23.3 C
Jalandhar
Monday, April 13, 2026
spot_img
Home Blog Page 127

ਅਮਰਿੰਦਰ ਸਮੇਤ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਵਿਦੇਸ਼ਾਂ ਵਿਚ ਕਾਨੂੰਨੀ ਪ੍ਰਕ੍ਰਿਆਵਾਂ ਸਮੇਤ ਹੋਵੇਗਾ ਘਿਰਾਓ

0

ਅਮਰਿੰਦਰ ਸਮੇਤ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਵਿਦੇਸ਼ਾਂ ਵਿਚ ਕਾਨੂੰਨੀ ਪ੍ਰਕ੍ਰਿਆਵਾਂ ਸਮੇਤ ਹੋਵੇਗਾ ਘਿਰਾਓ : ਕਮੇਟੀ

84ਵਿਆਂ ਵਾਂਗ ਹੁਣ ਵੀ ਝੂਠੇ ਪੁਲੀਸ ਕੇਸਾਂ ਵਿਚ ਉਲਝਾ ਕੇ ਸਿੱਖਾਂ ਨੂੰ ਬਦਨਾਮ ਕਰ ਹੀ ਹੈ, ਕੈਪਟਨ ਸਰਕਾਰ : ਹਿੰਮਤ ਸਿੰਘ

ਨਿਊਯਾਰਕ 13 ਨਵੰਬਰ: ਅਮਰੀਕਾ ਦੀਆਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀਆਂ, ਵਿਧਾਇਕਾਂ ਤੇ ਕਾਂਗਰਸ ਦੇ ਪ੍ਰਮੁੱਖ ਆਗੂਆਂ ਦਾ ਵਿਦੇਸ਼ਾਂ ਵਿੱਚ ਘਿਰਾਓ ਕਰਨ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਕਾਂਗਰਸੀਆਂ ਨੂੰ ਵਿਦੇਸ਼ਾਂ ਦੀ ਸਖਤ ਕਾਨੂੰਨੀ ਪ੍ਰਕ੍ਰਿਆ ਵਿੱਚੋਂ ਗੁਜਰਨਾ ਪਵੇਗਾ। ਇਹ ਐਲਾਨ ਅੱਜ ਉਨ੍ਹਾਂ ਨੇ ਹੰਗਾਮੀ ਮੀਟਿੰਗ ਕਰ ਕੇ ਇਸ ਲਈ ਕੀਤਾ ਕਿ ਪੰਜਾਬ ਵਿਚ ਮੁੜ 1984 ਸਿੱਖ ਕਤਲੇਆਮ ਕਰਨ ਵਾਂਗ ਹੁਣ ਵੀ ਸਿੱਖਾਂ ਨੂੰ ਝੂਠੇ ਕੇਸਾਂ ਵਿਚ ਉਲਝਾ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ, ਇਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਸਿੱਖ ਵਿਰੋਧੀ ਕਾਰਵਾਈ ਕਰਾਰ ਦਿੱਤਾ।

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਦੇ ਕੋਆਰਡੀਨੇਟਰ ਹਿੰਮਤ ਸਿੰਘ ਤੇ ਹੋਰ ਆਗੂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਹੈ ਕਿ ਪੰਜਾਬ ’ਚ ਸਿਆਸੀ ਕਤਲਾਂ ਦੇ ਦੋਸ਼ ’ਚ ਫੜੇ ਗਏ, ਇੰਗਲੈਂਡ ਤੋਂ ਪੰਜਾਬ ਵਿਆਹ ਕਰਵਾਉਣ ਗਏ ਜੰਡਿਆਲੇ ਦੇ ਬਰਤਾਨਵੀ ਨੌਜਵਾਨ ਜਗਤਾਰ ਸਿੰਘ ਜੌਹਲ ਨੂੰ ਨਾ ਤਾਂ ਅਦਾਲਤ ’ਚ ਵਕੀਲ ਲਿਜਾਉਣ ਦਿੱਤਾ ਗਿਆ ਅਤੇ ਨਾ ਹੀ ਬਰਤਾਨਵੀ ਅੰਬੈਸੀ ਦੇ ਅਧਿਕਾਰੀਆਂ ਨੂੰ ਮਿਲਣ ਦਿੱਤਾ ਗਿਆ ਫੇਰ ਇਨਸਾਫ਼ ਦੀ ਕੀ ਆਸ ਰੱਖੀ ਜਾ ਸਕਦੀ ਹੈ। ਪੰਜਾਬ ਪੁਲਿਸ ਕਹਿ ਰਹੀ ਹੈ ਕਿ ਇੱਕ ਹੋਰ ਸ਼ੂਟਰ ਫੜਿਆ, ਜਿਸ ਦੀ ਪਛਾਣ ਹਰਦੀਪ ਸਿੰਘ (23) ਉਰਫ਼ ਸ਼ੇਰਾ ਵਾਸੀ ਪਿੰਡ ਮਾਜਰੀ, ਥਾਣਾ ਅਮਲੋਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਜੋਂ ਹੋਈ ਹੈ, ਜੋ ਕਤਲ ਕਰ ਕੇ ਇਟਲੀ ਭੱਜ ਜਾਂਦਾ ਸੀ। 7-8 ਦਿਨ ਹੋ ਗਏ ਪਹਿਲੇ ਮੁੰਡੇ ਫੜਿਆਂ ਨੂੰ ਪਰ ਹੁਣ ਤੱਕ ਤਾਂ ਉਹ ਇਟਲੀ ਭੱਜਿਆ ਨਹੀਂ ਸੀ। ਦੂਜੇ ਪਾਸੇ ਪੁਲਿਸ ਕਹਿੰਦੀ ਜਿੰਮ ’ਚੋਂ ਫੜਿਆ, ਮੀਡੀਆ ਕਹਿੰਦਾ ਮੋਟਰ ਸਾਈਕਲ ’ਤੇ ਜਾਂਦਾ ਫੜਿਆ। ਦੂਜੇ ਪਾਸੇ ਡੀਜੀਪੀ ਅਰੋੜਾ ਹੋਰੀਂ ਕਹੀ ਜਾਂਦੇ ਹਨ ਕਿ ਜਾਂਚ ਹਾਲੇ ਮੁੱਢਲੇ ਪੜਾਅ ’ਚ ਹੈ ਪਰ ਨਾਲ ਹੀ ਸਾਰੀ ਘੜੀ-ਘੜਾਈ ਕਹਾਣੀ ਵੀ ਬਿਆਨੀ ਜਾਂਦੇ ਹਨ ਕਿ ਇੱਦਾਂ-ਇੱਦਾਂ ਹੋਇਆ। ਜੇ ਜਾਂਚ ਹਾਲੇ ਚੱਲ ਰਹੀ ਆ ਤਾਂ ਸਿੱਟੇ ’ਤੇ ਕਿੱਦਾਂ ਪੁੱਜ ਗਏ? ਕਮੇਟੀ ਆਗੂਆਂ ਨੇ ਕਿਹਾ ਹੈ ਕਿ 1984 ਵਿਆਂ ਵਿਚ ਵੀ ਪੁਲੀਸ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੰਦੀ ਸੀ, ਉਸ ਵੇਲੇ ਝੂਠੀਆਂ ਕਹਾਣੀਆਂ ਬਣਾਉਣ ਦੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੂੰ ਮੈਡਲ ਮਿਲਦੇ ਸਨ। ਆਗੂਆਂ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਸ ਮੈਡਲ ਦੇ ਲਾਲਚ ਵਿਚ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ? ਆਗੂਆਂ ਨੇ ਕਿਹਾ ਕਿ ਦੁਨੀਆਂ ਵਿਚ ਬੈਠੇ ਸਿੱਖ ਹੁਣ ਜਾਗ ਗਏ ਹਨ ਤੇ ਮੀਡੀਆ ਕ੍ਰਾਂਤੀ ਨੇ ਅਜਿਹਾ ਕੰਮ ਕੀਤਾ ਹੈ ਕਿ ਵਿਦੇਸ਼ਾਂ ਵਿਚ ਬੈਠੇ ਹਰ ਇਕ ਸਿੱਖ ਨੂੰ ਭਾਰਤ ਵਿਚ ਵਾਪਰ ਰਹੀ ਹਰ ਘਟਨਾ ਦਾ ਪਤਾ ਲੱਗ ਜਾਂਦਾ ਹੈ, ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਖਿਆਂ ਵੱਲੋਂ ਅੰਗਰੇਜ਼ਾਂ ਨਾਲ ਨਿਭਾਈਆਂ ਗਈਆਂ ਯਾਰੀਆਂ ਅਨੁਸਾਰ ਹੁਣ ਭਾਰਤ ’ਚ ਕੇਂਦਰ ਦੀਆਂ ਸਰਕਾਰਾਂ ਨਾਲ ਯਾਰੀਆਂ ਨਿਭਾ ਕੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਬਦਨਾਮ ਕਰਨ ਲਈ ਜੇਲ੍ਹਾਂ ਵਿਚ ਡੱਕ ਰਿਹਾ ਹੈ, ਇਨ੍ਹਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨਹੀਂ ਗਿ੍ਰਫ਼ਤਾਰ ਕੀਤੇ ਗਏ, ਨਸ਼ਾ ਖ਼ਤਮ ਕਰਨ ਲਈ ਗੁਟਕਾ ਸਾਹਿਬ ਦੀ ਸੌਂ ਖਾ ਕੇ ਵੀ ਇਹ ਮੁਕਰ ਗਏ, ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਵੀ ਫੁਰਰਰਰ ਹੋ ਗਈ, ਇਨ੍ਹਾਂ ਨੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਉਲਟਾ ਸਿੱਖਾਂ ਦੇ ਮੁੰਡਿਆਂ ਨੂੰ ਹੀ ਜੇਲ੍ਹਾਂ ਵਿਚ ਡੱਕਣਾ ਸ਼ੁਰੂ ਕੀਤਾ ਹੋਇਆ ਹੈ। ਇਹ ਸਰਾਸਰ ਝੂਠ ਹੈ ਤੇ ਬੇਬੁਨਿਆਦ ਹੈ। ਜੋ ਨੌਜਵਾਨ ਫੜੇ ਗਏ ਹਨ ਉਨ੍ਹਾਂ ਦੀਆਂ ਕਹਾਣੀਆਂ ਹੀ ਮੇਲ ਨਹੀਂ ਖਾਂਦੀਆਂ। ਸ਼ਿਵ ਸੈਨਾ ਵਾਲੇ ਖ਼ੁਦ ਕਹਿੰਦੇ ਹਨ ਕਿ ਇਹ ਗੈਂਗਵਾਰ ਹੈ। ਦੂਜੇ ਪਾਸੇ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਝੂਠ ਦਾ ਪੁਲੰਦਾ ਹੀ ਤਿਆਰ ਕਰ ਕੇ ਸਿੱਖਾਂ ਨੂੰ ਬਦਨਾਮ ਕਰਨ ਤੁਰੀ ਹੋਈ ਹੈ।

ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਹੈ ਕਿ ਹੁਣ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਸਿੱਖ ਬਰਦਾਸ਼ਤ ਨਹੀਂ ਕਰ ਸਕਣਗੇ ਜਿਸ ਕਰ ਕੇ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਪਹਿਲਾਂ ਵਾਂਗ ਹੁਣ ਹੋਰ ਵੀ ਜ਼ਿਆਦਾ ਸਖ਼ਤੀ ਨਾਲ ਕਾਂਗਰਸੀਆਂ ਦਾ ਵਿਦੇਸ਼ਾਂ ਵਿਚ ਘਿਰਾਓ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿੱਖ ਭਰਾਵਾਂ ਨੇ ਵਿਦੇਸ਼ਾਂ ਵਿਚ ਸਿੱਖੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੈ, ਪਰ ਉਲਟਾ ਅਮਰਿੰਦਰ ਸਿੰਘ ਸੌੜੀ ਸਿਆਸਤ ਕਰਦਾ ਹੋਇਆ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹੁਣ ਕੋਈ ਵੀ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਮੰਤਰੀ, ਵਿਧਾਇਕ ਜਾਂ ਕੋਈ ਵੱਡਾ ਕਾਂਗਰਸੀ ਆਗੂ ਜੇਕਰ ਵਿਦੇਸ਼ਾਂ ਦੀ ਧਰਤੀ ’ਤੇ ਪੈਰ ਰੱਖਦਾ ਹੈ ਤਾਂ ਉਸ ਦਾ ਘਿਰਾਓ ਕਰ ਕੇ ਉਸ ਨੂੰ ਵਿਦੇਸ਼ਾਂ ਦੀ ਧਰਤੀ ਤੋਂ ਭਜਾਇਆ ਜਾਵੇਗਾ।

ਜਾਰੀ ਕਰਤਾ

ਹਿੰਮਤ ਸਿੰਘ, ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਯੂਐਸਏ

ਸਿੱਖ ਫੋਟੋ : ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ ਵਿਚ ਪੁੱਜੇ ਵੱਖ ਵੱਖ ਸੰਸਥਾਵਾਂ ਦੇ ਆਹੁਦੇਦਾਰ।

ਇਸਲਾਮੀ ਜਗਤ ਦੀ ਸਤਿਕਾਰਤ ਹਸਤੀ: ਹਜ਼ਰਤ ਮੁਹੰਮਦ ਸਾਹਿਬ

0

(1 ਦਸੰਬਰ ਜਨਮ ਦਿਨ)

ਇਸਲਾਮੀ ਜਗਤ ਦੀ ਸਤਿਕਾਰਤ ਹਸਤੀ: ਹਜ਼ਰਤ ਮੁਹੰਮਦ ਸਾਹਿਬ 

-ਰਮੇਸ਼ ਬੱਗਾ ਚੋਹਲਾ (ਲੁਧਿਆਣਾ) ਮੋਬਾ: 94631-32719

ਧਰਮ ਕੋਈ ਵੀ ਹੋਵੇ ਮਨੁੱਖ ਨੂੰ ਮਨੁੱਖਤਾ ਦਾ ਸਬਕ ਪੜ੍ਹਾ ਕੇ ਜਿੱਥੇ ਉਸ (ਮਨੁੱਖ) ਦੇ ਮਾਨਵਤਾਵਾਦੀ ਬਣਨ ਦੀ ਹਾਮੀ ਭਰਦਾ ਹੈ, ਉੱਥੇ ਨਾਲ ਹੀ ਰੱਬੀ ਸੰਦੇਸ਼ ਅਤੇ ਰੂਹਾਨੀ ਉਪਦੇਸ਼ ਸਦਕਾ ਮਨੁੱਖ ਦੇ ਆਤਮਿਕ ਜੀਵਨ ਵਿਚ ਨਿਖ਼ਾਰ ਲਿਆਉਣ ਦਾ ਯਤਨ ਵੀ ਕਰਦਾ ਹੈ। ਹਰੇਕ ਧਰਮ ਆਪੋ ਆਪਣੀ ਧਾਰਮਿਕ-ਮਰਯਾਦਾ ਅਤੇ ਪੂਜਾ-ਪੱਧਤੀ ਅਨੁਸਾਰ ਆਤਮਾ ਅਤੇ ਪਰਮਾਤਮਾ ਵਿਚ ਨੇੜਤਾ ਸਥਾਪਿਤ ਕਰ ਕੇ ਆਪਸੀ ਅਭੇਦਤਾ ਦੀ ਅਜਿਹੀ ਅਵਸਥਾ ਪੈਦਾ ਕਰਦਾ ਹੈ ਜਿਸ ਤੱਕ ਪਹੁੰਚ ਕਿ ਕੋਈ ਵੀ ਸਾਧਕ ਆਵਾਗਮਣ (ਜਨਮ-ਮਰਨ) ਦੇ ਚੱਕਰ ਤੋਂ ਛੁਟਕਾਰਾ ਪਾ ਸਕਦਾ ਹੈ, ਪਰ ਇਲਾਹੀ ਅਨੰਦ ਦੀ ਇਹ ਉੱਚਤਮ ਅਵਸਥਾ ਕੁੱਝ ਵਿਰਲਿਆਂ ਵਿਅਕਤੀਆਂ ਨੂੰ ਹੀ ਪ੍ਰਾਪਤ ਹੁੰਦੀ ਹੈ। ਰੂਹਾਨੀਅਤ ਦੀ ਇਸ ਉੱਚਤਮ ਅਤੇ ਅਨੰਦਵਰਧਕ ਅਵਸਥਾ ਦੀ ਪ੍ਰਾਪਤੀ ਲਈ ਸਾਡੇ ਗੁਰੂ, ਪੀਰ ਪੈਗੰਬਰ, ਮੁਰਸ਼ਦ ਅਤੇ ਰਹਿਬਰ ਸਮੇਂ-ਸਮੇਂ ਆਪਣਾ ਬਣਦਾ-ਸਰਦਾ ਯੋਗਦਾਨ ਪਾਉਂਦੇ ਰਹੇ ਹਨ। ਉਨ੍ਹਾਂ ਦੇ ਇਸ ਬੇਸ਼ਕੀਮਤੀ ਅਤੇ ਮਹੱਤਵਪੂਰਨ ਯੋਗਦਾਨ ਬਦਲੇ ਲੋਕਾਈ (ਵਿਸ਼ੇਸ਼ ਕਰ ਕੇ ਉਨ੍ਹਾਂ ਦੇ ਪੈਰੋਕਾਰਾਂ) ਵੱਲੋਂ ਉਨ੍ਹਾਂ ਮਹਾਂਪੁਰਖਾਂ ਨੂੰ ਰੱਜਵਾਂ ਮਾਣ ਅਤੇ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ। ਮਨੁੱਖੀ ਮਾਰਗ ਨੂੰ ਰੁਸ਼ਨਾਉਣ ਵਾਲੀਆਂ ਆਪਣੀਆਂ ਸਦੀਵੀ ਸਿੱਖਿਆਵਾਂ ਕਾਰਨ ਉਹ ਇਸ ਫ਼ਾਨੀ ਦੁਨੀਆਂ ਤੋਂ ਵਫ਼ਾਤ ਪਾ ਜਾਣ ਤੋਂ ਬਾਅਦ ਵੀ ਆਪਣੇ ਮੁਰੀਦਾਂ ਦੇ ਮਨਾਂ ਉੱਪਰ ਸਦੀਆਂ ਤੱਕ ਆਪਣਾ ਪ੍ਰਭਾਵ ਬਣਾਈ ਰੱਖਦੇ ਹਨ। ਇਸ ਤਰ੍ਹਾਂ ਦਾ ਹੀ ਪ੍ਰਭਾਵ ਬਣਾਉਣ ਵਾਲਿਆਂ ਵਿਚ ਸ਼ਾਮਲ ਹਨ ‘ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਜੀ’।

ਏਸ਼ੀਆ ਦੇ ਵੱਡੇ ਕਬੀਲਿਆਂ ਵਿਚ ਸ਼ੁਮਾਰ ਕੀਤੇ ਜਾਂਦੇ ਇਸਲਾਮ ਧਰਮ ਦੀ ਸਤਿਕਰਯੋਗ ਹਸਤੀ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ 570 ਈ: ਨੂੰ ਮੱਕੇ ਦੇ ਇੱਕ ਪੁਜਾਰੀ ਬਨੀ ਹਾਸ਼ਮ ਦੇ ਖ਼ਾਨਦਾਨ ਨਾਲ ਸਬੰਧ ਰੱਖਣ ਵਾਲੇ ਅਬਦੁੱਲਾ ਕੁਰੈਸ਼ੀ ਅਤੇ ਬੀਬੀ ਆਮਨਾ ਦੇ ਗ੍ਰਹਿ ਵਿਖੇ ਹੋਇਆ। ਮੁਹੰਮਦ ਸਾਹਿਬ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਜਿਸ ਕਰ ਕੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਦਾਦਾ ਅਬਦੁੱਲ ਮੁਤਲਿਬ ਨੂੰ ਨਿਭਾਉਣੀ ਪਈ।

ਜਦੋਂ ਮੁਹੰਮਦ ਸਾਹਿਬ ਦੀ ਉਮਰ ਛੇ ਸਾਲ ਦੀ ਹੋਈ ਤਾਂ ਬੀਬੀ ਆਮਨਾ ਉਨ੍ਹਾਂ ਨੂੰ ਆਪਣੇ ਪੇਕੇ ਮਦੀਨੇ ਲੈ ਗਈ ਪਰ ਮਦੀਨੇ ਤੋਂ ਵਾਪਸੀ ਦੇ ਸਮੇਂ ਅਬੋਹਾ ਨਾਮ ਦੇ ਇੱਕ ਪਿੰਡ ਕੋਲ ਬੀਬੀ ਆਮਨਾ ਅੱਲ੍ਹਾ ਨੂੰ ਪਿਆਰੀ ਹੋ ਗਈ। ਮਾਤਾ ਦੇ ਫ਼ੌਤ (ਮੌਤ) ਹੋ ਜਾਣ ਨਾਲ ਹਜ਼ਰਤ ਮੁਹੰਮਦ ਸਾਹਿਬ ਯਤੀਮ ਹੋ ਗਏ। ਅੱਠ ਸਾਲ ਦੀ ਉਮਰ ਤੱਕ ਪਹੁੰਚਦਿਆਂ ਦਾਦਾ ਅਬਦੁਲ ਮੁਤਲਿਬ ਦਾ (ਫ਼ੌਤ ਹੋ ਜਾਣ ਕਾਰਨ) ਸਾਥ ਵੀ ਛੁੱਟ ਗਿਆ। ਇਨ੍ਹਾਂ ਦੁਖਾਂਤਕ ਵਰਤਾਰਿਆਂ ਤੋਂ ਬਾਅਦ ਮੁਹੰਮਦ ਸਾਹਿਬ ਦੀ ਦੇਖਭਾਲ ਦਾ ਜ਼ਿੰਮਾ ਚਾਚਾ ਅਬੂ ਤਾਲਿਬ ਨੇ ਲੈ ਲਿਆ ਜਿਸ ਨੂੰ ਉਨ੍ਹਾਂ ਵੱਲੋਂ ਬਾਖ਼ੂਬੀ ਨਾਲ ਨਿਭਾਇਆ ਗਿਆ।

ਚਾਚਾ ਅਬੂ ਤਾਲਿਬ ਇੱਕ ਚੰਗੇ ਵਪਾਰੀ ਸਨ ਅਤੇ ਉਹ ਵਪਾਰ ਲਈ ਆਪਣੇ ਭਤੀਜੇ ਮੁਹੰਮਦ ਸਾਹਿਬ ਨੂੰ ਵੀ ਨਾਲ ਲੈ ਜਾਂਦੇ ਸਨ। ਚਾਚੇ ਨਾਲ ਜਾਣ ਕਰ ਕੇ ਜਿੱਥੇ ਉਨ੍ਹਾਂ ਨੂੰ ਵਪਾਰ ਦੀਆਂ ਬਾਰੀਕੀਆਂ ਦੀ ਸਮਝ ਆ ਗਈ ਉੱਥੇ ਨਾਲ ਹੀ ਦੂਸਰੇ ਦੇਸ਼ਾਂ ਦੇ ਧਰਮ ਅਤੇ ਰੀਤੀ-ਰਿਵਾਜ਼ਾਂ ਨੂੰ ਵੀ ਜਾਣਨ ਦਾ ਸੁਨਿਹਰੀ ਮੌਕਾ ਮਿਲ ਗਿਆ। ਇਸ ਸਮੇਂ ਦੌਰਾਨ ਉਨ੍ਹਾਂ ਨੇ ਈਸਾਈ ਪਾਦਰੀਆਂ ਨਾਲ ਵੀਚਾਰ-ਗੋਸ਼ਟੀਆਂ ਕੀਤੀਆਂ ਅਤੇ ਉਨ੍ਹਾਂ ਦੇ ਨਿਸ਼ਚਿਆਂ ਅਤੇ ਸਿਧਾਤਾਂ ਦੀ ਵਾਕਫ਼ੀਅਤ ਹਾਸਲ ਕੀਤੀ। ਈਸਾਈ ਅਤੇ ਮੂਸਾਈ ਪ੍ਰਚਾਰਕਾਂ ਤੋਂ ਹਜ਼ਰਤ ਨੇ ਬਹੁਤ ਸਾਰੇ ਧਾਰਮਿਕ ਨੁਕਤਿਆਂ ਨੂੰ ਹਾਸਲ ਕੀਤਾ ਜਿਹੜੇ ਬਾਅਦ ਵਿਚ ਇਸਲਾਮ ਵਿਚ ਰੂਪਾਂਤਰਿਤ ਕੀਤੇ ਗਏ। ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਤੀਖਣ ਬੁੱਧੀ ਅਤੇ ਚੰਗਾ ਤਜਰਬਾ ਰੱਖਦੇ ਸਨ। ਭਲੇ ਪੁਰਸ਼ ਅਤੇ ਇਮਾਨਦਾਰ ਵੀ ਪੂਰੇ ਸਨ, ਇਸ ਕਰ ਕੇ ਲੋਕ ਉਨਾਂ ਨੂੰ ‘ਸਾਦਿਕ’ (ਸ਼ਰਧਾ ਰੱਖਣ ਵਾਲਾ) ਜਾਂ ‘ਅਮੀਨ’ (ਇਮਾਨਤਦਾਰ) ਕਹਿੰਦੇ ਸਨ।

ਇੱਕ ਚੰਗੇ ਵਪਾਰੀ ਵੱਜੋਂ ਹਜ਼ਰਤ ਸਾਹਿਬ ਦਾ ਨਾਮ ਕਾਫ਼ੀ ਚਰਚਿਤ ਹੋ ਗਿਆ ਜਿਸ ਕਰ ਕੇ ਮੱਕੇ ਦੀ ਇੱਕ ਅਮੀਰ ਵਿਧਵਾ ਖਦੀਜਾ ਨੇ ਉਨ੍ਹਾਂ ਨਾਲ ਸ਼ਾਦੀ ਕਰ ਲਈ। ਉਸ ਸਮੇਂ ਖਦੀਜਾ ਦੀ ਉਮਰ 40 ਸਾਲ ਅਤੇ ਆਪ ਦੀ ਉਮਰ 25 ਸਾਲ ਸੀ। ਖਦੀਜਾ ਦੀ ਕੁੱਖੋਂ ਚਾਰ ਲੜਕੀਆਂ ਅਤੇ ਚਾਰ ਲੜਕੇ ਪੈਦਾ ਹੋਏ।

ਹਜ਼ਰਤ ਮੁਹੰਮਦ ਸਾਹਿਬ ਅੱਲ੍ਹਾ ਦੀ ਬੰਦਗੀ ਕਰਨ ਵਾਲੇ ਪੁਰਖ ਸਨ। ਬੰਦਗੀ ਦੇ ਸਮੇਂ ਉਹ ਇੱਕ ਪਹਾੜ ਉੱਪਰ ਬਣੀ ਹੋਈ ਹਿਰਾ ਨਾਮੀ ਗੁਫ਼ਾ ਵਿਚ ਚਲੇ ਜਾਂਦੇ ਅਤੇ ਗੁਜ਼ਾਰੇ ਲਈ ਕੁੱਝ ਸਤੂ ਅਤੇ ਪਾਣੀ ਵੀ ਆਪਣੇ ਨਾਲ ਲੈ ਜਾਂਦੇ ਸਨ। ਲਗਾਤਾਰ ਕਈ ਸਾਲਾਂ ਦੀ ਸਾਧਨਾ ਤੋਂ ਬਾਅਦ ਇੱਕ ਰੋਜ਼ ਅਚਨਚੇਤ ਉਨ੍ਹਾਂ ਨੂੰ ਇੱਕ ਫ਼ਰਿਸ਼ਤੇ ਦੇ ਦਰਸ਼ਨ ਹੋਏ ਜਿਸ ਨੇ ਮੁਹੰਮਦ ਸਾਹਿਬ ਨੂੰ ਅੱਲ੍ਹਾ ਦੇ ਰਸੂਲ ਹੋਣ ’ਤੇ ਮੁਬਾਰਕਬਾਦ ਦਿੱਤੀ। ਉਸ ਸਮੇਂ ਉਨ੍ਹਾਂ ਦੀ ਉਮਰ ਲਗਭਗ 40 ਸਾਲ ਸੀ। ਜਦੋਂ ਉਹ ਆਪਣੇ ਘਰ ਆਏ ਤਾਂ ਉਨ੍ਹਾਂ ਦੇ ਚਿਹਰੇ ’ਤੇ ਕੁੱਝ ਘਬਰਾਹਟ ਸੀ। ਜਦੋਂ ਉਨ੍ਹਾਂ ਦੀ ਸ਼ਰੀਕ-ਏ-ਹਯਾਤ ਖ਼ਦੀਜਾ ਨੇ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ‘‘ਮੈਂ ਪਹਾੜ ਦੀ ਕੰਦਰਾ ਵਿਚ ਬੈਠਾ ਹੋਇਆ ਸੀ ਕਿ ਇੱਕ ਫ਼ਰਿਸ਼ਤਾ ਮੇਰੇ ਸਾਹਮਣੇ ਆ ਗਿਆ ਅਤੇ ਉਸ ਨੇ ਜ਼ੋਰ ਨਾਲ ਘੁੱਟ ਕੇ ਮੈਨੂੰ ਕਿਹਾ, ‘ਪੜ੍ਹ’ ਮੈਂ ਉਸ ਫ਼ਰਿਸ਼ਤੇ ਨੂੰ ਕਿਹਾ ਮੈ ਅਨਪੜ੍ਹ ਹਾਂ।’’

ਉਸ ਨੇ ਮੈਨੂੰ ਫਿਰ ਹਿਲਾਇਆ ਅਤੇ ਕਿਹਾ, ‘ਪੜ੍ਹ, ਆਪਣੇ ਪਾਲਣਹਾਰ ਦੇ ਨਾਮ ਨਾਲ, ਜਿਸ ਨੇ ਸਿਖਾਇਆ ਆਦਮ ਨੂੰ, ਜੋ ਕੁੱਝ ਨਹੀਂ ਜਾਣਦਾ ਸੀ।’

ਸਾਰੀ ਵਾਰਤਾ ਸੁਣ ਕੇ ਉਨ੍ਹਾਂ ਦੀ ਪਤਨੀ ਖ਼ਦੀਜਾ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਇਸ ਵਿਚ ਘਬਰਾਉਣ ਵਾਲੀ ਕੋਈ ਗੱਲ ਨਹੀਂ। ਖ਼ਦੀਜਾ ਦੇ ਹੌਂਸਲੇ ਨਾਲ ਮੁਹੰਮਦ ਸਾਹਿਬ ਦੀ ਤਸੱਲੀ ਨਹੀਂ ਹੋਈ। ਅਖੀਰ ਉਹ ਉਨ੍ਹਾਂ ਨੂੰ ਆਪਣੇ ਚਾਚੇ ਦੇ ਲੜਕੇ ਵਰਕਾ ਕੋਲ ਲੈ ਗਈ। ਵਰਕਾ ਇਸਾਈ ਸੀ। ਉਸ ਨੇ ਮੁਹੰਮਦ ਸਾਹਿਬ ਨੂੰ ਕਿਹਾ,‘ਰੱਬ ਤਹਾਨੂੰ ਪੈਗ਼ੰਬਰ ਬਣਾਉਣ ਲੱਗਾ ਹੈ।’ ਇਹ ਗੱਲ ਸੁਣ ਕੇ ਉਨ੍ਹਾਂ ਨੂੰ ਕੁੱਝ ਧੀਰਜ ਹੋ ਗਿਆ।

ਇੱਕ ਦਿਨ ਹਜ਼ਰਤ ਸਾਹਿਬ ਫਿਰ ਦੌੜੇ ਹੋਏ ਬਾਹਰੋਂ ਆਏ। ਖ਼ਦੀਜਾ ਨੇ ਕੱਪੜੇ ਪਾ ਕੇ ਛੁਪਾ ਦਿੱਤਾ ਅਤੇ ਪੁੱਛਿਆ ‘ਅੱਜ ਕੀ ਭਾਣਾ ਵਰਤਿਆ ਹੈ?’ ਮੁਹੰਮਦ ਸਾਹਿਬ ਨੇ ਦੱਸਿਆ, ‘ਅੱਜ ਫਿਰ ਉਸੇ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ।’ ਫ਼ਰਿਸ਼ਤੇ ਨੇ ਕਿਹਾ ‘ਐ ਆਪਣੇ ਉੱਪਰ ਕੱਪੜਾ ਲੈਣ ਵਾਲਿਆ! ਖੜਾ ਹੋ ਤੇ ਆਪਣੇ ਪਾਲਣਹਾਰ ਦੀ ਵਡਿਆਈ ਕਰ। ਗੰਦਗੀ ਛੱਡ ਕੇ ਆਪਣੇ ਕੱਪੜਿਆਂ ਨੂੰ ਪਵਿੱਤਰ ਕਰ।’

ਇਹ ਸੁਣ ਕੇ ਖ਼ਦੀਜਾ ਉਨ੍ਹਾਂ ਨੂੰ ਫਿਰ ਆਪਣੇ ਚਾਚੇ ਦੇ ਪੁੱਤਰ (ਵਰਕਾ) ਪਾਸ ਲੈ ਗਈ। ਮੁਹੰਮਦ ਸਾਹਿਬ ਨੇ ਉਸ ਨੂੰ ਸਾਰੀ ਵਿਥਿਆ ਕਹਿ ਸੁਣਾਈ। ਵਰਕਾ ਨੇ ਕਿਹਾ, ‘ਅਜਿਹੇ ਫ਼ਰਿਸ਼ਤੇ ਸਿਰਫ ਪੈਗ਼ੰਬਰਾਂ ਕੋਲ ਹੀ ਆਉਂਦੇ ਹਨ।’

ਪੈਗ਼ੰਬਰੀ ਦਾ ਯਕੀਨ ਹੋ ਜਾਣ ’ਤੇ ਹਜ਼ਰਤ ਮੁਹੰਮਦ ਸਾਹਿਬ ਨੇ ਇਸਲਾਮ ਦਾ ਪ੍ਰਚਾਰ ਆਰੰਭ ਕਰ ਦਿੱਤਾ। ਸਭ ਤੋਂ ਪਹਿਲਾਂ ਜ਼ੈਦ ਨਾਮੇ ਗ਼ੁਲਾਮ ਨੇ ਇਸਲਾਮ ਧਰਮ ਕਬੂਲ ਕੀਤਾ। ਉਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਮੋਮਨ ਬਣੀ। ਇਸ ਤੋਂ ਪਿਛੋਂ ਵਰਕਾ ਦੀਨ ਵਿਚ ਆਇਆ। ਫਿਰ ਚਾਚੇ ਦੇ ਪੁੱਤਰ ਅਲੀ ਨੇ ਵੀ ਉਨ੍ਹਾਂ ਉੱਪਰ ਈਮਾਨ ਲੈ ਆਂਦਾ। ਇਸ ਤੋਂ ਬਾਅਦ ਤਿੰਨ ਸਾਲ ਤੱਕ ਹਜ਼ਰਤ ਮੁਹੰਮਦ ਸਾਹਿਬ ਨੂੰ ਕੋਈ ਆਇਤ ਨਹੀਂ ਉਤਰੀ। 43 ਸਾਲ ਦੇ ਹੋਣ ’ਤੇ ਉਨ੍ਹਾਂ ਨੇ ਇਸਲਾਮ ਦਾ ਪ੍ਰਚਾਰ ਸ਼ੁਰੂ ਕੀਤਾ। ਇਨ੍ਹਾਂ ਤਿੰਨ ਸਾਲਾਂ ’ਚ ਕੇਵਲ 40 ਆਦਮੀ ਹੀ ਮੁਸਲਮਾਨ ਬਣੇ।

ਹਜ਼ਰਤ ਮੁਹੰਮਦ ਦੇ ਆਪਣੇ ਘਰਾਣੇ ਦਾ ਮਜ੍ਹਬ ਮੂਰਤੀ-ਪੂਜਾ ਸੀ। ਮੱਕਾ ਕੁਰੈਸ਼ ਦਾ ਧਾਰਮਿਕ ਮੰਦਰ ਸੀ, ਜਿੱਥੇ 360 ਦੇਵਤਿਆਂ ਦੀਆਂ ਮੂਰਤੀਆਂ ਤੇ ਕਿਸੇ ਟੁੱਟੇ ਹੋਏ ਤਾਰੇ ਦਾ ਇਕ ਟੁੱਕੜਾ ਕਾਲੇ ਰੰਗ ਦਾ ਪੱਥਰ (ਸੰਗ-ਏ-ਅਸਵਦ) ਰੱਖਿਆ ਹੋਇਆ ਸੀ, ਜਿੰਨ੍ਹਾ ਦੀ ਪੂਜਾ-ਅਰਚਨਾ ਕੀਤੀ ਜਾਂਦੀ ਸੀ। ਮੱਕੇ ਦੇ ‘ਮਜਾਵਰ’ ਆਪਣੀ ਪੂਜਾ-ਭੇਟਾ ਕਾਇਮ ਰੱਖਣ ਲਈ ਪੁਰਾਣੇ ਮਜ਼੍ਹਬ ਵਿਚ ਕਿਸੇ ਤਬਦੀਲੀ ਲਈ ਤਿਆਰ ਨਹੀਂ ਸਨ ਪਰ ਹਜ਼ਰਤ ਮੁਹੰਮਦ ਸਾਹਿਬ ਇੱਕ ਈਸ਼ਵਰਵਾਦੀ ਹੋਣ ਕਰ ਕੇ ਚਾਹੁੰਦੇ ਸਨ ਕਿ ਉੱਥੇ ਇੱਕ ਖ਼ੁਦਾ ਦੀ ਬੰਦਗੀ ਕੀਤੀ ਜਾਵੇ। ਇਹ ਕਾਰਜ ਹੀ ਉਨ੍ਹਾਂ ਦਾ ਜੀਵਨ-ਉਦੇਸ਼ ਬਣ ਗਿਆ, ਪਰ ਇਹ ਇੱਕ ਔਖਾ ਅਤੇ ਸੰਵੇਦਨਸ਼ੀਲ ਕਾਰਜ ਸੀ। ਇਸ ਨੂੰ ਨੇਪਰ੍ਹੇ ਚਾੜਨ ਲਈ ਸਭ ਤੋਂ ਵੱਧ ਵਿਰੋਧ ਉਨ੍ਹਾਂ ਨੂੰ ਆਪਣੇ ਕਬੀਲੇ (ਕੁਰੈਸ਼ੀ) ਦਾ ਹੀ ਸਹਿਣਾ ਪਿਆ। ਉਨ੍ਹਾਂ ਦੇ ਇਸ ਅੜੀਅਲ ਰਵੱਈਏ ਕਾਰਨ ਮੁਹੰਮਦ ਸਾਹਿਬ ਨੂੰ ਉਨ੍ਹਾਂ ਨਾਲ ਧਰਮ-ਯੁੱਧ ਵੀ ਕਰਨੇ ਪਏ। ਇਨ੍ਹਾਂ ਯੁੱਧਾਂ ਤੋਂ ਬਾਅਦ ਅਖੀਰ ਉਹ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਗਏ। ਇਸ ਕਾਮਯਾਬੀ ਕਾਰਨ ਇਸਲਾਮ ਜਗਤ ਵਿਚ ਉਨ੍ਹਾਂ ਦਾ ਨਾਂ ਬਹੁਤ ਹੀ ਅਦਬ ਨਾਲ ਲਿਆ ਜਾਂਦਾ ਹੈ। ਪਿਆਰ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣ ਵਾਲੇ ਇਹ ਮਹਾਂਪੁਰਖ 632 ਈ. ਵਿਚ (ਕੁਝ ਸਮਾਂ ਬਿਮਾਰ ਰਹਿਣ ਉਪਰੰਤ) ਅੱਲ੍ਹਾ ਨੂੰ ਪਿਆਰੇ ਹੋ ਗਏ।

—–੦—-

ਕਾਨੂੰਨ ਦੇ ਰਾਖੇ ਕਾਨੂੰਨ ਮੁਤਾਬਕ ਵੀ ਹੱਕ ਦੇਣ ਤੋਂ ਆਕੀ

0

ਕਾਨੂੰਨ ਦੇ ਰਾਖੇ ਕਾਨੂੰਨ ਮੁਤਾਬਕ ਵੀ ਹੱਕ ਦੇਣ ਤੋਂ ਆਕੀ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ)-98554-01843

ਕਾਨੂੰਨ ਅੱਗੇ ਸਮਾਨਤਾ, ਕਾਨੂੰਨ ਦਾ ਰਾਜ, ਕਾਨੂੰਨ ਸਭ ਲਈ ਇੱਕ, ਨਿਆਂ ਸਭ ਦਾ ਹੱਕ ਆਦਿ, ਆਦਿ ਗੱਲਾਂ ਭਾਰਤੀ ਸੰਵਿਧਾਨ ਵਿਚ ਲਿਖੀਆਂ ਗਈਆਂ ਉਹ ਗੱਲਾਂ ਹਨ ਜੋ ਸੰਵਿਧਾਨ ਦੇ ਲਾਗੂ ਹੋਣ ਦੇ ਕਰੀਬ 67 ਸਾਲਾਂ ਵਿਚ ਵੀ ਲਾਗੂ ਨਹੀਂ ਹੋ ਸਕੀਆਂ ਅਤੇ ਅੱਗੇ ਵੀ ਕੋਈ ਉਮੀਦ ਨਹੀਂ।

ਬਤੌਰ ਵਕੀਲ ਅਤੇ ਬਤੌਰ ਸਿੱਖ ਸਿਆਸੀ ਕਾਰਕੁਨ ਕਾਨੂੰਨ ਦੇ ਦੋਹਰੇ ਮਾਪਡੰਡ ਅਕਸਰ ਵੇਖਣ ਨੂੰ ਮਿਲਦੇ ਹਨ ਅਤੇ ਪਤਾ ਲੱਗਦਾ ਹੈ ਕਿ ਕਿਵੇਂ ਸਿਆਸੀ ਸਮੱਸਿਆਵਾਂ ਨੂੰ ਅਮਨ-ਕਾਨੂੰਨ ਦੀ ਸਥਿਤੀ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਸਿਆਸੀ ਸਮੱਸਿਆ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ।

80ਵਿਆਂ ਵਿਚ ਜਨਮੇ ਮੇਰੇ ਵਰਗਿਆਂ ਨੇ ਕਾਨੂੰਨ ਦੇ ਦੋਹਰੇ ਮਾਪਡੰਡਾਂ ਬਾਰੇ ਸੁਣਿਆ ਜਾਂ ਪੜ੍ਹਿਆ ਹੀ ਸੀ ਪਰ ਜਿਉਂ-ਜਿਉਂ ਵੱਡੇ ਹੋਏ ਤਾਂ ਜਦੋਂ ਆਪ ਨਾਲ ਬੀਤਣ ਲੱਗੀ ਤਾਂ ਪਤਾ ਲੱਗਿਆ ਕਿ ਸਥਾਪਤ ਧਿਰਾਂ ਦੇ ਵਿਰੋਧੀ ਵਿਚਾਰ ਰੱਖਣ ਮਾਤਰ ਨਾਲ ਹੀ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਦਾਅਵਾ ਕਰਨ ਵਾਲਿਆਂ ਨੂੰ ਇਸ ਹੱਦ ਤੱਕ ਤਕਲੀਫ ਹੁੰਦੀ ਹੈ ਕਿ ਉਹ ਆਪਣੇ ਹੀ ਬਣਾਏ ਕਾਨੂੰਨਾਂ ਦੀ ਉਲੰਘਣਾ ਕਰਨ ਵਿਚ ਰੰਚਕ ਮਾਤਰ ਵੀ ਦੇਰ ਨਹੀਂ ਕਰਦੇ। 1947, 1950, 1966, 1978, 1984 ਤੋਂ ਇਲਾਵਾ ਇਸ ਦੀਆਂ ਬੇਅੰਤ ਉਦਾਹਰਨਾਂ ਹਨ।

ਸਾਇੰਸ ਪੜ੍ਹਦਿਆਂ ਵਿਗਿਆਨੀ ਨਿਊਟਨ ਦਾ ਤੀਜਾ ਲਾਅ ਪੜ੍ਹਿਆ ਸੀ ਕਿ ਹਰੇਕ ਕਿਰਿਆ ਦੀ ਇਕ ਪ੍ਰਤੀਕਿਰਿਆ ਹੁੰਦੀ ਹੈ ਅਤੇ ਇਸ ਦਾ ਭਾਵ ਜਾਂ ਵਿਆਖਿਆ ਇਹ ਹੈ ਕਿ ਪ੍ਰਤੀਕਿਰਿਆ ਪਹਿਲਾਂ ਨਹੀਂ ਹੁੰਦੀ, ਪ੍ਰਤੀਕਿਰਿਆ ਲਈ ਕਿਰਿਆ ਦਾ ਹੋਣਾ ਲਾਜ਼ਮੀ ਹੈ। ਇਹ ਕਾਨੂੰਨ ਸਮਾਜ ਵਿਗਿਆਨ ਵਿਚ ਵੀ ਲਾਗੂ ਹੁੰਦਾ ਨਜ਼ਰੀ ਪਿਆ। ਜੂਨ 1984 ਵਿਚ ਵਾਪਰੇ ਘੱਲੂਘਾਰੇ ਤੋਂ ਬਾਅਦ ਇਸ ਲਈ ਮੁੱਖ ਦੋਸ਼ੀ ਦਾ ਕਤਲ ਹੋਇਆ ਤੇ ਕਤਲ ਤੋਂ ਬਾਅਦ ਸਿੱਖ ਕਤਲੇਆਮ ਤੇ ਲੰਬੇ ਤਸ਼ੱਦਦ ਦਾ ਦੌਰ ਤੇ ਮੁੜ ਪਸਰੀ ਸਮਸ਼ਾਨ ਵਰਗੀ ਸ਼ਾਂਤੀ। ਵਰਤਮਾਨ ਸਮੇਂ ਵਿਚ ਪੰਜਾਬ ਵਿਚ 2016 ਤੋਂ ਹੁਣ ਤੱਕ ਕਈ ਕਤਲ ਹੋਏ। ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀ ਦੀਆਂ ਘਟਨਾਵਾਂ ਵੀ ਹੋਈਆਂ। ਇਹਨਾਂ ਕਿਰਿਆ, ਪ੍ਰਤੀਕਿਰਿਆ ਦੇ ਮਾਹੌਲ ਵਿਚ ਕਾਨੂੰਨ ਦੇ ਰਾਜ ਦੀ ਗੱਲ ਕਰਨ ਵਾਲਿਆਂ ਲਈ ਬੜੀ ਪਰਖ ਦੀ ਘੜ੍ਹੀ ਹੁੰਦੀ ਹੈ। ਰਾਜ ਕਰਨ ਵਾਲਿਆਂ ਨੇ ਆਪਣੇ ਬਣਾਏ ਕਾਨੂੰਨ ਮੁਤਾਬਕ ਇਕ ਔਰਤ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਤਾਂ ਸਜਾਵਾਂ ਕੁਝ ਸਾਲਾਂ ਵਿਚ ਹੀ ਦੇ ਦਿੱਤੀਆਂ ਪਰ ਹਜਾਰਾਂ ਔਰਤਾਂ ਦੇ ਕਾਤਲ ਉਸ ਕਾਨੂੰਨ ਦੀ ਵਿਆਖਿਆ ਕਰਨ ਲਗਾ ਦਿੱਤੇ ਗਏ ਅਤੇ ਉਹਨਾਂ ਨੂੰ ਦਹਾਕਿਆਂ ਬਾਅਦ ਵੀ ਸਜਾਵਾਂ ਨਹੀਂ। ਸਾਲ ਪਹਿਲਾਂ ਹੋਏ ਕੁਝ ਕਤਲਾਂ ਲਈ ਤਾਂ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਕੇ ਸਰੀਰਕ-ਮਾਨਸਿਕ ਤਸ਼ੱਦਦ ਦਾ ਦੌਰ ਤਾਂ ਚਲਾ ਦਿੱਤਾ ਗਿਆ ਤੇ ਹੱਦੋਂ-ਸਰਹੱਦੋਂ ਪਾਰ, ਸੱਤ-ਸਮੁੰਦਰੋਂ ਪਾਰ ਤੱਕ ਵੀ ਜਾਂਚਾਂ-ਪੜਤਾਲਾਂ ਕਰ ਲਈਆਂ ਗਈਆਂ ਪਰ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਲਈ ਕੋਈ ਤਰੱਦਦ (ਉਪਾਅ) ਨਹੀਂ ਕੀਤਾ ਗਿਆ। ਕਾਨੂੰਨ ਦੇ ਰਾਖਿਆਂ ਨੇ ਆਪਣੇ ਅਣਪਛਾਤੇ ਕਾਤਲਾਂ ਨੂੰ ਤਾਂ ਪਛਾਣ ਲਿਆ ਪਰ ਗੁਰੂ ਕੇ ਸਿੱਖਾਂ ਨੂੰ ਗੋਲੀਆਂ ਮਾਰਨ ਵਾਲਿਆਂ ਪਛਾਤਿਆਂ ਨੂੰ ਅਣਪਛਾਤਾ ਦਰਸਾ ਦੇ ਛੱਡ ਦਿੱਤਾ ਗਿਆ। ਇਹੀ ਹਨ ਕਾਨੂੰਨ ਦੇ ਰਾਜ ਤੇ ਕਾਨੂੰਨ ਸਾਹਮਣੇ ਸਮਾਨਤਾ ਦੀ ਗੱਲ ਦਾ ਢੰਡੋਰਾ ਪਿੱਟਣ ਵਾਲਿਆਂ ਦੀ ਸੱਚਾਈ ਤੇ ਦੋਹਰੇ ਮਾਪਡੰਡਾਂ ਦੀ ਪਰਤੱਖ ਤੇ ਤਾਜ਼ੀ ਉਦਾਹਰਨ।

10 ਨਵੰਬਰ ਨੂੰ ਮੈਂ ਬਤੌਰ ਵਕੀਲ ਬਾਘਾ ਪੁਰਾਣਾ ਜਾਣਾ ਸੀ, ਯੂ. ਕੇ ਨਾਗਰਿਕ ਸਿੱਖ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਕੇਸ ਦੀ ਪੈਰਵਾਈ ਕਰਨ। ਪਰਿਵਾਰ ਵੱਲੋਂ ਪਹਿਲਾਂ ਹੀ ਇਕ ਵਕੀਲ ਸਾਬ੍ਹ ਨਿਯੁਕਤ ਸਨ। ਉਹਨਾਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਬਾਘਾ ਪੁਰਾਣਾ ਵਾਲੇ ਮੈਜਿਸਟ੍ਰੇਟ ਅਚਨਚੇਤੀ ਛੁੱਟੀ ਲੈ ਗਏ ਹਨ ਅਤੇ ਜਗਤਾਰ ਸਿੰਘ ਨੂੰ ਹੁਣ ਮੋਗਾ ਵਿਖੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕਰਨਗੇ। ਉੱਥੇ ਬਰਤਾਨਵੀ ਹਾਈ ਕਮਿਸਨ ਦਿੱਲੀ ਤੋਂ ਵੀ ਦੋ ਅਧਿਕਾਰੀ ਹਾਜ਼ਰ ਸਨ, ਪਰ ਹੈਰਾਨੀ ਦੀ ਗੱਲ ਹੋਈ ਜਦ ਲੋਕਲ ਵਕੀਲ ਸਾਬ੍ਹ ਨੇ ਦੱਸਿਆ ਕਿ ਜਗਤਾਰ ਸਿੰਘ ਨੂੰ ਤਾਂ ਅਦਾਲਤ ਵਿਚ ਪੇਸ਼ ਕਰ ਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹੋਰ ਲੈ ਕੇ ਚਲੇ ਵੀ ਗਏ ਹਨ। ਮੇਰਾ ਤਾਂ ਅਜੇ ਜਗਤਾਰ ਸਿੰਘ ਵੱਲੋਂ ਵਕਾਲਤਨਾਮਾ ਵੀ ਪੇਸ਼ ਨਹੀਂ ਸੀ ਹੋਇਆ ਪਰ ਡਿਊਟੀ ਮੈਜਿਸਟ੍ਰੇਟ ਨੇ ਵੀ ਆਪਣੀ ਡਿਊਟੀ ਨਹੀਂ ਨਿਭਾਈ ਤੇ ਜਗਤਾਰ ਸਿੰਘ ਦੀ ਪੇਸ਼ੀ ਬਾਰੇ ਲੋਕਲ ਵਕੀਲ ਨੂੰ ਵੀ ਨਹੀਂ ਦੱਸਿਆ ਗਿਆ ਜਦ ਕਿ ਉਹ ਸਵੇਰੇ ਇਸ ਬਾਰੇ ਆਪ ਡਿਊਟੀ ਮੈਜਿਸਟ੍ਰੇਟ ਨੂੰ ਦੱਸ ਕੇ ਆਏ ਸਨ। ਬਿਨਾਂ ਕਿਸੇ ਕਾਨੂੰਨੀ ਸੁਣਵਾਈ/ਚਾਰਾਜੋਈ ਦੇ ਜਗਤਾਰ ਸਿੰਘ ਨੂੰ ਮੁੜ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ ਗਿਆ। ਜਗਤਾਰ ਸਿੰਘ ਆਪਣੇ ਕਿਸੇ ਨੂੰ ਮਿਲ ਨਹੀਂ ਸਕਿਆ। ਉਸ ਦੀ ਨਵ-ਵਿਆਹੁਤਾ ਤੇ ਹੋਰ ਪਰਿਵਾਰ ਮੈਂਬਰ ਦਰ-ਬਦਰ ਭਟਕ ਰਹੇ ਹਨ, ਪੁਲਿਸ ਉਹਨਾਂ ਨੂੰ ਅਲੱਗ ਤੰਗ-ਪਰੇਸ਼ਾਨ ਕਰ ਰਹੀ ਹੈ। ਪੁਲਿਸ ਪਰਿਵਾਰਕ ਮੈਂਬਰਾਂ ਨੂੰ ਜਗਤਾਰ ਸਿੰਘ ਦਾ ਪਾਸਪੋਰਟ ਦੇਣ ਦੀ ਗੱਲ ਕਹਿ ਰਹੀ ਹੈ ਪਰ ਜਗਤਾਰ ਸਿੰਘ ਦਾ ਪਾਸਪੋਰਟ ਪਹਿਲਾਂ ਹੀ ਉਸ ਦੇ ਰਿਸ਼ਤੇਦਾਰ ਬਰਤਾਨਵੀ ਹਾਈ ਕਮਿਸਨ ਦਿੱਲੀ ਵਿਖੇ ਜਮ੍ਹਾਂ ਕਰਵਾ ਚੁੱਕੇ ਹਨ। ਜਗਤਾਰ ਸਿੰਘ ਦਾ ਪਰਿਵਾਰ ਉਸ ਦੀ ਸਰੀਰਕ ਤੇ ਮਾਨਸਿਕ ਹਾਲਤ ਨੂੰ ਲੈ ਕੇ ਬਹੁਤ ਚਿੰਤਤ ਹੈ ਅਤੇ ਜਦੋਂ ਉਸ ਦੇ ਵਕੀਲ ਜਾਂ ਕਿਸੇ ਹੋਰ ਨਜ਼ਦੀਕੀ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਤਾਂ ਚਿੰਤਾ ਹੋਣੀ ਸੁਭਾਵਕ ਹੈ। ਜਗਤਾਰ ਸਿੰਘ ਯੂ. ਕੇ. ਦਾ ਨਾਗਰਿਕ ਹੈ ਅਤੇ ਇੱਥੋਂ ਤੱਕ ਕਿ ਬਰਤਾਨਵੀ ਹਾਈ ਕਮਿਸਨ ਦਿੱਲੀ ਦੇ ਅਧਿਕਾਰੀਆਂ ਨੂੰ ਉਸ ਨਾਲ ਮੁਲਾਕਾਤ ਦੀ ਸਿੱਧੀ ਇਜਾਜ਼ਤ ਨਹੀਂ ਦਿੱਤੀ ਗਈ ਸਗੋਂ ਉੱਚ ਪੁਲਿਸ ਅਧਿਕਾਰੀਆਂ ਵਲੋਂ ਬਰਤਾਨਵੀ ਹਾਈ ਕਮਿਸਨ ਦਿੱਲੀ ਦੇ ਅਧਿਕਾਰੀਆਂ ਨੂੰ ਵਿਦੇਸ਼ ਮੰਤਰਾਲੇ ਤੋਂ ਇਜਾਜ਼ਤ ਲੈ ਕੇ ਆਉਂਣ ਦੀ ਨਸੀਹਤ ਦੇ ਕੇ ਬਰੰਗ ਮੋੜ ਦਿੱਤਾ ਗਿਆ। ਫਰਕ ਲੱਗਦਾ ਹੈ ਗੱਲ ਵਿਚ ਜਦ ਦੂਜੇ ਪਾਸੇ ਗਵਾਂਢੀ ਮੁਲਕ ਵਿਚ ਅੱਤਵਾਦ ਦੇ ਦੋਸ਼ਾਂ ਤਹਿਤ ਫਾਂਸੀ ਦੀ ਸਜ਼ਾ ਯਾਫਤਾ ਵਿਅਕਤੀ ਨੂੰ ਉਸ ਦੀ ਪਤਨੀ ਤੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੀ ਮੁਲਾਕਾਤ ਲਈ ਕੌਮਾਂਤਰੀ ਪੱਧਰ ’ਤੇ ਹਾਲ-ਦੁਹਾਈ ਪਾਈ ਜਾਂਦੀ ਹੈ।

ਕਾਨੂੰਨ ਦੇ ਰਾਜ ਵਿਚ ਕਤਲ ਕਿਸੇ ਦਾ ਵੀ ਹੋਵੇ ਜਾਂ ਜੁਲਮ ਕਿਸੇ ਉੱਪਰ ਹੀ ਹੋਵੇ, ਪਰਿਵਾਰ ਲਈ ਤਾਂ ਅਸਹਿ ਹੀ ਹੁੰਦਾ ਹੈ। ਕਾਨੂੰਨ ਨੂੰ ਤਾਂ ਆਪਣਾ ਕੰਮ ਕਰਨਾ ਚਾਹੀਦਾ ਹੈ ਅਤੇ ਕਾਨੂੰਨ ਉੱਪਰੋਂ ਆਮ ਵਿਅਕਤੀ ਦਾ ਵਿਸ਼ਵਾਸ ਉੱਠਣ ਲੱਗਦਾ ਹੈ ਜਦੋਂ ਕਿਸੇ ਇਕ ਦੇ ਕਤਲ ਲਈ ਨਾਮਜ਼ਦ ਕੀਤੇ ਇਕ ਦੋਸ਼ੀ ਦੇ ਕਈ ਪਰਿਵਾਰਕ ਮੈਂਬਰਾਂ, ਦੋਸਤਾਂ, ਹਮਦਰਦਾਂ ਤੇ ਰਿਸ਼ਤੇਦਾਰਾਂ ਨੂੰ ਵੀ ਜਲਾਲਤ ਝੱਲਣੀ ਪੈਂਦੀ ਹੈ ਅਤੇ ਦੂਜੇ ਪਾਸੇ ਕਈਆਂ ਪਰਿਵਾਰਕ ਮੈਂਬਰਾਂ, ਦੋਸਤਾਂ, ਹਮਦਰਦਾਂ ਤੇ ਰਿਸ਼ਤੇਦਾਰਾਂ ਦੇ ਕਾਤਲਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ।

ਗੱਲਾਂ ਬਹੁਤ ਲੰਮੀਆਂ ਨੇ ਪਰ ਜਿੰਦੜੀ ਛੋਟੀ ਜਿਹੀ, ਜਾਂਦੇ-ਜਾਂਦੇ ਆਖਰੀ ਗੱਲ ਕਿ ਹਰਿਆਣੇ ਦੇ ਇਕ ਸਕੂਲ ਦੇ ਮਾਸੂਮ ਬੱਚੇ ਦੇ ਕਤਲ ਲਈ ਪਹਿਲਾਂ ਇਕ ਛੋਟਾ ਕਰਮਚਾਰੀ ਦੋਸ਼ੀ ਠਹਿਰਾਇਆ ਗਿਆ ਤੇ ਬਾਅਦ ਵਿਚ ਸੀ. ਬੀ. ਆਈ. ਨੇ ਉਸ ਨੂੰ ਬੇਕਸੂਰ ਦੱਸਦਿਆਂ ਇਕ ਸੀਨੀਅਰ ਬੱਚੇ ਨੂੰ ਕਤਲ ਲਈ ਦੋਸ਼ੀ ਦਰਸਾ ਦਿੱਤਾ। ਦੇਖੋ ! ਹੁਣ ਅਦਾਲਤ ਕੀ ਫੈਸਲਾ ਦੇਵੇਗੀ ? ਕਹਿਣ ਦਾ ਭਾਵ ਕਿ ਦੋਸ਼ੀ ਠਹਿਰਾਏ ਜਾਣ ਲਈ ਦੋਸ਼ੀ ਹੋਣਾ ਜਾਂ ਨਾ ਹੋਣਾ ਜਰੂਰੀ ਨਹੀਂ ਹੈ, ਅਸਲ ਗੱਲ ਤਾਂ ਹੈ ਕਿ ਜਾਂਚ ਕੌਣ ਕਰ ਰਿਹਾ ਹੈ ਅਤੇ ਕਿਸ ਭਾਵਨਾ ਨਾਲ ਕਰ ਰਿਹਾ ਹੈ, ਸਬੂਤ ਗਵਾਹ ਤਾਂ ਹਰ ਇੱਕ ਖਿਲਾਫ ਹੀ ਖੜ੍ਹੇ ਜਾਂ ਘੜ੍ਹੇ ਮਿਲ ਜਾਂਦੇ ਹਨ।

ਪਰਮਾਤਮਾ ਅੱਗੇ ਅਰਦਾਸ ਕਰੋ ਕਿ ਕਦੇ, ਕਾਨੂੰਨ ਅੱਗੇ ਸਮਾਨਤਾ, ਕਾਨੂੰਨ ਦਾ ਰਾਜ, ਕਾਨੂੰਨ ਸਭ ਲਈ ਇੱਕ, ਨਿਆਂ ਸਭ ਦਾ ਹੱਕ ਆਦਿ, ਆਦਿ ਗੱਲਾਂ ਸਾਡੇ ਜਿਉਂਦੇ ਜੀਅ ਲਾਗੂ ਹੋ ਜਾਣ।

-0-

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਦੀ ਬਜਾਇ ਨਾਨਕਸ਼ਾਹੀ ਕੈਲੰਡਰ ਅਨੁਸਰ 23 ਪੋਹ ਨੂੰ ਹੀ ਮਨਾਇਆ ਜਾਏਗਾ : ਬਠਿੰਡਾ ਸ਼ਹਿਰ ਦੀਆਂ ਸੰਗਤਾਂ

0

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਦੀ ਬਜਾਇ ਨਾਨਕਸ਼ਾਹੀ ਕੈਲੰਡਰ ਅਨੁਸਰ 23 ਪੋਹ ਨੂੰ ਹੀ ਮਨਾਇਆ ਜਾਏਗਾ : ਬਠਿੰਡਾ ਸ਼ਹਿਰ ਦੀਆਂ ਸੰਗਤਾਂ

ਕਿਰਪਾਲ ਸਿੰਘ ਬਠਿੰਡਾ-88378-13661

ਸ਼੍ਰੋਮਣੀ ਕਮੇਟੀ ਵਲੋਂ ਅਪਣਾਏ ਗਏ ਬਿਕ੍ਰਮੀ ਕੈਲੰਡਰ ਮੁਤਾਬਿਕ ਹਰ ਸਾਲ ਹੀ ਗੁਰ ਪੁਰਬਾਂ ਦੀਆਂ ਤਾਰੀਖਾਂ ਸਬੰਧੀ ਦੁਬਿਧਾ ਬਣੀ ਰਹਿੰਦੀ ਹੈ ਇਸ ਲਈ ਬਠਿੰਡਾ ਸ਼ਹਿਰ ’ਚ ਸਥਿਤ ਗੁਰਦੁਆਰਾ ਸਾਹਿਬਾਨ ਦੇ ਮੁੱਖ ਸੇਵਾਦਾਰਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਦੀ ਬਜਾਏ ਨਾਨਕਸ਼ਾਹੀ ਕੈਲੰਡਰ ਅਨੁਸਰ 23 ਪੋਹ ਨੂੰ ਹੀ ਮਨਾਇਆ ਜਾਏਗਾ ਜੋ ਕਿ ਹਰ ਸਾਲ 5 ਜਨਵਰੀ ਨੂੰ ਆਉਂਦਾ ਹੈ।  ਗੁਰਦੁਆਰਾ ਸਾਹਿਬਾਨ ਦੇ ਮੁੱਖ ਸੇਵਾਦਾਰਾਂ ਨੇ ਸਵਾਲ ਕੀਤਾ ਕਿ ਖ਼ਾਲਸਾ ਪੰਥ ਦੀ ਸਾਜਨਾ, ਅਨੰਦਪੁਰ ਸਾਹਿਬ ਦਾ ਛੱਡਣਾ, ਪਰਿਵਾਰ ਵਿਛੋੜਾ, ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਆਦਿ ਸਭ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹਨ ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਹ ਸਾਰੇ ਦਿਹਾੜੇ ਤਾਂ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਰੀਕਾਂ ਮੁਤਾਬਿਕ ਉਲੀਕੇ ਗਏ ਹਨ ਜਦੋਂ ਕਿ ਗੁਰੂ ਸਾਹਿਬ ਜੀ ਦਾ ਆਪਣਾ ਪ੍ਰਕਾਸ਼ ਦਿਹਾੜਾ, ਗੁਰਗੱਦੀ ਦਿਵਸ ਅਤੇ ਜੋਤੀ ਜੋਤ ਸਮਾਉਣ ਦਾ ਦਿਨ ਬਿਕ੍ਰਮੀ ਕੈਲੰਡਰ ਦੀਆਂ ਚੰਦਰ ਅਧਾਰਿਤ ਤਿਥਾਂ ਮੁਤਾਬਿਕ ਬਿਆਨੇ ਗਏ ਹਨ। ਇਹੋ ਕਾਰਨ ਹੈ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਸੇ ਸਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਿਸੇ ਸਾਲ ਪਿੱਛੋਂ ਅਤੇ ਕਿਸੇ ਸਾਲ ਇਕੱਠੇ (ਇੱਕੋ ਦਿਨ) ਹੀ ਆ ਜਾਂਦੇ ਹਨ ਜਿਵੇਂ ਕਿ 1995 ਅਤੇ 2014 ’ਚ ਪੋਹ ਸੁਦੀ 7 ਅਤੇ 13 ਪੋਹ (ਦੋਵੇਂ ਹੀ) ਇਕੱਠੇ 28 ਦਸੰਬਰ ਨੂੰ ਆਉਣ ਕਰ ਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰ ਪੁਰਬ ਇਕੱਠੇ ਆਏ ਸਨ।  1982 ’ਚ ਪੋਹ ਸੁਦੀ 7 ਅਤੇ 8 ਪੋਹ (ਦੋਵੇਂ ਹੀ) ਇਕੱਠੇ 22 ਦਸੰਬਰ ਨੂੰ ਆਉਣ ਕਰ ਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆਏ ਸਨ ਜਦੋਂ ਕਿ ਇਸ ਸਾਲ ਸ਼ਹੀਦੀ ਹਫਤੇ (7-13 ਪੋਹ) ਦੇ ਵਿਚਕਾਰ 11 ਪੋਹ ਨੂੰ ਆ ਰਿਹਾ ਹੈ। ਇਹ ਵੀ ਸਮਝ ਤੋਂ ਬਾਹਰ ਹੈ ਕਿ ਇਤਿਹਾਸ ਵਿੱਚ ਪ੍ਰਕਾਸ਼ ਦਿਹਾੜੇ ਦੀ ਤਾਰੀਕ ਤਾਂ 23 ਪੋਹ ਲਿਖੀ ਹੋਈ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਇਹ 11 ਪੋਹ ਦੀ ਤਰੀਕ ਕਿੱਥੋਂ ਲੈ ਲਈ ਤੇ ਇਹ ਹਰ ਸਾਲ ਬਦਲ ਕਿਵੇਂ ਜਾਂਦੀ ਹੈ ?

ਗੁਰੂ ਦਾ ਪ੍ਰਕਾਸ਼ ਦਿਹਾੜਾ ਭਾਵ ਜਨਮ ਦਿਨ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੇ ਦਿਹਾੜੇ ਮਨਾਉਣ ਵੇਲੇ ਕੁਦਰਤੀ ਤੌਰ ’ਤੇ ਹਰ ਸਿੱਖ ਦੇ ਮਨ ਵਿੱਚ ਭਾਵਨਾ ਅਤੇ ਸਮਾਗਮ ਦਾ ਮਹੌਲ ਵੱਖ ਵੱਖ ਤਰ੍ਹਾਂ ਦਾ ਬਣਿਆ ਹੋਣ ਕਰ ਕੇ ਸਿੱਖ ਦੁਬਿਧਾ ਵਿੱਚ ਪੈ ਜਾਂਦੇ ਹਨ ਕਿ ਇਹ ਦੋਵੇਂ ਦਿਹਾੜੇ ਇੱਕੋ ਦਿਨ ਕਿਸ ਮਹੌਲ (ਭਾਵ ਖੁਸ਼ੀ ਜਾਂ ਗਮੀ) ਵਿੱਚ ਮਨਾਏ ਜਾਣ ?  ਇਸ ਦਾ ਸਾਡੇ ਪਾਸ ਕੋਈ ਉੱਤਰ ਨਹੀਂ ਹੁੰਦਾ ।  

ਇਸੇ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਅਤੇ ਮੀਰੀ ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰਨ ਦੀਆਂ ਦੋਵੇਂ ਘਟਨਾਵਾਂ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਹਨ ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰਾਂ ਵਿੱਚ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਰੀਕਾਂ ਮੁਤਾਬਿਕ ਅਤੇ ਮੀਰੀ ਪੀਰੀ ਦਾ ਦਿਨ ਬਿਕ੍ਰਮੀ ਕੈਲੰਡਰ ਦੀਆਂ ਚੰਦਰ ਅਧਾਰਿਤ ਤਿਥਾਂ ਮੁਤਾਬਿਕ ਬਿਆਨੇ ਗਏ ਹਨ। ਦੂਸਰਾ ਸਵਾਲ ਹੈ ਕਿ ਸੂਰਜੀ ਪ੍ਰਣਾਲੀ ਜਿਸ ਦੇ ਅਧਾਰ ’ਤੇ ਰੁੱਤਾਂ ਬਦਲਦੀਆਂ ਹਨ, ਦੀ ਥਾਂ ਸਾਡੀ ਕੌਮ ਦੇ ਆਗੂ ਸੂਰਜੀ ਅਤੇ ਚੰਦਰਮਾਂ ਦੋਵਾਂ ਪ੍ਰਣਾਲੀਆਂ ਨੂੰ ਵਰਤ ਕੇ ਦੋ ਬੇੜੀਆਂ (ਕੈਲੰਡਰਾਂ) ਵਿੱਚ ਸਾਡੀਆਂ ਲੱਤਾਂ ਰੱਖਵਾ ਕਿ ਕੌਮ ਨੂੰ ਕਿਉਂ ਡੋਬਣਾ ਚਾਹ ਰਹੇ ਹਨ ?

ਮੁੱਖ ਸੇਵਾਦਾਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਕੋਲ ਪਹੁੰਚ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ 5 ਜਨਵਰੀ ਨੂੰ ਮਨਾਏ ਜਾਣ ਦੀ ਮੰਗ ਦਾ ਸਮਰਥਨ ਕੀਤਾ ਅਤੇ ਮੰਗ ਕੀਤੀ ਕਿ ਅੱਗੇ ਤੋਂ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਕੇ ਕੌਮ ਨੂੰ ਹਮੇਸ਼ਾਂ ਲਈ ਅਜਿਹੀ ਦੁਬਿਧਾ ’ਚੋਂ ਕੱਢਿਆ ਜਾਵੇ।

ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰ ਪੁਰਬ ਮਨਾਉਣ ਲਈ ਬਠਿੰਡਾ ਸ਼ਹਿਰ ਦੀ ਸੰਗਤ ਨੇ ਕੀਤੀ ਪਹਿਲ

ਬਠਿੰਡਾ ਸ਼ਹਿਰ ਦੇ ਹੇਠ ਲਿਖੇ 20 ਗੁਰਦੁਆਰਿਆਂ ਨੇ ਗੁਰੂ ਗੋਬਿਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ/5 ਜਨਵਰੀ ਨੂੰ ਮਨਾਉਣ ਦਾ ਕੀਤਾ ਫੈਸਲਾ ਅਤੇ ਸ਼ਰੋਮਣੀ ਕਮੇਟੀ ਤੇ ਜਥੇਦਾਰ ਸਾਹਿਬਾਨ ਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਕੇ ਕੌਮ ਨੂੰ ਗੁਰ ਪੁਰਬਾਂ ਸਬੰਧੀ ਹਰ ਸਾਲ ਹੀ ਪੈਣ ਵਾਲੀ ਦੁਬਿਧਾ ’ਚੋਂ ਕੱਢਣ ਦੀ ਕੀਤੀ ਅਪੀਲ :

(1). ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ (ਬਠਿੰਡਾ)

(2). ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ (ਬਠਿੰਡਾ)

(3). ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼, ਮਾਡਲ ਟਾਊਨ ਫ਼ੇਜ਼ -1 (ਬਠਿੰਡਾ)

(4). ਗੁਰਦੁਆਰਾ ਸਾਹਿਬ ਭਾਈ ਮਤੀਦਾਸ ਨਗਰ (ਬਠਿੰਡਾ)

(5). ਗੁਰਦੁਆਰਾ ਸਾਹਿਬ ਹਰਿਗੋਬਿੰਦ ਦਰਬਾਰ, ਗੁਰੂ ਕੀ ਨਗਰੀ (ਬਠਿੰਡਾ)

(6). ਗੁਰਦੁਆਰਾ ਸਾਹਿਬ ਨਾਨਕਸਰ ਬੀਬੀਵਾਲਾ ਰੋਡ (ਬਠਿੰਡਾ)

(7). ਗੁਰਦੁਆਰਾ ਸਾਹਿਬ ਸਿੰਘ ਸਭਾ ਐੱਨ ਐੱਫ ਐੱਲ ਕਲੋਨੀ (ਬਠਿੰਡਾ)

(8). ਗੁਰਦੁਆਰਾ ਸਾਹਿਬ ਕੋਠੇ ਅਮਰਪੁਰਾ (ਬਠਿੰਡਾ)

(9). ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ, ਨੈਸ਼ਨਲ ਕਲੋਨੀ (ਬਠਿੰਡਾ)

(10). ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਬਾਬਾ ਫ਼ਰੀਦ ਨਗਰ (ਬਠਿੰਡਾ)

(11). ਗੁਰਦੁਆਰਾ ਸਾਹਿਬ ਬਾਬਾ ਬਾਬਾ ਦੀਪ ਸਿੰਘ ਜੀ, ਦੀਪ ਸਿੰਘ ਨਗਰ (ਬਠਿੰਡਾ)

(12). ਗੁਰਦੁਆਰਾ ਸਾਹਿਬ, ਥਰਮਲ ਕਲੋਨੀ (ਬਠਿੰਡਾ)

(13). ਗੁਰਦੁਆਰਾ ਸਾਹਿਬ ਭਾਈ ਜਗਤਾ ਜੀ (ਬਠਿੰਡਾ)

(14). ਗੁਰਦੁਆਰਾ ਸਾਹਿਬ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿਦ ਸਿੰਘ ਨਗਰ, ਗਲੀ ਨੰ: 13 (ਬਠਿੰਡਾ)

(15). ਗੁਰਦੁਆਰਾ ਸਾਹਿਬ  ਰੇਲਵੇ ਸਤਿਸੰਗ ਸਭਾ  (ਬਠਿੰਡਾ)

(16). ਗੁਰਦੁਆਰਾ ਸਾਹਿਬ ਗੁਰ ਨਾਨਕ ਪੁਰਾ (ਬਠਿੰਡਾ)

(17). ਗੁਰਦੁਆਰਾ ਸਾਹਿਬ ਗੁਰੂ ਨਾਨਕਵਾੜੀ ਸਾਹਿਬ, ਬੱਲਾ ਰਾਮ ਨਗਰ (ਬਠਿੰਡਾ)

(18). ਗੁਰਦੁਆਰਾ ਸਾਹਿਬ ਗੋਬਿੰਦਪੁਰਾ, ਮਹੱਲਾ ਹਾਜ਼ੀਰਤਨ ਗੇਟ (ਬਠਿੰਡਾ)

(19). ਗੁਰਦੁਆਰਾ ਸਾਹਿਬ ਕਲਗੀਧਰ ਸਾਹਿਬ, ਮਹੱਲਾ ਅਕਾਲਗੜ੍ਹ (ਬਠਿੰਡਾ)

(20). ਗੁਰਦੁਆਰਾ ਸਾਹਿਬ ਗੁਰੂ ਅਰਜਨ ਦੇਵ ਜੀ, ਕੈਂਟ ਰੋਡ (ਬਠਿੰਡਾ)

ਕਿਉਂ ਪਟਰਾਣੀ ਹੋਈ ਪਰਾਹੁਣੀ ?

0

ਕਿਉਂ ਪਟਰਾਣੀ ਹੋਈ ਪਰਾਹੁਣੀ ?

ਗੁਰਜੀਤ ਸਿੰਘ ਗੀਤੂ, ਪਿੰਡ: ਕੋਲਿਆਂ ਵਾਲੀ, ਤਹਿ. ਮਲੋਟ, ਜਿਲਾ: ਸ੍ਰੀ ਮੁਕਤਸਰ ਸਾਹਿਬ (152107) ਮੋਬਾ. 94653-10052

ਭਾਸ਼ਾ ਇਕ ਸਾਧਨ ਹੈ, ਜੋ ਲੋਕ ਮਨਾਂ ਵਿਚ ਪ੍ਰਗਟ ਹੋਏ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਵਿਚ ਮਦਦਗਾਰ ਸਾਬਿਤ ਹੁੰਦੀ ਹੈ। ਇਸ ਭਾਸ਼ਾ ਦੇ ਅਨੇਕਾਂ ਲਿਪੀਆਂ ਵਿਚ ਅਨੇਕਾਂ ਰੂਪ ਮਿਲ ਜਾਣਗੇ, ਲੇਕਿਨ ਇਹ ਹਰ ਇਕ ਰੂਪ ਆਪਣੇ ਕਬੀਲੇ, ਰਾਜ ਅਤੇ ਦੇਸ਼ ਵਿਚ ਵੱਸਦੇ ਲੋਕਾਂ ਦਾ ਵੱਖਰਾ ਮਾਣ ਹੁੰਦਾ ਹੈ। ਇਸ ਤਰ੍ਹਾਂ ਭਾਰਤ ਦੇਸ਼ ਵਿਚ ਵੱਸਦੇ ਪੰਜਾਬ ਦੇ ਲੋਕ ਦਿਲਾਂ ਵਿਚ ਵੀ ਪੰਜਾਬੀ-ਬੋਲੀ ਪ੍ਰਤੀ ਫ਼ਕਰ ਮਹਿਸੂਸ ਹੁੰਦਾ ਹੈ। ਸਮੇਂ ਦੀ ਕਰਵਟ ਨਾਲ ਕਈ ਲਿਪੀਆਂ ਆਪਣੀ ਹੋਂਦ ਨੂੰ ਖੋਹ ਦਿੰਦੀਆ ਹਨ, ਜਿਸ ਕਰ ਕੇ ਉਹ ਕਬੀਲੇ ਜਾਂ ਰਾਜ ਆਪਣਾ ਵਿਰਸਾ ਗੁਆ ਬੈਠਦੇ ਹਨ। ਹਰ ਇਨਸਾਨ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਆਪਣੇ ਵਿਚਾਰਾਂ ਨੂੰ ਦੁਨੀਆ ਦੇ ਹਰ ਖਿੱਤੇ ਤੱਕ ਪਹੁੰਚਾ ਸਕੇ ਜਿਸ ਲਈ ਉਸ ਨੂੰ ਤਿੰਨ ਭਾਸ਼ਾਵਾਂ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਇਨਸਾਨ ਪਹਿਲੀ ਲਿਪੀ ਮਾਂ ਦੀ ਗੋਦ ’ਚੋਂ ਪੈਰਾਂ ’ਤੇ ਖੜੇ ਹੋਣ ਤੱਕ ਮਾਂ ਦੇ ਬੋਲਾਂ ਰਾਹੀ ਸਿੱਖਦਾ ਹੈ, ਜਿਸ ਮਾਂ-ਬੋਲੀ ਨੂੰ ਬੱਚਾ ਆਪਣੇ ਆਖਰੀ ਸਾਹ ਤੱਕ ਵੀ ਨਹੀਂ ਭੁੱਲਣਾ ਚਾਹੁੰਦਾ। ਦੂਸਰੀ ਲਿਪੀ ਆਪਣੇ ਰਾਸ਼ਟਰ ਦੀ ਹੁੰਦੀ ਹੈ, ਜਿਸ ਨਾਲ ਆਪਣੇ ਵਿਚਾਰਾਂ ਨੂੰ ਆਪਣੇ ਦੇਸ਼ ਦੇ ਲੋਕਾਂ ਤੱਕ ਪਹੁੰਚਾ ਸਕਦਾ ਹੈ ਤੇ ਤੀਸਰੀ ਲਿਪੀ ਅੰਤਰ-ਰਾਸ਼ਟਰੀ ਹੁੰਦੀ ਹੈ, ਜਿਸ ਨਾਲ ਦੁਨੀਆ ਦੇ ਹਰ ਕੋਨੇ ’ਚ ਬੈਠੇ ਇਨਸਾਨ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਜਾ ਸਕਦੀ ਹੈ। ਇਥੇ ਇਸ ਗੱਲ ਦਾ ਧਿਆਨ ਵੀ ਰਹੇ ਕਿ ਹਰ ਕਬੀਲੇ ਜਾਂ ਰਾਜ ਦਾ ਇਨਸਾਨ ਪੂਰੇ ਦੇਸ਼ ਦਾ ਭ੍ਰਮਣ ਨਹੀਂ ਕਰਦਾ ਤੇ ਨਾ ਇਕ ਦੇਸ਼ ਦਾ ਹਰ ਇਨਸਾਨ ਪੂਰੀ ਦੁਨੀਆ ਦਾ ਭ੍ਰਮਣ ਕਰਦਾ ਹੈ। ਹਰ ਰਾਜ ਜਾਂ ਦੇਸ ਦੇ 15 ਪ੍ਰਤੀਸ਼ਤ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਆਪਣੇ ਰਾਜ ਜਾਂ ਦੇਸ ਤੱਕ ਹੀ ਸੀਮਿਤ ਹੁੰਦੇ ਹਨ, ਪਰ ਫਿਰ ਵੀ ਕਿਤੇ ਨ ਕਿਤੇ ਉਹਨਾਂ ਦੇ ਨਾ-ਚਾਹੁੰਣ ਦੇ ਬਾਵਜੂਦ ਵੀ ਉਹਨਾਂ ਦੀ ਲਿਪੀ ਖੋਹ ਕੇ ਉਹਨਾਂ ’ਤੇ ਜ਼ਬਰੀ ਰਾਸ਼ਟਰੀ ਜਾਂ ਅੰਤਰ-ਰਾਸ਼ਟਰੀ ਲਿਪੀ ਨੂੰ ਥੋਪ ਦਿੱਤਾ ਜਾਂਦਾ ਹੈ, ਜਦ ਕਿ ਇਹ ਇਨਸਾਨ ਦੀ ਆਪਣੀ ਇੱਛਾ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਲਿਪੀ ਨੂੰ ਗ੍ਰਹਿਣ ਕਰਨਾ ਚਾਹੁੰਦਾ ਹੈ। ਇਸ ਤਰ੍ਹਾਂ ਦਾ ਇਕ ਖਿੱਤਾ ਪੰਜਾਬ ਹੈ, ਜੋ ਆਪਣੀ ਵਿਖੱਲਣ ਲਿਪੀ ਦੇ ਬਾਵਜੂਦ ਵੀ ਰਾਸ਼ਟਰੀ ਲਿਪੀ ਦਾ ਜ਼ਬਰੀ ਸ਼ਿਕਾਰ ਹੋ ਰਿਹਾ ਹੈ। ਪੰਜਾਬ ਦੇ ਲੋਕ ਆਪਣੀ ਮਾਂ-ਬੋਲੀ ਪੰਜਾਬੀ ਹੋਣ ਦੇ ਬਾਵਜੂਦ ਵੀ ਆਪਣੇ ਬੱਚਿਆ ਦੇ ਭਵਿੱਖ ਲਈ ਅੰਗਰੇਜ਼ੀ ਮਾਧਿਅਮ ਦੀ ਚੋਣ ਕਰਦੇ ਹਨ, ਜਿਸ ਦਾ ਸਿੱਟਾ ਪੰਜਾਬ ਦੀ ਪਟਰਾਣੀ (ਮਾਂ-ਬੋਲੀ) ਨੂੰ ਪਰਾਹੁਣੀ ਕਰ ਕੇ ਪੰਜਾਬ ਵਿਚ 99 ਪ੍ਰਤੀਸ਼ਤ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦਾ ਹੋਣਾ ਚਿੰਤਾ ਜਨਕ ਹੈ। ਅਗਰ ਸੱਚ ਵਿਚ ਹੀ ਪੰਜਾਬ ਦੇ ਲੋਕ ਪੰਜਾਬ ਦੀ ਪਟਰਾਣੀ (ਮਾਂ-ਬੋਲੀ) ਨੂੰ ਪਰਾਹੁਣੀ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਅੱਜ ਸੜਕਾਂ ’ਤੇ ਲੱਗੇ ਦਿਸ਼ਾ ਦਰਸਾਉਣ ਵਾਲੇ ਮੀਲ-ਪੱਥਰਾਂ ’ਤੇ ਪੋਚਾਂ ਫੇਰਨ ਨਾਲ ਕੁਝ ਨਹੀਂ ਹੋਣਾ, ਜਦ ਕਿ ਸਾਡੇ ਆਪਣੇ ਬੱਚੇ ਪੰਜਾਬੀ ਮਾਧਿਅਮ ਦੀ ਚੋਣ ਕਰ ਕੇ ਆਪਣੇ ਭਵਿੱਖ ਲਈ ਸੰਘਰਸ਼ ਸ਼ੁਰੂ ਨਹੀਂ ਕਰਦੇ। ਆਉਣ ਵਾਲੇ ਚੰਦ ਕੁ ਸਾਲਾਂ ਵਿਚ ਹੀ ਅਲੋਪ ਹੋਣ ਜਾ ਰਹੀ ਪੰਜਾਬੀ ਨੂੰ ਬਚਾਉਣ ਲਈ ਪੰਜਾਬ ਵਿਚ 99 ਪ੍ਰਤੀਸ਼ਤ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦਾ ਮੁੱਖ ਵਿਸ਼ਾ ਪੰਜਾਬੀ ਮਾਧਿਅਮ ਹੋਣਾ ਲਾਜ਼ਮੀ ਹੈ। ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਇਸ ਵਿਸ਼ੇ ’ਤੇ ਚਰਚਾ ਕਰਨ ਦੀ ਅੱਜ ਲੋੜ ਹੈ ਕਿ ਕਿਸ ਤਰ੍ਹਾਂ ਪੰਜਾਬ ਵਿਚ ਪੰਜਾਬੀ ਮਾਧਿਅਮ ਵਾਲਾ ਬੱਚਾ ਆਪਣੀ ਡਾਕਟਰੀ ਦੀ ਪੜਾਈ ਨੂੰ ਪੰਜਾਬੀ ਮਾਧਿਅਮ ਵਿਚ ਪੂਰਾ ਕਰੇ, ਇੰਜਨੀਅਰ ਦੀ ਪੜਾਈ ਹੋਵੇ ਜਾਂ ਕਾਨੂੰਨ ਦੀ, ਅੰਗਰੇਜ਼ੀ ਮਾਧਿਅਮ ਦੇ ਨਾਲ ਪੰਜਾਬੀ ਮਾਧਿਅਮ ਵਿਚ ਹੋਣੀ ਵੀ ਲਾਜ਼ਮੀ ਹੈ। ਪੰਜਾਬ ਦੀ ਧਰਤੀ ’ਤੇ ਰਹਿੰਦੇ ਹਰ ਬੱਚੇ ਨੂੰ ਆਪਣੀ ਲਿਪੀ ਵਿਚ ਯੂ. ਪੀ. ਐੱਸ. ਸੀ ਦੇ ਟੈਸਟਾਂ ਸਮੇਤ ਹਰ ਪ੍ਰਕਾਰ ਦਾ ਟੈਸਟ ਪੰਜਾਬੀ ਵਿਚ ਕਰਨ ਦੀ ਅਨੁਮਤੀ ਹੋਣੀ ਚਾਹੀਦੀ ਹੈ। ਜਿਸ ਨਾਲ ਹਰ ਬੱਚੇ ਨੂੰ ਆਪਣੇ ਮੁਕਾਮ ’ਤੇ ਪਹੁੰਚਣ ਵਿਚ ਕੋਈ ਮੁਸ਼ਕਿਲ ਵੀ ਨਹੀਂ ਆਵੇਗੀ ਤੇ ਸਾਡੇ ਪੰਜਾਬ ਦੀ ਮਾਂ-ਬੋਲੀ ਦੇ ਨਾਲ-ਨਾਲ ਸਾਡਾ ਵਿਰਸਾ ਵੀ ਬਲਵਾਨ ਹੋ ਜਾਵੇਗਾ।

ਜਥੇਦਾਰ ਹਵਾਰਾ ਵੱਲੋਂ ਪ੍ਰਗਟਾਏ ਵਿਸ਼ਵਾਸ ’ਤੇ ਪੂਰਾ ਉੱਤਰਾਂਗੇ : ਵਰਲਡ ਸਿੱਖ ਪਾਰਲੀਮੈਂਟ 15 ਮੈਂਬਰੀ ਕਮੇਟੀ

0

ਜਥੇਦਾਰ ਹਵਾਰਾ ਵੱਲੋਂ ਪ੍ਰਗਟਾਏ ਵਿਸ਼ਵਾਸ ’ਤੇ ਪੂਰਾ ਉੱਤਰਾਂਗੇ : ਵਰਲਡ ਸਿੱਖ ਪਾਰਲੀਮੈਂਟ 15 ਮੈਂਬਰੀ ਕਮੇਟੀ

ਭਾਰਤ ਸਰਕਾਰ ਜਥੇਦਾਰ ਹਵਾਰਾ ਦਾ ਜੇਲ੍ਹ ਮੈਨੂਅਲ ਅਨੁਸਾਰ ਇਲਾਜ ਕਰਾਏ : ਕਮੇਟੀ

ਨਿਊਯਾਰਕ 10 ਨਵੰਬਰ

‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਲਈ ਵਿਸ਼ਵ ਭਰ ਵਿਚ ਬਣੀ 15 ਮੈਂਬਰੀ ਕਮੇਟੀ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਹੋਰਾਂ ਵੱਲੋਂ ਇਸ ਨੂੰ ਲਗਾਤਾਰਤਾ ਵਿਚ ਰੱਖੇ ਜਾਣ ਲਈ ਭਰੇ ਜ਼ਬਰਦਸਤ ਹੁੰਗਾਰੇ ਦਾ ਧੰਨਵਾਦ ਕੀਤਾ ਹੈ ਅਤੇ ਜਥੇਦਾਰ ਹਵਾਰਾ ਹੋਰਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਉਨ੍ਹਾਂ ਵੱਲੋਂ ਪ੍ਰਗਟਾਈ ਗਈ ਆਸ ਨੂੰ ਵਿਸ਼ਵ ਭਰ ਵਿਚ ਇੰਨ ਬਿੰਨ ਲਾਗੂ ਕਰਨ ਦੇ ਪਾਬੰਦ ਹੋਣਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਵਿਸ਼ਵ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਸਿੱਖ ਸੰਸਥਾਵਾਂ ਨੂੰ ਵਿਸ਼ਵਾਸ ਵਿਚ ਲੈ ਕੇ ਸਿੱਖ ਪੰਥ ਦਾ ਸਿਰਮੌਰ (ਡਬਲਿਊ ਐਸ ਪੀ) ਪਲੇਟਫਾਰਮ ਬਣਾਉਣ ਲਈ ਨਿਰਸਵਾਰਥ ਕੰਮ ਕਰਨਗੇ।

‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਲਈ ਬਣੀ ਕਮੇਟੀ ਦੇ ਮੈਂਬਰਾਂ ਵਿਚ ਟੈਲੀਕਾਨਫਰੰਸ ਰਾਹੀਂ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ‘ਵਰਲਡ ਸਿੱਖ ਪਾਰਲੀਮੈਂਟ’ ਦਾ ਢਾਂਚਾ ਉਨ੍ਹਾਂ ਵੱਲੋਂ ਪ੍ਰਗਟ ਕੀਤੇ ਵਿਸ਼ਵਾਸ ਅਨੁਸਾਰ 25 ਨਵੰਬਰ 2017 ਤੱਕ ਤਿਆਰ ਕਰ ਕੇ ਸਿੱਖ ਪੰਥ ਦੇ ਸਨਮੁਖ ਪੇਸ਼ ਕਰਨਗੇ, ਕਮੇਟੀ ਮੈਂਬਰਾਂ ਨੇ ਕਿਹਾ ਕਿ ਜੋ ਜਥੇਦਾਰ ਹਵਾਰਾ ਹੋਰਾਂ ਨੇ ਆਪਣੇ ਸਲਾਹਕਾਰ ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ ਆਦਿ ਦੇ ਜ਼ਰੀਏ ਭੇਜੇ ਸੰਦੇਸ਼ ਰਾਹੀਂ ਵਿਸ਼ਵ ਭਰ ਵਿਚ ਬਣੀ 15 ਮੈਂਬਰੀ ਕਮੇਟੀ ਨੂੰ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਹੈ ਅਤੇ ਇਸ ਸ਼ੁੱਭ ਕਾਰਜ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਰਪ੍ਰਸਤੀ ਬਖ਼ਸ਼ੀ ਹੈ ਉਸ ਲਈ ਉਹ ਉਨ੍ਹਾਂ ਦਾ ਕੋਟਿਨ ਕੋਟਿ ਧੰਨਵਾਦ ਵੀ ਕਰਦੇ ਹਨ ਤੇ ਭਾਰਤ ਸਰਕਾਰ ਦੀ ਨਿਆਂ ਪ੍ਰਣਾਲੀ ਨੂੰ ਯਾਦ ਦਿਵਾਉਂਦੇ ਹਨ ਕਿ ਜਥੇਦਾਰ ਹਵਾਰਾ ਹੋਰੀਂ ਸਿੱਖ ਕੌਮ ਦਾ ਮਾਣ ਤੇ ਸਤਿਕਾਰਯੋਗ ਹਨ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਹਨ, ਦਾ ਤੁਰੰਤ ਜੇਲ੍ਹ ਮੈਨੂਅਲ ਅਨੁਸਾਰ ਜਾਰੀ ਹੋਈਆਂ ਹਦਾਇਤਾਂ ਤਹਿਤ ਇਲਾਜ ਕਰਾਇਆ ਜਾਵੇ, ਨਾਲ ਹੀ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ। ਇਸ 15 ਮੈਂਬਰੀ ਕਮੇਟੀ ਵਿਚ ਹਿੰਮਤ ਸਿੰਘ ਯੂ ਐਸ ਏ ਤੋਂ ਇਲਾਵਾ ਅਮਰਦੀਪ ਸਿੰਘ ਯੂ ਐਸ ਏ, ਡਾ. ਅਮਰਜੀਤ ਸਿੰਘ ਯੂ ਐਸ ਏ, ਭਗਤ ਸਿੰਘ ਕੈਨੇਡਾ, ਸਤਿੰਦਰਪਾਲ ਸਿੰਘ ਕੈਨੇਡਾ, ਜੋਗਾ ਸਿੰਘ ਯੂ ਕੇ, ਮਨਪ੍ਰੀਤ ਸਿੰਘ ਯੂ ਕੇ, ਅਮਰੀਕ ਸਿੰਘ ਗਿੱਲ ਯੂ ਕੇ, ਦਪਿੰਦਰਜੀਤ ਸਿੰਘ ਯੂ ਕੇ, ਰੇਸ਼ਮ ਸਿੰਘ ਜਰਮਨੀ, ਗੁਰਮੀਤ ਸਿੰਘ ਖਨਿਆਣ ਜਰਮਨੀ, ਸੁਖਦੇਵ ਸਿੰਘ ਜਰਮਨੀ, ਜਸਵਿੰਦਰ ਸਿੰਘ ਹਾਲੈਂਡ, ਸ਼ਾਮ ਸਿੰਘ ਆਸਟ੍ਰੇਲੀਆ, ਗੁਰਵਿੰਦਰ ਸਿੰਘ ਆਸਟ੍ਰੇਲੀਆ ਸ਼ਾਮਲ ਹਨ।

ਜਾਰੀ ਕਰਤਾ

ਕਮੇਟੀ-ਵਰਲਡ ਸਿੱਖ ਪਾਰਲੀਮੈਂਟ

ਇਕ ਖੁੱਲਾ ਖ਼ਤ ਪੰਥ-ਦਰਦੀ ਗੁਰਸਿੱਖਾਂ ਦੇ ਨਾਂ

0

ੴ ਵਾਹਿਗੁਰੂ ਜੀ ਕੀ ਫ਼ਤਹਿ

ਕੇਵਲ ਸਿੰਘ                                                               (M): 95920-93472

ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ                                                             (M ): 93561-33804

ਮੁੱਖ ਪ੍ਰਬੰਧਕ: ਭਾਈ ਗੁਰਦਾਸ ਅਕੈਡਮੀ                                                     E-mail:bgattasr@hotmail.com

                                                                                                E-mail-pathaknagara@gmail.com <mailto:E-mail-pathaknagara@gmail.com>

                                                                                    ਗੁਰੂ ਕੀ ਨਗਰੀ, ਪੰਡੋਰੀ ਰਣ ਸਿੰਘ, ਤਰਨ ਤਾਰਨ ਰੋਡ, ਅੰਮ੍ਰਿਤਸਰ

Ref. No……………………………..                                                                          Dated……………………

ਇਕ ਖੁੱਲਾ ਖ਼ਤ ਪੰਥ-ਦਰਦੀ ਗੁਰਸਿੱਖਾਂ ਦੇ ਨਾਂ

ਆਦਰਯੋਗ ਪੰਥ-ਦਰਦੀ ਗੁਰਸਿੱਖੋ

               ਵਹਿਗੁਰੂ ਜੀ ਕੀ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

 ਆਪ ਜੀ ਸਭ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਖਾਲਸਾ ਪੰਥ ਨੂੰ ਸਮਰਪਿਤ ਹੋ ਕੇ ਜੀਵਨ ਦਾ ਹਰ ਪਲ਼ ਬਤੀਤ ਕਰ ਰਹੇ ਹੋ। ਆਪ ਜੀ ਦੇ ਅੰਦਰ ਪੰਥਕ ਚੜ੍ਹਦੀ ਕਲਾ ਲਈ ਢੇਰ ਸਾਰਾ ਜਜ਼ਬਾ ਤਥਾ ਉਤਸ਼ਾਹ ਹੈ। ਕਈ ਤਰ੍ਹਾਂ ਦੀ ਵਿਉਂਤਬੰਦੀ ਹੈ ਜੇ ਇਸ ਤਰ੍ਹਾਂ ਕਰੀਏ ਤਾਂ ਆਹ ਹੋ ਸਕਦਾ ਹੈ, ਜੇ ਇਸ ਤਰ੍ਹਾਂ ਕੌਮ ਕਰੇ ਤਾਂ ਇਹ ਹੋ ਸਕਦਾ ਹੈ। ਵਧੇਰੇ ਕਰ ਕੇ ਅਸੀਂ ਹਾਲਾਤਾਂ ਲਈ ਵਕਤ ਦੇ ਪ੍ਰਬੰਧਕਾਂ ਜਾਂ ਜ਼ਿੰਮੇਵਾਰਾਂ ਨੂੰ ਦੋਸ਼ੀ ਮੰਨਣ ’ਤੇ ਕੇਂਦ੍ਰਿਤ ਰਹਿੰਦੇ  ਹਾਂ। ਤਬਦੀਲੀ ਦੀ ਆਸ ਲਈ ਅਸੀਂ ਚੰਗੇ ਆਗੂਆਂ ਨੂੰ ਲੱਭਣ ਵਾਸਤੇ ਸੁਪਨੇ ਲੈਂਦੇ ਹਾਂ। ਕਈ ਵਾਰ ਆਪਣੀ-ਆਪਣੀ ਸੋਚ ਦੀ ਕਸਵੱਟੀ ’ਤੇ ਪੂਰੇ ਉਤਰਨ ਵਾਲੇ ਵੱਖ ਵੱਖ ਸੱਜਣਾਂ ਨੂੰ ਵਰਤਮਾਨ ਦੇ ਆਗੂ ਵਜੋਂ ਵੇਖਣ ਦਾ ਯਤਨ ਵੀ ਕਰਦੇ ਹਾਂ। ਇਸ ਤਰ੍ਹਾਂ ਕਰਦਿਆਂ ਸਾਡੇ ਵਰ੍ਹਿਆਂ ਦੇ ਵਰ੍ਹੇ ਲੰਘ ਗਏ ਹਨ, ਪਰ ਨਾ ਸਾਨੂੰ ਚੰਗੇ ਆਗੂ ਲੱਭੇ ਹਨ ਤੇ ਨਾ ਹੀ ਨਤੀਜਿਆਂ ਦੀ ਕਿੱਧਰੋਂ ਕੋਈ ਉਘ-ਸੁਘ ਲੱਗੀ ਹੈ। ਆਏ ਦਿਨ ਕੌਮੀ ਸੱਥਾਂ ਵਿੱਚ ਉਦਾਸੀ ਨਿਰਾਸ਼ਤਾ ਦੇ ਬੱਦਲ ਗੂੜ੍ਹੇ ਹੁੰਦੇ ਗਏ ਹਨ।  ਕਦੋਂ ਤੱਕ ਆਪਾਂ ਆਪਣੇ ਇੰਨ੍ਹਾਂ ਸੁਪਨਿਆਂ-ਫੁਰਨਿਆਂ ਦੇ ਘੇਰੇ ਵਿੱਚ ਰਹਿ ਕੇ ਨਤੀਜਾ, ਸਿਫ਼ਰ (ਜ਼ੀਰੋ) ਲੈਂਦੇ ਰਹਾਂਗੇ ?

ਸਾਡੇ ਘਰਾਂ ਦੇ ਕੰਮ ਵਿਗੜ ਜਾਣ, ਅਸੀਂ ਪਲਾਂ ਵਿੱਚ ਤੁਰੰਤ ਸਵਾਰ ਕੇ ਹੀ ਸਾਹ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਰਥਿਕ ਸਿੱਟਿਆਂ ਲਈ ਸਾਵਧਾਨ ਹੋ ਜਾਂਦੇ ਹਾਂ।  ਜੇ ਕੌਮੀ ਕਾਰਜਾਂ ਲਈ ਵੀ ਕੌਮੀ ਜ਼ਿੰਮੇਵਾਰੀ ਦਾ ਅਹਿਸਾਸ ਆਪਣੇ ਅੰਦਰੋਂ ਲੱਭ ਲਈਏ ਤਾਂ ਅਸੀਂ ਪੰਥਕ ਚੜ੍ਹਦੀ ਕਲਾ ਦਾ ਅਮਲ ਦਿਨਾਂ ਵਿੱਚ ਆਪਣੇ ਅੰਦਰੋਂ ਮਨ-ਬਚਨ-ਕਰਮ ਕਰ ਕੇ ਉਭਰਦਾ ਅਤੇ ਉੱਘੜਦਾ ਦੇਖਾਂਗੇ। ਵਿਸ਼ਵ ਦੇ ਕੋਨੇ-ਕੋਨੇ ਵਿੱਚ ਸਾਡੇ ਅੰਦਰ ਦੀ ਇਹ ਸਹੀ ਤਬਦੀਲੀ ਨਿਰਸੰਦੇਹ ਹੱਸ-ਹੱਸ ਕੇ ਚੜ੍ਹਦੀ ਕਲਾ ਦੇ ਹਸਤਾਖਰ ਕਰੇਗੀ।

ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਬੋਲ ਪੜ੍ਹਿਆ-ਸੁਣਿਆ ਤੇ ਗੁੜਿਆ ਹੋਇਆ ਹੈ ਕਿ ‘‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ (ਆਸਾ ਕੀ ਵਾਰ/ਮ: ੧/੪੭੪) ਫਿਰ ਆਪਾਂ ਕੌਮੀ ਫਰਜ਼ਾਂ ਲਈ ਆਗੂ ਵਜੋਂ ਕਿਸੇ ਹੋਰ ਦੀ ਭਾਲ ਕਿਉਂ ਕਰਦੇ ਹਾਂ। ਖੁਦ ਨੂੰ ਜ਼ਿੰਮੇਵਾਰ ਸਮਝਣ ਦੀ ਪਹਿਲ ਕਦਮੀ ਵਿੱਚ ਦੇਰੀ ਕਿਸ ਗੱਲ ਦੀ ਹੈ?  ਸਾਡੇ ਵੱਡ-ਵਡੇਰਿਆਂ ਨੇ ਔਖੇ ਮੌਕਿਆਂ ਵੇਲੇ, ਸੰਘਰਸ਼  ਕਰਦਿਆਂ ਮੌਤ ਨਾਲ ਅੱਠਖੇਲੀਆਂ (ਕਲੋਲਾਂ) ਕੀਤੀਆਂ ਸਨ। ਉਨ੍ਹਾਂ ਨੇ ਕਿਸੇ ਦੂਜੇ ’ਤੇ ਟੇਕ ਨਹੀਂ ਸੀ ਰੱਖੀ ਕਿ ਕੌਮ ਲਈ ਦੂਜਾ ਕੁਝ ਕਰੇ, ਮੈਂ ਨਹੀ। ਉਹ ਆਪਣੇ ਪਰਿਵਾਰਿਕ ਸੁੱਖ ਤੇ ਜ਼ਿੰਮੇਵਾਰੀਆਂ ਨੂੰ ਪੰਥਕ ਜੱਥੇਬੰਦੀ ਦੀ ਚੜ੍ਹਦੀ ਕਲਾ ਵਾਸਤੇ ਕੁਰਬਾਨ ਕਰ ਦਿੰਦੇ ਸਨ।  ਅਸੀਂ ਐਸਾ ਕਰਨ ਤੋਂ ਝਿਜਕਣ ਲੱਗੇ ਹਾਂ, ਤਾਂ ਹੀ ਸਾਹਮਣੇ ਆ ਕੇ ਕੰਮ ਕਰਨ ਵਾਲੇ ਪੰਥਕ ਸੇਵਕਾਂ ਦੀ ਘਾਟ ਹੈ। ਆਓ, ਖੁਦ ਨੂੰ ਪੰਥਕ ਸੇਵਾ ਲਈ ਸਮਰਪਿਤ ਕਰੀਏ।  ਸਾਡੀ ਹਰ ਇੱਕ ਦੀ ਰੂਹ ਵਿੱਚੋਂ ਪੰਥਕ ਚੜ੍ਹਦੀ ਕਲਾ ਦੇ ਇਹ ਬੋਲ ਬੇਮੁਹਾਰੇ ਨਿਕਲਣ ‘‘ਪੰਥ ਵਸੇ, ਮੈਂ ਉੱਜੜਾਂ, ਮਨ ਚਾਉ ਘਨੇਰਾ।’’

ਆਪਾਂ ਵੀ ਤਾਂ ਗੁਰਬਾਣੀ ਗੁਰੂ ਦੇ ਗਿਆਨ ਦੀ ਬਖ਼ਸ਼ਿਸ ਅਤੇ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਅਮਲ ਨਾਲ, ਪੰਥ ਦੇ ਸੱਚੇ ਵਾਰਸ ਬਣ ਕੇ, ਉਸ ਤਰ੍ਹਾਂ ਮੁੜ ਇਤਿਹਾਸ ਨੂੰ ਸੰਭਾਲਣ ਅਤੇ ਹੋਰ ਸਿਰਜਣ ਦਾ ਜ਼ਿੰਮਾਂ ਨਿਭਾਅ ਸਕਦੇ ਹਾਂ।  ਆਓ, ਝਿਜਕ ਤੋੜ ਦੇਈਏ।

ਸਭ ਤੋਂ ਪਹਿਲਾਂ ਸਾਨੂੰ ਸਭ ਨੂੰ, ਖ਼ੁਦ ਅੰਦਰੋਂ ਪੰਥਕ ਸੇਵਕ ਲੱਭਣ ਦੀ ਲੋੜ ਹੈ।  ਜੇਕਰ ਆਪਾਂ ਇਸ ਗੁਰੂ ਰਹਿਮਤ ਨੂੰ ਸੰਭਾਲਣ ਲਈ ਤਿਆਰ ਹੋ ਜਈਏ ਤਾਂ ਸਮਝੀਏ ‘‘ਸਭੇ ਕਾਜ ਸੁਹੇਲੜੇ.. ॥’’ (ਮ: ੫/੩੨੨) ਹੋ ਗਏ। ਪੰਥ ਦਰਦੀਆਂ ਦਾ ਕਾਫਲਾ ਬਣਦਿਆਂ ਦੇਰ ਨਹੀਂ ਲੱਗਣੀ। ਤਿੰਨ ਗੱਲਾਂ ਆਪਾਂ ਨੂੰ ਪ੍ਰਮਾਣ ਵਜੋਂ ਕੌਮ ਦੇ ਸਾਹਮਣੇ ਰੱਖਣੀਆਂ ਤੇ ਸੰਭਾਲਣੀਆਂ ਪੈਣਗੀਆਂ ਹਨ।  ਆਪਸੀ ਪਿਆਰ, ਆਪਸੀ ਵਿਸ਼ਵਾਸ ਤੇ ਆਪਸੀ ਇਤਫ਼ਾਕ (ਭਾਵ ਏਕਤਾ)। ਇਨ੍ਹਾਂ ਤਿੰਨ ਮਹਾਨ ਗੁਣਾਂ ਦੇ ਆਪਾਂ ਜਦੋਂ ਸੱਚੇ ਦਿਲੋਂ ਧਾਰਨੀ ਹੋ ਜਾਵਾਂਗੇ ਤਾਂ ਕੌਮੀ ਵਿਹੜੇ ਵਿੱਚੋਂ, ਧੜੇ ਵਿਤਕਰੇ, ਆਪਸੀ ਗੁੱਸੇ-ਗਿਲ੍ਹੇ ਅਤੇ ਵੈਰ-ਵਿਰੋਧ ਵਾਲੀਆਂ ਸੁਰਤੀਆਂ-ਬਿਰਤੀਆਂ ਰੂਪ ਕਮਜ਼ੋਰੀਆਂ ਲੱਭਣਗੀਆਂ ਹੀ ਨਹੀਂ।

ਆਓ, ਆਪਾਂ ਦੇਰ ਨਾ ਕਰੀਏ।  ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਗੁਰੂ ਖਾਲਸਾ ਪੰਥ ਨੂੰ ਸਿਰ ਝੁਕਾਉਂਦਿਆਂ ਆਪਾਂ ਕੀ-ਕੀ ਪੰਥਕ ਸੇਵਾ ਲਈ ਤਨ ਕਰ ਕੇ, ਮਨ ਕਰ ਕੇ ਹਿੱਸਾ ਪਾ ਸਕਦੇ ਹਾਂ, ਖ਼ੁਦ ਦੱਸੀਏ।  ਜੋ ਕੁਝ ਆਪਾਂ ਨੇ ਕਹਿਣਾ ਹੈ ਉਸ ਦੇ ਅਮਲ ਲਈ ਦੁੱਖ ਸੁੱਖ ਝੱਲਦਿਆਂ ਖਰੇ ਉਤਰਨ ਤੋਂ ਕਦਾਚਿਤ ਪਿਛਾਂਹ ਨਾ ਹਟੀਏ।

ਆਪਾਂ ਸਾਰੇ ਜਾਣਦੇ ਹਾਂ ਕਿ ਖਾਲਸਾ ਪੰਥ ਦੇ ਅੰਦਰ ਕਿਸੇ ਪ੍ਰਕਾਰ ਦੀ ਨਿਰਾਸ਼ਤਾ ਜਾਂ ਉਦਾਸੀ ਲਈ ਕੋਈ ਥਾਂ ਨਹੀਂ ਹੈ, ਹਾਂ ਮਹੱਤਵਪੂਰਨ ਪੱਖ ਹੈ ਅਸੀਂ ਕੀ, ਕਦੋਂ ਤੇ ਕਿਵੇਂ ਕਰਨਾ ਹੈ।  ਰਲ਼-ਮਿਲ ਬੈਠ ਕੇ ਬਹੁਤ ਹੀ ਚੰਗੇ ਢੰਗ ਨਾਲ ਵਿਉਂਤ ਲਈਏ।  ਅਮਲ ਲਈ ਸਮਾਂ, ਸੀਮਾਂ ਤੇ ਸਾਧਨਾਂ ਦੀ ਪੂਰਤੀ ਸਾਡੇ ਸਾਹਮਣੇ ਸਪੱਸ਼ਟ ਹੋਵੇ।  ਸਾਡੀ ਸੁਰਤ ਏਨੀ ਨਿਰਸੁਆਰਥ ਤੇ ਨਿਰਲੋਭ ਹੋਵੇ ਤਾਂ ਜੋ ਜ਼ਿੰਮੇਵਾਰੀਆਂ ਦੇ ਅਹੁਦੇ ਸਾਨੂੰ ਕਦੇ ਭਰਮਾਉਣ ਤੇ ਭਟਕਾਉਣ ਯੋਗ ਨਾ ਹੋਣ।

ਕਵੀ ਨਿਹਾਲ ਸਿੰਘ ਜੀ ਦੇ ਬੋਲਾਂ ਵਾਂਗ ਆਪਾਂ, ਪੰਥ ਸੇਵਕ ਹੋਵਾਂਗੇ। ਬਚਨ ਹਨ ‘ਸਵਾਰਥ ਤੋਂ ਬਗੈਰ ਗੁਰਦੁਆਰਿਆਂ ਦਾ ਚੌਕੀਦਾਰ, ਧਰਮ ਅਤੇ ਯੁੱਧ ਨੂੰ ਚੜ੍ਹੇ ਮੁੱਖ ਲਾਲੀ ਹੈ।’  ਆਪ ਜੀ ਦੇ ਭਰਵੇਂ ਹੁੰਗਾਰੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜੀ।

                                                         

ਗੁਰੂ-ਪੰਥ ਦਾ ਖ਼ਾਕਸਾਰ: ਕੇਵਲ ਸਿੰਘ-ਸੰਪਰਕ ਨੰਬਰ 095920-93472

                             ਮਿਤੀ : 28/10/2017

ਭਾਈ ਰਛਪਾਲ ਸਿੰਘ (ਹੁਸ਼ਿਆਰਪੁਰ) 098554-40151

Email id. panthaktalmelsangathan@gmail.com

ਗੁਰੂ ਨਾਲ ਜੁੜਨ ਲਈ ਇੱਕ ਚਿਤ ਹੋ ਕੇ ਬੈਠਣਾ ਜ਼ਰੂਰੀ

0

ਸ਼ਬਦ ਗੁਰੂ ਨਾਲ ਜੁਡ਼ਨ ਲਈ ਧਿਆਨ ਦੀ ਇਕਾਗਰਤਾ ਜ਼ਰੂਰੀ

ਹਰਪ੍ਰੀਤ ਸਿੰਘ ਜਵੰਦਾ

ਇੱਕ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਅਵਾਜ ਮਾਰੀ ਤੇ ਪੁੱਛਿਆ ਕਿ ਮੇਰੀ ਰਾਣੀ ਧੀ, ਅੱਜ ਕੱਲ ਗੁਰਦੁਆਰੇ ਕਿਉਂ ਨੀ ਜਾਂਦੀ ?
ਅੱਗੋਂ ਆਹਦੀ ਦਾਦਾ ਜੀ ..ਜੀ ਜਿਹਾ ਨਹੀਂ ਕਰਦਾ ..ਓਥੇ ਲੋਕ ਗੁਰੂ ਦੀ ਗੱਲ ਘੱਟ ਤੇ ਪਾਲੀਟਿਕਸ ਜਿਆਦਾ ਡਿਸਕਸ ਕਰਦੇ ਨੇ, ਘਰੇਲੂ ਝਗੜੇ, ਚੁਗਲੀਆਂ, ਲੜਾਈਆਂ, ਰੌਲਾ-ਰੱਪਾ, ਦਿਖਾਵਾ ਤੇ ਹੋਰ ਵੀ ਬੜਾ ਕੁਛ ..ਏਦਾਂ ਲੱਗਦਾ ਜਿਦਾਂ ਗੁਰੂ ਘਰ ਬੱਸ ਏਹੀ ਕੁਝ ਲਈ ਹੀ ਰਹਿ ਗਿਆ ਹੋਏ ..ਬਸ ਸਭ ਕੁਝ ਝੂਠਾ ਜਿਹਾ ਲੱਗਦਾ ..ਤੁਸੀਂ ਹੀ  ਦੱਸੋ ਏਦਾਂ ਕਿਉਂ ਹੁੰਦਾ ਹੈ ?

ਗਹਿਰ ਗੰਭੀਰ ਅਵਸਥਾ ਵਿਚ ਜਾਂਦਾ ਬਜ਼ੁਰਗ ਅਗਲੇ ਦਿਨ ਆਪਣੀ ਪੋਤਰੀ ਨੂੰ ਇਹ ਕਹਿ ਕੇ ਗੁਰੂ ਘਰ ਲੈ ਗਿਆ ਕੇ ਚੱਲ ਬੀਬਾ ਅੱਜ ਤੇਰੇ ਸੁਆਲਾਂ ਦਾ ਜੁਆਬ ਲੱਭਦੇ ਹਾਂ ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪਊ !

ਬਜ਼ੁਰਗ ਨੇ ਉਸ ਨੂੰ ਪਾਣੀ ਨਾਲ ਨੱਕੋ ਨੱਕ ਭਰਿਆ ਗਲਾਸ ਫੜਾ ਦਿੱਤਾ ਤੇ ਆਖਿਆ ਕਿ ਪੁੱਤ ਇਹ ਫੜ ਤੇ ਦੀਵਾਨ ਹਾਲ ਵਿਚ ਬੈਠੀ ਸੰਗਤ ਦੁਆਲੇ ਦੋ ਚੱਕਰ ਕੱਟ ਪਰ ਇੱਕ ਗੱਲ ਦਾ ਖਿਆਲ ਰੱਖੀਂ ਕਿ ਜੇ ਇੱਕ ਵੀ ਤੁਬਕਾ ਥੱਲੇ ਡੁੱਲਿਆ ਤਾਂ ਮੈਥੋਂ ਤੇਰੇ ਸੁਆਲਾਂ ਦਾ ਜੁਆਬ ਨੀ ਦਿੱਤਾ ਜਾਣਾ ।

“ਠੀਕ ਹੈ ਦਾਦਾ ਜੀ” ਆਖ, ਕੁੜੀ ਬੜੇ ਹੀ ਧਿਆਨ ਨਾਲ ਗਿਲਾਸ ਫੜ ਤੁਰਨ ਲੱਗੀ ਤੇ ਕੁਝ ਚਿਰ ਮਗਰੋਂ ਚੱਕਰ ਪੂਰੇ ਕਰ ਖੁਸ਼ੀ ਖੁਸ਼ੀ ਦਾਦੇ ਜੀ ਦੇ ਕੋਲ ਆ ਕੇ ਦੱਸਣ ਲੱਗੀ ਕਿ ਦੇਖ ਲਵੋ ਇੱਕ ਤੁਬਕਾ ਵੀ ਡੁੱਲਣ ਨਹੀਂ ਦਿੱਤਾ ..ਹੁਣ ਦਿਓ ਮੇਰੇ ਸੁਆਲਾਂ ਦਾ ਜੁਆਬ !

ਬਜ਼ੁਰਗ ਨੇ ਪੁੱਛਿਆ ਕਿ ਬੇਟਾ, ਜਦੋਂ ਗਿਲਾਸ ਫੜ ਕੇ ਤੁਰ ਰਹੀ ਸੀ ਤਾਂ ਤੈਨੂੰ ਬੈਠੀ ਸੰਗਤ ਵਿਚੋਂ ਕੋਈ ਇਨਸਾਨ ਪਾਲੀਟਿਕਸ, ਚੁੰਗਲੀਆਂ ਜਾਂ ਫੇਰ ਹੋਰ ਕੋਈ ਗੱਲ ਕਰਦਾ ਸੁਣਾਈ ਦਿੱਤਾ ?

ਕਹਿੰਦੀ ਨਹੀਂ ਦਾਦਾ ਜੀ, ਬਿਲਕੁਲ ਵੀ ਨਹੀਂ, ਕਿਉਂਕਿ ਤੁਰੀ ਜਾਂਦੀ ਦਾ ਮੇਰਾ ਸਾਰਾ ਹੀ ਧਿਆਨ ਗਿਲਾਸ ਵੱਲ ਸੀ ਕਿ ਕਿਤੇ ਕੋਈ ਪਾਣੀ ਦਾ ਤੁਬਕਾ ਥੱਲੇ ਹੀ ਨਾ ਡਿੱਗ ਜਾਵੇ …!

ਬਜ਼ੁਰਗ ਆਖਣ ਲੱਗਾ ਕਿ ਪੁੱਤਰ ਇਸੇ ਤਰਾਂ ਹੀ ਕੁਝ ਇਨਸਾਨਾਂ ਨੇ ਆਪਣੇ ਫਾਇਦਿਆਂ ਲਈ ਗੁਰੂ ਘਰ ਨੂੰ ਪਾਲਟਿਕਸ, ਬਿਜਨਸ, ਚੁੰਗਲੀਆਂ ਤੇ ਵੈਰ ਵਿਰੋਧ ਦਾ ਅਖਾੜਾ ਬਣਾ ਧਰਿਆ ਹੈ..ਏਦਾਂ  ਹੁੰਦਾ ਆਇਆ ਹੈ ਤੇ ਅੱਗੇ ਵੀ ਹੁੰਦਾ ਹੀ ਰਹੇਗਾ ..ਪਰ ਸਾਨੂੰ ਆਪਣਾ ਸਾਰਾ ਧਿਆਨ ਉਹਨਾਂ ਚੀਜਾਂ ਵੱਲੋਂ ਹਟਾ ਕੇ ਪੂਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਨਿੱਕਲਦੀ ਇਲਾਹੀ ਬਾਣੀ ਰੂਪੀ ਵਿਚਾਰਧਾਰਾ ਦੇ ਪ੍ਰਵਾਹ ਵੱਲ ਲਾਉਣ ਦੀ ਲੋੜ ਹੈ ਤੇ ਇਹ ਵੀ ਬੇਹੱਦ ਜਰੂਰੀ ਹੈ ਕਿ ਉਸ ਪਵਿੱਤਰ ਵਿਚਾਰਧਾਰਾ ਦਾ ਇੱਕ ਵੀ ਤੁਬਕਾ ਸਾਡੇ ਮਨ ਵਿਚ ਵੱਸਣੋਂ ਨਾ ਰਹਿ ਜਾਵੇ ..ਮੇਰਾ ਯਕੀਨ ਮਨ ਕਦੀ ਵੀ ਗੁਰੂ ਘਰ ਤੋਂ ਬੇਮੁਖ ਨਹੀਂ ਹੋਵੇਗਾ !

ਸ਼ਾਇਦ ਇਸ ਬਜ਼ੁਰਗ ਵੱਲੋਂ ਦਿੱਤਾ ਗਿਆ ਤਰਕ, ਅੱਜ ਸਮੁੱਚੀ ਇਨਸਾਨੀਅਤ ਨੂੰ ਸ਼ਿੱਦਤ ਨਾਲ ਅਪਣਾਉਣ ਦੀ ਲੋੜ ਹੈ ।

Most Viewed Posts