27.9 C
Jalandhar
Saturday, April 4, 2026
spot_img
Home Blog Page 42

ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ

0

ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ

ਬਠਿੰਡਾ, 5 ਜਨਵਰੀ (ਕਿਰਪਾਲ ਸਿੰਘ) : ਗੁਰਦੁਆਰਾ ਸਾਹਿਬ ਕੋਠੇ ਕੰਮੇ ਕੇ ਵਿਖੇ ਅੱਜ ਕੋਠਿਆਂ ਦੇ ਵਸਨੀਕਾਂ ਅਤੇ ਕੋਠਿਆਂ ਦੇ ਨਜ਼ਦੀਕ ਬਣੀ ਕਲੋਨੀ ’ਚ ਰਹਿ ਰਹੇ ਐੱਨ.ਐੱਫ.ਐੱਲ. ਬਠਿੰਡਾ ਦੇ ਸਕਿਉਰਟੀ ਸਟਾਫ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ੨੩ ਪੋਹ/ 5 ਜਨਵਰੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ । ਨਾਨਕਸ਼ਾਹੀ ੨੧ ਪੋਹ/ 3 ਜਨਵਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠ ਅਰੰਭ ਕੀਤਾ ਗਿਆ ਸੀ ਜਿਸ ਦਾ ਅੱਜ ਭੋਗ ਪਾਇਆ ਗਿਆ ਉਪਰੰਤ ਭਾਈ ਗੁਰਸੇਵਕ ਸਿੰਘ ਅਤੇ ਸਾਥੀ ਹਜੂਰੀ ਰਾਗੀ ਜਥਾ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਹਜੂਰਾ ਕਪੂਰਾ ਕਲੋਨੀ ਬਠਿੰਡਾ ਅਤੇ ਗੁਰਮਤਿ ਵਿਦਿਆਲਾ ਗਿੱਲ ਪੱਤੀ ਦੇ ਰਾਗੀ ਜਥੇ ਭਾਈ ਫ਼ਤੇਵੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਰਸ ਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਦੌਰਾਨ ਭਾਈ ਕਿਰਪਾਲ ਸਿੰਘ ਬਠਿੰਡਾ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਇਸ ਸਮੇਂ ਤਿੰਨ ਵੱਖ ਵੱਖ ਕੈਲੰਡਰਾਂ ਅਨੁਸਾਰ ਨਿਸ਼ਚਿਤ ਕਰਦੀ ਹੈ ਭਾਵ ਗੁਰੂ ਸਾਹਿਬਾਨ ਨਾਲ ਸੰਬੰਧਿਤ ਸਾਰੇ ਦਿਨ ਜਿਨ੍ਹਾਂ ਨੂੰ ਗੁਰ ਪੁਰਬ ਕਿਹਾ ਜਾਂਦਾ ਹੈ, ਬਿਕਰਮੀ ਕੈਲੰਡਰ ਦੀਆਂ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ, ਪੁਰਾਤਨ ਸਿੱਖ ਇਤਿਹਾਸ ਤੇ ਬਾਕੀ ਦੇ ਸਾਰੇ ਦਿਨ ਜਿਵੇਂ ਕਿ ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਆਦਿਕ ਦੇ ਦਿਨ ਬਿਕਰਮੀ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਭਾਵ ਸੰਗਰਾਂਦਾਂ ਦੇ ਹਿਸਾਬ ਪ੍ਰਵਿਸ਼ਟਿਆਂ ਮੁਤਾਬਕ ਅਤੇ ਪੰਜਾਬ ’ਤੇ ਅੰਗਰੇਜ਼ਾਂ ਵੱਲੋਂ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਦੇ ਇਤਿਹਾਸ ਦੀਆਂ ਸਾਰੀਆਂ ਤਾਰੀਖ਼ਾਂ ਜਿਵੇਂ ਕਿ ਸਾਕਾ ਨਨਕਾਣਾ ਸਾਹਿਬ ਮੋਰਚਾ ਗੰਗਸਰ ਜੈਤੋ, ਮੋਰਚਾ ਗੁਰੂ ਕਾ ਬਾਗ, ਸਾਕਾ ਪੰਜਾ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਰਤੀ ਫੌਜਾਂ ਵੱਲੋਂ ਹਮਲੇ ਆਦਿਕ ਦੇ ਦਿਨ ਗਰੈਗੋਰੀਅਨ ਕੈਲੰਡਰ ਮੁਤਾਬਕ, ਜਿਸ ਨੂੰ ਈਸਵੀ ਕੈਲੰਡਰ,ਅੰਗਰੇਜ਼ੀ ਕੈਲੰਡਰ ਜਾਂ ਸਾਂਝਾ ਕੈਲੰਡਰ ਆਖਿਆ ਜਾਂਦਾ ਹੈ, ਅਨੁਸਾਰ ਨਿਸ਼ਚਿਤ ਕੀਤੇ ਜਾਂਦੇ ਹਨ। ਤਿੰਨਾਂ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ’ਚ ਵੱਡਾ ਅੰਤਰ ਹੋਣ ਕਾਰਨ ਨੇੜੇ ਤੇੜੇ ਆਉਣ ਵਾਲੇ ਦਿਹਾੜਿਆਂ ਦੇ ਦਿਨ ਕਾਫੀ ਅੱਗੇ ਪਿੱਛੇ ਆ ਜਾਣ ਕਾਰਨ ਹਰ ਸਾਲ ਬਹੁਤ ਹੀ ਭੰਬਲਭੂਸਾ ਬਣਿਆ ਰਹਿੰਦਾ ਹੈ ਜਿਵੇਂ ਕਿ ਪਿਛਲੇ ਸਾਲ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੧੩ ਪੋਹ/ 27 ਦਸੰਬਰ 2020 ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੭ ਮਾਘ / 20 ਜਨਵਰੀ 2021;

ਇਸ ਸਾਲ ਦੋਵੇਂ ਦਿਨ ਕਰਮਵਾਰ ੧੩ ਪੋਹ/ 27 ਦਸੰਬਰ 2021 ਅਤੇ ੨੬ ਪੋਹ / 9 ਜਨਵਰੀ 2022 ਅਤੇ

ਅਗਲੇ ਸਾਲ ੧੩ ਪੋਹ/ 28 ਦਸੰਬਰ 2022 ਤੇ ੧੪ ਪੋਹ /29 ਦਸੰਬਰ 2022 ਨੂੰ ਆਵੇਗਾ ਭਾਵ ਜਿਨ੍ਹਾਂ ਦੋ ਦਿਹਾੜਿਆਂ ’ਚ ਪਿਛਲੇ ਸਾਲ 24 ਦਿਨਾਂ ਦਾ ਅੰਤਰ ਸੀ ਉਨ੍ਹਾਂ ਹੀ ਦੋ ਦਿਹਾੜਿਆਂ ’ਚ ਇਸ ਸਾਲ 13 ਦਿਨਾਂ ਦਾ ਅਤੇ ਅਗਲੇ ਸਾਲ ਕੇਵਲ ਇੱਕ ਦਿਨ ਦਾ ਫਰਕ ਹੀ ਹੋਵੇਗਾ। ਪਿਛਲੇ ਕੈਲੰਡਰ ਫਰੋਲ਼ ਕੇ ਵੇਖੋ ਤਾਂ ਕਈ ਵਾਰ ਇਹ ਦੋਵੇਂ ਦਿਹਾੜੇ ਇਕੱਠੇ ਅਤੇ ਕਾਈ ਵਾਰ ਸ਼ਹੀਦੀ ਦਿਹਾੜੇ ਤੋਂ ਪ੍ਰਕਾਸ਼ ਗੁਰ ਪੁਰਬ ਕੁਝ ਦਿਨ ਪਹਿਲਾਂ ਵੀ ਆਇਆ ਸੀ ਅਤੇ ਅੱਗੇ ਤੋਂ ਇਸੇ ਤਰ੍ਹਾਂ ਅੱਗੇ ਪਿੱਛੇ ਹੁੰਦੇ ਰਹਿਣਗੇ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਬਿਕਰਮੀ ਸੰਮਤ ੧੭੨੩, ੨੩ ਪੋਹ, ਪੋਹ ਸੁਦੀ ੭/ 22 ਦਸੰਬਰ 1666 ਈਸਵੀ ਨੂੰ ਹੋਇਆ ਸੀ। ਜੇ ਸਾਰੇ ਹੀ ਦਿਹਾੜੇ 2003 ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਣ ਤਾਂ ਹਰ ਸਾਲ ਕਰਮਵਾਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੮ ਪੋਹ / 21 ਦਸੰਬਰ; ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੧੩ ਪੋਹ / 26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ / 5 ਜਨਵਰੀ ਨੂੰ ਆਇਆ ਕਰੇਗਾ, ਜੋ ਯਾਦ ਰੱਖਣਾ ਅਤਿ ਸੁਖਾਲਾ ਹੋ ਜਾਵੇਗਾ, ਨਹੀਂ ਤਾਂ ਇੱਕ ਦਿਨ ਐਸਾ ਆਵੇਗਾ ਕਿ ਜਿਹੜਾ ੨੩ ਪੋਹ ਸੰਨ 1666 ਈ: ’ਚ 22 ਦਸੰਬਰ ਨੂੰ ਆਇਆ ਸੀ ਅੱਜ ਕੱਲ੍ਹ 6 ਜਾਂ 7 ਜਨਵਰੀ ਨੂੰ ਆ ਰਿਹਾ ਹੈ ਉਹ ਇਸੇ ਤਰ੍ਹਾਂ ਖਿਸਕਦਾ ਹੋਇਆ ਇੱਕ ਦਿਨ ਮਈ, ਜੂਨ ’ਚ ਚਲਾ ਜਾਵੇਗਾ ਜੋ ਇਤਿਹਾਸਕ ਤੱਥਾਂ ਦੇ ਬਿਲਕੁਲ ਉਲਟ ਹੋਵੇਗਾ ਕਿਉਂਕਿ ਤੁਸੀਂ ਕਿਸ ਤਰ੍ਹਾਂ ਕਹਿ ਸਕੋਗੇ ਕਿ ਸੂਬਾ ਸਰਹਿੰਦ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ਤਸੀਹੇ ਦੇਣ ਲਈ ਕੜਕਦੀ ਠੰਡ ਵਿੱਚ ਠੰਡੇ ਬੁਰਜ ’ਚ ਬਿਨਾਂ ਕੱਪੜਿਆਂ ਤੋਂ ਰੱਖਿਆ ਸੀ।

ਅਖੀਰ ’ਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ  ਨੇ ਅਰਦਾਸ ਕੀਤੀ ਤੇ ਹੁਕਨਾਮਾ ਲਿਆ। ਉਪਰੰਤ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਤੇ ਕੀਰਤਨੀ ਜੱਥਿਆਂ ਤੋਂ ਇਲਾਵਾ ਸ਼੍ਰੀ ਵਿਜੇ ਕਾਂਤ ਗੋਇਲ ਚੀਫ਼ ਜਨਰਲ ਮੈਨੇਜਰ, ਐੱਨ.ਐੱਫ.ਐੱਲ., ਡਿਪਟੀ ਕਮਾਂਡੈਂਟ ਸੀ.ਆਈ.ਐਸ.ਐੱਫ. ਅਤੇ ਸ਼੍ਰੀ ਪੰਕਜ਼ ਬਲਿਆਨ ਸਮੇਤ ਹੋਰਨਾਂ ਪਤਵੰਤੇ ਸੱਜਣਾਂ ਨੂੰ ਸਿਰੋਪਿਆਂ ਦੀ ਬਖ਼ਸਿਸ਼ ਨਾਲ ਸਨਮਾਨਿਤ ਕੀਤਾ।

ਰਹਿਣੀ ਰਹੈ ਸੋਈ ਸਿੱਖ ਮੇਰਾ

0

ਰਹਿਣੀ ਰਹੈ ਸੋਈ ਸਿੱਖ ਮੇਰਾ

ਗਿਆਨੀ ਬਲਜੀਤ ਸਿੰਘ ਜੀ

ਗੁਰਬਾਣੀ ਨੇ ਸਿੱਖ ਦੀ ਪਰਿਭਾਸ਼ਾ ਦਿੰਦਿਆਂ ਫ਼ੁਰਮਾਨ ਕੀਤਾ ਹੈ ਕਿ ‘‘ਸਿਖੀ ਸਿਖਿਆ ਗੁਰ ਵੀਚਾਰਿ (ਮਹਲਾ /੪੬੫), ਸੋ ਸਿਖੁ ਸਖਾ ਬੰਧਪੁ ਹੈ ਭਾਈ! ਜਿ ਗੁਰ ਕੇ ਭਾਣੇ ਵਿਚਿ ਆਵੈ   ਆਪਣੈ ਭਾਣੈ ਜੋ ਚਲੈ ਭਾਈ! ਵਿਛੁੜਿ ਚੋਟਾ ਖਾਵੈ (ਮਹਲਾ /੬੦੧), ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ’’ (ਮਹਲਾ /੩੦੫) ਇਸ ਤਰ੍ਹਾਂ ਗੁਰਬਾਣੀ ਤੇ ਪੁਰਾਤਨ ਰਹਿਤਨਾਮਿਆਂ ਦੀ ਰੌਸ਼ਨੀ ਵਿੱਚ ਹੀ ਸਿਖ ਰਹਿਤ ਮਰਿਆਦਾ ਨੇ ਸਿੱਖ ਦੀ ਤਾਰੀਫ਼ ਦਰਸਾਈ ਹੈ। ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।

ਉਪਰੋਕਤ ਦਰਸਾਏ ਗਏ ਸਿੱਖ ਦੀ ਜੀਵਨ ਜਾਂਚ ਦਾ ਕੇਂਦਰ ਹੈ ‘ਗੁਰਦੁਆਰਾ’। ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਅਰੰਭਿਆ, ਸਿੱਖ ਬਣਾਏ, ਸਿੱਖ ਪ੍ਰਚਾਰਕ ਥਾਪੇ, ਸੰਗਤਾਂ ਬਣਾਈਆਂ, ਸਿੱਖ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਰਾਹੀਂ ਮਨੁੱਖਤਾ ਨੂੰ ਸੇਵਾ ਸਿਮਰਨ ਰਾਹੀਂ ਮਨੁੱਖਾ ਜੀਵਨ ਨੂੰ ਸਫਲ ਕਰਨ ਦੀ ਸੋਝੀ ਪ੍ਰਾਪਤ ਹੋਈ। ਪੰਜਵੇਂ ਪਾਤਿਸ਼ਾਹ ਜੀ ਇਸ ਗੁਰਦੁਆਰੇ ਤੇ ਸੰਗਤ ਨੂੰ ਧਰਮਸ਼ਾਲ ਕਰਕੇ ਸੰਬੋਧਨ ਕਰਦੇ ਹੋਏ ਇਨ੍ਹਾਂ ਦੇ ਸਥਾਪਿਤ ਕਰਨ ਦਾ ਰਾਜ਼ ਵੀ ਖੋਲਦੇ ਹਨ ‘‘ਮੈ ਬਧੀ ਸਚੁ ਧਰਮਸਾਲ ਹੈ   ਗੁਰਸਿਖਾ ਲਹਦਾ ਭਾਲਿ ਕੈ   ਪੈਰ ਧੋਵਾ ਪਖਾ ਫੇਰਦਾ; ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ’’ (ਮਹਲਾ /੭੩) ਇਸੇ ਤਰ੍ਹਾਂ ਪੰਥਕ ਵਿਦਵਾਨਾਂ ਨੇ ਗੁਰਦੁਆਰੇ ਦੇ ਮਨੋਰਥ ਨੂੰ ਪ੍ਰਗਟ ਕੀਤਾ ਹੈ ਕਿ ‘ਜਿਸ ਥਾਂ ਸਤਿਗੁਰਾਂ ਦੇ ਦਸ ਸਰੂਪਾਂ ਵਿੱਚੋਂ ਕਿਸੇ ਦੇ ਚਰਨ ਪਏ ਅਤੇ ਇਤਿਹਾਸਿਕ ਘਟਨਾ ਹੋਈ ਹੈ ਅਥਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸਰਾਮ, ਲੰਗਰ, ਵਿਦਿਆ, ਕੀਰਤਨ ਆਦਿ ਦਾ ਗੁਰ ਮਰਿਆਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਗੁਰਦੁਆਰਾ ਸੰਗਯਾ ਹੈ।’

ਗੁਰਦੁਆਰੇ ਦਾ ਨਮੂਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਬਣਾ ਕੇ ਦੱਸ ਦਿੱਤਾ ਹੈ ਅਤੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪ ਕੇ ਪ੍ਰਬੰਧਕਾਂ ਲਈ ਪੂਰਨੇ ਪਾ ਦਿੱਤੇ ਹਨ। (ਗੁਰਮਤਿ ਮਾਰਤੰਡ ਪੰਨਾ 380), ਪਰ ਸਿੱਖਾਂ ’ਤੇ ਅਜਿਹੇ ਭਿਆਨਕ ਦੌਰ ਆਏ ਕਿ ‘ਘਰ ਤੇ ਕਢੇ ਸੋ ਵਣ ਲੁਕਹਿ, ਵਣ ਤਜਿ ਨੀਰ ਲੁਕਾਹਿ; ਨੀਰ ਲੁਕੈਂ ਸੋ ਨਹਿ ਬਚੈਂ, ਕਹਹੁ ਸਿੰਘ ਕਤ ਜਾਹਿ।’ (ਪੰਥ ਪ੍ਰਕਾਸ਼) ਅਜਿਹੀਆਂ ਜੁਲਮੀ ਹਨ੍ਹੇਰੀਆਂ ਵਿੱਚ ਫਿਰ ਇੱਕ ਹੀ ਚਾਰਾ ਸੀ ਕਿ ‘ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ’ ਕਰਨ ਸਮੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਦਾਸੀਆਂ ਨਿਰਮਲਿਆਂ ਰਾਹੀਂ ਹੀ ਹੁੰਦੀ ਰਹੀ। ਫਿਰ ਮਹੰਤਾਂ ਦੇ ਚੁੰਗਲ ਵਿੱਚ ਆਣ ਕਾਰਨ ਗੁਰਦੁਆਰਿਆਂ ਨੂੰ ਉਨ੍ਹਾਂ ਦੀ ਨਿੱਜੀ ਜਾਇਦਾਦ ਦਾ ਹੀ ਰੂਪ ਦੇ ਦਿੱਤਾ ਗਿਆ। ਫਿਰ ਇਨ੍ਹਾਂ ਧਾਰਮਿਕ ਸਥਾਨਾਂ ਤੋਂ ‘‘ਜਿਥੈ ਏਕੋ ਨਾਮੁ ਵਖਾਣੀਐ ’’ (ਮਹਲਾ /੭੨) ਦੀ ਪਰੰਪਰਾ ਸਮਾਪਤ ਹੋ ਕੇ ਮਾਇਆ ਦਾ ਪਸਾਰਾ ਪਸਰ ਗਿਆ। ਜੋ ਇਨ੍ਹਾਂ ਸਿੱਖੀ ਕੇਂਦਰਾਂ ਦਾ ਪ੍ਰਭਾਵ ਬਣਿਆ ਉਸ ਦੀ ਵਿਆਖਿਆ ਭਾਈ ਗੁਰਦਾਸ ਜੀ ਦੇ ਇਨ੍ਹਾਂ ਬਚਨਾਂ ਨਾਲ ਕੀਤੀ ‘‘ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ; ਨਾਉ ਮੈ ਜਉ ਅਗਨਿ ਲਾਗੈ, ਕੈਸੇ ਕੈ ਬੁਝਾਈਐ ? ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ; ਗੜ ਮੈ ਜਉ ਲੂਟਿ ਲੀਜੈ, ਕਹੋ ਕਤ ਜਾਈਐ ? ਚੋਰਨ ਕੈ ਤ੍ਰਾਸ, ਜਾਇ ਸਰਨਿ ਗਹੈ ਨਰਿੰਦ; ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ ? ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ; ਤਹਾ ਜਉ ਮਾਇਆ ਬਿਆਪੈ, ਕਹਾ ਠਹਰਾਈਐ  ?੫੪੪ (ਭਾਈ ਗੁਰਦਾਸ ਜੀ/ਕਬਿੱਤ ੫੪੪) ਅਜਿਹੀ ਭਿਆਨਕ ਸਥਿਤੀ ਦਾ ਸਮਾਂ ਇੱਕ ਦੋ ਦਿਨ ਦਾ ਨਹੀਂ ਸਗੋਂ ਲਗਭਗ 200 ਸਾਲ ਤੱਕ ਜਾਰੀ ਰਿਹਾ। ਇਸ ਸਮੇਂ ਨੂੰ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ।

ਪਹਿਲਾ ਸਮਾਂ 50-55 ਸਾਲ ਦਾ ਉਹ ਸਮਾਂ ਸੀ ਜਦੋਂ ਮੁਗਲ ਹਕੂਮਤ ਸਿੱਖਾਂ ਦਾ ਖੁਰਾ ਖੋਜ ਮਿਟਾ ਰਹੀ ਸੀ ਅਤੇ ਅਹਿਮਦ ਸ਼ਾਹ ਅਬਦਾਲੀ ਜੋ ਭਾਵੇਂ ਮੁਗਲਾਂ ਦਾ ਸਫਾਇਆ ਵੀ ਕਰ ਰਿਹਾ ਸੀ, ਨੂੰ ਸਿੱਖਾਂ ਨੂੰ ਸਮਾਪਤ ਕਰਨ ਲਈ ਸਿੱਖਾਂ ਬਾਰੇ ਹਕੂਮਤ ਤਤਪਰ ਕਰ ਰਹੀ ਸੀ ਕਿ ਸਿੱਖਾਂ ਦੀ ਜ਼ਿੰਦਗੀ ਅਤੇ ਇਹਨਾਂ ਦੀ ਬਹਾਦਰੀ ਦਾ ਭੇਦ ਗੁਰਦੁਆਰਾ ਹਰਿਮੰਦਰ ਸਾਹਿਬ ਹੈ, ਅੰਮ੍ਰਿਤ ਸਰੋਵਰ ਅਤੇ ਅਕਾਲ ਤਖ਼ਤ ਹਨ, ਜੋ ਸਿੱਖਾਂ ਲਈ ਆਬਿ ਹਯਾਤ ਹੈ। ਅਤਿ ਜ਼ਖਮੀ ਹੋਇਆ ਤੇ ਮਰ ਰਿਹਾ ਸਿੱਖ ਵੀ ਇਸ ਦੇ ਦਰਸ਼ਨ ਇਸ਼ਨਾਨ ਕਰ ਵੱਡੇ-ਵੱਡੇ ਖਬੀ ਖਾਨਾ ਨਾਲ ਲੋਹਾ ਲੈਣ ਲਈ ਤਿਆਰ ਹੋ ਜਾਂਦਾ ਹੈ, ਇਸ ਕਰਕੇ ਅਬਦਾਲੀ ਨੇ ਹਰਿਮੰਦਰ ਸਾਹਿਬ ਢਹਿ ਢੇਰੀ ਕਰ ਦਿੱਤਾ। ਇਸ ਸਮੇਂ ਗੁਰਦੁਆਰਿਆਂ ਨਾਲ ਸਿੱਖਾਂ ਦਾ ਸੰਬੰਧ ਕੇਵਲ ਇਨ੍ਹਾਂ ਕੁ ਰਹਿ ਗਿਆ ਕਿ ਚੋਰੀ ਛਿਪੇ ਆਣ ਕੇ ਦਰਸ਼ਨ ਕਰ ਜਾਣ। ਪੂਜਾ ਪਾਠ ਬਾਰੇ ਨਾ ਉਨ੍ਹਾਂ ਨੂੰ ਕੁਝ ਪਤਾ ਸੀ ਅਤੇ ਨਾ ਹੀ ਉਹ ਅਜਿਹਾ ਕੁਝ ਕਰ ਸਕਦੇ ਸਨ। ਪੂਜਾ ਪਾਠ ਦੀ ਜ਼ਿੰਮੇਵਾਰੀ ਕੇਵਲ ਸੰਪਰਦਾਈ ਨਿਰਮਲੇ ਸਾਧੂਆਂ ਵਸ ਪੈ ਗਈ।

ਗੁਰਦੁਆਰਿਆਂ ਦੀ ਸੰਭਾਲ ਦਾ ਦੂਜਾ ਸਮਾਂ 80-85 ਸਾਲ ਦਾ ਉਹ ਸਮਾਂ ਹੈ ਜਦੋਂ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੇ ਉਸ ਤੋਂ ਪਿੱਛੋਂ ਸਿੱਖ ਰਾਜ ਦਾ ਸਮਾਂ ਕਿਹਾ ਜਾ ਸਕਦਾ ਹੈ। ਸਿੱਖ ਰਾਜ ਨੇ ਭਾਵੇਂ ਲੰਗਰਾਂ ਤੇ ਗੁਰਦੁਆਰਿਆਂ ਦੀ ਆਰਥਿਕ ਸਹਾਇਤਾ ਲਈ ਜਗੀਰਾਂ ਲਗਾ ਮਾਲੀ ਦਸ਼ਾ ਬਹੁਤ ਚੰਗੀ ਬਣਾ ਦਿੱਤੀ, ਪਰ ਇਹਨਾਂ ਦਾ ਅੰਦਰੂਨੀ ਪ੍ਰਬੰਧ ਤੇ ਪੂਜਾ ਪਾਠ ਪਹਿਲਾਂ ਵਾਂਗ ਹੀ ਸੰਪਰਦਾਈ ਪ੍ਰਭਾਵ ਥੱਲੇ ਚੱਲਦਾ ਰਿਹਾ।

ਗੁਰਦੁਆਰਿਆਂ ਦਾ ਤੀਜਾ ਕਾਂਡ ਸੰਨ 1849 ਈ: ਤੋਂ ਪੰਜਾਬ ਅੰਦਰ ਅੰਗਰੇਜ਼ ਹਕੂਮਤ ਆ ਜਾਣ ਨਾਲ ਆਰੰਭ ਹੁੰਦਾ ਹੈ। ਇਸ ਦਾ ਸਮਾਂ 70 ਸਾਲ ਦਾ ਮਿਥਿਆ ਜਾ ਸਕਦਾ ਹੈ। ਅੰਗਰੇਜ਼ਾਂ ਨੇ ਪੰਜਾਬ ਦਾ ਰਾਜ ਸੰਭਾਲਣ ਦੇ ਨਾਲ ਹੀ ਸਮਝ ਲਿਆ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਮੁਖੀ ਗੁਰਦੁਆਰਿਆਂ ਦੀ ਹੋਂਦ ਅਤੇ ਸਿੱਖਾਂ ਦਾ ਸਮੁੱਚੇ ਤੌਰ ’ਤੇ ਇਨ੍ਹਾਂ ਡੂੰਗੇ ਸਤਿਕਾਰ ਨਾਲ ਜੁੜੇ ਰਹਿਣਾ ਸਿੱਖਾਂ ਦੀ ਚੜ੍ਹਦੀ ਕਲਾ ਦਾ ਕਾਰਨ ਹਨ। ਬ੍ਰਿਟਿਸ਼ ਪਾਰਲੀਮੈਂਟ ਲੰਦਨ ਵਿੱਚ ਇਕ ਸਵਾਲ ਦੇ ਉੱਤਰ ਵਿੱਚ Secret of state for India ਵੱਲੋਂ ਦੱਸਿਆ ਗਿਆ ਕਿ ਹਕੂਮਤ ਨੂੰ ਜੋ ਖ਼ਤਰਾ ਹੋ ਸਕਦਾ ਹੈ ਤਾਂ ਉਹ ਕੇਵਲ ਸਿੱਖਾਂ ਪਾਸੋਂ ਹੈ ਕਿਉਂਕਿ ਉਹਨਾਂ ਨੂੰ ਆਪਸ ਵਿੱਚ ਸੰਗਠਿਤ ਕਰੀ ਰੱਖਣ ਵਿੱਚ, ਉਹਨਾਂ ਦੀ ਜ਼ਿੰਦਾ ਦਿਲੀ ਅਤੇ ਚੜ੍ਹਦੀ ਕਲਾ ਦੇ ਕੁਝ ਅਜਿਹੇ ਸਾਧਨ ਉਹਨਾਂ ਪਾਸ ਹਨ, ਜਿਨ੍ਹਾਂ ਨੂੰ ਖ਼ਤਮ ਕਰਨ ਲਈ ਸਮਾਂ ਚਾਹੀਦਾ ਹੈ। ਇਹ ਵੀ ਕਿਹਾ ਗਿਆ ਕਿ ਸਿੱਖਾਂ ਦੇ ਗੁਰਦੁਆਰੇ ਇਕ ਤਰ੍ਹਾਂ ਦੀ State with in state ਹਨ। ਗੁਰਦੁਆਰੇ ’ਤੇ ਭਰੋਸਾ ਸਿੱਖਾਂ ਅੰਦਰ ਕਦੇ ਵੀ ਜਾਗ੍ਰਤੀ ਪੈਦਾ ਕਰ ਸਕਦਾ ਹੈ। ਉਨ੍ਹਾਂ ਨੂੰ ਜਥੇਬੰਦ ਕਰਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਅੰਗਰੇਜ਼ੀ ਹਕੂਮਤ ਵੱਲੋਂ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਕਰੜੀ ਨਿਗਾਹ ਰੱਖੀ ਜਾਣ ਲੱਗੀ। ਪੁਜਾਰੀਆਂ ਅਤੇ ਮਹੰਤਾਂ ਨੂੰ ਸਰਕਾਰ ਦੇ ਹੱਥ ਠੋਕੇ ਬਣਾਉਣ ਦਾ ਉਪਰਾਲਾ ਕੀਤਾ ਗਿਆ, ਜਿਸ ਵਿੱਚ ਅੰਗਰੇਜ਼ੀ ਹਕੂਮਤ ਕਾਮਯਾਬ ਹੋਈ। ਇਸ ਤਰ੍ਹਾਂ ਗੁਰਦੁਆਰੇ ਜਿੱਥੋਂ ‘‘ਗੁਰੂ ਦੁਆਰੈ ਹੋਇ ਸੋਝੀ ਪਾਇਸੀ   ਏਤੁ ਦੁਆਰੈ ਧੋਇ ਹਛਾ ਹੋਇਸੀ   ਮੈਲੇ ਹਛੇ ਕਾ ਵੀਚਾਰੁ; ਆਪਿ ਵਰਤਾਇਸੀ   ਮਤੁ ਕੋ ਜਾਣੈ ਜਾਇ; ਅਗੈ ਪਾਇਸੀ   ਜੇਹੇ ਕਰਮ ਕਮਾਇ; ਤੇਹਾ ਹੋਇਸੀ ’’ (ਮਹਲਾ /੭੩੦) ਦੀ ਥਾਂ ਬ੍ਰਾਹਮਣੀ ਕਰਮਕਾਂਡਾਂ ਦਾ ਬੋਲਬਾਲਾ ਹੋ ਗਿਆ, ਜਿਸ ਕਾਰਨ ਗੁਰਦੁਆਰਾ ਤਰਨਤਾਰਨ, ਗੁਰੂ ਕੇ ਬਾਗ, ਜੈਤੋਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ ਅਤੇ ਪੰਜਾ ਸਾਹਿਬ ਦਾ ਸਾਕਾ ਆਦਿ ਖ਼ੂਨੀ ਪਤਰਿਆਂ ’ਤੇ ਲਿਖਿਆ ਜਾਣ ਵਾਲਾ ਇਤਿਹਾਸਕ ਕਾਂਡ ਵਾਪਰਿਆ। ਇਨ੍ਹਾਂ ਸਾਰੇ ਕਾਂਡਾਂ ਦਾ ਮੁੱਖ ਉਦੇਸ਼ ਗੁਰਦੁਆਰਿਆਂ ਦੀ ਅਜ਼ਾਦੀ ਤੇ ਗੁਰਮਤਿ ਸਿਧਾਂਤ ਦੀ ਨਿਰੋਲਤਾ ਤੇ ਨਿਰਮਲਤਾ ਨੂੰ ਬਣਾਈ ਰੱਖਣ ਵਾਲੀ ਸਿੱਖ ਰਹਿਤ ਮਰਯਾਦਾ ਪਰਗਟ ਕਰਨਾ ਸੀ। ਇਸ ਨੂੰ ਅਸੀਂ ਗੁਰਦੁਆਰਾ ਸੁਧਾਰ ਲਹਿਰ ਕਹਿੰਦੇ ਹਾਂ। ਇਸ ਸੁਧਾਰ ਲਹਿਰ ਵਿੱਚ ਸਬਰ, ਸੰਤੋਖ ਨਾਲ ਸਿੰਘਾਂ ਨੇ ਜੋ ਸ਼ਹੀਦੀਆਂ ਦਿੱਤੀਆਂ ਤੇ ਕਰ ਵਿਖਾਇਆ ਇਸ ਤੋਂ ਪ੍ਰਭਾਵਤ ਹੋ ਕੇ ਉਸ ਸਮੇਂ ਦੇ ਮੁਸਲਮ ਅਖਬਾਰ ‘ਸਿਆਸਤ’ ਦੇ ਅਡੀਟਰ ਸੱਯਦ ਹਬੀਬ ਨੇ ਆਪਣੇ ਇੱਕ ਪਰਚੇ ਵਿੱਚ ਪ੍ਰਕਾਸ਼ਤ ਕੀਤਾ ਕਿ ‘ਬਹਾਦਰੀ ਮੇਂ ਵਹੁ ਯਕਤਾ ਹੈਂ ਲੇਕਿਨ, ਨਹੀਂ ਹੈਂ ਕੁਵੱਤੇ ਬਰਦਾਸ਼ਤ ਮੇ ਭੀ ਖਾਲੀ ਸਿੱਖ।’

ਇਸ ਤਰ੍ਹਾਂ ਪੰਥ ਦਰਦੀ ਸੁਧਾਰਕਾਂ ਨੇ ਸਲਾਹ ਕੀਤੀ ਕਿ ਪੰਥ ਦੇ ਚੋਣਵੇਂ ਸੱਜਣਾਂ ਦਾ ਇਕੱਠ ਬੁਲਾ ਕੇ ਸਾਰੇ ਪੰਥ ਦੀ ਪ੍ਰਤੀਨਿਧ ਤੇ ਸਾਂਝੀ ਕਮੇਟੀ ਬਣਾਈ ਜਾਵੇ, ਜੋ ਗੁਰਦੁਆਰਿਆਂ ਦਾ ਪ੍ਰਬੰਧ ਤੇ ਸੁਧਾਰ ਕਰੇ।  ਇਸ ਤਰ੍ਹਾਂ ਫ਼ੈਸਲਾ ਹੋਇਆ ਕਿ ਸਾਰੇ ਗੁਰਦੁਆਰਿਆਂ ਦੇ ਪ੍ਰਬੰਧ ਲਈ 175 ਸਿੰਘਾਂ ਦੀ ਕਮੇਟੀ ਬਣਾਈ ਜਾਵੇ, ਜਿਸ ਦਾ ਨਾਮ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਹੋਵੇ। ਸਰਕਾਰ ਵੱਲੋਂ ਨਿਯਤ ਕੀਤੇ 36 ਮੈਂਬਰ ਵੀ ਇਸ ਵਿੱਚ ਸ਼ਾਮਲ ਕਰ ਲਏ ਗਏ। ਨਿਯਮਾਵਲੀ ਦਾ ਖਰੜਾ ਤਿਆਰ ਕਰਨ ਲਈ ਇੱਕ ਸਬ ਕਮੇਟੀ ਬਣਾਈ ਗਈ ਤੇ 30 ਅਪ੍ਰੈਲ 1921 ਨੂੰ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰਜਿਸਟਰਡ ਕਰਵਾਈ ਗਈ।

ਗੁਰਦੁਆਰਿਆਂ ਵਿੱਚ ਰਹਿਤ ਮਰਯਾਦਾ ਨਿਯਤ ਕਰਨ ਲਈ ਕਮੇਟੀ ਰਾਹੀਂ ਸਰਬ ਸੰਮਤੀ ਨਾਲ ਮਤਾ ਪਾਸ ਹੋਇਆ ਕਿ ਕਈਆਂ ਕਾਰਨਾਂ ਕਰਕੇ ਸਿੱਖ ਰਹਿਤ ਮਰਯਾਦਾ ਸੰਬੰਧੀ ਮਤ ਭੇਦ ਪੈਦਾ ਹੋ ਗਏ ਹਨ ਤੇ ਹੋ ਰਹੇ ਹਨ ਇਹ ਲਈ ਵਿਦਵਾਨਾਂ ਦੀ ਇੱਕ ਸਬ ਕਮੇਟੀ ਬਣਾਈ ਗਈ, ਜੋ ਰਹਿਤ ਨਾਮਿਆਂ ਤੋਂ ਤੇ ਹੋਰ ਗੁਰਮਤਿ ਗ੍ਰੰਥਾਂ ਤੇ ਮੁਖੀਆਂ ਦੀ ਰਾਇ ਨਾਲ ਗੁਰਮਤਿ ਦੀ ਰਹੁ ਰੀਤ ਦਾ ਖਰੜਾ ਤਿਆਰ ਕਰਕੇ ਛੇਤੀ ਹੀ ਸ਼੍ਰੋਮਣੀ ਕਮੇਟੀ ਵਿੱਚ ਵਿਚਾਰ ਕਰਨ ਲਈ ਪੇਸ਼ ਕਰੇ।  (ਮਿਤੀ 15/03/1927)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਰਨਲ ਸਮਾਗਮ ਰਾਹੀਂ ਅੰਤ੍ਰਿਵ ਕਮੇਟੀ ਨੂੰ ਆਗਿਆ ਕਰਦੀ ਹੈ ਕਿ ਹੋਰ ਜਨਰਲ ਮੈਂਬਰਾਂ ਤੇ ਪੰਥਕ ਮੁਖੀਆਂ ਦੀ ਯੋਗ ਸਲਾਹ ਲੈ ਕੇ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਇੱਕ ਤਕੜੀ ਧਰਮ ਪ੍ਰਚਾਰ ਕਮੇਟੀ ਬਣਾਏ, ਜੋ ਕਿ ਪੂਰੇ ਜ਼ੋਰ ਨਾਲ ਸਿੱਖ ਧਰਮ ਦਾ ਪ੍ਰਚਾਰ ਕਰੇ।  (ਮਿਤੀ 28/02/1931)

ਇਸ ਤਰ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹੁ ਰੀਤ ਸਬ ਕਮੇਟੀ ਖਰੜੇ ਦੀ ਪ੍ਰਵਾਨਗੀ; ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਮਤਾ ਨੰਬਰ 1/1-8-1936 ਰਾਹੀਂ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਨੰਬਰ 14/12-10-1936 ਦੁਆਰਾ ਦਿੱਤੀ ਅਤੇ ਮੁੜ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹਕਾਰ ਕਮੇਟੀ ਨੇ ਆਪਣੀ ਇਕੱਤਰਤਾ 7-01-1945 ਵਿਖੇ ਇਸ ਨੂੰ ਵਿਚਾਰ ਕੇ ਕੁਝ ਵਾਧੇ ਘਾਟੇ ਕਰਨ ਲਈ ਸਿਫ਼ਾਰਸ਼ ਕੀਤੀ। ਇਸ ਤਰ੍ਹਾਂ ਲਗਾਤਾਰ 19 ਸਾਲ ਲਗਾ ਕੇ ਮੁੜ ਮੁੜ ਵਿਚਾਰ ਕੇ ਸਿੱਖ ਰਹਿਤ ਮਰਯਾਦਾ ਦਾ ਇਹ ਸਰੂਪ ਹੋਂਦ ਵਿੱਚ ਆਇਆ, ਜੋ ਸਕੱਤਰ ਧਰਮ ਪ੍ਰਚਾਰ ਕਮੇਟੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਪ੍ਰਕਾਸ਼ਤ ਕੀਤਾ ਗਿਆ ਹੈ।

ਸਿੱਖ ਰਹਿਤ ਮਰਯਾਦਾ ਦੀ ਮਹੱਤਤਾ :- ਕਰਤਾ ਪੁਰਖ ਨੇ ਸਾਰਾ ਬ੍ਰਹਮੰਡ ਹੀ ਮਿਤ ਤੇ ਮਰਯਾਦਾ ਵਿੱਚ ਬੰਨ੍ਹਿਆ ਹੈ। ਇਹ ਧਰਮ ਖੰਡ ਹੈ ਹੀ ਸਾਰਾ ਨਿਯਮਾਂ ਵਿੱਚ, ਇੱਥੋਂ ਦੀਆਂ ਰਾਤਾਂ, ਰੁਤਾਂ, ਥਿਤਾਂ, ਵਾਰ ਸਭ ਨਿਯਮ ਅਧੀਨ ਹੀ ਚੱਲ ਰਹੇ ਹਨ ‘‘ਸਗਲਿਆ ਭਉ ਲਿਖਿਆ ਸਿਰਿ ਲੇਖੁ   ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ’’ (ਆਸਾ ਕੀ ਵਾਰ/ਮਹਲਾ /੪੬੪)

ਉਸ ਕਰਤੇ ਨੇ ਕਿਵੇਂ ‘‘ਪਉਣੁ ਉਪਾਇ ਧਰੀ ਸਭ ਧਰਤੀ; ਜਲ ਅਗਨੀ ਕਾ ਬੰਧੁ ਕੀਆ ’’ (ਮਹਲਾ /੩੫੦) ਅਨੁਸਾਰ ਵਿਰੋਧੀ ਤੱਤਾਂ ਨੂੰ ਸੰਜਮ ਵਿੱਚ ਕੀਤਾ ਹੋਇਆ ਹੈ। ਨਿਯਮੋਂ ਉਖੜਨਾ ਚਾਲੋਂ ਬੇਚਾਲ ਹੋਣਾ ਹੈ। ਮਰਯਾਦਾ ਵਿੱਚ ਰਹਿਣਾ ਹੀ ਕਲਾ ਦੀ ਦੁਨੀਆ ਦਾ ਭੇਦ ਹੈ। ਘੜੀ ਤੋਂ ਲੈ ਕੇ ਵੱਡੇ-ਵੱਡੇ ਸਟੀਮ ਇੰਜਨਾਂ ਤੱਕ, ਸਾਈਕਲ ਤੋਂ ਹਵਾਈ ਜਹਾਜ਼ ਤੱਕ, ਇਲੈਕਟਰੋਨਿਕ ਸਾਧਨ ਸਭ ਮਰਯਾਦਾ ਅਧੀਨ ਹੀ ਕੰਮ ਕਰਦੇ ਹਨ। ਇਹ ਬੇ ਮਰਯਾਦਾ ਹੋਏ ਨਹੀਂ ਕਿ ਕਬਾੜੀਏ ਦੀ ਦੁਕਾਨ ’ਤੇ ਪੁੱਜੇ ਨਹੀਂ। ਇਸ ਲਈ ਭਾਈ ਗੁਰਦਾਸ ਜੀ ਨੇ ਮਰਯਾਦਾ ਵਿੱਚ ਹੋਇਆ ਜੀਵਨ ਹੀ ਸੁਰੱਖਿਅਤ ਸਮਝਿਆ ਹੈ ਤੇ ਸੰਸਾਰ ਸਾਮ੍ਹਣੇ ਇਸ ਸਿਧਾਂਤ ਨੂੰ ਇੰਜ ਪ੍ਰਗਟਾਇਆ ਹੈ:- ‘‘ਖੁਲੇ ਸੇ ਬੰਧਨ ਬਿਖੈ ਭਲੋ ਹੀ ਸੀਚਾਨੋ ਜਾਤੇ; ਜੀਵ ਘਾਤ ਕਰੈ ਬਿਕਾਰੁ ਹੋਇ ਆਵਈ ਖੁਲੇ ਸੇ ਬੰਧਨ ਬਿਖੈ ਚਕਈ ਭਲੀ ਜਾਤੇ; ਰਾਮ ਰੇਖ ਮੇਟਿ ਨਿਸਿ ਪ੍ਰਿਅ ਸੰਗੁ ਪਾਵਈ ਖੁਲੇ ਸੇ ਬੰਧਨ ਬਿਖੈ ਭਲੋ ਹੈ ਸੂਆ ਪ੍ਰਸਿਧ; ਸੁਨਿ ਉਪਦੇਸੁ ਰਾਮ ਨਾਮ ਲਿਵ ਲਾਵਈ ਮੋਖ ਪਦਵੀ ਸੈ ਤੈਸੇ ਮਾਨਸ ਜਨਮ ਭਲੋ; ਗੁਰਮੁਖਿ ਹੋਇ ਸਾਧਸੰਗਿ ਪ੍ਰਭ ਧਿਆਵਈ ੧੫੪ (ਭਾਈ ਗੁਰਦਾਸ ਜੀ/ਕਬਿੱਤ ੧੫੪)

ਗੁਰੂ ਸਾਹਿਬਾਨ ਨੇ ਖਾਲਸੇ ਨੂੰ ਬਹੁਤ ਉਚੇਰਾ ਜੀਵਨ ਦਿੱਤਾ ਹੈ। ਉਚੇਰਾ ਹੀ ਨਹੀਂ ਸਗੋਂ ਮੁਕੰਮਲ ਜੀਵਨ ਦੀ ਬਖਸ਼ਿਸ਼ ਕੀਤੀ ਹੈ। ਹੁਣ ਜੀਵਨ ਦੀ ਉਚਤਾ ਨੂੰ ਬਰਕਰਾਰ ਰੱਖਣ ਲਈ ਮਰਯਾਦਾ ਦਾ ਧਾਰਨੀ ਹੋਣਾ ਜਰੂਰੀ ਹੋ ਜਾਂਦਾ ਹੈ ਕਿਉਂਕਿ ਪੰਜ ਮਹਾਂਬਲੀ ਵਿਕਾਰਾਂ ਨੇ ਚੌਹਾਂ ਵਰਨਾਂ, ਛੇ ਦਰਸ਼ਨਾਂ ਦੇ ਸਾਧੂਆਂ ਤੱਕ ਨੂੰ ਦਲ ਸੁੱਟਿਆ ਹੈ। ਫ਼ੁਰਮਾਨ ਹੈ ‘‘ਚਾਰਿ ਬਰਨ ਚਉਹਾ ਕੇ ਮਰਦਨ; ਖਟੁ ਦਰਸਨ ਕਰ ਤਲੀ ਰੇ   ਸੁੰਦਰ ਸੁਘਰ ਸਰੂਪ ਸਿਆਨੇ; ਪੰਚਹੁ ਹੀ ਮੋਹਿ ਛਲੀ ਰੇ ’’ (ਮਹਲਾ /੪੦੪), ਪਰ ਖਾਲਸੇ ਨੂੰ ਤਾਂ ਅਮਰ ਜੀਵਨ ਬਖਸ਼ਿਸ਼ ਕੀਤਾ ਗਿਆ ਹੈ ਉਸ ਦਾ ਕਰਤੱਵ ਹੈ ਕਿ ਉਹ ਅਮਰ ਜੀਵਨ ਨੂੰ ਕਾਇਮ ਰੱਖੇ। ਰਹਿਤ ਦੇ ਅੱਖਰੀ ਅਰਥ ਹਨ ‘ਰਹਿਣ ਦਾ ਤਰੀਕਾ’। ਹਰ ਜੀਵਨ; ਰਹਿਤ ਦੇ ਸਹਾਰੇ ਹੀ ਕਾਇਮ ਰਹਿ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਅਹਿਮ ਨੁਕਤੇ ਤੇ ਆਟਾ ਪੀਸਣ ਵਾਲੀ ਚੱਕੀ ਦੀ ਸੌਖੀ ਉਦਾਹਰਣ ਦੇ ਕੇ ਸਮਝਾਉਣ ਦਾ ਉਪਕਾਰ ਕੀਤਾ ਹੈ ਕਿ ਸਾਰੇ ਦਾਣੇ ਪਿਸ ਕੇ ਆਟਾ ਬਣ ਜਾਂਦੇ ਹਨ, ਪਰ ਜੋ ਦਾਣੇ ਕਿੱਲੀ ਦੇ ਆਸ ਪਾਸ ਲੱਗ ਜਾਂਦੇ ਹਨ ਉਨ੍ਹਾਂ ਨੂੰ ਆਂਚ ਨਹੀਂ ਆਉਂਦੀ।  ਫ਼ੁਰਮਾਨ ਹੈ ‘‘ਦੁਇ ਪੁੜ ਚਕੀ ਜੋੜਿ ਕੈ; ਪੀਸਣ ਆਇ ਬਹਿਠੁ   ਜੋ ਦਰਿ ਰਹੇ ਸੁ ਉਬਰੇ; ਨਾਨਕ ! ਅਜਬੁ ਡਿਠੁ ’’ (ਮਹਲਾ /੧੪੨)

ਇਤਿਹਾਸ ਗਵਾਹ ਹੈ ਕਿ ਅਰਬੀ ਲੋਕਾਂ ਦੀ ਹਾਲਤ ਕਿੰਨੀ ਨਿਘਰ ਚੁੱਕੀ ਸੀ, ਪਰ ਜਦੋਂ ਮੁਹੰਮਦ ਸਾਹਿਬ ਨੇ ਇੱਕ ਅੱਲਾ ਤੇ ਇੱਕ ਸ਼ਰਾ ’ਤੇ ਕੇਂਦਰਿਤ ਕੀਤਾ ਤਾਂ ਉਹ ਸੰਸਾਰ ਪੱਧਰ ’ਤੇ ਛਾ ਗਏ। ਸਾਨੂੰ ਵੀ ਇਹ ਸਿਧਾਂਤ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਖਾਲਸੇ ਦੀ ਅਦੁੱਤੀ ਸ਼ਕਤੀ ਪਿੱਛੇ ਰਹਿਤ ਦੀ ਕਮਾਈ ਹੀ ਕੰਮ ਕਰਦੀ ਰਹੀ ਹੈ ਤੇ ਕਰ ਰਹੀ ਹੈ। ਸਿੱਖ ਰਹਿਤ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ ਜੀ ਜਾਂ ਪੁਰਾਤਨ ਰਹਿਤ ਨਾਮਿਆਂ ਵਿੱਚ ਬੜੇ ਵਿਸਥਾਰ ਨਾਲ ਅੰਕਿਤ ਹੈ। ਹੁਣ ਜੋ ਪੰਥ ਪਰਵਾਨਿਤ ਰਹਿਤ ਮਰਯਾਦਾ ਹੈ ਇਹ ਉਪਰੋਕਤ ਦਰਸਾਏ ਗ੍ਰੰਥਾਂ ’ਤੇ ਹੀ ਅਧਾਰਿਤ ਹੈ। ਸਿੱਖਾਂ ਨੂੰ ਬਿਨਾਂ ਕਿਸੇ ਹੀਲ ਹੁੱਜਤ ਦੇ ਇਸ ਅਨੁਸਾਰ ਜੀਵਨ ਜੀਉਣਾ ਚਾਹੀਦਾ ਹੈ। ਰਹਿਤ ਮਰਯਾਦਾ ਕੀ ਹੈ  ? ਇਸ ਦਾ ਉੱਤਰ ਹੈ ਮਨਮਤਿ ਦਾ ਤਿਆਗ ਤੇ ਗੁਰਮਤਿ ਦਾ ਧਾਰਨੀ ਹੋਣਾ। ਫ਼ੁਰਮਾਨ ਹੈ ‘‘ਮਨ ਕੀ ਮਤਿ ਤਿਆਗਹੁ ਹਰਿ ਜਨਹੁਕਮੁ ਬੂਝਿ ਸੁਖੁ ਪਾਈਐ ਰੇ (ਮਹਲਾ /੨੦੯), ਇਤੁ ਮਾਰਗਿ ਚਲੇ ਭਾਈਅੜੇ; ਗੁਰੁ ਕਹੈ ਸੁ ਕਾਰ ਕਮਾਇ ਜੀਉ ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ       ਇਉ ਪਾਵਹਿ ਹਰਿ ਦਰਸਾਵੜਾ; ਨਹ ਲਗੈ ਤਤੀ ਵਾਉ ਜੀਉ ’’ (ਸੁਚਜੀ/ਮਹਲਾ /੭੬੩)

ਗੁਰਮੁਖ ਜੀਵਨ ਇੱਕ ਖ਼ਾਸ ਢਾਂਚੇ ਵਿੱਚ ਢਾਲਿਆ ਗਿਆ ਹੈ। ਸਿਖ ਕੀ ਹੈ, ਉਸ ਨੇ ਕਿਵੇਂ ਜੀਵਨ ਹੈ, ਸਫਲ ਕਰਨਾ ਹੈ। ਬੜੇ ਸਪੱਸ਼ਟ ਸ਼ਬਦਾਂ ਵਿੱਚ ਸਮਝਾਇਆ ਗਿਆ ਹੈ ‘‘ਰਹਤ ਰਹਤ ਰਹਿ ਜਾਹਿ ਬਿਕਾਰਾ   ਗੁਰ ਪੂਰੇ ਕੈ ਸਬਦਿ ਅਪਾਰਾ ’’ (ਮਹਲਾ /੨੫੯)

ਸਿੱਖ ਵਿਦਵਾਨਾਂ ਦੀ ਗੱਲ ਹੀ ਨਹੀਂ ਬਲਕਿ ਪੱਛਮ ਦੇ ਵਿਦਵਾਨ ਵੀ ਕਿਸੇ ਮਰਯਾਦਾ ਵਿੱਚ ਰਹਿ ਕੇ ਹੀ ਜੀਵਨ ਬਤੀਤ ਕਰਨ ਦੀ ਸਲਾਹ ਦਿੰਦੇ ਹਨ। ਮਿਸਟਰ ਅਰਨਾਲਡ ਬੈਨੇਟ ਦੇ ਮੁਤਾਬਕ ਮਨ ਦੀ ਸ਼ਾਂਤੀ ਤੇ ਖ਼ੁਸ਼ੀ ਸੰਸਾਰਕ ਪ੍ਰਾਪਤੀਆਂ ਨਾਲ ਨਹੀਂ ਸਗੋਂ ਕਿਸੇ ਸੰਜਮ ਵਿੱਚ ਰਹਿ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ:- “Happiness does not spring from physical or mental pleasures. Bur from development of reason and adjustment of conduct to the principals.” (How to live on 24 hour a day)” ਭਾਵ ਖ਼ੁਸ਼ੀ ਤੇ ਅਨੰਦ; ਸਰੀਰਕ ਜਾਂ ਮਾਨਸਿਕ ਖ਼ਵਾਇਸ਼ ਦੀ ਪੂਰਤੀ ਨਾਲ ਨਹੀਂ ਹੁੰਦਾ ਸਗੋਂ ਬਿਬੇਕ ਬੁੱਧ ਅਤੇ ਚੰਗੇ ਆਚਰਣ (ਕਿਰਦਾਰ) ਨੂੰ ਸਿਧਾਂਤਾਂ ਅਨੁਸਾਰ ਢਾਲਣ ਨਾਲ ਪ੍ਰਾਪਤ ਹੁੰਦਾ ਹੈ।

ਕਿਸੇ ਸ਼ਾਇਰ ਨੇ ਬਹੁਤ ਸੁੰਦਰ ਕਿਹਾ ਹੈ ਕਿ ‘ਸ਼ਰਤਿ ਅਜ਼ਾਦੀ ਕੀ ਹੈ ? ਅਜ਼ਾਦੀ ਕੀ ਕੁਛ ਪਾਬੰਦੀਆਂ। ਇਨ ਕਾ ਜੋ ਪਾਬੰਦ ਹੈ ਵਹੁ ਅਸਲ ਮੇਂ ਆਜ਼ਾਦ ਹੈ।’ ਇਸ ਤਰ੍ਹਾਂ ਰਹਿਤ ਦੇ ਸੰਬੰਧ ਵਿੱਚ ਬਹੁਤ ਕੁਝ ਕਿਹਾ ਜਾ ਸਕਦਾ ਹੈ, ਪਰ ਸਭ ਤੋਂ ਵੱਧ ਮਹੱਤਤਾ ਗੁਰੂ ਬਚਨਾਂ ਦੀ ਹੈ, ਜੋ ਪੁਰਾਣੇ ਰਹਿਤ ਨਾਮਿਆਂ ਵਿੱਚ ਮਿਲਦੇ ਹਨ ‘ਰਹਿਣੀ ਰਹੈ ਸੋਈ ਸਿਖ ਮੇਰਾ, ਉਹ ਠਾਕੁਰ ਮੈਂ ਉਸ ਕਾ ਚੇਰਾ’।

ਬ੍ਰਾਹਮਣੀ ਵਿਚਾਰਧਾਰਾ ਦਾ ਇਹ ਵੱਡਾ ਗੁਣ ਹੈ ਕਿ ਉਹ ਆਪਣੀ ਵਿਰੋਧੀ ਵੀਚਾਰਧਾਰਾ ਨੂੰ ਮਿਲਗੋਭਾ ਕਰਕੇ ਆਪਣੇ ਵਿੱਚ ਸਮੋ ਲੈਂਦੀ ਹੈ; ਜਿਵੇਂ ਭਾਰਤ ਵਰਸ਼ ਵਿੱਚ ਫੈਲੇ ਬੁੱਧ ਧਰਮ ਨੂੰ ਨਿਗਲਿਆ ਤੇ ਅਲੋਪ ਕਰ ਦਿੱਤਾ। ਇਸਲਾਮ ਵਰਗੇ ਕੱਟੜ ਧਰਮ ਦੇ ਅਨੁਯਾਈਆਂ ’ਤੇ ਵੀ ਇਸ ਦਾ ਅਸਰ ਪਾਇਆ ਤੇ ਇਸਲਾਮੀ ਵਿਦਵਾਨਾਂ ਨੂੰ ਚਿੰਚਤ ਕੀਤਾ। ਇਸ ਕਰਕੇ ਪਾਨੀਪਤ ਦੇ ਮੌਲਾਨਾ ਅਲਤਾਫ਼ ਹੁਸੈਨ ਹਾਲੀ ਨੂੰ ਲਿਖਣ ਲਈ ਮਜਬੂਰ ਹੋਣਾ ਪਿਆ ਵੋ ਦੀਨੇ ਹਜਾਜੀ ਕਾ ਬੇਬਾਕ ਬੇੜਾ, ਜੋ ਜੀਹੂੰ ਪੇ ਅਟਕਾ ਸੀਹੂੰ ਪੇ ਠਹਰਾ ਕੀਏ ਪਾਰ ਥੇ ਜਿਸ ਨੇ ਸਾਤੋਂ ਸਮੁੰਦਰ, ਵੋ ਡੂਬਾ ਦਹਾਨੇ ਮੇਂ ਗੰਗਾ ਕੇ ਆਕਰ

ਅੱਜ ਸਿੱਖ ਸਮਾਜ ਜਾਤਾਂ, ਪਾਤਾਂ ਤੇ ਹੋਰ ਅਨਮਤੀ ਪ੍ਰਭਾਵਾਂ ਕਾਰਨ ਪਾਟੋ ਧਾੜ ਹੋ ਰਿਹਾ ਹੈ। ਅੱਜ ਅਸੀਂ ਏਕਤਾ ਦੀ ਪਕੜ ਛੱਡਦੇ ਜਾ ਰਹੇ ਹਾਂ, ਜਿਸ ਕਾਰਨ ਸਾਡੇ ਅੰਮ੍ਰਿਤ ਛਕਾਣ ਦੀਆਂ ਵੱਖ-ਵੱਖ ਵਿਧੀਆਂ ਗੁਰ ਅਸਥਾਨਾਂ ’ਤੇ, ਕਿਤੇ ਭੰਗ ਦੇ ਭੋਗ, ਕਿਤੇ ਕਿਰਪਾਨ ਦਾ ਅੰਮ੍ਰਿਤ, ਕੁੰਭ ਸਰੋਵਰਾਂ ਦਾ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਕਿਤੇ ਨਿਤਨੇਮ ਦੀਆਂ ਬਾਣੀਆਂ ਦਾ ਵਖਰੇਵਾਂ, ਪੰਜ ਕਕਾਰਾਂ ਦਾ ਝਗੜਾ, ਕਿਤੇ ‘‘ਮਾਸੁ ਮਾਸੁ ਕਰਿ ਮੂਰਖੁ ਝਗੜੇ .. ’’ (ਮਹਲਾ /੧੨੮੯) ਦਾ ਫ਼ਸਾਦ। ਫਿਰ ਰਾਗ ਮਾਲਾ ਪੜ੍ਹੀਏ ਕਿ ਨਾ ਪੜ੍ਹੀਏ ਬਾਰੇ ਡੂੰਘੇ ਭੇਦ ਪੈ ਗਏ ਹਨ। ਪੰਥ ਵਿੱਚ ਅਜੀਬ ਆਪਾ ਧਾਪੀ ਛਾਈ ਹੋਈ ਹੈ। ਸਾਡੇ ਸਿੱਖੀ ਵਿਸ਼ਵਾਸ ਦੇ ਖਜ਼ਾਨੇ ਨੂੰ ਅਨੇਕਾਂ ਠੱਗ ਲੁੱਟਣ ਦੇ ਆਹਾਰ ਵਿੱਚ ਭੋਲ਼ੀ ਭਾਲ਼ੀ ਜਨਤਾ ਨੂੰ ਚੁੰਗਲ ਵਿੱਚ ਲਿਆਉਣ ਦਾ ਸਭ ਤੋਂ ਸੌਖਾ ਤੇ ਨਫੇ ਵਾਲਾ ਧੰਧਾ ‘ਨ ਹਿੰਗ ਲਗੇ ਨ ਫਟਕੜੀ, ਰੰਗ ਆਵੇ ਰੱਜ ਕੇ ਗੂੜ੍ਹਾ’ ਕਰਨ ਵਿੱਚ ਲੱਗੇ ਹੋਏ ਹਨ। ਹੁਣ ਅਜਿਹੀ ਹਾਲਤ ਵਿੱਚ ਕੋਈ ਵੀ ਨਾਨਕ ਨਿਰੰਕਾਰੀ, ਕਲਗੀਆਂ ਵਾਲੇ ਦਾ ਅਵਤਾਰ ਜਾਂ ਅਨੇਕਾਂ ਤਰ੍ਹਾਂ ਦੇ ਪਾਠਾਂ ਦੇ ਪਰਦੇ ਹੇਠਾਂ ਕੱਚੀ ਲੱਸੀ ਨੂੰ ਅੰਮ੍ਰਿਤ ਬਣਾ ਕੇ ਭੂਤ ਪ੍ਰੇਤ ਕੱਢਣ ਲਈ ਵਰਤ ਸਕਦੇ ਹਨ, ਕੋਈ ਰੋਕ ਨਹੀਂ ਸਕਦਾ। ਅੱਜ ਸਾਡੀ ਸਥਿਤੀ ਇੰਨੀ ਭਿਆਨਕ ਹੋ ਚੁੱਕੀ ਹੈ ਕਿ ‘ਅਗਰ ਕਿਸ਼ਤੀ ਤੁਫਾਂ ਮੇਂ ਹੋ, ਤੋ ਕਾਮ ਆਤੀ ਹੈਂ ਤਦਬੀਰੇਂ। ਮਗਰ ਕਿਸ਼ਤੀ ਮੇਂ ਤੁਫਾਂ ਹੋ, ਮਿਟ ਜਾਤੀ ਹੈਂ ਤਕਦੀਰੇਂ।’ ਫਿਰ ਵੀ ਜੇ ਅਜਿਹੀ ਤਰਾਸਦੀ ਵਿੱਚ ਸਿੱਖੀ ਦੇ ਸਰੂਪ ਨੂੰ ਬਚਾਈ ਰੱਖਣਾ ਲੋਚਦੇ ਹਾਂ ਤਾਂ ਇੱਕੋ ਇੱਕ ਸਿੱਖ ਰਹਿਤ ਮਰਿਆਦਾ ਰਾਹੀਂ ਹੀ ਬਚਾਇਆ ਜਾ ਸਕਦਾ ਹੈ। ਸਿੱਖੀ ਬ੍ਰਿਛ ਸਮਾਨ ਹੈ ਤੇ ਸਿੱਖ ਉਸ ਨੂੰ ਲੱਗੇ ਫੁੱਲਾਂ ਤੇ ਟਹਿਣੀਆਂ ਸਮਾਨ ਹਨ। ਸਿਖੀ ਦੇ ਵਾਧੇ ਵਿੱਚ ਹੀ ਮਾਨ ਵਡਿਆਈ ਹੈ, ਪਰਫੁਲਤਾ ਤੇ ਜੀਵਨ ਹੈ। ਹਰੇਕ ਸਿੱਖ ਮਿਸ਼ਨਰੀ ਹੈ, ਪ੍ਰਚਾਰਕ ਹੈ, ਉਹ ‘‘ਆਪਿ ਮੁਕਤੁ, ਮੁਕਤੁ ਕਰੈ ਸੰਸਾਰੁ ’’ (ਸੁਖਮਨੀ/ਮਹਲਾ /੨੯੫) ਦੇ ਗੁਰਵਾਕ ਅਨੁਸਾਰ ਦੇਸ਼ ਪਰਦੇਸ਼ ਜਿੱਥੇ ਵੀ ਵਿਚਰੇ ਆਪਣੀ ਬੋਲ ਬਾਣੀ ਵਿਵਹਾਰ ਤੇ ਆਚਾਰ ਨਾਲ ਸੁਗੰਧੀ ਖਿਲਾਰੇ ਤੇ ਭਰਮ ਭੇਖ ਦੇ ਗੜ੍ਹ ਤੋੜੇ। ਫਿਰ ਸੰਸਾਰ ਆਪੇ ਹੀ ਸਿੱਖੀ ਦਾ ਆਸ਼ਕ ਹੋ ਉਠੇਗਾ। ਉਸ ਨੂੰ ਕੋਈ ਸਿੱਖੀ ਦੇ ਪਰਮ ਚਸ਼ਮੇ ਦੀ ਦੱਸ ਪਾਵੇ, ਜਿੱਥੇ ਉੱਚੇ ਸੁੱਚੇ ਤੇ ਸੱਚੇ ਆਚਾਰ ਦਾ ਜਾਮ ਮਿਲਦਾ ਹੈ। ਜਿੱਥੋਂ ਸੇਵਾ ਸਿਮਰਨ ਤੇ ਸਰਬੱਤ ਦੇ ਭਲੇ ਦੀ ਜਾਗ ਲੱਗਦੀ ਹੈ, ਪਰ ਅਜੋਕੇ ਸਮੇਂ ਵਿੱਚ ਸਿੱਖ ਰਹਿਤ ਮਰਯਾਦਾ ਦੇ ਭਿੰਨ ਭਿੰਨ ਹੋਣ ਦੇ ਕਾਰਨ ਹਨ; ਜਿਵੇਂ ਕਿ

(1). ਅਣਸਿਖਿਅਤ ਪ੍ਰਚਾਰਕਾਂ ਦੀ ਸ਼੍ਰੇਣੀ, ਜੋ ਕਿ ਅਨਮਤ ਨੂੰ ਹੀ ਗੁਰਮਤਿ ਦਾ ਨਾਂ ਦੇ ਕੇ ਅਣਜਾਣਤਾ ਦੇ ਕਾਰਨ ਪ੍ਰਚਾਰ ਰਹੀ ਹੈ।

(2). ਦੂਜਾ ਪ੍ਰਚਾਰਕ ਵਰਗ ਹੈ, ਜਿਨ੍ਹਾਂ ਦੀ ਅਵਸਥਾ ਹੈ ‘ਜੇਤੇ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ’ ਭਾਵ ਜਾਣਦਿਆਂ ਹੋਇਆਂ ਵੀ ਨਿਜੀ ਸਵਾਰਥਾਂ ਕਾਰਨ ਗੁਰਮਤਿ ਸਿਧਾਂਤਾਂ ਨੂੰ ਅਲੋਪ ਕਰਨਾ।

(3). ਸੰਗਤਾਂ ਵਿੱਚ ਗੁਰਮਤਿ ਦੀ ਜਾਗ੍ਰਤੀ ਨਾ ਹੋਣੀ ‘ਕੁਝ ਅੰਨ ਦੇ, ਕੁਝ ਧੰਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ। ਕੁਝ ਹਿੜਬਸ ਬਾਬੇ ਨਾਨਕ ਦੀ ! ਵਾਲੀ ਹਾਸੋ ਹੀਣੀ ਹਾਲਤ ਹੈ।’

(4). ਪ੍ਰਬੰਧਕੀ ਢਾਂਚੇ ਦਾ ਸਿੱਖੀ ਰਹਿਤ ਤੋਂ ਅਣਜਾਣ ਹੋਣਾ ਜਾਂ ਕਈ ਵਾਰੀ ਵੋਟਾਂ ਲੈਣ ਕਾਰਨ ਸਿੱਖ ਰਹਿਤ ਮਰਯਾਦਾ ਨੂੰ ਪ੍ਰਚਾਰਨ ਵਿੱਚ ਸਹਿਯੋਗ ਨਾ ਦੇਣਾ।

(5). ਡੇਰੇਦਾਰੀ ਕਾਰਨ ਉਨ੍ਹਾਂ ਵੱਲੋਂ ਆਪਣੀ ਵੱਖਰੀ ਹੋਂਦ ਪ੍ਰਗਟ ਕਰਨ ਲਈ ਕੋਈ ਨਾ ਕੋਈ ਨਵੀਂ ਵਿਚਾਰਧਾਰਾ, ਜੋ ਗੁਰਮਤਿ ਸਿਧਾਂਤਾਂ ਵਾਲੀ ਨਾ ਹੋ ਕੇ ਅਨਮਤੀ ਲੋਕਾਂ ਦੀ ਖੁਸ਼ੀ ਲੈਣ ਲਈ ਪ੍ਰਚਾਰੀ ਜਾ ਰਹੀ ਹੈ, ਵੀ ਸੰਗਤਾਂ ਨੂੰ ਕੁਰਾਹੇ ਪਾਣ ਦਾ ਕਾਰਨ ਬਣਦੀ ਹੈ।

(6). ਸ਼੍ਰੋਮਣੀ ਕਮੇਟੀ ਵਿਚਿ ਝੂਠੀ ਰਾਜਨੀਤੀ ਦਾ ਹਾਵੀ ਹੋਣਾ ਅਤੇ ਉਸ ਦੇ ਪ੍ਰਬੰਧ ਹੇਠ ਆ ਰਹੇ ਗੁਰਧਾਮਾਂ ਵਿਚਿ ਵੀ ਸਿਖਿ ਰਹਿਤ ਮਰਯਾਦਾ, ਜਿਸ ਨੂੰ ਉਸ ਨੇ ਆਪ ਪ੍ਰਕਾਸ਼ਤ ਕੀਤਾ; ਲਾਗੂ ਨਾ ਹੋਣਾ ਬਾਕੀ ਥਾਵਾਂ ’ਤੇ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਵਿੱਚ ਤੇ ਪ੍ਰਚਾਰਨ ਵਿੱਚ ਬਹੁਤ ਵੱਡੀ ਰੁਕਾਵਟ ਬਣਦੀ ਹੈ।

ਹੁਣ ਪੰਥ ਨੂੰ ਅਧੋਗਤੀ ਜਾਂ ਖੇਰੂੰ ਖੇਰੂੰ ਹੋਣ ਤੋਂ ਜੇ ਬਚਾਇਆ ਜਾ ਸਕਦਾ ਹੈ ਤਾਂ ਇਸ ਦਾ ਇੱਕੋ ਇੱਕ ਉਪਰਾਲਾ ਹੈ ਅਸੀਂ ਗੁਰੂ ਸਪੁੱਤਰ ਬਣੀਏ ਤੇ ਆਪ ੴ, ਏਕੇ ਦੀ ਫ਼ਿਲਾਸਫ਼ੀ ਅਤੇ ਸਿੱਖ ਰਹਿਤ ਮਰਯਾਦਾ ਨੂੰ ਸਮਝੀਏ ਤੇ ਚੜ੍ਹਦੀ ਕਲਾ ਲਈ ਸਾਨੂੰ ਤੀਜੇ ਗੁਰਦੇਵ ਦਾ ਇਹ ਪਵਿੱਤਰ ਵਾਕ ਹਰ ਵੇਲੇ ਟੁੰਬਦਾ ਰਹੇ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ’’ (ਮਹਲਾ /੬੪੬) ਤਾਂ ਕਿ ਇਹ ਗੁਰਮਤਿ ਸਿਧਾਂਤ ‘ਜਹਾਂ ਸੰਜੋਗ ਅਕੱਠੇ ਹੋਣ ਦਾ ਹੋਵੇ, ਉਥੇ ਆਪਸ ਮਹਿਂ ਅਦਬ ਭਾਉ ਪਿਆਰ ਕਰਿ ਬੰਧਨ ਨਾਲ ਪ੍ਰਸ਼ਾਦ ਖਾਣਾ, ਐਸਾ ਅਦਬ ਭਾਉ ਕਰਨਾ ਆਪਸ ਵਿਚ ਜੈਸਾ ਸਿਖ ਗੁਰੁ ਦਾ ਕਰਦਾ ਹੈ’ ਨੂੰ ਅਪਣਾ ਸਕੀਏ ਇਹ ਤਦ ਹੀ ਸੰਭਵ ਹੈ ਜੇ ਸਾਹਿਬ ਜੀ ਦੁਆਰਾ ਬਖ਼ਸ਼ੀ ਇਸ ਸੁਮੱਤ ਨੂੰ ਸਮਝਿਆ ਤੇ ਕਮਾਇਆ ਜਾਏ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ, ਲਿਵ ਲਾਇ   ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ’’ (ਮਹਲਾ /੧੧੮੫)

ਗੁਰ ਪੂਰਾ ਭੇਟਿਓ ਵਡਭਾਗੀ

0

ਗੁਰ ਪੂਰਾ ਭੇਟਿਓ ਵਡਭਾਗੀ

ਪ੍ਰਿੰਸੀਪਲ ਹਰਭਜਨ ਸਿੰਘ ਜੀ

ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ ॥  ਕੋਇ ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥੧॥  ਅਪੁਨੇ ਸਤਿਗੁਰ ਕੈ ਬਲਿਹਾਰੈ ॥  ਆਗੈ ਸੁਖੁ, ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ॥ ਰਹਾਉ ॥  ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ ॥  ਨਿਰਭਉ ਭਏ, ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ ॥੨॥  ਸਫਲ ਦਰਸਨੁ ਅਕਾਲ ਮੂਰਤਿ; ਪ੍ਰਭੁ ਹੈ ਭੀ, ਹੋਵਨਹਾਰਾ ॥  ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ॥੩॥  ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ ॥  ਨਾਨਕ ਕਉ ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥ (ਮਹਲਾ ੫/੬੧੦)

ਵਿਚਾਰ ਅਧੀਨ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ‘ਸੋਰਠਿ ਰਾਗ’ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 609-610 ’ਤੇ ਦਰਜ ਹੈ। ਇਹ ਸ਼ਬਦ ਆਮ ਕਰਕੇ ਕਈ ਵਾਰ ਹੁਕਮਨਾਮੇ ਦੇ ਰੂਪ ਵਿੱਚ ਵੀ ਸੁਣਨ ਨੂੰ ਮਿਲਦਾ ਹੈ। ਇਸ ਸ਼ਬਦ ਵਿੱਚ ਗੁਰਦੇਵ ਪਿਤਾ ਜੀ ਸੱਚੇ ਗੁਰੂ ਤੋਂ ਬਲਿਹਾਰ ਜਾਣ ਦੀ ਗੱਲ ਸਮਝਾਉਂਦੇ ਹਨ ਕਿਉਂਕਿ ਗੁਰੂ ਜੀ ਦੀ ਕਿਰਪਾ ਸਦਕਾ ਹੀ ਸਦੀਵੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿੱਚ ਗੁਰਦੇਵ ਜੀ ਕਥਨ ਕਰਦੇ ਹਨ ‘‘ਅਪੁਨੇ ਸਤਿਗੁਰ ਕੈ ਬਲਿਹਾਰੈ   ਆਗੈ ਸੁਖੁ, ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ਰਹਾਉ ’’  ਅਰਥ : ਹੇ ਭਾਈ!  ਮੈਂ ਆਪਣੇ ਸਤਿਗੁਰ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੀ ਕਿਰਪਾ ਨਾਲ ਅੱਗੇ (ਯਾਨੀ ਪ੍ਰਲੋਕ ਵਿੱਚ) ਸੁੱਖ ਪਿਛੇ (ਯਾਨੀ ਇਸ ਸੰਸਾਰ ’ਚ) ਸੁੱਖ ਭਾਵ ਹਰ ਥਾਂ ਅਡੋਲਤਾ ਵਾਲਾ ਵਾਤਾਵਰਨ ਅਤੇ ਸਾਡੇ ਹਿਰਦੇ ਰੂਪੀ ਘਰ ਵਿੱਚ ਅਨੰਦ ਬਣਿਆ ਰਹਿੰਦਾ ਹੈ।

ਕਹਿਣ ਨੂੰ ਤਾਂ ਹਰ ਕੋਈ ਇਹ ਕਹਿੰਦਾ ਹੈ ਕਿ ਮੈਨੂੰ ਅਨੰਦ ਪ੍ਰਾਪਤ ਹੋ ਗਿਆ ਹੈ ਪਰ ਅਸਲ ਅਨੰਦ ਕਿਸ ਨੂੰ ਕਹਿੰਦੇ ਹਨ, ਇਸ ਦੀ ਸੋਝੀ ਗੁਰੂ ਦੁਆਰਾ ਹੁੰਦੀ ਹੈ। ਹੇ ਪਿਆਰੇ ਸੱਜਣ! ਅਸਲ ਅਨੰਦ ਦੀ ਸੋਝੀ ਗੁਰੂ ਰਾਹੀਂ ਹੀ ਹੁੰਦੀ ਹੈ ਅਤੇ ਇਹ ਸੂਝ ਵੀ ਉਸ ਪੁਰਸ਼ ਨੂੰ ਹੀ ਹੁੰਦੀ ਹੈ ਜਿਸ ’ਤੇ ਗੁਰੂ ਦੀ ਕਿਰਪਾ ਹੋ ਜਾਵੇ। ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜਿਸ ਦਾ ਸਿਰਲੇਖ ਹੀ ‘ਅਨੰਦ’ ਹੈ, ਇਸ ਬਾਣੀ ਦੀ 7ਵੀਂ ਪਉੜੀ ਵਿੱਚ ਸਤਿਗੁਰੂ ਜੀ ਸਮਝਾ ਰਹੇ ਹਨ ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ   ਜਾਣਿਆ ਆਨੰਦੁ ਸਦਾ ਗੁਰ ਤੇ; ਿਪਾ ਕਰੇ ਪਿਆਰਿਆ ’’ (ਮਹਲਾ /੯੧੭) ਇਸੇ ਬਾਣੀ ਦੀ ਆਰੰਭਤਾ ਵਿੱਚ ਵੀ ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ ‘‘ਅਨੰਦੁ ਭਇਆ ਮੇਰੀ ਮਾਏ! ਸਤਿਗੁਰੂ ਮੈ ਪਾਇਆ ’’ (ਮਹਲਾ /੯੧੭) ਇਨ੍ਹਾਂ ਗੁਰ ਬਚਨਾਂ ਤੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਅਨੰਦ ਦੇ ਸੋਮੇਂ ਸਤਿਗੁਰੂ ਜੀ ਹੀ ਹਨ। ਅਨੰਦ ਉਸ ਆਤਮਕ ਅਵਸਥਾ ਦਾ ਨਾਂ ਹੈ, ਜਿੱਥੇ ਦੁਨਿਆਵੀ ਸੱੁਖਾਂ ਜਾਂ ਦੁੱਖਾਂ ਲਈ ਕੋਈ ਥਾਂ ਨਹੀਂ। ਇਸ ਅਵਸਥਾ ਵਿੱਚ ਮਨੁੱਖ ਸਦਾ ਲਈ ਅਡੋਲ ਰਹਿੰਦਾ ਹੈ। ਜੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ’ਤੇ ਬੈਠ ਕੇ ਇਹ ਬਚਨ ਉਚਾਰਨ ਕਰਦੇ ਹਨ ‘‘ਅਉਖੀ ਘੜੀ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ’’ (ਮਹਲਾ /੬੮੨) ਤਾਂ ਭਾਈ ਮਤੀ ਦਾਸ ਜੀ ਵੀ ਆਪਣੇ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਮ੍ਹਣੇ ਆਰੇ ਨਾਲ ਚੀਰੇ ਜਾਣ ਤੋਂ ਪਹਿਲਾਂ ਭਗਤ ਕਬੀਰ ਜੀ ਦੀਆਂ ਇਹ ਪਾਵਨ ਪੰਕਤੀਆਂ ਚੇਤੇ ਕਰਦੇ ਹੋਏ ਆਖਦੇ ਹਨ ‘‘ਜਉ ਤਨੁ ਚੀਰਹਿ; ਅੰਗੁ ਮੋਰਉ   ਪਿੰਡੁ ਪਰੈ; ਤਉ ਪ੍ਰੀਤਿ ਤੋਰਉ ’’ (ਭਗਤ ਕਬੀਰ/੪੮੪) ਐਸਾ ਇਸ ਲਈ ਹੈ ਕਿਉਂਕਿ ਸਿੱਖ ਆਪਣੇ ਸੋਮੇ ਨਾਲ ਜੁੜਿਆ ਹੋਇਆ ਹੈ। ਸਿੱਖ ਨੂੰ ਇਹ ਭਰੋਸਾ ਹੁੰਦਾ ਹੈ ਕਿ ਮੇਰਾ ਮੁਰਸ਼ਦ ਕਲੀਮ (ਗੁਰੂ ਉਪਦੇਸ਼ਕ) ਹੈ। ਦੁੱਖ-ਸੁੱਖ ਵਿੱਚ ਅਤੇ ਹਰ ਥਾਂ ’ਤੇ ਮੇਰੀ ਸਾਰ ਲੈਂਦਾ ਹੈ। ਉਸ ਦੇ ਬਰਾਬਰ ਦਾ ਕੋਈ ਹੋਰ ਨਹੀਂ। ਵਿਚਾਰ ਅਧੀਨ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਰਾਹੀਂ ਪੂਰੇ ਗੁਰੂ ਦੀ ਵਡਿਆਈ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਫ਼ੁਰਮਾਨ ਕਰਦੇ ਹਨ ‘‘ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ   ਕੋਇ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ਅਰਥ : ਹੇ ਭਾਈ ਪੂਰਾ ਗੁਰੂ ਵੱਡੇ ਭਾਗਾਂ ਨਾਲ ਮਿਲਿਆ ਹੈ ਅਤੇ ਮੇਰੇ ਮਨ ਵਿੱਚ ਗੁਰੂ ਦੇ ਗਿਆਨ ਦਾ ਚਾਨਣ ਹੋ ਗਿਆ ਹੈ। ਮੈਨੂੰ ਆਪਣੇ ਮਾਲਕ ਉੱਤੇ ਭਰੋਸਾ ਹੋ ਗਿਆ ਹੈ ਕਿ ਕੋਈ ਦੂਜਾ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਗਿਆਨ ਨੂੰ ਦੀਪਕ ਨਾਲ ਤੁਲਨਾ ਦਿੱਤੀ ਗਈ ਹੈ; ਜਿਵੇਂ ‘‘ਦੀਵਾ ਬਲੈ ਅੰਧੇਰਾ ਜਾਇ ’’ (ਮਹਲਾ /੭੯੧) ਦੇ ਗੁਰਵਾਕ ਅਨੁਸਾਰ ਦੀਵਾ ਜਗਣ ਨਾਲ ਅੰਧੇਰਾ ਦੂਰ ਹੋ ਜਾਂਦਾ ਹੈ ਅਤੇ ਕਿਸੇ ਪਦਾਰਥ ਨੂੰ ਲੱਭਣ ਵਿੱਚ ਸਹਾਈ ਹੁੰਦਾ ਹੈ; ਤਿਵੇਂ ਗੁਰੂ ਦੇ ਗਿਆਨ ਰੂਪੀ ਦੀਪਕ ਨਾਲ ਜੀਵ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਨਾਸ਼ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਕਾਸ਼ ਹੋ ਜਾਣ ਨਾਲ ਜੀਵ ਨੂੰ ਆਪਣੇ ਅੰਦਰੋਂ ਹੀ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਉਹ ਪ੍ਰੇਮ ਨਾਲ ਇਸ ਤਰ੍ਹਾਂ ਗਾਉਂਦਾ ਹੈ; ਜਿਵੇਂ ਕਿ ਵਿਚਾਰ ਅਧੀਨ ਸ਼ਬਦ ਦੇ ਦੂਸਰੇ ਅਤੇ ਤੀਸਰੇ ਪਦੇ ਵਿੱਚ ਸਤਿਗੁਰੂ ਜੀ ਫ਼ੁਰਮਾ ਰਹੇ ਹਨ ‘‘ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ   ਨਿਰਭਉ ਭਏ, ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ   ਸਫਲ ਦਰਸਨੁ ਅਕਾਲ ਮੂਰਤਿ; ਪ੍ਰਭੁ ਹੈ ਭੀ, ਹੋਵਨਹਾਰਾ   ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ’’  ਅਰਥ : ਹੇ ਭਾਈ! ਜਿਹੜਾ ਅੰਤਰਜਾਮੀ ਸਭ ਕੁਝ ਕਰਨਵਾਲਾ ਹੈ, ਉਹੀ ਸਾਡਾ ਮਾਲਕ ਹੈ। ਅਸੀਂ ਗੁਰੂ ਦੀ ਚਰਨੀ ਲੱਗ ਕੇ ਨਿਰਭਉ ਹੋ ਗਏ ਹਾਂ ਅਤੇ ਸਾਨੂੰ ਕੇਵਲ ਰਾਮ ਦੇ ਨਾਮ ਦਾ ਆਸਰਾ ਬਣ ਗਿਆ ਹੈ। ਹੇ ਭਾਈ! ਜਿਸ ਪ੍ਰਭੂ ਦਾ ਦਰਸ਼ਨ ਫਲ਼ ਦੇਣ ਵਾਲਾ ਹੈ, ਜਿਸ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਹੁਣ ਵੀ ਹੈ ਅਤੇ ਆਉਣ ਵਾਲੇ ਸਮੇਂ ਭਾਵ ਸਦੀਵ ਕਾਲ ਤੱਕ ਹੋਂਦ ਵਾਲਾ ਹੈ। ਉਹ ਆਪਣੇ ਸੇਵਕਾਂ ਨੂੰ ਆਪਣੇ ਗਲ਼ ਨਾਲ ਲਗਾ ਕੇ ਰੱਖਦਾ ਹੈ ਅਤੇ ਆਪਣੀ ਪ੍ਰੀਤ ਦਾ ਪਿਆਰਾ ਹੈ ਭਾਵ ਪ੍ਰੀਤ ਕਰਨ ਵਾਲਿਆਂ ਦੀ ਸਦਾ ਰੱਖਿਆ ਕਰਦਾ ਹੈ; ਜਿਵੇਂ ਮਾਂ ਦੀ ਗੋਦ ਵਿੱਚ ਬੈਠੇ ਬੱਚੇ ਨੂੰ ਕਿਸੇ ਪ੍ਰਕਾਰ ਦਾ ਖ਼ਤਰਾ ਨਹੀਂ ਸਗੋਂ ਉਹ ਆਪਣੀ ਮਾਂ ਦਾ ਲਾਡ ਪ੍ਰਾਪਤ ਕਰਦਾ ਹੈ। ਮਾਂ ਉਸ ਨੂੰ ਆਪਣੇ ਗਲ਼ ਨਾਲ ਲਾਉਂਦੀ ਹੋਈ ਕਈ ਤਰ੍ਹਾਂ ਦੇ ਲਾਡ ਲਡਾਉਂਦੀ ਹੈ; ਤਿਵੇਂ ਹੀ ਸਿੱਖ ਰੂਪੀ ਬੱਚਾ ਆਪਣੀ ਮਾਂ ਰੂਪੀ ਗੁਰੂ ਦੀ ਹੁਕਮ ਰੂਪੀ ਗੋਦ ਵਿੱਚ ਬੈਠ ਕੇ ਗੁਰੂ ਪ੍ਰੀਤ ਦਾ ਹੱਕਦਾਰ ਬਣ ਜਾਂਦਾ ਹੈ ਅਤੇ ਆਪਣੇ ਜੀਵਨ ਵਿੱਚ ਹੋਈ ਤਬਦੀਲੀ ਨੂੰ ਵੇਖ ਕੇ ਇਸ ਤਰ੍ਹਾਂ ਪੁਕਾਰ ਉੱਠਦਾ ਹੈ; ਜਿਵੇਂ ਕਿ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਨ ਕਰ ਰਹੇ ਹਨ ‘‘ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ   ਨਾਨਕ ਕਉ ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ’’ ਅਰਥ : ਹੇ ਭਾਈ! ਉਸ ਗੁਰੂ ਦੀ ਵੱਡੀ ਵਡਿਆਈ ਅਚਰਜ ਸ਼ੋਭਾ ਹੈ, ਜਿਸ ਦੀ ਕਿਰਪਾ ਨਾਲ ਜੀਵਨ ਮਨੋਰਥ ਦਾ ਕੰਮ ਸਿਰੇ ਚੜਿਆ ਹੈ। ਨਾਨਕ ਨੂੰ ਪੂਰਾ ਗੁਰੂ ਮਿਲਿਆ ਹੈ, ਜਿਸ ਦੀ ਕਿਰਪਾ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸਤਿਗੁਰੂ ਜੀ ਦੇ ਹੀ ਬਚਨ ਹਨ ‘‘ਹਰਖ ਅਨੰਤ; ਸੋਗ ਨਹੀ ਬੀਆ (ਭਾਵ ਦੂਜਾ)   ਸੋ ਘਰੁ; ਗੁਰਿ (ਨੇ) ਨਾਨਕ ਕਉ ਦੀਆ ’’ (ਮਹਲਾ /੧੮੬)

ਸਿੱਖ ਕੌਮ ਨੂੰ ਪੰਜਾਬ ਵਿਚ ਨਵੇਂ ਸਾਲ ਦਰਮਿਆਨ 10 ਪ੍ਰਮੁੱਖ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ

0

ਸਿੱਖ ਕੌਮ ਨੂੰ ਪੰਜਾਬ ਵਿਚ ਨਵੇਂ ਸਾਲ ਦਰਮਿਆਨ 10 ਪ੍ਰਮੁੱਖ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ।

Giani Amritpal Singh

ਹੋ ਸਕਦਾ ਹੈ ਕਿ ਕਈ ਗੁਰਸਿੱਖ ਨਿਜੀ ਤੌਰ ’ਤੇ ਬਹੁਤ ਸੁਖੀ ਹੋਣ ਪਰ ਪੰਥਕ ਤੌਰ ’ਤੇ ਸਿੱਖ ਕੌਮ ਦੇ ਸਾਹਮਣੇ ਬਹੁਤ ਚੁਣੌਤੀਆਂ ਹਨ। ਆਪਣੇ ਆਪ ਨੂੰ ਪੰਥਕ ਪਰਿਵਾਰ ਦਾ ਮੈਂਬਰ ਮੰਨਣ ਵਾਲੇ ਗੁਰਸਿੱਖ ਨੂੰ ਪੰਥ ਦੀ ਤਰੱਕੀ ਵਿਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।

ਪਿਛਲੇ ਸਾਲਾਂ ਦੀ ਤਰ੍ਹਾਂ ਨਵਾਂ ਸਾਲ ਵੀ ਸਾਡੇ ਲਈ 10 ਦੇ ਕਰੀਬ ਪ੍ਰਮੁੱਖ ਚੁਣੌਤੀਆਂ ਲੈ ਕੇ ਆ ਰਿਹਾ ਹੈ। ਕੌਮੀ ਭਵਿੱਖ ਸੁੱਖ ਦੇ ਨਵੇਂ ਸੁਨੇਹੇ ਲੈ ਕੇ ਆਵੇ, ਇਸ ਲਈ ਸਾਨੂੰ ਜਲਦੀ ਹੀ ਕੁੱਝ ਹੱਲ ਸੋਚ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਪਵੇਗਾ।

(1). ਜਾਤੀਵਾਦ : ਅੱਜ ਸਿੱਖ ਕੌਮ ਜਾਤੀਵਾਦ ਵਿਚ ਬੁਰੀ ਤਰ੍ਹਾਂ ਵੰਡੀ ਜਾ ਚੁੱਕੀ ਹੈ। ਇਕ-ਇਕ ਪਿੰਡ ਵਿਚ ਜਾਤਾਂ ਦੇ ਨਾਮ ’ਤੇ ਕਈ ਗੁਰਦੁਆਰਾ ਸਾਹਿਬ ਬਣ ਚੁੱਕੇ ਹਨ, ਜਿਸ ਨਾਲ ਸੰਗਤ ਕਈ ਹਿੱਸਿਆਂ ਵਿਚ ਵੰਡੀ ਗਈ ਹੈ। ਗੁਰਬਾਣੀ ਤਾਂ ‘‘ਜਾਤਿ ਜਨਮੁ ਨਹ ਪੂਛੀਐ; ਸਚ ਘਰੁ ਲੇਹੁ ਬਤਾਇ   ਸਾ ਜਾਤਿ ਸਾ ਪਤਿ ਹੈ; ਜੇਹੇ ਕਰਮ ਕਮਾਇ (ਮਹਲਾ /੧੩੩੦) ਭਾਵ ਜਾਤ ਪੁੱਛਣ ਤੋਂ ਵਰਜਦੀ ਹੈ। ਆਪਣੇ ਬੱਚਿਆਂ ਦੇ ਰਿਸ਼ਤੇ ਕਰਦਿਆਂ ਜਾਂ ਆਮ ਤੌਰ ’ਤੇ ਕਹਿੰਦੇ-ਕਹਾਉਂਦੇ ਗੁਰਸਿੱਖ ਦੂਜੇ ਗੁਰਸਿੱਖਾਂ ਨੂੰ ਪੁੱਛੀ ਜਾਣਗੇ ਕਿ ਖ਼ਾਲਸਾ ਜੀ! ਤੁਸੀਂ ਕੌਣ ਹੁੰਦੇ ਹੋ ? ਸਿੰਘ ਜੀ! ਤੁਹਾਡੀ ਜਾਤ ਕੀ ਹੈ ? ਜਾਤ-ਪਾਤ ਤੋਂ ਖਹਿੜਾ ਛੁਡਾਉਣ ਲਈ ਸਿੱਖ ਪੰਥ ਵਿੱਚ ਸ਼ਾਮਲ ਹੋਣ ਵਾਲਾ ਵੀ ਸੋਚਦਾ ਹੈ ਕਿ ਸਿੱਖ ਬਣ ਕੇ ਵੀ ਜਾਤ-ਪਾਤ ਨੇ ਮੇਰਾ ਖਹਿੜਾ ਨਹੀਂ ਛੱਡਿਆ। ਗਿਆਨੀ ਦਿੱਤ ਸਿੰਘ ਜੀ ਮੁਤਾਬਕ ਕੌਣ ਸਿੱਖ ਹੁੰਦੇ ਹੋ ਭਾਈ ਜੀ  ? ਮੈਂ ਅਰੋੜਾ, ਇਹ ਹੈ ਨਾਈ ਤੇਰਾ ਜਨਮ ਕਿਹਨਾਂ ਦੇ ਘਰ ਦਾ ? ਮੈਂ ਜੀ ਮਹਿਰਾ ਪਾਣੀ ਭਰਦਾ ਤੇਰੀ ਸਿੰਘਾ ਕੀ ਜਾਤ ? ਨਾਮੀ ਵੰਸ਼ ਮੈਂ ਹਾਂ ਭਰਾਤਇਹਨਾਂ ਵੰਡੀਆਂ ਕਾਰਨ ਸਿੱਖਾਂ ਵਿੱਚ ਆਪਸੀ ਝਗੜੇ-ਫ਼ਸਾਦ ਪੈਦਾ ਹੋ ਗਏ ਹਨ। ਬਾਹਰਲਾ ਦੁਸ਼ਮਣ ਉਦੋਂ ਜ਼ਰੂਰ ਹਮਲਾ ਕਰਦਾ ਹੈ ਜਦੋਂ ਕੋਈ ਕੌਮ ਵੰਡੀ ਹੋਈ ਹੋਵੇ। ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਬਲਕਿ ਅਖੌਤੀ ਜਾਤ-ਪਾਤ ਨੂੰ ਬਣਾਉਣ ਵਾਲਾ ਮੰਨੂੰ ਰਿਖੀ ਹੈ। ਅਸਲ ਵਿੱਚ ਸਾਡੀ ਤਾਂ ਜਾਤ-ਪਾਤ ਹੀ ਸਾਡੇ ਗੁਰੂ ਦਾ ਸਿਧਾਂਤ ਹੈ। ਸਾਡਾ ਸਭ ਦਾ ਸਾਂਝਾ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵਾਸੀ ਸ੍ਰੀ ਅਨੰਦਪੁਰ ਸਾਹਿਬ, ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ, ਭੈਣ-ਭਰਾ ਸਾਰਾ ਸਿੱਖ ਪੰਥ ਹੈ। ਜਾਤ-ਪਾਤ ਛੱਡ ਕੇ ਆਪਸੀ ਏਕਤਾ ਲਈ ਸਾਂਝੇ ਪਰਿਵਾਰ ਦਾ ਸਿਧਾਂਤ ਹੀ ਯੋਗ ਹੱਲ ਹੈ ‘‘ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ ਪੁਤਾ ਭਾਈਆ ’’ (ਮਹਲਾ /੬੪੮)

(2). ਆਰਥਿਕਤਾ : ਅੱਜ ਆਰਥਿਕ ਤੌਰ ’ਤੇ ਪੰਜਾਬ ਕੰਗਾਲ ਹੋ ਰਿਹਾ ਹੈ। ਅਨਾਜ ਦੀ ਜਾਇਜ਼ ਕੀਮਤ ਨਾ ਮਿਲਣ ਕਰਕੇ ਜ਼ਿੰਮੀਦਾਰ ਵੀਰ ਖੁਦਕੁਸ਼ੀਆਂ ਕਰ ਰਹੇ ਹਨ। ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰਕੇ ਵੀ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਕਈ ਨੌਜਵਾਨ ਬੇਰੁਜ਼ਗਾਰੀ ਤੋਂ ਬਚਣ ਲਈ ਕਰਜ਼ਾ ਚੁੱਕ ਕੇ ਆਪਣੀ ਪ੍ਰਾਣਾਂ ਤੋਂ ਪਿਆਰੀ ਜਨਮ ਭੂਮੀ ਛੱਡ ਕੇ ਵਿਦੇਸ਼ਾਂ ਵਿਚ ਧੱਕੇ ਖਾ ਰਹੇ ਹਨ। ਗੁਰਬਾਣੀ ਇਸ ਦਾ ਵੀ ਹੱਲ ਸੁਝਾਉਂਦੀ ਹੈ ‘‘ਘਾਲਿ ਖਾਇ, ਕਿਛੁ ਹਥਹੁ ਦੇਇ   ਨਾਨਕ ! ਰਾਹੁ ਪਛਾਣਹਿ ਸੇਇ ’’ (ਮਹਲਾ /੧੨੪੫) ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ; ਸੌੜੀ ਰਾਜਨੀਤੀ ਤੋਂ ਮੁਕਤ ਹੋਵੇ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਦਸਵੰਧ ਕਮੇਟੀਆਂ ਬਣਨ। ਇਹਨਾਂ ਦਾ ਸਾਰਾ ਹਿਸਾਬ ਪਾਰਦਰਸ਼ੀ (Transparent) ਹੋਵੇ। ਜੇ ਸਾਰੀ ਦੁਨੀਆਂ ਵਿਚ ਵੱਸਦਾ ਹਰ ਇਕ ਗੁਰਸਿੱਖ ਆਪਣੀ ਪੂਰੀ ਇਮਾਨਦਾਰੀ ਨਾਲ ਹਰ ਮਹੀਨੇ ਦਸਵੰਧ ਦੀ ਮਾਇਆ ਜਮ੍ਹਾਂ ਕਰਾਏ ਤਾਂ 6 ਮਹੀਨਿਆਂ ਵਿਚ ਹੀ ਅਰਬਾਂ ਰੁਪਇਆ ਇਕੱਠਾ ਹੋ ਸਕਦਾ ਹੈ। ਇਸ ਨਾਲ ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਫ਼ੈਕਟਰੀਆਂ, ਮਿੱਲਾਂ ਤੇ ਕਾਰਖ਼ਾਨੇ ਲਗਾਏ ਜਾ ਸਕਦੇ ਹਨ। ਸਕੂਲ, ਕਾਲਜ, ਯੂਨੀਵਰਸਿਟੀਆਂ, ਨਰਸਿੰਗ-ਇੰਜੀਨੀਅਰਿੰਗ-ਟੈਕਨੀਕਲ ਕਾਲਜ ਅਤੇ ਹੋਰ ਕਿੱਤਾ ਮੁਖੀ ਸੰਸਥਾਵਾਂ ਖੋਲ੍ਹੀਆਂ ਜਾ ਸਕਦੀਆਂ ਹਨ। ਡਿਸਪੈਂਸਰੀਆਂ, ਹਸਪਤਾਲ ਤੇ ਹੋਰ ਲੋੜੀਂਦੀਆਂ ਸੰਸਥਾਵਾਂ ਖੋਲ੍ਹਣ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉੱਥੇ ਪੰਜਾਬ ਵਿਚ ਸਹੂਲਤਾਂ ਵੀ ਵੱਧ ਜਾਣਗੀਆ। ਸਿੱਖੀ ਦੇ ਦਸਵੰਧ ਕੱਢਣ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਲਾਗੂ ਕੀਤਿਆਂ ਪੰਜਾਬ ਵਿੱਚੋਂ ਗਰੀਬੀ, ਸਦਾ ਲਈ ਖਤਮ ਹੋ ਜਾਵੇਗੀ ਤੇ ਨਵੀਂ ਮਨੁੱਖਤਾ ਦਾ ਉੱਥਾਨ ਹੋ ਜਾਵੇਗਾ।

(3). ਰਾਜਨੀਤਿਕ : ਰਾਜਨੀਤਿਕ ਤੌਰ ’ਤੇ ਗੁਰੂਆਂ ਦੀ ਪਾਵਨ ਧਰਤੀ ਸਿੱਖਾਂ ਤੋਂ ਖੁੱਸਦੀ ਜਾ ਰਹੀ ਹੈ। ਬਾਹਰਲੇ ਸੂਬਿਆਂ ਦੇ ਲੋਕ ਪੰਜਾਬ ਵਿੱਚ ਧੜਾਧੜ ਵੋਟਾਂ ਬਣਾ ਰਹੇ ਨੇ। ਉਹ ਲੋਕ ਅੱਜ M.L.A. ਬਣ ਰਹੇ ਹਨ ਤੇ ਕੱਲ੍ਹ ਨੂੰ M.P. ਵੀ ਬਣ ਜਾਣਗੇ। ਇਕ ਸਮਾਂ ਐਸਾ ਵੀ ਆ ਸਕਦਾ ਹੈ ਕਿ ਸਿੱਖ ਚਾਹ ਕੇ ਗੱਠਜੋੜ ਵਾਲੀ ਸਰਕਾਰ ਵਿਚ ਵੀ ਸ਼ਾਮਲ ਨਹੀਂ ਹੋ ਸਕਦੇ। ਅਸੀਂ ਸ਼ਰਾਬ ਦੀ ਬੋਤਲ ਜਾਂ ਇਕ ਵੱਡਾ ਨੋਟ ਲੈ ਕੇ ਆਪਣੀ ਵੋਟ ਹੀ ਨਹੀਂ ਵੇਚਦੇ ਸਗੋਂ ਆਪਣੀ ਕੌਮ ਦਾ ਭਵਿੱਖ ਵੀ ਵੇਚ ਦਿੰਦੇ ਹਾਂ। ਇਸ ਨਾਲ ਯੋਗ ਆਗੂਆਂ ਦੀ ਜਗ੍ਹਾ ਭ੍ਰਸ਼ਟ ਲੋਕ ਪੰਜਾਬ ’ਤੇ ਕਾਬਜ਼ ਹੋ ਜਾਂਦੇ ਹਨ। ਇਕ-ਦੂਜੇ ਦੀਆਂ ਦਸਤਾਰਾਂ ਲਾਹੁਣ, ਤਲਵਾਰਾਂ ਚਲਾਉਣ ਅਤੇ ਲੱਤਾਂ ਖਿੱਚਣ ਵਾਲੀ ਆਪਸੀ ਖਹਿਬਾਜ਼ੀ ਨੇ ਵੀ ਸਿੱਖਾਂ ਨੂੰ ਕਮਜ਼ੋਰ ਕੀਤਾ ਹੋਇਆ ਹੈ। ਜੇ ਸਿੱਖਾਂ ਦੇ ਸਾਰੇ ਰਾਜਨੀਤਿਕ ਧੜੇ ਪੰਥਕ ਏਕਤਾ ਵਿਚ ਪਰੋਏ ਜਾਣ ਤਾਂ ਸਿੱਖ ਵੀ ਆਪਣੇ ਪੰਜਾਬ ਦੇ ਹੱਕਾਂ ਬਾਰੇ ਸੋਚ ਸਕਦੇ ਹਨ। ਅੱਜ ਸਾਨੂੰ ਇਕ ਯੋਗ, ਇਮਾਨਦਾਰ, ਦੂਰ-ਅੰਦੇਸ਼ ਤੇ ਪੰਥਕ ਜਜ਼ਬਾ ਰੱਖਣ ਵਾਲੇ ਗੁਰਸਿੱਖ ਆਗੂ ਦੀ ਬੇਹੱਦ ਸਖ਼ਤ ਲੋੜ ਹੈ, ਜਿਸ ਨਾਲ ਸਾਡਾ ਪੰਜਾਬ ਰਾਜ ਬੇਗਮਪੁਰਾ ਬਣ ਸਕੇ ‘‘ਬੇਗਮ ਪੁਰਾ ਸਹਰ ਕੋ ਨਾਉ   ਦੂਖੁ ਅੰਦੋਹੁ ਨਹੀ; ਤਿਹਿ ਠਾਉ ’’ (ਭਗਤ ਰਵਿਦਾਸ/੩੪੫)

(4). ਧੀ ਭਰੂਣ ਹੱਤਿਆ : ਕਿਸੇ ਸਮੇਂ ਧੀ ਨੂੰ ਜਨਮ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ, ਪਰ ਅੱਜ ਮੈਡੀਕਲ ਸਾਇੰਸ ਨੇ ਇੰਨੀ ਸਹੂਲਤ ਦੇ ਦਿੱਤੀ ਕਿ ਧੀ ਨੂੰ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਪੇਟ ਵਿਚ ਮਾਰ ਦਿੱਤਾ ਜਾਂਦਾ ਹੈ। ਪੰਜਾਬ ਵਿਚ ਪੁੱਤਰਾਂ ਦੇ ਮੁਕਾਬਲੇ ਧੀਆਂ ਦੀ ਜਨਮ ਦਰ ਘਟੀ ਹੋਈ ਹੈ। ਪੁੱਤਰ ਦੀ ਚਾਹਤ ਲਈ ਮਾਰੀ ਜਾਣ ਵਾਲੀ ਧੀ ਦੀ ਮੌਤ ਦੇ ਪਾਪ ਵਿਚ ਕੇਵਲ ਮਾਂ-ਪਿਉ ਤੇ ਡਾਕਟਰ ਹੀ ਭਾਗੀਦਾਰ ਨਹੀਂ, ਸਗੋਂ ਉਸ ਤੋਂ ਬਾਅਦ ਹੋਣ ਵਾਲਾ ਪੁੱਤਰ ਵੀ ਓਨਾ ਹੀ ਪਾਪਾਂ ਦਾ ਭਾਗੀ ਹੁੰਦਾ ਹੈ ਕਿਉਂਕਿ ਉਸ ਦੀ ਖਾਤਰ ਹੀ ਧੀ ਦੀ ਹੱਤਿਆ ਕੀਤੀ ਹੁੰਦੀ ਹੈ।

ਇਸ ਤੋਂ ਇਲਾਵਾ ਪਿਤਾ ਲਈ ਦਾਜ ਦੇਣ ਦਾ ਬੋਝ, ਦਾਜ ਦੇਣ ਤੋਂ ਬਾਅਦ ਵੀ ਕਈ ਵਾਰੀ ਧੀ ਦਾ ਸੁਖੀ ਨਾ ਵੱਸਣਾ ਵੀ ਹੱਤਿਆ ਦਾ ਕਾਰਨ ਬਣਦੇ ਹਨ। ਸਮਾਜ ਵਿਚ ਨੌਜਵਾਨਾਂ ਵੱਲੋਂ ਛੇੜਖਾਨੀਆਂ ਜਾਂ ਹੋਰਨਾਂ ਧੀਆਂ ਵੱਲੋਂ ਪਿਤਾ ਦੀ ਪੱਗ ਨੂੰ ਦਾਗ਼ ਲਾ ਦੇਣਾ ਦੇਖ ਕੇ ਵੀ ਇਕ ਅਣਖ ਵਾਲਾ ਬਾਪ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਉਸ ਨੂੰ ਵੀ ਇਹ ਦਿਨ ਦੇਖਣਾ ਪਵੇ। ਇਸ ਦੇ ਅਸਿੱਧੇ ਰੂਪ ਵਿਚ ਦੋਸ਼ੀ ਤਾਂ ਸਮਾਜ ਹੀ ਹੈ, ਜਿਸ ਵਿਚ ਅਸੀਂ ਸਾਰੇ ਸ਼ਾਮਲ ਹਾਂ। ਗੁਰਬਾਣੀ ਨੇ ਔਰਤ ਨੂੰ ‘‘ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩) ਕਹਿ ਕੇ ਸਨਮਾਨ ਦਿੱਤਾ ਹੈ। ਸਿੱਖ ਪੰਥ ਵਿਚ ਇਸਤਰੀ ਤੇ ਪੁਰਖ ਦੋਨੋਂ ਹੀ ਰੱਬ ਦੇ ਰੂਪ ਮੰਨੇ ਗਏ ਹਨ। ਇਸ ਲਈ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਹੱਕ ਅਤੇ ਪਿਆਰ ਦੇਣਾ ਚਾਹੀਦਾ ਹੈ ‘‘ਏਤੇ ਅਉਰਤ ਮਰਦਾ ਸਾਜੇ; ਸਭ ਰੂਪ ਤੁਮ੍ਾਰੇ ’’ (ਭਗਤ ਕਬੀਰ/੧੩੪੯)

(5). ਦਾਜ : ਅੱਜ ਸਾਡੇ ਸਾਹਮਣੇ ਦਾਜ ਅਤੇ ਫ਼ਜ਼ੂਲ-ਖਰਚੀਆਂ ਵਾਲੇ ਮਹਿੰਗੇ ਵਿਆਹ ਵੀ ਇਕ ਸਮੱਸਿਆ ਬਣ ਗਏ ਹਨ। ਪੁਰਾਣੇ ਜ਼ਮਾਨੇ ਵਿਚ ਜਦੋਂ ਕੋਈ ਕਬੀਲਾ ਦੂਜੇ ਕਬੀਲੇ ’ਤੇ ਹਮਲਾ ਕਰਦਾ ਸੀ ਤਾਂ ਦੂਜਾ ਕਬੀਲਾ ਮੂੰਹ ਭੰਨ ਦਿੰਦਾ ਸੀ। ਜੇ ਦੂਜਾ ਕਬੀਲਾ ਕਮਜ਼ੋਰ ਹੁੰਦਾ ਤਾਂ ਉਹ ਹਾਰ ਮੰਨ ਕੇ ਹਮਲਾਵਰ ਕਬੀਲੇ ਦਾ ਸਵਾਗਤ ਕਰਦਾ ਸੀ। ਉਸ ਨੂੰ ਟੈਕਸ ਦੇ ਰੂਪ ਵਿਚ ਧਨ-ਦੌਲਤ, ਕੀਮਤੀ ਚੀਜ਼ਾਂ ਤੇ ਆਪਣੀਆਂ ਧੀਆਂ ਦੇ ਕੇ ਵਾਪਸ ਮੋੜ ਦਿੰਦਾ ਸੀ। ਹਮਲਾਵਰ ਕਬੀਲਾ ਜਿੱਤ ਦੇ ਵਾਜੇ ਵਜਾ ਕੇ ਵਾਪਸ ਮੁੜ ਜਾਂਦਾ ਸੀ। ਸਾਡੀਆਂ ਬਰਾਤਾਂ ਵੀ ਧੀ ਦੇ ਪਰਿਵਾਰ ’ਤੇ ਹਮਲਾ ਕਰਨ ਵਾਙ ਲੱਗਦੀਆਂ ਹਨ। ਜਿਸ ਨੇ ਕਦੀ ਕੁੱਤੇ ਨੂੰ ਸੋਟੀ ਨਹੀਂ ਮਾਰੀ ਹੁੰਦੀ, ਉਹ ਤਲਵਾਰ ਫੜ੍ਹ ਲੈਂਦਾ ਹੈ। ਉਸ ਨੂੰ ਫੜ੍ਹ ਕੇ ਘੋੜੀ ’ਤੇ ਬਿਠਾਇਆ ਜਾਂਦਾ ਹੈ। ਬਰਾਤ ਰੂਪੀ ਫ਼ੌਜ ਨਾਲ ਤੁਰਦੀ ਹੈ। ਧੀ ਦਾ ਬਾਪ ਹਾਰੇ ਹੋਏ ਕਬੀਲੇ ਦੇ ਸਰਦਾਰ ਵਾਙੂੰ ਬਾਹਰ ਆ ਕੇ ਸਵਾਗਤ ਕਰਦਾ ਹੈ। ਬਹੁਤ ਸਾਰੇ ਤੋਹਫ਼ੇ ਦੇ ਕੇ, ਦਾਜ ਦੇ ਕੇ, ਧੀ ਨੂੰ ਵੀ ਨਾਲ ਤੋਰਦਾ ਹੈ। ਪੁੱਤਰ ਵਾਲੇ ਜੇਤੂ ਧਿਰ ਵਾਙ ਬੈਂਡ-ਵਾਜੇ ਵਜਾਉਂਦੇ ਧੀ ਅਤੇ ਬਹੁਤ ਸਾਰਾ ਦਾਜ ਲੈ ਕੇ ਵਾਪਸ ਮੁੜ ਜਾਂਦੇ ਹਨ।

ਅੱਜ ਸਾਡੇ ਸਮਾਜ ਵਿਚ ਵੀ ਪੁੱਤਰਾਂ ਦੀ ਬੋਲੀ ਲਗਾਈ ਜਾਂਦੀ ਹੈ। ਅਮੀਰ ਤਾਂ ਦਾਜ ਵਿਚ ਬਹੁਤ ਕੁੱਝ ਦੇ ਸਕਦੇ ਹਨ, ਪਰ ਗਰੀਬ ਆਦਮੀ ਪੀਸਿਆ ਜਾਂਦਾ ਹੈ। ਤਿੰਨ ਧੀਆਂ ਦਾ ਬਾਪ ਕਰਜ਼ਾ ਚੁੱਕ ਕੇ ਇਕ ਧੀ ਨੂੰ ਵਿਆਹੁੰਦਾ ਹੈ ਤੇ ਘਰ ਬੈਠੀਆਂ ਦੋ ਧੀਆਂ ਨੂੰ ਦੇਖ ਕੇ ਝੁਰਦਾ ਹੈ। ਕੁੜਮਾਂ ਵੱਲੋਂ ਹੋਰ ਦਾਜ ਮੰਗਣ ’ਤੇ ਜਾਂ ਕਈ ਵਾਰੀ ਕਰਜ਼ਾ ਨਾ ਉਤਰਨ ’ਤੇ ਬਾਪ ਖੁਦਕਸ਼ੀ ਕਰ ਲੈਂਦਾ ਹੈ। ਕਈਆਂ ਨੇ ਤਾਂ ਗਰੀਬ ਧੀਆਂ ਦੇ ਵਿਆਹ ਦੇ ਨਾਮ ’ਤੇ ਵਪਾਰ ਵੀ ਸ਼ੁਰੂ ਕਰ ਲਏ ਹਨ। ਉਹਨਾਂ ਦੇ ਵਿਆਹ ਦੀਆਂ ਵੀਡੀਉ ਬਣਾ ਕੇ, ਸਾਰੀ ਦੁਨੀਆਂ ਵਿਚ ਦਿਖਾ ਕੇ ਕਰੋੜਾਂ ਰੁਪਇਆ ਇਕੱਠਾ ਕਰ ਰਹੇ ਹਨ।

ਦਾਜ ਦੀ ਲਾਹਨਤ ਤਾਂ ਹੀ ਬੰਦ ਹੋ ਸਕਦੀ ਹੈ ਜੇ ਪਿਤਾ ਦਾਜ ਦੇ ਮੰਗਤਿਆਂ ਨਾਲ ਆਪਣੀ ਧੀ ਦਾ ਰਿਸ਼ਤਾ ਹੀ ਨਾ ਜੋੜੇ। ਇਸ ਤੋਂ ਇਲਾਵਾ ਸਾਡੇ ਨੌਜਵਾਨ ਪ੍ਰਣ ਕਰਨ ਕਿ ਉਹ ਦਾਜ ਨਹੀਂ ਲੈਣਗੇ ਬਲਕਿ ਲੜਕੀ ਦੇ ਗੁਣ ਦੇਖੇ ਜਾਣਗੇ। ਜਿਸ ਨੇ ਆਪਣੇ ਦਿਲ ਦਾ ਟੁੱਕੜਾ ਧੀ ਹੀ ਦੇ ਦਿੱਤੀ, ਉਸ ਨੇ ਹੋਰ ਆਪਣੇ ਕੋਲ ਕੀ ਰੱਖ ਲਿਆ ? ਗੁਰਮਤਿ ਵਿਚ ਤਾਂ ਗੁਣਾਂ ਦੇ ਦਾਜ ਨੂੰ ਹੀ ਵਡਿਆਇਆ ਗਿਆ ਹੈ। ਦਾਜ ਲੈਣ ਤੇ ਦੇਣ ਦਾ ਵਿਖਾਲਾ ਪਾਉਣ ਵਾਲਾ ਗੁਰਮੁਖ ਹੀ ਨਹੀਂ ਹੈ। ਉਸ ਨੂੰ ਮਨਮੁਖ, ਝੂਠੇ, ਹੰਕਾਰੀ, ਕੱਚੇ ਜੀਵਨ ਵਾਲੇ ਤੇ ਪਖੰਡੀ ਕਹਿ ਕੇ ਦੁਰਕਾਰਿਆ ਗਿਆ ਹੈ ‘‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ’’ (ਮਹਲਾ /੭੯)

(6). ਨਸ਼ੇ : ਪੰਜਾਬ ਵਿਚ ਨਸ਼ੇ ਇੰਨੇ ਵੱਧ ਗਏ ਹਨ ਕਿ ਇਹ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨਾਲ-ਨਾਲ ਸਕੂਲਾਂ ਵਿਚ ਵੀ ਪਹੁੰਚ ਚੁੱਕੇ ਹਨ। ਅੱਜ ਪੰਜਾਬ ਵਿਚ ਇੰਨੀ ਜ਼ਿਆਦਾ ਸ਼ਰਾਬ ਵਿਕਦੀ ਹੈ ਕਿ ਜੰਮਦੇ ਬੱਚੇ ਤੋਂ ਲੈ ਕੇ ਮਰਨ ਕਿਨਾਰੇ ਪਏ ਬਜ਼ੁਰਗ ਤੱਕ ਦੇ ਹਿੱਸੇ ਵੀ ਸੱਤ-ਸੱਤ ਬੋਤਲਾਂ ਸ਼ਰਾਬ ਦੀਆਂ ਆਉਂਦੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਵਿਚ ਦੇਸ਼ ਦੀ ਵੰਡ ਪਿੱਛੋਂ ਢਾਈ ਦਰਿਆ ਰਹਿ ਗਏ ਹਨ। ਪੰਜ ਦਰਿਆ ਤਾਂ ਸੁੱਕਦੇ ਜਾ ਰਹੇ ਹਨ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਛੇਵਾਂ ਸ਼ਰਾਬ ਦਾ ਦਰਿਆ ਲਬਾ-ਲੱਬ ਭਰਿਆ ਵਗ ਰਿਹਾ ਹੋਵੇ। ਨਸ਼ਿਆਂ ਲਈ ਲੀਡਰਾਂ ਨੂੰ ਕੋਸਣ ਦੀ ਲੋੜ ਨਹੀਂ, ਇਸ ਲਈ ਅਸੀਂ ਆਪਣੇ ਦੁਸ਼ਮਣ ਆਪ ਹੀ ਹਾਂ। ਅਸੀਂ ਆਪਣੇ 7 ਨੁਕਸਾਨ ਆਪ ਹੀ ਕਰਦੇ ਹਾਂ। ਨਸ਼ੇ ਨੇ ਪੈਸਾ, ਸਿਹਤ, ਸਮਾਂ, ਪਰਿਵਾਰਕ ਸੰਬੰਧ, ਸਮਾਜਿਕ ਰਿਸ਼ਤੇ-ਨਾਤਿਆਂ ਦਾ ਨੁਕਸਾਨ ਤਾਂ ਕੀਤਾ ਹੀ ਹੈ, ਨਾਲ ਹੀ ਨੈਤਿਕ ਗੁਣ ਵੀ ਗਵਾਚ ਗਏ ਅਤੇ ਸੱਤਵਾਂ ਗੁਰੂ ਤੇ ਰੱਬ ਵੱਲੋਂ ਵੀ ਬੇਮੁਖ ਹੋ ਗਏ। ਮਨੁੱਖ ਨੂੰ ਓਨਾ ਦਰਿਆਵਾਂ, ਸਮੁੰਦਰਾਂ ਨੇ ਨਹੀਂ ਡੋਬਿਆ, ਜਿੰਨਾ ਇਕ ਸ਼ਰਾਬ ਦੇ ਪਿਆਲੇ ਨੇ ਡੋਬ ਕੇ ਰੱਖ ਦਿੱਤਾ ਹੈ। ਸ਼ਰਾਬੀ ਮਨੁੱਖ ਬੋਤਲ ਵਰਗਾ ਹੁੰਦਾ ਹੈ, ਜਿਸ ਦਾ ਧੜ ਤੇ ਗਰਦਨ ਤਾਂ ਹੁੰਦੀ ਹੈ, ਪਰ ਸਿਰ ਨਹੀਂ ਹੁੰਦਾ। ਸ਼ਰਾਬੀ ਦੇ ਘਰ ਆਉਣ ’ਤੇ ਬੱਚੇ ਸਹਿਮ ਜਾਂਦੇ ਹਨ ਤੇ ਪਤਨੀ ਦੇ ਅਰਮਾਨ ਮੁੱਕ ਜਾਂਦੇ ਹਨ।

ਨਸ਼ਾ ਸਰੀਰ ਵਿਚ ਸੁਸਤੀ, ਕਮਜ਼ੋਰੀ, ਕੈਂਸਰ, ਚੱਕਰ, ਲਕਵਾ, ਖਾਂਸੀ ਵਰਗੀਆਂ ਅਲਾਮਤਾਂ ਪੈਦਾ ਕਰਦਾ ਹੈ। ਇਸ ਨਾਲ ਦਿਮਾਗ ਦੀਆਂ ਨਾੜੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਚੇਤੰਨਤਾ ਖਤਮ ਹੋ ਜਾਂਦੀ ਹੈ। ਸੀ.ਬੀ.ਸੀ. ਕੈਨੇਡਾ ਦਾ ਇਕ ਪਬਲਿਕ ਅਦਾਰਾ ਹੈ, ਜਿਸ ਨੇ 2 ਦਸੰਬਰ, ਸੰਨ 2004 ਨੂੰ ਸਵੇਰੇ 9:05 ’ਤੇ ਅਤੇ 5 ਦਸੰਬਰ, ਸੰਨ 2004 ਨੂੰ ਸ਼ਾਮ 7 ਵਜੇ ਦੱਸਿਆ ਹੈ ਕਿ ਜੋ ਸ਼ਰਾਬ ਦੇ ਹੱਕ ਵਿਚ ਝੂਠੀ ਖੋਜ ਕਰਦੇ ਹਨ, ਅਸਲ ਵਿਚ ਇਹਨਾਂ ਪਿੱਛੇ ਸਾਰਾ ਹੱਥ ਸ਼ਰਾਬ ਕੰਪਨੀਆਂ ਦਾ ਹੁੰਦਾ ਹੈ। ਇਕ ਸਰਵੇ ਦੇ ਮੁਤਾਬਕ ਸ਼ਰਾਬ ਦੇ ਲਾਭ ਦੱਸਣ ਲਈ 3 ਸਾਲਾਂ ਵਿਚ 53 ਕਰੋੜ ਰੁਪਏ ਖਰਚੇ ਗਏ ਅਤੇ ਹਾਨੀਆਂ ਦੱਸਣ ਲਈ ਸਿਰਫ਼ 75 ਹਜ਼ਾਰ ਰੁਪਏ ਖਰਚੇ ਗਏ। ਹੁਣ ਤਾਂ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਹੁੱਕਾ ਬਾਰ ਖੁੱਲ੍ਹ ਗਏ ਹਨ, ਜਿਹਨਾਂ ਵਿਚ ‘ਸਿੰਘ’ ਅਤੇ ‘ਕੌਰ’ ਨਾਮ ਦੇ ਗੁਰਸਿੱਖਾਂ ਦੇ ਬੱਚੇ ਜਾ ਕੇ ਸ਼ਰੇਆਮ ਜਾਨਲੇਵਾ ਨਸ਼ੇ ਕਰ ਰਹੇ ਹਨ।

ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਕਿਸੇ ਦਾ ਸਸਤੀ ਤੋਂ ਸਸਤੀ ਚੀਜ਼ ਲੂਣ ਖਾ ਕੇ ਬੁਰਾ ਨਹੀਂ ਮੰਗੀਦਾ, ਇਵੇਂ ਹੀ ਸਿੱਖੀ ਵਿਚ ਸਸਤੇ ਤੋਂ ਸਸਤੇ ਨਸ਼ੇ ਤੰਮਾਕੂ ਤੋਂ ਵੀ ਦੂਰ ਰਹਿਣ ਦੀ ਹਦਾਇਤ ਹੈ। ਸਿੱਖ ਲਈ ਘਰ ਨੂੰ ਧਰਮਸ਼ਾਲਾ ਬਣਾਉਣ ਦੀ ਹਦਾਇਤ ਸੀ, ਪਰ ਕਈਆਂ ਨੇ ਘਰ ਵਿਚ ਹੀ ਬਾਰ ਬਣਾ ਲਈ ਜਾਂ ਅਹਾਤਾ ਬਣਾ ਲਿਆ ਗਿਆ। ਜੇ ਗੁਰਬਾਣੀ ਦਾ ਗਿਆਨ ਸਾਡੇ ਘਰਾਂ ਵਿਚ ਹੋਵੇ ਤਾਂ ਨਸ਼ੇ ਸਾਡੇ ਘਰਾਂ ਵਿਚ ਆ ਹੀ ਨਹੀਂ ਸਕਦੇ ‘‘ਜਿਤੁ ਪੀਤੈ ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ਆਪਣਾ ਪਰਾਇਆ ਪਛਾਣਈ; ਖਸਮਹੁ ਧਕੇ ਖਾਇ   ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ   ਝੂਠਾ ਮਦੁ ਮੂਲਿ ਪੀਚਈ; ਜੇ ਕਾ ਪਾਰਿ ਵਸਾਇ ’’ (ਮਹਲਾ /੫੫੪)

(7). ਪਤਿਤਪੁਣਾ :  ਜੇ ਕਿਸੇ ਇਮਾਨਦਾਰ ਬਜ਼ੁਰਗ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਉਸ ਨੂੰ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਵਿਚ ਖੜ੍ਹਾ ਕਰ ਦਿੱਤਾ ਜਾਏ। ਫਿਰ ਉਸ ਦੀਆਂ ਅੱਖਾਂ ਤੋਂ ਪੱਟੀ ਖੋਲ੍ਹ ਕੇ ਪੁੱਛਿਆ ਜਾਵੇ ਕਿ ਉਹ ਕਿੱਥੇ ਖੜ੍ਹਾ ਹੈ ਤਾਂ ਉਹ ਜਵਾਬ ਦੇਵੇਗਾ ਕਿ ਮੈਂ ਯੂ.ਪੀ. ਜਾਂ ਬਿਹਾਰ ਦੇ ਕਿਸੇ ਸ਼ਹਿਰ ਵਿਚ ਖੜ੍ਹਾ ਹਾਂ। ਕਾਰਨ ਇਹ ਹੈ ਕਿ ਉਸ ਨੂੰ ਕੇਸਾਂ ਵਾਲਾ ਕੋਈ ਵਿਰਲਾ ਹੀ ਨਜ਼ਰ ਆਵੇਗਾ। ਅੱਜ 80% ਸਿੱਖਾਂ ਦੇ ਬੱਚਿਆਂ ਦੇ ਸਿਰ ’ਤੇ ਕੇਸ ਨਜ਼ਰ ਨਹੀਂ ਆਉਂਦੇ। ‘ਕੇਸ ਗੁਰੂ ਕੀ ਮੋਹਰ’ ਕਤਲ ਕਰਾਉਣ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਉਸ ਦੀ ਮੌਤ ਹੋਈ ਮੰਨ ਲਈ ਗਈ ਹੈ। ਅੱਜ ਯੋਰਪੀਨ ਦੇਸ਼ਾਂ ਵਿਚ ਸਾਨੂੰ ਦਸਤਾਰ ਦੇ ਹੱਕ ਮੰਗਣੇ ਪੈ ਰਹੇ ਹਨ। ਜੇਕਰ ਯੋਰਪੀਨ ਦੇਸ਼ਾਂ ਦੀਆਂ ਸਰਕਾਰਾਂ ਸਾਡੇ ਨੌਜਵਾਨਾਂ ਦਾ ਸਰਵੇ ਕਰਨ ਲੱਗ ਜਾਣ ਤਾਂ ਉਹ ਕਹਿਣਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਦਸਤਾਰ ਤਾਂ ਦਿੱਤੀ ਹੀ ਨਹੀਂ, ਫਿਰ ਸਾਡੇ ਤੋਂ ਕਿਹੜੇ ਮੂੰਹ ਨਾਲ ਦਸਤਾਰ ਦਾ ਹੱਕ ਮੰਗ ਰਹੇ ਹੋ ? ਸਾਡੇ ਕੋਲ ਨਮੋਸ਼ੀ ਤੋਂ ਬਿਨਾਂ ਕੋਈ ਜਵਾਬ ਨਹੀਂ ਹੋਵੇਗਾ। ਮੇਰੀ ਹਮਦਰਦੀ ਹੈ ਉਹਨਾਂ ਨੌਜਵਾਨਾਂ ਨਾਲ ਕਿਉਂਕਿ ਉਹ ਜ਼ਿਆਦਾ ਕਸੂਰਵਾਰ ਨਹੀਂ ਹਨ। ਉਹਨਾਂ ਨੂੰ ਕੇਸਾਂ ਤੇ ਦਸਤਾਰ ਦੀ ਅਹਿਮੀਅਤ ਹੀ ਨਹੀਂ ਦੱਸੀ ਗਈ। ਕਸੂਰਵਾਰ ਤਾਂ ਮਾਪੇ, ਪ੍ਰਬੰਧਕ, ਪ੍ਰਚਾਰਕ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਹਨ, ਜਿਹੜੇ ਆਪਣੇ ਬੱਚਿਆਂ ਨੂੰ ਸਿੱਖੀ ਚਿੰਨ੍ਹਾ ਦੀ ਮਹਤੱਤਾ ਹੀ ਨਹੀਂ ਦਰਸਾ ਸਕੇ। ਅੱਜ ਇਸ ਪਾਸੇ ਵੀ ਸਾਨੂੰ ਸੁਚੇਤ ਹੋਣ ਦੀ ਸਖ਼ਤ ਲੋੜ ਹੈ ‘‘ਨਾਪਾਕ ਪਾਕੁ ਕਰਿ ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ’’ (ਮਹਲਾ /੧੦੮੪)

(8). ਡੇਰਾਵਾਦ : 2011 ਦੀ ਗਣਨਾ ਮੁਤਾਬਕ ਪੰਜਾਬ ਵਿਚ 12581 ਪਿੰਡ ਹਨ। ਤਕਰੀਬਨ ਦੁੱਗਣੇ ਡੇਰੇ ਪੰਜਾਬ ਵਿਚ ਸਥਾਪਤ ਹਨ। ਕਈ ਆਲੀਸ਼ਾਨ ਡੇਰਿਆਂ ਦੇ ਨਾਮ ਹਜ਼ਾਰਾਂ ਏਕੜਾਂ ਜ਼ਮੀਨ ਲੱਗੀ ਹੋਈ ਹੈ। ਲੋਕਾਂ ਦੀ ਕਮਾਈ ’ਤੇ ਜਿਊਣ ਵਾਲੇ ਇਹਨਾਂ ਪਰਜੀਵੀਆਂ ਨੇ ਆਪਣੇ ਡੇਰਿਆਂ ਵਿਚ ਕਈ ਤਰ੍ਹਾਂ ਦਾ ਪਖੰਡ ਚਲਾਇਆ ਹੁੰਦਾ ਹੈ। ਲੋਕਾਂ ਨੂੰ ਜੰਤਰ, ਮੰਤਰ, ਤੰਤਰ, ਧਾਗੇ, ਤਵੀਤ, ਜਲ, ਸਵਾਹ ਆਦਿ ਦੀਆਂ ਪੁੜੀਆਂ ਦੇ ਕੇ ਲੁੱਟਿਆ ਤੇ ਗੁੰਮਰਾਹ ਕੀਤਾ ਜਾਂਦਾ ਹੈ। ਅੱਜ ਸਾਧ ਅਮੀਰ ਹੈ ਤੇ ਪੰਜਾਬ ਗਰੀਬ ਹੈ। ਪੰਜਾਬ ਦੇ ਪਿੰਡਾਂ ਵਿਚ ਨਸ਼ਾ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਦੋ-ਦੋ ਪਖੰਡੀ ਸਾਧਾਂ ਦੇ ਹਿੱਸੇ ਇਕ-ਇਕ ਪਿੰਡ ਆਉਂਦਾ ਹੈ। ਜੇ ਇਹ ਪਿੰਡਾਂ ਵਿਚੋਂ ਨਸ਼ਾ ਵੀ ਖਤਮ ਨਹੀਂ ਕਰ ਸਕਦੇ ਤਾਂ ਐਸੇ ਸਾਧਾਂ ਨੂੰ ਰਗੜ ਕੇ ਫੋੜੇ ’ਤੇ ਬੰਨ੍ਹਣਾ ਹੈ ?

ਕਈ ਸਿੱਖਾਂ ਨੇ ਆਪਣੇ ਫੈਮਲੀ ਬਾਬੇ ਬਣਾਏ ਹੋਏ ਹਨ। ਇਹ ਗੱਦੀਦਾਰ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਆਪਣੇ ਪੈਰਾਂ ਵਿਚ ਬਿਠਾਉਂਦੇ ਹਨ। ਕਈ ਤਾਂ ਆਪਣੀ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਗਾ ਕੇ ਮੱਥੇ ਟਿਕਾਉਂਦੇ ਹਨ। ਜਦੋਂ ਪੰਜਾਬ ਜ਼ੁਲਮ ਦੀ ਅੱਗ ਵਿਚ ਬਲ ਰਿਹਾ ਸੀ ਉਦੋਂ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਅਖਵਾਉਣ ਵਾਲੇ ਸੰਨ 1985 ਤੋਂ 1995 ਤੱਕ ਕਿਤੇ ਨਜ਼ਰ ਨਹੀਂ ਆਏ। ਸਵਾ ਦੋ ਲੱਖ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਕੇ ਸ਼ਹੀਦ ਕੀਤਾ ਗਿਆ, ਪਰ ਕਿਸੇ ਪਖੰਡੀ ਸਾਧ ਨੇ ਜ਼ੁਲਮ ਦੇ ਖਿਲਾਫ਼ ‘ਹਾਅ’ ਦਾ ਨਾਅਰਾ ਵੀ ਨਹੀਂ ਮਾਰਿਆ। ਹਜ਼ਾਰਾਂ ਹੀ 15 ਤੋਂ 35 ਸਾਲ ਦੇ ਨੌਜਵਾਨ ਲਾਵਾਰਸ ਕਹਿ ਕੇ ਸਾੜ ਦਿੱਤੇ ਗਏ, ਪਰ ਇਹਨਾਂ ਪਖੰਡੀਆਂ ਨੇ ਅਖ਼ਬਾਰ ਵਿਚ ਕੋਈ ਫ਼ੋਕਾ ਬਿਆਨ ਵੀ ਨਾ ਦਿੱਤਾ। ਜਦੋਂ ਪੰਜਾਬ ਦੀ ਧਰਤੀ ’ਤੇ ਸ਼ਾਂਤੀ ਹੋਈ ਤਾਂ ਕਈ ਪਖੰਡੀ ਸਾਧ ਖੁੰਬਾਂ ਵਾਙੂੰ ਉੱਗ ਪਏ। ਇਹਨਾਂ ਨੇ ਗੁਰੂ ਸਾਹਿਬਾਨਾਂ ਦੇ ਗੁਰ ਪੁਰਬ ਤੇ ਖ਼ਾਲਸੇ ਦੇ ਇਤਿਹਾਸਕ ਦਿਹਾੜੇ ਬੰਦ ਕਰਾ ਕੇ ਆਪਣੇ ਸਾਧਾਂ ਦੇ ਜਨਮ ਦਿਨ, ਬਰਸੀਆਂ, ਮੱਸਿਆ, ਪੁੰਨਿਆਂ, ਪੰਚਮੀਆਂ ਤੇ ਦਸਮੀਆਂ ਆਦਿ ਪ੍ਰਚਲਿਤ ਕਰ ਦਿਤੀਆਂ। ਗੁਰਬਾਣੀ ਨਾਲੋਂ ਤੋੜ ਕੇ ਕੱਚੀਆਂ-ਪਿੱਲੀਆਂ ਕਵਿਤਾਵਾਂ ਨਾਲ ਜੋੜ ਦਿੱਤਾ। ‘‘ਗੁਰ ਮੂਰਤਿ ਗੁਰੁ ਸਬਦੁ ਹੈ (ਭਾਈ ਗੁਰਦਾਸ ਜੀ/ਵਾਰ ੨੪ ਪਉੜੀ ੧੧) ਨਾਲੋਂ ਹਟਾ ਕੇ ਕਾਲਪਨਿਕ ਤਸਵੀਰਾਂ ਦੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਸਾਡੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ ਸਿੱਖੀ ਦੇ ਸੂਝਵਾਨ ਪ੍ਰਚਾਰਕਾਂ ਨੂੰ ਨਹੀਂ ਸਾਂਭਿਆ, ਪਰ ਪਖੰਡੀਆਂ ਨੇ ਕਈ ਲਾਲਚੀ ਪ੍ਰਚਾਰਕਾਂ ਨੂੰ ਖ਼ਰੀਦ ਕੇ ਆਪਣੇ ਡੇਰਿਆਂ ਦਾ ਪ੍ਰਚਾਰ ਕਰਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਹਨਾਂ ਦੇ ਪਖੰਡਾਂ ਨੂੰ ਨਸ਼ਰ ਕੀਤਾ ਜਾਂਦਾ ਹੈ ਤਾਂ ਲੋਕ ਖੁਸ਼ ਹੁੰਦੇ ਹਨ, ਪਰ ਇਨ੍ਹਾਂ ਦੇ ਚੇਲੇ ਅੰਦਰੋਂ-ਅੰਦਰੀ ਕਹਿੰਦੇ ਹਨ ਕਿ ਸਾਡਾ ਬਾਬਾ ਤਾਂ ਬਿਲਕੁਲ ਠੀਕ ਹੈ। ਯਾਦ ਰੱਖੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀ ਗੁਰਿਆਈ ਖ਼ਤਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਮੱਥਾ ਟੇਕਿਆ ਸੀ। ਹਰ ਇਕ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਕਾਸ਼! ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਪੜ੍ਹਿਆ ਹੁੰਦਾ ਤਾਂ ਕੋਈ ਪਖੰਡੀ ਸਾਧ ਸਾਨੂੰ ਕਦੇ ਵੀ ਲੱੁਟ ਨਹੀਂ ਸੀ ਸਕਦਾ। ਜੇ ਅਸੀਂ ਹੁਣ ਵੀ ਇੰਨੀ ਗੱਲ ਸਮਝ ਲਈਏ ਤਾਂ ਹੁਣ ਵੀ ਪਖੰਡੀਆਂ ਦੀਆਂ ਦੁਕਾਨਾਂ ਬੰਦ ਹੋ ਸਕਦੀਆਂ ਹਨ ‘‘ਆਗਿਆ ਭਈ ਅਕਾਲ ਕੀ; ਤਬੈ ਚਲਾਇਓ ਪੰਥ। ਸਭ ਸਿੱਖਨ ਕਉ ਹੁਕਮ ਹੈ; ਗੁਰੂ ਮਾਨਿਓ ਗ੍ਰੰਥ।’’ (ਰਹਿਤਨਾਮਾ)

(9). ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ : ਪਿਛਲੇ ਸਮਿਆਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਲੀਆਂ, ਨਾਲੀਆਂ ਵਿਚ ਪੱਤਰੇ ਪਾੜ ਕੇ, ਸੁੱਟ ਕੇ ਜਾਂ ਸਾੜ ਕੇ ਘੋਰ ਬੇਅਦਬੀ ਕੀਤੀ ਗਈ। ਬੇਅਦਬੀ ਕਰਨ ਵਾਲੇ ਸ਼ਰੇਆਮ ਧਮਕੀਆਂ ਦਿੰਦੇ ਰਹੇ, ਪਰ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਗਿਆ। ਪੰਜਾਬ ਵਿਚ ਮਾਰੂ ਦੰਗੇ-ਫ਼ਸਾਦਾਂ ਤੋਂ ਬਚਣ ਲਈ ਹੁਣ ਪੰਥ ਨੂੰ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦਾ ਧਿਆਨ ਰੱਖਣਾ ਪਵੇਗਾ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਗੁਰਦੁਆਰਿਆਂ ਵਿਚ ਸੁਰੱਖਿਆ ਦਾ ਪੁਖ਼ਤਾ ਇੰਤਜ਼ਾਮ ਕਰਨਾ ਚਾਹੀਦਾ ਹੈ। ਨਵੀਂ ਟੈਕਨੋਲਜੀ ਦਾ ਲਾਭ ਉੱਠਾ ਕੇ ਸੀ.ਸੀ.ਟੀ.ਵੀ. ਕੈਮਰੇ ਲਗਾ ਲੈਣੇ ਚਾਹੀਦੇ ਹਨ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੁਕਾਨਾਂ ਤੋਂ ਵਿਕਣੇ ਬੰਦ ਹੋਣੇ ਚਾਹੀਦੇ ਹਨ ਤਾਂ ਕਿ ਕੋਈ ਗਲਤ ਅਨਸਰ ਖਰੀਦ ਕੇ ਬੇਅਦਬੀ ਨਾ ਕਰ ਸਕੇ। ਕਿਸੇ ਪ੍ਰਮਾਣਿਤ ਸੰਸਥਾ ਵੱਲੋਂ ਮੁਫ਼ਤ ਸਰੂਪ ਮੁਹੱਈਆ ਹੋਣੇ ਚਾਹੀਦੇ ਹਨ। ਇਕ ਜਾਂਚ ਕਮੇਟੀ ਸਰੂਪ ਪ੍ਰਕਾਸ਼ ਹੋਣ ਵਾਲੇ ਸਥਾਨ ਅਤੇ ਸੇਵਾਦਾਰਾਂ ਦਾ ਨਿਰੀਖਣ ਕਰੇ। ਹਰ ਸਰੂਪ ਦਾ ਇਕ ਖਾਸ ਰਜਿਸਟ੍ਰੇਸ਼ਨ ਨੰਬਰ ਹੋਵੇ; ਹਰ ਪੱਤਰਾ ਲੁਪਤ ਰੂਪ ਵਿਚ ਬਾਇਓਮੈਟ੍ਰਿਕ (Biometric) ਹੋਵੇ, ਜਿਸ ਵਿਚ ਸਰੂਪ ਲਿਜਾਣ ਵਾਲਿਆਂ ਦਾ ਪੂਰਾ ਵੇਰਵਾ ਦਰਜ ਹੋਵੇ ਅਤੇ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਜਵਾਬਦੇਹ ਹੋਣ। ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਹੀ ਅਸੀਂ ਗਲਤ ਅਨਸਰਾਂ ਹੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਰੋਕ ਸਕਦੇ ਹਾਂ।

(10). ਗੁਰਬਾਣੀ ਨਾਲੋਂ ਬੇਮੁਖਤਾਈ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਪੰਥਕ ਰੁਝੇਵਿਆਂ ਭਰਿਆ ਹੈ। ਉਹਨਾਂ ਕੋਲ ਇੰਨਾ ਵੀ ਸਮਾਂ ਨਹੀਂ ਸੀ ਕਿ ਚਮਕੌਰ ਦੀ ਗੜ੍ਹੀ ਛੱਡਦਿਆਂ ਆਪਣੇ ਲਾਡਲੇ ਸਾਹਿਬਜ਼ਾਦੇ ਅਤੇ ਆਪਣੇ ਪਿਆਰੇ ਸਿੰਘਾਂ ਦਾ ਸਸਕਾਰ ਹੀ ਕਰ ਜਾਂਦੇ। ਫਿਰ ਵੀ ਸਾਰਿਆਂ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਤੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਤਾਂ ਕਿ ਕਿਤੇ ਮੇਰਾ ਖ਼ਾਲਸਾ ਕਰਮਕਾਡਾਂ ਤੇ ਪਖੰਡਾਂ ਵਿਚ ਭਟਕ ਨਾ ਜਾਏ। ਅੱਜ ਸਾਡੇ ਕੋਲ ਇੰਨਾ ਸਮਾਂ ਵੀ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਵੀ ਕਰ ਸਕੀਏ। ਜਿਸ ਨੂੰ ‘ਗੁਰੂ-ਗੁਰੂ’ ਕੂਕਦਿਆਂ ਥੱਕਦੇ ਨਹੀਂ, ਕਈਆਂ ਨੇ ਸਾਰੀ ਜ਼ਿੰਦਗੀ ਵਿਚ ਉਸ ਗੁਰੂ ਦੇ ਸੰਪੂਰਨ ਦਰਸ਼ਨ ਵੀ ਨਹੀਂ ਕੀਤੇ ਹੁੰਦੇ। ਸਿੱਖ ਨੂੰ ਦੁਨੀਆਂ ਤੋਂ ਮੁਕਾਉਣ ਲਈ ਜ਼ਾਲਮਾਂ ਨੇ ਤਲਵਾਰਾਂ, ਨੇਜ਼ਿਆਂ, ਤੀਰਾਂ, ਬੰਦੂਕਾਂ, ਤੋਪਾਂ ਨਾਲ ਸਿੱਖਾਂ ਨੂੰ ਉਡਾਇਆ ਪਰ ਸਿੱਖ ਮੁੱਕਿਆ ਨਹੀਂ। ਸਿੱਖ ਵੀ ਮਰ ਸਕਦਾ ਹੈ; ਜਿਵੇਂ ਕਿਸੇ ਪਿਆਸੇ ਨੂੰ ਪਾਣੀ ਨਾ ਮਿਲੇ ਤਾਂ ਉਸ ਦੀ ਮੌਤ ਹੋ ਜਾਂਦੀ ਹੈ, ਇਸੇ ਤਰ੍ਹਾਂ ਜੇ ਸਿੱਖ ਨੂੰ ਬਾਣੀ ਨਾ ਮਿਲੇ ਤਾਂ ਸਿੱਖ ਦੀ ਵੀ ਮੌਤ ਹੋ ਜਾਂਦੀ ਹੈ ‘‘ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ, ਗੁਰ ਬਿਨੁ ਮਰਿ ਜਾਈ ’’ (ਮਹਲਾ /੭੫੭)

ਸੋ ਜੇ ਅਸੀਂ ਜਿਊਣਾ ਚਾਹੁੰਦੇ ਹਾਂ ਤਾਂ ਇਕੋ ਹੀ ਤਰੀਕਾ ਹੈ, ਗੁਰਬਾਣੀ ਨਾਲ ਜੁੜਨਾ। ਗੁਰਬਾਣੀ ਨੂੰ ਪੜ੍ਹ ਕੇ ਵਿਚਾਰੋ ਅਤੇ ਵਿਚਾਰ ਕੇ ਅਮਲ ਕਰੋ। ਵਿਚਾਰ ਕਰਨ ਵਾਲਾ ਗਿਆਨਵਾਨ ਹੋ ਜਾਂਦਾ ਹੈ ਅਤੇ ਅਮਲ ਕਰਨ ਵਾਲਾ ਅਨੰਦਿਤ ਜੀਵਨ ਜਿਉਂਦਾ ਹੈ। ਸਿੱਖ ਦੇ ਜੀਵਨ ਦਾ ਆਧਾਰ ਗੁਰਬਾਣੀ ਹੈ ‘‘ਜੀਵਤ ਜੀਵਤ ਜੀਵਤ ਰਹਹੁ   ਰਾਮ ਰਸਾਇਣੁ ਨਿਤ ਉਠਿ ਪੀਵਹੁ ’’ (ਮਹਲਾ /੧੧੩੮)

ਸਤਿਸੰਗਤ ਕੈਸੀ ਜਾਣੀਐ  ?

0

ਸਤਿਸੰਗਤ ਕੈਸੀ ਜਾਣੀਐ  ?

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ),

105, ਮਾਇਆ ਨਗਰ, ਸਿਵਲ ਲਾਈਨਜ਼, ਲੁਧਿਆਣਾ। 99155-15436

ਅਸੀਂ ਹਰ ਰੋਜ਼ ਅਰਦਾਸ ਦੇ ਅੰਤ ਵਿੱਚ ਪ੍ਰਮਾਤਮਾ ਅੱਗੇ ਇਹ ਮੰਗ ਕਰਦੇ ਹਾਂ ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਆਪ ਜੀ ਦਾ ਨਾਮ ਚਿੱਤ ਆਵੈ ਭਾਵ ਅਸੀਂ ਅਜਿਹੇ ਪੁਰਖਾਂ ਦੀ ਸੰਗਤ ਕਰੀਏ ਜਿਨ੍ਹਾਂ ਦੇ ਕਰਨ ਨਾਲ ਅਸੀਂ ਅਕਾਲ ਪੁਰਖ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਆਪਣਾ ਜੀਵਨ ਸਫਲ ਕਰ ਸਕੀਏ। ਸਤਿ ਸੰਗਤ ਕੀ ਹੈ ? ਉਨ੍ਹਾਂ ਪੁਰਖਾਂ ਦਾ ਇਕੱਠ, ਜਿੱਥੇ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਚੱਲਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਸਤਸੰਗਤਿ ਕੈਸੀ ਜਾਣੀਐ  ?  ਜਿਥੈ ਏਕੋ ਨਾਮੁ ਵਖਾਣੀਐ   ਏਕੋ ਨਾਮੁ ਹੁਕਮੁ ਹੈ; ਨਾਨਕ! ਸਤਿਗੁਰਿ ਦੀਆ ਬੁਝਾਇ ਜੀਉ ’’ (ਮਹਲਾ /੭੨)

ਆਧੁਨਿਕ ਸਾਇੰਸ ਵੀ ਇਹ ਕਹਿੰਦੀ ਹੈ ਕਿ ਦਿੱਸਣਹਾਰ ਮਾਦਾ; ਜਿਵੇਂ ਹਵਾ, ਪਾਣੀ, ਧਾਤਾਂ, ਅੱਗ, ਮਿੱਟੀ, ਪੌਦੇ, ਪਸ਼ੂ, ਚੰਦ, ਤਾਰੇ ਤੇ ਇਨਸਾਨ ਆਦਿ ਸਭ ਕੁਦਰਤੀ ਤੱਤਾਂ ਦੇ ਮੇਲ਼ ਜੋਲ ਤੋਂ ਬਣੇ ਹਨ। ਮਨੁੱਖ ਵੀ ਪੰਜ ਤੱਤਾਂ ਦੇ ਮੇਲ਼ ਤੋਂ ਬਣਿਆ ਹੋਇਆ ਹੀ ਕਿਹਾ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਫ਼ੁਰਮਾਉਂਦੇ ਹਨ ‘‘ਪਾਂਚ ਤਤ ਕੋ ਤਨੁ ਰਚਿਓ; ਜਾਨਹੁ ਚਤੁਰ ਸੁਜਾਨ   ਜਿਹ ਤੇ ਉਪਜਿਓ ਨਾਨਕਾ; ਲੀਨ ਤਾਹਿ ਮੈ ਮਾਨੁ ’’ (ਮਹਲਾ /੧੪੨੭)

ਸਾਰੀ ਸ੍ਰਿਸ਼ਟੀ ਦੀ ਉਤਪਤੀ ਵੀ ਅਣੂਆਂ ਦੇ ਮੇਲ ਤੋਂ ਹੀ ਹੋਈ ਹੈ। ਜਿਸ ਦਾ ਇੱਕੋ ਇੱਕ ਸੋਮਾ ਪਰਮ ਤੱਤ ਅਕਾਲ ਪੁਰਖ ਹੈ; ਜਿਵੇਂ ਹਾਈਡਰੋਜਨ ਤੇ ਆਕਸੀਨ ਦੇ ਮੇਲ਼ ਤੋਂ ਪਾਣੀ ਪੈਦਾ ਹੁੰਦਾ ਹੈ। (ਨਾਈਟਰੋਜਨ ਤੇ ਆਕਸੀਜਨ ਦੇ ਮੇਲ਼ ਤੋਂ ਹਵਾ ਬਣਦੀ ਹੈ। ਇਸੇ ਤਰ੍ਹਾਂ ਤੱਤਾਂ ਜਾਂ ਧਾਤਾਂ ਦੇ ਮੇਲ਼ ਤੋਂ ਨਵੀਂ ਕਿਸਮ ਦੀਆਂ ਮਿਸ਼ਰਤ ਧਾਤਾਂ ਬਣਦੀਆਂ ਹਨ। ਭਾਈ ਗੁਰਦਾਸ ਜੀ; ਦੂਜੀ ਵਾਰ ਦੀ 6ਵੀਂ ਪਉੜੀ ਵਿੱਚ ਬਿਆਨ ਕਰਦੇ ਹਨ ‘‘ਸੋਈ ਤਾਂਬਾ ਰੰਗ (ਕਲੀ) ਸੰਗਿ; ਜਿਉ ਕੈਹਾ (ਧਾਤੁ) ਹੋਈ ਸੋਈ ਤਾਂਬਾ ਜਿਸਤ ਮਿਲਿ; ਪਿਤਲ ਅਵਲੋਈ ਸੋਈ ਸੀਸੇ (ਸਿੱਕੇ) ਸੰਗਤੀ; ਭੰਗਾਰ ਭਲੋਈ (ਭਰਤ ਧਾਤੂ) ਤਾਂਬਾ ਪਾਰਸਿ ਪਰਸਿਆ; ਹੋਇ ਕੰਚਨ (ਸੋਨਾ) ਸੋਈ ਸੋਈ ਤਾਂਬਾ ਭਸਮ (ਰਾਖ) ਹੋਇ; ਅਉਖਧ ਕਰਿ ਭੋਈ (ਦਵਾਈ ਬਣਦਾ) ਆਪੇ ਆਪਿ ਵਰਤਦਾ; ਸੰਗਤਿ ਗੁਣ ਗੋਈ (ਭਾਈ ਗੁਰਦਾਸ ਜੀ/ਵਾਰ ਪਉੜੀ )

ਸੋ ਸੰਗਤ ਲਫ਼ਜ਼ ਦੇ ਪਿੱਛੇ ਅਤਿ ਡੂੰਘੇ ਅਤੇ ਗੁੱਝੇ ਭੇਦ ਛੁਪੇ ਹੋਏ ਹਨ। ਇਸ ਦੇ ਅੰਤਰੀਵ/ਆਤਮਿਕ ਭਾਵ ਨੂੰ ਸਮਝਣ ਅਤੇ ਅਨੁਭਵ ਕਰਨ ਦੀ ਅਤੀ ਜ਼ਰੂਰਤ ਹੈ। ਇਸ ਅੰਤਰੀਵ ਗਿਆਨ ਤੋਂ ਬਿਨਾਂ ਅਸੀਂ ਕਈ ਵਾਰ ਸੰਗਤ ਨੂੰ ਸਰੀਰਕ ਮੇਲ਼ ਜੋਲ ਹੀ ਸਮਝ ਬੈਠਦੇ ਹਾਂ। ਮਨੁੱਖ ਦੀ ਮਲ਼ੀਨ ਬੁੱਧੀ, ਬਿਨਾਂ ਗੁਰੂ ਦੀ ਸੰਗਤ ਦੇ, ਸ਼ੀਸ਼ੇ ਦੀ ਨਿਆਈਂ ਪਾਰਦਰਸ਼ੀ ਨਹੀਂ ਹੋ ਸਕਦੀ। ਲਗਾਤਾਰ ਸਾਧ ਸੰਗਤ ਤੋਂ ਬਗ਼ੈਰ ਇਨਸਾਨ ਲਈ ਮਾਇਕੀ ਗਿਲਾਨੀ ਤੋਂ ਬਚਣ ਤੇ ਇਸ ’ਚੋਂ ਨਿਕਲਣ ਦਾ ਕੋਈ ਹੋਰ ਰਾਹ ਹੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਸਾਧਸੰਗਤਿ ਬਿਨੁ ਤਰਿਓ ਕੋਇ (ਮਹਲਾ /੩੭੩), ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ; ਸੰਤਸੰਗਿ ਨਿਤ ਰਹੀਐ   ਏਕੁ ਅਧਾਰੁ ਨਾਮੁ ਧਨੁ ਮੋਰਾ; ਅਨਦੁ ਨਾਨਕ ਇਹੁ ਲਹੀਐ ’’ (ਮਹਲਾ /੫੩੩) ਇਸ ਲਈ ਗੁਰਬਾਣੀ ਸਾਨੂੰ ਸਾਧ ਸੰਗਤ ਭਾਵ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਕਰਨ ਦੀ ਵਾਰ-ਵਾਰ ਪ੍ਰੇਰਨਾ ਕਰਦੀ ਹੈ। ਗੁਰੂ ਅਰਜਨ ਦੇਵ ਜੀ ਸ੍ਰੀ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸੰਤ ਜਨਹੁ ਮਿਲਿ ਭਾਈਹੋ! ਸਚਾ ਨਾਮੁ ਸਮਾਲਿ ’’ (ਮਹਲਾ /੪੯)  ਗੁਰੂ ਰਾਮਦਾਸ ਜੀ ਸਾਰੰਗ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸੰਤ ਜਨਾ ਕੈ ਸੰਗਿ ਮਿਲੁ ਬਉਰੇ! ਤਉ ਪਾਵਹਿ ਮੋਖ ਦੁਆਰੁ ’’ (ਮਹਲਾ /੧੨੦੦)

ਸੰਗਤ ਵਿੱਚ ਮਿਲ ਬੈਠ ਕੇ ਮਨ ਦੀ ਦੁਬਿਧਾ ਤੇ ਵਿਕਾਰਾਂ ਦਾ ਵਖਰੇਵਾਂ ਦੂਰ ਹੋ ਜਾਂਦਾ ਹੈ। ਗੁਰੂ ਆਸ਼ੇ ਅਨੁਸਾਰ ਸੰਗਤ ਵਿੱਚ ਜਦੋਂ ਵਿਚਾਰ ਕਰਦੇ ਹਾਂ ਤਾਂ ਸਾਰੇ ਸ਼ੰਕੇ ਨਵਿਰਤ ਹੋ ਜਾਂਦੇ ਹਨ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ ਲਿਵ ਲਾਇ ’’ (ਮਹਲਾ /੧੧੮੫)

ਮਨੁੱਖ ਇੱਕ ਸਮਾਜਿਕ ਜੀਵ ਹੈ। ਇਹ ਇਕੱਲਾ ਨਹੀਂ ਰਹਿਣਾ ਚਾਹੁੰਦਾ।  ਹੋਰਨਾਂ ਦੀ ਸੰਗਤ ਕਰਨਾ ਲੋਚਦਾ ਹੈ। ਇਸ ਲਈ ਮਨੁੱਖ ਆਮ ਕਰਕੇ ਆਪਣੇ ਵਰਗੇ ਹੋਰ ਜੀਵਾਂ ਨਾਲ ਸੰਗਤ ਕਰਨੀ ਚਾਹੁੰਦਾ ਹੈ, ਜੋ ਪ੍ਰਭੂ ਵੱਲੋਂ ਟੁੱਟੇ ਹੁੰਦੇ ਹਨ ਤੇ ਉਨ੍ਹਾਂ ਦਾ ਸੰਬੰਧ ਪਦਾਰਥਵਾਦ ਨਾਲ ਹੁੰਦਾ ਹੈ। ਮਨੁੱਖ ਇਸ ਝੂਠੇ ਵਣਜ-ਵਪਾਰ ਵਿੱਚ ਗ਼ਲਤਾਨ ਹੋ ਕੇ ਖੁਆਰ ਹੁੰਦਾ ਹੈ। ਗੁਰਬਾਣੀ ਉਸ ਨੂੰ ਅਜਿਹੀ ਸੰਗਤ ਕਰਨ ਤੋਂ ਵਾਰ-ਵਾਰ ਤਾੜਨਾ ਕਰਦੀ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਮਨਮੁਖ ਸੇਤੀ ਦੋਸਤੀ; ਥੋੜੜਿਆ ਦਿਨ ਚਾਰਿ   ਇਸੁ ਪਰੀਤੀ ਤੁਟਦੀ ਵਿਲਮੁ ਹੋਵਈ; ਇਤੁ ਦੋਸਤੀ ਚਲਨਿ ਵਿਕਾਰ ’’ (ਮਹਲਾ /੫੮੭) ਗੁਰੂ ਅਰਜਨ ਦੇਵ ਜੀ ਇਸ ਪ੍ਰਥਾਇ ਬਚਨ ਕਰਦੇ ਹਨ ‘‘ਮਨਮੁਖਾ ਕੇਰੀ ਦੋਸਤੀ; ਮਾਇਆ ਕਾ ਸਨਬੰਧੁ   ਵੇਖਦਿਆ ਹੀ ਭਜਿ ਜਾਨਿ; ਕਦੇ ਪਾਇਨਿ ਬੰਧੁ ’’ (ਮਹਲਾ /੯੫੯)

ਕਾਇਨਾਤ ਦੇ ਸਾਰੇ ਜੀਵ ਹੀ ਇਸ ਮਾਇਕ ਪਦਾਰਥਾਂ ਦੇ ਝੂਠੇ ਸੰਸਾਰ ਵਿੱਚ ਗ਼ਲਤਾਨ ਹਨ। ਗੁਰਬਾਣੀ ਅਜਿਹੇ ਜੀਵਾਂ ਨੂੰ ਤਾੜਨਾ ਕਰਦੀ ਹੈ। ਜੈਤਸਰੀ ਕੀ ਵਾਰ ਵਿੱਚ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ ‘‘ਮਹਾ ਭਇਆਨ ਉਦਿਆਨ; ਨਗਰ ਕਰਿ ਮਾਨਿਆ   ਝੂਠ ਸਮਗ੍ਰੀ ਪੇਖਿ; ਸਚੁ ਕਰਿ ਜਾਨਿਆ ’’ (ਮਹਲਾ /੭੦੮)

ਇਸ ਦੇ ਐਨ ਉਲਟ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਉਨ੍ਹਾਂ ਦੇ ਨਿਰਮਲ ਵਿਚਾਰਾਂ ਨਾਲ ਪਰਸ (ਛੁਹ) ਕੇ ਸਾਡੀ ਮਾਇਕ ਪਦਾਰਥਾਂ ਨਾਲ ਮਲ਼ੀਨ ਹੋਈ ਬੁੱਧੀ ਉੱਤੇ ਪਾਰਸ ਕਲਾ ਵਰਤ ਸਕਦੀ ਹੈ ਅਤੇ ਸਾਡੇ ਮਲ਼ੀਨ ਹਿਰਦਿਆਂ ਵਿੱਚ ਚੜ੍ਹਦੀ ਕਲਾ, ਖੇੜਾ ਤੇ ਗੁਰੂ ਪਿਆਰ ਉਪਜ ਸਕਦਾ ਹੈ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ ‘‘ਸਤਸੰਗਤਿ ਮਿਲੈ ਦਿੜਤਾ ਆਵੈ; ਹਰਿ ਰਾਮ ਨਾਮਿ ਨਿਸਤਾਰੇ ’’ (ਮਹਲਾ /੯੮੧) ਐਸੇ ਨਿਰਮਲ ਹੋਏ ਹਿਰਦਿਆਂ ਵਿੱਚ ਇਲਾਹੀ ਪਿਆਰ, ਪ੍ਰੇਮ ਭਾਵਨਾ, ਪ੍ਰੇਮ ਰਸ ਤੇ ਪ੍ਰਭੂ ਪਿਆਰ ਸੁਭਾਵਕ ਹੀ ਉਪਜਦਾ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਮੇਰੇ ਮਨ ! ਹਰਿ ਸਿਉ ਲਾਗੀ ਪ੍ਰੀਤਿ   ਸਾਧਸੰਗਿ ਹਰਿ ਹਰਿ ਜਪਤ; ਨਿਰਮਲ ਸਾਚੀ ਰੀਤਿ ਰਹਾਉ ’’ (ਮਹਲਾ /੪੩੧) ਇਸ ਤਰ੍ਹਾਂ ਮਾਇਆ ਦੀ ਰੰਗਤ ਨਾਲ ਮਲ਼ੀਨ ਤੇ ਪਤਿਤ ਹੋਇਆ ਮਨ ਵੀ ਸਾਧ ਸੰਗਤ ਦੇ ਪ੍ਰਭਾਵ ਨਾਲ ਪਵਿੱਤਰ ਤੇ ਨਿਰਮਲ ਹੋ ਜਾਂਦਾ ਹੈ।

ਸਿੱਖ ਇਤਿਹਾਸ ਵਿੱਚ ਅਨੇਕਾਂ ਹੀ ਉਦਾਹਰਨਾਂ ਮਿਲ ਜਾਂਦੀਆਂ ਹਨ, ਜਿੱਥੇ ਭਲੇ ਪੁਰਸ਼ਾਂ ਦੀ ਸੰਗਤ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ। ਸੱਜਣ ਠੱਗ ਦੀ ਸਾਖੀ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਲਾਲਚ ਬਿਰਤੀ ਅਧੀਨ ਬਾਹਰੋਂ ਗੁਰਮੁਖੀ ਪਹਿਰਾਵੇ ਵਿੱਚ ਆਏ ਗਏ ਮੁਸਾਫਰਾਂ ਨੂੰ ਆਪਣੀ ਬਣਾਈ ਹੋਈ ਧਰਮਸ਼ਾਲਾ ’ਚ ਠਹਿਰਾ ਕੇ ਉਨ੍ਹਾਂ ਨੂੰ ਲੁੱਟਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੁੱਝ ਸਮੇਂ ਲਈ ਹੀ ਕੀਤੀ ਤੇ ਉਹਨਾਂ ਦੁਆਰਾ ਉਚਾਰਿਆ ਸੂਹੀ ਰਾਗ ਦਾ ਇਹ ਸ਼ਬਦ ‘‘ਉਜਲੁ ਕੈਹਾ ਚਿਲਕਣਾ; ਘੋਟਿਮ ਕਾਲੜੀ ਮਸੁ   ਧੋਤਿਆ ਜੂਠਿ ਉਤਰੈ; ਜੇ ਸਉ ਧੋਵਾ ਤਿਸੁ ’’ (ਮਹਲਾ /੭੨੯) ਸੁਣਿਆ ਤਾਂ ਉਨ੍ਹਾਂ ਦੇ ਚਰਨਾਂ ’ਤੇ ਢਹਿ ਪਿਆ। ਸੰਗਤ ਦਾ ਏਨਾ ਅਸਰ ਹੋਇਆ ਕਿ ਜਿਹੜੀ ਧਰਮਸ਼ਾਲਾ ਲੋਕਾਂ ਨੂੰ ਲੁੱਟਣ ਲਈ ਬਣਾਈ ਸੀ, ਉਹ ਸੱਚੀ ਟਕਸਾਲ ਬਣ ਗਈ ਅਤੇ ਹਰ ਸਮੇਂ ਪ੍ਰਭੂ ਦੇ ਨਾਮ ਦੀ ਸਿਫਤ ਸਲਾਹ ਹੋਣ ਲੱਗੀ, ਇਸ ਨਾਲ ਕਈਆਂ ਦਾ ਜੀਵਨ ਬਦਲ ਗਿਆ। ਇਸੇ ਤਰ੍ਹਾਂ ਭਾਈ ਬਿਧੀ ਚੰਦ, ਜੋ ਚੋਰ ਤੇ ਡਾਕੂ ਸਨ। ਚੋਰੀ ਕਰਨ ਤੋਂ ਬਾਅਦ ਆਪਣਾ ਬਚਾਅ ਕਰਨ ਲਈ, ਗੁਰੂ ਅਰਜਨ ਦੇਵ ਜੀ ਦੇ ਸਜੇ ਦਰਬਾਰ ਵਿੱਚ ਬੈਠ ਗਏ। ਗੁਰੂ ਉਪਦੇਸ਼ਾਂ ਨੂੰ ਸਰਵਣ ਕੀਤਾ ਤੇ ਸੰਗਤ ਦਾ ਰੂਪ ਹੀ ਹੋ ਗਏ। ਇੱਥੋਂ ਤੱਕ ਕਿ ਸਿਪਾਹੀ ਲੱਭਦੇ ਲੱਭਦੇ ਸੰਗਤ ਵਿੱਚ ਪਹੁੰਚੇ ਤੇ ਭਾਈ ਬਿਧੀ ਚੰਦ ਨੂੰ ਪਛਾਣ ਨਾ ਸਕੇ। ਕੁੱਝ ਸਮੇਂ ਕੀਤੀ ਸੰਗਤ ਦਾ ਏਨਾ ਪ੍ਰਭਾਵ ਪਿਆ ਕਿ ਭਾਈ ਬਿਧੀ ਚੰਦ ਨੇ ਹਮੇਸ਼ਾਂ ਲਈ ਕੁਕਰਮਾਂ ਦਾ ਤਿਆਗ ਕਰ ਗੁਰੂ ਉਪਦੇਸ਼ਾਂ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ।

ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਰਬਾਰ ਸਜਿਆ ਹੋਇਆ ਸੀ। ਦੂਰੋਂ ਦੂਰੋਂ ਸੰਗਤਾਂ ਗੁਰੂ ਦਰਸ਼ਨਾਂ ਲਈ ਆ ਰਹੀਆਂ ਸਨ। ਲੰਮੇ ਦੇਸ਼ ਤੋਂ ਆ ਰਹੀ ਸੰਗਤ ਦੇ ਨਾਲ ਜਸਵੰਤ ਰਾਏ ਨਾਂ ਦਾ ਚੋਰ ਵੀ ਰਲ਼ ਗਿਆ, ਪਰ ਮਨ ਵਿੱਚ ਖੋਟ ਸੀ। ਨਿਸ਼ਾਨਾ ਗੁਰੂ ਜੀ ਦੇ ਦਰਸ਼ਨ ਕਰਨਾ ਨਹੀਂ ਸੀ ਸਗੋਂ ਚੋਰੀ ਕਰਨਾ ਜਾਂ ਜੇਬਾਂ ਕੱਟਣਾ ਸੀ। ਜਦੋਂ ਗੁਰੂ ਸਾਹਿਬ ਦੇ ਸਨਮੁਖ ਮੱਥਾ ਟੇਕਣ ਲਈ ਪਹੁੰਚਿਆ ਤਾਂ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਉਚਾਰਿਆ ‘‘ਚੋਰ ਕੀ ਹਾਮਾ; ਭਰੇ ਕੋਇ   ਚੋਰੁ ਕੀਆ; ਚੰਗਾ ਕਿਉ ਹੋਇ  ? (ਮਹਲਾ /੬੬੨) ਇਹ ਵਾਕ ਸੁਣਦੇ ਸਾਰ ਹੀ ਸੰਗਤ ਵਿੱਚ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਅੱਗੇ ਤੋਂ ਇਹ ਕੁਕਰਮ ਨਾ ਕਰਨ ਦਾ ਪ੍ਰਣ ਕੀਤਾ। ਕੁੱਝ ਪਲਾਂ ਦੀ ਸੰਗਤ ਦੇ ਨਾਲ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆ ਗਈ।

ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਪਿਛਲਾ ਨਾਂ ਲਛਮਣ ਦਾਸ ਸੀ, ਨੇ ਹਿਰਨੀ ਦਾ ਸ਼ਿਕਾਰ ਕੀਤਾ। ਉਸ ਦੇ ਪੇਟ ਵਿੱਚੋਂ ਦੋ ਬੱਚੇ ਨਿੱਕਲੇ ਤੇ ਤੜਫ-ਤੜਕ ਕਰ ਮਰ ਗਏ। ਲਛਮਣ ਦਾਸ ਦੇ ਮਨ ’ਤੇ ਏਨਾ ਅਸਰ ਹੋਇਆ ਕਿ ਉਸ ਨੇ ਸਦਾ ਲਈ ਸ਼ਿਕਾਰ ਕਰਨਾ ਛੱਡ ਦਿੱਤਾ ਤੇ ਹਥਿਆਰਾਂ ਨੂੰ ਵੀਹ ਸਾਲ ਤੱਕ ਹੱਥ ਨਾ ਲਾਇਆ। ਜਦੋਂ ਗੁਦਾਵਰੀ ਨਦੀ ਦੇ ਕੰਢੇ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੇਵਲ ਵੀਹ ਕੁ ਦਿਨ ਹੀ ਕੀਤੀ ਤਾਂ ਉਸ ਦਾ ਏਨਾ ਪ੍ਰਭਾਵ ਪਿਆ ਕਿ ਸਮੇਂ ਦੀ ਸਭ ਤੋਂ ਵੱਡੀ ਤਾਕਤ ਮੁਗ਼ਲ ਸਮਰਾਜ ਨਾਲ ਟੱਕਰ ਲੈ ਕੇ ਸਿੱਖ ਰਾਜ ਕਾਇਮ ਕੀਤਾ। ਅੰਤ ਸਮੇਂ ਜਦੋਂ ਬਾਬਾ ਜੀ ਤੇ ਹੋਰ ਸਿੰਘਾਂ ਨੂੰ ਕੈਦ ਕਰ ਲਿਆ ਗਿਆ ਤਾਂ ਆਪ ਦੇ ਚਾਰ ਸਾਲ ਦੇ ਬੱਚੇ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਬਾਬਾ ਜੀ ਉਸ ਵੇਲੇ ਵੀ ਨਾ ਡੋਲੇ। ਓਹੋ ਬੰਦਾ ਸਿੰਘ ਬਹਾਦਰ ਜਿਹੜਾ ਹਿਰਨ ਦੇ ਬੱਚਿਆਂ ਨੂੰ ਤੜਫਦਾ ਵੇਖ ਕੇ ਵੈਰਾਗੀ ਬਣ ਗਿਆ ਸੀ ਤੇ ਹਥਿਆਰ ਛੱਡ ਦਿੱਤੇ ਸਨ, ਹੁਣ ਉਹੀ ਬੰਦਾ ਸਿੰਘ ਆਪਣੇ ਬੱਚੇ ਦਾ ਸਾਹਮਣੇ ਕਤਲ ਹੁੰਦਾ ਵੇਖ ਵੀ ਨਾ ਡੋਲਿਆ। ਇਹ ਸਭ ਗੁਰੂ ਸਾਹਿਬ ਦੀ ਕੀਤੀ ਸੰਗਤ ਦਾ ਹੀ ਫਲ਼ ਸੀ।

ਉਪਰੋਕਤ ਇਤਿਹਾਸਕ ਘਟਨਾਵਾਂ ਤੋਂ ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਇਨ੍ਹਾਂ ਮਨੁੱਖਾਂ ਨੇ ਉਚੇਚੇ ਤੌਰ ’ਤੇ ਮਹਾਂਪੁਰਖਾਂ ਦੀ ਸੰਗਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਇਹ ਸੰਗਤ ਉਨ੍ਹਾਂ ਦੇ ਲਿਖੇ ਹੋਏ ਪੂਰਬਲੇ ਕਰਮਾਂ ਅਨੁਸਾਰ ਹੀ ਉਨ੍ਹਾਂ ਨੂੰ ਮਿਲ ਗਈ ਤੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆ ਗਈ। ਕੁੱਝ ਮਨੁੱਖ ਉਚਾ ਸੁਚਾ ਜੀਵਨ ਜਿਊਣ ਲਈ ਉਪਰਾਲਾ ਵੀ ਕਰਦੇ ਹਨ, ਪਰ ਉਨ੍ਹਾਂ ਦੇ ਪੁਰਾਣੇ ਸੰਸਕਾਰ ਐਨੇ ਡੂੰਘੇ ਉਕਰੇ ਹੁੰਦੇ ਹਨ ਕਿ ਉਹ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਵੱਲ ਉਲਰੇ ਰਹਿੰਦੇ ਹਨ। ਉਨ੍ਹਾਂ ’ਚੋਂ ਕੁੱਝ ਮਨੁੱਖਾਂ ਨੂੰ ਸਾਧ ਸੰਗਤ ਦੀ ਵਡਿਆਈ ਦਾ ਗਿਆਨ ਤਾਂ ਹੁੰਦਾ ਹੈ ਪਰ ਪਰਵਾਰਿਕ ਝਮੇਲਿਆਂ ਕਾਰਨ ਸੰਗਤ ਵਿੱਚ ਆਉਣਾ ਕਠਿਨ ਲੱਗਦਾ ਹੈ ਜਾਂ ਅਜਿਹੇ ਵਿਅਕਤੀ ਨੂੰ ਘਰ ਦੇ ਹੋਰ ਜੀਅ ਜਾਂ ਉਨ੍ਹਾਂ ਜੀਆਂ ਦੇ ਮਿੱਤਰ ਹੀ ਕਹਿ ਦਿੰਦੇ ਹਨ ਕਿ ਗ੍ਰਿਹਸਤ ਦੇ ਫ਼ਰਜ਼ ਨਿਭਾਉਣਾ ਹੀ ਜੀਵਨ ਮਨੋਰਥ ਹੈ ਤੇ ਸੰਗਤ ਕਰਨੀ ਬਿਖਮ ਮਾਰਗ ਹੈ। ਗੁਰੂ ਅਮਰਦਾਸ ਜੀ ‘ਅਨੰਦ’ ਬਾਣੀ ਵਿੱਚ ਇਸ ਅਵਸਥਾ ਦਾ ਜ਼ਿਕਰ ਕਰਦੇ ਹੋਏ ਫ਼ੁਰਮਾਉਂਦੇ ਹਨ ‘‘ਖੰਨਿਅਹੁ ਤਿਖੀ, ਵਾਲਹੁ ਨਿਕੀ; ਏਤੁ ਮਾਰਗਿ ਜਾਣਾ ’’ (ਮਹਲਾ /੯੧੯) ਇਸ ਕਰਕੇ ਗੁਰਬਾਣੀ ਵਿੱਚ ਸਤਿਸੰਗਤ ਭਾਵ ਗੁਰਮੁਖ ਪਿਆਰਿਆਂ ਦੇ ਮੇਲ਼ ਦੀ ਮਹਿਮਾ ਗਾਇਨ ਕੀਤੀ ਗਈ ਹੈ। ਇਸ ਪ੍ਰਥਾਇ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ‘‘ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ   ਕਹੁ ਨਾਨਕ ਤਿਸੁ ਭਇਓ ਪਰਾਪਤਿ; ਜਿਸੁ ਪੁਰਬ ਲਿਖੇ ਕਾ ਲਹਨਾ ’’  (ਮਹਲਾ /੬੪੨)

ਮਨੁੱਖ ਲਈ ਜਿੱਥੇ ਉਚੇ ਸੁੱਚੇ ਜੀਵਨ ਵਾਲੇ ਗੁਰਮੁਖ ਪਿਆਰਿਆਂ ਦੀ ਸੰਗਤ; ਜੀਵਨ ਵਿੱਚ ਤਬਦੀਲੀ ਲਿਆਉਂਦੀ ਹੈ, ਉੱਥੇ ਮਨੁੱਖ ਅਕਾਲ ਪੁਰਖ ਦੀ ਸਾਜੀ ਹੋਈ ‘ਕੁਦਰਤ’ ਦੀ ਸੰਗਤ ਕਰਕੇ ਵੀ ਆਤਮਿਕ ਹੁਲਾਰੇ ਮਾਣਦਾ ਹੈ। ਸੰਸਾਰ ਵਿੱਚ ਅਕਾਲ ਪੁਰਖ ਨੇ ਬੇਅੰਤ ਰੰਗਾਂ-ਰੂਪਾਂ ਵਿੱਚ ਆਪਣੀ ਮਨਮੋਹਣੀ ਕੁਦਰਤ ਰਚੀ ਹੋਈ ਹੈ। ਉਹ ਆਪ ਹੀ ਇਸ ਕੁਦਰਤ ਦੇ ਅੰਦਰ ਗੁਪਤ ਰੂਪ ਵਿੱਚ ਰਵਿਆ ਹੋਇਆ ਹੈ। ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਕੁਦਰਤਿ ਪਉਣੁ ਪਾਣੀ ਬੈਸੰਤਰੁ; ਕੁਦਰਤਿ ਧਰਤੀ ਖਾਕੁ   ਸਭ ਤੇਰੀ ਕੁਦਰਤਿ; ਤੂੰ ਕਾਦਿਰੁ ਕਰਤਾ; ਪਾਕੀ ਨਾਈ ਪਾਕੁ   ਨਾਨਕ! ਹੁਕਮੈ ਅੰਦਰਿ ਵੇਖੈ; ਵਰਤੈ ਤਾਕੋ ਤਾਕੁ ’’ (ਮਹਲਾ /੪੬੪), ਬਲਿਹਾਰੀ ਕੁਦਰਤਿ ਵਸਿਆ   ਤੇਰਾ ਅੰਤੁ ਜਾਈ ਲਖਿਆ ਰਹਾਉ ’’ (ਮਹਲਾ /੪੬੯)

ਅਸਲ ਵਿੱਚ ਸਾਡਾ ਮਨ ਮਾਇਆ ਵਿੱਚ ਇੰਨਾ ਗ਼ਲਤਾਨ ਹੋ ਚੁੱਕਾ ਹੈ ਕਿ ਸਾਨੂੰ ਇਸ ‘ਕੁਦਰਤ’ ਵੱਲ ਵੇਖਣ ਦੀ ਫ਼ੁਰਸਤ ਹੀ ਨਹੀਂ ਮਿਲਦੀ ਜਾਂ ਲੋੜ ਹੀ ਨਹੀਂ ਭਾਸਦੀ। ਬਾਗ਼ ਬਗ਼ੀਚੇ, ਪਾਰਕ, ਜੰਗਲ਼, ਝਰਨੇ ਆਦਿ ਕੁਦਰਤੀ ਦ੍ਰਿਸ਼ਾਂ ਦਾ ਅਨੰਦ ਮਾਣਨ ਲਈ ਭਾਵ ਸੰਗਤ ਕਰਨ ਲਈ ਅਸੀਂ ਤਿਆਰ ਹੀ ਨਹੀਂ ਹੁੰਦੇ। ਜਦੋਂ ਅਕਾਲ ਪੁਰਖ ਦੀ ਇਸ ਕੁਦਰਤ ਦੇ ਵਿਲੱਖਣ ਅਤੇ ਸੋਹਣੇ ਸਰੂਪਾਂ ਦਾ ਰੰਗ ਮਾਣਦੇ ਹਾਂ ਤਾਂ ਅਸੀਂ ਮਾਨੋਂ ਕੁਦਰਤ ਦੀ ਸੰਗਤ ਕਰ ਰਹੇ ਹੁੰਦੇ ਹਾਂ। ਕੁਦਰਤ ਦੀ ਸੰਗਤ ਵਿੱਚ ਰਚਿਆ ਹੋਇਆ ਮਨ; ਵਿਸਮਾਦ ਦੀ ਅਵਸਥਾ ਵਿੱਚ ਆ ਜਾਂਦਾ ਹੈ ਅਤੇ ਕੁਦਰਤ ਦੇ ਰਚਨਹਾਰ ਕਾਦਿਰ ਅੱਗੇ ਆਪ ਮੁਹਾਰੇ ਸਿਰ ਝੁਕ ਜਾਂਦਾ ਹੈ। ਇਸ ਅਵਸਥਾ ਨੂੰ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ ‘‘ਵਿਸਮਾਦੁ ਰੂਪ ਵਿਸਮਾਦੁ ਰੰਗ   ਵਿਸਮਾਦੁ; ਨਾਗੇ ਫਿਰਹਿ ਜੰਤ   ਵਿਸਮਾਦੁ ਪਉਣੁ; ਵਿਸਮਾਦੁ ਪਾਣੀ   ਵਿਸਮਾਦੁ ਅਗਨੀ; ਖੇਡਹਿ ਵਿਡਾਣੀ ’’ (ਮਹਲਾ /੪੬੪) ਅਤੇ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ; ਗੁਰਮੁਖਿ ਪਾਇਆ ਜਾਇ ’’ (ਮਹਲਾ /੫੧੫) ਇਹ ਕੁਦਰਤ ਦੀ ਆਤਮਿਕ ਸੰਗਤ ਹੈ, ਜਿਸ ਦੁਆਰਾ ਅਸੀਂ ਅਨੋਖੇ ਇਲਾਹੀ ਹਿਲੋਰੇ ਦਾ ਰੰਗ-ਰੱਸ ਮਾਣਦੇ ਹਾਂ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਜਲਿ ਥਲਿ ਮਹੀਅਲਿ ਗੁਪਤੋ ਵਰਤੈ; ਗੁਰ ਸਬਦੀ ਦੇਖਿ ਨਿਹਾਰੀ ਜੀਉ ਰਹਾਉ ’’ (ਮਹਲਾ /੫੯੭)

ਪੜ੍ਹੇ ਲਿਖੇ ਗੁਰਮੁਖਾਂ ਦੀ ਸੰਗਤ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ, ਇਸ ਲਈ ਗੁਰਮਤਿ ਨੇ ਸਾਨੂੰ ਇਹ ਪ੍ਰੇਰਨਾ ਕੀਤੀ ਹੈ ਕਿ ਹੇ ਮਨੁੱਖ! ਤੂੰ ਉਨ੍ਹਾਂ ਬੰਦਿਆਂ ਦੀ ਸੰਗਤ ਕਰ, ਜਿਨ੍ਹਾਂ ਦਾ ਜੀਵਨ ਜਗਦੇ ਦੀਵੇ ਦੀ ਤਰ੍ਹਾਂ ਹੈ। ਇਸ ਪਰਥਾਇ ਗੁਰੂ ਅੰਗਦ ਦੇਵ ਜੀ ਫ਼ੁਰਮਾਉਂਦੇ ਹਨ ‘‘ਸਤੀ ਪਹਰੀ ਸਤੁ ਭਲਾ; ਬਹੀਐ ਪੜਿਆ ਪਾਸਿ ’’ (ਮਹਲਾ /੧੪੬)

ਸਤਿਗੁਰੂ ਜੀ ਦੀ ਨਜ਼ਰ ਵਿੱਚ ਪੜ੍ਹਿਆਂ ਪਾਸ ਬੈਠਣਾ ਕੀ ਹੈ ? ਉਹ ਮਨੁੱਖ ਜਿਨ੍ਹਾਂ ਦੇ ਅੰਦਰ ਗੁਰੂ ਗਿਆਨ ਦੀ ਰੌਸ਼ਨੀ ਹੈ ਅਤੇ ਸਤਸੰਗੀ ਹਨ। ਜਿਨ੍ਹਾਂ ਨੇ ਕੇਵਲ ਕਿਤਾਬਾਂ ਹੀ ਨਹੀਂ ਪੜ੍ਹੀਆਂ ਸਗੋਂ ਮਨ ਨੂੰ ਵੀ ਪੜ੍ਹਿਆ ਹੈ ਭਾਵ ਆਪਣੇ ਹਰ ਗੁਣ-ਅਵਗੁਣ ਨੂੰ ਪੜ੍ਹਿਆ ਹੈ। ਜੀਵਨ ਵਿੱਚੋਂ ਵਿਕਾਰਾਂ ਨੂੰ ਕੱਢ ਕੇ ਗੁਣ ਭਰੇ ਹਨ। ਇਸ ਲਈ ਅਸੀਂ ਪੜ੍ਹਿਆਂ ਨੂੰ ਵੀ ਪੜ੍ਹਾਉਣ ਵਾਲੇ ਸਤਿਗੁਰ ਦੇ ਪਾਸ ਬੈਠਣਾ ਹੈ। ਬਾਕੀ ਸਾਰਾ ਸਮਾਂ ਕਾਰ-ਵਿਹਾਰ ਕਰਦਿਆਂ ਉਚਾ ਤੇ ਸੁੱਚਾ ਜੀਵਨ ਜਿਊਣਾ ਹੈ। ਇਸ ਤਰ੍ਹਾਂ ਪੜ੍ਹਿਆ ਹੋਇਆ ਹਰ ਅੱਖਰ; ਮਨੁੱਖ ਦੇ ਅੰਦਰ ਵੱਸ ਕੇ ਅੱਖਰਾਂ ਦੇ ਮਾਲਕ ਪ੍ਰਭੂ ਨਾਲ ਜੁੜ ਜਾਵੇਗਾ। ਗੁਰੂ ਅਰਜਨ ਦੇਵ ਜੀ ਇਸ ਬਾਰੇ ਫ਼ੁਰਮਾਉਂਦੇ ਹਨ ‘‘ਏਕ ਅਖਰੁ ਹਰਿ ਮਨਿ ਬਸਤ; ਨਾਨਕ! ਹੋਤ ਨਿਹਾਲ ’’ (ਮਹਲਾ /੨੬੧)

ਸੋ ਸਤਿਸੰਗਤ ਉਹ ਹੈ, ਜਿੱਥੇ ਕੇਵਲ ਨਾਮ ਦੀ ਹੀ ਚਰਚਾ ਹੁੰਦੀ ਹੈ। ਨਾਮ ਕੀ ਹੈ ? ਅਕਾਲ ਪੁਰਖ ਦੀ ਮਹਿਮਾ ਹੀ ਨਾਮ ਹੈ। ਇਸ ਵਡਿਆਈ ਦੀ ਸਮਝ ਸਤਿਗੁਰੂ ਤੋਂ ਪੈਂਦੀ ਹੈ। ਸਤਿਗੁਰੂ ਕੌਣ ਹੈ। ਗੁਰੂ ਰਾਮ ਦਾਸ ਜੀ ਫ਼ੁਰਮਾਉਂਦੇ ਹਨ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ   ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ’’ (ਮਹਲਾ /੯੮੨)

ਗੁਰਬਾਣੀ ਤੇ ਸੰਗਤ ਦੇ ਮੇਲ਼ ਨਾਲ ਹੀ ਸਤਿ ਸੰਗਤ ਬਣਦੀ ਹੈ। ਸਤਿਸੰਗਤ ਅਸਲ ਵਿੱਚ ਗੁਰੂ ਦੀ ਪਾਠਸ਼ਾਲਾ ਹੈ, ਜਿੱਥੇ ਦਾਖ਼ਲਾ ਲੈ ਕੇ ਮਨੁੱਖ ਨੇ ਉਚੇ ਤੇ ਸੁੱਚੇ ਗੁਣ ਗ੍ਰਹਿਣ ਕਰਨੇ ਹਨ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ ‘‘ਸਤਸੰਗਤਿ ਸਤਿਗੁਰ ਚਟਸਾਲ ਹੈ; ਜਿਤੁ ਹਰਿ ਗੁਣ ਸਿਖਾ ’’ (ਮਹਲਾ /੧੩੧੬) ਸਤ ਸੰਗਤ ਵਿੱਚ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ। ਇਸ ਬਾਰੇ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਗੁਰ ਦੁਆਰੈ; ਹਰਿ ਕੀਰਤਨੁ ਸੁਣੀਐ   ਸਤਿਗੁਰੁ ਭੇਟਿ; ਹਰਿ ਜਸੁ ਮੁਖਿ ਭਣੀਐ   ਕਲਿ ਕਲੇਸ ਮਿਟਾਏ ਸਤਿਗੁਰੁ; ਹਰਿ ਦਰਗਹ ਦੇਵੈ ਮਾਨਾਂ ਹੇ ’’ (ਮਹਲਾ /੧੦੭੫) ਇਸ ਤਰ੍ਹਾਂ ਗੁਰੂ ਦੀ ਸੰਗਤ ਕਰਨ ਨਾਲ, ਗੁਰੂ ਦੇ ਬਚਨ ਸੁਣ ਕੇ ਮਨ ਵਿੱਚ ਵਸਾਉਣ ਨਾਲ ਸਾਡੇ ਕਲਹ ਕਲੇਸ਼ ਖ਼ਤਮ ਹੁੰਦੇ ਹਨ ਤੇ ਅਸੀਂ ਸਚਿਆਰ ਜੀਵਨ ਜਿਉਣ ਦੀ ਜਾਂਚ ਸਿੱਖਦੇ ਹਾਂ। ਸਚਿਆਰ ਜੀਵਨ ਜਿਉਣ ਲਈ ਮਨ ਨੂੰ ਸਵੱਛ ਤੇ ਪਵਿੱਤਰ ਕਰਨ ਦੀ ਲੋੜ ਹੈ ਕਿਉਂਕਿ ਮਨ ਹੀ ਸਰੀਰ ਨੂੰ ਚਲਾਉਣ ਵਾਲਾ ਹੈ। ਮਾਨੋ ਮਨ ਇੱਕ ਡਰਾਈਵਰ ਹੈ ਤੇ ਸਰੀਰ ਗੱਡੀ ਹੈ।

ਸਤਿਸੰਗਤ ਵਿੱਚ ਬੈਠ ਕੇ ਪ੍ਰਭੂ ਚਿੰਤਨ ਕਰਨ ਅਤੇ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਮਨ ਤੋਂ, ਜੋ ਜਨਮ ਜਨਮਾਤਰਾਂ ਦੀ ਅਤੇ ਪਾਪਾਂ ਦੀ ਮੈਲ਼ ਲੱਗੀ ਹੁੰਦੀ ਹੈ, ਉਹ ਸਦਾ ਵਾਸਤੇ ਦੂਰ ਹੋ ਜਾਂਦੀ ਹੈ ਤੇ ਮਨ ਪਵਿੱਤਰ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਸਚੇ ਚਰਣ ਸਰੇਵੀਅਹਿ ਭਾਈਭ੍ਰਮੁ ਭਉ ਹੋਵੈ ਨਾਸੁ   ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ! ਹਰਿ ਕੈ ਨਾਮਿ ਨਿਵਾਸੁ ’’  (ਮਹਲਾ /੬੩੯)

ਸਤਿਸੰਗਤ ਕਿਸੇ ਵੱਡੇ ਇਕੱਠ ਦਾ ਨਾਉਂ ਨਹੀਂ ਸਗੋਂ ਉਹ ਇਕੱਠ, ਜਿਸ ਵਿੱਚ ਕੇਵਲ ਸਤਿ ਦੀ ਅਰਾਧਣਾ ਹੋਵੇ, ਪਰ ਜਿਸ ਇਕੱਤਰਤਾ ਵਿੱਚ ਸਤਿ ਦੀ ਅਣਹੋਂਦ ਹੋਵੇਗੀ ਭਾਵੇਂ ਉਹ ਲੱਖਾਂ ਦਾ ਇਕੱਠ ਹੀ ਕਿਉਂ ਨਾ ਹੋਵੇ, ਸਤਿਸੰਗਤ ਨਹੀਂ ਅਖਵਾ ਸਕਦਾ। ਸਤਿ ਦੀ ਹੋਂਦ ਵਾਲੇ ਇਕੱਠ ਭਾਵੇਂ ਉਹ ਦੋ ਪ੍ਰਾਣੀਆਂ ਦਾ ਹੀ ਹੋਵੇ ਉਸ ਨੂੰ ਸੰਗਤ ਹੀ ਕਿਹਾ ਜਾਵੇਗਾ। ਭਾਈ ਗੁਰਦਾਸ ਜੀ 13ਵੀਂ ਵਾਰ ਦੀ 19ਵੀਂ ਪਾਉੜੀ ਵਿੱਚ ਸਮਝਾਉਂਦੇ ਹਨ ‘‘ਇਕੁ ਸਿਖੁ, ਦੁਇ ਸਾਧ ਸੰਗੁ; ਪੰਜੀਂ ਪਰਮੇਸਰੁ’’ ਸੰਗਤ ਵਿੱਚੋਂ ਪੂਰਾ ਲਾਹਾ ਪ੍ਰਾਪਤ ਕਰਨ ਵਾਸਤੇ ਮਨ ਵਿੱਚੋਂ ਹੰਕਾਰ ਦੀ ਬਿਰਤੀ ਤਿਆਗ ਕੇ, ਨਿਮਰਤਾ ਧਾਰਨ ਕਰ ਕੁੱਝ ਸਿੱਖਣ ਦੀ ਬਿਰਤੀ ਲੈ ਕੇ ਜਾਣਾ ਚਾਹੀਦਾ ਹੈ। ਭਗਤ ਕਬੀਰ ਜੀ ਦੇ ਬਚਨ ਹਨ ‘‘ਕਬੀਰ ਸਭ ਤੇ ਹਮ ਬੁਰੇ; ਹਮ ਤਜਿ, ਭਲੋ ਸਭੁ ਕੋਇ ’’ (ਭਗਤ ਕਬੀਰ/੧੩੬੪)

ਸਤਿਗੁਰੂ ਦੀ ਸੰਗਤ ਵਿੱਚ ਜਾ ਕੇ, ਦੂਜੇ ਦੀ ਨਿੰਦਿਆ ਚੁਗ਼ਲੀ ਨਾ ਕਰਨੀ ਹੈ ਤੇ ਨਾ ਸੁਣਨੀ ਚਾਹੀਦੀ ਹੈ। ਉੱਥੇ ਜਾ ਕੇ, ਜੋ ਗੁਰਮਤਿ ਦੀ ਕਥਾ ਵਿਚਾਰ ਹੋ ਰਹੀ ਹੋਵੇ, ਉਸ ਨੂੰ ਹੀ ਸੁਣਨਾ ਤੇ ਵਿਚਾਰਨਾ ਚਾਹੀਦਾ ਹੈ। ਇੱਥੇ ਹੀ ਬੱਸ ਨਹੀਂ ਕਰਨੀ ਸਗੋਂ ਉਸ ਵਿਚਾਰ ਨੂੰ ਹੋਰਨਾਂ ਨਾਲ ਵੀ ਸਾਂਝਾ ਕਰਨਾ ਜ਼ਰੂਰੀ ਹੈ। ਅਜਿਹੇ ਜੀਵਾਂ ਉੱਤੇ ਗੁਰੂ ਪਾਤਸ਼ਾਹ ਪ੍ਰਸੰਨ ਹੁੰਦੇ ਹਨ। ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ’’ (ਮਹਲਾ /੩੦੬) ਜਦੋਂ ਅਜਿਹਾ ਜੀਵਨ ਬਣ ਗਿਆ ਤਾਂ ਜੀਵਨ ਵਿੱਚ ਅਨੰਦ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਸਤਿਸੰਗਤ ਦਾ ਪੂਰਾ ਲਾਹਾ ਵੀ ਮਿਲ ਜਾਵੇਗਾ। ਇਸ ਤਰ੍ਹਾਂ ਗੁਰਮੁਖਾਂ ਦੀ ਸੰਗਤ ਕਰਨ ਨਾਲ ਵਿਕਾਰਾਂ ਦੀ ਮੈਲ਼ ਮਿਟਦੀ ਹੈ ਤੇ ਚੰਗੀ ਮੱਤ ਆਉਂਦੀ ਹੈ। ਪ੍ਰਭੂ ਹਮੇਸ਼ਾਂ ਅੰਗ-ਸੰਗ ਜਾਪਦਾ ਹੈ। ਸੰਗਤ ਵਿੱਚੋਂ ਨਾਮ ਰੂਪੀ ਰਤਨ ਲੱਭ ਪੈਂਦਾ ਹੈ ਤੇ ਮਨ, ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਪੰਜ ਵਿਕਾਰ ਕਾਬੂ ਵਿੱਚ ਆ ਜਾਂਦੇ ਹਨ ਤੇ ਮਨ ਨੂੰ ਬੁਰੇ ਬਚਨ ਚੰਗੇ ਲੱਗਣੋ ਹੱਟ ਜਾਂਦੇ ਹਨ। ਇਸ ਤਰ੍ਹਾਂ ਵੈਰੀ ਵੀ ਮਿੱਤਰ ਲੱਗਦੇ ਹਨ। ਪੈਰ ਮੰਦੇ ਪਾਸੇ ਨਹੀਂ ਜਾਂਦੇ ਤੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ। ਮਨੁੱਖ ਆਪਣਾ ਜੀਵਨ ਮਨੋਰਥ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਤੇ ਹਰ ਥਾਂ ਪ੍ਰਮਾਤਮਾ ਨੂੰ ਹੀ ਵੇਖਦਾ, ਅਨੰਦਿਤ ਹੁੰਦਾ ਹੈ।

ਕੀ ਮੇਰੀ ਯਾਦ-ਸ਼ਕਤੀ ਕਮਜ਼ੋਰ ਹੋ ਸਕਦੀ ਹੈ ?

0

ਕੀ ਮੇਰੀ ਯਾਦਸ਼ਕਤੀ ਕਮਜ਼ੋਰ ਹੋ ਸਕਦੀ ਹੈ ?

ਡਾ: ਹਰਸ਼ਿੰਦਰ ਕੌਰ, ਬੱਚਿਆਂ ਦੇ ਰੋਗਾਂ ਦੇ ਮਾਹਰ, ਪਟਿਆਲਾ 0175-2216783

85 ਸਾਲਾਂ ਦੀ ਉਮਰ ਤੋਂ ਵੱਧ ਦੇ ਇੱਕ ਤਿਹਾਈ ਲੋਕਾਂ ਨੂੰ ਭੁੱਲ ਜਾਣ ਦੀ ਬੀਮਾਰੀ ਹੋ ਹੀ ਜਾਂਦੀ ਹੈ। ਬਹੁਤਿਆਂ ਦੀ ਇਹ ਬੀਮਾਰੀ ਜੀਨ ਆਧਾਰਿਤ ਹੁੰਦੀ ਹੈ। ਇਸ ਤੋਂ ਇਲਾਵਾ ਵੀ ਅਨੇਕ ਕਾਰਨ ਲੱਭ ਚੁੱਕੇ ਹੋਏ ਹਨ, ਜਿਨ੍ਹਾਂ ਦਾ ਪਰਹੇਜ਼ ਕਰਨ ਨਾਲ ਵਡੇਰੀ ਉਮਰ ਵਿਚ ਭੁੱਲ ਜਾਣ ਦੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਉਸ ਵਾਸਤੇ ਜਵਾਨੀ ਵਿਚ ਹੀ ਕੁੱਝ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਯਾਦ-ਸ਼ਕਤੀ ਉੱਤੇ ਜੀਊਣ ਦਾ ਢੰਗ, ਕਸਰਤ, ਖਾਣ-ਪੀਣ ਆਦਿ ਅਨੇਕ ਗੱਲਾਂ ਦਾ ਅਸਰ ਪੈਂਦਾ ਹੈ।

ਦਿਲ ਦੇ ਰੋਗ, ਜਿਨ੍ਹਾਂ ਵਿਚ ਲਹੂ ਦੀਆਂ ਨਾੜੀਆਂ ਵਿੱਚ ਝੱਪੇ ਜੰਮ ਜਾਣ, ਜਿੱਥੇ ਹਾਰਟ ਅਟੈਕ ਕਰ ਸਕਦੀਆਂ ਹਨ, ਉੱਥੇ ਦਿਮਾਗ਼ ਦੀਆਂ ਨਸਾਂ ਵਿਚ ਵੀ ਰੋਕਾ ਪਾ ਸਕਦੀਆਂ ਹਨ। ਇਸ ਨਾਲ ਦਿਮਾਗ਼ ਦੇ ਵੱਖੋ ਵੱਖ ਹਿੱਸਿਆਂ ਵੱਲ ਜਾਂਦਾ ਲਹੂ ਤੇ ਆਕਸੀਜਨ ਘਟ ਜਾਂਦੇ ਹਨ, ਜੋ ਭੁੱਲ ਜਾਣ ਦੀ ਬੀਮਾਰੀ ਲਈ ਰਾਹ ਪਧਰਾ ਕਰ ਦਿੰਦੇ ਹਨ। ਇਸੇ ਲਈ ਸਹੀ ਤੇ ਸੰਤੁਲਿਤ ਖ਼ੁਰਾਕ ਦੀ ਬਹੁਤ ਮਹੱਤਤਾ ਹੈ ਅਤੇ ਕਸਰਤ ਦੀ ਵੀ !

ਇਹ ਵੇਖਣ ਵਿਚ ਆਇਆ ਹੈ ਕਿ ਸ਼ੱਕਰ ਰੋਗੀਆਂ ਨੂੰ ਵੀ ਇਹ ਬੀਮਾਰੀ ਵੱਧ ਹੁੰਦੀ ਹੈ ਕਿਉਂਕਿ ਉਨ੍ਹਾਂ ਦੀਆਂ ਨਸਾਂ ਵਿਚ ਰੋਕਾ ਪੈਣ ਤੇ ਲਹੂ ਦੇ ਵਹਾਓ ਵਿਚ ਸੁਸਤੀ ਹੋਣ ਦੇ ਆਸਾਰ ਵੱਧ ਹੁੰਦੇ ਹਨ। ਜੇ ਸ਼ੂਗਰ ਦੀ ਬੀਮਾਰੀ ਦਾ ਸਹੀ ਇਲਾਜ ਕੀਤਾ ਜਾਵੇ ਤਾਂ ਭੁੱਲ ਜਾਣ ਵਾਲੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਕੋਲੈਸਟਰੋਲ ਦਾ ਵਾਧਾ, ਮੋਟਾਪੇ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗਾਂ ਨਾਲ ਵੀ ਡੂੰਘਾ ਸੰਬੰਧ ਰੱਖਦਾ ਹੈ, ਜਿਸ ਸਦਕਾ ਵਡੇਰੀ ਉਮਰ ਵਿਚ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ। ਬਲੱਡ ਪ੍ਰੈਸ਼ਰ ਦਾ ਵਾਧਾ ਨਸਾਂ ਦੀ ਅੰਦਰਲੀ ਪਰਤ ਖ਼ਰਾਬ ਕਰ ਦਿੰਦਾ ਹੈ।

ਢਹਿੰਦੀ ਕਲਾ ਨਾਲ ਅਨੇਕ ਦਿਮਾਗ਼ੀ ਬੀਮਾਰੀਆਂ ਦੀ ਸ਼ੁਰੂਆਤ ਹੋ ਸਕਦੀ ਹੈ। ਇਸੇ ਲਈ ਜੇ ਦੋ ਹਫ਼ਤੇ ਤੋਂ ਵੱਧ ਢਹਿੰਦੀ ਕਲਾ ਮਹਿਸੂਸ ਹੁੰਦੀ ਰਹੇ ਤਾਂ ਤੁਰੰਤ ਡਾਕਟਰੀ ਇਲਾਜ ਕਰਵਾ ਲੈਣਾ ਚਾਹੀਦਾ ਹੈ।

ਸਿਰ ਦੀ ਹਲਕੀ ਸੱਟ ਵੀ ਕਈ ਭੁੱਲ ਜਾਣ ਦੀ ਬੀਮਾਰੀ ਦਾ ਖ਼ਤਰਾ ਚਾਰ ਗੁਣਾਂ ਵਧਾ ਦਿੰਦੀ ਹੈ। ਇਸੇ ਲਈ ਸਿਰ ਦੀ ਸੱਟ ਦਾ ਹਮੇਸ਼ਾ ਹੀ ਪੂਰਾ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ।

ਜਵਾਨੀ ਵਿਚ ਮੋਟਾਪਾ ਬਹੁਤ ਮਾੜਾ ਗਿਣਿਆ ਜਾਂਦਾ ਹੈ। ਇਸ ਨਾਲ ਜਿੱਥੇ ਅਨੇਕ ਬੀਮਾਰੀਆਂ ਦਾ ਬੀਜ ਬੋਇਆ ਜਾਂਦਾ ਹੈ, ਉੱਥੇ ਯਾਦਦਾਸ਼ਤ ਦੀ ਕਮਜ਼ੋਰੀ ਹੋਣ ਦਾ ਖ਼ਤਰਾ ਵੀ ਕਈ ਗੁਣਾਂ ਵੱਧ ਜਾਂਦਾ ਹੈ।

ਸਿਗਰਟਨੋਸ਼ੀ ਅਤੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਵਿਚ ਭੁੱਲ ਜਾਣ ਦੀ ਬੀਮਾਰੀ ਕਾਫ਼ੀ ਵੱਧ ਵੇਖਣ ਵਿਚ ਆਉਂਦੀ ਹੈ। ਇਸੇ ਹੀ ਤਰ੍ਹਾਂ ਰੈਗੂਲਰ ਸ਼ਰਾਬ ਪੀਣ ਵਾਲਿਆਂ ਵਿਚ ਵੀ ਯਾਦਦਾਸ਼ਤ ਦੀ ਕਾਫ਼ੀ ਕਮੀ ਵੇਖੀ ਗਈ ਹੈ।

ਜੇ ਨੀਂਦਰ ਪੂਰੀ ਨਾ ਆ ਰਹੀ ਹੋਵੇ ਤੇ ਦਵਾਈਆਂ ਲੈ ਕੇ ਸੌਣਾ ਪਵੇ ਤਾਂ ਤੁਰੰਤ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ ਕਿਉਂਕਿ ਨੀਂਦਰ ਪੂਰੀ ਨਾ ਆਉਣ ਨਾਲ ਦਿਮਾਗ਼ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲਦਾ ਤੇ ਉਹ ਅਨੇਕ ਗੱਲਾਂ ਨੂੰ ਹੇਠਾਂ ਦੱਬ ਦਿੰਦਾ ਹੈ, ਜਿਸ ਸਦਕਾ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਹਨ। ਸੌਣ ਦਾ ਸਮਾਂ ਹਮੇਸ਼ਾ ਇੱਕੋ ਹੀ ਰੱਖਣਾ ਚਾਹੀਦਾ ਹੈ ਤੇ ਸੌਣ ਤੋਂ ਕੁੱਝ ਸਮਾਂ ਪਹਿਲਾਂ ਕੌਫ਼ੀ, ਚਾਹ ਜਾਂ ਸ਼ਰਾਬ ਨਹੀਂ ਪੀਣੀ ਚਾਹੀਦੀ।

ਕੁੱਝ ਨੂੰ ਅਜੀਬ ਅਜੀਬ ਆਵਾਜ਼ਾਂ ਜਾਂ ਚੀਜ਼ਾਂ ਦਿੱਸਣ ਲੱਗ ਪੈਂਦੀਆਂ ਹਨ ਜੋ ਅਸਲ ਵਿਚ ਨਹੀਂ ਹੁੰਦੀਆਂ। ਇਸ ਦਿਮਾਗ਼ੀ ਨੁਕਸ ਦਾ ਵੀ ਤੁਰੰਤ ਇਲਾਜ ਕਰਵਾ ਲੈਣਾ ਚਾਹੀਦਾ ਹੈ।

ਲੰਮੇ ਸਮੇਂ ਤੱਕ ਯਾਦਦਾਸ਼ਤ ਕਿਵੇਂ ਠੀਕ ਰੱਖੀ ਜਾਵੇ :-

(1). ਛਾਣਬੂਰੇ ਵਾਲੀ ਕਣਕ, ਰਾਗੀ ਦਾ ਆਟਾ, ਫਲ, ਸਬਜ਼ੀਆਂ, ਮੱਛੀ, ਦਾਲਾਂ, ਓਲਿਵ ਤੇਲ, ਸੁੱਕੇ ਮੇਵੇ, ਐਵੋਕੈਡੋ, ਹਰੀਆਂ ਫਲੀਆਂ ਆਦਿ ਦਿਮਾਗ਼ ਨੂੰ ਲੰਮੇ ਸਮੇਂ ਤੱਕ ਤਰੋਤਾਜ਼ਾ ਅਤੇ ਚੁਸਤ ਦਰੁਸਤ ਰੱਖਣ ਵਿਚ ਮਦਦ ਕਰਦੇ ਹਨ।

(2). ਰੈਗੂਲਰ ਕਸਰਤ, ਨੱਚਣਾ, ਟੱਪਣਾ, ਦੌੜਨਾ, ਤੇਜ਼ ਤੁਰਨਾ, ਤੈਰਨਾ, ਸਾਈਕਲ ਚਲਾਉਣਾ ਆਦਿ ਹਫ਼ਤੇ ਵਿਚ ਘੱਟੋ ਘੱਟ ਪੰਜ ਦਿਨ, 40 ਮਿੰਟ ਰੋਜ਼ ਕਰਨ ਨਾਲ ਦਿਮਾਗ਼ ਅਤੇ ਸਰੀਰ ਲੰਮੇ ਸਮੇਂ ਤੱਕ ਚੁਸਤ ਅਤੇ ਸਿਹਤਮੰਦ ਰੱਖੇ ਜਾ ਸਕਦੇ ਹਨ।

(3). ਬਹੁਤਾ ਸਮਾਂ ਇਕੱਲੇ ਨਹੀਂ ਬਿਤਾਉਣਾ ਚਾਹੀਦਾ। ਇਕੱਲੇ ਰਹਿਣ ਵਾਲਿਆਂ ਦੇ ਦਿਮਾਗ਼ ਛੇਤੀ ਸੁੰਗੜਨ ਲੱਗ ਪੈਂਦੇ ਹਨ। ਦੋਸਤਾਂ ਨਾਲ ਜਾਂ ਰਿਸ਼ਤੇਦਾਰੀ ਵਿਚ ਮਿਲਣਾ ਗਿਲਣਾ ਜ਼ਰੂਰ ਜਾਰੀ ਰੱਖਣਾ ਚਾਹੀਦਾ ਹੈ।

(4). ਡੱਬਾ ਬੰਦ ਚੀਜ਼ਾਂ, ਹੈਮਬਰਗਰ, ਪੀਜ਼ਾ, ਚਿੱਪਸ, ਆਦਿ ਹੌਲੀ ਹੌਲੀ ਦਿਮਾਗ਼ ਅਤੇ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ। ਇਸੇ ਲਈ ਦਿਮਾਗ਼ ਚੁਸਤ ਰੱਖਣ ਲਈ ਤਾਜ਼ੀਆਂ ਸਬਜ਼ੀਆਂ, ਫਲ ਤੇ ਸੁੱਕੇ ਮੇਵੇ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ।

(5). ਹੈੱਡਫੋਨ ਕੰਨਾਂ ਨਾਲ ਲਾ ਕੇ ਉੱਚੀ ਆਵਾਜ਼ ਵਿਚ ਸੁਣਨ ਨਾਲ ਜਿੱਥੇ ਹੌਲੀ ਹੌਲੀ ਸੁਣਨ ਦੀ ਸਮਰਥਾ ਘਟ ਜਾਂਦੀ ਹੈ, ਉੱਥੇ ਦਿਮਾਗ਼ ਦੇ ਸੁੰਗੜਨ ਦੇ ਆਸਾਰ ਵੱਧ ਜਾਂਦੇ ਹਨ। ਯਾਦਦਾਸ਼ਤ ਦੇ ਸੈਂਟਰ ਦੇ ਸੈੱਲਾਂ ਦੀ ਵੀ ਟੁੱਟ ਫੁੱਟ ਵੱਧ ਹੋ ਜਾਂਦੀ ਹੈ ਤੇ ਜੋੜ ਟੱੁਟ ਜਾਂਦੇ ਹਨ। ਇਸੇ ਲਈ ਫ਼ੋਨ ਜਾਂ ਸੰਗੀਤ ਹਮੇਸ਼ਾ ਮੱਧਮ ਆਵਾਜ਼ ਵਿਚ ਹੀ ਸੁਣਨਾ ਚਾਹੀਦਾ ਹੈ।

(6). ਸਿਗਰਟ, ਬੀੜੀ, ਸ਼ਰਾਬ ਜ਼ਰੂਰ ਛੱਡਣੇ ਚਾਹੀਦੇ ਹਨ। ਭਾਰ ਕਾਬੂ ਵਿਚ ਰੱਖਣਾ ਚਾਹੀਦਾ ਹੈ। ਇੰਜ ਅਨੇਕ ਬੀਮਾਰੀਆਂ ਤੋਂ ਬਚਾਓ ਹੋ ਸਕਦਾ ਹੈ।

(7). ਜ਼ਿਆਦਾ ਹਨ੍ਹੇਰੇ ਵਿਚ ਨਹੀਂ ਰਹਿਣਾ ਚਾਹੀਦਾ। ਹਨ੍ਹੇਰਾ ਜਿੱਥੇ ਸਾਨੂੰ ਢਹਿੰਦੀ ਕਲਾ ਵੱਲ ਲੈ ਜਾਂਦਾ ਹੈ, ਉੱਥੇ ਦਿਮਾਗ਼ ਨੂੰ ਵੀ ਸੁਸਤ ਕਰ ਦਿੰਦਾ ਹੈ। ਇਸੇ ਲਈ ਰੋਜ਼ ਬਾਹਰ ਸੂਰਜ ਦੀ ਰੋਸ਼ਨੀ ਵਿਚ ਜ਼ਰੂਰ ਤੁਰਨਾ ਫਿਰਨਾ ਜਾਂ ਬੈਠਣਾ ਚਾਹੀਦਾ ਹੈ।

(8). ਰੋਜ਼ ਦਾ ਰੂਟੀਨ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਏਨੇ ਵਜੇ ਪੜ੍ਹਨਾ, ਏਨੇ ਵਜੇ ਖਾਣਾ ਖਾਣਾ, ਏਨੇ ਵਜੇ ਸੈਰ ਕਰਨੀ ਆਦਿ, ਜਿਸ ਨਾਲ ਦਿਮਾਗ਼ ਅੰਦਰਲੀ ਘੜੀ ਚੁਸਤ ਰਹਿੰਦੀ ਹੈ।

(9). ਘਰ ਵਿਚ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਹੈ, ਜਿਸ ਨਾਲ ਹੱਥ ਪੈਰ ਤਾਂ ਚੱਲਦੇ ਹੀ ਰਹਿੰਦੇ ਹਨ, ਪਰ ਦਿਮਾਗ਼ ਤੇ ਸਰੀਰ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ।

(10). ਪਾਣੀ ਜ਼ਰੂਰ ਪੀਂਦੇ ਰਹਿਣਾ ਚਾਹੀਦਾ ਹੈ। ਇੰਜ ਸਰੀਰ ਵੀ ਚੁਸਤ ਰਹਿੰਦਾ ਹੈ, ਘਬਰਾਹਟ ਵੀ ਘੱਟ ਹੁੰਦੀ ਹੈ ਤੇ ਦਿਮਾਗ਼ ਵੀ ਚਿੜਚਿੜੇਪਨ ਤੋਂ ਪਰ੍ਹਾਂ ਰਹਿੰਦਾ ਹੈ।

(11). ਪੁਰਾਣੀਆਂ ਤਸਵੀਰਾਂ ਤੇ ਐਲਬਮਾਂ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ। ਇੰਜ ਦਿਮਾਗ਼ ਵਿਚ ਦੱਬੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਅਤੇ ਸੈੱਲ ਰਵਾਂ ਹੋ ਜਾਂਦੇ ਹਨ।

(12). ਵਡੇਰੀ ਉਮਰ ਵਾਲਿਆਂ ਨੂੰ ‘ਕੀ ਕਰੀਏ’, ‘ਕੀ ਪਾਉਣਾ ਹੈ’, ‘ਕੀ ਖਾਣਾ ਹੈ’ ਪੁੱਛਣ ਨਾਲੋਂ ‘ਕੀ ਇਹ ਕਰ ਲਈਏ’, ‘ਕੀ ਅੱਜ ਪੀਲਾ ਸਵੈਟਰ ਪਾਓਗੇ’, ‘ਅੱਜ ਖੀਰ ਖਾਈਏ’ ਵਰਗੇ ਸਵਾਲ ਜ਼ਿਆਦਾ ਸਹਿਜ ਕਰਦੇ ਹਨ।

(13). ਦਿਨ ਵੇਲੇ ਘੱਟ ਸੌਣਾ ਚਾਹੀਦਾ ਹੈ ਤਾਂ ਜੋ ਰਾਤ ਦੀ ਨੀਂਦਰ ਪੂਰੀ ਲਈ ਜਾ ਸਕੇ ਜੋ ਦਿਮਾਗ਼ ਦੀ ਟੁੱਟ ਫੁੱਟ ਦੀ ਰਿਪੇਅਰ ਲਈ ਲੋੜੀਂਦੀ ਹੈ।

(14). ਹਰ ਰੋਜ਼ ਕੁੱਝ ਸਮੇਂ ਲਈ ਮਧੁਰ ਸੰਗੀਤ ਜ਼ਰੂਰ ਸੁਣਨਾ ਚਾਹੀਦਾ ਹੈ।

(15). ਵਿਟਾਮਿਨ ਬੀ-12, ਲੋਹ ਕਣ, ਵਿਟਾਮਿਨ ਡੀ ਆਦਿ ਲੋੜ ਅਨੁਸਾਰ ਡਾਕਟਰੀ ਸਲਾਹ ਨਾਲ ਖਾ ਲੈਣੇ ਚਾਹੀਦੇ ਹਨ।

(16). ਠੇਡਾ ਖਾ ਕੇ ਡਿੱਗਣ ਤੋਂ ਬਚਣ ਲਈ ਫਰਸ਼ ਉੱਤੇ ਕਾਲੀਨ ਜ਼ਰੂਰ ਵਿਛਾ ਲੈਣੇ ਚਾਹੀਦੇ ਹਨ। ਇੰਜ ਹੀ ਗੁਸਲਖ਼ਾਨਿਆਂ ਵਿਚ ਨਾ ਫਿਸਲਣ ਵਾਲੀਆਂ ਟਾਈਲਾਂ ਤੇ ਪਾਸੇ ਉੱਤੇ ਫੜ ਕੇ ਖਲੋਣ ਲਈ ਹੈਂਡਲ ਜ਼ਰੂਰ ਲਾਉਣੇ ਚਾਹੀਦੇ ਹਨ। ਸਵਿੱਚਾਂ ਉੱਤੇ ‘ਬਿਜਲੀ’, ‘ਪੱਖਾ’ ਆਦਿ ਲੇਬਲ ਲਾਉਣੇ ਚੰਗੇ ਰਹਿੰਦੇ ਹਨ।

(17). ਰੋਜ਼ ਕੋਈ ਨਾ ਕੋਈ ਬੁਝਾਰਤ ਜ਼ਰੂਰ ਬੁੱਝਣੀ ਚਾਹੀਦੀ ਹੈ, ਜਿਸ ਨਾਲ ਦਿਮਾਗ਼ ਦੇ ਜੋੜ ਹਿੱਲਦੇ ਰਹਿੰਦੇ ਹਨ।

(18). ਰੋਜ਼ ਬੁਰਸ਼ ਕਰਨਾ, ਨਹਾਉਣਾ ਤੇ ਨਹੁੰ ਵੀ ਰੈਗੂਲਰ ਕੱਟਣੇ ਚਾਹੀਦੇ ਹਨ।

(19). ਜੇ ਕੋਈ ਪਾਸਾ ਕਮਜ਼ੋਰ ਹੁੰਦਾ ਜਾਪੇ, ਚੱਕਰ ਆਉਣ ਜਾਂ ਜ਼ਬਾਨ ਲੜਖੜਾਏ ਤਾਂ ਤੁਰੰਤ ਡਾਕਟਰ ਕੋਲ ਜਾਣ ਦੀ ਲੋੜ ਹੁੰਦੀ ਹੈ।

(20). ਜੇ ਭੁੱਲ ਜਾਣ ਦੀ ਬੀਮਾਰੀ ਸ਼ੁਰੂ ਹੋ ਚੁੱਕੀ ਹੈ ਤਾਂ ਰੈਗੂਲਰ ਚੈਕਅੱਪ ਤੇ ਦਵਾਈ ਖਾਣੀ ਜ਼ਰੂਰੀ ਹੋ ਜਾਂਦੀ ਹੈ। ਆਪਣੀ ਜੇਬ ਵਿਚ ਪਛਾਣ ਪੱਤਰ ਰੱਖਣਾ ਚਾਹੀਦਾ ਹੈ ਤੇ ਘਰ ਦਾ ਪਤਾ ਵੀ। ਬੀਮਾਰੀ ਵਧਣ ਉੱਤੇ ਕਿਸੇ ਸਾਥੀ ਜਾਂ ਨੌਕਰ ਜਾਂ ਨਰਸ ਨੂੰ ਲਗਾਤਾਰ ਨਾਲ ਰੱਖਣ ਦੀ ਲੋੜ ਵੀ ਪੈ ਸਕਦੀ ਹੈ।

ਅੰਤ ਵਿਚ ਸਿਰਫ਼ ਏਨਾ ਹੀ ਯਾਦ ਦਵਾਉਣਾ ਹੈ ਕਿ ਅਸੀਂ ਸਿਰਫ਼ ਇਕ ਪਾਣੀ ਦਾ ਬੁਲਬੁਲਾ ਹਾਂ। ਪਤਾ ਨਹੀਂ ਕਿਹੜੇ ਪਲ ਅਸੀਂ ਚੰਗੇ ਭਲੇ ਤੁਰਦੇ ਫਿਰਦੇ ਹਮੇਸ਼ਾ ਲਈ ਮੰਜੇ ਉੱਤੇ ਪੈ ਜਾਣਾ ਹੈ ਜਾਂ ਸਦਾ ਲਈ ਕੂਚ ਕਰ ਜਾਣਾ ਹੈ। ਹਲਕੀ ਸੱਟ ਵੀ ਕਦੇ ਕਦੇ ਪੂਰੀ ਯਾਦਦਾਸ਼ਤ ਖ਼ਤਮ ਕਰ ਦਿੰਦੀ ਹੈ। ਸੋ ਹੈਂਕੜ ਤੇ ਹਉਮੈ ਤਿਆਗ ਕੇ, ਜੇ ਕਿਸੇ ਦੂਜੇ ਦੀ ਮਦਦ ਕਰਦੇ ਰਹੀਏ ਤਾਂ ਪਤਾ ਨਹੀਂ ਹੁੰਦਾ ਕਿਸ ਵੇਲੇ ਸਾਡੀ ਲੋੜ ਨੂੰ ਕੋਈ ਬਹੁੜ ਜਾਵੇ, ਪਰ ਕਿਸੇ ‘ਭੁੱਲ ਚੁੱਕੇ’ ਨੂੰ ਰਾਹੇ ਪਾਉਣ ਤੋਂ ਵਧੀਆ ਹੋਰ ਕੋਈ ਕੰਮ ਨਹੀਂ ਹੋ ਸਕਦਾ!  ਆਮੀਨ !!

ਕੀ ਮੋਦੀ ਕਿਸਾਨ ਜਥੇਬੰਦੀਆਂ ਨੂੰ ਸਮਝਾ ਨਹੀਂ ਸਕਿਆ ਜਾਂ ਕਿਸਾਨਾਂ ਨੂੰ ਖ਼ੁਦ ਸਮਝ ਨਹੀਂ ਸਕਿਆ ?

0

ਕੀ ਮੋਦੀ ਕਿਸਾਨ ਜਥੇਬੰਦੀਆਂ ਨੂੰ ਸਮਝਾ ਨਹੀਂ ਸਕਿਆ

ਜਾਂ

ਕਿਸਾਨਾਂ ਨੂੰ ਖ਼ੁਦ ਸਮਝ ਨਹੀਂ ਸਕਿਆ ? (OK)

ਕਿਰਪਾਲ ਸਿੰਘ ਬਠਿੰਡਾ 88378-13361

19 ਨਵੰਬਰ 2021 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰ ਪੁਰਬ ਮੌਕੇ ਸਵੇਰੇ-ਸਵੇਰੇ ਹੀ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੁੱਖ ਮੰਗਾਂ ਮੰਨਣ ਦਾ ਐਲਾਨ ਕਰਦੇ ਸਮੇਂ ਮੁਆਫ਼ੀ ਵੀ ਮੰਗੀ ਅਤੇ ਕਿਹਾ ‘ਹਮ ਨੇ ਬਹੁਤ ਹੀ ਸ਼ੁੱਧ ਭਾਵਨਾ ਸੇ ਕਿਸਾਨੋ ਕੇ ਫ਼ਾਇਦੇ ਕੇ ਲੀਏ ਤੀਨ ਖੇਤੀ ਕਾਨੂੰਨ ਬਣਾਏ ਥੇ ਲੇਕਿਨ ਹਮ ਕੁਝ ਕਿਸਾਨੋ ਕੋ ਸਮਝਾ ਨਹੀਂ ਪਾਏ ਇਸ ਲੀਏ ਮੁਆਫ਼ੀ ਮਾਂਗਤਾ ਹੂੰ’।

ਪ੍ਰਧਾਨ ਮੰਤਰੀ ਦਾ ਇਹ ਅਚਾਨਕ ਆਇਆ ਬਿਆਨ ਸੁਣ ਕੇ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਵੀ ਹੈਰਾਨ ਹੋਏ ਕਿਉਂਕਿ 18 ਨਵੰਬਰ ਦੀ ਰਾਤ ਤੱਕ ਤਾਂ ਉਹ ਬਿਆਨ ਦੇ ਰਹੇ ਸਨ ਕਿ ਖੇਤੀ ਕਾਨੂੰਨ ਕਿਸੇ ਵੀ ਹਾਲਤ ’ਚ ਰੱਦ ਨਹੀਂ ਹੋਣਗੇ ਪਰ ਸਵੇਰੇ ਉੱਠ ਕੇ ਉਨ੍ਹਾਂ ਨੂੰ ਮੋਦੀ ਵੱਲੋਂ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਦੇ ਇੱਕ ਪਾਸੜ ਫ਼ੈਸਲੇ ਦੀ ਸ਼ਾਲਾਘਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ। ਜਦ ਮੋਦੀ ਜੀ ਵੱਲੋਂ ਕੀਤਾ ਇਹ ਅਚਾਨਕ ਐਲਾਨ ਸਭ ਦੇਸ਼ ਵਾਸੀਆਂ ਨੂੰ ਹੈਰਾਨ ਕਰ ਰਿਹਾ ਹੈ; ਤਾਂ 5 ਜੂਨ 2020 ਨੂੰ ਤਿੰਨੇ ਖੇਤੀ ਆਰਡੀਨੈਂਸ ਜਾਰੀ ਕਰਨ ਤੋਂ ਲੈ ਕੇ 19 ਨਵੰਬਰ 2021 ਨੂੰ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਦੇ ਐਲਾਨ ਤੱਕ ਵਾਪਰੀਆਂ ਕੁਝ ਮੁੱਖ ਘਟਨਾਵਾਂ ’ਤੇ ਪੰਛੀ ਝਾਤ ਮਾਰ ਕੇ ਮੋਦੀ ਜੀ ਦੇ ਬਿਆਨ ਦੀ ਚੀਰ ਫਾੜ ਤਾਂ ਕਰਨੀ ਹੀ ਬਣਦੀ ਹੈ ਕਿ ਕੀ ਉਹ ਵਾਕਿਆ ਈ ਕੁਝ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਜਾਂ ਕਿਸਾਨਾਂ ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਦਲੇਰੀ ਅਤੇ ਦ੍ਰਿੜ੍ਹਤਾ ਭਰਪੂਰ ਜਜ਼ਬੇ ਨਾਲ ਲੜਨ ਦੇ ਸ਼ਾਨਾਮੱਤੀ ਇਤਿਹਾਸ ਨੂੰ ਖ਼ੁਦ ਹੀ ਸਮਝ ਨਹੀਂ ਸਕਿਆ ?

5 ਜੂਨ 2020 ਨੂੰ ਤਿੰਨੇ ਖੇਤੀ ਆਰਡੀਨੈਂਸ ਜਾਰੀ ਕਰਦੇ ਸਮੇਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੂੰ ਭਰੋਸੇ ’ਚ ਲੈਣ ਦੀ ਕੋਈ ਲੋੜ ਹੀ ਹੀ ਨਹੀਂ ਸਮਝੀ ਗਈ। ਇੱਥੋਂ ਤੱਕ ਕਿ ਐੱਨ.ਡੀ.ਏ. ਸਰਕਾਰ ਦੇ ਭਾਈਵਾਲ ਪਿਛਲੇ ਢਾਈ ਦਹਾਕਿਆਂ ਤੋਂ ਨਹੁੰ-ਮਾਸ ਅਤੇ ਪਤੀ-ਪਤਨੀ ਦਾ ਰਿਸ਼ਤਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਦਾਅਵਾ ਕੀਤਾ ਜਾਂਦਾ ਰਿਹਾ ਕਿ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਵੱਲੋਂ ਆਰਡੀਨੈਂਸ ਜਾਰੀ ਹੋਣ ਸਮੇਂ ਕੁਝ ਮਦਾਂ ’ਤੇ ਇਤਰਾਜ਼ ਕਰਨ ’ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਪਾਰਲੀਮੈਂਟ ’ਚ ਬਿੱਲ ਪੇਸ਼ ਕਰਨ ਸਮੇਂ ਇਨ੍ਹਾਂ ਮਦਾਂ ’ਚ ਸੋਧ ਕਰ ਦਿੱਤੀ ਜਾਵੇਗੀ, ਪਰ ਮੋਦੀ ਸਰਕਾਰ ਵੱਲੋਂ ਆਪਣੇ ਭਾਈਵਾਲ ਅਕਾਲੀ ਦਲ ਸਮੇਤ ਸਮੱੁਚੀ ਵਿਰੋਧੀ ਧਿਰ ਦੀ ਬਿਨਾਂ ਪਰਵਾਹ ਕੀਤੇ 16 ਸਤੰਬਰ 2020 ਨੂੰ ਬਿਨਾਂ ਕਿਸੇ ਵਿਚਾਰ ਚਰਚਾ ਅਤੇ ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਬਿੱਲਾਂ ਨੂੰ ਸੰਸਦੀ ਕਮੇਟੀ ਕੋਲ ਭੇਜਣ ਦੀ ਮੰਗ ਠੁਕਰਾ ਕੇ ਬਹੁਤ ਕਾਹਲ਼ੀ ’ਚ ਪਾਸ ਕੀਤੇ ਗਏ। ਰਾਜ ਸਭਾ ’ਚ ਭਾਜਪਾ ਘੱਟ ਗਿਣਤੀ ਹੈ; ਜੇ ਵੋਟਾਂ ਪੈਂਦੀਆਂ ਤਾਂ ਇਹ ਬਿੱਲ ਪਾਸ ਨਹੀਂ ਹੋਣੇ ਸਨ, ਪਰ ਚੇਅਰਪਰਸਨ ਨੇ ਵਿਰੋਧੀ ਧਿਰਾਂ ਵੱਲੋਂ ਵੋਟਾਂ ਪਵਾਉਣ ਦੀ ਮੰਗ ਠੁਕਰਾ ਕੇ 20 ਸਤੰਬਰ ਨੂੰ ਰੌਲ਼ੇ ਰੱਪੇ ’ਚ ਕੇਵਲ ਜ਼ਬਾਨੀ ਵੋਟ ਨਾਲ ਰਾਜ ਸਭਾ ’ਚ ਵੀ ਪਾਸ ਕਰਨ ਦਾ ਐਲਾਨ ਕਰ ਦਿੱਤਾ। 24 ਸਤੰਬਰ 2020 ਨੂੰ ਰਾਸ਼ਟਰਪਤੀ ਨੇ ਆਪਣੇ ਦਸਤਖ਼ਤ ਕਰ ਦਿੱਤੇ ਅਤੇ 27 ਸਤੰਬਰ ਨੂੰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਆਪਣੇ ਵੱਲੋਂ ਕਾਨੂੰਨ ਲਾਗੂ ਕਰ ਦਿੱਤੇ।

ਕਾਨੂੰਨ ਲਾਗੂ ਹੋਣ ਪਿੱਛੋਂ ਜੋ ਜੋ ਘਟਨਾਵਾਂ ਵਾਪਰੀਆਂ ਅਤੇ ਮੋਦੀ ਸਰਕਾਰ ਨੇ ਬਦਲਾ ਲਊ ਭਾਵਨਾ ਨਾਲ ਜਿਸ ਤਰ੍ਹਾਂ ਸਖ਼ਤ ਕਾਰਵਾਈ ਕੀਤੀ ਉਨ੍ਹਾਂ ਵਿੱਚੋਂ ਕੁਝ ਦਾ ਸੰਖੇਪ ਮਾਤਰ ਵਰਣਨ ਇਸ ਲੇਖ ਵਿੱਚ ਕਰਨਾ ਜ਼ਰੂਰੀ ਹੈ ਤਾਂ ਕਿ ਪਾਠਕ ਖ਼ੁਦ ਅੰਦਾਜ਼ਾ ਲਾ ਸਕਣ ਕਿ ਕੀ ਮੋਦੀ ਜੀ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਜਾਂ ਡਰਾ ਧਮਕਾ ਕੇ ਪੂਰੇ ਤਾਨਾਸ਼ਾਹ ਹੋਣ ਦਾ ਸਬੂਤ ਦਿੱਤਾ।

ਅਕਤੂਬਰ ਮਹੀਨੇ ’ਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ। ਲੰਬਾ ਸਮਾਂ ਮਾਲ ਗੱਡੀਆਂ ਬੰਦ ਰਹਿਣ ਕਾਰਨ ਪੰਜਾਬ ’ਚ ਕਣਕ ਬੀਜਣ ਲਈ ਡੀ.ਏ.ਪੀ ਖਾਦ ਦੀ ਕਿੱਲਤ ਅਤੇ ਉਦਯੋਗਪਤੀਆਂ-ਵਪਾਰੀਆਂ ਦੇ ਮਾਲ ਦੀ ਢੋਆ ਢੁਆਈ ਰੁਕ ਜਾਣ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਕਾਫ਼ੀ ਨੁਕਸਾਨ ਹੋਣਾ ਸ਼ੁਰੂ ਹੋਇਆ ਤਾਂ ਕਿਸਾਨ ਜਥੇਬੰਦੀਆਂ ਨੇ ਇੱਕ ਪਾਸੜ ਫ਼ੈਸਲਾ ਲਿਆ ਕਿ ਮਾਲ ਗੱਡੀਆਂ ਦੀ ਆਵਾਜਾਈ ’ਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ ਪਰ ਮੁਸਾਫ਼ਰ ਗੱਡੀਆਂ ਮੰਗਾਂ ਮੰਨੇ ਜਾਣ ਤੱਕ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਤਾਂ ਕਿ ਅੰਦੋਲਨ ਬਾ-ਦਸਤੂਰ ਜਾਰੀ ਰਹਿਣ ਦਾ ਸੰਕੇਤ ਮਿਲਦਾ ਰਹੇ। ਸਰਕਾਰ ਦਾ ਫ਼ਰਜ਼ ਬਣਦਾ ਸੀ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਹੋ ਰਹੇ ਨੁਕਸਾਨ ਤੋਂ ਹਰ ਹੀਲੇ ਬਚਾਵੇ, ਪਰ ਮੋਦੀ ਸਰਕਾਰ ਨੇ ਕਿਸਾਨਾਂ ’ਤੇ ਦਬਾਅ ਵਧਾਉਣ ਲਈ ਸ਼ਰਤ ਰੱਖੀ ਕਿ ਜਦ ਤੱਕ ਮੁਸਾਫ਼ਰ ਗੱਡੀਆਂ ਨਹੀਂ ਚੱਲਣ ਦਿੱਤੀਆਂ ਜਾਂਦੀਆਂ ਤਦ ਤੱਕ ਕੋਈ ਮਾਲ ਗੱਡੀ ਵੀ ਨਹੀਂ ਚਲਾਈ ਜਾਵੇਗੀ।

32 ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀ ਇਹ ਮੰਗ ਵੀ ਪ੍ਰਵਾਨ ਕਰ ਲਈ, ਪਰ ਮਾਝਾ ਆਧਾਰਿਤ ਇੱਕ ਜਥੇਬੰਦੀ ਕਿਸਾਨ ਮਜਦੂਰ ਸੰਘਰਸ਼ ਕਮੇਟੀ, ਜੋ ਯੂਨਾਇਟਡ ਕਿਸਾਨ ਮੋਰਚੇ ਵਿੱਚੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਾਹਰ ਹੈ, ਨੇ ਮੁਸਾਫ਼ਰ ਗੱਡੀਆਂ ਚੱਲਣ ਤੋਂ ਇਨਕਾਰ ਕਰ ਕੇਵਲ ਮਾਲ ਗੱਡੀਆਂ ਚੱਲਣ ਦੇਣ ਦੇ ਐਲਾਨ ’ਤੇ ਦ੍ਰਿੜ੍ਹ ਰਹੀ। ਉਨ੍ਹਾਂ ਦੇ ਐਲਾਨ ਨਾਲ ਕੇਵਲ ਜੰਡਿਆਲਾ ਤੋਂ ਅੰਮ੍ਰਿਤਸਰ ਤੱਕ ਦਾ ਰੂਟ ਪ੍ਰਭਾਵਤ ਹੁੰਦਾ ਸੀ, ਜਦੋਂ ਕਿ ਗੱਡੀਆਂ ਦੀ ਆਵਾਜਾਈ ਤਰਨਤਾਰਨ ਦੇ ਰਸਤੇ ਕੇਵਲ 30 ਕੁ ਕਿਲੋਮੀਟਰ ਵੱਧ ਦੇ ਸਫਰ ਨਾਲ ਆਮ ਵਾਙ ਚੱਲਣ ’ਚ ਕੋਈ ਰੁਕਾਵਟ ਨਹੀਂ ਪੈਂਦੀ, ਪਰ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਜਾਂ ਲੋਕਾਂ ਦੀ ਸਹੂਲਤ ਦਾ ਧਿਆਨ ਥੋੜ੍ਹਾ ਰੱਖਣਾ ਸੀ, ਉਨ੍ਹਾਂ ਨੇ ਤਾਂ ਕਿਸਾਨਾਂ ਦੀ ਧੌਣ ’ਤੇ ਗੋਡਾ ਰੱਖਣ ਦੀ ਪੂਰੀ ਠਾਣੀ ਹੋਈ ਸੀ, ਇਸ ਲਈ ਕੇਵਲ ਇੱਕ ਸਟੇਸ਼ਨ ’ਤੇ ਧਰਨੇ ਦਾ ਬਹਾਨਾ ਲਾ ਕੇ ਸਾਰੇ ਪੰਜਾਬ ’ਚ ਰੇਲ ਆਵਾਜਾਈ ਰੋਕ ਰੱਖੀ। ਕੀ ਇਹ ਕਿਸਾਨਾਂ ਨੂੰ ਸਮਝਾਉਣ ਦਾ ਤਰੀਕਾ ਸੀ ਜਾਂ ਕਿਸਾਨੀ ਲੋੜਾਂ ਲਈ ਖਾਦ ਦੀ ਸਪਲਾਈ ਰੋਕ ਕੇ ਉਨ੍ਹਾਂ ’ਤੇ ਦਬਾਅ ਪਾਉਣਾ ਸੀ ?

ਕਿਸਾਨਾਂ ਨੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ’ਤੇ ਲੱਗਾ ਧਰਨਾ ਵੀ ਚੁੱਕ ਦਿੱਤਾ ਅਤੇ ਮੋਰਚੇ ਨੂੰ ਦੇਸ਼ ਵਿਆਪੀ ਬਣਾਉਣ ਹਿੱਤ ਹਰਿਆਣਾ, ਰਾਜਸਥਾਨ, ਯੂ.ਪੀ., ਉੱਤਰਾਖੰਡ ਦੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ 26 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਦਿੱਲੀ ਦੇ ਰਾਮ ਲੀਲਾ ਗਰਾਊਂਡ ’ਚ ਧਰਨਾ ਲਾਉਣ ਦਾ ਐਲਾਨ ਕੀਤਾ ਤਾਂ ਹਰਿਆਣਾ ਦੇ ਭਾਜਪਾ ਮੁੱਖ ਮੰਤਰੀ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੀ ਹੱਦ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਨੇ ਕੌਮੀ ਸ਼ਾਹ ਮਾਰਗਾਂ ’ਤੇ ਡੂੰਘੇ ਟੋਏ ਪੁੱਟੇ, ਕਰੇਨਾਂ ਨਾਲ ਭਾਰੀ ਪੱਥਰ ਰੱਖ ਕੇ ਰਾਹ ਰੋਕੇ, ਜਲ ਤੋਪਾਂ, ਅੱਥਰੂ ਗੈਸ ਅਤੇ ਲਾਠੀ ਚਾਰਜ ਦੀ ਖੁਲ੍ਹ ਕੇ ਵਰਤੋਂ ਕੀਤੀ, ਪਰ ਕਿਸਾਨਾਂ ਦੇ ਵਹਾਅ ਨੂੰ ਠੱਲ੍ਹ ਨਾ ਪਾ ਸਕੀ। ਆਖ਼ਿਰ ਦਿੱਲੀ ਪੁਲਿਸ ਨੇ ਹਰਿਆਣਾ ਦਿੱਲੀ ਬਾਰਡਰਾਂ ’ਤੇ ਜਿਸ ਤਰ੍ਹਾਂ 7 ਲੇਅਰ ਰੋਕਾਂ ਲਾਈਆਂ, ਸੜਕਾਂ ’ਤੇ ਕਿੱਲ ਠੋਕੇ, ਇਸ ਨੇ ਤਾਂ ਮੋਦੀ ਸਰਕਾਰ ਦੀ ਸਾਰੇ ਸੰਸਾਰ ’ਚ ਥੂ-ਥੂ ਕਰ ਦਿੱਤੀ ਕਿ ਕਿਸਾਨ ਕਿਸੇ ਦੁਸ਼ਮਣ ਦੇਸ਼ ਦੀ ਫ਼ੌਜ ਨਹੀਂ ਬਲਕਿ ਆਪਣੇ ਹੀ ਦੇਸ਼ ਦੇ ਨਾਗਰਿਕ ਹਨ। ਉਨ੍ਹਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਤੱਕ ਜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ।

ਦੇਸ਼ ਵਿਦੇਸ਼ ਦੇ ਲੋਕ ਹੈਰਾਨ ਸਨ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਬਾਰਡਰਾਂ ’ਤੇ ਸਰਕਾਰ ਨੇ ਕਿਲ੍ਹੇਬੰਦੀ ਕਰ ਰੱਖੀ ਹੈ, ਇਸ ਤਰ੍ਹਾਂ ਦੀ ਤਾਂ ਪਾਕਿਸਤਾਨ ਤੇ ਚੀਨ ਨਾਲ ਲਗਦੇ ਬਾਰਡਰਾਂ ’ਤੇ ਵੀ ਨਹੀਂ ਕੀਤੀ। ਚੀਨ ਨੇ ਭਾਰਤ ਦੇ ਤਕਰੀਬਨ 1200 ਵਰਗ ਕਿਲੋਮੀਟਰ ਖੇਤਰ ’ਚ ਕਬਜ਼ਾ ਕਰ ਲਿਆ ਤੇ ਆਪਣਾ ਇੱਕ ਪਿੰਡ ਵੀ ਵਸਾ ਦਿੱਤਾ, ਪਰ 56 ਇੰਚ ਦੀ ਛਾਤੀ ਵਾਲਾ ਪ੍ਰਧਾਨ ਮੰਤਰੀ ਚੂੰ ਤੱਕ ਕਰਨ ਦੀ ਹਿੰਮਤ ਨਹੀਂ ਜੁਟਾ ਸਕਿਆ ਜਦੋਂ ਕਿ ਆਪਣੇ ਹੀ ਦੇਸ਼ ਦੇ ਕਿਸਾਨਾਂ ਨੂੰ ਆਪਣੀ ਰਾਜਧਾਨੀ ’ਚ ਦਾਖ਼ਲ ਹੋਣ ਤੋਂ ਰੋਕਣ ਅਤੇ ਬਦਨਾਮ ਕਰਨ ਲਈ ਮੋਦੀ ਸਰਕਾਰ ਸਮੇਤ ਪੂਰੀ ਭਾਜਪਾ ਨੇ ਹਰ ਹਥਿਆਰ ਵਰਤਿਆ। ਸਰਕਾਰ ਦੇ ਗੋਦੀ ਮੀਡੀਏ, ਕੇਂਦਰੀ ਮੰਤਰੀ ਅਤੇ ਵੱਡੇ ਵੱਡੇ ਭਾਜਪਾ ਲੀਡਰਾਂ ਨੇ ਕਿਸਾਨਾਂ ਨੂੰ ਦੇਸ਼ ਵਿਰੋਧੀ, ਸਮਾਜ ਵਿਰੋਧੀ, ਖਾਲਸਤਾਨੀ, ਪਾਕਿਸਤਾਨ ਦੇ ਏਜੰਟ ਅਤੇ ਮਵਾਲੀ ਆਦਿ ਕਿਹਾ ਗਿਆ। ਮਵਾਲੀ ਮਰਾਠੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਲੁੱਚਾ ਲਫੰਗਾ, ਚੋਰ ਠੱਗ ਰਾਹਗੀਰਾਂ ਨੂੰ ਲੁੱਟਣ ਵਾਲਾ। ਇਹ ਸ਼ਬਦ ਕਿਸੇ ਹੋਰ ਨੇ ਨਹੀਂ ਮਹਾਂਰਾਸ਼ਟਰ ਨਾਲ ਸੰਬੰਧ ਰੱਖਣ ਵਾਲੀ ਕੇਂਦਰੀ ਮੰਤਰੀ ਬੀਬੀ ਨੇ ਕਹੇ ਜਦੋਂ ਕਿ ਸਰਕਾਰੀ ਅੰਕੜੇ ਦੱਸਦੇ ਹਨ ਕਿ ਜਿਸ ਖੇਤਰ ’ਚ ਕਿਸਾਨ ਬੈਠੇ ਸਨ, ਉਸ ਖੇਤਰ ’ਚ ਕੋਈ ਵੀ ਬਲਾਤਕਾਰ ਅਤੇ ਲੁੱਟ ਖੋਹ ਵਰਗੀ ਵੱਡੀ ਅਪਰਾਧਿਕ ਘਟਨਾ ਨਹੀਂ ਵਾਪਰੀ। ਖੁਦ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ’ਚ ਕਿਸਾਨਾਂ ਨੂੰ ਅੰਦੋਲਨਜੀਵੀ, ਪ੍ਰਜੀਵੀ ਭਾਵ ਨਾਲੀਆਂ ਦੇ ਗੰਦੇ ਕੀੜੇ ਤੱਕ ਆਖਿਆ, ਪਰ ਨੇੜੇ ਦੇ ਖੇਤਰ ’ਚ ਰਹਿਣ ਵਾਲੇ ਗ਼ਰੀਬ ਝੁੱਗੀ ਝੋਪੜੀ ਵਾਲਿਆਂ ਨੂੰ ਜੋ ਇੱਜ਼ਤ ਸਤਿਕਾਰ ਸਹਿਤ ਪੇਟ ਭਰਵਾਂ ਲੰਗਰ ਕਿਸਾਨ ਮੋਰਚੇ ਦੌਰਾਨ ਮਿਲਦਾ ਰਿਹਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਕਲਾਸਾਂ ਸ਼ੁਰੂ ਕਰ ਉਨ੍ਹਾਂ ਦਾ ਦਿਲ ਜਿੱਤਣ ਦੀ ਮਿਸਾਲ ਉਸ ਵੇਲੇ ਮਿਲਦੀ ਹੈ ਜਦੋਂ ਮੋਰਚੇ ਦੀ ਜਿੱਤ ਉਪਰੰਤ ਉਨ੍ਹਾਂ ਦੇ ਵਿਛੜਨ ਦੇ ਦੁੱਖ ’ਚ ਰੋਂਦਿਆਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ। ਦਿੱਲੀ ਦੀ ਇੱਕ ਪੜ੍ਹੀ ਲਿਖੀ ਨੌਜਵਾਨ ਲੜਕੀ, ਜੋ ਹਰ ਰੋਜ਼ ਮੋਰਚੇ ’ਚ ਸੇਵਾ ਕਰਨ ਆਉਣ ਕਾਰਨ ਕਿਸਾਨਾਂ ਨਾਲ ਇੰਨੀ ਘੁਲ਼ ਮਿਲ ਗਈ ਕਿ ਕਿਸਾਨਾਂ ਨੇ ਪਿਆਰ ਨਾਲ ਉਸ ਦਾ ਨਾਮ ਲਾਡੋ ਰਾਣੀ ਰੱਖਿਆ; ਕਿਸਾਨਾਂ ਦੀ ਵਾਪਸੀ ਸਮੇਂ ਉਹ ਕਿਸਾਨਾਂ ਨੂੰ ਛੱਡਣ ਲਈ ਮੋਹਾਲੀ ਤੱਕ ਆਈ। ਇਹ ਕੇਵਲ ਇੱਕ ਅੱਧੀ ਉਦਾਹਰਨ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ’ਚ ਦਿੱਲੀ ਅਤੇ ਹਰਿਆਣਾ ਵਾਸੀ ਕਿਸਾਨਾਂ ਨਾਲ ਖ਼ੁਸ਼ੀਆਂ ਮਨਾਉਂਦੇ, ਉਨ੍ਹਾਂ ਨੂੰ ਪੰਜਾਬ ਦੀ ਹੱਦ ਤੱਕ ਛੱਡਣ ਲਈ ਉਨ੍ਹਾਂ ਨਾਲ ਚੱਲੇ। ਇਹ ਸਾਰੇ ਦ੍ਰਿਸ਼ ਗੋਦੀ ਮੀਡੀਏ ਅਤੇ ਭਾਜਪਾ ਆਗੂਆਂ ਦੇ ਮੂੰਹ ’ਤੇ ਚਪੇੜ ਸਨ।

ਗਣਤੰਤਰ ਦਿਵਸ 26 ਜਨਵਰੀ 2021 ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ’ਚ ਟਰੈਕਟਰ ਪਰੇਡ ਕਰਨ ਦੇ ਪ੍ਰੋਗਰਾਮ ਨੂੰ ਜਿਸ ਤਰ੍ਹਾਂ ਇੱਕ ਸਾਜਿਸ਼ ਅਧੀਨ ਦਿੱਲੀ ਪੁਲਿਸ ਨੇ 26 ਜਨਵਰੀ ਦੀ ਸਵੇਰ ਨੂੰ ਨਿਰਧਾਰਿਤ ਕੀਤੇ ਰੂਟ ’ਤੇ ਤਾਂ ਭਾਰੀ ਰੋਕਾਂ ਲਾ ਦਿੱਤੀਆਂ ਪਰ ਰਿੰਗ ਰੋਡ ਅਤੇ ਲਾਲ ਕਿਲ੍ਹੇ ਵੱਲ ਜਾਂਦੀ ਸੜਕ ਜਿਧਰ ਕਿਸਾਨ ਮਾਰਚ ਦੇ ਜਾਣ ’ਤੇ ਰੋਕ ਲਾਈ ਸੀ, ਉੱਧਰ ਜਾਣ ਦੀ ਖੁੱਲ੍ਹ ਦੇ ਕੇ ਲਾਲ ਕਿਲ੍ਹੇ ਵੱਲ ਤੋਰਿਆ। ਲਾਲ ਕਿਲ੍ਹੇ ਤੱਕ ਜਿੱਥੇ ਆਮ ਦਿਨਾਂ ’ਚ ਵੀ ਭਾਰੀ ਪੁਲਿਸ ਤਾਇਨਾਤ ਹੁੰਦੀ ਹੈ, ਪਰ ਗਣਤੰਤਰ ਦਿਵਸ ਹੋਣ ਕਾਰਨ ਤਾਂ ਲਾਲ ਕਿਲ੍ਹੇ ਵੱਲ ਬਿਨਾਂ ਚੈੱਕਿੰਗ ਤੋਂ ਚਿੜੀ ਵੀ ਨਹੀਂ ਫਰਕਣ ਦਿੱਤੀ ਜਾਂਦੀ, ਉਸ ਕਿਲ੍ਹੇ ’ਚ ਕਾਫ਼ੀ ਨੌਜਵਾਨਾਂ ਅਤੇ ਕੁਝ ਕਿਸਾਨਾਂ ਦਾ ਦਾਖ਼ਲਾ ਬਿਨਾਂ ਰੋਕ ਟੋਕ ਹੋਣ ਦਿੱਤਾ ਗਿਆ, ਜਿੱਥੇ ਉਨ੍ਹਾਂ ਖ਼ਾਲੀ ਪੋਲਾਂ ’ਤੇ ਕੇਸਰੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਝੁਲਾ ਦਿੱਤਾ। ਸਰਕਾਰ ਇਹੋ ਕੁਝ ਤਾਂ ਕਰਵਾਉਣਾ ਚਾਹੁੰਦੀ ਸੀ। ਗੋਦੀ ਮੀਡੀਆ ਤੇ ਸਰਕਾਰ ਨੇ ਲਾਲ ਕਿਲ੍ਹੇ ’ਤੇ ਖਾਲਸਤਾਨੀ ਝੰਡਾ ਝੁਲਾ ਕੇ ਤਿਰੰਗੇ ਦਾ ਅਪਮਾਨ ਤੇ ਦੇਸ਼ ਵਿਰੋਧੀ ਕਾਰਵਾਈ ਕਰਨ ਦਾ ਇਲਜ਼ਾਮ ਲਾ ਕੇ ਕਿਸਾਨਾਂ ਨੂੰ ਖ਼ੂਬ ਭੰਡਿਆ। ਦੀਪ ਸਿੱਧੂ, ਲੱਖਾ ਸਿਧਾਣਾ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸਕੱਤਰ ਸਵਰਨ ਸਿੰਘ ਪੰਧੇਰ, 32 ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਲਾਲ ਕਿਲ੍ਹੇ ਵੱਲ ਜਾਣ ਦਾ ਵਿਰੋਧ ਕਰ ਰਹੀਆਂ ਸਨ, ਉਨ੍ਹਾਂ ਦੇ ਮੁੱਖ ਆਗੂਆਂ ਸਮੇਤ ਸੈਂਕੜਿਆਂ ’ਤੇ ਨਾਮੀ ਅਤੇ ਬੇਨਾਮੀ ਕੇਸ ਦਰਜ ਕੀਤੇ ਗਏ। ਕਿਸਾਨਾਂ ਦਾ ਮਨੋਬਲ ਡੇਗਣ ਲਈ ਸਰਕਾਰ ਪੱਖੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭਾਨੂੰ ਪ੍ਰਤਾਪ ਸਿੰਘ ਅਤੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵੀ.ਐੱਮ. ਸਿੰਘ ਕਿਸਾਨ ਅੰਦੋਲਨ ’ਤੇ ਹਿੰਸਾ ਭੜਕਾਉਣ ਦਾ ਦੋਸ਼ ਲਾ ਕੇ ਅੰਦੋਲਨ ਤੋਂ ਵੱਖ ਹੋਣ ਦਾ ਐਲਾਨ ਕਰ ਆਪਣੇ ਟੈਂਟ ਪੁੱਟ ਕੇ 27 ਜਨਵਰੀ ਨੂੰ ਵਾਪਸ ਚਲੇ ਗਏ; ਜਿਸ ਨੂੰ ਸਰਕਾਰ ਅਤੇ ਗੋਦੀ ਮੀਡੀਆ ਨੇ ਕਿਸਾਨ ਮੋਰਚੇ ’ਚ ਪਈਆਂ ਦਰਾਰਾਂ ਸਿੱਧ ਕਰਨ ਦਾ ਅਸਫਲ ਯਤਨ ਕੀਤਾ। ਭਾਜਪਾ ਦੇ ਗੁੰਡੇ ਪੁਲਿਸ ਦੀ ਮਦਦ ਨਾਲ ਗਾਜ਼ੀਪੁਰ ਬਾਰਡਰ, ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ’ਤੇ ਧਮਕੀ ਦੇਣ ਲੱਗੇ ਕਿ 24 ਘੰਟਿਆਂ ’ਚ ਆਪਣੇ ਟੈਂਟ ਪੁੱਟ ਕੇ ਵਾਪਸ ਚਲੇ ਜਾਓ ਨਹੀਂ ਤਾਂ ਅਸੀਂ ਟੈਂਟ ਉਖਾੜ ਦੇਵਾਂਗੇ; ਇਸ ਨਾਲ ਇੱਕ ਵਾਰ ਤਾਂ ਲੱਗਦਾ ਸੀ ਕਿ ਅੰਦੋਲਨ ਜ਼ਬਰੀ ਖ਼ਤਮ ਕਰਾ ਦਿੱਤਾ ਜਾਵੇਗਾ, ਪਰ ਰਾਕੇਸ਼ ਟਕੈਤ ਦੇ ਹੰਝੂਆਂ ਨੇ 24 ਘੰਟਿਆਂ ’ਚ ਹੀ ਅੰਦੋਲਨ ਨੂੰ ਮੁੜ ਪੈਰਾਂ ਸਿਰ ਲੈ ਆਂਦਾ।

ਇਸ ਤੋਂ ਪਹਿਲਾਂ ਦਸੰਬਰ 20 ਤੋਂ ਜਨਵਰੀ 21 ਤੱਕ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਦੀਆਂ ਕਿਸਾਨ ਜਥੇਬੰਦੀਆਂ ਨਾਲ ਕੁਝ ਦਿਨਾਂ ਦੇ ਵਕਫ਼ੇ ਨਾਲ 11 ਮੀਟਿੰਗਾਂ ਵੀ ਹੋਈਆਂ, ਜਿਨ੍ਹਾਂ ’ਚ ਕਿਸਾਨ ਆਗੂਆਂ ਨੇ ਤਿੰਨੇ ਕਾਨੂੰਨਾਂ ਦੀ ਇੱਕ ਇੱਕ ਮੱਦ ’ਤੇ ਬਹਿਸ ਕਰ ਸਿੱਧ ਕਰ ਦਿੱਤਾ ਕਿ ਇਸ ਦੀ ਹਰ ਮਦ ਕਿਸਾਨ ਅਤੇ ਲੋਕ ਵਿਰੋਧੀ ਹੈ। ਆਖਰੀ ਮੀਟਿੰਗ 22 ਜਨਵਰੀ ਨੂੰ ਹੋਈ ਜਿਸ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਸਨ, ਉਨ੍ਹਾਂ ਨੇ ਤਰਲਾ ਮਾਰਿਆ ਕਿ ਇਨ੍ਹਾਂ ’ਚ ਜਿੰਨੀਆਂ ਸੋਧਾਂ ਤੁਸੀਂ ਚਾਹੋ ਕਰਵਾ ਸਕਦੇ ਹੋ, ਪਰ ਕਾਨੂੰਨ ਰੱਦ ਕਰਨ ਦੀ ਮੰਗ ਛੱਡ ਕੇ ਸਾਡੀ ਇੱਜ਼ਤ ਬਚਾ ਲਵੋ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਡੱਬਾ ਸਾਡਾ ਰੱਖ ਲਵੋ; ਇਸ ਵਿੱਚ ਮਾਲ ਆਪਣਾ ਭਰ ਲਵੋ।

ਅਮਿਤ ਸ਼ਾਹ ਦਾ ਇਹ ਤਰਲਾ ਹੀ ਸਿੱਧ ਕਰਦਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ’ਚ ਨਹੀਂ ਸਨ, ਪਰ ਸਰਕਾਰ ਆਪਣੀ ਇੱਜ਼ਤ ਬਚਾਉਣ ਲਈ ਹੀ ਅੜੀ ਹੋਈ ਸੀ।  22 ਜਨਵਰੀ 2021 ਤੋਂ ਮੋਰਚਾ ਚੁੱਕੇ ਜਾਣ ਦੀ ਮਿਤੀ 10 ਦਸੰਬਰ ਤੱਕ ਮੋਦੀ ਦੀ ਆਪਣੀ ਜਾਂ ਉਸ ਦੀ ਮੰਤਰੀ ਟੀਮ ਦੀ ਕਿਸਾਨਾਂ ਨਾਲ ਇੱਕ ਵੀ ਮੀਟਿੰਗ ਨਹੀਂ ਹੋਈ ਤਾਂ ਕਿਸਾਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਭਾਜਪਾ ਦੇ ਮੁਖੀ ਆਗੂ ਹੁਣ ਤੱਕ ਦੇਸ਼ ਵਿਰੋਧੀ, ਸਮਾਜ ਵਿਰੋਧੀ, ਖਾਲਸਤਾਨੀ, ਪਾਕਿਸਤਾਨ ਦੇ ਏਜੰਟ, ਮਵਾਲੀ, ਅੰਦੋਲਨਜੀਵੀ/ਪ੍ਰਜੀਵੀ ਕਹਿੰਦੀ ਨਹੀਂ ਸੀ ਥਕਦੀ; ਉਨ੍ਹਾਂ ਨੂੰ ਮੋਦੀ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਦੋਂ ਕੀਤੀ ? ਇਸ ਬਾਰੇ ਮੋਦੀ ਖ਼ੁਦ ਹੀ ਕੁਝ ਦੱਸ ਸਕਦੇ ਹਨ। ਇਸ ਲਈ ਮੋਦੀ ਦਾ ਇਹ ਬਿਆਨ ਉਸ ਵੱਲੋਂ ਮਾਰੇ ਜਾਂਦੇ ਹੋਰਨਾਂ ਝੂਠਾਂ ਵਾਙ ਇੱਕ ਵੱਡਾ ਝੂਠ ਹੀ ਨਿਕਲਿਆ ਕਿ ਉਹ ਕੁਝ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਜਦਕਿ ਅਸਲ ’ਚ ਗੱਲ ਇਹ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਡਰਾਉਣ, ਧਮਕਾਉਣ, ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦਾ ਉੱਠਾ ਕੇ ਪੰਜਾਬ ਹਰਿਆਣਾ ਦੇ ਕਿਸਾਨਾਂ ਵਿਚਕਾਰ ਫੁੱਟ ਪਾਉਣ ਦੇ ਸਾਰੇ ਯਤਨ ਫੇਲ੍ਹ ਹੋ ਜਾਣ ਅਤੇ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਵੋਟ ’ਤੇ ਚੋਟ ਦਾ ਨਾਹਰਾ ਸਫਲਤਾ ਨਾਲ ਅੱਗੇ ਵਧਦਾ ਵੇਖ ਮੋਦੀ ਜੀ ਖ਼ੁਦ ਸਮਝ ਗਏ ਸਨ ਕਿ ਜਿਸ ਤਰ੍ਹਾਂ ਇਸ ਨਾਹਰੇ ਨੇ ਪਹਿਲਾਂ ਪੱਛਮੀ ਬੰਗਾਲ ਅਤੇ ਫਿਰ 30 ਅਕਤੂਬਰ 2021 ਨੂੰ ਹੋਈਆਂ 3 ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੇ ਨਤੀਜੇ ਭਾਜਪਾ ਨੂੰ ਉੱਤਰ ਤੋਂ ਦੱਖਣ ਤੱਕ ਵੱਡੇ ਝਟਕੇ ਲਾਏ ਹਨ; ਕਿਉਂਕਿ ਭਾਜਪਾ ਸ਼ਾਸਤ ਹਿਮਾਚਲ ਪ੍ਰਦੇਸ਼ ਅਤੇ ਕਾਂਗਰਸ ਸ਼ਾਸਤ ਰਾਜਸਥਾਨ ਦੋਵਾਂ ’ਚ ਕਾਂਗਰਸ ਦੀ ਹੂੰਝਾ ਫੇਰੂ ਜਿੱਤ ਹੋਈ ਅਤੇ ਭਾਜਪਾ ਇੱਕ ਵੀ ਸੀਟ ਨਾ ਹਾਸਲ ਕਰ ਸਕੀ; ਦਾਦਰਾ ਤੇ ਨਗਰ ਹਵੇਲੀ ਲੋਕ ਸਭਾ ਸੀਟ ਸ਼ਿਵ ਸੈਨਾ ਨੇ ਜਿੱਤ ਲਈ; ਮਹਾਂਰਾਸ਼ਟਰ ਦੀ ਵਿਧਾਨ ਸਭਾ ਸੀਟ ਉੱਤੇ ਕਾਂਗਰਸ ਜੇਤੂ ਰਹੀ; ਆਂਧਰਾ ਪ੍ਰਦੇਸ਼ ਵਿੱਚ ਵਾਈ. ਐੱਸ. ਆਰ. ਕਾਂਗਰਸ ਨੇ ਭਾਜਪਾ ਨੂੰ ਹਰਾ ਦਿੱਤਾ। ਭਾਜਪਾ ਸ਼ਾਸਤ ਹਰਿਆਣਾ ’ਚ ਵੀ ਇੱਕੋ ਇੱਕ ਸੀਟ ਅਨੈਲੋ ਦੇ ਅਭੈ ਸਿੰਘ ਚੌਟਾਲਾ; ਭਾਜਪਾ ਉਮੀਦਵਾਰ ਨੂੰ ਹਰਾ ਕੇ ਜਿੱਤਣ ’ਚ ਕਾਮਯਾਬ ਹੋਇਆ ਜਦੋਂ ਕਿ ਜ਼ਿਮਨੀ ਚੋਣਾਂ ਦਾ ਹਾਲ ਇਹ ਹੁੰਦਾ ਹੈ ਕਿ ਆਮ ਤੌਰ ’ਤੇ ਸੱਤਾਧਾਰੀ ਪਾਰਟੀ ਹੀ ਜਿੱਤ ਹਾਸਲ ਕਰਦੀ ਆਈ ਹੈ। ਜ਼ਿਮਨੀ ਚੋਣਾਂ ’ਚ ਭਾਜਪਾ ਨੂੰ ਮਿਲੀ ਨਮੋਸ਼ੀ ਭਰੀ ਹਾਰ ਅਤੇ ਹੁਣ ਪੰਜਾਬ, ਯੂ.ਪੀ., ਉੱਤਰਾਖੰਡ, ਜਿੱਥੇ ਫ਼ਰਵਰੀ ’ਚ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਅਤੇੇ ਭਾਜਪਾ ਦੇ ਦਿਨੋ ਦਿਨ ਵਧ ਰਹੇ ਜਨਤਕ ਵਿਰੋਧ ਨੇ ਭਾਜਪਾ ਦੀ ਨੀਂਦ ਉਡਾ ਰੱਖੀ ਸੀ। ਭਾਜਪਾ ਦੀ ਜਿੱਤ ਦਾ ਉਨ੍ਹਾਂ ਪਾਸ ਸਭ ਤੋਂ ਵੱਧ ਕਾਰਗਰ ਫ਼ਾਰਮੂਲਾ ਹੈ ਹਿੰਦੂ-ਮੁਸਲਮਾਨਾਂ ਦਰਮਿਆਨ ਨਸਲੀ ਦੰਗੇ ਕਰਵਾ ਕੇ ਧਰਮ ਆਧਾਰਿਤ ਧਰੁਵੀਕਰਨ ਕਰ ਬਹੁ ਗਿਣਤੀ ਹਿੰਦੂਆਂ ਦੀਆਂ ਵੋਟਾਂ ਹਾਸਲ ਕਰਨਾ, ਪਰ ਕਿਸਾਨ ਜਥੇਬੰਦੀਆਂ ਨੇ ਯੂ.ਪੀ. ’ਚ ਵੋਟ ਦੀ ਚੋਟ ਲਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ, ਜਿਸ ਤਹਿਤ ਕੀਤੀਆਂ ਜਾਂ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਦੇ ਮੰਚਾਂ ’ਤੇ ਹਿੰਦੂ-ਮੁਸਲਮਾਨ-ਸਿੱਖ ਕਿਸਾਨਾਂ ਵੱਲੋਂ ਇੱਕ ਸਾਥ ‘ਅੱਲਾ-ਹੂ-ਅਕਬਰ’, ‘ਜੈ ਸ਼੍ਰੀ ਰਾਮ’ ‘ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ’ ਅਤੇ ‘ਵਾਹਿਗੁਰੂ ਜੀ ਕਾ ਖਾਲਸਾ’ ਦੇ ਨਾਹਰੇ ਲਾ ਕੇ ਹਿੰਦੂ-ਸਿੱਖ-ਮੁਸਲਮਾਨ ਏਕਤਾ ਦਾ ਸਬੂਤ ਦੇਣਾ ਸ਼ੁਰੂ ਕਰ ਦਿੱਤਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਭ ਧਰਮਾਂ ਦੀ ਏਕਤਾ ’ਚ ਸਾਡੀ ਅਤੇ ਲੋਕਤੰਤਰ ਦੀ ਜਿੱਤ ਹੈ ਜਦੋਂ ਕਿ ਫੁੱਟ ਅਤੇ ਆਪਸੀ ਮਜ਼੍ਹਬੀ ਟਕਰਾਅ ’ਚ ਫਿਰਕੂ ਭਾਜਪਾ ਦੀ ਜਿੱਤ ਅਤੇ ਲੋਕਤੰਤਰ ਦੀ ਹਾਰ ਹੈ। ਕਿਸਾਨ ਜਥੇਬੰਦੀਆਂ ਵੱਲੋਂ ਏਕਤਾ ਦੇ ਇਹ ਨਾਹਰੇ ਭਾਜਪਾ ਦੀ ਨੀਂਦ ਹਰਾਮ ਕਰਨ ਲਈ ਕਾਫ਼ੀ ਸਨ। ਜਿਨ੍ਹਾਂ ਤੋਂ ਡਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਝ ਗਿਆ ਕਿ ਇਨ੍ਹਾਂ ਵਿਧਾਨ ਸਭਾਵਾਂ ਚੋਣਾਂ ਤੱਕ ਅੰਦੋਲਨ ਖ਼ਤਮ ਨਾ ਹੋਇਆ ਤਾਂ 2024 ਦੀਆਂ ਲੋਕ ਸਭਾ ਚੋਣਾਂ ਤੱਕ ਜਾ ਸਕਦਾ ਹੈ, ਜਿਸ ਨੇ ਸਿਆਸੀ ਕੁਰਸੀ ਦੀਆਂ ਚੂਲ਼ਾਂ ਹਿਲਾ ਦੇਣੀਆਂ ਹਨ ਤਾਹੀਓਂ ਅਚਾਨਕ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰ ਪੁਰਬ ਵਾਲੇ ਦਿਨ 19 ਨਵੰਬਰ 2021 ਨੂੰ ਸਵੇਰੇ ਸਵੇਰੇ ਦੇਸ਼ ਨੂੰ ਸੰਬੋਧਨ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ, ਐੱਮ. ਐੱਸ. ਪੀ. ਲਈ ਕਮੇਟੀ ਗਠਿਤ ਕਰਨ ਦਾ ਐਲਾਨ ਕਰ ਦਿੱਤਾ।

ਖੇਤੀ ਕਾਨੂੰਨ ਰੱਦ ਕੀਤੇ ਜਾਣ ਪਿੱਛੋਂ ਭਾਜਪਾ ਨੇ ਜਿਸ ਤਰ੍ਹਾਂ ਪੰਜਾਬ ’ਚ ਆਪਣੀਆਂ ਸਿਆਸੀ ਸਰਗਰਮੀਆਂ ਵਧਾਉਣੀਆਂ ਸ਼ੁਰੂ ਕੀਤੀਆਂ ਹਨ; ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਵੱਡੇ ਆਗੂ, ਜਿਸ ਤਰ੍ਹਾਂ ਭਾਜਪਾ ਵੱਲ ਦੌੜ ਲਗਾ ਕੇ ਧਰਮ ਤੇ ਜਾਤੀ ਆਧਾਰਿਤ ਵੰਡੀਆਂ ਅਤੇ ਨਫ਼ਰਤ ਪੈਦਾ ਕਰ ਕੇ ਜਿੱਤਣ ਦੇ ਫ਼ਾਰਮੂਲੇ ਵਾਲੀ ਪਾਰਟੀ ਨੂੰ ਮੁੜ ਪੰਜਾਬ ਦੀ ਧਰਤੀ ’ਤੇ ਆਪਣੇ ਪੈਰ ਜਮਾਉਣ ਲਈ ਊਰਜਾ ਦੇਣ ਵਿੱਚ ਸਹਾਈ ਹੋ ਰਹੇ ਹਨ, ਇਹ ਲੋਕ ਹਿਤੂ ਅਤੇ ਇਨਸਾਫ਼ ਪਸੰਦ ਲੋਕਾਂ ਲਈ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਅਫਵਾਹਾਂ ਹਨ ਕਿ ਇਸ ਮਹੀਨੇ ਦੇ ਅਖੀਰ ਤੱਕ ਮੋਦੀ ਜੀ ਪੰਜਾਬ ਆ ਰਹੇ ਹਨ, ਜਿੱਥੇ ਪੰਜਾਬ ਲਈ ਕਈ ਆਰਥਿਕ ਪੈਕੇਜ ਅਤੇ ਚੰਡੀਗੜ੍ਹ ਦੇਣ ਦਾ ਐਲਾਨ ਕਰਕੇ ਪੰਜਾਬੀਆਂ ਦਾ ਦਿਲ ਜਿੱਤਣ ਦਾ ਯਤਨ ਕਰਨਗੇ, ਜਿਸ ਨਾਲ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਕਾਂਗਰਸ ਦੇ ਕਈ ਆਗੂ ਸੱਤਾ ਦੇ ਲਾਲਚ ਅਤੇ ਕੁਝ ਈ.ਡੀ., ਇਨਕਮ ਟੈਕਸ ਅਤੇ ਸੀ.ਬੀ.ਆਈ. ਆਦਿਕ ਦੇ ਛਾਪਿਆਂ ਤੋਂ ਡਰ ਦੇ ਮਾਰੇ ਭਾਜਪਾ ’ਚ ਸ਼ਾਮਲ ਹੋ ਕੇ ਭਾਜਪਾ ਦੇ ਹੱਥ ਮਜ਼ਬੂਤ ਕਰ ਸਕਦੇ ਹਨ। ਅਸਲ ’ਚ ਸਤਾ ਦੇ ਲਾਲਚੀ ਅਤੇ ਕੇਸਾਂ ਤੋਂ ਬਚਣ ਲਈ ਰਾਹ ਲੱਭਣ ਵਾਲੇ ਅਜਿਹੇ ਡਰਪੋਕ ਦਲਬਦਲੂ ਆਗੂ ਹੀ ਲੋਕਾਂ ਦੇ ਦੁੱਖਾਂ ਦਾ ਮੁੱਖ ਕਾਰਨ ਹਨ; ਜਿਨ੍ਹਾਂ ਦਾ ਕੋਈ ਸਿਧਾਂਤ ਨਹੀਂ ਬਲਕਿ ਇੱਕੋ ਇੱਕ ਨਿਸ਼ਾਨਾ ਸੱਤਾ ਅਤੇ ਪੈਸਾ ਹਾਸਲ ਕਰਨਾ ਹੈ। ਇਸ ਸਮੇਂ ਇਹ ਸ਼ਕਤੀ ਕੇਵਲ ਕਿਸਾਨ ਜਥੇਬੰਦੀਆਂ ਦੀ ਨਿਸ਼ਕਾਮ ਰਹਿਤ ਪੂਰਨ ਏਕਤਾ ਅਤੇ ਸਿਆਣਪ ਭਰੇ ਫ਼ੈਸਲਿਆਂ ’ਚ ਹੈ ਕਿ ਅਯੁੱਧਿਆ, ਕਾਸ਼ੀ ਮਥਰਾ ਦੇ ਨਾਹਰਿਆਂ ਨਾਲ ਜਿੱਤਣ ਵਾਲੀ ਫਿਰਕੂ ਪਾਰਟੀ ਅਤੇ ਦਲਬਦਲੂ ਆਗੂਆਂ ਨੂੰ ਸਬਕ ਸਿਖਾ ਸਕਣ।

ਸੋ ਸਾਰੀਆਂ ਪਿਛਲੀਆਂ ਯਾਦਾਂ ਦੇ ਆਧਾਰ ’ਤੇ ਇਹ ਫ਼ੈਸਲਾ ਇਸ ਸਮੇਂ ਜੇਤੂ ਦੇ ਰੂਪ ’ਚ ਉਭਰੀਆਂ ਕਿਸਾਨ ਜਥੇਬੰਦੀਆਂ ਸਮੇਤ ਸਮੁੱਚੇ ਦੇਸ਼ਵਾਸੀਆਂ ਨੇ ਕਰਨਾ ਹੈ ਕਿ ਉਨ੍ਹਾਂ ਫਿਰਕੂ ਅਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਵਾਲੀ ਪਾਰਟੀ ਤੇ ਇਖ਼ਲਾਕਹੀਣ ਦਲਬਦਲੂਆਂ ਨੂੰ ਮੁੜ ਸੱਤਾ ਸੌਂਪਣੀ ਹੈ ਜਾਂ ਸਬਕ ਸਿਖਾਉਣਾ ਹੈ। ਚੋਣਾਂ ਜਿੱਤਣ ਲਈ ਵਕਤੀ ਲਾਭਾਂ ਦੇ ਵਾਅਦਿਆਂ ਤੋਂ ਪ੍ਰਭਾਵਤ ਹੋ ਕੇ ਆਪਣੇ ਅਪਰਾਧਿਕ ਪਿਛੋਕੜ ’ਤੇ ਮਾਨ ਕਰਨ ਵਾਲੇ ਅਜੈ ਮਿਸ਼ਰਾ ਅਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ, ਜੋ ਚਾਰ ਕਿਸਾਨਾਂ, ਇਕ ਪੱਤਰਕਾਰ ਅਤੇ ਆਪਣੀ ਹੀ ਪਾਰਟੀ ਦੇ ਤਿੰਨ ਵਰਕਰਾਂ ਦੀ ਮੌਤ ਦੇ ਜ਼ਿੰਮੇਵਾਰ ਹਨ; ਨੂੰ ਮੁਆਫ਼ ਕਰਨਾ ਹੈ ਜਾਂ ਸਬਕ ਸਿਖਾਉਣਾ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੀਆਂ ਸਖ਼ਤ ਟਿੱਪਣੀਆਂ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਆਸ਼ੀਸ਼ ਮਿਸ਼ਰਾ ਤੇ ਉਸ ਦੇ ਸਾਥੀਆਂ ਦੇ ਹਥਿਆਰਾਂ ਤੋਂ ਗੋਲ਼ੀਆਂ ਚੱਲਣ ਦੀ ਪੁਸ਼ਟੀ ਕੀਤੇ ਜਾਣ ਦੇ ਬਾਵਜੂਦ ਵੀ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦਾ ਪਿਤਾ ਅਜੈ ਮਿਸ਼ਰਾ ਹਾਲੀ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ, ਜਿਸ ਦੇ ਅਧੀਨ ਦੇਸ਼ ਦੀ ਸਾਰੀ ਪੁਲਿਸ ਹੈ, ਵਾਲ਼ੀ ਆਪਣੀ ਕੁਰਸੀ ’ਤੇ ਬਿਰਾਜਮਾਨ ਹੈ; ਤਾਂ ਪੀੜਤਾਂ ਨੂੰ ਇਨਸਾਫ਼ ਕਿਵੇਂ ਮਿਲੇਗਾ ? ਪ੍ਰਧਾਨ ਮੰਤਰੀ ਜਾਂ ਭਾਜਪਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਅਜੈ ਮਿਸ਼ਰਾ ਦੇ ਭੜਕਾਊ ਬਿਆਨ ਅਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਕੀਤੇ ਖ਼ੂਨੀ ਕਾਂਡ ਦੀ ਹਾਲੀ ਤੱਕ ਨਿੰਦਾ ਨਾ ਕੀਤੀ ਅਤੇ ਨਾ ਹੀ ਅਜੈ ਮਿਸ਼ਰਾ ਨੂੰ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣ ਲਈ ਕਿਹਾ ਹੈ। ਜਾਪਦਾ ਹੈ ਕਿ ਲਖੀਮਪਰ ਖੀਰੀ ਕਾਂਡ ਕੇਵਲ ਅਜੈ ਮਿਸ਼ਰਾ ਅਤੇ ਅਸ਼ੀਸ਼ ਮਿਸ਼ਰਾ ਦੀ ਗੁੰਡਾ ਗਰਦੀ ਹੀ ਨਹੀਂ ਬਲਕਿ ਉਨ੍ਹਾਂ ਰਾਹੀਂ ਖ਼ੁਦ ਭਾਜਪਾ ਅਤੇ ਕੇਂਦਰੀ ਸਰਕਾਰ ਆਰ.ਐੱਸ.ਐੱਸ. ਦਾ ਦੰਗੇ ਭੜਕਾਉਣ ਅਤੇ ਵੰਡ ਪਾਊ ਏਜੰਡਾ ਲਾਗੂ ਕਰਨਾ ਚਾਹ ਰਹੇ ਸਨ, ਇਸ ਲਈ ਕਸੂਰਵਾਰ ਕੇਵਲ ਮਿਸ਼ਰਾ ਪਿਉ-ਪੁੱਤਰ ਹੀ ਨਹੀਂ ਬਲਕਿ ਸਮੁੱਚੀ ਭਾਜਪਾ ਸਰਕਾਰ ਕਸੂਰਵਾਰ ਹੈ। ਕਿਸਾਨਾਂ ਨੇ ਇਹ ਫ਼ੈਸਲਾ ਕਰਨਾ ਹੈ ਕਿ ਜਿਸ ਮੋਦੀ ਅਤੇ ਉਸ ਦੀ ਸਰਕਾਰ ਨੇ ਕਿਸਾਨਾਂ ਨੂੰ ਪੂਰਾ ਇੱਕ ਸਾਲ ਦਿੱਲੀ ਦੇ ਬਾਰਡਰਾਂ ਦੀਆਂ ਸੜਕਾਂ ਉੱਤੇ 44º ਗ਼ਰਮੀ ਤੋਂ 2º ਠੰਡ ਦੇ ਮੌਸਮ ਅਤੇ ਵਰਖਾ ਰੁੱਤ ’ਚ ਵਰਦੇ ਮੀਂਹ ’ਚ ਅਸਮਾਨ ਹੇਠ ਆਪਣੇ ਹੱਡ ਰਗੜਣ ਲਈ ਮਜਬੂਰ ਕੀਤਾ, ਮੋਰਚੇ ਦੌਰਾਨ ਲਗਭਗ 700 ਸ਼ਹੀਦ ਹੋਏ ਕਿਸਾਨਾਂ, ਲਖੀਮਪੁਰ ਖੀਰੀ ਕਾਂਡ ਬਾਰੇ ਪ੍ਰਧਾਨ ਮੰਤਰੀ ਨੇ ਅਫ਼ਸੋਸ ਪ੍ਰਗਟ ਕਰਨਾ ਵੀ ਠੀਕ ਨਾ ਸਮਝਿਆ, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਜ਼ਿੰਮੇਵਾਰ ਅਪਰਾਧਿਕ ਪਿਛੋਕੜ ਵਾਲੇ ਅਜੈ ਮਿਸ਼ਰਾ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਅਸਮਰਥ ਹੈ, ਉਸ ਦੀ ਵੋਟ ’ਤੇ ਚੋਟ ਕਿਸ ਤਰ੍ਹਾਂ ਮਾਰਨੀ ਹੈ।

ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ

0

ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ

ਹਰਪ੍ਰੀਤ ਸਿੰਘ ਸਰਹੰਦ, ਸ਼ਬਦ ਗੁਰੂ ਵੀਚਾਰ ਮੰਚ ਸੋਸਾਇਟੀ (ਰਜਿ) ਸਰਹੰਦ 88475-46903, 98147-02271 

ਮਰਦ ਅੰਗਮੜੇ ਦੇ ਸ਼ੇਰ ਦਿੱਲ ਪੁਤਰਾਂ ਨੇ (ਪੱਗ ਵਾਲੇ ਸਰਦਾਰਾਂ) ਨੇ ਜਬਰ ਦਾ ਟਾਕਰਾ ਸਬਰ ਨਾਲ ਕਰਦਿਆਂ ਹੋਇਆਂ ਦਿੱਲੀ ਨੂੰ ਫਤਿਹ ਕਰ ਲਿਆ ਹੈ। ਮੈ ਪੱਗ ਵਾਲੇ ਸਰਦਾਰ ਇਸ ਕਰ ਕੇ ਲਿਖਿਆ ਹੈ ਕਿਉਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਸ ਅੰਦੋਲਨ ਵਿੱਚ ਭਾਵੇਂ ਕਿਸੇ ਵੀ ਧਰਮ ਦਾ ਬੰਦਾ ਹਿਸਾ ਲੈਦਾ, ਉਹ ਪੱਗ ਬੰਨ ਕੇ ਜ਼ਰੂਰ ਆਉਂਦਾ। ਕਈ ਹਿੰਦੂ ਵੀਰ ਅਤੇ ਸਿਰ-ਕੱਢ ਆਗੂ ਵੀ ਇਸ ਅੰਦੋਲਨ ਵਿੱਚ ਦਸਤਾਰ ਸਜਾ ਕੇ ਅੰਦੋਲਨ ਵਿੱਚ ਆਉਦੇ, ਇਸ ਅੰਦੋਲਨ ਵਿੱਚ ਉਹਨਾਂ ਨੇ ਵੀ ਆਪਣੇ ਸਿਰਾਂ ’ਤੇ ਦਸਤਾਰਾਂ ਸਜਾ ਲਈਆਂ ਸਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੇ ਦਸਤਾਰ ਨਹੀਂ ਸਜਾਈ ਸੀ। ਮੈਨੂੰ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਇਹ ਅੰਦੋਲਨ ’ਚ ਨਹੀਂ ਕਿਸੇ ਵਿਆਹ ’ਚ ਚੱਲੇ ਹੋਣ। ਭਾਵੇਂ ਉਹ 9 ਸਾਲ ਦਾ ਬੱਚਾ ਸੀ ਜਾਂ 90 ਸਾਲ ਦਾ ਬਜ਼ੁਰਗ, ਇਸ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਦੇ ਚਿਹਰੇ ’ਤੇ ਇੱਕ ਵੱਖਰਾ ਹੀ ਨੂਰ ਅਤੇ ਇੱਕ ਵੱਖਰਾ ਹੀ ਜੋਸ਼ ਝਲਕ ਰਿਹਾ ਸੀ। ਜਿਹੜੇ ਹੰਕਾਰੀ ਕਹਿੰਦੇ ਸੀ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ, ਉਹਨਾਂ ਖੁਦ ਪੱਗ ਵਾਲੇ ਸਰਦਾਰਾਂ ਕੋਲ਼ੋ ਮਾਫ਼ੀ ਮੰਗ ਕੇ ਤਿੰਨੇ ਕਾਲੇ ਕਾਨੂੰਨ ਲਿਖਤੀ ਰੂਪ ਵਿੱਚ ਵਾਪਸ ਵੀ ਲਏ ਅਤੇ ਕਿਸਾਨ ਜੱਥੇਬੰਦੀਆ ਤੋ ਮਾਫ਼ੀ ਵੀ ਮੰਗੀ। ਇਹ ਤਿੰਨੇ ਕਾਲ਼ੇ ਕਾਨੂੰਨ ਕਿਹੜੇ ਸਨ ਤੇ ਇਹਨਾਂ ਦਾ ਪੰਜਾਬ ਅਤੇ ਭਾਰਤ ਦੇ ਸਾਰੇ ਹੀ ਕਿਸਾਨਾਂ ’ਤੇ ਕੀ ਮਾੜਾ ਅਸਰ ਪੈਣਾ ਸੀ ਇਸ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ। ਅਸੀਂ ਇਸ ਲੇਖ ਵਿੱਚ ਸਿਰਫ਼ ਇਸ ਬਾਰੇ ਚਰਚਾ ਕਰਾਂਗੇ ਕਿ ਇਹ ਕਿਸਾਨੀ ਅੰਦੋਲਨ ਕਾਮਯਾਬ ਕਿਵੇਂ ਹੋਇਆ ਜਾਂ ਕਿਸਾਨੀ ਅੰਦੋਲਨ ਦੇ ਕਾਮਯਾਬੀ ਦੇ ਕਾਰਨ ਕੀ ਸਨ। ਇਸ ਸੰਘਰਸ਼ ਦੀ ਸ਼ੁਰੂਆਤ ਗੁਰੂ ਨਾਨਕ ਜੀ ਦੇ ਵਾਰਸਾਂ ਨੇ ਕੀਤੀ ਸੀ ਤੇ ਸਮੁੱਚਾ ਹੀ ਭਾਰਤ ਇਸ ਅੰਦੋਲਨ ਵਿੱਚ ਆ ਰਲ਼ਿਆ। ਹੋਲ਼ੀ ਹੋਲ਼ੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਇਸ ਸੰਘਰਸ਼ ਵਿੱਚ ਆ ਰਲ਼ੀਆਂ।

ਪਹਿਰੇਦਾਰ ਕੁੱਤੀ (ਭਾਰਤੀ ਸਰਕਾਰ) ਚੋਰ (ਕਾਰਪੋਰੇਟਰ) ਨਾਲ ਰਲ਼ ਗਈ ਸੀ। ਦੇਸ਼ ਦੇ ਰਾਖੇ ਹੀ ਦੇਸ਼ ਦਾ ਬੇੜਾ ਗਰਕ ਕਰਨ ’ਤੇ ਲੱਗੇ ਹੋਏ ਸਨ, ਪਰ ਇਸ ਹੋ ਰਹੇ ਧੱਕੇ ਨੂੰ ਪੰਜਾਬ ਦੇ ਪੁੱਤਰ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਉਹਨਾਂ ਦਿੱਲੀ ਵੱਲ ਸ਼ਾਤ ਮਈ ਤਰੀਕੇ ਨਾਲ ਚਾਲੇ ਪਾ ਦਿੱਤੇ। ਜਾਲਮ ਤੇ ਨਿਰਦਈ ਸਰਕਾਰ ਨੇ ਅਨੇਕਾਂ ਯਤਨ ਕੀਤੇ ਕਿ ਇਹਨਾਂ ਯੋਧਿਆ ਨੂੰ ਦਿੱਲੀ ਨਾ ਪਹੁੰਚਣ ਦਿੱਤਾ ਜਾਵੇ। ਰਸਤੇ ਵਿੱਚ ਟੋਏ ਪੁਟੇ ਗਏ। ਕਡਿਆਲੀਆਂ ਤਾਰਾਂ ਲਗਾਈਆ ਗਈਆਂ। ਪਾਣੀ ਦੀਆਂ ਬੋਛਾਰਾਂ ਕੀਤੀਆਂ ਗਈਆਂ। ਵੱਡੇ ਵੱਡੇ ਪੱਥਰ ਰਸਤਿਆਂ ਵਿੱਚ ਰੱਖੇ ਗਏ। ਵੱਡੇ ਵੱਡੇ ਬੇਰੀਗੇਟ ਲਗਾਏ ਗਏ। ਅਥਰੂ ਗੈਸ ਦੇ ਗੋਲੇ ਛੱਡੇ ਗਏ। ਪੁਲਿਸ ਵਾਲੇ ਨਰਦਈਆਂ ਤੋ ਬਜ਼ੁਰਗਾਂ ’ਤੇ ਡਾਂਗਾਂ ਨਾਲ ਹਮਲੇ ਕਰਵਾਏ ਗਏ, ਪਰ ਪੰਜਾਬ ਦੀ ਜਵਾਨੀ ਅਤੇ ਬਜ਼ੁਰਗੀ ਨੇ ਆਖ਼ਿਰ ਦਿੱਲੀ ਦੀ ਧੋਣ ਨੂੰ ਹੱਥ ਪਾ ਹੀ ਲਿਆ।

ਇਸ ਅੰਦੋਲਨ ਦੇ ਕਾਮਯਾਬ ਹੋਣ ਦੇ ਕਈ ਕਾਰਨ ਸਨ, ਪਰ ਜੋ ਮੁੱਖ ਕਾਰਨ ਸੀ ਉਹ ਸੀ ‘ਸਭ ਦਾ ਏਕਾ’। ਸਾਰੇ ਪੰਜਾਬ ਦਾ ਏਕਾ। ਸਾਰੇ ਕਿਰਤੀਆਂ ਦਾ ਸਿਰ ਜੋੜ ਕੇ ਬੈਠ ਜਾਣਾ। ਇਸ ਅੰਦੋਲਨ ਦੀ ਸਫਲਤਾ ਦਾ ਮੁੱਖ ਕਾਰਨ ਸੀ। ਇੱਕ ਗੱਲ ਮੈ ਹੋਰ ਪਾਠਕਾਂ ਨੂੰ ਦੱਸ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਇਸ ਪੂਰੇ ਲੇਖ ਵਿੱਚ ਮੈ ਕਿਸੇ ਵੀ ਜੱਥੇਬੰਦੀ ਜਾਂ ਕਿਸੇ ਵੀ ਵਿਅਕਤੀ ਦਾ ਨਾਂ ਲੈ ਕੇ ਵਡਿਆਈ ਨਹੀਂ ਕਰਾਂਗਾ। ਮੇਰੇ ਲਈ ਅਤੇ ਸਾਡੇ ਸਾਰਿਆ ਲਈ, ਉਹ ਸਾਰੇ ਹੀ ਸਤਿਕਾਰਯੋਗ ਹਨ ਜਿਨ੍ਹਾਂ ਨੇ ਇਸ ਮੋਰਚੇ ਨੂੰ ਫਤਿਹ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਅੰਦੋਲਨ ਵਿੱਚ ਸਾਡੇ ਸਾਰਿਆਂ ਦਾ ਨਿਸ਼ਾਨਾਂ ਇੱਕ ਸੀ ਭਾਵੇਂ ਕੋਈ ਪੰਜਾਬ ਤੋਂ ਆਇਆ ਸੀ, ਭਾਵੇਂ ਹਰਿਆਣੇ ਤੋ ਆਇਆ ਸੀ, ਭਾਵੇਂ ਯੂਪੀ, ਬਿਹਾਰ ਜਾਂ ਭਾਰਤ ਦੇ ਕਿਸੇ ਵੀ ਰਾਜ ਤੋਂ ਆਇਆ ਸੀ। ਸਭ ਦਾ ਇੱਕੋ ਨਿਸ਼ਾਨਾ ਅਤੇ ਇੱਕ ਹੀ ਰਸਤਾ ਸੀ ਕਿ ਜਾਲਮ ਸਰਕਾਰ ਦੀ ਆਕੜ ਭੰਨਣੀ ਹੀ ਭੰਨਣੀ ਹੈ। ‘ਨਿਸ਼ਚੇ ਕਰ ਆਪਣੀ ਜੀਤ ਕਰੌ’ ਨੂੰ ਮਨ ਵਿੱਚ ਪੂਰੀ ਤਰ੍ਹਾਂ ਵਸਾ ਕੇ ਇੱਕ ਸਾਲ ਪਹਿਲਾਂ ਇਹ ਸੰਘਰਸ਼ ਦਿੱਲੀ ਦੇ ਬਾਡਰਾਂ ’ਤੇ ਸ਼ਾਤਮਈ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਗਿਆ ਸੀ। ਸਰਕਾਰਾਂ ਸੋਚਦੀਆਂ ਸਨ, ਕੋਈ ਗੱਲ ਨੀ ਆਪੇ ਦੋ ਚਾਰ ਦਿਨਾਂ ਬਾਅਦ ਵਾਪਸ ਚਲੇ ਜਾਣਗੇ। ਇਹਨਾਂ ਦੇ ਕਹਿਣ ਨਾਲ ਅਸੀਂ ਕਿਹੜਾ ਆਪਣੇ ਕਾਨੂੰਨ ਵਾਪਸ ਲੈਣ ਲੱਗੇ ਹਾਂ, ਪਰ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਬਾਬਾ ਬਘੇਲ ਸਿੰਘ ਦੇ ਵਾਰਸ ਹਨ। ਉਹ ਨਹੀਂ ਜਾਣਦੇ ਸੀ ਕਿ ਇਹਨਾਂ ਦੀਆਂ ਰਗਾਂ ਵਿੱਚ ਹਰੀ ਸਿੰਘ ਨਲੂਏ ਦਾ ਖ਼ੂਨ ਦੋੜ ਰਿਹਾ ਹੈ। ਉਹ ਨਹੀਂ ਜਾਣਦੇ ਸਨ ਕਿ ਇਹ ਵੀ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਅੰਸ ਵਿੱਚੋ ਹਨ। ਜਦੋਂ ਸਾਰਿਆਂ ਦਾ ਇੱਕ ਹੀ ਨਿਸ਼ਾਨਾ, ਇੱਕ ਹੀ ਉਦੇਸ਼ ਤੇ ਇੱਕ ਹੀ ਮੰਜ਼ਲ ਹੋਵੇ ਫਿਰ ਸਰਕਾਰਾਂ ਨੂੰ ਤਾਂ ਝੁਕਣਾ ਪੈਣਾ ਹੀ ਸੀ। ਇਸ ਏਕੇ ਨੇ ਹੀ ਨਾਮੁਨਕਿਨ ਨੂੰ ਮੁਨਕਿਨ ਕਰ ਵਿੱਖਾ ਦਿੱਤਾ। ਗਿਆਰਾਂ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਰ ਸਰਕਾਰ ਨਾ ਮੰਨੀ, ਅੜੀ ਰਹੀ। ਜਿਉਂ ਜਿਉਂ ਸਮਾਂ ਬੀਤਦਾ ਗਿਆ ਇਹ ਖ਼ਬਰ ਸਾਰੀ ਦੁਨੀਆਂ, ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਗਈ ਕਿ ਭਾਰਤੀ ਸਰਕਾਰ ਆਪਣੇ ਅੰਨਦਾਤਿਆਂ ਨੂੰ ਹੀ ਮਾਰ ਮੁਕਾਉਣਾ ਚਾਹੁੰਦੀ ਹੈ। ਇਸ ਏਕੇ ਦੀ ਬਦੌਲਤ ਪੁਰੀ ਦੁਨੀਆ ਵਿੱਚ ਮੋਦੀ ਸਰਕਾਰ ਦੀ ਥੂ-ਥੂ ਹੋ ਰਹੀ ਸੀ। ਇਸ ਏਕੇ ਦੀ ਹੀ ਬਦੌਲਤ ਭਾਰਤ ਦੇ ਕਈ ਸੁਬਿਆਂ ’ਚ ਭਾਜਪਾ ਬੁਰੀ ਤਰ੍ਹਾਂ ਹਾਰ ਰਹੀ ਸੀ। ਇਸ ਏਕੇ ਦੀ ਹੀ ਬਦੌਲਤ ਕਈ ਥਾਂਵਾਂ ’ਤੇ ਭਾਜਪਾ ਦੇ ਵਰਕਰਾਂ ਦੀ, ਇਨ੍ਹਾਂ ਦੇ ਐਮ ਐਲ ਏ ਦੀ ਛਿੱਤਰ ਪਰੇਡ ਵੀ ਹੋ ਰਹੀ ਸੀ। ਕਹਿਣ ਤੋ ਭਾਵ ਇਸ ਏਕੇ ਵਿੱਚ ਏਨੀ ਵੱਡੀ ਤਾਕਤ ਸੀ ਕਿ ਇਸ ਨੇ ਮੋਰਚੇ ਦੀ ਸਫਲਤਾ ਦਾ ਰਾਹ ਪੱਧਰਾ ਕਰ ਦਿੱਤਾ।

ਦੁਸਰਾ ਕਾਰਨ ਸੀ ‘ਦ੍ਰਿੜ੍ਹ ਨਿਸ਼ਚਾ’। ਸਾਰੇ ਹੀ ਆਪਣੇ ਆਪਣੇ ਘਰਾਂ ਤੋ ਇਹ ਸੋਚ ਕੇ ਚੱਲੇ ਸਨ ਕਿ ਅਸੀਂ ਇਸ ਮੋਰਚੇ ਵਿੱਚੋ ਖ਼ਾਲੀ ਹੱਥ ਵਾਪਸ ਨਹੀਂ ਜਾਵਾਂਗੇ। ਸਾਰੇ ਹੀ ਇਹ ਠਾਣ ਕੇ ਆਏ ਸਨ ਕਿ ਅਸੀਂ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਘਰ ਵਾਪਸੀ ਕਰਾਂਗੇ ਇਸ ਦੇ ਬਦਲੇ ਭਾਵੇਂ ਉਹਨਾਂ ਨੂੰ ਜਾਨ ਹੀ ਕਿਉਂ ਨਾ ਦੇਣੀ ਪਵੇ ਤੇ ਹੋਇਆ ਵੀ ਇੰਝ ਹੀ। ਇਸ ਮੋਰਚੇ ਵਿੱਚ ਤਕਰੀਬਨ 700 ਮਾਈ, ਭਾਈ, ਬੱਚੇ ਤੇ ਨੌਜਵਾਨ ਸ਼ਹੀਦ ਹੋ ਗਏ। ਇਹ ਸਭ ਕੁੱਝ ਸਰਕਾਰ ਦੀ ਨਲਾਇਕੀ ਕਾਰਨ ਵਾਪਰਿਆ, ਪਰ ਧੰਨ ਹਨ ਉਹ ਮਾਵਾਂ ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਣੇ ਪੁੱਤ ਸ਼ਹੀਦ ਕਰਵਾ ਲਏ। ਕਈਆਂ ਨੇ ਆਪਣੇ ਪਤੀ ਇਸ ਸੰਘਰਸ਼ ਵਿੱਚ ਕੁਰਬਾਨ ਕਰ ਦਿੱਤੇ। ਕਿਸੇ ਦੀ ਮਾਂ, ਕਿਸੇ ਦਾ ਬਾਪ, ਕਿਸੇ ਦਾ ਵੀਰ, ਕਿਸੇ ਦੀ ਭੈਣ, ਕਿਸੇ ਦਾ ਪਤੀ, ਇਸ ਅੰਦੋਲਨ ਵਿੱਚ ਸ਼ਹੀਦੀ ਪਾ ਗਿਆ, ਪਰ ਯੋਧਿਆਂ ਨੇ ਦ੍ਰਿੜ੍ਹ ਨਿਸ਼ਚਾ ਨਹੀਂ ਛੱਡਿਆ। ਉਹ ਸੋਚ ਕੇ ਹੀ ਘਰੋ ਆਏ ਸਨ ਕਿ ਸਰਕਾਰ ਦੀ ਆਕੜ ਭੰਨਣੀ ਹੀ ਭੰਨਣੀ ਹੈ। ਸ਼ੁਰੂ ਸ਼ੁਰੂ ਵਿੱਚ ਤਾਂ ਸਰਕਾਰ ਨੇ ਬਥੇਰੀਆਂ ਚਾਲਾਂ ਚੱਲੀਆਂ ਕਿ ਇਹ ਅੰਦੋਲਨ ਅਸਫਲ ਹੋ ਜਾਵੇ, ਪਰ ਸਰਕਾਰ ਦੀਆਂ ਸਾਰੀਆਂ ਹੀ ਚਾਲਾਂ ਫੇਲ ਹੋ ਗਈਆ।

ਇਸ ਅੰਦੋਲਨ ਦੀ ਸਫਲਤਾ ਦਾ ਤੀਸਰਾ ਮੁੱਖ ਕਾਰਨ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਚਲਾਈ ਗਈ ਲੰਗਰ ਦੀ ਰੀਤ। ਪੂਰੀ ਦੁਨੀਆਂ ਨੂੰ ਰੋਟੀ ਖਵਾਉਣ ਵਾਲਾ ਇਸ ਅੰਦੋਲਨ ਵਿੱਚ ਭੁੱਖਾ ਰਹੇ, ਇਹ ਕਿਵੇਂ ਹੋ ਸਕਦਾ ਸੀ। ਦੇਸ਼ ਵਿਦੇਸ਼ ਦੀਆਂ ਸਾਰੀਆਂ ਹੀ ਸੰਗਤਾਂ ਨੇ ਇਸ ਅੰਦੋਲਨ ਵਿੱਚ ਰੱਜ ਕੇ ਆਰਥਿਕ ਸਹਾਇਤਾ ਕੀਤੀ। ਇਹ ਦਾਨ ਨਹੀਂ ਸੀ, ਮੈ ਇਸ ਨੂੰ ਦਾਨ ਨਹੀਂ ਮੰਨਦਾ ਕਿਉਕਿ ਸਿੱਖ ਕਦੇ ਵੀ ਕਿਸੇ ਨੂੰ ਦਾਨ ਨਹੀਂ ਦਿੰਦਾ। ਇਹ ਤਾਂ ਇੱਕ ਭਰਾ ਦੁਆਰਾ ਦੂਜੇ ਭਰਾ ਦੀ ਕੀਤੀ ਗਈ ਮਦਦ ਸੀ। ਇਸ ਸੰਘਰਸ਼ ਵਿੱਚ ਤਾਂ ਉਹਨਾਂ ਨੂੰ ਵੀ ਲੰਗਰ ਛਕਾਇਆ ਗਿਆ ਜਿਨ੍ਹਾਂ ਨੇ ਇਸ ਸੰਘਰਸ਼ੀ ਯੋਧਿਆਂ ਨੂੰ ਡਾਂਗਾਂ ਨਾਲ ਕੁਟਿਆ ਸੀ। ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬ ਦੇ ਪੁੱਤਰਾਂ ਨੇ ਵੀ ਆਪਣੇ ਭਰਾਵਾਂ, ਆਪਣੇ ਬਜ਼ੁਰਗਾਂ ਦੀ ਰੱਜ ਕੇ ਮਾਇਕ ਮਦਦ ਕੀਤੀ। ਸਰਕਾਰਾਂ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਸੀ ਕਿ ਇਹ ਹੋ ਕੀ ਰਿਹਾ ਹੈ। ਉਹ ਵਿਚਾਰੇ ਅੰਦਰੋਂ ਅੰਦਰੀ ਸੋਚ ਰਹੇ ਸਨ ਕਿ ਇਹਨਾਂ ਦੇ ਲੰਗਰਾਂ ਵਿੱਚ ਰਸਦ ਕਿੱਥੋ ਆਈ ਜਾ ਰਹੀ ਹੈ। ਕਿਸੇ ਪਾਸੇ ਤੋਂ ਕਾਜੂ, ਬਦਾਮ ਆ ਰਹੇ ਸਨ। ਕਿਸੇ ਪਾਸੇ ਤੋਂ ਲੱਸੀ, ਦੁੱਧ, ਘੀ ਆ ਰਿਹਾ ਸੀ। ਲੰਗਰ ਪਕਾਉਣ ਵਾਲੀਆਂ ਬੀਬੀਆਂ ਨੇ ਵੀ ਇਸ ਸੰਘਰਸ਼ ਵਿੱਚ ਡੱਟ ਕੇ ਸਾਥ ਦਿੱਤਾ ਤੇ ਪੂਰੀ ਮਿਹਨਤ ਅਤੇ ਲਗਨ ਨਾਲ ਪ੍ਰਸ਼ਾਦਾ ਪਕਾਇਆ ਅਤੇ ਖੁਆਇਆ। ਕਈ ਧਾਰਮਿਕ ਜੱਥੇਬੰਦੀਆਂ ਨੇ ਵੀ ਇਸ ਸੰਘਰਸ਼ ਵਿੱਚ ਲੰਗਰ ਆਦਿ ਦੀ ਸੇਵਾ ਤਨੋਂ ਮਨੋਂ ਨਿਭਾਈ ਹੈ। ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

ਇਸ ਅੰਦੋਲਨ ਦੀ ਸਫਲਤਾ ਦਾ ਚੋਥਾ ਕਾਰਨ ਸੀ ‘ਸਬਰ ਤੇ ਸੰਤੋਖ’। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹ ਅੰਦੋਲਨ ਇੱਕ ਸਾਲ ਤੋਂ ਵੀ ਉੱਪਰ ਸਮੇਂ ਲਈ ਚੱਲਿਆ। ਸਰਕਾਰਾਂ ਨੂੰ ਭੁਲੇਖਾ ਸੀ ਕਿ ਕਿਸਾਨ ਦਿੱਲੀ ਦੇ ਬਾਡਰ ’ਤੇ ਇੱਕ ਹਫਤਾ ਵੀ ਨਹੀਂ ਕੱਟ ਸਕਣਗੇ, ਪਰ ਇਹਨਾਂ ਸੰਘਰਸ਼ੀ ਯੋਧਿਆਂ ਨੇ ਮੀਹ ਹਨ੍ਹੇਰੀ, ਧੁੱਪ, ਛਾਂ, ਗ਼ਰਮੀ, ਸਰਦੀ ਦਾ ਮੁਕਾਬਲਾ ਬੜੇ ਹੀ ਸਬਰ ਤੇ ਸੰਤੋਖ ਨਾਲ ਕੀਤਾ। ਕਿਸਾਨ ਆਗੂਆਂ ਨੇ ਵੀ ਬੜੇ ਹੀ ਸਬਰ ਨਾਲ ਸਰਕਾਰ ਦੀ ਰਣਨੀਤੀ ਨੂੰ ਸਮਝਿਆ ਤੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ। ਹਰ ਗੱਲ ਨੂੰ ਬੜੀ ਹੀ ਬਰੀਕੀ ਨਾਲ ਸਮਝਿਆ ਗਿਆ ਅਤੇ ਹਰ ਨੁਕਤੇ ’ਤੇ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਕੋਈ ਫ਼ੈਸਲਾ ਲਿਆ ਜਾਂਦਾ ਸੀ। ਸਰਕਾਰ ਨਾਲ ਸ਼ੁਰੂ ਵਿੱਚ ਜਿੰਨੀਆਂ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਵਿੱਚ ਕੋਈ ਵੀ ਫ਼ੈਸਲਾਂ ਜਲਦਬਾਜ਼ੀ ਵਿੱਚ ਆ ਕੇ ਨਹੀਂ ਕੀਤਾ ਗਿਆ। ਸਾਰੇ ਹੀ ਸੰਘਰਸ਼ੀ ਯੋਧਿਆਂ ਨੇ ਜਲਦਬਾਜ਼ੀ ਵਿੱਚ ਕੋਈ ਵੀ ਅਜਿਹਾ ਫ਼ੈਸਲਾ ਨਹੀਂ ਲਿਆ ਜਾਂ ਕੋਈ ਵੀ ਅਜਿਹੀ ਹਰਕਤ ਨਹੀਂ ਕੀਤੀ, ਜਿਸ ਨਾਲ ਉਨ੍ਹਾਂ ਦਾ ਸਿਰ ਨੀਵਾਂ ਹੂੰਦਾ ਭਾਵੇਂ ਕਿ ਸਰਕਾਰ ਨੇ ਕਈ ਤਰ੍ਹਾਂ ਦੀਆਂ ਚਾਲਾਂ ਵੀ ਚੱਲੀਆਂ। ਆਪਣੇ ਸੁਹੀਏ ਵੀ ਇਸ ਸੰਘਰਸ਼ ਵਿੱਚ ਭੇਜੇ, ਪਰ ਉਹ ਵੀ ਕਿਸਾਨਾਂ ਦੇ ਸਬਰ ਤੇ ਸੰਤੋਖ ਨੂੰ ਡੁਲਾ ਨਾ ਸਕੇ। ਇਸ ਸੰਘਰਸ਼ ’ਤੇ ਪੁਰੀ ਦੁਨੀਆਂ, ਪੂਰੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਦੀ ਨਜ਼ਰ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਵੀ ਜਿੰਨਾ ਕੁ ਕਿਸੇ ਕੋਲੋਂ ਸਰਿਆ, ਜਿਸ ਤਰ੍ਹਾਂ ਵੀ ਸਰਿਆ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਇਸ ਅੰਦੋਲਨ ਦੀ ਜਿੱਤ ਨੇ ਸਿੱਖਾਂ ਦੀ ਸ਼ਾਨ ਨੂੰ ਪੂਰੀ ਦੁਨੀਆ ਵਿੱਚ ਦੁਗਣਾ-ਚੋਗਣਾ ਕਰ ਦਿੱਤਾ। ਸਾਰੀ ਦੁਨੀਆ ਵਿੱਚ ਸਿੱਖ ਸਮਾਜ ਦੀ ਬਹੁਤ ਹੀ ਚੰਗੀ ਪਛਾਣ ਕਾਇਮ ਹੋ ਗਈ। ਇਸ ਸੰਘਰਸ਼ ਵਿੱਚ ਕਿਰਤੀਆਂ ਦੀ ਇੱਜ਼ਤ ਵੀ ਦਾਅ ’ਤੇ ਲੱਗੀ ਹੋਈ ਸੀ। ਜਿਸ ਨੂੰ ਕਿਰਤੀਆਂ ਨੇ ਆਪਣੇ ਦ੍ਰਿੜ੍ਹ ਵਿਸ਼ਵਾਸ ਅਤੇ ਹੋਂਸਲੇ ਨਾਲ ਬਚਾ ਲਿਆ। ਇਸ ਸੰਘਰਸ਼ ਦੀ ਜਿੱਤ ਨੇ ਪੰਜਾਬ ਦੀ ਪੱਗ ਦੀ ਸ਼ਾਨ ਨੂੰ ਦੋਗਣਾ ਕਰ ਦਿੱਤਾ।

ਇਸ ਅੰਦੋਲਨ ਦੀ ਜਿੱਤ ਦਾ ਪੰਜਵਾਂ ਕਾਰਨ ਸੀ ਚੰਗੇ ਬੁਲਾਰੇ, ਚੰਗੇ ਪੱਤਰਕਾਰ ਤੇ ਸੋਸ਼ਲ ਮੀਡੀਆ। ਕਿਸੇ ਲਿਖਣ ਵਾਲੇ ਨੇ ਕਿਆ ਖੂਬ ਲਿਖਿਆ ਹੈ ਕਿ ‘ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲੇ ਆਂ, ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ’ ਦਿੱਲੀ ਦੇ ਬਾਡਰਾਂ ’ਤੇ ਕਿਸਾਨਾਂ ਦੁਆਰਾ ਸੰਘਰਸ਼ ਸ਼ੁਰੂ ਹੁੰਦੇ ਸਾਰ ਹੀ ਸਟੇਜ ਲਗਾ ਦਿੱਤੀ ਗਈ ਸੀ। ਜਿੱਥੇ ਕਿਸੇ ਵੀ ਪਾਰਟੀ ਦੇ ਲੀਡਰ ਦਾ ਆਉਣਾ ਮਨ੍ਹਾ ਸੀ ਜਦਕਿ ਬਾਕੀ ਹਰ ਬੁਲਾਰਾ ਆਪਣੇ ਵਿਚਾਰ ਉੱਥੇ ਖੁੱਲ੍ਹ ਕੇ ਰੱਖ ਸਕਦਾ ਸੀ। ਸੰਘਰਸ਼ਸ਼ੀਲ ਯੋਧਿਆਂ ਦੇ ਵਿੱਚ ਹੀ ਕਈ ਬਾ-ਕਮਾਲ ਦੇ ਬੁਲਾਰੇ ਸਨ, ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਣੇ ਬਹੁਮੁੱਲੇ ਵਿਚਾਰਾਂ ਰਾਹੀਂ ਜਾਨ ਪਾ ਰੱਖੀ। ਉਹਨਾਂ ਦਾ ਭਾਸ਼ਣ ਹਰ ਮਾਈ-ਭਾਈ ਵਿੱਚ ਜੋਸ਼ ਭਰ ਰਿਹਾ ਸੀ ਤੇ ਉਹਨਾਂ ਦੇ ਹੋਂਸਲੇ ਨੂੰ ਹੋਰ ਵੀ ਬੁਲੰਦ ਕਰ ਰਿਹਾ ਸੀ। ਕੋਈ ਕਵਿਤਾ ਗਾ ਰਿਹਾ ਸੀ ਤੇ ਕੋਈ ਆਪਣੇ ਗੀਤਾਂ ਰਾਹੀਂ ਇਸ ਅੰਦੋਲਨ ਵਿੱਚ ਜਾਨ ਭਰ ਰਿਹਾ ਸੀ। ਕਈ ਗੀਤਕਾਰਾਂ ਨੇ ਬਹੁਤ ਹੀ ਵਧੀਆਂ ਗੀਤ ਗਾ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਵੀਰ, ਭੈਣ, ਬੱਚਿਆਂ ਤੇ ਬਜ਼ੁਰਗਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਚੰਗੇ ਬੁਲਾਰਿਆ ਨੇ ਆਪਣੇ ਬਹੁਮੁੱਲੇ ਵਿਚਾਰਾਂ ਰਾਹੀਂ ਅੰਦੋਲਨ ਨੂੰ ਚੰਗੀ ਸੇਧ ਦਿੱਤੀ। ਚੰਗੇ ਪੱਤਰਕਾਰਾਂ ਨੇ ਆਪਣੀ ਚੰਗੀ ਸੋਚ ਰਾਹੀਂ ਪੂਰੇ ਵਿਸ਼ਵ ਨੂੰ ਇਸ ਸੰਘਰਸ਼ ਬਾਰੇ ਜਾਣੂ ਕਰਵਾਇਆ। ਇਹਨਾਂ ਪੱਤਰਕਾਰਾਂ ਨੇ ਮੋਦੀ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਮਾਰੂ ਨੀਤੀਆਂ ਨੂੰ ਜੱਗ ਜਾਹਰ ਕਰ ਦਿੱਤਾ। ਉਹਨਾਂ ਨੇ ਇਸ ਸੰਘਰਸ਼ ਦੀ ਸਹੀ ਤਸਵੀਰ ਪੂਰੀ ਦੁਨੀਆ ਸਾਹਮਣੇ ਲਿਆਂਦੀ ਤੇ ਵਿਕਾਉ ਸਰਕਾਰੀ ਪੱਤਰਕਾਰਾਂ ਦਾ ਵੀ ਪਰਦਾ ਫਾਸ਼ ਕੀਤਾ। ਇਸ ਸੰਘਰਸ਼ ਵਿੱਚ ਕਿਸੇ ਨੇ ਵੀ ਆਪਣੇ ਜਾਨੀ-ਮਾਲੀ ਨੁਕਸਾਨ ਦੀ ਪਰਵਾਹ ਨਾ ਕੀਤੀ। ਇਸੇ ਕਾਰਨ ਸਾਰੇ ਹੀ ਕਿਰਤੀਆਂ ਨੂੰ ਵੱਡੀ ਜਿੱਤ ਹਾਸਲ ਹੋਈ। ਕਿਸਾਨ ਜੱਥੇਬੰਦੀਆਂ ਦੇ ਆਗੁਆਂ ਨੇ ਵੀ ਇਸ ਜਿੱਤ ਵਿੱਚ ਪੁਰਾ ਯੋਗਦਾਨ ਪਾਇਆ। ਉਹਨਾਂ ਬਹੁਤ ਜੀ ਵਧੀਆ ਰਣਨੀਤੀ ਵਰਤਦੇ ਹੋਏ ਮੋਦੀ ਸਰਕਾਰ ਦਾ ਮੂੰਹ ਭੰਨ ਦਿੱਤਾ। ਇੱਕ ਚੰਗੇ ਆਗੂ ਦੀ ਤਰ੍ਹਾਂ ਉਨ੍ਹਾਂ ਆਪਣੇ ਆਪਣੇ ਜੱਥੇ ਦੀ ਬੜੀ ਦੁਰਦ੍ਰਿਸ਼ਟਤਾ ਨਾਲ ਅਗਵਾਈ ਕੀਤੀ ਤੇ ੳਨ੍ਹਾਂ ਨੂੰ ਇੱਕ ਹੀ ਨਿਸ਼ਾਨ ਸਾਹਿਬ ਹੇਠ ਇਕੱਠੇ ਕੀਤਾ। ਸੋ ਇਹਨਾਂ ਕਾਰਨਾ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ, ਜਿਨ੍ਹਾਂ ਕਰਕੇ ਅਸੀਂ ਇਹ ਵੱਡੀ ਜਿੱਤ ਹਾਸਲ ਕਰਨ ’ਚ ਕਾਮਯਾਬ ਹੋਏ; ਜਿਵੇ ਕਿ ਸਥਾਨਕ ਲੋਕਾਂ ਦਾ ਸਾਥ ਆਦਿ।

ਹੁਣ ਸਾਨੂੰ ਅੱਗੇ ਕੀ ਕਰਨਾਂ ਚਾਹੀਦਾ ਹੈ। ਇਹ ਕਿਸਾਨੀ ਅੰਦੋਲਨ ਸਾਨੂੰ ਬਹੁਤ ਕੁੱਝ ਸਿੱਖਾ ਕੇ ਗਿਆ ਹੈ। ਖ਼ਾਸਕਰ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪਣਾ ਆਉਣ ਵਾਲਾ ਸਮਾਂ ਕਿਵੇਂ ਬਤੀਤ ਕਰਨਾ ਹੈ। ਸਾਨੂੰ ਇਸ ਅੰਦੋਲਨ ਨੂੰ ਜਿੱਤ ਕੇ ਇੱਥੇ ਹੀ ਸਮਾਪਤ ਨਹੀਂ ਕਰਨਾ ਚਾਹੀਦਾ। ਇਸ ਅੰਦੋਲਨ ਦੀ ਜਿੱਤ ਨੂੰ ਸਾਨੂੰ ਆਪਣੇ ਮਨਾਂ ਵਿੱਚ ਵਸਾ ਕੇ ਅੱਗੇ ਦੀ ਰਣਨੀਤੀ ਘੜ੍ਹ ਲੈਣੀ ਚਾਹੀਦੀ ਹੈ। ਜਿਸ ਜਗ੍ਹਾ ’ਤੇ, ਜਿਸ ਕਿਸੇ ਇਲਾਕੇ ਵਿੱਚ, ਕੋਈ ਕਿਸੇ ਨਾਲ ਧੱਕਾ ਕਰ ਰਿਹਾ ਹੈ; ਸਾਨੂੰ ਸਾਰਿਆਂ ਨੂੰ ਤੁਰੰਤ ਇਕੱਠੇ ਹੋ ਕੇ ਉਸ ਵਿਅਕਤੀ ਜਾਂ ਸੰਗਠਨ ਨੂੰ ਇਨਸਾਫ਼ ਦਵਾਉਣਾ ਚਾਹੀਦਾ ਹੈ। ਝੂਠੇ ਲੀਡਰਾਂ ਨੂੰ ਆਪਣੇ ਪਿੰਡ ਵਿੱਚ ਵੜਨ ਵੀ ਨਹੀਂ ਦੇਣਾ ਚਾਹੀਦਾ। ਆਪਣੀ ਸਿਆਣਪ ਦਾ ਸਬਤ ਦਿੰਦੇ ਹੋਏ ਇਸ ਸੰਘਰਸ਼ ਨੂੰ ਕਿਸੇ ਚੰਗੇ ਲਿਖਾਰੀ ਪਾਸੋ ਕਲਮਬੰਦ ਕਰਵਾ ਕੇ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਲੈਣਾ ਚਾਹੀਦਾ ਹੈ ਜਾਂ ਇਸ ਸੰਘਰਸ਼ ਦੀ ਇੱਕ ਕਿਤਾਬ ਤਿਆਰ ਕਰਵਾ ਕੇ ਵੱਖ ਵੱਖ ਭਾਸ਼ਾਵਾਂ ਵਿੱਚ ਵੰਡਣੀ ਚਾਹੀਦੀ ਹੈ। ਇਸ ਸੰਘਰਸ਼ ਵਿੱਚ ਜਿਹੜੇ ਵੀ ਵੀਰ, ਭੈਣਾਂ ਨੇ ਸ਼ਹਾਦਤ ਦਿੱਤੀ ਹੈ, ਉਹਨਾਂ ਦੇ ਪਰਿਵਾਰ ਨਾਲ ਰਾਬਤਾ ਬਣਾ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੈ। ਮਹਿੰਗਾਈ ਅਜੇ ਵੀ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹੀ ਹੈ। ਪੈਟਰੋਲ, ਡੀਜਲ ਦੇ ਰੇਟ ਵੀ ਸਰਕਾਰਾਂ ਨੇ ਆਉਣ ਵਾਲੀਆਂ ਵੋਟਾਂ ਨੂੰ ਵੇਖਦੇ ਹੋਏ ਹੀ ਥੋੜ੍ਹੇ ਜਿਹੇ ਘਟਾਏ ਹਨ। ਵੋਟ ਪਾਉਣ ਤੋ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਕਿਸ ਨੂੰ ਵੋਟ ਪਾ ਰਹੇ ਹਾਂ। ਅਸੀਂ ਆਪਣੇ ਲੀਡਰਾਂ ਦੀ ਨਲਾਇਕੀ ਨੂੰ ਵੀ ਚੰਗੀ ਤਰ੍ਹਾਂ ਵੇਖ ਹੀ ਲਿਆ ਹੈ। ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਣ ਸਾਡਾ ਦੋਸਤ ਹੈ ਤੇ ਕੌਣ ਦੁਸ਼ਮਣ। ਹਲੇ ਤਾਂ ਬਹੁਤ ਸਾਰੇ ਮਸਲੇ ਸਾਡੇ ਸਾਹਮਣੇ ਹੱਲ ਕਰਨ ਵਾਲੇ ਪਏ ਹਨ। ਸਾਡੀ ਨੌਜਵਾਨ ਪੀੜੀ ਸਾਡੇ ਦੇਸ਼ ਦਾ ਭਵਿੱਖ ਲਗਾਤਾਰ ਪੰਜਾਬ ਨੂੰ ਛੱਡ ਕਿ ਬਾਹਰਲੇ ਮੁਲਖਾਂ ਵਿੱਚ ਵਸ ਰਹੀ ਹੈ। ਬੇਰੋਜ਼ਗਾਰੀ ਕਾਰਨ ਅਨੇਕਾਂ ਹੀ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ। ਚੰਗੇ ਚੰਗੇ ਖਿਡਾਰੀ ਵੀ ਸਰਕਾਰ ਦੀ ਬੇਰੁਖੀ ਕਾਰਨ ਮਾਨਸਿਕ ਤੋਰ ’ਤੇ ਪਰੇਸ਼ਾਨ ਹੋ ਕੇ ਮੌਤ ਦੇ ਰਾਹ ਪਏ ਹੋਏ ਹਨ। ਸਾਨੂੰ ਅਜਿਹੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ, ਜਿਸ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੋਵੇ। ਲਿਖਣ ਨੂੰ ਤਾਂ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ। ਹੁਣ ਤਾਂ ਲਿਖਣ ਲਈ ਕਲਮ ਤੇ ਕਾਗਜ਼ ਦੀ ਵੀ ਲੋੜ ਨਹੀਂ ਪੈਦੀ। ਬੱਸ ਆਪਣਾ ਲੈਪਟੋਪ ਚੱਕੋ ਤੇ ਆਪਣੇ ਅੰਦਰੂਨੀ ਭਾਵਾਂ ਨੂੰ ਲੈਪਟੋਪ ਦੇ ਬਟਣਾ ਰਾਹੀਂ ਆਪਣੇ ਪਾਠਕਾਂ ਨਾਲ ਸਾਂਝੇ ਕਰ ਲਵੋ। ਸੋ ਮੇਰੇ ਵੀਰੋ ਭੈਣੋ! ਅੰਤ ਵਿੱਚ ਮੈ ਫਿਰ ਤੋ ਸਾਰਿਆਂ ਨੂੰ ਇਸ ਕਿਸਾਨੀ ਅੰਦੋਲਨ ਦੀ ਜਿੱਤ ਦੀ ਵਧਾਈ ਦਿੰਦਾ ਹੋਇਆ ਇਹੀ ਆਖਾਂਗਾ ਕਿ ਇਸ ਜਿੱਤ ਦੀ ਮਸ਼ਾਲ ਨੂੰ ਹਮੇਸ਼ਾ-ਹਮੇਸ਼ਾ ਲਈ ਆਪਣੇ ਮਨਾਂ ਵਿੱਚ ਜਗਾ ਕੇ ਰੱਖੋ ਤੇ ਆਉਣ ਵਾਲੇ ਸਮੇਂ ਵਿੱਚ ਹਰ ਬੁਰਿਆਈ ਦਾ ਟਾਕਰਾ ਇਕਜੁਟ ਹੋ ਕੇ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਵੱਖ-ਵੱਖ ਵਿਦਵਾਨਾਂ ਦੀ ਰਾਇ

0

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਵੱਖਵੱਖ ਵਿਦਵਾਨਾਂ ਦੀ ਰਾਇ

ਰਾਮ ਸਿੰਘ, ਗ੍ਰੇਵਜ਼ੈਂਡ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁ ਪੱਖੀ ਜੀਵਨ ਮਹਾਨ ਸ਼ਕਤੀ ਦਾ ਸੋਮਾ ਹੈ, ਜੋ ਕੌਮ ਦੀ ਸਦਾ ਅਗਵਾਈ ਕਰਦਾ ਰਿਹਾ ਤੇ ਕਰਦਾ ਰਹੇਗਾ; ਜਿਵੇਂ ਪ੍ਰਮਾਤਮਾ ਦੇ ਅਣਗਿਣਤ ਗੁਣਾਂ ਨੂੰ ‘ਤੂੰ ਬੇਅਤ, ਤੂੰ ਬੇਅੰਤ’ ਕਹਿ ਕੇ ਹੀ ਅਲਪੱਗ (ਘੱਟ ਸਮਝ ਵਾਲਾ) ਜੀਵ ਪ੍ਰਮਾਤਮਾ ਦਾ ਧੰਨਵਾਦ ਕਰਕੇ ਉਸ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਲਾਸਾਨੀ ਤੇ ਮਹਾਨ ਸ਼ਖ਼ਸੀਅਤ ਦੇ ਗੁਣਾਂ ਦਾ ਵਰਣਨ ‘ਤੂੰ ਬੇਅੰਤ, ਤੂੰ ਬੇਅੰਤ’ ਕਹਿ ਕੇ ਹੀ ਕੀਤੀ ਜਾ ਸਕਦਾ ਹੈ ਕਿਉਂਕਿ ਉਮਰ ਦੇ ਇਤਨੇ ਥੋੜ੍ਹੇ ਸਮੇਂ ਵਿੱਚ ਇਤਨੇ ਮਹਾਨ ਕੰਮ ਕਰ ਵਿਖਾਉਣੇ ਇੱਕ ਕਰਾਮਾਤ ਹੀ ਤਾਂ ਲੱਗਦੇ ਹਨ ਅਤੇ ਉਸ ਕਰਾਮਾਤੀ ਜੀਵਨ ਦੌਰਾਨ ਜੋ ਭੀ ਗੁਰੂ ਜੀ ਨੇ ਬੋਲਿਆ ਉਹ ਗੁਰਬਾਣੀ ਹੋ ਨਿਬੜਿਆ, ਜਿਸ ਵਸਤੂ ਨੂੰ ਵੀ ਉਹਨਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਈ ਉਹ ਹੀ ਪ੍ਰਸ਼ਾਦ ਹੋ ਨਿਬੜੀ, ਜਿਧਰ ਭੀ ਉਹਨਾਂ ਦੀ ਮਿਕਨਾਤੀਸੀ (ਚੁੰਬਕੀ) ਨਜ਼ਰ ਨੇ ਤੱਕਿਆ ਉਸ ਦੁਆਰਾ ਲੱਖਾਂ ਹੀ ਲੋਕਾਂ ਦੇ ਮੁਰਝਾਏ ਹੋਏ ਦਿਲ ਤਾਜ਼ੇ ਫੁੱਲਾਂ ਵਾਂਗ ਖਿੜ ਪਏ ਤੇ ਨਿਰਾਸ਼ਾਵਾਦੀ; ਆਸ਼ਾਵਾਦੀ ਹੋ ਨਿਬੜੇ। ਜਿੱਥੇ ਵੀ ਗੁਰੂ ਜੀ ਨੇ ਆਪਣੇ ਪਵਿੱਤਰ ਚਰਨ ਧਰੇ ਉਥੋਂ ਕਰੋੜਾਂ ਹੀ ਲੋਕੀ ਉਸ ਧਰਤੀ ਦੀ ਧੂੜ ਆਪਣੇ ਮੱਥੇ ਨੂੰ ਲਾ ਕੇ ਨਿਹਾਲ ਹੋ ਰਹੇ ਹਨ। ਗੁਰੂ ਸਾਹਿਬ ਦੇ ਜਹਿਦ ਭਰੇ (ਕਾਫ਼ਰਾਂ ਨਾਲ ਜੁੱਧ ਕਰਨ ਵਾਲੇ) ਜੀਵਨ ਵਿਚੋਂ ਜੋ ਕਰਾਮਾਤੀ ਨਤੀਜੇ ਉਤਪੰਨ ਹੋਏ ਅਤੇ ਜਿਨ੍ਹਾਂ ਬੇਅੰਤ ਹੈਰਾਨਕੁੰਨ ਗੁਣਾਂ ਨੇ ਦੁਨੀਆਂ ਦੇ ਮਹਾਨ ਲਿਖਾਰੀਆਂ, ਇਤਿਹਾਸਕਾਰਾਂ, ਧਾਰਮਿਕ ਹਸਤੀਆਂ ਆਦਿ ਨੂੰ ਚਕਾਚੌਂਧ ਕਰ ਦਿੱਤਾ ਉਨ੍ਹਾਂ ਦੇ ਵਿਚਾਰਾਂ ਦਾ ਵਰਣਨ ਹੀ ਇਸ ਲੇਖ ਦਾ ਮੁੱਦਾ ਹੈ ਕਿਉਂਕਿ ਉਹਨਾਂ ਵਿਚਾਰਵਾਨਾਂ ਨੇ ਆਪਣੀ ਸ਼ਰਧਾ ਦੇ ਫੁੱਲ ਆਪਣੇ ਆਪਣੇ ਦਿਲਾਂ ਦੀਆਂ ਡੂੰਘਾਈਆਂ ਵਿਚੋਂ ਗੁਰੂ ਜੀ ਦੀ ਸਤਿਕਾਰ ਭਰੀ ਸ਼ਖ਼ਸੀਅਤ ਨੂੰ ਅਰਪਣ ਕੀਤੇ ਹਨ।

ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਤੇ ਸਿੱਖਾਂ ਦੌਰਾਨ ਹੋਈ ਜੰਗ ਵਿੱਚ ਲੜਨ ਵਾਲਾ ਅੰਗਰੇਜ਼ ਅਫਸਰ ‘ਡੇਵਿਡ ਕਨਿੰਘਮ’, ਜੋ ਗੁਰੂ ਜੀ ਵੱਲੋਂ ਸਿੰਘ ਸੂਰਮਿਆਂ ਨੂੰ ਬਖਸ਼ੀ ਸੰਤ ਸਿਪਾਹੀਆਂ ਵਾਲੀ ਸ਼ਕਤੀ ਦਾ ਦਿਲੋਂ ਕਾਇਲ ਹੋ ਗਿਆ ਸੀ, ਲਿਖਦਾ ਹੈ ‘ਇਹ ਗੁਰੂ ਨਾਨਕ ਦੇ ਹੀ ਹਿੱਸੇ ਆਇਆ ਸੀ ਕਿ ਉਹ ਐਸੇ ਮੁੱਖ ਅਸੂਲ ਅਪਣਾਉਣ ਜਿਨ੍ਹਾਂ ਰਾਹੀਂ ਨੀਂਵੇਂ ਉੱਚੇ ਅਤੇ ਜਾਤ ਪਾਤ ਦੇ ਵਖੇਵਿਆਂ ਦਾ ਅਸੂਲ ਖ਼ਤਮ ਹੋ ਜਾਵੇ। ਉਨ੍ਹਾਂ ਮੁੱਖ ਅਸੂਲਾਂ ’ਤੇ ਹੀ ਗੁਰੂ ਗੋਬਿੰਦ ਸਿੰਘ ਨੇ ਐਸੀ ਕੌਮ ਖਾਲਸਾ ਤਿਆਰ ਕੀਤੀ, ਜੋ ਨੀਂਵੇਂ, ਉੱਚੇ ਦਾ ਭੇਦ ਮਿਟਾ ਕੇ ਸਭ ਨੂੰ ਇੱਕੋ ਪੱਧਰ ਭਾਵੇਂ ਉਹ ਧਾਰਮਿਕ ਸੀ ਜਾਂ ਰਾਜਨੀਤਕ ਉੱਤੇ ਲੈ ਆਈ ਗੁਰੂ ਜੀ ਨੇ ਮੁਰਦਾ ਤੇ ਨਿਰਜਿੰਦ ਲੋਕਾਂ ਦੀਆਂ ਬੁੱਝੀਆਂ ਕਲਾਂ ਜਗਾ ਕੇ ਉਨ੍ਹਾਂ ਦੇ ਮਨਾਂ ਵਿੱਚ ਸਮਾਜਿਕ ਸੁਤੰਤਰਤਾ ਅਤੇ ਰਾਜਨੀਤਕ ਵਿਲੱਖਣਤਾ ਪੈਦਾ ਕਰਨ ਲਈ ਗੁਰੂ ਨਾਨਕ ਦੇ ਦੱਸੇ ਪਵਿੱਤਰ ਭਗਤੀ ਆਸ਼ੇ ਲਈ ਸਦੀਵੀ ਚਾਅ ਭਰਿਆ।’

ਇਬਟਸਨ ਅਨੁਸਾਰ, ‘ਹਿੰਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਖਰੀ ਕਿਸਮ ਦੀ ਸੀ।  ਹਿੰਦੋਸਤਾਨ ਨੇ ਐਸੀ ਕੌਮ ਨਹੀਂ ਦੇਖੀ ਸੀ। ਨੀਂਵੀਂ ਜਾਤ ਵਾਲੇ ਚੂਹੜੇ, ਚਮਿਆਰ, ਜੱਟ, ਨਾਈ, ਛੀਬਿਆਂ, ਜਿਨ੍ਹਾਂ ਨੇ ਕਦੀ ਸ਼ਸਤਰਾਂ ਨੂੰ ਹੱਥ ਤੱਕ ਨਹੀਂ ਸੀ ਲਾਇਆ ਅਤੇ ਜੋ ਉੱਚੀਆਂ ਜਾਤਾਂ ਦੇ ਪੈਰਾਂ ਥੱਲੇ ਲਿਤਾੜੇ ਜਾਂਦੇ ਰਹੇ ਸਨ, ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਨਿਰੇ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਉਹ ਦੁੱਖੀ ਇਨਸਾਨ ਵਾਸਤੇ ਆਪਾ ਵਾਰਨ ਲਈ ਤਿਆਰ ਹੋਏ।’  ਇਹ ਕਿਉਂ ? ਕਿਉਕਿ ਗੁਰੂ ਜੀ ਨੇ ਸਿੱਖਾਂ ਵਿਚੋਂ ਵਿਅਕਤੀਗਤ (ਜਿਸ ਦਾ ਅੱਜ ਸਿੱਖ ਜਗਤ ਬੁਰੀ ਤਰ੍ਹਾਂ ਸ਼ਿਕਾਰ ਹੈ) ਖ਼ਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ।  ਪ੍ਰਿੰਸੀਪਲ ਸਤਿਬੀਰ ਸਿੰਘ ਜੀ ਅਨੁਸਾਰ ‘ਰੋਂਦੂ, ਮੁਰਦਾ ਤੇ ਨਿਰਾਸ਼ਾਵਾਦੀ ਪੁਰਸ਼ਾਂ ਨੂੰ ਗੁਰੂ ਜੀ ਨੇ ਖੁਸ਼ ਰਹਿਣਾ, ਆਸ਼ਾਵਾਦੀ ਤੇ ਜੁਰਅੱਤ ਵਾਲਾ ਪੁਰਸ਼ ਬਣਾ ਦਿੱਤਾ। ਸਿੱਖਾਂ ਵਿੱਚ ਐਸਾ ਗੁਣ ਪੈਦਾ ਕੀਤਾ ਹੈ ਕਿ ਉਹ ਉੱਠ (ਮਰ) ਭਾਵੇਂ ਜਾਵੇ ਪਰ ਲਿਫੇਗਾ ਨਹੀਂ। ਜੋ ਜ਼ੁਲਮ ਦੀ ਵੱਧਦੀ ਲਹਿਰ ਅੱਗੇ ਚਟਾਨ ਬਣ ਕੇ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਾ ਲਵੇਗਾ ਪਰ ਅਦਰਸ਼ ਤੋ ਕਦੀ ਨਹੀਂ ਡਿੱਗੇਗਾ।’

ਗੋਕਲ ਚੰਦ ਨਾਰੰਗ ਜੀ ਲਿਖਦੇ ਹਨ ‘ਜਿਸ ਤੇਗ ਨੇ ਖਾਲਸੇ ਦੀ ਸ਼ਾਨ ਫੈਲਾਈ ਸੀ ਇਹ ਜ਼ਰੂਰੀ ਹੈ ਕਿ ਉਸ ਨੂੰ ਤਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਪਰ ਫੌਲਾਦ ਗੁਰੂ ਨਾਨਕ ਦੇਵ ਜੀ ਕਮਾ ਕੇ ਦੇ ਗਏ ਸਨ।  ਜਿਸ ਬੂਟੇ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿੱਤਾ ਉਸ ਦੀ ਬਿਜਾਈ ਗੁਰੂ ਨਾਨਕ ਜੀ ਨੇ ਕੀਤੀ ਸੀ ਤੇ ਬਾਕੀ ਗੁਰੂ ਸਾਹਿਬਾਨ ਨੇ ਉਸ ਨੂੰ ਸਿੰਚਿਆ ਸੀ।’ ਇਹ ਬਿਲਕੁਲ ਠੀਕ ਹੈ ਕਿ ਖਾਲਸੇ ਦੀ ਸਾਜਨਾ ਪਹਿਲਾਂ ਤੋਂ ਹੀ ਚਲ ਰਹੀ ਲਹਿਰ ਦੀ ਉਤਪਤੀ ਸੀ।  ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਾਹਿਬਾਨ ਨੇ ਬਾਣੀ ਵਿਚਾਰ, ਵਿਵੇਕ, ਸੇਵਾ, ਸੁੱਚੀ ਕਿਰਤ, ਨਿਰਮਲ ਕਰਮ, ਸਿਮਰਨ, ਮਨੁੱਖੀ ਅਧਿਕਾਰਾਂ ਦੀ ਮਹੱਤਤਾ ਅਤੇ ਸਰਬ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਚੰਗੀ ਤਰ੍ਹਾਂ ਪਰਪੱਕ ਕਰ ਦਿੱਤਾ ਸੀ।  ਐਸੀਆਂ ਪਵਿੱਤਰ ਤੇ ਅਕਰਸ਼ਕ ਸ਼ਖ਼ਸੀਅਤਾਂ ਨੂੰ ਜੀਵਨ ਸੰਗਰਾਮ ਵਿੱਚ ਧਰਮ ਯੁੱਧ ਵਰਗੀ ਖੇਡ ਖੇਡਣ ਲਈ ਭਗਤੀ ਨਾਲ ਸ਼ਕਤੀ, ਸ਼ਾਸਤਰ ਨਾਲ ਸ਼ਸਤਰ ਆਦਿ ਨਾਲ ਲੈਸ ਕਰਕੇ ਐਸੇ ਆਦਰਸ਼ਾਂ ’ਤੇ ਕੁਰਬਾਨ ਹੋਣ ਵਾਲੇ ਧਰਮੀ ਯੋਧਿਆਂ ਦੀ ਲਾਸਾਨੀ ਜਮਾਤ (ਖਾਲਸਾ ਪੰਥ) ਦਾ ਨਿਰਮਾਣ ਕਰ ਦਿੱਤਾ।

ਲੈਪਲ ਗ੍ਰਿਫਨ ਦੇ ਸ਼ਬਦਾਂ ਵਿੱਚ ‘ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਜੁਪੀਟਰ ਵਾਂਗੂ ਆਪਣੇ ਸਰੀਰ ਵਿਚੋਂ ਪੈਦਾ ਕੀਤਾ।  ਖਾਲਸੇ ਦੀ ਸਾਜਨਾ ਆਪਣੀ ਮਿਸਾਲ ਆਪ ਹੈ!’  ਗਾਰਡਨ ਦੇ ਕਥਨ ਅਨੁਸਾਰ, ‘ਗੁਰੂ ਜੀ ਨੇ ਸਿੱਖਾਂ ਨੂੰ ਇੱਕ ਪਹਿਰਾਵਾ ਅਤੇ ਇਕੋ ਨਾਂ ਦਿੱਤਾ। ਇਕੋ ਨਾਹਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਅਤੇ ਮੁਕਤੀ ਲਈ ਇਕੋ ਪੰਥ ਦੱਸਿਆ।’

ਮੈਕਾਲਫ, ਗੁਰੂ ਸਾਹਿਬ ਜੀ ਦੀ ਸਰਬ ਗੁਣ ਸੰਪੂਰਨ ਸ਼ਖ਼ਸੀਅਤ ਵੱਲੋਂ ਆਪਣੇ ਖਾਲਸੇ ਲਈ ਦਿੱਤੇ ਉਪਦੇਸ਼ਾਂ ਸੰਬੰਧੀ ਕਿੰਨਾ ਸੁੰਦਰ ਲਿਖਦਾ ਹੈ ‘ਅੱਜ ਦੀ ਸਿੱਖ ਲੀਡਰਸ਼ਿਪ ਹੀ ਢੁਕਵੀਂ, ਹਾਂ ਜੀ ਇਸ ਨਾਜ਼ੁਕ ਸਮੇਂ ਢੁਕਵੀਂ ਅਗਵਾਈ ਕਰ ਸਕਦੀ ਹੈ ਕਿਉਂਕਿ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਘਰਾਂ ਵਿੱਚ ਹੀ ਉਦਾਸੀਆਂ ਵਾਲੀ ਅਵਸਥਾ ਬਣਾਉਣ, ਘਰਾਂ ਨੂੰ ਹੀ ਜੰਗਲ ਸਮਝਣ ਤੇ ਦਿਲੋਂ ਸਾਧੂ ਬਣਨ, ਘੱਟ ਨੀਂਦ ਲੈਣ ਤੇ ਘੱਟ ਖਾਣ ਅਤੇ ਦਇਆ, ਨਿਮਰਤਾ, ਖਿਮਾ ਸੰਤੋਖ ਦੀ ਵਰਤੋ ਕਰਨ।  ਵਾਹਿਗੁਰੂ ਨੂੰ ਲੱਭਣ ਤੇ ਪ੍ਰਾਪਤੀ ਲਈ ਉਹਨਾਂ ਨੂੰ ਆਪਣੇ ਮਨਾਂ ਵਿਚੋਂ ਕਾਮ, ਕਰੋਧ ਆਦਿ ਕੱਢਣੇ ਪੈਣਗੇ।  ਗੁਰੂ ਸਾਹਿਬ ਨੇ ਇਸ ਗੱਲ ਦੀ ਵੀ ਚਿਤਾਵਨੀ ਦਿੱਤੀ ਕਿ ਜੇ ਉਹ ਗਿਆਨ ਤੇ ਭਗਤੀ ਦੇ ਮਾਰਗ ਤੋਂ ਖੁੰਝ ਗਏ ਤਾਂ ਵੱਧ ਤੋਂ ਵੱਧ ਰਾਜਨੀਤਕ ਤੇ ਫੌਜੀ ਸ਼ਕਤੀ ਵੀ ਉਹਨਾਂ ਦੀ ਰੱਖਿਆ ਨਹੀਂ ਕਰ ਸਕੇਗੀ।’  ‘ਮੈਕਲਾਫ’ ਅੱਗੇ ਹੋਰ ਵੀ ਸੁੰਦਰ ਸ਼ਬਦਾਂ ਵਿੱਚ ਲਿਖਦਾ ਹੈ ‘ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ।  ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਗਵਾਂਢੀ ਜਨਮ ਤੋਂ ਦੁਰੇ ਦੁਰੇ ਕਰਕੇ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿੱਚ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ।’ 

ਲਾਲਾ ਦੋਲਤ ਰਾਏ ਜੀ ਲਿਖਦੇ ਹਨ ‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰੀ ਵੀ ਨਹੀਂ ਸੀ ਆਉਂਦੀ, ਜੋ ਜ਼ਿੱਲਤ ਦੀ ਗੁਲਾਮੀ (ਅਪਮਾਨ) ਵਿੱਚ ਜੀਵਨ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਉੱਤੇ ਖੜ੍ਹਾ ਕਰਨਾ ਨਿਰੋਲ ਤੇ ਇੱਕ ਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ।  ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਹਾਦਰਾਂ ਨੂੰ ਨਾ ਸੁਝਿਆ, ਉਸ ਨੂੰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਮਰਕੱਸ ਲਈ ਤੇ ਪੂਰਾ ਕਰ ਦਿਖਾਇਆ।  ‘ਹਜ਼ਰਤ ਮੁਹੰਮਦ’ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ-ਆਦਤ ਨਾ ਕੱਢ ਸਕੇ।  ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ; ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਪਹਿਲਾਂ ਭਾਈ ਤੇ ਫਿਰ ਸਰਦਾਰ ਬਣਾ ਕੇ ਆਖ਼ਰੀ ਇੱਟ ਰੱਖ ਦਿੱਤੀ।’

ਸਾਧੂ ਟੀ. ਐਲ. ਵਾਸਵਾਨੀਇਸ ਸਬੰਧ ਵਿੱਚ ਲਿਖਦੇ ਹਨ ‘ਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ ਉਹ ਇਕੋ (ਗੁਰੂ ਗੋਬਿੰਦ ਸਿੰਘ ਜੀ) ਨੇ ਹੀ ਕਰ ਵਿਖਾਇਆ।  ਜੋ ਪੀਸ ਕੇ ਮਿੱਟੀ ਵਿੱਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂੰ ਰਹਿਣ ਲਈ ਮਜਬੂਰ ਕੀਤੇ ਜਾਦੇ ਸਨ, ਉਹਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ, ਗਲ ਨਾਲ ਲਗਾਇਆ ਤੇ ਗੁਰੂ ਕੇ ਬੇਟੇ ਆਖਿਆ, ਉਹਨਾਂ ਨੂੰ ਅੰਮ੍ਰਿਤ ਨਾਲ ਨਿਵਾਜ਼ਿਆ, ਸਰਾਦਰ ਬਣਾਇਆ।’   ਸਾਧੂ ਜੀ, ਗੁਰੂ ਜੀ ਦੀ ਸ਼ਖ਼ਸੀਅਤ ਨੂੰ ਸਤਰੰਗੀ ਨਾਲ ਤੁਲਨਾ ਦੇ ਕੇ ਕਹਿੰਦੇ ਹਨ ਕਿ ‘ਕਲਗੀਆਂ ਵਾਲੇ’ ਦੁਨੀਆਂ ਵਿੱਚ ਹੋ ਚੁੱਕੇ ਪਹਿਲੇ ਸਾਰੇ ਪੈਗੰਬਰਾਂ ਵਿੱਚ ਪਾਏ ਜਾਣ ਵਾਲੇ ਸ਼ੁਭ ਗੁਣਾਂ ਦਾ ਸੰਗ੍ਰਹਿ ਸਨ।

ਬੈਨਰਜੀਮੁਤਾਬਕ ‘ਜੇ ਕੋਈ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ ਲਹਿਰ ਨੂੰ ਛੁਟਿਆ ਕੇ ਰਾਜਨੀਤਕ ਉਨਤੀ ਦਾ ਸਾਧਨ ਬਣਾ ਲਿਆ ਉਹ ਆਪਣੇ ਸਾਹਮਣੇ ਇਹ ਗਲਤ ਸਵਾਲ ਰੱਖਦਾ ਹੈ ਕਿ ਰਾਜਨੀਤਕ ਆਜ਼ਾਦੀ ਤੇ ਸਿਪਾਹੀਆਨਾ ਜ਼ਿੰਦਗੀ ਦਾ ਧਰਮ ਨਾਲ ਅਜੋੜ ਹੈ।  ਧਰਮ ਦੇ ਰਾਹ ’ਤੇ ਚਲਦਿਆਂ ਵੀ ਰਾਜਨੀਤਕ ਘੋਲ ਘੁਲੇ ਜਾ ਸਕਦੇ ਹਨ।’ ਇਹਨਾਂ ਵਿਚਾਰਾਂ ਵੱਲ ਦੁਨੀਆਂ ਦੇ ਅਜੋਕੇ ਸਾਰੇ ਹੁਕਮਰਾਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਸਗੋਂ ਰਾਜਨੀਤੀ ਵਿੱਚ ਅਮਨ ਕਾਇਮ ਕਰਨ ਤੇ ਇੰਨਸਾਫ ਦੇ ਆਧਾਰ ਉੱਤੇ ਰਾਜ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ।’

ਕਈ ਲੋਕ ਸ਼ਰਾਰਤ ਜਾਂ ਭੁਲੇਖੇ ਰਾਹੀਂ ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਸਿੰਘ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ਅਰਬਿੰਦੂ ਘੋਸ਼ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ।  ਦੂਜੇ ਪਾਸੇ ਖਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਸੀ ਅਤੇ ਇਸ ਦਾ ਮੂੰਹ ਪਿਛੇ ਵੱਲ ਨਾ ਹੋ ਕੇ ਅਗਾਂਹ ਵੱਲ ਸੀ।’  ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਿਹਨਾਂ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ।  ਵਾਹਿਗੁਰੂ ਜੀ ਦੀ ਨਜ਼ਰ ਵਿੱਚ ਸਾਰੇ ਇਕੋ ਜਿਹੇ ਹਨ, ਇਸ ਖਿਆਲ ਉੱਤੇ ਮੋਹਰ ਲਗਾਈ।  ਇਸ ਕਦਮ ਨੇ ਉਹਨਾਂ ਲੋਕਾਂ ਨੂੰ ਦੁੱਖੀ ਕੀਤਾ ਜੋ ਅਜੇ ਭੀ ਜਾਤ ਅਭਿਮਾਨ ਵਿੱਚ ਰਹਿੰਦੇ ਸਨ।’ ‘ਆਰਚਰ ਬੰਗਲੇ ਤੇ ਗਾਰਡਨ’ ਵੀ ਲਿਖਦੇ ਹਨ ਕਿ ‘ਗੁਰੂ ਜੀ ਦਾ ਸਭ ਜਾਤਾਂ ਨੂੰ ਇੱਕ ਕਰਨਾ ਮਹਾਨ ਕੰਮ ਸੀ।’

ਲਤੀਫ ਲਿਖਦਾ ਹੈ ਕਿ ਗੁਰੂ ਜੀ ਦਾ ਨਿਸ਼ਾਨਾ ਉੱਚਾ ਸੀ, ਇਹ ਸਭ ਉਹਨਾਂ ਦੀ ਬਰਕਤ ਹੀ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਪੁਰਸ਼ਾਂ ਨੇ ਹੀ ਰਾਜਨੀਤਕ ਪ੍ਰਭੁਤਾ ਅਤੇ ਅਜ਼ਾਦੀ ਪ੍ਰਾਪਤ ਕੀਤੀ।  ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਗੁਰੂ ਜੀ ਨੇ ਇਸਤਕਬਾਲ (ਅਗਵਾਨੀ, ਲੀਡਰੀ) ਦਾ ਪੱਲਾ ਨਾ ਛੱਡਿਆ। ਜੰਗ ਦੇ ਮੈਦਾਨ ਵਿੱਚ ਉਹਨਾਂ ਦੀ ਜੁਅਰਤ (ਸਾਹਸ) ਤੇ ਬਹਾਦਰੀ ਦੇਖਣ ਲਾਇਕ ਸੀ।  ਇਹ ਗੱਲ ਵੀ ਮੰਨੀ ਪ੍ਰਮੰਨੀ ਹੈ ਕਿ ਉਹਨਾਂ ਦੀ ਕ੍ਰਿਪਾ ਨਾਲ ਹੀ ਬੇ-ਲਗਾਮੇ ਲੋਕ ਇੱਕ ਲੜੀ ਵਿੱਚ ਪਰੋਏ ਗਏ ਤੇ ਯੋਧੇ ਬਣੇ।’ ਹੁਣ ਅਸੀਂ ਫਿਰ ਬੇਲਗਾਮੇ ਹੋਏ ਫਿਰਦੇ ਹਾਂ ਬੜੇ ਸੰਜਮ ਦੀ ਲੋੜ ਹੈ।

ਸਕਾਟ ਦੇ ਸ਼ਬਦਾਂ ਵਿੱਚ ‘ਗੁਰੂ ਨਾਨਕ ਜੀ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਨੂੰ ਉਸੇ ਤਰ੍ਹਾਂ ਪ੍ਰਜਵਲਿਤ (ਪ੍ਰਚੰਡ) ਕੀਤਾ ਜਿਵੇਂ ਇੱਕ ਸ਼ਮ੍ਹਾ (ਮੋਮਬੱਤੀ) ਦੂਜੀ ਸ਼ਮ੍ਹਾ ਨੂੰ ਕਰਦੀ ਹੈ।  ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੀ ਇਸੇ ਕਰਕੇ ਹੋਇਆ ਕਿ ‘‘ਧਰਮ ਚਲਾਵਨ, ਸੰਤ ਉਬਾਰਨ ਦੁਸਟ ਸਭਨ ਕੋ, ਮੂਲ ਉਪਾਰਿਨ ’’  ‘ਸਰ ਚਾਰਲਸ ਗਫ’ ਅਨੁਸਾਰ ‘ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੀਂ ਕੌਮ (ਨਬੀ-ਪੈਗ਼ੰਬਰੀ ਕੌਮ) ਦੀ ਉਸਾਰੀ ਕੀਤੀ।’ ‘ਬਰਨਜ ਅਤੇ ਐਲਫਿਨ ਸਟੋਨ’, ‘ਗੁਰੂ ਜੀ ਨੂੰ ਇੱਕ ਨਵੀਂ ਕੌਮ ਦਾ ਸਿਰਜਨਹਾਰ ਲਿਖਦੇ ਹਨ ਅਤੇ ਗੁਰੂ ਜੀ ਨੂੰ ਮੈਦਾਨ ਦਾ ਸੂਰਮਾ, ਮਸਨਦ (ਸਹਾਰਾ ਲਾਉਣ) ਦਾ ਸ਼ਾਹ ਅਤੇ ਸਿੱਖ ਸੰਗਤ ਵਿੱਚ ਫਕੀਰ ਕਹਿੰਦੇ ਹਨ।’

ਮੈਕਰੈਗਰ ਨੇ ਲਿਖਿਆ ਹੈ ‘ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ, ਉਹਨਾਂ ਦੇ ਧਾਰਮਿਕ ਸੁਧਾਰਾਂ ਅਤੇ ਕੌਮੀ ਕੰਮਾਂ ਨੂੰ ਦੇਖੀਏ, ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਦੁੱਖਾਂ ਵਿੱਚ ਇਸਤਕਬਾਲ (ਰਹਿਨੁਮਾਈ) ਦੀ ਕਹਾਣੀ ਪੜ੍ਹੀਏ ਤਾਂ ਉਹਨਾਂ ਨੂੰ ਦੁੱਖਾਂ ਦਾ ਟਾਕਰਾ ਕਰਦੇ ਦੇਖੀਏ ਅਤੇ ਅੰਤ ਵਿੱਚ ਦੁਸ਼ਮਣਾਂ ਦੇ ਮੁਕਾਬਲੇ ਉੱਤੇ ਉਹਨਾਂ ਨੂੰ ਜਿੱਤ ਪ੍ਰਾਪਤ ਕਰਦੇ ਦੇਖੀਏ ਤਾਂ ਸਾਨੂੰ ਗੁਰੂ ਜੀ ਨੂੰ ਉੱਚਾ ਗਿਣਨ ਤੇ ਮੰਨਣ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ। ਅਸੀਂ ਸਮਝ ਜਾਵਾਂਗੇ ਕਿ ਸਿੱਖ ਕਿਉਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਵਜੋਂ ਯਾਦ ਮਨਾਉਂਦੇ ਹਨ।’

ਐਡਮੰਡ ਚੈਂਡਲਰ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਉਸ ਅਨੁਸਾਰ ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ।  ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ।  ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾਂ ਦੇ ਅਮਲੀ ਫ਼ਿਲਾਸਫ਼ਰ ਹੋਣ ਦਾ ਇੱਕ ਜਿਊਂਦਾ ਸਬੂਤ ਹੈ।  ਉਸ ਅਮਲੀ ਫ਼ਿਲਾਸਫ਼ਰ ਨੇ ਜਿੱਥੇ ਅਕਲ ਬਦਲੀ, ਉੱਥੇ ਸ਼ਕਲ ਵੀ ਬਦਲ ਦਿੱਤੀ।  ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫ਼ਿਲਾਸਫ਼ਰ ਬਣ ਜਾਣ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।’

ਕਵੀ ਲਖਣ ਰਾਇਅਨੁਸਾਰ ‘ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੀ ਚਲਾਈ ਲਹਿਰ ਦੀ ਰੱਖਿਆ ਕਲਮ ਤੇ ਤੇਗ ਨਾਲ ਕਰ ਰਹੇ ਹਨ।’

ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ ‘ਗੁਰੂ ਨਾਨਕ ਨੇ ਧਰਮ ਦੀ ਨੀਂਹ ਰੱਬ ਦੀ ਏਕਤਾ ਵਾਲੇ ਸਿਧਾਂਤ ’ਤੇ ਰੱਖੀ ਹੈ।  ਕਿਸੇ ਧਰਮ ਦੀ ਨਕਲ ਨਹੀਂ ਕੀਤੀ ਅਤੇ ਨਾ ਮਰਯਾਦਾ ਅਪਨਾਈ ਹੈ, ਇਹ ਖਿਆਲ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਵਿੱਚ ਲਿਖੇ ਹਨ।’

ਮੁਗਲ ਜਰਨੈਲ ਸੈਦ ਖਾਨ, ਗੁਰੂ ਜੀ ਦੇ ਦਰਸ਼ਨ ਕਰਕੇ ਪਪੀਹੇ ਵਾਂਗ ਪੁਕਾਰ ਉਠਿਆ ਤੇ ਬੋਲਿਆ ‘ਲੋਕੋ ਰੱਬ ਆਇਆ ਹੈ, ਕਿ ਰੱਬ ਦਾ ਬੰਦਾ ਆਇਆ ਹੈ, ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ ਜਿਸ ਨੇ ਮੈਨੂੰ ਮੁਰਦੇ ਨੂੰ ਜਿਵਾਲ ਦਿੱਤਾ ਹੈ।’

ਹਰੀ ਰਾਮ ਗੁਪਤਾ ਲਿਖਦਾ ਹੈ ‘ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ।’ ਜੋ ਬਿਲਕੁਲ ਠੀਕ ਹੈ ਕਿਉਕਿ ਇਹਨਾਂ ਲਿਤਾੜੇ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤੇ ਸ਼ਬਦ ਰਾਹੀਂ ਐਸੀ ਸ਼ਕਤੀ ਪ੍ਰਾਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਆਵਾਜ਼ ਤੇ ਬੰਦੂਕਾਂ ਅੱਗੇ ਪੈਲਾਂ ਪਾਉਂਦੇ ਸਨ।’  ਡੱਲੇ ਵਾਲੀ ਸਾਖੀ ਦਾ ਸਭ ਨੂੰ ਪਤਾ ਹੈ ਕਿ ਗੁਰੂ ਜੀ ਦੀ ਗੋਲੀ ਦਾ ਨਿਸ਼ਾਨਾ ਬਣਨ ਲਈ ਸਿੱਖ ਇੱਕ ਦੂਜੇ ਤੋਂ ਮੂਹਰੇ ਹੋਣ ਲਈ ਝਗੜਦੇ ਸਨ।  ਮੋਰ, ਬੱਦਲ ਦੇਖ ਕੇ ਪੈਲਾਂ ਪਾਉਂਦੇ, ਸੱਪ ਬੀਨ ਦੀ ਮਧੁਰ ਧੁਨੀ ਸੁਣ ਕੇ ਮਸਤ ਹੁੰਦੇ, ਬੰਸਰੀ ਦੀ ਸੁਰੀਲੀ ਆਵਾਜ਼ ’ਤੇ ਪੰਛੀ ਮੋਹਿਤ ਹੁੰਦੇ ਤਾਂ ਸਾਰੀ ਦੁਨੀਆਂ ਨੇ ਸੁਣੇ ਸਨ, ਪਰ ਬੰਦੂਕ ਦੀ ਗੋਲੀ ਜਿਸ ਵਿਚੋਂ ਸਿਰਫ ਮੌਤ ਦਾ ਹੀ ਸੁਨੇਹਾ ਨਿਕਲਦਾ ਹੋਵੇ, ਉਸ ਅੱਗੇ ਪੈਲਾਂ ਪਾਉਂਦੇ ਆਉਣ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣ ਲਈ ਝਗੜਨਾ, ਦੁਨੀਆਂ ਨੇ ਕਲਗੀਧਰ ਦੀ ਮਿਕਨਾਤੀਸੀ (ਚੁੰਬਕੀ) ਦੇ ਕਰਾਮਾਤੀ ਜੌਹਰ ਰਾਹੀਂ ਸਿਰਫ ਉਸ ਦਿਨ ਹੀ ਤੱਕਿਆ ਸੀ ਜਿਹੜਾ ਕਿ ਸੈਦ ਖਾਨ ਦੇ ਲਫਜਾਂ ਨੂੰ ਸੱਚ ਦੀ ਸਹੀ ਸ਼ਕਲ ਦੇ ਰਿਹਾ ਸੀ।

ਅੰਤ ਵਿੱਚ ਡਾਕਟਰ ਆਰ. ਸੀ. ਮਜੂਮਦਾਰ ਵੱਲੋਂ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਹੋਏ, ਪੇਸ਼ ਕਰਨਾ ਉਚਿਤ ਸਮਝਾਂਗੇ ਉਹ ਲਿਖਦੇ ਹਨ ‘ਮੈ ਪਹਿਲਾਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਤ ਸੀ। ਜਿੱਥੇ ਮੈਂ ਉਹਨਾਂ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉੱਚਤਾ ਦਾ ਪ੍ਰਸੰਸਕ ਸੀ ਉੱਥੇ ਮੈਂ ਖਾਸ ਕਰਕੇ ਸਿਆਸੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿਚੋਂ ਇੱਕ ਨਵੀਂ ਕੌਮ ਦੀ ਸਿਰਜਨਾ ਕੀਤੀ, ਦਾ ਪੁਜਾਰੀ ਬਣ ਗਿਆ।  ਇਸ ਤੋਂ ਪਹਿਲਾਂ ਜਾਂ ਬਾਅਦ ਇਸ ਤਰ੍ਹਾਂ ਜਾਤਾਂ ਦੇ ਭੇਦ-ਭਾਵ ਮਿਟਾ ਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀਂ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ।  ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦੇ ਅਹਿਸਾਨਮੰਦ ਹੋ ਕੇ ਉਹਨਾਂ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਚਾਹੀਦੀ ਹੈ। ਜਿੱਥੇ ਅਕਬਰ ਵਰਗਾ ਸਮਰਾਟ ਫੇਲ੍ਹ ਹੋ ਗਿਆ ਉੱਥੇ ਗੁਰੂ ਜੀ ਸਫਲ ਹੋ ਗਏ। ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮੈਂ ਸਦਾ ਹੀ ਗੁਰੂ ਜੀ ਦਾ ਪ੍ਰਸੰਸਕ ਰਿਹਾ ਹਾਂ ਜਿਹਨਾਂ ਨੇ ਮਹਾਨ ਸਿੱਖ ਕੌਮ ਪੈਦਾ ਕੀਤੀ ਤੇ ਜਿਸ ਕੌਮ ਨੇ 18 ਵੀਂ ਤੇ ਉਨੀਵੀਂ ਸਦੀ ਵਿੱਚ ਭਾਰਤ ਦੇ ਇਤਿਹਾਸ ਵਿੱਚ ਇੱਕ ਅਹਿਮ ਤੇ ਜ਼ਰੂਰੀ ਫਰਜ਼ ਅਦਾ ਕੀਤਾ।’

ਲੇਖ ਖ਼ਤਮ ਕਰਨ ਤੋਂ ਪਹਿਲਾਂ ਉਸ ਮਹਾਨ ਸਰਬੰਸਦਾਨੀ ਗੁਰੂ ਦੇ ਬਹੁ ਪੱਖੀ ਜੀਵਨ ਦੇ ਅਣਗਿਣਤ ਗੁਣਾਂ ਦਾ ਕੁੱਝ ਸੰਖੇਪ ਸ਼ਬਦਾਂ ਵਿੱਚ ਵਰਣਨ ਕਰਨਾ ਠੀਕ ਹੋਵੇਗਾ। ਗੁਰੂ ਜੀ ਪੈਗੰਬਰ, ਮੁਕਤੀਦਾਤਾ, ਰੱਖਿਅਕ, ਸੰਤ, ਭਗਤ, ਕਵੀ, ਲਿਖਾਰੀ, ਸਕਾਲਰ (ਜਾਣਨਹਾਰ), ਸੁਧਾਰਕ, ਵਿਦਵਾਨ, ਪਰਉਪਕਾਰੀ, ਰੂਹਾਨੀ ਆਗੂ, ਵੰਡ ਛਕਣ ਵਾਲਾ, ਗ਼ਰੀਬ ਨਿਵਾਜ, ਕਈ ਬੋਲੀਆਂ ਦਾ ਮਾਹਰ, ਜਥੇਦਾਰ, ਜਰਨੈਲ, ਨੀਤੀਵਾਨ, ਸਹਿਨਸ਼ੀਲ, ਨਿਮਰਤਾ ਦੇ ਪੁੰਜ, ਮਰਯਾਦਾ ਪ੍ਰਸ਼ੋਤਮ, ਜਿੰਦਾ ਦਿਲ, ਸੰਤ ਸਿਪਾਹੀ, ਸਿਧ ਯੋਗੀ, ਤੀਰ ਅੰਦਾਜ਼, ਘੋੜ ਸਵਾਰ, ਤਲਾਵਰ ਦੇ ਧਨੀ, ਮਾਇਆ ਵਿੱਚ ਉਦਾਸ, ਸਫਲ ਆਗੂ, ਨਿਰਵੈਰ, ਨਿਡਰ ਆਦਿ ਕਈ ਗੁਣਾਂ ਦੇ ਮਾਲਕ ਸਨ।  ਸੋ ਭਾਈ ਮਨੀ ਸਿੰਘ ਜੀ ਅਨੁਸਾਰ ‘ਮਨੀ ਸਿੰਘਾ ਕਾਣ ਨ ਕਾਹੂੰ ਦੀ, ਜਿਸ ਦੇ ਸਿਰ ਤੇ ਕਲਗੀਆਂ ਵਾਲਾ।’ ਤੇ ‘ਨਨੂਆਂ’ ਜੀ ਵਾਂਗ ਆਉ ਸਾਰੇ ਆਖੀਏ, ਤੇਰੇ ਚਰਨਾਂ ਦੀ ਮਿੱਟੀ ਸਾਡੇ ਸਿਰ ਦਾ ਤਾਜ ਹੋ

ਅਖੀਰ ਵਿੱਚ ਡਾਕਟਰ ‘ਆਰ ਸੀ ਮਜੁਮਦਾਰ’ ਵਲੋਂ, ਜਿਨ੍ਹਾਂ ਮੁਤਾਬਕ ਭਾਰਤੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਹਿਸਾਨਮੰਦ ਹੋ ਕੇ ਗੁਰੂ ਸਾਹਿਬ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਚਾਹੀਦੀ ਹੈ, ਤਾਂ ਜੋ ਗੁਰੂ ਸਾਹਿਬ ਜੀ ਨੇ ਬੁਲੇ ਸ਼ਾਹ ਦੇ ਬਚਨ ਨਾ ਕਹੂੰ ਜਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ  ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁਨੱਤ ਹੋਤੀ ਸਭ ਕੀ ਅਨੁਸਾਰ ਭਾਰਤੀਆਂ ਦੀ ਸੁੰਨਤ ਹੋਣ ਤੋਂ ਬਚਾ ਕੇ ਉਨ੍ਹਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਏ ਸਨ, ਸਾਰੇ ਭਾਰਤੀ ਅੱਵਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ,  ਜੇ ਇਹ ਨਾ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵੱਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ, ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕਦੇ ਨਾ ਸੋਚਦੇ, ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਨ ਨਾਲ ਹੋ ਰਹੀਆਂ ਹਨ।  ਇਹ ਹੈ ਇਨ੍ਹਾਂ ਵਲੋਂ ਸਰਬੰਸ ਦਾਨੀ ਮਹਾਨ ਗੁਰੂ ਸਾਹਿਬ ਅਤੇ ਉਨ੍ਹਾਂ ਵਲੋਂ ਸਜਾਏ ‘ਖਾਲਸਾ ਪੰਥ’ ਵਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕ੍ਰਿਤਘਣਤਾ, ਜਿਸ ਬਾਰੇ ਗੁਰੂ ਸਾਹਿਬ ਕਹਿੰਦੇ ਹਨ ‘‘ਅਕਿਰਤਘਣੈ ਕਉ ਰਖੈ ਕੋਈ; ਨਰਕ ਘੋਰ ਮਹਿ ਪਾਵਣਾ ’’  (ਮਹਲਾ /੧੦੮੬) ਭਾਵ ਕੀਤੇ ਗਏ ਉਪਕਾਰਾਂ ਨੂੰ ਭੁਲਾਉਣ ਵਾਲੀ ਮੰਦੀ-ਕਪਟੀ ਸੋਚ ਨਰਕ ਵੱਲ ਲੈ ਜਾ ਰਹੀ ਹੈ ਫਿਰ ਵੀ ਤੁੱਛ ਬੁੱਧੀ ਲੋਕਾਂ ਵੱਲੋਂ ਇਸ ਨੂੰ ਅਪਣਾਇਆ ਹੋਇਆ ਹੈ।

ਗੁਰੂ ਗੋਬਿੰਦ ਸਿੰਘ ਅਦੁੱਤੀ ਯੋਧਾ

0

ਗੁਰੂ ਗੋਬਿੰਦ ਸਿੰਘ ਅਦੁੱਤੀ ਯੋਧਾ

ਪ੍ਰਿੰਸੀਪਲ ਸਾਹਿਬ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਐਸੇ ਸਮੇਂ ਹੋਇਆ, ਜਦ ਭਾਰਤ-ਵਰਸ਼ ਵਿਚ ਲਗਭਗ ਪੰਜ ਸੌ ਸਾਲਾਂ ਤੋਂ ਪੱਕੇ ਪੈਰਾਂ ’ਤੇ ਹੋਇਆ ਇਸਲਾਮੀ ਰਾਜ ਐਨ ਚੜ੍ਹਦੀਆਂ ਕਲਾਂ ਵਿਚ ਸੀ, ‘ਵੱਸੋ ਅਤੇ ਵੱਸਣ ਦਿਓ’ ਦੇ ਆਦਰਸ਼ ਤੋਂ ਡਿੱਗ ਕੇ ਧੱਕੇਸ਼ਾਹੀ ਅਤੇ ਜ਼ੁਲਮ ਉੱਤੇ ਤੁਲ ਬੈਠਾ ਸੀ।  ਅੱਜ ਵੀ ਇਹੀ ਸੋਚ ਮੁਸਲਮਾਨ ਰਾਜਿਆਂ ਦੀ ਬਜਾਇ ਹਿੰਦੂ ਕੱਟੜ ਰਾਜਨੀਤਕਾਂ ਨੇ ਅਪਣਾਈ ਹੋਈ ਹੈ।

ਸ਼ਾਹੀ ਕਰਮਚਾਰੀਆਂ ਵੱਲੋਂ ਪਹਿਲਾਂ ਭੀ ਬਥੇਰੀ ਮਨ-ਆਈ ਅਤੇ ਬੇਨਿਆੲੀਂ ਪਰਜਾ ਨਾਲ ਹੁੰਦੀ ਚਲੀ ਆ ਰਹੀ ਸੀ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹਾਲ ਦੱਸਦਿਆਂ ਲਿਖਿਆ ਹੈ ‘‘ਬਹੁ ਵਾਟੀ ਜਗਿ ਚਲੀਆ; ਤਬ ਹੀ ਭਏ ਮੁਹੰਮਦਿ ਯਾਰਾ। ਕਉਮਿ ਬਹਤਰਿ ਸੰਗਿ ਕਰਿ; ਬਹੁ ਬਿਧਿ ਵੈਰੁ ਵਿਰੋਧੁ ਪਸਾਰਾ। ਰੋਜੇ ਈਦ ਨਿਮਾਜਿ ਕਰਿ; ਕਰਮੀ ਬੰਦਿ ਕੀਆ ਸੰਸਾਰਾ। ਪੀਰ ਪੈਕੰਬਰ ਅਉਲੀਏ; ਗਉਸ ਕੁਤਬ ਬਹੁ ਭੇਖ ਸਵਾਰਾ। ਠਾਕੁਰ ਦੁਆਰੇ ਢਾਹਿ ਕੈ; ਤਿਹਿ ਠਉੜੀ ਮਾਸੀਤ ਉਸਾਰਾ। ਮਾਰਨਿ ਗਊ ਗਰੀਬ ਨੋ; ਧਰਤੀ ਉਪਰਿ ਪਾਪੁ ਬਿਥਾਰਾ। ਕਾਫਰ ਮੁਲਹਦ ਇਰਮਨੀ; ਰੂਮੀ ਜੰਗੀ ਦੁਸਮਣਿ ਦਾਰਾ। ਪਾਪੇ ਦਾ ਵਰਤਿਆ ਵਰਤਾਰਾ ॥੨੦॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੦) ਪਰ ਹੁਣ ਸਿੱਧਾ ਬਾਦਸ਼ਾਹ ਔਰੰਗਜ਼ੇਬ ਵੱਲੋਂ ਤਲਵਾਰ ਦੇ ਜ਼ੋਰ ਨਾਲ ਇਸਲਾਮ ਫੈਲਾਣ ਅਤੇ ਹਿੰਦੂਆਂ ਦਾ ਖੁਰਾ-ਖੋਜ ਮਿਟਾਉਣ ਦਾ ਬੀੜਾ ਚੁੱਕਿਆ ਗਿਆ। ਕੇਵਲ ਹਿੰਦੂਆਂ ਦਾ ਹੀ ਨਹੀਂ ਸਗੋਂ ਸ਼ੀਆਂ ਮੁਸਲਮਾਨ ਭੀ, ਜਿਹੜੇ ਔਰੰਗਜ਼ੇਬ ਦੇ ਆਪਣੇ ਮਜ਼ਹਬ ‘ਸੁੰਨੀ’ ਦੇ ਵਿਰੋਧੀ ਸਨ, ਨੂੰ ਹਿੰਦੂਆਂ ਵਾਂਗ ਸੈਂਕੜਿਆਂ ਦੀ ਗਿਣਤੀ ਵਿਚ ਕਤਲ ਕੀਤਾ ਗਿਆ।

ਹਿੰਦੂ ਮਾਪਿਆਂ ਪਾਸੋਂ ਉਹਨਾਂ ਦੀਆਂ ਕੁਆਰੀਆਂ ਲੜਕੀਆਂ, ਭਰਾਵਾਂ ਪਾਸੋਂ ਉਹਨਾਂ ਦੀਆਂ ਜਵਾਨ ਭੈਣਾਂ, ਮਰਦਾ ਪਾਸੋਂ ਉਹਨਾਂ ਦੀਆਂ ਪਤਿਬ੍ਰਤ ਪਤਨੀਆਂ, ਧੱਕੇ-ਸ਼ਾਹੀ ਨਾਲ ਖੋਹੀਆਂ ਜਾਂਦੀਆਂ ਸਨ। ਇਹਨਾਂ ਅਤਿਆਚਾਰਾਂ ਨੇ ਹਿੰਦੂਆਂ ਨੂੰ, ਜਿਹੜੇ ਪਹਿਲਾਂ ਹੀ ਸਦੀਆਂ ਦੀ ਗ਼ੁਲਾਮੀ ਕਾਰਨ ਕਾਇਰ ਹੋ ਚੁੱਕੇ ਸਨ, ਹੋਰ ਵੀ ਡਰਾਕਲ ਬਣਾ ਦਿੱਤਾ। ਹੁਣ ਕਿਸੇ ਛੋਟੇ-ਮੋਟੇ ਜੋਧੇ ਦਾ ਕੰਮ ਨਹੀਂ ਸੀ ਕਿ ਜੋ ਅਜਿਹੇ ਕੱਟੜ ਅਤੇ ਭਿਆਨਕ ਰਾਜ ਦੇ ਵਿਰੁੱਧ ਬੋਲ ਸਕੇ।

ਦੂਜੇ ਪਾਸੇ, ਗੁਰੂ ਗੋਬਿੰਦ ਸਿੰਘ ਜੀ ਵੱਲ ਭੀ ਵੇਖੋ।  ਉਮਰ ਕੇਵਲ ਦਸ ਸਾਲਾਂ ਦੀ, ਨਾ ਕੋਈ ਨਾਲ ਸਲਾਹਕਾਰ, ਨਾ ਕੋਈ ਸੰਬੰਧੀ ਮਦਦਗਾਰ, ਨਾ ਕੋਈ ਫ਼ੌਜ ਜਾਂ ਲਸ਼ਕਰ, ਨਾ ਕਿਲ੍ਹਾ, ਨਾ ਰਿਆਸਤ ਅਤੇ ਨਾ ਕੋਈ ਹੋਰ ਸਮਾਨ।  ਟਾਕਰੇ ਲਈ ਇਕ ਪਾਸੇ ਦੇਸ ਦੀ ਵੱਡੀ ਤਾਕਤ ਦਾ ਮਾਲਕ ਕੱਟੜ ਔਰੰਗਜ਼ੇਬ ਤੁਲਿਆ ਬੈਠਾ ਹੈ, ਦੂਜੇ ਪਾਸੇ ਪਹਾੜੀ ਹਿੰਦੂ ਰਾਜਪੂਤ ਰਾਜੇ ਗੋਂਦਾਂ ਗੁੰਦ ਰਹੇ ਹਨ, ਤੀਜੇ ਪਾਸੇ ਘਰ ਦੇ ਭੇਤੀ ਬਾਬਾ ਧੀਰਮਲ ਅਤੇ ਰਾਮ ਰਾਇ (ਰਾਵਨ ਦੇ ਭਰਾ, ਰਾਜਾ ਵਿਭੀਸ਼ਣ ਵਾਂਗ) ਦੁਸ਼ਮਨਾਂ ਨੂੰ ਸੋਆਂ ਦੇ ਰਹੇ ਹਨ ਅਤੇ ਚੌਥੇ ਨਿੱਘਰੇ ਹੋਏ ਡਰਾਕਲ ਲੋਕ ਸਗੋਂ ਰਾਹ ਵਿਚ ਰੋੜੇ ਅਟਕਾ ਕੇ ਰਾਜ਼ੀ ਹਨ, ਪਰ ਸਤਿਗੁਰੂ ਜੀ ਨੇ ਸਮਝ ਲਿਆ ਸੀ ਕਿ ਇਹਨਾਂ ਡਰਾਕਲ ਤੇ ਕਾਇਰ ਲੋਕਾਂ ਵਿੱਚੋਂ ਹੀ ਜੋਧੇ ਬਣਨੇ ਹਨ, ਬੀਰ ਸੂਰਮੇ ਕਿਤੋਂ ਹੋਰ ਬਾਹਰੋਂ ਨਹੀਂ ਆਉਣੇ।

ਸਤਿਗੁਰੂ ਜੀ ਨੇ ਇਹਨਾਂ ਗਿੱਦੜਾਂ ਤੇ ਕਾਇਰਾਂ ਵਿੱਚੋਂ ਹੀ ਸ਼ੇਰ ਬਣਾਏ ਅਤੇ ਚਿੜੀਆਂ ਤੋਂ ਬਾਜ ਤੁੜਾਏ। ਗੁਰੂ ਗੋਬਿੰਦ ਸਿੰਘ ਜੀ ਦੀ ਅੰਮ੍ਰਿਤ-ਸ਼ਕਤੀ ਦਾ ਜ਼ਿਕਰ ਕਵੀ ਦੁਆਰਾ ਇੰਞ ਕੀਤਾ ਗਿਆ ‘ਗੁਰੂ ਗੋਬਿੰਦ ਸਿੰਘ ਪ੍ਰਗਟਿਓ, ਦਸਵਾਂ ਅਵਤਾਰਾ॥ ਜਿਨਿ ਅਲੱਖ ਅਪਾਰ ਨਿਰੰਜਨਾ, ਜਪਿਓ ਕਰਤਾਰਾ॥ ਨਿਜ ਪੰਥੁ ਚਲਾਇਓ ਖਾਲਸਾ, ਧਰਿ ਤੇਜ ਕਰਾਰਾ॥ ਸਿਰਿ ਕੇਸ ਧਾਰਿ, ਕਰ ਖੜਗ ਕੋ, ਸਭ ਦੁਸਟ ਪਛਾਰਾ॥ ਸੀਲ ਜੱਤ ਕੀ ਕਛ ਪਹਰਿ, ਪਕੜੋ ਹਥਿਆਰਾ॥ ਸਚ ਫਤਹ ਬੁਲਾਈ ਗੁਰੂ ਕੀ, ਜੀਤਿਓ ਰਣ ਭਾਰਾ॥ ਸਭ ਦੈਂਤ ਅਰਨਿ ਕੋ ਘੇਰਿ ਕਰਿ, ਕੀਜੈ ਪਰਿਹਾਰਾ॥ ਜਬ ਸਹਜੇ ਪ੍ਰਗਟਿਓ ਜਗਤ ਮਹਿ, ਗੁਰੁ ਜਾਪੁ ਅਪਾਰਾ॥ ਯੌਂ ਉਪਜੇ ਸਿੰਘ ਭੁਜੰਗੀਏ, ਨੀਲੰਬਰ ਧਾਰਾ॥ ਤੁਰਕ ਦੁਸ਼ਟ ਸਭ ਛੈ ਕੀਏ, ਹਰਿ ਨਾਮੁ ਉਚਾਰਾ॥ ਤਿਨ ਆਗੈ ਕੋਇ ਨ ਠਹਰਿਓ, ਭਾਗੇ ਸਿਰਦਾਰਾ॥ ਤਹ ਰਾਜੇ ਸ਼ਾਹ ਅਮੀਰੜੇ, ਹੋਏ ਸਭ ਛਾਰਾ॥ ਫਿਰਿ ਸੁਨਿ ਕਰਿ ਐਸੀ ਧਮਕ ਕੌ, ਕਾਂਪੈ ਗਿਰਿ ਭਾਰਾ॥ ਤਬ ਸਭ ਧਰਤੀ ਹਲਚਲ ਭਈ, ਛਾਡੇ ਘਰ ਬਾਰਾ॥ ਇਉਂ ਐਸੇ ਦੁੰਦ ਕਲੇਸ਼ ਮਹਿ, ਖਪਿਓ ਸੰਸਾਰਾ॥ ਤਹ ਬਿਨੁ ਸਤਿਗੁਰ ਕੋ ਹੈ ਨਹੀਂ, ਭੈ ਕਾਟਨਹਾਰਾ॥ ਗਹਿ ਐਸੇ ਖੜਗ ਦਿਖਾਇਅਨੁ, ਕੋ ਸਕੈ ਨ ਝੇਲਾ॥ ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰੁ ਚੇਲਾ॥15॥’

ਉਹਨਾਂ ਲੋਕਾਂ ਨੇ ਹੀ, ਜਿਹੜੇ ਬਿਲਕੁਲ ਨਕਾਰੇ ਤੇ ਨਿਰਬਲ ਹੋ ਚੁੱਕੇ ਸਨ, ਅੰਮ੍ਰਿਤ ਦੀ ਸ਼ਕਤੀ ਨਾਲ ਬੜੇ ਬੜੇ ਮੁਗ਼ਲ ਜਰਨੈਲਾਂ ਦੇ ਮੂੰਹ ਭਵਾ ਦਿੱਤੇ।  ਉਹਨਾਂ ਦੇ ਵਿੱਚੋਂ ਹੀ ਬਾਬਾ ਦੀਪ ਸਿੰਘ ਜਿਹੇ ਅਤੇ ਬਾਬਾ ਗੁਰਬਖ਼ਸ਼ ਸਿੰਘ ਜਿਹੇ ਅਨੇਕਾਂ ਸੂਰਮੇ ਰਣਾਂ ਵਿਚ ਆਹੂ ਲਾਹਣ ਵਾਲੇ ਨਿੱਤਰ ਪਏ। ਚਮਕੌਰ ਦੀ ਇਕ ਨਿੱਕੀ ਜਿਹੀ ਹਵੇਲੀ ਵਿੱਚ ਸਿਰਫ਼ ਚਾਲੀ ਸਿੰਘਾਂ ਨੇ ਦਸ ਲੱਖ ਵੈਰੀ-ਦਲ ਦਾ ਜੋ ਟਾਕਰਾ ਕੀਤਾ, ਉਸ ਘਟਨਾ ਦੀ ਮਿਸਾਲ ਦੁਨੀਆਂ ਵਿਚ ਅਜੇ ਤੱਕ ਨਹੀਂ ਮਿਲਦੀ।

‘ਸਵਾ ਲਾਖ ਸੇ ਏਕ ਲੜਾਊਂ॥ ਤਬੀ ਗੋਬਿੰਦ ਸਿੰਘ ਨਾਮ ਕਹਾਊਂ॥’ ਵਾਕ ਨੂੰ ਕਲਗੀਧਰ ਪਾਤਿਸ਼ਾਹ ਨੇ ਸਾਰੀ ਦੁਨੀਆਂ ਦੇ ਸਾਹਮਣੇ ਸੂਰਜ ਵਾਂਗ ਰੌਸ਼ਨ ਕਰ ਦਿੱਤਾ। ਔਰੰਗਜ਼ੇਬ ਵੱਲ ਭੇਜੇ ‘ਜ਼ਫਰਨਾਮੇ’ ਵਿਚ ਸਤਿਗੁਰੂ ਜੀ ਨੇ ਚਮਕੌਰ ਦੇ ਇਸ ਅਦੁੱਤੀ ਕਾਰਨਾਮੇ ਦਾ ਇਉਂ ਜ਼ਿਕਰ ਕੀਤਾ ਹੈ ‘‘ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ੧੯’’ ਭਾਵ ਭੁੱਖੇ ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ, ਜੇ ਉਨ੍ਹਾਂ ਉੱਤੇ ਅਣਗਿਣਤ ਫ਼ੌਜ ਟੁੱਟ ਪਵੇ ? ।  ‘‘ਹਮ ਆਖ਼ਿਰ ਚਿ ਮਰਦੀ ਕੁਨਦ ਕਾਰਜ਼ਾਰ ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ ੪੧’’  ਭਾਵ ਆਖ਼ਿਰ ਜੁੱਧ ਵਿਚ ਨਿਰੀ ਬਹਾਦਰੀ ਵੀ ਕੀ ਕਰ ਸਕਦੀ ਹੈ, ਜੇ ਚਾਲੀ ਆਦਮੀਆਂ ਉੱਤੇ ਬੇਅੰਤਹਾ ਫ਼ੌਜ ਹੱਲਾ ਬੋਲ ਦੇਵੇ  ?।

ਮਹਾਂ ਭਾਰਤ ਯੁੱਧ, ਸਾਰੇ ਸੰਸਾਰ ਦੇ ਇਤਿਹਾਸ ਵਿੱਚ ਉੱਘਾ ਅਤੇ ਸੂਰਮਤਾਈ ਨਾਲ ਭਰਪੂਰ ਮੰਨਿਆ ਜਾਂਦਾ ਹੈ, ਪਰ ਉਸ ਵਿਚ ਪਾਂਡਵਾਂ ਦਾ ਜਿੱਤਣਾ ਕੋਈ ਅਨੋਖੀ ਗੱਲ ਨਹੀਂ ਸੀ।  ਸ੍ਰੀ ਕ੍ਰਿਸ਼ਨ ਜੀ ਜਿਹੇ ਸਲਾਹਕਾਰ, ਅਰਜਨ ਜਿਹੇ ਨੀਤੀਵੇਤਾ, ਭੀਮ ਜਿਹੇ ਬਲੀ, ਲੱਖਾਂ ਹੋਰ ਮਦਦਗਾਰ, ਰਥਾਂ ਘੋੜਿਆਂ ਤੀਰਾਂ ਕਮਾਨਾਂ ਦੇ ਸਮਾਨ ਉਹਨਾਂ ਦੇ ਨਾਲ ਸਨ।  ਮੁਕਾਬਲਾ ਕੇਵਲ ਆਪਣੇ ਹੀ ਤਾਏ ਚਾਚੇ ਦੇ ਪੁੱਤਰ ਭਰਾਵਾਂ ‘ਕੈਰਵਾਂ’ ਨਾਲ ਹੀ ਸੀ, ਪਰ ਅਸੀਂ ਹੁਣੇ ਹੀ ਵੇਖ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇਸ ਦੀ ਕਿਤਨੀ ਡਾਢੀ ਭਿਆਨਕ ਹਾਲਤ ਸੀ।  ਸਤਿਗੁਰੂ ਜੀ ਦੇ ਨਾਲ ਕੋਈ ਉੱਚੇ ਤਜਰਬੇ ਵਾਲੇ ਸਹਾਇਕ ਨਹੀਂ ਸਨ, ਕੋਈ ਸਮਾਨ ਨਹੀਂ ਸੀ, ਫਿਰ ਭੀ ਸਿਰਫ਼ ਪਰਮੇਸ਼ਵਰ ’ਤੇ ਭਰੋਸਾ ਰੱਖ ਕੇ ਹੌਸਲੇ ਤੇ ਧੀਰਜ ਨਾਲ ਮੁਗ਼ਲਾਂ ਜਿਹੀਆਂ ਕੱਟੜ ਲੱਖਾਂ ਫ਼ੌਜਾਂ ਦਾ ਮੁਕਾਬਲਾ ਕਰ ਕੇ, ਜਿੱਤਾਂ ਪ੍ਰਾਪਤ ਕਰਨੀਆਂ; ਦੁਨੀਆਂ ਦੇ ਇਤਿਹਾਸ ਵਿਚ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ।  ਉਹੀ ਕਵੀ ਸਤਿਗੁਰੂ ਜੀ ਦੀ ਬੀਰਤਾ ਦੀ ਇਸ ਉੱਚੀ ਬੇ-ਮਿਸਾਲ ਸ਼ਾਨ ਨੂੰ ਵੇਖ ਕੇ ਇਉਂ ਲਿਖਦਾ ਹੈ ‘ਪ੍ਰਾਣ-ਮੀਤ ਪਰਮਾਤਮਾ ਪੁਰਖੋਤਮ ਪੂਰਾ॥ ਹਰਿ ਦੇਖਨਹਾਰਾ ਪਾਤਿਸ਼ਾਹ ਪ੍ਰਤਿਪਾਲ ਨ ਊਰਾ॥ ਵਹੁ ਪ੍ਰਗਟਿਓ ਪੁਰਖ ਭਗਵੰਤ ਰੂਪ, ਗੁਰੁ ਗੋਬਿੰਦ ਪੂਰਾ॥ ਵਹਿ ਅਨਦ ਬਿਨੋਦੀ ਚੋਜੀਆ, ਸਤਿਗੁਰੂ ਭਰਪੂਰਾ॥ ਵਹਿ ਨਿਸ ਦਿਨ ਹਰਿ ਗੁਣ ਗਾਈਐ, ਸਚ ਸੱਚੀ ਵੇਲਾ॥ ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰੁ ਚੇਲਾ॥14॥’

ਸੱਚੇ ਜੋਧੇ ਦੇ ਆਦਰਸ਼ ਇਹੀ ਹੁੰਦੇ ਹਨ-ਬੀਰਤਾ, ਕੁਰਬਾਨੀ ਅਤੇ ਨੇਕ-ਨੀਤੀ।  ਗੁਰੂ ਗੋਬਿੰਦ ਸਿੰਘ ਜੀ ਦੀ ਬੀਰਤਾ ਦਾ ਥੋੜ੍ਹਾ ਕੁ ਦਰਸ਼ਨ ਅਸਾਂ ਕਰ ਲਿਆ ਹੈ। ਹੁਣ ਵੇਖੋ ਜਿਗਰਾ ਤੇ ਕੁਰਬਾਨੀ। ਦਸ ਸਾਲਾਂ ਦੀ ਉਮਰ ਵਿਚ ਪਿਤਾ ਨੂੰ ਕੁਰਬਾਨੀ ਲਈ ਤੋਰ ਦੇਣਾ, ਆਪਣੀ ਹੱਥੀਂ ਸ਼ਹੀਦੀ ਗਾਨਾ ਬੰਨ੍ਹ ਕੇ ਆਪਣੇ ਵੱਡੇ ਦੋਹਾਂ ਸਾਹਿਬਜ਼ਾਦਿਆਂ (ਅਜੀਤ ਸਿੰਘ ਅਤੇ ਜੁਝਾਰ ਸਿੰਘ) ਨੂੰ ਚਮਕੌਰ ਦੇ ਯੁੱਧ ਲਈ ਤੋਰ ਦੇਣਾ, ਦੋਹਾਂ ਜਿਗਰ ਦੇ ਟੁਕੜਿਆਂ (ਫ਼ਤਿਹ ਸਿੰਘ ਅਤੇ ਜ਼ੋਰਾਵਰ ਸਿੰਘ) ਨੂੰ ਕੰਧਾਂ ਵਿਚ ਚਿਣਵਾ ਕੇ ਇਕ ਹੰਝੂ ਨਾ ਕੇਰਨਾ, ਦੁਨੀਆ ਦੇ ਕਿਸੇ ਇਤਿਹਾਸ ਵਿਚ ਅਜਿਹੀ ਮਿਸਾਲ ਨਹੀਂ ਮਿਲਦੀ। ਇਸ ਯੋਧੇ ਦੀ ਮਿਸਾਲ, ਬੱਸ!  ਇਹ ਆਪ ਹੀ ਹੈ।  ਰੱਬੀ ਰਜ਼ਾ ’ਤੇ ਪਹਾੜ ਵਾਂਗ ਅਟੱਲ ਰਹਿਣਾ-ਇਹ ਕਲਗੀਧਰ ਪਾਤਿਸ਼ਾਹ ਦਾ ਹੀ ਕੰਮ ਸੀ।  ਜਦੋਂ ਸਾਰੇ ਸਰਬੰਸ ਦੇ ਵਾਰੇ ਜਾਣ ਦੀ ਖ਼ਬਰ ਸੁਣੀ ਤਾਂ ਸਤਿਗੁਰੂ ਜੀ ਨੇ ਔਰੰਗਜ਼ੇਬ ਨੂੰ ਦੀਨੇ ਪਿੰਡ ਤੋਂ ‘ਜ਼ਫਰਨਾਮਾ’ ਲਿਖ ਕੇ ਭੇਜਿਆ।  ਉਸ ਨੂੰ ਪੜ੍ਹ ਕੇ ਵੇਖੋ, ਇਕ ਇਕ ਸ਼ੇਅਰ ਵਿਚ ਬੇ-ਮਿਸਾਲ ਮਰਦਾਨਗੀ ਤੇ ਜਿਗਰਾ ਲਿਸ਼ਕਾਂ ਮਾਰ ਰਿਹਾ ਹੈ।  ਹਜ਼ੂਰ ਲਿਖਦੇ ਹਨ :

(1). ‘ਹੁਮਾ ਰਾ ਕਸੇ ਸਾਯਾ ਆਯਦ ਬ-ਜ਼ੇਰ॥ ਬਰੋ ਦਸਤ ਦਾਰਦ ਨ ਜ਼ਾਗ਼ੇ ਦਲੇਰ॥16॥’ ਭਾਵ ਹੁਮਾ ਪੰਛੀ ਦੇ ਪਰਛਾਵੇਂ ਹੇਠ ਜਿਹੜਾ ਕੋਈ ਆ ਜਾਵੇ ਉਸ ਨੂੰ ਚਾਤਰ ਕਾਂ ਹੱਥ ਨਹੀਂ ਪਾ ਸਕਦਾ; ਮੈਂ ਵਾਹਿਗੁਰੂ ਦੇ ਆਸਰੇ ਹੇਠ ਹਾਂ, ਮੇਰਾ ਕੋਈ ਕੁਝ ਵਿਗਾੜ ਨਹੀਂ ਸਕਦਾ। 16।

(2). ‘ਕਸੇ ਪੁਸ਼ਤ ਉਫ਼ਤਦ ਪਸੇ ਸ਼ੇਰਿ ਨਰ॥ ਨ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ॥17॥’ ਭਾਵ ਜਿਹੜਾ ਮਨੁੱਖ ਸ਼ੇਰ ਦੀ ਸ਼ਰਨੀ ਆ ਜਾਂਦਾ ਹੈ, ਉਸ ਦੇ ਲਾਗੇ ਬੱਕਰੀ, ਭੇਡ ਤੇ ਹਿਰਨ ਆਦਿ ਫਟਕ ਨਹੀਂ ਸਕਦੇ। 17।

(3). ‘ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥ ਕਿ ਬਾਕੀ ਬਿਮਾਂਦਸਤ ਪੇਚੀਦਹ ਮਾਰ॥75॥’ ਭਾਵ ਕੀ ਹੋਇਆ ਜੇ (ਮੇਰੇ) ਚਾਰ ਬੱਚਿਆ ਨੂੰ ਕਤਲ ਕੀਤਾ ਗਿਆ ?  ਕੁੰਡਲੀਆ ਸੱਪ-(ਖ਼ਾਲਸਾ) ਤਾਂ ਬਚਿਆ ਹੀ ਰਿਹਾ। 75।

(4). ‘ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥ ਕਿ ਆਤਸ਼ ਦਮਾਂ ਰਾ ਫ਼ਰੋਜ਼ਾਂ ਕੁਨੀ ?॥76॥’ ਭਾਵ ਇਹ ਤੇਰੀ ਕਿਹੜੀ ਮਰਦਾਨਗੀ ਹੈ ਕਿ ਚੰਗਿਆੜਾ ਬੁਝਾ ਲਿਆ। ਇਸ ਤਰ੍ਹਾਂ ਤਾਂ ਸਗੋਂ (ਜੋਸ਼ ਦੀ) ਅੱਗ ਨੂੰ ਭੜਕਾ ਦਿੱਤਾ ਗਿਆ ਹੈ ? । 76।

(5). ‘ਚੁ ਹੱਕ ਯਾਰ ਬਾਸ਼ਦ ਚਿਹ ਦੁਸ਼ਮਨ ਕੁਨੱਦ॥ ਅਗਰ ਦੁਸ਼ਮਨੀ ਰਾ ਬ-ਸਦ ਤਨ ਕੁਨੱਦ॥107॥’ ਭਾਵ ਜੇ ਵਾਹਿਗੁਰੂ ਮਿੱਤਰ ਹੈ ਤਾਂ ਵੈਰੀ ਕੁਝ ਨਹੀਂ ਵਿਗਾੜ ਸਕਦਾ, ਭਾਵੇਂ ਉਹ ਸੌ-ਗੁਣਾ ਵੈਰ ਕਮਾਂਦਾ ਫਿਰੇ। 107।

(6). ‘ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰੱਦ॥ ਨ ਯਕ ਮੂਏ ਊ ਰਾ ਆਜ਼ਾਰ ਆਵੁਰੱਦ॥108॥’ ਭਾਵ ਜੇ ਵੈਰੀ ਹਜ਼ਾਰਾਂ ਵੀ ਵੈਰ ਕਰੇ ਤਾਂ ਵੀ ਉਹ ਉਸ ਦਾ ਇਕ ਵਾਲ ਵਿੰਗਾ ਨਹੀਂ ਕਰ ਸਕਦਾ।

ਸਾਰਾ ਹੀ ਪਰਿਵਾਰ ਕੁਰਬਾਨ ਕਰਾ ਕੇ ਭੀ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਜਿਸ ਦੇ ਸਿਰ ਉੱਤੇ ‘ਹੁਮਾ’ (ਰੱਬ) ਦਾ ਸਾਇਆ ਹੋਵੇ, ਉਸ ਉੱਤੇ ਕੋਈ ‘ਕਾਂ’ (ਵਿਰੋਧੀ) ਦਲੇਰੀ ਕਰ ਕੇ ਹੱਥ ਨਹੀਂ ਪਾ ਸਕਦਾ, ਜਿਸ ਨੇ ਸ਼ੇਰ ਦਾ ਆਸਰਾ ਲਿਆ ਹੋਵੇ, ਉਸ ਦੇ ਰਸਤੇ ਵਿਚ ਬੱਕਰੀ, ਭੇਡ ਆਦਿਕ ਕੋਈ ਰੋਕ ਨਹੀਂ ਪਾ ਸਕਦੇ।  ਤੂੰ ਅਤੇ ਤੇਰੇ ਜਰਨੈਲ ਮੇਰੇ ਚਾਰ ਪੁੱਤਰ ਮਾਰ ਕੇ ਫ਼ਖ਼ਰ ਕਰਦੇ ਹੋਣਗੇ, ਪਰ ਤੁਸਾਂ ਆਪਣੇ ਵਿਰੁੱਧ ਜਨਤਾ ਦੇ ਦਿਲਾਂ ਵਿਚ ਅੱਗ ਦੇ ਭਾਂਬੜ ਮਚਾ ਲਏ ਹਨ। ਜਿਸ ਦੇ ਸਿਰ ਉੱਤੇ ਅਕਾਲ ਪੁਰਖ ਰਾਖਾ ਹੋਵੇ, ਦੁਸ਼ਮਨ ਸਾਰਾ ਟਿੱਲ ਲਾ ਕੇ ਭੀ ਉਸ ਦਾ ਵਾਲ ਵਿੰਗਾ ਨਹੀਂ ਕਰ ਸਕਦਾ।

ਕਲਗੀਧਰ ਪਾਤਿਸ਼ਾਹ ਜੀ ਦੀ ਬੀਰਤਾ, ਜਿਗਰੇ ਅਤੇ ਕੁਰਬਾਨੀ ਦਾ ਵੰਨਗੀ ਮਾਤਰ ਦੀਦਾਰ ਅਸੀਂ ਕਰ ਚੁਕੇ ਹਾਂ। ਹੁਣ ਵੇਖੋ ਉਹਨਾਂ ਦੀ ਆਤਮਕ ਉਦਾਰਤਾ।  ਸਾਊ ਦੁਸ਼ਮਨ ਦੀ ਪਦਵੀ ਤੋਂ ਭੀ ਦੂਰ ਉੱਚੇ ਲੰਘ ਗਏ ਹਨ। ਗੁਰੂ ਅਰਜਨ ਸਾਹਿਬ ਨੇ ਆਤਮਕ ਉਦਾਰਤਾ ਬਾਰੇ ਮਨੁੱਖਤਾ ਦਾ ਆਦਰਸ਼ ਪੇਸ਼ ਕਰਦਿਆਂ ਫ਼ੁਰਮਾਇਆ ‘‘ਕਰਿ ਕਿਰਪਾ ਦੀਓ ਮੋਹਿ ਨਾਮਾ, ਬੰਧਨ ਤੇ ਛੁਟਕਾਏ॥ ਮਨ ਤੇ ਬਿਸਰਿਓ ਸਗਲੋ ਧੰਧਾ, ਗੁਰ ਕੀ ਚਰਣੀ ਲਾਏ॥੧॥ ਸਾਧ ਸੰਗਿ; ਚਿੰਤ ਬਿਰਾਨੀ ਛਾਡੀ॥ ਅਹੰਬੁਧਿ ਮੋਹ ਮਨ ਬਾਸਨ, ਦੇ ਕਰਿ ਗਡਹਾ ਗਾਡੀ॥੧॥ਰਹਾਉ॥ ਨਾ ਕੋ ਮੇਰਾ ਦੁਸਮਨੁ ਰਹਿਆ; ਨਾ ਹਮ ਕਿਸ ਕੈ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ; ਸਤਿਗੁਰ ਤੇ ਸੋਝੀ ਪਾਈ॥੨॥ ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ; ਤਾ ਮੇਲੁ ਕੀਓ ਮੇਰੇ ਰਾਜਨ॥੩॥ ਬਿਨਸਿਓ ਢੀਠਾ ਅੰਮ੍ਰਿਤੁ ਵੂਠਾ, ਸਬਦੁ ਲਗੋ ਗੁਰ ਮੀਠਾ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ; ਨਾਨਕ ! ਰਮਈਆ ਡੀਠਾ॥੪॥’’ (ਧਨਾਸਰੀ ਮਹਲਾ ੫/ ੬੭੧) ਰਣ-ਭੂਮੀ ਵਿਚ ਤਲਵਾਰ ਫੜ ਕੇ ਭੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਆਦਰਸ਼ ਨੂੰ ਸਦਾ ਆਪਣੇ ਸਾਹਮਣੇ ਰੱਖਿਆ। ਕਦੇ ਭੀ ਕੋਈ ਧੋਖਾ ਜਾਂ ਚਲਾਕੀ ਨਹੀਂ ਕੀਤੀ।  ਪਹਾੜੀ ਰਾਜੇ ਸਤਿਗੁਰੂ ਜੀ ਦੇ ਜਾਨੀ ਵੈਰੀ ਸਨ, ਭੰਗਾਣੀ ਦੇ ਯੁੱਧ ਵਿਚ ਉਹਨਾਂ ਦੀ ਨੀਅਤ ਸਾਫ਼ ਉੱਘੜ ਪਈ ਸੀ, ਪਰ ਜਦੋਂ ਕਦੇ ਉਹਨਾਂ ਉੱਤੇ ਮੁਗਲ ਹਾਕਮਾਂ ਵੱਲੋਂ ਜਬਰ ਹੋਇਆ, ਸਤਿਗੁਰੂ ਜੀ ਨੇ ਸਦਾ ਉਹਨਾਂ ਦੀ ਬਾਂਹ ਫੜੀ। ਗੁਰੂ ਪਾਤਿਸ਼ਾਹ ਦੇ ਪਾਸ ਸ਼ਿਕਾਇਤ ਹੋਈ ਸੀ ਕਿ ਭਾਈ ਘਨੱਈਆ ਜੀ ਰਣ-ਭੂਮੀ ਵਿਚ ਦੋਸਤਾਂ, ਦੁਸ਼ਮਨਾਂ ਦੋਹਾਂ ਧਿਰਾਂ ਦੇ ਫੱਟੜਾਂ ਨੂੰ ਪਾਣੀ ਪਿਲਾਂਦੇ ਹਨ, ਸਤਿਗੁਰੂ ਜੀ ਭਾਈ ਘਨੱਈਏ ਜੀ ਦੀ ਇਹ ਨਿਰਵੈਰਤਾ ਵੇਖ ਕੇ ਬਹੁਤ ਖ਼ੁਸ਼ ਹੋਏ ਸਨ।  ਉਹਨਾਂ ਦਾ ਵੈਰ ਕਿਸੇ ਹਿੰਦੂ ਜਾਂ ਮੁਸਲਮਾਨ ਨਾਲ ਨਹੀਂ ਸੀ।  ਇਹੀ ਨਿਰਵੈਰਤਾ ਸੀ ਜਿਸ ਨੇ ਗ਼ਨੀ ਖ਼ਾਂ ਨੂੰ ਖਿੱਚ ਕੇ ਲਿਆਂਦਾ ਸੀ ਤੇ ਬੜੇ ਬਿਖੜੇ ਸਮੇਂ ਉਹਨਾਂ ਨੂੰ ਗੁਰੂ ਪਾਤਿਸ਼ਾਹ ਜੀ ਦੀ ਸੇਵਾ ਕਰਨ ਦੀ ਪ੍ਰੇਰਨਾ ਕੀਤੀ ਸੀ। ਸਤਿਗੁਰੂ ਜੀ ਬਿਨਾਂ ਕਿਸੇ ਜਾਤਿ-ਪਾਤਿ ਅਤੇ ਪੱਖ ਦੇ; ਧਰਮੀਆਂ ਦੇ ਸਹਾਇਕ ਤੇ ਅਧਰਮ ਦੇ ਵਿਰੋਧੀ ਰਹੇ ਸਨ।

Most Viewed Posts