36.8 C
Jalandhar
Tuesday, June 24, 2025
spot_img
Home Blog Page 48

ਸ਼ਹੀਦ ਭਾਈ ਮਨੀ ਸਿੰਘ ਜੀ

0

ਗੁਰੂ ਘਰ ਨੂੰ ਸਮਰਪਿਤ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੇ ਵੰਸ਼ਜ

ਗਿਆਨੀ ਅਵਤਾਰ ਸਿੰਘ

ਨੋਟ : ਇਸ ਲੇਖ ’ਚ ਸੰਨ ਦੇ ਨਾਲ਼-ਨਾਲ਼ ਸੰਮਤ ਦਾ ਵੀ ਜ਼ਿਕਰ ਹੈ ਕਿਉਂਕਿ ਭੱਟ ਵਹੀਆਂ ’ਚ ਸੰਮਤ ਦਰਜ ਹੈ, ਜੋ ਸੰਨ ਤੋਂ 57 ਸਾਲ ਅੱਗੇ ਹੁੰਦਾ ਹੈ। ਕਈ ਜਗ੍ਹਾ ਸੰਮਤ ਵੀ ਦੋ ਲਿਖੇ ਹਨ ਕਿਉਂਕਿ ਚੰਦ੍ਰਮਾ ਆਧਾਰਿਤ ਸੰਮਤ ਅਤੇ ਸੂਰਜ ਆਧਾਰਿਤ ਸੰਮਤ ਦੋ ਹੁੰਦੇ ਹਨ।

ਗੁਰੂ ਕਾਲ ਦੇ ਇਤਿਹਾਸ ਨੂੰ ਵਾਚਿਆਂ ਜਾਪਦਾ ਹੈ ਕਿ ਬਹੁਤ ਥੋੜ੍ਹੇ ਗੁਰੂ ਪਿਆਰੇ ਹੋਏ ਹਨ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਅੰਗ ਸੰਗ ਰਹਿ ਕੇ ਲੰਬੀ ਉਮਰ ਤੱਕ ਗੁਰੂ ਘਰ ਸੇਵਾ ਨਿਭਾਈ ਹੈ। ਉਨ੍ਹਾਂ ਵਿੱਚੋਂ ਪ੍ਰਮੁੱਖ ਨਾਂ ਹਨ ‘ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ’। ਇਹ ਮਹਾਨ ਸ਼ਖ਼ਸੀਅਤਾਂ ਗੁਰੂ ਘਰ ’ਚ ਵਾਪਰਦੀ ਹਰ ਗਤੀਵਿਧੀ ਨਾਲ਼ ਜੁੜੀਆਂ ਰਹੀਆਂ ਹਨ।

ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ/6 ਅਕਤੂਬਰ ਜੂਲੀਅਨ 1506 (ਹੁਣ ਨਾਨਕਸ਼ਾਹੀ ਕੈਲੰਡਰ ਮੁਤਾਬਕ 21 ਅਕਤੂਬਰ 1506 ਕਿਉਂਕਿ ਜੂਲੀਅਨ ਕੈਲੰਡਰ ਤੋਂ ਈਸਵੀ ਕੈਲੰਡਰ ਹੁਣ ਤੱਕ 15 ਦਿਨ ਵਧ ਚੁਕਿਐ) ਨੂੰ ਹੋਇਆ। ਆਪ ਗੁਰੂ ਨਾਨਕ ਜੀ ਤੋਂ 37 ਸਾਲ ਛੋਟੇ ਸਨ ਅਤੇ 12 ਕੁ ਸਾਲ ਦੀ ਉਮਰ (ਸੰਨ 1518) ’ਚ ਗੁਰੂ ਨਾਨਕ ਜੀ ਨਾਲ ਆਪ ਦਾ ਮਿਲਾਪ ਹੋਇਆ, ਜੋ ਅੰਤਮ ਸਮੇਂ 13 ਨਵੰਬਰ ਜੂਲੀਅਨ 1631 (ਸਤਵੇਂ ਜਾਮੇ) ਤੱਕ ਯਾਨਿ 113 ਸਾਲ ਤੱਕ ਨਿਰੰਤਰ ਜਾਰੀ ਰਿਹਾ।

ਭਾਈ ਗੁਰਦਾਸ ਜੀ ਦਾ ਜਨਮ ਸੰਨ 1551 ’ਚ ਹੋਇਆ। ਛੋਟੀ ਉਮਰ ’ਚ ਹੀ ਮਾਤਾ-ਪਿਤਾ ਦਾ ਦੇਹਾਂਤ ਹੋਣ ਕਾਰਨ ਆਪ ਜੀ ਦਾ ਪਾਲਣ ਪੋਸ਼ਣ ਗੁਰੂ ਅਮਰਦਾਸ ਜੀ ਦੀ ਦੇਖ ਰੇਖ ’ਚ ਹੋਇਆ। ਰਿਸ਼ਤੇਦਾਰੀ ਵਜੋਂ ਆਪ; ਗੁਰੂ ਅਮਰਦਾਸ ਜੀ ਦੇ ਭਤੀਜੇ ਸਨ।  3 ਵੈਸਾਖ/29 ਮਾਰਚ ਜੂਲੀਅਨ ਸੰਨ 1552 ’ਚ ਗੁਰੂ ਅਮਰਦਾਸ ਜੀ ਗੁਰੂ ਨਾਨਕ ਜੋਤਿ ਦੇ ਤੀਸਰੇ ਵਾਰਸ ਬਣ ਗਏ ਯਾਨਿ ਭਾਈ ਗੁਰਦਾਸ ਜੀ ਬਚਪਨ ਤੋਂ ਹੀ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੇ ਤੇ ਅੰਤਮ ਸਮੇਂ 25 ਅਗਸਤ 1636 (ਸਤਵੇਂ ਜਾਮੇ) ਤੱਕ ਯਾਨਿ 85 ਸਾਲ ਗੁਰੂ ਘਰ ਨਾਲ ਜੁੜੇ ਰਹੇ।

ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਨੂੰ ਮੁਜ਼ੱਫਰਗੜ੍ਹ (ਪਾਕਿਸਤਾਨ) ’ਚ ਪਿਤਾ ਮਾਈ ਦਾਸ ਜੀ ਅਤੇ ਮਾਤਾ ਮਧਰੀ ਬਾਈ ਜੀ ਦੀ ਕੁੱਖੋਂ ਹੋਇਆ। ਇਸੇ ਸਾਲ ਗੁਰੂ ਹਰਿਰਾਇ ਸਾਹਿਬ ਜੀ 1 ਚੇਤ/27 ਫ਼ਰਵਰੀ ਜੂਲੀਅਨ 1644 ਨੂੰ ਗੁਰੂ ਨਾਨਕ ਜੋਤਿ ਦੇ ਸੱਤਵੇਂ ਵਾਰਸ ਬਣੇ। ਆਪ 13 ਕੁ ਸਾਲ ਦੀ ਉਮਰ ’ਚ ਪਹਿਲੀ ਵਾਰ ਸੰਨ 1657 ’ਚ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਗਏ ਅਤੇ ਸੰਨ 1708 ਤੱਕ (51 ਸਾਲ) ਚਾਰ ਗੁਰੂ ਸਾਹਿਬਾਨ ਦੀ ਗੋਦ ਦਾ ਨਿਘ ਮਾਣਿਆ ਤੇ ਅੰਤਮ ਸਮੇਂ 25 ਹਾੜ/24 ਜੂਨ ਜੂਲੀਅਨ 1734 ਯਾਨਿ 77 ਸਾਲ ਤੱਕ ਸਿੱਖ ਕੌਮ ਦੇ ਸਿਰਮੌਰ ਕਾਰਜਾਂ ’ਚ ਭਾਗੀਦਾਰ ਬਣੇ।

ਉਕਤ ਤਿੰਨੇ ਮਹਾਨ ਸ਼ਖ਼ਸੀਅਤਾਂ ਨੂੰ ਦਰਬਾਰ ਸਾਹਿਬ (ਅੰਮ੍ਰਿਤਸਰ) ਅਤੇ ਅਕਾਲ ਤਖ਼ਤ ਸਾਹਿਬ ਵਿਖੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਮੁੱਖ ਗ੍ਰੰਥੀ ਸਾਹਿਬਾਨ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵਜੋਂ ਸੇਵਾ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੈ। ਇਨ੍ਹਾਂ ਤਿੰਨੇ ਰੂਹਾਂ ਨੇ ਗੁਰੂ ਕਾਲ ’ਚ 1518 ਤੋਂ 1708 ਤੱਕ (190 ਸਾਲ) ਅਤੇ 1708 ਤੋਂ ਬਾਅਦ 26 ਸਾਲ ਯਾਨਿ ਕੁੱਲ 216 ਸਾਲ ਆਦਰਸ਼ ਉਮਰ ਬਤੀਤ ਕੀਤੀ।

ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੇ ਵੰਸ਼ਜ ਦਾ ਗੁਰੂ ਘਰ ’ਚ ਰੋਲ ਬੜਾ ਪ੍ਰੇਰਨਾ ਦਾਇਕ ਹੈ, ਜਿਸ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ :

(1). ਗੁਰੂ ਅਰਜਨ ਸਾਹਿਬ ਜੀ ਦੁਆਰਾ ਸੰਨ 1597 ’ਚ ਪਿੰਡ ਰੁਹੀਲਾ (ਜੋ ਹੁਣ ਹਰਿਗੋਬਿੰਦਪੁਰ ਹੈ) ਨਗਰ ਵਸਾਇਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੰਨ 1613 ’ਚ ਗਵਾਲੀਅਰ ਵਿਖੇ ਬੰਦੀ ਬਣਾਏ ਜਾਣ ਉਪਰੰਤ ਇਸ ਨਗਰ ’ਤੇ ਕਬਜ਼ਾ ਭਗਵਾਨ ਦਾਸ ਘੇਰੜ, ਉਸ ਦੇ ਪੁੱਤਰ ਰਤਨ ਚੰਦ ਤੇ ਚੰਦੂ ਦੇ ਪੁੱਤਰ ਕਰਮ ਚੰਦ ਨੇ ਕਰ ਲਿਆ। ਰਿਹਾਅ ਹੋਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਨਗਰ ਨੂੰ ਵਾਪਸ ਛੁਡਵਾਉਣ ਲਈ 27 ਸਤੰਬਰ ਤੋਂ 3 ਅਕਤੂਬਰ ਜੂਲੀਅਨ 1621 (3 ਕੱਤਕ/ਸੰਮਤ 1678) ਤੱਕ ਇੱਕ ਹਫ਼ਤਾ ਲੜਾਈ ਲੜੀ। ਇਨ੍ਹਾਂ ਤਿੰਨੇ ਦੋਖੀਆਂ ਨੂੰ ਮਾਰ ਕੇ ਮੀਰੀ ਪੀਰੀ ਦੇ ਮਾਲਕ ਨੇ ਪਹਿਲੀ ਜਿੱਤ ਹਾਸਲ ਕੀਤੀ। ਇਸ ਯੁੱਧ ’ਚ ਭੱਟ ਮਥਰਾ ਜੀ, ਭਾਈ ਪਰਾਗਾ ਜੀ (ਭਾਈ ਮਤੀ ਦਾਸ ਤੇ ਸਤੀ ਦਾਸ ਜੀ ਦੇ ਪੜਦਾਦਾ) ਅਤੇ ਭਾਈ ਮਨੀ ਸਿੰਘ ਦੇ ਦਾਦਾ ਜੀ ਦੇ ਭਰਾ ਭਾਈ ਨਾਨੂ ਜੀ, ਇਸ ਵੰਸ਼ ’ਚੋਂ ਪਹਿਲੇ ਸ਼ਹੀਦ ਹੋਏ। ਇਸ ਘਟਨਾ ਦਾ ਜ਼ਿਕਰ ਹੇਠਲੀ ਭੱਟ ਵਹੀ ’ਚ ਦਰਜ ਹੈ :

‘‘ਨਾਨੂ ਬੇਟਾ ਮੂਲੇ ਕਾ, ਪੋਤਾ ਰਾਉ ਕਾ, ਪੜਪੋਤਾ ਚਾਹੜ ਕਾ, ਬੰਸ ਬੀਝੇ ਕਾ, ਬੰਝਰਾਉਂਤ, ਸਾਲ ਸੋਲਾਂ ਸੈ ਅਠੱਤ੍ਰਾ, ਕੱਤਕ ਪ੍ਰਵਿਸ਼ਟੇ ਤੀਜ ਕੇ ਦਿਹੁੰ, ਗਾਮ ਰੁਹੀਲਾ ਪਰਗਣਾ ਬਟਾਲਾ ਕੇ ਮਲ੍ਹਾਨ, ਗੁਰੂ ਕਾ ਬਚਨ ਪਾਇ ਰਤਨਾ ਬੇਟਾ ਭਗਵਾਨੇ ਕਾ, ਕਰਮਾ ਬੇਟਾ ਚੰਦੂ ਕਾ, ਬਾਸੀ ਕਲਾਨੌਰ ਕੋ ਮਾਰ ਕੇ ਮਰਾ ਗੈਲੋਂ ਮਥਰਾ, ਬੇਟਾ ਭਿਖੇ ਕਾ, ਪੋਤਾ ਰਈਏ ਕਾ, ਪੜਪੋਤਾ ਨਰਸੀ ਕਾ, ਬੰਸ ਭਗੀਰਥ ਕਾ, ਕੌਸ਼ਿਸ਼ ਗੋਤ੍ਰ ਗੌੜ ਬ੍ਰਾਹਮਣ, ਪਰਾਗਾ ਬੇਟਾ ਗੋਤਮ ਕਾ, ਭਾਰਗਵ ਗੋਤ੍ਰ, ਛਿੱਬਰ ਬ੍ਰਾਹਮਣ, ਹੋਰ ਰਣ ਜੂਝੰਤੇ ਗੁਰੂ ਕੇ ਜੋਧੇ ਸਾਮ੍ਹਣੇ ਮਾਥੇ ਰਣ ਮੇਂ ਜੂਝ ਕਰ ਮਰੇ ’’ (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬੰਝਰਉਂਤੋ ਕਾ)

(2). ਗੁਰੂ ਹਰਿਰਾਇ ਸਾਹਿਬ ਜੀ ਦੀ ਫ਼ੌਜ ਵਿੱਚ 2200 ਘੋੜ ਸਵਾਰ ਅਤੇ ਬਹੁਤ ਸਾਰੇ ਪੈਦਲ ਫ਼ੌਜੀ ਸਨ। ਇਨ੍ਹਾਂ ਫ਼ੌਜੀਆਂ ’ਚ ਹੋਰਨਾਂ ਤੋਂ ਇਲਾਵਾ ਭਾਈ ਮਨੀ ਰਾਮ (ਭਾਈ ਮਨੀ ਸਿੰਘ), ਉਨ੍ਹਾਂ ਦੇ ਦੋ ਭਰਾ ਭਾਈ ਦਿਆਲਾ ਜੀ (ਸ਼ਹੀਦੀ 11 ਮੱਘਰ ਸੰਮਤ 1732/ 11 ਨਵੰਬਰ ਜੂਲੀਅਨ 1675), ਭਾਈ ਜੇਠਾ ਜੀ ਅਤੇ ਸ਼ਹੀਦ ਭਾਈ ਸੁਖੀਆ ਮਾਂਡਨ ਦੇ ਪੁੱਤਰ ਤੇ ਪੋਤੇ ਵੀ ਸ਼ਾਮਲ ਸਨ। ਸੋ ਇਸ ਸਮੇਂ ਭਾਈ ਮਨੀ ਸਿੰਘ ਜੀ ਮਹਾਨ ਯੋਧੇ ਸਨ, ਜਿਨ੍ਹਾਂ ਨੂੰ ਇੱਕ ਫ਼ੌਜੀ ਟੁਕੜੀ ਦਾ ਮੁਖੀ ਬਣਾ ਰੱਖਿਆ ਸੀ।

(3). 6 ਕੱਤਕ/6 ਅਕਤੂਬਰ ਜੂਲੀਅਨ 1661 ਦੇ ਦਿਨ ਗੁਰੂ ਹਰਿ ਰਾਇ ਸਾਹਿਬ ਜੋਤੀ-ਜੋਤਿ ਸਮਾ ਗਏ। ਤਦ ਬਾਬਾ ਰਾਮਰਾਇ ਦਿੱਲੀ ਵਿੱਚ ਸੀ। ਇਹ ਖ਼ਬਰ ਸੁਣ ਕੇ ਉਹ ਕੀਰਤਪੁਰ ਪੁੱਜਾ ਅਤੇ ਗੁਰਗੱਦੀ ’ਤੇ ਆਪਣਾ ਹੱਕ ਜਿਤਾਉਣ ਲੱਗਾ, ਪਰ ਉਸ ਦੇ ਤਿੰਨ ਨਿਜੀ ਸੇਵਾਦਾਰਾਂ (ਗੁਰਦਾਸ, ਗੁਰਬਖ਼ਸ਼ ਤੇ ਤਾਰਾ) ਤੋਂ ਇਲਾਵਾ ਕਿਸੇ ਨੇ ਉਸ ਦਾ ਸਾਥ ਨਾ ਦਿੱਤਾ। ਅਖ਼ੀਰ ਉਹ ਨਿਰਾਸ਼ ਹੋ ਕੇ ਦਿੱਲੀ ਪਰਤ ਗਿਆ। ਮਾਰਚ 1664 ਨੂੰ ਔਰੰਗਜ਼ੇਬ ਨਾਲ ਮਿਲ ਕੇ ਮਦਦ ਮੰਗੀ। ਔਰੰਗਜ਼ੇਬ ਨੇ ਰਾਮਰਾਇ ਦੀ ਮਦਦ ਕਰਨ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਰਾਜਾ ਜੈ ਸਿੰਹ ਮਿਰਜ਼ਾ ਦੇ ਦੀਵਾਨ ਪਰਸ ਰਾਮ ਰਾਹੀਂ ਦਿੱਲੀ ਬੁਲਾ ਲਿਆ। ਇਸ ਸਮੇਂ ਗੁਰੂ ਜੀ ਨਾਲ਼ ਮਾਤਾ ਸੁਲੱਖਣੀ ਜੀ, ਦੀਵਾਨ ਦਰਗਹ ਮੱਲ ਜੀ, ਭਾਈ ਦਰੀਆ ਪਰਮਾਰ ਜੀ, ਭਾਈ ਮਨੀ ਰਾਮ ਜੀ ਤੇ ਕੁਝ ਹੋਰ ਸਿੱਖ ਵੀ ਸਨ।

25 ਮਾਰਚ ਜੂਲੀਅਨ 1664 (ਚੰਦ੍ਰਮਾ ਆਧਾਰਿਤ ਚੇਤ ਸੁਦੀ 9, ਸੰਮਤ 1721/ਸੂਰਜ ਆਧਾਰਿਤ 29 ਚੇਤ ਸੰਮਤ 1720, ਚੇਤੇ ਰਹੇ ਕਿ ਇੱਥੋਂ ਸਾਲ ਦੀ ਆਰੰਭਤਾ ਹੋਣ ਕਾਰਨ ਦੋ ਸੰਮਤ 1721/1720 ਦਿੱਤੇ ਹਨ) ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਔਰੰਗਜ਼ੇਬ ਨਾਲ਼ ਲਾਲ ਕਿਲ੍ਹੇ ਮੁਲਾਕਾਤ ਹੋਈ। ਤਦ ਗੁਰੂ ਜੀ ਨਾਲ਼ ਕੰਵਰ ਰਾਮ ਸਿੰਹ ਮਿਰਜ਼ਾ, ਦੀਵਾਨ ਦਰਗਹ ਮੱਲ ਜੀ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਜੀ, ਗੁਰਬਖ਼ਸ਼ (ਰਾਮਰਾਇ ਦਾ ਸਾਥੀ ਤੇ ਉਸ ਦਾ ਮਸੰਦ) ਤੇ ਕੁਝ ਹੋਰ ਸਿੱਖ ਵੀ ਸਨ। ਇਸ ਘਟਨਾ ਦਾ ਵੇਰਵਾ ਭੱਟ ਵਹੀ ਤਲਾਉਂਡਾਵਿੱਚ ਇੰਞ ਦਰਜ ਹੈ :

‘‘ਗੁਰੂ ਹਰਕਿਸ਼ਨ ਜੀ ਮਹਲ ਅਠਮਾਂ, ਬੇਟਾ ਗੁਰੂ ਹਰਿ ਰਾਇ ਜੀ ਕਾ ਸਾਲ ਸਤਰਾਂ ਸੈ ਇਕੀਸ ਚੇਤਰ ਮਾਸੇ ਸ਼ੁਕਲਾ ਪੱਖੇ ਥਿਤ ਨਾਮੀ, ਗੁਰੂਵਾਰ ਕੇ ਦਿੰਹ, ਸਵਾ ਪਹਿਰ ਦਿਨ ਚੜ੍ਹੇ ਪਾਲਕੀ ਮੇਂ ਸਵਾਰ ਹੋਏ, ਦਿਹਲੀ ਬਾਦਸ਼ਾਹ ਕੇ ਦਰਬਾਰ ਮੇਂ ਆਏ ਸਾਥ ਦੀਵਾਨ ਦਰਗਹ ਮੱਲ ਆਇਆ ਬੇਟਾ ਦਵਾਰਕਾ ਦਾਸ ਕਾ, ਕੰਵਰ ਰਾਮ ਸਿੰਹ ਆਇਆ ਬੇਟਾ ਜੈ ਸਿੰਹ ਅੰਬੇਰੀ ਕਾ, ਗੁਰਬਖ਼ਸ਼ ਆਇਆ ਬੇਟਾ ਬਾਘੇ ਛੀਪੇ ਕਾ, ਮਨੀ ਰਾਮ ਆਇਆ ਬੇਟਾ ਮਾਈ ਦਾਸ ਜਲਹਾਨੇ ਕਾ ਹੋਰ ਸਿੱਖ ਫਕੀਰ ਆਏ’’

(4). 30 ਮਾਰਚ 1664 (3 ਵੈਸਾਖ ਸੰਮਤ 1721) ਵਾਲ਼ੇ ਦਿਨ ਗੁਰੂ ਹਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਉਨ੍ਹਾਂ ਦਾ ਸਸਕਾਰ ਭੋਗਲ ਪਿੰਡ ਵਿੱਚ, ਜਮਨਾ ਦਰਿਆ ਦੇ ਕੰਢੇ ’ਤੇ ਕੀਤਾ ਗਿਆ। ਜੈ ਸਿੰਹ ਮਿਰਜ਼ਾ ਦੇ ਬੰਗਲੇ ਵਿੱਚ (ਗੁਰੂ) ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਭੋਗ ਪਾਇਆ ਗਿਆ। ਭਾਈ ਗੁਰਦਾਸ (ਪੁੱਤਰ ਭਾਈ ਬਹਿਲੋ), ਦੀਵਾਨ ਦਰਗਹ ਮੱਲ, ਮੁਨਸ਼ੀ ਕਲਿਆਣ ਦਾਸ ਅਤੇ ਭਾਈ ਮਨੀ ਰਾਮ ਨੇ ਸਾਰਾ ਪਾਠ ਕੀਤਾ। ਦੋ ਕੁ ਹਫ਼ਤਿਆਂ ’ਚ ਪਾਠ ਦਾ ਭੋਗ ਪਿਆ। ਇਸ ਤੋਂ ਮਗਰੋਂ ਸਾਰੀ ਸੰਗਤ ਕੀਰਤਪੁਰ ਸਾਹਿਬ ਪਹੁੰਚੀ ਅਤੇ ਫਿਰ 11 ਅਗਸਤ ਜੂਲੀਅਨ 1664 (ਭਾਦਉਂ ਵਦੀ ਮੱਸਿਆ/11 ਭਾਦਉਂ ਸੰਮਤ 1721) ਦੇ ਦਿਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਬਕਾਲੇ ਜਾ ਕੇ ਗੁਰਗੱਦੀ ਸੌਂਪਣ ਦੀ ਰਸਮੀ ਅਰਦਾਸ ਕੀਤੀ, ਜਿਸ ਵਿੱਚ ਇਹ ਸਾਰੇ ਤੇ ਕੁਝ ਹੋਰ ਦਰਬਾਰੀ ਸਿੱਖ ਵੀ ਮੌਜੂਦ ਸਨ। ਇਸ ਦਾ ਜ਼ਿਕਰ ਹੇਠਲੀ ਭੱਟ ਵਹੀ ’ਚ ਦਰਜ ਹੈ :

‘‘ਦੀਵਾਨ ਦਰਗਹ ਮੱਲ ਬੇਟਾ ਦਵਾਰਕਾ ਦਾਸ ਕਾ ਪੋਤਾ ਪਰਾਗ ਦਾਸ ਕਾ, ਚਉਪਤਿ ਰਾਏ ਬੇਟਾ ਪੈਰੇ ਕਾ ਪੋਤਾ ਗੌਤਮ ਕਾ ਛਿਬਰ ਬ੍ਰਾਹਮਣ, ਜੇਠਾ ਮਾਈ ਦਾਸ ਕਾ, ਮਨੀ ਰਾਮ ਮਾਈ ਦਾਸ ਕਾ ਬਲਉਂਤ ਜਲ੍ਹਾਨੇ, ਜੱਗੂ ਬੇਟਾ ਪਦਮਾ ਕਾ ਪੋਤਾ ਕਉਲੇ ਕਾ ਹਜਾਵਤ ਆਂਬਿਆਨਾ, ਨਾਨੂ ਬੇਟਾ ਬਾਘੇ ਕਾ ਪੋਤਾ ਉਮੈਦੇ ਕਾ, ਦਿੱਲੀ ਸੇ ਗੁਰੂ ਹਰਕਿਸ਼ਨ ਜੀ ਮਹਿਲ ਅਠਮੇ ਕੀ ਮਾਤਾ ਸੁਲੱਖਣੀ ਕੇ ਸਾਥ ਬਕਾਲੇ ਆਏ  ਸਾਲ ਸਤਰਾਂ ਸੈ ਇਕੀਸ ਭਾਦਵਾ ਕੀ ਅਮਾਵਸ ਕੇ ਦਿਨ’’ (ਭੱਟ ਵਹੀ ਤਲਾਉਂਢਾ, ਪਰਗਣਾ ਜੀਂਦ, ਖਾਤਾ ਜਲਾਹਨੋਂ ਕਾ)

ਉਕਤ ਘਟਨਾਵਾਂ ਤੋਂ ਪਹਿਲਾਂ ਵੀ ਭਾਈ ਮਨੀ ਰਾਮ ਜੀ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਨਾਲ਼ ਪ੍ਰਚਾਰਕ ਦੌਰਿਆਂ ਦੌਰਾਨ ਨਾਲ਼ ਜਾਂਦੇ ਰਹੇ ਸਨ; ਜਿਵੇਂ ਕਿ 21 ਜੂਨ ਜੂਲੀਅਨ 1661 (23 ਹਾੜ, ਹਾੜ ਸੁਦੀ 5 ਸੰਮਤ 1718) ’ਚ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਦੇ ਬਨਾਰਸ ਵੱਲ ਜਾਣ ਦਾ ਜ਼ਿਕਰ ਇਸ ਵਹੀ ’ਚ ਦਰਜ ਹੈ :

‘‘ਬੰਝਰਾਊਤ ਜਲਹਾਨੇ : ਮਾਈ ਦਾਸ ਬਲੂ ਕਾ ਜੇਠਾ ਮਾਈ ਦਾਸ ਕਾ ਦਿਆਲ ਦਾਸ ਮਾਈ ਦਾਸ ਕਾ ਮਨੀ ਰਾਮ ਮਾਈ ਦਾਸ ਕਾ ਹਰੀ ਚੰਦ ਜੇਠਾ ਕਾ ਮਥਰਾ ਦਿਆਲ ਦਾਸ ਕਾ ਗੁਰੂ ਤੇਗ਼ ਬਹਾਦਰ ਜੀ ਬੇਟਾ ਗੁਰੂ ਹਰਗੋਬਿੰਦ ਜੀ ਮਹਲ ਛਟੇ ਕਾ ਬਨਾਰਸ ਆਏ, ਸਾਲ ਸਤਰਾਂ ਸੈ ਅਠਾਰਾਂ ਅਸਾਢ ਸੁਦੀ ਪੰਚਮੀ, ਗੈਲੋਂ ਨਾਨਕੀ ਜੀ ਆਈ ਮਾਤਾ ਗੁਰੂ ਤੇਗ਼ ਬਹਾਦਰ ਜੀ ਕੀ, ਮਾਤਾ ਹਰੀ ਜੀ ਆਈ ਇਸਤਰੀ ਗੁਰੂ ਸੂਰਜ ਮਲ ਜੀ ਕੀ, ਭਾਈ ਕਿਰਪਾਲ ਚੰਦ ਆਇਆ ਬੇਟਾ ਲਾਲ ਚੰਦ ਜੀ ਸੁਭਿਖੀ ਕਾ, ਬਾਵਾ ਦਿਆਲ ਦਾਸ ਆਇਆ ਬੇਟਾ ਮਾਈ ਦਾਸ ਜਲਹਾਨੇ ਕਾ, ਗਵਾਲ ਦਾਸ ਆਇਆ ਬੇਟਾ ਛੁਟੇ ਮਲ ਛਿਬਰ ਕਾ, ਚਉਪਤ ਰਾਏ ਆਇਆ ਬੇਟਾ ਪੈਰੇ ਛਿਬਰ ਕਾ, ਸੰਗਤ ਆਇਆ ਬੇਟਾ ਬਿੰਨੇ ਉਪਲ ਕਾ, ਸਾਧੂ ਰਾਮ ਆਇਆ ਬੇਟਾ ਧਰਮੇ ਖੋਸਲੇ ਕਾ’’

(5). ਗਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸਾਹਿਬਜ਼ਾਦਾ ਬਾਲਕ ਗੋਬਿੰਦ ਰਾਇ ਨੂੰ ਹਥਿਆਰ ਸਿਖਲਾਈ ਲਈ ਭਾਈ ਬਜਰ ਜੀ ਨੂੰ ਅਤੇ ਵਿਦਿਅਕ ਗਿਆਨ ਦੇਣ ਲਈ ਦੀਵਾਨ ਦਰਗਹ ਮੱਲ ਤੇ ਭਾਈ ਮਨੀ ਰਾਮ ਜੀ ਨੂੰ ਸੇਵਾ ਸੌਂਪੀ।

11 ਨਵੰਬਰ 1675 (11 ਮੱਘਰ ਸੰਮਤ 1732) ’ਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਭਾਈ ਮਨੀ ਰਾਮ ਜੀ ਦੇ ਸਹੁਰੇ ਭਾਈ ਲੱਖੀਸ਼ਾਹ ਵਣਜਾਰੇ ਨੇ, ਆਪਣੇ ਪੁੱਤਰਾਂ (ਭਾਈ ਨਿਗਾਹੀਆ, ਹੇਮਾ ਤੇ ਹਾੜੀ) ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁੱਕ ਲਿਆਂਦਾ ਅਤੇ ਆਪਣੇ ਘਰ ਦੇ ਇੱਕ ਹਿੱਸੇ ਨੂੰ ਅੱਗ ਲਾ ਕੇ ਧੜ ਦਾ ਸਸਕਾਰ ਕੀਤਾ, ਜਿੱਥੇ ਹੁਣ ਗੁਰਦੁਆਰਾ ਰਕਾਬ ਗੰਜ ਸੁਭਾਇਮਾਨ ਹੈ।

(6). ਸੰਨ 1678 ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਮੁਕੰਮਲ ਸਰੂਪ ਤਿਆਰ ਕਰਵਾਉਣ ਸਮੇਂ ਭਾਈ ਮਨੀ ਰਾਮ ਜੀ ਨੂੰ ‘ਆਦਿ ਬੀੜ’ ਲੈਣ ਲਈ ਧੀਰਮੱਲੀਆਂ ਕੋਲ ਭੇਜਿਆ। ਧੀਰਮੱਲ ਆਪ ਤਾਂ 16 ਨਵੰਬਰ 1677 ਦੇ ਦਿਨ ਔਰੰਗਜ਼ੇਬ ਦੀ ਕੈਦ ’ਚ ਮਰ ਚੁੱਕਾ ਸੀ ਤੇ ਉਸ ਦੇ ਵੱਡੇ ਪੁੱਤਰ ਰਾਮ ਚੰਦ ਨੂੰ 24 ਜੁਲਾਈ 1678 ਦੇ ਦਿਨ ਔਰੰਗਜ਼ੇਬ ਨੇ ਚਾਂਦਨੀ ਚੌਕ (ਦਿੱਲੀ) ਵਿਖੇ ਕਤਲ ਕਰਵਾ ਦਿੱਤਾ ਸੀ। ਰਾਮ ਚੰਦ ਮਗਰੋਂ ਉਸ ਦਾ ਛੋਟਾ ਭਰਾ (ਭਾਰਮੱਲ); ਧੀਰਮੱਲ ਦਾ ਵਾਰਸ ਬਣਿਆ।

ਅਗਸਤ 1678 ’ਚ ਰਾਮ ਚੰਦ ਦੀ ਅੰਤਮ ਰਸਮ ’ਤੇ ਭਾਈ ਮਨੀ ਰਾਮ ਜੀ ਬਕਾਲੇ ਗਏ। ਰਸਮ ਪੂਰੀ ਹੋਣ ਮਗਰੋਂ ਭਾਈ ਸਾਹਿਬ ਨੇ ਭਾਰਮੱਲ ਨੂੰ ਆਖਿਆ ਕਿ ਗੁਰੂ ਸਾਹਿਬ ਨਵਾਂ ਸਰੂਪ ਤਿਆਰ ਕਰਨਾ ਚਾਹੁੰਦੇ ਹਨ। ਕੁਝ ਦਿਨਾਂ ਵਾਸਤੇ ‘ਆਦਿ ਬੀੜ’ ਦੇ ਦੇਵੇ। ਭਾਰਮੱਲ ਨੇ ਬੀੜ ਚੱਕ ਨਾਨਕੀ (ਅਨੰਦਪੁਰ ਸਾਹਿਬ) ਭੇਜਣ ਵਾਸਤੇ ਅਸਿੱਧੇ ਤਰੀਕੇ ਨਾਲ ਨਾ ਕਰ ਦਿੱਤੀ ਤੇ ਆਖਿਆ ਕਿ ਮੈਂ ਹੁਣ ਬਕਾਲਾ ਛੱਡ ਕਰਤਾਰਪੁਰ (ਜਲੰਧਰ) ਰਹਿਣ ਲੱਗਣਾ ਹੈ। ਗੁਰੂ ਸਾਹਿਬ ਕਿਸੇ ਨੂੰ ਉੱਥੇ ਭੇਜ ਕੇ ‘ਆਦਿ ਬੀੜ’ ਦਾ ਉਤਾਰਾ ਕਰਵਾ ਲੈਣ। ਇਸ ਮਗਰੋਂ ਗੁਰੂ ਸਾਹਿਬ ਨੇ ਭਾਈ ਮਨੀ ਰਾਮ (ਭਾਈ ਮਨੀ ਸਿੰਘ) ਜੀ ਨੂੰ ਨਾਲ ਲੈ ਕੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰ ਦਮਦਮੀ ਸਰੂਪ; ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਮੁਕੰਮਲ ਕੀਤਾ, ਇਸ ਲਈ ‘ਦਮਦਮੀ ਬੀੜ’ ਨਾਂ ਪ੍ਰਚਲਿਤ ਹੋਇਆ।

(7). ਗੁਰੂ ਗੋਬਿੰਦ ਸਾਹਿਬ ਜੀ ਨੇ ਸੰਨ 1691 ਦੀ ਵਿਸਾਖੀ ਨੂੰ ਭਾਈ ਮਨੀ ਰਾਮ ਜੀ ਨੂੰ ਦੀਵਾਨ ਨਿਯੁਕਤ ਕਰ ਦਿੱਤਾ। ਇਸ ਪਦਵੀ ’ਤੇ ਨਵੰਬਰ 1675 ਤੱਕ ਭਾਈ ਮਤੀ ਦਾਸ ਜੀ ਰਹੇ ਸਨ ਅਤੇ ਇਨ੍ਹਾਂ ਤੋਂ ਪਹਿਲਾਂ ਅਤੇ ਬਾਅਦ ’ਚ ਬਜ਼ੁਰਗ ਦਰਗਹ ਮੱਲ ਜੀ ਲੰਬਾ ਸਮਾਂ ਸੇਵਾ ਨਿਭਾਉਂਦੇ ਰਹੇ, ਜਿਨ੍ਹਾਂ ਦਾ 10 ਫ਼ਰਵਰੀ 1695 ਨੂੰ ਅਨੰਦਪੁਰ ਸਾਹਿਬ ਵਿਖੇ ਦੇਹਾਂਤ ਹੋ ਗਿਆ।

ਮਾਰਚ 1691 ’ਚ ਹੀ ਲਾਹੌਰ ਦੇ ਗਵਰਨਰ ਵੱਲੋਂ ਅਲਫ਼ ਖ਼ਾਨ ਦੀ ਅਗਵਾਈ ’ਚ ਭੇਜੀ ਫ਼ੌਜ ਨੇ ਪਹਾੜੀ ਰਾਜਿਆਂ ’ਤੇ ਹਮਲਾ ਕਰ ਦਿੱਤਾ। ਲਾਹੌਰ ਦੀਆਂ ਫ਼ੌਜਾਂ ਕਾਂਗੜੇ ਵੱਲ ਵਧ ਰਹੀਆਂ ਸਨ। ਇਸ ਮੌਕੇ ਪਹਾੜੀ ਰਾਜਿਆਂ ਨੇ ਰਾਜਾ ਭੀਮ ਚੰਦ ਰਾਹੀਂ ਗੁਰੂ ਸਾਹਿਬ ਤੋਂ ਮਦਦ ਮੰਗੀ। ਗੁਰੂ ਸਾਹਿਬ ਨੇ ਨੰਦ ਚੰਦ, ਧਰਮ ਚੰਦ (ਸਿੰਘ) ਛਿਬਰ, ਭਾਈ ਮਨੀ ਰਾਮ (ਸਿੰਘ), ਭਾਈ ਆਲਮ ਚੰਦ (ਸਿੰਘ) ‘ਨੱਚਣਾ’ ਅਤੇ ਹੋਰ ਜਰਨੈਲਾਂ ਦੀ ਅਗਵਾਈ ’ਚ ਫ਼ੌਜ ਨੂੰ ਨਦੌਣ ਵੱਲ ਕੂਚ ਕਰਨ ਦਾ ਹੁਕਮ ਦਿੱਤਾ।  20 ਮਾਰਚ ਜੂਲੀਅਨ 1691 (22 ਚੇਤ, ਸੰਮਤ 1747) ਦੇ ਦਿਨ ਬੜੀ ਜ਼ਬਰਦਸਤ ਲੜਾਈ ਹੋਈ। ਅਲਫ਼ ਖ਼ਾਨ ਦੀ ਫ਼ੌਜ ਦੇ ਸਭ ਤੋਂ ਤਾਕਤਵਰ ਜੱਥੇ ਦੇ ਖ਼ਿਲਾਫ਼, ਸਿੱਖ ਜਰਨੈਲ ਡੱਟ ਕੇ ਲੜੇ। ਦੋਹਾਂ ਪਾਸਿਆਂ ਤੋਂ ਬਹਾਦਰਾਂ ਨੇ ਖ਼ੂਬ ਜੌਹਰ ਦਿਖਾਏ। ਧਰਮ ਚੰਦ, ਮਨੀ ਰਾਮ, ਮੂਲ ਚੰਦ ਕੰਬੋਜ, ਸੋਹਨ ਚੰਦ ਪਰਮਾਰ ਵਰਗੇ ਸਿੱਖ ਜਰਨੈਲਾਂ ਦੇ ਤੀਰਾਂ ਦੀ ਵਾਛੜ ਨੇ ਅਲਫ਼ ਖ਼ਾਨ ਦੀ ਫ਼ੌਜ ਦੇ ਹੌਸਲੇ ਡੇਗ ਦਿੱਤੇ। ਸੂਰਜ ਛਿਪ ਜਾਣ ਮਗਰੋਂ ਅਲਫ਼ ਖ਼ਾਨ ਦੀ ਫ਼ੌਜ ਪਿਛਾਂਹ ਭੱਜ ਗਈ। ਪਹਾੜੀ ਫ਼ੌਜਾਂ ਨੇ ਅਲਫ਼ ਖ਼ਾਨ ਦੀ ਫ਼ੌਜ ਦਾ ਦੂਰ ਤੱਕ ਪਿੱਛਾ ਕੀਤਾ। ਇਸ ਲੜਾਈ ’ਚ ਭਾਈ ਸੋਹਨ ਚੰਦ (ਭਰਾ ਭਾਈ ਮਨੀ ਸਿੰਘ), ਭਾਈ ਮੂਲ ਚੰਦ (ਪੁੱਤਰ ਭਾਈ ਰਘੁਪਤਿ ਰਾਇ ਨਿੱਝਰ) ਅਤੇ ਕੁਝ ਹੋਰ ਸਿੱਖ ਸ਼ਹੀਦ ਹੋ ਗਏ। ਇਸ ਦਾ ਜ਼ਿਕਰ ਭੱਟ ਵਹੀ ਮੁਲਤਾਨੀ ਸਿੰਧੀ ’ਚ ਇਸ ਤਰ੍ਹਾਂ ਦਰਜ ਹੈ :

‘‘ਸੋਹਨ ਚੰਦ ਬੇਟਾ ਮਾਈਦਾਸ ਕਾ ਪੋਤਾ ਬੱਲੂ ਕਾ ਪੜਪੋਤਾ ਮੂਲੇ ਕਾ, ਪੁਆਰ, ਸਾਲ ਸਤਰਾਂ ਸੈ ਸੈਂਤਾਲੀਸ, ਚੇਤ ਪ੍ਰਵਿਸ਼ਟੇ ਬਾਈਸ, ਗੁਰੂਵਾਰ ਕੇ ਦਿਹੁੰ, ਗੁਰੂ ਕਾ ਬਚਨ ਪਾਇ ਨਦਉਨ ਕੇ ਮਲਹਾਨ, ਸਾਮੇ ਮਾਥੇ ਜੂਝ ਕਰ ਮਰਾ ਗੈਲ ਮੂਲਚੰਦ ਬੇਟਾ ਰਘੁਪਤਿ ਰਾਇ ਕਾ, ਨਿੱਝਰ ਗੋਤਰ ਕੰਬੋਜ, ਬਾਸੀ ਖੇਮਕਰਨ, ਪਰਗਨਾ ਕਸੂਰ, ਜੂਝ ਕਰ ਮਰਾ ’’ (ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਪੁਆਰ ਬਲਉਂਤੋ ਕਾ)

(8). ਫ਼ਰਵਰੀ 1698 ’ਚ ਸਿੱਖਾਂ ਦੇ ਕਈ ਜੱਥੇ ਅਨੰਦਪੁਰ ਸਾਹਿਬ ਆਉਣ ਲੱਗੇ ਕਿਉਂਕਿ ਗੁਰੂ ਸਾਹਿਬ; ਖੇਡਾਂ, ਕੁਸ਼ਤੀਆਂ, ਗਤਕਾ, ਘੋੜ-ਸਵਾਰੀ, ਨੇਜ਼ਾਬਾਜ਼ੀ ਤੇ ਤਲਵਾਰ-ਅੰਦਾਜ਼ੀ ਦੇ ਮੁਕਾਬਲੇ ਕਰਾ ਰਹੇ ਸਨ। ਕੁਝ ਭੰਡਾਂ ਨੂੰ ਵੀ ਜੌਹਰ ਵਿਖਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਮਸੰਦਾਂ ਨੂੰ ਲੁਟੇਰੇ, ਠੱਗ, ਹੈਂਕੜਬਾਜ਼, ਕੁਰਪਟ, ਬਦਇਖ਼ਲਾਕ ਅਤੇ ਅੱਯਾਸ਼ ਜਿਹੇ ਪੇਸ਼ ਕੀਤਾ।  ਗੁਰੂ ਸਾਹਿਬ ਅੱਗੇ ਭਾਈ ਨਾਨੂ ਰਾਮ ਦਿਲਵਾਲੀ ਜੀ ਨੇ ਵੀ ਮਸੰਦਾਂ ਬਾਰੇ ਵਿਸਥਾਰ ਸਹਿਤ ਦੱਸਿਆ।  ਗੁਰੂ ਸਾਹਿਬ ਨੇ ਦੀਵਾਨ ਮਨੀ ਰਾਮ (ਭਾਈ ਮਨੀ ਸਿੰਘ) ਜੀ ਨੂੰ ਹੁਕਮ ਕੀਤਾ ਕਿ ਸਾਰੇ ਮਸੰਦਾਂ ਨੂੰ ਮੁਸ਼ਕਾਂ ਦੇ ਕੇ ਅਨੰਦਪੁਰ ਸਾਹਿਬ ਲਿਆਂਦਾ ਜਾਏ। ਭਾਈ ਆਲਮ ਚੰਦ (ਆਲਮ ਸਿੰਘ) ‘ਨੱਚਣਾ’ ਸਮੇਤ ਚਾਰ ਹੋਰ ਸਿੰਘ ਵੀ ਭੇਜੇ, ਜਿਨ੍ਹਾਂ ਨੇ ਮਸੰਦਾਂ ਨੂੰ ਬੰਨ੍ਹ ਕੇ ਗੁਰੂ ਸਾਹਿਬ ਅੱਗੇ ਪੇਸ਼ ਕੀਤਾ।

ਗੁਰੂ ਸਾਹਿਬ ਨੇ ਮਸੰਦਾਂ ਦੀ ਪਰਖ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ। ਵੱਧ ਦੋਸ਼ੀਆਂ ਨੂੰ ਸਜ਼ਾਏ-ਮੌਤ ਸੁਣਾਈ। ਇਮਾਨਦਾਰ ਮਸੰਦਾਂ ਨੂੰ ਸਿਰੋਪਾਓ ਭੇਟ ਕੀਤੇ ਗਏ, ਇਨ੍ਹਾਂ ’ਚ ਭਾਈ ਬਖ਼ਤ ਮੱਲ ਸੂਰੀ (ਜਲਾਲਪੁਰ ਜੱਟਾਂ) ਤੇ ਭਾਈ ਸੰਗਤ/ਭਾਈ ਫੇਰੂ (ਮੀਆਂ ਕੀ ਮੌੜ, ਲਾਹੌਰ) ਆਦਿ ਸ਼ਾਮਲ ਸਨ। ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਖ਼ਤਮ ਕਰ ਦਿੱਤੀ ਅਤੇ ਸਾਰੇ ਸਿੱਖਾਂ ਨੂੰ ‘ਖਾਲਸਾ’ ਹੋਣ ਦਾ ਐਲਾਨ ਕਰ ਦਿੱਤਾ। ਅਗਲੇ ਹੀ ਸਾਲ ਦੀ ਵਿਸਾਖੀ (ਸੰਨ 1699) ਨੂੰ ਖ਼ਾਲਸਾ ਪੰਥ ਦੀ ਰੂਪ ਰੇਖਾ ਬਣਾਈ ਗਈ, ਜਿਸ ਦਾ ਪ੍ਰਬੰਧ ਦੀਵਾਨ ਭਾਈ ਮਨੀ ਰਾਮ ਜੀ ਨੂੰ ਸੌਂਪਿਆ ਗਿਆ। ਇਸ ਅਨੋਖੇ ਸਮਾਗਮ ਦੀ ਅਰੰਭਤਾ ਕੀਰਤਨ ਤੋਂ ਬਾਅਦ ਭਾਈ ਮਨੀ ਰਾਮ ਜੀ ਦੁਆਰਾ ਕੀਤੀ ਸ਼ਬਦ ਵਿਚਾਰ ਨਾਲ਼ ਹੋਈ।

ਪੰਜ ਪਿਆਰਿਆਂ (ਭਾਈ ਦਇਆ ਰਾਮ, ਭਾਈ ਮੁਹਕਮ ਚੰਦ, ਭਾਈ ਸਾਹਿਬ ਚੰਦ, ਭਾਈ ਧਰਮ ਚੰਦ, ਭਾਈ ਹਿੰਮਤ ਚੰਦ) ਦੁਆਰਾ ਅੰਮ੍ਰਿਤਪਾਨ ਕਰਨ ਉਪਰੰਤ, ਪੰਜ ਮੁਕਤਿਆਂ (ਦੇਵਾ ਰਾਮ, ਰਾਮ ਚੰਦ, ਟਹਿਲ ਦਾਸ, ਈਸ਼ਰ ਦਾਸ, ਤੇ ਫ਼ਤਹਿ ਚੰਦ) ਨੇ ਪਾਹੁਲ ਗ੍ਰਹਿਣ ਕੀਤੀ ਅਤੇ ਆਪਣੇ ਨਾਵਾਂ ਨਾਲ਼ ‘ਸਿੰਘ’ ਸ਼ਬਦ ਲਗਾਇਆ। ਇਨ੍ਹਾਂ ਦਸਾਂ ਤੋਂ ਬਾਅਦ ਪੰਜ ਪਿਆਰਿਆਂ ਨੇ ਭਾਈ ਮਨੀ ਸਿੰਘ, ਉਨ੍ਹਾਂ ਦੇ ਛੇ ਪੁੱਤਰਾਂ (ਭਾਈ ਚਿਤਰ ਸਿੰਘ, ਬਚਿਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ ਤੇ ਭਾਈ ਅਜਾਇਬ ਸਿੰਘ), ਭਾਈ ਚੌਪਾ ਸਿੰਘ, ਭਾਈ ਧਰਮ ਸਿੰਘ, ਭਾਈ ਆਲਮ ਸਿੰਘ ‘ਨੱਚਣਾ’ ਤੇ ਭਾਈ ਗੁਰਬਖਸ਼ ਸਿੰਘ (ਰਾਮ ਕੰਵਰ); ਕੁੱਲ 11 ਸਿੱਖਾਂ ਨੇ ਖੰਡੇ ਦੀ ਪਾਹੁਲ ਲਈ। ਇਨ੍ਹਾਂ ਵਿੱਚ ਜ਼ਿਆਦਾਤਰ ਉਹ ਸ਼ਖ਼ਸ ਸਨ, ਜੋ ਪ੍ਰਬੰਧਕੀ ਸੇਵਾ ਨਿਭਾ ਰਹੇ ਸਨ।

ਉਕਤ ਵਿਸਾਖੀ ਤੋਂ ਕੁਝ ਸਾਲ ਪਹਿਲਾਂ ਤੋਂ ਹੀ ਵਿਸਾਖੀ ਵਾਲ਼ੇ ਦਿਨ ਗੁਰੂ ਸਾਹਿਬ; ਸਿੱਖ ਸੰਗਤਾਂ ਨੂੰ ਅਨੰਦਪੁਰ ਸਾਹਿਬ ਬੁਲਾਉਣਾ ਸ਼ੁਰੂ ਕਰ ਚੁੱਕੇ ਸਨ। ਗੁਰੂ ਦੇ ਚੱਕ (ਅੰਮ੍ਰਿਤਸਰ) ਤੋਂ ਕਾਫ਼ੀ ਸੰਗਤ ਅਨੰਦਪੁਰ ਸਾਹਿਬ ਆਉਂਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਮੀਣੇ (ਪ੍ਰਿਥੀ ਚੰਦ ਦੇ ਵਾਰਸ) ਗੁਰੂ ਦਾ ਚੱਕ ਛੱਡ ਗਏ ਹਨ। ਉੱਥੋਂ ਦੀ ਸੇਵਾ ਸੰਭਾਲ ਲਈ ਕੁੱਝ ਸਿੱਖਾਂ ਨੂੰ ਭੇਜਿਆ ਜਾਵੇ। ਗੁਰੂ ਸਾਹਿਬ ਨੇ ਭਾਈ ਮਨੀ ਰਾਮ (ਸਿੰਘ) ਨੂੰ ਪੰਜ ਹੋਰ ਸਾਥੀ ਸਮੇਤ ਗੁਰੂ ਦਾ ਚੱਕ ਜਾਣ ਦਾ ਹੁਕਮ ਕੀਤਾ। ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਮਦਮੀ ਸਰੂਪ ਵੀ ਭੇਟ ਕੀਤਾ।

(ਨੋਟ : ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਾ; ਦਮਦਮਾ ਤਲਵੰਡੀ ਸਾਬੋ ਵਿਖੇ ਕੀਤੀ ਮੰਨੀ ਜਾਵੇ ਤਾਂ ਭਾਈ ਮਨੀ ਰਾਮ ਜੀ ਗੁਰੂ ਦੇ ਚੱਕ (ਦਰਬਾਰ ਸਾਹਿਬ, ਅੰਮ੍ਰਿਤਸਰ) ਵਿਖੇ, ਜੋ ਸਿੱਖੀ ਦਾ ਕੇਂਦਰੀ ਸਥਾਨ ਰਿਹਾ ਹੈ, ਓਥੇ ਸਿੱਖ ਸੰਗਤਾਂ ’ਚ ਕਿਵੇਂ ਸੇਵਾ ਨਿਭਾਉਂਦੇ ?)

(9). 30 ਅਗਸਤ ਜੂਲੀਅਨ 1700 (30 ਭਾਦਉਂ, ਸੰਮਤ 1757) ਨੂੰ ਅਜਮੇਰ ਚੰਦ ਤੇ ਉਸ ਦੇ ਸਾਥੀਆਂ ਦੀਆਂ ਫ਼ੌਜਾਂ ਨੇ ਕਿਲ੍ਹਾ ਫ਼ਤਹਿਗੜ੍ਹ ’ਤੇ ਹਮਲਾ ਕਰ ਦਿੱਤਾ। ਇਸ ਕਿਲੇ੍ਹ ਦੀ ਕੇਸਗੜ੍ਹ ਸਾਹਿਬ ਵਾਲੇ ਪਾਸੇ ਵੱਲ ਦੀ ਕੰਧ ਅਜੇ ਅਧੂਰੀ ਸੀ। ਇਸ ਕਿਲੇ੍ਹ ਦਾ ਜਥੇਦਾਰ ਭਾਈ ਭਗਵਾਨ ਸਿੰਘ (ਪੁੱਤਰ ਭਾਈ ਮਨੀ ਸਿੰਘ) ਸੀ। ਭਾਈ ਭਗਵਾਨ ਸਿੰਘ ਜੀ ਦੀ ਜਥੇਦਾਰੀ ਹੇਠ ਗਿਣਤੀ ਦੇ ਸਿੰਘਾਂ ਨੇ ਹੀ ਪਹਾੜੀ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਬਹੁਤ ਸਾਰੇ ਪਹਾੜੀ ਫ਼ੌਜੀ ਮਾਰ ਮੁਕਾਏ। ਸ਼ਾਮ ਹੋਣ ਤੱਕ ਪਹਾੜੀ ਫ਼ੌਜਾਂ ਮੈਦਾਨ ਛੱਡ ਕੇ ਦੌੜ ਗਈਆਂ। ਇਸ ਲੜਾਈ ’ਚ ਭਾਈ ਭਗਵਾਨ ਸਿੰਘ, ਭਾਈ ਜਵਾਹਰ ਸਿੰਘ (ਪੁੱਤਰ ਭਾਈ ਲੱਖੀਸ਼ਾਹ ਵਣਜਾਰਾ), ਭਾਈ ਨੰਦ ਸਿੰਘ (ਪੁੱਤਰ ਭਾਈ ਆਲਮ ਸਿੰਘ, ਪੋਤਾ ਭਾਈ ਦਰੀਆ) ਸ਼ਹੀਦ ਹੋ ਗਏ। ਇਸ ਦਾ ਜ਼ਿਕਰ ‘ਭੱਟ ਵਹੀ ਜਾਦੋਬੰਸੀਆਂ ਕੀ’ ’ਚ ਇਉਂ ਦਰਜ ਹੈ :

‘‘ਭਗਵਾਨ ਸਿੰਘ ਬੇਟਾ ਮਨੀ ਸਿੰਘ ਕਾ, ਪੋਤਾ ਮਾਈਦਾਸ ਕਾ ਪੁਆਰ, ਜਵਾਹਰ ਸਿੰਘ ਬੇਟਾ ਲਖੀਏ ਕਾ, ਪੋਤਾ ਗੋਧੂ ਕਾ ਬੜਤੀਆਂ ਕਨਾਵਤ, ਨੰਦ ਸਿੰਘ ਬੇਟਾ ਆਲਮ ਸਿੰਘ ਕਾ, ਪੋਤਾ ਦਰੀਆ ਕਾ ਪੁਆਰ ਜਲਹਾਨਾ ਆਦਿ ਸਾਲ ਸਤਰਾਂ ਸੈ ਸਤਵੰਜਾ, ਭਾਦਵਾ ਪ੍ਰਵਿਸ਼ਟੇ ਤੀਸ ਗੁਰੂਵਾਰ ਕੇ ਦਿਹੁੰ, ਗੁਰੂ ਕਾ ਬਚਨ ਪਾਇ, ਕਿਲਾ ਫ਼ਤੇਗੜ੍ਹ ਪਰਗਨਾ ਸਹੋਟਾ ਕੇ ਮਲਹਾਨ, ਸਾਮੇ੍ਹ ਮਾਥੇ ਜੂਝ ਕਰ ਮਰੇ, ਆਗੇ ਗੁਰੂ ਭਾਣੇ ਕਾ ਖਾਬਿੰਦ ਹੈ, ਗੁਰੂ ਕੀ ਗਤਿ ਗੁਰੂ ਜਾਨੇ ’’ (ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜ੍ਹਤੀਏ ਕਨਾਉਂਤੋ ਕਾ)।

ਤੀਜੇ ਦਿਨ ਪਹਿਲੀ ਸਤੰਬਰ ਨੂੰ ਜਦੋਂ ਮਦ ਮਸਤ ਹਾਥੀ ਲੋਹਗੜ੍ਹ ਵੱਲ ਆਇਆ ਤਾਂ ਭਾਈ ਮਨੀ ਸਿੰਘ ਦੇ ਸਪੁੱਤਰ ਭਾਈ ਬਚਿਤਰ ਸਿੰਘ ਜੀ ਨੇ ਪੂਰੇ ਜੋਰ ਨਾਲ਼ ਬਰਛਾ ਮਾਰਿਆ, ਜੋ ਹਾਥੀ ਦੇ ਮੱਥੇ ’ਤੇ ਬੰਨ੍ਹੀਆਂ ਤਵੀਆਂ ਵਿੰਨ੍ਹ ਕੇ, ਅੰਦਰ ਜਾ ਧਸਿਆ। ਹਾਥੀ ਦਰਦ ਨਾਲ ਚਿੰਘਾੜਦਾ ਪਿਛਾਂਹ ਭੱਜਿਆ। ਉਸ ਦੇ ਪੈਰਾਂ ਹੇਠ ਆ ਕੇ ਬਹੁਤ ਸਾਰੇ ਪਹਾੜੀ ਫ਼ੌਜੀ ਮਾਰੇ ਗਏ। ਉਧਰ ਭਾਈ ਮਨੀ ਸਿੰਘ ਜੀ ਦਾ ਦੂਸਰਾ ਸਪੁੱਤਰ ਭਾਈ ਉਦੈ ਸਿੰਘ ਜੀ ਤੇਜ਼ੀ ਨਾਲ ਘੋੜਾ ਦੌੜਾ ਕੇ ਕੇਸਰੀ ਚੰਦ ਵੱਲ ਵਧਿਆ, ਜਿਸ ਨੇ ਗੁਰੂ ਸਾਹਿਬ ਦਾ ਸਿਰ ਕੱਟਣ ਦੀ ਕਸਮ ਖਾਧੀ ਸੀ, ਭਾਈ ਉਦੈ ਸਿੰਘ ਨੇ ਕਿਰਪਾਨ ਦੇ ਇੱਕੋ ਵਾਰ ਨਾਲ ਕੇਸਰੀ ਚੰਦ ਦਾ ਸਿਰ ਵੱਢ ਲਿਆ ਤੇ ਨੇਜ਼ੇ ’ਤੇ ਰੱਖ ਅਨੰਦਗੜ੍ਹ ਕਿਲ੍ਹੇ ਅੰਦਰ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ’ਚ ਰੱਖ ਦਿੱਤਾ।

ਰਾਜਾ ਕੇਸਰੀ ਚੰਦ ਦੇ ਮਰਨ ਮਗਰੋਂ ਭਾਈ ਮਨੀ ਸਿੰਘ, ਭਾਈ ਸ਼ੇਰ ਸਿੰਘ ਤੇ ਭਾਈ ਨਾਹਰ ਸਿੰਘ ਦੀ ਅਗਵਾਈ ’ਚ ਸਿੰਘਾਂ ਨੇ ਬਹੁਤ ਸਾਰੇ ਪਹਾੜੀ ਫ਼ੌਜੀ ਮਾਰ ਦਿੱਤੇ। ਲੋਹਗੜ੍ਹ ਕਿਲ੍ਹੇ ਦੇ ਬਾਹਰ ਚਰਨ ਗੰਗਾ ਮੈਦਾਨ ’ਚ ਪਹਾੜੀ ਫ਼ੌਜੀਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ। ਇਸ ਲੜਾਈ ਪਿੱਛੋਂ ਅਜਮੇਰ ਚੰਦ ਤੇ ਸਾਰੇ ਪਹਾੜੀ ਰਾਜੇ ਆਪਣੀਆਂ ਫ਼ੌਜਾਂ ਲੈ ਕੇ ਭੱਜ ਗਏ । ਇਸ ਲੜਾਈ ’ਚ ਭਾਈ ਮਨੀ ਸਿੰਘ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜੋ ਕਿਸੇ ਕੰਮ ਲਈ ਅੰਮ੍ਰਿਤਸਰ ਤੋਂ ਆਏ ਸਨ। ਭਾਈ ਆਲਮ ਸਿੰਘ (ਭਾਈ ਮਨੀ ਸਿੰਘ ਦੇ ਦਾਦੇ ਬੱਲੂ ਦੇ ਭਰਾ ਦਰੀਆ ਦਾ ਪੁੱਤਰ), ਸੁੱਖਾ ਸਿੰਘ (ਭਤੀਜਾ ਭਾਈ ਮਨੀ ਸਿੰਘ), ਖੁਸ਼ਹਾਲ ਸਿੰਘ (ਪੁੱਤਰ ਭਾਈ ਮੱਖਣ ਸ਼ਾਹ ਲੁਬਾਣਾ) ਸ਼ਹੀਦੀਆਂ ਪਾ ਗਏ। ਇਸ ਬਾਰੇ ‘ਭੱਟ ਵਹੀ ਤਲਾਉਂਢਾ’ ’ਚ ਇਉਂ ਜ਼ਿਕਰ ਹੈ :

‘‘ਗੁਰੂ ਕਾ ਬਚਨ ਪਾਇ ਮਨੀ ਸਿੰਘ ਬੇਟਾ ਮਾਈਦਾਸ ਕਾ, ਪੋਤਾ ਬੱਲੂ ਰਾਇ ਕਾ ਬਚਿਤਰ ਸਿੰਘ ਬੇਟਾ ਮਨੀ ਸਿੰਘ ਕਾ, ਉਦੈ ਸਿੰਘ ਬੇਟਾ ਮਨੀ ਸਿੰਘ ਕਾ, ਆਲਮ ਸਿੰਘ ਬੇਟਾ ਦੁਰਗਾ ਦਾਸ ਕਾ, ਪੋਤਾ ਪਦਮੇਂ ਕਾ ਹਜਾਵਤ ਆਂਬਿਆਨਾ ਸਾਲ ਸਤਰਾਂ ਸੈ ਸਤਵੰਜਾ ਅਸੂਜ ਪ੍ਰਵਿਸ਼ਟੇ ਪਹਿਲੀ ਰਵੀਵਾਰ ਕੇ ਦਿਹੁੰ ਕਿਲ੍ਹਾ ਲੋਹਗੜ੍ਹ, ਪਰਗਨਾ ਮਾਖੋਵਾਲ ਸੇ, ਖਾਲਸਾ ਦਲ ਕੋ ਗੈਲ ਲੈ ਚਰਨ ਗੰਗਾ ਨਦੀ ਕੇ ਮਲ੍ਹਾਨ ਸਾਮ੍ਹੇਂ ਮਾਥੇ ਘੋਰ ਜੁਧ ਕੀਆ ਬਚਿਤਰ ਸਿੰਘ ਨੇ ਹਾਥੀ ਕੋ ਮਾਰ ਭਗਾਇਆ ਉਦੈ ਸਿੰਘ ਕੇ ਹਾਥ ਸੇ ਕੇਸਰੀ ਚੰਦ ਜਸਵਾਰੀਆ ਮਾਰਾ ਗਿਆ ਮਨੀ ਸਿੰਘ ਸਖ਼ਤ ਘਾਇਲ ਹੁਏ ਆਲਮ ਸਿੰਘ ਬੇਟਾ ਦਰੀਆ ਦਾ ਪੋਤਾ ਮੂਲੇ ਕਾ ਜਲ੍ਹਾਨਾ, ਸੁਖਾ ਸਿੰਘ ਬੇਟਾ ਰਾਇ ਸਿੰਘ ਕਾ, ਪੋਤਾ ਮਾਈ ਦਾਸ ਕਾ, ਕੁਸ਼ਾਲ ਸਿੰਘ ਬੇਟਾ ਮਖਨਸ਼ਾਹ ਕਾ, ਪੋਤਾ ਦਾਸੇ ਕਾ, ਪੇਲੀਆ ਬਨਜਾਰਾ ਰਣ ਮੇਂ ਜੂਝ ਕਰ ਮਰੇ ਆਗੇ ਗੁਰੂ ਭਾਣੇ ਕਾ ਖਾਬਿੰਦ ਹੈ, ਗੁਰੂ ਕੀ ਗਤਿ ਗੁਰੂ ਜਾਣੇ’’  (ਭੱਟ ਵਹੀ ਤਲਾਉਂਢਾ ਪਰਗਨਾ ਜੀਂਦ, ਖਾਤਾ ਜਲਹਾਨੋਂ ਕਾ)

(10). ਅਜਮੇਰ ਚੰਦ ਨੇ ਆਪਣੇ ਵਜ਼ੀਰ ਪੰਡਿਤ ਪਰਮਾਨੰਦ ਰਾਹੀਂ ਸਰਹੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨਾਲ਼ ਸੰਪਰਕ ਕੀਤਾ ਅਤੇ ਕਿਹਾ ਕਿ ਇਸ ਵਕਤ ਗੁਰੂ ਗੋਬਿੰਦ ਸਿੰਘ ਇੱਕ ਪਹਾੜੀ ’ਤੇ ਤੰਬੂ ਗੱਡ ਕੇ ਬੈਠੇ ਹਨ। ਉਸ ਨਾਲ਼ ਥੋੜ੍ਹੇ ਜਿਹੇ ਸਿੱਖ ਹਨ। ਉਨ੍ਹਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਪੰਡਿਤ ਪਰਮਾਨੰਦ ਨੇ ਅਜਮੇਰ ਚੰਦ ਵੱਲੋਂ ਭੇਜੀ ਕੁਝ ਰਕਮ ਵੀ ਵਜ਼ੀਰ ਖ਼ਾਨ ਨੂੰ ਭੇਂਟ ਕੀਤੀ। ਵਜ਼ੀਰ ਖ਼ਾਨ ਨੇ ਆਪਣੇ ਇੱਕ ਜਰਨੈਲ ਰੁਸਤਮ ਖ਼ਾਨ ਨੂੰ ਫ਼ੌਜ ਦੇ ਕੇ ਨਿਰਮੋਹਗੜ੍ਹ ਵੱਲ ਭੇਜਿਆ। ਉਧਰ ਜਦੋਂ ਭਾਈ ਚਿਤਰ ਸਿੰਘ ਤੇ ਭਾਈ ਬਚਿਤਰ ਸਿੰਘ (ਦੋਵੇਂ ਪੁੱਤਰ ਭਾਈ ਮਨੀ ਸਿੰਘ) ਨੂੰ ਪਤਾ ਲੱਗਾ ਕਿ ਰੁਸਤਮ ਖ਼ਾਨ ਨਿਰਮੋਹਗੜ੍ਹ ਵੱਲ ਚੜ੍ਹਾਈ ਕਰਨ ਤੁਰ ਪਿਆ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਮੂਹਰੇ ਜਾ ਕੇ ਉਸ ਪਠਾਣ ਜਰਨੈਲ ਨਾਲ ਆਹਮੋ-ਸਾਹਮਣੇ ਹੋ ਕੇ ਹੱਥੋ-ਹੱਥ ਲੜਾਈ ਕਰਨਗੇ।  12 ਅਕਤੂਬਰ 1700 (12 ਕੱਤਕ, ਸੰਮਤ 1757) ਦੇ ਦਿਨ ਰੁਸਤਮ ਖ਼ਾਨ ਤੇ ਉਸ ਦਾ ਭਰਾ ਨਾਸਰ ਖ਼ਾਨ ਅਲੀ ਫ਼ੌਜ ਲੈ ਕੇ ਆ ਗਿਆ। ਉਨ੍ਹਾਂ ਨੇ ਆਉਂਦਿਆਂ ਹੀ ਨਿਰਮੋਹਗੜ੍ਹ ਦੀ ਟਿੱਬੀ ਤੋਂ ਥੋੜ੍ਹੀ ਦੂਰ ਸ਼ਾਹੀ ਟਿੱਬੀ ’ਤੇ ਮੋਰਚਾ ਲਾ ਕੇ ਗੁਰੂ ਜੀ ਵੱਲ ਤੋਪ ਦਾ ਗੋਲ਼ਾ ਚਲਾਇਆ, ਜਿਸ ਨਾਲ਼ ਗੁਰੂ ਜੀ ਦਾ ਚੌਰ-ਬਰਦਾਰ ਭਾਈ ਰਾਮ ਸਿੰਘ ਕਸ਼ਮੀਰੀ ਸ਼ਹੀਦੀ ਪਾ ਗਿਆ। ਗੁਰੂ ਸਾਹਿਬ ਨੇ ਤੁਰੰਤ ਤੀਰ ਚਲਾਇਆ ਤੇ ਰੁਸਤਮ ਖ਼ਾਨ ਮਾਰਿਆ ਗਿਆ। ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਭਾਈ ਉਦੈ ਸਿੰਘ ਜੀ ਦੇ ਤੀਰ ਨਾਲ ਨਾਸਰ ਖ਼ਾਨ ਵੀ ਮਾਰਿਆ ਗਿਆ। ਦੋਵੇਂ ਭਰਾਵਾਂ ਦੇ ਮਰਨ ਉਪਰੰਤ ਫ਼ੌਜਾਂ ਬਹੁਤੀ ਦੇਰ ਨਾ ਟਿੱਕ ਸਕੀਆਂ। ਆਖ਼ਿਰ ਸਰਹੰਦ ਵੱਲ ਭੱਜ ਗਈਆਂ। ਇਸ ਲੜਾਈ ’ਚ ਭਾਈ ਰਾਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਮੋਹਰ ਸਿੰਘ ਜੀ ਸ਼ਹੀਦੀਆਂ ਪਾ ਗਏ। ਇਸ ਘਟਨਾ ਦਾ ਜ਼ਿਕਰ ‘ਭੱਟ ਵਹੀ ਤਲਾਉਂਢਾ’ ’ਚ ਇਉਂ ਦਰਜ ਹੈ :

‘‘ਹਿੰਮਤ ਸਿੰਘ ਬੇਟਾ ਜੀਤੇ ਕਾ ਪੋਤਾ ਰਾਮੇ ਕਾ, ਉਦਾਨਾਂ, ਮੋਹਰ ਸਿੰਘ ਬੇਟਾ ਧੂਮੇ ਕਾ ਪੋਤਾ ਕਾਨੇ੍ਹ ਕਾ, ਤੂਮਰ ਬਿੰਜਲਉਤ, ਸਾਲ ਸਤਰਾਂ ਸੈ ਸਤਵੰਜਾ ਕਤਿਕ ਪ੍ਰਵਿਸ਼ਟੇ ਬਾਰਾਂ, ਰਵੀਵਾਰ ਕੇ ਦਿਹੁੰ, ਨਿਰਮੋਹਗੜ੍ਹ ਕੇ ਮਲ੍ਹਾਨ, ਪਰਗਨਾ ਕਹਿਲੂਰ ਸਾਮੇ੍ਹਂ ਜੂਝ ਕਰ ਮਰੇ’’ (ਭੱਟ ਵਹੀ ਤਲਾਉਂਢਾ ਪਰਗਨਾ ਜੀਂਦ, ਖਾਤਾ ਉਦਾਨਿਓਂ ਕਾ)

(11). ਬਸਾਲੀ ਰਹਿੰਦਿਆਂ ਗੁਰੂ ਜੀ 20 ਅਕਤੂਬਰ 1700 ਦੇ ਦਿਨ ਸ਼ਿਕਾਰ ਖੇਡਣ ਨੇੜੇ ਦੀਆਂ ਪਹਾੜੀਆਂ ’ਤੇ ਗਏ। ਇੱਕ ਬਘਿਆੜ ਦਾ ਪਿੱਛਾ ਕਰਦਿਆਂ ਆਪ ਬਸਾਲੀ ਤੋਂ 24 ਕਿਲੋਮੀਟਰ ਦੂਰ ਖੇੜਾ ਅਤੇ ਕਲਮੋਟ ਦੀਆਂ ਪਹਾੜੀਆਂ ਵੱਲ ਨਿਕਲ ਗਏ। ਇੱਥੇ ਕਲਮੋਟ ਦੇ ਰੰਘੜਾਂ ਅਤੇ ਗੁੱਜਰਾਂ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ ਅਤੇ ਭਾਈ ਜੀਵਨ ਸਿੰਘ ਜੀ (ਸਪੁੱਤਰ ਭਾਈ ਪ੍ਰੇਮਾ ਜੀ ਅਤੇ ਪੋਤਾ ਭਾਈ ਮੂਲਾ ਜੀ, ਜੋ ਰਿਸ਼ਤੇ ’ਚ ਭਾਈ ਮਨੀ ਸਿੰਘ ਜੀ ਦਾ ਚਾਚਾ ਸੀ) ਮਾਰੇ ਗਏ। ਇਸ ਘਟਨਾ ਤੋਂ ਬਾਅਦ ਸਿੱਖਾਂ ਨੇ ਰੰਘੜਾਂ ਤੇ ਗੁੱਜਰਾਂ ਨੂੰ ਅਜਿਹਾ ਸੋਧਾ ਲਾਇਆ ਕਿ ਉਨ੍ਹਾਂ ਨੇ ਗੁਰੂ ਜੀ ਤੋਂ ਮੁਆਫ਼ੀ ਮੰਗ ਕੇ ਜਾਨ ਬਚਾਈ।

(12). 6 ਦਸੰਬਰ ਜੂਲੀਅਨ, 1705 (7 ਪੋਹ, ਸੰਮਤ 1762) ’ਚ ਗੁਰੂ ਸਾਹਿਬ ਅਤੇ ਪਹਾੜੀ ਫ਼ੌਜਾਂ ਦੀ ਲੰਬੀ ਲੜਾਈ ਤੋਂ ਬਾਅਦ ਅਨੰਦਪੁਰ ਸਾਹਿਬ ਛੱਡਣ ਸਮੇਂ ਓਥੇ ਗੁਰੂ ਸਾਹਿਬ, ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦੇ ਅਤੇੇ ਤਕਰੀਬਨ ਪੰਜ ਕੁ ਸੌ ਸਿੰਘ ਹੀ ਬਚੇ ਸਨ, ਜਿਨ੍ਹਾਂ ਨੂੰ ਜਥਿਆਂ ’ਚ ਵੰਡਿਆ ਗਿਆ। ਇਨ੍ਹਾਂ ਜਥਿਆਂ ਦੀ ਅਗਵਾਈ ਭਾਈ ਮਨੀ ਸਿੰਘ ਜੀ ਦੇ ਦੋ ਸਪੁੱਤਰ ਭਾਈ ਉਦੈ ਸਿੰਘ ਜੀ ਅਤੇ ਭਾਈ ਬਚਿਤਰ ਸਿੰਘ ਜੀ ਕਰ ਰਹੇ ਸਨ ਅਤੇ ਇੱਕ ਹੋਰ ਜਥੇ ਦੀ ਅਗਵਾਈ ਭਾਈ ਜੈਤਾ ਸਿੰਘ ਜੀ ਕਰ ਰਹੇ ਸਨ, ਜੋ ਗੁਰੂ ਜੀ ਦਾ ਸੀਸ ਦਿੱਲੀਓਂ ਲੈ ਕੇ ਆਏ ਸੀ। ਸਭ ਤੋਂ ਬਾਅਦ ’ਚ ਭਾਈ ਜੈਤਾ ਜੀ ਦੇ ਜਥੇ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ, ਜਿਸ ਕਾਰਨ ਪਹਾੜੀ ਰਾਜਿਆਂ ਦੁਆਰਾ ਖਾਧੀਆਂ ਕਸਮਾਂ ਨੂੰ ਭੁਲਾ ਕੇ ਕੀਤੇ ਪਿਛਲੇ ਪਾਸਿਓਂ ਹਮਲੇ ਨਾਲ਼ ਲੜਦਿਆਂ ਸਭ ਤੋਂ ਪਹਿਲਾਂ ਇਨ੍ਹਾਂ ਦੇ ਜਥੇ ਨੇ ਹੀ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਦੂਜੀ ਲੜਾਈ ਸ਼ਾਹੀ ਟਿੱਬੀ ’ਤੇ ਭਾਈ ਉਦੈ ਸਿੰਘ ਜੀ ਦੇ ਜਥੇ ਨਾਲ਼ ਹੋਈ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਵਰਗਾ ਜੋੜਾ ਜਾਮਾ ਪਹਿਨਿਆ ਹੋਇਆ ਸੀ। ਅਜਮੇਰ ਚੰਦ ਨੇ ਭਾਈ ਉਦੈ ਸਿੰਘ ਦੇ ਕੱਪੜਿਆਂ ਨੂੰ ਵੇਖ ਗੁਰੂ ਗੋਬਿੰਦ ਸਿੰਘ ਸਾਹਿਬ ਮੰਨ ਲਿਆ ਤੇ ਸਿਰ ਕੱਟ ਕੇ ਰੋਪੜ ਦੇ ਨਵਾਬ ਵੱਲ ਭੇਜ ਦਿੱਤਾ ਤੇ ਕਹਿਣਾ ਸ਼ੁਰੂ ਕਰ ਦਿੱਤਾ ‘ਅਸੀਂ ਗੁਰੂ ਨੂੰ ਮਾਰ ਲਿਆ ਹੈ।’

ਇਸ ਲੜਾਈ ਦਾ ਵੇਰਵਾ ‘ਭੱਟ ਵਹੀ ਕਰਸਿੰਧੂ’ ’ਚ ਇਉਂ ਦਰਜ ਹੈ ‘‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ, ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ ਬਾਰਾਂ ਘਰੀ ਜੂਝ ਕੇ ਮਰਾ ’’

ਭਾਈ ਬਚਿੱਤਰ ਸਿੰਘ ਜੀ ਦਾ ਜਥਾ ਸਭ ਤੋਂ ਅੱਗੇ ਸੀ, ਜੋ ਸਰਸਾ ਨਦੀ ਪਾਰ ਕਰਦਿਆਂ ਰੰਗੜਾਂ ਨਾਲ਼ ਲੜਿਆ। ਇਸ ਵਿੱਚ ਭਾਈ ਸਾਹਿਬ ਬਹੁਤ ਜ਼ਖ਼ਮੀ ਹੋ ਗਏ ਅਤੇ ਪਿੱਛੇ ਆ ਰਹੇ ਗੁਰੂ ਸਾਹਿਬ ਦੇ ਜਥੇ ਨੇ ਆਪ ਨੂੰ ਨਿਹੰਗ ਖਾਨ ਦੇ ਘਰ (ਰੋਪੜ) ਪਹੁੰਚਾਇਆ। ਨਿਹੰਗ ਖਾਨ ਦੀ ਬੇਟੀ ਬੀਬੀ ਮੁਮਤਾਜ ਨੇ ਉਨ੍ਹਾਂ ਦੀ ਬੜੀ ਸੇਵਾ ਕੀਤੀ, ਪਰ ਗਹਿਰੇ ਜ਼ਖ਼ਮ ਕਾਰਨ ਭਾਈ ਬਚਿਤਰ ਸਿੰਘ ਜੀ 8 ਦਸੰਬਰ 1705 ਨੂੰ ਸ਼ਹੀਦੀ ਪਾ ਗਏ। ਆਪ ਦਾ ਸਸਕਾਰ ਭਾਈ ਗਰਸਾ ਸਿੰਘ ਗਹੂਣੀਆਂ ਸੈਣੀ ਅਤੇ ਭਾਈ ਬੱਗਾ ਸਿੰਘ ਤਰਖਾਣ ਨੇ ਰਾਤੋ-ਰਾਤ ਕਰ ਦਿੱਤਾ। ਇਸ ਘਟਨਾ ਦਾ ਵੇਰਵਾ ਹੇਠਲੀਆਂ ਦੋ ਭੱਟ ਵਹੀਆਂ ’ਚ ਦਰਜ ਹੈ :

‘‘ਬਚਿਤਰ ਸਿੰਘ ਬੇਟਾ ਮਨੀ ਸਿੰਘ ਕਾ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਕਾ, ਚੰਦਰਬੰਸੀ ਭਾਰਦਵਾਜੀ ਗੋਤਰ ਪੁਆਰ, ਬੰਸ ਬੀਂਝੇ ਕਾ ਬੰਝਰਉਤ, ਜਲ੍ਹਾਨਾ, ਬਲਉਂਤ, ਗੁਰੂ ਕਾ ਬਚਨ ਪਾਇ ਸੰਮਤ 1762 ਪੋਖ ਮਾਸੇ ਸੁਦੀ ਦੂਜ ਕੋ, ਮਲਕਪੁਰਰੰਘੜਾਂਕੇ ਮਲ੍ਹਾਨ ਰੰਘੜਾਂ ਕੇ ਹਾਥ ਸੇ ਘਾਇਲ ਹੋਇ ਪੋਖ ਮਾਸੇ ਸੁਦੀ ਚਉਥ ਸ਼ੁਕਰਵਾਰ ਕੇ ਦਿਹੁੰ ਡੇਢ ਪਹਿਰ ਰਾਤ ਗਈ, ਕੋਟਲਾ ਨਿਹੰਗ ਮੇਂ ਸੁਆਸ ਪੂਰੇ ਹੂਏ ਸੁਦਾਗਰ ਕੀ ਪਤ ਗੁਰੂ ਰਾਖੀ, ਇਸ ਕੀ ਬੇਟੀ ਮੁਮਤਾਜ ਕਾ ਸਤ ਰਹਾ’’ (ਭੱਟ ਵਹੀ ਤਲਉਂਢਾ)

‘‘ਬਚਿਤਰ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ. ਗੁਰੂ ਕਾ ਬਚਨ ਪਾਇ, ਸਾਲ ਸਤਰਾਂ ਸੈ ਬਾਸਠ, ਪੋਖ ਮਾਸੇ ਸੁਦੀ ਦੂਜ, ਵੀਰਵਾਰ ਕੇ ਦਿਹੁੰ, ਮਲਕਪੁਰ ਕੇ ਮਲ੍ਹਾਨ ਪ੍ਰਗਨਾ ਰੋਪਰ, ਰੰਘੜਾਂ ਗੈਲ ਜੁਧ ਮੇਂ ਘਾਇਲ ਹੋਇ, ਗਾਮ ਕੋਟਲਾ ਪ੍ਰਗਨਾ ਨਿਹੰਗ ਖਾਨ ਕੇ ਗ੍ਰਹਿ ਰਹਾ ਪੋਖ ਮਾਸੇ ਸੁਦੀ ਚੌਥ, ਸ਼ਨੀਵਾਰ ਕੇ ਦਿਵਸ, ਡੇਢ ਪਹਿਰ ਰੈਣ ਗਈ, ਸੁਆਸ ਪੂਰੇ ਹੋਏ ਨਿਹੰਗ ਖਾਨ ਕੀ ਪਤ ਗੁਰੂ ਰਾਖੀ, ਏਸ ਕੀ ਬੇਟੀ ਕਾ ਸਤ ਰਹਾ ’’ (ਭੱਟ ਵਹੀ ਤਲਉਂਢਾ, ਪਰਗਨਾ ਜੀਂਦ)

(13). ਚਮਕੌਰ ਸਾਹਿਬ ਵਿਖੇ ਸ਼ਹੀਦ ਹੋਣ ਵਾਲੇ 40 ਸਿੰਘਾਂ ’ਚ ਭਾਈ ਮਨੀ ਸਿੰਘ ਜੀ ਦੇ ਤਿੰਨ ਪੁੱਤਰ ਅਤੇ ਇੱਕ ਭਰਾ ਵੀ ਸੀ।  ਸ਼ਹੀਦ ਹੋਏ 40 ਸਿੰਘਾਂ ਦੇ ਨਾਂ ਹਨ : 1. ਭਾਈ ਹਿੰਮਤ ਸਿੰਘ 2. ਭਾਈ ਮੋਹਕਮ ਸਿੰਘ 3. ਭਾਈ ਸਾਹਿਬ ਸਿੰਘ (ਤਿੰਨੇ ਪਿਆਰੇ) 4. ਭਾਈ ਦੇਵਾ ਸਿੰਘ 5. ਭਾਈ ਰਾਮ ਸਿੰਘ 6. ਭਾਈ ਟਹਿਲ ਸਿੰਘ 7. ਭਾਈ ਈਸ਼ਰ ਸਿੰਘ 8. ਭਾਈ ਫ਼ਤਹਿ ਸਿੰਘ (ਪੰਜੇ ਮੁਕਤੇ) 9. ਭਾਈ ਅਨਕ ਸਿੰਘ 10. ਭਾਈ ਅਜਬ ਸਿੰਘ 11. ਭਾਈ ਅਜਾਇਬ ਸਿੰਘ (ਭਾਈ ਮਨੀ ਸਿੰਘ ਜੀ ਦੇ ਤਿੰਨੇ ਪੁੱਤਰ) 12. ਭਾਈ ਦਾਨ ਸਿੰਘ (ਭਾਈ ਮਨੀ ਸਿੰਘ ਜੀ ਦਾ ਭਰਾ) 13. ਭਾਈ ਆਲਿਮ ਸਿੰਘ ‘ਨੱਚਣਾ’ 14. ਭਾਈ ਵੀਰ ਸਿੰਘ (ਭਾਈ ਆਲਿਮ ਸਿੰਘ ‘ਨੱਚਣਾ’ ਦਾ ਭਰਾ) 15. ਭਾਈ ਮੋਹਰ ਸਿੰਘ 16. ਭਾਈ ਅਮੋਲਕ ਸਿੰਘ (ਭਾਈ ਆਲਿਮ ਸਿੰਘ ‘ਨੱਚਣਾ’ ਦੇ ਦੋਵੇਂ ਪੁੱਤਰ) 17. ਭਾਈ ਮਦਨ ਸਿੰਘ 18. ਭਾਈ ਕਾਠਾ ਸਿੰਘ 19. ਭਾਈ ਨਾਹਰ ਸਿੰਘ 20. ਭਾਈ ਸ਼ੇਰ ਸਿੰਘ 21. ਭਾਈ ਕਿਰਪਾ ਸਿੰਘ ਦੱਤ ਤੇ ਉਸ ਦਾ ਭਰਾ 22. ਭਾਈ ਸਨਮੁਖ ਸਿੰਘ 23. ਭਾਈ ਨਾਨੂੰ ਸਿੰਘ ਦਿਲਵਾਲੀ 24. ਭਾਈ ਬਖਸ਼ਿਸ਼ ਸਿੰਘ 25. ਭਾਈ ਗੁਰਬਖਸ਼ੀਸ਼ ਸਿੰਘ 26. ਭਾਈ ਮੁਕੰਦ ਸਿੰਘ 27. ਭਾਈ ਮੁਕੰਦ ਸਿੰਘ (ਦੂਜਾ) 28. ਭਾਈ ਖ਼ਜ਼ਾਨ ਸਿੰਘ 29. ਭਾਈ ਲਾਲ ਸਿੰਘ 30. ਭਾਈ ਜਵਾਹਰ ਸਿੰਘ 31. ਭਾਈ ਕੀਰਤ ਸਿੰਘ 32. ਭਾਈ ਸ਼ਾਮ ਸਿੰਘ 33. ਭਾਈ ਹੁਕਮ ਸਿੰਘ 34. ਭਾਈ ਕੇਸਰਾ ਸਿੰਘ 35. ਭਾਈ ਧੰਨਾ ਸਿੰਘ 36. ਭਾਈ ਸੁੱਖਾ ਸਿੰਘ 37. ਭਾਈ ਬੁੱਢਾ ਸਿੰਘ 38. ਭਾਈ ਅਨੰਦ ਸਿੰਘ 39. ਭਾਈ ਸੰਤ ਸਿੰਘ ਬੰਗੇਸ਼ਰੀ 40. ਭਾਈ ਸੰਗਤ ਸਿੰਘ ਅਰੋੜਾ (ਆਖ਼ਰੀ ਦੋਵੇਂ 9 ਦਸੰਬਰ ਦੀ ਸਵੇਰ ਨੂੰ ਸ਼ਹੀਦ ਹੋਏ, ਜਦ ਰਾਤ ਨੂੰ ਕੁਝ ਸਿੰਘਾਂ ਸਮੇਤ ਗੁਰੂ ਸਾਹਿਬ ਜੀ ਉੱਥੋਂ ਚਲੇ ਗਏ ਸਨ।

ਭਾਈ ਨਿਹੰਗ ਖਾਨ ਦੀ ਭੈਣ ਬੀਬੀ ਉਮਰੀ ਦੇ ਸਪੁੱਤਰ ‘ਭਾਈ ਨਬੀ ਖਾਨ ਤੇ ਗ਼ਨੀ ਖਾਨ’ ਸਨ, ਜੋ ਰੋਪੜ ਦੇ ਨਵਾਬ ਮਲੇਰੀਏ ਪਠਾਣ ਦੀ ਫ਼ੌਜ ’ਚ ਸਨ। ਇਹ ਦੋਵੇਂ ਮਾਛੀਵਾੜੇ ਦੇ ਰਹਿਣ ਵਾਲੇ ਸੀ। ਡਾ. ਦਲਗੀਰ ਸਿੰਘ ਮੁਤਾਬਕ ਇਹ ਦੋਵੇਂ ਗੁਰੂ ਸਾਹਿਬ ਨੂੰ ਓਥੋਂ ਲੈ ਕੇ ਗਏ ਸਨ।)

7 ਤੋਂ 9 ਦਸੰਬਰ 1705 ਦੀ ਰਾਤ ਤੱਕ ਚਮਕੌਰ ਦੀ ਗੜ੍ਹੀ ’ਚ ਹਾਜ਼ਰ 45 ਸਿੰਘਾਂ ਤੇ ਦੋ ਸਾਹਿਬਜ਼ਾਦਿਆਂ ਵਿੱਚੋਂ, ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਤਿੰਨ ਪਿਆਰੇ (ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ) ਸਮੇਤ 38 ਸਿੰਘ ਸ਼ਹੀਦ ਹੋ ਚੁੱਕੇ ਸਨ। ਬਾਕੀ 7 ਸਿੱਖ ਹੀ ਬਚੇ ਸਨ ‘ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਦਯਾ ਸਿੰਘ ਪੁਰੋਹਤ, ਭਾਈ ਮਾਨ ਸਿੰਘ ਨਿਸ਼ਾਨਚੀ, ਭਾਈ ਰਾਮ ਸਿੰਘ (ਸਪੁੱਤਰ ਭਾਈ ਬਚਿਤਰ ਸਿੰਘ ਤੇ ਪੋਤਾ ਭਾਈ ਮਨੀ ਸਿੰਘ ਜੀ), ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ। ਅੰਤ ’ਚ ਕੇਵਲ ਦੋ ਸਿੱਖ ‘ਭਾਈ ਸੰਤ ਸਿੰਘ ਜੀ ਅਤੇ ਭਾਈ ਸੰਗਤ ਸਿੰਘ ਜੀ ਹੀ ਰਹਿ ਗਏ ਸਨ। ਬਾਕੀ ਸਿੱਖ ਗੁਰੂ ਜੀ ਦੇ ਨਾਲ਼-ਨਾਲ਼ ਚਲੇ ਗਏ ਸਨ।

(14). ਖਿਦਰਾਣੇ ਦੀ ਢਾਬ (ਮੁਕਤਸਰ) ਦੀ ਜੰਗ ਵਿੱਚ ਸ਼ਹੀਦ ਹੋਣ ਵਾਲ਼ੇ 37 ਸਿੰਘਾਂ ਵਿੱਚ ਵੀ ਭਾਈ ਮਨੀ ਸਿੰਘ ਜੀ ਦਾ ਭਰਾ ਭਾਈ ਰਾਏ ਸਿੰਘ ਮੁਲਤਾਨੀ ਅਤੇ ਉਨ੍ਹਾਂ ਦਾ ਸਪੁੱਤਰ ਭਾਈ ਮਹਾਂ ਸਿੰਘ ਜੀ ਸ਼ਾਮਲ ਸੀ।

ਉਕਤ ਵੇਰਵਿਆਂ ਤੋਂ ਸਾਫ਼ ਹੁੰਦਾ ਹੈ ਕਿ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦਾ ਪੂਰਾ ਵੰਸ਼ਜ ਗੁਰੂ ਘਰ ਲਈ ਕੁਰਬਾਨ ਹੋਣ ਨੂੰ ਕਿੰਨਾ ਮਹੱਤਵ ਦਿੰਦਾ ਰਿਹਾ ਹੈ। ਦਸਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾ ਜਾਣ ਉਪਰੰਤ ਵੀ ਭਾਈ ਸਾਹਿਬ ਜੀ ਨੇ 26 ਸਾਲ ਤੱਕ ਸਿੱਖ ਕੌਮ ਦੀ ਅਗਵਾਈ ਕਰਦਿਆਂ ਅਨੇਕਾਂ ਅਹਿਮ ਰੋਲ ਅਦਾ ਕੀਤੇ। ਭਾਈ ਸਾਹਿਬ ਜੀ ਨੇ ਗੁਰੂ ਦੇ ਚੱਕ (ਅੰਮ੍ਰਿਤਸਰ) ਵਿਖੇ ਲੰਬਾ ਸਮਾਂ ਸੇਵਾ ਨਿਭਾਈ ਹੈ।

ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਲੰਬਾ ਸਮਾਂ ਜੰਗਲ਼ਾਂ ਵਿੱਚ ਰਹਿਣਾ ਪਿਆ। ਭਾਈ ਸਾਹਿਬ ਨੇ ਅਜਿਹੇ ਬਿਖੜੇ ਸਮੇਂ ਦੌਰਾਨ ਵੀ ਗੁਰੂ ਦੇ ਚੱਕ ਦੇ ਇਰਦ ਗਿਰਦ ਰਹਿੰਦਿਆਂ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ। ਸਿੱਖ ਸੰਗਤਾਂ ਨੂੰ ਲੋੜ ਪੈਣ ’ਤੇ ਇਕੱਠੇ ਕਰ ਉਨ੍ਹਾਂ ਦੇ ਮਤਭੇਦ ਵੀ ਦੂਰ ਕਰਦੇ ਰਹਿੰਦੇ।

ਸੰਨ 1734 ਦੀ ਵਿਸਾਖੀ ਵਾਲ਼ੇ ਦਿਨ (ਇਤਿਹਾਸ ’ਚ 1733 ਦੀ ਦਿਵਾਲੀ ਵੀ ਲਿਖਿਆ ਹੈ, ਪਰ ਫਿਰ ਗ੍ਰਿਫ਼ਤਾਰੀ 6-7 ਮਹੀਨਿਆਂ ਬਾਅਦ ਕਿਉਂ ?) ਭਾਈ ਸਾਹਿਬ ਨੇ ਗੁਰੂ ਦੇ ਚੱਕ ਵਿਖੇ ਸਰਬੱਤ ਖ਼ਾਲਸਾ ਇਕੱਠ ਬੁਲਾਉਣ ਦਾ ਫ਼ੈਸਲਾ ਕਰ ਲਿਆ। ਸੂਬਾ ਲਾਹੌਰ ਜ਼ਕਰੀਆ ਨੇ ਸਿੱਖਾਂ ਦੁਆਰਾ ਧਾਰਮਿਕ ਸਮਾਗਮ ਕਰਨ ’ਤੇ ਪਾਬੰਦੀ ਲਗਾ ਦਿੱਤੀ। ਇਸ ਪਾਬੰਦੀ ਨੂੰ ਹਟਾਉਣ ਲਈ 10,000 ਰੁਪਏ ਸਰਕਾਰ ਨੂੰ ਦੇਣ ਦੀ ਸ਼ਰਤ ਰੱਖੀ ਗਈ।  ਦੂਸਰੇ ਪਾਸੇ ਆਪਣੇ ਵਜ਼ੀਰ ਲਖਪਤ ਰਾਏ ਨੂੰ ਫ਼ੌਜ ਦੇ ਕੇ ਗੁਰੂ ਦੇ ਚੱਕ ਭੇਜ ਦਿੱਤਾ। ਉਸ ਨੇ ਰਾਮ ਤੀਰਥ ਵਾਲ਼ੀ ਜਗ੍ਹਾ ਫ਼ੌਜ ਜਮਾ ਕਰ ਲਈ। ਉਹ ਅੰਦਰੋਂ ਅੰਦਰੀ ਸਿੱਖਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਭਾਈ ਸਾਹਿਬ ਨੇ ਸਥਿਤੀ ਨੂੰ ਭਾਂਪਦਿਆਂ ਸਿੱਖਾਂ ਨੂੰ ਗੁਰੂ ਦੇ ਚੱਕ ਨਾ ਆਉਣ ਦੇ ਸੁਨੇਹੇ ਭੇਜ ਦਿੱਤੇ।

ਭਾਈ ਸਾਹਿਬ ਜੀ ਨੇ ਸਰਕਾਰ ਨਾਲ਼ ਮਿੱਥੀ ਰਕਮ ਨਾ ਦਿੱਤੀ। ਜ਼ਕਰੀਆ ਖ਼ਾਨ ਨੇ 90 ਸਾਲ ਦੇ ਬਜ਼ੁਰਗ ਭਾਈ ਮਨੀ ਸਿੰਘ ਸਮੇਤ ਉਨ੍ਹਾਂ ਦੇ ਭਰਾ ਜਗਤ ਸਿੰਘ, ਉਨ੍ਹਾਂ ਦੇ ਪੁੱਤਰ ਚਿੱਤਰ ਸਿੰਘ ਤੇ ਗੁਰਬਖ਼ਸ਼ ਸਿੰਘ, ਉਨ੍ਹਾਂ ਦੀ ਸਿੰਘਣੀ ਬਸੰਤ ਕੌਰ, ਗੁਲਜ਼ਾਰ ਸਿੰਘ, ਰਣ ਸਿੰਘ, ਸੰਗਤ ਸਿੰਘ, ਭੂਪਤ ਸਿੰਘ ਆਦਿਕ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਾਹੌਰ ਲਿਜਾਇਆ ਗਿਆ। ਜਿਥੇ ਸਖ਼ਤ ਤਸੀਹੇ ਦਿੰਦਿਆਂ 24 ਜੂਨ ਜੂਲੀਅਨ 1734 (ਹਾੜ ਸੁਦੀ 5, 24 ਹਾੜ ਸੰਮਤ 1791) ਵਿੱਚ ਸਭ ਨੂੰ ਸ਼ਹੀਦ ਕਰ ਦਿੱਤਾ ਗਿਆ ਹਾੜ੍ਹ ਸੁਦੀ ਪੰਚਮ ਥਿਤ ਆਹੀ ਸਤ੍ਰਹ ਸੈ ਇਕਾਨਵੈਂ ਮਾਹੀ ਜਾਇ ਨਿਖਾਸ ਚੌਂਕ ਕੇ ਬੀਚ ਸੂਬੇ ਖ਼ਾਨ ਬਹਾਦਰ ਨੀਚ ਪਹਿਲੋਂ ਮਨੀ ਸਿੰਘ ਕੇ ਤਾਈ ਕਾਜੀ ਫ਼ਤਵਾ ਦੀਯੋ ਸੁਣਾਈ ਤਿਸੈ ਗੈਲ ਜਲਾਦੈ ਆਇ ਬੰਦ ਬੰਦ ਦੀਯੇ ਜੁਦਾ ਕਰਾਇ ਪੀਛੇ ਸਿੰਘ ਗੁਲਜਾਰੇ ਕੇਰੀ ਪੁੱਠੀ ਖੱਲ ਲਾਹੀ ਬਿਨ ਦੇਰੀ ਭੂਪਤ ਸਿੰਘ ਕੀ ਆਂਖ ਕਢਾਇ ਫੇਰ ਚਰਖੜੀ ਦੀਯੋ ਚਢਾਇ ਜਹਾਂ ਭਯੋ ਇਹ ਸਾਕਾ ਭਾਰੀ ਖ਼ਲਤ ਦੇਖਣ ਆਈ ਸਾਰੀ ਸੇਵਾ ਹਰੀ ਜਿਤਕ ਸਿੰਘ ਔਰ ਕਰੈ ਸ਼ਹੀਦ ਦੁਸ਼ਟ ਤਿਹ ਠੌਰ (ਸੇਵਾ ਸਿੰਘ, ਸ਼ਹੀਦ ਬਿਲਾਸ)

ਸ਼ਹੀਦ ਊਧਮ ਸਿੰਘ

0

ਸ਼ਹੀਦ ਊਧਮ ਸਿੰਘ ਦੀ ਬੇਮਿਸਾਲ ਦ੍ਰਿੜ੍ਹਤਾ ਤੇ ਸਮਾਜ ਲਈ ਕੁੱਝ ਕਰਨ ਦਾ ਜਜ਼ਬਾ।

ਗਿਆਨੀ ਅਵਤਾਰ ਸਿੰਘ

ਭਾਰਤ ਦੇ ਇਤਿਹਾਸ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਂ ਸਰਬੋਤਮ ਰਾਸ਼ਟਰੀ ਸ਼ਹੀਦਾਂ ਦੀ ਗਿਣਤੀ ’ਚ ਸ਼ਾਮਲ ਹੈ, ਜੋ ਕਿ ਨੌਜਵਾਨੀ ਲਈ ਹਮੇਸ਼ਾਂ ਪ੍ਰੇਰਨਾ ਸ੍ਰੋਤ ਬਣੇ ਰਹੇ ਤੇ ਬਣੇ ਰਹਿਣਗੇ।  ਸ਼ਹੀਦ ਊਧਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਸ਼ਹਿਰ ਵਿਖੇ ਇੱਕ ਦਲਿਤ ਪਰਵਾਰ ’ਚ ਮਿਤੀ 26 ਦਸੰਬਰ 1899 ਨੂੰ ਹੋਇਆ, ਜੋ ਕਿ ਸਿੱਖ ਧਰਮ ਦਾ ਅਨੁਯਾਈ ਸੀ।  ਅੰਗਰੇਜ਼ੀ ਹਕੂਮਤ ਵੱਲੋਂ ਨਿਯੁਕਤ ਕੀਤੇ ਗਏ ਪੰਜਾਬ ਦੇ ਉੱਪ ਰਾਜਪਾਲ ਜਨਰਲ ਡਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ 370 ਲੋਕਾਂ ਦੀ ਹੋਈ ਮੌਤ ਤੇ 1200 ਤੋਂ ਵੱਧ ਜ਼ਖ਼ਮੀ ਲੋਕਾਂ ਦਾ ਬਦਲਾ ਲੈਣ ਦੀ ਲਪਟ ਇਸ ਨੇ ਆਪਣੇ ਮਨ ਵਿੱਚ 20 ਸਾਲ (ਭਾਵ 13 ਅਪ੍ਰੈਲ 1919 ਤੋਂ 31 ਜੁਲਾਈ 1940 ਸ਼ਹੀਦੀ) ਤੱਕ ਬੁਝਣ ਨਹੀਂ ਦਿੱਤੀ।  ਇੰਨਾ ਲੰਮਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ’ਚ ਬਲ਼ਦਾ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਨ ਹੈ।  ਇਸ ਘਟਨਾ ਦਾ ਪਿਛੋਕੜ ਇਹ ਸੀ ਕਿ ਪਹਿਲੇ ਵਿਸ਼ਵ ਯੁੱਧ ਕਾਰਨ ਅਰਥਵਿਵਸਥਾ ਨੂੰ ਲੱਗੇ ਧੱਕੇ ਦੇ ਵਿਰੋਧ ਵਿੱਚ ਭਾਰਤੀਆਂ ਦੀਆਂ ਮੀਟਿਗਾਂ ਅਤੇ ਮੁਜ਼ਾਹਰਿਆਂ ਉੱਤੇ ਜਨਰਲ ਡਾਇਰ ਨੇ ਰੋਕ ਲਗਾ ਦਿੱਤੀ ਸੀ।  13 ਅਪ੍ਰੈਲ 1919 ਨੂੰ ਸ਼ਰਧਾਲੂਆਂ ਦੀ ਭੀੜ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਅਮ੍ਰਿਤਸਰ ਵਿੱਚ ਇਕੱਠੀ ਹੋਈ।  ਦੁਪਹਿਰ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਿਸਾਖੀ ਮਨਾਉਣ ਲਈ ਜਲਿਆਂ ਵਾਲ਼ੇ ਬਾਗ ਵਿੱਚ ਇਕੱਠੇ ਹੋਏ।  ਇਹ ਮੈਦਾਨ ਚਾਰੋਂ ਤਰਫ਼ ਵੱਡੀਆਂ ਕੰਧਾਂ ਨਾਲ਼ ਘਿਰਿਆ ਹੋਇਆ ਸੀ, ਸਿਰਫ਼ ਅੰਦਰ ਆਉਣ ਲਈ ਹੀ ਇੱਕ ਤੰਗ ਗਲੀ ਸੀ। 

ਜਨਰਲ ਡਾਇਰ ਖ਼ੁਦ ਫ਼ੌਜ ਲੈ ਕੇ ਉਸ ਜਗ੍ਹਾ ’ਤੇ ਪਹੁੰਚਿਆ ਅਤੇ ਬਿਨਾਂ ਕੋਈ ਚੇਤਾਵਨੀ ਦਿੱਤਿਆਂ ਆਪਣੇ ਬੰਦਿਆਂ ਤੋਂ ਗੋਲ਼ੀਬਾਰੀ ਸ਼ੁਰੂ ਕਰਵਾ ਦਿੱਤੀ।  ਜਿਸ ਨਾਲ਼ 370 ਲੋਕਾਂ ਦੀ ਮੌਤ ਹੋ ਗਈ ਤੇ 1200 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ।  ਬਹੁਤ ਲੋਕਾਂ ਨੇ ਗੋਲ਼ੀਆਂ ਤੋਂ ਬਚਣ ਲਈ ਇੱਕ ਖੂਹ ਵਿੱਚ ਵੀ ਛਾਲਾਂ ਮਾਰੀਆਂ।  ਇਹ ਘਟਨਾ ਸ. ਊਦਮ ਸਿੰਘ ਨੇ ਆਪਣੇ ਅੱਖੀਂ ਵੇਖੀ, ਜਿਨ੍ਹਾਂ ਦੀ ਉਮਰ ਉਸ ਵਕਤ ਮਾਤ੍ਰ 18 ਸਾਲ ਸੀ।

ਸਿੱਖ ਧਰਮ ਦਾ ਇਹ ਉਪਦੇਸ਼ ਕਿ ਭਗਤ ਦੀ ਕੋਈ ਜਾਤ ਜਾਂ ਕੋਈ ਇੱਕ ਧਰਮ ਨਹੀਂ ਹੁੰਦਾ, ਅਨੁਸਾਰ ਅੰਗਰੇਜ਼ਾਂ ਦੇ ਪੁੱਛਣ ਉਪਰੰਤ ਇਸ ਨੇ ਆਪਣਾ ਨਾਂ ‘ਰਾਮ ਮੁਹੰਮਦ ਸਿੰਘ ਆਜ਼ਾਦ’ ਦੱਸਿਆ, ਜਿਸ ਦਾ ਮਤਲਬ ਹਿੰਦੂਆਂ ਦਾ ‘ਰਾਮ’, ਮੁਸਲਮਾਨਾਂ ਦਾ ‘ਮੁਹੰਮਦ’, ਸਿੱਖਾਂ ਲਈ ‘ਸਿੰਘ’ ਤੇ ਕ੍ਰਾਂਤੀਕਾਰਾਂ ਲਈ ਗ਼ੁਲਾਮ ਨਹੀਂ ਬਲਕਿ ‘ਆਜ਼ਾਦ’।  ਅਜਿਹੀ ਸੋਚ ਨੂੰ ਰਾਸ਼ਟਰੀ ਏਕਤਾ ਤੇ ਦੇਸ਼ ਪਿਆਰ ਦਾ ਪ੍ਰਤੀਕ ਕਹਿਣਾ ਦਰੁਸਤ ਹੋਵੇਗਾ।  ਸ਼ਹੀਦ ਊਧਮ ਸਿੰਘ ਨੇ ਇਹੀ ਨਾਂ ‘ਕਤਲ ਕੇਸ’ ਸਮੇਂ ਕਚਹਿਰੀ ਵਿੱਚ ਦੱਸਿਆ ਸੀ।

ਜਨਰਲ ਡਾਇਰ ਦੀ ਮੌਤ: 13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ਼ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ (ਜਨਰਲ ਡਾਇਰ) ਨੇ ਬੁਲਾਰੇ ਵਜੋਂ ਭਾਸਣ ਦੇਣਾ ਸੀ।  ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਉੱਤੇ ਗੋਲ਼ੀਆਂ ਦਾਗ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਇਸ ਘਟਨਾ ਨੂੰ ਵਿਸ਼ਵ ਪੱਧਰ ਦੀਆਂ ਅਖਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ।  ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗ਼ੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ।  ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ, ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ।  ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ।’’  ਸੁਭਾਸ ਚੰਦਰ ਬੋਸ ਨੇ ਇਸ ਕਾਰਨਾਮੇ ਦੀ ਪ੍ਰਸੰਸਾ ਕੀਤੀ, ਪਰ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ।

ਆਪਣੇ ਇਰਾਦੇ ਪ੍ਰਤਿ ਦ੍ਰਿੜ੍ਹਤਾ: ਸ਼ਹੀਦ ਊਧਮ ਸਿੰਘ ਦੀ ਸੂਰਮਗਤੀ ਵਾਲੀ ਦ੍ਰਿੜ੍ਹਤਾ ਇਸ ਗੱਲ ਤੋਂ ਹੋਰ ਵੀ ਪ੍ਰਮਾਣਿਤ ਹੁੰਦੀ ਹੈ ਕਿ ਉਹ ਡਾਇਰ ਦੇ ਕਤਲ ਮਗਰੋਂ ਆਪਣੇ ਜੁਰਮ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦਾ ਹੈ ਤੇ ਹਿਰਾਸਤ ਵਿੱਚ ਲੈਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ਕੀ ਦੂਜਾ ਦੋਸ਼ੀ ਜੈਟਲੈਂਡ ਵੀ ਮਾਰਿਆ ਗਿਆ ?  ਕਿਉਂਕਿ ਉਹ ਵੀ ਮੌਤ ਦਾ ਹੱਕਦਾਰ ਸੀ ਤੇ ਮੈਂ ਉਸ ਉੱਤੇ ਵੀ ਦੋ ਰੌਂਦ ਮਾਰੇ ਸਨ।

ਕ੍ਰਾਂਤੀਕਾਰੀ ਵਿਚਾਰਧਾਰਾ: ਸ਼ਹੀਦ ਊਧਮ ਸਿੰਘ ਦੇ ਯੋਗਦਾਨ ਨੂੰ ਆਮ ਤੌਰ ’ਤੇ 1919 ਦੀ ਘਟਨਾ ਨਾਲ ਜੋੜ ਕੇ ਹੀ ਵੇਖਿਆ ਜਾਂਦਾ ਹੈ, ਜਿਸ ਨਾਲ ਉਸ ਦੀ ਹੋਰ ਕ੍ਰਾਂਤੀਕਾਰੀ ਭਾਵਨਾ ਅਣਡਿੱਠ ਰਹਿ ਜਾਂਦੀ ਹੈ।  ਸ਼ਹੀਦ ਭਗਤ ਸਿੰਘ ਵਾਙ ਹੀ ਸ. ਊਧਮ ਸਿੰਘ ਵੀ ਵਿਚਾਰਧਾਰਕ ਪੱਖੋਂ ਪ੍ਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ।  ਸੰਨ 1924 ਤੋਂ ਭਾਰਤ ਦੀ ਆਜ਼ਾਦੀ ਦੀ ਲੜਾਈ (ਵਿਦੇਸੀ ਮੁਲਕਾਂ ’ਚ) ਲੜਨ ਵਾਲੀ ਗਦਰ ਪਾਰਟੀ ਦੀ ਲਹਿਰ ’ਚ ਵੀ ਊਦਮ ਸਿੰਘ ਸਰਗਰਮ ਰਿਹਾ।  ਭਗਤ ਸਿੰਘ ਨਾਲ ਉਸ ਦੇ ਕਾਫ਼ੀ ਨੇੜਲੇ ਸੰਬੰਧ ਸਨ, ਜਿਨ੍ਹਾਂ ਤੋਂ ਉਹ ਕਾਫ਼ੀ ਪ੍ਰਭਾਵਤ ਸੀ।  ਭਗਤ ਸਿੰਘ ਦੇ ਹੁਕਮ ਅਨੁਸਾਰ (25 ਹੋਰ ਸਾਥੀਆਂ ਸਮੇਤ) 27 ਜੁਲਾਈ 1927 ਨੂੰ ਉਹ ਭਾਰਤ ਵਾਪਸ ਪਰਤ ਆਇਆ, ਜਿਸ ਦੌਰਾਨ ਕੁਝ ਗੋਲ਼ੀ-ਸਿੱਕਾ ਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਰਿਹਾ।  30 ਅਗਸਤ 1927 ਨੂੰ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਤੇ 5 ਸਾਲ ਦੀ ਕੈਦ ਹੋ ਗਈ।  ਮਿਤੀ 23 ਮਾਰਚ 1931 ਨੂੰ ਜਦ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲੱਗੀ ਤਦ ਇਹ ਵੀ ਜੇਲ੍ਹ ਵਿੱਚ ਹੀ ਬੰਦ ਸਨ।

ਡਾਇਰ ਨੂੰ ਮਾਰਨ ਕਾਰਨ ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਲੰਡਨ ਦੀ ਅਦਾਲਤ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ। ਮੁਕੱਦਮੇ ਦੀ ਸੁਣਵਾਈ ਚੱਲਦੀ ਰਹੀ ਤੇ 4 ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਇਸ ਕਤਲ ਬਦਲੇ ਊਧਮ ਸਿੰਘ ਨੂੰ ਪੁੱਛਿਆ ਕਿ ਉਹ ਦੱਸੇ ਕਿ ਉਸ ਨੂੰ ਫਾਂਸੀ ਦੀ ਸਜ਼ਾ ਕਿਉਂ ਨਾ ਦਿੱਤੀ ਜਾਵੇ ?

ਜੱਜ ਤੇ ਊਧਮ ਸਿੰਘ ਦੇ ਵਿਚਕਾਰ ਹੋਈ ਗੱਲਬਾਤ ਦਾ ਸ਼ਾਰਟਹੈਂਡ ਵਿੱਚ ਲਿਖਿਆ ਸਾਰ ਇਸ ਪ੍ਰਕਾਰ ਹੈ :

ਜੱਜ ਵੱਲ ਨੂੰ ਮੂੰਹ ਕਰਕੇ ਉਹ ਲਲਕਾਰਿਆ, ਮੈਂ ਕਹਿੰਦਾ ਹਾ ਬ੍ਰਿਟਿਸ਼ ਸਾਮਰਾਜਵਾਦ ਮੁਰਾਦਾਬਾਦ।  ਤੁਸੀਂ ਕਹਿੰਦੇ ਹੋ ਭਾਰਤ ਵਿੱਚ ਸ਼ਾਂਤੀ ਨਹੀਂ ਹੈ।  ਤੁਸੀਂ ਤਾਂ ਸਾਡੇ ਪੱਲੇ ਸਿਰਫ ਗ਼ੁਲਾਮੀ ਹੀ ਪਾਈ ਹੈ।  ਤੁਹਾਡੀਆਂ ਪੁਸ਼ਤਾਂ ਨੇ ਸੱਭਿਆਚਾਰਿਕ ਸਮਾਜ ਨੂੰ ਭ੍ਰਿਸ਼ਟਾਚਾਰ ਅਤੇ ਗ਼ੁਰਬਤ (ਕੰਗਾਲੀ) ਹੀ ਦਿੱਤੀ ਹੈ।  ਜੋ ਕਿ ਇਨਸਾਨੀਅਤ ਵਿੱਚ ਹੋਰ ਕਿਧਰੋਂ ਨਹੀਂ ਆਈ।  ਤੁਸੀਂ ਸਿਰਫ ਆਪਣਾ ਹੀ ਇਤਿਹਾਸ ਪੜ੍ਹਦੇ ਹੋ।  ਜੇ ਤੁਹਾਡੇ ਵਿੱਚ ਰੱਤਾ ਭਰ ਵੀ ਇਨਸਾਨੀਅਤ ਦੀ ਕਣੀ ਬਚੀ ਹੈ ਤਾਂ ਤੁਹਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ।  ਤੁਹਾਡੇ ਅਖੌਤੀ ਪੰਡਿਤ ਵੀ ਬੇਰਹਿਮ ਅਤੇ ਲਹੂਪੀਣੇ ਹਨ। ਜਿਹੜੇ ਆਪਣੇ ਆਪ ਨੂੰ ਦੁਨੀਆਂ ਦੇ ਸ਼ਾਸਕ ਦੱਸਦੇ ਹਨ।  ਅਸਲ ਵਿੱਚ ਜ਼ਰੂਰ ਕਿਸੇ ਹਰਾਮ ਦੇ ਤੁਖ਼ਮ (ਵੀਰਜ) ਹਨ।

ਜੱਜ ਐਟਕਿਨਸਨ : ਮੈਂ ਤੇਰੀ ਸਿਆਸੀ ਤਕਰੀਰ ਨਹੀਂ ਸੁਣਾਂਗਾ, ਜੇ ਕੋਈ ਕੇਸ ਨਾਲ ਸੰਬੰਧਿਤ ਗੱਲ ਹੈ, ਤਾਂ ਕਹਿ ਲੈ।

ਊਧਮ ਸਿੰਘ : ਜਿਹੜੇ ਕਾਗਜ਼ ਤੋਂ ਉਹ ਪੜ੍ਹਦਾ ਸੀ, ਉਹਨੇ ਹਵਾ ’ਚ ਲਹਿਰਾਉਂਦੇ ਕਿਹਾ, ‘ਮੈਂ ਤਾਂ ਇਹ ਕਹਿ ਕੇ ਹੀ ਹਟਾਂਗਾ, ਮੈਂ ਆਪਣਾ ਰੋਸ ਪ੍ਰਗਟ ਕਰਨਾ ਹੈ।’

ਜੱਜ ਐਟਕਿਨਸਨ : ਆਹ ਅੰਗ੍ਰੇਜ਼ੀ ਵਿੱਚ ਹੀ ਹੈ, ਜੱਜ ਨੇ ਕਾਗਜ਼ਾਂ ਵੱਲ ਇਸ਼ਾਰਾ ਕਰਕੇ ਪੁੱਛਿਆ ?

ਊਧਮ ਸਿੰਘ : ਤੂੰ ਫ਼ਿਕਰ ਨਾ ਕਰ, ਜੋ ਮੈਂ ਕਹਿਣਾ ਹੈ ਉਹ ਤੂੰ ਸਮਝ ਲਏਂਗਾ।

ਜੱਜ ਐਟਕਿਨਸਨ : ਜੇ ਤੂੰ ਪੜ੍ਹਨ ਲਈ ਇਹ ਮੈਨੂੰ ਦੇ ਦੇਵੇਂ ਤਾਂ ਮੈਂ ਅੱਛੀ ਤਰ੍ਹਾਂ ਸਮਝ ਸਕਾਂਗਾ।

(ਇਸੇ ਵੇਲੇ ਸਰਕਾਰੀ ਵਕੀਲ, ਜੀ. ਬੀ. ਮਕਲੈਅਰ ਨੇ ਜੱਜ ਨੂੰ ਯਾਦ ਕਰਾਇਆ ਕਿ ਉਹ ਐਮਰਜੈਂਸੀ ਪਾਵਰ ਐਕਟ ਦੀ ਧਾਰਾ ਛੇ ਤਹਿਤ, ਦੋਸ਼ੀ ਨੂੰ ਪੜ੍ਹਨੋ ਰੋਕ ਸਕਦਾ ਹੈ।)

ਜੱਜ ਐਟਕਿਨਸਨ : ਤੂੰ ਇਹ ਜਾਣ ਲੈ ਕਿ ਜੋ ਕੁਝ ਵੀ ਪੜ੍ਹਨਾ ਹੈ ਇਹ ਅਖਬਾਰਾਂ ਵਿੱਚ ਨਹੀਂ ਛਪ ਸਕਣਾ।  ਇਸ ਕਰਕੇ ਸਿਰਫ਼ ਕੰਮ ਦੀ ਗੱਲ ਕਰੀਂ।  ਚੱਲ ਹੁਣ, ਜੋ ਕਹਿਣਾ ਹੈ, ਕਹਿ।

ਊਧਮ ਸਿੰਘ : ਮੈਂ ਤਾਂ ਰੋਸ ਪ੍ਰਗਟ ਕਰਨਾ ਸੀ ਤੇ ਇਹੋ ਹੀ ਮੇਰਾ ਇਰਾਦਾ ਹੈ।  ਉਸ ਪਤੇ (ਇਸ ਇਸ਼ਾਰੇ ਬਾਰੇ ਕੋਈ ਜਾਣਕਾਰੀ ਨਹੀਂ) ਬਾਰੇ ਮੈਨੂੰ ਨਹੀਂ ਪਤਾ; ਮੈਂ ਬਿਲਕੁਲ ਅਣਭੋਲ ਹਾਂ।  ਜਿਊਰੀ ਨੂੰ ਉਸ ਪਤੇ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ।  ਮੈਨੂੰ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ।  ਹੁਣ ਮੈਂ ਆਹ ਪੜ੍ਹਾਂਗਾ।

ਜੱਜ ਐਟਕਿਨਸਨ : ਚੱਲ ਫਿਰ ਪੜ੍ਹ।

(ਜਦ ਊਧਮ ਸਿੰਘ ਕਾਗਜ਼ ਦੇਖ ਰਿਹਾ ਸੀ ਤਾਂ ਜੱਜ ਨੇ ਯਾਦ ਕਰਵਾਇਆ ਕਿ ਉਹ ਸਿਰਫ਼ ਇਸ ਬਾਰੇ ਹੀ ਬੋਲੇ ਕਿ ਕਾਨੂੰਨ ਦੇ ਹਿਸਾਬ ਨਾਲ ਉਸ ਨੂੰ ਸਜ਼ਾ ਕਿਉਂ ਨਾ ਹੋਵੇ ?)

ਊਧਮ ਸਿੰਘ ਜ਼ੋਰ ਨਾਲ : ‘ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ ਹਾਂ।  ਰੱਤੀ ਭਰ ਵੀ ਨਹੀਂ ਡਰਦਾ।  ਮੈਨੂੰ ਮਰ ਜਾਣ ਦੀ ਕੋਈ ਪ੍ਰਵਾਹ ਨਹੀਂ। ਮੈਨੂੰ ਭੋਰਾ ਵੀ ਫ਼ਿਕਰ ਨਹੀਂ ਹੈ।  ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ।  ਕਟਹਿਰੇ ’ਤੇ ਹੱਥ ਮਾਰਦਿਆਂ ਉਹ ਚੀਕਿਆ, ਅਸੀਂ ਅੰਗਰੇਜ਼ਾਂ ਦੀ ਅਧੀਨਗੀ ਹੇਠ ਜੂਨ ਭੋਗ ਰਹੇ ਹਾਂ।  ਫਿਰ ਜ਼ਰਾ ਕੁ ਠੰਡਾ ਹੋ ਕੇ ਕਹਿਣ ਲੱਗਾ ‘ਮੈਂ ਮਰਨ ਤੋਂ ਨਹੀਂ ਡਰਦਾ ਸਗੋਂ ਮੈਨੂੰ ਇਸ ਤਰ੍ਹਾਂ ਮਰਨ ’ਤੇ ਮਾਣ ਹੈ ਕਿ ਮੈਂ ਆਪਣੀ ਦੇਸ਼ ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਵਾਲੇ ਰਾਹ ’ਤੇ ਚੱਲ ਕੇ ਤਹਾਨੂੰ ਕੁੱਤਿਆਂ ਨੂੰ ਉੱਥੋਂ ਭਜਾਉਣਗੇ ਤੇ ਮੇਰਾ ਦੇਸ਼ ਆਜ਼ਾਦ ਹੋ ਜਾਵੇਗਾ।

ਮੈਂ ਅੰਗ੍ਰੇਜ਼ ਜਿਊਰੀ ਸਾਹਮਣੇ ਖੜ੍ਹਾ ਹਾਂ, ਇਹ ਅਦਾਲਤ ਵੀ ਅੰਗ੍ਰੇਜ਼ੀ ਸਾਮਰਾਜ ਦੀ ਹੈ; ਤੁਸੀਂ ਭਾਰਤ ਤੋਂ ਵਾਪਸ ਆਉਂਦੇ ਹੋ ਤੁਹਾਨੂੰ ਇਨਾਮ ਸਨਮਾਨ ਮਿਲਦੇ ਹਨ।  ਪਾਰਲੀਮੈਂਟ ’ਚ ਸੀਟ ਵੀ ਮਿਲ ਜਾਂਦੀ ਹੈ, ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਮੌਤ ਦੀ ਸਜ਼ਾ ਮਿਲਦੀ ਹੈ।

ਮੇਰਾ ਹੋਰ ਕੋਈ ਇਰਾਦਾ ਨਹੀਂ ਸੀ, ਮੈਂ ਇਹ ਸਜ਼ਾ ਸਿਰ ਮੱਥੇ ਝੱਲਾਂਗਾ ਤੇ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।  ਸਮਾਂ ਆਉਣ ਹੀ ਵਾਲਾ ਹੈ ਜਦੋਂ ਤੁਹਾਡੇ ਕੁੱਤਿਆ ਦਾ ਉੱਥੋਂ ਸਫਾਇਆ ਕਰ ਦਿੱਤਾ ਜਾਣਾ ਹੈ।  ਤੁਹਾਡਾ ਸਾਰਾ ਸਾਮਰਾਜ ਹੀ ਢਹਿ ਢੇਰੀ ਕਰ ਦਿੱਤਾ ਜਾਵੇਗਾ। ਜਿੱਥੇ ਕਿਤੇ ਵੀ ਤੁਹਾਡੀ ਅਖੌਤੀ ਜਮਹੂਰੀਅਤ (ਲੋਕਤੰਤਰ) ਦਾ ਝੰਡਾ ਹੈ, ਉੱਥੇ ਤੁਹਾਡੀਆਂ ਮਸ਼ੀਨਗੰਨਾਂ ਹਜ਼ਾਰਾਂ ਨਿਹੱਥੇ ਔਰਤਾਂ ਤੇ ਬੱਚਿਆਂ ਦੇ ਸੱਥਰ ਵਿਛਾਉਂਦੀਆਂ ਹਨ।  ਇਨ੍ਹੇ ਤੁਹਾਡੇ ਕੁਕਰਮ, ਹਾਂ ਹਾਂ, ਤੁਹਾਡੇ ਹੀ ਕੁਕਰਮ। ਮੈਂ ਅੰਗ੍ਰੇਜ਼ ਸਾਮਰਾਜ ਦੀ ਗੱਲ ਕਰ ਰਿਹਾ ਹਾਂ।  ਮੇਰੀ ਅੰਗ੍ਰੇਜ਼ ਲੋਕਾਈ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਗੋਂ ਭਾਰਤੀਆਂ ਨਾਲੋਂ ਮੇਰੇ ਗੋਰੇ ਵਧੇਰੇ ਦੋਸਤ ਹਨ ਅਤੇ ਮੇਰੀ ਗੋਰੇ ਮਜ਼ਦੂਰਾਂ ਨਾਲ ਪੂਰੀ ਹਮਦਰਦੀ ਹੈ।  ਮੈਂ ਤਾਂ ਸਿਰਫ ਅੰਗ੍ਰੇਜ਼ੀ ਸਾਮਰਾਜਵਾਦ ਦੇ ਖਿਲਾਫ ਹਾਂ।

ਊਧਮ ਸਿੰਘ ਗੋਰੇ ਮਜ਼ਦੂਰਾਂ ਨੂੰ ਮੁਖ਼ਾਤਬ ਹੋ ਕੇ ਬੋਲਿਆ: ‘ਮਜ਼ਦੂਰੋ ! ਤੁਸੀਂ ਵੀ ਇਨ੍ਹਾਂ ਸਾਮਰਾਜੀ ਕੁੱਤਿਆ ਤੋਂ ਦੁੱਖ ਰਹਿੰਦੇ ਹੋ ਤੇ ਅਸੀਂ ਵੀ ਦੁੱਖੀ ਹਾਂ, ਇਹ ਸਭ ਪਾਗ਼ਲ ਹੈਵਾਨ ਹਨ।  ਭਾਰਤ ਗ਼ੁਲਾਮ ਹੈ, ਉੱਥੇ ਸਾਮਰਾਜ ਨੇ ਮੌਤ, ਕੱਟ-ਵੱਡ ਤੇ ਤਬਾਹੀ ਮਚਾਈ ਹੋਈ ਹੈ।  ਵਲੈਤ ਵਿੱਚ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ, ਪਰ ਸਾਨੂੰ ਤਾਂ ਪਤਾ ਹੈ ਕਿ ਭਾਰਤ ਵਿੱਚ ਕੀ ਹੁੰਦਾ ਹੈ।’

ਜੱਜ ਐਟਕਿਨਸਨ: ਮੈਂ ਆਹ ਨਹੀਂ ਸੁਣਾਂਗਾ।

ਊਧਮ ਸਿੰਘ : ਤੂੰ ਇਹ ਇਸ ਕਰਕੇ ਨਹੀਂ ਸੁਣ ਸਕਦਾ ਕਿਉਂਕਿ ਤੂੰ ਇਸ ਤੋਂ ਅੱਕ ਗਿਆ ਹੈਂ, ਅਜੇ ਤਾਂ ਮੈਂ ਹੋਰ ਬੜਾ ਕੁਝ ਕਹਿਣਾ ਹੈ।

ਜੱਜ ਐਟਕਿਨਸਨ : ਮੈਂ ਤੇਰੀ ਤਕਰੀਰ ਹੋਰ ਨਹੀਂ ਸੁਣਾਂਗਾ।

ਊਧਮ ਸਿੰਘ : ਤੂੰ ਮੈਨੂੰ ਪੁੱਛਿਆ ਸੀ ਕਿ ਮੈਂ ਕੀ ਕੀ ਕਹਿਣਾ ਹੈ ?  ਹੁਣ ਮੈਂ ਉਹੀ ਕੁਝ ਕਹਿ ਰਿਹਾ ਹਾਂ।  ਦਰਅਸਲ, ਤੁਸੀਂ ਬੜੀ ਹੀ ਗੰਦੀ ਜ਼ਹਿਨੀਅਤ (ਮਾਨਸਿਕਤਾ) ਦੇ ਹੋ।  ਤੁਸੀਂ ਭਾਰਤ ’ਚ ਕੀਤੇ ਕੁਕਰਮਾਂ ਬਾਰੇ ਮੈਥੋਂ ਸੁਣ ਹੀ ਨਹੀਂ ਸਕਦੇ।

ਊਧਮ ਸਿੰਘ ਨੇ ਆਪਣੀਆਂ ਐਨਕਾਂ ਜੇਬ ਵਿੱਚ ਪਾਉਂਦਿਆਂ ਹਿੰਦੀ ਵਿੱਚ ਤਿੰਨ ਨਾਹਰੇ ਮਾਰੇ ਤੇ ਫਿਰ ਲਲਕਾਰਿਆ, ਸਾਮਰਾਜਵਾਦ ਮੁਰਦਾਬਾਦ।  ਅੰਗ੍ਰੇਜ਼ ਕੁੱਤੇ ਮੁਰਦਾਬਾਦ।

ਜਦੋਂ ਉਹ ਕਟਹਿਰੇ ’ਚੋਂ ਬਾਹਰ ਨਿਕਲਿਆ ਤਾਂ ਉਸ ਨੇ ਸਰਕਾਰੀ ਵਕੀਲਾਂ ਦੀ ਮੇਜ ’ਤੇ ਥੁੱਕਿਆ।  ਊਧਮ ਸਿੰਘ ਦੇ ਬਾਹਰ ਜਾਣ ਬਾਅਦ ਜੱਜ ਐਟਕਿਨਸਨ ਨੇ ਪ੍ਰੈੱਸ ਨੂੰ ਮੁਖ਼ਾਤਬ ਹੋ ਕੇ ਕਿਹਾ ਕਿ ਮੇਰਾ ਹੁਕਮ ਹੈ ਕਿ ਇਹ ਬਿਆਨ ਕਿਧਰੇ ਵੀ ਨਾ ਛਾਪਿਆ ਜਾਵੇ ਤੇ ਫਿਰ ਪੱਕਾ ਕਰਨ ਲਈ ਪੁੱਛਿਆ, ਕੀ ਇਹ ਗੱਲ ਸਮਝ ਲਈ ਹੈ ?

ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ।  ਮਿਤੀ 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ।

ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ’ਤੇ ਜਿੱਥੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ ਉੱਥੇ ਸਿੱਖ ਕੌਮ ਦਾ ਗੌਰਵ ਵੀ ਵਧਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ਹੀਦ ਊਧਮ ਸਿੰਘ ਵਰਗੇ ਸੂਰਮਿਆਂ ਦੀ ਕੁਰਬਾਨੀ ਉਪਰੰਤ ਭਾਰਤ ’ਚ ਕੁੱਝ ਬਦਲਿਆ ਮਹਿਸੂਸ ਹੁੰਦਾ ਹੈ ? ਜਾਂ ਅਸੀਂ ਪਿੰਜਰੇ ’ਚ ਬੰਦ ਤੋਤੇ ਦੀ ਮਾਨਸਿਕਤਾ ਵਾਙ ਆਜ਼ਾਦ ਹਾਂ, ਆਜ਼ਾਦ ਹਾਂ, ਦੀ ਦੁਹਾਈ ਦੇਂਦੇ ਹੋਏ ਗ਼ੁਲਾਮੀ ਨਾਲ ਸਮਝੌਤੇ ਕਰਦੇ ਜਾ ਪਏ ਹਾਂ ?

ਇਨਸਾਨੀਅਤ ਦੀਆਂ ਹੱਦਾਂ

0

ਵਿਜੈ ਸਾਂਪਲਾ ਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਦਲਿਤ ਪੱਤਾ ਖੇਡਣਾ

0

ਐਸ. ਸੀ. ਕਮਿਸ਼ਨ ਚੇਅਰਮੈਨ ਵਿਜੈ ਸਾਂਪਲਾ ਦੀ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਦਲਿਤ ਪੱਤਾ ਖੇਡਣ ਦੀ ਸਾਜਿਸ਼ : ਪੰਥਕ ਤਾਲਮੇਲ ਸੰਗਠਨ

22 ਜੂਨ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸੰਕਲਪ ਨੂੰ ਸਮਰਪਤਿ ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਐਸ. ਸੀ. ਕਮਿਸ਼ਨ ਚੇਅਰਮੈਨ ਵਿਜੈ ਸਾਂਪਲਾ ਦੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਨੂੰ ਦਲਿਤ ਪੱਤਾ ਖੇਡਣ ਦੀ ਸਾਜਿਸ਼ ਕਰਾਰ ਦਿੱਤਾ ਹੈ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰ ਕਮੇਟੀ ਵੱਲੋਂ, ਪੰਥਕ ਆਗੂਆਂ ਜਥੇਦਾਰ ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਵਕਿਰਨ ਸਿੰਘ ਐਡਵੋਕੇਟ ਨੇ ਪ੍ਰਸ਼ਨ ਕੀਤਾ ਹੈ ਕਿ ਵਿਜੈ ਸਾਂਪਲਾ ਦੇਸ਼ ਦੇ ਕਮਿਸ਼ਨ ਦੇ ਚੇਅਰਮੈਨ ਹਨ ਜਾਂ ਪੰਜਾਬ ਕਮਿਸ਼ਨ ਦੇ ਚੇਅਰਮੈਨ ਹਨ ? ਉਹ ਪੰਜਾਬ ਦੇ ਦਲਿਤਾਂ ਦੇ ਮੁੱਦਿਆਂ ਸੰਬੰਧੀ ਜਥੇਦਾਰ ਅਕਾਲ ਤਖ਼ਤ ਨੂੰ ਮਿਲ ਰਹੇ ਹਨ, ਪਰ ਪੂਰੇ ਦੇਸ਼ ਵਿੱਚ ਦਲਿਤਾਂ ਨਾਲ ਹੋ ਰਹੇ ਵਿਤਕਰਿਆਂ ਪ੍ਰਤੀ ਕਿਉਂ ਨਹੀਂ ਮਿਲਦੇ ? ਦੇਸ਼ ਦੇ ਕਈ ਭਾਗਾਂ ਵਿੱਚ ਦਲਿਤਾਂ ਨਾਲ ਧਰਮ ਮੰਦਰਾਂ ਵਿੱਚ ਵਿਤਕਰਾ ਕੀਤਾ ਜਾਂਦਾ ਹੈ। ਕਿਤੇ ਖੂਹ ਤੋਂ ਪਾਣੀ ਭਰਨ ਤੋਂ ਵਰਜਿਆ ਜਾਂਦਾ ਹੈ। ਕਿਤੇ ਵਿਆਹ ਮੌਕੇ ਘੌੜੀ ਚੜ੍ਹਨ ’ਤੇ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਅੰਤਮ ਸਸਕਾਰ ਵੇਲੇ ਵੀ ਲਾਸ਼ਾਂ ਨੂੰ ਧੱਕੇ ਖਾਣ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਸਤੰਬਰ 2020 ਵਿੱਚ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਉੱਚ-ਜਾਤੀ ਲੋਕਾਂ ਵੱਲੋਂ ਕਥਿਤ ਦਲਿਤ ਲੜਕੀ ਦੇ ਬਲਾਤਕਾਰ ਤੇ ਕਤਲ ਤੋਂ ਬਾਅਦ ਪਰਿਵਾਰ ਨੂੰ ਸਸਕਾਰ ਦੇ ਹੱਕ ਤੋਂ ਵੀ ਵਾਂਝਿਆ ਰੱਖਣ ਵਾਲਾ ਕੇਸ ਸੰਸਾਰ ਵਿੱਚ ਨਸ਼ਰ ਹੋਇਆ। ਏਥੋਂ ਤੱਕ ਕਿ ਭੀਮਾ-ਕੋਰੇਗਾਓਂ ਹਿੰਸਾ ਮਾਮਲੇ ਦੀ ਆੜ ਵਿੱਚ ਦਲਿਤਾਂ ਦੀ ਆਵਾਜ਼ ਬਣਨ ਵਾਲੇ ਬੁੱਧੀਜੀਵੀਆਂ, ਵਕੀਲਾਂ, ਡਾਕਟਰਾਂ ਅਤੇ ਸਮਾਜ-ਸੇਵਕਾਂ ਨੂੰ ਜ਼ੇਲ੍ਹਾਂ ਵਿੱਚ ਮਰ ਖਪ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਸਬੂਤਾਂ ਵਿੱਚੋਂ ਸਬੂਤ ਕਿ ਜੂਨ 2018 ਵਿੱਚ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਹਨਾਂ ਦੀ ਸੁਪਤਨੀ ਸਵਿਤਾ ਕੋਵਿੰਦ ਨੂੰ ਉਡੀਸ਼ਾ ਦੇ ਜਗਨਨਾਥ ਮੰਦਰ ਵਿੱਚ ਬੇਇੱਜ਼ਤ ਕੀਤਾ ਗਿਆ।

ਸਾਂਪਲਾ ਦਾ ਅਕਾਲ ਤਖ਼ਤ ਸਾਹਿਬ ’ਤੇ ਜਾਣਾ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਹੋਰ ਵੀ ਡੂੰਘੀ ਪੀੜਾ ਦੇਣ ਵਾਲਾ ਹੈ ਕਿ ਲੰਘੇ ਮਈ ਮਹੀਨੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੀੜ ਤਾਲਿਬ ਬਸਤੀ ਦੇ ਗੁਰਦੁਆਰੇ ਵਿੱਚ ਇਕ ਸਾਜ਼ਿਸ਼ ਤਹਿਤ ਕਥਿਤ ਦਲਿਤ ਗ੍ਰੰਥੀ ਕੋਲੋਂ ਬਲਾਤਕਾਰ ਦੇ ਕੇਸ ਵਿੱਚ ਸਜ਼ਾਯਾਫਤਾ ਸਿਰਸਾ ਦੇ ਡੇਰੇਦਾਰ ਦੀ ਰਿਹਾਈ ਲਈ ਅਰਦਾਸ ਕਰਵਾਈ ਗਈ ਤੇ ਪ੍ਰਚਾਰੀ ਗਈ। ਅਨੈਤਿਕ ਵਰਤਾਰੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਵਿਜੈ ਸਾਂਪਲਾ ਦੋਸ਼ੀ ਠਹਿਰਾਉਣ ਲਈ ਕਾਨੂੰਨੀ ਕਾਰਵਾਈ ਕਰਨ ਤੱਕ ਜਾਂਦੇ ਹਨ। ਇਹ ਸਭ ਕੁਝ ਤੋਂ ਸਪਸ਼ਟ ਹੁੰਦਾ ਹੈ ਕਿ ਵੋਟਾਂ ਖਾਤਰ ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ।

ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਧਰਮ ਤੇ ਜਾਤ ਆਧਾਰਿਤ ਸੌੜੀ ਰਾਜਨੀਤੀ ਚਿੰਤਾ ਦਾ ਵਿਸ਼ਾ ਹੈ। ਆਜ਼ਾਦੀ ਦੇ 75 ਸਾਲਾਂ ਤੋਂ ਬਾਅਦ ਵੀ ਜਾਤੀਵਾਦ ਅਤੇ ਫਿਰਕੂਵਾਦ ਦਾ ਬੋਲਬਾਲਾ ਹੈ। ਦੇਸ਼ ਦੀ ਬਦਕਿਸਮਤੀ ਹੈ ਕਿ ਰਾਜਨੀਤੀ ਦਾ ਆਧਾਰ ਸਿੱਖਿਆ, ਵਿਗਿਆਨ ਸੋਚ, ਬਰਾਬਰੀ ਅਤੇ ਲੋਕ ਮੁੱਦਿਆਂ ਦੀ ਥਾਂ ਫ਼ਿਰਕਾਪ੍ਰਸਤੀ ਨੇ ਸਾਂਭਿਆ ਹੋਇਆ ਹੈ। ਜਿਸ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼-ਧ੍ਰੋਹੀ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਸੱਤਾ ਦੇ ਨਸ਼ੇ ਵਿੱਚ ਭਾਜਪਾ ਵੱਲੋਂ ਖੇਡੇ ਜਾ ਰਹੇ ਦਲਿਤ ਪੱਤੇ ਨੂੰ ਤਹਿਸ-ਨਹਿਸ ਕੀਤਾ ਜਾਵੇ।

ਪੰਥ-ਦਰਦੀਆਂ ਨੇ ਕਿਹਾ ਕਿ ਖ਼ਾਲਸਾ ਪੰਥ ਦੇ ਮਾਰਗ-ਦਰਸ਼ਕ ਗੁਰੂ ਗ੍ਰੰਥ ਸਾਹਿਬ ਜੀ ਹਨ। ਜਿਸ ਦੀ ਪਹਿਰੇਦਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੈ ਅਤੇ ਅਜਿਹੇ ਕਿਸੇ ਜਾਤੀ, ਵਰਣ-ਵੰਡ ਅਤੇ ਰੰਗ ਤੇ ਨਸਲ ਭਿੰਨ-ਭੇਦ ਨੂੰ ਮਾਨਤਾ ਨਹੀਂ ਹੈ। ਸਿੱਖ ਧਰਮ ਅੰਦਰਲਾ ਹਰ ਮਨੁੱਖ ਸਿੱਖ ਹੈ। ਉਹ ਨਾ ਦਲਿਤ ਸਿੱਖ ਹੈ ਅਤੇ ਨਾ ਹੀ ਜੱਟ, ਰਮਦਾਸੀਆ ਤੇ ਰਵਿਦਾਸੀਆ ਸਿੱਖ ਹੈ। ਵੱਡੀਆਂ ਉਦਾਹਰਨਾਂ ਮੌਜੂਦ ਹਨ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਲਾਉਂਦਿਆਂ ਵੀ ਅਜਿਹੇ ਕਿਸੇ ਵਿਤਕਰੇ ਨੂੰ ਥਾਂ ਨਾ ਦਿੱਤੀ ਗਈ ਤੇ ਨਾ ਦਿੱਤੀ ਜਾ ਰਹੀ ਹੈ। ਜੇਕਰ ਕੋਈ ਡੇਰਾ ਜਾਂ ਸੰਪਰਦਾ ਵਿਤਕਰਾ ਕਰਨ ਦਾ ਪਾਪ ਕਰਦਾ ਹੋਵੇਗਾ ਤਾਂ ਉਹ ਪੰਥ-ਵਿਰੋਧੀ ਹੈ ਅਤੇ ਉਸ ਦੇ ਗੁਨਾਹ ਲਈ ਪੂਰੀ ਸਿੱਖ ਕੌਮ ਜ਼ਿੰਮੇਵਾਰ ਨਹੀਂ ਹੈ।

ਕੁਝ ਸਾਵਲ ਜਵਾਬ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਲਈ

0

ਕੁਝ ਸਾਵਲ ਜਵਾਬ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਲਈ

 ਸਰਵਜੀਤ ਸਿੰਘ ਸੈਕਰਾਮੈਂਟੋ

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ, ਆਪ ਨੂੰ ਯਾਦ ਹੋਵੇਗਾ ਕਿ 1 ਜੂਨ ਨੂੰ ਆਪਣੇ ਪੱਤਰ ਵਿਚ, ਮੈਨੂੰ ਇਕ ਈਮੇਲ ਪੜ੍ਹਨ ਲਈ ਭੇਜੀ ਸੀ,

“ਪਾਲ ਸਿੰਘ ਪੁਰੇਵਾਲ ਵੱਲੋਂ ਕੈਲੰਡਰ ਪਾਸ ਕਰਵਾਉਣ ਲਈ ਕਮੇਟੀ ਦੇ ਮੈਂਬਰਾਂ ਅਤੇ ਕੁੱਝ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਕੀ ਕੀ ਭੇਟ ਕੀਤਾ ਇਹ ਉਸ ਦੀ ਜ਼ਬਾਨੀ ਉਸ ਦੇ ਆਪਣੇ ਭਾਈ ਵੱਲੋੰ ਇੰਟਨੈੱਟ ਤੇ 2003 ਦਾ ਹੀ ਪਾ ਦਿੱਤਾ ਸੀ ਜੇ ਹਾਲੇ ਤੱਕ ਨਹੀਂ ਪੜਿਆ ਤਾਂ ਉਹ ਵੀ ਪੜ੍ਹ ਲੈਣਾ। (Please see the attachment)”।

> From: RajinderSingh Purewal <rajindersinghpurewal@yahoo.com
 
> Tolearning zone <learning_zonenews@yahoogroups.com>;

Sgpc <shiromanicommitteee@yahoogroups.com>;

sikh agenda<sikh_agenda@yahoogroups.com>;

Sikh Cyber sangat<sikhcybersangat@yahoogroups.com>;

Sikh News Discussion <sikh_news_discussion@yahoogroups.com

> Subject: [shiromanicommitteee] Pal Singh Purewal’s calender 

> Date: Wednesday, May 07, 2003   8:03PM

Dear Members, I have been following news about so-called Nanakshahi calender, prepared by one of my cousins. We Purewals are well known in the western world. Tarsem Singh (killed in Southall, London), Rajinder Singh (Punjab Times), Makhan Singh (www.sikhmarg.com), Pal Singh (calender wala), Balbir Singh M.P. all of us belong to the same clan. Tarsem was a specialperson. Makhan Singh Purewal too is serving the Panth in his own way. In fact www.sikh-history.comwww.badhni.com and www.sikhmarg.com are making great contribution. Similarly sikh agenda, learning zone, sikh cyber sangat, shiromani committee, intjsa, gurmat discussions and some other yahoo discussion groups are doing yoeman’s service to the Panth. But, the issue of Sikh calender is very serious. Last week Pal Singh boasted of a very shocking thing. He told one of his close relatives as to how did he got through support for this calender. He revealed that he pleased Dr Kharak Singh by buying him a computer, a digital camera to Kiranjot Kaur, a computer for Professior Dhillon (Gurdarshan Singh Chandigarh or Balwant Singh Amritsar). He presented a camera to Roop Singh (editor Gurmat Parkash magazine), a PC to Ranvir Singh (PA Tohra). Similarly he presented gifts to hardev Singh Virk. This was his style of winning support for his calender. It is shocking that he bribed the members of calender committee. Now we can understand the secrets of passing of this calender. The Sikh Panth should not fall into the trap of such conspiracies.

Rajinder Singh Purewal

ਕਰਨਲ ਨਿਸ਼ਾਨ ਜੀ, ਮੈਂ ਇਸ ਈ ਮੇਲ ਨੂੰ ਪੜ੍ਹ ਕੇ, ਤੁਹਾਨੂੰ ਇਕ ਸਵਾਲ ਕੀਤਾ ਸੀ ਕਿ, “ਮੈਂ ਉਹ Email ਪੜ੍ਹ ਲਈ ਹੈ। ਹੁਣ ਤੁਸੀਂ ਇਹ ਦੱਸੋ, ਕਿ ਉਸ ਤੇ ਵਿਚਾਰ ਕਰਨੀ ਹੈ ਜਾਂ ਉਸ ਨੂੰ ਵਾਪਸ ਲੈਣਾ ਹੈ ?”  ਆਪ ਨੇ ਕੋਈ ਜਵਾਬ ਨਹੀਂ ਦਿੱਤਾ।

 ਕਰਨਲ ਨਿਸ਼ਾਨ ਜੀ, ਮੈਂ ਆਪਣੇ ਪੱਤਰ ਵਿੱਚ ਇਸ਼ਾਰਾ ਵੀ ਕੀਤਾ ਸੀ ਕਿ ਅਜੇਹੀ ਈ ਮੇਲ ਮੇਰੇ ਪਾਸ ਪਹਿਲਾਂ ਵੀ ਹੈ। (ਸਬੂਤ ਨੱਥੀ ਹੈ) ਜਦੋਂ ਮੈਂ ਉਸ ਈ ਮੇਲ ਨੂੰ, ਤੁਹਾਡੇ ਵੱਲੋਂ ਭੇਜੀ ਗਈ ਈ ਮੇਲ ਨਾਲ ਮੇਲ ਕੇ ਪੜ੍ਹਿਆ ਤਾਂ ਤੁਹਾਡਾ ਝੂਠ ਬਹੁਤ ਹੀ ਉੱਘੜ ਕੇ ਸਾਹਮਣੇ ਆ ਗਿਆ। ਤੁਹਾਡੇ ਵਾਲੀ ਈ ਮੇਲ ਵਿੱਚ, ਤੁਹਾਡੇ ਰਾਜਿੰਦਰ ਸਿੰਘ ਪੁਰੇਵਾਲ ਨੇ Calender ਲਿਖਿਆ ਹੈ ਅਤੇ ਅਨੁਰਾਗ ਸਿੰਘ ਦੇ ਰਾਜਿੰਦਰ ਸਿੰਘ ਨੇ calendar ਲਿਖਿਆ ਹੈ। ਇਸੇ ਤਰ੍ਹਾਂ ਹੀ, I have been following ਨੂੰ I have seen following, www.sikhmarg.com ਨੂੰ   sikhmarg.com, Southall ਨੂੰ South hall ਆਦਿ ਲਿਖਿਆ ਹੈ। ਅਨੁਰਾਗ ਸਿੰਘ ਵਾਲੀ ਈ ਮੇਲ ਵੀ ਅਸਲੀ ਨਹੀਂ ਹੈ, ਉਹ ਵੀ Fake ਹੈ। ਪਰ ਤੁਸੀਂ ਤਾਂ ਉਸ ਤੋਂ ਵੀ ਦੋ ਕਦਮ ਅੱਗੇ ਲੰਘ ਗਏ। ਉਪ੍ਰੋਕਤ ਲਿਖਤ ਵਿਚ ਲਾਲ ਰੰਗ ਵਾਲੀ ਲਿਖਤ, ਅਨੁਰਾਗ ਸਿੰਘ ਵਾਲੀ ਈ ਮੇਲ ਵਿੱਚ ਨਹੀਂ ਹੈ। ਜਦੋਂ ਕਿ ਦੋਵਾਂ ਉੱਪਰ ਭੇਜਣ ਦਾ ਸਮਾ 8:03 PM ਹੀ ਹੈ।

ਮੈਂ ਤਾਂ ਸਮਝਦਾ ਸੀ ਕਿ ਅਨੁਰਾਗ ਸਿੰਘ ਹੀ ਝੂਠਾ `ਤੇ ਬੇਈਮਾਨ ਹੈ ਪਰ ਤੁਸੀਂ ਤਾਂ ਉਸ ਨੂੰ ਵੀ ਪਿੱਛੇ ਛੱਡ ਗਏ। ਜਦੋਂ ਸ. ਪਾਲ ਸਿੰਘ ਪੁਰੇਵਾਲ ਦੇ ਸਾਹਮਣੇ ਤੁਹਾਡਾ ਕੈਲੰਡਰ ਗਿਆਨ ਟਿਕ ਨਹੀਂ ਸਕਿਆ ਤਾਂ ਤੁਸੀਂ ਏਨੀਆਂ ਘਟੀਆਂ ਹਰਕਤਾਂ ਤੇ ਉਤਰ ਆਏ? Shame on You! ਵੱਡੇ ਕੈਲੰਡਰ ਵਿਗਿਆਨੀ ਨੂੰ ਇਹ ਵੀ ਨਹੀਂ ਪਤਾ ਕਿ ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਦਾ ਆਰੰਭ 1 ਚੇਤ ਤੋਂ ਹੁੰਦਾ ਕਿ ਚੇਤ ਸੁਦੀ ਏਕਮ ਤੋਂ ? (ਪੰਨਾ 8486)                                                       

 ਕਰਨਲ ਨਿਸ਼ਾਨ ਜੀ, ਤੁਹਾਡੇ ਵੱਲੋਂ ਭੇਜੀ ਗਈ ਈ ਮੇਲ, 5 ਜਥੇਬੰਦੀਆਂ ਨੂੰ ਭੇਜੀ ਗਈ ਸੀ;

learning zone <learning_zonenews@yahoogroups.com>;

Sgpc <shiromanicommitteee@yahoogroups.com>;

Sikh agenda<sikh_agenda@yahoogroups.com>;

Sikh Cyber sangat<sikhcybersangat@yahoogroups.com>;

Sikh News Discussion sikh_news_discussion@yahoogroups.com

ਪਰ ਅਨੁਰਾਗ ਸਿੰਘ ਵਾਲੀ ਈ ਮੇਲ, ਸਿਰਫ ਇਕ ਜਥੇਬੰਦੀ ਨੂੰ ਭੇਜੀ ਗਈ ਸੀ।

Sikh News Discussion sikhnews_discussion@yahoogroups.com

 ਜਦੋਂ ਕਿ ਦੋਵਾਂ ਉੱਪਰ ਭੇਜਣ ਦਾ ਸਮਾਂ (8:03 PM) ਇੱਕ ਹੀ ਹੈ। ਹੇਠ ਲਿਖੀਆਂ ਪੰਗਤੀਆਂ ਵੀ ਅਨੁਰਾਗ ਸਿੰਘ ਵਾਲੀ True copy (?) ਵਿੱਚ ਨਹੀਂ ਹਨ।

“Makhan Singh Purewal too is serving the Panth in his own way. In fact www.sikh-history.comwww.badhni.com and www.sikhmarg.com are making great contribution. Similarly sikh agenda, learning zone, sikh cyber sangat, shiromani committee, intjsa, gurmat discussions and some other yahoo discussion groups are”

 ਕਰਨਲ ਨਿਸ਼ਾਨ ਜੀ, ਹੁਣ ਇਹ ਦੱਸੋ ਕਿ ਤੁਹਾਡੇ ਵੱਲੋਂ ਭੇਜੀ ਗਈ ਈ ਮੇਲ ਜਾਹਲੀ ਹੈ ਜਾਂ ਅਨੁਰਾਗ ਸਿੰਘ ਵੱਲੋਂ ਭੇਜੀ ਗਈ ਈ ਮੇਲ? ਮੇਰਾ ਮੰਨਣਾ ਹੈ ਕਿ ਇਹ ਦੋਵੇਂ ਹੀ Fake ਹਨ ਅਤੇ ਕਿਸੇ ਕਮੀਨੇ ਬੰਦੇ ਦੇ ਦਿਮਾਗ ਦੀ ਉਪਜ ਹਨ। ਮੈਂ ਆਪਣੀ ਪਿਛਲੀ ਈ ਮੇਲ (ਜੂਨ 5) ਰਾਹੀ ਤੁਹਾਨੂੰ ਇਹ ਜਾਹਲੀ ਈ ਮੇਲ ਵਾਪਸ ਲੈਣ ਦਾ ਸੁਝਾਓ ਦਿੱਤਾ ਸੀ। ਦਿੱਤੀ ਗਈ ਸਮਾਂ ਸੀਮਾ (9 ਜੂਨ ਦਿਨ ਬੁੱਧਵਾਰ) ਵਿੱਚ, ਤੁਸੀਂ ਮੇਰੇ ਸੁਝਾਓ ਵੱਲ ਧਿਆਨ ਨਹੀਂ ਦਿੱਤਾ। ਤੁਸੀਂ ਤਾਂ ਸੋਚਿਆ ਹੋਣਾ ਕਿ 18 ਸਾਲ ਪੁਰਾਣਾ ਝੂਠ ਕਿੱਥੇ ਕਿਸੇ ਤੋਂ ਫੜਿਆ ਜਾਣਾ? ਲਓ! ਤੁਹਾਡਾ ਇਹ ਝੂਠ ਵੀ ਫੜਿਆ ਗਿਆ। ਹੁਣ ਦੱਸੋ ਅੱਗੋਂ ਦਾ ਕੀ ਪ੍ਰੋਗਰਾਮ ਹੈ ?

ਜੀਉ ਪਾਇ ਤਨੁ ਸਾਜਿਆ (ਸਲੋਕੁ ਮ: ੧, ਅੰਗ ੧੩੮)

0

ਗੁਰਬਾਣੀ ਪਰਿਪੇਖ ਵਿੱਚ ‘ਟੇਕ ਏਕ ਰਘੁਨਾਥ’

0

ਗੁਰਬਾਣੀ ਪਰਿਪੇਖ ਵਿੱਚ ‘ਟੇਕ ਏਕ ਰਘੁਨਾਥ’

ਗਿਆਨੀ ਜਗਤਾਰ ਸਿੰਘ ਜਾਚਕ

ਕਾਦਰ ਦੀ ਕੁਦਰਤ ਵਿੱਚ ਸਰਬ ਕਲਾ ਸਮਰਥ ਸੈਭੰ ਪ੍ਰਭੂ ਤੋਂ ਬਿਨਾਂ ਕੋਈ ਹੋਰ ਜੜ੍ਹ ਜਾਂ ਚੇਤੰਨ ਵਸਤੂ ਨਹੀਂ, ਜਿਸ ਨੂੰ ਜੀਵਨ ਸੰਘਰਸ਼ ਦੌਰਾਨ ਆਸਰਾ, ਆਧਾਰ ਜਾਂ ਟੇਕ (support) ਬਣਾਇਆ ਜਾ ਸਕੇ। ਗਹੁ ਨਾਲ ਵਾਚਿਆਂ ਇਸ ਕੁਦਰਤੀ ਵਰਤਾਰੇ ਦਾ ਸੱਚ ਵੀ ਅਸੀਂ ਅੱਖੀਂ ਵੇਖ ਸਕਦੇ ਹਾਂ ਕਿ ਜਿਸ ਵਿਅਕਤੀ ਨੂੰ ਅਸੀਂ ਆਪਣਾ ਸਹਾਰਾ ਮੰਨਦੇ ਹਾਂ, ਉਹ ਆਪ ਸਿੱਧੇ ਜਾਂ ਅਸਿੱਧੇ ਰੂਪ ’ਚ ਸਾਡਾ ਸਹਾਰਾ ਭਾਲ ਰਹਿਆ ਹੁੰਦਾ ਹੈ। ਕਿਰਤੀ, ਗ੍ਰਹਿਸਥੀਆਂ ਦੇ ਘਰੋਂ ਮੰਗ ਕੇ ਖਾਣ ਵਾਲੇ ਗੁਰੂ ਬਣੇ ਬੈਠੇ ਡੇਰਦਾਰ ਭੇਖੀ-ਸਾਧਾਂ, ਪੀਰਾਂ, ਫਕੀਰਾਂ ਅਤੇ ਜੋਗੀਆਂ ਤੇ ਜੋਤਸ਼ੀਆਂ ਦੀ ਗੱਲ ਤਾਂ ਛੱਡੋ, ਇੱਥੇ ਤਾਂ ਸ਼ਕਤੀਸ਼ਾਲੀ ਬਾਦਸ਼ਾਹਾਂ ਨੂੰ ਵੀ ਪਰਜਾ ਦਾ ਰੁਖ ਵੇਖ ਕੇ ਆਪਣੇ ਫ਼ੈਸਲੇ ਬਦਲਣੇ ਪੈਂਦੇ ਹਨ। ਉਹ ਜਾਣ ਚੁੱਕੇ ਹੁੰਦੇ ਹਨ ਕਿ ਸਾਡੀ ਸ਼ਕਤੀ ਅਤੇ ਚੌਧਰ ਦਾ ਆਧਾਰ ਵੀ ਇਹੀ ਲੋਕ ਹਨ । ਗੁਰਵਾਕ ਹੈ ‘‘ਜਿਨਾ ਪਿਛੈ ਹਉ ਗਈ; ਸੇ ਮੈ ਪਿਛੈ ਭੀ ਰਵਿਆਸੁ   ਜਿਨਾ ਕੀ ਮੈ ਆਸੜੀ; ਤਿਨਾ ਮਹਿਜੀ ਆਸ ’’ (ਮਹਲਾ /੧੦੯੭)

ਅਰਥ :- (ਮਾਇਆ ਦਾ ਅਜਬ ਪ੍ਰਭਾਵ ਹੈ, ਸਭ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ, ਮਾਇਆ ਵਾਸਤੇ) ਜਿਨ੍ਹਾਂ ਬੰਦਿਆਂ ਦੇ ਪਿਛੇ ਮੈਂ ਜਾਂਦਾ ਹਾਂ (ਜਿਨ੍ਹਾਂ ਦੀ ਮੁਥਾਜੀ ਮੈਂ ਕੱਢਦਾ ਹਾਂ, ਜਦੋਂ ਮੈਂ ਉਹਨਾਂ ਵਲ ਤੱਕਦਾ ਹਾਂ, ਤਾਂ) ਉਹ ਭੀ ਮੇਰੇ ਪਿਛੇ ਪਿਛੇ ਤੁਰੇ ਫਿਰਦੇ ਹਨ । ਜਿਨ੍ਹਾਂ ਦੀ ਮੈਂ ਆਸ ਰੱਖੀ ਫਿਰਦਾ ਹਾਂ, ਉਹ ਆਪ ਮੈਥੋਂ ਆਸ ਬਣਾਈ ਬੈਠੇ ਹਨ।

ਭਾਰਤੀ ਮਿਥਿਹਾਸ ਇਸ ਹਕੀਕਤ ਦੀ ਗਵਾਹੀ ਭਰਦਾ ਹੈ ਕਿ ਜ਼ਿੰਦਗੀ ਦੇ ਸੰਘਰਸ਼ ਵਿੱਚ ਸਧਾਰਨ ਮਨੁਖ ਤਾਂ ਕੀ, ਸ੍ਰਿਸ਼ਟੀ ਦੇ ਕਰਤਾ, ਧਰਤਾ ਤੇ ਹਰਤਾ ਮੰਨੇ ਜਾਂਦੇ ਬ੍ਰਹਮਾ, ਵਿਸ਼ਨੂੰ ਵਰਗੇ ਦੇਵਤੇ ਅਤੇ ਅਯੁੱਧਿਆ ਦੇ ਰਾਜੇ ਤੇ ਤ੍ਰੇਤੇ ਯੁਗ ਦੇ ਅਵਤਾਰ ਸ੍ਰੀ ਰਾਮਚੰਦਰ ਵਰਗੇ ਰਾਜੇ ਵੀ ਬਿਪਤ-ਕਾਲ ਵਿੱਚ ਘਬਰਾ ਗਏ ਸਨ। ਜੀਵਨ ਵਿੱਚ ਆਈਆਂ ਮੁਸੀਬਤਾਂ ਵੇਲੇ ਉਨ੍ਹਾਂ ਦਾ ਹੰਕਾਰ ਟੁੱਟਾ ਤੇ ਅਹਿਸਾਸ ਹੋਇਆ ਕਿ ਅਸੀਂ ਅਸਮਰਥ ਹਾਂ । ਉਨ੍ਹਾਂ ਵਿੱਚੋਂ ਕਈਆਂ ਨੂੰ ਆਪਣੀ ਸਹਾਇਤਾ ਲਈ ਰੱਬ ਅੱਗੇ ਹੱਥ ਜੋੜਨੇ ਪਏ ਅਤੇ ਕਈਆਂ ਨੂੰ ਵਿਅਕਤੀਗਤ ਸਹਾਇਤਾ ਲੈਣੀ ਪਈ । ਗੁਰੂ ਨਾਨਕ ਸਾਹਿਬ ਜੀ ਨੇ ਅਜਿਹੀ ਸੋਝੀ ਕਰਾਉਣ ਲਈ ਦੋ ਮਿਥਿਹਾਸਕ ਕਹਾਣੀਆਂ ਦਾ ਸਹਾਰਾ ਲਿਆ ਹੈ, ਜੋ ਭਾਰਤੀ ਭਾਈਚਾਰੇ ਵਿੱਚ ਆਮ ਪ੍ਰਚਲਿਤ ਸਨ । ਗੁਰਵਾਕ ਹਨ (ੳ). ‘‘ਬ੍ਰਹਮੈ, ਗਰਬੁ ਕੀਆ; ਨਹੀ ਜਾਨਿਆ   ਬੇਦ ਕੀ ਬਿਪਤਿ ਪੜੀ; ਪਛੁਤਾਨਿਆ   ਜਹ ਪ੍ਰਭ ਸਿਮਰੇ; ਤਹੀ ਮਨੁ ਮਾਨਿਆ ’’ (ਮਹਲਾ /੨੨੪)

ਅਰਥ :-  ਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿੱਚੋਂ ਕਿਵੇਂ ਜੰਮ ਸਕਦਾ ਹਾਂ ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ । (ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ) ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉੱਤੇ ਆ ਪਈ ਤਾਂ ਉਹ ਪਛੁਤਾਇਆ (ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ) ਜਦੋਂ (ਇਸ ਬਿਪਤਾ ’ਚ) ਉਸ ਨੇ ਪਰਮਾਤਮਾ ਨੂੰ ਸਿਮਰਿਆ (ਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ) ਤਦੋਂ ਉਸ ਨੂੰ ਯਕੀਨ ਹੋਇਆ (ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ)।

(ਅ). ਮਨ ਮਹਿ ਝੂਰੈ ਰਾਮਚੰਦੁ; ਸੀਤਾ ਲਛਮਣ ਜੋਗੁ   ਹਣਵੰਤਰੁ ਆਰਾਧਿਆ; ਆਇਆ ਕਰਿ ਸੰਜੋਗੁ   ਭੂਲਾ ਦੈਤੁ ਸਮਝਈ; ਤਿਨਿ ਪ੍ਰਭ ਕੀਏ ਕਾਮ   ਨਾਨਕ  ! ਵੇਪਰਵਾਹੁ ਸੋ; ਕਿਰਤੁ ਮਿਟਈ ਰਾਮ ’’ (ਮਹਲਾ /੧੪੧੨)

ਅਰਥ:-  ਹੇ ਭਾਈ ! ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ (ਸ੍ਰੀ ਰਾਮਚੰਦ੍ਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ)। ਰਾਮਚੰਦ (ਜੀ) ਪਾਸੋਂ ਭਾਵੀ ਨਾ ਮਿਟ ਸਕੀ । (ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿੱਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿੱਚ ਲਛਮਣ ਬਰਛੀ ਨਾਲ ਮੂਰਛਿਤ ਹੋਇਆ) । (ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ (ਭਾਵ ਸਹਾਇਤਾ ਲਈ ਬੁਲਾਇਆ, ਜੋ ਪਰਮਾਤਮਾ ਵੱਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ । ਮੂਰਖ ਰਾਵਣ (ਭੀ ਅਹੰਕਾਰ ਵਿੱਚ) ਇਹ ਗੱਲ ਨਾ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ ।

ਇਹ ਵੀ ਕਥਾ ਹੈ ਕਿ ਬਾਲੀ; ਕਿਸ਼ਕਿੰਧ੍ਯਾ ਦਾ ਰਾਜਾ ਸੀ, ਜੋ ਰਾਮ ਤੇ ਰਾਵਣ ਤੋਂ ਵੀ ਸ਼ਕਤੀਸ਼ਾਲੀ ਯੋਧਾ ਸੀ, ਪਰ ਭਾਵੀ ਕਾਰਨ ਉਸ ਨੂੰ ਭਰਾ ਦੇ ਰੂਪ ਵਿੱਚ ਸੁਗਰੀਵ ਮਿਲਿਆ, ਜੋ ਰਾਜਸੱਤਾ ਦੀ ਲਾਲਸਾ ਕਾਰਨ ਸਦਾ ਆਪਣੇ ਭਰਾ ਵਿਰੁਧ ਸਾਜ਼ਸ਼ਾਂ ਰਚਦਾ ਰਹਿੰਦਾ ਸੀ । ਬਾਲਮੀਕੀ ਰਮਾਇਣ ਮੁਤਾਬਕ ਰਾਵਣ ਵੀ ਲੰਕਾ ਦਾ ਅਜਿੱਤ ਰਾਜਾ ਸੀ, ਜਿਹੜਾ ਆਪਣੀ ਜ਼ਿੰਦਗੀ ਵਿੱਚ ਬਾਲੀ ਤੋਂ ਬਗੈਰ ਕਿਸੇ ਹੋਰ ਤੋਂ ਨਹੀਂ ਸੀ ਹਾਰਿਆ, ਪਰ ਮਾੜੀ ਕਿਸਮਤ ਨਾਲ ਉਸ ਨੂੰ ਵੀ ਭਭੀਖਣ ਵਰਗਾ ਭਰਾ ਮਿਲਿਆ, ਜਿਹੜਾ ਰਾਜਸੱਤਾ ਦੇ ਲਾਲਚ ਵਿੱਚ ਰਾਵਣ ਦੀ ਮੌਤ ਦਾ ਕਾਰਨ ਬਣਿਆ।

ਪ੍ਰਸੰਗ ਹੈ ਕਿ ਜਦੋਂ ਸ੍ਰੀ ਰਾਮਚੰਦ ਨੇ ਆਪਣੀ ਸੁਪਤਨੀ ਸੀਤਾ ਨੂੰ ਚੁੱਕਣ ਦਾ ਬਦਲਾ ਲੈਣ ਲਈ ਰਾਵਣ ’ਤੇ ਹਮਲਾ ਕਰਨਾ ਚਾਹਿਆ ਤਾਂ ਉਸ ਨੇ ਆਪਣੇ ਆਪ ਨੂੰ ਕਮਜ਼ੋਰ ਜਾਣਦਿਆਂ ਸਹਾਇਤਾ ਲਈ ਇੱਕ ਪਾਸੇ ਬਾਲੀ ਦੇ ਭਰਾ ਸੁਗਰੀਵ ਪਾਸੋਂ ਅਤੇ ਦੂਜੇ ਪਾਸੇ ਰਾਵਣ ਦੇ ਭਰਾ ਭਭੀਖਣ ਪਾਸੋਂ ਮਦਦ ਮੰਗੀ ਤਾਂ ਜੋ ਰਾਵਣ ਨੂੰ ਹਰਾਇਆ ਜਾ ਸਕੇ । ਸੁਗਰੀਵ ਅਤੇ ਭਭੀਖਣ ਨੇ ਰਾਜ-ਤਖ਼ਤਾਂ ਦੇ ਲਾਲਚ ਵਿੱਚ ਆਪਣੇ ਭਰਾਵਾਂ ਦੇ ਵਿਰੁਧ ਸ੍ਰੀ ਰਾਮਚੰਦ ਦਾ ਸਾਥ ਦਿੱਤਾ ।

ਸੋ ਪਹਿਲਾਂ ਤਾਂ ਕੁਟਿਲ ਨੀਤੀ ਰਾਹੀਂ ਸ੍ਰੀ ਰਾਮ ਨੇ ਲੁਕ ਕੇ ਜ਼ਹਿਰੀਲੇ ਤੀਰ ਨਾਲ ਬਾਲੀ ਨੂੰ ਮਾਰਿਆ ਤਾਂ ਜੋ ਸੁਗਰੀਵ ਨੂੰ ਰਾਜ ਤਖ਼ਤ ਦਿਵਾ ਕੇ ਕਿਸ਼ਕਿੰਧ੍ਯਾ ਦੇ ਰਾਜ ਦੀ ਸਾਰੀ ਸ਼ਕਤੀ ਆਪਣੇ ਲਈ ਵਰਤੀ ਜਾ ਸਕੇ। ਐਵੇਂ ਤਾਂ ਬਾਲੀ ਨੇ ਸ੍ਰੀ ਰਾਮ ਦੀ ਸੈਨਾ ਨੂੰ ਲੰਕਾ ’ਤੇ ਚੜ੍ਹਾਈ ਕਰਨ ਲਈ ਆਪਣੇ ਰਾਜ ਵਿੱਚੋਂ ਲੰਘਣ ਨਹੀਂ ਸੀ ਦੇਣਾ । ਫਿਰ ਸੁਗਰੀਵ, ਹਨੂਮਾਨ ਤੇ ਭਭੀਖਣ ਦੀ ਸਹਾਇਤਾ ਨਾਲ ਸ੍ਰੀ ਰਾਮ ਨੇ ਰਾਵਣ ਨੂੰ ਮਾਰਿਆ ਤੇ ਕੀਤੇ ਵਾਅਦੇ ਮੁਤਾਬਕ ਉਥੋਂ ਦਾ ਰਾਜ ਭਭੀਭਣ ਨੂੰ ਸੌਂਪਿਆ । ਰਿਸ਼ੀ ਬਾਲਮੀਕ ਨੇ ਲਿਖਿਆ ਹੈ ਕਿ ਜਦੋਂ ਸ਼੍ਰੀ ਰਾਮ ਨੇ ਛੁਪ ਕੇ ਬਾਲੀ ਨੂੰ ਤੀਰ ਮਾਰਿਆ ਤਾਂ ਉਸ ਨੇ ਮਰਦੇ ਹੋਏ ਆਖਿਆ  ‘ਹੇ ਨਿੰਦਤ ਕਰਮ ਕਰਨ ਵਾਲੇ ਕਸ਼ਤ੍ਰੀ  ! ਮਰਣਾ, ਜੰਗ ਵਿੱਚ ਹਾਰਣਾ ਤੇ ਰਾਜ ਦਾ ਨਸ਼ਟ ਹੋਣਾ ਆਦਿਕ ਮੁੱਢ ਤੋਂ ਹੁੰਦੇ ਆਏ ਹਨ, ਪਰ ਜਦੋਂ ਲੋਕ ਪ੍ਰਸ਼ਨ ਕਰਨਗੇ ਕਿ ਨਿਰਪਰਾਧ ਬਾਲੀ ਨੂੰ ਲੁਕ ਕੇ ਕਿਉਂ ਮਾਰਿਆ  ? ਤਾਂ ਇਸ ਦਾ ਮੁਨਾਸਬ ਉੱਤਰ ਹੁਣੇ ਸੋਚ ਰੱਖ ।’ (ਦੇਖੋ, ਕਾਂਡ 4, ਅ. 17)

ਅਸਲ ਵਿੱਚ ਅਜਿਹੇ ਕਾਰਨ ਸਨ, ਜਿਨ੍ਹਾਂ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਮਨੁੱਖਤਾ ਨੂੰ ਕਥਿਤ ਦੇਵੀ-ਦੇਵਤਿਆਂ, ਅਵਤਾਰਾਂ, ਭੇਖੀ ਡੇਰੇਦਾਰਾਂ ਤੇ ਹੋਰ ਵਿਅਕਤੀਗਤ ਸਹਾਰੇ ਛੱਡ ਕੇ ਇੱਕ ਅਕਾਲ ਪੁਰਖ ਦੇ ਆਸਰੇ ਜੀਊਣ ਦਾ ਉਪਦੇਸ਼ ਦਿੱਤਾ ਹੈ ਕਿਉਂਕਿ ਸਦਾ ਥਿਰ ਰਹਿਣ ਵਾਲਾ ਤੇ ਸਭ ਥਾਈਂ ਸਹਾਇਕ ਹੋਣ ਵਾਲਾ ਆਸਰਾ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ; ਜਿਹੜਾ ਮਨੁੱਖ ਨੂੰ ਹਰੇਕ ਥਾਂ ਅਤੇ ਹਰੇਕ ਹਾਲਤ ਵਿੱਚ ਅਡੋਲ ਰੱਖ ਸਕਦਾ ਹੈ । ਇਸ ਸੰਬੰਧ ਵਿੱਚ ਗੁਰਵਾਕ ਹਨ (ੳ). ‘‘ਧਰ ਜੀਅਰੇ ਇਕ ਟੇਕ ਤੂ; ਲਾਹਿ ਬਿਡਾਨੀ ਆਸ   ਨਾਨਕ  ! ਨਾਮੁ ਧਿਆਈਐ; ਕਾਰਜੁ ਆਵੈ ਰਾਸਿ ’’ (ਮਹਲਾ /੨੫੭)

ਅਰਥ :- ਹੇ ਮੇਰੀ ਜਿੰਦੇ ! ਸਿਰਫ਼ ਪਰਮਾਤਮਾ ਦਾ ਆਸਰਾ ਲੈ, ਉਸ ਤੋਂ ਬਿਨਾਂ ਕਿਸੇ ਹੋਰ (ਦੀ ਸਹਾਇਤਾ) ਦੀ ਆਸ ਲਾਹ ਦੇ । ਹੇ ਨਾਨਕ ! ਸਦਾ ਪ੍ਰਭੂ ਦੀ ਯਾਦ; ਮਨ ਵਿੱਚ ਦ੍ਰਿੜ੍ਹ ਕਰਨੀ ਚਾਹੀਦੀ ਹੈ, ਇਉਂ ਹਰੇਕ ਕੰਮ ਸਿਰੇ ਚੜ੍ਹ ਜਾਂਦਾ ਹੈ।

(ਅ). ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ   ਦੇਵਨ ਕਉ ਏਕੈ ਭਗਵਾਨੁ   ਜਿਸ ਕੈ ਦੀਐ; ਰਹੈ ਅਘਾਇ   ਬਹੁਰਿ ਤ੍ਰਿਸਨਾ ਲਾਗੈ ਆਇ   ਮਾਰੈ ਰਾਖੈ; ਏਕੋ ਆਪਿ   ਮਾਨੁਖ ਕੈ, ਕਿਛੁ ਨਾਹੀ ਹਾਥਿ ’’ (ਮਹਲਾ /੨੮੧)

ਅਰਥ :- (ਹੇ ਮਨ !) ਹਰ ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ। ਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ ਦਾਤਾਂ) ਦੇਣ ਯੋਗ ਹੈ; ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ । ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ, ਪਾਲਦਾ ਹੈ ਤਾਂ ਤੇ ਮਨੁੱਖ ਦੇ ਵੱਸ ਕੁਝ ਨਹੀਂ ਹੈ।

ਕਈ  ਪੁਰਾਣਿਕ-ਮੱਤੀ ਸਿੱਖ ਪ੍ਰਚਾਰਕ ਅਜਿਹੇ ਗੁਰਵਾਕਾਂ ਦੇ ਹੁੰਦਿਆਂ ਵੀ ਸਿੱਖ ਜਗਤ ਨੂੰ ਗੁਮਰਾਹ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਸ ਮਨੋਰਥ ਲਈ ਉਹ ਗੁਰਬਾਣੀ ਵਿਚਲੇ ਮਿਥਿਹਾਸਕ ਹਵਾਲਿਆਂ ਤੇ ਜੋਤਿ-ਸਰੂਪ ਪਭੂ-ਪਾਤਸ਼ਾਹ ਦੇ ਅਰਥਾਂ ਵਿੱਚ ਵਰਤੇ ਗਏ ‘ਰਘੁਨਾਥੁ’, ‘ਰਘੁਰਾਇਆ’ ਤੇ ‘ਸ੍ਰੀ ਗੋਪਾਲ’ ਆਦਿਕ ਸਰਗੁਣੀ ਨਾਵਾਂ ਦੀ ਦੁਰਵਰਤੋਂ ਕਰਦੇ ਹਨ। ਪੁਰਾਣਿਕ ਸਾਹਿਤ ਵਿੱਚ ਵਰਤੇ ਅਜਿਹੇ ਨਾਵਾਂ ਦੁਆਰਾ ਉਹ ਸਿੱਧ ਕਰਨਾ ਚਾਹੁੰਦੇ ਹਨ ਕਿ ਨਾਨਕ-ਜੋਤਿ ਗੁਰੂ-ਸਾਹਿਬਾਨ ਅਤੇ ਉਨ੍ਹਾਂ ਦੀ ਦ੍ਰਿਸ਼ਟੀ ’ਚ ਪ੍ਰਵਾਨ ਚੜ੍ਹੇ ਭਗਤ ਤੇ ਭੱਟ-ਜਨ ਸ੍ਰੀ ਰਾਮਚੰਦਰ ਤੇ ਸ੍ਰੀ ਕ੍ਰਿਸ਼ਨ ਆਦਿਕ ਅਵਤਾਰਾਂ ਦੇ ਉਪਾਸ਼ਕ ਸਨ ਤਾਂ ਕਿ ਗੁਰੂ ਨਾਨਕ ਸਾਹਿਬ ਦੀ ਬਦੌਲਤ ਬ੍ਰਾਹਮਣੀ ਪ੍ਰਭਾਵ ਹੇਠੋਂ ਨਿਕਲ ਚੁੱਕੇ ਸਿੱਖ ਜਗਤ ਨੂੰ ਮੁੜ ਦੇਵੀ ਦੇਵਤਿਆਂ ਤੇ ਅਵਤਾਰਾਂ ਦੇ ਉਪਾਸ਼ਕ ਬਣਾ ਕੇ ਬਿਪਰਵਾਦੀ ਖਾਰੇ ਸਮੁੰਦਰ ’ਚ ਗਰਕ ਕੀਤਾ ਜਾ ਸਕੇ।

ਸਿਰਲੇਖ ਮੁਤਾਬਕ ਸਾਡਾ ਮੁਖ ਮਨੋਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਸਲੋਕ ਵਾਰਾਂ ਤੇ ਵਧੀਕ’ ਸੰਗ੍ਰਹਿ ਵਿੱਚ ਦਰਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ ਹੇਠ ਲਿਖੇ ਪਾਵਨ ਸਲੋਕ ਨੂੰ ਵਿਚਾਰਨਾ ਹੈ, ਜਿਸ ਨੂੰ ਸਿੱਖੀ ਖੇਤਰ ਦੇ ਸੰਪਰਦਾਈ ਵਿਦਵਾਨਾਂ, ਪੁਰਾਣਿਕ-ਮੱਤੀ ਹਿੰਦੂ ਪ੍ਰਚਾਰਕਾਂ ਤੇ 20ਵੀਂ ਸਦੀ ਦੀ ਸਿੱਖ ਜਾਗ੍ਰਤੀ ਲਹਿਰ ਵਿਚਲੇ ਬਿਪਰਵਾਦ ਤੋਂ ਮੁਕਤ ਹੋ ਰਹੇ ਟੀਕਾਕਾਰਾਂ ਨੇ ਆਪਣੇ ਆਪਣੇ ਦ੍ਰਿਸ਼ਟੀਕੋਨ ਤੋਂ ਅਰਥਾਇਆ ਹੈ ‘‘ਸੰਗ ਸਖਾ ਸਭਿ ਤਜਿ ਗਏ; ਕੋਊ ਨਿਬਹਿਓ ਸਾਥਿ   ਕਹੁ ਨਾਨਕ ਇਹ ਬਿਪਤਿ ਮੈ; ਟੇਕ ਏਕ ਰਘੁਨਾਥ ’’ (ਮਹਲਾ /੧੪੨੯)

ਸੰਪਰਦਾਈ ਵਿਦਵਾਨਾਂ ਨੇ ਇਸ ਗੁਰਵਾਕ ਨੂੰ ਚੜ੍ਹਦੀ ਕਲਾ ਦੇ ਪੈਗ਼ੰਬਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ-ਕਾਲ ਨਾਲ ਜੋੜ ਕੇ ਬੜੀ ਉਦਾਸੀਨਤਾ ਤੇ ਨਿਰਾਸ਼ਤਾ ਭਰਪੂਰ ਅਰਥ ਕੀਤੇ ਹਨ। ਉਨ੍ਹਾਂ ਲਿਖਿਆ ਹੈ ਕਿ ਸਤਿਗੁਰੂ ਜੀ ਜਦੋਂ ਚਾਂਦਨੀ ਚੌਂਕ ਦਿੱਲੀ ਦੀ ਕੋਤਵਾਲੀ ਵਿਖੇ ਔਰੰਗਜ਼ੇਬ ਦੀ ਕੈਦ ਵਿੱਚ ਸਖ਼ਤ ਪਹਿਰੇ ਹੇਠ ਲੋਹੇ ਦੇ ਮਜ਼ਬੂਤ ਪਿੰਜਰੇ ਵਿੱਚ ਇਕੱਲੇ ਹੀ ਬੰਦ ਕੀਤੇ ਹੋਏ ਸਨ। ਕੋਈ ਸੰਗੀ ਸਾਥੀ ਉਨ੍ਹਾਂ ਦੇ ਨਾਲ ਨਹੀਂ ਸੀ । ਉਸ ਵੇਲੇ ਹਜ਼ੂਰ ਨੇ ਇਹ ਸਲੋਕ ਉਚਾਰਨ ਉਚਾਰਦਿਆਂ ਆਖਿਆ ‘ਹੇ ਰਘੂ ਕੁਲ ਕੇ ਨਾਥ ਅਕਾਲ ਪੁਰਖ  ! ਭਾਵ ਯੇਹ ਕਿ ਹਮ ਭੀ ਇਸੀ ਕੁਲ ਮੇਂ ਹੈਂ, ਸੋ ਅਬ ਸੰਗੀ ਔਰ ਮਿਤਰ ਸਭ ਤ੍ਯਾਗ ਗਏ ਹੈਂ, ਕੋਈ ਭੀ ਸਾਥ ਨਿਭਤਾ ਨਹੀਂ ਭ੍ਯਾ ਹੈ ॥ ਸ੍ਰੀ ਗੁਰੂ ਜੀ ਕਹਿਤੇ ਹੈਂ : ਐਸੀ ਬਿਪਤ ਕੇ ਸਮ੍ਯ ਮੇਂ ਅਬ ਤੁਮਰਾ ਹੀ ਆਸਰਾ ਹੈ।’ (ਫਰੀਦਕੋਟੀ ਟੀਕਾ)

ਭਾਈ ਮਤੀ ਦਾਸ ਜੀ ਨੂੰ ਸ਼ਹੀਦੀ ਪ੍ਰਾਪਤ ਕਰਦਿਆਂ ਵੇਖ ਕੇ ਸਾਡੇ ਨਾਲ ਰਹਿਣ ਵਾਲੇ ਜੋ ਸਖਾ-ਮਿਤਰ ਸਨ, ਉਹ ਸਾਰੇ ਦੇ ਸਾਰੇ ਸਾਨੂੰ ਛੱਡ ਕੇ ਚਲੇ ਗਏ ਹਨ। ਕੋਈ ਵੀ ਮਿਤਰ ਸਾਡੇ ਨਾਲ ਨਿਭਿਆ ਨਹੀਂ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਇਸ ਬਿਪਤਾ ਵਿਖੇ ਸਾਨੂੰ ਇਕ ਰਘੁਨਾਥ ਪ੍ਰਭੂ ਦੀ ਟੇਕ ਹੈ। ‘ਸੰਪ੍ਰਦਾਈ ਟੀਕਾ- ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’, ਕ੍ਰਿਤ ਸੰਤ ਕ੍ਰਿਪਾਲ ਸਿੰਘ ਸੱਤੋਵਾਲੀ ਗਲੀ ਸ੍ਰੀ ਅੰਮ੍ਰਿਤਸਰ)

ਪੁਰਾਣਿਕ-ਮਤੀ ਹਿੰਦੂ ਪ੍ਰਚਾਰਕਾਂ ਨੇ ਸੰਪਰਦਾਈ ਅਰਥਾਂ ਦਾ ਲਾਭ ਲੈਂਦਿਆਂ ਸਲੋਕ ਦੇ ਇਸ ਵਾਕ ਦੀ ਅੱਧੀ ਤੁਕ ‘ਟੇਕ ਏਕ ਰਘੁਨਾਥੁ’ ਲੈ ਕੇ ਸਿੱਖ ਸੰਗਤਾਂ ਨੂੰ ਭਟਕਾਉਣ ਦਾ ਯਤਨ ਕੀਤਾ ਹੈ। ਉਹ ਕਹਿੰਦੇ ਹਨ ਗੁਰੂ ਸਾਹਿਬਾਨ ਨੇ ਸਾਨੂੰ ਰਘੂ ਕੁਲ ਦੇ ਮਾਲਕ ਸ੍ਰੀ ਰਾਮਚੰਦ੍ਰ ਦੀ ਟੇਕ ਰੱਖ ਕੇ ਜੀਊਣ ਦੀ ਪ੍ਰੇਰਨਾ ਕੀਤੀ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਹਨ ਜਦੋਂ ਕੋਈ ਸਹਾਇਕ ਸਾਥੀ ਨਹੀਂ ਰਹਿ ਜਾਂਦਾ, ਉਦੋਂ ਸਹਾਇਕ ਹੋਣ ਵਾਲੇ ਕੇਵਲ ਸ੍ਰੀ ਰਾਮ ਹਨ । ਕਬੀਰ ਜੀ ਵੀ ਕਹਿੰਦੇ ਹਨ ‘‘ਜਲ ਥਲ ਰਾਖਨ ਹੈ ਰਘੁਨਾਥ ’’ (ਭਗਤ ਕਬੀਰ/੧੧੬੨)

ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਵਿੱਚ ਉਪਰੋਕਤ ਕਿਸਮ ਦੀਆਂ ਦੋਵੇਂ ਧਾਰਨਾਵਾਂ ਨੂੰ ਗੁਰਬਾਣੀ ਦੀ ਵਿਆਕਰਣਿਕ ਤੇ ਸਿਧਾਂਤਕ ਰੌਸ਼ਨੀ ’ਚ ਸਪਸ਼ਟ ਕੀਤਾ ਹੈ । ਉਨ੍ਹਾਂ ਨੇ ਪਹਿਲੀ ਵਾਰ ਬਿਪਰਵਾਦ ਦਾ ਆਧਾਰ ਮੰਨੀ ਜਾਂਦੀ ਅਵਤਾਰਵਾਦੀ ਵਿਚਾਰਧਾਰਾ ਤੋਂ ਮੁਕਤ ਹੋ ਕੇ ਹੇਠ ਲਿਖੇ ਅਰਥ ਕਰਨ ਦੀ ਹਿੰਮਤ ਵਿਖਾਈ ਹੈ :

ਪਦ-ਅਰਥ : ਸੰਗ-ਸੰਗੀ । ਸਭਿ-ਸਾਰੇ । ਤਜਿ ਗਏ-ਛੱਡ ਗਏ, ਛੱਡ ਜਾਂਦੇ ਹਨ । ਸਾਥਿ-ਨਾਲ । ਇਹ ਬਿਪਤਿ ਮੈ-ਇਸ ਮੁਸੀਬਤ ਵਿਚ, ਇਸ ਇਕੱਲਾ-ਪਨ ਵਿਚ ।  ਰਘੁਨਾਥ – ਪਰਮਾਤਮਾ (ਰਘੁ-ਪ੍ਰਕਾਸ਼+ਨਾਥੁ-ਮਾਲਕ = ਜੋਤਿ ਸਰੂਪ ਮਾਲਕ ਪ੍ਰਭੂ), ਟੇਕ- ਆਸਰਾ ।

ਤੁਕ-ਅਰਥ : ਹੇ ਨਾਨਕ ! ਆਖ-(ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ, ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਹੇ ਭਾਈ ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ)। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ

ਸੋ ਇਸ ਪੱਖੋਂ ਸੰਪਰਦਾਈ ਤੇ ਪੁਰਾਣਿਕ-ਮਤੀ ਅਰਥ ਇਤਿਹਾਸਕ ਅਤੇ ਸਿਧਾਂਤਕ ਤੱਥਾਂ ਦੇ ਬਿਲਕੁਲ ਉਲ਼ਟ ਹਨ ‘‘ਤੂ ਸੁਲਤਾਨੁ ਕਹਾ ਹਉ ਮੀਆ; ਤੇਰੀ ਕਵਨ ਵਡਾਈ ’’ (ਮਹਲਾ /੭੯੫) ਗੁਰਵਾਕ ਮੁਤਾਬਕ ਇਹ ਕਿੱਥੋਂ ਦੀ ਸਿਆਣਪ ਤੇ ਵਡਿਆਈ ਮੰਨੀ ਜਾਏਗੀ ਕਿ ਸਾਰੀ ਸ੍ਰਿਸ਼ਟੀ ਦੇ ਸਿਰਜਨਹਾਰ ਤੇ ਮਾਲਕ ਨੂੰ ਕੇਵਲ ਇੱਕ ਰਘੂ ਕੁਲ (ਖ਼ਾਨਦਾਨ) ਦਾ ਨਾਥ (ਮਾਲਕ) ਕਿਹਾ ਜਾਏ ?

ਗੁਰਬਾਣੀ ਵਿੱਚ ‘‘ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ ’’ (ਮਹਲਾ /੬੧੨) ਦਾ ਇਲਾਹੀ ਗੀਤ ਗਾਉਣ ਵਾਲੇ ਸਤਿਗੁਰੂ, ਅਕਾਲ ਪੁਰਖ ਨੂੰ ਸੰਪਰਦਾਈ ਅਰਥਾਂ ਮੁਤਾਬਕ ‘ਰਘੁਨਾਥੁ’ ਕਹਿ ਕੇ ਕਿਵੇਂ ਸੰਬੋਧਨ ਕਰ ਸਕਦੇ ਹਨ ? ਗੁਰਮਤਿ ਦੇ ਅਜੂਨੀ ਸਿਧਾਂਤ ਅਤੇ ਪ੍ਰਕਰਣਿਕ ਦਿਸ਼੍ਰਟੀਕੋਨ ਤੋਂ ‘ਰਘੁਨਾਥੁ’ ਸ਼ਬਦ ਦੇ  ‘ਜੋਤਿ ਸਰੂਪ ਮਾਲਕ ਪ੍ਰਭੂ’ ਅਰਥ ਕਰਨੇ ਹੀ ਦਰੁਸਤ ਹਨ।

ਇਤਿਹਾਸਕ ਦ੍ਰਿਸ਼ਟੀਕੋਨ ਤੋਂ ਕੌਣ ਸੱਚ ਮੰਨੇਗਾ ? ਕਿ ਦਿੱਲੀ ਦੀ ਕੋਤਵਾਲੀ ਵਿਖੇ ਨੌਵੇਂ ਸਤਿਗੁਰੂ ਜੀ ਨੂੰ ਜਦੋਂ ਉਨ੍ਹਾਂ ਦੇ ਸ਼ਹੀਦ ਸਿੱਖ ਸਾਥੀਆਂ (ਭਾਈ ਮਤੀਦਾਸ, ਸਤੀਦਾਸ ਤੇ ਦਿਆਲਾ ਜੀ) ਤੋਂ ਵੱਖ ਕਰਕੇ, ਸਖ਼ਤ ਪਹਿਰੇ ਹੇਠ ਲੋਹੇ ਦੇ ਪਿੰਜਰੇ ਵਿੱਚ ਇਕੱਲਿਆਂ ਕੈਦ ਕੀਤਾ ਹੋਇਆ ਸੀ, ਉਦੋਂ ਇਹ ਸਲੋਕ ਉਚਾਰਿਆ । ਜੇ ਇਹ ਸੱਚ ਮੰਨ ਲਿਆ ਜਾਏ ਤਾਂ ਸਵਾਲ ਖੜ੍ਹਾ ਹੁੰਦਾ ਹੈ ਕਿ ਸਲੋਕ ਲਿਖਿਆ ਕਿਵੇਂ ਅਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਕਿਵੇਂ  ? ਇਹ ਖ਼ਿਆਲ ਵੀ ਦੋਸ਼ ਭਰਪੂਰ ਹੈ ਕਿ ਸਿੱਖ, ਸਤਿਗੁਰੂ ਜੀ ਦਾ ਸਾਥ ਛੱਡ ਗਏ ਤੇ ਕੋਈ ਵੀ ਉਨ੍ਹਾਂ ਦੇ ਨਾਲ ਨਾ ਨਿਭਿਆ । ਜਿਸ ਕਰਕੇ ਸਤਿਗੁਰੂ ਜੀ ਨੇ ਉਦਾਸੀਨਤਾ ਤੇ ਨਿਰਾਸ਼ਤਾ ਭਰੇ ਸ਼ਬਦਾਂ ਵਿੱਚ ਆਖਿਆ ਕਿ ‘ਹੇ ਰਘੁਨਾਥ  ! ਇਸ ਬਿਪਤਾ ਵਿੱਚ ਹੁਣ ਇੱਕ ਤੇਰਾ ਹੀ ਸਹਾਰਾ ਹੈ’, ਪਰ ਸਚਾਈ ਤਾਂ ਇਹ ਹੈ ਕਿ ਸਿੱਖਾਂ ਨੇ ਸਤਿਗੁਰੂ ਜੀ ਦਾ ਸਾਥ ਨਹੀਂ ਸੀ ਛੱਡਿਆ, ਉਨ੍ਹਾਂ ਨੂੰ ਤਾਂ ਹਕੂਮਤ ਨੇ ਜ਼ਬਰਦਸਤੀ ਵੱਖ ਕੀਤਾ ਸੀ । ਉਨ੍ਹਾਂ ਤਾਂ ਦੇਗ ਵਿੱਚ ਉਬਲਦੇ ਤੇ ਆਰੇ ਨਾਲ ਆਪਣੇ ਸਰੀਰ ਚਿਰਵਾਉਂਦਿਆਂ ਵੀ ਆਪਣਾ ਮੂੰਹ ਸਤਿਗੁਰੂ ਜੀ ਵੱਲ ਰੱਖਿਆ ਤਾਂ ਜੋ ਆਖਰੀ ਸੁਆਸ ਤੱਕ ਸਤਿਗੁਰੂ ਜੀ ਦਾ ਦੀਦਾਰ ਹੁੰਦਾ ਰਹੇ ।

ਇਹ ਘਟਨਾ ਤਾਂ ਬਿਲਕੁਲ ਓਵੇਂ ਦੀ ਹੈ, ਜਿਵੇਂ ਕੋਈ ਮਾਹੀਗੀਰ ਕਿਸੇ ਮੱਛੀ ਨੂੰ ਪਾਣੀ ਵਿੱਚੋਂ ਪਕੜ ਕੇ ਬਾਹਰ ਸੁੱਟ ਦੇਵੇ । ਕੀ ਐਸਾ ਵਾਪਰਨ ’ਤੇ ਪਾਣੀ ਕਹਿ ਸਕਦਾ ਹੈ ਕਿ ਮੱਛੀ ਨੇ ਮੇਰਾ ਸਾਥ ਛੱਡ ਦਿੱਤਾ ਹੈ  ? ਜਾਂ ਅਜਿਹਾ ਮੰਨਿਆ ਜਾ ਸਕਦਾ ਹੈ ਕਿ ਮੱਛੀ ਪਾਣੀ ਨਾਲ ਓੜਕ ਨਹੀਂ ਨਿਭੀ  ? ਨਹੀਂ, ਬਿਲਕੁਲ ਨਹੀਂ ਕਿਉਂਕਿ ਉਹ ਤਾਂ ਕਾਵਿਕ ਦ੍ਰਿਸ਼ਟੀ ਵਿੱਚ ਟੋਟੇ ਟੋਟੇ ਹੋ ਕੇ ਅਤੇ ਅੱਗ ’ਤੇ ਸੜ-ਭੁੱਜ ਕੇ ਕਿਸੇ ਦਾ ਭੋਜਨ ਬਣਨ ਉਪਰੰਤ ਵੀ ਪਾਣੀ-ਪਾਣੀ ਪੁਕਾਰਦੀ ਹੈ। ਪ੍ਰੇਮ ਦੇ ਇਸ ਸਿਖਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭਗਤ ਰਵਿਦਾਸ ਜੀ ਮਹਾਰਾਜ ਦੇ ਸ਼ਬਦਾਂ ਵਿੱਚ ਇਉਂ ਪੜ੍ਹਿਆ ਜਾ ਸਕਦਾ ਹੈ ‘‘ਮੀਨੁ ਪਕਰਿ ਫਾਂਕਿਓ ਅਰੁ ਕਾਟਿਓ; ਰਾਂਧਿ ਕੀਓ ਬਹੁ ਬਾਨੀ   ਖੰਡ ਖੰਡ ਕਰਿ ਭੋਜਨੁ ਕੀਨੋ; ਤਊ ਬਿਸਰਿਓ ਪਾਨੀ ’’ (ਭਗਤ ਰਵਿਦਾਸ/੬੫੮)

ਹਰ ਵੇਲੇ ‘‘ਤੂ ਮੇਰਾ ਪਿਤਾ; ਤੂ ਹੈ ਮੇਰਾ ਮਾਤਾ   ਤੂ ਮੇਰੇ ਜੀਅ ਪ੍ਰਾਨ ਸੁਖਦਾਤਾ   ਤੂ ਮੇਰਾ ਠਾਕੁਰੁ; ਹਉ ਦਾਸੁ ਤੇਰਾ   ਤੁਝ ਬਿਨੁ; ਅਵਰੁ ਨਹੀ ਕੋ ਮੇਰਾ ’’ (ਮਹਲਾ /੧੧੪੪) ਵਰਗਾ ਇਲਾਹੀ ਗੀਤ ਗਾਉਣ ਵਾਲੇ, ‘‘ਨਾਨਕ ਭਗਤਾ ਸਦਾ ਵਿਗਾਸੁ ॥’’ (ਜਪੁ) ਵਾਕ ਦੁਆਰਾ ਭਗਤਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਵਾਲੇ ਅਤੇ ‘‘ਦੁਖ ਸੁਖ ਦੋਊ ਸਮ ਕਰਿ ਜਾਨੈ; ਬੁਰਾ ਭਲਾ ਸੰਸਾਰ (ਮਹਲਾ /੧੨੫੬), ਹਰਖ ਸੋਗ ਪਰਸੈ ਜਿਹ ਨਾਹਨਿ; ਸੋ ਮੂਰਤਿ ਹੈ ਦੇਵਾ (ਮਹਲਾ /੨੨੦), ਸੁਖੁ ਦੁਖੁ ਜਿਹ ਪਰਸੈ ਨਹੀ; ਲੋਭੁ ਮੋਹੁ ਅਭਿਮਾਨੁ   ਕਹੁ ਨਾਨਕ ਸੁਨੁ ਰੇ ਮਨਾ ! ਸੋ ਮੂਰਤਿ ਭਗਵਾਨ ’’ (ਮਹਲਾ /੧੪੨੭) ਵਰਗੇ ਕ੍ਰਾਂਤੀਕਾਰੀ ਉਪਦੇਸ਼ ਦੇਣ ਵਾਲ਼ੇ, ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਸ਼ਹੀਦ ਹੋਣ ਲਈ ਆਪ ਹੀ ਚੱਲ ਕੇ ਉਲ਼ਟੀ ਗੰਗਾ ਵਹਾਉਣ ਵਾਲੇ ਪਰਉਪਕਾਰੀ ਸਤਿਗੁਰੂ ਜੀ, ਬਾਰੇ ਐਸਾ ਸੋਚਣਾ ਹੀ ਗੁਨਾਹ ਹੈ ਕਿ ਉਹ ਸਾਥੀਆਂ ਦੇ ਸ਼ਹੀਦ ਹੋਣ ’ਤੇ ਉਦਾਸ ਜਾਂ ਨਿਰਾਸ ਹੋ ਕੇ ਘਬਰਾ ਗਏ ਹੋਣਗੇ ।

‘‘ਧਰ ਜੀਅਰੇ ਇਕ ਟੇਕ ਤੂ; ਲਾਹਿ ਬਿਡਾਨੀ ਆਸ ’’ (ਮਹਲਾ /੨੫੭) ਅਤੇ ‘‘ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ   ਦੇਵਨ ਕਉ ਏਕੈ ਭਗਵਾਨੁ ’’ (ਮਹਲਾ /੨੮੧) ਦਾ ਉਪਦੇਸ਼ ਦੇਣ ਵਾਲੇ ਸਤਿਗੁਰੂ ਜੀ ਬਾਰੇ ਪੁਰਾਣਿਕ-ਮਤੀ ਖ਼ਿਆਲ ਹੀ ਸਹੀ ਨਹੀਂ ਕਿ ਉਨ੍ਹਾਂ ਨੇ ਅਯੁਧਿਆ-ਪਤੀ ਸ੍ਰੀ ਰਾਮ ਚੰਦ੍ਰ ਦੀ ਵਿਅਕਤੀਗਤ ਟੇਕ (ਸਹਾਰਾ) ਰੱਖਣ ਦੀ ਪ੍ਰੇਰਨਾ ਕੀਤੀ ਹੋਵੇਗੀ । ਸੋਚਣ ਦੀ ਲੋੜ ਹੈ ਕਿ ਜਿਹੜਾ ਆਪਣੀ ਪਤਨੀ ਸੀਤਾ ਦੇ ਵਿਛੋੜੇ ਤੇ ਭਰਾ ਲਛਮਣ ਦੇ ਮੂਰਛਤ ਹੋਣ ਦੀ ਬਿਪਤਾ ਤੋਂ ਘਬਰਾ ਕੇ ਝੂਰੇ, ਸੁਗਰੀਵ ਤੇ ਭਭੀਖਣ ਵਰਗੇ ਭਰਾ-ਮਾਰੂ ਲਾਲਚੀਆਂ ਦੀ ਸਹਾਇਤਾ ਲੈਣ ਲਈ ਕੁਟਿਲ ਚਾਲਾਂ ਚੱਲੇ ਅਤੇ ਅਕਾਲ ਪੁਰਖ ਨੂੰ ਛੱਡ ਕੇ ਹਨੂਮਾਨ ਵਰਗੇ ਬਾਂਦਰ-ਸੇਵਕ ਦੀ ਸਹਾਇਕ ਲੈਣ ਲਈ ਅਰਾਧਨਾ ਕਰੇ; ਉਸ ਤੋਂ ਸਹਾਰਾ ਲੈਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ । ਸਤਿਗੁਰਾਂ ਤਾਂ ਇੱਕ ਪੁਰਾਣਿਕ-ਮਤੀ ਪਾਂਡੇ ਨੂੰ ਨਸੀਹਤ ਕਰਦਿਆਂ ਇੱਥੋਂ ਤੱਕ ਕਿਹਾ ਹੈ ਕਿ ਰੱਬ ਨਾਲ ਜੁੜੇ ਰਹਿਣ ਅਤੇ ਉਸ ਦੀ ਟੇਕ ਵਿੱਚ ਜੀਊਣ ਲਈ ਤਨ, ਮਨ ਤੇ ਧਨ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ । ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ ਤੇ ਸਰਬੰਸ ਤੱਕ ਵਾਰਨ ਦੀਆਂ ਮਿਸਾਲਾਂ ਸੰਸਾਰ ਦੇ ਸਾਹਮਣੇ ਇਸ ਹਕੀਕਤ ਦਾ ਪ੍ਰਤੱਖ ਪ੍ਰਮਾਣ ਹਨ । ਗੁਰਵਾਕ ਹੈ ‘‘ਧਨੁ ਗਇਆ ਤਾ ਜਾਣ ਦੇਹਿ; ਜੇ ਰਾਚਹਿ ਰੰਗਿ ਏਕ   ਮਨੁ ਦੀਜੈ ਸਿਰੁ ਸਉਪੀਐ; ਭੀ ਕਰਤੇ ਕੀ ਟੇਕ ’’ (ਮਹਲਾ /੯੩੪) ਅਰਥ : (ਹੇ ਪਾਂਡੇ ! ਗੋਪਾਲ ਨਾਲ ਚਿੱਤ ਜੋੜਿਆਂ) ਜੇ ਧਨ ਗੁਆਚਦਾ ਹੈ ਤਾਂ ਗੁਆਚਣ ਦੇਹ (ਪਰ ਹਾਂ) ਜੇ ਤੂੰ ਇਕ ਪ੍ਰਭੂ ਦੇ ਪਿਆਰ ਵਿੱਚ ਜੁੜ ਸਕੇਂ (ਤਾਂ ਇਸ ਦੀ ਖ਼ਾਤਰ) ਮਨ ਭੀ ਦੇ ਦੇਣਾ ਚਾਹੀਦਾ ਹੈ, ਸਿਰ ਭੀ ਅਰਪਣ ਕਰ ਦੇਣਾ ਚਾਹੀਦਾ ਹੈ; (ਇਹ ਸਭ ਕੁਝ ਦੇ ਕੇ) ਫਿਰ ਭੀ ਕਰਤਾਰ ਦੀ (ਮਿਹਰ ਦੀ) ਆਸ ਰੱਖਣੀ ਚਾਹੀਦੀ ਹੈ ।

ਪ੍ਰਤੀਤ ਹੁੰਦਾ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਹੁਰਾਂ ਵੀ ਲਿਖਤੀ ਵਿਸਥਾਰ ਤੋਂ ਸੰਕੋਚ ਕਰਦਿਆਂ ਵੀਚਾਰ ਅਧੀਨ ਸਲੋਕ ‘‘ਸੰਗ ਸਖਾ ਸਭਿ ਤਜਿ ਗਏ’’  ਦੇ ਅਰਥ ਕਰਦਿਆਂ ਕੇਵਲ ਇੱਕ ਪੱਖ ਨੂੰ ਹੀ ਪ੍ਰਗਟ ਕੀਤਾ ਹੈ, ਜਿਹੜਾ ਪੁਰਾਣਿਕ ਵਿਚਾਰਧਾਰਾ ਮੁਤਾਬਕ ਮੌਤ ਉਪਰੰਤ ਜੀਵ-ਆਤਮਾ ਦੇ ਇਕੱਲੇਪਨ ਦੀ ਬਿਪਤਾ ਨਾਲ ਸੰਬੰਧਿਤ ਹੈ, ਪਰ ਬਿਪਤਾ ਵੇਲੇ ਸੁਆਰਥੀਆਂ ਵੱਲੋਂ ਸਾਥ ਛੱਡਣ ’ਤੇ ਮਨੁੱਖ ਦੇ ਇਕੱਲੇ ਰਹਿ ਜਾਣ ਦੀ ਮੁਸੀਬਤ ਦਾ ਸੱਚ ਤਾਂ ਹਰੇਕ ਮਨੁੱਖ ਜੀਊਂਦਿਆਂ ਆਪਣੀ ਜ਼ਿੰਦਗੀ ਵਿੱਚ ਵੀ ਵੇਖ ਸਕਦਾ ਹੈ । ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਅਜਿਹਾ ਮਾਨਵੀ ਵਿਉਹਾਰ ਗੁਰਬਾਣੀ ਵਿੱਚ ਇਉਂ ਪ੍ਰਗਟ ਕੀਤਾ ਹੈ ‘‘ਸੁਖ ਮੈ ਆਨਿ ਬਹੁਤੁ ਮਿਲਿ ਬੈਠਤ; ਰਹਤ ਚਹੂ ਦਿਸਿ ਘੇਰੈ   ਬਿਪਤਿ ਪਰੀ ਸਭ ਹੀ ਸੰਗੁ ਛਾਡਿਤ; ਕੋਊ ਆਵਤ ਨੇਰੈ ’’ (ਮਹਲਾ /੬੩੪)

ਭਾਈਚਾਰਕ ਸੁਆਰਥੀ ਵਰਤਾਰੇ ਅਤੇ ਪੁਰਾਣਿਕ-ਮਤੀ ਵਿਚਾਰਧਾਰਾ ’ਤੇ ਆਧਾਰਿਤ, ਭਾਰਤੀ ਭਾਈਚਾਰਾ ਬਿਪਤ-ਕਾਲ ਦੇ ਇਕੱਲੇਪਨ ਦੀ ਮੁਸੀਬਤ ਨੂੰ ਆਮ ਤੌਰ ’ਤੇ ਜੀਵਨ ਵਿਉਹਾਰ ਦੀਆਂ ਸਮਾਜਿਕ ਤੇ ਪਰਾਲੌਕਿਕ ਸਮਸਿਆਵਾਂ ਨਾਲ ਜੋੜ ਕੇ ਵੇਖਦਾ ਰਿਹਾ ਹੈ, ਪਰ ਗੁਰੂ ਸਾਹਿਬਾਨ ਦੀ ਦ੍ਰਿਸ਼ਟੀ ਵਿੱਚ ਸਭ ਤੋਂ ਵੱਡੇ ਇਕੱਲੇਪਨ ਦੀ ਮੁਸੀਬਤ ਮਾਨਸਿਕ ਤਲ ’ਤੇ (ਮਨ ਵਿੱਚ) ਤਦੋਂ ਵਾਪਰਦੀ ਹੈ, ਜਦੋਂ ਕਾਮ, ਕ੍ਰੋਧ ਤੇ ਲੋਭ, ਮੋਹ ਆਦਿਕ ਵਿਕਾਰਾਂ ਦਾ ਹਮਲਾ ਹੁੰਦਾ ਹੈ । ਸਰੀਰਕ ਅਤੇ ਸਮਾਜਿਕ ਬਿਪਤਾ ਵੇਲੇ ਤਾਂ ਕੋਈ ਸਖਾ ਸੰਬੰਧੀ ਸ਼ਰਮੋ-ਕੁਸ਼ਰਮੀ ਸਹਾਇਕ ਕਰ ਵੀ ਸਕਦਾ ਹੈ ਪਰੰਤੂ ਵਿਕਾਰੀ ਹਮਲਾ ਹੋਣ ਵੇਲੇ ਮਾਂ ਬਾਪ, ਭੈਣ ਭਰਾ ਤੇ ਮਿੱਤਰ ਆਦਿਕ ਕਿਸੇ ਵੀ ਵਿਅਕਤੀ ਦਾ ਮਨ ਤੱਕ ਪਹੁੰਚ ਕੇ ਸਹਾਇਕ ਹੋਣਾ, ਬਿਲਕੁਲ ਅਸੰਭਵ ਹੈ। ਉੱਥੇ ਤਾਂ ਮਨੁੱਖੀ ਸਿਆਣਪ ਤੇ ਧਨ-ਪਦਾਰਥ ਵੀ ਕੰਮ ਨਹੀਂ ਆਉਂਦੇ । ਐਸੇ ਵੇਲੇ ਤਾਂ ਕੇਵਲ ਗੁਰਬਾਣੀ ਦੀ ਵਿਚਾਰ ਰੂਪ ਸੰਗਤ ਕਰਕੇ ਪ੍ਰਾਪਤ ਹੋਈ ਗੁਰਮਤਿ ਸੋਝੀ ਹੀ ਮਨੁੱਖ ਦਾ ਸਹਾਰਾ ਬਣ ਸਕਦੀ ਹੈ, ਜਿਸ ਦੀ ਬਦੌਲਤ ਮਨੁੱਖ ਅਡੋਲ ਰਹਿ ਸਕਦਾ ਹੈ । ਗੁਰੂ ਨਾਨਕ ਦ੍ਰਿਸ਼ਟੀ ਵਿੱਚ ਇਹੀ ਹੈ ਜੋਤਿ-ਸਰੂਪ ਅਕਾਲ ਪੁਰਖ ਦੀ ਅਸਲੀ ਟੇਕ । ਗੁਰਵਾਕ ਹੈ ‘‘ਉਨ ਤੇ ਰਾਖੈ; ਬਾਪੁ ਮਾਈ   ਉਨ ਤੇ ਰਾਖੈ; ਮੀਤੁ ਭਾਈ   ਦਰਬਿ ਸਿਆਣਪ ਨਾ ਓਇ ਰਹਤੇ   ਸਾਧਸੰਗਿ; ਓਇ ਦੁਸਟ ਵਸਿ ਹੋਤੇ ’’ (ਮਹਲਾ /੧੮੨)

ਅਰਥ: ਉਹਨਾਂ (ਪੰਜਾਂ ਡਾਕੂਆਂ ਤੋਂ) ਨਾ ਪਿਉ ਬਚਾ ਸਕਦਾ ਹੈ, ਨਾ ਮਾਂ ਬਚਾ ਸਕਦੀ ਹੈ । ਉਹਨਾਂ ਤੋਂ ਨਾ ਕੋਈ ਮਿੱਤਰ ਬਚਾ ਸਕਦਾ ਹੈ, ਨਾ ਕੋਈ ਭਰਾ ਬਚਾ ਸਕਦਾ ਹੈ । ਉਹ ਪੰਜੇ ਡਾਕੂ ਨਾ ਧਨ ਅਤੇ ਨਾ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ । ਉਹ ਪੰਜੇ ਦੁਸ਼ਟ ਸਿਰਫ ਸਾਧ ਸੰਗਤਿ ਵਿੱਚ ਰਿਹਾਂ ਹੀ ਕਾਬੂ ਵਿੱਚ ਆਉਂਦੇ ਹਨ ।

ਇਸ ਲਈ ‘‘ਸੰਗ ਸਖਾ ਸਭਿ ਤਜਿ ਗਏ; ਕੋਊ ਨਿਬਹਿਓ ਸਾਥਿ ’’ ਸਲੋਕ ਦੇ ਭਾਵਾਰਥਾਂ ਨੂੰ ਹੇਠ ਲਿਖੇ ਅਨੁਸਾਰ ਪੇਸ਼ ਕਰਨਾ ਗੁਰਮਤਿ ਦ੍ਰਿਸ਼ਟੀਕੋਨ ਤੋਂ ਵਧੇਰੇ ਸਹੀ ਤੇ ਸਾਰਥਿਕ ਜਾਪਦਾ ਹੈ :

ਹੇ ਨਾਨਕ ! ਆਖ (ਭਾਵ, ਗੁਰੂ ਤੇਗ਼ ਬਹਾਦਰ ਸਾਹਿਬ ਉਪਦੇਸ਼ ਕਰਦੇ ਹਨ ਕਿ ਮਨੁੱਖੀ ਜੀਵਨ ਦੀਆਂ ਪਰਵਾਰਿਕ, ਸਮਾਜਿਕ ਤੇ ਰਾਜਨੀਤਕ ਸਮਸਿਆਵਾਂ ਅਤੇ ਮਾਨਸਿਕ ਤਲ ’ਤੇ ਵਿਕਾਰਾਂ ਨਾਲ ਹੋ ਰਹੇ ਸੰਘਰਸ਼ ਵਿੱਚ, ਜਦੋਂ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਵੀ ਸਾਥ ਨਹੀਂ ਨਿਬਾਉਂਦਾ, ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਸਿਰਫ਼ ਜੋਤਿ-ਸਰੂਪ ਮਾਲਕ ਪ੍ਰਭੂ ਦਾ ਹੀ ਸਹਾਰਾ ਹੁੰਦਾ ਹੈ ।

ਭਾਵ ਅਜਿਹੇ ਬਿਪਤ-ਕਾਲ ਵਿੱਚ ਕੇਵਲ ਇੱਕ ਅਕਾਲ ਪੁਰਖ ਹੀ ਸਹਾਇਕ ਬਣ ਸਕਦਾ ਹੈ ਕਿਉਂਕਿ ਉਹ ਜੋਤਿ ਸਰੂਪ ਹੋ ਕੇ ਸਾਡੇ ਸਾਰਿਆਂ ਅੰਦਰ ਵਸ ਰਿਹਾ ਹੈ । ਇਸ ਲਈ ਸਾਨੂੰ ਸਾਰੇ ਵਿਅਕਤੀਗਤ ਸਹਾਰੇ ਛੱਡ ਕੇ ਗੁਰਬਾਣੀ ਗੁਰ ਸ਼ਬਦ ਦੁਆਰਾ ਕੇਵਲ ਸਰਬ-ਵਿਆਪਕ ਪ੍ਰਭੂ ਜੀ ਨੂੰ ਹੀ ਸਿਮਰਨਾ ਚਾਹੀਦਾ ਹੈ । ਸਤਿਗੁਰੂ ਜੀ ਤਾਂ ਹਰ ਵੇਲੇ ਤੇ ਹਰ ਥਾਂ ਇਹੀ ਹੋਕਾ ਦਿੰਦੇ ਆ ਰਹੇ ਹਨ ‘‘ਇਕੋ ਭਾਈ ਮਿਤੁ ਇਕੁ; ਇਕੋ ਮਾਤ ਪਿਤਾ   ਇਕਸ ਕੀ ਮਨਿ ਟੇਕ ਹੈ; ਜਿਨਿ ਜੀਉ ਪਿੰਡੁ ਦਿਤਾ   ਸੋ ਪ੍ਰਭੁ ਮਨਹੁ ਵਿਸਰੈ; ਜਿਨਿ ਸਭੁ ਕਿਛੁ ਵਸਿ ਕੀਤਾ ’’ (ਮਹਲਾ /੪੫)

ਅੰਨਦਾਤਾ ਮਹਾਨ, ਹਾਕਮ ਬੇਈਮਾਨ.. !

0

ਅੰਨਦਾਤਾ ਮਹਾਨ, ਹਾਕਮ ਬੇਈਮਾਨ.. !

ਡਾ. ਪ੍ਰਗਟ ਸਿੰਘ ਬੱਗਾ (ਕੈਨੇਡਾ)  ਫੋਨ: 905-531-8901

ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੇ ਮਾਣ ਵਿੱਚ ਇਸ ਲਈ ਵਾਧਾ ਹੋਇਆ ਹੈ ਕਿ ਕਿਸੇ ਸਮੇਂ ਭਾਰਤ ਇੱਕ ਐਸਾ ਦੇਸ਼ ਸੀ, ਜਿਸ ਨੂੰ ਅਨਾਜ ਦੀ ਪੂਰਤੀ ਲਈ ਬਾਹਰਲੇ ਦੇਸ਼ਾਂ ’ਤੇ ਨਿਰਭਰ ਹੋਣਾ ਪੈਂਦਾ ਸੀ, ਪਰ ਅੱਜ ਉਹੀ ਭਾਰਤ ਆਬਾਦੀ ਪੱਖੋਂ ਹੋਏ ਬੇਹੱਦ ਵਾਧੇ ਦੇ ਬਾਵਜੂਦ, ਖ਼ਾਦ-ਪਦਾਰਥਾਂ ਦੇ ਮੁਕਾਬਲੇ ਪੂਰੀ ਤਰ੍ਹਾਂ ਆਤਮ-ਨਿਰਭਰ ਹੋ ਚੁੱਕਾ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ ਸਮੇਤ ਦੇਸ਼ਭਰ ਦੀਆਂ ਅਨੇਕਾਂ ਖਰੀਦ ਏਜੰਸੀਆਂ ਦੇ ਗੋਦਾਮ ਅੰਨ-ਭੰਡਾਰ ਨਾਲ ਮੂੰਹੋਂ-ਮੂੰਹ ਭਰੇ ਪਏ ਹਨ। ਅੱਜ ਅਨਾਜ ਨਾਲ ਭਰੀਆਂ ਕਰੋੜਾਂ ਬੋਰੀਆਂ ਨੀਲੇ ਅਸਮਾਨ ਥੱਲੇ ਰੁਲ਼ਦੀਆਂ ਵੇਖੀਆਂ ਜਾ ਸਕਦੀਆਂ ਹਨ। ਕਦੇ ਸਮਾਂ ਸੀ ਜਦੋਂ ਭਾਰਤ ਨੂੰ ਆਪਣੀਆਂ ਖ਼ਾਦ-ਪਦਾਰਥਾਂ ਦੀ ਪੂਰਤੀ ਲਈ ਅਮਰੀਕਾ ਅੱਗੇ ਹੱਥ ਅੱਡਣੇ ਪਏ ਸਨ। ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੂੰ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦੇਣਾ ਪਿਆ ਸੀ ਤਦ ਜਾ ਕੇ ਪੂਰਾ ਦੇਸ਼ ਇਕਜੁੱਟ ਹੋਇਆ ਸੀ। ਨਤੀਜਤਨ ਪੰਜਾਬ ਦੇ ਮਿਹਨਤੀ ਕਿਸਾਨਾਂ ਦੀ ਹੱਡ-ਭੰਨਵੀ ਮਿਹਨਤ, ਉੱਦਮ-ਸ਼ੀਲਤਾ ਅਤੇ ਪ੍ਰਤੀਬੱਧਤਾ ਸਦਕਾ, ਜਿੱਥੇ ਭਾਰਤ ਨੇ ਪਦਾਰਥਕ ਜ਼ਰੂਰਤਾਂ ਅਤੇ ਆਰਥਿਕ ਪੱਧਰ ’ਤੇ ਪੈਰ ਜਮਾਏ, ਉੱਥੇ ਅਮਰੀਕਾ ਵਰਗੇ ਦੇਸ਼ਾਂ ਨੂੰ ਆਪਣੀਆਂ ਖ਼ਾਦ-ਪਦਾਰਥਾਂ ਦੀ ਪੂਰਤੀ ਲਈ ਅੱਜ ਭਾਰਤ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਤਜਰਬੇ ਸਿੱਧ ਕਰਦੇ ਹਨ ਕਿ ਕਿਸੇ ਦੇਸ਼ ਦੀ ਖ਼ੁਸ਼ਹਾਲੀ ਹਮੇਸ਼ਾਂ ਕਿਸਾਨਾਂ ’ਤੇ ਨਿਰਭਰ ਹੁੰਦੀ ਹੈ।

ਜਿੱਥੇ ਇੱਕ ਪਾਸੇ ਦੇਸ਼ ਦੀ ਆਰਥਿਕਤਾ ਨੂੰ ਉੱਚਾ ਉਠਾਉਣ ਲਈ ਪੰਜਾਬ ਦੇ ਬਹਾਦਰ ਕਿਸਾਨਾਂ ਨੇ ਵਿਸ਼ੇਸ਼ ਮੱਲ੍ਹਾਂ ਮਾਰ ਕੇ ਭਾਰਤ ਵਰਸ਼ ਦਾ ਸਿਰ ਪੂਰੇ ਵਿਸ਼ਵ ਅੰਦਰ ਉੱਚਾ ਕੀਤਾ ਹੈ, ਉੱਥੇ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਵਿੱਚ ਪੈਦਾ ਹੋਈ ਬੇਚੈਨੀ ਅੱਜ ਕਈਆਂ ਰੂਪਾਂ ਵਿੱਚ ਸਾਹਮਣੇ ਆ ਰਹੀ ਹੈ। ਭਾਰਤ ਦੇ ਮਾਣ ਵਿੱਚ ਵਾਧਾ ਕਰਨ ਵਾਲਾ ਕਿਸਾਨ ਅੱਜ ਦੇਸ਼ ਭਰ ਵਿੱਚ ਰੋਸ-ਮੁਜ਼ਾਹਰਿਆਂ ’ਤੇ ਉੱਤਰ ਆਇਆ ਹੈ। ਦੇਸ਼ਭਰ ਵਿੱਚ ਟ੍ਰੈਫਿਕ ਦਾ ਚੱਕਾ-ਜਾਮ ਅਤੇ ਰੇਲਾਂ ਦੀਆਂ ਪਟਰੀਆਂ ਦੇ ਰੋੜਿਆਂ ’ਤੇ ਭੁੰਜੇ ਬੈਠ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਹੋ ਰਹੇ ਹਨ। ਸਰਕਾਰਾਂ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆਂ ਕਰਨ ਕਾਰਨ ਪੰਜਾਬ ਦੇ ਕਿਸਾਨਾਂ ਨੇ ਪਿੰਡਾਂ ਤੋਂ ਉੱਠ ਕੇ, ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ’ਤੇ ਆਣ ਡੇਰੇ ਲਾ ਰੱਖੇ ਹਨ। ਇਸ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਕਰੋੜਾਂ ਭਾਰਤੀਆਂ ਦੇ ਭੁੱਖੇ-ਢਿੱਡਾਂ ਨੂੰ ਰਿਜ਼ਕ ਦੇਣ ਵਾਲਾ ਦੇਸ਼ ਦਾ ਅੰਨਦਾਤਾ ਅੱਜ ਨੀਲੇ ਅੰਬਰ ਦੀ ਛੱਤ ਥੱਲੇ, ਦਿੱਲੀ ਦੀਆਂ ਸੜਕਾਂ ’ਤੇ ਰੁਲ਼ ਰਿਹਾ ਹੈ। ਸਰਕਾਰਾਂ ਕਿਤੇ ਭੁਲੇਖੇ ’ਚ ਨਾ ਰਹਿਣ ਕਿਉਂਕਿ ਕਿਸਾਨਾਂ ਬਗ਼ੈਰ ਕਦੇ ਮੁਲਕ ਨਹੀਂ ਚੱਲਦੇ।

ਸਰਕਾਰ ਵੱਲੋਂ ਥੋਪੇ ਗਏ ਤਿੰਨ ਅਰਥਹੀਣ ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲਾਂ ਪੰਜਾਬ ਦੀ ਧਰਤੀ ਤੋਂ ਝੰਡਾ ਬੁਲੰਦ ਕੀਤਾ ਗਿਆ। ਉਪਰੰਤ ਦੇਸ਼ਭਰ ਦੇ ਪ੍ਰਾਂਤਾਂ ਤੋਂ ਕਿਸਾਨਾਂ ਨੇ ਇਸ ਅੰਦੋਲਨ ਦੀ ਜੰਗ ਵਿੱਚ ਆਪਣੀ ਸ਼ਾਮੂਲੀਅਤ ਕਰਕੇ ਇਕਜੁੱਟਤਾ ਦਾ ਸਬੂਤ ਦਿੱਤਾ। ਅੱਜ ਇਹ ਅੰਦੋਲਨ ਮਹਿਜ਼ ਕਿਸਾਨ ਅੰਦੋਲਨ ਨਾ ਰਹਿ ਕੇ, ਜਨ-ਅੰਦੋਲਨ ਬਣ ਗਿਆ ਹੈ। ਦਿੱਲੀ ਦੇ ਤਖ਼ਤ ’ਤੇ ਬੈਠੇ ਹੁਕਮਰਾਨਾਂ ਵੱਲੋਂ ਅਣਦੇਖੀ ਦੇ ਰੋਸ ਵਜੋਂ ਅੰਦੋਲਨਕਾਰੀ ਕਿਸਾਨਾਂ ਦੇ ਗੁੱਸੇ ਦਾ ਛਲਕ ਜਾਣਾ ਕੋਈ ਜੱਗੋਂ-ਤੇਰ੍ਹਵੀਂ ਗੱਲ ਨਹੀਂ। ਰੋਹ ਵਿੱਚ ਆਏ ਕਿਸਾਨਾਂ ਨੇ ਆਪਣੀਆਂ ਸੋਨੇ-ਰੰਗੀਆਂ ਫ਼ਸਲਾਂ ਨੂੰ ਅੱਗਾਂ ਲਾ ਕੇ ਸਾੜ ਸੁੱਟਿਆ ਹੈ। ਕਿਸਾਨਾਂ ਦੇ ਮਨਾਂ ਵਿੱਚ ਭਰਿਆ ਰੋਸ ਦਾ ਲਾਵਾ ਕਿਸੇ ਨਾ ਕਿਸੇ ਰੂਪ ਵਿੱਚ, ਇਸ ਸੰਘਰਸ਼ ਵਿੱਚੋਂ ਸਪਸ਼ਟ ਵੇਖਿਆ ਜਾ ਸਕਦਾ ਹੈ। ਨਿੱਤ-ਦਿਹਾੜੇ ਮੁਜ਼ਾਹਰੇ, ਕਾਲੇ-ਦਿਵਸ, ਰੋਸ-ਮਾਰਚ, ਚੱਕਾ-ਜਾਮ ਅਤੇ ਕਾਰੋਬਾਰ ਬੰਦ ਰੱਖਣ ਲਈ ਪੂਰੇ ਭਾਰਤ ਵਿੱਚ ਸੱਦੇ ਦਿੱਤੇ ਜਾ ਰਹੇ ਹਨ। ਤਵਾਰੀਖ ਗਵਾਹ ਹੈ ਕਿ ਆਪਣੇ ਹੱਕਾਂ ਲਈ ਮਰ ਮਿਟਣ ਦਾ ਜਜ਼ਬਾ ਅਜਿਹੇ ਜਨ-ਅੰਦੋਲਨਾਂ ਨੂੰ ਕੇਵਲ ਜਨਮ ਹੀ ਨਹੀਂ ਦਿੰਦਾ ਬਲਕਿ ਅਜਿਹੇ ਅੰਦੋਲਨਾਂ ’ਚੋਂ ਭਵਿੱਖ ਵਿੱਚ ਦੇਸ਼ ਦੇ ਕੱਦਾਵਰ ਲੀਡਰ ਵੀ ਜਨਮ ਲੈਂਦੇ ਹਨ।

ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਅੜੀਅਲ ਵਤੀਰੇ ਕਾਰਨ ਕਿਸਾਨਾਂ ਦੀ ਦਸ਼ਾ ਦਿਨ-ਬ-ਦਿਨ ਸੁਧਰਨ ਦੀ ਬਜਾਏ ਵਿਗੜਦੀ ਜਾ ਰਹੀ ਹੈ। ਮੋਦੀ ਸਾਹਿਬ ਜ਼ਮੀਨਾਂ ਨੀਲਾਮ ਕਰਵਾ ਕੇ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਤਾਕ ਵਿੱਚ ਬੈਠੇ ਹਨ। ਜਦਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਚਰਮ ਸੀਮਾ ’ਤੇ ਹੈ। ਇਸ ਅੰਦੋਲਨ ਨੇ ਨਾ ਸਿਰਫ ਮੋਦੀ ਦੇ ਦੁਸ਼ਟ ਫਾਸ਼ੀਵਾਦ ਤੇ ਲੋਕ ਵਿਰੋਧੀ ਰਾਸ਼ਟਰਵਾਦ ਨੂੰ ਹੀ ਲੋਕਾਂ ਸਾਹਮਣੇ ਨੰਗਾ ਕਰਕੇ ਰੱਖ ਦਿੱਤਾ ਹੈ, ਸਗੋਂ ਜਨ-ਸਮੂਹ ਨੂੰ ਜਾਗ੍ਰਿਤ ਕਰਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਨਿਰਸੰਦੇਹ, ਅਜਿਹੇ ਅੰਦੋਲਨਾਂ ’ਚੋਂ ਹੀ ਖ਼ੁਸ਼ਹਾਲ ਕਿਸਾਨੀ ਅਤੇ ਮਨੁੱਖੀ ਵਿਕਾਸ ਦਾ ਮੁੱਢ ਬੱਝਦਾ ਹੈ। ‘ਅੱਛੇ ਦਿਨ ਆਨੇ ਵਾਲੇ ਹੈਂ’ ਅਤੇ ‘ਆਮਦਨ ਦੁੱਗਣੀ ਹੋਗੀ’ ਵਰਗੇ ਰੰਗ-ਬਰੰਗੇ ਨਾਹਰੇ ਅਤੇ ਲਾਰੇ ਦੇਸ਼ ਦੀ ਜਨਤਾ ਦੀ ਸਮਝ ਤੋਂ ਬਾਹਰ ਹਨ।

ਕਿਸੇ ਮੁਲਕ ਦਾ ਸੰਵਿਧਾਨ ਦੇਸ਼ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਨ ਵਿੱਚ ਸਭ ਤੋਂ ਵੱਧ ਸਹਾਈ ਹੁੰਦਾ ਹੈ। ਭਾਰਤੀ ‘ਸੰਵਿਧਾਨ’ ਦਾ ਐਗਰੀਕਲਚਰ ਅਤੇ ਮਾਰਕੀਟ ਦਾ 7ਵਾਂ ਸ਼ੈਡਿਊਲ ਚੀਕ-ਚੀਕ ਕੇ ਦੁਹਾਈ ਦੇ ਰਿਹਾ ਹੈ ਕਿ ‘ਖੇਤੀਬਾੜੀ’ ਅਤੇ ‘ਖੇਤੀਬਾੜੀ ਉਤਪਾਦਨ’ ਦੇ ਮੰਡੀਕਰਨ ਬਾਰੇ ਕੋਈ ਕਾਨੂੰਨ ਬਣਾਉਣਾ ਸਿਰਫ਼ ਤੇ ਸਿਰਫ਼ ਦੇਸ਼ ਦੀਆਂ ਸੂਬਾ ਸਰਕਾਰਾਂ ਦੇ ਅਧਿਕਾਰਿਤ ਖੇਤਰ ਵਿੱਚ ਹੈ। ਜਿਸ ਤਹਿਤ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਦੀ ਉਲੰਘਣਾ ਕਰ ਬਣਾਏ ਗਏ ਖੇਤੀ ਕਾਨੂੰਨਾਂ ਦਾ ਦੇਸ਼ਭਰ ਦੇ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ, ਪਰ ਸਾਡੇ ਮਹਾਂ ਮੁਸ਼ਤੈਦ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਨੂੰ ਬੁਝਾਰਤਾਂ ਪਾ ਭੰਬਲਭੂਸੇ ’ਚ ਪਾਉਣ ਦੀਆਂ ਕੋਸ਼ਿਸਾਂ ਕਰਦੇ ਪਏ ਹਨ ਕਿ ਇਹ ਖੇਤੀ ਕਾਨੂੰਨ ਕੰਕਰੀਟ ਸੂਚੀ ਅਧੀਨ ਬਣਾਏ ਗਏ ਹਨ। ਐਸੇ ਗੁੰਮਰਾਹਕੁੰਨ ਬਿਆਨ ਦੇ ਕੇ ਕਿਸਾਨਾਂ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਨਹੀਂ ਜਾ ਰਿਹਾ ਤਾਂ ਫਿਰ ਇਸ ਨੂੰ ਹੋਰ ਕੀ ਕਿਹਾ ਜਾ ਸਕਦਾ ਹੈ ? ਦੇਸ਼ ਅੰਦਰ ਕਰੋਨਾ ਸੰਕਟਮਈ ਕਾਲ ਦੌਰਾਨ ਭਾਜਪਾ ਸਰਕਾਰ ਵੱਲੋਂ ਤੀਬਰਤਾ ਦਿਖਾਉਂਦਿਆਂ ਤਿੰਨ ਅਰਥਹੀਣ ਖੇਤੀ ਕਾਨੂੰਨ ਲਾਗੂ ਕਰਨਾ, ਭਾਰਤੀ ਸੰਵਿਧਾਨ ਵਿੱਚ ਅੰਕਿਤ ਮਨੁੱਖੀ ਅਧਿਕਾਰਾਂ ਦੇ ਸੰਕਲਪ ਦੀ ਮੂਲੋਂ ਉਲੰਘਣਾ ਹੈ ਜਦਕਿ ‘ਐਗਰੀਕਲਚਰ ਪ੍ਰੋਡਿਊਸ’ ਸੰਬੰਧੀ ਕੋਈ ਵੀ ਕਾਨੂੰਨ ਬਣਾਉਣ ਦਾ ਸੰਵਿਧਾਨਕ ਅਧਿਕਾਰ ਕੇਂਦਰ ਸਰਕਾਰ ਕੋਲ ਨਹੀਂ ਹੈ।

‘ਫੂਡ ਆਈਟਮਜ਼’ ਅਤੇ ‘ਐਗਰੀਕਲਚਰ ਪ੍ਰੋਡਿਊਸ’ ਵਿੱਚ ਵੱਡਾ ਅੰਤਰ ਜਾਣਨ ਦੇ ਬਾਵਜੂਦ ਮੋਦੀ ਸਾਹਿਬ ਕਾਲੇ ਕਾਨੂੰਨ ਕਿਸਾਨਾਂ ਸਿਰ ਜ਼ਬਰੀ ਥੋਪਣ ਲਈ ਪਤਾ ਨਹੀਂ ਕਿਉਂ ਮਨਹੱਠ ਕਰਦੇ ਪਏ ਹਨ। ਕੌਣ ਨਹੀਂ ਜਾਣਦਾ ਕਿ ਭਾਰਤੀ ਲੋਕਤੰਤਰ ’ਤੇ ਪੂੰਜੀਪਤੀਆਂ ਦਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਪੂਰਾ ਗ਼ਲਬਾ ਹੈ: ਓ. ਐਨ. ਜੀ. ਸੀ. ਸਮੇਤ ਅਨੇਕਾਂ ਭਾਰਤ ਦੇ ਅਧਿਕਾਰਤ ਕੁਦਰਤੀ ਸੋਮਿਆਂ ’ਤੇ ਕਾਰਪੋਰੇਟ-ਘਰਾਣਿਆਂ ਦੀ ਅਜ਼ਾਰੇਦਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਦਕਿ ਕਾਲਾ ਬਾਜ਼ਾਰੀ, ਭ੍ਰਿਸ਼ਟਾਚਾਰ, ਹਿਟਲਰਸ਼ਾਹੀ ਅਤੇ ਇਖ਼ਲਾਕੀ ਗਿਰਾਵਟ ਦਾ ਦੌਰ ਸਮੁੱਚੇ ਭਾਰਤ ਨੂੰ ਘੁਣ ਵਾਂਗ ਅੰਦਰੋਂ ਖੋਖਲਾ ਕਰਦਾ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੰਦਰਾਗਾਂਧੀ ਦੀ ਤਰਜ਼ ’ਤੇ ਅੰਦੋਲਨਕਾਰੀ ਕਿਸਾਨਾਂ ਨੂੰ ਬਨਾਉਟੀ ਕਿਸਾਨ, ਖ਼ਾਲਿਸਤਾਨੀ, ਪਾਕਿਸਤਾਨੀ ਅਤੇ ਅੱਤਵਾਦੀ ਵਰਗੇ ਬਿਰਤਾਂਤ ਘੜ ਕੇ, ਮਨੂੰਵਾਦੀ ਰਾਸ਼ਟਰਵਾਦ ਭੜਕਾ ਕੇ ਕਿਸਾਨ ਅੰਦੋਲਨ ਨੂੰ ਤਹਿਸ-ਨਹਿਸ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਦੇਸ਼ ਦੇ ਅੰਨਦਾਤਾ ਨੂੰ ਬਦਨਾਮ ਕਰਨ ਦੀਆਂ ਸਾਜ਼ਸ਼ਾਂ ਘੜ ਕੇ, ਕਿਸਾਨਾਂ ਦੇ ਹੌਂਸਲੇ ਪਸਤ ਕਰਨ ਦੀਆਂ ਸ਼ਰਾਰਤਾਂ ਨਿਰੰਤਰ ਜਾਰੀ ਹਨ। ਦੂਜੇ ਪਾਸੇ ਪੂਰੀ ਇਮਾਨਦਾਰੀ ਅਤੇ ਸ਼ਾਂਤਮਈ ਢੰਗ ਨਾਲ ਮੰਨੂਵਾਦੀ ਰਾਜਸੀ ਤਾਕਤਾਂ ਨੂੰ ਵੰਗਾਰਨਾ, ਕਿਸਾਨ ਅੰਦੋਲਨ ਦਾ ਮੁੱਖ-ਮੰਤਵ ਬਣ ਚੁੱਕਾ ਹੈ।

ਕਿਸੇ ਦੇਸ਼ ਦੇ ਸੰਵਿਧਾਨ ਦਾ ਲਕਸ਼; ਮੁਲਕ ਦੇ ਨਾਗਰਿਕਾਂ ਨੂੰ ਬਰਾਬਰ ਨਿਆਂ ਦੇਣਾ ਹੁੰਦਾ ਹੈ, ਪਰ ਸੰਵਿਧਾਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਭਾਰਤ ਵਰਗੇ ਲੋਕਤੰਤਰਿਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਰਤੀ ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਗ਼ਰੀਬ ਜਨਤਾਂ ਦੇ ਹੱਕਾਂ ’ਤੇ ਡਾਕਾ ਮਾਰਨਾ, ਇਹ ਭਾਰਤੀ ਸੰਵਿਧਾਨ ਦਾ ਦਸਤੂਰ ਨਹੀਂ ਹੈ। ਦੇਸ਼ ਦੇ ਹੁਕਮਰਾਨਾਂ ਦਾ ਕਿਸਾਨਾਂ ਨਾਲ ਟਕਰਾਅ ਦਿਨ-ਬਦਿਨ ਵਧਦਾ ਜਾ ਰਿਹਾ ਹੈ। ਸੰਘਰਸ਼ਸ਼ੀਲ ਕਿਸਾਨਾਂ ਸਮੇਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਡਰਾ-ਧਮਕਾ ਕੇ ਦੇਸ਼ਧ੍ਰੋਹ ਦੇ ਮੁਕੱਦਮੇਂ ਦਾਇਰ ਕਰਕੇ ਮਨੁੱਖੀ ਅਧਿਕਾਰਾਂ ਦੀਆਂ ਸ਼ਰੇਆਮ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ। ਮੋਦੀ  ਵੱਲੋਂ ਅੰਦੋਲਨਕਾਰੀਆਂ ਨੂੰ ਅੰਦੋਲਨਜੀਵੀ, ਪਰਜੀਵੀ, ਟੁਕੜੇ-ਟੁਕੜੇ ਗੈਂਗ ਤੇ ਪਤਾ ਨਹੀਂ ਹੋਰ ਕੀ ਕੀ ਤਲਖ਼-ਤਨਜ਼ਾਂ ਕੱਸ ਕੇ ਬੇਵੱਸ ਤੇ ਮਜਬੂਰ ਕਿਸਾਨਾਂ ਨੂੰ ਹੋਰ ਦੁੱਖੀ ਕੀਤਾ ਜਾ ਰਿਹਾ ਹੈ ਜਦਕਿ ਪੂਰੇ ਵਿਸ਼ਵ ਵਿੱਚ ਕਿਸਾਨ ਵਰਗ ਬੇਹੱਦ ਗ਼ੈਰਤਮੰਦ ਵਰਗ (ਸਵੈਮਾਨ ਵਾਲਾ) ਵਜੋਂ ਜਾਣਿਆ ਜਾਂਦਾ ਹੈ।

ਕਿਸੇ ਦੇਸ਼ ਦੇ ਸੰਵਿਧਾਨ ਨੂੰ ਸਰਵਸ੍ਰੇਸ਼ਟ ਮੰਨਿਆ ਜਾਂਦਾ ਹੈ, ਪਰ ਸੰਵਿਧਾਨ ਨੂੰ ਇੱਕ ਪਾਸੇ ਰੱਖ ਕੇ ਬਣਾਏ ਇਨ੍ਹਾਂ ਵਿਵਾਦਤ ਕਾਨੂੰਨਾਂ ਨੂੰ ਪੂਰਨ ਤੌਰ ’ਤੇ ਰੱਦ ਕਰਨ ਲਈ ਪ੍ਰਧਾਨ ਮੰਤਰੀ ਟੱਸ ਤੋਂ ਮੱਸ ਨਹੀਂ ਹੋ ਰਹੇ। ਉਨ੍ਹਾਂ ਦੇ ਮੰਤਰੀਆਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਕੀਤੀਆਂ 12 ਮੀਟਿੰਗਾਂ ਬੇਸਿੱਟਾ ਸਾਬਤ ਹੋਈਆਂ ਹਨ ਜਦਕਿ ਖੇਤੀ ਬਿੱਲਾਂ ਵਿੱਚ ਸੋਧਾਂ ਕਰਨ ਦੇ ਰਾਗ ਅਲਾਪਣ ਦਾ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਨਰਿੰਦਰ ਮੋਦੀ 22 ਜਨਵਰੀ ਤੋਂ ਮੋਨਧਾਰੀ ਬੈਠਾ ਹੈ। ਉਸ ਦਾ ਘੇਸਲ ਵੱਟੀ ਰੱਖਣ ਵਾਲਾ ਰਵੱਈਆ ਫਾਂਸੀਵਾਦ ਦਾ ਸੂਚਕ ਹੈ। ਕਿਸੇ ਝੂਠੇ ਵਕਾਰ ਨੂੰ ਮੁੱਛ ਦਾ ਵਾਲ ਬਣਾ ਕੇ ਖ਼ਾਹ-ਮਖ਼ਾਹ ਅੜੇ ਰਹਿਣਾ ਦਿਆਨਤਦਾਰੀ ਨਹੀਂ ਹੁੰਦੀ। ਮੋਦੀ ਜੀ ! ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਦਾ ‘ਰਾਜਾ’ ਹੁੰਦਾ ਹੈ ਅਤੇ ‘ਰਾਜੇ’ ਦਾ ‘ਧਰਮ’ ਆਪਣੀ ਪਰਜਾ ਦੀਆਂ ਅਰਜ਼ਾਂ, ਗ਼ਰਜ਼ਾਂ, ਦਰਦਾਂ ਅਤੇ ਫ਼ਰਜਾਂ ਪ੍ਰਤੀ ਸੁਚੇਤ ਰਹਿਣਾ ਹੁੰਦਾ ਹੈ, ਪਰ ਤੁਸੀਂ ਕਿਸਾਨਾਂ ਦੀ ਗੱਲ ਨਾ ਸੁਣਨ ਦੀ ਆਪਣੀ ਪੁਰਾਣੀ ਆਦਤ ਤੋਂ ਮਜਬੂਰ ਹੋ। ਤੁਹਾਡੇ ਇਸ ਅੜੀਅਲ ਰਵੱਈਏ ਤੋਂ ਸਿਆਣੇ ਰਾਜਨੀਤੀਵੇਤਾ ਹੋਣ ਦੇ ਸੰਕੇਤ ਨਹੀਂ ਮਿਲਦੇ ਬਲਕਿ ਭਾਰਤੀ ਰਾਜਨੀਤਕ ਪ੍ਰਣਾਲੀ ਵਿੱਚ ਭਾਰੀ ਗਿਰਾਵਟ, ਵਿਗਾੜ ਅਤੇ ਅਸੰਤੁਲਨ ਦਿਖਾਈ ਦੇ ਰਿਹਾ ਹੈ।

ਮੋਦੀ ਸਾਹਿਬ !  ਟਕਰਾਅ ਦੀ ਨੀਤੀ ਛੱਡੋ ਅਤੇ ਕਿਸੇ ਸਰਬ ਹਿੱਤ ਪ੍ਰਵਾਣਿਤ ਰਾਹ ਵੱਲ ਵਧਣ ਦਾ ਯਤਨ ਕਰੋ।  ਇਹ ਮੋਰਚਾ ਨਿਰਾ ਕਿਸਾਨਾਂ ਦਾ ਮੋਰਚਾ ਨਹੀਂ ਸਗੋਂ ਸਮੁੱਚੇ ਕਿਰਤੀ ਵਰਗ ਦੇ ਭਵਿੱਖ ਦੀ ਜ਼ਿੰਦਗੀ-ਮੌਤ ਦਾ ਸਵਾਲ ਹੈ। ਅਜਿਹੀਆਂ ਲੋਕ-ਲਹਿਰਾਂ ਸਦਕਾ ਜਨਤਾ ਜਾਗਰੂਕ ਹੁੰਦੀ ਹੈ। ਤੁਸੀਂ ਕਿਸਾਨ ਅੰਦੋਲਨ ਦੀ ਪੂਰਨ-ਜਿੱਤ ਉੱਤੇ ਮੋਹਰ ਲਾਉਣ ਦਾ ਮਤਲਵ ਆਪਣੀ ਰਾਜਸੀ ਮੌਤ ਦਾ ਭਰਮ ਕਿਉਂ ਪਾਲ਼ੀ ਬੈਠੇ ਹੋ ? ਸੋ ਮਿਹਰਬਾਨੀ, ਭਾਰਤੀ ਸੰਵਿਧਾਨ ਦੇ ਉਦੇਸ਼ਾਂ ’ਤੇ ਪਹਿਰਾ ਦੇਣ ਦੀ ਜੁਰਅਤ ਕਰੋ। ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਤਕਨੀਕੀ ਨੁਕਤਿਆਂ ਨਾਲ ਨਹੀਂ ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਤੁਰੰਤ ਕੱਢਿਆ ਜਾਣਾ ਚਾਹੀਦਾ ਹੈ ਵਰਨਾ ਕਿਸਾਨੀ ਸੰਘਰਸ਼ ਦੇ ਹੱਲ ਵਿੱਚ ਹੋ ਰਹੀ ਦੇਰੀ ਕਿਤੇ ਜ਼ਿਆਦਾ ਵਿਨਾਸ਼ਕਾਰੀ ਸਾਬਤ ਨਾ ਹੋ ਜਾਏ।

ਪੰਜਵੇਂ ਨਾਨਕ ਦਾ ਦੁਨਿਆਵੀ ਸਫ਼ਰ

0

ਪੰਜਵੇਂ ਨਾਨਕ ਦਾ ਦੁਨਿਆਵੀ ਸਫ਼ਰ

ਗਿਆਨੀ ਅਵਤਾਰ ਸਿੰਘ

ਗੁਰੂ ਅਰਜਨ ਸਾਹਿਬ ਜੀ ਦਾ ਜਨਮ 15 ਅਪਰੈਲ 1563 ਈਸਵੀ ਨੂੰ ਬੀਬੀ ਭਾਨੀ ਜੀ ਅਤੇ ਭਾਈ ਜੇਠਾ ਜੀ (ਮਗਰੋਂ ਨਾਂ ਗੁਰੂ ਰਾਮਦਾਸ ਜੀ) ਦੇ ਗ੍ਰਹਿ ਗੋਇੰਦਵਾਲ ਵਿਖੇ ਹੋਇਆ ।  ਆਪ ਜੀ ਦੇ ਦੋ ਵੱਡੇ ਭਰਾ ਬਾਬਾ ਪ੍ਰਿਥੀਚੰਦ ਜੀ (ਸੰਨ 1558-1618 ਈ.) ਅਤੇ ਬਾਬਾ ਮਹਾਂਦੇਵ ਜੀ (ਸੰਨ 1560-1605 ਈ.) ਸਨ। ਆਪ ਜੀ ਦਾ ਬਚਪਨ ਗੋਇੰਦਵਾਲ ਵਿਖੇ ਪਿਤਾ ਗੁਰੂ ਰਾਮਦਾਸ ਜੀ ਅਤੇ ਨਾਨਾ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਬੀਤਿਆ, ਇਸ ਕਾਰਨ ਆਪ ਜੀ ਵਿੱਚ ਨਾਨਾ ਜੀ ਅਤੇ ਪਿਤਾ ਜੀ ਵਾਲ਼ੀਆਂ ਸਾਰੀਆਂ ਖ਼ੂਬੀਆਂ ਸਨ।  ਸੇਵਾ, ਸਿਮਰਨ, ਸਿਆਣਪ, ਇੰਤਜ਼ਾਮ ਦੇ ਗੁਣ ਸਿੱਖਣ ਦੇ ਨਾਲ਼-ਨਾਲ਼ ਆਪ ਨੇ ਚੰਗੀ ਤਾਲੀਮ ਵੀ ਹਾਸਲ ਕੀਤੀ।  ਗੁਰੂ ਅਮਰਦਾਸ ਜੀ ਕੋਲ਼ ਸੰਭਾਲ਼ਿਆ ਹੋਇਆ ਸਮੁੱਚਾ ਗੁਰਬਾਣੀ ਸੰਗ੍ਰਹਿ, ਭਗਤ ਬਾਣੀ ਫ਼ਲਸਫ਼ਾ ਆਦਿ ਆਪ ਜੀ ਨੇ ਸਭ ਵਿਚਾਰ-ਵਿਚਾਰ ਸਮਝ ਲਏ ਸਨ।   11 ਕੁ ਸਾਲ ਦੀ ਉਮਰ ਵਿੱਚ ਹੀ ਆਪ ਉੱਚ ਕੋਟੀ ਦੇ ਵਿਦਵਾਨ ਬਣ ਚੁੱਕੇ ਸਨ।  ਗੁਰੂ ਅਮਰਦਾਸ ਜੀ ਨੇ ਆਪ ਜੀ ਦੀ ਬਾਲਪਣ ’ਚ ਗਹਿਰੀ ਸਾਹਿਤਕ ਰੁਚੀ ਵੇਖਦਿਆਂ ‘ਦੋਹਤਾ ਬਾਣੀ ਕਾ ਬੋਹਿਥਾ’ ਸ਼ਬਦਾਂ ਨਾਲ਼ ਆਪ ਨੂੰ ਨਿਵਾਜਿਆ ਸੀ।

ਪਹਿਲੀ ਸਤੰਬਰ 1574 ਨੂੰ ਗੁਰੂ ਅਮਰਦਾਸ ਜੀ; ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਆਪ ਜੋਤਿ ਜੋਤ ਸਮਾ ਗਏ। ਇਸ ਤੋਂ ਛੇਤੀ ਹੀ ਬਾਅਦ ਗੁਰੂ ਰਾਮਦਾਸ ਜੀ (ਪਰਿਵਾਰ ਸਮੇਤ) ਗੋਇੰਦਵਾਲ ਤੋਂ ਗੁਰੂ ਕੇ ਚੱਕ (ਅੰਮ੍ਰਿਤਸਰ ਸਾਹਿਬ) ਆ ਗਏ। ਪਿਤਾ ਜੀ ਅੰਗ ਸੰਗ ਰਹਿੰਦਿਆਂ ਆਪ ਜੀ ਨੇ ਨਗਰ ਦੀ ਉਸਾਰੀ ’ਚ ਵਿਸ਼ੇਸ਼ ਯੋਗਦਾਨ ਪਾਇਆ। ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੁਆਰਾ ਕੀਤੀ ਜਾਂਦੀ ਆਪਸੀ ਗੱਲਬਾਤ ਨੂੰ ਆਪ ਨੇ ਬਹੁਤ ਨੇੜਿਓਂ ਸੁਣਿਆ ਸੀ।   19 ਜੂਨ 1589 ਦੇ ਦਿਨ (ਉਮਰ 26 ਸਾਲ 2 ਮਹੀਨੇ 5 ਦਿਨ) ਆਪ ਜੀ ਦਾ ਵਿਆਹ ਲਾਹੌਰ ਦੇ ਭਾਈ ਸੰਗਤ ਰਾਓ ਦੀ ਬੇਟੀ (ਮਾਤਾ) ਗੰਗਾ ਜੀ ਨਾਲ਼ ਹੋਇਆ, ਜਿਨ੍ਹਾਂ ਦੇ ਉਦਰ ਤੋਂ 19 ਜੂਨ 1595 ਦੇ ਦਿਨ (ਗੁਰੂ) ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।

47 ਸਾਲ ਦੀ ਸੰਸਾਰਕ ਯਾਤਰਾ ਸਫਲ ਕਰ ਅਤੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਂਪ ਕੇ ਗੁਰੂ ਰਾਮਦਾਸ ਜੀ 1 ਸਤੰਬਰ 1581 ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ।  ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਮਿਲਣ ਉਪਰੰਤ ਆਪ ਜੀ ਦੇ ਸਭ ਤੋਂ ਵੱਡੇ ਭਰਾ ਪ੍ਰਿਥੀਚੰਦ ਅੰਦਰ ਦਿਨ ਪ੍ਰਤੀ ਦਿਨ ਸੜਨ ਵਧਦੀ ਗਈ, ਜਿਸ ਦਾ ਸਭ ਤੋਂ ਪਹਿਲਾ ਮੋਹਰਾ ਬਣਿਆ ਮੁਗ਼ਲ ਜਰਨੈਲ ਸੁਲਹੀ ਖ਼ਾਨ, ਜੋ ਪ੍ਰਿਥੀਚੰਦ ਦੁਆਰਾ ਕੰਨ ਭਰੇ ਜਾਣ ’ਤੇ ਗੁਰੂ ਕੇ ਚੱਕ ’ਤੇ ਹਮਲਾ ਕਰਨ ਲਈ ਆ ਰਿਹਾ ਸੀ, ਪਰ ਅਕਾਲ ਪੁਰਖ ਦੀ ਰਹਿਮਤ ਸਦਕਾ ਰਸਤੇ ਵਿੱਚ ਹੀ ਘੋੜੇ ਦੇ ਬੇਕਾਬੂ ਹੋ ਜਾਣ ’ਤੇ ਇੱਕ ਬਲਦੇ ਭੱਠੇ ਵਿੱਚ ਡਿੱਗ ਕੇ ਜਿਊਂਦਾ ਸੜ ਗਿਆ।  ਮੁਸਲਮਾਨ ਲਈ ਅੱਗ ’ਚ ਸੜ ਕੇ ਮਰਨਾ ਬਦਕਿਸਮਤੀ ਮੰਨਿਆ ਜਾਂਦਾ ਹੈ ਭਾਵੇਂ ਕਿ ਪ੍ਰਿਥੀਚੰਦ ਨੂੰ ਫਿਰ ਨਾ ਅਕਲ ਆਈ।  ਹੁਣ ਉਹ, ਸੁਲਹੀ ਖ਼ਾਨ ਦੇ ਭਤੀਜੇ ਸੁਲਭੀ ਖ਼ਾਨ ਨੂੰ ਨਾਲ਼ ਲੈ ਕੇ ਗੁਰੂ ਕੇ ਚੱਕ ’ਤੇ ਹਮਲਾ ਕਰਨ ਲਈ ਚੱਲ ਪਿਆ।  ਉਹ ਵੀ ਰਸਤੇ ਵਿੱਚ ਆਪਣੇ ਹੀ ਇੱਕ ਸਿਪਾਹੀ ਨਾਲ਼ ਝਗੜਾ ਕਰਦਿਆਂ ਗੋਲ਼ੀ ਲੱਗਣ ਨਾਲ਼ ਮਰ ਗਿਆ।  ਗੁਰੂ ਘਰ ’ਤੇ ਹਮਲਾਵਰ ਹੋ ਕੇ ਆਏ ਇਨ੍ਹਾਂ ਦੁਸ਼ਮਣਾਂ ਨਾਲ਼ ਗੱਲਬਾਤ ਕਰਨ ਜਾਂ ਮੁਕਾਬਲਾ ਕਰਨ ਲਈ ਮੁਖੀ ਸਿੱਖਾਂ ਨੇ ਗੁਰੂ ਜੀ ਨਾਲ਼ ਸਲਾਹ ਮਸ਼ਵਰਾ ਕੀਤਾ, ਜਿਸ ਦਾ ਜਵਾਬ ਆਪ ਨੇ ਇਉਂ ਦਿੱਤਾ ‘‘ਪ੍ਰਥਮੇ ਮਤਾ (ਪਹਿਲੀ ਸਲਾਹ); ਜਿ ਪਤ੍ਰੀ ਚਲਾਵਉ ਦੁਤੀਏ ਮਤਾ; ਦੁਇ ਮਾਨੁਖ ਪਹੁਚਾਵਉ ਤ੍ਰਿਤੀਏ ਮਤਾ; ਕਿਛੁ ਕਰਉ ਉਪਾਇਆ ਮੈ ਸਭੁ ਕਿਛੁ ਛੋਡਿ; ਪ੍ਰਭ  ! ਤੁਹੀ ਧਿਆਇਆ ’’ (ਆਸਾ, ਮਹਲਾ , ਅੰਕ ੩੭੧)

ਪ੍ਰਿਥੀਚੰਦ ਨੇ 1585 ਈਸਵੀ ’ਚ ਇੱਕ ਵਾਰ ਫਿਰ ਅਕਬਰ ਬਾਦਸ਼ਾਹ (1556-1605) ਦੇ ਵਜ਼ੀਰ ਮਹੇਸ਼ ਚੰਦਰ ਭੱਟ (ਪ੍ਰਸਿੱਧ ਨਾਂ ਬੀਰਬਲ 1528-1586) ਨਾਲ਼ ਗੰਢ-ਸੰਢ ਕੀਤੀ, ਜੋ ਅਕਬਰ ਦੀ ਰਾਜਪੂਤ ਬੀਬੀ ਅਤੇ ਜੋਧਪੁਰ ਦੇ ਹਿੰਦੂ ਰਾਜਪੂਤ ਰਾਜੇ ਦੀ ਧੀ, ਨਾਲ਼ ਦਾਜ ਵਿੱਚ ਆਇਆ ਸੀ। ਅਕਬਰ ਨੇ ਬੀਰਬਲ ਨੂੰ ਦਿੱਲੀ ਤੋਂ ਸਰਹੱਦੀ ਸੂਬੇ (ਲਾਹੌਰ) ਵੱਲ ਭੇਜਿਆ ਜਿੱਥੇ ਪਠਾਣਾਂ ਨੇ ਬਗ਼ਾਵਤ ਕਰ ਰੱਖੀ ਸੀ। ਚੱਲਣ ਤੋਂ ਪਹਿਲਾਂ ਬੀਰਬਲ ਨੇ ਅਕਬਰ ਬਾਦਸ਼ਾਹ ਪਾਸੋਂ ਰਸਤੇ ਦਾ ਖ਼ਰਚ ਕੱਢਣ ਲਈ ਸਾਰੇ ਖੱਤਰੀਆਂ ਤੋਂ ਟੈਕਸ ਵਸੂਲਣ ਦੀ ਅਨੁਮਤੀ ਲੈ ਲਈ।  ਗੋਇੰਦਵਾਲ ਦੇ ਪੱਤਣ ਤੋਂ ਲੰਘਦਿਆਂ ਪ੍ਰਿਥੀਚੰਦ ਦੀ ਸ਼ਹਿ ’ਤੇ ਬੀਰਬਰ ਨੇ ਆਪਣੇ ਏਲਚੀ; ਗੁਰੂ ਜੀ ਪਾਸੋਂ ਟੈਕਸ ਲੈਣ ਲਈ ਗੁਰੂ ਕੇ ਚੱਕ ਭੇਜੇ।  ਗੁਰੂ ਜੀ ਨੇ ਇਹ ਕਹਿ ਕੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਕਿ ਸਿੱਖ; ਹਿੰਦੂ ਨਹੀਂ ਹੁੰਦੇ।  ਗੁਰੂ ਜੀ ਦਾ ਇਹ ਜਵਾਬ ਏਲਚੀਆਂ ਰਾਹੀਂ ਬੀਰਬਰ ਨੂੰ ਮਿਲਣ ’ਤੇ ਉਹ ਗੁੱਸੇ ਹੋਇਆ ਅਤੇ ਅਮਾਨਤ ਖ਼ਾਨ ਦੀ ਸਰ੍ਹਾਂ ਤੋਂ ਦੁਬਾਰਾ ਆਪਣੇ ਏਲਚੀ ਭੇਜ ਕੇ ਗੁਰੂ ਜੀ ਨੂੰ ਧਮਕੀ ਦਿੱਤੀ ਕਿ ਟੈਕਸ ਦੇਓ ਜਾਂ ਵਾਪਸੀ ’ਤੇ ਹਮਲਾ ਕਰ ਦਿਆਂਗਾ।  ਅਕਾਲ ਪੁਰਖ ਦੀ ਮੁੜ ਰਹਿਮਤ ਹੋਈ ਕਿ ਬੀਰਬਲ ਵੀ ਇਨ੍ਹਾਂ ਪਠਾਣਾਂ ਨਾਲ਼ ਲੜਦਿਆਂ ਫ਼ਰਵਰੀ 1586 ’ਚ ਮਰ ਗਿਆ। ਪ੍ਰਿਥੀਚੰਦ ਦੀਆਂ ਕੋਝੀਆਂ ਸਾਜ਼ਸ਼ਾਂ ਇੱਕ ਵਾਰ ਰੁਕ ਗਈਆਂ ਤੇ ਉਹ ਆਪਣੇ ਸਹੁਰੇ ਘਰ ਜ਼ਿਲ੍ਹਾ ਲਾਹੌਰ ਚਲਾ ਗਿਆ।

ਗੁਰੂ ਸਾਹਿਬ ਨੇ ਇਸੇ ਸਾਲ (1586 ’ਚ) ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕੀਤਾ।  ਦੋ ਸਾਲ ਬਾਅਦ ਸੰਤੋਖਸਰ ਸਰੋਵਰ ਪੱਕਾ ਕੀਤਾ ਗਿਆ।  3 ਜਨਵਰੀ 1588 ਨੂੰ ਆਪ ਨੇ ਅੰਮ੍ਰਿਤਸਰ ਸਰੋਵਰ ਵਿੱਚ ਦਰਬਾਰ ਸਾਹਿਬ ਦੀ ਨੀਂਹ ਰੱਖੀ। 

(ਨੋਟ : ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਮੁਤਾਬਕ ਦਰਬਾਰ ਸਾਹਿਬ ਦੀ ਰੱਖੀ ਇਸ ਨੀਂਹ ਤੋਂ ਲਗਭਗ 200-250 ਸਾਲ ਬਾਅਦ ਭਾਵ 19ਵੀਂ ਸਦੀ ’ਚ ਲਿਖਾਰੀ ਬੂਟੇ ਸ਼ਾਹ ਨੇ ਪਹਿਲੀ ਵਾਰ ਸਾਈਂ ਮੀਆਂ ਮੀਰ ਜੀ ਪਾਸੋਂ ਦਰਬਾਰ ਸਾਹਿਬ ਦੀ ਨੀਂਹ ਰੱਖੇ ਜਾਣ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ।)

ਗੁਰੂ ਜੀ ਦੀ ਸ਼ਾਦੀ (19 ਜੂਨ 1589) ਨੂੰ ਹੋਣ ਤੋਂ ਬਾਅਦ ਸੰਨ 1590 ’ਚ ਆਪ ਨੇ ਤਰਨਤਾਰਨ ਸਰੋਵਰ ਦੀ ਪੁਟਾਈ ਸ਼ੁਰੂ ਕਰਵਾਈ।  ਲੋਕਾਂ ਦੀ ਤਕਲੀਫ਼ ਨੂੰ ਵੇਖਦਿਆਂ ਸੰਨ 1592 ’ਚ ਗੁਰੂ ਕੀ ਵਡਾਲੀ ਲਾਗੇ ਛੇ ਹਰਟਾਂ ਵਾਲ਼ਾ ਖੂਹ ਲਵਾਇਆ ।  ਹੁਣ ਇਸ ਆਬਾਦੀ ਦਾ ਨਾਂ ਹੀ ਛੇਹਰਟਾ ਸਾਹਿਬ ਹੈ।  ਸੰਨ 1593 ’ਚ ਆਪ ਨੇ ਕਰਤਾਰਪੁਰ (ਜਲੰਧਰ) ਦੀ ਨੀਂਹ ਰੱਖੀ।  ਸੰਨ 1597 ’ਚ ਆਪ ਨੇ ਪਿੰਡ ਰੁਹੀਲਾ ਦੀ ਜਗ੍ਹਾ ਗੋਬਿੰਦਪੁਰ (ਹੁਣ ਹਰਿਗੋਬਿੰਦਪੁਰ) ਨਗਰ ਦੀ ਨੀਂਹ ਰੱਖੀ।  ਸੰਨ 1599 ’ਚ ਲਾਹੌਰ ਵਿਖੇ ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਸਥਾਨ (ਚੂਨਾ ਮੰਡੀ) ’ਚ ਬਾਉਲੀ ਬਣਵਾਈ ਗਈ।  ਗੁਰੂ ਕਾ ਚੱਕ ਵਿਖੇ ਸੰਗਤਾਂ ਦੀ ਨਫ਼ਰੀ ਵਧਦੀ ਵੇਖ ਆਪ ਨੇ ਸੰਨ 1602 ’ਚ ਰਾਮਦਾਸ ਸਰੋਵਰ (ਤੀਸਰਾ ਸਰੋਵਰ) ਤਿਆਰ ਕਰਵਾਇਆ।  ਪਿੰਡ ਘੁੰਕੇਵਾਲ਼ੀ ’ਚ ਇੱਕ ਬਾਗ਼ ਵੀ ਲਗਵਾਇਆ, ਜਿਸ ਨੂੰ ਹੁਣ ਗੁਰੂ ਕਾ ਬਾਗ਼ ਕਿਹਾ ਜਾਂਦਾ ਹੈ, ਇਸ ਦੀ ਆਜ਼ਾਦੀ ਲਈ ਸੰਨ 1922 ’ਚ ਮੋਰਚਾ ਵੀ ਲੱਗਾ ਸੀ।  ਤਰਨਤਾਰਨ ਵਿੱਚ ਇਕ ਕੋਹੜੀ ਆਸ਼ਰਮ ਵੀ ਬਣਾਇਆ ਗਿਆ। ਇਉਂ ਗੁਰੂ ਜੀ ਤਕਰੀਬਨ 15 ਸਾਲ ਤੱਕ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਨਾਲ਼ ਨਾਲ਼ ਆਮ ਜਨਤਾ ਦੀਆਂ ਤਕਲੀਫ਼ਾਂ ਸੁਣਦਿਆਂ ਨਗਰ, ਬਾਉਲੀਆਂ, ਖੂਹ ਅਤੇ ਸਰੋਵਰ ਆਦਿ ਬਣਾਉਂਦੇ ਰਹੇ।  ਸੰਨ 1595 ’ਚ ਰਾਵੀ ਅਤੇ ਝਨਾਂ ਵਿਚਕਾਰ ਕਾਲ ਪੈ ਗਿਆ, ਜਿੱਥੇ ਗੁਰੂ ਸਾਹਿਬ ਨੇ ਦਸਵੰਧ ਦੀ ਰਕਮ ਨਾਲ਼ ਲੰਗਰ ਲਗਾ ਕੇ ਲੋਕਾਂ ਦੀ ਬੜੀ ਮਦਦ ਕੀਤੀ।  ਗੁਰੂ ਜੀ ਇੱਥੇ 8 ਮਹੀਨੇ ਰਹੇ ਤੇ ਇਨ੍ਹੀਂ ਦਿਨੀਂ ਅਕਬਰ ਬਾਦਸ਼ਾਹ ਵੀ ਇੱਧਰ (ਲਾਹੌਰ ਵੱਲ) ਆਇਆ ਹੋਇਆ ਸੀ। ਉਸ ਨੇ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ। ਸਾਰਾ ਮਾਝਾ, ਜੋ ਪਹਿਲਾਂ ਗੁੱਗੇ, ਸਖੀ ਸਰਵਰ, ਪੀਰਾਂ-ਫਕੀਰਾਂ, ਕਾਲਪਨਿਕ ਦੇਵਤਿਆਂ ਦਾ ਪੈਰੋਕਾਰ ਸੀ, ਹੁਣ ਗੁਰੂ ਕਾ ਮਾਝਾ ਬਣ ਗਿਆ ਸੀ।

2 ਨਵੰਬਰ 1598 ਨੂੰ ਅਕਬਰ ਦਿੱਲੀ ਤੋਂ ਦੁਬਾਰਾ ਪਿਸ਼ਾਵਰ ਵੱਲ ਜਾਂਦਾ ਹੋਇਆ ਗੁਰੂ ਜੀ ਦੇ ਦਰਸ਼ਨ ਕਰਨ ਲਈ ਦੂਜੀ ਵਾਰ ਗੋਇੰਦਵਾਲ ਆਇਆ (ਪਹਿਲੀ ਵਾਰ 1571 ’ਚ ਵੀ ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਇੱਥੇ ਆਇਆ ਸੀ), ਜਿਸ ਦੇ ਨਾਲ਼ ਉਸ ਦਾ ਵਜ਼ੀਰ ਅਬੂ ਫ਼ਜ਼ਲ ਵੀ ਸੀ। ਅਹਿਲਕਾਰਾਂ ਨੇ ਬਾਦਸ਼ਾਹ ਦੇ ਬੈਠਣ ਲਈ ਗਲੀਚੇ ਵਿਛਾ ਦਿੱਤੇ, ਜੋ ਅਕਬਰ ਨੇ ਆਪਣੇ ਹੱਥੀਂ ਚੁੱਕਦਿਆਂ ਕਿਹਾ ਕਿ ਰੂਹਾਨੀਅਤ ਦਰਬਾਰ ਵਿੱਚ ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ। ਬਾਦਸ਼ਾਹ ਨੇ ਆਮ ਸੰਗਤ ਨਾਲ਼ ਬੈਠ ਕੇ ਲੰਗਰ ਛਕਿਆ। ਜਾਣ ਲੱਗਿਆਂ ਗੁਰੂ ਕੇ ਲੰਗਰ ਲਈ ਕੁਝ ਜ਼ਮੀਨੀ ਪੱਟਾ ਦੇਣਾ ਚਾਹਿਆ ਪਰ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਸੰਗਤਾਂ ਦੇ ਦਸਵੰਧ ਨਾਲ਼ ਚੱਲਣ ਨੂੰ ਹੀ ਸਹੀ ਕਿਹਾ। ਇਹੀ ਪ੍ਰਥਾ ਹੁਣ ਤੱਕ ਗੁਰੂ ਘਰਾਂ ਵਿੱਚ ਪ੍ਰਚਲਿਤ ਹੈ ਜਦਕਿ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਤਰਜ਼ ’ਤੇ ਬਣਾਏ ਗਏ ਦੁਰਗਿਆਣਾ ਮੰਦਿਰ ’ਚ ਲੰਗਰ ਸਮੇਤ ਹਰ ਸੁਵਿਧਾ ਸਰਕਾਰੀ ਗ੍ਰਾਂਟਾਂ ਨਾਲ ਚੱਲਦੀ ਹੈ, ਇਸ ਲਈ ਹਿੰਦੂਆਂ ਦਾ ਵੀ ਵਧੇਰੇ ਰੁਝਾਨ ਗੁਰੂ ਘਰ (ਦਰਬਾਰ ਸਾਹਿਬ) ਵੱਲ ਹੁੰਦਾ ਹੈ।  ਗੁਰੂ ਸਾਹਿਬ ਨੇ ਅਕਬਰ ਬਾਦਸ਼ਾਹ ਤੋਂ ਇਹ ਐਲਾਨ ਜ਼ਰੂਰ ਕਰਵਾਇਆ ਕਿ ਸਿੱਖ; ਹਿੰਦੂ ਨਹੀਂ, ਇਨ੍ਹਾਂ ’ਤੇ ਜਜ਼ੀਆ (ਧਾਰਮਿਕ ਟੈਕਸ) ਨਹੀਂ ਲੱਗਣਾ ਚਾਹੀਦਾ। ਕੁਝ ਸਮੇਂ ਬਾਅਦ ਅਕਬਰ ਨੇ ਹਿੰਦੂਆਂ ’ਤੇ ਲਗਾਇਆ ਜਜ਼ੀਆ ਕਾਨੂੰਨ ਵੀ ਹਟਾ ਲਿਆ।

ਦੂਜੇ ਧਰਮ ਦੇ ਆਗੂਆਂ ਨਾਲ਼ ਵੀ ਗੁਰੂ ਸਾਹਿਬ ਦੇ ਚੰਗੇ ਸੰਬੰਧ ਸਨ।  ਸਾਈਂ ਮੀਆਂ ਮੀਰ ਜੀ (1550-11.8.1635), ਜੋ ਇਸਲਾਮ ਦੇ ਖ਼ਲੀਫ਼ੇ ਉਮਰ ਦੇ ਖ਼ਾਨਦਾਨ ਨਾਲ਼ ਸੰਬੰਧ ਰੱਖਦੇ ਸਨ ਤੇ ਉਨ੍ਹਾਂ ਦਾ ਪਿਛੋਕੜ ਸੀਸਤਾਨ (ਇਰਾਨ) ਦਾ ਸੀ, ਹੁਣ ਲਾਹੌਰ ਦੇ ਵਸਨੀਕ ਸਨ, ਨਾਲ਼ ਆਪ ਜੀ ਦੇ ਚੰਗੇ ਸੰਬੰਧ ਸਨ।  ਸਾਈਂ ਮੀਆਂ ਜੀ ਅਤੇ ਗੁਰੂ ਜੀ ਵਿਚਕਾਰ ਅਕਸਰ ਹੀ ਰੂਹਾਨੀ ਨੁਕਤਿਆਂ ’ਤੇ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ। ਬਾਦਸ਼ਾਹ ਅਕਬਰ;  ਸਾਈ ਮੀਆਂ ਮੀਰ ਜੀ ਤੋਂ ਬੜਾ ਪ੍ਰਭਾਵਤ ਸੀ।  ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾਉਣ ’ਚ ਸਾਈਂ ਮੀਆਂ ਜੀ ਦਾ ਅਹਿਮ ਯੋਗਦਾਨ ਸੀ ਭਾਵੇਂ ਕਿ ਕੁਝ ਸਮੇਂ ਲਈ ਭਾਵ ਅਕਬਰ ਦੀ ਮੌਤ (16 ਅਕਤੂਬਰ 1605) ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਣ ਤੱਕ ਜਹਾਂਗੀਰ ਉੱਤੇ ਸ਼ੈਖ ਅਹਿਮਦ ਸਾਹਰਿੰਦੀ (ਸਹਰਿੰਦੀ) ਵਰਗੇ ਫਿਰਕੂ ਮੌਲਵੀਆਂ ਦਾ ਪ੍ਰਭਾਵ ਰਿਹਾ, ਇਸ ਦਾ ਇੱਕ ਕਾਰਨ ਜਹਾਂਗੀਰ ਦਾ ਰਾਜਸੀ ਹਿੱਤ ਵੀ ਸੀ, ਜਿਸ ਨੂੰ ਆਪਣੇ ਹੀ ਘਰੋਂ ਪੁੱਤਰ ਖੁਸਰੋ (ਜੋ ਨੇਕ ਇਨਸਾਨ ਸੀ) ਵੱਲੋਂ ਚੁਣੌਤੀ ਮਿਲ ਰਹੀ ਸੀ, ਇਸ ਕਾਰਨ ਜਹਾਂਗੀਰ ਨੂੰ ਵੀ ਫਿਰਕੂ ਮੌਲਵੀਆਂ ਦੀ ਮਦਦ ਦੀ ਲੋੜ ਸੀ, ਅਜਿਹੇ ਹਾਲਾਤਾਂ ’ਚ ਗੁਰੂ ਘਰ ਦੇ ਦੋਖੀ ਚੰਦੂ ਦੀ ਚੁਗ਼ਲੀ ਵੀ ਮਚਦੀ ’ਤੇ ਘੀ ਪਾਉਂਦੀ ਹੈ।

ਆਦਿ ਗ੍ਰੰਥ ਦੀ ਸੰਪਾਦਨਾ: ਗੁਰੂ ਗ੍ਰੰਥ ਸਾਹਿਬ ਅੰਦਰ ਕੁੱਲ 5869 ਸ਼ਬਦ ਹਨ, ਜਿਨ੍ਹਾਂ ’ਚੋਂ 2312 ਸ਼ਬਦ ਕੇਵਲ ਗੁਰੂ ਅਰਜਨ ਸਾਹਿਬ ਜੀ ਦੇ ਹਨ। ਨਾਵੇਂ ਪਾਤਿਸ਼ਾਹ ਜੀ ਦੁਆਰਾ ਰਚੇ 116 ਸ਼ਬਦ ਬਾਅਦ (ਸੰਨ 1679) ’ਚ ਦਸਮੇਸ਼ ਪਿਤਾ ਜੀ ਨੇ (ਦਮਦਮਾ ਸਾਹਿਬ ਅਨੰਦਪੁਰ ਸਾਹਿਬ ਵਿਖੇ) ਦਰਜ ਕੀਤੇ। ਸਮੁੱਚੀ ਗੁਰਬਾਣੀ ’ਚੋਂ ਬਾਕੀ ਰਹੀ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ, 11 ਭੱਟਾਂ ਦੀ ਬਾਣੀ, 15 ਭਗਤਾਂ ਦੀ ਬਾਣੀ, 3 ਗੁਰਸਿੱਖਾਂ ਦੀ ਬਾਣੀ ਦੇ ਸ਼ਬਦ ਸੰਗ੍ਰਹਿ (ਕੁੱਲ 5869-2312-116 =) 3441 ਸ਼ਬਦਾਂ ਦਾ ਬਾਰੀਕੀ ਨਾਲ਼ ਅਧਿਐਨ ਕਰਦਿਆਂ ਤੇ ਗੁਰਬਾਣੀ ਦਾ ਸੰਪਾਦਨ (ਖਰੜੇ ਦੀ ਸੁਧਾਈ ਤੇ ਤਰਤੀਬ ਦੇਣਾ) ਕਰਦਿਆਂ ਵੀ ਕੁਝ ਕੁ ਵਿਸ਼ਿਆਂ ਨੂੰ ਹੋਰ ਵਿਸਤਾਰ ਦੇਣ ਕਾਰਨ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ’ਚ ਕੁਝ ਵਾਧਾ ਹੋਇਆ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਗੁਰਬਾਣੀ ਸੰਗ੍ਰਹਿ ਨੂੰ ਇੱਕ ਜਿਲਦ ’ਚ ਲਿਆਉਣ ਲੱਗਿਆਂ ਉਸ ਦੀ ਸ਼ਬਦ ਤਰਤੀਬ, ਵਿਸ਼ਾ ਤਰਤੀਬ, ਰਾਗ ਤਰਤੀਬ, ਮੂਲ ਮੰਤਰ ਤਰਤੀਬ, ਅੰਕ ਸੰਖਿਆ ਕ੍ਰਮ, ਆਦਿ ਪੱਖ ਵਾਚਨੇ ਬੜੀ ਵੱਡੀ ਅਤੇ ਮਹੱਤਵ ਪੂਰਨ ਜ਼ਿੰਮੇਵਾਰੀ ਹੁੰਦੀ ਹੈ।  ਸੰਨ 1601 ’ਚ ਜਦ ਰਾਮਸਰ ਸਰੋਵਰ ਤਿਆਰ ਕੀਤਾ ਗਿਆ ਤਾਂ ਉਸ ਦੇ ਕਿਨਾਰੇ ਹੀ ਇੱਕ ਨਿਵੇਕਲਾ ਕਮਰਾ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਬਣਾਇਆ ਗਿਆ। ਇਹ ਮਹਾਨ ਕਾਰਜ ਭਾਈ ਗੁਰਦਾਸ ਜੀ ਦੀ ਮਦਦ ਨਾਲ਼ ਸੰਪੂਰਨ ਕੀਤਾ ਗਿਆ ਤੇ ਇਸ ਦੇ ਅੰਤ ਵਿੱਚ ਮੁੰਦਵਣੀ (ਮੋਹਰ) ਵੀ ਲਾਈ ਗਈ ਤਾਂ ਜੋ ਕਦੀਂ ਕੱਚੀ ਬਾਣੀ ਜੋੜਨ ਦੀ ਗੁਜਾਇਸ਼ ਨਾ ਬਚੇ।  ਇਸੇ ਮੁੰਦਾਵਣੀ ਨੂੰ ਵੇਖਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਮੁੰਦਾਵਣੀ ਤੋਂ ਪਹਿਲਾਂ ਹੀ ਦਰਜ ਕੀਤੀ ਤਾਂ ਜੋ ਮੁੰਦਾਵਣੀ ‘ਆਦਿ ਗ੍ਰੰਥ ਸਾਹਿਬ’ ਦੇ ਅੰਤ ’ਚ ਹੀ ਰਹੇ। ਇਹ ਕਾਰਜ 31 ਜੁਲਾਈ 1604 ਤੱਕ ਮੁਕੰਮਲ ਹੋ ਗਿਆ।  16 ਅਗਸਤ 1604 ਨੂੰ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ ਗਿਆ ਤੇ ਪਹਿਲਾ ਪਾਠ ਕਰਨ ਦਾ ਮਾਣ ਬਾਬਾ ਬੁੱਢਾ ਜੀ ਨੂੰ ਹਾਸਲ ਹੋਇਆ।  ਗੁਰੂ ਗ੍ਰੰਥ ਸਾਹਿਬ ਦੀ ਦਾ ਅਰੰਭਕ ਨਾਂ ‘ਆਦਿ ਗ੍ਰੰਥ’ ਸੀ।

ਗੁਰੂ ਸਾਹਿਬ ਜੀ ਦੀ ਸ਼ਹੀਦੀ : ਗੁਰੂ ਜੀ ਨੇ ਸੰਨ 1581 ’ਚ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ਼ੀ।  25 ਸਾਲ ਦੇ ਆਪਣੇ ਦੁਨਿਆਵੀ ਸਫਰ ਦੌਰਾਨ 4 ਨਵੇਂ ਨਗਰ ਵਸਾਏ, ਕਈ ਬਾਉਲੀਆਂ ਤੇ ਖੂਹ ਖੁਦਵਾਏ, ਕਈ ਸਮਾਜਕ ਸੇਵਾ ਦੇ ਪ੍ਰਾਜੈਕਟ (ਕੋੜੀ ਆਸ਼ਰਮ, ਦਵਾਖ਼ਾਨੇ, ਕਾਲ ਪੈ ਜਾਣ ’ਤੇ ਜਗ੍ਹਾ-ਜਗ੍ਹਾ ਲੰਗਰ ਆਦਿ ਲਗਾਉਣਾ) ਨੇਪਰੇ ਚਾੜ੍ਹੇ। ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਵੀ ਹੁੰਦਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਕਿਸੇ ਦੀ ਨੀਵੀਂ ਜਾਤ ਜਾਂ ਉੱਚ ਜਾਤ ਨਹੀਂ ਵੇਖੀ ਗਈ ਬਲਕਿ ਸਿਧਾਂਤ ਨੂੰ ਸਿਰਮੌਰਤਾ ਦਿੱਤੀ ਤਾਂ ਜੋ ਮਾਨਵਤਾ ਦੇ ਭਲੇ ਲਈ, ਸਮਾਜਕ ਸੇਵਾ ਵਿੱਚ ਸਾਰੇ ਹੀ ਇੱਕ ਦੂਸਰੇ ਦਾ ਸਾਥ ਦੇਣ ਅਤੇ ਆਪਸੀ ਪਿਆਰ ਵਧੇ।  ਅਜਿਹੇ ਸਾਂਝੇ ਅਸੂਲਾਂ ਕਾਰਨ ਫ਼ਿਰਕੂ ਹਿੰਦੂ ਅਤੇ ਪੱਖਪਾਤੀ ਮੌਲਵੀਆਂ ਅੰਦਰ ਸੜਨ ਪੈਦਾ ਹੋਣਾ ਸੁਭਾਵਕ ਸੀ।  16 ਅਕਤੂਬਰ 1605 ਨੂੰ ਅਕਬਰ ਬਾਦਸ਼ਾਹ ਦੀ ਮੌਤ ਹੋ ਗਈ। ਅਕਬਰ ਦੀ ਸੁਲਹਕੁਲ ਪਾਲਿਸੀ ਛੱਡ ਜਹਾਂਗੀਰ; ਗ਼ੈਰ ਮੁਸਲਮਾਨਾਂ ਨਾਲ਼ ਧੱਕਾ ਕਰਨ ਲੱਗਾ।  ਆਪਣੇ ਨਾਨਕੇ ਰਾਜਪੂਤਾਂ (ਜੋਧਪੁਰੀਆਂ) ਤੋਂ ਇਲਾਵਾ ਮੁੜ ਹਰ ਜਗ੍ਹਾ ਜਜ਼ੀਆ ਲਾ ਦਿੱਤਾ ਗਿਆ ਤੇ ਮੰਦਿਰ ਢਾਹੁਣੇ ਸ਼ੁਰੂ ਕਰ ਦਿੱਤੇ।

(ਨੋਟ : ਇਹ ਜੋਧਪੁਰੀਏ ਰਾਜਪੂਤ ਉਹੀ ਸਨ, ਜਿਨ੍ਹਾਂ ਦੀ ਅਕਬਰ ਨਾਲ਼ ਵਿਆਹੀ ਧੀ ਨਾਲ਼ ਬੀਰਬਲ ਦਹੇਜ ਵਜੋਂ ਆਇਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੰਘਰਸ਼ ਦੌਰਾਨ ਇਨ੍ਹਾਂ ਕੋਲ਼ ਆਪਸੀ ਸੁਲਹਾ ਲਈ ਭੇਜੇ ਸਿੱਖ-ਦੂਤਾਂ ਨੂੰ ਇਨ੍ਹਾਂ ਨੇ ਮਾਰ ਦਿੱਤਾ ਸੀ।)

ਜਹਾਂਗੀਰ ਦੀ ਥਾਂ ਮੁਗ਼ਲ ਹਾਕਮ ਆਪ ਬਣਨ ਲਈ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗ਼ਾਵਤ ਕਰ ਦਿੱਤੀ। ਜੀਵਦਿਆਂ ਅਕਬਰ ਵੀ ਚਾਹੁੰਦਾ ਸੀ ਕਿ ਉਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਪੋਤਰਾ ਖੁਸਰੋ ਹੀ ਤਖ਼ਤ ’ਤੇ ਬੈਠੇ ਕਿਉਂਕਿ ਜਹਾਂਗੀਰ ਅੱਯਾਸ਼ੀ ਸੀ, ਪਰ ਅਜਿਹਾ ਨਾ ਹੋ ਸਕਿਆ।  ਜਹਾਂਗੀਰ, ਬਾਗ਼ੀ ਖੁਸਰੋ ਨੂੰ ਕੈਦ ਕਰਨਾ ਚਾਹੁੰਦਾ ਸੀ। ਉਹ ਮਥਰਾ ਤੋਂ ਆਪਣੀਆਂ ਫ਼ੌਜਾਂ ਸਮੇਤ ਲਾਹੌਰ ਵੱਲ ਨਿਕਲ ਪਿਆ।  ਗੋਇੰਦਵਾਲ ਕੋਲ਼ੋਂ ਬਿਆਸ ਦਰਿਆ ਪਾਰ ਕਰਦਿਆਂ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਮਿਲਿਆ ਹੋਵੇ। ਉਹ ਲਾਹੌਰ ਦੇ ਕਿਲ੍ਹੇ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਸਫਲਤਾ ਨਾ ਮਿਲੀ ਤੇ ਆਖ਼ਿਰ ਪਹਿਲੀ ਮਈ 1606 ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਜਹਾਂਗੀਰ ਵੀ ਲਾਹੌਰ ਆ ਗਿਆ। ਖੁਸਰੋ ਦੀ ਮਦਦ ਕਰਨ ਵਾਲ਼ਿਆਂ ਦੀ ਤਲਾਸ਼ ਸ਼ੁਰੂ ਹੋਈ। ਕਈਆਂ ਨੇ ਬਦਲਾਖ਼ੋਰੀ ’ਚ ਝੂਠੀਆਂ ਸ਼ਿਕਾਈਤਾਂ ਵੀ ਕੀਤੀਆਂ। ਇਨੀਂ ਦਿਨੀਂ ਕਲਾਨੌਰ ਦਾ ਇੱਕ ਖੱਤਰੀ ਚੰਦੂ ਵੀ ਮੁਗ਼ਲਾਂ ਦਾ ਜੀਅ ਹਜ਼ੂਰ ਸੀ, ਜਿਸ ਦੀ ਧੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਇਆ ਸੀ, ਪਰ ਉਸ ਦੀ ਅਹੰਕਾਰੀ ਬਿਰਤੀ ਵੇਖ ਸੰਗਤਾਂ ਦੇ ਕਹਿਣ ’ਤੇ ਇਹ ਰਿਸ਼ਤਾ ਮੋੜ ਦਿੱਤਾ ਸੀ।  ਚੰਦੂ ਨੇ ਇਸ ਈਰਖਾ ਕਾਰਨ ਗੁਰੂ ਸਾਹਿਬ ਜੀ ਵੱਲੋਂ ਖੁਸਰੋ ਨੂੰ ਅਸ਼ੀਰਵਾਦ ਦੇਣ ਬਾਰੇ ਝੂਠੀ ਚੁਗ਼ਲੀ ਜਹਾਂਗੀਰ ਪਾਸ ਕੀਤੀ। ਚੰਦੂ ਨੂੰ ਇਸ ਅਪਰਾਧ ਵਿੱਚੋਂ ਸੁਰਖ਼ਰੂ ਕਰਨ ਲਈ ਬਾਅਦ ’ਚ ਚੰਦੂ ਦੀ ਨੂੰਹ/ਧੀ ਦੇ ਨਾਂ ਹੇਠ ਇਹ ਕਹਾਣੀ ਘੜੀ ਗਈ ਕਿ ਜਦ ਗੁਰੂ ਸਾਹਿਬ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਸਿਰ ’ਤੇ ਰੇਤ ਪਾਈ ਜਾ ਰਹੀ ਸੀ ਤਾਂ ਚੰਦੂ ਦੀ ਧੀ ਨੇ ਠੰਡਾ ਪਾਣੀ ਪਿਲਾਇਆ ਸੀ, ਇਸ ਕਾਰਨ ਹੀ ਅੱਜ ਛਬੀਲਾਂ ਲਾਈਆਂ ਜਾਂਦੀਆਂ ਹਨ, ਪਰ ਇਹ ਝੂਠ ਹੈ ਕਿਉਂਕਿ ਤਸੀਹੇ ਦੇਣ ਵੇਲ਼ੇ ਕੋਲ ਖੜ੍ਹਾ ਚੰਦੂ ਇਸ ਹੁਕਮ ਦਾ ਵਿਰੋਧ ਵੀ ਕਰ ਸਕਦਾ ਸੀ।

ਪਹਿਲੀ ਮਈ 1606 ਨੂੰ ਲਾਹੌਰ ਵਿਖੇ ਹੋਈ ਖੁਸਰੋ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ 26 ਅਪਰੈਲ 1606 ਨੂੰ ਜਹਾਂਗੀਰ ਗੋਇੰਦਵਾਲ ਤੋਂ ਬਿਆਸ ਦਰਿਆ ਪਾਰ ਕਰਕੇ ਰਾਤ ਵੇਲ਼ੇ ਝਬਾਲ ਦੀ ਸਰਾਂ ਵਿੱਚ ਰੁਕਿਆ ਸੀ। ਇਸ ਵੇਲੇ ਤੱਕ ਉਸ ਨੇ ਗੁਰੂ ਸਾਹਿਬ ਦੇ ਖ਼ਿਲਾਫ਼ ਕੋਈ ਗੱਲ ਨਹੀਂ ਸੁਣੀ ਸੀ। ਹਾਲਾਂ ਕਿ ਉਹ ਖੁਸਰੋ ਦੀ ਜ਼ਰਾ-ਮਾਸਾ ਵੀ ਮਦਦ ਕਰਨ ਵਾਲ਼ੇ ਹਰ ਸ਼ਖ਼ਸ ਨੂੰ ਸਜ਼ਾ ਸੁਣਾ ਰਿਹਾ ਸੀ।  ਅਜਿਹਾ ਜਾਪਦਾ ਹੈ ਕਿ ਗੁਰੂ ਜੀ ਦੇ ਖ਼ਿਲਾਫ਼ ਜਹਾਂਗੀਰ ਦੇ ਕੰਨ ਲਾਹੌਰ ’ਚ ਬੈਠੇ ਫ਼ਿਰਕੂ ਮੌਲਵੀਆਂ ਤੇ ਕਰਮਕਾਂਡੀ ਬ੍ਰਾਹਮਣਾਂ ਨੇ ਭਰੇ ਸਨ, ਇਨ੍ਹਾਂ ਵਿੱਚ ਚੰਦੂ ਤੇ ਸ਼ੈਖ਼ ਅਹਿਮਦ ਸਾਹਰਿੰਦੀ ਪ੍ਰਮੁੱਖ ਸਨ।  22 ਮਈ ਨੂੰ ਲਾਹੌਰ ਤੋਂ ਜਹਾਂਗੀਰ ਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਸੁਣਾਇਆ।  ਗੁਰੂ ਸਾਹਿਬ ਨੂੰ ਇਸ ਦਾ ਪਤਾ ਅਗਲੇ ਹੀ ਦਿਨ ਲੱਗਾ।  ਗੁਰੂ ਜੀ ਨੇ 25 ਮਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਆਪ ਖ਼ੁਦ ਹੀ ਅਗਲੇ ਦਿਨ 26 ਮਈ ਨੂੰ ਲਾਹੌਰ ਪੁੱਜ ਗਏ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।  ਜਹਾਂਗੀਰ ਨੇ ਗੁਰੂ ਜੀ ਨੂੰ ਯਾਸਾ-ਓ-ਸਿਆਸਤ ਦੇ ਘੋਰ ਤਸੀਹੇ ਦੇ ਕੇ ਮਾਰਨ ਦੀ ਸਜ਼ਾ ਸੁਣਾਈ।  ਕੇਸਰ ਸਿੰਘ ਛਿਬਰ, ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ ਦਾ, ਮੁਤਾਬਕ ਗੁਰੂ ਜੀ ਨੂੰ ਚਾਰ ਦਿਨ ਰਾਵੀ ਨਦੀ ਦੇ ਕੰਢੇ ‘ਤੱਤੀ ਤਵੀ ਵਾਂਗ’ ਤਪਦੀ ਹੋਈ ਰੇਤ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ। ਮਗਰੋਂ, ਉਨ੍ਹਾਂ ਦੇ ਜਿਸਮ ਨੂੰ ਪੱਥਰਾਂ ਨਾਲ ਬੰਨ੍ਹ ਕੇ ਰਾਵੀ ਦਰਿਆ ਵਿੱਚ ਰੋੜ੍ਹ ਦਿੱਤਾ ਗਿਆ। (ਚੈਪਟਰ 5, ਬੰਦ 137-39), ਜਹਾਂਗੀਰ ‘ਤੁਜ਼ਕਿ-ਜਹਾਂਗੀਰ’ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਦਾ ਖੁਸਰੋ ਨਾਲ਼ ਮੇਲ਼ ਹੋਇਆ ਅਤੇ ਉਹ ਮੁਸਲਮਾਨਾਂ ਨੂੰ ਸਿੱਖ ਬਣਾ ਰਿਹਾ ਸੀ।  ਇਸ ਲਈ ਜਹਾਂਗੀਰ ਨੇ ਗੁਰੂ ਘਰ ਨੂੰ ਝੂਠ ਦੀ ਦੁਕਾਨ ਵੀ ਕਿਹਾ ਸੀ।

Most Viewed Posts