34.1 C
Jalandhar
Monday, April 13, 2026
spot_img
Home Blog Page 137

ਸੁੱਖ ਲਈ ਲੋਕੀ ਕੀ-ਕੀ ਪਾਪੜ ਵੇਲਦੇ ਨੇ ।

0

ਸੁੱਖ ਲਈ ਲੋਕੀ ਕੀ-ਕੀ ਪਾਪੜ ਵੇਲਦੇ ਨੇ ।

ਗੁਰਵਿੰਦਰ ਸਿੰਘ ਖੁਸ਼ੀਪੁਰ-99141-61453

ਸੁੱਖ ਲਈ ਲੋਕੀ ਕੀ ਕੀ ਪਾਪੜ ਵੇਲਦੇ ਨੇ,

ਦੇਹਧਾਰੀ ਕਦੇ ਡੇਰਿਆਂ ਤੇ ਮੱਥੇ ਟੇਕਦੇ ਨੇ,

ਪੁੱਤਰ ਹੋਣ ਦੀਆਂ ਦਵਾਈਆਂ ਦੇਣ ਬਾਬੇ,

ਬਿਨਾਂ ਮਿਹਨਤਾਂ ਤੋਂ ਵਿਦੇਸ਼ਾਂ ਨੂੰ ਭੇਜਦੇ ਨੇ,

ਸੁੱਖ ਲਈ ਲੋਕੀ ਕੀ-ਕੀ ਪਾਪੜ ਵੇਲਦੇ ਨੇ ।

ਲਾ ਇਲਾਜ ਬਿਮਾਰੀਆਂ ਦੇ ਹੁਂਣ ਇਲਾਜ ਹੁੰਦੇ,

ਧਾਗੇ ਤਵੀਤਾਂ ਨਾਲ ਅੱਜ ਉਪਾਅ ਹੁੰਦੇ,

ਚਿੱਟੇ ਕੱਪੜਿਆਂ ਹੇਠਾਂ ਪਾਪ ਛੁਪਾਉਣ ਬਾਬੇ,

ਪਏ ਗਰੀਬਾਂ ਦੀਆਂ ਇਜ਼ਤਾਂ ਨਾਲ ਖੇਡਦੇ ਨੇ,

ਸੁੱਖ ਲਈ ਲੋਕੀ ਕੀ-ਕੀ ਪਾਪੜ ਵੇਲਦੇ ਨੇ ।

ਭੋਲੇ ਭਾਲੇ ਲੋਕਾਂ ਵਹਿਮਾਂ ਚ ਫਸਾਈ ਜਾਂਦੇ,

ਮਨੋ ਘੜ੍ਹਤ ਝੂਠੀਆਂ ਕਹਾਣੀਆਂ ਸੁਣਾਈ ਜਾਂਦੇ,

ਲੱਗੇ ਜਨਤਾ ਨਾਲ ਵਿਸ਼ਵਾਸਘਾਤ ਕਮਾਉਣ ਬਾਬੇ,

ਇਹ ਤਾਂ ਆਪਣੀਆਂ ਹੀ ਰੋਟੀਆਂ ਪਏ ਛੇਕਦੇ ਨੇ,

ਸੁੱਖ ਲਈ ਲੋਕੀ ਕੀ-ਕੀ ਪਾਪੜ ਵੇਲਦੇ ਨੇ ।

ਗੁਰਾਂ ਸੁੱਖਾਂ ਲਈ ਮਾਰਗ ਸਾਨੂੰ ਦੱਸਿਆ ਏ,

ਖੁਸ਼ੀਪੁਰ ਬਾਣੀ ਦਾ ਖਜਾਨਾਂ ਬਖਸ਼ਿਆ ਏ,

ਕੂੜ ਦੀਆਂ ਫਿਰ ਵੀ ਦੁਕਾਨਾਂ ਚਲਾਉਣ ਬਾਬੇ,

ਰੱਬ ਦੇ ਨਾਂ ਤੇ ਝੂਠੀਆਂ ਮਾਲਾ ਪਏ ਫੇਰਦੇ ਨੇ,

ਸੁੱਖ ਲਈ ਲੋਕੀ ਕੀ-ਕੀ ਪਾਪੜ ਵੇਲਦੇ ਨੇ ।

ਸੱਚੇ ਸਿਰਜਣਹਾਰ ਜੀਓ !

0

ਸੱਚੇ ਸਿਰਜਣਹਾਰ ਜੀਓ  !

ਕਿਰਪਾ ਕਰੋ ਅਪਾਰ ਪ੍ਰੀਤਮ ! ਸੱਚੇ ਸਿਰਜਣਹਾਰ ਜੀਓ !

ਸੇਵਾ ਸਿਮਰਨ ਗੁਣ ਨਾ ਕੋਈ, (ਹੈ) ਮਾਯਾ ਦਾ ਵਿਉਹਾਰ ਜੀਓ !

ਸਤਿਗੁਰਾਂ ਦਾ ਫੜ ਕੇ ਦਾਮਨ, ਭਉਜਲ ਉੱਤਰਾਂ ਪਾਰ ਜੀਓ !

ਲੋਭ ਲਹਿਰ ਦੀਆਂ ਲਹਿ ਜਾਣ ਛੱਲਾਂ,ਉੱਡ ਜਾਏ ਸਭ ਹੰਕਾਰ ਜੀਓ !

ਆਤਮ ਗਿਆਨ ਦਾ ਪਾ ਦਿਓ ਸੁਰਮਾ, ਸਮਝ ਲਵਾਂ ਸੰਸਾਰ ਜੀਓ !

ਤੇਰਾ ਸੱਚਾ ਤਖ਼ਤ ਸਦੀਵੀ, ਤੱਕ ਲਵਾਂ ਦਰਬਾਰ ਜੀਓ !

ਤੇਰੀ ਇੱਕ ਦ੍ਰਿਸ਼ਟੀ ਦੇ ਨਾਲ, ਉਧਰ ਜਾਏ ਪਰਿਵਾਰ ਜੀਓ !

ਏਹੋ ਹੀ ਅਰਦਾਸ ‘ਸਹਿਜ’ ਦੀ, ਦੇਵੋ ਜਨਮ ਸੁਆਰ ਜੀਓ !

ਡਾਕਟਰ ਹਰਮਿੰਦਰ ਸਿੰਘ (ਹੁਸ਼ਿਆਰਪੁਰ)-97819-93037

ਰੱਬ ਦੇ ਭਾਣੇ

ਨਹੀਂ ਕਿਸੇ ਤੋਂ ਛੱਲੀਆਂ ਮੰਗੀਆਂ, ਨਾਹੀਂ ਮੰਗੇ ਦਾਣੇ ।

ਰੁੱਖੀ-ਸੁੱਖੀ ਸ਼ੁਕਰ ਮਨਾਈਏ, ਰਹੀਏ ਰੱਬ ਦੇ ਭਾਣੇ ।

ਪਤਾ ਨਹੀਂ ਫਿਰ ਵੀ ਕਿਉਂ ਆਪਣੇ, ਹੋ ਜਾਣ ਬੇ-ਪਛਾਣੇ ।

ਜੇ ਕਿਧਰੇ ਮਿਲ ਜਾਵਣ ‘ਸਹਿਜ’, ਹੋ ਜਾਂਦੇ ਅਣਜਾਣੇ ।

ਇਹ ਤਾਂ ਰੱਬ ਹੀ ਜਾਣੇ ਦਿਲ ਦੀ, ਲੋਕੀਂ ਬੜੇ ਸਿਆਣੇ ।

ਆਪੋ ਆਪਣਾ ਚੋਗਾ ਚੁਗਦੇ, ਸਾਰੇ ਰੱਬ ਦੇ ਭਾਣੇ ।

ਡਾਕਟਰ ਹਰਮਿੰਦਰ ਸਿੰਘ (ਹੁਸ਼ਿਆਰਪੁਰ)-97819-93037

ਪਰਖ

0

ਪਰਖ

‘ਪੁੱਤ’ ਦੀ ਪਰਖ ਵਿਆਹ ਤੋਂ ਬਾਅਦ !

‘ਧੀ’ ਦੀ ਪਰਖ, ਜਵਾਨੀ ਵਿੱਚ  ! ! !

‘ਪਤੀ’ ਦੀ ਪਰਖ, ਪਤਨੀ ਦੀ ਬਿਮਾਰੀ ਵਿੱਚ !

‘ਪਤਨੀ’ ਦੀ ਪਰਖ, ਪਤੀ ਦੀ ਗ਼ਰੀਬੀ ਵਿੱਚ !

‘ਦੋਸਤ’ ਦੀ ਪਰਖ, ਮੁਸੀਬਤ ਵਿੱਚ !

‘ਭਰਾ’ ਦੀ ਪਰਖ, ਲੜਾਈ ਵਿੱਚ !

‘ਔਲਾਦ’ ਦੀ ਪਰਖ, ਬੁਢਾਪੇ ਵਿੱਚ ‘ਹੁੰਦੀ ਹੈ ।’

ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਪੱਖੀ ਵਿਚਾਰਧਾਰਾ: ਗੁਰਬਾਣੀ ਇਸੁ ਜਗ ਮਹਿ ਚਾਨਣੁ.॥

0

ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਪੱਖੀ ਵਿਚਾਰਧਾਰਾ: ਗੁਰਬਾਣੀ ਇਸੁ ਜਗ ਮਹਿ ਚਾਨਣੁ.॥ 

-ਕਥਾਵਾਚਕ ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ)

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਲਈ ਤਿੰਨ ਗੱਲਾਂ ਨੂੰ ਧਿਆਨ ਵਿਚ ਰੱਖਣਾ ਪਵੇਗਾ ਕਿ ਇਹ ਵਿਚਾਰਧਾਰਾ ਸਰਬ ਸਾਂਝੀ, ਸਰਬ ਦੇਸ਼ੀ ਤੇ ਸਰਬ ਕਾਲੀ ਹੀ ਹੈ।

ਸਰਬ ਸਾਂਝੀ: ਸਰਬ ਸਾਂਝੀ ਦਾ ਭਾਵ ਕਿਸੇ ਵੀ ਧਰਮ, ਮਜ਼ਹਬ, ਵਰਨ, ਮੱਤ ਜਾਂ ਸੰਪਰਦਾ ਦਾ ਜਾਂ ਆਮ ਮਨੁੱਖ, ਇਸ ਨੂੰ ਅਪਣਾਅ ਸਕਦਾ ਹੈ।

ਖਤ੍ਰੀ ਬ੍ਰਾਹਮਣ ਸੂਦ ਵੈਸ, ਉਪਦੇਸੁ ਚਹੁ ਵਰਨਾ ਕਉ ਸਾਝਾ ॥  (ਪੰਨਾ 747)

ਸਰਬ ਦੇਸ਼ੀ: ਸਰਬ ਦੇਸ਼ੀ ਦਾ ਭਾਵ ਹੈ ਕਿ ਦੁਨੀਆਂ ਦੇ ਹਰ ਕੋਨੇ ’ਤੇ ਇਸ ਦੇ ਸਿਧਾਂਤ ਲਾਗੂ ਕੀਤੇ ਜਾ ਸਕਦੇ ਹਨ। ਜੇ ਕਿਸੇ ਹੋਰ ਗ੍ਰਹਿ ’ਤੇ ਵੀ ਦੁਨੀਆਂ ਮਿਲਦੀ ਹੈ ਜਾਂ ਮਨੁੱਖ ਕਿਸੇ ਹੋਰ ਗ੍ਰਹਿ ’ਤੇ ਵੀ ਜਾ ਕੇ ਵੱਸਦਾ ਹੈ ਤਾਂ ਉੱਥੇ ਵੀ ਇਸ ਦੇ ਸਿਧਾਂਤ ਲਾਗੂ ਹੋ ਸਕਦੇ ਹਨ।

ਗੁਰਬਾਣੀ ਚਹੁ ਕੁੰਡੀ ਸੁਣੀਐ, ਸਾਚੈ ਨਾਮਿ ਸਮਾਇਦਾ ॥  (ਪੰਨਾ 1065)

ਸਰਬ ਕਾਲੀ: ਸਰਬ ਕਾਲੀ ਦਾ ਭਾਵ ਹੈ ਕਿ ਇਸ ਦੇ ਸਿਧਾਂਤ ਦੁਨੀਆਂ ਦੀ ਸ਼ੁਰੂਆਤ ਵੇਲੇ ਵੀ ਸੱਚ ਸਨ, ਹੁਣ ਵੀ ਸੱਚ ਹਨ ਤੇ ਦੁਨੀਆਂ ਦੇ ਅੰਤ ਤੱਕ ਵੀ ਸੱਚ ਹੀ ਰਹਿਣਗੇ।

ਬਾਣੀ ਵਜੀ ਚਹੁ ਜੁਗੀ, ਸਚੋ ਸਚੁ ਸੁਣਾਇ ॥ (ਪੰਨਾ 35)

ਇਸੇ ਕਾਰਨ ਹੀ ਦੁਨੀਆਂ ਵਿਚ ਕੇਵਲ ਇਸੇ ਗ੍ਰੰਥ ਨੂੰ ਹੀ ‘ਗੁਰੂ’ ਹੋਣ ਦਾ ਰੁਤਬਾ ਪ੍ਰਾਪਤ ਹੈ। ਉਕਤ ਕੀਤੀ ਗਈ ਵਿਚਾਰ ਵੰਡ ਉਪਰੰਤ ਕਿਸੇ ਵੀ ਵਿਚਾਰਧਾਰਾ ਨੂੰ ਵਧੀਕ ਸਮਝਣ ਲਈ ਉਸ ਦੇ ਅੱਠ ਪ੍ਰਮੁੱਖ ਪੱਖਾਂ ਨੂੰ ਵਿਚਾਰਨਾ ਜ਼ਰੂਰੀ ਹੁੰਦਾ ਹੈ।

1. ਧਾਰਮਿਕ 2. ਸਮਾਜਿਕ 3. ਰਾਜਨੀਤਿਕ 4. ਆਰਥਿਕ

5. ਸਰੀਰਕ 6. ਬੌਧਿਕ 7. ਮਾਨਸਿਕ 8. ਆਤਮਿਕ ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਅੱਠਾਂ ਹੀ ਪੱਖਾਂ ’ਤੇ ਬਾਖ਼ੂਬੀ ਮਨੁੱਖਤਾ ਦੀ ਅਗਵਾਈ ਕੀਤੀ ਹੈ। ਆਓ, ਕ੍ਰਮਵਾਰ ਇਸ ਦੇ ਸਾਰੇ ਪੱਖਾਂ ਦੀ ਵਿਚਾਰ ਕਰੀਏ :

(1). ਧਾਰਮਿਕ ਪੱਖ: ਅੱਜ ਸੰਸਾਰ ਅੰਦਰ ਕਈ ਧਰਮ ਇੱਕ-ਦੂਜੇ ਨਾਲ ਟਕਰਾਅ ਰਹੇ ਹਨ। ਇੱਕ-ਇੱਕ ਧਰਮ ਅੰਦਰ ਵੀ ਕਈ-ਕਈ ਸੰਪਰਦਾਵਾਂ ਦਾ ਟਕਰਾਅ ਹੋ ਰਿਹਾ ਹੈ। ਹਿੰਦੁਸਤਾਨ ਅੰਦਰ ਤਾਂ ਜੋਗੀ ਦਾ ਧਰਮ ਗਿਆਨ ਇੱਕਠਾ ਕਰਨਾ ਬਣ ਗਿਆ।, ਬ੍ਰਾਹਮਣ ਦਾ ਧਰਮ ਵੇਦਾਂ ਦਾ ਪਾਠ ਕਰਨਾ ਬਣ ਗਿਆ।, ਖੱਤਰੀ ਦਾ ਧਰਮ ਸੂਰਮਤਾਈ ਤੇ ਸ਼ੂਦਰ ਦਾ ਧਰਮ ਦੂਜਿਆਂ ਦੀ ਸੇਵਾ ਕਰਨਾ ਬਣ ਗਿਆ ਹੈ। ਜੇਕਰ ਰੱਬ ਇੱਕ ਹੈ ਤਾਂ ਉਸ ਦੇ 100 ਜਾਂ 200 ਧਰਮ ਕਿਵੇਂ ਹੋ ਸਕਦੇ ਹਨ। ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਕਿ ਹਰ ਕਿਸੇ ਦਾ ਵੱਖੋ-ਵੱਖਰਾ ਧਰਮ ਨਹੀਂ ਬਲਕਿ ਸਭ ਦਾ ਸਾਂਝਾ ਧਰਮ ਇੱਕ ਅਕਾਲ ਪੁਰਖ ਨਾਲ ਸਾਂਝ ਪਾਉਣੀ ਹੈ। ਜੇ ਕੋਈ ਇਸ ਭੇਦ ਨੂੰ ਸਮਝ ਲਵੇ ਤੇ ਉਹ ਹੀ ਰੱਬ ਵਰਗਾ ਹੈ ਤੇ ਮੈਂ ਉਸੇ ਦਾ ਹੀ ਦਾਸ ਬਣਨ ਨੂੰ ਤਿਆਰ ਹਾਂ।

ਜੋਗ ਸਬਦੰ ਗਿਆਨ ਸਬਦੰ, ਬੇਦ ਸਬਦੰ ਤ ਬ੍ਰਾਹਮਣਹ ॥

ਖ੍ਹਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾ ਕਿੂਤਹ ॥

ਸਰਬ ਸਬਦੰ ਤ ਏਕ ਸਬਦੰ, ਜੇ ਕੋ ਜਾਨਸਿ ਭੇਉ ॥

ਨਾਨਕ ਤਾ ਕੋ ਦਾਸੁ ਹੈ, ਸੋਈ ਨਿਰੰਜਨ ਦੇਉ ॥ (ਪੰਨਾ 1353)

ਗੁਰੂ ਸਾਹਿਬ ਨੇ ਇੱਕ ਸੱਚ ਨਾਲ ਜੁੜਨਾ ਹੀ ਇੱਕੋ ਇੱਕ ਧਰਮ ਦੱਸਿਆ ਹੈ।

ਏਕੋ ਧਰਮੁ ਦ੍ਰਿੜੈ ਸਚੁ ਕੋਈ ॥ (ਪੰਨਾ 1188)     ਜਾਂ

ਬਲਿਓ ਚਰਾਗੁ ਅੰਧ੍ਹਾਰ ਮਹਿ,

ਸਭ ਕਲਿ ਉਧਰੀ ਇਕ ਨਾਮ ਧਰਮ॥ (ਪੰਨਾ 1386)

ਗੁਰਬਾਣੀ ਮੁਤਾਬਕ ਤਾਂ ਰੱਬ ਨੂੰ ਯਾਦ ਕਰਦਿਆਂ ਜੀਵਨ ਵਿਚ ਸ਼ੁਭ ਕੰਮ ਕਰਨੇ ਹੀ ਸਭ ਤੋਂ ਸ੍ਰੇਸ਼ਟ ਧਰਮ ਹੈ।

ਸਰਬ ਧਰਮ ਮਹਿ ਸ੍ਰੇਸਟ ਧਰਮੁ ॥

ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥ (ਪੰਨਾ 266)

ਧਰਮ ਨਾਲ ਜੁੜਨ ਦਾ ਤਾਂ ਸਾਧਨ ਵੀ ਇਹੀ ਹੈ ਕਿ ਜੇ ਸੰਸਾਰ ਦੇ ਲੋਕ ਇੱਕ ਰੱਬ ਨੂੰ ਯਾਦ ਕਰਦਿਆਂ ਜੀਵਨ ਵਿਚ ਸ਼ੁਭ ਕੰਮ ਕਰਨੇ ਸ਼ੁਰੂ ਕਰ ਦੇਣ ਤਾਂ ਸਾਰਾ ਸੰਸਾਰ ਹੀ ਧਾਰਮਿਕ ਹੋ ਜਾਵੇਗਾ।

(2). ਸਮਾਜਿਕ ਪੱਖ: ਪਰਿਵਾਰਕ ਪੱਖ ਨੂੰ ਵੱਖਰੇ ਤੌਰ ’ਤੇ ਲੈਣ ਦੀ ਲੋੜ ਨਹੀਂ ਕਿਉਂਕਿ ਗੁਰਬਾਣੀ ਅਨੁਸਾਰ ਸਾਰਾ ਸਮਾਜ ਹੀ ਇੱਕ ਸਾਡਾ ਵੱਡਾ ਪਰਿਵਾਰ ਹੈ, ਜਿਸ ਦਾ ਮੁਖੀ ਅਕਾਲ ਪੁਰਖ ਹੈ।

ਏਕੁ ਪਿਤਾ ਏਕਸ ਕੇ ਹਮ ਬਾਰਿਕ, ਤੂ ਮੇਰਾ ਗੁਰ ਹਾਈ ॥  (ਪੰਨਾ 611)     ਜਾਂ

ਮੋਹਨ  ! ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥  (ਪੰਨਾ 248)   ਜਾਂ

ਗ੍ਰਸਤਨ ਮਹਿ, ਤੂੰ ਬਡੋ ਗ੍ਰਿਹਸਤੀ ॥ (ਪੰਨਾ 507)

ਅੱਜ ਸਾਡੇ ਸਮਾਜ ਵਿਚ ਊਚ-ਨੀਚ, ਮੇਰ-ਤੇਰ, ਆਪਣੇ-ਪਰਾਏ, ਵੈਰੀ-ਮਿੱਤਰ, ਆਦਿ ਵਿਤਕਰੇ ਪੈਦਾ ਹੋ ਚੁੱਕੇ ਹਨ। ਗੁਰਬਾਣੀ ਦੇ ਗਿਆਨ ਨੇ ਸਮਾਜਿਕ ਜੀਵਨ ਨੂੰ ਸੁੰਦਰ ਬਣਾਉਣ ਲਈ ਅਨੇਕਤਾ ਵਿਚ ਏਕਤਾ ਦਾ ਸਿਧਾਂਤ ਸਮਝਾਇਆ ਕਿ ਇੱਕ ਅਕਾਲ ਪੁਰਖ ਹੀ ਸਾਰਿਆਂ ਵਿਚ ਸਮਾਇਆ ਹੋਇਆ ਹੈ। ਇੱਥੇ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੈ ਸਾਰੇ ਹੀ ਰੱਬ ਦਾ ਰੂਪ ਹਨ। ਜੇ ਸੰਸਾਰ ਇਸ ਸਿਧਾਂਤ ਨੂੰ ਮੰਨ ਲਵੇ ਤਾਂ ਜਾਤੀਵਾਦ, ਛੂਆ-ਛੂਤ, ਭੇਦ ਭਾਵ, ਰੰਗ, ਨਸਲ, ਆਦਿ ਦੇ ਵਿਤਕਰੇ ਹੀ ਖ਼ਤਮ ਹੋ ਜਾਣਗੇ।

ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ ॥

ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ  ? ਕੋ ਮੰਦੇ  ?॥  (ਪੰਨਾ 1349) ਜਾਂ

ਫਰੀਦਾ  ! ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ ॥

ਮੰਦਾ ਕਿਸ ਨੋ ਆਖੀਐ  ? ਜਾਂ ਤਿਸੁ ਬਿਨੁ, ਕੋਈ ਨਾਹਿ ॥  (ਪੰਨਾ 1381)

ਅਸੀਂ ਗੁਰਬਾਣੀ ਵਿਚ ‘‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ, ਤੂੰ ਮੇਰਾ ਭ੍ਰਾਤਾ ॥’’ (ਪੰਨਾ 103)  ਦਾ ਸਿਧਾਂਤ ਪੜ੍ਹਦੇ ਹਾਂ। ਜੇਕਰ ਇਹੀ ਸਿਧਾਂਤ ਸੰਸਾਰ ਵਿਚ ਲਾਗੂ ਕਰ ਲਈਏ ਭਾਵ ਮਾਤਾ, ਪਿਤਾ, ਭੈਣ, ਭਰਾ, ਰਿਸ਼ਤੇਦਾਰ, ਮਿੱਤਰਾਂ, ਗੁਆਂਢੀਆਂ ਤੇ ਸਾਰੀ ਦੁਨੀਆਂ ਵਿੱਚੋਂ ਰੱਬ ਦੇਖਣ ਲੱਗ ਜਾਈਏ ਤਾਂ ਪਿਤਾ-ਪੁੱਤਰ, ਮਾਂ-ਧੀ, ਭੈਣ-ਭਰਾ, ਪਤੀ-ਪਤਨੀ ਵਿਚ ਪਿਆਰ ਵਧੇਗਾ। ਕੋਈ ਸੱਸ, ਨੂੰਹ ਨੂੰ ਸਾੜਨ ਦਾ ਯਤਨ ਨਹੀਂ ਕਰੇਗੀ। ਕੋਈ ਨੂੰਹ ਆਪਣੀ ਸੱਸ ਨੂੰ ਬੁਰਾ ਨਹੀਂ ਕਹੇਗੀ। ਪਤੀ-ਪਤਨੀ ਵਿਚ ਰੱਬ ਵਰਗਾ ਰਿਸ਼ਤਾ ਪੈਦਾ ਹੋ ਜਾਵੇ ਤਾਂ ਕਦੀ ਵੀ ਤਲਾਕ ਦੀ ਨੌਬਤ ਨਹੀਂ ਆਵੇਗੀ। ਸਾਰੇ ਝਗੜੇ ਮੁੱਕ ਜਾਣਗੇ। ਸੰਸਾਰ ਵਿਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਰਹੇਗਾ।

ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ, ਹਮ ਕਉ ਬਨਿ ਆਈ॥ (ਪੰਨਾ 1299) ਵਾਲਾ ਸਿਧਾਂਤ ਪਰਗਟ ਹੋ ਜਾਵੇਗਾ।

ਗੁਰਬਾਣੀ ਅਨੁਸਾਰ ਜੀਵਿਆਂ ਤਾਂ ਸਮਾਜਿਕ ਤੌਰ ’ਤੇ ਮਨੁੱਖ ਦੀ ਲੁੱਟ-ਖਸੁੱਟ ਤੇ ਉਸ ਉੱਪਰ ਹੋ ਰਹੇ ਜ਼ੁਲਮ ਵੀ ਖਤਮ ਹੋ ਜਾਣਗੇ। ਬਾਲ ਵਿਆਹ, ਵਿਆਹ ਸਮੇਂ ਦਾਜ-ਦਹੇਜ ਦੀ ਲਾਹਨਤ, ਜਿਸ ਦਾ ਨਤੀਜਾ ਮਾਦਾ ਭਰੂਣ-ਹੱਤਿਆ ਹੈ, ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਵਿਰੁੱਧ ਵੀ ਗੁਰਬਾਣੀ ਨੇ ਅਵਾਜ਼ ਉਠਾਈ। ਹੁਣ ਤਾਂ ਪੰਜਾਬ ਵਿਚ ਵੀ 1000 ਮੁੰਡਿਆਂ ਪਿੱਛੇ 785 ਕੁ ਕੁੜੀਆਂ ਰਹਿ ਗਈਆਂ ਹਨ। ਪੰਜਾਬ ਵਿਚ ਨਸ਼ੇ ਇੰਨੇ ਵੱਧ ਗਏ ਹਨ ਕਿ ਇਹ ਕਾਲਜ਼ਾਂ ਤੇ ਯੂਨੀਵਰਸਿਟੀਆਂ ਦੇ ਨਾਲ-ਨਾਲ ਛੋਟੇ ਤੋਂ ਛੋਟੇ ਸਕੂਲਾਂ ਵਿਚ ਵੀ ਪਹੁੰਚ ਰਹੇ ਹਨ। ਅੱਜ ਪੰਜਾਬ ਵਿਚ ਇੰਨੀ ਜਿਆਦਾ ਸ਼ਰਾਬ ਹੈ ਕਿ ਜੰਮਦੇ ਬੱਚੇ ਤੋਂ ਲੈ ਕੇ ਮਰਨ ਕਿਨਾਰੇ ਪਏ ਬਜ਼ੁਰਗ ਤੱਕ ਦੇ ਹਿੱਸੇ ਵੀ ਸੱਤ-ਸੱਤ ਬੋਤਲਾਂ ਸ਼ਰਾਬ ਦੀਆਂ ਆਉਂਦੀਆਂ ਹਨ ਤੇ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਛੇਵਾਂ ਦਰਿਆ ਸ਼ਰਾਬ ਦਾ ਹੀ ਵਗਦਾ ਹੋਵੇ। ਗੁਰਬਾਣੀ ਨੇ ਮਨੁੱਖਤਾ ਨੂੰ ਖੋਖਲਾ ਕਰਨ ਵਾਲੇ ਨਸ਼ਿਆਂ, ਵੱਸਦੇ ਘਰਾਂ ਨੂੰ ਉਜਾੜਨ ਵਾਲੇ ਜੂਏ ਅਤੇ ਵੱਸਦੇ ਘਰਾਂ ਨੂੰ ਤੋੜਨ ਵਾਲੇ ਵਿਭਚਾਰ ਤੋਂ ਵੀ ਦੂਰ ਰਹਿਣ ਦੀ ਤਾਕੀਦ ਕੀਤੀ ਹੈ ਜਿਸ ਦੇ ਗੁਰਬਾਣੀ ਵਿਚ ਅਨੇਕਾਂ ਪ੍ਰਮਾਣ ਹਨ, ਜੋ ਲੇਖ ਦੇ ਵਿਸਥਾਰ ਦੇ ਡਰੋਂ ਨਹੀਂ ਦਿੱਤੇ ਜਾ ਰਹੇ। ਗੁਰਬਾਣੀ ਅਨੁਸਾਰ ਤਾਂ ਗੁਣਾਂ ਨਾਲ ਭਰਪੂਰ ਸਮਾਜਿਕ ਜੀਵਨ ਜਿਉਂਦਿਆਂ ਹੀ ਗ੍ਰਹਿਸਤ, ਧਰਮ ਬਣ ਜਾਂਦਾ ਹੈ। ਸੰਸਾਰ ’ਚੋਂ ਨਿਰੰਕਾਰ ਨੂੰ ਦੇਖਦਿਆਂ ਇੱਕ ਦਿਨ ਭਾਈ ਘਨੱਈਆ ਜੀ ਵਾਲੀ ਅਵੱਸਥਾ ਬਣ ਜਾਂਦੀ ਹੈ ਜੋ ਬਗੈਰ ਕਿਸੇ ਵੈਰੀ-ਮਿੱਤਰ ਦੇ ਵਿਤਕਰੇ ਤੋਂ ਸਭ ਦਾ ਭਲਾ ਲੋਚਦੀ ਹੈ ਤੇ ਇਹੀ ਗੁਰਬਾਣੀ ਦਾ ਆਦਰਸ਼ਕ ਇਨਸਾਨ ਹੈ।

(3). ਰਾਜਨੀਤਿਕ ਪੱਖ : ਗੁਰਬਾਣੀ ਮਨੁੱਖਤਾ ਦੀ ਰਾਜਨੀਤਿਕ ਪੱਖੋਂ ਵੀ ਸੁਯੋਗ ਅਗਵਾਈ ਕਰਦੀ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਭਾਰਤ ਵਿਚ ਜ਼ੁਲਮ ਦਾ ਰਾਜ ਸੀ। ਰਾਜੇ ਸ਼ੇਰਾਂ ਦਾ ਰੂਪ ਧਾਰ ਕੇ ਪਰਜਾ ਦਾ ਖ਼ੂਨ ਪੀ ਰਹੇ ਸਨ। ਗੁਰਬਾਣੀ ਨੇ ਉਹਨਾਂ ਜ਼ਾਲਮ ਰਾਜਿਆਂ ਨੂੰ ਉਪਦੇਸ਼ ਦਿੱਤਾ ਕਿ ਰਾਜੇ ਦਾ ਕੰਮ ਹੈ ਇਨਸਾਫ਼ ਕਰਨਾ।

ਰਾਜੇ ਚੁਲੀ ਨਿਆਵ ਕੀ, ਪੜਿਆ ਸਚੁ ਧਿਆਨੁ ॥  (ਪੰਨਾ 1240)

ਜਦੋਂ ਫਿਰ ਵੀ ਰਾਜਿਆਂ ਨੇ ਜ਼ੁਲਮ ਕਰਨਾ ਨਾ ਛੱਡਿਆ ਤਾਂ ਗੁਰੂ ਸਾਹਿਬਾਨਾਂ ਨੇ ਜ਼ੁਲਮ ਵਿਰੁੱਧ ਇੱਕ ਬੁਲੰਦ ਅਵਾਜ਼ ਕਾਇਮ ਕੀਤੀ, ਜੰਗਾਂ ਲੜੀਆਂ, ਸ਼ਹਾਦਤਾਂ ਵੀ ਦਿੱਤੀਆਂ ਤੇ ਜ਼ੁਲਮੀ ਰਾਜ ਨੂੰ ਪਛਾੜਿਆ। ਗੁਰੂ ਨਾਨਕ ਸਾਹਿਬ ਨੇ ਉਹ ਰਾਜ ਕਾਇਮ ਕੀਤਾ, ਜਿਸ ਦੀ ਨੀਂਹ ਸੱਚ ’ਤੇ ਰੱਖੀ ਗਈ ਹੈ।

ਨਾਨਕਿ, ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥  (ਪੰਨਾ 966)

ਇਸ ਰਾਜ ਨੂੰ ਹਲੇਮੀ ਰਾਜ ਦਾ ਨਾਂ ਦਿੱਤਾ, ਜਿਸ ਵਿਚ ਸਾਰੇ ਹੀ ਸੁਖੀ ਵੱਸਦੇ ਹੋਣ।

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥

ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥ (ਪੰਨਾ 74)

ਇਸੇ ਨੂੰ ਗੁਰਬਾਣੀ ਨੇ ਭਗਤ ਰਵਿਦਾਸ ਜੀ ਦੇ ਸ਼ਬਦਾਂ ਵਿਚ ਬੇਗ਼ਮਪੁਰਾ ਕਿਹਾ ਜਿਸ ਰਾਜ ਵਿਚ ਕੋਈ ਵੀ ਗ਼ਮ, ਦੁਖ, ਤਕਲੀਫ ਤੇ ਜ਼ੁਲਮ, ਆਦਿ ਨਾ ਹੋਵੇ।

ਬੇਗਮ ਪੁਰਾ, ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ, ਤਿਹਿ ਠਾਉ ॥ (ਪੰਨਾ 345)

ਜੇਕਰ ਰਾਜਨੀਤਿਕ ਆਗੂ ਸੱਚੇ ਦਿਲੋਂ ਆਪਣਾ ਫਰਜ਼ ਸਮਝ ਕੇ ਸੱਚਾ ਇਨਸਾਫ਼ ਕਰਨ ਲੱਗ ਜਾਣ ਤਾਂ ਇਹ ਪੂਰਾ ਸੰਸਾਰ ਹੀ ਬੇਗਮਪੁਰਾ ਜਾਂ ਹਲੇਮੀ ਰਾਜ ਬਣ ਜਾਵੇਗਾ।

(4). ਆਰਥਿਕ ਪੱਖ : ਅੱਜ ਸੰਸਾਰ ਵਿਚ ਦਿਨੋ-ਦਿਨ ਅਮੀਰ ਤੇ ਗਰੀਬ ਵਿਚਕਾਰ ਪਾੜਾ ਵੱਧ ਰਿਹਾ ਹੈ। ਗੁਰਬਾਣੀ ਮੁਤਾਬਕ ਇਹ ਸੱਚ ਹੈ ਕਿ ਜਿਸ ਕੋਲ ਜਿਆਦਾ ਧਨ ਹੈ ਉਹ ਚੈਨ ਨਾਲ ਨਹੀਂ ਜਿਉਂ ਸਕਦਾ ਕਿਉਂਕਿ ਉਸ ਨੂੰ ਚਿੰਤਾ ਹੈ ਕਿ ਕੋਈ ਉਸ ਦਾ ਧਨ ਖੋਹ ਨਾ ਲਵੇ। ਜਿਸ ਕੋਲ ਧਨ ਨਹੀਂ ਉਹ ਵੀ ਜੀਵਨ ਵਿਚ ਰੋਟੀ ਦੀ ਖਾਤਰ ਭਟਕਦਾ ਫਿਰਦਾ ਹੈ। ਜਿਸ ਕੋਲ ਲੋੜ ਮੁਤਾਬਕ ਧਨ ਹੈ ਤੇ ਉਹ ਰੱਬੀ ਸ਼ੁਕਰ ਵਿਚ ਜ਼ਿੰਦਗੀ ਗੁਜ਼ਾਰਦਾ ਹੈ ਤਾਂ ਉਹ ਸੁਖੀ ਰਹਿੰਦਾ ਹੈ।

ਜਿਸੁ ਗ੍ਰਿਹਿ ਬਹੁਤੁ, ਤਿਸੈ ਗ੍ਰਿਹਿ ਚਿੰਤਾ ॥

ਜਿਸੁ ਗ੍ਰਿਹਿ ਥੋਰੀ, ਸੁ ਫਿਰੈ ਭ੍ਰਮੰਤਾ ॥

ਦੁਹੂ ਬਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ ॥  (ਪੰਨਾ 1019)

ਗੁਰਬਾਣੀ ਨੇ ਸਿਖ ਨੂੰ ਵਿਹਲੜ ਨਹੀਂ ਬਣਾਇਆ ਬਲਕਿ ਨੇਕ ਕਿਰਤ ਕਰਨ ਦਾ ਉਪਦੇਸ਼ ਦਿੱਤਾ।

ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ॥  (ਪੰਨਾ 522)

ਨੇਕ ਕਿਰਤ ਨਾਲ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ ਤੇ ਪਾਪਾਂ ਤੋਂ ਬਿਨਾਂ ਵੱਧ ਧਨ ਵੀ ਨਹੀਂ ਜੁੜੇਗਾ।

ਕੋਈ ਪਿਤਾ ਕਿਵੇਂ ਚਾਹੇਗਾ ਕਿ ਉਸ ਦੇ ਇੱਕ ਪੁੱਤਰ ਦੇ ਘਰ ਦੌਲਤ ਦੇ ਅੰਬਾਰ ਲੱਗੇ ਹੋਣ ਤੇ ਦੂਜਾ ਰੋਟੀ ਦੀ ਖਾਤਰ ਤੜਫਦਾ ਹੋਵੇ। ਰੱਬ ਵੀ ਆਪਣੇ ਪਰਿਵਾਰ ਲਈ ਇਸ ਤਰ੍ਹਾਂ ਨਹੀਂ ਚਾਹੁੰਦਾ। ਇਸੇ ਲਈ ਗੁਰਬਾਣੀ ਨੇ ਆਰਥਿਕ ਪੱਧਰ ਬਰਾਬਰ ਕਰਨ ਲਈ ਵੰਡ ਕੇ ਛੱਕਣ ਦਾ ਸਿਧਾਂਤ ਬਖਸ਼ਿਆ, ਦਾਨ ਮੰਗਣ ਜਾਂ ਦਾਨ ਦੇਣ ਦਾ ਨਹੀਂ। ਦਾਨ ਦੇਣ ਵਾਲਾ ਹੰਕਾਰੀ ਤੇ ਲੈਣ ਵਾਲਾ ਹੀਣ ਭਾਵਨਾ ਨਾਲ ਭਰ ਸਕਦਾ ਹੈ ਪਰ ਲੰਗਰ ਭੈਣ-ਭਰਾਵਾਂ ਵਿਚ ਵੰਡ ਕੇ ਛਕਿਆ ਜਾਂਦਾ ਹੈ, ਜਿਸ ਨਾਲ ਪਿਆਰ ਵੀ ਵੱਧਦਾ ਹੈ।

ਘਾਲਿ ਖਾਇ, ਕਿਛੁ ਹਥਹੁ ਦੇਇ ॥ ਨਾਨਕ  ! ਰਾਹੁ ਪਛਾਣਹਿ ਸੇਇ ॥ (ਪੰਨਾ 1245)

ਇਸੇ ਕਾਰਨ ਸਿੱਖ ਆਪਣੀ ਕਮਾਈ ਵਿਚੋਂ ਦਸਵੰਧ ਕੱਢਦਾ ਹੈ ਤਾਂ ਕਿ ਲੋੜਵੰਦਾਂ ਦੀ ਮਦਦ ਹੋ ਸਕੇ। ਧਾਰਮਿਕ ਉਪਦੇਸ਼ ਦੇ ਨਾਲ-ਨਾਲ ਗੁਰਦੁਆਰਿਆਂ ਵਿਚ ਇਸੇ ਦਸਵੰਧ ਨਾਲ ਭੁੱਖੇ ਲਈ ਲੰਗਰ, ਰੋਗੀ ਲਈ ਇਲਾਜ, ਮੁਸਾਫਰ ਲਈ ਰਿਹਾਇਸ਼ ਤੇ ਪੜ੍ਹਾਈ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਹਰ ਕਿਸੇ ਦੀ ਲੋੜ ਪੂਰੀ ਹੋ ਸਕੇ। ਸਾਰੀ ਦੁਨੀਆਂ ਵੰਡ ਛੱਕਣ ਦੇ ਸਿਧਾਂਤ ਨੂੰ ਅਪਣਾਅ ਕੇ ਆਰਥਿਕ ਸਮੱਸਿਆ ਨੂੰ ਹੱਲ ਕਰ ਸਕਦੀ ਹੈ।

(5). ਸਰੀਰਕ ਪੱਖ : ਤੰਦਰੁਸਤ ਜੀਵਨ ਲਈ ਤੰਦਰੁਸਤ ਸਰੀਰ ਦਾ ਹੋਣਾ ਵੀ ਜ਼ਰੂਰੀ ਹੈ। ਗੁਰਬਾਣੀ ਨੇ ਸਰੀਰ ’ਤੇ ਸਵਾਹ-ਮਿੱਟੀ ਮਲ ਕੇ ਮੈਲਾ ਬਣਨਾ ਨਹੀਂ ਸਿਖਾਇਆ, ਜਿਸ ਵਿੱਚੋਂ ਮੈਲ ਕਾਰਨ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਬਲਕਿ ਰੋਜ਼ਾਨਾ ਇਸ਼ਨਾਨ ਕਰਕੇ ਸਫਾਈ ਰੱਖਣੀ ਸਿਖਾਈ।

ਕਰਿ ਇਸਨਾਨੁ, ਸਿਮਰਿ ਪ੍ਰਭੁ ਅਪਨਾ ; ਮਨ ਤਨ ਭਏ ਅਰੋਗਾ ॥ (ਪੰਨਾ 611)

ਤਪੀਆਂ ਵਾਂਗ ਤਪ ਕਰਕੇ ਸਰੀਰ ਨੂੰ ਕਸ਼ਟ ਦੇਣੇ, ਜਿਵੇਂ ਅੱਗ ਬਾਲ ਕੇ ਸਰੀਰ ਸਾੜਨਾ, ਠੰਡੇ ਪਾਣੀ ਵਿਚ ਬੈਠਣਾ, ਬਰਫ਼ਾਂ ਵਿਚ ਤਪ ਕਰਨੇ, ਪੁੱਠੇ ਲਟਕਣਾ ਜਾਂ ਵਰਤ ਆਦਿ ਰੱਖਣੇ ਆਦਿ ਕੰਮਾਂ ਤੋਂ ਵਰਜਿਆ, ਨਾਲ ਹੀ ਨਸ਼ਿਆਂ ਤੋਂ ਵੀ ਤਾੜਨਾ ਕੀਤੀ, ਬਲਕਿ ਇਹ ਕਿਹਾ ਕਿ ਇਸ ਸਰੀਰ ਨੇ ਤੇਰਾ ਕੀ ਵਿਗਾੜਿਆ ਹੈ, ਇਹ ਤਾਂ ਅਕਾਲ ਪੁਰਖ ਦੇ ਰਹਿਣ ਲਈ ਸੁੰਦਰ ਘਰ ਹੈ।

ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ ॥

ਸਿਰਿ ਪੈਰੀ ਕਿਆ ਫੇੜਿਆ, ਅੰਦਰਿ ਪਿਰੀ ਨਿਹਾਲਿ ॥  (ਪੰਨਾ 1384)

ਸਰੀਰ ਪੱਖੋਂ ਕਮਜ਼ੋਰੀ ਨੇ ਭਾਰਤ ਨੂੰ ਸੈਂਕੜੇ ਸਾਲ ਗੁਲਾਮ ਬਣਾਈ ਰੱਖਿਆ। ਗੁਰੂ ਸਾਹਿਬਾਨਾਂ ਨੇ ਸਰੀਰ ਨੂੰ ਤਕੜਿਆਂ ਕਰਨ ਲਈ ਮੱਲ-ਅਖਾੜੇ ਤਿਆਰ ਕਰਵਾਏ। ਖੇਡਾਂ, ਘੋਲ, ਕੁਸ਼ਤੀਆਂ, ਘੋੜ ਸਵਾਰੀ, ਹਥਿਆਰ ਚਲਾਉਣੇ ਸਿਖਾਏ। ਗੁਰਬਾਣੀ ਨੇ ਇਸ ਸਰੀਰ ਨੂੰ ਬਲਵਾਨ ਬਣਾਉਣ ਲਈ ਕਿਹਾ ਤਾਂ ਕਿ ਜ਼ਾਲਮ ਸਾਹਮਣੇ ਬੇਇੱਜ਼ਤ ਹੋਣ ਦੀ ਬਜਾਇ ਤਕੜੇ ਹੋ ਕੇ ਜ਼ਾਲਮ ਦਾ ਮੁਕਾਬਲਾ ਕੀਤਾ ਜਾ ਸਕੇ।

ਜੇ ਜੀਵੈ, ਪਤਿ ਲਥੀ ਜਾਇ ॥ ਸਭੁ ਹਰਾਮੁ, ਜੇਤਾ ਕਿਛੁ ਖਾਇ ॥ (ਪੰਨਾ 142)      ਅਤੇ

ਨਾਨਕ  ! ਸੋ ਪ੍ਰਭੁ ਸਿਮਰੀਐ, ਤਿਸੁ ਦੇਹੀ ਕਉ ਪਾਲਿ ॥  (ਪੰਨਾ 554)

(6). ਬੌਧਿਕ ਪੱਖ : ਬੌਧਿਕ ਪੱਖੋਂ ਕਮਜ਼ੋਰ ਮਨੁੱਖ ਜੀਵਨ ਦੇ ਹਰ ਖੇਤਰ ਵਿਚ ਮਾਰ ਖਾ ਜਾਂਦਾ ਹੈ। ਗੁਰਬਾਣੀ ਹੈ ਹੀ ਗਿਆਨ, ਜਿਹੜਾ ਸਾਡੇ ਬੌਧਿਕ ਪੱਖ ਨੂੰ ਮਜ਼ਬੂਤ ਕਰਦਾ ਹੈ। ਹਰ ਵਹਿਮ, ਭਰਮ, ਪਖੰਡ ਪ੍ਰਤੀ ਅੱਖਾਂ ਮੀਟ ਕੇ ਅੰਧ ਵਿਸ਼ਵਾਸੀ ਬਣ ਕੇ ਲਾਈ-ਲੱਗ ਬਣਨ ਦੀ ਬਜਾਇ ਗੁਰਬਾਣੀ ਨੇ ਹਰ ਚੀਜ਼ ਨੂੰ ਪਰਖਣ ਦੀ ਹਦਾਇਤ ਕੀਤੀ। ਖੋਟਾ ਸਮਾਨ ਖਰੀਦ ਕਰ ਘਰ ਲਿਆ ਕੇ, ਫਿਰ ਪਛਤਾਉਣ ਨਾਲੋਂ, ਪਹਿਲਾਂ ਹੀ ਪਰਖ ਕੇ ਖਰਾ ਸਮਾਨ ਖਰੀਦਣ ਦੀ ਹਦਾਇਤ ਕੀਤੀ ਭਾਵ ਮਨੁੱਖ, ਜ਼ਿੰਦਗੀ ਵਿਚ ਹਰ ਕਰਮ ਪਰਖ ਕੇ ਕਰੇ ਤਾਂ ਕਿ ਉਸ ਦਾ ਕਰਮ, ਸੁਕਰਮ ਹੋ ਸਕੇ ਕਿਤੇ ਵਿਅਰਥ ਦਾ ਕਰਮਕਾਂਡ ਨਾ ਬਣ ਜਾਏ।

ਸੁਣਿ ਮੁੰਧੇ ਹਰਣਾਖੀਏ  ! ਗੂੜਾ ਵੈਣੁ ਅਪਾਰੁ ॥

ਪਹਿਲਾ ਵਸਤੁ ਸਿਞਾਣਿ ਕੈ, ਤਾਂ ਕੀਚੈ ਵਾਪਾਰੁ ॥ (ਪੰਨਾ 1410)

ਮਨੁੱਖ ਐਸਾ ਕੰਮ ਕਰੇ ਹੀ ਨਾ, ਕਿ ਅਕਾਲ ਪੁਰਖ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ। ਉਹ ਆਪਣੀ ਦੂਰ ਦ੍ਰਿਸ਼ਟੀ ਵਰਤ ਕੇ ਹੀ ਬੌਧਿਕ ਪੱਧਰ ’ਤੇ ਉੱਚਾ ਹੋ ਸਕਦਾ ਹੈ।

ਫਰੀਦਾ  ! ਜਿਨ੍ੀ ਕੰਮੀ ਨਾਹਿ ਗੁਣ, ਤੇ ਕੰਮੜੇ ਵਿਸਾਰਿ ॥

ਮਤੁ ਸਰਮਿੰਦਾ ਥੀਵਹੀ, ਸਾਂਈ ਦੈ ਦਰਬਾਰਿ ॥  (ਪੰਨਾ 1381)         ਜਾਂ

ਐਸਾ ਕੰਮੁ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ ॥  (ਪੰਨਾ 918)      ਜਾਂ

ਮੰਦਾ ਮੂਲਿ ਨ ਕੀਚਈ, ਦੇ ਲੰਮੀ ਨਦਰਿ ਨਿਹਾਲੀਐ ॥       (ਪੰਨਾ 474)

(7). ਮਾਨਸਿਕ ਪੱਖ : ਅੱਜ ਦੁਨੀਆਂ ਦੀ ਰਫਤਾਰ ਏਨੀ ਤੇਜ਼ ਹੈ ਕਿ ਤੇਜ਼ ਰਫਤਾਰ ਜ਼ਿੰਦਗੀ ਵਿਚ ਮਨੁੱਖ ਘਰ ਦੇ ਫੋਨ ’ਤੇ ਨਹੀਂ ਮਿਲਦਾ ਇਸ ਨਾਲ ਮੋਬਾਇਲ ਫੋਨ ’ਤੇ ਗੱਲ ਕਰਨੀ ਪੈ ਰਹੀ ਹੈ। ਫਾਸਟ ਲਾਈਫ ਦੇ ਨਾਲ ਇਸ ਨੇ (ਸਮੇਂ ਦੀ ਘਾਟ ਕਰਕੇ) ਫਾਸਟ ਫੂਡ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌੜ-ਭੱਜ ਕਾਰਨ ਸ਼ਾਂਤੀ ਤੋਂ ਖੁੰਝ ਗਿਆ। ਮਾਨਸਿਕ ਦੁੱਖ ਸਿਰਫ ਏਨੀ ਗੱਲ ਦਾ ਹੈ ਕਿ ਉਹ ਜੋ ਚਾਹੁੰਦਾ ਹੈ ਉਹ ਹੁੰਦਾ ਨਹੀਂ, ਜੋ ਹੁੰਦਾ ਹੈ ਉਹ ਭਾਉਂਦਾ ਨਹੀਂ ਤੇ ਜੋ ਭਾਉਂਦਾ ਹੈ ਉਹ ਰਹਿੰਦਾ ਨਹੀਂ। ਪਦਾਰਥ ਦੀ ਚਾਹ ਨੇ ਇਸ ਦਾ ਸਹਿਜ ਵੀ ਖਤਮ ਕਰ ਦਿੱਤਾ। ਸੌਣ ਲੱਗਿਆਂ ਨੀਂਦ ਦੀ ਗੋਲੀ ਖਾਣੀ ਪੈਂਦੀ ਹੈ ਤੇ ਜਾਗਣ ਲਈ ਅਲਾਰਮ ਰੱਖਣੇ ਪੈਂਦੇ ਹਨ। ਇਸ ਦੇ ਵੱਡੇ ਸਾਰੇ ਪਲੰਘ ’ਤੇ ਪਏ ਡੰਨਲਪ ਦੇ ਸਿਰ੍ਹਾਣੇ ਥੱਲੇ ਦਵਾਈਆਂ ਦਾ ਢੇਰ ਲੱਗਾ ਹੁੰਦਾ ਹੈ। ਕਾਰਨ ਇਹ ਹੈ ਕਿ ਇਹ ਭਵਿੱਖ ਵਿਚ ਮਿਲਣ ਵਾਲੇ ਪਦਾਰਥ ਦੀ ਚਿੰਤਾ ਵਿਚ ਵਤਰਮਾਨ ਜ਼ਿੰਦਗੀ ਦੇ ਪਲ ਅਜਾਈਂ ਗੁਆ ਰਿਹਾ ਹੈ। ਗੁਰਬਾਣੀ ਨੇ ਇਹ ਸਿਧਾਂਤ ਸਮਝਾਇਆ ਕਿ ਜਿਹੜਾ ਅਕਾਲ ਪੁਰਖ ਧਰਤੀ ਚਲਾ ਰਿਹਾ ਹੈ, ਸੂਰਜ, ਚੰਦਰਮਾ, ਤਾਰੇ ਤੇ ਵੱਡੇ-ਵੱਡੇ ਗੈਸਾਂ ਦੇ ਗੋਲੇ ਚਲਾ ਰਿਹਾ ਹੈ, ਕੀ ਉਹ ਤੇਰੀ ਛੋਟੀ ਜਿਹੀ ਜ਼ਿੰਦਗੀ ਨਹੀਂ ਚਲਾਏਗਾ ?

ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ, ਸਰਬ ਜੀਆ ਕਾ ਦਾਤਾ ਰੇ ॥

ਪ੍ਰਤਿਪਾਲੈ ਨਿਤ ਸਾਰਿ ਸਮਾਲੈ; ਇਕੁ ਗੁਨੁ ਨਹੀ ਮੂਰਖਿ, ਜਾਤਾ ਰੇ ॥ (ਪੰਨਾ 612)

ਜੀਵ ਕੰਮ ਦੇ ਪ੍ਰਤੀ ਲਾਪਰਵਾਹ ਨਾ ਹੋਵੇ ਪਰ ਬੇਪਰਵਾਹ ਜ਼ਰੂਰ ਹੋ ਜਾਵੇ। ਜੀਵ ਦਾ ਕੰਮ ਸਿਰਫ ਕਰਮ ਕਰਨਾ ਹੈ, ਫਲ ਦੇਣਾ ਤਾਂ ਰੱਬ ਦੇ ਹੱਥ ਵਿੱਚ ਹੈ। ਜੇ ਜੀਵ ਫਲ ਉਸ ਅਕਾਲ ਪੁਰਖ ’ਤੇ ਛੱਡ ਦੇਵੇ ਤਾਂ ਜੀਵ ਦੀ ਜ਼ਿੰਦਗੀ ਵਿੱਚੋਂ ਚਿੰਤਾਵਾਂ ਮੁੱਕ ਜਾਣਗੀਆਂ ਤੇ ਇਸ ਨੂੰ ਮਾਨਸਿਕ ਸੁਖ ਪ੍ਰਾਪਤ ਹੋ ਜਾਵੇਗਾ।

ਨਾ ਕਰਿ ਚਿੰਤ, ਚਿੰਤਾ ਹੈ ਕਰਤੇ ॥ ਹਰਿ ਦੇਵੈ, ਜਲਿ ਥਲਿ ਜੰਤਾ ਸਭਤੈ ॥

ਅਚਿੰਤ ਦਾਨੁ ਦੇਇ ਪ੍ਰਭੁ ਮੇਰਾ, ਵਿਚਿ ਪਾਥਰ ਕੀਟ ਪਖਾਣੀ ਹੇ ॥ (ਪੰਨਾ 1070)

ਜਦੋਂ ਕੋਈ ਰੱਬ ਨੂੰ ਸਹਾਰਾ ਬਣਾ ਕੇ ਮਾਨਸਿਕ ਤੌਰ ’ਤੇ ਮਜ਼ਬੂਤ ਹੋਵੇਗਾ ਤਾਂ ਉਹ ਕਹਿ ਸਕੇਗਾ :

ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ (ਪੰਨਾ 628)

(8). ਆਤਮਿਕ ਪੱਖ : ਇਹ ਪੱਖ ਥੋੜ੍ਹਾ ਗੁੰਝਲਦਾਰ ਹੈ। ਗੁਰਬਾਣੀ ਨੇ ਸਭ ਸਰੀਰਾਂ ਵਿਚ ਇਕ ਅਕਾਲ ਪੁਰਖ ਦਾ ਵਾਸ ਮੰਨਿਆ ਹੈ, ਜਿਸ ਨੂੰ ਆਤਮ ਰਾਮ ਵੀ ਕਿਹਾ ਜਾਂਦਾ ਹੈ। ਕੋਈ ਸਰੀਰ ਦੇ ਤਲ ’ਤੇ ਜਿਉਂ ਕੇ ਕੇਵਲ ਆਪਣੇ ਸਰੀਰ ਬਾਰੇ ਹੀ ਸੋਚਦਾ ਹੈ। ਕਿਸੇ ਦਾ ਤਲ ਥੋੜ੍ਹਾ ਉੱਚਾ ਹੋ ਜਾਂਦਾ ਹੈ ਤੇ ਉਹ ਪਰਿਵਾਰ ਦੀ ਭਲਾਈ ਬਾਰੇ ਸੋਚਦਾ ਹੈ। ਕੋਈ ਆਪਣੀ ਜਾਤ-ਬਰਾਦਰੀ ਅਤੇ ਜਿਆਦਾ ਤੋਂ ਜਿਆਦਾ ਦੇਸ਼ ਦੀ ਭਲਾਈ ਬਾਰੇ ਸੋਚ ਸਕਦਾ ਹੈ। ਦੇਸ਼ ਦੀ ਸੀਮਾ ’ਤੇ ਜਾ ਕੇ ਭਲਾਈ ਵੀ ਰੁੱਕ ਜਾਂਦੀ ਹੈ ਕਿਉਂਕਿ ਦੂਜੇ ਦੇਸ਼ ਦਾ ਵਾਸੀ ਵਿਰੋਧੀ ਹੈ, ਉਸ ਦਾ ਭਲਾ ਕਿਵੇਂ ਸੋਚਿਆ ਜਾ ਸਕਦਾ ਹੈ ? ਇਸੇ ਲਈ ਗੁਰਬਾਣੀ ਨੇ ਆਤਮ ਰਾਮ ਦੀ ਗੱਲ ਕੀਤੀ ਹੈ ਕਿ ਹਰ ਜੀਵ, ਉਸ ਪ੍ਰਭੂ ਦਾ ਹੀ ਹਿੱਸਾ ਹੈ।

ਹਰਿ ਆਤਮ ਰਾਮੁ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ ॥ (ਪੰਨਾ 774)

ਜੇਕਰ ਦੂਸਰੇ ਦੀ ਆਤਮਾ ਵੀ ਰੱਬ ਦਾ ਹੀ ਰੂਪ ਹੈ ਤਾਂ ਮੈਂ ਉਸ ਨੂੰ ਦੁੱਖ ਕਿਵੇਂ ਦਿਆਂ ? ਇਹ ਆਤਮ ਰਾਮ ਤਾਂ ਮੇਰੇ ਵਿਚ ਵੀ ਹੈ, ਮੇਰੇ ਪਰਿਵਾਰ ਵਿਚ ਵੀ ਹੈ, ਮੇਰੇ ਦੇਸ਼ ਦੇ ਲੋਕਾਂ ਵਿਚ ਵੀ ਹੈ ਤੇ ਮੇਰੇ ਦੇਸ਼ ਤੋਂ ਬਾਹਰ ਦੇ ਲੋਕਾਂ ਵਿਚ ਵੀ ਹੈ। ਇਹੀ ਆਤਮ ਰਾਮ ਦਾ ਸਿਧਾਂਤ ਪੂਰੀ ਮਨੁੱਖਤਾ ਨੂੰ ਆਪਸ ਵਿਚ ਜੋੜ ਦਿੰਦਾ ਹੈ। ਫਿਰ ਮਨੁੱਖ ਸਾਰਿਆਂ ਨੂੰ ਹੀ ਆਪਣਾ ਹਿੱਸਾ ਜਾਣ ਕੇ ਆਤਮਿਕ ਤੌਰ ’ਤੇ ਬਲਵਾਨ ਹੋ ਜਾਂਦਾ ਹੈ। ਉਸ ਦੀ ਸੋਚ ਵੀ ਸਰਬੱਤ ਦੇ ਭਲੇ ਵਾਲੀ ਬਣ ਜਾਂਦੀ ਹੈ। ਉਸ ਦੀ ਭਲੇ ਵਾਲੀ ਸੋਚ ਵਿੱਚੋਂ ਹੀ ਉਸ ਦਾ ਪਰਉਪਕਾਰੀ ਵਿਹਾਰ ਪੈਦਾ ਹੋ ਜਾਂਦਾ ਹੈ।

ਜਗਤੁ ਜਲੰਦਾ ਰਖਿ ਲੈ, ਆਪਣੀ ਕਿਰਪਾ ਧਾਰਿ ॥

ਜਿਤੁ ਦੁਆਰੈ ਉਬਰੈ, ਤਿਤੈ ਲੈਹੁ ਉਬਾਰਿ ॥ (ਪੰਨਾ 853)

ਇਸ ਨਾਲ ਅਨੇਕਤਾ ਵਿਚ ਹੀ ਏਕਤਾ ਨਜ਼ਰ ਆਵੇਗੀ। ਵੰਡੀਆਂ ਖਤਮ ਹੋ ਜਾਣਗੀਆਂ। ਜੇ ਕਦੀ ਦੁਨੀਆਂ ਵਿਚ ਇਹੋ ਜਿਹੇ ਨੇਕ ਮਨੁੱਖਾਂ ਦੀ ਸਾਂਝੀ ਸਰਕਾਰ ਬਣੇ ਤਾਂ ਦੇਸ਼, ਸੂਬਿਆਂ (ਸਟੇਟਸ) ਵਿਚ ਬਦਲ ਜਾਣਗੇ, ਕਰੰਸੀ ਇੱਕ ਹੋ ਜਾਵੇਗੀ, ਪਾਸਪੋਰਟ ਸਿਸਟਮ ਖਤਮ ਹੋ ਜਾਵੇਗਾ, 70% ਧਨ ਮਾਰੂ ਹਥਿਆਰਾਂ ’ਤੇ ਖਰਚਣ ਦੀ ਬਜਾਇ ਮਨੁੱਖੀ ਵਿਕਾਸ ਲਈ ਖਰਚਿਆ ਜਾਵੇਗਾ ਅਤੇ ਸਮਾਜ ’ਚ ਆਪਣੇ ਪਰਾਏ ਦੇ ਵਿਤਕਰੇ ਕਾਰਨ ਵਧ ਰਹੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਸੰਜਮ ’ਚ ਰੱਖਣ ਵਿੱਚ ਮਦਦ ਮਿਲੇਗੀ। ਫਿਰ ਗੁਰਬਾਣੀ ਦਾ ਇਹ ਸੱਚ ਪੂਰਨ ਤੌਰ ’ਤੇ ਪਰਗਟ ਹੋ ਜਾਵੇਗਾ।

ਸਭ ਸੁਖਾਲੀ ਵੁਠੀਆ, ਇਹੁ ਹੋਆ ਹਲੇਮੀ ਰਾਜੁ ਜੀਉ ॥  (ਪੰਨਾ 74)

ਅੱਜ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਮਹਾਨ ਗਿਆਨ ਨੂੰ ਘਰ-ਘਰ ਪਹੁੰਚਾਉਣ ਦੀ, ਜੋ ਹਰ ਮਨੁੱਖ ਮਾਤਰ ਨੂੰ ਸੁਚੱਜੀ ਜੀਵਨ ਜਾਚ ਦੇ ਕੇ ਯੋਗ ਅਗਵਾਈ ਕਰ ਸਕੇ। ਇਸ ਲੇਖ ਦੇ ਲਿਖਣ ਦਾ ਮੰਤਵ ਲੁਕਾਈ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣਾਂ ਬਾਰੇ ਵਿਚਾਰ ਸਾਂਝੇ ਕਰਨਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਗੁਣਾਂ ਨੂੰ ਇੱਕ-ਦੋ ਲੇਖਾਂ ’ਚ ਸਮੇਟਣਾ ਨਾ-ਮੁਮਕਿਨ ਹੈ। ਜੇ ਕੋਈ ਇਕ ਮਨੁੱਖ ਵੀ ਇਸ ਲੇਖ ਰਾਹੀਂ ਵਿਚਾਰੇ ਗਏ ਗੁਰਬਾਣੀ ਦੇ ਕੁਝ ਕੁ ਗੁਣਾਂ ਤੋਂ ਸੇਧ ਲੈ ਸਕੇ ਤਾਂ ਉਸ ਦੀ ਅਸੀਸ ਨਾਲ ਮੈਂ ਵੀ ਆਪਣਾ ਜੀਵਨ ਸਫਲਾ ਸਮਝਾਂਗਾ। ਆਓ, ਇਸ ਮਹਾਨ ਗਿਆਨ ਦੇ ਸਾਗਰ ਵਿੱਚੋਂ ਗੁਣਾਂ ਨੂੰ ਖੋਜੀਏ।

ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥

ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)

ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥

0

ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥

ਵਾਈਸ ਪ੍ਰਿੰਸੀਪਲ ਮਨਿੰਦਰਪਾਲ ਸਿੰਘ (ਰੋਪੜ)-94175-86121

ਵਿਚਾਰ ਅਧੀਨ ਪਾਵਨ ਬਚਨ, ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 94 ਉੱਤੇ ਮਾਝ ਰਾਗ ਅੰਦਰ ਸੁਭਾਇਮਾਨ ਹਨ। ਪੂਰਾ ਪਦਾ ਇਸ ਤਰ੍ਹਾਂ ਹੈ :

ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥

ਹਉ, ਹਰਿ ਬਿਨੁ; ਦੂਜਾ ਅਵਰੁ ਨ ਜਾਨਾ॥

ਕੋਈ ਸਜਣੁ ਸੰਤੁ ਮਿਲੈ ਵਡਭਾਗੀ ; ਮੈ, ਹਰਿ ਪ੍ਰਭੁ ਪਿਆਰਾ ਦਸੈ ਜੀਉ ॥ (ਮ: ੪/੯੪)

ਭਾਵ ਮੇਰੇ ਮਨ ਅਤੇ ਤਨ ਦਾ ਆਸਰਾ ਕੇਵਲ ਵਾਹਿਗੁਰੂ ਜੀ ਹੀ ਹਨ, ਅਕਾਲ ਪੁਰਖ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਜੀਵਨ ਦਾ ਆਸਰਾ ਜਾਣਦਾ ਹੀ ਨਹੀਂ, ਕੋਈ ਵਡਭਾਗੀ ਗੁਰਮੁੱਖ ਸੱਜਣ ਮਿਲ ਪਏ ਅਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ।

ਗੁਰਮਤਿ ਸਿਧਾਂਤ ਦੀ ਆਰੰਭਤਾ ਹੀ ‘ੴ’ ਤੋਂ ਹੁੰਦੀ ਹੈ, ਇੱਕ ਤੋਂ ਹੁੰਦੀ ਹੈ। ਗੁਰਮਤਿ ਅਨੁਸਾਰ ਸਭ ਦਾ ਆਸਰਾ ਇੱਕ ਪ੍ਰਭੂ ਹੈ। ਸਭ ਨੂੰ ਪੈਦਾ ਕਰਨ ਵਾਲਾ, ਮਾਰਨ ਵਾਲਾ, ਰੱਖਿਆ ਕਰਨ ਵਾਲਾ, ਦਾਨ ਦੇਣ ਵਾਲਾ, ਪੂਰੇ ਬ੍ਰਹਿਮੰਡ ਦਾ ਮਾਲਕ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਆਪ ਹੀ ਹੈ, ਇਸ ਕਰ ਕੇ ਉਸੇ ਅੱਗੇ ਹੀ ਝੋਲੀ ਅੱਡਣੀ ਚਾਹੀਦੀ ਹੈ ਅਤੇ ਉਸੇ ਇੱਕ ਦਾ ਹੀ ਆਸਰਾ ਤੱਕਣਾ ਹੈ ਭਾਵੇਂ ਖ਼ੁਸ਼ੀ ਹੋਵੇ ਜਾਂ ਗ਼ਮੀ, ਜੀਵਨ ਭਾਵੇਂ ਸੁੱਖਾਂ ’ਚ ਬਤੀਤ ਹੁੰਦਾ ਹੋਵੇ ਭਾਵੇਂ ਕੋਈ ਵਿਪਤਾ ਆ ਘੇਰੇ, ਸਾਡਾ ਸ਼ੁਕਰਾਨਾ ਜਾਂ ਸਾਡੀ ਆਸ ਕੇਵਲ ਇੱਕ ਵਾਹਿਗੁਰੂ ਉੱਤੇ ਹੀ ਹੋਣੀ ਚਾਹੀਦੀ ਹੈ। ਗੁਰੂ ਸਾਹਿਬਾਨ ਦਾ ਜੀਵਨ ਵੀ ਸਾਨੂੰ ਇਹੋ ਅਗਵਾਈ ਬਖ਼ਸ਼ਦਾ ਹੈ। ਜਦੋਂ ਪੰਜਵੇਂ ਪਾਤਿਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਸੁਲਹੀ ਖਾਂ ਚੜ੍ਹਾਈ ਕਰ ਕੇ ਆਇਆ ਤਾਂ ਸਤਿਗੁਰੂ ਜੀ ਫ਼ੁਰਮਾਉਂਦੇ ਹਨ ਕਿ ਮੈਨੂੰ ਕਈ ਸਲਾਹਾਂ ਦਿੱਤੀਆਂ ਗਈਆਂ, ਜਿਵੇਂ ਮੈਂ ਚਿੱਠੀ ਲਿਖ ਭੇਜਾਂ, ਦੋ ਮਨੁੱਖਾਂ ਨੂੰ ਉਸ ਕੋਲ ਗੱਲ-ਬਾਤ ਕਰਨ ਲਈ ਪਹੁੰਚਾਵਾਂ ਜਾਂ ਮੈਂ ਕੋਈ ਨਾ ਕੋਈ ਉਪਾਅ ਜ਼ਰੂਰ ਕਰਾਂ, ਪਰ ਹੇ ਪ੍ਰਭੂ  ! ਹੋਰ ਸਾਰੇ ਯਤਨ ਛੱਡ ਕੇ ਮੈਂ ਸਿਰਫ ਤੈਨੂੰ ਹੀ ਸਿਮਰਿਆ ਹੈ। ਪਾਵਨ ਬਚਨ ਹਨ :

ਪ੍ਰਥਮੇ ਮਤਾ; ਜਿ ਪਤ੍ਰੀ ਚਲਾਵਉ ॥

ਦੁਤੀਏ ਮਤਾ; ਦੁਇ ਮਾਨੁਖ ਪਹੁਚਾਵਉ ॥

ਤ੍ਰਿਤੀਏ ਮਤਾ; ਕਿਛੁ ਕਰਉ ਉਪਾਇਆ ॥

ਮੈ ਸਭੁ ਕਿਛੁ ਛੋਡਿ, ਪ੍ਰਭ  ! ਤੁਹੀ ਧਿਆਇਆ ॥ (ਮ: ੫/੩੭੧)

ਗੁਰਮਤਿ ਵਿੱਚ ‘‘ਏਕ ਓਟ ਏਕੋ ਆਧਾਰੁ ॥’’ (ਸੁਖਮਨੀ/ਮ: ੫/੨੮੯) ਨੂੰ ਹੀ ਅਪਨਾਉਣ ਦਾ ਸੰਦੇਸ਼ ਹੈ ? ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੀ ਟੇਕ ਲੈਣੀ ਜਾਂ ਸਮਝਣੀ ਮੂਰਖਤਾ ਹੈ ਭਾਵੇਂ ਉਹ ਕਰੀਬੀ ਜਾਂ ਖ਼ੂਨ ਦੇ ਰਿਸ਼ਤੇ; ਜਿਵੇਂ ਮਾਤਾ, ਪਿਤਾ, ਪੁੱਤਰ, ਪਤਨੀ ਦਾ ਰਿਸ਼ਤਾ ਹੀ ਕਿਉਂ ਨਾ ਹੋਵੇ, ਇਹ ਸਾਰੇ ਰਿਸ਼ਤੇ ਕਿਸੇ ਦਾ ਸਦੀਵੀ ਆਸਰਾ ਬਣ ਹੀ ਨਹੀਂ ਸਕਦੇ। ਪਾਵਨ ਬਚਨ ਹਨ:

ਜਨਨਿ ਪਿਤਾ ਲੋਕ ਸੁਤ ਬਨਿਤਾ ; ਕੋਇ ਨ ਕਿਸ ਕੀ ਧਰਿਆ ॥ (ਸੋ ਦਰੁ/ਮ: ੫/੧੦)

ਚੌਥੇ ਪਾਤਿਸ਼ਾਹ ਜੀ ਵੀ ਸਮਝਾਉਂਦੇ ਹਨ ਕਿ ਜਦੋਂ ਮੈਂ ਆਮ ਲੋਕਾਂ ਦੇ ਜੀਵਨ ਨੂੰ ਵੇਖਦਾ ਹਾਂ ਤਾਂ ਹਰ ਕਿਸੀ ਨੇ ਆਪਣਾ ਸਾਥ ਜਾਂ ਆਪਣੀ ਟੇਕ ਕਿਸੀ ਵਿਅਕਤੀ ਨੂੰ ਹੀ ਬਣਾਇਆ ਹੋਇਆ ਹੈ, ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ, ਕਿਸੇ ਨੇ ਪੁੱਤਰ ਨਾਲ ਜਾਂ ਭਰਾ ਨਾਲ ਸਾਥ ਗੰਢਿਆ ਹੈ, ਕਿਸੇ ਨੇ ਆਪਣੇ ਸਕੇ ਕੁੜਮ ਨਾਲ ਜਾਂ ਜਵਾਈ ਨਾਲ ਧੜਾ ਬਣਾਇਆ ਹੋਇਆ ਹੈ, ਕਿਸੇ ਮਨੁੱਖ ਨੇ ਆਪਣੀ ਗ਼ਰਜ਼ ਦੀ ਖ਼ਾਤਰ ਪਿੰਡ ਦੇ ਸਰਦਾਰ ਨਾਲ, ਚੋਧਰੀ ਨਾਲ ਧੜਾ ਬਣਾਇਆ ਹੋਇਆ ਹੈ, ਪਰ ਮੇਰਾ ਸਾਥੀ, ਮੇਰੀ ਟੇਕ, ਮੇਰਾ ਆਸਰਾ ਕੇਵਲ ਪਰਮਾਤਮਾ ਹੈ, ਜੋ ਸਭ ਥਾੲੀਂ ਮੌਜੂਦ ਹੈ। ਸਤਿਗੁਰੂ ਜੀ ਫ਼ੁਰਮਾਉਂਦੇ ਹਨ :

ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥

ਕਿਸ ਹੀ ਧੜਾ ਕੀਆ; ਕੁੜਮ ਸਕੇ ਨਾਲਿ ਜਵਾਈ॥

ਕਿਸ ਹੀ ਧੜਾ ਕੀਆ ; ਸਿਕਦਾਰ ਚਉਧਰੀ ਨਾਲਿ, ਆਪਣੈ ਸੁਆਈ॥

ਹਮਾਰਾ ਧੜਾ ਹਰਿ; ਰਹਿਆ ਸਮਾਈ ॥ (ਮ: ੪/੩੬੬)

ਇਹ ਇੱਕ ਪਰਮ ਸੱਚਾਈ ਹੈ ਕਿ ਜਿਹੜਾ ਇੱਕ ਧੁਰੇ ਨੂੰ ਛੱਡ ਕੇ, ਇੱਕ ਮਾਲਕ ਨੂੰ ਛੱਡ ਕੇ ਥਾਂ-ਥਾਂ ਭਟਕਦਾ ਹੈ, ਉਸ ਨੂੰ ਫਿਟਕਾਰ ਪੈਂਦੀ ਹੈ, ਉਸ ਨੂੰ ਦੁਰਕਾਰਿਆ ਜਾਂਦਾ ਹੈ, ਜਿਵੇਂ ਜਿਹੜਾ ਕੁੱਤਾ ਇੱਕ ਦਾ ਹੋ ਕੇ ਰਹੇ ਉਹ ਆਪਣੇ ਮਾਲਕ ਦਾ ਵਫ਼ਾਦਾਰ ਹੁੰਦਾ ਹੈ। ਮਾਲਕ ਨੂੰ ਵੀ ਉਸ ਦਾ ਫ਼ਿਕਰ ਹੁੰਦਾ ਹੈ ਪਰ ਇਸ ਦੇ ਬਿਲਕੁਲ ਉਲਟ ਦਰ-ਬਦਰ ਘੁੰਮਣ ਵਾਲੇ ਕੁੱਤੇ ਦੀ ਕੋਈ ਬਾਤ ਨਹੀਂ ਪੁੱਛਦਾ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਹੇ ਖ਼ੁਦਾ  ! ਨਾਨਕ ਤੇਰੇ ਦਰ ਦਾ ਕੁੱਤਾ ਹੈ ਤੇ ਮਸਤ ਰਹਿੰਦਾ ਹੈ (ਮਿਹਰ ਕਰ, ਇਹ) ਮਸਤੀ ਰੋਜ਼ਾਨਾ ਵਧਦੀ ਰਹੇ। ਪਾਵਨ ਬਚਨ ਹਨ:

ਸਗ ਨਾਨਕ ਦੀਬਾਨ ਮਸਤਾਨਾ ; ਨਿਤ ਚੜੈ ਸਵਾਇਆ ॥ (ਮ: ੧/੧੨੯੧)

ਜੋ ਇੱਕ ਦਾ ਹੋ ਗਿਆ ਉਹ ਤਾਂ ਇਹ ਵੀ ਨਹੀਂ ਸਹਿਨ ਕਰ ਸਕਦਾ ਕਿ ਜਦੋਂ ਉਸ ਉੱਤੇ ਮੌਤ ਦੀ ਚਾਦਰ ਪਵੇ, ਜਦੋਂ ਉਸ ਦਾ ਸਰੀਰ ਨਿਸੱਤਾ ਹੋ ਜਾਏ, ਉਸ ਦੇ ਸਰੀਰ ਦੀ ਖ਼ਾਕ ਬਣ ਜਾਏ ਤਾਂ ਉਸ ਦੀ ਖ਼ਾਕ ਵੀ ਇੱਕੋ ਦਰ ਦੀ ਪੁਜਾਰੀ ਬਣੀ ਰਹੇ। ਉੱਡ ਕੇ ਕਿਸੇ ਹੋਰ ਪਾਸੇ ਨਾ ਜਾਵੇ। ਭਾਈ ਨੰਦ ਲਾਲ ਸਿੰਘ ਜੀ ਇੱਕ ਦਿਨ ਹਵਾ ਨੂੰ ਸੰਬੋਧਨ ਕਰ ਕੇ ਕਹਿਣ ਲੱਗੇ ਐ ਹਵਾ  ! ਅੰਤ ਸਮੇਂ ਜਦੋਂ ਮੇਰੇ ਸਰੀਰ ਦੀ ਖ਼ਾਕ ਬਣ ਜਾਵੇ ਤਾਂ ਕਿਰਪਾ ਕਰ ਕੇ ਇਸ ਖ਼ਾਕ ਨੂੰ ਮੇਰੇ ਪਿਆਰੇ ਗੁਰੂ ਦੇ ਦਰ ਉੱਤੇ ਰਹਿਣ ਦੇਵੀਂ, ਕਿਸੇ ਹੋਰ ਦਰ ਉੱਤੇ ਨਾ ਲੈ ਜਾਵੀਂ, ਨਹੀਂ ਤਾਂ ਮੇਰੇ ਦੁਸ਼ਮਣ ਮੇਰੀ ਭੰਡੀ ਕਰਨਗੇ ਅਤੇ ਆਖਣਗੇ ਕਿ ਨੰਦ ਲਾਲ ਹਰਜਾਈ ਹੈ, ਉਹ ਇੱਕ ਦਾ ਆਸ਼ਕ ਨਹੀਂ। ਭਾਈ ਸਾਹਿਬ ਦਾ ਕਥਨ ਹੈ :

ਮਬਰ, ਐ ਬਾਦ  ! ਖ਼ਾਕਮ, ਅਜ਼ ਦਰਿ ਦੂਸਤ,

ਦੁਸ਼ਮਨਮ ਸਰਜ਼ਨਸ਼ ਕੁਨਦ ਕਿ ਹਰਜਾਈਸਤ॥

ਭਾਈ ਵੀਰ ਸਿੰਘ ਜੀ ਅਨੁਸਾਰ ਵੀ ਜਦੋਂ ਮਨੁੱਖ ਆਪਣੇ ਮੂਲ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਦਾ ਆਸਰਾ ਲੈਂਦਾ ਹੈ ਤਾਂ ਉਸ ਦੇ ਸਾਰੇ ਗੁਣ ਹੀ ਉੱਡ-ਪੁੱਡ ਜਾਂਦੇ ਹਨ। ਜਿਸ ਤਰ੍ਹਾਂ ਫੁੱਲ ਆਪਣੇ ਅਸਲੇ ਨਾਲੋ ਟੁੱਟ ਕੇ ਹਾਰ ਬਣ ਕੇ ਕਿਸੇ ਦੇ ਗਲ ਵਿੱਚ ਸੱਜ ਜਾਂਦੇ ਹਨ ਜਾਂ ਕਹੋ ਕਿ ਜਦੋਂ ਫੁੱਲਾਂ ਨੇ ਆਪਣੇ ਮੂਲ ਨੂੰ ਛੱਡ ਕੇ ਕਿਸੇ ਦੇ ਗਲ ਦਾ ਆਸਰਾ ਲਿਆ ਹੋਵੇ ਤਾਂ ਪਹਿਨਣ ਵਾਲਾ ਹੰਕਾਰ ਵਿੱਚ ਆ ਜਾਂਦਾ ਹੈ, ਉਸ ਨੂੰ ਫੁੱਲਾਂ ਵਿੱਚੋਂ ਖ਼ੁਸ਼ਬੂ ਮਾਲੂਮ ਹੀ ਨਹੀਂ ਹੁੰਦੀ। ਆਪ ਜੀ ਦਾ ਵਿਚਾਰ ਹੈ ਕਿ, ‘ਦਰ ਢੱਠਿਆਂ ਦੇ ਗੁਣਾਂ ਦੀ ਕਦਰ ਨਾ ਪੈਂਦੀ ਯਾਰ, ਗਲ ਪਏ ਫੁਲਹਾਰ ਦੀ ਭਾਸੇ ਨਾ ਮਹਿਕਾਰ।’ ਤਾਂ ਹੀ ਤਾਂ ਬਾਬਾ ਸ਼ੇਖ਼ ਫਰੀਦ ਜੀ ਵੀ ਫ਼ੁਰਮਾਉਂਦੇ ਹਨ ਕਿ ਹੇ ਮੌਲਾ  ! ਹੇ ਵਾਹਿਗੁਰੂ  ! ਮੇਰੇ ਜੀਵਨ ਦਾ ਆਸਰਾ ਕੇਵਲ ਤੂੰ ਹੀ ਬਣਿਆ ਰਹੀਂ ਜੇ ਤੂੰ ਆਪਣੇ ਨਾਲੋਂ ਤੋੜ ਕੇ ਕਿਸੇ ਹੋਰ ਦੇ ਆਸਰੇ, ਕਿਸੇ ਹੋਰ ਦੁਆਰੇ ਉੱਤੇ ਬੈਠਾਅ ਜਾਂ ਟਿਕਾਅ ਦੇਵੇਂ ਤਾਂ ਇਹ ਮੈਥੋਂ ਸਹਿਨ ਨਹੀਂ ਹੋਵੇਗਾ। ਇਸ ਤੋਂ ਚੰਗਾ ਤਾਂ ਇਹ ਹੈ ਕਿ ਤੂੰ ਮੈਨੂੰ ਮੌਤ ਹੀ ਦੇ ਦੇਵੇਂ। ਆਪ ਜੀ ਫ਼ੁਰਮਾਉਂਦੇ ਹਨ :

ਫਰੀਦਾ  ! ਬਾਰਿ ਪਰਾਇਐ ਬੈਸਣਾ ; ਸਾਂਈ  ! ਮੁਝੈ ਨ ਦੇਹਿ ॥

ਜੇ ਤੂ ਏਵੈ ਰਖਸੀ ; ਜੀਉ ਸਰੀਰਹੁ ਲੇਹਿ ॥ (ਬਾਬਾ ਫਰੀਦ ਜੀ/੧੩੮੦)

ਇੱਕ ਅਕਾਲ ਪੁਰਖ ਦਾ ਦਰ ਛੱਡ ਕੇ, ਇੱਕ ਪ੍ਰਭੂ ਦੀ ਟੇਕ ਨੂੰ ਛੱਡ ਕੇ ਜੀਵ, ਜਾ ਵੀ ਕਿਸ ਦਰ ’ਤੇ ਸਕਦਾ ਹੈ ? ਹੋਰ ਕੋਈ ਆਸਰਾ ਜਾਂ ਹੋਰ ਕੋਈ ਦੂਜੀ ਐਸੀ ਹਸਤੀ ਹੈ ਹੀ ਨਹੀਂ, ਜੋ ਪਰਮਾਤਮਾ ਦਾ ਬਦਲ ਹੋ ਸਕੇ, ਇਸੇ ਲਈ ਪਾਵਨ ਫ਼ੁਰਮਾਨ ਹੈ:

ਤੁਧ ਨੋ ਛੋਡਿ; ਜਾਈਐ ਪ੍ਰਭ  ! ਕੈਂ ਧਰਿ ॥ ਆਨ ਨ ਬੀਆ; ਤੇਰੀ ਸਮਸਰਿ ॥ (ਮ: ੫/੩੭੧)

ਭਾਈ ਗੁਰਦਾਸ ਜੀ ਵੀ ਸਮਝਾਉਂਦੇ ਹਨ ਕਿ ਐ ਦੁਨੀਆਂ ਦੇ ਲੋਕੋ  ! ਵੇਖਿਓ, ਕਦੇ ਇੱਕ ਪ੍ਰਭੂ ਨਾਲੋਂ ਨਾ ਟੁੱਟ ਜਾਣਾ। ਇਕ ਵਾਹਿਗੁਰੂ ਨੂੰ ਛੱਡ ਕੇ ਦੂਜਿਆਂ ਦੇ ਵਸ ਨਾ ਪੈ ਜਾਣਾ, ਖ਼ੁਆਰ ਹੋਵੋਗੇ। ਆਪ ਜੀ ਬੜੀ ਖ਼ੂਬਸੂਰਤੀ ਨਾਲ ਸਮਝਾਉਂਦੇ ਹਨ ਕਿ ਜਿਵੇਂ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਹੈ ਕਿਉਂਕਿ ਉਸ ਨੇ ਇੱਕ ਘਰ ਨੂੰ ਅਧਾਰ ਨਹੀਂ ਬਣਾਇਆ ਹੁੰਦਾ, ਜਿਹੜੀ ਚੀਜ਼ ਸਾਂਝੀ ਹੋਵੇਗੀ, ਬਹੁਤਿਆਂ ਦੀ ਹੋਵੇਗੀ, ਉਹੋ ਰੁਲ਼ੇਗੀ। ਜਿਹੜੀ ਢੱਡ ਦਾ ਮਾਲਕ ਇੱਕ ਦੀ ਥਾਂ ਬਹੁਤੇ ਡੂਮ ਹੋਣ, ਉਸ ਦੀ ਫ਼ਿਕਰ ਕੋਈ ਨਹੀਂ ਕਰਦਾ, ਜਿਵੇਂ ਜੰਗਲ-ਜੰਗਲ, ਬੂਟੇ-ਬੂਟੇ ਭਟਕਦਾ ਕਾਂ ਨਾ ਹੀ ਸ਼ੋਭਦਾ ਹੈ ਤੇ ਨਾ ਹੀ ਸੁੱਖ ਮਾਣ ਸਕਦਾ ਹੈ, ਜਿਸ ਇਸਤ੍ਰੀ ਦਾ ਇੱਕ ਪਤੀ ਨਹੀਂ ਉਹੋ ਵੈਸ਼ੀਆ ਹੈ, ਉਸ ਨੂੰ ਅਤੇ ਉਸ ਦੇ ਤਨ ਨੂੰ ਦੁੱਖ ਤੇ ਪੀੜਾ ਹੀ ਮਿਲਦੀ ਹੈ ਇਸੇ ਤਰ੍ਹਾਂ ਇੱਕ ਗੁਰੂ ਨੂੰ, ਇੱਕ ਅਕਾਲ ਪੁਰਖ ਨੂੰ ਛੱਡ ਕੇ ਹੋਰਨਾਂ ਮਗਰ ਲੱਗਣਾ, ਹੋਰ ਦੀ ਪੂਜਾ ਕਰਨ ਵਾਲਾ ਬੇਮੁੱਖ ਹੈ, ਉਹ ਖ਼ੁਆਰ ਹੀ ਹੋਵੇਗਾ। ਆਪ ਜੀ ਸਮਝਾਉਂਦੇ ਹਨ :

ਬਹੁਤੀ ਘਰੀਂ ਪਰਾਹੁਣਾ, ਜਿਉ ਰਹਦਾ ਭੁਖਾ।

ਸਾਂਝਾ ਬਬੁ ਨ ਰੋਈਐ; ਚਿਤਿ ਚਿੰਤ, ਨ ਚੁਖਾ।

ਬਹਲੀ ਡੂਮੀ ਢਢ ਜਿਉ; ਓਹੁ ਕਿਸੈ ਨ ਧੁਖਾ।

ਵਣਿ ਵਣਿ ਕਾਉਂ ਨ ਸੋਹਈ; ਕਿਉ ਮਾਣੈ ਸੁਖਾ।

ਜਿਉ ਬਹੁ ਮਿਤੀ ਵੇਸੁਆ; ਤਨਿ ਵੇਦਨਿ ਦੁਖਾ।

ਵਿਣੁ ਗੁਰ ਪੂਜਨਿ ਹੋਰਨਾ; ਬਰਨੇ ਬੇਮੁਖਾ ॥੧੯॥

(ਭਾਈ ਗੁਰਦਾਸ ਜੀ/ਵਾਰ ੩੪/ਪਉੜੀ ੧੯)

ਜੇ ਅਸੀਂ ਕੁਦਰਤ ਨੂੰ ਵੀ ਧਿਆਨ ਨਾਲ ਵੇਖੀਏ ਤਾਂ ਸਾਨੂੰ ਇਹੋ ਹੀ ਸੰਦੇਸ਼ ਮਿਲੇਗਾ ਕਿ ਇੱਕ ਧੁਰੇ ਨੂੰ, ਆਪਣੇ ਅਸਲੇ ਨੂੰ ਛੱਡ ਕੇ ਜਾਂ ਆਪਣੇ ਸ਼ਕਤੀ ਦਾਤੇ ਨਾਲੋਂ ਵਿਛੜ ਕੇ ਦੁੱਖ ਹੀ ਪ੍ਰਾਪਤ ਹੁੰਦਾ ਹੈ। ਜੇ ਸਾਡੇ ਅਤੇ ਸਾਡੇ ਮੂਲ ਦੇ ਵਿਚਕਾਰ ਕੋਈ ਦੂਸਰਾ ਆ ਜਾਏ ਤਾਂ ਕਲੰਕ ਸਾਨੂੰ ਹੀ ਲੱਗਦਾ ਹੈ, ਜਿਵੇਂ ਚੰਦ੍ਰਮਾ ਕਿੰਨਾ ਖ਼ੂਬਸੂਰਤ ਹੈ, ਉਸ ਦਾ ਪਿੰਡਾ ਚਿੱਟਾ ਦੁੱਧ ਹੈ, ਉਹ ਜਦੋਂ ਤੱਕ ਆਪਣੇ ਪ੍ਰਕਾਸ਼ ਦਾਤੇ ਸੂਰਜ ਦੇ ਸਾਹਮਣੇ ਰਹਿੰਦਾ ਹੈ, ਉਸ ਦੇ ਸਨਮੁਖ ਰਹਿੰਦਾ ਹੈ ਉਹ ਚਮਕਦਾ ਹੈ, ਲਿਸ਼ਕਾਂ ਮਾਰਦਾ ਹੈ, ਠੰਡਕ ਬਖ਼ਸ਼ਦਾ ਹੈ, ਪਰ ਜਿਉਂ ਹੀ ਚੰਦ੍ਰਮਾ ਅਤੇ ਉਸ ਦੇ ਪ੍ਰਕਾਸ਼ ਦਾਤੇ ਸੂਰਜ ਦੇ ਵਿਚਕਾਰ ਕੋਈ ਦੂਜਾ, ਭਾਵ ਧਰਤੀ ਆ ਜਾਂਦੀ ਹੈ ਤਾਂ ਉਹ ਕਾਲਾ ਹੋ ਜਾਂਦਾ ਹੈ, ਉਸ ਨੂੰ ਗ੍ਰਹਿਣ ਲੱਗ ਜਾਂਦਾ ਹੈ, ਉਸ ਦੀ ਸੁੰਦਰਤਾ ਹੀ ਨਾਸ ਨਹੀਂ ਹੁੰਦੀ ਸਗੋਂ ਉਹ ਕਲੰਕਿਤ ਵੀ ਹੋ ਜਾਂਦਾ ਹੈ, ਇਸੇ ਤਰ੍ਹਾਂ ਜੋ ਭਗਤ ਹੁੰਦਾ ਹੈ, ਦਰਵੇਸ਼ ਹੁੰਦਾ ਹੈ, ਉਸ ਦਾ ਓਟ ਆਸਰਾ ਕੇਵਲ ਪ੍ਰਭੂ ਹੀ ਹੁੰਦਾ ਹੈ ਕਿਉਂਕਿ ਉਸ ਨੇ ਇਹ ਸਿੱਖਿਆ ਆਪਣੇ ਪੱਲੇ ਬੰਨ੍ਹੀ ਹੁੰਦੀ ਹੈ ਕਿ

ਏਕੋ ਏਕੁ ਵਰਤੈ ਸਭੁ ਸੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥

ਏਕੋ ਰਵਿ ਰਹਿਆ ਸਭ ਅੰਤਰਿ ; ਤਿਸੁ ਬਿਨੁ, ਅਵਰੁ ਨ ਕੋਈ ਹੇ ॥ (ਮ: ੩/੧੦੪੪)

ਕੇਵਲ ਤੇ ਕੇਵਲ ਇੱਕ ਪਰਮੇਸ਼ਰ ਹੀ ਪੂਜਨੀਕ ਹੈ, ਸਰਬੋਤਮ ਹੈ, ਪ੍ਰਭੂ ਦੁਆਰਾ ਰਚਿਆ ਹੋਇਆ ਕੋਈ ਵੀ ਜੀਵ ਜਾਂ ਪਦਾਰਥ ਰੱਬ ਨਹੀਂ ਹੋ ਸਕਦਾ, ਹਾਂ ਜੇ ਕਿਸੇ ਜੀਵ ਨੇ ਪ੍ਰਭੂ ਨੂੰ ਅਨੁਭਵ ਕਰ ਲਿਆ ਹੋਵੇ, ਪ੍ਰਭੂ ਨਾਲ ਜੁੜ ਗਿਆ ਹੋਵੇ, ਉਸ ਦੀ ਲਿਵ ਹਮੇਸ਼ਾਂ ਹਰੀ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੋਵੇ ਉਹ ਸਤਿਕਾਰਯੋਗ ਤਾਂ ਹੋ ਸਕਦਾ ਹੈ ਪਰ ਉਸ ਨੂੰ ਇਹ ਹੱਕ ਨਹੀਂ ਕਿ ਉਹ ਆਪ ਰੱਬ ਬਣ ਕੇ ਬੈਠ ਜਾਏ ਜਾਂ ਦੁਨੀਆਂ ਉਸ ਨੂੰ ਰੱਬ ਸਮਝ ਕੇ ਪੂਜਣਾ ਸ਼ੁਰੂ ਕਰ ਦੇਵੇ ਕਿਉਂਕਿ ਇਹ ਤਾਂ ਪ੍ਰਭੂ ਦੀ ਇੱਕ ਖ਼ੂਬਸੂਰਤ ਰਚਨਾ ਹੈ, ਪ੍ਰਭੂ ਨਹੀਂ, ਇਸੇ ਕਰ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਝਾਉਂਦੇ ਹਨ ਕਿ

ਬਿਨੁ ਕਰਤਾਰ ਨ ਕਿਰਤਮ ਮਾਨੋ ॥

ਆਦਿ ਅਜੋਨਿ ਅਜੈ ਅਬਿਨਾਸੀ ; ਤਿਹ ਪਰਮੇਸੁਰ ਜਾਨੋ ॥੧॥ ਰਹਾਉ ॥ (ਸ਼ਬਦ ਹਜ਼ਾਰੇ)

ਭਗਤ ਨਾਮਦੇਵ ਜੀ ਨੇ ਵੀ ਜਦੋਂ ਵੇਖਿਆ ਕਿ ਸੰਸਾਰ ਇੱਕ ਪ੍ਰਭੂ ਨੂੰ ਛੱਡ ਕੇ, ਪ੍ਰਭੂ ਦੀ ਕਿਰਤ ਦੀ ਹੀ ਪੂਜਾ ਕਰ ਰਿਹਾ ਹੈ, ਕਾਦਰ ਨੂੰ ਛੱਡ ਕੇ ਕੁਦਰਤਿ ਦਾ ਪੂਜਾਰੀ ਬਣਿਆ ਹੋਇਆ ਹੈ, ਮਾਇਆ ਪਤੀ ਨੂੰ ਛੱਡ ਕੇ ਮਾਇਆ ਦੇ ਹੀ ਪੈਰੀਂ ਨਹੀਂ ਪੈ ਰਿਹਾ ਸਗੋਂ ਭਗਤ ਜੀ ਨੂੰ ਵੀ ਇਹੋ ਪੇਸ਼ਕਸ਼ ਕੀਤੀ ਜਾ ਰਹੀ ਹੈ ਕਿ ਉਹ ਵੀ ਇਸੇ ਦਾ ਅਨੁਸਰਨ ਕਰਨ ਭਾਵ ਪਿਛੇ ਚੱਲਣ ਤਾਂ ਉਹ ਉੱਚੀ-ਉੱਚੀ ਪੁਕਾਰ ਉੱਠੇ ਕਿ ‘‘ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ; ਬਦਲਾਵਨਿ ਦੈਹਉ ॥ (ਭਗਤ ਨਾਮਦੇਵ/੮੭੪) ਭਾਵ ਮੈਂ ਕੇਵਲ ਕਣ-ਕਣ ਵਿੱਚ ਸਮਾਏ ਸਰਵ-ਵਿਆਪੀ ਇੱਕ ਅਕਾਲ ਪੁਰਖ ਦਾ ਹੀ ਉਪਾਸ਼ਕ ਹਾਂ ਬਾਕੀ ਸਾਰੀਆਂ ਸਨਮਾਨਯੋਗ ਮੰਨੀਆਂ ਜਾਂਦੀਆਂ ਹਸਤੀਆਂ ਨੂੰ ਮੈਂ ਪ੍ਰਭੂ ਦੇ ਪਿਆਰ ਉੱਤੋਂ ਨਿਛਾਵਰ ਕਰਦਾ ਹਾਂ।

ਭਾਈ ਗੁਰਦਾਸ ਜੀ ਨੇ ਵੀ ਜਦੋਂ ਗੁਰਸਿੱਖ ਦੀ ਗੱਲ ਕੀਤੀ ਤਾਂ ਇਹ ਵਿਚਾਰ ਦਿੱਤਾ ਕਿ ਗੁਰਸਿੱਖ ਹੈ ਹੀ ਉਹ ਜਿਸ ਦੀ ਟੇਕ, ਜਿਸ ਦਾ ਵਿਸ਼ਵਾਸ ਇੱਕ ਅਕਾਲ ਪੁਰਖ ਉੱਤੇ ਹੋਵੇ, ਉਹ ਇੱਕ ਨੂੰ ਛੱਡ ਕੇ ਕਿਸੇ ਦੂਜੇ ਘਰ ਜਾਣ ਦੀ ਸੋਚਦਾ ਵੀ ਨਹੀਂ। ਭਾਈ ਸਾਹਿਬ ਜੀ ਦੇ ਬਚਨ ਹਨ :

ਗੁਰ ਸਿਖੁ; ਦੂਜੇ ਭਾਵਹੁ ਸੰਗੈ ॥  (ਭਾਈ ਗੁਰਦਾਸ ਜੀ /ਵਾਰ ੨੮ ਪਉੜੀ ੨)

ਉਹ ਤਾਂ ਹਰ ਸਮੇਂ ਇਹੀ ਅਰਦਾਸ ਕਰਦਾ ਹੈ ਕਿ ਹੇ ਗੁਰੂ  ! ਮੈਨੂੰ ਕਦੇ ਵੀ ਪਰਮਾਤਮਾ ਨਾ ਭੁੱਲੇ, ਮੈਂ ਉਸ ਨਾਲ ਹੀ ਜੁੜਿਆ ਰਹਾਂ, ਉਹ ਗੁਰੂ ਅੱਗੇ ਮੰਗ ਕਰਦਾ ਹੋਇਆ ਆਖਦਾ ਹੈ :

ਗੁਰਾ ! ਇਕ ਦੇਹਿ ਬੁਝਾਈ ॥

ਸਭਨਾ ਜੀਆ ਕਾ ਇਕੁ ਦਾਤਾ ; ਸੋ, ਮੈ ਵਿਸਰਿ ਨ ਜਾਈ ॥ (ਜਪੁ)

ਇੱਕ ਗੱਲ ਹੋਰ ਚੇਤੇ ਰੱਖਣਯੋਗ ਹੈ ਕਿ ਜਿਹੜਾ ਇੱਕ ਦਾ ਹੋ ਗਿਆ ਸਭ ਕੁਝ ਉਸ ਦਾ ਹੋ ਗਿਆ। ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਬਚਨ ਹਨ: ‘‘ਸਭੇ ਥੋਕ ਪਰਾਪਤੇ; ਜੇ ਆਵੈ ਇਕੁ ਹਥਿ ॥’’ (ਮ: ੫/੪੪) ਉਸ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ, ਕਿਸੇ ਹੋਰ ਆਸਰੇ ਦੀ ਲੋੜ ਨਹੀਂ ਰਹਿੰਦੀ, ਕੋਈ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਦਾ, ਉਹ ਹਰ ਹਾਲਤ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ।

ਇਤਿਹਾਸਕ ਘਟਨਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲੇ, ਭਾਈ ਦਯਾ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਕੁਝ ਸਮੇਂ ਬਾਅਦ ਸਤਿਗੁਰੂ ਜੀ ਨੂੰ ਮਿਲੇ ਤਾਂ ਭਾਈ ਦਯਾ ਸਿੰਘ ਜੀ ਨੇ ਕਿਹਾ, ਗ਼ਰੀਬ ਨਿਵਾਜ਼  ! ਅਸੀਂ ਕੇਵਲ ਚਾਰ ਹਾਂ ਪਰ ਦੂਰ ਵੈਰੀ ਦੀਆਂ ਬਹੁਤ ਫੌਜਾਂ ਨਜ਼ਰ ਆ ਰਹੀਆਂ ਹਨ, ਤਾਂ ਗੁਰੂ ਜੀ ਕਹਿਣ ਲੱਗੇ, ਭਾਈ ਦਯਾ ਸਿੰਘ ਜੀ  ! ਅਸੀਂ ਚਾਰ ਨਹੀਂ ਬਲਕਿ ਪੰਜ ਹਾਂ। ਭਾਈ ਜੀ ਪੁੱਛਣ ਲੱਗੇ, ਮਹਾਰਾਜ  ! ਪੰਜਵਾਂ ਕੌਣ ? ਉੱਤਰ ਮਿਲਿਆ ‘ੴ’ ਸਾਡੇ ਨਾਲ ਹੈ, ਜੋ ਸਭ ਤੋਂ ਸ਼ਕਤੀਮਾਨ ਅਤੇ ਸਾਰਿਆਂ ਦਾ ਸੱਚਾ ਸਾਥੀ ਹੈ। ਜੇ ਅਕਾਲ ਪੁਰਖ ਸਾਡੇ ਨਾਲ ਹੋਵੇ ਤਾਂ ਦੂਜਾ ਸਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਭਾਵੇਂ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਹੋਵੇ ਜਾਂ ਕਰੋੜਾਂ ਦੀ ਗਿਣਤੀ ਵਿੱਚ। ਜ਼ਫ਼ਰਨਾਮੇ ਵਿੱਚ ਆਪ ਜੀ ਦਾ ਫ਼ੁਰਮਾਨ ਹੈ:

ਚੁ ਹਕ ਯਾਰ ਬਾਸ਼ਦ ਚਿ ਦੁਸ਼ਮਨ ਕੁਨਦ ॥

ਅਗਰ ਦੁਸ਼ਮਨੀ ਰਾ ਬ ਸਦ ਤਨ ਕੁਨਦ ॥੧੧੦॥ (ਜ਼ਫ਼ਰਨਾਮਾ)

ਜੇ ਕਿਸੇ ਨੇ ਭਗਤ ਪ੍ਰਹਿਲਾਦ ਬਣਨਾ ਹੈ ਜਾਂ ਧਰੂ ਦੀ ਪਦਵੀ ਉੱਤੇ ਪਹੁੰਚਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਉਹ ਇੱਕ ਵਾਹਿਗੁਰੂ ਦਾ ਹੀ ਬਣਿਆ ਰਹੇ। ਲੋਕ ਰੌਲ਼ਾ ਪਾਉਣਗੇ, ਡਰਾਉਣਗੇ, ਇੱਕ ਨਾਲੋਂ ਤੋੜਨ ਦਾ ਯਤਨ ਕਰਨਗੇ। ਮਾਂ ਦੀ ਮਮਤਾ ਵਿੱਚ ਘੋਲ ਕੇ ਇਹ ਸਿੱਖਿਆ ਪਿਆਈ ਜਾਏਗੀ ਕਿ ‘‘ਮਾਤਾ ਉਪਦੇਸੈ; ਪ੍ਰਹਿਲਾਦ ਪਿਆਰੇ  ! ॥ ਪੁਤ੍ਰ  ! ਰਾਮ ਨਾਮੁ ਛੋਡਹੁ; ਜੀਉ ਲੇਹੁ ਉਬਾਰੇ ॥’’ ਪਰ ਪ੍ਰਹਿਲਾਦ ਜੀ ਵਾਂਗ ਅਡੋਲ ਰਹਿਣਾ ਹੈ; ਜਿਵੇਂ ਕਿ ਫ਼ੁਰਮਾਨ ਹੈ :

ਪ੍ਰਹਿਲਾਦੁ ਕਹੈ; ਸੁਨਹੁ ਮੇਰੀ ਮਾਇ  ! ॥ ਨਾਮੁ ਨ ਛੋਡਾ; ਗੁਰਿ ਦੀਆ ਬੁਝਾਇ ॥ (ਮ: ੩/੧੧੩੩)

ਪ੍ਰਹਲਾਦੁ ਦੁਬਿਧਾ ਨ ਪੜੈ; ਹਰਿ ਨਾਮੁ ਨ ਛੋਡੈ ; ਡਰੈ ਨ, ਕਿਸੈ ਦਾ ਡਰਾਇਆ॥ (ਮ: ੩/੧੧੩੩)

ਅਜਿਹੇ ਸਰਬ ਕਲਾ ਸਮਰੱਥ, ਸਰਬ ਵਿਆਪੀ, ਬ੍ਰਹਿਮੰਡ ਦੇ ਰਚੇਤਾ, ਜੀਵਾਂ ਨੂੰ ਦਾਤਾਂ ਦੇਣ ਵਾਲੇ ਤੇ ਭਗਤਾਂ ਦੇ ਰੱਖਿਅਕ ਅਕਾਲ ਪੁਰਖ (ਮਧੂਸੁਦਨ) ਦਾ ਮਿਲਾਪ ਸਥਾਨ ਗੁਰੂ ਜੀ ਦੀ ਸੰਗਤ ਹੈ :

ਹਉ ਮਨੁ ਤਨੁ ਖੋਜੀ; ਭਾਲਿ ਭਾਲਾਈ ॥ ਕਿਉ ਪਿਆਰਾ ਪ੍ਰੀਤਮੁ ਮਿਲੈ, ਮੇਰੀ ਮਾਈ  ! ॥

ਮਿਲਿ ਸਤਸੰਗਤਿ ਖੋਜੁ ਦਸਾਈ ; ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥ (ਮ: ੪/੯੪)

ਗੁਰੂ; ਜਗਿਆਸੂ ਦੇ ਮਨ ਵਿੱਚ ਅਜਿਹੇ ਮਧੂਸੂਦਨ ਵਾਹਿਗੁਰੂ ਦੇ ਮਿਲਾਪ ਲਈ ਤੜਪ ਪੈਦਾ ਕਰਦਾ ਹੈ, ਜਿਸ ਦੇ ਅਨੁਭਵ ਸਦਕਾ ਜਗਿਆਸੂ ਵੀ ਅਕਾਲ ਪੁਰਖ ਦੇ ਸਨਮੁਖ ਆਪਣੀ ਦਿਲੀ ਭਾਵਨਾ ਵਿਅਕਤ ਕਰਨ ਲਈ ਪੁਕਾਰ ਉੱਠਦਾ ਹੈ:

ਮੈ ਬਿਨੁ ਗੁਰ ਦੇਖੇ, ਨੀਦ ਨ ਆਵੈ ॥ ਮੇਰੇ ਮਨ ਤਨਿ ਵੇਦਨ; ਗੁਰ ਬਿਰਹੁ ਲਗਾਵੈ॥

ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ; ਜਨ ਨਾਨਕ  ! ਗੁਰ ਮਿਲਿ ਰਹਸੈ ਜੀਉ ॥੪॥ (ਮ: ੪/੯੪)

ਸਿੱਖਾਂ ਨੂੰ ਅਤਿਵਾਦੀ ਅਤੇ ਜ਼ਰਾਇਮ ਪੇਸ਼ਾ ਕਹਿਣ ਵਾਲੇ; ਸ਼ਹੀਦ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਣ: ਭਾਈ ਰਘਵੀਰ ਸਿੰਘ ਖਿਆਲੀਵਾਲਾ

0

ਸਿੱਖਾਂ ਨੂੰ ਅਤਿਵਾਦੀ ਅਤੇ ਜ਼ਰਾਇਮ ਪੇਸ਼ਾ ਕਹਿਣ ਵਾਲੇ; ਸ਼ਹੀਦ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਣ: ਭਾਈ ਰਘਵੀਰ ਸਿੰਘ ਖਿਆਲੀਵਾਲਾ

ਆਮ ਲੋਕਾਂ ਤੱਕ ਸਿੱਖ ਇਤਿਹਾਸ ਸਹੀ ਰੂਪ ਵਿੱਚ ਨਾ ਪਹੁੰਚਣ ਪਿੱਛੇ ਸਾਡੇ ਗੁਰਦੁਆਰਾ ਪ੍ਰਬੰਧਕ ਵੀ ਕਿਸੇ ਹੱਦ ਤੱਕ ਜਿੰਮੇਵਾਰ: ਭਾਈ ਕਿਰਪਾਲ ਸਿੰਘ ਬਠਿੰਡਾ

ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ ’ਤੇ ਲਾਗੂ ਕਰਨ ਤੋਂ ਬਾਅਦ ਇਹ ਮੁਹਿੰਮ ਪੂਰੇ ਜਿਲ੍ਹੇ ਵਿੱਚ ਅਤੇ  ਜਿਲ੍ਹੇ ਤੋਂ ਪੂਰੇ ਪੰਜਾਬ ਵਿੱਚ ਪਹੁੰਚਾਈ ਜਾਵੇ: ਭਾਈ ਰਜਿੰਦਰ ਸਿੰਘ 

ਬਠਿੰਡਾ, 17 ਜੁਲਾਈ (ਕਿਰਪਾਲ ਸਿੰਘ): ਸਿੱਖਾਂ ਨੂੰ ਅਤਿਵਾਦੀ ਅਤੇ ਜ਼ਰਾਇਮ ਪੇਸ਼ਾ ਕਹਿਣ ਵਾਲੇ; ਸ਼ਹੀਦ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਣ। ਇਹ ਸ਼ਬਦ ਗੁਰਮਤਿ ਪ੍ਰਚਾਰ ਸਭਾ ਵੱਲੋਂ ਸ਼ਹਿਰ ਵਿੱਚ ਸਾਰੇ ਗੁਰਪੁਰਬ ਅਤੇ ਪੁਰਾਤਨ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਦੀ ਵਿੱਢੀ ਮੁਹਿੰਮ ਅਧੀਨ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਹਜੂਰਾ ਕਪੂਰਾ ਕਲੋਨੀ ਬਠਿੰਡਾ ਵਿਖੇ ਬੀਤੀ ਸ਼ਾਮ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ, ਪ੍ਰਚਾਰਕ ਭਾਈ ਰਘਵੀਰ ਸਿੰਘ ਖਿਆਲੀਵਾਲਾ ਨੇ ਕਹੇ। ਪੱਟੀ ਦੇ ਨਜ਼ਦੀਕ ਪੂਹਲਾ ਪਿੰਡ ਦੇ ਵਸਨੀਕ ਸ਼ਹੀਦ ਭਾਈ ਤਾਰੂ ਸਿੰਘ ਦੇ ਇਤਿਹਾਸ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਭਾਈ ਰਘਵੀਰ ਸਿੰਘ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਦੀ ਮਾਤਾ ਗੁਰਮਤਿ ਦੀ ਧਾਰਨੀ ਸੀ ਇਸ ਲਈ ਬਿਨਾਂ ਜਾਤੀ ਤੇ ਧਰਮ ਦੇ ਵਿਤਕਰੇ ਤੋਂ ਪਿੰਡ ਵਿੱਚੋਂ ਲੰਘਣ ਵਾਲੇ ਯਾਤਰੂਆਂ ਦੀ ਲੰਗਰ ਪ੍ਰਸ਼ਾਦੇ ਦੁਆਰਾ ਸੇਵਾ ਕਰਦੀ ਰਹਿੰਦੀ ਸੀ ਅਤੇ ਆਪਣੇ ਪੁੱਤਰ ਤਾਰੂ ਸਿੰਘ ਨੂੰ ਸਿੰਘਾਂ ਦੀਆਂ ਘਾਲਣਾਵਾਂ ਦੀਆਂ ਸਾਖੀਆਂ ਸੁਣਾਉਂਦੀ ਰਹਿੰਦੀ  ਸੀ। ਇੱਕ ਦਿਨ ਭਾਈ ਤਾਰੂ ਸਿੰਘ ਆਪਣੇ ਖੇਤ ਵਿਚ ਕੰਮ ਕਰਨ ਜਾਣ ਸਮੇਂ ਇੱਕ ਜੰਗਲ ਵਿੱਚੋਂ ਲੰਘਿਆ ਤਾਂ ਕੁਝ ਆਦਮੀ ਵੇਖੇ ਜਿਨ੍ਹਾਂ ਦੇ ਕੱਪੜੇ ਫਟੇ ਹੋਏ ਸਨ ਅਤੇ ਚਿਹਰੇ ਤੋਂ ਜਾਪਦਾ ਸੀ ਕਿ ਉਹ ਕਈ ਦਿਨਾਂ ਤੋਂ ਭੁੱਖੇ ਹਨ ਜੋ ਖਾਣ ਲਈ ਦਰਖਤਾਂ ਦੇ ਸੱਕ ਉਬਾਲ ਰਹੇ ਸਨ। ਘਰ ਆ ਕੇ ਜਦ ਉਨ੍ਹਾਂ ਭੁੱਖੇ ਵਿਅਕਤੀਆਂ ਸਬੰਧੀ ਭਾਈ ਤਾਰੂ ਸਿੰਘ ਨੇ ਆਪਣੀ ਮਾਤਾ ਜੀ ਨੂੰ ਦੱਸਿਆ ਤਾਂ ਉਹ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਝੱਟ ਸਮਝ ਗਈ ਤੇ ਦੱਸਿਆ ਕਿ ਇਹ ਉਹੀ ਸਿੰਘ ਹੋ ਸਕਦੇ ਹਨ ਜਿਨ੍ਹਾਂ ਦੀਆਂ ਸਾਖੀਆਂ ਉਹ ਹਰ ਰੋਜ ਸੁਣਾਉਂਦੀ ਹੈ। ਭਾਈ ਤਾਰੂ ਸਿੰਘ ਨੇ ਕਿਹਾ ਮਾਤਾ ਜੀ ਫਿਰ ਤਾਂ ਉਨ੍ਹਾਂ ਭੁੱਖਣ ਭਾਣੇ ਸਿੰਘਾਂ ਲਈ ਲੰਗਰ ਪਾਣੀ ਰਾਹੀਂ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ।  ਤੂੰ ਛੇਤੀ ਲੰਗਰ ਤਿਆਰ ਕਰ, ਤਾਂ ਕਿ ਮੈਂ ਉਨ੍ਹਾਂ ਨੂੰ ਛਕਾ ਆਵਾਂ। ਮਾਤਾ ਜੀ ਨੇ ਭਾਈ ਤਾਰੂ ਸਿੰਘ ਦੀ ਪਰਖ ਕਰਨ ਲਈ ਕਿਹਾ ਪੁੱਤਰ ! ਇਨ੍ਹਾਂ ਸਿੰਘਾਂ ਦੀ ਸੇਵਾ ਕਰਨੀ ਕੋਈ ਮਾਮੂਲੀ ਗੱਲ ਨਹੀਂ, ਮੌਕੇ ਦੀ ਸਰਕਾਰ ਨਾਲ ਸਿੱਧੀ ਟੱਕਰ ਲੈਣਾ ਹੈ; ਸੋਚ ਲੈ ਕਦੀ ਡੋਲ ਤਾਂ ਨਹੀਂ ਜਾਏਂਗਾ। ਭਾਈ ਤਾਰੂ ਸਿੰਘ ਨੇ ਬੜੀ ਦ੍ਰਿੜ੍ਤਾ ਨਾਲ ਜਵਾਬ ਦਿੱਤਾ ਜਿਹੜਾ ਗੁਰੂ ਤੱਤੀ ਤਵੀ ’ਤੇ ਬੈਠ ਕੇ ਵੀ ਨਾ ਡੋਲਿਆ ਹੋਵੇ ਉਸ ਦੇ ਸਿੱਖਾਂ ਦੀ ਸੇਵਾ ਕਰਦਿਆਂ ਤਾਰੂ ਸਿੰਘ ਕਿਵੇਂ ਡੋਲ ਸਕਦਾ ਹੈ ? ਇਹ ਸੁਣ ਕੇ ਮਾਤਾ ਜੀ ਨੇ ਖੁਸ਼ੀ ਖ਼ੁਸ਼ੀ ਸਿੰਘਾਂ ਲਈ ਲੰਗਰ ਤਿਆਰ ਕੀਤਾ, ਜਿਸ ਨੂੰ ਭਾਈ ਤਾਰੂ ਸਿੰਘ ਜੀ ਸਿੰਘਾਂ ਨੂੰ ਛਕਾ ਆਏ, ਇਸ ਤੋਂ ਬਾਦ  ਭਾਈ ਤਾਰੂ ਸਿੰਘ ਵੇਲੇ ਕੁਵੇਲੇ ਅਕਸਰ ਸਿੰਘਾਂ ਨੂੰ ਪਰਸ਼ਾਦਾ ਛਕਾ  ਆਉਂਦੇ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੰਘਾਂ ਦੀ ਇਸ ਸੇਵਾ ਪਿੱਛੇ ਉਹਨਾਂ ਤੋਂ ਕਿਹੜਾ ਕੰਮ ਲਿਆ ! ਨੌਜਵਾਨ ਬੀਬੀ ਸਲਮਾ, ਧੀ ਵੀ ਮੁਸਲਮਾਨ ਰਹੀਮ ਬਖ਼ਸ਼ ਮਾਛੀ ਦੀ, ਜ਼ਬਰੀ ਚੁੱਕੀ ਵੀ ਪੱਟੀ ਦੇ ਮੁਸਲਮਾਨ ਚੌਧਰੀ ਜ਼ਾਫ਼ਰ ਬੇਗ ਨੇ; ਮੌਕੇ ਦਾ ਹਾਕਮ ਲਾਹੌਰ ਦਾ ਸੂਬੇਦਾਰ ਵੀ ਮੁਸਲਮਾਨ ਜ਼ਕਰੀਆ ਖ਼ਾਨ; ਜਿਸ ਨੇ ਲਾਚਾਰ ਰਹੀਮ ਬਖ਼ਸ਼ ਦੀ ਫ਼ਰਿਆਦ ਸੁਣਨ ਦੀ ਥਾਂ ਉਸ ਨੂੰ ਧੱਕੇ ਮਾਰ ਕੇ ਦਰਬਾਰ ਵਿੱਚੋਂ ਕੱਢ ਦਿੱਤਾ ਪਰ ਉਸ ਮੁਸਲਿਮ ਲੜਕੀ ਨੂੰ ਆਪਣੀ ਭੈਣ ਦੱਸ ਕੇ ਰਹੀਮ ਬਖ਼ਸ਼ ਦੀ ਫ਼ਰਿਆਦ ਸਿੰਘਾਂ ਤੱਕ ਪਹੁੰਚਾਈ ਭਾਈ ਤਾਰੂ ਸਿੰਘ ਨੇ ਅਤੇ ਸਿੰਘਾਂ ਨੇ ਤੁਰੰਤ ਰਾਤ ਦੇ ਬਾਰਾਂ ਵਜੇ ਜਾਫ਼ਰ ਬੇਗ ’ਤੇ ਹਮਲਾ ਕਰ ਕੇ ਉਸ ਨੂੰ ਕਤਲ ਕੀਤਾ ਤੇ ਰਹੀਮ ਬਖ਼ਸ਼ ਦੀ ਧੀ ਕੈਦ ਵਿਚੋਂ ਛੁਡਾ ਕੇ ਉਸ ਨੂੰ ਬਾਇੱਜਤ ਵਾਪਸ ਦੁਆਈ; ਜਿਸ ਦੇ ਸਿੱਟੇ ਵਜੋਂ ਭਾਈ ਤਾਰੂ ਸਿੰਘ ਨੂੰ ਆਪਣੀ ਖੋਪਰੀ ਉਤਰਵਾ ਕੇ ਸ਼ਹੀਦੀ ਦੇਣੀ ਪਈ।  ਹੁਣ ਸਿੱਖਾਂ ਨੂੰ ਅਤਿਵਾਦੀ ਤੇ ਜ਼ਰਾਇਮ ਪੇਸ਼ਾ ਕਹਿਣ ਵਾਲੇ ਲੋਕ ਦੱਸਣ ਕਿ ਭਾਈ ਤਾਰੂ ਸਿੰਘ ਅਤਿਵਾਦੀ ਤੇ ਜ਼ਰਾਇਮ ਪੇਸ਼ਾ ਸੀ ? ਕੀ ਜ਼ਾਫ਼ਰ ਬੇਗ ਦਾ ਕਤਲ ਕਰਕੇ ਇੱਕ ਗਰੀਬ ਮੁਸਲਮਾਨ ਦੀ ਧੀ ਨੂੰ ਛੁਡਾਉਣ ਵਾਲੇ ਸਿੰਘ ਅਤਿਵਾਦੀ ਤੇ ਜ਼ਰਾਇਮ ਪੇਸ਼ਾ ਹੋ ਸਕਦੇ ਸਨ ?  ਭਾਈ ਰਘਵੀਰ ਸਿੰਘ ਨੇ ਕਿਹਾ ਸਾਨੂੰ ਅਤਿਵਾਦੀ ਤੇ ਜ਼ਰਾਇਮ ਪੇਸ਼ਾ ਇਸੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਾਂ ਤਾਂ ਅਸੀਂ ਆਪਣਾ ਇਤਿਹਾਸ ਹੋਰਨਾਂ ਨੂੰ ਦੱਸ ਨਹੀਂ ਸਕੇ ਜਾਂ ਦੂਸਰੇ ਪੜ੍ਹਨਾ ਸੁਣਨਾ ਹੀ ਨਹੀਂ ਚਾਹੁੰਦੇ। 

ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ  ਭਾਈ ਕਿਰਪਾਲ ਸਿੰਘ ਬਠਿੰਡਾ ਨੇ ਕਿਹਾ ਕਿ ਆਮ ਲੋਕਾਂ ਤੱਕ ਸਿੱਖ ਇਤਿਹਾਸ ਸਹੀ ਰੂਪ ਵਿੱਚ ਨਾ ਪਹੁੰਚਣ ਪਿੱਛੇ ਸਾਡੇ ਗੁਰਦੁਆਰਾ ਪ੍ਰਬੰਧਕ ਵੀ ਕਿਸੇ ਹੱਦ ਤੱਕ ਜਿੰਮੇਵਾਰ ਹਨ ਕਿਉਂਕਿ ਉਹ ਸੰਗ੍ਰਾਂਦਾਂ, ਮੱਸਿਆਵਾਂ, ਪੂਰਨਮਾਸ਼ੀਆਂ ਤੋਂ ਤਾਂ ਕਈ ਦਿਨ ਪਹਿਲਾਂ ਹੀ ਪ੍ਰਚਾਰ ਸ਼ੁਰੂ ਕਰ ਦਿੰਦੇ ਹਨ ਕਿ ਪਵਿੱਤਰ ਦਿਹਾੜਾ ਆ ਰਿਹਾ ਹੈ ਤੇ ਅਜੇਹਾ ਅਖੌਤੀ ਪਵਿੱਤਰ ਦਿਹਾੜਾ ਵਿਸ਼ੇਸ਼ ਤੌਰ ’ਤੇ ਮਨਾਉਂਦੇ ਵੀ ਹਨ ਪਰ ਭਾਈ ਤਾਰੂ ਸਿੰਘ ਵਰਗੇ ਮਹਾਨ ਸ਼ਹੀਦਾਂ ਦਾ ਦਿਹਾੜਾ, ਕਿਸੇ ਵਿਰਲੇ ਨੂੰ ਛੱਡ ਕੇ ਮਨਾਉਂਦਾ ਕੋਈ ਵੀ ਨਹੀਂ। ਬਹੁਤਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਲਗਦਾ ਕਿ ਸਾਡੇ ਗੌਰਵਮਈ ਦਿਹਾੜੇ ਲੰਘ ਕਦੋਂ ਗਏ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਵਿਗੜੇ ਕੈਲੰਡਰ ਮੁਤਾਬਿਕ ਸਾਡੇ ਗੌਰਵਮਈ ਪੁਰਬਾਂ ਦੀਆਂ ਤਰੀਖਾਂ ਆਏ ਦਿਨ ਹੀ ਬਦਲਦੀਆਂ ਰਹਿੰਦੀਆਂ ਹਨ।

ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ ’ਤੇ ਲਾਗੂ ਕਰਨ ਤੋਂ ਬਾਅਦ ਸਾਨੂੰ ਇਹ ਮੁਹਿੰਮ ਪੂਰੇ ਜਿਲ੍ਹੇ ਵਿੱਚ ਅਤੇ ਜਿਲ੍ਹੇ ਤੋਂ ਪੂਰੇ ਪੰਜਾਬ ਵਿੱਚ ਪਹੁੰਚਾਉਣ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਹਰ ਸਾਲ ਹੀ ਸਾਡੇ ਇਤਿਹਾਸਕ ਦਿਹਾੜਿਆਂ ਦੀਆਂ ਬਦਲਵੀਆਂ ਤਰੀਖਾਂ ਦੇ ਗੋਰਖ ਧੰਦੇ ਵਿੱਚੋਂ ਨਿਕਲ ਕੇ ਨਿਸਚਿਤ ਤਰੀਖਾਂ ਨੂੰ ਆਪਣੇ ਇਤਿਹਾਸਕ ਦਿਹਾੜੇ ਮਨਾ ਸਕੀਏ।

JAP (Pori No. 5)

0

ਥਾਪਿਆ ਨ ਜਾਇ; ਕੀਤਾ ਨ ਹੋਇ॥ ਆਪੇ ਆਪਿ; ਨਿਰੰਜਨੁ ਸੋਇ॥

ਜਿਨਿ ਸੇਵਿਆ; ਤਿਨਿ ਪਾਇਆ ਮਾਨੁ॥ ਨਾਨਕ ! ਗਾਵੀਐ, ਗੁਣੀ ਨਿਧਾਨੁ॥

ਗਾਵੀਐ, ਸੁਣੀਐ; ਮਨਿ ਰਖੀਐ ਭਾਉ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ॥

ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥

ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥

ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥

ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥੫॥

ਗਿਆਨੀ ਅਵਤਾਰ ਸਿੰਘ

ਉਚਾਰਨ ਸੇਧ: ਜਿਨ੍, ਤਿਨ੍, ਰੱਖੀਐ, ਬਰ੍ਹਮਾ, ਹਉਂ, ਆਖਾਂ, ਨਾਹੀਂ, ਦੇਹ, ਸਭਨਾਂ ਜੀਆਂ।

ਪਦ ਅਰਥ: ਥਾਪਿਆ – ਨਿੰਮਣਾ, ਜੰਮਣ, ਸਥਾਪਨਾ, ਨੀਂਹ ਰੱਖਣ ਦਾ ਭਾਵ (ਇੱਕ ਵਚਨ ਪੁਲਿੰਗ ਨਾਂਵ)।, ਨ – ਨਾ (ਕਿਰਿਆ ਵਿਸ਼ੇਸ਼ਣ)।, ਆਪੇ ਆਪਿ – ਨਿਰੋਲ ਆਪ ਹੀ ਆਪ (ਪੜਨਾਂਵ)।, ਨਿਰੰਜਨੁ – ਨਿਰ+ਅੰਜਨ, ਸੁਰਮਾ (ਕਾਲ਼ਖ਼) ਰਹਿਤ (ਵਿਸ਼ੇਸ਼ਣ)।, ਸੋਇ – ਉਹ (ਅਕਾਲ ਪੁਰਖ, ਇੱਕ ਵਚਨ ਪੜਨਾਂਵ)।, ਜਿਨਿ -ਜਿਸ ਨੇ (ਇੱਕ ਵਚਨ ਪੜਨਾਂਵ, ਕਰਤਾ ਕਾਰਕ)।, ਤਿਨਿ – ਉਸ ਨੇ (ਇੱਕ ਵਚਨ ਪੜਨਾਂਵ, ਕਰਤਾ ਕਾਰਕ)।, ਮਾਨੁ – ਸਤਿਕਾਰ (ਨਾਂਵ)।, ਨਾਨਕ – ਹੇ ਨਾਨਕ  ! (ਸੰਬੋਧਨ, ਨਾਂਵ)।, ਗਾਵੀਐ -ਗਾਉਣਾ ਚਾਹੀਦਾ ਹੈ ਜਾਂ ਅਗਰ ਗਾ ਲਿਆ ਜਾਏ (ਕਿਰਿਆ)।, ਗੁਣੀ ਨਿਧਾਨੁ – ਗੁਣਾਂ ਦਾ ਖ਼ਜ਼ਾਨਾ (ਇੱਕ ਵਚਨ ਨਾਂਵ)।, ਸੁਣੀਐ – ਸੁਣਨਾ ਚਾਹੀਦਾ ਹੈ (ਵਰਤਮਾਨ ਕਿਰਿਆ)।, ਮਨਿ – ਮਨ ਵਿੱਚ (ਇੱਕ ਵਚਨ ਨਾਂਵ, ਅਧਿਕਰਣ ਕਾਰਕ)।, ਰਖੀਐ – ਰੱਖਣਾ ਚਾਹੀਦਾ ਹੈ ਜਾਂ ਜੇ ਰੱਖ ਲਿਆ ਜਾਏ (ਕਿਰਿਆ)।, ਭਾਉ – ਪਿਆਰ (ਇੱਕ ਵਚਨ ਨਾਂਵ)।, ਪਰਹਰਿ – ਦੂਰ ਕਰ ਕੇ (ਕਿਰਿਆ ਵਿਸ਼ੇਸ਼ਣ)।, ਘਰਿ – ਹਿਰਦੇ – ਘਰ ਵਿੱਚ (ਇੱਕ ਵਚਨ ਨਾਂਵ, ਅਧਿਕਰਣ ਕਾਰਕ)।, ਲੈ ਜਾਇ – ਲੈ ਜਾਂਦਾ ਹੈ (ਇੱਕ ਵਚਨ ਕਿਰਿਆ)।, ਗੁਰਮੁਖਿ -ਗੁਰੂ ਦੇ ਮੁਖ ਵਿੱਚ (ਅਧਿਕਰਣ ਕਾਰਕ, ਨਾਂਵ)।, ਨਾਦੰ – ਸੰਗੀਤ, ਰੂਹਾਨੀਅਤ ਰਸ (ਨਾਂਵ)।, ਵੇਦੰ – ਸੱਚਾ ਗਿਆਨ, ਪ੍ਰਕਾਸ਼ (ਨਾਂਵ)।, ਰਹਿਆ ਸਮਾਈ – ਸਰਬ ਵਿਆਪਕ ਮਾਲਕ (ਇੱਕ ਵਚਨ ਨਾਂਵ)।, ਈਸਰੁ – ਸ਼ਿਵਜੀ (ਨਾਂਵ)।, ਗੋਰਖੁ -ਵਿਸ਼ਨੂੰ, ਪ੍ਰਿਥਵੀ ਪਾਲਕ (ਨਾਂਵ)।, ਪਾਰਬਤੀ – ਦੁਰਗਾ, ਸ਼ਿਵਜੀ ਦੀ ਪਤਨੀ (ਨਾਂਵ)।, ਮਾਈ – ਲੱਛਮੀ, ਵਿਸ਼ਨੂੰ ਦੀ ਪਤਨੀ (ਇਸਤ੍ਰੀ ਲਿੰਗ ਨਾਂਵ)।, ਕਹਿਣਾ ਕਥਨੁ -ਬਿਆਨਿਆ, ਵਖਿਆਨਿਆ (ਇੱਕ ਵਚਨ ਨਾਂਵ)।, ਗੁਰਾ – ਹੇ ਗੁਰੂ ਜੀ  ! (ਸੰਬੋਧਨ, ਨਾਂਵ)।, ਇਕ ਬੁਝਾਈ -ਇੱਕ ਸਮਝ (ਇਕ -ਸੰਖਿਅਕ ਵਿਸ਼ੇਸ਼ਣ, ਬੁਝਾਈ -ਇਸਤ੍ਰੀ ਲਿੰਗ ਨਾਂਵ)।, ਦੇਹਿ – ਦੇਹ, ਬਖ਼ਸ਼ (ਹੁਕਮੀ ਭਵਿੱਖ ਕਾਲ ਕਿਰਿਆ)।, ਇਕੁ ਦਾਤਾ – (ਸਭ ਨੂੰ) ਦਾਤਾਂ ਦੇਣ ਵਾਲ਼ਾ ਕੇਵਲ ਤੇ ਕੇਵਲ ਇੱਕ (ਇਕੁ – ਸੰਖਿਅਕ ਵਿਸ਼ੇਸ਼ਣ, ਦਾਤਾ – ਇੱਕ ਵਚਨ ਪੁਲਿੰਗ ਨਾਂਵ)।, ਸੋ – ਉਹ (ਦਾਤਾ, ਪੜਨਾਂਵ)।, ਮੈ -ਮੈਨੂੰ – (ਉਤਮ ਪੁਰਖ ਪੜਨਾਂਵ, ਕਰਮ ਕਾਰਕ)।, ਨ ਵਿਸਰਿ ਜਾਈ – ਨਾ ਭੁੱਲ ਜਾਏ (ਕਿਰਿਆ)।

(ਨੋਟ: ‘ਜਪੁ’ ਬਾਣੀ ਦੀ ਇਸ 5ਵੀਂ ਤੇ ਅਗਲੀ 6ਵੀਂ ਪਉੜੀ ਦੀ ਸਮਾਪਤੀ ‘ਨਾਨਕ’ ਮੋਹਰ ਛਾਪ ਨਾਲ਼ ਨਹੀਂ ਹੁੰਦੀ ਕਿਉਂਕਿ ਪ੍ਰਸੰਗ; ‘ਗੁਰੂ’ ਨੂੰ ਸੰਬੋਧਨ ਕਰਦਿਆਂ ਆਪਣੀ ਦਿਲੀ ਭਾਵਨਾ, ਉਨ੍ਹਾਂ ਦੇ ਰੂ – ਬਰੂ ਰੱਖਣਾ ਚੱਲਦਾ ਹੈ, ਜਿਸ ਕਾਰਨ ਇਸ ਪਉੜੀ ਦੇ ਅਰੰਭ ’ਚ ਹੀ ‘‘ਨਾਨਕ ! ਗਾਵੀਐ, ਗੁਣੀ ਨਿਧਾਨੁ॥’’ ਤੁਕ ’ਚ ‘ਨਾਨਕ’ ਮੋਹਰ ਲਗਾ ਦਿੱਤੀ ਗਈ ਜਦੋਂ ਕਿ ਅਗਲੀ (6ਵੀਂ) ਪਉੜੀ ਦੇ ਅਰੰਭ ’ਚ ਵੀ ਇਉਂ ‘ਨਾਨਕ’ ਮੋਹਰ ਦਰਜ ਨਹੀਂ ਹੈ।

‘ਜਪੁ’ ਬਾਣੀ ਦੇ ਅਰੰਭਕ ਸਲੋਕ (ਆਦਿ ਸਚੁ, ਜੁਗਾਦਿ ਸਚੁ॥) ਅਤੇ ਸਮਾਪਤੀ ਸਲੋਕ (ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ॥) ਨੂੰ ਮੰਗਲਾਚਰਨ (ਵਿਸ਼ੇ ਦੇ ਆਦਿ ਤੇ ਅੰਤਿ ’ਚ ਕੀਤੀ ਗਈ ਇਸ਼ਟ ਦੀ ਸਿਫ਼ਤ) ਵਜੋਂ ਅਲੱਗ ਕਰ ਕੇ ਬਾਕੀ ਰਹੀਆਂ ‘ਜਪੁ’ ਬਾਣੀ ਦੀਆਂ 38 ਪਉੜੀਆਂ ਦੇ ਵਿਸ਼ੇ ਨੂੰ ਤਿੰਨ ਭਾਗਾਂ ’ਚ ਵੰਡਣਾ ‘ਜਪੁ’ ਦੇ ਮਹੱਤਵ ਨੂੰ ਵਧੇਰੇ ਸਪਸ਼ਟ ਕਰਦਾ ਹੈ।

(1). ‘ਜਪੁ’ ਵਿਸ਼ੇ ਦੀ ਭੂਮਿਕਾ ਵਜੋਂ ਪਹਿਲੀ ਪਉੜੀ (ਸੋਚੈ ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥) ਰਾਹੀਂ ਉੱਚੇ ਪੜਾਅ (ਸਚਖੰਡਿ) ਦੀ ਪ੍ਰਾਪਤੀ ਲਈ ਥੋਥੇ (ਅਰਥਹੀਣ) ਕਰਮਕਾਂਡ ਨੂੰ ਅਪੂਰਨ ਬਿਆਨ ਕਰ ਕੇ ਕਰਤਾਰ ਦੀ ਵਿਸ਼ਾਲਤਾ ਨੂੰ ਦੂਜੀ ਪਉੜੀ (ਹੁਕਮੀ ਹੋਵਨਿ ਆਕਾਰ; ਹੁਕਮੁ ਨ ਕਹਿਆ ਜਾਈ ॥) ਅਤੇ ਤੀਜੀ ਪਉੜੀ (ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ ॥) ’ਚ ਸੰਖੇਪਿਆ ਗਿਆ ਹੈ, ਜਿਸ ਉਪਰੰਤ ਚੌਥੀ ਪਉੜੀ (ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ ਭਾਉ ਅਪਾਰੁ ॥) ਰਾਹੀਂ ਕਰਤਾਰ ਦੇ ਸੁਭਾਅ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ, ਜਿਸ ਦੀ ਪ੍ਰਾਪਤੀ ‘ਗੁਰੂ’ ਰਾਹੀਂ ਹੋਣ ਕਾਰਨ 5ਵੀਂ ਤੇ 6ਵੀਂ ਪਉੜੀ ’ਚ ‘ਗੁਰੂ’ ਨੂੰ ਸੰਬੋਧਨ ਕਰਨਾ ਵਿਸ਼ੇ ਦਾ ਪ੍ਰਸੰਗ ਹੈ, ਬਦਲੇ ’ਚ ਗੁਰੂ ਸਿੱਖਿਆ ਸੁਣਨ ਤੇ ਮੰਨਣ ਦੀ ਹਦਾਇਤ 15ਵੀਂ ਪਉੜੀ ਤੱਕ ਨਿਰੰਤਰ ਦਰਜ ਹੈ।

(2). ‘ਗੁਰੂ’ ਉਪਦੇਸ਼ ਮੰਨਣ ਉਪਰੰਤ ਬਣਿਆ ‘ਪੰਚ’ ਪੜਾਅ (ਰੁਤਬਾ ਜਾਂ ‘ਕਰਮਖੰਡ’ ਅਵਸਥਾ) 16ਵੀਂ ਤੋਂ 33ਵੀਂ ਪਉੜੀ ਤੱਕ ਕਰਤਾਰ ਦੇ ਰੂ -ਬਰੂ ਹੋ ਕੇ ਉਸ ਦੀ ਵਿਸ਼ਾਲਤਾ ਨੂੰ ਪ੍ਰਗਟ ਕਰਦਿਆਂ ਆਪਣੀ ਹਸਤੀ ਦਾ ਮੁਲਾਂਕਣ ਕਰਦਾ ਹੈ।

(3). ‘ਜਪੁ’ ਜੀ ਦੀ 34ਵੀਂ ਤੋਂ 37ਵੀਂ ਪਉੜੀ ਰੂਹਾਨੀਅਤ -ਅਨੁਭਵ ਦੀ ਵਿਆਖਿਆ ਕਰਦੀ ਹੈ ਤੇ 38ਵੀਂ ਪਉੜੀ, ਸੋਨੇ ਦੀ ਘਾੜਤ ਵਾਲ਼ੀ ਮਿਸਾਲ ਰਾਹੀਂ ਜੀਵਨ ਦੀ ਹੁੰਦੀ ਘਾੜਤ ਨਾਲ਼ ਜੋੜਦੀ ਹੋਈ ‘ਜਪੁ’ ਵਿਸ਼ੇ ਨੂੰ ਸੰਪੂਰਨਤਾ ਬਖ਼ਸ਼ਦੀ ਹੈ।

‘ਜਪੁ’ ਬਾਣੀ ਦੀ ਉਕਤ ਕੀਤੀ ਗਈ ਤਿੰਨ ਪ੍ਰਕਾਰ ਦੀ ਵਿਸ਼ਾ ਵੰਡ ’ਚੋਂ ਕਰਤਾਰ ਦੀ ਵਿਸ਼ਾਲਤਾ ਦੇ ਵਰਣਨ ਵਾਙ ਹਥਲੀ 5ਵੀਂ ਪਉੜੀ ’ਚ ‘ਗੁਰੂ’ ਸ਼ਖ਼ਸੀਅਤ ਨੂੰ ਹਿੰਦੂ ਦੇਵੀ – ਦੇਵਤਿਆਂ ਨਾਲ਼ ਤੁਲਨਾਤਮਿਕ ਪੱਖੋਂ ਵਿਚਾਰਿਆ ਗਿਆ ਹੈ ਤੇ ਪਉੜੀ -ਵਿਸ਼ੇ ਦੀ ਸਮਾਪਤੀ ’ਚ ‘ਨਾਨਕ’ ਮੋਹਰ ਦੀ ਜਗ੍ਹਾ ‘ਗੁਰੂ’ ਨੂੰ ਪ੍ਰਮੁੱਖਤਾ ਦਿੰਦਿਆਂ ਸੰਬੋਧਨ ਕਰ ਕੇ ਦਿਲੀ ਭਾਵਨਾ ਵਿਅਕਤ ਕੀਤੀ ਗਈ ਹੈ।)

ਥਾਪਿਆ ਨ ਜਾਇ; ਕੀਤਾ ਨ ਹੋਇ॥ ਆਪੇ ਆਪਿ; ਨਿਰੰਜਨੁ ਸੋਇ॥

ਉਕਤ ਤੁਕ ’ਚ ‘ਥਾਪਿਆ’ ਤੋਂ ਭਾਵ ਨੀਂਹ ਰੱਖਣ (ਬੱਚਾ ਜਣਨ) ਵਾਙ ਸਥਾਪਤ ਕਰਨਾ ਅਤੇ ‘ਕੀਤਾ’ ਤੋਂ ਭਾਵ ਬਣਾਉਟੀ (ਹੁਨਰ ਰਾਹੀਂ) ਮੂਰਤੀ ਬਣਾ ਸਥਾਪਤ ਕਰਨਾ ਹੈ। ਜਦ ਇਨ੍ਹਾਂ ਦੋਵੇਂ ਤਰੀਕਿਆਂ ਨਾਲ਼ ਉਸ ਦੀ ਹੋਂਦ ਪ੍ਰਗਟ ਨਾ ਹੋ ਸਕੇ ਤਾਂ ‘‘ਆਪੇ ਆਪਿ, ਨਿਰੰਜਨੁ ਸੋਇ॥’’ ਪੱਖ ਨੂੰ ਉਜਾਗਰ ਕਰਨਾ ਲਾਜ਼ਮੀ ਹੋ ਜਾਂਦਾ ਹੈ।

ਉਕਤ ਪਹਿਲੀ ਤੁਕ ’ਚ ਦਰਜ ‘ਜਾਇ, ਹੋਇ’ (ਕਿਰਿਆਵਾਂ) ਇੱਕ ਵਚਨ ਹਨ, ਇਸੇ ਤਰ੍ਹਾਂ ਹੀ ‘ਸੋਇ’ (ਪੜਨਾਂਵ) ਵੀ ਇੱਕ ਵਚਨ ਹੈ। ‘ਜਾਇ’ ਤੇ ‘ਹੋਇ’ ਦਾ ਬਹੁ ਵਚਨ ਰੂਪ ‘ਜਾਵਹਿ’ ਅਤੇ ‘ਹੋਵਹਿ’ ਹੁੰਦਾ ਹੈ; ਜਿਵੇਂ

ਜਨਮ ਜਨਮ ਕੇ ਕਿਲਬਿਖ ‘ਜਾਵਹਿ’ ॥ (ਮ: ੫/੧੦੪)

ਜਹ ਸਾਧ ਸੰਤ ਇਕਤ੍ਰ ‘ਹੋਵਹਿ’; ਤਹਾ ਤੁਝਹਿ ਧਿਆਵਹੇ ॥ (ਮ: ੫/੨੪੮)

ਗੁਰਬਾਣੀ ’ਚ ਇੱਕ ਵਚਨ ‘ਸੋਇ’ (417 ਵਾਰ) ਦਾ ਬਹੁ ਵਚਨ ‘ਸੇਇ’ (11 ਵਾਰ) ਦਰਜ ਹੈ; ਜਿਵੇਂ

ਜਿਸ ਨੋ ਹੋਇ ਦਇਆਲੁ; ਹਰਿ ਨਾਮੁ, ‘ਸੇਇ’ ਲੇਹਿ॥ (ਮ:੫/੫੨੧)

ਜਿਨ ਕਉ ਲਗੀ ਪਿਆਸ; ਅੰਮ੍ਰਿਤੁ, ‘ਸੇਇ’ ਖਾਹਿ॥ (ਮ:੫/੯੬੨), ਆਦਿ।

‘ਆਪੇ ਆਪਿ’ – ਇਹ ਸੰਯੁਕਤ ਸ਼ਬਦ ਗੁਰਬਾਣੀ ’ਚ 266 ਵਾਰ ਦਰਜ ਹਨ। ‘ਆਪੇ’ ਸ਼ਬਦ ਦਾ ਅਸਲ ਰੂਪ ਵੀ ‘ਆਪਿ’ ਹੀ ਹੁੰਦਾ ਹੈ, ਜਿਸ ਦਾ ਅਰਥ ਹੈ, ‘ਖ਼ੁਦ, ਸ੍ਵੈ, ਤੂੰ’, ਪਰ ਜਦ ਅਰਥ ਯਕੀਨਨ ਬਣਾਉਣੇ ਹੋਣ; ਜਿਵੇਂ ‘ਆਪਿ ਹੀ ਆਪਿ’ ਜਾਂ ‘ਨਿਰੋਲ ਆਪਿ ਹੀ’ ਤਾਂ ‘ਆਪਿ ਆਪਿ’ ਲਿਖਣ ਦੀ ਬਜਾਇ ‘ਆਪੇ ਆਪਿ’ ਲਿਖਿਆ ਜਾਂਦਾ ਹੈ।

ਗੁਰਬਾਣੀ ’ਚ ‘ਆਪੁਆਪਆਪਿਆਪੇਆਪੈ’ ਸ਼ਬਦ ਮੌਜੂਦ ਹਨ, ਜਿਨ੍ਹਾਂ ਦੇ ਅਰਥਾਂ ’ਚ ਕਾਫ਼ੀ ਭਿੰਨਤਾ ਹੋਣ ਕਾਰਨ ਥੋੜ੍ਹਾ ਵਿਚਾਰਨਾ ਜ਼ਰੂਰੀ ਹੈ:

(ੳ). ਆਪੁ (410 ਵਾਰ) ਦੇ ਅਰਥ ਹਨ, ‘ਆਪਣੇ ਆਪ ਨੂੰ’ (ਕਰਮ ਕਾਰਕ, ਨਾਂਵਅਤੇ ‘ਹਉਮੈ, ਅਹੰਕਾਰ’ (ਨਾਂਵ); ਜਿਵੇਂ ਕਿ

ਨਾਨਕ  ! ਵਡਾ ਆਖੀਐ; ਆਪੇ ਜਾਣੈ ‘ਆਪੁ’ (ਆਪਣੇ ਆਪ ਨੂੰ) ॥ (ਜਪੁ)

ਤਿਨਿ+ਕਰਤੈ (ਨੇ) ‘ਆਪੁ’ (ਆਪਣੇ ਆਪ ਨੂੰ, ਜਗਤ ਰੂਪ ’ਚ ਗੁਪਤ) ਲੁਕਾਇਆ ॥ (ਮ: ੧/੭੨)

ਸੋ ਕਹੀਐ ਦੇਵਾਨਾ; (ਜੋ) ‘ਆਪੁ’ (ਹਉਮੈ) ਨ ਪਛਾਣਈ ॥ (ਮ: ੧/੧੪੨)

ਸੋਈ ਕਾਜੀ, ਜਿਨਿ ‘ਆਪੁ’ (ਅਹੰਕਾਰ) ਤਜਿਆ; ਇਕੁ ਨਾਮੁ ਕੀਆ ਆਧਾਰੋ ॥ (ਮ: ੧/੨੪), ਆਦਿ।

(ਅ). ਆਪ (125 ਵਾਰ) – ਇਸ ਦਾ ਅਰਥ ਵੀ ‘ਆਪਣੇ ਆਪ ਨੂੰ’ ਹੈ, ਪਰ ਇਸ ਨਾਲ਼ ਸੰਬੰਧਕੀ ਚਿੰਨ੍ਹ ਜ਼ਰੂਰ ਹੋਵੇਗਾ ਕਿਉਂਕਿ ਅਸਲ ਵਿੱਚ ਇਹ ਵੀ ‘ਆਪੁ’ ਦਾ ਹੀ ਇੱਕ ਭਾਗ ਹੈ, ਜੋ ਕੇਵਲ ‘ਹਉਮੈ/ਅਹੰਕਾਰ’ ਵਾਲ਼ੇ ਅਰਥ ਨਹੀਂ ਦਿੰਦਾ; ਜਿਵੇਂ ਕਿ

ਨਾਨਕ  ! ਪਰਖੇ ‘ਆਪ ਕਉ’ (ਆਪਣੇ ਆਪ ਨੂੰ) ਤਾ ਪਾਰਖੁ ਜਾਣੁ ॥ (ਮ: ੨/੧੪੮)

ਅਪਨੀ ਪਰਤੀਤਿ ‘ਆਪ (ਆਪਣੇ ਆਪ) ਹੀ’ ਖੋਵੈ ॥ (ਮ: ੫/੨੬੮)

ਆਪਨ ਨਗਰੁ; ‘ਆਪ ਤੇ’ ਬਾਧਿਆ ॥ (ਭਗਤ ਕਬੀਰ/੩੨੯) ਭਾਵ (ਸਿਮ੍ਰਿਤੀ ਨੇ) ਆਪਣੇ ਸ਼ਰਧਾਲੂ ਆਪਣੇ ਆਪ ਤੋਂ (ਆਪਣੇ ਆਪ ਰਾਹੀਂ) ਬੰਨ੍ਹ ਲਏ।

(ੲ). ਆਪਿ – (1286 ਵਾਰ) ਦਾ ਅਰਥ ਹੈ, ‘ਖ਼ੁਦ, ਸ੍ਵੈ’; ਜਿਵੇਂ ਕਿ

‘ਆਪਿ’ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ ॥ (ਜਪੁ)

ਸਚਾ ‘ਆਪਿ’; ਸਚਾ ਦਰਬਾਰੁ ॥ (ਜਪੁ), ਆਦਿ।

(ਸ). ਆਪੇ – (1655 ਵਾਰ) ਦਾ ਅਰਥ ਹੈ, ‘ਆਪ ਹੀ, ਖ਼ੁਦ ਹੀ’; ਜਿਵੇਂ ਕਿ

ਨਾਨਕ  ! ਏਵੈ ਜਾਣੀਐ; ਸਭੁ ‘ਆਪੇ’ (ਖ਼ੁਦ ਹੀ ਖ਼ੁਦ) ਸਚਿਆਰੁ ॥ (ਜਪੁ)

‘ਆਪੇ’ (ਖ਼ੁਦ ਹੀ) ਬੀਜਿ (ਕੇ); ‘ਆਪੇ’ (ਖ਼ੁਦ ਹੀ) ਹੀ ਖਾਹੁ ॥ (ਜਪੁ), ਆਦਿ।

(ਹ). ਆਪੈ – (46 ਵਾਰ) ਦੇ ਬਹੁ ਭਾਂਤੀ ਕਾਰਕੀ ਅਰਥ ਹਨ; ਜਿਵੇਂ ‘ਆਪਣੇ ਆਪ ਨਾਲ਼/ਆਪਣੇ ਆਪ ਰਾਹੀਂ (ਕਰਣ ਕਾਰਕ), ਆਪਣੇ ਆਪ ਵਿੱਚ (ਅਧਿਕਰਣ ਕਾਰਕ), ਆਪਣੇ ਆਪ ਨੂੰ/ਆਪਣੇ ਅਹੰਕਾਰ ਨੂੰ’ (ਕਰਮ ਕਾਰਕ), ਆਦਿ; ਜਿਵੇਂ ਕਿ

‘ਆਪੈ’ (ਆਪਣੇ ਆਪ ਵਿੱਚ) ‘ਆਪੁ’ (ਆਪਣੇ ਆਪ ਨੂੰ) ਮਿਲਾਏ (ਕੇ) ਬੂਝੈ; ਤਾ ਨਿਰਮਲੁ ਹੋਵੈ ਸੋਈ ॥ (ਮ: ੩/੩੨)

ਹਉਮੈ ਰੋਗੁ ਗਇਆ ਦੁਖੁ ਲਾਥਾ; ‘ਆਪੁ’ (ਆਪਣੇ ਆਪ ਨੂੰ) ‘ਆਪੈ’ (ਆਪਣੇ ਆਪ ਰਾਹੀਂ) ਗੁਰਮਤਿ (ਲੇ ਕੇ) ਖਾਧਾ ॥ (ਮ: ੪/੭੮)

‘ਆਪੈ ਨੋ ਆਪੁ’ (ਆਪਣੇ ਆਪ ਰਾਹੀਂ, ਆਪਣੇ ਆਪ ਨੂੰ) ਖਾਇ (ਕੇ), ਮਨੁ ਨਿਰਮਲੁ ਹੋਵੈ; ਗੁਰ ਸਬਦੀ ਵੀਚਾਰੁ ॥ (ਮ: ੩/੮੬)

‘ਆਪੈ ਥੈ’ (ਆਪਣੇ ਹੱਥ ਵਿੱਚ) ਸਭੁ ਰਖਿਓਨੁ (ਉਸ (ਰੱਬ) ਨੇ ਰੱਖਿਆ); ਕਿਛੁ ਕਹਣੁ ਨ ਜਾਈ ॥ (ਮ: ੩/੪੨੫)

‘ਆਪੈ+ਆਪੁ’ (ਆਪਣੇ ਆਪ ਨੂੰ) ਪਛਾਣਿਆ; ਸਾਦੁ ਮੀਠਾ ਭਾਈ  ! ॥ (ਮ: ੩/੪੨੬)

ਆਪੇ ਸਤਿਗੁਰੁ ਆਪਿ ਹੈ ਚੇਲਾ; ਉਪਦੇਸੁ ਕਰੈ ਪ੍ਰਭੁ ‘ਆਪੈ’ (ਆਪਣੇ ਆਪ ਨੂੰ) ॥ (ਮ: ੪/੬੦੫)

ਕਉਡੀ ਬਦਲੈ ਜਨਮੁ ਗਵਾਇਆ; ਚੀਨਸਿ ਨਾਹੀ ‘ਆਪੈ’ (ਆਪਣੇ ਅਹੰਕਾਰ ਨੂੰ) ॥ (ਮ: ੩/੭੫੩)

ਨਾਨਕ  ! ‘ਆਪੈ+ਆਪੁ’ (ਆਪਣੇ ਆਪ ਨੂੰ) ਪਛਾਣੈ; ਗੁਰਮੁਖਿ ਤਤੁ ਬੀਚਾਰੀ ॥ (ਮ: ੧/੧੧੧੨), ਆਦਿ।

ਸੋ, ਆਪੇ ਆਪਿ ਨਿਰੰਜਨਾ; ਜਿਨਿ ਆਪੁ (ਆਪਣੇ ਆਪ ਨੂੰ, ਜਗਤ ਰੂਪ ’ਚ) ਉਪਾਇਆ ॥ (ਮ: ੪/੧੨੩੭) ਗੁਰਮਤਿ ਦੇ ਵਿਸ਼ਾਲ ਵਿਸ਼ੇ ਦਾ ਇੱਕ ਭਾਗ ਹਥਲੀ ਤੁਕ ਹੈ; ਜਿਵੇਂ ‘‘ਥਾਪਿਆ ਨ ਜਾਇ, ਕੀਤਾ ਨ ਹੋਇ॥ ਆਪੇ ਆਪਿ, ਨਿਰੰਜਨੁ ਸੋਇ॥’’ ਭਾਵ ਆਪ ਹੀ ਆਪ ਵਜੂਦ ’ਚ ਆਏ ਉਸ ਕਾਲ਼ਖ਼ ਰਹਿਤ (ਅਦ੍ਰਿਸ਼ ਕਰਤਾਰ) ਨੂੰ ਜਣਨ ਕਿਰਿਆ ਰਾਹੀਂ ਜਾਂ ਕਿਸੇ ਹੁਨਰ ਨਾਲ਼ ਮੂਰਤੀ ਵਾਙ ਆਕਾਰ ਨਹੀਂ ਦਿੱਤਾ ਜਾ ਸਕਦਾ।

ਜਿਨਿ ਸੇਵਿਆ; ਤਿਨਿ ਪਾਇਆ ਮਾਨੁ॥ ਨਾਨਕ ! ਗਾਵੀਐ, ਗੁਣੀ ਨਿਧਾਨੁ॥

ਉਕਤ ਤੁਕ ’ਚ ‘ਜਿਨਿ, ਤਿਨਿ’ ਇੱਕ ਵਚਨ ਪੜਨਾਂਵ ਹਨ, ਜਿਨ੍ਹਾਂ ਦੇ ਬਹੁ ਵਚਨ ਰੂਪ ਹਨ ‘ਜਿਨ, ਤਿਨ’, ਪਰ ਇਨ੍ਹਾਂ ਦੋਵਾਂ (ਇੱਕ ਵਚਨ/ਬਹੁ ਵਚਨ) ਦਾ ਉਚਾਰਨ ‘ਜਿਨ੍ਹ, ਤਿਨ੍ਹ’ ਹੀ ਹੈ। ‘ਜਿਨਿ, ਤਿਨਿ’ ਦੇ ਅਰਥ ਹਨ: ‘ਜਿਸ ਨੇ, ਉਸ ਨੇ (ਕਰਤਾ ਕਾਰਕ) ਅਤੇ ਬਹੁ ਵਚਨ ‘ਜਿਨ, ਤਿਨ’ ਦੇ ਅਰਥ ਹਨ ‘ਜਿਨ੍ਹਾਂ ਨੇ, ਉਨ੍ਹਾਂ ਨੇ (ਕਰਤਾ ਕਾਰਕ), ਜਿਨ੍ਹਾਂ ਨੂੰ, ਉਨ੍ਹਾਂ ਨੂੰ (ਕਰਮ ਕਾਰਕ), ਜਿਨ੍ਹਾਂ ਤੋਂ, ਉਨ੍ਹਾਂ ਤੋਂ’ (ਅਪਾਦਨ ਕਾਰਕ), ਜਿਨ੍ਹਾਂ ਦੇ, ਉਨ੍ਹਾਂ ਦੇ’ (ਸੰਬੰਧ ਕਾਰਕ), ਆਦਿ; ਜਿਵੇਂ ਕਿ

ਸੇ ਧੰਨੁ ਸੇ ਧੰਨੁ, ‘ਜਿਨ’ (ਜਿਨ੍ਹਾਂ ਨੇ) ਹਰਿ ਧਿਆਇਆ ਜੀ  ! ਜਨੁ ਨਾਨਕੁ ‘ਤਿਨ’ (ਉਨ੍ਹਾਂ ਤੋਂ) ਬਲਿ ਜਾਸੀ ॥ (ਸੋ ਪੁਰਖੁ ਆਸਾ/ਮ: ੪/੧੧)

‘ਜਿਨ ਕਉ’ ਪੂਰਬਿ ਲਿਖਿਆ; ‘ਤਿਨ’ (ਉਨ੍ਹਾਂ ਨੂੰ) ਸਤਗੁਰੁ ਮਿਲਿਆ ਆਇ (ਕੇ)॥ (ਮ: ੩/੨੭)

‘ਜਿਨ ਕੈ’ (ਜਿਨ੍ਹਾਂ ਦੇ), ਰਾਮੁ ਵਸੈ ਮਨ ਮਾਹਿ ॥ (ਜਪੁ)

‘ਤਿਨ ਕੇ’ (ਉਨ੍ਹਾਂ ਦੇ) ਨਾਮ, ਅਨੇਕ ਅਨੰਤ ॥ (ਜਪੁ), ਆਦਿ।

ਗੁਰਬਾਣੀ ’ਚ ‘ਜਿਨਿ’ (713 ਵਾਰ), ‘ਤਿਨਿ’ (179 ਵਾਰ), ‘ਜਿਨ’ (523 ਵਾਰ) ‘ਤਿਨ’ (733 ਵਾਰ) ਦਰਜ ਹੈ।

ਸੋ, ਜਿਨਿ ਸੇਵਿਆ, ਤਿਨਿ ਪਾਇਆ ਮਾਨੁ॥ ਨਾਨਕ ! ਗਾਵੀਐ, ਗੁਣੀ ਨਿਧਾਨੁ॥ ਭਾਵ ਜਿਸ ਨੇ (ਆਪੇ ਆਪਿ, ਨਿਰੰਜਨੁ ਸੋਇ ॥ ਨੂੰ) ਯਾਦ ਕੀਤਾ ਉਸ ਨੇ (ਸਦਾ) ਸਤਿਕਾਰ ਪ੍ਰਾਪਤ ਕੀਤਾ ਹੈ (ਤਾਂ ਤੇ) ਹੇ ਨਾਨਕ  ! ਅਜਿਹੇ ਗੁਣਾਂ ਦੇ ਖ਼ਜ਼ਾਨੇ ਨੂੰ ਗਾਉਣਾ (ਯਾਦ ਕਰਨਾ) ਚਾਹੀਦਾ ਹੈ।

ਗਾਵੀਐ, ਸੁਣੀਐ; ਮਨਿ ਰਖੀਐ ਭਾਉ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ॥

ਉਕਤ ਤੁਕ ’ਚ ‘ਗਾਵੀਐ, ਸੁਣੀਐ, ਰਖੀਐ’ ਸ਼ਬਦਾਂ ਦੇ ਅਰਥਾਂ ਬਾਰੇ ਵਿਚਾਰ ਕਰਨੀ ਵੀ ਲਾਭਕਾਰੀ ਹੈ ਕਿਉਂਕਿ ਗੁਰਬਾਣੀ ’ਚ ਅਜਿਹੇ ਸ਼ਬਦ ਵੀ ਮੌਜੂਦ ਹਨ ਜਿਨ੍ਹਾਂ ਦੇ ਅੰਤ ‘ਐ’ ਤੋਂ ਪਹਿਲੇ ਅੱਖਰ ਨੂੰ ਸਿਹਾਰੀ (ਿ) ਲੱਗੀ ਹੋਈ ਮਿਲਦੀ ਹੈ; ਜਿਵੇਂ ਕਿ ‘ਸੁਣਿਐ, ਰਖਿਐ’, ਆਦਿ । ਰੋਜ਼ਾਨਾ ਅਰਦਾਸ ’ਚ ਪੜ੍ਹੀ ਜਾਣ ਵਾਲ਼ੀ ਤੁਕ ‘ਸ੍ਰੀ ਹਰਿਕ੍ਰਿਸ਼ਨ ‘ਧਿਆਈਐ’ ਅਤੇ ‘ਤੇਗ ਬਹਾਦਰ ‘ਸਿਮਰਿਐ’ ’ਚ ਵੀ ਇਹੀ ਭਿੰਨਤਾ ਹੈ।

ਗੁਰਬਾਣੀ ਲਿਖਤ ਮੁਤਾਬਕ ਜਦ ਕਿਸੇ ਸ਼ਬਦ ਦੇ ਅੰਤ ’ਚ ‘ਐ’ ਹੋਵੇ ਤੇ ਉਸ ਤੋਂ ਅਗੇਤਰ ਅੱਖਰ ਨੂੰ ਸਿਹਾਰੀ (ਿ) ਹੋਵੇ ਤਾਂ ਇਹ ਕਿਰਦੰਤ ਹੁੰਦਾ ਹੈ, ਜਿਸ ਦੀ ਅੰਤ ‘ਐ’ ਵਿਚੋਂ ਕਾਰਕੀ ਚਿੰਨ੍ਹ ‘ਨਾਲ਼’ ਮਿਲਦਾ ਹੈ ਤੇ ਅਰਥ ਬਣ ਜਾਂਦੇ ਹਨ, ‘ਸੁਣਿਐ’ – ਸੁਣਨ ਨਾਲ਼, ‘ਪੜਿਐ’ -ਪੜ੍ਹਨ ਨਾਲ਼, ‘ਧਿਆਇਐ’ -ਯਾਦ ਕਰਨ ਨਾਲ਼, ‘ਸੁਣਿਐ’ – ਸੁਣਨ ਨਾਲ਼, ਆਦਿ; ਜਿਵੇਂ ਕਿ

‘ਪੜਿਐ’ (ਪੜ੍ਹਨ ਨਾਲ਼), ਮੈਲੁ ਨ ਉਤਰੈ; ਪੂਛਹੁ ਗਿਆਨੀਆ ਜਾਇ ॥ (ਮ: ੩/੩੯)

ਵੰਞੈ (ਦੂਰ ਹੁੰਦਾ) ਰੋਗਾ ਘਾਣਿ; ਹਰਿ ਗੁਣ ‘ਗਾਇਐ’ (ਗਾਉਣ ਨਾਲ਼)॥ (ਮ: ੫/੫੨੦)

‘ਸੁਣਿਐ’ (ਸੁਣਨ ਨਾਲ਼); ਸਿਧ ਪੀਰ ਸੁਰਿ ਨਾਥ ॥ (ਜਪੁ)

ਨਾਨਕ  ! ‘ਨਾਮਿ+ਧਿਆਇਐ’ (ਨਾਮ ਯਾਦ ਕਰਨ ਨਾਲ਼); ਬਿਘਨੁ ਨ ਲਾਗੈ ਕੋਇ ॥ (ਮ: ੫/੫੨੪), ਆਦਿ।

ਵਿਚਾਰ ਅਧੀਨ ਤੁਕ ’ਚ ‘ਗਾਵੀਐ, ਸੁਣੀਐ, ਰਖੀਐ’ (ਭਾਵ ਅੰਤ ‘ਐ’ ਤੋਂ ਪਹਿਲੇ ਸਿਹਾਰੀ (ਿ) ਦੀ ਬਜਇ ਬਿਹਾਰੀ (ੀ) ਹੋਣ ਵਾਲ਼ੇ ਸ਼ਬਦਾਂ ਵਾਙ ‘ਧਿਆਈਐ’ ਦਾ ਅਰਥ ਹੈ, ‘ਧਿਆਉਣਾ ਚਾਹੀਦਾ ਹੈ’ ਜਾਂ ‘ਜੇ ਯਾਦ ਕਰ ਲਿਆ ਜਾਏ’; ਜਿਵੇਂ

ਨਾਨਕ  ! ਨਾਮੁ ‘ਧਿਆਈਐ’ (ਨਾਮ ਨੂੰ ਯਾਦ ਕਰਨਾ ਚਾਹੀਦਾ ਹੈ, ਜੋ); ਸਭਨਾ ਜੀਆ ਕਾ ਆਧਾਰੁ ॥ (ਮ: ੩/੨੯)

ਇਸੇ ਤਰ੍ਹਾਂ ਅਰਦਾਸ ਵਾਲ਼ੇ ਸ਼ਬਦਾਂ ਦੇ ਅਰਥ ਲੈਣੇ ਚਾਹੀਦੇ ਹਨ :

(1). ਸ੍ਰੀ ਹਰਿਕ੍ਰਿਸ਼ਨ ‘ਧਿਆਈਐ’ (ਯਾਦ ਕਰਨਾ ਚਾਹੀਦਾ ਹੈ) ਜਿਸ ਡਿਠੈ ਸਭਿ ਦੁਖ ਜਾਇ॥

(2). ਤੇਗ ਬਹਾਦਰ ‘ਸਿਮਰਿਐ’ (ਯਾਦ ਕਰਨ ਨਾਲ਼), ਘਰ ਨਉ ਨਿਧਿ ਆਵੈ ਧਾਇ॥

ਮਨਿ – ਗੁਰਬਾਣੀ ’ਚ ‘ਮਨੁ’ (1513 ਵਾਰ) ਇੱਕ ਵਚਨ ਪੁਲਿੰਗ ਨਾਂਵ ਅਤੇ ‘ਮਨ’ (1509 ਵਾਰ, ਅੰਤ ਮੁਕਤਾ) ਹੈ, ਇਸ ਅੰਤ ਮੁਕਤ ਦਾ ਕਾਰਨ ‘ਮਨ’ ਬਹੁ ਵਚਨ ਨਹੀਂ ਬਲਕਿ ‘ਮਨੁ’ ਨਾਲ਼ ਕੋਈ ਸੰਬੰਧਕੀ ਸ਼ਬਦ ਜਾਂ ‘ਮਨੁ’ ਨੂੰ ਸੰਬੋਧਨ ਕੀਤਾ ਗਿਆ ਹੈ; ਜਿਵੇਂ

(1). ‘ਮਨ’ ਸੰਬੋਧਨ ਭਾਵ ‘ਹੇ ਮਨ !’:

ਮਨ  ! ਏਕੁ ਨ ਚੇਤਸਿ; ਮੂੜ ਮਨਾ  ! ॥ (ਸੋ ਪੁਰਖੁ ਆਸਾ /ਮ: ੧/੧੨)

(2). ‘ਮਨ’ ਨਾਲ਼ ਸੰਬੰਧਕੀ ‘ਨਾਲਿ, ਮਾਹਿ, ਮਹਿ, ਵਿਚਿ, ਹੀ’, ਆਦਿ ਸ਼ਬਦ:

ਜਿਨ ਕੈ ਰਾਮੁ ਵਸੈ; ‘ਮਨ ਮਾਹਿ’ ॥ (ਜਪੁ)

‘ਮਨ ਹੀ ਨਾਲਿ’ ਝਗੜਾ, ‘ਮਨ ਹੀ ਨਾਲਿ’ ਸਥ (ਸਮਝੌਤਾ); ‘ਮਨ ਹੀ ਮੰਝਿ’ (ਵਿੱਚ) ਸਮਾਇ ॥ (ਮ: ੩/੮੭)

ਜਿਨਿ (ਜਿਸ ਨੇ) ‘ਮਨ ਵਿਚਿ’ ਵਥੁ ਪਾਈ; ਸੋਈ ਜਾਣੈ ॥ (ਮ: ੩/੧੦੬੫), ਆਦਿ।

ਉਕਤ ਨੰਬਰ 2 ’ਚ ਆਏ ਸੰਬੰਧਕੀ ਚਿੰਨ੍ਹਾਂ ਨੂੰ ਕਈ ਵਾਰ ਗੁਰਬਾਣੀ ਕਾਵਿ ਤੋਲ ਭਿੰਨ ਲਿਖਣ ਦੀ ਇਜਾਜ਼ਤ ਨਹੀਂ ਦਿੰਦਾ, ਫਿਰ ਇਹੀ ਸਾਰੇ ਚਿੰਨ੍ਹ ‘ਮਨੁ’ (ਇੱਕ ਵਚਨ ਪੁਲਿੰਗ) ਦੇ ਅੰਤ ਸਿਹਾਰੀ (ਮਨਿ) ਲਗਾ ਕੇ ਲੈ ਲਏ ਜਾਂਦੇ ਹਨ; ਜਿਵੇਂ ਕਿ 1407 ਵਾਰ ਦਰਜ ਹੈ:

ਜੇ, ਕੋ ਮੰਨਿ ਜਾਣੈ ‘ਮਨਿ’ (’ਚ), ਕੋਇ ॥ (ਜਪੁ)

ਅਸੰਖ ਜੋਗ, ‘ਮਨਿ’ (’ਚ) ਰਹਹਿ ਉਦਾਸ॥ (ਜਪੁ)

ਅੰਤੁ ਨ ਜਾਪੈ, ਕਿਆ ‘ਮਨਿ’ (’ਚ) ਮੰਤੁ (ਸਲਾਹ)  ?॥ (ਜਪੁ)

ਤਿਨ ਮੁਖਿ ਟਿਕੇ ਨਿਕਲਹਿ, ਜਿਨ ‘ਮਨਿ’ (’ਚ) ਸਚਾ ਨਾਉ॥ (ਮ:੧/੧੬)

ਪ੍ਰਭੁ ਮੇਰਾ ਸਦਾ ਨਿਰਮਲਾ; ‘ਮਨਿ+ਨਿਰਮਲਿ’ (ਨਾਲ਼) ਪਾਇਆ ਜਾਇ ॥ (ਮ: ੩/੬੫)

‘ਮਨਿ+ਬਚਨਿ+ਕਰਮਿ’ (ਦੁਆਰਾ) ਜਿ ਤੁਧੁ ਅਰਾਧਹਿ; ਸੇ ਸਭੇ ਫਲ ਪਾਵਹੇ ॥ (ਮ: ੫/੨੪੮)

‘ਮਨਿ+ਮੈਲੈ’ (ਰਾਹੀਂ); ਸੂਚਾ ਕਿਉ (ਕਿਵੇਂ) ਹੋਇ  ? ॥ (ਮ: ੧/੬੮੬)ਆਦਿ।

ਪਰਹਰਿ – ਗੁਰਬਾਣੀ ’ਚ ‘ਹਰਿ’ (ਨਾਂਵ, 7123 ਵਾਰ) ਹੈ, ਪਰ ‘ਪਰਹਰਿ’ (32 ਵਾਰ) ਕਿਰਿਆ ਵਿਸ਼ੇਸ਼ਣ ਹੈ। ‘ਪਰਹਰਿ’ ਦਾ ਦੂਸਰਾ ਰੂਪ ‘ਤਜਿ’ (141 ਵਾਰ) ਵੀ ਕਿਰਿਆ ਵਿਸ਼ੇਸ਼ਣ ਹੈ, ਇਨ੍ਹਾਂ ਦੋਵਾਂ ਦਾ ਅਰਥ ਸਮਾਨ ਹੈ ‘ਤਿਆਗ ਕੇ, ਛੱਡ ਕੇ, ਉਤਾਰ ਕੇ, ਦੂਰ ਕਰ ਕੇ’; ਜਿਵੇਂ ਕਿ

‘ਪਰਹਰਿ’ (ਤਿਆਗ ਕੇ) ਕਾਮ ਕ੍ਰੋਧੁ ਝੂਠੁ ਨਿੰਦਾ; ‘ਤਜਿ’ (ਤਿਆਗ ਕੇ) ਮਾਇਆ, ਅਹੰਕਾਰੁ ਚੁਕਾਵੈ ॥ (ਮ: ੧/੧੪੧)

‘ਪਰਹਰਿ’ (ਉਤਾਰ ਕੇ) ਕਪੜੁ ਜੇ ਪਿਰ ਮਿਲੈ; ਖੁਸੀ ਰਾਵੈ ਪਿਰੁ, ਸੰਗਿ ॥ (ਮ: ੧/੬੪੨) ਭਾਵ (ਅਗਰ ਜੀਵ ਇਸਤ੍ਰੀ) ਪਾਖੰਡ -ਵਿਖਾਵਾ ਉਤਾਰ ਕੇ ਪਤੀ ਨੂੰ ਮਿਲੇ ਤਾਂ ਪਤੀ ਵੀ ਉਸ ਨਾਲ਼ ਅਨੰਦ ਭੋਗਦਾ ਹੈ ਭਾਵ ਉਸ ਨੂੰ ਮਾਣਦਾ ਹੈ।

ਉਕਤ ਦੋਵੇਂ ਤੁਕਾਂ ’ਚ ‘ਚੁਕਾਵੈ, ਮਿਲੈ, ਰਾਵੈ’ ਮੂਲ ਕਿਰਿਆਵਾਂ ਹਨ ਜਿਸ ਕਾਰਨ ਵਾਕ ’ਚ ਕਿਰਿਆ ਵਿਸ਼ੇਸ਼ਣ (ਪਰਹਰਿ, ਤਜਿ) ਦੀ ਜ਼ਰੂਰਤ ਮਹਿਸੂਸ ਹੋਈ ਪਰ ਜਦ ਕਿਸੇ ਵਾਕ ’ਚ ਮੂਲ ਕਿਰਿਆ ਨਾ ਹੋਵੇ ਤਾਂ ‘ਪਰਹਰਿ, ਤਜਿ’ ਦਾ ਰੂਪ ‘ਪਰਹਰੁ, ਤਜੁ’ ਬਣ ਕੇ ਹੁਕਮੀ ਭਵਿੱਖ ਕਾਲ ਭਾਵ ‘ਤੂੰ ਤਿਆਗ, ਤੂੰ ਛੱਡ, ਤੂੰ ਉਤਾਰ, ਤੂੰ ਦੂਰ ਕਰ’ ਦੇ ਅਰਥ ਦੇ ਜਾਂਦਾ ਹੈ, ਪਰ ਇਹ ਸ਼ਬਦ (ਪਰਹਰੁ/ਤਜੁ) ਮਾਤਰ 3 -3 ਵਾਰ ਹੀ ਹੇਠਲੀਆਂ ਤੁੱਕਾਂ ’ਚ ਦਰਜ ਹਨ। ਧਿਆਨ ਰਹੇ ਕਿ ਇਨ੍ਹਾਂ ਤੁਕਾਂ ’ਚ ਅਗਰ ਕੋਈ ਇੱਕ ਵਚਨ ਸੰਬੋਧਨ ਸ਼ਬਦ ਸ਼ਾਮਲ ਨਾ ਹੋਵੇ ਤਾਂ ‘ਹੇ ਭਾਈ  !’ ਵਾਧੂ ਲਗਾਉਣਾ ਜ਼ਰੂਰੀ ਹੁੰਦਾ ਹੈ; ਜਿਵੇਂ ਕਿ

(ਹੇ ਭਾਈ !) ‘ਪਰਹਰੁ’ (ਤੂੰ ਤਿਆਗ) ਲੋਭੁ ਅਰੁ ਲੋਕਾਚਾਰੁ ॥ ‘ਪਰਹਰੁ’ (ਤੂੰ ਤਿਆਗ) ਕਾਮੁ ਕ੍ਰੋਧੁ ਅਹੰਕਾਰੁ ॥ (ਭਗਤ ਕਬੀਰ/੩੨੪)

(ਹੇ ਭਾਈ  !) ਕਾਮੁ ਕ੍ਰੋਧੁ ‘ਪਰਹਰੁ’ (ਤੂੰ ਤਿਆਗ) ਪਰ ਨਿੰਦਾ ॥ (ਮ: ੧/੧੦੪੧)

ਰਵਿਦਾਸ ਦਾਸ  ! ਉਦਾਸ ‘ਤਜੁ’ (ਤੂੰ ਛੱਡ) ਭ੍ਰਮੁ; ਤਪਨ ਤਪੁ, ਗੁਰ ਗਿਆਨ ॥ (ਭਗਤ ਰਵਿਦਾਸ/੪੮੬) (ਇੱਥੇ ‘ਹੇ ਭਾਈ !’ ਵਾਧੂ ਇਸ ਲਈ ਨਹੀਂ ਲਗਾਇਆ ਗਿਆ ਕਿਉਂਕਿ ‘ਹੇ ਦਾਸ ਰਵਿਦਾਸ  !’ (ਇੱਕ ਵਚਨ) ਮੌਜੂਦ ਹੈ।)

ਨਾਮੁ ਸਾਰੁ ਹੀਏ ‘ਧਾਰੁ’ (ਤੂੰ ਧਾਰ), ‘ਤਜੁ’ (ਤੂੰ ਛੱਡ) ਬਿਕਾਰੁ ਮਨ ਗਯੰਦ (ਹੇ ਗਯੰਦ ਦੇ ਮਨ)  ! ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ ॥ (ਸਵਈਏ ਮਹਲੇ ਚਉਥੇ ਕੇ / ਭਟ ਗਯੰਦ/੧੪੦੩)

ਨਾਮੁ ਸਾਰੁ ਹੀਏ ‘ਧਾਰੁ’ (ਤੂੰ ਧਾਰ); ‘ਤਜੁ’ (ਤੂੰ ਛੱਡ) ਬਿਕਾਰੁ ‘ਮਨ ਗਯੰਦ’  ! ਸਿਰੀ ਗੁਰੂ ਸਿਰੀ ਗੁਰੂ, ਸਿਰੀ ਗੁਰੂ ਸਤਿ ਜੀਉ ॥ (ਸਵਈਏ ਮਹਲੇ ਚਉਥੇ ਕੇ / ਭਟ ਗਯੰਦ/੧੪੦੩)

ਸੋ, ਗਾਵੀਐ, ਸੁਣੀਐ, ਮਨਿ ਰਖੀਐ ਭਾਉ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ॥ ਭਾਵ (ਆਪੇ ਆਪਿ, ਨਿਰੰਜਨੁ ਸੋਇ ॥ ਨੂੰ) ਗਾਉਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ, ਆਪਣੇ ਮਨ ਵਿੱਚ (ਉਸ ਪ੍ਰਤੀ) ਪਿਆਰ (ਡਰ -ਅਦਬ) ਬਣਾਏ ਰੱਖਣਾ ਚਾਹੀਦਾ ਹੈ, (ਜਿਸ ਉਪਰੰਤ ਭਗਤ ਉਸ ਵੱਲੋਂ ਪਏ ਵਿਛੋੜੇ ਦੇ) ਦੁੱਖ ਨੂੰ ਦੂਰ ਕਰ ਕੇ (ਉਸ ਦੇ ਮਿਲਾਪ ਦਾ) ਆਨੰਦ ਆਪਣੇ ਹਿਰਦੇ -ਘਰ ਵਿੱਚ ਲੈ ਜਾਂਦਾ ਹੈ।

(ਨੋਟ: ਗੁਰਬਾਣੀ ’ਚ ‘ਦੁਖੁ’ (ਇੱਕ ਵਚਨ, 547 ਵਾਰ) ਅਤੇ ‘ਦੁਖ’ (ਅੰਤ ਮੁਕਤਾ 383 ਵਾਰ) ਦਰਜ ਹੈ, ਇਸ ਅੰਤ ਮੁਕਤ ਰੂਪ ’ਚ ਬਹੁ ਵਚਨ ‘ਦੁਖ’ ਤੇ ਸੰਬੰਧਕੀ ‘ਦੁਖ’ ਵੀ ਸ਼ਾਮਲ ਹੈ ਭਾਵ ਕਿਸੇ ਸੰਬੰਧਕੀ ਚਿੰਨ੍ਹ ਨਾਲ਼ ‘ਦੁਖੁ’ (ਇੱਕ ਵਚਨ) ਤੋਂ ‘ਦੁਖ’ (ਅੰਤ ਮੁਕਤਾ) ਬਣਤਰ ਬਣੀ ਹੈ; ਜਿਵੇਂ ਕਿ

ਹੁਕਮੀ ਉਤਮੁ ਨੀਚੁ; ਹੁਕਮਿ ਲਿਖਿ, ‘ਦੁਖ ਸੁਖ’ (ਬਹੁ ਵਚਨ) ਪਾਈਅਹਿ ॥ (ਜਪੁ)

ਸੁਪਨੈ (’ਚ), ਸੁਖੁ ਨ ਪਾਵਈ; ‘ਦੁਖ ਮਹਿ’ (ਸੰਬੰਧਕੀ ਚਿੰਨ੍ਹ ਕਾਰਨ ਅੰਤ ਮੁਕਤਾ) ਸਵੈ ਸਮਾਇ ॥ (ਮ: ੩/੬੫)

ਅੰਗੀਕਾਰੁ ਕੀਆ ਤਿਨਿ+ਕਰਤੈ (ਨੇ); ‘ਦੁਖ ਕਾ’ (ਸੰਬੰਧਕੀ ਚਿੰਨ੍ਹ ਕਾਰਨ ਅੰਤ ਮੁਕਤਾ) ਡੇਰਾ ਢਾਹਿਆ ਜੀਉ ॥ (ਮ: ੫/੧੦੭), ਆਦਿ।

ਕਿਸੇ ਮਨੁੱਖ ਜਾਂ ਜੀਵ ਨੂੰ ਜ਼ਿੰਦਗੀਭਰ (ਸਾਰੀ ਉਮਰ) ‘ਇੱਕ ਦੁੱਖ ਜਾਂ ਇੱਕ ਸੁੱਖ’ ਨਹੀਂ ਵਾਪਰਦਾ ਬਲਕਿ ਇੱਕ ਦਿਨ ’ਚ ਹੀ ਕਈ ਸੁੱਖ ਤੇ ਕਈ ਦੁੱਖ ਵਾਪਰਦੇ ਹਨ, ਇਸ ਲਈ ਇੱਕ ਦੁੱਖ (ਦੁਖੁ) ਨੂੰ ਜ਼ਿਆਦਾਤਰ ਰੱਬੀ ਵਿਛੋੜਾ ਤੇ ਇੱਕ ਸੁੱਖ (ਸੁਖੁ) ਨੂੰ ਰੱਬੀ ਮਿਲਾਪ ਵੱਲ ਉਲਥਾ ਲੈਣਾ ਲਾਹੇਵੰਦ ਹੋ ਸਕਦਾ ਹੈ; ਜਿਵੇ ਕਿ

ਅੰਤਰਹੁ ‘ਦੁਖੁ’ ਭ੍ਰਮੁ ਕਟੀਐ; ‘ਸੁਖੁ’ ਪਰਾਪਤਿ ਹੋਇ ॥ (ਮ: ੩/੩੧)

ਮਿਲਿ ਸਤਿਗੁਰ, ਸਭੁ ‘ਦੁਖੁ’ ਗਇਆ; ‘ਹਰਿ ਸੁਖੁ’ ਵਸਿਆ ਮਨਿ ਆਇ ॥ (ਮ: ੫/੪੬)

ਧ੍ਰਿਗੁ ਤਿਨ੍ਾ ਦਾ ਜੀਵਿਆ; ਜੋ ‘ਹਰਿ ਸੁਖੁ’ ਪਰਹਰਿ ਤਿਆਗਦੇ; ‘ਦੁਖੁ’ ਹਉਮੈ ਪਾਪ ਕਮਾਇ ॥ (ਮ: ੩/੫੧੧), ਆਦਿ।)

ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥

ਗੁਰਬਾਣੀ ਲਿਖਤ ’ਚ ‘ਗੁਰਮੁਖੁ’ ਸ਼ਬਦ ਦਰਜ ਨਹੀਂ ਹੈ ਜਦ ਕਿ ‘ਮਨਮੁਖੁ’ (73 ਵਾਰ) ਦਰਜ ਹੈ।, ‘ਗੁਰਮੁਖ’ (ਕੁੱਲ 6 ਵਾਰ) ਹੈ ਜਦ ਕਿ ‘ਮਨਮੁਖ’ (263 ਵਾਰ) ਅਤੇ ‘ਗੁਰਮੁਖਿ’ (1615 ਵਾਰ) ਹੈ ਪਰ ‘ਮਨਮੁਖਿ’ (ਕੇਵਲ 172 ਵਾਰ ਹੀ) ਦਰਜ ਹੈ।

‘ਗੁਰਮੁਖ/ਗੁਰਮੁਖਿ’ (ਦੋ ਸਰੂਪ) ਅਤੇ ‘ਮਨਮੁਖੁ/ਮਨਮੁਖ/ਮਨਮੁਖਿ’ (ਤਿੰਨ ਸਰੂਪਾਂ) ਦੀ ਗਿਣਤੀ ’ਚ ਇਤਨਾ ਅੰਤਰ; ਲਿਖਤ ਬਣਤਰ ਦੇ ਮਹੱਤਵ ਨੂੰ ਜ਼ਾਹਰ ਕਰਦਾ ਹੈ। ‘ਗੁਰਮੁਖ/ਗੁਰਮੁਖਿ’ ਨੂੰ ਸਮਝਣ ਤੋਂ ਪਹਿਲਾਂ ‘ਮਨਮੁਖੁ/ਮਨਮੁਖ/ਮਨਮੁਖਿ’ ਵਿਚਾਰਨਾ ਜ਼ਰੂਰੀ ਹੈ।

(ੳ). ਮਨਮੁਖੁ (73 ਵਾਰ)  -ਇਸ ਦਾ ਅਰਥ ਹੈ, ‘ਮਨ ਦੇ ਅਧੀਨ ਰਹਿਣ ਵਾਲ਼ਾ’ (ਇੱਕ ਵਚਨ ਪੁਲਿੰਗ); ਜਿਵੇਂ

‘ਮਨਮੁਖੁ’ ਮੋਹਿ (’ਚ) ਵਿਆਪਿਆ; ਬੈਰਾਗੁ ਉਦਾਸੀ ਨ ਹੋਇ ॥ (ਮ: ੩/੨੯) ਭਾਵ ਮਨ ਦੇ ਅਧੀਨ ਰਹਿਣ ਵਾਲ਼ਾ ਮਾਇਆ (ਅਸਤਿ) ਦੇ ਮੋਹ ਵਿੱਚ ਮਸਤ ਰਹਿਣ ਕਾਰਨ ਇਸ ਅੰਧਕਾਰ ਵੱਲੋਂ ਉਪਰਾਮਤਾ (ਤਿਆਗ, ਉਦਾਸੀਨਤਾ) ਪੈਦਾ ਨਹੀਂ ਹੋ ਸਕਦੀ।

(ਅ). ਮਨਮੁਖ (263 ਵਾਰ) -ਇਹ ਸ਼ਬਦ ਬਹੁ ਵਚਨ ਵੀ ਹੈ ਤੇ ਇਸ ਨਾਲ਼ ਸੰਬੰਧਕੀ ਚਿੰਨ੍ਹ ਆਉਣ ਨਾਲ਼ ਅੰਤ ਮੁਕਤਾ ਵੀ ਹੋਇਆ ਹੈ; ਜਿਵੇਂ ਕਿ

‘ਮਨਮੁਖ’ (ਬਹੁ ਵਚਨ) ਸਬਦੁ ਨ ਜਾਣਨੀ; ਜਾਸਨਿ (ਜਾਣਗੇ) ਪਤਿ ਗਵਾਇ (ਕੇ)॥ (ਮ: ੩/੩੩)

‘ਮਨਮੁਖ’ (ਦੀ, ਲੁਪਤ ਸੰਬੰਧਕੀ) ਮੈਲੁ ਨ ਉਤਰੈ; ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥ (ਮ: ੩/੩੭)

‘ਮਨਮੁਖ ਕਉ’ (ਪ੍ਰਗਟ ਸੰਬੰਧਕੀ) ਆਲਸੁ ਘਣੋ; ਫਾਥੇ ਓਜਾੜੀ ॥ (ਮ: ੧/੧੦੧੧)

ਨਾਮੁ ਨ ਚੇਤਹਿ, ਸਬਦੁ ਨ ਵੀਚਾਰਹਿ; ਇਹੁ ‘ਮਨਮੁਖ ਕਾ’ ਆਚਾਰੁ ॥ (ਮ: ੩/੫੦੮), ਆਦਿ।

(ੲ). ਮਨਮੁਖਿ (ਕੇਵਲ 172 ਵਾਰ) :

ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥ ਗੁਰਮੁਖਿ ਲਾਧਾ; ‘ਮਨਮੁਖਿ’ (ਨੇ, ਕਰਤਾ ਕਾਰਕ) ਗਵਾਇਆ ॥ (ਸੋ ਪੁਰਖੁ ਆਸਾ/ਮ: ੪/੧੧)

ਅੰਧੁਲੈ (ਨੇ) ਨਾਮੁ ਵਿਸਾਰਿਆ; ‘ਮਨਮੁਖਿ’ (ਮਨਮੁਖਤਾ ਕਾਰਨ, ਕਰਣ ਕਾਰਕ) ਅੰਧ ਗੁਬਾਰੁ ॥ (ਮ: ੧/੧੯)

ਗੁਰਮੁਖਿ (ਵਿੱਚ, ਅੰਦਰ) ਚਾਨਣੁ ਜਾਣੀਐ; ‘ਮਨਮੁਖਿ’ (ਅੰਦਰ, ਅਧਿਕਰਣ ਕਾਰਕ) ਮੁਗਧੁ ਗੁਬਾਰੁ ॥ (ਮ: ੧/੨੦), ਆਦਿ।

ਉਕਤ ਕੀਤੀ ਗਈ ‘ਮਨਮੁਖਿ’ ਸ਼ਬਦ ਦੀ ਵਿਚਾਰ ਉਪਰੰਤ ‘ਗੁਰਮੁਖ/ਗੁਰਮੁਖਿ’ ਸ਼ਬਦਾਂ ਦੇ ਨਿਯਮ ਹਨ:

(ੳ). ਗੁਰਮੁਖ -ਇਹ ਸ਼ਬਦ ਕੇਵਲ 6 ਵਾਰ ਹੀ (ਅੰਤ ਮੁਕਤ) ਹੈ, ਜਿਨ੍ਹਾਂ ’ਚੋਂ ਕੇਵਲ 2 ਵਾਰ ਬਹੁ ਵਚਨ ਹੈ; ਜਿਵੇਂ ਕਿ

ਇਸੁ ਜੁਗ ਮਹਿ ‘ਗੁਰਮੁਖ’ ਨਿਰਮਲੇ; ਸਚਿ+ਨਾਮਿ ਰਹਹਿ ਲਿਵ ਲਾਇ ॥ (ਮ: ੩/੪੩੦)

ਵਾਹੁ ਵਾਹੁ ‘ਗੁਰਮੁਖ’ ਸਦਾ ਕਰਹਿ; ਮਨਮੁਖ, ਮਰਹਿ ਬਿਖੁ ਖਾਇ (ਕੇ) ॥ (ਮ: ੩/੫੧੫)

ਹੇਠਲੀਆਂ 4 ਤੁਕਾਂ ’ਚ ਇਸ ਨਾਲ਼ ਸੰਬੰਧਕੀ ਚਿੰਨ੍ਹ (ਪ੍ਰਗਟ ਜਾਂ ਲੁਪਤ) ਹੋਣ ਕਾਰਨ ਅੰਤ ਮੁਕਤ ਹੈ:

‘ਗੁਰਮੁਖ ਸਿਉ’ ਮਨਮੁਖੁ ਅੜੈ; ਡੁਬੈ ਹਕਿ ਨਿਆਇ ॥ (ਮ: ੨/੧੪੮)

(ਮਾਯਾ ਬੋਲਦੀ ਹੈ ਕਿ ਹੇ ਗੁਰਮੁਖ ! ) ਜੋ ਤੂੰ ਕਹਹਿ, ਸੁ ਕਾਰ ਕਮਾਵਾ ॥ ਜਨ ਨਾਨਕ  ! ‘ਗੁਰਮੁਖ’ (ਦੇ, ਲੁਪਤ ਸੰਬੰਧਕੀ) ਨੇੜਿ ਨ ਆਵਾ ॥ (ਮ: ੫/੩੭੦)

ਨਾਨਕ ਕਉ ਉਪਜੀ ਪਰਤੀਤਿ ॥ ਮਨਮੁਖ (ਦੀ) ਹਾਰ, ‘ਗੁਰਮੁਖ’ (ਦੀ, ਲੁਪਤ ਸੰਬੰਧਕੀ) ਸਦ ਜੀਤਿ ॥ (ਮ: ੫/੮੬੭) ਅਤੇ

‘ਗੁਰਮੁਖ ਸਉ’ ਕਰਿ ਦੋਸਤੀ; ਸਤਿਗੁਰ ਸਉ ਲਾਇ ਚਿਤੁ ॥ (ਮ: ੩/੧੪੨੧)

(ਅ). ਗੁਰਮੁਖਿ (1615 ਵਾਰ)  -ਇਸ ਸ਼ਬਦ ਦੇ ਮਹਾਨ ਕੋਸ਼ ਅਨੁਸਾਰ 5 ਅਰਥ ਹਨ:

(1). ਗੁਰੂ ਦੇ ਮੁਖ ਵਿੱਚ ‘‘ਗੁਰਮੁਖਿ ਨਾਦੰ ਗੁਰਮੁਖਿ ਵੇਦੰ.. ॥’’ (ਜਪੁ)

(2). ਗੁਰਮੁਖਤਾ ਕਰਕੇ ‘‘ਗੁਰਮੁਖਿ ਮਿਲੀਐ, ਮਨਮੁਖਿ ਵਿਛੁਰੈ.. ॥’’ (ਮ: ੫/੧੩੧)

(3). ਗੁਰਮੁਖ ‘‘ਗੁਰਮੁਖਿ ਮੁਕਤਾ, ਗੁਰਮੁਖਿ ਜੁਗਤਾ ॥’’ (ਮ: ੫/੧੩੧)

(4). ਪ੍ਰਧਾਨ ਗੁਰੂ ਨੇ ‘‘ਓਅੰ ਗੁਰਮੁਖਿ ਕੀਓ ਅਕਾਰਾ ॥’’ (ਮ: ੫/੨੫੦)

(5). ਗੁਰਮੁਖ ਨੂੰ ‘‘ਮਨਮੁਖਿ ਸੋਝੀ ਨਾ ਪਵੈ; ਗੁਰਮੁਖਿ ਸਦਾ ਹਜੂਰਿ ॥’’ (ਮ: ੧/੬੦)

ਉਕਤ ਕੀਤੇ ਗਏ ਪੰਜ ਪ੍ਰਕਾਰ ਦੇ ਅਰਥਾਂ ਰਾਹੀਂ ਸਪਸ਼ਟ ਹੈ ਕਿ ਭਾਈ ਕਾਹਨ ਸਿੰਘ ਜੀ ਨਾਭਾ ਨੇ ‘ਗੁਰਮੁਖਿ’ ਸ਼ਬਦ ਦੇ ਅਰਥਾਂ ਨੂੰ ‘ਕਾਰਕਾਂ’ ਤੱਕ ਸੀਮਤ ਰੱਖਿਆ ਹੈ; ਜਿਵੇਂ ਕਿ ਨੰਬਰ 1 ‘ਅਧਿਕਰਣ ਕਾਰਕ’, ਨੰਬਰ 2 ‘ਕਰਣ ਕਾਰਕ’, ਨੰਬਰ 3, 4 ‘ਕਰਤਾ ਕਾਰਕ’ ਅਤੇ ਨੰਬਰ 5 ‘ਸੰਪ੍ਰਦਾਨ ਕਾਰਕ’, ਪਰ ਗੁਰਬਾਣੀ ’ਚ ‘ਗੁਰਮੁਖੁ’ ਸ਼ਬਦ ਨਾ ਹੋਣ ਕਾਰਨ ਅਤੇ ‘ਗੁਰਮੁਖ’ (ਅੰਤ ਮੁਕਤ) ਕੇਵਲ 6 ਵਾਰ ਦਰਜ ਹੋਣ ਕਾਰਨ ‘ਗੁਰਮੁਖਿ’ ਸ਼ਬਦ ਸਰੂਪ 1615 ਵਾਰ ਦਰਜ ਕਰਨਾ ਪਿਆ, ਇਸ ਲਈ ਇਸ ਦੇ ਅਰਥਾਂ ਨੂੰ ਵੀ ਬਹੁ ਪ੍ਰਕਾਰੀ ਵਿਚਾਰਨਾ ਚਾਹੀਏ; ਜਿਵੇਂ ਕਿ ‘ਮੁਖੀ ਗੁਰੂ’ ਜਾਂ ‘ਅਕਾਲ ਪੁਰਖ’ (ਇੱਕ ਵਚਨ ਨਾਂਵ) ਅਰਥ ਵੀ ਮਿਲਦੇ ਪਏ ਹਨ :

(ੳ). ‘ਗੁਰਮੁਖਿ’ ਭਾਵ ‘ਮੁਖੀ ਗੁਰੂ, ਅਭੁੱਲ ਗੁਰੂ, ਪ੍ਰਧਾਨ ਗੁਰੂ’ (ਇੱਕ ਵਚਨ ਨਾਂਵ):

‘ਗੁਰਮੁਖਿ’ (ਮੁਖੀ ਗੁਰੂ) ਕ੍ਰਿਪਾ ਕਰੇ ਭਗਤਿ ਕੀਜੈ; ਬਿਨੁ ਗੁਰ, ਭਗਤਿ ਨ ਹੋਈ ॥ (ਮ: ੩/੩੨)

‘ਗੁਰਮੁਖਿ’ (ਪ੍ਰਧਾਨ ਗੁਰੂ ਦੀ) ਬਾਣੀ ਬ੍ਰਹਮੁ (ਸਰੂਪ) ਹੈ; ਸਬਦਿ ਮਿਲਾਵਾ ਹੋਇ ॥ (ਮ: ੩/੩੯)

ਗੁਰੁ ਕਰਤਾ, ਗੁਰੁ ਕਰਣਹਾਰੁ; ‘ਗੁਰਮੁਖਿ’ (ਮੁਖੀ ਗੁਰੂ ਦੀ ਹੀ) ਸਚੀ ਸੋਇ (ਸੱਚੀ ਸ਼ੋਭਾ ਹੁੰਦੀ ਹੈ) ॥ (ਮ: ੫/੫੨)

ਕਹੁ ਨਾਨਕ  ! ਪ੍ਰਾਣੀ ਚਉਥੈ+ਪਹਰੈ (’ਚ); ‘ਗੁਰਮੁਖਿ’ (ਅਭੁੱਲ ਗੁਰੂ ਦਾ) ਸਬਦੁ ਪਛਾਣੁ ॥ (ਪਹਰੇ/ਮ: ੧/੭੬), ਆਦਿ।

(ਅ). ‘ਗੁਰਮੁਖਿ’ ਭਾਵ ਅਕਾਲ ਪੁਰਖ, ਮੁਖੀ ਗੁਰੂ, ਵੱਡਾ ਗੁਰੂ (ਇੱਕ ਵਚਨ ਨਾਂਵ):

ਸੰਤ ਸਭਾ ਸੁਖੁ ਊਪਜੈ; ‘ਗੁਰਮੁਖਿ’ (ਵੱਡੇ ਗੁਰੂ ਪ੍ਰਭੂ ਦਾ) ਨਾਮ ਅਧਾਰੁ ॥ (ਮ: ੧/੫੮)

ਏਕੋ ਸੇਵਨਿ, ਏਕੁ ਅਰਾਧਹਿ; ‘ਗੁਰਮੁਖਿ’ (ਪ੍ਰਭੂ ਦੀ) ਅਕਥ ਕਹਾਣੀ ॥ (ਮ: ੩/੬੯)

ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ; ਜਿਨੀ (ਜਿਨ੍ਹਾਂ ਨੇ) ‘ਗੁਰਮੁਖਿ’ (ਪ੍ਰਭੂ ਦਾ) ਨਾਮੁ ਧਿਆਇਆ ॥ (ਮ: ੪/੭੯), ਆਦਿ।

(ੲ). ‘ਗੁਰਮੁਖਿ’ ਭਾਵ ‘ਗੁਰੂ ਵੱਲ ਮੂੰਹ ਰੱਖਣ ਵਾਲ਼ਾ, ਗੁਰਮੁਖੀ’ (ਇੱਕ ਵਚਨ ਪੁਲਿੰਗ ਨਾਂਵ); ਧਿਆਨ ਰਹੇ ਕਿ ਇਹ ਅਰਥ ਇਸ ਲਈ ਬਣ ਰਹੇ ਹਨ ਕਿਉਂਕਿ ਗੁਰਬਾਣੀ ’ਚ ‘ਗੁਰਮੁਖੁ’ ਸ਼ਬਦ ਉਪਲਬਧ ਨਾਹੀਂ :

ਕਥਨ ਕਹਨ ਤੇ ਮੁਕਤਾ; ‘ਗੁਰਮੁਖਿ’ (ਗੁਰੂ ਵੱਲ ਮੁਖ ਰੱਖਣ ਵਾਲ਼ਾ) ਕੋਈ ਵਿਰਲਾ ॥ (ਮ: ੫/੫੧)

‘ਗੁਰਮੁਖਿ ਕੋਈ’ (ਕੋਈ ਗੁਰੂ ਵੱਲ ਮੁਖ ਰੱਖਣ ਵਾਲ਼ਾ) ਉਤਰੈ ਪਾਰਿ ॥ (ਮ: ੧/੩੫੬), ਆਦਿ।

(ਨੋਟ: ਉਕਤ ‘ੳ, ਅ, ੲ’ ਭਾਗ ’ਚ ਦਰਜ ‘ਗੁਰਮੁਖਿ’ ਨੂੰ ‘ਮੁਖੀ ਗੁਰੂ’ ਮੰਨਣ ਕਾਰਨ, ਇਸ ਦੀ ਅੰਤ ਸਿਹਾਰੀ ਮੂਲਕ ਹੋ ਜਾਏਗੀ, ਜਿਸ ਲਈ ‘ਗੁਰੂ ਦਾ, ਗੁਰੂ ਦੀ, ਗੁਰੂ ਦੀ ਹੀ, ਪ੍ਰਭੂ ਦਾ, ਪ੍ਰਭੂ ਦੀ’ ਸੰਬੰਧਕੀ ਅਰਥ ਲਏ ਜਾ ਸਕਦੇ ਹਨ।)

(ਸ). ਮਹਾਂਨ ਕੋਸ਼ ਵਾਙ ‘ਗੁਰਮੁਖਿ’ ਸ਼ਬਦ ਕੁਝ ਹੋਰ ਤੁਕਾਂ ’ਚ ਵੀ (ਕਾਰਕੀ) ਅਰਥ ਦਿੰਦਾ ਹੈ; ਜਿਵੇਂ ਕਿ

ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥ ‘ਗੁਰਮੁਖਿ’ (ਨੇ) ਲਾਧਾ; ਮਨਮੁਖਿ (ਨੇ) ਗਵਾਇਆ ॥ (ਸੋ ਪੁਰਖੁ ਆਸਾ /ਮ: ੪/੧੧)

ਪ੍ਰਭੁ, ਨਿਕਟਿ ਵਸੈ ਸਭਨਾ ਘਟ ਅੰਤਰਿ; ‘ਗੁਰਮੁਖਿ+ਵਿਰਲੈ’ (ਨੇ) ਜਾਤਾ (ਜਾਣਿਆ)॥ (ਮ: ੩/੬੮)

ਜਿਨਿ ‘ਗੁਰਮੁਖਿ’ (ਗੁਰੂ ਰਾਹੀਂ) ਨਾਮੁ ਨ ਬੂਝਿਆ; ਮਰਿ ਜਨਮੈ ਆਵੈ ਜਾਇ ॥ (ਮ: ੧/੧੯)

(ਨੋਟ: ਅਗਰ ਇਸ ਤੁਕ ਦੇ ਅਰਥ ‘ਜਿਨਿ+ਗੁਰਮੁਖਿ’ (ਨੇ) ਨਾਮੁ ਨ ਬੂਝਿਆ..॥ ਕਰੀਏ ਤਾਂ ਸਵਾਲ ਪੈਦਾ ਹੋਏਗਾ ਕਿ ਜਿਸ ਨੇ ‘ਨਾਮੁ ਨ ਬੂਝਿਆ’ ਉਸ ਨੂੰ ‘ਗੁਰਮੁਖਿ’ ਕਿਉਂ ਕਿਹਾ ਜਾਏ ?)

ਮਨ ਰੇ  ! ‘ਗੁਰਮੁਖਿ’ (ਗੁਰੂ ਰਾਹੀਂ) ਅਗਨਿ ਨਿਵਾਰਿ (ਤੂੰ ਦੂਰ ਕਰ)॥ (ਮ: ੧/੨੨), ਆਦਿ।

‘ਗੁਰਮੁਖਿ’ (ਵਿੱਚ, ਅੰਦਰ) ਚਾਨਣੁ ਜਾਣੀਐ; ‘ਮਨਮੁਖਿ’ (ਅੰਦਰ) ਮੁਗਧੁ ਗੁਬਾਰੁ ॥ (ਮ: ੧/੨੦)

ਨਾਨਕ  ! ਸੋਭਾ ਸੁਰਤਿ ਦੇਇ ਪ੍ਰਭੁ ਆਪੇ; ‘ਗੁਰਮੁਖਿ’ (ਨੂੰ) ਦੇ (ਦੇਂਦਾ ਹੈ) ਵਡਿਆਈ ॥ (ਮ: ੩/੩੨)

‘ਗੁਰਮੁਖਿ’ (ਬਣਨ ਲਈ); ਧਰਤੀ ਸਾਚੈ (ਨੇ) ਸਾਜੀ ॥ (ਮ: ੧/੯੪੧), ਆਦਿ।

ਸੋ, ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥ ਭਾਵ ਗੁਰੂ ਹੀ ਨਾਦੰ (ਯੋਗੀਆਂ ਦੇ ਸਿੰਙੀ ਆਦਿ ਦੁਆਰਾ ਉਪਜੀ ਸ਼ਬਦ ਧੁਨਿ) ਹੈ, ਗੁਰੂ ਹੀ ਵੇਦੰ (ਵੇਦ-ਸ਼ਾਸਤਰ ਦਾ ਗਿਆਨ) ਹੈ (ਕਿਉਂਕਿ) ਗੁਰੂ ਹੀ (ਅਦ੍ਰਿਸ਼ ‘ਨਿਰੰਜਨੁ’ ਦੇ) ਕਣ-ਕਣ ਵਿੱਚ ਵਿਆਪਕ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਗੁਰੂ ਹੀ ਸ਼ਿਵ, ਗੋਰਖ, ਬ੍ਰਹਮਾ (ਵਿਸ਼ਨੂੰ, ਰਾਮ, ਕ੍ਰਿਸ਼ਨ, ਗਣੇਸ਼, ਹਨੁਮਾਨ, ਸ਼ਨੀ, ਆਦਿ ਦੇਵਤਾ ਹੈ) ਤੇ ਗੁਰੂ ਹੀ ਪਾਰਬਤੀ, ਲਕਸ਼ਮੀ (ਦੁਰਗਾ, ਕਾਲਕਾ, ਸਰਸਵਤੀ, ਚੰਡੀ, ਆਦਿ ਦੇਵੀ) ਹੈ ਭਾਵ ‘ਗੁਰੂ’ ਦੀ ਸ਼ਰਨ (ਪਨਾਹ, ਓਟ) ਲੈਣ ਉਪਰੰਤ ਇਨ੍ਹਾਂ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ।

ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥ ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥੫॥

(ਨੋਟ: ਪ੍ਰਸੰਗ ਮੁਤਾਬਕ ਵਿਸ਼ਾ ਗੁਰੂ ਉਪਮਾ (ਤੁਲਨਾਤਮਿਕ ਪੱਖ) ਨਾਲ਼ ਸੰਬੰਧਿਤ ਚੱਲਦਾ ਆ ਰਿਹਾ ਹੈ, ਜਿਸ ਨੂੰ ਸੰਖੇਪਤਾ ‘‘ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥’’ ਵਚਨਾਂ ਰਾਹੀਂ ਦਿੱਤੀ ਗਈ, ਇਸ ਲਈ ਅਗਾਂਹ ‘ਗੁਰੂ’ ਨੂੰ ਸੰਬੋਧਿਤ ਕੀਤਾ ਗਿਆ ਕਿਉਂਕਿ ਵਿਸ਼ੇ ਮੁਤਾਬਕ ਸੰਸਾਰਕ ਸ਼ਖ਼ਸੀਅਤਾਂ ਦੇ ਮੁਕਾਬਲੇ ਗੁਰੂ ਸ਼ਖ਼ਸੀਅਤ ਸਰਬੋਤਮ ਪਾਈ ਗਈ।

‘‘ਗੁਰਾ ! ਇਕ ਦੇਹਿ ਬੁਝਾਈ॥’’ ਤੁਕ ਰਾਹੀਂ ਇਹ ਸਵਾਲ ਵੀ ਪੈਦਾ ਹੋ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ‘‘ਜੇ ਹਉ ਜਾਣਾ’’ ਸੰਦਰਭ ’ਚ ਰੱਖ ਕੇ ਕਿਸ ਨੂੰ ‘ਹੇ ਗੁਰਾ’ ਰਾਹੀਂ ਸੰਬੋਧਿਤ ਕਰ ਰਹੇ ਹਨ ? ਕੀ ਗੁਰੂ ਨਾਨਕ ਜੀ ਦਾ ‘ਗੁਰੂ’, ਅਕਾਲ ਪੁਰਖ ਹੈ ? ਜੈਸਾ ਕਿ ਕਈ ਅਜੋਕੇ ਵਿਆਖਿਆਕਾਰ ਬਿਆਨ ਕਰ ਰਹੇ ਹਨ।

ਦਰਅਸਲ, ਹਥਲੀ ਤੁਕ ’ਚ ‘ਗੁਰਾ’ ਦਾ ਅਰਥ ਅਗਰ ਅਕਾਲ ਪੁਰਖ ਮੰਨ ਲਈਏ ਤਾਂ ਕੀਤੀ ਗਈ ਬੇਨਤੀ (ਇਕ ਦੇਹਿ ਬੁਝਾਈ ॥) ਦਾ ਭਾਵ ਹੈ ਕਿ ‘‘ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥’’ ਭਾਵ ਇਸ ਤੁਕ ’ਚ ‘ਇਕੁ ਦਾਤਾ’(‘ਗੁਰਾ’ ਤੋਂ ਇਲਾਵਾ) ਕਿਸੇ ਹੋਰ ਹਸਤੀ ਨੂੰ ਮੰਨਣਾ ਪਵੇਗਾ ਭਾਵ ਅਕਾਲ ਪੁਰਖ (ਗੁਰਾ) ਇੱਕ ਸ਼ਖ਼ਸੀਅਤ ਹੈ ਅਤੇ ‘ਇਕੁ ਦਾਤਾ’ ਦੂਸਰੀ ਸ਼ਖ਼ਸੀਅਤ, ਪਰ ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥’’ (ਮ: ੫/੨੫੭) ਜਾਂ ‘‘ਕਰਤੇ ਕੀ ਮਿਤਿ (ਮਿਣਤੀ, ਵਿਸ਼ਾਲਤਾ) ਕਰਤਾ ਜਾਣੈ ਕੈ (ਜਾਂ) ਜਾਣੈ ਗੁਰੁ ਸੂਰਾ (ਸੂਰਮਾ)॥’’ (ਮ: ੧/੯੩੦), ਆਦਿ ਵਚਨਾਂ ਰਾਹੀਂ ਸਪਸ਼ਟ ਹੈ ਕਿ ‘ਕਰਤਾਰ’ ਅਤੇ ‘ਗੁਰੂ’ ਤੋਂ ਇਲਾਵਾ ਤੀਸਰੀ ਸ਼ਖ਼ਸੀਅਤ ਨੂੰ ਮੰਨਣਾ, ‘‘ਮੂਲੁ (ਅਦ੍ਰਿਸ਼) ਛੋਡਿ (ਕੇ), ਡਾਲੀ (ਦ੍ਰਿਸ਼ ਨਾਲ਼) ਲਗੇ; ਕਿਆ ਪਾਵਹਿ ਛਾਈ (ਸੁਆਹ) ?॥ (ਮ: ੧/੪੨੦) ਭਾਵ ਅਰਥਹੀਣ ਹੈ।

ਸੋ, ਗੁਰਬਾਣੀ; ਗੁਰੂ ਸਾਹਿਬਾਨਾਂ ਨੇ ਮਾਨਵ ਬਿਰਤੀ (ਸੁਭਾਅ) ਨੂੰ ਮੁੱਖ ਰੱਖ ਕੇ ਹੀ ਰਚੀ ਹੈ, ਨਾ ਕਿ ਆਪਣੀਆਂ ਤਰੁਟੀਆਂ ਲਈ। ਜਿੱਥੋਂ ਝਰਨਾ ਫੁੱਟ ਰਿਹਾ ਹੋਵੇ ਉੱਥੇ ਖ਼ੁਸ਼ਕੀ (ਪਾਣੀ ਦੀ ਪਿਆਸ) ਨਹੀਂ ਹੁੰਦੀ। ਗੁਰਬਾਣੀ ਰਾਹੀਂ ਉਠਾਏ ਗਏ ਸਾਰੇ ਸਵਾਲ ਇੱਕ ਆਮ ਮਨੁੱਖ ਦੇ ਮਨ ਦੀ ਉਪਜ ਹਨ। ਅਗਰ ਇਹ ਸਵਾਲ ਗੁਰੂ ਹਿਰਦੇ ’ਚ ਪੈਦਾ ਹੁੰਦੇ ਤਾਂ ਉਨ੍ਹਾਂ ਪਾਸੋਂ ਇਨ੍ਹਾਂ ਦਾ ਜਵਾਬ ਵੀ ਨਾ ਮਿਲਦਾ। ਇਸ ਲਈ ਗੁਰਬਾਣੀ ਦੀ ਵਿਚਾਰ ਕਰਦਿਆਂ ਇਹ ਸਵਾਲ ਪੈਦਾ ਕਰਨਾ ਕਿ ਲਿਖਾਰੀ (ਗੁਰੂ) ਦੇ ਅਜਿਹੇ ਖ਼ਿਆਲ ਉਨ੍ਹਾਂ ਆਪਣੇ ਪ੍ਰਥਾਇ ਸਨ, ਗੁਰਮਤਿ ਬਾਰੇ ਗ਼ਲਤ ਧਾਰਨਾ ਬਣਾਉਣਾ ਹੈ, ਜੋ ਕਿਸੇ ਵੀ ਵਿਸ਼ੇ ਨੂੰ ਸਮਝਣ ਦੀ ਬਜਾਇ ਆਪਣੇ ਆਪ ਨੂੰ ਉਲ਼ਝਾਏਗੀ।)

ਵਿਚਾਰ ਅਧੀਨ ਤੁਕ ‘‘ਜੇ ਹਉ ਜਾਣਾ, ਆਖਾ ਨਾਹੀ.. ॥’’ ’ਚ ਸ਼ਾਮਲ ‘ਜਾਣਾ’ ਤੇ ‘ਆਖਾ’ (ਉੱਤਮ ਪੁਰਖ) ਇੱਕ ਵਚਨ ਕਿਰਿਆਵਾਂ ਹਨ, ਜਿਸ ਕਾਰਨ ਇਨ੍ਹਾਂ ਦਾ ਉਚਾਰਨ ‘ਜਾਣਾਂ’ ਤੇ ‘ਆਖਾਂ’ ਸਹੀ ਹੋਵੇਗਾ ਪਰ ‘ਜਾਣਾ’ ’ਤੇ ਵਾਧੂ ਬਿੰਦੀ ਲਗਾਉਣ ਦੀ ਜ਼ਰੂਰਤ ਨਹੀਂ ਕਿਉਂਕਿ ‘ਙ, ਞ, ਣ, ਨ ਤੇ ਮ’ (5) ਅੱਖਰ, ਵੈਸੇ ਹੀ ਨਾਸਕੀ ਹੁੰਦੇ ਹਨ।

‘ਕਹਣਾ ਕਥਨੁ’ – ਇਨ੍ਹਾਂ ਦੋਵੇਂ ਸ਼ਬਦਾਂ ਦਾ ਅਰਥ ‘ਗੱਲ -ਬਾਤ’ ਸ਼ਬਦਾਂ ਵਾਙ ਸਾਂਝਾ ਹੈ ਤੇ ਗੁਰਬਾਣੀ ’ਚ ਦੋ ਵਾਰ ਹੋਰ ਸੰਯੁਕਤ ਦਰਜ ਹਨ; ਜਿਵੇਂ ਕਿ

ਨਦਰਿ ਕਰੇ ਤਾ ਅਖੀ ਵੇਖਾ; ‘ਕਹਣਾ ਕਥਨੁ’ ਨ ਜਾਈ ॥ (ਮ: ੧/੫੯੬)

ਜਿਸ ਨੋ ਨਦਰਿ ਕਰੇ, ਸੋਈ ਜਨੁ ਬੂਝੈ; ਹੋਰੁ ‘ਕਹਣਾ ਕਥਨੁ’ ਨ ਜਾਈ ॥ (ਮ: ੩/੧੨੩੪)

‘‘ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ..॥’’ ਤੁਕ ’ਚ ‘ਇਕ’ ਤੇ ‘ਇਕੁ’ ਦੀ ਬਣਤਰ ਭਿੰਨ -ਭਿੰਨ ਹੈ। ਪਹਿਲਾ (ਇਕ), ਇਸਤ੍ਰੀ ਲਿੰਗ ‘ਬੁਝਾਈ’ (ਭਾਵ ਸਮਝ) ਦਾ ਸੰਖਿਅਕ ਵਿਸ਼ੇਸ਼ਣ ਹੈ ਅਤੇ ਦੂਸਰਾ (ਇਕੁ), ‘ਦਾਤਾ’ ਪੁਲਿੰਗ’ (ਨਾਂਵ) ਦਾ ਸੰਖਿਅਕ ਵਿਸ਼ੇਸ਼ਣ ਹੈ।

‘ਦੇਹਿ’ – ਗੁਰਬਾਣੀ ਵਿੱਚ ‘ਦੇਹਿ’ ਸ਼ਬਦ (140 ਵਾਰ) ਅਤੇ ‘ਦੇਹੁ’ (111 ਵਾਰ) ਦਰਜ ਹੈ, ਜਿਨ੍ਹਾਂ ਦੇ ਉਚਾਰਨ ਪੱਖ ਬਾਰੇ ਪਾਠੀਆਂ ’ਚ ਸਦਾ ਦੁਬਿਧਾ ਬਣੀ ਵੇਖੀ ਗਈ ਹੈ, ਇਸ ਲਈ ਇਨ੍ਹਾਂ ਨੂੰ ਸਮਝਣ ਲਈ ਹੇਠਲੇ ਪੰਜਾਬੀ ਵਾਕ ਦੀ ਮਦਦ ਲਈ ਗਈ ਹੈ।

(ੳ). ਹੇ ਪ੍ਰਭੂ  ! ਤੂੰ ਨਾਮ ਦਿੰਦਾ ਹੈਂ ਤਾਂ ਮੈਂ ਜਪਦਾ ਹਾਂ।

(ਨੋਟ: ਉਕਤ ਵਾਕ ’ਚ ‘ਦਿੰਦਾ’ ਕਿਰਿਆ ਨਾਲ਼ ‘ਹੈਂ’ ਸਹਾਇਕ ਕਿਰਿਆ ਨੂੰ ਬਿੰਦੀ ਵਾਕ ਵਰਤਮਾਨ ਕਾਲ ’ਚ ਹੋਣ ਕਾਰਨ ਲੱਗ ਗਈ।)

(ਅ) ਹੇ ਪ੍ਰਭੂ  ! ਤੂੰ ਆਪਣਾ ਨਾਮ ਦੇਹ।

(ਨੋਟ: ਇਸ ਤੁਕ ’ਚ ਕੋਈ ਬਿੰਦੀ ਨਹੀਂ ਕਿਉਂਕਿ ਵਾਕ ਭਵਿੱਖ ਕਾਲ ’ਚ ਹੈ ਭਾਵ ਜੋ ਚੀਜ਼ ਮੰਗੀ ਗਈ ਉਹ ਅਜੇ ਪ੍ਰਾਪਤ ਨਹੀਂ ਹੋਈ।)

(ੲ). ਹੇ ਭਗਤ ਜਨੋ  ! ਮੈਨੂੰ ਪ੍ਰਭੂ ਦਾ ਨਾਮ ਦੇਓ ਜਾਂ ਦੇਵੋ।

(ਨੋਟ: ਇਸ ਵਾਕ ’ਚ ਸੰਬੋਧਨ (ਹੇ ਭਗਤ ਜਨੋ  !) ਬਹੁ ਵਚਨ ਹੋਣ ਕਾਰਨ ‘ਦੇਓ’ ਜਾਂ ‘ਦੇਵੋ’ (ਬਹੁ ਵਚਨ) ਕਿਰਿਆ ਵਾਲ਼ਾ ਰੂਪ ਲਿਖਿਆ ਗਿਆ ਹੈ।

ਧਿਆਨ ਰਹੇ ਕਿ ਉਕਤ ‘ੳ, ਅ’ ਭਾਵ ’ਚ ਸੰਬੋਧਨ ‘ਹੇ ਪ੍ਰਭੂ’ (ਇੱਕ ਵਚਨ ਪੁਲਿੰਗ) ਹੈ ਅਤੇ ਦੋਵੇਂ ਵਾਕਾਂ ’ਚ ਵਾਧੂ ‘ਤੂੰ’ ਵੀ ਲੱਗਾ ਹੈ, ਜੋ ‘ੲ’ ਭਾਗ ਵਿੱਚ ਸ਼ਾਮਲ ਨਹੀਂ।)

ਉਕਤ ਤਿੰਨੇ ਵਾਕਾਂ ’ਚ ਦਰਜ ਕਿਰਿਆ ‘ਦਿੰਦਾ ਹੈਂ, ਦੇਹ, ਦੇਓ’ ਨੂੰ ਗੁਰਬਾਣੀ ’ਚ ‘ਦੇਹਿ, ਦੇਹੁ’ ਲਿਖਿਆ ਗਿਆ ਹੈ, ਜਿਨ੍ਹਾਂ ਦੇ ਅਰਥ ਤੇ ਉਚਾਰਨ ਇਸ ਪ੍ਰਕਾਰ ਹਨ :

(ੳ) ‘ਦਿੰਦਾ ਹੈਂ’ (ਵਰਤਮਾਨ ਕਿਰਿਆ) ਨੂੰ ਗੁਰਬਾਣੀ ’ਚ ‘ਦੇਹਿ’ ਕਰ ਕੇ ਲਿਖਿਆ ਗਿਆ ਹੈ, ਜਿਸ ਨੂੰ ‘ਦੇਹਿਂ’ ਪੜ੍ਹਨਾ ਹੈ; ਜਿਵੇਂ ਕਿ

ਜੇਤਾ ‘ਦੇਹਿ’ (ਤੂੰ ਦੇਹਿਂ); ਤੇਤਾ ਹਉ ਖਾਉ ॥ (ਮ: ੧/੨੫) ਭਾਵ ਜਿੰਨਾ ਤੂੰ ਦਿੰਦਾ ਹੈਂ ਓਨਾ ਮੈਂ ਖਾਂਦਾ ਹਾਂ (ਵਰਤਮਾਨ ਕਾਲ)।

ਜਿਸੁ ਤੂੰ ‘ਦੇਹਿ’ (ਤੂੰ ਦੇਹਿਂ), ਸੁ ਤ੍ਰਿਪਤਿ ਅਘਾਵੈ; ਸੋਈ ਭਗਤੁ ਤੁਮਾਰਾ ਜੀਉ ॥ (ਮ: ੫/੯੭)

ਸਾਹੁ ਹਮਾਰਾ ਤੂੰ ਧਣੀ; ਜੈਸੀ ਤੂੰ ਰਾਸਿ ‘ਦੇਹਿ’ (ਤੂੰ ਦੇਹਿਂ); ਤੈਸੀ ਹਮ ਲੇਹਿ ॥ (ਮ: ੪/੧੬੫)

ਪਾਰਬ੍ਰਹਮ  ! ਤੂੰ ‘ਦੇਹਿ’ (ਤੂੰ ਦੇਹਿਂ) ਤ ਪਾਈਐ ॥ (ਮ: ੫/੧੯੬), ਆਦਿ।

(ਨੋਟ: ਉਕਤ ਸਭ ਤੁਕਾਂ ’ਚ ‘ਦੇਹਿ’ ਕਿਰਿਆ (ਇੱਕ ਵਚਨ, ਵਰਤਮਾਨ ਕਾਲ, ਦੂਜਾ ਪੁਰਖ) ਹੈ ਅਤੇ ਅਰਥ ਹਨ ‘ਤੂੰ ਦਿੰਦਾ ਹੈਂ’, ਇਸ ਲਈ ਇੱਕ ਵਚਨ (ਹੇ ਪ੍ਰਭੂ) ਨੂੰ ਸੰਬੋਧਨ ਕਰਨਾ ਵੀ ਜ਼ਰੂਰੀ ਹੈ। ਇਹ ਸੇਧ ਗੁਰਬਾਣੀ ਦੇ ਇਸ ਵਾਕ ਰਾਹੀਂ ਮਿਲੀ ਹੈ :

‘ਦੇਂਹਿ’ (ਤੂੰ ਦਿੰਦਾ ਹੈਂ) ਅਧਾਰੁ ਸਰਬ ਕਉ ਠਾਕੁਰ  ! ਜੀਅ ਪ੍ਰਾਨ ਸੁਖਦਾਤੇ  ! ॥ (ਮ: ੫/੧੨੦੯)

ਗੁਰਬਾਣੀ ’ਚ ‘ਦੇਹਿ’ ਸ਼ਬਦ 140 ਵਾਰ ਹੈ, ਜਿਨ੍ਹਾਂ ’ਚੋਂ ਲਗਭਗ 37 ਵਾਰ ਹੀ ‘ਦੇਹਿਂ’ (ਬਿੰਦੀ ਸਹਿਤ) ਪੜ੍ਹਨਾ ਹੈ ਅਤੇ ਬਾਕੀ 103 ਜਗ੍ਹਾ ‘ਦੇਹ’ ਹੀ ਪੜ੍ਹਨਾ ਸਹੀ ਹੈ; ਜਿਵੇਂ ਕਿ ਹੇਠਲੇ ‘ਅ’ ਭਾਗ ’ਚ ਵਿਖਾਇਆ ਗਿਆ ਹੈ, ਪਰ ਜਿੱਥੇ 37 ਵਾਰ ‘ਦੇਹਿਂ’ (ਬਿੰਦੀ ਸਹਿਤ) ਪੜ੍ਹਨਾ ਹੈ, ਉਨ੍ਹਾਂ ’ਚੋਂ 3 ਵਾਰ ‘ਦੇਹਿਂ’ ਦਾ ਅਰਥ ‘ਤੂੰ ਦਿੰਦਾ ਹੈਂ’ (ਦੂਜਾ ਪੁਰਖ, ਇੱਕ ਵਚਨ) ਨਹੀਂ ਬਲਕਿ ‘ਦਿੰਦੇ ਹਨ’ (ਬਹੁ ਵਚਨ, ਤੀਜਾ ਪੁਰਖ) ਕਿਰਿਆ ਹੈ, ਇਨ੍ਹਾਂ ਦਾ ਉਚਾਰਨ ਵੀ ‘ਦੇਹਿਂ’ ਹੀ ਹੋਵੇਗਾ; ਜਿਵੇਂ ਕਿ

ਆਪਿ ਨ ‘ਦੇਹਿ’ (ਦਿੰਦੇ); ਚੁਰੂ ਭਰਿ ਪਾਨੀ ॥ (ਪਰ) ਤਿਹ ਨਿੰਦਹਿ; ਜਿਹ (ਜਿਨ੍ਹਾਂ ਨੇ) ਗੰਗਾ ਆਨੀ (ਲਿਆਂਦੀ ਭਾਵ ਪਰਉਪਕਾਰਤਾ ਲਈ ਗੰਗਾ ਵਹਾਅ ਦਿੱਤੀ)॥ (ਭਗਤ ਕਬੀਰ/੩੩੨)

ਪਸੂ ਮਿਲਹਿ ਚੰਗਿਆਈਆ; ਖੜੁ (ਕੌੜੀ ਖਲ਼) ਖਾਵਹਿ, ਅੰਮ੍ਰਿਤੁ ‘ਦੇਹਿ’ (ਮਿੱਠਾ ਦੁੱਧ ਦਿੰਦੇ ਹਨ)॥ (ਮ: ੧/੪੮੯)

ਦੇਵੀ ਦੇਵਾ ਪੂਜੀਐ ਭਾਈ  ! ਕਿਆ ਮਾਗਉ  ? ਕਿਆ ‘ਦੇਹਿ’ (ਦੇ ਸਕਦੇ)  ?॥ ਮ: ੧/੬੩੭)

(ਅ). ਹੇ ਪ੍ਰਭੂ  ! ਤੂੰ ਆਪਣਾ ਨਾਮ ‘ਦੇਹ’। ਇਸ ਵਾਕ ਦੀ ਕਿਰਿਆ ‘ਦੇਹ’ ਹੁਕਮੀ ਭਵਿੱਖ ਕਾਲ ਹੈ, ਜਿਸ ਦੇ ਗੁਰਬਾਣੀ ’ਚ ‘ਦੇਹਿ’ (103 ਵਾਰ) ਅਤੇ ‘ਦੇਹੁ’ (111 ’ਚੋਂ ਲਗਭਗ 94 ਵਾਰ) ਸਰੂਪ ਹਨ, ਜਿਨ੍ਹਾਂ ਦਾ ਉਚਾਰਨ (ਪੰਜਾਬੀ ਵਾਕ ਵਾਙ) ਹੋਵੇਗਾ ‘ਦੇਹ’ (ਬਿੰਦੀ ਰਹਿਤ); ਜਿਵੇਂ ਕਿ

(1). ਦੇਹਿ (103 ਵਾਰ):

ਆਖਹਿ, ਮੰਗਹਿ, ‘ਦੇਹਿ ਦੇਹਿ’ (ਦੇਹ ਦੇਹ); ਦਾਤਿ ਕਰੇ ਦਾਤਾਰੁ ॥ (ਜਪੁ)

‘ਦੇਹਿ’ (ਦੇਹ) ਦਾਨੁ ਨਾਨਕੁ ਜਨੁ ਮਾਗੈ; ਸਦਾ ਸਦਾ ਹਰਿ ਧਿਆਈ (ਧਿਆਈਂ) ਜੀਉ ॥ (ਮ: ੫/੧੦੭)

ਜਾਚਕੁ ਮੰਗੈ ਦਾਨੁ; ‘ਦੇਹਿ’ (ਦੇਹ) ਪਿਆਰਿਆ  ! ॥ (ਮ: ੫/੩੨੦), ਆਦਿ।

(2). ਦੇਹੁ (ਲਗਭਗ 94 ਵਾਰ):

‘ਦੇਹੁ’ (ਤੂੰ ਦੇਹ) ਦਰਸੁ ਸੁਖਦਾਤਿਆ  ! ਮੈ ਗਲ ਵਿਚਿ ਲੈਹੁ (ਲੈਹ) ਮਿਲਾਇ ਜੀਉ ॥ (ਮ: ੫/੭੪)

ਖਾਕੁ ਸੰਤਨ ਕੀ ‘ਦੇਹੁ’ (ਤੂੰ ਦੇਹ) ਪਿਆਰੇ  ! ॥ (ਮ: ੫/੯੮)

ਹਰਿ ਦਰਸਨੁ ‘ਦੇਹੁ’ (ਤੂੰ ਦੇਹ) ਹਰਿ  ! ਆਸ ਤੁਮਾਰੀ ॥ (ਮ: ੪/੧੬੪)

ਨਿਰਗੁਨੀਆਰੇ ਕੀ ਬੇਨਤੀ; ‘ਦੇਹੁ’ (ਤੂੰ ਦੇਹ) ਦਰਸੁ ਹਰਿ ਰਾਇਓ  ! ॥ (ਮ: ੫/੨੪੧)

ਮਾਧਵੇ  ! ਐਸੀ ‘ਦੇਹੁ’ (ਤੂੰ ਦੇਹ) ਬੁਝਾਈ ॥ (ਮ: ੫/੬੦੯)

ਕਰਉ ਬੇਨਤੀ ਸਤਿਗੁਰ ਅਪੁਨੇ; ਮੈ ਮੂਰਖ ‘ਦੇਹੁ’ (ਤੂੰ ਦੇਹ) ਉਪਦੇਸੋ ਰੇ ॥ (ਮ: ੫/੬੧੨)

ਵਿਸਰੁ ਨਾਹੀ ਦਾਤਾਰ  ! ਆਪਣਾ ਨਾਮੁ ‘ਦੇਹੁ’ (ਤੂੰ ਦੇਹ) ॥ (ਮ: ੫/੭੬੨), ਆਦਿ।

(ਨੋਟ: ਉਕਤ ਸਭ ਤੁਕਾਂ ’ਚ ਮੰਗਣ ਵਾਲ਼ੀ ਚੀਜ਼ ਇੱਕ ਵਚਨ ਹੈ; ਜਿਵੇਂ ‘ਦਾਨੁ, ਦਰਸੁ (ਦਰਸਨੁ), ਬੁਝਾਈ (ਸਮਝ), ਨਾਮੁ’, ਆਦਿ। ਆਮ ਵਾਕ ਮੁਤਾਬਕ ਇੱਕ ਵਸਤੂ ਨੂੰ ਹਰ ਕੋਈ ‘ਦੇਹ’ ਕਹੇਗਾ (ਜੈਸੇ ‘ਬੇਟਾ ! ਕਿਤਾਬ ਦੇਹ’) ਪਰ ਬਹੁਤੀਆਂ ਨੂੰ ‘ਦੇਓ’ ਜਾਂ ‘ਦੇਵੋ’ (ਬੇਟਾ ! ਕਿਤਾਬਾਂ ਦੇਓ)। ਸਤਿਕਾਰ ਵਜੋਂ ‘ਦੇਹੁ’ ਨੂੰ ‘ਦੇਹਉ’ ਪੜ੍ਹਨਾ ਅਲੱਗ ਵਿਸ਼ਾ ਹੈ ਪਰ ਲਿਖਤ ਨਿਯਮ ਮੁਤਾਬਕ ਇਹ ਸਹੀ ਉਚਾਰਨ ਨਹੀਂ।)

(ੲ). ਹੇ ਭਗਤ ਜਨੋ  ! ਮੈਨੂੰ ਪ੍ਰਭੂ ਦਾ ਨਾਮ ਦੇਓ ਜਾਂ ਦੇਵੋ। ਇਸ ਤੁਕ ’ਚ ‘ਦੇਓ’ ਕਿਰਿਆ; ਸੰਬੋਧਨ (ਹੇ ਭਗਤ ਜਨੋ  ! ) ਬਹੁ ਵਚਨ ਕਾਰਨ ਹੈ। ਗੁਰਬਾਣੀ ’ਚ ‘ਦੇਹੁ’ ਸ਼ਬਦ ਕੇਵਲ 4 ਵਾਰ ਇਸ ਨਿਯਮ (ਸੰਬੋਧਨ ਬਹੁ ਵਚਨ) ਨਾਲ਼ ਦਰਜ ਹੈ, ਜਿਸ ਦਾ ਅੰਤ ਔਂਕੜ, ਉਚਾਰਨਾ ਪਏਗਾ ਭਾਵ ਥੋੜ੍ਹਾ ‘ਦੇਹੁਅ’ ਜਾਂ ‘ਦੇਹ੍ਓ’ ਵਾਙ, ਨਾ ਕਿ ‘ਦੇਹੋ’ ਜਾਂ ‘ਦੇਹਉ (ਦੇਹੌ)’ ਵਾਙ; ਜਿਵੇਂ ਕਿ

‘ਦੇਹੁ’ (ਥੋੜ੍ਹਾ ਦੇਹੁਅ) ਸਜਣ  ! ਅਸੀਸੜੀਆ; ਜਿਉ ਹੋਵੈ, ਸਾਹਿਬ ਸਿਉ ਮੇਲੁ ॥ (ਮ: ੧/੧੨)

ਆਵਹੁ ਮਿਲਹੁ ਸਹੇਲੀਹੋ  ! ਮੈ ਪਿਰੁ ‘ਦੇਹੁ (ਥੋੜ੍ਹਾ ਦੇਹੁਅ) ਮਿਲਾਇ ॥ (ਮ: ੩/੩੮)

‘ਦੇਹੁ’ (ਥੋੜ੍ਹਾ ਦੇਹੁਅ) ਸਜਣ ਆਸੀਸੜੀਆ  ! ਜਿਉ ਹੋਵੈ ਸਾਹਿਬ ਸਿਉ ਮੇਲੁ ॥ (ਮ: ੧/੧੫੭)

ਐਸੋ ਦਾਨੁ ‘ਦੇਹੁ’ (ਥੋੜ੍ਹਾ ਦੇਹੁਅ) ਜੀ ਸੰਤਹੁ  ! ਜਾਤ ਜੀਉ ਬਲਿਹਾਰਿ ॥ (ਮ: ੫/੧੩੦੭)

(ਨੋਟ: ਉਕਤ ਤੁਕਾਂ ’ਚ ਸੰਬੋਧਨ ਸ਼ਬਦ (ਸਜਣ, ਸਹੇਲੀਹੋ, ਸੰਤਹੁ ਜੀ) ਬਹੁ ਵਚਨ ਹਨ।)

ਸੋ, ‘ਦੇਹਿ, ਦੇਹੁ’ ਸ਼ਬਦਾਂ ਦੇ ਅਰਥ ਤੇ ਉਚਾਰਨ ਬਾਬਤ ਕੀਤੀ ਗਈ ਉਕਤ ਸਾਰੀ ਵਿਚਾਰ ਦੀ ਪੁਸ਼ਟੀ ਗੁਰਬਾਣੀ ’ਚੋਂ ਹੇਠਲੀਆਂ ਤੁਕਾਂ ਰਾਹੀਂ ਹੁੰਦੀ ਹੈ, ਜਿੱਥੇ ‘ਦੇਹਿ/ਦੇਹੁ’ (ਕਿਰਿਆਵਾਚੀ) ਸ਼ਬਦਾਂ ਨਾਲ਼ ਇੱਕ ਵਚਨ ਪੁਲਿੰਗ ਨਾਂਵ ਜਾਂ ਇਸਤ੍ਰੀ ਲਿੰਗ ਨਾਂਵ ਸ਼ਬਦ ਦਾ ਉਚਾਰਨ ਤੁਕਾਂਤ ਵੀ ਮੇਲ਼ ਕਰਦਾ ਹੈ, ਪਰ ਜਿੱਥੇ ‘ਦੇਹੁ’ ਨੂੰ ‘ਦੇਹੋ’ ਪੜ੍ਹਨਾ ਹੈ, ਉੱਥੇ ਤੁਕਾਂਤ ਵੀ ‘ਸਨੇਹੋ’ ਸ਼ਬਦ ਰਾਹੀਂ ਪੂਰਾ ਕੀਤਾ ਗਿਆ ਹੈ; ਜਿਵੇਂ ਕਿ

ਜਾ ਕਾਰਣਿ; ਇਹ ਦੁਲਭ ‘ਦੇਹ’ ॥ ਸੋ ਬੋਲੁ; ਮੇਰੇ ਪ੍ਰਭੂ  ! ‘ਦੇਹਿ’ (ਦੇਹ) ॥ (ਮ: ੫/੧੧੮੧)

ਮਿਲੁ ਮੇਰੇ ਗੋਬਿੰਦ  ! ਅਪਨਾ ਨਾਮ ‘ਦੇਹੁ’ (ਦੇਹ)॥ ਨਾਮ ਬਿਨਾ; ਧ੍ਰਿਗੁ ਧ੍ਰਿਗੁ ‘ਅਸਨੇਹੁ’ (ਅਸਨੇਹ ਭਾਵ ਪਿਆਰ, ਇੱਕ ਵਚਨ ਪੁਲਿੰਗ) ॥ (ਮ: ੫/੨੪੦)

ਆਵਣ ਜਾਣਾ ਹੁਕਮੁ ਸਭੁ; ਨਿਹਚਲੁ ਤੁਧੁ ‘ਥੇਹੁ’ (ਥੇਹ ਭਾਵ ਟਿਕਾਣਾ, ਇੱਕ ਵਚਨ ਪੁਲਿੰਗ) ॥ ਨਾਨਕੁ ਮੰਗੈ ਦਾਨੁ; ਕਰਿ ਕਿਰਪਾ ਨਾਮੁ ‘ਦੇਹੁ’ (ਦੇਹ)॥ (ਮ: ੫/੭੧੦)

ਦਰਸਨੁ ਦੇਹੁ (ਦੇਹ) ਦਇਆਪਤਿ ਦਾਤੇ  ! ਗਤਿ ਪਾਵਉ ਮਤਿ ‘ਦੇਹੋ’ ॥ ਨਾਨਕ  ! ਰੰਗਿ ਰਵੈ ਰਸਿ ਰਸੀਆ; ਹਰਿ ਸਿਉ ਪ੍ਰੀਤਿ ‘ਸਨੇਹੋ’ ॥ (ਮ: ੧/੧੧੦੯), ਆਦਿ।

ਗੁਰਬਾਣੀ ਦੀਆਂ ਦੋ ਤੁਕਾਂ, ‘ਸੁਣਿ’ ਮੀਤਾ ! ਹਉ ਤੇਰੀ ਸਰਣਾਈ ਆਇਆ; ਪ੍ਰਭ ਮਿਲਉ ‘ਦੇਹੁ’ ਉਪਦੇਸਾ ॥ (ਮ: ੫/੬੧੨), ‘ਵਿਸਰੁ’ ਨਾਹੀ ਦਾਤਾਰ  ! ਆਪਣਾ ਨਾਮੁ ‘ਦੇਹੁ’ ॥ (ਮ: ੫/੭੬੨), ’ਚ ਦਰਜ ‘ਸੁਣਿ’ ਤੇ ‘ਵਿਸਰੁ’ ਸ਼ਬਦਾਂ ਨੂੰ ਅੰਤ ਸਿਹਾਰੀ ਤੇ ਅੰਤ ਔਂਕੜ ਹੁਕਮੀ ਭਵਿੱਖ ਕਾਲ ਕਿਰਿਆ ਦੇ ਸੂਚਕ ਹੋਣ ਕਾਰਨ ਉਚਾਰਨ ਰਹਿਤ ਹਨ ਅਤੇ ਇੱਥੇ ਸਤਿਕਾਰ ਵਜੋਂ ਸ਼ਬਦ ਬਣਤਰ ‘ਸੁਣਹੁ’ ਤੇ ‘ਵਿਸਰਹੁ’ ਵੀ ਦਰਜ ਹੋ ਸਕਦੀ ਸੀ। ਇਸੇ ਤਰ੍ਹਾਂ ਗੁਰਬਾਣੀ ਲਿਖਤ ਇਨ੍ਹਾਂ ਦੋਵੇਂ ਹੀ ਤੁਕਾਂ ’ਚ ‘ਦੇਹੁ’ ਨੂੰ ਵੀ ‘ਦੇਹ’ ਪੜ੍ਹਨ ਲਈ ਸੇਧ ਦੇਂਦੀ ਪ੍ਰਤੀਤ ਹੁੰਦੀ ਹੈ।

ਕੁਝ ਗੁਰੂ ਪਿਆਰਿਆਂ ਦਾ ਮਤ ਹੁੰਦਾ ਹੈ ਕਿ ਰੱਬ ਪ੍ਰਥਾਇ ਵਰਤੇ ਗਏ ਸ਼ਬਦ ‘ਦੇਹੁ’ ਨੂੰ ਸਤਿਕਾਰ ਵਜੋਂ ‘ਦੇਹ’ ਪੜ੍ਹਨ ਦੀ ਬਜਾਇ ਥੋੜ੍ਹਾ ਅੰਤ ਔਂਕੜ ਪੜ੍ਹਨਾ ਚਾਹੀਏ, ਪਰ ਇਹ ਸੁਝਾਅ (ਕੁੱਲ 111 ਤੁਕਾਂ ’ਚੋਂ ਕੇਵਲ) ਹੇਠਲੀਆਂ 13 ਤੁਕਾਂ ’ਚ ਉਚਾਰਨਾ ਸਹੀ ਹੋ ਸਕਦਾ ਹੈ, ਜਿੱਥੇ ਉਸੇ ਤੁਕ ’ਚ ਦੂਸਰਾ ਕਿਰਿਆਵਾਚੀ ਸ਼ਬਦ ਬਹੁ ਵਚਨ ਦਾ ਪ੍ਰਤੀਕ ਹੈ ਜਾਂ ਸਤਿਕਾਰ ਵਜੋਂ ‘ਜੀ/ਜੀਉ’ ਸ਼ਬਦ ਦਰਜ ਹਨ ਜਾਂ ਬੱਚਾ ਆਪਣੇ ਅਧਿਆਪਕ ਪ੍ਰਤੀ ਵਚਨ ਰੱਖਦਾ ਹੈ। ਵਧੇਰੇ ਪਹਿਚਾਣ ਲਈ ਸੰਬੰਧਿਤ ਸ਼ਬਦ ਵੀ ਪੁੱਠੇ ਕੌਮਿਆਂ ’ਚ ਬੰਦ ਕੀਤੇ ਗਏ ਹਨ; ਜਿਵੇਂ ਕਿ

ਕਰਿ ਕਿਰਪਾ ‘ਰਾਖਹੁ’ ਸਰਣਾਈ; ਮੋ ਕਉ ‘ਦੇਹੁ’ ਹਰੇ ਹਰਿ ਜਪਨੀ ॥ (ਮ: ੫/੩੮੮)

ਅਰਦਾਸਿ ਕਰਂੀ ਗੁਰ ਪੂਰੇ ਆਗੈ; ਰਖਿ ‘ਲੇਵਹੁ ਦੇਹੁ’ ਵਡਾਈ ਰਾਮ ॥ (ਮ: ੩/੫੭੧)

ਆਪਿ ਨ ‘ਦੇਹੁ’; ਤ ਲੇਵਉ ਮੰਗੇ ॥ (ਭਗਤ ਕਬੀਰ/੬੫੬)

ਕਰਉ ਸੇਵਾ ਗੁਰ ਲਾਗਉ ਚਰਨ; ਗੋਵਿੰਦ ਜੀ ਕਾ ਮਾਰਗੁ ‘ਦੇਹੁ ਜੀ’ ਬਤਾਈ ॥ (ਮ: ੫/੬੮੬)

‘ਦੇਹੁ’ ਸੰਦੇਸਰੋ; ਕਹੀਅਉ ਪ੍ਰਿਅ ਕਹੀਅਉ ॥ (ਮ: ੫/੭੦੦)

ਇਹੁ ਮਨੁ ਤੈ ਕੂੰ ਡੇਵਸਾ; ਮੈ ਮਾਰਗੁ ‘ਦੇਹੁ’ ਬਤਾਇ ‘ਜੀਉ’ ॥ (ਮ: ੧/੭੬੩)

ਲਾਖ ਜਿਹਵਾ ‘ਦੇਹੁ’ ਮੇਰੇ ਪਿਆਰੇ  ! ਮੁਖੁ ਹਰਿ ਆਰਾਧੇ ਮੇਰਾ, ਰਾਮ  ! ॥ (ਮ: ੫/੭੮੦)

ਪੈਜ ‘ਰਾਖਹੁ’ ਹਰਿ ਜਨਹ ਕੇਰੀ; ਹਰਿ ‘ਦੇਹੁ’ ਨਾਮੁ ਨਿਰੰਜਨੋ ॥ (ਬਾਬਾ ਸੁੰਦਰ/੯੨੩)

ਦੂਜਾ ਤਿਸੁ ਨ ‘ਬੁਝਾਇਹੁ’; ਪਾਰਬ੍ਰਹਮ  ! ਨਾਮੁ ‘ਦੇਹੁ’ ਆਧਾਰੁ ॥ (ਮ: ੫/੯੬੨)

ਕਹੁ ਨਾਨਕ ਭਗਤ ਪਏ ਸਰਣਾਈ; ‘ਦੇਹੁ’ ਦਰਸੁ ਮਨਿ ਰੰਗੁ ਲਗਾ ॥ (ਮ: ੫/੧੦੮੩)

ਮੇਰੀ ਪਟੀਆ ਲਿਖਿ ‘ਦੇਹੁ’; ਗੋਬਿੰਦ ਮੁਰਾਰਿ ॥ (ਮ: ੩/੧੧੫੪)

ਮੇਰੀ ਪਟੀਆ ਲਿਖਿ ‘ਦੇਹੁ’; ਸ੍ਰੀ ਗੁੋਪਾਲ ॥ (ਭਗਤ ਕਬੀਰ/੧੧੯੪)

ਜੋ ਹਰਿ ਸੁਆਮੀ  ! ਤੁਮ ‘ਦੇਹੁ’; ਸੋਈ ਹਮ ਪਾਵਹਗੇ ॥ (ਮ: ੪/੧੩੨੧)

ਸੋ, ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥ ਗੁਰਾ ! ਇਕ ਦੇਹਿ (ਦੇਹ) ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥੫॥ ਭਾਵ (ਗੁਰੂ ਉਪਮਾ ਬਾਰੇ, ਹੋਰ ਵਧੀਕ ਅਗਰ) ਮੈਂ ਕੁਝ ਜਾਣ ਵੀ ਲਵਾਂ ਤਾਂ ਪੂਰਨ ਤੌਰ ’ਤੇ ਬਿਆਨ ਨਹੀਂ ਕਰ ਸਕਦਾ (ਕਿ ਗੁਰੂ, ਮਨੁੱਖਤਾ ਲਈ ਕੀ ਕੀ ਕਰ ਸਕਦਾ ਹੈ, ਤਾਂ ਤੇ ਬੇਨਤੀ ਕਰਨੀ ਹੀ ਫਬਦੀ ਹੈ ਕਿ) ਹੇ ਗੁਰੂ ਜੀ  ! ਇਕ ਅਜਿਹੀ ਸਮਝ ਬਖ਼ਸ਼ ਕਿ ਜੋ ਸਭ ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਕੇਵਲ ਇੱਕ ਦਾਤਾਰ ਮਾਲਕ ਹੈ ਉਸ ਦੀ ਯਾਦ ਮੇਰੇ ਹਿਰਦੇ ’ਚੋਂ ਭੁੱਲ ਨਾ ਜਾਵੇ।

(ਨੋਟ: ਗੁਰਬਾਣੀ ’ਚ ‘ਗੁਰਾ’ (ਸੰਬੋਧਨ) ਸ਼ਬਦ ‘ਜਪੁ’ ਦੀ 5ਵੀਂ, 6ਵੀਂ ਪਉੜੀ ਤੋਂ ਇਲਾਵਾ ਇੱਕ ਵਾਰ ਹੋਰ ਵੀ ਦਰਜ ਹੈ; ਜਿਵੇਂ ਕਿ

ਤਵ ਗੁਨ ਕਹਾ ‘ਜਗਤ ਗੁਰਾ’ ! ਜਉ ਕਰਮੁ ਨ ਨਾਸੈ॥ ਸਿੰਘ ਸਰਨ, ਕਤ ਜਾਈਐ ? ਜਉ, ਜੰਬੁਕੁ ਗ੍ਰਾਸੈ ॥੧॥ ਰਹਾਉ ॥’’ (ਭਗਤ ਸਧਨਾ/੮੫੮) ਭਾਵ ਹੇ ਜਗਤ ਗੁਰੂ  ! ਅਗਰ ਮੇਰਾ ਭਾਗ ਰੂਪ ਗਿੱਦੜ (ਜੰਬੁਕੁ) ਹੀ ਮੈਨੂੰ ਸਤਾਈ ਜਾਵੇ ਤਾਂ ਤੇਰੇ ਸ਼ੇਰ ਦੀ ਸ਼ਰਨ ’ਚ ਆਉਣ ਦਾ ਕੀ ਫ਼ਾਇਦਾ ?

‘ਗੁਰਾ’ ਨੂੰ ਲੱਗਾ ਕੰਨਾ ਵਿਸਰਾਮ ਦੇਣ ਲਈ ਕਾਵਿ ਤੋਲ ਦੇ ਪ੍ਰਭਾਵ ਨੂੰ ਪੂਰਾ ਕਰਦਾ ਹੈ, ਇਸ ਨੂੰ ‘ਗੁਰਾਂ’ ਉਚਾਰਨਾ ਗ਼ਲਤ ਹੋਵੇਗਾ।)

ਉਕਤ ਸਾਰੇ ਵਿਆਕਰਨਿਕ ਨਿਯਮ ਤੇ ਉਚਾਰਨ ਸੇਧ ਲਈ ਇੱਕ ਗੱਲ ਧਿਆਨ ਮੰਗਦੀ ਹੈ ਕਿ ਹਰ ਨਿਯਮ ’ਚ ਕੁਝ ਪ੍ਰਤਿਸ਼ਤ ਦੀ ਵਾਧ -ਘਾਟ ਰਹਿ ਜਾਂਦੀ ਹੈ ਜਦ ਕਿ ਗੁਰਬਾਣੀ ਦੇ ਲਿਖਤ ਅਤੇ ਉਚਾਰਨ ਪੱਖ ਨਾਲ਼ੋਂ ਤਾਂ ਕਾਵਿ ਤੁਕਾਂਤ ਵਧੇਰੇ ਮਹੱਤਤਾ ਰੱਖਦਾ ਹੈ, ਜਿਸ ਅੱਗੇ ਅਸਲ ਸ਼ਬਦ ਵੀ ਆਪਣਾ ਮੂਲ ਰੂਪ ਨਹੀਂ ਬਚਾ ਸਕਦਾ; ਜਿਵੇਂ ਕਿ, ਜੀਅ ਜਾਤਿ ਰੰਗਾ ਕੇ ‘ਨਾਵ’ ॥ ਸਭਨਾ ਲਿਖਿਆ; ਵੁੜੀ ‘ਕਲਾਮ’ ॥ (ਜਪੁ) ਤੁਕ ’ਚ ‘ਨਾਵ’ ਨਾਲ਼ ਤੁਕਾਂਤ ਮੇਲ਼ ਰੱਖਣ ਲਈ ‘ਕਲਮ’ ਤੋਂ ‘ਕਲਾਮ’ ਲਿਖ ਦਿੱਤਾ ਗਿਆ, ਜਿਸ ਦਾ ਅਰਥ ਵੀ ‘ਬੋਲੀ’ ਹੈ, ਨਾ ਕਿ ‘ਕਲਮ’, ਫਿਰ ਵੀ ਇੱਥੇ ‘ਕਲਮ’ ਅਰਥ ਕਰਨੇ ਦਰੁਸਤ ਹਨ।

16 ਜੁਲਾਈ ਨੂੰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼੍ਰੀ ਕਲਗੀਧਰ ਹਜੂਰਾ ਕਪੂਰਾ ਕਲੋਨੀ ਵਿਖੇ ਮਨਾਇਆ ਜਾ ਰਿਹਾ ਹੈ:

1

ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤ ਦੇ ਸਹਿਯੋਗ ਨਾਲ ਹਰ ਗੁਰਪੁਰਬ ਅਤੇ ਹਰ ਸਿੱਖ ਸ਼ਹੀਦ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਕੀਤਾ ਫੈਸਲਾ:

16 ਜੁਲਾਈ ਨੂੰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼੍ਰੀ ਕਲਗੀਧਰ ਹਜੂਰਾ ਕਪੂਰਾ ਕਲੋਨੀ ਵਿਖੇ ਮਨਾਇਆ ਜਾ ਰਿਹਾ ਹੈ: ਕਿਰਪਾਲ ਸਿੰਘ ਬਠਿੰਡਾ

ਬਠਿੰਡਾ, 10 ਜੁਲਾਈ (ਕਿਰਪਾਲ ਸਿੰਘ ਬਠਿੰਡਾ): ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਹਰ ਐਤਵਾਰ ਸ਼ਾਮ ਨੂੰ ਕੀਤੇ ਜਾ ਰਹੇ ਹਫਤਾਵਾਰੀ ਸਮਾਗਮ ਉਸ ਐਤਵਾਰ ਨੂੰ ਆਉਣ ਵਾਲੇ ਜਾਂ ਉਸ ਦੇ ਨੇੜੇ ਤੇੜੇ ਆਉਣ ਵਾਲੇ ਗੁਰਪੁਰਬ ਜਾਂ ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤੇ ਜਾਣਗੇ ਅਤੇ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਇਆ ਕਰਨਗੇ। ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਬਠਿੰਡਾ ਨੇ ਕਿਹਾ ਕਿ ਕੁਝ ਕਾਰਨਾਂ ਕਰਕੇ ਇੱਕ ਦੋ ਗੁਰਪੁਰਬਾਂ ਨੂੰ ਛੱਡ ਕੇ ਬਾਕੀ ਦੇ ਗੁਰਪੁਰਬ, ਭਗਤ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਇੱਕ ਅੱਧ ਨੂੰ ਛੱਡ ਕੇ ਬਾਕੀ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਨਹੀਂ ਮਨਾਏ ਜਾ ਰਹੇ ਇਸ ਲਈ ਸਾਡੀ ਨੌਜਵਾਨ ਪੀੜ੍ਹੀ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਗੌਰਵਮਈ ਇਤਿਹਾਸ ਤੋਂ ਤਕਰੀਬਨ ਨਾਵਾਕਫ਼ ਰਹਿਣ ਕਰਕੇ ਸਿੱਖੀ ਤੋਂ ਮੂੰਹ ਮੋੜ ਰਹੀ ਹੈ ਜੋ ਕਿ ਸਿੱਖ ਕੌਮ ਦੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਸਾਡੇ ਕੋਲ ਤਾਂ ਇਤਨੇ ਸ਼ਹੀਦ ਹਨ ਕਿ ਜੇ ਹਰ ਰੋਜ ਵੀ ਇੱਕ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇ ਤਾਂ ਵੀ ਸਾਲ ਦੇ 365 ਦਿਨ ਥੋਹੜੇ ਪੈ ਜਾਂਦੇ ਹਨ। ਇਸ ਲਈ ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੇ 365 ਦਿਨ ਨਹੀਂ ਤਾਂ ਘੱਟ ਤੋਂ ਘੱਟ ਸਾਲ ਵਿੱਚ ਆਉਣ ਵਾਲੇ 52 ਐਤਵਾਰ ਕਿਸੇ ਇੱਕ ਇਤਿਹਾਸਕ ਦਿਹੜੇ ਨੂੰ ਸਮਰਪਤ ਕਰਕੇ ਬਦਲਵੇਂ ਗੁਰਦੁਆਰੇ ਵਿੱਚ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਬਹੁਤ ਹੀ ਘੱਟ ਖਰਚੇ ਨਾਲ ਬਹੁਤ ਹੀ ਸਾਦਾ ਪਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਇਆ ਕਰੇਗਾ ਜਿਸ ਵਿੱਚ ਸ਼ਹਿਰ ਦੇ ਬਾਕੀ ਦੇ ਸਾਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸ਼ਹਿਰ ਦੀਆਂ ਸਮੁਚੀਆਂ ਜਥੇਬੰਦੀਆਂ ਨੂੰ ਆਪਣੀ ਸੰਗਤ ਸਮੇਤ ਪਹੁੰਚਣ ਦਾ ਸੱਦਾ ਦਿੱਤਾ ਜਾਇਆ ਕਰੇਗਾ। ਉਨ੍ਹਾਂ ਕਿਹਾ ਭੇਟਾ ਰਹਿਤ ਪਰ ਬਹੁਤ ਹੀ ਵਧੀਆ ਕੀਰਤਨੀ ਜਥਿਆਂ ਅਤੇ ਪ੍ਰਚਾਰਕਾਂ ਦਾ ਪ੍ਰਬੰਧ ਪ੍ਰਚਾਰ ਸਭਾ ਵੱਲੋਂ ਕੀਤਾ ਜਾਵੇਗਾ ਅਤੇ ਕੇਵਲ ਦੇਗ, ਵਧੀਆ ਸਾਊਂਡ ਅਤੇ ਸੰਗਤਾਂ ਦੀ ਜਾਣਕਾਰੀ ਲਈ ਇਸ਼ਤਿਹਾਰਬਾਜ਼ੀ ਮੁਹਈਆ ਕਰਨ ਦੀ ਜਿੰਮੇਵਾਰੀ ਸਬੰਧਿਤ ਗੁਰਦੁਆਰਾ ਪ੍ਰਬੰਧਕਾਂ ਦੀ ਹੋਵੇਗੀ। ਲੰਗਰ ਦੀ ਕੋਈ ਲੋੜ ਨਹੀਂ ਕਿਉਂਕਿ ਲੰਗਰ ਦੇ ਖਰਚੇ ਤੋਂ ਬਚਣ ਲਈ ਪ੍ਰਬੰਧਕਾਂ ਨੇ ਸਮਾਗਮ ਦਾ ਸਮਾਂ ਸ਼ਾਮ 4.30 ਵਜੇ ਤੋਂ 6.30 ਵਜੇ ਤੱਕ ਰੱਖਿਆ ਹੈ ਕਿਉਂਕਿ ਇਸ ਸਮੇਂ ਲੰਗਰ ਦੀ ਕੋਈ ਲੋੜ ਹੀ ਨਹੀਂ ਹੁੰਦੀ। ਇਹ ਜਾਣਕਾਰੀ ਉਨ੍ਹਾਂ ਬੀਤੇ ਦਿਨ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਸਮਾਗਮ ਦੀ ਸਮਾਪਤੀ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਭਾਈ ਕਿਰਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਹਿਲਾਂ ਉਹ ਗੁਰਦੁਆਰਾ ਭਾਈ ਮਤੀਦਾਸ ਨਗਰ ਵਿਖੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਬਾਬਾ ਨਾਮਦੇਵ ਭਵਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ,  ਗੁਰਦੁਆਰਾ ਸਿਵਲ ਸਟੇਸ਼ਨ ਵਿਖੇ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਨੂੰ ਸਮਰਪਤ ਸਮਾਗਮ ਕਰ ਚੁੱਕੇ ਹਨ ਅਤੇ ਅੱਜ ਦਾ ਸਮਾਗਮ ਸ਼ਹੀਦ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ ਸਮਰਪਤ ਗੁਰਦੁਆਰਾ ਪ੍ਰਬੰਧਕਾਂ ਦੇ ਭਰਵੇਂ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਗੁਰੂ ਕ੍ਰਿਪਾ ਦੁਆਰਾ ਹਰ ਸਮਾਗਮ ਵਿੱਚ ਸੰਗਤ ਦੀ ਹਾਜਰੀ ਲਗਾਤਾਰ ਵਧ ਰਹੀ ਹੈ ਅਤੇ ਆਉਣ ਵਾਲੀ 16 ਜੁਲਾਈ/ਇੱਕ ਸਾਉਣ ਭਾਵ ਸੰਗ੍ਰਾਂਦ ਵਾਲੇ ਦਿਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼੍ਰੀ ਕਲਗੀਧਰ ਹਜੂਰਾ ਕਪੂਰਾ ਕਲੋਨੀ ਅਤੇ 23 ਜੁਲਾਈ/8 ਸਾਵਣ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਚੀਫ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ (ਬਠਿੰਡਾ) ਵਿਖੇ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਪ੍ਰਚਾਰ ਵਿੱਚ ਸਮੁੱਚੀਆਂ ਜਥੇਬੰਦੀਆਂ ਨੂੰ ਬੇਨਤੀ ਕੀਤੀ ਕਿ ਜੇ ਅਸੀਂ ਸਮੂਹ ਇਤਿਹਾਸਕ ਦਿਹਾੜੇ ਅਤੇ ਗੁਰਪੁਰਬ ਹਰੇਕ ਦੁਰਦੁਆਰਾ ਸਾਹਿਬ ਵਿੱਚ ਨਹੀਂ ਮਨਾ ਸਕਦੇ ਤਾਂ ਘੱਟ ਤੋਂ ਘੱਟ ਇੱਕ ਗੁਰਦੁਆਰਾ ਸਾਹਿਬ ਵਿੱਚ ਤਾਂ ਸਾਰੇ ਮਿਲ ਕੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣਾ ਅਰੰਭ ਕਰ ਸਕੀਏ। ਉਨ੍ਹਾਂ ਤੋਂ ਪਹਿਲਾਂ ਡਾ: ਮੋਹਿੰਦਰਪਾਲ ਸਿੰਘ ਜੀ, ਪ੍ਰਿੰਸੀਪਲ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਜੀ ਨੇ ਰਸ ਭਿੰਨਾ ਗੁਰਬਾਣੀ ਕੀਰਤਨ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਦਮਦਮਾ ਸਾਹਿਬ ਅਤੇ ਡਾ ਹਰਦੀਪ ਸਿੰਘ ਨੇ ਸੰਗਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਨ ਕੀਤਾ।

Most Viewed Posts