28.7 C
Jalandhar
Monday, April 6, 2026
spot_img
Home Blog Page 19

ਚਮਰਟਾ ਗਾਂਠਿ ਨ ਜਨਈ ॥  ਲੋਗੁ ਗਠਾਵੈ ਪਨਹੀ॥

0

ਚਮਰਟਾ ਗਾਂਠਿ ਨ ਜਨਈ ॥  ਲੋਗੁ ਗਠਾਵੈ ਪਨਹੀ॥

ਬੀਬੀ ਮਨਿੰਦਰ ਕੌਰ (ਔਰੰਗਾਬਾਦ, ਗੁਜਰਾਤ)-93261-83934

ਚਮਰਟਾ ਗਾਂਠਿ ਨ ਜਨਈ ॥  ਲੋਗੁ ਗਠਾਵੈ ਪਨਹੀ ॥੧॥ ਰਹਾਉ ॥

ਆਰ ਨਹੀ ਜਿਹ ਤੋਪਉ ॥  ਨਹੀ ਰਾਂਬੀ ਠਾਉ ਰੋਪਉ ॥੧॥

ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥  ਹਉ ਬਿਨੁ ਗਾਂਠੇ; ਜਾਇ ਪਹੂਚਾ ॥੨॥

ਰਵਿਦਾਸੁ ਜਪੈ; ਰਾਮ ਨਾਮਾ ॥  ਮੋਹਿ, ਜਮ ਸਿਉ ਨਾਹੀ ਕਾਮਾ ॥੩॥ (ਭਗਤ ਰਵਿਦਾਸ/੬੫੯)

ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 40 ਸ਼ਬਦ 16  ਰਾਗਾਂ ਵਿੱਚ ਦਰਜ ਹਨ। ਸੋਰਠ ਰਾਗ ਵਿੱਚ ਰਵਿਦਾਸ ਜੀ ਦੇ 7 ਸ਼ਬਦ ਹਨ, ਜਿਨ੍ਹਾਂ ਵਿੱਚੋਂ ਇਹ 7ਵਾਂ ਸ਼ਬਦ ਹੈ। ਇਸ ਦੇ ਤਿਨ ਬੰਦ ਹਨ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੬੫੯ ਅੰਗ ’ਤੇ ਦਰਜ  ਹੈ।

ਭਗਤ ਰਵਿਦਾਸ ਜੀ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ।  ਉਨ੍ਹਾਂ ਨੂੰ ਅਖੌਤੀ ਸ਼ੂਦਰ ਵਰਗ ਵਿੱਚੋਂ ਮੰਨਿਆ ਜਾਂਦਾ ਸੀ। ਵੈਸੇ ਉਹ ਉੱਚ ਕੋਟਿ ਦੇ ਸੰਤ ਸਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਬਾਣੀ ਰਚੀ। ਆਪ ਜੀ ਨੇ ਫੋਕਟ ਕਰਮਕਾਂਡਾਂ ਦੀ ਵੀ ਨਿੰਦਿਆ ਕੀਤੀ। ਜਿਹੜੇ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਦੀ ਥਾਂ ਦੂਰ ਲੈ ਕੇ ਜਾ ਰਹੇ ਸਨ। ਉਨ੍ਹਾਂ ਦੀ ਬਾਣੀ ਦਾ ਕੇਂਦਰੀ ਨੁਕਤਾ ਨਾਮ ਸਿਮਰਨ ਹੈ ਤੇ ਗੱਲ ਵੀ ਗੂੜ੍ਹ ਕਰਦੇ ਹਨ। ਇਸ ਸ਼ਬਦ ਵਿੱਚ ਰਵਿਦਾਸ ਜੀ ਨੇ ਗਾਂਠਿ ਦੀ ਗੱਲ ਕੀਤੀ ਹੈ। ਉਹ ਕਿਹੜੀ ਗਾਂਠਿ ਹੈ, ਜਿਸ ਦੀ ਗੱਲ ਰਵਿਦਾਸ ਜੀ ਨੇ ਅਰੰਭਕ ਰਹਾਉ ਦੀ ਤੁਕ ਵਿੱਚ ਕੀਤੀ ਹੈ। ਕਿਸੇ ਵੀ ਸ਼ਬਦ ਦੇ ਪ੍ਰਕਰਣ ਮੁਤਾਬਕ ਵੱਖਰੇ ਵੱਖਰੇ ਅਰਥ ਨਿਕਲਦੇ ਹਨ।

‘ਗਾਂਠਿ’ ਦੇ ਕਈ ਭਾਵਾਰਥ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਗੰਡ, ਜਿਸ ਨੂੰ ਅਸੀਂ ਗੰਢਣਾ ਜਾਂ ਜੋੜਨਾ ਕਹਾਂਗੇ। ਜੋ ਦੋ ਰਸੀਆ ਜਾਂ ਧਾਗੇ ਵਰਗੀਆਂ ਚੀਜ਼ਾਂ ਨੂੰ ਜੋੜਨ ਲਈ ਲਾਈ ਜਾਂਦੀ ਹੈ, ਪਰ ਭਗਤ ਰਵਿਦਾਸ ਜੀ ਉਸ ਗੰਢ ਦੀ ਗੱਲ ਨਹੀਂ ਕਰ ਰਹੇ। ਜੇ ਸ਼ਾਬਦਿਕ ਅਰਥ ਦੇਖਦੇ ਹਾਂ ਤਾਂ ਇਵੇਂ ਜਾਪਦਾ ਹੈ ਕਿ ਉਹ ਜੁੱਤੀ ਗੰਢਣ ਦੀ ਗੱਲ ਕਰ ਰਹੇ ਹਨ। ਸ਼ਬਦ ਦੀਆਂ ਅਗਲੀਆਂ ਪੰਗਤੀਆਂ ਵਿਚਾਰਦੇ ਹਾਂ ਤਾਂ ਫਿਰ ਜਾਪਦਾ ਹੈ ਕਿ ਨਹੀਂ, ਇੱਥੇ ਜੁੱਤੀ ਗੰਢਣ ਦੀ ਵੀ ਗੱਲ ਵੀ ਨਹੀਂ ਕਰ ਰਹੇ। ਫਿਰ ਉਹ ਕਿਹੜੀ ਗੰਡ ਹੈ, ਜਿਸ ਦੀ ਗੱਲ ਕਰ ਰਹੇ ਹਨ। ਉਹ ਗੱਲ ਕਰ ਰਹੇ ਹਨ, ਰਸਾਂ ਵਾਲੀ, ਵਿਕਾਰਾਂ ਵਾਲੀ ਬਿਰਤੀ ਜਾਂ ਵਿਕਾਰਾਂ ਵਾਲੇ ਜੀਵਨ ਦੀ। ਇੱਥੇ ਭਗਤ ਰਵਿਦਾਸ ਜੀ ਵਿਕਾਰਾਂ ਵਾਲੇ ਜੀਵਨ ਦੀ ਗੱਲ ਕਰ ਰਹੇ ਹਨ। ਆਪ ਦੀ ਕਹਿੰਦੇ ਹਨ ਕਿ ਮੈਨੂੰ ਉਹ ਗੰਢ ਨਹੀਂ ਗੰਢਣੀ ਆਉਂਦੀ। ਬਾਣੀ ਵਿੱਚ ਰਸਾਂ ਦੇ ਚਾਰ ਪੱਖ ਦੇਖੇ ਹਨ। ਇੱਕ ਜਗ੍ਹਾ ਸਤਿਗੁਰ ਪਾਤਿਸ਼ਾਹ ਨੇ ਕੱਪੜ ਨੂੰ ਕੂੜਾ ਕਿਹਾ ਹੈ।  ਕੂੜਾ ਜੀਵਨ ਨੂੰ ਵੀ ਕਿਹਾ ਹੈ। ਇੱਕ ਜਗ੍ਹਾ ਅਹਾਰ ਨੂੰ ਵੀ ਕੂੜਾ ਕਿਹਾ ਹੈ। ਇੱਕ ਜਗ੍ਹ ਧਰਮ ਨੂੰ ਵੀ ਕੂੜਾ ਕਿਹਾ ਹੈ। ਪਹਿਲਾਂ ਦੇਖਦੇ ਹਾਂ ਕਿ ਕੂੜਾ ਕੱਪੜ ਕਿਹੜਾ ਹੈ। 

ਹੇ ਭਾਈ ! ਜੋ ਤੂੰ ਕੱਪੜਾ ਪਾ ਰਿਹਾ ਹੈਂ। ਉਹ ਕੂੜਾ ਹੀ ਹੈ ਭਾਵ ਕੁੜੀ ਜੀਵਣਸ਼ੈਲੀ ਹੈ। ਜਿਹੋ ਜਿਹੀ ਜੀਵਣਸ਼ੈਲੀ ਹੋਵੇਗੀ, ਫਲ਼ ਵੀ ਉਹੋ ਜਿਹਾ ਮਿਲਣਾ ਹੈ। ਜਿਹੋ ਜਿਹਾਂ ਨਾਲ ਸਾਡਾ ਉਠਣਾ ਬੈਠਣਾ ਹੋਵੇਗਾ, ਉਹੋ ਜਿਹਾ ਮਾਨ ਮਿਲਦਾ ਹੈ। ਜੇ ਚੰਗਿਆਂ ਨਾਲ ਮੁਹੱਬਤ ਹੈ ਤਾਂ ਸ਼ੋਭਾ ਵੀ ਚੰਗੀ ਹੋਵੇਗੀ। ਜੇ ਮਾੜੇ ਨਾਲ ਉਠਣਾ ਬੈਠਣਾ ਹੋਵੇਗਾ ਤਾਂ ਸਾਡੀ ਪਛਾਣ ਵੀ ਉਨ੍ਹਾਂ ਵਰਗੀ ਹੋਣੀ ਹੈ। ਗੁਰੂ ਨਾਨਕ  ਸਾਹਿਬ ਜੀ ਦੇ ਬਚਨ ਹਨ ‘‘ਨਾਨਕ  ! ਕੂੜੈ ਕਤਿਐ; ਕੂੜਾ ਤਣੀਐ ਤਾਣੁ ॥  ਕੂੜਾ ਕਪੜੁ ਕਛੀਐ; ਕੂੜਾ ਪੈਨਣੁ ਮਾਣੁ ॥’’ (ਮਹਲਾ ੧/੭੯੦)

ਮਾੜੀ ਬਿਰਤੀ ਦੀ ਉਪਮਾ ਖੋਤੇ ਨਾਲ ਵੀ ਕੀਤੀ ਹੈ। ਖੋਤੇ ਨੂੰ ਜੇ ਚੰਦਨ ਵੀ ਮਲ ਦੇਈਏ ਫਿਰ ਵੀ ਉਸ ਨੇ ਮਿੱਟੀ ਵਿੱਚ ਲਿਬੜਨਾ ਹੈ ਕਿਉਂਕਿ ਉਸ ਦੀ ਸਾਂਝ ਸੁਆਹ ਨਾਲ ਹੈ ਭਾਵ ਮਿੱਟੀ ਨਾਲ ਹੈ, ਇਸ ਲਈ ਮਿੱਟੀ ਵਿੱਚ ਹੀ ਰੁਲਣਾ ਹੈ ‘‘ਚੰਦਨ ਲੇਪੁ ਉਤਾਰੈ ਧੋਇ ॥  ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥’’ (ਸੁਖਮਨੀ/ਮਹਲਾ ੫/੨੬੭)

ਸੋ ਜੇ ਕੂੜੀ ਜੀਵਣ ਸ਼ੈਲੀ ਅਪਣਾਉਂਦੇ ਹਾਂ ਤਾਂ ਵਡਿਆਈ ਵੀ ਕੁੜੀ ਮਿਲਦੀ ਹੈ। ਜੋ ਮਨਮੁਖ ਹੈ ਭਾਵ ਆਪਣੇ ਮਨ ਦੀ ਕਰਦਾ ਹੈ, ਮਨ ਆਸੇ ਤੁਰਦਾ ਹੈ ਤੇ ਉਸ ਦਾ ਮੋਹ ਮਾਇਆ ਨਾਲ ਹੈ, ਇਸ ਲਈ ਸੱਚੇ ਨਾਮ ਨਾਲ ਉਸ ਦਾ ਪਿਆਰ ਨਹੀਂ ਬਣਦਾ। ਜੋ ਉਹ ਖਾ ਪੀ ਰਿਹਾ ਹੈ।  ਜੋ ਇਕੱਠਾ ਕਰ ਰਿਹਾ ਹੈਂ। ਉਹ ਸਾਰਾ ਕੂੜਾ ਜੀਵਨ ਹੈ, ਜਿਸ ਨੇ ਨਾਲ ਨਹੀਂ ਜਾਣਾ। ਮਨ ਦੇ ਅਧੀਨ ਜੋ ਵੀ ਅਸੀਂ ਕਰਦੇ ਹਾਂ, ਉਹ ਰੱਬ ਦੀ ਕਚਹਿਰੀ ਵਿੱਚ ਪ੍ਰਵਾਨ ਨਹੀਂ ਹੁੰਦਾ ਕਿਉਂਕੀ ਮਨ ਤਾਂ ਮਾਈਆ ਦੇ ਅਧੀਨ ਕੰਮ ਕਰਦਾ ਹੈ। ਉਹ ਕਬੂਲ ਨਹੀਂ ਹੁੰਦਾ, ਜਿਸ ਕਾਰਨ ਪ੍ਰਭੂ ਦੀ ਹਜ਼ੂਰੀ ਵਿੱਚ ਖੁਆਰ ਹੁੰਦਾ ਹੈ ‘‘ਮਨਮੁਖ ਮਾਇਆ ਮੋਹੁ ਹੈ; ਨਾਮਿ (’ਚ) ਨ ਲਗੋ ਪਿਆਰੁ ॥  ਕੂੜੁ ਕਮਾਵੈ ਕੂੜੁ ਸੰਗ੍ਰਹੈ; ਕੂੜੁ ਕਰੇ ਆਹਾਰੁ ॥’’ (ਮਹਲਾ ੩/੫੫੨)

ਗੁਰੂ ਅਰਜਨ ਸਾਹਿਬ ਜੀ ਨੇ ਵੀ ਇਹੀ ਸਮਝਾਇਆ ਕਿ ਹਰਿ ਦੇ ਭਗਤ ਅਤੇ ਸਾਕਤ ਦਾ ਜੋੜ ਇਸ ਤਰ੍ਹਾਂ ਹੈ, ਜਿਵੇਂ ਕੋਈ ਕਾਮਧੇਨ ਗਾਂ ਜੋ ਕਿ ਸ੍ਵਰਗ ਵਿੱਚ ਰਹਿੰਦੀ ਮੰਨੀ ਜਾਂਦੀ ਹੈ, ਗਵਾਂਡੀ ਮੱਤ ਵਿੱਚ ਉਸ ਨੂੰ ਇੱਛਾ ਪੂਰਨ ਕਰਨ ਵਾਲੀ ਮੰਨਿਆ ਜਾਂਦਾ ਹੈ ਤੇ ਲੋਕ ਉਸ ਦੀ ਪੂਜਾ ਕਰਦੇ ਹਨ, ਪਰ ਜੇ ਕੋਈ ਉਸ ਦੀ ਜਗ੍ਹਾ ਭੇਡ ਨੂੰ ਪੂਜਨ ਲੱਗ ਜਾਵੇ ‘‘ਗਾਡਰ ਲੇ ਕਾਮਧੇਨੁ ਕਰਿ ਪੂਜੀ ॥  ਸਉਦੇ ਕਉ ਧਾਵੈ; ਬਿਨੁ ਪੂੰਜੀ ॥’’ (ਮਹਲਾ ੫/੧੯੮), ਇਸ ਵਾਕ ’ਚ ਇੱਕ ਜਗ੍ਹਾ ਸ਼ਬਦ ‘ਪੂਜੀ’ ਹੈ ਤੇ ਦੂਜੀ ਪੰਗਤੀ ਵਿੱਚ ‘ਪੂੰਜੀ’ ਹੈ। ਇੱਕ ਟਿੱਪੀ ਦੇ ਲੱਗਣ ਨਾਲ ਅਰਥ ਕਿਵੇਂ ਬਦਲ ਜਾਂਦੇ ਹਨ, ਪਹਿਲੀ ਪੰਗਤੀ ਵਿੱਚ ‘ਪੂਜੀ’ ਦਾ ਅਰਥ ਪੂਜਾ ਕਰਨਾ ਹੈ, ਪਰ ਜੇ ਟਿੱਪੀ ਲਗ ਗਈ ਤਾਂ ‘ਪੂੰਜੀ’ ਦਾ ਅਰਥ ਹੋ ਗਿਆ ‘ਰਾਸੀ ਪੂੰਜੀ, ਧਨ ਦੌਲਤ’। ‘ਗਾਡਰ’ ਦਾ ਅਰਥ ਹੈ ‘ਭੇਡ’।

ਦੂਜਾ ਉਦਾਹਰਨ ਦਿੰਦੇ ਹਨ, ਜਿਵੇਂ ਕੋਈ ਖਾਲੀ ਹੱਥ, ਸੌਦਾ ਲੈਣ ਲਈ ਤੁਰ ਪਵੇ। ਬਿਨਾਂ ਰਾਸੀ ਪੂੰਜੀ ਦੇ ਉਸ ਨੂੰ ਸੌਦਾ ਕਿਵੇਂ ਪ੍ਰਾਪਤ ਹੋਵੇਗਾ। ਇੱਥੇ ਭਾਵ ਹੈ ‘ਜਿਸ ਕੰਮ ਦਾ ਕੋਈ ਲਾਭ ਨਹੀਂ, ਉਹ ਕੀਤਾ ਜਾਵੇ ਤਾਂ ਉਸ ਨਾਲ ਕਿਹੜੀ ਪ੍ਰਾਪਤੀ ਹੋਣੀ ਹੈ ?, ਇਸੇ ਤਰ੍ਹਾਂ ਜੇ ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੂਜੇ ਪਾਸੇ ਵੱਲ ਤੁਰਦੇ ਹਾਂ ਤਾਂ ਖੁਆਰ ਹੋਣਾ ਹੀ ਹੈ, ਇਸ ਲਈ ਬਚਨ ਕੀਤੇ ਹਨ ‘‘ਸਾਕਤ ਸੰਗੁ ਨ ਕੀਜਈ ਪਿਆਰੇ !  ਜੇ ਕਾ ਪਾਰਿ ਵਸਾਇ ॥’’ (ਮਹਲਾ ੫/੬੪੧) ਭਾਵ ਜਿੱਥੋਂ ਤੱਕ ਹੋ ਸਕੇ ਪਿਆਰੇ ਜਨ ! ਰੱਬ ਤੋਂ ਟੁੱਟੇ ਹੋਏ ਬੰਦੇ ਦਾ ਸਾਥ ਨਾ ਕਰਨਾ, ਜੇਕਰ ਭਲਾ ਚਾਹੁੰਦਾ ਹੈਂ।

ਸਾਕਤ ਤੋਂ ਦੂਰ ਰਹਿ ਕੇ ਚਿੱਤ ਵਿੱਚ ਹਮੇਸ਼ਾ ਅਸਲ ਪਿਆਰੇ ਪਰਮਾਤਮਾ ਦਾ ਨਾਮ ਵੱਸਦਾ ਹੈ ‘‘ਨਾਨਕ  ! ਰਾਮ ਨਾਮੁ ਜਪਿ ਚੀਤ ॥  ਸਿਮਰਿ ਸੁਆਮੀ ਹਰਿ ਸਾ (ਭਾਵ ਵਰਗਾ) ਮੀਤ ॥’’ (ਮਹਲਾ ੫/੧੯੮)

ਇੱਕ ਜਗ੍ਹਾ ਕਿਹਾ ਇਹ ਜੀਵਨ ਨਿਸਕਾਮ ਹੋਣਾ ਚਾਹਿਦਾ ਹੈ, ਕਾਮਨਾਵਾਂ ਵਾਸ਼ਨਾਵਾਂ ਤੋਂ ਰਹਿਤ, ਪਰ ਹੇ ਭਾਈ ! ਤੂੰ ਆਪਣਾ ਜੀਵਨ ਪਾਖੰਡ ਤੇ ਕੂੜ ਵਾਲਾ ਕਰ ਲਿਆ ਹੈ। ਧਰਮ ਸਮਝ ਕੇ ਜੀ ਰਿਹਾ ਹੈ, ਪਰ ਉਹ ਕੂੜ ਹੈ। ਜੀਵਨ ਕਿਹੋ ਜਿਹਾ ਹੈ, ਵਰਤੋਂ ਵਿਹਾਰ ਕਿਹੋ ਜਿਹਾ ਹੈ, ਪਰ ਕਰਦਾ ਕੀ ਪਿਆ ਹੈਂ ? ਦਿੱਖਦਾ ਕੀ ਪਿਆ ਹੈਂ ਤੇ ਤੂੰ ਹੈਂ ਕੀ  ?

ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਇੱਕ ਬੰਦਾ ਜੁੱਤੀ ਪੈਰਾਂ ਚ ਪਾਉਂਦਾ ਹੈ ਤੇ ਦੂਜੀ ਜੁੱਤੀ ਬੰਦੇ ਨੇ ਵਿਕਾਰਾਂ ਦੀ ਪਾਈ ਹੋਈ ਹੈ। ਇਹ ਵਿਕਾਰਾਂ ਵਾਲੀ ਜੁੱਤੀ ਪਾ ਕੇ ਬੰਦਾ ਰੱਬ ਨੂੰ ਮਿਲਣ ਆ ਜਾਂਦਾ ਹੈ ਭਾਵ ਰੱਬ ਨਾਲ਼ ਮਿਲਾਪ ਕਰਨਾ ਚਾਹੁੰਦਾ ਹੈ, ਜੋ ਕਿ ਨਹੀਂ ਹੋ ਸਕਦਾ।

ਅਸੀਂ ਇਸ ਤਰ੍ਹਾਂ ਸਮਝਣਾ ਹੈ ਕਿ ਜੀਵਣਸ਼ੈਲੀ ਕਿਸ ਤਰ੍ਹਾਂ ਦੀ ਹੈ ਤੇ ਕਰਦਾ ਕੀ ਪਿਆ ਹੈ ? ਹਥਲੇ ਸ਼ਬਦ ਦਾ ਪਹਿਲਾ ਹੀ ਬੰਦ ਰਹਾਉ ਦਾ ਇਸ ਤਰ੍ਹਾਂ ਹੈ ‘‘ਚਮਰਟਾ ਗਾਂਠਿ ਨ ਜਨਈ ॥  ਲੋਗੁ ਗਠਾਵੈ ਪਨਹੀ ॥੧॥ ਰਹਾਉ ॥’’ 

ਚਮਰਟਾ – ਇੱਥੇ ਗਰੀਬ ਚਮਿਆਰ ਲਈ ਆਇਆ ਹੈ। ਗਾਂਠਿ ਨ ਜਨਈ ਭਾਵ ਗੰਢਣਾ ਨਹੀਂ ਜਾਣਦਾ।

ਲੋਗੁ- ਲੋਕੀ। ਗਠਾਵੈ- ਗੰਢਾਉਂਦੇ ਹਨ। ਪਨਹੀ- ਜੁੱਤੀ।

ਮੈਨੂੰ ਇਹ ਵਿਕਾਰਾਂ ਵਾਲੀ ਗੰਡ ਆਪਣੇ ਜੀਵਨ ਵਿੱਚ ਦੇਣੀ ਨਹੀਂ ਆਈ। ਮੈਂ ਨਹੀਂ ਜਾਣਦਾ ਕਿ ਇਨ੍ਹਾਂ ਵਿਕਾਰਾਂ ਨੂੰ ਗੰਢ ਕਿਵੇਂ ਦੇਣੀ ਹੈ ਭਾਵ ਇਨ੍ਹਾਂ ਨਾਲ਼ ਪਿਆਰ ਕਿਵੇਂ ਕਰਨਾ ਹੈ। ਗੁਰੂ ਅਮਰਦਾਸ ਸਾਹਿਬ ਜੀ ਵੀ ਇੱਕ ਸਲੋਕ ਵਿੱਚ ਫ਼ੁਰਮਾਉਂਦੇ ਹਨ ‘‘ਲੋਕੁ ਅਵਗਣਾ ਕੀ ਬੰਨ੍ਹੈ ਗੰਠੜੀ; ਗੁਣ ਨ ਵਿਹਾਝੈ ਕੋਇ ॥’’  (ਮਹਲਾ ੩/੧੦੯੨) ਭਾਵ ਬੰਦਾ ਜਗਤ ਵਿੱਚ ਰਹਿਣ ਲਈ ਔਗੁਣਾਂ ਦੀਆਂ ਪੋਟਲੀਆਂ ਬੰਨ੍ਹੀ ਜਾ ਰਿਹਾ ਹੈ। ਗੁਣਾਂ ਦਾ ਸੌਦਾ ਤਾਂ ਕੋਈ ਕਰ ਹੀ ਨਹੀਂ ਰਿਹਾ। ਫਿਰ ਅੱਗੇ ਕਹਿੰਦੇ ਹਨ ‘‘ਗੁਣ ਕਾ ਗਾਹਕੁ ਨਾਨਕਾ ! ਵਿਰਲਾ ਕੋਈ ਹੋਇ ॥’’ (ਮਹਲਾ ੩/੧੦੯੨), ਇਸ ਨਾਲ ਅਗਾਂਹ ਇਹ ਵੀ ਕਹਿ ਦਿੱਤਾ ਕਿ ਗੁਣ ਮਿਲਦੇ ਹਨ ਗੁਰੂ ਦੀ ਕਿਰਪਾ ਨਾਲ ‘‘ਗੁਰ ਪਰਸਾਦੀ ਗੁਣ ਪਾਈਅਨਿ੍; ਜਿਸ ਨੋ ਨਦਰਿ ਕਰੇਇ ॥’’ (ਮਹਲਾ ੩/੧੦੯੨)

ਸਿਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ, ਜਿਸ ਵਿੱਚ ਆਪ ਨੇ ਕਿਹਾ ‘‘ਏਕੁ ਸੁਆਨੁ; ਦੁਇ ਸੁਆਨੀ ਨਾਲਿ ॥  ਭਲਕੇ ਭਉਕਹਿ; ਸਦਾ ਬਇਆਲਿ ॥’’ (ਮਹਲਾ ੧/੨੪), ਸੁਆਨ ਤੋਂ ਭਾਵ ਕੁੱਤਾ ਹੈ, ਜੋ ਲੋਭ ਵਜੋਂ ਹਿਰਦੇ ਵਿੱਚ ਆਉਂਦਾ ਹੈ। ਦੁਇ ਸੁਆਨੀ ਤੋਂ ਭਾਵ ਮਾਇਆ ਤੇ ਤ੍ਰਿਸ਼ਨਾ, ਜੋ ਸਵੇਰ ਤੋਂ ਹੀ, ਦਿਨ ਚੜ੍ਹੇ ਤੋਂ ਹੀ ਭੌਂਕਣ ਲੱਗ ਪੈਂਦੀਆਂ ਹਨ। ਕੋਈ ਨਾ ਕੋਈ ਡਿਮਾਂਡ ਕਰਨ ਲੱਗ ਪੈਂਦੀਆਂ ਹਨ। ਇਹ ਸਾਰੀ ਬਾਹਰਲੀ ਦਿੱਖ, ਬਾਹਰਲਾ ਦਿਖਾਵਾ ਵੇ  ਧਰਮੀ ਹੋਣ ਦਾ ਪਰਦਾ ਪਾਇਆ ਹੋਇਆ ਹੈ, ਪਰ ਇੱਕ ਅੰਦਰਲੀ ਜੀਵਣ ਸ਼ੈਲੀ ਹੈ, ਜੋ ਨਿਰੀ ਵਿਕਾਰਾਂ ਵਾਲੀ ਹੈ। ਬਾਣੀ ਵਿੱਚ ਸਤਿਗੁਰ ਪਾਤਸ਼ਾਹ ਨੇ ਕਿਹਾ ਹੈ ‘‘ਮਨਿ ਨਹੀ ਪ੍ਰੀਤਿ; ਮੁਖਹੁ ਗੰਢ ਲਾਵਤ ॥’’ (ਸੁਖਮਨੀ/ਮਹਲਾ ੫/੨੬੯) ਭਾਵ ਅੰਦਰ ਤਾਂ ਪਿਆਰ ਹੈ ਹੀ ਨਹੀਂ, ਕੋਰੀਆਂ ਗੱਲਾਂ ਨਾਲ ਹੀ ਗੰਢਾਂ ਮਾਰਦਾ ਪਿਆ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਲੋਕ ਇਸ ਤਰ੍ਹਾਂ ਦੀਆਂ ਗੰਡਾ ਮਾਰਦੇ ਫਿਰਦੇ ਹਨ, ਪਰ ਮੈਨੂੰ ਐਸੀ ਗੰਡ ਮਾਰਨੀ ਨਹੀਂ ਆਉਂਦੀ। ਗੁਰੂ ਨਾਨਕ ਸਾਹਿਬ ਜੀ ਵੀ ਇਹੀ ਫਡੁਰਮਾ ਰਹੇ ਹਨ ਕਿ ਹੇ ਕਰਤਾਰ ! ਮੇਰਾ ਰੂਪ ਵਿਕਾਰਾਂ ਕਾਰਨ ਡਰਾਵਨਾ ਬਣਿਆ ਪਿਆ ਹੈ ‘‘ਧਾਣਕ ਰੂਪਿ ਰਹਾ; ਕਰਤਾਰ ! ॥’’ (ਮਹਲਾ ੧/੨੪) ਵਾਰ ਵਾਰ ਕਿਹਾ ਹੈ ਕਿ ਸਾਰੀਆਂ ਸ਼ਿਕਾਰੀ ਵਾਲੀਆਂ ਹਰਕਤਾਂ ਹਨ।  ਜਿਵੇਂ ਦੀ ਜੁੱਤੀ ਭਗਤ ਜੀ ਕਹਿੰਦੇ ਹਨ, ਜੋ ਦੁਨੀਆਂ ਨੇ ਪਾਈ ਹੈ, ਮੈਂ ਇਦਾਂ ਦੀ ਘੜਨਾ ਨਹੀਂ ਜਾਣਦਾ। ਪਹਿਲੇ ਬੰਦ ਵਿੱਚ ਗੱਲ ਕੀਤੀ ਹੈ ‘‘ਆਰ ਨਹੀ; ਜਿਹ ਤੋਪਉ ॥  ਨਹੀ ਰਾਂਬੀ; ਠਾਉ ਰੋਪਉ ॥੧॥’’ ਭਾਵ ਮੇਰੇ ਕੋਲ ਮੋਹ ਰੂਪ ਆਰ ਨਹੀਂ, ਜਿਸ ਨਾਲ਼ ਸਰੀਰ-ਜੁੱਤੀ ਨੂੰ ਤੋਪੇ ਲਾਵਾਂ, ਗੰਢਾਂ ਅਤੇ ਨਾ ਹੀ ਮੇਰੇ ਕੋਲ਼ ਲੋਭ-ਲਾਲਚ ਵਾਲ਼ੀ ਰੰਬੀ ਹੈ, ਜਿਸ ਨਾਲ ਜੁੱਤੀ ਨੂੰ ਟਾਕੀਆਂ ਲਾਵਾਂ ਯਾਨੀ ਮੇਰੇ ਅੰਦਰ ਕੋਈ ਮੋਹ ਜਾਂ ਲੋਭ ਨਹੀਂ ਤਾਂ ਜੋ ਆਪਣੀ ਸੁਰਤਿ ਨੂੰ ਹਰੀ ਦਾ ਸਿਮਰਨ ਕਰਨ ਤੋਂ ਹਟਾਵਾਂ, ਰੋਕਾਂ। ‘ਆਰ’ ਇੱਕ ਲੰਬਾ ਜਿਹਾ ਸੂਆ ਹੁੰਦਾ ਹੈ, ਜਿਸ ਨਾਲ ਉਹ ਧਾਗਾ ਖਿੱਚਦੇ ਹਨ। ਧਾਗਾ ਚਮੜੇ ਵਿੱਚੋਂ ਆਰ ਪਾਰ ਕਰਦੇ ਹਨ ਤੇ ‘ਰੰਬੀ’ ਇੱਕ ਬੜਾ ਤਿੱਖਾ ਜਿਹਾ ਔਜ਼ਾਰ ਹੈ, ਜਿਸ ਨਾਲ ਚਮੜੇ ਨੂੰ ਕੱਟਿਆ ਜਾਂਦਾ ਹੈ।

ਭਗਤ ਰਵਿਦਾਸ ਜੀ ਫ਼ੁਰਮਾਉਂਦੇ ਹਨ ਕਿ ਮੈਂ ਵਿਕਾਰਾਂ ਵਾਲੀ ਜੁੱਤੀ ਗੰਡਣਾ ਨਹੀਂ ਜਾਣਦਾ ਭਾਵੇਂ ਕਿ ਲੋਕ ਆਪਣੀ ਸਰੀਰ-ਜੁੱਤੀ ਨੂੰ ਹੀ ਗੰਢਦੇ ਫਿਰਦੇ ਹਨ। ਟਾਕੀਆਂ ਲਾਉਂਦੇ ਰਹਿੰਦੇ ਹਨ, ਜਿਸ ਕਾਰਨ ਪ੍ਰਮਾਤਮਾ ਦਾ ਨਾਮ ਜਪਣਾ ਭੁੱਲ ਜਾਂਦੇ ਹਨ। ਹਿੰਦੂ ਜਮਾਤ ਅੰਦਰ ਇਨ੍ਹਾਂ ਫੌਕਟ ਧਾਰਮਕ ਕਰਮਾਂ ਦਾ ਹੰਕਾਰ ਵੀ ਹੈ। ਸਿਆਣਪਾਂ ਤੇ ਚਤੁਰਾਈਆਂ ਵੀ ਹਨ ਤਾਹੀਓਂ ਮਾਨਵਤਾ ਵਿੱਚ ਵੰਡੀਆਂ ਪਾਈਆਂ ਜਾਂਦੀਆਂ ਹਨ । ਭਗਤ ਰਵਿਦਾਸ ਜੀ ਜਿਸ ਬਨਾਰਸ ਵਿੱਚ ਰਹਿੰਦੇ ਸਨ, ਓਥੇ ਤਾਂ ਬ੍ਰਾਹਮਣੀ ਕਰਮਕਾਂਡਾਂ ਦੇ ਚਸ਼ਮੇ ਹਨ।

ਭਗਤ ਨਾਮਦੇਵ ਜੀ ਸਰੀਰ-ਜੁੱਤੀ ਦੀ ਥਾਂ ਆਪਣੀ ਸੁਰਤਿ ਨੂੰ ਇਉਂ ਅਕਾਲ ਪੁਰਖ ਨਾਲ਼ ਗੰਢਦੇ ਹਨ ‘‘ਸੁਇਨੇ ਕੀ ਸੂਈ; ਰੁਪੇ ਕਾ ਧਾਗਾ ॥  ਨਾਮੇ ਕਾ ਚਿਤੁ; ਹਰਿ ਸਉ ਲਾਗਾ ॥’’ (ਭਗਤ ਨਾਮਦੇਵ/੪੮੫) ਭਾਵ ਮੇਰੇ ਕੋਲ ਗੁਰੂ ਦਾ ਸ਼ਬਦ ਰੂਪ ਸੋਨੇ ਦੀ ਸੂਈ ਹੈ ਅਤੇ ਨਿਰਮਲ ਯਾਨੀ ਵਿਕਾਰ ਰਹਿਤ ਸੁਰਤਿ; ਚਾਂਦੀ ਦਾ ਧਾਗਾ ਹੈ। ਜਿਸ ਦੀ ਮਦਦ ਨਾਲ਼ ਨਾਮਦੇਵ ਜੀ ਦਾ ਮਨ; ਹਰੀ ਨਾਲ਼ ਗੰਢਿਆ ਰਹਿੰਦਾ ਹੈ।

ਵਿਕਾਰ ਰਹਿਤ ਸੁਰਤਿ ਵਿੱਚ ਅਭਿਮਾਨ ਤੇ ਚਲਾਕੀਆਂ ਨਹੀਂ ਹੁੰਦੀਆਂ। ਸਰੀਰ-ਜੁੱਤੀ ਗੰਢਣ ਲਈ ਆਰੀ ਤੇ ਰੰਬੀ ਮੇਰੇ ਕੋਲ ਨਹੀਂ ਹੈ। ਮੇਰੇ ਕੋਲ ਤੇ ਗੁਰੂ ਦੇ ਸ਼ਬਦ ਅਤੇ ਉੱਚੀ ਸੁਰਤ ਵਾਲੇ ਔਜ਼ਾਰ ਹਨ, ਇਸ ਲਈ ‘‘ਕਹਾ ਕਰਉ ਜਾਤੀ ? ਕਹ ਕਰਉ ਪਾਤੀ  ?॥  ਰਾਮ ਕੋ ਨਾਮੁ ਜਪਉ; ਦਿਨ ਰਾਤੀ ॥੧॥ ਰਹਾਉ ॥’’ (ਭਗਤ ਨਾਮਦੇਵ/੪੮੫) ਭਾਵ ਹੁਣ ਮੇਰੇ ਲਈ ਉੱਚੀ-ਨੀਵੀਂ ਜਾਤੀ ਵਾਲ਼ਾ ਵਿਤਕਰਾ ਕੀ ਕਰ ਸਕਦਾ ਹੈ। ਮੈ ਦਿਨ ਰਾਤ ਰਾਮ ਦਾ ਨਾਮ ਜਪਦਾ ਰਹਿੰਦਾ ਹਾਂ। ਮੈਂ ਹੁਣ ਕਿਸੇ ਜਾਤ ਪਾਤ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਮੇਰਾ ਸੰਬੰਧ ਸਿੱਧਾ ਰਾਮ ਨਾਲ਼ ਹੋ ਗਿਆ ਹੈ। ਹੁਣ ਤਾਂ ‘‘ਮਨੁ ਮੇਰੋ ਗਜੁ; ਜਿਹਬਾ ਮੇਰੀ ਕਾਤੀ ॥  ਮਪਿ ਮਪਿ ਕਾਟਉ; ਜਮ ਕੀ ਫਾਸੀ ॥’’ (ਭਗਤ ਨਾਮਦੇਵ/੪੮੫) ਯਾਨੀ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ, ਨਾਮ ਜਪ ਜਪ ਕੇ, ਮੌਤ ਦੇ ਦਰ ਦੀ ਫਾਹੀ ਕੱਟੀ ਜਾ ਰਿਹਾ ਹਾਂ ‘‘ਰਾਂਗਨਿ ਰਾਂਗਉ; ਸੀਵਨਿ ਸੀਵਉ ॥  ਰਾਮ ਨਾਮ ਬਿਨੁ; ਘਰੀਅ ਨ ਜੀਵਉ ॥’’ (ਭਗਤ ਨਾਮਦੇਵ/੪੮੫) ਭਾਵ ਮੈਂ ਤਾਂ ਸ਼ਰੀਰ ਰੂਪੀ ਮਿੱਟੀ ਨੂੰ ਨਾਮ ਦੇ ਰੰਗ ਨਾਲ ਰੰਗਦਾ ਪਿਆ ਹਾਂ ਕਿਉਂਕਿ ਉਸ ਤੋਂ ਬਿਨਾਂ ਮੈਂ ਇੱਕ ਛਿਨ ਵੀ ਨਹੀਂ ਰਹਿ ਸਕਦਾ।

ਲੋਕੀ ਰਸਾਂ ਦੀ ਚਸਕੀਆਂ ਦੀਆਂ ਗੰਢਾਂ ਲਗਾ ਕੇ ਵਿਕਾਰਾਂ ਵਾਲੀ ਜੁੱਤੀ ਗੰਢ ਰਹੇ ਹਨ, ਪਰ ਮੇਰੇ ਕੋਲ਼ ਵਿਕਾਰਾਂ ਵਾਲੀ ਬੁੱਧੀ ਨਹੀਂ, ਨਾ ਸੁਰਤਿ ਹੈ, ਜਿਸ ਨਾਲ਼ ਵਿਕਾਰਾਂ ਵਾਲੀ ਸਰੀਰ-ਜੁੱਤੀ ਗੰਢੀ ਜਾ ਸਕੇ। ਅਭਿਮਾਨ ਦਾ ਆਸਰਾ ਲੈ ਕੇ, ਵਿਕਾਰਾਂ ਦੇ ਟਾਂਕੇ ਲਾਉਣੇ ਜੁੱਤੀ ਨੂੰ, ਮੈਨੂੰ ਆਉਂਦੇ ਹੀ ਨਹੀਂ, ਮੇਰੇ ਕੋਲ ਤਾਂ ‘‘ਸੁਇਨੇ ਕੀ ਸੂਈ; ਰੁਪੇ ਕਾ ਧਾਗਾ ॥’’ ਹੈ।

ਜਦੋਂ ਅਸੀਂ ‘‘ਕੂੜੁ ਕਮਾਵੈ ਕੂੜੁ ਸੰਗ੍ਰਹੈ; ਕੂੜੁ ਕਰੇ ਆਹਾਰੁ ॥’’ (ਮਹਲਾ ੩/੫੫੨) ਤਾਂ ਫਿਰ ਜੀਵਣ ਕੂੜ ਵਾਲਾ ਹੀ ਹੋਏਗਾ। ਇੱਕ ਜਗ੍ਹਾ ਭਗਤ ਕਬੀਰ ਜੀ ਦੇ ਬਚਨ ਹਨ ‘‘ਜੋਇ ਖਸਮੁ ਹੈ ਜਾਇਆ ॥  ਪੂਤਿ (ਨੇ) ਬਾਪੁ ਖੇਲਾਇਆ ॥’’ (ਭਗਤ ਕਬੀਰ/੧੧੯੪) ਭਾਵ ਇਸਤ੍ਰੀ ਨੇ ਪੁਰਸ਼ ਨੂੰ ਜਨਮ ਦਿੱਤਾ ਹੈ, ਪਰ ਪੁਰਸ਼ ਹੀ ਇਸਤ੍ਰੀ ਨੂੰ ਭੋਗਣਹਾਰ ਬਣ ਜਾਂਦਾ ਹੈ ਭਾਵ ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣ ਵਾਲ਼ਾ ਬਣ ਜਾਂਦੀ ਹੈ। ਮਨ ਮਾਇਆ ਦੇ ਅਧੀਨ ਤੁਰਦਾ ਹੈ। ‘ਪੂਤਿ’ ਮਨ ਲਈ ਆਇਆ ਹੈ। ਮਨ ਰੂਪੀ ਪੁੱਤਰ ਨੇ ਜੀਵਾਤਮਾ ਰੂਪੀ ਪਿਤਾ ਨੂੰ ਖੇਡਣ ਲਾਇਆ ਹੋਇਆ ਹੈ ‘‘ਬਿਨੁ ਸ੍ਰਵਣਾ ਖੀਰੁ ਪਿਲਾਇਆ ॥’’ (ਭਗਤ ਕਬੀਰ/੧੧੯੪) ਭਾਵ ਮਨ; ਥਣਾਂ ਤੋਂ ਬਿਨਾਂ ਹੀ ਜੀਵਾਤਮਾ ਨੂੰ ਦੁੱਧ ਪਿਲਾ ਰਿਹਾ ਹੈ ਯਾਨੀ ਨਾਸ਼ਵੰਤ ਪਦਾਰਥਾਂ ਦੇ ਸੁਆਦ ਵਿੱਚ ਮਨ; ਜੀਵਾਤਮਾ ਨੂੰ ਭਟਕਾ ਰਿਹਾ ਹੈ ਭਾਵ ਪੱਲੇ ਕੁਝ ਹੈ ਨਹੀਂ ਪਰ ਦਿਖਾਵੇ ਕਰਾ ਰਿਹਾ ਹੈ। ਇੱਥੇ ਵੀ ਇਹੀ ਕਿਹਾ ਹੈ ਕਿ ਤੂੰ ਜਿੰਨਾ ਵੀ ਧਰਮ ਕਰਮ ਕਰ ਲਹਿ, ਪਰ ਉਹ ਨਿਰਾ ਪਾਖੰਡ ਤੇ ਕੂੜ ਹੈ।

ਇੱਕ ਜੁੱਤੀ ਉਹ ਹੈ, ਜੋ ਪੈਰਾਂ ਵਿੱਚ ਪਾਈਦੀ ਹੈ ਅਤੇ ਦੂਜੀ ਵਿਕਾਰ ਰੂਪ ਜੁੱਤੀ ਬਾਰੇ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਉਹ ਸਾਰਿਆਂ ਨੇ ਪਹਿਨੀ ਵੀ ਹੈ, ਪਰ ਸਵੀਕਾਰ ਵੀ ਨਹੀਂ ਕਰਦੇ। ਮੰਨਦੇ ਵੀ ਨਹੀਂ ਕਿ ਅਸੀਂ ਸਰੀਰ-ਜੁੱਤੀ ਨੂੰ ਗੰਢ ਰਹੇ ਹਾਂ, ਪਰ ਮੈਨੂੰ ਇਹ ਵਿਕਾਰਾਂ-ਜੁੱਤੀ ਪਾਉਣੀ ਨਹੀਂ ਆਉਂਦੀ। ਇਨ੍ਹਾਂ ’ਤੇ ਜੋੜ ਲਾਉਣਾ ਨਹੀਂ ਆਉਂਦਾ।

ਫਿਰ ਦੂਸਰੇ ਬੰਦ ਵਿੱਚ ਆਪ ਜੀ ਕਹਿੰਦੇ ਹਨ ਕਿ ‘‘ਲੋਗੁ ਗੰਠਿ ਗੰਠਿ; ਖਰਾ ਬਿਗੂਚਾ ॥  ਹਉ ਬਿਨੁ ਗਾਂਠੇ; ਜਾਇ ਪਹੂਚਾ ॥੨॥’’ ਭਾਵ ਲੋਕ ਆਪਣੀ ਸਰੀਰ-ਜੁੱਤੀ ਨੂੰ ਗੰਢ ਗੰਢ ਕੇ ਸਦਾ ਦੁਖੀ ਰਹਿੰਦੇ ਹਨ। ਖੱਜਲ ਖੁਆਰ ਹੁੰਦੇ ਹਨ, ਪਰ ਮੈ ਬਿਨਾਂ ਇਹ ਜੁੱਤੇ ਗੰਢੇ ਆਪਣੀ ਮੰਜ਼ਲ ਉੱਤੇ ਪਹੁੰਚ ਗਿਆ। ਹਰੀ ਵਿੱਚ ਲੀਨ ਹੋ ਗਿਆ। 

ਇੱਦਾਂ ਦਿਆਂ ਗੰਢਾਂ ਮਾਰ ਮਾਰ ਕੇ ਲੋਕ ਆਪਣਾ ਜੀਵਨ ਸਿਰਫ਼ ਤੇ ਸਿਰਫ਼ ਖੁਆਰ ਹੀ ਕਰਦੇ ਹਨ ‘‘ਮਨਹਠਿ ਕਰਮ ਕਮਾਵਦੇ; ਨਿਤ ਨਿਤ ਹੋਹਿ ਖੁਆਰੁ ॥’’ (ਮਹਲਾ ੩/੬੬)

ਜੋ ਗੁਰੂ ਦਾ ਆਸਰਾ ਛੱਡ ਕੇ ਮਨ ਦੇ ਅਧੀਨ ਕਰਮ ਕਰਦੇ ਹਨ ਭਾਵੇਂ ਕਹੇ ਜਾਂਦੇ ਧਾਰਮਿਕ ਕਰਮ ਹੀ ਹੋਣ, ਉਨ੍ਹਾਂ ਦਾ ਲਾਭ ਕੋਈ ਨਹੀਂ ਹੁੰਦਾ ਕਿਉਂਕਿ ਗੁਰੂ ਦਾ ਉਪਦੇਸ਼ ਨਹੀਂ ਮੰਨਿਆ ਬਲਕਿ ਆਪਣੇ ਮਨ ਦੇ ਪਿੱਛੇ ਲੱਗ ਕੇ ਫੌਕਟ ਕਰਮ ਕਰੀ ਗਏ, ਜਿਸ ਨਾਲ਼ ‘‘ਅੰਤਰਿ ਸਾਂਤਿ ਨ ਆਵਈ; ਨਾ ਸਚਿ (’ਚ) ਲਗੈ ਪਿਆਰੁ ॥’’ (ਮਹਲਾ ੩/੬੬) ਭਾਵ ਨਾ ਮਨ ਸ਼ਾਂਤ ਹੁੰਦਾ ਹੈ ਤੇ ਨਾ ਸੱਚੇ ਪਰਮਾਤਮਾ ਨਾਲ ਪਿਆਰ ਬਣਦਾ ਹੈ, ਪਰ ਜਿਹੜੇ ਗੁਰੂ ਦੇ ਦੱਸੇ ਰਾਹ ’ਤੇ ਤੁਰਦੇ ਹਨ, ਉਨ੍ਹਾਂ ਦਾ ਪਿਆਰ ਗੁਰੂ ਨਾਲ ਬਣਿਆ ਰਹਿੰਦਾ ਹੈ ‘‘ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥’’ (ਮਹਲਾ ੩/੬੬), ਉਨ੍ਹਾਂ ਦਾ ਹੀ ਜਗਤ ਵਿੱਚ ਆਉਣਾ ਸਫਲ ਹੁੰਦਾ ਹੈ। ਉਹੀ ਹਰੀ ਦੇ ਦਰ ਉੱਤੇ ਪ੍ਰਵਾਨ ਹੁੰਦੇ ਹਨ ‘‘ਸਚੀ ਭਗਤੀ ਸਚਿ ਰਤੇ; ਦਰਿ ਸਚੈ ਸਚਿਆਰ ॥ ਆਏ ਸੇ ਪਰਵਾਣੁ ਹੈ; ਸਭ ਕੁਲ ਕਾ ਕਰਹਿ ਉਧਾਰੁ ॥’’ (ਮਹਲਾ ੩/੬੬) 

ਭਗਤ ਜੀ ਵੀ ਆਪਣੇ ਤੀਜੇ ਅਤੇ ਅੰਤਮ ਬੰਦ ਰਾਹੀਂ ਸਮਝਾ ਰਹੇ ਹਨ ਕਿ ‘‘ਰਵਿਦਾਸੁ ਜਪੈ ਰਾਮ ਨਾਮਾ ॥  ਮੋਹਿ ਜਮ ਸਿਉ ਨਾਹੀ ਕਾਮਾ ॥੩॥ ਭਾਵ ਮੈਂ ਤਾਂ ਰਾਮ ਦਾ ਨਾਮ ਜਪਦਾ ਹਾਂ, ਇਸ ਲਈ ਮੇਰਾ ਜਮਰਾਜ (ਆਤਮਿਕ ਮੌਤ) ਨਾਲ ਕੋਈ ਸਰੋਕਾਰ ਹੀ ਨਹੀਂ ਰਿਹਾ ਹੈ। ਮੈਨੂੰ ਸਰੀਰ-ਜੁੱਤੀ ਗੰਢਣ ਵਾਲ਼ੇ ਉਨ੍ਹਾਂ ਨਾਲ ਕੀ ਰਿਸ਼ਤਾ ਹੈ। ਮੇਰੀ ਕੋਈ ਉਨ੍ਹਾਂ ਨਾਲ਼ ਜਾਣ ਪਛਾਣ ਨਹੀਂ ਰਹੀ। ਗੱਲ ਸਾਰੀ ਇੱਥੇ ਜਮਾਂ ’ਤੇ ਯਾਨੀ ਵਿਕਾਰਾਂ ਤੇ ਲਿਆ ਕੇ ਨਬੇੜੀ ਹੈ। ਇਸ ਦਾ ਮਤਲਬ ਹੈ ਜਿਹੜੀ ਗੰਢ ਦੀ ਗੱਲ ਸਾਰੇ ਸ਼ਬਦ ਵਿੱਚ ਹੋ ਰਹੀ ਸੀ, ਉਹ ਵਿਕਾਰਾਂ ਵਾਲੀ ਹੈ।

ਭਗਤ ਕਬੀਰ ਜੀ ਕਹਿੰਦੇ ਹਨ ਕਿ ਜੇ ਗ੍ਰਿਹਸਤ ਦਾ ਤਿਆਗ ਕਰ ਜੰਗਲਾਂ ਵਿੱਚ ਚਲੇ ਜਾਈਏ ਤੇ ਕੰਦ ਮੁੱਲ ਆਦਿ ਖਾ ਕੇ ਗੁਜ਼ਾਰਾ ਕਰੀਏ ਤਾਂ ਵੀ ਕੀ ਫ਼ਾਇਦਾ, ਜੇ ਮਨ ਵਿੱਚੋਂ ਵਿਕਾਰ ਹੀ ਨਾ ਗਏ ‘‘ਗ੍ਰਿਹੁ ਤਜਿ, ਬਨ ਖੰਡ ਜਾਈਐ; ਚੁਨਿ ਖਾਈਐ ਕੰਦਾ ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥’’ (ਭਗਤ ਕਬੀਰ/੮੫੫) ਭਾਵ ਧਰਮਿਕ ਕਾਰਜ ਕਰਨ ਨਾਲ ਕੀ ਲਾਭ ਹੈ, ਜੇ ਮਨ ਨੇ ਵਿਕਾਰ ਹੀ ਨਾ ਛੱਡੇ।

ਮੈ ਤਾਂ ਪਰਮਾਤਮਾ ਤੱਕ ਪਹੁੰਚ ਗਿਆ ਹਾਂ। ਹੁਣ ਮੇਰਾ ਇੱਕੋ ਕੰਮ ਹੈ ਨਾਮ ਸਿਮਰਨ ਕਰਕੇ ਜੋੜ ਪੱਕਾ ਕਰਦੇ ਰਹਿਣਾ। ‘ਜਮ’ ਦਾ ਮਤਲਬ ਆਤਮਕ ਮੌਤ ਹੈ, ਜਿਸ ਕਰਕੇ ਅਹੰਕਾਰ ਹਿਰਦੇ ਵਿੱਚ ਜਨਮ ਲੈਂਦਾ ਹੈ।

ਅੱਜ ਅਸੀਂ ਦੇਖਦੇ ਹਾਂ ਕਿ ਜਿਹੜੇ ਗੁਰੂ, ਮਹਾਤਮਾ ਅਖਵਾਉਂਦੇ ਸਨ, ਪਰ ਜੇਲ੍ਹਾਂ ਵਿੱਚ ਬੈਠੇ ਹਨ। ਉਨ੍ਹਾਂ ਦੇ ਕਈ ਸਾਧਕ ਵੀ ਬਣੇ ਰਹਿੰਦੇ ਹਨ, ਪਰ ਰਵਿਦਾਸ ਜੀ ਕਹਿੰਦੇ ਹਨ ਕਿ ਮੇਰੀ ਅਵਸਥਾ ਉੱਚੀ ਹੋ ਚੁੱਕੀ ਹੈ, ਜਿਸ ਕਾਰਨ ਡੋਲਣ ਦਾ ਡਰ ਨਹੀਂ ਹੈ।

ਜਿਵੇਂ ਅਸੀਂ ਹੁਣ ਤਕ ਗੱਲ ਕੀਤੀ ਹੈ ਕਿ ਗੁਰਬਾਣੀ ਨੇ ਕੂੜ ਕਿਸ ਨੂੰ ਕਿਹਾ ਹੈ। ਕੱਪੜੇ ਨੂੰ ਵੀ ਕੂੜ ਕਿਹਾ ਹੈ। ਆਹਾਰ ਨੂੰ ਵੀ ਕੂੜ ਕਿਹਾ ਹੈ। ਇੱਥੋਂ ਤੱਕ ਕਿ ਨਿਭਾਈਆਂ ਜਾਣ ਵਾਲੀਆ ਅਰਥਹੀਣ ਰਹੁ ਰੀਤਾਂ ਨੂੰ ਵੀ ਕੂੜ ਕਿਹਾ ਹੈ।

ਅਸੀਂ ਜਾਣਦੇ ਹਾਂ ਕਿ ਰਵਿਦਾਸ ਜੀ ਬਨਾਰਸ ਦੇ ਰਹਿਣ ਵਾਲੇ ਸਨ, ਜੋ ਵਿਦਵਾਨ ਬ੍ਰਾਹਮਣਾਂ ਦਾ ਕੇਂਦਰ ਮੰਨਿਆ ਜਾਂਦਾ ਹੈ। ਉਹ ਪੱਥਰ ਦੀ ਮੂਰਤੀ ਪੂਜਾ ’ਤੇ ਜ਼ੋਰ ਦਿੰਦੇ ਹਨ। ਉੱਥੇ ਇੱਕ ਪਾਸੇ ਉੱਚੀ ਕੁੱਲ ਦੇ ਕਹੇ ਜਾਂਦੇ ਵਿਦਵਾਨ ਮੂਰਤੀਆਂ ਦੀ ਪੂਜਾ ਕਰ ਰਹੇ ਹਨ ਤੇ ਦੂਜੇ ਪਾਸੇ ਬੜੀ ਨੀਵੀਂ ਜਾਤ ਦੇ ਮੰਨੇ ਜਾਂਦੇ ਭਗਤ ਰਵਿਦਾਸ ਜੀ; ਮੂਰਤੀ ਪੂਜਾ ਨੂੰ ਛੱਡ ਕੇ ਇੱਕ ਅਕਾਲ ਪੁਰਖ ਪਰਮਾਤਮਾ ਨਾਲ ਜੁੜਨ ਲਈ ਆਵਾਜ਼ ਬੁਲੰਦ ਕਰਦੇ ਹਨ। ਐਸੇ ਹਲਾਤਾਂ ਵਿੱਚ ਜਾਤ ਅਭਿਮਾਨੀਆਂ ਵੱਲੋਂ ਰਵਿਦਾਸ ਜੀ ਨੀਵੀਂ ਮੰਨੀ ਜਾਂਦੀ ਜਾਤ ਦਾ ਚਮਿਆਰ ਹੋਣ ਦਾ ਚੇਤਾ ਕਰਵਾਉਂਦੇ ਰਹਿਣਾ ਅਤੇ ਚਮਿਆਰ ਕਹਿ ਕਹਿ ਕੇ ਮਖੌਲ ਕਰਨਾ ਵੀ ਆਮ ਜਿਹੀ ਗੱਲ ਸੀ। ਇਨ੍ਹਾਂ ਗੱਲਾਂ ਦਾ ਹੀ ਉੱਤਰ ਦਿੰਦੇ ਹੋਏ ਭਗਤ ਜੀ ਨੇ ਕਿਹਾ ਹੈ ਕਿ ਮੈਂ ਚਮਿਆਰ ਹਾਂ। ਮੇਰਾ ਕਿੱਤਾ ਹੀ ਜੁੱਤੀਆਂ ਗੰਢਣਾ ਹੈ, ਪਰ ਕਹੀਆਂ ਜਾਂਦੀਆਂ ਉੱਚੀਆਂ ਕੁਲਾਂ ਵਿੱਚ ਜਨਮ ਲੈ ਕੇ ਵੀ ਲੋਕ; ਚਮਿਆਰ ਬਣੇ ਹੋਏ ਹਨ। ਸਰੀਰ ਨੂੰ ਜੁੱਤੀ ਕਿਹਾ ਤੇ ਸਮਝਾਇਆ ਕਿ ਗਰੀਬ ਬੰਦਾ ਜੁੱਤੀ ਘੜਾਉਂਦਾ ਹੈ। ਅਮੀਰ ਨੇ ਤਾਂ ਸੁੱਟ ਦੇਣੀ ਹੈ ਤੇ ਨਵੀਂ ਲੈ ਲੈਣੀ ਹੈ, ਪਰ ਇਸ ਸਰੀਰ ਰੂਪੀ ਜੁੱਤੀ ਨੂੰ ਤੇ ਉੱਚੀ ਕੁੱਲ ਵਾਲੇ, ਜਿਹੜੇ ਮਾਇਆ ਵਿੱਚ ਗਲਤਾਨ ਹੋਏ ਪਏ ਹਨ, ਉਹ ਵੀ ਗੰਢਣ ਲਈ ਭਾਵ ਨਿਰੋਗ ਰੱਖਣ ਲਈ ਜਾਂ ਕਹਿ ਲਈਏ ਉਮਰ ਵਧਾਉਣ ਲਈ, ਚੰਗੀ ਖੁਰਾਕ, ਦਵਾਈਆਂ ਆਦਿ ਨਾਲ ਤਰੋਪੇ ਲਾਉਂਦੇ  ਰਹਿੰਦੇ ਹਨ। ਇਸ ਤਰ੍ਹਾਂ ਦੇਖਿਆ ਜਾਏ ਤੇ ਸਾਰਾ ਜਗਤ ਹੀ ਚਮਿਆਰ ਬਣਿਆ ਹੋਇਆ ਹੈ, ਪਰ ਰਵਿਦਾਸ ਜੀ ਕਹਿੰਦੇ ਹਨ ਕਿ ਮੇਰਾ ਮੋਹ ਸਰੀਰ ਨਾਲੋਂ ਟੁੱਟ ਗਿਆ ਹੈ ਕਿਉਂਕਿ ਮੈਂ ਦਿਨ ਰਾਤ ਪ੍ਰਭੂ ਦਾ ਸਿਮਰਨ ਕਰਦਾ ਹਾਂ। ਉਸ ਨੂੰ ਚੇਤੇ ਰੱਖਦਾ ਹਾਂ। ਕੇਵਲ ਸਰੀਰ ਦੇ ਆਹਰ ਵਿੱਚ ਨਹੀਂ ਲੱਗਿਆ ਰਹਿੰਦਾ, ਇਸ ਲਈ ਮੈਨੂੰ ਕਿਸੇ ਜਮ ਦਾ ਡਰ ਨਹੀਂ ਰਿਹਾ।

ਸਤਿ-ਸੰਗਤ

0

ਸਤਿ-ਸੰਗਤ

ਸੰਤ ਸਿੰਘ ਮਸਕੀਨ

ਜਿਸ ਮਹਿਫ਼ਲ ਵਿਚ ਤੁਸੀਂ ਬੈਠੇ ਹੋ, ਜਿਸ ਇਕੱਠ ਦੇ ਅੰਦਰ ਤੁਸੀਂ ਬੈਠੇ ਹੋ, ਇਸ ਇਕੱਠ ਨੂੰ ਧਾਰਮਿਕ ਭਾਸ਼ਾ ਵਿਚ ਕਹਿੰਦੇ ਹਨ ‘ਸਤਿਸੰਗ’। ਉਹਨਾਂ ਮਨੁੱਖਾਂ ਦਾ ਇਕੱਠ, ਜੋ ਸਤਿ ਦੀ ਸੰਗਤ ਕਰਨ ਆਏ ਹਨ। ਸੱਚ ਦੀ ਸੰਗਤ ਕਰਨ ਆਏ ਹਨ । ‘ਸੱਚ’ ਕੀ ਹੈ  ? ਈਸ਼ਵਰ, ‘‘ਸਚੁ ਪਰਮੇਸਰੁ ਨਿਤ ਨਵਾ ’’ (ਮਹਲਾ /੧੧੮੩), ਗੁਰੂ ਨਾਨਕ ਨੇ ਈਸ਼ਵਰ ਨੂੰ ਸੱਚ ਆਖਿਆ ਹੈ। ਜਪੁ ਜੀ ਸਾਹਿਬ ਦੇ ਵਿਚ ਸਾਰੀ ਸੱਚ ਤੇ ਈਸ਼ਵਰ ਦੀ ਵਿਚਾਰ ਹੈ। ਜੋ ਰੂਪ-ਰੇਖਾ ਗੁਰੂ ਨਾਨਕ ਨੇ ਸਾਡੇ ਸਾਹਮਣੇ ਰੱਖੀ ਹੈ। ਉਹ ਇਨ੍ਹਾਂ ਲਫ਼ਜ਼ਾਂ ’ਚ ਹੈ ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ॥੧॥’’ ਸੰਸਕ੍ਰਿਤ ਵਿਚ ਜਿਸ ਨੂੰ ਸਤਿ ਕਹਿੰਦੇ ਹਨ, ਪੰਜਾਬੀ ’ਚ ਅਸੀਂ ਉਸ ਨੂੰ ਸੱਚ ਕਹਿ ਦਿੰਦੇ ਹਾਂ। ਉਸ ਸੱਚ ਦੀ ਆਪਾਂ ਸੰਗਤ ਕਰਨ ਆਏ ਹਾਂ। ਸੱਚ ਨਾਲ ਜਿਸ ਦੀ ਸੰਗਤ ਹੋ ਜਾਂਦੀ ਹੈ, ਜਿਸ ਦਾ ਸੰਬੰਧ ਜੁੜ ਜਾਂਦਾ ਹੈ। ਉਸ ਨੂੰ ਆਖਿਆ ਜਾਂਦਾ ਹੈ, ਇਹ ਸਤਿਸੰਗੀ ਹੈ। ਇਹਦਾ ਸਤਿ ਨਾਲ ਮਿਲਾਪ ਹੋ ਗਿਆ ਹੈ। ਇਹ ਸਤਿ ਨਾਲ ਜੁੜ ਗਿਆ ਹੈ ਤੇ ਉਹ ਈਸ਼ਵਰ ਕੀ ਹੈ, ‘ਸਤਿ’। ਉਸ ਦੀ ਸੰਗਤ ਕਰਨ ਵਾਲਾ ਕੌਣ ਹੈ, ਸਤਿਸੰਗੀ। ਸਤਿ ਦੀ ਸੰਗਤ ਕਰਦਿਆਂ ਜਿਸ ਦਿਨ ਉਹ ਉਸ ਦਾ ਰੂਪ ਹੋ ਜਾਂਦਾ ਹੈ, ਕਹਿੰਦੇ ਹਨ ਫਿਰ ਉਹ ਸੰਤ ਬਣ ਗਿਆ। ਸੰਤ ਦਾ ਮਤਲਬ ਕੀ ਹੈ, ਜੋ ਸਤਿ ਤੋਂ ਪੈਦਾ ਹੋਇਆ ਹੈ। ‘ਸੁਤ’ ਤੇ ‘ਸਤਿ’ ਇਹ ਦੋ ਸ਼ਬਦ ਸੰਸਕ੍ਰਿਤ ਦੇ ਬੜੇ ਨਿਕਟਵਰਤੀ ਹਨ। ‘ਸੁਤ’ ਪੁੱਤਰ ਨੂੰ ਕਹਿੰਦੇ ਹਨ। ਮਾਂ ਬਾਪ ਦੇ ਸਰੀਰ ਦਾ ਜੋ ਤੱਤ ਹੈ, ਉਹਨੂੰ ਕਹਿੰਦੇ ਹਨ ‘ਸੁਤ’। ਸਤਿ ਦਾ ਜੋ ਤੱਤ ਹੈ ਉਹਨੂੰ ਕਹਿੰਦੇ ਹਨ ‘ਸੰਤ’। ਜਿਸ ਦਾ ਜਨਮ; ਸਰੀਰ ਤੋਂ ਹੋਇਆ ਹੈ, ਮਾਂ ਬਾਪ ਤੋਂ ਹੋਇਆ ਹੈ, ਉਹਨੂੰ ਕਹਿੰਦੇ ਹਨ ਇਹ ਸੁਤ ਹੈ, ਪਰ ਜੋ ਸਤਿ ਤੋਂ ਪੈਦਾ ਹੋਇਆ ਹੈ ਉਹਨੂੰ ਕਹਿੰਦੇ ਹਨ ਇਹ ਸੰਤ ਹੈ। ਸੋ ਸੁਤ ਤਾਂ ਅਸੀਂ ਬਣ ਚੁੱਕੇ ਹਾਂ ਮਾਂ ਬਾਪ ਦੇ ਸਰੀਰ ਤੋਂ। ਹੁਣ ‘‘ਸਤਿਗੁਰ ਕੈ, ਜਨਮੇ; ਗਵਨੁ ਮਿਟਾਇਆ’’ (ਮਹਲਾ /੯੪੦) ਮਹਾਰਾਜ ਦੀ ਬਾਣੀ ਕੈ ਕਹਿੰਦੀ ਹੈ। ਹੁਣ ਸਤਿਗੁਰ ਦੇ ਘਰ ਜਨਮ ਲੈਣਾ ਹੈ। ਹੁਣ ਸਤਿਸੰਗ ਦੇ ਵਿਚੋਂ ਜਨਮ ਲੈਣਾ ਹੈ। ਨਵੀਂ ਜ਼ਿੰਦਗੀ ਲੈਣੀ ਹੈ।

ਅਗਰ ਜਿਸ ਢੰਗ ਨਾਲ ਆਏ ਹਾਂ, ਇਸੇ ਢੰਗ ਨਾਲ ਇਥੋਂ ਵਾਪਸ ਚਲੇ ਗਏ ਤਾਂ ਖਿਮਾ ਕਰਨੀ, ਇਥੇ ਆਉਣਾ ਕੋਈ ਸਫ਼ਲ ਨਹੀਂ, ਔਰ ਦੋ ਅੱਖਰ ਇਹ ਵੀ ਜ਼ਿਹਨ-ਨਸ਼ੀਨ ਕਰ ਲੈਣੇ ਕਿ ਹੋ ਸਕਦਾ ਹੈ ਗੁਰਦਵਾਰੇ ਵਿਚ ਬੈਠਾ ਹੋਇਆ ਵੀ ਕੋਈ ਮਨੁੱਖ ਝੂਠਾ ਸੰਗੀ ਹੋਵੇ, ਸਤਿਸੰਗੀ ਨਾ ਹੋਵੇ। ਸਤਿਸੰਗੀ ਦੀ ਇਹ ਪਹਿਚਾਣ ਹੈ, ਉਹਦਾ ਵੇਖਣਾ ਸਤਿ ਹੋ ਜਾਂਦਾ ਹੈ, ਉਹਦਾ ਬੋਲਣਾ ਸਤਿ ਹੋ ਜਾਂਦਾ ਹੈ, ਉਹਦਾ ਸੋਚਣਾ ਸਤਿ ਹੋ ਜਾਂਦਾ ਹੈ। ਗ਼ਰਜ਼ ਕਿ ਉਸ ਦੇ ਹਰ ਕਰਮ ਤੇ ਮੋਹਰ ‘ਸੱਚ’ ਦੀ ਹੁੰਦੀ ਹੈ। ਜਿਸ ਦੇ ਰੋਮ ਰੋਮ ਵਿਚੋਂ ਸੱਚ ਨਿਕਲੇ, ਸਮਝ ਲਵੋ ਇਹ ਸਤਿਸੰਗੀ ਹੈ, ਪਰ ਜਿਸ ਦਾ ਵੇਖਣਾ ਝੂਠ ਹੈ, ਜਿਸ ਦਾ ਬੋਲਣਾ ਝੂਠ ਹੈ, ਜਿਸ ਦਾ ਸੋਚਣਾ ਝੂਠ ਹੈ, ਜਿਸ ਦਾ ਕਰਨਾ ਝੂਠ ਹੈ, ਖਿਮਾ ਕਰਨਾ, ਗੁਰਦਵਾਰੇ ਬੈਠਾ ਹੋਇਆ ਵੀ ਉਹ ਝੂਠ-ਸੰਗੀ ਹੋ ਸਕਦਾ ਹੈ; ਸਤਿਸੰਗੀ ਨਹੀਂ। ਸਤਿਸੰਗੀ ਤੋਂ ਮੁਰਾਦ ਇਹ ਹੈ ਕਿ ਇਹਦਾ ਸਤਿ ਦੇ ਨਾਲ ਸੰਬੰਧ ਜੁੜ ਗਿਆ ਹੈ ਕਿ ਨਹੀਂ, ਇਹ ਸੱਚ ਦੇ ਵਿਚ ਲੀਨ ਹੋ ਗਿਆ ਹੈ ਕਿ ਨਹੀਂ, ਗੁਰਦਵਾਰੇ ਆਉਣ ਦਾ ਬਸ ਇੰਨਾ ਹੀ ਇਕ ਮਕਸਦ ਹੈ।

ਉਂਜ ਵੀ ਮਨੁੱਖ ਨੇ ਅੱਜ ਤਕ ਜਿਤਨੇ ਕੰਮ ਕੀਤੇ ਹਨ ਤੇ ਜਿਤਨੇ ਕਰ ਰਿਹਾ ਹੈ ਤੇ ਅਗਾਂਹ ਸਿਆਣੇ ਮਨੁੱਖ ਜਿਤਨੇ ਕੰਮ ਕਰਨਗੇ, ਸਿਆਣਾ ਬੰਦਾ ਹਰ ਕੰਮ ਦਾ ਮਕਸਦ ਲਾਜ਼ਮੀ ਰੱਖਦਾ ਹੈ ਤੇ ਫਿਰ ਮਕਸਦ ਦੀ ਪੂਰਤੀ ਵਾਸਤੇ ਕੰਮ ਵੀ ਕਰਦਾ ਹੈ। ਆਲਮ ਲੋਕ ਕਹਿੰਦੇ ਹਨ ਕਿ ਜਿਸ ਕੰਮ ਦਾ ਕੋਈ ਮਕਸਦ ਨਹੀਂ, ਉਹ ਕੰਮ ਫ਼ਜ਼ੂਲ ਹੈ। ਇਕ ਕਿਸਾਨ ਜ਼ਮੀਨ ਵਿਚ ਦਾਣੇ ਰੋਲ ਰਿਹਾ ਹੈ। ਉਸ ਤੋਂ ਪੁੱਛੀਏ, ਕੀਮਤੀ ਰਤਨ ਮਿੱਟੀ ਵਿਚ ਕਿਉਂ ਰੋਲ ਰਿਹਾ ਹੈਂ ? ਉਹ ਫ਼ੌਰਨ ਕਹਿੰਦਾ ਹੈ ਕਿ ਇਕ ਦਾਣੇ ਤੋਂ ਅਨੰਤ ਦਾਣੇ ਪੈਦਾ ਹੋਵਣ, ਮੈਂ ਇਸ ਵਾਸਤੇ ਦਾਣਿਆਂ ਨੂੰ ਮਿੱਟੀ ਵਿਚ ਪਾ ਰਿਹਾ ਹਾਂ। ਇਕ ਬੰਦੇ ਨੇ ਦੁਕਾਨ ਖੋਲ੍ਹੀ ਹੈ। ਸਾਰਾ ਸਾਜ਼ੋ-ਸਾਮਾਨ ਉਸ ਨੇ ਸ਼ਿੰਗਾਰ ਕੇ ਤੇ ਸੰਵਾਰ ਕੇ ਰੱਖਿਆ ਹੋਇਆ ਹੈ। ਪੁੱਛੀਏ ਇਹਨੂੰ ਕਿਉਂ ਰੱਖਿਆ ਹੋਇਆ ਹੈ  ? ਸਿਆਣਾ ਦੁਕਾਨਦਾਰ ਇਹ ਨਹੀਂ ਕਹਿੰਦਾ ਕਿ ਸਭ ਕੁਝ ਐਵੇਂ ਹੀ ਰੱਖਿਆ ਹੋਇਆ ਹੈ, ਫ਼ਜ਼ੂਲ ਰੱਖਿਆ ਹੈ। ਨਹੀਂ, ਸ਼ਾਮ ਤਕ ਚੰਗੀ ਵਟਤ ਹੋਵੇ, ਚੰਗਾ ਮੁਨਾਫ਼ਾ ਹੋਵੇ, ਇਸ ਵਾਸਤੇ ਇਹ ਦੁਕਾਨ ਖੋਲ੍ਹ ਕੇ ਰੱਖੀ ਹੈ।

ਮੁਖ਼ਤਸਰੀ ਮੈਂ ਅਰਜ਼ ਕਰਾਂ, ਬੰਦੇ ਨੂੰ ਇਹ ਵੀ ਸਵਾਲ ਹੋ ਸਕਦਾ ਹੈ ਕਿ ਤੂੰ ਭਾਈ ਪਾਣੀ ਕਿਉਂ ਪੀ ਰਿਹਾ ਹੈਂ ? ਕਹਿੰਦਾ ਹੈ, ਪਿਆਸ ਲੱਗੀ ਹੈ। ਤੂੰ ਰੋਟੀ ਕਿਉਂ ਖਾ ਰਿਹਾ ਹੈ। ਕਹਿੰਦਾ ਹੈ, ਭੁੱਖ ਲੱਗੀ ਹੈ। ਤੂੰ ਕਪੜੇ ਕਿਉਂ ਪਹਿਨੇ ਹਨ ? ਕਹਿੰਦਾ ਹੈ, ਨੰਗੇਜ ਢੱਕਿਆ ਹੈ ਤੇ ਇਹਨਾਂ ਹੀ ਸਵਾਲਾਂ ਦੇ ਵਿਚੋਂ ਬੰਦੇ ਤੋਂ ਇਹ ਸਵਾਲ ਹੋ ਜਾਏ ਕਿ ਤੂੰ ਗੁਰਦਵਾਰੇ ਕਿਉਂ ਆਇਆ ਹੈ ? ਇੱਥੇ ਆਣ ਨਾਲ ਕੀ ਹੋ ਜਾਂਦਾ ਹੈ ? ਜੇ ਤੂੰ ਨਾ ਆਵੇ ਤਾਂ ਕੀ ਘਟ ਜਾਂਦਾ ਹੈ ? ਇਹ ਇਕ ਪ੍ਰਸ਼ਨ ਹੈ ! ਬਹੁਤ ਵੱਡਾ ਪ੍ਰਸ਼ਨ ਹੈ। ਬਹੁਤ ਵੱਡਾ ਸਵਾਲ ਹੈ। ਜੇ ਤੂੰ ਗੁਰਦਵਾਰੇ ਆਂਵਦਾ ਹੈਂ ਤੇ ਕਿਉਂ ਆਂਵਦਾ ਹੈ ? ਆਵਣ ਨਾਲ ਤੈਨੂੰ ਕੀ ਲੱਭ ਜਾਂਦਾ ਹੈ ? ਜੇ ਤੂੰ ਨਾ ਆਵੇ ਤਾਂ ਕੀ ਘੱਟ ਜਾਂਦਾ ਹੈ ? ਗੁਸਤਾਖ਼ੀ ਮੁਆਫ਼  ! ਤਕਰੀਬਨ ਤਕਰੀਬਨ ਸੌ ਦੇ ਵਿਚੋਂ ਨੜਿੰਨਵੇਂ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਗੁਰਦਵਾਰੇ ਕਿਉਂ ਆਵਣਾ ਹੈ। ਗੁਰਦਵਾਰੇ ਆਉਣ ਨਾਲ ਕੀ ਲੱਭਦਾ ਹੈ ਤੇ ਨਾ ਆਣ ਨਾਲ ਕੀ ਘੱਟਦਾ ਹੈ ਤੇ ਜਦ ਇਤਨਾ ਹੀ ਪਤਾ ਨਹੀਂ, ਤੋਂ ਖਿਮਾ ਕਰਨੀ, ਇਹ ਗੁਰਦਵਾਰੇ ਆਉਣਾ ਬਹੁਤ ਸਾਰੇ ਬੰਦਿਆਂ ਦਾ ਐਵੇਂ ਹੀ ਹੋ ਜਾਂਦਾ ਹੈ। ਐਵੇਂ ਹੀ ਸਭ ਕੁਝ ਕਰਦਿਆਂ ਹੋਇਆਂ ਜੀਵਨ ਕਿਸੇ ਥਾਂ ਪਹੁੰਚਦਾ ਨਹੀਂ।

ਮੈਂ ਇਕ ਦਿਨ ਧਾਰਮਿਕ ਗ੍ਰੰਥ ਵਿਚੋਂ ਇਕ ਸਾਖੀ ਪੜ੍ਹ ਰਿਹਾ ਸੀ। ਉਸ ਰਿਸ਼ੀ ਨੇ ਇਹ ਸਾਖੀ ਬੜੀ ਬਾ-ਕਮਾਲ ਸੁੰਦਰ ਲਿਖੀ ਹੈ ਤੇ ਇਸ ਰਿਸ਼ੀ ਦਾ ਨਾਂ ਹੈ ‘ਚਾਨਕ’। ਉਹ ਕਹਿੰਦਾ ਹੈ ਦਸ ਪੰਦਰਾਂ ਸ਼ਰਾਬੀ ਸ਼ਰਾਬ ਦੇ ਨਸ਼ੇ ’ਚ ਚੂਰ; ਰਾਤ ਦੇ ਵਕਤ ਦਰਿਆ ਦੇ ਕੰਢੇ ’ਤੇ ਜਾ ਪਹੁੰਚੇ। ਇਕ ਬੇੜੀ ਦੇ ਵਿਚ ਬੈਠ ਗਏ, ਨਸ਼ੇ ਵਿਚ ਚੂਰ ਸਨ। ਹਰ ਇਕ ਨੇ ਆਪਣੇ ਹੱਥ ਚੱਪੂ ਪਕੜ ਲਿਆ ਤੇ ਮਾਰਨ ਲੱਗੇ ਚੱਪੂ, ਹੈਨ ਸਾਰੇ ਅਚੇਤ, ਬੇਹੋਸ਼ । ਸਰੀਰ ਦੇ ਵਿਚ ਜਿਤਨੀ ਤਾਕਤ ਸੀ, ਸਾਰੀ ਤਾਕਤ ਚੱਪੂ ਮਾਰਨ ’ਤੇ ਲਗਾ ਰਹੇ ਸਨ। ਰਾਤ ਅੱਧੀ ਹੋ ਗਈ, ਨਸ਼ੇ ਟੁੱਟਣ ਲੱਗੇ। ਬਾਅਦ ਵਿਚ ਪਹੁ ਫੁਟਣ ਲੱਗੀ, ਰਾਤ ਦਾ ਅੰਤ ਹੋਣ ਲੱਗਾ । ਇਧਰ ਨਸ਼ੇ ਦਾ ਵੀ ਅੰਤ ਹੋਣ ਲੱਗਾ । ਜਦ ਇਧਰ ਰਾਤ ਖ਼ਤਮ ਹੋਣ ਲੱਗੀ, ਇਹਨਾਂ ਦੇ ਨਸ਼ੇ ਵੀ ਟੁੱਟਣ ਲੱਗੇ ਹਨ। ਇਕ ਦੀ ਅੱਖ ਖੁੱਲ੍ਹੀ ਸੁਰਤ ਆਈ, ਹੋਸ਼ ਆਈ। ਨਾਲ ਦੇ ਸਾਥੀਆਂ ਤੋਂ ਪੁੱਛਦਾ ਹੈ, ਮਿੱਤਰਾ  ! ਰਾਤ ਦਾ ਤਾਂ ਹੁਣ ਅੰਤ ਹੋਣ ਲੱਗਾ ਹੈ। ਚੱਪੂ ਮਾਰਦਿਆਂ ਮਾਰਦਿਆਂ ਬਾਹਵਾਂ ਥੱਕ ਗਈਆਂ ਹਨ। ਇਹ ਦੱਸ ਆਪਾਂ ਪਹੁੰਚੇ ਕਿੱਥੇ ਹਾਂ ? ਤੇ ਸਾਰੇ ਕਹਿਣ ਲੱਗੇ, ਮਿੱਤਰਾ ! ਕਿਧਰੇ ਵੀ ਨਹੀਂ ਪਹੁੰਚੇ। ਸਾਰੀ ਰਾਤ ਚੱਪੂ ਤਾਂ ਮਾਰਦੇ ਰਹੇ ਹਾਂ, ਪਰ ਜਿਨ੍ਹਾਂ ਸੰਗਲਾਂ ਨਾਲ, ਜਿਨ੍ਹਾਂ ਰੱਸਿਆਂ ਨਾਲ ਬੇੜੀ ਬੰਨ੍ਹੀ ਹੋਈ ਸੀ, ਉਹ ਤਾਂ ਖੋਲ੍ਹੇ ਕੋਈ ਨਹੀਂ। ਐਵੇਂ ਹੀ ਚੱਪੂ ਮਾਰਦੇ ਰਹੇ, ਐਵੇਂ ਹੀ ਬਾਹਵਾਂ ਥਕਾ ਦਿੱਤੀਆਂ। ਐਵੇਂ ਹੀ ਸਰੀਰ ਥਕਾ ਦਿੱਤਾ। ਗੁਸਤਾਖ਼ੀ ਮੁਆਫ਼ ਅਸੀਂ ਕਥਾ ਦੇ, ਕੀਰਤਨ ਦੇ, ਦਾਨ ਦੇ, ਪੁੰਨ ਦੇ, ਲੰਗਰ ਦੇ ਚੱਪੂ ਤਾਂ ਚਲਾਂਦੇ ਰਹਿੰਦੇ ਹਾਂ, ਪਰ ਜਿਹੜੇ ਗ਼ਲਤ ਖ਼ਿਆਲਾਂ ਦੇ ਨਾਲ ਸਾਡੇ ਜੀਵਨ ਦੀ ਨੌਕਾ ਬੰਨ੍ਹੀ ਪਈ ਏ, ਉਹ ਗ਼ਲਤ ਖ਼ਿਆਲ ਤੋੜਦੇ ਨਹੀਂ ਤੇ ਹੁੰਦਾ ਕੀ ਏ, ਜ਼ਿੰਦਗੀ ਉਥੇ ਦੀ ਉਥੇ ਹੀ ਰਹਿੰਦੀ ਹੈ। ਅਸੀਂ ਕਿਸੇ ਥਾਂ ’ਤੇ ਪਹੁੰਚੇ ਹੋਈਏ, ਨਜ਼ਰ ਨਹੀਂ ਆਉਂਦਾ। ਥੋੜ੍ਹਾ ਜਿਹਾ ਤੁਸੀਂ ਵਿਚਾਰ ਕਰ ਲਵੋ। ਸੋਚੋ  !

ਧਾਰਮਿਕ ਬੰਦਾ ਕੌਣ ਹੈ ? ਕਹਿੰਦੇ ਹਨ ਜਿਹਦੇ ਦਰਸ਼ਨ ਕੀਤਿਆਂ ਧਰਮ ਚੇਤੇ ਆਵੇ। ਗੁਰੂ ਕਾ ਸਿੱਖ ਕੌਣ ਹੈ ? ਜਿਹਦੇ ਦਰਸ਼ਨ ਕੀਤਿਆਂ ਗੁਰੂ ਚੇਤੇ ਆਵੇ। ਸੰਤ ਕੌਣ ਹੈ ? ਜਿਹਦੇ ਦਰਸ਼ਨ ਕੀਤਿਆਂ ਰੱਬ ਚੇਤੇ ਆਵੇ ‘‘ਸਾਧ ਕੈ ਸੰਗਿ ਨਹੀ ਕਛੁ ਘਾਲ ਦਰਸਨੁ ਭੇਟਤ ਹੋਤ ਨਿਹਾਲ ’’ (ਸੁਖਮਨੀ/ਮਹਲਾ /੨੭੨) ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਜਿਹਦੇ ਦਰਸ਼ਨ ਕੀਤਿਆਂ ਹੀ ਅਨੰਦ ਸਰੂਪ ਚੇਤੇ ਆਵੇ।

ਜਲਦੀ ਹੋਈ ਸ਼ਮ੍ਹਾਂ ਹੋਵੇ, ਜਲਦਾ ਹੋਇਆ ਦੀਪਕ ਹੋਵੇ, ਰਾਤ ਦਾ ਵਕਤ ਹੋਵੇ ਤਾਂ ਕੀ ਸਾਨੂੰ ਉਸ ਅੱਗੇ ਹੱਥ ਜੋੜਨੇ ਪੈਂਦੇ ਹਨ ਕਿ ਤੂੰ ਸਾਨੂੰ ਰੌਸ਼ਨੀ ਦੇ ? ਨਹੀਂ, ਰੌਸ਼ਨੀ ਆਪੇ ਹੀ ਮਿਲਦੀ ਹੈ। ਇਕ ਖਿੜੇ ਹੋਏ ਫੁੱਲ ਦੇ ਕੋਲ ਚਲੇ ਜਾਈਏ, ਤੋ ਕਿਆ ਸਾਨੂੰ ਮਹਿਕ ਮੰਗਣੀ ਪੈਂਦੀ ਹੈ ? ਨਹੀਂ, ਮਹਿਕ ਸਾਨੂੰ ਆਪੇ ਹੀ ਮਿਲਦੀ ਹੈ। ਹਿਮਾਲੀਆਂ ਦੀਆਂ ਬੁਲੰਦ ਚੋਟੀਆਂ ’ਤੇ ਚਲੇ ਜਾਈਏ, ਤੋ ਕਿਆ ਸਾਨੂੰ ਹੱਥ ਜੋੜ ਕੇ ਠੰਡ ਮੰਗਣੀ ਪੈਂਦੀ ਹੈ ? ਨਹੀਂ, ਠੰਡ ਆਪੇ ਹੀ ਮਿਲਦੀ ਹੈ। ਕਿਆ ਸੂਰਜ ਦੇ ਅੱਗੇ ਸਾਨੂੰ ਹੱਥ ਜੋੜਨੇ ਪੈਂਦੇ ਹਨ ਕਿ ਬਈ ਤੂੰ ਸਾਨੂੰ ਰੌਸ਼ਨੀ ਦੇ ? ਨਹੀਂ, ਰੌਸ਼ਨੀ ਆਪੇ ਹੀ ਮਿਲਦੀ ਹੈ। ਕਹਿੰਦੇ ਹਨ, ਸੰਤ ਜਿਹੜਾ ਹੈ, ਜੋ ਰੱਬ ਨਾਲ ਜੁੜਿਆ ਹੈ, ਉਹਦੇ ਅੱਗੇ ਹੱਥ ਨਹੀਂ ਜੋੜਨੇ ਪੈਂਦੇ। ਉਹਦੇ ਦਰਸ਼ਨ ਕੀਤਿਆਂ ਹੀ ਸੁਰਤ ਆਪੇ ਰੱਬ ਨਾਲ ਜੁੜਦੀ ਹੈ।

ਸੁਤ ਅਸੀਂ ਬਣ ਗਏ ਹਾਂ ਤੇ ਸੰਤ ਅਸੀਂ ਬਣਨਾ ਹੈ। ਧਾਰਮਿਕ ਦੁਨੀਆ ਵਿਚ ਪ੍ਰਮਾਰਥ ਦੇ ਰਸਤੇ ਆਖ਼ਰੀ ਮੰਜ਼ਲ ਕੀ ਹੈ ? ਸੰਤ ਹੋਣਾ ਆਖ਼ਰੀ ਮੰਜ਼ਲ ਹੈ। ਇਸ ਤੋਂ ਅੱਗੇ ਕੋਈ ਰੁਤਬਾ ਨਹੀਂ, ਜੈਸੇ ਰਾਜਨੀਤਕ ਅਹੁਦਿਆਂ ਵਿਚ ਇਕ ਸਭ ਤੋਂ ਵੱਡਾ ਅਹੁਦਾ ਹੈ, ਉਸ ਤੋਂ ਅੱਗੇ ਹੋਰ ਕੋਈ ਅਹੁਦਾ (Post) ਨਹੀਂ। ਧਾਰਮਿਕ ਦੁਨੀਆ ਵਿਚ, ਪ੍ਰਮਾਰਥ ਦੇ ਰਸਤੇ ਆਖ਼ਰੀ ਮੰਜ਼ਲ ਹੈ, ਮਨੁੱਖ ਦਾ ‘ਸੰਤ’ ਹੋ ਜਾਣਾ। ਮਨੁੱਖ ਦਾ ਗੁਰਮੁਖ ਹੋ ਜਾਣਾ । ਮਨੁੱਖ ਦਾ ਬ੍ਰਹਮ ਗਿਆਨੀ ਹੋ ਜਾਣਾ । ਤੋਂ ਮੈਂ ਅੱਜ ਇਹ ਕਹਿ ਰਿਹਾ ਸੀ ਗੁਰਦੁਆਰੇ ਆਈਏ, ਤੋ ਸਾਨੂੰ ਮਕਸਦ ਦਾ ਹੀ ਪਤਾ ਨਾ ਹੋਵੇ ਬਈ ਅਸੀਂ ਕਿਉਂ ਆ ਰਹੇ ਹਾਂ, ਆਣ ਨਾਲ ਕੀ ਲੱਭਦਾ ਹੈ ਤੇ ਜੇ ਨਾ ਆਈਏ ਤਾਂ ਕੀ ਘਟਦਾ ਹੈ ਤੋ ਮੈਂ ਦੇਖਦਾ ਹਾਂ, ਬਹੁਤ ਸਾਰੇ ਮਨੁੱਖ ਬਿਨਾਂ ਮਕਸਦ ਤੋਂ ਹੀ ਆਉਂਦੇ ਹਨ।

ਇਥੇ ਭੋਜਨ ਤੇ ਭਜਨ ਦੀ ਗੱਲ ਹੈ। ਸੰਗਤ ਤੇ ਪੰਗਤ ਦੀ ਗੱਲ ਹੈ। ਸੰਗਤ ਦੇ ਵਿਚ ਸਿਮਰਨ ਕਰਨਾ ਹੈ, ਪੰਗਤ ਦੇ ਵਿਚ ਸੇਵਾ ਕਰਨੀ ਹੈ। ਸੇਵਾ ਸਿਮਰਨ ਦੇ ਪੰਖਾਂ ਨਾਲ ਆਪਣੀ ਸੁਰਤ ਨੂੰ ਬੁਲੰਦੀ ’ਤੇ ਲੈ ਜਾਣਾ ਹੈ। ਉਚਾਈਆਂ ’ਤੇ ਲੈ ਜਾਣਾ ਹੈ। ਸਤਿ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਦੇਵ ਜੀ ਮਹਾਰਾਜ ਜੀ ਦੀ ਬਾਣੀ ਫ਼ੁਰਮਾਨ ਕਰਦੀ ਹੈ ਕਿ ਮਨੁੱਖ ਦਾ ਇਹ ਜਿਹੜਾ ਦਸਵਾਂ ਇੰਦਰਾ ਹੈ, ਜਿਸ ਨੂੰ ਦਸਮ ਦੁਆਰ ਕਹਿੰਦੇ ਹਨ, ਧਾਰਮਿਕ ਦੁਨੀਆ ਵਿਚ ਮਨੁੱਖ ਇਸ ਦਾ ਇਸਤੇਮਾਲ ਨਹੀਂ ਕਰਦਾ। ਔਰ ਇਹ ਇੰਦਰਾ ਉਂਜ ਵੀ ਰੱਬ ਨੇ ਗੁਪਤ ਬਣਾ ਦਿੱਤਾ ਹੈ, ‘‘ਨਉ ਦੁਆਰੇ ਪਰਗਟੁ ਕੀਏ; ਦਸਵਾ ਗੁਪਤੁ ਰਖਾਇਆ ’’ (ਅਨੰਦ/ਮਹਲਾ /੯੨੨)

ਬੰਦੇ ’ਤੇ ਸਵਾਲ ਕਰੀਏ, ਬਈ ਤੂੰ ਆਪਣੀ ਜ਼ਬਾਨ ਵਿਖਾਲ। ਉਹ ਕਹਿੰਦਾ ਹੈ ਇਹ ਮੇਰੀ ਜ਼ਬਾਨ ਹੈ, ਇਹ ਮੇਰੀਆਂ ਅੱਖਾਂ ਹਨ, ਇਹ ਮੇਰੀ ਨਾਸਿਕਾ ਹੈ, ਇਹ ਮੇਰੇ ਕੰਨ ਹਨ। ਬੰਦੇ ’ਤੇ ਹੁਣ ਇਹ ਸਵਾਲ ਕਰੀਏ ਕਿ ਤੂੰ ਆਪਣਾ ਦਿਮਾਗ਼ ਵਿਖਾ, ਆਪਣੀ ਸੋਚਣ-ਸ਼ਕਤੀ ਵਿਖਾ, ਆਪਣੀ ਬੁੱਧੀ ਦੇ ਦਰਸ਼ਨ ਕਰਵਾ, ਆਪਣੀ ਵਿਚਾਰ-ਸ਼ਕਤੀ ਦੇ ਦਰਸ਼ਨ ਕਰਵਾ। ਤੋ ਦਿਮਾਗ਼ ਦੇ ਦਰਸ਼ਨ ਨਹੀਂ ਕਰਵਾਏ ਜਾ ਸਕਦੇ। ਬੁੱਧੀ ਦੇ ਦਰਸ਼ਨ ਨਹੀਂ ਕਰਵਾਏ ਜਾ ਸਕਦੇ, ਪਰ ਹੈ ਜ਼ਰੂਰ, ਹਰ ਇਕ ਬੰਦੇ ਦੇ ਅੰਦਰ ਦਿਮਾਗ਼ ਹੈ, ਬੁੱਧੀ ਹੈ। ਔਰ ਇਹ ਇੰਦਰਾ ਗੁਪਤ ਹੈ। ਇਹ ਸਾਰੀ ਸ਼ਕਤੀ ਪਰੀਪੂਰਨ ਪ੍ਰਮਾਤਮਾ ਨੇ ਗੁਪਤ ਰੱਖੀ ਹੈ। ਸਾਹਿਬਾਂ ਦੀ ਬਾਣੀ ਇਹ ਕਹਿੰਦੀ ਹੈ ਕਿ ਸੰਸਾਰ ਦੇ ਵਿਚ ਤਾਂ ਅਸੀਂ ਬੁੱਧ ਦਾ ਇਸਤੇਮਾਲ ਕਰਦੇ ਹਾਂ, ਨਿਰੰਕਾਰ ਦੇ ਰਸਤੇ ਵਿਚ ਇਸ ਦਾ ਇਸਤੇਮਾਲ ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ, ਇਹ ਬੁੱਧ ਅਚੇਤ ਪਈ ਹੈ ਕਿਉਂਕਿ ਬੇ-ਮਕਸਦ ਗੁਰਦੁਆਰੇ ਆਉਂਦੇ ਹਾਂ। ਕਈ ਬੰਦੇ ਸਿਰ ਢਾਹ ਕੇ ਬੈਠੇ ਹਨ, ਕਈ ਬੰਦੇ ਹੌਂਕੇ ਭਰਦੇ ਪਏ ਹੁੰਦੇ ਹਨ।

ਆਹ ਜਿਹੜਾ ਕੀਰਤਨ ਹੈ। ਸਾਹਿਬਾਂ ਦੀ ਬਾਣੀ ਕਹਿੰਦੀ ਹੈ, ‘‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ’’ (ਮਹਲਾ /੭੪੭), ਇਕ ਨਿਮਖ ਤੂੰ ਕੀਰਤਨ ਕਰ ਤੇ ਸਾਰੇ ਹੀ ਬੰਧਨ ਟੁੱਟ ਜਾਣ। ਇਕ ਨਿਮਖ ਹੈ ਇਕ ਸੈਕਿੰਡ ਤੇ ਕੀਰਤਨ ਕਰਦਿਆਂ ਕਈ ਦਫ਼ਾ ਸਾਨੂੰ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਗੱਲ ਨਹੀਂ ਬਣਦੀ।

ਗੁਰਮਤਿ ਵਿਚ ਈਸ਼ਵਰ-ਪ੍ਰਾਪਤੀ ਦੇ ਦੋ ਸਾਧਨ ਹੀ ਮੰਨੇ ਗਏ ਹਨ : ਕੀਰਤਨ ਤੇ ਕਥਾ । ਲੇਕਿਨ ਪ੍ਰਧਾਨ ਸਾਧਨ ਹੈ ‘ਕੀਰਤਨ’। ‘‘ਕਲਜੁਗ ਮਹਿ ਕੀਰਤਨੁ ਪਰਧਾਨਾ ’’ (ਮਹਲਾ /੧੦੭੫) ਕਥਾ ਵਿਚ ਸਿਰਫ਼ ਇਕ ਗੱਲ ਦੀ ਵੀਚਾਰ ਕਰਨੀ ਹੈ ਕਿ ਕੀਰਤਨ ਕਿਸ ਨੇ ਕਰਨਾ ਹੈ ? ਕੀਰਤਨ ਕਿਉਂ ਕਰਨਾ ਹੈ ? ਕੀਰਤਨ ਕਿਸ ਦਾ ਕਰਨਾ ਹੈ ? ਬੱਸ ਇਨ੍ਹਾਂ ਤਿੰਨਾਂ ਗੱਲਾਂ ਦੀ ਵਿਚਾਰ ਕਰਨੀ ਹੈ। ਇਸ ਦੇ ਕਰਨ ਨਾਲ ਕੀ ਹੁੰਦਾ ਹੈ ? ਖਿਮਾ ਕਰਨੀ, ਬਹੁਤਿਆਂ ਨੂੰ ਨਹੀਂ ਪਤਾ ਕੀ ਹੁੰਦਾ ਹੈ ? ਇਸ ਦੇ ਕਰਨ ਨਾਲ ਕੁਝ ਲੱਭਿਆ ਹੈ। ਭੋਜਨ ਦੀ ਬੁਰਕੀ ਮੂੰਹ ’ਚ ਪਾਈਏ, ਉਸੇ ਵਕਤ ਸਵਾਦ ਆ ਜਾਂਦਾ ਹੈ ਤੇ ਜੇ ਭਜਨ ਕਰੀਏ ਤੇ ਉਸੇ ਵਕਤ ਸਵਾਦ ਨਹੀਂ ਆਇਆ ਤਾਂ ਭਜਨ ਨਹੀਂ ਕੀਤਾ ਗਿਆ। ਇੰਨੀ ਮੈਂ ਅਰਜ਼ ਕਰ ਦਿਆਂ। ਫਿਰ ਇਕ ਝੂਠੀ ਤਸੱਲੀ ਦਿੱਤੀ ਜਾਂਦੀ ਹੈ ਕਿ ਧਾਰਮਿਕ ਸਟੇਜਾਂ ’ਤੇ, ਕਿ ਅੱਜ ਕੀਰਤਨ ਕਰ, ਇਹਦਾ ਫਲ ਤੈਨੂੰ ਅਗਲੇ ਜਨਮ ਵਿਚ ਮਿਲੇਗਾ। ਅੱਜ ਤੂੰ ਦਾਨ ਪੁੰਨ ਕਰ, ਇਹਦਾ ਫਲ ਤੈਨੂੰ ਦੋ ਚਾਰ ਜਾਂ ਦਸ ਸਾਲ ਬਾਅਦ ਜਾਂ ਫਿਰ ਅਗਲੇ ਜਨਮ ਵਿਚ ਮਿਲੇਗਾ। ਹੱਦ ਹੋ ਗਈ, ਇਹ ਜ਼ਿੰਦਗੀ ਰੋਂਦਿਆਂ ਪਿਟਦਿਆਂ ਗੁਜ਼ਾਰ ਦਈਏ ਤੇ ਇਹਦਾ ਫਲ ਅਗਲੇ ਜਨਮ ਵਿਚ ਮਿਲੇ ਤਾਂ ਐਸੇ ਭਜਨ ਦਾ ਜਾਂ ਐਸੇ ਕੀਰਤਨ ਦਾ ਮਤਲਬ ਕੀ ਹੋਇਆ ? ਸੱਤ ਦਿਨ ਦਾ ਭੁੱਖਾ ਬੰਦਾ ਹੋਵੇ, ਉਹਦੇ ਅੱਗੇ ਪਰੋਸਿਆ ਹੋਇਆ ਥਾਲ ਰੱਖ ਦਈਏ ਤੇ ਨਾਲੇ ਸ਼ਰਤ ਇਹ ਲਾ ਦੇਈਏ ਕਿ ਰੋਟੀ ਖਾ ਤਾਂ ਲੈ, ਪਰ ਭੁੱਖ ਤੇਰੀ ਇਕ ਮਹੀਨੇ ਬਾਅਦ ਮਿਟੇਗੀ। ਵਿਚਾਰਾ ਇਕ ਮਹੀਨੇ ਤੱਕ ਜ਼ਿੰਦਾ ਵੀ ਰਹਿ ਸਕੇਗਾ, ਰੋਟੀ ਅੱਜ ਖਾਏ ਤੇ ਭੁੱਖ ਮਹੀਨੇ ਬਾਅਦ ਮਿਟੇ। ਇਕ ਪਿਆਸਾ ਬੰਦਾ ਹੋਵੇ, ਉਹਦੇ ਅੱਗੇ ਭਰਿਆ ਹੋਇਆ ਸ਼ਰਬਤ ਦਾ ਗਿਲਾਸ ਰੱਖ ਦੇਈਏ ਤਾਂ ਸ਼ਰਤ ਇਹ ਲਾ ਦੇਈਏ, ਪੁਰਖਾ  ! ਪੀ ਤਾਂ ਲੈ, ਲੇਕਿਨ ਤੇਰੀ ਪਿਆਸ ਇਕ ਹਫ਼ਤੇ ਬਾਅਦ ਮਿਟੇਗੀ ਤੇ ਜੇ ਇਕ ਹਫ਼ਤਾ ਬਾਅਦ ਹੀ ਪਿਆਸ ਮਿਟਣੀ ਹੈ ਤਾਂ ਫਿਰ ਹੁਣ ਪਾਣੀ ਪੀਣ ਦਾ ਕੀ ਮਤਲਬ ? ਕੀ ਮਨੁੱਖ ਇਕ ਹਫ਼ਤਾ ਇੰਤਜ਼ਾਰ ਨਹੀਂ ਕਰ ਸਕਦਾ ? ਮਨੁੱਖ ਇਕ ਮਹੀਨਾ ਇੰਤਜ਼ਾਰ ਨਹੀਂ ਕਰ ਸਕਦਾ ? ਧਾਰਮਿਕ ਕੰਮ ਕਰੀਏ ਅੱਜ, ਇਹਦਾ ਫਲ ਮਿਲੇ ਅਗਲੇ ਜਨਮ ਵਿਚ, ਤਾਂ ਕਰਨ ਦੀ ਲੋੜ ਕੀ ਹੈ ? ਇਹ ਧਰਮ ਕੋਈ ਉਧਾਰ ਦੀ ਚੀਜ਼ ਨਹੀਂ। ਇਹ ਹੁਣੇ ਹੀ ਰਸ ਮਿਲਦਾ ਹੈ। ਇਹ ‘‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥’’ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਜ਼ਾਹਤ (ਖੋਲ੍ਹ ਕੇ ਵਿਆਖਿਆ) ਕਰ ਦਿਤੀ, ‘‘ਏਕ ਚਿਤੁ; ਜਿਹ ਇਕ ਛਿਨ ਧਿਆਇਓ ॥ ਕਾਲ ਫਾਸ ਕੇ ਬੀਚ ਨ ਆਇਓ ॥’’ (ਤ੍ਵ ਪ੍ਰਸਾਦਿ ਚੌਪਈ), ਇਹ ਅਤਿਕਥਨੀ ਅਲੰਕਾਰ ਨਹੀਂ ਹੈ, ਬਈ ਗੱਲ ਨੂੰ ਵਧਾ ਕੇ ਬਿਆਨ ਕੀਤਾ ਗਿਆ। ਔਰ ਬੜੀ ਖ਼ੂਬਸੂਰਤੀ ਦੇ ਨਾਲ ਬਿਆਨ ਕਰਨਾ, ਇਸ ਨੂੰ ਕਹਿੰਦੇ ਹਨ ਅਤਿ-ਉਪਮਾ ਅਲੰਕਾਰ । ਇਹ ਅਤਿ-ਉਪਮਾ ਅਲੰਕਾਰ ਨਹੀਂ ਹੈ ਕਿ ਬਈ ਇਕ ਛਿਨ ਦੇ ਵਿਚ ਹੀ ਗੱਲ ਬਣ ਜਾਂਦੀ ਹੈ। ਇਹ ਬਿਲਕੁਲ ਸਚਾਈ ਹੈ ਕਿ ਇਕ ਸੈਕਿੰਡ ਵਿਚ ਗੱਲ ਬਣ ਜਾਂਦੀ ਹੈ। ਬਹੁਤ ਸਾਰੇ ਘੰਟੇ, ਬਹੁਤ ਸਾਰੇ ਮਹੀਨੇ ਅਸੀਂ ਇਸ ਵਾਸਤੇ ਹੀ ਸਤਿਸੰਗਤ ਕਰਦੇ ਹਾਂ, ਬਈ ਉਹ ਇਕ ਸੈਕਿੰਡ ਸਾਡੀ ਜ਼ਿੰਦਗੀ ਵਿਚ ਆ ਸਕੇ। ਸਾਡੀ ਜ਼ਿੰਦਗੀ ’ਚ ਉਹ ਇਕ ਛਿਨ ਆ ਸਕੇ, ਜਿਸ ਵਿਚ ਸਾਰੇ ਬੰਧਨ ਟੁੱਟ ਜਾਂਦੇ ਹਨ। ਜਿਸ ਛਿਨ ਵਿਚ ਸਾਰੀਆਂ ਹੀ ਕੜੀਆਂ ਟੁੱਟ ਜਾਂਦੀਆਂ ਹਨ।

ਤੋ ਖ਼ੈਰ, ਮੈਂ ਅਰਜ਼ ਇਹ ਕਰ ਰਿਹਾ ਸੀ ਕਿ ਮਾਂ ਬਾਪ ਦੇ ਘਰ ਸਾਝਾ ਜਨਮ ਹੋ ਗਿਆ ਹੈ, ਸਤਿਗੁਰੂ ਦੇ ਘਰ ਹੁਣ ਜਨਮ ਲੈਣਾ ਹੈ। ਇਹ ਜਿਹੜੀ ਸਤਿ-ਸੰਗਤ ਹੈ ਨਾ, ਇਹ ਮਾਂ ਹੈ, ਅਸੀਂ ਇਸ ਤੋਂ ਜਨਮ ਲੈਣਾ ਹੈ ਤੇ ਜਿਸ ਦਿਨ ਇਸ ਥਾਂ ਤੋਂ ਸਾਡਾ ਜਨਮ ਹੋ ਗਿਆ, ਅਸੀਂ ਸੰਤ ਹੋਵਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਕ ਪੰਕਤੀ ਮੈਨੂੰ ਚੇਤੇ ਆਈ ਹੈ, ਜਿਸ ਦੀ ਥੋੜੀ ਜਿਹੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਗੱਲ ਸਪਸ਼ਟ ਹੋ ਜਾਏਗੀ । ਭਾਈ ਸਾਹਿਬ ਕਹਿੰਦੇ ਹਨ, ‘‘ਬਾਰਹ ਵਰ੍ਹੇ ਗਰਭਾਸਿ ਵਸਿ; ਜੰਮਦੇ ਹੀ ਸੁਕਿ ਲਈ ਉਦਾਸੀ’’ (ਭਾਈ ਗੁਰਦਾਸ ਜੀ/ਵਾਰ ੨੫ ਪਉੜੀ ੧੦) ਸੁਕਦੇਵ ਇਕ ਬੜਾ ਭਾਰੀ ਰਿਸ਼ੀ ਹੋਇਆ ਹੈ। ਬਹੁਤ ਵਿਦਵਾਨ ਤੇ ਪੰਡਿਤ ਸੀ, ਬਹੁਤ ਵੱਡਾ ਤਪੀਸਰ ਸੀ। ਇਹ ਰਿਸ਼ੀ ਵੇਦ-ਵਿਆਸ ਦਾ ਪੁੱਤਰ ਸੀ। ਇਸ ਬਾਰੇ ਸਾਡੇ ਦੇਸ਼ ਵਿਚ ਇਕ ਕਹਾਣੀ ਪ੍ਰਚਲਿਤ ਹੈ ਕਿ ਇਹ ਬਾਰ੍ਹਾਂ ਸਾਲ ਤੱਕ ਮਾਤਾ ਦੇ ਗਰਭ ਵਿਚ ਰਿਹਾ ਤੇ ਬਾਰ੍ਹਾਂ ਸਾਲ ਬਾਅਦ ਇਸ ਦਾ ਜਨਮ ਹੋਇਆ। ਲੇਕਿਨ ਇਹ ਗੱਲ ਨੇਚਰ (Nature) ’ਤੇ ਪੂਰੀ ਨਹੀਂ ਉਤਰਦੀ ਕਿ ਕੋਈ ਮਨੁੱਖੀ (ਬੱਚਾ); ਮਾਂ ਦੇ ਗਰਭ ਵਿਚ ਬਾਰ੍ਹਾਂ ਸਾਲ ਤਕ ਰਿਹਾ ਹੋਵੇ। ਕਾਬਲੇ-ਕਬੂਲ ਨਹੀਂ ਹੈ । ਤਰਕ ਖੜ੍ਹੀ ਹੋ ਜਾਂਦੀ ਹੈ, ਸੰਸਾ ਖੜ੍ਹਾ ਹੋ ਜਾਂਦਾ ਹੈ, ਦਿਲ ਦਿਮਾਗ਼ ਇਨਕਾਰੀ ਹੋ ਜਾਂਦਾ ਹੈ, ਮੰਨਣ ਤੋਂ, ਸੋਚਣ ਤੋਂ, ਬਈ ਇਹ ਗੱਲ ਹੋ ਹੀ ਨਹੀਂ ਸਕਦੀ, ਗ਼ੈਰ ਕੁਦਰਤੀ ਹੈ। ਅਜੋਕੀ ਸਾਇੰਸ ਕਿਉਂਕਿ ਬਹੁਤ ਤਰੱਕੀ ’ਤੇ ਹੈ ਤੇ ਜਿਹੜੀ ਸਾਇੰਸ ਧਰਮ ਦੇ ਕਿਸੇ ਨੁਕਤੇ ਬਾਰੇ ਇਨਕਾਰੀ ਜਜ਼ਬਾਤ ਰੱਖ ਦਿੰਦੀ ਹੋਵੇ, ਉਸ ਨਾਲ਼ ਮਨੁੱਖ ਦੀ ਸ਼ਰਧਾ ਨੂੰ ਸੱਟ ਵਜਦੀ ਹੈ। ਕੁਝ ਧਾਰਮਿਕ ਗ੍ਰੰਥਾਂ ਵਿਚ ਐਸਾ ਲਿਖਿਆ ਹੈ ਕਿ ਚੰਦਰਮਾ ਨੂੰ ਪਰਨਾ ਮਾਰਿਆ ਗੌਤਮ ਰਿਸ਼ੀ ਨੇ, ਅਤੇ ਦਾਗ ਲਗ ਗਿਆ। ਜਿਸ ਦਿਨ ਸਾਇੰਸਦਾਨਾਂ ਨੇ ਆਪਣੇ ਕਦਮ ਚੰਦਰਮਾ ’ਤੇ ਰੱਖੇ ਤਾਂ ਇਹੋ ਜਿਹੀਆਂ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਬੜੀ ਸੱਟ ਵੱਜੀ, ਬਈ ਹੁਣ ਕਿਸ ਤਰ੍ਹਾਂ ਆਖੀਏ, ਇਹ ਗੱਲ ਕਿਸ ਤਰ੍ਹਾਂ ਸੁਣਾਈਏ ? ਧਰਮ ਗ੍ਰੰਥਾਂ ਵਿਚ ਐਸਾ ਲਿਖਿਆ ਹੈ ਕਿ ਬਈ ਇਕ ਤੀਰ ਮਾਰਿਆ ਚੰਦਰਮਾ ਨੂੰ, ਤੇ ਇਹਦੇ ਸਭ ਟੁਕੜੇ ਹੋ ਗਏ। ਅੱਜ ਇਸ ਤਰ੍ਹਾਂ ਦੀਆਂ ਕਹਾਣੀਆਂ ਕਿਸ ਤਰ੍ਹਾਂ ਸੁਣਾਈਏ ? ਸਾਇੰਸ ਨੇ ਹਿੰਦੂ ਧਰਮ ਦੀਆਂ ਬਹੁਤ ਸਾਰੀਆਂ ਗੱਲਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਨੇ ਕੇਵਲ ਗਿਆਨ ਦੀ ਗੱਲ ਆਖੀ, ਧਰਮ ਦੀ ਗੱਲ ਆਖੀ, ਸਾਇੰਸ ਨੂੰ ਨਹੀਂ ਛੋਹਿਆ ਇਤਨੀ ਮੈਂ ਅਰਜ਼ ਕਰ ਦਿਆਂ, ਪ੍ਰਕ੍ਰਿਤੀ ਨੂੰ ਨਹੀਂ ਛੋਹਿਆ। ਪਤਾ ਹੈ ਕਿਉਂ ਗੁਰੂ ਗ੍ਰੰਥ ਸਾਹਿਬ ਨਿਰੋਲ ਧਾਰਮਿਕ ਗ੍ਰੰਥ ਹਨ ਕਿਉਂਕਿ ਆਤਮਾ ਦੀ ਗੱਲ ਕਰਨੀ ਹੈ, ਪ੍ਰਮਾਤਮਾ ਦੀ ਗੱਲ ਕਰਨੀ ਹੈ ਤੇ ਜਦ ਪ੍ਰਮਾਤਮਾ ਦੀ ਗੱਲ ਮੁਕੰਮਲ ਹੋ ਗਈ ਤਾਂ ਸੰਸਾਰ ਦੀ ਗੱਲ ਆਪੇ ਹੀ ਹੋ ਗਈ। ਸੰਸਾਰ ਦੀ ਗੱਲ ਨੂੰ ਗੁਰੂ ਨਾਨਕ ਨੇ ਇਕ ਪਾਸੇ ਰੱਖ ਦਿਤਾ ਹੈ। ਇਹੋ ਕਾਰਨ ਹੈ ਕਿ ਅੱਜ ਕੋਈ ਵੀ ਐਸੀ ਗ਼ੈਰ-ਵਿਗਿਆਨਕ ਗੱਲ ਗੁਰੂ ਗ੍ਰੰਥ ਸਾਹਿਬ ਵਿਚੋਂ ਲੱਭਣੀ ਔਖੀ ਹੈ। ਇਥੇ ਸੱਚ ਦੀ ਗੱਲ ਹੈ, ‘‘ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ; ਮਤੁ ਕੋ ਧਰਹੁ ਗੁਮਾਨਾ ’’ (ਮਹਲਾ /੭੯੭), ਇਥੇ ਗੱਲ ਹੀ ਸੱਚ ਦੀ ਹੈ, ਸੱਚ ਦੀ ਵੀਚਾਰ ਹੈ, ਸੱਚ ਸੁਣਨਾ ਹੈ।

ਤੋ ਖ਼ੈਰ, ਮੈਂ ਇਹ ਅਰਜ਼ ਕਰ ਰਿਹਾ ਸੀ ਕਿ ਸਾਡੇ ਦੇਸ ਦਾ ਇਹ ਜੋ ਮਹਾਨ ਰਿਸ਼ੀ ਹੋਇਆ ਹੈ ‘ਸੁਕਦੇਵ’, ਇਸ ਦੀਆਂ ਕਥਾਵਾਂ ਬੜੇ ਸ਼ੌਕ ਨਾਲ ਪੜ੍ਹੀਆਂ ਤੇ ਸੁਣੀਆਂ ਜਾਂਦੀਆਂ ਹਨ। ਔਰ ਗ਼ਜ਼ਬ ਦੀ ਗੱਲ ਹੈ ਕਿ ਇਹ ਆਪ ਵੀ ਰਿਸ਼ੀ ਸੀ ਤੇ ਰਿਸ਼ੀ ਦਾ ਪੁੱਤਰ ਸੀ। ਲੇਕਿਨ ਇਹਦੇ ਬਾਰੇ ਕਹਾਣੀ ਇਹ ਹੈ ਕਿ ਬਾਰ੍ਹਾਂ ਸਾਲ ਤਕ ਮਾਤਾ ਦੇ ਗਰਭ ਵਿਚ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਹ ਪਉੜੀ ਜਦ ਮੈਂ ਕਈ ਸਟੇਜਾਂ ’ਤੇ ਸੁਣਾਈ ਤਾਂ ਨੌਜਵਾਨ ਤਰਕ ’ਤੇ ਆ ਗਏ। ਅੱਜ ਕੱਲ੍ਹ ਦਾ ਨੌਜਵਾਨ ਧਰਮ ਤੋਂ ਬੜਾ ਬਾਗ਼ੀ ਹੈ, ਕਿਉਂਕਿ ਇਸ ਦੀ ਤਸੱਲੀ ਨਹੀਂ ਕਰਵਾਈ ਜਾਂਦੀ, ਤਸੱਲੀ ਨਾ ਹੋਣ ਕਰਕੇ ਉਹ ਬਾਗ਼ੀ ਹੋ ਜਾਂਦਾ ਹੈ। ਉਹ ਕਹਿਣ ਲੱਗੇ ਹਰ ਜੀਵ ਦੀ ਪੈਦਾਇਸ਼ ਦਾ ਸਮਾਂ ਕੁਦਰਤ ਵਲੋਂ ਫ਼ਿਕਸ ਹੈ।  22 ਦਿਨਾਂ ਵਿਚ ਮੁਰਗੀ ਦੇ ਬੱਚੇ ਅੰਡਿਆਂ ਵਿਚੋਂ ਨਿਕਲ ਆਉਂਦੇ ਹਨ। ਤਿੰਨ ਮਹੀਨਿਆਂ ਪਿਛੋਂ ਸਪਣੀ ਦੇ ਬੱਚੇ ਅੰਡਿਆਂ ਵਿਚੋਂ ਜਨਮ ਲੈ ਲੈਂਦੇ ਹਨ। ਇਸੇ ਪ੍ਰਕਾਰ ਹਿਰਨੀ ਛੇ ਮਹੀਨੇ ਪਿਛੋਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ। ਗਊ ਦੇ ਬੱਚੇ ਤੇ ਮਨੁੱਖੀ ਬੱਚੇ ਦਾ ਜਨਮ 9 ਤੋਂ ਦਸ ਮਹੀਨਿਆਂ ਦੇ ਅੰਦਰ ਹੋ ਸਕਦਾ ਹੈ। ਇਕ ਦੋ ਮਹੀਨੇ ਘਟ ਜਾਂ ਵਧ ਹੋ ਸਕਦੇ ਹਨ, ਲੇਕਿਨ ਇਹ ਕਹਿਣਾ ਕਿ ਉਹ ਮਹਾਤਮਾ 12 ਸਾਲ ਤਕ ਮਾਤਾ ਦੇ ਗਰਭ ਵਿਚ ਰਿਹਾ, ਸੰਦੇਹ ਜਾਗ ਪੈਂਦਾ ਹੈ, ਤਰਕ ਖੜ੍ਹਾ ਹੋ ਜਾਂਦਾ ਹੈ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਗੱਲ ਆਖੀ ਹੈ, ਗੁਰਮਤਿ ਦੇ ਵੇਦ ਵਿਆਸ ਸਿੱਖ ਜਗਤ ਦੇ ਮਹਾਨ ਦਾਰਸ਼ਨਿਕ ਤੇ ਫ਼ਿਲਾਸਫ਼ਰ, ਜਿਨ੍ਹਾਂ ਨੇ ਜਿਹੜੀ ਗੱਲ ਵੀ ਆਖੀ ਹੈ, ਉਸ ਨੂੰ ਸਿੱਧ ਕਰਨ ਵਾਸਤੇ ਦਲੀਲਾਂ ਦੇ ਅੰਬਾਰ ਲਾ ਦਿੱਤੇ ਕਿ ਜਿਸ ਗੱਲ ਨੂੰ ਸਿੱਧ ਕਰਨ ਵਾਸਤੇ ਬੰਦਾ ਵਧ ਤੋਂ ਵਧ ਇਕ ਦਲੀਲ ਦੇ ਦੇਵੇਗਾ, ਦੋ ਦਲੀਲਾਂ ਦੇ ਦੇਵੇਗਾ, ਪਰ ਭਾਈ ਗੁਰਦਾਸ ਜੀ ਇਕ ਗੱਲ ਨੂੰ ਸਿੱਧ ਕਰਨ ਵਾਸਤੇ ਸੈਂਕੜੇ ਦਲੀਲਾਂ ਸਾਹਮਣੇ ਰੱਖ ਦਿੰਦੇ ਹਨ ਤਾਂ ਕਿ ਕੋਈ ਵੀ ਪਹਿਲੂ ਐਸਾ ਨਾ ਰਹਿ ਜਾਏ ਕਿ ਮਨੁੱਖ ਦੇ ਜ਼ਿਹਨ ਵਿਚੋਂ ਤਰਕ ਖੜ੍ਹੀ ਹੋ ਸਕੇ। ਲੇਕਿਨ ਐਸਾ ਮਹਾਨ ਵਿਦਵਾਨ ਇਹ ਵੀ ਉਸ ਸਾਖੀ ਨੂੰ ਸਾਡੇ ਸਾਹਮਣੇ ਰੱਖਦਾ ਹੈ ਕਿ ਸੁਕਦੇਵ ਮਾਤਾ ਦੇ ਗਰਭ ਵਿਚ ਬਾਰ੍ਹਾਂ ਸਾਲ ਤਕ ਰਿਹਾ। ਬਈ ਚਲੋ ਦਿਮਾਗ਼ ਨੂੰ ਇਕ ਪਾਸੇ ਰੱਖ ਕੇ ਮੰਨ ਲੈਂਦੇ ਹਾਂ। ਕਈ ਵਾਰੀ ਦਿਮਾਗ਼ ਨੂੰ ਇਕ ਪਾਸੇ ਰੱਖ ਕੇ ਦਿਲ ਨੂੰ ਰਾਜ਼ੀ ਕਰਨਾ ਪੈਂਦਾ ਹੈ, ਬਈ ਚਲੋ ਮੰਨ ਲਈਏ, ਪਰ ਭਾਈ ਗੁਰਦਾਸ ਜੀ ਨੇ ਦੂਜੀ ਗੱਲ ਪਤਾ ਹੈ ਕੀ ਲਿਖੀ ਹੈ, ਉਹ ਕਹਿੰਦੇ ਹਨ ਕਿ ‘ਜੰਮਦੇ ਹੀ ਸੁਕਦੇਵ ਉਦਾਸੀ ਬਣ ਗਿਆ, ਜੰਮਦਿਆਂ ਹੀ ਘਰ ਛੱਡ ਗਿਆ, ਜੰਮਦਿਆਂ ਹੀ ਜੰਗਲ ਨੂੰ ਚਲਿਆ ਗਿਆ। ਹੁਣ ਅੱਜ ਜੰਮਿਆਂ ਬੱਚਾ ਹੁਣੇ ਹੀ ਜੰਗਲ ਨੂੰ ਕਿਵੇਂ ਚਲਿਆ ਗਿਆ, ਉਦਾਸੀ ਕਿਸ ਤਰ੍ਹਾਂ ਬਣਿਆ ? ਇਨ੍ਹਾਂ ਦੋ ਗੱਲਾਂ ਦੇ ਸਾਹਮਣੇ ਇਸ ਇਕ ਪੰਕਤੀ ਨੇ ਮੈਨੂੰ ਮਜਬੂਰ ਕੀਤਾ ਕਿ ਇਸ ਦੀ ਤਹਿ ਵਿਚ ਕੀ ਹੈ, ਅਸਲੀਅਤ ਕੀ ਹੈ ? ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਹਨ ! ਇਤਨਾ ਵੱਡਾ ਫ਼ਿਲਾਸਫ਼ਰ ਅਤਿ-ਕਥਨੀ ਨਹੀਂ ਕਰ ਸਕਦਾ, ਗੱਲਾਂ ਵਧਾ ਕੇ ਨਹੀਂ ਕਹਿ ਸਕਦਾ। ਲਾਜ਼ਮੀ ਇਸ ਵਿਚ ਮਹਾਨ ਸਚਾਈ ਹੈ, ਤੋ ਜਿਹੜੀ ਗੱਲ ਮੇਰੇ ਸਾਹਮਣੇ ਆਈ ਹੈ ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ।

ਇਕ ਜਨਮ ਮਨੁੱਖ ਨੂੰ ਮਾਂ ਤੋਂ ਮਿਲਦਾ ਹੈ, ਇਕ ਜਨਮ ਮਹਿਫ਼ਲ ਤੋਂ, ਸੰਗਤ ਤੋਂ, ਮਹੌਲ ਤੋਂ ਮਿਲਦਾ ਹੈ। ਸਾਡੇ ਦੇਸ਼ ਵਿਚ ਬੜਾ ਪ੍ਰਚਲਿਤ ਨਾਹਰਾ ਲਾਇਆ ਜਾਂਦਾ ਹੈ ਕਿ ਜਨਮ ਤੋਂ ਨਾ ਕੋਈ ਸਾਧੂ ਹੈ, ਨਾ ਕੋਈ ਚੋਰ ਹੈ। ਸੰਗਤ ਤੋਂ ਬੰਦਾ ਚੋਰ ਬਣ ਜਾਂਦਾ ਹੈ, ਸਾਧੂ ਬਣ ਜਾਂਦਾ ਹੈ। ਮਹਿਫ਼ਲ, ਇਕੱਠ, ਸੰਗਤ, ਬੰਦੇ ਨੂੰ ਬਦਨਾਮ ਬਣਾ ਦਿੰਦੀ ਹੈ ਤੇ ਬੰਦੇ ਨੂੰ ਸ਼ਰੀਫ਼ ਵੀ ਬਣਾ ਦਿੰਦੀ ਹੈ। ਮਾਂ ਬਾਪ ਤੋਂ ਸੁਤ ਨੇ ਜਨਮ ਲਿਆ ਹੈ। ਮਹਿਫ਼ਲਾਂ ਤੋਂ ਚੋਰ ਜਨਮ ਲੈਂਦੇ ਹਨ, ਸੰਤ ਜਨਮ ਲੈਂਦੇ ਹਨ, ਡਾਕੂ ਜਨਮ ਲੈਂਦੇ ਹਨ, ਰਿਸ਼ੀ ਜਨਮ ਲੈਂਦੇ ਹਨ, ‘ਮਹੌਲ ਤੋਂ’। ਔਰ ਕੁਦਰਤੀ ਗੱਲ ਹੈ ਮਹੌਲ ਦਾ ਅਸਰ ਪੈਂਦਾ ਹੈ। ਇਕ ਗੰਦਗੀ ਦਾ ਢੇਰ ਹੋਵੇ ਤੇ ਉਸ ਕੋਲੋਂ ਮੈਂ ਲੰਘਾਂ ਤੇ ਬਦਬੋ ਨਾ ਮੈਂ ਲੈਣਾ ਚਾਹਾਂ, ਪਰ ਬਦਬੂ ਲਾਜ਼ਮੀ ਮਿਲੇਗੀ। ਫੁੱਲਾਂ ਦੇ ਢੇਰ ਕੋਲੋਂ ਲੰਘਾਂ ਤਾਂ ਸੁਗੰਧੀ ਨਾ ਵੀ ਮੈਂ ਲੈਣਾ ਚਾਹਾਂ, ਫਿਰ ਵੀ ਲਾਜ਼ਮੀ ਮਿਲੇਗੀ। ਚੋਰਾਂ ਦੇ ਇਕੱਠ ਵਿਚ ਮੈਂ ਬੈਠ ਜਾਵਾਂ, ਬਦਮਾਸ਼ਾਂ ਦੇ ਇਕੱਠ ਵਿਚ ਮੈਂ ਬੈਠ ਜਾਵਾਂ, ਚੋਰੀ ਨਾ ਵੀ ਮੈਂ ਕਰਨੀ ਚਾਹਾਂ ਤਾਂ ਵੀ ਚੋਰਾਂ ਦੀਆਂ ਜੋ ਲਹਿਰਾਂ ਹਨ, ਉਹ ਮੇਰੇ ਸਰੀਰ ਨਾਲ ਟਕਰਾਉਣਗੀਆਂ। ਉਹਨਾਂ ਦੇ ਜਜ਼ਬਾਤ, ਉਹਨਾਂ ਦੇ ਖ਼ਿਆਲ ਮੇਰੇ ਦਿਲ ਦਿਮਾਗ਼ ਨਾਲ ਟਕਰਾਉਣਗੇ। ਔਰ ਆਪਣੀ ਬਦਬੂ ਪਾ ਜਾਣਗੇ। ਸੋ ਸੁਕਦੇਵ ਬਾਰ੍ਹਾਂ ਸਾਲ ਤਕ ਸਤਿ ਪੁਰਖਾਂ ਦੀ ਸੰਗਤ ਕਰਦਾ ਰਿਹਾ। ਸਤਿ ਸੰਗਤ ਕਰਦਾ ਰਿਹਾ। ਸਤਿ ਸੰਗਤ ਨੂੰ ਤਰਜੀਹ ਮਾਂ ਨਾਲ ਦਿੱਤੀ ਹੈ। ਗੁਰੂ; ਪਿਤਾ ਹੈ। ਸਤਿਸੰਗਤ; ਮਾਤਾ ਹੈ। ਇਥੋਂ ਜਨਮ ਲੈਣਾ ਹੈ। ਇਥੋਂ ਨਵੀਂ ਜ਼ਿੰਦਗੀ ਲੈਣੀ ਹੈ। ਲੇਕਿਨ ਇਤਨੀ ਅਰਜ਼ ਕਰ ਦਿਆਂ, ਇਥੇ ਸਮਾਂ ਫ਼ਿਕਸ ਕੋਈ ਨਹੀਂ, ਤੁਸੀਂ ਸਾਰੇ ਗਰਭ ਵਿਚ ਬੈਠੇ ਹੋ। ਨਵੀਂ ਜ਼ਿੰਦਗੀ ਲੈਣ ਵਾਸਤੇ। ਜਦੋਂ ਬੱਚਾ ਗਰਭ ਵਿਚ ਹੁੰਦਾ ਹੈ ਤਾਂ ਮਾਂ ਜੋ ਗਜਾ (ਇਧਰੋਂ ਓਧਰੋਂ ਭੋਜਨ ਇਕੱਠਾ ਕਰ ਘਰ ਬੈਠ ਕੇ ਖਾਣਾ) ਖਾਂਦੀ ਏ, ਉਸ ਦਾ ਤੱਤ ਉਸ ਨੂੰ ਮਿਲਦਾ ਹੈ। ਗੁਰਬਾਣੀ ਇਕ ਤਤ੍ਵ ਗਿਆਨ ਹੈ। ਇਹ ਗਜਾ ਮਨੁੱਖੀ ਬੱਚੇ ਨੂੰ ਮਿਲਦੀ ਹੈ ਤਾਂ ਕਿ ਸੰਤ ਬਣ ਸਕੇ, ਇਸ ਨੂੰ ਨਵੀਂ ਜ਼ਿੰਦਗੀ ਮਿਲ ਸਕੇ। ਇਹਨੂੰ ਨਵਾਂ ਜੀਵਨ ਮਿਲ ਸਕੇ, ਪਰ ਸਮਾਂ ਇਥੇ ਫ਼ਿਕਸ ਨਹੀਂ। ਸਰੀਰਕ ਰੂਪ ਵਿਚ ਜਨਮ ਦਸ ਮਹੀਨਿਆਂ ਵਿਚ ਹੋ ਜਾਂਦਾ ਹੈ। ਇਥੇ ਨਵੀਂ ਜ਼ਿੰਦਗੀ ਮਨੁੱਖ ਨੂੰ ਕਦੋਂ ਮਿਲਣੀ ਹੈ। ਉਹ ਹੋ ਸਕਦਾ ਹੈ ਇਕ ਸੈਕਿੰਡ ਵਿਚ ਮਿਲ ਜਾਏ। ਬਾਲਮੀਕ ਇਕ ਸੈਕਿੰਡ ਵਿਚ ਰਿਸ਼ੀ ਬਣ ਗਿਆ ਸੀ। ਇਕ ਸੈਕਿੰਡ ਹੀ ਲੱਗਿਆ, ਜ਼ਿਆਦਾ ਨਹੀਂ। ਸਪਤ (7) ਰਿਸ਼ੀਆਂ ਨੇ ਇਕ ਗੱਲ ਸਾਹਮਣੇ ਰੱਖੀ ਹੈ। ਦਿਲ ਦਿਮਾਗ਼ ਨੂੰ ਐਸੀ ਚੋਟ ਕਰ ਗਈ ਤੇ ਉਹ ਬਦਲ ਗਿਆ। ਮੈਂ ਦੇਖਦਾ ਹਾਂ, ਉਹ ਸੱਜਣ ਠੱਗ, ਜੋ ਦੁਰਾਚਾਰ ਠੱਗੀ ਤੇ ਜ਼ੁਲਮ ਦੀ ਇੰਤਹਾ ਨੂੰ ਛੂਹ ਗਿਆ ਸੀ, ਇਕੋ ਹੀ ਸ਼ਬਦ ਗੁਰੂ ਨਾਨਕ ਦਾ ਸੁਣਿਆ ਹੈ, ਦੋ ਨਹੀਂ। ਉਹ ਸੀ ‘‘ਸਜਣ ਸੇਈ ਨਾਲਿ ਮੈ (ਭਾਵ ਮੇਰੇ); ਚਲਦਿਆ ਨਾਲਿ ਚਲੰਨਿ੍ ’’ (ਮਹਲਾ /੭੨੯), ਮੈਂ ਖੁਲਾਸਾ ਕਰ ਦਿਆਂ। ਕੀਰਤਨ ਗੁਰੂ ਨਾਨਕ ਦੇਵ ਜੀ ਆਪ ਕਰਿਆ ਕਰਦੇ ਸਨ। ਮਰਦਾਨਾ ਸਿਰਫ਼ ਨਾਲ ਰਬਾਬ ਵਜਾਂਦਾ ਸੀ ਕਿਉਂਕਿ ਜਨਮ ਸਾਖੀ ਵਿਚ ਐਸਾ ਲਿਖਿਆ ਹੈ ਕਿ ਮਹਾਰਾਜ ਕਹਿੰਦੇ ਸਨ ‘ਬਾਣੀ ਆਈ ਏ ਮਰਦਾਨਿਆ  ! ਰਬਾਬ ਛੇੜ।’ ਤੋ ਬਾਣੀ ਮਰਦਾਨੇ ਨੂੰ ਨਹੀਂ ਆਈ, ਬਾਣੀ ਗੁਰੂ ਨਾਨਕ ਦੇਵ ਨੂੰ ਆਈ ਹੈ। ਗਾਂਵਦੇ ਗੁਰੂ ਨਾਨਕ ਦੇਵ ਆਪ ਹਨ। ਹਰ ਰਾਗ ਵਿਚ ਗਾਂਵਦੇ ਹਨ, ਪਰ ਜਿਹੜਾ ਰਾਗ ਅਲਾਪਦੇ ਹਨ, ਮਰਦਾਨੇ ਨੂੰ ਪਤਾ ਚੱਲ ਜਾਂਦਾ ਹੈ ਕਿ ਮੈਂ ਹੁਣ ਕਿਹੜੀ ਸੁਰ ਛੇੜਨੀ ਹੈ, ਕਿਹੜੀ ਧੁਨ ਕੱਢਣੀ ਹੈ। ਮਰਦਾਨਾ ਰਬਾਬ ਦੀਆਂ ਤਾਰਾਂ ਵਿਚੋਂ ਸੰਗੀਤ ਕੱਢਦਾ ਹੈ, ਸੰਬੰਧ ਬੜਾ ਗਹਿਰਾ ਹੈ। ਇਕ ਰੱਬੀ ਮਹੌਲ ਪੈਦਾ ਹੁੰਦਾ ਹੈ। ਇਕ ਰੱਬੀ ਫ਼ਿਜ਼ਾ (ਵਾਧਾ) ਪੈਦਾ ਹੋ ਜਾਂਦੀ ਹੈ। ਸੱਜਣ ਠੱਗ ਵਰਗੇ ਪ੍ਰਭਾਵਤ ਹੋ ਜਾਂਦੇ ਹਨ। ਇਕੋ ਸ਼ਬਦ ਸੁਣਿਆ ਹੈ, ਠੱਗ ਤੋਂ ਸੱਜਣ ਬਣ ਗਿਆ ਹੈ, ਰਿਖੀ ਬਣ ਗਿਆ । ਗੁਸਤਾਖੀ ਮੁਆਫ਼, ਅਸੀਂ ਗੁਰੂ ਨਾਨਕ ਦੇ ਕਿਤਨੇ ਸ਼ਬਦ ਸੁਣੇ ਹੋਣਗੇ ਤੇ ਕਿਤਨੀ ਦਫ਼ਾ ਸੁਣੇ ਹੋਣਗੇ। ਮੈਂ ਸਮਝਦਾ ਹਾਂ, ਜਿਹੜੀ ਅਵਸਥਾ ਸੱਜਣ ਠੱਗ ਨੂੰ ਮਿਲੀ ਸੀ, ਉਹ ਨਹੀਂ ਮਿਲੀ। ਉਹ ਸੱਜਣ ਬਣ ਗਿਆ ਸੀ। ਇਕੋ ਹੀ ਸ਼ਬਦ ਗੁਰੂ ਨਾਨਕ ਦਾ ਕੌਡੇ ਰਾਖਸ਼ਸ਼ ਨੇ ਸੁਣਿਆ ਹੈ, ਸਿਰਫ਼ ਇਕੋ ਹੀ ਸ਼ਬਦ। ਜ਼ਿੰਦਗੀ ਬਦਲ ਗਈ। ਜੀਵਨ ਬਦਲ ਗਿਆ। ਗੱਲ ਹੋਰ ਦੀ ਹੋਰ ਹੋ ਗਈ। ਸੋ ਇਕ ਸੈਕਿੰਡ ਵਿਚ ਵੀ ਨਵੀਂ ਜ਼ਿੰਦਗੀ ਮਿਲ ਸਕਦੀ ਹੈ, ਇਕ ਦਿਨ ਵੀ ਲੱਗ ਸਕਦਾ ਹੈ ਤੇ ਇਕ ਸਾਲ ਵੀ ਲੱਗ ਸਕਦਾ ਹੈ। ਦਸ ਸਾਲ ਵੀ ਲੱਗ ਸਕਦੇ ਹਨ, ਪੰਜਾਹ ਸਾਲ ਵੀ ਲੱਗ ਸਕਦੇ ਹਨ। ਖਿਮਾ ਕਰਨੀ, ਪੂਰਾ ਜਨਮ ਵੀ ਲੱਗ ਸਕਦਾ ਹੈ ਤੇ ਕਈ ਜਨਮ ਵੀ ਲੱਗ ਸਕਦੇ ਹਨ। ਸਮਾਂ ਫ਼ਿਕਸ ਕੋਈ ਨਹੀਂ। ਨਿਰਧਾਰਿਤ ਸਮਾਂ ਕਿ ਮਨੁੱਖ ਨੂੰ ਇਥੋਂ ਨਵੀਂ ਜ਼ਿੰਦਗੀ ਕਦੋਂ ਮਿਲਣੀ ਹੈ। ਕਿੰਨੇ ਐਸੇ ਬੱਚੇ ਵੀ ਹਨ, ਜੋ ਗਰਭ ਵਿੱਚ ਗਲ਼ ਜਾਂਦੇ ਹਨ, ਸੜ ਜਾਂਦੇ ਹਨ, ਮਰ ਜਾਂਦੇ ਹਨ, ਤੇ ਉਹਨਾਂ ਦਾ ਜਦ ਜਨਮ ਹੁੰਦਾ ਹੈ ਤਾਂ ਮਰੇ ਹੋਏ ਹੁੰਦੇ ਹਨ। ਹੁਣ ਮਾਤਾ ਦੇ ਗਰਭ ਵਿਚੋਂ ਤਾਂ ਜਨਮ ਮਿਲਣਾ ਚਾਹੀਦਾ ਸੀ। ਮੌਤ ਮਿਲ ਗਈ। ਜੰਮਿਆ ਹੈ, ਮਰਿਆ ਹੋਇਆ ਜੰਮਿਆ। ਗੁਰਦੁਆਰੇ ਆ ਕੇ ਨਵੀਂ ਜ਼ਿੰਦਗੀ ਲੈਣੀ ਹੈ। ਖਿਮਾ ਕਰਨੀ, ਕਈ ਗੁਰਦੁਆਰੇ ਆ ਕੇ ਹੀ ਜ਼ਿਆਦਾ ਈਰਖਾਲੂ ਹੋ ਜਾਂਦੇ ਹਨ। ਜ਼ਿਆਦਾ ਹੰਕਾਰੀ ਹੋ ਜਾਂਦੇ ਹਨ । ਜ਼ਿਆਦਾ ਜੋ ਹੈ ਤ੍ਰਿਸ਼ਨਾਲੂ ਹੋ ਜਾਂਦੇ ਹਨ। ਜ਼ਿਆਦਾ ਹੀ ਲੋਭੀ ਹੋ ਜਾਂਦੇ ਹਨ। ਇਥੇ ਹੀ ਆ ਕੇ ਜ਼ਿਆਦਾ ਤਰਕਸ਼ੀਲ ਹੋ ਜਾਂਦੇ ਹਨ। ਭਾਈ ਸਾਹਿਬ ਕਹਿੰਦੇ ਹਨ, ਜ਼ਰੂਰੀ ਨਹੀਂ ਕਿ ਮਾਂ ਦੇ ਗਰਭ ਵਿਚ ਹੀ ਬੱਚੇ ਮਰ ਜਾਂਦੇ ਹਨ । ਧਰਮ-ਮੰਦਿਰਾਂ ਦੇ ਵਿਚ ਵੀ ਕਈ ਮਰ ਜਾਂਦੇ ਹਨ, ਐਸਾ ਹੈ, ਬਾਬੇ ਫਰੀਦ ਜੀ ਨੂੰ ਭੀ ਕਹਿਣਾ ਪਿਆ, ‘‘ਤਤੀ ਤੋਇ ਪਲਵੈ; ਜੇ ਜਲਿ ਟੁਬੀ ਦੇਇ ਫਰੀਦਾ ! ਜੋ ਡੋਹਾਗਣਿ ਰਬ ਦੀ; ਝੂਰੇਦੀ ਝੂਰੇਇ ’’ (ਬਾਬਾ ਫ਼ਰੀਦ ਜੀ/੧੩੮੧) ਅਰਥ : ਪਾਣੀ ਨਾਲ਼ ਸੜੀ (ਖੇਤੀ ਮੁੜ) ਹਰੀ ਨਹੀਂ ਹੁੰਦੀ ਭਾਵੇਂ (ਖੇਤ ਨੂੰ ਹੀ) ਪਾਣੀ ਵਿੱਚ ਡੋਬ ਦਿੱਤਾ ਜਾਏ।

ਬਾਬੇ ਫਰੀਦ ਨੇ ਇਥੇ ਤਸ਼ਬੀਹ (ਮਿਸਾਲ) ਬੜੀ ਗ਼ਜ਼ਬ ਦੀ ਦਿੱਤੀ ਹੈ। ਉਹ ਕਹਿੰਦੇ ਹਨ ਕਿ ਜਿਹੜੀ ਜ਼ਮੀਨ ਸੁੱਕੀ ਪਈ ਹੈ, ਬਿਲਕੁਲ ਸੁੱਕੀ ਪਈ ਏ, ਸੋਕਾ ਪੈ ਚੁਕਿਆ ਹੈ, ਓਥੇ ਬਰਖਾ ਜ਼ੋਰ ਦੀ ਹੋ ਜਾਏ, ਉਸ ਜ਼ਮੀਨ ਨੂੰ ਕਾਬਲੇ-ਕਾਸ਼ਤ (ਮੁੜ ਹਰਾ ਭਰਾ) ਬਣਾਇਆ ਜਾ ਸਕਦਾ ਹੈ। ਉਹ ਹਰੀ ਭਰੀ ਹੋ ਸਕਦੀ ਹੈ, ਪਰ ਜਿਹੜੀ ਖੇਤੀ ਪਾਣੀ ਦੀ ਹੀ ਮਾਰੀ ਹੋਵੇ, ਉਸ ਨੂੰ ਕਿਸ ਤਰ੍ਹਾਂ ਠੀਕ ਕਰੋਗੇ ? ਆਪ ਨੂੰ ਪਤਾ ਹੋਵੇ, ਪਾਣੀ ਜ਼ਮੀਨ ਨੂੰ ਜ਼ਿੰਦਗੀ ਦਿੰਦਾ ਹੈ, ਪਾਣੀ ਜ਼ਮੀਨ ਨੂੰ ਮਾਰ ਵੀ ਦਿੰਦਾ ਹੈ, ਪਾਣੀ ਦੇ ਵਿਚ ਜੀਵਨ ਵੀ ਛੁਪਿਆ ਪਿਆ ਹੈ, ਪਾਣੀ ਵਿਚ ਮੌਤ ਵੀ ਛੁਪੀ ਪਈ ਹੈ, ‘‘ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ ’’ (ਮਹਲਾ /੪੭੨)

ਪਰ ਇਹ ਪਾਣੀ ਹੜ੍ਹਾਂ ਦੇ ਰੂਪ ਵਿਚ ਆ ਜਾਵੇ ਤਾਂ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਹਨ, ਸ਼ਹਰਾਂ ਦੇ ਸ਼ਹਰ ਗ਼ਰਕ ਹੋ ਜਾਂਦੇ ਹਨ। ਪਾਣੀ ਜਗਤ ਦਾ ਜੀਵਨ ਹੈ, ਪਾਣੀ ਜਗਤ ਦੀ ਮੌਤ ਵੀ ਬਣ ਸਕਦਾ ਹੈ। ਸੋ ਪਾਣੀ ਨਾਲ ਜ਼ਮੀਨ ਹਰੀ ਭਰੀ ਹੁੰਦੀ ਹੈ, ਪਾਣੀ ਨਾਲ ਜ਼ਮੀਨ ਮਰ ਭੀ ਜਾਂਦੀ ਹੈ। ਬਹੁਤ ਸਾਰੀਆਂ ਖੇਤੀਆਂ ਹਨ, ਜੋ ਪਾਣੀ ਨਾਲ ਮਰੀਆਂ ਹੋਈਆਂ ਹਨ, ਸੇਮ ਲੱਗ ਜਾਂਦਾ ਹੈ। ਪਾਣੀ ਮਾਰ ਜਾਂਦਾ ਹੈ। ਖਿਮਾ ਕਰਨੀ, ਗਿਆਨ ਨਵੀਂ ਜ਼ਿੰਦਗੀ ਦਿੰਦਾ ਹੈ, ਪਰ ਕਈ ਬੰਦਿਆਂ ਨੂੰ ਗਿਆਨ ਹੀ ਮਾਰ ਜਾਂਦਾ ਹੈ। ਗੁਰਦਵਾਰੇ ਤੋਂ ਨਵੀਂ ਜ਼ਿੰਦਗੀ ਮਿਲਦੀ ਏ, ਪਰ ਕਈ ਗੁਰਦਵਾਰੇ ਆ ਕੇ ਕਥਾ ਕੀਰਤਨ ਸੁਣ ਕੇ ਇੰਜ ਹੋ ਜਾਂਦੇ ਹਨ, ਜਿਵੇਂ ਕਿ ਪਾਣੀ ਦੀ ਮਾਰੀ ਹੋਈ ਜ਼ਮੀਨ। ਬਾਬਾ ਫਰੀਦ ਕਹਿੰਦੇ ਹਨ ਜਿਹੜੀ ਪਾਣੀ ਦੀ ਮਾਰੀ ਹੋਈ ਧਰਤੀ ਹੈ, ਉਹਦਾ ਕੀ ਇਲਾਜ ਕਰੀਏ। ਬਈ ਜਿਸ ਪਾਣੀ ਨੇ ਹਰਾ ਭਰਾ ਕਰਨਾ ਸੀ, ਉਸ ਤੋਂ ਹੀ ਮੌਤ ਲੈ ਲਈ ਹੈ। ਕੇਤੇ ਗਰਬ ਗਲ ਜਾਂਦੇ ਹਨ। ਮਾਂ ਦੇ ਗਰਭ ਤੋਂ ਨਵੀਂ ਜ਼ਿੰਦਗੀ ਲੈਣੀ ਹੈ, ਧਰ ਕਈ ਬੱਚੇ ਮਾਂ ਦੇ ਗਰਭ ਵਿਚ ਹੀ ਮਰ ਜਾਂਦੇ ਹਨ। ਗੁਰਦਵਾਰੇ ਤੋ ਨਵੀਂ ਜ਼ਿੰਦਗੀ ਲੈਣੀ ਹੈ, ਕਥਾ ਕੀਰਤਨ ਤੋਂ ਨਵੀਂ ਜ਼ਿੰਦਗੀ ਲੈਣੀ ਹੈ। ਕਬੀਰ ਜੀ ਕਹਿੰਦੇ ਹਨ ‘‘ਕਬੀਰ ! ਜਾ ਦਿਨ ਹਉ ਮੂਆ; ਪਾਛੈ ਭਇਆ ਅਨੰਦੁ   ਮੋਹਿ ਮਿਲਿਓ ਪ੍ਰਭੁ ਆਪਨਾ; ਸੰਗੀ ਭਜਹਿ ਗੁੋਬਿੰਦੁ ’’ (ਭਗਤ ਕਬੀਰ/੧੩੬੪), ਨਵੀਂ ਜ਼ਿੰਦਗੀ ਮਿਲ ਗਈ, ਕਿਸ ਤਰ੍ਹਾਂ ਮਿਲ ਗਈ, ਮੈਂ ਮਰ ਗਿਆ ਤੇ ਤੂੰ ਨੇ ਜਨਮ ਲੈ ਲਿਆ ਹੈ। ਹਉ ਦੇ ਵਿਚੋਂ ਤੂੰ ਪੈਦਾ ਹੋ ਗਿਆ। ਹੁਣ ਮੈਂ ਮਰ ਗਿਆ, ‘‘ਕਬੀਰ  ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਹੂੰ   ਜਬ ਆਪਾ ਪਰ ਕਾ ਮਿਟਿ ਗਇਆ; ਜਤ ਦੇਖਉ ਤਤ ਤੂ ’’ (ਭਗਤ ਕਬੀਰ/੧੩੭੫)

ਜਿਸ ਦਿਨ ਸੁਰਤ ਤੂੰ ਦੇ ਵਿਚ ਲੀਨ ਹੋ ਗਈ, ਸਮਝ ਲੈਣਾ, ਮੈਂ ਮਰ ਗਿਆ ਹੈ। ਜਦ ਮੈਂ ਮਰ ਗਿਆ ਤੇ ਤੂੰ ਪੈਦਾ ਹੋ ਗਿਆ ਤਾਂ ਨਵੀਂ ਜ਼ਿੰਦਗੀ ਪੈਦਾ ਹੋ ਗਈ, ਜਿਸ ਦਿਨ ਤੂੰ ਦੇ ਵਿਚ ਸੁਰਤ ਜੁੜ ਗਈ, ਉਸ ਦਿਨ ਪਤਾ ਹੈ ਬੰਦਾ ਪੂਰਨ ਗੁਰੂ ਕਾ ਸਿੱਖ ਬਣ ਜਾਂਦਾ ਹੈ। ਤੋ ਸਾਹਿਬ ਕਹਿੰਦੇ ਹਨ, ਗੁਰੂ ਦੇ ਘਰ ਵਿਚ ਜਨਮ ਲੈ। ਮਾਂ ਬਾਪ ਤੋਂ ਤਾਂ ਜਨਮ ਲੈ ਚੁਕਿਆ ਹੈ। ਹੁਣ ਸਤਿਗੁਰੂ ਦੇ ਘਰ ਵਿਚ ਜਨਮ ਲੈ ‘‘ਸਤਿਗੁਰ ਕੈ, ਜਨਮੇ; ਗਵਨੁ ਮਿਟਾਇਆ’’ ਆ ਸਤਿਗੁਰ ਦੇ ਘਰ ਵਿਚ ਅਤੇ ਆਪਣਾ ਆਉਣਾ ਜਾਵਣਾ (ਆਵਾਗਵਨ) ਮਿਟਾ। ਵਾਰ ਵਾਰ ਦਾ ਜਨਮ ਮਰਨ ਮਿਟਾ।

ਇਕ ਦਿਨ ਕਬੀਰ ਦੀ ਮਾਤਾ ਨੇ ਭਗਤ ਕਬੀਰ ਨੂੰ ਆਖਿਆ ‘ਪੁਰਖਾ  ! ਤੂੰ ਸਾਡੇ ਨਾਲ ਮੋਹ ਨਹੀਂ ਕਰਦਾ, ਉਪਰਾਮ ਜਿਹਾ ਰਹਿੰਦਾ ਹੈਂ। ਬੇਦਾਰ (ਖ਼ਾਮੋਸ਼) ਜਿਹਾ ਤੇ ਬੇਚੈਨ ਜਿਹਾ ਰਹਿੰਦਾ ਹੈਂ। ਸਾਡੇ ਨਾਲ ਗੱਲਬਾਤ ਨਹੀਂ ਕਰਦਾ। ਗੋਸ਼ਾ-ਤਨਹਾਈ (ਇਕਾਂਤ ਜਿਹੇ) ਵਿਚ ਬੈਠਾ ਰਹਿੰਦਾ ਹੈਂ। ਸਾਰਾ ਦਿਨ ਸੋਚਾਂ ਵਿਚ ਪਿਆ ਰਹਿੰਦਾ ਹੈਂ। ਗੱਲ ਕੀ ਹੈ ?’ ਭਗਤ ਕਬੀਰ ਜੀ ਕਹਿੰਦੇ ਹਨ, ਮਾਂ ! ਜਿਸ ਦਿਨ ਦਾ ਮੈ ਰਾਮ ਦੇ ਗਰਭ ਵਿਚ ਗਿਆ ਹਾਂ ਤੇ ਰਾਮ ਦੇ ਗਰਭ ਤੋਂ ਮੈਂ ਜਨਮ ਲਿਆ ਹੈ, ਇੱਕ ਗੱਲ ਦੀ ਮੈਨੂੰ ਸਮਝ ਪੈ ਗਈ । ਭਗਤ ਜੀ ਕਹਿੰਦੇ ਹਨ ‘‘ਐਸੇ ਘਰ ਹਮ ਬਹੁਤੁ ਬਸਾਏ ਜਬ ਹਮ ਰਾਮ ! ਗਰਭ ਹੋਇ ਆਏ ਰਹਾਉ ’’ (ਭਗਤ ਕਬੀਰ/੩੨੬)

ਜਿਸ ਦਿਨ ਦਾ ਮੈਂ ਰਾਮ ਦੇ ਗਰਭ ਵਿਚ ਆਇਆ ਹਾਂ, ਜਿਸ ਤੋਂ ਮੈਂ ਜਨਮ ਲਿਆ ਹੈ, ਮੈਨੂੰ ਪਤਾ ਚੱਲਿਆ ਹੈ ਕਿ ਇਹੋ ਜਿਹਿਆਂ ਦੇ ਘਰ ਕਈ ਬਸਾ ਚੁੱਕਿਆ ਹਾਂ। ਕਈਆਂ ਦਾ ਪਿਉ ਬਣਿਆ ਹਾਂ। ਕਈਆਂ ਦਾ ਪੁੱਤਰ ਬਣਿਆ ਹਾਂ ਤੇ ਹੁਣ ਇਤਨੀ ਦਫ਼ਾ ਪਿਉ ਬਣ ਚੁੱਕਿਆ ਹਾਂ। ਅਗਾਂਹ ਨਹੀਂ ਬਣਨਾ। ਬੱਸ ਅੱਗੋਂ ਗੱਲ ਖ਼ਤਮ। ਮੈਂ ਮਿਟ ਗਿਆ, ਤੂੰ ਪੈਦਾ ਹੋ ਗਿਆ। ਹੁਣ ਰਾਮ ਤੋਂ ਰਾਮ ਨੇ ਹੀ ਜਨਮ ਲਿਆ ਹੈ। ਕਬੀਰ ਕਹਿੰਦੇ ਹਨ, ਮੈਂ ਰਾਮ ਹੋ ਗਿਆ ਹਾਂ ‘‘ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ ਰਾਮ ਕਬੀਰਾ ਏਕ ਭਏ ਹੈ; ਕੋਇ ਸਕੈ ਪਛਾਨੀ ’’ (ਭਗਤ ਕਬੀਰ/੯੬੯)

ਉਹ ਜਿਹੜੀ ਬੂੰਦ ਵੱਖ ਸੀ, ਉਹ ਸਾਗਰ ਦੇ ਵਿਚ ਲੀਨ ਹੋ ਗਈ ਹੈ। ਉਹ ਜਿਹੜੀ ਲਹਿਰ ਵੱਖ ਪਈ ਦਿਸਦੀ ਸੀ, ਉਹ ਸਾਗਰ ਦੇ ਵਿਚ ਲੀਨ ਹੋ ਗਈ। ਉਹ ਕਬੀਰ ਜਿਹੜਾ ਵੱਖ ਦਿਖਦਾ ਪਿਆ ਸੀ, ਉਹ ਰਾਮ ਦੇ ਵਿਚ ਲੀਨ ਹੋ ਗਿਆ ਤੇ ਕਬੀਰ ਨੇ ਇਕ ਗੱਲ ਬੜੇ ਗ਼ਜ਼ਬ ਦੀ ਕਰ ਦਿੱਤੀ। ਉਹ ਕਹਿੰਦੇ ਹਨ, ਦੁਨੀਆ ਰੱਬ ਨੂੰ ਲੱਭਦੀ ਹੈ, ਰੱਬ ਮੈਨੂੰ ਲੱਭਦਾ ਹੈ। ਇਹ ਗੱਲ ਤੁਸੀਂ ਕਿਸੇ ਹੱਦ ਤਕ ਐਸਾ ਵੀ ਆਖੋਗੇ ਕਿ ਹੰਕਾਰ ਦੀ ਹੈ, ਹੰਕਾਰ ਦੀ ਨਹੀਂ। ਇਹ ਬੜੀ ਹੀ ਧਾਰਮਿਕ ਦੁਨੀਆ ਦੀ ਸਿਖਰ ਦੀ ਗੱਲ ਹੈ। ਦੁਨੀਆ ਰੱਬ ਨੂੰ ਟੋਲਦੀ ਹੈ, ਪਰ ਕਬੀਰ ਕਹਿੰਦੇ ਹਨ, ਰੱਬ ਮੈਨੂੰ ਲੱਭਦਾ ਹੈ ‘‘ਕਬੀਰ ! ਮਨੁ ਨਿਰਮਲੁ ਭਇਆ; ਜੈਸਾ ਗੰਗਾ ਨੀਰੁ   ਪਾਛੈ ਲਾਗੋ ਹਰਿ ਫਿਰੈ; ਕਹਤ ਕਬੀਰ ਕਬੀਰ ’’ (ਭਗਤ ਕਬੀਰ/੧੩੬੭)

ਲੋਗਾਂ ਦੀ ਜਿਸ ਰਸਨਾ ਦੇ ਉੱਪਰ ਰਾਮ ਦਾ ਨਾਮ ਹੁੰਦਾ ਹੈ, ਉਹਨਾਂ ਹੀ ਜ਼ਬਾਨਾਂ ਤੇ ਹੁਣ ਲੋਗਾਂ ਦੇ ਕਬੀਰ ਦਾ ਨਾਮ ਹੈ। ਕਬੀਰ ਕਬੀਰ ਕਹੀ ਜਾਂਦੇ ਹਨ। ਬਈ ਹੱਦ ਹੋ ਗਈ, ਲੱਭਣਾ ਰੱਬ ਨੂੰ ਸੀ, ਲੱਭਦੇ ਕਬੀਰ ਨੂੰ ਪਏ ਹਨ। ਐਸਾ ਕਿਉਂ ? ਕਿਉਂਕਿ ਕਬੀਰ ਹੀ ਰੱਬ ਹੋ ਗਿਆ। ਕਬੀਰ ਹੀ ਰੱਬ ਦੀ ਅੰਸ ਬਣ ਗਿਆ । ਕਬੀਰ ਹੀ ਈਸ਼ਵਰ ਦਾ ਸਰੂਪ ਬਣ ਗਿਆ।

ਤੋ ਖ਼ੈਰ, ਕਿਸੇ ਨਾਲ ਵੀ ਸੰਬੰਧ ਬਣਾਈਏ ਤੇ ਉਸ ਵਰਗਾ ਬਣਨਾ ਪੈਂਦਾ ਹੈ। ਕਹਿੰਦੇ ਹਨ, ਕਿਸੇ ਨਾਲ ਸੰਬੰਧ ਜੋੜਨਾ ਹੋਵੇ, ਜਾਂ ਤੇ ਉਸ ਨੂੰ ਆਪਣੇ ਵਰਗਾ ਬਣਾਉਣਾ ਪੈਂਦਾ ਹੈ ਜਾਂ ਫਿਰ ਆਪ ਉਸ ਵਰਗਾ ਬਣਨਾ ਪੈਂਦਾ ਹੈ । ਹੋਰ ਕੋਈ ਦੂਜਾ ਤਰੀਕਾ ਨਹੀਂ ਹੈ ਸੰਬੰਧ ਜੋੜਨ ਦਾ। ਹੁਣ ਅਸੀਂ ਗੁਰੂ ਨਾਲ ਸੰਬੰਧ ਜੋੜਨਾ ਹੈ। ਰਾਮ ਨਾਲ ਸੰਬੰਧ ਜੋੜਨਾ ਹੈ। ਜਾਂ ਤੇ ਅਸੀਂ ਰਾਮ ਵਰਗੇ ਬਣੀਏ ਜਾਂ ਫਿਰ ਰਾਮ ਨੂੰ ਆਪਣੇ ਵਰਗੇ ਬਣਾਈਏ। ਹੋਰ ਤੇ ਕੋਈ ਤਰੀਕਾ ਹੈ ਨਹੀਂ ਨਾ। ਜਾਂ ਤੇ ਗੁਰੂ ਵਰਗੇ ਬਣੀਏ ਜਾਂ ਗੁਰੂ ਨੂੰ ਆਪਣੇ ਵਰਗਾ ਬਣਾਈਏ। ਤੋ ਮੈਂ ਦੇਖਦਾ ਹਾਂ, ਐ ਗੁਰੂ ! ਤੇਰੇ ਵਰਗਾ ਤਾਂ ਬਣਨਾ ਬੜਾ ਔਖਾ ਹੈ, ਜੇ ਹੋ ਸਕੇ ਤਾਂ ਤੂੰ ਹੀ ਸਾਡੇ ਵਰਗਾ ਬਣ ਜਾਹ। ਤੇ ਮੈਂ ਇਹ ਵੇਖਿਆ ਹੈ, ਸਿੱਖ ਗੁਰੂ ਵਰਗਾ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਗੁਰੂ ਨੂੰ ਆਪਣੇ ਵਰਗਾ ਬਣਾਣ ਦੀ ਕੋਸ਼ਿਸ਼ ਪਿਆ ਕਰਦਾ ਹੈ ਤੇ ਗੁਰੂ ਨੇ ਇਸ ਵਰਗਾ ਬਣਨਾ ਨਹੀਂ। ਸਿੱਖ ਨੇ ਗੁਰੂ ਵਰਗਾ ਨਹੀਂ ਬਣਨਾ। ਕਿਸ ਤਰ੍ਹਾਂ ਜੁੜੇ ? ਸੰਬੰਧ ਜੁੜਦੇ ਹਨ, ਜਦੋਂ ਆਪ ਉਸ ਵਰਗੇ ਹੋਈਏ ਜਾਂ ਫਿਰ ਉਸ ਨੂੰ ਆਪਣੇ ਵਰਗਾ ਬਣਾਈਏ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖ਼ਸ਼ਸ਼ ਕਰਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਹਰ ਕਰਨ, ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਤੇ ਬਾਣੀ ਨਾਲ ਸੰਬੰਧ ਜੁੜੇ ਤੇ ਫਿਰ ਗੁਰਬਾਣੀ ਦੇ ਆਸਰੇ ’ਤੇ ਗੁਰੂ ਦਾ ਬਾਣਾ ਬਣਿਆ ਰਹੇਗਾ। ਗੁਰੂ ਦਾ ਸਰੂਪ ਬਣਿਆ ਰਹੇਗਾ। ਸਿੱਖ ਨੇ ਗੁਰੂ ਦਾ ਸਰੂਪ ਬਣ ਜਾਣਾ ਹੈ। ਸਾਡਾ ਫਿਰ ਜਨਮ ਹੋਣਾ ਹੈ। ਔਰ ਜਨਮ ਉਹ ਹੋਣਾ ਹੈ ‘ਸਚ’, ਬਈ ਇਹ ਮਨੁੱਖ ਸੱਚ ਦਾ ਮੁਜੱਸਿਮਾ (ਰੂਪ) ਬਣ ਗਿਆ ਹੈ। ਸੱਚ ਦੀ ਮੂਰਤੀ ਬਣ ਗਿਆ ਹੈ। ਜੈਸੇ ਫੁੱਲ ਦੇ ਦਰਸ਼ਨ ਕੀਤਿਆਂ ਹੀ ਸੁੰਦਰਤਾ ਸਾਹਮਣੇ ਆਉਂਦਾ ਹੈ, ਜਿਵੇਂ ਠੰਢੇ ਪਹਾੜਾਂ ’ਤੇ ਜਾਂਦਿਆਂ ਹੀ ਠੰਢ ਮਿਲਦੀ ਹੈ, ਜਿਵੇਂ ਜਲਦੀ ਹੋਈ ਸ਼ਮ੍ਹਾ ਪਾਸ ਜਾਈਏ ਤਾਂ ਰੌਸ਼ਨੀ ਮਿਲਦੀ ਏ, ਐਸੇ ਤਰੀਕੇ ਨਾਲ ਸੰਤ ਦੇ ਦਰਸ਼ਨ ਕੀਤਿਆਂ ਹੀ ਸਤਿ ਚੇਤੇ ਆਉਂਦਾ ਹੈ। ਈਸ਼ਵਰ ਚੇਤੇ ਆਉਂਦਾ ਹੈ ‘‘ਸਾਧ ਕੈ ਸੰਗਿ; ਨਹੀ ਕਛੁ ਘਾਲ   ਦਰਸਨੁ ਭੇਟਤ; ਹੋਤ ਨਿਹਾਲ ’’ (ਸੁਖਮਨੀ/ਮਹਲਾ /੨੭੨)

ਭਾਣਾ

0

ਭਾਣਾ

ਪ੍ਰਿੰਸੀਪਲ ਗੰਗਾ ਸਿੰਘ

ਜਗਤ-ਰਚਨਾ ਵਿਚ ਇਹ ਨਿਯਮ ਸਾਫ਼ ਵਰਤਦਾ ਦਿੱਸ ਆਉਂਦਾ ਹੈ ਕਿ ਹਰ ਕੰਮ ਦੇ ਪਿਛੇ ਕੋਈ ਨਾ ਕੋਈ ਇਰਾਦਾ ਹੁੰਦਾ ਹੈ। ਸੰਸਾਰ ਦੀ ਕੋਈ ਵੀ ਹਰਕਤ ਇਰਾਦੇ ਤੋਂ ਖ਼ਾਲੀ ਨਹੀਂ। ਕੀੜੀ ਤੋਂ ਲੈ ਕੇ ਹਾਥੀ ਤਕ, ਜ਼ੱਰੇ ਤੋਂ ਲੈ ਕੇ ਪਹਾੜ ਤਕ ਅਤੇ ਕਤਰੇ ਤੋਂ ਲੈ ਸਾਗਰ ਤਕ, ਇਹੋ ਹੀ ਧਾਰਨਾ ਦਿਸ ਆਉਂਦੀ ਹੈ। ਇਰਾਦੇ ਦੇ ਆਧਾਰ ’ਤੇ ਹੀ ਕੰਮ ਦੀ ਸੂਰਤ ਪਰਖੀ ਜਾਂਦੀ ਹੈ। ਅਦਾਲਤਾਂ ਵੀ ਮੁਜਰਮਾਂ ’ਤੇ ਚੱਲਿਆਂ ਹੋਇਆਂ ਮੁਕੱਦਮਿਆਂ ਵਿਚ ਇਰਾਦੇ ਨੂੰ ਵੇਖ ਕੇ ਹੀ ਫ਼ੈਸਲਾ ਦੇਂਦੀਆਂ ਹਨ। ਜਿਸ ਤਰ੍ਹਾਂ ਸੰਸਾਰ ਦੇ ਹਰ ਕੰਮ ਵਿਚ ਕਿਸੇ ਨਾ ਕਿਸੇ ਵਿਅਕਤੀ ਦਾ ਇਰਾਦਾ ਕੰਮ ਕਰਦਾ ਹੈ, ਉਸੇ ਤਰ੍ਹਾਂ ਸੰਸਾਰ ਦੀ ਸਮੁੱਚੀ ਰਚਨਾ ਦੇ ਪਿਛੇ ਵਿਸ਼ਵ ਮਾਲਕ ਦਾ ਇਰਾਦਾ ਵਰਤਦਾ ਹੈ। ਸਮੁੱਚੀ ਕੁਦਰਤ ਕਾਦਰ ਦੀ ਚਲਾਈ ਚੱਲਦੀ ਹੈ। ਇਸ ਕਰਤਾਰ ਦੇ ਇਰਾਦੇ ਦੀ ਵਰਤੋਂ ਦਾ ਨਾਮ ਹੀ ਸਤਿਗੁਰਾਂ ਨੇ ਹੁਕਮ ਕਿਹਾ ਹੈ। ਹੁਕਮ ਵਿਚ ਹੀ ਸਭ ਕੁਛ ਹੈ, ਹੁਕਮ ਤੋਂ ਬਾਹਰ ਕੁਛ ਨਹੀਂ, ਹੁਕਮ ਤੋਂ ਬਿਨਾਂ ਪੱਤਾ ਨਹੀਂ ਝੂਲਦਾ : ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ’’ (ਜਪੁ ਜੀ ਸਾਹਿਬ, ਪੰਨਾ )

ਕਈ ਵੇਰ ਇਹ ਵੀ ਭੁੱਲ ਲੱਗ ਜਾਂਦੀ ਹੈ ਕਿ ਜਾਨਦਾਰ ਤਾਂ ਇਰਾਦੇ ਨਾਲ ਕੰਮ ਕਰਦੇ ਹਨ, ਪਰ ਬੇਜਾਨ ਵਿਚ ਹਰਕਤ ਤੇ ਇਰਾਦਾ ਕਿਥੋਂ। ਗਹੁ ਨਾਲ ਤੱਕਿਆਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਚੇਤਨ ਹੀ ਆਪਣੇ ਇਰਾਦੇ ਦੇ ਬਲ ਨਾਲ ਜੜ੍ਹ ਵਿਚ ਹਰਕਤ ਪੈਦਾ ਕਰਦੀ ਹੈ। ਕੀ ਜਾਨਦਾਰਾਂ ਦੇ ਤਨ, ਜੋ ਹਰਕਤ ਕਰਦੇ ਦਿਸਦੇ ਹਨ, ਪ੍ਰਕਿਰਤੀ ਦੇ ਤੱਤਾਂ ਤੋਂ ਨਹੀਂ ਬਣੇ ਹੋਏ ? ਕੀ ਉਹ ਚੇਤਨ ਜੋਤੀ ਤੋਂ ਬਿਨਾਂ ਜੜ੍ਹ ਨਹੀਂ ? ਉਹ ਨਿਸ਼ਚੇ ਹੀ ਹਨ। ਇਹ ਸਾਫ਼ ਸਿੱਧ ਹੋ ਗਿਆ ਹੈ ਕਿ ਚੇਤਨ ਸੱਤਾ ਹੀ ਆਪਣੇ ਇਰਾਦੇ ਨਾਲ ਜੜ੍ਹ ਨੂੰ ਚਲਾਉਂਦੀ ਹੈ। ਸੋ, ਜਿਸ ਤਰ੍ਹਾਂ ਸਰੀਰ ਵਿਚ ਵਿਆਪੀ ਹੋਈ ਚੇਤਨਤਾ ਜੜ੍ਹ ਸਰੀਰ ਵਿਚ ਹਰਕਤ ਪੈਦਾ ਕਰਦੀ ਹੈ, ਉਸੇ ਤਰ੍ਹਾਂ ਹੀ ਸਰਬ-ਵਿਆਪਕ ਚੇਤਨਤਾ ਸਮੁੱਚੀ ਹੀ ਕੁਦਰਤ ਵਿਚ ਹਰਕਤ ਪੈਦਾ ਕਰ ਰਹੀ ਹੈ। ਜਿਨ੍ਹਾਂ ਨੇ ਇਸ ਰਮਜ਼ ਨੂੰ ਜਾਣਿਆ ਹੈ, ਉਹਨਾਂ ਨੂੰ ਵਣ-ਤ੍ਰਿਣ ਵਿਚ ਉਹ ਆਪ ਵਿਆਪ ਕੇ ਕੰਮ ਕਰ ਰਿਹਾ ਦਿੱਸ ਪੈਂਦਾ ਹੈ : ‘‘ਜਲਿ ਥਲਿ ਮਹੀਅਲਿ ਪੂਰਿਆ; ਰਵਿਆ ਵਿਚਿ ਵਣਾ ’’ (ਬਾਰਹਮਾਹਾ ਮਾਂਝ ਮਹਲਾ , ਪੰਨਾ ੧੩੩)

ਹਰ ਭਾਰੇ ਕਾਰਖ਼ਾਨੇ ਵਿਚ ਲੱਗੀ ਹੋਈ ਮਸ਼ੀਨਰੀ ਨੂੰ ਚਲਾਉਣ ਵਾਸਤੇ ਉਸ ਦੇ ਹਰ ਪੁਰਜ਼ੇ ਦਾ ਆਪਣੇ ਮਹਿਵਰ (ਕੇਂਦਰ) ਨਾਲ ਜੁੜੇ ਰਹਿਣਾ ਤੇ ਉਸ ਦੀ ਚਾਲ ਨਾਲ ਇਕ ਚਾਲ ਹੋਣਾ ਜ਼ਰੂਰੀ ਹੈ। ਜੇ ਕੁਝ ਪੁਰਜ਼ੇ ਢਿੱਲੇ ਹੋਣ ਜਾਂ ਬਾਹਲੇ ਕੱਸੇ ਜਾਣ ਕਰਕੇ ਆਪਣੀ ਚਾਲ ਨੂੰ ਕੇਂਦਰੀ ਚਾਲ ਤੋਂ ਵੱਧ ਘੱਟ ਕਰਨ ਤਾਂ ਮਸ਼ੀਨਰੀ ਜ਼ਰੂਰ ਖ਼ਰਾਬ ਹੋ ਜਾਂਦੀ ਹੈ ਤੇ ਆਖ਼ਿਰ ਕਾਰੀਗਰਾਂ ਨੂੰ ਅਜਿਹੇ ਪੁਰਜ਼ੇ ਦਰੁਸਤ ਕਰਨੇ ਜਾਂ ਕੱਢ ਦੇਣੇ ਪੈਂਦੇ ਹਨ। ਕੇਂਦਰ ਦੀ ਚਾਲ ਨਾਲ ਆਪਣੀ ਚਾਲ ਨੂੰ ਮਿਲਾਉਣ ਦਾ ਨਿਯਮ ਨਿਰਾ ਮਸ਼ੀਨਰੀ ਵਿਚ ਹੀ ਕੰਮ ਨਹੀਂ ਕਰਦਾ, ਸਗੋਂ ਸੰਸਾਰ ਦੇ ਵਡੇ ਵਡੇ ਕਾਰਖ਼ਾਨੇ ਵੀ ਏਸੇ ਹੀ ਨਿਯਮ ’ਤੇ ਚਲ ਕੇ ਸਫਲ ਹੋ ਰਹੇ ਹਨ।

ਪੰਜਾਬ ਦੇ ਗਰਮੀ ਦੇ ਮੌਸਮ, ਕੋਠੇ ’ਤੇ ਮੰਜੀਆਂ ਵਿਛਾ ਲੇਟੇ ਪਏ ਲੋਕ, ਹਨੇਰੀ ਰਾਤ ਨੂੰ ਜਦ ਕੋਈ ਤਾਰਾ ਟੁੱਟਦਾ ਦੇਖਦੇ ਹਨ ਤਾਂ ਅਸਚਰਜ ਹੋ ਰੱਬ ਰੱਬ ਕਰ ਉੱਠਦੇ ਹਨ। ਹੈਰਾਨ ਹੋਣ ਭੀ ਕਿਉਂ ਨਾ, ਟੁੱਟਣ ਵਾਲਾ ਤਾਰਾ, ਜੋ ਇਕ ਅੱਖ ਦੇ ਪਲਕਾਰੇ ਦੀ ਚਮਕ ਵਿਖਾ ਜ਼ੱਰਾ ਜ਼ੱਰਾ ਹੋ ਫ਼ਜ਼ਾ (ਖੁੱਲ੍ਹੇ ਅਕਾਸ਼) ਵਿਚ ਸਮਾ ਗਿਆ। ਅਸਲ ਵਿਚ ਸਾਡੀ ਧਰਤੀ ਵਰਗੀ ਕੋਈ ਧਰਤੀ, ਚੰਨ ਵਰਗਾ ਕੋਈ ਚੰਨ ਜਾਂ ਸੂਰਜ ਸੀ, ਜੋ ਘੱਟ ਤੋਂ ਘੱਟ ਸਾਡੀ ਧਰਤੀ ਜਿੱਡਾ ਜ਼ਰੂਰ ਸੀ, ਤਾਂ ਵੀ ਉਸ ਵਿਚ ਏਸ਼ੀਆ, ਯੂਰਪ, ਅਮਰੀਕਾ, ਅਫ਼ਰੀਕਾ ਵਰਗੇ ਕਈ ਦੀਪ, ਦੀਪਾਂ ਵਿਚ ਕਈ ਦੇਸ਼, ਦੇਸ਼ਾਂ ਵਿਚ ਕਈ ਸ਼ਹਿਰ, ਸ਼ਹਿਰਾਂ ਵਿਚ ਕਈ ਆਲੀਸ਼ਾਨ ਮਹਲ, ਮਹਲਾਂ ਵਿਚ ਕਈ ਸੁੰਦਰ ਵਾਸੀ, ਸਮੁੰਦਰ, ਪਹਾੜ, ਨਦੀਆਂ, ਨਾਲੇ, ਚਸ਼ਮੇ, ਝੀਲਾਂ, ਨਹਿਰਾਂ, ਡੰਡੀਆਂ, ਰਾਹ, ਸੜਕਾਂ, ਜੀਅ- ਜੰਤ, ਕੀੜੇ-ਮਕੌੜੇ ਬੇਅੰਤ ਸਮਾਜ ਅੱਖ ਦੇ ਪਲਕਾਰੇ ਵਿਚ ਕਿਉਂ ਨਸ਼ਟ ਹੋ ਗਏ ? ਇਸ ਦਾ ਜੁਆਬ ਵਿਗਿਆਨਕ ਇਕੋ ਹੀ ਦੇਂਦਾ ਹੈ ਕਿ ਟੁੱਟਣ ਵਾਲੇ ਤਾਰੇ ਦੀ ਚਾਲ ਵਿਚ ਫ਼ਰਕ ਆ ਗਿਆ, ਉਹ ਨਿਜ਼ਾਮ ਸ਼ਮਸੀ ਦੀ ਕੇਂਦਰੀ ਚਾਲ ਨਾਲ ਰਲ ਕੇ ਤੁਰਨੋਂ ਰਹਿ ਗਿਆ। ਇਸ ਕਰਕੇ ਕੁਦਰਤ ਵਲੋਂ ਮਿਟਾ ਦਿੱਤਾ ਗਿਆ, ਕੇਂਦਰ ਨਾਲ ਰਲ ਕੇ ਹੀ ਬਚ ਸਕਦਾ ਸੀ, ਚਾਲੋਂ ਉਖੜਿਆ ਤੇ ਗਿਆ।

ਜਿਸ ਤਰ੍ਹਾਂ ਪੁਰਜ਼ਿਆਂ ਨੂੰ ਮਸ਼ੀਨ ਦੇ ਕੇਂਦਰ ਨਾਲ, ਸਿਤਾਰਿਆਂ ਨੂੰ ਸੂਰਜ ਨਾਲ, ਦਰਖ਼ਤ ਦੇ ਹਰ ਪੱਤੇ ਨੂੰ ਜੜ੍ਹ ਨਾਲ ਆਪਣੀ ਚਾਲ ਰਲਾ ਕੇ ਤੁਰਿਆਂ ਹੀ ਸਹੀ ਜੀਵਨ ਮਿਲ ਸਕਦਾ ਹੈ, ਓਦਾਂ ਹੀ ਮਨੁੱਖ ਨੂੰ ਭੀ ਮਾਲਕ ਦੀ ਰਜ਼ਾ ਨਾਲ ਮਿਲ ਕੇ ਚੱਲਿਆਂ ਹੀ ਮਾਣ ਮਿਲ ਸਕਦਾ ਹੈ। ਜਿਨ੍ਹਾਂ ਨੇ ਇਸ ਰਮਜ਼ ਨੂੰ ਪਛਾਣਿਆ ਹੈ, ਉਹਨਾਂ ਨੇ ਜੀਵਨ ਭਰ ਆਪਣੀ ਚਾਲ ਸੰਜਮ ਵਿਚ ਰੱਖਣ ਦਾ ਜਤਨ ਕੀਤਾ ਹੈ। ਅਜਿਹੇ ਲੋਕ ਹੀ ਭਾਣਾ ਮੰਨਣ ਵਾਲੇ ਸਾਬਰ (ਸਬਰ ਕਰਨ ਵਾਲ਼ਾ) ਤੇ ਸ਼ਾਕਿਰ (ਸ਼ੁਕਰ ਕਰਨ ਵਾਲ਼) ਰਹਿ, ਜੀਵਨ ਦੀ ਸਫਲਤਾ ਨੂੰ ਪ੍ਰਾਪਤ ਹੋਏ ਹਨ। ਜਿਨ੍ਹਾਂ ਨੇ ਉਸ ਦੀ ਰਜ਼ਾ ਨੂੰ ਪਛਾਣਿਆ ਹੈ, ਉਹਨਾਂ ਨੇ ਆਪਣਾ ਅਭਿਮਾਨ ਛੱਡ, ਜੋ ਕੁਝ ਪ੍ਰਭੂ ਵਲੋਂ ਹੋਇਆ, ਉਸ ਨੂੰ ਭਲਾ ਕਰ ਮੰਨਿਆ ਹੈ। ਦਿਨ ਰਾਤ ਉਸ ਦੀ ਵਡਿਆਈ ਕਰ ਲੰਘਾਇਆ ਹੈ, ਉਹਨਾਂ ਨੂੰ ਹੀ ਜੀਵਨ ਦਾ ਪੂਰਨ ਸੁਆਦ ਪ੍ਰਾਪਤ ਹੋਇਆ ਹੈ : ‘‘ਹੋਵੈ ਸੋਈ ਭਲ ਮਾਨੁ ਆਪਨਾ ਤਜਿ ਅਭਿਮਾਨੁ ਦਿਨੁ ਰੈਨਿ ਸਦਾ ਗੁਨ ਗਾਉ ਪੂਰਨ ਇਹੀ ਸੁਆਉ (ਰਾਮਕਲੀ ਮਹਲਾ , ਪੰਨਾ ੮੯੫) ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮੈਂ ਅਜਿਹੇ ਆਦਮੀਆਂ ਤੋਂ ਕੁਰਬਾਨ ਹਾਂ : ‘‘ਹਉ ਤਿਸੁ ਵਿਟਹੁ ਵਾਰਿਆ ਖਸਮੈ ਦਾ ਭਾਵੈ ਜਿਸੁ ਭਾਣਾ’’ (ਭਾਈ ਗੁਰਦਾਸ ਜੀ, ਵਾਰ ੧੨, ਪਉੜੀ )

ਅਸਲ ਵਿਚ ਉਹ ਲੋਕ ਹੈਨ ਹੀ ਧੰਨ, ਜੋ ਭਾਣੇ ਵਿਚ ਸ਼ਾਕਿਰ ਰਹਿ, ਸ਼ੁਕਰਾਨੇ ਵਿਚ ਦਿਨ ਬਿਤਾਂਦੇ ਹਨ। ਮਾਇਆ ਦੀਆਂ ਠੋਕਰਾਂ ਕਦਮ-ਕਦਮ ’ਤੇ ਮਨੁੱਖ ਨੂੰ ਉਖੇੜਦੀਆਂ ਹਨ। ਮਾਇਆ ਕਦੀ ਕੋਲ ਹੋ ਮਨੁੱਖ ਨੂੰ ਹਸਾਂਦੀ ਹੈ ਅਤੇ ਕਦੇ ਪਰੇ ਹਟ ਗ਼ਰੀਬ ਨੂੰ ਰੁਆਂਦੀ ਹੈ, ਪਰ ਰਜ਼ਾ ਦੇ ਸ਼ਾਕਿਰ ਲੋਕ, ਇਸ ਸ਼ਾਦੀ ਔਰ ਗ਼ਮੀ ਨੂੰ ਆਰਜ਼ੀ ਜਾਣ, ਮਾਲਕ ਦੇ ਚੋਜ ਮੰਨ, ਉਸ ਦੀ ਸਿਫ਼ਤ ਵਿਚ ਜੁੜ ਜਾਂਦੇ ਹਨ :

ਜੋ ਹੰਸ ਰਹਾ ਹੈ ਵੋਹ ਹੰਸ ਰਹੇਗਾ, ਜੋ ਰੋ ਰਹਾ ਹੈ ਵਹੁ ਰੋ ਰਹੇਗਾ।

ਸਕੂਨੇ ਦਿਲ ਸੇ ਖ਼ੁਦ ਖ਼ੁਦਾ ਕਰ, ਜੋ ਕੁਛ ਕਿ ਹੋਨਾ ਹੈ ਹੋ ਰਹੇਗਾ।

ਉਹਨਾਂ ਦਾ ਜੀਵਨ ਹੱਸਣ ਰੋਣ ਤੋਂ ਉਤਾਂਹ ਰਹਿ ਸੰਜੀਦਾ ਹੁੰਦਾ ਹੈ : ‘‘ਸੇਵਕ ਹੋਇ ਸੰਜੀਦੁ; ਹਸਣੁ ਰੋਵਣਾ’’(ਭਾਈ ਗੁਰਦਾਸ ਜੀ, ਵਾਰ , ਪਉੜੀ ੧੮), ਉਹ ਇਕ-ਰਸ ਅਡੋਲ ਟਿਕੇ ਰਹਿੰਦੇ ਹਨ।

ਮਨੁੱਖ ਆਮ ਤੌਰ ’ਤੇ ਰੇਤ ਦੇ ਟਿਬੇ ਵਾਂਗ ਹਨ, ਜਿਨ੍ਹਾਂ ਨੂੰ ਤ੍ਰਿਸ਼ਨਾ ਦੀ ਹਨੇਰੀ ਦਾ ਇਕ ਬੁਲ੍ਹਾ ਜਾਂ ਮਾਇਆ ਦੇ ਮੀਂਹ ਦਾ ਇਕ ਫਰਾਟਾ ਉੱਡਾ ਕੇ ਬਹਾ ਲਿਜਾਂਦਾ ਹੈ, ਪਰ ਸਾਦਕਾਂ ਦੇ ਮਨ ਚੱਟਾਨਾਂ ਹਨ, ਉਹ ਝੱਖੜਾਂ ਤੇ ਹਨੇਰੀਆਂ ਨਾਲ ਨਹੀਂ ਡੋਲਦੇ ‘‘ਝਖੜਿ ਵਾਉ ਡੋਲਈ ਪਰਬਤੁ ਮੇਰਾਣੁ ’’ (ਰਾਮਕਲੀ ਵਾਰ ਸਤਾ ਬਲਵੰਡ, ਪੰਨਾ ੯੬੮)

ਜਿਸ ਤਰ੍ਹਾਂ ਸਾਗਰ ਦੀਆਂ ਲਹਿਰਾਂ, ਕਿਨਾਰੇ ’ਤੇ ਖੜੀਆਂ ਪੱਥਰਾਂ ਦੀਆਂ ਚੱਟਾਨਾਂ ਜਾਂ ਸੀਮਿੰਟ ਦੀਆਂ ਦੀਵਾਰਾਂ ਨਾਲ ਟੱਕਰਾਂ ਮਾਰ ਮਾਰ ਮੁੜ ਜਾਂਦੀਆਂ ਹਨ ਤੇ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀਆਂ, ਸਗੋਂ ਹਰ ਟੱਕਰ ਨਾਲ ਉਹਨਾਂ ਨੂੰ ਧੋ ਕੇ ਨਵਾਂ ਰੂਪ ਦੇ ਜਾਂਦੀਆਂ ਹਨ। ਓਦਾਂ ਹੀ ਮੋਹ ਮਾਇਆ ਦੇ ਝੱਖੜ, ਸਮੇਂ ਦੇ ਤੂਫ਼ਾਨ, ਬਲਾਵਾਂ ਤੇ ਮੁਸੀਬਤਾਂ, ਭਾਣੇ ਦੇ ਅਨੁਸਾਰ ਰਹਿਣ ਵਾਲੇ ਬਲੀਆਂ ਦਾ ਕੁਝ ਵਿਗਾੜ ਨਹੀਂ ਸਕਦੇ ਸਗੋਂ ਹਰ ਮੁਕਾਮ ’ਤੇ ਉਹਨਾਂ ਨੂੰ ਨਵਾਂ ਉਤਸ਼ਾਹ ਦੇ ਜਾਂਦੇ ਹਨ।

ਸੰਸਾਰ ਦਾ ਇਤਿਹਾਸ ਅਜਿਹੇ ਮਹਾਂਪੁਰਖਾਂ ਦੇ ਜੀਵਨ ਕਰਕੇ ਹੀ ਬਣਿਆ ਹੈ। ਜਗਤ ਦੀ ਆਮ ਵਰਤੋਂ ਪਾਣੀ ਦੀ ਸਹਿਜ ਚਾਲ ਵਾਂਗ ਹੈ, ਪਰ ਜਿਸ ਤਰ੍ਹਾਂ ਚਲਦੀ ਹੋਈ ਨਦੀ ਰਸਤੇ ਵਿਚ ਕੋਈ ਰੋਕ ਜਾਂ ਨਸ਼ੇਬ (ਢਲਾਣ) ਆ ਜਾਣ ਕਰਕੇ ਉੱਚੀਆਂ ਆਬਸ਼ਾਰਾਂ (ਝਰਨੇ)) ਬਣਾ, ਦਰਸ਼ਕਾਂ ਲਈ ਇਕ ਅਲੌਕਿਕ ਦ੍ਰਿਸ਼ ਪੈਦਾ ਕਰ ਦੇਂਦੀਆਂ ਹਨ। ਓਦਾਂ ਹੀ ਸਮੇਂ ਦੀ ਸਾਧਾਰਨ ਚਲ ਰਹੀ ਚਾਲ ਵਿਚ ਭਾਣਾ ਮੰਨਣ ਵਾਲੇ ਮਨੁੱਖਾਂ ਦੇ ਜੀਵਨ ਅਲੌਕਿਕ ਦ੍ਰਿਸ਼ ਪੈਦਾ ਕਰਦੇ ਹਨ। ਉਹਨਾਂ ਕਰਕੇ ਹੀ ਸੰਸਾਰ ਦਾ ਇਤਿਹਾਸ ਬਣਦਾ ਹੈ।

ਰਜ਼ਾ ਦੇ ਅਨੁਸਾਰ ਜੀਵਨ ਬਸਰ ਕਰਨਾ, ਜਿਤਨਾ ਉੱਚਾ ਹੈ ਉਤਨਾ ਔਖਾ ਭੀ ਹੈ। ਕਠਨ ਤਪ ਤਾਂ ਅਭਿਆਸ ਨਾਲ ਪ੍ਰਾਪਤ ਹੁੰਦਾ ਹੈ। ਹੋਵੇ ਭੀ ਕਿਉਂ ਨਾ, ਸੰਸਾਰ ਦੀ ਕਿਹੜੀ ਉੱਚ-ਵਿੱਦਿਆ ਹੈ, ਜੋ ਭਾਰੇ ਅਭਿਆਸ ਬਿਨਾਂ ਪ੍ਰਾਪਤ ਹੋ ਸਕੇ ? ਜੀਵਨ ਜੁਗਤੀ ਤਾਂ ਸਭ ਤੋਂ ਉਚੇਰੀ ਚੀਜ਼ ਹੈ। ਫਿਰ ਇਹ ਭਾਰੀ ਘਾਲ ਕਿਉਂ ਨਾ ਮੰਗੇ, ਜੀਂਵਦਿਆਂ ਮਰ ਰਹਿਣ ਦੀ ਜਾਚ ਸਿੱਖਣੀ, ਹੈ ਤਾਂ ਅਤਿ ਕਠਨ, ਪਰ ਜੇ ਆ ਜਾਵੇ ਤਾਂ ਮੌਤ ਪਿਛੋਂ ਅਮਰ ਜੀਵਨ ਮਿਲਦਾ ਹੈ। ਜਨਮ ਸਾਖੀ ਵਿਚ ਆਇਆ ਹੈ, ਜਦ ਮੁਸਲਮਾਨ ਸੂਫ਼ੀ ਦਰਵੇਸ਼ਾਂ ਨੇ ਬਾਬਾ ਨਾਨਕ ਜੀ ਤੋਂ ਪੁੱਛਿਆ, ‘ਫ਼ਕੀਰੀ ਦਾ ਆਦਿ ਕੀ ਹੈ ਤੇ ਅੰਤ ਕੀ ? ਤਾਂ ਬਾਬਾ ਜੀ ਨੇ ਉੱਤਰ ਦਿੱਤਾ, ‘ਫ਼ਕੀਰੀ ਦਾ ਆਦਿ ਫ਼ਨਾਹ ਹੈ ਤੇ ਅੰਤ ਬਕਾ (ਅਮਰ ਪਦ)।’ ਆਰੰਭ ਮੌਤ ਤੇ ਅੰਤ ਅਮਰ ਪਦ। ਇਹ ਮਰਨ ਜਾਂਚ ਆਸਾਨੀ ਨਾਲ ਨਹੀਂ ਆ ਸਕਦੀ। ਮਿੱਟੀ ਦੀ ਮੜੋਲੀ ਨਾਲ ਮੋਹ ਪਾਈ ਬੈਠਾ ਮਨੁੱਖ, ਮਰਨ ਤੋਂ ਡਰਦਾ ਹੈ। ਡਰ ਕੇ ਕਾਇਰ ਹੋਇਆ ਹੋਇਆ, ਮਰਨ ਤੋਂ ਪਹਿਲਾਂ ਰੋਜ਼ ਮਰਦਾ ਤਾਂ ਹੈ, ਪਰ ਮਰਨਾ ਨਹੀਂ ਜਾਣਦਾ, ਕੋਈ ਸੂਰਮੇ ਮਨੁੱਖ ਹੀ ਮਰਨ ਜਾਣਦੇ ਹਨ ‘‘ਕਬੀਰ ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ’’ (ਸਲੋਕ ਕਬੀਰ ਜੀ, ਪੰਨਾ ੧੩੬੫) ਕਿਸੇ ਮਹਿਫ਼ਲ ਵਿਚ ਇਕ ਮੌਲਵੀ ਸਾਹਿਬ ਵਾਅਜ਼ (ਉਪਦੇਸ਼) ਫ਼ੁਰਮਾ ਰਹੇ ਸਨ। ਉਹ ਬਾਰ ਬਾਰ ਮੌਤ ਦਾ ਭੈ ਦੇਂਦੇ ਤੇ ਦੋਜ਼ਖ਼ ਦੀ ਅੱਗ ਤੋਂ ਡਰਾਉਂਦੇ ਸਨ। ਇਕ ਹਿੰਦੂ ਨੇ ਸੁਣ ਕੇ ਕਿਹਾ, ‘ਮੀਆਂ ਇਹ ਕੀ ਕਿੱਸੇ ਛੇੜੇ ਨੀ  ? ਮਰਨ ਦੀਆਂ ਗੱਲਾਂ ਕੀ ਕਰਨਾ ਏਂ  ? ਇਹ ਤੇ ਮੈਨੂੰ ਅਗੇ ਹੀ ਪਤਾ ਹੈ ਕਿ ਇਕ ਦਿਨ ਮਰ ਜਾਸਾਂ।’

ਮੈਂ ਅੰਜਾਮ ਅਪਨੇ ਸੇ ਅਗਾਹ ਹੂੰ ਨਾਸੇਹ

ਕਿ ਇਕ ਰੋਜ਼ ਮਰ ਜਾਊਂਗਾ ਬਸ ਯਹੀ ਨਾ

ਮੈਨੂੰ ਮਰਨ ਦੇ  ! ਸ਼ਾਇਦ ਉਥੋਂ ਹੀ ਜੀਵਨ ਲਭੇ ਕਿਉਂਕਿ ਡਿਗਿਆਂ ਨੂੰ ਹੀ ਉਠਣ ਦੇ ਬਲ ਬੁਝਦੇ ਹਨ। ਰੋਕਾਂ ਹੀ ਉੱਦਮ ਦੇਂਦੀਆਂ, ਪਸਤੀਆਂ (ਦਬੀਆਂ) ਹੀ ਉਠਾਂਦੀਆਂ ਤੇ ਤਨਜ਼ਲੀਆਂ (ਗਿਰਾਵਟਾਂ) ਹੀ ਤਰੱਕੀ ਦੇ ਰਾਹ ਖੋਲ੍ਹਦੀਆਂ ਹਨ :

ਤਨੱਜ਼ਲ ਕੀ ਮੈਂ ਇਨਤਹਾ ਚਾਹਤਾ ਹੂੰ। ਕਿ ਸ਼ਾਇਦ ਵਹੀਂ ਹੋ ਤਰੱਕੀ ਕਾ ਜ਼ੀਨਾ

ਮਹਾਂਪੁਰਖ ਮੌਤ ਤੋਂ ਜ਼ਿੰਦਗੀ ਲੱਭਦੇ ਹਨ, ਉਨ੍ਹਾਂ ਦੀ ਮੌਤ ਸਰੀਰ ਦੇ ਵਿਛੋੜੇ ਤੋਂ ਸ਼ੁਰੂ ਨਹੀਂ ਹੁੰਦੀ, ਮੈਂ ਮੇਰੀ ਦੀ ਤਿਆਗ ਤੋਂ ਆਰੰਭ ਹੁੰਦੀ ਹੈ। ਉਹ ਮਹਾਂ ਬਲੀ ਮੋਹ ਨਾਲ ਲੜਦੇ ਹਨ, ਹਉਮੈ ਨੂੰ ਪਛਾੜਦੇ ਹਨ ਤੇ ਓੜਕ ਮੇਰ ਮੇਰ ਮੁਕਾ, ਮੈਂ ਤੂੰ ਦੀ ਹੱਦ ਟਪ, ਪਰਮ ਆਪੇ ਵਿਚ ਆਪਾ ਸਮਾ ਲੈਂਦੇ ਹਨ : ‘‘ਉਇ ਜੁ ਬੀਚ ਹਮ ਤੁਮ ਕਛੁ ਹੋਤੇ; ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲਿ ਥੈਲੀ ਹੋਈ ਹੈ; ਤਾ ਤੇ ਕਨਿਕ ਵਖਾਨੀ’’ (ਧਨਾਸਰੀ ਮਹਲਾ , ਪੰਨਾ ੬੭੨)

ਜਿਸ ਤਰ੍ਹਾਂ ਹਰ ਵਿਗਿਆਨਕ ਵੱਡੀਆਂ ਕਾਢਾਂ ਜਗਤ ਦੇ ਸਾਹਮਣੇ ਧਰਨ ਤੋਂ ਪਹਿਲਾਂ, ਆਪਣੀ ਤਜਰਬਾਗਾਹਾਂ ਵਿਚ ਤਜਰਬੇ ਕਰਦਾ ਹੈ। ਸਟੀਫ਼ਨ ਨੇ ਜਿਸ ਤਰ੍ਹਾਂ ਪਹਿਲਾਂ ਰੋਲ ਦਾ ਛੋਟਾ ਜਿਹਾ ਇੰਜਣ ਆਪਣੀ ਮੇਜ਼ ’ਤੇ ਚਲਾ ਕੇ ਵੇਖਿਆ ਸੀ, ਉਸੇ ਤਰ੍ਹਾਂ ਮਹਾਂ ਪੁਰਖ ਭਾਣੇ ਅਨੁਸਾਰ ਜੀਵਨ ਢਾਲਣ ਦੇ ਮੁੱਢਲੇ ਤਜਰਬੇ ਪੀਰ-ਮੁਰੀਦੀ ਦੇ ਪਹਾਰੇ ਵਿਚ ਬਹਿ ਕੇ ਕਰਦੇ ਹਨ। ਉਹ ਪਹਿਲੇ ਆਪਣੀ ਰਜ਼ਾ ਨੂੰ ਮੁਰਸ਼ਦ (ਗੁਰੂ, ਪੀਰ) ਦੀ ਰਜ਼ਾ ਵਿਚ ਢਾਲਦੇ ਹਨ। ਉਹ ਆਪਣੇ ਮਨ ਦੀ ਮੱਤ ਤਿਆਗ ਤੇ ਦੂਜਾ ਭਾਉ ਵਿਸਾਰ ਮੁਰਸ਼ਦ ਦੀਆਂ ਖ਼ੁਸ਼ੀਆਂ ਲੈਂਦੇ ਹਨ : ‘‘ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ ’’ (ਸੂਹੀ ਮਹਲਾ , ਪੰਨਾ ੭੬੩), ਉਹ ਸੁਹਾਗਣ ਇਸਤਰੀਆਂ ਵਾਂਗ ਮਾਣ, ਤਾਣ ਤੇ ਅਹੰ ਬੁਧ ਨੂੰ ਤਿਆਗਦੇ ਹਨ : ‘‘ਮਾਣੁ ਤਾਣੁ ਅਹੰਬੁਧਿ ਹਤੀ ਰੀ ਸਾ ਨਾਨਕ ਸੋਹਾਗਵਤੀ ਰੀ’’ (ਸੂਹੀ ਮਹਲਾ , ਪੰਨਾ ੭੩੯)

ਉਹ ਗੁਰੂ ਦੀ ਖ਼ੁਸ਼ੀ ਵਿਚ ਹੀ ਆਪਣੀ ਖ਼ੁਸ਼ੀ ਮੰਨਦੇ ਹਨ। ਹੁਕਮੀ ਕਾਰ ਕਰਨਾ, ਜੋ ਕਹੇ, ਭਲਾ ਕਰ ਮੰਨਣਾ, ਨੂੰ ਆਪਣਾ ਜੀਵਨ ਕਰਤੱਵ ਬਣਾਂਦੇ ਹਨ। ਉਹਨਾਂ ਦਾ ਆਪਣਾ ਪ੍ਰੋਗ੍ਰਾਮ ਕੋਈ ਨਹੀਂ ਰਹਿੰਦਾ। ਜੇ ਮਾਲਕ ਪੀਏ ਤਾਂ ਪਾਣੀ ਲਿਆਉਣਾ, ਜੇ ਖਾਏ ਤਾਂ ਆਟਾ ਪੀਹਣ ਲੱਗ ਪੈਣਾ, ਇਹੀ ਉਹਨਾਂ ਦੀ ਕਾਰ ਹੁੰਦੀ ਹੈ : ‘‘ਪੀਅਹਿ , ਪਾਣੀ ਆਣੀ; ਮੀਰਾ (ਪਾਤਿਸ਼ਾਹ) ! ਖਾਹਿ ਤਾ, ਪੀਸਣ ਜਾਉ ’’ (ਮਾਰੂ ਮਹਲਾ , ਪੰਨਾ ੯੯੧)

ਉਹ ਸਾਰੀਆਂ ਦਲੀਲਾਂ ਤੇ ਹੁੱਜਤਾਂ ਛੱਡ ਕਿਸੇ ਦੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਜਾਚ ਸਿੱਖਦੇ ਹਨ ਤੇ ਓੜਕ ਇਕ ਦਿਨ ਮੁਰਸ਼ਦ (ਗੁਰੂ) ਦੇ ਆਪੇ ਵਿਚ ਨਿਜ ਆਪਾ ਪਾ, ਉਸ ਦਾ ਅੰਗ ਬਣ ਜਾਂਦੇ ਹਨ। ਕੌਣ ਨਹੀਂ ਜਾਣਦਾ ਕਿ ਬਾਬਾ ਸ੍ਰੀ ਚੰਦ ਜੀ ਮਹਾਨ ਤਪੱਸਵੀ ਸਨ, ਪਰ ਲਹਿਣਾ ਜੀ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ। ਯੋਗੀ ਰਾਜ ਸ੍ਰੀ ਚੰਦ ਜੀ ਦੀ ਤਪੱਸਿਆ ਕੁਝ ਘੱਟ ਨਹੀਂ ਸੀ, ਪਰ ਤਪੱਸਿਆ ਹੋਰ ਸ਼ੈ ਹੈ ਤੇ ਇਸ਼ਕਬਾਜ਼ੀ ਹੋਰ ਸ਼ੈ। ਕੀ ਜਗਤ ਦੀ ਨਿਗਾਹ ਵਿਚ ਇਹ ਠੀਕ ਨਹੀਂ ਕਿ ਜਿਸ ਦਿਨ ਰਾਤ ਨੂੰ ਬਾਬੇ ਨਾਨਕ ਜੀ ਨੇ ਕਪੜੇ ਧੋਣ ਵਾਸਤੇ ਕਿਹਾ ਤਾਂ ਬਾਬਾ ਸ੍ਰੀ ਚੰਦ ਤੇ ਲਖ਼ਮੀ ਦਾਸ ਨੇ ਅਗੋਂ ਇਹ ਉੱਤਰ ਦਿੱਤਾ ਕਿ ਪਿਤਾ ਜੀ ਦਿਨ ਚੜ੍ਹ ਲੈਣ ਦਿਉ, ਪਰ ਲਹਿਣਾ ਜੀ ਨੂੰ ਰਾਤ ਦਿਨ ਨਾਲ ਕੀ ਗ਼ਰਜ਼, ਉਹ ਤੇ ਹੁਕਮੀ ਬੰਦਾ ਸੀ। ਹੁਕਮ ਹੋਇਆ ਤਾਂ ਕਾਰੇ ਲੱਗ ਪਿਆ। ਪ੍ਰੇਮ, ਕਾਲ ਦੀਆਂ ਹੱਦਾਂ ਤੋਂ ਉਤਾਂਹ ਹੈ, ਦਿਨ ਰਾਤ ਦੇ ਵਿਤਕਰਿਆਂ ਵਿਚ ਨਹੀਂ ਪੈਂਦਾ; ਹਨੇਰ, ਚਾਨਣ ਦੇ ਸਵਾਲ ਨਹੀਂ ਉਠਾਂਦਾ, ਮਸਤ ਚਾਲ ਤੁਰਿਆ ਜਾਂਦਾ ਹੈ। ਲਹਿਣਾ ਜੀ ਉੱਠ ਕਾਰੇ ਲੱਗ ਗਿਆ। ਕੱਪੜੇ ਕੀ ਧੋਣੇ ਸੀ, ਨਿਜ ਆਪਾ ਧੋਣਾ ਸੀ। ਹੱਥ ਕਾਰ ਵੱਲ ਤੇ ਦਿਲ ਯਾਰ ਵੱਲ ਸੀ। ਪ੍ਰੀਤਮ ਦੇ ਕੱਪੜੇ ਧੋਤੇ, ਪ੍ਰੇਮੀ ਦਾ ਦਿਲ ਨਿੱਖਰ ਗਿਆ। ਪੁੱਛ ਹੋਈ, ‘ਲਹਣਿਆਂ ! ਕਿਤਨੀ ਰਾਤ ਗਈ ਹੈ ਤੇ ਕਿਤਨੀ ਬਾਕੀ ਰਹੀ ਹੈ।’ ਉੱਤਰ ਦਿੱਤਾ, ‘ਪਾਤਸ਼ਾਹ  ! ਜਿਤਨੀ ਗੁਜ਼ਾਰੀ ਜੇ ਲੰਘ ਗਈ, ਜਿਤਨੀ ਰਖੀ ਜੇ ਬਾਕੀ ਹੈ।’ ਇਹੋ ਰਾਹ ਜਾਂਦਾ ਸੀ ਜੀਵਨ ਦੀ ਸਿਖਰ ਵੱਲ, ਤੁਰੀ ਗਿਆ। ਚਲਿਆ ਰਤਾ ਚਿਰਾਕਾ ਸੀ, ਰਫ਼ਤਾਰ ਤੇਜ਼ ਰਖੀਓਸੁ, ਪੁੱਜਾ ਮੰਜ਼ਲ ’ਤੇ, ਮਾਹੀ ਦਾ ਮੇਲ ਹੋਇਆ। ਗਲਵਕੜੀ ਪਈ ਤੇ ਲਹਿਣਾ ਅੰਗਦ ਹੋ ਗਿਆ :

ਇਸ਼ਕ ਕੀ ਭਠੀ ਮੇਂ ਜਿਸਮ ਢਾਲ ਕਰ ਕੁੰਦਨ ਕੀਆ॥

ਲਹਿਣੇ ਸੇ ਅੰਗਦ ਬਨਾ ਅੰਗਦ ਸੇ ਅਲਾਹ ਕਰ ਦੀਆ॥

ਸ੍ਰੀ ਚੰਦ ਫ਼ਕੀਰ ਤੇ ਅੰਗਦ ਪੀਰ ਹੋਇਆ। ਫ਼ਕੀਰੀ ਤਪੱਸਿਆ ਵਿਚ ਅਤੇ ਪੀਰੀ; ਹੁਕਮ ਮੰਨਣ ਵਿਚ ਸੀ। ਜੋ ਹੁਕਮੋਂ-ਉਕਿਆ ਉਹ ਪੀਰੀਓਂ ਰਿਹਾ, ਜਿਨ ਜਾਤਾ ਉਨ ਪਾ ਲਈ : ‘‘ਪੁਤ੍ਰੀ ਕਉਲੁ ਪਾਲਿਓ; ਕਰਿ ਪੀਰਹੁ ਕੰਨੁ ਮੁਰਟੀਐ ’’ (ਰਾਮਕਲੀ ਵਾਰ ਸਤਾ ਬਲਵੰਡ, ਪੰਨਾ ੯੬੭) ਹੁਕਮ ਦੇ ਇਹ ਅਭਿਆਸੀ ਕਈ ਵੇਰ ਰਮਜ਼ਾਂ ਨੂੰ ਬੁੱਝਦੇ ਤੇ ਇਸ਼ਾਰਿਆਂ ’ਤੇ ਚਲਦੇ ਹਨ। ਲਿਖਿਆ ਹੈ ਕਿ ਦਿੱਲੀ ਵਾਲੇ ਨਜ਼ਾਮ-ਉਦ-ਦੀਨ ਔਲੀਆ ਜਦ ਆਪਣੇ ਮੁਰਸ਼ਦ ਕੋਲ ਟਿਕ ਰਜ਼ਾ ਮੰਨਣ ਦਾ ਅਭਿਆਸ ਕਰਦੇ ਸਨ ਤਾਂ ਇਕ ਵੇਰ ਇਤਫ਼ਾਕ ਨਾਲ ਉਹਨਾਂ ਦੇ ਪਜਾਮੇ ਦਾ ਨਾਲਾ ਹੇਠਾਂ ਲਮਕ ਰਿਹਾ ਸੀ, ਜਦ ਗੁਰਦੇਵ ਦੀ ਨਿਗਾਹ ਪਈ ਤਾਂ ਉਹਨਾਂ ਰਤਾ ਤਾੜ ਕੇ ਕਿਹਾ, ‘ਦਰਵੇਸ਼ਾਂ  ! ਅਜ਼ਾਰਬੰਦ (ਨਾਲਾ) ਸੰਭਾਲ।’ ਫ਼ਕੀਰ ਨੂੰ ਨਾਲਾ ਕੱਸ ਕੇ ਬੰਨ੍ਹਣਾ ਚਾਹੀਦਾ ਹੈ। ਪੀਰ ਦੇ ਇਸ ਬਚਨ ਨੂੰ ਮੁਰੀਦ ਨੇ ਖ਼ਾਸ ਇਸ਼ਾਰਾ ਸਮਝਿਆ ਤੇ ਸਾਰੀ ਉਮਰ ਸ਼ਾਦੀ ਨਾ ਕਰਾਈ। ਭਾਵੇਂ ਹੈ ਤਾਂ ਪੁਰਾਣਕ ਪਰ ਹੈ ਬੜਾ ਸੁਆਦਲਾ ਪ੍ਰਮਾਣ, ਰਜ਼ਾ ਮੰਨਣ ਦੇ ਅਭਿਆਸ ਦਾ। ਲਿਖਿਆ ਹੈ ਕਿ ਜਦ ਰਾਮਚੰਦਰ ਜੀ ਰਾਵਣ ਨੂੰ ਮਾਰ, ਸੀਤਾ ਜੀ ਨੂੰ ਵਾਪਸ ਲਿਆ ਕੇ, ਅਯੁਧਿਆ ਆਣ ਟਿਕੇ ਤਾਂ ਉਹਨਾਂ ਦਾ ਅਨਿੰਨ ਭਗਤ ਹਨੂੰਮਾਨ ਭੀ ਨਾਲ ਹੀ ਅਯੁਧਿਆ ਆ ਗਿਆ। ਇਕ ਦਿਨ ਸੁਹਾਗਣ ਸੀਤਾ ਜੀ ਦੇਸ ਦੇ ਰਿਵਾਜ ਅਨੁਸਾਰ ਆਪਣੀ ਮਾਂਗ ਵਿਚ ਸੰਧੂਰ ਭਰ ਰਹੇ ਸਨ। ਹਨੂੰਮਾਨ ਜੀ ਨੇ ਭੋਲੇ ਭਾਇ ਪੁਛਿਆ, ‘ਮਾਤਾ  ! ਤੁਸੀਂ ਵਾਲਾਂ ਵਿਚ ਸੰਧੂਰ ਕਿਉਂ ਲਗਾ ਰਹੇ ਹੋ  ?’ ਸੀਤਾ ਜੀ ਨੇ ਪਿਆਰ ਨਾਲ ਕਿਹਾ, ‘ਬੇਟਾ  ! ਤੇਰੇ ਪਿਤਾ ਇਸ ਨੂੰ ਦੇਖ ਕੇ ਪ੍ਰਸੰਨ ਹੁੰਦੇ ਹਨ।’ ਭਗਤ ਹਨੂੰਮਾਨ ਨੇ ਪ੍ਰੀਤਮ ਦੀ ਪ੍ਰਸੰਨਤਾ ਦੀ ਗੱਲ ਸੁਣ ਸਾਰੇ ਹੀ ਪਿੰਡੇ ’ਤੇ ਸੰਧੂਰ ਮਲ ਲਿਆ ਤੇ ਅੱਜ ਤਕ ਵੀ ਉਹਨਾਂ ਦੀ ਮੂਰਤੀ ਸੰਧੂਰ ਨਾਲ ਰੰਗੀ ਜਾਂਦੀ ਹੈ। ਰਜ਼ਾ ਦੇ ਇਹ ਅਭਿਆਸੀ ਬਹੁਤ ਵੇਰ, ਪਰ ਭੋਲੇ ਭਾਇ ਹੁਕਮ ਮੰਨਣ ਵਿਚ ਕਰਮ-ਕਾਂਡ, ਸ਼ਰੀਅਤਾਂ, ਰੀਤਾਂ ਤੇ ਰਸਮਾਂ ਨੂੰ ਲੰਘ ਤੁਰਦੇ ਹਨ। ਹਾਫ਼ਜ਼ ਸ਼ੀਰਾਜ਼ੀ ਲਿਖਦੇ ਹਨ, ‘ਜੇ ਮੁਰਸ਼ਦ ਕਹਿਣ ਤਾਂ ਤੂੰ ਆਪਣਾ ਮੁਸੱਲਾ ਵੀ ਸ਼ਰਾਬ ਨਾਲ ਰੰਗ ਲੈ, ਕਿਉਂ ਜੋ ਰਾਹ ਦੱਸਣ ਵਾਲੇ ਨੂੰ ਵਾਟ ਦੇ ਉਚਾਣ-ਨੀਵਾਣ ਦਾ ਪਤਾ ਹੁੰਦਾ ਹੈ।’

ਬਮਏ ਸੱਜ਼ਾਦਾ ਦਾ ਰੰਗੀ ਕੁੰਨ ਅਗਰ ਪੀਰੇ ਮੁਗਾਂ ਗੋਇਦ

ਕਿ ਸਾਲਕ ਬਖ਼ਬਰ ਨਾ ਬਵੱਦ ਜ਼ਰਿਾਹੋ ਰਸਮੇ ਮੰਜ਼ਿਲ ਹੈ

ਮਾਲਵੇ ਦੇ ਰੇਤ-ਥਲ ’ਤੇ ਸਿਖ ਸੰਗਤਾਂ ਦੇ ਜੁੜੇ ਦੀਵਾਨ ਵਿਚ, ਤਾਰਿਆਂ ਦੇ ਪਰਵਾਰ ਵਿਚ ਟਿਕੇ ਚੰਨ ਵਾਂਗ, ਕਲਗੀਧਰ ਗ਼ਰੀਬ ਨਿਵਾਜ਼ ਬੈਠੇ ਸਨ ਤੇ ਸਾਹਮਣੇ ਬੀਰ ਬੈਰਾੜਾਂ ਦਾ ਮਸ਼ਹੂਰ ਸਰਦਾਰ ਰਾਇ ਡੱਲਾ ਸਿੰਘ ਆਪਣੀ ਤੇ ਆਪਣੇ ਸਾਥੀ ਬੈਰਾੜਾਂ ਦੀ ਬੀਰਤਾ ਦੀ ਵਡਿਆਈ ਕਰ, ਇਸ ਗੱਲ ’ਤੇ ਪਛਤਾ ਰਿਹਾ ਸੀ ਕਿ ਉਹ ਚਮਕੌਰ ਸਾਹਿਬ ਵਿਚ ਸਤਿਗੁਰਾਂ ਦੇ ਨਾਲ ਕਿਉਂ ਨਾ ਹੋਇਆ। ਜੇ ਹੁੰਦਾ ਤਾਂ ਬੈਰਾੜਾਂ ਦੀ ਤਲਵਾਰ, ਜਿਨ੍ਹਾਂ ਦੀ ਕੌਮ ਨੂੰ ਸਤਿਗੁਰਾਂ ਨੇ ਸਦਾ ਆਪਣੇ ਸਿੱਖ ਸਮਝਿਆ ਹੈ, ਸ਼ਾਇਦ ਰੇਖ ਵਿਚ ਮੇਖ਼ ਮਾਰ ਜੰਗ ਦਾ ਰੰਗ ਪਲਟਾ ਦੇਂਦੀ : ‘‘ਹਮਹ ਕੌਮ ਬੈਰਾੜ ਹੁਕਮਿ ਮਰਾਸਤ ’’ (ਜ਼ਫ਼ਰਨਾਮਾ ਪਾ: ੧੦) ਅਰਥ : ਮੇਰੀ ਸਾਰੀ ਬਰਾੜ ਕੌਮ, ਮੇਰੇ ਹੁਕਮ ਵਿੱਚ ਹੈ।

ਡੱਲਾ ਸਿੰਘ ਮਨੁੱਖ ਸੀ, ਆਪਣੀ ਤੇ ਆਪਣੀ ਕੌਮ ਦੀ ਬੀਰਤਾ ਦੀ ਗੱਲ ਕਰਦਿਆਂ ਹੋਇਆਂ ਡੋਲ ਗਿਆ। ਸਿੱਖੀ ਦੀ ਸਹਿਜ ਅਵਸਥਾ ਤੋਂ ਉੱਖੜ, ਬਚਨਾਂ ਵਿਚ ਕੁਝ ਅਭਿਆਸ ਦੀ ਝਲਕ ਦਿਖਾਉਣ ਲੱਗਾ ਤਾਂ ਦਿਲਾਂ ਦੀ ਵੇਦਨਾ ਦੇ ਵੈਦ ਸਤਿਗੁਰਾਂ ਨੇ ਟੋਕਦਿਆਂ ਹੋਇਆਂ ਕਿਹਾ, ‘ਕੋਈ ਗੱਲ ਨਹੀਂ। ਤੇਰੀ ਤੇ ਤੇਰੀ ਕੌਮ ਦੀ ਬੀਰਤਾ ਵੀ ਕਦੀ ਪਰਖੀ ਜਾਸੀ।’ ਇਤਨੇ ਵਿਚ ਹੀ ਇਕ ਸਿੱਖ ਨੇ ਮੱਥਾ ਟੇਕ ਬੰਦੂਕ ਭੇਟਾ ਆਣ ਧਰੀ। ਸਤਿਗੁਰਾਂ ਨੇ ਬੈਰਾੜਪਤੀ ਨੂੰ ਕਿਹਾ, ‘ਹੁਣ ਕੰਮ ਬਣ ਗਿਆ ਹੈ, ਜਾਓ, ਆਪਣੇ ਸੂਰਮਿਆਂ ਵਿਚੋਂ ਕਿਸੇ ਇਕ ਨੂੰ ਲਿਆ ਕੇ ਸਾਹਮਣੇ ਖਲ੍ਹਾਰੋ, ਮੈਂ ਬੰਦੂਕ ਦੀ ਮਾਰ ਪਰਖਾਂਗਾ।’ ਡੱਲਾ ਸਿੰਘ ਸਤਿਗੁਰਾਂ ਦਾ ਹੁਕਮ ਸੁਣ ਆਪਣੇ ਡੇਰੇ ਗਿਆ, ਉਸ ਨੇ ਆਪਣੇ ਆਦਮੀਆਂ ਨੂੰ ਬਹੁਤ ਹੀ ਪ੍ਰੇਰਨਾ ਕੀਤੀ, ਪਰ ਜੰਗ ਦੇ ਜਾਂਬਾਜ਼ ਸਿਪਾਹੀਆਂ ਵਿਚੋਂ ਕੋਈ ਭੀ ਸਿਰ ਤਲੀ ’ਤੇ ਰੱਖ ਯਾਰ ਦੀ ਗਲੀ ਵਿਚ ਵੜਨ ਦਾ ਹੀਆ ਨਾ ਕਰ ਸਕਿਆ। ਰਾਇ ਡੱਲਾ ਨਿੰਮੋਝੂਣਾ ਜਿਹਾ ਹੋ ਸਤਿਗੁਰਾਂ ਕੋਲ ਪੁੱਜਾ ਤੇ ਉਹਨਾਂ ਨੇ ਧੀਰਜ ਦੇ ਕੇ ਕੋਲ ਬਿਠਾ ਲਿਆ ਤੇ ਆਪਣੇ ਹਜ਼ੂਰੀ ਸਿੱਖ ਨੂੰ ਕਿਹਾ, ‘ਜਾਓ, ਜਿਥੇ ਵਹੀਰ ਦੇ ਨਾਲ ਆਏ ਸਿੰਘ ਸਜ ਰਹੇ ਹਨ, ਉਹਨਾਂ ਨੂੰ ਖ਼ਬਰ ਦਿਉ ਕਿ ਸਾਨੂੰ ਬੰਦੂਕ ਦੀ ਮਾਰ ਪਰਖਣ ਲਈ ਇਕ ਸੂਰਮੇ ਦੀ ਛਾਤੀ ਨਿਸ਼ਾਨਾ ਕਰਨ ਦੀ ਲੋੜ ਹੈ।’ ਸਤਿਗੁਰਾਂ ਦਾ ਹੁਕਮ ਮੰਨ, ਹਜ਼ੂਰੀਏ ਸਿੰਘ ਨੇ ਵਹੀਰ ਵਿਚ ਜਾ ਖ਼ਬਰ ਕੀਤੀ ਤਾਂ ਸੁਣਦਿਆਂ ਹੀ ਸਭ ਸਿੰਘ ਉਠ ਦੌੜੇ, ਭਲਾ ਮਿਰਤਕ ਸਰੀਰ ਲੈ, ਅਮਰ ਜੀਵਨ ਦੇਣ ਵਾਲੇ ਦਾਤੇ ਦੀ ਗੋਲੀ ਨੂੰ ਕੌਣ ਭੇਦਾਂ ਦਾ ਮਹਿਰਮ, ਸੀਨੇ ਵਿਚ ਖਾਣ ਲਈ ਬੇਕਰਾਰ ਨਾ ਹੁੰਦਾ :

ਤੂੰ ਅਜਬ ਖ਼ਦੰਗ ਨਿਵਾਜ਼ ਥਾ, ਤੇਰੀ ਜ਼ਦ ਪੈ ਆਤੇ ਥੇ ਖੁਦ ਹੁਮਾ

ਵੋਹ ਲੁਤਫ਼ ਸੇ ਕਹਿਤਾ ਥਾ, ਮਰਹਬਾ, ਤੇਰੇ ਭੀਰ ਕਾ ਜੋ ਸ਼ਿਕਾਰ ਥਾ।

ਇਸ ਸਮੇਂ ਭਾਈ ਬੀਰ ਸਿੰਘ ਜੀ ਦਸਤਾਰਾ ਸਜਾ ਰਹੇ ਸਨ :

‘ਬੀਰ ਸਿੰਘ ਤੋਂ ਸਜਦ ਦਸਤਾਰਾ। ਜਬੀ ਮੇਵੜੇ ਐਸ ਉਚਾਰਾ।’ (ਗੁ: ਪ. ਸ.)

ਸਿੰਘਾਂ ਦੀ ਸ਼ਰੀਅਤ, ਰਹਿਤ ਮਰਯਾਦਾ ਵਿਚ, ਕਿਸੇ ਸਿੰਘ ਨੂੰ ਚਿਣ ਕੇ ਦਸਤਾਰ ਸਜਾਣ ਤੋਂ ਬਿਨਾਂ, ਦੀਵਾਨ ਵਿਚ ਆਉਣ ਦੀ ਆਗਿਆ ਨਹੀਂ। ਬੀਰ ਸਿੰਘ ਦੀ ਦਸਤਾਰ ਅਜੇ ਅੱਧ ਵਿਚ ਹੀ ਸੀ।

ਕੰਘਾ ਦੋਨੋਂ ਵਕਤ ਕਰ ਪਾਗ ਚੁੰਨ ਕਰ ਬਾਂਧਹੀ। (ਤਨਖਾਹਨਾਮਾ, ਭਾਈ ਨੰਦ ਲਾਲ)

ਪੁਨਾ- ਗੁਰੂ ਕਾ ਸਿਖ ਦੀਵਾਨ ਵਿਚ ਦਸਤਾਰ ਸਜਾ ਕੇ ਆਵੇ। (ਭਾਈ ਚੌਪਾ ਸਿੰਘ)

ਹੁਣ ਇਕ ਪਾਸੇ ਸ਼ਰੀਅਤ ਸੀ ਤੇ ਇਕ ਪਾਸੇ ਤਰੀਕਤ, ਇਕ ਬੰਨੇ ਸ਼ਿੰਗਾਰ ਸੀ ਤੇ ਇਕ ਬੰਨੇ ਮਿਲਾਪ  ! ਸ਼ਿੰਗਾਰ ਭਾਵੇਂ ਸੁਹਾਗਣਾਂ ਨੂੰ ਬਣ ਆਇਆ ਹੈ ਪਰ ਕੋਈ ਚਤੁਰ ਸੁਲੱਖਣੀ, ਮਿਲਾਪ ਦਾ ਸਮਾਂ ਸ਼ਿੰਗਾਰ ਲਈ ਨਹੀਂ ਗਵਾਉਂਦੀ। ਰਜ਼ਾ ਮੰਨਣ ਦੇ ਅਭਿਆਸੀ ਭਾਈ ਬੀਰ ਸਿੰਘ ਜੀ ਭੀ ਅੱਧੀ ਦਸਤਾਰ ਹੱਥ ਵਿਚ ਹੀ ਫੜ ਉੱਠ ਭੱਜੇ ਤੇ ਸਤਿਗੁਰਾਂ ਦੀ ਹਜ਼ੂਰੀ ਵਿਚ ਪੂਜ ਉੱਚੀ ਆਵਾਜ਼ ਵਿਚ ਬੋਲੇ, ‘ਮੈਂ ਸ਼ਹਾਦਤ ਲਈ ਸ਼ਰੀਅਤ ਕੁਰਬਾਨ ਕੀਤੀ ਹੈ, ਸ਼ਹੁ ਰਿਝਾਉਣ ਹਿਤ ਮੈਂ ਸ਼ਿੰਗਾਰ ਵਿਚੇ ਛਡਿਆ ਹੈ।’ ਇਹ ਸੁਣ ਸਤਿਗੁਰੂ ਪ੍ਰਸੰਨ ਹੋਏ ਤੇ ਬੀਰ ਸਿੰਘ ਪ੍ਰਵਾਨ ਹੋਇਆ।

ਹੁਕਮ ਰਜਾਈ ਵਿਚ ਚੱਲਣ ਵਾਲੇ ਮਹਾਂਪੁਰਖਾਂ ਦੇ ਇਹੋ ਜਿਹੇ ਕੌਤਕ ਭਾਵੇਂ ਬਾਹਰਮੁਖੀ ਸੰਸਾਰ ਨੂੰ ਅਲ-ਵਲੱਲੇ ਤੇ ਅਸਚਰਜ ਜਿਹੇ ਭਾਸਦੇ ਹਨ, ਪਰ ਰਮਜ਼ਾਂ ਖ਼ਾਲੀ ਕਦੀ ਨਹੀਂ ਹੁੰਦੇ। ਇਨ੍ਹਾਂ ਰਮਜ਼ਾਂ ਦਾ ਭੇਦ ਮਹਿਰਮ ਨੂੰ ਹੀ ਮਿਲਦਾ ਹੈ। ਲਿਖਿਆ ਹੈ ਕਿ ਜਦ ਲੋਭੀ ਔਰੰਗਜ਼ੇਬ, ਪਿਤਾ ਨੂੰ ਕੈਦ ਕਰ, ਭਰਾਵਾਂ ਨੂੰ ਮਾਰ ਦਿੱਲੀ ਦੇ ਤਖ਼ਤ ’ਤੇ ਬੈਠ ਗਿਆ ਤਾਂ ਇਸ ਨੂੰ ਇਕ ਹੋਰ ਚਿੰਤਾ ਲਗੀ ਕਿ ਦਾਰਾ ਸ਼ਿਕੋਹ ਬੜਾ ਖ਼ੁਦਾਪ੍ਰਸਤ ਸੀ, ਕਿਤੇ ਉਸ ਦੇ ਸੰਗੀ ਬਗ਼ਾਵਤ ਦੀ ਅੱਗ ਨਾ ਭੜਕਾ ਦੇਣ। ਬਾਦਸ਼ਾਹ ਔਰੰਗਜ਼ੇਬ ਨੇ ਇਕ ਇਕ ਨੂੰ ਮੁਕਾਉਣਾ ਚਾਹਿਆ ਤੇ ਓੜਕ ਇਕ ਦਿਨ ਸਰਮੱਦ ਦੀ ਵਾਰੀ ਭੀ ਆ ਗਈ। ਇਹਨਾਂ ਨੂੰ ਪਕੜ ਮੰਗਵਾਇਆ ਗਿਆ। ਸਰਮੱਦ ਜੀ ਨਗਨ ਸਨ, ਭੇਖ ਕਰਕੇ ਨਹੀਂ, ਕਿਸੇ ਰੰਗ ਵਿਚ ‘‘ਨਗਨ ਫਿਰਤ ਰੰਗਿ ਏਕ ਕੈ; ਓਹੁ ਸੋਭਾ ਪਾਏ ’’ (ਸੂਹੀ ਮਹਲਾ , ਪੰਨਾ ੭੪੫) ਜਦ ਦਰਬਾਰ ਵਿਚ ਆਏ ਤਾਂ ਔਰੰਗਜ਼ੇਬ ਦੇ ਇਸ਼ਾਰੇ ’ਤੇ ਮੁਫ਼ਤੀ ਨੇ ਸ਼ਰਈ ਫ਼ਤਵਾ ਦੇਂਦਿਆਂ ਹੋਇਆਂ ਕਿਹਾ, ‘ਮੋਮਨ ਲਈ ਨੰਗਾ ਰਹਿਣਾ ਜੁਰਮ ਹੈ।’ ਬਾਦਸ਼ਾਹ ਨੇ ਇਕ ਲੰਬਾ ਰੇਸ਼ਮੀ ਚੋਲਾ ਮੰਗਾ ਕੇ ਸਰਮੱਦ ਨੂੰ ਪਹਿਨਣ ਲਈ ਕਿਹਾ। ਉਹਨਾਂ ਨੇ ਕੱਪੜਾ ਫੜ ਲਿਆ, ਕੁਝ ਦੇਰ ਉਸ ਦੀ ਭੜਕ ਤੇ ਸੁਨਹਿਰੀ ਕੰਮ ਦੀ ਚਮਕ ਨੂੰ ਦੇਖਦੇ ਰਹੇ ਤੇ ਫਿਰ ਬੋਲੇ, ‘ਥੋੜ੍ਹੀ ਜਿਹੀ ਅੱਗ ਚਾਹੀਦੀ ਹੈ।’ ਬਾਦਸ਼ਾਹ ਦੇ ਇਸ਼ਾਰੇ ’ਤੇ ਨੂਰ ਇਕ ਭਖਦਾ ਭਖਦਾ ਅੰਗਾਰ ਲੈ ਆਇਆ। ਸਰਮੱਦ ਨੇ ਅੰਗਾਰ ਜ਼ਮੀਨ ’ਤੇ ਧਰ ਕੇ ਉਸ ’ਤੇ ਚੋਗਾ ਰੱਖ ਕੇ ਫੂਕ ਮਾਰ ਦਿਤੀ। ਕਪੜਾ ਦੇਖਦਿਆਂ ਦੇਖਦਿਆਂ ਸੜ ਸੁਆਹ ਹੋ ਗਿਆ।

ਨੋਟ : ਸਰਮੱਦ ਇਕ ਇਰਮਨੀ ਯਹੂਦੀ ਸੀ, ਜੋ ਹਿੰਦੁਸਤਾਨ ਵਿਚ ਵਪਾਰ ਲਈ ਆਇਆ। ਸਿੰਧ ਦੇ ਸ਼ਹਿਰ ਠਟ ਵਿਚ ਮਜਾਜ਼ੀ ਇਸ਼ਕ ਵਿਚ ਬਉਰਾ ਹੋ ਹਕੀਕਤ ਤਕ ਪੂਜਾ। ਔਰੰਗਜ਼ੇਬ ਦੇ ਹੁਕਮ ਨਾਲ ਉਸ ਦਾ ਕਤਲ ਹੋਇਆ, ਉਸ ਦੀ ਮਜ਼ਾਰ ਦਿੱਲੀ ਵਿਚ ਜਾਮਾ ਮਸਜਿਦ ਦੇ ਕੋਲ ਹੈ।

ਬਾਦਸ਼ਾਹ ਨੇ ਪੁਛਿਆ, ‘ਇਹ ਕੀ ਕੀਤਾ ਜੇ  ?’

ਸਰਮੱਦ ਬੋਲੇ, ‘ਮੈਂ ਕੀ ਕੀਤਾ ਏ  ! ਬੰਦਾ, ਤੇ ਕੁਛ ਕਰ ਸਕੇ, ਕੁਫ਼ਰ ਨਾ ਕਹੋ, ਜੋ ਹੋਇਆ ਹੈ ਕਾਦਰ ਨੇ ਕੀਤਾ ਹੈ।’

ਬਾਦਸ਼ਾਹ ਨੇ ਇਸ ਹਮਾਓਸਤੀ (ਸਭ ਕੁਛ ਉਹ ਹੈ) ਸੂਫ਼ੀ ਦੀ ਇਹ ਰਮਜ਼ ਸਮਝ ਕਿਹਾ, ‘ਜੇ ਉਸ ਨੇ ਤੇਰਾ ਲਿਬਾਸ ਸਾੜ ਦੇਣਾ ਸੀ ਤਾਂ ਸਾਨੂੰ ਸ਼ਰਹ ਵਿਚ ਲਿਬਾਸ ਪਹਿਨਣ ਦੀ ਤਾਕੀਦ ਕਿਉਂ ਕੀਤੀ। ਸਰਮੱਦ ਮੁਸਕਰਾਏ ਤੇ ਕਹਿਣ ਲੱਗੇ, ‘ਇਹ ਤਾਂ ਗੱਲ ਹੀ ਸਿੱਧੀ ਹੈ, ਜਿਸ ਨੇ ਤੇਰੇ ਸਿਰ ’ਤੇ ਬਾਦਸ਼ਾਹੀ ਦਾ ਤਾਜ ਧਰਿਆ, ਉਸ ਨੇ ਹੀ ਸਾਨੂੰ ਨਗਨ ਕੀਤਾ ਹੈ। ਉਸ ਨੇ ਹਰ ਉਹ ਸ਼ੈ ਜੋ ਮੈਲੀ ਸੀ, ਢੱਕ ਦਿੱਤੀ ਤੇ ਸਾਨੂੰ ਬੇਐਬਾਂ ਨੂੰ ਨੰਗਿਆਂ ਕਰ ਦਿੱਤਾ :

ਹਰ ਕਿ ਤੁਰਾ ਕੁਲਾਹੇ ਸੁਲਤਾਨੀ ਦਾਦਮਾ ਗਰੀਬਾ ਰਾ ਲਿਬਾਸੈ ਪਰੇਸ਼ਾਨੀ ਦਾਦ

ਪੋਸ਼ਾ ਨੀਦ ਲਿਬਾਸੇ ਹਰ ਆਂ ਕਿ ਰਾ ਐਬੇ ਦੀਦਮਾਹ ਬੇ ਐਬਾ ਰਾ ਲਿਬਾਸੇ ਉਹ ਆਨੀ ਦਾਦ

ਸੰਤਾਂ ਦੀ ਗੱਲ ਭੀ ਸਹੀ ਸੀ, ਗੰਦਗੀ ਨੂੰ ਭੰਗਣਾਂ ਢੱਕ ਕੇ ਲੈ ਜਾਂਦੀਆਂ ਹਨ, ਜੇ ਅਜਿਹਾ ਨਾ ਕਰਨ ਤਾਂ ਲੋਕ ਗੁੱਸੇ ਹੁੰਦੇ ਤੇ ਕੱਜਣ ’ਤੇ ਮਜਬੂਰ ਕਰਦੇ ਹਨ ਅਤੇ ਕਸਤੂਰੀ ਦੀਆਂ ਡੱਬੀਆਂ ਖੁਲ੍ਹਵਾ ਖੁਲ੍ਹਵਾ ਸੁਗੰਧੀਆਂ ਲੈਂਦੇ ਤੇ ਚੱਟਾਨਾਂ ਤੋੜ ਤੋੜ ਲਾਲਾਂ ਨੂੰ ਬਾਹਰ ਲਿਆਉਂਦੇ ਹਨ।

ਅਭਿਆਸ ਨਾਲ ਭਾਣਾ ਮੰਨਣ ਦਾ ਸੁਭਾਅ ਬਣ ਜਾਂਦਾ ਹੈ ਤੇ ਜਗਿਆਸੂਆਂ ਨੂੰ ਇਸ ਵਿਚੋਂ ਰਸ ਆਉਣ ਲੱਗ ਪੈਂਦਾ ਹੈ। ਆਤਮਵਾਦੀਆਂ ਦਾ ਨਿਸ਼ਚਾ ਹੈ ਕਿ ਸਾਦਕਾਂ ਦੀ ਇਸ ਤਾਰ ਨੂੰ ਮੌਤ ਵੀ ਨਹੀਂ ਤੋੜ ਸਕਦੀ। ਰਵਾਇਤ ਹੈ ਕਿ ਮਜਨੂੰ ਦੇ ਮਰਨ ’ਤੇ ਲੈਲਾ ਦੀਆਂ ਸਹੇਲੀਆਂ ਨੇ ਉਸ ਨੂੰ ਤਾਹਨਾ ਦਿੱਤਾ ਤੇ ਕਿਹਾ, ‘ਤੂੰ ਕਹਿੰਦੀ ਸੈਂ ਕਿ ਕੈਸ ਸ਼ਾਦਿਕ ਹੈ, ਉਸ ਦਾ ਨਿਹੁੰ ਤੇਰੇ ਨਾਲ ਨਿਭੇਗਾ, ਪਰ ਅਜਿਹਾ ਹੋਇਆ ਤੇ ਨਾ। ਤੁਹਾਡੇ ਵਿਚ ਮੌਤ ਨੇ ਕੰਧ ਚਾੜ੍ਹ ਦਿਤੀ, ਕਜ਼ਾ ਦੇ ਬਲੀ ਹੱਥ ਨੇ ਵਿਛੋੜਾ ਪਾ ਹੀ ਦਿੱਤਾ।’

ਲੈਲਾ ਨੇ ਸੁਣ ਕੇ ਕਿਹਾ, ‘ਨਹੀਂ, ਅਜਿਹਾ ਨਹੀਂ ਹੋ ਸਕਦਾ, ਪਿਆਰ ਅਮਰ ਹੈ, ਮੌਤ ਉਸ ਨੂੰ ਜਿੱਤ ਨਹੀਂ ਸਕਦੀ। ਮਜਨੂੰ ਅੱਜ ਭੀ ਮੇਰਾ ਹੈ।’ ਸਖੀਆਂ ਕਿਹਾ, ‘ਸਬੂਤ !’

ਲੈਲਾ ਨੇ ਕਿਹਾ, ‘ਚਲੋ ਕਬਰਿਸਤਾਨ ਵਿਚ।’ ਸਹੇਲੀਆਂ ਰਲ, ਗੋਰਸਤਾਨ ਪੁੱਜੀਆਂ। ਲੈਲਾ ਦੇ ਅੰਦਰ ਪਿਆਰ ਦੀ ਕਾਂਗ ਚੜ੍ਹ ਆਈ, ਬਿਹਬਲ ਹੋਈ, ਸੱਜਲ ਨੈਣ ਨੂੰ ਮਹਿਬੂਬ ਦੀ ਕਬਰ ਦਾ ਪਤਾ ਨਾ ਲੱਗੇ, ਹਾਰ ਕੇ ਹਰ ਕਬਰ ’ਤੇ ਜਾ ਠੋਕਰ ਮਾਰ ਕਹਿਣ ਲੱਗੀ, ‘ਜੋ ਮੇਰਾ ਤਾਲਬ ਹੈ ਬੋਲ ਪਏ।’ ਬਹੁਤ ਕਬਰਾਂ ਠੁਕਰਾਣ ਦੇ ਬਾਅਦ ਇਕ ਟੁੱਟੀ ਹੋਈ ਕਬਰ ਆਈ, ਜਦ ਲੈਲਾ ਨੇ ਉਸ ਨੂੰ ਠੋਕਰ ਮਾਰੀ ਤਾਂ ਕਿਆਮਤ ਜਿਹੀ ਬਰਖ਼ਾ ਹੋ ਗਈ, ਕਬਰ ਹਿੱਲੀ ਤੇ ਵਿਚੋਂ ਅਵਾਜ਼ ਆਈ, ‘ਕੀ ਆਗਿਆ ਹੈ ? ਮੈਂ ਅੱਜ ਭੀ ਹਰ ਹੁਕਮ ਮੰਨਣ ਲਈ ਹਾਜ਼ਰ ਹਾਂ।’

ਢੂੰਢਨੇ ਜੋ ਆਏ ਵਹੁ ਗੋਰੇ ਗਰੀਬਾਂ ਮੇਂ ਉਸੇ, ਪਰ ਨਿਸ਼ਾਨੇ ਕਬਰ ਤਕ ਉਸ ਕਾ ਨਾ ਉਨ ਕੋ ਯਾਦ ਹੋ

ਹਰ ਲਹਦ ਕੋ ਨਾਜ਼ ਸੇ ਠੁਕਰਾ ਕੇ ਯੂੰ ਕਹਿਨੇ ਲਗੇ, ਬੋਲ ਉਠੇ ਜੋ ਹਮਾਰਾ ਆਸ਼ਕ ਨਾਸ਼ਾਦ ਹੋ

ਉਸ ਘੜੀ ਇਕ ਬੇਨਿਸ਼ਾਂ ਤੁਰਬਤ ਸੇ ਆਈ ਯੇ ਸਦਾ, ਮੈਂ ਜਾਨੋ ਦਿਲ ਸੇ ਆਜ ਭੀ ਹਾਜ਼ਰ ਹੂੰ ਜੋ ਅਰਸ਼ਾਦ ਹੋ

ਭਾਵੇਂ ਇਹ ਇਕ ਕਿੱਸਾ ਹੀ ਹੈ, ਪਰ ਇਸ਼ਾਰਾ ਮਹਾਨ ਉੱਚੀ ਸਚਾਈ ਵੱਲ ਕਰਦਾ ਹੈ। ਕਿੱਸਿਆਂ ਦੀਆਂ ਰਵਾਇਤਾਂ ਤੋਂ ਬਿਨਾਂ ਜਦ ਅਸੀਂ ਮਨੁੱਖੀ ਜੀਵਨ ਦੇ ਇਤਿਹਾਸ ’ਤੇ ਨਿਗਾਹ ਮਾਰਦੇ ਹਾਂ, ਤਾਂ ਵੀ ਸਾਨੂੰ ਰਜ਼ਾ ਦੇ ਤਾਲਬਾਂ ਦੇ ਅਜਬ ਅਜਬ ਚਮਤਕਾਰ ਦਿਸ ਆਉਂਦੇ ਹਨ। ਉਹਨਾਂ ਨੂੰ ਜਦ ਭਾਣੇ ਦਾ ਸੁਆਦ ਆਉਣ ਲੱਗਦਾ ਏ, ਤਾਂ ਉਹ ਉਸ ਵਿਚ ਮਾਖਿਓ ਦੀ ਮੱਖੀ ਵਾਂਗ ਜੁਟ ਬਹਿੰਦੇ ਹਨ। ਮੁਸੀਬਤਾਂ, ਬਲਾਵਾਂ, ਤੰਗੀਆਂ, ਗੁਰਬਤਾਂ ਤੇ ਓੜਕ ਮੌਤ ਤਕ ਭੀ, ਆਪਣਾ ਭੈ ਦੇ ਦੇ ਉਹਨਾਂ ਨੂੰ ਰਜ਼ਾ ਤੋਂ ਹਟਾਣਾ ਚਾਹੁੰਦੀ ਹੈ, ਪਰ ਉਹ ਦ੍ਰਿੜ੍ਹ ਵਿਸ਼ਵਾਸੀ ਹਟਦੇ ਨਹੀਂ। ਕਿਆ ਸੋਹਣਾ ਦ੍ਰਿਸ਼ ਸੀ, ਦਿੱਲੀ ਦੇ ਚਾਂਦਨੀ ਚੌਕ ਵਿਚ ਜਦ ਰੱਬ ਦੀ ਰਜ਼ਾ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਸਤਿਗੁਰਾਂ ਦੀ ਰਜ਼ਾ ਵਿਚ ਭਾਈ ਮਤੀ ਦਾਸ ਜੀ ਸ਼ਾਹੀ ਕੈਦੀ ਦੀ ਹੈਸੀਅਤ ਵਿਚ ਆਏ। ਇਹ ਨਦੀ, ਦਰਿਆ ਤੇ ਸਮੁੰਦਰ ਦਾ ਇਸ਼ਕ ਹੀ, ਅੰਦਰੋਂ ਇਕ ਤੇ ਬਾਹਰੋਂ ਤਿੰਨ ਰੂਪ ਲੈ ਕੌਤਕ ਕਰ ਰਿਹਾ ਸੀ। ਸਤਿਗੁਰੂ ਜੀ ਸੂਲਾਂ ਵਾਲੇ ਲੋਹੇ ਦੇ ਪਿੰਜਰੇ ਵਿਚ ਕੈਦ ਸਨ। ਜਦੋਂ ਮਤੀ ਦਾਸ ਨੂੰ ਸਾਹਮਣੇ ਲਿਆ, ਫੱਟਿਆਂ ਵਿਚ ਬੰਨ੍ਹਿਆ ਗਿਆ ਤਾਂ ਕਾਤਲ ਨੇ ਸਿਰ ’ਤੇ ਆਰਾ ਰੱਖ ਕੇ ਕਿਹਾ ਕਿ ਐ ਮਤੀ ਦਾਸ ! ਜੇ ਤੂੰ ਪਿੰਜਰੇ ਵਾਲੇ ਕੈਦੀ ਦੀ ਰਜ਼ਾ ਮੰਨੇਗਾ ਤਾਂ ਤੈਨੂੰ ਚੀਰ ਕੇ ਦੋ ਫਾੜ ਕੀਤਾ ਜਾਏਗਾ ਅਤੇ ਜੇ ਉਸ ਤੋਂ ਮੂੰਹ ਮੋੜੇ, ਸ਼ਹਿਨਸ਼ਾਹੀ ਹਿੰਦ ਦੀਆਂ ਖ਼ੁਸ਼ੀਆਂ, ਫਲ, ਧਨ, ਸਮੱਗਰੀ, ਐਸ਼ ਤੇ ਮਾਣ ਮਿਲੇਗਾ। ਦੱਸ, ਦੋਹਾਂ ਵਿਚੋਂ ਕੀ ਪਰਵਾਨ ਈਂ  ? ਮਤੀ ਦਾਸ ਮੁਸਕਰਾਏ ਤੇ ਬੋਲੇ, ‘ਦੋਹਾਂ ਚੀਜ਼ਾਂ ਵਿਚੋਂ ਇਕ ਦੀ ਚੋਣ ਉਹ ਕਰ ਸਕਦਾ ਹੈ ਜੋ ਦਹਾਂ ਦਾ ਜਾਣੂ ਹੋਵੇ। ਮੈਂ ਧਨ-ਦੌਲਤ ਤੇ ਮਾਣ ਦੇ ਰਸ ਤੋਂ ਜਾਣੂ ਹਾਂ, ਪਰ ਆਰੇ ਦੇ ਰਸ ਤੋਂ ਨਾਵਾਕਫ਼ ਹਾਂ। ਜੇ ਦੋ ਚੀਰ ਦੇ ਦੇਵੇਂ ਤਾਂ ਚੋਣ ਕਰ ਸਕਾਂ।’ ਮਨਾਂ ਦੇ ਨਾ-ਮਹਿਰਮ, ਤਨ ਦੇ ਕਾਤਲ ਨੇ ਕਾਜ਼ੀ ਦੇ ਇਸ਼ਾਰੇ ’ਤੇ ਜ਼ੋਰ ਨਾਲ ਆਰਾ ਚਲਾਇਆ। ਯਮਨ ਦੇ ਲਾਲਾਂ ਵਰਗੇ ਖ਼ੂਨ ਦੇ ਗੋਲ ਗੋਲ ਕਤਰੇ ਜਦੋਂ ਚਿਹਰੇ ਤੋਂ ਢਲ, ਦਾਹੜੇ ਵਿਚ ਆਣ ਅਟਕੇ ਤਾਂ ਆਪ ਨੇ ਜੱਲਾਦ ਨੂੰ ਕਿਹਾ, ‘ਮਿੱਤਰਾ  ! ਹੁਣ ਅਟਕ ਨਾ, ਮੈਂ ਵਾਲੋ ਵਾਲ ਮੋਤੀ ਪ੍ਰੋ ਚੁਕੀ ਸ਼ਿੰਗਾਰ ਕਰੀ ਸੁਹਾਗਣ ਹਾਂ। ਮੈਨੂੰ ਪਿਰ ਰਾਵਣ ਦੇ ਮੈਨੂੰ ਚੀਰ ਸੁੱਟ, ਕੰਘੀ ਬਣਾ ਤਾਂ ਜੋ ਮਹਿਬੂਬ ਦੀਆਂ ਜ਼ੁਲਫ਼ਾਂ ਵਿਚ ਜਾ ਟਿਕਾਂ।’

ਤਾ ਸ਼ਾਨਾ ਸਿਫ਼ਤ ਸ਼ਰ ਨਾ ਨਹੀ ਦਰ ਤਹਿ ਆਗਹਰਗ਼ਿਜ਼ ਬਸਰੇ ਜ਼ੁਲਫ਼ੇ ਨਗਾਰੇ ਨਾ ਰਸੀ

ਰਜ਼ਾ ਦੇ ਮਸਤਾਨਿਆਂ ਦੀ ਮਸਤੀ ਦੀ ਅਵਸਥਾ, ਭਾਦਰੋਂ ਦੀ ਕਾਂਗ ਚੜ੍ਹੇ ਦਰੱਖ਼ਤਾਂ ਵਾਂਗ ਹੁੰਦੀ ਹੈ। ਉਹ ਸਲੀਬਾਂ ਮੋਢੇ ’ਤੇ ਚੁਕ ਟੁਰਦੇ, ਸੂਲੀਆਂ ਵੱਲ ਉਠ ਭਜਦੇ ਤੇ ਖ਼ੰਜਰਾਂ ਨੂੰ ਹੱਸ ਹੱਸ ਚੁੰਮਦੇ ਹਨ :

ਦੌੜ ਕਰ ਦਾਰ ਚੜ੍ਹੇ, ਹੰਸ ਕੇ ਖ਼ਜਰ ਚੂੰਮੇ,

ਤੇਰੇ ਮਸਤੋਂ ਕੀ ਅਜਬ ਬਾਂਕਪਨੀ ਕਹਿਤੇ ਹੈਂ। (ਕਰਤਾ ਗੰਗਾ ਸਿੰਘ)

ਉਹਨਾਂ ਨੂੰ ਨਾ ਦੁੱਖ ਹੁੰਦਾ ਹੈ, ਨਾ ਗੁੱਸਾ ਆਉਂਦਾ ਹੈ, ਉਹ ਕਦੀ ਕਾਤਲ ’ਤੇ ਵੀ ਨਹੀਂ ਖਿਝਦੇ, ਸਗੋਂ ਉਹਨਾਂ ਨੂੰ ਪਿਆਰਦੇ ਹਨ।

ਲਿਖਿਆ ਹੈ ਕਿ ਈਰਾਨ ਦੇ ਇਸ ਸਮੇਂ ਵਿਚ ਹੋਏ ਮਸ਼ਹੂਰ ਸੰਤ, ਮੁਹੰਮਦ ਅਲੀ ‘ਬਾਬ’ ਦੇ ਇਕ ਸਿੱਖ ਨੂੰ ਹਕੂਮਤ ਵਲੋਂ ਮੌਤ ਦਾ ਹੁਕਮ ਹੋ ਜਾਣ ’ਤੇ ਕਤਲਗਾਹ ਵਿਚ ਲਿਆਂਦਾ ਗਿਆ। ਕਤਲ ਸਮੇਂ ਜੱਲਾਦ ’ਤੇ ਕੁਛ ਅਜਿਹਾ ਪ੍ਰਭਾਵ ਪਿਆ ਕਿ ਉਸ ਦੀ ਤਲਵਾਰ ਗਰਦਨ ਦੀ ਥਾਂ ਦਸਤਾਰ ’ਤੇ ਜਾ ਵੱਜੀ। ਦਸਤਾਰ ਸਿਰੋਂ ਡਿੱਗ ਪਈ ਤਾਂ ਸ਼ੌਕੇ ਸ਼ਹਾਦਤ ਦੇ ਚਾਹਵਾਨ ਮਸਤ ਨੇ ਕਾਤਲ ਵੱਲ ਦੇਖਿਆ ਤੇ ਮੁਸਕਰਾ ਕੇ ਕਿਹਾ, ‘ਮੁਆਫ਼ ਕਰਨਾ, ਮੈਂ ਇਕ ਮਸਤਾਨਾ ਆਦਮੀ ਹਾਂ। ਮੈਨੂੰ ਇਹ ਪਤਾ ਨਹੀਂ ਸੀ ਕਿ ਮਹਿਬੂਬ ਦੇ ਚਰਨਾਂ ਵਿਚ ਸ਼ਹੀਦੀ ਦੇਣ ਲਈ, ਪੱਗ ਲਾਹ ਕੇ ਆਜਿਜ਼ ਹੋ ਆਈਦਾ ਏ। ਮੈਂ ਨਹੀਂ ਸਾਂ ਜਾਣਦਾ ਕਿ ਚਰਨਾਂ ’ਤੇ ਪਹਿਲਾਂ ਦਸਤਾਰ ਧਰੀਦੀ ਏ ਕਿ ਸਿਰ।’

ਖੁਸ਼ੀ ਆਂ ਆਸ਼ਕੇ ਸਰ ਮਸਤ ਕਿ ਬਰ ਪਾਏ ਹਬੀਬ

ਸਰੋ ਦਸਤਾਰ ਨਾਦਾਨਦ ਕਿ ਕੁਦਾਮ ਅੰਦਾਜ਼ਦ

ਸਰਮੱਦ ਨੇ ਵੀ, ਜਿਸ ਦਾ ਪਿਛੇ ਜ਼ਿਕਰ ਆਇਆ ਹੈ, ਇਸੇ ਤਰ੍ਹਾਂ ਆਪਣੇ ਕਾਤਲ ਨੂੰ ਪਿਆਰਿਆ ਸੀ, ਜਦੋਂ ਉਹ ਤਲਵਾਰ ਧੂਹ, ਕਤਲ ਲਈ ਅਗੇ ਵਧਿਆ ਤਾਂ ਸਰਮੱਦ ਨੇ ਬੋਝੇ ਵਿਚੋਂ ਮਿਸਰੀ ਦਾ ਟੁਕੜਾ ਕਢ, ਉਹਦੇ ਹੱਥ ’ਤੇ ਰੱਖ ਕੇ ਕਿਹਾ, ‘ਮੇਰੀ ਤੁਛ ਭੇਟਾ ਪਰਵਾਨ ਕਰੋ।’ ਕਾਤਲ ਨੇ ਹੈਰਾਨ ਹੋ ਕੇ ਕਿਹਾ, ‘ਇਹ ਕੀ  ? ਤੂੰ ਸ਼ੁਦਾਈ ਤੇ ਨਹੀਂ ਹੋ ਗਿਆ। ਮੈਨੂੰ ਪਹਿਚਾਣਦਾ ਨਹੀਂ  ? ਮੈਂ ਜੱਲਾਦ ਹਾਂ  ! ਮੇਰੇ ਨਾਲ ਨਜ਼ਰ ਨਿਆਜ਼ ਦੀ ਕੀ ਗੱਲ।’ ਸਰਮੱਦ ਕਿਸੇ ਇਲਾਹੀ ਰੰਗ ਵਿਚ ਮਸਤ ਹੋ ਬੋਲੇ, ‘ਆ, ਆ ਮੈਂ ਤੈਥੋਂ ਸਦਕੇ ਜਾਵਾਂ  ! ! ਆ, ਆ ਮੈਂ ਤੈਥੋਂ ਸਦਕੇ ਜਾਵਾਂ। ਕੋਈ ਭੇਖ ਬਣਾ ਕੇ ਕਿਉਂ ਨਾ ਆ, ਮੈਂ ਤੈਨੂੰ ਪਹਿਚਾਣਦਾ ਹਾਂ।’

ਬਿਆ ਬਿਆ ਕੁਰਬਾਨੇ ਤੋ ਸ਼ਵਮ ਹਰ ਰੰਗੇ

ਕਿ ਆਈਮਨ ਅੰਦਾਜ਼ੇ ਕਦਤਰਾ ਮੀ ਸਨਾਸਮ

ਰਜ਼ਾ ਦੇ ਤਾਲਬਾਂ ਦਾ ਇਹ ਸੁਭਾਅ ਉਹਨਾਂ ਨੂੰ ਪੈਰੋਂ ਪੈਰ ਹਠੀਲਾ ਬਣਾਈ ਜਾਂਦਾ ਹੈ। ਉਹਨਾਂ ਨੂੰ ਸੂਲਾਂ ਵਿਚੋਂ ਸੁਰਾਹੀਆਂ ਦਾ ਸੁਆਦ, ਨੇਜ਼ਿਆਂ ਵਿਚੋਂ, ਨਸ਼ੇ ਤੇ ਖ਼ਜਰਾਂ ਵਿਚੋਂ ਖ਼ੁਮਾਰ ਆਉਣ ਲੱਗ ਪੈਂਦੇ ਹਨ। ਉਹਨਾਂ ਦੇ ਜ਼ਖ਼ਮ ਮਰਹਮਾਂ ਦੇ ਮੁਹਤਾਜ ਨਹੀਂ ਰਹਿੰਦੇ, ਉਹ ਲੋਕ ਹਰ ਘੜੀ ਲੂਣ ਛਿੜਕਿਆ ਲੋੜਦੇ ਹਨ :

ਨਮਕ ਛੜਕੋ ਨਮਕ ਛੜਕੋ ਮਜ਼ਾ ਇਸ ਮੇਂ ਹੀ ਆਤਾ ਹੈ

ਕਸਮ ਲੇ ਲੋ ਨਹੀਂ ਆਦਤ ਮੇਰੇ ਜ਼ਖ਼ਮੋਂ ਕੋ ਮਰਹਮ ਕੀ

ਔਹ ਤਕ ਖਾਂ, ਜ਼ੰਜੀਰਾਂ ਵਿਚ ਜਕੜਿਆ ਜਾ ਰਿਹਾ ਗਿਆਨੀ, ਸ੍ਰੀ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ, ਲਾਹੌਰ ਦੀ ਕਤਲਗਾਹ ਵਿਚ ਸ਼ਾਨ ਨਾਲ ਲਿਆਂਦਾ ਜਾ ਰਿਹਾ, ਹੱਥੀਂ ਹੱਥਕੜੀਆਂ, ਪੈਰੀਂ ਬੇੜੀਆਂ, ਸਿਰ ’ਤੇ ਤਲਵਾਰਾਂ ਦੀ ਛਾਂ।

ਤੇਰਾ ਦੀਵਾਨਾ ਆਜ ਇਸ ਸ਼ਾਨ ਸੇ ਮਕਤਲ ਮੇਂ ਆਇਆ ਹੈ

ਸਲਾਸਲ ਪਾਉਂ ਮੇਂ ਹੈ ਸਿਰ ਪੇ ਤਲਵਾਰੋਂ ਕਾ ਸਾਇਆ ਹੈ

ਇਹ ਕੌਣ ਸੀ  ? ਇਕ ਮਲਵਈ ਸਿੱਖ ਦਾ ਜਾਇਆ ‘ਮਣੀਆ’, ਜੋ ਬਚਪਨ ਵਿਚ ਸਤਿਗੁਰਾਂ ਦੀ ਭੇਟ ਚੜ੍ਹਾਇਆ ਗਿਆ ਤੇ ਸਚਮੁਚ ਸੰਗਤ ਦੀ ਮੁਕਤ ‘ਮਣੀ’ ਬਣ ਤੇ ਓੜਕ ਗਿਆਨੀ ਮਨੀ ਸਿੰਘ ਹੋ ਪੁੱਗਾ। ਇਹਨਾਂ ਨੂੰ ਬੰਦ ਬੰਦ ਕੱਟੇ ਜਾਣ ਦੀ ਸਜ਼ਾ ਦਿੱਤੀ ਗਈ ਸੀ। ਜਦ ਕਾਤਲ ਨੇ ਹੱਥ ਦਾ ਗੁੱਟ ਫੜ ਕੇ ਤਲਵਾਰ ਮਾਰਨੀ ਚਾਹੀ ਤਾਂ ਆਪ ਨੇ ਇਸ਼ਾਰੇ ਨਾਲ ਰੋਕ ਦਿੱਤਾ ਤੇ ਸਹਿਜ ਨਾਲ ਕਿਹਾ, ‘ਛੇਤੀ ਨਾ ਕਰੋ, ਮੇਰੇ ਪੰਦਰਾਂ ਬੰਦ ਉਂਗਲਾਂ ਦੇ ਅਜੇ ਹਨ, ਪਹਿਲਾਂ ਉਹਨਾਂ ਨੂੰ ਕਟੋ, ਆਪਣਾ ਫ਼ਰਜ਼ ਨਿਭਾਉ।’ ਕਾਤਲ ਨੇ ਪੁੱਛਿਆ, ‘ਇਤਨਾ ਕਸ਼ਟ ਸਹਿਣ ਦਾ ਚਾਅ ਕਿਉਂ  ? ਇਸ ਤਰ੍ਹਾਂ ਵਹਾਏ ਖ਼ੂਨ ਦੀ ਕੀਮਤ ਕੀ  !’ ਭਾਈ ਸਾਹਿਬ ਨੇ ਉੱਤਰ ਦਿਤਾ ਕਿ ਸ਼ੌਕਿ ਸ਼ਹਾਦਤ ਦੀ ਪੂਰਤੀ।

ਸ਼ਹੀਦਾਨੇ ਮੁਹੱਬਤ ਖ਼ੂਬ ਆਈਨੇ ਵਫ਼ਾ ਸਮਝੇਬਹਾ ਖ਼ਾਂ ਕੂਏਂ ਕਾਤਲ ਮੇਂ ਉਸੀ ਕੋ ਖ਼ੂੰਬਹਾ ਸਮਝੇ

ਇਹ ਭੀ ਯਾਦ ਰੱਖਣਾ ਚਾਹੀਦਾ ਹੈ ਕਿ ਜਦ ਭਾਣੇ ਦਾ ਜੀਵਨ ਤਿਆਗ ਕਰਨ ਦੇ ਅਭਿਆਸੀ ਸੰਥਾ ਪਕਾਣ ਵਿਚ ਜੁੱਟੇ ਹੋਏ ਹੁੰਦੇ ਹਨ ਤਾਂ ਮਾਇਆ ਵੀ ਅਵੇਸਲੀ ਨਹੀਂ ਬੈਠੀ ਹੁੰਦੀ, ਸ਼ੈਤਾਨ ਸੌਂ ਨਹੀਂ ਰਿਹਾ ਹੁੰਦਾ, ਉਹ ਵੀ ਹਰ ਵਕਤ ਇਹਨਾਂ ਨੂੰ ਡੇਗਣ ਦੇ ਉਪਰਾਲੇ ਸੋਚ ਰਿਹਾ ਹੁੰਦਾ ਹੈ ਤੇ ਕਈ ਵੇਰ ਅਜਿਹੀ ਠਿੱਬੀ ਮਾਰਦਾ ਹੈ ਕਿ ਮੂਧੜੇ ਮੂੰਹ ਸੁੱਟ ਪਾਉਂਦਾ ਹੈ। ਨਕਟੀ ਮਾਇਆ ਨੂੰ ਕਈ ਛਲ ਆਉਂਦੇ ਹਨ। ਉਚੇਰਿਆਂ ਨੂੰ ਭਰਮਾਉਣ ਲਈ ਉਹ ਵੀ ਅਤਿ ਸੂਖਸ਼ਮ ਰੂਪ ਧਾਰਨ ਕਰ ਲੈਂਦੀ ਹੈ। ਬਹੁਤ ਵੇਰ ਉੱਚੀ ਨਿਜ ਘਾਲ ਦਾ ਮਾਣ ਰੂਪ ਬਣ, ਆਣ ਵਾਪਰਦੀ ਹੈ। ਮਾਇਆ ਦਾ ਇਹ ਸੂਖਸ਼ਮ ਸਰੂਪ, ਮੋਟੀ ਮਾਇਆ, ਧਨ-ਦੌਲਤ ਨਾਲੋਂ ਵਧੇਰੇ ਪ੍ਰਬਲ ਹੁੰਦਾ ਹੈ, ਇਹ ਬੜੇ ਬੜੇ ਮੁਨੱਵਰਾਂ ਨੂੰ ਖਾ ਜਾਂਦਾ ਹੈ : ‘‘ਕਬੀਰ ਮਾਇਆ ਤਜੀ ਕਿਆ ਭਇਆ; ਜਉ ਮਾਨੁ ਤਜਿਆ ਨਹੀ ਜਾਇ ਮਾਨ ਮੁਨੀ ਮੁਨਿਵਰ ਗਲੇ; ਮਾਨੁ ਸਭੈ ਕਉ ਖਾਇ’’ (ਸਲੋਕ ਭਗਤ ਕਬੀਰ ਜੀ, ਪੰਨਾ ੧੩੭੨)

ਭਾਈ ਜੋਗਾ ਸਿੰਘ ਜਿਹੇ ਕੰਚਨ ਦੇ ਤਿਆਗੀ, ਕੱਚ ’ਤੇ ਡਿੱਗ ਪੈਂਦੇ ਹਨ। ਇਸ ਮਾਣ ਦੇ ਕੁਰਾਹੇ ਪਾਏ ਹੋਏ ਬੀਰ, ਕਾਇਰ ਹੋ ਜਾਂਦੇ ਹਨ। ਕਈ ਵੇਰ ਸੰਗਤ ਮਦਦ ਕਰ ਬਚਾਉਂਦੀ ਹੈ। ਜਿਸ ਤਰ੍ਹਾਂ ਨੌਜਵਾਨ ਸ਼ਾਹਬਾਜ਼ ਸਿੰਘ ਨੂੰ ਨਿਸ਼ਾਨੇ ਤੋਂ ਥਿੜਕਿਆਂ, ਬਿਰਧ ਪਿਤਾ ਭਾਈ ਸੁਬੇਗ ਸਿੰਘ ਜੀ ਦੀ ਸੰਗਤ ਧੂਣੀ ਦੇ ਖਲ੍ਹਿਆਰ ਗਈ ਅਤੇ ਸੁੱਤੇ ਹੋਏ ਸੰਗਾਊ ਨੂੰ ਜਗਾ, ਸ਼ਹੀਦੀ ਪ੍ਰਾਪਤ ਕਰਾ ਗਈ, ਪਰ ਬਹੁਤ ਵਾਰ ਅਜਿਹੇ ਸਮੇਂ ’ਤੇ ਅਰਦਾਸ ਹੀ ਕੰਮ ਆਉਂਦੀ ਹੈ। ਪ੍ਰਾਰਥਨਾ ਦੇ ਬਲ ਨਾਲ ਪ੍ਰਭੂ-ਕਿਰਪਾ ਦੇ ਆਸਰੇ ਡਿੱਗਾ ਹੋਇਆ ਮਨੁੱਖ ਖਲੋ ਜਾਂਦਾ ਹੈ। ਅੰਜੀਲ ਵਿਚ ਆਉਂਦਾ ਹੈ ਕਿ ਜਦ ਈਸਾ ਦੇ ਸਾਹਮਣੇ ਸਲੀਬ ’ਤੇ ਟੰਗੇ ਜਾਂ ਮਰਨ ਦਾ ਦ੍ਰਿਸ਼ ਆਇਆ ਤਾਂ ਉਹ ਕੁਛ ਘਾਬਰ ਗਏ। ਪਰਮੇਸ਼ੁਰ ਨੂੰ ਕਹਿਣ ਲੱਗੇ, ‘ਜਿਸ ਤਰ੍ਹਾਂ ਹੋ ਸਕੇ ਇਹ ਮੌਤ ਦਾ ਪਿਆਲਾ ਮੇਰੇ ਅਗੋਂ ਹਟਾ ਲੈ।’ ਪਰ ਜਦ ਪ੍ਰਾਰਥਨਾ ਵਿਚ ਬਿਰਤੀ ਜੁੜੀ, ਬਲ ਆਇਆ, ਤਾਂ ਬੋਲੇ, ‘ਬਾਪ ਤੇਰੀ ਰਜ਼ਾ ਪੂਰੀ ਹੋ।’ ਸਤਿਗੁਰਾਂ ਨੇ ਅਜਿਹੇ ਸਮੇਂ ’ਤੇ ਅਰਦਾਸ ਕਰਨ ਤੇ ਪ੍ਰਭੂ ਕੋਲੋਂ ਬਲ ਮੰਗਣ ਦੀ ਤਾਕੀਦ ਕੀਤੀ ਹੈ। ਦਾਤਾ ਦੇ ਸਨਮੁਖ ਹੋ ਏਦਾਂ ਬੇਨਤੀ ਕਰਨ ਲਈ ਕਿਹਾ ਹੈ, ‘ਮੇਰੇ ’ਤੇ ਅਜਿਹੀ ਕਿਰਪਾ ਕਰੋ, ਸੰਤਾਂ ਦੇ ਚਰਨ ਮੇਰੇ ਮੱਥੇ ’ਤੇ, ਨੈਣੀਂ ਦਰਸ਼ਨ, ਤਨ ’ਤੇ ਧੂੜ ਪਵੇ, ਮੇਰੇ ਹਿਰਦੇ ਗੁਰੂ ਦਾ ਸ਼ਬਦ, ਮੇਰੇ ਮਨ ਵਿਚ ਹਰੀ ਦਾ ਨਾਮ ਰਖੋ, ਐ ਮੇਰੇ ਮਾਲਕ  ! ਪੰਜਾਂ ਚੋਰਾਂ ਨੂੰ ਮੇਰੇ ਗਲੋ ਲਾਹੋ, ਮੇਰੇ ਸਾਰੇ ਭਰਮ ਫੂਕ ਸੁਟੋ। ਮੈਨੂੰ ਬਲ ਦਿਉ ਕਿ ਜੋ ਤੁਸੀਂ ਕਰੋ, ਮੈਨੂੰ ਭਲਾ ਲਗੇ, ਤੇ ਮੇਰੀ ਦੂਈ ਦੀ ਭਾਵਨਾ ਨੂੰ ਦੂਰ ਟਾਲ ਦਿਉ।’ ‘‘ਐਸੀ ਕਿਰਪਾ ਮੋਹਿ ਕਰਹੁ ਸੰਤਹ ਚਰਣ ਹਮਾਰੋ ਮਾਥਾ; ਨੈਨ ਦਰਸੁ ਤਨਿ ਧੂਰਿ ਪਰਹੁ ਰਹਾਉ ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ; ਹਰਿ ਨਾਮਾ ਮਨ ਸੰਗਿ ਧਰਹੁ ਤਸਕਰ ਪੰਚ ਨਿਵਾਰਹੁ ਠਾਕੁਰਸਗਲੋ ਭਰਮਾ ਹੋਮਿ ਜਰਹੁ ਜੋ ਤੁਮ ਕਰਹੁ ਸੋਈ ਭਲ ਮਾਨੈ; ਭਾਵਨੁ ਦੁਬਿਧਾ ਦੂਰਿ ਟਰਹੁ ’’ (ਬਿਲਾਵਲੁ ਮਹਲਾ , ਪੰਨਾ ੮੨੮)

ਇਹ ਤਾਂ ਅਵਸਥਾ ਸੀ ਅਭਿਆਸੀਆਂ ਦੀ, ਪਰ ਪਕਿਆਂ ਦਾ ਤਾਂ ਕਹਿਣਾ ਹੀ ਕੀ ਹੈ। ਉਹਨਾਂ ਨੂੰ ਰੁੱਖੀ ਰੋਟੀ ਜਾਂ ਜ਼ਮੀਨ ’ਤੇ ਸੌਣਾ, ਰਾਜ ਗੱਦੀ ’ਤੇ ਟਿਕਣਾ ਜਾਂ ਤੱਤੀਆਂ ਤਵੀਆਂ ’ਤੇ ਬਹਿ ਜਲਣਾ, ਇੱਕੋ ਜਿਹੀ ਗੱਲ ਭਾਸਦੀ ਹੈ। ਉਹ ਅਡੋਲ ਟਿਕੇ ਰਹਿੰਦੇ ਹਨ। ਅਕਬਰ ਜਿਹਾ ਸ਼ਹਿਨਸ਼ਾਹ ਜਿਨ੍ਹਾਂ ਦੇ ਦਰਬਾਰ ਵਿਚ ਚੱਲ ਕੇ ਆਵੇ, ਉਸ ਸ਼ਾਨ ਤੇ ਜਾਹੋ-ਜਲਾਲ ਦੇ ਮਾਲਕ ਫ਼ਕੀਰ, ਜਦ ਤੱਤੀਆਂ ਤਵੀਆਂ ’ਤੇ ਜਾ ਟਿਕੇ ਤਾਂ ਮਥੇ ਤਿਊੜੀ ਤਕ ਨਹੀਂ ਪਈ, ਸਗੋਂ ਮੁਸਕਰਾ ਕੇ ਬੋਲੇ, ‘ਤਵੀਆਂ ਤੱਤੀਆਂ ਵੀ, ਤੇਰੇ ਭਾਣੇ ਵਿਚ ਮਿੱਠੀਆਂ ਲਗਦੀਆਂ ਹਨ। ਇਹਨਾਂ ਨੂੰ ਠੰਢਾ ਕੀਤਾ ਮੈਂ ਨਹੀਂ ਲੋੜਦਾ, ਸਿਰਫ਼ ਤੇਰਾ ਨਾਮ ਹੀ ਮੰਗਦਾ ਹਾਂ।’ ‘‘ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕ ਮਾਂਗੈ’’ (ਆਸਾ ਮਹਲਾ , ਪੰਨਾ ੩੯੪)

ਇਹ ਸੰਸਾਰ-ਪ੍ਰਸਿਧ ਸਚਾਈ ਹੈ ਕਿ ਪੁੱਤਰ ਪ੍ਰਾਣਾਂ ਤੋਂ ਪਿਆਰੇ ਹੁੰਦੇ ਹਨ, ਅਮਰ ਪੁੱਤਾਂ ਦੀ ਮੌਤ ਮਾਪਿਆਂ ਦਾ ਲੱਕ ਤੋੜ ਜਾਂਦੀ ਹੈ, ਪਰ ਜੇ ਕਿਸੇ ਦਾ ਇਕ ਮਰੇ, ਉਹ ਦੂਜੇ ਵੱਲ ਤੱਕ ਧੀਰਜ ਧਰਦਾ ਹੈ, ਪਰ ਜਿਸ ਦਾ ਇਕ ਵੀ ਨਾ ਰਹੇ, ਉਹ ਕੀ ਕਰੇ। ਜੇ ਹੋਣ ਵੀ ਚਾਰ ਤੇ ਜਾਂਦਿਆਂ ਵੀ ਚਾਰ ਦਿਨ ਨਾ ਲੱਗਣ, ਇਸ ਸੱਟ ਦੀ ਪੀੜਾ ਨੂੰ ਕੋਈ ਫਟਿਆ ਹੋਇਆ ਪਿਤਾ ਹੀ ਅਨੁਭਵ ਕਰ ਸਕਦਾ ਹੈ, ਪਰ ਵਾਹ, ਭਾਣਾ ਮੰਨਣ ਵਾਲੇ ਪੂਰਨ ਗੁਰਦੇਵ, ਤੁਹਾਡੀ ਘਾਲ ਧੰਨ ਹੈ। ਚਮਕੌਰ ਦੀ ਗੜ੍ਹੀ ਵਿਚ ਕਈ ਦਿਨਾਂ ਦੇ ਭੁੱਖੇ ਚਾਲੀ ਪਰਵਾਨੇ, ਸਣੇ ਕਲਗੀਆਂ ਵਾਲੇ ਪਿਤਾ ਦੇ ਘਿਰੇ ਹੋਏ ਸਨ। ਅਨੰਦਪੁਰ ਵਿਚ ਝੂਠੀ ਕਸਮ ਖਾ ਕੇ ਦਗਾ ਕਰਨ ਵਾਲੇ ਸਰਕਾਰੀ ਫ਼ੌਜੀ ਅਫ਼ਸਰਾਂ ਦੇ ਹੱਲਿਆਂ ਨੇ ਵਹੀਰ ਨੂੰ ਰਾਹ ਵਿਚ ਹੀ ਖੇਰੂ ਖੇਰੂ ਕਰ ਸੁੱਟਿਆ ਸੀ। ਬਿਰਧ ਮਾਤਾ ਤੇ ਛੋਟੇ ਦੋ ਸਾਹਿਬਜ਼ਾਦੇ ਫ਼ੌਜ ਨਾਲੋਂ ਨਿਖੜ ਚੁਕੇ ਸਨ ਤੇ ਉਨ੍ਹਾਂ ਦਾ ਅੰਤ ਹਰ ਸਿਆਣੇ ਨੂੰ ਸਮਝ ਵਿਚ ਆ ਰਿਹਾ ਸੀ। ਚਮਕੌਰ ਦੇ ਇਕ ਰਾਜਪੁਤ ਦੀ ਕੱਚੀ ਹਵੇਲੀ, ਜੋ ਕਹਾਂ ਤਕ ਫੈਲੀਆਂ ਹੋਈਆਂ ਦੁਸ਼ਮਣ ਫ਼ੌਜਾਂ ਨਾਲ ਘਿਰੀ ਹੋਈ ਸੀ ਤੇ ਦਿਨ ਚੜ੍ਹਦੇ ਨੂੰ ਸਿਵਾਏ ਸ਼ਹੀਦੀਆਂ ਤੋਂ ਕਿਸੇ ਸ਼ੈ ਦੀ ਆਸ ਨਹੀਂ ਸੀ। ਥੱਕੇ ਟੁੱਟੇ ਸਿਪਾਹੀ ਜ਼ਮੀਨ ’ਤੇ ਲੁੱਟ ਬਸੂਰਤ ਹੋ ਸੌਂ ਗਏ, ਪਰ ਸਿਪਾਹ ਸਲਾਰ ਜਾਗ ਰਿਹਾ ਸੀ। ਰਜ਼ਾ ’ਤੇ ਸ਼ਾਕਿਰ, ਭਾਣੇ ਦੇ ਮੰਨਣ ਵਾਲੇ ਪੂਰਨ ਪੁਰਖ ਕਿਸੇ ਰੰਗ ਵੱਲ ਆ ਅਸਮਾਨ ਵੱਲ ਤੱਕ ਰਹੇ ਸਨ। ਲਬਾਂ ’ਤੇ ਕੁਛ ਇਹੋ ਜਿਹੇ ਫ਼ਿਕਰੇ ਸਨ, ‘ਤੇਰੀ ਰਜ਼ਾ ਪੂਰਨ ਹੋਵੇ, ਮੇਰੇ ਨਾਲ ਜੋ ਹੋਣੀ ਹੈ ਹੋ ਲਵੇ, ਸਿਰ ਨੇਜ਼ੇ ’ਤੇ ਟੰਗ ਲੈ ਜਾਂ ਬਰਛੀ ਕਲੇਜੇ ਵਿਚ ਮਾਰ, ਮੈਨੂੰ ਰਜ਼ਾ ਵਿਚ ਜਾਨ ਦੇਣ ਦਾ ਚਾਉ ਹੈ। ਕੀ ਕਰਾਂ, ਸਿਰ ਇਕ ਹੈ, ਜੇ ਸੌ ਵੀ ਹੁੰਦੇ ਤਾਂ ਭੀ ਇਸ ਸੌਦਿਓਂ ਮਹਿੰਗੇ ਨਾ ਸਮਝਦਾ।’

ਇਕ ਬਾਰ ਨਜ਼ਰ ਸੂਏ ਫ਼ਲਕ ਕਰਕੇ ਵੋਹ ਬਲੇਹੋਨੀ ਹੈ ਜੋ ਕੁਛ ਆਸ਼ਕੇ ਸਾਦਕ ਪੇ ਵੋਹ ਹੋ ਲੇ

ਬਰਛੀ ਹੈ ਅਜਾਜ਼ਤ ਤੂੰ ਕਲੇਜਾ ਮੇ ਗੜੋਲੇਸਿਰ ਕਾਟ ਕੇ ਮੇਰਾ ਚਾਹੇ ਨੇਜ਼ੇ ਮੇਂ ਪਰੋ ਲੇ

ਹੈ ਸ਼ੌਕ ਸ਼ਹਾਦਤ ਕਾ ਮੁਝੇ ਸਭ ਸੇ ਜ਼ਿਆਦਾਸਉ ਸਰ ਭੀ ਹੋਂ ਕੁਰਬਾਨ ਹੀ ਰਸ ਸੇ ਜ਼ਿਆਦਾ

ਕੁਝ ਚਿਰ ਪਿਛੋਂ ਖ਼ਬਰੇ ਮਨ ਵਿਚ ਕੀ ਆਈ, ਉਠ ਕੇ ਟਹਿਲਣ ਲੱਗੇ ਤੇ ਸਾਹਿਬਜ਼ਾਦਿਆਂ ਦੇ ਸਿਰਹਾਣੇ ਖਲੋ ਬੋਲੇ, ‘ਕੱਲ੍ਹ ਚਾਰ ਸਨ, ਅੱਜ ਦੋ ਨੇ, ਸਵੇਰੇ ਇਹ ਵੀ ਨਹੀਂ ਰਹਿਣਗੇ; ਪਰ ਮੈਂ ਤਾਂ ਤੇਰਾ ਸ਼ੁਕਰ ਕਰਾਂਗਾ ਜਦੋਂ ਇਹ ਤੇਰੇ ਦਰ ਪਰਵਾਨ ਹੋਣਗੇ।’

ਕਲ ਚਾਰ ਥੇ ਆਜ ਦੋ ਹੈਂ ਸਹਰ ਯਹ ਭੀ ਨਾ ਹੋਂਗੇ

ਤਉ ਸ਼ੁਕਰ ਕਰੇਂਗੇ ਹਮ ਅਗਰ ਯਹ ਭੀ ਨਾ ਹੋਂਗੇ (ਜੋਗੀ)

ਇਸ ਬਾਪ ਦਾ ਕਿਥੋਂ ਤਕ ਬਿਆਨ ਕੀਤਾ ਜਾਏ, ਕੁਛ ਅੰਤ ਨਹੀਂ ਆਉਂਦਾ। ਉਹਨਾਂ ਦੀ ਜ਼ਬਾਨ ’ਤੇ ਹਮੇਸ਼ਾ ਇਹੀ ਰਹਿੰਦਾ ਸੀ ਕਿ ਜੋ ਗੱਲ ਤੈਨੂੰ ਚੰਗੀ ਲੱਗੇ ਸਦਾ ਸਲਾਮਤਿ ਨਿਰੰਕਾਰ ਉਹੀ ਭਲੀ ਹੈ : ‘‘ਜੋ ਤੁਧੁ ਭਾਵੈ; ਸਾਈ ਭਲੀ ਕਾਰ ਤੂ ਸਦਾ ਸਲਾਮਤਿ; ਨਿਰੰਕਾਰ !’’ (ਜਪੁ ਜੀ ਸਾਹਿਬ, ਪੰਨਾ

ਸਤਿਗੁਰਾਂ ਨੇ ਭਾਣੇ ਦੇ ਅਨੁਸਾਰ ਜੀਵਨ ਬਣਾਉਣ ਹਿੱਤ ਸੰਗਤਾਂ ਵਿਚ ਇਕ ਖ਼ਾਸ ਰੀਤ ਚਲਾਈ ਤੇ ਉਹ ਸੀ ਰਸਮ ਦੇ ਬਾਅਦ, ਭਾਵੇਂ ਉਹ ਸ਼ਾਦੀ ਦੀ ਹੋਵੇ ਭਾਵੇਂ ਗ਼ਮੀ ਦੀ, ਅਨੰਦ ਸਾਹਿਬ ਦਾ ਕੀਰਤਨ ਕਰਨਾ ਤੇ ਕੜਾਹ ਪ੍ਰਸ਼ਾਦ ਵੰਡਣਾ, ਕਿਆ ਜੀਵਨ ਨੂੰ ਰਸਦਾਇਕ ਰੱਖਣ ਵਾਲੀ ਮਰਯਾਦਾ ਹੈ ! ਸਿੱਖ ਦੇ ਘਰ ਲੜਕਾ ਜਨਮੇਂ ਤਾਂ ਸੰਗਤ ਘਰ ਬੁਲਾਵੇ, ਜੋੜ ਮੇਲ ਕਰੇ। ਅੰਤ ਵਿਚ ‘‘ਅਨੰਦੁ ਭਇਆ ਮੇਰੀ ਮਾਏ।’’ ਦਾ ਕੀਰਤਨ ਕਰੇ ਤੇ ਕੜਾਹ ਵੰਡੇ। ਜੇ ਲੜਕਾ ਪੜ੍ਹ ਕੇ ਆਏ ਤੇ ਰੋਜ਼ਗਾਰ ਉੱਤੇ ਲੱਗੇ ਜਾਂ ਮੰਗਿਆ ਜਾਏ, ਤਾਂ ਵੀ ‘ਅਨੰਦ  ਸਾਹਿਬ’ ਪੜ੍ਹਨਾ ਤੇ ਕੜਾਹ ਵੰਡਣਾ। ਜੇ ਸਿੱਖ ਲੜਕਾ ਵਿਆਹ ਕੇ ਘਰ ਆਵੇ, ਬਹੂ ਦਾ ਡੋਲਾ ਘਰ ਵਿਚ ਅੱਪੜਦਿਆਂ ਹੀ ਬਾਹਰ ਘੋੜੇ ਤੋਂ ਉਤਰਦਾ ਨੌਜੁਆਨ ਲਾੜਾ, ਕਿਸੇ ਹਾਦਸੇ ਨਾਲ ਗੁਜ਼ਰ ਜਾਵੇ ਤਾਂ ਅਜਿਹੀ ਭਾਰੀ ਸੱਟ ਦੇ ਸਮੇਂ ਵੀ ਸਿੱਖ ‘ਅਨੰਦ ਸਾਹਿਬ’ ਦਾ ਕੀਰਤਨ ਕਰੇ ਤੇ ਕੜਾਹ ਵੰਡੇ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਆਮ ਸਿੱਖ ਇਹ ਮਰਯਾਦਾ ਇਕ ਰਸਮ ਕਰਕੇ ਨਿਭਾਂਦੇ ਹਨ, ਪਰ ਫਿਰ ਭੀ ਬਾਹਲੇ ਰਸਮ ਕਰਨ ਵਾਲਿਆਂ ਵਿਚੋਂ ਕੁਛ ਨਾ ਕੁਛ ਰਜ਼ਾ ’ਤੇ ਸ਼ਾਕਿਰ ਤੇ ਭਾਣਾ ਮੰਨਣ ਵਾਲੇ ਨਿਕਲ ਹੀ ਆਉਂਦੇ ਹਨ। ਏਸੇ ਹੀ ਰਸਮ ਨੂੰ ਭਾਈ ਭਿਖਾਰੀ ਗੁਜਰਾਤ ਵਾਲੇ ਨੇ ਸੱਚ ਕਰ ਦਿਖਾਇਆ ਸੀ।

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

0

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

ਪ੍ਰੈਫ਼ਸਰ ਮਨਮੋਹਨ ਸਿੰਘ

ਆਸਾ ਮਹਲਾ ੫ ॥

ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ; ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ; ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ  ! ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥ (ਸੋ ਪੁਰਖੁ ਆਸਾ/ਮਹਲਾ ੫/੧੨)

ਉਚਾਰਨ ਸੇਧਾਂ : ਸ਼ਰਣਿ, ਸ਼ਰਮਾ।

ਪਦ ਅਰਥ : ਦੇਹੁਰੀਆ- ਸੁੰਦਰ ਦੇਹ।, ਬਰੀਆ-ਵਾਰੀ।, ਅਵਰਿ- ਹੋਰ।, ਭਜੁ- ਯਾਦ ਕਰ।, ਸਰੰਜਾਮਿ- ਬੰਦੋਬਸਤ ਵਿੱਚ, ਇੰਤਜ਼ਾਮ ਵਿੱਚ ਭਾਵ ਸੁਕ੍ਰਿਤ ਕਰਮ ਵਿੱਚ।, ਭਵਜਲ-ਸੰਸਾਰ-ਸਮੁੰਦਰ।, ਬ੍ਰਿਥਾ- ਵਿਅਰਥ।, ਜਾਤ- ਜਾਂਦਾ ਪਿਆ ਹੈ।, ਰੰਗਿ- ਮੋਹ ਵਿੱਚ।, ਜਪੁ- ਸਿਮਰਨ।, ਤਪੁ- ਸੇਵਾ।, ਸੰਜਮੁ- ਇੰਦ੍ਰਿਆਂ ਨੂੰ ਕਾਬੂ ਰੱਖਣਾ।, ਰਾਇਆ- ਪਾਤਿਸ਼ਾਹ।, ਨੀਚ ਕਰੰਮਾ- ਮਾੜੇ ਕੰਮਾਂ ਵਾਲ਼ਾ।, ਸਰਮਾ- ਇੱਜ਼ਤ।

ਇਸ ਸ਼ਬਦ ਵਿੱਚ ਪੰਚਮ ਪਾਤਿਸ਼ਾਹ ਜੀ ਸਮਝਾ ਰਹੇ ਹਨ ਕਿ ਸਾਡੇ ਜੀਵਨ ਦਾ ਅਸਲ ਮਨੋਰਥ ਕੀ ਹੈ। ਮਨੁੱਖਾ ਜੀਵਨ ਵਿੱਚ ਆਉਣ ਦਾ ਲਾਭ ਕੀ ਹੈ। ਇਹ ਸਮਾਂ ਤੈਨੂੰ ਸਿਰਫ ਤੇ ਸਿਰਫ ਹਰੀ ਨੂੰ ਮਿਲਣ/ਬੰਦਗੀ ਕਰਨ ਵਾਸਤੇ ਮਿਲਿਆ ਹੈ। ਜੀਵਨ ਦਾ ਇੱਕੋ ਇੱਕ ਮਤਲਬ/ਲਾਹਾ ਹੈ, ਉਹ ਹੈ ਨਾਮ ਜਪਣਾ, ਪਰ ਬਹੁਤਾਤ ਮਨੁੱਖ ਸਿਰਫ ਇਸ ਕੰਮ ਨੂੰ ਛੱਡ ਕੇ ਬਾਕੀ ਸਾਰੇ ਕੰਮ ਕਰਦੇ ਰਹਿੰਦੇ ਹਨ ਜਦਕਿ ਗੁਰਬਾਣੀ ਦਾ ਸਪਸ਼ਟ ਫ਼ਰਮਾਨ ਹੈ ‘‘ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ, ਲਗਹਿ ਅਨ ਲਾਲਚਿ (’ਚ); ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥ ਸਮਝੁ ਅਚੇਤ, ਚੇਤਿ ਮਨ ਮੇਰੇ  ! ਕਥੀ ਸੰਤਨ ਅਕਥ ਕਹਾਣੀ ॥ ਲਾਭੁ ਲੈਹੁ, ਹਰਿ ਰਿਦੈ ਅਰਾਧਹੁ; ਛੁਟਕੈ ਆਵਣ ਜਾਣੀ ॥੧॥ ਉਦਮੁ ਸਕਤਿ ਸਿਆਣਪ ਤੁਮ੍ਹਰੀ; ਦੇਹਿ, ਤ ਨਾਮੁ ਵਖਾਣੀ ॥ ਸੇਈ ਭਗਤ, ਭਗਤਿ ਸੇ ਲਾਗੇ; ਨਾਨਕ  ! ਜੋ ਪ੍ਰਭ ਭਾਣੀ ॥’’ (ਮਹਲਾ ੫/੧੨੧੯) ਭਾਵ ਹੇ ਪ੍ਰਾਣੀ ! ਤੂੰ ਗੁਰੂ ਦੀ ਬਾਣੀ ਪੜ੍ਹਨ, ਸੁਣਨ ਲਈ ਸੰਸਾਰ ’ਚ ਆਇਆ ਹੈ, ਪਰ ਤੂੰ ਇਸ ਨਾਮ ਨੂੰ ਵਿਸਾਰ ਕੇ ਦੁਨੀਆਂ ਦੇ ਹੋਰ ਕੂੜੇ ਕੰਮ ਕਰੀ ਜਾਂਦਾ ਹੈਂ। ਤੇਰਾ ਜਨਮ ਵਿਅਰਥ ਜਾ ਰਿਹਾ ਹੈ। ਤੂੰ ਆਪਣੇ ਸੁਆਸਾਂ ਦੀ ਪੂੰਜੀ ਨੂੰ ਅਜਾਈਂ ਗਵਾ ਰਿਹਾ ਹੈਂ। ਹੇ ਅਚੇਤ ਮਨ  ! ਪਰਮਾਤਮਾ ਦਾ ਨਾਮ ਜਪ। ਹਾਲੇ ਵੀ ਸਮਝ ਕਿਉਂਕਿ ਤੂੰ ਆਪਣਾ ਸਾਰਾ ਸਮਾਂ ਮਾਇਆ ’ਚ ਲਗਾ ਰੱਖਿਆ ਹੈ। ਪਰਮਾਤਮਾ ਦਾ ਨਾਮ ਜਪਣਾ ਹੀ ਅਸਲੀ ਚੀਜ਼ ਹੈ। ਆਪਣੇ ਹਿਰਦੇ ਘਰ ਵਿੱਚ ਉਸ ਨੂੰ ਯਾਦ ਕਰ/ਸਿਮਰ। ਤੇਰਾ ਜਨਮ ਸਫਲਾ ਹੋ ਜਾਏਗਾ। ਆਉਣ ਜਾਣ ਦੇ ਗੇੜ ਤੋਂ ਛੁਟਕਾਰਾ ਮਿਲੇਗਾ, ਪਰ ਹੇ ਪਾਤਸ਼ਾਹ ! ਜੇ ਤੂੰ ਮੈਨੂੰ ਉਦਮ, ਸ਼ਕਤੀ ਅਤੇ ਸਿਆਣਪ ਦੇਵੇਂ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ ਭਾਵ ਪ੍ਰਭੂ ਦੀ ਮਿਹਰ ਤੋਂ ਬਿਨਾਂ ਨਾਮ ਜਪਿਆ ਹੀ ਨਹੀਂ ਜਾ ਸਕਦਾ। ਉਹੀ ਅਸਲ ਭਗਤ ਹਨ, ਜਿਹੜੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਅਤੇ ਪ੍ਰਭੂ ਨੂੰ ਭਾਅ ਜਾਂਦੇ ਹਨ।

ਹਥਲੇ ਸ਼ਬਦ ਦੇ ਰਹਾਉ ਵਾਲੇ ਪਦੇ ਰਾਹੀਂ ਗੁਰੂ ਸਾਹਿਬ ਸਮਝਾ ਰਹੇ ਹਨ ਕਿ ‘‘ਸਰੰਜਾਮਿ ਲਾਗੁ, ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ, ਰੰਗਿ ਮਾਇਆ ਕੈ ॥੧॥ ਰਹਾਉ ॥’’ ਭਾਵ ਹੇ ਭਾਈ ! ਤੂੰ ਸੰਸਾਰ ਸਮੁੰਦਰ ਨੂੰ ਤਰਨ ਦੇ ਆਹਰ ਵਿੱਚ ਲੱਗ ਜਾਹ ਕਿਉਂਕਿ ਤੇਰਾ ਜਨਮ ਮਾਇਆ ਦੇ ਮੋਹ ’ਚ ਫਸ ਕੇ ਵਿਅਰਥ ਜਾ ਰਿਹਾ ਹੈ; ਜਿੱਥੇ ਜਾ ਕੇ ਤੂੰ ਰਹਿਣਾ ਹੈ, ਵੱਸਣਾ ਹੈ, ਉੱਥੇ ਵਾਸਤੇ ਤੂੰ ਅਚੇਤ ਹੈਂ। ਉਹ ਘਰ ਐਸਾ ਹੈ ਜਿੱਥੇ ਮੌਤ ਦਾ ਡਰ ਅਤੇ ਬੁਢੇਪਾ ਨਹੀਂ। ਜਨਮ ਮਰਨ ਦਾ ਗੇੜ ਨਹੀਂ, ਉਸ ਘਰ ਦੀ ਯਾਦ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ ‘‘ਨਾਨਕ  ! ਬਧਾ ਘਰੁ ਤਹਾਂ; ਜਿਥੈ ਮਿਰਤੁ ਨ ਜਨਮੁ ਜਰਾ ॥’’ (ਮਹਲਾ ੫/੪੪), ਪਰ ਤੂੰ ਵਿਅਰਥ ਕੰਮਾਂ ਵਿੱਚ ਲੱਗਾ ਪਿਆ ਹੈਂ। ਬਿਖਿਆ ਨਾਲ ਤੈਨੂੰ ਪਿਆਰ ਪੈ ਗਿਆ ਹੈ। ਚੇਤੇ ਰੱਖ ਕਿ ਅਨੇਕਾਂ ਜੂਨਾਂ ਵਿੱਚ ਭਟਕਣ ਤੋਂ ਬਾਅਦ ਤੈਨੂੰ ਮਨੁੱਖਾ ਦੇਹ ਨਸੀਬ ਹੋਈ ਹੈ ‘‘ਲਖ ਚਉਰਾਸੀਹ ਭ੍ਰਮਤੇ ਭ੍ਰਮਤੇ; ਦੁਲਭ ਜਨਮੁ ਅਬ ਪਾਇਓ ॥’’ (ਮਹਲਾ ੫/੧੦੧੭)

ਜਿਸ ਘਰ ਵਿਖੇ ਤੂੰ ਰਹਿਣਾ ਵੱਸਣਾ ਹੈ, ਉਹ ਤੇਰੇ ਚਿੱਤ ਚੇਤੇ ਹੀ ਨਹੀਂ ਕਿ ਉੱਥੇ ਜਾ ਕੇ ਕਿਹੜਾ ਸਿੱਕਾ ਚੱਲਣੈ। ਉੱਥੇ ਜਾ ਕੇ ਕਿਸ ਚੀਜ਼ ’ਤੇ ਸਾਡਾ ਮੁਲਾਂਕਣ ਹੋਣੈ ‘‘ਜਿਹ ਘਰ ਮਹਿ ਤੁਧੁ ਰਹਨਾ ਬਸਨਾ; ਸੋ ਘਰੁ ਚੀਤਿ ਨ ਆਇਓ ॥’’ (ਮਹਲਾ ੫/੧੦੧੭) ਉਸ ਦਰ-ਘਰ ’ਤੇ ਜਾ ਕੇ ਚੰਗੇ ਮੰਦੇ ਕੰਮਾਂ ਦਾ ਹਿਸਾਬ ਕਿਤਾਬ ਹੋਣਾ ਹੈ। ਜਿਨ੍ਹਾਂ ਨੇ ਚੰਗੇ ਕੰਮ ਕੀਤੇ, ਉਹ ਪਰਮਾਤਮਾ ਵਿੱਚ ਲੀਨ ਹੋ ਜਾਣਗੇ। ਉਨ੍ਹਾਂ ਦੀ ਘਾਲਣਾ ਸਫਲ ਹੋ ਜਾਏਗੀ। ਕਿੰਨੀ ਹੋਰ ਸੰਗਤ ਵੀ ਉਨ੍ਹਾਂ ਰਾਹੀਂ ਅਕਾਲ ਪੁਰਖ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗੀ, ਪਰ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਉਨ੍ਹਾਂ ਨੂੰ ਜੂਨਾਂ ਵਿੱਚ ਪਾਇਆ ਜਾਏਗਾ। ਅਸੀਂ ਰੋਜ਼ ਪੜ੍ਹਦੇ ਹਾਂ ਕਿ ‘‘ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ ॥ ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ (ਜਪੁ/ਮਹਲਾ ੧/੮)

ਪ੍ਰਮਾਤਮਾ ਅਗੰਮ ਹੈ, ਅਪਾਰ ਹੈ, ਇੱਥੇ ਉੱਥੇ ਸਹਾਈ ਹੈ। ਫਿਰ ਵੀ ਮਨੁੱਖ ਉਸ ਨੂੰ ਯਾਦ ਨਹੀਂ ਕਰਦਾ। ਉਸ ਨੂੰ ਵਿਸਾਰ ਕੇ ਅਵੇਸਲਾ ਹੋਇਆ ਬੈਠ ਹੈ। ਪ੍ਰਮਾਤਮਾ ਨਾਲ ਮਨ ਲਾਇਆ ਹੀ ਨਹੀਂ। ਮਨ ਲਾ ਕੇ ਕਦੇ ਬਾਣੀ ਇੱਕ ਮਿੰਟ ਨਹੀਂ ਪੜ੍ਹੀ, ਪਰ ਹੇ ਵਾਹਿਗੁਰੂ ਜੀ ! ਇਹ ਵੀ ਸਭ ਤੇਰੀ ਹੀ ਖੇਡ ਹੈ। ਜਿੱਥੇ ਤੂੰ ਸਾਨੂੰ ਲਾਇਆ ਹੈ। ਉੱਥੇ ਹੀ ਅਸੀਂ ਲੱਗ ਜਾਂਦੇ ਹਾਂ। ਜੇ ਤੁਸੀਂ ਕਿਰਪਾ ਕਰੋ ਤਾਂ ਹੀ ਤੁਹਾਨੂੰ ਯਾਦ ਕੀਤਾ ਜਾ ਸਕਦਾ ਹੈ। ਮਾਇਆ ਦੇ ਰੰਗ ਵਿੱਚ ਸਾਡਾ ਇਹ ਜਨਮ ਬਿਰਥਾ ਜਾਈ ਜਾ ਰਿਹਾ ਹੈ।

ਪੰਜਵੇਂ ਪਾਤਿਸ਼ਾਹ ਜੀ ਹੀ ਹੋਰ ਸਮਝਾਉਂਦੇ ਹਨ ਕਿ ‘‘ਪ੍ਰਾਣੀ ! ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ; ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥’’ (ਮਹਲਾ ੫/੪੩) ਭਾਵ ਹੇ ਮਨੁੱਖ ! ਤੂੰ ਨਾਮ ਜਪ ਕੇ ਆਪਣੇ ਜੀਵਨ ਲਈ ਲਾਹਾ ਲੈਣ ਆਇਆ ਸੀ, ਪਰ ਤੂੰ ਮਾਇਆ ਦੇ ਮੋਹ ਵਿੱਚ ਫਸ ਕੇ ਕਿਹੜੇ ਭੈੜੇ ਵਿਅਰਥ ਕੰਮਾਂ ਵਿੱਚ ਲੱਗ ਗਿਆ ਹੈਂ ? ਜਿਸ ਨਾਲ਼ ਤੇਰੀ ਜ਼ਿੰਦਗੀ ਰੂਪੀ ਰਾਤ ਮੁੱਕਦੀ ਜਾ ਰਹੀ ਹੈ।

ਗੁਰੂ ਅਰਜਨ ਸਾਹਿਬ ਜੀ ਹੋਰ ਸਮਝਾਉਂਦੇ ਹਨ ਕਿ ‘‘ਭਲਕੇ ਉਠਿ ਪਪੋਲੀਐ; ਵਿਣੁ ਬੁਝੇ, ਮੁਗਧ ਅਜਾਣਿ ॥ ਸੋ ਪ੍ਰਭੁ ਚਿਤਿ (’ਚ) ਨ ਆਇਓ; ਛੁਟੈਗੀ ਬੇਬਾਣਿ ॥ ਸਤਿਗੁਰ ਸੇਤੀ ਚਿਤੁ ਲਾਇ; ਸਦਾ ਸਦਾ ਰੰਗੁ ਮਾਣਿ ॥’’ (ਮਹਲਾ ੫/੪੩) ਭਾਵ ਹੇ ਮਨੁੱਖ ! ਤੂੰ ਸਵੇਰੇ ਉੱਠ ਕੇ ਦੇਹੀ ਨੂੰ ਸੰਵਾਰਨ, ਸ਼ਿੰਗਾਰਨ ਅਤੇ ਸਰੀਰ ਦੇ ਪਾਲਣ ਪੋਸ਼ਣ ਮਗਰ ਲੱਗਿਆ ਹੋਇਆ ਹੈਂ, ਬਸ ਇੱਕੋ ਹੀ ਕੰਮ ਕਰੀ ਜਾ ਰਿਹਾ ਹੈਂ। ਤੈਨੂੰ ਸਮਝ ਹੀ ਨਹੀਂ ਕਿ ਤੇਰਾ ਮਨੋਰਥ ਕੀ ਹੈ। ਰੂਹਾਨੀਅਤ ਨੂੰ ਪ੍ਰਫੁਲਿਤ ਕਰਨ ਵਾਲ਼ੇ ਕੰਮਾਂ ਨਾਲ਼ ਚਿੱਤ ਜੋੜ ਤਾਂ ਕਿ ਤੂੰ ਸਤਿਗੁਰ ਰਾਹੀਂ ਨਾਮ ਦੇ ਰੰਗ ਵਿੱਚ ਰੰਗਿਆ ਜਾਵੇਂ।

ਗੁਰੂ ਅਰਜਨ ਸਾਹਿਬ ਜੀ ਇੱਕ ਹੋਰ ਸ਼ਬਦ ਰਾਹੀਂ ਸਮਝਾਉਂਦੇ ਹਨ ਕਿ ‘‘ਕੁਦਮ ਕਰੇ ਪਸੁ ਪੰਖੀਆ; ਦਿਸੈ ਨਾਹੀ ਕਾਲੁ ॥ ਓਤੈ, ਸਾਥਿ ਮਨੁਖੁ ਹੈ; ਫਾਥਾ ਮਾਇਆ ਜਾਲਿ ॥’’ ਭਾਵ ਜਿਵੇਂ ਪਸ਼ੂ ਪੰਛੀ ਕਲੋਲ ਕਰਦੇ ਹਨ। ਉਸੇ ਤਰ੍ਹਾਂ ਮਨੁੱਖ ਹੈ ਕਿਉਂਕਿ ਇਸ ਨੂੰ ਵੀ ਪਸ਼ੂਆਂ ਵਾਙ ਕਾਲ ਦਿਖਾਈ ਨਹੀਂ ਦੇ ਰਿਹਾ ਅਤੇ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ।

ਇਸ ਰੋਗ ਤੋਂ ਉਹੀ ਮੁਕਤੇ ਹੁੰਦੇ ਹਨ, ਜੋ ਦੁਨੀਆਵੀ ਪਦਾਰਥਾਂ ਦਾ ਮੋਹ ਛੱਡ ਕੇ ਸੱਚੇ ਨਾਮ ਦਾ ਸਿਮਰਨ ਕਰਦੇ ਹਨ ‘‘ਮੁਕਤੇ ਸੇਈ ਭਾਲੀਅਹਿ; ਜਿ ਸਚਾ ਨਾਮੁ ਸਮਾਲਿ ॥’’ (ਮਹਲਾ ੫/੪੩) ਬਹੁਤਾਤ ਮਨੁੱਖਾਂ ਦੀ ਤਾਂ ਇਹ ਹਾਲਤ ਬਣੀ ਹੋਈ ਹੈ ‘‘ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ॥’’ (ਮਹਲਾ ੧/੧੨੫੪) ਤਾਹੀਓਂ ਗੁਰੂ ਸਾਹਿਬ ਸਮਝਾ ਰਹੇ ਹਨ ਕਿ ‘‘ਪ੍ਰਾਣੀ  ! ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥’’ (ਮਹਲਾ ੧/੧੨੫੪) ਭਾਵ ਹੇ ਮਨੁੱਖ ! ਤੈਨੂੰ ਸੁੰਦਰ ਸਰੀਰ ਮਿਲਿਆ ਹੈ। ਇਸ ਰਾਹੀਂ ਇੱਕ ਅਕਾਲ ਪੁਰਖ ਦਾ ਨਾਮ ਯਾਦ ਕਰ। ਜਿਨ੍ਹਾਂ ਨੇ ਨਾਮ ਨੂੰ ਸਿਮਰਿਆ ਹੈ, ਉਹ ਇੱਜ਼ਤ ਨਾਲ਼ ਪਰਮਾਤਮਾ ਦੇ ਦਰ-ਘਰ ਵਿੱਚ ਜਾਂਦੇ ਹਨ।

ਜੇ ਪ੍ਰਭੂ ਦੀ ਭਗਤੀ ਨਹੀਂ ਕੀਤੀ, ਉਸ ਨਾਲ ਪਿਆਰ ਨਹੀਂ ਬਣਿਆ, ਮਨ ’ਚ ਮਾਇਆ ਦਾ ਮੋਹ ਪਿਆਰ ਹੈ ਤਾਂ ਜਨਮ ਦਾ ਕੀ ਫਲ/ਫਾਇਦਾ ਹੈ ? ਸਭ ਵਿਅਰਥ ਹੈ। ਜੋ ਮਾਇਆ ਦਾ ਪ੍ਰਕੋਪ ਤੇਰੇ ਉੱਪਰ ਆਇਆ ਹੋਇਆ ਹੈ। ਜੋ ਤੂੰ ਦੇਖ ਰਿਹਾ ਹੈਂ ਤੇ ਸੁਣ ਰਿਹਾ ਹੈਂ, ਸਭ ਝੂਠ ਹੈ। ਇਸ ਝੂਠ ਨਾਲ ਹੀ ਤੇਰਾ ਕਾਰ ਵਿਹਾਰ ਹੈ। ਝੂਠ ਵਿੱਚ ਹੀ ਤੇਰਾ ਬੈਠਣਾ ਹੈ। ਝੂਠ ਨਾਲ ਹੀ ਤੇਰੀ ਸੱਜਣ ਮਿੱਤਰਤਾ ਹੈ। ਮੁੱਖ ਵਿੱਚੋਂ ਜੋ ਊਲ ਜਲੂਲ ਤੂੰ ਬੋਲ ਰਿਹਾ ਹੈਂ, ਉਹ ਸਾਰਾ ਝੂਠ ਹੈ, ਵਿਅਰਥ ਹੈ ‘‘ਜਨਮੇ ਕਾ ਫਲੁ ਕਿਆ ਗਣੀ; ਜਾਂ ਹਰਿ ਭਗਤਿ ਨ ਭਾਉ ॥ ਪੈਧਾ ਖਾਧਾ ਬਾਦਿ ਹੈ; ਜਾਂ ਮਨਿ ਦੂਜਾ ਭਾਉ ॥ ਵੇਖਣੁ ਸੁਨਣਾ ਝੂਠੁ ਹੈ; ਮੁਖਿ ਝੂਠਾ ਆਲਾਉ ॥ ਨਾਨਕ  ! ਨਾਮੁ ਸਲਾਹਿ ਤੂ  ! ਹੋਰੁ ਹਉਮੈ ਆਵਉ ਜਾਉ ॥’’ (ਮਹਲਾ ੧/੧੪੧੧)

ਹਥਲੇ ਸ਼ਬਦ ਦੇ ਪਹਿਲੇ ਪਦੇ ਵਿੱਚ ਉਪਦੇਸ਼ ਹੈ ਕਿ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ; ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥’’ ਅਰਥ : ਹੇ ਬੰਦਿਆ ! ਤੈਨੂੰ ਸੋਹਣੀ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਪਾਲਣਹਾਰ ਪ੍ਰਭੂ ਨੂੰ ਮਿਲਣ ਦੀ ਤੇਰੇ ਕੋਲ਼ ਇਹੀ ਵਾਰੀ ਹੈ। ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਹੋਰ ਜਿੰਨੇ ਵੀ ਤੂੰ ਕੰਮ ਕਰ ਰਿਹਾ ਹੈਂ ਇਹ ਤੇਰੇ ਕਿਸੇ ਕੰਮ ਵਿੱਚ ਨਹੀਂ ਹਨ, ਇਸ ਲਈ ਗੁਰੂ ਦੀ ਸੰਗਤਿ ਵਿੱਚ ਮਿਲ ਅਤੇ ਕੇਵਲ ਉਸ ਦੇ ਨਾਮ ਨੂੰ ਜਪ। ਇਸੇ ਵਾਸਤੇ ਤੂੰ ਸੰਸਾਰ ਵਿੱਚ ਆਇਆ ਹੈਂ। ਮਨਮੁਖੀ ਕੰਮਾਂ ਦੇ ਪਿੱਛੇ ਲੱਗ ਕੇ ਤੂੰ ਮਨੁੱਖਾ ਜਨਮ ਅਜਾਈਂ ਗਵਾ ਲਿਆ ਹੈ ਕਿਉਂਕਿ ਪ੍ਰਮਾਤਮਾ ਨਾਲ ਜਾਣ ਪਛਾਣ ਨਹੀਂ ਬਣਾਈ। ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ। ਤੇਰਾ ਦੁਨੀਆਂ ਵਿੱਚ ਆਉਣ ਦਾ ਫਾਇਦਾ ਕੀ ਹੋਇਆ ? ਤੇਰਾ ਦੁਨੀਆਂ ਦੇ ਵਿੱਚ ਆਉਣਾ ਵਿਅਰਥ ਹੈ ‘‘ਮੂਰਖ, ਸਚੁ ਨ ਜਾਣਨ੍ਹੀ; ਮਨਮੁਖੀ, ਜਨਮੁ ਗਵਾਇਆ ॥ ਵਿਚਿ ਦੁਨੀਆ, ਕਾਹੇ ਆਇਆ ॥’’ (ਆਸਾ ਕੀ ਵਾਰ ਮਹਲਾ ੧/੪੬੭)

ਇਹ ਜਨਮ ਬੜਾ ਦੁਰਲੱਭ ਹੈ, ਔਖਾ ਮਿਲਿਆ ਹੈ। ਇਹ ਵਾਰ ਵਾਰ ਨਹੀਂ ਮਿਲਣਾ। ਜ਼ਰੂਰੀ ਨਹੀਂ ਕਿ ਅਗਲੀ ਵਾਰੀ ਵੀ ਮਨੁੱਖਾ ਜਨਮ ਹੀ ਮਿਲੇਗਾ। ਪਤਾ ਨਹੀਂ ਫਿਰ ਕਦੋਂ ਵਾਰੀ ਆਵੇਗੀ। ਜਿਵੇਂ ਜੰਗਲ਼ਾਂ ਵਿੱਚ ਫਲ ਪੱਕ ਕੇ ਥੱਲੇ ਡਿੱਗ ਜਾਣ ਤਾਂ ਉਹ ਡਾਲੀ ਨਾਲ ਦੁਬਾਰਾ ਨਹੀਂ ਜੁੜਦੇ ‘‘ਕਬੀਰ  ! ਮਾਨਸ ਜਨਮੁ ਦੁਲੰਭੁ ਹੈ; ਹੋਇ ਨ ਬਾਰੈ ਬਾਰ ॥ ਜਿਉ, ਬਨ ਫਲ ਪਾਕੇ, ਭੁਇ ਗਿਰਹਿ; ਬਹੁਰਿ ਨ ਲਾਗਹਿ ਡਾਰ ॥’’ (ਸਲੋਕ ਕਬੀਰ ਜੀ/੧੩੬੬)

ਹੇ ਭੋਲੀਏ ਜਿੰਦੇ ! ਪ੍ਰਮਾਤਮਾ ਨੂੰ ਸਿਮਰਦਿਆਂ ਬਹੁਤ ਆਲਸ ਕਰਦੀ ਹੈਂ। ਬਹੁਤ ਸਮਾਂ ਖਰਾਬ ਕਰ ਲਿਆ ਤੂੰ। ਤੇਰਾ ਜੀਵਨ ਬੀਤ ਗਿਆ। ਬੜੇ ਚਿਰਾਂ ਤੋਂ ਭਾਵ ਕਿੰਨੀਆ ਜੂਨਾਂ ਪਾਰ ਕਰ ਕੇ ਤੈਨੂੰ ਇਹ ਦੇਹੀ ਮਿਲੀ ਹੈ। ਜਦੋਂ ਇਹ ਵੇਲਾ ਲੰਘ ਗਿਆ, ਫਿਰ ਪਤਾ ਨਹੀਂ ਕਦੋਂ ਮੁੜ ਇਹ ਰੁੱਤ ਆਵੇਗੀ ? ਮਨੁੱਖਾ ਜਨਮ ਦੁਬਾਰਾ ਮਿਲੇਗਾ ਕਿ ਨਹੀਂ, ‘‘ਭੋਰੇ ਭੋਰੇ ਰੂਹੜੇ; ਸੇਵੇਦੇ ਆਲਕੁ ॥ ਮੁਦਤਿ ਪਈ ਚਿਰਾਣੀਆ; ਫਿਰਿ, ਕਡੂ ਆਵੈ ਰੁਤਿ ॥’’ (ਮਹਲਾ ੫/੧੦੯੫)

ਜਿਹੜੇ ਜਪ ਤਪ ਤੂੰ ਆਪਣੇ ਤਰੀਕੇ ਨਾਲ ਕਰਦਾ ਪਿਆ ਹੈਂ। ਇਹ ਸਾਰੇ ਉਰੇ ਉਰੇ ਹੀ ਲੁਟੇ ਜਾਣਗੇ ਭਾਵ ਲੋਕਾਚਾਰੀ ਤੱਕ ਹੀ ਰਹਿ ਜਾਣੇ ਹਨ। ਕੁੱਝ ਦਿਨ ਲੋਕ ਕਹਿ ਦੇਣਗੇ ਕਿ ਫਲਾਣਾ ਬੰਦਾ ਬੜਾ ਧਰਮੀ ਹੈ। ਰੱਬ ਦੀ ਦਰਗਾਹ ਵਿੱਚ ਇਨ੍ਹਾਂ ਦਾ ਕੌਡੀ ਜਿੰਨਾ ਮੁੱਲ ਨਹੀਂ। ਤੂੰ ਆਪਣੇ ਆਪ ਨੂੰ ਧੋਖੇ ਵਿੱਚ ਰੱਖ ਰਿਹਾ ਹੈਂ ਕਿ ਮੈਂ ਬੜੇ ਜਪ ਤਪ ਕਰਨ ਵਾਲਾ ਹਾਂ। ਮੈਂ ਬੜੇ ਸੰਜਮ ਵਿੱਚ ਜੀਵਨ ਬਿਤਾਇਆ ਹੈ। ਮੈਂ ਬੜੇ ਪ੍ਰਭੂ ਦੇ ਕਰਮ ਕਮਾ ਰਿਹਾ ਹਾਂ ਜਦਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਇਹ ਕਰਮਕਾਂਡ ਵਿਅਰਥ ਹਨ ‘‘ਹਰਿ ਬਿਨੁ, ਅਵਰ ਕ੍ਰਿਆ ਬਿਰਥੇ ॥ ਜਪ ਤਪ ਸੰਜਮ ਕਰਮ ਕਮਾਣੇ; ਇਹਿ, ਓਰੈ ਮੂਸੇ ॥੧॥ ਰਹਾਉ ॥’’ (ਮਹਲਾ ੫/੨੧੬)

ਮਨੁੱਖ ਵਰਤ, ਨੇਮ ਸੰਜਮ ਆਦਿ ਕਰਨ ਵਿੱਚ ਰੁੱਝਾ ਰਹਿੰਦਾ ਹੈ ਭਾਵੇਂ ਕਿ ਇਨ੍ਹਾਂ ਦਾ ਵੀ ਕੌਡੀ ਜਿੰਨਾ ਮੁੱਲ ਨਹੀਂ ਪੈਂਦਾ। ਅਕਾਲ ਪੁਰਖ ਦੀ ਦਰਗਾਹ ਵਿੱਚ ਇਹ ਕਰਮ ਨਹੀਂ ਪੁੱਛੇ ਜਾਂਦੇ। ਇਹ ਉੱਥੇ ਕੰਮ ਨਹੀਂ ਆਉਂਦੇ। ਇਹ ਸੰਸਾਰ ਵਿੱਚ ਸ਼ੋਭਾ ਕਰਾਉਣ ਵਾਲੀਆਂ ਗੱਲਾਂ ਹਨ ਕਿ ਇਹ ਧਰਮੀ ਬੰਦਾ ਹੈ ‘‘ਬਰਤ ਨੇਮ ਸੰਜਮ ਮਹਿ ਰਹਤਾ; ਤਿਨ ਕਾ ਆਢੁ ਨ ਪਾਇਆ ॥ ਆਗੈ ਚਲਣੁ ਅਉਰੁ ਹੈ ਭਾਈ ! ਊਂਹਾ, ਕਾਮਿ ਨ ਆਇਆ ॥’’ (ਮਹਲਾ ੫/੨੧੬)

ਨਾਮ ਜਪ ਕੇ ਆਪਣੇ ਅੰਦਰ ਸਤੁ, ਸੰਤਖ, ਦਇਆ, ਧਰਮ ਅਤੇ ਮਨ ਦੀ ਪਵਿਤਰਤਾ ਆਦਿਕ ਗੁਣ ਪ੍ਰਗਟ ਕਰਨੇ ਜ਼ਰੂਰੀ ਹਨ। ਇਹੀ ਗੁਰੂ ਮੰਤਰ ਹੈ। ਜਿਨ੍ਹਾਂ ਨੇ ਦਿਲੋਂ ਇਹ ਗੁਰ ਮੰਤਰ ਜਪਿਆ, ਉਨ੍ਹਾਂ ਨੂੰ ਜੀਵਨ ਜਿਊਣ ਦੀ ਪੂਰਨ ਸੋਝੀ ਹੋ ਜਾਂਦੀ ਹੈ ‘‘ਸਤੁ ਸੰਤੋਖੁ ਦਇਆ ਧਰਮੁ ਸੁਚਿ; ਸੰਤਨ ਤੇ, ਇਹੁ ਮੰਤੁ ਲਈ ॥ ਕਹੁ ਨਾਨਕ ਜਿਨਿ ਮਨਹੁ ਪਛਾਨਿਆ; ਤਿਨ ਕਉ ਸਗਲੀ ਸੋਝ ਪਈ ॥’’ (ਮਹਲਾ ੫/੮੨੨)

ਮਨੁੱਖ ਨੇ ਸੇਵਾ, ਸਿਮਰਨ ਅਤੇ ਪਰਉਪਕਾਰ ਆਪਣੇ ਬਚਨਾਂ, ਕਰਮਾਂ ਨਾਲ ਨਹੀਂ ਕੀਤਾ। ਸਾਧਸੰਗਤ ਵਿੱਚ ਜਾ ਕੇ ਸੇਵਾ ਨਹੀਂ ਕੀਤੀ। ਸਾਧਸੰਗਤ ਵਿੱਚ ਜਾ ਕੇ ਨਾਮ ਨਹੀਂ ਜਪਿਆ। ਮਾਲਕ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਜਾਣਿਆ ਹੀ ਨਹੀਂ ਉਸ ਨੂੰ। ਉਸ ਦੇ ਨਾਲ ਜਾਣ ਪਹਿਚਾਣ ਹੀ ਨਹੀਂ ਬਣਾਈ। ਇਹ ਸਾਰੇ ਸਾਡੇ ਨੀਚ ਕਰਮ ਹਨ।

ਗੁਰਬਾਣੀ ਦਾ ਫ਼ੁਰਮਾਨ ਹੈ ਕਿ ਮਰ ਕੇ ਬੰਦਾ ਕਦੇ ਵੀ ਪੂਰਾ ਨਹੀਂ ਹੁੰਦਾ। ਸਾਨੂੰ ਪੂਰਾ ਹੋਣ ਲਈ ਇਸੇ ਜਨਮ ’ਚ ਸਤਿਗੁਰੂ ਦੀ ਬਾਣੀ ਰਾਹੀਂ ਅਕਾਲ ਪੁਰਖ ਦਾ ਨਾਮ ਜਪ ਕੇ ਉਸ ਵਿੱਚ ਲੀਨ ਹੋਣਾ ਹੈ। ਮਨੁੱਖਾ ਦੇਹੀ ਸਾਨੂੰ ਇੱਕ ਵਾਹਨ ਵਜੋਂ ਮਿਲੀ ਹੈ। ਪ੍ਰਮਾਤਮਾ ਨਾਲ ਇੱਕ ਮਿੱਕ ਹੋਣਾ; ਇੱਕ ਸਫਰ ਹੈ। ਜਿਨ੍ਹਾਂ ਮਨੁੱਖਾਂ ਦਾ ਇਹ ਸਫਰ ਜਿਊਂਦਿਆਂ ਜੀ ਪੂਰਾ ਹੋ ਜਾਵੇ, ਫਿਰ ਉਹਨਾਂ ਨੂੰ ਇਸ ਦੇਹੀ ਨਾਲ ਪਿਆਰ ਨਹੀਂ ਰਹਿੰਦਾ। ਮਾਨੋ ਸਾਡੀ ਦੇਹੀ ਦਾ ਮਨੋਰਥ ਪੂਰਾ ਹੋ ਗਿਆ। ਜ਼ਿੰਦਗੀ ਦੇ ਸਫਰ ਦੌਰਾਨ ਜੇਕਰ ਵਾਹਨ ਨਾਲ ਪਿਆਰ ਕਰਿਆ ਤੇ ਸਫਰ ਖਤਮ ਹੋਣ ਤੋਂ ਬਾਦ ਤੁਸੀਂ ਕਹੋ ਕਿ ਮੈਂ ਤਾਂ ਵਾਹਨ ਤੋਂ ਨਹੀਂ ਉੱਤਰਦਾ, ਤਾਂ ਤੁਸੀਂ ਮੰਜ਼ਲ ’ਤੇ ਪਹੁੰਚ ਹੀ ਨਹੀਂ ਪਾਵੋਗੇ। ਬੰਦਾ ਬੁੱਢਾ ਹੋ ਕੇ ਕਹਿੰਦਾ ਹੈ ਕਿ ਮੈਂ ਹੋਰ ਜਿਉਣਾ ਚਾਹੁੰਦਾ ਹਾਂ ਕਿਉਂਕਿ ਸਫਰ ਪੂਰਾ ਨਹੀਂ ਹੋਇਆ ਜਦਕਿ ਜਦੋਂ ਦੇਹੀ ਦਾ ਮਨੋਰਥ ਪੂਰਾ ਹੋ ਜਾਵੇ ਤਾਂ ਬੰਦਾ ਕਹਿੰਦਾ ਹੈ ਕਿ ਹੁਣ ਮੈਨੂੰ ਇਸ ਦੇਹੀ ਦੀ ਲੋੜ ਨਹੀਂ। ਗੁਰੂ ਸਾਹਿਬ ਦੇ ਬਚਨ ਹਨ ‘‘ਦੇਹ ਤੇਜਣਿ ਜੀ; ਰਾਮਿ (ਨੇ) ਉਪਾਈਆ ਰਾਮ ॥ ਧੰਨੁ ਮਾਣਸ ਜਨਮੁ; ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ ਪੁੰਨੇ ਪਾਇਆ; ਦੇਹ ਸੁ ਕੰਚਨ ਚੰਗੜੀਆ ॥ ਗੁਰਮੁਖਿ ਰੰਗੁ ਚਲੂਲਾ ਪਾਵੈ; ਹਰਿ ਹਰਿ, ਹਰਿ ਨਵ ਰੰਗੜੀਆ ॥ ਏਹ ਦੇਹ ਸੁ ਬਾਂਕੀ, ਜਿਤੁ ਹਰਿ ਜਾਪੀ; ਹਰਿ ਹਰਿ ਨਾਮਿ ਸੁਹਾਵੀਆ ॥ ਵਡਭਾਗੀ ਪਾਈ, ਨਾਮੁ ਸਖਾਈ; ਜਨ ਨਾਨਕ  ! ਰਾਮਿ (ਨੇ) ਉਪਾਈਆ ॥’’ (ਮਹਲਾ ੪/੫੭੫) ਭਾਵ ਮਨੁੱਖਾ ਦੇਹੀ ਇੱਕ ਘੋੜੀ ਹੈ, ਜੋ ਪ੍ਰਮਾਤਮਾ ਨੇ ਬਖ਼ਸ਼ੀ ਹੈ ਭਾਵ ਮਨੁੱਖਾ ਜਨਮ ਬੜਾ ਔਖਾ ਮਿਲਦਾ ਹੈ, ਜੋ ਪ੍ਰਮਾਤਮਾ ਦੀ ਬਖਸ਼ਸ਼ ਨਾਲ ਮਿਲਦਾ ਹੈ। ਪੁਰਾਣੇ ਕਰਮਾਂ/ਗੁਣਾਂ ਕਰਕੇ ਇਹ ਕਾਂਇਆ ਮਿਲਦੀ ਹੈ। ਦੇਹ ਨੂੰ ਸੋਨੇ ਵਰਗੀ ਕੀਮਤੀ ਕਿਹਾ ਹੈ। ਉਸ ਗੁਰਮੁਖ ਦੀ ਦੇਹ ਸੋਨੇ ਵਰਗੀ ਹੋ ਸਕਦੀ ਹੈ, ਜਿਸ ਨੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ, ਸਿਮਰਿਆ ਹੈ। ਉਸ ਦਾ ਨਾਮ ਆਪਣੇ ਹਿਰਦੇ ਘਰ ਵਿੱਚ ਵਸਾਇਆ ਹੈ ‘‘ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥ ਸਰਬ ਫਲਾ; ਸੋਈ ਜਨੁ ਪਾਏ ॥’’ (ਮਹਲਾ ੫/੭੬੦), ਜਿਹੜੀ ਦੇਹ ਨਾਮ ਜਪਦੀ ਹੈ, ਉਹ ਚੰਗੀ ਹੈ; ਜਿਹੜੀ ਗੁਰੂ ਦੀ ਸ਼ਰਨੀ ਪੈ ਕੇ ਹਰਿ ਨਾਮ ਦਾ ਗੂੜਾ ਰੰਗ ਮਾਣਦੀ ਹੈ, ਉਹ ਸੋਹਣੀ ਬਣ ਜਾਂਦੀ ਹੈ। ਹਰੀ ਨਾਮ ਦਾ ਰੰਗ ਐਸਾ ਨਹੀਂ, ਜੋ ਸਵੇਰੇ ਲਾਏ ਤੇ ਸ਼ਾਮੀਂ ਲਹਿ ਜਾਏ। ਨਾਮ-ਰੰਗ ਵਿੱਚ ਰੰਗਿਆਂ ਨੂੰ ਭਾਵੇਂ ਕੋਈ ਆਰੇ ਨਾਲ਼ ਚੀਰੇ ਜਾਂ ਤੱਤੀ ਤਵੀ ਉੱਤੇ ਬੈਠਾਏ, ਉਸ ਦੇ ਮੂੰਹੋਂ ਇਹੀ ਨਿਕਲਦਾ ਹੈ ‘‘ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ ॥’’ (ਮਹਲਾ ੫/੩੯੪)

ਗੁਰਮੁਖ ਚਾਹੁੰਦਾ ਹੈ ਕਿ ਮੈਂ ਸੋਹਣੀ ਦੇਹੀ ਰੂਪੀ ਘੋੜੀ ਪ੍ਰਾਪਤ ਕਰਾਂ। ਸੋਹਣੀ ਕਾਠੀ ਪਾ ਕੇ ਮੈਂ ਉਸ ਸੋਹਣੀ ਚਮ ਚਮ ਕਰਦੀ ਘੋੜੀ ਉੱਪਰ ਬੈਠ ਕੇ ਔਖੇ ਰਸਤੇ ਤੋਂ ਪਾਰ ਲੰਘਾਂ। ਜੀਵਨ ਦਾ ਮਨੋਰਥ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਹੈ। ਗੁਰੂ ਮੰਤਰ ਨੂੰ ਹਿਰਦੇ ਵਿੱਚ ਵਸਾ ਕੇ ਹੀ ਇਸ ਤੋਂ ਪਾਰ ਲੰਘਿਆ ਜਾ ਸਕਦਾ ਹੈ। ਜਿਸ ਵੇਲੇ ਪ੍ਰਭੂ ਨਾਲ ਮਿਲਾਪ ਹੋ ਗਿਆ, ਉਸ ਵੇਲੇ ਦੇਹੀ ਨਾਲ ਪਿਆਰ ਵੀ ਖ਼ਤਮ ਹੋ ਜਾਂਦਾ ਹੈ। ਜਦੋਂ ਮੰਜ਼ਲ ਮਿਲ ਜਾਏ, ਫੇਰ ਬੰਦਾ ਵਾਹਨ ਨਾਲ ਪਿਆਰ ਨਹੀਂ ਕਰਦਾ। ਜੇ ਬੰਦਾ ਵਾਹਨ ਵਿੱਚ ਹੀ ਬੈਠਾ ਰਹੇ, ਫਿਰ ਉਹ ਕਦੇ ਵੀ ਮੰਜ਼ਲ ’ਤੇ ਪਹੁੰਚ ਨਹੀਂ ਸਕਦਾ। ਅਸੀਂ ਇਸ ਵਾਹਨ ਰੂਪੀ ਦੇਹੀ ਨਾਲ ਬਹੁਤ ਪਿਆਰ ਕਰਦੇ ਹਾਂ, ਪਰ ਮਹਾਰਾਜ ਕਹਿੰਦੇ ਹਨ ਕਿ ਜੇਕਰ ਤੂੰ ਵਾਹਨ ਨਾਲ ਹੀ ਪਿਆਰ ਪਾਈ ਰੱਖੇਂਗਾ ਤਾਂ ਤੂੰ ਕਦੀ ਵੀ ਮੰਜ਼ਲ ਨੂੰ ਨਹੀਂ ਪਾਵੇਂਗਾ। ਜਿਹੜੀ ਦੇਹੀ ਤੈਨੂੰ ਬੜੀ ਔਖ ਨਾਲ ਮਿਲੀ ਹੈ, ਉਸ ਤੋਂ ਤੈਂ ਉਹ ਕੰਮ ਲਿਆ ਹੀ ਨਹੀਂ, ਜਿਹੜਾ ਤੈਨੂੰ ਲੈਣਾ ਚਾਹੀਦਾ ਸੀ। ਇਸ ਕਰਕੇ ਤੇਰਾ ਜੀਵਨ ਵਿਅਰਥ ਹੋ ਗਿਆ ਹੈ। ਜਿਹੜਾ ਵੱਡੇ ਭਾਗਾਂ ਵਾਲਾ ਗੁਰੂ ਸ਼ਬਦ ਦੀ ਰਾਹੀਂ ਹਰੀ ਨਾਮ ਰੂਪੀ ਜਹਾਜ਼ ਉੱਤੇ ਚੜ੍ਹ ਸੰਸਾਰ ਸਮੁੰਦਰ ਤੋਂ ਤਰਦਾ ਹੈ। ਉਹ ਸਦਾ ਹਰੀ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਹਰੀ ਦੇ ਗੁਣ ਗਾਉਂਦਾ ਹੈ। ਹਰੀ ਨਾਮ ਜਪ ਜਪ ਕੇ ਉਹ, ਮਾਇਆ ਤੋਂ ਨਿਰਮੋਹ ਅਵਸਥਾ ਪ੍ਰਾਪਤ ਕਰ ਲੈਂਦਾ ਹੈ ‘‘ਦੇਹ ਪਾਵਉ ਜੀਨੁ; ਬੁਝਿ ਚੰਗਾ, ਰਾਮ ॥ ਚੜਿ ਲੰਘਾ ਜੀ; ਬਿਖਮੁ ਭੁਇਅੰਗਾ, ਰਾਮ ॥ ਬਿਖਮੁ ਭੁਇਅੰਗਾ ਅਨਤ ਤਰੰਗਾ; ਗੁਰਮੁਖਿ, ਪਾਰਿ ਲੰਘਾਏ ॥ ਹਰਿ ਬੋਹਿਥਿ ਚੜਿ, ਵਡਭਾਗੀ ਲੰਘੈ; ਗੁਰੁ ਖੇਵਟੁ ਸਬਦਿ ਤਰਾਏ ॥ ਅਨਦਿਨੁ ਹਰਿ ਰੰਗਿ, ਹਰਿ ਗੁਣ ਗਾਵੈ; ਹਰਿ ਰੰਗੀ, ਹਰਿ ਰੰਗਾ ॥ ਜਨ ਨਾਨਕ  ! ਨਿਰਬਾਣ ਪਦੁ ਪਾਇਆ; ਹਰਿ ਉਤਮੁ ਹਰਿ ਪਦੁ ਚੰਗਾ ॥’’ (ਮਹਲਾ ੪/੫੭੫) ਇਸ ਵਾਕ ’ਚ ਦਰਜ ‘ਜੀਨੁ’ ਦਾ ਅਰਥ ਹੈ, ‘ਉਹ ਕਾਠੀ, ਜਿਸ ਉੱਪਰ ਬੈਠ ਕੇ ਬੰਦਾ ਸਵਾਰੀ ਕਰਦਾ ਹੈ’।

ਹੇ ਭੋਲ਼ਿਆ ਬੰਦਿਆ ! ਤੂੰ ਚਾਰ ਪਹਿਰ ਦਿਨ ਮਾਇਆ ਦੇ ਧੰਦਿਆਂ ਵਿੱਚ ਖਰਾਬ ਕਰ ਦਿੱਤਾ ਅਤੇ ਚਾਰ ਪਹਿਰ ਰਾਤ ਸੌਂ ਕੇ ਗਵਾ ਦਿੱਤੀ ਹੈ ਭਾਵ ਤੇਰੀ ਸਾਰੀ ਉਮਰ ਅਜਾਈਂ ਬੀਤ ਗਈ ਹੈ। ਹੁਣ ਤੇਰਾ ਲੇਖਾ ਰੱਬ ਦੇ ਦਰ ਉੱਤੇ ਹੋਵੇਗਾ ਤੇ ਤੈਨੂੰ ਪੁੱਛਿਆ ਜਾਏਗਾ ਕਿ ਤੂੰ ਕਿਹੜੇ ਕੰਮ ਲਈ ਸੰਸਾਰ ਵਿੱਚ ਆਇਆ ਸੀ ‘‘ਫਰੀਦਾ  ! ਚਾਰਿ ਗਵਾਇਆ ਹੰਢਿ ਕੈ; ਚਾਰਿ ਗਵਾਇਆ ਸੰਮਿ ॥ ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ ॥’’ (ਸਲੋਕ ਫਰੀਦ/੧੩੭੯)

ਬਾਬਾ ਫ਼ਰੀਦ ਜੀ ਦੇ ਬਚਨ ਹਨ ‘‘ਫਰੀਦਾ  ! ਕੋਠੇ ਧੁਕਣੁ ਕੇਤੜਾ; ਪਿਰ ਨੀਦੜੀ ਨਿਵਾਰਿ ॥ ਜੋ ਦਿਹ ਲਧੇ ਗਾਣਵੇ; ਗਏ ਵਿਲਾੜਿ ਵਿਲਾੜਿ ॥’’ (ਬਾਬਾ ਫਰੀਦ ਜੀ/੧੩੮੦) ਭਾਵ ਉਮਰ ਦਾ ਖਤਮ ਹੋਣਾ ਇਉਂ ਹੈ ਜਿਵੇਂ ਕੋਈ ਕੋਠੇ ਉੱਤੇ ਦੌੜ ਰਿਹਾ ਹੋਵੇ। ਕੋਠੇ ਉੱਪਰ ਬੰਦਾ ਕਿੰਨੀ ਕੁ ਦੂਰ ਦੌੜ ਸਕਦਾ ਹੈ। ਆਖ਼ਿਰ ਕੋਠੇ ਦੀ ਛੱਤ ਤਾਂ ਖ਼ਤਮ ਹੋਣੀ ਹੀ ਹੈ। ਸੋ ਮੌਤ ਨੂੰ ਨੇੜੇ ਜਾਣ ਕੇ ਮਾਇਆ ਵਿੱਚ ਗਲਤਾਨ ਭਰੀ ਨੀਂਦ ਵਿੱਚੋਂ ਜਾਗਣਾ ਪੈਣਾ ਹੈ ਕਿਉਂਕਿ ਹਰ ਮਨੁੱਖ ਨੂੰ ਗਿਣੇ ਮਿੱਥੇ ਦਿਨ ਮਿਲੇ ਹਨ, ਜੋ ਹਰ ਸੁਆਸ ਨਾਲ਼ ਖ਼ਤਮ ਹੋ ਰਹੇ ਹਨ।

ਹਥਲੇ ਸ਼ਬਦ ਦਾ ਅੰਤਮ ਬੰਦ ਹੈ ‘‘ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ  ! ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥’’ ਭਾਵ ਜੀਵਨ ਮਨੋਰਥ ਤੋਂ ਅਣਜਾਣ ਹੋਣ ਕਰਕੇ ਮੈਂ ਕੋਈ ਜਪ, ਤਪ, ਸੰਜਮ, ਸੰਗਤ ਦੀ ਸੇਵਾ ਆਦਿਕ ਦਾ ਕਾਰਜ ਨਹੀਂ ਕੀਤਾ ਹੁਣ ਤਾਂ ਹੇ ਪ੍ਰਭੂ ! ਤੇਰੇ ਅੱਗੇ ਇਹੀ ਬੇਨਤੀ ਹੈ ਕਿ ਮੈਂ ਨੀਚ ਕਰਮਾਂ ਵਾਲਾ ਹਾਂ ਪਰ ਤੇਰੀ ਸ਼ਰਨ ਵਿੱਚ ਆ ਗਿਆ ਹਾਂ, ਇਸ ਲਈ ਸ਼ਰਨ ਪਏ ਦੀ ਲਾਜ ਰੱਖੋ ਜੀ ਕਿਉਂਕਿ ਜੇਕਰ ਤੂੰ ਮੇਰੇ ਕਰਮਾਂ ਦਾ ਲੇਖਾ-ਜੋਖਾ ਕਰੇਂਗਾ ਤਾਂ ਖਰਾ ਨਹੀਂ ਉਤਰ ਸਕਾਂਗਾ।

ਗੁਰਬਾਣੀ ਵਿੱਚ ਨਾਮ ਜਪਣ ਨੂੰ ਹੀ ਜਪੁ, ਨਾਮ ਜਪਣ ਨੂੰ ਹੀ ਤਪੁ, ਕਿਹਾ ਗਿਆ ਹੈ; ਜਿਵੇਂ ਕਿ ਬਚਨ ਹਨ ‘‘ਜਪ ਤਪ ਕਾ ਬੰਧੁ ਬੇੜੁਲਾ; ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ; ਐਸਾ ਪੰਥੁ ਸੁਹੇਲਾ ॥੧॥ ਤੇਰਾ ਏਕੋ ਨਾਮੁ ਮੰਜੀਠੜਾ; ਰਤਾ ਮੇਰਾ ਚੋਲਾ; ਸਦ ਰੰਗ ਢੋਲਾ ॥੧॥ ਰਹਾਉ ॥’’ (ਮਹਲਾ ੧/੭੨੯) ਅਤੇ ਪਰਮਾਤਮਾ ਦੀ ਮਿਹਰ ਬੰਦੇ ਦੇ ਮਾੜੇ ਕਰਮਾਂ ਨੂੰ ਇਸ ਤਰ੍ਹਾਂ ਖ਼ਤਮ ਕਰ ਦਿੰਦੀ ਹੈ ਜਿਵੇਂ ਕਿ ਲੱਕੜਾਂ ਦੇ ਢੇਰ ਨੂੰ ਅੱਗ ਦਾ ਇੱਕ ਕਿਨਕਾ। ਗੁਰੂ ਨਾਨਕ ਸਾਹਿਬ ਜੀ ਦੇ ਇਹੀ ਬਚਨ ਹਨ ‘‘ਲੋਕਾ  ! ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥੧॥ ਰਹਾਉ ॥’’ (ਮਹਲਾ ੧/੩੫੮) ਭਾਵ ਹੇ ਲੋਕੋ ! ਮੇਰੀ ਦਲੀਲ ਉੱਤੇ ਸ਼ੱਕ ਨਾ ਕਰਿਓ ਕਿਉਂਕਿ ਰੱਬ ਦੀ ਬਖ਼ਸ਼ਸ਼ ਪਾਪਾਂ ਨੂੰ ਇਉਂ ਜਲਾ ਦਿੰਦੀ ਹੈ ਜਿਵੇਂ ਲੱਕੜਾਂ ਦੇ ਢੰਰ ਨੂੰ ਅੱਗ ਦੀ ਇੱਕ ਤੀਲੀ।

ਗੁਰੂ ਅਰਜਨ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਇਹ ਸਮਝਾਇਆ ਹੈ ਕਿ ਮਨੁੱਖਾ ਜਨਮ ਬਹੁਤ ਔਖਾ ਮਿਲਿਆ ਹੈ। ਇਸ ਮਨੁੱਖਾ ਜਨਮ ਦਾ ਮਨੋਰਥ ਸਿਰਫ ਗੋਬਿੰਦ ਨੂੰ ਮਿਲਣਾ ਹੈ, ਪਰ ਜੇਕਰ ਤੂੰ ਵਿਅਰਥ ਕੰਮਾਂ ਵਿੱਚ ਲੱਗਿਆ ਰਿਹਾ। ਮੈਂ-ਮੇਰੀ ਵਿੱਚ ਲੱਗਿਆ ਰਿਹਾ ਤਾਂ ਜਦੋਂ ਤੇਰਾ ਲੇਖਾ ਹੋਵੇਗਾ ਤਾਂ ਪਤਾ ਲੱਗੇਗਾ ਕਿ ਤੂੰ ਆਪਣੇ ਟੀਚੇ ਨੂੰ ਪੂਰਾ ਹੀ ਨਹੀਂ ਕੀਤਾ। ਜਿੱਥੇ ਜਾ ਕੇ ਤੂੰ ਵੱਸਣਾ ਸੀ, ਉੱਥੇ ਨਾਮ ਧਨ ਚੱਲਦਾ ਹੈ, ਜੋ ਤੈਂ ਇਕੱਠਾ ਕੀਤਾ ਨਹੀਂ। ਬਿਲਕੁਲ ਤੂੰ ਇਸ ਪਾਸੇ ਲੱਗਾ ਹੀ ਨਹੀਂ, ਇਸ ਲਈ ਆਵਾਗਮਣ ਵਿੱਚ ਜਾਏਂਗਾ। ਦਿਲੋਂ ਜਿਨ੍ਹਾਂ ਨੇ ਪ੍ਰਭੂ ਨਾਲ ਪਿਆਰ ਪਾ ਲਿਆ, ਉਹ ਸੰਸਾਰ ਸਾਗਰ ਤੋਂ ਪਾਰ ਲੰਘ ਗਏ ਅਤੇ ਜੀਵਨ ਦਾ ਮਨੋਰਥ ਪੂਰਾ ਕਰ ਗਏ। ਸੋ ਜਿਊਂਦਿਆਂ ਹੀ ਮੰਜ਼ਲ ਨੂੰ ਪਾਉਣਾ ਹੈ, ਮਰ ਕੇ ਕੋਈ ਪੂਰਾ ਨਹੀਂ ਹੁੰਦਾ। ਮਰਨਾ ਉਸ ਨੂੰ ਹੀ ਆਉਂਦਾ ਹੈ ਜਦੋਂ ਕੋਈ ਬੰਦਾ ਆਪਣਾ ਮਨੋਰਥ ਪੂਰਾ ਕਰ ਲਵੇ। ਫਿਰ ਉਸ ਨੂੰ ਮਰਨਾ ਔਖਾ ਨਹੀਂ ਲੱਗਦਾ ਕਿਉਂਕਿ ਜਿਸ ਘਰ ਵਿੱਚ ਉਸ ਨੇ ਜਾਣਾ ਹੈ, ਉਸ ਦੀ ਪਹਿਲਾਂ ਹੀ ਤਿਆਰੀ ਕੀਤੀ ਹੋਈ ਹੁੰਦੀ ਹੈ। ਜਿਸ ਜੀਵ ਇਸਤ੍ਰੀ ਨੇ ਕਰਤਾਰ ਦਾ ਨਾਮ ਆਪਣੇ ਹਿਰਦੇ-ਘਰ ਵਿੱਚ ਵਸਾ ਲਿਆ ਹੁੰਦਾ ਹੈ। ਜਿਸ ਨੂੰ ਮਨ ਪਸੰਦ ਕਰਤਾਰ ਮਿਲ ਗਿਆ ਹੁੰਦਾ ਹੈ। ਉਸ ਦਾ ਮਾਲਕ; ਸਦੀਵੀ ਸਥਿਰ ਕਰਤਾਰ ਬਣ ਜਾਂਦਾ ਹੈ। ਸਮਝੋ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਅਸਲ ਮਨੋਰਥ ਪਾ ਲਿਆ ‘‘ਕਰਤਾ ਮੰਨਿ (’ਚ) ਵਸਾਇਆ ॥  ਜਨਮੈ ਕਾ ਫਲੁ ਪਾਇਆ ॥  ਮਨਿ ਭਾਵੰਦਾ ਕੰਤੁ ਹਰਿ; ਤੇਰਾ ਥਿਰੁ ਹੋਆ ਸੋਹਾਗੁ ਜੀਉ ॥’’ (ਮਹਲਾ ੫/੧੩੨)

ਦਸਵੰਧ ਦੀ ਵਰਤੋਂ ਅਤੇ ਕੁਵਰਤੋਂ

0

ਦਸਵੰਧ ਦੀ ਵਰਤੋਂ ਅਤੇ ਕੁਵਰਤੋਂ

ਹਰਪ੍ਰੀਤ ਸਿੰਘ-98147-02271

8 ਮਾਰਚ ਦੀ ਉਸ ਸਵੇਰ ਨੇ ਮੈਨੂੰ ਅੰਦਰੋ ਝੰਜੋੜ ਕੇ ਰੱਖ ਦਿੱਤਾ ਜਦੋ ਇੱਕ ਵੀਹ ਕੁ ਸਾਲ ਦੀ ਭਰ ਜਵਾਨ ਕੁੜੀ ਸਾਡੀ ਛੋਟੀ ਜਿਹੀ ਦੁਕਾਨ ’ਤੇ ਆ ਕੇ ਆਪਣੇ ਹੱਥ ਜੋੜ ਕੇ ਭੀਖ ਮੰਗਣ ਲੱਗ ਪਈ। ਉਸ ਦਿਨ ਵਾਲਮੀਕ ਜਯੰਤੀ ਦੀ ਛੁੱਟੀ ਸੀ। ਮੈ ਆਪਣੇ ਭਰਾ ਨਾਲ ਦੁਕਾਨਦਾਰੀ ਦੇ ਕੁੱਝ ਨੁਕਤੇ ਸਾਂਝੇ ਕਰ ਰਿਹਾ ਸੀ। ਉਹ ਭੈਣ ਆਖਣ ਲੱਗੀ ਕਿ ਮੇਰਾ ਬਾਪ ਬਹੁਤ ਸ਼ਰਾਬ ਪੀਂਦਾ ਹੈ ਤੇ ਅਸੀਂ ਤਿੰਨ ਭੈਣ ਭਰਾ ਰੋਟੀ ਤੋਂ ਵੀ ਮੁਹਥਾਜ ਹੋਏ ਪਏ ਹਾਂ ਸਾਡੀ ਮਦਦ ਕਰੋ। ਮੈ ਆਪਣੇ ਭਰਾ ਨੂੰ ਇਸ਼ਾਰਾ ਕੀਤਾ ਕਿ ਇਸ ਨੂੰ ਥੋੜ੍ਹੇ ਪੈਸੇ ਦੇ ਦੇਵੇ। ਉਸ ਨੇ ਮੇਰੀ ਗੱਲ ਮੰਨਦੇ ਹੋਏ ਸਮਰੱਥਾ ਮੁਤਾਬਕ ਉਸ ਭੈਣ ਦੀ ਮਦਦ ਕਰ ਦਿੱਤੀ। ਉਹ ਪੈਸੇ ਫੜ ਕੇ ਅਗਲੀ ਦੁਕਾਨ ’ਤੇ ਮੰਗਣ ਚਲੀ ਗਈ। ਅਸੀਂ ਦੋਵੇਂ ਸ਼ਰਮਿੰਦਾ ਜਿਹੇ ਹੋ ਕੇ ਇੱਕ ਦੁਸਰੇ ਵੱਲ ਵੇਖਣ ਲੱਗ ਪਏ, ਪਰ ਬੋਲ ਕੁੱਝ ਨਾ ਸਕੇ। ਸਾਡੇ ਦੋਵਾਂ ਕੋਲ ਜਿਵੇਂ ਸ਼ਬਦ ਹੀ ਮੁੱਕ ਗਏ ਹੋਣ। ਉਸ ਭੈਣ ਨੂੰ ਪੈਸੇ ਦੇਣ ਤੋਂ ਬਾਅਦ ਮੇਰਾ ਭਰਾ ਤਾਂ ਆਪਣੀ ਦੁਕਾਨਦਾਰੀ ਦੇ ਕੰਮ ਵਿੱਚ ਦੁਬਾਰਾ ਰੁਝ ਗਿਆ, ਪਰ ਮੇਰੇ ਅੰਦਰ ਇੱਕ ਤੁਫ਼ਾਨ ਉੱਠ ਖੜ੍ਹਾ ਹੋਇਆ। ਮੈ ਛੋਟੇ ਬੱਚਿਆਂ ਨੂੰ ਭੀਖ ਮੰਗਦੇ ਕਈ ਵਾਰ ਵੇਖਿਆ ਹੈ। ਮੈ ਕਈ ਬਜ਼ੁਰਗ ਬੁੱਢੇ, ਔਰਤਾਂ ਅਤੇ ਬੰਦਿਆ ਨੂੰ ਵੀ ਮੰਗਦੇ ਕਈ ਵਾਰ ਵੇਖਿਆ ਹੈ। ਕਈ ਅਪਾਹਜ ਹੋਣ ਕਾਰਨ ਭੀਖ ਮੰਗਣ ਲੱਗ ਜਾਦੇ ਹਨ (ਜੋ ਅਕਸਰ ਪੰਜਾਬੀ ਨਹੀਂ ਹੁੰਦੇ) ਪਰ ਇੱਕ ਜਵਾਨ ਲੜਕੀ ਜੋ ਪੰਜਾਬਣ ਸੀ, ਕਿਸੇ ਪਿੰਡ ਦੀ ਜਾਪਦੀ ਸੀ, ਪੰਜਾਬੀ ਬੋਲਦੀ ਸੀ, ਉਸ ਨੂੰ ਪਹਿਲੀ ਵਾਰ ਭੀਖ ਮੰਗਦੇ ਵੇਖਿਆ। ਉਸ ਦੇ ਜਾਣ ਤੋਂ ਬਾਅਦ ਅਨੇਕਾਂ ਸਵਾਲ ਮਨ ਵਿੱਚ ਆਉਣ ਲੱਗੇ। ਪਤਾ ਨਹੀਂ ਭੈਣ ਦੀ ਕੀ ਮਜਬੂਰੀ ਸੀ ਕਿ ਉਹ ਮੰਗਣ ਤੁਰ ਪਈ, ਹਾਲਾਤ ਮਾੜੇ ਹਨ ਕਿਤੇ ਕੋਈ ਉਸ ਦੀ ਇੱਜ਼ਤ ’ਤੇ ਹੀ ਹੱਥ ਨਾ ਪਾ ਲਵੇ, ਵਗ਼ੈਰਾ-ਵਗ਼ੈਰਾ। ਇਸ ਤੋਂ ਤੁਰੰਤ ਬਾਅਦ ਹੀ ਮੇਰਾ ਧਿਆਨ ਗੁਰੂ ਦੇ ਉਸ ਫ਼ਲਸਫ਼ੇ ਵੱਲ ਚਲਾ ਗਿਆ, ਜੋ ਗੁਰੂ ਜੀ ਸਾਨੂੰ ਦੇ ਕੇ ਗਏ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਕਿ ਹਰ ਸਿੱਖ ਕਿਰਤੀ ਹੋਵੇ ਅਤੇ ਉਹ ਆਪਣੀ ਕਿਰਤ ਕਮਾਈ ਵਿੱਚੋ ਦਸਵੰਧ ਜ਼ਰੂਰ ਕੱਢੇ। ਗੁਰੂ ਸਾਹਿਬ ਜੀ ਵੀ ਇਹ ਗੱਲ ਭਲੀਭਾਂਤ ਜਾਣਦੇ ਸਨ ਕਿ ਦਸਵੰਦ ਇੱਕ ਬਹੁਤ ਵੱਡੀ ਤਾਕਤ ਹੈ। ਦਸਵੰਧ ਰਾਹੀਂ ਦਿੱਤੇ ਜਾਣ ਵਾਲੇ ਪਦਾਰਥਾਂ ਨਾਲ ਅਨੇਕਾਂ ਹੀ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਹੈ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਾਡੇ ਜੀਵਨ ਵਿੱਚ ਦੁੱਖ ਸੱੁਖ, ਅਮੀਰੀ ਗ਼ਰੀਬੀ, ਉਤਰਾ ਚੜ੍ਹਾ ਆਉਦੇ ਜਾਂਦੇ ਰਹਿੰਦੇ ਹਨ। ਸਮੁੱਚੇ ਸੰਸਾਰ ਵਿੱਚ ਕਾਲ, ਬਿਮਾਰੀ (ਜਿਵੇਂ ਕੋਰੋਨਾ) ਜੰਗ, ਭੁਚਾਲ, ਹੜ੍ਹ ਅਤੇ ਕੁਦਰਤੀ ਆਫਤਾਂ ਜੀਵਾਂ ਲਈ ਸੰਕਟ ਪੈਦਾ ਕਰਦੀਆਂ ਹਨ। ਚੰਗੇ ਭਲੇ ਚਲਦੇ ਕਾਰੋਬਾਰ ਠੱਪ ਹੋ ਜਾਂਦੇ ਹਨ। ਕਈਆਂ ਦੀਆਂ ਨੌਕਰੀਆਂ ਚੱਲੀਆਂ ਜਾਂਦੀਆਂ ਹਨ। ਅਜਿਹੇ ਮਾੜੇ ਸਮੇਂ ਵਿੱਚ ਮਨੁੱਖ ਹੀ ਮਨੁੱਖ ਦੇ ਕੰਮ ਆਉਂਦਾ ਹੈ। ਹਰੇਕ ਧਰਮ ਵਿੱਚ ਉਸ ਦੇ ਮੰਨਣ ਵਾਲੇ ਧਰਮ ਅਰਥ ਕੁੱਝ ਨਾ ਕੁੱਝ ਹਿਸਾ ਆਪਣੀ ਕਿਰਤ ਕਮਾਈ ਵਿੱਚੋ ਜ਼ਰੂਰ ਕੱਢਦੇ ਹਨ। ਇਸਲਾਮ ਧਰਮ ਵਿੱਚ ਜਕਾਤ (ਕਮਾਈ ਦਾ ਚਾਲੀਵਾਂ ਹਿਸਾ) ਧਰਮ ਅਰਥ ਕੱਢਿਆ ਜਾਂਦਾ ਹੈ। ਇਸਾਈ ਲੋਕ ਵੀ ਮਨੁੱਖਤਾ ਦੇ ਭਲੇ ਵਾਸਤੇ ਕੁੱਝ ਨਾ ਕੁੱਝ ਆਪਣੀ ਕਮਾਈ ਵਿੱਚੋਂ ਦਾਨ ਜ਼ਰੂਰ ਕਰਦੇ ਹਨ। ਸਿੱਖਾਂ ਨੂੰ ਵੀ ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਉਹ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਦੁਸਰਿਆਂ ਦੀ ਮਦਦ ਵਾਸਤੇ ਜ਼ਰੂਰ ਕੱਢਣ। ਇਸੇ ਦਸਵੇਂ ਹਿਸੇ ਨੂੰ ਅਸੀਂ ਦਸਵੰਧ ਆਖਦੇ ਹਾਂ।

ਗੁਰੂਮਤ ਮਾਰਤੰਡ ਦੇ ਪੰਨਾ 81 ’ਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ ਕਿ ਆਪਣੀ ਕਮਾਈ ਵਿੱਚੋਂ ਦਸਵਾਂ ਹਿਸਾ ਗੁਰੂ ਅਰਥ ਕੱਢ ਕੇ ਪੰਥ ਦੀ ਉੱਨਤੀ ਵਾਸਤੇ ਪੰਥ ਦੀ ਸੇਵਾ ਵਿੱਚ ਅਰਪਣ ਕਰਨਾ। ਅੱਗੇ ਪੰਨਾ 570 ’ਤੇ ਆਪ ਜੀ ਲਿਖਦੇ ਹਨ ਕਿ ਧਰਮ ਦੀ ਕਮਾਈ ਵਿੱਚੋਂ ਦਸਵਾਂ ਹਿਸਾ ਕੌਮੀ ਕਾਰਜ ਲਈ ਅਰਪਣਾ ਪੰਥਿਕ ਰੀਤਿ ਹੈ। ਜੇ ਸਾਰੇ ਸਿੱਖ ਇਸ ਨਿਯਮ ਦੀ ਪਾਲਣਾ ਕਰਨ, ਤਦ ਸਾਰੇ ਸ਼ੁਭ ਕੰਮ ਆਸਾਨੀ ਨਾਲ ਪੁਰੇ ਹੋ ਸਕਦੇ ਹਨ।

ਭਾਈ ਦੇਸਾ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ ‘ਦਸ ਨਖ ਕਰ ਜੋ ਕਾਰ ਕਮਾਵੈ ਤਾਂ ਕਰ ਜੋ ਧਨ ਘਰ ਮੈਂ ਆਵੈ। ਤਿਹ ਤੇ ਗੁਰ ਦਸਵੰਧ ਜੋ ਦੇਈ । ਸਿੰਘ ਸੁ ਜਸ ਬਹੁ ਜਗ ਮਹਿ ਲੇਈ’। ਗੁਰੂ ਦਾ ਹਰ ਹੁਕਮ; ਸਿੱਖਾਂ ਨੂੰ ਗਭੀਰਤਾ ਨਾਲ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੇ ਇੱਕ ਇੱਕ ਬਚਨ, ਇੱਕ ਇੱਕ ਬੋਲ ਵਿੱਚ ਬੜੇ ਹੀ ਗੁੱਝੇ ਭੇਤ ਛੁਪੇ ਹਨ। ਗੁਰੂ ਦਾ ਹਰ ਹੁਕਮ ਹੀਰੇ ਜਵਾਹਰਾਤ ਨਾਲ ਜੜਿਆ ਹੋਇਆ ਹੈ। ਸੋ ਇਸ ਲੇਖ ਵਿੱਚ ਆਪਾਂ ਵੀਚਾਰ ਕਰਾਂਗੇ ਕਿ ਹੋਣਾ ਕੀ ਚਾਹੀਦਾ ਹੈ, ਪਰ ਹੋ ਕੀ ਰਿਹਾ ਹੈ।

ਤੀਜੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਸਿੱਖੀ ਦੇ ਪ੍ਰਚਾਰ ਲਈ ਉੱਚੇ ਸੁੱਚੇ ਜੀਵਨ ਵਾਲੇ ਗੁਰਸਿੱਖ ਪ੍ਰਚਾਰਕ ਨਿਯੁਕਤ ਕੀਤੇ ਜਾ ਚੁੱਕੇ ਸਨ। ਸੰਗਤਾਂ ਆਪਣੀ ਸਮਰੱਥਾ ਮੁਤਾਬਕ ਉਨ੍ਹਾਂ ਨੂੰ ਹੀ ਰਾਸ਼ਨ, ਕੱਪੜਾ ਮਾਇਆ ਆਦਿ ਭੇਟ ਕਰ ਦਿੰਦੀਆਂ ਸਨ ਤੇ ਇਹ ਗੁਰਸਿੱਖ ਪ੍ਰਚਾਰਕ ਜ਼ਰੂਰਤਮੰਦ ਬਿਮਾਰ ਜਾਂ ਨਿਆਸਰੇ ਦੀ ਮਦਦ ਆਪ ਹੀ ਕਰ ਦਿੰਦੇ ਸਨ। ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਦੀ ਉਸਾਰੀ ਲਈ ਦਸਵੰਧ ਦੀ ਸੁਚੱਜੀ ਵਰਤੋਂ ਕੀਤੀ। ਪੰਜਵੇਂ ਨਾਨਕ ਜੀ ਨੇ ਦਸਵੰਧ ਦਾ ਨਿਯਮ ਹਰ ਸਮਰੱਥਾਵਾਨ ਸਿੱਖ ਲਈ ਜ਼ਰੂਰੀ ਕਰ ਦਿੱਤਾ। ਉਨ੍ਹਾਂ ਹਰ ਸਿੱਖ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਸਮਰੱਥਾ ਅਨੁਸਾਰ ਦਸਵੰਧ ਗੁਰੂ ਘਰ ਲਈ ਭੇਜਣ ਵਾਸਤੇ ਆਖਿਆ। ਇਸ ਦਸਵੰਧ ਦੀ ਮਾਇਆ ਨਾਲ ਹੀ ਕੋਹੜੀਆ ਲਈ ਦਵਾਖ਼ਾਨੇ (ਹਸਪਤਾਲ) ਬਣਵਾਏ ਗਏ। ਉਨ੍ਹਾਂ ਦੀ ਦਵਾ ਦਾਰੂ, ਕੱਪੜਿਆਂ, ਰਿਹਾਇਸ਼ ਤੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ। ਜਿਸ ਇਲਾਕੇ ਵਿੱਚ ਪਾਣੀ ਦੀ ਘਾਟ ਸੀ ਖੂਹ, ਹਰਟ ਆਦਿ ਲਗਵਾਏ ਗਏ, ਬਾਉਲੀਆਂ ਪੁਟਾਈਆਂ ਗਈਆਂ। ਨਿਆਸਰਿਆਂ ਨੂੰ ਘਰ ਆਦਿ ਵੀ ਬਣਵਾ ਕੇ ਦਿੱਤੇ ਗਏ। ਗ਼ਰੀਬ ਬੱਚਿਆਂ ਦੀ ਪੜ੍ਹਾਈ ਤੇ ਗ਼ਰੀਬ ਲੜਕੀਆਂ ਦੇ ਵਿਆਹਾਂ ਦਾ ਖ਼ਰਚ ਵੀ ਗੁਰੂ ਕੀ ਗੋਲਕ ਵਿੱਚੋਂ ਪੁਰਾ ਕੀਤਾ ਜਾਂਦਾ ਸੀ। ਗੁਰੂ ਸਾਹਿਬ ਜੀ ਦਾ ਹੁਕਮ ਸੀ ਕਿ ‘ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ’ ਭਾਵ ਜਿੱਥੇ ਵੀ ਕਿਤੇ ਜ਼ਰੂਰਤਮੰਦ ਮਿਲੇ ਉਸ ਦੀ ਮਦਦ ਕਰਨਾ ਹਰ ਸਿੱਖ ਦਾ ਫਰਜ਼ ਹੈ। ਕਿਸੇ ਗ਼ਰੀਬ ਨਿਆਸਰੇ ਜ਼ਰੂਰਤਮੰਦ ਦੀ ਮਦਦ ਕਰਨਾ ਗੁਰੂ ਕੀ ਗੋਲਕ ਵਿੱਚ ਪਾਉਣ ਦੇ ਬਰਾਬਰ ਹੈ, ਪਰ ਮਾਫ਼ ਕਰਨਾ ਮੇਰੇ ਵੀਰੋ ਅਸੀਂ ਇਸ ਸੌਖੇ ਅਤੇ ਸਪਸ਼ਟ ਜਿਹੇ ਗੁਰੂ ਸਿਧਾਂਤ ਨੂੰ ਸਮਝ ਨਾ ਸਕੇ। ਮੌਜੂਦਾ ਸਿੱਖ ਮਾਨਸਿਕਤਾ ਗ਼ਰੀਬ ਦੇ ਮੂੰਹ ਨੂੰ ਗੁਰੂ ਕੀ ਗੋਲਕ ਨਹੀਂ ਸਮਝਦੀ। ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਰੱਖੇ ਹੋਏ ਵੱਡੇ ਸਾਰੇ ਬਕਸੇ ਨੂੰ ਹੀ ਗੁਰੂ ਕੀ ਗੋਲਕ ਸਮਝਦੀ ਹੈ। ਅਸਲ ਸੱਚ ਇਹ ਵੀ ਹੈ ਕਿ ਹੁਣ ਇਸ ਗੋਲਕ ਵਿੱਚੋਂ ਕਿਸੇ ਗ਼ਰੀਬ ਬੱਚੇ ਦੀ ਫੀਸ ਨਹੀਂ ਭਰਾਈ ਜਾ ਸਕਦੀ। ਸੱਚ ਇਹ ਵੀ ਹੈ ਕਿ ਹੁਣ ਇਸ ਗੋਲਕ ਵਿੱਚੋਂ ਫਰੀ ਹਸਪਤਾਲ ਨਹੀਂ ਬਣਵਾਇਆ ਜਾ ਸਕਦਾ। ਸੱਚ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਿਆ ਬਕਸਾ ਗੁਰੂ ਕੀ ਗੋਲਕ ਨਹੀਂ ਸਗੋਂ ਪ੍ਰਬੰਧਕਾਂ (ਲੱਠਮਾਰਾ) ਦੀਆਂ ਨਿਜੀ ਜ਼ਰੂਰਤਾਂ ਪੁਰੀਆਂ ਕਰਨ ਅਤੇ ਐਸ਼ਪ੍ਰਸਤੀ ਕਰਨ ਦਾ ਸਾਧਨ ਹੈ। ਪ੍ਰਬੰਧਕ ਇਸ ਬਕਸੇ ਦੀ ਮਾਇਆ ਨੂੰ ਮਨਮਰਜ਼ੀ ਲਈ ਵਰਤਦੇ ਹਨ। ਸ਼ਾਇਦ ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਗੁਰੂ ਸਾਹਿਬ ਜੀ ਤਾਂ ਸਾਨੂੰ ਇਹ ਵੀ ਦੱਸ ਗਏ ਹਨ ਕਿ ਦਾਨ ਕਰਨਾ ਕਿਵੇਂ ਹੈ। ਗੁਰੂ ਫ਼ੁਰਮਾਨ ਹੈ ‘‘ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ   ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ’’ (ਮਹਲਾ /੧੨੪੫) ਜੀ ਹਾਂ ਸੰਗਤ ਜੀ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਦਾਨ ਅਕਲ ਦਾ ਇਸਤੇਮਾਲ ਕਰਨਾ ਹੈ। ਗੁਰੂੁ ਦੀ ਬਖ਼ਸ਼ੀ ਮੱਤ, ਬੁੱਧੀ ਦਾ ਇਸਤੇਮਾਲ ਕਰ ਕੇ ਦਸਵੰਧ ਦੇਣਾ ਹੈ। ਤੁਸੀਂ ਅਨੇਕਾਂ ਹੀ ਵਾਰ ਸੁਣਿਆ ਹੋਵੇਗਾ ਕਿ ਫਲਾਣੇ ਪਰਵਾਰ ਨੇ ਦਸ ਕਿਲੋ ਸੋਨਾ ਗੁਰੂ ਘਰ ਨੂੰ ਦਾਨ ਕਰ ਦਿੱਤਾ, ਫਲਾਣੇ ਰਹੀਸ ਪਰਵਾਰ ਨੇ ਸੋਨੇ ਦੀ ਫਲਾਣੀ ਚੀਜ਼ ਗੁਰੂ ਘਰ ਨੂੰ ਭੇਟ ਕਰ ਦਿੱਤੀ, ਜੋ ਕਿ ਪੰਜਾਹ ਲੱਖ ਜਾਂ ਇੱਕ ਕਰੋੜ ਜਾਂ ਸਵਾ ਕਰੋੜ ਦੀ ਸੀ। ਅੱਗੋਂ ਹਨ੍ਹੇਰ ਸਾਈਂ ਦਾ, ਗੁਰੂ ਘਰ ਦੇ ਪ੍ਰਚਾਰਕ, ਪ੍ਰਬੰਧਕ, ਗ੍ਰੰਥੀ ਸਿੰਘ ਵੀ ਉਸ ਨੂੰ ਇਹ ਨਹੀਂ ਦੱਸਦੇ ਕਿ ਭਾਈ ਤੂੰ ਗ਼ਲਤ ਕਰ ਰਿਹਾ ਹੈਂ। ਗੁਰੂ ਸਾਹਿਬ ਜੀ ਤਾਂ ਸਪਸ਼ਟ ਆਖਦੇ ਹਨ ਕਿ ‘‘ਕੰਚਨ ਸਿਉ ਪਾਈਐ ਨਹੀ ਤੋਲਿ (ਕੇ) ਮਨੁ ਦੇ (ਦੇ ਕੇ) ਰਾਮੁ ਲੀਆ ਹੈ ਮੋਲਿ ’’ (ਭਗਤ ਕਬੀਰ/੩੨੭) ਗੁਰੂ ਸਾਹਿਬ ਜੀ ਇਸ ਵਾਕ ਵਿੱਚ ਸਮਝਾ ਰਹੇ ਹਨ ਕਿ ਬਹੁ ਕੀਮਤੀ ਸੋਨਾ ਤੋਲ ਕੇ ਦਾਨ ਕਰਨ ਨਾਲ ਵੀ ਗੁਰੂ ਜੀ ਦੀ ਖ਼ੁਸ਼ੀ ਹਾਸਲ ਨਹੀਂ ਕੀਤੀ ਜਾ ਸਕਦੀ। ਇੱਥੇ ਤਾਂ ਮਨ ਦਾ ਸੋਦਾ ਕਰਨਾ ਪੈਣਾ ਹੈ ਜਦੋਂ ਆਪਣੀ ਮੱਤ ਗੁਰੂ ਨੂੰ ਅਰਪਣ ਕਰ ਕੇ ਗੁਰੂ ਸਾਹਿਬ ਜੀ ਤੋਂ ਮੱਤ ਲੈ ਲਈ ਤਾਂ ਅਕਲਮੰਦ ਇਨਸਾਨ ਗੋਲਕਾਂ ਨਹੀਂ ਭਰਦਾ।

ਕੋਰੋਨਾ ਕਾਲ ਦੌਰਾਨ ਜਦੋਂ ਸਭ ਕੁੱਝ ਬੰਦ ਸੀ ਤਾਂ ਸਿਆਣੇ ਪ੍ਰਬੰਧਕਾਂ, ਕਮੇਟੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡੀ ਭੀਮਿਕਾ ਅਦਾ ਕੀਤੀ ਸੀ। ਸਾਡੇ ਨੇੜੇ ਦੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਨੇੜੇ ਤੇੜੇ ਦੇ ਕਈ ਪਿੰਡਾਂ ਅਤੇ ਗ਼ਰੀਬ ਲੋਕਾਂ ਤੱਕ ਲੰਗਰ ਪਹੁੰਚਦਾ ਕੀਤਾ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੋਰੋਨਾ ਕਾਲ ਵਿੱਚ ਸ਼ੋ੍ਰਮਣੀ ਕਮੇਟੀ ਨੇ ਲੰਗਰਾਂ ਰਾਹੀਂ ਗ਼ਰੀਬ, ਬੇਸਹਾਰਾ ਲੋਕਾਂ ਦੀ ਕਾਫ਼ੀ ਮਦਦ ਕੀਤੀ ਸੀ। ਉਹਨਾਂ ਨੇ ਬੇਸਹਾਰਾ ਅਤੇ ਨਿਥਾਵਿਆਂ ਨੂੰ ਭੁੱਖੇ ਨਹੀਂ ਸੌਣ ਦਿੱਤਾ। ਇਹ ਸਭ ਦਸਵੰਧ ਦੀ ਹੀ ਬਰਕਤ ਸੀ। ਅੱਜ ਵੀ ਦੁਨੀਆ ਦੇ ਕਿਸੇ ਵੀ ਕੌਨੇ ਵਿੱਚ ਕਾਲ ਪੈ ਜਾਵੇ, ਹੜ੍ਹ ਆ ਜਾਣ, ਕੋਈ ਕੁਦਰਤੀ ਆਫਤ ਆ ਜਾਵੇ; ਗੁਰੂ ਕਾ ਖ਼ਾਲਸਾ ਲੋੜਵੰਦਾਂ ਦੀ ਮਦਦ ਕਰਨ ਲਈ ਝੱਟ ਹੀ ਓਥੇ ਪਹੁੰਚ ਜਾਂਦਾ ਹੈ। ਵੱਡੇ ਵੱਡੇ ਕਾਰਜ ਦਸਵੰਧ ਦੀ ਭੇਟਾ ਨਾਲ ਹੀ ਸਿਰੇ ਚੜ੍ਹਦੇ ਹਨ। ਦਸਵੰਧ ਸਾਡੀਆਂ ਮੁਸ਼ਕਲਾਂ ਦਾ ਹੱਲ ਕਰ ਸਕਦਾ ਹੈ, ਪਰ ਇਹ ਅਕਲ ਦੀ ਵਰਤੋਂ ਕਰਕੇ ਦੇਣਾ ਅਤੇ ਵਰਤਣਾ ਚਾਹੀਦਾ ਹੈ। ਕੋਈ ਵੀ ਸੰਸਥਾ ਜਾ ਪ੍ਰਬੰਧਕ ਕਮੇਟੀ ਮਾੜੀ ਨਹੀਂ ਹੁੰਦੀ, ਪਰ ਉਸ ਵਿੱਚ ਜੇ ਮਾੜੀ ਸੋਚ ਵਾਲੇ ਲਾਲਚੀ ਬੰਦੇ ਆ ਰਲਣ ਤਾਂ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਕਮੇਟੀ ਜਾਂ ਸੰਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹਨਾਂ ਲਾਲਚੀ ਤੇ ਭਰਿਸ਼ਟ ਬੰਦਿਆਂ ਨੂੰ ਕੱਢਣ ਦੀ ਲੋੜ ਹੈ।

ਅੱਜ ਦੇ ਸਮੇਂ ’ਚ ਸਭ ਤੋਂ ਪਹਿਲਾਂ ਤਾਂ ਆਪਣੇ ਮੁਹੱਲੇ ਅਤੇ ਪਿੰਡ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਆਸ ਪਾਸ ਕੌਣ ਗ਼ਰੀਬ ਹੈ ਤੇ ਕੌਣ ਅਮੀਰ, ਕੌਣ ਸਿਆਣਾ ਹੈ ਕੌਣ ਬੇਵਕੁਫ। ਸੋ ਕਹਿਣ ਤੋਂ ਭਾਣ ਸ਼ੁਰੂਆਤ ਆਪਣੇ ਪਿੰਡ ਤੋਂ ਕਰਨੀ ਚਾਹੀਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਗੁਰੂ ਘਰ ਦੇ ਭਾਈ ਜੀ, ਗ੍ਰੰਥੀ ਜੀ ਕਿਸ ਸਥਿਤੀ ਵਿੱਚ ਹਨ। ਜੇ ਉਹਨਾਂ ਦੀ ਹਾਲਤ ਆਰਥਿਕ ਪੱਖ ਤੋਂ ਮਾੜੀ ਹੈ ਜਾਂ ਉਹਨਾਂ ਦੀ ਤਨਖ਼ਾਹ ਘੱਟ ਹੈ ਜਾਂ ਉਹਨਾਂ ਕੋਲ ਬੱਚਿਆਂ ਦੀ ਫੀਸ ਭਰਨ ਯੋਗੇ ਪੈਸੇ ਨਹੀਂ ਹਨ ਤਾਂ ਗੁਰਦੁਆਰੇ ਨੂੰ ਦਿੱਤਾ ਦਾਨ ਕਦੇ ਵੀ ਨਹੀਂ ਫਲੇਗਾ। ਕਈ ਪਿੰਡਾਂ ਦੇ ਨੌਜਵਾਨ ਵੀਰ ਵਿਦੇਸ਼ਾਂ ਵਿੱਚ ਜਾ ਕੇ ਚੰਗੀ ਕਮਾਈ ਕਰਨ ਲੱਗ ਜਾਂਦੇ ਹਨ ਤੇ ਉਹ ਬਹੁਤ ਸਾਰੀ ਮਾਇਆ ਗੁਰੂ ਘਰ ਲਈ ਵੀ ਭੇਜਦੇ ਹਨ। ਗੁਰਦੁਆਰੇ ਦੀ ਇਮਾਰਤ ਸ਼ਾਨਦਾਰ, ਆਲੀਸ਼ਾਨ ਬਣਾ ਦਿੱਤੀ ਜਾਂਦੀ ਹੈ ਪਰ ਉਸੇ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਹਾਲਤ ਮਾੜੀ, ਤਰਸਯੋਗ ਹੁੰਦੀ ਹੈ ਜਦੋਂ ਕਿ ਸਾਨੂੰ ਉਸ ਗ੍ਰੰਥੀ ਸਿੰਘ ਲਈ ਵੀ ਵਧੀਆ ਰਿਹਾਇਸ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਗ੍ਰੰਥੀ ਸਿੰਘ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਗੁਰਮਤਿ ਨੂੰ ਪਹਿਲਾਂ ਆਪ ਸਮਝੇ ਤੇ ਫੇਰ ਸਾਰੇ ਪਿੰਡ ਨੂੰ ਸਹੀ ਜਾਣਕਾਰੀ ਦੇਵੇ। ਆਪਣੇ ਮੁਹੱਲੇ ਅਤੇ ਪਿੰਡ ਵਿੱਚ ਉਹਨਾਂ ਸਾਰੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜੋ ਸਕੂਲਾਂ ਜਾਂ ਕਾਲਜਾਂ ਵਿੱਚ ਪੜ੍ਹਦੇ ਹਨ। ਕਿਸੇ ਵੀ ਬੱਚੇ ਦੀ ਪੜ੍ਹਾਈ ਇਸ ਕਰ ਕੇ ਨਹੀਂ ਸੁਟਣੀ ਚਾਹੀਦੀ ਕਿ ਉਹ ਫ਼ੀਸ ਨਹੀਂ ਭਰਾ ਸਕਦਾ। ਅੱਜ ਹਰ ਪਿੰਡ ਵਿੱਚ ਚਾਰ ਚਾਰ, ਪੰਜ ਪੰਜ ਗੁਰਦੁਆਰੇ ਹਨ, ਜਿਹਨਾਂ ਦੀਆਂ ਇਮਾਰਤਾਂ ’ਤੇ ਕਰੋੜਾਂ ਰੁਪਿਆ ਲੱਗਾ ਹੁੰਦਾ ਹੈ ਪਰ ਨੇੜੇ ਹੀ ਗ਼ਰੀਬ ਪਰਵਾਰਾਂ ਦੇ ਬੱਚੇ ਆਰਥਿਕ ਮੰਦਹਾਲੀ ਕਾਰਨ ਉੱਚ ਵਿਦਿਆ ਨਹੀਂ ਲੈ ਸਕਦੇ। ਉਹ ਬਾਰਵ੍ਹੀਂ ਤਾਂ ਕਰ ਲੈਂਦੇ ਹਨ, ਪਰ ਅੱਗੇ ਕਾਲਜ ਦੀ ਫ਼ੀਸ ਭਰਨ ਲਈ ਪੈਸੇ ਨਹੀਂ ਹੁੰਦੇ। ਸੋ ਗੁਰਦੁਆਰੇ ਨੂੰ ਦਾਨ ਦੇਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਜੇ ਗੁਰੂ ਦੀਆ ਖੁਸ਼ੀਆਂ ਹਾਸਲ ਕਰਨੀਆਂ ਚਾਹੁੰਦੇ ਹਨ ਤਾਂ ਅਜਿਹੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਜ਼ਰੂਰ ਮਦਦ ਕਰਨ। ਆਪਣੇ ਹੀ ਪਿੰਡ ਵਿੱਚ ਜੇ ਕਿਸੇ ਦਾ ਮਕਾਨ ਕੱਚਾ ਹੈ। ਬਰਸਾਤਾਂ ਦੇ ਦਿਨਾਂ ਵਿੱਚ ਛੱਤ ਚੋਣ ਦੀ ਸਮੱਸਿਆ ਆ ਰਹੀ ਹੈ ਤਾਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ, ਗੁਰੂ ਕੀ ਗੋਲਕ ਨਾਲ਼ ਉਸ ਗ਼ਰੀਬ ਦੀ ਛੱਤ ਪੱਕੀ ਕਰਵਾ ਦੇਣ।

ਪਿਛਲੀਆਂ ਸਰਦੀਆਂ ਵਿੱਚ ਮੇਰੇ ਨਾਲ ਹੀ ਕੰਮ ਕਰਦਾ ਮੇਰਾ ਦੋਸਤ ਮੈਨੂੰ ਆਖਣ ਲੱਗਾ ਕਿ ਯਾਰ ਮੇਰਾ ਫਲਾਣਾ ਕੰਮ ਰੁਕਿਆ ਹੋਇਆ ਹੈ ਤੇ ਪੰਡਿਤ ਜੀ ਨੇ ਮੈਨੂੰ ਕਿਹਾ ਹੈ ਕਿ ਕਾਲੇ ਰੰਗ ਦੀ ਜੁੱਤੀ ਦਾਨ ਕਰ ਦੇਹ, ਤੇਰਾ ਰੁਕਿਆ ਕੰਮ ਹੋ ਜਾਵੇਗਾ। ਮੈ ਕਿਹਾ ਠੀਕ ਹੈ ਚੱਲ, ਜੇ ਜੁੱਤੀ ਦਾਨ ਕਰਨੀ ਹੈ ਤਾਂ ਕਿਉ ਨਾ ਆਪਾਂ ਵਧੀਆ ਜਿਹੀ ਜੁੱਤੀ ਦਾਨ ਕਰੀਏ ਉਹ ਵਿਚਾਰਾ ਝੱਟ ਮੰਨ ਗਿਆ। ਮੈ ਉਸ ਨੂੰ ਆਖਿਆ ਤੂੰ ਮੈਨੂੰ 2000 ਰੁਪਿਆ ਦੇਹ। ਉਸ ਨੇ ਮੈਨੂੰ ਏ. ਟੀ. ਐੱਮ. ਵਿੱਚੋਂ ਦੋ ਹਜ਼ਾਰ ਰੁਪਿਆ ਕਢਵਾ ਕੇ ਦੇ ਦਿੱਤਾ। ਮੈ ਦੋ ਹਜ਼ਾਰ ਆਪਣੇ ਕੋਲੋਂ ਹੋਰ ਪਾ ਕੇ ਇੱਕ ਦੁਕਾਨਦਾਰ ਪਾਸੋਂ ਕਾਲੇ ਰੰਗ ਦੀਆਂ ਬੱਚਿਆ ਦੇ ਨਾਪ ਦੀਆ ਕਈ ਚੱਪਲਾਂ ਲੈ ਲਈਆਂ। ਅੱਗੋਂ ਦੁਕਾਨਦਾਰ ਨੇ ਵੀ (ਜੋ ਕਿ ਛੇਵੀਂ ਪਾਤਿਸ਼ਾਹੀ ਗੁਰਦੁਆਰੇ ਦੇ ਸਾਹਮਣੇ ਹੈ) ਮੈਨੂੰ ਚੱਪਲਾਂ ਖ਼ਰੀਦ ਰੇਟ ’ਤੇ ਹੀ ਲਾ ਦਿੱਤੀਆ। ਮੈ ਇਹ ਚੱਪਲਾਂ ਲੈ ਕੇ ਸਰਹੰਦ ਦੇ ਨੇੜੇ ਤੇੜੇ ਕਈ ਗ਼ਰੀਬ ਪਰਵਾਰਾ ਦੇ ਬੱਚੇ, ਜੋ ਠੰਢ ਵਿੱਚ ਵੀ ਨੰਗੇ ਪੈਰੀਂ ਫਿਰਦੇ ਸਨ, ਨੂੰ ਪਵਾ ਦਿੱਤੀਆਂ। ਇਸ ਕੰਮ ਨੂੰ ਪੂਰਾ ਕਰਨ ਲਈ ਚਾਰ ਕੁ ਘੰਟੇ ਲੱਗੇ। ਉਸ ਤੋਂ ਬਾਅਦ ਮੈ ਆਪਣੇ ਮਿਤਰ ਨੂੰ ਆ ਕੇ ਕਿਹਾ ਕਿ ਮੈ ਤੇਰਾ ਕੰਮ ਪੂਰਾ ਕਰ ਆਇਆ ਹਾਂ, ਉਹ ਬਹੁਤ ਖੁਸ਼ ਸੀ। ਹੁਣ ਉਸ ਦੇ ਦਿੱਤੇ ਪੈਸਿਆਂ ਨੂੰ ਮੈ ਸਹੀ ਵਰਤਿਆ ਜਾਂ ਗ਼ਲਤ; ਸੰਗਤ ਆਪ ਹੀ ਫ਼ੈਸਲਾ ਕਰ ਲੈਣ। ਮੈ ਕੇਵਲ ਥੋੜ੍ਹੀ ਜਿਹੀ ਚਲਾਕੀ ਵਰਤੀ ਸੀ ਕਿ ਉਸ ਦੇ ਪੈਸਿਆਂ ਨਾਲ਼ ਇੱਕ ਜੁੱਤਾ ਨਹੀਂ, ਕਈ ਚੱਪਲਾਂ ਲਈਆਂ।

ਜੇ ਕੋਈ ਵੀਰ ਭੈਣ ਛੋਟੀ ਜਿਹੀ ਦੁਕਾਨ ਜਾਂ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਵੀ ਥੋੜ੍ਹੀ ਮਦਦ ਜ਼ਰੂਰ ਗੁਰੂ ਕੀ ਗੋਲਕ ਵਿੱਚੋਂ ਕਰਨੀ ਬਣਦੀ ਹੈ। ਜੇ ਕੋਈ ਗ਼ਰੀਬ ਪਰਵਾਰ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਕੁੱਝ ਖ਼ਰਚ ਵੀ ਗੁਰੂ ਦੀ ਗੋਲਕ ਵਿੱਚੋਂ ਕੀਤਾ ਜਾ ਸਕਦਾ ਹੈ। ਮੈ ਫਿਰ ਆਖ ਰਿਹਾ ਹਾਂ ਕਿ ਗੁਰੂ ਕੀ ਗੋਲਕ ਜਾਂ ਦਸਵੰਧ ਵਿੱਚ ਇੰਨੀ ਤਾਕਤ ਹੈ ਕਿ ਇਸ ਨਾਲ ਦੁਨੀਆ ਦੇ ਸਾਰੇ ਕਾਰਜ ਪੂਰੇ ਕੀਤੇ ਜਾ ਸਕਦੇ ਹਨ। ਗੁਰੂ ਜੀ ਨੇ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਹੋਏ ਸਨ। ਉਹਨਾਂ ਦੀ ਤਨਖ਼ਾਹ ਦਾ ਪ੍ਰਬੰਧ ਵੀ ਗੁਰੂ ਕੀ ਗੋਲਕ ਵਿੱਚੋਂ ਕੀਤਾ ਜਾਂਦਾ ਸੀ। ਸਾਨੂੰ ਆਪਣੇ ਦਸਵੰਧ ਵਿੱਚੋਂ ਚੰਗੀਆਂ ਪਸਤਕਾਂ ਖ਼ਰੀਦ ਕੇ ਜਾਂ ਛਪਵਾ ਕੇ ਵੀ ਵੰਡਣੀਆਂ ਚਾਹੀਦੀਆਂ ਹਨ। ਜਿਹੜੇ ਵੀਰ ਧਰਮ ਦੇ ਪ੍ਰਚਾਰ ਖੇਤਰ ਵਿੱਚ ਆਧੁਨਿਕ ਸਾਧਨਾਂ ਰਾਹੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ, ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਪਿੰਡ ਵਿੱਚ ਹੀ ਗੁਰੂ ਘਰ ਦੇ ਇੱਕ ਕਮਰੇ ਵਿੱਚ ਚੰਗੀਆਂ ਪੁਸਤਕਾਂ ਦੀ ਲਾਇਬਰੇਰੀ ਖੋਲ੍ਹੀ ਜਾ ਸਕਦੀ ਹੈ। ਸੋ ਕਹਿਣ ਤੋ ਭਾਵ ਮੇਰੇ ਵੀਰੋ ਭੈਣੋ ! ਕੁੱਝ ਵੀ ਦਾਨ ਕਰਨ ਤੋਂ ਪਹਿਲਾਂ ਗੁਰੂ ਅੱਗੇ ਹੱਥ ਜੋੜ ਕੇ ਇਹ ਪੁੱਛ ਲਿਆ ਕਰੋ ਕਿ ਹੇ ਗੁਰੂ ਨਾਨਕ ਪਿਤਾ ਜੀ ! ਆਪ ਜੀ ਦਾ ਦਿੱਤਾ ਮੇਰੇ ਕੋਲ ਬਹੁਤ ਕੁੱਝ ਹੈ। ਮੈ ਆਪ ਜੀ ਦੁਆਰਾ ਦਿੱਤੀਆਂ ਇਨ੍ਹਾਂ ਦਾਤਾ ਵਿੱਚੋਂ ਕੁੱਝ ਦਸਵੰਧ ਕੱਢਣਾ ਚਾਹੁੰਦਾ ਹਾਂ। ਮੈਨੂੰ ਸੁਮੱਤ ਬਖ਼ਸ਼ੋ ਤਾਂ ਕਿ ਮੈ ਲੋੜਵੰਦਾਂ ਦੇ ਕੰਮ ਆਵਾਂ। ਸੱਚ ਜਾਣਿਓ ਗੁਰੂ ਸਾਹਿਬ ਜੀ ਸਾਨੂੰ ਜ਼ਰੂਰ ਸੁਮੱਤ ਬਖਸ਼ਣਗੇ।

ਇਸਲਾਮ ਦਾ ਜ਼ਕਾਤ ਅਤੇ ਸਿੱਖ ਧਰਮ ਅੰਦਰ ਦਸਵੰਧ ਪ੍ਰਥਾ

0

ਇਸਲਾਮ ਦਾ ਜ਼ਕਾਤ ਅਤੇ ਸਿੱਖ ਧਰਮ ਅੰਦਰ ਦਸਵੰਧ ਪ੍ਰਥਾ

– ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ. 8

ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

 ਇਸਲਾਮ ਦੇ ਪੰਜ ਥੰਮਾਂ (ਬੁਨਿਆਦੀ ਸਿਧਾਤਾਂ) ਵਿਚ ਜ਼ਕਾਤ ਦਾ ਬਹੁਤ ਹੀ ਅਹਿਮਤਰੀਨ ਸਥਾਨ ਹੈ। ਜ਼ਕਾਤ ਤੋਂ ਭਾਵ ਉਸ ਦਾਨ ਤੋਂ ਹੈ, ਜਿਹੜਾ ਉਨ੍ਹਾਂ ਪਦਾਰਥਾਂ ਜਾਂ ਧਨ ਵਿੱਚੋਂ ਦਿੱਤਾ ਜਾਂਦਾ ਹੈ, ਜੋ ਇੱਕ ਮੁਸਲਮਾਨ ਕੋਲ ਉਸ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰੀਆਂ ਕਰਨ ਉਪਰੰਤ ਬਚ ਜਾਂਦਾ ਹੈ। ਜ਼ਕਾਤ ਦੇਣ ਦਾ ਮੁੱਖ ਮਨੋਰਥ ਮਨੁੱਖਤਾ; ਵਿਸ਼ੇਸ਼ ਕਰਕੇ ਗ਼ਰੀਬਾਂ, ਅਨਾਥਾਂ, ਬੀਮਾਰਾਂ ਅਤੇ ਲੋੜਵੰਦਾਂ ਦੀ ਭਲਾਈ ਹੈ।

ਜ਼ਕਾਤ ਦੇਣਾ ਇੱਕ ਸੱਚੇ-ਸੁੱਚੇ ਮੁਸਲਮਾਨ ਦਾ ਫ਼ਰਜ਼ ਹੈ। ਕੁਰਆਨ ਅਤੇ ਹਦੀਸ ਦੀ ਰੌਸ਼ਨੀ ਵਿਚ ਸਮੂਹ ਮੁਸਲਿਮ ਭਾਈਚਾਰਾ ਇਸ ਗੱਲ ਨਾਲ ਇਤਫ਼ਾਕ ਰੱਖਦਾ ਹੈ ਕਿ ਜਿਹੜਾ ਮੁਸਲਮਾਨ ਜ਼ਕਾਤ ਦੇ ਫ਼ਰਜ਼ ਤੋਂ ਇਨਕਾਰੀ ਹੋਵੇਗਾ, ਉਸ ਦਾ ਸ਼ੁਮਾਰ; ਕਾਫ਼ਰਾਂ ਵਿਚ ਹੋਵੇਗਾ ਅਤੇ ਆਖ਼ੀਰ ਵੇਲੇ ਸਖ਼ਤ ਸਜ਼ਾਵਾਂ ਦਾ ਭਾਗੀਦਾਰ ਬਣੇਗਾ।

ਅੱਲਾਹ ਤਆਲਾ ਨੇ ਕੁਰਆਨ ਵਿਚ ਇਹ ਵੀ ਫ਼ੁਰਮਾਇਆ ਹੈ ਕਿ ਜਿਹੜੇ ਧਨ ਪਦਾਰਥਾਂ ਨੂੰ ਜੋੜ ਕੇ ਰੱਖਦੇ ਹਨ ਅਤੇ ਉਸ ਨੂੰ ਅੱਲਾਹ ਦੇ ਰਾਹ ਵਿਚ ਖ਼ਰਚ ਨਹੀਂ ਕਰਦੇ, ਉਹ ਦੋਜ਼ਖ ਦੀ ਅੱਗ ਦੇ ਸੇਕ ਤੋਂ ਨਹੀਂ ਬਚ ਸਕਦੇ।

ਹਜ਼ੂਰ ਨਬੀ ਕਰੀਮ ਦਾ ਫ਼ੁਰਮਾਨ ਹੈ ਕਿ ‘ਜਦੋਂ ਕਿਸੇ ਮੁਸਲਮਾਨ ਦੇ ਮਾਲ ਵਿਚ ਜ਼ਕਾਤ ਰਲ ਜਾਵੇ ਤਾਂ ਉਹ ਮਾਲ ਉਸ ਲਈ ਹਲਾਕਤ (ਪਵਿੱਤਰਤਾ) ਦੇ ਸਮਾਨ ਹੈ।’

ਇਸਲਾਮ ਵਿਚ ਜ਼ਕਾਤ ਨੂੰ ਇੱਕ ਇਬਾਦਤ ਕਰਕੇ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਅੱਲਾਹ ਦਾ ਹੁਕਮ ਸਵੀਕਾਰਿਆ ਜਾਂਦਾ ਹੈ। ਇੱਕ ਮੁਸਲਮਾਨ ਵੱਲੋਂ ਆਪਣਾ ਪਾਕਿ ਫ਼ਰਜ ਸਮਝ ਕੇ ਅਦਾ ਕੀਤੀ ਜਾਣ ਵਾਲੀ ਜ਼ਕਾਤ ਨੂੰ ਲੈਣ ਦਾ ਅਸਲੀ ਪਾਤਰ/ਹੱਕਦਾਰ ਕੌਣ ਹੈ ਇਸ ਬਾਬਤ ਕੁਰਆਨ ਵਿਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ :

  1. ਫ਼ਕੀਰ ਤੇ ਜ਼ਰੂਰਤਮੰਦ :- ਇਨ੍ਹਾਂ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਕੋਲ ਕੁੱਝ ਮਾਇਆ ਤਾਂ ਹੈ ਪਰ ਉਨ੍ਹਾਂ ਦੀਆਂ ਵਾਜ਼ਬ ਲੋੜਾਂ ਨੂੰ ਪੂਰਾ ਨਹੀਂ ਕਰਦੀ। ਤੰਗੀਆਂ-ਤੁਰਸ਼ੀਆਂ ਦੇ ਬਾਵਜ਼ੂਦ ਵੀ ਇਹ ਲੋਕ ਕਿਸੇ ਅੱਗੇ ਆਪਣੇ ਹੱਥ ਨਹੀਂ ਫੈਲਾਉਂਦੇ।
  2. ਮਿਸਕੀਨ ਤੇ ਅਨਾਥ :-ਇਸ ਵਰਗ ਦੇ ਲੋਕਾਂ ਦੀ ਝੋਲੀ ਆਮ ਤੌਰ ’ਤੇ ਸੱਖਣੀ ਹੀ ਰਹਿੰਦੀ ਹੈ ਅਤੇ ਇਹ ਗ਼ਰੀਬਾਂ ਵਾਲੀ ਲਾਈਨ ਤੋਂ ਵੀ ਹੇਠਾਂ ਹੀ ਹੁੰਦੇ ਹਨ। ਇਸ ਵਰਗ ਵਿਚ ਅਨਾਥ, ਮੁਥਾਜ, ਅਪਹਾਜ ਅਤੇ ਵਿਧਵਾ ਔਰਤਾਂ ਸ਼ਾਮਲ ਹਨ। ਬੇਰੁਜ਼ਗਾਰ ਭਾਈਚਾਰਾ ਵੀ ਇਸ ਵਿਚ ਹੀ ਸ਼ਾਮਲ ਕੀਤਾ ਜਾਂਦਾ ਹੈ।
  3. ਆਮਿਲੀਨਾ:-ਇਸ ਸ਼੍ਰੇਣੀ ਵਿਚ ਉਹ ਲੋਕ ਆਉਂਦੇ ਹਨ, ਜਿਨ੍ਹਾਂ ਦੇ ਨਾਮ ਹਕੂਮਤ ਵੱਲੋਂ ਜ਼ਕਾਤ ਦੀ ਵਸੂਲੀ ਲਈ ਮੁਕੱਰਰ ਕੀਤੇ ਜਾਂਦੇ ਹਨ ਭਾਵ ਉਨ੍ਹਾਂ ਦੀ ਤਨਖ਼ਾਹ ਜ਼ਕਾਤ ਵਿਚੋਂ ਦਿੱਤੀ ਜਾਂਦੀ ਹੈ।
  4. ਮੁਅੱਲਫ਼ਤੁਲ ਕੁਲੁਬ:-ਇਸ ਵਿਚ ਉਹ ਲੋਕ ਆਉਂਦੇ ਹਨ ਜਿਨ੍ਹਾਂ ਨੂੰ ਇਸਲਾਮ ਦਾ ਹਾਮੀ ਬਣਾਈ ਰੱਖਣ ਲਈ ਰੁਪਏ ਦੀ ਲੋੜ ਪੇਸ਼ ਆਵੇ। ਇਸ ਫੰਡ ਨਾਲ ਨਵੇਂ ਬਣੇ ਮੁਸਲਿਮ ਲੋਕਾਂ ਨੂੰ ਵੀ ਸੰਤੁਸ਼ਟ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਮਨ ਇਸਲਾਮ ਵਿਚ ਲੱਗਾ ਰਹੇ।
  5. ਫ਼ਿੱਰਿਕਾਬ:- ਜੇ ਕੋਈ ਵਿਅਕਤੀ ਗ਼ੁਲਾਮੀ ਦੀ ਜੰਜੀਰ ਤੋਂ ਛੁਟਕਾਰਾ ਚਾਹੁੰਦਾ ਹੈ ਪਰ ਉਸ ਕੋਲ ਪੈਸੇ ਨਹੀਂ ਹਨ ਤਾਂ ਉਸ ਦੀ ਸਹਾਇਤਾ ਵੀ ਜ਼ਕਾਤ ਦੀ ਰਕਮ ਨਾਲ ਕੀਤੀ ਜਾ ਸਕਦੀ ਹੈ। ਜੇਕਰ ਕੋਈ ਮੁਸਲਿਮ ਕੈਦੀ ਬਿਨਾਂ ਕਿਸੇ ਕਸੂਰ ਤੋਂ ਕੈਦ ਭੁਗਤ ਰਿਹਾ ਹੋਵੇ ਅਤੇ ਕੁੱਝ ਜੁਰਮਾਨਾ ਅਦਾ ਕਰਕੇ ਉਸ ਦਾ ਖਹਿੜਾ ਛੁੱਟ ਜਾਂਦਾ ਹੋਵੇ ਤਾਂ ਉਸ ਜੁਰਮਾਨੇ ਦੀ ਰਾਸ਼ੀ ਵੀ ਜ਼ਕਾਤ ਵਿਚੋਂ ਦਿੱਤੀ ਜਾ ਸਕਦੀ ਹੈ।
  6. ਅਲਗਾਰਿਮੀਨ:-ਇਹ ਉਹ ਲੋਕ ਹਨ ਜਿਨ੍ਹਾਂ ਦੇ ਸਿਰ ’ਤੇ ਕਰਜ਼ੇ ਦੀ ਭਾਰੀ ਪੰਡ ਹੋਵੇ ਅਤੇ ਇਸ ਬੋਝ ਕਾਰਨ ਉਨ੍ਹਾਂ ਨੂੰ ਜੀਵਨ ਔਖਿਆਲਾ ਲੱਗਣ ਲੱਗ ਪਏ। ਇਨ੍ਹਾਂ ਦੇ ਜੀਵਨ ਨੂੰ ਕੁੱਝ ਸੁਖਾਲਾ ਕਰਨ ਹਿੱਤ ਵੀ ਜ਼ਕਾਤ ਦੀ ਲੋੜੀਂਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਇਸ ਮਦ ਵਿਚ ਕਿਸੇ ਐਸ਼ ਬਿਰਤੀ ਜਾਂ ਫ਼ਜ਼ੂਲ ਖ਼ਰਚੇ ਹਿੱਤ ਲਏ ਕਰਜ਼ੇ ਨੂੰ ਉਤਾਰਨਾ ਸ਼ਾਮਲ ਨਹੀਂ ਹੈ।
  7. ਫ਼ੀਸਬੀ ਲਿੱਲਾਹ:-ਇਸ ਮਦ ਅਧੀਨ ਹਰੇਕ ਭਾਂਤ ਦੇ ਨੇਕ ਅਤੇ ਸ਼ੁਭ ਕਾਰਜ ਆਉਂਦੇ ਹਨ ਪਰ ਤਰਜੀਹੀ ਰੂਪ ਵਿਚ ਦੀਨ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਕੀਤੇ ਜਾਣ ਵਾਲੇ ਕਾਰਜ ਸ਼ਾਮਲ ਹਨ। ਅੱਲਾਹ ਦੁਆਰਾ ਬਣਾਏ ਗਏ ਮਾਨਵ ਹਿਤਕਾਰੀ ਕਾਨੂੰਨਾਂ ਨੂੰ ਸੰਸਾਰ ਵਿਚ ਲਾਗੂ ਕਰਨ ਲਈ ਵਰਤੇ ਜਾਂਦੇ ਜਾਇਜ਼ ਢੰਗ-ਤਰੀਕਿਆਂ ਲਈ ਜ਼ਕਾਤ ਦੀ ਵਰਤੋਂ ਕੀਤੀ ਜਾ ਸਕਦੀ ਹੈ।
  8. ਇਬਨੁੱਸਬੀਲ (ਮੁਸਾਫ਼ਿਰ):- ਇਸ ਵਿਚ ਉਹ ਮੁਸਾਫ਼ਿਰ ਆਉਂਦੇ ਹਨ, ਜਿਹੜੇ ਸਫ਼ਰ ਦੀ ਹਾਲਤ ਵਿਚ ਕਿਰਾਏ-ਭਾੜੇ ਅਤੇ ਹੋਰ ਖ਼ਰਚੇ ਲਈ ਮਜ਼ਬੂਰ ਅਤੇ ਆਪਣੀ ਨਿਰਧਾਰਿਤ ਮੰਜ਼ਲ ਤੋਂ ਦੂਰ ਹੁੰਦੇ ਹਨ।

ਭਾਵੇਂ ਪ੍ਰਚਲਿਤ ਵਿਧਾਨ ਦੇ ਮੁਤਾਬਕ ਜ਼ਕਾਤ ਦੀ ਰਕਮ ਨੂੰ ਮਦਰੱਸਿਆਂ ਦੀ ਬੇਹਤਰੀ ਲਈ ਖ਼ਰਚ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਕੁਰਆਨ ਮਜੀਦ ਵਿਚ ਦਰਸਾਈਆਂ ਉਪਰੋਕਤ ਮੱਦਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

  ਇਸਲਾਮ ਦੇ ਵਾਂਗ ਸਿੱਖ ਧਰਮ ਵੀ ਸਰਬੱਤ ਦੇ ਭਲੇ ਦਾ ਹਾਮੀ ਹੈ। ਨਿਮਾਣਿਆਂ ਦਾ ਮਾਣ ਅਤੇ ਨਿਆਸਰਿਆਂ ਦਾ ਆਸਰਾ ਬਣਨਾ ਸਿੱਖੀ ਦੀ ਵਿਸ਼ੇਸ਼ ਪਹਿਚਾਣ ਰਹੀ ਹੈ। ਇਸ ਤਹਿਤ ਹੀ ‘ਗੁਰੂ ਕੀ ਗੋਲਕ ਨੂੰ ਗ਼ਰੀਬ ਦਾ ਮੂੰਹ’ ਕਹਿ ਕੇ ਵਿਚਾਰਿਆ ਅਤੇ ਪ੍ਰਚਾਰਿਆ ਜਾਂਦਾ ਹੈ। ਇਸ ਗੋਲਕ ਦੀ ਭਰਪੂਰਤਾ ਹਿੱਤ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਣ ਲਈ ਵਿਸ਼ੇਸ਼ ਹੁਕਮ ਦਿੱਤਾ ਹੋਇਆ ਹੈ। ਇਸ ਹੁਕਮ/ਉਪਦੇਸ਼ ਨੂੰ ਕਮਾਉਣ ਵਾਲੇ ਸਿੱਖਾਂ ਦੀ ਕਮਾਈ ਨਾਲ ਹੀ ਬਿਨਾਂ ਕਿਸੇ ਵਖਰੇਵੇਂ ਦੇ ਲੋੜਵੰਦਾਂ ਦੀਆਂ ਲੋੜਾਂ ਨੂੰ ਪੂਰਿਆ ਜਾਂਦਾ ਹੈ।

ਉਪਰੋਕਤ ਵਿਚਾਰ ਤੋਂ ਇਸ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਇਸਲਾਮੀ ‘ਜ਼ਕਾਤ’ ਅਤੇ ਸਿੱਖੀ ਦੇ ‘ਦਸਵੰਧ’ ਦੋਵਾਂ ਦਾ ਉਦੇਸ਼ ਕਲਿਆਣਕਾਰੀ ਕਾਰਜ ਹਨ ਭਾਵੇਂ ਕਿ ਇਨ੍ਹਾਂ ਦਾ ਦਾਇਰਾ ਆਪੋ ਆਪਣਾ ਹੈ।

ਸਰਲ ਗੁਰਬਾਣੀ ਵਿਆਕਰਣ – ਭਾਗ 3 

0

ਸਰਲ ਗੁਰਬਾਣੀ ਵਿਆਕਰਣਭਾਗ

(ਨਾਉਂਪੁਲਿੰਗਬਹੁ ਵਚਨਅਕਾਰਾਂਤ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

‘ਮੰਮੀ ਜੀ ! ਜਿਵੇਂ ਗਿਆਨੀ ਜੀ ਨੇ ਸਮਝਾਇਆ ਹੈ ਕਿ ‘ਭਰੀਐ ਹਥੁ ਪੈਰੁ ਤਨੁ ਦੇਹ॥’ ਇਸ ਤੁੱਕ ਵਿਚ ਹਥੁ, ਪੈਰੁ ਤੇ ਤਨੁ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ ਹੋਈ ਹੈ ਤੇ ਇਸ ਔਂਕੜ ਨਾਲ ਇਸ ਦੇ ਅਰਥ ਇਕ ਹੱਥ, ਇਕ ਪੈਰ ਤੇ ਇਕ ਤਨ ਬਣ ਜਾਣਗੇ। ਮੇਰੇ ਦਿਮਾਗ ਵਿਚ ਇਕ ਵਿਚਾਰ ਬੜੀ ਤੇਜ਼ੀ ਨਾਲ ਚੱਕਰ ਲਗਾ ਰਿਹਾ ਹੈ ਕਿ ਗੁਰਬਾਣੀ ਵਿਚ ਇਹ ਸ਼ਬਦ ਬਿਨਾਂ ਔਂਕੜ ਤੋਂ ਵੀ ਆਏ ਨੇ ?’ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਦੀ ਕਲਾਸ ਤੋਂ ਬਾਅਦ ਮਿਹਰ ਸਿੰਘ ਨੇ ਸਵਾਲ ਕੀਤਾ।

‘ਤੂੰ ਤੇ ਸੁਖਦੀਪ ਦੋਵੇਂ ਗੁਰਬਾਣੀ ਵਿਆਕਰਣ ਦੇ ਬਹੁਤ ਸਵਾਲ ਕਰਨ ਲੱਗ ਪਏ ਹੋ। ਗਿਆਨੀ ਜੀ ਤੋਂ ਪੁੱਛ ਲਵੋ ਨਾ ਬੇਟਾ ਜੀਓ।’ ਮਾਂ ਨੇ ਆਪਣੇ ਲਾਡਲੇ ਮਿਹਰ ਸਿੰਘ ਦੇ ਸਿਰ ’ਤੇ ਹੱਥ ਰੱਖਦਿਆਂ ਬੜੇ ਪਿਆਰ ਨਾਲ ਕਿਹਾ।

‘ਪਹਿਲੀ ਗੱਲ, ਜਿੱਥੇ ਵੀਚਾਰ ਨੂੰ ਖਾਲੀ ਥਾਂ ਮਿਲੇਗੀ, ਉਥੇ ਹੀ ਚੱਕਰ ਲਗਾਏਗਾ ਨਾ ? ਦੂਜੀ ਗੱਲ, ਵਾਇਆ ਰਿੰਗ ਰੋਡ ਹੋ ਕੇ ਸਵਾਲ ਕਰਨ ਦੀ ਕੀ ਲੋੜ ਹੈ, ਸਿੱਧਾ ਸ਼ਾਰਟ-ਕੱਟ ਪੁੱਛ ਕਿ ਗੁਰਬਾਣੀ ਵਿਚ ਕੋਈ ਪੁਲਿੰਗ ਨਾਉਂ ‘ਉਕਾਰਾਂਤ’ ਤੋਂ ਇਲਾਵਾ ‘ਅਕਾਰਾਂਤ’ ਵੀ ਆ ਸਕਦਾ ਹੈ ?’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਚਿੜਾਦਿਆਂ ਕਿਹਾ ਤੇ ਆਲੇ-ਦੁਆਲੇ ਖੜੀਆਂ ਸੰਗਤਾਂ ਵੀ ਹੱਸ ਪਈਆਂ।

‘ਊਂਅ ! ਦੇਖੋ ਵੀਰ ਜੀ ਕਹਿ ਰਹੇ ਨੇ ਕਿ ਮੇਰਾ ਦਿਮਾਗ ਖਾਲੀ ਹੈ। ਉਤੋਂ ਹੋਰ ਹੀ ਉਕਾਰਾਂਤ-ਅਕਾਰਾਂਤ ਲੈ ਕੇ ਬਹਿ ਗਏ। ਭਲਾ ਇਹ ਕੀ ਚੀਜ਼ ਹੋਈ ?’ ਮਿਹਰ ਸਿੰਘ ਨੇ ਨਰਾਜ਼ਗੀ ਜਤਾਈ।

‘ਦੇਖ ਮਿਹਰ ! ਜਿਸ ਸ਼ਬਦ ਦੇ ਅਖੀਰਲੇ ਅੱਖਰ ਨੂੰ ਔਂਕੜ ਹੋਵੇ ਉਸ ਨੂੰ ਉਕਾਰਾਂਤ ਕਹਿੰਦੇ ਹਨ, ਜਿਵੇਂ : ਹਥੁ, ਪੈਰੁ, ਤਨੁ। ਜਿਸ ਸ਼ਬਦ ਦਾ ਆਖਰੀ ਅੱਖਰ ਮੁਕਤਾ ਹੋਵੇ, ਉਸ ਨੂੰ ਅਕਾਰਾਂਤ ਕਹਿੰਦੇ ਨੇ, ਜਿਵੇਂ: ਹਥ, ਪੈਰ, ਤਨ।’ ਸੁਖਦੀਪ ਸਿੰਘ ਨੇ ਸੌਖੇ ਤਰੀਕੇ ਨਾਲ ਸਮਝਾਇਆ।

‘ਮੈਂ ਸਮਝ ਗਿਆ, ਮੈਂ ਸਮਝ ਗਿਆ। ਉ ਦਾ ਮਤਲਬ ਔਂਕੜ। ਔਂਕੜ+ਅੱਖਰ+ਅੰਤ = ਉਕਾਰਾਂਤ। ਇਹਦਾ ਮਤਲਬ ਕਿ ਅਖੀਰਲੇ ਅੱਖਰ ਨੂੰ ਔਂਕੜ ਹੋਵੇ ਤਾਂ ਉਸ ਨੂੰ ਉਕਾਰਾਂਤ ਕਹਿ ਦਿੰਦੇ ਨੇ, ਜਿਵੇਂ ਭਗਤੁ, ਸੁਰਗੁ, ਗਿਆਨੁ।

ਇਸੇ ਤਰ੍ਹਾਂ ਅ ਦਾ ਮਤਲਬ ਹੈ ਮੁਕਤਾ। ਮੁਕਤਾ ਦਾ ਮਤਲਬ ਜਿਹੜਾ ਅੱਖਰ ਕੰਨਾ, ਸਿਹਾਰੀ, ਬਿਹਾਰੀ ਵਗੈਰਾ ਸਾਰੀਆਂ ਲਗਾਂ ਤੋਂ ਮੁਕਤ ਹੋਵੇ, ਉਸ ਨੂੰ ਮੁਕਤਾ ਕਹਿੰਦੇ ਨੇ। ਮੁਕਤਾ+ਅੱਖਰ+ਅੰਤ= ਅਕਾਰਾਂਤ। ਇਸ ਦਾ ਮਤਲਬ ਕਿ ਅਖੀਰਲਾ ਅੱਖਰ ਮੁਕਤਾ ਹੋਵੇ ਤਾਂ ਉਸ ਨੂੰ ਅਕਾਰਾਂਤ ਕਹਿ ਦਿੰਦੇ ਨੇ, ਜਿਵੇਂ: ਭਗਤ, ਸੁਰਗ, ਗਿਆਨ।’ ਮਿਹਰ ਸਿੰਘ ਜੇਤੂ ਅੰਦਾਜ਼ ਵਿਚ ਬੋਲਿਆ। ਸੰਗਤ ਵੀ ਇਸ ਵਾਰਤਾਲਾਪ ਨੂੰ ਬੜੇ ਧਿਆਨ ਨਾਲ ਸੁਣ ਰਹੀ ਸੀ।

‘ਕਿਆ ਬਾਤ ! ਬੜਾ ਤੇਜ਼ ਦਿਮਾਗ ਹੈ ਮਿਹਰ ਸਿੰਘ ਦਾ। ਕਿਉਂ ਪੁੱਤਰ ਸੁਖਦੀਪ ਸਿੰਘ ! ਤੁਸੀਂ ਮਿਹਰ ਸਿੰਘ ਦਾ ਦਿਮਾਗ ਖਾਲੀ ਸਮਝਿਆ ਸੀ, ਇਹਦੇ ਦਿਮਾਗ ਵਿਚ ਤਾਂ ਗੁਰਬਾਣੀ ਵਿਆਕਰਣ ਭਰੀ ਪਈ ਹੈ। ਚੱਲੋ ਹੁਣ ਤੁਸੀਂ ਦੱਸੋ ਕਿ ਜੇ ਕਿਸੇ ਸ਼ਬਦ ਦਾ ਆਖਰੀ ਅੱਖਰ ‘ਹੁ’ ਹੋਵੇ, ਤਾਂ ਉਸ ਨੂੰ ਕੀ ਕਹਿੰਦੇ ਨੇ।’ ਮੈਂ ਸੁਖਦੀਪ ਸਿੰਘ ਨੂੰ ਸਵਾਲ ਕੀਤਾ।

‘ਵੈਰੀ ਸਿੰਪਲ। ਉਹਨੂੰ ਹੁਕਾਰਾਂਤ ਕਹਿੰਦੇ ਨੇ। ਹੁ+ਅੱਖਰ+ਅੰਤ= ਹੁਕਾਰਾਂਤ। ਉਹ ਸ਼ਬਦ ਨਾਉਂ, ਕਿਰਿਆ ਕੋਈ ਵੀ ਹੋ ਸਕਦਾ ਹੈ, ਜਿਵੇਂ: ਸਚਹੁ, ਸੰਤਹੁ, ਗਾਵਹੁ, ਪਾਵਹੁ ਤੇ ਹੋਰ ਬਹੁਤ ਸ਼ਬਦ ਨੇ। ਕਿਸੇ ਸ਼ਬਦ ਦੇ ਆਖਰੀ ਅੱਖਰ ਨੂੰ ਜਿਸ ਤਰ੍ਹਾਂ ਦੀ ਲੱਗ ਹੋਵੇ, ਉਸੇ ਤਰ੍ਹਾਂ ਦਾ ਹੀ ਅਸੀਂ ਉਸ ਦਾ ਨਾਮ ਬਣਾ ਸਕਦੇ ਹਾਂ। ਉਦਾਹਰਣ ਦੇ ਤੌਰ ’ਤੇ :

ਅਕਾਰਾਂਤ = ਅ (ਮੁਕਤਾ) + ਅੱਖਰ + ਅੰਤ = ਸਚ

ਆਕਾਰਾਂਤ = ਆ (ਕੰਨਾ) + ਅੱਖਰ + ਅੰਤ = ਸਚਾ

ਇਕਾਰਾਂਤ = ਇ (ਸਿਹਾਰੀ) + ਅੱਖਰ + ਅੰਤ = ਸਚਿ

ਈਕਾਰਾਂਤ = ਈ (ਬਿਹਾਰੀ) + ਅੱਖਰ + ਅੰਤ = ਸਚੀ

ਉਕਾਰਾਂਤ = ਉ (ਔਂਕੜ) + ਅੱਖਰ + ਅੰਤ = ਸਚੁ

ਊਕਾਰਾਂਤ = ਊ (ਦੁਲੈਂਕੜ) + ਅੱਖਰ + ਅੰਤ = ਸਚੂ

ਏਕਾਰਾਂਤ = ਏ (ਲਾਂ) + ਅੱਖਰ + ਅੰਤ = ਸਚੇ

ਐਕਾਰਾਂਤ = ਐ (ਦੁਲਾਵਾਂ) + ਅੱਖਰ + ਅੰਤ = ਸਚੈ

ਓਕਾਰਾਂਤ = ਓ (ਹੋੜਾ) + ਅੱਖਰ + ਅੰਤ = ਸਚੋ

ਔਕਾਰਾਂਤ = ਔ (ਕਨੌੜਾ) + ਅੱਖਰ + ਅੰਤ = ਸਚੌ

ਇਸ ਤੋਂ ਇਲਾਵਾ ਆਖਰੀ ਅੱਖਰ ਨਾਲ ਲੱਗੀ ਹੋਈ ਲੱਗ ਨਾਲ ਸੰਬੰਧਤ ਹੋਰ ਨਾਮ ਵੀ ਦਿੱਤੇ ਜਾਂਦੇ ਹਨ, ਜਿਵੇਂ : ਉ-ਅੰਤ ਪੁਲਿੰਗ, ਮੁਕਤਾ-ਅੰਤ ਇਸਤਰੀ ਲਿੰਗ, ਹਿ-ਅੰਤ ਕਿਰਿਆ ਤੇ ਹੋਰ ਬਹੁਤ ਸਾਰੇ ਸ਼ਬਦ।’ ਸੁਖਦੀਪ ਸਿੰਘ ਨੇ ਬੜੀ ਸਿਆਣਪ ਨਾਲ ਜਵਾਬ ਦਿੱਤਾ।

‘ਵਾਹ ਜੀ ਵਾਹ ! ਲਗਦੈ ਇਹਨਾਂ ਬੱਚਿਆਂ ਨੇ ਗੁਰਬਾਣੀ ਵਿਆਕਰਣ ਦੇ ਨੇਮ ਪਾਣੀ ਵਿਚ ਘੋਲ ਕੇ ਪੀਤੇ ਹੋਏ ਨੇ। ਕਿੰਨੀ ਜਲਦੀ ਸਭ ਕੁੱਝ ਸਮਝ ਜਾਂਦੇ ਨੇ।’ ਸੰਗਤਾਂ ਨੇ ਵੀ ਵਾਰਤਾਲਾਪ ਵਿਚ ਸ਼ਾਮਲ ਹੁੰਦਿਆਂ ਬੱਚਿਆਂ ਦੀ ਸ਼ਲਾਘਾ ਕੀਤੀ।

‘ਬਿਲਕੁੱਲ ਜੀ, ਯਾਦਾਸ਼ਤ ਤਾਜ਼ੀ ਹੋਣ ਕਰਕੇ ਬੱਚੇ ਹਰ ਚੀਜ਼ ਨੂੰ ਬੜੀ ਜਲਦੀ ਸਮਝ ਜਾਂਦੇ ਨੇ। ਕਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਹਿੰਦੇ ਹਨ ਕਿ ਬੱਚਿਓ ! ਗਿਆਨੀ ਜੀ ਆਏ ਨੇ, ਇਹਨਾਂ ਨੂੰ ਫਲਾਣਾ ਗਾਣਾ ਗਾ ਕੇ ਸੁਣਾਉ। ਇਹਨਾਂ ਨੂੰ ਡਿਸਕੋ ਡਾਂਸ ਕਰਕੇ ਦਿਖਾਉ। ਮੈਂ ਉਹਨਾਂ ਤੋਂ ਪੁੱਛਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਸ਼ਬਦ ਨਹੀਂ ਸਿਖਾਇਆ ? ਉਹ ਝੱਟ ਕਹਿ ਦਿੰਦੇ ਨੇ ਕਿ ਛੱਡੋ ਗਿਆਨੀ ਜੀ ! ਅਜੇ ਅੰਞਾਣ ਬੱਚੇ ਹਨ, ਵੱਡੇ ਹੋ ਕੇ ਆਪੇ ਗੁਰਬਾਣੀ ਸਿੱਖ ਜਾਣਗੇ। ਮੈਂ ਕਹਿੰਦਾ ਹਾਂ ਕਿ ਬੱਚੇ ਵੱਡੇ ਹੋ ਕੇ ਕਿੰਨਾ ਕੁ ਗੁਰਬਾਣੀ ਸਿੱਖਦੇ ਹਨ, ਇਹ ਸਭ ਨੂੰ ਪਤਾ ਹੈ।  18 ਤੋਂ ਟੱਪੇ ਨਹੀਂ ਤੇ ਘਰਦਿਆਂ ਤੋਂ ਅੱਕੇ ਨਹੀਂ। ਜੇ ਬਚਪਨ ਵਿਚ ਨੀਂਹ ਗੁਰਮਤਿ ਅਨੁਸਾਰ ਰੱਖੀ ਹੁੰਦੀ ਤਾਂ ਬੱਚੇ ਘਰਦਿਆਂ ਦਾ ਵੀ ਸਤਿਕਾਰ ਕਰਦੇ।

ਅਸਲ ਵਿਚ ਅੰਞਾਣ ਬੱਚੇ ਨਹੀਂ ਹਨ, ਅੰਞਾਣ ਤਾਂ ਉਹ ਮਾਤਾ-ਪਿਤਾ ਹਨ, ਜਿਹੜੇ ਬੱਚਿਆਂ ਨੂੰ ਅੰਞਾਣ ਸਮਝਦੇ ਹਨ। ਬੱਚਿਆਂ ਕੋਲ ਤਾਜ਼ਾ ਦਿਮਾਗ ਤੇ ਨਰੋਈ ਯਾਦਾਸ਼ਤ ਹੁੰਦੀ ਹੈ। ਜਿਹੜਾ ਬੱਚਾ ਪੂਰਾ ਇਕ ਫਿਲਮੀ ਗੀਤ ਯਾਦ ਕਰ ਸਕਦਾ ਹੈ, ਕੀ ਉਹ ਗੁਰਬਾਣੀ ਦਾ ਇਕ ਸ਼ਬਦ ਨਹੀਂ ਯਾਦ ਕਰ ਸਕਦਾ ? ਜਿਹੜਾ ਬੱਚਾ ਹੀਰੋ-ਹੀਰੋਇਨਾਂ ਦੇ ਨਾਮ ਯਾਦ ਰੱਖ ਸਕਦਾ ਹੈ, ਕੀ ਉਹ ਗੁਰੂ ਸਾਹਿਬਾਨਾਂ ਦੇ ਨਾਮ ਨਹੀਂ ਯਾਦ ਰੱਖ ਸਕਦਾ ? ਜਿਸ ਬੱਚੇ ਨੂੰ ਗਾਇਕਾਂ ਦੇ ਨਾਮ ਰਟੇ ਹੋਏ ਹਨ, ਕੀ ਉਹ ਪੰਜ ਪਿਆਰਿਆਂ ਦੇ ਨਾਮ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਲਾਡਲੇ ਸਾਹਿਬਜ਼ਾਦਿਆਂ ਦੇ ਨਾਮ ਨਹੀਂ ਯਾਦ ਕਰ ਸਕਦਾ ? ਬੱਚੇ ਦੀ ਯਾਦਾਸ਼ਤ ਤਾਂ ਬਹੁਤ ਤੇਜ਼ ਹੈ। ਬਚਪਨ ਵਿਚ ਜੋ ਬੱਚੇ ਦੀ ਯਾਦਾਸ਼ਤ ਰੂਪੀ ਕੋਰੀ ਸਲੇਟ ’ਤੇ ਉਕਰ ਦਿਉਂਗੇ, ਉਹ ਸਾਰੀ ਜ਼ਿੰਦਗੀ ਉਸ ਨੂੰ ਯਾਦ ਰਹੇਗਾ।’ ਮੈਂ ਇੰਨਾ ਕੁ ਬੋਲ ਕੇ ਚੁੱਪ ਕਰ ਗਿਆ। ਸੰਗਤਾਂ ‘ਹਾਂ’ ਵਿਚ ਸਿਰ ਹਿਲਾ ਰਹੀਆਂ ਸਨ।

‘ਬਿਲਕੁੱਲ ਠੀਕ ਕਿਹਾ, ਸਾਨੂੰ ਆਪ ਹੀ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਪਵੇਗਾ। ਪਰ ਸੱਚ ਪੁੱਛੋ ਤਾਂ ਗਿਆਨੀ ਜੀ ! ਜਿਹੜਾ ਮਿਹਰ ਨੇ ਸਵਾਲ ਪੁੱਛਿਆ ਹੈ, ਉਸ ਦਾ ਜਵਾਬ ਤਾਂ ਸਾਨੂੰ ਵੀ ਨਹੀਂ ਪਤਾ। ਗੁਰਬਾਣੀ ਵਿਚ ਜੇ ਕੋਈ ਪੁਲਿੰਗ ਸ਼ਬਦ ‘ਉਕਾਰਾਂਤ’ (ਆਖਰੀ ਅੱਖਰ ਔਂਕੜ ਵਾਲਾ, ਇਕ ਵਚਨ) ਆਉਂਦਾ ਹੈ ਤਾਂ ਉਹੀ ਸ਼ਬਦ ‘ਅਕਾਰਾਂਤ’ (ਆਖਰੀ ਅੱਖਰ ਮੁਕਤਾ ਵਾਲਾ, ਬਹੁ ਵਚਨ) ਵੀ ਆ ਸਕਦਾ ਹੈ ?’ ਸੰਗਤ ਵਿਚੋਂ ਕਿਸੇ ਨੇ ਸਵਾਲ ਕੀਤਾ। ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਮਿਹਰ ਸਿੰਘ ਦੇ ਮੰਮੀ ਜੀ ਬੋਲ ਪਏ।

‘ਆਉਂਦਾ ਹੈ ਜੀ। ਹੁਣੇ ਤਾਂ ਅਸੀਂ ਗੁਰਬਾਣੀ ਦੀ ਸੰਥਿਆ ਵਿਚ ਐਸੇ ਕਈ ਸ਼ਬਦ ਪੜ ਕੇ ਆਏ ਹਾਂ। (ਮਿਹਰ ਸਿੰਘ ਵੱਲ ਇਸ਼ਾਰਾ ਕਰਦਿਆਂ) ਪੁੱਤਰ ਮਿਹਰ ! ਤੂੰ ਵੀ ਧਿਆਨ ਨਾਲ ਸੁਣ। ਗੁਰਬਾਣੀ ਵਿਚ ਕੋਈ ਵੀ ਪੁਲਿੰਗ ਨਾਉਂ ਉਕਾਰਾਂਤ ਤੋਂ ਇਲਾਵਾ ਅਕਾਰਾਂਤ ਵੀ ਆ ਸਕਦਾ ਹੈ। ਉਕਾਰਾਂਤ ਹੋਵੇ ਤਾਂ ਇਕ ਵਚਨ ਦੇ ਅਰਥ ਬਣਨਗੇ ਅਤੇ ਅਕਾਰਾਂਤ ਹੋਵੇ ਤਾਂ ਬਹੁ ਵਚਨ ਦੇ ਅਰਥ ਬਣ ਜਾਣਗੇ। ਜਿਵੇਂ: ‘ਭਰੀਐ ਹਥੁ ਪੈਰੁ ਤਨੁ ਦੇਹ॥’ ਇਸ ਤੁੱਕ ਵਿਚ ਹਥੁ, ਪੈਰੁ ਤੇ ਤਨੁ ਉਕਾਰਾਂਤ (ਆਖਰੀ ਅੱਖਰ ਔਂਕੜ ਨਾਲ) ਹਨ ਅਤੇ ਅਰਥ ਬਣ ਗਏ : ਇਕ ਹੱਥ, ਇਕ ਪੈਰ ਤੇ ਇਕ ਤਨ (ਸਰੀਰ)।

ਜਦੋਂ ਹੱਥ ਬਹੁਤੇ ਹੋ ਜਾਣਗੇ ਤਾਂ ‘ਹਥ’ ਉਕਾਰਾਂਤ (ਆਖਰੀ ਅੱਖਰ ਮੁਕਤਾ ਨਾਲ) ਲਿਖਿਆ ਆਏਗਾ। ਜਿਵੇਂ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ ਕਿ ਕੋਈ ਜੁਆਰੀਆ ਆਪਣੀ ਮਾਇਆ, ਘਰ ਦੇ ਭਾਂਡੇ, ਗਹਿਣੇ ਆਦਿ ਸਭ ਕੁਝ ਦਾਅ ’ਤੇ ਲਾ ਕੇ ਹਾਰ ਜਾਂਦਾ ਹੈ ਤੇ ਅਖੀਰ ਨੂੰ ਦੋਵੇਂ ਹੱਥ ਝਾੜ ਕੇ, ਪਛਤਾ ਕੇ ਤੁਰ ਪੈਂਦਾ ਹੈ। ਇਸੇ ਤਰ੍ਹਾਂ ਮਨੁੱਖ ਵੀ ਆਪਣੀ ਸਵਾਸਾਂ ਦੀ ਪੂੰਜੀ ਵਿਕਾਰਾਂ ਦੀ ਖੇਡ ਵਿਚ ਗਵਾ ਕੇ, ਪਛਤਾਉਂਦਾ ਹੋਇਆ, ਦੁਨੀਆਂ ਤੋਂ ਕੂਚ ਕਰ ਜਾਂਦਾ ਹੈ। ਜਦੋਂ ਗੁਰਬਾਣੀ ਵਿਚ ਦੋ ਹੱਥਾਂ ਦੀ ਗੱਲ ਆਈ ਤਾਂ ਬਹੁ ਵਚਨ ਹੱਥਾਂ ਲਈ ਅਕਾਰਾਂਤ ਸ਼ਬਦ ‘ਹਥ’ ਆ ਗਿਆ : 

ਕਹਿ ਕਬੀਰ ਕਿਛੁ ਗੁਨੁ ਬੀਚਾਰਿ

ਚਲੇ ਜੁਆਰੀ ਦੁਇ ਹਥ ਝਾਰਿ

ਇਕ ਵਚਨ ਪੁਲਿੰਗ ਲਈ ਉਕਾਰਾਂਤ ਸ਼ਬਦ ‘ਪੈਰੁ’ ਹੈ ਤੇ ਬਹੁ ਵਚਨ ਲਈ ਅਕਾਰਾਂਤ ‘ਪੈਰ’ ਸ਼ਬਦ ਆ ਗਿਆ :

ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ

ਇਸੇ ਤਰ੍ਹਾਂ ਇਕ ਵਚਨ ਪੁਲਿੰਗ ਲਈ ਉਕਾਰਾਂਤ ਸ਼ਬਦ ‘ਤਨੁ’ ਹੈ ਤੇ ਬਹੁ ਵਚਨ ਲਈ ਅਕਾਰਾਂਤ ‘ਤਨ’ ਸ਼ਬਦ ਆ ਗਿਆ :

ਹਰਿ ਸੰਗਿ ਰਾਤੇ ਮਨ ਤਨ ਹਰੇ

ਗੁਰ ਪੂਰੇ ਕੀ ਸਰਨੀ ਪਰੇ

ਜਦੋਂ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਹੋਵੇ ਤਾਂ ਉਸ ਦਾ ਅਰਥ ਇਕ ਵਚਨ ਵਿਚ ਕੀਤਾ ਜਾਂਦਾ ਹੈ ਅਤੇ ਜਦੋਂ ਆਖਰੀ ਅੱਖਰ ਮੁਕਤਾ ਹੋਵੇ, ਉਸ ਦਾ ਅਰਥ ਬਹੁ ਵਚਨ ਵਿਚ ਕੀਤਾ ਜਾਂਦਾ ਹੈ।’ ਮਿਹਰ ਸਿੰਘ ਦੀ ਮਾਂ ਨੇ ਬਹੁਤ ਸੁੰਦਰ ਤਰੀਕੇ ਨਾਲ ਸਮਝਾਇਆ।

‘ਕੀ ਹੋਰ ਵੀ ਪੁਲਿੰਗ ਸ਼ਬਦ ਹਨ, ਜੋ ਇਕ ਵਚਨ ਤੇ ਬਹੁ ਵਚਨ ਦੋਵਾਂ ਰੂਪ ਵਿਚ ਆਉਂਦੇ ਹਨ ?’ ਕਿਸੇ ਨੇ ਉਤਸੁਕਤਾ ਨਾਲ ਪੁੱਛਿਆ।

‘ਬਿਲਕੁੱਲ ਜੀ ! ਬਹੁਤ ਸਾਰੇ ਐਸੇ ਸ਼ਬਦ ਹਨ ਜੋ ਉਕਾਰਾਂਤ ਨਾਲ ਇਕ ਵਚਨ ਤੇ ਅਕਾਰਾਂਤ ਨਾਲ ਬਹੁ ਵਚਨ ਦੋਵਾਂ ਰੂਪਾਂ ਵਿਚ ਆਉਂਦੇ ਹਨ, ਜਿਵੇਂ ਗੁਰਬਾਣੀ ਵਿਚ ਭਗਤੁ, ਦਿਵਸੁ, ਭੋਜਨੁ, ਸੁਖੁ, ਨਰਕੁ, ਜਨੁ, ਪੰਡਿਤੁ, ਰਾਹੁ ਆਦਿ ਆਖਰੀ ਅੱਖਰ ਔਂਕੜ ਨਾਲ ਇਕ ਵਚਨ ਦੇ ਅਰਥਾਂ ਵਿਚ ਆਏ ਹਨ। ਉਦਾਹਰਣ ਦੇ ਤੌਰ ’ਤੇ :

ਹਰਿ ਕਾ ਭਗਤੁ ਪ੍ਰਗਟ ਨਹੀ ਛਪੈ

ਸੋਈ ਿਵਸੁ ਭਲਾ ਮੇਰੇ ਭਾਈ

ਤ੍ਰਿਪਤਿ ਭਈ ਸਚੁ ਭੋਜਨੁ ਖਾਇਆ

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ

ਭਗਤ ਕੀ ਨਿੰਦਾ ਨਰਕੁ ਭੁੰਚਾਵੈ

ਜਨੁ ਰਾਤਾ ਹਰਿ ਨਾਮ ਕੀ ਸੇਵਾ

ਪੰਡਿਤੁ ਸਾਸਤ ਸਿਮ੍ਰਿਤਿ ਪੜਿਆ

ਹੁਕਮੀ ਹੁਕਮੁ ਚਲਾਏ ਰਾਹੁ

ਇਹੀ ਸ਼ਬਦ ਬਹੁ ਵਚਨ ਦੇ ਅਰਥ ਕਰਨ ਲਈ ਅਕਾਰਾਂਤ ਰੂਪ ਵਿਚ ਵੀ ਆਏ ਹਨ। ਉਦਾਹਰਣ ਦੇ ਤੌਰ ’ਤੇ :

ਅਸੰਖ ਭਗਤ ਗੁਣ ਗਿਆਨ ਵੀਚਾਰ

ਸੁਭ ਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ

ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ

ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ

ਸਾਧ ਕੈ ਸੰਗਿ ਨਰਕ ਪਰਹਰੈ

ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ

ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ

ਰਾਹ ਦੋਵੈ ਖਸਮੁ ਏਕੋ ਜਾਣੁ

ਜਦੋਂ ਅਸੀਂ ਗੁਰਬਾਣੀ ਨੂੰ ਵੀਚਾਰ ਕੇ ਪੜ੍ਹਦੇ ਹਾਂ ਤਾਂ ਅਜਿਹੇ ਅਨੇਕਾਂ ਸ਼ਬਦ ਆ ਜਾਂਦੇ ਹਨ, ਜਿਹੜੇ ਪੁਲਿੰਗ ਨਾਉਂ ਆਖਰੀ ਅੱਖਰ ਨੂੰ ਔਂਕੜ ਲੱਗੀ ਹੋਣ ਕਰਕੇ ਇਕ ਵਚਨ ਦਾ ਅਰਥ ਦਿੰਦੇ ਹਨ ਤੇ ਔਂਕੜ ਲੱਥ ਜਾਣ ਨਾਲ ਬਹੁ ਵਚਨ ਦਾ ਅਰਥ ਦਿੰਦੇ ਹਨ।’ ਮਿਹਰ ਸਿੰਘ ਦੀ ਮਾਤਾ ਨੇ ਸਾਰੀ ਸੰਗਤ ਨੂੰ ਬਹੁਤ ਸੌਖੇ ਸ਼ਬਦਾਂ ਨਾਲ ਸਮਝਾਇਆ।

ਮੈਂ ਮਨ ਵਿਚ ਸੋਚ ਕੇ ਹੱਸ ਰਿਹਾ ਸਾਂ ਕਿ ਮੈਂ ਤਾਂ ਅੱਜ ਸੰਗਤਾਂ ਨੂੰ ਉਕਾਰਾਂਤ ਤੇ ਅਕਾਰਾਂਤ ਵਗੈਰਾ ਬਾਰੇ ਸਮਝਾਉਣਾ ਸੀ ਪਰ ਗੁਰਬਾਣੀ ਵਿਆਕਰਣ ਦਾ ਇਹ ਨੇਮ ਤਾਂ ਇਹ ਪਹਿਲਾਂ ਤੋਂ ਹੀ ਜਾਣਦੇ ਹਨ। ਸੰਗਤਾਂ ਗੁਰਬਾਣੀ ਪ੍ਰਤੀ ਬਹੁਤ ਜਾਗਰੂਕ ਹਨ, ਇਸ ਲਈ ਇਹ ਨੇਮ ਦੱਸਣਾ ਵੀ ਅੱਜ ਕੈਂਸਲ ਹੋ ਗਿਆ। ਅਗਲੀ ਵਾਰ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਜੇਕਰ ਪੁਲਿੰਗ ਨਾਉਂ ਦੀ ਔਂਕੜ ਲੱਥ ਜਾਏ ਤਾਂ ਬਹੁ ਵਚਨ ਤੋਂ ਇਲਾਵਾ ਉਸ ਦੇ ਹੋਰ ਵੀ ਬੜੇ ਪਿਆਰੇ ਅਰਥ ਬਣ ਜਾਂਦੇ ਹਨ। ਹੁਣ ਤੁਸੀਂ ਵੀ ਚੁੱਕ ਲਉ ਡਾਇਰੀ ਤੇ ਗੁਰਬਾਣੀ ਵਿਚੋਂ 10 ਐਸੇ ਪ੍ਰਮਾਣ (ਤੁੱਕਾਂ) ਲਿਖੋ, ਜਿਹਨਾਂ ਵਿਚ ਪੁਲਿੰਗ ਨਾਉਂ ਉਕਾਰਾਂਤ ਅਤੇ ਅਕਾਰਾਂਤ ਦੋਵੇਂ ਰੂਪਾਂ ਵਿਚ ਹੋਣ।

ਰਾਖਾ ਏਕੁ ਹਮਾਰਾ ਸਵਾਮੀ

0

ਰਾਖਾ ਏਕੁ ਹਮਾਰਾ ਸਵਾਮੀ

ਹਰਜੀਤ ਕੌਰ ਬਠਿੰਡਾ

ਇੱਕ ਦਿਨ ਮੈਂ ਗੁਰਬਾਣੀ ਪੜ੍ਹ ਰਹੀ ਸੀ ਤੇ ਅਚਾਨਕ ਹੀ ਅੰਗ ਨੰਬਰ ੧੧੩੬ ’ਤੇ ਸ਼ਬਦ ਆਇਆ ‘‘ਭੈਰਉ ਮਹਲਾ ਊਠਤ ਸੁਖੀਆ ਬੈਠਤ ਸੁਖੀਆ ਭਉ ਨਹੀ ਲਾਗੈ; ਜਾਂ ਐਸੇ ਬੁਝੀਆ ਰਾਖਾ ਏਕੁ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ ਰਹਾਉ ਸੋਇ ਅਚਿੰਤਾ; ਜਾਗਿ ਅਚਿੰਤਾ ਜਹਾ ਕਹਾਂ ਪ੍ਰਭ ! ਤੂੰ ਵਰਤੰਤਾ ਘਰਿ ਸੁਖਿ ਵਸਿਆ; ਬਾਹਰਿ ਸੁਖੁ ਪਾਇਆ ਕਹੁ ਨਾਨਕ  ! ਗੁਰਿ ਮੰਤ੍ਰੁ ਦ੍ਰਿੜਾਇਆ ’’ ਤਾਂ ਮੈਨੂੰ ਮਹਿਸੂਸ ਹੋਇਆ ਕਿ ਅਕਾਲ ਪੁਰਖੁ ‘‘ਰਾਖਾ ਏਕੁ ਹਮਾਰਾ ਸਵਾਮੀ’’ ਬਣ ਕੇ ਸਾਡੀ ਰਾਖੀ ਕਿਵੇਂ ਕਰਦੇ ਹਨ ? ਉਹ ਸਾਡੇ ਨਾਲ ਕਿਵੇਂ ਵਿਚਰਦੇ ਹਨ ? ਕਈ ਦਿਨ, ਦਿਮਾਗ਼ ਵਿੱਚ ਵਿਚਾਰਾਂ ਚੱਲਦੀਆਂ ਰਹੀਆਂ। ਕਈ ਦਿਨਾਂ ਬਾਅਦ ਮੈਂ ਇਸ ਨਤੀਜੇ ’ਤੇ ਪੁੱਜੀ ਕਿ ਅਕਾਲ ਪੁਰਖ; ਗੁਰੂ ਦੇ ਸ਼ਬਦ ਦੁਆਰਾ ਸਾਡੀ ਰਾਖੀ ਕਰਦੇ ਹਨ। ਜੇਕਰ ਗੁਰਬਾਣੀ ਵਿਆਕਰਨ ਦੇ ਜਾਣਕਾਰ ਕਿਸੇ ਵਿਦਵਾਨ ਪਾਸੋਂ ਸੰਥਿਆ ਲੈ ਕੇ ਗਿਆਨ ਦੀ ਅੱਖ ਨਾਲ ਗੁਰਬਾਣੀ ਨੂੰ ਅਸੀਂ ਪੜ੍ਹੀਏ ਤਾਂ ਉਸ ਸਥਿਤੀ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਗੁਰੂ ਦੀ ਸਿੱਖਿਆ ’ਤੇ ਅਮਲ ਕੀਤਿਆਂ ਮਨੁੱਖ ਵਿਕਾਰਾਂ ਵੱਲੋਂ ਬਿਲਕੁਲ ਅਜ਼ਾਦ ਹੋ ਸਕਦਾ ਹੈ। ਜਦੋਂ ਇਨਸਾਨ ਦਾ ਵਿਕਾਰਾਂ ਦਾ ਭਾਰ ਲਹਿ ਜਾਂਦਾ ਹੈ ਤਾਂ ਇਨਸਾਨ ਦਾ ਮਕਸਦ ਪੂਰਾ ਹੋ ਸਕਦਾ ਹੈ; ਜਿਵੇਂ ‘‘ਭਈ ਪਰਾਪਤਿ ਮਾਨੁਖ ਦੇਹੁਰੀਆ   ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ   ਅਵਰਿ ਕਾਜ; ਤੇਰੈ ਕਿਤੈ ਕਾਮ   ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ (ਸੋ ਪੁਰਖੁ/ਮਹਲਾ /੧੨)

 (ਰਹਿਰਾਸ ਪਾਠ ’ਚ ਸੋ ਪੁਰਖੁ ਸਿਰਲੇਖ ਹੇਠ ਆਸਾ ਮਹਲਾ ੫) ਸ਼ਬਦ ਪੜ੍ਹਨ ਸਮੇਂ ਸਾਨੂੰ ਸਮਝ ਪੈਂਦੀ ਹੈ ਕਿ ਅਕਾਲ ਪੁਰਖ ਦੀ ਬਖ਼ਸ਼ਸ਼ ਸਦਕਾ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਹੁਣ ਬਾਣੀ ਪੜ੍ਹਨ, ਸੁਣਨ ਅਤੇ ਨਾਮ ਸਿਮਰਨ ਰਾਹੀਂ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਨਾਮ ਸਿਮਰਨ ਤੋਂ ਬਿਨਾਂ ਹੋਰ ਧਾਰਮਿਕ ਕਰਮਕਾਂਡ ਕੀਤੇ ਤੇਰੇ ਕਿਸੇ ਕੰਮ ਵਿੱਚ ਨਹੀਂ ਆਉਣੇ।

ਕੋਈ ਮਨੁੱਖ ਚੋਰੀ ਕਰਨ ਲੱਗੇ ਤਾਂ ਉਸ ਨੂੰ ਯਾਦ ਆ ਜਾਵੇ ਕਿ ਕੋਈ ਵੀ ਚੋਰ ਦੀ ਗਵਾਹੀ ਨਹੀਂ ਦੇ ਸਕਦਾ। ਜਿਹੜਾ ਮਨੁੱਖ ਲੋਕਾਂ ਦੀਆਂ ਨਜ਼ਰਾਂ ਵਿੱਚ ਚੋਰ ਮੰਨਿਆ ਗਿਆ। ਫਿਰ ! ਜੋ ਮਰਜ਼ੀ ਖ਼ੁਸ਼ਾਮਦ ਕਰੇ ਚੰਗਾ ਨਹੀਂ ਬਣ ਸਕਦਾ ‘‘ਚੋਰ ਕੀ ਹਾਮਾ ਭਰੇ ਕੋਇ   ਚੋਰੁ ਕੀਆ; ਚੰਗਾ ਕਿਉ ਹੋਇ  ? (ਮਹਲਾ /੬੬੨)

​ਇਹ ਸ਼ਬਦ ਪੜ੍ਹ ਕੇ ਮਨੁੱਖ ਚੋਰੀ ਤੋਂ ਹੱਟ ਜਾਵੇਗਾ, ਇਸ ਤਰ੍ਹਾਂ ਹੋ ਗਈ ਸ਼ਬਦ ਦੁਆਰਾ ਮਨੁੱਖ ਦੀ ਰਾਖੀ।

ਇਵੇਂ ਹੀ ਮਨੁੱਖ ਜਦ ਨਸ਼ਿਆਂ ਵਿੱਚ ਪੈ ਜਾਂਦਾ ਹੈ ਤਾਂ ਗੁਰਬਾਣੀ ਵਿਚੋਂ ਸਮਝ ਪੈਂਦੀ ਹੈ ਕਿ ਹੇ ਮਨੁੱਖ ! ਤੂੰ ਬੜੀ ਬੇ-ਅਕਲੀ ਕਰ ਰਿਹਾ ਹੈਂ। ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈਂ। ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈਂ ਅਤੇ ਮਾਇਆ ਦੇ ਮੋਹ ਵਿੱਚ ਫਸ ਕੇ ਪ੍ਰਭੂ ਦੀ ਦਾਸੀ ਮਾਇਆ ਨਾਲ ਸਾਥ ਬਣਾ ਰਿਹਾ ਹੈਂ ! ਹੇ ਅਗਿਆਨੀ ! ਤੂੰ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ, ਜੋ ਜਿੰਦ ਦੇਣ ਵਾਲਾ ਹੈ। ਜੋ ਸਾਰੇ ਸੁੱਖ ਦੇਣ ਵਾਲਾ ਹੈ ਅਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ, ਪਰ ਛੇਤੀ ਮੁੱਕ ਜਾਣ ਵਾਲਾ (ਮਾਇਆ ਮੋਹ ਦਾ) ਨਸ਼ਾ ਚੱਖ ਕੇ ਤੂੰ ਝੱਲਾ ਹੋ ਰਿਹਾ ਹੈਂ। ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ; ਜਿਵੇਂ ਕਿ ਬਚਨ ਹਨ ‘‘ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ   ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ   ਰੇ ਨਰ ਐਸੀ ਕਰਹਿ ਇਆਨਥ   ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ਰਹਾਉ (ਮਹਲਾ /੧੦੦੧)

 ਇਵੇਂ ਹੀ ਜੇਕਰ ਲਾਲਚ ਵੱਸ ਮਨ ਦਾਜ ਮੰਗਣ ਦੀਆਂ ਸੋਚਾਂ ਸੋਚੇ ਤਾਂ ਗੁਰਬਾਣੀ ਦਾ ਬਚਨ ‘‘ਹਰਿ ਪ੍ਰਭੁ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ   ਹਰਿ ਕਪੜੋ ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ   ਹਰਿ ਹਰਿ ਭਗਤੀ ਕਾਜੁ ਸੁਹੇਲਾ; ਗੁਰਿ+ਸਤਿਗੁਰਿ (ਨੇ) ਦਾਨੁ ਦਿਵਾਇਆ   ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਰਲੈ ਰਲਾਇਆ (ਮਹਲਾ /੭੯)

ਪੜ੍ਹਦਿਆਂ ਇਹ ਸਮਝ ਆ ਜਾਂਦੀ ਹੈ ਕਿ ਲੜਕੇ ਵੱਲੋਂ ਆਪਣੇ ਸਹੁਰਾ ਘਰ ਅਤੇ ਲੜਕੀ ਵੱਲੋਂ ਆਪਣੇ ਪਿਤਾ ਤੋਂ ਦਾਜ ਮੰਗਣ ਦੀ ਥਾਂ ਪ੍ਰਭੂ ਤੋਂ ਇਹ ਦਾਜ ਮੰਗਣਾ ਚਾਹੀਦਾ ਹੈ ਕਿ ਮੈਨੂੰ ਹਰੀ-ਪ੍ਰਭੂ ਦੇ ਨਾਮ ਰੂਪ ਦਾਨ (ਦਾਜ) ਹੀ ਦੇਹ। ਮੈਨੂੰ ਦਾਜ ’ਚ ਕੱਪੜੇ ਤੇ ਗਹਿਣੇ ਆਦਿਕ ਦੇਣ ਦੀ ਥਾਂ ਹਰੀ ਦਾ ਨਾਮ ਰੂਪ ਧਨ ਦਿੱਤਾ ਜਾਵੇ; ਗੁਰੂ ਦੁਆਰਾ ਦਿਵਾਏ ਇਸੇ ਦਾਜ ਨਾਲ ਮੇਰਾ ਪ੍ਰਭੂ-ਪਤੀ ਨਾਲ ਮਿਲਾਪ (ਵਿਆਹ) ਸੋਹਣਾ ਲੱਗਣ ਲੱਗ ਪਏ ਕਿਉਂਕਿ ਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ) ਵਿਆਹ ਦਾ ਉੱਦਮ ਸੁਖਦਾਈ ਬਣਦਾ ਹੈ। (ਜਿਸ ਜੀਵ-ਇਸਤਰੀ ਨੂੰ) ਗੁਰੂ ਨੇ ਸਤਿਗੁਰੂ ਨੇ ਇਹ ਦਾਨ ਦਿਵਾਇਆ ਹੈ। ਹਰੀ-ਨਾਮ ਦੇ ਦਾਜ ਨਾਲ ਉਸ ਦੀ ਸੋਭਾ ਦੇਸ ਵਿਚ ਤੇ ਸੰਸਾਰ ਵਿਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਜਿਸ ਦੀ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ।

ਗੁਰੂ ਰਾਹੀਂ ਇਹ ਨਾਮ ਰੂਪੀ ਦਾਜ ਪ੍ਰਾਪਤ ਕਰਨ ਵਾਲੀ ਜੀਵ ਇਸਤਰੀ ਨੂੰ ਸਮਝ ਆ ਜਾਂਦੀ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ, ਉਹ ਝੂਠਾ ਅਹੰਕਾਰ (ਪੈਦਾ ਕਰਨ ਵਾਲਾ) ਹੈ। ਉਹ ਕੱਚ (ਸਮਾਨ) ਹੈ। ਉਹ (ਨਿਰਾ) ਵਿਖਾਵਾ ਹੀ ਹੈ। ਇਸ ਲਈ ਵਾਰ ਵਾਰ ਆਵਾਜ਼ ਨਿਕਲਦੀ ਹੈ ਕਿ ਹੇ ਮੇਰੇ ਪ੍ਰਭੂ ਪਿਤਾ ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ। ਮੇਰੇ ਲਈ ਇਹੀ ਅਸਲ ਦਾਜ ਹੈ ‘‘ਹੋਰਿ ਮਨਮੁਖ, ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ   ਹਰਿ ਪ੍ਰਭ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ (ਮਹਲਾ /੭੯)

ਜੇਕਰ ਕਿਸੇ ਦੀ ਝੂਠੀ ਨਿੰਦਿਆ ਕਰਨ ਲੱਗੇ ਤਾਂ ਗੁਰੂ ਦੇ ਸ਼ਬਦ ਨਾਲ ਜੁੜਿਆ, ਸ਼ਬਦ ਦੇ ਅਰਥ ਪੜ੍ਹਿਆਂ ਹੀ ਪਤਾ ਲੱਗਦਾ ਹੈ ਕਿ ਇਹ ਰੋਗ ਕਿੰਨਾ ਖਤਰਨਾਕ ਹੈ। ਨਿੰਦਿਆ ਕਰਨ ਨਾਲ ਕਿੰਨੇ ਮਨੁੱਖਾਂ ਦੇ ਘਰਾਂ ਵਿੱਚ ਲੜਾਈਆਂ ਹੁੰਦੀਆਂ ਹਨ। ਕਈਆਂ ਦੇ ਜੀਵਨ ਖ਼ਰਾਬ ਹੋ ਜਾਂਦੇ ਹਨ। ਗੁਰੂ ਦੀ ਸ਼ਰਨ ਪਿਆ ਹੀ ਪਰਾਈ ਨਿੰਦਾ ਕਰਨ ਤੋਂ ਖਹਿੜਾ ਛੁੱਟਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਵੇਂ ਗੰਦ ਦਾ ਕੀੜਾ ਗੰਦ ਵਿੱਚ ਹੀ ਰਹਿੰਦਾ ਹੈ, ਉਹ ਕੀੜਾ ਗੰਦ ਵਿੱਚੋਂ ਨਿਕਲਣਾ ਪਸੰਦ ਨਹੀਂ ਕਰਦਾ; ਇਸੇ ਤਰ੍ਹਾਂ ਜੋ ਪਰਾਈ ਨਿੰਦਾ ਕਰਦਾ ਹੈ, ਉਹ ਇਸ ਕੂੜ ’ਚ ਹੀ ਸਮਾਇਆ ਰਹਿੰਦਾ ਹੈ ‘‘ਪਰ ਨਿੰਦਾ ਬਹੁ ਕੂੜੁ ਕਮਾਵੈ   ਵਿਸਟਾ ਕਾ ਕੀੜਾ; ਵਿਸਟਾ ਮਾਹਿ ਸਮਾਵੈ ’’ (ਮਹਲਾ /੩੬੪)

ਜੇਕਰ ਮਨੁੱਖ ਪਰਾਈਆਂ ਔਰਤਾਂ ਨੂੰ ਤੱਕਦਾ ਹੈ। ਮਨ ਵਿੱਚ ਗਲਤ ਸਕੀਮਾਂ ਬਣਾਉਂਦਾ ਹੈ ਜਦ ਕਿ ਇਸ ਕੰਮ ਦੇ ਨਤੀਜੇ ਬਹੁਤ ਹੀ ਗਲਤ ਨਿਕਲਦੇ ਹਨ। ਪਰਵਾਰ ਖਰਾਬ ਹੋ ਜਾਂਦੇ ਹਨ ਤੇ ਬੱਚੇ ਵੀ ਰੁੱਲ ਜਾਂਦੇ ਹਨ । ਮਨੁੱਖ ਰਾਤ ਨੂੰ ਪਰਾਏ ਘਰਾਂ ਨੂੰ ਲੁੱਟਣ ਲਈ ਤੁਰਦੇ ਹਨ। ਅਨੇਕਾਂ ਥਾਂਈਂ ਲੁਕ ਕੇ ਪਰਾਈਆਂ ਇਸਤ੍ਰੀਆਂ ਵੱਲ ਤੱਕਦੇ ਹਨ। ਔਖੇ ਥਾਂਈਂ ਸੰਨ੍ਹ ਲਾਉਂਦੇ ਹਨ। ਸ਼ਰਾਬ ਨੂੰ ਵੀ ਮਿੱਠਾ ਕਰ ਕੇ ਮਾਣਦੇ ਹਨ। (ਅੰਤ ਨੂੰ) ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਹੀ ਪਛੁਤਾਉਂਦੇ ਹਨ (ਕਿਉਂਕਿ) ਮੌਤ ਦਾ ਫ਼ਰਿਸ਼ਤਾ ਮਾੜੇ ਕੰਮ ਕਰਨ ਵਾਲਿਆਂ ਨੂੰ ਇਉਂ ਪੀੜਦਾ ਹੈ; ਜਿਵੇਂ ਘਾਣੀ ਵਿਚ ਤਿਲ ‘‘ਲੈ ਫਾਹੇ ਰਾਤੀ ਤੁਰਹਿ; ਪ੍ਰਭੁ ਜਾਣੈ ਪ੍ਰਾਣੀ  !  ਤਕਹਿ ਨਾਰਿ ਪਰਾਈਆ; ਲੁਕਿ ਅੰਦਰਿ ਠਾਣੀ   ਸੰਨ੍ਹੀ ਦੇਨਿ੍ ਵਿਖੰਮ ਥਾਇ; ਮਿਠਾ ਮਦੁ ਮਾਣੀ   ਕਰਮੀ ਆਪੋ ਆਪਣੀ; ਆਪੇ ਪਛੁਤਾਣੀ   ਅਜਰਾਈਲੁ ਫਰੇਸਤਾ; ਤਿਲ ਪੀੜੇ ਘਾਣੀ ੨੭ (ਮਹਲਾ /੩੧੫)

ਕਈ ਵਾਰ ਅਸੀਂ ਜਾਣਦੇ ਹੋਏ ਵੀ ਅਰਦਾਸਾਂ ਵਿੱਚ ਦੁੱਖ ਹੀ ਮੰਗ ਬਹਿੰਦੇ ਹਾਂ, ਪਰ ਉਸ ਦੇ ਨਤੀਜਿਆਂ ਬਾਰੇ ਨਹੀਂ ਜਾਣਦੇ। ਸਾਨੂੰ ਗੁਰੂ ਜੀ ਤੋਂ ਸੁਮੱਤ ਮੰਗਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਸਾਡੇ ਲਈ ਕੀ ਠੀਕ ਰਹੇਗਾ। ਗੁਰੂ ਸਾਹਿਬ; ਸਾਨੂੰ ਹਰ ਮਸਲੇ ਦਾ ਹੱਲ ਸਮਝਾਉਂਦੇ ਹਨ। ਜੇ ਮਨ ਦੀ ਹੋਸੀ ਤੇ ਛੋਟੀ ਮੱਤ ਦੇ ਅਨੁਸਾਰ ਮੰਗਾਂ ਮੰਗਾਂਗੇ ਤਾਂ ਦੁੱਖ ਹੀ ਪਾਵਾਂਗੇ। ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਜੇ ਮਨੁੱਖ ਸਦਾ ਨਾਸ਼ਵਾਨ ਪਦਾਰਥ ਹੀ ਮੰਗਦਾ ਰਹੇ, ਪਰ ਗੁਰੂ ਦੇ ਗਿਆਨ ਦੀ ਦਾਤ ਕਦੇ ਨਾ ਮੰਗੇ ਤਾਂ ਉਸ ਨੂੰ ਆਤਮਿਕ ਮੌਤ ਸਹੇੜਦਿਆਂ ਸਮਾਂ ਨਹੀਂ ਲੱਗਦਾ ‘‘ਝੂਠਾ ਮੰਗਣੁ; ਜੇ ਕੋਈ ਮਾਗੈ   ਤਿਸ ਕਉ ਮਰਤੇ; ਘੜੀ ਲਾਗੈ ’’ (ਮਹਲਾ /੧੦੯)

ਕਈ ਵਾਰ ਅਸੀਂ ਡਰਦੇ ਰਹਿੰਦੇ ਹਾਂ ਕਿ ਮੇਰਾ ਪਰਵਾਰ ਕਿਵੇਂ ਚੱਲੂ। ਮੇਰੇ ਬੱਚੇ ਕਿਵੇਂ ਪਲਣਗੇ। ਰੋਜ਼ੀ-ਰੋਟੀ ਕਿਵੇਂ ਚੱਲੂ; ਪਤਾ ਨਹੀਂ ਕੀ ਕੀ ਸੋਚ ਕੇ ਡਰਦੇ ਰਹਿੰਦੇ ਹਾਂ। ਭੂਤ ਕਾਲ ਜਾਂ ਭਵਿੱਖ ਕਾਲ ਦੀਆਂ ਗੱਲਾਂ ਸੋਚ-ਸੋਚ ਕੇ ਮਨ ਡਰਿਆ ਰਹਿੰਦਾ ਹੈ। ਗੁਰੂ ਦਾ ਇਹ ਸ਼ਬਦ ਹੀ ਮਨ ਨੂੰ ਢਾਰਸ ਦਿੰਦਾ ਹੈ ‘‘ਡਰੀਐ; ਜੇ ਡਰੁ ਹੋਵੈ ਹੋਰੁ   ਡਰਿ ਡਰਿ ਡਰਣਾ; ਮਨ ਕਾ ਸੋਰੁ ਰਹਾਉ ’’ (ਮਹਲਾ /੧੫੧)

ਇਵੇਂ ਹੀ ‘ੴ’ ਵਿੱਚ ਗੁਰੂ ਜੀ ਨੇ ਸਾਨੂੰ ਸਪਸ਼ਟ ਕਰ ਦਿੱਤਾ ਹੈ ਕਿ ਰੱਬ ਇੱਕ ਹੈ ਤੇ ਸਭ ਵਿੱਚ ਹੈ। ਸਾਨੂੰ ਵੀ ਗੁਰੂ ਜੀ ’ਤੇ ਯਕੀਨ ਕਰਨਾ ਚਾਹੀਦਾ ਹੈ, ਫਿਰ ਅਸੀਂ ਦੁੱਖਾਂ ਤੋਂ ਬਚ ਸਕਦੇ ਹਾਂ। ਅਸੀਂ ਰੱਬ ਨੂੰ ਲੱਭਣ ਲਈ ਬਾਹਰ ਭਟਕਦੇ ਫਿਰਦੇ ਹਾਂ। ਸਾਡੀ ਦੌੜ ਹਮੇਸ਼ਾ ਬਾਹਰ ਲਈ ਲੱਗੀ ਹੋਈ ਹੈ। ਅਸਲ ਵਿੱਚ ਸਾਨੂੰ ਆਪਣੇ ਟੀਚੇ ਬਾਰੇ ਹੀ ਪਤਾ ਨਹੀਂ। ਟੀਚਾ ਸੀ ਗੁਰੂ ਜੀ ਤੋਂ ਗਿਆਨ ਲੈ ਕੇ ਸਚਿਆਰ ਬਣਨਾ। ਗੁਰੂ ਜੀ ਦਾ ਗਿਆਨ ਟਿਕਾਅ ਵਾਲ਼ੀ ਥਾਂ ਵਿੱਚ ਬੈਠ ਕੇ, ਜਿੱਥੇ ਰੌਲਾ ਰੱਪਾ ਨਾ ਹੋਵੇ, ਲੈਣਾ ਚਾਹੀਦਾ ਸੀ ਪਰ ਅਸੀਂ ਰੌਲ਼ੇ ਰੱਪੇ ਵਿੱਚ ਭਟਕ ਰਹੇ ਹਾਂ। ਹੁਣ ਜੇਕਰ ਕਿਸੇ ਬੱਚੇ ਨੂੰ ਕਹੀਏ ਕਿ ਬਾਹਰ ਭੀੜ ਵਿੱਚ, ਰੌਲ਼ੇ ਵਿੱਚ ਜਾ ਕੇ ਪੜ੍ਹ ਲੈ ਤਾਂ ਅਸੀਂ ਅਗਿਆਨੀ ਹੋਵਾਂਗੇ। ਇਵੇਂ ਹੀ ਗੁਰੂ ਜੀ ਦੀ ਪੜ੍ਹਾਈ ਹੈ। ਉਹ ਵੀ ਭੀੜ ਤੇ ਰੌਲ਼ੇ ਵਿੱਚ ਜਾ ਕੇ ਸਮਝਣ ਦੀ ਕੋਸ਼ਸ਼ ਕਰਦੇ ਹਾਂ ਤਾਂ ਹੀ ਬਾਹਰ ਭਟਕਦੇ ਫਿਰਦੇ ਹਾਂ। ਜੇਕਰ ਇੱਕ ਸ਼ਬਦ ’ਤੇ ਵੀ ਅਸੀਂ ਵਿਚਾਰ ਕਰਕੇ ਸਮਝ ਲਈਏ ਤਾਂ ਅਸੀਂ ਵੀ ਸੱਜਣ ਠੱਗ, ਭਾਈ ਭਗੀਰਥ, ਭਾਈ ਮਨਸੁਖ ਤੇ ਸੰਗਲਾਦੀਪ ਦੇ ਰਾਜਾ ਸ਼ਿਵਨਾਭ ਵਾਲੀ ਕਤਾਰ ਵਿੱਚ ਹੁੰਦੇ । ਗੁਰੂ ਸਾਹਿਬ ਤਾਂ ਸਮਝਾ ਰਹੇ ਹਨ ਕਿ ਜਿਸ ਅੰਮ੍ਰਿਤ ਦੇ ਖਜ਼ਾਨੇ ਦੀ ਖ਼ਾਤਰ ਤੁਸੀਂ ਜਗਤ ਵਿੱਚ ਆਏ ਹੋ। ਉਹ ਅੰਮ੍ਰਿਤ ਸਤਿਗੁਰ ਪਾਸੋਂ ਮਿਲਦਾ ਹੈ। ਧਾਰਮਿਕ ਭੇਖ ਦਾ ਪਹਿਰਾਵਾ ਛੱਡੋ। ਮਨ ਦੀ ਚਲਾਕੀ ਵੀ ਛੱਡੋ। ਇਸ ਚਾਲ ਵਿੱਚ ਗੁਰੂ ਦਾ ਗਿਆਨ ਨਹੀਂ ਮਿਲ ਸਕਦਾ। ਹੇ ਮੇਰੇ ਮਨ ! ਦੇਖੀਂ ਕਿਤੇ ਬਾਹਰ ਨਾ ਭਟਕਦਾ ਫਿਰੀਂ। ਬਾਹਰ ਭਟਕੇਂਗਾ ਤਾਂ ਬਹੁਤ ਦੁੱਖ ਪਾਵੇਂਗਾ। ਆਤਮਿਕ ਜੀਵਨ ਤਾਂ ਤੇਰੇ ਹਿਰਦੇ ਘਰ ਵਿੱਚ ਹੀ ਹੈ। ਗੁਰੂ ਸਾਹਿਬ ਫ਼ੁਰਮਾ ਰਹੇ ਹਨ ‘‘ਜਿਸੁ ਜਲ ਨਿਧਿ ਕਾਰਣਿ, ਤੁਮ ਜਗਿ ਆਏ; ਸੋ ਅੰਮ੍ਰਿਤੁ ਗੁਰ ਪਾਹੀ ਜੀਉ ਛੋਡਹੁ ਵੇਸੁ, ਭੇਖ, ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ ਮਨ ਰੇ  ! ਥਿਰੁ ਰਹੁ; ਮਤੁ ਕਤ ਜਾਹੀ ਜੀਉ  ? ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ; ਘਰਿ ਅੰਮ੍ਰਿਤੁ ਘਟ ਮਾਹੀ ਜੀਉ ਰਹਾਉ ’’ (ਮਹਲਾ /੫੯੮)

ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਮੇਰੇ ਲਈ ਪੂਰਨ ਗੁਰੂ ਹਨ। ਸਾਡੀ ਰਾਖੀ ਕਰਦੇ ਹਨ। ਕੋਈ ਚਿੰਤਾ ਕਰਨ ਦੀ ਲੋੜ ਨਹੀਂ ‘‘ਮਨ ! ਕਿਉ ਬੈਰਾਗੁ ਕਰਹਿਗਾਸਤਿਗੁਰੁ ਮੇਰਾ ਪੂਰਾ ’’ (ਮਹਲਾ /੩੭੫) ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

ਚਿੰਤਾ -ਚਿੰਤਨ

0

ਚਿੰਤਾ -ਚਿੰਤਨ

ਗੁਰਵਿੰਦਰ ਸਿੰਘ (ਖ਼ੁਸ਼ੀਪੁਰ)-99141-61453

ਅਖ਼ਬਾਰ ਪੜ੍ਹਿਆ ਪਤਾ ਲੱਗਦਾ ਕਿ ਕੀ ਕੁਝ ਬਣੀ ਜਾਂਦਾ ‘ਦੁਨੀਆ ’ਚ ਇਕ ਪਾਸੇ ਤਾਂ ਰੱਬ ਨੂੰ ਮੰਨਣ ਵਾਲੇ ਵੀ ਲੋਕ ਹਨ ਤੇ ਦੂਜੇ ਪਾਸੇ ਜੱਗ ਵਿੱਚ ਉਹ ਲੋਕ ਵੀ ਬਥੇਰੇ ਹਨ, ਜਿਹੜੇ ਵਹਿਮਾਂ – ਭਰਮਾਂ ਵਿੱਚ ਲੋਕਾਂ ਨੂੰ ਪਾ ਕੇ ਦਿਨ ਰਾਤ ਲੁੱਟ ਰਹੇ ਹਨ’। ਜਿਵੇਂ ‘ਅੱਜ ਇੱਕ ਸਾਧ ਪਾਖੰਡੀ ਦੀ ਖ਼ਬਰ ਛਪੀ ਏ, ਕਿਵੇਂ ਡੇਰੇ ਆਏ ਸਰਧਾਲੂ ਪਰਵਾਰ ਨੂੰ, ਸਾਧ ਤੇ ਸਾਧ ਦੇ ਚੇਲਿਆਂ ਨੇ ਠੱਗਿਆ’ । ‘ਨਸ਼ੇੜੀ ਪੁੱਤ ਨੇ ਨਸ਼ੇ ਦੇ ਲੋਰ ’ਚ ਆਪਣੀ ਮਾਂ ਦੇ ਸਿਰ ’ਤੇ ਇੱਟ ਮਾਰ ਕੇ ਕੀਤਾ ਕਤਲ । ਸ਼ਹਰੋਂ ਦਵਾਈ ਲੈ ਕੇ ਤੁਰੀ ਆਉਂਦੀ ਬੁੱਢੀ ਮਾਤਾ ਦੀਆਂ ਵਾਲੀਆਂ ਲਾ ਕੇ ਚੋਰ ਫਰਾਰ’ ।

ਦੁਹਾਈ ਰੱਬ ਦੀ… ਜਿੱਧਰ ਵੇਖੋ ਹਰ ਪਾਸੇ ਹਾਹਾਕਾਰ ਮੱਚੀ ਪਈ ਏ, ਰੱਬ ਹੀ ਬਚਾਵੇ ਚੋਰਾਂ ਠੱਗਾਂ ਤੋਂ, ਅੱਜ, ਕੱਲ੍ਹ ਤਾਂ ’ਕੱਲੇ ਕਾਰੇ ਬੰਦੇ ਦਾ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਏ । ਡਰ ਲੱਗਦਾ ਏ ਖ਼ਬਰਾਂ ਪੜ੍ਹ ਕੇ ਅਖ਼ਬਾਰ ਪੜ੍ਹਦੀ – ਕੁਲਜੀਤ ਬੋਲੀ।

ਕੁਲਜੀਤ ਦੇ ਮੂੰਹ ਤੋਂ ਇਹ ਗੱਲ ਸੁਣ ਸ਼ੀਸ਼ੇ ਦੇ ਸਾਹਮਣੇ ਪੱਗ ਬੰਨ੍ਹਦਾ ਜਗਮੀਤ ਬੋਲਦਾ ਹੈ ‘ਸਵੇਰੇ-ਸਵੇਰੇ ਏਦਾਂ ਦਾ ਅਖ਼ਬਾਰ ’ਚ ਕੀ ਪੜ੍ਹ ਲਿਆ, ਜਿਹੜਾ ਏਨਾ ਡਰ ਲੱਗਣ ਲੱਗ ਪਿਆ  ?’

ਜੀ  ! ਲੋਕ ਤਾਂ ਕਹਿੰਦੇ ਨੇ, ‘ਡੈਣ ਵੀ ਤਾਂ ਸੱਤਵਾਂ ਘਰ ਛੱਡ ਦਿੰਦੀ ਏ, ਪਰ ਠੱਗਣ ਵਾਲੇ ਤਾਂ ਆਪਣੇ ਸਕੇ ਵੀ ਨਹੀਂ ਛੱਡਦੇ । ਆ ਲਓ ਜੀ ਅਖ਼ਬਾਰ, ਤੁਸੀਂ ਵੀ ਪੜ੍ਹੋ ਅੱਜ ਦੀ ਮੁੱਖ ਖ਼ਬਰ ਕਿਵੇਂ ਠੱਗਦੇ ਨੇ ਲੋਕ ਆਪਣਿਆਂ ਨੂੰ ਖ਼ਬਰ ਵੱਲ ਇਸ਼ਾਰਾ ਕਰਦੀ ਅਖ਼ਬਾਰ ਫੜਾਉਂਦੀ ਕੁਲਜੀਤ ਬੋਲੀ, ‘ਮੈਂ ਤੁਹਾਡੇ ਲਈ ਚਾਹ ਬਣਾ ਲਿਆਵਾਂ, ਬਾਅਦ ’ਚ ਤੁਸੀਂ ਦਾਰੀ ਨਾਲ ਸ਼ਹਿਰ ਵੀ ਜਾਣਾ ਦਵਾਈ ਲੈਣ’।

ਅਖ਼ਬਾਰ ਵਿੱਚ ਲਿਖਿਆ ਹੋਇਆ ਸੀ ਕਿ ਵਿਦੇਸ਼ ਜਾਣ ਦੇ ਚੱਕਰ ’ਚ ਸਕੇ ਤਾਏ ਦੇ ਮੁੰਡੇ ਨੇ ਆਪਣੇ ਹੀ ਸਕੇ ਚਾਚੇ ਦੇ ਮੁੰਡੇ ਨਾਲ ਮਾਰੀ ਲੱਖਾਂ ਰੁਪਿਆਂ ਦੀ ਠੱਗੀ । ਪੀੜ੍ਹਤ ਪਰਵਾਰ ਵੱਲੋਂ ਪੁਲਿਸ ਕੋਲ ਕੀਤੀ ਗਈ ਸ਼ਿਕਾਇਤ, ਦੋਸ਼ੀ ਖਿਲਾਫ਼ ਕੇਸ ਦਰਜ ਤੇ ਪਰਵਾਰ ਨੂੰ ਇਨਸਾਫ਼ ਦਵਾਉਣ ਦਾ ਪੁਲਿਸ ਵੱਲੋਂ ਦਿੱਤਾ ਗਿਆ ਭਰੋਸਾ । ਇੰਨੇ ਚਿਰ ਨੂੰ ਚਾਹ ਬਣਾ ਲੈ ਕੇ ਆਈ ਕੁਲਜੀਤ ਬੋਲੀ, ‘ਬੰਟੀ ਦੇ ਪਾਪਾ  ! ਲੱਗਾ ਕੁਝ ਪਤਾ ਖ਼ਬਰ ਪੜ੍ਹ ਕੇ, ਹੁਣ ਤਾਂ ਉਹ ਗੱਲ ਏ .. ‘‘ਕੂੜ ਫਿਰੈ ਪਰਧਾਨੁ ਵੇ ਲਾਲੋ ! ਕੂੜ ਫਿਰੈ ਪਰਧਾਨੁ’’।

 ਹਾਂ ਕੁਲਜੀਤ, ‘ਬਿਲਕੁਲ ਸੱਚ ਕਿਹਾ ਏ, ਪਰ ਫਿਰ ਵੀ ਪਤਾ ਨਹੀਂ ਲੋਕਾਂ ਨੂੰ ਸਮਝ ਕਿਉਂ ਨਹੀਂ ਪੈਂਦੀ, ਨਿਤ ਵਪਾਰਦਾ ਏ ਸਾਰਾ ਕੁਝ।

 ਬਿਲਕੁਲ ਜੀ  ! ‘ਅੱਜ ਕੱਲ੍ਹ ਤਾਂ ਵਿਸ਼ਵਾਸ, ਭਰੋਸਾ ਨਾਂ ਦੀ ਚੀਜ਼ ਤਾਂ ਬਿਲਕੁਲ ਖ਼ਤਮ ਹੋ ਚੁੱਕੀ ਏ’, ਬੰਦਾ ਕਰ ਵੀ ਤਾਂ ਕੀ ਸਕਦਾ ਉਦੋਂ ਜਦੋਂ ਆਪਣੇ ਹੀ ਧੋਖਾ ਦੇ ਜਾਣ, ਤੁਸੀਂ ਚਾਹ ਪੀਓ ਜੀ  ! ਠੰਢੀ ਹੋ ਚਲੀ ਏ, ਬਾਅਦ ’ਚ ਸ਼ਹਰ ਵੀ ਜਾਣਾ ਏ। ਚਾਹ ਵਾਲਾ ਕੱਪ ਫੜਾਉਂਦੀ – ਕੁਲਜੀਤ ਬੋਲੀ ।

ਚਾਹ ਵਾਲੇ ਕੱਪ ’ਚੋਂ ਚੁਸਕੀ ਭਰ ਕੇ ਕੁਲਜੀਤ ਬੋਲੀ, ‘ਅੱਜ ਕੱਲ੍ਹ ਤਾਂ ਬਾਹਰ ਜਾਣ ਦੀ ਹਵਾ ਈ ਚੱਲ ਪਈ ਏ, ਜਿਹਨੂੰ ਪੁੱਛੋ ਬੇਟਾ ਕੀ ਕਰਨਾ ਏ ਵੱਡੇ ਹੋ ਕੇ  ?

ਜੀ  ! ਬਾਹਰ ਜਾਣਾ ….

ਕਿੱਥੇ  ?

ਕਨੇਡਾ ਜਾਂ ਅਮਰੀਕਾ ।

ਅੱਛਾ ਕੁਲਜੀਤ  ! ਮੁਸਕਰਾਉਂਦਾ ਹੋਇਆ – ਜਗਮੀਤ ਬੋਲਦੈ। ‘ਹਾਂ ਜੀ  ! ਅਮਰੀਕਾ, ਕਨੇਡਾ ਤੋਂ ਥੱਲੇ ਤਾਂ ਅੱਜ ਕੱਲ੍ਹ ਜੁਆਕ ਗੱਲ ਨਹੀਂ ਕਰਦੇ, ਬਾਹਰ ਵੀ ਤਾਂ ਜਾ ਕੇ ਮਿਹਨਤ ਕਰਨੀ ਏ ਓਹੀ ਇੱਥੇ ਕਰ ਲਓ, ਬਾਹਰ ਕਿਹੜੇ ਡਾਲਰ ਰੁੱਖਾਂ ਨੂੰ ਲੱਗਦੇ ਨੇ ਪਰ ਕੌਣ ਸਮਝਾਵੇ ਅੱਜ ਕੱਲ੍ਹ ਦੇ ਜੁਆਕਾਂ ਨੂੰ’ ।

ਮੈਨੂੰ ਤਾਂ ਕੁਝ ਹੋਰ ਲੱਗਦਾ ਏ, ਬਾਹਰ ਜਾਣ ਦਾ ਕਾਰਨ ।

ਅੱਛਾ ਜੀ, ਕੀ ਲੱਗਦਾ ਏ ਤੁਹਾਨੂੰ  ? ਕੁਲਜੀਤ ਨੇ ਬੜੀ ਉਕਸੁਕਤਾ ਨਾਲ ਜਗਮੀਤ ਨੂੰ ਪੁੱਛਿਆ ।

ਚਾਹ ਦਾ ਘੁੱਟ ਪੀ ਕੇ ਜਗਮੀਤ ਬੋਲਦਾ, ‘ਸ਼ਾਇਦ ਬਹੁਤੇ ਕੁੜੀਆਂ ਮੁੰਡੇ, ਖੁੱਲ੍ਹੀ ਹਵਾ ਲੈਣ ਵਾਸਤੇ ਬਾਹਰ ਜਾਦੇ ਨੇ, ਇੱਥੇ ਉਹਨਾਂ ਦਾ ਦਮ ਜੋ ਘੁਟਦਾ ਏ, ਵੈਸੇ ਪਤਾ ਨਹੀਂ, ਮੇਰੀ ਗੱਲ ਤੈਨੂੰ ਕਿੰਨੀ ਕੁ ਸੱਚੀ ਲੱਗੇ ।

ਹੈਂ  ! ਦਮ ਘੁਟਦਾ ਏ …..

ਹਾਂ .. ਕੁਲਜੀਤ ! ਦਮ ਘਟਦਾ ਏ,

ਬਾਹਰ ਖੁੱਲੀ ਹਵਾ ਲੈਣ ਵਾਸਤੇ ਜਾਂਦੇ ਨੇ ।

ਮੈਂ ਸਮਝੀ ਨਹੀਂ ਜੀ, ਤੁਹਾਡੀ ਗੱਲ ਨੂੰ, ਕੀ ਕਹਿੰਦੇ ਓ, ਜ਼ਰਾ ਖੁੱਲ੍ਹ ਕੇ ਦੱਸੋ ।

ਓਹੋ… ਕੁਲਜੀਤ  !

ਕੁਲਜੀਤ !  ਮੇਰੇ ਕਹਿਣ ਦਾ ਮਤਲਬ ਸੀ, ਆਪਣੇ ਦੇਸ਼ ਦਾ ਸਿਸਟਮ ਬੜਾ ਗੰਧਲਾ ਹੋ ਚੁੱਕਾ ਏ, ਇੱਥੇ ਧਰਮਾਂ ਦੇ ਨਾਂ ’ਤੇ ਹੁੰਦੇ ਝਗੜੇ, ਵਧਦੀ ਬੇਰੁਜ਼ਗਾਰੀ, ਸਰਕਾਰਾਂ ਦਾ ਲੋਕਾਂ ਪ੍ਰਤੀ ਮਾੜਾ ਰਵੱਈਆ, ਬੇਲੋੜੀਆਂ ਸਮਾਜਿਕ ਰਸਮਾਂ ਨੂੰ ਵੇਖ ਅੱਜ ਕੱਲ੍ਹ ਦੇ ਨੌਜਵਾਨਾਂ ਦਾ ਦਮ ਘੁਟਦਾ ਏ, ਇਸੇ ਕਰਕੇ ਉਹ ਖੁੱਲ੍ਹੀ ਹਵਾ ਲੈਣ ਵਾਸਤੇ, ਉਸ ਥਾਂ ’ਤੇ ਜਾਣਾ ਪਸੰਦ ਕਰਦੇ ਨੇ, ਜਿੱਥੇ ਚੰਗਾ ਵਾਤਾਵਰਣ ਹੋਵੇ, ਬੰਦੇ ਦੀ ਜ਼ਿੰਦਗੀ ’ਚ ਬਹੁਤੀ ਕਿਸੇ ਦੀ ਦਖਲ ਅੰਦਾਜ਼ੀ ਨਾ ਹੋਵੇ, ਸਰਕਾਰਾਂ ਵੀ ਲੋਕਾਂ ਨਾਲ ਨਿਆਂ ਕਰਨ ।

ਹਾਂ.. ਹਾਂ.. ਬਿਲਕੁਲ, ਏ ਗੱਲ ਤਾਂ ਠੀਕ ਆ …. ਕੁਲਜੀਤ ਬੋਲੀ ।

ਅੱਛਾ ਜੀ  ! ਤਾਂ ਕਰਕੇ ਜਾਂਦੇ ਕੁੜੀਆਂ ਮੁੰਡੇ…

ਪਰ ਕੁਲਜੀਤ …..

ਪਰ ਕੀ.. ਬੰਟੀ ਦੇ ਪਾਪਾ  ?

ਪਰ ਸੋਚਣ ਵਾਲੀ ਗੱਲ ਏ, ਆਖ਼ਿਰ ਸਿਸਟਮ ਗੰਧਲਾ ਕੀਤਾ ਕੀਹਨੇ, ਕੌਣ ਹੈ ਇਸ ਦਾ ਦੋਸ਼ੀ, ਕਿਵੇਂ ਹੋਇਆ ਸਿਸਟਮ ਗੰਧਲਾ, ਕੌਣ ਹੈ ਇਸ ਦਾ ਜ਼ਿੰਮੇਵਾਰ  ? ਬੜੀ ਚਿੰਤਾ ਵਾਲੀ ਗੱਲ ਏ, ਜੇ ਇਸੇ ਤਰ੍ਹਾਂ ਸਿਸਟਮ ਤੋਂ ਤੰਗ ਆ ਕੇ ਮੁੰਡੇ ਕੁੜੀਆਂ ਬਾਹਰ ਜਾਂਦੇ ਰਹੇ ਤਾਂ ਫਿਰ ਪੰਜਾਬ ਤਾਂ ਵਿਹਲਾ ਹੋ ਜੂ, ਕੌਣ ਰਹੇਗਾ ।

ਦੱਸ ਕੁਲਜੀਤ ..

 ਜਗਮੀਤ ਗੱਲ ਸੁਣ ਡੂੰਘੀ ਸੋਚ ਤੋਂ ਬਾਹਰ ਆ …

ਕੁਲਜੀਤ, ਬੜੇ ਜੋਸ਼ ਨਾਲ ਬੋਲੀ ਜਗਮੀਤ ਜੀ  ! ‘ਆਖਿਰ ਨੂੰ ਤਾਂ ਲੋਕਾਂ ਨੂੰ ਜਾਗਣਾ ਹੀ ਪਏਗਾ, ਜੇ ਆਪਣਿਆਂ ਘਰਾਂ ਨੂੰ ਬਚਾਉਣਾ ਏ, ਹੁਣ ਤਾਂ ਜੀ  ! ਗੱਲ ਚਿੰਤਾ ਦੀ ਨਹੀਂ ਚਿੰਤਨ ਕਰਨ ਦੀ ਏ, ਬੜੀ ਤਾਕਤ ਹੈ ਲੋਕਾਂ ਕੋਲ । ਕਿਸਾਨੀ ਮੋਰਚੇ ’ਚ ਵੇਖ ਹੀ ਲਿਆ ਸੀ ਤੁਸੀਂ ਸਭ ਕੁਝ, ਕਿਵੇਂ ਜਿੱਤਿਆ ਸੀ ਮੋਰਚਾ, ਦੱਸੋ ਕੀ ਨਹੀਂ ਕਰ ਸਕਦੇ ਲੋਕ, ਪੰਜ ਸਾਲ ਬਾਅਦ ਲੋਕ ਹਿਸਾਬ-ਕਿਤਾਬ ਮੰਗਣ ਸਰਕਾਰਾਂ ਤੋਂ, ਤਾਂ ਜਾ ਕੇ ਸਿਸਟਮ ਸੁਧਰੇਗਾ, ਫਿਰ ਆਪੇ ਲੋਕ ਇੱਥੇ ਰਹਿ ਕੇ ਕੰਮ ਕਰਨਗੇ।

ਹਾਂ ਹਾਂ ਬਿਲਕੁਲ ..

ਨਾਲੇ ਫਿਰ ਦੇਸ਼ ਵੀ ਤਰਕੀ ਕਰੂਗਾ।

ਉਂਝ ਤਾਂ ਭਾਵੇਂ ਉਹ ਢੇਰ ਸਾਰੀਆਂ ਗੱਲਾਂ ਇਸ ਵਿਸ਼ੇ ’ਤੇ ਕਰਦੇ ਪਰ ਅਚਾਨਕ ਜਦੋ ਗੇਟ ’ਤੇ ਖੜ੍ਹਾ ਦਾਰੀ, ਜਗਮੀਤ ਨੂੰ ਅਵਾਜ਼ ਮਾਰਦੈ ਤਾਂ ਜਗਮੀਤ, ਅਵਾਜ਼ ਸੁਣ ਕੇ ਜਲਦੀ ਨਾਲ ਚਾਹ ਪੀ ਕੇ, ਦਾਰੀ ਨਾਲ ਸ਼ਹਰ ਨੂੰ ਤੁਰ ਪੈਂਦੈ ।

ਸਵਾਲ ਜਵਾਬ (ਭਾਗ -2)

0

ਸਵਾਲ ਜਵਾਬ (ਭਾਗ -2)

ਸਵਾਲ : ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਨਾਲ ਸੰਬੰਧਿਤ ਕਿਹੜੇ ਕਿਹੜੇ ਗੁਰਦਆਰੇ ਹਨ ਅਤੇ ਉਨ੍ਹਾਂ ਦਾ ਕੀ ਇਤਿਹਾਸ ਹੈ ?

ਜਵਾਬ : ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਬਟਾਲਾ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਨਾਲ ਸੰਬੰਧਿਤ ਹੇਠ ਲਿਖੇ ਦੋ ਗੁਰਦੁਆਰੇ ਹਨ :

(1) ਗੁਰਦੁਆਰਾ ਡੇਰਾ ਸਾਹਿਬ : ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਸਹੁਰਾ ਭਾਈ ਮੂਲ ਚੰਦ ਜੀ ਰਹਿੰਦੇ ਸਨ, ਇਸ ਲਈ ਗੁਰੂ ਜੀ ਦੇ ਵਿਆਹ ਦੀ ਸਾਰੀ ਰਸਮ ਇਸ ਅਸਥਾਨ ’ਤੇ ਹੋਈ। ਇਹ ਗੁਰਦੁਆਰਾ ਕਾਫ਼ੀ ਸਮੇਂ ਤੱਕ ਉਦਾਸੀ ਸਾਧਾਂ ਕੋਲ ਸੀ, ਜੋ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਆ ਗਿਆ।

(2) ਗੁਰਦੁਆਰਾ ਕੰਧ ਸਾਹਿਬ : ਇਹ ਉਹ ਸਥਾਨ ਹੈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਆ ਕੇ ਠਹਿਰੀ ਹੋਈ ਸੀ। ਇਸ ਸਥਾਨ ’ਤੇ ਗੁਰੂ ਨਾਨਕ ਸਾਹਿਬ ਜੀ, ਜਿਸ ਕੰਧ ਪਾਸ ਬੈਠੇ ਸਨ ਉਸ ਦਾ ਕੁਝ ਬਚਿਆ ਹਿੱਸਾ ਸਿੱਖਾਂ ਨੇ ਸ਼ਰਧਾ ਵੱਸ ਗੁਰੂ ਜੀ ਦੇ ਵਿਆਹ ਦੀ ਨਿਸ਼ਾਨੀ ਵਜੋਂ ਗੁਰਦੁਆਰੇ ਅੰਦਰ ਸ਼ੀਸ਼ੇ ਦੇ ਇਕ ਬਕਸੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਅਸਥਾਨ ’ਤੇ ਉਸਾਰੇ ਗੁਰਦੁਆਰੇ ਨੂੰ ਗੁਰਦੁਆਰਾ ਕੰਧ ਸਾਹਿਬ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਪਹਿਲਾਂ ਇਹ ਗੁਰਦੁਆਰਾ ਨਿਜੀ ਹੱਥਾਂ ਵਿੱਚ ਸੀ, ਪਰ ਹੁਣ ਇਸ ਦੀ ਸੇਵਾ ਸੰਭਾਲ ਲਈ ਵੱਖਰੀ ਕਮੇਟੀ ਬਣੀ ਹੋਈ ਹੈ।

ਸਵਾਲ : ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਕਿਸ ਰੀਤੀ ਨਾਲ ਹੋਇਆ ਸੀ ?

ਜਵਾਬ : ਵਿਆਹ ਕਿਸ ਰੀਤੀ ਨਾਲ ਹੋਇਆ ਸੀ, ਇਸ ਦੇ ਇਤਿਹਸਾਕ ਤੌਰ ’ਤੇ ਸਾਡੇ ਪਾਸ ਕੋਈ ਸਬੂਤ ਨਹੀਂ ਹੈ, ਪਰ ਗੁਰਬਾਣੀ ਅਤੇ ਜਨੇਊ ਪਾਏ ਜਾਣ ਦੀ ਘਟਨਾ ਦਾ ਇਤਿਹਾਸ ’ਚ ਮਿਲਦੇ ਜ਼ਿਕਰ ਤੋਂ ਯਕੀਨ ਬਝਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਜਾਤੀ ਅਤੇ ਲਿੰਗ ਆਧਾਰਿਤ ਵੰਡੀਆਂ ਪਾਉਣ ਵਾਲੇ ਜਨੇਊ ਧਾਰਨ ਕਰਨ ਦੇ ਫੋਕਟ ਹਿੰਦੂ ਰੀਤੀ ਰਿਵਾਜ ਨਿਭਾਉਣ ਤੋਂ ਇਨਕਾਰ ਕਰ ਸਾਂਝੀਵਾਲਤਾ, ਸਮਾਜਿਕ ਬਰਾਬਰੀ ਅਤੇ ਸਦਾਚਾਰਕ ਗੁਣ ਧਾਰਨ ਕਰਨ ਦਾ ਸੰਦੇਸ਼ ਦਿੱਤਾ, ਉਸੇ ਤਰ੍ਹਾਂ ਵਿਆਹ ਸਮੇਂ ਵੀ ਵੇਦਾਂ ਦੇ ਮੰਤਰ ਪੜ੍ਹ ਕੇ ਅਗਨੀ ਦੇ ਫੇਰੇ ਲੈਣ ਦੀ ਰਸਮ ਦਾ ਤਿਆਗ ਕਰ ਗੁਰ ਸ਼ਬਦ ਦਾ ਕੀਰਤਨ ਗਾਇਨ ਕਰਕੇ ਸ਼ਬਦ ਦੇ ਦੁਆਲੇ ਫੇਰੇ ਲਏ ਹੋਣਗੇ; ਜਿਸ ਤੋਂ ਮੌਜੂਦਾ ਲਾਵਾਂ ਦੀ ਰੀਤ ਸ਼ੁਰੂ ਹੋਈ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਰਬਾਬੀ ਵਜੋਂ ਸਦਾ ਆਪਣੇ ਨਾਲ਼ ਰੱਖਿਆ ਹੈ, ਇਸ ਲਈ ਲਾਵਾਂ ਸਮੇਂ ਕੀਰਤਨ ਨਾ ਹੋਇਆ ਹੋਵੇ, ਐਸਾ ਨਹੀਂ ਕਿਹਾ ਜਾ ਸਕਦਾ।

ਕਈ ਇਤਿਹਾਸਕਾਰ ਲਿਖਦੇ ਹਨ ਕਿ ਭਾਵੇਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਤੇ ਸਹੁਰਾ ਜੀ; ਚੰਗੇ ਰਜਦੇ ਪੁਜਦੇ ਪਰਵਾਰ ਹੋਣ ਤੋਂ ਇਲਾਵਾ ਉਸ ਸਮੇਂ ਗੁਰੂ ਜੀ ਦਾ ਆਪਣਾ ਰੁਤਬਾ ਵੀ ਕਾਫ਼ੀ ਉੱਚਾ ਹੋ ਚੁੱਕਾ ਸੀ ਫਿਰ ਵੀ ਉੱਥੇ ਕੋਈ ਐਸਾ ਰੀਤੀ ਰਿਵਾਜ ਨਹੀਂ ਕੀਤਾ ਗਿਆ ਜਿਸ ਨਾਲ ਹਊਮੈ ਹੰਕਾਰ ਦਾ ਪ੍ਰਗਟਾਵਾ ਹੁੰਦਾ ਹੋਵੇ; ਜਿਵੇਂ ਕਿ ਅੱਜ ਕੱਲ੍ਹ ਸਿੱਖ ਕਰਦੇ ਵੇਖੇ ਜਾ ਸਕਦੇ ਹਨ। ਸਭ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਤੇ ਭੇਦ ਭਾਵ ਨੂੰ ਖ਼ਤਮ ਕਰਨ ਦਾ ਸੁਨੇਹਾ ਦਿੱਤਾ। ਸਿੱਖ ਨੇ ਗੁਰੂ ਸਾਹਿਬ ਜੀ ਵੱਲੋਂ ਦਿੱਤੀ ਵਿਚਾਰਧਾਰਾ ‘‘ਸਬਦੁ ਗੁਰ ਪੀਰਾ ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ ’’ (ਮਹਲਾ /੬੩੫) ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਅਤੇ ਸਮਾਜ ਵਿੱਚ ਬੇਲੋੜੇ ਰੀਤੀ ਰਿਵਾਜਾਂ ਤੋਂ ਸਦਾ ਪਰਹੇਜ਼ ਕਰਨਾ ਹੈ।

ਸਵਾਲ : ਗੁਰਬਾਣੀ ਦੀ ਤੁਕ ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ’’ ਤੋਂ ਮਨੁੱਖ ਨੂੰ ਕੀ ਸਿੱਖਿਆ ਮਿਲਦੀ ਹੈ ?

ਜਵਾਬ : ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੪੮੬ ’ਤੇ ਭਗਤ ਰਵਿਦਾਸ ਜੀ ਵੱਲੋਂ ਉਚਾਰਨ ਕੀਤੇ ਹੋਏ ਸ਼ਬਦ ਦੀ ਇਹ ਪਹਿਲੀ ਤੁਕ ਹੈ, ਜਿਸ ਵਿਚ ਬਹੁਤ ਹੀ ਸੰਕੇਤਿਕ ਭਾਸ਼ਾ ’ਚ ਹਿਰਨ, ਮੱਛੀ, ਭੌਰਾ, ਭਮੱਕੜ, ਹਾਥੀ; ਇਨ੍ਹਾਂ ਪੰਜਾਂ ਦੇ ਇਕ ਇਕ ਐਬ ਵੱਲ ਇਸ਼ਾਰਾ ਕਰ ਦੱਸਿਆ ਹੈ ਕਿ ਇੱਕ ਇੱਕ ਐਬ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ।

ਚੇਤੇ ਰਹੇ ਹਿਰਨ ’ਚ ਘੰਡਾਹੇੜਾ ਦੀ ਧੁਨੀ ਕੰਨ ਇੰਦ੍ਰੇ ਰਾਹੀਂ ਸੁਣਨ ਦੀ ਪ੍ਰਬਲ ਇੱਛਾ ਬਣੀ ਰਹਿੰਦੀ ਹੈ। ਸ਼ਿਕਾਰੀ ਲੁਕ ਕੇ ਘੰਡਾਹੇੜਾ ਬਜਾਉਂਦਾ ਹੈ, ਜਿਸ ਨੂੰ ਸੁਣ ਹਿਰਨ ਦੌੜਿਆ ਆਉਂਦਾ ਹੈ ਕਿਉਂਕਿ ਉਹ ਜਾਣਨਾ ਚਾਹੁੰਦਾ ਹੈ ਕਿ ਇਹ ਧੁਨੀ ਕਿੱਥੋਂ ਆ ਰਹੀ ਹੈ, ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਸ਼ਿਕਾਰੀ ਉਸ ਦਾ ਸ਼ਿਕਾਰ ਕਰਨ ਦੀ ਤਾਕ ਵਿੱਚ ਲੁਕ ਕੇ ਬੈਠਾ ਇਹ ਆਵਾਜ਼ ਕੱਢ ਰਿਹਾ ਹੈ। ਇਸ ਅਗਿਆਨਤਾ ਕਾਰਨ ਉਹ ਆਪਣੀ ਜਾਨ ਗੁਆ ਬੈਠਦਾ ਹੈ।

ਮੱਛੀ ਵਿੱਚ ਜੀਭ ਇੰਦ੍ਰੇ ਨਾਲ਼ ਮਾਸ ਖਾਣ ਦਾ ਚਸ਼ਕਾ ਹੈ। ਮਛੇਰਾ ਆਪਣੀ ਕੁੰਡੀ ਦੇ ਸਿਰੇ ’ਤੇ ਮਾਸ ਦਾ ਟੁਕੜਾ ਟੰਗ ਕੇ ਪਾਣੀ ਵਿੱਚ ਲਮਕਾਅ ਦਿੰਦਾ ਹੈ। ਜੀਭ ਦਾ ਚਸਕਾ ਪੂਰਾ ਕਰਨ ਲਈ ਮੱਛੀ ਉਸ ਕੁੰਡੀ ਨੂੰ ਆਪਣੇ ਮੂੰਹ ਵਿੱਚ ਲੈਂਦੀ ਹੈ ਤਾਂ ਉਹ ਕੁੰਡੀ ਮੱਛੀ ਦੇ ਗਲੇ ’ਚ ਫਸ ਜਾਂਦੀ ਹੈ ਤੇ ਮਛੇਰਾ ਉਸ ਨੂੰ ਧੂ ਕੇ ਪਾਣੀ ਤੋਂ ਬਾਹਰ ਕੱਢ ਲੈਂਦਾ ਹੈ; ਮੱਛੀ ਤੜਫ਼ ਤੜਫ਼ ਕੇ ਮਰ ਜਾਂਦੀ ਹੈ।

ਭੌਰੇ ਨੂੰ ਨੱਕ ਇੰਦ੍ਰੇ ਰਾਹੀਂ ਖੁਸ਼ਬੋ ਲੈਣ ਦਾ ਚਸਕਾ ਹੋਣ ਕਾਰਨ ਉਹ ਸਾਰਾ ਦਿਨ ਫੁੱਲਾਂ ’ਤੇ ਬੈਠਾ ਸੁਗੰਧੀ ਦਾ ਅਨੰਦ ਮਾਣਦਾ ਹੈ। ਕਈ ਫੁੱਲ ਇਸ ਤਰ੍ਹਾਂ ਦੇ ਹੁੰਦੇ ਹਨ, ਜੋ ਸੂਰਜ ਛਿਪਣ ਤੋਂ ਬਾਅਦ ਆਪਣੇ ਆਪ ਨੂੰ ਸਮੇਟ ਲੈਂਦੇ ਹਨ। ਬਿਲਕੁਲ ਬੰਦ ਮੁੱਠੀ ਵਰਗੇ ਹੋ ਜਾਂਦੇ ਹਨ। ਸਵੇਰੇ ਸੂਰਜ ਚੜ੍ਹਨ ਪਿੱਛੋਂ ਫੁੱਲ ਫਿਰ ਪੂਰੀ ਤਰ੍ਹਾਂ ਖੁੱਲ੍ਹ ਕੇ ਖਿੜ੍ਹ ਆਉਂਦੇ ਹਨ। ਸੁਗੰਧੀ ਲੈਣ ਦੀ ਭੁੱਖ ’ਚ ਭੌਰਾ ਬੇਖ਼ਬਰ ਰਹਿੰਦਾ ਹੈ ਤੇ ਸੁਗੰਧੀ ਦੀ ਮਸਤੀ ’ਚ ਫੁੱਲ ਉੱਤੇ ਬੈਠਾ ਹੀ ਅਨੰਦ ਮਾਣਦਾ ਰਹਿੰਦਾ ਹੈ ਤੇ ਰਾਤ ਨੂੰ ਫੁੱਲ ਦੀ ਜਕੜ ’ਚ ਆਉਣ ਨਾਲ਼ ਜਾਨ ਗੁਆ ਲੈਂਦਾ ਹੈ।

ਬਰਸਾਤਾਂ ’ਚ ਭਮੱਕੜ ਬਹੁਤ ਪੈਦਾ ਹੋ ਜਾਂਦੇ ਹਨ। ਇਨ੍ਹਾਂ ਨੂੰ ਅੱਖ ਇੰਦ੍ਰੇ ਰਾਹੀਂ ਅੱਗ ਜਾਂ ਦੀਵੇ ਦਾ ਚਾਨਣ ਬਹੁਤ ਸੁੰਦਰ ਲੱਗਦਾ ਹੈ, ਇਸ ਲਈ ਨੱਠ ਕੇ ਚਾਨਣ ਨਾਲ ਲਿਪਟਣ ਦੀ ਕੋਸ਼ਿਸ਼ ਕਰਦੇ ਹਨ, ਪਰ ਅੱਗ ਦੇ ਸੇਕ ਨਾਲ ਸੜ ਕੇ ਆਪਣੀ ਜਾਨ ਗੁਆ ਬੈਠਦੇ ਹਨ।

ਚਮੜੀ ਇੰਦ੍ਰੇ ਰਾਹੀਂ ਹਾਥੀ ’ਚ ਕਾਮ ਚੇਸ਼ਟਾ ਦੀ ਤੀਬਰ ਇੱਛਾ ਹੁੰਦੀ ਹੈ। ਇਸ ਨੂੰ ਫੜਨ ਲਈ ਇੱਕ ਡੂੰਘਾ ਟੋਆ ਪੁੱਟ ਕੇ ਉੱਪਰ ਕਮਜ਼ੋਰ ਜਿਹੀ ਛੱਤ ਪਾ ਦਿੱਤੀ ਜਾਂਦੀ ਹੈ। ਇਸ ਉੱਪਰ ਹਥਨੀ ਦਾ ਪੂਤਲਾ ਬਣਾ ਕੇ ਖੜ੍ਹਾ ਦਿੱਤਾ ਜਾਂਦਾ ਹੈ। ਕਾਮ ਵਾਸ਼ਨਾ ’ਚ ਅੰਨ੍ਹਾ ਹੋਇਆ ਹਾਥੀ ਆਪਣੀ ਕਾਮ ਇੱਛਾ ਪੂਰੀ ਕਰਨ ਲਈ ਉਸ ਪੂਤਲੇ ਕੋਲ ਆਉਂਦਾ ਹੈ ਤਾਂ ਭਾਰ ਨਾਲ ਕਾਗਜ਼ ਦੀ ਛੱਤ ਸਮੇਤ ਟੋਏ ਵਿੱਚ ਡਿੱਗ ਪੈਂਦਾ ਹੈ ਤੇ ਕਈ ਦਿਨ ਉਸ ਨੂੰ ਭੁੱਖਾ ਤਿਹਾਇਆ ਉਸ ਟੋਏ ’ਚ ਹੀ ਰਹਿਣ ਦਿੱਤਾ ਜਾਂਦਾ ਹੈ। ਜਦ ਭੁੱਖ ਨਾਲ ਹਾਥੀ ਬਹੁਤ ਕਮਜ਼ੋਰ ਹੋ ਜਾਂਦਾ ਹੈ ਤਾਂ ਉਸ ਨੂੰ ਖਿੱਚ ਕੇ ਬਾਹਰ ਕੱਢ ਲਿਆ ਜਾਂਦਾ ਹੈ ਤੇ ਮਹਾਬਤ ਹਾਥੀ ਨੂੰ ਕੁੰਡੇ ਦੇ ਡਰ ਨਾਲ ਸਦਾ ਲਈ ਆਪਣੇ ਅਧੀਨ ਰੱਖ ਕੇ ਕਈ ਤਰ੍ਹਾਂ ਦੇ ਕੰਮ ਲੈਂਦਾ ਹੈ। ਗੁਰਬਾਣੀ ਵਿੱਚ ਇਸ ਦ ਜ਼ਿਕਰ ਇਉਂ ਮਿਲਦਾ ਹੈ ‘‘ਕਾਲਬੂਤ ਕੀ ਹਸਤਨੀ, ਮਨ ਬਉਰਾ ਰੇ ! ਚਲਤੁ ਰਚਿਓ ਜਗਦੀਸ ਕਾਮ ਸੁਆਇ ਗਜ ਬਸਿ ਪਰੇ, ਮਨ ਬਉਰਾ ਰੇ ! ਅੰਕਸੁ ਸਹਿਓ ਸੀਸ ’’ (ਕਬੀਰ ਜੀਉ/੩੩੫)

ਹਿਰਨ, ਮੱਛੀ, ਭੌਰਾ, ਭਮੱਕੜ, ਹਾਥੀ ਦੇ ਇੱਕ ਇੱਕ ਰੋਗ ਦਾ ਇਸ਼ਾਰੇ ਮਾਤਰ ਸੰਕੇਤ ਦੇ ਕੇ ਮਨੁੱਖ ਨੂੰ ਇਸੇ ਪਦੇ ਦੀ ਦੂਸਰੀ ਤੁਕ ‘‘ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ’’ ਰਾਹੀਂ ਭਗਤ ਜੀ ਨੇ ਸੁਚੇਤ ਕੀਤਾ ਹੈ ਕਿ ਜਿਸ (ਮਨੁੱਖ) ’ਚ ਇਹੀ ਪੰਜੇ ਅਸਾਧ ਰੋਗ ਹਨ, ਉਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ ?

ਇਨ੍ਹਾਂ ਪੰਜ ਵਿਕਾਰਾਂ ਤੋਂ ਬਚਣ ਦਾ ਤਰੀਕਾ ਇਸੇ ਸ਼ਬਦ ਦੇ ਆਖਰੀ ਪਦੇ ’ਚ ਦੱਸਿਆ ਹੈ ਕਿ ਹੇ ਭਾਈ ! ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ ਪ੍ਰਭੂ ਦੇ ਦਰ ’ਤੇ ਇਉਂ ਅਰਦਾਸ ਕਰ ਕਿ ਹੇ ਸਭ ਦੇ ਡਰ ਦੂਰ ਕਰਨ ਵਾਲੇ ! ਸਭ ਤੋਂ ਉੱਚੇ ਅਨੰਦ ਦੇ ਮਾਲਕ ਪ੍ਰਭੂ ! (ਮੈਂ ਤੇਰੀ ਸ਼ਰਨ ਆਇਆ ਹਾਂ) ਮੈਨੂੰ (ਆਪਣੇ ਪਿਆਰ ਦਾ) ਪਰਮ ਅਨੰਦ ਬਖ਼ਸ਼, ਜੀ। ਇਹ ਅਰਦਾਸ ਕਰਕੇ ਤੂੰ ਵਿਕਾਰਾਂ ਦੇ ਮੋਹ ’ਚੋਂ ਨਿਕਲ; ਇਹ ਭਟਕਣਾ ਛੱਡ ਦੇਹ, ਸਤਿਗੁਰੂ ਦਾ ਗਿਆਨ ਕਮਾ, ਇਹੀ ਤਪਾਂ ਦਾ ਅਸਲ ਤਪ ਹੈ ‘‘ਰਵਿਦਾਸ ਦਾਸ ! ਉਦਾਸ ਤਜੁ ਭ੍ਰਮੁ; ਤਪਨ ਤਪੁ, ਗੁਰ ਗਿਆਨ ਭਗਤ ਜਨ ਭੈ ਹਰਨ; ਪਰਮਾਨੰਦ ! ਕਰਹੁ ਨਿਦਾਨ ’’

ਇਹੀ ਵਿਚਾਰ ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਨੇ ਇੰਝ ਰੱਖੇ ਹਨ ‘‘ਪਚੈ ਪਤੰਗੁ, ਮ੍ਰਿਗ, ਭ੍ਰਿੰਗ, ਕੁੰਚਰ, ਮੀਨ; ਇਕ ਇੰਦ੍ਰੀ ਪਕਰਿ ਸਘਾਰੇ ਪੰਚ ਭੂਤ ਸਬਲ ਹੈ ਦੇਹੀ; ਗੁਰੁ ਸਤਿਗੁਰੁ ਪਾਪ ਨਿਵਾਰੇ ’’ (ਮਹਲਾ /੯੮੩) ਅਰਥ : ਹੇ ਭਾਈ ! ਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਜਾਂਦਾ ਹੈ; ਹਰਨ, ਭੌਰਾ, ਹਾਥੀ, ਮੱਛੀ ਇਹਨਾਂ ਨੂੰ ਭੀ ਇਕ ਇਕ ਵਿਕਾਰ-ਵਾਸ਼ਨਾ ਆਪਣੇ ਵੱਸ ’ਚ ਕਰਾ ਮਾਰਦੀ ਹੈ, ਪਰ ਮਨੁੱਖਾ ਸਰੀਰ ’ਚ ਤਾਂ ਇਹ ਪੰਜੇ ਹੀ ਕਾਮਾਦਿਕ ਦੈਂਤ ਬਲਵਾਨ ਹਨ, (ਮਨੁੱਖ ਕਿਵੇਂ ਬਚੇ ?)। ਇਨ੍ਹਾਂ ਪੰਜੇ ਵਿਕਾਰਾਂ ਤੋਂ ਬਚਣ ਦਾ ਗੁਰੂ ਜੀ ਉਪਾਅ ਦੱਸਦੇ ਹਨ ਕਿ ਸਤਿਗੁਰੂ ਹੀ ਇਹਨਾਂ ਦੂਤਾਂ ਤੋਂ ਰੱਖਿਆ ਕਰਦਾ ਹੈ। ਸੋ ਇਨ੍ਹਾਂ ਸ਼ਬਦਾਂ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਗੁਰ ਸ਼ਬਦ ਤੋਂ ਸੇਧ ਲੈ ਕੇ ਆਪਣੇ ਵਿਕਾਰਾਂ ਨੂੰ ਆਪਣੇ ਕਾਬੂ ’ਚ ਰੱਖਣ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਤਿਗੁਰੂ ਦੀ ਮਿਹਰ ਦਾ ਪਾਤਰ ਬਣਨਾ ਹੈ।

ਸਵਾਲ : ਅੱਲਾ ਯਾਰ ਖ਼ਾਂ ਯੋਗੀ ਕੌਣ ਸੀ ਅਤੇ ਸਿੱਖ ਇਤਿਹਾਸ ’ਚ ਉਸ ਦਾ ਨਾਮ ਸਤਿਕਾਰ ਨਾਲ ਕਿਉਂ ਲਿਆ ਜਾਂਦਾ ਹੈ ?

ਜਵਾਬ : ਅੱਲਾ ਯਾਰ ਖ਼ਾਂ ਯੋਗੀ ਇਕ ਪ੍ਰਸਿੱਧ ਲੇਖਕ ਅਤੇ ਕਵੀ ਸੀ। ਉਨ੍ਹਾਂ ਦਾ ਪੂਰਾ ਨਾਮ ‘ਹਕੀਮ ਅੱਲਾ ਯਾਰ ਰਹਿਮਾਨ ਸੀ’। ਇਨ੍ਹਾਂ ਨੂੰ ਯੋਗੀ ਉਪਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਜੋਗੀ ਜੀ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਅੱਧ ਦੇ ਆਸ ਪਾਸ ਪੰਚ ਭੂਤਕ ਚੋਲ਼ੇ ’ਚ ਇਸ ਸੰਸਾਰ ਅੰਦਰ ਵਿਚਰੇ। ਬਹੁਤੇ ਲੇਖਕ ਉਨ੍ਹਾਂ ਦਾ ਜਨਮ 1870 ਅਤੇ ਮੌਤ 1956 ਈ: ਲਿਖਦੇ ਹਨ। ਆਪ ਕਿੱਤੇ ਵਜੋਂ ਈਰਾਨੀ/ਯੂਨਾਨੀ ਤਬੀਬ (ਹਕੀਮ) ਸਨ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਉਹ ਬਹੁਤ ਪ੍ਰਭਾਵਤ ਸਨ; ਇਸ ਲਈ ਉਨ੍ਹਾਂ ਦੀ ਸ਼ਹੀਦੀ ਬਾਰੇ ਮਰਸੀਏ ਲਿਖੇ ਜੋ ‘ਸ਼ਹੀਦਾਨਿ-ਵਫ਼ਾ’ ਅਤੇ ‘ਗੰਜਿ ਸ਼ਹੀਦਾਂ’ ਨਾਮ ਦੀਆਂ ਦੋ ਕਿਤਾਬਾਂ ਦੇ ਰੂਪ ’ਚ ਪ੍ਰਕਾਸ਼ਿਤ ਹੋਏ।

ਪੁਸਤਕ ‘ਸ਼ਹੀਦਾਨਿ-ਵਫ਼ਾ’ 1913 ਈ: ’ਚ ਤਿਆਰ ਹੋਈ। ਇਸ ਪੁਸਤਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਦੇ ਯੁੱਧਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਾਲ ਬੜੇ ਹੀ ਜੋਸ਼ੀਲੇ ਅਤੇ ਦਿਲ ਨੂੰ ਟੁੰਬਣ ਵਾਲੀ ਕਵਿਤਾ ਦੇ ਰੂਪ ’ਚ ਸਾਰਾ ਪ੍ਰਸੰਗ ਭਾਵਮਈ ਢੰਗ ’ਚ ਬਿਆਨ ਕੀਤਾ ਹੈ, ਇਸ ਦੇ 117 ਬੰਦ ਹਨ।

ਪੁਸਤਕ ‘ਗੰਜਿ ਸ਼ਹੀਦਾਂ’ ਯੋਗੀ ਜੀ ਨੇ ਚਮਕੌਰ ਸਾਹਿਬ ਦੀ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਬੜੇ ਹੀ ਭਾਵਮਈ ਢੰਗ ਨਾਲ ਲਿਖਿਆ ਹੈ। ਇਸ ਕਵਿਤਾ ਦੇ ਕੁਲ 110 ਬੰਦ ਹਨ, ਜੋ 1915 ਈ: ’ਚ ਪ੍ਰਕਾਸ਼ਿਤ ਹੋਈ।

ਸਵਾਲ: ਬਹੁਤੇ ਰਾਗੀ ਸਿੰਘ ਅਤੇ ਕਥਾਵਾਚਕ ‘‘ਨਾਨਕ ਓਟ, ਪਕਰੀ ਪ੍ਰਭ ਸੁਆਮੀ ’’ (ਮਹਲਾ /੨੦੧) ਤੁਕ ’ਚ ਓਟ ਤੋਂ ਬਾਅਦ ਵਿਸਰਾਮ ਲਾ ਕੇ ਪਾਠ ਕਰਦੇ ਹਨ ਅਤੇ ਕੁਝ ਨਾਨਕ ਤੋਂ ਬਾਅਦ ਵਿਸਰਾਮ ਲਾਉਂਦੇ ਹਨ। ਦੱਸਿਆ ਜਾਵੇ ਕਿ ਤੁਕ ਵਿੱਚ ਸਹੀ ਵਿਸਰਾਮ ਕਿਸ ਥਾਂ ਲੱਗਣਾ ਯੋਗ ਹੈ।

ਜਵਾਬ: ਗੁਰਬਾਣੀ ਦੇ ਕੁਝ ਨਿਯਮ ਹਨ ਜਿਹੜੇ ਯੋਗ ਥਾਵਾਂ ’ਤੇ ਵਿਸਰਾਮ ਲਾਉਣ ਸਮੇਂ ਧਿਆਨ ’ਚ ਰੱਖਣੇ ਅਤਿ ਜ਼ਰੂਰੀ ਹਨ। ਇੱਥੇ ਸਿਰਫ ਨਾਂਵ ਤੇ ਪੜਨਾਂਵ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਲੱਗੀ ਔਂਕੜ ਜਾਂ ਮੁਕਤਾ ਵਾਲੇ ਸ਼ਬਦਾਂ ਦੇ ਨਿਯਮਾਂ ਦੀ ਹੀ ਵੀਚਾਰ ਕੀਤੀ ਜਾਵੇਗੀ। ਜੇ ਨਾਂਵ ਸ਼ਬਦਾਂ ਦਾ ਅੰਤਲਾ ਅੱਖਰ ਔਂਕੜ ਸਹਿਤ ਹੋਵੇ ਤਾਂ ਇੱਕ ਵਚਨ, ਪੁਲਿੰਗ ਅਤੇ ਕਰਤਾ ਕਾਰਕ ਵਿੱਚ ਹੋਵੇਗਾ। ਚੇਤੇ ਰਹੇ ਕਿ ਔਂਕੜ ਅੰਤ ਨਾਂਵ ਨਾਲ ਸੰਬੰਧ ਰੱਖਣ ਵਾਲੇ ਪੜਨਾਂਵ ਅਤੇ ਵਿਸ਼ੇਸ਼ਣ ਸ਼ਬਦ ਵੀ ਆਮ ਤੌਰ ’ਤੇ ਔਂਕੜ ਅੰਤ ਹੋਣਗੇ, ਪਰ ਜੇ ਨਾਂਵ ਸ਼ਬਦ ਮੁਕਤਾ ਅੰਤ ਹੋਵੇ ਤਾਂ ਉਸ ਦੇ ਪੜਨਾਂਵ ਤੇ ਵਿਸ਼ੇਸ਼ਣ ਵੀ ਮੁਕਤਾ ਅੰਤ ਹੋਣਗੇ।

ਮੁਕਤਾ ਅੰਤ ਨਾਂਵ ਦੇ ਇਹ ਅਰਥ ਹੋ ਸਕਦੇ ਹਨ। (1) ਸੰਬੋਧਨ ਕਾਰਕ (2) ਸੰਬੰਧ ਕਾਰਕ (3) ਬਹੁ ਵਚਨ (4) ਇਸਤਰੀ ਲਿੰਗ। ਇਨ੍ਹਾਂ ਸਾਰੇ ਨਿਯਮਾਂ ਨੂੰ ਧਿਆਨ ’ਚ ਰੱਖਦੇ ਹੋਏ ਸਵਾਲ ਅਧੀਨ ਤੁਕ ’ਚ ਸਹੀ ਵਿਸਰਾਮ ‘‘ਨਾਨਕ ! ਓਟ ਪਕਰੀ ਪ੍ਰਭ ਸੁਆਮੀ ’’ ਹੋਣਗੇ ਕਿਉਂਕਿ ਇਥੇ ‘ਨਾਨਕ’ ਸ਼ਬਦ ਬਾਣੀ ਰਚਨਹਾਰੇ ਦੀ ਮੋਹਰਛਾਪ ਵਜੋਂ ਅਤੇ ਸੰਬੋਧਨ ਕਾਰਕ ਦੇ ਅਰਥਾਂ ਵਿਚ ਹੈ; ‘ਓਟ’ ਇਸਤਰੀ ਲਿੰਗ ਹੈ, ਇਸ ਲਈ ਮੁਕਤਾ ਅੰਤ ਹੈ ਅਤੇ ‘ਪ੍ਰਭ’ ਨਾਂਵ ਮੁਕਤਾ ਅੰਤ ਹੋਣ ਕਾਰਨ ਲੁਪਤ ਸੰਬੰਧਕੀ ਚਿੰਨ੍ਹ ‘ਦੀ’ ਦਿੰਦਾ ਹੈ। ਅਰਥ ਬਣ ਗਏ, ‘ਹੇ ਨਾਨਕ ! (ਸਭ ਦੇ ਮਾਲਕ ਸੁਆਮੀ ਅੱਗੇ) ਇਉਂ ਅਰਦਾਸ ਕਰ ਕਿ ਹੇ ਸੁਆਮੀ ! ਮੈਂ ਤੇਰੀ ਓਟ ਲਈ ਹੈ (ਮੈਨੂੰ ਆਪਣੇ ਨਾਮ ਦੀ ਦਾਤ ਬਖ਼ਸ਼)। ਇਸ ਲਈ ਜੇ ਪ੍ਰਚਲਿਤ ਪਾਠ ‘ਨਾਨਕ’ ਦੀ ਬਜਾਏ ‘ਓਟ’ ਸ਼ਬਦ ਤੋਂ ਬਾਅਦ ਵਿਸਰਾਮ ਲਾ ਕੇ ਕੀਤਾ ਜਾਵੇ, ਜਿਸ ਤਰ੍ਹਾਂ ਬਹੁਤੇ ਰਾਗੀ ਸਿੰਘ ਅਤੇ ਕਥਾਵਾਚਕਾਂ ਵੱਲੋਂ ਕੀਤਾ ਜਾਂਦਾ ਹੈ ਤਾਂ ‘ਨਾਨਕ’ ਸੰਬੰਧ ਕਾਰਕ ‘ਦੀ’ ਅਰਥ ਦੇਵੇਗਾ ਭਾਵ ਸੁਆਮੀ ਪ੍ਰਭੂ ਨੇ ਨਾਨਕ ਦੀ ਓਟ ਫੜ ਲਈ ਹੈ। ਇਹ ਅਰਥ ਗੁਰਮਤਿ ਫ਼ਲਸਫ਼ੇ ਵਿਰੁੱਧ ਹਨ ਕਿਉਂਕਿ ਭਾਵੇਂ ਸਾਡੇ ਲਈ ਗੁਰੂ ਨਾਨਕ ਸਾਹਿਬ ਅਤੇ ਪ੍ਰਭੂ ’ਚ ਕੋਈ ਅੰਤਰ ਨਹੀਂ, ਪਰ ਕਿਸੇ ਵੀ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਕਿਧਰੇ ਨਹੀਂ ਲਿਖਿਆ ਜਾਂ ਮੰਨਿਆ ਕਿ ਪ੍ਰਭੂ ਨੇ ਨਾਨਕ ਦੀ ਓਟ ਲਈ ਹੈ।

ਇਹ ਵੀ ਧਿਆਨ ’ਚ ਰੱਖਿਆ ਜਾ ਸਕਦਾ ਹੈ ਕਿ ‘ਓਟ’ ਇਸਤਰੀ ਲਿੰਗ ਨਾਂਵ ਹੈ, ਜੋ ਇਸਤਰੀ ਲਿੰਗ ਕਿਰਿਆ ‘ਪਕਰੀ’ ਨਾਲ਼ ਹੀ ਜੁੜੇਗਾ, ਨਾ ਕਿ ਇੱਕ ਵਚਨ ਪੁਲਿੰਗ ਨਾਂਵ (ਨਾਨਕ) ਨਾਲ਼। ਸੋ ਇਸ ਨਿਯਮ ਨੂੰ ਧਿਆਨ ’ਚ ਰੱਖਦੇ ਹੋਏ ਹੇਠ ਲਿਖੀਆਂ ਤੁਕਾਂ ’ਚ ‘ਨਾਨਕ’ ਸ਼ਬਦ ਤੋਂ ਤੁਰੰਤ ਬਾਅਦ ਵਿਸਰਾਮ ਲੱਗਣਾ ਸਹੀ ਹੈ : 

ਨਾਨਕ ! ਉਤਮੁ ਨੀਚੁ ਨ ਕੋਇ ॥ (ਜਪੁ ਮਹਲਾ ੧/੭) ਅਰਥ : ਹੇ ਨਾਨਕ ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਕੋਈ ਨੀਚ (ਭਾਵ ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਪ੍ਰਭੂ ਆਪ ਹੀ ਹੈ। ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ)।

ਨਾਨਕ ! ਦਾਸੁ ਇਹੈ ਸੁਖੁ ਮਾਗੈ; ਮੋ ਕਉ, ਕਰਿ ਸੰਤਨ ਕੀ ਧੂਰੇ ॥ (ਸੋਹਿਲਾ/ਮਹਲਾ ੫/੧੩) ਅਰਥ : ਹੇ ਨਾਨਕ ! (ਪ੍ਰਭੂ ਦਾ ਦਾਸ) ਤੈਥੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ।

ਨਾਨਕ ! ਨਾਮੁ ਨ ਵੀਸਰੈ, ਕਰਮਿ ਸਚੈ ਨੀਸਾਣੁ ॥ (ਮਹਲਾ ੧/੨੧) ਅਰਥ : ਹੇ ਨਾਨਕ ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱਘੜਦਾ ਹੈ, ਉਸ ਨੂੰ ਕਦੇ ਪ੍ਰਭੂ ਦਾ ਨਾਮ ਨਹੀਂ ਭੁੱਲਦਾ।

ਸੋ ਉਕਤ ਤਿੰਨਾਂ ਹੀ ਤੁਕਾਂ ’ਚ ‘ਨਾਨਕ’ ਸ਼ਬਦ ਮੁਕਤ ਅੰਤ ਹੈ, ਪਰ ਅਗਲੇ ਸ਼ਬਦ ਔਂਕੜ ਸਹਿਤ ਹਨ, ਇਸ ਲਈ ਇਨ੍ਹਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ ਤਾਹੀਓਂ ਚਲੰਤ ਭਾਵ ਇਕੱਠਾ ਪਾਠ ਕਰਨਾ ਗਲਤ ਹੋਵੇਗਾ। ‘ਨਾਨਕ’ ਸੰਬੋਧਨ ਕਾਰਕ ਹੈ, ਇਸ ਲਈ ਇੱਥੇ ਵਿਸਮਿਕ ਚਿੰਨ  ! (ਸੰਬੋਧਨੀ ਵਿਸਰਾਮ) ਲਾਇਆ ਹੈ, ਪਰ ਹੇਠਲੀ ਤੁਕ ’ਚ ‘ਨਾਨਕੁ’ ਅਤੇ ‘ਨੀਚੁ’ ਦੋਵੇਂ ਹੀ ਔਂਕੜ ਸਹਿਤ ਹੋਣ ਕਾਰਨ ‘ਨਾਨਕੁ’ ਇਕ ਵਚਨ ਨਾਂਵ ਤੇ ‘ਨੀਚੁ’ ਇੱਕ ਵਚਨ ਉਸ ਦਾ ਵਿਸ਼ੇਸ਼ਣ ਹੈ, ਇਸ ਲਈ ਦੋਵਾਂ ਸ਼ਬਦਾਂ ਨੂੰ ਅਲੱਗ-ਅਲੱਗ ਨਹੀਂ ਪੜ੍ਹਿਆ ਜਾ ਸਕਦਾ ਭਾਵ ‘ਨਾਨਕੁ’ ਤੋਂ ਬਾਅਦ ਵਿਸਰਾਮ ਨਹੀਂ ਲਾਉਣਾ। ਗੁਰੂ ਨਾਨਕ ਸਾਹਿਬ ਜੀ ਨੇ ਅਤਿ ਨਿਮ੍ਰਤਾ ਭਾਵ ’ਚ ਆ ਕੇ ਆਪਣੇ ਆਪ ਲਈ ‘ਨੀਚੁ’ (ਭਾਵ ਨਿਮਾਣਾ) ਸ਼ਬਦ ਵਰਤਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਹਮੇਸ਼ਾਂ ਹਉਮੈ ਹੰਕਾਰ ਤੋਂ ਬਚ ਕੇ ਨਿਮ੍ਰਤਾ ਭਾਵ ’ਚ ਰਹਿਣ ਦਾ ਗੁਰ ਸਿਖਾਇਆ ਹੈ; ਜਿਵੇਂ ਕਿ ‘‘ਨਾਨਕੁ ਨੀਚੁ ਕਹੈ ਵੀਚਾਰੁ ਵਾਰਿਆ ਜਾਵਾ ਏਕ ਵਾਰ ’’ (ਜਪੁ/ਮਹਲਾ /) ਅਰਥ: (ਹੇ ਨਿਰੰਕਾਰ !  ਤੇਰੀ ਵਿਸ਼ਾਲ ਕੁਦਰਤਿ ਨੂੰ ਮੈਂ ਨਿਮਾਣਾ ਜਿਹਾ ਨਾਨਕ ਕਿੰਨਾ ਕੁ ਬਿਆਨ ਕਰ ਸਕਦਾ ਹਾਂ। ਮੈਂ ਇੱਕ ਵਾਰ ਵੀ ਤੈਥੋਂ ਕੁਰਬਾਨ ਨਹੀਂ ਹੋ ਸਕਦਾ।

ਇਹ ਵੀ ਚੇਤੇ ਰਹੇ ਕਿ ਜਦੋਂ ‘ਨਾਨਕੁ’ ਤੋਂ ਬਾਅਦ ਕਾ, ਕੀ, ਕਉ ਆਦਿਕ ਸੰਬੰਧਕੀ ਚਿੰਨ ਹੋਣ ਤਾਂ ‘ਨਾਨਕ’ (ਮੁਕਤਾ ਅੰਤ) ਸੰਬੋਧਨ ਕਾਰਕ ਨਹੀਂ ਬਲਕਿ ਸੰਬੰਧ ਕਾਰਕ ਬਣ ਜਾਂਦਾ ਹੈ। ਸੰਬੰਧਕੀ ਚਿੰਨ੍ਹ ‘ਕਾ, ਕੀ’ ਆਦਿ ਨੇ ‘ਨਾਨਕ’ ਨੂੰ ਮੁਕਤਾ ਅੰਤ ਕਰ ਦਿੱਤਾ ਹੈ; ਜਿਵੇਂ ਕਿ

ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ; ਮਨਿ ਤਨਿ ਅੰਕਿ ਸਮਾਵਏ ॥ (ਮਹਲਾ ੫/੮੦)

ਨਾਨਕ ਕੀ ਬੇਨੰਤੀ ਪ੍ਰਭ ਪਹਿ; ਕ੍ਰਿਪਾ ਕਰਿ ਭਵਜਲੁ ਤਾਰੀਐ ॥ (ਮਹਲਾ ੫/੮੦)

ਹੇਠ ਲਿਖੀ ਤੁਕ ’ਚ ‘ਨਾਨਕਿ’ ਦੇ ਅੰਤਲੇ ‘ਕ’ ਨੂੰ ਲੱਗੀ ਸਿਹਾਰੀ ’ਚੋਂ ‘ਨੇ’ ਅਰਥ ਮਿਲਦੇ ਹਨ। ਇਥੇ ‘ਨਾਨਕਿ’ ਤੋਂ ਬਾਅਦ ਵਿਸਰਾਮ ਦੇਣਾ ਠੀਕ ਹੈ :

ਨਾਨਕਿ (ਨੇ), ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥ (ਬਲਵੰਡ ਸਤਾ/੯੬੬) ਅਰਥ : ਗੁਰੂ ਨਾਨਕ ਸਾਹਿਬ ਜੀ ਨੇ ਸੱਚ-ਰੂਪ ਕਿਲ੍ਹਾ ਬਣਾਨ ਲਈ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ। ਸੋ ਇਸੇ ਤਰ੍ਹਾਂ ਹਰ ਵਾਰ ‘ਨਾਨਕਿ’ ਤੋਂ ‘ਨਾਨਕ ਨੇ’ ਅਰਥ ਬਣਦੇ ਹਨ।

Most Viewed Posts