ਗੁਰਬਾਣੀ; ਕਿਵੇਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ?

0
829

ਗੁਰਬਾਣੀ; ਕਿਵੇਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ?

                           -ਗੁਰਪ੍ਰੀਤ ਸਿੰਘ (USA)

ਗੁਰਬਾਣੀ; ਮਨੁੱਖ ਨੂੰ ਬਾਹਰੀ ਕਰਮਕਾਂਡਾਂ ਤੋਂ ਬਚਾ ਕੇ, ਅੰਤਰਮੁਖੀ ਹੋਣ ਦੀ ਜਾਚ ਸਿਖਾਉਂਦੀ ਹੈ ਤੇ ਸਮੱਸਿਆ ਦੇ ਨਾਲ਼ ਹੀ ਉਸ ਦਾ ਹੱਲ ਵੀ ਦਰਸਾਉਂਦੀ ਹੈ। ਗੁਰਬਾਣੀ ’ਚ ਦਰਸਾਏ ਗਏ ਰੱਬੀ ਗੁਣਾਂ ਨੂੰ ਧਾਰਨ ਕਰ ਕੇ, ਕੋਈ ਵੀ ਮਨੁੱਖ ਸ੍ਵੈਮਾਨ ਭਰੀ ਜ਼ਿੰਦਗੀ ਜੀਊਣਾ ਸਿੱਖ ਸਕਦਾ ਹੈ। ਨਿਰਭਉ ਤੇ ਨਿਰਵੈਰ ਬਣ ਕੇ ਹਰ ਔਕੜ ਅਤੇ ਬੁਰਿਆਈ ਦਾ ਸਫਲਤਾ ਪੂਰਵਕ ਮੁਕਾਬਲਾ ਕਰਨ ਦੀ ਸਮਰੱਥਾ ਵੀ ਸਿਰਫ਼ ਗੁਰਬਾਣੀ ਨਾਲ਼ ਜੁੜ ਕੇ ਹੀ ਹਾਸਲ ਕੀਤੀ ਜਾ ਸਕਦੀ ਹੈ; ਜਿਵੇਂ ਕਿ ਗੁਰ-ਵਾਕ ਹੈ : ਮਨ ਰੇ ! ਸਚੁ ਮਿਲੈ ਭਉ ਜਾਇ ਭੈ ਬਿਨੁ, ਨਿਰਭਉ ਕਿਉ ਥੀਐ ? ਗੁਰਮੁਖਿ ਸਬਦਿ ਸਮਾਇ (ਸਿਰੀਰਾਗੁ, ਮਹਲਾ /੧੮) ਭਾਵ ਕਿ ਡਰ ਤੋਂ, ਤਾਂ ਹੀ ਬਚਿਆ ਜਾ ਸਕਦਾ ਹੈ, ਜੇਕਰ ਮਨ ’ਚ ਰੱਬ ਦਾ ਪ੍ਰੇਮ ਰੂਪੀ ਡਰ-ਅਦਬ ਹੋਵੇਗਾ ਪਰ ਰੱਬੀ ਅਦਬ ਵੀ ਗੁਰੂ ਦੀ ਰਾਹੀਂ ਸ਼ਬਦ ’ਚ ਜੁੜਨ ਨਾਲ਼ ਹੀ ਪੈਦਾ ਹੁੰਦਾ ਹੈ। ਯਕੀਨਨ ! ਗੁਰੂ ਦੀ ਉੱਤਮ ਸੰਗਤ ਸਦਕਾ ਮਨੁੱਖ ਵੀ ਉੱਤਮ ਜੀਵਨ ਵਾਲਾ ਬਣ ਜਾਂਦਾ ਹੈ। ਗੁਣਾਂ ਦਾ ਗਾਹਕ ਅਜਿਹਾ ਗੁਰਮੁਖ ਆਪਣੇ ਅੰਦਰੋਂ ਔਗੁਣਾਂ ਨੂੰ ਦੂਰ ਕਰਨ ਦਾ ਨਿਰੰਤਰ ਅਭਿਆਸ ਕਰਦਾ ਹੈ, ਪਰ ਗੁਰੂ ਦੀ ਦੱਸੀ ਘਾਲ-ਕਮਾਈ ਕਮਾਉਣ ਤੋਂ ਬਗ਼ੈਰ ਗਿਆਨ ਪਦਾਰਥ ਦੀ ਪ੍ਰਾਪਤੀ ਨਹੀਂ ਹੁੰਦੀ : ਊਤਮ ਸੰਗਤਿ, ਊਤਮੁ ਹੋਵੈ ਗੁਣ ਕਉ ਧਾਵੈ, ਅਵਗਣ ਧੋਵੈ ਬਿਨੁ ਗੁਰ ਸੇਵੇ, ਸਹਜੁ ਹੋਵੈ (ਆਸਾ, ਮਹਲਾ /੪੧੩੧੪) ਗੁਰਬਾਣੀ ਦਾ ਗਿਆਨ ਨਿਰਸੰਦੇਹ ਮਨੁੱਖ ਨੂੰ ਆਪਣੇ ਮੂਲ ਨਾਲ਼ ਜੋੜਦਾ ਹੈ ਤੇ ਇੱਕ ਉਸਾਰੂ ਜੀਵਨ ਸਿਰਜਣ ’ਚ ਸਹਾਇਕ ਬਣਦਾ ਹੈ।

ਹਥਲੇ ਲੇਖ ਦਾ ਵਿਸ਼ਾ ਸੰਖੇਪ ’ਚ ਇਸ ਨੁਕਤੇ ਨੂੰ ਵਿਚਾਰਨਾ ਹੈ ਕਿ ਗੁਰਬਾਣੀ ਰਾਹੀਂ ਮਨੁੱਖ ਅੰਦਰ ਕਿਵੇਂ ਰੱਬੀ ਗੁਣ ਉੁਤਪੰਨ ਜਾਂ ਵਿਕਸਿਤ ਹੁੰਦੇ ਹਨ ਤੇ ਗੁਰਸਿੱਖ ਕਿਵੇਂ ਸੰਪੂਰਨਤਾ ਤੱਕ ਦੀ ਮੰਜ਼ਲ; ਪੂਰਨ ਆਸ਼ਾਵਾਦੀ (Absolutely Optimistic) ਹੋ ਕੇ ਫ਼ਤਿਹ ਕਰਦਾ ਹੈ।

ਮਾਤ ਗਰਭ ਮਹਿ, ਆਪਨ ਸਿਮਰਨੁ ਦੇ; ਤਹ ਤੁਮ ਰਾਖਨਹਾਰੇ (ਸੋਰਿਠ, ਮਹਲਾ /੬੧੩) ਤੋਂ ਲੈ ਕੇ ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ (ਬਿਲਾਵਲੁ, ਮਹਲਾ /੮੪੬) ਤੱਕ ਦਾ ਸਫ਼ਰ ਕਰਦਿਆਂ ਇੱਕ ਗੁਰਸਿੱਖ, ਸਾਰੇ ਗੁਣਾਂ ਦੇ ਮਾਲਕ ਨਿਰੰਕਾਰ ਦੇ ਨਾਮ ਦੀ ਯਾਚਨਾ ਭਾਵ ਕਿ ਰੱਬੀ ਬਖ਼ਸ਼ਸ਼ ਦੀ ਆਸ ਰੱਖਦਾ ਹੈ। ਸਭ ਜੀਵਾਂ ਉੱਪਰ ਹੀ ਪ੍ਰਭੂ ਦੀ ਰਹਿਮਤ ਹੁੰਦੀ ਹੈ; ਫ਼ਰਕ ਸਿਰਫ਼ ਐਨਾ ਹੀ ਹੈ ਕਿ ਕਿਸੇ ਉੱਤੇ ਬਹੁਤੀ ਤੇ ਕਿਸੇ ’ਤੇ ਕੁਝ ਘੱਟ; ਜਿਵੇਂ ਕਿ ਗੁਰ-ਵਾਕ ਹੈ : ਸਭਨਾ ਉਪਰਿ, ਨਦਰਿ ਪ੍ਰਭ ! ਤੇਰੀ ਕਿਸੈ ਥੋੜੀ, ਕਿਸੈ ਹੈ ਘਣੇਰੀ ਤੁਝ ਤੇ ਬਾਹਰਿ ਕਿਛੁ ਹੋਵੈ; ਗੁਰਮੁਖਿ ਸੋਝੀ ਪਾਵਣਿਆ (ਮਾਝ ਮਹਲਾ /੧੧੯) ਅਜਿਹੀ ਸੋਝੀ ਹੀ ਫਿਰ ਸੰਤੋਖੀ ਜੀਵਨ ਦੀ ਬੁਨਿਆਦ ਬਣਦੀ ਹੈ। ਮਸਲਨ; ਮਨ ਜਿਹੜਾ ਕਿ ਪਹਿਲਾਂ ਚਿੰਤਾ ’ਚ ਡੁੱਬਿਆ ਰਹਿੰਦਾ ਸੀ, ਉਹੀ ਹੁਣ ਗੁਰੁ ਮੇਰੈ ਸੰਗਿ, ਸਦਾ ਹੈ ਨਾਲੇ ” (ਆਸਾ, ਮਹਲਾ /੩੯੪) ਅਤੇ ਤੂ ਕਾਹੇ ਡੋਲਹਿ ? ਪ੍ਰਾਣੀਆ ! ਤੁਧੁ ਰਾਖੈਗਾ ਸਿਰਜਣਹਾਰੁ ”(ਤਿਲੰਗ, ਮਹਲਾ /੭੨੪) ਜਿਹੇ ਗੁਰ-ਵਾਕਾਂ ਦੇ ਧਰਵਾਸ ਸਦਕਾ ਆਸ਼ਾਵਾਦੀ ਤੇ ਬੇਬਾਕ ਬਣਨ ਦੇ ਨਾਲ਼ ਹੀ ਆਤਮ-ਵਿਸ਼ਵਾਸ (ਮਾਨਸਿਕ ਬਲ) ਨਾਲ਼ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ; ਜਿਵੇਂ ਕਿ ਗੁਰ-ਵਾਕ ਹੈ : ਜਿਉ ਮੰਦਰ ਕਉ, ਥਾਮੈ ਥੰਮਨੁ ਤਿਉ, ਗੁਰ ਕਾ ਸਬਦੁ, ਮਨਹਿ ਅਸਥੰਮਨੁ (ਗਉੜੀ ਸੁਖਮਨੀ, ਮਹਲਾ /੨੮੩)

ਗੁਰਬਾਣੀ ਵਿਚਲਾ ਸੱਚ (ਵਿਕਾਰਾਂ ਨਾਲ਼ ਗ੍ਰਸੇ ਹੋਏ) ਮਨੁੱਖੀ ਹਿਰਦੇ ਦੀ ਕਠੋਰਤਾ ਨੂੰ ਨਰਮ ਕਰ ਕੇ, ਮਨ ਨੂੰ ਸ਼ਾਂਤ ਕਰਦਾ ਹੈ ਤੇ ਇੰਞ ਮਨ; ਆਪਣੇ ਅਸਲ ਘਰ (ਸਰੂਪ) ਵਿੱਚ ਟਿਕਣਾ ਸ਼ੁਰੂ ਹੋ ਜਾਂਦਾ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਬਚਨ ਹਨ : ਗੁਰਬਾਣੀ ਸੁਨਤ, ਮੇਰਾ ਮਨੁ ਦ੍ਰਵਿਆ; (ਪਿਘਲ਼ ਗਿਆ) ਮਨੁ ਭੀਨਾ, ਨਿਜ ਘਰਿ ਆਵੈਗੋ (ਕਾਨੜਾ ਮਹਲਾ /੧੩੦੮) ਗੁਰਬਾਣੀ ਦੀ ਵਿਚਾਰ ਕਰਨ ਨਾਲ਼ ਹੀ ਇਹ ਸੋਝੀ ਆਉਂਦੀ ਹੈ ਕਿ ਹਰਿ ਜਨੁ, ਐਸਾ ਚਾਹੀਐ; ਜੈਸਾ, ਹਰਿ ਹੀ ਹੋਇ (ਭਗਤ ਕਬੀਰ ਜੀ/੧੩੭੨) ਭਾਵ ਕਿ ਮਨੁੱਖ ਨੂੰ ਆਪਾ ਸੰਵਾਰਨ (ਰੱਬੀ ਗੁਣ ਧਾਰਨ ਕਰਨ) ਦਾ ਉਦੇਸ਼ (ਟੀਚਾ) ਮਿਲ ਜਾਂਦਾ ਹੈ ਤੇ ਮਨੁੱਖ ਆਸਵੰਦ ਹੁੰਦਾ ਜਾਂਦਾ ਹੈ ਕਿ ਆਪਾ ਸੰਵਾਰ ਕੇ, ਉਹ ਪ੍ਰਭੂ ਦੇ ਦਰ ’ਤੇ ਕਬੂਲ ਹੋ ਸਕਦਾ ਹੈ। ਬਾਬਾ ਫਰੀਦ ਜੀ ਦੇ ਇਹ ਵਚਨ; ਮਨੁੱਖ ਨੂੰ ਆਸ਼ਾਵਾਦੀ ਹੀ ਬਣਾਉਂਦੇ ਹਨ : ਆਪੁ ਸਵਾਰਹਿ, ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ਫਰੀਦਾ ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ (ਬਾਬਾ ਫਰੀਦ ਜੀ/੧੩੮੨) ਪੰਚਮ ਪਾਤਸ਼ਾਹ ਜੀ ਦੇ ਅਨਮੋਲਕ ਵਚਨ ਵੀ ਮਨੁੱਖੀ ਹਿਰਦੇ ਨੂੰ ਨਿਡਰਤਾ ਪ੍ਰਦਾਨ ਕਰਦੇ ਹਨ : ਜੈਸੀ ਭੂਖ, ਤੈਸੀ ਕਾ ਪੂਰਕੁ (ਪੂਰੀ ਕਰਨ ਵਾਲਾ); ਸਗਲ ਘਟਾ ਕਾ ਸੁਆਮੀ ਨਾਨਕ ! ਪਿਆਸ ਲਗੀ ਦਰਸਨ ਕੀ; ਪ੍ਰਭੁ ਮਿਲਿਆ ਅੰਤਰਜਾਮੀ (ਸੋਰਠਿ, ਮਹਲਾ /੬੧੩)

ਗੁਰਬਾਣੀ ਰਾਹੀਂ ਮਨੁੱਖ ਨੂੰ ਇਹ ਸੂਝ ਵੀ ਮਿਲਦੀ ਹੈ ਕਿ ਜੁਗਾਂ ਦੇ ਮੁੱਢ ਤੋਂ ਹੀ ਨਿਰੰਕਾਰ ਦਾ ਸਭ ਤੋਂ ਵੱਡਾ ਗੁਣ (ਸਿਫ਼ਤ) ਇਹ ਹੈ ਕਿ ਉਹ ਸ਼ਰਨ ਆਏ ਨੂੰ ਸਦਾ ਆਪਣੇ ਗਲ਼ ਨਾਲ਼ ਲਾਉਂਦਾ ਹੈ; ਜਿਵੇਂ ਕਿ ਗੁਰ-ਵਾਕ ਹਨ : ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ (ਦਾ) ਬਿਨਵੰਤਿ ਨਾਨਕ, ਹਰਿ ਕੰਤੁ ਮਿਲਿਆ; ਸਦਾ ਕੇਲ ਕਰੰਦਾ (ਬਿਹਾਗੜਾ, ਮਹਲਾ /੫੪੪), ਨਾਨਕ ! ਸਰਣਿ ਕਰਤਾਰ ਕੀ; ਕਰਤਾ ਰਾਖੈ ਲਾਜ (ਮਹਲਾ /੫੫੧) ਹੁਣ ਗੁਰ-ਸ਼ਬਦ ਰਾਹੀਂ ਬਖ਼ਸ਼ਿੰਦ ਮਾਲਕ ਦੇ ਬਿਨਾਂ ਸ਼ਰਤ (unconditional) ਬਖ਼ਸ਼ਣ ਵਾਲੇ ਸੁਭਾਅ (ਅਉਗਣੁ ਕੋ ਚਿਤਾਰਦਾ; ਗਲ ਸੇਤੀ ਲਾਇਕ ਮਾਰੂ, ਮਹਲਾ /੧੧੦੧) ਦੀ ਸਮਝ ਆਉਣ ਉਪਰੰਤ ਮਨੁੱਖ ਦੁਨੀਆ ਵਾਲੀਆਂ ਝੂਠੀਆਂ ਵਡਿਆਈਆਂ, ਸਿਆਣਪਾਂ ਛੱਡ ਦਿੰਦਾ ਹੈ ਤੇ ਨਿਮਾਣਾ ਹੋ ਕੇ ਬੇਨਤੀ ਕਰਦਾ ਹੈ : ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ਕੋਈ ਭਲਾ ਕਹਉ, ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ਜੋ ਆਵਤ ਸਰਣਿ ਠਾਕੁਰ ਪ੍ਰਭੁ ! ਤੁਮਰੀ; ਤਿਸੁ ਰਾਖਹੁ, ਕਿਰਪਾ ਧਾਰਿ (ਕੇ) ਜਨ ਨਾਨਕ, ਸਰਣਿ ਤੁਮਾਰੀ ਹਰਿ ਜੀਉਰਾਖਹੁ ਲਾਜ ਮੁਰਾਰਿ (ਦੇਵਗੰਧਾਰੀ, ਮਹਲਾ /੫੨੮) ਅਸੀਂ ਆਪਣੇ ਜੀਵਨ ਦੇ ਭਾਵੇਂ ਕਿਸੇ ਵੀ ਪੜਾਅ ’ਚੋਂ ਗੁਜ਼ਰ ਰਹੇ ਹੋਈਏ, ਗੁਰਮਤਿ ਸਾਡਾ ਮਾਰਗ-ਦਰਸ਼ਨ ਕਰਨ ਲਈ ਕਦਮ-ਕਦਮ ’ਤੇ ਆਸਰਾ ਪ੍ਰਦਾਨ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਗ਼ਫ਼ਲਤ ਦੀ ਨੀਂਦ ’ਚ ਗ਼ਲਤਾਨ ਹੋਏ ਮਨੁੱਖ ਨੂੰ ਵੀ ਆਸ ਦੀ ਕਿਰਨ ਨਜ਼ਰ ਆਉਣ ਲਗਦੀ ਹੈ : ਭਗਤ ਵਛਲੁ ਸੁਨਿ ਹੋਤ ਹੋ ਨਿਰਾਸ ਰਿਦੈ; ਪਤਿਤ ਪਾਵਨ ਸੁਨਿ ਆਸਾ ਉਰ ਧਾਰਿ ਹੌਂ (ਭਾਈ ਗੁਰਦਾਸ ਜੀ: ਕਬਿੱਤ ੫੦੩/), ਕਹਾ ਭੂਲਿਓ ਰੇ ! ਝੂਠੇ ਲੋਭ ਲਾਗ  ? ਕਛੁ ਬਿਗਰਿਓ ਨਾਹਿਨ, ਅਜਹੁ ਜਾਗ (ਬਸੰਤ, ਮਹਲਾ /੧੮੭)

“What a Divine promise that leaves no room for any kind of depression or doubt in the psyche of a seeker and yet it exhibits the ever embracing nature of the creator.”

ਆਪਣੇ ਆਪ ਦੇ ਮੁਲਾਂਕਣ (ਸ੍ਵੈ ਪੜਚੋਲ) ਤੇ ਉੱਦਮ ਨਾਲ਼ ਆਪਣੇ ਇਸ ਜੀਵਨ ਨੂੰ ਹੋਰ ਵੀ ਉਚੇਰਾ ਬਣਾਉਣ ਲਈ ਹੀ ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ : ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ ਨਾਨਕ ! ਸਿਝਿ ਇਵੇਹਾ ਵਾਰ; ਬਹੁੜਿ ਹੋਵੀ ਜਨਮੜਾ (ਮਾਰੂ, ਮਹਲਾ /੧੦੯੬) ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਉੱਦਮ ਕਰਨਾ ਬੇਸ਼ੱਕ ਸਾਡਾ ਫ਼ਰਜ਼ ਹੈ, ਪਰ ਰੱਬੀ ਬਖ਼ਸ਼ਸ਼ (ਮਿਹਰ) ਬਿਨਾਂ ਕੁਝ ਵੀ ਸੰਭਵ ਨਹੀਂ ਹੁੰਦਾ; ਜਿਵੇਂ ਕਿ ਗੁਰ- ਵਾਕ ਹਨ : ਉਦਮੁ ਸਕਤਿ ਸਿਆਣਪ ਤੁਮ੍ਹਰੀ; ਦੇਹਿ ਨਾਮੁ ਵਖਾਣੀ ਸੇਈ ਭਗਤ, ਭਗਤਿ ਸੇ ਲਾਗੇ; ਨਾਨਕ ! ਜੋ ਪ੍ਰਭ ਭਾਣੀ (ਸਾਰੰਗ, ਮਹਲਾ /੧੨੧੯), ਉਦਮੁ ਕਰਉ, ਦਰਸਨੁ ਪੇਖਨ ਕੌ (ਲਈ, ਪਰ); ਕਰਮਿ (ਬਖ਼ਸ਼ਸ਼ ਨਾਲ਼) ਪਰਾਪਤਿ ਹੋਇ (ਸਾਰੰਗ, ਮਹਲਾ /੧੨੨੩) ਗੁਰਬਾਣੀ ਦੀ ਅਜਿਹੀ ਪ੍ਰੇਮ ਭਰਪੂਰ ਰੱਬੀ ਸੇਧ ਕਾਰਨ ਸਾਡੇ ਮਨ ’ਚ ਨਿਮਰਤਾ ਦਾ ਅਹਿਸਾਸ ਉਪਜਣ ਦੇ ਨਾਲ਼ ਹੀ ਸਾਡਾ ਰੱਬ ’ਤੇ ਵਿਸ਼ਵਾਸ ਹੋਰ ਦ੍ਰਿੜ੍ਹ ਹੁੰਦਾ ਜਾਂਦਾ ਹੈ।

ਗੁਰਬਾਣੀ ਸਾਨੂੰ ਹਲੂਣਾ ਦਿੰਦੀ ਹੈ ਤਾਂ ਕਿ ਅਸੀਂ ਗ਼ੈਰਤ ਭਰਿਆ ਜੀਵਨ ਜਿਊਣ ਦੇ ਨਾਲ਼-ਨਾਲ਼ ਜ਼ੁਲਮ ਦਾ ਟਾਕਰਾ ਕਰਨ ਦੇ ਸਮਰੱਥ ਵੀ ਬਣ ਸਕੀਏ; ਜਿਵੇਂ ਕਿ : ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ਨਾਨਕ ! ਅਵਰੁ ਜੀਵੈ ਕੋਇ ਜੇ ਜੀਵੈ, ਪਤਿ ਲਥੀ ਜਾਇ ਸਭੁ ਹਰਾਮੁ, ਜੇਤਾ ਕਿਛੁ ਖਾਇ (ਮਹਲਾ /੧੪੨) ਤਾਂ ਤੇ ਗੁਰਬਾਣੀ ਤੋਂ ਸੱਖਣਾ ਜੀਵਨ ਲਾਹਨਤਯੋਗ ਮੰਨਣਾ ਚਾਹੀਦਾ ਹੈ; ਜਿਵੇਂ ਕਿ ਗੁਰ-ਵਾਕ ਹੈ : ਸਤਿਗੁਰੂ ਸੇਵਿਓ; ਸਬਦੁ ਰਖਿਓ ਉਰ ਧਾਰਿ ਧਿਗੁ ਤਿਨਾ ਕਾ ਜੀਵਿਆ; ਕਿਤੁ ਆਏ ਸੰਸਾਰਿ ? (ਮਹਲਾ /੧੪੧੪) ਪਰ ਇਸ ਦੇ ਉਲ਼ਟ, ਸਤਿਗੁਰੂ ਜੀ ਦੇ ਸ਼ਬਦ ਨਾਲ਼ ਜੁੜ ਕੇ ਇੱਕ ਗੁਰਸਿੱਖ ਸਹਿਜੇ ਹੀ ਸਕਾਰਾਤਮਕ ਮਾਨਸਿਕ ਤਰੰਗਾਂ ਦਾ ਅਨੁਭਵ ਕਰਨ ਲਗਦਾ ਹੈ: ਊਚੀ ਬਾਣੀ, ਊਚਾ ਹੋਇ (ਆਸਾ, ਮਹਲਾ /੩੬੧), ਸਾਚੀ ਬਾਣੀ, ਸੂਚਾ ਹੋਇ ਗੁਣ ਤੇ ਨਾਮੁ, ਪਰਾਪਤਿ ਹੋਇ (ਆਸਾ, ਮਹਲਾ /੩੬੧)

ਗੁਰਬਾਣੀ ਅਨੁਸਾਰ ਜਗਤ ਰਚਨਾ ਇੱਕ ਖੇਡ ਹੈ। ਇੱਥੇ ਸ਼ਾਂਤੀ ਸੰਭਵ ਨਹੀਂ ਬਲਕਿ ਕਰਤਾਰ ਦੀ ਕੁਦਰਤ ’ਚ ਲਗਾਤਾਰ ਟਕਰਾਅ ਰਹਿੰਦਾ ਹੈ। ਮਸਲਨ ਕਿਧਰੇ ਗੁਰਮੁਖ ਤੇ ਮਨਮੁਖ ਦਾ ਟਕਰਾਅ, ਨੇਕੀ ਤੇ ਬਦੀ ਦਾ ਟਕਰਾਅ ਜਾਂ ਕਦੀ ਸਾਡਾ ਆਪਣੇ ਹੀ ਮਨ ਨਾਲ਼ ਟਕਰਾਅ ਭਾਵ ਕਿ ਲਗਾਤਾਰ ਸੰਘਰਸ਼ ਕੁਦਰਤ ਦਾ ਇੱਕ ਅਟੱਲ ਨਿਯਮ ਹੈ। ਅਜਿਹੇ ’ਚ ਆਪਣੇ ਅੰਦਰ ਸ਼ਾਂਤੀ ਵਰਤਾਉਣ ਭਾਵ ਕਿ ਆਪਣੇ ਮਨ ’ਚੋ ਤ੍ਰਿਸ਼ਨਾ, ਈਰਖਾ ਆਦਿ ਦਾ ਸਾੜਾ ਖ਼ਤਮ ਕਰਨ ਜਾਂ ਕਹਿ ਲਈਏ ਕਿ ਔਗੁਣਾਂ ਅਤੇ ਗੁਣਾਂ ਦੇ ਅਨੁਪਾਤ ਨੂੰ ਸਹੀ ਕਰਨ ਲਈ ਸਾਡਾ ਗੁਰਬਾਣੀ ਨਾਲ਼ ਜੁੜਨਾ ਅਤਿ ਜ਼ਰੂਰੀ ਹੋ ਜਾਂਦਾ ਹੈ। ਗੁਰਮਤਿ ਦੇ ਅਥਾਹ ਖ਼ਜ਼ਾਨੇ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਬੇਅੰਤ ਰੂਹਾਨੀ ਰਮਜ਼ਾਂ ਨਾਲ਼ ਭਰਪੂਰ ਹਨ। ਮਿਥਿਹਾਸਕ ਹਵਾਲਿਆਂ (ਜਿਨ੍ਹਾਂ ਦਾ ਮਕਸਦ ਮਹਿਜ਼ ਨਿਰੰਕਾਰ ਨਾਲ਼ ਜੋੜ੍ਹਨਾ ਹੈ) ਤੋਂ ਲੈ ਕੇ ਲਗਾਂ, ਮਾਤਰਾਂ ਦੀ ਭਿੰਨਤਾ ’ਚ ਵੀ ਜੀਵਨ ਪਲਟਾਊ ਪ੍ਰੇਰਨਾ ਝਲਕਦੀ ਹੈ। ਇਹ ਵੀ ਸੱਚ ਹੈ ਕਿ ਗੁਰਬਾਣੀ ’ਚ ਸਰੀਰਕ ਦੁੱਖਾਂ ਦੀ ਬਜਾਇ ਮੁੱਖ ਤੌਰ ’ਤੇ ਮਨ ਨਾਲ਼ ਸੰਬੰਧਿਤ ਰੋਗ (ਜਿਵੇਂ ਕਿ ਹਉਮੈਂ, ਤ੍ਰਿਸ਼ਨਾ, ਚਿੰਤਾ, ਆਤਮਿਕ ਅਗਿਆਨਤਾ ਆਦਿ) ਹੀ ਵਿਚਾਰੇ ਗਏ ਹਨ। ਅਜਿਹੇ ਰੋਗਾਂ ਤੋਂ ਨਜਾਤ ਪਾਉਣ ਲਈ ਗੁਰਮਤਿ ਸਾਨੂੰ ਅਕਾਲ ਪੁਰਖ ਦੇ ਗੁਣ ਅਪਣਾਉਣ ਵੱਲ ਪ੍ਰੇਰਦੀ ਹੈ ਤਾਂ ਕਿ ਅਸੀਂ ਆਪਣਾ ਜੀਵਨ ਆਸ਼ਾਵਾਦੀ ਹੋ ਕੇ ਭਾਵ ਚੜ੍ਹਦੀ ਕਲਾ ’ਚ ਗੁਜ਼ਾਰ ਸਕੀਏ। ਗੁਣਾਂ ਨਾਲ਼ ਭਰਪੂਰ ਹੇਠਲੇ ਕੁਝ ਕੁ ਗੁਰ-ਵਾਕਾਂ ਨੂੰ ਵਿਚਾਰਨਾ ਲਾਭਕਾਰੀ ਰਹੇਗਾ ਕਿਉਂਕਿ ਅਜਿਹੇ ਰੱਬੀ ਗੁਣਾਂ ਨੂੰ ਆਪਣੇ ਸੁਭਾਅ ਦਾ ਅੰਗ ਬਣਾਏ ਬਿਨਾਂ ਸਾਡੇ ਵੱਲੋਂ ਰੂਹਾਨੀਅਤ ਬਲ (ਅਨੁਭਵ) ਨੂੰ ਹਾਸਲ ਕਰਨਾ ਨਾਮੁਮਕਿਨ ਹੁੰਦਾ ਹੈ : ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ (ਸ੍ਰੇਸ਼ਟ) ਆਪੁ (ਹੰਕਾਰ) ਛੋਡਿ, ਸਭ ਹੋਇ ਰੇਣਾ (ਧੂੜ); ਜਿਸੁ ਦੇਇ ਪ੍ਰਭੁ ਨਿਰੰਕਾਰੁ (ਸਿਰੀਰਾਗੁ, ਮਹਲਾ /੫੧) ਫਿਰ : ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ; ਏਕੈ ਏਕੀ ਨੇਤੈ ਬੁਰਾ ਨਹੀ, ਸਭੁ ਭਲਾ ਹੀ ਹੈ ਰੇ; ਹਾਰ ਨਹੀ, ਸਭ ਜੇਤੈ (ਚੜ੍ਹਦੀ ਕਲਾ) (ਕਾਨੜਾ ਮਹਲਾ /੧੩੦੨), ਪਰ ਤ੍ਰਿਅ ਰੂਪੁ, ਪੇਖੈ ਨੇਤ੍ਰ (ਗਉੜੀ ਮਹਲਾ /੨੭੪), ਜਿਨ ਜਾਨਿਆ, ਸੇਈ ਤਰੇ; ਸੇ ਸੂਰੇ, ਸੇ ਬੀਰ (ਰਾਮਕਲੀ, ਮਹਲਾ /੯੨੯) ਭਾਵ ਬੰਦਗੀ ਤੇ ਸੂਰਮਤਾਈ (ਬਹਾਦਰੀ) [ਨੋਟ : ਗੁਰਮਤਿ ’ਚ ਰੂਹਾਨੀ ਮੰਡਲ ਦੀ ਉਚਾਈ ਨੂੰ ਛੂਹਣ ਵਾਲੇ ਨੂੰ ਹੀ ਅਸਲੀ ਸੂਰਮਾ ਮੰਨਿਆ ਗਿਆ ਹੈ, ਇਸੇ ਕਰਕੇ ਭਾਈ ਘਨ੍ਹਈਆ ਜੀ ਵਰਗੇ ਯੋਧੇ ਸਹਿਜੇ ਹੀ ਗੁਰੂ ਸਾਹਿਬਾਨ ਦੀਆਂ ਨਜ਼ਰਾਂ ’ਚ ਪ੍ਰਵਾਨ ਹੋ ਜਾਂਦੇ ਹਨ।]

ਨਦੀ ਤਰੰਦੜੀ, ਮੈਡਾ ਖੋਜੁ ਖੁੰਭੈ; ਮੰਝਿ ਮੁਹਬਤਿ ਤੇਰੀ ਤਉ ਸਹ ! ਚਰਣੀ, ਮੈਡਾ ਹੀਅੜਾ ਸੀਤਮੁ; ਹਰਿ ! ਨਾਨਕ ਤੁਲਹਾ ਬੇੜੀ (ਗੁਜਰੀ ਮਹਲਾ /੫੨੦) ਭਾਵ ਸੱਚੀ ਪ੍ਰੀਤ/ਆਪਾ-ਸਮਰਪਣ

ਸਿਖਾਂ ਪੁਤ੍ਰਾਂ ਘੋਖਿ ਕੈ; ਸਭ ਉਮਤਿ ਵੇਖਹੁ, ਜਿ ਕਿਓਨੁ ਜਾਂ ਸੁਧੋਸੁ, ਤਾਂ ਲਹਣਾ ਟਿਕਿਓਨੁ (ਰਾਮਕਲੀ, ਬਲਵੰਡ ਸਤਾ/੯੬੭) ਭਾਵ ਸਿੱਖ; ਕੰਨਾਂ ਦਾ ਕੱਚਾ ਜਾਂ ਲਾਈਲੱਗ ਨਾ ਹੋਵੇ ਬਲਕਿ ਪਰਖਣ ਦਾ ਆਦੀ ਹੋਵੇ। ਇਹ ਕਸੌਟੀ; ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ।

ਤੂੰ ਦਾਤਾ ਜੀਆ ਸਭਨਾ ਕਾ; ਤੇਰਾ ਦਿਤਾ ਪਹਿਰਹਿ ਖਾਇ ਸੁਖੁ ਦੁਖੁ ਤੇਰੀ ਆਗਿਆ ਪਿਆਰੇ ! ਦੂਜੀ ਨਾਹੀ ਜਾਇ ਜੋ ਤੂੰ ਕਰਾਵਹਿ, ਸੋ, ਕਰੀ (ਕਰੀਂ) ਪਿਆਰੇ ! ਅਵਰੁ ਕਿਛੁ ਕਰਣੁ ਜਾਇ (ਆਸਾ, ਮਹਲਾ /੪੩੨) ਭਾਵ ਸਾਂਝੀਵਾਲਤਾ, ਰੱਬੀ ਰਜ਼ਾ ’ਚ ਰਾਜ਼ੀ, ਸੰਤੁਸ਼ਟਤਾ ਆਦਿ ਹੋਵੇ।

ਭਾਵੇਂ ਕਿ ਗੁਣਾਂ ਦੇ ਖ਼ਜ਼ਾਨੇ ਨਿਰੰਕਾਰ ਦੀ ਸਾਰੀ ਵਡਿਆਈ ਤਾਂ ਲਿਖਤਾਂ ’ਚ ਬੰਦ ਨਹੀਂ ਹੋ ਸਕਦੀ ਪਰ ਫਿਰ ਵੀ ਗੁਰਬਾਣੀ ’ਚ ਮਨੁੱਖਤਾ ਦੀ ਹਰ ਪਾਸਿਓਂ ਅਗਵਾਈ ਕਰ ਕੇ ਗੁਣਾਂ ਭਰਪੂਰ ਜ਼ਿੰਦਗੀ ਬਖ਼ਸ਼ਸ ਕੀਤੀ ਗਈ ਹੈ; ਜਿਵੇਂ ਕਿ ਜ਼ਿੰਦਗੀ ਨੂੰ ਸਫਲ ਬਣਾਉਣ ਵਾਲੇ ਇਹ ਗੁਣ ਹਨ : ‘ਉੱਦਮ, ਉਦਾਰਤਾ, ਅਦਬ, ਅਡੋਲਤਾ, ਆਤਮ-ਵਿਸ਼ਵਾਸ, ਨਾਮ-ਅਭਿਆਸ, ਇਮਾਨਦਾਰੀ, ਸੇਵਾ, ਰੱਬੀ ਸਿਮਰਨ, ਸ਼ੁਕਰਗੁਜ਼ਾਰ, ਸਹਿਜ, ਸਿਰੜ, ਸਹਿਣਸ਼ੀਲਤਾ, ਨਿਰਾਕਾਰ ’ਤੇ ਸ਼ਰਧਾ (ਪ੍ਰਤੀਤ), ਸਰਬੱਤ ਦਾ ਭਲਾ, ਸ੍ਵੈ-ਪੜਚੋਲ, ਸ੍ਵੈ-ਮਾਨ, ਸੁਚੇਤਤਾ, ਸਹਿਯੋਗਤਾ, ਸਾਦਗੀ, ਸਦਭਾਵਨਾ, ਸਮ-ਦਰਸ਼ੀ, ਹੱਕ ਹਲਾਲ, ਹੌਸਲਾ, ਕਿਰਤ, ਖਿਮਾ, ਗੰਭੀਰਤਾ, ਘਾਲ, ਖੋਜੀ (ਚਿੰਤਕ), ਗਿਆਨਤਾ, ਜਾਗਰੂਕਤਾ, ਜਗਿਆਸਾ, ਤਿਆਗ, ਦੂਰਅੰਦੇਸ਼ਤਾ, ਧੀਰਜ, ਨੇਕੀ, ਨੇਕਦਿਲੀ, ਨਿਰਲੇਪਤਾ, ਨਿਰਵੈਰਤਾ, ਨਿਡਰਤਾ, ਇਨਸਾਫ਼/ਨਿਆਂ, ਪ੍ਰੇਮ, ਪਰਪੱਕਤਾ, ਪਰਉਪਕਾਰਤਾ, ਬਰਾਬਰਤਾ, ਬਿਬੇਕਤਾ, ਭਾਉ, ਭਲਾ, ਭਰੋਸਾ, ਗੁਰੂ ਤੇ ਰੱਬ ਦਾ ਭੈ, ਮਿੱਠ ਬੋਲੜਾ, ਵਿਚਾਰ ਸ਼ੀਲ, ਵੰਡ ਛਕਣਾ’ ਆਦਿਕ।

ਅਸਲ ’ਚ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਗੁਣ ਗਾਇਨ ਕਰਨ ਲਈ ਪ੍ਰੇਰਦਾ ਹੈ। ਆਪ ਹੀ ਗੁਰੂ ਦੇ ਸ਼ਬਦ ’ਚ ਜੋੜ੍ਹਦਾ ਹੈ। ਆਪ ਹੀ ਆਪਣੇ ਗੁਣ ਗਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਵਚਨ ਹਨ : ਆਪੇ ਗੁਣ, ਆਪੇ ਕਥੈ; ਆਪੇ ਸੁਣਿ ਵੀਚਾਰੁ ਆਪੇ ਰਤਨੁ ਪਰਖਿ ਤੂੰ; ਆਪੇ ਮੋਲੁ ਅਪਾਰੁ ਸਾਚਉ ਮਾਨੁ ਮਹਤੁ ਤੂੰ; ਆਪੇ ਦੇਵਣਹਾਰੁ (ਸਿਰੀਰਾਗੁ, ਮਹਲਾ /੫੪) ਬੱਸ, ਅਸੀਂ ਨਿਰੰਕਾਰ ਵੱਲੋਂ ਬਖ਼ਸ਼ੀ ਇਸ ਵਡਿਆਈ ਨੂੰ ਇੱਕ ਅਨਮੋਲਕ ਬਖ਼ਸ਼ਸ਼ ਮੰਨ ਕੇ, ਸ਼ੁਕਰਾਨੇ ਵਜੋਂ ਉਸ ਦੇ ਗੁਣ ਗਾਉਣੇ ਹਨ। ਗੁਣ ਗਾਉਣ ਤੋਂ ਭਾਵ ਗੁਣਾਂ ਨੂੰ ਆਪਣੇ ਜੀਵਨ ’ਚ ਢਾਲਣ ਤੋਂ ਹੈ। ਨਿਰੰਕਾਰ ਦੇ ਗੁਣਾਂ ਦਾ ਮਨੁੱਖਾ ਜੀਵਨ ’ਚ ਉੱਘੜ ਆਉਣਾ ਹੀ ਗੁਣਾਂ ਦੀ ਅਸਲ ਵਿਚਾਰ ਕਰਨਾ ਹੈ; ਜਿਵੇਂ ਇੱਕ ਨਦੀ, ਤਾਂਘ ਨਾਲ਼ ਮਸਤੀ ’ਚ ਵਗਦੀ ਜਾਂਦੀ ਹੈ ਕਿ ਉਸ ਨੇ ਅਖੀਰ ਆਪਣੇ ਅਸਲ ਘਰ; ਸਮੁੰਦਰ ’ਚ ਸਮਾ ਜਾਣਾ ਹੈ; ਇਉਂ ਹੀ ਗੁਣਾਂ ਨਾਲ਼ ਸ਼ਿੰਗਾਰੇ ਜਾਣ ਵਾਲੇ ਗੁਰਸਿੱਖ ਦੇ ਮਨ ’ਚ ਵਿਸ਼ਵਾਸ ਬੱਝਦਾ ਜਾਂਦਾ ਹੈ ਕਿ ਉਹ ਵੀ ਪਰਮ-ਜੋਤ ’ਚ ਸਮਾ ਜਾਵੇਗਾ : ਜਿਨ ਕਉ ਕ੍ਰਿਪਾ ਕਰੀ ਜਗਜੀਵਨਿ (ਨੇ); ਹਰਿ ਉਰਿ ਧਾਰਿਓ ਮਨ ਮਾਝਾ ਧਰਮਰਾਇ ਦਰਿ ਕਾਗਦ ਫਾਰੇ; ਜਨ ਨਾਨਕ, ਲੇਖਾ ਸਮਝਾ (ਜੈਤਸਰੀ, ਮਹਲਾ /੬੯੮) ਮਾਲਕ ਦੀ ਰਜ਼ਾ ’ਚ ਰਾਜ਼ੀ ਹੋਣਾ ਤੇ ਗੁਰ-ਸ਼ਬਦ ਰਾਹੀਂ ਪੰਜ-ਤੱਤੀ ਸਰੀਰ ਦੇ ਮੋਹ ’ਚੋ ਨਿਕਲ ਚੁੱਕਿਆ ਗੁਰਸਿੱਖ ਹੁਣ ਸਰੀਰਕ ਮੌਤ ਦੇ ਡਰ ਤੋਂ ਵੀ ਛੁਟਕਾਰਾ ਪਾ ਲੈਂਦਾ ਹੈ : ਬਹੁਰਿ, ਹਮ ਕਾਹੇ ਆਵਹਿਗੇ ? ਆਵਨ ਜਾਨਾ ਹੁਕਮੁ ਤਿਸੈ ਕਾ; ਹੁਕਮੈ ਬੁਝਿ ਸਮਾਵਹਿਗੇ (ਮਾਰੂ, ਭਗਤ ਕਬੀਰ ਜੀ/੧੧੦੩), ਪਰ ਚੇਤੇ ਰੱਖਣਾ ਬਣਦਾ ਹੈ ਕਿ ਅਜਿਹਾ ਵਿਸ਼ਵਾਸ ਆਪਣੀ ਕਾਬਲੀਅਤ (ਝੂਠੇ ਅਹੰਕਾਰ) ਕਰਕੇ ਨਹੀਂ ਬਲਕਿ ਨਿਮਰਤਾ ਅਤੇ ਆਪਣੇ ਪ੍ਰਭੂ ਪਿਤਾ ’ਤੇ ਮਾਣ ਹੋਣ ਕਾਰਨ ਉਪਜਦਾ ਹੈ : ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ ! ਹਮ ਅਪਰਾਧੀ, ਸਦ ਭੂਲਤੇ; ਤੁਮ੍ਹ ਬਖਸਨਹਾਰੇ (ਬਿਲਾਵਲ, ਮਹਲਾ /੮੦੯)

ਸੋ, ਅਸੀਂ ਵੇਖ ਸਕਦੇ ਹਾਂ ਕਿ ਗੁਰਬਾਣੀ ਮਨੁੱਖੀ ਜੀਵਨ ਨੂੰ ਹਰ ਖੇਤਰ ’ਚ ਆਸ਼ਾਵਾਦੀ ਬਣਾਉਂਦੀ ਹੈ। ਵਿਗਿਆਨ ਸੋਚ ਨੂੰ ਵੀ ਸੇਧ ਦੇਣ ਵਾਲੀ ਗੁਰਮਤਿ; ਨਵੇਂ ਜੁੱਗ ਦਾ ਧਰਮ ਹੈ। ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਕਾਰਨ ਉਪਜ ਰਹੇ ਮਾਨਸਿਕ ਤਣਾਅ, ਨਿਰਾਸ਼ਾ, ਉਦਾਸੀ, ਪਰਿਵਾਰਕ ਤੇ ਸਮਾਜਕ ਚਿੰਤਾਵਾਂ ਨੂੰ ਦੂਰ ਕਰਨ ਲਈ ਗੁਰਮਤਿ ਹੀ ਇੱਕੋ ਇੱਕ ਵਸੀਲਾ ਹੈ। ਗੁਰਬਾਣੀ ਦੀ ਖ਼ਾਸੀਅਤ (ਵਿਲੱਖਣਤਾ); ਰਹੱਸਵਾਦ ਨੂੰ ਬਹੁਤ ਸਰਲਤਾ ਨਾਲ਼ ਸਮਝਾਉਣ ਦੇ ਨਾਲ਼-ਨਾਲ਼ ਬਿਹਤਰੀਨ ਸੰਸਾਰੀ ਜੀਵਨ ਜਾਚ ਵੀ ਬਖ਼ਸ਼ਦੀ ਹੈ। ਅਜਿਹਾ ਗੁਣਾਂ ਭਰਪੂਰ ਜੀਵਨ; ਨਿਰੰਕਾਰ ਨਾਲ਼ ਇੱਕ-ਮਿਕ ਹੋਇਆ ਹੁੰਦਾ ਹੈ, We can truly obtain countless virtues and unleash the magnetic power of Gurbani simply by following it wholeheartedly. ਬੰਦੇ ! ਖੋਜੁ ਦਿਲ, ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ (ਤਿਲੰਗ, ਭਗਤ ਕਬੀਰ ਜੀ/੭੨੭) ਵਾਕ ਦਾ ਤੱਤ-ਸਾਰ ਇਹੀ ਹੈ ਕਿ ਨਿਤਾਪ੍ਰਤੀ ਗੁਰਬਾਣੀ ਦੀ ਕਸਵੱਟੀ ’ਤੇ ਆਪਣੇ ਆਪ ਨੂੰ ਲਾ ਕੇ ਸ੍ਵੈ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ਆਓ, ਮਨ, ਬਚਨ, ਕਰਮ ਨਾਲ਼ ਗੁਰਬਾਣੀ ਨੂੰ ਪੜ੍ਹੀਏ, ਵਿਚਾਰੀਏ, ਕਮਾਈਏ ਤੇ ਸਦਾ ਇਹੀ ਅਰਦਾਸ ਕਰਦੇ ਰਹੀਏ : ਹਉ ਜੀਵਾ ਗੁਣ ਸਾਰਿ (ਸੰਭਾਲ਼ ਕੇ), ਅੰਤਰਿ ਤੂ ਵਸੈ ਤੂੰ ਵਸਹਿ ਮਨ ਮਾਹਿ, ਸਹਜੇ ਰਸਿ ਰਸੈ (ਸੂਹੀ, ਮਹਲਾ /੭੫੨)