‘ੴ’ ਦੇ ਗੁਰਮੁਖੀ ਸੰਕੇਤ ਦਾ ਲਿਖਤੀ ਤੇ ਉਚਾਰਨਿਕ ਰੂਪ

0
245

‘ੴ’ ਦੇ ਗੁਰਮੁਖੀ ਸੰਕੇਤ ਦਾ ਲਿਖਤੀ ਤੇ ਉਚਾਰਨਿਕ ਰੂਪ

ਜਗਤਾਰ ਸਿੰਘ ਜਾਚਕ, ਨਿਊਯਾਰਕ

ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ 20ਵੀਂ ਸਦੀ ਦੀ ਮਸ਼ੀਨੀ ਛਪਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ‘ੴ’ ਦਾ ਵਖਰੇਵੇਂ-ਜਨਕ ਸਥਾਪਿਤ ਕੀਤਾ ਚਿੰਨ੍ਹਾਤਮਕ ਲਫ਼ਜ਼ 21ਵੀਂ ਸਦੀ ਦੇ ਮੁੱਢਲੇ ਦੌਰ ਸੰਨ 2004 ਤੋਂ ‘ੴ’ ਦਾ ਜੁੜਵਾਂ ਰੂਪ ਇਖ਼ਤਿਆਰ ਕਰ ਚੁੱਕਾ ਹੈ।  ਦੀ ਉਪਰਲੀ ਕਾਰ ਰੂਪ ਰੇਖਾ ਦਾ ਆਕਾਰ ਵੀ ਘਟ ਚੁੱਕਾ ਹੈ । ਗੁਰਬਾਣੀ ਦੇ ਖੋਜੀ ਵਿਦਵਾਨਾਂ ਦਾ ਮੱਤ ਹੈ ਕਿ ਗੁਰਮੁਖੀ ਦੇ ਇਸ ਪ੍ਰਤੀਕਾਤਮਿਕ ਲਫ਼ਜ਼ ਦੀ ਘਾੜਤ ਗੁਰੂ ਨਾਨਕ ਸਾਹਿਬ ਜੀ ਦੀ ਨਿਰੋਲ ਆਪਣੀ ਮੌਲਿਕ ਰਚਨਾ ਹੈ। ਇਸ ਦਾ ਪ੍ਰੰਪਰਾਗਤ, ਪ੍ਰਚਲਿਤ ਤੇ ਸਰਬ-ਪ੍ਰਵਾਣਿਤ ਪ੍ਰਮਾਣੀਕ ਉਚਾਰਨ ਹੈ : ਇੱਕ-ਓਅੰਕਾਰ (ਇਕੁ ਓਅੰਕਾਰੁ) ।  ਨਾ ਤਾਂ ਇਸ ਦੀ ਬਣਤਰ ਲਈ ਸੰਸਕ੍ਰਿਤ ਦੇ ਲਫ਼ਜ਼ਾਂ ਦੀ ਧੂਹ-ਘੜੀਸ ਕਰਦਿਆਂ ਕਾਰ () ਨੂੰ ਵੱਖਰੇ ਰੂਪ ਵਿੱਚ ਵੇਖਣ ਤੇ ਸਮਝਾਉਣ ਦੀ ਲੋੜ ਹੈ ਅਤੇ ਨਾ ਹੀ ਉਚਾਰਨ ਪੱਖੋਂ ਇਸ ਨੂੰ ‘ਇੱਕ-ਓ’ ‘ਇੱਕੋ, ‘ਇੱਕ-ਓਮ’, ‘ਏਕੰਕਾਰ’ ਤੇ ‘ਏਕਮ-ਕਾਰ’ ਵਰਗੇ ਮਨਮਤੀ ਤੇ ਅਸ਼ੁਧ ਰੂਪਾਂ ਵਿੱਚ ਦਰਸਾਉਣ ਤੇ ਪ੍ਰਚਾਰਣ ਦੀ ਲੋੜ ਹੈ।

ਇਸ ਸਚਾਈ ਦਾ ਵੱਡਾ ਕਾਰਨ ਹੈ ਗੁਰੂ ਕੇ ਸਮਕਾਲੀ ਵਿਦਵਾਨ, ਹਜ਼ੂਰੀ ਲਿਖਾਰੀ ਤੇ ਗੁਰਬਾਣੀ ਦੇ ਮੋਢੀ ਵਿਆਖਿਆਕਾਰ ਭਾਈ ਗੁਰਦਾਸ ਜੀ ਦੁਆਰਾ ‘ੴ’ ਦੇ ਚਿੰਨ੍ਹਾਤਮਕ ਲਫ਼ਜ਼ ਦੀ ਵਿਆਖਿਆ, ਜਿਸ ਰਾਹੀਂ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ‘ੴ’  ਦਾ ਸੰਕੇਤ ‘ਏਕੰਕਾਰ’ ਤੇ ‘ਓਅੰਕਾਰ’ ਦੇ ਲਫ਼ਜ਼ੀ ਵਖਰੇਵੇਂ ਦੇ ਬਾਵਜੂਦ ਵੀ ਇੱਕ ਅਨਿਖੜਵਾਂ ਸੁਮੇਲ ਹੈ । ਏਕਾ (੧), ਏਕੰਕਾਰੁ ਦਾ ਪ੍ਰਤੀਕ ਹੈ ਅਤੇ ਊੜਾ (ੳ), ਓਅੰਕਾਰੁ ਦਾ । ਭਾਈ ਸਾਹਿਬ ਜੀ ਦੇ ਲਿਖਤ ਰੂਪ ਵਿੱਚ ਅਨਮੋਲ ਬੋਲ ਹਨ :

ਏਕਾ; ਏਕੰਕਾਰੁ ਲਿਖਿ ਦੇਖਾਲਿਆ। ਊੜਾ; ਓਅੰਕਾਰੁ ਪਾਸਿ ਬਹਾਲਿਆ। (ਭਾਈ ਗੁਰਦਾਸ ਜੀ/ਵਾਰ ੩ ਪਉੜੀ ੧੫)

ਏਕੰਕਾਰੁ ਇਕਾਂਗ ਲਿਖਿ; ਊੜਾ ਓਅੰਕਾਰੁ ਲਿਖਾਇਆ। (ਭਾਈ ਗੁਰਦਾਸ ਜੀ/ਵਾਰ ੩੯ ਪਉੜੀ ੧)

ਸਪਸ਼ਟ ਹੈ ਕਿ ਭਾਈ ਸਾਹਿਬ ਜੀ ਨੇ ‘ੴ’ ਦੇ ਉਪਰੋਕਤ ਰੂਹਾਨੀ ਚਿੰਨ੍ਹ ਨੂੰ ਕੇਵਲ ਗੁਰਮੁਖੀ ਗਿਣਤੀ ਦੇ ਪਹਿਲੇ ਹਿੰਦਸੇ ਇੱਕ (੧) ਅਤੇ ਗੁਰਮੁਖੀ ਭਾਸ਼ਾ ਦੀ ਪੈਂਤੀ ਦੇ ਪਹਿਲੇ ਅੱਖਰ ਊੜਾ (ੳ) ਦੇ ਰੂਪ ਵਿੱਚ ਵੱਖ ਵੱਖ ਪ੍ਰਗਟਾਇਆ ਹੈ। ਊੜੇ ਹੋੜਾ ਮੰਨੇ ਜਾਂਦੇ ਖੁਲ੍ਹੇ ਮੂੰਹ ਵਾਲੇ ‘ਓ’ ਦੇ ਰੂਪ ਵਜੋਂ ਨਹੀਂ, ਜਿਸ ਨੂੰ ਆਧਾਰ ਬਣਾ ਕੇ ਸਭ ਤੋਂ ਪਹਿਲਾਂ ਵੈਨਕੂਵਰ (ਕਨੇਡਾ) ਨਿਵਾਸੀ ਨਿਰਮਲ ਸਿੰਘ ਕਲਸੀ ਨੇ ‘ੴ’ ਨੂੰ ‘ਇੱਕ-ਓ..’ (੧ਓ) ਦੇ ਧੁੰਨਿਆਤਮਕ ਉਚਾਰਨ ਵਜੋਂ ਪੇਸ਼ ਕੀਤਾ । ਉਸ ਤੋਂ ਬਾਅਦ ਗੁਰੂ ਨਾਨਕ ਵਿਚਾਰਧਾਰਾ ਨੂੰ ‘ਨਨਕਾਇਣ ਫ਼ਿਲਾਸਫ਼ੀ’ ਦਾ ਨਾਂ ਦੇਣ ਵਾਲੇ ਮੌਂਟਰੀਅਲ (ਕਨੇਡਾ) ਨਿਵਾਸੀ ਤੇ ਅਕਾਦਮਿਕ ਖੇਤਰ ਦੇ ਪ੍ਰਸਿੱਧ ਸਾਇੰਸਦਾਨ ਡਾ. ਦੇਵਿੰਦਰ ਸਿੰਘ ‘ਚਾਹਲ’ ਨੇ ‘ਇੱਕੋ’ ਦੇ ਸੰਖਿਆਤਮਕ ਹਿੰਦਸੇ ਵਜੋਂ ਪ੍ਰਚਾਰਿਆ ਹੈ । ਸ੍ਰ. ਨਿਰਮਲ ਸਿੰਘ ‘ਕਲਸੀ’ ਨੇ ਆਪਣੇ ਪੱਖ ਦੀ ਪਰਪੱਕਤਾ ਵਜੋਂ ‘ੴ’ ਦੇ ਵੱਖਰੇ ਵੱਖਰੇ ਨਵੀਨ ਤੇ ਪ੍ਰਾਚੀਨ ਹੱਥ-ਲਿਖਤੀ ਰੂਪਾਂ ਨੂੰ ਦਰਸਾਉਂਦੀ ਇੱਕ ਪੁਸਤਕ ਵੀ ਪ੍ਰਕਾਸ਼ਤ ਕੀਤੀ ਹੈ। ਡਾ. ‘ਚਾਹਲ’ ਜੀ ਦਾ ‘ੴ’ ਦੇ ਉਚਾਰਨ ਪੱਖੋਂ ਲਿਖਿਆ ਲੇਖ ਉਨ੍ਹਾਂ ਦੁਆਰਾ ਸੰਪਾਦਤ ਕੀਤੇ ਜਾਂਦੇ ਇੱਕ ਅੰਗਰੇਜ਼ੀ ਦੇ ਪੱਤਰ ‘ਅੰਡਰਸਟੈਡਿੰਗ ਸਿੱਖਇਜ਼ਮ – ਦਾ ਰੀਸਰਚ ਜਰਨਲ’ ਵਿੱਚ ਅਤੇ ਸ੍ਰ. ਗੁਰਬਖ਼ਸ਼ ਸਿੰਘ ਸ਼ੇਰਗਿੱਲ ਦੁਆਰਾ ਸੰਪਾਦਤ ਕੀਤੇ ਜਾਂਦੇ ਰਹੇ ‘ਸਿੱਖ ਮਾਰਗ’ ਮੈਗਜ਼ੀਨ ਵਿੱਚ ਵੀ ਛਪਿਆ, ਜਿਸ ਨੇ ਸੰਪਰਦਾਇਕਤਾ ਅਤੇ ਬਿਪਰਵਾਦ ਦੀ ਖ਼ਿਲਾਫ਼ਤ ਕਰਨ ਵਾਲੇ ਸਿੱਖ ਲੇਖਕਾਂ ਨੂੰ ਉਸ ਸਮੇਂ ਕਾਫ਼ੀ ਪ੍ਰਭਾਵਤ ਕੀਤਾ।

ਗੁਰਬਾਣੀ ਦੇ ਚਾਨਣ ਅਤੇ ਭਾਈ ਗੁਰਦਾਸ ਜੀ ਦੁਆਰਾ ‘ੴ’ ਦੀ ਉਪਰੋਕਤ ਵਿਆਖਿਆ ਦੇ ਦ੍ਰਿਸ਼ਟੀਕੋਨ ਤੋਂ ਇਸ ਰੂਹਾਨੀ ਚਿੰਨ੍ਹ ਦੇ ਭਾਵਾਰਥ ਨੂੰ ਕੁਝ ਇਉਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ :

ਸ੍ਰਿਸ਼ਟੀ ਦਾ ਮੂਲ ਸ੍ਰੋਤ (ਜਿੱਥੋਂ ਸਭ ਕੁਝ ਪੈਦਾ ਹੋ ਰਿਹਾ ਹੈ) ਅਕਾਲ ਪੁਰਖ ਇੱਕ ਹੈ ਅਤੇ ਉਸ ਨੂੰ ਨਿਰਗੁਣ ਤੇ ਸਰਗੁਣ ਦੋ ਵਖ ਵਖ ਰੂਪਾਂ ਵਿੱਚ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ; ਜਿਵੇਂ ਕਿ ਕਿਸੇ ਪੌਦੇ ਦੀ ਜੜ੍ਹ ਤੇ ਉਸ ਦੇ ਤਣੇ ਨੂੰ, ਸਮੁੰਦਰ ਤੇ ਸਮੁੰਦਰ ਦੇ ਪਾਣੀ ਵਿੱਚ ਉੱਠਦੀਆਂ ਲਹਿਰਾਂ ਨੂੰ ਅਤੇ ਸੋਨੇ ਤੇ ਸੋਨੇ ਤੋਂ ਬਣੇ ਗਹਿਣਿਆਂ ਨੂੰ ਵੱਖ ਵੱਖ ਨਹੀਂ ਵੇਖ  ਸਕਦੇ। ਭਾਰਤੀ ਫ਼ਲਸਫ਼ੇ ਵਿੱਚ ਨਿਰਗੁਣ ਬ੍ਰਹਮ ਦਾ ਅਰਥ ਹੈ : ਰੱਬ ਦਾ ਨਾ ਦਿੱਸਣ ਵਾਲਾ ਉਹ ਰੂਪ, ਜਦੋਂ ਉਹ ਆਪਣੇ ਆਪ ਵਿੱਚ ਇਕੱਲਾ ਹੁੰਦਾ ਹੈ। ਸੰਸਾਰ ਦੇ ਰੂਪ ਵਿੱਚ ਧਰਤੀ, ਅਕਾਸ਼, ਸੂਰਜ, ਚੰਦਰਮਾ, ਜੀਅ ਜੰਤ ਆਦਿਕ ਕੁਝ ਵੀ ਪੈਦਾ ਨਹੀਂ ਹੋਏ ਹੁੰਦੇ । ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੇ ਅਜਿਹੇ ਨਿਰਗੁਣ ਰੂਪ ਨੂੰ ਆਪਣੇ ਸ਼ਬਦਾਂ ਵਿੱਚ ਇਉਂ ਪ੍ਰਗਟ ਕੀਤਾ ਹੈ ‘‘ਅਰਬਦ ਨਰਬਦ ਧੁੰਧੂਕਾਰਾ   ਧਰਣਿ ਗਗਨਾ; ਹੁਕਮੁ ਅਪਾਰਾ   ਨਾ ਦਿਨੁ ਰੈਨਿ ਚੰਦੁ ਸੂਰਜੁ; ਸੁੰਨ ਸਮਾਧਿ ਲਗਾਇਦਾ   ਖਾਣੀ ਬਾਣੀ; ਪਉਣ ਪਾਣੀ   ਓਪਤਿ ਖਪਤਿ ਆਵਣ ਜਾਣੀ   ਖੰਡ ਪਤਾਲ ਸਪਤ ਨਹੀ ਸਾਗਰ; ਨਦੀ ਨੀਰੁ ਵਹਾਇਦਾ ’’ (ਮਹਲਾ /੧੦੩੬)

ਪੌਰਾਣਿਕ ਦ੍ਰਿਸ਼ਟੀ ਤੋਂ ਮੰਨਿਆ ਜਾਂਦਾ ਹੈ ਕਿ ਐਸਾ ਅਦ੍ਰਿਸ਼ਟ, ਨਿਰਗੁਣ ਬ੍ਰਹਮ, ਜਦੋਂ ਸੰਸਾਰ ਦੀ ਸਿਰਜਣਾ ਕਰਦਾ ਹੈ ਤਾਂ ਜਾਣੋ ਕਿ ਉਹ ਆਪਣੇ ਆਪ ਨੂੰ ਦਿੱਸਣ ਵਾਲੇ ਸਰਗੁਣ ਰੂਪ ਵਿੱਚ ਪ੍ਰਗਟ ਕਰ ਲੈਂਦਾ ਹੈ। ਇਸੇ ਲਈ ਆਖਿਆ ਜਾਂਦਾ ਹੈ ਕਿ ਸੰਸਾਰ; ਨਿਰੰਕਾਰ ਦਾ ਸਰਗੁਣ ਸਰੂਪ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਵਾਲੇ ਭਾਰਤੀ ਫ਼ਲਸਫ਼ੇ ਦੇ ਉਪਨਿਸ਼ਦ-ਕਾਲ ਵਿੱਚ ਬ੍ਰਹਮ ਦੇ ਨਿਰਗੁਣ ਰੂਪ ਨੂੰ ਪ੍ਰਗਟਾਉਣ ਲਈ ‘ਏਕੰਕਾਰ’ ਅਤੇ ਸਰਗੁਣ ਲਈ ‘ਓਅੰਕਾਰ’ ਲਫ਼ਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹ ਵੀ ਮੰਨਿਆ ਜਾਂਦਾ ਸੀ ਕਿ ਬ੍ਰਹਮ ਦੇ ਇਹ ਦੋਵੇਂ ਰੂਪ ਵੱਖ ਵੱਖ ਹਨ। ਇਸੇ ਲਈ ਨਿਰਗੁਣ ਬ੍ਰਹਮ ਨੂੰ ‘ਪਾਰਬ੍ਰਹਮ’ ਵੀ ਆਖਿਆ ਜਾਂਦਾ ਸੀ ਕਿਉਂਕਿ ਉਸ ਨੂੰ ਸੰਸਾਰ ਤੋਂ ਪਰੇ ਕਿਸੇ ਵੱਖਰੀ ਥਾਂ ਵੇਖਿਆ ਜਾ ਰਿਹਾ ਸੀ। ਅਜਿਹੀ ਵਿਚਾਰਧਾਰਾ ਨੂੰ ਹੀ ਦਵੈਤਵਾਦ ਜਾਂ ਦਵੰਦਮਈ ਦ੍ਰਿਸ਼ਟੀਕੋਣ ਕਿਹਾ ਜਾਂਦਾ ਹੈ ।

ਅਸਲ ਵਿੱਚ ਇਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ‘ਨਿਰਗੁਣ’ ਤੇ ‘ਸਰਗੁਣ’ ਬ੍ਰਹਮ ਦਾ ਸੁਮੇਲ ਕਰਦਿਆਂ ‘ਏਕੰਕਾਰ’ ਤੇ ‘ਓਅੰਕਾਰ’ ਦੇ ਸਾਂਝੇ ਤੇ ਗੁਰਮੁਖੀ ਪ੍ਰਤੀਕ ‘ੴ’ ਦੀ ਨਵੀਨ ਘਾੜਤ ਘੜੀ । ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕੋ ਇੱਕ ਐਸਾ ਧਰਮ ਗ੍ਰੰਥ ਹੈ, ਜਿਸ ਦਾ ਅਰੰਭ ਰੱਬੀ ਏਕਤਾ ਦੇ ਪ੍ਰਤੀਕ ‘ਏਕੇ’ ਦੇ ਹਿੰਦਸੇ ਨਾਲ ਹੁੰਦਾ ਹੈ । ਕਾਰਨ ਹੈ ਕਿ ਸਤਿਗੁਰੂ ਜੀ ਦਾ ਮੱੁਖ ਮਨੋਰਥ ਮਨੁੱਖਤਾ ਨੂੰ ਇਹ ਸੋਝੀ ਕਰਵਾਉਣਾ ਸੀ ਕਿ ਜਿੱਥੋਂ ਅਸੀਂ ਸਾਰੇ ਪੈਦਾ ਹੋ ਰਹੇ ਹਾਂ ਅਤੇ ਜਿਸ ਵਿੱਚ ਮੁੜ ਸਾਰੇ ਲੀਨ ਹੋ ਰਹੇ ਹਾਂ, ਉਹ ਮੂਲ-ਸ੍ਰੋਤ ਅਕਾਲ ਪੁਰਖ ਇੱਕ ਹੈ । ਉਸ ਨੂੰ ਨਿਰਗੁਣ ਤੇ ਸਰਗੁਣ; ਦੋ ਵੱਖ ਵੱਖ ਜਾਂ ਸ਼ਿਵ ਸ਼ਕਤੀ ਆਦਿਕ ਕਈ ਹੋਰ ਹਿਸਿਆਂ ਵਿੱਚ ਵੰਡ ਕੇ ਨਹੀਂ ਵੇਖਿਆ ਜਾ ਸਕਦਾ; ਤਾਂ ਕਿ ਮਨੁੱਖੀ ਭਾਈਚਾਰੇ ਵਿਚਲੀ ਨਸਲੀ, ਸ਼ਕਲੀ ਤੇ ਦੇਸ਼-ਦੇਸਾਂਤਰਾਂ ਦੀ ਭਿੰਨਤਾ ਦੇ ਬਾਵਜੂਦ ਵੀ ਮਾਨਵ-ਏਕਤਾ ਸਥਾਪਿਤ ਹੋ ਸਕੇ। ਲੋਕ ਰੱਬ ਦੀ ਰੂਹਾਨੀ ਸੱਤਾ (ਜੋਤਿ) ਨੂੰ ਆਪਣੇ ਤੋਂ ਵੱਖਰੇ ਕਿਸੇ ਅਕਾਸ਼, ਸਮੁੰਦਰ ਜਾਂ ਮਨੋ-ਕਲਪਿਤ ਸਵਰਗੀ ਸਚਖੰਡ ਆਦਿਕ ਵਿੱਚ ਮੰਨਣ ਦੀ ਥਾਂ ਆਪਣੇ ਸਮੇਤ ਸਾਰੇ ਸੰਸਾਰ ਵਿੱਚ ਵਿਆਪਕ ਵੇਖਦੇ ਅਤੇ ਉਸ ਦੇ ਨਿਰਮਲ-ਭਉ ਵਿੱਚ ਜਿਊਂਦੇ ਹੋਏ ਇੱਕ ਪਰਵਾਰ ਵਜੋਂ ਵਿਚਰ ਸਕਣ । ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੰਜਵੇਂ ਰੂਪ ਵਿੱਚ ਵਿਆਖਿਆਤਮਕ ਐਲਾਨ ਕੀਤਾ ‘‘ਨਿਰਗੁਨੁ ਆਪਿ; ਸਰਗੁਨੁ ਭੀ ਓਹੀ   ਕਲਾ ਧਾਰਿ; ਜਿਨਿ ਸਗਲੀ ਮੋਹੀ ’’ (ਸੁਖਮਨੀ/ਮਹਲਾ /੨੮੮)

ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਵਿੱਚ ਇੱਕ ਅਕਾਲ ਪੁਰਖ ਤੋਂ ਬਗੈਰ ਦੂਜਾ ਕੋਈ ਹੋਰ ਹੈ ਹੀ ਨਹੀਂ ‘‘ਦੂਜਾ ਕਉਣੁ ਕਹਾ; ਨਹੀ ਕੋਈ   ਸਭ ਮਹਿ ਏਕੁ ਨਿਰੰਜਨੁ ਸੋਈ ਰਹਾਉ (ਮਹਲਾ /੨੨੩), ਸਿਵ ਸਕਤਿ ਆਪਿ ਉਪਾਇ ਕੈ; ਕਰਤਾ ਆਪੇ ਹੁਕਮੁ ਵਰਤਾਏ ’’ (ਅਨੰਦ/ਮਹਲਾ /੯੨੦) ਕਹਿ ਕੇ ਹਜ਼ੂਰ ਨੇ ਦਵੰਦਮਈ ਤੇ ਦੇਵ-ਵਾਦੀ ਪੌਰਾਣਿਕ ਵਿਚਾਰਧਾਰਾ ਦੀਆਂ ਜੜ੍ਹਾਂ ਹੀ ਕੱਟ ਦਿੱਤੀਆਂ । ਤਦੇ ਤਾਂ ਮਾਨਵ-ਹਿਤਕਾਰੀ ਵਿਦਵਾਨ ਮੰਨਦੇ ਹਨ ਕਿ ‘ੴ’ ਵਿੱਚ ਛੁਪਿਆ ਹੈ ਰਾਜ਼, ਅਜੋਕੇ ਦੌਰ ਦੀ ਸਰਬਨਾਸ਼ ਦੇ ਕਿਨਾਰੇ ਖੜ੍ਹੀ ਮਨੁਖਤਾ ਨੂੰ ਬਚਾਉਣ ਦਾ; ਕਿਉਂਕਿ ਜਦੋਂ ਉਹ ਇੱਕ ਪਰਮਾਤਮਾ ਹੀ ਸਾਰੇ ਰੂਪਾਂ ਵਿੱਚ ਵਿਆਪਕ ਵਰਤ ਰਿਹਾ ਹੈ ਤਾਂ ਕਿਸ ਨੂੰ ਮੰਦਾ ਕਿਹਾ ਜਾਏ  ? ਰੰਗ ਰੂਪ ਨਸਲ ਕਰਕੇ ਕਿਸ ਨਾਲ ਵਿਤਕਰਾ ਕੀਤਾ ਜਾਏ  ? ਕਿਸ ਨਾਲ ਧੱਕਾ ਜਾਂ ਨਫ਼ਰਤ ਕੀਤੀ ਜਾਏ  ? ਕਿਸ ਨਾਲ ਠੱਗੀ ਮਾਰੀ ਜਾਏ  ? ਹਕੀਕਤ ਤਾਂ ਇਹ ਹੈ ਕਿ ਕਿਸੇ ਵੀ ਵਿਅਕਤੀ ਵੱਲੋਂ ਅਜਿਹਾ ਦੁਰਵਿਹਾਰ ਤਦੋਂ ਹੀ ਹੁੰਦਾ ਹੈ, ਜਦੋਂ ਉਸ ਨੂੰ ਸੰਸਾਰ ਦਾ ਇੱਕੋ-ਇੱਕ ਮੂਲ ਅਕਾਲ ਪੁਰਖ ਸਾਰਿਆਂ ਵਿੱਚ ਵਿਆਪਕ ਨਹੀਂ ਦਿੱਸਦਾ । ਗੁਰਦੇਵ ਜੀ ਦੇ ਅੰਮ੍ਰਿਤ ਬਚਨ ਹਨ ‘‘ਆਪਿ ਉਪਾਏ ਨਾਨਕਾ ! ਆਪੇ ਰਖੈ ਵੇਕ   ਮੰਦਾ ਕਿਸ ਨੋ ਆਖੀਐ; ਜਾਂ ਸਭਨਾ ਸਾਹਿਬੁ ਏਕੁ ’’ (ਮਹਲਾ /੧੨੩੮) ਪਦ ਅਰਥ : ਵੇਕ-ਵੱਖ ਵੱਖ ਰੂਪ ਤੇ ਸੁਭਾਅ ਵਾਲੇ ਜੀਅ-ਜੰਤ।

ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜਿਹੀ ਸਪਟਸ਼ਤਾ ਦੇ ਬਾਵਜੂਦ ਵੀ ਪੌਰਾਣਿਕ-ਮਤੀ ਤੇ ਸੱਤਾਧਾਰੀ ਬਿਪਰਵਾਦੀ ਪ੍ਰਚਾਰਕਾਂ ਦੇ ਜ਼ੋਰਦਾਰ ਅਤੇ ਨੀਤੀਗਤ ਵਿਆਪਕ ਪ੍ਰਚਾਰ ਤੋਂ ਭੈ-ਭੀਤ ਹੋ ਕੇ ਕੁਝ-ਕੁ ਸਿੱਖ ਵਿਦਵਾਨ, ਲੇਖਕ ਤੇ ਪ੍ਰਚਾਰਕ ਸੱਜਣ ‘ੴ’ ਦੇ ਉਚਾਰਣ ਪੱਖੋਂ ਡਾ. ਚਾਹਲ ਦੇ ਪਿਛਲੱਗੂ ਬਣ ਕੇ ‘ਇੱਕ-ਓਅੰਕਾਰ’ ਦੀ ਥਾਂ ‘ਇੱਕੋ’ ਉਚਾਰਨ ਦੀ ਵਕਾਲਤ ਕਰ ਰਹੇ ਹਨ। ਹੈਰਾਨਗੀ ਹੈ ਕਿ ਪ੍ਰੋ. ਇੰਦਰ ਸਿੰਘ ‘ਘੱਗੇ’ ਵਰਗੇ ਪੜਚੋਲੀਏ ਤੇ ਤਰਕਸ਼ੀਲ ਲੇਖਕ ਵੀ ਉਪਰੋਕਤ ਵਰਗ ਵਿੱਚ ਸ਼ੁਮਾਰ ਹੋ ਕੇ ਅਗਵਾਈ ਕਰਦੇ ਜਾਪਦੇ ਹਨ। ‘ਗੁਰਮਤਿ ਦੀ ਕਸਵੱਟੀ ਤੇ ਪੌਰਾਣਕ ਕਥਾਂਵਾਂ ਦਾ ਅੰਤ’ ਨਾਂ ਦੀ ਪੁਸਤਕ (ਪਹਿਲੀ ਕਿਸ਼ਤ) ਵਿੱਚ ਇਨ੍ਹਾਂ ਦੁਆਰਾ ਹੇਠ ਲਿਖੇ ਵਿਚਾਰਾਂ ਨਾਲ ਸਾਰੇ ਵਿਦਵਾਨ ਸਹਿਮਤ ਹਨ ਕਿ ‘ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਨਵੇਂ ਨਿਵੇਕਲੇ ਦਿੱਤੇ ਹਨ, ਪਰ ਮੁਹਾਵਰਾ (ਸਮਝਾਉਣ ਦਾ ਢੰਗ) ਪੰਜਾਬੀ ਹਿੰਦੂ ਪੌਰਾਣਕ ਰੰਗ ਵਾਲਾ ਹੈ। ਗੁਰਬਾਣੀ ਦਾ ਤੱਤਸਾਰ ਸਮਝਣ ਵਾਲੇ ਤੇ ਲੰਮਾ ਸਮਾਂ ਗੁਰਬਾਣੀ ਦੇ ਸੰਪਾਦਨ ਕਾਰਜ ਪੂਰੇ ਕਰਨ ਵਾਲੇ ਭਾਈ ਗੁਰਦਾਸ ਜੀ ਜਦੋਂ ਆਪਣੀ ਰਚਨਾ ਵਾਰਾਂ ਤੇ ਕਬਿਤ ਲਿਖ ਕੇ ਸਿੱਖ ਜਗਿਆਸੂਆਂ ਅੱਗੇ ਰੱਖਦੇ ਹਨ ਤਾਂ ਉਸ ਦਾ ਬਹੁਤ ਹਿੱਸਾ ਸੁਤੇ ਸਿੱਧ ਸਮਝ ਆ ਜਾਂਦਾ ਹੈ ।’ ਪਰ ਇੱਥੇ ਇੱਕ ਬੜਾ ਮਹੱਤਵ ਪੂਰਨ ਸੁਆਲ ਖੜ੍ਹਾ ਹੁੰਦਾ ਹੈ ਕਿ ਘੱਗਾ ਜੀ ਦੇ ਪ੍ਰਗਟਾਏ ਅਜਿਹੇ ਸਿਧਾਂਤਕ, ਇਤਿਹਾਸਕ ਅਤੇ ਸਰਬ-ਪ੍ਰਵਾਣਿਤ ਸੱਚ ਦੇ ਸਨਮੁਖ ਫਿਰ ਭਾਈ ਗੁਰਦਾਸ ਜੀ ਦੁਆਰਾ ‘ੴ’ ਦੀ ਉਪਰੋਕਤ ਚਿੰਨ੍ਹਾਤਮਕ ਵਿਆਖਿਆ ਨੂੰ ਮੰਨਣ ਵਿੱਚ ਹਿਚਕਾਹਟ ਕਿਉਂ  ? ਜਿਹੜੀ ਹੁਣ ਤੱਕ ਦੀਆਂ ਸਾਰੀਆਂ ਸਿੱਖ ਸੰਪਰਦਾਵਾਂ ਅਤੇ ਸਾਰੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ ‘ੴ’ ਦੇ ਪ੍ਰੰਪਰਾਗਤ ਉਚਾਰਨ ਦਾ ਆਧਾਰ ਬਣਦੀ ਆਈ ਹੈ। ਵੱਡੀ ਗੱਲ ਇਹ ਹੈ ਕਿ ਇਸ ਅੰਦਰਲਾ ‘ਏਕੇ’ ਦਾ ਹਿੰਦਸਾ,‘ਓਮ’ ਅਤੇ ‘ਓਅੰਕਾਰ’ ਪਦਾਂ ਦੀ ਪੌਰਾਣਿਕ-ਮਤੀ ਤੀਨ-ਦੇਵੀ ਤੇ ਅਵਤਾਰਵਾਦੀ ਵਿਆਖਿਆ ਦਾ ਵੀ ਅੰਤ ਕਰਦਾ ਹੈ, ਜਿਸ ਤੋਂ ਭੈ-ਭੀਤ ਹੋ ਕੇ ‘ਇੱਕ-ਓਅੰਕਾਰ’ ਦੀ ਥਾਂ ‘ਇੱਕੋ’ ਉੱਚਾਰਨ ਦੀ ਵਕਾਲਤ ਕੀਤੀ ਜਾ ਰਹੀ ਹੈ; ਜਿਵੇਂ ਕਿ ‘ਘੱਗਾ’ ਜੀ ਲਿਖਦੇ ਹਨ ‘ਭਾਵੇਂ ਅਗੇਤਰ ਵਿੱਚ ‘੧’ (ਇੱਕ) ਗੁਰੂ ਜੀ ਨੇ ਓਅੰਕਾਰ ਦੇ ਤਿੰਨ ਦੇਵਾਂ ਵਾਲੀ ਤ੍ਰਿਕੜੀ ਦਾ ਖਾਤਮਾ ਕੀਤਾ ਹੈ । ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ‘ਓਅੰਕਾਰ’ ਸ਼ਬਦ ਪੌਰਾਣਕ ਗ੍ਰੰਥਾਂ ਵਿਚੋਂ ਸਾਡੇ ਗਲ ਆ ਪਿਆ ਹੈ । ਅਸਲ ਵਿੱਚ ਇਹ ਊੜਾ ਖੁੱਲ੍ਹੇ ਮੂੰਹ ਵਾਲਾ (ਓ) ਸੀ । ਇਸ ਦੇ ਅੱਗੇ ਏਕਾ ਲਾ ਕੇ ਜਦੋਂ ਆਮ ਪੰਜਾਬੀ ਵਿੱਚ ਉਚਾਰਣ ਕਰਾਂਗੇ ਤਾਂ ਬਣੇਗਾ ‘ਇੱਕੋ’ (੧+ਓ) । ਇਹ ‘ਕਾਰ () ਵਾਲਾ ਬ੍ਰਾਹਮਣ’ ਸਿੱਖਾਂ ਦੇ ਪਿੱਛੇ ਚਿਪਕ ਗਿਆ ਹੈ । ਇਸ ‘ਓਅੰਕਾਰ’ ਨੂੰ ਉਤਾਰ ਕੇ ‘ਇੱਕੋ’ ਨੂੰ ਅਪਣਾ ਕੇ ਹੀ ਸਿੱਖ ਪੰਥ ਵੈਦਿਕ ਪ੍ਰੰਪਰਾਵਾਂ ਤੋਂ ਮੁਕਤ ਹੋ ਸਕੇਗਾ । ਪੜ੍ਹੋ ਗੁਰ ਫੁਰਮਾਣ ‘‘ਹਰਿ ਇਕੋ ਕਰਤਾ ਇਕੁ; ਇਕੋ ਦੀਬਾਣੁ ਹਰਿ   ਹਰਿ ਇਕਸੈ ਦਾ ਹੈ ਅਮਰੁ; ਇਕੋ ਹਰਿ ਚਿਤਿ ਧਰਿ ’’ (ਮਹਲਾ /੮੩)

ਪਰ ਇੱਥੇ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ੴ ਤੋਂ ਗੁਰ ਪ੍ਰਸਾਦਿ’ ਤੱਕ ਦੇ ਆਦਿ ਮੰਗਲਾਚਰਨ (ਮੂਲ-ਮੰਤ੍ਰ = ਮੁੱਢਲਾ ਗੁਰ ਉਪਦੇਸ਼) ਸਮੇਤ ਕਿਹੜਾ ਰੱਬੀ-ਨਾਂਵ ਹੈ, ਜਿਸ ਦਾ ਪਿਛੋਕੜ ਵੈਦਿਕ ਤੇ ਇਸਲਾਮਕ ਪ੍ਰੰਪਰਾ ਨਾਲ ਨਹੀਂ ਜੁੜਿਆ  ? ਇਸ ਲਈ ਲੋੜ ਤਾਂ ਕੇਵਲ ਇਹੀ ਸੀ ਕਿ ਸਿੱਖੀ ਨੂੰ ਬਿਪਰਵਾਦੀ ਪ੍ਰਭਾਵ ਤੋਂ ਮੁਕਤ ਕਰਨ ਲਈ ਗੁਰਬਾਣੀ ਅੰਦਰਲੇ ਪੌਰਾਣਿਕ-ਮਤੀ ਰੱਬੀ-ਨਾਵਾਂ ਦੀ ਗੁਰਮਤੀ ਵਿਆਖਿਆ ਪੇਸ਼ ਕੀਤੀ ਜਾਵੇ, ਨਾ ਕਿ ਬਿਪਰਵਾਦੀ; ਜਿਵੇਂ ਪੌਰਾਣਿਕ-ਮਤੀ ਹਿੰਦੂ ਪ੍ਰਚਾਰਕ ਗੁਰਬਾਣੀ ਵਿੱਚ ਸਭ ਤੋਂ ਵਧੇਰੇ ਵਰਤੇ ‘ਰਾਮ’ ਨਾਮ ਨੂੰ ਹਰੇਕ ਤੁਕ ਵਿਖੇ ਤ੍ਰੇਤੇ ਯੁਗ ਦੇ ਅਵਤਾਰ ਮੰਨੇ ਜਾਂਦੇ ਅਯੁਧਿਆ-ਪਤੀ; ਸ੍ਰੀ ਰਾਮ ਚੰਦਰ ਨਾਲ ਜੋੜਣ ਲਈ ਯਤਨਸ਼ੀਲ ਰਹਿੰਦੇ ਹਨ, ਪ੍ਰੰਤੂ ‘‘ਰਮਤ ਰਾਮੁ ਸਭ ਰਹਿਓ ਸਮਾਇ (ਮਹਲਾ /੮੬੫), ਰਮਤ ਰਾਮ ਪੂਰਨ ਸ੍ਰਬ ਠਾਂਇ ’’ (ਮਹਲਾ /੧੨੩੬) ਆਦਿ ਗੁਰਵਾਕਾਂ ਦੁਆਰਾ ‘ਰਾਮੁ’ ਨਾਂ ਦੀ ਗੁਰਮਤੀ ਪਰਿਭਾਸ਼ਾ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੰਦੀ। ਕਾਰਨ ਹੈ ਕਿ ਅਜਿਹੇ ਗੁਰ ਵਾਕ ਗੁਰਬਾਣੀ ਦੇ ‘ਰਾਮੁ’ ਨੂੰ ਵਿਅਕਤੀਗਤ ਹਸਤੀ ਦੀ ਥਾਂ; ਸਰਬ-ਵਿਆਪਕ ਸ਼ਕਤੀ ਦੇ ਰੂਪ ਵਿੱਚ ਬਿਆਨਦੇ ਹਨ।

ਇਸੇ ਤਰ੍ਹਾਂ ਦੇਵ-ਵਾਦੀ ਪੌਰਾਣਿਕ ਦ੍ਰਿਸ਼ਟੀ ਤੋਂ ‘ਓਅੰਕਾਰ’ ਤੇ ‘ਓਮ’ ਲਫ਼ਜ਼ਾਂ ਨੂੰ ਤੀਨ-ਦੇਵੀ ਤ੍ਰੈਮੂਰਤੀ ਪੱਖੋਂ ਸਮਾਨਾਰਥਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੰਸਕ੍ਰਿਤ ਦੇ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ 3 ਵਾਰ ਵਰਤੇ ‘ਓਅੰ’ ਲਫ਼ਜ਼ ਨੂੰ ‘ਓਮ’ ਹੀ ਮੰਨਦੇ ਹਨ ਕਿਉਂਕਿ ਉਹ ਪੰਜਾਬੀ ਦੇ ਪ੍ਰਚਲਿਤ ਉਚਾਰਨ ‘ਓ-ਅਙ’ ਦੀ ਥਾਂ ‘ਓ-ਅਮ’ ਉਚਾਰਦੇ  ਹਨ, ਪ੍ਰੰਤੂ ਗੁਰੂ ਨਾਨਕ ਸਾਹਿਬ ਜੀ ਦੇ ਗੁਰਵਾਕ ‘‘ਓਅੰਕਾਰਿ; ਬ੍ਰਹਮਾ ਉਤਪਤਿ   ਓਅੰਕਾਰੁ ਕੀਆ; ਜਿਨਿ ਚਿਤਿ (ਮਹਲਾ /੯੩੦), ਓਅੰਕਾਰਿ; ਸਭ ਸ੍ਰਿਸਟਿ ਉਪਾਈ ’’ (ਮਹਲਾ /੧੦੬੧) ਅਤੇ ਭਗਤ ਕਬੀਰ ਜੀ ਦੇ ਅੰਮ੍ਰਿਤਮਈ ਬਚਨ ‘‘ਓਅੰ ਗੁਰਮੁਖਿ ਕੀਓ ਅਕਾਰਾ   ਏਕਹਿ ਸੂਤਿ ਪਰੋਵਨਹਾਰਾ ’’ (ਮਹਲਾ /੨੫੦); ਉਨ੍ਹਾਂ ਦੇ ਪ੍ਰਚਾਰ ਨੂੰ ਸਫਲ ਬਣਾਉਣ ਲਈ ਵੱਡੀ ਰੁਕਾਵਟ ਬਣ ਜਾਂਦੇ ਹਨ ਕਿਉਂਕਿ ਉਹ ‘ਓਅੰਕਾਰ’ ਤੇ ‘ਓਮ’ (ਓਅੰ) ਲਫ਼ਜ਼ਾਂ ਨੂੰ ਸਮਾਨਾਰਥਕ ਮੰਨਦੇ ਹੋਏ ਪੌਰਾਣਿਕ-ਮਤੀ ਤ੍ਰੈ-ਦੇਵੀ ਤ੍ਰਿਕੜੀ ਦੀ ਕੈਦ ’ਚੋਂ ਮੁਕਤ ਕਰਦੇ ਹੋਏ ਸ੍ਰਿਸ਼ਟੀ ਦਾ ਮੂਲ-ਕਰਤਾ ਮੰਨਦੇ ਹਨ, ਜੋ ਬ੍ਰਹਮਾ, ਵਿਸ਼ਨੂ ਤੇ ਸ਼ਿਵ ਆਦਿਕ ਕਲਪਿਤ ਦੇਵਤਿਆਂ ਸਮੇਤ ਸਾਰੇ ਸੰਸਾਰ ਨੂੰ ਹੀ ਪੈਦਾ ਕਰਨ ਵਾਲਾ ਹੈ। ਸਰਬਸੰਮਤੀ ਨਾਲ ਮੰਨਿਆ ਜਾਂਦਾ ਹੈ ਕਿ ਸਦਾ ਹੀ ਕਿਸੇ ਤੋਂ ਵੱਡੀ ਹਸਤੀ ਓਹੀ ਮੰਨੀ ਜਾਂਦੀ ਹੈ, ਜੋ ਉਸ ਨੂੰ ਜਨਮ ਦੇਣ ਵਾਲੀ ਹੋਵੇ। ਸ਼ਾਇਦ ਇਹੀ ਕਾਰਨ ਹੈ ਕਿ ਭਗਤ ਕਬੀਰ ਜੀ ਨੇ ਪੌਰਾਣਿਕ-ਮਤੀ ਪ੍ਰਚਾਰਕਾਂ ਸਾਮ੍ਹਣੇ ਬੜੀ-ਬੇਬਾਕੀ ਨਾਲ ਇਹ ਸੁਆਲ ਵੀ ਖੜ੍ਹੇ ਕਰ ਦਿੱਤੇ ਸਨ ਕਿ ਜ਼ਰਾ ਸੋਚੋ ‘‘ਬ੍ਰਹਮਾ ਬਡਾ ਕਿ ਜਾਸੁ ਉਪਾਇਆ   ਬੇਦੁ ਬਡਾ ਕਿ ਜਹਾਂ ਤੇ ਆਇਆ ’’ (ਭਗਤ ਕਬੀਰ/੩੩੧)

ਸ਼ਾਇਦ ਇਹੀ ਕਾਰਨ ਹੈ ਕਿ ਭਾਰਤੀ ਰਾਜਸੱਤਾ ਦੇ ਬਲਬੂਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਭਾਸ਼ਾ ਵਿਭਾਗ ਪੰਜਾਬ ਵਰਗੇ ਵਿਦਿਅਕ ਅਦਾਰੇ ਹੁਣ ‘ੴ ’ ਦੇ ਗੁਰਮਤਿ ਮੂਲਕ ਚਿੰਨ੍ਹ ਅਤੇ ‘‘ੴ ਸਤਿ  ਗੁਰ ਪ੍ਰਸਾਦਿ’’ ਦੇ ਸੰਖੇਪ ਮੰਗਲਾਚਰਨ ਨੂੰ ਵੈਦਿਕ ਤੇ ਪੌਰਾਣਿਕ-ਮਤੀ ਗ੍ਰੰਥਾਂ ਦੇ ਆਰੰਭ ਵਿੱਚ ਲਿਖ ਕੇ ਅਜਿਹਾ ਸਿੱਧ ਕਰਨ ਦਾ ਅਸਫਲ ਯਤਨ ਕਰ ਰਹੇ ਹਨ ਕਿ ਗੁਰਬਾਣੀ ਦਾ ਉਪਰੋਕਤ ਅਦੁੱਤੀ ਚਿੰਨ੍ਹ ਅਤੇ ਗੁਰਸਿੱਖੀ ਦੀ ਅਧਾਰਸ਼ਿਲਾ ਮੰਨੇ ਜਾਂਦੇ ਮੰਗਲਾਚਰਨ ਤਾਂ ਗੁਰੂ ਨਾਨਕ ਕਾਲ ਤੋਂ ਪਹਿਲਾਂ ਦੇ ਗ੍ਰੰਥਾਂ ਵਿੱਚ ਹੀ ਦਰਸ ਸਨ, ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉਨ੍ਹਾਂ ਦੀ ਨਕਲ ਹੀ ਕੀਤੀ ਹੈ । ਇਸ ਪੱਖੋਂ ਸਭ ਤੋਂ ਮੂਹਰੇ ਹੈ ‘ਪੰਜਾਬੀ ਯੂਨੀਵਰਸਿਟੀ ਪਟਿਆਲਾ’, ਜਿਸ ਨੇ ਪਟਿਆਲੇ ਦੇ ਰਾਜ ਘਰਾਣੇ ਦੀ ਚਾਪਲੂਸੀ ਕਰਦਿਆਂ ਨਿਊਯਾਰਕ ਵਾਸੀ ਰਾਜਾ ਮ੍ਰਗਿੰਦਰ ਸਿੰਘ ਦੀ ਲਿਖਤ ‘ੴ ਜਪੁ ਨੀਸਾਣ’ ਨਾਂ ਦੀ ਪੁਸਤਕ ਸੰਪਾਦਤ ਕੀਤੀ । ਉਸ ਵਿੱਚ ਜਿੱਥੇ ‘ੴ’ ਦਾ ਲਿਖਤੀ ਸਰੂਪ ਵਿਗਾੜ ਕੇ ਉਸ ਨੂੰ ਸੰਸਕ੍ਰਿਤ ਤੇ ਹਿੰਦੀ-ਨੁਮੇ ਅੱਖਰਾਂ ਦਾ ਰੂਪ ਦਿੱਤਾ । ਉੱਥੇ ‘ੴ’ ਦੇ ਮੌਲਿਕ ਚਿੰਨ੍ਹ ਨੂੰ ਰਿਗ ਵੇਦ, ਮੰਡੂਕ ਉਪਨਿਸ਼ਦ ਤੇ ਗੀਤਾ ਆਦਿਕ ਦੇ ਮੰਤਰਾਂ ਦੇ ਆਰੰਭ ਵਿੱਚ ਲਿਖਿਆ ਦਰਸਾਇਆ, ਜੋ ਕਿ ਬਿਲਕੁਲ ਹੀ ਕੋਰਾ ਝੂਠ ਹੈ । ਕਾਰਨ ਹੈ ਕਿ ਵੇਦਾਂ ਤੇ ਉਪਨਿਸ਼ਦਾਂ ਦੇ ਮੰਤਰਾਂ ਦਾ ਆਰੰਭ ‘ਓਮ’ ਲਫ਼ਜ਼ ਨਾਲ ਹੀ ਹੁੰਦਾ ਹੈ । ‘ਗੀਤਾ’ ਦੀਆਂ ਹੱਥ ਲਿਖਤਾਂ ਵਿੱਚ ਵੀ ‘ੴ’ ਦੀ ਹੋਂਦ ਕਿਧਰੇ ਨਹੀਂ ਲੱਭਦੀ ।

ਭਾਸ਼ਾ ਵਿਭਾਗ ਪੰਜਾਬ ਦੀ ‘ਭਾਸ਼ਾ ਵਿਭਾਗ ਹਵਾਲਾ ਲਾਇਬ੍ਰੇਰੀ ਦੇ ਹੱਥ ਲਿਖਤ ਗ੍ਰੰਥਾਂ ਦੀ ਵਿਵਰਣਾਤਮਕ ਸੂਚੀ’ ਨਾਂ ਦੀ ਪੁਸਤਕ ਵਿੱਚ 700 ਦੇ ਲਗਭਗ ਪ੍ਰਾਚੀਨ ਗ੍ਰੰਥਾਂ ਦਾ ਆਰੰਭਕ ਤੇ ਅੰਤਕ ਵੇਰਵਾ ਦਰਜ ਹੈ। ਇਨ੍ਹਾਂ ਵਿੱਚ ਬਹੁਤ ਹੱਥ ਲਿਖਤਾਂ ਅਜਿਹੀਆਂ ਹਨ, ਜਿਨ੍ਹਾਂ ਦੇ ਅਰੰਭ ਵਿੱਚ ਪੌਰਾਣਿਕ ਮਤੀ ਹਿੰਦੂ ਲਿਖਾਰੀਆਂ ਨੇ ‘ੴ’ ਨਾਲ ਸਨਾਤਨੀ ਮੰਗਲਾਂ ਦੀ ਰਲ਼ਗਢ ਕਰਕੇ ਨਕਲੀ ਮੰਗਲਾਚਰਨ ਸਥਾਪਿਤ ਕੀਤੇ ਹੋਏ ਹਨ । ਖ਼ਤਰਾ ਹੈ ਕਿ ਭਵਿੱਖ ਵਿੱਚ ਐਸੀਆਂ ਲਿਖਤਾਂ ਨੂੰ ਆਧਾਰ ਬਣ ਕੇ ਪ੍ਰਚਾਰਿਆ ਜਾਵੇ ਕਿ ‘ੴ’ ਵਰਗਾ ਗੁਰਬਾਣੀ ਤੇ ਗੁਰਸਿੱਖੀ ਦਾ ਅਦੁੱਤੀ ਤੇ ਆਧਾਰ-ਰੂਪ ਮੂਲਕ ਚਿੰਨ੍ਹ ਗੁਰੂ ਨਾਨਕ ਸਾਹਿਬ ਜੀ ਦੀ ਮੌਲਿਕ ਰਚਨਾ ਨਹੀਂ । ਇਸ ਪੱਖੋਂ ਵਿਸਥਾਰ ਲਈ ਵੀਰ ਗੁਰਬੰਸ ਸਿੰਘ ਦੀ ਪੁਸਤਕ ‘ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ ੴ’ ਪੜ੍ਹੀ ਜਾ ਸਕਦੀ ਹੈ ਭਾਵੇਂ ਕਿ ਉਹ ਵੀ ‘ੴ’ (ਇੱਕ ਓਅੰਕਾਰ) ਦਾ ਸ਼ੁੱਧ ਉਚਾਰਨ ‘ਏਕੰਕਾਰ’ ਹੀ ਮੰਨਦਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਦੇ ਕਥਨ ਦੀ ਰੌਸ਼ਨੀ ਵਿੱਚ ਸਹੀ ਮੰਨ ਸਕਣਾ ਅਸੰਭਵ ਹੈ।

ਸੋ ਗੁਰੂ ਗ੍ਰੰਥ ਸਾਹਿਬ ਦੇ ਪੰਥ (ਸਿੱਖ ਕੌਮ) ਨੂੰ ਉਪਰੋਕਤ ਪੱਖੋਂ ਅਤਿਅੰਤ ਜਾਗਰੂਕ ਹੋਣ ਦੀ ਲੋੜ ਹੈ। ਯਾਦ ਰੱਖੋ, ਜੋ ਕੌਮਾਂ ਆਪਣੀ ਵਿਰਾਸਤ ਭੁੱਲ ਜਾਂਦੀਆਂ ਹਨ, ਸੰਸਾਰਕ ਮੰਚ ’ਤੇ ਉਨ੍ਹਾਂ ਦਾ ਜ਼ਿੰਦਾ ਰਹਿਣਾ ਅਸੰਭਵ ਹੋ ਜਾਂਦਾ ਹੈ । ਇਕ ਸੂਝਵਾਨ ਸ਼ਾਇਰ ਦਾ ਕਥਨ ਹੈ ਕਿ ਐ ਮਨੁੱਖ ! ਜੇ ਤੂੰ ਆਪਣੇ ਹਿਰਦੇ ਵਿੱਚ ਸਾਂਭੀਆਂ ਯਾਦਾਂ ਨੂੰ ਤਲਖ਼ ਤੇ ਤਾਜ਼ਾ ਰੱਖਣਾ ਚਾਹੁੰਦਾ ਹੈਂ ਤਾਂ ਕਦੀ ਕਦਾਈਂ ਆਪਣੇ ਪੁਰਾਣੇ  ਇਤਿਹਾਸਕ ਕਿਸਿਆਂ ਨੂੰ ਫਰੋਲਿਆ ਕਰ। ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਜੀ ਮੁਤਾਬਕ ਅਸਲ ਬੋਲ ਹਨ ਤਾਜ਼ਾ ਖਾਹੀ ਦਾਸਤਨ, ਗਰ ਦਾਗ ਹਾਇ ਸੀਨਾ ਰਾ ਗਾਹਿ ਗਾਹਿ ਬਾਜ਼ ਖਾਂ ਈਂ, ਕਿੱਸਾ ਹਾਇ ਪਾਰੀਨਾ ਰਾ