25.1 C
Jalandhar
Tuesday, July 1, 2025
spot_img
Home Blog Page 38

ਕੀ ਗੁਰੂ ਨਾਨਕ ਸਾਹਿਬ ਦਾ ਧਰਮ; ਕੇਵਲ ਇਨਸਾਨੀਅਤ ਧਰਮ ਹੈ ?

0

ਕੀ ਗੁਰੂ ਨਾਨਕ ਸਾਹਿਬ ਦਾ ਧਰਮ; ਕੇਵਲ ਇਨਸਾਨੀਅਤ ਧਰਮ ਹੈ ?

ਗਿਆਨੀ ਅਵਤਾਰ ਸਿੰਘ

ਦਿਮਾਗ਼ੀ ਗਿਆਨ ਦੇ ਮੁਕਾਬਲੇ ਗੁਰਬਾਣੀ ਦਾ ਅਨੁਭਵੀ ਗਿਆਨ; ਬੜਾ ਉੱਚਾ-ਸੁੱਚਾ ਤੇ ਨਿਰਮਲ ਹੈ। ਇਸ ਨੂੰ ਗ੍ਰਹਿਣ ਕਰਨ ਲਈ ਬੰਦੇ ਨੂੰ ਆਪਣੇ ਅਨੁਭਵ ਦਾ ਸਹਾਰਾ ਲੈਣਾ ਪੈਣਾ ਹੈ ਯਾਨੀ ਗੁਰਬਾਣੀ ਮੁਤਾਬਕ ਥੋੜ੍ਹੀ ਬਹੁਤ ਪਹਿਲਾਂ ਕੀਤੀ ਕਮਾਈ ਹੀ ਅਗਲੀ ਪਉੜੀ ਦੇ ਅਨੁਭਵੀ ਗਿਆਨ ਨੂੰ ਸਮਝਣ ਅਤੇ ਉਸ ਨੂੰ ਕਮਾਉਣ ’ਚ ਮਦਦ ਕਰਦੀ ਹੈ। ਧਾਰਮਿਕ ਦ੍ਰਿਸ਼ਟੀਕੋਣ ਤੋਂ ਦਿਮਾਗ਼ੀ ਗਿਆਨ ਬੜਾ ਖ਼ੁਸ਼ਕ ਪ੍ਰਤੀਤ ਹੁੰਦੈ ਕਿਉਂਕਿ ਇਹ, ਅਨੁਭਵ ਗਿਆਨ ਨੂੰ ਦਿਮਾਗ਼ੀ ਪੈਮਾਨੇ ਨਾਲ਼ ਨਾਪਦੈ, ਦਿਮਾਗ਼ੀ ਗਿਆਨ ਵਾਙ ਵਾਚਦੈ, ਜਿਸ ਨੂੰ ਪ੍ਰਗਟ ਕਰਨ ਲਈ ਗੁਰੂ ਸਾਹਿਬਾਨ ਨੇ ਕਸ਼ਟ ਸਹਾਰ-ਸਹਾਰ ਮਨੁੱਖਤਾ ’ਤੇ ਉਪਕਾਰ ਕੀਤਾ ਹੈ।

ਅੱਜ ਸਾਇੰਸ ਯੁੱਗ ਹੈ। ਹਰ ਬੱਚਾ; ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਪਹੁੰਚ ਕੇ ਤਰਕ ਭਰਪੂਰ ਗੱਲਾਂ ਸੁਣਦੈ। ਬੱਚਿਆਂ ਅੰਦਰ ਧਰਮ ਬਾਰੇ ਭੀ ਕਈ ਸੰਦੇਹ, ਕਈ ਸਵਾਲ ਉਪਜਦੇ ਰਹਿੰਦੇ ਹਨ। ਪਿੱਛੇ ਜਿਹੇ ਇੱਕ ਬੱਚੇ ਨੇ ਪੁੱਛਿਆ ਕਿ ਜਦ ਸੰਸਾਰ ’ਚ ਪਹਿਲਾਂ ਹੀ ਐਨੇ ਧਰਮ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੋਰ ਨਵਾਂ ਧਰਮ ਕਿਉਂ ਚਲਾਇਆ ? ਜਵਾਬ ਦਿੰਦਿਆਂ ਪ੍ਰਚਾਰਕ ਸੱਜਣ ਨੇ ਕਿਹਾ ਕਿ ਗੁਰੂ ਜੀ ਨੇ ਨਵਾਂ ਧਰਮ ਨਹੀਂ ਚਲਾਇਆ ਬਲਕਿ ਗੁਰੂ ਜੀ ਦਾ ਧਰਮ; ਇਨਸਾਨੀਅਤ ਹੈ। ਇਸ ਜਵਾਬ ਤੋਂ ਜਾਪਦੈ ਕਿ ਸ਼ਾਇਦ ਇਸ ਸੱਜਣ ਮੁਤਾਬਕ ਬਾਕੀ ਧਰਮਾਂ ’ਚ ਇਨਸਾਨੀਅਤ ਨਹੀਂ ਹੈ। ਅਜਿਹੇ ਹੀ ਵਿਚਾਰ ਇੱਕ ਹੋਰ ਪ੍ਰਸਿੱਧ ਸਿੱਖ ਪ੍ਰਚਾਰਕ ਨੇ ਰੱਖੇ, ਜਿਸ ਉਪਰੰਤ ਕੁੱਝ ਸਮਝਦਾਰ ਸਿੱਖਾਂ ਵੱਲੋਂ ਸਵਾਲ ਉਠਾਏ ਗਏ ਤਾਂ ਉਸ ਨੇ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਜੇਕਰ ਮੈ ਗ਼ਲਤ ਹਾਂ ਤਾਂ ਉਹ (ਜਿਸ ਨੇ ਪਹਿਲਾਂ ਐਸਾ ਜਵਾਬ ਦਿੱਤੈ) ਠੀਕ ਕਿਵੇਂ ਹੋ ਸਕਦੈ ? ਸੋ ਵੈਸੇ ਭਾਵੇਂ ਪ੍ਰਚਾਰਕਾਂ ਦੇ ਆਪਸੀ ਮਤਭੇਦ ਹੋਣ, ਪਰ ਸੰਗਤ ਦੇ ਸਵਾਲਾਂ ਦਾ ਸਾਮ੍ਹਣਾ ਕਰਨ ਤੋਂ ਬਚਣ ਲਈ ਆਪਣੇ ਤੋਂ ਭਿੰਨ ਵਿਚਾਰ ਰੱਖਣ ਵਾਲ਼ੇ ਦੇ ਪਿੱਛੇ ਭੀ ਛੁਪਣਾ ਪ੍ਰਚਾਰਕਾਂ ਨੇ ਸਿੱਖ ਲਿਆ ਹੈ।

ਗੁਰਬਾਣੀ ਦੇ ਹਰ ਨੁਕਤੇ ’ਤੇ ਆਪਣੇ ਵਿਚਾਰ ਸਿੱਖ-ਸੰਗਤਾਂ ’ਚ ਰੱਖਦਿਆਂ ਬੁਲਾਰੇ ਅੰਦਰ ਸਤਿਗੁਰੂ ਦਾ ਡਰ-ਅਦਬ ਹੋਣਾ ਜ਼ਰੂਰੀ ਹੈ ਤਾਂ ਜੋ ਸਰੋਤਿਆਂ ਦੇ ਮਨਾਂ ਅੰਦਰ ਭੀ ਗੁਰੂ ਪ੍ਰਤੀ ਭੈ-ਭਾਵਨੀ ਵਿਕਸਿਤ ਹੋਵੇ। ਮਨਮਤੀ ਬੋਲ; ਰੂਹਾਨੀਅਤ ਮਾਰਗ ’ਚ ਦੁਬਿਧਾ ਰੂਪ ਪੱਥਰ ਖਿਲਾਰਦੇ ਹਨ। ਸੰਗਤ ਦੇ ਸਵਾਲਾਂ ਦਾ ਜਵਾਬ ਗੁਰਬਾਣੀ ਰਾਹੀਂ ਦੇਣਾ ਬਣਦੈ, ਨਾ ਕਿ ਮਨਮਤ ਨਾਲ਼। ਇਸ ਰੋਗ ਨੇ ਸਿੱਖਾਂ ਅੰਦਰ ਕਈ ਧੜੇ ਬਣਾ ਦਿੱਤੇ ਹਨ। ਛੋਟਾ ਜਿਹਾ ਮਸਲਾ ਸੋਸ਼ਲ ਮੀਡੀਆ ’ਤੇ ਵਿਕਰਾਲ ਰੂਪ ਧਾਰ ਲੈਂਦੈ ਤਾਂ ਤੇ ਗੁਰੂ ਨਾਨਕ ਸਾਹਿਬ ਦੇ ਵਿਲੱਖਣ ਧਰਮ ਨੂੰ ਵਿਚਾਰਨਾ ਲਾਜ਼ਮੀ ਹੈ।

‘ਧਰਮ’; ਸੰਸਕ੍ਰਿਤ ਦਾ ਸ਼ਬਦ ਹੈ। ਇਸ ਦੇ ਕਈ ਅਰਥ ਹਨ, ਪਰ ਮੂਲ ਅਰਥ ਹੈ ‘ਧਾਰਨ ਕਰਨਾ, ਗ੍ਰਹਿਣ ਕਰਨਾ, ਅਪਣਾਉਣਾ’; ਜਿਵੇਂ ਸੰਸਾਰ ਨੂੰ ਗ੍ਰਹਿਣ ਕਰਨ ਵਾਲ਼ਾ ਪਵਿੱਤਰ ਨਿਯਮ; ‘ਧਰਮ’ ਹੈ ਯਾਨੀ ਵਿਖਾਈ ਦਿੰਦੇ ਸੰਸਾਰ ਦਾ ਆਧਾਰ ਭਾਵ ਸਰੋਤ; ਅਦ੍ਰਿਸ਼ ਰੂਪ ’ਚ ਜੋ ਨਿਯਮ ਹੈ, ਉਹ ਧਰਮ ਹੈ। ਮਿਸਾਲ ਵਜੋਂ ਅੱਗ ਦਾ ਧਰਮ; ਸਾੜਨਾ, ਗਰਮ ਕਰਨਾ ਹੈ। ਮਨੁੱਖ ਦਾ ਧਰਮ ਰੱਬ ਅਤੇ ਉਸ ਦੀ ਪਰਜਾ ਨਾਲ਼ ਪਿਆਰ ਕਰਦਿਆਂ ਆਪਣਾ ਗ੍ਰਹਿਸਤੀ ਫ਼ਰਜ਼ ਅਦਾ ਕਰਦੇ ਰਹਿਣਾ ਹੈ।

ਬੱਚੇ ਦੇ ਉਕਤ ਸਵਾਲ ਦਾ ਜਵਾਬ ਇਹ ਹੋਣਾ ਚਾਹੀਦਾ ਸੀ ਕਿ ਮਾਨਵਤਾ ਦਾ ਧਰਮ ਇੱਕੋ ਹੈ, ਨਾ ਕਿ ਕਈ ਅਤੇ ਉਹ ਹੈ ‘ਰਚਨਹਾਰ ਮਾਲਕ ਦੁਆਰਾ ਕੁਦਰਤਿ ਨੂੰ ਬਣਾਉਣ ਵਾਲ਼ੇ ਨਿਯਮਾਂ ਨੂੰ ਸਮਝਦਾ ਹੋਇਆ ਮਨੁੱਖ; ਉਸ ਮਾਲਕ ਨੂੰ ਯਾਦ ਕਰੇ’। ਇਸ ਮੂਲ ਧਰਮ ਦੀ ਵਿਆਖਿਆ ਹਰ ਜਮਾਤ ਨੇ ਆਪਣੀ-ਆਪਣੀ ਮੱਤ ਨਾਲ਼ ਕੀਤੀ ਹੈ ਯਾਨੀ ਹਿੰਦੂ, ਮੁਸਲਿਮ ਆਦਿ ਧਰਮ ਨਹੀਂ ਬਲਕਿ ਮੂਲ ਧਰਮ ਦੀ ਵਿਆਖਿਆ ਕਰਨ ਵਾਲ਼ੇ ਆਪੋ ਆਪਣੇ ਮੱਤ ਹਨ। ਗੁਰਬਾਣੀ ਇਸ ਦੀ ਪੁਸ਼ਟੀ ਕਰਦੀ ਹੈ ‘‘ਬੇਦ ਪੁਰਾਨ ਸਭੈ ਮਤ ਸੁਨਿ ਕੈ; ਕਰੀ ਕਰਮ ਕੀ ਆਸਾ (ਭਗਤ ਕਬੀਰ/੬੫੪), ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ (ਕੇ); ਨਿਮਖ ਹੀਏ (ਹਿਰਦੇ) ਬਸਾਵੈ ’’ (ਮਹਲਾ /੬੩੨) ਆਦਿ। ਹੁਣ ਜਦ ਇਹ ਸਾਰੇ ਰਵਾਇਤੀ ਧਰਮ ਨਹੀਂ; ਮੱਤ ਹਨ ਤਾਂ ਇਨ੍ਹਾਂ ਦੁਆਰਾ ਕੀਤੀ ਗਈ ਮੂਲ ਧਰਮ ਦੀ ਵਿਆਖਿਆ ਕਿੰਨੀ ਕੁ ਸਹੀ ਹੈ; ਗੁਰਮਤਿ ਦੀ ਕਸੌਟੀ ’ਤੇ ਲਗਾ ਕੇ ਪਰਖਣਾ ਹੈ। ਗੁਰਮਤਿ; ਆਪ ਭੀ ਆਪਣੇ ਆਪ ਨੂੰ ਧਰਮ ਨਹੀਂ ਸਗੋਂ ਮੱਤ (ਨਵੇਕਲੀ ਵਿਚਾਰਧਾਰਾ) ਮੰਨਦੀ ਹੈ‘‘ਇਕਿ ਆਪਣੀ ਸਿਫਤੀ ਲਾਇਅਨੁ; ਦੇ ਸਤਿਗੁਰ ਮਤੀ ’’ (ਮਹਲਾ /੯੪੮) ਅਰਥ : ਉਸ (ਨਿਰਾਕਾਰ ਰੱਬ) ਨੇ ਸਤਿਗੁਰ ਦੀ ਮੱਤ ਦੇ ਕੇ ਕਈਆਂ ਨੂੰ (ਆਪਣੇ ਬਾਰੇ ਸੋਝੀ ਬਖ਼ਸ਼ ਕਰ) ਆਪਣੀ ਸਿਫ਼ਤ ਸਲਾਹ ਕਰਨ ਵਿੱਚ ਲਗਾ ਲਿਆ।

ਗੁਰਮਤਿ ਦੁਆਰਾ ਕੀਤੀ ਗਈ ਮੂਲ ਧਰਮ ਦੀ ਵਿਆਖਿਆ ਅਨੁਸਾਰ ਰੱਬ ਦੇ ਗੁਣ ਗਾਉਣੇ, ਉਸ ਦਾ ਨਾਮ ਜਪਣਾ ਹੀ ਮੂਲ ਧਰਮ ਹੈ; ਜਿਵੇਂ ‘‘ਸਭ ਮਹਿ; ਪੂਰਿ ਰਹੇ ਪਾਰਬ੍ਰਹਮ ਨਾਨਕ ! ਹਰਿ ਕੀਰਤਨੁ ਕਰਿ; ਅਟਲ ਏਹੁ ਧਰਮ (ਮਹਲਾ /੨੯੯), ਤਜਿ ਸਭਿ ਭਰਮ; ਭਜਿਓ ਪਾਰਬ੍ਰਹਮੁ ਕਹੁ ਨਾਨਕ! ਅਟਲ ਇਹੁ ਧਰਮੁ (ਮਹਲਾ /੧੯੬), ਸਰਬ ਧਰਮ ਮਾਨੋ ਤਿਹ ਕੀਏ; ਜਿਹ ਪ੍ਰਭ ਕੀਰਤਿ ਗਾਈ ’’ (ਮਹਲਾ /੯੦੨) ਪਦ ਅਰਥ : ਪੂਰਿ ਰਹੇ- ਜੋ ਸਰਬ ਵਿਆਪਕ ਹੈ।, ਕੀਰਤਨੁ-ਸਿਫ਼ਤ।, ਤਜਿ-ਛੱਡ ਕੇ।, ਭਜਿਓ-ਸਿਮਰੋ।, ਤਿਹ-ਉਸ ਨੇ।, ਜਿਹ-ਜਿਸ ਨੇ; ਪਰ ਜੇ ਇਨਸਾਨੀਅਤ ਨੂੰ ਧਰਮ ਕਹੀਏ ਤਾਂ ਇਸ ਦਾ ਸੰਬੰਧ; ਬੰਦੇ ਦੇ ਸੰਸਾਰਕ ਜੀਵਨ ਤੱਕ ਹੈ। ਧਰਮ ਨੂੰ ਸਮਾਜਿਕ ਸੰਬੰਧਾਂ ਤੱਕ ਵੇਖਣ ਵਾਲ਼ੇ ਦੀ ਸੋਚ; ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਤ੍ਵਚਾ) ਤੱਕ ਹੁੰਦੀ ਹੈ, ਨਾ ਕਿ ਅਨੁਭਵ ਗਿਆਨ ਤੱਕ। ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਕਿ ਰੱਬ ਨੂੰ ਵੇਖਣ ਵਾਲ਼ੇ ਨੈਣ; ਦੁਨਿਆਵੀ ਅੱਖਾਂ ਨਹੀਂ; ਹੋਰ ਹਨ ‘‘ਨਾਨਕ ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ (ਮਹਲਾ /੫੭੭) ਅਰਥ : ਹੇ ਨਾਨਕ! ਜਿਨ੍ਹਾਂ ਅੱਖਾਂ ਨਾਲ਼ ਮੇਰੇ ਪਿਆਰੇ-ਪ੍ਰਭੂ ਦਾ ਦੀਦਾਰ ਹੁੰਦੈ ਉਹ ਹੋਰ ਯਾਨੀ ਅਨਭਵੀ ਅੱਖਾਂ ਹੁੰਦੀਆਂ ਹਨ। ਸੋ ਗੁਰਮਤਿ-ਧਰਮ ਨੂੰ ਕੇਵਲ ਇਨਸਾਨੀਅਤ-ਧਰਮ ਕਹਿਣਾ; ਨਾਸਤਕ ਸੋਚ ਦਾ ਪ੍ਰਤੀਕ ਹੈ ਕਿਉਂਕਿ ਮੂਲ ਧਰਮ ’ਚੋਂ ਇਨਸਾਨੀਅਤ ਨਿਕਲਦੀ ਹੈ, ਨਾ ਕਿ ਇਨਸਾਨੀਅਤ ’ਚੋਂ ਮੂਲ ਧਰਮ; ਜਿਵੇਂ ਕਿ ਰੱਬ ਦਾ ਨਾਮ ਜਪਿਆਂ ਚੰਗਾ ਕਿਰਦਾਰ ਬਣਦੈ, ਜੋ ਇਨਸਾਨੀਅਤ ਪੁਗਾਉਂਦੈ ‘‘ਰਾਮ ਰਾਮ; ਬੋਲਿ ਰਾਮ ਰਾਮ   ਤਿਆਗਹੁ ਮਨ ਕੇ ਸਗਲ ਕਾਮ ਰਹਾਉ … (ਇਹੀ) ਸਗਲ ਧਰਮ ਮਹਿ; ਊਤਮ ਧਰਮ ਕਰਮ ਕਰਤੂਤਿ ਕੈ ਊਪਰਿ, ਕਰਮ (ਮਹਲਾ /੧੧੮੨), ਸਰਬ ਧਰਮ ਮਹਿ; ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ; (ਹੁੰਦਾ) ਨਿਰਮਲ ਕਰਮੁ (ਯਾਨੀ ਇਨਸਾਨੀਅਤ ਪੁਗਦੀ)’’ (ਸੁਖਮਨੀ/ਮਹਲਾ /੨੬੬) ਸੋ ਇਨਸਾਨੀਅਤ; ਕੇਵਲ ਮਨੁੱਖੀ ਜਾਮੇ ਨਾਲ਼ ਸੰਬੰਧਿਤ ਹੈ ਜਦਕਿ ਧਰਮ ਦਾ ਸੰਬੰਧ; ਜਨਮ ਲੈਣ ਤੋਂ ਪਹਿਲਾਂ ਯਾਨੀ ਚੰਗੇ ਭਾਗ ਵਜੋਂ ਅਤੇ ਮਰਨ ਉਪਰੰਤ ਭੀ ਹੁੰਦੈ।

ਉਕਤ ਕੀਤੀ ਗਈ ਵਿਚਾਰ ਕਿ ਰੱਬ ਨਾਲ਼ ਜੁੜਨਾ ਹੀ ਮੂਲ ਧਰਮ ਹੈ, ਨੂੰ ਵਾਚਣ ਉਪਰੰਤ ਇਹ ਜਾਣ ਲੈਣਾ ਭੀ ਜ਼ਰੂਰੀ ਹੈ ਕਿ ਬਾਕੀ ਸਾਰੇ ਰਵਾਇਤੀ ਧਰਮਾਂ ਨੇ ਰੱਬ ਦੀ ਹੋਂਦ ਨੂੰ ਗੁਰਮਤਿ ਵਾਙ ਕਣ-ਕਣ ’ਚ ਵਿਆਪਕ ਨਹੀਂ ਮੰਨਿਆ ਕਿਉਂਕਿ ਜਦ ਰੱਬ ਦੀ ਸਿਫ਼ਤ ਕਰਨਾ ਹੀ ਮੂਲ ਧਰਮ ਹੈ ਤਾਂ ਰੱਬ ਦੀ ਮੌਜੂਦਗੀ ਨੂੰ ਦਰਸਾਉਂਦੀ ਕਿਰਿਆ ਹੀ ਸਾਰੇ ਧਰਮਾਂ ਨੂੰ ਅਖੌਤੀ ਧਰਮ; ਸਿਧ ਕਰ ਦਿੰਦੀ ਹੈ। ਮੌਲਵੀ (ਮਸਜਿਦ ਦਾ ਇਮਾਮ); ਅੱਲ੍ਹਾ ਨੂੰ ਸੱਤਵੇਂ ਅਕਾਸ਼ ਉੱਪਰ ਬੈਠਾ, ਬਿਆਨ ਕਰਦਾ ਹੈ ਅਤੇ ਮੱਕੇ (ਖ਼ਾਨਾ-ਕਾਅਬਾ) ਨੂੰ ਉਸ ਦਾ ਘਰ ਮੰਨਦੈ ਤਾਹੀਓਂ ਓਥੇ ਸਾਰੇ ਮੁਸਲਮਾਨ ਹੱਜ ਕਰਨ ਜਾਂਦੇ ਹਨ। ਧਰਮ ਦੀ ਇਸ ਵਿਆਖਿਆ ਮੁਤਾਬਕ ਤਾਂ ਅੱਲ੍ਹਾ; ਗੁਰਦੁਆਰੇ, ਮੰਦਿਰ ਆਦਿ ਥਾਂਵਾਂ ’ਤੇ ਭੀ ਨਹੀਂ ਹੋ ਸਕਦਾ ਤਾਹੀਓਂ ਮੌਲਵੀ ਨੇ ਇਨ੍ਹਾਂ ਸਾਰਿਆਂ ਨੂੰ ਕਾਫ਼ਰ ਯਾਨੀ ਨਾਸਤਕ ਮੰਨਿਐ, ਇਸੇ ਕਾਰਨ ਇਸਲਾਮ ਧਰਮ ’ਚ ਕੱਟੜਤਾ ਨੇ ਜਨਮ ਲਿਆ। ਗੁਰੂ ਅਰਜਨ ਸਾਹਿਬ ਨੇ ਵਚਨ ਕੀਤੇ ਕਿ ਸੱਚਾ ਮੁਸਲਮਾਨ ਮੋਮ ਦੀ ਤਰ੍ਹਾਂ ਨਰਮ ਹੁੰਦੈ ‘‘ਮੁਸਲਮਾਣੁ ਮੋਮ ਦਿਲਿ (ਤੋਂ) ਹੋਵੈ ’’ (ਮਹਲਾ /੧੦੮੪) ਗੁਰਬਾਣੀ ਅਨੁਸਾਰ ਰੱਬ; ਹਰ ਥਾਂ ਮੌਜੂਦ ਹੈ ਤਾਹੀਓਂ ਉਹ ਸਭ ਦੀ ਸੰਭਾਲ਼ ਕਰ ਸਕਦਾ ਹੈ। ਜੇਕਰ ਮੌਲਵੀ ਦੀ ਤਰ੍ਹਾਂ ਰੱਬ ਨੂੰ ਕੇਵਲ ਮਸਜਿਦ ’ਚ ਮੰਨੀਏ ਤਾਂ ਬਾਕੀ ਜਨਤਾ ਨੂੰ ਕੌਣ ਪਾਲ਼ੇਗਾ ‘‘ਅਲਹੁ ਏਕੁ ਮਸੀਤਿ (’) ਬਸਤੁ ਹੈ; ਅਵਰੁ ਮੁਲਖੁ ਕਿਸੁ ਕੇਰਾ ’’ (ਭਗਤ ਕਬੀਰ/੧੩੪੯) ਅਰਥ : ਜਦ ਅੱਲ੍ਹਾ ਕੇਵਲ ਮਸਜਿਦ ’ਚ ਵੱਸਦਾ ਹੈ ਤਾਂ ਬਾਕੀ ਸਾਰਾ ਜਹਾਨ ਕਿਸ ਦੇ ਆਸਰੇ ਜਿਊਂਦੈ ? ਸੋ ਇਸਲਾਮ ਮੱਤ ਦੁਆਰਾ ਕੀਤੀ ਮੂਲ ਧਰਮ ਦੀ ਵਿਆਖਿਆ; ਗੁਰਬਾਣੀ ਦੁਆਰਾ ਕੀਤੀ ਮੂਲ ਧਰਮ ਦੀ ਵਿਆਖਿਆ ਤੋਂ ਭਿੰਨ ਹੈ, ਇਸ ਲਈ ਗੁਰੂ ਨਾਨਕ ਸਾਹਿਬ ਨੇ ਅਸਲ ਧਰਮ ਮਨੁੱਖਤਾ ਸਾਮ੍ਹਣੇ ਲਿਆਂਦਾ।

ਸਨਾਤਨੀ ਮੱਤ ਦੁਆਰਾ ਕੀਤੀ ਧਰਮ ਦੀ ਵਿਆਖਿਆ ਮੁਤਾਬਕ ਇੱਕ ਮਾਤਾ ਦੀ ਕੁੱਖ ਤੋਂ ਕਿਸੇ ਯੁਕਤੀ ਨਾਲ਼ ਤਿੰਨ ਦੇਵਤੇ (ਬ੍ਰਹਮਾ, ਵਿਸ਼ਨੂੰ ਤੇ ਸ਼ਿਵ) ਪੈਦਾ ਹੋਏ, ਇਨ੍ਹਾਂ ’ਚੋਂ ਇੱਕ ਬ੍ਰਹਮਾ; ਸੰਸਾਰ ਨੂੰ ਪੈਦਾ ਕਰਦਾ ਹੈ, ਵਿਸ਼ਨੂੰ ਸਭ ਨੂੰ ਰਿਜ਼ਕ ਦਿੰਦਾ ਹੈ ਅਤੇ ਸ਼ਿਵ; ਸਾਰਿਆਂ ਨੂੰ ਮਾਰਦਾ ਹੈ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ   ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ’’ (ਜਪੁ) ਇਸ ਮੱਤ ਦੇ ਪੈਰੋਕਾਰ-ਹਿੰਦੂਆਂ ਨੇ ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਕੀਤੀ ਕਿਉਂਕਿ ਵਿਸ਼ਨੂੰ ਤੋਂ ਪਦਾਰਥ ਚਾਹੀਦੇ ਹਨ ਅਤੇ ਸ਼ਿਵ ਪਾਸੋਂ ਮੌਤ ਦਾ ਡਰ ਹੈ। ਬ੍ਰਹਮਾ, ਜਿਸ ਨੇ ਸਭ ਨੂੰ ਪੈਦਾ ਕੀਤਾ, ਮੰਨਿਆ ਗਿਆ, ਉਸ ਦੀ ਹੁਣ (ਯਾਨੀ ਜਨਮ ਹੋ ਜਾਣ ਤੋਂ ਬਾਅਦ) ਬਹੁਤੀ ਲੋੜ ਨਾ ਰਹੀ, ਇਸ ਲਈ ਉਸ ਦੇ ਮੰਦਿਰ ਭੀ ਨਹੀਂ ਬਣਾਏ ਗਏ। ਸੋ ਗੁਰਮਤਿ-ਧਰਮ ਅਤੇ ਸਨਾਤਨੀ-ਧਰਮ ’ਚ ਇੱਕ ਨਿਰਾਕਾਰ ਰੱਬ ਦੀ ਵਿਆਖਿਆ ’ਤੇ ਹੀ ਅੰਤਰ ਹੈ ਤਾਹੀਓਂ ਗੁਰੂ ਸਾਹਿਬ ਨੇ ਆਪਣੀ ਮੱਤ ਨਾਲ਼ ਮੂਲ ਧਰਮ ਦੀ ਅਰੰਭਤਾ ਤੋਂ ਕੀਤੀ, ਜਿਸ ਦੇ ਅਰਥ ਹੀ ਇਨ੍ਹਾਂ ਤਿੰਨੇ ਦੇਵਤਿਆਂ ਦੇ ਵਜੂਦ ਨੂੰ ਰੱਦ ਕਰ ਕੇਵਲ ਇੱਕ ਮਾਲਕ ਹੈ, ਜੋ ਕਣ-ਕਣ ’ਚ ਵਿਆਪਕ ਹੈ, ਸਭ ਨੂੰ ਪੈਦਾ ਕਰਦਾ, ਪਾਲ਼ਦਾ ਤੇ ਨਾਸ਼ ਕਰਦਾ ਹੈ, ਬਾਰੇ ਸੰਖੇਪ ’ਚ ਸਪਸ਼ਟ ਕੀਤਾ। ਭਾਈ ਗੁਰਦਾਸ ਜੀ ਨੇ ਇਸ ਵਿਲੱਖਣਤਾ ਨੂੰ ਇਉਂ ਪ੍ਰਗਟਾਇਆ ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕਿ (ਨੇ) ਨਿਰਮਲ ਪੰਥ ਚਲਾਇਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੫)

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜੋਗੀਆਂ ਦੀ ਮੱਤ ਨੂੰ ਭੀ ਧਰਮ ਕਿਹਾ ਜਾਂਦਾ ਸੀ। ‘ਸਿਧ ਗੋਸਟਿ’ ਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨਾਲ਼ ਕੀਤੇ ਸਵਾਲ-ਜਵਾਬ ਰਾਹੀਂ ਆਪਣੇ ਮੱਤ ਦੀ ਵਿਲੱਖਣਤਾ ਨੂੰ ਉਜਾਗਰ ਕੀਤਾ। ਜੋਗੀ; ਗ੍ਰਹਿਸਤ ਤਿਆਗ ਜੰਗਲ਼ਾਂ ’ਚ ਧਰਮ ਕਮਾਉਣ ਚਲੇ ਗਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਨਾਲ਼ੋਂ ਗ੍ਰਹਿਸਤੀ ਲੋਕ ਚੰਗੇ ਹਨ, ਜੋ ਦੂਸਰਿਆਂ ’ਤੇ ਬੋਝ ਤਾਂ ਨਹੀਂ; ਤੁਸੀਂ ਆਪ ਗ੍ਰਹਿਸਤ ਤਿਆਗ ਕੇ ਫਿਰ ਉਨ੍ਹਾਂ ਗ੍ਰਹਿਸਤੀਆਂ ਪਾਸੋਂ ਮੰਗਣ ਜਾਂਦੇ ਹੋ। ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਪ੍ਰਚਲਿਤ ਮੱਤਾਂ (ਧਰਮਾਂ) ਦੀਆਂ ਊਣਤਾਈਆਂ ਉਜਾਗਰ ਕਰ ਜਿੱਥੇ ਉਹ ਰੱਦ ਕੀਤੀਆਂ; ਜਿਵੇਂ ਕਿ ‘‘ਕਾਦੀ, ਕੂੜੁ ਬੋਲਿ ਮਲੁ ਖਾਇ   ਬ੍ਰਾਹਮਣੁ ਨਾਵੈ ਜੀਆ ਘਾਇ   ਜੋਗੀ; ਜੁਗਤਿ ਜਾਣੈ ਅੰਧੁ   ਤੀਨੇ; ਓਜਾੜੇ ਕਾ ਬੰਧੁ (ਮਹਲਾ /੬੬੨), ਪੰਡਿਤੁ; ਸਾਸਤ ਸਿਮ੍ਰਿਤਿ ਪੜਿਆ   ਜੋਗੀ; ਗੋਰਖੁ ਗੋਰਖੁ ਕਰਿਆ   ਮੈ ਮੂਰਖਿ (ਨੇ) ਹਰਿ ਹਰਿ ਜਪੁ ਪੜਿਆ (ਮਹਲਾ /੧੬੩), ਜੋਗੀ; ਗੋਰਖੁ ਗੋਰਖੁ ਕਰੈ   ਹਿੰਦੂ; ਰਾਮ ਨਾਮੁ ਉਚਰੈ   ਮੁਸਲਮਾਨ ਕਾ ਏਕੁ ਖੁਦਾਇ   ਕਬੀਰ ਕਾ ਸੁਆਮੀ; ਰਹਿਆ ਸਮਾਇ ’’ (ਭਗਤ ਕਬੀਰ/੧੧੬੦) ਐਨੀ ਸਿਧਾਂਤਿਕ ਭਿੰਨਤਾ ਹੋਣ ਕਾਰਨ ਹੀ ਭਗਤ ਕਬੀਰ ਜੀ ਨੂੰ ਕਹਿਣਾ ਪਿਆ ‘‘ਪੰਡਿਤ ਮੁਲਾਂ; ਜੋ ਲਿਖਿ ਦੀਆ   ਛਾਡਿ ਚਲੇ ਹਮ; ਕਛੂ ਲੀਆ ’’ (ਭਗਤ ਕਬੀਰ/ ੧੧੫੯) ਪਦ ਅਰਥ : ਜੀਆ ਘਾਇ-ਅੱਤਿਆਚਾਰ ਕਰਕੇ।, ਅੰਧੁ-ਅਗਿਆਨੀ।, ਓਜਾੜੇ ਕਾ ਬੰਧੁ-ਰੂਹਾਨੀਅਤ ਤੋਂ ਸੱਖਣੇ।, ਹਿੰਦੂ; ਰਾਮ ਨਾਮੁ ਉਚਰੈ-ਹਿੰਦੂ; ਦਸ਼ਰਥ ਦੇ ਪੁੱਤਰ (ਰਾਮ) ਦਾ ਨਾਮ ਜਪਦੈ।, ਰਹਿਆ ਸਮਾਇ-ਕਣ ਕਣ ’ਚ ਵਿਆਪਕ। ਦੂਸਰੇ ਪਾਸੇ ਆਪਣਾ ਨਵਾਂ ਮੱਤ ਭੀ ਸਪਸ਼ਟ ਕੀਤਾ ਕਿ ਜੋ ਸਰਬ ਵਿਆਪਕ ਰੱਬ ਹੈ, ਕੇਵਲ ਉਸ ਦਾ ਨਾਮ ਜਪਣਾ, ਉਸ ਦੀ ਸਿਫ਼ਤਿ-ਸਲਾਹ ਕਰਨੀ ਹੀ ਸੱਚਾ ਧਰਮ ਹੈ, ਮੂਲ ਧਰਮ ਹੈ।

ਪ੍ਰਚਲਿਤ ਧਰਮਾਂ ਦੇ ਉਕਤ ਸਿਧਾਂਤਿਕ ਅੰਤਰ ਨੂੰ ਪ੍ਰਚਾਰਕਾਂ ਦੁਆਰਾ ਸਿੱਖ-ਸੰਗਤਾਂ ਸਾਮ੍ਹਣੇ ਨਾ ਖੋਲ੍ਹ ਕੇ ਰੱਖ ਸਕਣ ਕਾਰਨ ਹੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਮਨਾਂ ਅੰਦਰ ਧਰਮ ਪ੍ਰਤੀ ਸੰਦੇਹ ਉਪਜਦੇ ਵੇਖੇ ਗਏ ਹਨ। ਇਸ ਦਾ ਇਹ ਬਦਲ ਨਹੀਂ ਹੋ ਸਕਦਾ ਕਿ ਗੁਰੂ ਸਾਹਿਬਾਨ ਦੁਆਰਾ ਕੀਤੀ ਧਰਮ ਦੀ ਵਿਆਖਿਆ ਨੂੰ ਸਰਲ ਸ਼ਬਦਾਂ ’ਚ ਇਨਸਾਨੀਅਤ-ਧਰਮ ਕਹਿ ਦੇਈਏ। ਇਨਸਾਨੀਅਤ ਦਾ ਅਰਥ; ਹਰ ਬੰਦੇ ਦੀ ਨਜ਼ਰ ’ਚ ਆਪਣਾ-ਆਪਣਾ ਹੁੰਦੈ। ਇੱਕ ਸਮਾਜ ਸੇਵੀ ਲਈ ਇਨਸਾਨੀਅਤ; ‘ਮਨੁੱਖਤਾ ਨੂੰ ਪਿਆਰ ਕਰਨਾ’ ਹੈ, ਨਾ ਕਿ ਰੱਬ ਦੀ ਸਿਫ਼ਤ ਕਰਨਾ। ਇੱਕ ਨਾਸਤਕ ਬੰਦੇ ਲਈ ਇਨਸਾਨੀਅਤ; ‘ਹਰ ਧਰਮ ਦਾ ਵਿਰੋਧ ਕਰਨਾ’ ਹੈ ਕਿਉਂਕਿ ਉਸ ਮੁਤਾਬਕ ਧਰਮ; ਇੱਕ ਪਖੰਡ ਹੈ, ਭਰਮ ਹੈ। ਗੁਰਮਤਿ ਮੁਤਾਬਕ ਇਨਸਾਨੀਅਤ; ‘ਹਰ ਇੱਕ ਦੀ ਅਜ਼ਾਦੀ ਤੇ ਸਭ ਨੂੰ ਇੱਕ ਸਮਾਨ ਸਮਝਣਾ’ ਹੈ ਆਦਿ।

ਇਨਸਾਨੀਅਤ ਪੁਗਾਉਣ ਲਈ ਬੰਦੇ ਅੰਦਰ ਦੋ ਗੁਣ ਹੋਣੇ ਜ਼ਰੂਰੀ ਹਨ (ੳ). ਹਾਂ ਪੱਖੀ ਸੋਚ (ਅ). ਸਬਰ-ਸੰਤੋਖ। ਹਾਂ ਪੱਖੀ ਸੋਚ; ਹੋਰਾਂ ਦੀ ਭਾਵਨਾ ਸਮਝ ਕੇ ਉਸ ਦੀ ਕਦਰ ਕਰਦੀ ਹੈ ਅਤੇ ਸਬਰ-ਸੰਤੋਖ; ਉਨ੍ਹਾਂ ਦੀ ਮਦਦ ਕਰਾਉਂਦੇ ਹਨ। ਹੁਣ ਸਵਾਲ ਪੈਦਾ ਹੁੰਦੈ ਕਿ ਇਨ੍ਹਾਂ ਦੋਵੇਂ ਗੁਣਾਂ ਨੂੰ ਮਨੁੱਖ; ਆਪਣੇ ਅੰਦਰ ਵਿਕਸਿਤ ਕਿਵੇਂ ਕਰੇ ? ਜਵਾਬ ਹੈ ‘ਧਰਮ ਕਮਾ ਕੇ’ ਯਾਨੀ ‘ਕੁਦਰਤਿ ਨੂੰ ਬਣਾਨ ਵਾਲ਼ੇ ਨਿਯਮਾਂ ਨੂੰ ਸਮਝਦਿਆਂ ਇਨ੍ਹਾਂ ਦੇ ਰਚੇਤਾ (ਰੱਬ) ਨਾਲ਼ ਪਿਆਰ ਪਾ ਕੇ’। ਜੇ ਅੱਗ ਦਾ ਧਰਮ; ਸਾੜਨਾ ਹੈ ਤਾਂ ਬੰਦੇ ਦਾ ਧਰਮ ਭੀ ਕੁਦਰਤਿ ਨੂੰ ਬਣਾਨ ਵਾਲ਼ੇ ਦੀ ਹੋਂਦ ਤੋਂ ਇਨਕਾਰੀ ਹੋਣਾ ਜਾਂ ਉਸ ਦੀ ਪਰਜਾ ਨਾਲ਼ ਭੇਦ-ਭਾਵ ਕਰਨਾ ਨਹੀਂ ਹੋ ਸਕਦਾ, ਪਰ ਬੰਦਾ ਇਹ ਦੋਵੇਂ ਕੰਮ ਕਰਦੈ ਕਿਉਂਕਿ ਧਾਰਮਿਕ ਗੁਣਾਂ ਤੋਂ ਉਲ਼ਟ ਸਭ ਦੇ ਮਨਾਂ ਅੰਦਰ ਔਗੁਣ ਹਨ, ਹਨ੍ਹੇਰਾ ਹੈ ਤਾਂ ਤੇ ਧਰਮ ਦੀ ਕਸੌਟੀ ’ਤੇ ਆਪਣੇ ਆਪ ਨੂੰ ਪਰਖਣਾ ਹੀ ਧਰਮ ਦਾ ਮੁੱਢਲਾ ਕਾਰਜ ਹੈ। ਇਸ ਨੂੰ ਸਵੈ-ਪੜਚੋਲ ਜਾਂ ਅੰਦਰਲੇ ਤੀਰਥ ’ਤੇ ਇਸ਼ਨਾਨ ਕਰਨਾ ਕਿਹਾ ਹੈ ‘‘ਸੁਣਿਆ ਮੰਨਿਆ ਮਨਿ ਕੀਤਾ ਭਾਉ   ਅੰਤਰਗਤਿ ਤੀਰਥਿ ਮਲਿ ਨਾਉ ..੨੧ (ਜਪੁ) ਅਰਥ : ਰੱਬ ਦੀ ਸਿਫ਼ਤ ਸੁਣ ਕੇ ਉਸ ਨੂੰ ਮੰਨਣਾ ਹੈ ਯਾਨੀ ਯਕੀਨ ਧਾਰਨਾ ਹੈ ਅਤੇ ਦਿਲੋਂ (ਰੱਬ ਨੂੰ) ਪਿਆਰ ਕਰਨਾ ਹੈ ‘‘ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ ’’ (ਬਾਬਾ ਫਰੀਦ ਜੀ/੪੮੮); ਇਉਂ ਅੰਦਰਲੇ ਤੀਰਥ ’ਤੇ ਰਗੜ-ਰਗੜ ਇਸ਼ਨਾਨ ਕਰਨਾ ਅਖਵਾਉਂਦਾ ਹੈ। ਅੰਦਰਲਾ ਹਨ੍ਹੇਰਾ ਦੂਰ ਹੁੰਦਿਆਂ ਹੀ ਬੰਦਾ ਸੱਚੀ ਇਨਸਾਨੀਅਤ ਭੀ ਪੁਗਾਉਣ ਲੱਗਦਾ ਹੈ, ਪਰ ਕੇਵਲ ਇਨਸਾਨੀਅਤ ਨੂੰ ਧਰਮ ਮੰਨ ਕੇ ਹਉਮੈ ਗ੍ਰਸਤ ਬੰਦਾ; ਸਵੈ ਪੜਚੋਲ ਨਹੀਂ ਕਰਦਾ। ਇਸ ਰੋਗ ਨਾਲ਼ ਉਹ ਸਮਝ ਬੈਠੈ ਕਿ ਅਸਲ ਇਨਸਾਨੀਅਤ ਉਸ ਕੋਲ਼ ਹੀ ਹੈ। ਮੂਲ ਧਰਮ ਤੋਂ ਟੁਟਿਆ ਆਪਣੇ ਆਪ ਨੂੰ ਦਿਲੋਂ ਇਉਂ ਮਹਿਸੂਸ ਨਹੀਂ ਕਰੇਗਾ ‘‘ਹਮ ਰੁਲਤੇ ਫਿਰਤੇ ਕੋਈ ਬਾਤ ਪੂਛਤਾ; ਗੁਰ ਸਤਿਗੁਰ ਸੰਗਿ ਕੀਰੇ (ਕੀੜੇ) ਹਮ ਥਾਪੇ (ਮਹਲਾ /੧੬੭), ਤੂ ਸਮਰਥੁ ਵਡਾਮੇਰੀ ਮਤਿ ਥੋਰੀ, ਰਾਮ ! (ਮਹਲਾ /੫੪੭), ਹਮ ਅਪਰਾਧੀ ਸਦ ਭੂਲਤੇ; ਤੁਮ੍ ਬਖਸਨਹਾਰੇ ਰਹਾਉ (ਮਹਲਾ /੮੦੯), ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ; ਕਿਉ (ਕਿਵੇਂ) ਚਾਲਹ ਗੁਰ ਚਾਲੀ  ? ਸਤਗੁਰੁ ਦਇਆ ਕਰੇ ਸੁਖਦਾਤਾ; ਹਮ ਲਾਵੈ ਆਪਨ ਪਾਲੀ (ਚਰਨੀਂ) (ਮਹਲਾ /੬੬੭), ਹਮ ਮੈਲੇ, ਤੁਮ ਊਜਲ ਕਰਤੇ (ਹੇ ਕਰਤਾਰ!) ਹਮ ਨਿਰਗੁਨ, ਤੂ ਦਾਤਾ   ਹਮ ਮੂਰਖ, ਤੁਮ ਚਤੁਰ ਸਿਆਣੇ; ਤੂ ਸਰਬ ਕਲਾ ਕਾ ਗਿਆਤਾ   ਮਾਧੋ ! ਹਮ ਐਸੇ; ਤੂ ਐਸਾ (ਮਹਲਾ /੬੧੩)

ਗੁਰਬਾਣੀ ’ਚ ਕੋਈ ਭਾਵਨਾਤਮਿਕ ਸ਼ਬਦ ਜਿਵੇਂ ਕਿ ਮਨੁੱਖਤਾ, ਮਾਨਵਤਾ, ਇਨਸਾਨੀਅਤ ਆਦਿ ਦਰਜ ਨਹੀਂ ਕਿਉਂਕਿ ਇਨ੍ਹਾਂ ਰਾਹੀਂ ਵਿਅਕਤੀ ਵਿਸ਼ੇਸ਼ ਨੂੰ ਗ਼ਲਤੀ ਦਾ ਅਹਿਸਾਸ ਨਹੀਂ ਕਰਾਇਆ ਜਾ ਸਕਦਾ। ਜੀਵਨ ਬਦਲਾਅ ਕਰਾਉਣ ਲਈ ਇਹੀ ਨਾਮ ਲੈਣੇ ਪੈਂਦੇ ਹਨ ‘ਪੰਡਿਤ, ਮੂਰਖ, ਗਾਵਾਰ, ਇਆਣਾ, ਨਿਰਲਜ, ਮਨਮੁਖ, ਅੰਧੇ (ਅੰਨ੍ਹੇ), ਕੁੱਤੇ, ਕੂੜਿਆਰ’ ਆਦਿ। ਜੋ ਇਸ ਹਲੂਣੇ ਨਾਲ਼ ਜਾਗ ਪਿਆ ਉਹ, ਗੁਰੂ ਦੀ ਕਿਰਪਾ ਨਾਲ਼ ਦੁਨੀਆ ’ਚ ਨਿਰਸੁਆਰਥ ਇਨਸਾਨੀਅਤ ਕਮਾਉਂਦਾ ਹੋਇਆ ਅੰਤ ਨੂੰ ਰੱਬੀ ਦਰਗਾਹ ’ਚ ਕਬੂਲ ਹੁੰਦਾ ਹੈ, ਪਰ ਜੋ ਫਿਰ ਭੀ ਨਾ ਜਾਗੇ ਉਹ ਅਹੰਕਾਰ ਗ੍ਰਸਤ; ਮੌਕਾਪ੍ਰਸਤ ਬਣ ਪਸ਼ੂ ਪੰਛੀਆਂ ਵਾਙ ਟੀਚਾ ਰਹਿਤ ਜੂਨ ਭੋਗਦੇ ਹੋਏ ਅੰਤ ਨੂੰ ਆਵਾਗਮਣ ਵਾਲ਼ਾ ਦੁਖਦਾਈ ਮਾਰਗ ਅਪਣਾਉਂਦੇ ਹਨ।

ਗੁਰਬਾਣੀ ’ਚ ‘ਧਰਮ’ ਸ਼ਬਦ ਦੇ ਮਿਲਦੇ ਜੁਲਦੇ ਕੁੱਝ ਹੋਰ ਅਰਥ ਭੀ ਹਨ। ਮਤਾਂ ਕਿਤੇ ਭੁਲੇਖਾ ਲੱਗੇ ਉਨ੍ਹਾਂ ਨੂੰ ਵਿਚਾਰਨਾ ਭੀ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਜੀ ਮੁਤਾਬਕ ਸੰਸਾਰਕ ਝਮੇਲਿਆਂ ’ਚ ਖਚਿਤ ਹੋਣਾ; ਪਰਵਿਰਤਿ ਹੈ ਤੇ ਇਨ੍ਹਾਂ ਤੋਂ ਨਿਰਲੇਪ ਹੋਣਾ; ਨਿਰਵਿਰਤਿ। ਇਨ੍ਹਾਂ ਦੋਵੇਂ ਪਾਸਿਆਂ ਵਿਚਕਾਰ ਧਰਮ; ਵਿਚੋਲਾ ਹੈ ‘‘ਪਰਵਿਰਤਿ ਨਿਰਵਿਰਤਿ ਹਾਠਾ ਦੋਵੈ; ਵਿਚਿ ਧਰਮੁ ਫਿਰੈ ਰੈਬਾਰਿਆ (ਵਿਚੋਲਾ) ’’ (ਮਹਲਾ /੧੨੮੦) ਦੂਜੇ ਪਾਸੇ ਸਤਿਗੁਰੂ ਨੂੰ ਭੀ ਵਿਚੋਲਾ ਮੰਨਿਐ ‘‘ਜੈਸਾ ਸਤਿਗੁਰੁ ਸੁਣੀਦਾ; ਤੈਸੋ ਹੀ ਮੈ ਡੀਠੁ (ਵੇਖ ਲਿਆ) ਵਿਛੁੜਿਆ, ਮੇਲੇ ਪ੍ਰਭੂ (ਨਾਲ਼); ਹਰਿ ਦਰਗਹ ਕਾ ਬਸੀਠੁ (ਵਿਚੋਲਾ)’’ (ਮਹਲਾ /੯੫੭) ਉਕਤ ਕੀਤੀ ਗਈ ਵਿਚਾਰ ਕਿ ਧਰਮ ਦਾ ਅਰਥ ‘ਰੱਬ ਦੀ ਸਿਫ਼ਤ-ਸਲਾਹ ਹੈ, ਰੱਬ ਦਾ ਨਾਮ’ ਹੈ; ਉਸੇ ਤਰ੍ਹਾਂ ਸ਼ਬਦ-ਗੁਰੂ ਦਾ ਅਰਥ ਭੀ ‘ਰੱਬ ਦੀ ਸਿਫ਼ਤ-ਸਲਾਹ ਹੈ, ਰੱਬ ਦਾ ਨਾਮ’ ਹੈ; ਜਿਵੇਂ ਕਿ ‘‘ਧੁਰ ਕੀ ਬਾਣੀ ਆਈ ਤਿਨਿ, ਸਗਲੀ ਚਿੰਤ ਮਿਟਾਈ ’’ (ਮਹਲਾ /੬੨੮) ਅਰਥ : (ਸੰਸਾਰ ਇੱਕ ਦਰਖ਼ਤ ਹੈ, ਇਸ ਦਾ ਮੂਲ-ਧੁਰਾ; ਨਿਰਾਕਾਰ ਰੱਬ ਹੈ) ਮੇਰੇ ਹਿਰਦੇ ’ਚੋਂ ਜਗਤ ਦੇ ਧੁਰੇ-ਨਿਰਾਕਾਰ ਦੀ ਸਿਫ਼ਤ-ਸਲਾਹ ਪ੍ਰਗਟ ਹੋਈ ਹੈ (ਨਾ ਕਿ ਆਕਾਰ ਦੀ) ਉਸ ਨੇ ਮੇਰੀ ਸਾਰੀ ਸੰਸਾਰਕ ਚਿੰਤਾ ਦੂਰ ਕਰ ਦਿੱਤੀ (ਕਿ ਮੈ ਆਹ ਕਰਨੈ ਜਾਂ ਓਹ ਕਰ ਸਕਦਾ ਹਾਂ; ਇਹ ਸਭ ਛੱਡ ਕੇ ਰੱਬੀ ਆਸਰੇ ਰਹਿਣਾ ਸਿੱਖ ਲਿਆ। ਇਹੀ ਹੈ ਚਿੰਤਾ ਮੁਕਤ ਹੋਣਾ।)

ਭਗਤੀ ਭਾਵਨਾ ਵਾਲ਼ੇ ਬੰਦੇ ਲਈ ਰੱਬ ਦਾ ਮਿਲਾਪ; ਇੱਕ ਮੰਜ਼ਲ ਹੈ। ਉਸ ਵੱਲ ਜਾਂਦਾ ਮਾਰਗ ਧਰਮ ਹੈ, ਸਤਿਗੁਰੂ ਹੈ ‘‘ਸਤਿਗੁਰੁ ਧਰਤੀ ਧਰਮ ਹੈ; ਤਿਸੁ ਵਿਚਿ ਜੇਹਾ ਕੋ ਬੀਜੇ; ਤੇਹਾ ਫਲੁ ਪਾਏ ਗੁਰਸਿਖੀ ਅੰਮ੍ਰਿਤੁ ਬੀਜਿਆ; ਤਿਨ ਅੰਮ੍ਰਿਤ ਫਲੁ ਹਰਿ ਪਾਏ ’’ (ਮਹਲਾ /੩੦੨) ਅਰਥ : ਸਤਿਗੁਰੂ ਹੀ ਧਰਮ ਰੂਪ ਧਰਤੀ (ਅਡੋਲ ਹਿਰਦੇ ਦਾ ਪ੍ਰਤੀਕ) ਹੈ ਯਾਨੀ ਰੱਬ ਦੀ ਸਿਫ਼ਤ-ਸਲਾਹ ਰੂਪ ਮਾਰਗ ਹੀ ਸਤਿਗੁਰੂ ਹੈ, ਧਰਮ ਹੈ। ਇਸ ਵਿੱਚ ਜਿਹੋ ਜਿਹੀ ਭਾਵਨਾ ਬੀਜੀ ਜਾਂਦੀ ਹੈ ਯਾਨੀ ਜੈਸੀ ਭਾਵਨਾ ਨਾਲ਼ ਇਸ ਮਾਰਗ ’ਤੇ ਤੁਰੀਦਾ ਹੈ ਵੈਸਾ ਹੀ ਫਲ਼ ਪੈਂਦਾ ਹੈ, ਫਲ਼ ਲੱਗਦਾ ਹੈ। ਸ਼ਰਧਾਵਾਨ ਨੇ ਹਰੀ ਦਾ ਅਮਰ ਕਰ ਦੇਣ ਵਾਲ਼ਾ ਨਾਮ ਬੀਜਿਆ ਯਾਨੀ ਮਾਰਗ ’ਤੇ ਚੱਲਦਿਆਂ ਉਹ, ਹਰੀ ਦਾ ਅੰਮ੍ਰਿਤ ਨਾਮ ਜਪਦੇ ਗਏ ਤਾਹੀਓਂ ਗੁਣ ਦਾਇਕ ਫਲ਼ ਲੱਗਿਆ ਯਾਨੀ ਰੱਬ ਨਾਲ਼ ਸਾਂਝ ਬਣ ਗਈ, ਮੰਜ਼ਲ ਮਿਲ ਗਈ। ਭੱਟ ਗਯੰਦ ਜੀ ਨੇ ਭੀ ਪੰਥੁ (ਮਾਰਗ) ਨੂੰ ਧਰਮ ਕਿਹੈ ‘‘ਲਹਣੈ (ਨੇ) ਪੰਥੁ ਧਰਮ ਕਾ ਕੀਆ ਅਮਰਦਾਸ ਭਲੇ (ਭੱਲੇ) ਕਉ ਦੀਆ ’’ (ਭਟ ਗਯੰਦ/੧੪੦੧) ਗੁਰਬਾਣੀ ’ਚ ਹਰ ਵਾਰ ਧਰਮ ਨੂੰ ਫਲ਼ ਨਹੀਂ; ਫੁੱਲ ਕਿਹੈ ‘‘ਕਰਮ ਪੇਡੁ, ਸਾਖਾ ਹਰੀ; ਧਰਮੁ ਫੁਲੁ, ਫਲੁ ਗਿਆਨੁ (ਮਹਲਾ /੧੧੬੮), ਨਾਨਕ ! ਗੁਰੁ ਸੰਤੋਖੁ ਰੁਖੁ; ਧਰਮੁ ਫੁਲੁ, ਫਲ ਗਿਆਨੁ ’’ (ਮਹਲਾ /੧੪੭), ਫੁੱਲ ਤੋਂ ਬਾਅਦ ਫਲ਼ ਬਣਦੈ ਯਾਨੀ ਕਿ ਫੁੱਲ; ਮਾਰਗ ਹੈ, ਧਰਤੀ ਹੈ, ਸਤਿਗੁਰੂ ਹੈ, ਧਰਮ ਹੈ ਅਤੇ ਫਲ਼; ਮੰਜ਼ਲ ਹੈ, ਰੱਬ ਨਾਲ਼ ਸਾਂਝ ਹੈ। ਬੰਦੇ ਨੇ ਧਰਮ-ਫੁੱਲ ਤੱਕ ਇੱਕ ਕਦਮ ਚੱਲਣਾ ਹੁੰਦੈ; ਅਗਾਂਹ ਸਤਿਗੁਰੂ ਜੀ ਨੇ ਮਿਹਰ ਕਰਦਿਆਂ-ਕਰਦਿਆਂ ਫਲ਼ (ਯਾਨੀ ਮੰਜ਼ਲ) ਤੱਕ ਲੈ ਜਾਣਾ ਹੁੰਦਾ ਹੈ ‘‘ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ; ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ।’’ (ਭਾਈ ਗੁਰਦਾਸ ਜੀ/ਕਬਿੱਤ ੧੧੧)

ਗੁਰਬਾਣੀ ਦਾ ਟੀਕਾ ਕਰਦਿਆਂ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ‘ਬ੍ਰਹਮ ਗਿਆਨੀ’ ਦੇ ਅਰਥ ਕੀਤੇ ਹਨ ‘ਰੱਬ ਨਾਲ਼ ਸਾਂਝ ਪਾ ਚੁੱਕਿਆ ਮਨੁੱਖ’ ਯਾਨੀ ‘ਬ੍ਰਹਮ’ ਦਾ ਅਰਥ ਹੈ ‘ਰੱਬ’ ਤੇ ‘ਗਿਆਨੀ’ ਦਾ ਅਰਥ ਹੈ ‘ਸਾਂਝ ਪਾ ਲਈ’ ਤਾਂ ਤੇ ‘ਗਿਆਨ’ ਦਾ ਅਰਥ ਹੈ ‘ਸਾਂਝ ਪਾਉਣੀ’ ਯਾਨੀ ਕਿ ਫ਼ਲ ਜਾਂ ਮੰਜ਼ਲ’। ਗੁਰੂ ਨਾਨਕ ਸਾਹਿਬ ਜੀ; ਜ਼ਿੰਦਗੀ ਦਾ ਗਹਿਰਾ ਰਾਜ਼ ਸਮਝਾਉਂਦੇ ਹਨ ਕਿ ਬੰਦੇ ਦੁਆਰਾ ਕੀਤੇ ਜਾਂਦੇ ਕੰਮ; ਮਾਨੋ ਇੱਕ ਦਰਖ਼ਤ (ਕਰਮ ਪੇਡੁ) ਹੈ। ਉਸ ਦੀਆਂ ਟਹਿਣੀਆਂ; ਹਰੀ ਦਾ ਨਾਮ ਹੈ (ਸਾਖਾ ਹਰੀ) ਯਾਨੀ ਕੰਮ ਕਰਦਿਆਂ ਹਰੀ ਨੂੰ ਯਾਦ ਰੱਖਣਾ; ਹਰਾ ਭਰਿਆ ਦਰਖ਼ਤ ਹੋਣੈ। ਰੱਬ ਨਾਲ਼ ਸਾਂਝ (ਫਲੁ-ਗਿਆਨੁ) ਬਣਨ ਤੋਂ ਪਹਿਲਾਂ ਧਰਮੁ-ਫੁਲੁ ਲੱਗਣੈ ਯਾਨੀ ਸਤਿਗੁਰੂ (ਜੋ ਰੱਬੀ ਮਾਰਗ ਹੈ) ਨੂੰ ਆਪਣੇ ਹਿਰਦੇ ’ਚ ਦ੍ਰਿੜ੍ਹ ਕਰਨੈ ‘‘ਕਰਮ ਪੇਡੁ, ਸਾਖਾ ਹਰੀ; ਧਰਮੁ ਫੁਲੁ, ਫਲੁ ਗਿਆਨੁ ’’ (ਮਹਲਾ /੧੧੬੮) ਗੁਰੂ ਰਾਮਦਾਸ ਜੀ ਦੇ ਵਚਨ ਹਨ ਕਿ ਧਰਮੁ-ਫੁਲੁ (ਹਿਰਦੇ ’ਚ) ਪੁੰਗਰਨ ਤੋਂ ਬਾਅਦ (ਯਾਨੀ ਰੱਬੀ ਸਿਫ਼ਤ ਕਰਦਿਆਂ) ਪੱਕੇ ਹੋਏ ਗਿਆਨੁ-ਫਲੁ ਦੀ ਮਹਿਕ (ਯਾਨੀ ਰੱਬ ਨਾਲ਼ ਬਣੀ ਸਾਂਝ); ਸਾਰੇ ਜਗਤ ’ਚ ਫੈਲਦੀ ਹੈ ‘‘ਧਰਮੁ ਫੁਲੁ, ਫਲੁ ਗੁਰਿ (ਰਾਹੀਂ) ਗਿਆਨੁ ਦ੍ਰਿੜਾਇਆ; ਬਹਕਾਰ ਬਾਸੁ ਜਗਿ (’) ਦੀਜੈ ’’ (ਮਹਲਾ /੧੩੨੫) ਇਸ ਨੂੰ ਗੁਰੂ ਨਾਨਕ ਜੀ ‘‘ਮਨਿ ਜੀਤੈ ਜਗੁ ਜੀਤੁ’’ (ਜਪੁ) ਆਖਦੇ ਹਨ। ਗੁਰੂ ਨਾਨਕ ਸਾਹਿਬ ਜੀ; ਆਪਣੇ ਇੱਕ ਹੋਰ ਸ਼ਬਦ ’ਚ ਐਨਾ ਕੁ ਵਾਧਾ ਕਰਦੇ ਹਨ ਕਿ ਧਰਮੁ-ਫੁਲੁ (ਹਿਰਦੇ ’ਚ) ਲੱਗਣ ਤੋਂ ਬਾਅਦ ਗਿਆਨੁ-ਫਲੁ ਪਕਦਾ ਹੈ; ਧਿਆਨ ਦੀ ਇਕਾਗਰਤਾ ਉੱਤੇ ਹੁੰਦੀ ਰੱਬ ਦੀ ਮਿਹਰ ਨਾਲ਼ ‘‘ਨਾਨਕ ! ਗੁਰੁ ਸੰਤੋਖੁ ਰੁਖੁ; ਧਰਮੁ ਫੁਲੁ, ਫਲ ਗਿਆਨੁ   ਰਸਿ ਰਸਿਆ ਹਰਿਆ ਸਦਾ; ਪਕੈ ਕਰਮਿ ਧਿਆਨਿ ਪਤਿ ਕੇ ਸਾਦ ਖਾਦਾ ਲਹੈ; ਦਾਨਾ ਕੈ ਸਿਰਿ, ਦਾਨੁ ’’ (ਮਹਲਾ /੧੪੭) ਅਰਥ : ਸਤਿਗੁਰੂ; (ਅਡੋਲ ਧਰਤੀ ਵਾਙ) ਸਬਰ-ਸੰਤੋਖ ਭਰਪੂਰ ਦਰਖ਼ਤ ਹੈ (ਗੁਰੁ ਸੰਤੋਖੁ ਰੁਖੁ)। ਇਸ ਉੱਤੇ ਗਿਆਨੁ-ਫਲੁ ਪੱਕਣ ਤੋਂ ਪਹਿਲਾਂ ਭਾਵੇਂ ਧਰਮੁ-ਫੁਲੁ ਲੱਗਦਾ ਹੈ, ਪਰ ਉਹ ਪੱਕਦਾ ਹੈ ਯਾਨੀ ਫਲ਼ ਬਣਦਾ ਹੈ; ਸ਼ਬਦ-ਸੁਰਤਿ ਦੇ ਧਿਆਨ ਦੀ ਇਕਾਗਰਤਾ ਉੱਤੇ ਹੁੰਦੀ ਰੱਬ ਦੀ ਮਿਹਰ ਨਾਲ਼ (ਪਕੈ ਕਰਮਿ ਧਿਆਨਿ)। ਜਦ ਉਹ ਫਲ਼ ਪੱਕ ਜਾਂਦੈ ਤਾਂ ਸਦਾ ਹਰਾ ਭਰਾ ਰਹਿੰਦਾ ਹੈ, ਰਸ ਨਾਲ਼ ਭਰਿਆ ਰਹਿੰਦਾ ਹੈ (ਰਸਿ ਰਸਿਆ ਹਰਿਆ ਸਦਾ)। ਭਗਤ; ਆਪਣੇ ਮਾਲਕ ਨਾਲ਼ ਬਣੀ ਇਸ ਸਾਂਝ (ਗਿਆਨੁ-ਫਲੁ) ਦਾ ਅਨੰਦ ਮਾਣਦਾ ਹੈ (ਪਤਿ ਕੇ ਸਾਦ ਖਾਦਾ ਲਹੈ)। ਰੱਬ ਦੀ ਮਿਹਰ ਵਾਲ਼ਾ ਦਾਨ (ਕਰਮਿ); ਮਨੁੱਖ ਨੂੰ ਮਿਲੀਆਂ ਸਾਰੀਆਂ ਦਾਤਾਂ ’ਚੋਂ ਸਰਵੋਤਮ ਦਾਨ ਹੁੰਦਾ ਹੈ (ਦਾਨਾ ਕੈ ਸਿਰਿ, ਦਾਨੁ)। ਗੁਰੂ ਨਾਨਕ ਸਾਹਿਬ ਜੀ; ‘ਜਪੁ’ ਬਾਣੀ ਦੀ 25ਵੀਂ ਪਉੜੀ ’ਚ ਰੱਬ ਵੱਲੋਂ ਬੰਦੇ ਨੂੰ ਮਿਲਣ ਵਾਲ਼ੀਆਂ ਸਮੂਹ ਦਾਤਾਂ ਦਾ ਜ਼ਿਕਰ ਕਰਦੇ-ਕਰਦੇ ਅੰਤ ’ਚ ਇਸ ਵਿਸ਼ੇਸ਼ ਦਾਤ ਦਾ ਇਉਂ ਜ਼ਿਕਰ ਕਰਦੇ ਹਨ ‘‘ਜਿਸ ਨੋ ਬਖਸੇ ਸਿਫਤਿ ਸਾਲਾਹ   ਨਾਨਕ ! ਪਾਤਿਸਾਹੀ ਪਾਤਿਸਾਹੁ ੨੫’’ (ਜਪੁ) ਅਰਥ : (ਰੱਬ ਵੱਲੋਂ ਮਨੁੱਖ ਨੂੰ ਮਿਲਦੀਆਂ ਬੇਅੰਤ ਦਾਤਾਂ ਤੋਂ ਇਲਾਵਾ) ਜਿਸ ਨੂੰ (ਆਪਣੀ) ਸਿਫ਼ਤ ਸਲਾਹ ਕਰਨ ਵਾਲ਼ੀ ਦਾਤ ਭੀ ਬਖ਼ਸ਼ਦਾ ਹੈ ਉਹ ਦੁਨਿਆਵੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ ਯਾਨੀ ਦੁਨਿਆਵੀ ਬਾਦਸ਼ਾਹ ਭੀ ਉਸ ਅੱਗੇ ਸਿਰ ਝੁਕਾਉਂਦੇ ਹਨ।

ਸੋ ਗੁਰਮਤਿ ਅਨੁਸਾਰ ਰੱਬ ਨੂੰ ਯਾਦ ਕਰਨਾ ਹੀ ਧਰਮ ਹੈ ‘‘ਬਲਿਓ ਚਰਾਗੁ ਅੰਧੵਾਰ ਮਹਿ; ਸਭ ਕਲਿ ਉਧਰੀ ਇਕ ਨਾਮ ਧਰਮ ਪ੍ਰਗਟੁ ਸਗਲ ਹਰਿ ਭਵਨ ਮਹਿ; ਜਨੁ ਨਾਨਕੁ ਗੁਰੁ, ਪਾਰਬ੍ਰਹਮ !’’ (ਮਹਲਾ /੧੩੮੭) ਅਰਥ : ਹੇ ਜਗਤ ਦੇ ਮਾਲਕ ਪਾਰਬ੍ਰਹਮ! (ਤੇਰਾ ਰੂਪ) ਦਾਸ ਗੁਰੁ ਨਾਨਕੁ; ਸੰਸਾਰਕ ਹਨ੍ਹੇਰੇ ’ਚ ਦੀਵੇ ਵਾਙ ਜਗ ਪਿਐ, ਸਾਰੇ ਸੰਸਾਰ ’ਚ ਪ੍ਰਗਟ ਹੋ ਗਿਐ (ਕਿਉਂਕਿ ਭਰੋਸਾ ਧਾਰ ਮੇਰੇ ਕੋਲ਼ ਆਈ) ਸਾਰੀ ਲੁਕਾਈ (ਤੇਰੇ) ਇੱਕ ਨਾਮ-ਧਰਮ (ਕੇਵਲ ਸਿਫ਼ਤ-ਸਾਲਾਹ) ਦੇ ਆਸਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ।

ਉਕਤ ਕੀਤੀ ਵਿਚਾਰ ਕਿ ਗੁਰਮਤਿ ਅਨੁਸਾਰ ‘ਧਰਮ’ ਦਾ ਅਰਥ ਹੈ ‘ਰੱਬ ਦੀ ਸਿਫ਼ਤ-ਸਲਾਹ ਕਰਨਾ, ਉਸ ਦਾ ਨਾਮ ਜਪਣਾ’ ਤਾਂ ਜੋ ਰੱਬ ਦੀ ਮਿਹਰ ਹੋਵੇ। ਉਸ ਨਾਲ਼ ਸਾਂਝ/ਮਿਲਾਪ ਹੋਵੇ। ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ’ਚ ਜ਼ਿਕਰ ਕਰਦੇ ਹਨ ਕਿ ਧਰਮ (ਜੋ ਰੱਬ ਦਾ ਬੱਝਵਾਂ ਨਿਯਮ ਹੈ) ਹੀ ਦਰਅਸਲ ਸਫ਼ੈਦ ਬਲ਼ਦ ਹੈ (ਜਿਸ ਦੇ ਆਸਰੇ ਧਰਤੀ ਖੜ੍ਹੀ ਹੈ) ਅਤੇ ਰੱਬ ਦੀ ਦਇਆ-ਦ੍ਰਿਸ਼ਟੀ ਨਾਲ਼ (ਇਹ ਧਰਮ; ਮਨੁੱਖ ਦੇ ਹਿਰਦੇ ’ਚ) ਜਨਮ ਲੈਂਦੈ, ਪੁੰਗਰਦਾ ਹੈ ‘‘ਧੌਲੁ ਧਰਮੁ; ਦਇਆ ਕਾ ਪੂਤੁ ’’ (ਜਪੁ)

ਨੋਟ : ਸਨਾਤਨ ਮੱਤ ਨੇ ਕੀਤੀ ਧਰਮ ਦੀ ਵਿਆਖਿਆ ਅਨੁਸਾਰ ਧਰਤੀ ਨੂੰ ਇੱਕ ਬਲ਼ਦ ਨੇ ਚੁੱਕਿਐ, ਪਰ ਗੁਰਮਤਿ-ਧਰਮ ਅਨੁਸਾਰ ਰੱਬ ਦਾ ਬੱਝਵਾਂ ਨਿਯਮ (ਯਾਨੀ ਕਿ ਧਰਮ; ਚੇਤੇ ਰਹੇ ਕਿ ਧਰਮ ਦਾ ਅਰਥ ‘ਸੰਸਾਰ ਨੂੰ ਧਾਰਨ ਕਰਨਾ’ ਹੈ) ਹੀ ਬ੍ਰਹਿਮੰਡ ਨੂੰ ਬੰਨ੍ਹੀ ਖੜ੍ਹਾ ਹੈ ‘‘ਓਇ ਜੁ ਦੀਸਹਿ; ਅੰਬਰਿ ਤਾਰੇ   ਕਿਨਿ ਓਇ ਚੀਤੇ; ਚੀਤਨਹਾਰੇ   ਕਹੁ ਰੇ ਪੰਡਿਤ! ਅੰਬਰੁ ਕਾ ਸਿਉ ਲਾਗਾ  ? ਬੂਝੈ; ਬੂਝਨਹਾਰੁ ਸਭਾਗਾ ਰਹਾਉ   ਸੂਰਜ ਚੰਦੁ ਕਰਹਿ ਉਜੀਆਰਾ   ਸਭ ਮਹਿ ਪਸਰਿਆ; ਬ੍ਰਹਮ ਪਸਾਰਾ   ਕਹੁ ਕਬੀਰ ! ਜਾਨੈਗਾ ਸੋਇ  (ਜਿਸ ਦੇ) ਹਿਰਦੈ ਰਾਮੁ; ਮੁਖਿ (’ ਭੀ) ਰਾਮੈ ਹੋਇ ’’ (ਭਗਤ ਕਬੀਰ ਜੀ/੩੨੯) ਪਦ ਅਰਥ : ਅੰਬਰਿ-ਅਕਾਸ਼ ਵਿੱਚ।, ਚੀਤੇ-ਬਣਾਏ ਯਾਨੀ ਚਿਤਰਕਾਰੀ ਕੀਤੀ।, ਚੀਤਨਹਾਰੇ- ਕਾਰੀਗਰ-ਰੱਬ ਨੇ।, ਕਾ ਸਿਉ ਲਾਗਾ-ਕਿਸ ਆਸਰੇ ਖੜ੍ਹੈ।, ਸਭਾਗਾ-ਵੱਡੇ ਭਾਗਾਂ ਵਾਲ਼ਾ।, ਸੋਇ-ਉਹੀ।

ਧਰਮ; ਰੱਬ ਦੀ ਮਿਹਰ ਨਾਲ਼ ਹਿਰਦੇ ’ਚ ਪ੍ਰਗਟ ਹੁੰਦੈ, ਇਸ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਭੀ ਕਰਦੇ ਹਨ ‘‘ਭੈ ਅਟਵੀਅੰ, ਮਹਾ ਨਗਰ ਬਾਸੰ; ਧਰਮ ਲਖੵਣ ਪ੍ਰਭ ਮਇਆ ’’ (ਮਹਲਾ /੧੩੫੮) ਅਰਥ : ਧਰਮ ਦੇ ਲੱਛਣ (ਹਿਰਦੇ ’ਚ) ਪ੍ਰਭੂ ਦੀ ਮਿਹਰ ਨਾਲ਼ ਪ੍ਰਗਟ ਹੁੰਦੇ ਹਨ ਫਿਰ ਡਰਾਉਣਾ ਸੰਸਾਰ-ਜੰਗਲ਼ ਭੀ ਵੱਸਦਾ ਵੱਡਾ ਸ਼ਹਿਰ ਪ੍ਰਤੀਤ ਹੁੰਦੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਰੱਬ ਵੱਲੋਂ ਹੁੰਦੀ ਮਿਹਰ ਉਪਰੰਤ ਧਰਮ ਹਿਰਦੇ ’ਚ ਜਨਮ ਲੈਂਦਾ ਹੈ, ਇਹ ਸਮਝਾਉਣ ਲਈ ਰੱਬ ਨੂੰ ‘ਕਿਰਪਾ ਨਿਧਿ’ ਕਿਹਾ ਹੈ। ਇਹ ਭੀ ਸਪਸ਼ਟ ਕੀਤਾ ਕਿ ਇਹ ਗਹਿਰਾ ਰਾਜ਼; ਬੇਦੁ (ਯਾਨੀ ਗੁਰੂ ਦਾ ਗਿਆਨ) ਦੱਸਦਾ ਹੈ ‘‘ਕਲਿ ਮੈ ਏਕੁ ਨਾਮੁ ਕਿਰਪਾ ਨਿਧਿ; ਜਾਹਿ ਜਪੈ ਗਤਿ ਪਾਵੈ ਅਉਰ ਧਰਮ ਤਾ ਕੈ ਸਮ (ਬਰਾਬਰ) ਨਾਹਨਿ; ਇਹ ਬਿਧਿ ਬੇਦੁ ਬਤਾਵੈ ’’ (ਮਹਲਾ /੬੩੨) ਸੋ ਜਗਤ ਵਿੱਚ ਰੱਬ ਦੇ ਗੁਣ ਗਾਉਣੇ ਸਰਵੋਤਮ ਧਰਮ ਹੈ ਅਤੇ ਰੱਬ ਦੀ ਮਿਹਰ ਹੋਣੀ; ਸਰਬ ਸ੍ਰੇਸ਼ਟ ਦਾਤ ਹੈ ਤਾਂ ਹੀ ਸਰਵੋਤਮ ਕਿਰਦਾਰ ਸਿਰਜੀਦੈ, ਜੋ ਸੱਚੀ ਇਨਸਾਨੀਅਤ ਪੁਗਾ ਸਕਦੈ ‘‘ਰਾਮ ਕੇ ਗੁਨ ਗਾਉ   ਹਲਤੁ ਪਲਤੁ ਹੋਹਿ ਦੋਵੈ ਸੁਹੇਲੇ; ਅਚਰਜ ਪੁਰਖੁ ਧਿਆਉ ਰਹਾਉ ਸਭ ਤੇ ਊਤਮ ਇਹੁ ਕਰਮੁ ਸਗਲ ਧਰਮ ਮਹਿ, ਸ੍ਰੇਸਟ ਧਰਮੁ ’’ (ਮਹਲਾ /੮੯੫)

ਸੋ ਇਹ ਕਹਿਣਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਵਾਂ ਧਰਮ ਨਹੀਂ ਚਲਾਇਆ ਤਾਂ ਮੰਨਣਾ ਪੈਣੈ ਕਿ ਗੁਰੂ ਜੀ ਨੇ ਪ੍ਰਚਲਿਤ ਧਰਮਾਂ ਦੀ ਪਾਲਣਾ ਕੀਤੀ ਅਤੇ ਹੋਰਾਂ ਤੋਂ ਕਰਾਉਣ ਲਈ ਚਾਰੋਂ ਦਿਸ਼ਾਵਾਂ ’ਚ ਯਾਤਰਾਵਾਂ ਕੀਤੀਆਂ। ਸਭ ਧਰਮਾਂ ਦੇ ਪੈਰੋਕਾਰਾਂ ਨੂੰ ਦੱਸਿਆ ਕਿ ਤੁਹਾਡੀਆਂ ਪ੍ਰਚਲਿਤ ਰਵਾਇਤਾਂ ਤਾਂ ਠੀਕ ਹਨ, ਪਰ ਇਨ੍ਹਾਂ ਵਿੱਚ ਇਨਸਾਨੀਅਤ ਨੂੰ ਭੀ ਸ਼ਾਮਲ ਕਰੋ। ਸਵਾਲ ਪੈਦਾ ਹੁੰਦਾ ਹੈ ਕਿ ਕੀ ਪ੍ਰਚਲਿਤ ਧਰਮਾਂ ’ਚ ਐਨਾ ਕੁ ਹੀ ਵਾਧਾ ਕਰਨ ਲਈ ਗੁਰੂ ਸਾਹਿਬਾਨ ਨੂੰ ਤਸੀਹੇ ਝੱਲਣੇ ਪਏ ? ਇਸ ਦਾ ਜਵਾਬ ਹੇਠਲੀ ਗੁਰਮਤਿ ਵਿਲੱਖਣਤਾ ’ਚੋਂ ਮਿਲਣਾ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹਰ ਬੰਦਾ ਮੁਗ਼ਲਾਂ ਤੋਂ ਡਰਿਆ ਉਨ੍ਹਾਂ ਦੀ ਬੋਲੀ ਬੋਲ ਰਿਹਾ ਸੀ। ਸਾਰੇ ਮੁਸਲਮਾਨੀ ਲਿਬਾਸ ਪਹਿਨਣ ਲੱਗੇ ਮਾਨੋ ਇਹੀ ਮੂਲ ਧਰਮ ਹੋਵੇ ‘‘ਸ੍ਰਿਸਟਿ ਸਭ ਇਕ ਵਰਨ ਹੋਈ; ਧਰਮ ਕੀ ਗਤਿ ਰਹੀ ’’ (ਮਹਲਾ /੬੬੩) ਨਵੇਂ ਧਾਰਮਿਕ ਕਿਰਦਾਰ ਸਿਰਜਣੇ ਰੁਕ ਗਏ। ਅੰਦਰੋਂ ਹਿੰਦੂ; ਬਾਹਰੋਂ ਮੁਸਲਮਾਨ ਪ੍ਰਤੀਤ ਹੁੰਦਾ; ਇਸ ਪਖੰਡ ਕਾਰਨ ਰੂਹਾਨੀਅਤ ਜੀਵਨ ਨੂੰ ਪੰਜ ਵਿਕਾਰ ਹੋਰ ਮਾਰਦੇ ਗਏ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ’’ (ਮਹਲਾ /੭੪੭) ਧਰਮ ਰਾਹੀਂ ਕੀਤੀ ਸਵੈ ਪੜਚੋਲ ਰੂਹਾਨੀਅਤ ਬਲ ਭਰਦੀ ਹੈ, ਪਰ ‘‘ਜਿਨਿ ਆਤਮ ਤਤੁ ਚੀਨਿ੍ਆ ਸਭ ਫੋਕਟ ਧਰਮ ਅਬੀਨਿਆ ’’ (ਭਗਤ ਬੇਣੀ/੧੩੫੧) ਅਰਥ : ਜਿਸ ਨੇ ਆਪਣੇ ਆਪ ਨੂੰ ਨਾ ਪਛਾਣਿਆ ਅਜਿਹੇ ਅੰਨ੍ਹਿਆਂ ਦੇ ਧਾਰਮਿਕ ਕਰਮ; ਕਰਮਕਾਂਡ ਹਨ ਯਾਨੀ ਵਿਖਾਵੇ ਮਾਤਰ ਹਨ। ਭਗਤ ਰਵੀਦਾਸ ਜੀ ਨੇ ਵਚਨ ਕੀਤੇ ‘‘ਪਾਰੁ ਕੈਸੇ ਪਾਇਬੋ ਰੇ !  ਮੋ ਸਉ; ਕੋਊ ਕਹੈ ਸਮਝਾਇ   ਜਾ ਤੇ; ਆਵਾਗਵਨੁ ਬਿਲਾਇ (ਮੁੱਕੇ) ਰਹਾਉ ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ ਸਭ ਲੋਇ   ਕਵਨ ਕਰਮ ਤੇ ਛੂਟੀਐ; ਜਿਹ ਸਾਧੇ, ਸਭ ਸਿਧਿ ਹੋਇ ’’ (ਭਗਤ ਰਵਿਦਾਸ/੩੪੬) ਅਰਥ : ਹੇ ਪੰਡਿਤ! ਭਿਆਨਕ ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਕਰੋਗੇ  ? ਕਿਹੜਾ ਕਰਮ-ਧਰਮ; ਆਵਾਗਮਣ ਖ਼ਤਮ ਕਰਦਾ ਹੈ ? ਕਿਸ ਕਰਮ-ਧਰਮ ਦੇ ਕੀਤਿਆਂ ਸਫਲਤਾ ਮਿਲਦੀ ਹੈ ? ਮੈਨੂੰ ਕੋਈ ਸਮਝਾ ਦਿਓ ਤਾਂ ਜੋ ਮੇਰਾ ਆਵਾਗਮਣ ਚੱਕਰ ਖ਼ਤਮ ਹੋਵੇ; ਵੈਸੇ ਤੁਸੀਂ ਧਰਮ ਦੀ ਕਈ ਤਰ੍ਹਾਂ ਵਿਆਖਿਆ ਪਏ ਕਰਦੇ ਹੋ ਤੇ ਉਨ੍ਹਾਂ ਅਸੂਲਾਂ ਨੂੰ ਸਾਰੇ ਮੰਨਦੇ ਭੀ ਹੋ ?

ਭਗਤ ਕਬੀਰ ਜੀ ਦੇ ਵਚਨ ਹਨ ਕਿ ਮੌਲਵੀ, ਪੰਡਿਤ ਆਦਿ ਨੇ ਆਪਣੇ ਚੇਲੇ ਤਾਂ ਬਹੁਤ ਬਣਾ ਲਏ, ਪਰ ਕੁਦਰਤਿ ਨੂੰ ਰਚਨਹਾਰ ਅੱਲ੍ਹਾ ਜਾਂ ਰਾਮ ਨਾਲ਼ ਨਾ ਜੋੜ ਸਕੇ ‘‘ਕਬੀਰ ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਮੀਤੁ   ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ’’ (ਭਗਤ ਕਬੀਰ/੧੩੬੯)

ਗੁਰਮਤਿ-ਧਰਮ ਤੋਂ ਉਲ਼ਟ ਪ੍ਰਚਲਿਤ ਮਨਹੱਠੀ ਰਸਮਾਂ ਕਰਨ ਵਾਲ਼ੇ ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਉਂਦਿਆਂ ਕਿਹਾ ਕਿ ਤੁਹਾਡਾ ਧਰਮ (ਯਾਨੀ ਕਿ ਮੱਤ) ਪਖੰਡ ਹੈ। ਤੁਸੀਂ ਸੁਆਸਾਂ ਨਾਲ਼ ਪੇਟ ਹਿਲਾਉਂਦੇ ਹੋ। ਸੁਆਸ ਅੰਦਰ ਬਾਹਰ ਕਰਦੇ ਹੋ ਤੇ ਦੋਵੇਂ ਅੱਖਾਂ ਵਿਚਕਾਰ ਸੁਆਸ ਰੋਕਦੇ ਹੋ; ਇਉਂ ਹਰੀ ਨਾਲ਼ ਪ੍ਰੀਤ ਨਹੀਂ ਉਪਜੇਗੀ ‘‘ਨਿਉਲੀ ਕਰਮ ਭੁਇਅੰਗਮ ਭਾਠੀ ਰੇਚਕ ਕੁੰਭਕ ਪੂਰਕ; ਮਨ ਹਾਠੀ ਪਾਖੰਡ ਧਰਮੁ, ਪ੍ਰੀਤਿ ਨਹੀ ਹਰਿ ਸਉ; ਗੁਰ ਸਬਦ ਮਹਾ ਰਸੁ ਪਾਇਆ ’’ (ਮਹਲਾ /੧੦੪੩) ਗੁਰੂ ਤੇਗ਼ ਬਹਾਦਰ ਸਾਹਿਬ ਜੀ ਆਪਣਾ ਅਨੁਭਵ ਬਿਆਨ ਕਰਦਿਆਂ ਆਖਦੇ ਹਨ ਕਿ ਤੀਰਥ ਇਸ਼ਨਾਨ, ਵਰਤ ਆਦਿਕ ਧਰਮ-ਕਰਮ ਨਿਹਫਲ ਹਨ ਕਿਉਂਕਿ ਇਨ੍ਹਾਂ ਨੂੰ ਕੀਤਿਆਂ ਮਨ; ਕਾਬੂ ਨਹੀਂ ਹੁੰਦਾ ‘‘ਤੀਰਥ ਕਰੈ ਬ੍ਰਤ ਫੁਨਿ (ਭੀ) ਰਾਖੈ; ਨਹ ਮਨੂਆ ਬਸਿ (’) ਜਾ ਕੋ ਨਿਹਫਲ ਧਰਮੁ ਤਾਹਿ ਤੁਮ ਮਾਨਹੁ; ਸਾਚੁ ਕਹਤ ਮੈ ਯਾ ਕਉ ’’ (ਮਹਲਾ /੮੩੧)

ਗੁਰੂ ਨਾਨਕ ਸਾਹਿਬ ਨੇ ਮੌਲਵੀਆਂ ਨੂੰ ਕਿਹਾ ਕਿ ਤੁਸੀਂ ਮਿਰਤਕ ਸਰੀਰ ਨੂੰ ਇਸ ਲਈ ਨਹੀਂ ਅੱਗ ’ਚ ਜਲਾਉਂਦੇ ਕਿਉਂਕਿ ਉਸ ਨੇ ਕਿਆਮਤ ਤੋਂ ਬਾਅਦ ਮੁਕਤ ਹੋਣਾ ਹੁੰਦੈ, ਪਰ ਸ਼ਮਸ਼ਾਨ ਦੀ ਮਿੱਟੀ ਚੀਕਣੀ ਹੋਣ ਕਾਰਨ ਕਈ ਵਾਰ ਘੁਮਿਆਰ ਬਰਤਨ ਬਣਾਉਣ ਲਈ ਲੈ ਆਉਂਦਾ ਹੈ ਤੇ ਆਵੀ ਦੀ ਅੱਗ ’ਚ ਓਹੀ ਮਿਰਤਕ-ਦੇਹ ਵਾਲ਼ੀ ਮਿੱਟੀ ਨੂੰ ਸਾੜਦਾ ਹੈ ਤਾਂ ਫਿਰ ਤੁਹਾਡੀ ਕਿਆਮਤ ਉਪਰੰਤ ਮੁਕਤੀ ਦਾ ਕੀ ਬਣਿਆ ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ   ਘੜਿ ਭਾਂਡੇ ਇਟਾ ਕੀਆ; ਜਲਦੀ ਕਰੇ ਪੁਕਾਰ ’’ (ਮਹਲਾ /੪੬੬)

ਸੋ ਉਕਤ ਅਨਮੱਤ ਦੁਆਰਾ ਕੀਤੀ ਮੂਲ ਧਰਮ ਦੀ ਵਿਆਖਿਆ ਅਰਥਹੀਣ ਹੈ ਤਾਹੀਓਂ ਗੁਰਮਤਿ; ਸਹਿਮਤ ਨਹੀਂ ਤੇ ਇਸ ਨੇ ਵੱਖਰੀ ਤੇ ਨਿਵੇਕਲੀ ਮੱਤ ਨਾਲ਼ ਮੂਲ ਧਰਮ ਦੀ ਵਿਆਖਿਆ ਕੀਤੀ। ਜਿਸ ਦੇ ਪ੍ਰਚਾਰ-ਪ੍ਰਸਾਰ ਦੇ ਵਿਰੋਧ ਵਜੋਂ ਗੁਰੂ ਸਾਹਿਬਾਨ ਨੂੰ ਤਸੀਹੇ ਝੱਲਣੇ ਪਏ, ਜੋ ਹੁਣ ਤੱਕ ਸਿੱਖਾਂ ’ਤੇ ਤਸੱਦਦ ਜਾਰੀ ਹੈ ਕਿਉਂਕਿ ਕੱਟੜ ਅੰਧਵਿਸ਼ਵਾਸੀ ਸੱਚ ਸੁਣਨ ਨੂੰ ਤਿਆਰ ਨਹੀਂ ‘‘ਸਾਚ ਧਰਮ ਸਿਉ ਰੁਚਿ ਨਹੀ ਆਵੈ; ਸਤਿ ਸੁਨਤ ਛੋਹਾਇਆ (ਮਹਲਾ /੪੦੨) ਅਰਥ : ਹੇ ਮੂਰਖ ਬੰਦੇ! ਸੱਚੇ ਧਰਮ ਬਾਰੇ ਸੁਣਨ ਨੂੰ ਤੂੰ ਤਿਆਰ ਨਹੀਂ। ਸਚਾਈ ਸੁਣਦਿਆਂ ਹੀ ਤੈਨੂੰ ਖਿੱਝ ਚੜ੍ਹਦੀ ਹੈ। ਇਸ ਸ਼ਬਦ ਦੀ ‘ਰਹਾਉ’ ਪੰਕਤੀ ’ਚ ਮੂਲ ਧਰਮ ਦੀ ਵਿਆਖਿਆ ਇਉਂ ਦਰਜ ਹੈ ‘‘ਸਤਿਗੁਰ ਤੇਰੀ ਆਸਾਇਆ ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ! ਮੈ ਏਹਾ ਓਟਾਇਆ ਰਹਾਉ ’’ (ਮਹਲਾ /੪੦੨) ਅਰਥ : ਹੇ ਸਤਿਗੁਰੂ! ਹੇ ਪਾਰਬ੍ਰਹਮ! ਮੈਨੂੰ ਤੇਰੀ ਹੀ ਆਸ ਹੈ। ਤੇਰੀ ਹੀ ਟੇਕ ਹੈ ਕਿ ਤੇਰਾ ਨਾਮ ਰੂਹਾਨੀਅਤ ਪੱਖੋਂ ਡਿੱਗੇ ਹੋਏ ਨੂੰ ਪਵਿੱਤਰ ਕਰਨ ਵਾਲ਼ਾ ਹੈ, ਜੀਵਤ ਕਰ ਦਿੰਦਾ ਹੈ।

ਸਨਾਤਨੀ ਧਰਮ ਅਨੁਸਾਰ ਹਰ ਯੁੱਗ ਦਾ ਧਰਮ ਵੱਖਰਾ-ਵੱਖਰਾ ਹੈ, ਪਰ ਗੁਰਬਾਣੀ ਅਨੁਸਾਰ ਹਰ ਯੁਗ ’ਚ ਰੱਬ ਨੂੰ ਯਾਦ ਕਰਨਾ ਹੀ ਅਸਲ ਧਰਮ ਹੈ‘‘ਏਕੋ ਧਰਮੁ; ਦ੍ਰਿੜੈ ਸਚੁ ਕੋਈ ਗੁਰਮਤਿ ਪੂਰਾ ਜੁਗਿ+ਜੁਗਿ (’) ਸੋਈ (ਮਹਲਾ /੧੧੮੮), ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ! ਪੂਰੈ+ਗੁਰਿ (ਨੇ); ਸਭ ਸੋਝੀ ਪਾਈ ਐਥੈ ਅਗੈ; ਹਰਿ ਨਾਮੁ ਸਖਾਈ ’’ (ਮਹਲਾ /੨੩੦) ਤਾਂ ਤੇ ਹਰ ਮਨੁੱਖ ਨੂੰ ਚਾਹੀਦੈ ਕਿ ‘‘ਨਹ ਬਿਲੰਬ ਧਰਮੰ; ਬਿਲੰਬ ਪਾਪੰ ’’ (ਮਹਲਾ /੧੩੫੪) ਯਾਨੀ ਧਰਮ ਕਮਾਉਣ ’ਚ ਦੇਰੀ ਨਾ ਕਰ (ਸਗੋਂ ਧਰਮ ਦਾ ਵਿਰੋਧ ਕਰਨ ਵਾਲ਼ੇ) ਪਾਪ ਤੋਂ ਬਚ।

ਸੋ ਗੁਰਮਤਿ-ਧਰਮ ਨੂੰ ਕੇਵਲ ਇਨਸਾਨੀਅਤ-ਧਰਮ ਕਹਿਣਾ; ਨਾਸਮਝੀ ਦਾ ਪ੍ਰਤੀਕ ਹੈ। ਅਜਿਹੇ ਬੰਦੇ ਸਵੈ ਪੜਚੋਲ ਤੋਂ ਸੱਖਣੇ ਅਤੇ ਰੱਬ ਦੀ ਹੋਂਦ ਤੋਂ ਇਨਕਾਰੀ ਹੁੰਦੇ ਹਨ। ਉਹ ਕਦੇ ਭੀ ਸਰੋਤਿਆਂ ਨੂੰ ਗੁਰਮਤਿ ਅਨੁਸਾਰੀ ਸਵੈ ਪੜਚੋਲ ਕਰਨ ਅਤੇ ਨਿਰਾਕਾਰ-ਰੱਬ, ਜੋ ਕਣ-ਕਣ ’ਚ ਵਿਆਪਕ ਭੀ ਹੈ; ਉੱਤੇ ਭਰੋਸਾ ਰੱਖਣ ਲਈ ਨਹੀਂ ਕਹਿਣਗੇ। ਜਿਸ ਬੱਚੇ ਅੰਦਰੋਂ ਸਵਾਲ ਉਪਜਿਆ ਕਿ ਗੁਰੂ ਜੀ ਨੇ ਇੱਕ ਹੋਰ ਧਰਮ ਕਾਹਦੇ ਲਈ ਚਲਾਇਐ ? ਉਹ, ਇਸ ਜਵਾਬ ਤੋਂ ਕਿ ਗੁਰੂ ਨਾਨਕ ਜੀ ਦਾ ਧਰਮ; ਇਨਸਾਨੀਅਤ ਹੈ, ਸੰਤੁਸ਼ਟ ਨਹੀਂ ਕਿਉਂਕਿ ਇਨਸਾਨੀਅਤ ਸ਼ਬਦ ਹਰ ਇੱਕ ਬੰਦੇ ਲਈ ਵੱਖਰੇ-ਵੱਖਰੇ ਅਰਥ ਰੱਖਦਾ ਹੈ। ਉਸ ਨੂੰ ਸਮਝਾਉਣਾ ਚਾਹੀਦਾ ਸੀ ਕਿ ਅਸਲ ਧਰਮ ਇੱਕ ਹੀ ਹੈ ਤੇ ਉਹ ਹੈ ਰੱਬ ਦੇ ਗੁਣ ਗਾਉਣੇ। ਰੱਬ ਦੇ ਗੁਣਾਂ ਨਾਲ਼ ਤੁਲਨਾਤਮਿਕ ਪੱਖੋਂ ਆਪਣੇ ਔਗੁਣਾਂ ਨੂੰ ਪਰਖ-ਪਰਖ ਦੂਰ ਕਰਨਾ। ਅਜਿਹੀ ਵਿਚਾਰਧਾਰਾ ਰਵਾਇਤੀ ਧਰਮਾਂ ’ਚ ਦਰਜ ਨਾ ਹੋਣ ਕਾਰਨ ਗੁਰੂ ਨਾਨਕ ਸਾਹਿਬ ਜੀ ਨੂੰ ਜਨਮ ਲੈਣਾ ਪਿਆ ਅਤੇ ਸਾਨੂੰ ਮੂਲ ਧਰਮ ਬਾਰੇ ਸਪਸ਼ਟ ਕੀਤਾ।

ਗੁਰਬਾਣੀ; ਸੰਸਾਰ ਦਾ ਪਹਿਲਾ ਧਾਰਮਿਕ ਗ੍ਰੰਥ ਹੈ ਜਿਸ ਦੀ ਸੰਪਾਦਨਾ ਕਰਨ ਵਾਲ਼ੇ ਪੰਜਵੇਂ ਪਾਤਿਸ਼ਾਹ ਜੀ ਨੇ ਇਸ ਵਿੱਚ ਇਹ ਤਾੜਨਾ ਭੀ ਦਰਜ ਕੀਤੀ ਕਿ ਗੁਰਮਤਿ ਪ੍ਰਚਾਰਕ ਸਿੱਖ; ਗੁਰਮਤਿ ਅਨੁਸਾਰ ਪਹਿਲਾਂ ਆਪਣਾ ਮਨ ਕਾਬੂ ਕਰਨਾ ਸਿੱਖਣ ਤਾਂ ਜੋ ਹੋਰਾਂ ਨੂੰ ਲਾਗ ਲਗਾਉਂਦਿਆਂ ਦੁਬਿਧਾ ਨਾ ਰਹੇ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਗੁਰੂ ਅੰਗਦ ਸਾਹਿਬ ਜੀ ਭੀ ਕੁੱਝ ਅਜਿਹਾ ਹੀ ਫ਼ੁਰਮਾ ਰਹੇ ਹਨ ‘‘ਨਾਨਕ ! ਪਰਖੇ ਆਪ ਕਉ; ਤਾ ਪਾਰਖੁ ਜਾਣੁ   ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ (ਮਹਲਾ /੧੪੮) ਅਰਥ : ਹੇ ਨਾਨਕ! ਆਖ ਕਿ ਜੋ ਸਿੱਖ (ਗੁਰਮਤਿ ਅਨੁਸਾਰੀ) ਸਵੈ ਪੜਚੋਲ ਕਰਨਾ ਜਾਣਦਾ ਹੈ ਦਰਅਸਲ ਉਹੀ ਹੋਰਾਂ ਦੀ ਭਾਵਨਾ ਨੂੰ ਸਮਝ ਸਕੇਗਾ, ਕਦਰ ਕਰੇਗਾ (ਇਹੀ ਹੈ ਸੱਚੀ ਇਨਸਾਨੀਅਤ)। ਸਰੋਤੇ ਦਾ ਮਾਨਸਿਕ ਰੋਗ ਅਤੇ ਉਸ ਮੁਤਾਬਕ ਗੁਰਮਤਿ ’ਚੋਂ ਢੁੱਕਵੀਂ ਦਵਾ ਦੇਣ ਵਾਲ਼ਾ ਹੀ ਅਸਲ ਵੈਦ ਹੈ। ਸਿਆਣਾ ਵਕਤਾ ਹੈ। ਉੱਚੇ-ਸੁੱਚੇ ਤੇ ਨਿਰਮਲ ਵਿਚਾਰਾਂ ਵਾਲ਼ਾ ਬੁਲਾਰਾ ਹੈ। ਓਹੀ ਗੁਰਬਾਣੀ ਦੇ ਅਨੁਭਵੀ ਗਿਆਨ ਨੂੰ ਸਮਝਣ ਯੋਗ ਹੈ।

ਪੰਥਕ ਮੁੱਦਿਆਂ ’ਤੇ ਮੌਨ ਧਾਰਨ ਵਾਲੇ ਬਾਦਲ ਦੇ ਹਮਾਇਤੀ ਸਾਧਾਂ ਨੂੰ ਮੂੰਹ ਨਾ ਲਾਇਆ ਜਾਵੇ

0

ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਦੀ ਕਮੇਟੀ ਵਲੋਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ

ਪੰਥਕ ਮੁੱਦਿਆਂ ’ਤੇ ਮੌਨ ਧਾਰਨ ਵਾਲੇ ਬਾਦਲ ਦੇ ਹਮਾਇਤੀ ਸਾਧਾਂ ਨੂੰ ਮੂੰਹ ਨਾ ਲਾਇਆ ਜਾਵੇ

ਵਸ਼ਿੰਗਟਨ, 15 ਫ਼ਰਵਰੀ : ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਤੋਂ ਲੈ ਕੇ ਕਿੰਨੇ ਹੋਰ ਪੰਥਕ ਮਸਲਿਆਂ ’ਤੇ  ਮੂੰਹ ਬੰਦ ਰੱਖਣ ਵਾਲੇ ਸੰਤ ਸਮਾਜ ਵੱਲੋਂ ਆ ਰਹੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਬਾਦਲ ਦੇ ਸਮਰਥਨ ’ਚ ਵੋਟਾਂ ਪਾਉਣ ਦੀ ਕੀਤੀ ਗਈ ਅਪੀਲ ਦਾ ਸਖਤ ਨੋਟਿਸ ਲੈਂਦੇ ਹੋਏ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਦੀ ਕਮੇਟੀ ਦੇ ਪ੍ਰਧਾਨ ਸਰਦਾਰ ਦਲਬੀਰ ਸਿੰਘ ਗੁਰਾਇਆ ਵਲੋਂ ਕਮੇਟੀ ਅਤੇ ਕੁਝ ਸਿੱਖ ਚਿੰਤਕਾਂ ਨਾਲ  ਮੀਟਿੰਗ ਰੱਖੀ ਗਈ। ਮੀਟਿੰਗ ’ਚ ਹਾਜਰ ਵੱਡੀ ਗਿਣਤੀ ਮੈਂਬਰਾਂ ਨੇ ਹੈਰਾਨੀ ਪ੍ਰਗਟਾਈ ਕਿ ਸਿੱਖੀ ਨੂੰ ਬ੍ਰਹਮਣਵਾਦ ਦੀ ਪੁੱਠ ਚੜ੍ਹਾਉਣ ’ਚ ਵੱਡਾ ਯੋਗਦਾਨ ਪਾਉਣ ਵਾਲੇ ਇਸ ਸੰਤ ਸਮਾਜ ਨੇ ਕਿਸਾਨੀ ਅੰਦੋਲਨ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ, ਨਸ਼ਿਆਂ ਦੀ ਵਿੱਕਰੀ, ਪੰਜਾਬ ਦੇ ਪਾਣੀ ਖਤਮ ਹੋਣ ਕਿਨਾਰੇ, ਇਤਿਹਾਸ ਦਾ ਮਲੀਆਮੇਟ ਕਰਨ, ਸੌਦਾ ਸਾਧ ਨੂੰ ਮੁਆਫ਼ੀ ਦੇਣ ਵੇਲੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਕਿੰਨੇ ਹੋਰ ਪੰਥਕ ਮਸਲਿਆਂ ’ਤੇ ਮੂੰਹ ਬੰਦ ਰੱਖਣ ਵਾਲਾ ਇਹ ਸਾਧ ਲਾਣਾ ਕਿਵੇਂ ਬਾਦਲਾਂ ਦੀਆਂ ਜੁੱਤੀਆਂ ਝਾੜ ਰਿਹਾ ਹੈ।  ਉਨ੍ਹਾਂ ਫੈਸਲਾ ਕੀਤਾ ਕਿ ਵਿਦੇਸ਼ਾਂ ਵਿਚ ਆਉਣ ’ਤੇ ਇਨ੍ਹਾਂ ਸਾਧਾਂ ਨੂੰ ਸੁਆਲ ਕੀਤੇ ਜਾਣਗੇ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਖ਼ੁਦ ਬਾਣੀ ਪੜ੍ਹੀ ਅਤੇ ਸਮਝੀ ਜਾਵੇ ਤਾ ਕਿ ਕੌਮ ਨੂੰ ਲੱਗੇ ਇਸ ਘੁਣ ਤੋਂ ਆਪਣੀਆਂ ਅਗਲੀਆਂ ਪੀੜ੍ਹੀਆਂ ਬਚਾਈਆਂ ਜਾ ਸਕਣ।

ਜਾਰੀ ਕਰਤਾ : ਜਸਵਿੰਦਰ ਸਿੰਘ ਪੰਨੂ
206 941 9700

ਭਾਰਤ ਦੇ ਹਿੰਦੂਤਵੀ ਹਾਕਮਾਂ ਵਲੋਂ ਘੱਟ ਗਿਣਤੀਆਂ ਤੇ ਲਗਾਤਾਰ ਜੁਲਮ ਢਾਹੇ ਜਾਣ ਦੀ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ, ਰੈਂਟਨ ਵਲੋਂ ਨਖੇਧੀ

0

ਭਾਰਤ ਦੇ ਹਿੰਦੂਤਵੀ ਹਾਕਮਾਂ ਵਲੋਂ ਘੱਟ ਗਿਣਤੀਆਂ ਤੇ ਲਗਾਤਾਰ ਜੁਲਮ ਢਾਹੇ ਜਾਣ ਦੀ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ, ਰੈਂਟਨ ਵਲੋਂ ਨਖੇਧੀ

ਵਸ਼ਿੰਗਟਨ ਮਿਤੀ 15 ਫਰਵਰੀ: ਦੁਨੀਆਂ ਦੇ ਸਭ ਤੋਂ ਵੱਡੇ ਲੋਕ ਤੰਤਰਿਕ ਦੇਸ਼ ਭਾਰਤ ’ਚ ਘੱਟ ਗਿਣਤੀਆਂ ਦੇ ਧਰਮ ਅਤੇ ਸਭਿਆਚਾਰ ’ਤੇ ਹਿੰਦੂਤਵੀਆਂ ਵੱਲੋਂ ਹੋ ਰਹੇ ਹਮਲਿਆਂ ’ਤੇ ਵੀਚਾਰ ਕਰਨ ਲਈ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਦੇ ਪ੍ਰਧਾਨ ਸਰਦਾਰ ਦਲਬੀਰ ਸਿੰਘ ਗੁਰਾਇਆਂ ਵਲੋਂ ਕਮੇਟੀ ਦੀ ਇੱਕ ਖਾਸ ਮੀਟਿੰਗ ਰੱਖੀ ਗਈ; ਜਿਸ ਵਿਚ ਸਿਆਟਲ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਵੀ ਹਿੱਸਾ ਲਿਆ। ਮੀਟਿੰਗ ਵਿਚ ਭਾਗ ਲੈਣ ਵਾਲੇ ਸਮੂਹ ਸਿੱਖ ਚਿੰਤਕਾਂ ਨੇ ਭਾਰਤ ਦੀ ਹਿੰਦੂਤਵੀ ਸਰਕਾਰ ਦੀ ਪੁਰਜੋਰ ਸ਼ਬਦਾਂ ਵਿਚ ਨਖੇਧੀ ਕੀਤੀ। ਉੱਥੇ ਹਾਜਰ ਸਮੂਹ ਮੈਂਬਰਾਂ ਦੀ ਇੱਕੋ ਰਾਏ ਸੀ ਕਿ ਅਜਿਹੇ ਕਾਰੇ ਪ੍ਰਸ਼ਾਸਨ ਦੀ ਪੂਰਨ ਸਹਿਮਤੀ ਤੋਂ ਬਿਨਾਂ ਹੋ ਹੀ ਨਹੀਂ ਸਕਦੇ। 26 ਜਨਵਰੀ ਨੂੰ ਦਿੱਲੀ ਵਿਚ ਇੱਕ ਗਰੀਬ ਪਰਿਵਾਰ ਦੀ ਸਿੱਖ ਬੱਚੀ ’ਤੇ ਵਰਤਾਏ ਗਏ ਕਹਿਰ ਨੂੰ ਸਾਰੀ ਦੁਨੀਆਂ ਨੇ ਵੇਖਿਆ ਹੈ।  ਬੱਚੀ ਨੂੰ ਅਗਵਾਹ ਕਰਨ ਤੋਂ ਲੈ ਕੇ ਘਟਨਾ ਨੂੰ ਅੰਜਾਮ ਦੇਣ ਤੱਕ ਲਗਭਗ ਦੋ ਘੰਟੇ ਦਾ ਸਮਾਂ ਸੀ। ਅਗਵਾਹ ਕਰਕੇ ਘਰ ਤੱਕ ਲੈ ਕੇ ਜਾਣ ਤੱਕ ਦੋ ਪੁਲਿਸ ਨਾਕੇ ਵੀ ਲੰਘੇ ਜਾਣ ਦੀਆਂ ਖਬਰਾਂ ਹਨ।  ਇਸ ਗੱਲ ਦੀ ਵੀ ਪੁਸ਼ਟੀ ਹੋ ਚੁੱਕੀ ਹੈ ਕਿ ਪੁਲਿਸ ਚੌਕੀ ਸਿਰਫ਼ 600 ਮੀਟਰ ਦੀ ਦੂਰੀ ’ਤੇ ਸੀ।  ਫਿਰ ਇਹ ਕਿਵੇਂ ਮੰਨਿਆ ਜਾਵੇ ਕਿ ਪੁਲਿਸ ਦੀ ਸਹਿਮਤੀ ਤੋਂ ਬਿਨਾਂ ਇਹ ਸ਼ਰਮਨਾਕ ਕਾਰਾ ਸੰਭਵ ਹੋਇਆ ਹੋਵੇ। ਇੱਥੋਂ ਤੱਕ ਕਿ ਅਪਰਾਧੀਆਂ ਨੇ ਖੁਦ ਕਿਹਾ ਕਿ ਪੁਲਿਸ ਸਾਡਾ ਕੀ ਕਰ ਲਵੇਗੀ ?

ਗੱਲ ਇੱਥੇ ਹੀ ਨਹੀਂ ਮੁੱਕੀ। ਸਰਕਾਰ ਦੀ ਸ਼ਹਿ ’ਤੇ ਹਿੰਦੂਤਵੀਆਂ ਗੁੰਡਿਆਂ ਦੇ ਹੌਸਲੇ ਇੱਥੋਂ ਤੱਕ ਵਧ ਚੁੱਕੇ ਹਨ ਕਿ ਉਨ੍ਹਾਂ ਨੇ ਮੁਸਲਮਾਨ ਬੱਚੀਆਂ ਨੂੰ ਸ਼ਰੇਆਮ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਵਲੋਂ ਆਪਣੇ ਧਰਮ ਮੁਤਾਬਕ ਪਹਿਨੇ ਜਾ ਰਹੇ ਲਿਬਾਸ ਨੂੰ ਲੈ ਕੇ ਸਕੂਲਾਂ ਕਾਲਜਾਂ ਵਿਚ ਉਨ੍ਹਾਂ ’ਤੇ ਹਮਲੇ ਹੋ ਰਹੇ ਹਨ। ਇਨ੍ਹਾਂ ਹਮਲਿਆਂ ਤੋਂ ਇਹ ਗੱਲ ਸਪਸ਼ਟ ਹੈ ਕਿ ਭਾਰਤ ਵਿਚ ਲੋਕਤੰਤਰ ਨਾਮ ਦੀ ਕੋਈ ਗੱਲ ਨਹੀਂ। ਦੁੱਖ ਇਸ ਗੱਲ ਦਾ ਹੈ ਕਿ ਐੱਨ.ਡੀ.ਏ ਦੀ ਭਾਈਵਾਲ ਪਾਰਟੀਆਂ ਨੇ ਤਾਂ ਘੱਟ ਗਿਣਤੀਆਂ ਵਿਰੁੱਧ  ਹੋ ਰਹੇ ਤਸ਼ੱਦਦ ਵਿਰੁੱਧ ਅਵਾਜ਼ ਉਠਾਣੀ ਹੀ ਕੀ ਸੀ; ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ ਦਲ ਬਾਦਲ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਰਾਜਨੀਤੀ ਬਦਲਣ ਦਾ ਨਾਹਰਾ ਮਾਰਨ ਵਾਲੀ ਆਮ ਆਦਮੀ ਪਾਰਟੀ ਵੀ ਧਾਰਮਿਕ ਘੱਟ ਗਿਣਤੀਆਂ ਦੇ ਹਮਹੂਰੀ ਹੱਕਾਂ ਲਈ ਅਵਾਜ਼ ਉਠਾਉਣ ਤੋਂ ਇਸ ਡਰੋਂ ਮੂੰਹ ਬੰਦ ਰੱਖ ਰਹੇ ਹਨ ਕਿ ਕਦੀ ਹਿੰਦੂ ਵੋਟਰ ਨਰਾਜ਼ ਨਾ ਹੋ ਜਾਣ।  ਹਾਲਾਂਕਿ ਕੋਈ ਵੀ ਸਮਝਦਾਰ ਹਿੰਦੂ ਘੱਟ ਗਿਣਤੀਆਂ ਦੇ ਲਿਬਾਸ ਦੇ ਆਧਾਰਿਤ ਵਿਤਕਰਾ ਕੀਤੇ ਜਾਣ ਦੇ ਹੱਕ ’ਚ ਨਹੀਂ ਹੈ।  ਜੇ ਕੇਵਲ ਜਨੂੰਨੀ ਕਿਸਮ ਦੇ ਬੇਸਮਝ ਹਿੰਦੂਆਂ ਨੂੰ ਇਸੇ ਤਰ੍ਹਾਂ ਵਡਾਵਾ ਮਿਲਦਾ ਰਿਹਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਹਿੰਦੂਆਂ ਦੇ ਧਾਰਮਿਕ ਚਿਨ੍ਹਾਂ ਤਿਲਕ ਜੰਝੂ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੀ ਕੁਰਬਾਨੀ ਨੂੰ ਅੱਖੋਂ ਪਰੋਖੇ ਕਰਨਾ ਹੋਵੇਗਾ।

ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਜਿਹੀਆਂ ਸਾਰੀਆਂ ਘਟਨਾਵਾਂ ਨੂੰ ਅਮਰੀਕਨ ਸਰਕਾਰ ਦੇ ਨੁਮਾਇੰਦਿਆਂ ਅਤੇ ਮੀਡੀਏ ਤੱਕ ਪਹੁੰਚਾਇਆ ਜਾਵੇਗਾ ਤਾਂ ਕਿ ਉਹ ਵੀ ਦੁਨੀਆਂ ਦੀ ਸਭ ਤੋਂ ਵੱਡੀ ਕਹਾਉਣ ਵਾਲੀ ਡੈਮੋਕਰੇਸੀ ਵਾਲੇ ਭਾਰਤ ਦੇਸ਼ ਬਾਰੇ ਸਚਾਈ ਜਾਣ ਸਕਣ।

ਜਾਰੀ ਕਰਤਾ : ਜਸਵਿੰਦਰ ਸਿੰਘ ਪੰਨੂ
206 941 9700

ਵੋਟਰ ਵੋਟ ਕਿਸ ਪਾਰਟੀ ਨੂੰ ਪਾਉਣ ?

0

ਵੋਟਰ ਵੋਟ ਕਿਸ ਪਾਰਟੀ ਨੂੰ ਪਾਉਣ ?

ਕਿਰਪਾਲ ਸਿੰਘ ਬਠਿੰਡਾ 88378-13661

ਪੰਜਾਬ ਸਮੇਤ ਸਮੁੱਚੇ ਦੇਸ਼ ਦੀ ਸਿਆਸਤ ਇੰਨੀ ਗੰਧਲੀ ਹੋ ਚੁੱਕੀ ਹੈ ਕਿ ਕਿਸੇ ਵੀ ਪਾਰਟੀ ਨੂੰ ਸਮੁੱਚੇ ਤੌਰ ’ਤੇ ਚੰਗਾ ਨਹੀਂ ਕਿਹਾ ਜਾ ਸਕਦਾ। ਚੋਣ ਪਿੜ ’ਚ ਕੁੱਦੀਆਂ ਸਭ ਪਾਰਟੀਆਂ ਨੇ ਆਪਣੇ ਮੁਢਲੇ ਸਿਧਾਂਤਾਂ ਨੂੰ ਪੂਰਨ ਤੌਰ ’ਤੇ ਤਿਲਾਂਜਲੀ ਦੇ ਕੇ ਇੱਕੋ ਇੱਕ ਟੀਚਾ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਉਣਾ ਦਾ ਮਿਥ ਰੱਖਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਪਾਰਟੀਆਂ ਆਪਣੇ ਉਮੀਦਵਾਰ ਚੁਣਨ ਲਈ ਉਨ੍ਹਾਂ ਦੀ ਭਰੋਸੇਯੋਗਤਾ, ਚੰਗੇ ਕਿਰਦਾਰ ਅਤੇ ਈਮਾਨਦਾਰ ਉਮੀਦਵਾਰ ਚੁਣਨ ਦੀ ਥਾਂ ਆਪਣੀ ਪਾਰਟੀ ਦੇ ਸਥਾਪਿਤ ਆਗੂਆਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ; ਉੱਥੇ ਦੂਸਰੀਆਂ ਪਾਰਟੀਆਂ ਦੇ ਦਲਬਦਲੂਆਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰ ਉਨ੍ਹਾਂ ਨੂੰ ਟਿਕਟਾਂ ਨਾਲ ਨਿਵਾਜ਼ਿਆ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਆਪਣੀ ਮਾਂ ਪਾਰਟੀ ਦੇ ਪੁਰਾਣੇ ਆਗੂ ਜਿਨ੍ਹਾਂ ਨੂੰ ਟਿਕਟ ਮਿਲਣ ਦੀ ਆਸ ’ਤੇ ਪਾਣੀ ਫਿਰਦਾ ਹੈ ਉਹ ਦਲਬਦਲੀ ਕਰਕੇ ਦੂਸਰੀ ਪਾਰਟੀ ’ਚ ਜਾ ਕੇ ਟਿਕਟ ਹਾਸਲ ਕਰ ਲੈਂਦੇ ਹਨ। ਵੈਸੇ ਤਾਂ ਹਰ ਚੋਣ ਮੌਕੇ ਦਲਬਦਲੂਆਂ ਦੀ ਭਰਮਾਰ ਹੁੰਦੀ ਹੈ ਪਰ ਇਸ ਚੋਣ ’ਚ ਤਾਂ ਦਲਬਦਲੂਆਂ ਦੀ ਇੰਨੀ ਭਰਮਾਰ ਹੈ ਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦੀ ਹਾਲਤ ਕਿਸੇ ਵੱਡੇ ਰੇਲਵੇ ਜੰਕਸ਼ਨ ’ਤੇ ਪਹੁੰਚੀ ਰੇਲ ਗੱਡੀ ਦੇ ਮੁਸਾਫਰਾਂ ਵਰਗੀ ਬਣੀ ਪਈ ਹੈ ਜਿਹੜੇ ਇੱਕ ਗੱਡੀ ’ਚੋਂ ਉੱਤਰ ਕੇ ਦੂਸਰੀ ਗੱਡੀ ’ਚ ਚੜ੍ਹਨ ਲਈ ਕੋਈ ਕਿਸੇ ਪਾਸੇ ਦੌੜਦੇ ਨਜ਼ਰ ਆਉਂਦੇ ਹਨ ਅਤੇ ਕੁਝ ਦੂਸਰੇ ਪਾਸੇ। ਸਭ ਤੋਂ ਵੱਧ ਦੌੜ ਕੇਂਦਰ ’ਚ ਸੱਤਾਧਾਰੀ ਪਾਰਟੀ ਭਾਜਪਾ ਵੱਲ ਜਾਣ ਦੀ ਲੱਗੀ ਹੈ। ਇਸ ਦਾ ਕਾਰਨ ਇਹ ਨਹੀਂ ਕਿ ਭਾਜਪਾ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਤਰੱਕੀ ਲਈ ਸਭ ਤੋਂ ਉੱਤਮ ਪਾਰਟੀ ਹੈ ਸਗੋਂ ਇਸ ਕਾਰਨ ਕਿ ਕੇਂਦਰ ’ਚ ਸੱਤਾਧਾਰੀ ਹੋਣ ਦੇ ਨਾਤੇ ਉਨ੍ਹਾਂ ਦੇ ਅਧੀਨ ਈ.ਡੀ., ਇਨਕਮ ਟੈਕਸ, ਸੀ.ਬੀ.ਆਈ. ਅਤੇ ਹੋਰ ਸ਼ਕਤੀਸ਼ਾਲੀ ਕੇਂਦਰੀ ਇੰਟੈਲੀਜੈਂਸ ਏਜੰਸੀਆਂ ਹਨ ਜਿਨ੍ਹਾਂ ਰਾਹੀਂ ਕਿਸੇ ਵੀ ਨੇਤਾ ਦੇ ਘਰ ਛਾਪੇ ਮਰਵਾ ਕੇ ਉਸ ਨੂੰ ਮੁਸੀਬਤ ’ਚ ਫਸਾਇਆ ਜਾ ਸਕਦਾ ਹੈ। ਦੇਸ਼ ਦੇ ਲੋਕ, ਕਿਸੇ ਵੀ ਭ੍ਰਿਸ਼ਟ ਆਗੂ ਦੇ ਘਰ ਜਾਂ ਕਾਰੋਬਾਰ ’ਤੇ ਛਾਪੇ ਮਾਰਨ ਦੇ ਵਿਰੋਧ ’ਚ ਨਹੀਂ ਸਗੋਂ ਚਾਹੁੰਦੇ ਹਨ ਕਿ ਹਰ ਭ੍ਰਿਸ਼ਟ ਆਗੂ ’ਤੇ ਕਾਰਵਾਈ ਹੋਵੇ ਪਰ ਸਵਾਲ ਉਸੇ ਸਮੇਂ ਖੜ੍ਹੇ ਹੁੰਦੇ ਹਨ ਜਦੋਂ ਇਹ ਛਾਪੇ ਕੇਵਲ ਚੋਣਾਂ ਮੌਕੇ ਵਿਰੋਧੀ ਧਿਰ ਦੇ ਆਗੂਆਂ ’ਤੇ ਹੀ ਮਾਰੇ ਜਾਣ। ਇਸ ਦੀਆਂ ਬੇਅੰਤ ਉਦਾਹਰਣਾਂ ਹਨ ਜਦੋਂ ਭ੍ਰਿਸ਼ਟ ਤੋਂ ਭ੍ਰਿਸ਼ਟ ਆਗੂ ਵੀ ਸੱਤਾਧਾਰੀ ਪਾਰਟੀ ’ਚ ਸ਼ਾਮਲ ਹੋ ਬੜੀ ਹੀ ਅਸਾਨੀ ਨਾਲ ਤੁਰੰਤ ਕਲੀਨ ਚਿੱਟ ਹਾਸਲ ਕਰਨ ’ਚ ਸਫਲ ਹੋ ਜਾਂਦਾ ਹੈ। ਭਾਜਪਾ ਸੰਬੰਧੀ ਤਾਂ ਮਸ਼ਹੂਰ ਹੈ ਕਿ ਇਸ ਪਾਸ ਐਸੀ ਵਾਸ਼ਿੰਗ ਮਸ਼ੀਨ ਹੈ ਜਿਹੜੀ ਭ੍ਰਿਸ਼ਟਾਚਾਰ ’ਚ ਲਿਪਤ ਹਰ ਆਗੂ ਨੂੰ ਧੋ ਕੇ ਦਾਗ਼ ਰਹਿਤ ਕਰ ਦਿੰਦੀ ਹੈ। ਇਸੇ ਮਸ਼ੀਨ ਦੀ 2021 ’ਚ ਪੱਛਮੀ ਬੰਗਾਲ ’ਚ ਭਾਜਪਾ ਨੇ ਪੂਰੀ ਵਰਤੋਂ ਕੀਤੀ। ਮਮਤਾ ਦੀਦੀ ਤੋਂ ਬਾਅਦ ਦੂਜੇ ਤੀਜੇ ਨੰਬਰ ਦੇ ਆਗੂਆਂ ਸਮੇਤ ਟੀ.ਐੱਮ.ਸੀ ਦੇ ਵੱਡੀ ਗਿਣਤੀ ਆਗੂ ਭਾਜਪਾ ’ਚ ਸ਼ਾਮਲ ਹੋਣ ਨਾਲ ਮਮਤਾ ਇਕੱਲੀ ਪਈ ਦਿੱਸ ਰਹੀ ਸੀ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਸਾਰੀ ਕੇਂਦਰੀ ਵਜਾਰਤ ਅਤੇ ਭਾਜਪਾ ਸਾਸ਼ਤ ਸੂਬਾ ਸਰਕਾਰਾਂ ਦੇ ਮੁੱਖ ਮੰਤਰੀਆਂ ਦੀ ਫ਼ੌਜ ਬੰਗਾਲ ’ਚ ਝੋਕ ਦਿੱਤੀ ਗਈ। ਇੰਜ ਜਾਪਦਾ ਸੀ ਕਿ ਭਾਜਪਾ ਲਈ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਿਨਾਂ ਦੇਸ਼ ਦੀ ਹੋਰ ਕੋਈ ਸਮੱਸਿਆ ਹੀ ਨਹੀਂ ਹੈ। ਕੋਵਿਡ-19 ਮਹਾਂਮਾਰੀ ਦੇ ਵਧ ਰਹੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਪੱਛਮੀ ਬੰਗਾਲ ’ਚ ਭਾਜਪਾ ਨੇ ਜਿਸ ਤਰ੍ਹਾਂ ਵੱਡੀਆਂ ਵੱਡੀਆਂ ਰੈਲੀਆਂ ਖਾਸ ਕਰ ਪ੍ਰਧਾਨ ਮੰਤਰੀ ਦੀਆਂ ਰੈਲੀਆਂ ’ਚ ਦੇਸ਼ ਭਰ ਦੇ ਵਰਕਰ ਅਤੇ ਭਾੜੇ ਦੇ ਬੰਦਿਆਂ ਨਾਲ ਲੱਖਾਂ ਦੀ ਗਿਣਤੀ ’ਚ ਇਕੱਠ ਕੀਤਾ ਜਾਂਦਾ ਸੀ। ਇਸ ਨਾਲ ਆਮ ਦਰਸ਼ਕ ਤਾਂ ਪ੍ਰਭਾਵ ਕਬੂਲ ਰਹੇ ਸਨ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਸੁਣਨ ਲਈ ਲੱਖਾਂ ਲੋਕ ਆ ਰਹੇ ਹਨ ਉਸ ਨਾਲ ਮਮਤਾ ਦੀਦੀ ਦਾ ਤਖ਼ਤਾ ਅਵੱਸ਼ ਪਲਟ ਜਾਏਗਾ ਪਰ ਚੋਣ ਨਤੀਜਿਆਂ ਨੇ ਜਿਸ ਤਰ੍ਹਾਂ ਭਾਜਪਾ ਦੀ ਬਾਜ਼ੀ ਪੁੱਠੀ ਪਾਈ ਇਸ ਨੇ ਵਿਖਾ ਦਿੱਤਾ ਕਿ ਬੰਗਾਲੀ ਵੋਟਰ ਕਾਫੀ ਜਾਗਰੂਕ ਹਨ। ਟੀ.ਐੱਮ.ਸੀ. ਦੀ ਜਿੱਤ ’ਚ ਜਿੱਥੇ ਮਮਤਾ ਦੀਦੀ ਵੱਲੋਂ ਦ੍ਰਿੜਤਾ ਤੇ ਦਲੇਰੀ ਨਾਲ ਮੁਕਾਬਲਾ ਕਰਨਾ ਸੀ ਉੱਥੇ ਕਿਸਾਨ ਆਗੂਆਂ ਵੱਲੋਂ ਪੱਛਮੀ ਬੰਗਾਲ ’ਚ ਭਾਜਪਾ ਹਰਾਉ ਦੇ ਦਿੱਤੇ ਸੱਦੇ ਨੇ ਵੀ ਕਾਫੀ ਵੱਡਾ ਯੋਗਦਾਨ ਪਾਇਆ।

ਬੰਗਾਲ ਚੋਣਾਂ ਤੋਂ ਬਾਅਦ ਹੁਣ 2022 ਦੀਆਂ ਪੰਜਾਬ ਤੇ ਯੂ.ਪੀ. ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਅੰਦੋਲਨ ਦੇ ਸਮਰਥਕਾਂ ਦਾ ਵੱਡਾ ਇਮਤਿਹਾਨ ਹੈ ਕਿਉਂਕਿ ਬੰਗਾਲ ਜਿੱਥੇ ਕਿਸਾਨ ਅੰਦੋਲਨ ਦਾ ਬਹੁਤਾ ਪ੍ਰਭਾਵ ਨਹੀਂ ਸੀ ਉੱਥੇ ਪੰਜਾਬ ਉਹ ਧੁਰਾ ਹੈ ਜਿੱਥੋਂ ਸ਼ਕਤੀਸ਼ਾਲੀ ਅੰਦੋਲਨ ਖੜ੍ਹਾ ਹੋਇਆ ਅਤੇ ਪੰਜਾਬ ਤੋਂ ਬਾਅਦ ਹਰਿਆਣਾ ਤੇ ਪੱਛਮੀ ਯੂ.ਪੀ. ਉਹ ਖੇਤਰ ਹੈ ਜਿੱਥੋਂ ਕਿਸਾਨ ਅੰਦੋਲਨ ਨੂੰ ਸਭ ਤੋਂ ਵੱਧ ਹਿਮਾਇਤ ਮਿਲੀ ਜਿਸ ਨਾਲ ਮੋਦੀ ਵਰਗੇ ਤਾਨਾਸ਼ਾਹ ਪ੍ਰਧਾਨ ਮੰਤਰੀ ਨੂੰ ਸਵਾ ਸਾਲ ਪਹਿਲਾਂ ਪਾਸ ਕਰਵਾਏ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਵਿੱਚੋਂ ਇਸ ਸਮੇਂ ਯੂ.ਪੀ. ਅਤੇ ਪੰਜਾਬ ਸਮੇਤ 5 ਸੂਬਿਆਂ ’ਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਇਸ ਲੇਖ ’ਚ ਕੇਵਲ ਯੂ.ਪੀ. ਅਤੇ ਪੰਜਾਬ ਸੰਬੰਧੀ ਹੀ ਵੀਚਾਰ ਕੀਤੀ ਜਾਣੀ ਹੈ। ਯੂ.ਪੀ. ’ਚ ਭਾਜਪਾ ਦਾ ਆਧਾਰ ਕਾਫੀ ਹੋਣ ਕਰਕੇ ਉੱਥੇ ਤਾਂ ਬੰਗਾਲ ਵਾਲਾ ਭਾਜਪਾ ਹਰਾਉ ਫ਼ਾਰਮੂਲਾ ਹੀ ਚੱਲੇਗਾ ਜੋ ਠੀਕ ਢੰਗ ਨਾਲ ਚੱਲ ਵੀ ਰਿਹਾ ਹੈ। ਕਾਫੀ ਸੰਭਾਵਨਾਵਾਂ ਹਨ ਕਿ ਭਾਜਪਾ ਨੂੰ ਯੂ.ਪੀ. ’ਚੋਂ ਸੱਤਾ ਤੋਂ ਹੱਥ ਧੋਣੇ ਪੈਣਗੇ। ਪੰਜਾਬ ’ਚ ਹਾਲਾਤ ਵੱਖਰੇ ਹਨ ਕਿਉਂਕਿ ਇੱਥੇ ਭਾਜਪਾ ਗੱਠਜੋੜ ਦੀ ਸਰਕਾਰ ਬਣਨੀ ਤਾਂ ਬਹੁਤ ਦੂਰ ਦੀ ਗੱਲ ਹੈ, ਪਰ ਆਪਣੇ ਵਿਧਾਇਕਾਂ ਦੀ ਗਿਣਤੀ ਅਤੇ ਵੋਟ ਪ੍ਰਤੀਸ਼ਤ ਵਧਾਉਣ ਦੇ ਸਿਰਤੋੜ ਯਤਨ ਕਰ ਰਹੀ ਹੈ। ਇਸ ਲਈ ਮਨੁੱਖੀ ਅਧਿਕਾਰਾਂ ਅਤੇ ਕਿਸਾਨੀ ਹਿੱਤਾਂ ਲਈ ਜੂਝਣ ਵਾਲੇ ਪੰਜਾਬੀਆਂ ਲਈ ਇੱਥੇ ਦੂਹਰੀ ਚੁਣੌਤੀ ਹੈ; ਪਹਿਲੀ ਤਾਂ ਭਾਜਪਾ ਗਠਜੋੜ ਦੇ ਜੇਤੂ ਉਮੀਦਵਾਰਾਂ ਦੀ ਗਿਣਤੀ ਪਿਛਲੀ ਵਾਰ ਦੇ ਤਿੰਨ ਵਿਧਾਇਕਾਂ ਤੋਂ ਘਟਾਉਣਾ ਅਤੇ ਦੂਸਰੀ ਭ੍ਰਿਸ਼ਟਾਚਾਰ ਤੋਂ ਮੁਕਤ ਲੋਕ ਹਿਤਕਾਰੀ ਸਰਕਾਰ ਦੀ ਚੋਣ ਕਰਨਾ। ਭਾਜਪਾ ਦੀਆਂ ਨੀਤੀਆਂ ਲੋਕ ਮਾਰੂ ਅਤੇ ਕਾਰਪੋਰੇਟ ਪੱਖੀ ਹੋਣ ਤੋਂ ਇਲਾਵਾ ਧਰਮ ਨਿਰਪੱਖ ਭਾਰਤ ’ਚ ਭਾਈਚਾਰਕ ਸਾਂਝ ਖਤਮ ਕਰ ਘੱਟ ਗਿਣਤੀਆਂ ਲਈ ਬਹੁਤ ਹੀ ਘਾਤਕ ਬਣੀ ਹੈ। ਇਸ ਦੀ ਚੋਣ ਨੀਤੀ, ਅਯੁੱਧਿਆ ਮੰਦਰ, ਕਾਸ਼ੀ ਮਥਰਾ ਮੰਦਰ ਬਣਾਉਣ ਦੇ ਦਾਅਵੇ ਅਤੇ ਧਰਮ ਆਧਾਰਤ ਦੰਗੇ ਕਰਵਾ ਕੇ ਵੋਟਰਾਂ ਦਾ ਧਰੁਵੀਕਰਨ ਕਰ ਬਹੁਗਿਣਤੀ ਹਿੰਦੂਆਂ ਨੂੰ ਆਪਣੇ ਹੱਕ ’ਚ ਭੁਗਤਾ ਕੇ ਚੋਣਾਂ ਜਿੱਤਣਾ ਹੈ। ਜਿਸ ਧਰਮ ਨਿਰਪੱਖ ਦੇਸ਼ ’ਚ ਕਿਸੇ ਹਿੰਦੂ ਲੜਕੀ ਵੱਲੋਂ ਮੁਸਲਿਮ ਲੜਕੇ ਨਾਲ ਸ਼ਾਦੀ ਕਰਨ ਅਤੇ ਮੁਸਲਿਮ ਵਿਦਿਆਰਥਣਾਂ ਵੱਲੋਂ ਬੁਰਕਾ ਪਹਿਨ ਕੇ ਵਿਦਿਆਕ ਸੰਸਥਾਵਾਂ ’ਚ ਆਉਣ ’ਤੇ ਦੋ ਫਿਰਕਿਆਂ ’ਚ ਤਨਾਅ ਵਾਲੀ ਸਥਿਤੀ ਅਤੇ ਕਈ ਵਾਰ ਦੰਗੇ ਫਸਾਦ ਹੋ ਜਾਣੇ ਆਮ ਗੱਲ ਹੋਵੇ; ਜਿੱਥੇ ਕਿਸੇ ਮੁਸਾਲਮਾਨ ਦੇ ਘਰ ਫਰਿਜ਼ ’ਚ ਪਏ ਮੀਟ ਨੂੰ ਗਊ-ਮਾਸ ਦੱਸ ਕੇ ਉਸ ਨੂੰ ਕੁੱਟ ਕੁੱਟ ਮਾਰ ਦੇਣ ਵਾਲੀਆਂ ਘਟਨਾਵਾਂ ਹੋਣ; ਜਿੱਥੇ ਹਿੰਦੂ ਸੰਤ, ਧਰਮ ਸੰਸਦਾਂ ਕਰਕੇ ਹਿੰਦੂ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣ ਅਤੇ ਮੁਸਲਮਾਨਾਂ ਦੀ ਅਬਾਦੀ ਨਾ ਵਧਣ ਦੇਣ ਦੇ ਭਾਸ਼ਣ ਦੇਣ; ਉਕਤ ਕਿਸਮਾਂ ਦੇ ਕਿਸੇ ਵੀ ਦੋਸ਼ੀ ਨੂੰ ਹਾਲੀ ਤੱਕ ਕੋਈ ਸਜਾ ਨਾ ਮਿਲੀ ਹੋਵੇ; ਦੂਸਰੇ ਪਾਸੇ ਅਜਿਹੀਆਂ ਮੰਦਭਾਗੀ ਘਟਨਾਵਾਂ ਵਿਰੁੱਧ ਲਿਖਣ ਵਾਲੇ ਲੇਖਕਾਂ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸ ਉਨ੍ਹਾਂ ਨੂੰ ਜ਼ੇਲ੍ਹਾਂ ’ਚ ਸੁੱਟਿਆ ਜਾਂਦਾ ਹੋਵੇ; ਆਪਣੇ ਹੱਕਾਂ ਦੀ ਰੱਖਿਆ ਲਈ ਸ਼ਾਂਤਮਈ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਖ਼ਾਲਸਤਾਨੀ, ਅਤਿਵਾਦੀ, ਪਾਕਿਸਤਾਨ ਅਤੇ ਆਈ.ਐੱਸ.ਆਈ. ਦੇ ਏਜੰਟ, ਦੇਸ਼ ਧਰੋਹੀ, ਮਵਾਲੀ ਆਦਿਕ ਸ਼ਬਦਾਂ ਨਾਲ ਭੰਡਿਆ ਜਾਵੇ। ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗੈਰ ਸੰਵਿਧਾਨਕ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨਾ ਲਾਈ ਬੈਠੇ ਭਾਵੇਂ ਮੁਸਲਮਾਨ ਭਾਈਚਾਰਾ ਹੋਵੇ ਭਾਵੇਂ ਕਿਸਾਨ ਹੋਣ; ਉਨ੍ਹਾਂ ਪ੍ਰਤੀ ਚੋਣ ਜਲਸਿਆਂ ’ਚ ਕੇਂਦਰੀ ਮੰਤਰੀ ਵੱਲੋਂ ‘ਦੇਸ਼ ਕੇ ਗਦਾਰੋਂ ਕੋ, ਗੋਲ਼ੀ ਮਾਰੋ ਸਾਲੋਂ ਕੋ’ ਦੇ ਨਾਹਰੇ ਮਾਰਨ ’ਤੇ ਕੋਈ ਕਾਰਵਾਈ ਨਾ ਹੋਵੇ; ਲਖੀਮਪੁਰ ਵਿਖੇ ਕਿਸਾਨਾਂ ਨੂੰ ਜੀਪ ਹੇਠਾਂ ਦ੍ਰੜ ਕੇ ਮਾਰਨ ਵਾਲੇ ਅਸ਼ੀਸ਼ ਮਿਸ਼ਰਾ ਦੀ ਪਹਿਲਾਂ ਤਾਂ ਓਨਾ ਚਿਰ ਗ੍ਰਿਫ਼ਤਾਰੀ ਨਹੀਂ ਹੋਈ ਜਿੰਨੀ ਦੇਰ ਤੱਕ ਸਰਬ ਉੱਚ ਅਦਾਲਤ ਵੱਲੋਂ ਯੂ.ਪੀ ਸਰਕਾਰ ਨੂੰ ਝਾੜਾਂ ਨਹੀਂ ਪਾਈਆਂ ਗਈਆਂ। ਸਰਬ ਉੱਚ ਅਦਾਲਤ ਵੱਲੋਂ ਗਠਿਤ ਜਾਂਚ ਕਮੇਟੀ ਵੱਲੋਂ ਦਿੱਤੀ ਰਿਪੋਰਟ ਮੁਤਾਬਕ ਲਖੀਮਪੁਰ ਘਟਨਾ ਮਹਿਜ਼ ਇੱਕ ਦੁਰਘਟਨਾ ਨਹੀਂ ਬਲਕਿ ਕਤਲਾਂ ਦੀ ਸੋਚੀ ਸਮਝੀ ਸਾਜਸ਼ ਸੀ ਜਿਸ ਵਿੱਚ ਅਸ਼ੀਸ਼ ਮਿਸ਼ਰਾ ਸਮੇਤ ਉਸ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਪਿਤਾ ਅਜੈ ਮਿਸ਼ਰਾ ਦੀ ਵੀ ਸ਼ਮੂਲੀਅਤ ਸੀ; ਇਸ ਦੇ ਬਾਵਜੂਦ ਅਜੈ ਮਿਸ਼ਰਾ ਹਾਲੀ ਤੱਕ ਵੀ ਕੇਂਦਰੀ ਸਰਕਾਰ ’ਚ ਸ਼ਾਮਲ ਹੈ ਅਤੇ 8 ਬੰਦਿਆਂ ਦੇ ਕਾਤਲ ਨੂੰ ਮਹਿਜ਼ 4 ਮਹੀਨਿਆਂ ’ਚ ਅਦਾਲਤ ਵੱਲੋਂ ਉਸ ਨੂੰ ਜਮਾਨਤ ਇਸ ਅਧਾਰ ’ਤੇ ਦੇ ਦਿੱਤੀ ਕਿ ਅਦਾਲਤ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਅਸ਼ੀਸ਼ ਮਿਸ਼ਰਾ ਨੇ ਆਪਣੇ ਡਰਾਇਵਰ ਨੂੰ ਕਿਸਾਨਾਂ ਉੱਪਰ ਗੱਡੀ ਚੜ੍ਹਾਉਣ ਲਈ ਕਿਹਾ ਹੋਵੇ। ਇਹ ਇਨਸਾਫ਼ ਪਸੰਦ ਲੋਕਾਂ ਨੇ ਸੋਚਣਾਂ ਹੈ ਕਿ ਜਦ ਤੱਕ ਉਸ ਦਾ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਜਿਸ ਦੇ ਅਧੀਨ ਸਾਰੇ ਦੇਸ਼ ਦੀ ਪੁਲਿਸ ਹੈ ਓਨੀ ਦੇਰ ਪੁਲਿਸ ਅਦਾਲਤ ’ਚ ਸਬੂਤ ਪੇਸ਼ ਕਿਵੇਂ ਕਰ ਸਕਦੀ ਹੈ ? ਉਸ ਮੰਤਰੀ ਦੇ ਸ਼ਰਮਨਾਕ ਕਾਰੇ ’ਤੇ ਮੋਦੀ ਸਮੇਤ ਕਿਸੇ ਵੀ ਮੰਤਰੀ ਜਾਂ ਭਾਜਪਾ ਪ੍ਰਧਾਨ ਨੇ ਜ਼ੁਬਾਨ ਨਾ ਖੋਲ੍ਹੀ ਹੋਵੇ ਉਸ ਪਾਰਟੀ ਤੋਂ ਦੇਸ਼ ਦੇ ਲੋਕ ਇਨਸਾਫ਼ ਦੀ ਕੀ ਉਮੀਦ ਰੱਖ ਸਕਦੇ ਹਨ ? ਜਿਸ ਪੰਜਾਬ ਦੇ ਲੋਕ ਹਰ ਜ਼ੁਲਮ ਦੇ ਵਿਰੁੱਧ ਕੇਵਲ ਆਵਾਜ਼ ਉਠਾਉਣ ਦੀ ਨਹੀਂ ਸਗੋਂ ਦ੍ਰਿੜਤਾ ਨਾਲ ਟਾਕਰਾ ਕਰਨ ਅਤੇ ਸ਼ਹੀਦੀਆਂ ਪਾਉਣ ਲਈ ਮਸ਼ਹੂਰ ਹੋਣ ਉਸ ਪੰਜਾਬ ’ਚ ਭਾਜਪਾ ਆਪਣੇ ਜੇਤੂ ਉਮੀਦਵਾਰਾਂ ਦੀ ਗਿਣਤੀ ਜਾਂ ਵੋਟ ਪ੍ਰਤੀਸ਼ਤ ਵਧਾ ਜਾਣ ਤਾਂ ਮੈਂ ਸਮਝਦਾ ਹਾਂ ਕਿ ਇਨਸਾਫ਼ ਪਸੰਦ ਬਹਾਦਰ ਪੰਜਾਬੀਆਂ ਦੇ ਇਖ਼ਲਾਕ ਦੀ ਗਿਰਾਵਟ ਦਾ ਸਿਰਾ ਹੋਵੇਗਾ। ਇਹੋ ਗੱਲ ਯੂ.ਪੀ. ’ਤੇ ਢੁੱਕਦੀ ਹੈ ਜਿੱਥੇ ਲਖੀਮਪੁਰ ਘਟਨਾਂ ਵਾਪਰੀ ਹੋਵੇ; ਘਟਨਾਂ ਦਾ ਸੂਤਰਧਾਰ ਦੋਸ਼ੀ ਮੰਤਰੀ ਹਾਲੇ ਵੀ ਕੁਰਸੀ ’ਤੇ ਬਿਰਾਜਮਾਨ ਹੋਵੇ ਅਤੇ ਉਸ ਦੇ ਪੁੱਤਰ ਨੂੰ ਜਮਾਨਤ ਵੀ ਮਿਲ ਜਾਏ ਪਰ ਕਿਸਾਨਾਂ ਵਿਰੁੱਧ ਕਰਾਸ ਕੇਸ ਦਰਜ ਕਰ ਗ੍ਰਿਫ਼ਤਾਰ ਕੀਤੇ ਹੋਣ ਫਿਰ ਵੀ ਉੱਥੇ ਭਾਜਪਾ ਦੁਬਾਰਾ ਸਰਕਾਰ ਬਣਾ ਜਾਵੇ ਤਾਂ ਇਨਸਾਫ਼ ਕਿੱਥੋਂ ਲੱਭਦੇ ਹੋ ?

ਭਾਜਪਾ ਤੋਂ ਖ਼ਤਰਾ ਕੇਵਲ ਮੁਸਲਮਾਨਾਂ ਨੂੰ ਹੀ ਨਹੀਂ ਬਲਕਿ ਹਰ ਘੱਟ ਗਿਣਤੀ ਸਿੱਖ, ਈਸਾਈ, ਜੈਨੀ, ਬੋਧੀ ਅਤੇ ਦਲਿਤ ਵਰਗ ਨੂੰ ਭੀ ਹੈ। ਈਸਾਈ ਪਾਦਰੀ ਨੂੰ ਬੱਚਿਆਂ ਸਮੇਤ ਉਨ੍ਹਾਂ ਦੀ ਗੱਡੀ ’ਚ ਸੁੱਤਿਆਂ ਪਿਆਂ ਨੂੰ ਅੱਗ ਲਾ ਕੇ ਸਾੜ ਦੇਣ, ਦਲਿਤ ਬੱਚੇ ਵੱਲੋਂ ਪਾਣੀ ਪੀਣ ਲਈ ਮੰਦਰ ਚਲੇ ਜਾਣ ’ਤੇ ਕੁੱਟ ਕੇ ਮਾਰ ਦੇਣਾ, ਦਲਿਤ ਲਾੜੇ ਵੱਲੋਂ ਘੋੜੀ ਚੜ੍ਹਨ ਦੇ ਦੋਸ਼ ਹੇਠ ਕੁੱਟਣਾ ਆਦਕ ਬੇਅੰਤ ਉਦਾਹਰਣਾਂ ਹਨ। ਸਿਆਸੀ ਸਿੱਖ ਕੈਦੀ 26-26 ਸਾਲਾਂ ਤੋਂ ਜੇਲ੍ਹਾਂ ’ਚ ਬੰਦ ਹਨ ਜਿਨ੍ਹਾਂ ਵਿੱਚੋਂ ਕਈਆਂ ਨੂੰ ਇੱਕ ਦਿਨ ਵੀ ਪੈਰੋਲ ਨਹੀਂ ਮਿਲੀ। ਦਵਿੰਦਰਪਾਲ ਸਿੰਘ ਭੁੱਲਰ, ਜੋ 26 ਸਾਲ ਤੋਂ ਜ਼ੇਲ੍ਹ ’ਚ ਬੰਦ ਹੈ, ਜ਼ੇਲ੍ਹ ਦੀ ਹਾਲਤ ਕਾਰਨ ਉਹ ਮਾਨਸਿਕ ਰੋਗੀ ਬਣ ਚੁੱਕਾ ਹੈ, ਉਸ ਨੂੰ ਗੁਰੂ ਨਾਨਕ ਸਾਹਿਬ ਜੀ ਦੀ 550 ਸਾਲਾ ਪ੍ਰਕਾਸ਼ ਸ਼ਤਾਬਦੀ ਮੌਕੇ ਵਾਹ-ਵਾਹ ਖੱਟਣ ਲਈ ਕੇਂਦਰ ਸਰਕਾਰ ਨੇ ਅਕਤੂਬਰ 2019 ’ਚ ਸਜਾ ਮੁਆਫੀ ਦੇ ਕੇ ਰਿਹਾਅ ਕਰਨ ਦਾ ਐਲਾਨ ਕੀਤਾ, ਜਿਸ ਨੂੰ ਇਸ ਸਮੇਂ ਭਾਜਪਾ ਦੀ ਕੇਂਦਰ ਸਰਕਾਰ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ ਦਿੱਲੀ ਦੀ ਆਪ ਸਰਕਾਰ ਦੋਵੇਂ ਹੀ ਰਿਹਾਅ ਕਰ ਸਕਦੀਆਂ ਹਨ ਪਰ ਢਾਈ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਿੱਥੇ ਕੇਂਦਰੀ ਭਾਜਪਾ ਸਰਕਾਰ ਚੁੱਪ ਹੈ ਉੱਥੇ ‘ਆਪ’ ਸਰਕਾਰ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਦੀ ਅਗਵਾਈ ਵਾਲੇ ਐੱਸ.ਆਰ.ਬੀ ਨੇ ਅੱਜ ਤੋਂ ਸਵਾ ਸਾਲ ਪਹਿਲਾਂ ਉਸ ਦੀ ਰਿਹਾਈ ਦਰਖਾਸਤ ਨੂੰ ਰੱਦ ਕਰਕੇ ਦੱਬੀ ਬੈਠੇ ਹਨ; ਜਿਸ ਦੀ ਸੂਚਨਾ ਨਾ ਤਾਂ ਕੈਦੀ ਨੂੰ ਅਤੇ ਨਾ ਹੀ ਉਸ ਦੇ ਪਰਿਵਾਰ ਨੂੰ ਦਿੱਤੀ ਗਈ, ਜੋ ਕਾਰਨਾਂ ਸਮੇਤ ਤੁਰੰਤ ਦੇਣੀ ਹੁੰਦੀ ਹੈ। ਇਸ ਸੰਬੰਧੀ ਜਦੋਂ ਆਪ ਪਾਰਟੀ ਲਈ ਵੋਟਾਂ ਮੰਗਣ ਆਏ ਇੱਕ ਗਰੁੱਪ ਨੂੰ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ‘ਹਿੰਦੂਆਂ ਦੀਆਂ ਵੋਟਾਂ ਵੀ ਲੈਣੀਆਂ ਹਨ’; ਹਾਲਾਂ ਕਿ ਮੇਰੇ ਧਿਆਨ ’ਚ ਇੱਕ ਵੀ ਐਸਾ ਹਿੰਦੂ ਨਹੀਂ ਜਿਸ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਸਜਾ ਮੁਆਫ਼ੀ ਦਾ ਵਿਰੋਧ ਕੀਤਾ ਹੋਵੇ। ਦੂਸਰੇ ਪਾਸੇ ਸੌਦਾ ਸਾਧ ਹੈ ਜੋ ਕਤਲਾਂ ਅਤੇ ਬਲਾਤਕਾਰਾਂ ਦੇ ਦੋਸ਼ਾਂ ਹੇਠ ਉਮਰ ਕੈਦ ਭੁਗਤ ਰਿਹੈ; ਅਦਾਲਤ ਵੱਲੋਂ ਦੋਸ਼ ਆਇਦ ਕੀਤੇ ਜਾਣ ਸਮੇਂ ਉਸ ਦੇ ਪੈਰੋਕਾਰਾਂ ਵੱਲੋਂ ਕੀਤੀ ਹੁੱਲੜਬਾਜ਼ੀ ’ਚ 40 ਵਿਅਕਤੀ ਮਾਰੇ ਗਏ ਹੋਣ ਅਤੇ ਸਰਕਾਰੀ ਤੇ ਗੈਰਸਰਕਾਰੀ ਜਾਇਦਾਦਾਂ ਦੀ ਵੱਡੇ ਪੱਧਰ ’ਤੇ ਸਾੜਫੂਕ ਕੀਤੀ ਗਈ ਹੋਵੇ, ਕੇਵਲ ਡੇੜ ਮਹੀਨਾ ਪਹਿਲਾਂ ਪੰਜਾਬ ਪੁਲਿਸ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕੇਸ ਵਿੱਚ ਉਸ ਦੀ ਪੁੱਛਗਿੱਛ ਲਈ ਮੰਗੇ ਗਏ ਪਰੋਡਕਸ਼ਨ ਵਰੰਟ ’ਤੇ ਪੁਲਿਸ ਹਵਾਲੇ ਕਰਨ ਤੋਂ ਇਹ ਕਹਿ ਕੇ ਨਾਂਹ ਕੀਤੀ ਗਈ ਕਿ ਉਸ ਦੇ ਜੇਲ੍ਹ ’ਤੋਂ ਬਾਹਰ ਆਉਣ ’ਤੇ ਮੁੜ ਪੰਚਕੁਲੇ ਵਰਗੀ ਘਟਨਾ ਵਾਪਰ ਸਕਦੀ ਹੈ ਪਰ ਹੁਣ ਜਦੋਂ ਕਿ ਚੋਣ ਜ਼ਾਬਤਾ ਲੱਗਾ ਹੈ ਤਾਂ ਉਸ ਨੂੰ ਭਾਜਪਾ ਸਰਕਾਰ ਵੱਲੋਂ ਵੋਟਾਂ ਦੇ ਲਾਲਚ ਹੇਠ 21 ਦਿਨਾਂ ਦੀ ਫਰਲੋ ਦਿੱਤੀ ਗਈ। ਸੌਦਾ ਸਾਧ ਦੀ ਭਾਜਪਾ ਨਾਲ ਸਾਂਝ ਤਾਂ ਜੱਗ ਜ਼ਾਹਰ ਹੀ ਹੈ ਪਰ ਪੰਜਾਬ ਜਿੱਥੇ 2007 ਤੋਂ ਇਸ ਦੀਆਂ ਕਾਰਵਾਈਆਂ ਸਦਕਾ ਹਾਲਾਤ ਵਿਗੜੇ ਹੋਏ ਹਨ ਉੱਥੋਂ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਬਿਨਾਂ ਚੋਣ ਲੜ ਰਹੀ ਕੋਈ ਵੀ ਹੋਰ ਪਾਰਟੀ ਮੂੰਹ ਖੋਲ੍ਹਣ ਲਈ ਇਸ ਡਰੋਂ ਤਿਆਰ ਨਹੀਂ ਕਿ ਸ਼ਾਇਦ ਸੌਦਾ ਪ੍ਰੇਮੀਆਂ ਦੀ ਜੋ ਵੋਟ ਉਨ੍ਹਾਂ ਨੂੰ ਪੈ ਸਕਦੀ ਹੈ ਕਦੀ ਉਨ੍ਹਾਂ ਦੇ ਮਾਮੂਲੀ ਬਿਆਨ ਸਦਕਾ ਉਸ ਤੋਂ ਵੀ ਹੱਥ ਧੋਣੇ ਨਾ ਪੈ ਜਾਣ। ਜਿਸ ਦੇਸ਼ ਦੀਆਂ ਸਿਆਸੀ ਪਾਰਟੀਆਂ ਦੀ ਟੇਕ ਲੋਕ ਮੁੱਦਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਬਜਾਏ ਧਰਮ ਆਧਾਰਿਤ ਦੰਗਿਆਂ ਰਾਹੀਂ ਦੋ ਫਿਰਕਿਆਂ ਦਾ ਟਕਰਾ ਕਰਵਾ ਧਰੁਵੀਕਰਨ ਰਾਹੀਂ ਬਹੁ ਗਿਣਤੀ ਫਿਰਕੇ ਦੀ ਵੋਟ ਪ੍ਰਾਪਤ ਕਰਨਾ ਹੋਵੇ; ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਖਾਸ ਕਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਿਲਕੁਲ ਉਲਟ ਹੈ।

ਧਰਮ ਦੀ ਰਾਜਨੀਤੀ ਕਰਨ ਵਾਲੀ ਕੋਈ ਵੀ ਪਾਰਟੀ ਭਾਵੇਂ ਉਹ ਹਿੰਦੂ ਵੋਟਾਂ ’ਤੇ ਹੱਕ ਜਿਤਾਉਣ ਵਾਲੀ ਭਾਜਪਾ ਹੋਵੇ ਜਾਂ ਸਿੱਖਾਂ ਦੀਆਂ ਵੋਟਾਂ ਦੀ ਹੱਕਦਾਰ ਸਮਝਣ ਵਾਲਾ ਅਕਾਲੀ ਦਲ ਹੋਵੇ ਉਨ੍ਹਾਂ ਨੂੰ ਪੂਰਨ ਤੌਰ ’ਤੇ ਨਕਾਰ ਦੇਣਾ ਹੀ ਠੀਕ ਰਹੇਗਾ ਕਿਉਂਕਿ ਕਿਸੇ ਵੀ ਸਿਆਸੀ ਨੇਤਾ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਕੁਰਸੀ ਨਾਲ ਪਿਆਰ ਹੈ। ਆਪਣੀ ਸੌੜੀ ਸਿਆਸਤ ਨਾਲ ਆਪਣੇ ਧਰਮਾਂ ਦਾ ਤਾਂ ਇਹ ਨੁਕਸਾਨ ਹੀ ਕਰ ਰਹੇ ਹਨ ਜਿਨ੍ਹਾਂ ਦੀਆਂ ਅਨੇਕਾਂ ਮਿਸਾਲਾਂ ਸਾਡੇ ਸਾਹਮਣੇ ਹਨ। ਜਦ ਤੱਕ ਇਹ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਨੂੰ ਸਮਾਂ ਬੱਧ ਸਮੇਂ ’ਚ ਪੂਰਾ ਕਰਨ ਦੀ ਲਿਖਤੀ ਕਾਨੂੰਨੀ ਗਰੰਟੀ ਨਹੀਂ ਦਿੰਦੀਆਂ ਉਨ੍ਹਾਂ ਚਿਰ ਇਨ੍ਹਾਂ ਦੇ ਕਿਸੇ ਚੋਣ ਵਾਅਦੇ ’ਤੇ ਭੁੱਲ ਕੇ ਵੀ ਯਕੀਨ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਅੱਜ ਤੱਕ ਕਿਸੇ ਵੀ ਪਾਰਟੀ ਨੇ ਸੱਤਾ ’ਚ ਆਉਣ ਪਿੱਛੋਂ ਵਾਅਦੇ ਪੂਰੇ ਨਹੀਂ ਕੀਤੇ। ਇਸ ਲਈ ਕੇਵਲ ਉਨ੍ਹਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵੇਖ ਹੀ ਵੋਟ ਪਾਉਣੀ ਚਾਹੀਦੀ ਹੈ, ਨਾ ਕਿ ਝੂਠੇ ਵਾਅਦਿਆਂ ’ਤੇ ਯਕੀਨ ਕਰਕੇ। ਜਿਹੜਾ ਮੋਦੀ ਡਬਲ ਇੰਜਨ ਸਰਕਾਰ ਬਣਾਉਣ ’ਤੇ ਪੰਜਾਬ ਨੂੰ ਇੱਕ ਲੱਖ ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਵਾਅਦਾ ਕਰ ਰਿਹੈ, ਉਸ ਨੂੰ ਪੁੱਛਿਆ ਜਾਵੇ ਕਿ 2014 ਤੋਂ 2017 ਤੱਕ ਡਬਲ ਇੰਜਨ ਸਰਕਾਰ ਹੀ ਸੀ ਜਿਸ ਸਮੇਂ ਕੇਂਦਰ ’ਚ ਅਕਾਲੀ ਭਾਈਵਾਲੀ ਵਾਲੀ ਮੋਦੀ ਸਰਕਾਰ ਅਤੇ ਪੰਜਾਬ ’ਚ ਭਾਜਪਾ ਦੀ ਭਾਈਵਾਲੀ ਵਾਲੀ ਬਾਦਲ ਸਰਕਾਰ ਸੀ ਤਾਂ ਉਸ ਸਮੇਂ ਪੰਜਾਬ ਨੂੰ ਕਿਹੜੀ ਸਹਾਇਤਾ ਕੀਤੀ ਸੀ ? ਕੇਂਦਰ ’ਚ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਹੁੰਦਿਆਂ ਬਾਦਲ ਨੂੰ ਮੂੰਹ ਮੰਗੀਆਂ ਗਰਾਂਟਾਂ ਮਿਲਦੀਆਂ ਰਹਿੰਦੀਆਂ ਸਨ ਜਦੋਂ ਕਿ ਡਬਲ ਇੰਜਨ ਵਾਲੇ ਮੋਦੀ ਵੱਲੋਂ ਸਿਫ਼ਰ ਸੀ। ਜਿਹੜਾ ਪ੍ਰਧਾਨ ਮੰਤਰੀ ਕੇਵਲ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਵਾਲੇ ਸੂਬਿਆਂ ਨੂੰ ਹੀ ਗਰਾਂਟਾਂ ਦੇਣ ਦੀ ਹੀ ਗੱਲ ਕਰਦਾ ਹੈ ਉਸ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਕਹਾਉਣ ਦਾ ਕੀ ਹੱਕ ਹੈ ? ਜਿਸ ਸੰਵਿਧਾਨ ਅਨੁਸਾਰ ਮਿਲੇ ਪਰੋਟੋਕੋਲ ਦੀ ਪੰਜਾਬ ’ਚ ਉਲੰਘਣਾਂ ਹੋਣ ’ਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਦੁਹਾਈ ਦੇ ਰਹੇ ਹਨ ਉਨ੍ਹਾਂ ਨੂੰ ਸਪਸ਼ਟ ਕਰਨਾ ਚਾਹੀਦੈ ਕਿ ਕੀ ਉਸ ਸੰਵਿਧਾਨ ’ਚ ਇਹ ਵੀ ਲਿਖਿਆ ਹੈ ਕਿ ਉਹ ਉਸੇ ਸੂਬੇ ਨੂੰ ਕੇਂਦਰੀ ਗਰਾਂਟਾਂ ਦੇਣਗੇ ਜਿਸ ਸੂਬੇ ਦੇ ਲੋਕ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਾਉਣਗੇ। ਕੀ ਉਨ੍ਹਾਂ ਨੇ ਸੂਬਿਆਂ ਨੂੰ ਗਰਾਂਟਾਂ ਆਪਣੀ ਜੇਬ ’ਚੋਂ ਦੇਣੀਆਂ ਹਨ ਜਾਂ ਭਾਜਪਾ ਦੇ ਫੰਡਾਂ ’ਚੋਂ ? ਕੇਂਦਰੀ ਸਰਕਾਰ ਨੇ ਜੋ ਕੁਝ ਦੇਣਾ ਹੈ ਸਮੁੱਚੇ ਦੇਸ਼ ਅਤੇ ਸੂਬਿਆਂ ਦੇ ਲੋਕਾਂ ਵੱਲੋਂ ਦਿੱਤੇ ਟੈਕਸਾਂ ’ਚੋਂ ਦੇਣਾ ਹੈ ਜਿਸ ’ਚ ਸਭ ਦਾ ਬਰਾਬਰ ਦਾ ਹਿੱਸਾ ਹੈ। ਵਿਤਕਰਾ ਕਰਨ ਵਾਲਾ ਪ੍ਰਧਾਨ ਮੰਤਰੀ ਦੇਸ਼ ਅਤੇ ਸੰਵਿਧਾਨ ਵਿਰੋਧੀ ਹੈ ਜਿਸ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਕੋਈ ਵੀ ਪਾਰਟੀ ਇਨ੍ਹਾਂ ਅਸੂਲਾਂ ’ਤੇ ਖਰੀ ਨਹੀਂ ਉੱਤਰਦੀ ਤਾਂ ਵੋਟ ਕਿਸ ਨੂੰ ਪਾਈ ਜਾਵੇ ? ਜਵਾਬ ਇਹੀ ਹੋਣਾ ਚਾਹੀਦੈ ਕਿ ਪੰਜਾਬ ’ਚ ਵੋਟਰਾਂ ਦੀ ਸਿਆਣਪ ਇਹੀ ਹੋਵੇਗੀ ਜੇ ਉਹ (1) ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰ ਉਸ ਉਮੀਦਵਾਰ ਨੂੰ ਜਿਤਾਉਣ ਜਿਸ ਦੀ ਸਿਆਸਤ ’ਚ ਆਉਣ ਪਿੱਛੋਂ ਜਾਇਦਾਦ ’ਚ ਵਾਧਾ ਆਮ ਲੋਕਾਂ ਦੀ ਜਾਇਦਾਦ ’ਚ ਹੋਏ ਪ੍ਰਤੀਸ਼ਤ ਵਾਧੇ ਤੋਂ ਵੱਧ ਨਾ ਹੋਵੇ। (2) ਹਰ ਉਸ ਉਮੀਦਵਾਰ ਨੂੰ ਪਹਿਲ ਦੇਣ ਜੋ ਭ੍ਰਿਸ਼ਟਾਚਾਰ ਵਿਰੁੱਧ ਅਤੇ ਆਪਣੇ ਸੂਬੇ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਤੱਥਾਂ ਸਹਿਤ ਧੜੱਲੇਦਾਰ ਢੰਗ ਨਾਲ ਆਵਾਜ਼ ਉਠਾਉਣ ਦੇ ਸਮਰਥ ਹੋਵੇ। ਅਜਿਹੇ ਉਮੀਦਵਾਰਾਂ ’ਚ ਮੁੱਖ ਤੌਰ ’ਤੇ ਨਵਜੋਤ ਸਿੰਘ ਸਿੱਧੂ, ਡਾ: ਸਵੈਮਾਨ ਸਿੰਘ, ਬਲਵੀਰ ਸਿੰਘ ਰਾਜੇਵਾਲ, ਲੱਖਾ ਸਿਧਾਣਾ, ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ ਆਦਿਕ ਆਗੂਆਂ ਦੇ ਨਾਮ ਲਏ ਜਾ ਸਕਦੇ ਹਨ। (3) ਹੁਣ ਤੱਕ ਸੱਤਾ ਦਾ ਸੁੱਖ ਮਾਨਣ ਵਾਲੀਆਂ ਪਰਖੀਆਂ ਪਾਰਟੀਆਂ ਤੋਂ ਖਹਿੜਾ ਛੁਡਵਾ ਬਦਲਾਉ ਲਈ ਵੋਟਾਂ ਪਾਉਣ। ਪੰਜਾਬ ’ਚ ਬਦਲਾਉ ਲਈ ਪਹਿਲੇ ਨੰਬਰ ’ਤੇ ਐੱਸ.ਐੱਸ.ਐੱਮ. ਅਤੇ ਦੂਸਰੇ ਨੰਬਰ ’ਤੇ ਆਮ ਆਦਮੀ ਪਾਰਟੀ ਹੋ ਸਕਦੀ ਹੈ।

ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਅਤੇ ਇਸ ਦੇ ਰਾਜਨੀਤੀ ’ਤੇ ਪ੍ਰਭਾਵ

0

ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਅਤੇ ਇਸ ਦੇ ਰਾਜਨੀਤੀ ’ਤੇ ਪ੍ਰਭਾਵ

ਕਿਰਪਾਲ ਸਿੰਘ ਬਠਿੰਡਾ 88378-13661

ਲੋਕਤੰਤਰ ਤੇ ਸੰਵਿਧਾਨ ਦੇ ਹਵਾਲੇ ਨਾਲ ਆਪਣੇ ਲਈ ਹੱਕ ਮੰਗਣ ਵਾਲੇ ਜਦੋਂ ਖ਼ੁਦ ਲੋਕਤੰਤਰ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੇ ਹੋਣ ਤਾਂ ਬੜਾ ਹੀ ਅਜ਼ੀਬ ਲਗਦਾ ਹੈ। ਸਾਡੇ ਦੇਸ਼ ’ਚ ਐਸੇ ਲੋਕਾਂ ਦੀ ਕਮੀ ਨਹੀਂ ਜਿਹੜੇ ਆਪਣੇ ਫਰਜ ਪੂਰੇ ਕਰਨ ਦੀ ਥਾਂ ਕੇਵਲ ਆਪਣੇ ਲੋਕਤੰਤਰਕ ਅਤੇ ਸੰਵਿਧਾਨਕ ਹੱਕਾਂ ਦੀ ਗੱਲ ਬੜੀ ਉੱਚੀ ਆਵਾਜ਼ ’ਚ ਉਠਾਉਂਦੇ ਹੋਣ ਪਰ ਦੂਸਰਿਆਂ ਨੂੰ ਇਹੀ ਹੱਕ ਦੇਣ ਤੋਂ ਜ਼ਾਹਰਾ ਤੌਰ ’ਤੇ ਇਨਕਾਰੀ ਹੋਣ। ਭਾਜਪਾ ਵਾਲੇ ਇਸ ਕੰਮ ’ਚ ਸਭ ਤੋਂ ਮੋਹਰੀ ਹਨ। ਗੱਲ 5 ਜਨਵਰੀ 2022 ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੀ ਵਿਸ਼ਾਲ ਭਾਜਪਾ ਰੈਲੀ ਲਈ ਪਹੁੰਚ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਰਸਤੇ ’ਚੋਂ ਮੁੜਨ ਲਈ ਮਜ਼ਬੂਰ ਹੋਣ ’ਤੇ ਉੱਠੇ ਸਿਆਸੀ ਬਵਾਲ ਤੋਂ ਸ਼ੁਰੂ ਕਰਦੇ ਹਾਂ।

ਭਾਜਪਾ ਨੂੰ ਬਹੁਤ ਵੱਡੀ ਉਮੀਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਮਦਦ ਨਾਲ 5 ਜਨਵਰੀ ਨੂੰ ਭਾਜਪਾ ਵੱਲੋਂ ਕੀਤੀ ਜਾਣ ਵਾਲੀ ਰੈਲੀ ਇਤਿਹਾਸਕ ਹੋਵੇਗੀ ਜਿਸ ਵਿੱਚ 5 ਲੱਖ ਲੋਕ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜਰੀ ’ਚ ਦੂਸਰੀਆਂ ਪਾਰਟੀਆਂ ਖਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ (ਬਾਦਲ) ’ਚੋਂ ਵੱਡੀ ਗਿਣਤੀ ਕੱਦਾਵਰ ਆਗੂਆਂ ਦੀ ਭਾਜਪਾ ਵਿੱਚ ਸ਼ਾਮੂਲੀਅਤ ਨਾਲ ਪੰਜਾਬ ’ਚ ਭਾਜਪਾ ਦੀ ਚੋਣ ਨੂੰ ਵੱਡਾ ਹੁਲਾਰਾ ਮਿਲੇਗਾ ਪਰ ਰੈਲੀ ’ਚ ਕੁਝ ਸੈਂਕੜਿਆਂ ਦੀ ਗਿਣਤੀ ’ਚ ਲੋਕ ਪਹੁੰਚੇ। ਕੇਂਦਰੀ ਅਤੇ ਸੂਬਾ ਸੁਰੱਖਿਆ ਏਜੰਸੀਆਂ ’ਚ ਆਪਸੀ ਤਾਲਮੇਲ ਦੀ ਰਹੀ ਘਾਟ ਸਦਕਾ ਸੁਰੱਖਿਆ ’ਚ ਰਹੀ ਤਰੁੱਟੀ ਕਾਰਨ ਪ੍ਰਧਾਨ ਮੰਤਰੀ ਦੇ ਰਸਤੇ ’ਚੋਂ ਵਾਪਸ ਮੁੜ ਜਾਣ ’ਤੇ ਰੈਲੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ। ਭਾਜਪਾ ਖਾਸ ਕਰਕੇ ਸ਼੍ਰੀ ਮੋਦੀ ’ਚ ਇਹ ਕਲਾ ਹੈ ਕਿ ਉਹ ਕਿਸੇ ਵੀ ਘਟਨਾ ਨੂੰ ਐਸਾ ਨਾਟਕੀ ਰੂਪ ਦਿੰਦੇ ਹਨ ਕਿ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕਰਕੇ ਆਪਣੀ ਹਾਰੀ ਹੋਈ ਬਾਜ਼ੀ ਨੂੰ ਜਿੱਤ ਵਿਖਾਉਣ ’ਚ ਸਫਲ ਹੋ ਜਾਂਦੇ ਹਨ। ਜਿਵੇਂ ਕਿ ਸੁਰੱਖਿਆ ਸਿਸਟਮ ’ਚ ਕਮੀਆਂ ਕਾਰਨ 2019 ’ਚ ਹੋਇਆ ਦੁਖਦਾਈ ਪੁਲਵਾਮਾ ਹਮਲਾ ਜਿਸ ’ਚ 40 ਭਾਰਤੀ ਜੁਆਨ ਆਪਣੀਆਂ ਜਾਨਾਂ ਗੁਆ ਬੈਠੇ ਸਨ, ਆਪਣੀ ਇਹ ਨਾਕਾਮੀ ਕਬੂਲਣ ਦੀ ਥਾਂ ਸ਼ਹੀਦਾਂ ਦੀਆਂ ਤਸ਼ਵੀਰਾਂ ਆਪਣੀਆਂ ਚੋਣ ਰੈਲੀਆਂ ’ਚ ਪ੍ਰਕਾਸ਼ਿਤ ਕਰ ਹਮਦਰਦੀ ਲਹਿਰ ਬਣਾ ਚੋਣਾਂ ਜਿੱਤੀਆਂ। ਚੋਣਾਂ ਵਿੱਚ ਕਿਸ ਗੱਲ ਨੂੰ ਮੁੱਦਾ ਬਣਾਉਣਾ ਹੈ ਇਸ ਦਾ ਆਗਾਜ਼ ਖ਼ੁਦ ਪ੍ਰਧਾਨ ਮੰਤਰੀ ਕਰਦੇ ਹਨ। ਫਿਰੋਜ਼ਪੁਰ ਜਿਲ੍ਹੇ ਦੇ ਪਿਆਰੇਆਨਾ ਪਿੰਡ ਦੇ ਨਜ਼ਦੀਕ ਕੌਮੀ ਸ਼ਾਹ ਰਾਹ ’ਤੇ ਓਵਰਫਲਾਈ ’ਤੇ ਘਿਰ ਜਾਣ ਕਾਰਨ 15-20 ਮਿੰਟਾਂ ਦੀ ਉਡੀਕ ਪਿੱਛੋਂ ਵਾਪਸ ਬਠਿੰਡਾ ਹਵਾਈ ਅੱਡੇ ’ਤੇ ਆ ਕੇ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ “ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰ ਦੇਣਾ ਕਿ ਮੈਂ ਜਿੰਦਾ ਵਾਪਸ ਮੁੜ ਆਇਆ ਹਾਂ।” ਐਸਾ ਬਿਆਨ ਦੇਣ ਪਿਛੇ ਭਾਵਨਾ ਸੀ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਮਾੜੀ ਸਥਿਤੀ ਅਤੇ ਕਾਂਗਰਸ ਸਰਕਾਰ ਦੀ ਅਸਫਲਤਾ ਅਤੇ ਸਾਜਸ਼ ਸਿੱਧ ਕਰਕੇ ਸਾਰੇ ਦੇਸ਼ ’ਚ ਪੰਜਾਬ ਅਤੇ ਕਾਂਗਰਸ ਵਿਰੁੱਧ ਮਹੌਲ ਪੈਦਾ ਕਰ ਬਾਕੀ ਦੇ ਸੂਬਿਆਂ ਦੀਆਂ ਚੋਣਾਂ ’ਚ ਲਾਭ ਲੈ ਸਕਣ। ਮੋਦੀ ਦੇ ਇਸ ਬਿਆਨ ਪਿੱਛੋਂ ਬਿਨਾਂ ਕਿਸੇ ਜਾਂਚ ਪੜਤਾਲ ਦੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਟਵੀਟ ਕਰ ਅਤੇ ਦੋ ਕੇਂਦਰੀ ਮੰਤਰੀਆਂ ਬੀਬੀ ਸਿਮ੍ਰਿਤੀ ਇਰਾਨੀ ਅਤੇ ਬੀਬੀ ਮੀਨਾਖ਼ਸ਼ੀ ਲੇਖੀ ਨੇ ਪ੍ਰੈੱਸ ਕਾਨਫਰੰਸਾਂ ਰਾਹੀਂ ਇਸ ਤਰ੍ਹਾਂ ਦੀਆਂ ਖ਼ਬਰਾਂ ਫੈਲਾਈਆਂ ਜਿਸ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦੀ ਮਹਾਂ ਨਲਾਇਕੀ ਅਤੇ ਪੰਜਾਬ ਦੇ ਲੋਕ ਅਪਰਾਧੀ ਹੋਣ ਦਾ ਦੋਸ਼ ਮੜ੍ਹ ਕੇ, ਮੁੜ 1984 ਵਾਪਰਨ ਦੀ ਪੇਸ਼ੀਨਗੋਈ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਤੁਰੰਤ ਕੇਂਦਰੀ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਕੀਤੀ ਤੇ ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਮੰਤਰੀ ਮੰਡਲ ਦੇ ਫੈਸਲੇ ਦੀ ਪ੍ਰੈੱਸ ਨੂੰ ਜਾਣਕਾਰੀ ਦੇਣ ਲਈ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਸਖਤ ਕਾਰਵਾਈ ਕਰਨ ਦਾ ਸੰਕੇਤ ਦਿੱਤਾ ਅਤੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਮਿਲ ਕੇ ਵਿਸਥਾਰਤ ਜਾਣਕਾਰੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਹੀ ਦਿਨ ਰਾਸ਼ਟਰਪਤੀ ਦੀ ਮੰਗ ਕਰ ਦਿੱਤੀ। ਮੋਦੀ ਸਰਕਾਰ ਅਤੇ ਭਾਜਪਾ ਵੱਲੋਂ ਜਿਸ ਤੇਜੀ ਅਤੇ ਗੰਭੀਰਤਾ ਨਾਲ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਇਸ ਨਾਲ ਸ਼ੱਕ ਪੈਦਾ ਹੁੰਦਾ ਸੀ ਕਿ ਸ਼ਾਇਦ ਪੰਜਾਬ ਭਾਜਪਾ ਕਾਨੂੰਨ ਵਿਵਸਥਾ ਦਾ ਬਹਾਨਾ ਬਣਾ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰੇਗੀ।

ਪੰਜਾਬ ਦੇ ਲੋਕਾਂ ਨੇ ਭਾਜਪਾ ਦੇ ਅਜੇਹੇ ਬਿਆਨਾਂ ਦਾ ਸਖਤ ਨੋਟਿਸ ਲੈਂਦਿਆਂ ਆਵਾਜ਼ ਬੁਲੰਦ ਕੀਤੀ ਕਿ ਪੰਜਾਬੀਆਂ ਨੇ ਦੇਸ਼ ਦੀ ਅਜ਼ਾਦੀ ’ਚ ਸਭ ਤੋਂ ਵੱਧ ਹਿੱਸਾ ਪਾਇਆ ਪਰ ਮਿਲੀ ਅਜ਼ਾਦੀ ਦੀ ਬਦੌਲਤ ਦੇਸ਼ ਦੀ ਵੰਡ ਕਾਰਨ ਸਭ ਤੋਂ ਵੱਧ ਜਾਨੀ, ਮਾਲੀ ਅਤੇ ਅੱਧਾ ਪੰਜਾਬ ਗੁਆ ਕੇ ਕੀਮਤ ਪੰਜਾਬ ਨੂੰ ਤਾਰਨੀ ਪਈ। ਅਜ਼ਾਦੀ ਉਪਰੰਤ ਭਾਸ਼ਾ ਦੇ ਆਧਾਰ ’ਤੇ ਸੂਬਾ ਬਣਾਉਣ ਸਮੇਂ ਪੰਜਾਬ ਨਾਲ ਫਿਰ ਧੱਕਾ ਹੋਇਆ ਫ਼ਲਸਰੂਪ ਬਾਕੀ ਦੇ ਪੰਜਾਬ ਦਾ ਪੰਜਾਬੀ ਬੋਲਦਾ ਵੱਡਾ ਹਿੱਸਾ, ਸੂਬੇ ਦੀ ਰਾਜਧਾਨੀ ਅਤੇ ਕੁਦਰਤੀ ਪਾਣੀਆਂ ਦੇ ਵਸੀਲੇ ਪੰਜਾਬ ਤੋਂ ਖੋਹੇ ਗਏ। ਸੰਨ 1982 ’ਚ ਆਪਣੇ ਹੱਕ ਮੰਗੇ ਤਾਂ 1984 ਦਾ ਘੱਲੂਘਾਰ ਵਰਤਾ ਦਿੱਤਾ।  ਸਰਹੱਦੀ ਸੂਬਾ ਹੋਣ ਕਾਰਨ ਪਾਕਿਸਤਾਨ ਨਾਲ ਲੱਗੇ ਯੁੱਧਾਂ ਦੌਰਾਨ ਸਭ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਪੰਜਾਬ ਸਹਿੰਦਾ ਰਿਹਾ ਹੈ। ਆਰ.ਐੱਸ.ਐੱਸ. ਅਤੇ ਭਾਜਪਾ ਨੇ ਓਨੇ ਤਿਰੰਗੇ ਝੰਡੇ ਆਪਣੇ ਦਫ਼ਤਰਾਂ ’ਤੇ ਨਹੀਂ ਝੁਲਾਏ ਜਿਸ ਤੋਂ ਵੱਧ ਤਿਰੰਗਿਆਂ ’ਚ ਸਰਹੱਦਾਂ ਦੀ ਰਾਖੀ ਕਰਦਿਆਂ ਪੰਜਾਬ ਦੇ ਨੌਜਵਾਨਾਂ ਦੀਆਂ ਲਾਸ਼ਾਂ ਲਿਪਟ ਕੇ ਆ ਰਹੀਆਂ ਹਨ। ਕੇਂਦਰ ਸਰਕਾਰ ਨੇ 2020 ’ਚ ਕਿਸਾਨ ਵਿਰੋਧੀ ਤਿੰਨ ਕਾਲ਼ੇ ਕਾਨੂੰਨ ਬਣਾਏ ਤਾਂ ਰੱਦ ਕਰਵਾਉਣ ਲਈ ਵਿੱਢੇ ਦੇਸ਼ ਵਿਆਪੀ ਅੰਦੋਲਨ ’ਚ ਸਭ ਤੋਂ ਮੋਹਰੀ ਰੋਲ ਅਤੇ ਵੱਧ ਯੋਗਦਾਨ ਪੰਜਾਬ ਦਾ ਰਿਹਾ ਜਿਸ ਦੀ ਸਜਾ ਸਾਨੂੰ ਮੁੜ 1984 ਵਰਤਾਉਣ ਦੀਆਂ ਧਮਕੀਆਂ ਦੇ ਰੂਪ ’ਚ ਦਿੱਤੀ ਜਾ ਰਹੀ ਹੈ; ਤਾਂ ਸਾਨੂੰ ਚੁਣੌਤੀ ਪ੍ਰਵਾਨ ਹੈ। ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਭਗਵੰਤ ਮਾਨ ਅਤੇ ਸੁਨੀਲ ਜਾਖੜ ਸਮੇਤ ਜਿਨ੍ਹਾਂ ਜਿਨ੍ਹਾਂ ਪੰਜਾਬ ਦੇ ਆਗੂਆਂ ਨੇ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ’ਚ ਭਾਜਪਾ ਦਾ ਪੱਖ ਪੂਰਿਆ, ਉਨ੍ਹਾਂ ਸਭਨਾ ਦੀ ਭਾਰੀ ਅਲੋਚਨਾ ਹੋਈ ਕਿ ਇਹ ਆਗੂ ਪੰਜਾਬ ਦਾ ਪੱਖ ਪੂਰਨ ਦੀ ਥਾਂ ਸਿਆਸੀ ਵਿਰੋਧੀਆਂ ਦੇ ਤੌਰ ’ਤੇ ਬਿਆਨ ਦਾਗ਼ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਗ੍ਰਹਿ ਮੰਤਰੀ ਵੱਲੋਂ ਸਖਤ ਸਟੈਂਡ ਲਏ ਜਾਣ ਕਾਰਨ ਉਨ੍ਹਾਂ ਪ੍ਰਤੀ ਹਮਦਰਦੀ ਦੀ ਲਹਿਰ ਬਣੀ ਜੋ ਸਿਆਸੀ ਸਮੀਕਰਨ ਬਦਲ ਸਕਦੀ ਹੈ। ਪੰਜਾਬੀ ਭਾਈਚਾਰੇ ਵੱਲੋਂ ਜਿਸ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਜਾ ਰਹੇ ਸਨ ਉਸ ਤੋਂ ਭਾਜਪਾ ਸਮਝ ਗਈ ਕਿ ਰਾਸ਼ਟਰਪਤੀ ਰਾਜ ਲਾਗੂ ਕਰਨ ਨਾਲ ਭਾਜਪਾ ਪ੍ਰਤੀ ਗੁੱਸਾ ਅਤੇ ਕਾਂਗਰਸ ਨੂੰ ਪੰਜਾਬ ’ਚ ਹਮਦਰਦੀ ਮਿਲ ਸਕਦੀ ਹੈ ਇਸ ਲਈ ਭਾਜਪਾ ਵਫ਼ਦ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਪੰਜਾਬ ਸਰਕਾਰ ਦੇ ਕੇਵਲ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀਜੀਪੀ ਦੀ ਬਰਖਾਸਤਗੀ ਦੀ ਮੰਗ ਹੀ ਕੀਤੀ, ਉਹ ਵੀ ਬੇਮਾਅਨੇ ਰਹੀ ਕਿਉਂਕਿ ਛੇਤੀ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ। ਕਾਂਗਰਸ ਸਰਕਾਰ ’ਤੇ ਦੋਸ਼ ਲਾਉਂਦਿਆਂ ਭਾਜਪਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ 42,750 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸੀ ਪਰ ਕਾਂਗਰਸ ਵਿਕਾਸ ਵਿਰੋਧੀ ਹੋਣ ਕਰਕੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਦੇਣ ’ਚ ਅਸਫਲ ਰਹਿਣ ਕਾਰਨ ਵਾਪਸ ਮੁੜਨਾ ਪਿਆ ਜਿਸ ਨਾਲ ਪੰਜਾਬ ਦਾ ਨੁਕਸਾਨ ਹੋਇਆ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਤਰੁਟੀ ਲਈ ਜਿੰਮੇਵਾਰ ਕੌਣ ਹੈ; ਇਸ ਦੀ ਜਾਂਚ ਦਾ ਕੰਮ ਤਾਂ ਸਰਬਉੱਚ ਅਦਾਲਤ ਨੇ ਆਪਣੇ ਹੱਥ ਲੈ ਲਿਆ ਹੈ ਇਸ ਲਈ ਆਪਣੇ ਵੱਲੋਂ ਕੋਈ ਟਿੱਪਣੀ ਕਰਨ ਨਾਲੋਂ ਸਾਨੂੰ ਅਦਾਲਤ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਲੋਕ ਇਸ ਕਾਂਡ ਨੂੰ ਮੋਦੀ ਦੀ ਡਰਾਮੇਬਾਜ਼ੀ ਕਿਉਂ ਦੱਸ ਰਹੇ ਹਨ ਇਸ ਦੇ ਹੇਠ ਲਿਖੇ ਕਾਰਨ ਹਨ : 

(1) ਇੱਕ ਵਾਰ ਦੀ ਗੱਲ ਹੈ ਕਿ ਇੱਕ ਔਰਤ ਸਿੱਧੀ ਸਟੇਜ਼ ’ਤੇ ਪਹੁੰਚ ਗਈ ਤੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਕੰਨ ਫੜ ਕੇ ਕਹਿਣ ਲੱਗੀ; ਇਹ ਅਜ਼ਾਦੀ ਐ ? ਮੈਨੂੰ ਦੱਸੋ ਅਜ਼ਾਦੀ ਕਿੱਥੇ ਹੈ ? ਨਹਿਰੂ ਨੇ ਸਹਿਜ ’ਚ ਹੀ ਕਿਹਾ ਕੀ ਇਹ ਅਜ਼ਾਦੀ ਨਹੀਂ ਕਿ ਤੂੰ ਪ੍ਰਧਾਨ ਮੰਤਰੀ ਦਾ ਕੰਨ ਫੜ ਲਿਆ।

(2) 1967 ਦੀਆਂ ਆਮ ਚੋਣਾਂ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੜੀਸਾ ਦੀ ਰਾਜਧਾਨੀ ਭੁਬਨੇਸ਼ਵਰ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ ਤਾਂ ਭੀੜ ’ਚੋਂ ਪੱਥਰਬਾਜ਼ੀ ਸ਼ੁਰੂ ਹੋ ਗਈ ਜਿਸ ’ਚੋਂ ਇੱਕ ਵੱਟਾ ਪੀਐੱਮ ਦੇ ਨੱਕ ’ਤੇ ਬੱਜਾ ਜਿਸ ਨਾਲ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਤੇ ਖੂਨ ਵਹਿਣ ਲੱਗਾ।  ਇੰਦਰਾ ਨੇ ਉਸ ਦੀ ਪ੍ਰਵਾਹ ਨਹੀਂ ਕੀਤੀ ਤੇ ਆਪਣੇ ਰੁਮਾਲ ਨਾਲ ਨੱਕ ਨੂੰ ਦਬਾਅ ਕੇ ਖੂਨ ਰੋਕਿਆ ਤੇ ਭਾਸ਼ਣ ਜਾਰੀ ਰੱਖਿਆ। ਬਾਅਦ ’ਚ ਪੱਟੀ ਕਰਵਾ ਕੇ ਉਸ ਨੂੰ ਸਟੇਜ਼ ਦੇ ਪਿੱਛੇ ਬੈਠਣ ਦੀ ਸਲਾਹ ਦਿੱਤੀ ਜਿਸ ਨੂੰ ਮੰਨਣ ਤੋਂ ਉਸ ਨੇ ਇਨਕਾਰ ਕੀਤਾ ਤੇ ਉਸੇ ਤਰ੍ਹਾਂ ਸਟੇਜ਼ ਦੀ ਪਹਿਲੀ ਕਤਾਰ ਵਿੱਚ ਬੈਠੀ ਰਹੀ ਅਤੇ ਬਾਅਦ ਵਿੱਚ ਕਲਕੱਤਾ ਜਾ ਕੇ ਵੀ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਜੈਪੁਰ ਵਿਖੇ ਵੀ ਉਸ ਦਾ ਵਿਰੋਧ ਹੋਇਆ ਸੀ ਜਿਸ ਨੂੰ ਵੇਖਦਿਆਂ ਸਕਿਉਰਟੀ ਸਟਾਫ ਨੇ ਉਸ ਨੂੰ ਪ੍ਰਚਾਰ ਦੌਰਾ ਰੱਦ ਕਰਨ ਦੀ ਸਲਾਹ ਦਿੱਤੀ ਪਰ ਉਸ ਨੇ ਆਪਣੇ ਤੈਅ ਕੀਤੇ ਸਾਰੇ ਪ੍ਰੋਗਰਾਮ ਬੜੀ ਦ੍ਰਿੜਤਾ ਨਾਲ ਨਿਭਾਉਣ ਤੋਂ ਬਾਅਦ ਦਿੱਲੀ ਆ ਕੇ ਨੱਕ ਦਾ ਉਪ੍ਰੇਸ਼ਨ ਕਰਵਾਇਆ। ਉਸ ਸਮੇਂ ਇੰਦਰਾ ਗਾਂਧੀ ਨੇ ਕਦੀ ਜਾਨ ਨੂੰ ਖਤਰੇ ਦਾ ਰੌਲ਼ਾ ਨਹੀਂ ਪਾਇਆ। ਦੂਜੇ ਪਾਸੇ ਹੁਣ ਤੱਕ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਪ੍ਰਚਾਰਿਆ ਜਾਂਦਾ ਪ੍ਰਧਾਨ ਮੰਤਰੀ; ਫਿਰੋਜਪੁਰ ਵਿਖੇ ਭੀੜ ਜਿਸ ਦੇ ਨੇੜੇ ਤੱਕ ਨਹੀਂ ਆਈ; ਕੁਝ ਕਿਸਾਨ ਇੱਕ ਕਿਲੋਮੀਟਰ ਦੀ ਦੂਰੀ ’ਤੇ ਸਨ ਜਿੱਥੋਂ ਨਾ ਕੋਈ ਉਸ ਵਿਰੁੱਧ ਨਾਹਰੇ ਸੁਣਾਈ ਦਿੰਦੇ ਸਨ ਅਤੇ ਨਾ ਹੀ ਕਿਸੇ ਨੇ ਉਸ ਵੱਲ ਇੱਟ ਵੱਟਾ ਚਲਾਇਆ। ਜੋ ਮੋਦੀ ਦੇ ਨੇੜੇ ਆਏ ਉਹ ਉਸ ਦੇ ਆਪਣੇ ਸਮਰਥਕ ਸਨ ਜੋ ਮੋਦੀ ਜਿੰਦਾਬਾਦ ਦੇ ਨਾਹਰੇ ਲਾ ਰਹੇ ਸਨ; ਫਿਰ ਵੀ ਜਾਨ ਬਚਾ ਕੇ ਜਿੰਦਾ ਮੁੜਨ ਦਾ ਜੋ ਚੀਕ ਚਿਹਾੜਾ ਪਾਇਆ ਉਸ ਨੇ ਸਿੱਧ ਕਰ ਦਿੱਤਾ ਕਿ ਉਹ ਭਾਰਤੀ ਸਮਾਜ ’ਚ ਕਮਜੋਰ ਸਮਝੀ ਜਾਂਦੀ ਇੱਕ ਔਰਤ ਨਾਲੋਂ ਵੀ ਕਮਜੋਰ ਦਿਲ ਵਾਲਾ ਡਰਪੋਕ ਵਿਅਕਤੀ ਹੈ।

(3) 2005 ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਲ਼ੇ ਝੰਡੇ ਵਿਖਾਏ। ਬਾਅਦ ’ਚ ਪ੍ਰਦਰਸ਼ਨਕਾਰੀਆਂ ’ਤੇ ਕੇਸ ਦਰਜ ਹੋਏ ਪਰ ਮਨਮੋਹਨ ਸਿੰਘ ਨੇ ਉਹ ਕੇਸ ਵਾਪਸ ਲੈਣ ਲਈ ਕਿਹਾ। ਨਹਿਰੂ ਅਤੇ ਮਨਮੋਹਨ ਸਿੰਘ ਦੀਆਂ ਇਨ੍ਹਾਂ ਉਦਾਹਰਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਲੋਕਤੰਤਰ ’ਚ ਲੀਡਰ ਅੰਦਰ ਵਿਰੋਧ ਸਹਿਣ ਦਾ ਮਾਦਾ ਭੀ ਹੋਣਾ ਚਾਹੀਦਾ ਹੈ।

(4) 2009 ’ਚ ਜਦੋਂ ਨਰਿੰਦਰ ਮੋਦੀ ਖ਼ੁਦ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਗੁਜਰਾਤ ਦੇ ਦੌਰੇ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵਿਰੋਧ ਹੋਇਆ; ਉਨ੍ਹਾਂ ’ਤੇ ਜੁੱਤੀ ਵੀ ਸੁੱਟੀ ਗਈ। ਉਸ ਸਮੇਂ ਕਾਂਗਰਸ ਨੇ ਕਦੀਂ ਗੁਜਰਾਤ ਸੂਬੇ ਵਿਰੁੱਧ ਇਸ ਤਰ੍ਹਾਂ ਦਾ ਬਵਾਲ ਖੜ੍ਹਾ ਨਹੀਂ ਕੀਤਾ ਜਿਸ ਤਰ੍ਹਾਂ ਭਾਜਪਾ ਹੁਣ ਪੰਜਾਬ ਵਿਰੁੱਧ ਕਰ ਰਹੀ ਹੈ ਜਦੋਂ ਕਿ ਇੱਥੇ ਨਾ ਕਿਸੇ ਨੇ ਉਸ ਵਿਰੁੱਧ ਨਾਹਰੇ ਲਗਾਏ, ਨਾ ਕਾਲ਼ੇ ਝੰਡੇ ਵਿਖਾਏ ਤੇ ਨਾ ਹੀ ਕਿਸੇ ਨੇ ਇੱਟ ਵੱਟਾ ਆਦਿ ਮਾਰਿਆ ।

(5). 5 ਅਕਤੂਬਰ 2014 ਤੇ 16 ਜੁਲਾਈ 2015 ਨੂੰ ਬਰਸਾਤ ਕਾਰਨ ਅਤੇ 28 ਜੂਨ 2015 ਨੂੰ ਰੈਲੀ ਵਾਲੀ ਗਰਾਂਊਂਡ ’ਚ ਬਿਜਲੀ ਦੇ ਕਰੰਟ ਲੱਗਣ ਨਾਲ ਹੋਈ ਇੱਕ ਮਾਲੀ ਦੀ ਮੌਤ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ ਦਾ ਆਪਣਾ ਦੌਰਾ ਮੌਕੇ ’ਤੇ ਲਗਾਤਾਰ ਤਿੰਨ ਵਾਰ ਰੱਦ ਕੀਤਾ ਸੀ; ਤਾਂ ਫਿਰ ਬਰਸਾਤ ਕਾਰਨ ਪੰਜਾਬ ’ਚ ਫਿਰੋਜ਼ਪੁਰ ਦਾ ਦੌਰਾ ਰੱਦ ਕਿਉਂ ਨਹੀਂ ਕੀਤਾ ਜਦੋਂ ਕਿ ਦਿੱਲੀ ਚੱਲਣ ਤੋਂ ਪਹਿਲਾਂ ਹੀ ਭਾਰੀ ਬਾਰਸ਼ ਹੋ ਰਹੀ ਸੀ ਅਤੇ ਮੌਸਮ ਵਿਭਾਗ ਕਈ ਦਿਨਾਂ ਤੱਕ ਲਗਾਤਾਰ ਬਾਰਸ਼ ਹੋਣ ਦੀਆਂ ਖ਼ਬਰਾਂ ਪਹਿਲਾਂ ਤੋਂ ਦੇ ਰਿਹਾ ਸੀ।

(6) 7 ਨਵੰਬਰ 2014 ਨੂੰ ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੇ ਵਾਨਖੇੜੇ ਸਟੇਡੀਅਮ ’ਚ ਸਹੁੰ ਚੁੱਕ ਰਹੇ ਸਨ। ਪੀਐਮ ਮੋਦੀ, ਅਮਿਤ ਸ਼ਾਹ ਸਮੇਤ ਕਈ ਵੀਵੀਆਈਪੀ ਮੌਜੂਦ ਸਨ। ਇਸ ਦੌਰਾਨ ਅਨਿਲ ਮਿਸ਼ਰਾ ਨਾਂ ਦਾ ਵਿਅਕਤੀ ਤਿੰਨ-ਪੱਧਰੀ ਸੁਰੱਖਿਆ ਨੂੰ ਤੋੜ ਕੇ ਪੀਐਮ ਮੋਦੀ ਦੇ ਕੋਲ ਸਟੇਜ ਤੱਕ ਪਹੁੰਚ ਗਿਆ। ਉਸ ਕੋਲ ਨਾ ਤਾਂ ਕੋਈ ਪਛਾਣ ਪੱਤਰ ਸੀ ਅਤੇ ਨਾ ਹੀ ਕੋਈ ਪਾਸ। ਅਨਿਲ ਮਿਸ਼ਰਾ ਨੇ ਅਮਿਤ ਸ਼ਾਹ, ਫੜਨਵੀਸ ਅਤੇ ਊਧਵ ਠਾਕਰੇ ਨਾਲ ਸੈਲਫੀ ਵੀ ਲਈ। ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਭਾਵੇਂ ਜੇਲ੍ਹ ਭੇਜ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਜਾਂ ਜਾਨ ਨੂੰ ਖਤਰੇ ਦਾ ਰੌਲ਼ਾ ਕਿਸੇ ਨੇ ਨਹੀਂ ਪਾਇਆ।

(7) ਗੁਜਰਾਤ ਚੋਣਾਂ ਦੌਰਾਨ 12 ਦਸੰਬਰ 2017 ਨੂੰ ਆਪਣੇ ਸਮਰਥਕਾਂ ’ਚ ਜੋਸ਼ ਭਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਇਕਹਿਰੇ ਇੰਜਨ ਵਾਲੇ ਸੀ-ਪਲੇਨ (ਪਾਣੀ ’ਚ ਤਰਨ ਅਤੇ ਹਵਾ ’ਚ ਉੱਡਣ ਦੀ ਸਮਰਥਾ ਰੱਖਣ ਵਾਲੇ ਜਹਾਜ) ਵਿੱਚ ਬੈਠ ਕੇ ਸਟੰਟਬਾਜ਼ੀ ਕੀਤੀ ਜਦੋਂ ਕਿ ਸੁਰੱਖਿਆ ਨਿਯਮਾਂ ਅਨੁਸਾਰ ਪ੍ਰਧਾਨ ਮੰਤਰੀ ਸਿੰਗਲ ਇੰਜਨ ਵਾਲੇ ਪਲੇਨ ’ਚ ਸਵਾਰੀ ਨਹੀਂ ਕਰ ਸਕਦਾ। ਪ੍ਰਧਾਨ ਮੰਤਰੀ ਦੀ ਜਾਨ ਨੂੰ ਜੋਖ਼ਮ ’ਚ ਪਾ ਕੇ ਸਟੰਟਬਾਜ਼ੀ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਜਾਂ ਫਿਰ ਮੋਦੀ ਨੇ ਐੱਸਪੀਜੀ ਦੀ ਸਲਾਹ ਦੀ ਪ੍ਰਵਾਹ ਨਹੀਂ ਕੀਤੀ ? ਇਸੇ ਤਰ੍ਹਾਂ ਆਪਣੀ ਇੱਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਰੋਡ ਸ਼ੋਅ ਕਰਦਿਆਂ ਸੁਰੱਖਿਆ ਪ੍ਰੋਟੋਕੋਲ ਨੂੰ ਭੰਗ ਕੀਤਾ ਤੇ ਇੱਕ ਸਮਰਥਕ ਨੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕ ਕੇ ਉਸ ਨੂੰ ਪਗੜੀ ਵੀ ਪਹਿਨਾਈ। ਪ੍ਰਧਾਨ ਮੰਤਰੀ ਨੂੰ ਪ੍ਰੋਟੋਕੋਲ ਭੰਗ ਕਰਨ, ਸਟੰਟਬਾਜ਼ੀ ਤੇ ਡਰਾਮੇਬਾਜ਼ੀ ਕਰਨ ਦੀ ਆਦਤ ਤੇ ਸ਼ੌਕ ਹੈ; ਜਿਸ ਦੀਆਂ ਉਪਰੋਕਤ ਉਦਾਹਰਣਾਂ ਤੋਂ ਇਲਾਵਾ ਹੋਰ ਅਨੇਕਾਂ ਉਦਾਹਰਣਾਂ ਪੁਰਾਣੇ ਅਖ਼ਬਾਰ ਚੋਂ ਲੱਭੀਆਂ ਜਾ ਸਕਦੀਆਂ ਹਨ, ਉਸ ਸਮੇਂ ਇਸ ਤਰ੍ਹਾਂ ਦਾ ਰੌਲ਼ਾ ਕਿਸੇ ਨੇ ਨਾ ਪਾਇਆ ਜਿਵੇਂ ਹੁਣ ਪੰਜਾਬ ’ਚ ਪਾਇਆ ਜਾ ਰਿਹਾ ਹੈ।

(8) 22 ਦਸੰਬਰ 2017 ਵਾਰਾਨਸੀ ਖੇਤਰ ’ਚ ਲੰਕਾ ਗੇਟ ਨਾਮੀ ਸਥਾਨ ’ਤੇ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ। ਰਸਤਾ ਬਨਾਰਸ ਹਿੰਦੂ ਯੂਨੀਵਰਸਟੀ ਵਿੱਚੋਂ ਦੀ ਲੰਘ ਕੇ ਜਾਣ ਦਾ ਸੀ ਜਿੱਥੇ ਯੋਨ ਪੀੜਤ ਵਿਦਿਆਰਥਣਾਂ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ। ਪੁਲਿਸ ਨੇ ਵਿਦਿਆਰਥਣਾਂ ਨੂੰ ਪ੍ਰਧਾਨ ਮੰਤਰੀ ਦੇ ਰਸਤੇ ’ਚੋਂ ਹਟਾਉਣ ਦਾ ਯਤਨ ਕੀਤਾ ਪਰ ਵਿਦਿਆਰਥਣਾਂ ਨਾ ਮੰਨੀਆਂ ਤੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਜਾਨ ਦਾ ਖ਼ਤਰਾ ਕਿਉਂ ਨਾ ਲੱਗਾ ਅਤੇ ਯੂਪੀ ਦੇ ਮੁੱਖ ਮੰਤਰੀ ਅਦਿਤਿਆ ਨਾਥ ਦਾ ਧੰਨਵਾਦ ਕਿਉਂ ਨਾ ਕੀਤਾ ਕਿ ਉਹ ਜਾਨ ਬਚਾ ਕੇ ਜਿੰਦਾ ਵਾਪਸ ਮੁੜ ਗਿਆ।

(9) ਪੀਐਮ ਮੋਦੀ 25 ਦਸੰਬਰ 2017 ਨੂੰ ਨੋਇਡਾ ਵਿਚ ਕਾਲਕਾ ਜੀ ਮੈਟਰੋ ਲਾਈਨ, ਬੋਟੈਨੀਕਲ ਗਾਰਡਨ ਦਾ ਉਦਘਾਟਨ ਕਰਨ ਗਏ ਸਨ। ਉਹਨਾਂ ਦੇ ਕਾਫ਼ਲੇ ਦੀ ਅਗਵਾਈ ਕਰ ਰਹੇ ਦੋ ਪੁਲਿਸ ਵਾਲੇ ਗਲਤ ਰਸਤੇ ਪੈ ਗਏ। ਇਸ ਕਾਰਨ ਪੀਐਮ ਮੋਦੀ ਦਾ ਕਾਫ਼ਲਾ ਮਹਾਮਾਯਾ ਫਲਾਈਓਵਰ ਦੀ ਆਵਾਜਾਈ ਵਿਚ ਫਸ ਗਿਆ। ਉਸ ਸਮੇਂ ਯੂਪੀ ਦੇ ਮੁੱਖ ਮੰਤਰੀ ਅਦਿਤਿਆ ਨਾਥ ਦਾ ਧੰਨਵਾਦ ਕਿਉਂ ਨਾ ਕੀਤਾ ਕਿ ਉਹ ਜਾਨ ਬਚਾ ਕੇ ਜਿੰਦਾ ਵਾਪਸ ਮੁੜ ਗਿਆ। ਕੀ ਜਾਨ ਨੂੰ ਖਤਰਾ ਕੇਵਲ ਪੰਜਾਬ ਅਤੇ ਕਾਂਗਰਸੀ ਸਾਸ਼ਤ ਸੂਬਿਆਂ ’ਚ ਹੀ ਹੁੰਦਾ ਹੈ; ਆਪਣੀ ਪਾਰਟੀ ਵਾਲੀਆਂ ਸਰਕਾਰਾਂ ’ਚ ਜਾਨ ਨੂੰ ਕੋਈ ਖ਼ਤਰਾ ਨਹੀਂ ?

(10) 26 ਮਈ 2018 ਨੂੰ ਵਿਸ਼ਵ ਭਾਰਤੀ ਕਨਵੋਕੇਸ਼ਨ ਦੌਰਾਨ ਪੀਐਮ ਮੋਦੀ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਹੋਈ ਸੀ। ਇੱਕ ਨੌਜਵਾਨ ਐਸਪੀਜੀ ਸੁਰੱਖਿਆ ਵਿਚੋਂ ਲੰਘਦਾ ਹੋਇਆ ਸਿੱਧਾ ਪੀਐਮ ਮੋਦੀ ਕੋਲ ਜਾ ਪਹੁੰਚਿਆ। ਜਦੋਂ ਤੱਕ ਗਾਰਡ ਉਸ ਨੂੰ ਫੜ ਪਾਉਂਦਾ ਤਦ ਤੱਕ ਉਹ ਪੀਐੱਮ ਮੋਦੀ ਕੋਲ ਪਹੁੰਚ ਕੇ ਉਹਨਾਂ ਦੇ ਪੈਰ ਛੂਹ ਚੁੱਕਾ ਸੀ।

(11) 2 ਫ਼ਰਵਰੀ  2019 ਨੂੰ ਪ੍ਰਧਾਨ ਮੰਤਰੀ ਮੋਦੀ ਪੱਛਮੀ ਬੰਗਾਲ ਦੇ ਅਸ਼ੋਕ ਨਗਰ ਵਿਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੌਰਾਨ ਬੈਰੀਕੇਡ ਤੋੜ ਕੇ ਭੀੜ ਸਟੇਜ ਵੱਲ ਵਧਣ ਲੱਗੀ। ਇਸ ਤੋਂ ਬਾਅਦ ਪੀਐਮ ਮੋਦੀ ਨੇ 20 ਮਿੰਟਾਂ ਵਿਚ ਆਪਣਾ ਭਾਸ਼ਣ ਖ਼ਤਮ ਕੀਤਾ ਅਤੇ ਐਸਪੀਜੀ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

(12) 14 ਫ਼ਰਵਰੀ 2019 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰੁਦਰਪੁਰ ਰੈਲੀ ਨੂੰ ਸੰਬੋਧਨ ਕਰਨਾ ਸੀ। ਮੋਦੀ ਜੀ ਦੇਹਰਾਦੂਨ ਹਵਾਈ ਅੱਡੇ ’ਤੇ ਉੱਤਰੇ ਪਰ ਖਰਾਬ ਮੌਸਮ ਕਾਰਨ ਹੈਲੀਕਾਪਟਰ ਰਾਹੀਂ ਰੁਦਰਪੁਰ ਨਾ ਜਾ ਸਕੇ ਤਾਂ ਉਨ੍ਹਾਂ ਦੇਹਰਾਦੂਨ ਹਵਾਈ ਅੱਡੇ ਤੋਂ ਹੀ ਫ਼ੋਨ ਰਾਹੀਂ ਸੰਬੋਧਨ ਕੀਤਾ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਇੱਕ ਵਾਰ ਬਹਰਾਈਚ ਰੈਲੀ ਨੂੰ ਫ਼ੋਨ ਰਾਹੀਂ ਸੰਬੋਧਨ ਕੀਤਾ, ਇਸ ਤਰ੍ਹਾਂ ਹੀ ਫਿਰੋਜ਼ਪੁਰ ਰੈਲੀ ਨੂੰ ਫ਼ੋਨ ਰਾਹੀਂ ਬਠਿੰਡਾ ਜਾਂ ਦਿੱਲੀ ਤੋਂ ਹੀ ਸੰਬੋਧਨ ਕਿਉਂ ਨਾ ਕੀਤਾ ? ਜਦੋਂ ਕਿ ਵਰ੍ਹਦੇ ਮੀਂਹ ’ਚ ਸੜਕ ਰਾਹੀਂ ਜਾਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਅਤੇ ਇਹ ਵੀ ਪਤਾ ਸੀ ਕਿ ਕਿਸਾਨਾਂ ਦਾ ਉਨ੍ਹਾਂ ਪ੍ਰਤੀ ਗੁੱਸਾ ਖਤਮ ਨਹੀਂ ਹੋਇਆ ਜਿਸ ਕਾਰਨ ਕਈ ਜਥੇਬੰਦੀਆਂ ਨੇ ਉਨ੍ਹਾਂ ਵਿਰੁੱਧ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਅਤੇ ਪੁਤਲੇ ਫੂਕਣ ਦਾ ਪ੍ਰੋਗਰਾਮ ਐਲਾਨਿਆ ਹੋਇਆ ਹੈ।

(13) ਉਕਤ ਘਟਨਾਵਾਂ ਤੋਂ ਇਲਾਵਾ ਪੀਐਮ ਮੋਦੀ ਖੁਦ ਕਈ ਵਾਰ ਸੁਰੱਖਿਆ ਪ੍ਰੋਟੋਕੋਲ ਤੋੜ ਕੇ ਲੋਕਾਂ ਨੂੰ ਮਿਲਦੇ ਰਹੇ ਹਨ। ਹਾਲ ਹੀ ’ਚ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਲਈ ਵਾਰਾਣਸੀ ਪਹੁੰਚ ਕੇ ਕਈ ਥਾਵਾਂ ’ਤੇ ਪ੍ਰੋਟੋਕੋਲ ਤੋੜਿਆ। ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਵਿਚ ਵੀ ਪੀਐਮ ਮੋਦੀ ਕਈ ਵਾਰ ਪ੍ਰੋਟੋਕੋਲ ਤੋੜ ਚੁੱਕੇ ਹਨ। ਸੰਨ 2019 ‘ਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਦਿੱਲੀ ਏਅਰਪੋਰਟ ’ਤੇ ਜੱਫੀ ਪਾਉਣ ਦੀ ਤਸ਼ਵੀਰ ਕਾਫੀ ਵਾਇਰਲ ਹੋਈ ਸੀ। ਹਾਲ ਹੀ ’ਚ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਲਈ ਵਾਰਾਨਸੀ ਪਹੁੰਚ ਕੇ ਕਈ ਥਾਵਾਂ ’ਤੇ ਪ੍ਰੋਟੋਕੋਲ ਤੋੜਿਆ।

ਜਦ ਪੱਛਮੀ ਬੰਗਾਲ ਦੀਆਂ ਚੋਣਾਂ ਅਤੇ 30 ਅਕਤੂਬਰ 2021 ਨੂੰ ਤਿੰਨ ਲੋਕ ਸਭਾ ਅਤੇ 29 ਵਿਧਾਨ ਸਭਾ ਦੀਆਂ ਸੀਟਾਂ ਲਈ ਮੱਧਕਾਲੀ ਚੋਣਾਂ ਵਿੱਚ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਭਾਰੀ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਅਤੇ ਅੱਗੇ ਫ਼ਰਵਰੀ, ਮਾਰਚ ’ਚ ਪੰਜਾਬ, ਯੂਪੀ ਸਮੇਤ 5 ਸੂਬਿਆਂ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ’ਚ ਅੰਦੋਲਨ ਕਾਰਨ ਭਾਰੀ ਨੁਕਾਸਨ ਹੋ ਜਾਣ ਦੇ ਆਉਣ ਲੱਗੇ ਤਾਂ ਬਿਨ੍ਹਾਂ ਕਿਸਾਨਾਂ ਨਾਲ ਸਲਾਹ ਜਾਂ ਮੀਟਿੰਗ ਕੀਤਿਆਂ ਤਿੰਨ ਕਾਨੂੰਨ ਰੱਦ ਕਰਨ ਅਤੇ ਐੱਮਐੱਸਪੀ ਲਈ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ। ਜਦ ਕਿਸਾਨ ਫਿਰ ਵੀ ਉੱਠਣ ਲਈ ਤਿਆਰ ਨਾ ਹੋਏ ਤਾਂ ਨਵੰਬਰ ’ਚ ਹੋ ਰਹੇ ਸੰਸਦ ਸੈਸ਼ਨ ’ਚ ਤਿੰਨੇ ਕਾਨੂੰਨ ਰੱਦ ਕਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਤੇ ਕੁਝ ਲਿਖਤੀ ਵਾਅਦੇ ਕੀਤੇ ਜਿਵੇਂ ਕਿ ਐੱਮਐੱਸਪੀ ਕਾਨੂੰਨ ਲਈ ਸਾਂਝੀ ਕਮੇਟੀ ਬਣਾਉਣਾ; ਮੋਰਚੇ ਵਿੱਚ ਭਾਗ ਲੈਣ ਵਾਲੇ ਕਿਸਾਨ ਆਗੂਆਂ ਨੂੰ ਕਮੇਟੀ ’ਚ ਸ਼ਾਮਲ ਕਰਨਾ, ਮੋਰਚੇ ਦੌਰਾਨ ਕਿਸਾਨਾਂ ਅਤੇ ਉਨ੍ਹਾਂ ਦੇ ਸਮੂਹ ਸਮਰਥਕਾਂ ’ਤੇ ਦਰਜ ਹੋਏ ਕੇਸ ਵਾਪਸ ਲੈਣੇ, 26 ਜਨਵਰੀ ਦੀ ਘਟਨਾ ਦੌਰਾਨ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਦੇ ਫੜੇ ਗਏ ਟਰੈਕਟਰ ਅਤੇ ਹੋਰ ਸਮਾਨ ਵਾਪਸ ਕਰਨੇ। ਇਨ੍ਹਾਂ ਲਿਖਤੀ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਹੁਣ ਤੱਕ ਪੂਰਾ ਨਹੀਂ ਹੋਇਆ। ਇਹੀ ਗੁੱਸੇ ਅਤੇ ਰੋਸ ਦੇ ਮੁੱਖ ਕਾਰਨ ਸਨ। ਇਸ ਤੋਂ ਇਲਾਵਾ ਹੇਠ ਲਿਖੇ ਨੁਕਤੇ ਵੀ ਰੋਸ ਵਿੱਚ ਵਾਧਾ ਕਰਦੇ ਸਨ।

(1) ਦੇਸ਼ ਦੇ ਕਿਸਾਨ ਇੱਕ ਸਾਲ ਦੇ ਵੱਧ ਸਮੇਂ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ 2° ਸੈਂਟੀਗਰੇਡ ਤੱਕ ਦੀ ਅਤਿ ਠੰਡ ਦੇ ਮੌਸਮ ਤੋਂ ਲੈ ਕੇ 46° ਸੈਂਟੀਗਰੇਡ ਦੀ ਅਤਿ ਗਰਮੀ ਦੀ ਰੁੱਤ ਅਤੇ ਵਰਖਾ ਦੀ ਰੁੱਤ ’ਚ ਵਰ੍ਹਦੇ ਮੀਂਹਾਂ ਦੌਰਾਨ ਅਸਮਾਨ ਦੀ ਛੱਤ ਹੇਠ ਸੜਕਾਂ ’ਤੇ ਬੈਠੇ ਰਹੇ ਪਰ ਪ੍ਰਧਾਨ ਮੰਤਰੀ ਨੇ ਅਜਿਹੇ ਸਮੇਂ ਦੌਰਾਨ ਇੱਕ ਵਾਰੀ ਵੀ ਉਨ੍ਹਾਂ ਨੂੰ ਮਿਲ ਕੇ ਗਿਲੇ ਸ਼ਿਕਵੇ ਦੂਰ ਕਰਨ ਲਈ ਮੀਟਿੰਗ ਕਰਨ ਲਈ ਸਮਾਂ ਨਹੀਂ ਕੱਢਿਆ।

(2) ਮੋਰਚੇ ਦੌਰਾਨ 700 ਤੋਂ ਉੱਪਰ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਸਨ ਪਰ ਮੋਦੀ ਨੇ ਇੱਕ ਵੀ ਸ਼ਬਦ ਉਨ੍ਹਾਂ ਦੀ ਹਮਦਰਦੀ ’ਚ ਨਹੀਂ ਕਿਹਾ ਸਗੋਂ ਅੰਦੋਲਨਜੀਵੀ, ਪ੍ਰਜੀਵੀ ਆਦਿ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ। ਵੱਡੇ ਛੋਟੇ ਸਾਰੇ ਮੰਤਰੀਆਂ ਅਤੇ ਭਾਜਪਾ ਆਗੂਆਂ ਨੇ ਕਿਸਾਨਾਂ ਨੂੰ ਖ਼ਾਲਸਤਾਨੀ, ਦੇਸ਼ ਵਿਰੋਧੀ, ਪਾਕਿਸਤਾਨੀ ਅਤੇ ਏਜੰਸੀਆਂ ਦੇ ਏਜੰਟ, ਸਿਆਸਤ ਤੋਂ ਪ੍ਰੇਰਿਤ ਕਾਂਗਰਸ ਦੇ ਏਜੰਟ ਕਹਿ ਕੇ ਬਦਨਾਮ ਕੀਤਾ।

(3) ਕਿਸਾਨਾਂ ਨੂੰ ਧਮਕੀਆਂ ਦੇਣ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਪੁੱਤਰ ਅਸ਼ੀਸ਼ ਮਿਸ਼ਰਾ ਨੇ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿਖੇ ਪ੍ਰਦਰਸ਼ਨ ਕਰ ਵਾਪਸ ਜਾ ਰਹੇ ਕਿਸਾਨਾਂ ਉੱਪਰ ਪਿੱਛੋਂ ਆ ਕੇ ਗੱਡੀ ਚੜ੍ਹਾ ਦਿੱਤੀ। ਸਿੱਟੇ ਵਜੋਂ 4 ਕਿਸਾਨ ਅਤੇ ਇੱਕ ਪੱਤਰਕਾਰ ਦੀ ਮੌਤ ਸਮੇਤ ਕਈ ਗੰਭੀਰ ਰੂਪ ਵਿੱਚ ਜਖ਼ਮੀ ਹੋਏ। ਦੋਸ਼ੀ ਨੂੰ ਫੜਨ ਦੀ ਬਜਾਏ ਉਲਟੇ ਕਿਸਾਨਾਂ ’ਤੇ ਕੇਸ ਦਰਜ ਕਰ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਇਹ ਤਾਂ ਭਲਾ ਹੋਵੇ ਸੋਸ਼ਲ ਮੀਡੀਏ ਦਾ ਕਿ ਬਾਅਦ ’ਚ ਸਾਹਮਣੇ ਆਈਆਂ ਵੀਡੀਓਜ਼ ਨੇ ਉਹ ਸਬੂਤ ਮੁਹੱਈਆ ਕਰਵਾ ਦਿੱਤੇ ਜਿਸ ਨਾਲ ਅਸ਼ੀਸ਼ ਮਿਸ਼ਰਾ ਦੋਸ਼ੀ ਸਿੱਧ ਹੁੰਦਾ ਹੈ। ਅਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਓਨਾ ਚਿਰ ਨਹੀਂ ਹੋਈ ਜਦ ਤੱਕ ਸੁਪ੍ਰੀਮ ਕੋਰਟ ਨੇ ਯੂ.ਪੀ. ਸਰਕਾਰ ਨੂੰ ਝਾੜ ਨਹੀਂ ਪਾਈ। ਸੁਪ੍ਰੀਮ ਕੋਰਟ ਦੀ ਨਿਗਰਾਨੀ ਹੇਠ ਬਣੀ ਜਾਂਚ ਕਮੇਟੀ ਨੇ ਇਨ੍ਹਾਂ ਕਤਲਾਂ ਨੂੰ ਸਾਜਿਸ਼ ਦੱਸਿਆ ਜਿਸ ’ਚ ਅਜੈ ਮਿਸ਼ਰਾ ਵੀ ਸ਼ਾਮਲ ਹੈ। ਇਸ ਦੇ ਬਾਵਯੂਦ ਅਜੈ ਮਿਸ਼ਰਾ ਹਾਲੀ ਗ੍ਰਹਿ ਮੰਤਰੀ ਦੀ ਕੁਰਸੀ ’ਤੇ ਕਾਇਮ ਹੈ ਜਿਸ ਦੀ ਕਿਸਾਨ ਬਰਖਾਸਤਗੀ ਦੀ ਮੰਗ ਕਰ ਰਹੇ ਹਨ।

ਭਾਜਪਾ ਆਗ਼ੂਆਂ ਦਾ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਨੇ ਰੈਲੀ ਦੌਰਾਨ ਵਿਕਾਸ ਕਾਰਜਾਂ ਲਈ ਪੰਜਾਬ ਨੂੰ 42,750 ਕਰੋੜ ਦੇ ਪੈਕੇਜ਼ ਦੇਣੇ ਸਨ ਪਰ ਵਿਕਾਸ ਵਿਰੋਧੀਆਂ ਨੇ ਉਨ੍ਹਾਂ ਦੀ ਰੈਲੀ ਰੱਦ ਕਰਵਾ ਪੰਜਾਬ ਦਾ ਨੁਕਸਾਨ ਕੀਤਾ ਹੈ, ਪਰ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ ਵਾਲੀ ਕਹਾਵਤ ਅਨੁਸਾਰ ਇਸ ਵਾਰ ਸੰਕੇਤ ਇਹੀ ਹਨ ਕਿ ਉਨ੍ਹਾਂ ਦੇ ਇਨ੍ਹਾਂ ਫੋਕੇ ਐਲਾਨਾਂ ਅਤੇ ਵਾਅਦਿਆਂ ਨਾਲ ਸਫਲਤਾ ਮਿਲਣ ਦੇ ਦਰਵਾਜੇ ਬੰਦ ਹਨ ਕਿਉਂਕਿ ਜੇ ਵਿਕਾਸ ਕਾਰਜਾਂ ਲਈ ਪੰਜਾਬ ਨੂੰ ਕੁਝ ਦੇਣਾ ਹੈ, ਨਾ ਤਾਂ ਮੋਦੀ ਨੇ ਆਪਣੀ ਜੇਬ ’ਚੋਂ ਅਤੇ ਨਾ ਹੀ ਭਾਜਪਾ ਪਾਰਟੀ ਫੰਡਾਂ ’ਚੋਂ ਦੇਣਾ ਹੈ, ਇਹ ਪਬਲਿਕ ਫੰਡਾਂ ’ਚੋਂ ਮਿਲਣਾ ਹੈ, ਜਿਸ ਵਿੱਚ ਟੈਕਸ ਅਦਾਇਗੀ ਦੇ ਤੌਰ ’ਤੇ ਪੰਜਾਬ ਦਾ ਵੀ ਓਨਾਂ ਹੀ ਹਿੱਸਾ ਅਤੇ ਹੱਕ ਹੈ ਜਿਨਾਂ ਬਾਕੀ ਦੇ ਸੂਬਿਆਂ ਦਾ। ਪਬਲਿਕ ਫੰਡਾਂ ’ਚੋਂ ਪੰਜਾਬ ਦਾ ਹਿੱਸਾ ਆਪਣੀਆਂ ਚੋਣ ਰੈਲੀਆਂ ’ਚ ਐਲਾਨ ਕਰ ਵੋਟਾਂ ਖ੍ਰੀਦਣ ਦਾ ਕੋਈ ਹੱਕ ਨਹੀਂ ਹੈ। ਜੇ ਕੁਝ ਦੇਣਾ ਹੈ ਉਹ ਬਠਿੰਡਾ ਵਿਖੇ ਜਾਂ ਦਿੱਲੀ ਬੈਠੇ ਵੀ ਐਲਾਨ ਕਰ ਸਕਦੇ ਸਨ। ਦੂਸਰੀ ਗੱਲ ਇਹ ਵੀ ਹੈ ਕਿ ਉਸ ਦੇ ਫੋਕੇ ਐਲਾਨਾਂ ’ਤੇ ਕੋਈ ਵਿਸ਼ਵਾਸ ਨਹੀਂ ਰਿਹਾ ਕਿਉਂਕਿ ਚੋਣਾਂ ਸਮੇਂ ਕੀਤੇ ਅਜਿਹੇ ਐਲਾਨ ਕਦੀ ਵੀ ਵਫ਼ਾ ਨਹੀਂ ਹੋਏ; ਹੇਠ ਲਿਖੀਆਂ ਕੁਝ ਉਦਾਹਰਣਾਂ ਦੀ ਵੰਨਗੀ ਹੈ:

(ੳ) ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਗਸਤ 2015 ’ਚ ਚੋਣ ਰੈਲੀ ਦੌਰਾਨ ਮੋਦੀ ਨੇ ਭਰੀ ਸਟੇਜ਼ ’ਤੇ ਕਿਹਾ ਮੈਂ ਆਪਣੇ ਵਾਅਦੇ ਪੂਰੇ ਕਰਨ ਆਇਆ ਹਾਂ ਦੱਸੋ ਤੁਹਾਨੂੰ ਕਿੰਨਾ ਚਾਹੀਦਾ ਹੈ 50,000  ਕਰੋੜ, 60,000; 70,000; 75,000; 80,000 ? ਚਲੋ ਮੈਂ 1.25 ਲੱਖ ਕਰੋੜ ਦਾ ਪੈਕੇਜ਼ ਦੇਣ ਦਾ ਐਲਾਨ ਕਰਦਾ ਹਾਂ, ਪਰ ਸਤੰਬਰ 2020 ਭਾਵ ਅਗਲੀਆਂ ਚੋਣਾਂ ਤੱਕ ਇਸ ਐਲਾਨੇ ਗਏ ਪੈਕੇਜ਼ ’ਚੋ ਬਿਹਾਰ ਨੂੰ ਕੁਝ ਨਹੀਂ ਮਿਲਿਆ। ਭਾਜਪਾ ਦੇ ਹੀ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਮੁਤਾਬਕ ਉਸ ਪਾਸ ਕੋਈ ਅਜਿਹਾ ਵੇਰਵਾ ਨਹੀਂ ਸੀ। ਜੇ ਬਿਹਾਰ ਨੂੰ ਕੁਝ ਮਿਲਿਆ ਹੁੰਦਾ ਤਾਂ ਕੋਈ ਕਾਰਨ ਹੀ ਨਹੀਂ ਕਿ ਭਾਜਪਾ ਨਾਲ ਸੰਬੰਧਿਤ ਉਪ ਮੁੱਖ ਮੰਤਰੀ ਪਾਸ ਉਸ ਦਾ ਵੇਰਵਾ ਨਾ ਹੋਵੇ। ਇਸ ਦਾ ਭਾਵ ਹੈ ਕਿ ਅਗਸਤ 2015 ’ਚ ਮੋਦੀ ਵੱਲੋਂ ਕੀਤਾ ਐਲਾਨ ਕੇਵਲ ਚੁਣਾਵੀ ਜ਼ੁਮਲਾ ਸੀ।

(ਅ) 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੇ ਦੇਸ਼ ਵਾਸੀਆਂ ਨਾਲ ਅਨੇਕਾਂ ਮਨ ਲੁਭਾਊ ਵਾਅਦੇ ਕੀਤੇ ਜਿਵੇਂ ਕਿ ਵਿਦੇਸ਼ਾਂ ’ਚੋਂ ਕਾਲ਼ਾ ਧਨ ਵਾਪਸ ਲਿਆ ਕੇ ਹਰ ਭਾਰਤੀ ਦੇ ਖਾਤੇ ’ਚ 15 ਲੱਖ ਰੁਪਏ ਜਮਾਂ ਕਰਵਾਉਣੇ, ਸਵਾਮੀਨਾਥਨ ਰਿਪੋਰਟ ਲਾਗੂ ਕਰਨੀ, ਛੋਟੇ ਵਾਪਾਰੀਆਂ ਨੂੰ ਪੈਂਨਸ਼ਨ ਦੇਣੀ, ਹਰ ਸਾਲ 2 ਕਰੋੜ ਨੌਕਰੀਆਂ ਦੇਣੀਆਂ, ਦੇਸ਼ ਵਿਕਨੇ ਨਹੀਂ ਦੂੰਗਾ ਆਦਿਕ, ਪਰ ਇਨ੍ਹਾਂ ’ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਸਗੋਂ ਵਾਅਦਿਆਂ ਦੇ ਉਲਟ ਕਾਰਵਾਈ ਕੀਤੀ ਹੈ।

(ੲ) ਜ਼ਬਾਨੀ ਵਾਅਦੇ ਪੂਰੇ ਕਰਨੇ ਤਾਂ ਇੱਕ ਪਾਸੇ ਰਹੇ 2020-21 ਦੇ ਬੱਜ਼ਟ ਵਿੱਚ 3 ਕਰੋੜ ਛੋਟੇ ਵਾਪਾਰੀਆਂ ਨੂੰ ਪੈਂਨਸ਼ਨ ਦੇਣ ਲਈ ਫੰਡ ਰਾਖਵੇਂ ਰੱਖੇ ਪਰ 24 ਫ਼ਰਵਰੀ 2021 ਤੱਕ ਕੇਵਲ 43,583 ਵਾਪਾਰੀਆਂ ਨੂੰ ਹੀ ਪੈਂਨਸ਼ਨ ਲਾਭ ਮਿਲੇ ਜਦੋਂ ਕਿ ਭਾਜਪਾ ਆਗੂ 5 ਲਾਭਕਾਰੀਆਂ ਦੀ ਗਿਣਤੀ 5 ਕਰੋੜ ਦੱਸਦੇ ਸਨ। ਹਰ ਸਾਲ ਪੇਸ਼ ਕੀਤੇ ਸਾਲਾਨਾ ਬੱਜ਼ਟਾਂ ਅਤੇ ਸਾਲ ਦੇ ਅਖੀਰ ’ਤੇ ਪੇਸ਼ ਕੀਤੇ ਸਪਲੀਮੈਂਟ ਬੱਜ਼ਟਾਂ ਵਿੱਚ ਰਾਖਵੇਂ ਫੰਡਾਂ ਦੀ ਰਾਸ਼ੀ 90% ਤੱਕ ਘਟ ਜਾਂਦੀ ਸੀ, ਜਿਸ ਦਾ ਭਾਵ ਲਾਭ ਨਾਮਾਤਰ ਵਾਪਰੀਆਂ ਨੂੰ ਹੀ ਮਿਲਿਆ ਜਦੋਂ ਕਿ ਬਾਕੀਆਂ ਤੋਂ ਕੇਵਲ ਤਾੜੀਆਂ ਮਰਵਾ ਕੇ ਵੋਟਾਂ ਵਟੋਰੀਆਂ ਗਈਆਂ।

ਅਜਿਹਾ ਜ਼ੁਮਲਾ-ਮਾਸਟਰ, ਪ੍ਰਧਾਨ ਮੰਤਰੀ ਜੇ ਕੁਝ ਫਿਰੋਜ਼ਪੁਰ ਰੈਲੀ ’ਚ ਐਲਾਨ ਕਰ ਜਾਂਦਾ ਤਾਂ ਪੰਜਾਬ ਨੂੰ ਕੀ ਪ੍ਰਾਪਤ ਹੋਣਾ ਸੀ ਇਹ ਤਾਂ ਰੱਬ ਜਾਣਦਾ ਹੈ ਪਰ ਲੋਕਾਂ ਦੇ ਨਕਾਰੇ ਹੋਏ ਸਿਆਸੀ ਨੇਤਾਵਾਂ ਦੀ ਵੱਡੀ ਗਿਣਤੀ ਨੂੰ ਆਪਣੀ ਕੀਮਤ ਪਵਾਉਣ ਲਈ ਭਾਜਪਾ ’ਚ ਜਾਣ ਦਾ ਬਹਾਨਾ ਜਰੂਰ ਮਿਲ ਜਾਣਾ ਸੀ ਭਾਵੇਂ ਕਿ ਅਜਿਹੇ ਦਲਬਦਲੂਆਂ ਦੀ ਮਦਦ ਨਾਲ ਭਾਜਪਾ ਦੇ ਪੈਰ ਉਸੇ ਤਰ੍ਹਾਂ ਨਹੀਂ ਲੱਗਣੇ ਜਿਵੇਂ ਕਿ ਟੀਐੱਮਸੀ ਦੇ ਵੱਡੀ ਗਿਣਤੀ ’ਚ ਆਗੂ ਸ਼ਾਮਲ ਕਰਵਾਉਣ ਪਿੱਛੋਂ ਵੀ ਬੰਗਾਲ ’ਚ ਭਾਜਪਾ ਦੇ ਸਰਕਾਰ ਬਣਾਉਣ ਦੇ ਮਨਸੂਬੇ ਸਫਲ ਨਹੀਂ ਹੋਏ ਅਤੇ ਭਾਜਪਾ ਦੀ ਹਾਰ ਉਪ੍ਰੰਤ ਜਿੱਤੇ ਹੋਏ ਆਗੂ ਵੀ ਪੁੱਠੇ ਪੈਰੀਂ ਭੱਜ ਕੇ ਮੁੜ ਮੁਆਫੀਆਂ ਮੰਗ ਕੇ ਟੀਐੱਮਸੀ ’ਚ ਸ਼ਾਮਲ ਹੋ ਗਏ।

(4) ਮੋਦੀ ਦੇ ਹੰਕਾਰੀ ਤੇ ਘੁਮੰਡੀ ਹੋਣ ਦੀ ਪੁਸ਼ਟੀ ਮੇਘਾਲਿਆ ਦੇ ਗਵਰਨਰ ਸਤਿਆ ਪਾਲ ਮਲਿਕ ਦਾ ਉਹ ਬਿਆਨ ਵੀ ਕਰਦਾ ਹੈ ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਹੋਈ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਕਿਹਾ ਹੈ ਉਨ੍ਹਾਂ ਦੀ 5 ਮਿੰਟ ’ਚ ਹੀ ਮੋਦੀ ਨਾਲ ਲੜਾਈ ਹੋ ਗਈ ਜਿਸ ਸਮੇਂ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਹੱਲ ਲੱਭਣ ਦੀ ਬੇਨਤੀ ਕਰਦਿਆਂ ਕਿਹਾ ਕਿ 500 ਕਿਸਾਨ ਆਪਣੀ ਜਾਨ ਗੁਆ ਬੈਠੇ ਹਨ ਇਸ ਲਈ ਜਲਦੀ ਇਸ ਦਾ ਹੱਲ ਲੱਭਿਆ ਜਾਵੇ ਤਾਂ ਉਹ ਇੰਨੇ ਘੁਮੰਡ ’ਚ ਸਨ ਕਿ ਝਟ ਉੱਤਰ ਦਿੱਤਾ ‘ਕਿਆ ਮੇਰੇ ਲਈ ਮਰੇ ਹੈਂ’। ਜਦ ਗਵਰਨਰ ਦੇ ਇਸ ਸਵਾਲ ਕਿ ਜਦ ਕਾਨੂੰਨ ਤੁਸੀਂ ਬਣਾਏ ਹਨ ਤਾਂ ਹੁਣ ਹੱਲ ਵੀ ਤੁਸੀਂ ਹੀ ਲੱਭਣਾ ਹੈ ਤਾਂ ਪ੍ਰਧਾਨ ਮੰਤਰੀ ਨੇ ਬਹੁਤ ਹੀ ਗੁੱਸੇ ’ਚ ਆ ਕੇ ਕਿਹਾ ‘ਜਾਉ ਅਮਿਤ ਸ਼ਾਹ ਸੇ ਬਾਤ ਕਰ ਲਓ’।

(5) ਅਸਲ ’ਚ ਮੋਦੀ ਜੀ ਕਿਸੇ ਦੀ ਸਲਾਹ ਮੰਨਣ ਨੂੰ ਤਿਆਰ ਨਹੀਂ ਹੁੰਦੇ ਅਤੇ ਸਭ ਕੁਝ ਆਪਣੇ ਆਪ ਨੂੰ ਹੀ ਵਿਖਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇੱਕਦਮ ਅਚਾਨਕ ਫੈਸਲੇ ਕਰ ਲੋਕਾਂ ਵਿੱਚ ਸ਼ਨਸ਼ਨੀ, ਦੁਬਿਧਾ ਅਤੇ ਬੇਚੈਨੀ ਪੈਦਾ ਕਰਨ ਦਾ ਸ਼ੌਕ ਹੈ ਜਿਵੇਂ ਕਿ 2015 ’ਚ ਮੋਦੀ ਜੀ ਅਚਨਚੇਤ ਲਾਹੌਰ ਪਹੁੰਚੇ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵੀ ਚੌਂਕਾ ਦਿੱਤਾ। 8 ਨਵੰਬਰ 2016 ਨੂੰ ਸ਼ਾਮ ਨੂੰ ਨੋਟਬੰਦੀ ਦਾ ਐਲਾਨ ਕਰ ਅੱਧੀ ਰਾਤ ਉਪ੍ਰੰਤ 500/- ਅਤੇ 1000/- ਰੁਪਏ ਦੇ ਨੋਟ ਬੰਦ ਕਰ ਦਿੱਤੇ। ਲੋਕਾਂ ਨੂੰ ਨੋਟ ਬਦਲਵਾਉਣ ਤੇ ਆਪਣੇ ਹੀ ਪੈਸੇ ਬੈਂਕ ’ਚ ਕਢਵਾਉਣ ਲਈ ਲੰਬੀਆਂ ਲਾਈਨਾਂ ’ਚ ਖੜ੍ਹਨਾ ਪਿਆ। ਸੈਂਕੜਿਆਂ ਨੂੰ ਜਾਨ ਗਵਾਉਣੀ ਪਈ ਅਤੇ ਦੇਸ਼ ਦੀ ਆਰਥਿਕਤਾ ਤਬਾਹ ਹੋ ਗਈ। ਦੇਸ਼ ਨੂੰ ਇਸ ਦਾ ਲਾਭ ਕੀ ਹੋਇਆ ਮੋਦੀ ਜੀ ਅੱਜ ਤੱਕ ਜਵਾਬ ਨਹੀਂ ਦੇ ਸਕੇ। 5 ਜੂਨ 2020 ਨੂੰ ਅਚਨਚੇਤ ਤਿੰਨ ਖੇਤੀ ਆਰਡੀਨੈਂਨਸ ਜਾਰੀ ਕੀਤੇ ਕਿਸਾਨਾਂ ਦੇ ਵਿਰੋਧ ਕਰਨ ਦੇ ਬਾਵਯੂਦ ਗੈਰ ਸੰਵਿਧਾਨਕ ਤੌਰ ’ਤੇ ਬਿੱਲ ਪਾਸ ਕਰਵਾ ਕੇ ਬੜੀ ਕਾਹਲ਼ੀ ’ਚ ਕਾਨੂੰਨ ਲਾਗੂ ਕੀਤੇ, ਇਸ ਦੇ ਰੋਸ ਵਜੋਂ ਪ੍ਰਦਰਸ਼ਨ ਕਰਨ ਦਿੱਲੀ ਜਾ ਰਹੇ ਕਿਸਾਨਾਂ ਨੂੰ ਅੱਗੋਂ ਸੜਕਾਂ ਪੁੱਟੀਆਂ, ਕਿੱਲ ਗੱਡੇ, ਕੰਡਿਆਲੀ ਤਾਰਾਂ ਅਤੇ ਭਾਰੇ ਪੱਥਰਾਂ ਨਾਲ 7 ਪ੍ਰਤੀ ਬੈਰੀਕੇਡਿੰਗ ਕਰ ਸਾਲ ਭਰ ਕਿਸਾਨ ਨੂੰ ਗਰਮੀਆਂ, ਸਰਦੀਆਂ ਅਤੇ ਵਰਖਾ ਰੁੱਤਾਂ ’ਚ ਸੜਕਾਂ ’ਤੇ ਰੁਲਣ ਲਈ ਮਜਬੂਰ ਕੀਤਾ ਜਿੱਥੇ 700 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਬੈਠੇ। ਮੋਦੀ ਨੇ ਖ਼ੁਦ ਮੀਟਿੰਗ ਕਰਨ ਲਈ ਸਮਾਂ ਨਾ ਕੱਢਿਆ ਤੇ ਅੰਤ 19 ਨਵੰਬਰ 2021 ਨੂੰ ਤਿੰਨੇ ਕਾਨੂੰਨ ਰੱਦ ਕਰ ਸਮਝਦਾ ਹੈ ਕਿ ਉਸ ਨੇ ਕਿਸਾਨਾਂ ’ਤੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ। ਉਸੇ ਤਰ੍ਹਾਂ ਹੁਣ 5 ਜਨਵਰੀ 2022 ਨੂੰ ਆਪਣੀ ਜਾਨ ਨੂੰ ਖਤਰੇ ਦਾ ਰੌਲ਼ੇ ਪਾ ਕੇ ਅਖੌਤੀ ਰਾਸ਼ਟਰਵਾਦੀ ਲੋਕਾਂ ਦੀ ਹਮਦਰਦੀ ਪ੍ਰਾਪਤ ਕਰਨਾ ਚਾਹੁੰਦਾ ਹੈ।

ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ

0

ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ

ਬਠਿੰਡਾ, 5 ਜਨਵਰੀ (ਕਿਰਪਾਲ ਸਿੰਘ) : ਗੁਰਦੁਆਰਾ ਸਾਹਿਬ ਕੋਠੇ ਕੰਮੇ ਕੇ ਵਿਖੇ ਅੱਜ ਕੋਠਿਆਂ ਦੇ ਵਸਨੀਕਾਂ ਅਤੇ ਕੋਠਿਆਂ ਦੇ ਨਜ਼ਦੀਕ ਬਣੀ ਕਲੋਨੀ ’ਚ ਰਹਿ ਰਹੇ ਐੱਨ.ਐੱਫ.ਐੱਲ. ਬਠਿੰਡਾ ਦੇ ਸਕਿਉਰਟੀ ਸਟਾਫ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ੨੩ ਪੋਹ/ 5 ਜਨਵਰੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ । ਨਾਨਕਸ਼ਾਹੀ ੨੧ ਪੋਹ/ 3 ਜਨਵਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠ ਅਰੰਭ ਕੀਤਾ ਗਿਆ ਸੀ ਜਿਸ ਦਾ ਅੱਜ ਭੋਗ ਪਾਇਆ ਗਿਆ ਉਪਰੰਤ ਭਾਈ ਗੁਰਸੇਵਕ ਸਿੰਘ ਅਤੇ ਸਾਥੀ ਹਜੂਰੀ ਰਾਗੀ ਜਥਾ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਹਜੂਰਾ ਕਪੂਰਾ ਕਲੋਨੀ ਬਠਿੰਡਾ ਅਤੇ ਗੁਰਮਤਿ ਵਿਦਿਆਲਾ ਗਿੱਲ ਪੱਤੀ ਦੇ ਰਾਗੀ ਜਥੇ ਭਾਈ ਫ਼ਤੇਵੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਰਸ ਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਦੌਰਾਨ ਭਾਈ ਕਿਰਪਾਲ ਸਿੰਘ ਬਠਿੰਡਾ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਇਸ ਸਮੇਂ ਤਿੰਨ ਵੱਖ ਵੱਖ ਕੈਲੰਡਰਾਂ ਅਨੁਸਾਰ ਨਿਸ਼ਚਿਤ ਕਰਦੀ ਹੈ ਭਾਵ ਗੁਰੂ ਸਾਹਿਬਾਨ ਨਾਲ ਸੰਬੰਧਿਤ ਸਾਰੇ ਦਿਨ ਜਿਨ੍ਹਾਂ ਨੂੰ ਗੁਰ ਪੁਰਬ ਕਿਹਾ ਜਾਂਦਾ ਹੈ, ਬਿਕਰਮੀ ਕੈਲੰਡਰ ਦੀਆਂ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ, ਪੁਰਾਤਨ ਸਿੱਖ ਇਤਿਹਾਸ ਤੇ ਬਾਕੀ ਦੇ ਸਾਰੇ ਦਿਨ ਜਿਵੇਂ ਕਿ ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਆਦਿਕ ਦੇ ਦਿਨ ਬਿਕਰਮੀ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਭਾਵ ਸੰਗਰਾਂਦਾਂ ਦੇ ਹਿਸਾਬ ਪ੍ਰਵਿਸ਼ਟਿਆਂ ਮੁਤਾਬਕ ਅਤੇ ਪੰਜਾਬ ’ਤੇ ਅੰਗਰੇਜ਼ਾਂ ਵੱਲੋਂ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਦੇ ਇਤਿਹਾਸ ਦੀਆਂ ਸਾਰੀਆਂ ਤਾਰੀਖ਼ਾਂ ਜਿਵੇਂ ਕਿ ਸਾਕਾ ਨਨਕਾਣਾ ਸਾਹਿਬ ਮੋਰਚਾ ਗੰਗਸਰ ਜੈਤੋ, ਮੋਰਚਾ ਗੁਰੂ ਕਾ ਬਾਗ, ਸਾਕਾ ਪੰਜਾ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਰਤੀ ਫੌਜਾਂ ਵੱਲੋਂ ਹਮਲੇ ਆਦਿਕ ਦੇ ਦਿਨ ਗਰੈਗੋਰੀਅਨ ਕੈਲੰਡਰ ਮੁਤਾਬਕ, ਜਿਸ ਨੂੰ ਈਸਵੀ ਕੈਲੰਡਰ,ਅੰਗਰੇਜ਼ੀ ਕੈਲੰਡਰ ਜਾਂ ਸਾਂਝਾ ਕੈਲੰਡਰ ਆਖਿਆ ਜਾਂਦਾ ਹੈ, ਅਨੁਸਾਰ ਨਿਸ਼ਚਿਤ ਕੀਤੇ ਜਾਂਦੇ ਹਨ। ਤਿੰਨਾਂ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ’ਚ ਵੱਡਾ ਅੰਤਰ ਹੋਣ ਕਾਰਨ ਨੇੜੇ ਤੇੜੇ ਆਉਣ ਵਾਲੇ ਦਿਹਾੜਿਆਂ ਦੇ ਦਿਨ ਕਾਫੀ ਅੱਗੇ ਪਿੱਛੇ ਆ ਜਾਣ ਕਾਰਨ ਹਰ ਸਾਲ ਬਹੁਤ ਹੀ ਭੰਬਲਭੂਸਾ ਬਣਿਆ ਰਹਿੰਦਾ ਹੈ ਜਿਵੇਂ ਕਿ ਪਿਛਲੇ ਸਾਲ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੧੩ ਪੋਹ/ 27 ਦਸੰਬਰ 2020 ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੭ ਮਾਘ / 20 ਜਨਵਰੀ 2021;

ਇਸ ਸਾਲ ਦੋਵੇਂ ਦਿਨ ਕਰਮਵਾਰ ੧੩ ਪੋਹ/ 27 ਦਸੰਬਰ 2021 ਅਤੇ ੨੬ ਪੋਹ / 9 ਜਨਵਰੀ 2022 ਅਤੇ

ਅਗਲੇ ਸਾਲ ੧੩ ਪੋਹ/ 28 ਦਸੰਬਰ 2022 ਤੇ ੧੪ ਪੋਹ /29 ਦਸੰਬਰ 2022 ਨੂੰ ਆਵੇਗਾ ਭਾਵ ਜਿਨ੍ਹਾਂ ਦੋ ਦਿਹਾੜਿਆਂ ’ਚ ਪਿਛਲੇ ਸਾਲ 24 ਦਿਨਾਂ ਦਾ ਅੰਤਰ ਸੀ ਉਨ੍ਹਾਂ ਹੀ ਦੋ ਦਿਹਾੜਿਆਂ ’ਚ ਇਸ ਸਾਲ 13 ਦਿਨਾਂ ਦਾ ਅਤੇ ਅਗਲੇ ਸਾਲ ਕੇਵਲ ਇੱਕ ਦਿਨ ਦਾ ਫਰਕ ਹੀ ਹੋਵੇਗਾ। ਪਿਛਲੇ ਕੈਲੰਡਰ ਫਰੋਲ਼ ਕੇ ਵੇਖੋ ਤਾਂ ਕਈ ਵਾਰ ਇਹ ਦੋਵੇਂ ਦਿਹਾੜੇ ਇਕੱਠੇ ਅਤੇ ਕਾਈ ਵਾਰ ਸ਼ਹੀਦੀ ਦਿਹਾੜੇ ਤੋਂ ਪ੍ਰਕਾਸ਼ ਗੁਰ ਪੁਰਬ ਕੁਝ ਦਿਨ ਪਹਿਲਾਂ ਵੀ ਆਇਆ ਸੀ ਅਤੇ ਅੱਗੇ ਤੋਂ ਇਸੇ ਤਰ੍ਹਾਂ ਅੱਗੇ ਪਿੱਛੇ ਹੁੰਦੇ ਰਹਿਣਗੇ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਬਿਕਰਮੀ ਸੰਮਤ ੧੭੨੩, ੨੩ ਪੋਹ, ਪੋਹ ਸੁਦੀ ੭/ 22 ਦਸੰਬਰ 1666 ਈਸਵੀ ਨੂੰ ਹੋਇਆ ਸੀ। ਜੇ ਸਾਰੇ ਹੀ ਦਿਹਾੜੇ 2003 ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਣ ਤਾਂ ਹਰ ਸਾਲ ਕਰਮਵਾਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੮ ਪੋਹ / 21 ਦਸੰਬਰ; ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੧੩ ਪੋਹ / 26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ / 5 ਜਨਵਰੀ ਨੂੰ ਆਇਆ ਕਰੇਗਾ, ਜੋ ਯਾਦ ਰੱਖਣਾ ਅਤਿ ਸੁਖਾਲਾ ਹੋ ਜਾਵੇਗਾ, ਨਹੀਂ ਤਾਂ ਇੱਕ ਦਿਨ ਐਸਾ ਆਵੇਗਾ ਕਿ ਜਿਹੜਾ ੨੩ ਪੋਹ ਸੰਨ 1666 ਈ: ’ਚ 22 ਦਸੰਬਰ ਨੂੰ ਆਇਆ ਸੀ ਅੱਜ ਕੱਲ੍ਹ 6 ਜਾਂ 7 ਜਨਵਰੀ ਨੂੰ ਆ ਰਿਹਾ ਹੈ ਉਹ ਇਸੇ ਤਰ੍ਹਾਂ ਖਿਸਕਦਾ ਹੋਇਆ ਇੱਕ ਦਿਨ ਮਈ, ਜੂਨ ’ਚ ਚਲਾ ਜਾਵੇਗਾ ਜੋ ਇਤਿਹਾਸਕ ਤੱਥਾਂ ਦੇ ਬਿਲਕੁਲ ਉਲਟ ਹੋਵੇਗਾ ਕਿਉਂਕਿ ਤੁਸੀਂ ਕਿਸ ਤਰ੍ਹਾਂ ਕਹਿ ਸਕੋਗੇ ਕਿ ਸੂਬਾ ਸਰਹਿੰਦ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ਤਸੀਹੇ ਦੇਣ ਲਈ ਕੜਕਦੀ ਠੰਡ ਵਿੱਚ ਠੰਡੇ ਬੁਰਜ ’ਚ ਬਿਨਾਂ ਕੱਪੜਿਆਂ ਤੋਂ ਰੱਖਿਆ ਸੀ।

ਅਖੀਰ ’ਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ  ਨੇ ਅਰਦਾਸ ਕੀਤੀ ਤੇ ਹੁਕਨਾਮਾ ਲਿਆ। ਉਪਰੰਤ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਤੇ ਕੀਰਤਨੀ ਜੱਥਿਆਂ ਤੋਂ ਇਲਾਵਾ ਸ਼੍ਰੀ ਵਿਜੇ ਕਾਂਤ ਗੋਇਲ ਚੀਫ਼ ਜਨਰਲ ਮੈਨੇਜਰ, ਐੱਨ.ਐੱਫ.ਐੱਲ., ਡਿਪਟੀ ਕਮਾਂਡੈਂਟ ਸੀ.ਆਈ.ਐਸ.ਐੱਫ. ਅਤੇ ਸ਼੍ਰੀ ਪੰਕਜ਼ ਬਲਿਆਨ ਸਮੇਤ ਹੋਰਨਾਂ ਪਤਵੰਤੇ ਸੱਜਣਾਂ ਨੂੰ ਸਿਰੋਪਿਆਂ ਦੀ ਬਖ਼ਸਿਸ਼ ਨਾਲ ਸਨਮਾਨਿਤ ਕੀਤਾ।

ਰਹਿਣੀ ਰਹੈ ਸੋਈ ਸਿੱਖ ਮੇਰਾ

0

ਰਹਿਣੀ ਰਹੈ ਸੋਈ ਸਿੱਖ ਮੇਰਾ

ਗਿਆਨੀ ਬਲਜੀਤ ਸਿੰਘ ਜੀ

ਗੁਰਬਾਣੀ ਨੇ ਸਿੱਖ ਦੀ ਪਰਿਭਾਸ਼ਾ ਦਿੰਦਿਆਂ ਫ਼ੁਰਮਾਨ ਕੀਤਾ ਹੈ ਕਿ ‘‘ਸਿਖੀ ਸਿਖਿਆ ਗੁਰ ਵੀਚਾਰਿ (ਮਹਲਾ /੪੬੫), ਸੋ ਸਿਖੁ ਸਖਾ ਬੰਧਪੁ ਹੈ ਭਾਈ! ਜਿ ਗੁਰ ਕੇ ਭਾਣੇ ਵਿਚਿ ਆਵੈ   ਆਪਣੈ ਭਾਣੈ ਜੋ ਚਲੈ ਭਾਈ! ਵਿਛੁੜਿ ਚੋਟਾ ਖਾਵੈ (ਮਹਲਾ /੬੦੧), ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ’’ (ਮਹਲਾ /੩੦੫) ਇਸ ਤਰ੍ਹਾਂ ਗੁਰਬਾਣੀ ਤੇ ਪੁਰਾਤਨ ਰਹਿਤਨਾਮਿਆਂ ਦੀ ਰੌਸ਼ਨੀ ਵਿੱਚ ਹੀ ਸਿਖ ਰਹਿਤ ਮਰਿਆਦਾ ਨੇ ਸਿੱਖ ਦੀ ਤਾਰੀਫ਼ ਦਰਸਾਈ ਹੈ। ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।

ਉਪਰੋਕਤ ਦਰਸਾਏ ਗਏ ਸਿੱਖ ਦੀ ਜੀਵਨ ਜਾਂਚ ਦਾ ਕੇਂਦਰ ਹੈ ‘ਗੁਰਦੁਆਰਾ’। ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਅਰੰਭਿਆ, ਸਿੱਖ ਬਣਾਏ, ਸਿੱਖ ਪ੍ਰਚਾਰਕ ਥਾਪੇ, ਸੰਗਤਾਂ ਬਣਾਈਆਂ, ਸਿੱਖ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਰਾਹੀਂ ਮਨੁੱਖਤਾ ਨੂੰ ਸੇਵਾ ਸਿਮਰਨ ਰਾਹੀਂ ਮਨੁੱਖਾ ਜੀਵਨ ਨੂੰ ਸਫਲ ਕਰਨ ਦੀ ਸੋਝੀ ਪ੍ਰਾਪਤ ਹੋਈ। ਪੰਜਵੇਂ ਪਾਤਿਸ਼ਾਹ ਜੀ ਇਸ ਗੁਰਦੁਆਰੇ ਤੇ ਸੰਗਤ ਨੂੰ ਧਰਮਸ਼ਾਲ ਕਰਕੇ ਸੰਬੋਧਨ ਕਰਦੇ ਹੋਏ ਇਨ੍ਹਾਂ ਦੇ ਸਥਾਪਿਤ ਕਰਨ ਦਾ ਰਾਜ਼ ਵੀ ਖੋਲਦੇ ਹਨ ‘‘ਮੈ ਬਧੀ ਸਚੁ ਧਰਮਸਾਲ ਹੈ   ਗੁਰਸਿਖਾ ਲਹਦਾ ਭਾਲਿ ਕੈ   ਪੈਰ ਧੋਵਾ ਪਖਾ ਫੇਰਦਾ; ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ’’ (ਮਹਲਾ /੭੩) ਇਸੇ ਤਰ੍ਹਾਂ ਪੰਥਕ ਵਿਦਵਾਨਾਂ ਨੇ ਗੁਰਦੁਆਰੇ ਦੇ ਮਨੋਰਥ ਨੂੰ ਪ੍ਰਗਟ ਕੀਤਾ ਹੈ ਕਿ ‘ਜਿਸ ਥਾਂ ਸਤਿਗੁਰਾਂ ਦੇ ਦਸ ਸਰੂਪਾਂ ਵਿੱਚੋਂ ਕਿਸੇ ਦੇ ਚਰਨ ਪਏ ਅਤੇ ਇਤਿਹਾਸਿਕ ਘਟਨਾ ਹੋਈ ਹੈ ਅਥਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸਰਾਮ, ਲੰਗਰ, ਵਿਦਿਆ, ਕੀਰਤਨ ਆਦਿ ਦਾ ਗੁਰ ਮਰਿਆਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਗੁਰਦੁਆਰਾ ਸੰਗਯਾ ਹੈ।’

ਗੁਰਦੁਆਰੇ ਦਾ ਨਮੂਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਬਣਾ ਕੇ ਦੱਸ ਦਿੱਤਾ ਹੈ ਅਤੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪ ਕੇ ਪ੍ਰਬੰਧਕਾਂ ਲਈ ਪੂਰਨੇ ਪਾ ਦਿੱਤੇ ਹਨ। (ਗੁਰਮਤਿ ਮਾਰਤੰਡ ਪੰਨਾ 380), ਪਰ ਸਿੱਖਾਂ ’ਤੇ ਅਜਿਹੇ ਭਿਆਨਕ ਦੌਰ ਆਏ ਕਿ ‘ਘਰ ਤੇ ਕਢੇ ਸੋ ਵਣ ਲੁਕਹਿ, ਵਣ ਤਜਿ ਨੀਰ ਲੁਕਾਹਿ; ਨੀਰ ਲੁਕੈਂ ਸੋ ਨਹਿ ਬਚੈਂ, ਕਹਹੁ ਸਿੰਘ ਕਤ ਜਾਹਿ।’ (ਪੰਥ ਪ੍ਰਕਾਸ਼) ਅਜਿਹੀਆਂ ਜੁਲਮੀ ਹਨ੍ਹੇਰੀਆਂ ਵਿੱਚ ਫਿਰ ਇੱਕ ਹੀ ਚਾਰਾ ਸੀ ਕਿ ‘ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ’ ਕਰਨ ਸਮੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਦਾਸੀਆਂ ਨਿਰਮਲਿਆਂ ਰਾਹੀਂ ਹੀ ਹੁੰਦੀ ਰਹੀ। ਫਿਰ ਮਹੰਤਾਂ ਦੇ ਚੁੰਗਲ ਵਿੱਚ ਆਣ ਕਾਰਨ ਗੁਰਦੁਆਰਿਆਂ ਨੂੰ ਉਨ੍ਹਾਂ ਦੀ ਨਿੱਜੀ ਜਾਇਦਾਦ ਦਾ ਹੀ ਰੂਪ ਦੇ ਦਿੱਤਾ ਗਿਆ। ਫਿਰ ਇਨ੍ਹਾਂ ਧਾਰਮਿਕ ਸਥਾਨਾਂ ਤੋਂ ‘‘ਜਿਥੈ ਏਕੋ ਨਾਮੁ ਵਖਾਣੀਐ ’’ (ਮਹਲਾ /੭੨) ਦੀ ਪਰੰਪਰਾ ਸਮਾਪਤ ਹੋ ਕੇ ਮਾਇਆ ਦਾ ਪਸਾਰਾ ਪਸਰ ਗਿਆ। ਜੋ ਇਨ੍ਹਾਂ ਸਿੱਖੀ ਕੇਂਦਰਾਂ ਦਾ ਪ੍ਰਭਾਵ ਬਣਿਆ ਉਸ ਦੀ ਵਿਆਖਿਆ ਭਾਈ ਗੁਰਦਾਸ ਜੀ ਦੇ ਇਨ੍ਹਾਂ ਬਚਨਾਂ ਨਾਲ ਕੀਤੀ ‘‘ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ; ਨਾਉ ਮੈ ਜਉ ਅਗਨਿ ਲਾਗੈ, ਕੈਸੇ ਕੈ ਬੁਝਾਈਐ ? ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ; ਗੜ ਮੈ ਜਉ ਲੂਟਿ ਲੀਜੈ, ਕਹੋ ਕਤ ਜਾਈਐ ? ਚੋਰਨ ਕੈ ਤ੍ਰਾਸ, ਜਾਇ ਸਰਨਿ ਗਹੈ ਨਰਿੰਦ; ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ ? ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ; ਤਹਾ ਜਉ ਮਾਇਆ ਬਿਆਪੈ, ਕਹਾ ਠਹਰਾਈਐ  ?੫੪੪ (ਭਾਈ ਗੁਰਦਾਸ ਜੀ/ਕਬਿੱਤ ੫੪੪) ਅਜਿਹੀ ਭਿਆਨਕ ਸਥਿਤੀ ਦਾ ਸਮਾਂ ਇੱਕ ਦੋ ਦਿਨ ਦਾ ਨਹੀਂ ਸਗੋਂ ਲਗਭਗ 200 ਸਾਲ ਤੱਕ ਜਾਰੀ ਰਿਹਾ। ਇਸ ਸਮੇਂ ਨੂੰ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ।

ਪਹਿਲਾ ਸਮਾਂ 50-55 ਸਾਲ ਦਾ ਉਹ ਸਮਾਂ ਸੀ ਜਦੋਂ ਮੁਗਲ ਹਕੂਮਤ ਸਿੱਖਾਂ ਦਾ ਖੁਰਾ ਖੋਜ ਮਿਟਾ ਰਹੀ ਸੀ ਅਤੇ ਅਹਿਮਦ ਸ਼ਾਹ ਅਬਦਾਲੀ ਜੋ ਭਾਵੇਂ ਮੁਗਲਾਂ ਦਾ ਸਫਾਇਆ ਵੀ ਕਰ ਰਿਹਾ ਸੀ, ਨੂੰ ਸਿੱਖਾਂ ਨੂੰ ਸਮਾਪਤ ਕਰਨ ਲਈ ਸਿੱਖਾਂ ਬਾਰੇ ਹਕੂਮਤ ਤਤਪਰ ਕਰ ਰਹੀ ਸੀ ਕਿ ਸਿੱਖਾਂ ਦੀ ਜ਼ਿੰਦਗੀ ਅਤੇ ਇਹਨਾਂ ਦੀ ਬਹਾਦਰੀ ਦਾ ਭੇਦ ਗੁਰਦੁਆਰਾ ਹਰਿਮੰਦਰ ਸਾਹਿਬ ਹੈ, ਅੰਮ੍ਰਿਤ ਸਰੋਵਰ ਅਤੇ ਅਕਾਲ ਤਖ਼ਤ ਹਨ, ਜੋ ਸਿੱਖਾਂ ਲਈ ਆਬਿ ਹਯਾਤ ਹੈ। ਅਤਿ ਜ਼ਖਮੀ ਹੋਇਆ ਤੇ ਮਰ ਰਿਹਾ ਸਿੱਖ ਵੀ ਇਸ ਦੇ ਦਰਸ਼ਨ ਇਸ਼ਨਾਨ ਕਰ ਵੱਡੇ-ਵੱਡੇ ਖਬੀ ਖਾਨਾ ਨਾਲ ਲੋਹਾ ਲੈਣ ਲਈ ਤਿਆਰ ਹੋ ਜਾਂਦਾ ਹੈ, ਇਸ ਕਰਕੇ ਅਬਦਾਲੀ ਨੇ ਹਰਿਮੰਦਰ ਸਾਹਿਬ ਢਹਿ ਢੇਰੀ ਕਰ ਦਿੱਤਾ। ਇਸ ਸਮੇਂ ਗੁਰਦੁਆਰਿਆਂ ਨਾਲ ਸਿੱਖਾਂ ਦਾ ਸੰਬੰਧ ਕੇਵਲ ਇਨ੍ਹਾਂ ਕੁ ਰਹਿ ਗਿਆ ਕਿ ਚੋਰੀ ਛਿਪੇ ਆਣ ਕੇ ਦਰਸ਼ਨ ਕਰ ਜਾਣ। ਪੂਜਾ ਪਾਠ ਬਾਰੇ ਨਾ ਉਨ੍ਹਾਂ ਨੂੰ ਕੁਝ ਪਤਾ ਸੀ ਅਤੇ ਨਾ ਹੀ ਉਹ ਅਜਿਹਾ ਕੁਝ ਕਰ ਸਕਦੇ ਸਨ। ਪੂਜਾ ਪਾਠ ਦੀ ਜ਼ਿੰਮੇਵਾਰੀ ਕੇਵਲ ਸੰਪਰਦਾਈ ਨਿਰਮਲੇ ਸਾਧੂਆਂ ਵਸ ਪੈ ਗਈ।

ਗੁਰਦੁਆਰਿਆਂ ਦੀ ਸੰਭਾਲ ਦਾ ਦੂਜਾ ਸਮਾਂ 80-85 ਸਾਲ ਦਾ ਉਹ ਸਮਾਂ ਹੈ ਜਦੋਂ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੇ ਉਸ ਤੋਂ ਪਿੱਛੋਂ ਸਿੱਖ ਰਾਜ ਦਾ ਸਮਾਂ ਕਿਹਾ ਜਾ ਸਕਦਾ ਹੈ। ਸਿੱਖ ਰਾਜ ਨੇ ਭਾਵੇਂ ਲੰਗਰਾਂ ਤੇ ਗੁਰਦੁਆਰਿਆਂ ਦੀ ਆਰਥਿਕ ਸਹਾਇਤਾ ਲਈ ਜਗੀਰਾਂ ਲਗਾ ਮਾਲੀ ਦਸ਼ਾ ਬਹੁਤ ਚੰਗੀ ਬਣਾ ਦਿੱਤੀ, ਪਰ ਇਹਨਾਂ ਦਾ ਅੰਦਰੂਨੀ ਪ੍ਰਬੰਧ ਤੇ ਪੂਜਾ ਪਾਠ ਪਹਿਲਾਂ ਵਾਂਗ ਹੀ ਸੰਪਰਦਾਈ ਪ੍ਰਭਾਵ ਥੱਲੇ ਚੱਲਦਾ ਰਿਹਾ।

ਗੁਰਦੁਆਰਿਆਂ ਦਾ ਤੀਜਾ ਕਾਂਡ ਸੰਨ 1849 ਈ: ਤੋਂ ਪੰਜਾਬ ਅੰਦਰ ਅੰਗਰੇਜ਼ ਹਕੂਮਤ ਆ ਜਾਣ ਨਾਲ ਆਰੰਭ ਹੁੰਦਾ ਹੈ। ਇਸ ਦਾ ਸਮਾਂ 70 ਸਾਲ ਦਾ ਮਿਥਿਆ ਜਾ ਸਕਦਾ ਹੈ। ਅੰਗਰੇਜ਼ਾਂ ਨੇ ਪੰਜਾਬ ਦਾ ਰਾਜ ਸੰਭਾਲਣ ਦੇ ਨਾਲ ਹੀ ਸਮਝ ਲਿਆ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਮੁਖੀ ਗੁਰਦੁਆਰਿਆਂ ਦੀ ਹੋਂਦ ਅਤੇ ਸਿੱਖਾਂ ਦਾ ਸਮੁੱਚੇ ਤੌਰ ’ਤੇ ਇਨ੍ਹਾਂ ਡੂੰਗੇ ਸਤਿਕਾਰ ਨਾਲ ਜੁੜੇ ਰਹਿਣਾ ਸਿੱਖਾਂ ਦੀ ਚੜ੍ਹਦੀ ਕਲਾ ਦਾ ਕਾਰਨ ਹਨ। ਬ੍ਰਿਟਿਸ਼ ਪਾਰਲੀਮੈਂਟ ਲੰਦਨ ਵਿੱਚ ਇਕ ਸਵਾਲ ਦੇ ਉੱਤਰ ਵਿੱਚ Secret of state for India ਵੱਲੋਂ ਦੱਸਿਆ ਗਿਆ ਕਿ ਹਕੂਮਤ ਨੂੰ ਜੋ ਖ਼ਤਰਾ ਹੋ ਸਕਦਾ ਹੈ ਤਾਂ ਉਹ ਕੇਵਲ ਸਿੱਖਾਂ ਪਾਸੋਂ ਹੈ ਕਿਉਂਕਿ ਉਹਨਾਂ ਨੂੰ ਆਪਸ ਵਿੱਚ ਸੰਗਠਿਤ ਕਰੀ ਰੱਖਣ ਵਿੱਚ, ਉਹਨਾਂ ਦੀ ਜ਼ਿੰਦਾ ਦਿਲੀ ਅਤੇ ਚੜ੍ਹਦੀ ਕਲਾ ਦੇ ਕੁਝ ਅਜਿਹੇ ਸਾਧਨ ਉਹਨਾਂ ਪਾਸ ਹਨ, ਜਿਨ੍ਹਾਂ ਨੂੰ ਖ਼ਤਮ ਕਰਨ ਲਈ ਸਮਾਂ ਚਾਹੀਦਾ ਹੈ। ਇਹ ਵੀ ਕਿਹਾ ਗਿਆ ਕਿ ਸਿੱਖਾਂ ਦੇ ਗੁਰਦੁਆਰੇ ਇਕ ਤਰ੍ਹਾਂ ਦੀ State with in state ਹਨ। ਗੁਰਦੁਆਰੇ ’ਤੇ ਭਰੋਸਾ ਸਿੱਖਾਂ ਅੰਦਰ ਕਦੇ ਵੀ ਜਾਗ੍ਰਤੀ ਪੈਦਾ ਕਰ ਸਕਦਾ ਹੈ। ਉਨ੍ਹਾਂ ਨੂੰ ਜਥੇਬੰਦ ਕਰਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਅੰਗਰੇਜ਼ੀ ਹਕੂਮਤ ਵੱਲੋਂ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਕਰੜੀ ਨਿਗਾਹ ਰੱਖੀ ਜਾਣ ਲੱਗੀ। ਪੁਜਾਰੀਆਂ ਅਤੇ ਮਹੰਤਾਂ ਨੂੰ ਸਰਕਾਰ ਦੇ ਹੱਥ ਠੋਕੇ ਬਣਾਉਣ ਦਾ ਉਪਰਾਲਾ ਕੀਤਾ ਗਿਆ, ਜਿਸ ਵਿੱਚ ਅੰਗਰੇਜ਼ੀ ਹਕੂਮਤ ਕਾਮਯਾਬ ਹੋਈ। ਇਸ ਤਰ੍ਹਾਂ ਗੁਰਦੁਆਰੇ ਜਿੱਥੋਂ ‘‘ਗੁਰੂ ਦੁਆਰੈ ਹੋਇ ਸੋਝੀ ਪਾਇਸੀ   ਏਤੁ ਦੁਆਰੈ ਧੋਇ ਹਛਾ ਹੋਇਸੀ   ਮੈਲੇ ਹਛੇ ਕਾ ਵੀਚਾਰੁ; ਆਪਿ ਵਰਤਾਇਸੀ   ਮਤੁ ਕੋ ਜਾਣੈ ਜਾਇ; ਅਗੈ ਪਾਇਸੀ   ਜੇਹੇ ਕਰਮ ਕਮਾਇ; ਤੇਹਾ ਹੋਇਸੀ ’’ (ਮਹਲਾ /੭੩੦) ਦੀ ਥਾਂ ਬ੍ਰਾਹਮਣੀ ਕਰਮਕਾਂਡਾਂ ਦਾ ਬੋਲਬਾਲਾ ਹੋ ਗਿਆ, ਜਿਸ ਕਾਰਨ ਗੁਰਦੁਆਰਾ ਤਰਨਤਾਰਨ, ਗੁਰੂ ਕੇ ਬਾਗ, ਜੈਤੋਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ ਅਤੇ ਪੰਜਾ ਸਾਹਿਬ ਦਾ ਸਾਕਾ ਆਦਿ ਖ਼ੂਨੀ ਪਤਰਿਆਂ ’ਤੇ ਲਿਖਿਆ ਜਾਣ ਵਾਲਾ ਇਤਿਹਾਸਕ ਕਾਂਡ ਵਾਪਰਿਆ। ਇਨ੍ਹਾਂ ਸਾਰੇ ਕਾਂਡਾਂ ਦਾ ਮੁੱਖ ਉਦੇਸ਼ ਗੁਰਦੁਆਰਿਆਂ ਦੀ ਅਜ਼ਾਦੀ ਤੇ ਗੁਰਮਤਿ ਸਿਧਾਂਤ ਦੀ ਨਿਰੋਲਤਾ ਤੇ ਨਿਰਮਲਤਾ ਨੂੰ ਬਣਾਈ ਰੱਖਣ ਵਾਲੀ ਸਿੱਖ ਰਹਿਤ ਮਰਯਾਦਾ ਪਰਗਟ ਕਰਨਾ ਸੀ। ਇਸ ਨੂੰ ਅਸੀਂ ਗੁਰਦੁਆਰਾ ਸੁਧਾਰ ਲਹਿਰ ਕਹਿੰਦੇ ਹਾਂ। ਇਸ ਸੁਧਾਰ ਲਹਿਰ ਵਿੱਚ ਸਬਰ, ਸੰਤੋਖ ਨਾਲ ਸਿੰਘਾਂ ਨੇ ਜੋ ਸ਼ਹੀਦੀਆਂ ਦਿੱਤੀਆਂ ਤੇ ਕਰ ਵਿਖਾਇਆ ਇਸ ਤੋਂ ਪ੍ਰਭਾਵਤ ਹੋ ਕੇ ਉਸ ਸਮੇਂ ਦੇ ਮੁਸਲਮ ਅਖਬਾਰ ‘ਸਿਆਸਤ’ ਦੇ ਅਡੀਟਰ ਸੱਯਦ ਹਬੀਬ ਨੇ ਆਪਣੇ ਇੱਕ ਪਰਚੇ ਵਿੱਚ ਪ੍ਰਕਾਸ਼ਤ ਕੀਤਾ ਕਿ ‘ਬਹਾਦਰੀ ਮੇਂ ਵਹੁ ਯਕਤਾ ਹੈਂ ਲੇਕਿਨ, ਨਹੀਂ ਹੈਂ ਕੁਵੱਤੇ ਬਰਦਾਸ਼ਤ ਮੇ ਭੀ ਖਾਲੀ ਸਿੱਖ।’

ਇਸ ਤਰ੍ਹਾਂ ਪੰਥ ਦਰਦੀ ਸੁਧਾਰਕਾਂ ਨੇ ਸਲਾਹ ਕੀਤੀ ਕਿ ਪੰਥ ਦੇ ਚੋਣਵੇਂ ਸੱਜਣਾਂ ਦਾ ਇਕੱਠ ਬੁਲਾ ਕੇ ਸਾਰੇ ਪੰਥ ਦੀ ਪ੍ਰਤੀਨਿਧ ਤੇ ਸਾਂਝੀ ਕਮੇਟੀ ਬਣਾਈ ਜਾਵੇ, ਜੋ ਗੁਰਦੁਆਰਿਆਂ ਦਾ ਪ੍ਰਬੰਧ ਤੇ ਸੁਧਾਰ ਕਰੇ।  ਇਸ ਤਰ੍ਹਾਂ ਫ਼ੈਸਲਾ ਹੋਇਆ ਕਿ ਸਾਰੇ ਗੁਰਦੁਆਰਿਆਂ ਦੇ ਪ੍ਰਬੰਧ ਲਈ 175 ਸਿੰਘਾਂ ਦੀ ਕਮੇਟੀ ਬਣਾਈ ਜਾਵੇ, ਜਿਸ ਦਾ ਨਾਮ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਹੋਵੇ। ਸਰਕਾਰ ਵੱਲੋਂ ਨਿਯਤ ਕੀਤੇ 36 ਮੈਂਬਰ ਵੀ ਇਸ ਵਿੱਚ ਸ਼ਾਮਲ ਕਰ ਲਏ ਗਏ। ਨਿਯਮਾਵਲੀ ਦਾ ਖਰੜਾ ਤਿਆਰ ਕਰਨ ਲਈ ਇੱਕ ਸਬ ਕਮੇਟੀ ਬਣਾਈ ਗਈ ਤੇ 30 ਅਪ੍ਰੈਲ 1921 ਨੂੰ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰਜਿਸਟਰਡ ਕਰਵਾਈ ਗਈ।

ਗੁਰਦੁਆਰਿਆਂ ਵਿੱਚ ਰਹਿਤ ਮਰਯਾਦਾ ਨਿਯਤ ਕਰਨ ਲਈ ਕਮੇਟੀ ਰਾਹੀਂ ਸਰਬ ਸੰਮਤੀ ਨਾਲ ਮਤਾ ਪਾਸ ਹੋਇਆ ਕਿ ਕਈਆਂ ਕਾਰਨਾਂ ਕਰਕੇ ਸਿੱਖ ਰਹਿਤ ਮਰਯਾਦਾ ਸੰਬੰਧੀ ਮਤ ਭੇਦ ਪੈਦਾ ਹੋ ਗਏ ਹਨ ਤੇ ਹੋ ਰਹੇ ਹਨ ਇਹ ਲਈ ਵਿਦਵਾਨਾਂ ਦੀ ਇੱਕ ਸਬ ਕਮੇਟੀ ਬਣਾਈ ਗਈ, ਜੋ ਰਹਿਤ ਨਾਮਿਆਂ ਤੋਂ ਤੇ ਹੋਰ ਗੁਰਮਤਿ ਗ੍ਰੰਥਾਂ ਤੇ ਮੁਖੀਆਂ ਦੀ ਰਾਇ ਨਾਲ ਗੁਰਮਤਿ ਦੀ ਰਹੁ ਰੀਤ ਦਾ ਖਰੜਾ ਤਿਆਰ ਕਰਕੇ ਛੇਤੀ ਹੀ ਸ਼੍ਰੋਮਣੀ ਕਮੇਟੀ ਵਿੱਚ ਵਿਚਾਰ ਕਰਨ ਲਈ ਪੇਸ਼ ਕਰੇ।  (ਮਿਤੀ 15/03/1927)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਰਨਲ ਸਮਾਗਮ ਰਾਹੀਂ ਅੰਤ੍ਰਿਵ ਕਮੇਟੀ ਨੂੰ ਆਗਿਆ ਕਰਦੀ ਹੈ ਕਿ ਹੋਰ ਜਨਰਲ ਮੈਂਬਰਾਂ ਤੇ ਪੰਥਕ ਮੁਖੀਆਂ ਦੀ ਯੋਗ ਸਲਾਹ ਲੈ ਕੇ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਇੱਕ ਤਕੜੀ ਧਰਮ ਪ੍ਰਚਾਰ ਕਮੇਟੀ ਬਣਾਏ, ਜੋ ਕਿ ਪੂਰੇ ਜ਼ੋਰ ਨਾਲ ਸਿੱਖ ਧਰਮ ਦਾ ਪ੍ਰਚਾਰ ਕਰੇ।  (ਮਿਤੀ 28/02/1931)

ਇਸ ਤਰ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹੁ ਰੀਤ ਸਬ ਕਮੇਟੀ ਖਰੜੇ ਦੀ ਪ੍ਰਵਾਨਗੀ; ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਮਤਾ ਨੰਬਰ 1/1-8-1936 ਰਾਹੀਂ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਨੰਬਰ 14/12-10-1936 ਦੁਆਰਾ ਦਿੱਤੀ ਅਤੇ ਮੁੜ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹਕਾਰ ਕਮੇਟੀ ਨੇ ਆਪਣੀ ਇਕੱਤਰਤਾ 7-01-1945 ਵਿਖੇ ਇਸ ਨੂੰ ਵਿਚਾਰ ਕੇ ਕੁਝ ਵਾਧੇ ਘਾਟੇ ਕਰਨ ਲਈ ਸਿਫ਼ਾਰਸ਼ ਕੀਤੀ। ਇਸ ਤਰ੍ਹਾਂ ਲਗਾਤਾਰ 19 ਸਾਲ ਲਗਾ ਕੇ ਮੁੜ ਮੁੜ ਵਿਚਾਰ ਕੇ ਸਿੱਖ ਰਹਿਤ ਮਰਯਾਦਾ ਦਾ ਇਹ ਸਰੂਪ ਹੋਂਦ ਵਿੱਚ ਆਇਆ, ਜੋ ਸਕੱਤਰ ਧਰਮ ਪ੍ਰਚਾਰ ਕਮੇਟੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਪ੍ਰਕਾਸ਼ਤ ਕੀਤਾ ਗਿਆ ਹੈ।

ਸਿੱਖ ਰਹਿਤ ਮਰਯਾਦਾ ਦੀ ਮਹੱਤਤਾ :- ਕਰਤਾ ਪੁਰਖ ਨੇ ਸਾਰਾ ਬ੍ਰਹਮੰਡ ਹੀ ਮਿਤ ਤੇ ਮਰਯਾਦਾ ਵਿੱਚ ਬੰਨ੍ਹਿਆ ਹੈ। ਇਹ ਧਰਮ ਖੰਡ ਹੈ ਹੀ ਸਾਰਾ ਨਿਯਮਾਂ ਵਿੱਚ, ਇੱਥੋਂ ਦੀਆਂ ਰਾਤਾਂ, ਰੁਤਾਂ, ਥਿਤਾਂ, ਵਾਰ ਸਭ ਨਿਯਮ ਅਧੀਨ ਹੀ ਚੱਲ ਰਹੇ ਹਨ ‘‘ਸਗਲਿਆ ਭਉ ਲਿਖਿਆ ਸਿਰਿ ਲੇਖੁ   ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ’’ (ਆਸਾ ਕੀ ਵਾਰ/ਮਹਲਾ /੪੬੪)

ਉਸ ਕਰਤੇ ਨੇ ਕਿਵੇਂ ‘‘ਪਉਣੁ ਉਪਾਇ ਧਰੀ ਸਭ ਧਰਤੀ; ਜਲ ਅਗਨੀ ਕਾ ਬੰਧੁ ਕੀਆ ’’ (ਮਹਲਾ /੩੫੦) ਅਨੁਸਾਰ ਵਿਰੋਧੀ ਤੱਤਾਂ ਨੂੰ ਸੰਜਮ ਵਿੱਚ ਕੀਤਾ ਹੋਇਆ ਹੈ। ਨਿਯਮੋਂ ਉਖੜਨਾ ਚਾਲੋਂ ਬੇਚਾਲ ਹੋਣਾ ਹੈ। ਮਰਯਾਦਾ ਵਿੱਚ ਰਹਿਣਾ ਹੀ ਕਲਾ ਦੀ ਦੁਨੀਆ ਦਾ ਭੇਦ ਹੈ। ਘੜੀ ਤੋਂ ਲੈ ਕੇ ਵੱਡੇ-ਵੱਡੇ ਸਟੀਮ ਇੰਜਨਾਂ ਤੱਕ, ਸਾਈਕਲ ਤੋਂ ਹਵਾਈ ਜਹਾਜ਼ ਤੱਕ, ਇਲੈਕਟਰੋਨਿਕ ਸਾਧਨ ਸਭ ਮਰਯਾਦਾ ਅਧੀਨ ਹੀ ਕੰਮ ਕਰਦੇ ਹਨ। ਇਹ ਬੇ ਮਰਯਾਦਾ ਹੋਏ ਨਹੀਂ ਕਿ ਕਬਾੜੀਏ ਦੀ ਦੁਕਾਨ ’ਤੇ ਪੁੱਜੇ ਨਹੀਂ। ਇਸ ਲਈ ਭਾਈ ਗੁਰਦਾਸ ਜੀ ਨੇ ਮਰਯਾਦਾ ਵਿੱਚ ਹੋਇਆ ਜੀਵਨ ਹੀ ਸੁਰੱਖਿਅਤ ਸਮਝਿਆ ਹੈ ਤੇ ਸੰਸਾਰ ਸਾਮ੍ਹਣੇ ਇਸ ਸਿਧਾਂਤ ਨੂੰ ਇੰਜ ਪ੍ਰਗਟਾਇਆ ਹੈ:- ‘‘ਖੁਲੇ ਸੇ ਬੰਧਨ ਬਿਖੈ ਭਲੋ ਹੀ ਸੀਚਾਨੋ ਜਾਤੇ; ਜੀਵ ਘਾਤ ਕਰੈ ਬਿਕਾਰੁ ਹੋਇ ਆਵਈ ਖੁਲੇ ਸੇ ਬੰਧਨ ਬਿਖੈ ਚਕਈ ਭਲੀ ਜਾਤੇ; ਰਾਮ ਰੇਖ ਮੇਟਿ ਨਿਸਿ ਪ੍ਰਿਅ ਸੰਗੁ ਪਾਵਈ ਖੁਲੇ ਸੇ ਬੰਧਨ ਬਿਖੈ ਭਲੋ ਹੈ ਸੂਆ ਪ੍ਰਸਿਧ; ਸੁਨਿ ਉਪਦੇਸੁ ਰਾਮ ਨਾਮ ਲਿਵ ਲਾਵਈ ਮੋਖ ਪਦਵੀ ਸੈ ਤੈਸੇ ਮਾਨਸ ਜਨਮ ਭਲੋ; ਗੁਰਮੁਖਿ ਹੋਇ ਸਾਧਸੰਗਿ ਪ੍ਰਭ ਧਿਆਵਈ ੧੫੪ (ਭਾਈ ਗੁਰਦਾਸ ਜੀ/ਕਬਿੱਤ ੧੫੪)

ਗੁਰੂ ਸਾਹਿਬਾਨ ਨੇ ਖਾਲਸੇ ਨੂੰ ਬਹੁਤ ਉਚੇਰਾ ਜੀਵਨ ਦਿੱਤਾ ਹੈ। ਉਚੇਰਾ ਹੀ ਨਹੀਂ ਸਗੋਂ ਮੁਕੰਮਲ ਜੀਵਨ ਦੀ ਬਖਸ਼ਿਸ਼ ਕੀਤੀ ਹੈ। ਹੁਣ ਜੀਵਨ ਦੀ ਉਚਤਾ ਨੂੰ ਬਰਕਰਾਰ ਰੱਖਣ ਲਈ ਮਰਯਾਦਾ ਦਾ ਧਾਰਨੀ ਹੋਣਾ ਜਰੂਰੀ ਹੋ ਜਾਂਦਾ ਹੈ ਕਿਉਂਕਿ ਪੰਜ ਮਹਾਂਬਲੀ ਵਿਕਾਰਾਂ ਨੇ ਚੌਹਾਂ ਵਰਨਾਂ, ਛੇ ਦਰਸ਼ਨਾਂ ਦੇ ਸਾਧੂਆਂ ਤੱਕ ਨੂੰ ਦਲ ਸੁੱਟਿਆ ਹੈ। ਫ਼ੁਰਮਾਨ ਹੈ ‘‘ਚਾਰਿ ਬਰਨ ਚਉਹਾ ਕੇ ਮਰਦਨ; ਖਟੁ ਦਰਸਨ ਕਰ ਤਲੀ ਰੇ   ਸੁੰਦਰ ਸੁਘਰ ਸਰੂਪ ਸਿਆਨੇ; ਪੰਚਹੁ ਹੀ ਮੋਹਿ ਛਲੀ ਰੇ ’’ (ਮਹਲਾ /੪੦੪), ਪਰ ਖਾਲਸੇ ਨੂੰ ਤਾਂ ਅਮਰ ਜੀਵਨ ਬਖਸ਼ਿਸ਼ ਕੀਤਾ ਗਿਆ ਹੈ ਉਸ ਦਾ ਕਰਤੱਵ ਹੈ ਕਿ ਉਹ ਅਮਰ ਜੀਵਨ ਨੂੰ ਕਾਇਮ ਰੱਖੇ। ਰਹਿਤ ਦੇ ਅੱਖਰੀ ਅਰਥ ਹਨ ‘ਰਹਿਣ ਦਾ ਤਰੀਕਾ’। ਹਰ ਜੀਵਨ; ਰਹਿਤ ਦੇ ਸਹਾਰੇ ਹੀ ਕਾਇਮ ਰਹਿ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਅਹਿਮ ਨੁਕਤੇ ਤੇ ਆਟਾ ਪੀਸਣ ਵਾਲੀ ਚੱਕੀ ਦੀ ਸੌਖੀ ਉਦਾਹਰਣ ਦੇ ਕੇ ਸਮਝਾਉਣ ਦਾ ਉਪਕਾਰ ਕੀਤਾ ਹੈ ਕਿ ਸਾਰੇ ਦਾਣੇ ਪਿਸ ਕੇ ਆਟਾ ਬਣ ਜਾਂਦੇ ਹਨ, ਪਰ ਜੋ ਦਾਣੇ ਕਿੱਲੀ ਦੇ ਆਸ ਪਾਸ ਲੱਗ ਜਾਂਦੇ ਹਨ ਉਨ੍ਹਾਂ ਨੂੰ ਆਂਚ ਨਹੀਂ ਆਉਂਦੀ।  ਫ਼ੁਰਮਾਨ ਹੈ ‘‘ਦੁਇ ਪੁੜ ਚਕੀ ਜੋੜਿ ਕੈ; ਪੀਸਣ ਆਇ ਬਹਿਠੁ   ਜੋ ਦਰਿ ਰਹੇ ਸੁ ਉਬਰੇ; ਨਾਨਕ ! ਅਜਬੁ ਡਿਠੁ ’’ (ਮਹਲਾ /੧੪੨)

ਇਤਿਹਾਸ ਗਵਾਹ ਹੈ ਕਿ ਅਰਬੀ ਲੋਕਾਂ ਦੀ ਹਾਲਤ ਕਿੰਨੀ ਨਿਘਰ ਚੁੱਕੀ ਸੀ, ਪਰ ਜਦੋਂ ਮੁਹੰਮਦ ਸਾਹਿਬ ਨੇ ਇੱਕ ਅੱਲਾ ਤੇ ਇੱਕ ਸ਼ਰਾ ’ਤੇ ਕੇਂਦਰਿਤ ਕੀਤਾ ਤਾਂ ਉਹ ਸੰਸਾਰ ਪੱਧਰ ’ਤੇ ਛਾ ਗਏ। ਸਾਨੂੰ ਵੀ ਇਹ ਸਿਧਾਂਤ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਖਾਲਸੇ ਦੀ ਅਦੁੱਤੀ ਸ਼ਕਤੀ ਪਿੱਛੇ ਰਹਿਤ ਦੀ ਕਮਾਈ ਹੀ ਕੰਮ ਕਰਦੀ ਰਹੀ ਹੈ ਤੇ ਕਰ ਰਹੀ ਹੈ। ਸਿੱਖ ਰਹਿਤ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ ਜੀ ਜਾਂ ਪੁਰਾਤਨ ਰਹਿਤ ਨਾਮਿਆਂ ਵਿੱਚ ਬੜੇ ਵਿਸਥਾਰ ਨਾਲ ਅੰਕਿਤ ਹੈ। ਹੁਣ ਜੋ ਪੰਥ ਪਰਵਾਨਿਤ ਰਹਿਤ ਮਰਯਾਦਾ ਹੈ ਇਹ ਉਪਰੋਕਤ ਦਰਸਾਏ ਗ੍ਰੰਥਾਂ ’ਤੇ ਹੀ ਅਧਾਰਿਤ ਹੈ। ਸਿੱਖਾਂ ਨੂੰ ਬਿਨਾਂ ਕਿਸੇ ਹੀਲ ਹੁੱਜਤ ਦੇ ਇਸ ਅਨੁਸਾਰ ਜੀਵਨ ਜੀਉਣਾ ਚਾਹੀਦਾ ਹੈ। ਰਹਿਤ ਮਰਯਾਦਾ ਕੀ ਹੈ  ? ਇਸ ਦਾ ਉੱਤਰ ਹੈ ਮਨਮਤਿ ਦਾ ਤਿਆਗ ਤੇ ਗੁਰਮਤਿ ਦਾ ਧਾਰਨੀ ਹੋਣਾ। ਫ਼ੁਰਮਾਨ ਹੈ ‘‘ਮਨ ਕੀ ਮਤਿ ਤਿਆਗਹੁ ਹਰਿ ਜਨਹੁਕਮੁ ਬੂਝਿ ਸੁਖੁ ਪਾਈਐ ਰੇ (ਮਹਲਾ /੨੦੯), ਇਤੁ ਮਾਰਗਿ ਚਲੇ ਭਾਈਅੜੇ; ਗੁਰੁ ਕਹੈ ਸੁ ਕਾਰ ਕਮਾਇ ਜੀਉ ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ       ਇਉ ਪਾਵਹਿ ਹਰਿ ਦਰਸਾਵੜਾ; ਨਹ ਲਗੈ ਤਤੀ ਵਾਉ ਜੀਉ ’’ (ਸੁਚਜੀ/ਮਹਲਾ /੭੬੩)

ਗੁਰਮੁਖ ਜੀਵਨ ਇੱਕ ਖ਼ਾਸ ਢਾਂਚੇ ਵਿੱਚ ਢਾਲਿਆ ਗਿਆ ਹੈ। ਸਿਖ ਕੀ ਹੈ, ਉਸ ਨੇ ਕਿਵੇਂ ਜੀਵਨ ਹੈ, ਸਫਲ ਕਰਨਾ ਹੈ। ਬੜੇ ਸਪੱਸ਼ਟ ਸ਼ਬਦਾਂ ਵਿੱਚ ਸਮਝਾਇਆ ਗਿਆ ਹੈ ‘‘ਰਹਤ ਰਹਤ ਰਹਿ ਜਾਹਿ ਬਿਕਾਰਾ   ਗੁਰ ਪੂਰੇ ਕੈ ਸਬਦਿ ਅਪਾਰਾ ’’ (ਮਹਲਾ /੨੫੯)

ਸਿੱਖ ਵਿਦਵਾਨਾਂ ਦੀ ਗੱਲ ਹੀ ਨਹੀਂ ਬਲਕਿ ਪੱਛਮ ਦੇ ਵਿਦਵਾਨ ਵੀ ਕਿਸੇ ਮਰਯਾਦਾ ਵਿੱਚ ਰਹਿ ਕੇ ਹੀ ਜੀਵਨ ਬਤੀਤ ਕਰਨ ਦੀ ਸਲਾਹ ਦਿੰਦੇ ਹਨ। ਮਿਸਟਰ ਅਰਨਾਲਡ ਬੈਨੇਟ ਦੇ ਮੁਤਾਬਕ ਮਨ ਦੀ ਸ਼ਾਂਤੀ ਤੇ ਖ਼ੁਸ਼ੀ ਸੰਸਾਰਕ ਪ੍ਰਾਪਤੀਆਂ ਨਾਲ ਨਹੀਂ ਸਗੋਂ ਕਿਸੇ ਸੰਜਮ ਵਿੱਚ ਰਹਿ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ:- “Happiness does not spring from physical or mental pleasures. Bur from development of reason and adjustment of conduct to the principals.” (How to live on 24 hour a day)” ਭਾਵ ਖ਼ੁਸ਼ੀ ਤੇ ਅਨੰਦ; ਸਰੀਰਕ ਜਾਂ ਮਾਨਸਿਕ ਖ਼ਵਾਇਸ਼ ਦੀ ਪੂਰਤੀ ਨਾਲ ਨਹੀਂ ਹੁੰਦਾ ਸਗੋਂ ਬਿਬੇਕ ਬੁੱਧ ਅਤੇ ਚੰਗੇ ਆਚਰਣ (ਕਿਰਦਾਰ) ਨੂੰ ਸਿਧਾਂਤਾਂ ਅਨੁਸਾਰ ਢਾਲਣ ਨਾਲ ਪ੍ਰਾਪਤ ਹੁੰਦਾ ਹੈ।

ਕਿਸੇ ਸ਼ਾਇਰ ਨੇ ਬਹੁਤ ਸੁੰਦਰ ਕਿਹਾ ਹੈ ਕਿ ‘ਸ਼ਰਤਿ ਅਜ਼ਾਦੀ ਕੀ ਹੈ ? ਅਜ਼ਾਦੀ ਕੀ ਕੁਛ ਪਾਬੰਦੀਆਂ। ਇਨ ਕਾ ਜੋ ਪਾਬੰਦ ਹੈ ਵਹੁ ਅਸਲ ਮੇਂ ਆਜ਼ਾਦ ਹੈ।’ ਇਸ ਤਰ੍ਹਾਂ ਰਹਿਤ ਦੇ ਸੰਬੰਧ ਵਿੱਚ ਬਹੁਤ ਕੁਝ ਕਿਹਾ ਜਾ ਸਕਦਾ ਹੈ, ਪਰ ਸਭ ਤੋਂ ਵੱਧ ਮਹੱਤਤਾ ਗੁਰੂ ਬਚਨਾਂ ਦੀ ਹੈ, ਜੋ ਪੁਰਾਣੇ ਰਹਿਤ ਨਾਮਿਆਂ ਵਿੱਚ ਮਿਲਦੇ ਹਨ ‘ਰਹਿਣੀ ਰਹੈ ਸੋਈ ਸਿਖ ਮੇਰਾ, ਉਹ ਠਾਕੁਰ ਮੈਂ ਉਸ ਕਾ ਚੇਰਾ’।

ਬ੍ਰਾਹਮਣੀ ਵਿਚਾਰਧਾਰਾ ਦਾ ਇਹ ਵੱਡਾ ਗੁਣ ਹੈ ਕਿ ਉਹ ਆਪਣੀ ਵਿਰੋਧੀ ਵੀਚਾਰਧਾਰਾ ਨੂੰ ਮਿਲਗੋਭਾ ਕਰਕੇ ਆਪਣੇ ਵਿੱਚ ਸਮੋ ਲੈਂਦੀ ਹੈ; ਜਿਵੇਂ ਭਾਰਤ ਵਰਸ਼ ਵਿੱਚ ਫੈਲੇ ਬੁੱਧ ਧਰਮ ਨੂੰ ਨਿਗਲਿਆ ਤੇ ਅਲੋਪ ਕਰ ਦਿੱਤਾ। ਇਸਲਾਮ ਵਰਗੇ ਕੱਟੜ ਧਰਮ ਦੇ ਅਨੁਯਾਈਆਂ ’ਤੇ ਵੀ ਇਸ ਦਾ ਅਸਰ ਪਾਇਆ ਤੇ ਇਸਲਾਮੀ ਵਿਦਵਾਨਾਂ ਨੂੰ ਚਿੰਚਤ ਕੀਤਾ। ਇਸ ਕਰਕੇ ਪਾਨੀਪਤ ਦੇ ਮੌਲਾਨਾ ਅਲਤਾਫ਼ ਹੁਸੈਨ ਹਾਲੀ ਨੂੰ ਲਿਖਣ ਲਈ ਮਜਬੂਰ ਹੋਣਾ ਪਿਆ ਵੋ ਦੀਨੇ ਹਜਾਜੀ ਕਾ ਬੇਬਾਕ ਬੇੜਾ, ਜੋ ਜੀਹੂੰ ਪੇ ਅਟਕਾ ਸੀਹੂੰ ਪੇ ਠਹਰਾ ਕੀਏ ਪਾਰ ਥੇ ਜਿਸ ਨੇ ਸਾਤੋਂ ਸਮੁੰਦਰ, ਵੋ ਡੂਬਾ ਦਹਾਨੇ ਮੇਂ ਗੰਗਾ ਕੇ ਆਕਰ

ਅੱਜ ਸਿੱਖ ਸਮਾਜ ਜਾਤਾਂ, ਪਾਤਾਂ ਤੇ ਹੋਰ ਅਨਮਤੀ ਪ੍ਰਭਾਵਾਂ ਕਾਰਨ ਪਾਟੋ ਧਾੜ ਹੋ ਰਿਹਾ ਹੈ। ਅੱਜ ਅਸੀਂ ਏਕਤਾ ਦੀ ਪਕੜ ਛੱਡਦੇ ਜਾ ਰਹੇ ਹਾਂ, ਜਿਸ ਕਾਰਨ ਸਾਡੇ ਅੰਮ੍ਰਿਤ ਛਕਾਣ ਦੀਆਂ ਵੱਖ-ਵੱਖ ਵਿਧੀਆਂ ਗੁਰ ਅਸਥਾਨਾਂ ’ਤੇ, ਕਿਤੇ ਭੰਗ ਦੇ ਭੋਗ, ਕਿਤੇ ਕਿਰਪਾਨ ਦਾ ਅੰਮ੍ਰਿਤ, ਕੁੰਭ ਸਰੋਵਰਾਂ ਦਾ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਕਿਤੇ ਨਿਤਨੇਮ ਦੀਆਂ ਬਾਣੀਆਂ ਦਾ ਵਖਰੇਵਾਂ, ਪੰਜ ਕਕਾਰਾਂ ਦਾ ਝਗੜਾ, ਕਿਤੇ ‘‘ਮਾਸੁ ਮਾਸੁ ਕਰਿ ਮੂਰਖੁ ਝਗੜੇ .. ’’ (ਮਹਲਾ /੧੨੮੯) ਦਾ ਫ਼ਸਾਦ। ਫਿਰ ਰਾਗ ਮਾਲਾ ਪੜ੍ਹੀਏ ਕਿ ਨਾ ਪੜ੍ਹੀਏ ਬਾਰੇ ਡੂੰਘੇ ਭੇਦ ਪੈ ਗਏ ਹਨ। ਪੰਥ ਵਿੱਚ ਅਜੀਬ ਆਪਾ ਧਾਪੀ ਛਾਈ ਹੋਈ ਹੈ। ਸਾਡੇ ਸਿੱਖੀ ਵਿਸ਼ਵਾਸ ਦੇ ਖਜ਼ਾਨੇ ਨੂੰ ਅਨੇਕਾਂ ਠੱਗ ਲੁੱਟਣ ਦੇ ਆਹਾਰ ਵਿੱਚ ਭੋਲ਼ੀ ਭਾਲ਼ੀ ਜਨਤਾ ਨੂੰ ਚੁੰਗਲ ਵਿੱਚ ਲਿਆਉਣ ਦਾ ਸਭ ਤੋਂ ਸੌਖਾ ਤੇ ਨਫੇ ਵਾਲਾ ਧੰਧਾ ‘ਨ ਹਿੰਗ ਲਗੇ ਨ ਫਟਕੜੀ, ਰੰਗ ਆਵੇ ਰੱਜ ਕੇ ਗੂੜ੍ਹਾ’ ਕਰਨ ਵਿੱਚ ਲੱਗੇ ਹੋਏ ਹਨ। ਹੁਣ ਅਜਿਹੀ ਹਾਲਤ ਵਿੱਚ ਕੋਈ ਵੀ ਨਾਨਕ ਨਿਰੰਕਾਰੀ, ਕਲਗੀਆਂ ਵਾਲੇ ਦਾ ਅਵਤਾਰ ਜਾਂ ਅਨੇਕਾਂ ਤਰ੍ਹਾਂ ਦੇ ਪਾਠਾਂ ਦੇ ਪਰਦੇ ਹੇਠਾਂ ਕੱਚੀ ਲੱਸੀ ਨੂੰ ਅੰਮ੍ਰਿਤ ਬਣਾ ਕੇ ਭੂਤ ਪ੍ਰੇਤ ਕੱਢਣ ਲਈ ਵਰਤ ਸਕਦੇ ਹਨ, ਕੋਈ ਰੋਕ ਨਹੀਂ ਸਕਦਾ। ਅੱਜ ਸਾਡੀ ਸਥਿਤੀ ਇੰਨੀ ਭਿਆਨਕ ਹੋ ਚੁੱਕੀ ਹੈ ਕਿ ‘ਅਗਰ ਕਿਸ਼ਤੀ ਤੁਫਾਂ ਮੇਂ ਹੋ, ਤੋ ਕਾਮ ਆਤੀ ਹੈਂ ਤਦਬੀਰੇਂ। ਮਗਰ ਕਿਸ਼ਤੀ ਮੇਂ ਤੁਫਾਂ ਹੋ, ਮਿਟ ਜਾਤੀ ਹੈਂ ਤਕਦੀਰੇਂ।’ ਫਿਰ ਵੀ ਜੇ ਅਜਿਹੀ ਤਰਾਸਦੀ ਵਿੱਚ ਸਿੱਖੀ ਦੇ ਸਰੂਪ ਨੂੰ ਬਚਾਈ ਰੱਖਣਾ ਲੋਚਦੇ ਹਾਂ ਤਾਂ ਇੱਕੋ ਇੱਕ ਸਿੱਖ ਰਹਿਤ ਮਰਿਆਦਾ ਰਾਹੀਂ ਹੀ ਬਚਾਇਆ ਜਾ ਸਕਦਾ ਹੈ। ਸਿੱਖੀ ਬ੍ਰਿਛ ਸਮਾਨ ਹੈ ਤੇ ਸਿੱਖ ਉਸ ਨੂੰ ਲੱਗੇ ਫੁੱਲਾਂ ਤੇ ਟਹਿਣੀਆਂ ਸਮਾਨ ਹਨ। ਸਿਖੀ ਦੇ ਵਾਧੇ ਵਿੱਚ ਹੀ ਮਾਨ ਵਡਿਆਈ ਹੈ, ਪਰਫੁਲਤਾ ਤੇ ਜੀਵਨ ਹੈ। ਹਰੇਕ ਸਿੱਖ ਮਿਸ਼ਨਰੀ ਹੈ, ਪ੍ਰਚਾਰਕ ਹੈ, ਉਹ ‘‘ਆਪਿ ਮੁਕਤੁ, ਮੁਕਤੁ ਕਰੈ ਸੰਸਾਰੁ ’’ (ਸੁਖਮਨੀ/ਮਹਲਾ /੨੯੫) ਦੇ ਗੁਰਵਾਕ ਅਨੁਸਾਰ ਦੇਸ਼ ਪਰਦੇਸ਼ ਜਿੱਥੇ ਵੀ ਵਿਚਰੇ ਆਪਣੀ ਬੋਲ ਬਾਣੀ ਵਿਵਹਾਰ ਤੇ ਆਚਾਰ ਨਾਲ ਸੁਗੰਧੀ ਖਿਲਾਰੇ ਤੇ ਭਰਮ ਭੇਖ ਦੇ ਗੜ੍ਹ ਤੋੜੇ। ਫਿਰ ਸੰਸਾਰ ਆਪੇ ਹੀ ਸਿੱਖੀ ਦਾ ਆਸ਼ਕ ਹੋ ਉਠੇਗਾ। ਉਸ ਨੂੰ ਕੋਈ ਸਿੱਖੀ ਦੇ ਪਰਮ ਚਸ਼ਮੇ ਦੀ ਦੱਸ ਪਾਵੇ, ਜਿੱਥੇ ਉੱਚੇ ਸੁੱਚੇ ਤੇ ਸੱਚੇ ਆਚਾਰ ਦਾ ਜਾਮ ਮਿਲਦਾ ਹੈ। ਜਿੱਥੋਂ ਸੇਵਾ ਸਿਮਰਨ ਤੇ ਸਰਬੱਤ ਦੇ ਭਲੇ ਦੀ ਜਾਗ ਲੱਗਦੀ ਹੈ, ਪਰ ਅਜੋਕੇ ਸਮੇਂ ਵਿੱਚ ਸਿੱਖ ਰਹਿਤ ਮਰਯਾਦਾ ਦੇ ਭਿੰਨ ਭਿੰਨ ਹੋਣ ਦੇ ਕਾਰਨ ਹਨ; ਜਿਵੇਂ ਕਿ

(1). ਅਣਸਿਖਿਅਤ ਪ੍ਰਚਾਰਕਾਂ ਦੀ ਸ਼੍ਰੇਣੀ, ਜੋ ਕਿ ਅਨਮਤ ਨੂੰ ਹੀ ਗੁਰਮਤਿ ਦਾ ਨਾਂ ਦੇ ਕੇ ਅਣਜਾਣਤਾ ਦੇ ਕਾਰਨ ਪ੍ਰਚਾਰ ਰਹੀ ਹੈ।

(2). ਦੂਜਾ ਪ੍ਰਚਾਰਕ ਵਰਗ ਹੈ, ਜਿਨ੍ਹਾਂ ਦੀ ਅਵਸਥਾ ਹੈ ‘ਜੇਤੇ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ’ ਭਾਵ ਜਾਣਦਿਆਂ ਹੋਇਆਂ ਵੀ ਨਿਜੀ ਸਵਾਰਥਾਂ ਕਾਰਨ ਗੁਰਮਤਿ ਸਿਧਾਂਤਾਂ ਨੂੰ ਅਲੋਪ ਕਰਨਾ।

(3). ਸੰਗਤਾਂ ਵਿੱਚ ਗੁਰਮਤਿ ਦੀ ਜਾਗ੍ਰਤੀ ਨਾ ਹੋਣੀ ‘ਕੁਝ ਅੰਨ ਦੇ, ਕੁਝ ਧੰਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ। ਕੁਝ ਹਿੜਬਸ ਬਾਬੇ ਨਾਨਕ ਦੀ ! ਵਾਲੀ ਹਾਸੋ ਹੀਣੀ ਹਾਲਤ ਹੈ।’

(4). ਪ੍ਰਬੰਧਕੀ ਢਾਂਚੇ ਦਾ ਸਿੱਖੀ ਰਹਿਤ ਤੋਂ ਅਣਜਾਣ ਹੋਣਾ ਜਾਂ ਕਈ ਵਾਰੀ ਵੋਟਾਂ ਲੈਣ ਕਾਰਨ ਸਿੱਖ ਰਹਿਤ ਮਰਯਾਦਾ ਨੂੰ ਪ੍ਰਚਾਰਨ ਵਿੱਚ ਸਹਿਯੋਗ ਨਾ ਦੇਣਾ।

(5). ਡੇਰੇਦਾਰੀ ਕਾਰਨ ਉਨ੍ਹਾਂ ਵੱਲੋਂ ਆਪਣੀ ਵੱਖਰੀ ਹੋਂਦ ਪ੍ਰਗਟ ਕਰਨ ਲਈ ਕੋਈ ਨਾ ਕੋਈ ਨਵੀਂ ਵਿਚਾਰਧਾਰਾ, ਜੋ ਗੁਰਮਤਿ ਸਿਧਾਂਤਾਂ ਵਾਲੀ ਨਾ ਹੋ ਕੇ ਅਨਮਤੀ ਲੋਕਾਂ ਦੀ ਖੁਸ਼ੀ ਲੈਣ ਲਈ ਪ੍ਰਚਾਰੀ ਜਾ ਰਹੀ ਹੈ, ਵੀ ਸੰਗਤਾਂ ਨੂੰ ਕੁਰਾਹੇ ਪਾਣ ਦਾ ਕਾਰਨ ਬਣਦੀ ਹੈ।

(6). ਸ਼੍ਰੋਮਣੀ ਕਮੇਟੀ ਵਿਚਿ ਝੂਠੀ ਰਾਜਨੀਤੀ ਦਾ ਹਾਵੀ ਹੋਣਾ ਅਤੇ ਉਸ ਦੇ ਪ੍ਰਬੰਧ ਹੇਠ ਆ ਰਹੇ ਗੁਰਧਾਮਾਂ ਵਿਚਿ ਵੀ ਸਿਖਿ ਰਹਿਤ ਮਰਯਾਦਾ, ਜਿਸ ਨੂੰ ਉਸ ਨੇ ਆਪ ਪ੍ਰਕਾਸ਼ਤ ਕੀਤਾ; ਲਾਗੂ ਨਾ ਹੋਣਾ ਬਾਕੀ ਥਾਵਾਂ ’ਤੇ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਵਿੱਚ ਤੇ ਪ੍ਰਚਾਰਨ ਵਿੱਚ ਬਹੁਤ ਵੱਡੀ ਰੁਕਾਵਟ ਬਣਦੀ ਹੈ।

ਹੁਣ ਪੰਥ ਨੂੰ ਅਧੋਗਤੀ ਜਾਂ ਖੇਰੂੰ ਖੇਰੂੰ ਹੋਣ ਤੋਂ ਜੇ ਬਚਾਇਆ ਜਾ ਸਕਦਾ ਹੈ ਤਾਂ ਇਸ ਦਾ ਇੱਕੋ ਇੱਕ ਉਪਰਾਲਾ ਹੈ ਅਸੀਂ ਗੁਰੂ ਸਪੁੱਤਰ ਬਣੀਏ ਤੇ ਆਪ ੴ, ਏਕੇ ਦੀ ਫ਼ਿਲਾਸਫ਼ੀ ਅਤੇ ਸਿੱਖ ਰਹਿਤ ਮਰਯਾਦਾ ਨੂੰ ਸਮਝੀਏ ਤੇ ਚੜ੍ਹਦੀ ਕਲਾ ਲਈ ਸਾਨੂੰ ਤੀਜੇ ਗੁਰਦੇਵ ਦਾ ਇਹ ਪਵਿੱਤਰ ਵਾਕ ਹਰ ਵੇਲੇ ਟੁੰਬਦਾ ਰਹੇ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ’’ (ਮਹਲਾ /੬੪੬) ਤਾਂ ਕਿ ਇਹ ਗੁਰਮਤਿ ਸਿਧਾਂਤ ‘ਜਹਾਂ ਸੰਜੋਗ ਅਕੱਠੇ ਹੋਣ ਦਾ ਹੋਵੇ, ਉਥੇ ਆਪਸ ਮਹਿਂ ਅਦਬ ਭਾਉ ਪਿਆਰ ਕਰਿ ਬੰਧਨ ਨਾਲ ਪ੍ਰਸ਼ਾਦ ਖਾਣਾ, ਐਸਾ ਅਦਬ ਭਾਉ ਕਰਨਾ ਆਪਸ ਵਿਚ ਜੈਸਾ ਸਿਖ ਗੁਰੁ ਦਾ ਕਰਦਾ ਹੈ’ ਨੂੰ ਅਪਣਾ ਸਕੀਏ ਇਹ ਤਦ ਹੀ ਸੰਭਵ ਹੈ ਜੇ ਸਾਹਿਬ ਜੀ ਦੁਆਰਾ ਬਖ਼ਸ਼ੀ ਇਸ ਸੁਮੱਤ ਨੂੰ ਸਮਝਿਆ ਤੇ ਕਮਾਇਆ ਜਾਏ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ, ਲਿਵ ਲਾਇ   ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ’’ (ਮਹਲਾ /੧੧੮੫)

ਗੁਰ ਪੂਰਾ ਭੇਟਿਓ ਵਡਭਾਗੀ

0

ਗੁਰ ਪੂਰਾ ਭੇਟਿਓ ਵਡਭਾਗੀ

ਪ੍ਰਿੰਸੀਪਲ ਹਰਭਜਨ ਸਿੰਘ ਜੀ

ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ ॥  ਕੋਇ ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥੧॥  ਅਪੁਨੇ ਸਤਿਗੁਰ ਕੈ ਬਲਿਹਾਰੈ ॥  ਆਗੈ ਸੁਖੁ, ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ॥ ਰਹਾਉ ॥  ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ ॥  ਨਿਰਭਉ ਭਏ, ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ ॥੨॥  ਸਫਲ ਦਰਸਨੁ ਅਕਾਲ ਮੂਰਤਿ; ਪ੍ਰਭੁ ਹੈ ਭੀ, ਹੋਵਨਹਾਰਾ ॥  ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ॥੩॥  ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ ॥  ਨਾਨਕ ਕਉ ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥ (ਮਹਲਾ ੫/੬੧੦)

ਵਿਚਾਰ ਅਧੀਨ ਪਵਿੱਤਰ ਸ਼ਬਦ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ‘ਸੋਰਠਿ ਰਾਗ’ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 609-610 ’ਤੇ ਦਰਜ ਹੈ। ਇਹ ਸ਼ਬਦ ਆਮ ਕਰਕੇ ਕਈ ਵਾਰ ਹੁਕਮਨਾਮੇ ਦੇ ਰੂਪ ਵਿੱਚ ਵੀ ਸੁਣਨ ਨੂੰ ਮਿਲਦਾ ਹੈ। ਇਸ ਸ਼ਬਦ ਵਿੱਚ ਗੁਰਦੇਵ ਪਿਤਾ ਜੀ ਸੱਚੇ ਗੁਰੂ ਤੋਂ ਬਲਿਹਾਰ ਜਾਣ ਦੀ ਗੱਲ ਸਮਝਾਉਂਦੇ ਹਨ ਕਿਉਂਕਿ ਗੁਰੂ ਜੀ ਦੀ ਕਿਰਪਾ ਸਦਕਾ ਹੀ ਸਦੀਵੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿੱਚ ਗੁਰਦੇਵ ਜੀ ਕਥਨ ਕਰਦੇ ਹਨ ‘‘ਅਪੁਨੇ ਸਤਿਗੁਰ ਕੈ ਬਲਿਹਾਰੈ   ਆਗੈ ਸੁਖੁ, ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ਰਹਾਉ ’’  ਅਰਥ : ਹੇ ਭਾਈ!  ਮੈਂ ਆਪਣੇ ਸਤਿਗੁਰ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੀ ਕਿਰਪਾ ਨਾਲ ਅੱਗੇ (ਯਾਨੀ ਪ੍ਰਲੋਕ ਵਿੱਚ) ਸੁੱਖ ਪਿਛੇ (ਯਾਨੀ ਇਸ ਸੰਸਾਰ ’ਚ) ਸੁੱਖ ਭਾਵ ਹਰ ਥਾਂ ਅਡੋਲਤਾ ਵਾਲਾ ਵਾਤਾਵਰਨ ਅਤੇ ਸਾਡੇ ਹਿਰਦੇ ਰੂਪੀ ਘਰ ਵਿੱਚ ਅਨੰਦ ਬਣਿਆ ਰਹਿੰਦਾ ਹੈ।

ਕਹਿਣ ਨੂੰ ਤਾਂ ਹਰ ਕੋਈ ਇਹ ਕਹਿੰਦਾ ਹੈ ਕਿ ਮੈਨੂੰ ਅਨੰਦ ਪ੍ਰਾਪਤ ਹੋ ਗਿਆ ਹੈ ਪਰ ਅਸਲ ਅਨੰਦ ਕਿਸ ਨੂੰ ਕਹਿੰਦੇ ਹਨ, ਇਸ ਦੀ ਸੋਝੀ ਗੁਰੂ ਦੁਆਰਾ ਹੁੰਦੀ ਹੈ। ਹੇ ਪਿਆਰੇ ਸੱਜਣ! ਅਸਲ ਅਨੰਦ ਦੀ ਸੋਝੀ ਗੁਰੂ ਰਾਹੀਂ ਹੀ ਹੁੰਦੀ ਹੈ ਅਤੇ ਇਹ ਸੂਝ ਵੀ ਉਸ ਪੁਰਸ਼ ਨੂੰ ਹੀ ਹੁੰਦੀ ਹੈ ਜਿਸ ’ਤੇ ਗੁਰੂ ਦੀ ਕਿਰਪਾ ਹੋ ਜਾਵੇ। ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜਿਸ ਦਾ ਸਿਰਲੇਖ ਹੀ ‘ਅਨੰਦ’ ਹੈ, ਇਸ ਬਾਣੀ ਦੀ 7ਵੀਂ ਪਉੜੀ ਵਿੱਚ ਸਤਿਗੁਰੂ ਜੀ ਸਮਝਾ ਰਹੇ ਹਨ ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ   ਜਾਣਿਆ ਆਨੰਦੁ ਸਦਾ ਗੁਰ ਤੇ; ਿਪਾ ਕਰੇ ਪਿਆਰਿਆ ’’ (ਮਹਲਾ /੯੧੭) ਇਸੇ ਬਾਣੀ ਦੀ ਆਰੰਭਤਾ ਵਿੱਚ ਵੀ ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ ‘‘ਅਨੰਦੁ ਭਇਆ ਮੇਰੀ ਮਾਏ! ਸਤਿਗੁਰੂ ਮੈ ਪਾਇਆ ’’ (ਮਹਲਾ /੯੧੭) ਇਨ੍ਹਾਂ ਗੁਰ ਬਚਨਾਂ ਤੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਅਨੰਦ ਦੇ ਸੋਮੇਂ ਸਤਿਗੁਰੂ ਜੀ ਹੀ ਹਨ। ਅਨੰਦ ਉਸ ਆਤਮਕ ਅਵਸਥਾ ਦਾ ਨਾਂ ਹੈ, ਜਿੱਥੇ ਦੁਨਿਆਵੀ ਸੱੁਖਾਂ ਜਾਂ ਦੁੱਖਾਂ ਲਈ ਕੋਈ ਥਾਂ ਨਹੀਂ। ਇਸ ਅਵਸਥਾ ਵਿੱਚ ਮਨੁੱਖ ਸਦਾ ਲਈ ਅਡੋਲ ਰਹਿੰਦਾ ਹੈ। ਜੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ’ਤੇ ਬੈਠ ਕੇ ਇਹ ਬਚਨ ਉਚਾਰਨ ਕਰਦੇ ਹਨ ‘‘ਅਉਖੀ ਘੜੀ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ’’ (ਮਹਲਾ /੬੮੨) ਤਾਂ ਭਾਈ ਮਤੀ ਦਾਸ ਜੀ ਵੀ ਆਪਣੇ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਮ੍ਹਣੇ ਆਰੇ ਨਾਲ ਚੀਰੇ ਜਾਣ ਤੋਂ ਪਹਿਲਾਂ ਭਗਤ ਕਬੀਰ ਜੀ ਦੀਆਂ ਇਹ ਪਾਵਨ ਪੰਕਤੀਆਂ ਚੇਤੇ ਕਰਦੇ ਹੋਏ ਆਖਦੇ ਹਨ ‘‘ਜਉ ਤਨੁ ਚੀਰਹਿ; ਅੰਗੁ ਮੋਰਉ   ਪਿੰਡੁ ਪਰੈ; ਤਉ ਪ੍ਰੀਤਿ ਤੋਰਉ ’’ (ਭਗਤ ਕਬੀਰ/੪੮੪) ਐਸਾ ਇਸ ਲਈ ਹੈ ਕਿਉਂਕਿ ਸਿੱਖ ਆਪਣੇ ਸੋਮੇ ਨਾਲ ਜੁੜਿਆ ਹੋਇਆ ਹੈ। ਸਿੱਖ ਨੂੰ ਇਹ ਭਰੋਸਾ ਹੁੰਦਾ ਹੈ ਕਿ ਮੇਰਾ ਮੁਰਸ਼ਦ ਕਲੀਮ (ਗੁਰੂ ਉਪਦੇਸ਼ਕ) ਹੈ। ਦੁੱਖ-ਸੁੱਖ ਵਿੱਚ ਅਤੇ ਹਰ ਥਾਂ ’ਤੇ ਮੇਰੀ ਸਾਰ ਲੈਂਦਾ ਹੈ। ਉਸ ਦੇ ਬਰਾਬਰ ਦਾ ਕੋਈ ਹੋਰ ਨਹੀਂ। ਵਿਚਾਰ ਅਧੀਨ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਰਾਹੀਂ ਪੂਰੇ ਗੁਰੂ ਦੀ ਵਡਿਆਈ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਫ਼ੁਰਮਾਨ ਕਰਦੇ ਹਨ ‘‘ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ   ਕੋਇ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ਅਰਥ : ਹੇ ਭਾਈ ਪੂਰਾ ਗੁਰੂ ਵੱਡੇ ਭਾਗਾਂ ਨਾਲ ਮਿਲਿਆ ਹੈ ਅਤੇ ਮੇਰੇ ਮਨ ਵਿੱਚ ਗੁਰੂ ਦੇ ਗਿਆਨ ਦਾ ਚਾਨਣ ਹੋ ਗਿਆ ਹੈ। ਮੈਨੂੰ ਆਪਣੇ ਮਾਲਕ ਉੱਤੇ ਭਰੋਸਾ ਹੋ ਗਿਆ ਹੈ ਕਿ ਕੋਈ ਦੂਜਾ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਗਿਆਨ ਨੂੰ ਦੀਪਕ ਨਾਲ ਤੁਲਨਾ ਦਿੱਤੀ ਗਈ ਹੈ; ਜਿਵੇਂ ‘‘ਦੀਵਾ ਬਲੈ ਅੰਧੇਰਾ ਜਾਇ ’’ (ਮਹਲਾ /੭੯੧) ਦੇ ਗੁਰਵਾਕ ਅਨੁਸਾਰ ਦੀਵਾ ਜਗਣ ਨਾਲ ਅੰਧੇਰਾ ਦੂਰ ਹੋ ਜਾਂਦਾ ਹੈ ਅਤੇ ਕਿਸੇ ਪਦਾਰਥ ਨੂੰ ਲੱਭਣ ਵਿੱਚ ਸਹਾਈ ਹੁੰਦਾ ਹੈ; ਤਿਵੇਂ ਗੁਰੂ ਦੇ ਗਿਆਨ ਰੂਪੀ ਦੀਪਕ ਨਾਲ ਜੀਵ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਨਾਸ਼ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਕਾਸ਼ ਹੋ ਜਾਣ ਨਾਲ ਜੀਵ ਨੂੰ ਆਪਣੇ ਅੰਦਰੋਂ ਹੀ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਉਹ ਪ੍ਰੇਮ ਨਾਲ ਇਸ ਤਰ੍ਹਾਂ ਗਾਉਂਦਾ ਹੈ; ਜਿਵੇਂ ਕਿ ਵਿਚਾਰ ਅਧੀਨ ਸ਼ਬਦ ਦੇ ਦੂਸਰੇ ਅਤੇ ਤੀਸਰੇ ਪਦੇ ਵਿੱਚ ਸਤਿਗੁਰੂ ਜੀ ਫ਼ੁਰਮਾ ਰਹੇ ਹਨ ‘‘ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ   ਨਿਰਭਉ ਭਏ, ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ   ਸਫਲ ਦਰਸਨੁ ਅਕਾਲ ਮੂਰਤਿ; ਪ੍ਰਭੁ ਹੈ ਭੀ, ਹੋਵਨਹਾਰਾ   ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ’’  ਅਰਥ : ਹੇ ਭਾਈ! ਜਿਹੜਾ ਅੰਤਰਜਾਮੀ ਸਭ ਕੁਝ ਕਰਨਵਾਲਾ ਹੈ, ਉਹੀ ਸਾਡਾ ਮਾਲਕ ਹੈ। ਅਸੀਂ ਗੁਰੂ ਦੀ ਚਰਨੀ ਲੱਗ ਕੇ ਨਿਰਭਉ ਹੋ ਗਏ ਹਾਂ ਅਤੇ ਸਾਨੂੰ ਕੇਵਲ ਰਾਮ ਦੇ ਨਾਮ ਦਾ ਆਸਰਾ ਬਣ ਗਿਆ ਹੈ। ਹੇ ਭਾਈ! ਜਿਸ ਪ੍ਰਭੂ ਦਾ ਦਰਸ਼ਨ ਫਲ਼ ਦੇਣ ਵਾਲਾ ਹੈ, ਜਿਸ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਹੁਣ ਵੀ ਹੈ ਅਤੇ ਆਉਣ ਵਾਲੇ ਸਮੇਂ ਭਾਵ ਸਦੀਵ ਕਾਲ ਤੱਕ ਹੋਂਦ ਵਾਲਾ ਹੈ। ਉਹ ਆਪਣੇ ਸੇਵਕਾਂ ਨੂੰ ਆਪਣੇ ਗਲ਼ ਨਾਲ ਲਗਾ ਕੇ ਰੱਖਦਾ ਹੈ ਅਤੇ ਆਪਣੀ ਪ੍ਰੀਤ ਦਾ ਪਿਆਰਾ ਹੈ ਭਾਵ ਪ੍ਰੀਤ ਕਰਨ ਵਾਲਿਆਂ ਦੀ ਸਦਾ ਰੱਖਿਆ ਕਰਦਾ ਹੈ; ਜਿਵੇਂ ਮਾਂ ਦੀ ਗੋਦ ਵਿੱਚ ਬੈਠੇ ਬੱਚੇ ਨੂੰ ਕਿਸੇ ਪ੍ਰਕਾਰ ਦਾ ਖ਼ਤਰਾ ਨਹੀਂ ਸਗੋਂ ਉਹ ਆਪਣੀ ਮਾਂ ਦਾ ਲਾਡ ਪ੍ਰਾਪਤ ਕਰਦਾ ਹੈ। ਮਾਂ ਉਸ ਨੂੰ ਆਪਣੇ ਗਲ਼ ਨਾਲ ਲਾਉਂਦੀ ਹੋਈ ਕਈ ਤਰ੍ਹਾਂ ਦੇ ਲਾਡ ਲਡਾਉਂਦੀ ਹੈ; ਤਿਵੇਂ ਹੀ ਸਿੱਖ ਰੂਪੀ ਬੱਚਾ ਆਪਣੀ ਮਾਂ ਰੂਪੀ ਗੁਰੂ ਦੀ ਹੁਕਮ ਰੂਪੀ ਗੋਦ ਵਿੱਚ ਬੈਠ ਕੇ ਗੁਰੂ ਪ੍ਰੀਤ ਦਾ ਹੱਕਦਾਰ ਬਣ ਜਾਂਦਾ ਹੈ ਅਤੇ ਆਪਣੇ ਜੀਵਨ ਵਿੱਚ ਹੋਈ ਤਬਦੀਲੀ ਨੂੰ ਵੇਖ ਕੇ ਇਸ ਤਰ੍ਹਾਂ ਪੁਕਾਰ ਉੱਠਦਾ ਹੈ; ਜਿਵੇਂ ਕਿ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਨ ਕਰ ਰਹੇ ਹਨ ‘‘ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ   ਨਾਨਕ ਕਉ ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ’’ ਅਰਥ : ਹੇ ਭਾਈ! ਉਸ ਗੁਰੂ ਦੀ ਵੱਡੀ ਵਡਿਆਈ ਅਚਰਜ ਸ਼ੋਭਾ ਹੈ, ਜਿਸ ਦੀ ਕਿਰਪਾ ਨਾਲ ਜੀਵਨ ਮਨੋਰਥ ਦਾ ਕੰਮ ਸਿਰੇ ਚੜਿਆ ਹੈ। ਨਾਨਕ ਨੂੰ ਪੂਰਾ ਗੁਰੂ ਮਿਲਿਆ ਹੈ, ਜਿਸ ਦੀ ਕਿਰਪਾ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸਤਿਗੁਰੂ ਜੀ ਦੇ ਹੀ ਬਚਨ ਹਨ ‘‘ਹਰਖ ਅਨੰਤ; ਸੋਗ ਨਹੀ ਬੀਆ (ਭਾਵ ਦੂਜਾ)   ਸੋ ਘਰੁ; ਗੁਰਿ (ਨੇ) ਨਾਨਕ ਕਉ ਦੀਆ ’’ (ਮਹਲਾ /੧੮੬)

ਸਿੱਖ ਕੌਮ ਨੂੰ ਪੰਜਾਬ ਵਿਚ ਨਵੇਂ ਸਾਲ ਦਰਮਿਆਨ 10 ਪ੍ਰਮੁੱਖ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ

0

ਸਿੱਖ ਕੌਮ ਨੂੰ ਪੰਜਾਬ ਵਿਚ ਨਵੇਂ ਸਾਲ ਦਰਮਿਆਨ 10 ਪ੍ਰਮੁੱਖ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ।

Giani Amritpal Singh

ਹੋ ਸਕਦਾ ਹੈ ਕਿ ਕਈ ਗੁਰਸਿੱਖ ਨਿਜੀ ਤੌਰ ’ਤੇ ਬਹੁਤ ਸੁਖੀ ਹੋਣ ਪਰ ਪੰਥਕ ਤੌਰ ’ਤੇ ਸਿੱਖ ਕੌਮ ਦੇ ਸਾਹਮਣੇ ਬਹੁਤ ਚੁਣੌਤੀਆਂ ਹਨ। ਆਪਣੇ ਆਪ ਨੂੰ ਪੰਥਕ ਪਰਿਵਾਰ ਦਾ ਮੈਂਬਰ ਮੰਨਣ ਵਾਲੇ ਗੁਰਸਿੱਖ ਨੂੰ ਪੰਥ ਦੀ ਤਰੱਕੀ ਵਿਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।

ਪਿਛਲੇ ਸਾਲਾਂ ਦੀ ਤਰ੍ਹਾਂ ਨਵਾਂ ਸਾਲ ਵੀ ਸਾਡੇ ਲਈ 10 ਦੇ ਕਰੀਬ ਪ੍ਰਮੁੱਖ ਚੁਣੌਤੀਆਂ ਲੈ ਕੇ ਆ ਰਿਹਾ ਹੈ। ਕੌਮੀ ਭਵਿੱਖ ਸੁੱਖ ਦੇ ਨਵੇਂ ਸੁਨੇਹੇ ਲੈ ਕੇ ਆਵੇ, ਇਸ ਲਈ ਸਾਨੂੰ ਜਲਦੀ ਹੀ ਕੁੱਝ ਹੱਲ ਸੋਚ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਪਵੇਗਾ।

(1). ਜਾਤੀਵਾਦ : ਅੱਜ ਸਿੱਖ ਕੌਮ ਜਾਤੀਵਾਦ ਵਿਚ ਬੁਰੀ ਤਰ੍ਹਾਂ ਵੰਡੀ ਜਾ ਚੁੱਕੀ ਹੈ। ਇਕ-ਇਕ ਪਿੰਡ ਵਿਚ ਜਾਤਾਂ ਦੇ ਨਾਮ ’ਤੇ ਕਈ ਗੁਰਦੁਆਰਾ ਸਾਹਿਬ ਬਣ ਚੁੱਕੇ ਹਨ, ਜਿਸ ਨਾਲ ਸੰਗਤ ਕਈ ਹਿੱਸਿਆਂ ਵਿਚ ਵੰਡੀ ਗਈ ਹੈ। ਗੁਰਬਾਣੀ ਤਾਂ ‘‘ਜਾਤਿ ਜਨਮੁ ਨਹ ਪੂਛੀਐ; ਸਚ ਘਰੁ ਲੇਹੁ ਬਤਾਇ   ਸਾ ਜਾਤਿ ਸਾ ਪਤਿ ਹੈ; ਜੇਹੇ ਕਰਮ ਕਮਾਇ (ਮਹਲਾ /੧੩੩੦) ਭਾਵ ਜਾਤ ਪੁੱਛਣ ਤੋਂ ਵਰਜਦੀ ਹੈ। ਆਪਣੇ ਬੱਚਿਆਂ ਦੇ ਰਿਸ਼ਤੇ ਕਰਦਿਆਂ ਜਾਂ ਆਮ ਤੌਰ ’ਤੇ ਕਹਿੰਦੇ-ਕਹਾਉਂਦੇ ਗੁਰਸਿੱਖ ਦੂਜੇ ਗੁਰਸਿੱਖਾਂ ਨੂੰ ਪੁੱਛੀ ਜਾਣਗੇ ਕਿ ਖ਼ਾਲਸਾ ਜੀ! ਤੁਸੀਂ ਕੌਣ ਹੁੰਦੇ ਹੋ ? ਸਿੰਘ ਜੀ! ਤੁਹਾਡੀ ਜਾਤ ਕੀ ਹੈ ? ਜਾਤ-ਪਾਤ ਤੋਂ ਖਹਿੜਾ ਛੁਡਾਉਣ ਲਈ ਸਿੱਖ ਪੰਥ ਵਿੱਚ ਸ਼ਾਮਲ ਹੋਣ ਵਾਲਾ ਵੀ ਸੋਚਦਾ ਹੈ ਕਿ ਸਿੱਖ ਬਣ ਕੇ ਵੀ ਜਾਤ-ਪਾਤ ਨੇ ਮੇਰਾ ਖਹਿੜਾ ਨਹੀਂ ਛੱਡਿਆ। ਗਿਆਨੀ ਦਿੱਤ ਸਿੰਘ ਜੀ ਮੁਤਾਬਕ ਕੌਣ ਸਿੱਖ ਹੁੰਦੇ ਹੋ ਭਾਈ ਜੀ  ? ਮੈਂ ਅਰੋੜਾ, ਇਹ ਹੈ ਨਾਈ ਤੇਰਾ ਜਨਮ ਕਿਹਨਾਂ ਦੇ ਘਰ ਦਾ ? ਮੈਂ ਜੀ ਮਹਿਰਾ ਪਾਣੀ ਭਰਦਾ ਤੇਰੀ ਸਿੰਘਾ ਕੀ ਜਾਤ ? ਨਾਮੀ ਵੰਸ਼ ਮੈਂ ਹਾਂ ਭਰਾਤਇਹਨਾਂ ਵੰਡੀਆਂ ਕਾਰਨ ਸਿੱਖਾਂ ਵਿੱਚ ਆਪਸੀ ਝਗੜੇ-ਫ਼ਸਾਦ ਪੈਦਾ ਹੋ ਗਏ ਹਨ। ਬਾਹਰਲਾ ਦੁਸ਼ਮਣ ਉਦੋਂ ਜ਼ਰੂਰ ਹਮਲਾ ਕਰਦਾ ਹੈ ਜਦੋਂ ਕੋਈ ਕੌਮ ਵੰਡੀ ਹੋਈ ਹੋਵੇ। ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਬਲਕਿ ਅਖੌਤੀ ਜਾਤ-ਪਾਤ ਨੂੰ ਬਣਾਉਣ ਵਾਲਾ ਮੰਨੂੰ ਰਿਖੀ ਹੈ। ਅਸਲ ਵਿੱਚ ਸਾਡੀ ਤਾਂ ਜਾਤ-ਪਾਤ ਹੀ ਸਾਡੇ ਗੁਰੂ ਦਾ ਸਿਧਾਂਤ ਹੈ। ਸਾਡਾ ਸਭ ਦਾ ਸਾਂਝਾ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵਾਸੀ ਸ੍ਰੀ ਅਨੰਦਪੁਰ ਸਾਹਿਬ, ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ, ਭੈਣ-ਭਰਾ ਸਾਰਾ ਸਿੱਖ ਪੰਥ ਹੈ। ਜਾਤ-ਪਾਤ ਛੱਡ ਕੇ ਆਪਸੀ ਏਕਤਾ ਲਈ ਸਾਂਝੇ ਪਰਿਵਾਰ ਦਾ ਸਿਧਾਂਤ ਹੀ ਯੋਗ ਹੱਲ ਹੈ ‘‘ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ ਪੁਤਾ ਭਾਈਆ ’’ (ਮਹਲਾ /੬੪੮)

(2). ਆਰਥਿਕਤਾ : ਅੱਜ ਆਰਥਿਕ ਤੌਰ ’ਤੇ ਪੰਜਾਬ ਕੰਗਾਲ ਹੋ ਰਿਹਾ ਹੈ। ਅਨਾਜ ਦੀ ਜਾਇਜ਼ ਕੀਮਤ ਨਾ ਮਿਲਣ ਕਰਕੇ ਜ਼ਿੰਮੀਦਾਰ ਵੀਰ ਖੁਦਕੁਸ਼ੀਆਂ ਕਰ ਰਹੇ ਹਨ। ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰਕੇ ਵੀ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਕਈ ਨੌਜਵਾਨ ਬੇਰੁਜ਼ਗਾਰੀ ਤੋਂ ਬਚਣ ਲਈ ਕਰਜ਼ਾ ਚੁੱਕ ਕੇ ਆਪਣੀ ਪ੍ਰਾਣਾਂ ਤੋਂ ਪਿਆਰੀ ਜਨਮ ਭੂਮੀ ਛੱਡ ਕੇ ਵਿਦੇਸ਼ਾਂ ਵਿਚ ਧੱਕੇ ਖਾ ਰਹੇ ਹਨ। ਗੁਰਬਾਣੀ ਇਸ ਦਾ ਵੀ ਹੱਲ ਸੁਝਾਉਂਦੀ ਹੈ ‘‘ਘਾਲਿ ਖਾਇ, ਕਿਛੁ ਹਥਹੁ ਦੇਇ   ਨਾਨਕ ! ਰਾਹੁ ਪਛਾਣਹਿ ਸੇਇ ’’ (ਮਹਲਾ /੧੨੪੫) ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ; ਸੌੜੀ ਰਾਜਨੀਤੀ ਤੋਂ ਮੁਕਤ ਹੋਵੇ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਦਸਵੰਧ ਕਮੇਟੀਆਂ ਬਣਨ। ਇਹਨਾਂ ਦਾ ਸਾਰਾ ਹਿਸਾਬ ਪਾਰਦਰਸ਼ੀ (Transparent) ਹੋਵੇ। ਜੇ ਸਾਰੀ ਦੁਨੀਆਂ ਵਿਚ ਵੱਸਦਾ ਹਰ ਇਕ ਗੁਰਸਿੱਖ ਆਪਣੀ ਪੂਰੀ ਇਮਾਨਦਾਰੀ ਨਾਲ ਹਰ ਮਹੀਨੇ ਦਸਵੰਧ ਦੀ ਮਾਇਆ ਜਮ੍ਹਾਂ ਕਰਾਏ ਤਾਂ 6 ਮਹੀਨਿਆਂ ਵਿਚ ਹੀ ਅਰਬਾਂ ਰੁਪਇਆ ਇਕੱਠਾ ਹੋ ਸਕਦਾ ਹੈ। ਇਸ ਨਾਲ ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਫ਼ੈਕਟਰੀਆਂ, ਮਿੱਲਾਂ ਤੇ ਕਾਰਖ਼ਾਨੇ ਲਗਾਏ ਜਾ ਸਕਦੇ ਹਨ। ਸਕੂਲ, ਕਾਲਜ, ਯੂਨੀਵਰਸਿਟੀਆਂ, ਨਰਸਿੰਗ-ਇੰਜੀਨੀਅਰਿੰਗ-ਟੈਕਨੀਕਲ ਕਾਲਜ ਅਤੇ ਹੋਰ ਕਿੱਤਾ ਮੁਖੀ ਸੰਸਥਾਵਾਂ ਖੋਲ੍ਹੀਆਂ ਜਾ ਸਕਦੀਆਂ ਹਨ। ਡਿਸਪੈਂਸਰੀਆਂ, ਹਸਪਤਾਲ ਤੇ ਹੋਰ ਲੋੜੀਂਦੀਆਂ ਸੰਸਥਾਵਾਂ ਖੋਲ੍ਹਣ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉੱਥੇ ਪੰਜਾਬ ਵਿਚ ਸਹੂਲਤਾਂ ਵੀ ਵੱਧ ਜਾਣਗੀਆ। ਸਿੱਖੀ ਦੇ ਦਸਵੰਧ ਕੱਢਣ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਲਾਗੂ ਕੀਤਿਆਂ ਪੰਜਾਬ ਵਿੱਚੋਂ ਗਰੀਬੀ, ਸਦਾ ਲਈ ਖਤਮ ਹੋ ਜਾਵੇਗੀ ਤੇ ਨਵੀਂ ਮਨੁੱਖਤਾ ਦਾ ਉੱਥਾਨ ਹੋ ਜਾਵੇਗਾ।

(3). ਰਾਜਨੀਤਿਕ : ਰਾਜਨੀਤਿਕ ਤੌਰ ’ਤੇ ਗੁਰੂਆਂ ਦੀ ਪਾਵਨ ਧਰਤੀ ਸਿੱਖਾਂ ਤੋਂ ਖੁੱਸਦੀ ਜਾ ਰਹੀ ਹੈ। ਬਾਹਰਲੇ ਸੂਬਿਆਂ ਦੇ ਲੋਕ ਪੰਜਾਬ ਵਿੱਚ ਧੜਾਧੜ ਵੋਟਾਂ ਬਣਾ ਰਹੇ ਨੇ। ਉਹ ਲੋਕ ਅੱਜ M.L.A. ਬਣ ਰਹੇ ਹਨ ਤੇ ਕੱਲ੍ਹ ਨੂੰ M.P. ਵੀ ਬਣ ਜਾਣਗੇ। ਇਕ ਸਮਾਂ ਐਸਾ ਵੀ ਆ ਸਕਦਾ ਹੈ ਕਿ ਸਿੱਖ ਚਾਹ ਕੇ ਗੱਠਜੋੜ ਵਾਲੀ ਸਰਕਾਰ ਵਿਚ ਵੀ ਸ਼ਾਮਲ ਨਹੀਂ ਹੋ ਸਕਦੇ। ਅਸੀਂ ਸ਼ਰਾਬ ਦੀ ਬੋਤਲ ਜਾਂ ਇਕ ਵੱਡਾ ਨੋਟ ਲੈ ਕੇ ਆਪਣੀ ਵੋਟ ਹੀ ਨਹੀਂ ਵੇਚਦੇ ਸਗੋਂ ਆਪਣੀ ਕੌਮ ਦਾ ਭਵਿੱਖ ਵੀ ਵੇਚ ਦਿੰਦੇ ਹਾਂ। ਇਸ ਨਾਲ ਯੋਗ ਆਗੂਆਂ ਦੀ ਜਗ੍ਹਾ ਭ੍ਰਸ਼ਟ ਲੋਕ ਪੰਜਾਬ ’ਤੇ ਕਾਬਜ਼ ਹੋ ਜਾਂਦੇ ਹਨ। ਇਕ-ਦੂਜੇ ਦੀਆਂ ਦਸਤਾਰਾਂ ਲਾਹੁਣ, ਤਲਵਾਰਾਂ ਚਲਾਉਣ ਅਤੇ ਲੱਤਾਂ ਖਿੱਚਣ ਵਾਲੀ ਆਪਸੀ ਖਹਿਬਾਜ਼ੀ ਨੇ ਵੀ ਸਿੱਖਾਂ ਨੂੰ ਕਮਜ਼ੋਰ ਕੀਤਾ ਹੋਇਆ ਹੈ। ਜੇ ਸਿੱਖਾਂ ਦੇ ਸਾਰੇ ਰਾਜਨੀਤਿਕ ਧੜੇ ਪੰਥਕ ਏਕਤਾ ਵਿਚ ਪਰੋਏ ਜਾਣ ਤਾਂ ਸਿੱਖ ਵੀ ਆਪਣੇ ਪੰਜਾਬ ਦੇ ਹੱਕਾਂ ਬਾਰੇ ਸੋਚ ਸਕਦੇ ਹਨ। ਅੱਜ ਸਾਨੂੰ ਇਕ ਯੋਗ, ਇਮਾਨਦਾਰ, ਦੂਰ-ਅੰਦੇਸ਼ ਤੇ ਪੰਥਕ ਜਜ਼ਬਾ ਰੱਖਣ ਵਾਲੇ ਗੁਰਸਿੱਖ ਆਗੂ ਦੀ ਬੇਹੱਦ ਸਖ਼ਤ ਲੋੜ ਹੈ, ਜਿਸ ਨਾਲ ਸਾਡਾ ਪੰਜਾਬ ਰਾਜ ਬੇਗਮਪੁਰਾ ਬਣ ਸਕੇ ‘‘ਬੇਗਮ ਪੁਰਾ ਸਹਰ ਕੋ ਨਾਉ   ਦੂਖੁ ਅੰਦੋਹੁ ਨਹੀ; ਤਿਹਿ ਠਾਉ ’’ (ਭਗਤ ਰਵਿਦਾਸ/੩੪੫)

(4). ਧੀ ਭਰੂਣ ਹੱਤਿਆ : ਕਿਸੇ ਸਮੇਂ ਧੀ ਨੂੰ ਜਨਮ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ, ਪਰ ਅੱਜ ਮੈਡੀਕਲ ਸਾਇੰਸ ਨੇ ਇੰਨੀ ਸਹੂਲਤ ਦੇ ਦਿੱਤੀ ਕਿ ਧੀ ਨੂੰ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਪੇਟ ਵਿਚ ਮਾਰ ਦਿੱਤਾ ਜਾਂਦਾ ਹੈ। ਪੰਜਾਬ ਵਿਚ ਪੁੱਤਰਾਂ ਦੇ ਮੁਕਾਬਲੇ ਧੀਆਂ ਦੀ ਜਨਮ ਦਰ ਘਟੀ ਹੋਈ ਹੈ। ਪੁੱਤਰ ਦੀ ਚਾਹਤ ਲਈ ਮਾਰੀ ਜਾਣ ਵਾਲੀ ਧੀ ਦੀ ਮੌਤ ਦੇ ਪਾਪ ਵਿਚ ਕੇਵਲ ਮਾਂ-ਪਿਉ ਤੇ ਡਾਕਟਰ ਹੀ ਭਾਗੀਦਾਰ ਨਹੀਂ, ਸਗੋਂ ਉਸ ਤੋਂ ਬਾਅਦ ਹੋਣ ਵਾਲਾ ਪੁੱਤਰ ਵੀ ਓਨਾ ਹੀ ਪਾਪਾਂ ਦਾ ਭਾਗੀ ਹੁੰਦਾ ਹੈ ਕਿਉਂਕਿ ਉਸ ਦੀ ਖਾਤਰ ਹੀ ਧੀ ਦੀ ਹੱਤਿਆ ਕੀਤੀ ਹੁੰਦੀ ਹੈ।

ਇਸ ਤੋਂ ਇਲਾਵਾ ਪਿਤਾ ਲਈ ਦਾਜ ਦੇਣ ਦਾ ਬੋਝ, ਦਾਜ ਦੇਣ ਤੋਂ ਬਾਅਦ ਵੀ ਕਈ ਵਾਰੀ ਧੀ ਦਾ ਸੁਖੀ ਨਾ ਵੱਸਣਾ ਵੀ ਹੱਤਿਆ ਦਾ ਕਾਰਨ ਬਣਦੇ ਹਨ। ਸਮਾਜ ਵਿਚ ਨੌਜਵਾਨਾਂ ਵੱਲੋਂ ਛੇੜਖਾਨੀਆਂ ਜਾਂ ਹੋਰਨਾਂ ਧੀਆਂ ਵੱਲੋਂ ਪਿਤਾ ਦੀ ਪੱਗ ਨੂੰ ਦਾਗ਼ ਲਾ ਦੇਣਾ ਦੇਖ ਕੇ ਵੀ ਇਕ ਅਣਖ ਵਾਲਾ ਬਾਪ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਉਸ ਨੂੰ ਵੀ ਇਹ ਦਿਨ ਦੇਖਣਾ ਪਵੇ। ਇਸ ਦੇ ਅਸਿੱਧੇ ਰੂਪ ਵਿਚ ਦੋਸ਼ੀ ਤਾਂ ਸਮਾਜ ਹੀ ਹੈ, ਜਿਸ ਵਿਚ ਅਸੀਂ ਸਾਰੇ ਸ਼ਾਮਲ ਹਾਂ। ਗੁਰਬਾਣੀ ਨੇ ਔਰਤ ਨੂੰ ‘‘ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩) ਕਹਿ ਕੇ ਸਨਮਾਨ ਦਿੱਤਾ ਹੈ। ਸਿੱਖ ਪੰਥ ਵਿਚ ਇਸਤਰੀ ਤੇ ਪੁਰਖ ਦੋਨੋਂ ਹੀ ਰੱਬ ਦੇ ਰੂਪ ਮੰਨੇ ਗਏ ਹਨ। ਇਸ ਲਈ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਹੱਕ ਅਤੇ ਪਿਆਰ ਦੇਣਾ ਚਾਹੀਦਾ ਹੈ ‘‘ਏਤੇ ਅਉਰਤ ਮਰਦਾ ਸਾਜੇ; ਸਭ ਰੂਪ ਤੁਮ੍ਾਰੇ ’’ (ਭਗਤ ਕਬੀਰ/੧੩੪੯)

(5). ਦਾਜ : ਅੱਜ ਸਾਡੇ ਸਾਹਮਣੇ ਦਾਜ ਅਤੇ ਫ਼ਜ਼ੂਲ-ਖਰਚੀਆਂ ਵਾਲੇ ਮਹਿੰਗੇ ਵਿਆਹ ਵੀ ਇਕ ਸਮੱਸਿਆ ਬਣ ਗਏ ਹਨ। ਪੁਰਾਣੇ ਜ਼ਮਾਨੇ ਵਿਚ ਜਦੋਂ ਕੋਈ ਕਬੀਲਾ ਦੂਜੇ ਕਬੀਲੇ ’ਤੇ ਹਮਲਾ ਕਰਦਾ ਸੀ ਤਾਂ ਦੂਜਾ ਕਬੀਲਾ ਮੂੰਹ ਭੰਨ ਦਿੰਦਾ ਸੀ। ਜੇ ਦੂਜਾ ਕਬੀਲਾ ਕਮਜ਼ੋਰ ਹੁੰਦਾ ਤਾਂ ਉਹ ਹਾਰ ਮੰਨ ਕੇ ਹਮਲਾਵਰ ਕਬੀਲੇ ਦਾ ਸਵਾਗਤ ਕਰਦਾ ਸੀ। ਉਸ ਨੂੰ ਟੈਕਸ ਦੇ ਰੂਪ ਵਿਚ ਧਨ-ਦੌਲਤ, ਕੀਮਤੀ ਚੀਜ਼ਾਂ ਤੇ ਆਪਣੀਆਂ ਧੀਆਂ ਦੇ ਕੇ ਵਾਪਸ ਮੋੜ ਦਿੰਦਾ ਸੀ। ਹਮਲਾਵਰ ਕਬੀਲਾ ਜਿੱਤ ਦੇ ਵਾਜੇ ਵਜਾ ਕੇ ਵਾਪਸ ਮੁੜ ਜਾਂਦਾ ਸੀ। ਸਾਡੀਆਂ ਬਰਾਤਾਂ ਵੀ ਧੀ ਦੇ ਪਰਿਵਾਰ ’ਤੇ ਹਮਲਾ ਕਰਨ ਵਾਙ ਲੱਗਦੀਆਂ ਹਨ। ਜਿਸ ਨੇ ਕਦੀ ਕੁੱਤੇ ਨੂੰ ਸੋਟੀ ਨਹੀਂ ਮਾਰੀ ਹੁੰਦੀ, ਉਹ ਤਲਵਾਰ ਫੜ੍ਹ ਲੈਂਦਾ ਹੈ। ਉਸ ਨੂੰ ਫੜ੍ਹ ਕੇ ਘੋੜੀ ’ਤੇ ਬਿਠਾਇਆ ਜਾਂਦਾ ਹੈ। ਬਰਾਤ ਰੂਪੀ ਫ਼ੌਜ ਨਾਲ ਤੁਰਦੀ ਹੈ। ਧੀ ਦਾ ਬਾਪ ਹਾਰੇ ਹੋਏ ਕਬੀਲੇ ਦੇ ਸਰਦਾਰ ਵਾਙੂੰ ਬਾਹਰ ਆ ਕੇ ਸਵਾਗਤ ਕਰਦਾ ਹੈ। ਬਹੁਤ ਸਾਰੇ ਤੋਹਫ਼ੇ ਦੇ ਕੇ, ਦਾਜ ਦੇ ਕੇ, ਧੀ ਨੂੰ ਵੀ ਨਾਲ ਤੋਰਦਾ ਹੈ। ਪੁੱਤਰ ਵਾਲੇ ਜੇਤੂ ਧਿਰ ਵਾਙ ਬੈਂਡ-ਵਾਜੇ ਵਜਾਉਂਦੇ ਧੀ ਅਤੇ ਬਹੁਤ ਸਾਰਾ ਦਾਜ ਲੈ ਕੇ ਵਾਪਸ ਮੁੜ ਜਾਂਦੇ ਹਨ।

ਅੱਜ ਸਾਡੇ ਸਮਾਜ ਵਿਚ ਵੀ ਪੁੱਤਰਾਂ ਦੀ ਬੋਲੀ ਲਗਾਈ ਜਾਂਦੀ ਹੈ। ਅਮੀਰ ਤਾਂ ਦਾਜ ਵਿਚ ਬਹੁਤ ਕੁੱਝ ਦੇ ਸਕਦੇ ਹਨ, ਪਰ ਗਰੀਬ ਆਦਮੀ ਪੀਸਿਆ ਜਾਂਦਾ ਹੈ। ਤਿੰਨ ਧੀਆਂ ਦਾ ਬਾਪ ਕਰਜ਼ਾ ਚੁੱਕ ਕੇ ਇਕ ਧੀ ਨੂੰ ਵਿਆਹੁੰਦਾ ਹੈ ਤੇ ਘਰ ਬੈਠੀਆਂ ਦੋ ਧੀਆਂ ਨੂੰ ਦੇਖ ਕੇ ਝੁਰਦਾ ਹੈ। ਕੁੜਮਾਂ ਵੱਲੋਂ ਹੋਰ ਦਾਜ ਮੰਗਣ ’ਤੇ ਜਾਂ ਕਈ ਵਾਰੀ ਕਰਜ਼ਾ ਨਾ ਉਤਰਨ ’ਤੇ ਬਾਪ ਖੁਦਕਸ਼ੀ ਕਰ ਲੈਂਦਾ ਹੈ। ਕਈਆਂ ਨੇ ਤਾਂ ਗਰੀਬ ਧੀਆਂ ਦੇ ਵਿਆਹ ਦੇ ਨਾਮ ’ਤੇ ਵਪਾਰ ਵੀ ਸ਼ੁਰੂ ਕਰ ਲਏ ਹਨ। ਉਹਨਾਂ ਦੇ ਵਿਆਹ ਦੀਆਂ ਵੀਡੀਉ ਬਣਾ ਕੇ, ਸਾਰੀ ਦੁਨੀਆਂ ਵਿਚ ਦਿਖਾ ਕੇ ਕਰੋੜਾਂ ਰੁਪਇਆ ਇਕੱਠਾ ਕਰ ਰਹੇ ਹਨ।

ਦਾਜ ਦੀ ਲਾਹਨਤ ਤਾਂ ਹੀ ਬੰਦ ਹੋ ਸਕਦੀ ਹੈ ਜੇ ਪਿਤਾ ਦਾਜ ਦੇ ਮੰਗਤਿਆਂ ਨਾਲ ਆਪਣੀ ਧੀ ਦਾ ਰਿਸ਼ਤਾ ਹੀ ਨਾ ਜੋੜੇ। ਇਸ ਤੋਂ ਇਲਾਵਾ ਸਾਡੇ ਨੌਜਵਾਨ ਪ੍ਰਣ ਕਰਨ ਕਿ ਉਹ ਦਾਜ ਨਹੀਂ ਲੈਣਗੇ ਬਲਕਿ ਲੜਕੀ ਦੇ ਗੁਣ ਦੇਖੇ ਜਾਣਗੇ। ਜਿਸ ਨੇ ਆਪਣੇ ਦਿਲ ਦਾ ਟੁੱਕੜਾ ਧੀ ਹੀ ਦੇ ਦਿੱਤੀ, ਉਸ ਨੇ ਹੋਰ ਆਪਣੇ ਕੋਲ ਕੀ ਰੱਖ ਲਿਆ ? ਗੁਰਮਤਿ ਵਿਚ ਤਾਂ ਗੁਣਾਂ ਦੇ ਦਾਜ ਨੂੰ ਹੀ ਵਡਿਆਇਆ ਗਿਆ ਹੈ। ਦਾਜ ਲੈਣ ਤੇ ਦੇਣ ਦਾ ਵਿਖਾਲਾ ਪਾਉਣ ਵਾਲਾ ਗੁਰਮੁਖ ਹੀ ਨਹੀਂ ਹੈ। ਉਸ ਨੂੰ ਮਨਮੁਖ, ਝੂਠੇ, ਹੰਕਾਰੀ, ਕੱਚੇ ਜੀਵਨ ਵਾਲੇ ਤੇ ਪਖੰਡੀ ਕਹਿ ਕੇ ਦੁਰਕਾਰਿਆ ਗਿਆ ਹੈ ‘‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ’’ (ਮਹਲਾ /੭੯)

(6). ਨਸ਼ੇ : ਪੰਜਾਬ ਵਿਚ ਨਸ਼ੇ ਇੰਨੇ ਵੱਧ ਗਏ ਹਨ ਕਿ ਇਹ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨਾਲ-ਨਾਲ ਸਕੂਲਾਂ ਵਿਚ ਵੀ ਪਹੁੰਚ ਚੁੱਕੇ ਹਨ। ਅੱਜ ਪੰਜਾਬ ਵਿਚ ਇੰਨੀ ਜ਼ਿਆਦਾ ਸ਼ਰਾਬ ਵਿਕਦੀ ਹੈ ਕਿ ਜੰਮਦੇ ਬੱਚੇ ਤੋਂ ਲੈ ਕੇ ਮਰਨ ਕਿਨਾਰੇ ਪਏ ਬਜ਼ੁਰਗ ਤੱਕ ਦੇ ਹਿੱਸੇ ਵੀ ਸੱਤ-ਸੱਤ ਬੋਤਲਾਂ ਸ਼ਰਾਬ ਦੀਆਂ ਆਉਂਦੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਵਿਚ ਦੇਸ਼ ਦੀ ਵੰਡ ਪਿੱਛੋਂ ਢਾਈ ਦਰਿਆ ਰਹਿ ਗਏ ਹਨ। ਪੰਜ ਦਰਿਆ ਤਾਂ ਸੁੱਕਦੇ ਜਾ ਰਹੇ ਹਨ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਛੇਵਾਂ ਸ਼ਰਾਬ ਦਾ ਦਰਿਆ ਲਬਾ-ਲੱਬ ਭਰਿਆ ਵਗ ਰਿਹਾ ਹੋਵੇ। ਨਸ਼ਿਆਂ ਲਈ ਲੀਡਰਾਂ ਨੂੰ ਕੋਸਣ ਦੀ ਲੋੜ ਨਹੀਂ, ਇਸ ਲਈ ਅਸੀਂ ਆਪਣੇ ਦੁਸ਼ਮਣ ਆਪ ਹੀ ਹਾਂ। ਅਸੀਂ ਆਪਣੇ 7 ਨੁਕਸਾਨ ਆਪ ਹੀ ਕਰਦੇ ਹਾਂ। ਨਸ਼ੇ ਨੇ ਪੈਸਾ, ਸਿਹਤ, ਸਮਾਂ, ਪਰਿਵਾਰਕ ਸੰਬੰਧ, ਸਮਾਜਿਕ ਰਿਸ਼ਤੇ-ਨਾਤਿਆਂ ਦਾ ਨੁਕਸਾਨ ਤਾਂ ਕੀਤਾ ਹੀ ਹੈ, ਨਾਲ ਹੀ ਨੈਤਿਕ ਗੁਣ ਵੀ ਗਵਾਚ ਗਏ ਅਤੇ ਸੱਤਵਾਂ ਗੁਰੂ ਤੇ ਰੱਬ ਵੱਲੋਂ ਵੀ ਬੇਮੁਖ ਹੋ ਗਏ। ਮਨੁੱਖ ਨੂੰ ਓਨਾ ਦਰਿਆਵਾਂ, ਸਮੁੰਦਰਾਂ ਨੇ ਨਹੀਂ ਡੋਬਿਆ, ਜਿੰਨਾ ਇਕ ਸ਼ਰਾਬ ਦੇ ਪਿਆਲੇ ਨੇ ਡੋਬ ਕੇ ਰੱਖ ਦਿੱਤਾ ਹੈ। ਸ਼ਰਾਬੀ ਮਨੁੱਖ ਬੋਤਲ ਵਰਗਾ ਹੁੰਦਾ ਹੈ, ਜਿਸ ਦਾ ਧੜ ਤੇ ਗਰਦਨ ਤਾਂ ਹੁੰਦੀ ਹੈ, ਪਰ ਸਿਰ ਨਹੀਂ ਹੁੰਦਾ। ਸ਼ਰਾਬੀ ਦੇ ਘਰ ਆਉਣ ’ਤੇ ਬੱਚੇ ਸਹਿਮ ਜਾਂਦੇ ਹਨ ਤੇ ਪਤਨੀ ਦੇ ਅਰਮਾਨ ਮੁੱਕ ਜਾਂਦੇ ਹਨ।

ਨਸ਼ਾ ਸਰੀਰ ਵਿਚ ਸੁਸਤੀ, ਕਮਜ਼ੋਰੀ, ਕੈਂਸਰ, ਚੱਕਰ, ਲਕਵਾ, ਖਾਂਸੀ ਵਰਗੀਆਂ ਅਲਾਮਤਾਂ ਪੈਦਾ ਕਰਦਾ ਹੈ। ਇਸ ਨਾਲ ਦਿਮਾਗ ਦੀਆਂ ਨਾੜੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਚੇਤੰਨਤਾ ਖਤਮ ਹੋ ਜਾਂਦੀ ਹੈ। ਸੀ.ਬੀ.ਸੀ. ਕੈਨੇਡਾ ਦਾ ਇਕ ਪਬਲਿਕ ਅਦਾਰਾ ਹੈ, ਜਿਸ ਨੇ 2 ਦਸੰਬਰ, ਸੰਨ 2004 ਨੂੰ ਸਵੇਰੇ 9:05 ’ਤੇ ਅਤੇ 5 ਦਸੰਬਰ, ਸੰਨ 2004 ਨੂੰ ਸ਼ਾਮ 7 ਵਜੇ ਦੱਸਿਆ ਹੈ ਕਿ ਜੋ ਸ਼ਰਾਬ ਦੇ ਹੱਕ ਵਿਚ ਝੂਠੀ ਖੋਜ ਕਰਦੇ ਹਨ, ਅਸਲ ਵਿਚ ਇਹਨਾਂ ਪਿੱਛੇ ਸਾਰਾ ਹੱਥ ਸ਼ਰਾਬ ਕੰਪਨੀਆਂ ਦਾ ਹੁੰਦਾ ਹੈ। ਇਕ ਸਰਵੇ ਦੇ ਮੁਤਾਬਕ ਸ਼ਰਾਬ ਦੇ ਲਾਭ ਦੱਸਣ ਲਈ 3 ਸਾਲਾਂ ਵਿਚ 53 ਕਰੋੜ ਰੁਪਏ ਖਰਚੇ ਗਏ ਅਤੇ ਹਾਨੀਆਂ ਦੱਸਣ ਲਈ ਸਿਰਫ਼ 75 ਹਜ਼ਾਰ ਰੁਪਏ ਖਰਚੇ ਗਏ। ਹੁਣ ਤਾਂ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਹੁੱਕਾ ਬਾਰ ਖੁੱਲ੍ਹ ਗਏ ਹਨ, ਜਿਹਨਾਂ ਵਿਚ ‘ਸਿੰਘ’ ਅਤੇ ‘ਕੌਰ’ ਨਾਮ ਦੇ ਗੁਰਸਿੱਖਾਂ ਦੇ ਬੱਚੇ ਜਾ ਕੇ ਸ਼ਰੇਆਮ ਜਾਨਲੇਵਾ ਨਸ਼ੇ ਕਰ ਰਹੇ ਹਨ।

ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਕਿਸੇ ਦਾ ਸਸਤੀ ਤੋਂ ਸਸਤੀ ਚੀਜ਼ ਲੂਣ ਖਾ ਕੇ ਬੁਰਾ ਨਹੀਂ ਮੰਗੀਦਾ, ਇਵੇਂ ਹੀ ਸਿੱਖੀ ਵਿਚ ਸਸਤੇ ਤੋਂ ਸਸਤੇ ਨਸ਼ੇ ਤੰਮਾਕੂ ਤੋਂ ਵੀ ਦੂਰ ਰਹਿਣ ਦੀ ਹਦਾਇਤ ਹੈ। ਸਿੱਖ ਲਈ ਘਰ ਨੂੰ ਧਰਮਸ਼ਾਲਾ ਬਣਾਉਣ ਦੀ ਹਦਾਇਤ ਸੀ, ਪਰ ਕਈਆਂ ਨੇ ਘਰ ਵਿਚ ਹੀ ਬਾਰ ਬਣਾ ਲਈ ਜਾਂ ਅਹਾਤਾ ਬਣਾ ਲਿਆ ਗਿਆ। ਜੇ ਗੁਰਬਾਣੀ ਦਾ ਗਿਆਨ ਸਾਡੇ ਘਰਾਂ ਵਿਚ ਹੋਵੇ ਤਾਂ ਨਸ਼ੇ ਸਾਡੇ ਘਰਾਂ ਵਿਚ ਆ ਹੀ ਨਹੀਂ ਸਕਦੇ ‘‘ਜਿਤੁ ਪੀਤੈ ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ਆਪਣਾ ਪਰਾਇਆ ਪਛਾਣਈ; ਖਸਮਹੁ ਧਕੇ ਖਾਇ   ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ   ਝੂਠਾ ਮਦੁ ਮੂਲਿ ਪੀਚਈ; ਜੇ ਕਾ ਪਾਰਿ ਵਸਾਇ ’’ (ਮਹਲਾ /੫੫੪)

(7). ਪਤਿਤਪੁਣਾ :  ਜੇ ਕਿਸੇ ਇਮਾਨਦਾਰ ਬਜ਼ੁਰਗ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਉਸ ਨੂੰ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਵਿਚ ਖੜ੍ਹਾ ਕਰ ਦਿੱਤਾ ਜਾਏ। ਫਿਰ ਉਸ ਦੀਆਂ ਅੱਖਾਂ ਤੋਂ ਪੱਟੀ ਖੋਲ੍ਹ ਕੇ ਪੁੱਛਿਆ ਜਾਵੇ ਕਿ ਉਹ ਕਿੱਥੇ ਖੜ੍ਹਾ ਹੈ ਤਾਂ ਉਹ ਜਵਾਬ ਦੇਵੇਗਾ ਕਿ ਮੈਂ ਯੂ.ਪੀ. ਜਾਂ ਬਿਹਾਰ ਦੇ ਕਿਸੇ ਸ਼ਹਿਰ ਵਿਚ ਖੜ੍ਹਾ ਹਾਂ। ਕਾਰਨ ਇਹ ਹੈ ਕਿ ਉਸ ਨੂੰ ਕੇਸਾਂ ਵਾਲਾ ਕੋਈ ਵਿਰਲਾ ਹੀ ਨਜ਼ਰ ਆਵੇਗਾ। ਅੱਜ 80% ਸਿੱਖਾਂ ਦੇ ਬੱਚਿਆਂ ਦੇ ਸਿਰ ’ਤੇ ਕੇਸ ਨਜ਼ਰ ਨਹੀਂ ਆਉਂਦੇ। ‘ਕੇਸ ਗੁਰੂ ਕੀ ਮੋਹਰ’ ਕਤਲ ਕਰਾਉਣ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਉਸ ਦੀ ਮੌਤ ਹੋਈ ਮੰਨ ਲਈ ਗਈ ਹੈ। ਅੱਜ ਯੋਰਪੀਨ ਦੇਸ਼ਾਂ ਵਿਚ ਸਾਨੂੰ ਦਸਤਾਰ ਦੇ ਹੱਕ ਮੰਗਣੇ ਪੈ ਰਹੇ ਹਨ। ਜੇਕਰ ਯੋਰਪੀਨ ਦੇਸ਼ਾਂ ਦੀਆਂ ਸਰਕਾਰਾਂ ਸਾਡੇ ਨੌਜਵਾਨਾਂ ਦਾ ਸਰਵੇ ਕਰਨ ਲੱਗ ਜਾਣ ਤਾਂ ਉਹ ਕਹਿਣਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਦਸਤਾਰ ਤਾਂ ਦਿੱਤੀ ਹੀ ਨਹੀਂ, ਫਿਰ ਸਾਡੇ ਤੋਂ ਕਿਹੜੇ ਮੂੰਹ ਨਾਲ ਦਸਤਾਰ ਦਾ ਹੱਕ ਮੰਗ ਰਹੇ ਹੋ ? ਸਾਡੇ ਕੋਲ ਨਮੋਸ਼ੀ ਤੋਂ ਬਿਨਾਂ ਕੋਈ ਜਵਾਬ ਨਹੀਂ ਹੋਵੇਗਾ। ਮੇਰੀ ਹਮਦਰਦੀ ਹੈ ਉਹਨਾਂ ਨੌਜਵਾਨਾਂ ਨਾਲ ਕਿਉਂਕਿ ਉਹ ਜ਼ਿਆਦਾ ਕਸੂਰਵਾਰ ਨਹੀਂ ਹਨ। ਉਹਨਾਂ ਨੂੰ ਕੇਸਾਂ ਤੇ ਦਸਤਾਰ ਦੀ ਅਹਿਮੀਅਤ ਹੀ ਨਹੀਂ ਦੱਸੀ ਗਈ। ਕਸੂਰਵਾਰ ਤਾਂ ਮਾਪੇ, ਪ੍ਰਬੰਧਕ, ਪ੍ਰਚਾਰਕ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਹਨ, ਜਿਹੜੇ ਆਪਣੇ ਬੱਚਿਆਂ ਨੂੰ ਸਿੱਖੀ ਚਿੰਨ੍ਹਾ ਦੀ ਮਹਤੱਤਾ ਹੀ ਨਹੀਂ ਦਰਸਾ ਸਕੇ। ਅੱਜ ਇਸ ਪਾਸੇ ਵੀ ਸਾਨੂੰ ਸੁਚੇਤ ਹੋਣ ਦੀ ਸਖ਼ਤ ਲੋੜ ਹੈ ‘‘ਨਾਪਾਕ ਪਾਕੁ ਕਰਿ ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ’’ (ਮਹਲਾ /੧੦੮੪)

(8). ਡੇਰਾਵਾਦ : 2011 ਦੀ ਗਣਨਾ ਮੁਤਾਬਕ ਪੰਜਾਬ ਵਿਚ 12581 ਪਿੰਡ ਹਨ। ਤਕਰੀਬਨ ਦੁੱਗਣੇ ਡੇਰੇ ਪੰਜਾਬ ਵਿਚ ਸਥਾਪਤ ਹਨ। ਕਈ ਆਲੀਸ਼ਾਨ ਡੇਰਿਆਂ ਦੇ ਨਾਮ ਹਜ਼ਾਰਾਂ ਏਕੜਾਂ ਜ਼ਮੀਨ ਲੱਗੀ ਹੋਈ ਹੈ। ਲੋਕਾਂ ਦੀ ਕਮਾਈ ’ਤੇ ਜਿਊਣ ਵਾਲੇ ਇਹਨਾਂ ਪਰਜੀਵੀਆਂ ਨੇ ਆਪਣੇ ਡੇਰਿਆਂ ਵਿਚ ਕਈ ਤਰ੍ਹਾਂ ਦਾ ਪਖੰਡ ਚਲਾਇਆ ਹੁੰਦਾ ਹੈ। ਲੋਕਾਂ ਨੂੰ ਜੰਤਰ, ਮੰਤਰ, ਤੰਤਰ, ਧਾਗੇ, ਤਵੀਤ, ਜਲ, ਸਵਾਹ ਆਦਿ ਦੀਆਂ ਪੁੜੀਆਂ ਦੇ ਕੇ ਲੁੱਟਿਆ ਤੇ ਗੁੰਮਰਾਹ ਕੀਤਾ ਜਾਂਦਾ ਹੈ। ਅੱਜ ਸਾਧ ਅਮੀਰ ਹੈ ਤੇ ਪੰਜਾਬ ਗਰੀਬ ਹੈ। ਪੰਜਾਬ ਦੇ ਪਿੰਡਾਂ ਵਿਚ ਨਸ਼ਾ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਦੋ-ਦੋ ਪਖੰਡੀ ਸਾਧਾਂ ਦੇ ਹਿੱਸੇ ਇਕ-ਇਕ ਪਿੰਡ ਆਉਂਦਾ ਹੈ। ਜੇ ਇਹ ਪਿੰਡਾਂ ਵਿਚੋਂ ਨਸ਼ਾ ਵੀ ਖਤਮ ਨਹੀਂ ਕਰ ਸਕਦੇ ਤਾਂ ਐਸੇ ਸਾਧਾਂ ਨੂੰ ਰਗੜ ਕੇ ਫੋੜੇ ’ਤੇ ਬੰਨ੍ਹਣਾ ਹੈ ?

ਕਈ ਸਿੱਖਾਂ ਨੇ ਆਪਣੇ ਫੈਮਲੀ ਬਾਬੇ ਬਣਾਏ ਹੋਏ ਹਨ। ਇਹ ਗੱਦੀਦਾਰ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਆਪਣੇ ਪੈਰਾਂ ਵਿਚ ਬਿਠਾਉਂਦੇ ਹਨ। ਕਈ ਤਾਂ ਆਪਣੀ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਗਾ ਕੇ ਮੱਥੇ ਟਿਕਾਉਂਦੇ ਹਨ। ਜਦੋਂ ਪੰਜਾਬ ਜ਼ੁਲਮ ਦੀ ਅੱਗ ਵਿਚ ਬਲ ਰਿਹਾ ਸੀ ਉਦੋਂ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਅਖਵਾਉਣ ਵਾਲੇ ਸੰਨ 1985 ਤੋਂ 1995 ਤੱਕ ਕਿਤੇ ਨਜ਼ਰ ਨਹੀਂ ਆਏ। ਸਵਾ ਦੋ ਲੱਖ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਕੇ ਸ਼ਹੀਦ ਕੀਤਾ ਗਿਆ, ਪਰ ਕਿਸੇ ਪਖੰਡੀ ਸਾਧ ਨੇ ਜ਼ੁਲਮ ਦੇ ਖਿਲਾਫ਼ ‘ਹਾਅ’ ਦਾ ਨਾਅਰਾ ਵੀ ਨਹੀਂ ਮਾਰਿਆ। ਹਜ਼ਾਰਾਂ ਹੀ 15 ਤੋਂ 35 ਸਾਲ ਦੇ ਨੌਜਵਾਨ ਲਾਵਾਰਸ ਕਹਿ ਕੇ ਸਾੜ ਦਿੱਤੇ ਗਏ, ਪਰ ਇਹਨਾਂ ਪਖੰਡੀਆਂ ਨੇ ਅਖ਼ਬਾਰ ਵਿਚ ਕੋਈ ਫ਼ੋਕਾ ਬਿਆਨ ਵੀ ਨਾ ਦਿੱਤਾ। ਜਦੋਂ ਪੰਜਾਬ ਦੀ ਧਰਤੀ ’ਤੇ ਸ਼ਾਂਤੀ ਹੋਈ ਤਾਂ ਕਈ ਪਖੰਡੀ ਸਾਧ ਖੁੰਬਾਂ ਵਾਙੂੰ ਉੱਗ ਪਏ। ਇਹਨਾਂ ਨੇ ਗੁਰੂ ਸਾਹਿਬਾਨਾਂ ਦੇ ਗੁਰ ਪੁਰਬ ਤੇ ਖ਼ਾਲਸੇ ਦੇ ਇਤਿਹਾਸਕ ਦਿਹਾੜੇ ਬੰਦ ਕਰਾ ਕੇ ਆਪਣੇ ਸਾਧਾਂ ਦੇ ਜਨਮ ਦਿਨ, ਬਰਸੀਆਂ, ਮੱਸਿਆ, ਪੁੰਨਿਆਂ, ਪੰਚਮੀਆਂ ਤੇ ਦਸਮੀਆਂ ਆਦਿ ਪ੍ਰਚਲਿਤ ਕਰ ਦਿਤੀਆਂ। ਗੁਰਬਾਣੀ ਨਾਲੋਂ ਤੋੜ ਕੇ ਕੱਚੀਆਂ-ਪਿੱਲੀਆਂ ਕਵਿਤਾਵਾਂ ਨਾਲ ਜੋੜ ਦਿੱਤਾ। ‘‘ਗੁਰ ਮੂਰਤਿ ਗੁਰੁ ਸਬਦੁ ਹੈ (ਭਾਈ ਗੁਰਦਾਸ ਜੀ/ਵਾਰ ੨੪ ਪਉੜੀ ੧੧) ਨਾਲੋਂ ਹਟਾ ਕੇ ਕਾਲਪਨਿਕ ਤਸਵੀਰਾਂ ਦੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਸਾਡੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ ਸਿੱਖੀ ਦੇ ਸੂਝਵਾਨ ਪ੍ਰਚਾਰਕਾਂ ਨੂੰ ਨਹੀਂ ਸਾਂਭਿਆ, ਪਰ ਪਖੰਡੀਆਂ ਨੇ ਕਈ ਲਾਲਚੀ ਪ੍ਰਚਾਰਕਾਂ ਨੂੰ ਖ਼ਰੀਦ ਕੇ ਆਪਣੇ ਡੇਰਿਆਂ ਦਾ ਪ੍ਰਚਾਰ ਕਰਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਹਨਾਂ ਦੇ ਪਖੰਡਾਂ ਨੂੰ ਨਸ਼ਰ ਕੀਤਾ ਜਾਂਦਾ ਹੈ ਤਾਂ ਲੋਕ ਖੁਸ਼ ਹੁੰਦੇ ਹਨ, ਪਰ ਇਨ੍ਹਾਂ ਦੇ ਚੇਲੇ ਅੰਦਰੋਂ-ਅੰਦਰੀ ਕਹਿੰਦੇ ਹਨ ਕਿ ਸਾਡਾ ਬਾਬਾ ਤਾਂ ਬਿਲਕੁਲ ਠੀਕ ਹੈ। ਯਾਦ ਰੱਖੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀ ਗੁਰਿਆਈ ਖ਼ਤਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਮੱਥਾ ਟੇਕਿਆ ਸੀ। ਹਰ ਇਕ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਕਾਸ਼! ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਪੜ੍ਹਿਆ ਹੁੰਦਾ ਤਾਂ ਕੋਈ ਪਖੰਡੀ ਸਾਧ ਸਾਨੂੰ ਕਦੇ ਵੀ ਲੱੁਟ ਨਹੀਂ ਸੀ ਸਕਦਾ। ਜੇ ਅਸੀਂ ਹੁਣ ਵੀ ਇੰਨੀ ਗੱਲ ਸਮਝ ਲਈਏ ਤਾਂ ਹੁਣ ਵੀ ਪਖੰਡੀਆਂ ਦੀਆਂ ਦੁਕਾਨਾਂ ਬੰਦ ਹੋ ਸਕਦੀਆਂ ਹਨ ‘‘ਆਗਿਆ ਭਈ ਅਕਾਲ ਕੀ; ਤਬੈ ਚਲਾਇਓ ਪੰਥ। ਸਭ ਸਿੱਖਨ ਕਉ ਹੁਕਮ ਹੈ; ਗੁਰੂ ਮਾਨਿਓ ਗ੍ਰੰਥ।’’ (ਰਹਿਤਨਾਮਾ)

(9). ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ : ਪਿਛਲੇ ਸਮਿਆਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਲੀਆਂ, ਨਾਲੀਆਂ ਵਿਚ ਪੱਤਰੇ ਪਾੜ ਕੇ, ਸੁੱਟ ਕੇ ਜਾਂ ਸਾੜ ਕੇ ਘੋਰ ਬੇਅਦਬੀ ਕੀਤੀ ਗਈ। ਬੇਅਦਬੀ ਕਰਨ ਵਾਲੇ ਸ਼ਰੇਆਮ ਧਮਕੀਆਂ ਦਿੰਦੇ ਰਹੇ, ਪਰ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਗਿਆ। ਪੰਜਾਬ ਵਿਚ ਮਾਰੂ ਦੰਗੇ-ਫ਼ਸਾਦਾਂ ਤੋਂ ਬਚਣ ਲਈ ਹੁਣ ਪੰਥ ਨੂੰ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦਾ ਧਿਆਨ ਰੱਖਣਾ ਪਵੇਗਾ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਗੁਰਦੁਆਰਿਆਂ ਵਿਚ ਸੁਰੱਖਿਆ ਦਾ ਪੁਖ਼ਤਾ ਇੰਤਜ਼ਾਮ ਕਰਨਾ ਚਾਹੀਦਾ ਹੈ। ਨਵੀਂ ਟੈਕਨੋਲਜੀ ਦਾ ਲਾਭ ਉੱਠਾ ਕੇ ਸੀ.ਸੀ.ਟੀ.ਵੀ. ਕੈਮਰੇ ਲਗਾ ਲੈਣੇ ਚਾਹੀਦੇ ਹਨ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੁਕਾਨਾਂ ਤੋਂ ਵਿਕਣੇ ਬੰਦ ਹੋਣੇ ਚਾਹੀਦੇ ਹਨ ਤਾਂ ਕਿ ਕੋਈ ਗਲਤ ਅਨਸਰ ਖਰੀਦ ਕੇ ਬੇਅਦਬੀ ਨਾ ਕਰ ਸਕੇ। ਕਿਸੇ ਪ੍ਰਮਾਣਿਤ ਸੰਸਥਾ ਵੱਲੋਂ ਮੁਫ਼ਤ ਸਰੂਪ ਮੁਹੱਈਆ ਹੋਣੇ ਚਾਹੀਦੇ ਹਨ। ਇਕ ਜਾਂਚ ਕਮੇਟੀ ਸਰੂਪ ਪ੍ਰਕਾਸ਼ ਹੋਣ ਵਾਲੇ ਸਥਾਨ ਅਤੇ ਸੇਵਾਦਾਰਾਂ ਦਾ ਨਿਰੀਖਣ ਕਰੇ। ਹਰ ਸਰੂਪ ਦਾ ਇਕ ਖਾਸ ਰਜਿਸਟ੍ਰੇਸ਼ਨ ਨੰਬਰ ਹੋਵੇ; ਹਰ ਪੱਤਰਾ ਲੁਪਤ ਰੂਪ ਵਿਚ ਬਾਇਓਮੈਟ੍ਰਿਕ (Biometric) ਹੋਵੇ, ਜਿਸ ਵਿਚ ਸਰੂਪ ਲਿਜਾਣ ਵਾਲਿਆਂ ਦਾ ਪੂਰਾ ਵੇਰਵਾ ਦਰਜ ਹੋਵੇ ਅਤੇ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਜਵਾਬਦੇਹ ਹੋਣ। ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਹੀ ਅਸੀਂ ਗਲਤ ਅਨਸਰਾਂ ਹੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਰੋਕ ਸਕਦੇ ਹਾਂ।

(10). ਗੁਰਬਾਣੀ ਨਾਲੋਂ ਬੇਮੁਖਤਾਈ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਪੰਥਕ ਰੁਝੇਵਿਆਂ ਭਰਿਆ ਹੈ। ਉਹਨਾਂ ਕੋਲ ਇੰਨਾ ਵੀ ਸਮਾਂ ਨਹੀਂ ਸੀ ਕਿ ਚਮਕੌਰ ਦੀ ਗੜ੍ਹੀ ਛੱਡਦਿਆਂ ਆਪਣੇ ਲਾਡਲੇ ਸਾਹਿਬਜ਼ਾਦੇ ਅਤੇ ਆਪਣੇ ਪਿਆਰੇ ਸਿੰਘਾਂ ਦਾ ਸਸਕਾਰ ਹੀ ਕਰ ਜਾਂਦੇ। ਫਿਰ ਵੀ ਸਾਰਿਆਂ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਤੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਤਾਂ ਕਿ ਕਿਤੇ ਮੇਰਾ ਖ਼ਾਲਸਾ ਕਰਮਕਾਡਾਂ ਤੇ ਪਖੰਡਾਂ ਵਿਚ ਭਟਕ ਨਾ ਜਾਏ। ਅੱਜ ਸਾਡੇ ਕੋਲ ਇੰਨਾ ਸਮਾਂ ਵੀ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਵੀ ਕਰ ਸਕੀਏ। ਜਿਸ ਨੂੰ ‘ਗੁਰੂ-ਗੁਰੂ’ ਕੂਕਦਿਆਂ ਥੱਕਦੇ ਨਹੀਂ, ਕਈਆਂ ਨੇ ਸਾਰੀ ਜ਼ਿੰਦਗੀ ਵਿਚ ਉਸ ਗੁਰੂ ਦੇ ਸੰਪੂਰਨ ਦਰਸ਼ਨ ਵੀ ਨਹੀਂ ਕੀਤੇ ਹੁੰਦੇ। ਸਿੱਖ ਨੂੰ ਦੁਨੀਆਂ ਤੋਂ ਮੁਕਾਉਣ ਲਈ ਜ਼ਾਲਮਾਂ ਨੇ ਤਲਵਾਰਾਂ, ਨੇਜ਼ਿਆਂ, ਤੀਰਾਂ, ਬੰਦੂਕਾਂ, ਤੋਪਾਂ ਨਾਲ ਸਿੱਖਾਂ ਨੂੰ ਉਡਾਇਆ ਪਰ ਸਿੱਖ ਮੁੱਕਿਆ ਨਹੀਂ। ਸਿੱਖ ਵੀ ਮਰ ਸਕਦਾ ਹੈ; ਜਿਵੇਂ ਕਿਸੇ ਪਿਆਸੇ ਨੂੰ ਪਾਣੀ ਨਾ ਮਿਲੇ ਤਾਂ ਉਸ ਦੀ ਮੌਤ ਹੋ ਜਾਂਦੀ ਹੈ, ਇਸੇ ਤਰ੍ਹਾਂ ਜੇ ਸਿੱਖ ਨੂੰ ਬਾਣੀ ਨਾ ਮਿਲੇ ਤਾਂ ਸਿੱਖ ਦੀ ਵੀ ਮੌਤ ਹੋ ਜਾਂਦੀ ਹੈ ‘‘ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ, ਗੁਰ ਬਿਨੁ ਮਰਿ ਜਾਈ ’’ (ਮਹਲਾ /੭੫੭)

ਸੋ ਜੇ ਅਸੀਂ ਜਿਊਣਾ ਚਾਹੁੰਦੇ ਹਾਂ ਤਾਂ ਇਕੋ ਹੀ ਤਰੀਕਾ ਹੈ, ਗੁਰਬਾਣੀ ਨਾਲ ਜੁੜਨਾ। ਗੁਰਬਾਣੀ ਨੂੰ ਪੜ੍ਹ ਕੇ ਵਿਚਾਰੋ ਅਤੇ ਵਿਚਾਰ ਕੇ ਅਮਲ ਕਰੋ। ਵਿਚਾਰ ਕਰਨ ਵਾਲਾ ਗਿਆਨਵਾਨ ਹੋ ਜਾਂਦਾ ਹੈ ਅਤੇ ਅਮਲ ਕਰਨ ਵਾਲਾ ਅਨੰਦਿਤ ਜੀਵਨ ਜਿਉਂਦਾ ਹੈ। ਸਿੱਖ ਦੇ ਜੀਵਨ ਦਾ ਆਧਾਰ ਗੁਰਬਾਣੀ ਹੈ ‘‘ਜੀਵਤ ਜੀਵਤ ਜੀਵਤ ਰਹਹੁ   ਰਾਮ ਰਸਾਇਣੁ ਨਿਤ ਉਠਿ ਪੀਵਹੁ ’’ (ਮਹਲਾ /੧੧੩੮)

ਸਤਿਸੰਗਤ ਕੈਸੀ ਜਾਣੀਐ  ?

0

ਸਤਿਸੰਗਤ ਕੈਸੀ ਜਾਣੀਐ  ?

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ),

105, ਮਾਇਆ ਨਗਰ, ਸਿਵਲ ਲਾਈਨਜ਼, ਲੁਧਿਆਣਾ। 99155-15436

ਅਸੀਂ ਹਰ ਰੋਜ਼ ਅਰਦਾਸ ਦੇ ਅੰਤ ਵਿੱਚ ਪ੍ਰਮਾਤਮਾ ਅੱਗੇ ਇਹ ਮੰਗ ਕਰਦੇ ਹਾਂ ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਆਪ ਜੀ ਦਾ ਨਾਮ ਚਿੱਤ ਆਵੈ ਭਾਵ ਅਸੀਂ ਅਜਿਹੇ ਪੁਰਖਾਂ ਦੀ ਸੰਗਤ ਕਰੀਏ ਜਿਨ੍ਹਾਂ ਦੇ ਕਰਨ ਨਾਲ ਅਸੀਂ ਅਕਾਲ ਪੁਰਖ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਆਪਣਾ ਜੀਵਨ ਸਫਲ ਕਰ ਸਕੀਏ। ਸਤਿ ਸੰਗਤ ਕੀ ਹੈ ? ਉਨ੍ਹਾਂ ਪੁਰਖਾਂ ਦਾ ਇਕੱਠ, ਜਿੱਥੇ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਚੱਲਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਸਤਸੰਗਤਿ ਕੈਸੀ ਜਾਣੀਐ  ?  ਜਿਥੈ ਏਕੋ ਨਾਮੁ ਵਖਾਣੀਐ   ਏਕੋ ਨਾਮੁ ਹੁਕਮੁ ਹੈ; ਨਾਨਕ! ਸਤਿਗੁਰਿ ਦੀਆ ਬੁਝਾਇ ਜੀਉ ’’ (ਮਹਲਾ /੭੨)

ਆਧੁਨਿਕ ਸਾਇੰਸ ਵੀ ਇਹ ਕਹਿੰਦੀ ਹੈ ਕਿ ਦਿੱਸਣਹਾਰ ਮਾਦਾ; ਜਿਵੇਂ ਹਵਾ, ਪਾਣੀ, ਧਾਤਾਂ, ਅੱਗ, ਮਿੱਟੀ, ਪੌਦੇ, ਪਸ਼ੂ, ਚੰਦ, ਤਾਰੇ ਤੇ ਇਨਸਾਨ ਆਦਿ ਸਭ ਕੁਦਰਤੀ ਤੱਤਾਂ ਦੇ ਮੇਲ਼ ਜੋਲ ਤੋਂ ਬਣੇ ਹਨ। ਮਨੁੱਖ ਵੀ ਪੰਜ ਤੱਤਾਂ ਦੇ ਮੇਲ਼ ਤੋਂ ਬਣਿਆ ਹੋਇਆ ਹੀ ਕਿਹਾ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਫ਼ੁਰਮਾਉਂਦੇ ਹਨ ‘‘ਪਾਂਚ ਤਤ ਕੋ ਤਨੁ ਰਚਿਓ; ਜਾਨਹੁ ਚਤੁਰ ਸੁਜਾਨ   ਜਿਹ ਤੇ ਉਪਜਿਓ ਨਾਨਕਾ; ਲੀਨ ਤਾਹਿ ਮੈ ਮਾਨੁ ’’ (ਮਹਲਾ /੧੪੨੭)

ਸਾਰੀ ਸ੍ਰਿਸ਼ਟੀ ਦੀ ਉਤਪਤੀ ਵੀ ਅਣੂਆਂ ਦੇ ਮੇਲ ਤੋਂ ਹੀ ਹੋਈ ਹੈ। ਜਿਸ ਦਾ ਇੱਕੋ ਇੱਕ ਸੋਮਾ ਪਰਮ ਤੱਤ ਅਕਾਲ ਪੁਰਖ ਹੈ; ਜਿਵੇਂ ਹਾਈਡਰੋਜਨ ਤੇ ਆਕਸੀਨ ਦੇ ਮੇਲ਼ ਤੋਂ ਪਾਣੀ ਪੈਦਾ ਹੁੰਦਾ ਹੈ। (ਨਾਈਟਰੋਜਨ ਤੇ ਆਕਸੀਜਨ ਦੇ ਮੇਲ਼ ਤੋਂ ਹਵਾ ਬਣਦੀ ਹੈ। ਇਸੇ ਤਰ੍ਹਾਂ ਤੱਤਾਂ ਜਾਂ ਧਾਤਾਂ ਦੇ ਮੇਲ਼ ਤੋਂ ਨਵੀਂ ਕਿਸਮ ਦੀਆਂ ਮਿਸ਼ਰਤ ਧਾਤਾਂ ਬਣਦੀਆਂ ਹਨ। ਭਾਈ ਗੁਰਦਾਸ ਜੀ; ਦੂਜੀ ਵਾਰ ਦੀ 6ਵੀਂ ਪਉੜੀ ਵਿੱਚ ਬਿਆਨ ਕਰਦੇ ਹਨ ‘‘ਸੋਈ ਤਾਂਬਾ ਰੰਗ (ਕਲੀ) ਸੰਗਿ; ਜਿਉ ਕੈਹਾ (ਧਾਤੁ) ਹੋਈ ਸੋਈ ਤਾਂਬਾ ਜਿਸਤ ਮਿਲਿ; ਪਿਤਲ ਅਵਲੋਈ ਸੋਈ ਸੀਸੇ (ਸਿੱਕੇ) ਸੰਗਤੀ; ਭੰਗਾਰ ਭਲੋਈ (ਭਰਤ ਧਾਤੂ) ਤਾਂਬਾ ਪਾਰਸਿ ਪਰਸਿਆ; ਹੋਇ ਕੰਚਨ (ਸੋਨਾ) ਸੋਈ ਸੋਈ ਤਾਂਬਾ ਭਸਮ (ਰਾਖ) ਹੋਇ; ਅਉਖਧ ਕਰਿ ਭੋਈ (ਦਵਾਈ ਬਣਦਾ) ਆਪੇ ਆਪਿ ਵਰਤਦਾ; ਸੰਗਤਿ ਗੁਣ ਗੋਈ (ਭਾਈ ਗੁਰਦਾਸ ਜੀ/ਵਾਰ ਪਉੜੀ )

ਸੋ ਸੰਗਤ ਲਫ਼ਜ਼ ਦੇ ਪਿੱਛੇ ਅਤਿ ਡੂੰਘੇ ਅਤੇ ਗੁੱਝੇ ਭੇਦ ਛੁਪੇ ਹੋਏ ਹਨ। ਇਸ ਦੇ ਅੰਤਰੀਵ/ਆਤਮਿਕ ਭਾਵ ਨੂੰ ਸਮਝਣ ਅਤੇ ਅਨੁਭਵ ਕਰਨ ਦੀ ਅਤੀ ਜ਼ਰੂਰਤ ਹੈ। ਇਸ ਅੰਤਰੀਵ ਗਿਆਨ ਤੋਂ ਬਿਨਾਂ ਅਸੀਂ ਕਈ ਵਾਰ ਸੰਗਤ ਨੂੰ ਸਰੀਰਕ ਮੇਲ਼ ਜੋਲ ਹੀ ਸਮਝ ਬੈਠਦੇ ਹਾਂ। ਮਨੁੱਖ ਦੀ ਮਲ਼ੀਨ ਬੁੱਧੀ, ਬਿਨਾਂ ਗੁਰੂ ਦੀ ਸੰਗਤ ਦੇ, ਸ਼ੀਸ਼ੇ ਦੀ ਨਿਆਈਂ ਪਾਰਦਰਸ਼ੀ ਨਹੀਂ ਹੋ ਸਕਦੀ। ਲਗਾਤਾਰ ਸਾਧ ਸੰਗਤ ਤੋਂ ਬਗ਼ੈਰ ਇਨਸਾਨ ਲਈ ਮਾਇਕੀ ਗਿਲਾਨੀ ਤੋਂ ਬਚਣ ਤੇ ਇਸ ’ਚੋਂ ਨਿਕਲਣ ਦਾ ਕੋਈ ਹੋਰ ਰਾਹ ਹੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਸਾਧਸੰਗਤਿ ਬਿਨੁ ਤਰਿਓ ਕੋਇ (ਮਹਲਾ /੩੭੩), ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ; ਸੰਤਸੰਗਿ ਨਿਤ ਰਹੀਐ   ਏਕੁ ਅਧਾਰੁ ਨਾਮੁ ਧਨੁ ਮੋਰਾ; ਅਨਦੁ ਨਾਨਕ ਇਹੁ ਲਹੀਐ ’’ (ਮਹਲਾ /੫੩੩) ਇਸ ਲਈ ਗੁਰਬਾਣੀ ਸਾਨੂੰ ਸਾਧ ਸੰਗਤ ਭਾਵ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਕਰਨ ਦੀ ਵਾਰ-ਵਾਰ ਪ੍ਰੇਰਨਾ ਕਰਦੀ ਹੈ। ਗੁਰੂ ਅਰਜਨ ਦੇਵ ਜੀ ਸ੍ਰੀ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸੰਤ ਜਨਹੁ ਮਿਲਿ ਭਾਈਹੋ! ਸਚਾ ਨਾਮੁ ਸਮਾਲਿ ’’ (ਮਹਲਾ /੪੯)  ਗੁਰੂ ਰਾਮਦਾਸ ਜੀ ਸਾਰੰਗ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸੰਤ ਜਨਾ ਕੈ ਸੰਗਿ ਮਿਲੁ ਬਉਰੇ! ਤਉ ਪਾਵਹਿ ਮੋਖ ਦੁਆਰੁ ’’ (ਮਹਲਾ /੧੨੦੦)

ਸੰਗਤ ਵਿੱਚ ਮਿਲ ਬੈਠ ਕੇ ਮਨ ਦੀ ਦੁਬਿਧਾ ਤੇ ਵਿਕਾਰਾਂ ਦਾ ਵਖਰੇਵਾਂ ਦੂਰ ਹੋ ਜਾਂਦਾ ਹੈ। ਗੁਰੂ ਆਸ਼ੇ ਅਨੁਸਾਰ ਸੰਗਤ ਵਿੱਚ ਜਦੋਂ ਵਿਚਾਰ ਕਰਦੇ ਹਾਂ ਤਾਂ ਸਾਰੇ ਸ਼ੰਕੇ ਨਵਿਰਤ ਹੋ ਜਾਂਦੇ ਹਨ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ ਲਿਵ ਲਾਇ ’’ (ਮਹਲਾ /੧੧੮੫)

ਮਨੁੱਖ ਇੱਕ ਸਮਾਜਿਕ ਜੀਵ ਹੈ। ਇਹ ਇਕੱਲਾ ਨਹੀਂ ਰਹਿਣਾ ਚਾਹੁੰਦਾ।  ਹੋਰਨਾਂ ਦੀ ਸੰਗਤ ਕਰਨਾ ਲੋਚਦਾ ਹੈ। ਇਸ ਲਈ ਮਨੁੱਖ ਆਮ ਕਰਕੇ ਆਪਣੇ ਵਰਗੇ ਹੋਰ ਜੀਵਾਂ ਨਾਲ ਸੰਗਤ ਕਰਨੀ ਚਾਹੁੰਦਾ ਹੈ, ਜੋ ਪ੍ਰਭੂ ਵੱਲੋਂ ਟੁੱਟੇ ਹੁੰਦੇ ਹਨ ਤੇ ਉਨ੍ਹਾਂ ਦਾ ਸੰਬੰਧ ਪਦਾਰਥਵਾਦ ਨਾਲ ਹੁੰਦਾ ਹੈ। ਮਨੁੱਖ ਇਸ ਝੂਠੇ ਵਣਜ-ਵਪਾਰ ਵਿੱਚ ਗ਼ਲਤਾਨ ਹੋ ਕੇ ਖੁਆਰ ਹੁੰਦਾ ਹੈ। ਗੁਰਬਾਣੀ ਉਸ ਨੂੰ ਅਜਿਹੀ ਸੰਗਤ ਕਰਨ ਤੋਂ ਵਾਰ-ਵਾਰ ਤਾੜਨਾ ਕਰਦੀ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਮਨਮੁਖ ਸੇਤੀ ਦੋਸਤੀ; ਥੋੜੜਿਆ ਦਿਨ ਚਾਰਿ   ਇਸੁ ਪਰੀਤੀ ਤੁਟਦੀ ਵਿਲਮੁ ਹੋਵਈ; ਇਤੁ ਦੋਸਤੀ ਚਲਨਿ ਵਿਕਾਰ ’’ (ਮਹਲਾ /੫੮੭) ਗੁਰੂ ਅਰਜਨ ਦੇਵ ਜੀ ਇਸ ਪ੍ਰਥਾਇ ਬਚਨ ਕਰਦੇ ਹਨ ‘‘ਮਨਮੁਖਾ ਕੇਰੀ ਦੋਸਤੀ; ਮਾਇਆ ਕਾ ਸਨਬੰਧੁ   ਵੇਖਦਿਆ ਹੀ ਭਜਿ ਜਾਨਿ; ਕਦੇ ਪਾਇਨਿ ਬੰਧੁ ’’ (ਮਹਲਾ /੯੫੯)

ਕਾਇਨਾਤ ਦੇ ਸਾਰੇ ਜੀਵ ਹੀ ਇਸ ਮਾਇਕ ਪਦਾਰਥਾਂ ਦੇ ਝੂਠੇ ਸੰਸਾਰ ਵਿੱਚ ਗ਼ਲਤਾਨ ਹਨ। ਗੁਰਬਾਣੀ ਅਜਿਹੇ ਜੀਵਾਂ ਨੂੰ ਤਾੜਨਾ ਕਰਦੀ ਹੈ। ਜੈਤਸਰੀ ਕੀ ਵਾਰ ਵਿੱਚ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ ‘‘ਮਹਾ ਭਇਆਨ ਉਦਿਆਨ; ਨਗਰ ਕਰਿ ਮਾਨਿਆ   ਝੂਠ ਸਮਗ੍ਰੀ ਪੇਖਿ; ਸਚੁ ਕਰਿ ਜਾਨਿਆ ’’ (ਮਹਲਾ /੭੦੮)

ਇਸ ਦੇ ਐਨ ਉਲਟ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਉਨ੍ਹਾਂ ਦੇ ਨਿਰਮਲ ਵਿਚਾਰਾਂ ਨਾਲ ਪਰਸ (ਛੁਹ) ਕੇ ਸਾਡੀ ਮਾਇਕ ਪਦਾਰਥਾਂ ਨਾਲ ਮਲ਼ੀਨ ਹੋਈ ਬੁੱਧੀ ਉੱਤੇ ਪਾਰਸ ਕਲਾ ਵਰਤ ਸਕਦੀ ਹੈ ਅਤੇ ਸਾਡੇ ਮਲ਼ੀਨ ਹਿਰਦਿਆਂ ਵਿੱਚ ਚੜ੍ਹਦੀ ਕਲਾ, ਖੇੜਾ ਤੇ ਗੁਰੂ ਪਿਆਰ ਉਪਜ ਸਕਦਾ ਹੈ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ ‘‘ਸਤਸੰਗਤਿ ਮਿਲੈ ਦਿੜਤਾ ਆਵੈ; ਹਰਿ ਰਾਮ ਨਾਮਿ ਨਿਸਤਾਰੇ ’’ (ਮਹਲਾ /੯੮੧) ਐਸੇ ਨਿਰਮਲ ਹੋਏ ਹਿਰਦਿਆਂ ਵਿੱਚ ਇਲਾਹੀ ਪਿਆਰ, ਪ੍ਰੇਮ ਭਾਵਨਾ, ਪ੍ਰੇਮ ਰਸ ਤੇ ਪ੍ਰਭੂ ਪਿਆਰ ਸੁਭਾਵਕ ਹੀ ਉਪਜਦਾ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਮੇਰੇ ਮਨ ! ਹਰਿ ਸਿਉ ਲਾਗੀ ਪ੍ਰੀਤਿ   ਸਾਧਸੰਗਿ ਹਰਿ ਹਰਿ ਜਪਤ; ਨਿਰਮਲ ਸਾਚੀ ਰੀਤਿ ਰਹਾਉ ’’ (ਮਹਲਾ /੪੩੧) ਇਸ ਤਰ੍ਹਾਂ ਮਾਇਆ ਦੀ ਰੰਗਤ ਨਾਲ ਮਲ਼ੀਨ ਤੇ ਪਤਿਤ ਹੋਇਆ ਮਨ ਵੀ ਸਾਧ ਸੰਗਤ ਦੇ ਪ੍ਰਭਾਵ ਨਾਲ ਪਵਿੱਤਰ ਤੇ ਨਿਰਮਲ ਹੋ ਜਾਂਦਾ ਹੈ।

ਸਿੱਖ ਇਤਿਹਾਸ ਵਿੱਚ ਅਨੇਕਾਂ ਹੀ ਉਦਾਹਰਨਾਂ ਮਿਲ ਜਾਂਦੀਆਂ ਹਨ, ਜਿੱਥੇ ਭਲੇ ਪੁਰਸ਼ਾਂ ਦੀ ਸੰਗਤ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ। ਸੱਜਣ ਠੱਗ ਦੀ ਸਾਖੀ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਲਾਲਚ ਬਿਰਤੀ ਅਧੀਨ ਬਾਹਰੋਂ ਗੁਰਮੁਖੀ ਪਹਿਰਾਵੇ ਵਿੱਚ ਆਏ ਗਏ ਮੁਸਾਫਰਾਂ ਨੂੰ ਆਪਣੀ ਬਣਾਈ ਹੋਈ ਧਰਮਸ਼ਾਲਾ ’ਚ ਠਹਿਰਾ ਕੇ ਉਨ੍ਹਾਂ ਨੂੰ ਲੁੱਟਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੁੱਝ ਸਮੇਂ ਲਈ ਹੀ ਕੀਤੀ ਤੇ ਉਹਨਾਂ ਦੁਆਰਾ ਉਚਾਰਿਆ ਸੂਹੀ ਰਾਗ ਦਾ ਇਹ ਸ਼ਬਦ ‘‘ਉਜਲੁ ਕੈਹਾ ਚਿਲਕਣਾ; ਘੋਟਿਮ ਕਾਲੜੀ ਮਸੁ   ਧੋਤਿਆ ਜੂਠਿ ਉਤਰੈ; ਜੇ ਸਉ ਧੋਵਾ ਤਿਸੁ ’’ (ਮਹਲਾ /੭੨੯) ਸੁਣਿਆ ਤਾਂ ਉਨ੍ਹਾਂ ਦੇ ਚਰਨਾਂ ’ਤੇ ਢਹਿ ਪਿਆ। ਸੰਗਤ ਦਾ ਏਨਾ ਅਸਰ ਹੋਇਆ ਕਿ ਜਿਹੜੀ ਧਰਮਸ਼ਾਲਾ ਲੋਕਾਂ ਨੂੰ ਲੁੱਟਣ ਲਈ ਬਣਾਈ ਸੀ, ਉਹ ਸੱਚੀ ਟਕਸਾਲ ਬਣ ਗਈ ਅਤੇ ਹਰ ਸਮੇਂ ਪ੍ਰਭੂ ਦੇ ਨਾਮ ਦੀ ਸਿਫਤ ਸਲਾਹ ਹੋਣ ਲੱਗੀ, ਇਸ ਨਾਲ ਕਈਆਂ ਦਾ ਜੀਵਨ ਬਦਲ ਗਿਆ। ਇਸੇ ਤਰ੍ਹਾਂ ਭਾਈ ਬਿਧੀ ਚੰਦ, ਜੋ ਚੋਰ ਤੇ ਡਾਕੂ ਸਨ। ਚੋਰੀ ਕਰਨ ਤੋਂ ਬਾਅਦ ਆਪਣਾ ਬਚਾਅ ਕਰਨ ਲਈ, ਗੁਰੂ ਅਰਜਨ ਦੇਵ ਜੀ ਦੇ ਸਜੇ ਦਰਬਾਰ ਵਿੱਚ ਬੈਠ ਗਏ। ਗੁਰੂ ਉਪਦੇਸ਼ਾਂ ਨੂੰ ਸਰਵਣ ਕੀਤਾ ਤੇ ਸੰਗਤ ਦਾ ਰੂਪ ਹੀ ਹੋ ਗਏ। ਇੱਥੋਂ ਤੱਕ ਕਿ ਸਿਪਾਹੀ ਲੱਭਦੇ ਲੱਭਦੇ ਸੰਗਤ ਵਿੱਚ ਪਹੁੰਚੇ ਤੇ ਭਾਈ ਬਿਧੀ ਚੰਦ ਨੂੰ ਪਛਾਣ ਨਾ ਸਕੇ। ਕੁੱਝ ਸਮੇਂ ਕੀਤੀ ਸੰਗਤ ਦਾ ਏਨਾ ਪ੍ਰਭਾਵ ਪਿਆ ਕਿ ਭਾਈ ਬਿਧੀ ਚੰਦ ਨੇ ਹਮੇਸ਼ਾਂ ਲਈ ਕੁਕਰਮਾਂ ਦਾ ਤਿਆਗ ਕਰ ਗੁਰੂ ਉਪਦੇਸ਼ਾਂ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ।

ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਰਬਾਰ ਸਜਿਆ ਹੋਇਆ ਸੀ। ਦੂਰੋਂ ਦੂਰੋਂ ਸੰਗਤਾਂ ਗੁਰੂ ਦਰਸ਼ਨਾਂ ਲਈ ਆ ਰਹੀਆਂ ਸਨ। ਲੰਮੇ ਦੇਸ਼ ਤੋਂ ਆ ਰਹੀ ਸੰਗਤ ਦੇ ਨਾਲ ਜਸਵੰਤ ਰਾਏ ਨਾਂ ਦਾ ਚੋਰ ਵੀ ਰਲ਼ ਗਿਆ, ਪਰ ਮਨ ਵਿੱਚ ਖੋਟ ਸੀ। ਨਿਸ਼ਾਨਾ ਗੁਰੂ ਜੀ ਦੇ ਦਰਸ਼ਨ ਕਰਨਾ ਨਹੀਂ ਸੀ ਸਗੋਂ ਚੋਰੀ ਕਰਨਾ ਜਾਂ ਜੇਬਾਂ ਕੱਟਣਾ ਸੀ। ਜਦੋਂ ਗੁਰੂ ਸਾਹਿਬ ਦੇ ਸਨਮੁਖ ਮੱਥਾ ਟੇਕਣ ਲਈ ਪਹੁੰਚਿਆ ਤਾਂ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਉਚਾਰਿਆ ‘‘ਚੋਰ ਕੀ ਹਾਮਾ; ਭਰੇ ਕੋਇ   ਚੋਰੁ ਕੀਆ; ਚੰਗਾ ਕਿਉ ਹੋਇ  ? (ਮਹਲਾ /੬੬੨) ਇਹ ਵਾਕ ਸੁਣਦੇ ਸਾਰ ਹੀ ਸੰਗਤ ਵਿੱਚ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਅੱਗੇ ਤੋਂ ਇਹ ਕੁਕਰਮ ਨਾ ਕਰਨ ਦਾ ਪ੍ਰਣ ਕੀਤਾ। ਕੁੱਝ ਪਲਾਂ ਦੀ ਸੰਗਤ ਦੇ ਨਾਲ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆ ਗਈ।

ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਪਿਛਲਾ ਨਾਂ ਲਛਮਣ ਦਾਸ ਸੀ, ਨੇ ਹਿਰਨੀ ਦਾ ਸ਼ਿਕਾਰ ਕੀਤਾ। ਉਸ ਦੇ ਪੇਟ ਵਿੱਚੋਂ ਦੋ ਬੱਚੇ ਨਿੱਕਲੇ ਤੇ ਤੜਫ-ਤੜਕ ਕਰ ਮਰ ਗਏ। ਲਛਮਣ ਦਾਸ ਦੇ ਮਨ ’ਤੇ ਏਨਾ ਅਸਰ ਹੋਇਆ ਕਿ ਉਸ ਨੇ ਸਦਾ ਲਈ ਸ਼ਿਕਾਰ ਕਰਨਾ ਛੱਡ ਦਿੱਤਾ ਤੇ ਹਥਿਆਰਾਂ ਨੂੰ ਵੀਹ ਸਾਲ ਤੱਕ ਹੱਥ ਨਾ ਲਾਇਆ। ਜਦੋਂ ਗੁਦਾਵਰੀ ਨਦੀ ਦੇ ਕੰਢੇ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੇਵਲ ਵੀਹ ਕੁ ਦਿਨ ਹੀ ਕੀਤੀ ਤਾਂ ਉਸ ਦਾ ਏਨਾ ਪ੍ਰਭਾਵ ਪਿਆ ਕਿ ਸਮੇਂ ਦੀ ਸਭ ਤੋਂ ਵੱਡੀ ਤਾਕਤ ਮੁਗ਼ਲ ਸਮਰਾਜ ਨਾਲ ਟੱਕਰ ਲੈ ਕੇ ਸਿੱਖ ਰਾਜ ਕਾਇਮ ਕੀਤਾ। ਅੰਤ ਸਮੇਂ ਜਦੋਂ ਬਾਬਾ ਜੀ ਤੇ ਹੋਰ ਸਿੰਘਾਂ ਨੂੰ ਕੈਦ ਕਰ ਲਿਆ ਗਿਆ ਤਾਂ ਆਪ ਦੇ ਚਾਰ ਸਾਲ ਦੇ ਬੱਚੇ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਬਾਬਾ ਜੀ ਉਸ ਵੇਲੇ ਵੀ ਨਾ ਡੋਲੇ। ਓਹੋ ਬੰਦਾ ਸਿੰਘ ਬਹਾਦਰ ਜਿਹੜਾ ਹਿਰਨ ਦੇ ਬੱਚਿਆਂ ਨੂੰ ਤੜਫਦਾ ਵੇਖ ਕੇ ਵੈਰਾਗੀ ਬਣ ਗਿਆ ਸੀ ਤੇ ਹਥਿਆਰ ਛੱਡ ਦਿੱਤੇ ਸਨ, ਹੁਣ ਉਹੀ ਬੰਦਾ ਸਿੰਘ ਆਪਣੇ ਬੱਚੇ ਦਾ ਸਾਹਮਣੇ ਕਤਲ ਹੁੰਦਾ ਵੇਖ ਵੀ ਨਾ ਡੋਲਿਆ। ਇਹ ਸਭ ਗੁਰੂ ਸਾਹਿਬ ਦੀ ਕੀਤੀ ਸੰਗਤ ਦਾ ਹੀ ਫਲ਼ ਸੀ।

ਉਪਰੋਕਤ ਇਤਿਹਾਸਕ ਘਟਨਾਵਾਂ ਤੋਂ ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਇਨ੍ਹਾਂ ਮਨੁੱਖਾਂ ਨੇ ਉਚੇਚੇ ਤੌਰ ’ਤੇ ਮਹਾਂਪੁਰਖਾਂ ਦੀ ਸੰਗਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਇਹ ਸੰਗਤ ਉਨ੍ਹਾਂ ਦੇ ਲਿਖੇ ਹੋਏ ਪੂਰਬਲੇ ਕਰਮਾਂ ਅਨੁਸਾਰ ਹੀ ਉਨ੍ਹਾਂ ਨੂੰ ਮਿਲ ਗਈ ਤੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਆ ਗਈ। ਕੁੱਝ ਮਨੁੱਖ ਉਚਾ ਸੁਚਾ ਜੀਵਨ ਜਿਊਣ ਲਈ ਉਪਰਾਲਾ ਵੀ ਕਰਦੇ ਹਨ, ਪਰ ਉਨ੍ਹਾਂ ਦੇ ਪੁਰਾਣੇ ਸੰਸਕਾਰ ਐਨੇ ਡੂੰਘੇ ਉਕਰੇ ਹੁੰਦੇ ਹਨ ਕਿ ਉਹ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਵੱਲ ਉਲਰੇ ਰਹਿੰਦੇ ਹਨ। ਉਨ੍ਹਾਂ ’ਚੋਂ ਕੁੱਝ ਮਨੁੱਖਾਂ ਨੂੰ ਸਾਧ ਸੰਗਤ ਦੀ ਵਡਿਆਈ ਦਾ ਗਿਆਨ ਤਾਂ ਹੁੰਦਾ ਹੈ ਪਰ ਪਰਵਾਰਿਕ ਝਮੇਲਿਆਂ ਕਾਰਨ ਸੰਗਤ ਵਿੱਚ ਆਉਣਾ ਕਠਿਨ ਲੱਗਦਾ ਹੈ ਜਾਂ ਅਜਿਹੇ ਵਿਅਕਤੀ ਨੂੰ ਘਰ ਦੇ ਹੋਰ ਜੀਅ ਜਾਂ ਉਨ੍ਹਾਂ ਜੀਆਂ ਦੇ ਮਿੱਤਰ ਹੀ ਕਹਿ ਦਿੰਦੇ ਹਨ ਕਿ ਗ੍ਰਿਹਸਤ ਦੇ ਫ਼ਰਜ਼ ਨਿਭਾਉਣਾ ਹੀ ਜੀਵਨ ਮਨੋਰਥ ਹੈ ਤੇ ਸੰਗਤ ਕਰਨੀ ਬਿਖਮ ਮਾਰਗ ਹੈ। ਗੁਰੂ ਅਮਰਦਾਸ ਜੀ ‘ਅਨੰਦ’ ਬਾਣੀ ਵਿੱਚ ਇਸ ਅਵਸਥਾ ਦਾ ਜ਼ਿਕਰ ਕਰਦੇ ਹੋਏ ਫ਼ੁਰਮਾਉਂਦੇ ਹਨ ‘‘ਖੰਨਿਅਹੁ ਤਿਖੀ, ਵਾਲਹੁ ਨਿਕੀ; ਏਤੁ ਮਾਰਗਿ ਜਾਣਾ ’’ (ਮਹਲਾ /੯੧੯) ਇਸ ਕਰਕੇ ਗੁਰਬਾਣੀ ਵਿੱਚ ਸਤਿਸੰਗਤ ਭਾਵ ਗੁਰਮੁਖ ਪਿਆਰਿਆਂ ਦੇ ਮੇਲ਼ ਦੀ ਮਹਿਮਾ ਗਾਇਨ ਕੀਤੀ ਗਈ ਹੈ। ਇਸ ਪ੍ਰਥਾਇ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ‘‘ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ   ਕਹੁ ਨਾਨਕ ਤਿਸੁ ਭਇਓ ਪਰਾਪਤਿ; ਜਿਸੁ ਪੁਰਬ ਲਿਖੇ ਕਾ ਲਹਨਾ ’’  (ਮਹਲਾ /੬੪੨)

ਮਨੁੱਖ ਲਈ ਜਿੱਥੇ ਉਚੇ ਸੁੱਚੇ ਜੀਵਨ ਵਾਲੇ ਗੁਰਮੁਖ ਪਿਆਰਿਆਂ ਦੀ ਸੰਗਤ; ਜੀਵਨ ਵਿੱਚ ਤਬਦੀਲੀ ਲਿਆਉਂਦੀ ਹੈ, ਉੱਥੇ ਮਨੁੱਖ ਅਕਾਲ ਪੁਰਖ ਦੀ ਸਾਜੀ ਹੋਈ ‘ਕੁਦਰਤ’ ਦੀ ਸੰਗਤ ਕਰਕੇ ਵੀ ਆਤਮਿਕ ਹੁਲਾਰੇ ਮਾਣਦਾ ਹੈ। ਸੰਸਾਰ ਵਿੱਚ ਅਕਾਲ ਪੁਰਖ ਨੇ ਬੇਅੰਤ ਰੰਗਾਂ-ਰੂਪਾਂ ਵਿੱਚ ਆਪਣੀ ਮਨਮੋਹਣੀ ਕੁਦਰਤ ਰਚੀ ਹੋਈ ਹੈ। ਉਹ ਆਪ ਹੀ ਇਸ ਕੁਦਰਤ ਦੇ ਅੰਦਰ ਗੁਪਤ ਰੂਪ ਵਿੱਚ ਰਵਿਆ ਹੋਇਆ ਹੈ। ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਕੁਦਰਤਿ ਪਉਣੁ ਪਾਣੀ ਬੈਸੰਤਰੁ; ਕੁਦਰਤਿ ਧਰਤੀ ਖਾਕੁ   ਸਭ ਤੇਰੀ ਕੁਦਰਤਿ; ਤੂੰ ਕਾਦਿਰੁ ਕਰਤਾ; ਪਾਕੀ ਨਾਈ ਪਾਕੁ   ਨਾਨਕ! ਹੁਕਮੈ ਅੰਦਰਿ ਵੇਖੈ; ਵਰਤੈ ਤਾਕੋ ਤਾਕੁ ’’ (ਮਹਲਾ /੪੬੪), ਬਲਿਹਾਰੀ ਕੁਦਰਤਿ ਵਸਿਆ   ਤੇਰਾ ਅੰਤੁ ਜਾਈ ਲਖਿਆ ਰਹਾਉ ’’ (ਮਹਲਾ /੪੬੯)

ਅਸਲ ਵਿੱਚ ਸਾਡਾ ਮਨ ਮਾਇਆ ਵਿੱਚ ਇੰਨਾ ਗ਼ਲਤਾਨ ਹੋ ਚੁੱਕਾ ਹੈ ਕਿ ਸਾਨੂੰ ਇਸ ‘ਕੁਦਰਤ’ ਵੱਲ ਵੇਖਣ ਦੀ ਫ਼ੁਰਸਤ ਹੀ ਨਹੀਂ ਮਿਲਦੀ ਜਾਂ ਲੋੜ ਹੀ ਨਹੀਂ ਭਾਸਦੀ। ਬਾਗ਼ ਬਗ਼ੀਚੇ, ਪਾਰਕ, ਜੰਗਲ਼, ਝਰਨੇ ਆਦਿ ਕੁਦਰਤੀ ਦ੍ਰਿਸ਼ਾਂ ਦਾ ਅਨੰਦ ਮਾਣਨ ਲਈ ਭਾਵ ਸੰਗਤ ਕਰਨ ਲਈ ਅਸੀਂ ਤਿਆਰ ਹੀ ਨਹੀਂ ਹੁੰਦੇ। ਜਦੋਂ ਅਕਾਲ ਪੁਰਖ ਦੀ ਇਸ ਕੁਦਰਤ ਦੇ ਵਿਲੱਖਣ ਅਤੇ ਸੋਹਣੇ ਸਰੂਪਾਂ ਦਾ ਰੰਗ ਮਾਣਦੇ ਹਾਂ ਤਾਂ ਅਸੀਂ ਮਾਨੋਂ ਕੁਦਰਤ ਦੀ ਸੰਗਤ ਕਰ ਰਹੇ ਹੁੰਦੇ ਹਾਂ। ਕੁਦਰਤ ਦੀ ਸੰਗਤ ਵਿੱਚ ਰਚਿਆ ਹੋਇਆ ਮਨ; ਵਿਸਮਾਦ ਦੀ ਅਵਸਥਾ ਵਿੱਚ ਆ ਜਾਂਦਾ ਹੈ ਅਤੇ ਕੁਦਰਤ ਦੇ ਰਚਨਹਾਰ ਕਾਦਿਰ ਅੱਗੇ ਆਪ ਮੁਹਾਰੇ ਸਿਰ ਝੁਕ ਜਾਂਦਾ ਹੈ। ਇਸ ਅਵਸਥਾ ਨੂੰ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ ‘‘ਵਿਸਮਾਦੁ ਰੂਪ ਵਿਸਮਾਦੁ ਰੰਗ   ਵਿਸਮਾਦੁ; ਨਾਗੇ ਫਿਰਹਿ ਜੰਤ   ਵਿਸਮਾਦੁ ਪਉਣੁ; ਵਿਸਮਾਦੁ ਪਾਣੀ   ਵਿਸਮਾਦੁ ਅਗਨੀ; ਖੇਡਹਿ ਵਿਡਾਣੀ ’’ (ਮਹਲਾ /੪੬੪) ਅਤੇ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ; ਗੁਰਮੁਖਿ ਪਾਇਆ ਜਾਇ ’’ (ਮਹਲਾ /੫੧੫) ਇਹ ਕੁਦਰਤ ਦੀ ਆਤਮਿਕ ਸੰਗਤ ਹੈ, ਜਿਸ ਦੁਆਰਾ ਅਸੀਂ ਅਨੋਖੇ ਇਲਾਹੀ ਹਿਲੋਰੇ ਦਾ ਰੰਗ-ਰੱਸ ਮਾਣਦੇ ਹਾਂ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਜਲਿ ਥਲਿ ਮਹੀਅਲਿ ਗੁਪਤੋ ਵਰਤੈ; ਗੁਰ ਸਬਦੀ ਦੇਖਿ ਨਿਹਾਰੀ ਜੀਉ ਰਹਾਉ ’’ (ਮਹਲਾ /੫੯੭)

ਪੜ੍ਹੇ ਲਿਖੇ ਗੁਰਮੁਖਾਂ ਦੀ ਸੰਗਤ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ, ਇਸ ਲਈ ਗੁਰਮਤਿ ਨੇ ਸਾਨੂੰ ਇਹ ਪ੍ਰੇਰਨਾ ਕੀਤੀ ਹੈ ਕਿ ਹੇ ਮਨੁੱਖ! ਤੂੰ ਉਨ੍ਹਾਂ ਬੰਦਿਆਂ ਦੀ ਸੰਗਤ ਕਰ, ਜਿਨ੍ਹਾਂ ਦਾ ਜੀਵਨ ਜਗਦੇ ਦੀਵੇ ਦੀ ਤਰ੍ਹਾਂ ਹੈ। ਇਸ ਪਰਥਾਇ ਗੁਰੂ ਅੰਗਦ ਦੇਵ ਜੀ ਫ਼ੁਰਮਾਉਂਦੇ ਹਨ ‘‘ਸਤੀ ਪਹਰੀ ਸਤੁ ਭਲਾ; ਬਹੀਐ ਪੜਿਆ ਪਾਸਿ ’’ (ਮਹਲਾ /੧੪੬)

ਸਤਿਗੁਰੂ ਜੀ ਦੀ ਨਜ਼ਰ ਵਿੱਚ ਪੜ੍ਹਿਆਂ ਪਾਸ ਬੈਠਣਾ ਕੀ ਹੈ ? ਉਹ ਮਨੁੱਖ ਜਿਨ੍ਹਾਂ ਦੇ ਅੰਦਰ ਗੁਰੂ ਗਿਆਨ ਦੀ ਰੌਸ਼ਨੀ ਹੈ ਅਤੇ ਸਤਸੰਗੀ ਹਨ। ਜਿਨ੍ਹਾਂ ਨੇ ਕੇਵਲ ਕਿਤਾਬਾਂ ਹੀ ਨਹੀਂ ਪੜ੍ਹੀਆਂ ਸਗੋਂ ਮਨ ਨੂੰ ਵੀ ਪੜ੍ਹਿਆ ਹੈ ਭਾਵ ਆਪਣੇ ਹਰ ਗੁਣ-ਅਵਗੁਣ ਨੂੰ ਪੜ੍ਹਿਆ ਹੈ। ਜੀਵਨ ਵਿੱਚੋਂ ਵਿਕਾਰਾਂ ਨੂੰ ਕੱਢ ਕੇ ਗੁਣ ਭਰੇ ਹਨ। ਇਸ ਲਈ ਅਸੀਂ ਪੜ੍ਹਿਆਂ ਨੂੰ ਵੀ ਪੜ੍ਹਾਉਣ ਵਾਲੇ ਸਤਿਗੁਰ ਦੇ ਪਾਸ ਬੈਠਣਾ ਹੈ। ਬਾਕੀ ਸਾਰਾ ਸਮਾਂ ਕਾਰ-ਵਿਹਾਰ ਕਰਦਿਆਂ ਉਚਾ ਤੇ ਸੁੱਚਾ ਜੀਵਨ ਜਿਊਣਾ ਹੈ। ਇਸ ਤਰ੍ਹਾਂ ਪੜ੍ਹਿਆ ਹੋਇਆ ਹਰ ਅੱਖਰ; ਮਨੁੱਖ ਦੇ ਅੰਦਰ ਵੱਸ ਕੇ ਅੱਖਰਾਂ ਦੇ ਮਾਲਕ ਪ੍ਰਭੂ ਨਾਲ ਜੁੜ ਜਾਵੇਗਾ। ਗੁਰੂ ਅਰਜਨ ਦੇਵ ਜੀ ਇਸ ਬਾਰੇ ਫ਼ੁਰਮਾਉਂਦੇ ਹਨ ‘‘ਏਕ ਅਖਰੁ ਹਰਿ ਮਨਿ ਬਸਤ; ਨਾਨਕ! ਹੋਤ ਨਿਹਾਲ ’’ (ਮਹਲਾ /੨੬੧)

ਸੋ ਸਤਿਸੰਗਤ ਉਹ ਹੈ, ਜਿੱਥੇ ਕੇਵਲ ਨਾਮ ਦੀ ਹੀ ਚਰਚਾ ਹੁੰਦੀ ਹੈ। ਨਾਮ ਕੀ ਹੈ ? ਅਕਾਲ ਪੁਰਖ ਦੀ ਮਹਿਮਾ ਹੀ ਨਾਮ ਹੈ। ਇਸ ਵਡਿਆਈ ਦੀ ਸਮਝ ਸਤਿਗੁਰੂ ਤੋਂ ਪੈਂਦੀ ਹੈ। ਸਤਿਗੁਰੂ ਕੌਣ ਹੈ। ਗੁਰੂ ਰਾਮ ਦਾਸ ਜੀ ਫ਼ੁਰਮਾਉਂਦੇ ਹਨ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ   ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ’’ (ਮਹਲਾ /੯੮੨)

ਗੁਰਬਾਣੀ ਤੇ ਸੰਗਤ ਦੇ ਮੇਲ਼ ਨਾਲ ਹੀ ਸਤਿ ਸੰਗਤ ਬਣਦੀ ਹੈ। ਸਤਿਸੰਗਤ ਅਸਲ ਵਿੱਚ ਗੁਰੂ ਦੀ ਪਾਠਸ਼ਾਲਾ ਹੈ, ਜਿੱਥੇ ਦਾਖ਼ਲਾ ਲੈ ਕੇ ਮਨੁੱਖ ਨੇ ਉਚੇ ਤੇ ਸੁੱਚੇ ਗੁਣ ਗ੍ਰਹਿਣ ਕਰਨੇ ਹਨ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ ‘‘ਸਤਸੰਗਤਿ ਸਤਿਗੁਰ ਚਟਸਾਲ ਹੈ; ਜਿਤੁ ਹਰਿ ਗੁਣ ਸਿਖਾ ’’ (ਮਹਲਾ /੧੩੧੬) ਸਤ ਸੰਗਤ ਵਿੱਚ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ। ਇਸ ਬਾਰੇ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਗੁਰ ਦੁਆਰੈ; ਹਰਿ ਕੀਰਤਨੁ ਸੁਣੀਐ   ਸਤਿਗੁਰੁ ਭੇਟਿ; ਹਰਿ ਜਸੁ ਮੁਖਿ ਭਣੀਐ   ਕਲਿ ਕਲੇਸ ਮਿਟਾਏ ਸਤਿਗੁਰੁ; ਹਰਿ ਦਰਗਹ ਦੇਵੈ ਮਾਨਾਂ ਹੇ ’’ (ਮਹਲਾ /੧੦੭੫) ਇਸ ਤਰ੍ਹਾਂ ਗੁਰੂ ਦੀ ਸੰਗਤ ਕਰਨ ਨਾਲ, ਗੁਰੂ ਦੇ ਬਚਨ ਸੁਣ ਕੇ ਮਨ ਵਿੱਚ ਵਸਾਉਣ ਨਾਲ ਸਾਡੇ ਕਲਹ ਕਲੇਸ਼ ਖ਼ਤਮ ਹੁੰਦੇ ਹਨ ਤੇ ਅਸੀਂ ਸਚਿਆਰ ਜੀਵਨ ਜਿਉਣ ਦੀ ਜਾਂਚ ਸਿੱਖਦੇ ਹਾਂ। ਸਚਿਆਰ ਜੀਵਨ ਜਿਉਣ ਲਈ ਮਨ ਨੂੰ ਸਵੱਛ ਤੇ ਪਵਿੱਤਰ ਕਰਨ ਦੀ ਲੋੜ ਹੈ ਕਿਉਂਕਿ ਮਨ ਹੀ ਸਰੀਰ ਨੂੰ ਚਲਾਉਣ ਵਾਲਾ ਹੈ। ਮਾਨੋ ਮਨ ਇੱਕ ਡਰਾਈਵਰ ਹੈ ਤੇ ਸਰੀਰ ਗੱਡੀ ਹੈ।

ਸਤਿਸੰਗਤ ਵਿੱਚ ਬੈਠ ਕੇ ਪ੍ਰਭੂ ਚਿੰਤਨ ਕਰਨ ਅਤੇ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਮਨ ਤੋਂ, ਜੋ ਜਨਮ ਜਨਮਾਤਰਾਂ ਦੀ ਅਤੇ ਪਾਪਾਂ ਦੀ ਮੈਲ਼ ਲੱਗੀ ਹੁੰਦੀ ਹੈ, ਉਹ ਸਦਾ ਵਾਸਤੇ ਦੂਰ ਹੋ ਜਾਂਦੀ ਹੈ ਤੇ ਮਨ ਪਵਿੱਤਰ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਸਚੇ ਚਰਣ ਸਰੇਵੀਅਹਿ ਭਾਈਭ੍ਰਮੁ ਭਉ ਹੋਵੈ ਨਾਸੁ   ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ! ਹਰਿ ਕੈ ਨਾਮਿ ਨਿਵਾਸੁ ’’  (ਮਹਲਾ /੬੩੯)

ਸਤਿਸੰਗਤ ਕਿਸੇ ਵੱਡੇ ਇਕੱਠ ਦਾ ਨਾਉਂ ਨਹੀਂ ਸਗੋਂ ਉਹ ਇਕੱਠ, ਜਿਸ ਵਿੱਚ ਕੇਵਲ ਸਤਿ ਦੀ ਅਰਾਧਣਾ ਹੋਵੇ, ਪਰ ਜਿਸ ਇਕੱਤਰਤਾ ਵਿੱਚ ਸਤਿ ਦੀ ਅਣਹੋਂਦ ਹੋਵੇਗੀ ਭਾਵੇਂ ਉਹ ਲੱਖਾਂ ਦਾ ਇਕੱਠ ਹੀ ਕਿਉਂ ਨਾ ਹੋਵੇ, ਸਤਿਸੰਗਤ ਨਹੀਂ ਅਖਵਾ ਸਕਦਾ। ਸਤਿ ਦੀ ਹੋਂਦ ਵਾਲੇ ਇਕੱਠ ਭਾਵੇਂ ਉਹ ਦੋ ਪ੍ਰਾਣੀਆਂ ਦਾ ਹੀ ਹੋਵੇ ਉਸ ਨੂੰ ਸੰਗਤ ਹੀ ਕਿਹਾ ਜਾਵੇਗਾ। ਭਾਈ ਗੁਰਦਾਸ ਜੀ 13ਵੀਂ ਵਾਰ ਦੀ 19ਵੀਂ ਪਾਉੜੀ ਵਿੱਚ ਸਮਝਾਉਂਦੇ ਹਨ ‘‘ਇਕੁ ਸਿਖੁ, ਦੁਇ ਸਾਧ ਸੰਗੁ; ਪੰਜੀਂ ਪਰਮੇਸਰੁ’’ ਸੰਗਤ ਵਿੱਚੋਂ ਪੂਰਾ ਲਾਹਾ ਪ੍ਰਾਪਤ ਕਰਨ ਵਾਸਤੇ ਮਨ ਵਿੱਚੋਂ ਹੰਕਾਰ ਦੀ ਬਿਰਤੀ ਤਿਆਗ ਕੇ, ਨਿਮਰਤਾ ਧਾਰਨ ਕਰ ਕੁੱਝ ਸਿੱਖਣ ਦੀ ਬਿਰਤੀ ਲੈ ਕੇ ਜਾਣਾ ਚਾਹੀਦਾ ਹੈ। ਭਗਤ ਕਬੀਰ ਜੀ ਦੇ ਬਚਨ ਹਨ ‘‘ਕਬੀਰ ਸਭ ਤੇ ਹਮ ਬੁਰੇ; ਹਮ ਤਜਿ, ਭਲੋ ਸਭੁ ਕੋਇ ’’ (ਭਗਤ ਕਬੀਰ/੧੩੬੪)

ਸਤਿਗੁਰੂ ਦੀ ਸੰਗਤ ਵਿੱਚ ਜਾ ਕੇ, ਦੂਜੇ ਦੀ ਨਿੰਦਿਆ ਚੁਗ਼ਲੀ ਨਾ ਕਰਨੀ ਹੈ ਤੇ ਨਾ ਸੁਣਨੀ ਚਾਹੀਦੀ ਹੈ। ਉੱਥੇ ਜਾ ਕੇ, ਜੋ ਗੁਰਮਤਿ ਦੀ ਕਥਾ ਵਿਚਾਰ ਹੋ ਰਹੀ ਹੋਵੇ, ਉਸ ਨੂੰ ਹੀ ਸੁਣਨਾ ਤੇ ਵਿਚਾਰਨਾ ਚਾਹੀਦਾ ਹੈ। ਇੱਥੇ ਹੀ ਬੱਸ ਨਹੀਂ ਕਰਨੀ ਸਗੋਂ ਉਸ ਵਿਚਾਰ ਨੂੰ ਹੋਰਨਾਂ ਨਾਲ ਵੀ ਸਾਂਝਾ ਕਰਨਾ ਜ਼ਰੂਰੀ ਹੈ। ਅਜਿਹੇ ਜੀਵਾਂ ਉੱਤੇ ਗੁਰੂ ਪਾਤਸ਼ਾਹ ਪ੍ਰਸੰਨ ਹੁੰਦੇ ਹਨ। ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ’’ (ਮਹਲਾ /੩੦੬) ਜਦੋਂ ਅਜਿਹਾ ਜੀਵਨ ਬਣ ਗਿਆ ਤਾਂ ਜੀਵਨ ਵਿੱਚ ਅਨੰਦ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਸਤਿਸੰਗਤ ਦਾ ਪੂਰਾ ਲਾਹਾ ਵੀ ਮਿਲ ਜਾਵੇਗਾ। ਇਸ ਤਰ੍ਹਾਂ ਗੁਰਮੁਖਾਂ ਦੀ ਸੰਗਤ ਕਰਨ ਨਾਲ ਵਿਕਾਰਾਂ ਦੀ ਮੈਲ਼ ਮਿਟਦੀ ਹੈ ਤੇ ਚੰਗੀ ਮੱਤ ਆਉਂਦੀ ਹੈ। ਪ੍ਰਭੂ ਹਮੇਸ਼ਾਂ ਅੰਗ-ਸੰਗ ਜਾਪਦਾ ਹੈ। ਸੰਗਤ ਵਿੱਚੋਂ ਨਾਮ ਰੂਪੀ ਰਤਨ ਲੱਭ ਪੈਂਦਾ ਹੈ ਤੇ ਮਨ, ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਪੰਜ ਵਿਕਾਰ ਕਾਬੂ ਵਿੱਚ ਆ ਜਾਂਦੇ ਹਨ ਤੇ ਮਨ ਨੂੰ ਬੁਰੇ ਬਚਨ ਚੰਗੇ ਲੱਗਣੋ ਹੱਟ ਜਾਂਦੇ ਹਨ। ਇਸ ਤਰ੍ਹਾਂ ਵੈਰੀ ਵੀ ਮਿੱਤਰ ਲੱਗਦੇ ਹਨ। ਪੈਰ ਮੰਦੇ ਪਾਸੇ ਨਹੀਂ ਜਾਂਦੇ ਤੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ। ਮਨੁੱਖ ਆਪਣਾ ਜੀਵਨ ਮਨੋਰਥ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਤੇ ਹਰ ਥਾਂ ਪ੍ਰਮਾਤਮਾ ਨੂੰ ਹੀ ਵੇਖਦਾ, ਅਨੰਦਿਤ ਹੁੰਦਾ ਹੈ।

Most Viewed Posts