25.5 C
Jalandhar
Tuesday, April 7, 2026
spot_img
Home Blog Page 71

ਹਮ ਧਨਵੰਤ ਭਾਗਠ; ਸਚ ਨਾਇ ॥

0

ਗਉੜੀ ਗੁਆਰੇਰੀ ਮਹਲਾ ੫ ॥

ਹਮ ਧਨਵੰਤ ਭਾਗਠ; ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥

ਅਰਥ: ਸੱਚ (ਰੱਬ) ਦੇ ਨਾਮ ਵਿੱਚ ਜੁੜ ਕੇ ਅਸੀਂ ਧਨ ਵਾਲੇ, ਭਾਗਾਂ ਵਾਲੇ ਹਾਂ। ਹੁਣ ਸਹਿਜ-ਸੁਭਾਏ (ਸੁੱਤੇ-ਸਿੱਧ) ਹੀ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਾਂ।

ਪੀਊ ਦਾਦੇ ਕਾ; ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ; ਭਇਆ ਨਿਧਾਨਾ ॥੧॥

ਅਰਥ: ਜਦ ਗੁਰੂ ਨਾਨਕ ਜੀ ਤੋਂ ਲੈ ਕੇ (ਇਕੱਤਰ ਕੀਤਾ ਰੱਬੀ ਸ਼ਬਦ ਰੂਪ) ਖ਼ਜ਼ਾਨਾ ਮੈਂ ਵਿਚਾਰ ਕੇ ਵੇਖਿਆ ਤਾਂ ਮੇਰੇ ਮਨ ’ਚ (ਰੱਬੀ ਗੁਣ ਰੂਪ) ਖ਼ਜ਼ਾਨਾ ਪ੍ਰਗਟ ਹੋਇਆ।

ਰਤਨ ਲਾਲ, ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥੨॥

ਅਰਥ: (ਰੱਬੀ ਗੁਣ) ਕੀਮਤੀ ਜਵਾਹਰ ਮੋਤੀ ਹਨ, ਜਿਨ੍ਹਾਂ ਦੀ ਬਾਜ਼ਾਰ ’ਚੋਂ ਕੋਈ ਕੀਮਤ ਨਹੀਂ ਪੈ ਸਕਦੀ। ਇਹ ਭਰੇ ਹੋਏ ਖ਼ਜ਼ਾਨੇ ਅਮੋਲਕ ਤੇ ਨਾ ਮੁੱਕਣ ਵਾਲੇ ਹਨ (ਤਾਂ ਤੇ ਆਓ)

ਖਾਵਹਿ ਖਰਚਹਿ ਰਲਿ ਮਿਲਿ, ਭਾਈ !॥ ਤੋਟਿ ਨ ਆਵੈ; ਵਧਦੋ ਜਾਈ ॥੩॥

ਅਰਥ: ਹੇ ਸਤਸੰਗੀਓ! ਸਾਰੇ ਹੀ ਰਲ਼-ਮਿਲ ਕੇ ਖ਼ੁਦ ਮਾਣੀਏ ਅਤੇ ਹੋਰਾਂ ਨੂੰ ਵੰਡੀਏ (ਇਉਂ ਇਹ) ਮੁਕਦੇ ਨਹੀਂ ਸਗੋਂ ਹੋਰ ਵਧਦੇ ਜਾਂਦੇ ਹਨ।

ਕਹੁ ਨਾਨਕ ! ਜਿਸੁ ਮਸਤਕਿ ਲੇਖੁ ਲਿਖਾਇ ॥ ਸੁ ਏਤੁ ਖਜਾਨੈ; ਲਇਆ ਰਲਾਇ ॥੪॥ (ਗਉੜੀ/ਮਹਲਾ ੫/੧੮੬)

ਅਰਥ: (ਪਰ) ਹੇ ਨਾਨਕ! ਆਖ ਕਿ (ਕੇਵਲ ਓਹੀ ਇਨ੍ਹਾਂ ਦਾ ਵਣਜ ਕਰਦਾ ਹੈ) ਜਿਸ ਮੱਥੇ ’ਤੇ ਨਸੀਬ ਲਿਖਿਆ ਹੋਵੇ। ਉਹੀ ਇਸ (ਨਾਮ) ਖ਼ਜ਼ਾਨੇ ’ਚ ਰਲ਼ ਸਕਦਾ ਹੈ ਭਾਵ ਉਹੀ ਸਤਸੰਗਿ ’ਚ ਬੈਠ ਕੇ ਰੱਬੀ ਉਸਤਤਿ ਕਰ ਸਕਦਾ ਹੈ, ਕਰਾ ਸਕਦਾ ਹੈ।

ਗਿਆਨੀ ਅਵਤਾਰ ਸਿੰਘ

ਜੇ ਮੈ ਜਥੇਦਾਰ ਹੋਵਾਂ- ਰਣਜੀਤ ਸਿੰਘ ਢੱਡਰੀਆਂ ਵਾਲਾ

0

ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣ ਕੇ ਕੌਮ ਵਿਚ ਸਿਧਾਤਿਕ ਮਤਭੇਦ ਅਤੇ ਇਤਿਹਾਸਕ ਤਰੁਟੀਆਂ ਨੂੰ ਦੂਰ ਕਰਨ ਲਈ ਵਿਦਵਾਨਾਂ ਚ ਆਮ ਰਾਇ ਬਣਾਉਣੀ, ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਦੂਰ ਕਰਨਾ, SGPC ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਨ ਲਈ ਠੋਸ ਨੀਤੀ ਬਣਾਉਣੀ ਆਦਿ ਮੁੱਦਿਆਂ ਨੂੰ ਪਹਿਲ ਦੇਣ ਦੀ ਬਜਾਇ ਵੇਖੋ ਜਥੇਦਾਰ ਬਣਨ ਉਪਰੰਤ ਕਿਹੜੀ ਯੋਗਤਾ ਦਾ ਸਬੂਤ ਦੇ ਰਹੇ ਹਨ।

ਗਲੀ ਹਉ ਸੋਹਾਗਣਿ ਭੈਣੇ! ਕੰਤੁ, ਨ ਕਬਹੂੰ ਮੈ ਮਿਲਿਆ ॥ (ਗੁਰੂ ਨਾਨਕ ਜੀ)

0

ਗਲੀ ਹਉ ਸੋਹਾਗਣਿ ਭੈਣੇ! ਕੰਤੁ, ਨ ਕਬਹੂੰ ਮੈ ਮਿਲਿਆ ॥ (ਗੁਰੂ ਨਾਨਕ ਜੀ)

ਹੇ ਦਿਲ ਦਾ ਭੇਤ ਸਮਝਣ ਵਾਲੀਏ ਭੈਣੇ! ਸੱਚ ਤਾਂ ਇਹ ਹੈ ਕਿ ਨਿਰੀਆਂ ਗੱਲਾਂ ਕਰਕੇ ਤਾਂ ਰੱਬ ਨੂੰ ਪਾ ਬੈਠੀ ਹਾਂ, ਪਰ ਸੱਚ ਇਹ ਹੈ ਕਿ ਮੈਨੂੰ ਕਦੇ ਉਸ ਦਾ ਮਿਲਾਪ ਨਸੀਬ ਨਹੀਂ ਹੋ ਸਕਿਆ।

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਪੂਰਨਮਾਸ਼ੀ ਦੀ ਬਜਾਏ 1 ਵੈਸਾਖ ਨੂੰ ਤਰਜੀਹ ਦੇਣ ਦੇ ਕੁਝ ਕਾਰਨ :

0

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਪੂਰਨਮਾਸ਼ੀ ਦੀ ਬਜਾਏ 1 ਵੈਸਾਖ ਨੂੰ ਤਰਜੀਹ ਦੇਣ ਦੇ ਕੁਝ ਕਾਰਨ :

  1. ਕਰਤਾਰਪੁਰ ਵਾਲੀ ਬੀੜ ਅਤੇ ਹੋਰ ਹੱਥ ਲਿਖਤ ਉਤਾਰਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ਸੰਮਤ ੧੫੯੬ ਬਿਕ੍ਰਮੀ ਦਰਜ ਹੈ ਜੋ ਸੂਰਜੀ ਸੰਗਰਾਂਦ ਦੇ ਹਿਸਾਬ ਅੱਸੂ, ਸੰਮਤ ੧੫੯੬ ਦਿਨ ਐਤਵਾਰ ਬਣਦਾ ਹੈਇਸ ਤਰੀਖ ਨੂੰ ਅਜੋਕੇ ਵਿਦਵਾਨ ਵੀ ਠੀਕ ਮੰਨਦੇ ਹਨਸਾਰੇ ਵਿਦਵਾਨ ਗੁਰੂ ਜੀ ਦੀ ਉਮਰ 70 ਸਾਲ 5 ਮਹੀਨੇ 7 ਦਿਨ ਮੰਨਦੇ ਹਨਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ, ੧੫੯੬ ਬਿਕ੍ਰਮੀਚੋਂ ਗੁਰੂ ਜੀ ਦੀ ਉਮਰ ਘਟਾਉਣ ਨਾਲ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੀ ਮਿਤੀ ਬਣਦੀ ਹੈ = ਵੈਸਾਖ, ਸੰਮਤ ੧੫੨੬ ਬਿਕ੍ਰਮੀ ਚੇਤ ਸੁਦੀ ਪੂਰਨਮਾਸ਼ੀ, ਦਿਨ ਸੋਮਵਾਰ, 27 ਮਾਰਚ 1469 ਸਾਂਝਾ ਸਾਲ (ਜੂਲੀਅਨ)।
  2. ਭਾਈ ਗੁਰਦਾਸ ਜੀ ਵਾਰ ੧ ਪਉੜੀ ੨੭ ਵਿੱਚ ਲਿਖਦੇ ਹਨ: ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ, ਅੰਧੇਰੁ ਪਲੋਆ। ਸਿੰ ਬੁਕੇ, ਮਿਰਗਾਵਲੀ ਭੰਨੀ ਜਾਇ; ਧੀਰਿ ਧਰੋਆਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ’’

ਭਾਈ ਕਾਨ੍ਹ ਸਿੰਘ ਨਾਭਾ ਨੇ ਵਸੋਆਦੇ ਅਰਥ (1) ਵੈਸਾਖੀ, ਵੈਸਾਖ ਮਹੀਨੇ ਦੀ ਸੰਕ੍ਰਾਂਤੀ (2) ਸਾਲ ਦਾ ਨਵਾਂ ਦਿਨ (ਨੌਰੋਜ਼) ਕੀਤੇ ਹਨ ਭਾਵ ਜਦੋਂ ਸਤਿਗੁਰੁ ਨਾਨਕ ਪ੍ਰਗਟ ਹੋਏ ਤਾਂ ਜਿਵੇਂ ਸੂਰਜ ਦੇ ਚੜ੍ਹਿਆਂ ਤਾਰੇ ਛਿਪਦੇ ਤੇ ਅੰਧੇਰਾ ਨੱਸਦਾ ਹੈ, ਇਸੇ ਤਰ੍ਹਾਂ ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ; ਜਿਵੇਂ ਸ਼ੇਰ ਦੇ ਭਬਕਿਆਂ, ਹਰਨਾਂ ਦੀ ਡਾਰ ਭੱਜਦੀ ਜਾਂਦੀ ਹੈ ਤੇ ਧੀਰਜ ਨਹੀਂ ਧਰਦੀ ਇਉਂ ਹੀ ਪਾਪਾਂ ਨੂੰ ਨੱਸ ਜਾਂਦੇ ਹਨ।  ਘਰ ਘਰ ਵਿਖੇ ਧਰਮਸਾਲਾਂ ਹੋਈਆਂ ਅਤੇ ਕੀਰਤਨ ਹੋਣ ਲੱਗਾ (ਮਾਨੋ) ਸਦਾ ਵਿਸਾਖੀ ਰਹਿੰਦੀ ਹੈ। ਸੋ ਇਸ ਦਾ ਭਾਵ ਇਹ ਹੋਇਆ ਕਿ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1 ਵੈਸਾਖ ਦਾ ਮੰਨਦੇ ਹਨ।

  1. ਗੁਰੂ ਜੀ ਦੇ ਆਗਮਨ ਸੰਬੰਧੀ ਭਾਈ ਗੁਰਦਾਸ ਜੀ ਵੱਲੋਂ ‘ਵਸੋਆ’ ਸ਼ਬਦ ਦੀ ਵਰਤੋਂ; ਗੁਰੂ ਅਮਰਦਾਸ ਜੀ ਵੱਲੋਂ ਬਾਉਲੀ ਸਾਹਿਬ ਤਿਆਰ ਕਰਵਾਉਣ ਉਪਰੰਤ ‘ਵਸੋਆ’ ਪੁਰਬ ਮਨਾਉਣ ਦੀ ਆਗਿਆ; ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਵਿਸਾਖੀ ਦੇ ਦਿਹਾੜੇ ਨੂੰ ਖਾਲਸਾ ਪੰਥ ਦੀ ਸਿਰਜਣਾ ਲਈ ਚੁਣਨਾ ਸਿੱਧ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਤਰੀਖ 1 ਵੈਸਾਖ ਹੋਵੇਗੀ।
  2. ਪ੍ਰਸਿੱਧ ਲਿਖਾਰੀ ਅਤੇ ਵਿਦਵਾਨ ਜੋ ਵੈਸਾਖ ਮਹੀਨੇ ਦੀ ਤਾਰੀਖ਼ ਨਾਲ ਸਹਿਮਤ ਹਨ: 1. . ਕਰਮ ਸਿੰਘ ਹਿਸਟੋਰੀਅਨ 2. ਭਾਈ ਕਾਨ੍ਹ ਸਿੰਘ ਨਾਭਾ 3. ਡਾ. ਗੰਡਾ ਸਿੰਘ 4. ਪ੍ਰਿੰ. ਸਤਬੀਰ ਸਿੰਘ  5. ਪ੍ਰੋ. ਸਾਹਿਬ ਸਿੰਘ  6. ਡਾ. ਹਰੀ ਰਾਮ ਗੁਪਤਾ  7. ਐਮ. . ਮੈਕਾਲਿਫ਼
  3. ਜਨਮ ਸਾਖੀਆਂ ਜੋ ਵੈਸਾਖ ਦੀ ਤਾਰੀਖ ਦਿੰਦਿਆਂ ਹਨ: 1. ਮੇਹਰਬਾਨ ਵਾਲੀ ਜਨਮ ਸਾਖੀ 2. ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ 3. ਬੀ-40 ਜਨਮ ਸਾਖੀ  4. ਪੁਰਾਤਨ ਜਨਮ ਸਾਖੀ  5. ਪੱਥਰ ਦੇ ਛਾਪੇ ਵਾਲੀ ਜਨਮ ਸਾਖੀ ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ
  4. ਮੈਕਾਲਿਫ਼ ਅਨੁਸਾਰ ਸੰਨ 1817 ਤੱਕ ਗੁਰ ਪੁਰਬ ਨਨਕਾਣਾ ਸਾਹਿਬ ਵਿਖੇ ਵੈਸਾਖ ਵਿੱਚ ਹੀ ਮਨਾਇਆ ਜਾਂਦਾ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਸਮੇਂ ਅੰਮ੍ਰਿਤਸਰ ਵਿੱਚ ਰਹਿ ਰਹੇ ਭਾਈ ਸੰਤ ਸਿੰਘ ਗਿਆਨੀ, ਜਿਸ ਦਾ ਮਹਾਰਾਜੇ ਦੇ ਮਨ ’ਚ ਬੜਾ ਸਤਿਕਾਰ ਸੀ; ਨੇ ਸਿੱਖਾਂ ਨੂੰ ਹਿੰਦੂਆਂ ਦੇ ਤੀਰਥ ‘ਰਾਮ ਤੀਰਥ’ ਵਿਖੇ ਕੱਤਕ ਦੀ ਪੂਰਨਮਾਸ਼ੀ ਮੌਕੇ ਲੱਗ ਰਹੇ ਮੇਲੇ ’ਤੇ ਜਾਣ ਤੋਂ ਰੋਕਣ ਲਈ ਸੰਨ 1816 ਤੋਂ ਕੱਤਕ ਪੂਰਨਮਾਸ਼ੀ ਨੂੰ ਮਨਾਉਣਾ ਅਰੰਭ ਕਰ ਦਿੱਤਾ।
  5. ਹੈਰਾਨੀ ਦੀ ਗੱਲ ਹੈ ਕਿ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਮਾਂ ਕਾਰਤਿਕ ਪੂਰਨਮਾਸ਼ੀ ਸੰਮਤ ੧੫੨੬; ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦ ਸੰਮਤ ੧੫੯੬ ਅਤੇ ਉਪਰੋਕਤ ਤਾਰੀਖਾਂ ਨਾਲ ਮੇਲ ਨਾਂਹ ਖਾਣ ਵਾਲੀ ਆਯੂ 70 ਸਾਲ 5 ਮਹੀਨੇ ਅਤੇ 7 ਦਿਨ ਦਿੱਤੀ ਹੈ ਜੋ ਕਿ ਤਰੀਖਾਂ ਦੀ ਪ੍ਰਮਾਣਿਕਤਾ ਨੂੰ ਸ਼ੱਕੀ ਕਰਦੀ ਹੈ, ਇਸ ਦੇ ਬਾਵਜੂਦ ਸਾਰੇ ਸੰਪਰਦਾਈ ਅਤੇ ਡੇਰਾਵਾਦੀ ਸੋਚ ਵਾਲੇ ਸਿੱਖ, ਇਨ੍ਹਾਂ ਤਰੀਖਾਂ ਨੂੰ ਸਹੀ ਮੰਨਦੇ ਹਨ ਜਦ ਕਿ ਪ੍ਰਕਾਸ਼ ਸਮਾ ੧ ਵੈਸਾਖ (ਚੇਤ ਸੁਦੀ ਪੂਰਨਮਾਸ਼ੀ) ਸੰਮਤ ੧੫੨੬ ਅਤੇ ਜੋਤੀ ਜੋਤ ਸਮਾਉਣ ਦੀ ਮਿਤੀ ੮ ਅੱਸੂ (ਅੱਸੂ ਵਦੀ ੧੦) ਸੰਮਤ ੧੫੯੬ ਮੰਨੇ ਜਾਣ ਤਾਂ ਸਾਰੇ ਤੱਥ ਮੇਲ ਖਾ ਜਾਂਦੇ ਹਨ।
  6. ਗੁਰੂ ਜੀ ਦਾ ਪ੍ਰਕਾਸ਼ ਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਕੱਤਕ ਪੂਰਨਮਾਸ਼ੀ ਅਤੇ ਜੋਤੀ ਜੋਤ ਪੁਰਬ ਅੱਸੂ ਵਦੀ 10 ਮਨਾਉਣ ਨਾਲ ਇਹ ਹਮੇਸ਼ਾਂ ਬਦਲਵੀਆਂ ਤਰੀਖਾਂ ਨੂੰ ਆਉਂਦੇ ਰਹਿੰਦੇ ਹਨ ਜਦੋਂ ਕਿ ਪ੍ਰਕਾਸ਼ ਪੁਰਬ ਸੂਰਜੀ ਤਰੀਖਾਂ ੧ ਵੈਸਾਖ ਅਤੇ ਜੋਤੀ ਜੋਤ ਪੁਰਬ ੮ ਅੱਸੂ ਮਨਾਉਣ ਨਾਲ ਇਹ ਹਮੇਸ਼ਾਂ ਨਿਸ਼ਚਿਤ ਤਰੀਖ਼ਾਂ ਨੂੰ ਕਰਮਵਾਰ 14 ਅਪ੍ਰੈਲ ਅਤੇ 22 ਸਤੰਬਰ ਨੂੰ ਹੀ ਆਉਂਦੇ ਰਹਿਣਗੇ ਪਰ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹਿਣ ਨਾਲ ਵੈਸਾਖੀ 1469 ਵਿੱਚ 27 ਮਾਰਚ, 1699 ਵਿੱਚ 29 ਮਾਰਚ ਨੂੰ ਆਈ ਸੀ ਅਤੇ ਅੱਜ ਕੱਲ੍ਹ 13-14 ਅਪ੍ਰੈਲ ਨੂੰ ਆ ਰਹੀ ਹੈ, ਅਗਲੀ ਸਦੀ ਵਿੱਚ 14-15 ਅਪ੍ਰੈਲ ਨੂੰ ਅਤੇ 1100 ਸਾਲ ਬਾਅਦ ਮਈ ਮਹੀਨੇ ਦੇ ਅਖੀਰ ’ਚ ਆਉਣ ਲੱਗੇਗੀ।

ਨੋਟ: ਹੋਰ ਜਾਣਕਾਰੀ ਲਈ ਇਸ ਲਿੰਕ http://www.purewal.biz/ParkashDateGuruNanakSahib.pdfਤੋਂ ਸ: ਪਾਲ ਸਿੰਘ ਪੁਰੇਵਾਲ ਜੀ ਦਾ ਖੋਜ ਭਰਪੂਰ ਲੇਖ ਪੜ੍ਹਿਆ ਜਾ ਸਕਦਾ ਹੈ।

ਗੁਰੂ ਨਾਨਕ ਸਾਹਿਬ ਜੀ ਦੇ 551ਵੇਂ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਪੰਥ ਦੇ 321ਵੇਂ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ।

ਵੱਲੋਂ: ਕਿਰਪਾਲ ਸਿੰਘ ਬਠਿੰਡਾ 88378-13661

ਅਉਖੀ ਘੜੀ ਨ ਦੇਖਣ ਦੇਈ

0

ਧਨਾਸਰੀ ਮਹਲਾ ੫ ॥

ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ॥

ਹਾਥ ਦੇਇ ਰਾਖੈ ਅਪਨੇ ਕਉ, ਸਾਸਿ ਸਾਸਿ ਪ੍ਰਤਿਪਾਲੇ ॥੧॥

ਪ੍ਰਭ ਸਿਉ ਲਾਗਿ ਰਹਿਓ, ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ, ਧੰਨੁ ਹਮਾਰਾ ਮੀਤੁ ॥ ਰਹਾਉ ॥

ਮਨਿ ਬਿਲਾਸ, ਭਏ ਸਾਹਿਬ ਕੇ; ਅਚਰਜ ਦੇਖਿ ਬਡਾਈ ॥

ਹਰਿ ਸਿਮਰਿ ਸਿਮਰਿ, ਆਨਦ ਕਰਿ ਨਾਨਕ!  ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

(ਧਨਾਸਰੀ/ਮਹਲਾ ੫/ਅੰਗ ੬੮੨)

ਗੁਰੂ ਅਰਜਨ ਸਾਹਿਬ ਜੀ ਦੁਆਰਾ ਸਿੱਖ-ਭਗਤਾਂ ਦਾ (ਦੁੱਖ-ਤਕਲੀਫ਼ ਦੌਰਾਨ ਰੱਬ ’ਤੇ) ਭਰੋਸਾ ਨਾ ਟੁੱਟਣ ਦੇਣ ਵਜੋਂ ਉਚਾਰੇ ਗਏ ਉਕਤ ਸ਼ਬਦ ਦੀ ਵਿਚਾਰ ਕਰਨ ਲੱਗਿਆਂ ਦੋ ਬੰਦਾਂ ਵਾਲੇ ਸ਼ਬਦ ਦੇ ਵਿਚਕਾਰ ਦਰਜ ‘ਰਹਾਉ’ ਬੰਦ ਨੂੰ ਸਾਹਮਣੇ (ਸ਼ੁਰੂਆਤੀ ਵਜੋਂ) ਰੱਖ ਕੇ ਵਿਚਾਰਨਾ ਲਾਭਕਾਰੀ ਹੈ ਕਿਉਂਕਿ ਬਾਕੀ ਦੋ ਬੰਦ ਇਸੇ (ਰਹਾਉ) ਵਿਸ਼ੇ ਦਾ ਵਿਸਥਾਰ ਹੀ ਹਨ ਭਾਵ ਸਮੁੱਚੇ ਸ਼ਬਦ-ਵਿਸ਼ੇ ਦਾ ‘ਰਹਾਉ’ ਬੰਦ ਹੀ ਤੱਤ-ਸਾਰ ਹੈ, ਇਸ ਲਈ ‘ਰਹਾਉ’ ਬੰਦ ਨੂੰ ਪਹਿਲਾਂ ਲੈ ਕੇ ਵਿਚਾਰ ਸ਼ੁਰੂ ਕੀਤੀ ਜਾ ਰਹੀ ਹੈ, ਜੋ ਇਸ ਪ੍ਰਕਾਰ ਹੈ:

ਪ੍ਰਭ ਸਿਉ ਲਾਗਿ ਰਹਿਓ; ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ; ਧੰਨੁ ਹਮਾਰਾ ਮੀਤੁ ॥ ਰਹਾਉ ॥

ਭਾਵ – ਰੱਬ ਨਾਲ ਮੇਰਾ ਮਨ ਹਰ ਸਮੇਂ ਜੁੜਿਆ ਰਹਿੰਦਾ ਹੈ।  (ਜ਼ਿੰਦਗੀ ਦੇ) ਸ਼ੁਰੂ ਤੋਂ ਅੰਤ ਤੱਕ (ਉਹ, ਮੇਰਾ) ਹਰ ਥਾਂ ਮਦਦਗਾਰ ਹੈ, ਇਸ ਲਈ ਧੰਨਤਾਯੋਗ ਹੈ ਮੇਰਾ ਸਖਾ-ਮਿੱਤਰ ॥ ਰਹਾਉ॥

ਅਉਖੀ ਘੜੀ ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ; ਸਾਸਿ ਸਾਸਿ ਪ੍ਰਤਿਪਾਲੇ ॥੧॥

ਭਾਵ – (ਰੱਬ, ਆਪਣੇ ਪਿਆਰੇ ਨੂੰ) ਮੁਸ਼ਕਲ ਸਮਾਂ ਵੇਖਣ ਨਹੀਂ ਦਿੰਦਾ (ਕਿਉਂਕਿ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ) ਆਪਣਾ ਸੁਭਾਅ ਚੇਤੇ ਰੱਖਦਾ ਹੈ। ਆਪਣੇ ਪਿਆਰ ਸੇਵਕ ਨੂੰ ਹੌਂਸਲਾ ਦੇ ਕੇ ਰੱਖਦਾ ਹੈ (ਭਾਵ ਸੇਵਕ ਦੀ ਮਦਦ ਕਰ-ਕਰ ਕੇ ਆਪਣੇ ’ਤੇ ਪੂਰਨ ਵਿਸ਼ਵਾਸ ਬਣਾਈ ਰੱਖਦਾ ਹੈ, ਆਪਣੇ ’ਤੇ ਬਣਿਆ ਭਰੋਸਾ ਟੁੱਟਣ ਨਹੀਂ ਦਿੰਦਾ) ਸੁਆਸ ਸੁਆਸ ’ਚ ਰੱਖਿਆ ਕਰਦਾ ਹੈ।੧।

ਮਨਿ ਬਿਲਾਸ, ਭਏ ਸਾਹਿਬ ਕੇ; ਅਚਰਜ ਦੇਖਿ ਬਡਾਈ ॥

ਹਰਿ ਸਿਮਰਿ ਸਿਮਰਿ ਆਨਦ ਕਰਿ, ਨਾਨਕ!  ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ (ਧਨਾਸਰੀ/ਮ: ੫/ਅੰਗ ੬੮੨)

ਭਾਵ – (ਰੱਬੀ ਮਿਹਰ ਦਾ ਅਹਿਸਾਸ ਹੁੰਦਾ ਵੇਖ ਜਾਂ) ਹੈਰਾਨ ਕਰਨ ਵਾਲੇ ਕੌਤਕ, (ਰੱਬੀ) ਗੁਣ ਵੇਖ ਕੇ (ਜੋ ਮਨੁੱਖ; ਸਦਾ ਲਈ) ਮਾਲਕ ਦੇ ਹੋ ਗਏ (ਉਨ੍ਹਾਂ ਦੇ) ਮਨ ’ਚ (ਦੁੱਖ-ਤਕਲੀਫ਼ਾਂ ਦੀ ਥਾਂ ਸਦਾ) ਅਨੰਦ-ਖੇੜੇ ਬਣ ਗਏ (ਭਾਵ ਉਹ ਮੁਸ਼ੀਬਤਾਂ ’ਚ ਵੀ ਡੋਲਦੇ ਨਹੀਂ, ਰੱਬ ਨਾਲ ਜੁੜੇ ਰਹਿੰਦੇ ਹਨ) ਤਾਂ ਤੇ ਹੇ ਨਾਨਕ! (ਹਰ ਬਿਪਤਾ ’ਚੋਂ ਉੱਪਰ ਉੱਠ) ਹਰੀ ਨੂੰ ਯਾਦ ਕਰ-ਕਰ ਆਨੰਦ ਮਾਣਦਾ ਰਹਿ ਕਿਉਂਕਿ ਰੱਬ ਨੇ (ਭਗਤਾਂ ਦੀ ਤੁਛ ਮਾਤਰ ਨਹੀਂ ਸਗੋਂ) ਮੁਕੰਮਲ ਇੱਜ਼ਤ ਰੱਖਣੀ ਹੈ।

ਗਿਆਨੀ ਅਵਤਾਰ ਸਿੰਘ

ਆਪ ਬੀਤੀ ਇਕ ਘਟਨਾ

0

ਆਪ ਬੀਤੀ ਇਕ ਘਟਨਾ

ਜਗਦੀਪ ਸਿੰਘ ਫਰੀਦਕੋਟ

ਉਹਨੀਂ ਦਿਨੀਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਹੁੰਦੇ ਸਾਂ। ਕਰਮ ਏਨੇ ਚੰਗੇ ਕਿ ਦਰਬਾਰ ਸਾਹਿਬ ਦੇ ਦਰਸਨ ਦੀਦਾਰ ਲਗਭਗ ਹਰ ਰੋਜ਼ ਹੋ ਜਾਂਦੇ। ਇਕ ਦੁਪਿਹਰ ਮੈਂ ਤੇ ਮੇਰਾ ਪਰਮ ਮਿੱਤਰ (ਸ਼ਾਇਦ ਉਸ ਨੂੰ ਵੀ ਇਹ ਘਟਨਾ ਇੰਨ ਬਿੰਨ ਯਾਦ ਹੋਵੇ) ਘੰਟਾ ਘਰ ਵਾਲੇ ਦਰਵਾਜ਼ੇ ਤੋਂ ਅੰਦਰ ਦਾਖਲ ਹੋ ਰਹੇ ਸਾਂ। ਭਾਈ ਨਿਰਮਲ ਸਿੰਘ ਕੀਰਤਨ ਕਰ ਰਹੇ ਸਨ। ਉਹਨਾਂ ਸੇਵਾ ਆਰੰਭ ਹੀ ਕੀਤੀ ਸੀ ਤੇ ਮੰਗਲ ਗਾ ਰਹੇ ਸਨ। ਮੈਂ ਮਿੱਤਰ ਨੂੰ ਕਿਹਾ, “ਤੈਨੂੰ ਪਤੈ, ਕਹਿੰਦੇ ਨੇ ਤਾਨਸੇਨ ਜਦ ਰਾਗ ਦੀਪਕ ਗਾਉਂਦਾ ਸੀ ਤਾਂ ਦੀਵੇ ਆਪਣੇ ਆਪ ਬਲ ਪੈਂਦੇ ਸਨ। ਜਦ ਮੇਘ ਗਾਉਂਦਾ ਤਾਂ ਮੀਂਹ ਬਰਸਨ ਲੱਗਦਾ ਸੀ। ਪੰਥ ਵਿਚ ਵੀ ਐਸੇ ਕੀਰਤਨੀਏ ਰਹੇ ਹੋਣਗੇ, ਜਿਹਨਾਂ ਦੁਆਰਾ ਗਾਏ ਜਾਂਦੇ ਰਾਗ ਧੁਰ ਦਰਗਾਹੀਂ ਪਹੁੰਚਦੇ ਹੋਣਗੇ। ਜਿਹਨਾਂ ਦੁਆਰਾ ਗਾਈ ਕੀਰਤ ਅਕਾਲ ਪੁਰਖ ਆਪ ਸੁਣਦੇ ਹੋਣਗੇ”। “ਹੋਏ ਹੋਣਗੇ ਕਿਉਂ ? ਹੁਣ ਵੀ ਨੇ ਤੇ ਅੱਗੋਂ ਵੀ ਆਉਣਗੇ”, ਉਹ ਬੋਲਿਆ ਤੇ ਮੈਨੂੰ ਭਾਈ ਸਮੁੰਦ ਸਿੰਘ, ਭਾਈ ਸੁਰਜਨ ਸਿੰਘ, ਭਾਈ ਬਖਸੀਸ਼ ਸਿੰਘ ਹੁਣਾ ਬਾਰੇ ਦੱਸਣ ਲੱਗਾ। ਸੂਰਜ ਚਮਕ ਰਿਹਾ ਸੀ ਜਦ ਅਸੀਂ ਘੰਟਾ ਘਰ ਦਰਵਾਜ਼ੇ ਤੋਂ ਅੰਦਰ ਦਾਖਲ ਹੋਏ। ਭਾਈ ਸਾਹਿਬ ਨੇ ਸਬਦ ਆਰੰਭ ਕੀਤਾ, “ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥” ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤਕ ਜਾਂਦਿਆਂ ਬੱਦਲ ਹੋ ਗਏ। ਮੇਰਾ ਮਿੱਤਰ ਹੱਸਦਿਆਂ ਬੋਲਿਆ, “ਇੰਝ ਗਾ ਰਹੇ ਨੇ ਭਾਈ ਸਾਹਿਬ, ਜਿਵੇਂ ਇੰਦਰ ਨੂੰ ਹੁਕਮ ਦੇ ਰਹੇ ਹੋਣ”। ਕਮਾਲ ਓਦੋਂ ਹੋਈ ਕਿ ਜਦ ਤਕ ਅਸੀਂ ਅਕਾਲ ਤਖਤ ਸਾਹਿਬ ਦੇ ਵਿਹੜੇ ਵਿਚ ਪਹੁੰਚੇ ਤਾਂ ਮੁਸਲਾਧਾਰ ਵਰਖਾ ਸ਼ੁਰੂ ਹੋ ਗਈ ਤੇ ਸਾਡੇ ਦੋਹਾਂ ਦੇ ਹੰਝੂ ਮੀਂਹ ਦੀਆਂ ਕਣੀਆਂ ਵਿਚ ਹੀ ਮਿਲ ਗਏ। … ਮੈਂ ਇਕ ਵਾਰ ਭਾਈ ਸਾਹਿਬ ਨੂੰ ਇਹ ਗੱਲ ਦੱਸੀ। ਉਹ ਬੋਲੇ, “ਮੇਰੇ ਜਿਉਂਦੇ ਜੀਅ ਇਹ ਘਟਨਾ ਕਿਤੇ ਨਾ ਲਿਖੀਂ”… ਤੇ ਮੈਂ ਨਹੀਂ ਲਿਖੀ। ਪਰ ਅੱਜ ਮੈਂ ਬੈਠਾ ਸੋਚ ਰਿਹਾ ਸਾਂ ਕਿ ਜਿਵੇਂ ਉਹਨਾਂ ਨੂੰ ਪਤਾ ਹੀ ਸੀ ਕਿ ਮੈਂ ਇਸ ਤੋਂ ਪਹਿਲਾਂ ਦੇਹ ਦਾ ਓਹਲਾ ਕਰਾਂਗਾ ਤੇ ਉਹ ਮੈਨੂੰ ਅਸਿੱਧੇ ਢੰਗ ਨਾਲ ਕਹਿ ਰਹੇ ਸਨ, “ਮੇਰੇ ਜਾਣ ਮਗਰੋਂ ਇਹ ਗੱਲ ਸੰਗਤ ਨੂੰ ਜਰੂਰ ਦੱਸੀਂ, ਸੋਹਣੀ ਲੱਗੇਗੀ”। … ਭਰੇ ਮਨ ਨਾਲ ਅਲਵਿਦਾ ਭਾਈ ਸਾਹਿਬ    ਲਿਖਤ : ਜਗਦੀਪ ਸਿੰਘ ਫਰੀਦਕੋਟ

ਸਿੱਖ ਜਗਤ ਦਾ ਤਾਨਸੇਨ ‘ਸੀ ਪਦਮ’ ਸ੍ਰੀ ਭਾਈ ਨਿਰਮਲ ਸਿੰਘ ‘ਖ਼ਾਲਸਾ’- ਜਗਤਾਰ ਸਿੰਘ ਜਾਚਕ ਲੁਧਿਆਣਾ

0

ਸਿੱਖ ਜਗਤ ਦਾ ਤਾਨਸੇਨ ‘ਸੀ ਪਦਮ’ ਸ੍ਰੀ ਭਾਈ ਨਿਰਮਲ ਸਿੰਘ ‘ਖ਼ਾਲਸਾ’- ਜਗਤਾਰ ਸਿੰਘ ਜਾਚਕ ਲੁਧਿਆਣਾ

2 ਅਪ੍ਰੈਲ (ਮਨਜੀਤ ਸਿੰਘ) ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਕੀਰਤਨੀਏ ਭਾਈ ਨਿਰਮਲ ਸਿੰਘ ‘ਖ਼ਾਲਸਾ’ ਸੰਗੀਤਕ ਪੱਖੋਂ ਸਿੱਖ ਜਗਤ ਦੇ ‘ਤਾਨਸੇਨ’ ਮੰਨੇ ਜਾਂਦੇ ਸਨ, ਜਿਨ੍ਹਾਂ ਦਾ ਅਕਾਲ ਚਲਾਣਾ ਗੁਰਬਾਣੀ ਸੰਗੀਤ ਦੇ ਖੇਤਰ ਵਿੱਚ ਸਦਾ ਹੀ ਇੱਕ ਵੱਡੀ ਘਾਟ ਵਜੋਂ ਰੜਕਦਾ ਰਹੇਗਾ । ਉਹ ਸਿੱਖ ਪੰਥ ਦੇ ਪਹਿਲੇ ਕੀਰਤਨੀਏ ਸਨ, ਜਿਨ੍ਹਾਂ ਨੂੰ ਗੁਰਬਾਣੀ ਸੰਗੀਤ ਦੀਆਂ ਪ੍ਰਾਪਤੀਆਂ ਤੇ ਸੇਵਾਵਾਂ ਕਾਰਨ ਭਾਰਤ ਸਰਕਾਰ ਦਾ ਸਭ ਤੋਂ ਉੱਚਾ ਸਨਮਾਨ ‘ ਪਦਮ ਸ੍ਰੀ’ ਪ੍ਰਾਪਤ ਹੋਇਆ । ਗਿ. ਜਗਤਾਰ ਸਿੰਘ ਜਾਚਕ ਨੇ ਉਪਰੋਕਤ ਵੀਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਭਾਈ ਸਾਹਿਬ ਨੇ ਸੰਨ 1974 ਤੋਂ 1976 ਤਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਪ੍ਰੋ. ਅਵਤਾਰ ਸਿੰਘ ‘ਨਾਜ਼’ ਪਾਸੋਂ ਗੁਰਬਾਣੀ ਸੰਗੀਤ ਦੀ ਵਿਦਿਆ ਹਾਸਲ ਕੀਤੀ ਤੇ ਫਿਰ ਕੁਝ ਸਮਾਂ ਉਥੇ ਹੀ ਅਧਿਆਪਕ ਵੀ ਰਹੇ । ਹਮ-ਜਮਾਤੀ ਗਿ. ਜਾਚਕ ਮੁਤਾਬਕ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਭਾਈ ਨਿਰਮਲ ਸਿੰਘ ਦੀ ਰਾਗ-ਵਿਦਿਆ ਦੇ ਅਭਿਆਸ ਦੀ ਲਗਨ ਅਤੇ ਕੀਰਤਨ-ਸ਼ੈਲੀ ਨੂੰ ਧਿਆਨ ਵਿੱਚ ਰੱਖ ਕੇ ਕਿਹਾ ਕਰਦੇ ਸਨ “ਇਹ ਸਾਡਾ ਤਾਨਸੇਨ ਹੈ” ।

ਭਾਈ ਸਾਹਿਬ ਇੱਕ ਵਧੀਆ ਲੇਖਕ ਵੀ ਸਨ, ਜਿਨ੍ਹਾਂ ਦੀਆਂ ਕਈ ਸੰਗੀਤਕ ਤੇ ਸੁਧਾਰਵਾਦੀ ਲਿਖਤਾਂ ਅਖਬਾਰਾਂ ਵਿੱਚ ਵੀ ਲੜੀਵਾਰ ਛਪਦੀਆਂ ਰਹੀਆਂ, ਜਿਨ੍ਹਾਂ ਨੇ ਪਿਛੋਂ ਪੁਸਤਕਾਂ ਦਾ ਰੂਪ ਧਾਰਨ ਕੀਤਾ । ਕੀਰਤਨਕਾਰ ਸਿੱਖ ਬੀਬੀਆਂ ਛਾਪੀ ਸਿੰਘ ਬ੍ਰਦਰਜ਼ ਨੇ ਅਤੇ ਗੁਰਬਾਣੀ ਸੰਗੀਤ ਨਾਲ ਸਬੰਧਿਤ ਪੁਸਤਕ ਛਾਪੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ । ਉਹ ਸ੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨੀ ਜਥੇ ਹੋਣ ਦੀ ਵਕਾਲਤ ਵੀ ਕਰਦੇ ਰਹੇ ਅਤੇ ਸਿੱਖ ਸੰਪਰਦਾਵਾਂ ਅੰਦਰ ਫੈਲੀ ਊਚ-ਨੀਚ ਵਾਲੀ ਬਿਪਰਵਾਦੀ ਸੋਚ ਦੀ ਵੀ ਜ਼ੋਰਦਾਰ ਖ਼ਿਲਾਵਤ ਵੀ ਕਰਦੇ ਰਹੇ । ਉਹ ਦੁਖੀ ਸਨ ਕਿ ‘ਜਾਣਹੁ ਜੋਤਿ ਨ ਪੂਛਹੁ ਜਾਤੀ’ ਦਾ ਨਾਰ੍ਹਾ ਬੁਲੰਦ ਕਰਨ ਵਾਲੀ ਸਿੱਖ ਕੌਮ ਅੰਦਰੋਂ ਅਜੇ ਤਕ ਜਾਤ-ਪਾਤ ਦੀ ਬ੍ਰਾਹਮਣੀ ਬੀਮਾਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕੀ, ਜੋ ਇਕ ਤਰ੍ਹਾਂ ਨਾਲ ਸਿੱਖੀ ਸੋਚ ਨੂੰ ਕਲੰਕਿਤ ਕਰਨ ਵਾਲੀ ਹੈ ।

ਦੁੱਖ ਦੀ ਗੱਲ ਹੈ ਕਿ ਅਜਿਹਾ ਗੁਣੀ ਇਨਸਾਨ ਤੇ ਉੱਚ-ਕੋਟੀ ਦਾ ਸੰਗੀਤਕਾਰ ਅੱਜ ਸਾਡੇ ਵਿੱਚ ਨਹੀਂ ਰਿਹਾ । ਉਨ੍ਹਾਂ ਦੇ ਦੁਖਦਾਈ ਵਿਛੋੜੇ ਦਾ ਕਾਰਨ ਸਦਾ ਡਾਕਟਰਾਂ ਦੀ ਲਾਪ੍ਰਵਾਹੀ ਨੂੰ ਹੀ ਮੰਨਿਆ ਜਾਂਦਾ ਰਹੇਗਾ, ਜਿਨ੍ਹਾਂ ਨੇ ਭਾਈ ਸਾਹਿਬ ਨੂੰ ਪਹਿਲਾਂ ਦਾਖਲ ਨਹੀਂ ਕੀਤਾ, ਜਦੋਂ ਕਿ ਉਹ ਆਪ ਕਹਿੰਦੇ ਰਹੇ ਕਿ ਉਹ ਕੋਰੋਨਾ ਤੋਂ ਪੀੜਤ ਜਾਪਦੇ ਹਨ । ਇਹ ਕਹਿਣਾ ਵੀ ਗ਼ਲਤ ਹੈ ਕਿ ਇਹ ਬੀਮਾਰੀ ਉਹ ਵਿਦੇਸ਼ ਤੋਂ ਲੈ ਕੇ ਆਏ ਸਨ ਕਿਉਂਕਿ ਉਨ੍ਹਾਂ ਦੇ ਸਾਥੀਆਂ ਮੁਤਾਬਕ ਪਿਛਲੇ ਅੱਠ ਮਹੀਨਿਆਂ ਤੋਂ ਉਹ ਭਾਰਤ ਅੰਦਰ ਹੀ ਕੀਰਤਨ ਪ੍ਰੋਗਰਾਮ ਕਰ ਰਹੇ ਸਨ ।

ਭਾਈ ਸਾਹਿਬ ਦੀ ਦੁਖਦਾਈ ਖ਼ਬਰ ਮਿਲਣ ‘ਤੇ ਕਲਾਕਾਰਾਂ ਦੇ ਕਦਰਦਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲਿਖਿਆ :

ਮਹਿਕਵੰਤ ਸੁਰਸਾਗਰ ਪੂਰਾ, ਨਿਰਮਲ ਵੀਰ ਉਦਾਸ ਕਰ ਗਿਆ ।

ਅੰਮ੍ਰਿਤ ਵੇਲੇ ਪਾਟੀ ਚਿੱਠੀ, ਕੌਣ ਬਨੇਰੇ ਆਣ ਧਰ ਗਿਆ ।

ਸਾਰੀ ਉਮਰ ਬਤਾਈ ਜਿਸ ਨੇ, ਗੁਰਚਰਨਾਂ ਦੀ ਪ੍ਰੀਤੀ ਅੰਦਰ,

ਸੱਜਣ ਦੇ ਤੁਰ ਜਾਣ ਤੇ ਲੱਗਿਆ, ਸੁਰ ਦੀ ਖਾਲੀ ਧਰਤ ਕਰ ਗਿਆ ।

ਇਲਾਜ਼ ਪ੍ਰਣਾਲੀ ਦੀ ਕਮੀ ਨੇ ਲਏ ਹੋ ਸਕਦੇ ਹਨ ਕੌਮਾਂਤਰੀ ਰਾਗੀ ਭਾਈ ਨਿਰਮਲ ਸਿੰਘ ਦੇ ਪ੍ਰਾਣ : ਪੰਥਕ ਤਾਲਮੇਲ ਸੰਗਠਨ

0

ਇਲਾਜ਼ ਪ੍ਰਣਾਲੀ ਦੀ ਕਮੀ ਨੇ ਲਏ ਹੋ ਸਕਦੇ ਹਨ ਕੌਮਾਂਤਰੀ ਰਾਗੀ ਭਾਈ ਨਿਰਮਲ ਸਿੰਘ ਦੇ ਪ੍ਰਾਣ : ਪੰਥਕ ਤਾਲਮੇਲ ਸੰਗਠਨ

                 ( ਕਰੋਨਾ ਵਰਗੀਆਂ ਕਰੋਪੀਆਂ ਤੋਂ ਹਰਾਉਣ ਵਿਚਕਰੋਨੀ ਕੈਪਿਟਾਲਿਜ਼ਮਦਾ ਵੱਡਾ ਹੱਥ  )

2 ਅਪ੍ਰੈਲ : ਸਿੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਕੌਮਾਂਤਰੀ ਕੀਰਤਨੀਏ ਦੀ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਰੇ ਘਟਨਾਕ੍ਰਮ ਤੋਂ ਪ੍ਰਤੀਤ ਹੁੰਦਾ ਹੈ ਕਿ ਇਲਾਜ਼ ਪ੍ਰਣਾਲੀ ਵਿਚ ਕੋਈ ਕਮੀ ਰਹੀ ਹੋਵੇਗੀ। ਇਹ ਕਮੀ ਸਿਹਤ ਸਬੰਧੀ ਸਹੂਲਤਾਂ, ਸੁਹਿਰਦਤਾ ਅਤੇ ਪ੍ਰਤੀਬੱਧਤਾ ਦੀ ਵੀ ਹੋ ਸਕਦੀ ਹੈ।

ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਵਿਸ਼ਵ ਭਰ ਵਿਚ ਹੋ ਰਹੀਆਂ ਮੌਤਾਂ ਦਾ ਹਰ ਹਿਰਦੇ ਨੂੰ ਦਰਦ ਹੋ ਰਿਹਾ ਹੈ ਅਤੇ ਵਿਸ਼ਵ ਭਰ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਅੱਜ ਚਿੰਤਨ ਕਰਨ ਦੀ ਲੋੜ ਹੈ ਕਿ ਕਰੋਨਾ ਵਰਗੀਆਂ ਕਰੋਪੀਆਂ ਤੋਂ ਹਰਾਉਣ ਵਿਚਕਰੋਨੀ ਕੈਪਿਟਾਲਿਜ਼ਮਦਾ ਵੱਡਾ ਹੱਥ ਹੈ ਇਸ ਪੂੰਜੀਵਾਦ ਯਾਰਾਨੇ ਨੇ ਸਿਹਤ, ਸਿੱਖਿਆ ਅਤੇ ਖ਼ੁਰਾਕ ਦੀ ਬੁਨਿਆਦੀ ਨੀਂਹ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੋਇਆ ਹੈ ਕੁਦਰਤੀ ਸ੍ਰੋਤਾਂ ਅਤੇ ਵਾਤਾਵਰਨ ਨੂੰ ਪਿਆਰ ਕਰਨ ਦੀ ਥਾਂ ਵਪਾਰ ਬਣਾ ਲਿਆ ਹੈ। ਪੂੰਜੀ ਨੂੰ ਕੇਂਦਰ ਵਿਚ ਰੱਖ ਕੇ ਕੰਮ ਕਰਨ ਦੀ ਫ਼ਿਲਾਸਫ਼ੀ ਨੇ ਮਾਨਵਜਾਤੀ ਸਾਹਮਣੇ ਜੀਵਨ ਅਤੇ ਮੌਤ ਦੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

ਇਸ ਸੰਕਟ ਘੜੀ ਸਿਹਤ ਸਹੂਲਤਾਂ ਦੀ ਕਮੀ ਨਜ਼ਰ ਆਉਣੀ ਕੁਦਰਤੀ ਹੈ ਕਿਉਂਕਿ ਭਾਰਤ ਦੀ ਵੀ ਸਭ ਤੋਂ ਕਮਜ਼ੋਰ ਕੜੀ ਦੌਲਤ ਦੀ ਅਸਮਾਨ ਵੰਡ ਹੈ। ਕੇਵਲ ਇਕ ਸੈਂਕੜਾ ਦੇ ਕਰੀਬ ਲੋਕਾਂ ਕੋਲ ਐਨੀ ਕੁ ਦੌਲਤ ਹੈ ਜਿਸ ਨਾਲ ਭਾਰਤ ਦੇ ਸਾਰੇ ਰਾਜਾਂ ਦਾ 85% ਸਿਹਤ ਅਤੇ ਸਿੱਖਿਆ ਦਾ ਖਰਚਾ ਨਿੱਕਲ ਸਕਦਾ ਹੈ। ਬਿਨਾਂ ਸ਼ੱਕ ਜੀ. ਡੀ. ਪੀ. ਵਿਚ ਵਾਧੇ ਨੇ ਉੱਭਰਦੇ ਅਰਥਚਾਰਿਆਂ ਵਿਚ ਮਾਣ ਦਿਵਾਇਆ ਹੋਵੇ ਪਰ ਇਹ ਤੰਦਰੁਸਤ ਅਰਥਸ਼ਾਸਤਰ ਨਹੀਂ ਬਲਕਿ ਬਿਮਾਰ ਅਰਥਸ਼ਾਸਤਰ ਹੈ। ਜੋ ਕਿ ਕਰੋਨਾ ਵਰਗੀ ਕਰੋਪੀਆਂ ਦੀ ਮਾਰ ਤੋਂ ਬਚਾਉਣ ਵਿਚ ਅਸਮਰੱਥ ਹੈ।

ਸੰਗਠਨ ਨੇ ਅਪੀਲ ਕੀਤੀ ਕਿ ਮੌਤ ਦੇ ਤਾਂਡਵ ਨਾਚ ਮੌਕੇ ਜਿੱਥੇ ਵੱਧ ਤੋਂ ਵੱਧ ਸੁਰੱਖਿਅਤ ਮਾਪਦੰਡ ਅਪਣਾਉਣ ਦੀ ਲੋੜ ਹੈ, ਉੱਥੇ ਮੌਤ ਦਾ ਸ਼ਿਕਾਰ ਹੁੰਦੇ ਸਰੀਰਾਂ ਅਤੇ ਪਰਿਵਾਰਾਂ ਨਾਲ ਹਮਦਰਦੀ ਜੁਟਾਉਣੀ ਮਨੁੱਖੀ ਧਰਮ ਹੈ। ਅੰਤਮ ਸਸਕਾਰ ਮੌਕਿਆਂ ’ਤੇ ਨਫ਼ਰਤ ਵਾਲੀ ਪਹੁੰਚ ਦੀ ਥਾਂ ਸਸਕਾਰ ਲਈ ਯੋਗ ਢੰਗਾਂ ਬਾਰੇ ਰਾਏ ਦੇਣੀ ਬਣਦੀ ਹੈ ਅਤੇ ਯੋਗਦਾਨ ਬਣਦਾ ਹੈ।

ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥

0

ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥

ਸੁਖਦੇਵ ਸਿੰਘ ਲੁਧਿਆਣਾ, ਫੋਨ: 83605-68209

ਹਥਲੀ ਤੁਕ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਜਪੁ ਜੀ ਸਾਹਿਬ ਵਿੱਚ ਅੰਕਿਤ ਕੀਤੀ ਹੈ, ਜਿਸ ਨੂੰ ਅਸੀਂ ਰੋਜ਼ਾਨਾ ਪੜ੍ਹਦੇ-ਸੁਣਦੇ ਹਾਂ। ਇਸ ਵਿੱਚ ਰੱਬੀ ਹੁਕਮ ਨੂੰ ਬੁੱਝਣ ਜਾਂ ਜਾਣਨ ਦੀ ਗੱਲ ਕੀਤੀ ਗਈ ਹੈ। ਜਪੁ ਬਾਣੀ ਦੀ ਦੂਸਰੀ ਪਉੜੀ ’ਚ ਰੱਬੀ ਹੁਕਮ ਦੀ ਵਿਆਖਿਆ ਦਰਜ ਹੈ ਅਤੇ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਹੁੰਦੀ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥  ਨਾਨਕ  ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥’’ (ਜਪੁ)

ਇਨ੍ਹਾਂ ਤੁਕਾਂ ਦਾ ਭਾਵਾਰਥ ਇਹ ਹੈ ਕਿ ਜੋ ਵੀ ਵਰਤਾਰਾ ਕੁਦਰਤ ਵਿੱਚ ਵਰਤ ਰਿਹਾ ਹੈ, ਉਹ ਰੱਬ ਦੇ ਹੁਕਮ ਵਿੱਚ ਵਰਤ ਰਿਹਾ ਹੈ, ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ; ਜਿਵੇਂ ਅਸੀਂ ਕਈ ਵਾਰ ਸੁਣਦੇ ਹਾਂ ਕਿ ਰੱਬ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਭਾਵ ਉਸ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਇਹ ਵੀ ਕਿਹਾ ਜਾਂਦਾ ਹੈ ਕਿ ਰੱਬ ਕਿਸੇ ਦਾ ਬੁਰਾ ਨਹੀਂ ਲੋਚਦਾ ਅਤੇ ਮਿੱਠਾ ਬੋਲਦਾ ਹੈ। ਫਿਰ ਵੀ ਅਸੀਂ ਦੇਖਦੇ ਹਾਂ ਕਿ ਸਮੁੰਦਰ ਵਿੱਚ ਤੂਫਾਨ ਆਉਂਦੇ ਹਨ, ਹਜ਼ਾਰਾਂ ਲੋਕ ਤੂਫਾਨ ਵਿੱਚ ਮਰ ਜਾਂਦੇ ਹਨ। ਕਿਤੇ ਹੜ੍ਹ ਆ ਜਾਂਦਾ ਹੈ, ਕਿਤੇ ਕੋਈ ਬੱਸ ਖੱਡ ਵਿੱਚ ਡਿੱਗ ਜਾਂਦੀ ਹੈ, ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਹੈ। ਆਮ ਬੰਦੇ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਕੀ ਇਹ ਸਭ ਕੁਝ ਕਰਨ ਦਾ ਹੁਕਮ ਰੱਬ ਨੇ ਦਿੱਤਾ ਹੈ ? ਆਮ ਬੰਦਾ ਇਹ ਸਮਝਦਾ ਹੈ ਕਿ ਰੱਬ, ਉੱਪਰ ਬੈਠਾ ਹੁਕਮ ਕਰੀ ਜਾਂਦਾ ਹੈ ਕਿ ਫਲਾਣੇ ਨੂੰ ਮਾਰ ਦਿਓ, ਫਲਾਣੇ ਨੂੰ ਬਿਮਾਰ ਕਰ ਦਿਓ, ਹੁਣ ਇਹ ਕਰ ਦਿਓ, ਹੁਣ ਉਹ ਕਰ ਦਿਓ। ਜੇ ਇਸ ਤਰ੍ਹਾਂ ਮੰਨ ਲਈਏ ਤਾਂ ਫਿਰ ਸੰਸਾਰ ਵਿੱਚ ਅਰਬਾਂ ਮਨੁੱਖ ਤੇ ਜਾਨਵਰ ਹਨ ਅਤੇ ਅਰਬਾਂ ਦੀ ਗਿਣਤੀ ਵਿੱਚ ਸਮੁੰਦਰੀ ਜੀਵ ਅਤੇ ਕੀੜੇ-ਮਕੌੜੇ ਹਨ, ਕਿੰਨੀ ਬਨਸਪਤੀ ਹੈ। ਕਿਹੜੇ ਦਰਖ਼ਤ ਦਾ ਪੱਤਾ ਕਦੋਂ ਹਿੱਲੇ, ਰੱਬ ਇਹੀ ਦੇਖਦਾ ਰਹੇ ਤਾਂ ਉਸ ਨੂੰ ਕਦੇ ਵਿਹਲ ਹੀ ਨਹੀਂ ਮਿਲ ਸਕਦੀ ? ਇਸੇ ਤਰ੍ਹਾਂ ਰੱਬ ਦੇ ਹੋਰ ਹਜ਼ਾਰਾਂ ਕੰਮ ਕਿਸ ਤਰ੍ਹਾਂ ਹੋਣਗੇ ?

ਦਰਅਸਲ ਇੱਥੇ ਹੁਕਮ ਦਾ ਮਤਲਬ ਕਿਤੇ ਸੱਤਵੇਂ ਅਸਮਾਨ ’ਤੇ ਬੈਠ ਕੇ ਕੀਤੇ ਜਾਣ ਵਾਲਾ ਹੁਕਮ ਨਹੀਂ ਬਲਕਿ ਰੱਬੀ ਕਾਨੂੰਨ ਜਾਂ ਕੁਦਰਤ ਦੀ ਮਰਿਆਦਾ ਹੈ। ਕੁਦਰਤ ਵਿੱਚ ਵਿਚਰ ਰਹੇ ਸਾਰੇ ਜੀਅ-ਜੰਤ (ਮਨੁੱਖ ਸਮੇਤ) ਤੇ ਪੇੜ-ਪੌਦੇ ਉਸ ਦੇ ਕਿਸੇ ਨਿਯਮ ਅਧੀਨ ਹੀ ਕੰਮ ਕਰ ਰਹੇ ਹਨ। ਇਸੇ ਲਈ ਇਹ ਕਿਹਾ ਜਾਂਦਾ ਹੈ ਕਿ ਉਸ ਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ ਕਿਉਂਕਿ ਹਵਾ, ਪਾਣੀ, ਸੂਰਜ, ਧਰਤੀ ਆਦਿ ਸਾਰਾ ਵਰਤਾਰਾ ਹੀ ਉਸ ਦੇ ਹੁਕਮ ਵਿੱਚ ਚੱਲ ਰਿਹਾ ਹੈ। ਇਹ ਸਾਰੇ ਰੱਬ ਦੇ ਬਣਾਏ ਵਿਧੀ-ਵਿਧਾਨ ਮੁਤਾਬਕ ਹੀ ਕੰਮ ਕਰ ਰਹੇ ਹਨ। ਰੱਬ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਹਵਾ ਇਸ ਤਰ੍ਹਾਂ ਚੱਲੇਗੀ ਤੇ ਹਵਾ ਦੇ ਚੱਲਣ ਨਾਲ ਪੱਤੇ ਹਿੱਲਣਗੇ। ਜਿਸ ਪੱਤੇ ’ਤੇ ਹਵਾ ਦਾ ਦਬਾਅ ਵੱਧ ਪਵੇਗਾ, ਉਹ ਵੱਧ ਹਿੱਲੇਗਾ। ਜਿਸ ’ਤੇ ਘੱਟ ਪਏਗਾ ਉਹ ਘੱਟ ਹਿੱਲੇਗਾ ਅਤੇ ਜਿਸ ’ਤੇ ਨਹੀਂ ਪਏਗਾ ਉਹ ਨਹੀਂ ਹਿੱਲੇਗਾ। ਇਹ ਸਾਰਾ ਕੁਝ ਰੱਬ ਦੇ ਬਣਾਏ ਹੋਏ ਕਾਨੂੰਨ ਮੁਤਾਬਕ ਹੀ ਹੁੰਦਾ ਹੈ। ਰੱਬ ’ਕੱਲੇ-’ਕੱਲੇ ਪੱਤੇ ਨੂੰ ਹਿੱਲਣ ਲਈ ਹੁਕਮ ਜਾਰੀ ਨਹੀਂ ਕਰੇਗਾ। ਜਦੋਂ ਮਨੁੱਖ ਇਹ ਕਹਿੰਦਾ ਹੈ ਕਿ ‘ਮੈਂ ਆਹ ਕੀਤਾ, ਮੈਂ ਓਹ ਕੀਤਾ’ ਉਦੋਂ ਉਹ ਰੱਬ ਤੋਂ ਦੂਰ ਚਲਾ ਜਾਂਦਾ ਹੈ ਕਿਉਂਕਿ ਬੰਦੇ ਦਾ ਸਰੀਰ ਵੀ ਤਾਂ ਰੱਬ ਹੀ ਚਲਾ ਰਿਹਾ ਹੁੰਦਾ ਹੈ। ਇਸੇ ਹਉਮੈ ਕਰ ਕੇ ਹੀ ਮਨੁੱਖ ਰੱਬ ਤੋਂ ਦੂਰ ਹੁੰਦਾ ਜਾਂਦਾ ਹੈ; ਜਿਵੇਂ ਦੇਸ਼ ਦਾ ਕਾਨੂੰਨ ਹਰ ਨਾਗਰਿਕ ’ਤੇ ਲਾਗੂ ਹੁੰਦਾ ਹੈ ਤੇ ’ਕੱਲੇ-’ਕੱਲੇ ਨੂੰ ਹੁਕਮ ਜਾਰੀ ਨਹੀਂ ਹੁੰਦਾ, ਉਸੇ ਤਰ੍ਹਾਂ ਰੱਬ ਦਾ ਹੁਕਮ ਹੈ।

‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦਾ ਭਾਵ ਇਹੀ ਹੈ ਕਿ ਹਰ ਚੀਜ਼ ਰੱਬ ਦੇ ਹੁਕਮ ਵਿੱਚ ਵਿਚਰਦੀ ਹੈ। ਮਿਸਾਲ ਵਜੋਂ ਰੱਬ ਨੇ ਇੱਕ ਨਿਯਮ ਬਣਾ ਦਿੱਤਾ ਕਿ ਧਰਤੀ ਹਰ ਚੀਜ਼ ਨੂੰ ਆਪਣੇ ਵੱਲ ਖਿੱਚੇਗੀ; ਜਿਵੇਂ ਅਸੀਂ ਕੋਈ ਪੱਥਰ ਉੱਪਰ ਵੱਲ ਸੁੱਟੀਏ ਤਾਂ ਉਹ ਧਰਤੀ ਦੀ ਖਿੱਚ ਕਾਰਨ ਥੱਲੇ ਆ ਡਿੱਗਦਾ ਹੈ ਪਰ ਦੂਜੇ ਪਾਸੇ ਇੱਕ ਗੁਬਾਰੇ ਵਿੱਚ ਗੈਸ ਭਰ ਕੇ ਥੱਲੇ ਵੱਲ ਸੁਟੀਏ ਤਾਂ ਵੀ ਉਹ ਉੱਪਰ ਵੱਲ ਜਾਣਾ ਸ਼ੁਰੂ ਕਰ ਦਿੰਦਾ ਹੈ। ਇਹ ਰੱਬੀ ਹੁਕਮ ਹੈ। ਪੱਥਰ ਠੋਸ ਚੀਜ਼ ਹੈ ਤੇ ਗੈਸ ਹਵਾ ਦਾ ਇੱਕ ਰੂਪ। ਪੱਥਰ ਹਮੇਸ਼ਾਂ ਧਰਤੀ ਵੱਲ ਖਿੱਚਿਆ ਜਾਵੇਗਾ ਤੇ ਗੁਬਾਰਾ ਉੱਪਰ ਨੂੰ ਉੱਡੇਗਾ। ਰੱਬ ਦਾ ਇਹ ਹੁਕਮ ਹਰ ਥਾਂ ਇੱਕੋ ਜਿਹਾ ਲਾਗੂ ਹੈ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਹੁਕਮ ਦਾ ਹਉਮੈ ਨਾਲ ਕੀ ਸੰਬੰਧ ਹੈ ? ਇਸ ਦਾ ਬੜਾ ਗਹਿਰਾ ਸੰਬੰਧ ਹੈ। ਮਨੁੱਖ ਕੋਈ ਚੀਜ਼ ਬਣਾ ਕੇ ਇਹ ਸਮਝਦਾ ਹੈ ਕਿ ਮੈਂ ਇਹ ਬਣਾਈ ਹੈ ਜਦਕਿ ਹੁੰਦਾ ਇਹ ਹੈ ਕਿ ਰੱਬ ਦੀ ਦਿੱਤੀ ਬਲ-ਬੁੱਧੀ ਕਰ ਕੇ ਹੀ ਮਨੁੱਖ ਕੁਝ ਕਰ ਪਾਉਂਦਾ ਹੈ। ਮਨੁੱਖ ਦਾ ਸਰੀਰ ਵੀ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ। ਰੱਬ ਦੇ ਹੁਕਮ ਵਿੱਚ ਹੀ ਸਰੀਰ ਬੁੱਢਾ ਹੁੰਦਾ ਹੈ ਤੇ ਅੰਤ ਖ਼ਤਮ ਹੋ ਜਾਂਦਾ ਹੈ, ਪਰ ਅਗਿਆਨੀ ਮਨੁੱਖ ਇਸ ਨੂੰ ਆਪਣਾ ਸਮਝਣ ਦੀ ਵੱਡੀ ਭੁੱਲ ਕਰ ਬੈਠਦਾ ਹੈ। ਜੇਕਰ ਮਨੁੱਖ ਇਹ ਚੰਗੀ ਤਰ੍ਹਾਂ ਸਮਝ ਲਵੇ ਕਿ ਇਹ ਸਰੀਰ ਰੱਬ ਦਾ ਦਿੱਤਾ ਹੋਇਆ ਹੈ ਤੇ ਉਹੀ ਸਾਰੇ ਕੰਮ ਉਸ ਕੋਲੋਂ ਕਰਵਾ ਰਿਹਾ ਹੈ ਤਾਂ ਉਹ ਸੁਖੀ ਜੀਵਨ ਬਤੀਤ ਕਰੇਗਾ ਜਦਕਿ ਮਨੁੱਖ ਹੁਕਮ ’ਚ ਚੱਲਣ ਨੂੰ ਭੁਲਾ ਕੇ ਆਪਣੀ ਝੂਠੀ ਹਉਮੈ ਵਿੱਚ ਫਸ ਕੇ ਦੁਖੀ ਹੁੰਦਾ ਰਹਿੰਦਾ ਹੈ। ਗੁਰਬਾਣੀ ਦਾ ਇਸ ਬਾਰੇ ਸਪਸ਼ਟ ਫ਼ੁਰਮਾਨ ਹੈ: ‘‘ਮਨ ਕੀ ਮਤਿ ਤਿਆਗਹੁ ਹਰਿ ਜਨ ! ਹੁਕਮੁ ਬੂਝਿ ਸੁਖੁ ਪਾਈਐ ਰੇ ॥ (ਮ: ੫/੨੦੯), ਹੁਕਮੁ ਬੂਝਿ; ਪਰਮ ਪਦੁ ਪਾਈ ॥ (ਮ: ੫/੨੯), ਹੁਕਮੁ ਬੂਝਿ; ਰੰਗ ਰਸ ਮਾਣੇ ॥ (ਮ: ੫/੩੮੫) ਆਦਿਕ।

ਇੱਥੇ ਅਸੀਂ ਇਸ ਗੱਲ ਨੂੰ ਇੱਕ ਉਦਾਹਰਨ ਨਾਲ ਵੀ ਸਮਝ ਸਕਦੇ ਹਾਂ ਕਿ ਜੇਕਰ ਮਨੁੱਖ ਨੇ ਇਹ ਹੁਕਮ ਬੁੱਝ ਲਿਆ ਕਿ ਸ਼ਰਾਬ ਪੀਣ ਦਾ ਬੁਰਾ ਅਸਰ ਮੇਰੇ ਲੀਵਰ ’ਤੇ ਹੋਣਾ ਹੈ ਤਾਂ ਉਹ ਕਦੇ ਵੀ ਸ਼ਰਾਬ ਨਹੀਂ ਪੀਏਗਾ। ਇਸੇ ਤਰ੍ਹਾਂ ਸਿਗਰਟ ਪੀਣ ਦਾ ਅਸਰ ਮੇਰੇ ਫੇਫੜਿਆਂ ਸਮੇਤ ਹੋਰ ਹਿੱਸਿਆਂ ’ਤੇ ਪਵੇਗਾ ਤਾਂ ਉਹ ਇਸ ਦਾ ਸੇਵਨ ਨਹੀਂ ਕਰੇਗਾ। ਜੇਕਰ ਅਸੀਂ ਕੋਈ ਸਰੀਰ ਦੇ ਸਿਸਟਮ ਤੋਂ ਉਲਟ ਚੀਜ਼ ਦਾ ਸੇਵਨ ਕਰਾਂਗੇ ਤਾਂ ਉਹ ਸਰੀਰ ਨੂੰ ਜ਼ਰੂਰ ਨੁਕਸਾਨ ਪਹੁੰਚਾਵੇਗੀ। ਇਹ ਰੱਬੀ ਹੁਕਮ ਹੈ। ਇਸ ਰੱਬੀ ਹੁਕਮ ਨੂੰ ਮੰਨ ਕੇ ਅਸੀਂ ਸੁਖੀ ਰਹਿ ਸਕਦੇ ਹਾਂ ਤੇ ਜੇ ਨਹੀਂ ਮੰਨਾਂਗੇ ਤਾਂ ਦੁਖੀ ਹੋਵਾਂਗੇ। ਅਸੀਂ ਰਾਤ ਨੂੰ ਰੋਟੀ ਖਾ ਕੇ ਸੌਂ ਜਾਂਦੇ ਹਾਂ ਤੇ ਰਾਤ ਨੂੰ ਉਹ ਹਜ਼ਮ ਵੀ ਹੋ ਜਾਂਦੀ ਹੈ ਕਿਉਂਕਿ ਸਰੀਰ ਦਾ ਸਿਸਟਮ ਰੱਬ ਦੇ ਨਿਯਮ ਅਨੁਸਾਰ ਕੰਮ ਕਰ ਰਿਹਾ ਹੈ। ਜਿਹੜਾ ਬੰਦਾ ਰੱਬੀ ਹੁਕਮ ਨੂੰ ਸਮਝ ਲੈਂਦਾ ਹੈ, ਉਹ ਫਿਰ ਹਉਮੈਂ ਵਾਲੀ ਗੱਲ ਨਹੀਂ ਕਰਦਾ ਭਾਵ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਨਹੀਂ ਲੈਂਦਾ। ਆਓ, ਰੱਬ ਦੇ ਇਸ ਹੁਕਮ ਨੂੰ ਸਮਝੀਏ ਤੇ ਵਿਅਰਥ ਹਉਮੈ ਛੱਡ ਕੇ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖੀਏ !

Most Viewed Posts