ਬਤੀਹ ਸੁਲਖਣੀ
ਬਤੀਹ ਸੁਲਖਣੀ
ੴ ਸਤਿ ਗੁਰ ਪ੍ਰਸਾਦਿ
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,
ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436
‘ਬਤੀਹ ਸੁਲਖਣੀ’ ਤੋਂ ਭਾਵ ਸ਼ੁਭ ਗੁਣਾਂ ਨਾਲ ਭਰਪੂਰ ਇਸਤਰੀ ਹੈ। ਇਸਤਰੀ ਦੇ ਵਿੱਚ ਇਹ ਸ਼ੁਭ ਗੁਣ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਦਿਬ ਦ੍ਰਿਸ਼ਟੀ ਨੇ ਸੰਸਾਰ ਦੇ ਸਾਹਮਣੇ ਪ੍ਰਗਟ ਕੀਤੇ। ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ ਇਸਤਰੀ ਦੇ ਬੱਤੀ ਗੁਣ ਹਨ : ‘ਸੁੰਦਰਤਾ, ਸ਼੍ਵੱਛਤਾ, ਲੱਜਾ, ਚਤੁਰਾਈ, ਵਿਦਿਆ, ਸੇਵਾ, ਪਤਿਭਗਤੀ, ਦਯਾ, ਸਤਯ, ਪ੍ਰਿਯਬਾਣੀ, ਪ੍ਰਸੰਨਤਾ, ਨਮ੍ਰਤਾ, ਨਿਸ੍ਕਪਟਤਾ, ਏਕਤਾ, ਧੀਰਯ, ਧਰਮਨਿਸ਼ਠਾ, ਸੰਜਮ, ਉਦਾਰਤਾ, ਗੰਭੀਰਤਾ, ਉੱਦਮ, ਸੂਰਵੀਰਤਾ, ਰਾਗ, ਕਾਵਯ, ਚਿਤ੍ਰ, ਔਸਧ, ਰਸੋਈ ਅਤੇ ਸਿਊਣ ਪਰੋਣ ਦੀ ਵਿਦਿਆ, ਘਰ ਦੀਆਂ ਵਸਤੂਆਂ ਦਾ ਯਥਾ ਯੋਗ ਸ਼ਿੰਗਰਣਾ, ਬਜ਼ੁਰਗਾਂ ਦਾ ਮਾਨ, ਘਰ ਆਏ ਪਰਾਹੁਣਿਆਂ ਦਾ ਸਨਮਾਨ, ਸੰਤਾਨ ਦਾ ਪਾਲਣਾ’।
ਅਜਿਹੇ ਗੁਣਾਂ ਵਾਲੀ ਇਸਤਰੀ ਦਾ ਜ਼ਿਕਰ ਕਰਦੇ ਹੋਏ ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ : ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥ ਆਗਿਆਕਾਰੀ ਸੁਘੜ ਸਰੂਪ ॥ ਇਛ ਪੂਰੇ ਮਨ ਕੰਤ ਸੁਆਮੀ ॥ ਸਗਲ ਸੰਤੋਖੀ ਦੇਰ ਜੇਠਾਨੀ ॥੩॥ ਸਭ ਪਰਵਾਰੈ ਮਾਹਿ ਸਰੇਸਟ ॥ ਮਤੀ ਦੇਵੀ ਦੇਵਰ ਜੇਸਟ ॥ ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥ ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥ (ਮਹਲਾ ੫/੩੭੧)
ਅਜਿਹੇ ਗੁਣਾਂ ਨਾਲ ਭਰਪੂਰ ਇਸਤਰੀ ਸੱਚ ਦੀ ਧਾਰਨੀ ਹੋਵੇਗੀ ਅਤੇ ਆਪਣੀ ਸੰਤਾਨ ਵਿੱਚ ਉੱਤਮ ਗੁਣ ਭਰੇਗੀ। ਅਜਿਹੀ ਔਰਤ ਪਰਿਵਾਰ ਵਿੱਚ ਸ੍ਰੇਸ਼ਟ ਦਰਜਾ ਪ੍ਰਾਪਤ ਕਰੇਗੀ ਅਤੇ ਜੇਕਰ ਲੋੜ ਪਵੇ ਤਾਂ ਦੇਵਰ ਤੇ ਜੇਠ ਨੂੰ ਸੁਚੱਜੀ ਮੱਤ ਵੀ ਦੇਵੇਗੀ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਉਹ ਆਪ ਵਿਦਿਆਵਤੀ ਹੋਵੇਗੀ। ਜਿਸ ਘਰ ਵਿੱਚ ਅਜਿਹੀ ਇਸਤਰੀ ਪ੍ਰਗਟ ਹੋ ਜਾਵੇਗੀ ਉੱਥੇ ਸਦਾ ਹੀ ਸੁਖ ਹੋਵੇਗਾ : ਸਭ ਪਰਵਾਰੈ ਮਾਹਿ ਸਰੇਸਟ ॥ ਮਤੀ ਦੇਵੀ ਦੇਵਰ ਜੇਸਟ ॥ ਧੰਨੁ ਸੁ ਗ੍ਰਿਹੁ; ਜਿਤੁ ਪ੍ਰਗਟੀ ਆਇ ॥ ਜਨ ਨਾਨਕ ! ਸੁਖੇ ਸੁਖਿ ਵਿਹਾਇ ॥ (ਮਹਲਾ ੫/੩੭੧)
ਬਸੰਤ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਇਸਤਰੀ ਦੇ ਹੋਰ ਗੁਣਾਂ ਤੋਂ ਇਲਾਵਾ ਜਿੱਥੇ ਉਹ ਘਰ ਦੀ ਸਾਂਭ ਸੰਭਾਲ਼ ਕਰਦੀ ਹੈ ਅਤੇ ਕਿਸੇ ਦਾ ਬੁਰਾ ਵੀ ਨਹੀਂ ਚਿਤਵਦੀ। ਉਸ ਨੂੰ ਉੱਤਮ ਦਰਜਾ ਦੇ ਕੇ ਮਾਣ ਬਖਸ਼ਦੇ ਹਨ। ਆਪ ਜੀ ਦਾ ਫ਼ੁਰਮਾਉਂ ਹਨ : ਕਢਿ ਕਸੀਦਾ ਪਹਿਰਹਿ ਚੋਲੀ; ਤਾਂ ਤੁਮ੍ ਜਾਣਹੁ ਨਾਰੀ ॥ ਜੇ ਘਰੁ ਰਾਖਹਿ ਬੁਰਾ ਨ ਚਾਖਹਿ; ਹੋਵਹਿ ਕੰਤ ਪਿਆਰੀ ॥ (ਮਹਲਾ ੧/੧੧੭੧)
ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਔਰਤ ਵਿੱਚ ਉੱਚੇ ਆਤਮਕ ਗੁਣ ਵੀ ਹੋਣ ਤੇ ਉਹ ਭਗਤੀ ਦੀ ਮੂਰਤ ਵੀ ਹੋਵੇ। ਇਸ ਤੋਂ ਇਲਾਵਾ ਉਸ ਦਾ ਰਸੋਈ ਵਿਦਿਆ ਵਿੱਚ ਪਰਪੱਕ ਹੋਣਾ ਵੀ ਉਸ ਦੀ ਸ਼ਖ਼ਸੀਅਤ ਨੂੰ ਉਘਾੜਦਾ ਹੈ। ਆਪ ਆਪਣੇ ਇੱਕ ਸਲੋਕ ਵਿੱਚ ਫ਼ੁਰਮਾਉਂਦੇ ਹਨ : ਜਿਉ ਪੁਰਖੈ ਘਰਿ ਭਗਤੀ ਨਾਰਿ ਹੈ; ਅਤਿ ਲੋਚੈ ਭਗਤੀ ਭਾਇ ॥ ਬਹੁ ਰਸ ਸਾਲਣੇ ਸਵਾਰਦੀ; ਖਟ ਰਸ ਮੀਠੇ ਪਾਇ ॥ (ਮਹਲਾ ੩/੧੪੧੪)
ਸੋ ਸ਼ੁਭ ਗੁਣਾਂ ਨਾਲ ਭਰਪੂਰ ਹੋਣਾ ਹੀ ਇਸਤਰੀ ਦਾ ਗਹਿਣਾ ਤੇ ਹਾਰ ਸ਼ਿੰਗਾਰ ਹੁੰਦਾ ਹੈ। ਸਿੱਖ ਸਭਿਆਚਾਰ ਵਿੱਚ ਇਸਤਰੀ ਨੂੰ ਹਰ ਪੱਖੋਂ ਉੱਤਮ ਦਰਜਾ ਪ੍ਰਾਪਤ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਕੁੜੀ ਮਾਰ ਨਾਲ ਵਰਤਣ ਦੀ ਮਨਾਹੀ ਹੈ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਜੂਨ 1699 ਵਿੱਚ ਕਾਬਲ ਦੀ ਸੰਗਤ ਦੇ ਨਾਂ, ਜੋ ਹੁਕਮਨਾਮਾ ਭੇਜਿਆ, ਉਸ ਵਿੱਚ ਹੋਰ ਹਦਾਇਤਾਂ ਤੋਂ ਇਲਾਵਾ ਇਹ ਵੀ ਦਰਜ ਸੀ ਕਿ ‘ਭਾਦਨੀ ਤਥਾ ਕੰਨਿਆ ਮਾਰਨੇ ਵਾਲੇ ਸੇ ਮੇਲ ਨਾ ਰਖੇਂ।’ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜੋ ਔਰਤ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਉਸ ਨੂੰ ਨੀਵਾਂ ਕਿਵੇਂ ਕਿਹਾ ਜਾ ਸਕਦਾ ਹੈ। ਆਸਾ ਕੀ ਵਾਰ ਵਿੱਚ ਅਸੀਂ ਰੋਜ਼ਾਨਾ ਪੜ੍ਹਦੇ ਸੁਣਦੇ ਹਾਂ : ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥ (ਮਹਲਾ ੧/੪੭੩)
ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਕਿਸੇ ਵੀ ਸਮਾਜਕ, ਰਾਜਨੀਤਕ ਜਾਂ ਧਾਰਮਕ ਆਗੂ ਨੂੰ ਇਸਤਰੀ ਦੀ ਉੱਚਤਾ ਦੇ ਬਾਰੇ ਖ਼ਿਆਲ ਤੱਕ ਵੀ ਨਹੀਂ ਆਇਆ ਭਾਵੇਂ ਕਿ ਇਸਤਰੀ ਦੀ ਹਾਲਤ ਉਸ ਵਕਤ ਅਤੀ ਤਰਸਯੋਗ ਸੀ। ਪੁਰਾਤਨ ਧਾਰਮਕ ਗ੍ਰੰਥਾਂ ਵਿੱਚ ਵੀ ਇਸ ਦੇ ਹਵਾਲੇ ਮਿਲਦੇ ਹਨ। ਪੁਰਾਣਾ ਵਿੱਚ ਇਸਤਰੀ ਨੂੰ ਸਭ ਤੋਂ ਨਸ਼ੀਲੀ ਸ਼ਰਾਬ ਅਤੇ ਸਭ ਤੋਂ ਮਾਰੂ ਜ਼ਹਿਰ ਕਰਕੇ ਬਿਆਨਿਆ ਗਿਆ ਹੈ। ਪੁਰਾਤਨ ਮੰਦਰਾਂ ਵਿੱਚ ਇਸਤਰੀਆਂ ਨੂੰ ਦੇਵਦਾਸੀਆਂ ਦੇ ਰੂਪ ਵਿੱਚ ਰੱਖਿਆ ਜਾਂਦਾ ਸੀ, ਜਿਸ ਦਾ ਹਵਾਲਾ ਡਾ: ਰਾਧਾ ਕ੍ਰਿਸ਼ਨਨ ਨੇ ਆਪਣੀ ਪੁਸਤਕ ਧਰਮ ਤੇ ਸਮਾਜ ਦੇ ਪੰਨਾ 219 ’ਤੇ ਦਿੱਤਾ ਹੈ। ‘ਰਾਮ ਚਰਿਤ ਮਾਨਸ’ ਦਾ ਕਰਤਾ ਗੋਸਵਾਮੀ ਤੁਲਸੀ ਦਾਸ ਇਸਤਰੀ ਨੂੰ ਦਬਾ ਕੇ ਰੱਖਣ ਦੀ ਗੱਲ ਕਰਦਾ ਹੋਇਆ ਕਹਿੰਦਾ ਹੈ : ਢੋਲ ਗਵਾਰ ਸ਼ੂਦਰ ਪਸ਼ੂ ਨਾਰੀ। ਇਹ ਸਭ ਤਾੜਨ ਕੇ ਅਧਿਕਾਰੀ।
ਜੈਨ ਮਤ ਵਾਲਿਆਂ ਦਾ ਇਹ ਵਿਚਾਰ ਹੈ ਕਿ ਇਸਤਰੀ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ। ਮਹਾਤਮਾ ਬੁਧ ਦਾ ਵੀ ਇਹ ਵਿਚਾਰ ਹੈ ਕਿ ਇਸਤਰੀਆਂ ਨੂੰ ਬੋਧੀ ਭਿਖਸ਼ੂਆਂ ਵਿੱਚ ਸ਼ਾਮਲ ਕਰਨ ਨਾਲ ਬੁਧ ਧਰਮ ਦੀ ਉਮਰ ਘਟ ਜਾਵੇਗੀ। ਇਸਲਾਮ ਵਿੱਚ ਇਸਤਰੀ ਨੂੰ ਘਟੀਆ ਦੱਸਣ ਲਈ ਦੋ ਔਰਤਾਂ ਦੀ ਗਵਾਹੀ ਇਕ ਮਰਦ ਦੇ ਬਰਾਬਰ ਮੰਨੀ ਜਾਂਦੀ ਹੈ। ਹੋਰ ਤਾਂ ਹੋਰ ਔਰਤ ਮਸਜਿਦ ਵਿੱਚ ਨਮਾਜ਼ ਵੀ ਅਦਾ ਨਹੀਂ ਕਰ ਸਕਦੀ। ਜੋਗ ਮਤ ਦਾ ਮੋਢੀ ਗੋਰਖ ਨਾਥ ਔਰਤ ਨੂੰ ‘ਬਘਿਆੜਨ’ ਸ਼ਬਦ ਨਾਲ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਇਸਤਰੀ ਨੇ ਸਾਰੀ ਦੁਨੀਆ ਦਾ ਨਾਸ ਕਰਕੇ ਰੱਖ ਦਿੱਤਾ ਹੈ : ਇਨ ਬਾਘਣ ਤ੍ਰੈ ਲੋਈ ਖਾਈ।
ਯਹੂਦੀਆ ਦੀ ਤਾਂ ਅਰਦਾਸ ਹੀ ਇਹ ਹੈ : ਹੇ ਰੱਬਾ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਨਾ ਕਾਫ਼ਰ ਪੈਦਾ ਕੀਤਾ ਹੈ ਤੇ ਨਾ ਹੀ ਇਸਤਰੀ ਜਾਮਾ ਦਿੱਤਾ ਹੈ। ਪ੍ਰਸਿੱਧ ਫ਼ਿਲਾਸਫ਼ਰ ਅਰਸਤੂ ਇਸਤਰੀ ਨੂੰ ਨਾ-ਮੁਕੰਮਲ ਵਸਤੂ ਲਿਖਦਾ ਹੈ। ਪੁਸਤਕ ਸਿੱਖ ਵਿਚਾਰਧਾਰਾ ਦੇ ਪੰਨਾ 139 ਤੇ ਸ਼ੁਕਰਾਤ ਦੇ ਵਿਚਾਰ ਇਸ ਤਰ੍ਹਾਂ ਲਿਖੇ ਹੋਏ ਹਨ : ਮਰਦ ਦੀ ਖੂਬੀ ਹੁਕਮ ਕਰਨ ਤੇ ਹੁਕਮ ਮਨਾਉਣ ਵਿੱਚ ਹੈ ਤੇ ਇਸਤਰੀ ਦੀ ਖੂਬੀ ਹੁਕਮ ਮੰਨਣ ਵਿੱਚ ਹੈ।
ਗੁਰੂ ਅਮਰਦਾਸ ਜੀ ਨੇ ਇਸਤਰੀ ਬਾਰੇ ਇਨ੍ਹਾਂ ਸਾਰੇ ਵਿਚਾਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥ (ਮਹਲਾ ੩/੫੯੧) ਭਾਵ ਸਾਰੇ ਇਨਸਾਨ ਜੀਵ ਰੂਪ ਇਸਤਰੀਆਂ ਹੀ ਹਨ। ਕੇਵਲ ਪਰਮਾਤਮਾ ਨੂੰ ਹੀ ਪੁਰਖ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਾਂ ਇਸਤਰੀ ਨੂੰ ਬਹੁ ਗੁਣਾਂ ਦੀ ਮਾਲਕਣ ਸਮਝ ਕੇ ‘ਬਤੀਹ ਸੁਲਖਣੀ’ ਕਹਿ ਕੇ ਵਡਿਆਇਆ ਗਿਆ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਨੂੰ ਅੱਗੇ ਤੋਰਦਿਆਂ ਹੋਇਆਂ ਹੀ ਗੁਰੂ ਅਮਰਦਾਸ ਜੀ ਨੇ ਸਤੀ ਪਰਥਾ ਦਾ ਵਿਰੋਧ ਕੀਤਾ। ਸਮੇਂ ਦੇ ਬਾਦਸ਼ਾਹ ਅਕਬਰ ਨੂੰ ਕਾਨੂੰਨ ਰਾਹੀਂ ਇਹ ਪ੍ਰਥਾ ਬੰਦ ਕਰਵਾਉਣ ਲਈ ਕਿਹਾ ਗਿਆ। ਆਪ ਜੀ ਨੇ ਲੋਕਾਂ ਨੂੰ ਅਸਲ ਸਤੀ ਦੀ ਨਵੀਂ ਪਰਿਭਾਸ਼ਾ ਸਮਝਾਈ। ਆਪ ਜੀ ਦਾ ਫ਼ੁਰਮਾਨ ਹੈ : ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥ ਨਾਨਕ ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ॥ (ਮਹਲਾ ੩/੭੮੭) ਅਤੇ ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍ ॥ ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਾਲੰਨਿ੍ ॥ (ਮਹਲਾ ੩/੭੮੭) ਇੱਥੇ ਹੀ ਬੱਸ ਨਹੀਂ ਗੁਰੂ ਅਮਰਦਾਸ ਜੀ ਨੇ ਪਰਦੇ ਜਾਂ ਘੁੰਡ ਦੀ ਰਸਮ ਤੋਂ ਵੀ ਵਰਜਿਆ ਅਤੇ ਹੁਕਮ ਕੀਤਾ ਕਿ ਜੋ ਵੀ ਇਸਤਰੀ ਗੁਰੂ ਦਰਬਾਰ ਵਿੱਚ ਆਵੇ ਉਹ ਘੁੰਡ ਜਾਂ ਪਰਦਾ ਨਾ ਕਰੇ। ਜਦੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਖੰਡੇ ਦੀ ਪਹੁਲ ਦਿੱਤੀ ਤਾਂ ਬੀਬੀਆਂ ਨੂੰ ਵੀ ਸਿੰਘਾਂ ਦੇ ਨਾਲ ਬੈਠ ਕੇ ਅੰਮ੍ਰਿਤਪਾਨ ਕਰਵਾਇਆ। ਸਿੱਖ ਰਹਿਤ ਮਰਯਾਦਾ ਵਿੱਚ ਇਹ ਵੀ ਪੰਥ ਪ੍ਰਮਾਣਿਤ ਫ਼ੈਸਲਾ ਹੈ ਕਿ ਅੰਮ੍ਰਿਤਪਾਨ ਕਰਵਾਉਣ ਸਮੇਂ ਪੰਜ ਪਿਆਰਿਆਂ ਵਿੱਚ ਬੀਬੀਆਂ ਵੀ ਸ਼ਾਮਲ ਹੋ ਸਕਦੀਆਂ ਹਨ। ਇੱਥੋਂ ਤੱਕ ਕਿ ਜੰਗਾਂ-ਜੁਧਾਂ ਵਿੱਚ ਸਿੰਘਾਂ ਦੇ ਨਾਲ ਸ਼ਹੀਦ ਹੋਣ ਵਾਲੀਆਂ ਬੀਬੀਆਂ ਵੀ ਸਨ ਤਾਹੀਓਂ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ ਤਿਨਾ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ !
ਅਜਿਹੇ ਆਤਮਿਕ ਗੁਣਾਂ ਨਾਲ ਭਰਪੂਰ ਇਸਤਰੀਆਂ; ਗੁਰੂ ਕਾਲ ਸਮੇਂ ਅਤੇ ਉਸ ਤੋਂ ਬਾਅਦ ਇਤਿਹਾਸ ਵਿੱਚ ਅਨੇਕਾਂ ਹੀ ਹੋਈਆਂ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਰੁਸ਼ਨਾਇਆ ਹੈ। ਇਹ ਵੀ ਇੱਕ ਸਚਾਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਰੀਰਕ ਦਰਸ਼ਨ ਕਰਨ ਵਾਲੀ ਪਹਿਲੀ ਇਸਤਰੀ ਦਾਈ ਦੌਲਤਾ ਹੋਈ ਹੈ, ਜੋ ਲੜਕੇ ਦੇ ਜਨਮ ਸਮੇਂ ਪਰਿਵਾਰ ਕੋਲੋਂ ਬਹੁਤ ਕੁੱਝ ਮਿਲਣ ਦੀ ਆਸ ਰੱਖਦੀ ਸੀ, ਪਰ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਦਰਸ਼ਨ ਕਰਕੇ ਹੀ ਉਹ ਨਿਹਾਲ ਹੋ ਗਈ ਅਤੇ ਉਸ ਦੀ ਕੁੱਝ ਲੈਣ ਦੀ ਝਾਕ ਖ਼ਤਮ ਹੋ ਗਈ। ਗੁਰੂ ਨਾਨਕ ਸਾਹਿਬ ਵਿੱਚੋਂ ਪ੍ਰਭੂ ਦੇ ਦੀਦਾਰ ਕਰਨ ਵਾਲੀ ਪਹਿਲੀ ਔਰਤ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਹੋਈ ਹੈ, ਜੋ ਗੁਰੂ ਨਾਨਕ ਜੀ ਨੂੰ ਆਪਣਾ ਵੀਰ ਨਹੀਂ ਸਗੋਂ ਪੀਰ ਵੀ ਸਮਝਦੀ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਪਹੁੰਚੇ ਤਾਂ ਬੇਬੇ ਨਾਨਕੀ; ਆਪਣੇ ਵੀਰ ਦੇ ਪੈਰੀਂ ਪੈ ਗਈ ਤੇ ਗੁਰੂ ਸਾਹਿਬ ਨੇ ਕਿਹਾ ਕਿ ਬੇਬੇ ! ਤੂੰ ਮੇਰੇ ਤੋਂ ਵੱਡੀ ਹੈ। ਪੈਰੀਂ ਤਾਂ ਮੈਨੂੰ ਤੇਰੇ ਪੈਣਾ ਚਾਹੀਦਾ ਹੈ ਤਾਂ ਬੇਬੇ ਨਾਨਕੀ ਨੇ ਕਿਹਾ ਕਿ ਨਾਨਕ ! ਤੂੰ ਮੇਰਾ ਵੀਰ ਹੀ ਨਹੀਂ ਸਗੋਂ ਪੀਰ ਵੀ ਹੈਂ। ਗੁਰੂ ਨਾਨਕ ਸਾਹਿਬ ਜੀ ਦੇ ਵੇਈਂ ਨਦੀ ਵਿੱਚ ਅਲੋਪ ਹੋਣ ’ਤੇ ਕੇਵਲ ਬੇਬੇ ਨਾਨਕੀ ਜੀ ਨੇ ਹੀ ਦ੍ਰਿੜ੍ਹ ਨਿਸ਼ਚੇ ਨਾਲ ਕਿਹਾ ਸੀ ਕਿ ਮੇਰਾ ਵੀਰ, ਡੁੱਬ ਨਹੀਂ ਸਕਦਾ ਕਿਉਂਕਿ ਉਹ ਤਾਂ ਆਇਆ ਹੀ ਡੁੱਬਦਿਆਂ ਨੂੰ ਤਾਰਨ ਲਈ ਹੈ।
ਗੁਰੂ ਅੰਗਦ ਸਾਹਿਬ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਲੰਗਰ ਸੰਸਥਾ ਦੀ ਪਹਿਲੀ ਸੰਚਾਲਕ ਬਣੀ ਅਤੇ ਆਪਣੇ ਹੱਥੀਂ ਘਿਉ ਵਾਲੀ ਖੀਰ ਵਰਤਾਉਂਦੀ ਰਹੀ ਹੈ। ਉਹ, ਸਾਰੀ ਸੰਗਤ ਨੂੰ ਸੰਘਣੇ ਪੱਤਿਆਂ ਵਾਲੇ ਦਰਖ਼ਤ ਦੀ ਛਾਂ ਜਾਪਦੀ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਤਾ ਖੀਵੀ ਜੀ ਦਾ ਨਾਂ ਦਰਜ ਹੋਣਾ, ਸੰਸਾਰ ਦੀਆਂ ਸਮੁੱਚੀਆਂ ਔਰਤਾਂ ਲਈ ਇੱਕ ਮਾਣ ਵਾਲੀ ਗੱਲ ਹੈ। ਭਾਈ ਸੱਤਾ ਤੇ ਬਲਵੰਡ ਜੀ ਨੇ ਰਾਮਕਲੀ ਵਾਰ ਵਿੱਚ ਇਸ ਦਾ ਵਰਣਨ ਕੀਤਾ ਹੈ : ਬਲਵੰਡ ! ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ ॥ ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ ॥ (ਬਲਵੰਡ ਸਤਾ/੯੬੭)
ਸਿੱਖ ਧਰਮ ਦੀ ਪਹਿਲੀ ਪ੍ਰਚਾਰਕ ਬੀਬੀ ਅਮਰੋ ਜੀ (ਜਨਮ ਸੰਨ 1526) ਨੂੰ ਮਾਤਾ ਖੀਵੀ ਜੀ ਨੇ ਗੁਰਬਾਣੀ ਦੀ ਐਸੀ ਗੁੜ੍ਹਤੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਨੇਕ ਜੀਵਨ ਨਾਲ ਸਹੁਰੇ ਘਰ ਜਾ ਕੇ ਗੁਰਬਾਣੀ ਦੀ ਐਸੀ ਜਾਗ ਲਾਈ ਕਿ ਉਨ੍ਹਾਂ ਦੇ ਮੂੰਹੋਂ : ਕਰਣੀ ਕਾਗਦੁ ਮਨੁ ਮਸਵਾਣੀ; ਬੁਰਾ ਭਲਾ ਦੁਇ, ਲੇਖ ਪਏ ॥ ਜਿਉ ਜਿਉ ਕਿਰਤੁ ਚਲਾਏ, ਤਿਉ ਚਲੀਐ; ਤਉ ਗੁਣ ਨਾਹੀ ਅੰਤੁ ਹਰੇ !॥ (ਮਹਲਾ ੧/੯੯੦) ਸ਼ਬਦ ਸੁਣ ਕੇ ਚਾਚੇ (ਸਹੁਰੇ) ਬਾਬਾ ਅਮਰਦਾਸ ਜੀ; ਗੁਰੂ ਪਦਵੀ ਨੂੰ ਪ੍ਰਾਪਤ ਹੋ ਗਏ।
ਬੀਬੀ ਅਮਰੋ ਜੀ ਬਾਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਭਗਤੀ ਨੇ ਆਪਣਾ ਸਰੀਰ ਧਾਰਿਆ ਤਾਂ ਉਸ ਨੇ ਮਾਤਾ ਜੀ ਦੀ ਕੁੱਖੋਂ ਬਾਬਾ ਲਹਿਣਾ ਜੀ ਦੇ ਘਰ ਜਨਮ ਲਿਆ। ਅਸਲ ਵਿੱਚ ‘ਬਤੀਹ ਸੁਲਖਣੀ’ ਵਾਲੇ ਸਾਰੇ ਗੁਣ ਬੀਬੀ ਅਮਰੋ ਜੀ ਗ੍ਰਹਿਣ ਕਰ ਚੁੱਕੀ ਸੀ। ਇਸ ਬੀਬੀ ਨੂੰ ‘ਜਪੁ, ਓਅੰਕਾਰ, ਆਸਾ ਕੀ ਵਾਰ, ਸਿਧ ਗੋਸਟਿ, ਪਟੀ ਤੇ ਮਾਰੂ ਰਾਗ ਦੇ ਸਾਰੇ ਸ਼ਬਦ’ ਯਾਦ ਸਨ।
ਆਤਮਕ ਗੁਣਾਂ ਨਾਲ ਭਰਪੂਰ ਬੀਬੀ ਭਾਨੀ ਜੀ (ਜਨਮ 30 ਅਪਰੈਲ 1534) ਨੂੰ ਸ਼ਹੀਦ ਪਰਿਵਾਰ ਦੀ ਜਣਨੀ ਹੋਣ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਆਪ ਦੇ ਪੁੱਤਰ ਗੁਰੂ ਅਰਜਨ ਸਾਹਿਬ ਜੀ; ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ, ਪੜਪੋਤੇ ਗੁਰੂ ਤੇਗ਼ ਬਹਾਦਰ ਜੀ ਸ਼ਹੀਦ, ਅੱਗੋਂ ਉਨ੍ਹਾਂ ਦੀ ਸੁਪਤਨੀ (ਮਾਤਾ ਗੁਜਰੀ ਜੀ) ਅਤੇ ਉਨ੍ਹਾ ਦੇ ਪੋਤਿਆਂ (ਚਾਰ ਸਾਹਿਬਜ਼ਾਦਿਆਂ ਨੇ ਸ਼ਹੀਦੀ ਦੇ ਕੇ ਸ਼ਾਨਦਾਰ ਇਤਿਹਾਸ ਸਿਰਜਿਆ। ਸੇਵਾ ਦੇ ਮਾਰਗ ’ਤੇ ਚਲਦਿਆਂ ਬੀਬੀ ਭਾਨੀ ਜੀ ਸੁਸ਼ੀਲ, ਸੰਜਮੀ, ਨਿਮਰਤਾ, ਰਜ਼ਾ ਵਿੱਚ ਰਹਿਣਾ, ਖਿਮਾ ਕਰਨੀ ਤੇ ਹੋਰ ਅਨੇਕਾਂ ਗੁਣਾਂ ਦੀ ਮਾਲਕਣ ਸਨ।
ਗੁਰੂ ਹਰਿਰਾਇ ਸਾਹਿਬ ਜੀ ਦੀ ਬੇਟੀ ਬੀਬੀ ਰੂਪ ਕੌਰ ਜੀ (ਜਨਮ 9 ਅਪਰੈਲ 1649) ਨੂੰ ਜੇ ਇਹ ਕਹੀਏ ਕਿ ਉਹ ਪਹਿਲੀ ਸਿੱਖ ਲਿਖਾਰੀ ਜਾਂ ਇਤਿਹਾਸਕਾਰ ਹੋਈ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ। ਗੁਰੂ ਹਰਿਰਾਇ ਜੀ, ਜੋ ਬਚਨ ਬਿਲਾਸ ਸੰਗਤਾਂ ਦੇ ਦੀਵਾਨ ਵਿੱਚ ਕਰਦੇ ਸਨ, ਬੀਬੀ ਰੂਪ ਕੌਰ ਜੀ ਉਸ ਨੂੰ ਲਿਖਤੀ ਰੂਪ ਦੇ ਦਿੰਦੇ ਸਨ।
ਮਨੁੱਖੀ ਅਧਿਕਾਰਾਂ ਦੀ ਖ਼ਾਤਰ ਸ਼ਹੀਦ ਹੋਣ ਵਾਲੀ ਪਹਿਲੀ ਔਰਤ, ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੁਪਤਨੀ ਮਾਤਾ ਗੁਜਰੀ ਜੀ ਸਨ ਜਿਹੜੇ ਔਖੇ ਤੋਂ ਔਖੇ ਸਮੇਂ ਵਿੱਚ ਵੀ ਸਬਰ, ਸੰਤੋਖ ਤੇ ਰਜ਼ਾ ਵਿੱਚ ਰਹਿਣ ਵਾਲੇ ਸਨ। ਜਦੋਂ ਕੀਰਤਪੁਰ ਵਿਖੇ ਆਪਣੇ ਪਤੀ ਦੇ ਸੀਸ ਦੇ ਦਰਸ਼ਨ ਕੀਤੇ ਤਾਂ ਮੁਖੋਂ ਉਚਾਰਿਆ: ਪਾਤਸ਼ਾਹ ! ਤੁਹਾਡੀ ਨਿਭ ਆਈ, ਕ੍ਰਿਪਾ ਕਰੋ ਹੁਣ ਮੇਰੀ ਭੀ ਨਿਭ ਆਵੇ। ਉਨ੍ਹਾਂ ਦੇ ਪਤੀ, ਪੁੱਤਰ ਤੇ ਪੋਤਰਿਆਂ ਨੇ ਸਾਰਾ ਜੀਵਨ ਸਿੱਖ ਸੰਘਰਸ਼ ਦੇ ਲੇਖੇ ਲਾ ਦਿੱਤਾ। ਭਾਂਵੇ ਆਪ ਨੂੰ ਸਮੇਂ ਦੀ ਹਕੂਮਤ ਦੀ ਕਰੋਪੀ ਦਾ ਸ਼ਿਕਾਰ ਵੀ ਹੋਣਾ ਪਿਆ ਪਰ ਮਾਤਾ ਗੁਜਰੀ ਜੀ ਕਦੇ ਵੀ ਸੰਘਰਸ਼ ਵਿੱਚ ਘਬਰਾਏ ਨਹੀਂ ਸਗੋਂ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ।
ਮਾਤਾ ਸੁੰਦਰ ਕੌਰ (ਸੁੰਦਰੀ ਜੀ) ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲਗਾਤਾਰ 40 ਸਾਲ ਸਿੱਖ ਸੰਗਤਾਂ ਦੀ ਅਗਵਾਈ ਕੀਤੀ। ਇਸ ਘੋਰ ਸੰਕਟ ਦੇ ਸਮੇਂ ਵਿੱਚ ਮਾਤਾ ਜੀ ਨੇ ਚੜ੍ਹਦੀ ਕਲਾ ਵਿੱਚ ਰਹਿ ਕੇ ਸਿੱਖ ਮਸਲਿਆਂ ਨੂੰ ਸੁਲਝਾਉਣ ਵਿੱਚ ਵੱਡਾ ਯੋਗਦਾਨ ਪਾਇਆ। ਜਦੋਂ ਸਿੱਖ ਦੋ ਧੜਿਆਂ ਵਿੱਚ ਵੰਡੇ ਗਏ ਤਾਂ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਏਕਤਾ ਕਰਾਉਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਿਆ। ਮਾਤਾ ਜੀ ਨੇ ਨਕਲੀ ਗੁਰੂ ਬਣਨ ਵਾਲਿਆਂ ਦੇ ਯਤਨਾਂ ਨੂੰ ਨਾਕਾਮ ਕੀਤਾ। ਦਿੱਲੀ ਦੇ ਮੁਸਲਮਾਨੀ ਇਲਾਕੇ ਵਿੱਚ ਰਹਿੰਦੇ ਹੋਏ ਵੀ ਮਾਤਾ ਜੀ ਨੇ ਨਿਤਨੇਮ ਅਤੇ ਸਵੇਰ, ਸ਼ਾਮ ਦੇ ਕੀਰਤਨ ਤੇ ਗੁਰਮਤਿ ਸਮਾਗਮ ਜਾਰੀ ਰੱਖੇ ਤੇ ਗੁਰੂ ਕਾ ਲੰਗਰ ਵੀ ਅਤੁਟ ਵਰਤਦਾ ਰਿਹਾ ਕਿਉਂਕਿ ਮਾਤਾ ਜੀ ਆਪ ਸ਼ੁਭ ਗੁਣਾਂ ਦੇ ਧਾਰਨੀ ਸਨ।
ਮਾਤਾ ਸਾਹਿਬ ਕੌਰ ਜੀ ਸਿੱਖ ਇਤਿਹਾਸ ਵਿੱਚ ਸਭ ਗੁਣਾਂ ਨਾਲ ਭਰਪੂਰ ਇਕ ਐਸੀ ਔਰਤ ਹੋਈ ਹੈ ਜਿਸ ਨੂੰ ‘ਖਾਸਲੇ ਦੀ ਮਾਤਾ’ ਹੋਣ ਦਾ ਮਾਣ ਹਾਸਲ ਹੈ। ਆਪ ਜੀ ਦਾ ਸਵਾਸ-ਸਵਾਸ ਸਿਮਰਨ ਵਿੱਚ ਹੀ ਬਤੀਤ ਹੋਇਆ ਹੈ। ਹਮੇਸ਼ਾਂ ਖਾਲਸੇ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦੇ। ਆਪ ਨੇ ਸਿੱਖਾਂ ਨੂੰ ਦਸਵੰਧ ਆਦਿ ਦੀ ਪ੍ਰੇਰਣਾ ਦੇਣ ਲਈ ਕਈ ਹੁਕਮਨਾਮੇ ਵੀ ਜਾਰੀ ਕੀਤੇ ਸਨ।
ਮਾਈ ਭਾਗ ਕੌਰ ਸਿੱਖ ਇਤਿਹਾਸ ਵਿੱਚ ਪਹਿਲੀ ਜੰਗੀ ਜਰਨੈਲ ਹੋਈ ਹੈ, ਜਿਸ ਨੇ ਮੁਕਤਸਰ ਦੀ ਜੰਗ ਵਿੱਚ ਸਿੰਘਾਂ ਦੇ ਨਾਲ ਮਿਲ ਕੇ ਬਹਾਦਰੀ ਦੇ ਜੌਹਰ ਦਿਖਾਏ। ਇਹ ਮਾਈ ਆਪਣੇ ਪਿਤਾ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਦੋ ਵਾਰ ਜਾਣ ਨਾਲ ਸਿੱਖੀ ਅਸੂਲਾਂ ਵਿੱਚ ਪ੍ਰਪੱਕ ਹੋ ਗਈ ਸੀ ਤੇ ਸਿੱਖੀ ਵਾਲੇ ਸਾਰੇ ਗੁਣ ਇਨ੍ਹਾਂ ਨੇ ਧਾਰਨ ਕੀਤੇ ਹੋਏ ਸਨ।
ਬੀਬੀ ਹਰਸ਼ਰਨ ਕੌਰ ਇਕ ਐਸੀ ਦਲੇਰ ਔਰਤ ਹੋਈ ਹੈ, ਜਿਸ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਚਕਮੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸਿੰਘਾਂ ਤੇ ਵੱਡੇ ਸਾਹਿਬਜ਼ਾਦਿਆਂ ਦੀ ਰਾਤ ਦੇ ਹਨ੍ਹੇਰੇ ਵਿੱਚ ਜਾ ਕੇ ਪਛਾਣ ਕੀਤੀ ਅਤੇ ਉਨ੍ਹਾਂ ਦਾ ਆਪਣੇ ਹੱਥੀ ਲੱਕੜਾਂ ਇਕੱਠੀਆਂ ਕਰਕੇ ਸਸਕਾਰ ਕੀਤਾ। ਜਦੋਂ ਅੱਗ ਭੜਕੀ ਤਾਂ ਉਸ ਦੇ ਚਾਨਣ ਵਿੱਚ ਸ਼ਾਹੀ ਫ਼ੌਜਾਂ ਨੇ ਇਸ ਬੀਬੀ ਨੂੰ ਫੜ ਕੇ ਉਸੇ ਸਿਵੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ।
ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦਾਂ (ਜਿੰਦ ਕੌਰ) ਧੁਨ ਦੀ ਪੱਕੀ ਤੇ ਦ੍ਰਿੜ੍ਹ ਇਰਾਦੇ ਵਾਲੀ ਔਰਤ ਸੀ। ਉਨ੍ਹਾਂ ਦੀ ਸਿਆਸੀ ਸੂਝ ਬੂਝ ਤੋਂ ਅੰਗਰੇਜ਼ ਹਕੂਮਤ ਵੀ ਡਰਦੀ ਸੀ। ਲਰਡ ਡਲਹੌਜੀ ਨੇ ਵੀ ਇੱਕ ਵਾਰ ਕਿਹਾ ਸੀ ਕਿ ਪੰਜਾਬ ਵਿੱਚੋਂ ਇੱਕੋ ਇੱਕ ਔਰਤ ਰਾਣੀ ਜਿੰਦਾਂ ਹੈ, ਜੋ ਮਰਦਾਂ ਵਾਲੀ ਸ਼ਕਤੀ ਰੱਖਦੀ ਹੈ। ਸਿੱਖੀ ਪ੍ਰਤੀ ਉਸ ਦੀ ਲਗਨ ਦਾ ਅੰਦਾਜ਼ਾ ਇਸੇ ਘਟਨਾ ਤੋਂ ਲੱਗ ਜਾਂਦਾ ਹੈ ਕਿ ਜਦੋਂ ਉਨ੍ਹਾਂ ਦਾ ਪੁੱਤਰ ਦਲੀਪ ਸਿੰਘ ਈਸਾਈ ਬਣ ਚੁੱਕਾ ਸੀ ਤੇ ਕੇਸ ਕਟਵਾ ਲਏ ਸਨ ਤੇ ਆਪਣੀ ਮਾਂ ਨੂੰ ਮਿਲਣ ਲਈ ਆਇਆ ਤਦੋਂ ਉਨ੍ਹਾਂ ਦੀ ਮਾਤਾ ਅੱਖਾਂ ਦੀ ਰੋਸ਼ਨੀ ਗਵਾ ਚੁੱਕੀ ਸੀ। ਮਾਂ ਨੇ ਜਦੋਂ ਸਿਰ ਪਲੋਸਣ ਲਈ ਹੱਥ ਫੇਰਿਆ ਤਾਂ ਬਿਜਲੀ ਦੇ ਕਰੰਟ ਵਾਂਗ ਤ੍ਰਭਕ (ਸਹਿਮ) ਪਈ। ਮਾਂ ਦੀ ਪ੍ਰੇਰਨਾ ਸਦਕਾ ਦਲੀਪ ਸਿੰਘ ਦੁਬਾਰਾ ਸਿੰਘ ਸਜ ਗਿਆ। ਅਜੋਕੀਆਂ ਸਿੱਖ ਬੀਬੀਆਂ ਅੰਦਰ ਮਹਾਰਾਣੀ ਜਿੰਦ ਕੌਰ ਵਾਲੀ ਸੂਝ-ਬੂਝ ਦ੍ਰਿੜ੍ਹਤਾ ਤੇ ਸਿੱਖੀ ਪਿਆਰ ਚਾਹੀਦਾ ਹੈ ਤਾਂ ਜੋ ਪਤਿਤਪੁਣੇ ਨੂੰ ਠਲ ਪਾਈ ਜਾ ਸਕੇ।
ਮਾਤਾ ਕ੍ਰਿਸ਼ਨ ਕੌਰ ਪਿੰਡ ਕਉਂਕੇ (ਜ਼ਿਲ੍ਹਾ ਲੁਧਿਆਣਾ) ਦੀ ਰਹਿਣ ਵਾਲੀ ਐਸੀ ਦਲੇਰ ਔਰਤ ਸੀ, ਜਿਸ ਨੇ ਜ਼ਾਲਮ ਪੁਲਿਸ ਅਫ਼ਸਰ ਬੀ.ਟੀ., ਜਿਸ ਨੇ ਗੁਰੂ ਕੇ ਬਾਗ਼ ਦੇ ਮੋਰਚੇ ਵਿੱਚ ਸ਼ਾਂਤੀਮਈ ਸਿੰਘਾਂ ’ਤੇ ਜੁਲਮ ਢਾਹਿਆ ਸੀ, ਨੂੰ ਇਕ ਐਸੀ ਜੋਰ ਦੀ ਚਪੇੜ ਮਾਰੀ ਕਿ ਮੂਧੇ ਮੂੰਹ ਜਾ ਡਿੱਗਾ ਤੇ ਮੂੰਹ ਛੁਪਾ ਕੇ ਆਪਣੇ ਕੈਂਪ ਵਿੱਚ ਜਾ ਵੜਿਆ। ਜੈਤੋ ਦੇ ਮੋਰਚੇ ਵਿੱਚ ਖ਼ੁਫ਼ੀਆ ਰੀਪੋਰਟ ਦੇਣ ਤੇ ਇਸ ਬੀਬੀ ਨੂੰ 4 ਸਾਲ ਦੀ ਕੈਦ ਹੋਈ। ਰਿਹਾਅ ਹੋਣ ਤੋਂ ਬਾਅਦ ਅਕਾਲ ਤਖ਼ਤ ’ਤੇ ਬੀਬੀ ਜੀ ਦਾ ਸਨਮਾਨ ਕੀਤਾ ਗਿਆ ਤੇ ਮਾਤਾ ਦਾ ਖ਼ਿਤਾਬ ਦਿੱਤਾ।
ਰਾਣੀ ਸਦਾ ਕੌਰ; ਘਨਈਆ ਮਿਸਾਲ ਦੀ ਸਰਦਾਰਨੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ। ਉਹ ਅਸਾਧਾਰਨ ਹੌਸਲੇ ਅਤੇ ਤੀਖਣ ਬੁਧੀ ਵਾਲੀ ਇਸਤਰੀ ਸੀ, ਜਿਸ ਨੇ ਮਹਾਰਾਜੇ ਦੇ ਰਾਜ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਉਹ ਘਨਈਆ ਮਿਸਲ ਦੀ ਅਗਵਾਈ ਕਰਦੀ ਸੀ। ਜਦੋਂ ਉਸ ਨੂੰ ਆਪਣੇ ਪਤੀ ਦੇ ਮੁਲਤਾਨ ਦੀ ਲੜਾਈ ਵਿੱਚ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਉਹ ਰੋਣ ਕੁਰਲਾਉਣ ਦੀ ਥਾਂ ਘੋੜੇ ’ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਵਿੱਚ ਜਾ ਪੁੱਜੀ ਤੇ ਘਨਈਆ ਮਿਸਲ ਦੀ ਕਮਾਨ ਸੰਭਾਲ਼ੀ। ਉਸ ਨੇ ਸ਼ੁਕਰਚਕੀਆ ਮਿਸਲ ਨਾਲ ਨਿੱਤ ਦੇ ਝਗੜੇ ਖ਼ਤਮ ਕਰਨ ਲਈ ਬੜੀ ਸਿਆਣਪ ਨਾਲ ਆਪਣੀ ਲੜਕੀ ਮਹਿਤਾਬ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ।
ਬੀਬੀ ਬਲਬੀਰ ਜੀ; ਜਿਸ ਦੀ ਉਮਰ ਕੇਵਲ 22 ਸਾਲ ਦੀ ਸੀ ਆਪਣੇ ਦੋ ਸਾਲ ਦੇ ਬੱਚੇ ਨੂੰ ਕੁੱਛੜ ਚੁੱਕ ਕੇ ਜੈਤੋ ਦੇ ਮੋਰਚੇ ਵਿੱਚ ਸਿੰਘਾਂ ਦੇ ਸ਼ਹੀਦੀ ਜੱਥੇ ਨਾਲ ਸ਼ਾਮਲ ਹੋ ਗਈ। ਜੱਥੇਦਾਰ ਦੇ ਰੋਕਣ ’ਤੇ ਵੀ ਨਾ ਰੁਕੀ ਤਾਂ ਜਥੇਦਾਰ ਨੇ ਕਿਹਾ ਕਿ ਅੱਗੇ ਗੋਲ਼ੀ ਚੱਲ ਰਹੀ ਹੈ, ਆਪਣੇ ਬੱਚੇ ਦਾ ਖ਼ਿਆਲ ਕਰ। ਅੱਗੋਂ ਉਹ ਕਹਿਣ ਲੱਗੀ ਕਿ ਬੱਚੇ ਦੇ ਖ਼ਿਆਲ ਕਰਕੇ ਹੀ ਤਾਂ ਅੱਗੇ ਵਧ ਰਹੀ ਹਾਂ। ਦੋ ਸਾਲਾ ਦੇ ਬੱਚੇ ਨੂੰ ਗੋਲ਼ੀ ਲੱਗੀ ਤਾਂ ਉਸ ਨੂੰ ਜ਼ਮੀਨ ’ਤੇ ਲਿਟਾ ਕੇ ਅੱਗੇ ਵਧਦੀ ਗਈ ਅਤੇ ਆਪ ਵੀ ਸ਼ਹੀਦੀ ਪਾ ਗਈ। ਅਜਿਹੇ ਗੁਣ ਧਾਰਨ ਕਰਨ ਵਾਲੀਆਂ ਇਸਤਰੀਆਂ ਹੀ ਕਿਸੇ ਉਸਾਰੂ ਕੌਮ ਦੀ ਸਿਰਜਣਾ ਕਰਨ ਦੇ ਸਮਰੱਥ ਹੋ ਸਕਦੀਆਂ ਹਨ। ਨੈਪੋਲੀਅਨ ਨੇ ਕਿਹਾ ਸੀ : ਮੈਨੂੰ ਚੰਗੀਆਂ ਮਾਵਾਂ ਦਿਉ, ਮੈਂ ਤੁਹਾਨੂੰ ਚੰਗੀ ਕੌਮ ਦੇਵਾਂਗਾ।
ਉੱਚੇ ਗੁਣਾਂ ਨਾਲ ਭਰਪੂਰ ਮਾਂ ਹੀ ਅੱਜ ਬੱਚੇ ਨੂੰ ਅਜਿਹੀ ਅਸੀਸ ਦੇ ਸਕਦੀ ਹੈ, ਜਿਸ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਕਰਦੇ ਹੋਏ ਫ਼ੁਰਮਾਉਂਦੇ ਹਨ : ਪੂਤਾ ! ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥ (ਮਹਲਾ ੫/੪੯੬)
ਬੱਚੇ ਦੀ ਘਾੜਤ ਘੜਨ ਵਿੱਚ ਜਿੱਥੇ ਅਧਿਆਪਕ ਅਤੇ ਉਸ ਦੀ ਸੰਗਤ ਦਾ ਪ੍ਰਭਾਵ ਹੁੰਦਾ ਹੈ, ਉੱਥੇ ਸਭ ਤੋਂ ਵੱਧ ਅਸਰ ਮਾਂ ਦੀ ਸਿੱਖਿਆ ਦਾ ਹੁੰਦਾ ਹੈ। ਸਹਿਜ, ਸੰਤੋਖ, ਨਿਮਰਤਾ ਤੇ ਮਿੱਠਾ ਬੋਲਣਾ; ਅਜਿਹੇ ਗੁਣ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਇਸਤਰੀ ਆਪਣੇ ਸਹੁਰੇ ਘਰ ਵਿੱਚ ਮਾਨ ਪ੍ਰਾਪਤ ਕਰ ਸਕਦੀ ਹੈ। ਇਸੇ ਤਰ੍ਹਾਂ ਸਾਰੇ ਮਨੁੱਖ (ਜੀਵ ਇਸਤਰੀਆਂ) ਇਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਅਕਾਲ ਪੁਰਖ (ਪ੍ਰਭੂ ਪਤੀ) ਨੂੰ ਰੀਝਾ ਸਕਦੇ ਹਨ।
ਅਜਿਹੇ ਉੱਚੇ ਗੁਣਾਂ ਵਾਲੀਆਂ (ਬੱਤੀ ਸੁਲਖਣੀ) ਇਸਤਰੀਆਂ ਦੀ ਪਛਾਣ ਉਨ੍ਹਾਂ ਦੀ ਬਾਹਰੀ ਦਿਖ ਭਾਵ ਪਹਿਰਾਵੇ ਤੋਂ ਵੀ ਹੋ ਜਾਂਦੀ ਹੈ। ਆਮ ਕਰਕੇ ਬਾਹਰਲਾ ਪਹਿਰਾਵਾ ਮਨੁੱਖ ਦੇ ਅੰਦਰਲੇ ਗੁਣਾਂ ਨੂੰ ਹੀ ਪ੍ਰਗਟ ਕਰਦਾ ਹੁੰਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਪਹਿਰਾਵੇ ਸੰਬੰਧੀ ਲਿਖਿਆ ਹੈ: ‘ਦਸਤਾਰ ਅਤੇ ਕਛਹਿਰੇ ਤੋਂ ਛੁੱਟ ਪੁਸ਼ਾਕ ਸੰਬੰਧੀ ਹੋਰ ਕੋਈ ਪਾਬੰਦੀ ਨਹੀਂ। ਸਿੱਖ ਬੀਬੀਆਂ ਦਸਤਾਰ ਸਜਾਉਣ ਜਾਂ ਚੁੰਨੀ ਨਾਲ ਸਿਰ ਢੱਕਣ। ਕੌਮੀ ਮਹਿਲ ਦੀਆਂ ਨੀਂਹਾਂ ਦੀਆਂ ਇੱਟਾਂ ਮਾਵਾਂ ਨੇ ਹੀ ਰੱਖਣੀਆਂ ਹੁੰਦੀਆਂ ਹਨ। ਜਿਸ ਮਹਿਲ ਦੀ ਨੀਂਹ ਪੱਕੀ ਨਾ ਹੋਈ, ਉਸ ਦੀ ਬੁਨਿਆਦ ਬਹੁਤੀ ਲੰਮੀ ਨਹੀਂ ਹੋ ਸਕਦੀ, ਇਸ ਲਈ ਬੀਬੀਆਂ ਦਾ ਪਹਿਰਾਵਾ ਸਾਦਾ ਅਤੇ ਪ੍ਰਭਾਵਸਾਲੀ ਹੋਣਾ ਚਾਹੀਦਾ ਹੈ।
ਅੱਜ ਸੰਸਾਰ ਭਰ ਦੇ ਲੋਕ ਗੁਰਮਤਿ ਦੀ ਇਸ ਸਚਾਈ ਨੂੰ ਪ੍ਰਵਾਨ ਕਰਨ ਲਈ ਤਿਆਰ ਹਨ ਕਿ ਜੀਵਨ ਸੁਚਾਰੂ ਰੂਪ ਵਿੱਚ ਜੀਊਣ ਲਈ ਇਸਤਰੀ ਗੁਣਾਂ ਦੀ ਜ਼ਿਆਦਾ ਲੋੜ ਹੈ। ਗੁਰਮਤਿ ਦੀ ਫ਼ਿਲਾਸਫ਼ੀ ਇਸੇ ਸਿਧਾਂਤੇ ਆਧਾਰਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਮਨੁੱਖਤਾ ਨੂੰ ਇਸਤਰੀ ਗੁਣਾਂ ਦੇ ਧਾਰਨੀ ਹੋਣ ’ਤੇ ਜ਼ੋਰ ਦਿੱਤਾ ਗਿਆ ਹੈ। ਅੱਜ ਦੀ ਔਰਤ, ਆਪਣੇ ਜੀਵਨ ਨੂੰ ਸਰਲ ਅਤੇ ਸਹਿਜ ਬਣਾਉਣ ਲਈ ਆਤਮਕ ਬਲ; ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪ੍ਰਾਪਤ ਕਰ ਸਕਦੀ ਹੈ। ਇਸੇ ਵਿੱਚ ਹੀ ਨਿਜ ਦਾ ਅਤੇ ਸੰਸਾਰ ਦਾ ਭਲਾ ਹੈ।
ਜਥੇਦਾਰ, ਅਕਾਲ ਤਖਤ ਸਾਹਿਬ ਦੇ ਨਾਮ ਖੁੱਲਾ ਖ਼ੱਤ
ਜਥੇਦਾਰ, ਅਕਾਲ ਤਖਤ ਸਾਹਿਬ ਦੇ ਨਾਮ ਖੁੱਲਾ ਖ਼ੱਤ
ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ,
ਜਥੇਦਾਰ ਅਕਾਲ ਤਖਤ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
ਵਿਸ਼ਾ:- ਕੈਲੰਡਰ
ਗਿਆਨੀ ਹਰਪ੍ਰੀਤ ਸਿੰਘ ਜੀ, ਆਪ ਜੀ ਦੇ ਨਾਮ ਖੁੱਲਾ ਪੱਤਰ ਲਿਖਣ ਦਾ ਕਾਰਨ ਇਹ ਹੈ ਕਿ 17 ਮਈ 2020 ਈ: ਦੇ ਅਖ਼ਬਾਰਾਂ ਰਾਹੀਂ ਪ੍ਰਾਪਤ ਹੋਏ ਆਪ ਜੀ ਦੇ ਆਦੇਸ਼, “ਜਥੇਦਾਰ ਜੀ ਨੇ ਕਿਹਾ ਕਿ ਕੋਈ ਵੀ ਸ਼ਿਕਾਇਤ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਕੋਲ ਭੇਜੀ ਜਾਵੇ, ਜਿਸ ਤੋਂ ਬਾਅਦ ਲੋੜ ਪੈਣ ’ਤੇ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰਿਆ ਜਾਵੇਗਾ”, ਨੂੰ ਮੁਖ ਰੱਖਦਿਆਂ, ਸ. ਮਨਜੀਤ ਸਿੰਘ ਬੱਲ, ਸਕੱਤਰ ਧਰਮ ਪ੍ਰਚਾਰ ਕਮੇਟੀ ਦੇ ਨਾਮ, ਕੈਲੰਡਰ ਸੰਬੰਧੀ ਸ਼੍ਰੋਮਣੀ ਕਮੇਟੀ ਦਾ ਪੱਖ ਜਾਣਨ ਲਈ 17 ਮਈ ਨੂੰ ਇਕ ਪੱਤਰ ਲਿਖਿਆ ਸੀ। 20 ਮਈ ਨੂੰ ਸ. ਮਨਜੀਤ ਸਿੰਘ ਜੀ ਨਾਲ ਟੈਲੀਫ਼ੋਨ ’ਤੇ ਵੀ ਸੰਪਰਕ ਕੀਤਾ ਸੀ। ਉਨ੍ਹਾਂ ਵਾਅਦਾ ਕੀਤਾ ਸੀ ਕਿ ਤੁਹਾਡਾ ਪੱਤਰ, ਕੈਲੰਡਰ ਸਬ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ ਅਤੇ ਇਕ ਹਫ਼ਤੇ ਵਿਚ ਜਵਾਬ ਆਪ ਨੂੰ ਭੇਜ ਦਿੱਤਾ ਜਾਵੇਗਾ। ਦੋ ਹਫ਼ਤੇ ਬੀਤ ਜਾਣ ’ਤੇ ਭੀ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ 31 ਮਈ ਨੂੰ, ਸ. ਮਨਜੀਤ ਸਿੰਘ ਜੀ ਨੂੰ ਯਾਦ ਪੱਤਰ ਭੇਜਿਆ ਸੀ ਅਤੇ ਮੰਗੀ ਗਈ ਜਾਣਕਾਰੀ ਭੇਜਣ ਦੀ ਬੇਨਤੀ ਕੀਤੀ ਸੀ। ਦੋ ਹਫ਼ਤੇ ਬੀਤ ਜਾਣ ’ਤੇ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ 14 ਜੂਨ ਨੂੰ, ਡਾ. ਰੂਪ ਸਿੰਘ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਕਿ ਆਪ ਜੀ ਨਿੱਜੀ ਦਖ਼ਲ ਦੇ ਕੇ ਮੰਗੀ ਗਈ ਜਾਣਕਾਰੀ ਦੀ ਕ੍ਰਿਪਾਲਤਾ ਕਰੋ। ਇਸੇ ਦੌਰਾਨ ਡਾ. ਰੂਪ ਸਿੰਘ ਜੀ ਨਾਲ ਟੈਲੀਫ਼ੋਨ ’ਤੇ ਗੱਲ ਹੋਈ ਸੀ। ਫੇਰ ਵੀ ਕੋਈ ਜਵਾਬ ਨਹੀਂ ਆਇਆ ਤਾਂ 21 ਜੂਨ ਨੂੰ ਪੱਤਰ ਭੇਜ ਕੇ ਡਾ. ਰੂਪ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਸੀ। ਜਦੋਂ ਡਾ. ਰੂਪ ਸਿੰਘ ਜੀ ਨੂੰ ਲਿਖੇ ਪੱਤਰਾਂ ਦਾ ਵੀ ਕੋਈ ਜਵਾਬ ਨਹੀਂ ਆਇਆ ਤਾਂ 28 ਜੂਨ ਨੂੰ ਸ. ਗੋਬਿੰਦ ਸਿੰਘ ਜੀ ਲੋਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਗਈ ਕਿ ਨਿੱਜੀ ਦਖ਼ਲ ਦੇ ਕੇ ਮੰਗੀ ਗਈ ਜਾਣਕਾਰੀ ਭਿਜਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਇਸ ਪੱਤਰ ਦਾ ਵੀ ਕੋਈ ਜਵਾਬ ਨਹੀਂ ਆਇਆ ਤਾਂ 5 ਜੁਲਾਈ ਨੂੰ ਫੇਰ ਪੱਤਰ ਭੇਜ ਕੇ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਗਈ। ਜਦੋਂ ਭਾਈ ਗੋਬਿੰਦ ਸਿੰਘ ਜੀ ਨੇ ਵੀ ਕੋਈ ਹੁੰਗਾਰਾ ਨਹੀਂ ਭਰਿਆ ਤਾਂ 12 ਜੁਲਾਈ ਨੂੰ, ਆਪ ਜੀ ਦੇ ਨਾਮ ਪੱਤਰ ਭੇਜ ਕਿ ਬੇਨਤੀ ਕੀਤੀ ਗਈ ਸੀ ਕਿ ਆਪ ਜੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਆਦੇਸ਼ ਦਿਓ ਕਿ ਉਹ ਮੰਗੀ ਗਈ ਜਾਣਕਾਰੀ ਭੇਜਣ। ਆਪ ਜੀ ਨੂੰ ਈ. ਮੇਲ ਰਾਹੀਂ ਪੱਤਰ ਭੇਜਣ ਦੇ ਨਾਲ-ਨਾਲ, ਆਪ ਜੀ ਦੇ ਨਿੱਜੀ ਸਹਾਇਕ ਸ. ਜਸਵਿੰਦਰ ਸਿੰਘ ਨਾਲ ਟੈਲੀਫ਼ੋਨ ’ਤੇ ਵੀ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਵੀ ਯਕੀਨ ਦਿਵਾਇਆ ਸੀ। ਇਸ ਦਾ ਵੀ ਕੋਈ ਜਵਾਬ ਨਹੀਂ ਆਇਆ ਤਾਂ 19 ਜੁਲਾਈ ਨੂੰ ਇਕ ਹੋਰ ਪੱਤਰ ਆਪ ਜੀ ਨੂੰ ਭੇਜ ਕੇ ਬੇਨਤੀ ਕੀਤੀ ਗਈ। 20 ਜੁਲਾਈ ਨੂੰ, ਦੂਜੀ ਵਾਰ ਆਪ ਜੀ ਦੇ ਨਿੱਜੀ ਸਹਾਇਕ ਸ. ਜਸਵਿੰਦਰ ਸਿੰਘ ਨਾਲ ਵੀ ਟੈਲੀਫ਼ੋਨ ’ਤੇ ਗੱਲ ਕਰ ਕੇ ਵੀ ਬੇਨਤੀ ਕੀਤੀ, ਪਰ ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਜਦੋਂ ਆਪ ਜੀ ਨੂੰ ਲਿਖੇ ਪੱਤਰਾਂ ਅਤੇ ਕੀਤੇ ਗਏ ਟੈਲੀਫ਼ੋਨਾਂ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਅੱਜ ਇਹ ਖੁੱਲਾ ਪੱਤਰ ਲਿਖਣ ਲਈ ਮਜਬੂਰ ਹੋਇਆ ਹਾਂ। ਸ਼ਾਇਦ ਹੁਣ ਹੀ ਮੇਰੀ ਬੇਨਤੀ ਆਪ ਜੀ ਤਾਈਂ ਪੁੱਜ ਜਾਵੇ।
ਗਿਆਨੀ ਹਰਪ੍ਰੀਤ ਸਿੰਘ ਜੀ, 14 ਮਾਰਚ ਦੀ ਅਖ਼ਬਾਰ ਵਿਚ, ਆਪ ਜੀ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਨ ਦੀ ਖ਼ਬਰ ਮੁਤਾਬਕ ਆਪ ਜੀ ਦਾ ਬਿਆਨ, “ਕੈਲੰਡਰ ਜਾਰੀ ਕਰਦਿਆਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਗਤਾਂ ਇਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਉਣ। ਪਾਕਿਸਤਾਨ ਸਿੱਖ ਗੁ: ਪ੍ਰ: ਕਮੇਟੀ ਸਮੇਤ ਕੁੱਝ ਸਿੱਖ ਜਥੇਬੰਦੀਆਂ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਸੋਧੇ ਹੋਏ ਕੈਲੰਡਰ ਸੰਬੰਧੀ ਚੱਲ ਰਹੇ ਵਿਵਾਦ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਇੱਕੋ ਕੈਲੰਡਰ ਹੋਣਾ ਚਾਹੀਦਾ ਹੈ, ਜਿਸ ਨੂੰ ਦੁਨੀਆਂ ਦੇ ਸਾਰੇ ਸਿੱਖ ਪ੍ਰਵਾਨ ਕਰਨ”। ਛਪਿਆ ਸੀ।
ਜਥੇਦਾਰ ਜੀ, ਮੈਂ ਵੀ ਤਾਂ ਇਸੇ ਗੱਲ ਨੂੰ ਅੱਗੇ ਤੋਰ ਰਿਹਾ ਹਾਂ ਕਿ ਸਿੱਖ ਪੰਥ ਦਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ, ਪਰ ਕਿਹੜਾ ਕੈਲੰਡਰ ਹੋਣਾ ਚਾਹੀਦਾ ਹੈ ?
(1). ਕਿਹੜਾ ਕੈਲੰਡਰ ਚਾਹੀਦਾ ਹੈ ?
(ੳ). ਸੂਰਜੀ (solar)
(ਅ). ਚੰਦ ਆਧਾਰਿਤ (Lunar)
(ੲ). ਚੰਦਰ-ਸੂਰਜੀ (lunisolar)
(2). ਜੇ ਸੂਰਜੀ ਕੈਲੰਡਰ ਹੋਣਾ ਚਾਹੀਦਾ ਹੈ ਤਾਂ ਸੂਰਜੀ ਕਿਹੜਾ ਹੋਣਾ ਚਾਹੀਦਾ ਹੈ ?
(ੳ). ਸੂਰਜੀ ਸਿਧਾਂਤ
(ਅ). ਦ੍ਰਿਕਗਿਣਤ ਸਿਧਾਂਤ
(ੲ). ਰੁੱਤੀ ਸਾਲ (Tropical year)
(3). ਜੇ ਚੰਦਰ-ਸੂਰਜੀ ਕੈਲੰਡਰ ਹੋਣਾ ਚਾਹੀਦਾ ਹੈ ਤਾਂ ਸੂਰਜੀ ਕਿਹੜਾ ਹੋਣਾ ਚਾਹੀਦਾ ਹੈ ?
(ੳ). ਸੂਰਜੀ ਸਿਧਾਂਤ
(ਅ). ਦ੍ਰਿਕਗਿਣਤ ਸਿਧਾਂਤ
(ੲ). ਰੁੱਤੀ ਸਾਲ (Tropical year)
ਜਥੇਦਾਰ ਜੀ, ਜੇ ਤੁਹਾਡਾ ਭਾਵ ਇਹ ਹੈ ਕਿ ਜਿਹੜਾ ਕੈਲੰਡਰ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਜਾਵੇ, ਉਸੇ ਕੈਲੰਡਰ ਨੂੰ ਹੀ ਪੰਥ ਅੱਖਾਂ ਬੰਦ ਕਰ ਕੇ ਅਤੇ ਸਿਰ ਸੁੱਟ ਕੇ ਭਾਣਾ ਮੰਨ ਲਵੇ ਤਾਂ ਇਹ ਸੰਭਵ ਨਹੀਂ ਹੈ। ਵਿਦੇਸ਼ੀ ਸਿੱਖਾਂ ਦੀ ਗੱਲ ਤਾਂ ਛੱਡੋ, ਪਿਛਲੇ ਸਾਲ ਤੁਹਾਡੇ ਵੱਲੋਂ ਜਾਰੀ ਕੀਤੇ ਕੈਲੰਡਰ ਨੂੰ ਤਾਂ, ਆਪਣੇ ਆਪ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਅਖਵਾਉਣ ਵਾਲਿਆਂ ਨੇ ਵੀ ਨਹੀਂ ਸੀ ਮੰਨਿਆ। ਆਪ ਜੀ ਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ ਹੋਲਾ ਮਹੱਲਾ 8 ਚੇਤ ਦਾ ਦਰਜ ਸੀ, ਪਰ ਨਿਹੰਗ ਬਾਬਿਆਂ ਨੇ ਹੋਲਾ ਮਹੱਲਾ 9 ਚੇਤ ਨੂੰ ਮਨਾਇਆ ਸੀ। ਆਪ ਜੀ ਨੇ “ਵੇਖ ਕੇ ਅਣਡਿੱਠ ਕਰਨ” ਦੇ ਸਿਧਾਂਤ ’ਤੇ ਅਮਲ ਕਰਨ ਵਿੱਚ ਹੀ ਭਲਾਈ ਸਮਝੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਇਸ ਸਾਲ (ਸੰਮਤ 552) ਦੇ ਕੈਲੰਡਰ ਵਿੱਚ ਹੋਲਾ ਮਹੱਲਾ ਦਰਜ ਹੀ ਨਹੀਂ ਹੈ। ਕੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਹੋਲਾ ਮਹਲਾ ਮਨਾਉਣਾ ਬੰਦ ਕਰ ਦਿੱਤਾ ਹੈ ?
ਜਥੇਦਾਰ ਜੀ, ਜਿਸ ਤਖਤ ਸਾਹਿਬ ਦੇ ਆਪ ਜੀ ਮੁਖ ਸੇਵਾਦਾਰ ਹੋ, ਉਸ ਤਖਤ ਦੇ ਇਤਿਹਾਸ ਨਾਲ ਵੀ ਸ਼੍ਰੋਮਣੀ ਕਮੇਟੀ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਸਾਲ (ਸੰਮਤ 552) ਦੇ ਕੈਲੰਡਰ ਮੁਤਾਬਕ ਤਾਂ ਗੁਰੂ ਜੀ ਨੇ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਥੜਾ ਬਣਨ ਤੋਂ ਇਕ ਦਿਨ ਪਹਿਲਾਂ ਪਹਿਨੀਆਂ ਸਨ, ਪਰ ਪਿਛਲੇ ਸਾਲ (ਸੰਮਤ 551) ਦੇ ਕੈਲੰਡਰ ਮੁਤਾਬਕ ਥੜਾ ਬਣਨ ਤੋਂ 9 ਦਿਨ ਪਿਛੋਂ ਪਹਿਨੀਆਂ ਗਈਆਂ ਸਨ। ਜੇ ਹੁਣ ਵੀ ਆਪ ਜੀ ਨੇ ਧਿਆਨ ਨਾ ਦਿੱਤਾ ਤਾਂ ਸ਼੍ਰੋਮਣੀ ਕਮੇਟੀ ਨੇ ਅਗਲੇ ਸਾਲ ਇਹ ਦਿਹਾੜਾ ਸਾਵਣ ਵਿੱਚ (4 ਸਾਵਣ) ਲੈ ਜਾਣਾ ਹੈ। ਕੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਗੰਧਲਾਂ ਕਰਨ ਦੀ ਸ਼ਾਜਸ, ਆਪ ਜੀ ਨੂੰ ਪ੍ਰਵਾਨ ਹੈ ?
ਜਥੇਦਾਰ ਜੀ, ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਆਪ ਜੀ ਜਦੋਂ ਪਾਕਿਸਤਾਨ ਗਏ ਸੀ ਤਾਂ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਆਪ ਜੀ ਨੇ ਵਾਅਦਾ ਕੀਤਾ ਸੀ ਕਿ ਅਗਲੇ ਸਾਲ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਇਕੱਠੇ ਮਨਾਵਾਂਗੇ। ਤੁਹਾਡੇ ਵੱਲੋਂ ਜਾਰੀ ਕੈਲੰਡਰ ਵਿੱਚ ਇਹ ਦਿਹਾੜਾ 13 ਜੇਠ ਦਾ ਦਰਜ ਹੈ ਅਤੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਵਿੱਚ ਇਹ ਦਿਹਾੜਾ 2 ਹਾੜ ਦਾ ਦਰਜ ਹੈ। ਮਹਾਂ-ਮਾਰੀ ਹੋਣ ਕਾਰਨ, ਇਸ ਸਾਲ ਆਵਾਜਾਈ ਬੰਦ ਹੈ। ਇਸ ਕਾਰਨ ਕੋਈ ਵੀ ਜਥਾ ਪਾਕਿਸਤਾਨ ਨਾ ਜਾ ਸਕਿਆ, ਪਰ ਜੇ ਅਜੇਹਾ ਨਾ ਹੁੰਦਾ ਤਾਂ ਦੱਸੋ ਤੁਹਾਡੇ ਵੱਲੋਂ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਕੀਤੇ ਗਏ ਵਾਅਦੇ ਦਾ ਕੀ ਬਣਦਾ ?
ਆਪ ਜੀ ਦਾ ਬਿਆਨ, “ਉਨ੍ਹਾਂ ਪਾਕਿ ਸਿੱਖ ਗੁ: ਪ੍ਰ: ਕਮੇਟੀ ਵੱਲੋਂ ਇਸ ਮੌਕੇ ਮੂਲ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਦੀ ਕੀਤੀ ਅਪੀਲ `ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਜੇ ਵਾਹਿਗੁਰੂ ਨੇ ਚਾਹਿਆ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਗਲੇ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਪਾਕਿ ਸਿੱਖ ਗੁ: ਪ੍ਰ: ਕਮੇਟੀ ਸਮੇਤ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਗੁ: ਡੇਹਰਾ ਸਾਹਿਬ ਵਿਖੇ ਸਾਂਝੇ ਤੌਰ ’ਤੇ ਮਿਲ ਕੇ ਮਨਾਇਆ ਜਾਵੇਗਾ”। (ਅਜੀਤ 2 ਅਗਸਤ 2019 ਈ:)
ਸਤਿਕਾਰ ਯੋਗ ਜਥੇਦਾਰ ਜੀ, ਜਦੋਂ ਵਾਰ-ਵਾਰ ਈ. ਮੇਲਾਂ ਅਤੇ ਟੈਲੀਫ਼ੋਨ ਰਾਹੀਂ ਬੇਨਤੀਆਂ ਕਰਨ ’ਤੇ ਭੀ ਕੋਈ ਜਵਾਬ ਨਹੀਂ ਆਇਆ ਤਾਂ ਇਸ ਖੁੱਲੇ ਪੱਤਰ ਰਾਹੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ। ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਬਚਨਾਂ “ਸਿੱਖ ਪੰਥ ਦਾ ਇਕ ਹੀ ਕੈਲੰਡਰ ਹੋਣਾ ਚਾਹੀਦਾ ਹੈ” ਨੂੰ ਅਮਲੀ ਜਾਮਾ ਪਹਿਨਾਉਣ ਦਾ ਉਪਰਾਲਾ ਕਰੋ ਤਾਂ ਜੋ ਸਿੱਖ ਪੰਥ ਲਈ ਬਹੁਤ ਹੀ ਅਹਿਮ ਅਤੇ ਸਤਿਕਾਰ ਯੋਗ ਅਹੁਦਾ, ਜਿਸ ’ਤੇ ਅੱਜ ਆਪ ਜੀ ਬਿਰਾਜਮਾਨ ਹੋ, ਦੀ ਮਾਣ-ਮਰਯਾਦਾ ਨੂੰ ਹੋਰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ।
ਸਤਿਕਾਰ ਸਹਿਤ, ਸਰਵਜੀਤ ਸਿੰਘ ਸੈਕਰਾਮੈਂਟੋ, sarbjits@gmail.com
ਜਰਨੈਲਾਂ ਦਾ ਜਰਨੈਲ, ਬੇਮਿਸਾਲ ਯੋਧਾ, ਮਹਾਂ ਮਾਨਵ- ਮੇਜਰ ਜਨਰਲ ਸ਼ਬੇਗ ਸਿੰਘ
ਨੋਟ: ਜਰਨਲ ਸ਼ਬੇਗ ਸਿੰਘ ਨਾਲ ਹੋਈ ਬੇਇਨਸਾਫ਼ੀ ਨੂੰ ਓਹੀ ਸਹੀ ਤਰ੍ਹਾਂ ਬਿਆਨ ਕਰ ਸਕਦਾ ਸੀ, ਜਿਸ ਨੇ ਖ਼ੁਦ ਭੀ ਕੁਝ ਸਰਕਾਰੀ ਤਸ਼ੱਦਦ ਝੱਲੇ ਹੋਣ। ਉਨ੍ਹਾਂ ਵਿੱਚੋਂ ਹੀ ਇੱਕ ਹਨ : ‘ਡਾਕਟਰ ਹਰਸ਼ਿੰਦਰ ਕੌਰ ਜੀ’, ਜਿਨ੍ਹਾਂ ਨੂੰ ਇਸ ਲਈ ਨੌਕਰੀ ਤੋਂ ਲੰਬਾ ਸਮਾਂ ਲਾਂਭੇ ਕੀਤਾ ਗਿਆ ਕਿਉਂਕਿ ਉਹ ਇੱਕ ਦਿਨ ਦੀ OPD ਦੌਰਾਨ ਹੀ 417 ਮਰੀਜ਼ ਵੇਖ ਰਹੀ ਸੀ ਜਦਕਿ ਰਾਜਿੰਦਰਾ ਹਸਪਤਾਲ ਦੇ ਬਾਕੀ ਡਾਕਟਰ ਮਾਤਰ 20 ਮਰੀਜ਼। ਬੀਮਾਰ ਲੋਕਾਂ ਦਾ ਉਨ੍ਹਾਂ ਕੌਲ਼ ਵਧੀਕ ਜਾਣ ਦਾ ਕਾਰਨ ਇਹ ਸੀ ਕਿ ਉਹ, ਗ਼ਰੀਬਾਂ ਨੂੰ ਬਹੁਤ ਦਵਾ ਆਪਣੇ ਕੋਲ਼ੋ ਮੁਫ਼ਤ ਦਿੰਦੀ ਰਹੀ। ਧੰਨਵਾਦ ਹੈ ਅਦਾਲਤ ਦਾ, ਜਿਸ ਨੇ ਉਨ੍ਹਾਂ ਦੇ ਜੀਉਂਦਿਆਂ ਇਨਸਾਫ਼ ਦੇ ਦਿੱਤਾ, ਪਰ ਇਹ ਇਨਸਾਫ਼ ਜੀਵਦਿਆਂ ਸਰਦਾਰ ਸ਼ਬੇਗ ਸਿੰਘ ਜੀ ਨੂੰ ਨਾ ਮਿਲ ਸਕਿਆ। ਡਾਕਟਰ ਸਾਹਿਬ ਦੇ ਹੱਕ ’ਚ ਆਏ ਅਦਾਲਤੀ ਫ਼ੈਸਲੇ ਦੀ ਕਾਪੀ ਇਸ ਲੇਖ ਦੇ ਹੇਠਾਂ ਦਿੱਤੀ ਜਾ ਰਹੀ ਹੈ।
ਇਸ ਲੇਖ ’ਚ ਸੁਬੇਗ ਸਿੰਘ ਦੀ ਜਗ੍ਹਾ ਹਰ ਥਾਂ ਸ਼ਬੇਗ ਸਿੰਘ ਲਿਖਿਆ ਹੈ ਕਿਉਂਕਿ ਇਹੀ ਨਾਂ ਉਨ੍ਹਾਂ ਦੇ ਭਰਾ ਨੇ ਸਹੀ ਦੱਸਿਆ ਹੈ।
ਜਰਨੈਲਾਂ ਦਾ ਜਰਨੈਲ, ਬੇਮਿਸਾਲ ਯੋਧਾ, ਮਹਾਂ ਮਾਨਵ- ਮੇਜਰ ਜਨਰਲ ਸ਼ਬੇਗ ਸਿੰਘ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਨਿਵਾਜਿਆ ਖ਼ਾਲਸਾ ਦੁਨੀਆ ਵਿੱਚ ਇਕ ਵਿਲੱਖਣ ਕੌਤਕ ਸੀ। ਜਿਸ ਕਿਸਮ ਦੀ ਵੀਰਤਾ ਉਸ ਸਮੇਂ ਖ਼ਾਲਸਿਆਂ ਵਿੱਚ ਭਰੀ ਗਈ ਸੀ, ਉਸ ਦੀ ਚਿਣਗ ਹਾਲੇ ਤੱਕ ਮੱਠੀ ਨਹੀਂ ਪਈ। ਹਰ ਸਦੀ ਵਿੱਚ ਅਜਿਹੇ ਖ਼ਾਲਸੇ ਉਭਰ ਕੇ ਸਾਹਮਣੇ ਆਉਂਦੇ ਰਹੇ, ਜਿਨ੍ਹਾਂ ਦੀ ਤਾਕਤ ਅਤੇ ਰਵਾਨੀ ਵੇਖ ਕੇ ਲੋਕ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜਬੂਰ ਹੋ ਜਾਂਦੇ ਰਹੇ ਹਨ। ਭਾਵੇਂ ਬਾਘ ਮਾਰ ਨਲੂਆ ਹੋਵੇ, ਭਾਰਤ ਦਾ ਨੇਪੋਲੀਅਨ-ਜਰਨੈਲ ਜ਼ੋਰਾਵਰ ਸਿੰਘ ਜਾਂ ਸੂਰਬੀਰਾਂ ਦਾ ਸੂਰਬੀਰ ਮੇਜਰ ਜਨਰਲ ਸ਼ਬੇਗ ਸਿੰਘ; ਅਜਿਹੇ ਸੂਰਮਿਆਂ ਨੂੰ ਸਾਹਮਣਿਓਂ ਢਾਹੁਣਾ ਲਗਭਗ ਨਾਮੁਮਕਿਨ ਹੁੰਦਾ ਹੈ। ਏਸੇ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਪਿੱਠ ਪਿੱਛੇ ਛੁਰਾ ਮਾਰਨਾ, ਹੱਕ ਖੋਹਣਾ, ਅਧੀਨਗੀ ਵਿੱਚ ਵਿਚਰਨ ਵਾਲਿਆਂ ਵੱਲੋਂ ਜਾਲਸਾਜ਼ੀ ਵਿੱਚ ਅੜ੍ਹਾਉਣਾ ਜਾਂ ਸਾਥੀਆਂ ਵੱਲੋਂ ਚਾਲ ਖੇਡ ਕੇ ਫਸਾਉਣਾ; ਹੀ ਅਜਿਹੇ ਸੂਰਬੀਰਾਂ ਨੂੰ ਢਾਹ ਕੇ ਆਪਣੀ ਪੱਧਰ ਉੱਤੇ ਹੇਠਾਂ ਖਿੱਚ ਕੇ ਲਿਆਉਣ ਲਈ ਕੀਤਾ ਜਾਂਦਾ ਹੈ ਕਿਉਂਕਿ ਇਹ ਬਹੁਤਿਆਂ ਦੀਆਂ ਅੱਖਾਂ ’ਚ ਕੰਕਰ ਬਣ ਜਾਂਦੇ ਹਨ। ਲੋਕ, ਉਸ ਪੱਧਰ ’ਤੇ ਆਪ ਪਹੁੰਚ ਨਹੀਂ ਸਕਦੇ, ਇਸ ਲਈ ‘ਅੰਗੂਰ ਖੱਟੇ ਹਨ’; ਅਖਾਣ ਵਾਙ ਅਜਿਹੇ ਸੂਰਮਿਆਂ ਵਿਰੁੱਧ ਸਰਕਾਰਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੰਦੇ ਹਨਸ ਪਰ ਸੂਰਜ ਦੀ ਰੌਸ਼ਨੀ ਅਤੇ ਫੁੱਲਾਂ ਦੀ ਖ਼ੁਸ਼ਬੋ; ਨੂੰ ਕਦੇ ਕੋਈ ਫੈਲਣ ਤੋਂ ਰੋਕ ਸਕਿਆ ਹੈ ? ਇਸੇ ਲਈ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਅਤਿ ਦਾ ਤਸ਼ੱਦਦ ਢਾਹਿਆ ਗਿਆ, ਪਰ ਇਤਿਹਾਸ ਨੇ ਹਾਲੇ ਤੱਕ ਉਸ ਨੂੰ ਬਾਂਹਾਂ ਫੈਲਾ ਕੇ ਸੰਭਾਲ਼ਿਆ ਹੋਇਆ ਹੈ।
ਜਦੋਂ ਕਿਸੇ ਬੇਦੋਸੇ ਉੱਤੇ ਲੋੜੋਂ ਵੱਧ ਤਸ਼ੱਦਦ ਢਾਅ ਦਿੱਤਾ ਜਾਵੇ ਤਾਂ ਉਹ ਬਾਗ਼ੀ ਹੋ ਜਾਂਦਾ ਹੈ। ਇਹੀ ਕਾਰਨ ਸੀ ਕਿ ਜੰਮੂ ਕਸ਼ਮੀਰ ਵਿੱਚ ਜਿਨ੍ਹਾਂ ਬਾਲਾਂ ਨਾਲ ਬਦਫੈਲੀ ਕੀਤੀ ਗਈ ਜਾਂ ਬੇਵਜ੍ਹਾ ਪੁਲਿਸ ਕਰਮੀਆਂ ਵੱਲੋਂ ਅਣਮਨੁੱਖੀ ਤਸ਼ੱਦਦ ਢਾਹੇ ਗਏ ਤਾਂ ਉਹ ਮਨੁੱਖੀ ਬੰਬ ਬਣ ਗਏ। ਇਹੋ ਜਿਹਾ ਹੀ ਕੁੱਝ ਜਰਨਲ ਸ਼ਬੇਗ ਸਿੰਘ ਨਾਲ ਹੋਇਆ। ਉਸ ਦੇ ਦੋ ਭਾਰੀ ਜੁਰਮ ਸਨ। ਪਹਿਲਾ-ਉਹ ਸਿੱਖ ਸੀ ਅਤੇ ਦੂਜਾ- ਕੋਈ ਹੋਰ ਉਸ ਦੇ ਨਾਲਦਿਆਂ ਵਿੱਚੋਂ ਉਸ ਜਿੰਨੀ ਉੱਤਮਤਾ ਦੀ ਮਿਸਾਲ ਹੈ ਹੀ ਨਹੀਂ ਸੀ।
ਸੰਨ 1925 ਵਿੱਚ ਖ਼ਿਆਲਾ ਪਿੰਡ ਵਿੱਚ (ਅੰਮ੍ਰਿਤਸਰ ਤੋਂ 14 ਕਿਲੋਮੀਟਰ ਦੂਰ) ਜੰਮਿਆ ਸ਼ਬੇਗ ਸਿੰਘ ਆਪਣੇ ਤਿੰਨ ਭਰਾਵਾਂ ਤੇ ਇੱਕ ਭੈਣ ਵਿੱਚੋਂ ਸਭ ਤੋਂ ਵੱਡਾ ਸੀ। ਪਿਤਾ ਸ੍ਰ. ਭਗਵਾਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦਾ ਲਾਡਲਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਪੜ੍ਹਿਆ ਤੇ ਅਗਲੇਰੀ ਪੜ੍ਹਾਈ ਲਈ ਸਰਕਾਰੀ ਕਾਲਜ ਲਾਹੌਰ ਚਲਾ ਗਿਆ।
ਸੰਨ 1942 ਵਿੱਚ ਫ਼ੌਜ ਦੀ ਟੀਮ ਕਾਲਜਾਂ ਵਿੱਚੋਂ ਤਾਕਤਵਰ ਤੇ ਹਿੰਮਤੀ ਨੌਜਵਾਨ ਲੱਭਣ ਨਿਕਲੀ ਤਾਂ ਸ਼ਬੇਗ ਸਿੰਘ ਨੂੰ ਪਹਿਲੀ ਸੱਟੇ ‘ਬਰਿਟਿਸ਼ ਇੰਡੀਅਨ ਆਰਮੀ’ ਵਿੱਚ ਅਫ਼ਸਰ ਵਜੋਂ ਸ਼ਾਮਲ ਕਰ ਲਿਆ ਗਿਆ। ਇੰਡੀਅਨ ਮਿਲਟਰੀ ਅਕਾਦਮੀ ਵਿੱਚ ਉਸ ਦੀ ਪ੍ਰਤਿਭਾ ਨੂੰ ਨਿਖਾਰਿਆ ਗਿਆ। ਉਸ ਦੀ ਬਹਾਦਰੀ ਅਤੇ ਸੂਝ-ਬੂਝ ਵੇਖਦਿਆਂ ਉਸ ਨੂੰ ਗੜ੍ਹਵਾਲ ਰਾਈਫਲਜ਼ ਵਿੱਚ ਬਤੌਰ ਸੈਕੰਡ ਲੈਫਟੀਨੈਂਟ ਤੈਨਾਤ ਕਰ ਦਿੱਤਾ ਗਿਆ।
ਸ਼ਬੇਗ ਸਿੰਘ ਪੜ੍ਹਨ ਦਾ ਬਹੁਤ ਸ਼ੌਕੀਨ ਸੀ। ਉਸ ਨੂੰ ਜਿਹੜੀ ਕਿਤਾਬ ਮਿਲਦੀ, ਪੂਰੀ ਪੜ੍ਹੇ ਬਗ਼ੈਰ ਨਹੀਂ ਰਹਿੰਦਾ ਸੀ। ਇਤਿਹਾਸ ਦੀਆਂ ਤੇ ਫ਼ੌਜ ਦੇ ਜਰਨੈਲਾਂ ਦੀਆਂ ਜੀਵਨੀਆਂ ਉਸ ਨੇ ਦਿਮਾਗ਼ ’ਚ ਘੋਟ ਲਈਆਂ ਹੋਈਆਂ ਸਨ। ਇੱਕ ਜਾਂ ਦੋ ਨਹੀਂ ਬਲਕਿ ਸ਼ਬੇਗ ਸਿੰਘ ਨੂੰ ਅੱਠ ਜ਼ਬਾਨਾਂ ਦੀ ਮੁਹਾਰਤ ਹਾਸਲ ਸੀ- ‘ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਬੰਗਲਾ, ਗੋਰਖਲੀ, ਚੀਨੀ ਤੇ ਫਾਰਸੀ’!
ਉਸ ਸਮੇਂ ਦੇ ਉਨ੍ਹਾਂ ਦੇ ਸਾਥੀ ਅੱਜ ਵੀ ਸ਼ਬੇਗ ਸਿੰਘ ਨੂੰ ਜ਼ਾਂਬਾਜ਼ (ਸਾਹਸੀ), ਬਹਾਦਰ, ਨਿਡਰ ਤੇ ਹਰ ਗ਼ਲਤ ਨੂੰ ਸਨਮੁਖ ਹੀ ਸਪਸ਼ਟ ਗ਼ਲਤ ਕਹਿਣ ਦਾ ਦਮ ਰੱਖਣ ਵਾਲਾ ਮੰਨਦੇ ਹਨ। ਸੱਚਾ ਸੁੱਚਾ ਤੇ ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ ਸ਼ਬੇਗ ਸਿੰਘ; ਨਾ ਤਾਂ ਕਿਸੇ ਦੀ ਬਦਖੋਈ ਕਰਦਾ ਸੀ ਤੇ ਨਾ ਹੀ ਉਸ ਨੂੰ ਚਮਚਾਗਿਰੀ ਪਸੰਦ ਸੀ। ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਤੇ ਨਿੱਠ ਕੇ ਪੂਰੀ ਡਿਊਟੀ ਨਿਭਾਉਣ ਵਾਲਾ ਸ਼ਬੇਗ ਸਿੰਘ ਈਮਾਨਦਾਰੀ ਵਜੋਂ 100 ਵਿੱਚੋਂ ਹਮੇਸ਼ਾ 100 ਨੰਬਰ ਲੈਣ ਵਾਲਾ ਸੀ।
ਫ਼ੌਜ ਪ੍ਰਤੀ ਵਫਾਦਾਰੀ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ। ਸ਼ਾਇਦ ਇਸੇ ਲਈ ਕਈਆਂ ਦੀ ਅੱਖ ਵਿੱਚ ਰੜਕ ਵੀ ਪੈਦਾ ਕਰਦਾ ਸੀ। ਉਸ ਦੀ ਨਿਪੁੰਨਤਾ ਵੇਖਦਿਆਂ ਉਸ ਨੂੰ ਦੇਹਰਾਦੂਨ ਦੀ ਮਿਲਟਰੀ ਅਕਾਦਮੀ ਵਿੱਚ ਬਤੌਰ ਇੰਸਟਰਕਟਰ ਲਾ ਦਿੱਤਾ ਗਿਆ।
ਉਸ ਨੇ ਆਪਣੀ ਬਹਾਦਰੀ ਸਦਕਾ ਵਿਸ਼ਵ ਜੰਗ ਦੂਜੀ, 1947 ਕਸ਼ਮੀਰ, 1962 ਹਿੰਦ ਚੀਨ ਜੰਗ, 1965 ਹਿੰਦ-ਪਾਕਿ ਜੰਗ ਅਤੇ 1971 ਦੀ ਹਿੰਦ-ਪਾਕਿ ਜੰਗ ਵਿੱਚ ਆਪਣੀ ਸੂਰਬੀਰਤਾ ਦੇ ਝੰਡੇ ਗੱਡ ਦਿੱਤੇ!
ਉਸ ਦੀ ਪਹਿਲੀ ਪੋਸਟਿੰਗ ‘ਗੜ੍ਹਵਾਲ ਰਾਈਫਲਜ਼’ ਵਿਖੇ ਸੈਕੰਡ ਲੈਫਟੀਨੈਂਟ ਵਜੋਂ ਹੋਈ, ਜਿੱਥੋਂ ਪੂਰੀ ਰੈਜਮੈਂਟ ਬਰਮਾ ਚਲੀ ਗਈ ਅਤੇ ਜਪਾਨੀਆਂ ਵਿਰੁੱਧ ਲੜੀ। ਜਦੋਂ 1945 ਵਿੱਚ ਦੂਜੀ ਵਿਸ਼ਵ ਜੰਗ ਖ਼ਤਮ ਹੋਈ ਤਾਂ ਸ਼ਬੇਗ ਸਿੰਘ ਦੀ ਯੂਨਿਟ ਮਲਾਇਆ ਵਿੱਚ ਸੀ।
ਜਦੋਂ ਹਿੰਦ ਪਾਕਿ ਵੰਡ ਹੋਈ ਤਾਂ ਸ਼ਬੇਗ ਸਿੰਘ ਨੂੰ ਪੈਰਾਸ਼ੂਟ ਬ੍ਰਿਗੇਡ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਸ ਨੇ ਪੈਰਾਟਰੂਪਰ ਵਜੋਂ ਸੰਨ 1959 ਤੱਕ ਕੰਮ ਕੀਤਾ। ਜ਼ਿਕਰਯੋਗ ਹੈ ਕਿ ਅਣਥੱਕ ਯੋਧੇ ਵਜੋਂ ਸ਼ਬੇਗ ਸਿੰਘ ਦੀ ਪਛਾਣ 1947 ਵਿੱਚ ਨੌਸ਼ਹਿਰੇ (ਜੰਮੂ ਕਸ਼ਮੀਰ) ਵਿਖੇ ਪਾਕਿਤਸਾਨੀ ਫ਼ੌਜੀਆਂ ਨਾਲ ਰਲੇ ਅਫਗਾਨੀਆਂ ਨਾਲ ਲੜਨ ਅਤੇ ਸਟਾਫ਼ ਕਾਲਜ ਵਿੱਚ ਘੁੜਸਵਾਰੀ ਵਿੱਚ ਜਿੱਤੀਆਂ ਅੱਠ ਰੇਸਾਂ, ਜਿਸ ਦਾ ਰਿਕਾਰਡ ਅੱਜ ਤਾੲੀਂ ਤੋੜਿਆ ਨਹੀਂ ਜਾ ਸਕਿਆ, ਸਦਕਾ ਹੋਈ।
ਮਿਲਟਰੀ ਅਪਰੇਸ਼ਨ ਵਿਚਲੀ ਯੁੱਧ ਕਲਾ ਵਿੱਚ ਅਤੇ ਮਿਲਟਰੀ ਸਾਇੰਸ ਵਿੱਚ ਸ਼ਬੇਗ ਸਿੰਘ ਏਨਾ ਪ੍ਰਬੀਨ ਸੀ ਕਿ ਉਸ ਪੱਧਰ ਦਾ ਕੋਈ ਵੀ ਉਸ ਦਾ ਸਾਨੀ ਹਾਲੇ ਤੱਕ ਨਹੀਂ ਬਣ ਸਕਿਆ। ਉਸ ਦੇ ਕੰਮ ਵਜੋਂ ਮੁਹਾਰਤ ਵੇਖਦੇ ਹੋਏ, ਉਸ ਨੂੰ 166 ਇਨਫੈਂਟਰੀ ਬ੍ਰਿਗੇਡ ਦਾ ਬ੍ਰਿਗੇਡ ਮੇਜਰ ਲਾ ਦਿੱਤਾ ਗਿਆ।
ਸੰਨ 1962 ਹਿੰਦ-ਚੀਨ ਜੰਗ ਵਿੱਚ ਬਤੌਰ ਲੈਫ. ਕਰਨਲ ਉਸ ਨੇ ਸੇਵਾਵਾਂ ਨਿਭਾਈਆਂ ਤੇ ਆਪਣੀ ਲਿਆਕਤ ਸਦਕਾ ਇੰਟੈਲੀਜੈਂਸ ਵਿੰਗ ਵਿੱਚ ਆਪਣਾ ਸਿੱਕਾ ਜਮਾ ਲਿਆ।
ਸੰਨ 1965 ਵਿੱਚ ਪਾਕਿਸਤਾਨ ਵਿਰੁੱਧ ਜੰਮੂ ਕਸ਼ਮੀਰ ਦੇ ਹਾਜੀ ਪੀਰ ਸੈਕਟਰ ਵਿੱਚ ਗੋਰਖਾ ਰਾਈਫਲਜ਼ ਬਟਾਲੀਅਨ ਦੀ ਅਗਵਾਈ ਕਰਦਿਆਂ ਬਹਾਦਰੀ ਦੀ ਅਦੁੱਤੀ ਮਿਸਾਲ ਕਾਇਮ ਕਰਕੇ ਸ਼ਬੇਗ ਸਿੰਘ ਨੇ ਦੁਸ਼ਮਨਾਂ ਦੀਆਂ ਸਭ ਤੋਂ ਔਖੀਆਂ ਪਾਕਿਸਤਾਨੀ ਪੋਸਟਾਂ ਉੱਤੇ ਫ਼ਤਿਹ ਪ੍ਰਾਪਤ ਕਰਦਿਆਂ ਲਾਹੌਰ ਦੇ ਨੇੜੇ ਪਹੁੰਚ ਕੇ ਦੁਨੀਆ ਨੂੰ ਸਾਬਤ ਕਰ ਦਿੱਤਾ ਕਿ ਉਸ ਵਰਗਾ ਅਗਵਾਈ ਕਰਨ ਵਾਲਾ ਕੋਈ ਹੋਰ ਹੈ ਹੀ ਨਹੀਂ।
ਇਸੇ ਲਈ ਸੰਨ 1971 ਵਿੱਚ ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਜੀ ਨੇ ਉਸ ਸਮੇਂ ਬ੍ਰਿਗੇਡੀਅਰ ਬਣ ਚੁੱਕੇ ਸ਼ਬੇਗ ਸਿੰਘ ਨੂੰ ਸਭ ਤੋਂ ਔਖੇ ਕੰਮ ਲਈ ਚੁਣਿਆ ਤੇ ਅਗਰਤਲਾ ਦੇ ਡੈਲਟਾ ਸੈਕਟਰ ਵਿਖੇ ਈਸਟ ਪਾਕਿਸਤਾਨ ਵਿੱਚੋਂ ਬੰਗਲਾਦੇਸ਼ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ। ਬਗ਼ਾਵਤ ਨੂੰ ਸਾਂਭਣ ਅਤੇ ਉੱਥੇ ਦੇ ਮਿਲਟਰੀ ਅਪਰੇਸ਼ਨਾਂ ਦੀ ਪੂਰੀ ਜ਼ਿੰਮੇਵਾਰੀ ਸ਼ਬੇਗ ਸਿੰਘ ਉੱਤੇ ਸੀ। ਜ਼ਿਆ ਉਰ ਰਹਿਮਾਨ, ਜੋ ਬਾਅਦ ਵਿੱਚ ਬੰਗਲਾਦੇਸ਼ ਦੇ ਪ੍ਰੈਜ਼ੀਡੈਂਟ ਬਣੇ ਅਤੇ ਮੁਸਤਾਕ ਮੁਹੰਮਦ, ਜੋ ਫ਼ੌਜ ਦੇ ਮੁਖੀ ਬਣੇ, ਉਸ ਸਮੇਂ ਸ਼ਬੇਗ ਸਿੰਘ ਦੇ ਕੰਮ ਦੇ ਅੱਖੀਂ ਵੇਖੇ ਗਵਾਹ ਸਨ ਤੇ ਉਸ ਦੇ ਜੰਗੀ ਨੁਕਤਿਆਂ ਅਧੀਨ ਕੰਮ ਕਰਦੇ ਉਸ ਦੀ ਅਗਵਾਈ ਦੇ ਕਾਇਲ ਹੋ ਗਏ ਸਨ।
ਸੰਨ 1971 ਵਿੱਚ ਮੁਕਤੀ ਵਾਹਿਨੀ ਨੂੰ ਤਿਆਰ ਕਰਨ ਵਿੱਚ ਸ਼ਬੇਗ ਸਿੰਘ ਦੀ ਸਲਾਹੁਣਯੋਗ ਭੂਮਿਕਾ ਕਿਸੇ ਤੋਂ ਲੁਕੀ ਨਹੀਂ ਰਹੀ। ਉੱਥੇ ਦੇ ਗੁਰਿੱਲਿਆਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਅਤੇ ਬੇਮਿਸਾਲ ਟ੍ਰੇਨਿੰਗ ਦਿੰਦਿਆਂ ਮੁਲਕ ਪ੍ਰਤੀ ਉਸ ਦੀ ਵਫ਼ਾਦਾਰੀ ਵਿੱਚ ਕਿਸੇ ਪਾਸਿਓਂ ਕਿੰਤੂ ਪਰੰਤੂ ਕੀਤਾ ਹੀ ਨਹੀਂ ਜਾ ਸਕਦਾ ਸੀ। ਇਹ ਅਪਰੇਸ਼ਨ ਏਨਾ ਗੁਪਤ ਸੀ ਕਿ ਸ਼ਬੇਗ ਸਿੰਘ ਦੇ ਆਪਣੇ ਘਰ ਵਿੱਚ 6 ਮਹੀਨੇ ਤੱਕ ਉਸ ਬਾਰੇ ਕੋਈ ਖ਼ਬਰ ਨਹੀਂ ਸੀ ਕਿ ਉਹ ਜ਼ਿੰਦਾ ਵੀ ਹੈ ਜਾਂ ਨਹੀਂ। ਸਿਰਫ਼ ਇੱਕ ਚਿੱਠੀ, ਜੋ ਛੇ ਮਹੀਨਿਆਂ ਬਾਅਦ ਘਰ ਪਹੁੰਚੀ ਸੀ, ਉਹ ਵੀ ਕਿਸੇ ਹੋਰ ਨਾਂ ਹੇਠ ਗ਼ੈਰ ਫ਼ੌਜੀ ਪਤੇ ਤੋਂ, ਸਿਰਫ਼ ਇਹ ਸੁਣੇਹਾ ਪਹੁੰਚਿਆ ਸੀ-‘‘ਪਰਵਾਹ ਨਾ ਕਰੋ, ਮੈਂ ਠੀਕ ਹਾਂ।’’
ਮੁਕਤੀ ਵਾਹਿਨੀ ਦਾ ਪੂਰਾ ਸਿਹਰਾ ਸਿਰਫ਼ ਸ਼ਬੇਗ ਸਿੰਘ ਦੇ ਸਿਰ ਸੀ ਕਿ ਇੱਕ ਲੱਖ ਦੁਸ਼ਮਨ ਫ਼ੌਜੀਆਂ ਸਮੇਤ ਜਰਨੈਲ ਤੱਕ ਦੇ ਅਫ਼ਸਰਾਂ ਨੇ ਭਾਰਤ ਅੱਗੇ ਗੋਡੇ ਟੇਕ ਦਿੱਤੇ। ਦਿਨ-ਰਾਤ ਇੱਕ ਕਰ ਕੇ, ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜੋ ਸ਼ਬੇਗ ਸਿੰਘ ਨੇ ਕਰ ਵਿਖਾਇਆ, ਹੋਰ ਕੋਈ ਮਾਂ ਦਾ ਲਾਲ ਅਜਿਹੀ ਹਿੰਮਤ ਨਹੀਂ ਵਿਖਾ ਸਕਿਆ। ਇਸੇ ਲਈ ਪੂਰੀ ਦੁਨੀਆ ਵਿੱਚ ਸ਼ਬੇਗ ਸਿੰਘ ਦੇ ਨਾਂ ਦਾ ਡੰਕਾ ਵੱਜ ਗਿਆ।
ਭਾਰਤ ਸਰਕਾਰ ਨੇ ਸ਼ਬੇਗ ਸਿੰਘ ਨੂੰ ਪਹਿਲਾਂ ਅਤੀ ਵਸ਼ਿਸ਼ਟ ਸੇਵਾ ਮੈਡਲ ਤੇ ਫੇਰ ਪਰਮ ਵਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਅਤੇ ਸ਼ਬੇਗ ਸਿੰਘ ਨੂੰ ਮੇਜਰ ਜਰਨਲ ਦਾ ਅਹੁਦਾ ਦੇ ਦਿੱਤਾ।
ਏਨੀ ਸ਼ੁਹਰਤ ਬਥੇਰੀ ਸੀ ਹੋਰਨਾਂ ਦੇ ਮਨਾਂ ਵਿੱਚ ਅੱਗ ਲਾਉਣ ਲਈ! ਨਾਲ ਦੇ ਅਫ਼ਸਰਾਂ ਵਿੱਚ ਸਾੜਾ ਏਨਾ ਵਧ ਚੁੱਕਿਆ ਸੀ ਕਿ ਉਨ੍ਹਾਂ ਨੇ ਸੀਨੀਅਰ ਅਫ਼ਸਰਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸਰਕਾਰ ਵੀ ਕਿੱਥੇ ਸਿੱਖਾਂ ਦੇ ਹੱਕ ਵਿੱਚ ਸੀ। ਏਸੇ ਲਈ ਏਨਾ ਸਭ ਕੁੱਝ ਹੋਣ ਦੇ ਬਾਅਦ ਵੀ ਸ਼ਬੇਗ ਸਿੰਘ ਨੂੰ ਭਾਰਤੀ ਫ਼ੌਜ ਦੀ ਕਮਾਂਡ ਨਹੀਂ ਸੌਂਪੀ ਗਈ ਤਾਂ ਜੋ ਉਸ ਨੂੰ ਬਣਦੀ ਪ੍ਰਮੋਸ਼ਨ ਨਾ ਦੇਣੀ ਪਵੇ।
ਹਾਲੇ ਏਥੇ ਵੀ ਬਸ ਨਹੀਂ ਕੀਤਾ ਗਿਆ। ਇੱਕ ਕਮਾਂਡਰ ਨੇ ਦੂਜੇ ਜਨਰਲ ਨੂੰ ਕੁੜੀ ਦੇ ਵਿਆਹ ਦੇ ਸ਼ਗਨ ਵਜੋਂ ਪੈਸੇ ਭੇਜੇ ਤਾਂ ਝੂਠ ਮੂਠ ਉਨ੍ਹਾਂ ਪੈਸਿਆਂ ਨੂੰ ਰਿਸ਼ਵਤ ਮੰਨਦਿਆਂ ਸ਼ਬੇਗ ਸਿੰਘ ਦਾ ਨਾਂ ਉਛਾਲ ਦਿੱਤਾ ਗਿਆ ਜਿਸ ਦਾ ਇਨ੍ਹਾਂ ਪੈਸਿਆਂ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ। ਜਦੋਂ ਸ਼ਬੇਗ ਸਿੰਘ ਨੇ ਬੇਗੁਨਾਹੀ ਸਾਬਤ ਕਰ ਦਿੱਤੀ ਤਾਂ ਝਟਪਟ ਉਸ ਨੂੰ ਹੀ ਯੂਨਿਟ ਵਿੱਚੋਂ ਬਦਲ ਕੇ ਇਨਕੁਆਇਰੀ ਰਫਾ ਦਫਾ ਕਰ ਦਿੱਤੀ ਤਾਂ ਜੋ ਫ਼ੌਜ ਵਿਚਲੀ ਗੜਬੜੀ ਦੀ ਗੱਲ ਬਾਹਰ ਨਾ ਨਿਕਲੇ। ਉਸ ਤੋਂ ਬਾਅਦ ਉਸੇ ਜਨਰਲ ਨੂੰ ਫ਼ੌਜ ਦਾ ਮੁਖੀ ਲਾ ਦਿੱਤਾ ਗਿਆ ਜੋ ਪੈਸਿਆਂ ਦੇ ਅਦਾਨ ਪ੍ਰਦਾਨ ਵਿੱਚ ਸ਼ਾਮਲ ਸੀ।
ਸ਼ਬੇਗ ਸਿੰਘ ਖ਼ਿਲਾਫ਼ ਸਾੜਾ ਘਟਿਆ ਨਹੀਂ ਸੀ। ਉਸ ਨਾਲ ਹਾਲੇ ਹੋਰ ਧੱਕਾ ਕੀਤਾ ਜਾਣਾ ਸੀ। ਉਸ ਵਿਰੁੱਧ ਬੇਬੁਨਿਆਦ ਇਲਜ਼ਾਮ ਲਾ ਕੇ, ਕਿ ਉਸ ਨੇ ਸਰਕਾਰੀ ਕੋਠੀ ਅੰਦਰ ਸਬਜ਼ੀਆਂ ਬੀਜੀਆਂ ਹਨ, ਉਸ ਵਿਰੁੱਧ ਇਨਕੁਆਇਰੀ ਖੋਲ੍ਹ ਦਿੱਤੀ ਗਈ। ਇਸ ਦੇ ਨਾਲ ਇੱਕ ਹੋਰ ਇਲਜ਼ਾਮ ਲਾਇਆ ਗਿਆ ਕਿ ਬਦਲੀ ਵੇਲੇ ਫ਼ੌਜੀ ਯੂਨਿਟ ਵੱਲੋਂ ਇੱਕ ਯਾਦਗਾਰੀ ਲੱਕੜ ਦਾ ਚਿੰਨ੍ਹ ਸਨਮਾਨ ਵਜੋਂ ਉਸ ਨੇ ਹਾਸਲ ਕੀਤਾ ਜੋ ਹਰ ਕਿਸੇ ਨੂੰ ਦਿੱਤਾ ਜਾਂਦਾ ਸੀ, ਪਰ ਸ਼ਬੇਗ ਸਿੰਘ ਲਈ ਏਨਾ ਭਾਰਾ ਜੁਰਮ ਸਾਬਤ ਕਰ ਦਿੱਤਾ ਗਿਆ ਕਿ ਉਸ ਵਿਰੁੱਧ ਜਾਣ ਬੁੱਝ ਕੇ ਰਿਟਾਇਰ ਹੋਣ ਤੱਕ ਲਗਾਤਾਰ ਪੂਰਾ ਸਾਲ ਇਹ ਕੇਸ ਲਟਕਾਇਆ ਗਿਆ ਤੇ ਸੁਣਵਾਈ ਨਹੀਂ ਕੀਤੀ ਗਈ।
30 ਅਪਰੈਲ 1976 ਨੂੰ ਫ਼ੌਜ ਵਿੱਚੋਂ ਰਿਟਾਇਰ ਹੋਣ ਤੋਂ ਇੱਕ ਦਿਨ ਪਹਿਲਾਂ ਮੁਕਤੀ ਵਾਹਿਨੀ ਦਾ ਹੀਰੋ ਅਤੇ ਭਾਰਤ ਦੀ ਸ਼ਾਨ ਅਤੇ ਬਾਨ ਦੇ ਪ੍ਰਤੀਕ ਜਰਨੈਲ ਸ਼ਬੇਗ ਸਿੰਘ ਨੂੰ ਬਿਨਾਂ ਸੁਣਵਾਈ ਦੇ ਫ਼ੌਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੇ ਪਤਨੀ ਦੀ ਬੀਮਾਰੀ ਦੇ ਬਾਵਜੂਦ ਪੈਨਸ਼ਨ ਤੱਕ ਨਾ ਦਿੱਤੀ ਗਈ।
ਏਨਾ ਧੱਕਾ ਕੋਈ ਕਿਵੇਂ ਬਰਦਾਸ਼ਤ ਕਰ ਸਕਦਾ ਹੈ ? ਸ਼ਬੇਗ ਸਿੰਘ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਿੱਥੋਂ ਉਸ ਨੂੰ ਨਿਆਂ ਮਿਲਿਆ ਤੇ ਉਹ ਬੇਕਸੂਰ ਸਾਬਤ ਕਰ ਦਿੱਤਾ ਗਿਆ ਪਰ ਅਫ਼ਸੋਸ ਉਦੋਂ ਤੱਕ ਭਾਰਤੀ ਹਕੂਮਤ ਉਸ ਨੂੰ ਅਤਿਵਾਦੀ ਕਹਿ ਕੇ ਮਾਰ ਮੁਕਾ ਚੁੱਕੀ ਸੀ।
ਮੇਰਾ ਸਵਾਲ ਇਹ ਹੈ ਕਿ ਬੇਮਿਸਾਲ ਤਾਕਤ, ਮਿਸਾਲੀ ਫ਼ੌਜੀ ਅਗਵਾਈ, ਅਸਾਧਾਰਨ ਸੂਝ ਬੂਝ ਅਤੇ ਦੇਸ਼ ਲਈ ਮਰ ਮਿਟਣ ਦੇ ਅਥਾਹ ਜਜ਼ਬੇ ਨਾਲ ਭਰਪੂਰ ਜਰਨੈਲ ਸ਼ਬੇਗ ਸਿੰਘ ਨਾਲ ਇਹ ਧੱਕਾ ਕਿਉਂ ਹੋਇਆ ? ਇਸ ਤਰ੍ਹਾਂ ਦਾ ਅਸਹਿ ਧੱਕਾ, ਜੋ ਸਿਰਫ਼ ਸਿੱਖ ਹੋਣ ਸਦਕਾ ਕੀਤਾ ਗਿਆ ਹੋਵੇ ਤਾਂ ਜ਼ਰੂਰੀ ਹੈ ਕਿ ਕਿਸੇ ਵੀ ਧਰਮ ਦਾ ਬੰਦਾ ਧਾਰਮਿਕ ਯੁੱਧ ਵੱਲ ਬਦੋਬਦੀ ਖਿੱਚਿਆ ਜਾਵੇਗਾ।
ਮੇਜਰ ਜਨਰਲ ਸ਼ਬੇਗ ਸਿੰਘ ਇੱਕ ਸ਼ਾਨਦਾਰ ਫ਼ੌਜੀ ਪ੍ਰਦਰਸ਼ਨ ਦੀ ਲਾਮਿਸਾਲ ਉਦਾਹਰਨ ਹੈ, ਜੋ ਸਰਕਾਰੀ ਤੰਤਰ ਦੀ ਜ਼ਿਆਦਤੀ ਅਤੇ ਧਰਮ ਆਧਾਰਿਤ ਵਿਤਕਰੇ ਦਾ ਸ਼ਿਕਾਰ ਹੋਇਆ, ਜਿਸ ਨੂੰ ਇਕ ਬਦਨੁਮਾ ਦਾਗ਼ ਵਾਂਗ ਉਭਾਰ ਦਿੱਤਾ ਗਿਆ ਪਰ ਇਤਿਹਾਸ ਹਮੇਸ਼ਾ ਝੂਠ ਦੀਆਂ ਚਾਦਰਾਂ ਲਾਹ ਦਿਆ ਕਰਦਾ ਹੈ। ਪਹਿਲਾਂ ਉਸ ਨੂੰ ਅਕਾਲੀ ਦਲ ਨੇ ਕਲਾਵੇ ਵਿੱਚ ਲਿਆ ਤੇ ਫੇਰ ਧਰਮਯੁੱਧ ਮੋਰਚੇ ਵੱਲ ਉਸ ਦਾ ਝੁਕਾਅ ਹੋ ਗਿਆ। ਸਾਕਾ ਨੀਲਾ ਤਾਰਾ ਵਿੱਚ 200 ਤੋਂ ਘੱਟ ਮੁੱਛਫੁੱਟ ਨੌਜਵਾਨਾਂ ਨਾਲ ਪੂਰੀ ਕਿਲ੍ਹੇਬੰਦੀ ਕਰ ਕੇ ਦਰਬਾਰ ਸਾਹਿਬ ਅੰਦਰੋਂ ਤੋਪਾਂ ਤੇ ਟੈਕਾਂ ਦਾ ਸਾਹਮਣਾ ਕਰਨ ਦੀ ਜੁਗਤ ਵੀ ਬਦੇਸੀ ਮਾਹਿਰਾਂ ਅਨੁਸਾਰ ਸ਼ਬੇਗ ਸਿੰਘ ਦੀ ਲਾਮਿਸਾਲ ਸੀ। ਓਨੇ ਫ਼ੌਜੀ ਹਿੰਦ-ਪਾਕਿ ਜੰਗ ਵਿੱਚ ਸ਼ਹੀਦ ਨਹੀਂ ਹੋਏ ਜਿੰਨੇ ਸ਼ਬੇਗ ਸਿੰਘ ਦੀ ਕਿਲ੍ਹੇਬੰਦੀ ਵਿੱਚ ਮਹਿਜ਼ 100 ਜਣਿਆਂ ਹੱਥੋਂ ਗਿਣੇ ਚੁਣੇ ਹਥਿਆਰਾਂ ਨਾਲ ਫ਼ਨਾਹ ਹੋ ਗਏ ਸਨ। ਫ਼ੌਜੀ ਆਪ ਮੰਨਦੇ ਸਨ ਕਿ ਧਰਤੀ ਵਿੱਚੋਂ ਵੀ ਤੇ ਅਸਮਾਨੋਂ ਵੀ ਗੋਲ਼ੀਆਂ ਦਾ ਮੀਂਹ ਵਰ੍ਹਿਆ, ਜਿਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕਿਵੇਂ ਏਨੀ ਕਮਾਲ ਦੀ ਜੁਗਤ ਵਰਤੀ ਗਈ ਸੀ।
ਇਤਿਹਾਸ ਕਦੇ ਇੱਕ ਤਰਫ਼ਾ ਨਹੀਂ ਲਿਖਿਆ ਜਾਂਦਾ। ਏਸੇ ਲਈ ਸਰਕਾਰੀ ਇਤਿਹਾਸ ਭਾਵੇਂ ਉਸ ਨੂੰ ਅਤਿਵਾਦੀ ਕਰਾਰ ਕਰ ਦੇਵੇ ਅਤੇ ਉਸ ਨਾਲ ਕੀਤੇ ਧੱਕੇ ਨੂੰ ਲੁਕਾਉਣ ਦਾ ਅਣਥੱਕ ਜਤਨ ਕਰੇ ਪਰ ਵਫ਼ਾ ਕਰਨ ਵਾਲੇ ਉਸ ਨੂੰ ਸ਼ਾਨਦਾਰ ਜਰਨੈਲ ਤੇ ਮਿਸਾਲੀ ਯੋਧਾ ਮੰਨਦੇ ਰਹਿਣਗੇ। ਜੇ ਸਰਕਾਰੀ ਤੰਤਰ ਉਸ ਨਾਲ ਧੱਕਾ ਨਾ ਕਰਦਾ ਤਾਂ ਫ਼ੌਜ ਦਾ ਮੁਖੀ ਬਣ ਕੇ ਉਸ ਨੇ ਭਾਰਤੀ ਫ਼ੌਜ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕਰ ਦੇਣਾ ਸੀ।
ਮੈਂ ਆਪ ਸਾੜੇ ਤੇ ਸਰਕਾਰੀ ਤੰਤਰ ਦੀ ਸ਼ਿਕਾਰ ਹੋ ਚੁੱਕੀ ਹਾਂ ਜਿਸ ਵਿੱਚ ਇੱਕ ਪਾਸੇ ਮੈਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਨਮਾਨ ਹਾਸਲ ਕੀਤਾ ਤੇ ਦੂਜੇ ਪਾਸੇ ਵਿਭਾਗੀ ਸੀਨੀਅਰਤਾ ਨਾ ਦੇਣ ਪਿੱਛੇ ਝੂਠੇ ਕੇਸ ਵਿੱਚ ਫਸਾਇਆ ਗਿਆ, ਜਿਸ ਤੋਂ ਹਾਈ ਕੋਰਟ ਨੇ ਰਾਹਤ ਦਿੱਤੀ ਪਰ ਫਿਰ ਵੀ ਤੰਤਰ ਨਾ ਹਿੱਲਿਆ ਤੇ ਕੋਰਟ ਵੱਲੋਂ ‘‘ਕੰਟੈਂਪਟ ਆਫ਼ ਕੋਰਟ’’ ਨੋਟਿਸ ਵੀ ਜਾਰੀ ਹੋਇਆ। ਇਸੇ ਲਈ ਮੈਂ ਬਾਖ਼ੂਬੀ ਮੇਜਰ ਜਨਰਲ ਸ਼ਬੇਗ ਸਿੰਘ ਦੀ ਲਾਮਿਸਾਲ ਬਹਾਦਰੀ ਨੂੰ ਵੱਟਾ ਲੱਗਣ ਵੇਲੇ ਉਸ ਦੀ ਮਾਨਸਿਕ ਪੀੜ ਨੂੰ ਸਮਝ ਸਕਦੀ ਹਾਂ। ਜੇ ਉਸ ਵੇਲੇ ਸਿੱਖ ਕੌਮ ਉਸ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾ ਦਿੰਦੀ ਤਾਂ ਬਹੁਤ ਕੁੱਝ ਠੀਕ ਹੋ ਸਕਦਾ ਸੀ, ਪਰ ਕਿਸੇ ਨੇ ਉਸ ਦੀ ਬਾਂਹ ਨਾ ਫੜੀ।
ਲਾਅਨਤ ਤਾਂ ਇਹ ਹੈ ਕਿ ਜਿਨ੍ਹਾਂ ਸਾਥੀਆਂ ਨੂੰ ਸ਼ਬੇਗ ਸਿੰਘ ਨੇ ਆਪਣੇ ਹੱਥਾਂ ਨਾਲ ਬੰਦੂਕ ਫੜ ਕੇ ਚਲਾਉਣੀ ਸਿਖਾਈ, ਉਹੀ ਫ਼ੌਜੀ ਸ਼ਹੀਦ ਸ਼ਬੇਗ ਸਿੰਘ ਦੀ ਲਾਸ਼ ਦੀ ਬੇਕਦਰੀ ਕਰਦਿਆਂ ਉਸ ਲਾਸ਼ ਨਾਲ ਸੀਨਾ ਤਾਣ ਕੇ ਮੁਸਕਰਾਉਂਦਿਆਂ ਫੋਟੋ ਖਿਚਵਾਉਂਦੇ ਵੇਖੇ ਗਏ। ਇਸੇ ਇਕਜੁੱਟਤਾ ਦੀ ਘਾਟ ਕਾਰਨ ਹੀ ਸਿੱਖ ਕੌਮ ਅਨੇਕ ਵਾਰ ਧਾਰਮਿਕ ਤਸ਼ੱਦਦ ਦਾ ਸ਼ਿਕਾਰ ਹੋਈ ਤੇ ਹੁਣ ਤੱਕ ਵੀ ਪੂਰੇ ਭਾਰਤ ਵਿੱਚ ਅਤੇ ਵਤਨੋਂ ਪਾਰ ਵੀ ਇਕੱਲੇ ਸਿੱਖ ਨੂੰ ਵੇਖ ਕੇ ਢਾਅ ਲੈਣ ਵਾਲੇ ਹੱਲੇ ਜਾਰੀ ਹਨ।
ਦੁਨੀਆਭਰ ਦੀਆਂ ਕੌਮਾਂ ਆਪਣੇ ਲਾਮਿਸਾਲ ਯੋਧਿਆਂ ਦੀਆਂ ਯਾਦਗਾਰਾਂ ਬਣਾਉਂਦੀਆਂ ਹਨ ਅਤੇ ਬੁੱਤ ਲਾਉਂਦੀਆਂ ਹਨ ਤਾਂ ਜੋ ਅਗਲੀ ਪਨੀਰੀ ਉਸੇ ਤਰ੍ਹਾਂ ਦੀ ਬਹਾਦਰ ਬਣ ਸਕੇ। ਜੇ ਕੀੜੀ ਨੂੰ ਵੀ ਬੇਵਜ੍ਹਾ ਮਾਰੋ ਤਾਂ ਵਾਪਸ ਲੜਨ ਨੂੰ ਪੈਂਦੀ ਹੈ। ਫੇਰ ਭਲਾ ਏਨਾ ਸ਼ਾਨਦਾਰ ਜਰਨੈਲ ਧੱਕਾ ਕਿਵੇਂ ਜਰਦਾ ? ਕੀ ਇਹ ਜਾਇਜ਼ ਹੈ ਕਿ ਉਸ ਨੂੰ ਸਿਰਫ਼ ਅਤਿਵਾਦੀ ਕਹਿ ਕੇ ਇਤਿਹਾਸ ਦਾ ਪੰਨਾ ਪਰਤ ਦੇਈਏ ? ਜੇ ਹਾਂ, ਤਾਂ ਤਿਆਰ ਰਹੋ ਅਗਲੀ ਵਾਰੀ ਤੁਹਾਡੀ ਹੈ! ਜੇ ਨਾ, ਤਾਂ ਫਿਰ ਕਦੋਂ ਉਸ ਉੱਤਮ ਸੂਰਮੇ ਦੀ ਬਹਾਦਰੀ ਦੀ ਯਾਦਗਾਰ ਤਿਆਰ ਹੋਵੇਗੀ ਜਿੱਥੇ ਉਸ ਮਿਸਾਲੀ ਯੋਧੇ ਦੀ ਆਦਮਕੱਦ ਤਸਵੀਰ ਹੋਵੇ, ਜਿਸ ਤੋਂ ਪੰਜਾਬ ਵਿਚਲੇ ਫ਼ੌਜੀ ਉਸ ਦੀ ਫ਼ੌਜੀ ਅਗਵਾਈ ਦੀ ਤਕਨੀਕ ਸਿੱਖ ਕੇ ਆਪਣਾ ਅਤੇ ਆਪਣੇ ਦੇਸ ਦਾ ਨਾਂ ਰੌਸ਼ਨ ਕਰਦੇ ਰਹਿਣ ?
Transforming Relations Part 12
Transforming Relations
A Journey from Autumn to Spring – The Secrets of Blissful Living
7th Chapter – Parenting – 1st Part
Parenting
There are different parenting styles which parents use to discipline their children. Four types have been identified: 1. Authoritative parents, 2. Authoritarian parents, 3. Indulgent parents, 4. Indifferent parents.
- Authoritative Parents are parents who use warmth, firm control, and rational, issue-oriented discipline, in which emphasis is placed on the development of self-direction. An authoritative parent has clear expectations and consequences and is affectionate toward his or her child. The authoritative parent allows for flexibility and collaborative problem solving with the child when dealing with behavioral challenges. This is the most effective form of parenting. They place a high value on the development of autonomy and self-direction but assume the ultimate responsibility for their child’s behavior. “You live under my roof, you follow my rules!” is a cliche that parents may often find themselves speaking—and it probably most closely mimics theauthoritative parenting style.
- Authoritarian Parents are parents who use punitive, absolute, and forceful discipline, and who place a premium on obedience and conformity. Parents exhibit good emotional understanding and control; children also learn to manage their own emotions and learn to understand others as well. These parents believe it is their responsibility to provide for their children and that their children have no right to tell the parent how best to do this. Adults are expected to know from experience what is really in the child’s best interest and so adult views are allowed to take precedence over child desires. Children are perceived to know what they want but not necessarily what is best for them. An authoritarian parent has clear expectations and consequences, but shows little affection toward his or her child. The parent may say things like, “because I’m the Mommy/Papa, that’s why.” This is a less effective form of parenting.
- Indulgent Parents are parents who are characterized by responsiveness but low demanding, and who are mainly concerned with the child’s happiness. They behave in an accepting, benign, and somewhat more passive way in matters of discipline.
- Indifferent Parents are parents who are characterized by low levels of both responsiveness and demanding. They try to do whatever is necessary to minimize the time and energy they must devote to interacting with their child. In extreme cases, indifferent parents may be neglectful. They ask very little of their children.
For instance, they rarely assign their children chores. They tend to be relatively uninvolved in their children’s lives. It’s not that they don’t love their children. It’s just that they believe their children should live their own lives, as free of parental control as possible.
Talking With Kids
Communicating With Children
- Pleasant eye contact (a wink, a twinkle in the eye says “you are special”.
- Physical affection (a hug, a back rub, a pat on the shoulder)
- Time alone that says “You’re the only person who matters right now.”
- Positive comments (“I like that about you”, “thanks for being so helpful.)
Add these words to your vocabulary:
- “I was wrong”.
- “Please forgive me.”
- “I love you.”
- “Tell me more”
- “I appreciate”
- “Thank you”
- “I’m sorry.”
Explain things without belittling others.
- Avoid saying anything negative – until you understand.
- Ask, “How can I help?”
- Try to avoid solving another’s problems for them.
Free yourself from thinking that:
- Winning
- Being right
- Being in control …are the only outcomes to disagreements. In a loving relationship, if someone wins, both lose. Work instead towards adjusting and cooperating with each other.
- Instead of always saying “You must… sometimes say it would be better if…”
- Listen, listen, and listen some more!
- Talk with Your Kids about the things that matter most
Helping Your Family to…
- Follow the rules; no yelling, name calling, violence.
- I statements work best: “I feel____because____.”
- Give the other person a say, too (without interrupting).
- Hear his or her point of view – really think about it!
- Take a few minutes to brainstorm solutions together.
- Figure out a plan you can agree on.
- Act on your plan. Put it to work for you.
- Imagine peace at home – let it begin with you.
- Respect differences – they are the spice of life.
Hold your child to the original agreement you made with them!
Ways to Discipline Children
It’s hard to deny the importance of discipline. “Discipline has to do with civilizing your child so they can live in society”. Yet kids repeatedly test their parents’ limits. When it comes to disciplining children, there is no quick fix and no magic bullet.
Reward Good Behavior
When punishment is the centerpiece of discipline, parents tend to overlook their children’s best behaviors. “You’ll able to go a lot further with positive reinforcement than negative reinforcement,” Rewarding good deeds targets behaviors you want to develop in your child, not things he shouldn’t be doing. This doesn’t mean you should give your child a pound of chocolate every time he picks up a paper-clip. “There are grades of positive reinforcement”. “There’s saying ‘good job. I’m really glad you did that,’ when your child cleans his room.” And there are times when your child does something extraordinary that may warrant a larger reward.
Be Clear About Rules
If your rules are vague, or discussed only when one has been broken, your child will have a hard time following them. “It’s up to the parent to make clear what’s expected of the child and what isn’t,” Be sure to explain the rules of the house when you can speak clearly and your child is not too upset to listen.
For instance, when you have 30 minutes to spare, interrupt your child’s game and tell him/her you need help with something. If he/she helps, great, do a quick and easy chore together and let him/her go back to her game. If he/she throws a tantrum, you have time to deal with it. “If you do that every once in a while, your child will understand that when Mommy says I need to put my toys away, I need to do it.”
Neutralize Arguments
How do you deal with a child who wants to argue into submission?
Steer clear of no-win arguments. For instance, if your child says, “This isn’t fair,” say, “I know.” If your child says, “All of my friends get to have this,” say, “I know.” Or you can use the phrase, “And what did I say?” to enforce rules you have already discussed with your child. Sometimes the less you say, the more clear your point becomes.
Buy Yourself Time
You may have read that children need to experience the consequences of their actions as soon as possible. And maybe you’ve heard that parents should be calm as they discipline children. In reality, you may not be able to keep your cool and react right away. “Buy yourself time to calm down before you deal with the situation.” You can tell your child, “Wow, bad decision. I need some time to figure out what I’m going to do about that.” When your emotions are in check, express empathy for your child first, and then deliver the consequences. Empathy gives your child room to connect his behavior to the outcome. “You don’t have to get angry at kids, you don’t have to yell. Just allow it to become their problem.”
Be Consistent About Rules
Sometimes sticking to the rules is as challenging for parents as it is for kids. Many parents turn the other cheek when their kids talk back or otherwise act out. “Parents just are not consistent in enforcing rules. Not enforcing your own rules puts everything you say into question. “If kids don’t know what to expect from their parents, they never really know what the rules are.” You may want to back down for fear of ruining your child’s fun. Keep in mind that kids benefit from limits. Rules and structure give children the security of knowing their parents are watching out for them. As kids get older, you can take a more flexible approach.
Around the ages of 9 and 12, kids should get “a little leeway to test out the rules,” “But always be very careful about safety.”
Model Good Behavior
Like it or not, your children are watching you. You can dole out as much advice as you want, but your personal conduct makes a morelasting impression than your words. “The number one way human beings learn is through imitation and copy,” says Fay. If you want your child to be honest, make sure you practice honesty. If you want your child to be polite, let him/her see your best manners, at home and in public.
My Son Does Not Listen To Me
A Canadian friend of Dr. Gurbakhsh Singh came to pick him up from the Buffalo (New York, USA) airport. He was to attend a youth camp in Toronto. In the car, they talked about the Sikh youth and felt concerned that many of them are not interested to know their faith and their great heritage. Both of them agreed that many youth do not care to listen to their parents. When they reached home, he asked his son to tell his mother to prepare tea for them. Soon, the son came to the living room with a tray containing tea and biscuits. When he presented the tea to him, the father complained, “Baba Jee! He does not listen to me. Please tell him that it is good to be obedient to his parents.”
He thought it advisable not to say anything against the youth particularly when he was offering tea to him. He picked up cup of tea, thought for a minute and responded, “You should be thankful to God, Who has given you an obedient son. He came immediately without your asking and offered us water. Further, as told by you, he approached his mom; got tea prepared by her and brought it to us. What else do you expect from him?”
The boy was obviously pleased after listening to comments. While sipping tea, he continued, “Sonny, it is OK if you do not listen to your dad. He also does not listen to his ‘FATHER’. ‘OUR FATHER’, the Guru, says that a Sikh should recite Gurbani Nitnem regularly. Your father does not do that. Last time when I visited your home, he went on talking and talking meaninglessly with his friends. I had to go out in the cold to recite Rehraas. Listen to him only when he listens to his ‘FATHER’ and starts reciting Gurbani regularly.”
On next visit to their house, the same ritual of tea was repeated. When the son was offering tea, his father again complained, “Now I recite Gurbani, but still he (son) does not listen to me.” Before anyone could say anything, his son smiled and responded immediately, “Baba Jee! Daddy does not recite Gurbani. He only pretends to do so just to show off to me, so that I listen to him.” The father immediately responded, “He sure is right. I just go through the ritual to show him that I recite Gurbani.” Everything was said in a light mood and we smiled at the comment of the boy. The message was very clearly understood by the father and he started reading Gurbani with devotion and love, to obtain guidance from it.
The next time they met, the father had a long list of issues to discuss with him regarding the message of different hymns of Gurbani. When they were discussing Gurbani hymns, his son came and asked, “Daddy, my friend has invited me to join him for playing football. May I go there?” The father agreed, saying, “It is OK, be back by dinner time. Don’t keep us waiting.” The son after saying, “Thank you, I will be back before dinner,” was putting on his shoes, and the father continued, “You were right. My son has changed a lot. He is, now, even more obedient and more respectful to me than I was to my father. He shares everything with me and keeps no secrets from me. I feel really proud of him. Reciting Gurbani with devotion has proved to be the miracle.”
A few months later, the son started keeping long hair and tying a turban on his own. When next year they met at their common friend’s house, they were really happy. He congratulated the boy for keeping a turban His father observed, “Thank you for encouraging him.”
If we listen to the youth, they reward us by being obedient to us. They are very sensitive to any criticism. If parents become friends with their children, they can guide them better and save them from the wrong path.
Your Son Is Watching You
Most parents believe they are doing their best to help their children grow into respectable members of society. However, the children have different stories to tell. Many social scientists have written books on this topic but here are some experiences of Dr. Gurbakhsh Singh being given in the hope this information will lead to a better understanding between parents and their children.
At a camp in USA, a trainee surprised us with his outburst; “I am here not to learn Sakhies.” He was in the 10-13 years age-group. Every student was supposed to narrate in the class at least one of the Sakhies learnt by them at the camp. The boy had an above-average IQ, but he did not volunteer to tell any Sakhi taught. When the class was over, to help him choose a Sakhi, Dr Gurbakhsh Singh asked, “Which of the Sikh martyrs thrilled you most? Have you chosen any Sakhi?” He could not care less, and responded in a casual way, “My parents are doctors. They have gone to Florida on a pleasure trip. Taking me with them would have been inconvenient to them and it would have cost them a lot. It was a cheaper alternative to put me in this camp. Here you provide me board and lodging and do babysitting also for me for a nominal fee; I am here for this purpose and not to learn or do anything else at the camp.” After unloading the hidden pressure on his mind, he departed leaving organizers immersed in a sea of reflections.
At another camp in Dallas, Texas, a Sikh opened the door a little, peeped inside, looked at the class and left. When the class was over, another trainee from a junior group gave a package to one of students saying, “Your father told me to hand it over to you.” Another student, who knew what this packet was, said in a loud voice, “Wow! Such a costly game! Congratulations.” The boy, without showing any sign of pleasure on his face, murmured, “He (the father) wants to buy my love with money. He has no time for me.” His tone reflected his hurt feelings, far from any happiness over the gift.
It is clear that unless we spare time regularly for our children, sit with them, express mutual love and have informal chats to develop closer ties with them, we may lose them.
Few people follow the WILL of GOD. Those who respect HIS WILL experience peace, while others suffer worries.
(Continued in next month’s issue)
ਬੰਦੀਛੋੜ ਦਿਵਸ ਦੀ ਕਿਹੜੀ ਤਾਰੀਖ਼ ?
ਬੰਦੀਛੋੜ ਦਿਵਸ ਦੀ ਕਿਹੜੀ ਤਾਰੀਖ਼
ਕਿਰਪਾਲ ਸਿੰਘ (ਬਠਿੰਡਾ)- 88378-13661
ਸਿੱਖ ਇਤਿਹਾਸ ਦੀਆਂ ਇਤਿਹਾਸਕ ਤਾਰੀਖ਼ਾਂ ਲੱਭਣ ਲਈ ਸਿਰਫ਼ ਦੋ ਹੀ ਮੁੱਢਲੇ ਸੋਮੇ ਹਨ : (1). ਸਮਕਾਲੀ ਮੁਗ਼ਲ ਇਤਿਹਾਸ (2). ਭੱਟ ਵਹੀਆਂ। ਇਨ੍ਹਾਂ ਦੋਵਾਂ ਹੀ ਸੋਮਿਆਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋਣ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਦੀ ਕੋਈ ਵੀ ਪ੍ਰਮਾਣਿਕ ਤਾਰੀਖ਼ ਨਹੀਂ ਮਿਲਦੀ। ਇਸ ਦੇ ਬਾਵਜੂਦ ਸਿੱਖ ਕੌਮ ਦੇ ਆਗੂ ਅਤੇ ਕਈ ਸਿੱਖ ਪ੍ਰਚਾਰਕ; ਬੰਦੀਛੋੜ ਦਿਵਸ ਨੂੰ ਦੀਵਾਲੀ ਨਾਲ਼ ਜੋੜ ਕੇ ਝੂਠ ਬੋਲਦੇ ਆ ਰਹੇ ਹਨ ਕਿ ਛੇਵੇਂ ਪਾਤਿਸ਼ਾਹ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾ ਕੇ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ। ਇਸ ਦੀ ਖ਼ੁਸ਼ੀ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਦਰਬਾਰ ਸਾਹਿਬ ਵਿੱਚ ਦੀਪਮਾਲਾ ਕੀਤੀ ਸੀ। ਇਸ ਤਰ੍ਹਾਂ ਜਿੱਥੇ ਇਤਿਹਾਸ ਦੀ ਤੋੜ ਮਰੋੜ ਹੋ ਰਹੀ ਹੈ ਉੱਥੇ ਸਿੱਖੀ ਸਿਧਾਂਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਕੇਵਲ ਦੋ ਭੱਟ ਵਹੀਆਂ ਹਨ, ਜਿਨ੍ਹਾਂ ’ਚੋਂ ਇੱਕ ਵਿੱਚ ਗੁਰੂ ਸਾਹਿਬਾਨ ਜੀ ਦੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਈ ਦੀ ਤਾਰੀਖ਼ ਹੈ ਅਤੇ ਦੂਜੀ ਵਿੱਚ ਦਰਬਾਰ ਸਾਹਿਬ ਵਿਖੇ ਪਹੁੰਚਣ ਦੀ ਤਾਰੀਖ਼ ਦਿੱਤੀ ਹੋਈ ਹੈ। ਬਹੁਤੇ ਇਤਿਹਾਸਕਾਰਾਂ ਨੇ ਇਨ੍ਹਾਂ ਦੋਵੇਂ ਭੱਟ ਵਹੀਆਂ ਦੇ ਹਵਾਲਿਆਂ ਨਾਲ ਹੀ ਗੁਰੂ ਇਤਿਹਾਸ ’ਚ ਤਾਰੀਖ਼ਾਂ ਲਿਖੀਆਂ ਹਨ। ਸੋ ਆਓ ਇਨ੍ਹਾਂ ਦੋ ਭੱਟ ਵਹੀਆਂ ਵਿੱਚ ਦਰਜ ਤਾਰੀਖ਼ਾਂ ਦਾ ਤੁਜ਼ਕ-ਏ-ਜਹਾਂਗੀਰੀ ਵਿੱਚ ਦਰਜ ਤਾਰੀਖ਼ਾਂ ਅਤੇ ਹੋਰ ਇਤਿਹਾਸਕਾਰਾਂ ਦੀਆਂ ਤਰੀਖ਼ਾਂ ਨਾਲ ਮਿਲਾਣ ਕਰ ਕੇ ਵੇਖੀਏ।
ਗੁਰੂ ਕੀਆਂ ਸਾਖੀਆਂ ਭਾਈ ਸਵਰੂਪ ਸਿੰਘ ਕੌਸ਼ਿਸ਼ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ ਪ੍ਰਕਾਸ਼ਕ ਸਿੰਘ ਬ੍ਰਦਰਜ਼-1991 ਸੀ. ਈ :
‘ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖੱਤ੍ਰੀ ਚੱਕ ਗੁਰੂ ਕਾ ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ।
ਨਾਇਕ ਹਰੀਰਾਮ ਦਰੋਗਾ ਨੇ ਬੰਦੀ ਛੋੜ ਗੁਰੂ ਹਰਿਗੋਬਿੰਦ ਜੀ ਕੇ ਬੰਧਨ–ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ।’ (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ)
ਨੋਟ : ਉਕਤ ਕੱਤਕ ਵਦੀ ੧੪, ਸੰਮਤ ੧੬੭੬ ਨੂੰ ਕੈਲੰਡਰ ਦੀਆਂ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਨ ’ਤੇ ੨੬ ਕੱਤਕ ਸੰਮਤ ੧੬੭੬, ਦਿਨ ਐਤਵਾਰ; 26 ਅਕਤੂਬਰ 1619 ਈ: ਜੂਲੀਅਨ ਬਣਦਾ ਹੈ। ਹੇਠਲੇ ਕੁਝ ਕਾਰਨਾਂ ਕਰਕੇ ਭੱਟ ਵਹੀ ਦੀ ਇਹ ਤਾਰੀਖ਼ ਸ਼ੰਦੇਹ ਪੈਦਾ ਕਰਦੀ ਹੈ :
(1). ਹਿੰਦੂ ਤਿਉਹਾਰ ਦੀਵਾਲੀ; ਕਦੇ ਕੱਤਕ ਵਦੀ ੧੪ ਨੂੰ ਹੁੰਦੀ ਹੈ ਤੇ ਕਦੇ ਕੱਤਕ ਦੀ ਮੱਸਿਆ ਨੂੰ, ਪਰ ਹਿੰਦੂ ਸ਼ਾਸਤਰਾਂ ਮੁਤਾਬਕ ਸੰਮਤ ੧੬੭੬ ਦੀ ਕੱਤਕ ਵਦੀ ੧੪ ਨੂੰ ਹੀ ਦੀਵਾਲੀ ਸੀ ਅਤੇ ਇਸੇ ਦਿਨ ਗੁਰੂ ਜੀ ਦੀ ਰਿਹਾਈ ਦੱਸਣ ਵਾਲੇ ਭੱਟ ਲੇਖਕ ਨੇ ਫਿਰ ਦੀਵਾਲੀ ਦਾ ਜ਼ਿਕਰ ਕਿਉਂ ਨਹੀਂ ਕੀਤਾ ? ਭਾਰਤ ਦਾ ਇਹ ਇੱਕ ਖ਼ਾਸ ਤੇ ਪ੍ਰਸਿੱਧ ਤਿਉਹਾਰ ਹੈ, ਜਿਸ ਤੋਂ ਹਰ ਕੋਈ ਵਾਕਫ਼ ਹੈ ਜਦਕਿ ਕੱਤਕ ਵਦੀ ੧੪ ਨੂੰ ਭਾਵੇਂ ਕੋਈ ਨਾ ਹੀ ਜਾਣਦਾ ਹੋਵੇ, ਜੋ ਇਸ ਵਿੱਚ ਦਿੱਤੀ ਹੈ।
(2). ਭੱਟ ਵਹੀ ਅਨੁਸਾਰ ਨਾਇਕ ਹਰੀਰਾਮ ਦਰੋਗਾ ਨੇ ਗੁਰੂ ਸਾਹਿਬ ਦੀ ਰਿਹਾਈ ਉਪਰੰਤ ਆਪਣੀ ਹਵੇਲੀ ਪਹੁੰਚਣ ’ਤੇ ਖ਼ੁਸ਼ੀ ’ਚ ਦੀਪਮਾਲਾ ਕੀਤੀ। ਹੁਣ ਜਦ ਹੈ ਹੀ ਕੱਤਕ ਵਦੀ ੧੪ ਨੂੰ ਦੀਵਾਲੀ ਤਾਂ ਗਵਾਲੀਅਰ (ਸ਼ਹਿਰ) ਸਮੇਤ ਪੂਰੇ ਭਾਰਤ ’ਚ ਦੀਪਮਾਲਾ ਹੋਣੀ ਚਾਹੀਦੀ ਸੀ ? ਪਰ ਇੱਥੇ ਕੇਵਲ ਹਰੀਰਾਮ ਦਰੋਗਾ ਹੀ ਦੀਪਮਾਲਾ ਕਰਦਾ ਹੈ। ਕਿਉਂ ? ਇਹ ਵੀ ਨਹੀਂ ਕਹਿ ਸਕਦੇ ਕਿ ਪੂਰੇ ਭਾਰਤ ’ਚ ਗੁਰੂ ਜੀ ਦੀ ਰਿਹਾਈ ਦੀ ਖ਼ੁਸ਼ੀ ਵਜੋਂ ਦੀਪਮਾਲਾ ਕੀਤੀ ਗਈ ਹੋਵੇ ਕਿਉਂਕਿ ਦੀਵਾਲੀ ਵਾਲੇ ਦਿਨ ਤਾਂ ਵੈਸੇ ਹੀ ਸਾਰੇ ਲੋਕ ਦੀਪਮਾਲਾ ਕਰਦੇ ਹਨ।
(3). ਹਰੀ ਰਾਮ ਦਰੋਗੇ ਦੀ ਹਵੇਲੀ ਵਾਲੀ ਥਾਂ ਅੱਜ ਕੱਲ੍ਹ ਬੰਦੀਛੋੜ ਗੁਰਦੁਆਰਾ (ਗਵਾਲੀਅਰ) ਸੁਸ਼ੋਭਤ ਹੈ। ਇੱਥੇ ਹਰ ਸਾਲ ਅੱਸੂ ਵਦੀ ਮੱਸਿਆ ਨੂੰ ਬੰਦੀ ਛੋੜ ਦਿਨ ਦੀ ਯਾਦ ਵਿੱਚ ਜੋੜਮੇਲਾ ਲੱਗਦਾ ਹੈ। ਜੇ ਗੁਰੂ ਜੀ; ਦੀਵਾਲੀ ਵਾਲੇ ਦਿਨ ਕੱਤਕ ਵਦੀ ੧੪ ਨੂੰ ਰਿਹਾ ਹੋਏ ਹੁੰਦੇ ਤਾਂ ਗਵਾਲੀਅਰ ਵਿਖੇ ਅੱਸੂ ਵਦੀ ਮੱਸਿਆ ਨੂੰ ਬੰਦੀਛੋੜ ਦਿਵਸ ਕਿਉਂ ਮਨਾਇਆ ਜਾ ਰਿਹਾ ਹੈ ? ਆਦਿਕ ਕਾਰਨਾਂ ਕਰਕੇ ਭੱਟ ਵਹੀ ਦੀ ਇਹ ਤਾਰੀਖ਼ ਮੰਨਣਯੋਗ ਨਹੀਂ।
ਵੱਖ ਵੱਖ ਇਤਿਹਾਸਕਾਰਾਂ ਨੇ ਜੋ ਤਾਰੀਖ਼ਾਂ ਦਿੱਤੀਆਂ ਹਨ ਉਹ ਵੀ ਬਿਨਾਂ ਕਿਸੇ ਜਾਚ-ਪੜਤਾਲ ਤੋਂ ਹੀ ਲਿਖੀਆਂ ਹਨ। ਆਓ ਹੁਣ ਉਨ੍ਹਾਂ ਦੀ ਪੁਣ-ਛਾਣ ਕਰੀਏ :
ਅੰਮ੍ਰਿਤਸਰ ਦੀ ਤਵਾਰੀਖ਼ ਨਾਮੀ ਡਾਇਰੀ ਵਿੱਚ ਐਡਵੋਕੇਟ ਸਤਨਾਮ ਸਿੰਘ ਖ਼ਾਲਸਾ ਗੁਰੂ ਮਹਾਰਾਜ ਦੀ ਰਿਹਾਈ 1612 ਨੂੰ ਮੰਨਦਾ ਹੈ। ਵਿਦਵਾਨ ਲੇਖਕ ਪਿਆਰਾ ਸਿੰਘ ਪਦਮ ‘ਸੰਖੇਪ ਸਿੱਖ ਇਤਿਹਾਸ’ ਵਿੱਚ ਪੰਨਾ 38, 39 ’ਤੇ ਦੁਬਿਸਤਾਨਿ ਮਜ਼ਾਹਬ ਦੇ ਕਰਤਾ ਮੁਹੱਸਨ ਫ਼ਾਨੀ ਦੇ ਹਵਾਲੇ ਨਾਲ ਲਿਖਦਾ ਹੈ ਕਿ ਗੁਰੂ ਸਾਹਿਬ ਨੂੰ 12 ਵਰ੍ਹੇ ਕੈਦ ’ਚ ਰੱਖਿਆ ਗਿਆ ਅਤੇ 1619 ਵਿੱਚ ਗੁਰੂ ਜੀ ਦੀ ਰਿਹਾਈ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮੁਖੀ ਵਿੱਚ ਛਪੇ ਸਿੱਖ ਇਤਿਹਾਸ ਭਾਗ ੧ ਵਿੱਚ ਪ੍ਰੋ. ਕਰਤਾਰ ਸਿੰਘ ਐਮ. ਏ. ਲਿਖਦੇ ਹਨ ਕਿ ਗੁਰੂ ਸਾਹਿਬ 1614 ਵਿੱਚ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਏ ਹਨ। ਇਨ੍ਹਾਂ ਸਾਰੇ ਲੇਖਕਾਂ ਨੇ ਵੀ ਦਿਵਾਲੀ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਕੋਈ ‘ਸੰਨ’ ਤੋਂ ਇਲਾਵਾ ਮਿਤੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਆਪਣੀਆਂ ਧਾਰਮਿਕ ਪੋਥੀਆਂ ਵਿੱਚ ਵੀ ਛੇਵੀਂ ਪਾਤਿਸ਼ਾਹੀ ਜੀ ਦੀ ਗਵਾਲੀਅਰ ਕਿਲ੍ਹੇ ਤੋਂ ਰਿਹਾਈ ਦਾ ਕੇਵਲ ਸਾਲ ਸੰਨ 1614 ਲਿਖਦੀ ਹੈ; ਇੱਥੇ ਵੀ ਕੋਈ ਤਾਰੀਖ਼ ਨਹੀਂ ਦਿੱਤੀ ਗਈ ਜਦ ਕਿ ਦੂਜੇ ਪਾਸੇ ਸ. ਕਿਰਪਾਲ ਸਿੰਘ ਅਤੇ ਸ. ਖੜਕ ਸਿੰਘ ਤੋਂ ਲਿਖਵਾਈ ਗਈ ‘ਸਿੱਖ ਹਿਸਟਰੀ’ ਦੇ ਪੰਨਾ 175 ’ਤੇ ਗੁਰੂ ਸਾਹਿਬਾਨ ਦੀ ਰਿਹਾਈ 28 ਨਵੰਬਰ 1619 ਲਿਖੀ ਹੈ ਅਤੇ ਨਾਲ ਹੀ ਇਹ ਦੋਵੇਂ ਲੇਖਕ ਇਹ ਵੀ ਲਿਖਦੇ ਹਨ ਕਿ ਸ਼ਾਇਦ ਰਿਹਾਈ 30 ਦਸੰਬਰ 1619 ਨੂੰ ਹੋਈ ਹੋਵੇ। [ਇਨ੍ਹਾਂ ਦੋਵੇਂ ਦਿਨਾਂ ’ਚ ਵੀ ਦੀਵਾਲੀ ਨਹੀਂ ਕਿਉਂਕਿ ਸੰਨ 1619 ’ਚ ਦੀਵਾਲੀ 26 ਅਕਤੂਬਰ ਨੂੰ ਸੀ]। ਇਨ੍ਹਾਂ ਇਤਿਹਾਸਕਾਰਾਂ ਵੱਲੋਂ ਦਿੱਤੀਆ ਤਾਰੀਖ਼ਾਂ ਦੇ ਸੋਮੇ (ਸਰੋਤ) ਦਾ ਵੀ ਕੋਈ ਹਵਾਲਾ ਨਹੀਂ ਦਿੱਤਾ ਗਿਆ, ਫਿਰ ਇਹ ਮਿਤੀਆਂ ਸਹੀ ਕਿਵੇਂ ਮੰਨੀਆਂ ਜਾਣ ?
ਸ਼੍ਰੋਮਣੀ ਕਮੇਟੀ ਦੀ ਹੀ ਹਿਸਟਰੀ ਆਫ਼ ਦਾ ਸਿੱਖਸ ਵਿਚ ਛੇਵੀਂ ਪਾਤਿਸ਼ਾਹੀ ਦਾ ਅੰਮ੍ਰਿਤਸਰ ਵਿਖੇ ਵਾਪਸ ਪਹੁੰਚਣ ਦੀ ਤਾਰੀਖ਼ 28 ਜਨਵਰੀ 1620 ਦਿੱਤੀ ਹੈ [ਨੋਟ: ਇਹ 28 ਜਨਵਰੀ 1620 ਦਾ ਦਿਨ; ਦ੍ਰਿਕ ਗਣਿਤ ਸਿਧਾਂਤ ਮੁਤਾਬਕ ੧ ਫੱਗਣ ਸੰਮਤ ੧੬੭੬ ਦਿਨ ਸ਼ੁੱਕਰਵਾਰ ਨੂੰ ਹੈ ਅਤੇ ਸੂਰਜੀ ਸਿਧਾਂਤ ਅਨੁਸਾਰ ੨ ਫੱਗਣ ਸੰਮਤ ੧੬੭੬ ਦਿਨ ਸ਼ੁੱਕਰਵਾਰ ਨੂੰ ਹੈ]। ਇਸ 28 ਤਾਰੀਖ਼ ਦਾ ਵੀ ਲੇਖਕ ਨੇ ਕੋਈ ਸਰੋਤ ਨਹੀਂ ਦਿੱਤਾ ਅਤੇ ਨਾ ਹੀ ਇਸ ਤਾਰੀਖ਼ ਨੂੰ ਦੀਵਾਲੀ ਸੰਭਵ ਹੈ।
ਬਹੁ ਚਰਚਿਤ ਅਤੇ ਵਿਵਾਦਿਤ ਪੁਸਤਕ ‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’, ਜੋ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸੰਪਾਦਿਤ ਕੀਤੀ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਛਾਪੀ ਹੈ; ਇਸ ਵਿੱਚ ਵੀ ਗੁਰੂ ਮਹਾਰਾਜ ਦੇ ਅੰਮ੍ਰਿਤਸਰ ਪਹੁੰਚਣ ਦੀ ਕਿਤੇ ਮਿਤੀ ਨਹੀਂ ਦਿੱਤੀ ਗਈ ਹਾਲਾਂਕਿ ਇਸ ਕਿਤਾਬ ਵਿੱਚ ਜ਼ਿਆਦਾਤਰ ਹਿੰਦੂ ਮਿਥਿਹਾਸ ਦੀ ਪੁਸ਼ਟੀ ਲਈ ਗੁਰੂ ਸਾਹਿਬਾਨ ਦਾ ਨਾਂ ਵਾਰ-ਵਾਰ ਵਰਤਿਆ ਹੈ, ਫਿਰ ਵੀ ਇਹ ਨਹੀਂ ਲਿਖਿਆ ਕਿ ਗੁਰੂ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ ਹਨ। ਇਹ ਵੀ ਦਰਜ ਨਹੀਂ ਕਿ ਗੁਰੂ ਜੀ ਦੀ ਰਿਹਾਈ ਸਮੇਂ ਜਾਂ ਅੰਮ੍ਰਿਤਸਰ ਪਹੁੰਚਣ ’ਤੇ ਕੋਈ ਦੀਪਮਾਲਾ ਕੀਤੀ ਗਈ।
ਨੋਟ : ਵੱਖ ਵੱਖ ਪੁਸਤਕਾਂ ਦੇ ਉਕਤ ਹਵਾਲੇ ‘ਸਿੱਖ ਸਭਿਅਤਾ ਦੇ ਮੂਲ ਆਧਾਰ’ ਲੇਖਕ ਸ: ਅਤਿੰਦਰਪਾਲ ਸਿੰਘ ਖ਼ਾਲਸਤਾਨੀ ਸਾਬਕਾ M.P. ਦੀ ਪੁਸਤਕ ਵਿੱਚੋਂ ਲਏ ਗਏ ਹਨ।
ਡਾ. ਇੰਦੂ ਭੂਸ਼ਨ ਬੈਨਰਜੀ ਅਨੁਸਾਰ ਗੁਰੂ ਸਾਹਿਬਾਨ ਨੂੰ 1607 ਈ: ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ 1612 ਵਿੱਚ ਰਿਹਾਅ, ਪਰ ਉਨ੍ਹਾਂ ਨੇ ਵੀ ਸੰਨ ਦੀ ਕੋਈ ਮਾਸਿਕ ਤਾਰੀਖ਼ ਨਹੀਂ ਦਿੱਤੀ।
ਗੁਰੂ ਕੀਆਂ ਸਾਖੀਆਂ ਵਿੱਚੋਂ ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ ਦੇ ਹਾਵਾਲੇ ਨਾਲ ਡਾ. ਹਰਜਿੰਦਰ ਸਿੰਘ ਦਿਲਗੀਰ; ਆਪਣੀ ਪੁਸਤਕ ਦੇ ਪੰਨਾ 230 ’ਤੇ ਗੁਰੂ ਸਾਹਿਬਾਨ ਦੀ ਰਿਹਾਈ ਦਾ ਸਮਾਂ 26 ਅਕਤੂਬਰ 1619 ਲਿਖਦਾ ਹੈ; ਜਿਵੇਂ ਕਿ ਭੱਟ ਵਹੀ ਨੇ ਉਸ ਦਿਨ ਦੀਵਾਲੀ ਦਾ ਕੋਈ ਜ਼ਿਕਰ ਨਹੀਂ ਕੀਤਾ ਉਸੇ ਤਰ੍ਹਾਂ ਇਸ ਵਿਦਵਾਨ ਲੇਖਕ ਨੇ ਵੀ ਦੀਵਾਲੀ ਵਾਲੇ ਦਿਨ ਦਾ ਕੋਈ ਜ਼ਿਕਰ ਨਹੀਂ ਕੀਤਾ। ਦੂਸਰਾ ਕਾਰਨ ਇਹ ਹੈ ਕਿ ‘ਗੁਰੂ ਕੀਆਂ ਸਾਖੀਆਂ’ ਦੇ ਸੰਪਾਦਕ (ਪ੍ਰੋ. ਪਿਆਰਾ ਸਿੰਘ ਪਦਮ) ਨੇ ਇਸ ਦੀ ਭੂਮਿਕਾ ਵਿੱਚ ਹੀ ਲਿਖਿਆ ਹੈ ਕਿ ਅਸਲ ਭੱਟ ਵਹੀਆਂ ਮੌਜੂਦ ਨਹੀਂ, ਭੱਟ ਵਹੀਆਂ ਦੀ ਸੰਪਾਦਨਾ ਕਰਨ ਵਾਲੇ ਸਵਰੂਪ ਸਿੰਘ ਕੌਸ਼ਿਸ਼ ਦੀ ਅਸਲ ਲਿਖਤ ਵੀ ਨਹੀਂ ਮਿਲਦੀ। ਸਵਰੂਪ ਸਿੰਘ ਦੀ ਨਕਲ ਦਰ ਨਕਲ ਵੀ ਨਹੀ ਮਿਲਦੀ। ਸਾਡੇ ਪਾਸ ਸਿਰਫ਼ ਅਖੀਰ ’ਤੇ ਗਿਆਨੀ ਗਰਜਾ ਸਿੰਘ ਵੱਲੋਂ ਕੀਤੀ ਨਕਲ ਹੀ ਮੌਜੂਦ ਹੈ, ਇਸ ਲਈ ਨਕਲ ਕਰਦੇ ਸਮੇਂ ਹੋਈਆਂ ਸੁਭਾਵਕ ਗ਼ਲਤੀਆਂ ਕਾਰਨ ਮਿਲਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। [ਮਿਸਾਲ ਦੇ ਤੌਰ ’ਤੇ ਪ੍ਰੋ: ਪਿਆਰਾ ਸਿੰਘ ਵੱਲੋਂ ਸੰਪਾਦਿਤ ਕੀਤੀ ਪੁਸਤਕ ਦੇ ਪੰਨਾ ਨੰਬਰ 30 ਉੱਤੇ ਲਿਖਿਆ ਹੈ : ‘ਗੁਰੂ ਹਰਿਗੋਬਿੰਦ ਜੀ ਮਹਲਾ ਛਟਾ, ਤਾਊ ਗੁਰੂ ਪ੍ਰਿਥੀ ਚੰਦ ਕੀ ਮੁਕਾਣ ਦੇਣ ਗੋਇੰਦਵਾਲ ਸੇ ਗਾਮ ਹੇਅਰ ਪਰਗਣਾ ਪੱਟੀ ਗੁਰੂ ਮਿਹਰਵਾਨ ਜੀ ਕੇ ਘਰ ਆਏ ਸਾਲ ਸੋਲਾਂ ਸੈ ਸਤੱਤਰ ਪੋਖ ਪ੍ਰਵਿਸ਼ਟੇ ਅਠਾਈ ਦਿਹੁੰ ਸ਼ੁੱਕਰਵਾਰ ਕੋ।’
ਟਿੱਪਣੀ : ੨੮ ਪੋਹ ਸੰਮਤ ੧੬੭੭ ਵਾਲੇ ਦਿਨ ਮੰਗਲਵਾਰ; 26 ਦਸੰਬਰ 1620 ਬਣਦਾ ਹੈ ਅਤੇ ੧੮ ਪੋਹ ਸੰਮਤ ੧੬੭੬ ਨੂੰ ਦਿਨ ਸ਼ੁੱਕਰਵਾਰ; 17 ਦਸੰਬਰ 1619 ਬਣਦਾ ਹੈ, ਇਸ ਲਈ ਭੱਟ ਵਹੀ ਦੀ ੨੮ ਪੋਹ ਸੰਮਤ ੧੬੭੭[26 ਦਸੰਬਰ 1620] ਤਾਰੀਖ਼ ਵਿੱਚ ਜਾਂ ੨੮ ਪੋਹ ਗ਼ਲਤ ਹੈ ਜਾਂ ਫਿਰ ਦਿਨ ਸ਼ੁੱਕਰਵਾਰ ਗ਼ਲਤ ਹੈ]।
ਡਾ. ਦਿਲਗੀਰ; ਆਪਣੀ ਪੁਸਤਕ ‘ਸਿੱਖ ਤਵਾਰੀਖ਼’ ਦੇ ਪੰਨਾ 231 ’ਤੇ ਲਿਖਦੇ ਹਨ: ‘ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜਹਾਂਗੀਰ ਨਾਲ ਇੱਕ ਮੁਲਾਕਾਤ ਗੋਇੰਦਵਾਲ ਵਿਖੇ 27 ਜਨਵਰੀ 1620 ਨੂੰ ਹੋਈ। ਦੂਸਰੀ ਮੁਲਾਕਾਤ 8 ਫ਼ਰਵਰੀ 1620 ਨੂੰ ਕਲਾਨੌਰ ਵਿਖੇ ਹੋਈ। ਤੁਜ਼ਕ-ਏ-ਜਹਾਂਗੀਰੀ ਦੇ ਹਵਾਲੇ ਨਾਲ ਲਿਖਦੇ ਹਨ ਕਿ ਉਸ ਮੀਟਿੰਗ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਾਲੇ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ ਗਿਆ। ਇੱਥੋਂ ਜਹਾਂਗੀਰ ਅਤੇ ਗੁਰੂ ਸਾਹਿਬਾਨ ਨੇ ਇਕੱਠਿਆਂ ਸਾਈਂ ਮੀਆਂਮੀਰ ਨਾਲ 16 ਫ਼ਰਵਰੀ ਨੂੰ ਲਾਹੌਰ ’ਚ ਮੁਲਾਕਾਤ ਕੀਤੀ।
1620 ਦੀਆਂ ਗਰਮੀਆਂ ਵਿੱਚ ਜਹਾਂਗੀਰ ਅਤੇ ਗੁਰੂ ਸਾਹਿਬਾਨ ਇਕੱਠੇ ਕਸ਼ਮੀਰ ਦੇ ਦੌਰੇ ’ਤੇ ਗਏ। ਇਸ ਤੋਂ ਪਿੱਛੋਂ ਗੁਰੂ ਜੀ; ਜਹਾਂਗੀਰ ਤੋਂ ਵੱਖਰੇ ਹੋ ਕੇ ਧਰਮ ਪ੍ਰਚਾਰ ਲਈ ਨਿਕਲ ਗਏ। ਕਸ਼ਮੀਰ ਤੋਂ ਵਾਪਸੀ ਸਮੇਂ ਗੁਰੂ ਜੀ 28 ਦਸੰਬਰ 1620 ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਵੀ ਆਏ। ਰਿਹਾਈ ਤੋਂ ਮਗਰੋਂ ਗੁਰੂ ਜੀ ਦਾ ਅੰਮ੍ਰਿਤਸਰ ਵਿਖੇ ਇਹ ਪਹਿਲਾ ਦੌਰਾ ਸੀ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਇਸ ਦਿਨ ਹਿੰਦੂਆਂ ਦੀ ਦੀਵਾਲੀ ਦਾ ਤਿਉਹਾਰ ਨਹੀਂ ਸੀ। [ਸੰਨ 1620 ਵਿੱਚ 15 ਅਕਤੂਬਰ ਨੂੰ ਦੀਵਾਲੀ ਸੀ] ਅੰਮ੍ਰਿਤਸਰ ਵਿੱਚ ਦੀਵਾਲੀ ਮਹੰਤਾਂ ਦੇ ਵੇਲੇ ਤੋਂ ਮਨਾਉਣੀ ਸ਼ੁਰੂ ਹੋਈ ਸੀ।’
ਅੰਮ੍ਰਿਤਸਰ ਵਿਖੇ ਪਹੁੰਚਣ ਦੀ ਪ੍ਰੋੜ੍ਹਤਾ ਵਜੋਂ ਡਾ: ਦਿਲਗੀਰ ਵੱਲੋਂ ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ ਦਾ ਦਿੱਤਾ ਹਵਾਲਾ ਇੰਝ ਹੈ : ‘ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੰਮਤ ਸੋਲਾ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗਾਮ ਗੁਰੂ ਕੇ ਚੱਕ ਆਏ, …… ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ ਗਈ।….’ (ਡਾ. ਹਰਜਿੰਦਰ ਸਿੰਘ ਦਲਗੀਰ)
ਡਾ: ਦਿਲਗੀਰ ਵੱਲੋਂ ਦਿੱਤੀਆਂ ਉਕਤ ਤਰੀਖ਼ਾਂ ਅਤੇ ਸਥਾਨ ਹੇਠਲੇ ਕੁਝ ਕਾਰਨਾਂ ਕਰਕੇ ਸੰਦੇਹ ਪੈਦਾ ਕਰਦੇ ਹਨ :
(1). ਡਾ: ਦਿਲਗੀਰ, ਜੋ ਹਮੇਸ਼ਾਂ ਭੱਟ ਵਹੀਆਂ ਦੇ ਹਵਾਲੇ ਨਾਲ ਇਤਿਹਾਸਕ ਤਾਰੀਖ਼ਾਂ ਦਰਜ ਕਰਦੇ ਹਨ ਪਰ ਗੋਇੰਦਵਾਲ, ਕਲਾਨੌਰ ਅਤੇ ਲਾਹੌਰ ਵਿਖੇ ਹੋਈਆਂ ਮੁਲਾਕਾਤਾਂ ਅਤੇ ਕਸ਼ਮੀਰ ’ਚ ਜਹਾਂਗੀਰ ਅਤੇ ਗੁਰੂ ਸਾਹਿਬ ਦੇ ਇਕੱਠੇ ਜਾਣ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਨੇ ਕੋਈ ਹਵਾਲਾ ਨਹੀਂ ਦਿੱਤਾ ਜਦੋਂ ਕਿ ਸ. ਪਾਲ ਸਿੰਘ ਪੁਰੇਵਾਲ ਵੱਲੋਂ ਲਿਖੇ ਲੇਖ ‘Bandi Chhod Date’ ਵਿੱਚ ਦਿੱਤੇ ਤੁਜ਼ਕ-ਏ-ਜਹਾਂਗੀਰੀ ਦੇ ਇੰਦਰਾਜ ਡਾ: ਦਿਲਗੀਰ ਵੱਲੋਂ ਦਿੱਤੀਆਂ ਤਾਰੀਖ਼ਾਂ ਦੇ ਉਲ਼ਟ ਹੈ।
‘English Translation of Jahangir’s Memoirs’ [ਤੁਜ਼ਕ-ਏ-ਜਹਾਂਗੀਰੀ] by Alexander Rogers and Henery Beveridge ਵਿੱਚ ਦਿੱਤੀਆਂ ਕੁਝ ਚੋਣਵੀਆਂ ਤਰੀਖ਼ਾਂ ਦਾ ਪੰਜਾਬੀ ਤਰਜਮਾ ਇਉਂ ਹੈ :
2 ਬਾਹਮਨ [ਇਰਾਨੀ ਸੂਰਜੀ ਕੈਲੰਡਰ ਮਹੀਨੇ ਬਾਹਮਨ ਦੀ 2 ਤਾਰੀਖ਼] (ਬੁੱਧਵਾਰ, 12 ਜਨਵਰੀ 1620 ਈ: ਜੂਲੀਅਨ) : ਆਪਣੇ ਪਿਤਾ ਅਕਬਰ ਦਾ ਤਖ਼ਤ ’ਤੇ ਬੈਠਣ ਵਾਲੇ ਸਥਾਨ ਕਲਾਨੌਰ ਦੇ ਬਾਗ਼ ਵਿੱਚ ਠਹਿਰੇ।
3 ਬਾਹਮਨ; (ਵੀਰਵਾਰ 13 ਜਨਵਰੀ 1620 ਈ: ਜੂਲੀਅਨ) ਨੂੰ ਕਲਾਨੌਰ।
10 ਬਾਹਮਨ; (ਵੀਰਵਾਰ 20 ਜਨਵਰੀ 1620 ਈ: ਜੂਲੀਅਨ) ਨੂੰ ਸ਼ਾਹਜਹਾਨ ਲਾਹੌਰ ਤੋਂ ਵਾਪਸ ਕਲਾਨੌਰ ਆਇਆ ਕਿਉਂਕਿ ਉਸ ਦਾ ਪਿਤਾ ਹਾਲੀ ਕਲਾਨੌਰ ਵਿਖੇ ਹੀ ਸੀ।
ਤੁਜ਼ਕ-ਏ-ਜਹਾਂਗੀਰੀ ਵਿੱਚ ਜਹਾਂਗੀਰ ਲਿਖ ਰਹੇ ਹਨ।
‘As it was reported to me that in Lahore one Miyan Sheikh Muhammad Mir [Sai’n Miyan Mir] by name, who was a Darvish [Darvesh], a Sindi [Sindhi] by origin, very eloquent, virtuous, austere, of auspicious temperament, a lord of ecstasy, had seated himself in the corner of reliance upon God and retirement, and was rich in his poverty and independent of the world, my truth-seeking mind was not at rest without meeting him, and my desire to see him increased. As it was impossible to go to Lahore, I wrote a note to him, and explained to him the desire of my heart, and that saint, not withstanding his great age and weakness took the trouble to come. I sate [sat] with him for a long time alone, and enjoyed a thorough interview with him. Truly he is a noble personage and in this Age he is a great gain and a delightful existence. This supplicant for Grace was taken out of himself by companionship with him and heard from him sublime words of truth and religious knowledge. Although I desired to make him some gift, I found that his spirit was too high for this, and so did not express my wish. I left him the skin of a white antelope to pray upon, and he immediately bade me farewell and went back to Lahore.’
ਇਸ ਪੈਰੇ ਦਾ ਭਾਵ ਅਰਥ ਸਮਝਣ ਪਿੱਛੋਂ ਸਪਸ਼ਟ ਹੁੰਦਾ ਹੈ ਕਿ ਜਹਾਂਗੀਰ ਸਾਂਈ ਮੀਆਂਮੀਰ ਨੂੰ ਮਿਲਣ ਵਾਸਤੇ ਲਾਹੌਰ ਨਹੀਂ ਗਿਆ ਕਿਉਂਕਿ ਉਸ ਦੇ ਆਪਣੇ ਪਹਿਲਾਂ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਰੁਝੇਵੇਂ ਹੀ ਇੰਨੇ ਸਨ ਕਿ ਉਹ ਲਾਹੌਰ ਜਾਣ ਤੋਂ ਅਸਮਰਥ ਸੀ। ਇਸ ਲਈ ਉਨ੍ਹਾਂ ਨੇ ਸਾਂਈ ਮੀਆਂਮੀਰ ਨੂੰ ਚਿੱਠੀ ਲਿਖ ਕੇ ਮਿਲਣ ਦੀ ਇੱਛਾ ਅਤੇ ਲਾਹੌਰ ਜਾਣ ਦੀ ਆਪਣੀ ਅਸਮਰਥਾ ਦੱਸੀ। ਜਹਾਂਗੀਰ ਲਿਖਦਾ ਹੈ ਕਿ ਆਪਣੀ ਵੱਡੇਰੀ ਉਮਰ ਅਤੇ ਕਮਜੋਰੀ ਦੇ ਬਾਵਜੂਦ ਉਸ ਪਵਿੱਤਰ ਆਤਮਾ ਵਾਲੇ ਮਹਾਨ ਸੰਤ (ਸਾਈਂ ਮੀਆਂਮੀਰ) ਨੇ ਮੈਨੂੰ ਮਿਲਣ ਦਾ ਕਸ਼ਟ ਸਹਾਰਿਆ। ਮੈਂ ਇਕੱਲਿਆਂ ਲੰਬਾ ਸਮਾਂ ਉਸ ਨਾਲ ਬੈਠ ਕੇ ਗੱਲ-ਬਾਤ ਕੀਤੀ ਅਤੇ ਉਸ ਨਾਲ ਚੰਗੀ ਤਰ੍ਹਾਂ ਇੰਟਰਵਿਉ ਦਾ ਅਨੰਦ ਮਾਣਿਆ।
ਜਹਾਂਗੀਰ ਅੱਗੇ ਲਿਖਦਾ ਹੈ ਕਿ ਮੈਂ ਉਨ੍ਹਾਂ ਨੂੰ ਕੋਈ ਤੋਹਫ਼ਾ ਦੇਣਾ ਚਾਹੁੰਦਾ ਸੀ ਪਰ ਵੇਖਿਆ ਕਿ ਉਸ ਦੀ ਅਧਿਆਤਮਿਕ ਅਵਸਥਾ ਤੋਹਫ਼ਿਆਂ ਦੇ ਤੁਲ ਬਹੁਤ ਉੱਚੀ ਹੈ, ਇਸ ਲਈ ਮੈਂ ਆਪਣੀ ਇੱਛਾ ਪ੍ਰਗਟ ਨਹੀਂ ਕੀਤੀ। ਮੈਂ ਚਿੱਟੇ ਹਿਰਨ ਦੀ ਚਮੜੀ [ਮ੍ਰਿਗਸ਼ਾਲਾ] ਛੱਡ ਕੇ ਪ੍ਰਾਰਥਨਾ ਕੀਤੀ ਤੇ ਉਹ ਤੁਰੰਤ ਮੈਨੂੰ ਅਲਵਿਦਾ ਕਹਿ ਕੇ ਲਾਹੌਰ ਨੂੰ ਵਾਪਸ ਚਲੇ ਗਏ।
ਮੈਂ ਕਲਾਨੌਰ ਤੋਂ ਚੱਲ ਕੇ 2 ਫ਼ਰਵਰੀ ਨੂੰ ਦੌਲਤਾਬਾਦ [ਪਾਕਿਸਤਾਨ] ਪਹੁੰਚਿਆ ਅਤੇ ਇਸ ਤੋਂ ਅੱਗੇ ਪਰਗਨਾ ਕਰੋਹੀ, ਜੇਹਲਮ ਦਰਿਆ ਪਾਰ ਕਰਕੇ ਰੋਹਤਾਸ ਹੁੰਦਾ ਹੋਇਆ 12 ਫ਼ਰਵਰੀ ਨੂੰ ਹਸਨ ਅਬਦਾਲ [ਪੰਜਾ ਸਾਹਿਬ] ਪਹੁੰਚਿਆ। ਅੱਗੇ ਬਾਰਾਮੁੱਲਾ ਹੁੰਦਾ ਹੋਇਆ 20 ਮਾਰਚ 1620 ਨੂੰ ਡੱਲ ਝੀਲ ਸ਼੍ਰੀ ਨਗਰ [ਕਸ਼ਮੀਰ] ਵਿਖੇ ਜਾ ਤੰਬੂ ਗੱਡੇ।
ਤੁਜ਼ਕ-ਏ-ਜਹਾਂਗੀਰੀ ਦੀਆਂ ਉਕਤ ਤਾਰੀਖ਼ਾਂ ਮੁਤਾਬਕ ਜਦ ਜਹਾਂਗੀਰ ਲਾਹੌਰ ਗਿਆ ਹੀ ਨਹੀਂ ਤਾਂ ਇਹ ਹੋ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਸਾਂਈ ਮੀਆਂਮੀਰ ਨੂੰ ਕਲਾਨੌਰ ਵਿਖੇ 12 ਜਨਵਰੀ 1620 ਤੋਂ ਲੈ ਕੇ 25 ਜਨਵਰੀ 1620 ਤੱਕ ਦੀਆਂ ਤਾਰੀਖ਼ਾਂ ਦੌਰਾਨ ਕਿਸੇ ਸਮੇਂ ਮਿਲੇ ਹੋਣਗੇ ਜਾਂ ਗੁਰੂ ਜੀ ਨੇ ਇਕੱਲਿਆਂ ਹੀ ਲਾਹੌਰ ਜਾ ਕੇ ਮੀਆਂਮੀਰ ਜੀ ਨਾਲ ਮੁਲਾਕਾਤ ਕੀਤੀ ਹੋਵੇ।
(2). ਸਾਡਾ ਸੱਭਿਅਕ ਸਿਸ਼ਟਾਚਾਰ ਹੈ ਕਿ ਜਦ ਕੋਈ ਵਿਅਕਤੀ ਲੰਬੇ ਸਮੇਂ ਤੋਂ ਬਾਅਦ ਘਰ ਆਵੇ ਤਾਂ ਅੱਗਿਓਂ ਜੇਕਰ ਆਪਣੇ ਨੇੜਲੇ ਰਿਸ਼ਤੇਦਾਰ ਦੇ ਘਰ ਦੁਖਦਾਈ ਘਟਨਾ (ਜਿਵੇਂ ਕਿ ਮੌਤ) ਹੋਈ ਹੋਵੇ ਤਾਂ ਪਹਿਲਾਂ ਓਥੇ ਅਫ਼ਸੋਸ ਕਰਨ ਜਾਂਦਾ ਹੈ। ਇਸ ਲਈ ਗੁਰੂ ਸਾਹਿਬ ਸਭ ਤੋਂ ਪਹਿਲਾਂ ਆਪਣੇ ਤਾਇਆ (ਬਾਬਾ ਪ੍ਰਿਥੀ ਚੰਦ, ਜਿਨ੍ਹਾਂ ਦੀ ਮੌਤ 8 ਅਪਰੈਲ 1619 ਨੂੰ ਹੋਈ ਸੀ, ਉਨ੍ਹਾਂ) ਦੇ ਘਰ ਪਿੰਡ ਹੇਹਰਾਂ ਜ਼ਰੂਰ ਗਏ ਹੋਣਗੇ।
ਪ੍ਰੋ. ਪਿਆਰਾ ਸਿੰਘ ਵੱਲੋਂ ਸੰਪਾਦਿਤ ਕੀਤੀ ਪੁਸਤਕ ਦੇ ਪੰਨਾ ਨੰਬਰ 30 ’ਤੇ ਵੀ ਲਿਖਿਆ ਹੈ ਕਿ ‘ਰਿਹਾਈ ਤੋਂ ਤੁਰੰਤ ਬਾਅਦ ਪਹਿਲੇ ਆਪਣੇ ਤਾਇਆ ਜੀ ਪ੍ਰਿਥੀ ਚੰਦ ਦੀ ਮੁਕਾਣ ਦੇਣ ਲਾਹੌਰ ਲਾਗੇ ਪਿੰਡ ਹੇਹਰ ਜਾਂਦੇ ਹਨ। ਪ੍ਰਿਥੀ ਚੰਦ 12 ਵੈਸਾਖ 1676 ਬਿ: [8 ਅਪ੍ਰੈਲ 1619] ਨੂੰ ਦੇਹਾਂਤ ਪਾ ਗਿਆ ਸੀ। ਭੱਟ ਵਹੀ ‘ਮੁਲਤਾਨੀ ਸਿੰਧੀ ਖਾਤਾ ਜਲਾਨੋਂ ਕਾ’ ਵਿੱਚ ਲਿਖਿਆ ਹੈ : ‘ਗੁਰੂ ਹਰਿਗੋਬਿੰਦ ਜੀ ਮਹਲਾ ਛਟਾ, ਤਾਊ ਗੁਰੂ ਪ੍ਰਿਥੀ ਚੰਦ ਕੀ ਮੁਕਾਣ ਦੇਣ ਗੋਇੰਦਵਾਲ ਸੇ ਗਾਮ ਹੇਅਰ ਪਰਗਣਾ ਪੱਟੀ ਗੁਰੂ ਮਿਹਰਵਾਨ ਜੀ ਕੇ ਘਰ ਆਏ ਸਾਲ ਸੋਲਾਂ ਸੈ ਸਤੱਤਰ ਪੋਖ ਪ੍ਰਵਿਸ਼ਟੇ ਅਠਾਈ ਦਿਹੁੰ ਸ਼ੁੱਕਰਵਾਰ ਕੋ।’
ਟਿੱਪਣੀ: 28 ਪੋਹ ਸੰਮਤ 1677 ਨੂੰ ਦਿਨ ਮੰਗਲਵਾਰ; 26 ਦਸੰਬਰ 1620 ਬਣਦਾ ਹੈ ਅਤੇ 18 ਪੋਹ ਸੰਮਤ 1676 ਨੂੰ ਦਿਨ ਸ਼ੁੱਕਰਵਾਰ; 17 ਦਸੰਬਰ 1619 ਈ. ਹੈ, ਇਸ ਲਈ ਭੱਟ ਵਹੀ ਦੀ 28 ਪੋਹ ਸੰਮਤ 1677 (26 ਦਸੰਬਰ 1620) ਤਾਰੀਖ਼ ਵਿੱਚ ਜਾਂ 28 ਪੋਹ ਗ਼ਲਤ ਹੈ ਜਾਂ ਦਿਨ ਸ਼ੁੱਕਰਵਾਰ ਗਲਤ ਹੈ। ਢੁੱਕਵੀਂ ਤਾਰੀਖ਼ (ਇੱਕ ਸਾਲ ਪਹਿਲਾਂ) 18 ਪੋਹ 17 ਦਸੰਬਰ 1619 ਜਾਪਦੀ ਹੈ ਕਿਉਂਕਿ ਜੇ 28 ਪੋਹ 1677 ਮੰਨੀਏ ਤਾਂ ਰਿਹਾਈ ਤੋਂ ਤੁਰੰਤ ਬਾਅਦ ਪਿੰਡ ਹੇਹਰਾਂ ਪਹੁੰਚਣ ਵਾਲੀ ਗੱਲ ਸਹੀ ਨਹੀਂ ਬੈਠਦੀ ਭਾਵੇਂ ਕਿ ਡਾ. ਦਿਲਗੀਰ ਨੇ ਗੁਰੂ ਜੀ ਦੇ ਪਿੰਡ ਹੇਹਰ ਵਿਖੇ ਪ੍ਰਿਥੀ ਚੰਦ ਦੇ ਘਰ ਜਾਣ ਦਾ ਜ਼ਿਕਰ ਨਹੀਂ ਕੀਤਾ।
(3). ‘ਗੁਰੂ ਕੀਆਂ ਸਾਖੀਆਂ’ ਦੇ ਸੰਪਾਦਕ (ਪ੍ਰੋ. ਪਿਆਰਾ ਸਿੰਘ ਪਦਮ) ਨੇ ਇਸ ਦੀ ਭੂਮਿਕਾ ਵਿੱਚ ਹੀ ਲਿਖਿਆ ਹੈ ਕਿ ਨਕਲ ਦਰ ਨਕਲ ਕਰਦੇ ਸਮੇਂ ਹੋਈਆਂ ਸੁਭਾਵਕ ਗ਼ਲਤੀਆਂ ਕਾਰਨ ਮਿਲਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
(4). ਡਾ. ਦਿਲਗੀਰ ਮੁਤਾਬਕ ਗੁਰੂ ਜੀ ਜਨਵਰੀ 1613 ਨੂੰ ਦਿੱਲੀ ’ਚ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ 26 ਅਕਤੂਬਰ 1619 ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਏ ਹਨ ਅਤੇ 28 ਦਸੰਬਰ 1620 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਦੇ ਹਨ, ਜੋ ਕਿ ਉਸ ਸਮੇਂ ਸਿੱਖੀ ਦਾ ਮੁੱਖ ਕੇਂਦਰ ਸੀ। ਹੁਣ ਕੀ ਮੰਨੀਏ ਕਿ ਜਦ ਦਰਬਾਰ ਸਾਹਿਬ ਵਿਖੇ ਹਜ਼ਾਰਾਂ ਸੰਗਤਾਂ; ਸਤਿਗੁਰੂ ਜੀ ਨੂੰ ਪਿਛਲੇ 7-8 ਸਾਲਾਂ ਤੋਂ ਉਡੀਕ ਰਹੀਆਂ ਹੋਣ ਤਾਂ ਗੁਰੂ ਜੀ ਨੇ ਰਿਹਾ ਹੋਣ ਤੋਂ ਲੈ ਕੇ ਦਰਬਾਰ ਸਾਹਿਬ ਪਹੁੰਚਣ ਤੱਕ 14 ਮਹੀਨੇ ਲਗਾ ਦਿੱਤੇ ਉਹ ਵੀ ਤਦ; ਜਦ ਗੁਰੂ ਜੀ ਅੰਮ੍ਰਿਤਸਰ ਦੇ ਇਰਦ-ਗਿਰਦ (ਗੋਇੰਦਵਾਲ, ਕਲਾਨੌਰ, ਲਾਹੌਰ, ਕਸ਼ਮੀਰ ਆਦਿ ’ਚ) ਹੀ ਵਿਚਰਦੇ ਰਹੇ ਹੋਣ ?
(5). ਡਾ. ਦਿਲਗੀਰ ਜੀ ਮੁਤਾਬਕ ਗੁਰੂ ਜੀ 27 ਜਨਵਰੀ 1620 ਨੂੰ ਗੋਇੰਦਵਾਲ ’ਚ ਅਤੇ 8 ਫ਼ਰਵਰੀ ਨੂੰ ਕਲਾਨੌਰ ਵਿੱਚ ਜਹਾਂਗੀਰ ਨੂੰ ਮਿਲੇ, ਜਿੱਥੋਂ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ। ਗਰਮੀਆਂ (ਭਾਵ ਮਈ ਜੂਨ) ’ਚ ਗੁਰੂ ਜੀ ਜਹਾਂਗੀਰ ਨਾਲ ਕਸ਼ਮੀਰ ਜਾਂਦੇ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕਲਾਨੌਰ ਤੋਂ 50 ਕੁ ਕਿਲੋਮੀਟਰ ਦੀ ਦੂਰੀ ’ਤੇ ਅੰਮ੍ਰਿਤਸਰ ਹੈ। ਕੀ ਗੁਰੂ ਜੀ ਫ਼ਰਵਰੀ, ਮਾਰਚ ਤੇ ਅਪਰੈਲ ਵਿੱਚ ਓਥੇ ਜਾਂ ਪਿੰਡ ਹੇਹਰ ਨਹੀਂ ਗਏ ਹੋਣਗੇ ਤਾਂ ਜੋ ਸੰਗਤਾਂ ਨੂੰ 28 ਦਸੰਬਰ ਤੱਕ ਦਾ ਇੰਤਜ਼ਾਰ ਕਰਵਾਇਆ ਗਿਆ ?
(6) ਭੱਟ ਵਹੀ ‘ਤਲਾਉਂਡਾ ਪਰਗਣਾ ਜੀਂਦ’ ਵਿੱਚ ਦਰਜ ਹੈ ਕਿ ਪਿੰਡ ਹੇਹਰਾਂ ਤੋਂ ਚੱਲ ਕੇ ਗੁਰੂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ [ਮਾਘ ਦੀ ਸੰਗਰਾਂਦ] ਸੰਮਤ ੧੬੭੭ [28 ਦਸੰਬਰ 1620] ਨੂੰ ਪਹੁੰਚੇ। ਇਸ ਦਾ ਹੀ ਹਵਾਲਾ ਡਾ. ਦਿਲਗੀਰ ਜੀ ਨੇ ਦਿੱਤਾ ਹੈ। ਇਹ ਵੀ ਹੋ ਸਕਦਾ ਹੈ ਕਿ ਭੱਟ ਵਹੀ ਵਿੱਚ ਸੰਮਤ 1677 ਦੀ ਥਾਂ ਸੰਮਤ 1676 ਅਤੇ ਮਾਘ ਪ੍ਰਵਿਸ਼ਟੇ ਪਹਿਲੀ ਕੇ ਦੀ ਥਾਂ ਫੱਗਣ ਪ੍ਰਵਿਸ਼ਟੇ ਪਹਿਲੀ ਕੇ ਹੋਵੇ। ਇਹ ਪ੍ਰਿੰਟਿੰਗ ਦੀ ਗ਼ਲਤੀ ਹੋ ਸਕਦੀ ਹੈ ਜਾਂ ਨਕਲ ਦਰ ਨਕਲ ਕਰਦਿਆਂ ਚੱਲੀ ਆ ਰਹੀ ਹੋਵੇ । ਚੇਤੇ ਰਹੇ ਕਿ ਸੰਮਤ 1677 ਦੇ ਮਾਘ ਦੀ ਸੰਗਰਾਂਦ 28 ਦਸੰਬਰ 1620 ਈ: ਜੂਲੀਅਨ ਨੂੰ ਸੀ ਅਤੇ ਸੰਮਤ ੧੬੭੬ ਦੇ ਫੱਗਣ ਦੀ ਸੰਗਰਾਂਦ 27 ਜਨਵਰੀ 1619 ਈ: ਜੂਲੀਅਨ ਨੂੰ ਸੀ ਕਿਉਂਕਿ ਭੱਟ ਵਹੀ ’ਚ ਸੰਗਰਾਂਦ ਦਾ ਜ਼ਿਕਰ ਹੈ।
ਜੇ ਗੁਰੂ ਜੀ ਜਨਵਰੀ ਦੇ ਆਖ਼ੀਰ ਤੱਕ ਕਲਾਨੌਰ ’ਚ ਸਨ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਅੰਮ੍ਰਿਤਸਰ ਪਹੁੰਚਣ ਤੱਕ 28 ਦਸੰਬਰ ਹੋ ਗਿਆ ? ਲਾਜ਼ਮੀ ਤੌਰ ’ਤੇ ਭੱਟ ਵਹੀ ਦੇ ਲੇਖਕ ਤੋਂ ਜਾਂ ਉਸ ਦੀ ਅੱਗੇ ਨਕਲ ਦਰ ਨਕਲ ਕਰਨ ਵਾਲੇ ਤੋਂ ਸੰਮਤ ਤੇ ਮਹੀਨਾ ਗ਼ਲਤ ਲਿਖ ਹੋ ਗਿਆ ਜਾਂ ਗੁਰੂ ਜੀ ਦੇ ਦਰਬਾਰ ਸਾਹਿਬ ਪਹੁੰਚਣ ਦੀ ਇਹ ਪਹਿਲੀ ਤਾਰੀਖ਼ ਨਹੀਂ ਹੋਵੇਗੀ।
ਅੰਮ੍ਰਿਤਸਰ ਵਿਖੇ ਗੁਰੂ ਜੀ ੧ ਫੱਗਣ (ਫੱਗਣ ਦੀ ਸੰਗਰਾਂਦ) ਸੰਮਤ ੧੬੭੬ ਨੂੰ ਪਹੁੰਚੇ ਹੋ ਸਕਦੇ ਹਨ, ਪਰ ਉਸ ਦਿਨ ਵੀ ਕੋਈ ਦੀਵਾਲੀ ਨਹੀਂ। ਜੇ ਦੀਵਾਲੀ ਵਾਲ਼ੇ ਦਿਨ ਪਹੁੰਚੇ ਹੁੰਦੇ ਤਾਂ ਅੰਮ੍ਰਿਤਸਰ ਸ਼ਹਿਰ ਸਮੇਤ ਪੰਜਾਬ ਵਿੱਚ ਵੀ ਦੀਪਮਾਲਾ ਹੋਣੀ ਸੀ। ਕੇਵਲ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵੱਲੋਂ ਬੰਦੀ ਛੋੜ ਗੁਰੂ ਸਾਹਿਬ ਜੀ ਦੀ ਆਮਦ ’ਤੇ ਦੀਪਮਾਲਾ ਕੀਤੇ ਜਾਣਾ ਕੋਈ ਅਰਥ ਨਹੀਂ ਰਹਿੰਦਾ ਜਦ ਕਿ ਬਾਬਾ ਬੁੱਢਾ ਜੀ ਦੀ ਉਮਰ ਵੀ ਇਸ ਸਮੇਂ 113 ਸਾਲ ਬਣਦੀ ਹੈ।
ਇਸੇ ਤਰ੍ਹਾਂ ਦੀ ਗ਼ਲਤੀ ਸ਼੍ਰੋਮਣੀ ਕਮੇਟੀ ਦੀ ਹਿਸਟਰੀ ਆਫ਼ ਦਾ ਸਿੱਖਸ ਵਿੱਚ ਵੀ ਲਗਦੀ ਹੈ, ਜਿਸ ਵਿੱਚ ਅੰਮ੍ਰਿਤਸਰ ਵਾਪਸ ਪਹੁੰਚਣ ਦੀ ਤਾਰੀਖ਼ 27 ਜਨਵਰੀ 1620 ਦੀ ਥਾਂ 28 ਜਨਵਰੀ 1620 ਲਿਖੀ ਹੋਈ ਹੈ ਕਿਉਂਕਿ 27 ਜਨਵਰੀ 1620 ਨੂੰ ਹੀ ੧ ਫੱਗਣ (ਸੰਗਰਾਂਦ) ਸੰਮਤ ੧੬੭੬ ਬਣਦਾ ਹੈ।
ਸਾਰੇ ਤੱਥਾਂ ਨੂੰ ਵੀਚਾਰ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਬੰਦੀਛੋੜ ਦਿਵਸ ੧ ਫੱਗਣ ਆਉਂਦਾ ਹੈ, ਜੋ ਹਰ ਸਾਲ 12 ਫ਼ਰਵਰੀ ਨੂੰ ਆਉਂਦਾ ਹੈ।
ਹਥਲੇ ਲੇਖ ਦੀ ਸਮੁੱਚੀ ਵਿਚਾਰ ਤੋਂ ਸਾਫ਼ ਹੋ ਜਾਂਦਾ ਹੈ ਕਿ ਗੁਰੂ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਜਾਂ ਦਰਬਾਰ ਸਾਹਿਬ (ਅੰਮ੍ਰਿਤਸਰ) ਪਹੁੰਚਣ ਦੀਆਂ ਤਾਰੀਖ਼ਾਂ ਨਾਲ ਦੀਵਾਲੀ ਦਾ ਨੇੜੇ ਦਾ ਵੀ ਕੋਈ ਸੰਬੰਧ ਨਹੀਂ, ਪਰ ਫਿਰ ਵੀ ਅਸੀਂ ‘ਬੰਦੀ ਛੋੜ ਦਿਵਸ’ ਨੂੰ ਦੀਵਾਲੀ ਨਾਲ ਜੋੜ ਕੇ ਭਾਈ ਗੁਰਦਾਸ ਜੀ ਦਾ ਹੇਠਲਾ ਸ਼ਬਦ ਪੜ੍ਹਦੇ ਰਹਿੰਦੇ ਹਾਂ ਜਦਕਿ ਇਸ ਸ਼ਬਦ ’ਚ ਭਾਈ ਸਾਹਿਬ ਜੀ ਹੋਰਨਾਂ ਉਦਾਹਰਨਾਂ ਵਾਂਗ ਦੀਵਾਲੀ ਦੇ ਦੀਵਿਆਂ ਦੇ ਆਰਜੀ ਰੌਸ਼ਨੀ ਨੂੰ ਇਕ ਮਿਸਾਲ ਵਜੋਂ ਲੈ ਰਹੇ ਹਨ : ਦੀਵਾਲੀ ਦੀ ਰਾਤਿ; ਦੀਵੇ ਬਾਲੀਅਨਿ। ਤਾਰੇ ਜਾਤਿ ਸਨਾਤਿ; ਅੰਬਰਿ ਭਾਲੀਅਨਿ। ਫੁਲਾਂ ਦੀ ਬਾਗਾਤਿ; ਚੁਣਿ ਚੁਣਿ ਚਾਲੀਅਨਿ। ਤੀਰਥਿ ਜਾਤੀ ਜਾਤਿ; ਨੈਣ ਨਿਹਾਲੀਅਨਿ। ਹਰਿਚੰਦਉਰੀ ਝਾਤਿ; ਵਸਾਇ ਉਚਾਲੀਅਨਿ। ਗੁਰਮੁਖਿ ਸੁਖ ਫਲ ਦਾਤਿ; ਸਬਦਿ ਸਮ੍ਹਾਲੀਅਨਿ ॥੬॥ (ਵਾਰ ੧੯ ਪਉੜੀ ੬)
ਭਾਵ ਜਿਵੇਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੀਦੇ ਹਨ (ਪਰ ਥੋੜ੍ਹੇ ਸਮੇਂ ਬਾਅਦ ਹੀ ਇਹ ਬੁਝ ਕੇ ਅਲੋਪ ਹੋ ਜਾਂਦੇ ਹਨ)।
ਜਿਵੇਂ ਰਾਤ ਨੂੰ ਤਾਰੇ ਅਕਾਸ਼ ’ਚ ਚਮਕਦੇ ਹਨ (ਪਰ ਦਿਨੇ ਉਨ੍ਹਾਂ ਦਾ ਖੁਰਾ ਖੋਜ ਨਹੀਂ ਦਿੱਸਦਾ)।
ਜਿਵੇਂ ਫੁਲਾਂ ਦੀਆਂ ਬਗ਼ੀਚੀਆਂ ਕੁਝ ਸਮੇਂ ਲਈ ਬਹੁਤ ਸੋਹਣਾ ਖਿੜਦੀਆਂ ਹਨ (ਪਰ ਕੁਝ ਸਮੇਂ ਬਾਅਦ ਫੁੱਲ ਚੁਣ ਚੁਣ ਕੇ ਤੋੜ ਲਏ ਜਾਂਦੇ ਹਨ ਜਾਂ ਮੁਰਝਾ ਜਾਂਦੇ ਹਨ ਫਿਰ ਬਗ਼ੀਚੀ ਨਹੀਂ ਰਹਿੰਦੀ)।
ਜਿਵੇਂ ਬੜੇ ਟੋਲਿਆਂ ’ਚ ਯਾਤ੍ਰੀ ਤੀਰਥਾਂ ’ਤੇ ਜਾਂਦੇ ਅੱਖਾਂ ਨਾਲ ਵੇਖੀਦੇ ਹਨ (ਪਰ ਕੁਝ ਦਿਨਾਂ ਬਾਅਦ ਮੁੜ ਵਾਪਸ ਆ ਜਾਂਦੇ ਹਨ ਭਾਵ ਉਹ ਵੀ ਸਥਾਈ ਤੌਰ ’ਤੇ ਯਾਤ੍ਰਾ ’ਤੇ ਨਹੀਂ ਰਹਿ ਸਕਦੇ)।
ਜਿਵੇਂ ਹਰੀ ਚੰਦਉਰੀ (ਨਗਰੀ) ਛਲ-ਕਪਟ ਹੈ (ਇਉਂ ਜਗਤ-ਰਚਨਾ ਵੀ ਸਥਾਈ ਨਹੀਂ ‘‘ਇਹ ਜੁ ਦੁਨੀਆ ਸਿਹਰੁ ਮੇਲਾ; ਦਸਤਗੀਰੀ ਨਾਹਿ॥’’)।
ਉਕਤ ਉਦਾਹਰਣਾਂ ਦੇ ਕੇ ਭਾਈ ਗੁਰਦਾਸ ਜੀ ਦਾ ਅਸਲ ਭਾਵ ਤਾਂ ਇਹ ਸਮਝਾਉਣਾ ਸੀ ਕਿ ਗੁਰਮੁਖ ਜਨ ਦਿਵਾਲੀ ਦੀ ਰਾਤ ਨੂੰ ਬਾਲੇ ਦੀਵੇ, ਰਾਤ ਨੂੰ ਚਮਕਣ ਵਾਲੇ ਤਾਰੇ, ਫੁੱਲ, ਤੀਰਥ-ਮੇਲਿਆਂ ’ਤੇ ਗਏ ਯਾਤਰੀਆਂ ਅਤੇ ਹਰੀਚੰਦ ਦੀ ਕਾਲਪਨਿਕ ਨਗਰੀ ਵਾਙ ਸੰਸਾਰ ਨੂੰ ਥੋੜ੍ਹੇ ਸਮੇਂ ਦੀ ਖੁਸ਼ੀ ਮੰਨ ਕੇ ਜਗਤ ਵੱਲੋਂ ਚਿਤ ਕਰ ਕੇ ਉਪਰਾਮ ਰਹਿੰਦੇ ਅਤੇ ਗੁਰੂ ਜੀ ਦੇ ਸ਼ਬਦ ਦਾ ਸਿਮਰਣ ਕਰਦੇ ਰਹਿੰਦੇ ਹਨ ਜਿਸ ਨਾਲ ਗੁਰਮੁਖਾਂ ਨੂੰ (ਆਤਮਾਨੰਦ ਰੂਪੀ) ਸੁਖ ਫਲ ਦੀ ਦਾਤ ਹੋਈ ਹੈ, (ਕਿਉਂ ਜੋ ਉਹ ਨਾਸ਼ਵੰਤ ਪਦਾਰਥਾਂ ਵਿੱਚ ਆਪਣਾ ਮਨ ਨਹੀਂ ਜੋੜਦੇ ਸਗੋਂ ਗੁਰੂ ਦੇ ਸ਼ਬਦ ਨੂੰ ਯਾਦ ਕਰਦੇ ਹਨ।
ਸੋ ਕੀਰਤਨੀਏ ਜਥਿਆਂ ਨੂੰ ਚਾਹੀਦਾ ਤਾਂ ਇਹ ਸੀ ਕਿ ਅੰਤਮ ਤੁਕ ‘‘ਗੁਰਮੁਖਿ ਸੁਖ ਫਲ ਦਾਤਿ; ਸਬਦਿ ਸਮ੍ਹਾਲੀਅਨਿ॥’’ ਦੀ ਟੇਕ ਲੈਂਦੇ, ਜੋ ਸਦੀਵੀ ਸਥਿਰਤਾ ਦੇਣ ਵਾਲੀ ਹੈ, ਪਰ ਅਸੀਂ ਆਰਜੀ ਮਿਸਾਲਾਂ ਨੂੰ ਸ਼ਬਦ ਦਾ ਕੇਂਦਰੀ ਭਾਵ ਬਣਾ ਕੇ ਜੀਵਨ ਲਈ ਸੇਧ ਦੇਣ ਵਾਲੇ ਸ਼ਬਦਾਂ ਨੂੰ ਵੀ ਅੰਧਵਿਸ਼ਵਾਸ ’ਚ ਬਦਲ ਦਿੰਦੇ ਹਾਂ। ਸੋ ਸੰਗਤਾਂ ਨੂੰ ਆਪ ਹੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਨੂੰ ਵਾਚਣ ਦੀ ਜ਼ਰੂਰਤ ਹੈ।
ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ
ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ
ਕਿਰਪਾਲ ਸਿੰਘ ਬਠਿੰਡਾ 88378-13661
ਬਾਬਾ ਬੁੱਢਾ ਜੀ ਸਿੱਖ ਇਤਿਹਾਸ ਦੀ ਇੱਕ ਐਸੀ ਮਹਾਨ ਤੇ ਵਿਲੱਖਣ ਸ਼ਖ਼ਸੀਅਤ ਹਨ, ਜੋ 12 ਕੁ ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਆਏ ਅਤੇ 113 ਸਾਲ ਤੱਕ ਗੁਰੂ ਘਰ ਦੀ ਅਥੱਕ ਸੇਵਾ ਕੀਤੀ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਿਗੋਬੰਦ ਸਾਹਿਬ ਜੀ ਤੱਕ; ਛੇ ਗੁਰੂ ਸਾਹਿਬਾਨ ਦੇ ਬਹੁਤ ਨੇੜੇ ਰਹਿ ਕੇ ਹੱਥੀਂ ਸੇਵਾ ਕੀਤੀ। ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਤੋਂ ਛੇਵੇਂ ਪਾਤਸ਼ਾਹ; ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਭਾਵ ਪੰਜ ਗੁਰੂ ਸਾਹਿਬਾਨ ਨੂੰ ਆਪਣੇ ਹੱਥੀਂ ਗੁਰਿਆਈ ਦੀ ਜ਼ਿੰਮੇਵਾਰੀ ਸੌਂਪਣ ਸਮੇਂ ਅਹਿਮ ਸੇਵਾ ਨਿਭਾਉਣ ਦਾ ਮਾਣ ਪ੍ਰਾਪਤ ਹੈ। ਇਸ ਤੋਂ ਇਲਾਵਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਨਾਈਆਂ। (ਗੁਰੂ) ਹਰਿਰਾਇ ਜੀ ਅਤੇ (ਗੁਰੂ) ਤੇਗ਼ ਬਹਾਦਰ ਜੀ ਨੂੰ ਬਚਪਨ ਵਿੱਚ ਗੋਦੀ ਚੁੱਕ ਕੇ ਖਿਡਾਇਆ ਹੈ, ਜੋ ਬਾਅਦ ’ਚ ਸਤਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਵਜੋਂ ਸਥਾਪਤ ਹੋਏ। ਬਾਬਾ ਜੀ ਨੂੰ (ਗੁਰੂ) ਗ੍ਰੰਥ (ਪੋਥੀ) ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ ਅਤੇ ਅੰਤਮ ਸੁਆਸ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੱਥਾਂ ਵਿੱਚ ਲਿਆ।
ਆਪ ਨੂੰ ਇੱਕੋ ਵੇਲੇ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰੱਈਏ (ਮੋਢੀ), ਪ੍ਰਚਾਰਕ ਆਦਿ ਵਿਸ਼ੇਸ਼ਣਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਨੂੰ ‘ਤੈਥੋਂ ਓਹਲੇ ਨਹ ਹੋਸਾਂ’ ਅਤੇ ਗੁਰੂ ਅੰਗਦ ਸਾਹਿਬ ਨੇ ‘‘ਤਿਨ ਕਉ ਕਿਆ ਉਪਦੇਸੀਐ ? ਜਿਨ ਗੁਰੁ ਨਾਨਕ ਦੇਉ ॥’’ (ਮਹਲਾ ੨/੧੫੦) ਕਹਿ ਕੇ ਵਡਿਆਈ ਬਖ਼ਸ਼ੀ। ਗੁਰੂ ਅਮਰਦਾਸ ਜੀ ਨੇ ਇਨ੍ਹਾਂ ਨੂੰ ਸਿੱਖੀ ਦੀ ਸੀਮਾ (ਹੱਦ) ਕਿਹਾ। ਗੁਰੂ ਰਾਮਦਾਸ ਜੀ ਨੇ ਗੁਰਿਆਈ ਲੈਣ ਸਮੇਂ ਇਨ੍ਹਾਂ ਪਾਸੋਂ ਮਰਯਾਦਾ ਵਿਸਥਾਰ ਨਾਲ ਸਮਝੀ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਬਾ ਬੁੱਢਾ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂ ਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹੇ ’ਚ ਭਾਈ ਸੁੱਘਾ ਜੀ ਰੰਧਾਵਾ ਅਤੇ ਮਾਤਾ ਗੌਰਾਂ ਜੀ ਦੇ ਗ੍ਰਹਿ ੭ ਕੱਤਕ ੧੫੬੩ ਬਿਕ੍ਰਮੀ/6 ਅਕਤੂਬਰ 1506 ਜੂਲੀਅਨ ਨੂੰ ਹੋਇਆ ਅਤੇ ਦੇਹਾਂਤ ਰਮਦਾਸ ਵਿਖੇ ੧੪ ਮੱਘਰ ਬਿਕ੍ਰਮੀ ੧੬੮੮/13 ਨਵੰਬਰ 1631 ਜੂਲੀਅਨ ਨੂੰ ਹੋਇਆ। (ਨੋਟ: ਬਿਕ੍ਰਮੀ ਸੰਮਤ ਦੀਆਂ ਤਾਰੀਖ਼ਾਂ ਮਹਾਨਕੋਸ਼ ਵਿੱਚ ਦਰਜ ਹਨ ਅਤੇ ਜੂਲੀਅਨ ਤਾਰੀਖ਼ਾਂ ਇਸ ਲੇਖਕ ਵੱਲੋਂ ਤਬਦੀਲ ਕਰਕੇ ਲਿਖੀਆਂ ਹਨ।) ਭਾਵ ਉਨ੍ਹਾਂ ਨੇ 125 ਸਾਲ ਇੱਕ ਮਹੀਨਾ ਸੱਤ ਦਿਨ ਦੀ ਲੰਬੀ ਸਰੀਰਕ ਉਮਰ ਭੋਗੀ। ਬਾਬਾ ਬੁੱਢਾ ਜੀ ਦੇ ਪਿਤਾ ਜੀ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ; ਬਹੁਤ ਹੀ ਭਜਨ ਬੰਦਗੀ ਕਰਨ ਵਾਲੀ ਰੂਹ ਸੀ, ਜਿਨ੍ਹਾਂ ਦਾ ਪ੍ਰਭਾਵ ਬਾਬਾ ਜੀ ਦੀ ਜ਼ਿੰਦਗੀ ’ਤੇ ਵੀ ਪਿਆ। ਮਾਪਿਆਂ ਨੇ ਆਪ ਦਾ ਨਾਂ ਬੂੜਾ ਰੱਖਿਆ। ਆਪ ਦਾ ਬਚਪਨ ਕਥੂ ਨੰਗਲ ਵਿੱਚ ਬੀਤਿਆ ਤੇ ਬਾਅਦ ’ਚ ਸਾਰਾ ਪਰਿਵਾਰ ਰਮਦਾਸ ਪਿੰਡ ਵਿੱਚ ਆ ਗਿਆ।
ਇਕ ਦਿਨ ਬੂੜਾ ਜੀ ਮੱਝਾਂ ਚਾਰਦੇ-ਚਾਰਦੇ ਖੇਤਾਂ ਵੱਲ ਗਏ ਤਾਂ ਇਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ। ਉਸ ਵੇਲੇ ਇਨ੍ਹਾਂ ਦੀ ਉਮਰ ਕੇਵਲ 12 ਕੁ ਸਾਲ ਦੀ ਸੀ। ਪ੍ਰੇਮ ਭਾਵ ਵਜੋਂ ਗੁਰੂ ਜੀ ਨੂੰ ਮੱਝ ਦਾ ਦੁੱਧ ਚੋਅ ਕੇ ਭੇਟ ਕੀਤਾ ਤੇ ਪੁੱਛਿਆ ਬਾਬਾ ਜੀ ! ਮੈਨੂੰ ਮੌਤ ਤੋਂ ਬਹੁਤ ਡਰ ਲਗਦਾ ਹੈ। ਕੋਈ ਇਹੋ ਜਿਹਾ ਰਸਤਾ ਦੱਸੋ, ਜਿਸ ਨਾਲ ਮੌਤ ਦਾ ਡਰ ਦੂਰ ਹੋਵੇ ਤੇ ਮਨ ਨੂੰ ਸ਼ਾਂਤੀ ਮਿਲੇ। ਇਹ ਸ਼ਬਦ ਸੁਣ ਕੇ ਗੁਰੂ ਜੀ ਨੇ ਕਿਹਾ ਕਾਕਾ ! ਹਾਲੀ ਤੂੰ ਬੱਚਾ ਹੈਂ। ਤੈਨੂੰ ਮੌਤ ਤੋਂ ਇੰਨੀ ਜਲਦੀ ਡਰ ਕਿਉਂ ਲੱਗ ਪਿਆ ? ਤਾਂ ਜਵਾਬ ਵਿੱਚ ਇਨ੍ਹਾਂ ਕਿਹਾ ਕਿ ਮੇਰੀ ਮਾਤਾ ਜੀ ਜਦ ਚੁੱਲ੍ਹੇ ਵਿੱਚ ਅੱਗ ਬਾਲਦੀ ਹੈ ਤਾਂ ਮੋਟੀਆਂ ਲਕੜਾਂ ਦੇ ਨਾਲ ਕੁਝ ਬਰੀਕ-ਬਰੀਕ ਲਕੜੀਆਂ ਦੇ ਤੀਲੇ ਵੀ ਪਾਉਂਦੀ ਹੈ। ਮੈਂ ਵੇਖਦਾ ਹਾਂ ਕਿ ਛੋਟੀਆਂ ਤੇ ਬਰੀਕ ਲੱਕੜਾਂ ਨੂੰ ਅੱਗ ਪਹਿਲੋਂ ਲਗਦੀ ਹੈ ਅਤੇ ਮੋਟੀਆਂ ਨੂੰ ਬਾਅਦ ਵਿੱਚ ਉਸ ਨੂੰ ਵੇਖ ਕੇ ਮੈਨੂੰ ਡਰ ਲਗਦਾ ਹੈ ਕਿ ਕਦੀ ਬੁੱਢਿਆਂ ਨਾਲੋਂ ਪਹਿਲਾਂ ਮੇਰੀ ਮੌਤ ਹੀ ਨਾ ਆ ਜਾਵੇ।
ਇੰਨੀ ਛੋਟੀ ਉਮਰ ਦੇ ਬੱਚੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਜੀ ਨੇ ਪੁੱਛਿਆ ਭਾਈ ! ਤੇਰਾ ਨਾਂ ਕੀ ਏ ? ਉਨ੍ਹਾਂ ਜਵਾਬ ਦਿੱਤਾ ਕਿ ਮੇਰਾ ਨਾਂ ਬੂੜਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਤੇਰੀ ਉਮਰ ਤਾਂ ਬਹੁਤ ਛੋਟੀ ਹੈ ਪਰ ਤੇਰੀ ਗੱਲ ਬਾਤ ਬੁੱਢਿਆਂ ਵਰਗੀ ਹੈ, ‘ਤੂੰ ਬੂੜਾ ਨਹੀਂ, ਬੁੱਢਾ ਹੈਂ’। ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ’ ਪੈ ਗਿਆ, ਜੋ ਸਿੱਖ ਕੌਮ ਵਿੱਚ ਸਤਿਕਾਰ ਨਾਲ ਬਾਬਾ ਬੁੱਢਾ ਜੀ ਕਿਹਾ ਜਾਣ ਲੱਗਾ। ਗੁਰੂ ਨਾਨਕ ਸਾਹਿਬ ਜੀ ਨੇ ਬਾਲ ਬੂੜਾ ਜੀ ਨੂੰ ਮੌਤ ਦਾ ਡਰ ਦੂਰ ਕਰਨ ਅਤੇ ਮਨ ਦੀ ਸ਼ਾਂਤੀ ਲਈ ਜੋ ਸਿੱਖਿਆ ਦਿੱਤੀ ਉਸੇ ਸਿੱਖਿਆ ਦੇ ਪ੍ਰਚਾਰ ਹਿੱਤ ਗ੍ਰਹਿਸਤੀ ਜੀਵਨ ਹੋਣ ਦੇ ਬਾਵਜੂਦ ਉਨ੍ਹਾਂ ਪੂਰੇ ਏਸ਼ੀਆ ਵਿੱਚ ਲੰਬੇ ਪ੍ਰਚਾਰਕ ਦੌਰੇ ਕੀਤੇ ਸਨ। ਉਹ ਸਿੱਖਿਆ ‘‘ਸਾਝੀ ਸਗਲ ਜਹਾਨੈ’’ ਹੈ, ਜਿਸ ਨੂੰ ਬਾਬਾ ਬੁੱਢਾ ਜੀ ਨੇ ਐਸਾ ਧਾਰਨ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਬਣ ਗਏ ਅਤੇ ਆਪਣੀ ਉਮਰ ਦੇ ਬਾਕੀ 113 ਸਾਲ ਗੁਰੂ ਘਰ ਨੂੰ ਹੀ ਸਮਰਪਿਤ ਕਰ ਦਿੱਤੇ। ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ‘ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ’ ਦੇ ਉਪਦੇਸ਼ ਨੂੰ ਬੜੀ ਸ਼ਰਧਾ ਨਾਲ ਕਮਾਇਆ। ਮੌਤ ਦਾ ਡਰ ਦੂਰ ਕਰਨ ਅਤੇ ਮਨ ਦੀ ਸ਼ਾਂਤੀ ਲਈ ਜਿਹੜੀ ਸਿੱਖਿਆ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਉਸ ਦੀ ਕਮਾਈ ਨਾਲ ਬਣੇ ਆਦਰਸ਼ ਜੀਵਨ ਦੇ ਪ੍ਰਤੱਖ ਦਰਸ਼ਨ ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਜੀ, ਚਾਰੇ ਸਾਹਿਬਜ਼ਾਦਿਆਂ ਸਮੇਤ ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਭਾਈ ਮੋਤੀ ਰਾਮ ਮਹਿਰਾ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ/ਭਾਈ ਸ਼ਹਿਬਾਜ਼ ਸਿੰਘ ਜੀ ਸਮੇਤ ਅਨੇਕਾਂ ਹੋਰ ਸਿੰਘ ਸਿੰਘਣੀਆਂ ਦੀਆਂ ਸ਼ਹੀਦੀਆਂ ਦੇ ਦਿਲ ਕੰਬਾਊ ਦ੍ਰਿਸ਼ਾਂ ਵਿੱਚ ਵੇਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਆਪਣੇ ’ਤੇ ਵਾਪਰ ਰਹੇ ਭਿਆਨਕ ਤਸੀਹਿਆਂ ਵਾਲੀ ਮੌਤ ਦਾ ਵੀ ਕੋਈ ਡਰ; ਡਰਾ ਨਾ ਸਕਿਆ ਅਤੇ ਸ਼ਾਂਤ-ਚਿੱਤ ਹੋ ਕੇ ‘‘ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ ॥’’ (ਮਹਲਾ ੫/੩੯੪) ਪੜ੍ਹਦੇ ਰਹੇ।
ਬਾਬਾ ਬੁੱਢਾ ਜੀ ਦਾ ਵਿਆਹ 1590 ਨੂੰ ਅਚੱਲ ਪਿੰਡ ਦੇ ਜ਼ਿਮੀਂਦਾਰ ਦੀ ਲੜਕੀ ਮਿਰੋਆ ਨਾਲ ਹੋਇਆ। ਆਪ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਹਨ ‘ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਅਤੇ ਭਾਈ ਭਾਨਾ ਜੀ’। ਕੁਝ ਸਮੇਂ ਬਾਅਦ ਆਪ ਜੀ ਦੇ ਪਿਤਾ; ਅਚਾਨਕ ਚਲਾਣਾ ਕਰ ਗਏ। ਉਨ੍ਹਾਂ ਤੋਂ ਕੁਝ ਸਮੇਂ ਬਾਅਦ ਹੀ ਮਾਤਾ ਗੌਰਾਂ ਜੀ ਵੀ ਚੜ੍ਹਾਈ ਕਰ ਗਏ। ਬਾਬਾ ਬੁੱਢਾ ਜੀ ਗੁਰੂ-ਘਰ ਵਿੱਚ ਆ ਗਏ। ਬਾਬਾ ਬੁੱਢਾ ਜੀ ਨੇ ਆਪਣੇ ਗ੍ਰਹਿਸਤੀ ਜੀਵਨ ਅਤੇ ਗੁਰੂ ਘਰ ਦੀ ਸੇਵਾ ਦਾ ਕੰਮ ਪੂਰੀ ਸ਼ਰਧਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ। ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਬਾਅਦ ਕਰਤਾਰ ਪੁਰ ਆ ਟਿਕੇ ਤਾਂ ਬਾਬਾ ਬੁੱਢਾ ਜੀ ਵੀ ਆਪਣੇ ਪਰਿਵਾਰ ਸਮੇਤ ਕਰਤਾਰ ਪੁਰ ਵਿਖੇ ਗੁਰੂ-ਘਰ ਦੀ ਸੇਵਾ ਲਈ ਪੁੱਜ ਗਏ।
ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ (6 ਕੁ ਮਹੀਨੇ) ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਆਪ ਨੂੰ ਇਕਾਂਤ ’ਚ ਰੱਖਿਆ । ਸੰਗਤਾਂ; ਗੁਰੂ ਦੀ ਤਲਾਸ਼ ਕਰਦੀਆਂ ਬਾਬਾ ਬੁੱਢਾ ਜੀ ਕੋਲ ਪਹੁੰਚੀਆਂ। ਗੁਰੂ ਨਾਨਕ ਸਾਹਿਬ ਜੀ ਦਾ ਵੀ ਆਪ ਨੂੰ ਆਸ਼ੀਰਵਾਦ ਸੀ ਕਿ ‘ਤੇਥੋਂ ਉਹਲੇ ਨਾ ਹੋਸਾਂ’। ਬਾਬਾ ਬੁੱਢਾ ਜੀ ਖਡੂਰ ਸਾਹਿਬ ਜਾ ਕੇ ਮਾਈ ਵਿਰਾਈ ਜੀ, ਜੋ ਗੁਰੂ ਸਾਹਿਬ ਜੀ ਦੀ ਭੂਆ ਲਗਦੇ ਸਨ, ਦੇ ਘਰ ਪੁੱਜੇ। ਗੁਰੂ ਸਾਹਿਬ ਭਗਤੀ ਵਿੱਚ ਲੀਨ ਸਨ; ਦਰਵਾਜ਼ੇ ’ਤੇ ਲਿਖਿਆ ਸੀ ਕਿ ਬੂਹਾ ਨਾ ਖੋਲ੍ਹਣਾ। ਬਾਬਾ ਬੁੱਢਾ ਜੀ; ਦਰਵਾਜ਼ਾ ਖੋਲ੍ਹੇ ਬਿਨਾਂ, ਪਿਛਲੇ ਪਾਸਿਓਂ ਅੰਦਰ ਚਲੇ ਗਏ ਤੇ ਸਤਿਗੁਰੂ ਜੀ ਸਾਮ੍ਹਣੇ ਸੰਗਤਾਂ ਦੀ ਭਾਵਨਾ ਪ੍ਰਗਟ ਕੀਤੀ ਤੇ ਗੁਰੂ ਜੀ ਬਾਹਰ ਆ ਗਏ । ਇਸ ਤੋ ਬਾਅਦ ਗੁਰੂ ਸਾਹਿਬਾਨ ਨੇ ਆਪਣਾ ਕੇਂਦਰ ਖਡੂਰ ਸਾਹਿਬ ਵਿੱਚ ਹੀ ਸਥਾਪਤ ਕੀਤਾ। ਬਾਬਾ ਬੁੱਢਾ ਜੀ ਵੀ ਖਡੂਰ ਸਾਹਿਬ ਆ ਗਏ; ਇੱਥੇ ਗੁਰੂ ਜੀ ਦੇ ਹੁਕਮ ਅਨੁਸਾਰ ਆਪ ਨੇ ਗੁਰਮੁਖੀ ਲਿਪੀ ਪੜ੍ਹਾਉਣੀ ਅਤੇ ਲੰਗਰ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ।
ਜਦੋਂ ਗੁਰੂ ਅਮਰਦਾਸ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਇਕ ਦਿਨ ਦਰਬਾਰ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ 15 ਕੁ ਸਾਲਾਂ ਦੇ ਪੁੱਤਰ ਬਾਬਾ ਦਾਤੂ ਜੀ ਨੇ ਗੁਰੂ ਸਾਹਿਬ ਜੀ ਨੂੰ ਲੱਤ ਮਾਰਦਿਆਂ ਕਿਹਾ ਕਿ ਤੂੰ ਤਾਂ ਸਾਡਾ ਨੌਕਰ ਹੈਂ, ਹੁਣ ਤੇਰੀ ਸਾਨੂੰ ਲੋੜ ਨਹੀਂ। ਨਿਮਰਤਾ ਦੇ ਪੁੰਜ ਸਤਿਗੁਰੂ ਜੀ ਨੇ ਬੁਰਾ ਮਨਾਉਣ ਦੀ ਬਜਾਇ ਕਿਹਾ ਮੇਰੀਆਂ ਬੁੱਢੀਆਂ ਹੱਡੀਆਂ ਹਨ, ਕਿਤੇ ਤੁਹਾਨੂੰ ਚੁਭੀਆਂ ਤਾਂ ਨਹੀਂ। ਦੂਜੇ ਦਿਨ ਗੁਰੂ ਸਾਹਿਬ ਓਥੋਂ ਪਿੰਡ ਬਾਸਰਕੇ ਆ ਗਏ। ਸੰਗਤਾਂ; ਗੁਰੂ ਪਾਤਸ਼ਾਹ ਦੇ ਦਰਸ਼ਨ ਤੋਂ ਬਿਨਾਂ ਵਿਆਕੁਲ ਹੋ ਗਈਆਂ। ਉਹ, ਬਾਬਾ ਬੁੱਢਾ ਜੀ ਕੋਲ ਆਈਆਂ। ਬਾਬਾ ਬੁੱਢਾ ਜੀ ਦੀ ਵਿਉਂਤ ਅਨੁਸਾਰ ਗੁਰੂ ਅਮਰਦਾਸ ਜੀ ਦੀ ਘੋੜੀ ਲਈ ਤੇ ਉਸ ਦੇ ਪਿੱਛੇ ਪਿੱਛੇ ਆਪ ਤੁਰ ਪਏ। ਘੋੜੀ ਬਾਸਰਕੇ ਇੱਕ ਮਕਾਨ ਅੱਗੇ ਜਾ ਰੁਕੀ। ਜਿੱਥੇ ਦਰਵਾਜ਼ੇ ’ਤੇ ਲਿਖਿਆ ਸੀ ਕਿ ਬੂਹਾ ਨਾ ਖੋਲ੍ਹਣਾ। ਬਾਬਾ ਬੁੱਢਾ ਜੀ; ਪਿਛਲੇ ਪਾਸਿਓਂ ਮੋਘਰਾ ਕਰ ਅੰਦਰ ਗਏ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ’ਤੇ ਢਹਿ ਪਏ। ਗੁਰੂ ਸਾਹਿਬਾਨ ਨੇ ਘੁੱਟ ਕੇ ਜੱਫੀ ਪਾਉਂਦਿਆਂ ਸੰਗਤ ਦਾ ਖੇਵਟ, ਸਿੱਖੀ ਦੀ ਹੱਦ ਕਹਿ ਕੇ ਨਿਵਾਜਿਆ। ਜਦ ਗੁਰੂ ਸਾਹਿਬ ਨੇ ਗੋਇੰਦਵਾਲ ਸ਼ਹਿਰ ਵਸਾਇਆ ਤਾਂ ਸੁੱਚ-ਭਿੱਟ ਨੂੰ ਖ਼ਤਮ ਕਰਨ ਲਈ 1552 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ 84 ਪਉੜੀਆਂ ਵਾਲੀ ਬਾਉਲੀ ਦਾ ਨਿਰਮਾਣ ਕੀਤਾ ਜਿਸ ਦਾ ਟੱਕ ਬਾਬਾ ਬੁੱਢਾ ਜੀ ਨੇ ਲਗਾਇਆ। ਆਮ ਜਨਤਾ ਨਾਲ ਸਾਂਝੇ ਲੰਗਰ ਅਤੇ ਸਾਂਝੇ ਇਸ਼ਨਾਨ ਘਰ ਵਜੋਂ ਬਾਉਲੀਆਂ ਬਣਾਣ ਦੇ ਵਿਰੋਧੀ (ਪੰਡਿਤ) ਭੜਕ ਗਏ। ਉਨ੍ਹਾਂ ਨੇ ਅਕਬਰ ਕੋਲ ਜਾ ਸ਼ਿਕਾਇਤ ਕੀਤੀ ਕਿ ਸਾਡਾ ਧਰਮ ਭਰਿਸ਼ਟ ਕਰ ਦਿੱਤਾ ਹੈ। ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਜੇਠਾ ਜੀ ਨੂੰ ਅਕਬਰ ਦੇ ਸ਼ੰਕਿਆਂ ਦਾ ਨਿਵਾਰਨ ਕਰਨ ਲਈ ਆਗਰੇ ਭੇਜਿਆ। ਇਨ੍ਹਾਂ ਦੋਵਾਂ ਪਾਸੋਂ ਸਮਝੇ ਗਏ ਗੁਰੂ ਸਿਧਾਂਤ ਤੋਂ ਪ੍ਰਭਾਵਤ ਹੋ ਕੇ ਅਕਬਰ ਬਾਦਸ਼ਾਹ ਖ਼ੁਦ ਗੁਰੂ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਆਏ ਅਤੇ ਪੰਗਤ ’ਚ ਬਹਿ ਕੇ ਲੰਗਰ ਛਕਿਆ। ਅਕਬਰ ਨੇ ਲੰਗਰ ਵਾਸਤੇ ਜਾਗੀਰ ਦੇਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਨੇ ਲੰਗਰ ਨੂੰ ਸੰਗਤ ਦਾ ਉਪਰਾਲਾ ਕਹਿ ਕੇ ਮਨ੍ਹਾ ਕਰ ਦਿੱਤਾ। ਬਾਬਾ ਬੁੱਢਾ ਜੀ ਨੇ ਮਾਤਾ ਖੀਵੀ ਜੀ ਨਾਲ ਮਿਲ ਕੇ ਖਡੂਰ ਸਾਹਿਬ ਵਿਖੇ ਲੰਗਰਾਂ ’ਚ ਲੰਬੇ ਸਮੇਂ ਤੱਕ ਇਕੱਠਿਆਂ ਸੇਵਾ ਕੀਤੀ।
ਗੁਰੂ ਅਮਰਦਾਸ ਜੀ ਨੇ ਜਦੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਿਯਮਬੱਧ ਤਰੀਕੇ ਨਾਲ 22 ਮੰਜੀਆਂ ਦੀ ਸਥਾਪਨਾ ਕੀਤੀ ਤਾਂ ਇਨ੍ਹਾਂ ਦੇ ਪ੍ਰਮੁੱਖ ਪ੍ਰਬੰਧ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ। ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫ਼ਤਹਿ ਕਰਨ ਉਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਟ ਵਜੋਂ ਦਿੱਤੇ ਗਏ ਸਨ। ਬਾਬਾ ਬੁੱਢਾ ਜੀ ਨੂੰ ਇਸ ਜਾਗੀਰ ਦਾ ਕਾਰ ਮੁਖ਼ਤਾਰ ਬਣਾ ਕੇ ਉੱਥੇ ਸੇਵਾ ਨਿਭਾਉਣ ਦਾ ਹੁਕਮ ਦਿੱਤਾ ਗਿਆ ਸੀ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਵਿੱਚ ਇੱਕ ਵੀਰਾਨ ਜਿਹੇ ਅਸਥਾਨ ’ਤੇ ਡੇਰਾ ਜਾ ਲਾਇਆ। ਬਾਬਾ ਜੀ; ਗੁਰੂ ਘਰ ਦਾ ਮਾਲ ਡੰਗਰ ਚਾਰਿਆ ਕਰਦੇ ਸਨ। ਇਸ ਨੂੰ ਬੀੜ ਵਜੋਂ ਜਾਣਿਆ ਜਾਂਦਾ ਰਿਹਾ ਹੈ। ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਇਸ ਬੀੜ ਵਿੱਚ ਗੁਰੂ ਘਰ ਦੀ ਸੇਵਾ ਕਰਦਿਆਂ ਗੁਜ਼ਾਰਿਆ। ਉਹ ਘਾਹ ਖੋਤ ਕੇ ਗੁਰੂ ਘਰ ਦੇ ਘੋੜਿਆਂ, ਗਊਆਂ, ਮੱਝਾਂ ਆਦਿ ਨੂੰ ਪਾਇਆ ਕਰਦੇ ਸਨ। ਉਹ ਆਪਣੇ ਆਪ ਨੂੰ ਗੁਰੂ ਘਰ ਦਾ ਘਾਹੀ (ਘਾਹ ਖੋਤਣ ਵਾਲਾ) ਕਿਹਾ ਕਰਦੇ ਸਨ। ਇਸ ਬੀੜ ਦਾ ਨਾਂ ਬਾਬਾ ਬੁੱਢਾ ਜੀ ਦੀ ਬੀੜ ਜਾਂ ਬੀੜ ਬਾਬਾ ਬੁੱਢਾ ਸਾਹਿਬ ਪੈ ਗਿਆ। ਇਸ ਨਾਂ ਦਾ ਏਥੇ ਇਤਿਹਾਸਕ ਗੁਰਦੁਆਰਾ ਵੀ ਬਣਵਾਇਆ ਗਿਆ ਹੈ। ਜਦ ਗੁਰੂ ਅਮਰਦਾਸ ਜੀ ਦੀ ਨਿਸ਼ਾਨਦੇਹੀ ’ਤੇ ਅੰਮ੍ਰਿਤਸਰ ਵਿਖੇ ਪ੍ਰਚਾਰ ਦਾ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣੀ ਤਾਂ ਸ਼ਹਿਰ ਵਸਾਉਣ ਲਈ ਸਭ ਤੋਂ ਪਹਿਲਾਂ ਬਾਬਾ ਜੀ ਨੇ ਹੀ ਮੋੜ੍ਹੀ ਗੱਡੀ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਸਾਹਿਬਾਨ ਦੀਆਂ ਆਖ਼ਰੀ ਰਸਮਾਂ ਬਾਬਾ ਬੁਢਾ ਜੀ ਨੇ ਹੀ ਆਪਣੇ ਹੱਥੀਂ ਨਿਭਾਈਆਂ ।
ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤ ਸਰੋਵਰ ਦੀ ਖੁਦਵਾਈ ਬਾਬਾ ਬੁੱਢਾ ਜੀ ਦੇ ਹੱਥੋਂ ਆਰੰਭ ਕਰਵਾਈ ਗਈ ਅਤੇ ਬਾਅਦ ’ਚ ਸਾਰੀ ਕਾਰ ਸੇਵਾ ਇਨ੍ਹਾਂ ਦੀ ਦੇਖ-ਰੇਖ ’ਚ ਚਲਦੀ ਰਹੀ। ਗੁਰੂ ਰਾਮਦਾਸ ਜੀ; ਆਪਣੇ ਤਿੰਨਾਂ ਪੁੱਤਰਾਂ ਦੇ ਸੁਭਾਅ ਅਤੇ ਕਰਮ ਸਮਝ ਚੁੱਕੇ ਸਨ। ਭਾਵੇਂ ਕਿ ਗੁਰੂ ਰਾਮਦਾਸ ਜੀ ਦੀ ਪਾਰਖੂ ਦ੍ਰਿਸ਼ਟੀ ਤੋਂ ਕੁਝ ਛੁਪਿਆ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ 75 ਸਾਲ ਦੇ ਬਜ਼ੁਰਗ ਹੋ ਚੁੱਕੇ ਬਾਬਾ ਜੀ ਪਾਸੋਂ ਉੱਤਰਾਧਿਕਾਰੀ ਚੁਣਨ ਬਾਰੇ ਰਾਇ ਜਾਣੀ ਤਾਂ ਬਾਬਾ ਬੁੱਢਾ ਜੀ ਨੇ ਨਿਮਰਤਾ ਸਹਿਤ ਕਿਹਾ, ‘ਪ੍ਰਿਥੀ ਚੰਦ ਛਲ ਤੇ ਬਲ ਕਰਕੇ ਗੱਦੀ ਲੋਚਦਾ ਹੈ, ਉਸ ਦੀਆਂ ਹੱਡੀਆਂ ਵਿਚ ਸੇਵਾ ਨਹੀਂ। ਸਾਰੇ ਗੁਣ ਅਰਜਨ ਦੇਵ ਵਿਚ ਹਨ, ਉਨ੍ਹਾ ਦੇ ਟਾਕਰੇ ਹੋਰ ਕੋਈ ਨਹੀਂ।’ ਗੁਰੂ ਜੀ ਤਾਂ ਪਹਿਲਾਂ ਹੀ ਗੁਰਿਆਈ; ਗੁਰੂ ਅਰਜਨ ਸਾਹਿਬ ਜੀ ਨੂੰ ਦੇਣ ਦਾ ਫ਼ੈਸਲਾ ਲਈ ਬੈਠੇ ਸਨ ਹੁਣ ਉਨ੍ਹਾਂ ਦੇ ਨਾਮ ਉੱਤੇ ਪੱਕੀ ਮੋਹਰ ਲੱਗ ਗਈ।
ਗੁਰੂ ਰਾਮਦਾਸ ਜੀ ਸਤੰਬਰ 1581 ਵਿੱਚ ਜੋਤੀ ਜੋਤ ਸਮਾ ਗਏ। ਦੋ ਪੱਗਾਂ ਦੇਣ ਦਾ ਫ਼ੈਸਲਾ ਹੋਇਆ। ਵੱਡਾ ਪੁੱਤਰ ਜਾਣ ਕੇ ਇੱਕ ਪੱਗ ਸਤਿਕਾਰ ਵਜੋਂ 23 ਸਾਲ ਦੇ ਪ੍ਰਿਥੀ ਚੰਦ ਲਈ ਅਤੇ ਦੂਸਰੀ ਗੁਰਗੱਦੀ ਵਜੋਂ 18 ਸਾਲ ਦੇ ਗੁਰੂ ਅਰਜਨ ਸਾਹਿਬ ਲਈ। ਜਦ ਦੂਸਰੀ ਪੱਗ ਗੁਰੂ ਅਰਜਨ ਦੇਵ ਜੀ ਦੇ ਸੀਸ ’ਤੇ ਰੱਖਣ ਲੱਗੇ ਤਾਂ ਪ੍ਰਿਥੀਚੰਦ ਨੇ ਆਪਣੇ ਆਪ ਨੂੰ ਵੱਡਾ ਅਤੇ ਸਿਆਣਾ ਸਮਝਦਿਆਂ ਉਹ ਪੱਗ ਵੀ ਖੋਹ ਲਈ। ਗੁਰੂ ਅਰਜਨ ਦੇਵ ਜੀ ਤਾਂ ਸ਼ਾਂਤ ਰਹੇ ਪਰ ਸੰਗਤਾਂ ’ਤੇ ਇਸ ਦਾ ਬਹੁਤ ਬੁਰਾ ਅਸਰ ਪਿਆ। ਬਾਬਾ ਬੁੱਢਾ ਜੀ ਨੇ ਸਖ਼ਤ ਅੰਦਾਜ਼ ਨਾਲ ਉਸ ਨੂੰ ਸਮਝਾਇਆ ਕਿ ਗੁਰਿਆਈ; ਵਿਰਾਸਤ ਨਹੀਂ ਹੁੰਦੀ। ਇਹ ਜ਼ਿੰਮੇਵਾਰੀ ਕਰਤਾਰ ਦੇ ਹੁਕਮ ’ਚ ਧੁਰੋਂ ਲਿਖੀ ਹੁੰਦੀ ਹੈ। ਸੋ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਗਈ।
ਕੁਝ ਦਿਨ ਚੁੱਪ ਰਹਿ ਕੇ ਪ੍ਰਿਥੀ ਚੰਦ ਨੇ ਆਪਣੇ ਭੈੜੇ ਮਨਸੂਬੇ ਫਿਰ ਜਾਰੀ ਕਰ ਦਿੱਤੇ। ਅੰਮ੍ਰਿਤਸਰ ਦੀ ਇੱਕ ਕਿਸਮ ਨਾਲ ਨਾਕਾਬੰਦੀ ਕਰ ਦਿੱਤੀ ਗਈ। ਮਸੰਦਾਂ ਨੂੰ ਗੁਰੂ ਦਰਬਾਰ ਦੇ ਰਾਹ ਵਿੱਚ ਬਿਠਾ ਦਿੱਤਾ ਤਾਂ ਜੋ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਸੰਗਤਾਂ ਤੋਂ ਭੇਟਾ ਲੈ ਕੇ ਬਾਅਦ ’ਚ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਭੇਜ ਦਿੱਤਾ ਜਾਵੇ। ਗੁਰੂ ਘਰ ’ਚ ਮਾਇਆ ਦੀ ਘਾਟ ਕਾਰਨ ਲੰਗਰ ਛੋਲਿਆਂ ਤੱਕ ਸੀਮਤ ਰਹਿ ਗਿਆ ਪਰ ਗੁਰੂ ਸਾਹਿਬਾਨ ਫਿਰ ਵੀ ਅਡੋਲ ਤੇ ਸ਼ਾਂਤ ਰਹੇ। ਆਗਰੇ ਤੋਂ ਵਾਪਸ ਆਉਣ ’ਤੇ ਜਦ ਬਾਬਾ ਬੁੱਢਾ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਈ ਗੁਰਦਾਸ ਜੀ ਸਮੇਤ ਦੋਵੇਂ ਤਰਫ਼ ਲਗਾਏ ਜਾਂਦੇ ਦਰਬਾਰਾਂ ਦੀ ਹੱਦ ’ਤੇ ਆਸਣ ਲਗਾ ਲਏ। ਦੂਰੋਂ ਆ ਰਹੀਆਂ ਸੰਗਤਾਂ ਨੂੰ ਹਕੀਕਤ ਤੋਂ ਜਾਣੂ ਕਰਵਾਉਂਦੇ ਗਏ। ਇਉਂ ਪ੍ਰਿਥੀ ਚੰਦ ਦੇ ਮਨਸੂਬੇ ਕਾਮਯਾਬ ਨਾ ਹੋਣ ਦਿੱਤੇ ਗਏ।
ਅੰਮ੍ਰਿਤਸਰ ਸਰੋਵਰ ਅਤੇ ਹਰਿਮੰਦਰ ਸਾਹਿਬ ਦੀ ਸੇਵਾ ’ਚ ਬਾਬਾ ਜੀ ਦੇ ਪੁੱਤ-ਪੋਤਰਿਆਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ। ਸਰੋਵਰ ਦੀ ਖੁਦਾਈ ਸਮੇਂ ਬਾਬਾ ਜੀ ਪਰਕਰਮਾ ਵਿੱਚ ਬੇਰੀ ਹੇਠ ਬੈਠ ਸਾਰੀ ਨਿਗਰਾਨੀ ਰੱਖਦੇ। ਇਸ ਬੇਰੀ ਨੂੰ ਅੱਜ ਬੇਰ ਬਾਬਾ ਬੁੱਢਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿੱਥੇ ਬੈਠ ਕਾਮਿਆਂ ਨੂੰ ਤਨਖ਼ਾਹਾਂ ਦੇਣੀਆਂ, ਲੇਖਾ-ਜੋਖਾ ਕਰਨਾ ਅਤੇ ਕਾਰ ਸੇਵਾ ’ਚ ਆਪ ਵੀ ਹੱਥ ਵਟਾਉਂਦੇ ਰਹਿੰਦੇ।
ਜਦ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰ ਕੇ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤਾਂ ਆਪ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ‘ਆਦਿ ਗ੍ਰੰਥ ਸਾਹਿਬ’ ਦਾ ਪਹਿਲਾ ਆਇਆ ਵਾਕ ‘‘ਸੰਤਾ ਕੇ ਕਾਰਜਿ ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ॥’’ (ਮਹਲਾ ੫/੭੮੩) ਗੁਰੂ ਸਾਹਿਬਾਨ ਦੇ ਸਨਮੁਖ; ਸੰਗਤਾਂ ’ਚ ਬਾਬਾ ਬੁੱਢਾ ਜੀ ਦੁਆਰਾ ਪੜ੍ਹਿਆ ਗਿਆ।
ਆਪ ਜੀ ਦਾ ਗੁਰੂ ਘਰ ਵਿੱਚ ਇੰਨਾ ਮਾਣ ਸਤਿਕਾਰ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ, ਬਾਲਕ ਹਰਿਗੋਬਿੰਦ ਸਾਹਿਬ ਜੀ ਦੀ ਸ਼ਸਤਰ ਕਲਾ ਅਤੇ ਪੜ੍ਹਾਈ ਦਾ ਜ਼ਿੰਮਾ ਆਪ ਜੀ ਦੇ ਸਪੁਰਦ ਕੀਤਾ। ਆਪ ਨੇ ਬਾਲਕ ਹਰਿਗੋਬਿੰਦ ਜੀ ਨੂੰ ਗੁਰਮੁਖੀ, ਗੁਰਬਾਣੀ ਅਤੇ ਗੁਰ-ਇਤਿਹਾਸ ਦੀ ਪੜ੍ਹਾਈ ਦੇ ਨਾਲ-ਨਾਲ ਘੋੜ ਸਵਾਰੀ, ਸ਼ਸਤਰਾਂ ਦੀ ਵਰਤੋਂ, ਕੁਸ਼ਤੀ (ਘੋਲ਼) ਆਦਿਕ ’ਚ ਨਿਪੁੰਨ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸਿਖਲਾਈ ਅਤੇ ਪੜ੍ਹਾਈ ਵੀ ਬਾਬਾ ਜੀ ਨੂੰ ਸੌਂਪੀ ਗਈ ਸੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਮਿਲਣ ਤੋਂ ਲੈ ਕੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਸਮੇਂ ਤੱਕ ਬਾਬਾ ਬੁੱਢਾ ਜੀ ਨੇ ਅੱਗੇ ਹੋ ਕੇ ਬਣਦਾ ਫ਼ਰਜ਼ ਅਦਾ ਕੀਤਾ। 1608 ਈਸਵੀ ਵਿੱਚ ਅਕਾਲ ਬੁੰਗਾ (ਅਕਾਲ ਤਖ਼ਤ ਸਾਹਿਬ) ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਪਾਸੋਂ ਰਖਵਾਇਆ। ਇਸ ਦੀ ਮੁਕੰਮਲ ਉਸਾਰੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕਰਵਾਈ। ਗੁਰੂ ਘਰ ਦਾ ਵਧਦਾ ਸਤਿਕਾਰ ਵੇਖ ਜਹਾਂਗੀਰ ਨੇ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਕਰਨ ਦਾ ਫ਼ੈਸਲਾ ਲਿਆ ਤਾਂ ਬਾਅਦ ’ਚ ਸਿੱਖ-ਸੰਗਤ ਦੀ ਅਗਵਾਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਬਾਖ਼ੂਬੀ ਨਿਭਾਈ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਹਰ ਇਲਾਕੇ ’ਚ ਜਾ ਕੇ ਸਿੱਖਾਂ ਦੇ ਮਨੋਬਲ ਨੂੰ ਕਾਇਮ ਰੱਖਿਆ। ਕੁਝ ਸਮੇਂ ਬਾਅਦ ਗੁਰੂ ਜੀ ਦੀ ਖ਼ਬਰ ਸੁਰਤ ਲਿਆਉਣ ਵਾਸਤੇ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਗਵਾਲੀਅਰ ਭੇਜਿਆ। ਉਹ ਜਾ ਕੇ ਗੁਰੂ ਜੀ ਨੂੰ ਮਿਲੇ ਅਤੇ ਸੰਗਤਾਂ ਲਈ ਸੁਨੇਹਾ ਲੈ ਕੇ ਵਾਪਸ ਆਏ। ਇਸ ਤੋਂ ਬਾਅਦ ਬਾਬਾ ਬੁੱਢਾ ਜੀ ਦੀ ਅਗਵਾਈ ’ਚ ਸੰਗਤਾਂ ਨਿਰੰਤਰ ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਦੀਆਂ ਕਰਦੀਆਂ ਗਵਾਲੀਅਰ ਦੇ ਕਿਲ੍ਹੇ ਦੀਆਂ ਪਰਕਰਮਾ ਕਰਦੀਆਂ ਅਤੇ ਵਾਪਸ ਅੰਮ੍ਰਿਤਸਰ ਪਰਤ ਆਉਂਦੀਆਂ। ਇਸ ਤਰ੍ਹਾਂ ਗੁਰੂ-ਜਸ ਦੂਰ ਦੂਰ ਤੱਕ ਫੈਲ ਗਿਆ। ਤਦ ਤੋਂ ਇਹ ਰੀਤ ਦਰਬਾਰ ਸਾਹਿਬ ਵਿਖੇ ਸੁੱਖ-ਆਸਨ ਵੇਲੇ ਕੀਰਤਨ ਚੌਂਕੀਆਂ ਦੇ ਰਿਵਾਜ਼ ਵਜੋਂ ਬਾਬਾ ਜੀ ਨੇ ਆਰੰਭ ਕੀਤੀ ਜੋ ਹੁਣ ਤੱਕ ਚਲਦੀ ਆ ਰਹੀ ਹੈ। ਸ਼ਾਮ ਵੇਲੇ ਸੰਗਤਾਂ; ਜਥਾ ਬਣਾ ਕੇ ਸ਼ਬਦ ਪੜ੍ਹਦੀਆਂ-ਪੜ੍ਹਦੀਆਂ ਦਰਬਾਰ ਸਾਹਿਬ ਦੀਆਂ ਪਰਕਰਮਾ ਕਰਦੀਆਂ ਅਤੇ ਮਗਰੋਂ ਅਰਦਾਸਾ ਕਰ ਵਿਦਾ ਹੁੰਦੀਆਂ।
1618 ’ਚ ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖ਼ਾਨ ਦੀ ਮੌਤ ਹੋ ਗਈ। ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਨ ਦੇ ਇਤਬਾਰੀ ਅਹਿਲਕਾਰ ਅਤੇ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਵਜ਼ੀਰਖ਼ਾਨ ਦੇ ਉਨ੍ਹਾਂ ਨਾਲ ਚੰਗੇ ਸੰਬੰਧ ਬਣ ਗਏ। ਦੂਜੇ ਪਾਸੇ ਜਹਾਂਗੀਰ ਕੱਟੜ ਮੌਲਾਨਿਆਂ ਤੋਂ ਦੂਰ ਹੋ ਰਿਹਾ ਸੀ ਅਤੇ ਸ਼ੇਖ਼ ਅਹਿਮਦ ਸਰਹਿੰਦੀ ਦਾ ਅਸਰ ਵੀ ਘਟ ਰਿਹਾ ਸੀ। ਆਖ਼ਿਰਕਾਰ ਗੁਰੂ ਸਾਹਿਬਾਨ ਦੀ ਵਧ ਰਹੀ ਸ਼ੋਭਾ ਅਤੇ ਕੁਝ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਜਿਵੇਂ ਕਿ ਜਹਾਂਗੀਰ ਦੀ ਪਤਨੀ ਨੂਰਜਹਾਂ, ਅਹਿਲਕਾਰ ਵਜ਼ੀਰਖ਼ਾਨ, ਸਾਈਂ ਮੀਆਂਮੀਰ ਜੀ ਆਦਿਕ ਦੇ ਦਬਾਅ ਕਾਰਨ 1619 ਦੇ ਅਖੀਰ ਵਿੱਚ ਸਤਿਗੁਰੂ ਜੀ ਨੂੰ ਰਿਹਾ ਕਰਨਾ ਪਿਆ। ਸੰਨ 1620 ਈਸਵੀ ਦੇ ਸ਼ੁਰੂ ਵਿੱਚ ਕਲਾਨੌਰ ਵਿਖੇ ਗੁਰੂ ਜੀ ਦੀ ਬਾਦਸ਼ਾਹ ਜਹਾਂਗੀਰ ਨਾਲ ਹੋਈ ਮੁਲਾਕਾਤ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਭਾਈ ਬਾਲੂ ਰਾਇ ਜੀ ਨੇ ਅਹਿਮ ਭੂਮਿਕਾ ਨਿਭਾਈ ਸੀ।
ਜਦ ਗੁਰੂ ਹਰਿਗੋਬਿੰਦ ਸਾਹਿਬ ਦੀ ਬਿਆਸ ਦੇ ਕੰਢੇ ’ਤੇ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਨਗਰ ਗੋਬਿੰਦਪੁਰ (ਜਿਸ ਨੂੰ ਹੁਣ ਹਰਿਗੋਬਿੰਦਪੁਰ ਕਿਹਾ ਜਾਂਦਾ ਹੈ) ਵਿਖੇ ਗਏ ਕਿਉਂਕਿ ਇੱਥੇ ਭਗਵਾਨ ਦਾਸ ਘੇਰੜ (ਚੰਦੂ ਦੇ ਕੁੜਮ) ਨੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਇੱਥੇ 3 ਅਕਤੂਬਰ 1621 ਨੂੰ ਜੰਗ ਹੋਈ ਜਿਸ ਵਿੱਚ ਭਗਵਾਨ ਦਾਸ, ਉਸ ਦਾ ਪੁੱਤਰ ਰਤਨ ਚੰਦ ਅਤੇ ਚੰਦੂ ਦਾ ਪੁੱਤਰ ਕਰਮ ਚੰਦ ਮਾਰੇ ਗਏ। ਇਸ ਜਗ੍ਹਾ ਦਾ ਮੁੜ ਕਬਜ਼ਾ ਗੁਰੂ ਘਰ ਕੋਲ਼ ਆ ਗਿਆ । ਤਦੋਂ ਹੀ 115 ਸਾਲ ਦੀ ਉਮਰ ਭੋਗ ਚੁੱਕੇ ਬਾਬਾ ਬੁੱਢਾ ਜੀ ਇੱਥੇ ਆਪ ਜੀ ਦੇ ਦਰਸ਼ਨਾ ਲਈ ਆਏ। ਉਨ੍ਹਾਂ ਨੇ ਬੇਨਤੀ ਕੀਤੀ ਕਿ ‘ਹੁਣ ਮੈਂ ਬਹੁਤ ਬਿਰਧ ਹੋ ਗਿਆ ਹਾਂ, ਬੀੜ ਦੀ ਸੇਵਾ ਤੋਂ ਛੁੱਟੀ ਬਖ਼ਸ਼ੋ ਅਤੇ ਆਗਿਆ ਕਰੋ ਕਿ ਮੈਂ ਆਪਣੇ ਪਿੰਡ ਰਮਦਾਸ ਵਿਖੇ ਜਾ ਕੇ ਭਜਨ ਬੰਦਗੀ ਕਰਦਾ ਹੋਇਆ ਉਮਰ ਦੇ ਆਖ਼ਰੀ ਦਿਨ ਬਿਤਾਵਾਂ। ਨਾਲ ਹੀ ਬਚਨ ਦਿਓ ਕਿ ਜਦੋਂ ਮੈਂ ਦਰਸ਼ਨਾਂ ਲਈ ਅਰਦਾਸ ਕਰਾਂ, ਆਪ ਨੇ ਜ਼ਰੂਰ ਬਹੁੜਨਾ।’
ਗੁਰੂ ਜੀ ਤੋਂ ਆਗਿਆ ਲੈ ਕੇ ਬਾਬਾ ਜੀ ਰਮਦਾਸ ਜਾ ਬੰਦਗੀ ਕਰਨ ਲੱਗੇ। ਬਾਬਾ ਜੀ ਨੇ ਇੱਥੇ 10 ਸਾਲ ਹੋਰ ਭਜਨ-ਬੰਦਗੀ ਕੀਤੀ। ਬਚਨਾਂ ਦੇ ਸੂਰਮੇ ਸਤਿਗੁਰੂ; ਬਾਬਾ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਯਾਦ ਕਰਦਿਆਂ ਹੀ ਪਿੰਡ ਰਮਦਾਸ ਵਿਖੇ ਆ ਪਹੁੰਚੇ। ਗੁਰੂ ਜੀ ਦਾ ਦਰਸ਼ਨ ਕਰਦਿਆਂ, ਅਸੀਸਾਂ ਲੈਂਦਿਆਂ ਆਪ 14 ਮੱਘਰ ਸੰਮਤ 1688 (16 ਨਵੰਬਰ 1631 ਈ. ਜੂਲੀਅਨ) ਨੂੰ ਸਦੀਵੀ ਸਚਖੰਡ ’ਚ ਬਿਰਾਜਮਾਨ ਹੋ ਗਏ। ਉਨ੍ਹਾਂ ਦੀ ਉਮਰ ਉਸ ਵੇਲੇ 125 ਸਾਲ ਇੱਕ ਮਹੀਨਾ ਸੱਤ ਦਿਨ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਬਾਬਾ ਜੀ ਦਾ ਸਸਕਾਰ ਕੀਤਾ। ਹੁਣ ਇਸ ਜਗ੍ਹਾ (ਰਮਦਾਸ) ਇੱਕ ਕਾਫ਼ੀ ਵੱਡਾ ਸਰੋਵਰ ਹੈ।
ਬਾਬਾ ਬੁੱਢਾ ਜੀ ਨੇ ਕਈ ਬਿਖੜੇ ਸਮਿਆਂ ਵਿੱਚ ਆਪਣੀ ਦੂਰਦ੍ਰਿਸ਼ਟੀ ਅਤੇ ਤੀਖਣ ਬੁੱਧੀ ਨਾਲ ਸੰਗਤਾਂ ਨੂੰ ਸੇਧ ਦੇ ਕੇ ਇੱਕ ਝੰਡੇ ਹੇਠ ਇਕੱਠਾ ਰੱਖਿਆ। ਬਾਬਾ ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਘਰ ਤੋਂ ਵਰੋਸਾਏ ਹੋਏ ਬਾਬਾ ਬੁੱਢਾ ਜੀ ਦਾ ਨਾਂ ਹਮੇਸ਼ਾਂ ਸਿੱਖ ਇਤਿਹਾਸ ਵਿੱਚ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ। ਉਨ੍ਹਾਂ ਦੇ ਵੰਸ਼ ਵਿੱਚੋਂ ਹੀ ਭਾਈ ਰਾਮ ਕੰਵਰ, ‘ਖੰਡੇ ਦੀ ਪਾਹੁਲ’ ਲੈ ਕੇ ਗੁਰਬਖ਼ਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਇਆ। ਬਾਬਾ ਜੀ ਦਾ ਵੰਸ਼ ਅੱਜ-ਕੱਲ੍ਹ ਵੀ ਕੱਥੂ ਨੰਗਲ ਦੇ ਆਸ-ਪਾਸ ਵਸਦਾ ਹੈ।
ਗੁਰਬਾਣੀ; ਕਿਵੇਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ?
ਗੁਰਬਾਣੀ; ਕਿਵੇਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ?
-ਗੁਰਪ੍ਰੀਤ ਸਿੰਘ (USA)
ਗੁਰਬਾਣੀ; ਮਨੁੱਖ ਨੂੰ ਬਾਹਰੀ ਕਰਮਕਾਂਡਾਂ ਤੋਂ ਬਚਾ ਕੇ, ਅੰਤਰਮੁਖੀ ਹੋਣ ਦੀ ਜਾਚ ਸਿਖਾਉਂਦੀ ਹੈ ਤੇ ਸਮੱਸਿਆ ਦੇ ਨਾਲ਼ ਹੀ ਉਸ ਦਾ ਹੱਲ ਵੀ ਦਰਸਾਉਂਦੀ ਹੈ। ਗੁਰਬਾਣੀ ’ਚ ਦਰਸਾਏ ਗਏ ਰੱਬੀ ਗੁਣਾਂ ਨੂੰ ਧਾਰਨ ਕਰ ਕੇ, ਕੋਈ ਵੀ ਮਨੁੱਖ ਸ੍ਵੈਮਾਨ ਭਰੀ ਜ਼ਿੰਦਗੀ ਜੀਊਣਾ ਸਿੱਖ ਸਕਦਾ ਹੈ। ਨਿਰਭਉ ਤੇ ਨਿਰਵੈਰ ਬਣ ਕੇ ਹਰ ਔਕੜ ਅਤੇ ਬੁਰਿਆਈ ਦਾ ਸਫਲਤਾ ਪੂਰਵਕ ਮੁਕਾਬਲਾ ਕਰਨ ਦੀ ਸਮਰੱਥਾ ਵੀ ਸਿਰਫ਼ ਗੁਰਬਾਣੀ ਨਾਲ਼ ਜੁੜ ਕੇ ਹੀ ਹਾਸਲ ਕੀਤੀ ਜਾ ਸਕਦੀ ਹੈ; ਜਿਵੇਂ ਕਿ ਗੁਰ-ਵਾਕ ਹੈ : ਮਨ ਰੇ ! ਸਚੁ ਮਿਲੈ ਭਉ ਜਾਇ ॥ ਭੈ ਬਿਨੁ, ਨਿਰਭਉ ਕਿਉ ਥੀਐ ? ਗੁਰਮੁਖਿ ਸਬਦਿ ਸਮਾਇ ॥ (ਸਿਰੀਰਾਗੁ, ਮਹਲਾ ੧/੧੮) ਭਾਵ ਕਿ ਡਰ ਤੋਂ, ਤਾਂ ਹੀ ਬਚਿਆ ਜਾ ਸਕਦਾ ਹੈ, ਜੇਕਰ ਮਨ ’ਚ ਰੱਬ ਦਾ ਪ੍ਰੇਮ ਰੂਪੀ ਡਰ-ਅਦਬ ਹੋਵੇਗਾ ਪਰ ਰੱਬੀ ਅਦਬ ਵੀ ਗੁਰੂ ਦੀ ਰਾਹੀਂ ਸ਼ਬਦ ’ਚ ਜੁੜਨ ਨਾਲ਼ ਹੀ ਪੈਦਾ ਹੁੰਦਾ ਹੈ। ਯਕੀਨਨ ! ਗੁਰੂ ਦੀ ਉੱਤਮ ਸੰਗਤ ਸਦਕਾ ਮਨੁੱਖ ਵੀ ਉੱਤਮ ਜੀਵਨ ਵਾਲਾ ਬਣ ਜਾਂਦਾ ਹੈ। ਗੁਣਾਂ ਦਾ ਗਾਹਕ ਅਜਿਹਾ ਗੁਰਮੁਖ ਆਪਣੇ ਅੰਦਰੋਂ ਔਗੁਣਾਂ ਨੂੰ ਦੂਰ ਕਰਨ ਦਾ ਨਿਰੰਤਰ ਅਭਿਆਸ ਕਰਦਾ ਹੈ, ਪਰ ਗੁਰੂ ਦੀ ਦੱਸੀ ਘਾਲ-ਕਮਾਈ ਕਮਾਉਣ ਤੋਂ ਬਗ਼ੈਰ ਗਿਆਨ ਪਦਾਰਥ ਦੀ ਪ੍ਰਾਪਤੀ ਨਹੀਂ ਹੁੰਦੀ : ਊਤਮ ਸੰਗਤਿ, ਊਤਮੁ ਹੋਵੈ ॥ ਗੁਣ ਕਉ ਧਾਵੈ, ਅਵਗਣ ਧੋਵੈ ॥ ਬਿਨੁ ਗੁਰ ਸੇਵੇ, ਸਹਜੁ ਨ ਹੋਵੈ ॥ (ਆਸਾ, ਮਹਲਾ ੧/੪੧੩–੧੪) ਗੁਰਬਾਣੀ ਦਾ ਗਿਆਨ ਨਿਰਸੰਦੇਹ ਮਨੁੱਖ ਨੂੰ ਆਪਣੇ ਮੂਲ ਨਾਲ਼ ਜੋੜਦਾ ਹੈ ਤੇ ਇੱਕ ਉਸਾਰੂ ਜੀਵਨ ਸਿਰਜਣ ’ਚ ਸਹਾਇਕ ਬਣਦਾ ਹੈ।
ਹਥਲੇ ਲੇਖ ਦਾ ਵਿਸ਼ਾ ਸੰਖੇਪ ’ਚ ਇਸ ਨੁਕਤੇ ਨੂੰ ਵਿਚਾਰਨਾ ਹੈ ਕਿ ਗੁਰਬਾਣੀ ਰਾਹੀਂ ਮਨੁੱਖ ਅੰਦਰ ਕਿਵੇਂ ਰੱਬੀ ਗੁਣ ਉੁਤਪੰਨ ਜਾਂ ਵਿਕਸਿਤ ਹੁੰਦੇ ਹਨ ਤੇ ਗੁਰਸਿੱਖ ਕਿਵੇਂ ਸੰਪੂਰਨਤਾ ਤੱਕ ਦੀ ਮੰਜ਼ਲ; ਪੂਰਨ ਆਸ਼ਾਵਾਦੀ (Absolutely Optimistic) ਹੋ ਕੇ ਫ਼ਤਿਹ ਕਰਦਾ ਹੈ।
ਮਾਤ ਗਰਭ ਮਹਿ, ਆਪਨ ਸਿਮਰਨੁ ਦੇ; ਤਹ ਤੁਮ ਰਾਖਨਹਾਰੇ ॥ (ਸੋਰਿਠ, ਮਹਲਾ ੫/੬੧੩) ਤੋਂ ਲੈ ਕੇ ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ॥ (ਬਿਲਾਵਲੁ, ਮਹਲਾ ੫/੮੪੬) ਤੱਕ ਦਾ ਸਫ਼ਰ ਕਰਦਿਆਂ ਇੱਕ ਗੁਰਸਿੱਖ, ਸਾਰੇ ਗੁਣਾਂ ਦੇ ਮਾਲਕ ਨਿਰੰਕਾਰ ਦੇ ਨਾਮ ਦੀ ਯਾਚਨਾ ਭਾਵ ਕਿ ਰੱਬੀ ਬਖ਼ਸ਼ਸ਼ ਦੀ ਆਸ ਰੱਖਦਾ ਹੈ। ਸਭ ਜੀਵਾਂ ਉੱਪਰ ਹੀ ਪ੍ਰਭੂ ਦੀ ਰਹਿਮਤ ਹੁੰਦੀ ਹੈ; ਫ਼ਰਕ ਸਿਰਫ਼ ਐਨਾ ਹੀ ਹੈ ਕਿ ਕਿਸੇ ਉੱਤੇ ਬਹੁਤੀ ਤੇ ਕਿਸੇ ’ਤੇ ਕੁਝ ਘੱਟ; ਜਿਵੇਂ ਕਿ ਗੁਰ-ਵਾਕ ਹੈ : ਸਭਨਾ ਉਪਰਿ, ਨਦਰਿ ਪ੍ਰਭ ! ਤੇਰੀ ॥ ਕਿਸੈ ਥੋੜੀ, ਕਿਸੈ ਹੈ ਘਣੇਰੀ ॥ ਤੁਝ ਤੇ ਬਾਹਰਿ ਕਿਛੁ ਨ ਹੋਵੈ; ਗੁਰਮੁਖਿ ਸੋਝੀ ਪਾਵਣਿਆ ॥ (ਮਾਝ ਮਹਲਾ ੩/੧੧੯) ਅਜਿਹੀ ਸੋਝੀ ਹੀ ਫਿਰ ਸੰਤੋਖੀ ਜੀਵਨ ਦੀ ਬੁਨਿਆਦ ਬਣਦੀ ਹੈ। ਮਸਲਨ; ਮਨ ਜਿਹੜਾ ਕਿ ਪਹਿਲਾਂ ਚਿੰਤਾ ’ਚ ਡੁੱਬਿਆ ਰਹਿੰਦਾ ਸੀ, ਉਹੀ ਹੁਣ ਗੁਰੁ ਮੇਰੈ ਸੰਗਿ, ਸਦਾ ਹੈ ਨਾਲੇ ॥” (ਆਸਾ, ਮਹਲਾ ੫/੩੯੪) ਅਤੇ ਤੂ ਕਾਹੇ ਡੋਲਹਿ ? ਪ੍ਰਾਣੀਆ ! ਤੁਧੁ ਰਾਖੈਗਾ ਸਿਰਜਣਹਾਰੁ ॥”(ਤਿਲੰਗ, ਮਹਲਾ ੫/੭੨੪) ਜਿਹੇ ਗੁਰ-ਵਾਕਾਂ ਦੇ ਧਰਵਾਸ ਸਦਕਾ ਆਸ਼ਾਵਾਦੀ ਤੇ ਬੇਬਾਕ ਬਣਨ ਦੇ ਨਾਲ਼ ਹੀ ਆਤਮ-ਵਿਸ਼ਵਾਸ (ਮਾਨਸਿਕ ਬਲ) ਨਾਲ਼ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ; ਜਿਵੇਂ ਕਿ ਗੁਰ-ਵਾਕ ਹੈ : ਜਿਉ ਮੰਦਰ ਕਉ, ਥਾਮੈ ਥੰਮਨੁ ॥ ਤਿਉ, ਗੁਰ ਕਾ ਸਬਦੁ, ਮਨਹਿ ਅਸਥੰਮਨੁ ॥ (ਗਉੜੀ ਸੁਖਮਨੀ, ਮਹਲਾ ੫/੨੮੩)
ਗੁਰਬਾਣੀ ਵਿਚਲਾ ਸੱਚ (ਵਿਕਾਰਾਂ ਨਾਲ਼ ਗ੍ਰਸੇ ਹੋਏ) ਮਨੁੱਖੀ ਹਿਰਦੇ ਦੀ ਕਠੋਰਤਾ ਨੂੰ ਨਰਮ ਕਰ ਕੇ, ਮਨ ਨੂੰ ਸ਼ਾਂਤ ਕਰਦਾ ਹੈ ਤੇ ਇੰਞ ਮਨ; ਆਪਣੇ ਅਸਲ ਘਰ (ਸਰੂਪ) ਵਿੱਚ ਟਿਕਣਾ ਸ਼ੁਰੂ ਹੋ ਜਾਂਦਾ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਬਚਨ ਹਨ : ਗੁਰਬਾਣੀ ਸੁਨਤ, ਮੇਰਾ ਮਨੁ ਦ੍ਰਵਿਆ; (ਪਿਘਲ਼ ਗਿਆ) ਮਨੁ ਭੀਨਾ, ਨਿਜ ਘਰਿ ਆਵੈਗੋ ॥ (ਕਾਨੜਾ ਮਹਲਾ ੪/੧੩੦੮) ਗੁਰਬਾਣੀ ਦੀ ਵਿਚਾਰ ਕਰਨ ਨਾਲ਼ ਹੀ ਇਹ ਸੋਝੀ ਆਉਂਦੀ ਹੈ ਕਿ ਹਰਿ ਜਨੁ, ਐਸਾ ਚਾਹੀਐ; ਜੈਸਾ, ਹਰਿ ਹੀ ਹੋਇ ॥ (ਭਗਤ ਕਬੀਰ ਜੀ/੧੩੭੨)” ਭਾਵ ਕਿ ਮਨੁੱਖ ਨੂੰ ਆਪਾ ਸੰਵਾਰਨ (ਰੱਬੀ ਗੁਣ ਧਾਰਨ ਕਰਨ) ਦਾ ਉਦੇਸ਼ (ਟੀਚਾ) ਮਿਲ ਜਾਂਦਾ ਹੈ ਤੇ ਮਨੁੱਖ ਆਸਵੰਦ ਹੁੰਦਾ ਜਾਂਦਾ ਹੈ ਕਿ ਆਪਾ ਸੰਵਾਰ ਕੇ, ਉਹ ਪ੍ਰਭੂ ਦੇ ਦਰ ’ਤੇ ਕਬੂਲ ਹੋ ਸਕਦਾ ਹੈ। ਬਾਬਾ ਫਰੀਦ ਜੀ ਦੇ ਇਹ ਵਚਨ; ਮਨੁੱਖ ਨੂੰ ਆਸ਼ਾਵਾਦੀ ਹੀ ਬਣਾਉਂਦੇ ਹਨ : ਆਪੁ ਸਵਾਰਹਿ, ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ॥ ਫਰੀਦਾ ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥ (ਬਾਬਾ ਫਰੀਦ ਜੀ/੧੩੮੨) ਪੰਚਮ ਪਾਤਸ਼ਾਹ ਜੀ ਦੇ ਅਨਮੋਲਕ ਵਚਨ ਵੀ ਮਨੁੱਖੀ ਹਿਰਦੇ ਨੂੰ ਨਿਡਰਤਾ ਪ੍ਰਦਾਨ ਕਰਦੇ ਹਨ : ਜੈਸੀ ਭੂਖ, ਤੈਸੀ ਕਾ ਪੂਰਕੁ (ਪੂਰੀ ਕਰਨ ਵਾਲਾ); ਸਗਲ ਘਟਾ ਕਾ ਸੁਆਮੀ ॥ ਨਾਨਕ ! ਪਿਆਸ ਲਗੀ ਦਰਸਨ ਕੀ; ਪ੍ਰਭੁ ਮਿਲਿਆ ਅੰਤਰਜਾਮੀ ॥ (ਸੋਰਠਿ, ਮਹਲਾ ੫/੬੧੩)
ਗੁਰਬਾਣੀ ਰਾਹੀਂ ਮਨੁੱਖ ਨੂੰ ਇਹ ਸੂਝ ਵੀ ਮਿਲਦੀ ਹੈ ਕਿ ਜੁਗਾਂ ਦੇ ਮੁੱਢ ਤੋਂ ਹੀ ਨਿਰੰਕਾਰ ਦਾ ਸਭ ਤੋਂ ਵੱਡਾ ਗੁਣ (ਸਿਫ਼ਤ) ਇਹ ਹੈ ਕਿ ਉਹ ਸ਼ਰਨ ਆਏ ਨੂੰ ਸਦਾ ਆਪਣੇ ਗਲ਼ ਨਾਲ਼ ਲਾਉਂਦਾ ਹੈ; ਜਿਵੇਂ ਕਿ ਗੁਰ-ਵਾਕ ਹਨ : ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ (ਦਾ) ॥ ਬਿਨਵੰਤਿ ਨਾਨਕ, ਹਰਿ ਕੰਤੁ ਮਿਲਿਆ; ਸਦਾ ਕੇਲ ਕਰੰਦਾ ॥ (ਬਿਹਾਗੜਾ, ਮਹਲਾ ੫/੫੪੪), ਨਾਨਕ ! ਸਰਣਿ ਕਰਤਾਰ ਕੀ; ਕਰਤਾ ਰਾਖੈ ਲਾਜ ॥ (ਮਹਲਾ ੪/੫੫੧) ਹੁਣ ਗੁਰ-ਸ਼ਬਦ ਰਾਹੀਂ ਬਖ਼ਸ਼ਿੰਦ ਮਾਲਕ ਦੇ ਬਿਨਾਂ ਸ਼ਰਤ (unconditional) ਬਖ਼ਸ਼ਣ ਵਾਲੇ ਸੁਭਾਅ (ਅਉਗਣੁ ਕੋ ਨ ਚਿਤਾਰਦਾ; ਗਲ ਸੇਤੀ ਲਾਇਕ ॥ ਮਾਰੂ, ਮਹਲਾ ੫/੧੧੦੧) ਦੀ ਸਮਝ ਆਉਣ ਉਪਰੰਤ ਮਨੁੱਖ ਦੁਨੀਆ ਵਾਲੀਆਂ ਝੂਠੀਆਂ ਵਡਿਆਈਆਂ, ਸਿਆਣਪਾਂ ਛੱਡ ਦਿੰਦਾ ਹੈ ਤੇ ਨਿਮਾਣਾ ਹੋ ਕੇ ਬੇਨਤੀ ਕਰਦਾ ਹੈ : ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ॥ ਕੋਈ ਭਲਾ ਕਹਉ, ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ॥ ਜੋ ਆਵਤ ਸਰਣਿ ਠਾਕੁਰ ਪ੍ਰਭੁ ! ਤੁਮਰੀ; ਤਿਸੁ ਰਾਖਹੁ, ਕਿਰਪਾ ਧਾਰਿ (ਕੇ)॥ ਜਨ ਨਾਨਕ, ਸਰਣਿ ਤੁਮਾਰੀ ਹਰਿ ਜੀਉ ! ਰਾਖਹੁ ਲਾਜ ਮੁਰਾਰਿ ॥ (ਦੇਵਗੰਧਾਰੀ, ਮਹਲਾ ੪/੫੨੮) ਅਸੀਂ ਆਪਣੇ ਜੀਵਨ ਦੇ ਭਾਵੇਂ ਕਿਸੇ ਵੀ ਪੜਾਅ ’ਚੋਂ ਗੁਜ਼ਰ ਰਹੇ ਹੋਈਏ, ਗੁਰਮਤਿ ਸਾਡਾ ਮਾਰਗ-ਦਰਸ਼ਨ ਕਰਨ ਲਈ ਕਦਮ-ਕਦਮ ’ਤੇ ਆਸਰਾ ਪ੍ਰਦਾਨ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਗ਼ਫ਼ਲਤ ਦੀ ਨੀਂਦ ’ਚ ਗ਼ਲਤਾਨ ਹੋਏ ਮਨੁੱਖ ਨੂੰ ਵੀ ਆਸ ਦੀ ਕਿਰਨ ਨਜ਼ਰ ਆਉਣ ਲਗਦੀ ਹੈ : ਭਗਤ ਵਛਲੁ ਸੁਨਿ ਹੋਤ ਹੋ ਨਿਰਾਸ ਰਿਦੈ; ਪਤਿਤ ਪਾਵਨ ਸੁਨਿ ਆਸਾ ਉਰ ਧਾਰਿ ਹੌਂ। (ਭਾਈ ਗੁਰਦਾਸ ਜੀ: ਕਬਿੱਤ ੫੦੩/੪), ਕਹਾ ਭੂਲਿਓ ਰੇ ! ਝੂਠੇ ਲੋਭ ਲਾਗ ? ॥ ਕਛੁ ਬਿਗਰਿਓ ਨਾਹਿਨ, ਅਜਹੁ ਜਾਗ ॥ (ਬਸੰਤ, ਮਹਲਾ ੯/੧੮੭)
“What a Divine promise that leaves no room for any kind of depression or doubt in the psyche of a seeker and yet it exhibits the ever embracing nature of the creator.”
ਆਪਣੇ ਆਪ ਦੇ ਮੁਲਾਂਕਣ (ਸ੍ਵੈ ਪੜਚੋਲ) ਤੇ ਉੱਦਮ ਨਾਲ਼ ਆਪਣੇ ਇਸ ਜੀਵਨ ਨੂੰ ਹੋਰ ਵੀ ਉਚੇਰਾ ਬਣਾਉਣ ਲਈ ਹੀ ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ : ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥ ਨਾਨਕ ! ਸਿਝਿ ਇਵੇਹਾ ਵਾਰ; ਬਹੁੜਿ ਨ ਹੋਵੀ ਜਨਮੜਾ ॥ (ਮਾਰੂ, ਮਹਲਾ ੫/੧੦੯੬) ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਉੱਦਮ ਕਰਨਾ ਬੇਸ਼ੱਕ ਸਾਡਾ ਫ਼ਰਜ਼ ਹੈ, ਪਰ ਰੱਬੀ ਬਖ਼ਸ਼ਸ਼ (ਮਿਹਰ) ਬਿਨਾਂ ਕੁਝ ਵੀ ਸੰਭਵ ਨਹੀਂ ਹੁੰਦਾ; ਜਿਵੇਂ ਕਿ ਗੁਰ- ਵਾਕ ਹਨ : ਉਦਮੁ ਸਕਤਿ ਸਿਆਣਪ ਤੁਮ੍ਹਰੀ; ਦੇਹਿ ਤ ਨਾਮੁ ਵਖਾਣੀ ॥ ਸੇਈ ਭਗਤ, ਭਗਤਿ ਸੇ ਲਾਗੇ; ਨਾਨਕ ! ਜੋ ਪ੍ਰਭ ਭਾਣੀ ॥ (ਸਾਰੰਗ, ਮਹਲਾ ੫/੧੨੧੯), ਉਦਮੁ ਕਰਉ, ਦਰਸਨੁ ਪੇਖਨ ਕੌ (ਲਈ, ਪਰ); ਕਰਮਿ (ਬਖ਼ਸ਼ਸ਼ ਨਾਲ਼) ਪਰਾਪਤਿ ਹੋਇ ॥ (ਸਾਰੰਗ, ਮਹਲਾ ੫/੧੨੨੩) ਗੁਰਬਾਣੀ ਦੀ ਅਜਿਹੀ ਪ੍ਰੇਮ ਭਰਪੂਰ ਰੱਬੀ ਸੇਧ ਕਾਰਨ ਸਾਡੇ ਮਨ ’ਚ ਨਿਮਰਤਾ ਦਾ ਅਹਿਸਾਸ ਉਪਜਣ ਦੇ ਨਾਲ਼ ਹੀ ਸਾਡਾ ਰੱਬ ’ਤੇ ਵਿਸ਼ਵਾਸ ਹੋਰ ਦ੍ਰਿੜ੍ਹ ਹੁੰਦਾ ਜਾਂਦਾ ਹੈ।
ਗੁਰਬਾਣੀ ਸਾਨੂੰ ਹਲੂਣਾ ਦਿੰਦੀ ਹੈ ਤਾਂ ਕਿ ਅਸੀਂ ਗ਼ੈਰਤ ਭਰਿਆ ਜੀਵਨ ਜਿਊਣ ਦੇ ਨਾਲ਼-ਨਾਲ਼ ਜ਼ੁਲਮ ਦਾ ਟਾਕਰਾ ਕਰਨ ਦੇ ਸਮਰੱਥ ਵੀ ਬਣ ਸਕੀਏ; ਜਿਵੇਂ ਕਿ : ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ॥ ਨਾਨਕ ! ਅਵਰੁ ਨ ਜੀਵੈ ਕੋਇ ॥ ਜੇ ਜੀਵੈ, ਪਤਿ ਲਥੀ ਜਾਇ ॥ ਸਭੁ ਹਰਾਮੁ, ਜੇਤਾ ਕਿਛੁ ਖਾਇ ॥ (ਮਹਲਾ ੧/੧੪੨) ਤਾਂ ਤੇ ਗੁਰਬਾਣੀ ਤੋਂ ਸੱਖਣਾ ਜੀਵਨ ਲਾਹਨਤਯੋਗ ਮੰਨਣਾ ਚਾਹੀਦਾ ਹੈ; ਜਿਵੇਂ ਕਿ ਗੁਰ-ਵਾਕ ਹੈ : ਸਤਿਗੁਰੂ ਨ ਸੇਵਿਓ; ਸਬਦੁ ਨ ਰਖਿਓ ਉਰ ਧਾਰਿ ॥ ਧਿਗੁ ਤਿਨਾ ਕਾ ਜੀਵਿਆ; ਕਿਤੁ ਆਏ ਸੰਸਾਰਿ ?॥ (ਮਹਲਾ ੩/੧੪੧੪) ਪਰ ਇਸ ਦੇ ਉਲ਼ਟ, ਸਤਿਗੁਰੂ ਜੀ ਦੇ ਸ਼ਬਦ ਨਾਲ਼ ਜੁੜ ਕੇ ਇੱਕ ਗੁਰਸਿੱਖ ਸਹਿਜੇ ਹੀ ਸਕਾਰਾਤਮਕ ਮਾਨਸਿਕ ਤਰੰਗਾਂ ਦਾ ਅਨੁਭਵ ਕਰਨ ਲਗਦਾ ਹੈ: ਊਚੀ ਬਾਣੀ, ਊਚਾ ਹੋਇ ॥ (ਆਸਾ, ਮਹਲਾ ੩/੩੬੧), ਸਾਚੀ ਬਾਣੀ, ਸੂਚਾ ਹੋਇ ॥ ਗੁਣ ਤੇ ਨਾਮੁ, ਪਰਾਪਤਿ ਹੋਇ ॥ (ਆਸਾ, ਮਹਲਾ ੩/੩੬੧)
ਗੁਰਬਾਣੀ ਅਨੁਸਾਰ ਜਗਤ ਰਚਨਾ ਇੱਕ ਖੇਡ ਹੈ। ਇੱਥੇ ਸ਼ਾਂਤੀ ਸੰਭਵ ਨਹੀਂ ਬਲਕਿ ਕਰਤਾਰ ਦੀ ਕੁਦਰਤ ’ਚ ਲਗਾਤਾਰ ਟਕਰਾਅ ਰਹਿੰਦਾ ਹੈ। ਮਸਲਨ ਕਿਧਰੇ ਗੁਰਮੁਖ ਤੇ ਮਨਮੁਖ ਦਾ ਟਕਰਾਅ, ਨੇਕੀ ਤੇ ਬਦੀ ਦਾ ਟਕਰਾਅ ਜਾਂ ਕਦੀ ਸਾਡਾ ਆਪਣੇ ਹੀ ਮਨ ਨਾਲ਼ ਟਕਰਾਅ ਭਾਵ ਕਿ ਲਗਾਤਾਰ ਸੰਘਰਸ਼ ਕੁਦਰਤ ਦਾ ਇੱਕ ਅਟੱਲ ਨਿਯਮ ਹੈ। ਅਜਿਹੇ ’ਚ ਆਪਣੇ ਅੰਦਰ ਸ਼ਾਂਤੀ ਵਰਤਾਉਣ ਭਾਵ ਕਿ ਆਪਣੇ ਮਨ ’ਚੋ ਤ੍ਰਿਸ਼ਨਾ, ਈਰਖਾ ਆਦਿ ਦਾ ਸਾੜਾ ਖ਼ਤਮ ਕਰਨ ਜਾਂ ਕਹਿ ਲਈਏ ਕਿ ਔਗੁਣਾਂ ਅਤੇ ਗੁਣਾਂ ਦੇ ਅਨੁਪਾਤ ਨੂੰ ਸਹੀ ਕਰਨ ਲਈ ਸਾਡਾ ਗੁਰਬਾਣੀ ਨਾਲ਼ ਜੁੜਨਾ ਅਤਿ ਜ਼ਰੂਰੀ ਹੋ ਜਾਂਦਾ ਹੈ। ਗੁਰਮਤਿ ਦੇ ਅਥਾਹ ਖ਼ਜ਼ਾਨੇ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਬੇਅੰਤ ਰੂਹਾਨੀ ਰਮਜ਼ਾਂ ਨਾਲ਼ ਭਰਪੂਰ ਹਨ। ਮਿਥਿਹਾਸਕ ਹਵਾਲਿਆਂ (ਜਿਨ੍ਹਾਂ ਦਾ ਮਕਸਦ ਮਹਿਜ਼ ਨਿਰੰਕਾਰ ਨਾਲ਼ ਜੋੜ੍ਹਨਾ ਹੈ) ਤੋਂ ਲੈ ਕੇ ਲਗਾਂ, ਮਾਤਰਾਂ ਦੀ ਭਿੰਨਤਾ ’ਚ ਵੀ ਜੀਵਨ ਪਲਟਾਊ ਪ੍ਰੇਰਨਾ ਝਲਕਦੀ ਹੈ। ਇਹ ਵੀ ਸੱਚ ਹੈ ਕਿ ਗੁਰਬਾਣੀ ’ਚ ਸਰੀਰਕ ਦੁੱਖਾਂ ਦੀ ਬਜਾਇ ਮੁੱਖ ਤੌਰ ’ਤੇ ਮਨ ਨਾਲ਼ ਸੰਬੰਧਿਤ ਰੋਗ (ਜਿਵੇਂ ਕਿ ਹਉਮੈਂ, ਤ੍ਰਿਸ਼ਨਾ, ਚਿੰਤਾ, ਆਤਮਿਕ ਅਗਿਆਨਤਾ ਆਦਿ) ਹੀ ਵਿਚਾਰੇ ਗਏ ਹਨ। ਅਜਿਹੇ ਰੋਗਾਂ ਤੋਂ ਨਜਾਤ ਪਾਉਣ ਲਈ ਗੁਰਮਤਿ ਸਾਨੂੰ ਅਕਾਲ ਪੁਰਖ ਦੇ ਗੁਣ ਅਪਣਾਉਣ ਵੱਲ ਪ੍ਰੇਰਦੀ ਹੈ ਤਾਂ ਕਿ ਅਸੀਂ ਆਪਣਾ ਜੀਵਨ ਆਸ਼ਾਵਾਦੀ ਹੋ ਕੇ ਭਾਵ ਚੜ੍ਹਦੀ ਕਲਾ ’ਚ ਗੁਜ਼ਾਰ ਸਕੀਏ। ਗੁਣਾਂ ਨਾਲ਼ ਭਰਪੂਰ ਹੇਠਲੇ ਕੁਝ ਕੁ ਗੁਰ-ਵਾਕਾਂ ਨੂੰ ਵਿਚਾਰਨਾ ਲਾਭਕਾਰੀ ਰਹੇਗਾ ਕਿਉਂਕਿ ਅਜਿਹੇ ਰੱਬੀ ਗੁਣਾਂ ਨੂੰ ਆਪਣੇ ਸੁਭਾਅ ਦਾ ਅੰਗ ਬਣਾਏ ਬਿਨਾਂ ਸਾਡੇ ਵੱਲੋਂ ਰੂਹਾਨੀਅਤ ਬਲ (ਅਨੁਭਵ) ਨੂੰ ਹਾਸਲ ਕਰਨਾ ਨਾਮੁਮਕਿਨ ਹੁੰਦਾ ਹੈ : ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ (ਸ੍ਰੇਸ਼ਟ)॥ ਆਪੁ (ਹੰਕਾਰ) ਛੋਡਿ, ਸਭ ਹੋਇ ਰੇਣਾ (ਧੂੜ); ਜਿਸੁ ਦੇਇ ਪ੍ਰਭੁ ਨਿਰੰਕਾਰੁ ॥ (ਸਿਰੀਰਾਗੁ, ਮਹਲਾ ੫/੫੧) ਫਿਰ : ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ; ਏਕੈ ਏਕੀ ਨੇਤੈ ॥ ਬੁਰਾ ਨਹੀ, ਸਭੁ ਭਲਾ ਹੀ ਹੈ ਰੇ; ਹਾਰ ਨਹੀ, ਸਭ ਜੇਤੈ (ਚੜ੍ਹਦੀ ਕਲਾ)॥ (ਕਾਨੜਾ ਮਹਲਾ ੫/੧੩੦੨), ਪਰ ਤ੍ਰਿਅ ਰੂਪੁ, ਨ ਪੇਖੈ ਨੇਤ੍ਰ ॥ (ਗਉੜੀ ਮਹਲਾ ੫/੨੭੪), ਜਿਨ ਜਾਨਿਆ, ਸੇਈ ਤਰੇ; ਸੇ ਸੂਰੇ, ਸੇ ਬੀਰ ॥ (ਰਾਮਕਲੀ, ਮਹਲਾ ੫/੯੨੯) ਭਾਵ ਬੰਦਗੀ ਤੇ ਸੂਰਮਤਾਈ (ਬਹਾਦਰੀ) [ਨੋਟ : ਗੁਰਮਤਿ ’ਚ ਰੂਹਾਨੀ ਮੰਡਲ ਦੀ ਉਚਾਈ ਨੂੰ ਛੂਹਣ ਵਾਲੇ ਨੂੰ ਹੀ ਅਸਲੀ ਸੂਰਮਾ ਮੰਨਿਆ ਗਿਆ ਹੈ, ਇਸੇ ਕਰਕੇ ਭਾਈ ਘਨ੍ਹਈਆ ਜੀ ਵਰਗੇ ਯੋਧੇ ਸਹਿਜੇ ਹੀ ਗੁਰੂ ਸਾਹਿਬਾਨ ਦੀਆਂ ਨਜ਼ਰਾਂ ’ਚ ਪ੍ਰਵਾਨ ਹੋ ਜਾਂਦੇ ਹਨ।]
ਨਦੀ ਤਰੰਦੜੀ, ਮੈਡਾ ਖੋਜੁ ਨ ਖੁੰਭੈ; ਮੰਝਿ ਮੁਹਬਤਿ ਤੇਰੀ ॥ ਤਉ ਸਹ ! ਚਰਣੀ, ਮੈਡਾ ਹੀਅੜਾ ਸੀਤਮੁ; ਹਰਿ ! ਨਾਨਕ ਤੁਲਹਾ ਬੇੜੀ ॥ (ਗੁਜਰੀ ਮਹਲਾ ੫/੫੨੦) ਭਾਵ ਸੱਚੀ ਪ੍ਰੀਤ/ਆਪਾ-ਸਮਰਪਣ
ਸਿਖਾਂ ਪੁਤ੍ਰਾਂ ਘੋਖਿ ਕੈ; ਸਭ ਉਮਤਿ ਵੇਖਹੁ, ਜਿ ਕਿਓਨੁ ॥ ਜਾਂ ਸੁਧੋਸੁ, ਤਾਂ ਲਹਣਾ ਟਿਕਿਓਨੁ ॥ (ਰਾਮਕਲੀ, ਬਲਵੰਡ ਸਤਾ/੯੬੭) ਭਾਵ ਸਿੱਖ; ਕੰਨਾਂ ਦਾ ਕੱਚਾ ਜਾਂ ਲਾਈਲੱਗ ਨਾ ਹੋਵੇ ਬਲਕਿ ਪਰਖਣ ਦਾ ਆਦੀ ਹੋਵੇ। ਇਹ ਕਸੌਟੀ; ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ।
ਤੂੰ ਦਾਤਾ ਜੀਆ ਸਭਨਾ ਕਾ; ਤੇਰਾ ਦਿਤਾ ਪਹਿਰਹਿ ਖਾਇ ॥੨॥ ਸੁਖੁ ਦੁਖੁ ਤੇਰੀ ਆਗਿਆ ਪਿਆਰੇ ! ਦੂਜੀ ਨਾਹੀ ਜਾਇ ॥੩॥ ਜੋ ਤੂੰ ਕਰਾਵਹਿ, ਸੋ, ਕਰੀ (ਕਰੀਂ) ਪਿਆਰੇ ! ਅਵਰੁ ਕਿਛੁ ਕਰਣੁ ਨ ਜਾਇ ॥੪॥ (ਆਸਾ, ਮਹਲਾ ੫/੪੩੨) ਭਾਵ ਸਾਂਝੀਵਾਲਤਾ, ਰੱਬੀ ਰਜ਼ਾ ’ਚ ਰਾਜ਼ੀ, ਸੰਤੁਸ਼ਟਤਾ ਆਦਿ ਹੋਵੇ।
ਭਾਵੇਂ ਕਿ ਗੁਣਾਂ ਦੇ ਖ਼ਜ਼ਾਨੇ ਨਿਰੰਕਾਰ ਦੀ ਸਾਰੀ ਵਡਿਆਈ ਤਾਂ ਲਿਖਤਾਂ ’ਚ ਬੰਦ ਨਹੀਂ ਹੋ ਸਕਦੀ ਪਰ ਫਿਰ ਵੀ ਗੁਰਬਾਣੀ ’ਚ ਮਨੁੱਖਤਾ ਦੀ ਹਰ ਪਾਸਿਓਂ ਅਗਵਾਈ ਕਰ ਕੇ ਗੁਣਾਂ ਭਰਪੂਰ ਜ਼ਿੰਦਗੀ ਬਖ਼ਸ਼ਸ ਕੀਤੀ ਗਈ ਹੈ; ਜਿਵੇਂ ਕਿ ਜ਼ਿੰਦਗੀ ਨੂੰ ਸਫਲ ਬਣਾਉਣ ਵਾਲੇ ਇਹ ਗੁਣ ਹਨ : ‘ਉੱਦਮ, ਉਦਾਰਤਾ, ਅਦਬ, ਅਡੋਲਤਾ, ਆਤਮ-ਵਿਸ਼ਵਾਸ, ਨਾਮ-ਅਭਿਆਸ, ਇਮਾਨਦਾਰੀ, ਸੇਵਾ, ਰੱਬੀ ਸਿਮਰਨ, ਸ਼ੁਕਰਗੁਜ਼ਾਰ, ਸਹਿਜ, ਸਿਰੜ, ਸਹਿਣਸ਼ੀਲਤਾ, ਨਿਰਾਕਾਰ ’ਤੇ ਸ਼ਰਧਾ (ਪ੍ਰਤੀਤ), ਸਰਬੱਤ ਦਾ ਭਲਾ, ਸ੍ਵੈ-ਪੜਚੋਲ, ਸ੍ਵੈ-ਮਾਨ, ਸੁਚੇਤਤਾ, ਸਹਿਯੋਗਤਾ, ਸਾਦਗੀ, ਸਦਭਾਵਨਾ, ਸਮ-ਦਰਸ਼ੀ, ਹੱਕ ਹਲਾਲ, ਹੌਸਲਾ, ਕਿਰਤ, ਖਿਮਾ, ਗੰਭੀਰਤਾ, ਘਾਲ, ਖੋਜੀ (ਚਿੰਤਕ), ਗਿਆਨਤਾ, ਜਾਗਰੂਕਤਾ, ਜਗਿਆਸਾ, ਤਿਆਗ, ਦੂਰਅੰਦੇਸ਼ਤਾ, ਧੀਰਜ, ਨੇਕੀ, ਨੇਕਦਿਲੀ, ਨਿਰਲੇਪਤਾ, ਨਿਰਵੈਰਤਾ, ਨਿਡਰਤਾ, ਇਨਸਾਫ਼/ਨਿਆਂ, ਪ੍ਰੇਮ, ਪਰਪੱਕਤਾ, ਪਰਉਪਕਾਰਤਾ, ਬਰਾਬਰਤਾ, ਬਿਬੇਕਤਾ, ਭਾਉ, ਭਲਾ, ਭਰੋਸਾ, ਗੁਰੂ ਤੇ ਰੱਬ ਦਾ ਭੈ, ਮਿੱਠ ਬੋਲੜਾ, ਵਿਚਾਰ ਸ਼ੀਲ, ਵੰਡ ਛਕਣਾ’ ਆਦਿਕ।
ਅਸਲ ’ਚ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਗੁਣ ਗਾਇਨ ਕਰਨ ਲਈ ਪ੍ਰੇਰਦਾ ਹੈ। ਆਪ ਹੀ ਗੁਰੂ ਦੇ ਸ਼ਬਦ ’ਚ ਜੋੜ੍ਹਦਾ ਹੈ। ਆਪ ਹੀ ਆਪਣੇ ਗੁਣ ਗਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਵਚਨ ਹਨ : ਆਪੇ ਗੁਣ, ਆਪੇ ਕਥੈ; ਆਪੇ ਸੁਣਿ ਵੀਚਾਰੁ ॥ ਆਪੇ ਰਤਨੁ ਪਰਖਿ ਤੂੰ; ਆਪੇ ਮੋਲੁ ਅਪਾਰੁ ॥ ਸਾਚਉ ਮਾਨੁ ਮਹਤੁ ਤੂੰ; ਆਪੇ ਦੇਵਣਹਾਰੁ ॥ (ਸਿਰੀਰਾਗੁ, ਮਹਲਾ ੧/੫੪) ਬੱਸ, ਅਸੀਂ ਨਿਰੰਕਾਰ ਵੱਲੋਂ ਬਖ਼ਸ਼ੀ ਇਸ ਵਡਿਆਈ ਨੂੰ ਇੱਕ ਅਨਮੋਲਕ ਬਖ਼ਸ਼ਸ਼ ਮੰਨ ਕੇ, ਸ਼ੁਕਰਾਨੇ ਵਜੋਂ ਉਸ ਦੇ ਗੁਣ ਗਾਉਣੇ ਹਨ। ਗੁਣ ਗਾਉਣ ਤੋਂ ਭਾਵ ਗੁਣਾਂ ਨੂੰ ਆਪਣੇ ਜੀਵਨ ’ਚ ਢਾਲਣ ਤੋਂ ਹੈ। ਨਿਰੰਕਾਰ ਦੇ ਗੁਣਾਂ ਦਾ ਮਨੁੱਖਾ ਜੀਵਨ ’ਚ ਉੱਘੜ ਆਉਣਾ ਹੀ ਗੁਣਾਂ ਦੀ ਅਸਲ ਵਿਚਾਰ ਕਰਨਾ ਹੈ; ਜਿਵੇਂ ਇੱਕ ਨਦੀ, ਤਾਂਘ ਨਾਲ਼ ਮਸਤੀ ’ਚ ਵਗਦੀ ਜਾਂਦੀ ਹੈ ਕਿ ਉਸ ਨੇ ਅਖੀਰ ਆਪਣੇ ਅਸਲ ਘਰ; ਸਮੁੰਦਰ ’ਚ ਸਮਾ ਜਾਣਾ ਹੈ; ਇਉਂ ਹੀ ਗੁਣਾਂ ਨਾਲ਼ ਸ਼ਿੰਗਾਰੇ ਜਾਣ ਵਾਲੇ ਗੁਰਸਿੱਖ ਦੇ ਮਨ ’ਚ ਵਿਸ਼ਵਾਸ ਬੱਝਦਾ ਜਾਂਦਾ ਹੈ ਕਿ ਉਹ ਵੀ ਪਰਮ-ਜੋਤ ’ਚ ਸਮਾ ਜਾਵੇਗਾ : ਜਿਨ ਕਉ ਕ੍ਰਿਪਾ ਕਰੀ ਜਗਜੀਵਨਿ (ਨੇ); ਹਰਿ ਉਰਿ ਧਾਰਿਓ ਮਨ ਮਾਝਾ ॥ ਧਰਮਰਾਇ ਦਰਿ ਕਾਗਦ ਫਾਰੇ; ਜਨ ਨਾਨਕ, ਲੇਖਾ ਸਮਝਾ ॥ (ਜੈਤਸਰੀ, ਮਹਲਾ ੪/੬੯੮) ਮਾਲਕ ਦੀ ਰਜ਼ਾ ’ਚ ਰਾਜ਼ੀ ਹੋਣਾ ਤੇ ਗੁਰ-ਸ਼ਬਦ ਰਾਹੀਂ ਪੰਜ-ਤੱਤੀ ਸਰੀਰ ਦੇ ਮੋਹ ’ਚੋ ਨਿਕਲ ਚੁੱਕਿਆ ਗੁਰਸਿੱਖ ਹੁਣ ਸਰੀਰਕ ਮੌਤ ਦੇ ਡਰ ਤੋਂ ਵੀ ਛੁਟਕਾਰਾ ਪਾ ਲੈਂਦਾ ਹੈ : ਬਹੁਰਿ, ਹਮ ਕਾਹੇ ਆਵਹਿਗੇ ?॥ ਆਵਨ ਜਾਨਾ ਹੁਕਮੁ ਤਿਸੈ ਕਾ; ਹੁਕਮੈ ਬੁਝਿ ਸਮਾਵਹਿਗੇ ॥ (ਮਾਰੂ, ਭਗਤ ਕਬੀਰ ਜੀ/੧੧੦੩), ਪਰ ਚੇਤੇ ਰੱਖਣਾ ਬਣਦਾ ਹੈ ਕਿ ਅਜਿਹਾ ਵਿਸ਼ਵਾਸ ਆਪਣੀ ਕਾਬਲੀਅਤ (ਝੂਠੇ ਅਹੰਕਾਰ) ਕਰਕੇ ਨਹੀਂ ਬਲਕਿ ਨਿਮਰਤਾ ਅਤੇ ਆਪਣੇ ਪ੍ਰਭੂ ਪਿਤਾ ’ਤੇ ਮਾਣ ਹੋਣ ਕਾਰਨ ਉਪਜਦਾ ਹੈ : ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ !॥ ਹਮ ਅਪਰਾਧੀ, ਸਦ ਭੂਲਤੇ; ਤੁਮ੍ਹ ਬਖਸਨਹਾਰੇ ॥ (ਬਿਲਾਵਲ, ਮਹਲਾ ੫/੮੦੯)
ਸੋ, ਅਸੀਂ ਵੇਖ ਸਕਦੇ ਹਾਂ ਕਿ ਗੁਰਬਾਣੀ ਮਨੁੱਖੀ ਜੀਵਨ ਨੂੰ ਹਰ ਖੇਤਰ ’ਚ ਆਸ਼ਾਵਾਦੀ ਬਣਾਉਂਦੀ ਹੈ। ਵਿਗਿਆਨ ਸੋਚ ਨੂੰ ਵੀ ਸੇਧ ਦੇਣ ਵਾਲੀ ਗੁਰਮਤਿ; ਨਵੇਂ ਜੁੱਗ ਦਾ ਧਰਮ ਹੈ। ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਕਾਰਨ ਉਪਜ ਰਹੇ ਮਾਨਸਿਕ ਤਣਾਅ, ਨਿਰਾਸ਼ਾ, ਉਦਾਸੀ, ਪਰਿਵਾਰਕ ਤੇ ਸਮਾਜਕ ਚਿੰਤਾਵਾਂ ਨੂੰ ਦੂਰ ਕਰਨ ਲਈ ਗੁਰਮਤਿ ਹੀ ਇੱਕੋ ਇੱਕ ਵਸੀਲਾ ਹੈ। ਗੁਰਬਾਣੀ ਦੀ ਖ਼ਾਸੀਅਤ (ਵਿਲੱਖਣਤਾ); ਰਹੱਸਵਾਦ ਨੂੰ ਬਹੁਤ ਸਰਲਤਾ ਨਾਲ਼ ਸਮਝਾਉਣ ਦੇ ਨਾਲ਼-ਨਾਲ਼ ਬਿਹਤਰੀਨ ਸੰਸਾਰੀ ਜੀਵਨ ਜਾਚ ਵੀ ਬਖ਼ਸ਼ਦੀ ਹੈ। ਅਜਿਹਾ ਗੁਣਾਂ ਭਰਪੂਰ ਜੀਵਨ; ਨਿਰੰਕਾਰ ਨਾਲ਼ ਇੱਕ-ਮਿਕ ਹੋਇਆ ਹੁੰਦਾ ਹੈ, We can truly obtain countless virtues and unleash the magnetic power of Gurbani simply by following it wholeheartedly. ਬੰਦੇ ! ਖੋਜੁ ਦਿਲ, ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ॥ (ਤਿਲੰਗ, ਭਗਤ ਕਬੀਰ ਜੀ/੭੨੭) ਵਾਕ ਦਾ ਤੱਤ-ਸਾਰ ਇਹੀ ਹੈ ਕਿ ਨਿਤਾਪ੍ਰਤੀ ਗੁਰਬਾਣੀ ਦੀ ਕਸਵੱਟੀ ’ਤੇ ਆਪਣੇ ਆਪ ਨੂੰ ਲਾ ਕੇ ਸ੍ਵੈ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ਆਓ, ਮਨ, ਬਚਨ, ਕਰਮ ਨਾਲ਼ ਗੁਰਬਾਣੀ ਨੂੰ ਪੜ੍ਹੀਏ, ਵਿਚਾਰੀਏ, ਕਮਾਈਏ ਤੇ ਸਦਾ ਇਹੀ ਅਰਦਾਸ ਕਰਦੇ ਰਹੀਏ : ਹਉ ਜੀਵਾ ਗੁਣ ਸਾਰਿ (ਸੰਭਾਲ਼ ਕੇ), ਅੰਤਰਿ ਤੂ ਵਸੈ ॥ ਤੂੰ ਵਸਹਿ ਮਨ ਮਾਹਿ, ਸਹਜੇ ਰਸਿ ਰਸੈ ॥ (ਸੂਹੀ, ਮਹਲਾ ੧/੭੫੨)









