਼) ਮੇਲਾਈਐ ॥ ਮੇਰੇ ਪ੍ਰੀਤਮ ਕੀ, ਮੈ (ਮੈਨੂੰ) ਕਥਾ ਸੁਣਾਈਐ ॥ ਹਰਿ ਕੇ ਸੰਤ  ! ਮਿਲਹੁ, ਮਨੁ ਦੇਵਾ (ਦੇਵਾਂ) ; ਜੋ ਗੁਰਬਾਣੀ ਮੁਖਿ (’ਚ) ਚਉਦਾ (ਚੌਂਦਾ) ਜੀਉ (ਭਾਵ ਜੋ ਮੇਰੇ ਮੂੰਹ ’ਚ ਬਾਣੀ ਨੂੰ ਪੜ੍ਹਨ ਲਈ ਪ੍ਰੇਰਨਾ ਦੇਂਦਾ ਹੈ, ਮੈ ਉਸ ਨੂੰ ਆਪਣਾ ਮਨ ਦੇਂਦਾ ਹਾਂ ਉਸ ਅੱਗੇ ਆਤਮ ਸਮਰਪਣ ਕਰਦਾ ਹਾਂ))॥੨॥ ਵਡਭਾਗੀ (ਵਡਭਾਗੀਂ), ਹਰਿ ਸੰਤੁ ਮਿਲਾਇਆ ॥ ਗੁਰਿ+ਪੂਰੈ (ਨੇ), ਹਰਿ ਰਸੁ ਮੁਖਿ ਪਾਇਆ ॥ ਭਾਗਹੀਨ (ਨੇ, ਬਹੁ ਵਚਨ), ਸਤਿਗੁਰੁ ਨਹੀ (ਨਹੀਂ) ਪਾਇਆ ; ਮਨਮੁਖੁ, ਗਰਭ ਜੂਨੀ ਨਿਤਿ ਪਉਦਾ (ਪਉਂਦਾ) ਜੀਉ ॥੩॥ ਆਪਿ ਦਇਆਲਿ (ਨੇ), ਦਇਆ ਪ੍ਰਭਿ (ਨੇ) ਧਾਰੀ ॥ ਮਲੁ+ਹਉਮੈ+ਬਿਖਿਆ, ਸਭ ਨਿਵਾਰੀ ॥ ਨਾਨਕ  ! ਹਟ (ਹੱਟ) ਪਟਣ (ਭਾਵ ਵਣਜ-ਵਪਾਰ ਕਰਨ ਲਈ ਦੁਕਾਨ ਤੇ ਸ਼ਹਿਰ) ਵਿਚਿ ਕਾਂਇਆ (ਕਾਂਇਆਂ) ; ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥ 

ਮਾਝ, ਮਹਲਾ ੪ ॥

ਹਉ (ਹੌਂ), ਗੁਣ ਗੋਵਿੰਦ, ਹਰਿ ਨਾਮੁ ਧਿਆਈ (ਧਿਆਈਂ, ਯਾਦ ਕਰਦਾ ਹਾਂ) ॥ ਮਿਲਿ ਸੰਗਤਿ, ਮਨਿ (’ਚ) ਨਾਮੁ ਵਸਾਈ (ਵਸਾਈਂ) ॥ ਹਰਿ ਪ੍ਰਭ ਅਗਮ ਅਗੋਚਰ ਸੁਆਮੀ ; ਮਿਲਿ ਸਤਿਗੁਰ, ਹਰਿ ਰਸੁ ਕੀਚੈ ਜੀਉ ॥੧॥ ਧਨੁ ਧਨੁ (ਧੰਨ-ਧੰਨ) ਹਰਿ ਜਨ ; ਜਿਨਿ (ਜਿਨ੍ਹ), ਹਰਿ ਪ੍ਰਭੁ ਜਾਤਾ (ਭਾਵ ਜਾਣਿਆ) ॥ ਜਾਇ (ਕੇ) ਪੁਛਾ (ਪੁੱਛਾਂ) ਜਨ, ਹਰਿ ਕੀ ਬਾਤਾ (‘ਬਾਤਾਂ’ ਉਚਾਰਨ ਗ਼ਲਤ ਹੈ, ਕਿਉਂਕਿ ‘ਕੀ’ ਹੈ, ਨਾ ਕਿ ‘ਕੀਆ’) ॥ ਪਾਵ ਮਲੋਵਾ (ਮਲੋਵਾਂ), ਮਲਿ+ਮਲਿ ਧੋਵਾ (ਮਲ਼-ਮਲ਼ ਧੋਵਾਂ); ਮਿਲਿ ਹਰਿ ਜਨ, ਹਰਿ ਰਸੁ ਪੀਚੈ ਜੀਉ ॥੨॥ ਸਤਿਗੁਰਿ+ਦਾਤੈ (ਨੇ), ਨਾਮੁ ਦਿੜਾਇਆ (ਦ੍ਰਿੜ੍ਹਾਇਆ) ॥ ਵਡਭਾਗੀ (ਵਡਭਾਗੀਂ), ਗੁਰ ਦਰਸਨੁ ਪਾਇਆ ॥ ਅੰਮ੍ਰਿਤ ਰਸੁ, ਸਚੁ ਅੰਮ੍ਰਿਤੁ ਬੋਲੀ (ਬੋਲੀਂ, ਬੋਲਦਾ ਹਾਂ) ; ਗੁਰਿ+ਪੂਰੈ (ਰਾਹੀਂ) ਅੰਮ੍ਰਿਤੁ ਲੀਚੈ ਜੀਉ ॥੩॥ ਹਰਿ ! ਸਤਸੰਗਤਿ, ਸਤ ਪੁਰਖੁ ਮਿਲਾਈਐ ॥ ਮਿਲਿ ਸਤਸੰਗਤਿ, ਹਰਿ ਨਾਮੁ ਧਿਆਈਐ ॥ ਨਾਨਕ  ! ਹਰਿ ਕਥਾ ਸੁਣੀ (ਸੁਣੀਂ), ਮੁਖਿ (ਤੋਂ) ਬੋਲੀ (ਬੋਲੀਂ) ; ਗੁਰਮਤਿ, ਹਰਿ ਨਾਮਿ (’ਚ) ਪਰੀਚੈ ਜੀਉ ॥੪॥੬॥ 

ਮਾਝ, ਮਹਲਾ ੪ ॥

ਆਵਹੁ ਭੈਣੇ  ! ਤੁਸੀ (ਤੁਸੀਂ) ਮਿਲਹੁ, ਪਿਆਰੀਆ (ਪਿਆਰੀ+ਆ ਭਾਵ ਹੇ ਪਿਆਰੀ ਭੈਣੋ !)॥ ਜੋ ਮੇਰਾ ਪ੍ਰੀਤਮੁ ਦਸੇ (ਦੱਸੇ); ਤਿਸ ਕੈ ਹਉ ਵਾਰੀਆ (ਹਉਂ ਵਾਰੀ+ਆ) ॥ ਮਿਲਿ ਸਤਸੰਗਤਿ, ਲਧਾ ਹਰਿ ਸਜਣੁ (ਲੱਧਾ ਹਰਿ ਸੱਜਣ) ; ਹਉ (ਹਉਂ), ਸਤਿਗੁਰ ਵਿਟਹੁ ਘੁਮਾਈਆ (ਵਿਟੋਂ ਘੁਮਾਈ+ਆ) ਜੀਉ ॥੧॥ ਜਹ ਜਹ ਦੇਖਾ (ਜ੍ਹਾਂ ਜ੍ਹਾਂ ਦੇਖਾਂ), ਤਹ ਤਹ (ਤ੍ਹਾਂ ਤ੍ਹਾਂ) ਸੁਆਮੀ ॥ ਤੂ  ! ਘਟਿ+ਘਟਿ (’ਚ) ਰਵਿਆ ਅੰਤਰਜਾਮੀ ॥ ਗੁਰਿ+ਪੂਰੈ (ਨੇ) ਹਰਿ, ਨਾਲਿ (ਭਾਵ ਮੇਰੇ ਨਾਲ਼) ਦਿਖਾਲਿਆ ; ਹਉ (ਹਉਂ), ਸਤਿਗੁਰ ਵਿਟਹੁ (ਵਿਟੋਂ), ਸਦ ਵਾਰਿਆ ਜੀਉ ॥੨॥ ਏਕੋ ਪਵਣੁ, ਮਾਟੀ ਸਭ ਏਕਾ ; ਸਭ (ਭਾਵ ਸਾਰੀ ਲੁਕਾਈ), ਏਕਾ ਜੋਤਿ ਸਬਾਈਆ (ਸਬਾਈ+ਆ)॥ ਸਭ ਇਕਾ ਜੋਤਿ, ਵਰਤੈ ਭਿਨਿ-ਭਿਨਿ (ਭਿੰਨ-ਭਿੰਨ) ; ਨ ਰਲਈ (ਰਲ਼+ਈ), ਕਿਸੈ ਦੀ ਰਲਾਈਆ (ਰਲ਼ਾਈ+ਆ)॥ ਗੁਰ ਪਰਸਾਦੀ, ਇਕੁ ਨਦਰੀ ਆਇਆ ; ਹਉ (ਹੌਂ), ਸਤਿਗੁਰ ਵਿਟਹੁ (ਵਿਟੋਂ) ਵਤਾਇਆ ਜੀਉ (ਭਾਵ ਮੈ, ਸਤਿਗੁਰ ਤੋਂ ਕੁਰਬਾਨ ਜਾਂਦਾ ਹਾਂ, ਜੀਉ)॥੩॥ ਜਨੁ ਨਾਨਕੁ ਬੋਲੈ, ਅੰਮ੍ਰਿਤ ਬਾਣੀ ॥ ਗੁਰਸਿਖਾਂ ਕੈ+ਮਨਿ (’ਚ), ਪਿਆਰੀ ਭਾਣੀ (ਪਸੰਦ ਆਈ)॥ ਉਪਦੇਸੁ (ਉਪਦੇਸ਼) ਕਰੇ ਗੁਰੁ+ਸਤਿਗੁਰੁ+ਪੂਰਾ; (ਕਿਉਂਕਿ) ਗੁਰੁ+ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥ ਸਤ ਚਉਪਦੇ, ਮਹਲੇ ਚਉਥੇ ਕੇ ॥

(ਨੋਟ: ਉਕਤ ਪੰਨਾ ਨੰਬਰ 94 ਤੋਂ 96 ਤੱਕ ਮਾਝ ਰਾਗ ’ਚ ਗੁਰੂ ਰਾਮਦਾਸ ਜੀ ਦੇ ਕੁੱਲ 7 ਚੌਪਦੇ ਭਾਵ ਚਾਰ-ਚਾਰ ਬੰਦਾਂ ਵਾਲ਼ੇ 7 ਸ਼ਬਦ ਵਿਸ਼ੇ, ਮੁਕੰਮਲ ਹੋ ਚੁੱਕੇ ਹਨ, ਜਿਨ੍ਹਾਂ ਦੀ ਸਮਾਪਤੀ ’ਤੇ ਦਰਜ ਅੰਕ ॥੪॥੭॥ ਨੂੰ ਸਪਸ਼ਟ ਕਰਨ ਲਈ ਗੁਰਬਾਣੀ ’ਚ ਸੰਕੇਤ ਮਾਤਰ ‘‘ਸਤ ਚਉਪਦੇ, ਮਹਲੇ ਚਉਥੇ ਕੇ ॥’’ ਲਿਖਣਾ ਉਚਿਤ ਸਮਝਿਆ ਗਿਆ, ਇਸੇ ਤਰ੍ਹਾਂ ਕੁਝ ਸ਼ਬਦਾਂ ਦੇ ਸਿਰਲੇਖਾਂ ’ਚ ਦਰਜ ‘ਮਹਲਾ ੧, ਮਹਲਾ ੩, ਮਹਲਾ ੪’ ਆਦਿ ਨੂੰ ਵੀ ਉਚਾਰਨ ਬਾਬਤ ‘ਮਹਲਾ ਪਹਿਲਾ, ਮਹਲਾ ਤੀਜਾ, ਮਹਲਾ ਚਉਥਾ’ ਆਦਿ ਸੰਕੇਤ ਦਰਜ ਕੀਤੇ ਹੋਏ, ਮਿਲਦੇ ਹਨ।)