47.1 C
Jalandhar
Thursday, June 12, 2025
spot_img
Home Blog Page 2

ਹੋਲੇ ਮਹੱਲੇ ਦੀਆਂ ਇਤਿਹਾਸਕ ਤਾਰੀਖ਼ਾਂ ’ਚ ਰੋਲ਼ ਘਚੋਲ਼ਾ

0

ਹੋਲੇ ਮਹੱਲੇ ਦੀਆਂ ਇਤਿਹਾਸਕ ਤਾਰੀਖ਼ਾਂ ’ਚ ਰੋਲ਼ ਘਚੋਲ਼ਾ

ਕਿਰਪਾਲ ਸਿੰਘ ਬਠਿੰਡਾ

ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ ਪੁਸਤਕ ’ਚੋਂ

ਇਸ ’ਚ ਕੋਈ ਦੋ ਰਾਵਾਂ ਨਹੀਂ ਕਿ ਹੋਲਾ ਮਹੱਲਾ ਸਿੱਖਾਂ ਦਾ ਇੱਕ ਮਹੱਤਵ ਪੂਰਨ ਮੌਸਮੀ ਤਿਉਹਾਰ ਹੈ ਅਤੇ ਇਹ ਨਵਾਂ ਤਿਉਹਾਰ ਮਨਾਉਣ ਦੀ ਰੀਤ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਈ ਸੀ। ਇਸ ਦੇ ਬਾਵਜੂਦ ਇਹ ਨਵਾਂ ਤਿਉਹਾਰ ਹੋਲਾ ਮਹੱਲਾ ਪਹਿਲੀ ਵਾਰ ਕਿਸ ਤਾਰੀਖ਼ ਨੂੰ ਸ਼ੁਰੂ ਹੋਇਆ; ਇਸ ਦੀ ਸਾਡੇ ਕੋਲ਼ ਕੋਈ ਵੀ ਪ੍ਰਮਾਣਿਕ ਤਾਰੀਖ਼ ਨਹੀਂ ਹੈ। ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਤਾਰੀਖ਼ਾਂ ਦਿੱਤੀਆਂ ਹਨ; ਜਿਵੇਂ ਕਿ :-

ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਵਿੱਚ (ਹੋਲਗੜ੍ਹ ਸਿਰਲੇਖ ਹੇਠ) ਦਰਜ ਹੈ : ‘ਅਨੰਦਪੁਰ ਦਾ ਇੱਕ ਕਿਲਾ। ਇਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਲਾ ਕੇ ਸੰਮਤ ੧੭੫੭, ਚੇਤ ਬਦੀ ੧ ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ’। (ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ਬਣਦਾ ਹੈ – ਦਿਨ ਸ਼ੁੱਕਰਵਾਰ, ੧੭ ਚੇਤ ਸੰਮਤ ੧੭੫੭; 14 ਮਾਰਚ 1701 ਜੂਲੀਅਨ) ਬਹੁਤੇ ਲੇਖਕ ਆਪਣੀਆਂ ਲਿਖਤਾਂ ਵਿੱਚ ਇਹੀ ਤਾਰੀਖ਼ਾਂ ਲਿਖਦੇ ਹਨ, ਪਰ ਇਨ੍ਹਾਂ ’ਤੇ ਸੰਦੇਹ ਕੀਤਾ ਜਾ ਸਕਦਾ ਹੈ ਕਿਉਂਕਿ ਮਹਾਨ ਕੋਸ਼ ਵਿੱਚ ਹੀ ਦਰਜ ਹੈ ‘ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ (ਅਨੰਦਪੁਰ) ਦੀ ਰੱਖਯਾ ਲਈ ਪੰਜ ਕਿਲੇ (ੳ) ਅਨੰਦਗੜ੍ਹ (ਅ) ਲੋਹਗੜ੍ਹ (ੲ) ਫ਼ਤਹਿਗੜ੍ਹ (ਸ) ਕੇਸਗੜ੍ਹ (ਹ) ਹੋਲਗੜ੍ਹ ਦੀ ਉਸਾਰੀ ਕੀਤੀ ਸੀ। (ਨੋਟ: ਕਿਲੇ ਦਾ ਨਾਮ ਹੋਲਗੜ੍ਹ ਰੱਖੇ ਜਾਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਸਥਾਨ ’ਤੇ ਹੋਲਾ ਮਹੱਲਾ ਪਹਿਲਾਂ ਹੀ ਖੇਡਿਆ ਜਾਂਦਾ ਸੀ ਤਾਹੀਓਂ ਉਸ ਸਥਾਨ ’ਤੇ ਉਸਾਰੇ ਗਏ ਕਿਲੇ ਦਾ ਨਾਮ ਹੋਲਗੜ੍ਹ ਰੱਖਿਆ ਗਿਆ ਹੋਵੇਗਾ। ਇਸ ਦਾ ਭਾਵ ਹੈ ਕਿ ਹੋਲਾ ਮਹੱਲਾ ਖੇਡਣ ਦੀ ਰੀਤ ਸੰਮਤ ੧੭੪੬/1689 ਈ: ਤੋਂ ਵੀ ਪਹਿਲਾਂ ਸ਼ੁਰੂ ਹੋ ਚੁੱਕੀ ਸੀ।)

ਡਾ: ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਹੋਲੇ ਮਹੱਲੇ ਦਾ ਤਿਉਹਾਰ ਚੇਤ ਵਦੀ ੧, ਸੰਮਤ ੧੭੪੨ (੩ ਚੇਤ/1 ਮਾਰਚ 1686) ਤੋਂ ਪਉਂਟਾ ਸਾਹਿਬ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ।

ਸਿੱਖ ਤਵਾਰੀਖ਼ ਭਾਗ ਪਹਿਲਾ ਦੇ ਪੰਨਾ ਨੰ: 326 ’ਤੇ ਡਾ: ਹਰਜਿੰਦਰ ਸਿੰਘ ਦਿਲਗੀਰ ਲਿਖਦਾ ਹੈ ‘3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿਚ ਹੋਲਾ ਮਹੱਲਾ ਮਨਾਇਆ’।

ਇਸੇ ਪੁਸਤਕ ਦੇ ਪੰਨਾਂ ਨੰ: 301 ’ਤੇ  ਲਿਖਦਾ ਹੈ: ‘ਗੁਰੂ ਸਾਹਿਬ ਨੇ 3 ਮਾਰਚ ਸੰਨ 1702 ਦੇ ਦਿਨ ਇੱਕ ਨਵਾਂ ਤਿਉਹਾਰ ਹੋਲਾ ਮਹੱਲਾ ਮਨਾਇਆ’। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਇਹ ਇਤਿਹਾਸਕਾਰ ਪਹਿਲਾਂ ਲਿਖ ਆਇਆ ਹੈ ਕਿ 3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿਚ ਹੋਲਾ ਮਹੱਲਾ ਮਨਾਇਆ ਤਾਂ 19 ਸਾਲ ਬਾਅਦ ਉਹੀ ਤਿਉਹਾਰ ਨਵਾਂ ਕਿਵੇਂ ਹੋਇਆ  ? ਇਸ ਤੋਂ ਸਿੱਧ ਹੁੰਦਾ ਹੈ ਕਿ ਡਾ: ਦਿਲਗੀਰ ਕੋਲ਼ ਕੋਈ ਭੀ ਪ੍ਰਮਾਣਿਕ ਤਾਰੀਖ਼ ਨਹੀਂ ਹੈ।

ਗੁਰੂ ਕੀਆਂ ਸਾਖੀਆਂ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ, ਸਾਖੀ ਨੰ: 37 (ਪੰਨਾ ਨੰ: 92) ਵਿੱਚ ਕੇਵਲ ਚੇਤ ਵਦੀ ੧ ਲਿਖਿਆ ਹੈ, ਕੋਈ ਸੰਮਤ ਨਹੀਂ ਲਿਖਿਆ। ਇਸ ਦੀਆਂ ਅਗਲੀਆਂ ਪਿਛਲੀਆਂ ਸਾਖੀਆਂ ਦੇ ਹਿਸਾਬ ਸੰਮਤ ੧੭੩੯ ਬਣਦਾ ਹੈ (ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ੫ ਚੇਤ ਸੰਮਤ ੧੭੩੯/3 ਮਾਰਚ 1683 ਬਣਦਾ ਹੈ।) ਇਸੇ ਸਾਖੀ ਵਿੱਚ ਲਿਖਿਆ ਹੈ ਕਿ ਹੋਲੀਆਂ ਤੋਂ ਅਗਲੇ ਦਿਨ ਚੇਤਰ ਵਦੀ ਏਕਮ ਕੇ ਦਿਹੁੰ ਪਿਛਲੇ ਪਹਰ ਸ਼ਸਤਰ ਵਿਦਿਆ ਦੇ ਕਰਤੱਵ ਅਤੇ ਘੋੜ-ਦੌੜ ਹੋਈ। ਸਿੱਖਾਂ ਕੇ ਪੂਛਨੇ ਸੇ ਇਸ ਦਿਹੁੰ ਕਾ ਨਾਮ ‘ਹੋਲਾ ਮਹੱਲਾ’ ਰੱਖਾ। ਇਹ ਦਿਹੁੰ ਹਰ ਸਾਲ ਚੱਕ ਨਾਨਕੀ ਮੇਂ ਮਨਾਇਆ ਜਾਨਾ ਲਾਗਾ।37। (ਚੇਤੇ ਰਹੇ ਕਿ ਸੰਮਤ ੧੭੩੯ ’ਚ ਫ਼ੱਗਣ ਸੁਦੀ ੧੪; 2 ਮਾਰਚ 1683 ਨੂੰ ਸੀ, ਫ਼ੱਗਣ ਸੁਦੀ ੧੫ (ਪੂਰਨਮਾਸ਼ੀ) ਕਸ਼ਯ ਹੋ ਗਈ ਸੀ, ਇਸ ਲਈ ਹਿੰਦੂਆਂ ਦੀ ਹੋਲੀ ਅਤੇ ਸਿੱਖਾਂ ਦਾ ਹੋਲਾ ਮਹੱਲਾ ਦੋਵੇਂ ਚੇਤ ਵਦੀ ੧; 3 ਮਾਰਚ 1683 ਨੂੰ ਬਣਦੇ ਹਨ। ਸੋ ਹੋਲੀਆਂ ਤੋਂ ਅਗਲੇ ਦਿਨ ਹੋਲਾ ਮਹੱਲਾ ਲਿਖਿਆ ਜਾਣਾ ਇਤਿਹਾਸਕ ਪੱਖ ਤੋਂ ਜਚਦਾ ਨਹੀਂ ਕਿਉਂਕਿ ਉਸ ਸਾਲ ਤਾਂ ਹੋਲੀ ਅਤੇ ਹੋਲਾ ਮਹੱਲਾ ਇੱਕੇ ਦਿਨ ਸਨ।)

ਗੁਰੂ ਕੀਆਂ ਸਾਖੀਆਂ ਦੀ ਪੁਸਤਕ ਦੇ ਹੀ ਪੰਨਾ ਨੰ: 143, ਸਾਖੀ ਨੰ: 93 ‘ਸਾਖੀ ਕਿਲਾ ਅਨੰਦਗੜ੍ਹ ਸੇ ਹੋਲਾ ਮਹੱਲਾ ਚਢਨੇ ਕੀ ਚਾਲੀ’ ਸਿਰਲੇਖ ਹੇਠ ਬਹੁਤ ਲੰਬਾ ਚੌੜਾ ਪ੍ਰਸੰਗ ਲਿਖਿਆ ਹੈ। ਜਿਸ ਵਿੱਚੋਂ ਕੇਵਲ ਟੂਕ ਮਾਤਰ ਕੁਝ ਸਤਰਾਂ ਇਸ ਤਰ੍ਹਾਂ ਹਨ: ‘ਇਸੀ ਵਰਖ (ਇਸ ਸਾਖੀ ਤੋਂ ਪਹਿਲੀ ਸਾਖੀ ਨੰ: 92 ਵਿੱਚ ਸੰਮਤ ਸਤਰਾਂ ਸੈ ਅਠਾਵਨ ਲਿਖਿਆ ਹੈ, ਇਸ ਲਈ ਇਸੀ ਵਰਖ ਦਾ ਭਾਵ ਸੰਮਤ ੧੭੫੮ ਹੈ) ਪਿਛਲੇ ਸਾਲ ਕੀ ਤਰਹ ਹੋਲੀਆਂ ਕੇ ਦਿਹੁੰ ਮੇਂ ਕਿਲਾ ਹੋਲਗੜ੍ਹ ਕੇ ਨਜ਼ਦੀਕ ਬੜੀ ਚਹਿਲ ਪਹਿਲ ਹੋਈ। ਖ਼ਾਲਸਾ ਆਪਸ ਮੇਂ ਟੋਲੀਆਂ ਬਨਾਏ ਫਲ਼ਗੁਨ ਸੁਦੀ ਅਸ਼ਟਮੀ ਸੇ ਪੂਰਨਮਾ ਤੱਕ ਹੋਲੀ ਖੇਲਨੇ ਲਾਗਾ। . ਅਗਲੇ ਦਿਵਸ ਚੇਤ ਵਦੀ ਏਕਮ ਕੇ ਦਿਹੁੰ ਤੀਜੇ ਪਹਰ ਗੁਰੂ ਜੀ ਕਾ ਬਚਨ ਪਾਇ ਸਾਰੇ ਸਿੱਖ ਕਿਲਾ ਅਨੰਦਗੜ੍ਹ ਕੇ ਸਾਮ੍ਹਣੇ ਆਏ। (ਸੰਮਤ ੧੭੫੮ ਵਿੱਚ ਫ਼ੱਗਣ ਸੁਦੀ ਪੂਰਨਮਾਸ਼ੀ, 3 ਮਾਰਚ 1702 ਨੂੰ ਹੋਲੀ ਸੀ। ਚੇਤ ਵਦੀ ੧ ਕਸ਼ਯ ਹੋ ਗਈ। ਅਗਲੇ ਦਿਨ 4 ਮਾਰਚ ਨੂੰ ਚੇਤ ਵਦੀ ੧ ਨਹੀਂ ਬਲਕਿ ਚੇਤ ਵਦੀ ੨ ਸੀ। ਇਸ ਲਈ ਇਸ ਸਾਖੀ ’ਚ ਵੀ ‘ਅਗਲੇ ਦਿਵਸ’ ਲਿਖਿਆ ਜਾਣਾ ਸਹੀ ਨਹੀਂ।

ਨੋਟ : 1. ਡਾ: ਦਿਲਗੀਰ ਨੇ ਹਵਾਲਾ ਤਾਂ ਕੋਈ ਨਹੀਂ ਦਿੱਤਾ, ਪਰ ਉਨ੍ਹਾਂ ਵੱਲੋਂ ਹੋਲੇ ਮਹੱਲੇ ਦੀਆਂ ਲਿਖੀਆਂ ਦੋਵੇਂ ਤਾਰੀਖ਼ਾਂ 3 ਮਾਰਚ 1683 ਅਤੇ 3 ਮਾਰਚ 1702; ਗੁਰੂ ਕੀਆਂ ਸਾਖੀਆਂ ਦੀਆਂ ਤਾਰੀਖ਼ਾਂ ਨਾਲ ਮਿਲਦੀਆਂ ਹਨ। ਗੁਰੂ ਕੀਆਂ ਸਾਖੀਆਂ ਦੇ ਲੇਖਕ ਅਤੇ ਡਾ: ਦਿਲਗੀਰ ਵੱਲੋਂ ਇੱਕ ਹੀ ਤਿਉਹਾਰ ਸ਼ੁਰੂ ਹੋਣ ਦੀਆਂ ਦੋ ਵੱਖ ਵੱਖ ਤਾਰੀਖ਼ਾਂ ਲਿਖੇ ਜਾਣਾ ਸਿੱਧ ਕਰਦਾ ਹੈ ਕਿ ਹੋਲਾ ਮਹੱਲਾ ਸ਼ੁਰੂ ਹੋਣ ਦੀਆਂ ਤਾਰੀਖ਼ਾਂ ਸਬੰਧੀ, ਉਨ੍ਹਾਂ ਦੋਵਾਂ ਨੂੰ ਪੂਰਨ ਜਾਣਕਾਰੀ ਨਹੀਂ ਸੀ।

ਗੁਰੂ ਕੀਆਂ ਸਾਖੀਆਂ ਦੀ ਸਾਖੀ ਨੰ: 93 ’ਚ ਲਿਖਿਆ ਹੈ ‘ਪਿਛਲੇ ਸਾਲ ਕੀ ਤਰਹ’। ਸੰਮਤ ੧੭੫੮ ਤੋਂ ਪਿਛਲਾ ਸਾਲ ਬਣਦਾ ਹੈ ਸੰਮਤ ੧੭੫੭; ਜਿਸ ’ਚ ਚੇਤ ਵਦੀ ੧, 14 ਮਾਰਚ 1701 ਈਸਵੀ ਨੂੰ ਸੀ। ਜਾਪਦਾ ਹੈ ਕਿ ਡਾ: ਹਰਜਿੰਦਰ ਸਿੰਘ ਦਿਲਗੀਰ ਦਾ ਇਨ੍ਹਾਂ ਸ਼ਬਦਾਂ ਵੱਲ ਧਿਆਨ ਹੀ ਨਹੀਂ ਗਿਆ, ਇਸੇ ਕਾਰਨ ਉਸ ਨੇ 14 ਮਾਰਚ 1701 ਈਸਵੀ ਦੀ ਬਜਾਏ 3 ਮਾਰਚ 1702 ਈ: ਲਿਖ ਦਿੱਤਾ; ਸ਼ਾਇਦ ਇਸ ਕਾਰਨ ਵੀ ਇੱਕ ਸਾਲ ਦਾ ਫ਼ਰਕ ਪਾਇਆ ਹੋਵੇ ਤਾਂ ਕਿ ਉਸ ਵੱਲੋਂ ਲਿਖੀ ਤਾਰੀਖ਼ 3 ਮਾਰਚ 1683 ਨਾਲ ਮੇਲ ਖਾਂਦੀ ਸੀ।

ਸੂਰਜ ਪ੍ਰਕਾਸ਼ ਦੀ ਰੁੱਤ ੩ ਅੰਸੂ ੨ ਵਿੱਚ ਹੋਲੇ ਮਹੱਲੇ ਦਾ ਜ਼ਿਕਰ ਇੰਝ ਕੀਤਾ ਹੈ :

‘ਆਯੋ ਫਾਗੁਣ ਮਾਸ ਸੁਹਾਵਤਿ। ਗਾਵਤਿ ਰਿਦੈ ਪ੍ਰਮੋਦ ਬਧਾਵਤਿ।

ਸਭ ਮਹਿਂ ਕਰਿ ਬਸੰਤ ਪਰਧਾਨ। ਅਪਰ ਰਾਗ ਸਭਿ ਗਾਇਂ ਸੁਜਾਨ॥੨॥

ਪੁਰਿ ਅਨਦ ਆਨਦ ਬਿਲੰਦਯੋ । ਜਹਿਂ ਕਹਿਂ ਗਾਵਹਿਂ ਗੁਰ ਪਦ ਬੰਦਝਯੋ।

ਚਲਿ ਆਯਹੁ ਹੋਲੇ ਕਾ ਮੇਲਾ। ਚਹੁਂ ਦਿਸ਼ਿ ਤੇ ਨਰ ਭਏ ਸਕੇਲਾ॥੩॥’

ਨੋਟ : ‘ਚਲਿ ਆਯਹੁ ਹੋਲੇ ਕਾ ਮੇਲਾ।‘ (ਇਸ ਤੁਕ ਦਾ ਭਾਵ ਹੈ ਕਿ ਹੋਲੇ ਦੇ ਜਿਸ ਮੇਲੇ ’ਤੇ  ਸਿੱਖ ਚਹੁੰ ਦਿਸ਼ਾਵਾਂ ਤੋਂ ਆ ਕੇ ਇਕੱਠੇ ਹੋਏ ਸਨ, ਉਹ ਪਹਿਲਾਂ ਹੀ ਪ੍ਰਚਲਿਤ ਸੀ। ਭਾਵੇਂ ਇੱਥੇ ਸੰਮਤ ਦਾ ਜ਼ਿਕਰ ਨਹੀਂ ਕੀਤਾ, ਪਰ ਇਸ ਤੋਂ ਪਛਲੀ ਰੁੱਤ ੨, ਦਾ (ਆਖਰੀ) ਅੰਸੂ ੫੦ ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਜਨਮ ਸੰਮਤ ੧੭੫੫, ਲਿਖਿਆ ਹੈ। ਅੰਮ੍ਰਿਤ ਛਕਾਉਣ ਦਾ ਜ਼ਿਕਰ ਇਸ ਤੋਂ ਪਿੱਛੋਂ ਰੁੱਤ ੩, ਅੰਸੂ ੧੯ ਵਿੱਚ ਦਰਜ ਹੈ। ਇਸ ਲਈ ਇਨ੍ਹਾਂ ਦੋਵਾਂ ਤਾਰੀਖ਼ਾਂ ਦੇ ਵਿਚਕਾਰ ਚੇਤ ਵਦੀ ੧, ਸੰਮਤ ੧੭੫੫ ਹੀ ਹੋ ਸਕਦਾ ਹੈ। ਇਸ ਨੂੰ ਜੂਲੀਅਨ ਤਾਰੀਖ਼ਾਂ ਵਿੱਚ ਬਦਲਣ ’ਤੇ  ਇਹ 6 ਮਾਰਚ 1699 ਬਣਦਾ ਹੈ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਹੋਲਾ ਮਹੱਲਾ 1699 ਦੀ ਵੈਸਾਖੀ ਤੋਂ ਪਹਿਲਾਂ ਸ਼ੁਰੂ ਹੋਇਆ।)

ਪ੍ਰੋ: ਸਾਹਿਬ ਸਿੰਘ ਨੇ ‘ਜੀਵਨ- ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ’ ’ਚ ਸਭ ਤੋਂ ਪਹਿਲਾਂ ਹੋਲਾ ਮਹੱਲਾ ਮਨਾਏ ਜਾਣ ਦਾ ਭਾਵੇਂ ਕੋਈ ਸੰਮਤ ਨਹੀਂ ਲਿਖਿਆ, ਪਰ ਚੱਲ ਰਹੇ ਪ੍ਰਸੰਗਾਂ ਦੀ ਲੜੀ ’ਚ ਉਨ੍ਹਾਂ ਨੇ ਵੀ ਹੋਲੇ ਦਾ ਪ੍ਰਸੰਗ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਦਰਜ ਕੀਤਾ ਹੈ।

ਨੋਟ : ਦੂਸਰਾ ਨੁਕਤਾ ਇਹ ਹੈ ਕਿ ਪ੍ਰੋ. ਸਾਹਿਬ ਸਿੰਘ ਮੁਤਾਬਕ ਅਨੰਦਪੁਰ ਦੀ ਪਹਿਲੀ ਲੜਾਈ 1701 ਦੇ ਸ਼ੁਰੂ ਵਿੱਚ ਅਤੇ ਦੂਸਰੀ ਲੜਾਈ ਨਵੰਬਰ 1701 ਵਿੱਚ ਹੋਈ। ਸੰਨ 1704 ਤੱਕ ਤਿੰਨ ਹੋਰ ਵੱਡੀਆਂ ਲੜਾਈਆਂ ਹੋਣ ਤੋਂ ਇਲਾਵਾ ਇਸ ਸਮੇਂ ਦੌਰਾਨ ਹੋਰ ਛੋਟੀਆਂ ਮੋਟੀਆਂ ਝੜਪਾਂ ਵੀ ਹੁੰਦੀਆਂ ਰਹੀਆਂ। ਲੜਾਈਆਂ ਦਾ ਇਹ ਸਮਾਂ ਸਿੱਧ ਕਰਦਾ ਹੈ ਕਿ ਜਦੋਂ ਇਸ ਸਮੇਂ ਅਸਲੀ ਲੜਾਈਆਂ ਚੱਲ ਰਹੀਆਂ ਸਨ ਤਾਂ ਉਸ ਸਮੇਂ ਮਨਸੂਹੀ ਲੜਾਈਆਂ ਦੇ ਅਭਿਆਸ ਲਈ ਕਿਸੇ ਵੱਡੇ ਮੇਲੇ ਦਾ ਆਜੋਯਨ ਕਰਨਾ ਫ਼ਬਦਾ ਨਹੀਂ। ਸੋ ਲਾਜ਼ਮੀ ਤੌਰ ’ਤੇ  ਮਨਸੂਈ ਯੁੱਧਾਂ ਦੇ ਅਭਿਆਸ ਲਈ ਹੋਲੇ ਮਹੱਲੇ ਦਾ ਤਿਉਹਾਰ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੋਵੇਗਾ, ਜੋ ਪ੍ਰਵਿਸ਼ਟਾ ੧ ਚੇਤ, ਚੇਤ ਵਦੀ ੧ ਸੰਮਤ ੧੭੫੩; 26 ਫ਼ਰਵਰੀ 1697 ਵੀ ਹੋ ਸਕਦਾ ਹੈ।

ਉਪਰੋਕਤ ਸਾਰਿਆਂ ਹਵਾਲਿਆਂ ਨੂੰ ਵੇਖ ਕੇ ਸਾਡੇ ਕੋਲ਼, ਜੋ ਸੰਨ ਅਤੇ ਸੰਮਤ ਮਿਲਦੇ ਹਨ; ਉਹ ਇਸ ਤਰ੍ਹਾਂ ਹਨ :

(ੳ) ਸੰਮਤ ੧੭੩੯ ਬਿਕ੍ਰਮੀ/ਸੰਨ 1683 ਜੂਲੀਅਨ (ਅ) ਸੰਮਤ ੧੭੪੨ ਬਿਕ੍ਰਮੀ/ਸੰਨ 1686 (ੲ) ਸੰਮਤ ੧੭੫੫/ਸੰਨ 1699 (ਸ) ਸੰਮਤ ੧੭੫੭ ਬਿਕ੍ਰਮੀ/ ਸੰਨ 1701 ਜੂਲੀਅਨ (ਹ) ਸੰਮਤ ੧੭੫੮ ਬਿਕ੍ਰਮੀ/ਸੰਨ 1702 ਜੂਲੀਅਨ।

ਉਪਰੋਕਤ ਸਾਰੀਆਂ ਤਾਰੀਖ਼ਾਂ ਵਿੱਚੋਂ ਕਿਹੜੀ ਠੀਕ ਹੈ ਤੇ ਕਿਹੜੀ ਗ਼ਲਤ; ਇਸ ਦਾ ਨਿਤਾਰਾ ਕੀਤੇ ਜਾਣਾ ਅਸੰਭਵ ਹੈ। ਇਸ ਲਈ ਠੀਕ ਗ਼ਲਤ ਦੇ ਚੱਕਰ ਵਿੱਚ ਨਾ ਪੈਂਦੇ ਹੋਏ ਆਓ ਇਹ ਵੀਚਾਰ ਕਰੀਏ ਕਿ ਭਾਰਤੀ ਸਭਿਆਚਾਰ ਵਿੱਚ ਕਿਹੜੇ ਕਿਹੜੇ ਤਿਉਹਾਰ ਕਿਹੜੀਆਂ ਕਿਹੜੀਆਂ ਰੁੱਤਾਂ ਵਿੱਚ ਮਨਾਏ ਜਾਂਦੇ ਹਨ।

ਵਿਕੀਪੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਲੀ ਦਾ ਤਿਉਹਾਰ ਬਸੰਤ ਦੀ ਆਮਦ, ਸਰਦੀਆਂ ਦਾ ਅੰਤ, ਪਿਆਰ ਦਾ ਖਿੜਾਓ ਅਤੇ ਬਹੁਤ ਸਾਰੇ ਤਿਉਹਾਰਾਂ ਲਈ ਦੂਜਿਆਂ ਨੂੰ ਮਿਲਣ, ਖੇਡਣ, ਹੱਸਣ, ਭੁੱਲਣ ਤੇ ਮਾਫ਼ ਕਰਨ ਅਤੇ ਟੁੱਟੇ ਸਬੰਧਾਂ ਨੂੰ ਸੁਧਾਰਨ ਦਾ ਸੰਕੇਤ ਦਿੰਦਾ ਹੈ।

ਦੂਸਰਾ ਇਹ ਕਿ ਪੁਰਾਤਨ ਉੱਤਰੀ ਭਾਰਤ ਵਿੱਚ, ਮਹੀਨੇ ਪੂਰਨਮੰਤੇ (ਪੂਰਨਮਾਸ਼ੀ ’ਤੇ  ਖ਼ਤਮ ਹੋਣ ਵਾਲ਼ਾ ਮਹੀਨੇ) ਸਨ, ਪਰ ਚੇਤ ਦਾ ਮਹੀਨਾ ਵੰਡਿਆ ਨਹੀਂ ਸੀ ਜਾਂਦਾ। ਚੰਦਰ ਸਾਲ ਫ਼ੱਗਣ ਸੁਦੀ ੧੫ ਯਾਨੀ ਪੂਰਨਮਾਸ਼ੀ ਨੂੰ ਖਤਮ ਹੋਇਆ ਕਰਦਾ ਸੀ। ਇਸ ਹਿਸਾਬ ਨਾਲ ਹੋਲੀ ਦਾ ਤਿਉਹਾਰ ਸਾਲ ਦੇ ਆਖਰੀ ਦਿਨ ਫ਼ੱਗਣ ਸੁਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਸੀ। ਅਗਲੇ ਦਿਨ ਚੇਤ ਵਦੀ ੧ ਤੋਂ ਨਵਾਂ ਸਾਲ ਸ਼ੁਰੂ ਹੋ ਜਾਵੇਗਾ, ਜਿਸ ਦਿਨ ਤੋਂ ਹੋਲਾ ਮਹੱਲਾ ਮਨਾਇਆ ਜਾਣ ਲੱਗਾ।

ਭਾਰਤ ਸਰਕਾਰ ਵੱਲੋਂ 1952 ’ਚ ਗਠਿਤ ਕੀਤੀ ਕੈਲੰਡਰ ਸੁਧਾਰ ਕਮੇਟੀ ਨੇ 1955 ’ਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ, ਜਿਸ ਦੇ ਪੰ: 161 ’ਤੇ  ਵੀ ਇਹੋ ਤੱਥ ਇਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ : ‘ਹਿੰਦੀ ਕੈਲੰਡਰ ਵਿੱਚ ਨਾਗਰਕ ਮਨੋਰਥਾਂ ਲਈ ਪੁੰਨਿਆਂ ਨੂੰ ਖ਼ਤਮ ਹੋਣ ਵਾਲੇ ਮਹੀਨੇ ਵਰਤੇ ਜਾਂਦੇ ਹਨ ਕਿਉਂਕਿ ਇਹ ਮਹੀਨੇ ਗੌਣਮਾਨ ਹਨ ਇਸ ਲਈ ਮਹੀਨੇ ਦਾ ‘ਵਦੀ’ ਵਾਲਾ ਅੱਧਾ ਭਾਗ ਪਹਿਲੋਂ ਆਉਂਦਾ ਹੈ ਇਸ ਪਿੱਛੋਂ ਸੁਦੀ ਵਾਲਾ ਅੱਧ ਆਉਂਦਾ ਹੈ। ਇਸ ਲਈ ਸਾਲ ਦਾ ਆਖ਼ਰੀ ਦਿਨ ਪੁੰਨਿਆਂ ਦਾ ਹੁੰਦਾ ਹੈ ਅਤੇ ਪ੍ਰਾਚੀਨ ਭਾਰਤੀ ਰਵਾਇਤ ਅਨੁਸਾਰ ਇਹ ਫਾਲਗੁਨੀ ਪੂਰਣਿਮਾਂ (ਜਾਂ ਹੋਲੀ) ਹੁੰਦੀ ਹੈ’।

ਤੁਜ਼ਕ-ਏ-ਜਹਾਂਗੀਰੀ ਵਿੱਚ ਅੰਕਿਤ ਹੈ ਕਿ ਸਾਲ ਦੇ ਆਖਰੀ ਦਿਨ ਹੋਲੀ ਹੁੰਦੀ ਹੈ: “Thursday is the Holi, which in their belief is the last day of the year.” Tuzuk-I-Jahangiri or Memoirs of Jahangir, Translated by Alexander Rogers and Henry Beveridge, first published 1909-1914, reprint 1989 Low Price Publications, Delhi.

ਹੋਲੇ ਮਹੱਲੇ ਦੀ ਕੋਈ ਵੀ ਪ੍ਰਮਾਣਿਕ ਤਾਰੀਖ਼ ਨਾ ਮਿਲਣ ਦੀ ਸੂਰਤ ਵਿੱਚ ਹੇਠ ਲਿਖੇ ਕਾਰਨਾ ਕਰਕੇ ਨਾਨਕਸ਼ਾਹੀ ਕੈਲੰਡਰ ਦੇ ਨਵੇਂ ਸਾਲ ਦੀ ਪਹਿਲੀ ਤਾਰੀਖ਼ ਪ੍ਰਵਿਸ਼ਟਾ ਚੇਤ/14 ਮਾਰਚ ਨਿਸ਼ਚਿਤ ਕੀਤੀ ਗਈ ਹੈ

(1). ਚੰਦਰ ਸਾਲ ਦੇ ਅਖ਼ੀਰਲੇ ਦਿਨ ਫ਼ੱਗਣ ਸੁਦੀ ਪੁੰਨਿਆਂ ਨੂੰ ਹਿੰਦੂ ਹੋਲੀ ਮਨਾਉਂਦੇ ਹਨ। ਹੋਲੀ ਤੋਂ ਇਕ ਦਿਨ ਬਾਅਦ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਇਸ ਲਈ ਕੁਦਰਤੀ ਹੈ ਕਿ ਹੋਲਾ ਮਹੱਲਾ ਚੇਤ ਦੇ ਪਹਿਲੇ ਦਿਨ ਚੇਤ ਵਦੀ ੧ ਭਾਵ ਨਵੇਂ ਚੰਦਰਮਾਂ ਸਾਲ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਸੀ। ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ ਪ੍ਰਵਿਸ਼ਟਾ ੧ ਚੇਤ ਤੋਂ ਸ਼ੁਰੂ ਹੋਣ ਕਾਰਨ ਹੋਲਾ ਮਹੱਲਾ ਨਵੇਂ ਸਾਲ ਦੇ ਪਹਿਲੇ ਦਿਨ ੧ ਚੇਤ/14 ਮਾਰਚ ਨੂੰ ਹੀ ਮਨਾਇਆ ਜਾਣਾ ਢੁਕਵਾਂ ਹੈ।

(2). ਦਿਲਚਸਪ ਇਤਫ਼ਾਕ ਹੈ ਕਿ 1697 ਜੂਲੀਅਨ ਵਿੱਚ ਚੇਤ ਵਦੀ ੧ ਅਤੇ ਪ੍ਰਵਿਸ਼ਟਾ ਚੇਤ ੧, ਸੰਮਤ ੧੭੫੩ ਬਿਕ੍ਰਮੀ ਨੂੰ ਇੱਕ ਹੀ ਤਾਰੀਖ਼ ਭਾਵ 26 ਫ਼ਰਵਰੀ ਨੂੰ ਆਏ ਸਨ ਅਤੇ 1998 ਈਸਵੀ ਜਿਸ ਸਾਲ ਬਿਕ੍ਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ’ਚ ਤਬਦੀਲ ਕਰਨ ਉਪਰਤ ਪ੍ਰਕਾਸ਼ਿਤ ਕੀਤਾ ਗਿਆ, ਉਸ ਸਾਲ ਭਾਵ ਸੰਮਤ ੨੦੫੪ (ਸੰਨ 1998) ’ਚ ਵੀ ਹੋਲਾ ਮਹੱਲਾ ਚੇਤ ਵਦੀ ੧ ਅਤੇ ਚੇਤ ੧; ਇੱਕੋ ਹੀ ਦਿਨ 14 ਮਾਰਚ ਨੂੰ ਆਏ ਸਨ। ਇਸ ਲਈ ਹੋਲਾ ਮਹੱਲਾ ਨਵੇਂ ਸਾਲ ਦੀ ਪਹਿਲੀ ਤਾਰੀਖ਼ ੧ ਚੇਤ/14 ਮਾਰਚ ਨੂੰ ਮਨਾਇਆ ਜਾਣਾ ਬਿਲਕੁਲ ਢੁਕਵਾਂ ਹੈ।

(3). ਇਹ ਇਕ ਹੋਰ ਇਤਫ਼ਾਕ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਚੇਤ ਵਦੀ ੧, ੧੭੫੭ ਬਿਕ੍ਰਮੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ; ਉਸ ਦਿਨ ਵੀ 14 ਮਾਰਚ, 1701 ਜੂਲੀਅਨ ਹੀ ਸੀ।

(4). ਹੋਲੀ ਇੱਕ ਮੌਸਮੀ ਤਿਉਹਾਰ ਹੈ ਜੋ ਬਸੰਤ ਰੁੱਤ ਦੀ ਆਮਦ ਦਾ ਇੱਕ ਸੁਨੇਹਾ ਦਿੰਦਾ ਹੈ। ਗੁਰਬਾਣੀ ’ਚ ਦਰਜ ਰੁੱਤੀ ਸਲੋਕ ਅਨੁਸਾਰ ਚੇਤ ਅਤੇ ਵੈਸਾਖ ਦੋ ਮਹੀਨੇ ਬਸੰਤ ਰੁੱਤ ਦੇ ਹੁੰਦੇ ਹਨ, ‘‘ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ’’ (ਰੁਤੀ ਸਲੋਕ ਮਹਲਾ /੯੨੭) ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ; ੧ ਚੇਤ ਨੂੰ ਮਨਾਏ ਜਾਣ ਦਾ ਭਾਵ ਹੈ ਕਿ ਇਹ ਹਮੇਸ਼ਾਂ ਹੀ ਬਸੰਤ ਰੁੱਤ ਦੀ ਆਮਦ ਵਾਲੇ ਦਿਨ ਭਾਵ ੧ ਚੇਤ ਨੂੰ ਮਨਾਇਆ ਜਾਇਆ ਕਰੇਗਾ।

(5). ਬੀਤੇ ਸਮੇਂ ਦੇ ਰਿਸ਼ੀ ਅਤੇ ਪੁਰਾਤਨ ਵਿਦਵਾਨ, ਜਿਨ੍ਹਾਂ ਨੇ ਬਿਕ੍ਰਮੀ ਕੈਲੰਡਰ ਵਿੱਚ ਰੁੱਤਾਂ ਮੁਤਾਬਕ ਤਿਉਹਾਰ ਨਿਸ਼ਚਿਤ ਕੀਤੇ, ਉਨ੍ਹਾਂ ਅਨੁਸਾਰ ਇਹ ਤਿਉਹਾਰ ਕਦੇ ਵੀ ਦੂਜੀਆਂ ਰੁੱਤਾਂ ਵਿੱਚ ਨਹੀਂ ਜਾ ਸਕਦੇ; ਜਿਵੇਂ ਕਿ ਲੋਹੜੀ ਇੱਕ ਅਜਿਹਾ ਤਿਉਹਾਰ ਹੈ, ਜੋ ਮਾਘੀ ਮਕਰ ਸਕਰਾਂਤੀ ਤੋਂ ਇਕ ਦਿਨ ਪਹਿਲਾਂ, ਮਾਘੀ ਦੀ ਪੂਰਵ ਸੰਧਿਆ ’ਤੇ  ਮਨਾਈ ਜਾਂਦੀ ਹੈ। ਵਿਦਵਾਨਾਂ ਨੇ ਮਕਰ ਸਕ੍ਰਾਂਤੀ ਨੂੰ ਉਸ ਦਿਨ ਹੋਣ ਲਈ ਨਿਸ਼ਚਿਤ ਕੀਤਾ ਜਦੋਂ ਸੂਰਜ ਆਪਣੀ ਉੱਤਰਾਯਣ (ਉੱਤਰ ਵੱਲ) ਯਾਤਰਾ ਦੀ ਸ਼ੁਰੂਆਤ ਕਰਦਾ ਹੈ, ਇਸ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਦਿਨ ਸੰਸਾਰ ਭਰ ਵਿੱਚ ਅਲੱਗ ਅਲੱਗ ਰੂਪਾਂ ’ਚ ਮਨਾਇਆ ਜਾਂਦਾ ਹੈ। ਲੋਕ ਸੂਰਜ ਦੀ ਦੱਖਣ ਵੱਲ ਯਾਤਰਾ ਤੋਂ ਵਾਪਸੀ ਅਤੇ ਉੱਤਰਾਯਣ ਦੀ ਅਰੰਭਤਾ (ਵੱਡੇ ਦਿਨ ਅਰੰਭ ਹੋਣ) ਦਾ ਜਸ਼ਨ ਮਨਾਉਣ ਲਈ ਅੱਗ ਦੇ ਨੇੜੇ ਬੈਠ ਜਾਂਦੇ ਹਨ। 532 ਈ: ਜੂਲੀਅਨ ਵਿਚ ਜਦੋਂ 18 ਦਸੰਬਰ ਨੂੰ ਲੋਹੜੀ ਅਤੇ 19 ਦਸੰਬਰ ਨੂੰ ਮਾਘੀ ਸੀ, ਉਸ ਸਮੇਂ ‘ਉਤਰਾਇਣ’ ਵੀ 19 ਦਸੰਬਰ ਨੂੰ ਸ਼ੁਰੂ ਹੋਇਆ ਸੀ। ਬਿਕ੍ਰਮੀ ਕੈਲੰਡਰ ਦਾ ਰੁੱਤੀ ਸਾਲ ਨਾਲੋਂ ਅੰਤਰ ਹੋਣ ਕਰਕੇ, ਅੱਜ ਕੱਲ੍ਹ ਲੋਹੜੀ 12 ਜਾਂ 13 ਜਨਵਰੀ ਅਤੇ ਮਾਘੀ 13/14 ਜਨਵਰੀ ਨੂੰ ਆ ਰਹੀ ਹੈ ਜਦੋਂ ਕਿ ‘ਉੱਤਰਾਇਣ ਯਾਤਰਾ’ ਅਜੇ ਵੀ 21/22 ਦਸੰਬਰ ਦੇ ਆਸ ਪਾਸ ਸ਼ੁਰੂ ਹੁੰਦੀ ਹੈ ਭਾਵ ਲਗਭਗ 24 ਦਿਨਾਂ ਦਾ ਅੰਤਰ ਪੈ ਗਿਆ। ਸੰਨ 3000 ਈ: ਵਿੱਚ ਲੋਹੜੀ 27 ਜਨਵਰੀ ਨੂੰ ਅਤੇ ਮਾਘੀ 28 ਜਨਵਰੀ ਨੂੰ ਹੋਵੇਗੀ ਜਦੋਂ ਕਿ ਉਤਰਾਇਣ ਉਸ ਸਮੇਂ ਵੀ 22 ਦਸੰਬਰ ਨੂੰ ਸ਼ੁਰੂ ਹੋਵੇਗਾ। ਇਸ ਹਿਸਾਬ ਨਾਲ਼ ਜਦੋਂ ਭਵਿੱਖ ਵਿੱਚ ਲੋਹੜੀ ਮਈ ਵਿੱਚ ਆਏਗੀ ਤਾਂ ਕੀ ਉਸ ਸਮੇਂ ਲੋਕ; ਲੋਹੜੀ ਮਨਾਉਣ ਲਈ ਅੱਗ ਦੇ ਨੇੜੇ ਬੈਠਣਗੇ ਜਾਂ ਏਅਰ-ਕਡੀਸ਼ੰਨਡ ਕਮਰਿਆਂ ਦੀਆਂ ਛੱਤਾਂ ਦੇ ਹੇਠਾਂ  ?

(6). ਨਾਨਕਸ਼ਾਹੀ ਕੈਲੰਡਰ ਵਿਚ ਲੋਹੜੀ ਹਮੇਸ਼ਾਂ ਲਈ ੩੦ ਪੋਹ/12 ਜਨਵਰੀ ਅਤੇ ਮਾਘੀ (੧ ਮਾਘ) 13 ਜਨਵਰੀ ਨੂੰ ਪੱਕੇ ਤੌਰ ’ਤੇ ਆਵੇਗੀ।

(7). ਪੋਪ ਗ੍ਰੈਗਰੀ ਅਨੁਸਾਰ ਰੁੱਤਾਂ ਮੁਤਾਬਕ ਮਨਾਏ ਜਾਣ ਵਾਲੇ ਤਿਉਹਾਰਾਂ ਨੂੰ ਹੋਰ ਬਦਲਣਾ ਨਹੀਂ ਚਾਹੀਦਾ ਸਗੋਂ ਰੁੱਤਾਂ ਦੇ ਨਾਲ ਉਨ੍ਹਾਂ ਦੇ ਮੌਜੂਦਾ ਸੰਗਠਨਾਂ ’ਚ ਰਿਹਾ ਜਾਣਾ ਚਾਹੀਦਾ ਹੈ। ਇਸੇ ਕਾਰਨ ਉਨ੍ਹਾਂ ਨੇ 1582 ਵਿੱਚ ਜੂਲੀਅਨ ਕੈਲੰਡਰ ਵਿੱਚ ਸੋਧ ਕਰਕੇ 5 ਅਕਤੂਬਰ ਤੋਂ 14 ਅਕਤੂਬਰ ਤੱਕ ਦੀਆਂ 10 ਤਾਰੀਖ਼ਾਂ ਖਤਮ ਕਰ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ 15 ਅਕਤੂਬਰ ਕਰ ਲਿਆ। ਅੱਗੇ ਤੋਂ ਕੈਲੰਡਰ ਦਾ ਰੁੱਤਾਂ ਨਾਲ ਸਬੰਧ ਬਣਾਈ ਰੱਖਣ ਲਈ ਲੀਪ ਸਾਲ ਦੇ ਨਿਯਮਾਂ ਵਿੱਚ ਇਸ ਤਰ੍ਹਾਂ ਤਬਦੀਲੀ ਕੀਤੀ ਕਿ 400 ਸਾਲਾਂ ਵਿੱਚ 100 ਲੀਪ ਦੇ ਸਾਲ ਆਉਣ ਦੀ ਬਜਾਏ ਹੁਣ 97 ਲੀਪ ਸਾਲ ਹੀ ਆਇਆ ਕਰਨਗੇ। ਇਸ ਸੋਧ ਨਾਲ ਤਿਉਹਾਰ ਹਮੇਸ਼ਾਂ ਲਈ ਉਨ੍ਹਾਂ ਹੀ ਰੁੱਤਾਂ ’ਚ ਆਉਣਗੇ, ਜਿਨ੍ਹਾਂ ’ਚ ਅੱਜ ਕੱਲ੍ਹ ਆ ਰਹੇ ਹਨ।

Khande Bate Di Pahul – Revolutionary Power

0

Khande Bate Di Pahul – Revolutionary Power

Dr. Gurmanpreet Kaur Gurmat Gian Missionary college Ludhiana- 79 7304 7608

Month of Vaisakh (april-may) holds great importance for us as, Guru Nanak sahib g,  founder of Sikhism  stepped in the beautiful creation of almighty on 15 april,1469. Bhai Gurdas g states,

ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ (ਵਾਰ ਪਉੜੀ ੪੫)

They enlighten people burning and drenched in major illusions, false practices, beliefs, discrimination, gender inequality with wisdom of gurbani hymns,reciting and preaching to the world sermon of oneness- ‘EK ONKAR’, interpreting: god is one and is omnipresent, lies within, one doesn’t need to abandon basic needs and relationship to find or met him rather abandon the evil deeds and you will realize the creator inside. They made people acknowledge god exist within single creation of his whether micro or macro.

Likewise successor guru came into existence and series continued and till guru Ramdas g, mid of Guru Granth Sahib g was compiled and guru Arjan Dev g for the first time  officially celebrated the opening of ‘AAD GRANTH’ at golden temple. This ceremony was done by Baba Budha g and sermon the world that there will be no physical guru. Every person will seek ‘AAD GRANTH’

As their guru and will bow their head.

When guru Hargobind sahib g came into existence though they  witnessed the death of their father guru Arjan Sahib g  in past who were martyrdom under false accusitions for the first time gave the concept of MIRI – PIRI, that along with worship, strength is also necessary when it comes for the matter of oppression or defense and created 2200 count armour ready and prepared sikh perfect in horse ride, archery, swordsmanship.

Guru Gobind Singh g in 1699, on the day of Baisakhi , did Khande Bate kiPahulceremony, created five pyaare (panj pyaare) rising KhalsaPanth. Every person who received khande bate kipahulis blessed with a new identity of Singh for male,  Kaur for female. Not only this, but also alegiance by five signs,  also called five K’S.  KESH, KIRPAAN, KANGA , KADA , KACHERRA

Guru Hargobind sahib g where made sikh armored for the first time guru Gobind Singh g made sword as one of our kakar naming it KIRPAAN. They named it kirpaan, combination of two words:

kirpa + aan

which means used  under  the act of self – defense or   for protecting weakers. Other reason was so that no one could question its existence for terror.

These are not only symbols but articles of faith that collectively form the external identity and khalsa devotee’s commitment to ‘sikhrehni’.

ਖਾਲਸਾ ਮੇਰੋ ਰੂਪ ਹੈ ਖਾਸ  ਖਾਲਸਾ ਮਹਿ ਹੌ ਕਰੌ ਨਿਵਾਸ

What a beautiful scenario guru g created which is matchless and will forever be that on one hand guru g himself prepared khande bate kipahul and deliver it to five beloved one’s (panj pyaare) and on other hand then himself received the pahul from their beloved five disciples. Many saints, philosophers, renowned preachers stepped into the world but nowhere it is found that  they were no boundaries between guru and their beloved one’s but here guru g practically proved that either guru or their followers both have same path to follow. It’s pretty natural  to have this question in mind that why guru g  took khande bathe kipahul, when he himself was guru ! ?  Their this act proved of no demarcations between their guru and followers. If guru g might have delivered it to their five disciples or sangat then today we might have this feeling in our hearts that guru didn’t showed equality. Bhai Gurdas g recites:

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ

  We can’t create any question or doubts on importance of receiving   khande bate kipahul.  Moreover it is the beauty of our religion that our guru’s  despite of giving only sermons to people first lived accordingly and then asked world to follow their paths. 

Rise of Khalsa:

Khalsa word is derived from Arabic word KHALAS which means a land ruled by a king.

Secondly we also define it as being pure.

If we see thoroughly we find the principle is same. Guru Nanak sahib g, condemn the ideology of worshipping physical guru, guru Gobing Singh g once again on completion of sri Guru Granth sahib g  compilation,  sermon people,

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ

Guru nanak sahib g in bani of Jap ji questioned people,

ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? (ਜਪੁ)

Guru Gobindsingh g made us khalsa, confining foreverto the concept of purity, being ਸਚਿਆਰ. But what we did, we thought that receiving khande bate kipahul was end stage of spirituality whereas it was just equivalent to being admission to school named khalsa with a peculiar dress code, demands mental surrender  instead of paper money as fees, taught education of spiritual wisdom, make a soul enriched with charachter, gurbanipriciples and creates a ‘gurmukh’. Some of us take admission to school, recite gurbani indiscipline but become carefree when it comes to understanding and when we don’t learn, we fail in the attempts of life.

Some of us lack in courage to receive khandebate kipahul because we think that wewill not able to adore it. Again a major illusion ! First of all tell me that whether we have to take care of it or guru g bless us with this gift to take care of us ! ? Of course it is meant to take care of us.

Khande bate kipahul is for my soul not my body. My body don’t get effected by it but my soul does.  It’s a commitment to god that for the rest of my life I will stand on the principles of sikhi and gurbani hymns.

Khande bate kipahul where created khalsa was also a practical act done by guru Gobindsingh g on ideology of Guru Nanak sahib g baani,

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ   ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ   ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ (ਮਹਲਾ /੧੫)

The khande bate kipahul prepared is one and is received from same bowlby every individual whether rich or poor, guru or follower, superior or inferior, low caste \ high caste.  Forever it became landmark of khalsapanth that there is no space for discrimination in this religion, we all are equal & same irrespective of our personalities. It gave practicality to guru nanak sahib g sermon,

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ   ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ (ਭਗਤ ਕਬੀਰ/੧੩੪੯)

Guru g blessed us with singh and kaur and forever diminished these concepts of  caste based discrimination from a life of sikh. But we still need to be insightful, we let go ?

ਸ਼ਬਦ ਗੁਰੂ (ਭਾਗ ਚੌਥਾ)

0

ਸ਼ਬਦ ਗੁਰੂ (ਭਾਗ ਚੌਥਾ)

ਗਿਆਨੀ ਰਣਜੋਧ ਸਿੰਘ ਜੀ

ਗੁਰਬਾਣੀ ਦੀ ਪਾਵਨ ਪੋਥੀ ਵਿੱਚ ਅਕਾਲ ਪੁਰਖ, ਪਰਮੇਸ਼ਰ ਦਾ ਥਾਨ ਨਿਵਾਸ ਹੈ, ਜੋ ਵੀ ਸਤਸੰਗੀ ਜਨ; ਸਤਸੰਗਤ ਵਿਚ ਸਾਵਧਾਨ ਇਕਾਗਰ ਚਿੱਤ ਹੋ ਕੇ ਇਸ ‘ਧੁਰ ਕੀ ਬਾਣੀ’ ਰਾਹੀਂ ਪਰਮੇਸ਼ਰ ਦੇ ਗੁਣ ਗਾਉਂਦਾ ਅਤੇ ਜੀਵਨ ਦਾ ਹਿੱਸਾ ਬਣਾਉਂਦਾ ਹੈ। ਉਹ ਸਤਸੰਗੀ ਜਗਿਆਸੂ ਜਨ ਨੂੰ ਪਰਮੇਸ਼ਰ ਦਾ ਆਤਮਿਕ ਤੌਰ (ਅੰਦਰੂਨੀ ਤੌਰ) ’ਤੇ ਗਿਆਨ ਹੋ ਜਾਂਦਾ ਹੈ ਕਿਉਂਕਿ ਗੁਰਬਾਣੀ; ਅਕਾਲ ਪੁਰਖ ਦਾ ਸਰੂਪ ਹੈ, ‘‘ਪੋਥੀ ਪਰਮੇਸਰ ਕਾ ਥਾਨੁ ਸਾਧਸੰਗਿ ਗਾਵਹਿ ਗੁਣ ਗੋਬਿੰਦ; ਪੂਰਨ ਬ੍ਰਹਮ ਗਿਆਨੁ ’’ (ਮਹਲਾ /੧੨੨੬) ਗੁਰਬਾਣੀ; ਅਕਾਲ ਪੁਰਖ ਬਾਰੇ ਵਿਚਾਰ ਹੈ। ਗੁਰਬਾਣੀ; ਅਕਾਲ ਪੁਰਖ ਦੀ ਆਵਾਜ਼ ਹੈ। ਗੁਰਬਾਣੀ; ਸੱਚ ਦਾ ਗਿਆਨ ਹੈ। ਗੁਰਬਾਣੀ; ਮਨੁੱਖ ਨੂੰ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਨਾ ਕਰਦੀ ਹੈ। ਗੁਰਬਾਣੀ; ਮਨੁੱਖ ਨੂੰ ਇਮਾਨਦਾਰ, ਇਖਲਾਕੀ, ਸੱਚਾ ਇਨਸਾਨ ਬਣਨ ਦੀ ਪ੍ਰੇਰਨਾ ਕਰਦੀ ਹੈ। ਇਸੇ ਕਰਕੇ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਇੱਕ ਪਲ ਵਾਸਤੇ ਆਪਣੇ ਤੋਂ ਜੁਦਾ ਨਾ ਕੀਤਾ। ਇਹ ਜ਼ਿਕਰ ਗੁਰੂ ਸਾਹਿਬ ਨੇ ਆਪ ਕੀਤਾ ਹੈ। ਫ਼ੁਰਮਾਨ ਹੈ :

ਹਮਾਰੀ ਪਿਆਰੀ ਅੰਮ੍ਰਿਤਧਾਰੀ; ਗੁਰਿ (ਨੇ) ਨਿਮਖ ਮਨ ਤੇ ਟਾਰੀ ਰੇ

ਦਰਸਨ ਪਰਸਨ ਸਰਸਨ ਹਰਸਨ; ਰੰਗਿ ਰੰਗੀ ਕਰਤਾਰੀ ਰੇ (ਮਹਲਾ /੪੦੪)

ਖਸਮ ਦੀ ਬਾਣੀ; ਗੁਰੂ ਨੂੰ ਬਹੁਤ ਪਿਆਰੀ ਹੈ। ਅੰਮ੍ਰਿਤ ਨਾਲ਼ ਆਤਮਕ ਜੀਵਨ ਦੇਣ ਵਾਲੀ ਹੈ। ਵਿਕਾਰਾਂ ਦੇ ਪ੍ਰਭਾਵ ਤੋਂ ਬਚਾਉਣ ਵਾਲੀ ਹੈ। ਇਖਲਾਕੀ ਜੀਵਨ ਦੇਣ ਵਾਲੀ ਹੈ, ਇਸੇ ਲਈ ਗੁਰੂ ਸਾਹਿਬਾਂ ਨੇ ਸੱਚ ਦੀ ਬਾਣੀ ਨੂੰ ਇੱਕ ਪਲ ਵਾਸਤੇ ਵੀ ਆਪਣੇ ਤੋਂ ਟਾਰੀ ਭਾਵ ਵੱਖ ਨਹੀਂ ਕੀਤਾ। ਬਾਣੀ; ਰੱਬੀ ਪਿਆਰ ਵਿੱਚ ਭਿੱਜੀ ਹੋਈ ਹੈ। ਔਗੁਣਾਂ ਭਾਵ ਜਮਾ ਦੇ ਵੱਸ ਨਹੀਂ ਪੈਣ ਦਿੰਦੀ। ਐਸਾ ਭੀ ਕਿਹਾ ਹੈ :

ਮੈ ਸਤਿਗੁਰ ਸੇਤੀ ਪਿਰਹੜੀ; ਕਿਉ ਗੁਰ ਬਿਨੁ ਜੀਵਾ ਮਾਉ    

ਮੈ ਗੁਰਬਾਣੀ ਆਧਾਰੁ ਹੈ; ਗੁਰਬਾਣੀ ਲਾਗਿ ਰਹਾਉ (ਮਹਲਾ /੭੫੮)

ਗੁਰੂ ਰਾਮਦਾਸ ਪਾਤਿਸਾਹ ਆਖਦੇ ਹਨ ਕਿ ਮੇਰੀ, ਸਤਿਗੁਰੂ ਨਾਲ ਸੱਚੀ ਅਤੇ ਅਤੁੱਟ ਪ੍ਰੀਤ ਹੈ। ਸ਼ਬਦ ਗੁਰੂ ਤੋਂ ਬਗੈਰ ਆਤਮਕ ਜੀਵਨ ਨਹੀਂ ਬਿਤਾਇਆ ਜਾ ਸਕਦਾ। ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ, ਆਸਰਾ ਹੈ, ਇਸ ਕਰਕੇ ਹਰ ਦਮ ਅਸੀਂ ਗੁਰਬਾਣੀ ਨਾਲ ਮਨ, ਆਤਮਾ ਕਰਕੇ ਜੁੜੇ ਰਹਿੰਦੇ ਹਾਂ। ਗੁਰਬਾਣੀ ਹੀ ਮਨ ਦੀ ਥੰਮੀ ਹੈ, ਸਹਾਰਾ ਹੈ :

ਿਉ ਮੰਦਰ ਕਉ ਥਾਮੈ ਥੰਮਨੁ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ (ਮਹਲਾ /੨੮੨)

ਜਿਵੇਂ ਮੰਦਰ ਘਰ ਦੀ ਛੱਤ ਨੂੰ ਥੰਮੀਆਂ ਭਾਵ ਪਿੱਲਰ ਸਹਾਰਾ ਦੇ ਕੇ ਰੱਖਦੇ ਹਨ। ਥੰਮੀਆਂ ਨਾਲ ਘਰ ਦੀ ਛੱਤ ਟਿੱਕੀ ਰਹਿੰਦੀ ਹੈ। ਡਿਗਦੀ ਨਹੀਂ ਹੈ, ਇਸ ਤਰ੍ਹਾਂ ਸਰੀਰ ਦੀ ਛੱਤ ‘ਮਨ’ ਹੈ। ਇਸ ਮਨ ਨੂੰ ਸ਼ਬਦ ਗੁਰੂ ਹੀ ਟਿਕਾ ਕੇ ਰੱਖਦਾ ਹੈ। ਛੱਤ ਹੇਠ ਥੰਮੀਆਂ ਨਾ ਹੋਣ ਛੱਤ ਡਿੱਗ ਜਾਂਦੀ ਹੈ। ਮਨ ਨੂੰ ਸ਼ਬਦ ਦਾ ਸਹਾਰਾ ਨਾ ਹੋਵੇ ਤਾਂ ਮਨ ਵੀ ਡਿੱਗ ਜਾਂਦਾ ਹੈ, ਡੋਲ ਜਾਂਦਾ ਹੈ। ਮਨ ਵਿਕਾਰਾਂ ਵਿੱਚ ਡਿੱਗ ਪੈਂਦਾ ਹੈ, ਇਸ ਲਈ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ, ‘‘ਗੁਰ ਕੀ ਬਾਣੀ ਸਿਉ ਲਾਇ ਪਿਆਰੁ ਐਥੈ ਓਥੈ ਏਹੁ ਅਧਾਰੁ ’’ (ਮਹਲਾ /੧੩੩੪)

ਜੋ ਵੀ ਸਤਸੰਗੀ ਜਗਿਆਸੂ ਜਨ; ਗੁਰਬਾਣੀ ਨਾਲ ਪਿਆਰ ਕਰਦਾ ਹੈ, ਗੁਰਬਾਣੀ ਨੂੰ ਜੀਵਨ ਦਾ ਹਿੱਸਾ ਬਣਾਉਂਦਾ ਹੈ; ਗੁਰਬਾਣੀ ਉਸ ਦਾ ਇੱਥੇ ਉਥੈ ਲੋਕ ਪਰਲੋਕ ਭਾਵ ਵਰਤਮਾਨ ਅਤੇ ਭਵਿੱਖ ਸੰਵਾਰ ਦਿੰਦੀ ਹੈ। ਮਨੁੱਖ ਨੂੰ ਡੋਲਣ ਨਹੀਂ ਦਿੰਦੀ। ਵਿਕਾਰਾਂ ਦੇ ਸਾਰੇ ਦੁੱਖ ਵੀ ਗੁਰਬਾਣੀ ਕੱਟ ਦਿੰਦੀ ਹੈ, ‘‘ਗੁਰ ਕੀ ਬਾਣੀ ਸਿਉ ਰੰਗੁ ਲਾਇ ਗੁਰੁ ਕਿਰਪਾਲੁ ਹੋਇ ਦੁਖੁ ਜਾਇ ’’ (ਮਹਲਾ /੩੮੭)

ਇਹਨਾਂ ਕਾਰਨਾਂ ਕਰਕੇ ਗੁਰੂ ਸਾਹਿਬਾਂ ਨੇ ਇੱਕ ਪਲ ਵੀ ਗੁਰਬਾਣੀ ਨੂੰ ਆਪਣੇ ਤੋਂ ਜੁਦਾ ਨਾ ਹੋਣ ਦਿੱਤਾ। ਇਸ ਨੂੰ ਪੋਥੀ ਪਰਮੇਸ਼ਰ ਕਾ ਥਾਨ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਗੁਰੂ ਅਰਜਨ ਪਾਤਿਸ਼ਾਹ ਨੇ ਕਿਉਂ ਲਿਆਂਦਾ ? ਕੀ ਕਾਰਨ ਹਨ ਪੋਥੀ ਨੂੰ ਇੱਕ ਆਦਿ ਸ੍ਰੀ ਗ੍ਰੰਥ ਸਾਹਿਬ ਦੇ ਰੂਪ ਵਿੱਚ ਲਿਆਂਦਾ ਗਿਆ। ਇਸ ਦਾ ਬਹੁਤ ਵੱਡਾ ਕਾਰਨ ਹੈ, ਜੋ ਪੋਥੀ ਤੋਂ ਆਦਿ ਸ੍ਰੀ ਗ੍ਰੰਥ ਸਾਹਿਬ ਸੰਪਾਦਨ ਕਰਨਾ ਪਿਆ। ਇਤਿਹਾਸ ਦੱਸਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਵਕਤ ਗੁਰਬਾਣੀ ਦੀ ਨਕਲ ਹੋਣੀ ਆਰੰਭ ਹੋ ਗਈ ਸੀ। ਸੰਸਾਰ ਦੇ ਹਰ ਖੇਤਰ ਵਿੱਚ ਕੁਝ ਸਮਾਂ ਪੈ ਕੇ ਅਸਲ ਦੀ ਨਕਲ ਸ਼ੁਰੂ ਹੋ ਜਾਂਦੀ ਹੈ। ਕੋਈ ਵਸਤੂ ਜਿੰਨੀ ਜ਼ਿਆਦਾ ਵਧੀਆ ਹੋਵੇਗੀ। ਜਿੰਨੀ ਜ਼ਿਆਦਾ ਕੀਮਤੀ ਹੋਵੇਗੀ। ਉਸ ਦੀ ਨਕਲ, ਡੁਪਲੀਕੇਸੀ ਉਨੀ ਜ਼ਿਆਦਾ ਹੋਵੇਗੀ। ਐਸਾ ਕਿਉਂ  ? ਬਹੁਤ ਗਹਿਰੇ ਤਲ ’ਤੇ ਦੇਖਿਆ ਜਾਵੇ ਤਾਂ ਤਤ ਸਾਹਮਣੇ ਇਹ ਆਏ ਹਨ ਕਿ ਲੋਭੀ ਅਤੇ ਸੁਆਰਥੀ ਲੋਕ ਆਪਣੇ ਫਾਇਦੇ, ਨਫੇ ਵਾਸਤੇ ਲੋਕਾਂ ਨਾਲ ਧੋਖਾ ਕਰਕੇ ਅਸਲ ਦੀ ਨਕਲ ਬਣਾ ਲੈਂਦੇ ਹਨ। ਅਸਲੀ ਲਾਉਂਦੇ ਹਨ, ਪਰ ਵਸਤੂ ਨਕਲੀ ਹੁੰਦੀ ਹੈ। ਲਾਗਤ ਨਾਲੋਂ ਨਫਾ ਜ਼ਿਆਦਾ ਖੱਟਦੇ ਹਨ। ਕਾਨੂੰਨ ਦੀਆਂ ਨਜ਼ਰਾਂ ਵਿੱਚ ਐਸਾ ਕਰਨ ਵਾਲਾ ਇਨਸਾਨ ਗੁਨਾਹਗਾਰ ਅਤੇ ਬੇਈਮਾਨ ਹੁੰਦਾ ਹੈ। ਐਸਾ ਗੁਨਾਹ ਕਰਨ ਵਾਲਾ (ਦੋਸ਼ੀ) ਜਦੋਂ ਕਾਨੂੰਨ ਦੀ ਗ੍ਰਸਤ ਵਿੱਚ ਆਉਂਦਾ ਹੈ ਤਾਂ ਉਸ ਨੂੰ ਸਜ਼ਾ ਅਤੇ ਜੁਰਮਾਨਾ ਹੁੰਦਾ ਹੈ। ਅਸਲ ਦੀ ਨਕਲ ਕਰਨ ਦਾ ਸਿਲਸਿਲਾ ਆਦਿ ਕਾਲ ਤੋਂ ਹੀ ਹੁੰਦਾ ਆਇਆ ਹੈ। ਧਰਮ ਦੀ ਦੁਨੀਆ ਵਿੱਚ ਵੀ ਇਹੀ ਸਿਲਸਿਲਾ ਆਦਿ ਕਾਲ ਤੋਂ ਚਲਿਆ ਆ ਰਿਹਾ ਹੈ। ਜੇ ਦੁਨੀਆ ਵਿੱਚ ਅਸਲ ਤੋਂ ਨਕਲ ਹੈ ਤਾਂ ਪਰਮਾਰਥ ਦੀ ਦੁਨੀਆ ਵਿੱਚ ਵੀ ਅਸਲ ਦੀ ਨਕਲ ਬਹੁਤ ਹੈ। ਦੋਹਾਂ ਹੀ ਖੇਤਰਾਂ ਵਿੱਚ ਇਹ ਸਿਲਸਿਲਾ ਵਧਦਾ ਜਾ ਰਿਹਾ ਹੈ। ਨਕਲੀ ਭਗਵਾਨ, ਨਕਲੀ ਨਿਰੰਕਾਰੀ, ਨਕਲੀ ਸਾਧ ਸੰਤ, ਨਕਲੀ ਧਰਮ, ਨਕਲੀ ਗ੍ਰੰਥ, ਇਤਿਆਦਿਕ ਨਕਲੀ ਗੁਰੂ ਬਹੁਤ ਹਨ। ਨਾਮਧਾਰੀਆਂ ਵਿੱਚ 13ਵੀਂ 14ਵੀਂ ਗੁਰੂ ਚੱਲ ਰਹੇ ਹਨ। ਉਨ੍ਹਾਂ ਵਿੱਚ ਗੁਰੂ ਬਣਨ ਦੀਆਂ ਲੜਾਈਆਂ ਹੋ ਰਹੀਆਂ ਹਨ। ਨਿਰੰਕਾਰੀਆਂ, ਰਾਧਾ ਸਵਾਮੀਆਂ ਵਿੱਚ ਨਕਲੀ ਗੁਰੂ ਹਨ। ਹਨੂੰਮਾਨ ਨੂੰ ਮੈਂ ਆਪ ਗਲੀਆਂ ਬਾਜ਼ਾਰਾਂ ਵਿੱਚ ਟਪੂਸੀਆਂ ਮਾਰਦਾ ਮੰਗਦਾ ਦੇਖਿਆ ਹੈ। ਬਹੁਤ ਭਰਮਾਰ ਹੈ ਨਕਲੀਆਂ ਦੀ। ਹਰ ਧਰਮ, ਹਰ ਮਜ਼੍ਹਬ ਵਿੱਚ ਨਕਲ ਚੱਲ ਰਹੀ ਹੈ। ਭਗਤ ਕਬੀਰ ਸਾਹਿਬ ਨੇ ਵਣਾਰਸ ਅੰਦਰ ਇਹ ਤਮਾਸ਼ਾ ਆਪ ਦੇਖਿਆ ਸੀ। ਇਸ ਲਈ ਉਨ੍ਹਾਂ ਨੇ ਬੇਪਰਵਾਹ ਹੋ ਕੇ, ਨਿਡਰ ਰਹਿ ਕੇ ਕਹਿ ਦਿੱਤਾ :

ਗਜ ਸਾਢੇ ਤੈ ਤੈ ਧੋਤੀਆ; ਤਿਹਰੇ ਪਾਇਨਿ ਤਗ     

ਗਲੀ ਜਿਨਾ ਜਪਮਾਲੀਆ; ਲੋਟੇ ਹਥਿ ਨਿਬਗ

ਓਇ ਹਰਿ ਕੇ ਸੰਤ ਆਖੀਅਹਿ; ਬਾਨਾਰਸਿ ਕੇ ਠਗ

ਸੇ ਸੰਤ ਮੋ ਕਉ ਭਾਵਹਿ; ਡਾਲਾ ਸਿਉ ਪੇਡਾ ਗਟਕਾਵਹਿ (ਭਗਤ ਕਬੀਰ ਜੀ/੪੭੬)

ਭਗਤ ਕਬੀਰ ਸਾਹਿਬ ਨੇ ਲੋਕਾਂ ਨੂੰ ਸੁਚੇਤ ਕੀਤਾ। ਲੁਕਾਈ ਨੂੰ ਸਾਫ਼ ਸਾਫ਼ ਦੱਸਿਆ ਕਿ ਇਹ ਜੋ ਧਾਰਮਿਕ ਲਿਬਾਸ ਪਾਈ ਫਿਰਦੇ ਹਨ, ਇਹ ਕੋਈ ਸਾਧ ਸੰਤ, ਬ੍ਰਹਮਗਿਆਨੀ ਨਹੀਂ ਹਨ। ਇਹ ਅਸਲ ਵਿੱਚ ਬਹੁਤ ਵੱਡੇ ਠੱਗ ਹਨ। ਇੱਕ ਗੱਲ ਭਗਤ ਕਬੀਰ ਸਾਹਿਬ ਨੇ ਇੱਥੇ ਬਹੁਤ ਗੁਹਜ ਕਹੀ ਹੈ। ਠੱਗ ਕਿਹਾ ਹੈ, ਚੋਰ ਨਹੀਂ ਕਿਹਾ; ਚੋਰ ਅਤੇ ਠੱਗ ਦੋਵੇਂ ਇੱਕ ਹੀ ਕੈਟਾਗਰੀ ਦੇ ਹੁੰਦੇ ਹਨ। ਚੋਰ ਅਤੇ ਠੱਗ ਵਿੱਚ ਇੱਕ ਫ਼ਰਕ ਹੁੰਦਾ ਹੈ। ਚੋਰ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਲੁੱਟਦਾ ਹੈ। ਰਾਤ ਦੇ ਹਨ੍ਹੇਰੇ ਵਿੱਚ ਲੁੱਟਦਾ ਹੈ। ਲੁੱਟਦਾ ਠੱਗ ਵੀ ਹੈ, ਪਰ ਠੱਗ ਕੋਲ ਲੁੱਟਣ ਦਾ ਢੰਗ; ਚੋਰ ਨਾਲੋਂ ਅਲੱਗ ਹੁੰਦਾ ਹੈ। ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟਦਾ ਹੈ। ਸਾਰਿਆਂ ਦੇ ਸਾਹਮਣੇ ਲੁੱਟਦਾ ਹੈ। ਧਾਰਮਿਕ ਪਹਿਰਾਵਾ ਪਾ ਕੇ ਲੁੱਟਦਾ ਹੈ। ਲੋਕ ਆਪ ਲੁਟਾਉਣ ਲਈ ਠੱਗ ਕੋਲ ਜਾਂਦੇ ਹਨ। ਠੱਗਾਂ ਨੇ ਲੁੱਟਣ ਲਈ ਥਾਂ ਬਣਾਏ ਹੋਏ ਹਨ। ਲੋਕ ਆਪ ਉਨ੍ਹਾਂ ਥਾਂਵਾਂ ’ਤੇ ਲੁੱਟ ਹੋਣ ਲਈ ਜਾਂਦੇ ਹਨ। ਕੋਈ ਸਿਰਸੇ ਜਾ ਕੇ ਲੁਟਾਉਂਦਾ ਹੈ। ਕੋਈ ਨੂਰ ਮਹਿਲ ਲੁੱਟ ਹੋਣ ਲਈ ਜਾ ਰਹੇ ਹਨ। ਕੋਈ ਲੁੱਟ ਹੋਣ ਲਈ ਬਿਆਸ ਜਾ ਰਿਹਾ ਹੈ। ਕੋਈ ਨਿਰੰਕਾਰੀ ਭਵਨਾ ਵਿੱਚ ਜਾ ਰਿਹਾ ਹੈ। ਸਿੱਖ ਸਾਧਾਂ ਦੇ ਡੇਰਿਆਂ ’ਤੇ ਲੁੱਟ ਹੋਣ ਲਈ ਜਾ ਰਿਹਾ ਹੈ। ਡੇਰਿਆਂ ’ਤੇ ਬੈਠੇ ਸਾਧ ਠੱਗ ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟ ਰਹੇ ਹਨ। ਇਹ ਠੱਗ ਸਾਧਾਂ ਦੇ ਭੇਖ ’ਚ ਗੁਰੂ ਅਰਜਨ ਪਾਤਿਸ਼ਾਹ ਸਮੇਂ ਵੀ ਬਹੁਤ ਸਨ। ਭੱਟ ਆਪ ਇਸ ਦੀ ਗਵਾਹੀ ਭਰਦੇ ਹਨ, ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ   ਸੰਨਿਆਸੀ ਤਪਸੀਅਹ; ਮੁਖਹੁ ਪੰਡਿਤ ਮਿਠੇ   ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ   ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਆਯਉ   ਹਰਿ ਨਾਮੁ ਛੋਡਿ ਦੂਜੈ ਲਗੇ; ਤਿਨ੍ ਕੇ ਗੁਣ ਹਉ ਕਿਆ ਕਹਉ   ਗੁਰੁ ਦਯਿ ਮਿਲਾਯਉ ਭਿਖਿਆ; ਜਿਵ ਤੂ ਰਖਹਿ, ਤਿਵ ਰਹਉ ’’ (ਭਟ ਭਿਖਾ/੧੩੯੬)

ਭੱਟ ਭਿਖਾ ਸਾਹਿਬ ਆਖਦੇ ਹਨ ਕਿ ਪਾਤਿਸ਼ਾਹ ! ਮੈਂ ਬਹੁਤ ਸਾਧ ਸੰਤ ਦੇਖੇ। ਕੋਈ ਅਸਲੀ ਸੰਤ ਨਹੀਂ ਮਿਲਿਆ। ਮੈ ਟੋਲਦਾ ਟੋਲਦਾ ਥੱਕ ਗਿਆ। ਇਹ ਅਖੌਤੀ ਸਾਧ ਸੰਤ; ਗੱਲਾਂ ਬੜੀਆਂ ਮਿੱਠੀਆਂ ਮਿੱਠੀਆਂ ਕਰਦੇ ਹਨ, ਸਿਰਫ਼ ਲੋਕਾਂ ਨੂੰ ਲੁੱਟਣ ਵਾਸਤੇ। ਸਾਖੀਆਂ ਬੜੀਆਂ ਅਜੀਬ ਅਜੀਬ ਸੁਣਾਉਂਦੇ ਹਨ, ਸਿਰਫ਼ ਲੋਕਾਂ ਨੂੰ ਡਰਾਉਣ ਅਤੇ ਵਹਿਮਾਂ ’ਚ ਪਾਉਣ ਲਈ। ਕਈ ਸਾਲ ਮੈਂ ਡੇਰਿਆਂ ’ਤੇ ਫਿਰਦਾ ਰਿਹਾ। ਕਿਸੇ ਨੇ ਕੋਈ ਤਸੱਲੀ ਨਾ ਕਰਾਈ। ਕਹਿੰਦੇ ਬਹੁਤ ਕੁਝ ਹਨ, ਪਰ ਇਨ੍ਹਾਂ ਦੇ ਨਜ਼ਦੀਕ ਹੋ ਕੇ ਜਦੋਂ ਦੇਖਿਆ ਤਾਂ ਮਨ ਨੂੰ ਕੋਈ ਖੁਸ਼ੀ ਨਾ ਹੋਈ। ਇਨ੍ਹਾਂ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਫ਼ਰਕ ਹੈ। ਲੋਕਾਂ ਨੂੰ ਆਖਦੇ ਹਨ ਕਿ ਮਾਸ ਸੇਵਨ ਨਹੀਂ ਕਰਨਾ, ਪਰ ਮੈਂ ਕਈਆਂ ਨੂੰ ਆਪ ਖਾਂਦੇ ਦੇਖਿਆ ਹੈ। ਇਹ ਸਾਰੇ ਪਾਖੰਡੀ ਅਤੇ ਠੱਗ; ਨਾਮ ਬਾਣੀ ਨੂੰ ਛੱਡ ਕੇ ਹੋਰ ਹੋਰ ਰਾਜਨੀਤੀ ਵਿੱਚ ਪਏ ਹੋਏ ਹਨ। ਪਾਤਿਸ਼ਾਹ ਇਨ੍ਹਾਂ ਦੀਆਂ ਕਰਤੂਤਾਂ ਬਹੁਤ ਮਾੜੀਆਂ ਹਨ। ਦਈ ਭਾਵ ਦਇਆ ਦੇ ਘਰ ਪਰਮਾਤਮਾ ਨੇ ਮੇਰੇ ’ਤੇ ਕਿਰਪਾ ਕੀਤੀ, ਜੋ ਸੱਚਾ ਗੁਰੂ ਮਿਲਾ ਦਿੱਤਾ ਹੈ। ਹੁਣ ਜਿਵੇਂ ਜਿਵੇਂ ਤੁਹਾਡੇ ਬਚਨ ਹਨ, ਤਿਵੇਂ ਤਿਵੇਂ ਅਸੀਂ ਜੀਵਨ ਗੁਜ਼ਾਰਦੇ ਹਾਂ। ਮੈਂ ਇਨ੍ਹਾਂ ਨਕਲੀ ਗੁਰੂਆਂ ਤੋਂ ਬਚ ਗਿਆ ਹਾਂ।

ਹੁਣ ਦੂਸਰੀ ਵਿਚਾਰ ਹੈ ਉਹ ਵੀ ਸਰਵਣ ਕਰਨੀ, ਇਨ੍ਹਾਂ ਨਕਲੀਆਂ ਨੇ ਗੁਰਬਾਣੀ ਦੀ ਨਕਲ ਕਰਨੀ ਗੁਰੂ ਅਮਰਦਾਸ ਜੀ ਦੇ ਸਮੇਂ ਸ਼ੁਰੂ ਕਰ ਦਿੱਤੀ ਸੀ, ਜਿਸ ਕਰਕੇ ਗੁਰੂ ਅਮਰਦਾਸ ਜੀ ਨੂੰ ਉਚੇਚੇ ਤੌਰ ’ਤੇ ਅਨੰਦ ਸਾਹਿਬ ਦੀ ਬਾਣੀ ਵਿੱਚ ਕੱਚੀ ਬਾਣੀ ਬਾਬਤ ਕਹਿਣਾ ਪਿਆ, ‘‘ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ   ਬਾਣੀ ਕਚੀ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ   ਕਹਦੇ ਕਚੇ, ਸੁਣਦੇ ਕਚੇ; ਕਚਂੀ ਆਖਿ ਵਖਾਣੀ   ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਜਾਣੀ   ਚਿਤੁ ਜਿਨ ਕਾ ਹਿਰਿ ਲਇਆ ਮਾਇਆ; ਬੋਲਨਿ ਪਏ ਰਵਾਣੀ   ਕਹੈ ਨਾਨਕੁ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ੨੪’’ (ਅਨੰਦ/ਮਹਲਾ /੯੨੦)

ਸਤਿਗੁਰੂ ਤੋਂ ਬਗੈਰ ਮੀਣਿਆ, ਭੱਲਿਆਂ, ਸੋਢੀਆਂ ਨੇ ‘ਨਾਨਕ’ ਛਾਪ ਹੇਠ ਜਿੰਨੀਆਂ ਵੀ ਕਵਿਤਾਵਾਂ ਲਿਖੀਆਂ ਹਨ, ਜਿਨ੍ਹਾ ਨੂੰ ਮਿਹਰਬਾਨ ਅਤੇ ਪ੍ਰਿਥੀਆ ਬਾਣੀ ਕਹਿੰਦੇ ਸਨ; ਉਹ ਸਾਰੀਆਂ ਕਵਿਤਾਵਾਂ ਝੂਠੀਆਂ ਹਨ, ਕੱਚੀਆਂ ਹਨ ਕਿਉਂਕਿ ਇਹ ਮੀਣੇ; ਗੁਰੂ ਨਾਨਕ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਨਹੀਂ ਬਣੇ, ਪਰ ‘ਨਾਨਕ’ ਨਾਂ ਹੇਠ ਕਵਿਤਾ ਲਿਖਦੇ ਸਨ। ਇਹ ਗੁਰੂ ਪਦਵੀ ਨੂੰ ਨਹੀਂ ਪ੍ਰਾਪਤ ਹੋਏ। ਇਕ ਨੁਕਤਾ ਬਹੁਤ ਕੀਮਤੀ ਸਮਝ ਲੈਣਾ। ਜਿਹੜਾ ਵਿਅਕਤੀ ਗੁਰੂ ਨਾਨਕ ਦੀ ਜੋਤਿ ਅਤੇ ਜੁਗਤਿ ਦਾ ਵਾਰਸ ਨਹੀਂ ਬਣਿਆ। ਉਸ ਨੂੰ ‘ਨਾਨਕ’ ਨਾਂ ਵਰਤਣ ਦਾ ਅਧਿਕਾਰ ਨਹੀਂ ਹੈ, ਪਰ ਮੀਣਿਆਂ ਨੇ ‘ਨਾਨਕ’ ਨਾਂ ਆਪਣੀਆਂ ਕਵਿਤਾਵਾਂ ਵਿੱਚ ਲਿਖਿਆ ਸੀ, ਇਸ ਕਰਕੇ ਉਨ੍ਹਾਂ ਦੀ ਰਚਨਾ; ਕੱਚੀ ਭਾਵ ਝੂਠੀ ਹੈ। ਬਿਹਾਗੜੇ ਕੀ ਵਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੫੫੩ ’ਤੇ 12ਵੀਂ ਪਉੜੀ ਦੇ ਨਾਲ 3 ਸਲੋਕ; ਗੁਰੂ ਨਾਨਕ ਸਾਹਿਬ ਵੱਲੋਂ ਭਾਈ ਮਰਦਾਨਾ ਜੀ ਨੂੰ ਸਮਰਪਿਤ ਉਚਾਰਨ ਕੀਤੇ ਹਨ। ਕਈ ਵਿਦਵਾਨਾਂ ਨੇ ਇਹ ਤਿੰਨੇ ਸਲੋਕ ਭਾਈ ਮਰਦਾਨਾ ਜੀ ਵੱਲੋਂ ਉਚਾਰਨ ਕੀਤੇ ਕਹੇ ਹਨ, ਜੋ ਗਲਤ ਧਾਰਨਾ ਹੈ ਕਿਉਂਕਿ ਭਾਈ ਮਰਦਾਨਾ ਜੀ; ਗੁਰਿਆਈ ਨੂੰ ਪ੍ਰਾਪਤ ਨਹੀਂ ਹੋਏ, ਇਸ ਲਈ ਭਾਈ ਮਰਦਾਨਾ ਜੀ; ‘ਨਾਨਕ’ ਲਫ਼ਜ਼ ਨਹੀਂ ਵਰਤ ਸਕਦੇ ਸਨ। ਤਿੰਨਾਂ ਸਲੋਕਾਂ ਵਿੱਚ ‘ਨਾਨਕ’ ਨਾਂ ਲਿਖਾਰੀ ਵਜੋਂ ਆਇਆ ਹੈ। ਜੇਕਰ ਭਾਈ ਮਰਦਾਨਾ ਜੀ ਵੱਲੋਂ ਸਲੋਕ ਉਚਾਰਨ ਕੀਤੇ ਹੁੰਦੇ ਤਾਂ ‘ਨਾਨਕ’ ਦੇ ਥਾਂ ਲਫ਼ਜ਼ ‘ਮਰਦਾਨਾ’ ਆਉਂਦਾ। ਜਿਸ ਤਰ੍ਹਾਂ ਬਾਬਾ ਸੁੰਦਰ ਜੀ ਨੇ ‘ਸਦ’ ਬਾਣੀ ਉਚਾਰਨ ਕੀਤੀ। ਉਨ੍ਹਾਂ ਨੇ ਲਿਖਿਆ, ‘‘ਕਹੈ ਸੁੰਦਰੁ ਸੁਣਹੁ ਸੰਤਹੁ ! ਸਭੁ ਜਗਤੁ ਪੈਰੀ ਪਾਇ ਜੀਉ ’’ (ਸਦ/ਬਾਬਾ ਸੁੰਦਰ/੯੨੪), ਇਸੇ ਤਰ੍ਹਾਂ ਭਾਈ ਬਲਵੰਡ ਤੇ ਭਾਈ ਸੱਤਾ ਜੀ ਨੇ ਰਾਮਕਲੀ ਕੀ ਵਾਰ ਉਚਾਰਨ ਕੀਤੀ। ਉਨ੍ਹਾਂ ਨੇ ਆਪਣੇ ਨਾਂ ਹੇਠ ਵਾਰ ਉਚਾਰਨ ਕੀਤੀ ਹੈ; ਜਿਵੇਂ ਕਿ ‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ ’’ (ਬਲਵੰਡਿ ਤੇ ਸਤਾ ਜੀ/੯੬੬) ਅਤੇ ‘‘ਦਾਨੁ ਜਿ ਸਤਿਗੁਰ ਭਾਵਸੀ; ਸੋ ਸਤੇ ਦਾਣੁ’’ (ਬਲਵੰਡਿ ਤੇ ਸਤਾ ਜੀ/੯੬੬) ਿਰ 11 ਭੱਟਾਂ ਨੇ ਬਾਣੀ ਉਚਾਰਨ ਕੀਤੀ। ਆਪਣੇ ਆਪਣੇ ਨਾਂ ਹੇਠ ਉਚਾਰਨ ਕੀਤੀ ਹੈ। ‘ਨਾਨਕ’ ਨਾਂ ਹੇਠ ਉਹੀ ਬਾਣੀ ਉਚਾਰਨ ਕਰ ਸਕਦਾ ਹੈ, ਜੋ ਗੁਰਿਆਈ ਪਦਵੀ ’ਤੇ ਆਇਆ ਹੈ। ਭਾਈ ਮਰਦਾਨਾ ਜੀ ਗੁਰਿਆਈ ਪਦਵੀ ’ਤੇ ਨਹੀਂ ਆਏ ਸਨ। ਇਸ ਲਈ ਉਨ੍ਹਾਂ ਦੇ ਇਹ ਸਲੋਕ ਨਹੀਂ ਹਨ। ‘ਸਲੋਕ ਮਰਦਾਨਾ ਪਹਿਲਾ’ ਅਤੇ ‘ਮਰਦਾਨਾ ਪਹਿਲਾ’ ਦਾ ਅਰਥ ਹੈ ਤਿ ਸਲੋਕ ਗੁਰੂ ਪਹਿਲੇ ਪਾਤਿਸ਼ਾਹ ਵੱਲੋਂ ਉਚਾਰਨ ਕੀਤੇ ਹਨ ਅਤੇ ਭਾਈ ਮਰਦਾਨਾ ਜੀ ਨੂੰ ਸਮਰਪਿਤ ਹਨ। ਉਮੀਦ ਹੈ ਕਿ ਵਿਚਾਰ ਸਮਝ ਗੋਚਰੇ ਜ਼ਰੂਰ ਹੋਈ ਹੋਵੇਗੀ। ਸੋ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ :

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ        

ਬਾਣੀ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ     (ਮਹਲਾ /੯੨੦)

ਦੁਬਾਰਾ ਗੁਰੂ ਸਾਹਿਬ ਨੇ ਦੋਹਰਾ ਕੇ ਕਿਹਾ ਕਿ ਗੁਰੂ ਦੀ ਰਿਸੇ ਇਨ੍ਹਾਂ ਲਿਖੀਆਂ ਕਵਿਤਾਵਾਂ ਦਾ ਕੀਰਤਨ ਕਰਨ ਵਾਲੇ ਅਤੇ ਸੁਣਨ ਵਾਲੇ ਝੂਠੇ ਹਨ ਕਿਉਂਕਿ ਇਹ ਕਵਿਤਾਵਾਂ ਝੂਠਿਆਂ ਨੇ ਲਿਖੀਆਂ ਹੁੰਦੀਆਂ ਹਨ। ਐਸੇ ਕੱਚੇ, ਝੂਠੇ ਬੰਦੇ; ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਤਾਂ ਆਖਦੇ ਹਨ, ਪਰ ਉਹ ਕਵਿਤਾ ’ਚ ਕੀ ਗਾ ਰਹੇ ਹਨ, ਉਨ੍ਹਾਂ ਨੂੰ ਵੀ ਨਹੀਂ ਪਤਾ ਲੱਗਦਾ। ਇਕ ਮਾਡਲ ਸੰਤ ਟੀਵੀ ਉਤੇ ਗਾ ਰਿਹਾ ਸੀ, ਮਹਿਲਾਂ ਵਿੱਚ ਰਹਿਣ ਵਾਲਿਆ, ਤੈਨੂੰ ਨੀਂਦ ਕੰਡਿਆਂ ਤੇ ਕਿਵੇਂ ਆਈ ’ (ਕੱਚੀ ਧਾਰਨਾ)

ਦਸਮ ਪਾਤਿਸ਼ਾਹ ਨੂੰ ਸਵਾਲ ਕਰਦਾ ਹੈ ਕਿ ਤੂੰ ਤਾਂ ਮਹਿਲਾ ਵਿੱਚ ਆਰਾਮ ਕਰਨ ਵਾਲਾ ਸੀ, ਪਰ ਹੁਣ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਂ ’ਤੇ ਨੀਂਦ ਕਿਵੇਂ ਆਈ। ਹੁਣ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਹਿ ਰਿਹਾ ਹੈ ਕਿਉਂਕਿ ਦਸਮ ਪਾਤਿਸ਼ਾਹ ਜੀ ਦਾ ਸਾਰਾ ਜੀਵਨ ਸੰਘਰਸ਼ਮਈ ਰਿਹਾ।  8-9 ਸਾਲ ਦੀ ਉਮਰ ਵਿੱਚ ਪਿਤਾ ਗੁਰੂ ਤੇਗ ਬਹਾਦਰ ਜੀ; ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਗਏ। ਪਹਾੜੀਆਂ ਅਤੇ ਮੁਗਲਾਂ ਨੇ 22 ਵਾਰ ਹਮਲੇ ਕੀਤੇ ਭਾਵ 22 ਲੜਾਈਆਂ ਲੜੀਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ; ਕਦੋਂ ਮਹਿਲਾਂ ਵਿੱਚ ਰਹੇ। ਅੱਜ ਉਹ ਸੰਤ ਪੁੱਛ ਰਿਹਾ ਹੈ ਕਿ ਹੁਣ ਕਿਵੇਂ ਕੰਡਿਆਂ ’ਤੇ ਨੀਂਦ ਆਈ ਹੈ ? ਇਸ ਜਾ ਜਵਾਬ ਗੁਰਬਾਣੀ ਇਉਂ ਦਿੰਦੀ ਹੈ, ‘‘ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਜਾਣੀ ’’ (ਅਨੰਦ/ਮਹਲਾ /੯੨੦)

ਅਸਲ ਵਿਚ ਗੱਲ ਮਾਇਆ ਇਕੱਠੀ ਕਰਨ ਦੀ ਹੈ। ਮਾਇਆ ਨੇ ਮਨ ਮੋਹ ਲਿਆ ਹੈ। ਬਸ ਮਾਇਆ ਵਾਸਤੇ ਹੀ ਹੁਣ ਜ਼ਬਾਨੀ ਕਲਾਮੀ ਹੀ ਸਾਖੀਆਂ ਸੁਣਾਉਂਦੇ ਹਨ। ਗੁਰੂ ਅਮਰਦਾਸ ਜੀ; ਗੁਰੂ ਨਾਨਕ ਸਾਹਿਬ ਦੇ ਨਾਂ ਹੇਠ ਆਖਦੇ ਹਨ ਕਿ ਸਤਿਗੁਰੂ ਤੋਂ ਬਗੈਰ ਹੋਰ ਸਭ ਕੱਚੀ ਤੇ ਝੂਠੀ ਬਾਣੀ ਹੈ। ਸੋ ਗੁਰੂ ਸਾਹਿਬ ਦੇ ਸਮੇਂ ਹੀ ਕੱਚੀ ਬਾਣੀ ਸ਼ੁਰੂ ਹੋ ਗਈ ਸੀ, ਇਸ ਕਰਕੇ ਗੁਰੂ ਅਮਰਦਾਸ ਪਾਤਿਸ਼ਾਹ ਨੇ ਇਹ ਗੁਰਸਿੱਖਾਂ ਨੂੰ ਸਪਸ਼ਟ ਹਦਾਇਤ ਕੀਤੀ। ਫ਼ੁਰਮਾਨ ਹੈ, ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ! ਗਾਵਹੁ ਸਚੀ ਬਾਣੀ   ਬਾਣੀ ਗਾਵਹੁ ਗੁਰੂ ਕੇਰੀ; ਬਾਣੀਆ ਸਿਰਿ ਬਾਣੀ   ਜਿਨ ਕਉ ਨਦਰਿ ਕਰਮੁ ਹੋਵੈ; ਹਿਰਦੈ ਤਿਨਾ ਸਮਾਣੀ   ਪੀਵਹੁ ਅੰਮ੍ਰਿਤੁ, ਸਦਾ ਰਹਹੁ ਹਰਿ ਰੰਗਿ; ਜਪਿਹੁ ਸਾਰਿਗਪਾਣੀ   ਕਹੈ ਨਾਨਕੁ ਸਦਾ ਗਾਵਹੁ; ਏਹ ਸਚੀ ਬਾਣੀ ੨੩’’ (ਅਨੰਦ/ਮਹਲਾ /੯੨੦)

ਗੁਰਸਿਖੋ ! ਤੁਸੀਂ ਸਤਸੰਗਤ ਵਿੱਚ ਆਵੋ। ਗੁਰਦੁਆਰਾ ਸਾਹਿਬ ਆਵੋ। ਸੱਚੀ ਬਾਣੀ ਦਾ ਹੀ ਕੀਰਤਨ ਕਰਨਾ ਹੈ। ਆਪਣੀਆਂ ਲਿਖੀਆਂ ਕਵਿਤਾਵਾਂ ਦਾ ਕੀਰਤਨ ਨਹੀਂ ਕਰਨਾ। ਹਾਂ ਅਗਰ ਕਿਸੇ ਨੂੰ ਕਵਿਤਾਵਾਂ ਪੜਨ ਦਾ ਸ਼ੌਕ ਹੈ ਤਾਂ ਉਸ ਨੂੰ ਕਵੀਸ਼ਰੀ ਰੂਪ ਵਿੱਚ ਜਾਂ ਢਾਡੀ ਵਾਰਾਂ ਦੇ ਰੂਪ ਵਿੱਚ ਜਾਂ ਕੀਰਤਨ ਤੋਂ ਬਗੈਰ ਤੁਸੀਂ ਪੜ੍ਹ ਤੇ ਗਾ ਸਕਦੇ ਹੋ, ਪਰ ਕੀਰਤਨ ਦੇ ਰੂਪ ਵਿੱਚ ਨਹੀਂ ਗਾ ਸਕਦੇ। ਦੂਸਰੀ ਵਾਰ ਦੁਹਰਾ ਕੇ ਕਿਹਾ ਹੈ ਕਿ ਕੀਰਤਨ ਬਾਣੀ ਦਾ, ਭਾਈ ਗੁਰਦਾਸ ਜੀ ਦੀ ਰਚਨਾ ਦਾ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘‘ਬਾਣੀਆਂ ਸਿਰਿ ਬਾਣੀ’’ ਹੈ। ਇਹ, ਸੰਸਾਰ ਵਿੱਚ ਸਿਰਮੌਰ ਰਚਨਾ ਹੈ, ਖੁਲਾਸਾ ਫਿਰ ਕਰਾਂਗਾ। ਗੁਰੂ ਅਮਰਦਾਸ ਜੀ ਨੇ ਇਹ ਵੀ ਫ਼ੁਰਮਾਨ ਕੀਤਾ, ‘‘ ਸ੍ਰਵਣਹੁ ਮੇਰਿਹੋ ! ਸਾਚੈ ਸੁਨਣੈ ਨੋ ਪਠਾਏ   ਸਾਚੈ (ਨੇ) ਸੁਨਣੈ ਨੋ ਪਠਾਏ; ਸਰੀਰਿ (’) ਲਾਏ ਸੁਣਹੁ ਸਤਿ ਬਾਣੀ   ਜਿਤੁ ਸੁਣੀ ਮਨੁ ਤਨੁ ਹਰਿਆ ਹੋਆ; ਰਸਨਾ ਰਸਿ ਸਮਾਣੀ   ਸਚੁ ਅਲਖ ਵਿਡਾਣੀ; ਤਾ ਕੀ ਗਤਿ ਕਹੀ ਜਾਏ   ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ; ਪਵਿਤ੍ਰ ਹੋਵਹੁ; ਸਾਚੈ ਸੁਨਣੈ ਨੋ ਪਠਾਏ ੩੭’’ (ਅਨੰਦ/ਮਹਲਾ /੯੨੨)

ਕੰਨ ਅਤੇ ਰਸਨਾ ਨੂੰ ਪ੍ਰੇਰਨਾ ਦੇ ਕੇ ਕਿਹਾ ਹੈ। ਬਾਣੀ; ਪ੍ਰੇਰਨਾ ਦਿੰਦੀ ਹੈ ‘‘ਸੁਣਹੁ ਸਤਿ ਬਾਣੀ’’ ਅਤੇ ‘‘ਗਾਵਹੁ ਸਚੀ ਬਾਣੀ’’ ਪ੍ਰੇਰਨਾ ਦੇਣ ਦੀ ਕਿਉ ਲੋੜ ਪਈ ਕਿਉਂਕਿ ਉਸ ਵੇਲੇ ਖੁਦਗਰਜ਼ੀਆਂ, ਲੋਭੀਆਂ, ਈਰਖਾਲੂਆਂ, ਮੀਣਿਆਂ ਵੱਲੋਂ ਗੁਰੂ ਦੀ ਰੀਸ ਕਰਕੇ ਆਪਣੇ ਵੱਲੋਂ ਕਵਿਤਾ ਨੂੰ ਬਾਣੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਨਿਰਮਲ ਪੰਥ ਵਿੱਚ ਖੋਟ ਪਾਉਣ ਵਾਸਤੇ ਹੀ ਕਵਿਤਾ ਨੂੰ ‘ਬਾਣੀ’ ਕਿਹਾ ਜਾ ਰਿਹਾ ਸੀ। ਦੋ ਤਿੰਨ ਉਦਾਹਰਨਾਂ ਦੇ ਕੇ ਅਗਲੇ ਪੜਾਅ ਵੱਲ ਜਾਵਾਂਗਾ। ਕਿਸੇ ਸ਼ਰਾਬੀ ਕਬਾਬੀ, ਦੁਰਾਚਾਰੀ ਵਿਭਚਾਰੀ, ਬੇਈਮਾਨ ਨੂੰ ਕਹੋ ਕਿ ਤੂੰ ਇਹ ਮਾੜੇ ਕੰਮ ਛੱਡ ਦੇਹ। ਤੁਸੀਂ ਕਿਸੇ ਨੂੰ ਕਹੋ ਕਿ ਸ਼ਰਾਬ ਪੀਣੀ ਛੱਡ ਦੇਹ। ਖੰਡੇ ਦੀ ਪਾਹੁਲ ਛਕ ਲੈਹ। ਜੀਵਨ ਸਫਲ ਅਤੇ ਸੁਹੇਲਾ ਹੋ ਜਾਵੇਗਾ। ਕਿਸੇ ਨੂੰ ਕੁਸੰਗਤ ਛੱਡ ਦੇਣ, ਗੁਰੂ ਦੀ ਸੰਗਤ ਵਿੱਚ ਆਇਆ ਕਰ। ਅੱਗੋਂ ਉਹ ਕਹੇਗਾ

ਕਰੈ ਕਰਾਵੈ ਆਪੇ ਆਪਿ, ਮਾਨਸ ਕੇ ਕਿਛੁ ਨਾਹੀ ਹਾਥ ’ (ਕੱਚੀ ਰਚਨਾ)

ਅਕਾਲ ਪੁਰਖ ਸਭ ਆਪ ਕਰਦਾ ਅਤੇ ਕਰਾਉਂਦਾ ਹੈ। ਸਾਡੇ ਹੱਥ ਕੁਝ ਵੀ ਨਹੀਂ ਹੈ। ਜਦੋਂ ਰੱਬ ਸਾਡੇ ਕੋਲੋਂ ਕਰਾਵੇਗਾ। ਅਸੀਂ ਕਰ ਲਵਾਂਗੇ। ਅਸੀਂ ਆਪ ਕੁਝ ਨਹੀਂ ਕਰਦੇ, ਸਭ ਰੱਬ ਕਰਦਾ ਹੈ। ਆਪ ਹੈਰਾਨ ਹੋਵੋਗੇ ਕਿ ਇਹ ਪੰਗਤੀ; ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਸ਼ੈਤਾਨ ਅਤੇ ਚਲਾਕ ਲੋਕਾਂ ਨੇ ਆਪ ਲਿਖੀਆਂ ਹਨ। ਅਸਲ ਪੰਗਤੀ ਇਹ ਹੈ, ‘‘ਮਾਰੈ ਰਾਖੈ, ਏਕੋ ਆਪਿ ਮਾਨੁਖ ਕੈ, ਕਿਛੁ ਨਾਹੀ ਹਾਥਿ’’ (ਸੁਖਮਨੀ/ਮਹਲਾ /੨੮੧)

ਮੌਤ ਅਤੇ ਜ਼ਿੰਦਗੀ; ਮਨੁੱਖ ਦੇ ਹੱਥ ਵਿੱਚ ਨਹੀਂ ਹੈ। ਇਹ ਰੱਬ ਦੇ ਹੁਕਮ ਵਿੱਚ ਹੈ। ਮਰਜ਼ੀ ਨਾਲ ਜਨਮ ਨਹੀਂ ਹੁੰਦਾ। ਮਰਜ਼ੀ ਨਾਲ ਮੌਤ ਵੀ ਨਹੀਂ ਹੁੰਦੀ, ਪਰ ਇਨ੍ਹਾਂ ਚਲਾਕ ਲੋਕਾਂ ਨੇ ਪੰਕਤੀਆਂ ਲਿਖ ਲਈਆਂ ਹਨ। ਇਹ ਸ਼ੈਤਾਨ ਅਤੇ ਚਾਲਾਕ ਲੋਕਾਂ ਨੇ ਜਦੋਂ ਕਿਸੇ ਸਿਧਾਂਤਕ ਮਨੁੱਖ ਨੂੰ ਦਬਾਉਣਾ ਹੋਵੇ। ਸੱਚੇ ਬੰਦੇ ਨੂੰ ਚੁੱਪ ਕਰਾਉਣਾ ਹੋਵੇ ਤਾਂ ਝੱਟ ਇਹ ਪੰਕਤੀਆਂ ਪੜ੍ਹ ਕੇ ਸੁਣਾ ਦਿੰਦੇ ਹਨ, ਨਾਨਕ ਨੀਵਾ ਜੋ ਚਲੈ, ਲਗੈ ਤਤੀ ਵਾਉ ’ (ਕੱਚੀ ਰਚਨਾ)

ਜੋ ਨੀਵਾਂ ਹੋ ਕੇ ਰਹਿੰਦਾ ਹੈ, ਉਸ ਨੂੰ ਤੱਤੀ ਵਾਹ ਨਹੀਂ ਲੱਗਦੀ ਭਾਵੇਂ ਤੂੰ ਸੱਚ ਛੱਡ, ਨੀਵਾਂ ਚੱਲ। ਇਕ ਗੱਲ ਸਮਝ ਲੈਣੀ, ਜੋ ਮਨੁੱਖ ਅਸੂਲਾਂ ਨੂੰ ਛੱਡ ਕੇ ਨੀਵਾਂ, ਨਿਮਰਤਾ ਧਾਰਨ ਕਰਦਾ ਹੈ, ਉਹ ਕਾਇਰ ਹੁੰਦਾ ਹੈ। ਗੁਰੂ ਨਾਨਕ ਜੀ; ਬਾਬਰ ਅੱਗੇ ਨਹੀਂ ਸਨ ਝੁਕੇ। ਗੁਰੂ ਅੰਗਦ ਸਾਹਿਬ ਹਮਾਯੂੰ ਅੱਗੇ ਨਹੀਂ ਸਨ ਝੁਕੇ। ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਪਾਤਿਸ਼ਾਹ; ਅਕਬਰ ਅੱਗੇ ਨਹੀਂ ਸਨ ਝੁਕੇ। ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ; ਜਹਾਂਗੀਰ ਅੱਗੇ ਨਹੀਂ ਸਨ ਝੁਕੇ। ਗੁਰੂ ਹਰਿਰਾਏ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ; ਸ਼ਾਹਜਹਾਨ ਅਤੇ ਔਰੰਗਜ਼ੇਬ ਅੱਗੇ ਨਹੀਂ ਸਨ ਝੁਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ; ਔਰੰਗਜ਼ੇਬ ਅੱਗੇ ਨਹੀਂ ਸਨ ਝੁਕੇ। ਸਿਧਾਂਤ ਉੱਤੇ ਦ੍ਰਿੜ ਰਹੇ ਸਨ। ਅਸੂਲਾਂ ਨੂੰ ਤਿਆਗ ਕੇ ਨੀਵੇਂ ਹੋਣਾ ਨਿਮਰਤਾ ਨਹੀਂ ਹੁੰਦੀ ਸਗੋਂ ਕਾਇਰਤਾ ਹੁੰਦੀ ਹੈ। ‘ਨਾਨਕ ਨੀਵਾ ਜੋ ਚਲੇ’ ਇਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੰਕਤੀ ਦਰਜ ਹੈ, ‘‘ਚਿਤਿ ਆਵੈ ਓਸੁ, ਪਾਰਬ੍ਰਹਮੁ; ਲਗੈ ਤਤੀ ਵਾਉ ’’ (ਮਹਲਾ /੭੦) ਮਨੁੱਖ ਨੂੰ ਜਦੋਂ ਅਕਾਲ ਪੁਰਖ ਅਤੇ ਗੁਰਬਾਣੀ ਚੇਤੇ ਰਹਿੰਦੀ ਹੈ ਤਾਂ ਵਿਕਾਰਾਂ ਦੀ ਤੱਤੀ ਵਾਹ ਨਹੀਂ ਲੱਗਦੀ।

ਕਈ ਲੋਕ ਇਹ ਵੀ ਪੰਗਤੀਆਂ ਪੜ੍ਹਦੇ ਹਨ ‘ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀ ਜਿਸ ਨਾਮ ਅਧਾਰ ’ (ਕੱਚੀ ਰਚਨਾ) ਇਕ ਪੰਕਤੀ ਆਪਣੇ ਕੋਲੋਂ ਬਣਾ ਲਈ ਹੈ। ਵੱਡੇ ਵੱਡੇ ਪ੍ਰਚਾਰਕ ਵੀ ਕਈ ਵਾਰ ਇਹ ਪੜ੍ਹ ਦਿੰਦੇ ਹਨ। ਸ਼੍ਰੋਮਣੀ ਕਮੇਟੀ ਦੀ ਪੀਐਚਡੀ ਪ੍ਰਚਾਰਕ ਬੀਬੀ ਹਰਪ੍ਰੀਤ ਕੌਰ ਨੇ ਵੀ ਟਾਈਮ ਟੀਵੀ ’ਤੇ ਬੰਗਲਾ ਸਾਹਿਬ ਕਥਾ ਕਰਦੇ ਇਹ ਪੰਕਤੀ ਪੜ੍ਹੀ ਸੀ, ਜੋ ਗਲਤ ਹੈ। ਅਸਲ ’ਚ ਇਹ ਪੰਗਤੀਆਂ ਹਨ

ਬਾਲੀ ਰੋਵੈ ਨਾਹਿ ਭਤਾਰੁ ਨਾਨਕ  ! ਦੁਖੀਆ ਸਭੁ ਸੰਸਾਰੁ

ਮੰਨੇ ਨਾਉ ਸੋਈ ਜਿਣਿ ਜਾਇ ਅਉਰੀ ਕਰਮ ਲੇਖੈ ਲਾਇ (ਮਹਲਾ /੯੫੩)

ਅੱਜ ਵੀ ਨਿਰਮਲ ਪੰਥ ਵਿੱਚ ਖੋਟ ਪਾਉਣ ਵਾਸਤੇ ਕੱਚੀ ਰਚਨਾ ਦਾ ਕੀਰਤਨ ਕੀਤਾ ਜਾਂਦਾ ਹੈ। ਵੱਡੇ ਵੱਡੇ ਨਾਮਵਰ ਕੀਰਤਨੀਏ ਵੀ ਐਸਾ ਕਰਦੇ ਹਨ। ਕਵਿਤਾਵਾਂ ਸਿਰਫ ਕਵੀਸ਼ਰੀ ਰੂਪ ਵਿੱਚ ਅਤੇ ਢਾਡੀ ਵਾਰਾਂ ਦੇ ਰੂਪ ਵਿੱਚ ਪੜੀਆਂ ਜਾ ਸਕਦੀਆਂ ਹਨ। ਇਨ੍ਹਾਂ ਦਾ ਕੀਰਤਨ ਕਰਨਾ ਗਲਤ ਹੈ, ‘‘ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ; ਗੁਰਬਾਣੀ ਬਣੀਐ   ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ ਕੂੜੇ ਝੜਿ ਪੜੀਐ   ਓਨ੍ਹਾ ਅੰਦਰਿ ਹੋਰੁ, ਮੁਖਿ ਹੋਰੁ ਹੈ; ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ’’ (ਮਹਲਾ /੩੦੪)

ਸਿਰਫ ਗੁਰਬਾਣੀ ਨੂੰ ਅਤੇ ਗੁਰਬਾਣੀ ਦੇ ਆਧਾਰ ’ਤੇ, ਜੋ ਇਤਿਹਾਸ ਹੈ; ਉਸ ਨੂੰ ਹੀ ਜੀਵਨ ਦਾ ਸਹਾਰਾ ਬਣਾਉਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਮੇਂ ਅਤੇ ਅੱਜ ਵੀ, ਗੁਰੂ ਦੀ ਰੀਸ ਹੋ ਰਹੀ ਹੈ। ਰੀਸ ਕਰਨ ਵਾਲੇ ਝੂਠੇ ਹਨ। ਉਨ੍ਹਾਂ ਦੇ ਮਨ ਵਿੱਚ ਕੂੜ ਕਪਟ, ਛਲ ਫਰੇਬ ਹੁੰਦਾ ਹੈ। ਸਿਰਫ ਧਨ ਪਦਾਰਥ ਦੇ ਲਾਲਚ ਵਿੱਚ ਹੀ ਗੁਰੂ ਦੀ ਰੀਸ ਕਰਕੇ ਕੱਚੀ ਰਚਨਾ ਦਾ ਕੀਰਤਨ ਕਰਦੇ ਹਨ। ਕੱਚੀ ਅਤੇ ਸੱਚੀ ਬਾਣੀ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਦੇ ਕਥਨ ਦੇ ਆਧਾਰ ’ਤੇ ਵਿਚਾਰ ਕਹਿ ਕੇ ਅੱਗੇ ਚਲਾਂਗਾ

ਕਥਾ ਸੋਹਣੀ ਮਹੀਂਵਾਲ ਦੀ :- ਸ਼ਕ ਮਜਾਜ਼ੀ ਕਿੱਸਿਆਂ ਵਿੱਚ ਸੋਹਣੀ ਮਹੀਂਵਾਲ ਦਾ ਕਿੱਸਾ ਆਮ ਸੁਣਿਆ ਜਾਂਦਾ ਹੈ। ਸੋਹਣੀ ਮਹੀਂਵਾਲ ਪਾਕਿਸਤਾਨ ਵਿੱਚ ਹੋਏ ਹਨ। ਕਿੱਸਾ ਕਹਿੰਦਾ ਹੈ ਕਿ ਸੋਹਣੀ ਦਾ ਪਿਆਰ ਮਹੀਂਵਾਲ ਨਾਲ ਸੀ। ਸੋਹਣੀ ਝਨਾ ਦਰਿਆ ਦੇ ਵਿੱਚ ਇੱਕ ਪਾਸੇ ਰਹਿੰਦੀ ਸੀ। ਮਹੀਂਵਾਲ ਝਨਾ ਦੇ ਦੂਸਰੇ ਕਿਨਾਰੇ ਰਹਿੰਦਾ ਸੀ। ਰੌਜ਼ਾਨਾ ਰਾਤ ਦੇ ਸਮੇਂ ਇੱਕ ਪੱਕਾ ਘੜਾ ਲੈਂਦੀ ਸੀ। ਉਸ ਪੱਕੇ ਘੜੇ ਰਾਹੀਂ ਝਨਾ ਦਰਿਆ ਨੂੰ ਤੈਰਦੀ ਦੂਸਰੇ ਪਾਸੇ ਮੇਹੀਵਾਲ ਨੂੰ ਜਾ ਮਿਲਦੀ ਫਿਰ ਮੁੜ ਵਾਪਸ ਆ ਕੇ ਘੜਾ ਝਾੜੀਆਂ ਵਿੱਚ ਛੁਪਾ ਕੇ ਰੱਖ ਦਿੰਦੀ ਸੀ। ਇੱਕ ਦਿਨ ਕਿਸੇ ਨੇ ਪੱਕੇ ਘੜੇ ਦੀ ਥਾਂ ਕੱਚਾ ਘੜਾ ਬਦਲ ਕੇ ਰੱਖ ਦਿੱਤਾ। ਜਦੋਂ ਸੋਹਣੀ ਇਸ ਕੱਚੇ ਘੜੇ ਰਾਹੀਂ ਝਨਾ ਦਰਿਆ ਤੋਂ ਪਾਰ ਜਾਣ ਵਾਸਤੇ ਆਈ ਤਾਂ ਕੱਚਾ ਘੜਾ ਚਨਾ ਦਰਿਆ ਦੇ ਵਿਚਕਾਰ ਜਾ ਕੇ ਖੁਰ ਗਿਆ। ਸੋਹਣੀ ਝਨਾ ਦਰਿਆ ਵਿੱਚ ਡੁੱਬ ਕੇ ਮਰ ਗਈ। ਮਹੀਂਵਾਲ ਨੂੰ ਨਹੀਂ ਸੀ ਮਿਲ ਸਕੀ। ਭਾਈ ਜੀ ਇਹ ਕਿੱਸਾ ਕਹਿ ਕੇ ਗੁਰਮਤਿ ਦੀ ਇੱਕ ਗੁਹਜ ਰਮਜ਼ ਦਿੰਦੇ ਹਨ। ਜਦੋਂ ਸੋਹਣੀ ਪੱਕਾ ਘੜਾ ਲੈ ਕੇ ਤੈਰਦੀ ਸੀ ਤਾਂ ਝਨਾ ਦਰਿਆ ਤੋਂ ਪਾਰ ਜਾ ਕੇ ਮੇਹੀਵਾਲ ਨੂੰ ਮਿਲਦੀ ਰਹੀ, ਪਰ ਜਿਸ ਦਿਨ ਪੱਕੇ ਦੀ ਥਾਂ ਕੱਚੇ ਘੜੇ ਨੂੰ ਲਿਆ। ਉਸ ਦਿਨ ਝਨਾ ਦਰਿਆ ਵਿੱਚ ਡੁੱਬ ਗਈ, ਪਾਰ ਨਹੀਂ ਲੱਗ ਸਕੀ। ਮੇਹੀਵਾਲ ਨੂੰ ਨਹੀਂ ਮਿਲ ਸਕੀ। ਭਾਈ ਗੁਰਦਾਸ ਜੀ ਆਖਦੇ ਹਨ :

ਲੇਲੈ ਮਜਨੂੰ ਆਸਕੀ; ਚਹੁ ਚਕੀ ਜਾਤੀ

ਸੋਰਠਿ ਬੀਜਾ ਗਾਵੀਐ; ਜਸੁ ਸੁਘੜਾ ਵਾਤੀ

ਸਸੀ ਪੁੰਨੂੰ ਦੋਸਤੀ; ਹੁਇ ਜਾਤਿ ਅਜਾਤੀ

ਮੇਹੀਵਾਲ ਨੋ ਸੋਹਣੀ; ਨੈ ਤਰਦੀ ਰਾਤੀ

ਰਾਂਝਾ ਹੀਰ ਵਖਾਣੀਐ; ਓਹੁ ਪਿਰਮ ਪਰਾਤੀ

ਪੀਰ ਮੁਰੀਦਾ ਪਿਰਹੜੀ; ਗਾਵਨਿ ਪਰਭਾਤੀ (ਭਾਈ ਗੁਰਦਾਸ ਜੀ/ਵਾਰ ੨੭ ਪਉੜੀ )

ਭਾਵ ਪ੍ਰਸੰਗ ਦੇ ਸਬੰਧ ਵਾਲੇ ਇੱਕ ਕਿੱਸੇ ਦੀ ਮਿਸਾਲ ਦੇਵਾਂਗਾ। ਸੰਸਾਰ ਝਨਾ ਦਰਿਆ ਵਾਂਗ ਹੈ। ਇਸ ਸੰਸਾਰ ਦਰਿਆ ਵਿੱਚ ਹੱਡ ਚੰਮ ਦੇ ਪਿਆਰ ਦਾ ਹੜ ਵੱਗ ਰਿਹਾ ਹੈ। ਆਤਮਾ ਸੋਹਣੀ ਹੈ, ਜੋ ਪਰਮੇਸ਼ਰ ਦੀ ਅੰਸ਼ ਹੈ। ਮੇਹੀਵਾਲ ਦਾ ਇੱਥੇ ਅਰਥ ‘ਪਰਮਾਤਮਾ’ ਲਿਆ ਹੈ। ਜਦੋਂ ‘ਆਤਮਾ’; ਸੱਚੀ ਬਾਣੀ ਦਾ ਆਸਰਾ ਲੈ ਕੇ ਸੰਸਾਰ ਦੇ ਝਨਾ ਦਰਿਆ ਵਿੱਚ ਆਵੇਗੀ ਤਾਂ ਵਿਕਾਰਾਂ ਨੂੰ ਤਰ ਜਾਵੇਗੀ, ਪਾਰ ਲੰਘ ਕੇ ਪਰਮਾਤਮਾ ਨਾਲ ਮਿਲਾਪ ਹੋਵੇਗਾ, ਪਰ ਜੇਕਰ ਕੱਚੀ ਰਚਨਾ, ਕੱਚੀ ਬਾਣੀ ਦਾ ਸਹਾਰਾ ਲਿਆ ਤਾਂ ਸੰਸਾਰ ਝਨਾ ਦਰਿਆ ਵਿੱਚ ਗੋਤੇ ਖਾ ਕੇ ਡੁੱਬ ਜਾਵੇਗੀ। ਆਪਣੇ ਪ੍ਰੀਤਮ ਮੇਹੀਵਾਲ ਦਾ ਮਿਲਾਪ ਨਹੀਂ ਹੋਵੇਗਾ, ਇਸ ਲਈ ਗੁਰੂ ਸਾਹਿਬ ਨੇ ਪ੍ਰੇਰਨਾ ਕੀਤੀ ਹੈ ‘‘ਗਾਵਹੁ ਸਤਿ ਬਾਣੀ’’ ਅਤੇ ‘‘ਸੁਣਹੁ ਸਤਿ ਬਾਣੀ’’। ਸਤਿਗੁਰ ਦੀ ਰੀਸ ਕਰਕੇ ਕੱਚੀ ਬਾਣੀ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਗੁਰੂ ਅਰਜਨ ਪਾਤਿਸ਼ਾਹ ਸਮੇਂ ਤਾਂ ਕੱਚੀ ਬਾਣੀ ਲਿਖਣ ਦੀ ਸਿਖਰਤਾ ਸੀ। ਪ੍ਰਿਥੀ ਦਾ ਪੁੱਤਰ ਮਿਹਰਬਾਨ; ਗੁਰੂ ਦੀ ਰੀਸ ਕਰਨ ’ਚ ਸਭ ਤੋਂ ਅੱਗੇ ਸੀ। ਮਿਹਰਬਾਨ; ਸਾਰੀ ਕਵਿਤਾ ਲਿਖ ਕੇ ਅਖੀਰਲੀ ਪੰਕਤੀ ਵਿੱਚ ‘ਨਾਨਕ’ ਲਿਖ ਲੈਂਦਾ ਸੀ। ਮਿਹਰਬਾਨ ਲੋਕਾਂ ਨੂੰ ਕਹਿੰਦਾ ਸੀ ਕਿ ਬਾਣੀ ਤਾਂ ਮੈਂ ਵੀ ਉਚਾਰ ਰਿਹਾ ਹਾਂ। ਇਸ ਕਰਕੇ ਗੁਰੂ ਮੈਂ ਵੀ ਹਾਂ। ਆਪਣੇ ਆਪ ਨੂੰ ‘ਗੁਰੂ ਨਾਨਕ’ ਸਿਧ ਕਰਨ ਦੀ ਕੋਸ਼ਿਸ਼ ਕਰਦਾ ਸੀ। ਬੰਸਾਵਲੀ ਨਾਮਾ ਦਾ ਕਰਤਾ ਕੇਸਰ ਸਿੰਘ ਛਿੱਬਰ ਇਸ ਦਾ ਜ਼ਿਕਰ ਕਰਦਾ ਹੈ :

ਮਿਹਰਬਾਨ ਪੁਤ ਪ੍ਰਿਥੀਏ ਦਾ ਕਵੀਸ਼ਰੀ ਕਰੇ

ਪਾਰਸੀ, ਹਿੰਦਵੀ ਨਾਲੇ ਗੁਰਮੁਖੀ ਪੜੇ

ਤਿਨ ਭੀ ਬਾਣੀ ਬਹੁਤ ਬਣਾਈ

ਭੋਗ ਗੁਰੂ ਨਾਨਕ ਜੀ ਦਾ ਹੀ ਪਾਈ

ਮੀਣਿਆ ਭੀ ਪੁਸਤਕ ਇੱਕ ਗ੍ਰੰਥ ਬਣਾਇਆ

ਚਹੁੰ ਪਾਤਸ਼ਾਹੀਆਂ ਦਾ ਸ਼ਬਦ, ਬਾਣੀ ਲਿਖਿ, ਵਿਚਿ ਪਾਇਆ (ਭਾਈ ਕੇਸਰ ਸਿੰਘ ਛਿੱਬਰ, ਬੰਸਾਵਲੀ ਨਾਮਾ)

ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ; ਗੁਰੂ ਸਾਹਿਬ ਜੀ ਦੀ ਪੂਰੀ ਪੂਰੀ ਨਕਲ ਕਰਦਾ ਸੀ। ਗੁਰੂ ਸਾਹਿਬ ਵਰਗਾ ਬਿਲਕੁਲ ਪਹਿਰਾਵਾ ਪਾਉਂਦਾ ਸੀ। ਪੈਰਾਂ ਵਿੱਚ ਕਈ ਵਾਰ ਖੜਾਵਾਂ ਵੀ ਪਾਉਂਦਾ ਸੀ। ਗੁਰਮਤਿ ਦੀ ਸੋਝੀ ਬਿਲਕੁਲ ਨਹੀਂ ਸੀ। ਇਸ ਕਰਕੇ ਗਲ਼ ਵਿੱਚ, ਹੱਥ ਵਿੱਚ ਲੰਬੀ ਮਾਲਾ ਰੱਖਦਾ ਸੀ। ਨਾਲ 15-20 ਚੇਲੇ ਰੱਖੇ ਹੋਏ ਸਨ। ਚੇਲਿਆਂ ਕੋਲ ਢੋਲਕੀਆਂ, ਚਿਮਟੇ, ਛੈਣੇ, ਖੜਤਾਲਾਂ ਸਨ। ਇਹ ਰਲ਼ ਕੇ ਮਿਹਰਬਾਨ ਦੀਆਂ ਲਿਖੀਆਂ ਕਵਿਤਾਵਾਂ ਦਾ, ਸੋ ਕਾਲਡ ਕੀਰਤਨ ਕਰਦੇ ਸਨ। ਇਸ ਦੇ ਚੇਲੇ ਬਹੁਤ ਐਕਟਿੰਗ ਕਰਦੇ ਸਨ। ਚਮਟੇ ਉਲਾਰ ਉਲਾਰ ਕੇ ਵਜਾਉਂਦੇ ਸਨ। ਇਨ੍ਹਾਂ ਨੇ ਇੱਕ ਗ੍ਰੰਥ ਵੀ ਬਣਾ ਲਿਆ ਸੀ। ਜਿਸ ਤਰ੍ਹਾਂ ਅੱਜ ਭਨਿਆਰੇ ਵਾਲੇ ਨੇ ‘ਭਵ ਸਾਗਰ’ ਗ੍ਰੰਥ ਬਣਾਇਆ ਹੈ। ਜਿਸ ਤਰ੍ਹਾਂ ਰਾਧਾ ਸੁਆਮੀ ਨੇ ‘ਸਾਰ ਬਚਨ’ ਗ੍ਰੰਥ ਬਣਾਇਆ ਹੈ। ਜਿਸ ਤਰ੍ਹਾਂ ਨਕਲੀ ਨਿਰੰਕਾਰੀਆਂ ਨੇ ‘ਅਵਤਾਰ ਬਾਣੀ’ ਗ੍ਰੰਥ ਬਣਾਇਆ ਹੈ। ਜਿਸ ਤਰ੍ਹਾਂ ਡੇਰਾ ਬੱਲਾਂ ਵਾਲਿਆਂ ਨੇ ‘ਅੰਮ੍ਰਿਤ ਬਾਣੀ’ ਗ੍ਰੰਥ ਬਣਾਇਆ ਹੈ; ਇਸੇ ਤਰ੍ਹਾਂ ਮੀਣਿਆਂ ਨੇ ਵੀ ਇੱਕ ਗ੍ਰੰਥ ਲੋਕਾਂ ਨੂੰ ਧੋਖਾ ਦੇਣ ਵਾਸਤੇ ਬਣਾਇਆ ਸੀ। ਇਹ ਸਭ ਦੇਖ ਕੇ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਸੀ, ਜਿਸ ਦਾ ਜ਼ਿਕਰ ਬੰਸਾਵਲੀ ਨਾਮਾ ਦਾ ਕਰਤਾ ‘ਕੇਸਰ ਸਿੰਘ ਛਿੱਬਰ’ ਕਰਦਾ ਹੈ :

ਬਚਨ ਕੀਤਾ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ

ਮੀਣੇ ਪਾਂਦੇ ਨੇ ਰਲਾ, ਸੋ ਵਿਚ ਰਲਾ ਨਾ ਧਰੀਏ (ਬੰਸਾਵਲੀ ਨਾਮਾ, ਕੇਸਰ ਸਿੰਘ ਛਿੱਬਰ)

ਰੱਬੀ ਬਾਣੀ ਵਿੱਚ ਮੀਣੇ ਮਸੰਦ ਰਲ਼ਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਸੱਚ ਕੀ ਬਾਣੀ ਨੂੰ ਇਕ ਥਾਂ ਸੰਪਾਦਨ ਕੀਤਾ ਜਾਵੇ ਤਾਂ ਕਿ ਕੌਮ ਨੂੰ ਆਪਣਾ ਵਡਮੁੱਲਾ ਖਜ਼ਾਨਾ ਆਪਣਾ ਗ੍ਰੰਥ ਮਿਲ ਸਕੇ। ਸੰਨ 1601 ਈਸਵੀ ਨੂੰ ਰਾਮਸਰ ਸਰੋਵਰ ਤਿਆਰ ਹੋ ਗਿਆ ਸੀ। ਰਾਮਸਰ ਸਰੋਵਰ ਦੇ ਕਿਨਾਰੇ ਬਹੁਤ ਸੁੰਦਰ ਅਤੇ ਨਵੇਕਲਾ ਇਕ ਕਮਰਾ ਤਿਆਰ ਕੀਤਾ ਗਿਆ। ਪਾਵਨ ਅਸਥਾਨ ’ਤੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਨਿਗਰਾਨੀ ਹੇਠ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਵਿਸ਼ੇਸ਼ ਢੰਗ ਨਾਲ ਤਰਤੀਬ ਦਿੱਤੀ। ਪਹਿਲੇ 13 ਪੰਨਿਆਂ ’ਤੇ ਨਿਤਨੇਮ ਦੀਆਂ ਬਾਣੀਆਂ ਅੰਕਿਤ ਕੀਤੀਆਂ। ਫਿਰ 30 ਰਾਗਾਂ ਵਿੱਚ ਤਰਤੀਬ ਵਾਰ ਬਾਣੀ ਦਰਜ ਕੀਤੀ। ਹਰੇਕ ਰਾਗ ਵਿੱਚ ਪਹਿਲਾ ਗੁਰੂ ਨਾਨਕ ਸਾਹਿਬ ਜੀ, ਫਿਰ ਤੀਸਰੇ ਪਾਤਿਸ਼ਾਹ ਜੀ ਦੇ ਸ਼ਬਦ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੇ ਸ਼ਬਦ ਨਹੀਂ, ਕੇਵਲ ਸਲੋਕ ਹਨ, ਜੋ ਵਾਰਾਂ ਦੀਆਂ ਪੌੜੀਆਂ ਵਿੱਚ ਦਰਜ ਕੀਤੇ। ਤੀਸਰੇ ਪਾਤਿਸ਼ਾਹ ਤੋਂ ਬਾਅਦ ਚੌਥੇ, ਫਿਰ ਪੰਜਵੇਂ ਪਾਤਿਸ਼ਾਹ ਜੀ ਦੇ ਸ਼ਬਦ, ਫਿਰ ਇਸੇ ਤਰਤੀਬ ਵਿੱਚ ਅਸਟਪਦੀਆਂ, ਫਿਰ ਛੰਤ ਫਿਰ ਲੰਬੀਰੀਆਂ ਬਾਣੀਆਂ, ਫਿਰ ਵਾਰਾਂ ਅਤੇ ਰਾਗ ਦੇ ਅਖੀਰ ਵਿੱਚ ਭਗਤਾਂ ਦੀ ਬਾਣੀ ਦਰਜ ਕੀਤੀ। ਹਾਲੇ ਨਾਂਵੇਂ ਪਾਤਿਸ਼ਾਹ ਦੀ ਬਾਣੀ ਨਹੀਂ ਸੀ।

ਸੋ ਗੁਰੂ ਅਰਜਨ ਪਾਤਿਸ਼ਾਹ ਨੇ ਬਹੁਤ ਦੂਰ ਅੰਦੇਸੀ ਨਾਲ 30 ਰਾਗਾਂ ਵਿੱਚ ਬਾਣੀ ਨੂੰ ਉਸੇ ਢੰਗ ਨਾਲ ਨੰਬਰ ਮੁਤਾਬਕ ਅੰਕਿਤ ਕੀਤਾ। ਕੋਈ ਵੀ ਇਸ ਵਿੱਚ ਵਾਧ ਘਾਟ ਨਹੀਂ ਕਰ ਸਕਦਾ। ਵਾਰਾਂ ’ਚੋਂ ਜੋ ਸਲੋਕ ਬਚ ਗਏ, ਉਨ੍ਹਾਂ ਨੂੰ ‘ਵਾਰਾਂ ਤੇ ਵਧੀਕ’ ਸਿਰਲੇਖ ਹੇਠ; ਪੰਜਾਂ ਗੁਰੂ ਸਾਹਿਬਾਨ ਦੇ ਸਲੋਕ ਤਰਤੀਬ ਪਧ ਕੀਤਾ। ਵਾਰਾਂ ਤੇ ਵਧੀਕ ਸਲੋਕ ਤੋਂ ਪਹਿਲਾਂ ਭੱਟਾਂ ਦੇ ਸਵਈਏ ਦਰਜ ਕੀਤੇ। ਅਖੀਰ ਵਿੱਚ ਮੁੰਦਾਵਣੀ ਅਤੇ ਫਿਰ ਸ਼ੁਕਰਾਨੇ ਵਜੋਂ ਸਲੋਕ ਮਹਲਾ ਪੰਜਵਾਂ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ’’ (ਮਹਲਾ /੧੪੨੯) ਜਦੋਂ ‘ਆਦਿ ਗ੍ਰੰਥ’ ਸਾਹਿਬ ਜੀ ਦੀ ਸੰਪਾਦਨਾ ਹੋ ਰਹੀ ਸੀ, ਉਸ ਵੇਲੇ ਕੁਝ ਸੋ ਕਾਲਡ ਭਗਤ ਵੀ ਆਪਣੀ ਰਚਨਾ ਦਰਜ ਕਰਵਾਉਣ ਲਈ ਆਏ, ਪਰ ਉਨ੍ਹਾਂ ਦੀ ਰਚਨਾ; ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੇ ਅਨੁਸਾਰ ਨਹੀਂ ਸੀ। ਇਸ ਕਰਕੇ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। ਉਹ ਅਖੌਤੀ ਭਗਤ; ਗੁਰੂ ਸਾਹਿਬ ਜੀ ਦੇ ਵਿਰੁੱਧ ਹੋ ਗਏ ਸਨ। ਗੁਰੂ ਜੀ ਦੀ ਸ਼ਹਾਦਤ ’ਚ ਇਨ੍ਹਾਂ ਨੇ ਆਪਣਾ ਹਿੱਸਾ ਪਾਇਆ ਸੀ। ਖੈਰ 31 ਜੁਲਾਈ 1604 ਈਸਵੀ ਨੂੰ ਭਾਈ ਗੁਰਦਾਸ ਜੀ ਰਾਹੀਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋ ਗਈ ਤੇ ਨਿਯਮਬਧ ਪ੍ਰਕਾਸ਼ ਕਰਨ ਲਈ ਸ੍ਰੀ ਦਰਬਾਰ ਸਾਹਿਬ ਦੀ ਚੋਣ ਕੀਤੀ ਗਈ। ਐਸਾ ਉਪਰਾਲਾ ਕਰਨ ਦਾ ਦੂਸਰਾ ਕਾਰਨ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ :

ਸ੍ਰੀ ਗੁਰ ਕੇਰ ਸਰੀਰ ਜੁਊ, ਸਭਿ ਥਾਨ ਸਮੈ, ਸਭਿ ਨਾ ਦਰਸੈ ਹੈਂ

ਗ੍ਰੰਥ ਰਿਦਾ ਗੁਰ ਕੋ ਇਹ ਜਾਨਹੁ, ਉੱਤਮ ਹੈ ਸਭਿ ਕਾਲ ਰਹੈ ਹੈ

ਮੇਰੇ ਸਰੂਪ ਤੇ ਯਾਂ ਤੇ ਹੈ ਦੀਰਘ, ਸਾਹਿਬ ਜਾਨਿ ਅਦਾਇਬ ਕੈ ਹੈ (ਰਾਸਿ ਅੰਸੂ ੫੦/ਗੁਰ ਪ੍ਰਤਾਪ ਸੂਰਜ)

ਗੁਰੂ ਅਰਜਨ ਪਾਤਿਸ਼ਾਹ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਤਿਆਰ ਕਰਨ ਦਾ ਦੂਸਰਾ ਕਾਰਨ ਦੱਸਿਆ ਹੈ, ਉਸ ਨੂੰ ਕਵੀ ਸੰਤੋਖ ਸਿੰਘ ਸਿਰਫ ਕਲਮ ਬੰਦ ਕਰਦੇ ਹਨ। ਮੇਰਾ ਸਰੀਰ ਇੱਕ ਸਮੇਂ, ਇੱਕ ਥਾਂ ’ਤੇ ਹੀ ਹੋ ਸਕਦਾ ਹੈ, ਪਰ ਗੁਰੂ ਨਾਨਕ ਨਾਮ ਲੇਵਾ ਸਿੱਖ; ਹਰ ਥਾਂ, ਹਰ ਦੇਸ਼ ਵਿੱਚ ਵੱਸਦੇ ਹਨ। ਉਹ ਗੁਰੂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਸਕਦੇ ਹਨ। ਜੇ 100 ਸ਼ਹਰ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਵੱਸਦੀਆਂ ਹਨ। ਅਸੀਂ ਸਰੀਰ ਕਰਕੇ ਸਿਰਫ ਇੱਕ ਸਮੇਂ, ਇੱਕ ਥਾਂ ’ਤੇ ਹੀ ਹੋਵਾਂਗੇ।  99 ਸ਼ਹਰਾਂ ਦੀਆਂ ਸੰਗਤਾਂ ਗੁਰੂ ਦੀ ਵਿਚਾਰ ਦਰਸ਼ਨਾਂ ਤੋਂ ਬਗੈਰ ਰਹਿ ਜਾਣਗੀਆਂ। ਤਨ ਵਿਆਪਕ ਨਹੀਂ ਹੁੰਦਾ, ਬਚਨ ਵਿਆਪਕ ਹੁੰਦੇ ਹਨ, ਫਿਰ ਕੀ ਕੀਤਾ ਜਾਵੇ ਆਖਦੇ ਹਨ ਪਾਵਨ ਆਦਿ ਸ੍ਰੀ ਗ੍ਰੰਥ ਸਾਹਿਬ ‘‘ਪੋਥੀ ਪਰਮੇਸਰ ਕਾ ਥਾਨੁ’’ ਜੀ ਦੀ ਜੋ ਬਾਣੀ ਹੈ, ਇਹ ਗੁਰਬਾਣੀ; ਗੁਰੂ ਦਾ ਹਿਰਦਾ ਹੈ, ਗੁਰੂ ਦੀ ਆਤਮਾ ਹੈ, ਗੁਰੂ ਦਾ ਦਿਲ ਦਿਮਾਗ ਹੈ, ਰੱਬ ਦਾ ਸੁਨੇਹਾ ਹੈ, ਇਹ ਸਰਬ ਸ੍ਰੇਸ਼ਟ ਉੱਤਮ ਮਹਾਨ ਵੀ ਹੈ, ਜੋ ਹਰ ਕਾਲ ਵਿੱਚ ਅਟੱਲ ਰਹੇਗਾ। ਤਨ ਅੱਜ ਹੈ, ਕੱਲ੍ਹ ਨਹੀਂ ਰਹੇਗਾ। ਫਿਰ ਵਾਰ ਵਾਰ ਗੁਰੂ ਦੀ ਭਾਲ ਕਰਨੀ ਪਵੇਗੀ। ਇਹ ਗੁਰਬਾਣੀ ਅਟੱਲ ਹੈ। ਗੁਰੂ ਜੀ, ਅੱਗੇ ਆਖਦੇ ਹਨ ਕਿ ਸਾਡੇ ਸਰੀਰ ਨਾਲੋਂ ਇਹ ਆਦਿ ਸ੍ਰੀ ਗ੍ਰੰਥ ਸਾਹਿਬ ਪੋਥੀ ਪਰਮੇਸਰ ਕਾ ਥਾਨ ਦੀਰਘ ਭਾਵ ਮਹਾਨ ਹੈ, ਇਸ ਕਰਕੇ ਅਸੀਂ ਸਿਰਫ ਇਸ ਗੁਰਬਾਣੀ ਨੂੰ ਹੀ ਸਾਹਿਬ ਜਾਣਦੇ ਹਾਂ। ਇਸ ਦਾ ਮਨ, ਤਨ ਕਰਕੇ ਅਦਬ ਕਰਦੇ ਹਾਂ। ਪਹਿਲਾ ਪ੍ਰਕਾਸ਼ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਭ ਪ੍ਰਬੰਧ ਮੁਕੰਮਲ ਕੀਤੇ ਸਨ।  16 ਅਗਸਤ 1604 ਈਸਵੀ ਭਾਦੋਂ ਸੁਦੀ ੧, ਸੰਮਤ ੧੬੬੧ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਆਦਿ ਗ੍ਰੰਥ ਸਾਹਿਬ ‘‘ਪੋਥੀ ਪਰਮੇਸਰ ਕਾ ਥਾਨੁ’’ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਉਸ ਵੇਲੇ ਦਾ ਵਾਕਿਆ; ਕਵੀ ਸੰਤੋਖ ਸਿੰਘ ਜੀ ਵਰਨਣ ਕਰਦੇ ਹਨ :

ਹਰਿ ਮੰਦਰ ਮੈ ਜਾਇ ਪਹੁੰਚੈ ਰਾਗੀ ਰਾਗ ਕਹਤ ਸੁਰ ਉਚੈ

ਮੰਜੀ ਸਹਿਤ ਗ੍ਰੰਥ ਤਬ ਥਾਪਿ ਨਿਕਟਿ ਗੁਰੂ ਤਬ ਬੈਠੇ ਆਪਿ

ਵਾਰ ਭੋਗ ਕਉ ਸੁਣ ਮਨ ਲਾਈ ਸ੍ਰੀ ਅਰਜਨ ਤਬ ਗਿਰਾ ਅਲਾਈ (ਗੁਰ ਪ੍ਰਤਾਪ ਸੂਰਜ ਗ੍ਰੰਥ)

ਜਦੋਂ ਆਦਿ ਸ੍ਰੀ ਗ੍ਰੰਥ ਸਾਹਿਬ ਜੀ; ਸ੍ਰੀ ਦਰਬਾਰ ਸਾਹਿਬ ਅੰਦਰ ਪਾਲਕੀ ਵਿੱਚ ਸਜਾ ਕੇ ਲਿਆਂਗੇ ਗਏ ਤਾਂ ਅੱਗੇ ਰਾਏ ਬਲਵੰਡ ਜੀ ਅਤੇ ਸੱਤਾ ਜੀ ਰਾਗਾਂ ਵਿੱਚ ਆਸਾ ਕੀ ਵਾਰ ਦਾ ਕੀਰਤਨ ਕਰਦੇ ਸਨ। ਜਦੋਂ ਸ੍ਰੀ ਦਰਬਾਰ ਸਾਹਿਬ ਅੰਦਰ ਆਦਿ ਸ੍ਰੀ ਗ੍ਰੰਥ ਸਾਹਿਬ ਲੈ ਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ, ਭਾਈ ਬਹਿਲੋ ਜੀ, ਭਾਈ ਮੰਝ ਜੀ, ਭਾਈ ਸਾਲੋ ਜੀ ਅਤੇ ਹੋਰ ਗੁਰਸਿੱਖ ਲੈ ਕੇ ਪ੍ਰਵੇਸ਼ ਹੋਏ ਤਾਂ ਸਾਰੇ ਅੱਗੋਂ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਅਦਬ ਕਰਨ ਲਈ ਉੱਠ ਕੇ ਖੜੇ ਹੋ ਗਏ। ਬਾਬਾ ਬੁੱਢਾ ਜੀ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੰਜੀ ਸਾਹਿਬ ’ਤੇ ਬੜੇ ਅਦਬ ਨਾਲ ਕੀਤਾ। ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਕੋਲ ਸੁਸ਼ੋਭਿਤ ਸਨ। ਜਦੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ। ਪਹਿਲੇ ਪ੍ਰਕਾਸ਼ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ, ਜੋ ਬਚਨ ਕਹੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :

ਬੁੱਢਾ ਸਾਹਿਬ ਖੋਲਹੁ ਗ੍ਰੰਥ ਲੇਹੁਅਵਾਜ਼ ਸੁਣਹਿ ਸਭ ਪੰਥ ੩੨

ਅਦਬ ਸੰਗਿ ਤਬ ਗ੍ਰਿੰਥ ਕੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ੩੩

(ਰਾਸਿ , ਅੰਸੂ ੫੦/ਗੁਰ ਪ੍ਰਤਾਪ ਸੂਰਜ)                                            

ਸੰਤਾ ਕੇ ਕਾਰਜਿ, ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ         

ਧਰਤਿ ਸੁਹਾਵੀ, ਤਾਲੁ ਸੁਹਾਵਾ; ਵਿਚਿ ਅੰਮ੍ਰਿਤ ਜਲੁ ਛਾਇਆ ਰਾਮ (ਮਹਲਾ /੭੮੩)

ਪਹਿਲੇ ਪ੍ਰਕਾਸ਼ ’ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਹੁਕਮਨਾਮਾ ਲਿਆ ਤਾਂ ਸੂਹੀ ਰਾਗ ਵਿੱਚੋਂ ਹੁਕਮਨਾਮਾ ਆਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਬਣਨ ਦਾ ਮਾਣ ਮਿਲਿਆ। ਬਾਬਾ ਬੁੱਢਾ ਸਾਹਿਬ; ਇਸ ਦੇ ਯੋਗ ਸਨ, ਇਸ ਕਰਕੇ ਹੀ ਗੁਰੂ ਅਰਜਨ ਪਾਤਿਸ਼ਾਹ ਜੀ ਨੇ ਉਨ੍ਹਾਂ ਨੂੰ ਇਹ ਮਹਾਨ ਸੇਵਾ ਬਖ਼ਸ਼ੀ। ਸਾਡੇ ਗ੍ਰੰਥੀ ਸਿੰਘਾਂ ਲਈ ਬਾਬਾ ਬੁੱਢਾ ਜੀ; ਇਸ ਪਦਵੀ ਲਈ ਚਾਨਣ ਮੁਨਾਰਾ ਹਨ। ਇੱਕ ਥਾਂ ਦਾਸਰਾ ਕਥਾ ਕਰ ਰਿਹਾ ਸੀ ਤੇ ਪ੍ਰਬੰਧਕ ਸੱਜਣ ਮੇਰੇ ਕੋਲ ਆਏ। ਮੈਨੂੰ ਕਹਿਣ ਲੱਗੇ ਕਿ ਇੱਕ ਗ੍ਰੰਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ। ਮੈਂ ਕਿਹਾ ਸਵਾਲ ਬਹੁਤ ਵਧੀਆ ਹੈ। ਇੱਕ ਗ੍ਰੰਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਵਾਲ ਹੈ ਕਿ ਪ੍ਰਬੰਧਕ ਕਿਹੋ ਜਿਹੇ ਹੋਣੇ ਚਾਹੀਦੇ ਹਨ। ਜਵਾਬ ਸਿੱਧਾ ਜਿਹਾ ਹੈ। ਗ੍ਰੰਥੀ ਸਿੰਘ ਦਾ ਜੀਵਨ ਬਾਬਾ ਬੁੱਢਾ ਜੀ ਵਰਗਾ ਹੋਵੇ ਅਤੇ ਨਾਲ ਪ੍ਰਬੰਧਕ ਸੱਜਣਾਂ ਦਾ ਜੀਵਨ ਗੁਰੂ ਅਰਜਨ ਸਾਹਿਬ ਵਰਗਾ ਹੋਵੇ। ਜਿਸ ਦਿਨ ਪ੍ਰਬੰਧਕ ਸੱਜਣਾਂ ਦਾ ਇਖਲਾਕ; ਗੁਰੂ ਅਰਜਨ ਪਾਤਿਸ਼ਾਹ ਦੇ ਪੱਧਰ ਦਾ ਹੋ ਜਾਵੇਗਾ, ਸੱਚ ਜਾਣਿਓ ਕਿ ਗ੍ਰੰਥੀ ਸਿੰਘ ਵੀ ਬਾਬਾ ਬੁੱਢਾ ਜੀ ਵਰਗੇ ਹੋ ਜਾਣਗੇ। ਮੇਰੀ ਇਹ ਪੱਕੀ ਗਰੰਟੀ ਹੈ। ਅੱਜ ਹਾਲਾਤ ਜੋ ਹਨ, ਕਿਸੇ ਤੋਂ ਛੁਪੇ ਹੋਏ ਨਹੀਂ ਹਨ। ਸ੍ਰੀ ਗ੍ਰੰਥ ‘‘ਪੋਥੀ ਪਰਮੇਸਰ ਕਾ ਥਾਨੁ’’ ਦਾ ਇਤਿਹਾਸ ਸੰਖੇਪ ਵਿੱਚ ਕਹਿ ਰਿਹਾ ਹਾਂ। ਜਦੋਂ ਆਦਿ ਸ੍ਰੀ ਗ੍ਰੰਥ ਸਾਹਿਬ ਦਾ ਪ੍ਰਕਾਸ਼; ਸ੍ਰੀ ਦਰਬਾਰ ਸਾਹਿਬ ਹੋ ਗਿਆ ਤਾਂ ਚਾਰੇ ਪਾਸੇ ਇਸ ਦੀ ਧੁੰਮ ਪੈ ਗਈ। ਫਿਰ ਪੋਥੀਆਂ ਦੇ ਰੂਪ ਵਿੱਚ ਇਸ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਉਤਾਰੇ ਭਾਈ ਬੰਨੋ ਜੀ ਵਰਗੇ ਗੁਰਸਿੱਖਾਂ ਨੇ ਕਰਕੇ ਥਾਂ ਥਾਂ ’ਤੇ ਭੇਜੇ। ਜਿਵੇਂ ਉੱਲੂ ਨੂੰ ਦਿਨ ਦਾ ਚਾਨਣਾ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਉੱਲੂ ਵਰਗੇ ਮੁਤਸਵੀਆਂ ਨੂੰ ਗੁਰਬਾਣੀ ਦਾ ਚਾਨਣਾ; ਗੁਰੂ ਸਾਹਿਬ ਜੀ ਦੇ ਜੀਵਨ ’ਚ ਸੁਹਾਵਣਾ ਨਾ ਲੱਗਾ। ਇਨ੍ਹਾਂ ਮੁਤਸਵੀਆਂ ਨੇ ਜਹਾਂਗੀਰ ਨਾਲ ਮਿਲ ਕੇ ਗੁਰੂ ਅਰਜਨ ਪਾਤਿਸ਼ਾਹ ਨੂੰ ਖ਼ਤਮ ਕਰਨ ਦੀਆਂ ਜੁਗਤੀਆਂ ਘੜਨੀਆਂ ਸ਼ੁਰੂ ਕੀਤੀਆਂ। ਇਨ੍ਹਾਂ ਮੁਤਸਬੀਆਂ ਵਿੱਚ ਮਹੇਸ਼ ਦਾਸ ਬੀਰਵਲ, ਪ੍ਰਿਥੀ ਚੰਦ, ਮੁਤੱਸਵੀ ਬ੍ਰਾਹਮਣ, ਪੁਜਾਰੀ, ਸਖੀ ਸਰਵਰੀਏ ਦੇ ਪੈਰੋਕਾਰ, ਖੁਵਾਜਾ ਮੁਹੰਮਦ ਬਾਕੀ ਬਿੱਲਾਂ, ਸ਼ੇਖ ਫ਼ਰੀਦ ਬੁਖਾਰੀ ਮੁਰਤਜਾ ਖਾਂ, ਅਹਿਲਕਾਰ ਅਹਿਮਦ ਸਰਹੱਦੀ, ਚੰਦੂ ਲਾਲ, ਭਾਰਤ ਦਾ ਬਾਦਿਸ਼ਾਹ ਜਹਾਂਗੀਰ ਸੀ।  25 ਮਈ 1606 ਈਸਵੀ ਨੂੰ ਗੁਰੂ ਅਰਜਨ ਪਾਤਿਸ਼ਾਹ ਨੂੰ ਵਿਚਾਰ ਕਰਨ ਦੇ ਬਹਾਨੇ ਲਹੌਰ ਬੁਲਾਇਆ ਤੇ ਯਾਸਾ ਸਿਆਸਤ ਕਾਨੂੰਨ ਅਧੀਨ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕਰਕੇ ਰਾਵੀ ਦਰਿਆ ਵਿੱਚ ਰੋੜ ਦਿੱਤੇ ਗਏ। ਸ਼ਹਾਦਤ ਤੋਂ ਪਹਿਲਾਂ ਗੁਰੂ ਅਰਜਨ ਪਾਤਿਸ਼ਾਹ ਨੇ ਦੂਰ ਅੰਦੇਸ਼ੀ ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਦੁਨੀ ਚੰਦ ਜੀ, ਭਾਈ ਮੰਝ ਜੀ, ਭਾਈ ਬਹਿਲੋ ਜੀ ਅਤੇ ਸੁਹਿਰਦ ਸਿੱਖਾਂ ਦੀ ਅਗਵਾਈ ਵਿੱਚ ਸਪਸ਼ਟ ਕੀਤਾ ਸੀ ਕਿ ਸਾਡੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ 6ਵੇਂ ਵਾਰਸ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ। ਜਦੋਂ ਗੁਰੂ ਅਰਜਨ ਪਾਤਿਸ਼ਾਹ ਜੀ ਦੀ ਸ਼ਹਾਦਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਬਚਨਾਂ ਅਨੁਸਾਰ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਥਾਪ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੋ ਤਲਵਾਰਾਂ ਵੀ ਪਹਿਨਾਈਆਂ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਿਆਈ ਦੇ ਸਬੰਧ ਵਿੱਚ ਭਾਈ ਗੁਰਦਾਸ ਜੀ ਆਖਦੇ ਹਨ :

ਪੰਜਿ ਪਿਆਲੇ ਪੰਜ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ

ਅਰਜਨ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ

ਚਲੀ ਪੀੜੀ ਸੋਢੀਆ; ਰੂਪੁ ਦਿਖਾਵਣਿ ਵਾਰੋ ਵਾਰੀ

ਦਲਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ

ਪੁਛਨਿ ਸਿਖ ਅਰਦਾਸਿ ਕਰਿ; ਛਿਅ ਮਹਲਾਂ ਤਕਿ ਦਰਸੁ ਨਿਹਾਰੀ

ਅਗਮ ਅਗੋਚਰ ਸਤਿਗੁਰੂ; ਬੋਲੇ ਮੁਖ ਤੇ ਸੁਣਹੁ ਸੰਸਾਰੀ

ਕਲਿਜੁਗਿ ਪੀੜੀ ਸੋਢੀਆਂ; ਨਿਹਚਲ ਨੀਵ ਉਸਾਰਿ ਖਲਾਰੀ

ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ੪੮ (ਭਾਈ ਗੁਰਦਾਸ ਜੀ/ਵਾਰ ਪਉੜੀ ੪੮)

ਹੁਣ ਵੈਰੀਆਂ ਦੀ ਜਾਲਮਾਂ ਨੂੰ ਸੋਧਣ ਵਾਲੇ ਵੱਡੇ ਸੂਰਮੇ ਯੋਧੇ ਅਤੇ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੋ ਗਏ ਹਨ। ਜੋਤਿ ਅਤੇ ਜੁਗਤਿ ਉਹੀ ਹੈ ਸਿਰਫ ਸਰੀਰ ਬਦਲਿਆ ਹੈ। ‘‘ਅਰਜਨ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ।’’ ਤੋਂ ਭਾਵ ਕੋਈ ਸਿਧਾਂਤ ਨਹੀਂ ਬਦਲਿਆ, ਸਿਰਫ਼ ਪਾਣੀ ਦਾ ਵਹਾਅ ਤੇਜ਼ ਹੋਇਆ ਹੈ। ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਅਨੁਸਾਰ :

ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ  

ਤੁ ਮਾਰਗਿ; ਪੈਰੁ ਧਰੀਜੈ ਸਿਰੁ ਦੀਜੈ; ਕਾਣਿ ਕੀਜੈ (ਮਹਲਾ /੧੪੧੦)

ਇਸ ਸਲੋਕ ਦੇ ਆਧਾਰ ’ਤੇ ਹੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ, ਭਾਈ ਮੰਝ ਜੀ, ਭਾਈ ਬਹਿਲੋ ਜੀ ਆਦਿਕ ਸੁਹਿਰਦ ਸਿੱਖਾਂ ਦੇ ਮਸ਼ਵਰੇ ਨਾਲ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਬਖਸ਼ੀਆਂ। ਜਿਸ ਦਾ ਜ਼ਿਕਰ ਢਾਡੀ ਭਾਈ ਨੱਥਾ ਮੱਲ ਜੀ ਅਤੇ ਭਾਈ ਅਬਦੁਲਾ ਜੀ ਆਪਣੀ ਰਚਨਾ ਵਿੱਚ ਕਰਦੇ ਹਨ :

ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ

ਇੱਕ ਅਜਮਤ ਦੀ, ਇੱਕ ਰਾਜ ਦੀ, ਜੋ ਰਾਖੀ ਕਰੇ ਵਜ਼ੀਰੀ ਦੀ (ਢਾਡੀ ਅਬਦੁੱਲਾ ਸ਼ਾਹ ਤਥਾ ਨੱਥਾ ਮਲ ਜੀ)

ਗੁਰੂ ਸਾਹਿਬ ਅਤੇ ਸੁਹਿਰਦ ਸਿੱਖਾਂ ਨੇ ਆਉਣ ਵਾਲੇ ਸਮੇਂ ਦੇ ਹਾਲਾਤ ਨੂੰ ਜਾਣ ਲਿਆ ਸੀ ਕਿ

ਹੱਥਾਂ ਬਾਝ ਕਰਾਰਿਆਂ; ਵੈਰੀ ਨਾ ਹੁੰਦਾ ਮਿਤ (ਕਹਾਵਤ)

ਗੁਰੂ ਨਾਨਕ ਸਾਹਿਬ ਜੀ ਦੇ ਵੀ ਬਚਨ ਹਨ, ‘‘ਮੂਰਖ ਗੰਢੁ ਪਵੈ ਮੁਹਿ ਮਾਰ ’’ (ਮਹਲਾ /੧੪੩)

ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਕਿਹਾ ਹੈ।

ਵਹਿੰਦਾ ਵਗਦਾ ਪਾਣੀ ਤੱਕ ਕੇ, ਦਿਲ ਮੇਰਾ ਵਗ ਟੁਰਿਆ

ਡਾਢਾ ਨਿਰਮਲ ਸਵਛ ਤੇ ਸੁੰਦਰ, ਦਿਲ ਮੇਰਾ ਉਸ ਅੰਦਰ ਖੁਰਿਆ

ਪਰ ਡਾਢੀ ਚੀਸ ਸੀ ਉੱਠੀ, ਜਾ ਪੱਥਰਾਂ ਨਾਲ ਵੁੜਿਆ

ਠੇਢੇ ਠੁੱਢੇ ਖਾ ਕੇ ਆਖਰ, ਪਿੱਛੇ ਘਰ ਨੂੰ ਮੁੜਿਆ

ਪਿੱਛੇ ਮੁੜਦੇ ਪਾਣੀ ਤੱਕ ਕੇ, ਮਾਰੀ ਇੱਕ ਕਿਲਕਾਰੀ

ਠੋਕਰਾਂ ਬਾਝ ਨਾ ਮੰਜਲ ਮਿਲਦੀ, ਦੁੱਖਾਂ ਬਾਝ ਯਾਰੀ (ਭਾਈ ਵੀਰ ਸਿੰਘ ਜੀ)

ਦਰਿਆ ਦਾ ਪਾਣੀ ਸ਼ਾਂਤੀ ਨਾਲ ਵਗਦਾ ਹੈ। ਅੱਗੇ ਅੱਗੇ ਲੰਘਦਾ ਜਾਂਦਾ ਹੈ। ਦੇਖ ਕੇ ਦਿਲ ਵੀ ਪ੍ਰਸੰਨ ਹੁੰਦਾ ਹੈ। ਦਰਿਆ ਦਾ ਵਗਦਾ ਪਾਣੀ ਸਾਫ ਸੁਥਰਾ, ਨਿਰਮਲ ਅਤੇ ਸ਼ੀਤਲ ਹੁੰਦਾ ਹੈ। ਦਿਲ ਅੰਦਰ ਘਰ ਕਰ ਜਾਂਦਾ ਹੈ, ਪਰ ਰਸਤੇ ਵਿੱਚ ਜਦੋਂ ਮੋੜ ਆਉਂਦਾ ਹੈ ਜਾਂ ਕੋਈ ਪੱਥਰ ਚਟਾਨ ਆਉਂਦੀ ਹੈ ਤਦੋਂ ਸ਼ਾਂਤੀ ਨਾਲ ਵਗਦਾ ਪਾਣੀ ਪੱਥਰਾਂ, ਚਟਾਨ ਨਾਲ ਟਕਰਾਉਂਦਾ ਹੈ। ਜਦੋਂ ਪੱਥਰ ਪਾਣੀ ਦੇ ਰਸਤੇ ਵਿੱਚ ਰੁਕਾਵਟ ਬਣਦੇ ਹਨ ਤਾਂ ਪਾਣੀ ਵਿੱਚ ਅਚਾਨਕ ਹਲਚਲ ਅਤੇ ਆਵਾਜ਼ ਪੈਦਾ ਹੁੰਦੀ ਹੈ। ਕਈ ਵਾਰ ਚੱਟਾਨ ਨਾਲ ਟਕਰਾ ਕੇ ਪਾਣੀ ਪਿੱਛੇ ਵੱਲ ਮੁੜਦਾ ਵੀ ਹੈ, ਪਰ ਜੋ ਤੇਜ਼ ਪਾਣੀ ਆ ਰਿਹਾ ਹੁੰਦਾ ਹੈ। ਉਹ ਫਿਰ ਦੁਬਾਰਾ ਉਸ ਨੂੰ ਅੱਗੇ ਧੱਕਾ ਮਾਰਦਾ ਹੈ। ਹੋਰ ਵੀ ਆਵਾਜ਼ ਪੈਦੀ ਹੈ। ਪਿੱਛੇ ਮੁੜਦੇ ਪਾਣੀ ਨੂੰ ਮਾਨੋ ਤੇਜ ਵਹਾ ਵਾਲਾ ਪਾਣੀ ਲਲਕਾਰਾਂ ਮਾਰਦਾ ਹੈ। ਮਾਨੋ ਕਹਿੰਦਾ ਹੈ ਕਿ ਠੋਕਰਾਂ ਅਤੇ ਦੁੱਖਾਂ ਤੋਂ ਬਗੈਰ ਮੰਜ਼ਲ ਨਹੀਂ ਮਿਲਦੀ। ਸੋ ਸਿਰਫ਼ ਪਾਣੀ ਦਾ ਵਹਾ ਤੇਜ਼ ਹੋਇਆ ਹੈ। ਜੋਤਿ ਅਤੇ ਜੁਗਤਿ ਉਹੀ ਹੈ, ਬਦਲਿਆ ਕੁਝ ਵੀ ਨਹੀਂ ਹੈ। ਹੁਣ ਗੁਰੂ ਹਰਗੋਬਿੰਦ ਸਾਹਿਬ ਜੋਤਿ ਅਤੇ ਜੁਗਤਿ ਦੇ ਵਾਰਸ ਹਨ। ਅੱਗੋਂ ਹੋਰ ਇਤਿਹਾਸ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਹੁਣ ਆਦਿ ਸ੍ਰੀ ਗ੍ਰੰਥ ਸਾਹਿਬ ਗੁਰਿਆਈ ਤੱਕ ਪਹੁੰਚੇ ਹਨ।

ਸੋ ਸਤਿਗੁਰੂ ਜੀ ਅੱਗੇ ਅਰਦਾਸ ਹੈ ਕਿ ਜੋ ਅਸੀਂ ਸ਼ਬਦ ਵਿਚਾਰ ਕਰਦੇ ਹਾਂ, ਉਹ ਸਾਡੇ ਜੀਵਨ ਦਾ ਆਧਾਰ ਬਣਨ ਤਾਂ ਕਿ ਸਾਡਾ ਸਾਰਿਆਂ ਦਾ ਜੀਵਨ ‘‘ਇ ਲੋਕ ਸੁਖੀਏ ਪਰਲੋਕ ਸੁਹੇਲੇ   ਨਾਨਕ  ! ਹਰਿ ਪ੍ਰਭਿ ਆਪਹਿ ਮੇਲੇ ’’ (ਮਹਲਾ /੨੯੨) ਦੀਆਂ ਬਰਕਤਾਂ, ਦਾਤਾਂ ਨਾਲ ਭਰ ਜਾਏ।  ਭੁੱਲਾਂ ਦੀ ਖਿਮਾ।

 ਸ਼ਬਦ ਗੁਰੂ (ਭਾਗ ਤੀਜਾ)

0

 ਸ਼ਬਦ ਗੁਰੂ (ਭਾਗ ਤੀਜਾ)

ਗਿਆਨੀ ਰਣਜੋਧ ਸਿੰਘ ਜੀ

ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ      

ਸਚੈ ਤਖਤਿ ਸਚ ਮਹਲੀ ਬੈਠੇ; ਨਿਰਭਉ ਤਾੜੀ ਲਾਈ (ਮਹਲਾ /੯੦੭)

ਇੱਕ ਜਾਗਦਾ ਦੀਵਾ; ਦੂਸਰੇ ਬੁਝੇ ਹੋਏ ਦੀਵੇ ਨੂੰ ਜਗਾ ਦਿੰਦਾ ਹੈ, ਜੋ ਪਹਿਲਾਂ ਬੁਝਿਆ ਦੀਵਾ ਸੀ, ਚਾਨਣਾ ਨਹੀਂ ਸੀ ਕਰਦਾ। ਹੁਣ ਉਹ ਬੁਝਿਆ ਦੀਵਾ ਜਗ ਗਿਆ ਹੈ। ਹੁਣ ਜਗ ਕੇ ਚਾਨਣਾ ਫੈਲਾਉਂਦਾ ਹੈ। ਗੁਰੂ ਜਾਗਦਾ ਹੋਇਆ ਦੀਪਕ ਹੈ, ਜੋ ਗਿਆਨ ਦਾ ਚਾਨਣ ਫੈਲਾਉਂਦਾ ਹੈ। ਗੁਰਬਾਣੀ ਅੰਦਰ ਇਸ ਦਾ ਜ਼ਿਕਰ ਹੈ, ਫ਼ੁਰਮਾਨ ਹੈ ‘‘ਗੁਰੁ ਦਾਤਾ, ਗੁਰੁ ਹਿਵੈ ਘਰੁ; ਗੁਰੁ ਦੀਪਕੁ ਤਿਹ ਲੋਇ ਅਮਰ ਪਦਾਰਥੁ ਨਾਨਕਾ ! ਮਨਿ ਮਾਨਿਐ, ਸੁਖੁ ਹੋਇ ’’ (ਮਹਲਾ /੧੩੭) ਭਾਵ  ਗੁਰੂ, ਨਾਮ ਦੇਣ ਵਾਲਾ ਦਾਤਾ ਹੈ। ਗੁਰੂ, ਸਹਜ ਸ਼ਾਂਤੀ ਅਡੋਲਤਾ ਦਾ ਘਰ ਹੈ। ਗੁਰੂ, ਗਿਆਨ ਦਾ ਚਾਨਣ ਕਰਨ ਵਾਲਾ ਦੀਪਕ ਵੀ ਹੈ। ਗੁਰੂ ਨਾਨਕ ਸਾਹਿਬ ਜੀ ਮੁਕੰਮਲ ਜਗਦੇ ਦੀਵੇ ਦੀ ਤਰ੍ਹਾਂ ਹਨ। ਉਦੈ ਹੋਇ ਸੂਰਜ ਦੀ ਤਰ੍ਹਾਂ ਵੀ ਹਨ। ਭਾਈ ਲਹਿਣਾ ਜੀ 1532 ਈਸਵੀ ਨੂੰ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਸ਼ਰਨ ਆਏ ਸਨ। ਭਾਈ ਲਹਿਣਾ ਜੀ ਦੇਵੀਆਂ ਦੇ ਪੁਜਾਰੀ, ਕਰਮਕਾਂਡੀ ਹੋਣ ਕਰਕੇ ਬੁਝੇ ਹੋਏ ਦੀਵੇ ਵਾਂਗ ਸਨ, ਪਰ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਸ਼ਰਨ; ਮਨ ਤਨ ਕਰਕੇ ਪੂਰੀ ਇਮਾਨਦਾਰੀ ਨਾਲ ਆਏ ਸਨ। ਗੁਰੂ ਨਾਨਕ ਸਾਹਿਬ ਜੀ ਨੇ 7 ਸਾਲ ਵਿੱਚ ਬੁਝੇ ਦੀਵੇ ਨੂੰ ਪੂਰਾ ਜਗਾ ਦਿੱਤਾ ਸੀ। ਜੋ ਹਿੰਮਤ ਦਾ, ਨਿਰਭਉ ਨਿਰਵੈਰ ਦਾ, ਕ੍ਰਾਂਤੀ ਲਿਆਉਣ ਦਾ, ਸੱਚ ਅਤੇ ਗਿਆਨ ਦਾ ਚਾਨਣ ਗੁਰੂ ਨਾਨਕ ਪਾਤਿਸ਼ਾਹ ਅੰਦਰ ਸੀ, ਉਹੀ ਹਿੰਮਤ, ਨਿਰਭਉ, ਨਿਰਵੈਰ, ਕ੍ਰਾਂਤੀ, ਸੱਚ ਅਤੇ ਗਿਆਨ ਦਾ ਚਾਨਣ; ਅੱਗੋਂ ਭਾਈ ਲਹਿਣਾ ਜੀ ਅੰਦਰ ਜਗਾ ਦਿੱਤਾ ਸੀ। ਫਿਰ ਅੱਗੋਂ ਸਾਰੇ ਗੁਰੂ ਸਾਹਿਬਾਨ ਅੰਦਰ ਵੀ ਇਹੀ ਰੱਬੀ ਗੁਣਾਂ ਦਾ ਪੂਰਾ ਚਾਨਣ ਰਿਹਾ। ਗਿਆਨ ਦਾ ਚਾਨਣ ਰਤੀ ਭਰ ਵੀ ਮੱਧਮ ਨਹੀਂ ਸੀ ਪਿਆ। ਕਿਸੇ ਵੀ ਪੱਖ ਤੋਂ ਕੋਈ ਗਿਰਾਵਟ ਨਹੀਂ ਸੀ ਆਈ ਸਗੋਂ ਅੱਗੋਂ ਦੇ ਅੱਗੇ ਚੜਦੀ ਕਲਾ ਹੁੰਦੀ ਗਈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਆਪ ਹਰ ਪੱਖ ਤੋਂ ਮੁਕੰਮਲ ਸਨ। ਧੁਰੋਂ ਅਕਾਲ ਪੁਰਖ ਤੋਂ ਵਰਸਾਏ ਹੋਏ ਸਨ। ਇੱਥੇ ਇੱਕ ਅਹਿਮ ਨੁਕਤਾ ਸਾਂਝਾ ਕਰਕੇ ਅੱਗੇ ਚਲਾਂਗਾ। ਉਹ ਨੁਕਤਾ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ। ਅੱਜ ਡੇਰਿਆਂ ਦੀ ਹਾਲਤ ਬਹੁਤ ਬਦਤਰ ਬਣ ਚੁੱਕੀ ਹੈ। ਅੱਜ ਡੇਰਿਆਂ ਵਿੱਚ ਬਦਫੈਲੀ ਹੋ ਰਹੀ ਹੈ। ਗੱਦੀ ਵਾਸਤੇ ਗੋਲੀਆਂ ਚੱਲਦੀਆਂ ਹਨ। ਡੇਰੇ ਵਿਵਚਾਰ ਦੇ ਅੱਡੇ ਬਣੇ ਹੋਏ ਹਨ। ਮਜਬੂਤ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ। ਕਈ ਸਾਧ ਜੇਲਾਂ ਵਿੱਚ ਹਨ। ਕਈਆਂ ’ਤੇ ਕੇਸ ਚੱਲਦੇ ਹਨ। ਹਰੇਕ ਧਰਮ ਦੀ ਸੰਪਰਦਾ ਦੇ ਡੇਰੇ ਦੇ ਹਾਲਾਤ ਬਹੁਤ ਬਦਤਰ ਬਣੇ ਹੋਏ ਹਨ। ਸੋ ਬ੍ਰਹਮ ਗਿਆਨੀ ਸਾਧ ਕਿਸੇ ਨਾ ਕਿਸੇ ਵਿਵਾਦ ਵਿੱਚ ਫਸਿਆ ਹੈ। ਇਹਨਾਂ ਦਾ ਜੀਵਨ ਇੱਕ ਆਮ ਆਦਮੀ ਤੋਂ ਵੀ ਗਿਰਿਆ ਹੋਇਆ ਹੈ। ਜੈਸਾ ਗੁਰਬਾਣੀ ਦਾ ਫ਼ੁਰਮਾਨ ਹੈ, ‘‘ਕਾਲੁ ਨਾਹੀ ਜੋਗੁ ਨਾਹੀ; ਨਾਹੀ ਸਤ ਕਾ ਢਬੁ   ਥਾਨਸਟ ਜਗ ਭਰਿਸਟ ਹੋਏ; ਡੂਬਤਾ ਇਵ ਜਗੁ   ਕਲ ਮਹਿ; ਰਾਮ ਨਾਮੁ ਸਾਰੁ   ਅਖੀ ਮੀਟਹਿ ਨਾਕ ਪਕੜਹਿ; ਠਗਣ ਕਉ ਸੰਸਾਰੁ ਰਹਾਉ   ਆਂਟ ਸੇਤੀ ਨਾਕੁ ਪਕੜਹਿ; ਸੂਝਤੇ ਤਿਨਿ ਲੋਅ   ਮਗਰ ਪਾਛੈ ਕਛੁ ਸੂਝੈ; ਏਹੁ ਪਦਮੁ ਅਲੋਅ   ਖਤ੍ਰੀਆ ਧਰਮੁ ਛੋਡਿਆ; ਮਲੇਛ ਭਾਖਿਆ ਗਹੀ   ਸ੍ਰਿਸਟਿ ਸਭ ਇਕ ਵਰਨ ਹੋਈ; ਧਰਮ ਕੀ ਗਤਿ ਰਹੀ   ਅਸਟ ਸਾਜ ਸਾਜਿ ਪੁਰਾਣ ਸੋਧਹਿ; ਕਰਹਿ ਬੇਦ ਅਭਿਆਸੁ   ਬਿਨੁ ਨਾਮ ਹਰਿ ਕੇ ਮੁਕਤਿ ਨਾਹੀ; ਕਹੈ ਨਾਨਕੁ ਦਾਸੁ ’’ (ਮਹਲਾ /੬੬੩)

‘ਥਾਨਸਟ’ ਦਾ ਅਰਥ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਧਾਰਮਿਕ ਅਸਥਾਨ ਕੀਤਾ ਹੈ। ਅੱਜ ਵੀ ਥਾਨਸਟ ਧਾਰਮਿਕ ਅਸਥਾਨ ਵਿਵਾਦਾਂ ਅਤੇ ਵਿਭਚਾਰ ਕਾਰਨ ਭ੍ਰਿਸ਼ਟ ਹੋ ਗਏ ਹਨ। ਇਹ ਡੇਰਿਆਂ ਵਿੱਚ ਲੋਕਾਂ ਨੂੰ ਲੁੱਟਣ ਵਾਸਤੇ ਬਹੁਤ ਪਾਖੰਡ ਹੋ ਰਿਹਾ ਹੈ। ਡੇਰਿਆਂ ਵਿੱਚ ਬਹੁਤ ਗਿਰਾਵਟ ਹੈ। ਚੇਲਿਆਂ ਵੱਲੋਂ ਚੇਲਿਆਂ ਨੂੰ ਨੰਗੇ ਕਰਕੇ ਕੁੱਟਿਆ ਜਾਂਦਾ ਹੈ। ਡੇਰੇ ਭਰਿਸ਼ਟ ਹੋ ਗਏ ਹਨ। ਧਰਮ ਦੇ ਨਾਮ ’ਤੇ ਬਹੁਤ ਪਾਖੰਡ ਹੋ ਰਿਹਾ ਹੈ। ਅਖੰਡ ਪਾਠਾਂ ਦੀਆਂ ਲੜੀਆਂ, ਸੰਪਟ ਪਾਠਾਂ ਦਾ ਪਾਖੰਡ, ਕਰੋੜਾਂ ਮੂਲ ਮੰਤਰ ਜਪਣ ਦੇ ਪਾਖੰਡ, ਸੀਨਾ ਬ ਸੀਨਾ ਦਾ ਪਾਖੰਡ; ਤੁਸੀਂ ਸਾਧਾਂ ਦੇ ਚੇਲਿਆਂ ਅਤੇ ਡੇਰਿਆਂ ਵਿੱਚ ਜਾਣ ਵਾਲੀ ਆਮ ਸੰਗਤਾਂ ਤੋਂ ਸੁਣੋਗੇ ਕਿ ਪਹਿਲਾ ਮਹਾਂ ਪੁਰਸ਼ ਬਹੁਤ ਬੰਦਗੀ ਵਾਲੇ, ਬਹੁਤ ਕਰਨੀ ਵਾਲੇ, ਉੱਚੇ ਜੀਵਨ ਵਾਲੇ ਸਨ। ਇਹਨਾਂ ਤੋਂ ਪੁੱਛਿਆ ਜਾਵੇ ਕਿ ਅੱਜ ਤੁਹਾਡੇ ਬ੍ਰਹਮ ਗਿਆਨੀਆਂ ਵਿੱਚ ਗਿਰਾਵਟ ਕਿਉਂ ਆਈ ਹੈ ? ਜੇ ਅੱਜ ਦੇ ਸਾਧਾਂ ਦੇ ਜੀਵਨ ਵਿੱਚ ਗਿਰਾਵਟ ਹੈ। ਫਿਰ ਇਸ ਦਾ ਮਤਲਬ ਇਹ ਹੋਇਆ ਪਹਿਲੇ ਮਹਾਂ ਪੁਰਸ਼ਾਂ ਦੁਆਰਾ ਕੀਤੀ ਚੋਣ ਸਹੀ ਨਹੀਂ ਸੀ। ਮਹਾਂ ਪੁਰਸ਼ ਦੂਰ ਅੰਦੇਸ਼ੀ ਪਾਰਖੂ ਨਜ਼ਰ ਵਾਲੇ ਨਹੀਂ ਸਨ। ਇਸੇ ਕਰਕੇ ਹੀ ਗਿਰਾਵਟ ਹੈ। ਜੇਕਰ ਪਹਿਲੇ ਮਹਾਂ ਪੁਰਸ਼ ਦੂਰ ਅੰਦੇਸ਼ੀ ਪਾਰਖੂ ਨਜ਼ਰ ਵਾਲੇ ਇਮਾਨਦਾਰ ਹੁੰਦੇ ਤਾਂ ਹਾਲਾਤ ਅੱਜ ਵਾਲੇ ਨਾ ਹੁੰਦੇ। ਅਗਰ ਪਹਿਲੇ ਮਹਾਂ ਪੁਰਸ਼ ਮੁਕੰਮਲ ਹੁੰਦੇ ਤਾਂ ਅੱਜ ਦੇ ਡੇਰੇਦਾਰਾਂ ਵਿੱਚ ਇਸ ਪੱਧਰ ਦੀ ਗਿਰਾਵਟ ਨਾ ਹੁੰਦੀ।

ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਬਹੁਤ ਦੂਰ ਅੰਦੇਸ਼ੀ, ਪਾਰਖੂ ਨਜ਼ਰ ਵਾਲੇ, ਇਮਾਨਦਾਰ, ਹਰ ਪੱਖ ਤੋਂ ਮੁਕੰਮਲ ਸਨ, ਇਸੇ ਕਰਕੇ ਉਹਨਾਂ ਤੋਂ ਲੈ ਕੇ ਅੱਗੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਸੇ ਵੀ ਗੁਰੂ ਸਾਹਿਬ ਜੀ ਦੇ ਜੀਵਨ ਵਿੱਚ ਇੱਕ ਰੱਤੀ ਭਰ ਵੀ ਗਿਰਾਵਟ ਨਹੀਂ ਆਈ ਸਗੋਂ ਅੱਗੇ ਤੋਂ ਅੱਗੇ ਚੜ੍ਹਦੀ ਕਲਾ ਆਉਂਦੀ ਗਈ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖ਼ਸ਼ੀ ਜੋ ਰਹਿੰਦੀ ਦੁਨੀਆਂ ਤੱਕ ਅਟੱਲ ਹੈ। ਫਿਰ ਬਾਬਾ ਬੰਦਾ ਸਿੰਘ ਬਹਾਦਰ; ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਏ ਸਨ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਲਾਸਾਨੀ ਅਤੇ ਅਦੁੱਤੀ ਹੈ ਕਿਉਂਕਿ ਪੂਰਨ ਪੁਰਖ ਵੱਲੋਂ ਵਰੋਸਾਏ ਸਨ। ਕੀ ਕੋਈ ਕਹਿ ਸਕਿਆ ਕਿ ਪਹਿਲੇ ਗੁਰੂ ਸਾਹਿਬ ਬਹੁਤ ਕਰਨੀ ਵਾਲੇ ਸਨ। ਫਿਰ ਬਾਅਦ ਵਿੱਚ ਗਿਰਾਵਟ ਆਈ। ਕੋਈ ਨਹੀਂ ਕਹਿ ਸਕਦਾ। ਤੱਥ ਫੈਕਟ ਦੁਨੀਆ ਦੇ ਸਾਹਮਣੇ ਹਨ। ਜਗਦਾ ਦੀਵਾ ਹੀ ਬੁਝੇ ਹੋਏ ਦੀਵੇ ਨੂੰ ਜਗਾ ਸਕਦਾ ਹੈ। ਅੱਜ ਬੁਝੇ ਦੀਵੇ ਬਹੁਤ ਹੋਰਾਂ ਨੂੰ ਜਗਾਉਣ ਦਾ ਦਾਅਵਾ ਕਰਦੇ ਹਨ। ਇਹ ਆਪ ਬੁਝੇ ਹੋਏ ਦੀਵੇ ਹਨ। ਦੂਸਰਿਆਂ ਨੂੰ ਬੁਝੇ ਦੀਵੇ ਨਹੀਂ ਜਗਾ ਸਕਦੇ। ਅੱਜ ਸਿਰਫ ਜਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਜੀਵਨ ਦੇ ਹਰ ਪੱਖ ਤੋਂ ਪੂਰਨ ਕੀਤਾ, ਫਿਰ ਆਪਣੇ ਜਿਉਂਦਿਆਂ ਹੀ ਗੁਰਿਆਈ ਦੇ ਵਾਰਸ ਬਣਾਇਆ, ‘‘ਗੁਰਿ ਚੇਲੇ ਰਹਰਾਸਿ ਕੀਈ; ਨਾਨਕਿ (ਨੇ) ਸਲਾਮਤਿ ਥੀਵਦੈ ਸਹਿ (ਨੇ) ਟਿਕਾ ਦਿਤੋਸੁ, ਜੀਵਦੈ  (ਸਤਾ ਬਲਵੰਡ/੯੬੬) ਭਾਵ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚੇਲੇ ਸਿੱਖ ਭਾਈ ਲਹਿਣਾ ਜੀ ਵਾਸਤੇ ਆਪ ਰਹਰਾਸਿ (ਅਰਦਾਸ) ਕੀਤੀ। ਗੁਰਿਆਈ ਬਖ਼ਸ਼ਣ ਦੀ ਸਾਰੀ ਪ੍ਰਕਿਰਿਆ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਲਾਮਤੀ ’ਚ ਭਾਵ ਜੀਵਦਿਆਂ ਆਪ ਨਿਭਾਈ। ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਪਣੇ ਹੱਥੀ ਭਾਈ ਲਹਿਣਾ ਜੀ ਨੂੰ ਆਪਣੇ ਥਾਂ ਟਿਕਾ ਦਿੱਤਾ। ਭਾਈ ਗੁਰਦਾਸ ਜੀ ਵੀ ਆਖਦੇ ਹਨ :

ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕ ਨਿਰਮਲ ਪੰਥ ਚਲਾਇਆ

ਥਾਪਿਆ ਲਹਿਣਾ ਜੀਵਦੇ; ਗੁਰਿਆਈ ਸਿਰਿ ਛਤ੍ਰ ਫਿਰਾਇਆ

ਜੋਤੀ ਜੋਤਿ ਮਿਲਾਇ ਕੈ; ਸਤਿਗੁਰ ਨਾਨਕ ਰੂਪ ਵਟਾਇਆ

ਲਖਿ ਕੋਈ ਸਕਈ; ਆਚਰਜੇ ਆਚਰਜ ਦਿਖਾਇਆ

ਕਾਇਆ ਪਲਟਿ; ਸਰੂਪ ਬਣਾਇਆ (/੪੫)

ਗੁਰੂ ਨਾਨਕ ਸਾਹਿਬ ਜੀ ਨੇ ਜਾਮਾ ਬਦਲਿਆ ਹੈ। ਆਪਣੀ ਜੋਤਿ ਅਤੇ ਜੁਗਤਿ ਦਾ ਰੂਪ ਭਾਈ ਲਹਿਣਾ ਜੀ ਨੂੰ ਬਖ਼ਸ਼ਿਆ ਹੈ। ਜਨਮ ਸਾਖੀ ਦਾ ਕਰਤਾ ਲਿਖਦਾ ਹੈ :

ਬਾਬਾ ਮੜੀ ਨਾ ਗੋਰ; ਗੁਰ ਅੰਗਦ ਕੇ ਹੀਏ ਮਾਹਿ

ਯਹ ਮਹਿ ਪੁਨ ਸਤਸੰਗਤ ਕੀ ਠੌਰ; ਨਿਸ ਦਿਨ ਬਸਵੋ ਮੈ ਕਰਉ (ਜਨਮ ਸਾਖੀ)

ਹੁਣ ਧੁਰੋਂ ਵਰਸਾਏ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ; ਗੁਰੂ ਅੰਗਦ ਸਾਹਿਬ ਜੀ ਕੋਲ ਆ ਗਈ। ਗੁਰੂ ਅੰਗਦ ਸਾਹਿਬ ਜੀ ਨੇ ਸਿੱਖੀ ਪ੍ਰਚਾਰ ਦਾ ਕੇਂਦਰ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਅਨੁਸਾਰ ਖਡੂਰ ਸਾਹਿਬ ਨੂੰ ਬਣਾਇਆ। ਗੁਰੂ ਅੰਗਦ ਪਾਤਿਸ਼ਾਹ ਖਡੂਰ ਸਾਹਿਬ ਵਿਖੇ ਨਿਰਭਉ, ਨਿਰਵੈਰ, ਸੱਚ ਦਾ ਉਪਦੇਸ਼ ਕਰਦੇ ਸਨ। ਸਰੀਰਕ ਤੰਦਰੁਸਤੀ ਵਾਸਤੇ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਿਖੇ ਮੱਲ ਅਖਾੜਾ ਬਣਵਾਇਆ। ਜਿੱਥੇ ਸਿੱਖਾਂ ਦੀਆਂ ਕੁਸ਼ਤੀਆਂ ਕਰਵਾਉਂਦੇ ਸਨ। ਸ਼ਸਤਰ ਵਿਦਿਆ ਅਤੇ ਹੋਲਾ ਮਹੱਲਾ ਦੀ ਬੁਨਿਆਦ, ਇਹ ਮੱਲ ਅਖਾੜੇ ਖੇਡ ਦੇ ਮੈਦਾਨ ਸਨ। ਇਤਿਹਾਸ ਲਿਖਦਾ ਹੈ ਕਿ 27 ਮਈ 1540 ਈਸਵੀ ਨੂੰ ਬਾਬਰ ਦਾ ਵੱਡਾ ਪੁੱਤਰ ਹੁਮਾਯੂੰ; ਹਸਨ ਖਾਨ ਦੇ ਪੁੱਤਰ ਸ਼ੇਰ ਸ਼ਾਹ ਸੂਰੀ ਕੋਲੋਂ ਕਨੌਜ ਦੀ ਜੰਗ ਵਿੱਚੋਂ ਹਾਰ ਖਾ ਕੇ ਪੰਜਾਬ ਵੱਲ ਦੌੜ ਆਇਆ ਸੀ। ਜਦੋਂ ਹੁਮਾਯੂੰ ਖਡੂਰ ਸਾਹਿਬ ਆਇਆ ਤਾਂ ਗੁਰੂ ਅੰਗਦ ਸਾਹਿਬ ਉਸ ਵੇਲੇ ਮੱਲ ਅਖਾੜੇ ਵਿੱਚ ਸਿੱਖਾਂ ਦੀਆਂ ਕੁਸ਼ਤੀਆਂ ਕਰਵਾ ਰਹੇ ਸਨ। ਹੁਮਾਯੂੰ ਵੱਲ ਧਿਆਨ ਹੀ ਨਾ ਗਿਆ। ਕ੍ਰੋਧ ਵਿੱਚ ਆ ਕੇ ਹਮਾਯੂੰ ਨੇ ਮਿਆਨ ਵਿੱਚੋਂ ਤਲਵਾਰ ਕੱਢ ਲਈ ਸੀ।  ਗੁਰੂ ਸਾਹਿਬ ਨੂੰ ਜਦੋਂ ਲਲਕਾਰਿਆ ਤਾਂ ਗੁਰੂ ਅੰਗਦ ਸਾਹਿਬ ਨੇ ਬੜੇ ਧੀਰਜ ਨਾਲ ਅਤੇ ਸਹਿਜ ਵਿੱਚ ਕਿਹਾ ਹਮਾਯੂੰ ਇਹ ਤਲਵਾਰ ਕਨੌਜ ਦੇ ਮੈਦਾਨੇ ਜੰਗ ਵਿੱਚ ਸ਼ੇਰ ਸ਼ਾਹ ਸੂਰੀ ਸਾਹਮਣੇ ਚਲਣੀ ਚਾਹੀਦੀ ਸੀ। ਉੱਥੇ ਇਹ ਤਲਵਾਰ ਨਹੀਂ ਚੱਲੀ, ਹੁਣ ਇਹ ਤਲਵਾਰ ਫਕੀਰਾਂ ’ਤੇ ਕੱਢਦਿਆਂ ਤੈਨੂੰ ਲੱਜਾ ਨਹੀਂ ਆਉਂਦੀ। ਹਮਾਯੂੰ ਸ਼ਰਮਿੰਦਾ ਹੋਇਆ ਤੇ ਗੁਰੂ ਸਾਹਿਬ ਅੱਗੇ ਸਿਰ ਨਿਵਾਇਆ। ਗੁਰੂ ਸਾਹਿਬ ਨੇ ਅਸੀਸ ਬਖ਼ਸ਼ੀ। ਇਸ ਅਸੀਸ ਦੀ ਬਰਕਤ ਨਾਲ ਅੱਗੇ ਚੱਲ ਕੇ ਇਰਾਨੀ ਫੌਜ ਦੀ ਸਹਾਇਤਾ ਨਾਲ 1555 ਈਸਵੀ ਨੂੰ ਉਸ ਨੇ ਮੁੜ ਦਿੱਲੀ ਦਾ ਰਾਜ ਤਖ਼ਤ ਸਾਂਭ ਲਿਆ ਸੀ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਲੋਕਾਂ ਨੂੰ ਉਹਨਾਂ ਦੀ ਹੀ ਬੋਲੀ ਪੰਜਾਬੀ ਵਿੱਚ ਗਿਆਨ ਦੇਣਾ ਸ਼ੁਰੂ ਕੀਤਾ। ਗੁਰੂ ਅੰਗਦ ਸਾਹਿਬ ਨੇ ਪ੍ਰਚਲਿਤ ਠਾਕੁਰੀ ਅਤੇ ਲੰਡੇ ਲਿਪੀਆਂ ਨੂੰ ਸੁਧਾਰਿਆ। ਪੰਜਾਬੀ ਲਿਪੀ ਨੂੰ ਮੁਕੰਮਲ ਤਰਤੀਬ ਦਿੱਤੀ। ਗੁਰਮੁਖੀ ਪੜ੍ਹਾਈ ਲਈ ਖਡੂਰ ਸਾਹਿਬ ਪਹਿਲਾਂ ਮਦਰਸਾ ਸ਼ੁਰੂ ਕੀਤਾ। ਫਿਰ ਗੁਰੂ ਅੰਗਦ ਪਾਤਿਸ਼ਾਹ ਕੋਲ ਜੋ 15 ਭਗਤਾਂ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੀ, ਭਗਤਾਂ ਦੀ ਬਾਣੀ ਨੂੰ ਗੁਰਮੁਖੀ ਲਿਪੀ ਵਿੱਚ ਆਪ ਲਿਖਵਾਇਆ। ਅੱਜ ਦੁਨੀਆ ਵਿੱਚ ਮੁਕੰਮਲ ਲਿਪੀਆਂ ਵਿੱਚ ਗੁਰਮੁਖੀ ਲਿਪੀ ਇਕ ਮੁਕੰਮਲ ਲਿਪੀ ਹੈ। ਇਹ ਮਹਾਨ ਉਦਮ ਗੁਰੂ ਅੰਗਦ ਸਾਹਿਬ ਨੇ ਕੀਤਾ ਹੈ। ਅੱਜ ਸਾਨੂੰ ਆਪਣੀ ਮਾਂ ਬੋਲੀ ਦੀ ਸੰਭਾਲ ਕਰਨੀ ਚਾਹੀਦੀ ਹੈ। ਜਿਹੜੀਆਂ ਕੌਮਾਂ ਆਪਣਾ ਪਹਿਰਾਵਾ, ਆਪਣੀ ਬੋਲੀ ਅਤੇ ਆਪਣਾ ਭੋਜਨ ਗੁਆ ਲੈਂਦੀਆਂ ਹਨ, ਉਹ ਕੌਮਾਂ ਪਤਨ ਦੇ ਰਸਤੇ ਪੈ ਕੇ ਤਬਾਹ ਹੋ ਜਾਂਦੀਆਂ ਹਨ। ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣਾ ਪਹਿਰਾਵਾ ਜ਼ਰੂਰ ਸੰਭਾਲੇ। ਖੁਰਾਕ ਦੀ ਸੰਭਾਲ਼ ਕਰੇ ਅਤੇ ਗੁਰਮੁਖੀ ਨੂੰ ਜੀਵਨ ਦਾ ਹਿੱਸਾ ਬਣਾਉਣ। ਅੱਜ ਸਾਡਾ ਪਹਿਰਾਵਾ ਨੰਗੇਜ ਵਾਲਾ ਹੋ ਰਿਹਾ ਹੈ। ਬੀਬੀਆਂ ਦੀਆਂ ਟੀ-ਸ਼ਰਟਾਂ ਉੱਚੀਆਂ ਹੋ ਰਹੀਆਂ ਹਨ। ਸਿੱਖਾਂ ਦੀਆਂ ਪੈਂਟਾਂ ਹੇਠਾਂ ਖਿਸਕ ਰਹੀਆਂ ਹਨ। ਲੰਗਰ ਦੀ ਥਾਂ ’ਤੇ ਫਾਸਟ ਫੂਡ ਲੈ ਰਿਹਾ ਹੈ। ਇਸ ਕਰਕੇ ਅਸੀਂ ਤਾਕਤਵਰ ਨਹੀਂ ਰਹੇ। ਸਾਡੇ ਪਰਵਾਰਾਂ ਵਿੱਚੋਂ ਗੁਰਮੁਖੀ ਭਾਸ਼ਾ ਖਤਮ ਹੋ ਰਹੀ ਹੈ। ਘਰਾਂ ਵਿੱਚ ਬੱਚਿਆਂ ਨਾਲ ਗੁਰਮੁਖੀ ਭਾਸ਼ਾ ਵਿੱਚ ਗੱਲ ਕਰਿਆ ਕਰੀਏ। ਆਪਸ ਵਿੱਚ ਆਪਣੀ ਮਾਂ ਬੋਲੀ ਵਿੱਚ ਗੱਲਬਾਤ ਕਰਿਆ ਕਰੀਏ। ਯਾਦ ਰੱਖਿਓ ਜੇ ਮਾਂ ਬੋਲੀ ਨੂੰ ਭੁੱਲ ਜਾਓਗੇ ਤਾਂ ਕੱਖਾਂ ਵਾਂਗੂ ਰੁਲ ਜਾਵੋਗੇ। ਦੂਸਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਹੈ। ਉਨ੍ਹਾਂ ਨੂੰ ਸਿੱਖਣਾ ਵੀ ਹੈ ਤਾਂ ਕਿ ਦੂਸਰਿਆਂ ਨਾਲ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰ ਸਕੀਏ। ਮਾਂ ਨਾਲ ਪਿਆਰ ਕਰਨਾ ਹੈ, ਮਾਸੀਆਂ ਦਾ ਸਤਿਕਾਰ ਕਰਨਾ ਹੈ। ਮਾਂ ਬੋਲੀ ਨਾਲ ਪਿਆਰ ਕਰਨਾ ਹੈ, ਦੂਸਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਹੈ। ਜੇਕਰ ਗੁਰਮੁਖੀ ਸਿੱਖੋਗੇ ਤਾਂ ਹੀ ਗੁਰਬਾਣੀ ਦੇ ਸਹੀ ਅਰਥ ਸਮਝ ਸਕੋਗੇ। ਉਮੀਦ ਹੈ ਕਿ ਵਿਚਾਰ ਨੂੰ ਜੀਵਨ ਦਾ ਹਿੱਸਾ ਜ਼ਰੂਰ ਬਣਾਓਗੇ। ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਤਵਾਰੀਖ ਜਨਮ ਸਾਖੀ ਵੀ ਲਿਖਵਾਈ। ਇਹ ਅਸਲ ਜਨਮ ਸਾਖੀ ਜੰਗਾਂ ਅਤੇ ਅਗੰਮੀ ਹਾਲਾਤਾਂ ਵਿੱਚ ਸਾਂਭੀ ਨਹੀਂ ਗਈ। ਅੱਜ ਦੀਆਂ ਜਨਮ ਸਾਖੀਆਂ ਅਸਲ ਨਹੀਂ ਹਨ। ਬਹੁਤ ਬਹੁਤ ਗਲਤ ਹਨ। ਅਸਲ ਜਨਮ ਸਾਖੀ ਭਾਈ ਗੁਰਦਾਸ ਜੀ ਕੋਲ ਸੀ। ਇਸੇ ਕਰਕੇ ਭਾਈ ਗੁਰਦਾਸ ਜੀ ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੱਤ ਲਿਖੇ ਹਨ। ਗੁਰੂ ਅੰਗਦ ਸਾਹਿਬ ਜੀ ਨੇ ਅਕਾਲ ਪੁਰਖ ਦੇ ਹੁਕਮ ਵਿੱਚ 63 ਸਲੋਕ ਉਚਾਰਨ ਕੀਤੇ। ਇਹ 63 ਸਲੋਕ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਮਿਲੀ ਪੋਥੀ ਵਿੱਚ ਦਰਜ ਕਰ ਦਿੱਤੇ ਸਨ। ਗੁਰੂ ਨਾਨਕ ਸਾਹਿਬ ਜੀ ਵਾਲੀ ਸੋਚ ਵਾਂਗ ਗੁਰੂ ਅੰਗਦ ਪਾਤਿਸ਼ਾਹ ਨੇ ਵੀ ਅਗਲੀ ਜੋਤਿ ਅਤੇ ਜੁਗਤਿ ਦਾ ਵਾਰਸ ਪਰਖਣਾ ਆਰੰਭ ਕਰ ਦਿੱਤਾ ਸੀ। ਆਖ਼ਿਰ ਸੰਨ 1544 ਈਸਵੀ ਨੂੰ ਬਾਬਾ ਅਮਰਦਾਸ ਜੀ ਨਾਲ ਮੇਲ ਇਨ੍ਹਾਂ ਦੀ ਸਪੁੱਤਰੀ ਬੀਬੀ ਅਮਰੋ ਜੀ ਰਾਹੀਂ ਹੋਇਆ। ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਦੀ ਭਤੀਜ ਨੂੰਹ ਸੀ। ਇਸ ਵੇਲੇ ਬਾਬਾ ਅਮਰਦਾਸ ਜੀ ਦੀ ਉਮਰ ਇਤਿਹਾਸਕਾਰਾਂ ਅਨੁਸਾਰ 60 ਸਾਲ ਦੀ ਸੀ। ਬਾਬਾ ਅਮਰਦਾਸ ਜੀ ਵੀ ਭਾਈ ਲਹਿਣਾ ਜੀ ਵਾਂਗ ਪਹਿਲਾਂ ਕਰਮਕਾਂਡੀ ਸਨ। ਤੀਰਥ ਯਾਤਰਾ ਅਤੇ ਤੀਰਥ ਇਸ਼ਨਾਨ ਨੂੰ ਹੀ ਧਰਮ ਸਮਝਦੇ ਸਨ, ਪਰ ਜਦੋਂ ਗੁਰੂ ਅੰਗਦ ਪਾਤਿਸ਼ਾਹ ਜੀ ਦੀ ਸ਼ਰਨ ਆਏ ਤਾਂ ਗੁਰਬਾਣੀ ਦੇ ਫ਼ਲਸਫ਼ੇ ਨੂੰ ਜਾਣਿਆ। ਫਿਰ ਪਤਾ ਲੱਗਾ ਜ਼ਿੰਦਗੀ ਦੇ 60 ਸਾਲ ਤੀਰਥਾਂ ’ਤੇ ਭਟਕਦਿਆਂ ਐਵੇਂ ਵਿਅਰਥ ਗੁਜ਼ਾਰ ਦਿੱਤੇ ਹਨ। ਹੁਣ ਬਾਬਾ ਅਮਰਦਾਸ ਜੀ ਆਪਣੇ ਪਿੰਡ ਬਾਸਰਕੇ (ਅੰਮ੍ਰਿਤਸਰ) ਤੋਂ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਖਡੂਰ ਸਾਹਿਬ ਆ ਗਏ ਸਨ। ਡਾਕਟਰ ਹਰਜਿੰਦਰ ਸਿੰਘ ਦਲਗੀਰ; ਸਿੱਖ ਤਵਾਰੀਖ ਵਿੱਚ ਲਿਖਦੇ ਹਨ ਕਿ ਅੱਠ ਸਾਲ ਵਿੱਚ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਕੋਲੋਂ ਮੁਕੰਮਲ ਤੌਰ ’ਤੇ ਸਿੱਖ ਧਰਮ ਬਾਰੇ ਜਾਣਕਾਰੀ ਸਿੱਖੀ। ਜੀਵਨ ਦੇ ਹਰ ਪੱਖ ਤੋਂ ਗੁਰੂ ਜੀ ਦੀ ਕਿਰਪਾ ਨਾਲ ਪੂਰਨ ਹੋਏ। ਗੁਰੂ ਅੰਗਦ ਸਾਹਿਬ ਜੀ ਨੇ ਦੇਖ ਲਿਆ ਸੀ ਕਿ ਬਾਬਾ ਅਮਰਦਾਸ ਜੀ ਦੇ ਜੀਵਨ ਵਿੱਚ ਸਿੱਖ ਫ਼ਲਸਫ਼ੇ ਦੀ ਸੂਝ, ਜਥੇਬੰਦਕ ਖੂਬੀਆਂ, ਦੂਰ ਅੰਦੇਸ਼ੀ, ਨਿਮਰਤਾ, ਸਹਿਣਸ਼ੀਲਤਾ, ਸੇਵਾ ਭਾਵਨਾ, ਕੁਰਬਾਨੀ ਆਦਿ ਦਾ ਜਜ਼ਬਾ ਹੈ। ਸੰਨ 1551 ਈਸਵੀ ਨੂੰ ਐਲਾਨ ਕਰ ਦਿੱਤਾ ਸੀ ਕਿ ਇਹ ਪੁਰਖ ਅਗਲੀ ਜੋਤਿ ਅਤੇ ਜੁਗਤਿ ਦੇ ਵਾਰਸ ਹੋਣਗੇ। ਗੁਰੂ ਅੰਗਦ ਸਾਹਿਬ ਜੀ ਨੇ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਗੁਰੂ ਨਾਨਕ ਸਾਹਿਬ ਜੀ ਵਾਲੀ ਜੋਤਿ ਅਤੇ ਜੁਗਤਿ ਦੀ ਜ਼ਿੰਮੇਵਾਰੀ ਬਾਖੂਬੀ ਨਾਲ ਨਿਭਾਈ।  12 ਸਾਲ ਗੁਰੂ ਅੰਗਦ ਸਾਹਿਬ ਜੀ ਗੁਰਿਆਈ ’ਤੇ ਰਹੇ। ਖਡੂਰ ਸਾਹਿਬ ਸੰਗਤਾਂ ਦਾ ਵੱਡਾ ਇਕੱਠ ਸੀ। ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਾਂਗ ਆਪਣੇ ਪੁੱਤਰਾਂ ਨੂੰ ਅਯੋਗ ਜਾਣ ਕੇ ਸੰਨ 1552 ਈਸਵੀ 29 ਮਾਰਚ ਦਿਨ ਮੰਗਲਵਾਰ ਨੂੰ ਬਾਬਾ ਅਮਰਦਾਸ ਜੀ ਨੂੰ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗੁਰਬਾਣੀ ਦੀ ਪੋਥੀ ਸੌਂਪੀ। ਜਿਸ ਵਿੱਚ 15 ਭਗਤਾਂ, ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਬਾਣੀ ਅਤੇ ਆਪਣੇ ਵੱਲੋਂ ਉਚਾਰਨ ਕੀਤੇ 63 ਸਲੋਕ ਸਨ। ਗੁਰੂ ਅੰਗਦ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਆਪ ਬਾਬਾ ਅਮਰਦਾਸ ਜੀ ਨੂੰ ਮੱਥਾ ਟੇਕਿਆ। ਉਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ, ਫਿਰ ਸਾਰੀਆਂ ਸੰਗਤਾਂ ਨੇ ਮੱਥਾ ਟੇਕਿਆ, ਹੁਕਮ ਕੀਤਾ ਕਿ ਤੁਸੀਂ ਗੋਇੰਦਵਾਲ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਉਣਾ ਹੈ। ਤੁਸੀਂ ਗੋਇੰਦਵਾਲ ਚਲੇ ਜਾਣਾ ਹੈ ਤਾਂ ਕਿ ਪੁੱਤਰਾਂ ਦੇ ਬੇਲੋੜੇ ਵਿਰੋਧ ਤੋਂ ਬਚਿਆ ਜਾ ਸਕੇ। ਹੁਣ ਗੁਰੂ ਅਮਰਦਾਸ ਜੀ; ਗੁਰੂ ਨਾਨਕ ਪਾਤਿਸ਼ਾਹ ਜੀ ਦੀ ਜੋਤਿ ਅਤੇ ਜੁਗਤਿ ਦੇ ਤੀਸਰੇ ਵਾਰਸ ਥਾਪੇ ਗਏ। ਹੁਣ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ। ਗੋਇੰਦਵਾਲ ਸਾਹਿਬ ਨੂੰ ਹਰ ਪੱਖ ਤੋਂ ਵਿਕਸਿਤ ਕੀਤਾ। ਗੋਇੰਦਵਾਲ ਸਾਹਿਬ ਜੀ ਦੇ ਵਿਕਾਸ ਵਾਸਤੇ ਗੁਰੂ ਅਮਰਦਾਸ ਜੀ ਦੇ ਭਰਾ ਬਾਬਾ ਖੇਮ ਰਾਏ ਦੇ ਪੁੱਤਰ ਭਾਈ ਸਾਵਣ ਮਲ ਜੀ ਨੇ ਹਿਮਾਚਲ ਪ੍ਰਦੇਸ਼ ਦੇ ਹਰੀਪੁਰ ਦੇ ਰਾਜਾ ਹਰੀ ਸੈਨ ਜੀ ਨਾਲ ਗੱਲ ਕਰਕੇ ਲੱਕੜ ਦਾ ਸਾਰਾ ਪ੍ਰਬੰਧ ਕੀਤਾ ਸੀ। ਪਾਣੀ ਦੇ ਪ੍ਰਬੰਧ ਲਈ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਉਲੀ ਬਣਾਈ, ਜੋ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਦੀ ਸੀ। ਇਸ ਦੀਆਂ 84 ਪੌੜੀਆਂ ’ਤੇ ਬੈਠ ਕੇ ਸੰਗਤਾਂ ਅੱਜ ਭੀ ਜਪੁ ਜੀ ਪਾਠ ਕਰਦੀਆਂ ਹਨ।

ਗੁਰੂ ਅਮਰਦਾਸ ਜੀ ਨੇ ਪਹਿਲੇ ਸੰਗਤ ਪਾਛੇ ਪੰਗਤ ਦੀ ਮਰਿਆਦਾ ਪੱਕੀ ਕੀਤੀ, ਇਹ ਇਸ ਵਾਸਤੇ ਤਾਂ ਕਿ ਕੋਈ ਜਾਤ ਅਭਿਮਾਨੀ ਬੰਦਾ ਸੰਗਤ ਵਿੱਚ ਆ ਕੇ ਗੁਰੂ ਦੇ ਦਰ, ਗੁਰੂ ਦੇ ਦਰਸ਼ਨ ਤਾਂ ਕਰ ਲਵੇ, ਪਰ ਨੀਚਾਂ ਵਿਚ ਬੈਠ ਕੇ ਲੰਗਰ ਨਾ ਛਕੇ। ਜਾਤ ਪਾਤ, ਊਚ ਨੀਚ, ਛੂਤ ਛਾਤ ਤੋਂ ਉੱਚਾ ਉੱਠਣ ਵਾਸਤੇ ਇਹ ਕੀਤਾ ਗਿਆ। ਇਸੇ ਕਰਕੇ ਜਦੋਂ ਬਾਦਿਸ਼ਾਹ ਅਕਬਰ ਗੋਇੰਦਵਾਲ ਸਾਹਿਬ ਗੁਰੂ ਪਾਤਿਸ਼ਾਹ ਦੇ ਦਰਸ਼ਨਾਂ ਨੂੰ ਆਇਆ ਸੀ ਤਾਂ ਭਾਰਤ ਦੇ ਬਾਦਿਸ਼ਾਹ ਅਕਬਰ ਨੇ ਭੀ ਸੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ, ਪਰ ਅੱਜ ਇਹ ਮਰਿਆਦਾ ਨਹੀਂ ਨਿਭਾਈ ਜਾਂਦੀ ਜਦੋਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੱਡਾ ਸਮਾਗਮ ਹੁੰਦਾ ਹੈ ਤਾਂ ਰਾਜ ਕਰਨ ਵਾਲੇ ਸ਼ਾਸਕ ਪ੍ਰਸ਼ਾਸਨ ਅਲੱਗ ਕੁਰਸੀਆਂ ਮੇਜਾਂ ’ਤੇ ਬੈਠ ਕੇ ਵੀਆਈਪੀ ਲੰਗਰ ਛਕਦੇ ਹਨ। ਇਹ ਕਦੇ ਸੰਗਤ ਵਿੱਚ ਬੈਠ ਕੇ ਲੰਗਰ ਛਕਦੇ ਹੀ ਨਹੀਂ ਹਨ। ਮੈਂ ਆਪ ਅੱਖੀਂ ਦੇਖਿਆ ਹੈ। ਗੁਰੂ ਅਮਰਦਾਸ ਜੀ ਨੇ ਅਕਬਰ ਕੋਲੋਂ ਜਜੀਆ ਟੈਕਸ ਖਤਮ ਕਰਵਾਇਆ ਸੀ। ਕਾਨੂੰਨੀ ਤੌਰ ’ਤੇ ਸਤੀ ਰਸਮ ਬੰਦ ਕਰਵਾ ਕੇ ਔਰਤ ’ਤੇ ਹੁੰਦੇ ਜ਼ੁਲਮ ਨੂੰ ਰੋਕਿਆ ਸੀ। ਘੁੰਡ ਦੀ ਪ੍ਰਥਾ ਬੰਦ ਕਰਵਾਈ ਤਾਂ ਕਿ ਔਰਤ ਨੂੰ ਧਰਮ ਦੇ ਖੇਤਰ ਵਿੱਚ ਬਰਾਬਰ ਦਾ ਆਦਰ ਮਾਣ ਮਿਲ ਸਕੇ। ਸਿੱਖੀ ਪ੍ਰਚਾਰ ਵਾਸਤੇ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਭਾਵ 22 ਪ੍ਰਚਾਰਕ ਕੇਂਦਰ ਸਥਾਪਿਤ ਕੀਤੇ।  52 ਪੀੜੇ ਭਾਵ 52 ਉਪਪ੍ਰਚਾਰਕ ਕੇਂਦਰ ਸਥਾਪਿਤ ਕੀਤੇ ਤਾਂ ਕਿ ਸਿੱਖੀ ਦਾ ਪੂਰਾ ਪ੍ਰਚਾਰ ਹੋ ਸਕੇ। ਮਥੋ ਮੁਰਾਰੀ ਨੂੰ ਲਾਹੌਰ ਦੀ ਮੰਜੀ ਸੌਂਪੀ ਸੀ। ਪ੍ਰਚਾਰਕ ਖੇਤਰ ਵਿੱਚ ਬੀਬੀ ਮੱਥੋ ਜੀ ਨੂੰ ਸੇਵਾ ਸੌਂਪ ਕੇ ਬੀਬੀਆਂ ਨੂੰ ਸਿੱਖੀ ਪ੍ਰਚਾਰ ਵਿੱਚ ਮਾਣ ਸਤਿਕਾਰ ਦਿੱਤਾ। ਇਕ ਵਾਰ ਹਰੀਪੁਰ ਰਿਆਸਤ ਦੇ ਰਾਜਾ ਹਰੀ ਸੈਨ ਦੀ ਰਾਣੀ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਈ। ਉਸ ਨੇ ਘੁੰਡ ਕੱਢਿਆ ਸੀ। ਗੁਰੂ ਸਾਹਿਬ ਨੇ ਰਾਣੀ ਨੂੰ ਕਿਹਾ ਤੂੰ ਸਿਰਫ ਰਾਜੇ ਦੀ ਜਾਇਦਾਦ ਨਹੀਂ ਹੈ ਬਲਕਿ ਰਿਆਸਤ ਦੀ ਬਰਾਬਰ ਦੀ ਹਿੱਸੇਦਾਰਨੀ ਹੈ। ਉਸ ਨੂੰ ਪਰਦਾ ਕਰਨ ਤੋਂ ਵਰਜ ਦਿੱਤਾ ਸੀ। ਗੁਰੂ ਅਮਰਦਾਸ ਜੀ ਆਪ ਤੀਰਥਾਂ ’ਤੇ ਗਏ। ਉੱਥੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢਿਆ। ਨਾਲ ਨਾਲ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅੰਗਦ ਸਾਹਿਬ ਜੀ ਵਾਂਗ ਅਗਲੀ ਜੋਤਿ ਅਤੇ ਜੁਗਤਿ ਦੇ ਵਾਰਸ ਦੀ ਖੋਜ ਸ਼ੁਰੂ ਕਰ ਦਿੱਤੀ ਸੀ। ਇੱਥੇ ਥੋੜ੍ਹਾ ਪਿੱਛੇ ਜਾਵਾਂਗਾ ਤਾਂ ਕਿ ਇਤਿਹਾਸ ਦੇ ਤੱਥ ਸਮਝ ਆ ਜਾਣ। ਭਾਈ ਜੇਠਾ ਜੀ ਦਾ ਜਨਮ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਮਾਤਾ ਦਇਆ ਕੌਰ ਜੀ ਪਿਤਾ ਹਰਦਾਸ ਜੀ ਦੇ ਘਰ ਹੋਇਆ। ਭਾਈ ਜੇਠਾ ਜੀ 7-8 ਸਾਲ ਦੀ ਉਮਰ ਦੇ ਸਨ, ਜਦੋਂ ਇਨ੍ਹਾਂ ਦੇ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਗਏ। ਭਾਈ ਜੇਠਾ ਜੀ ਦੇ ਨਾਨਕੇ ਪਿੰਡ ਗੁਰੂ ਅਮਰਦਾਸ ਜੀ ਦਾ ਪਿੰਡ ਬਾਸਰਕੇ ਸੀ। ਭਾਈ ਜੇਠਾ ਜੀ ਨੂੰ ਇਹਨਾਂ ਦੇ ਨਾਨੀ ਜੀ ਪਿੰਡ ਬਾਸਰਕੇ ਲੈ ਆਏ ਸਨ। ਇਹ ਗੱਲ ਸੰਨ 1544 ਈਸਵੀ ਦੀ ਹੈ। ਗੁਰੂ ਅਮਰਦਾਸ ਜੀ ਹਾਲੇ ਬਾਸਰਕੇ ਹੀ ਰਹਿੰਦੇ ਸਨ। ਭਾਈ ਜੇਠਾ ਜੀ ਨੂੰ ਦਿਲਾਸਾ ਦੇਣ ਵਾਸਤੇ ਗੁਰੂ ਅਮਰਦਾਸ ਜੀ ਆਏ ਸਨ।  1544 ਈਸਵੀ ਨੂੰ ਹੀ ਗੁਰੂ ਅਮਰਦਾਸ ਜੀ ਬਾਸਰਕੇ ਤੋਂ ਖਡੂਰ ਸਾਹਿਬ ਆ ਗਏ ਸਨ। ਕੁਝ ਸਮੇਂ ਬਾਅਦ ਭਾਈ ਜੇਠਾ ਜੀ ਵੀ ਪਿੰਡ ਬਾਸਰਕੇ ਤੋਂ ਖਡੂਰ ਸਾਹਿਬ ਆ ਗਏ। ਇੱਥੇ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀ ਸ਼ਰਨ ’ਚ ਰਹਿ ਕੇ ਸੇਵਾ ਅਤੇ ਕਿਰਤ ਕਰਦੇ ਸਨ। ਸੰਨ 1544 ਈਸਵੀ ਤੋਂ ਲੈ ਕੇ ਸੰਨ 1574 ਈਸਵੀ ਤੱਕ 30 ਸਾਲ ਗੁਰੂ ਅਮਰਦਾਸ ਜੀ ਦੇ ਬਹੁਤ ਨਿਕਟ ਰਹੇ। ਭਾਈ ਜੇਠਾ ਜੀ ਗੁਰਬਾਣੀ ਦੇ ਗੁਹਜ ਭੇਦ ਜਾਣਦੇ ਸਨ। ਗੁਰੂ ਅਮਰਦਾਸ ਜੀ ਵੀ ਭਾਈ ਜੇਠਾ ਜੀ ਨੂੰ ਬਹੁਤ ਪਿਆਰ ਕਰਦੇ ਸਨ। ਇਸ ਲਈ ਭਾਈ ਜੇਠਾ ਜੀ ਨੂੰ ਪਰਵਾਰ ਦੇ ਮੈਂਬਰ ਵਾਂਗ ਰੱਖਦੇ ਸਨ। ਭਾਈ ਜੇਠਾ ਜੀ ਬਹੁਤ ਸੂਝਵਾਨ ਦੂਰ ਅੰਦੇਸ਼ੀ, ਜ਼ਿੰਮੇਵਾਰ, ਨਿਮਰਤਾ, ਸਹਿਣਸ਼ੀਲ, ਸੇਵਾ ਭਾਵਨਾ ਵਾਲੇ ਸਨ। ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਭਾਈ ਜੇਠਾ ਜੀ ਨਾਲ 16 ਫਰਵਰੀ 1553 ਈਸਵੀ ਨੂੰ ਕਰ ਦਿੱਤਾ। ਇਕ ਵਾਰ ਹਿੰਦੂ ਪਰੋਹਤ ਨੇ ਮਹੇਸ਼ ਦਾਸ ਬੀਰਬਲ ਨੂੰ ਨਾਲ ਲੈ ਕੇ ਅਕਬਰ ਕੋਲ ਗੁਰੂ ਸਾਹਿਬ ਅਤੇ ਗੁਰਬਾਣੀ ਬਾਰੇ ਸ਼ਿਕਾਇਤ ਕੀਤੀ। ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਪੈਗਾਮ ਭੇਜਿਆ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਅਕਬਰ ਦੇ ਦਰਬਾਰ ਵਿੱਚ ਭੇਜਿਆ। ਭਾਈ ਜੇਠਾ ਜੀ ਨੇ ਬਾਦਿਸ਼ਾਹ ਅਕਬਰ ਨੂੰ ਵਿਸਥਾਰ ਨਾਲ ਗੁਰਬਾਣੀ ਦੀ ਸਚਾਈ ਦੱਸੀ। ਸਿੱਖ ਇਕ ਲਾਸਾਨੀ ਅਤੇ ਵੱਖਰੀ ਕੌਮ ਬਾਰੇ ਜਾਣਕਾਰੀ ਦਿੱਤੀ। ਜਦੋਂ ਅਕਬਰ ਨੂੰ ਹਕੀਕਤ ਦਾ ਪਤਾ ਲੱਗਾ ਤਾਂ ਅਕਬਰ ਬਹੁਤ ਪ੍ਰਭਾਵਤ ਹੋਇਆ। ਇਸੇ ਕਰਕੇ ਅਕਬਰ ਗੁਰੂ ਦਰਬਾਰ ਵਿੱਚ ਆਇਆ ਸੀ। ਅਕਬਰ ਨੇ ਭਾਈ ਜੇਠਾ ਜੀ ਦੀ ਸੁਪਤਨੀ, ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨੂੰ ਆਪਣੀ ਬੇਟੀ ਕਿਹਾ ਸੀ। ਸ਼ਿਕਾਇਤ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਸਨ। ਭਾਈ ਜੇਠਾ ਜੀ ਇੰਨੇ ਮਹਾਨ ਸਨ। ਗੁਰੂ ਅਮਰਦਾਸ ਜੀ ਨੇ ਵੀ ਦੂਰ ਅੰਦੇਸ਼ੀ ਨਾਲ ਜਾਣ ਲਿਆ ਸੀ ਕਿ ਅਗਲੀ ਜੋਤਿ ਅਤੇ ਜੁਗਤਿ ਦੇ ਵਾਰਸ ਭਾਈ ਜੇਠਾ ਜੀ ਹੀ ਹੋਣਗੇ, ਜੋ ਗੁਰੂ ਨਾਨਕ ਸਾਹਿਬ ਦੇ ਸੱਚੇ ਮਾਰਗ ’ਤੇ ਦ੍ਰਿੜ੍ਹਤਾ ਨਾਲ ਚੱਲਣਗੇ ਅਤੇ ਲੁਕਾਈ ਨੂੰ ਵੀ ਸੱਚ ਦਾ ਉਪਦੇਸ਼ ਕਰਨ ਦੀ ਹਿੰਮਤ ਰੱਖਣਗੇ। ਗੁਰੂ ਅਮਰਦਾਸ ਜੀ ਦੀ ਮਹਾਨਤਾ ਦੇਖ ਕੇ ਹੀ ਭੱਟਾਂ ਨੇ ਗੁਰੂ ਅਮਰਦਾਸ ਜੀ ਬਾਰੇ ਕਥਨ ਕੀਤਾ ਹੈ, ‘‘ਘਨਹਰ ਬੂੰਦ ਬਸੁਅ ਰੋਮਾਵਲਿ; ਕੁਸਮ ਬਸੰਤ ਗਨੰਤ ਆਵੈ   ਰਵਿ ਸਸਿ ਕਿਰਣਿ ਉਦਰੁ ਸਾਗਰ ਕੋ; ਗੰਗ ਤਰੰਗ ਅੰਤੁ ਕੋ ਪਾਵੈ   ਰੁਦ੍ਰ ਧਿਆਨ ਗਿਆਨ ਸਤਿਗੁਰ ਕੇ; ਕਬਿ ਜਨ ਭਲ ਉਨਹ ਜੁੋ ਗਾਵੈ   ਭਲੇ ਅਮਰਦਾਸ ਗੁਣ ਤੇਰੇ; ਤੇਰੀ ਉਪਮਾ ਤੋਹਿ ਬਨਿ ਆਵੈ ੨੨’’ (ਸਵਈਏ ਮਹਲੇ ਤੀਜੇ ਕੇ/ਭਟ ਭਲ/੧੩੯੬)

ਭਾਵ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਰੱਬੀ ਗੁਣ ਇੰਨੇ ਸਨ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਅਤੇ ਨਾ ਹੀ ਗੁਰੂ ਅਮਰਦਾਸ ਜੀ ਦੀ ਉਪਮਾ ਕਿਸੇ ਨਾਲ ਕੀਤੀ ਜਾ ਸਕਦੀ ਹੈ। ਇਹ ਸੱਚ ਹੈ। ਇਸੇ ਕਰਕੇ ਹੀ ਗੁਰੂ ਅਮਰਦਾਸ ਜੀ ਦੀ ਚੋਣ ਵਿੱਚ ਭਾਈ ਜੇਠਾ ਜੀ ਪੂਰੇ ਉਤਰੇ ਹਨ। ਹੁਣ ਗੁਰੂ ਅਮਰਦਾਸ ਜੀ ਨੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਭਾਈ ਜੇਠਾ ਜੀ ਦਾ ਨਾਮ ਗੁਰੂ ਰਾਮਦਾਸ ਕਿਹਾ। ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ 15 ਭਗਤਾਂ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਬਾਬਾ ਸੁੰਦਰ ਜੀ ਵੱਲੋਂ ਉਚਾਰਨ ਕੀਤੀ ਰੱਬੀ ਬਾਣੀ ‘ਸਦੁ’ ਅਤੇ ਆਪਣੇ ਵੱਲੋਂ ਉਚਾਰਨ ਕੀਤੀ ਰੱਬੀ ਬਾਣੀ ਦੀ ਪੋਥੀ ਸੌਂਪ ਦਿੱਤੀ। ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅੰਗਦ ਸਾਹਿਬ ਜੀ ਵਾਂਗ ਪੁੱਤਰਾਂ ਨੂੰ ਅਯੋਗ ਜਾਣ ਕੇ ਇੱਕ ਸਤੰਬਰ 1574 ਈਸਵੀ ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਗੁਰੂ ਰਾਮਦਾਸ ਪਾਤਿਸ਼ਾਹ ਨੂੰ ਥਾਪ ਦਿੱਤਾ। ਹੁਕਮ ਦਿੱਤਾ ਤੁਸੀਂ ਚੱਕ ਗੁਰੂ ਅੰਮ੍ਰਿਤਸਰ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਵਿਕਸਿਤ ਕਰਨਾ ਹੈ ਤਾਂ ਕਿ ਮੋਹਨ ਅਤੇ ਮੋਹਰੀ ਪੁੱਤਰਾਂ ਦੀ ਵਿਰੋਧਤਾ ਤੋਂ ਬਚਿਆ ਜਾ ਸਕੇ। ਗੁਰੂ ਅਮਰਦਾਸ ਜੀ ਇਕ ਸਤੰਬਰ 1574 ਈਸਵੀ ਨੂੰ 22 ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨਿਭਾ ਕੇ ਜੋਤੀ ਜੋਤਿ ਸਮਾ ਗਏ। ਹੁਣ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਪਾਤਿਸ਼ਾਹ ਪ੍ਰਗਟ ਹੋਏ। ਭਾਈ ਗੁਰਦਾਸ ਜੀ ਇਸ ਦਾ ਕਥਨ ਕਰਦੇ ਹਨ :

ਗੁਰੁ ਅਮਰਹੁਂ ਗੁਰੂ ਰਾਮਦਾਸ; ਅੰਮ੍ਰਿਤ ਰਸੁ ਭੋਈ (ਭਾਈ ਗੁਰਦਾਸ ਜੀ/੩੮/੨੦)

ਗੁਰੂ ਅਮਰਦਾਸ ਜੀ ਵੱਲੋਂ ਵਰੋਸਾਏ ਹੋਏ ਗੁਰੂ ਰਾਮਦਾਸ ਪਾਤਿਸ਼ਾਹ ਜੀ ਹਰ ਵੇਲੇ ਨਾਮ ਬਾਣੀ, ਅੰਮ੍ਰਿਤ ਰਸ, ਸਹਜ ਅਨੰਦ ਵਿੱਚ ਭੋਇ ਭਾਵ ਭਿਜੇ ਰਹਿੰਦੇ ਹਨ। ਗੁਰੂ ਰਾਮਦਾਸ ਪਾਤਿਸ਼ਾਹ ਕੋਲ 15 ਭਗਤਾਂ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਬਾਬਾ ਸੁੰਦਰ ਜੀ ਵੱਲੋਂ ਉਚਾਰਨ ਕੀਤੀ ਰੱਬੀ ਬਾਣੀ ਦੀ ਪੋਥੀ ਹੈ। ਗੁਰੂ ਰਾਮਦਾਸ ਪਾਤਿਸ਼ਾਹ ਜੀ ਇਹ ਬਾਣੀ ਦੀ ਪੋਥੀ ਆਪਣੀ ਜਾਨ ਤੋਂ ਵੀ ਵੱਧ ਪਿਆਰੀ ਰੱਖਦੇ ਹਨ। ਇਸ ਬਾਣੀ ਦਾ ਹੀ ਪ੍ਰਚਾਰ ਕਰਦੇ ਹਨ। ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਚੱਕ ਗੁਰੂ ਭਾਵ ਅੰਮ੍ਰਿਤਸਰ ਨੂੰ ਸਿੱਖੀ ਦਾ ਕੇਂਦਰ ਬਣਾਇਆ। ਗੁਰੂ ਅਮਰਦਾਸ ਜੀ ਨੇ ਆਪਣੇ ਹੁੰਦਿਆਂ ਹੀ ਚੱਕ ਗੁਰੂ ਨਗਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਸੀ। ਗੁਰੂ ਰਾਮਦਾਸ ਪਾਤਿਸ਼ਾਹ ਨੇ ਇੱਥੇ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਇੱਕ ਮਹਾਨ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਤਾਂ ਕਿ ਲੁਕਾਈ ਨੂੰ ਤੀਰਥਾਂ ’ਤੇ ਭਟਕਣ ਤੋਂ ਬਚਾਇਆ ਜਾ ਸਕੇ। ਤੀਰਥਾਂ ’ਤੇ ਹੁੰਦੇ ਕਰਮਕਾਂਡਾਂ ਤੂੰ ਅਤੇ ਪੁਜਾਰੀਆਂ ਵੱਲੋਂ ਕੀਤੀ ਲੁੱਟ ਤੋਂ ਬਚਾਇਆ ਜਾ ਸਕੇ। ਲੋਕ ਜਾਤ ਪਾਤ, ਛੂਤ ਛਾਤ, ਊਚ ਨੀਚ ਦੇ ਵਿਤਕਰੇ ਤੋਂ ਬਾਹਰ ਆ ਸਕਣ ਅਤੇ ਪਾਣੀ ਦੀ ਜ਼ਰੂਰਤ ਨੂੰ ਵੀ ਮੁੱਖ ਰੱਖ ਕੇ ਅੰਮ੍ਰਿਤਸਰ ਸਰੋਵਰ ਦੀ ਰਚਨਾ ਕੀਤੀ ਗਈ ਹੈ।  ਸੰਨ 1574 ਤੱਕ ਸੰਤੋਖਸਰ ਅਤੇ ਅੰਮ੍ਰਿਤਸਰ ਬਣ ਕੇ ਤਿਆਰ ਹੋ ਗਏ ਸਨ। ਗੁਰੂ ਰਾਮਦਾਸ ਪਾਤਿਸ਼ਾਹ ਅਤੇ ਬੀਬੀ ਭਾਨੀ ਜੀ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡੇ ਪੁੱਤਰ ਪ੍ਰਿਥੀ ਚੰਦ, ਦੂਸਰੇ ਮਹਾਦੇਵ ਅਤੇ ਤੀਸਰੇ ਸਭ ਤੋਂ ਛੋਟੇ ਗੁਰੂ ਅਰਜਨ ਸਾਹਿਬ ਜੀ ਹਨ। ਗੁਰੂ ਰਾਮਦਾਸ ਪਾਤਿਸ਼ਾਹ ਨੇ ਗੁਰੂ ਕੇ ਚੱਕ ਭਾਵ ਅੰਮ੍ਰਿਤਸਰ ਸ਼ਹਰ ਨੂੰ ਹਰ ਪੱਖ ਤੋਂ ਵਿਕਸਿਤ ਕੀਤਾ। ਹਰ ਵਰਗ ਦੇ ਲੋਕਾਂ ਨੂੰ ਮਾਨ ਸਨਮਾਨ ਦਿੱਤਾ। ਹਰ ਵਰਗ ਦੇ ਵਪਾਰੀ ਇੱਥੇ ਆ ਕੇ ਵਸਣ ਲੱਗ ਪਏ ਸਨ। ਗੁਰੂ ਰਾਮਦਾਸ ਪਾਤਿਸ਼ਾਹ ਨੇ 22 ਮੰਜੀਆਂ ਅਤੇ 52 ਪੀੜੀਆਂ ਦੀ ਨਿਗਰਾਨੀ ਵਾਸਤੇ ਦਸਵੰਧ ਦੀ ਭੇਟਾ ਦਾ ਸਹੀ ਇਸਤੇਮਾਲ ਕਰਨ ਲਈ ਲੋਕਾਂ ਨਾਲ ਤਾਲਮੇਲ ਰੱਖਣ ਲਈ ਸਿੱਖੀ ਪ੍ਰਚਾਰ ’ਚ ਮਸੰਦ ਪ੍ਰਥਾ ਆਰੰਭ ਕੀਤੀ। ਇਹ ਮਸੰਦ ਸਿਰਫ ਸੰਗਤਾਂ ਦੇ ਦਸਵੰਧ ਅਤੇ ਪ੍ਰਚਾਰ ਦੀ ਨਿਗਰਾਨੀ ਲਈ ਸਥਾਪਿਤ ਕੀਤੇ ਗਏ। ਇਹ ਮਸੰਦ ਉਸ ਵੇਲੇ ਬਹੁਤ ਸੱਚੇ ਸੁੱਚੇ ਸਿੱਖੀ ਦੀ ਸੂਝ ਰੱਖਣ ਵਾਲੇ, ਇਖਲਾਕ ਵਿੱਚ ਪੱਕੇ ਇਮਾਨਦਾਰ ਪ੍ਰਬੰਧਕ ਸਨ। ਮਸੰਦ ਜਮਾਤ ਕਾਇਮ ਹੋਣ ਨਾਲ ਗੁਰੂ ਕਾ ਚੱਕ ਇੱਕ ਤਰ੍ਹਾਂ ਨਾਲ ਅੱਜ ਦੇ ਸਿਟੀ ਸਟੇਟ ਵਾਂਗ ਬਣ ਗਿਆ ਸੀ। ਇੱਕ ਕਿਸਮ ਨਾਲ ਸਿੱਖ ਕੌਮ ਦਾ ਹੈਡਕੁਆਰਟਰ ਵੀ ਬਣ ਗਿਆ ਸੀ। ਹੁਣ ਗੁਰੂ ਦਰਬਾਰ ਵਿੱਚ ਭੱਟ ਕਵੀ ਵੀ ਸ਼ਾਮਲ ਹੋ ਗਏ ਸਨ। ਰਾਏ ਬਲਵੰਡ ਜੀ ਅਤੇ ਬਾਬਾ ਸੱਤਾ ਜੀ ਵੀ ਰਬਾਬੀ ਕੀਰਤਨੀ ਸੇਵਾ ਲਈ ਹਾਜ਼ਰ ਹੋ ਗਏ ਸਨ। ਗੁਰੂ ਰਾਮਦਾਸ ਪਾਤਿਸ਼ਾਹ ਨੇ 30 ਰਾਗਾਂ ਵਿੱਚ ਰੱਬੀ ਬਾਣੀ ਉਚਾਰਨ ਕੀਤੀ। ਸਿਰਫ ਉਚਾਰਨ ਹੀ ਨਹੀਂ ਕੀਤੀ ਬਲਕਿ 30 ਰਾਗਾਂ ਵਿੱਚ ਬਾਣੀ ਦਾ ਕੀਰਤਨ ਵੀ ਕੀਤਾ। ਗ੍ਰਿਹਸਤ ਜੀਵਨ ਦੀ ਸਫਲਤਾ ਵਾਸਤੇ ਜ਼ਿੰਦਗੀ ਦੇ ਚਾਰ ਪੜਾਅ (ਚਾਰ ਲਾਵਾਂ) ਰਾਹੀਂ ਦੱਸੇ। ਅਨੰਦ ਕਾਰਜ ਦਾ ਵਿਧੀ ਵਿਧਾਨ ਬੰਨ ਦਿੱਤਾ। ਅਕਾਲ ਪੁਰਖ ਨੇ ਮਾਨੋ ਇੱਕ ਵੱਡੀ ਕਰਾਮਾਤ ਕਰ ਦਿੱਤੀ, ਜੋ ਇਕ ਅਨਾਥ ਬੱਚਾ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਹੋਏ, ‘‘ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ ਤਿਨੈ ਸਵਾਰਿਆ   ਪੂਰੀ ਹੋਈ ਕਰਾਮਾਤਿ; ਆਪਿ ਸਿਰਜਣਹਾਰੈ ਧਾਰਿਆ   ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ   ਅਟਲੁ ਅਥਾਹੁ ਅਤੋਲੁ ਤੂ; ਤੇਰਾ ਅੰਤੁ ਪਾਰਾਵਾਰਿਆ   ਜਿਨ੍ਹੀ ਤੂੰ ਸੇਵਿਆ ਭਾਉ ਕਰਿ; ਸੇ ਤੁਧੁ ਪਾਰਿ ਉਤਾਰਿਆ   ਲਬੁ ਲੋਭੁ ਕਾਮੁ ਕ੍ਰੋਧੁ ਮੋਹੁ; ਮਾਰਿ ਕਢੇ ਤੁਧੁ ਸਪਰਵਾਰਿਆ   ਧੰਨੁ ਸੁ ਤੇਰਾ ਥਾਨੁ ਹੈ; ਸਚੁ ਤੇਰਾ ਪੈਸਕਾਰਿਆ   ਨਾਨਕੁ ਤੂ, ਲਹਣਾ ਤੂਹੈ; ਗੁਰੁ ਅਮਰੁ ਤੂ ਵੀਚਾਰਿਆ   ਗੁਰੁ ਡਿਠਾ; ਤਾਂ ਮਨੁ ਸਾਧਾਰਿਆ ’’ (ਬਲਵੰਡ ਸਤਾ/੯੬੮)

ਗੁਰੂ ਰਾਮਦਾਸ ਜੀ ਪਾਤਿਸ਼ਾਹ ਨੇ ਗੁਰਿਆਈ ਦੀ ਜ਼ਿੰਮੇਵਾਰੀ 7 ਸਾਲ ਨਿਭਾਈ। ਆਪ ਨੇ ਗੁਰਬਾਣੀ ਦੀ ਕਸਵੱਟੀ ਨਾਲ ਪਰਖ ਕੇ ਅਰਜਨ ਗੁਰੂ ਨੂੰ ਗੁਰੂ ਨਾਨਕ ਸਾਹਿਬ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਜਾਣ ਲਿਆ ਸੀ। ਦੋਨੋਂ ਵੱਡੇ ਪੁੱਤਰਾਂ ਨੂੰ ਗੁਰਿਆਈ ਦੇ ਅਯੋਗ ਜਾਣਿਆ। ਛੋਟੀ ਉਮਰ ਤੋਂ ਹੀ ਗੁਰੂ ਅਰਜਨ ਸਾਹਿਬ ਗੁਰਬਾਣੀ ਦੀ ਕਸਵੱਟੀ ’ਤੇ ਪੂਰੇ ਸਨ। ਇਹਨਾਂ ਦਾ ਜੀਵਨ ਗੁਰਬਾਣੀ ਅਨੁਸਾਰ ਪੂਰਨ ਸੀ, ਇਸ ਲਈ ਗੁਰੂ ਰਾਮਦਾਸ ਪਾਤਿਸ਼ਾਹ ਨੇ ਪਹਿਲੇ ਗੁਰੂਆਂ ਵਾਂਗ ਸੰਗਤਾਂ ਦੇ ਇਕੱਠ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿੱਚ ਇਕ ਸਤੰਬਰ 1581 ਈਸਵੀ ਨੂੰ ਗੁਰੂ ਅਰਜਨ ਪਾਤਿਸ਼ਾਹ ਨੂੰ 15 ਭਗਤਾਂ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਜੋ ਅਕਾਲ ਪੁਰਖ ਦੇ ਹੁਕਮ ਵਿੱਚ ਆਪ ਦੀ ਬਾਣੀ ਉਚਾਰਨ ਕੀਤੀ ਅਤੇ ਬਾਬਾ ਸੁੰਦਰ ਜੀ ਵੱਲੋਂ ਉਚਾਰਨ ਕੀਤੀ ਬਾਣੀ ‘ਸਦੁ’ ਦੀ ਪੋਥੀ; ਗੁਰੂ ਅਰਜਨ ਜੀ ਨੂੰ ਸੌਂਪ ਦਿੱਤੀ। ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਗੁਰੂ ਅਰਜਨ ਪਾਤਿਸ਼ਾਹ ਜੀ ਨੂੰ ਥਾਪ ਦਿੱਤਾ। ਸਰੀਰ ਬਦਲਿਆ ਹੈ ਜੋਤਿ ਅਤੇ ਜੁਗਤਿ ਉਹੀ ਹੈ। ਗੁਰੂ ਅਰਜਨ ਸਾਹਿਬ ਜੀ ਹੁਣ ਗੁਰਿਆਈ ’ਤੇ ਸੁਸ਼ੋਭਿਤ ਹਨ। ਭਾਈ ਗੁਰਦਾਸ ਜੀ ਕਥਨ ਕਰਦੇ ਹਨ :

ਰਾਮਦਾਸਹੁਂ ਅਰਜਨ ਗੁਰੂ; ਗੁਰੁ ਸਬਦ ਸਥੋਈ (ਭਾਈ ਗੁਰਦਾਸ ਜੀ/੩੮/੨੦)

ਗੁਰੂ ਰਾਮਦਾਸ ਪਾਤਿਸ਼ਾਹ ਵੱਲੋਂ ਗੁਰੂ ਅਰਜਨ ਪਾਤਿਸ਼ਾਹ ਜੀ ਵਰੋਸਾਏ ਹਨ। ਸ਼ਬਦ ਗੁਰੂ ਦੀ ਬਰਕਤ ਨਾਲ ਹੀ ਅੱਜ ਗੁਰੂ ਅਰਜਨ ਪਾਤਿਸ਼ਾਹ ਸਥੋਈ ਭਾਵ ਸਥਾਪਿਤ ਹੋਏ ਹਨ। ਗੁਰੂ ਅਰਜਨ ਸਾਹਿਬ ਪਹਿਲੇ ਚਾਰ ਗੁਰੂਆਂ ਵਾਂਗ ਕੌਮੀ ਸੂਝਵਾਨ ਦੂਰ ਅੰਦੇਜ਼ੀ, ਸੇਵਾ ਭਾਵਨਾ, ਨਿਮਰਤਾ ਦੇ ਪੁੰਜ, ਰੱਬੀ ਗੁਣਾਂ ਵਿੱਚ ਸੰਪੂਰਨ, ਕੁਰਬਾਨੀ ਦੇ ਮੁਜਸਮੇ ਹਨ। ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਵਿਚਕਾਰ ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸ਼ੁਰੂ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਅਤੇ ਅੰਮ੍ਰਿਤ ਬਚਨ ਕੀਤੇ :

ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ    

ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ   (ਮਹਲਾ /੭੪੭)

ਭਾਵੇਂ ਕਿਸੇ ਜਾਤ, ਵਰਨ ਦਾ ਹੋਵੇ ਭਾਵੇਂ ਕਿਸੇ ਮਜ਼੍ਹਬ ਦਾ ਹੋਵੇ ਭਾਵੇਂ ਕਿਸੇ ਦੇਸ਼ ਦਾ ਹੋਵੇ ਭਾਵੇਂ ਮਰਦ ਜਾਂ ਔਰਤ ਹੋਵੇ; ਸਾਰਿਆਂ ਨੂੰ ਦਰਬਾਰ ਸਾਹਿਬ ਆਉਣ ਦੀ ਇਜਾਜ਼ਤ ਹੈ। ਦਰਬਾਰ ਸਾਹਿਬ ਦੇ ਦਰਵਾਜ਼ੇ ਚਾਰ ਇਹੀ ਸੰਦੇਸ਼ ਦੇ ਰਹੇ ਹਨ, ਪਰ ਰਸਤਾ ਇੱਕ ਹੀ ਹੈ ਜੀਵਨ ਸਫਲ ਕਰਨ ਦਾ। ਰਸਤਾ ਇੱਕ ਹੀ ਹੈ ਗੁਰੂ ਦੀ ਸ਼ਰਨ ਪੈ ਕੇ ਨਾਮ ਬਾਣੀ ਅਨੁਸਾਰ ਜੀਵਨ ਬਿਤਾਉਣਾ। ਗੁਰੂ ਅਮਰਦਾਸ ਜੀ ਦੀ ਅਸੀਸ ਗੁਰੂ ਅਰਜਨ ਜੀ ਨੂੰ ਛੋਟੀ ਜਿਹੀ ਉਮਰ ਵਿੱਚ ਹੀ ਮਿਲ ਗਈ ਸੀ ‘ਦੁਹਤਾ ਬਾਣੀ ਕਾ ਬੋਹਿਥਾ’।  ਆਪ ਦਾ ਵਿਆਹ 19 ਜੂਨ 1589 ਦੇ ਦਿਨ ਲਾਹੌਰ ਦੇ ਭਾਈ ਸੰਗਤ ਰਾਓ ਦੀ ਬੇਟੀ (ਮਾਤਾ) ਗੰਗਾ ਨਾਲ ਹੋਇਆ । ਸੰਨ 1595 ਈਸਵੀ ਨੂੰ ਮਾਤਾ ਗੰਗਾ ਜੀ ਦੀ ਗੋਦ ਵਿੱਚ ਬਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ।  ਗੁਰੂ ਅਰਜਨ ਪਾਤਿਸ਼ਾਹ ਨੂੰ ਪ੍ਰਿਥਵੀ ਚੰਦ ਦੀ ਵਿਰੋਧਤਾ ਦਾ ਬਹੁਤ ਸਾਹਮਣਾ ਕਰਨਾ ਪਿਆ। ਪ੍ਰਿਥੀ ਚੰਦ ਲੰਗਰਾਂ ਦਾ ਮੁਖੀ ਸੀ। ਉਹ ਬਹੁਤ ਚਲਾਕ ਬਿਰਤੀ ਦਾ ਇਨਸਾਨ ਸੀ। ਉਸ ਨੇ ਚਲਾਕੀ ਨਾਲ ਮਸੰਦਾ ਨੂੰ ਆਪਣੇ ਨਾਲ ਰਲ਼ਾ ਲਿਆ ਸੀ। ਉਹ ਲੰਗਰਾਂ ਦੀ ਰਸਦ ਅਤੇ ਦਸਵੰਧ ਦੀ ਭੇਟਾ ਬਹੁਤ ਸਾਰੇ ਮਸੰਦਾਂ ਤੋਂ ਚਲਾਕੀ ਨਾਲ ਲੈ ਲੈਂਦਾ ਸੀ। ਪ੍ਰਿਥਵੀ ਚੰਦ ਗੁਰੂ ਹੋਣ ਦਾ ਢੋਂਗ ਵੀ ਕਰਦਾ ਸੀ, ਇਸ ਕਰਕੇ ਇੱਕ ਵਾਰ ਤਾਂ ਅੰਮ੍ਰਿਤਸਰ ਵਿੱਚ ਲੰਗਰ ਮਸਤ ਵੀ ਹੋ ਗਏ ਸਨ। ਭਾਈ ਗੁਰਦਾਸ ਜੀ ਆਗਰੇ ਸਿੱਖੀ ਪ੍ਰਚਾਰ ਲਈ ਗਏ ਹੋਏ ਸਨ। ਜਦੋਂ ਉਹ ਵਾਪਸ ਆਏ ਤਾਂ ਪ੍ਰਿਥਵੀ ਚੰਦ ਦੀਆਂ ਚਲਾਕੀਆਂ ਅਤੇ ਸਾਜਸ਼ਾਂ ਦਾ ਪਤਾ ਲੱਗਾ। ਆਪ ਨੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਭਾਈ ਪੈੜਾ ਜੀ, ਭਾਈ ਜੇਠਾ ਜੀ, ਭਾਈ ਮੰਝ ਜੀ, ਭਾਈ ਬਿਧੀ ਚੰਦ ਜੀ ਅਤੇ ਹੋਰ ਇਮਾਨਦਾਰ ਅਤੇ ਸੁਹਿਰਦ ਸਿੱਖਾਂ ਨੂੰ ਬੁਲਾਇਆ। ਇਹਨਾਂ ਨੂੰ ਵੱਖ-ਵੱਖ ਇਲਾਕਿਆਂ ਵਿੱਚ ਸੰਗਤਾਂ ਨੂੰ ਪ੍ਰਿਥਵੀ ਚੰਦ ਦੀਆਂ ਚਾਲਾਂ ਤੋਂ ਸੁਚੇਤ ਕਰਨ ਲਈ ਭੇਜਿਆ। ਭਾਈ ਗੁਰਦਾਸ ਜੀ ਨੇ ਉਸ ਵੇਲੇ 36 ਵੀਂ ਵਾਰ ਦੀ ਰਚਨਾ ਕੀਤੀ। ਇਸ ਵਾਰ ਨੂੰ ਮੀਣਿਆਂ ਦੀ ਵਾਰ ਵੀ ਕਿਹਾ ਜਾਂਦਾ ਹੈ। ਇਸ ਵਿੱਚ ਭਾਈ ਗੁਰਦਾਸ ਜੀ ਨੇ ਪਖੰਡੀ ਆਪੂ ਬਣੇ ਗੁਰੂ ਪ੍ਰਿਥੀ ਚੰਦ ਦਾ ਬਹੁਤ ਉਦਾਹਰਨਾਂ ਦੇ ਕੇ ਪਾਜ ਉਗਾੜਿਆ ਹੈ। ਪ੍ਰਿਥਵੀ ਚੰਦ ਨੇ ਬਾਲ ਹਰਿਗੋਬਿੰਦ ਜੀ ਨੂੰ ਮਰਵਾਉਣ ਦੇ ਬਹੁਤ ਜਤਨ ਕੀਤੇ ਸਨ, ਪਰ ਸਭ ਅਸਫਲ ਹੁੰਦੇ ਰਹੇ। ਪ੍ਰਿਥਵੀ ਚੰਦ ਪ੍ਰਚਾਰ ਕਰਦਾ ਸੀ ਕਿ ਮੈਂ ਵੱਡਾ ਹਾਂ, ਇਸ ਲਈ ਗੁਰਿਆਈ ਦਾ ਮੈਂ ਹੱਕਦਾਰ ਹਾਂ। ਪ੍ਰਿਥੀ ਚੰਦ ਮਹੇਸ਼ ਦਾਸ ਬੀਰਬਲ ਨਾਲ ਰਲ ਕੇ ਅਕਬਰ ਦੇ ਦਰਬਾਰ ਵਿੱਚ ਗੁਰਿਆਈ ਲਈ ਯਤਨ ਵੀ ਕਰਦਾ ਸੀ। ਅਕਬਰ ਸਮੇਂ ਤਾਂ ਪ੍ਰਿਥੀ ਚੰਦ ਅਤੇ ਬੀਰਬਲ ਦੀ ਕੋਈ ਨਹੀਂ ਸੁਣੀ ਗਈ, ਫਿਰ ਪ੍ਰਿਥੀ ਚੰਦ ਮੁਤਸਵੀਆਂ ਨਾਲ ਰਲ ਕੇ ਜਹਾਂਗੀਰ ਤੱਕ ਵੀ ਗੁਰਿਆਈ ਲਈ ਪਹੁੰਚ ਕਰਦਾ ਰਿਹਾ। ਇਸੇ ਕਰਕੇ ਇੱਕ ਮੁਗਲ ਜਰਨੈਲ ਸੁਲਹੀ ਖਾਨ ਨੂੰ ਲਾਲਚ ਦੇ ਕੇ ਗੁਰੂ ਅਰਜਨ ਸਾਹਿਬ ਦੇ ਹਮਲਾ ਕਰਨ ਲਈ ਲੈ ਆਇਆ ਸੀ, ਪਰ ਸੁਲਹੀ ਖਾਨ ਦਾ ਘੋੜਾ ਬੇਕਾਬੂ ਹੋ ਕੇ ਇੱਟਾਂ ਦੇ ਬਲਦੇ ਭੱਠੇ ਵਿੱਚ ਲੈ ਵੜਿਆ। ਬਲਦੇ ਭੱਠੇ ਵਿੱਚ ਘੋੜੇ ਸਮੇਤ ਸੁਲਹੀ ਖਾਂ ਸੜ ਕੇ ਮਰ ਗਿਆ। ਇਸ ਦਾ ਗੁਰਬਾਣੀ ਵਿੱਚ ਜ਼ਿਕਰ ਹੈ ‘‘ਸੁਲਹੀ ਤੇ ਨਾਰਾਇਣ ਰਾਖ   ਸੁਲਹੀ ਕਾ ਹਾਥ ਕਹੀ ਪਹੁਚੈ; ਸੁਲਹੀ ਹੋਇ ਮੂਆ ਨਪਾਕੁ ਰਹਾਉ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ; ਖਿਨ ਮਹਿ ਹੋਇ ਗਇਆ ਹੈ ਖਾਕੁ ਮੰਦਾ ਚਿਤਵਤ ਚਿਤਵਤ ਪਚਿਆ; ਜਿਨਿ ਰਚਿਆ ਤਿਨਿ ਦੀਨਾ ਧਾਕੁ (ਧੱਕਾ)’’ (ਮਹਲਾ /੮੨੫)

ਅੱਗ ਵਿੱਚ ਸੜ ਕੇ ਮਰਨ ਨੂੰ ਮੁਸਲਮਾਨ ਬਹੁਤ ਹੀ ਮਾੜਾ ਕਹਿੰਦੇ ਹਨ, ਇਸ ਲਈ ਗੁਰੂ ਅਰਜਨ ਪਾਤਿਸ਼ਾਹ ਨੇ ਨਾਪਾਕ ਅਪਵਿੱਤਰ ਲਫਜ਼ ਵਰਤਿਆ ਹੈ। ਪ੍ਰਿਥਵੀ ਚੰਦ ਹਾਲੇ ਵੀ ਨਾ ਸਮਝਿਆ। ਸੁਲਹੀ ਖਾਨ ਦੇ ਭਤੀਜੇ ਸੁਲਭੀ ਖਾਂ ਨੂੰ ਗੁਰੂ ਸਾਹਿਬ ਦੇ ਖਿਲਾਫ ਭੜਕਾ ਕੇ ਲੈ ਆਉਂਦਾ ਹੈ। ਸੁਲਭੀ ਖਾਂ ਗੁਰੂ ਸਾਹਿਬ ’ਤੇ ਹਮਲਾ ਕਰਨ ਆ ਰਿਹਾ ਸੀ। ਰਸਤੇ ਵਿੱਚ ਸਈਅਦਾ ਨਾਲ ਝਗੜਾ ਹੋ ਗਿਆ। ਉਨ੍ਹਾਂ ਹੱਥੋਂ ਸੁਲਭੀ ਖਾਂ ਮਾਰਿਆ ਗਿਆ। ਫਿਰ ਪ੍ਰਿਥਵੀ ਚੰਦ ਨੇ ਆਪਣੇ ਸਹੁਰੇ ਪਿੰਡ ਹੇਹਰਾਂ, ਜੋ ਹੁਣ ਪਾਕਿਸਤਾਨ ਵਿੱਚ ਹੈ, ਵਿਖੇ ਸ੍ਰੀ ਦਰਬਾਰ ਸਾਹਿਬ ਵਰਗਾ ਇੱਕ ਹੋਰ ਦਰਬਾਰ ਸਾਹਿਬ ਬਣਾ ਲਿਆ, ਜਿਸ ਦਾ ਨਾਮ ਦੂਖ ਨਿਵਾਰਨ ਰੱਖਿਆ। ਉੱਥੇ ਇਕ ਗ੍ਰੰਥ ਨੂੰ ਰੱਖ ਲਿਆ। ਅੱਜ ਵੀ ਮਸਤੂਆਣਾ ਵਿੱਚ ਸ੍ਰੀ ਦਰਬਾਰ ਸਾਹਿਬ ਵਾਂਗ ਹੋਰ ਦਰਬਾਰ ਸਾਹਿਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਸਭ ਆਉਣ ਵਾਲੀ ਜਨਰੇਸ਼ਨ ਵਿੱਚ ਭੁਲੇਖਾ ਪਾਉਣ ਲਈ ਅਤੇ ਦਰਬਾਰ ਸਾਹਿਬ ਦੀ ਬਰਾਬਰੀ ਦੇ ਯਤਨ ਹਨ, ਪਰ ਲੋਕਾਂ ਨੇ ਪ੍ਰਿਥੀ ਚੰਦ ਦੇ ਦੂਖ ਨਿਵਾਰਨ ਵੱਲ ਮੂੰਹ ਨਾ ਕੀਤਾ। ਉਮੀਦ ਹੈ ਅੱਜ ਵੀ ਸੰਗਤਾਂ ਕਿਸੇ ਦੂਸਰੇ, ਤੀਸਰੇ ਦਰਬਾਰ ਦੀ ਬਿਲਡਿੰਗ ਨੂੰ ਮੂੰਹ ਨਹੀਂ ਲਾਉਣਗੀਆਂ। ਪ੍ਰਿਥਵੀ ਚੰਦ ਵੱਲੋਂ ਵੇਲੇ ਹੋ ਕੇ ਗੁਰੂ ਸਾਹਿਬ ਨੇ ਲੁਕਾਈ ਦੇ ਭਲੇ ਲਈ ਬਹੁਤ ਮਹਾਨ ਕਾਰਜ ਕੀਤੇ। ਸੰਖੇਪ ਵਿੱਚ ਕਹਿ ਰਿਹਾ ਹਾਂ ਗੁਰੂ ਅਰਜਨ ਪਾਤਿਸ਼ਾਹ ਨੇ ਵੀ 30 ਰਾਗਾਂ ਵਿੱਚ ਰੱਬ ਦੇ ਹੁਕਮ ਨਾਲ ਗੁਰਬਾਣੀ ਦਾ ਉਚਾਰਨ ਕੀਤਾ। ਸ੍ਰੀ ਸੁਖਮਨੀ ਸਾਹਿਬ ਜੀ ਦੀ ਰਚਨਾ ਕੀਤੀ। ਸੰਨ 1590 ਈਸਵੀ ਵਿੱਚ ਤਰਨ ਤਾਰਨ ਸਾਹਿਬ ਵਿਖੇ ਪਰਜਾ ਦੇ ਸੁਖ ਵਾਸਤੇ ਸਰੋਵਰ ਦੀ ਰਚਨਾ ਕੀਤੀ।  1592 ਈਸਵੀ ਵਿੱਚ ਗੁਰੂ ਕੀ ਵਡਾਲੀ ਦੇ ਨੇੜੇ ਇੱਕ ਛੇਹਰਟਾ ਵਾਲਾ ਖੂਹ ਬਣਵਾਇਆ। ਇਸ ਨਵੀਂ ਆਬਾਦੀ ਦਾ ਨਾਮ ਸਿਹਟਾ ਸਾਹਿਬ ਰੱਖਿਆ।  1597 ਈਸਵੀ ਵਿੱਚ ਕਰਤਾਰਪੁਰ ਨਗਰ (ਜਲੰਧਰ) ਦੀ ਉਸਾਰੀ ਕੀਤੀ।  1597 ਵਿੱਚ ਪਿੰਡ ਰਹੀਲਾ ਦੀ ਥੇਹ ’ਤੇ ਗੋਬਿੰਦਪੁਰ ਨਗਰ ਦੀ ਨੀ ਰੱਖੀ। ਜਿਸ ਦਾ ਬਾਅਦ ਵਿੱਚ ਹਰਗੋਬਿੰਦਪੁਰ ਨਾਮ ਰੱਖਿਆ ਗਿਆ।  1599 ਈਸਵੀ ਵਿੱਚ ਲਾਹੌਰ ਵਿਖੇ ਲੋਕਾਂ ਦੇ ਪਾਣੀ ਦੇ ਮਸਲੇ ਨੂੰ ਹੱਲ ਕਰਕੇ ਬੋਲ਼ੀ ਦੀ ਰਚਨਾ ਕੀਤੀ।  1602 ਈਸਵੀ ਵਿੱਚ ਗੁਰੂ ਕੇ ਚੱਕ ਅੰਮ੍ਰਿਤਸਰ ਵਿੱਚ ਰਾਮਸਰ ਸਰੋਵਰ ਦੀ ਰਚਨਾ ਕੀਤੀ। ਫਿਰ ਪਿੰਡ ਘੁੱਕੇ ਵਾਲੀ ਵਿੱਚ ਇੱਕ ਬਾਗ ਲਗਵਾਇਆ। ਤਰਨ ਤਾਰਨ ਸਾਹਿਬ ਵਿਖੇ ਕੋੜੀਆਂ ਦੇ ਇਲਾਜ ਵਾਸਤੇ ਹਸਪਤਾਲ ਅਤੇ ਆਸ਼ਰਮ ਬਣਾਇਆ। ਇੱਕ ਵਾਰ 1595 ਈਸਵੀ ਵਿੱਚ ਰਾਵੀ ਅਤੇ ਝਨਾ ਦੇ ਵਿਚਕਾਰ ਕਾਲ ਪੈ ਗਿਆ ਸੀ। ਗੁਰੂ ਸਾਹਿਬ ਨੇ ਇਸ ਇਲਾਕੇ ਵਿੱਚ ਲੰਗਰ ਚਲਾਏ ਸਨ। ਜਦੋਂ ਲਾਹੌਰ ਵਿੱਚ ਪਲੇਗ ਫੈਲ ਗਈ ਸੀ ਤਾਂ ਗੁਰੂ ਸਾਹਿਬ ਨੇ ਅੱਠ ਮਹੀਨੇ ਲਗਾਤਾਰ ਆਪ ਹੱਥੀ ਸੇਵਾ ਕੀਤੀ ਸੀ। ਇਹਨਾਂ ਦਿਨਾਂ ਵਿੱਚ ਅਕਬਰ ਵੀ ਲਾਹੌਰ ਵਿੱਚ ਆਇਆ ਸੀ। ਅਕਬਰ ਨੇ ਗੁਰੂ ਸਾਹਿਬ ਜੀ ਦਾ ਸਰਕਾਰੀ ਤੌਰ ’ਤੇ ਧੰਨਵਾਦ ਕੀਤਾ। ਗੁਰੂ ਸਾਹਿਬ ਨੇ ਉਸ ਵੇਲੇ ਅਕਬਰ ਕੋਲੋਂ ਕਿਸਾਨਾਂ ਦਾ ਮਾਲੀਆ ਟੈਕਸ ਮਾਫ ਕਰਵਾ ਲਿਆ ਸੀ। ਗੁਰੂ ਅਰਜਨ ਸਾਹਿਬ ਨਾਲ ਸਾਈ ਮੀਆਂ ਮੀਰ ਸ਼ਾਹ ਜੀ ਦਾ ਅਥਾਹ ਪਿਆਰ ਸੀ, ਜਿਸ ਕਰਕੇ ਸੂਫੀ ਮਤ ਵਾਲੇ ਸਾਰੇ ਗੁਰੂ ਅਰਜਨ ਸਾਹਿਬ ਜੀ ਦਾ ਬਹੁਤ ਮਾਣ ਸਨਮਾਨ ਕਰਦੇ ਸਨ। ਸਾਰੇ ਧਾਰਮਿਕ, ਰੂਹਾਨੀਅਤ ਵਾਲੇ ਧਾਰਮਿਕ ਆਗੂ ਗੁਰੂ ਸਾਹਿਬ ਦੇ ਨਾਲ ਸਨ। ਗੁਰੂ ਸਾਹਿਬ ਨੇ 15 ਸਾਲ ਲਗਾਤਾਰ ਦਿਨ ਰਾਤ ਲੁਕਾਈ ਦੀ ਸੇਵਾ ਵਿੱਚ ਲਾ ਦਿੱਤੇ।  ਸਤਾ ਬਲਵੰਡ ਜੀ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕੀਤਾ। ਉਹਨਾਂ ਨੇ ਗੁਰੂ ਸਾਹਿਬ ਦੀ ਮਹਿਮਾ ਵਿੱਚ ਇਕ ਰਾਮਕਲੀ ਰਾਗ ਵਿੱਚ ਵਾਰ ਗਾਈ।  ਗੁਰੂ ਦਰਬਾਰ ਵਿੱਚ ਰੂਹਾਨੀਅਤ ਵਾਲੇ 11 ਭੱਟ ਵੀ ਸਨ। ਇਹਨਾਂ ਭੱਟਾਂ ਨੇ ਸੱਚ ਦੇ ਆਧਾਰ ’ਤੇ ਗੁਰੂ ਸਾਹਿਬ ਦੀ ਮਹਿਮਾ ਵਿੱਚ ਸਵੱਈਏ ਉਚਾਰਨ ਕੀਤੇ। ਬਸ ਇਨ੍ਹਾਂ ਕਾਰਨਾਂ ਕਰਕੇ ਹੀ ਗੁਰੂ ਅਰਜਨ ਸਾਹਿਬ ਜੀ ਬਾਰੇ ਰਾਏ ਬਲਵੰਡ ਜੀ ਨੇ ਫੁਰਮਾਇਆ ਹੈ :

ਤਖਤਿ ਬੈਠਾ ਅਰਜਨ ਗੁਰੂ; ਸਤਿਗੁਰ ਕਾ ਖਿਵੈ ਚੰਦੋਆ       

ਗਵਣਹੁ ਤੈ ਆਥਵਣਹੁ; ਚਹੁ ਚਕੀ ਕੀਅਨੁ ਲੋਆ (ਬਲਵੰਡ ਤੇ ਸਤਾ/੯੬੬)

ਭਾਵ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਪੰਜਵੇਂ ਵਾਰਸ ਅਕਾਲ ਪੁਰਖ ਦੇ ਸੱਚ ਤਖਤ ’ਤੇ ਸੁਸ਼ੋਭਿਤ ਹਨ। ਗੁਰੂ ਅਰਜਨ ਪਾਤਿਸ਼ਾਹ ਜੀ ਦਾ ਚੰਦੋਆ ਭਾਵ ਤੇਜ ਪ੍ਰਤਾਪ ਸਾਰੇ ਪਾਸੇ ਖਿਵੇ ਭਾਵ ਚਮਕਦਾ ਹੈ। ਚਾਰੇ ਪਾਸੇ ਗੁਰੂ ਅਰਜਨ ਪਾਤਿਸ਼ਾਹ ਜੀ ਦੇ ਸੱਚ ਦਾ ਪ੍ਰਤਾਪ ਫੈਲਿਆ ਹੈ। ਉਗਵਣੋ ਤੈ ਅਥਾਵਣੋ ਭਾਵ ਸੂਰਜ ਚੜਨ ਅਤੇ ਡੁੱਬਣ ਤੱਕ ਯਾਨੀ ਹਰ ਵੇਲੇ ਸੰਸਾਰ ਦੇ ਚਾਰੇ ਦਿਸ਼ਾਵਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਅਕਾਲ ਪੁਰਖ ਦੀ ਬਖਸ਼ਸ਼ ਨਾਲ ਸੱਚ ਦਾ ਲੋਆ ਭਾਵ ਚਾਨਣ ਕੀਤਾ। ਗੁਰੂ ਅਰਜਨ ਪਾਤਿਸ਼ਾਹ ਜੀ ਕੋਲ 15 ਭਗਤਾਂ, ਪੰਜ ਗੁਰੂ ਸਾਹਿਬਾਨ, ਬਾਬਾ ਸੁੰਦਰ ਜੀ, ਰਾਏ ਬਲਵੰਡ ਅਤੇ ਬਾਬਾ ਸੱਤਾ ਜੀ, 11 ਭੱਟਾਂ ਦੀ ਬਾਣੀ ਦੀ ਪੋਥੀ ਮੌਜੂਦ ਹੈ। ਕਿਸੇ ਮੋਹਣ ਕੋਲੋਂ ਗੁਰਬਾਣੀ ਦੀ ਪੋਥੀ ਲਈ ਤਰਲੇ ਨਹੀਂ ਲਏ ਕਿਉਂਕਿ ਭਾਈ ਗੁਰਦਾਸ ਜੀ ਆਖਦੇ ਹਨ :

ਮੋਹਣੁ ਕਮਲਾ ਹੋਇਆ; ਚਉਬਾਰਾ ਮੋਹਰੀ ਮਨਾਇਆ (੨੬/੩੩)

ਕੀ ਗੁਰਬਾਣੀ ਦੀ ਪੋਥੀ ਗੁਰੂ ਸਾਹਿਬ ਇੱਕ ਗੁਰੂ ਤੋਂ ਬੇਮੁਖ ਕਮਲੇ ਦੇ ਹੱਥ ਜਾਣ ਦੇਣਗੇ ? ਕਦੇ ਵੀ ਨਹੀਂ। ਦੂਸਰੀ ਗੱਲ ਚੌਬਾਰੇ ਤਾਂ ਮੋਹਰੀ ਦਰਸ਼ਨ ਦਿੰਦਾ ਨਹੀਂ, ਪਰ ਸਾਖੀਆਂ ਸੁਣਾਉਣ ਵਾਲੇ ਕਹਿੰਦੇ ਹਨ ਕਿ ਮੋਹਣ ਚਬਾਰੇ ਬੈਠਾ ਸੀ, ਜਿਸ ਕਰਕੇ ਗੁਰੂ ਜੀ ਨੇ ਉਚਾਰਨ ਕੀਤਾ :

ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ

ਮੋਹਨ ਤੇਰੇ ਸੋਹਨਿ ਦੁਆਰ ਜੀਉ; ਸੰਤ ਧਰਮਸਾਲਾ   (ਮਹਲਾ /੨੪੮)

ਇੱਥੇ ਮੋਹਨ ਦੇ ਅਰਥ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੈ। ਹੁਣ 34 ਸਤਪੁਰਸ਼ਾਂ ਦੀ ਬਾਣੀ ਦੀ ਪੋਥੀ ਗੁਰੂ ਅਰਜਨ ਪਾਤਿਸ਼ਾਹ ਕੋਲ ਹੈ। ਗੁਰੂ ਅਰਜਨ ਸਾਹਿਬ ਨੇ ਇਸ ਗੁਰਬਾਣੀ ਦੀ ਪੋਥੀ ਨੂੰ ਆਦਿ ਸ੍ਰੀ ਗ੍ਰੰਥ ਸਾਹਿਬ ਦਾ ਰੂਪ ਕਿਵੇਂ ਅਤੇ ਕਿਸ ਤਰ੍ਹਾਂ ਦਿੱਤਾ, ਇਸ ਦੀ ਵਿਚਾਰ ਅਗਲੇ ਭਾਗ ਵਿੱਚ ਕਰਾਂਗੇ। ਅਕਾਲ ਪੁਰਖ ਅਤੇ ਗੁਰੂ ਪਾਤਿਸ਼ਾਹ ਸਾਡੇ ’ਤੇ ਕਿਰਪਾ ਕਰਨ। ਸਾਡੇ ਜੀਵਨ ਵਿੱਚ ਗੁਰਬਾਣੀ ਆਵੇ ਤਾਂ ਕਿ ਸਾਡਾ ਸਾਰਿਆਂ ਦੋ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ   ਨਾਨਕ  ! ਹਰਿ ਪ੍ਰਭਿ (ਨੇ) ਆਪਹਿ ਮੇਲੇ ’’ (ਸੁਖਮਨੀ/ਮਹਲਾ /੨੯੩) ਸ ਦੀਆਂ ਦਾਤਾਂ ਬਰਕਤਾਂ ਮਿਲਣ।  ਹੋਈਆਂ ਭੁੱਲਾਂ ਦੀ ਖਿਮਾ।

ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸਤਾ ਤੇ ਪੰਥਕ ਪ੍ਰਬੰਧ

0

ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸਤਾ ਤੇ ਪੰਥਕ ਪ੍ਰਬੰਧ

ਕਿਰਪਾਲ ਸਿੰਘ (ਬਠਿੰਡਾ)-98554-80797

ਭਾਵੇਂ 1920 ਈ: ਤੋਂ ਪਹਿਲਾਂ ਦੀ ਕਿਸੇ ਵੀ ਲਿਖਤ ’ਚ ਸ੍ਰੀ ਅਕਾਲ ਸਾਹਿਬ ਜਾਂ ਇਸ ਦੇ ਜਥੇਦਾਰ ਦਾ ਕੋਈ ਵੇਰਵਾ ਨਾ ਮਿਲਣ ਨੂੰ ਕੁਝ ਇਤਿਹਾਸਕਾਰ; ਜਥੇਦਾਰ ਦੀ ਹੋਂਦ ਨੂੰ ਰੱਦ ਕਰਦੇ ਹਨ; ਫਿਰ ਵੀ ਇਹ ਸੱਚ ਹੈ ਕਿ ਸਿੱਖ ਫ਼ਲਸਫ਼ੇ ’ਚ ਅਕਾਲ ਤਖ਼ਤ ਸਾਹਿਬ ਯਕੀਨਨ ਮਹਾਨ (ਸਰਬਉੱਚ) ਹੈ ਅਤੇ ਸਿੱਖ ਮਾਨਸਿਕਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਸਵੀਕਾਰ ਕਰ ਚੁੱਕੀ ਹੈ। ਇਸ ਸਮੇਂ ਲੋੜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਮਜਬੂਤ ਅਤੇ ਪ੍ਰਬੰਧ ਨੂੰ ਸਿਧਾਂਤਕ ਰੂਪ ਦੇਣ ਦੀ ਹੈ, ਨਾ ਕਿ ਇਸ ਨੂੰ ਰੱਦ ਕਰਨ ਦੀ।  ਜਥੇਦਾਰੀ ਅਹੁਦੇ ਨੂੰ ਰੱਦ ਕੀਤੇ ਜਾਣ ਦੀ ਆਵਾਜ਼ ਦਾ ਮੁੱਖ ਕਾਰਨ, ਲੰਬੇ ਸਮੇਂ ਤੋਂ ਸਤਾਧਾਰੀ ਧੜੇ ਵੱਲੋਂ ਆਪਣੀ ਰਾਜਨੀਤਕ ਸ਼ਕਤੀ ਦੀ ਦੁਰਵਰਤੋਂ ਕਰਕੇ ਸ੍ਰੋਮਣੀ ਅਕਾਲੀ ਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧੇ ਅਸਿੱਧੇ ਰੂਪ ’ਚ ਆਪਣੇ ਹੱਥ ਲੈ ਕੇ ਇਨ੍ਹਾਂ ਦੀ ਦੁਰਵਰਤੋਂ ਕੀਤੇ ਜਾਣਾ ਹੈ। ਗੁਰਦੁਆਰਾ ਐਕਟ-1925 ’ਚ ਜਥੇਦਾਰ ਦੇ ਅਹੁਦੇ ਦਾ ਕੋਈ ਇੰਦਰਾਜ ਨਹੀਂ, ਹੈੱਡਮਨਿਸਟਰ ਦਾ ਹੈ, ਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਧੜੇ ਨੇ ਹੈੱਡਮਨਿਸਟਰ (ਹੈੱਡ ਗ੍ਰੰਥੀ) ਨੂੰ ਹੀ ਜਥੇਦਾਰ/ਸਿੰਘ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਗੁਰਦੁਆਰਾ ਐਕਟ 1925 ਦਾ ਸਹਾਰਾ ਲੈ ਕੇ ਜਥੇਦਾਰ ਨਿਯੁਕਤ/ਬਰਖਾਸਤ ਕਰਨ ਦੀ ਤਾਕਤ ਆਪਣੇ ਹੱਥ ਲੈ ਲਈ। ਇਸ ਤਰ੍ਹਾਂ ਕਾਬਜ਼ ਧੜਾ ਇਨ੍ਹਾਂ ਤੋਂ ਮਨਮਰਜ਼ੀ ਦੇ ਫੈਸਲੇ ਕਰਵਾਉਂਦਾ ਰਿਹਾ, ਜਿਨ੍ਹਾਂ ’ਚੋਂ ਬਹੁਤਾਤ ’ਚ ਆਪਣੇ ਵਿਰੋਧੀਆਂ ਦੀ ਆਵਾਜ਼ ਦਬਾਉਣ ਹਿੱਤ ਉਨ੍ਹਾਂ ਵਿਰੁੱਧ ਹੁਕਮਨਾਮੇ ਜਾਰੀ ਕਰਵਾਉਣੇ ਸਨ। ਸ੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਨੇ ਆਪਣੇ ਵੱਲੋਂ ਨਿਯੁਕਤ ਜਥੇਦਾਰਾਂ ਨੂੰ ਸਰਬਉੱਚ ਅਤੇ ਉਨ੍ਹਾਂ ਦੁਆਰਾ ਜਾਰੀ ਆਦੇਸ਼ ਨੂੰ ਇਲਾਹੀ ਹੁਕਮ ਹੋਣਾ, ਬੜੇ ਜੋਰ ਸ਼ੋਰ ਨਾਲ ਪ੍ਰਚਾਰਿਆ ਤਾਂ ਕਿ ਵਿਰੋਧੀਆਂ ਨੂੰ ਉਨ੍ਹਾਂ ਵਿਰੁੱਧ ਜਾਰੀ ਹੋਏ ਹੁਕਮਨਾਮੇ ਮੰਨਣ ਲਈ ਮਜਬੂਰ ਹੋਣਾ ਪਵੇ। ਜੇ ਬਹੁਤਾ ਪਿਛਾਂਹ ਨਾ ਵੀ ਜਾਈਏ ਅਤੇ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸੀ ਆਗੂਆਂ ਵੱਲੋਂ ਆਪਣੇ ਸਿਆਸੀ ਮਨੋਰਥ ਪੂਰੇ ਕਰਨ ਲਈ ਅਕਾਲ ਤਖ਼ਤ ਦਾ ਨਾਮ ਵਰਤ ਕੇ ਜਥੇਦਾਰਾਂ ਤੋਂ ਜਾਰੀ ਕਰਵਾਏ ਗਏ ਹੁਕਮਨਾਮਿਆਂ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਸਹਿਜੇ ਹੀ ਇਸ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਸਿਆਸੀ ਆਗੂਆਂ ਅਤੇ ਜਥੇਦਾਰਾਂ ਦੀ ਮਿਲੀਭੁਗਤ ਨੇ ਅਕਾਲ ਤਖ਼ਤ ਦਾ ਮਾਨ ਸਨਮਾਨ ਮਿੱਟੀ ਘੱਟੇ ਵਿੱਚ ਰੋਲਣ ਸਮੇਤ ਸਿੱਖੀ ਦਾ ਬੇਹੱਦ ਨੁਕਸਾਨ ਕੀਤਾ ਹੈ। ਸ਼ਿਵ ਲਿੰਗ ਅਤੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ, ਹਵਨ ਅਤੇ ਜਗਰਾਤੇ ਕਰਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਜਥੇਦਾਰਾਂ ਵੱਲੋਂ ‘ਫ਼ਖ਼ਰ-ਏ-ਕੌਮ, ਪੰਥ ਰਤਨ’ ਅਵਾਰਡ ਨਾਲ ਨਿਵਾਜ਼ਿਆ ਗਿਆ, ਪਰ ਗੁਰਬਾਣੀ ਦੇ ਮਹਾਨ ਉਪਦੇਸ਼ਾਂ ਦੀ ਵਿਆਖਿਆ ਰਾਹੀਂ ਗੁਰਮਤਿ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ, ਵਿਦਵਾਨਾਂ, ਲੇਖਕਾਂ ਅਤੇ ਬਾਦਲ ਦੀਆਂ ਨੀਤੀਆਂ ਦਾ ਪਰਦਾ ਫਾਸ਼ ਕਰਨ ਵਾਲੇ ਵਿਰੋਧੀ ਸਿਆਸੀ ਆਗੂਆਂ ਦੀ ਆਵਾਜ਼ ਬੰਦ ਕਰਵਾਉਣ ਲਈ ਕਿਸੇ ਨਾ ਕਿਸੇ ਬਹਾਨੇ ਅਕਾਲ ਤਖ਼ਤ ਤੋਂ ਤਨਖਾਹੀਏ ਘੋਸ਼ਿਤ ਕਰਕੇ ਜਾਂ ਤਾਂ ਉਨ੍ਹਾਂ ਨੂੰ ਬਾਦਲ ਦੀ ਈਨ ਮੰਨਣ ਦੀ ਸ਼ਰਤ ’ਤੇ ਥੋੜ੍ਹੀ ਤਨਖ਼ਾਹ ਲਾ ਕੇ ਮੁਆਫ਼ ਕਰਨ ਦਾ ਡਰਾਮਾ ਰਚ ਦਿੱਤਾ ਜਾਂਦਾ ਹੈ ਜਾਂ ਫਿਰ ਈਨ ਮੰਨਣ ਤੋਂ ਆਕੀ ਵਿਦਵਾਨਾਂ ਨੂੰ ਪੰਥ ਵਿੱਚੋਂ ਛੇਕ ਕੇ ਉਨ੍ਹਾਂ ਨੂੰ ਅਲੱਗ ਥਲੱਗ ਕਰ ਆਵਾਜ਼ ਬੰਦ ਕਰਵਾ ਦਿੱਤਾ ਜਾਂਦੀ ਹੈ, ਪਰ ਜਿਹੜੇ ਹੁਕਮਨਾਮੇ ਸੱਤਾਧਾਰੀ ਧਿਰ ਨੂੰ ਫਿੱਟ ਨਾ ਜਾਪਣ, ਉਨ੍ਹਾਂ ਨੂੰ ਕਦੀ ਵੀ ਨਹੀਂ ਮੰਨਿਆ ਗਿਆ ਬਲਕਿ ਪੰਥਕ ਭਾਵਨਾਵਾਂ ਅਨੁਸਾਰ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰ ਨੂੰ ਜਲੀਲ ਕਰਕੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਰਿਹਾ ਹੈ; ਜਿਵੇਂ ਕਿ

(1). 13 ਅਪ੍ਰੈਲ 1994 ਨੂੰ ਤਤਕਾਲੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰੋ. ਮਨਜੀਤ ਸਿੰਘ ਨੇ ਵੱਖ ਵੱਖ ਨਾਵਾਂ ਹੇਠ ਚੱਲ ਰਹੇ ਸਾਰੇ ਅਕਾਲੀ ਦਲਾਂ ਨੂੰ ਹੁਕਮ ਜਾਰੀ ਕੀਤਾ ਕਿ ਆਪਣੇ ਆਪਣੇ ਅਸਤੀਫ਼ੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚਾਏ ਜਾਣ ਤਾਂ ਕਿ ਇਕ ਸਾਂਝਾ ਮਜਬੂਤ ਅਕਾਲੀ ਦਲ ਸੁਰਜੀਤ ਕੀਤਾ ਜਾ ਸਕੇ। ਬਾਕੀ ਪ੍ਰਧਾਨਾਂ ਨੇ ਤਾਂ ਆਪਣੇ ਆਪਣੇ ਅਸਤੀਫ਼ੇ ਸੌਂਪ ਦਿੱਤੇ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹਾ ਕਰਨ ਤੋਂ ਨਾ ਕਰ ਦਿੱਤੀ ਅਤੇ ਮੌਕਾ ਆਉਣ ’ਤੇ ਜਥੇਦਾਰ ’ਤੇ ਇਹ ਦੋਸ਼ ਲਾ ਕੇ ਕੱਢ ਦਿੱਤਾ ਗਿਆ ਕਿ ਉਨ੍ਹਾਂ ਨੇ ਰੰਗੀ ਦਾੜ੍ਹੀ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਰੋਪਾ ਦੇ ਕਿ ਸਨਮਾਨਤ ਕੀਤਾ ਸੀ। ਅਜਿਹੇ ਦੋਸ਼ ਲਾਉਣ ਵਾਲਿਆਂ ਦੇ ਦੂਹਰੇ ਮਾਪਦੰਡ ਵੇਖੋ ਅਰਦਾਸੀਏ ਭਾਈ ਬਲਵੀਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 2015 ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋ ਸਿਰੋਪਾ ਨਾ ਦੇਣ ’ਤੇ ਉਹਨਾਂ ਦੀ ਬਦਲੀ ਮਾਛੀਵਾੜਾ ਵਿਖੇ ਕਰ ਦਿੱਤੀ ਗਈ ਜਦ ਕਿ ਸਰਬੱਤ ਖ਼ਾਲਸਾ ਦੁਆਰਾ ਥਾਪੇ ਗਏ ਤਖ਼ਤਾਂ ਦੇ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਸਮੇ ਇੱਕ ਇੱਕ ਸਿਹਰਾ ਭੇਂਟ ਕਰਨ ਵਾਲੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਦੀ ਬਦਲੀ ਯੂ.ਪੀ ਦੇ ਕਿਸੇ ਗੁਰਦੁਆਰੇ ਵਿਖੇ ਕਰਨ ਦੇ ਤੁਰੰਤ ਹੁਕਮ ਜਾਰੀ ਕਰ ਦਿੱਤੇ ਗਏ।

(2). ਸੰਨ 1999 ’ਚ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ ਸੀ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵਿਚਕਾਰ ਇਸ ਗੱਲੋਂ ਟਕਰਾਅ ਪੈਦਾ ਹੋ ਗਿਆ ਕਿ ਸ਼ਤਾਬਦੀ ਸਮਾਗਮਾਂ ਦਾ ਪ੍ਰਬੰਧ ਪੰਜਾਬ ਸਰਕਾਰ ਦੀ ਦੇਖ ਰੇਖ ਹੇਠ ਹੋਵੇ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ। ਇਸ ਟਕਰਾਅ ਦੌਰਾਨ ਮੁੱਖ ਮੰਤਰੀ ਬਾਦਲ; ਜਥੇਦਾਰ ਟੌਹੜਾ ਨੂੰ ਆਪਣੇ ਰਸਤੇ ’ਚੋਂ ਲਾਂਭੇ ਕਰਨਾ ਚਾਹੁੰਦਾ ਸੀ।  31 ਦਸੰਬਰ 1998 ਨੂੰ ਜਥੇਦਾਰ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਨੰ: 1782//98 ਰਾਹੀਂ ਅਕਾਲੀ ਹਾਈ ਕਮਾਂਡ ਨੂੰ ਆਦੇਸ਼ ਜਾਰੀ ਕੀਤਾ ਕਿ ਖ਼ਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਨੂੰ ਧਿਆਨ ’ਚ ਰੱਖਦੇ ਹੋਏ 15 ਅਪ੍ਰੈਲ 1999 ਤੱਕ ਕੋਈ ਵੀ ਧਿਰ ਇੱਕ ਦੂਜੇ ਦਾ ਕੋਈ ਨੁਕਸਾਨ ਨਾ ਕਰੇ ਬਲਕਿ ਆਪਣੇ ਆਪਣੇ ਅਹੁਦਿਆਂ ’ਤੇ ਇਸੇ ਤਰ੍ਹਾਂ ਬਣੇ ਰਹਿ ਕੇ ਸ਼ਤਾਬਦੀ ਸਬੰਧੀ ਦਿੱਤੇ ਪ੍ਰੋਗਰਾਮਾਂ ਨੂੰ ਸਿਰੇ ਚਾੜ੍ਹਨ, ਪਰ ਬਾਦਲ ਧੜੇ ਨੇ ਇਸ ਹੁਕਮਨਾਮੇ ਨੂੰ ਨਾ ਮੰਨਦੇ ਹੋਏ 10 ਫ਼ਰਵਰੀ 1999 ਨੂੰ ਭਾਈ ਰਣਜੀਤ ਸਿੰਘ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਬਣਾ ਦਿੱਤਾ। ਜਦੋਂ ਜਥੇਦਾਰ ਟੌਹੜਾ ਨਾਲ 50 ਸ੍ਰੋਮਣੀ ਕਮੇਟੀ ਮੈਂਬਰ ਵੀ ਨਾ ਰਹੇ ਤਾਂ ਉਨ੍ਹਾਂ ਨੇ 15 ਮਾਰਚ 1999 ਨੂੰ ਅਸਤੀਫ਼ਾ ਦੇ ਦਿੱਤਾ, ਪਰ ਅਗਲੇ ਦਿਨ ਕਾਰਜਕਾਰਨੀ ਕਮੇਟੀ ਨੇ ਟੌਹੜਾ ਦਾ ਅਸਤੀਫ਼ਾ ਮਨਜੂਰ ਕਰਨ ਦੀ ਬਜਾਏ ਉਨ੍ਹਾਂ ਵਿਰੁੱਧ ਬੇਵਿਸ਼ਵਾਸ਼ੀ ਦਾ ਮਤਾ ਪਾਸ ਕਰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਬੀਬੀ ਜੰਗੀਰ ਕੌਰ ਨੂੰ ਪ੍ਰਧਾਨ ਚੁਣ ਲਿਆ।

(3). ਗਿਆਨੀ ਪੂਰਨ ਸਿੰਘ; ਆਪਣੇ ਆਪ ਨੂੰ ਹੀ ਪੰਥ ਦਾ ਮਾਲਕ ਅਤੇ ਗੁਰੂ ਸਾਹਿਬ ਤੋਂ ਦੂਜੇ ਨੰਬਰ ’ਤੇ ਸਮਝਣ ਲੱਗ ਪਿਆ। ਵਿਦਵਾਨਾਂ ਦੀ 11 ਮੈਂਬਰੀ ਕਮੇਟੀ ਵੱਲੋਂ ਮਤਾ ਪਾਸ ਕੀਤੇ ਜਾਣ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ ਸਰਬਸੰਤੀ ਨਾਲ ਮਤਾ ਪਾਸ ਕੀਤੇ ਜਾਣ ਉਪਰੰਤ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਣਾ ਸੀ, ਪਰ ਗਿਆਨੀ ਪੂਰਨ ਸਿੰਘ ਨੇ ਨਾਗਪੁਰ ਜਾਂਦਿਆਂ ਰਸਤੇ ’ਚ ਗੁਨੇ ਤੋਂ ਹੀ 4 ਬੇਨਾਮ ਬੰਦਿਆਂ ਨੂੰ ਨਾਲ ਲੈ ਕੇ ਮਿਤੀ 25.01.2000 ਨੂੰ ਬੀਬੀ ਜੰਗੀਰ ਕੌਰ ਨੂੰ ਪੰਥ ’ਚੋਂ ਛੇਕ ਦਿੱਤਾ। ਗਿਆਨੀ ਪੂਰਨ ਸਿੰਘ ਤਾਂ ਗੁੱਸੇ ’ਚ ਐਨਾ ਪਾਗਲ ਹੋ ਗਿਆ ਕਿ ਜਿਹੜਾ ਵੀ ਨਾਨਕਸ਼ਾਹੀ ਕੈਲੰਡਰ ਜਾਂ ਬੀਬੀ ਜੰਗੀਰ ਕੌਰ ਦੇ ਹੱਕ ’ਚ ਬੋਲਿਆ ਉਸੇ ਨੂੰ ਪੰਥ ’ਚੋਂ ਛੇਕ ਦਿੱਤਾ; ਜਿਨ੍ਹਾਂ ਦੇ ਨਾਮ ਹਨ ‘ਸ੍ਰੋਮਣੀ ਕਮੇਟੀ ਐਗਜੈਕਟਿਵ ਮੈਂਬਰ ਪ੍ਰੀਤਮ ਸਿੰਘ ਭਾਟੀਆ, ਸ੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪ੍ਰੋ. ਮਨਜੀਤ ਸਿੰਘ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਹਿਬ ਗਿਆਨੀ ਕੇਵਲ ਸਿੰਘ ਅਤੇ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਭਗਵਾਨ ਸਿੰਘ’। ਮਿਤੀ 28.03.2000 ਨੂੰ ਇੱਕ ਪਾਸੇ ਗਿਆਨੀ ਪੂਰਨ ਸਿੰਘ; ਬੀਬੀ ਜੰਗੀਰ ਕੌਰ ਨਾਲ ਕਾਰਜਕਾਰਨੀ ਦੀ ਮੀਟਿੰਗ ’ਚ ਹਿੱਸਾ ਲੈਣ ਦੇ ਦੋਸ਼ ਹੇਠ ਕਾਰਜਕਾਰਨੀ ਮੈਂਬਰ ਰਘੂਜੀਤ ਸਿੰਘ ਵਿਰਕ, ਗੁਰਪਾਲ ਸਿੰਘ ਗੋਰਾ, ਸਤਨਾਮ ਸਿੰਘ ਭਾਈਰੂਪਾ ਅਤੇ ਪ੍ਰੀਤਮ ਸਿੰਘ ਭਾਟੀਆ (ਜੋ ਅਜੇ ਅੱਧਾ ਘੰਟਾ ਪਹਿਲਾਂ ਹੀ ਤਨਖ਼ਾਹ ਲੁਆ ਕੇ ਆਇਆ ਸੀ) ਨੂੰ ਬਿਨਾਂ ਤਨਖ਼ਾਹੀਏ ਕਰਾਰ ਦਿੱਤੇ ਜਾਣ ਦੇ; ਸਿੱਧਾ ਹੀ ਪੰਥ ’ਚੋਂ ਛੇਕ ਦਿੱਤਾ; ਉਸੇ ਵੇਲੇ ਇਨ੍ਹਾਂ ਚਾਰਾਂ ਮੈਂਬਰਾਂ ਸਮੇਤ ਬੀਬੀ ਜੰਗੀਰ ਕੌਰ ਨੇ ਗਿਆਨੀ ਪੂਰਨ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਬਣਾ ਦਿੱਤਾ।

(4). 29.03.2000 ਨੂੰ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਪਹਿਲੇ ਹੀ ਹੁਕਮਨਾਮਾ ਨੰ: 319/AT/00 ਰਾਹੀਂ ਗਿਆਨੀ ਪੂਰਨ ਸਿੰਘ ਵੱਲੋਂ ਮਿਤੀ 25.01.2000 ਤੋਂ 28.03.2000 ਤੱਕ ਜਾਰੀ ਕੀਤੇ ਸਾਰੇ ਐਲਾਨਨਾਮੇ ਰੱਦ ਕਰ ਦਿੱਤੇ ਕਿਉਂਕਿ ਇਹ ਪੰਥਕ ਰਵਾਇਤਾਂ ਅਤੇ ਮਰਿਆਦਾ ਮੁਤਾਬਕ ਨਹੀਂ ਸਨ ਅਤੇ ਬਿਨਾਂ ਕਿਸੇ ਵਿਧੀ ਵਿਧਾਨ ਦੇ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਹੁਕਮਨਾਮੇ ਨਹੀਂ ਕਿਹਾ ਜਾ ਸਕਦਾ। ਇਸੇ ਹੁਕਮਨਾਮੇ ਦੇ ਦੂਜੇ ਹਿੱਸੇ ’ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਿਦਾਇਤ ਕੀਤੀ ਕਿ

(ੳ) ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ; ਜਿਵੇਂ ਕਿ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਿਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਹੱਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿਜੀ ਹਿਤਾਂ ਲਈ ਵਰਤੋਂ ਦੀ ਸੰਭਾਵਨਾ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ।

(ਅ). ਗੁਰਦੁਆਰਾ ਐਕਟ ਬਣਿਆਂ ਪੌਣੀ ਸਦੀ ਬੀਤ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਗਤੀ ਅਨੁਸਾਰੀ ਬਣਾਉਣ ਲਈ ਬੀਤੇ ਸਮੇਂ ’ਚ ਇਸ ਐਕਟ ਅਧੀਨ ਹੋਈ ਲਾਭ ਹਾਨੀ ਦਾ ਲੇਖਾ ਜੋਖਾ ਕੀਤਾ ਜਾਵੇ ਅਤੇ ਐਕਟ ਵਿਚ ਪੰਥਕ ਹਿੱਤਾਂ ਦੇ ਉਲ਼ਟ ਜੇ ਕੋਈ ਧਾਰਾ ਹੈ; ਤਾਂ ਉਸ ਦੀ ਸੋਧ ਲਈ ਉਪਰਾਲਾ ਕੀਤਾ ਜਾਵੇ।

(ੲ). ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਿਲਤਾ ਦੇ ਪ੍ਰਭਾਵ ਤੋਂ ਮੁਕਤ ਰੱਖਣ ਨੂੰ ਯਕੀਨੀ ਬਣਾਇਆ ਜਾਵੇ।

ਉਕਤ ਹੁਕਮਨਾਮੇ ਦਾ ਉਹ ਹਿੱਸਾ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਭੁਸਤਾ ਬਹਾਲ ਕਰਨ ਲਈ ਲਾਗੂ ਕਰਨਾ ਅਤਿ ਲੋੜੀਦਾ ਹੈ, ਉਹ ਢਾਈ ਦਹਾਕੇ ਤੱਕ ਵੀ ਨਹੀਂ ਮੰਨਿਆ ਗਿਆ। ਹਾਲਾਂ ਕਿ ਇਸ ਹੁਕਮਨਾਮੇ ’ਤੇ ਕਾਰਵਾਈ ਕਰਨ ਲਈ ਉਨ੍ਹਾਂ ਤੋਂ ਪਿੱਛੋਂ ਬਿਰਾਜਮਾਨ ਰਹੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ੍ਰੋਮਣੀ ਕਮੇਟੀ ਨੂੰ ਪੱਤਰ ਲਿਖੇ। ਨਾ ਮੰਨੇ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਨੂੰ ਪਤਾ ਹੈ ਕਿ ਜੇ ਇਸ ਹੁਕਮਨਾਮੇ ਅਨੁਸਾਰ ਵਿਧੀ ਵਿਧਾਨ ਬਣ ਗਿਆ ਤਾਂ ਉਨ੍ਹਾਂ ਨੂੰ ਆਪਣੇ ਮਨ ਪਸੰਦ ਦੇ ਹੁਕਮਨਾਮੇ ਜਾਰੀ ਕਰਵਾਉਣੇ ਸੰਭਵ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਇੱਛਾ ਦੇ ਉਲ਼ਟ ਤੇ ਪੰਥਕ ਭਾਵਨਾਵਾਂ ਅਨੁਸਾਰੀ ਹੁਕਮਨਾਮੇ ਜਾਰੀ ਕਰਨ ਵਾਲੇ ਜਥੇਦਾਰਾਂ ਨੂੰ ਤਾਸ਼ ਦੇ ਪੱਤਿਆਂ ਵਾਙ ਤਬਦੀਲ ਕਰਨਾ ਆਸਾਨ ਨਹੀਂ ਹੋਵੇਗਾ।

(5). ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਪੀਏ ਅਤੇ ਰਿਸ਼ਤੇਦਾਰ ਪ੍ਰਿਥੀਪਾਲ ਸਿੰਘ ਅਨੁਸਾਰ ਸੱਤਾਧਾਰੀ ਧਿਰ ਵੱਲੋਂ ਜਥੇਦਾਰ ਵੇਦਾਂਤੀ ਨੂੰ ਕਿਹਾ ਗਿਆ ਕਿ ਉਹ ਨਾਨਕਸ਼ਾਹੀ ਕੈਲੰਡਰ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਬਹਾਲ ਕਰ ਦੇਵੇ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਕੈਲੰਡਰ ’ਚ ਸੋਧ ਦੀ ਮੰਗ ਕਰਨ ਵਾਲਿਆਂ ਤੋਂ ਇਤਰਾਜ਼ ਮੰਗੇ ਹਨ, ਜੇ ਕੁਝ ਧਿਰਾਂ ਵੱਲੋਂ ਤੱਥਾਂ ਸਹਿਤ ਠੋਸ ਇਤਰਾਜ਼ ਆਏ ਤਾਂ ਦੋਵਾਂ ਧਿਰਾਂ ਦੇ ਵਿਦਵਾਨਾਂ ਦੀ ਮੀਟਿੰਗ ’ਚ ਜੋ ਵੀ ਫ਼ੈਸਲਾ ਹੋਇਆ, ਉਸ ਅਨੁਸਾਰ ਸੋਧ ਕਰ ਦਿੱਤੀ ਜਾਵੇਗੀ, ਪਰ ਜਥੇਦਾਰ ਦੇ ਇਸ ਜਵਾਬ ਨਾਲ ਤਸੱਲੀ ਨਾ ਹੋਈ, ਇਸ ਕਾਰਨ 5 ਅਗਸਤ 2008 ਦੀ ਰਾਤ ਨੂੰ ਦੋ ਮੈਂਬਰ, ਲਿਖਿਆ ਹੋਇਆ ਅਸਤੀਫ਼ਾ ਲੈ ਆਏ, ਜਿਸ ’ਤੇ ਵੇਦਾਂਤੀ ਜੀ ਤੋਂ ਜਬਰੀ ਦਸਤਖ਼ਤ ਕਰਵਾ ਲਏ। ਸਵੇਰ ਦੇ ਅਖ਼ਬਾਰਾਂ ’ਚ ਖ਼ਬਰ ਛਪ ਗਈ ਕਿ ਕਾਰਜਕਾਰਨੀ ਕਮੇਟੀ ਨੇ ਵੇਦਾਂਤੀ ਦਾ ਅਸਤੀਫ਼ਾ ਪ੍ਰਵਾਨ ਕਰ ਉਨ੍ਹਾਂ ਦੀ ਜਗ੍ਹਾ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰ ਨਿਯੁਕਤ ਕੀਤਾ ਹੈ। ਗਿਆਨੀ ਗੁਰਬਚਨ ਸਿੰਘ ਨੇ ਕੈਲੰਡਰ ’ਚ ਸੋਧ ਲਈ ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਦੋ ਮੈਂਬਰੀ ਕਮੇਟੀ ਬਣਾ ਦਿੱਤੀ। ਦੋਵਾਂ ਨੂੰ ਕੈਲੰਡਰਾਂ ਸਬੰਧੀ ਮੁਢਲੀ ਜਾਣਕਾਰੀ ਵੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਕੋਈ ਰਿਪੋਰਟ ਤਿਆਰ ਕੀਤੀ, ਪਰ ਇਸ ਕਮੇਟੀ ਦੀ ਅਖੌਤੀ ਰਿਪੋਰਟ ਦਾ ਨਾਂ ਵਰਤ ਕੇ ਨਾਨਕਸ਼ਾਹੀ ਕੈਲੰਡਰ ਰੱਦ ਕਰ 4 ਕੈਲੰਡਰਾਂ ਦਾ ਮਿਲਗੋਭਾ ਕੈਲੰਡਰ ਲਾਗੂ ਕਰ ਦਿੱਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਇਸ ਅਖੌਤੀ ਸੋਧ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੇ ਰਹੇ। ਇਸ ਮਿਲਗੋਭਾ ਕੈਲੰਡਰ ਨਾਲ ਜਦੋਂ ਵਾਰ ਵਾਰ ਉਲਝਣਾ ਪੈਂਦੀਆਂ ਰਹੀਆਂ ਤਾਂ ਅਖੀਰ ਪੂਰੀ ਤਰ੍ਹਾਂ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਗਿਆ। ਇਸ ਕੈਲੰਡਰ ਮੁਤਾਬਕ 2014 ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪਕਾਸ਼ ਪੁਰਬ 28 ਦਸੰਬਰ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 26 ਦਸੰਬਰ ਨੂੰ ਸੀ; ਜਿਸ ਦਿਨ ਹਰ ਸਾਲ ਦੇ ਪ੍ਰੋਗਰਾਮ ਅਨੁਸਾਰ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਨਗਰ ਕੀਰਤਨ ਨਿਕਲਣਾ ਸੀ। ਗਿਆਨੀ ਨੰਦਗੜ੍ਹ ਨੇ ਇਸ ਨਗਰ ਕੀਰਤਨ ’ਚ ਸ਼ਾਮਲ ਹੋਣ ਤੋਂ ਨਾ ਕਰ ਦਿੱਤੀ ਕਿ ਅੱਜ ਅਸੀਂ ਸ਼ਹੀਦੀ ਦਿਹਾੜਾ ਮਨਾਈਏ ਕਿ ਗੁਰਪੁਰਬ ? ਕਾਰਜਕਾਰਨੀ ਨੇ ਇਸ ਬਹਾਨੇ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਕੱਢਿਆ ਜਾ ਰਿਹਾ ਸੀ, ਪਰ ਗਿਆਨੀ ਨੰਦਗੜ੍ਹ ਉਨ੍ਹਾਂ ਦਾ ਸਨਮਾਨ ਕਰਨ ਨਹੀਂ ਆਏ; ਇਸ ਦੋਸ਼ ’ਚ ਉਨ੍ਹਾਂ ਨੂੰ 15 ਜਨਵਰੀ 2015 ਨੂੰ ਬਰਖਾਸਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਦੂਹਰਾ ਚਾਰਜ ਦੇ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕਰ ਦਿੱਤਾ। ਇਹ ਖ਼ੁਦ 5 ਪਿਆਰਿਆਂ ਦਾ ਸਤਿਕਾਰ ਕਿੰਨਾ ਕੁ ਕਰਦੇ ਹਨ; ਇਸ ਦੀ ਮਿਸਾਲ 2015 ’ਚ ਹੀ ਵੇਖੀ ਜਾ ਸਕਦੀ ਹੈ। ਜਦੋਂ ਬਿਨਾਂ ਕਿਸੇ ਪੰਥਕ ਮਰਿਆਦਾ ਦੇ, ਬਿਨਾਂ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋਣ ਅਤੇ ਬਿਨਾਂ ਮੁਆਫ਼ੀ ਮੰਗਿਆਂ ਹੀ ਸੌਦਾ ਸਾਧ ਨੂੰ ਗਿਆਨੀ ਗੁਰਬਚਨ ਸਿੰਘ ਨੇ ਮਾਫ਼ੀ ਦਿੱਤੀ ਤਾਂ ਪੰਥਕ ਹਿਰਦਿਆਂ ਨੂੰ ਠੇਸ ਪਹੁੰਚਾਉਣ ਅਤੇ ਰਵਾਇਤਾਂ ਭੰਗ ਕਰਨ ਦੇ ਦੋਸ਼ ਹੇਠ ਭਾਈ ਸਤਿਨਾਮ ਸਿੰਘ ਖੰਡਾ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ। ਪੰਜ ਪਿਆਰਿਆਂ ਦਾ ਸਨਮਾਨ ਕਰਨ ਦੀ ਥਾਂ ਸ੍ਰੋਮਣੀ ਕਮੇਟੀ ਨੇ ਇਨ੍ਹਾਂ 5 ਪਿਆਰਿਆਂ ਨੂੰ ਹੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ।

(6). ਗਿਆਨੀ ਗੁਰਮੁਖ ਸਿੰਘ ਅਨੁਸਾਰ ਉਸ ਨੂੰ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਸਮੇਤ; ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ 16 ਸਤੰਬਰ 2015 ਨੂੰ ਆਪਣੀ ਕਾਰ ਵਿੱਚ ਬਿਠਾ ਕੇ ਚੰਡੀਗੜ੍ਹ ਵਿਖੇ ਸ: ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ) ਦੀ ਸਰਕਾਰੀ ਕੋਠੀ ਵਿੱਚ ਲੈ ਕੇ ਗਿਆ; ਜਿੱਥੇ ਪਹਿਲਾਂ ਤੋਂ ਹੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ/ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬੀਨਟ ਮੰਤਰੀ ਡਾ: ਦਲਜੀਤ ਸਿੰਘ ਚੀਮਾ ਮੌਜੂਦ ਸਨ। ਸੁਖਬੀਰ ਸਿੰਘ ਨੇ ਡੇਰਾ ਸਿਰਸਾ ਮੁਖੀ ਦੇ ਦਸਤਖ਼ਤਾਂ ਵਾਲਾ ਹਿੰਦੀ ਵਿੱਚ ਲਿਖਿਆ ਪੱਤਰ (ਜਿਸ ’ਤੇ ‘ਮਾਫ਼ੀ’ ਸ਼ਬਦ ਨਹੀਂ ਸੀ) ਜਥੇਦਾਰਾਂ ਨੂੰ ਫੜਾ ਕੇ ਕਿਹਾ ਕਿ ਜਲਦੀ ਤੋਂ ਜਲਦੀ ਕੇਸ ਰਫਾ ਦਫਾ ਕਰੋ। ਸੌਦਾ ਸਾਧ ਵੱਲੋਂ ਬਿਨਾਂ ਪੇਸ਼ ਹੋ ਕੇ ਗਲਤੀ ਮੰਨਣ ਅਤੇ ਮਾਫੀ ਮੰਗਣ ਦੇ ਹੀ 24 ਸਤੰਬਰ ਨੂੰ ਪੰਜ ਸਿੰਘ ਸਾਹਿਬਾਨ ਦੁਆਰਾ ਨਾ ਚਾਹੁੰਦੇ ਹੋਏ ਵੀ ਉਸ ਨੂੰ ਮਾਫ਼ੀ ਦੇਣੀ ਪਈ। ਇਹ ਅੰਦਰਲੀ ਖ਼ਬਰ ਲੀਕ ਕੀਤੇ ਜਾਣ ਦੀ ਗੁਸਤਾਖ਼ੀ ਕਰਨ ਦੇ ਦੋਸ਼ ਅਧੀਨ ਕੇਵਲ 4 ਦਿਨਾਂ ਬਾਅਦ 21 ਅਪ੍ਰੈਲ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਦੇ ਦੋਵੇਂ ਅਹੁਦਿਆਂ ਤੋਂ ਹਟਾ ਕੇ ਗਿਆਨੀ ਗੁਰਮੁਖ ਸਿੰਘ ਦਾ ਹਰਿਆਣਾ ਦੇ ਗੁਰਦੁਆਰਾ ਧਮਧਾਨ ਵਿਖੇ ਤਬਾਦਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਨਿਯੁਕਤ ਕਰ ਦਿੱਤਾ, ਪਰ ਜਦੋਂ ਬੇਅਦਬੀ ਵਾਲੇ ਕੇਸ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੜਤਾਲ ਕਰ ਰਹੇ ਸਨ ਤਾਂ ਇਸ ਡਰੋਂ ਕਿ ਕਦੀ ਗਿਆਨੀ ਗੁਰਮੁਖ ਸਿੰਘ ਆਪਣੇ ਇਹ ਬਿਆਨ ਕਮਿਸ਼ਨ ਅੱਗੇ ਦਰਜ ਨਾ ਕਰਾ ਦੇਵੇ; ਉਸ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਦੇ ਅਹੁਦੇ ’ਤੇ ਕਾਗਜ਼ਾਂ ’ਚ ਹੀ ਤਾਇਨਾਤ ਕਰ ਦਿੱਤਾ ਜਦੋਂ ਕਿ ਉਹ ਘਰ ਬੈਠੇ ਹੀ ਹੁਣ ਤੱਕ ਮੁੱਖ ਗ੍ਰੰਥੀ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਰਿਹਾ ਹੈ।

 (7). ਜਦੋਂ ਗਲਤ ਹੁਕਮਨਾਮਾ ਕਰਨ ਵਾਲੇ ਜਥੇਦਾਰਾਂ ਵਿਰੁੱਧ ਸੰਗਤਾਂ ’ਚ ਗੁੱਸਾ ਅਤੇ ਰੋਸ ਵਧਿਆ ਅਤੇ ਉਹ ਸੰਗਤਾਂ ਦਾ ਸਾਹਮਣਾ ਕਰਨਯੋਗ ਵੀ ਨਾ ਰਹੇ ਤਾਂ ਆਖਰ ਗਿਆਨੀ ਗੁਰਬਚਨ ਸਿੰਘ ਤੋਂ ਅਸਤੀਫ਼ਾ ਲੈ ਕੇ ਉਨ੍ਹਾਂ ਦੀ ਥਾਂ ਮਿਤੀ 18 ਅਕਤੂਬਰ 2018 ਨੂੰ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਦੂਹਰਾ ਚਾਰਜ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਤੌਰ ’ਤੇ ਚਾਰਜ ਸੰਭਾਲ ਦਿੱਤਾ।

(8). ਗਿਆਨੀ ਹਰਪ੍ਰੀਤ ਸਿੰਘ ਅਨੁਸਾਰ 2020 ’ਚ ਅਕਾਲੀ ਦਲ ਦੇ ਸੀਨੀਅਰ ਆਗੂ ਉਨ੍ਹਾਂ ਕੋਲ ਆਏ ਤੇ ਆਖਣ ਲੱਗੇ 2015 ਦੀਆਂ ਘਟਨਾਵਾਂ ਕਾਰਨ ਸਾਡੇ ਵੱਲੋਂ ਕਈ ਵਾਰ ਮਾਫ਼ੀ ਮੰਗੇ ਜਾਣ ਦੇ ਬਾਵਜੂਦ ਸਿੱਖ ਸੰਗਤਾਂ ਉਨ੍ਹਾਂ ਨੂੰ ਮਾਫ਼ ਨਹੀਂ ਕਰ ਰਹੀਆਂ। ਇਸ ਲਈ ਤੁਸੀਂ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਦੋ ਅਤੇ ਮਾਮੂਲੀ ਤਨਖ਼ਾਹ ਲਾ ਕੇ ਮਾਫ਼ ਕਰ ਦਿਓ ਤਾਂ ਕਿ ਸੰਗਤਾਂ ਸਾਨੂੰ ਪ੍ਰਵਾਨ ਕਰ ਲੈਣ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇੱਦਾਂ ਸੰਗਤਾਂ ਨੇ ਪ੍ਰਵਾਨ ਨਹੀਂ ਕਰਨਾ; ਜੇ ਪ੍ਰਵਾਨ ਹੋਣਾ ਚਾਹੁੰਦੇ ਹੋ ਤਾਂ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਆਓ ਅਤੇ ਇਕੱਲੀ ਇਕੱਲੀ ਗਲਤੀ ਦੱਸ ਕੇ ਜਦ ਤੱਕ ਮਾਫ਼ੀ ਨਹੀਂ ਮੰਗਦੇ ਤਦ ਤੱਕ ਸੰਗਤਾਂ ਨੇ ਮਾਫ਼ ਨਹੀਂ ਕਰਨਾ, ਪਰ ਇਹ ਸ਼ਰਤ ਆਗੂਆਂ ਨੂੰ ਪ੍ਰਵਾਨ ਨਹੀਂ ਸੀ। ਜਦੋਂ ਸੰਗਤਾਂ ਨੇ ਇਨ੍ਹਾਂ ਨੂੰ ਪ੍ਰਵਾਨ ਨਾ ਕੀਤਾ ਤਾਂ 2022 ’ਚ ਦੂਜੀ ਵਾਰ ਆਏ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਪਹਿਲਾ ਸਵਾਲ ਦੁਹਰਾਇਆ। ਨੇਕ ਸਲਾਹ ਮੰਨਣ ਦੀ ਥਾਂ 16 ਜੂਨ 2023 ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਕਾ ਜਥੇਦਾਰ ਲਾ ਦਿੱਤਾ।  ਸੰਨ 2024 ’ਚ ਜਦੋਂ ਲੋਕ ਸਭਾ ਦੀਆਂ 13 ਸੀਟਾਂ ’ਚੋਂ ਕੇਵਲ ਇੱਕ ਸੀਟ ਮਿਲੀ ਤੇ 10 ਸੀਟਾਂ ’ਤੇ ਜ਼ਮਾਨਤਾਂ ਜ਼ਬਤ ਕਰਵਾ ਬੈਠੇ ਤਾਂ ਅਕਾਲੀ ਦਲ ਦੇ ਅੱਧੇ ਆਗੂ ਲਿਖਤੀ ਤੌਰ ’ਤੇ ਪੱਤਰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਕਿ ਅਕਾਲੀ ਸਰਕਾਰ ਦੌਰਾਨ ਸਾਥੋਂ ਕਈ ਗਲਤੀਆਂ ਹੋਈਆਂ ਹਨ; ਜਿਨ੍ਹਾਂ ਦਾ ਸਾਨੂੰ ਉਸ ਸਮੇਂ  ਵਿਰੋਧ ਕਰਨਾ ਚਾਹੀਦਾ ਸੀ, ਪਰ ਅਸੀਂ ਚੁੱਪ ਰਹੇ, ਇਸ ਲਈ ਸਾਨੂੰ ਤਨਖ਼ਾਹ ਲਾ ਕੇ ਮਾਫ਼ ਕੀਤਾ ਜਾਵੇ। ਕੋਈ ਚਾਰਾ ਚੱਲਦਾ ਨਾ ਵੇਖ ਆਖਿਰ ਅਕਾਲੀ ਦਲ ’ਤੇ ਕਾਬਜ਼ ਧੜਾ ਵੀ ਆ ਪੇਸ਼ ਹੋਇਆ ਅਤੇ ਆਖਣ ਲੱਗੇ ਨਿਮਾਣੇ ਸਿੱਖ ਵਜੋਂ ਅਸੀਂ ਸਾਰੀਆਂ ਗਲਤੀਆਂ ਆਪਣੀ ਝੋਲ਼ੀ ਪਵਾਉਂਦੇ ਹਾਂ, ਸਾਨੂੰ ਮਾਫ਼ ਕਰ ਦਿੱਤਾ ਜਾਵੇ, ਪਰ ਜਦੋਂ 5 ਸਿੰਘ ਸਾਹਿਬਾਨ ਨੇ 2 ਦਸੰਬਰ 2024 ਨੂੰ ਉਨ੍ਹਾਂ ਪਾਸੋਂ ਇਕੱਲੀ ਇਕੱਲੀ ਗਲਤੀ ਦਾ ਇਕਬਾਲ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਫ਼ੈਸਲਾ ਸੁਣਾਇਆ ਤਾਂ ਸਮੁੱਚੇ ਪੰਥ ਨੇ ਤਸੱਲੀ ਪ੍ਰਗਟ ਕੀਤੀ ਕਿ ਲੰਬੇ ਸਮੇਂ ਤੋਂ ਬਾਅਦ ਪਹਿਲੀ ਵਾਰ ਪੰਥਕ ਭਾਵਨਾ ਅਨੁਸਾਰ ਕੋਈ ਫ਼ੈਸਲਾ ਹੋਇਆ ਹੈ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਅਤੇ ਸਰਬ ਉੱਚਤਾ ਸਹੀ ਮਾਅਨਿਆਂ ’ਚ ਬਹਾਲ ਹੋਵੇਗੀ। ਸੁਖਬੀਰ ਬਾਦਲ ਸਮੇਤ ਉਸ ਦਾ ਧੜਾ ਉਸ ਸਮੇਂ ਭਾਵੇਂ ਸੱਤ ਬਚਨ ਕਹਿੰਦਾ ਰਿਹਾ, ਪਰ ਅੰਦਰੇ ਅੰਦਰ ਅਜਿਹੇ ਸਵਾਲ ਕਰਨ ਵਾਲੇ ਜਥੇਦਾਰਾਂ ਨੂੰ ਸਬਕ ਸਿਖਾਉਣ ਦੀਆਂ ਸਕੀਮਾਂ ਘੜਦੇ ਰਹੇ। ਆਖਿਰ 18 ਸਾਲ ਪੁਰਾਣੇ ਇਕ ਘਰੇਲੂ ਝਗੜੇ; ਜਿਸ ਦਾ ਅਦਾਲਤ ’ਚ ਫ਼ੈਸਲਾ ਭੀ ਹੋ ਚੁੱਕਾ ਸੀ ਅਤੇ ਸ੍ਰੋਮਣੀ ਕਮੇਟੀ ਵੱਲੋਂ ਵੀ ਉਸ ਦੀ ਪੜਤਾਲ ਕਰਵਾ ਕੇ ਫਾਈਲ ਕੀਤਾ ਜਾ ਚੁੱਕਾ ਸੀ; ਨੂੰ ਮੁੜ ਚੁੱਕ ਲਿਆ ਤੇ ਇਸ ਬਹਾਨੇ 25 ਦਸੰਬਰ 2024 ਨੂੰ ਗਿਆਨੀ ਹਰਪ੍ਰੀਤ ਸਿੰਘ ’ਤੇ 5 ਸਿੰਘ ਸਾਹਿਬਾਨ ਦੀ ਮੀਟਿੰਗ ’ਚ ਭਾਗ ਲੈਣ ’ਤੇ ਰੋਕ ਲਾ ਦਿੱਤੀ ਅਤੇ 10 ਫ਼ਰਵਰੀ 2025 ਨੂੰ ਬਰਖਾਸਤ ਕਰ ਦਿੱਤਾ ਗਿਆ। ਅਸਲ ਵਿਚ ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਇਹ ਘਿਨਾਉਣੀ ਕਾਰਵਾਈ ਇਸ ਕਾਰਨ ਕੀਤੀ ਕਿਉਂਕਿ ਉਹ ਬਾਕੀ ਦੇ ਜਥੇਦਾਰਾਂ ਤੋਂ 2 ਦਸੰਬਰ 2024 ਦਾ ਫ਼ੈਸਲਾ ਬਦਲਾਉਣਾ ਚਾਹੁੰਦੇ ਸਨ, ਪਰ ਜਦੋਂ ਬਾਕੀ ਦੇ ਜਥੇਦਾਰ ਫ਼ੈਸਲਾ ਬਦਲਣਾ ਨਾ ਮੰਨੇ ਤਾਂ 7 ਮਾਰਚ ਨੂੰ ਗਿਆਨੀ ਰਘਬੀਰ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਅਤੇ ਗਿਆਨੀ ਸੁਲਤਾਨ ਸਿੰਘ (ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ) ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ। ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਸ੍ਰੀ ਕੇਸਗੜ੍ਹ ਦਾ ਜਥੇਦਾਰ ਲਾਏ ਜਾਣ ਤੋਂ ਇਲਾਵਾ ਕਾਰਜਕਾਰੀ ਜਥੇਦਾਰ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਾਧੂ ਚਾਰਜ ਭੀ ਦੇ ਦਿੱਤਾ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚਾਉਣ ਅਤੇ ਸਵ: ਪ੍ਰਕਾਸ਼ ਸਿੰਘ ਬਾਦਲ ਦਾ ਖੁੱਸਿਆ ਹੋਇਆ ‘ਪੰਥ ਰਤਨ, ਫ਼ਖਰ-ਏ-ਕੌਮ’ ਅਵਾਰਡ ਬਹਾਲ ਕਰਵਾਉਣ ਲਈ ਕੇਵਲ 25 ਦਿਨਾਂ ’ਚ 3 ਜਥੇਦਾਰ ਹਟਾਏ ਜਾਣ ਦੀ ਮੰਦਭਾਗੀ ਕਾਰਵਾਈ ਦਾ ਸਮੂਹ ਪੰਥਕ ਧਿਰਾਂ ਵੱਲੋਂ ਜਬਰਦਸਤ ਵਿਰੋਧ ਹੋ ਰਿਹਾ ਹੈ। ਜਦ ਇਸ ਤਰ੍ਹਾਂ ਜਥੇਦਾਰ ਲਾਏ ਅਤੇ ਹਟਾਏ ਜਾਣ ਦੀ ਤਾਕਤ ਕੇਵਲ ਇੱਕ ਹੀ ਆਦਮੀ ਦੇ ਹੱਥ ਹੋਵੇ ਤਾਂ ਸਰਬਉੱਚ ਐਲਾਨੇ ਜਾ ਰਹੇ ਸ੍ਰੀ ਅਕਾਲ ਤਖ਼ਤ ਤੋਂ ਨਿਰਪੱਖਤਾ ਵਾਲੇ ਅਤੇ ਗੁਰਮਤਿ ਅਨੁਸਾਰੀ ਫ਼ੈਸਲਿਆਂ ਦੀ ਉਮੀਦ ਕਿੱਥੋਂ ਤੱਕ ਰੱਖੀ ਜਾ ਸਕਦੀ ਹੈ ?

ਬਦਲਾਅ ਲਈ ਕੁਝ ਕੁ ਸੁਝਾਅ

(1). ਅਕਾਲੀ ਦਲ ਦੀ ਮੌਜੂਦਾ ਅਧੋਗਤੀ ਦਾ ਮੁੱਖ ਕਾਰਨ ਇਹ ਹੈ ਕਿ ਬਾਦਲ ਪਰਵਾਰ ਨੇ ਰਾਜਸੀ ਸੱਤਾ ਹਥਿਆਉਣ ਲਈ ਪੰਥਕ ਰਵਾਇਤਾਂ ਅਤੇ ਗੁਰਮਤਿ ਅਸੂਲਾਂ ਦੀ ਅਣਦੇਖੀ ਕਰ ਪੰਥ ਦੀਆਂ ਤਿੰਨਾਂ ਸਿਰਮੌਰ ਸੰਸਥਾਵਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ। ਇਸ ਲਈ ਤਿੰਨੇ ਸੰਸਥਾਵਾਂ ’ਤੇ ਏਕਾਧਿਕਾਰ ਖਤਮ ਕਰਨ ਲਈ ਇੱਕ ਦੀ ਬਜਾਏ ਦੋ ਪਾਰਟੀਆਂ ਬਣਾਈਆਂ ਜਾਣ, ਜਿਨ੍ਹਾਂ ’ਚੋਂ ਇੱਕ ਦਾ ਕਾਰਜ ਖੇਤਰ ਧਾਰਮਿਕ ਅਤੇ ਅਤੇ ਦੂਸਰੀ ਦਾ ਕਾਰਜ ਖੇਤਰ ਰਾਜਨੀਤਕ ਹੋਵੇ। ਕੋਈ ਵੀ ਨੀਤੀਗਤ ਫ਼ੈਸਲਾ ਕਰਨ ਦਾ ਅਧਿਕਾਰ ਕੇਵਲ ਪ੍ਰਧਾਨ ਦੀ ਬਜਾਏ ਪੰਚ ਪ੍ਰਧਾਨੀ ਪ੍ਰਬੰਧ ਕੋਲ ਹੋਵੇ। ਦੋਵਾਂ ਪਾਰਟੀਆਂ ਦਾ ਸਿਧਾਂਤਕ ਤੌਰ ’ਤੇ ਆਪਸੀ ਤਾਲਮੇਲ ਤਾਂ ਹੋਵੇ, ਪਰ ਕੋਈ ਵੀ ਵਿਅਕਤੀ ਦੋਵਾਂ ’ਚੋਂ ਕੇਵਲ ਇੱਕ ਦੀ ਚੋਣ ਕਰ ਸਕਦਾ ਹੈ ਭਾਵ ਰਾਜਨੀਤਕ ਅਕਾਲੀ ਦਲ ਨੂੰ ਸ੍ਰੋਮਣੀ ਕਮੇਟੀ ਦੀ ਚੋਣ ਲਈ ਉਮੀਦਵਾਰਾਂ ਦੀਆਂ ਟਿਕਟਾਂ ਵੰਡਣ ਅਤੇ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਐਲਾਨਣ ਦਾ ਕੋਈ ਹੱਕ ਨਾ ਹੋਵੇ ਅਤੇ ਸ੍ਰੋਮਣੀ ਕਮੇਟੀ ਮੈਂਬਰਾਂ ’ਤੇ ਹਰ ਰਾਜਨੀਤਕ ਚੋਣ ਲੜਨ ਤੇ ਉਸ ਦਾ ਪ੍ਰਚਾਰ ਕਰਨ ’ਤੇ ਪਾਬੰਦੀ ਹੋਵੇ।

(2). ਜਿਸ ਤਰ੍ਹਾਂ ਹਰ ਦੇਸ਼ ਦੀ ਰਾਜਨੀਤਕ ਚੋਣ ਲੜਨ ਲਈ ਉਸ ਦੇਸ਼ ਦਾ ਸ਼ਹਰੀ ਹੋਣਾ ਅਤੇ ਸੰਵਿਧਾਨ ਮੰਨਣਾ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਸ੍ਰੋਮਣੀ ਕਮੇਟੀ ਮੈਂਬਰ ਦੇ ਉਮੀਦਵਾਰ ਲਈ ਅੰਮ੍ਰਿਤਧਾਰੀ ਸਿੱਖ ਅਤੇ ਸ੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹੋਣਾ ਲਾਜ਼ਮੀ ਹੋਵੇ।

(3). (ੳ) ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਨੰ: 219 ਏ.ਟੀ. 00 ਮਿਤੀ 29.3.2000 ’ਤੇ ਹੂ-ਬਹੂ ਅਮਲ ਕਰਵਾਉਣ ਲਈ ਸ੍ਰੋਮਣੀ ਕਮੇਟੀ ਪਾਬੰਦ ਹੋਵੇ ਭਾਵ ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ; ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਿਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਹੱਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿਜੀ ਹਿਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਤੇ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ।

(ਅ). ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਕੇਵਲ ਸ੍ਰੋਮਣੀ ਅਕਾਲੀ ਦਲ ’ਤੇ ਹੀ ਨਹੀਂ ਬਲਕਿ ਦੇਸ਼ ਵਿਦੇਸ਼ ’ਚ ਵਸ ਰਹੇ ਅਤੇ ਹਰ ਰਾਜਨੀਤਕ ਪਾਰਟੀ ’ਚ ਵਿਚਰ ਰਹੇ ਸਿੱਖਾਂ ’ਤੇ ਇੱਕ ਸਾਰ ਲਾਗੂ ਹੁੰਦਾ ਹੈ; ਇਸ ਲਈ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਬਰਖਾਸਤਗੀ ਦਾ ਅਧਿਕਾਰ ਕੇਵਲ ਸ੍ਰੋਮਣੀ ਕਮੇਟੀ ਦਾ ਨਹੀਂ ਬਲਕਿ ਗੁਰਮਤਿ ਪ੍ਰਚਾਰ ਕਰ ਰਹੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਚੁਣੀਆਂ ਹੋਈਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁੰਮਾਇੰਦਿਆਂ ਵੱਲੋਂ ਸਰਬ ਸੰਮਤੀ ਨਾਲ ਹੀ ਹੋਵੇ। ਹਰ ਸੂਬੇ/ਦੇਸ਼ ਨੂੰ ਨੁੰਮਾਇੰਦਗੀ ਉੱਥੋਂ ਦੀ ਸਿੱਖ ਵਸੋਂ ਦੀ ਗਿਣਤੀ ਦੇ ਆਧਾਰ ’ਤੇ ਮਿਲੇ।

(ੲ). ਜੇ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ ਪੰਜ ਸਿੰਘਾਂ ਨੂੰ ਦੇ ਦਿੱਤਾ ਜਾਵੇ ਤਾਂ ਕੋਈ ਵੀ ਜਥੇਦਾਰ ਸੱਤਾ ਦੇ ਪ੍ਰਭਾਵ ਹੇਠ ਆ ਕੇ ਜਾਂ ਕਿਸੇ ਏਜੰਸੀ ਵੱਲੋਂ ਖਰੀਦੇ ਜਾਣ ਦੀ ਸੰਭਾਵਨਾ ਅਧੀਨ ਸਰਬਰਾਹ ਅਰੂੜ ਸਿੰਘ, ਗਿਆਨੀ ਪੂਰਨ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਵਾਙ ਅਜਿਹੇ ਹੁਕਮਨਾਮੇ ਜਾਰੀ ਕਰਦਾ ਰਹੇਗਾ, ਜਿਨ੍ਹਾਂ ਦੇ ਮੰਨਣ ਨਾਲ ਸਿੱਖ ਮਰਿਆਦਾ ਅਤੇ ਪੰਥਕ ਮਾਨ ਸਨਮਾਨ ਦਾਅ ’ਤੇ ਲੱਗ ਸਕਦੀ ਹੈ। ਇਸ ਲਈ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਪੰਜਾਂ ਜਥੇਦਾਰਾਂ ਕੋਲ ਨਾ ਹੋਵੇ। ਜਦੋਂ ਵੀ ਕੋਈ ਪੰਥਕ ਮਸਲਾ ਆਵੇ ਤਾਂ ਪੰਜੇ ਜਥੇਦਾਰ ਆਪਸੀ ਸਲਾਹ ਪਿੱਛੋਂ ਦੇਸ਼ ਵਿਦੇਸ਼ ਦੀਆਂ ਸੁਮੱਚੀਆਂ ਸਿੱਖ ਜਥੇਬੰਦੀਆਂ ਅਤੇ ਪੰਥਕ ਵਿਦਵਾਨਾਂ ਦਾ ਨੁੰਮਾਇੰਦਾ ਇਕੱਠ ਸੱਦਣ, ਜੋ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ’ਚ ਫੈਸਲਾ ਲੈਣ। ਇਸ ਤਰ੍ਹਾਂ ਦੇ ਫੈਸਲੇ ਦਾ ਪੰਜ ਸਿੰਘ ਸਾਹਿਬਾਨ; ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਐਲਾਨ ਕਰਨ; ਜੋ ਹਰ ਸਿੱਖ ਲਈ ਮੰਨਣਾ ਲਾਜ਼ਮੀ ਹੋਵੇ।

(4). ਸ੍ਰੋਮਣੀ ਅਕਾਲ ਦਲ (ਰਾਜਨੀਤਕ) ਦਾ ਮੈਂਬਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ’ਤੇ ਅਮਲ ਕਰਨ ਵਾਲਾ ਪੰਜਾਬ ਦਾ ਹਰ ਉਹ ਵਸਨੀਕ ਬਣ ਸਕਦਾ ਹੋਵੇ, ਜੋ ਪੰਜਾਬ ਦੇ ਆਰਥਿਕ ਅਤੇ ਰਾਜਨੀਤਕ ਮੁੱਦਿਆਂ ਲਈ ਹਰ ਕੁਰਬਾਨੀ ਦੇਣ ਲਈ ਤਤਪਰ ਰਹੇ। ਕੋਈ ਵੀ ਮੈਂਬਰ; ਗ਼ੈਰ ਸਿੱਖ ਭਾਵੇਂ ਹੋਵੇ, ਪਰ ਫਿਰਕਾ ਪ੍ਰਸਤ ਨਾ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਸਿਧਾਂਤ ‘‘ਅਵਲਿ, ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ? ਕੋ ਮੰਦੇ ? ’’ ਅਤੇ ‘‘ਜਾਤਿ ਕਾ ਗਰਬੁ ਕਰਿ ਮੂਰਖ ਗਵਾਰਾ   ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ’’ (ਮਹਲਾ /੧੧੨੮) ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਵਾਲਾ ਹੋਵੇ ਯਾਨੀ ਸਮਾਜ ’ਚ ਵੰਡੀਆਂ ਪਾ ਕੇ ਨਫ਼ਰਤਾਂ ਫੈਲਾਉਣ ਵਾਲਾ ਕਦਾਚਿਤ ਨਾ ਹੋਵੇ।

(5). ਕਿਸੇ ਐਸੀ ਪਾਰਟੀ ਨੂੰ, ਜੋ ਉਕਤ ਨੰ: 4 ’ਚ ਵਰਨਣ ਕੀਤੇ ਸਿਧਾਂਤ ਦੀ ਵਿਰੋਧਤਾ ਕਰਦੀ ਹੋਵੇ, ਨੂੰ ਬਿਨਾਂ ਸ਼ਰਤ ਹਿਮਾਇਤ ਦੇਣੀ; ਕੌਮ ਅਤੇ ਪੰਜਾਬ ਦੇ ਸਿਆਸੀ ਤੇ ਆਰਥਿਕ ਹਿਤਾਂ ਨੂੰ ਢਾਹ ਲਾਉਣ ਤੁਲ ਹੈ, ਇਸ ਲਈ ਸ੍ਰੋਮਣੀ ਅਕਾਲੀ ਦਾ ਮੁੱਖ ਏਜੰਡਾ; ਦੇਸ਼ ਦੀਆਂ ਸਮੂਹ ਖੇਤਰੀ ਪਾਰਟੀਆਂ ਨੂੰ ਇੱਕ ਸਾਂਝੇ ਖੇਤਰੀ ਮੁੱਦੇ ’ਤੇ ਇਕੱਤਰ ਕਰ ਰਾਸਟਰੀ ਤੌਰ ’ਤੇ ਗੱਠਜੋੜ ਕਰਨਾ ਹੋਵੇ; ਜੋ ਬਹੁ ਕੌਮੀ ਸੂਬਿਆਂ ਦੇ ਆਪਣੇ ਵਿਲੱਖਣ ਸੱਭਿਆਚਾਰ, ਮਾਤ ਭਾਸ਼ਾ ਅਤੇ ਆਰਥਿਕ/ਰਾਜਨੀਤਕ ਹਿਤਾਂ ਦੀ ਪੂਰਤੀ ਲਈ ਭਾਰਤ ਸਰਕਾਰ ਵੱਲੋਂ ਸਾਰੀਆਂ ਸ਼ਕਤੀਆਂ ਦੇ ਕੇਂਦਰੀਕਰਨ ਦਾ ਵਿਰੋਧ ਅਤੇ ਵਿਕੇਂਦਰੀਕਰਨ (Fedral System)  ਲਾਗੂ ਕਰਨ ਦੀ ਹਾਮੀ ਭਰਨ।

ਬੜੀ ਫਿਕਰ ਦੀ ਘੜੀ ਹੈ ਪੰਥ ਅੱਗੇ

0

ਬੜੀ ਫਿਕਰ ਦੀ ਘੜੀ ਹੈ ਪੰਥ ਅੱਗੇ, ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਵਣੇ ਲਈ।

ਹੈ ਨਹੀਂ ਅਕਾਲੀ ਉਸ ਕੱਦ ਕਾਠ ਵਾਲੇ, ਜੋ ਗੱਲ ਕਰਦੇ ਸਨ ਅਕਾਲੀ ਸਦਾਵਣੇ ਲਈ।

ਘਰ ਘਾਟ ਦਾ ਫ਼ਿਕਰ ਉਹ ਕਦੇ ਨ ਕਰਦੇ, ਗੱਲ ਛੇੜ ਬਹਿੰਦੇ ਸਨ ਪੰਥ ਬਚਾਵਣੇ ਲਈ।

ਪਦ ਪਦਵੀਆਂ ਦੀ ਉਨ੍ਹਾ ਝਾਕ ਕੋਈ ਨ, ਰੀਝ ਰਹਿੰਦੀ ਸੀ ਅਣਖ ਕਮਾਵਣੇ ਲਈ।

ਅੱਜ ਕੁਰਸੀ ਦੀ ਭੁੱਖ ਨੇ ਡਾਢਾ ਜ਼ੋਰ ਪਾਇਆ, ਅਕਾਲੀ ਦਲ ਹੀ ਹੱਥੋਂ ਗਵਾ ਬੈਠੇ।

ਅਸੂਲ ਸਿੱਖੀ ਵਾਲੇ ਸਮਝੋ ਬਾਹਰ ਕੱਢੇ ਵੇਖੋ, ਜੱਥੇਬੰਦੀ ਦਾ ਕਿਲ੍ਹਾ ਢੁਆ ਬੈਠੇ।

ਧੀਆਂ ਪੁੱਤਾਂ ਲਈ ਰਾਖਵੀਆਂ ਕਰ ਥਾਵਾਂ, ਮਮਤਾ ਹੱਥੋਂ ਜੱਥੇਬੰਦੀ ਗਵਾ ਬੈਠੇ।

ਜੀਵਨ ਸਿੱਖ ਵਾਲਾ ਸਮਝ ਨ ਆਇਆ, ਬੇਸਮਝੀ ਜ਼ਿੱਦ ਨਾਲ ਭੋਗ ਪਵਾ ਬੈਠੇ।

ਸ਼੍ਰੋਮਣੀ ਅਕਾਲੀ ਦਲ ਦੀ ਸਹੀ ਹੋਂਦ ਖ਼ਾਤਰ, ਸੰਸਾਰ ਭਰ ਦਾ ਸਿੱਖ ਕੁਰਲਾ ਰਿਹਾ ਹੈ।

ਸਾਡੇ ਪੁਰਖਿਆਂ ਜੋ ਅਕਾਲੀ ਦਲ ਪੈਦਾ ਕੀਤਾ, ਬਚ ਜਾਵੇ ਸਿੱਖ ਕੁਰਲਾ ਰਿਹਾ ਹੈ।

ਜਿਨ੍ਹਾਂ ਲੋਕਾਂ ਅਕਾਲੀ ਦਲ ਨਾਲ ਧ੍ਰੋਹ ਕੀਤਾ, ਮੱਕੜੀ ਜਾਲ ਉਨ੍ਹਾ ਫਸਾ ਰਿਹਾ ਹੈ।

ਸਾਡੀ ਸਿਆਸਤ ਦਾ ਜਿਸ ਦਮ ਭਰਿਆ, ਉਹ ਅਕਾਲੀ ਵਿਰਾਸਤ ਫੁਰਮਾ ਰਿਹਾ ਹੈ।

ਬੇਕਦਰਿਆਂ ਨਾਲੋਂ ਅੱਜ ਵੀ ਕਦਰਦਾਨ ਬਹੁਤੇ, ਅਕਾਲੀ ਦਲ ਉਨ੍ਹਾਂ ਬਣਾ ਲੈਣਾ।

ਕੱਚਿਆਂ ਪਿੱਲਿਆਂ ਨੂੰ ਰਾਹੋਂ ਕਰ ਪਾਸੇ, ਸਿਦਕੀ ਲੱਭ ਅਕਾਲੀ ਦਲ ਅਪਣਾ ਲੈਣਾ।

ਮੁਕਾਬਲਾ ਕਰਨਾ ਦੂਜਿਆਂ ਸਾਰਿਆਂ ਦਾ, ਅਕਾਲੀ ਦਲ ਦਾ ਤਾਜ ਸਜਾਅ ਲੈਣਾ।

ਪੰਜ ਲੱਭ ਕੇ ਸਿੰਘ ਕਿਰਦਾਰ ਵਾਲੇ, ਨਾਹਰਾ ਅਕਾਲੀ ਦਲ ਜ਼ਿੰਦਾਬਾਦ ਲਾ ਲੈਣਾ।

ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ)-95920-93472

ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਸੰਖੇਪ ਜੀਵਨ ਵੇਰਵਾ ਤੇ ਸੰਦੇਸ਼

0

ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਸੰਖੇਪ ਜੀਵਨ ਵੇਰਵਾ ਤੇ ਸੰਦੇਸ਼

ਕਿਰਪਾਲ ਸਿੰਘ (ਬਠਿੰਡਾ)

ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਹਨ। ਆਪ ਜੀ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਪਿਤਾ ਤੇਜਭਾਨ ਭੱਲਾ ਖੱਤਰੀ ਅਤੇ ਮਾਤਾ ਸੁਲਖਣੀ (ਲੱਛਮੀ) ਦੇ ਘਰ ਹੋਇਆ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ, ਸ: ਕਰਮ ਸਿੰਘ ਹਿਸਟੋਰੀਅਨ ਅਤੇ ਗਿ. ਸੋਹਨ ਸਿੰਘ ਸੀਤਲ ਅਨੁਸਾਰ ਆਪ ਜੀ ਦਾ ਜਨਮ ੧੦ ਜੇਠ, ਵੈਸਾਖ ਸੁਦੀ ੧੪, ਸੰਮਤ ੧੫੩੬ ਬਿਕ੍ਰਮੀ/5 ਮਈ 1479 ਹੈ। ਡਾ: ਗੰਡਾ ਸਿੰਘ, ਪ੍ਰੋ: ਸਾਹਿਬ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਅਤੇ ਸ੍ਰੋਮਣੀ ਕਮੇਟੀ ਵੱਲੋਂ ਲਿਖਤ ਸਿੱਖ ਇਤਿਹਾਸ ’ਚ ਜਨਮ ਮਿਤੀ ੮ ਜੇਠ, ਵੈਸਾਖ ਸੁਦੀ ੧੪, ਸੰਮਤ ੧੫੩੬ ਬਿਕ੍ਰਮੀ/5 ਮਈ 1479 ਲਿਖੀ ਹੋਈ ਹੈ ਭਾਵ ੮ ਜੇਠ ਅਤੇ ੧੦ ਜੇਠ ਦੀ ਤਾਰੀਖ਼ ’ਚ ਅੰਤਰ ਹੈ ਜਦਕਿ ਬਾਕੀ ਦੀਆਂ ਦੋਵੇਂ ਪਧਤੀਆਂ ਦੀ ਤਿਥ ਅਤੇ ਤਾਰੀਖ਼ ’ਚ ਕੋਈ ਅੰਤਰ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਵਿਦਵਾਨਾਂ ਨੂੰ ਇੱਕ ਪੱਧਤੀ ਤੋਂ ਦੂਜੀ ਪੱਧਤੀ ’ਚ ਤਾਰੀਖ਼ ਤਬਦੀਲ ਕਰਦੇ ਸਮੇਂ ਥੋੜ੍ਹਾ ਭੁਲੇਖਾ ਲੱਗਾ ਹੈ ਕਿਉਂਕਿ ਸ: ਪਾਲ ਸਿੰਘ ਪੁਰੇਵਾਲ ਦੀ ਜੰਤਰੀ ’ਚੋਂ ਵੇਖਿਆਂ; ਵੈਸਾਖ ਸੁਦੀ ੧੪, ਸੰਮਤ ੧੫੩੬ ਬਿਕ੍ਰਮੀ/5 ਮਈ 1479 ਨੂੰ ੯ ਜੇਠ ਬਿਕ੍ਰਮੀ ਸੰਮਤ ੧੫੩੬ ਬਣਦਾ ਹੈ।

23 ਸਾਲ ਦੀ ਉਮਰ ਦੌਰਾਨ ਸੰਮਤ ੧੫੫੯ (1502 ਈ:) ’ਚ ਆਪ ਜੀ ਦਾ ਵਿਆਹ ਸ੍ਰੀਮਤੀ ਮਨਸਾ ਦੇਵੀ ਜੀ ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੇ ਦੋ ਪੁੱਤਰ (ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ) ਅਤੇ ਦੋ ਪੁੱਤਰੀਆਂ (ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ) ਦਾ ਜਨਮ ਹੋਇਆ।

ਸਫਲ ਪਰਵਾਰਿਕ ਜੀਵਨ ਪਿਛੋਂ ਆਪ ਬੜੀ ਤੀਬਰਤਾ ਨਾਲ ਧਾਰਮਿਕ ਰਾਹਾਂ ’ਤੇ ਚਲ ਪਏ।  ਭਾਈ ਲਹਿਣਾ ਜੀ ਦੀ ਤਰ੍ਹਾਂ ਆਪ ਵੀ 20 ਸਾਲ ਗੰਗਾ ਮਈਆ ਦੀ ਯਾਤਰਾ ਕਰਨ ਦੀ ਕਠਿਨ ਘਾਲ ਘਾਲਦੇ ਰਹੇ। ਜਦ ਆਪ 20ਵੀ ਵਾਰ ਗੰਗਾ ਇਸ਼ਨਾਨ ਲਈ ਗਏ ਤਾਂ ਉਨ੍ਹਾਂ ਨਾਲ ਇਕ ਐਸੀ ਘਟਨਾ ਵਾਪਰੀ ਕਿ ਜਿਸ ਨਾਲ਼ੀ ਜ਼ਿੰਦਗੀ ਦੀ ਪੂਰੀ ਰੌਂ ਹੀ ਬਦਲ ਗਈ। ਆਪ ਜੀ ਦਾ ਮੇਲ ਇਕ ਵੈਸ਼ਨਵ ਬ੍ਰਾਹਮਚਾਰੀ ਨਾਲ ਹੋਇਆ। ਮੇਲ ਜੋਲ ਐਨਾ ਵਧ ਗਿਆ ਕਿ ਖਾਣਾ ਪੀਣਾ ਵੀ ਇਕੱਠਾ ਹੋਣ ਲੱਗਾ। ਅਚਾਨਕ ਉਸ ਨੇ ਇੱਕ ਦਿਨ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ ?  ਆਪ ਜੀ ਦਾ ਜਵਾਬ ਸੀ ਕਿ ‘ਗੁਰੂ ਦੀ ਭਾਲ ਵਿਚ ਉਮਰ ਗੁਜਰ ਗਈ ਹੈ ਅਜੇ ਤਕ ਕੋਈ ਮਿਲਿਆ ਨਹੀ’। ਇਹ ਜਵਾਬ ਸੁਣ ਕੇ ਵੈਸ਼ਨਵ ਬ੍ਰਾਹਮਚਾਰੀ ਨੇ ਬਹੁਤ ਬੁਰਾ ਮਨਾਇਆ ਤੇ ਕਿਹਾ ‘ਨਿਗੁਰੇ ਕਾ ਸੰਗ ਅਤੇ ਨਿਗੁਰੇ ਦੇ ਹੱਥ ਦਾ ਪੱਕਿਆ ਅੰਨ ਖਾ ਕੇ ਮੇਰਾ ਜਨਮ ਬ੍ਰਿਥਾ ਗਿਆ’। ਇਸ ਤੋਂ ਬਾਅਦ ਉਸ ਨੇ ਬਾਬਾ ਅਮਰਦਾਸ ਜੀ ਦੀ ਸੰਗਤ ਕਰਨੀ ਛੱਡ ਦਿੱਤੀ। ਆਪ ਜੀ ਦੇ ਮਨ ਨੂੰ ਡੂੰਘੀ ਚੋਟ ਲੱਗੀ। ਆਪ ਕਈ ਹੋਰ ਸਾਧੂਆਂ ਨੂੰ ਮਿਲੇ, ਪਰ ਮਨ ਨਾ ਪਤੀਜਿਆ। ਅਚਾਨਕ ਇਕ ਦਿਨ ਉਨ੍ਹਾ ਦੇ ਭਰਾ ਦੀ ਨੂੰਹ ਅਤੇ ਗੁਰੂ ਅੰਗਦ ਦੇਵ ਜੀ ਦੀ ਸਪੁਤਰੀ ਬੀਬੀ ਅਮਰੋ ਦੇ ਮੂੰਹੋਂ, ਸਵੇਰੇ ਸਵੇਰੇ, ਦੁੱਧ ਰਿੜਕਦੇ ਵਕਤ ਬਾਣੀ ਦੇ ਇਹ ਬੋਲ ‘‘ਭਇਆ ਮਨੂਰੁ, ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ; ਤਉ ਨਾਨਕ ਤ੍ਰਿਸਟਸਿ ਦੇਹਾ ’’ (ਮਹਲਾ /੯੯੦) ਧਿਆਨ ਨਾਲ਼ ਸੁਣੇ। ਜਦ ਬੀਬੀ ਅਮਰੋ ਤੋਂ ਪੁੱਛਿਆ ਕਿ ਸਵੇਰੇ ਸਵੇਰੇ ਤੁਸੀਂ ਕੀ ਗਾ ਰਹੇ ਸੀ ? ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਗੁਰੂ ਨਾਨਕ ਜੀ ਦੀ ਬਾਣੀ ਹੈ; ਜਿਨ੍ਹਾਂ ਦੀ ਗੁਰਗੱਦੀ ’ਤੇ ਮੇਰੇ ਪਿਤਾ ਜੀ ਬਿਰਾਜਮਾਨ ਹਨ। ਬਾਣੀ ਦੇ ਬੋਲ ਇੰਨੇ ਪਿਆਰੇ ਸਨ ਕਿ (ਗੁਰੂ) ਅਮਰਦਾਸ ਜੀ ਦੇ ਦਿਲ ’ਚ ਉਨ੍ਹਾਂ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ। ਜਦ ਆਪ ਬੀਬੀ ਅਮਰੋ ਜੀ ਨਾਲ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਗਏ ਤਾਂ ਗੁਰੂ ਘਰ ਜੋਗੇ ਹੀ ਰਹਿ ਗਏ, ਮੁੜ ਵਾਪਸ ਨਾ ਪਰਤੇ।

ਆਪਣੇ ਮਾਨ ਅਪਮਾਨ ਤੇ ਰਿਸ਼ਤੇ ਤੋਂ ਉਚੇਰੇ ਉਠ ਕੇ, ਪੂਰੇ ਸਿਦਕ ਪ੍ਰੇਮ ਤੇ ਉਤਸ਼ਾਹ ਨਾਲ ਹਰ ਰੋਜ਼ ਸੂਬ੍ਹਾ ਸੂਬ੍ਹਾ ਤਿੰਨ ਕੋਹ ਦੂਰ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆਉਂਦੇ, ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਂਦੇ, ਉਨ੍ਹਾਂ ਦੇ ਕੱਪੜੇ ਧੋਂਦੇ ਤੇ ਲੰਗਰ ਦੀ ਸੇਵਾ ’ਚ ਰੁਝ ਜਾਂਦੇ। ਲੰਗਰ ਦੇ ਭਾਂਡੇ ਮਾਂਜਣੇ, ਪਾਣੀ ਢੋਣਾ, ਪੱਖਾ ਝੱਲਣਾ ਜਾਰੀ ਰੱਖਦੇ। ਮੂੰਹ ਨਾਲ ਬਾਣੀ ਪੜ੍ਹਦੇ ਰਹਿੰਦੇ ਯਾਨੀ ਹਥ ਸੇਵਾ ਵੱਲ ਤੇ ਚਿਤ ਸਦਾ ਕਰਤਾਰ ਵੱਲ ਰਹਿੰਦਾ। ਘੱਟ ਬੋਲਦੇ, ਘੱਟ ਖਾਂਦੇ ਤੇ ਘੱਟ ਹੀ ਸੌਂਦੇ। 

ਗੋਇੰਦੇ ਦੀ ਬਹੁਤ ਸਾਰੀ ਜ਼ਮੀਨ ਸੀ, ਜਿਥੇ ਓਹ ਗੋਇੰਦਵਾਲ ਵਸਾਉਣਾ ਚਾਹੁੰਦਾ ਸੀ। ਗੋਇੰਦੇ ਦੀ ਬੇਨਤੀ ਮੰਨ ਕੇ ਗੁਰੂ ਅੰਗਦ ਦੇਵ ਜੀ ਨੇ (ਗੁਰੂ) ਅਮਰਦਾਸ ਜੀ ਨੂੰ ਨਾਲ ਭੇਜਿਆ। ਆਪ ਨੇ ਆਗਿਆ ਨੂੰ ਸਿਰ ਮੱਥੇ ਮੰਨਿਆ। ਫਿਰ ਵੀ ਗੁਰੂ ਜੀ ਨੂੰ ਇਸ਼ਨਾਨ ਕਰਾਉਣ, ਕੱਪੜੇ ਧੋਣ ਤੇ ਲੰਗਰ ਆਦਿ ਦੀ ਸੇਵਾ ਜਾਰੀ ਰੱਖੀ। ਦਿਨੇ ਸੇਵਾ ਕਰਦੇ ਤੇ ਸ਼ਾਮ ਨੂੰ ਗੋਇੰਦਵਾਲ ਚਲੇ ਜਾਂਦੇ। ਅਖੀਰ ਕੁਛ ਚਿਰ ਮਗਰੋਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਗੋਇੰਦਵਾਲ ਰਹਿਣ ਦੀ ਆਗਿਆ ਦੇ ਦਿੱਤੀ। ਰੁਝੇਵੇਂ ਵਧਦੇ ਗਏ, ਪਰ ਸੇਵਾ ਵਿਚ ਕੋਈ ਊਣਤਾ ਨਾ ਪੈਣ ਦਿੱਤੀ।

ਜਦ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਸਮਾਂ ਨੇੜੇ ਆਉਂਦਾ ਪ੍ਰਤੀਤ ਹੋਇਆ ਤਾਂ ਪ੍ਰੇਮ, ਸਿਦਕ, ਘਾਲ-ਕਮਾਈ ਤੇ ਯੋਗਤਾ ਪੱਖੋਂ ਆਪ ਨੇ ੩ ਵੈਸਾਖ, ਚੇਤ ਸੁਦੀ ੪ ਬਿਕ੍ਰਮੀ ਸੰਮਤ ੧੬੦੯ (29 ਮਾਰਚ 1552 ਈ:) ਨੂੰ ਸੰਗਤ ਦੇ ਸਾਹਮਣੇ ਅਮਰਦਾਸ ਜੀ ਨੂੰ ਗੁਰਿਆਈ ਦਾ ਤਿਲਕ ਲਾਉਣ ਦਾ ਮਾਣ ਬਾਬਾ ਬੁੱਢਾ ਜੀ ਨੂੰ ਬਖਸ਼ਿਆ।  ਆਪ 22 ਸਾਲ ਗੁਰਗੱਦੀ ’ਤੇ ਬਿਰਾਜਮਾਨ ਰਹੇ, ਜਿਸ ਦੌਰਾਨ ਆਪ ਨੇ ਸਿੱਖੀ ਮਹੱਲ ਨੂੰ ਉਸਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਕਈ ਧਾਰਮਿਕ, ਸਮਾਜਿਕ ਸੁਧਾਰ ਕੀਤੇ ਤੇ ਗੁਰਮਤਿ ਰਾਹਾਂ ਨੂੰ ਮਜ਼ਬੂਤ ਕਰਨ ਦੇ ਕਈ ਢੰਗ ਅਪਣਾਏ। ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅੰਗਦ ਸਾਹਿਬ ਜੀ ਦੇ ਚਲਾਏ ਰਾਹਾਂ ਨੂੰ ਵਧੇਰੇ ਪੱਧਰਾ, ਸਾਫ਼, ਸੌਖਾ ਤੇ ਚੌੜਾ ਕਰਨ ਦਾ ਯਤਨ ਕੀਤਾ। ਆਪਣੀ ਬਾਣੀ ਦੁਆਰਾ ਗੁਰਮਤਿ ਦੇ ਸਿਧਾਂਤਾਂ ਨੂੰ ਹੋਰ ਸਪਸ਼ਟ ਤੇ ਸਰਲ ਬਣਾਇਆ। ਸਿੱਖ ਸੰਗਤ ਤੇ ਸਮਾਜ ’ਚ ਭਾਈਚਾਰੇ ਦੇ ਉਹ ਪੂਰਨੇ ਪਾਏ, ਜੋ ਆਉਣ ਵਾਲੀਆਂ ਪੁਸ਼ਤਾਂ ਲਈ ਚਾਨਣ ਮੁਨਾਰਾ ਸਾਬਤ ਹੋਏ। ਆਪ ਜੀ ਦਾ ਆਪਣਾ ਜੀਵਨ; ਬੜਾ ਪਵਿਤਰ, ਸਾਦਗੀ ਭਰਿਆ, ਸਿਧਾਂਤਿਕ, ਧਾਰਮਿਕ, ਸੇਵਾ ਸਿਮਰਨ, ਸਹਿਨਸ਼ੀਲਤਾ, ਦਇਆ ਤੇ ਪਿਆਰ ਦਾ ਨਮੂਨਾ ਸੀ। ਆਪ ਇਕ ਚੰਗੇ ਗ੍ਰਿਹਸਤੀ, ਸੁੱਚੀ ਤੇ ਸੱਚੀ ਕਿਰਤ ਅਤੇ ਗਰੀਬਾਂ, ਲੋੜਵੰਦਾਂ, ਦੀਨ ਦੁਖੀਆਂ ਦੀ ਸਹਾਇਤਾ ਕਰਨ ਵਾਲੇ ਮਹਾਂ ਪੁਰਸ਼ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ੧੩੯੬ ’ਤੇ ਭੱਟਾਂ ਦੇ ਸਵਈਆਂ ’ਚ ਭਟ ਭਲੵ ਜੀ ਨੇ ਗੁਰੂ ਅਮਰਦਾਸ ਜੀ ਦੇ ਬੇਅੰਤ ਗੁਣਾਂ ਦਾ ਵਰਣਨ ਬਹੁਤ ਹੀ ਭਾਵਪੂਰਕ ਸ਼ਬਦਾਂ ’ਚ ਕੀਤਾ ਹੈ; ਜਿਵੇਂ ਕਿ ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲਾਂ ਦੀ ਗਿਣਤੀ ਨਹੀਂ ਹੋ ਸਕਦੀ। ਸੂਰਜ ਤੇ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦਾ ਪੇਟ,  ਗੰਗਾ ਦੀਆਂ ਲਹਿਰਾਂ ਦਾ ਭੀ ਕੋਈ ਅੰਤ ਨਹੀਂ ਪਾ ਸਕਦਾ, ਪਰ ਫਿਰ ਭੀ ਹੋ ਸਕਦਾ ਹੈ ਕਿ ਕੋਈ ਮਨੁੱਖ; ਸ਼ਿਵ ਜੀ ਵਾਂਗ ਨਿਰੰਤਰ ਸਮਾਧੀ ਲਾ ਕੇ ਇਨ੍ਹਾਂ ਪਦਾਰਥਾਂ ਦੀ ਸੰਖਿਆ ਕਰ ਦੇਵੇ, ਪਰ ਭੱਲਿਆਂ ਦੀ ਕੁਲ ’ਚ ਪੈਦਾ ਹੋਏ ਹੇ ਗੁਰੂ ਅਮਰਦਾਸ ਜੀ  ! ਤੇਰੇ ਅੰਦਰ ਅਥਾਹ ਗੁਣ ਹਨ, ਜਿਨ੍ਹਾਂ ਦਾ ਵਰਣਨ ਹੋ ਹੀ ਨਹੀਂ ਸਕਦਾ, ਇਸ ਲਈ ਤੁਹਾਡੇ ਜਿਹਾ ਕੇਵਲ ਤੂੰ ਆਪ ਹੀ ਹੈਂ : ‘‘ਘਨਹਰ ਬੂੰਦ, ਬਸੁਅ ਰੋਮਾਵਲਿ, ਕੁਸਮ ਬਸੰਤ, ਗਨੰਤ ਆਵੈ   ਰਵਿ ਸਸਿ ਕਿਰਣਿ, ਉਦਰੁ ਸਾਗਰ ਕੋ, ਗੰਗ ਤਰੰਗ ਅੰਤੁ ਕੋ ਪਾਵੈ ਰੁਦ੍ਰ ਧਿਆਨ ਗਿਆਨ ਸਤਿਗੁਰ ਕੇ, ਕਬਿ ਜਨ ਭਲ੍ਹ ਉਨਹ ਜੁੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ; ਉਪਮਾ ਤੋਹਿ ਬਨਿ ਆਵੈ ’’ (ਸਵਈਏ ਮਹਲੇ ਤੀਜੇ ਕੇ/੧੩੯੬) ਸੋ ਆਪ ਜੀ ਦੇ ਬੇਅੰਤ ਗੁਣਾਂ ’ਚੋਂ ਸੰਖੇਪ ਮਾਤਰ ਕੁਝ ਕੁ ਇਸ ਤਰ੍ਹਾਂ ਹਨ :

ਗੁਰੂ ਸਾਹਿਬ ਜੀ ਦੇ ਸਮੇਂ ਜਾਤ ਪਾਤ ਦਾ ਕੋਹੜ ਮਨੁੱਖਤਾ ’ਚ ਸਿਰੇ ’ਤੇ ਸੀ। ਇਸ ਊਚ-ਨੀਚ ਦੇ ਕੋਹੜ ਨੂੰ ਖਤਮ ਕਰਨ ਲਈ ਉੱਚੀ ਜਾਤ ਦਾ ਅਭਿਮਾਨ ਕਰਨ ਵਾਲੇ ਬ੍ਰਾਹਮਣ ਨੂੰ ਸੰਬੋਧਨ ਕਰਦਿਆਂ ਆਪ ਜੀ ਨੇ ਬਚਨ ਉਚਾਰੇ ਕਿ ਕੋਈ ਭੀ ਧਿਰ ਆਪਣੀ ਉੱਚੀ ਜਾਤਿ ਦਾ ਮਾਣ ਨਾ ਕਰੇ। ਇੱਦਾਂ ਕੀਤਿਆਂ ਵਿਦਵਾਨ (ਬ੍ਰਾਹਮਣ) ਨਹੀਂ ਬਣੀਦਾ। ਦਰਅਸਲ ਉਹੀ ਬ੍ਰਾਹਮਣ ਹੈ, ਜੋ ਬ੍ਰਹਮ (ਪਰਮਾਤਮਾ) ਨਾਲ ਗਹਿਰੀ ਸਾਂਝ ਪਾਉਂਦਾ ਹੈ : ‘‘ਜਾਤਿ ਕਾ ਗਰਬੁ ਕਰੀਅਹੁ ਕੋਈ   ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ’’  

ਹੇ ਮੂਰਖ  ! ਹੇ ਗੰਵਾਰ  ! ਐਸੇ ਮਾਣ-ਅਹੰਕਾਰ ਨਾਲ਼ (ਭਾਈਚਾਰਕ ਜੀਵਨ ’ਚ) ਕਈ ਵਿਗਾੜ ਪੈ ਜਾਂਦੇ ਹਨ : ‘‘ਜਾਤਿ ਕਾ ਗਰਬੁ ਕਰਿ; ਮੂਰਖ ਗਵਾਰਾ ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ਰਹਾਉ ’’ 

ਵੈਸੇ ਚਾਰ ਵਰਣਾਂ (ਬ੍ਰਾਹਮਣ, ਖਤਰੀ, ਵੈਸ਼, ਸ਼ੂਦਰ) ’ਚ ਸਮਾਜ ਨੂੰ ਵੰਡ ਦਿੱਤਾ ਭਾਵੇਂ ਕਿ ਇੱਕੋ ਰੱਬੀ ਜੋਤਿ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ : ‘‘ਚਾਰੇ ਵਰਨ ਆਖੈ ਸਭੁ ਕੋਈ ਬ੍ਰਹਮੁ ਬਿੰਦ ਤੇ; ਸਭ ਓਪਤਿ ਹੋਈ ’’

ਇਸ ਸਿਧਾਂਤ ਨੂੰ ਸਪਸ਼ਟ ਕਰਨ ਲਈ ਆਪ ਜੀ ਮਿਸਾਲ ਦਿੰਦੇ ਹਨ ਕਿ (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ (ਪਰਮਾਤਮਾ ਨੇ ਆਪਣੀ ਜੋਤਿ ਤੋਂ ਬਣਾਇਆ ਹੋਇਆ) ‘‘ਮਾਟੀ ਏਕ ਸਗਲ ਸੰਸਾਰਾ ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ ’’ 

ਸੋ ਪੰਜ ਤੱਤਾਂ ਤੋਂ ਹਰ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਨਹੀਂ ਆਖ ਸਕਦਾ ਕਿ ਕਿਸੇ (ਵਰਨ) ’ਚ ਬਹੁਤੇ ਤੱਤ ਹਨ ਤੇ ਕਿਸੇ (ਵਰਨ) ’ਚ ਥੋੜ੍ਹੇ ਤੱਤ ਹਨ : ‘‘ਪੰਚ ਤਤੁ ਮਿਲਿ ਦੇਹੀ ਕਾ ਆਕਾਰਾ   ਘਟਿ ਵਧਿ ਕੋ ਕਰੈ ਬੀਚਾਰਾ ’’

ਅੰਤ ’ਚ ਗੁਰੂ ਜੀ ਸਮਝਾਉਂਦੇ ਹਨ  ਕਿ ਭਾਵੇਂ ਕੋਈ ਬ੍ਰਾਹਮਣ ਹੈ ਜਾਂ ਸ਼ੂਦਰ; ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ ’ਚ ਬੱਝਾ ਹੋਇਆ ਹੈ। ਗੁਰੂ ਤੋਂ ਬਿਨਾਂ (ਇਨ੍ਹਾਂ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ : ‘‘ਕਹਤੁ ਨਾਨਕ, ਇਹੁ ਜੀਉ ਕਰਮ ਬੰਧੁ ਹੋਈ ਬਿਨੁ ਸਤਿਗੁਰ ਭੇਟੇ; ਮੁਕਤਿ ਹੋਈ ’’ (ਮਹਲਾ /੧੧੨੮)

ਜਾਤੀ ਪ੍ਰਥਾ ਅਤੇ ਵਰਨ ਵੰਡ ਤੋਂ ਇਲਾਵਾ ਉਸ ਸਮੇਂ ਇਸਤਰੀ ਦੀ ਦਸ਼ਾ ਭੀ ਬਹੁਤ ਮਾੜੀ ਤੇ ਤਰਸਯੋਗ ਸੀ। ਐਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਜਿਨ੍ਹਾਂ ਇਸਤਰੀਆਂ ਦੇ ਪਤੀ ਦੀ ਮੌਤ ਹੋ ਜਾਂਦੀ ਸੀ, ਉਨ੍ਹਾਂ ਦੇ ਜਿਉਣ ਦਾ ਹੱਕ ਵੀ ਖੋਹ ਲਿਆ ਜਾਂਦਾ ਸੀ। ਉਨ੍ਹਾਂ ਨੂੰ ਜਿਉਂਦਿਆਂ ਹੀ ਪਤੀ ਦੀ ਬਲਦੀ ਚਿਖ਼ਾ ’ਚ ਸੜ ਮਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਸ ਸਤੀ ਪ੍ਰਥਾ ਦਾ ਖੰਡਨ ਕਰਦਿਆਂ ਆਪ ਨੇ ਬਚਨ ਕੀਤੇ ਕਿ ਜੋ ਇਸਤਰੀਆਂ (ਪਤੀ ਦੀ) ਲੋਥ ਨਾਲ ਉਸ ਦੀ ਚਿਖ਼ਾ ’ਚ ਸੜਦੀਆਂ ਹਨ, ਉਨ੍ਹਾਂ ਨੂੰ ਅਸਲ ਸਤੀ ਹੋਣਾ, ਨਹੀਂ ਆਖਿਆ ਜਾ ਸਕਦਾ। ਅਸਲ ਸਤੀਆਂ ਓਹੀ ਹਨ, ਜੋ ਰੱਬ ਵੱਲੋਂ ਪਏ ਵਿਛੋੜੇ ਦੀ ਸੱਟ (ਬਿਰਹਾ) ਨਾਲ ਆਪਾ ਭਾਵ (ਮਾਣ, ਲੋਕਾਚਾਰੀ, ਅਗਿਆਨਤਾ, ਆਦਿ) ਵੱਲੋਂ ਮਰਦੀਆਂ ਹਨ: ‘‘ਸਲੋਕੁ ਮਹਲਾ ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ਨਾਨਕ  ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ’’

ਉਨ੍ਹਾਂ ਨੂੰ ਭੀ ਸਤੀਆਂ ਕਿਹਾ ਜਾ ਸਕਦਾ ਹੈ, ਜੋ ਪਤਿਬ੍ਰਤ-ਧਰਮ ’ਚ ਰਹਿ ਕੇ ਆਪਣੇ ਪਤੀ ਦੀ ਸੇਵਾ ਕਰਦੀਆਂ ਹਨ, ਉੱਦਮ ਨਾਲ ਆਪਣਾ ਧਾਰਮਿਕ ਫ਼ਰਜ਼ ਸਮਝਦੀਆਂ ਹਨ : ‘‘ਮਹਲਾ ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍ ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਹਾਲੰਨਿ੍ ’’  ਆਪਣੇ ਇਸ ਧਰਮ ਤੋਂ ਸੱਖਣੀਆਂ ਇਸਤਰੀਆਂ ਪਤੀ ਦੇ ਦੁੱਖ-ਸੁਖ ’ਚ ਨਾਲ਼ ਨਹੀਂ ਖੜ੍ਹਦੀਆਂ, ਉਨ੍ਹਾਂ ਲਈ ਪਤੀ ਮਰੇ ਭਾਵੇਂ ਜੀਵੇ ‘‘ਨਾਨਕ  ! ਕੰਤ ਜਾਣਨੀ; ਸੇ ਕਿਉ ਅਗਿ ਜਲਾਹਿ ਭਾਵੈ ਜੀਵਉ, ਕੈ ਮਰਉ; ਦੂਰਹੁ ਹੀ ਭਜਿ ਜਾਹਿ ’’ (ਮਹਲਾ /੭੮੭) ਆਪ ਜੀ ਪਤੀਪਤਨੀ ਦੇ ਸੰਬੰਧਾਂ ਨੂੰ ਕੇਵਲ ਸਰੀਰਕ ਕਿਰਿਆ ਤੱਕ ਸੀਮਤ ਨਹੀਂ ਵੇਖਣਾ ਚਾਹੁੰਦ ਹਨ ਬਲਕਿ ਵਿਚਾਰਕ ਸਾਂਝ ਹੋਣ ਨੂੰ ਅਸਲ ਪਿਆਰ ਭਰੇ ਪਰਵਾਰਿਕ ਰਿਸ਼ਤਿਆਂ ਨੂੰ ਮਜਬੂਤ ਕਰਨਾ ਚਾਹੁੰਦੇ ਹਨ; ਜਿਵੇਂ ਕਿ ਬਚਨ ਹਨ, ‘‘ਧਨ ਪਿਰੁ ਏਹਿ ਆਖੀਅਨਿ; ਬਹਨਿ ਇਕਠੇ ਹੋਇ   ਏਕ ਜੋਤਿ, ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ’’ (ਮਹਲਾ /੭੮੮)

ਗੁਰੂ ਨਾਨਕ ਸਾਹਿਬ ਜੀ ਨੇ ਭੀ ਔਰਤਾਂ ਦੇ ਅਧਿਕਾਰਾਂ ਲਈ ਇਉਂ ਆਵਾਜ਼ ਬੁਲੰਦ ਕੀਤੀ ਸੀ, ‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩) ਇਨ੍ਹਾਂ ਕਾਰਨਾਂ ਕਰਕੇ ਹੀ ਗੁਰੂ ਅਮਰਦਾਸ ਜੀ ਨੇ ਇਸਤਰੀਆਂ ਨੂੰ ਮਰਦ ਦੇ ਬਰਾਬਰ ਦਾ ਦਰਜਾ ਦੇਣ ਲਈ ਘੁੰਡ ਕੱਢਣ ਦੀ ਪ੍ਰਥਾ ਬੰਦ ਕਰਵਾਈ, ਅਕਬਰ ਬਾਦਿਸ਼ਾਹ ਨੂੰ ਕਹਿ ਕੇ ਸਤੀਪ੍ਰਥਾ ਨੂੰ ਕਾਨੂੰਨੀ ਤੌਰ ’ਤੇ ਬੰਦ ਕਰਵਾਇਆ। ਗੁਰਮਤਿ ਸਿਧਾਂਤ ਦੇ ਪ੍ਰਚਾਰ ਪਾਸਾਰ ਲਈ ਆਪ ਨੇ 22 ਮੰਜੀਆਂ ਭਾਵ ਪ੍ਰਚਾਰ ਕੇਂਦਰ ਸਥਾਪਤ ਕੀਤੇ, ਜਿਨ੍ਹਾਂ ਵਿਚੋਂ 2 ਮੰਜੀਆਂ ਅਤੇ 52 ਪੀੜ੍ਹੀਆਂ ਦੇ ਮੁਖੀ ਬੀਬੀਆਂ ਨੂੰ ਬਣਾਇਆ। ਇਸ ਤਰ੍ਹਾਂ ਪ੍ਰਚਾਰ ਕਾਫੀ ਫੈਲ ਚੁੱਕਾ ਸੀ। ਆਪ ਨੇ ਸਿੱਖ ਸੰਗਤਾਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ। ਦਿਵਾਲੀ ਅਤੇ ਵੈਸਾਖੀ ਵਾਲੇ ਦਿਨ ਗੋਇੰਦਵਾਲ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਜੁੜਦੀਆਂ। ਜਿਨ੍ਹਾਂ ਲਈ ਪ੍ਰਬੰਧਕੀ ਢਾਂਚਾ ਵੀ ਸਿਰਜਿਆ ਗਿਆ; ਜਿਵੇਂ ਕਿ ਗੋਇੰਦਵਾਲ ਸਾਹਿਬ ਵਿਖੇ 84 ਪਾਉੜੀਆਂ ਵਾਲ਼ੀ ਬਾਉਲੀ ਖੁਦਵਾਈ ਗਈ ਤਾਂ ਜੋ ਪਾਣੀ ਦੀ ਘਾਟ ਨਾ ਰਹੇ । ਇਉਂ ਸਿੱਖ ਸੰਗਤਾਂ ’ਚ ਜਥੇਬੰਦਕ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਣ ਲਗੀ।

ਸਿੱਖ-ਸੰਗਤਾਂ ’ਚ ਇਹ ਸਮਾਜਿਕ ਸੁਧਾਰ ਤੇ ਸਾਂਝੇ ਲੰਗਰ ਦੀਆਂ ਪਰੰਪ੍ਰਾਵਾਂ ਹਿੰਦੂ ਧਰਮ ਦੇ ਮੁਖੀ, ਕਾਜ਼ੀ, ਮੁਲਾਣੇ ਤੇ ਮੌਲਵੀਆਂ ਨੂੰ ਚੁਭ ਰਹੀਆਂ ਸਨ। ਜਿਸ ਕਾਰਨ ਉਨ੍ਹਾਂ ਨੇ ਅਕਬਰ ਬਾਦਿਸ਼ਾਹ ਨੂੰ ਜਾ ਸ਼ਿਕਾਇਤ ਕੀਤੀ ਕਿ ਇਹ ਹਿੰਦੂ (ਸਿੱਖ), ਨਾ ਜਾਤ ਪਾਤ ਨੂੰ ਮੰਨਦੇ ਹਨ ਅਤੇ ਨਾ ਹੀ ਗਾਇਤਰੀ ਦਾ ਪਾਠ ਕਰਦੇ ਹਨ, ਇਸ ਲਈ ਸਾਡੇ ਸਨਾਤਨੀ ਧਰਮ ਲਈ ਖਤਰਾ ਹਨ। ਗੁਰਮਤਿ ਦਾ ਸਿਧਾਂਤ ਸਪਸ਼ਟ ਕਰਨ ਲਈ ਗੁਰੂ ਅਮਰਦਾਸ ਜੀ ਵੱਲੋਂ ਭਾਈ ਜੇਠਾ ਜੀ (ਬਾਅਦ ’ਚ ਗੁਰੂ ਰਾਮਦਾਸ ਜੀ) ਨੂੰ ਅਕਬਰ ਕੋਲ਼ ਲਾਹੌਰ ਭੇਜਿਆ ਗਿਆ, ਜੋ ਕਿ ਓਨੀਂ ਦਿਨੀਂ ਓਥੇ ਆਇਆ ਹੋਇਆ ਸੀ। ਭਾਈ ਜੇਠਾਂ ਜੀ ਨੇ ਨੀਵਿਆਂ, ਬੇਸਹਾਰਾ ਦਾ ਸਹਾਰਾ ਬਣਨ ਵਾਲ਼ਾ ਗੁਰਮਤਿ ਸਿਧਾਂਤ, ਜੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਐਲਾਨਿਆ ਸੀ, ਨੂੰ ਸਪਸ਼ਟ ਕੀਤਾ ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ’’ (ਮਹਲਾ /੧੫), ਸਾਡੀ ਇਹੀ ਸਿੱਖੀ ਹੈ, ਇਸ ਲਈ ਅਸੀਂ ਕਹੇ ਜਾਂਦੇ ਅਛੂਤਾਂ ਨੂੰ ਦੁਰਕਾਰ ਨਹੀਂ ਸਕਦੇ, ਇਨ੍ਹਾਂ ਨੂੰ ਬਰਾਬਰ ਦਾ ਦਰਜਾ ਦੇਣਾ ਹੀ ਸਾਡਾ ਧਰਮ ਹੈ।

ਗਾਇਤਰੀ ਮੰਤਰ ਦੀ ਅਸਲੀਅਤ ਬਿਆਨ ਕਰਨ ਲਈ ਇਹ ਬਚਨ ਸੁਣਾਏ ਕਿ ‘‘ਪਾਂਡੇ  ! ਤੁਮਰੀ ਗਾਇਤ੍ਰੀ, ਲੋਧੇ ਕਾ ਖੇਤੁ ਖਾਤੀ ਥੀ ਲੈ ਕਰਿ ਠੇਗਾ ਟਗਰੀ ਤੋਰੀ; ਲਾਂਗਤ ਲਾਂਗਤ ਜਾਤੀ ਥੀ ’’ (ਨਾਮਦੇਵ/੮੭੪) ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਹਨ ‘‘ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ਦੇਉ ਦੇਹੁਰਾ; ਗਊ ਗਾਇਤ੍ਰੀ ਹੋਮ ਜਗ ਨਹੀ ਤੀਰਥਿ ਨਾਵਣੁ; ਨਾ ਕੋ ਪੂਜਾ ਲਾਇਦਾ ’’ (ਮਹਲਾ /੧੦੩੬) ਅਤੇ ਗੁਰੂ ਅਮਰਦਾਸ ਜੀ ਦੇ ਬਚਨ ਸੁਣਾਏ ਕਿ ਵੇਖ ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਨਹੀਂ ਕਰਦਾ ਸੀ, ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ ਕਰਨੀ ਨਹੀਂ ਜਾਣਦਾ ਸੀ ਫਿਰ ਭੀ (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਰਾਹੀਂ (ਆਪਣੇ ਚਰਨਾਂ ਵਿਚ) ਜੋੜ ਲਿਆ ‘‘ਦੈਤ ਪੁਤ੍ਰੁ ਪ੍ਰਹਲਾਦੁ; ਗਾਇਤ੍ਰੀ ਤਰਪਣੁ ਕਿਛੂ ਜਾਣੈ; ਸਬਦੇ ਮੇਲਿ ਮਿਲਾਇਆ ’’ (ਮਹਲਾ / ੧੧੩੩)

ਸੋ ਐਸੇ ਗਇਤ੍ਰੀ ਮੰਤ੍ਰ ਦਾ ਨਿਤਾਪ੍ਰਤੀ ਪਾਠ ਕਰਨ ਦੀ ਕੋਈ ਤੁਕ ਨਹੀਂ ਹੈ। ਭਾਈ ਜੇਠਾ ਜੀ ਨੇ ਅਕਬਰ ਬਾਦਿਸ਼ਾਹ ਦੀ ਇਸ ਕਦਰ ਤਸੱਲੀ ਕਰਵਾਈ ਕਿ ਉਹ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਇਆ ਅਤੇ ਬੜੇ ਪਿਆਰ ਤੇ ਸ਼ਰਧਾ ਨਾਲ ਪੰਗਤ ਵਿਚ ਬੈਠ ਕੇ ਲੰਗਰ ਵੀ ਛਕਿਆ। ਓਹ ਐਨਾ ਖੁਸ਼ ਹੋਇਆ ਕਿ ਗੁਰੂ ਕੇ ਲੰਗਰਾਂ ਲਈ ਚੋਖੀ ਮਾਇਆ ਤੇ ਜਗੀਰ ਭੇਂਟ ਕਰਨ ਚਾਹੀ, ਪਰ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਲੰਗਰ; ਸੰਗਤ ਦੇ ਦਸਵੰਧ ਨਾਲ਼ ਚੱਲਦੇ ਹੀ ਮਨੁੱਖਤਾ ਅੰਦਰ ਪਿਆਰ ਪੈਦਾ ਕਰਦੇ ਹਨ। ਅਖੀਰ ਉਸ ਨੇ ਬੀਬੀ ਭਾਨੀ ਜੀ ਨੂੰ ਆਪਣੀ ਬੱਚੀ ਕਹਿ ਕੇ 22 ਪਿੰਡਾਂ (ਝਬਾਲ) ਦਾ ਇਲਾਕਾ ਉਸ ਦੇ ਨਾਂ ਲਗਾ ਦਿੱਤਾ। ਗੁਰੂ ਜੀ ਦੇ ਕਹਿਣ ’ਤੇ ਕਾਲ ਤੋਂ ਪੀੜਤ ਕਿਸਾਨਾਂ ਨੂੰ ਟੈਕਸ ਤੋਂ ਛੋਟ ਵੀ ਕਰਾਈ। ਫਿਰੋਜ਼ ਸ਼ਾਹ ਤੁਗਲਕ ਵੇਲੇ ਦਾ ਲੱਗਿਆ ਹੋਇਆ ਯਾਤਰਾ ਟੈਕਸ ਅਕਬਰ ਤੋਂ ਮਾਫ਼ ਕਰਾਇਆ।

ਆਪ ਨੇ ਜਾਤ-ਪਾਤ ਵਿਤਕਰੇ ਨੂੰ ਖਤਮ ਕਰਨ ਲਈ ਹੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਬਣਵਾਈ ਸੀ, ਜਿਸ ਵਿਚ ਹਰ ਇਕ ਨੂੰ ਪਾਣੀ ਭਰਨ ਅਤੇ ਇਸ਼ਨਾਨ ਕਰਨ ਦੀ ਖੁੱਲ੍ਹ ਸੀ। ਮਾਲ ਡੰਗਰਾਂ ਤੇ ਖੇਤੀ ਵਾਸਤੇ ਇਕ ਵੱਡਾ ਖੂਹ ਵੀ ਬਣਵਾਇਆ, ਜਿਥੇ ਹਰਟ ਚਲਵਾਏ। ਗੋਇੰਦਵਾਲ ਸਾਹਿਬ ਸਿੱਖਾਂ ਦਾ ਪਹਿਲਾ ਕੇਂਦਰ ਤੇ ਤੀਰਥ ਅਸਥਾਨ ਬਣ ਗਿਆ। ਗੁਮਟਾਲਾ, ਤੁੰਗ, ਸੁਲਤਾਨ ਵਿੰਡ ਤੇ ਗਿਲਵਾਨੀ ਪਿੰਡਾਂ ਦੇ ਮੁਖੀਆਂ ਨੂੰ ਇਕੱਤ੍ਰ ਕਰਕੇ, ਜਮੀਨ ਖਰੀਦੀ ਤੇ 1570 ਈਸਵੀ ਵਿਚ ਮੋੜੀ ਗਡਵਾ ਕੇ ਇਸ ਦਾ ਨਾਂ ਗੁਰੂ ਕਾ ਚੱਕ (ਅਜੋਕਾ ਅੰਮ੍ਰਿਤਸਰ ਸਾਹਿਬ) ਰੱਖ ਦਿਤਾ। ਇਸ ਦੀ ਉਸਾਰੀ ਦਾ ਕੰਮ ਭਾਈ ਜੇਠਾ ਜੀ ਦੀ ਨਿਗਰਾਨੀ ਹੇਠ ਹੋਇਆ।

ਭਾਵੇਂ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ’ਚ ਆਉਣ ਤੋਂ ਪਹਿਲਾਂ (ਗੁਰੂ) ਅਮਰਦਾਸ ਜੀ 20 ਵਾਰ ਗੰਗਾ ਇਸ਼ਨਾਨ ਕਰਨ ਲਈ ਗਏ, ਪਰ ਉਸ ਤੋਂ ਬਾਅਦ ਗੁਰੂ ਪਦਵੀ ’ਤੇ ਬਿਰਾਜਮਾਨ ਹੋਣ ਉਪਰੰਤ ਓਥੇ ਲੁਕਾਈ ਨੂੰ ਵਹਿਮਾਂ ਭਰਮਾਂ ’ਚੋਂ ਕੱਢਣ ਲਈ ਗਏ; ਜਿਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਨੇ ਕੀਤਾ ਹੈ, ‘‘ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ਮਾਰਗਿ ਪੰਥਿ ਚਲੇ; ਗੁਰ ਸਤਿਗੁਰ ਸੰਗਿ ਸਿਖਾ ’’ (ਮਹਲਾ /੧੧੧੬)

ਜਦ ਗੁਰੂ ਸਾਹਿਬ ਨੂੰ ਲਗਾ ਕਿ ਉਨ੍ਹਾਂ ਦੀ ਸਚਖੰਡ ਦੀ ਵਾਪਸੀ ਦਾ ਸਮਾਂ ਨੇੜੇ ਆ ਗਿਆ, ਤਾਂ ਆਪਣਾ ਸਾਰਾ ਪਰਵਾਰ ਅਤੇ ਸਿੱਖ ਇਕੱਤਰ ਕੀਤੇ। ਆਪਣੇ ਚਲਾਣੇ ਤੋਂ ਬਾਅਦ ਰੋਣ ਅਤੇ ਹਿੰਦੂ ਮਤ ਅਨੁਸਾਰ ਕੀਤੇ ਜਾਣ ਵਾਲੇ ਕਰਮਕਾਂਡ ਨਾ ਕਰਨ ਅਤੇ ਗੁਰਮਤਿ ਅਨੁਸਾਰੀ ਕੰਮ ਕਰਨ ਦਾ ਆਦੇਸ਼ ਦੇ ਕੇ ਭਾਦੋਂ ਸੁਦੀ ੧੫, ੨ ਅੱਸੂ ਬਿ: ੧੬੩੧/1 ਸਤੰਬਰ 1574 ਈ: ਨੂੰ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਆਪ ਜੋਤੀ ਜੋਤ ਸਮਾ ਗਏ। ਇਸ ਦਾ ਜ਼ਿਕਰ ਆਪ ਦੇ ਪੜਪੋਤਰੇ (ਬਾਬਾ ਸੁੰਦਰ ਜੀ) ਵੱਲੋਂ ਉਚਾਰਨ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਣੀ ‘‘ਰਾਮਕਲੀ ਸਦੁ’’ ’ਚ ਇਸ ਤਰ੍ਹਾਂ ਕੀਤਾ ਹੈ:-

ਗੁਰੂ ਜੀ ਸਿੱਖਾਂ ਨੂੰ ਸੰਬੋਧਨ ਕਰਦੇ ਆਖਦੇ ਹਨ ਕਿ ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ, ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਮੌਤ ਦਾ ਇਲਾਹੀ ਹੁਕਮ ਕਦੇ ਟਲ ਨਹੀਂ ਸਕਦਾ; ਇਸ ਵਾਸਤੇ ਹੁਣ ਗੁਰੂ, ਅਕਾਲ ਪੁਰਖ ’ਚ ਅਭੇਦ (ਲੀਨ) ਹੋਣ ਜਾ ਰਿਹਾ ਹੈ : ‘‘ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ ਕਰਿ ਨਿਰਜਾਸਿ ਜੀਉ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ’’ 

ਗੁਰੂ ਅਮਰਦਾਸ ਜੀ ਨੇ ਅੰਤਲੇ ਸਮੇਂ ਸਾਰੇ ਪਰਵਾਰ ਨੂੰ ਬੁਲਾਇਆ ਅਤੇ ਗੁਰਮਤਿ ਅਨੁਸਾਰੀ ਇਹ ਸਿੱਖਿਆ ਦਿੱਤੀ ਕਿ ਜਦੋਂ ਮੌਤ ਉਪਰੰਤ ਭੀ ਕਿਸੇ ਨੂੰ ਆਦਰ ਮਿਲਦਾ ਹੋਵੇ ਤਾਂ ਖੁਸ਼ ਹੋਈਦਾ ਹੈ। ਇਸ ਲਈ ਹੇ ਮੇਰੇ ਪੁੱਤਰੋ, ਭਰਾਵੋ ! (ਹੁਣ) ਵਿਚਾਰ ਕੇ ਵੇਖੋ ਕਿ ਅਕਾਲ ਪੁਰਖ ਗੁਰੂ (ਗੁਰੂ ਅਮਰਦਾਸ ਜੀ) ਨੂੰ ਆਪਣੀ ਦਰਗਾਹ ’ਚ ਆਦਰ ਦੇ ਰਿਹਾ ਹੈ, ਇਸ ਲਈ ਤੁਸੀਂ ਭੀ ਖ਼ੁਸ਼ ਹੋਵੋ; ਮਤਾਂ ਮੇਰੇ ਪਿਛੋਂ ਕੋਈ ਰੋਵੇ, ਐਸਾ ਵਿਅਕਤੀ ਮੈਨੂੰ ਉੱਕਾ ਹੀ ਪਸੰਦ ਨਹੀਂ।  ਗੁਰੂ ਅਮਰਦਾਸ ਜੀ ਨੇ ਸਰੀਰਕ ਜਾਮੇ ’ਚ ਹੁੰਦਿਆਂ ਹੀ (ਗੁਰੂ) ਰਾਮਦਾਸ ਜੀ ਨੂੰ ਆਪ ਗੁਰਿਆਈ ਬਖ਼ਸ਼ੀ ਤੇ ਸਾਰੇ ਸਿੱਖਾਂ, ਸਾਕਾਂ, ਪੁਤ੍ਰਾਂ, ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ : ‘‘ਸਤਿਗੁਰਿ ਭਾਣੈ ਆਪਣੈ; ਬਹਿ, ਪਰਵਾਰੁ ਸਦਾਇਆ ਮਤ, ਮੈ ਪਿਛੈ ਕੋਈ ਰੋਵਸੀ; ਸੋ, ਮੈ ਮੂਲਿ ਭਾਇਆ ਮਿਤੁ ਪੈਝੈ, ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ਤੁਸੀ ਵੀਚਾਰਿ ਦੇਖਹੁ ਪੁਤ ਭਾਈ ! ਹਰਿ ਸਤਿਗੁਰੂ ਪੈਨਾਵਏ ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ ਪਾਇਆ ’’ (ਬਾਬਾ ਸੁੰਦਰ ਜੀ/ਸਦੁ)

ਆਖਰੀ ਸਮੇਂ ਭਾਵ ਜੋਤੀ ਜੋਤਿ ਸਮਾਉਣ ਵੇਲੇ ਗੁਰੂ ਅਮਰਦਾਸ ਜੀ ਨੇ ਇਹ ਸਿੱਖਿਆ ਭੀ ਦਿੱਤੀ ਕਿ ‘‘ਮੇਰੇ ਪਿੱਛੋਂ ਨਿਰੋਲ ਕੀਰਤਨ ਕੀਤਾ ਜਾਵੇ। ਬ੍ਰਾਹਮਣੀ ਕਰਮਕਾਂਡ ਜਿਵੇਂ ਕਿ ਵੱਡਾ ਕਰਨਾ, ਪੱਤਲਾਂ ਤੇ ਪਿੰਡ ਭਰਾਉਣੇ, ਕਿਰਿਆ ਕਰਨੀ ਅਤੇ ਹਰਿਦੁਆਰ ਜਾ ਕੇ ਫੁੱਲ ਆਦਿ ਪਾਉਣ ਦੀ ਕੋਈ ਲੋੜ ਨਹੀਂ। ਇਸ ਦੀ ਥਾਂ ਅਕਾਲ ਪੁਰਖ ਦੇ ਪੂਜਾਰੀ ਵਿਦਵਾਨ ਗੁਰਸਿੱਖਾਂ ਨੂੰ ਸੱਦ ਘੱਲਿਓ, ਜੋ (ਇਕੱਤਰ ਹੋ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਇਹੀ ਹੈ ‘ਅਸਲ ਪੁਰਾਣ ਕਥਾ’। ਆਪ ਜੀ ਦੇ ਅੰਤਮ ਬਚਨ ਹਨ, ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ, ‘‘ਅੰਤੇ, ਸਤਿਗੁਰੁ ਬੋਲਿਆ; ਮੈ ਪਿਛੈ, ਕੀਰਤਨੁ ਕਰਿਅਹੁ ਨਿਰਬਾਣੁ ਜੀਉ ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ   ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ; ਬੇਬਾਣੁ, ਹਰਿ ਰੰਗੁ ਗੁਰ ਭਾਵਏ ਪਿੰਡੁ ਪਤਲਿ ਕਿਰਿਆ ਦੀਵਾ ਫੁਲ; ਹਰਿ ਸਰਿ ਪਾਵਏ ਹਰਿ ਭਾਇਆ ਸਤਿਗੁਰੁ ਬੋਲਿਆ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ   ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ’’

ਅੱਜ ਅਨੇਕਾਂ ਡੰਮੀ ਗੁਰੂ ਦੇ ਚੇਲੇ (ਪੈਰੋਕਾਰ); ਆਪ ਹੀ ਆਪਣੇ ਗੁਰੂ ਦੇ ਉੱਤਰਾਧਿਕਾਰੀ ਦੀ ਚੋਣ ਕਰਦੇ ਹਨ। ਕਈ ਡੇਰਿਆਂ ’ਚ ਇਸ ਨਾਲ਼ ਵਿਵਾਦ ਭੀ ਪੈਦਾ ਹੋਏ। ਜਿਨ੍ਹਾਂ ਦੇ ਡਰ ਕਾਰਨ ਕੁਝ ਆਪਣੇ ਅਖੌਤੀ ਗੁਰੂ ਦੀ ਮ੍ਰਿਤਕ ਦੇਹ ਨੂੰ ਅਜੇ ਫ਼ਰਿੱਜ ’ਚ ਹੀ ਸਾਂਭੀ ਬੈਠੇ ਹਨ। ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਤੋਂ ਉਮਰ ’ਚ ਵੱਡੇ (ਗੁਰੂ ਅਮਰਦਾਸ ਜੀ) ਨੂੰ ਗੁਰਿਆਈ ਆਪ ਬਖ਼ਸ਼ੀ ਕਿਉਂਕਿ ਸੱਚੇ ਗੁਰੂ ਨੂੰ ਆਪਣੇ ਸਵਾਸਾਂ ਦੀ ਪੂੰਜੀ ਖ਼ਤਮ ਹੋਣ ਬਾਰੇ ਪਹਿਲਾਂ ਹੀ ਜਾਣਕਾਰੀ ਹੁੰਦੀ ਹੈ ਤਾਹੀਓਂ ਹਰ ਗੁਰੂ ਸਾਹਿਬ ਨੇ ਆਪਣੇ ਉੱਤਰਾਧਿਕਾਰੀ ਦੀ ਆਪ ਨਿਯੁਕਤੀ ਕਰ ਥੋੜ੍ਹੇ ਸਮੇਂ ਬਾਅਦ ਹੀ ਆਪਣਾ ਸਰੀਰ ਤਿਆਗ ਦਿੱਤਾ ਜਾਂਦਾ ਰਿਹਾ।

ਡਾ. ਗੰਡਾ ਸਿੰਘ, ਪ੍ਰੋ. ਸਾਹਿਬ ਸਿੰਘ, ਸਿੱਖ ਇਤਿਹਾਸ ਅਤੇ ਵੈੱਬਸਾਈਟ (ਸ੍ਰੋ.ਗੁ.ਪ੍ਰ. ਕਮੇਟੀ) ਅਨੁਸਾਰ ਸ੍ਰੀ (ਗੁਰੂ) ਰਾਮਦਾਸ ਜੀ ਦਾ ਜਨਮ ਚੂੰਨਾ ਮੰਡੀ ਲਹੌਰ ਵਿਖੇ ਕੱਤਕ ਵਦੀ ੨, ੨੫ ਅੱਸੂ ਬਿਕ੍ਰਮੀ ਸੰਮਤ ੧੫੯੧/24 ਸਤੰਬਰ 1534 ਈ: ਨੂੰ ਪਿਤਾ ਹਰਿ ਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਮਾਤਾ ਪਿਤਾ ਦੀ ਪਹਿਲੀ ਸੰਤਾਨ ਹੋਣ ਕਾਰਨ ਆਪ ਨੂੰ ‘ਜੇਠਾ’ ਕਹਿ ਕੇ ਬੁਲਾਇਆ ਜਾਂਦਾ ਸੀ। ਕੁਦਰਤ ਦਾ ਭਾਣਾ ਐਸਾ ਵਰਤਿਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ  ਤੋਂ ਮਾਤਾ ਦਾ ਸਾਇਆ ਉੱਠ ਗਿਆ ਤੇ ਛੇਤੀ ਹੀ ਪਿਤਾ ਜੀ ਵੀ ਚੜ੍ਹਾਈ ਕਰ ਗਏ। ਚਾਚੇ ਤਾਇਆਂ ਨੇ ਮੂੰਹ ਫੇਰ ਲਿਆ ਤਾਂ 1541 ਈ: ’ਚ ਆਪ ਜੀ ਦੀ ਨਾਨੀ ਆਪ ਜੀ ਨੂੰ ਆਪਣੇ ਪਿੰਡ ਬਾਸਰਕੇ ਲੈ ਆਈ। ਨਾਨੀ ਆਰਥਿਕ ਪੱਖੋਂ ਗ਼ਰੀਬ ਸੀ, ਜਿਸ ਕਰਕੇ ਆਪ ਜੀ ਦੇ ਸਿਰ ’ਤੇ ਆਪਣੇ ਛੋਟੇ ਭਰਾ ਅਤੇ ਭੈਣ ਦੇ ਪਾਲਣ-ਪੋਸਣ ਦਾ ਵੀ ਭਾਰ ਪੈ ਗਿਆ। ਆਪ ਚੜ੍ਹਦੀ ਕਲਾ ਦੀ ਮੂਰਤ ਸਨ। ਕਦੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ, ਪਰ ਕਿਸੇ ਅੱਗੇ ਹੱਥ ਨਾ ਫੈਲਾਇਆ। ਸੰਨ 1546 ਵਿੱਚ ਨਾਨੀ ਜੀ ਉਨ੍ਹਾਂ ਨੂੰ ਨਾਲ ਲੈ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਈ ਤਾਂ ਗੁਰੂ ਜੀ ਨੇ ਆਪ ਜੀ ਨੂੰ ਗੋਇੰਦਵਾਲ ਹੀ ਰਹਿਣ ਦੀ ਨਸੀਹਤ ਦਿੱਤੀ। ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ। ਭਾਈ ਜੇਠਾ ਜੀ ਨੇ ਵੀ ਆਪਣੇ ਜੀਵਨ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕੀਤਾ। ਤਕਰੀਬਨ 40 ਕੁ ਸਾਲ ਦੀ ਉਮਰ ਤੱਕ ਪੂਰੀ ਨਿਸ਼ਠਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ’ਤੇ ਚੌਥੇ ਗੁਰੂ ਵਜੋਂ ਸਥਾਪਤ ਹੋਏ। ਇਤਿਹਾਸ ਗਵਾਹ ਹੈ ਕਿ ਇਕ ਦਿਨ ਗੁਰੂ ਅਮਰਦਾਸ ਜੀ; ਘਰ ਵਿਚ ਆਪਣੀ ਲੜਕੀ ਬੀਬੀ ਭਾਨੀ ਦੇ ਰਿਸ਼ਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ਹੀ ‘ਜੇਠਾ’ ਜੀ, ਜੋ ਉਸ ਵੇਲੇ ਮਿੱਟੀ-ਇੱਟਾਂ ਆਦਿ ਚੁੱਕਣ ਦੀ ਸੇਵਾ ਵਿੱਚ ਲੱਗੇ ਹੋਏ ਸਨ, ਨੂੰ ਵੇਖ ਕੇ ਮਾਤਾ ਜੀ ਨੇ ਸਹਿਜ ਸੁਭਾ ਹੀ ਆਖ ਦਿੱਤਾ ਕਿ ਭਾਨੀ ਲਈ ਐਡਾ ਅਤੇ ਐਸਾ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਹੀ ਹੈ ਤੇ ਆਪਣੀ ਪੁੱਤਰੀ ਭਾਨੀ ਜੀ ਦੀ ਸਗਾਈ ਆਪ ਜੀ ਨਾਲ ਕਰ ਦਿੱਤੀ। ਗੁਰੂ ਸਾਹਿਬ ਆਪਣੀ ਪੁਤਰੀ ਭਾਨੀ ਅਤੇ ਜੇਠਾ ਜੀ ਨੂੰ ਪਤੀ-ਪਤਨੀ ਦੇ ਰੂਪ ਵਿਚ ਸੇਵਾ ਵਿਚ ਮਗਨ ਅਤੇ ਜੁਟੇ ਰਹਿੰਦੇ ਦੇਖ ਕੇ ਬਹੁਤ ਖੁਸ਼ ਹੁੰਦੇ। ਇਨ੍ਹਾਂ ਦਿਨਾਂ ਵਿੱਚ ਗੋਇੰਦਵਾਲ ਵਿੱਚ ਬਾਉਲੀ ਦੀ ਕਾਰ-ਸੇਵਾ ਹੋ ਰਹੀ ਸੀ, ਜਿਸ ਵਿਚ ਇਨ੍ਹਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਆਪ ਜੀ ਮਿਠ ਬੋਲੜੇ ਸਨ। ਨਿਮਰਤਾ, ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ, ਜਿਸ ਦਾ ਪਰਤੱਖ ਸਬੂਤ ਗੁਰੂ ਅਮਰਦਾਸ ਜੀ ਵੱਲੋਂ ਲਈ ਗਈ ਪ੍ਰੀਖਿਆ ’ਚ ਭੀ ਝਲਕਦਾ ਹੈ। ਬਾਉਲੀ ਦੀ ਉਸਾਰੀ ਦੇਖਣ ਲਈ ਇਕ ਥੜ੍ਹਾ ਬਣਾਉਣ ਲਈ ਆਖਿਆ। ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮਾ ਜੀ ਅਤੇ ਛੋਟੇ ਜੇਠਾ ਜੀ ਨੂੰ ਥੜ੍ਹੇ ਬਣਾਉਣ ਵਾਸਤੇ ਆਖਿਆ। ਹਰ ਵਾਰ ਬਣਾਏ ਜਾ ਰਹੇ ਥੜ੍ਹੇ ਨੂੰ ਵੇਖ ਕੇ ਗੁਰੂ ਸਾਹਿਬ ਕੋਈ ਨਾ ਕੋਈ ਕਮੀ ਕੱਢ ਦਿੰਦੇ ਤੇ ਥੜ੍ਹਾ ਦੁਬਾਰਾ ਬਣਾਉਣ ਲਈ ਕਹਿੰਦੇ। ਭਾਈ ਰਾਮਾ ਜੀ ਨੇ ਤਾਂ ਗੁਰੂ ਜੀ ਵੱਲੋਂ ਦੋ ਬਾਰ ਥੜ੍ਹਾ ਢਹਾਏ ਜਾਣ ’ਤੇ ਗੁੱਸਾ ਮਨਾਇਆ, ਪਰ ਜੇਠਾ ਜੀ ਨੇ ਹਰ ਵਾਰ ਥੜ੍ਹਾ ਢਾਏ ਜਾਣ ’ਤੇ ਨਿਮ੍ਰਤਾ ਸਹਿਤ ਕਿਹਾ ਕਿ ‘ਮੈਂ ਤਾਂ ਅਣਜਾਨ ਤੇ ਭੁੱਲਣਹਾਰ ਹਾਂ ਪਰ ਤੁਸੀਂ ਕ੍ਰਿਪਾਲੂ ਹੋ, ਜੋ ਬਾਰ ਬਾਰ ਮੇਰੀਆਂ ਭੁੱਲਾਂ ਬਖ਼ਸ਼ਦੇ ਹੋ। ਇਹ ਮੇਰੀ ਅਗਿਆਨਤਾ ਹੈ ਕਿ ਆਪ ਜੀ ਜੋ ਮੈਨੂੰ ਸਮਝਾਉਂਦੇ ਹੋ, ਮੈਂ ਆਪ ਜੀ ਦਾ ਕਿਹਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ’। ਗੁਰੂ ਰਾਮਦਾਸ ਜੀ ਦੀ ਨਿਮਰਤਾ ਦਾ ਹੋਰ ਪ੍ਰਮਾਣ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਜਦ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਇੰਨਾ ਲੰਬਾ ਦਾੜ੍ਹਾ ਕਿਉਂ ਰੱਖਿਆ ਹੈ ਤਾਂ ਆਪ ਨੇ ਆਖਿਆ ਕਿ ਆਪ ਜੈਸੇ ਗੁਰਮੁਖਾਂ ਦੇ ਚਰਨ ਝਾੜਣ ਲਈ ਹੈ। ਬਾਬਾ ਜੀ ਬਹੁਤ ਪ੍ਰਭਾਵਤ ਹੋਏ ਅਤੇ ਆਖਿਆ ਕਿ ਤੁਹਾਡੀ ਮਹਿਮਾਂ ਪਹਿਲੇ ਹੀ ਬਹੁਤ ਸੁਣੀ ਸੀ, ਪਰ ਹੁਣ ਪਰਤੱਖ ਵੇਖ ਵੀ ਲਈ ਹੈ।

ਗੁਰੂ ਅਮਰਦਾਸ ਜੀ ਦੇ ਜਵਾਈ ਹੁੰਦਿਆਂ ਹੋਇਆਂ ਵੀ ਜੇਠਾ ਜੀ ਨੇ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਰੱਤਾ ਭਰ ਢਿੱਲ ਨਾ ਕੀਤੀ ਅਤੇ ਸਦਾ ਗੁਰੂ ਸਰੂਪ ਜਾਣ ਕੇ ਸੇਵਾ ਕੀਤੀ। ਆਪਣੇ ਸ਼ਰੀਕਾਂ ਦੇ ਕਹਿਣ ’ਤੇ ਵੀ ਕੋਈ ਪ੍ਰਵਾਹ ਨਾ ਕੀਤੀ ਅਤੇ ਸਿਰ ’ਤੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋਂ ਰਾਜ-ਜੋਗ ਦਾ ਛੱਤਰ ਹੈ। ਆਪ ਜੀ ਦੇ ਜੀਵਨ ਦਾ ਰਾਜ ਨਿਮਰਤਾ, ਹਲੇਮੀ ਅਤੇ ਪਿਆਰ ਹੈ, ਜੋ ਗੁਰੂ ਨਾਨਕ ਦੇ ਰਾਜ ਜੋਗ ਤਖ਼ਤ ਦੇ ਵਾਲੀ ਦੇ ਖਾਸ ਸ਼ਿੰਗਾਰੀ ਗਹਿਣੇ ਸਨ। ਆਪ ਜੀ ਅੰਦਰੋਂ, ਬਾਹਰੋਂ ਪ੍ਰੇਮ ਦਾ ਮੁਜੱਸਮਾ ਸਨ। ਸ੍ਰੀ ਗੁਰੂ ਅਮਰਦਾਸ ਜੀ ਲਈ ਅਥਾਹ ਸਤਿਕਾਰ ਅਤੇ ਪੂਰਨ ਸ਼ਰਧਾ ਸੀ ਅਤੇ ਸਦਾ ਉਨ੍ਹਾਂ ਦੇ ਕਹੇ ਨੂੰ ਖੁਸ਼ੀ ਖੁਸ਼ੀ ਮੰਨਦੇ ਤੇ ਪਿਆਰ ਵਿਚ ਭਿੱਜੇ ਆਖਦੇ ਸਨ : ‘‘ਜੇ ਗੁਰੁ ਝਿੜਕੇ, ਮੀਠਾ ਲਾਗੈ; ਜੇ ਬਖਸੇ, ਗੁਰ ਵਡਿਆਈ (ਮਹਲਾ /੭੫੮), ਹਮ ਬਾਰਿਕ ਮੁਗਧ ਇਆਨ; ਪਿਤਾ ਸਮਝਾਵਹਿਗੇ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ; ਜਗਤ ਪਿਤ ਭਾਵਹਿਗੇ ਜੋ ਹਰਿ ਸੁਆਮੀ  ! ਤੁਮ ਦੇਹੁ; ਸੋਈ ਹਮ ਪਾਵਹਗੇ ਮੋਹਿ ਦੂਜੀ ਨਾਹੀ ਠਉਰ; ਜਿਸੁ ਪਹਿ ਹਮ ਜਾਵਹਗੇ (ਮਹਲਾ /੧੩੨੧)

ਗੁਰੂ ਰਾਮਦਾਸ ਜੀ ਦਾ ਦ੍ਰਿੜ੍ਹ ਵਿਸ਼ਵਾਸ ਕਿ ਜਦ ਤੱਕ ਸੇਵਾ ਕਰਨ ਵਾਲੇ ਦੇ ਮਨ ਵਿੱਚ ਮਾਲਕ ਲਈ ਪਿਆਰ ਸਤਿਕਾਰ ਨਹੀਂ ਤਦ ਤੱਕ ਉਹ ਤਨੋਂ ਮਨੋਂ ਸੇਵਾ ਨਹੀਂ ਕਰ ਸਕਦਾ। ਇਸੇ ਕਰਕੇ ਆਪ ਗੁਰੂ ਅਮਰਦਾਸ ਜੀ ’ਤੇ ਰੱਬ ਵਰਗਾ ਵਿਸ਼ਵਾਸ ਕਰਦੇ ਹੋਏ ਆਖਦੇ ਹਨ : ‘‘ਹਉ ਪਾਣੀ ਪਖਾ ਪੀਸਉ ਸੰਤ (ਗੁਰੂ) ਆਗੈ; ਪਗ ਮਲਿ ਮਲਿ, ਧੂਰਿ ਮੁਖਿ ਲਾਈਐ ’’ (ਮਹਲਾ /੮੮੧) ਇਸੇ ਦ੍ਰਿੜ੍ਹਤਾ ਕਾਰਨ ਆਪ ‘ਧੰਨ ਗੁਰੂ ਰਾਮਦਾਸ’ ਬਣੇ। ਜੀਵਨ ਵਿਚ ਹਉਮੈ ਨੂੰ ਕਦੇ ਲਾਗੇ ਨਾ ਆਉਣ ਦਿੱਤਾ ਸਗੋਂ ਨਿਸ਼ਕਾਮ ਹੋ ਕੇ ਸੇਵਾ ਕਰਨ ਦੀ ਪ੍ਰੇਰਣਾ ਕੀਤੀ : ‘‘ਵਿਚਿ ਹਉਮੈ, ਸੇਵਾ ਥਾਇ ਪਾਏ ਜਨਮਿ ਮਰੈ, ਫਿਰਿ ਆਵੈ ਜਾਏ ’’ (ਮਹਲਾ /੧੦੭੧)

ਪਹਿਲੇ ਗੁਰੂ ਸਾਹਿਬਾਨ ਵਾਂਗ ਆਪ ਨੇ ਵੀ ਗ੍ਰਿਹਸਤੀ ਧਰਮ ਧਾਰਨ ਕਰਨ ਲਈ ਕਿਹਾ। ਜਿਸ ਲਈ ਮੋਹ ਮਾਇਆ ਤੋਂ ਅਲੇਪ ਰਹਿਣ ਦਾ ਜੀਵਨ ਸਿਧਾਂਤ ਇਸ ਤਰ੍ਹਾਂ ਦੱਸਿਆ : ‘‘ਵਿਚੇ ਗ੍ਰਿਹ, ਸਦਾ ਰਹੈ ਉਦਾਸੀ; ਜਿਉ ਕਮਲੁ ਰਹੈ ਵਿਚਿ ਪਾਣੀ ਹੇ ’’ (ਮਹਲਾ /੧੦੭੦) ਆਪ ਨੇ ਛੋਟੀ ਉਮਰੇ ਹੀ ਭਾਂਪ ਲਿਆ ਕਿ ਮਿਹਨਤ ਤੋਂ ਮੂੰਹ ਮੋੜਨਵਾਲਾ ਜੀਵ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦਾ। ਸਿੱਖਾਂ ਲਈ ਉਨ੍ਹਾਂ ਦਾ ਦਿੱਤਾ ਇਹ ਉਪਦੇਸ਼ ਸਾਡੇ ਲਈ ਸਦਾ ਚਾਨਣ ਮੁਨਾਰਾ ਹੈ : ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ’’ (ਮਹਲਾ /੩੦੬) ਇਸ ਸ਼ਬਦ ਦੇ ਅੰਤ ’ਚ ਕਿਹਾ ‘‘ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ’’ (ਮਹਲਾ /੩੦੬)

ਧਨ ਦੌਲਤ ਨਾਲ ਕੋਈ ਮੋਹ ਨਹੀਂ ਸੀ ਸਗੋਂ ਗਰੀਬਾਂ ਦੀ ਸਹਾਇਤਾ ਪੁੱਜ ਕੇ ਕਰਦੇ ਸਨ। ਇਤਿਹਾਸ ਗਵਾਹ ਹੈ ਕਿ ਇੱਕ ਵਾਰ ਸੇਠ ਜਗਤ ਰਾਮ ਨੇ ਕੈਂਠਾ ਦਿੱਤਾ, ਆਪ ਨੇ ਲੋੜਵੰਦ ਨੂੰ ਉਸੇ ਵੇਲੇ ਦੇ ਦਿੱਤਾ। ਇਕ ਮਾਈ ਨੇ ਚਾਅ ਨਾਲ ਮੋਤੀਆਂ ਦੀ ਮਾਲਾ ਦਿੱਤੀ, ਆਪ ਨੇ ਰਾਹ ਵਿੱਚ ਬੈਠੇ ਨਿਰਧਨ ਨੂੰ ਦੇ ਦਿੱਤੀ। ਅਕਬਰ ਨੇ ਮੋਹਰਾਂ ਭੇਟਾ ਕੀਤੀਆਂ ਤਾਂ ਆਪ ਜੀ ਨੇ ਉਸੇ ਵੇਲੇ ਵੰਡਵਾ ਦਿੱਤੀਆਂ। ਰਸਦਾਂ ਆਈਆਂ ਲੋਕਾਂ ’ਚ ਵਰਤਾ ਦਿੱਤੀਆਂ। ਗੁਰੂ ਜੀ ਨੇ ਕਿਸੇ ਰਜਵਾੜੇ ਦੀ ਮਿੱਤਰਤਾ ਹਾਸਲ ਕਰਨ ਦਾ ਕਦੇ ਯਤਨ ਨਾ ਕੀਤਾ, ਨਾ ਹੀ ਕਿਸੇ ਬਾਦਿਸ਼ਾਹ ਦੀ ਸਰਪ੍ਰਸਤੀ ਕਬੂਲੀ।

ਛੋਟੀ ਉਮਰ ਵਿੱਚ ਪੜ੍ਹਨ ਅਤੇ ਖੇਡਣ ਦੀ ਸੱਧਰ ਪੂਰੀ ਨਾ ਹੋ ਸਕੀ। ਜਿਉਂ ਜਿਉਂ ਸਮਾਂ ਮਿਲਦਾ ਗਿਆ ਆਪ ਸੇਵਾ ਦੇ ਨਾਲ-ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਅਤੇ ਸੰਗੀਤ ਕਲਾ ਨੂੰ ਮਨ ਲਾ ਕੇ ਸਿੱਖਦੇ। ਸਾਹਿਤ ਦੀ ਖੋਜ ਵੀ ਕਰਦੇ। ਆਪ ਜੀ ਦੀ ਬਾਣੀ ਵਿੱਚ ਇੱਕ ਮਹਾਨ ਸਾਹਿਤਕਾਰ, ਸੰਗੀਤ ਪ੍ਰੇਮੀ ਤੇ ਰਾਗ ਕਲਾ ਦੀਆਂ ਬਰੀਕੀਆਂ ਪ੍ਰਗਟ ਹੁੰਦੀਆਂ ਹਨ। ਜਿਸ ਦਾ ਗੁਰਬਾਣੀ ਦੇ ਵਿੱਚ ਇੱਕ ਉਮਾਹ ਅਤੇ ਨਵੇਂ ਨਵੇਂ ਸਬਦਾਂ ਦੀ ਘਾੜਤ ਤੋਂ ਪਤਾ ਲੱਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਵਾਰਾਂ ਵਿੱਚੋਂ 8 ਵਾਰਾਂ ਮੂਲ ਰੂਪ ਵਿੱਚ ਆਪ ਜੀ ਦੁਆਰਾ ਰਚੀਆਂ ਹੋਈਆਂ ਹਨ। ਜਿਨ੍ਹਾਂ ਵਿੱਚ ਗੁਰੂ ਸੂਰਮੇ ਦੀ ਜਿੱਤ ਅਤੇ ਨਿੰਦਕਾਂ, ਦੋਖੀਆਂ, ਦੁਸਟਾਂ ਅਤੇ ਚੁਗਲਖੋਰਾਂ ਦੀ ਹਾਰ ਹੁੰਦੀ ਦਰਸਾਈ ਹੈ। ਗੁਰੂ ਸਾਹਿਬ ਸ਼ਬਦ ਘੜਨ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਸਨ। ਇੱਕ ਸੁਜਾਨ ਜੌਹਰੀ ਦੀ ਤਰ੍ਹਾਂ ਸ਼ਬਦਾਂ ਨੂੰ ਨਗਾਂ ਦੀ ਤਰ੍ਹਾਂ ਯੋਗ ਥਾਂ ’ਤੇ ਜੜ੍ਹ ਦਿੰਦੇ ਹਨ। ਕਈ ਨਵੇਂ ਸ਼ਬਦਾਂ ਦੀ ਘਾੜਤ ਉਨ੍ਹਾਂ ਦੀ ਬਾਣੀ ਦੀ ਵਿਸ਼ੇਸ਼ਤਾ ਹੈ। ਗੁਰਬਾਣੀ ਵਿਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਗਿਆ; ਜਿਵੇਂ ਕੋਈ ਸੁਆਣੀ ਆਪਣੇ ਗਲ਼ੇ ਦਾ ਹਾਰ ਪਰੋਂਦੀ ਹੈ। ਆਪ ਜੀ ਰਾਗਾਂ ਦੇ ਇੰਨੇ ਮਾਹਰ ਹੋ ਨਿਬੜੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਕੁਲ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਆਪ ਜੀ ਦੀ ਬਾਣੀ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆਪ ਜੀ ਦੇ ਕੁਲ 632 ਸ਼ਬਦ ਹਨ। ਹੇਠਲੇ ਸ਼ਬਦ ਵਿਚ ‘ਙ’ ਦੀ ਵਰਤੋਂ ਤਾਂ ਆਪਣੇ ਆਪ ਵਿੱਚ ਇਕ ਮਿਸਾਲ ਹੈ : ‘‘ਹਰਿ ਨਾਮਾ ਹਰਿ ਰੰਙੁ ਹੈ, ਹਰਿ ਰੰਙੁ ਮਜੀਠੈ ਰੰਙੁ ਗੁਰਿ ਤੁਠੈ ਹਰਿ ਰੰਗੁ ਚਾੜਿਆ, ਫਿਰਿ ਬਹੁੜਿ ਹੋਵੀ ਭੰਙੁ ਮੇਰੇ ਮਨ  ! ਹਰਿ ਰਾਮ ਨਾਮਿ ਕਰਿ ਰੰਙੁ ਗੁਰਿ ਤੁਠੈ ਹਰਿ ਉਪਦੇਸਿਆ, ਹਰਿ ਭੇਟਿਆ ਰਾਉ ਨਿਸੰਙੁ ਰਹਾਉ ਮੁੰਧ ਇਆਣੀ ਮਨਮੁਖੀ, ਫਿਰਿ ਆਵਣ ਜਾਣਾ ਅੰਙੁ ਹਰਿ ਪ੍ਰਭੁ ਚਿਤਿ ਆਇਓ, ਮਨਿ ਦੂਜਾ ਭਾਉ ਸਹਲੰਙੁ ਹਮ ਮੈਲੁ ਭਰੇ ਦੁਹਚਾਰੀਆ, ਹਰਿ ਰਾਖਹੁ ਅੰਗੀ ਅੰਙੁ ਗੁਰਿ ਅੰਮ੍ਰਿਤ ਸਰਿ ਨਵਲਾਇਆ, ਸਭਿ ਲਾਥੇ ਕਿਲਵਿਖ ਪੰਙੁ ਹਰਿ ਦੀਨਾ ਦੀਨ ਦਇਆਲ ਪ੍ਰਭੁ, ਸਤਸੰਗਤਿ ਮੇਲਹੁ ਸੰਙੁ ਮਿਲਿ ਸੰਗਤਿ ਹਰਿ ਰੰਗੁ ਪਾਇਆ, ਜਨ ਨਾਨਕ  ! ਮਨਿ ਤਨਿ ਰੰਙੁ ’’ (ਮਹਲਾ /੭੩੨)

ਸੂਹੀ ਰਾਗ ਵਿਚ ਲਾਵਾਂ ਦੀ ਬਾਣੀ ਉਚਾਰੀ ਗਈ ਤਾਂ ਕਿ ਸਿੱਖ ਭਵਿਖ ਵਿੱਚ ਬ੍ਰਾਹਮਣ ਦੀ ਮੁਥਾਜੀ ਤੋਂ ਬਚ ਜਾਣ। ਇਸ ਵਿਚ ਗ੍ਰਿਹਸਤ ਦੀ ਮਹਾਨਤਾ, ਪਤੀ-ਪਤਨੀ ਦੀ ਬਰਾਬਰੀ, ਇਕ ਦੂਜੇ ਦਾ ਸਤਿਕਾਰ ਅਤੇ ਕੁਰਬਾਨੀ ਕਰਨ ਦਾ ਆਦਰਸ਼ ਪੇਸ਼ ਕੀਤਾ ਹੈ। ਇਸ ਵਿੱਚ ਸਿੱਖਾਂ ਨੂੰ ਕਰਤੇ ਨੂੰ ਮਿਲਣ ਦੇ ਚਾਓ ਅਤੇ ਪੜਾਵਾਂ ਨੂੰ ਵੀ ਦਰਸਾਇਆ ਗਿਆ ਹੈ।

1570 ਵਿੱਚ ਗੁਰੂ ਅਮਰਦਾਸ ਜੀ ਨੇ ਆਪਣੇ ਜੀਊਂਦਿਆਂ ‘ਗਰੂ ਕੇ ਚੱਕ’ ਦੀ ਨਵੀਂ ਬਸਤੀ ਵਸਾਉਣੀ ਸ਼ੁਰੂ ਕਰ ਦਿੱਤੀ ਸੀ। ਇਹੀ ‘ਗੁਰੂ ਕਾ ਚੱਕ’ ਬਾਅਦ ਵਿਚ ‘ਰਾਮਦਾਸਪੁਰ’ ਅਤੇ ਫਿਰ ‘ਅੰਮ੍ਰਿਤਸਰ’ ਬਣਿਆ। ‘ਅੰਮ੍ਰਿਤਸਰ’ ਅਤੇ ‘ਸੰਤੋਖਸਰ ਸਰੋਵਰ’ ਦੀ ਖੁਦਵਾਈ ਕਰਵਾਈ। ਵੱਖ ਵੱਖ ਬਜ਼ਾਰ ਅਤੇ ਸ਼ਹਰ ਦੀ ਉਸਾਰੀ ਆਪਣੀ ਨਿਗਰਾਨੀ ਵਿੱਚ ਕਰਵਾਈ। ਗ਼ਰੀਬ ਅਤੇ ਕਿਰਤੀ ਲੋਕ ਇੱਥੇ ਆਣ ਵਸਾਏ। ਇਸ ਤਰ੍ਹਾਂ ਥੋੜ੍ਹੇ ਸਮੇਂ ਵਿੱਚ ਹੀ ਜੰਗਲ ਵਿਚ ਮੰਗਲ ਬਣ ਗਿਆ।  52 ਅਲੱਗ-ਅਲੱਗ ਕਿੱਤਿਆਂ ਦੇ ਲੋਕਾਂ ਨੂੰ ਇੱਥੇ ਵਸਾਇਆ ਗਿਆ, ਜਿਨ੍ਹਾਂ ਦੇ ਨਾਮ ਅੱਜ ਤੱਕ ਪ੍ਰਚਲਿਤ ਹਨ। ਆਪ ਜੀ ਦੇ ਉੱਦਮ ਸਦਕਾ ਕੌਮ ਨੂੰ ਭਵਿਖ ਵਾਸਤੇ ਇੱਕ ਕੇਂਦਰੀ ਸਥਾਨ ਮਿਲ ਗਿਆ। ਸਾਂਝੇ ਕੌਮੀ ਖਜ਼ਾਨੇ ਦੀ ਲੋੜ ਨੂੰ ਦੇਖਦਿਆਂ ਹੋਇਆਂ ‘ਮਸੰਦ ਪ੍ਰਥਾ’ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਿੱਖੀ ਪ੍ਰਚਾਰ ਨੂੰ ਦਿਨ-ਬ-ਦਿਨ ਪ੍ਰਫੁਲਿਤ ਕੀਤਾ।

ਆਪ ਜੀ ਦੀ ਪਿਆਰ ਭਿੰਨੀ ਸ਼ਖ਼ਸੀਅਤ ਨੇ ਹਰ ਦਿਲ ਨੂੰ ਆਪਣੇ ਵਲ ਖਿੱਚ ਲਿਆ। ਆਪ ਦੇ ਸਮੇਂ ਦੇ ਪ੍ਰਸਿਧ ਸਿੱਖ ਸਨ ‘ਭਾਈ ਭਿਖਾਰੀ, ਮਹਾਂ ਨੰਦ, ਸਾਹਲੋ, ਚੰਦਰ ਭਾਨ, ਮਾਣਕ ਚੰਦ, ਗੁਰਮੁਖ, ਸੰਮਨ, ਆਦਮ, ਸੋਮਾ ਸ਼ਾਹ, ਰੂਪਰਾ ਆਦਿ, ਜਿਨ੍ਹਾਂ ਨੇ ਵੱਖ ਵੱਖ ਇਲਾਕਿਆਂ ਵਿੱਚ ਸਿੱਖੀ ਮਹਿਕ ਨੂੰ ਖਿਲਾਰਿਆ। ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖੀ ਅਤੇ ਕੌਮੀਅਤ ਭਾਵਨਾ ਬਲਵਾਨ ਹੋਈ ਭਾਵ ਸਿੱਖੀ ਚਹੁੰ ਚੱਕੀ ਫੈਲੀ। ਗੁਰੂ ਰਾਮਦਾਸ ਜੀ ਦਾ ਜੀਵਨ; ਸਮਾਜਿਕ ਪਿਆਰ ਅਤੇ ਕ੍ਰਾਂਤੀਕਾਰੀ ਲਹਿਰ ਦਾ ਹਿਮਾਇਤੀ ਰਿਹਾ।

ਸਤਿਗੁਰ ਜੀ ਦੇ ਇਹ ਬਚਨ; ਗੁਰੂ ਪ੍ਰਤੀ ਨਿਸ਼ਠਾ ਅਤੇ ਪਿਆਰ ਨੂੰ ਹਿਰਦੇ ਵਿੱਚ ਦ੍ਰਿੜ੍ਹ ਕਰਨ ਦੀ ਪ੍ਰੇਰਨਾ ਬਖ਼ਸ਼ਦੇ ਹਨ, ‘‘ਹਰਿ ਹਰਿ ਸਜਣੁ, ਮੇਰਾ ਪ੍ਰੀਤਮੁ ਰਾਇਆ ਕੋਈ ਆਣਿ ਮਿਲਾਵੈ, ਮੇਰੇ ਪ੍ਰਾਣ ਜੀਵਾਇਆ ਹਉ ਰਹਿ ਸਕਾ, ਬਿਨੁ ਦੇਖੇ ਪ੍ਰੀਤਮਾ; ਮੈ ਨੀਰੁ ਵਹੇ ਵਹਿ ਚਲੈ ਜੀਉ ਸਤਿਗੁਰੁ ਮਿਤ੍ਰੁ, ਮੇਰਾ ਬਾਲ ਸਖਾਈ ਹਉ ਰਹਿ ਸਕਾ, ਬਿਨੁ ਦੇਖੇ ਮੇਰੀ ਮਾਈ   ! ਹਰਿ ਜੀਉ   ! ਕ੍ਰਿਪਾ ਕਰਹੁ ਗੁਰੁ ਮੇਲਹੁ, ਜਨ ਨਾਨਕ   ! ਹਰਿ ਧਨੁ ਪਲੈ ਜੀਉ (ਮਹਲਾ /੯੪), ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ! ਸਾ ਬਿਧਿ ਤੁਮ ਹਰਿ ਜਾਣਹੁ ਆਪੇ ਹਮ ਰੁਲਤੇ ਫਿਰਤੇ, ਕੋਈ ਬਾਤ ਪੂਛਤਾ; ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ; ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ’’ (ਮਹਲਾ /੧੬੭) ਕਾਸ਼ ਕਿ ਸਾਨੂੰ ਵੀ ਗੁਰੂ ਸਾਹਿਬ ਪ੍ਰਤੀ ਐਸਾ ਸਚਾ ਪਿਆਰ ਪਾਉਣਾ ਆ ਜਾਵੇ।

ਇਕ ਅਨਾਥ ਬਾਲਕ ਦਾ ਕਰੋੜਾਂ ਸਿੱਖ-ਸ਼ਰਧਾਲੂਆਂ ਨੂੰ ਅਗਵਾਈ ਦੇਣ ਦੇ ਯੋਗ ਬਣਨਾ; ਆਪਣੇ ਆਪ ’ਚ ਇੱਕ ਕਰਾਮਾਤ ਹੈ। ਗੁਰੂ ਰਾਮਦਾਸ ਜੀ ਦੀ ਵਡਿਆਈ ਅਕੱਥ ਹੈ। ਇੱਕ ਮਨੁੱਖ ਇਸ ਦਾ ਸੰਪੂਰਨ ਥਾਹ ਨਹੀਂ ਪਾ ਸਕਦਾ। ਹਾਂ, ਅਸੀਂ ਭੱਟ ਕੀਰਤ ਜੀ ਦੀ ਤਰ੍ਹਾਂ ਸਤਿਗੁਰ ਸਾਹਿਬ ਜੀ ਦੇ ਅੱਗੇ ਇੰਝ ਅਰਦਾਸ ਜ਼ਰੂਰ ਕਰ ਸਕਦੇ ਹਾਂ : ‘‘ਹਮ ਅਵਗੁਣਿ ਭਰੇ, ਏਕੁ ਗੁਣੁ ਨਾਹੀ; ਅੰਮ੍ਰਿਤੁ ਛਾਡਿ, ਬਿਖੈ ਬਿਖੁ ਖਾਈ ਮਾਯਾ ਮੋਹ ਭਰਮ ਪੈ ਭੂਲੇ; ਸੁਤ ਦਾਰਾ ਸਿਉ ਪ੍ਰੀਤਿ ਲਗਾਈ ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ; ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ  ! ਰਾਖਹੁ ਸਰਣਾਈ ’’ (ਭਟ ਕੀਰਤ/੧੪੦੬)

ਪੂਰੇ 7 ਸਾਲ ਗੁਰਗੱਦੀ ਦੀ ਬਾਖ਼ੂਬੀ ਸੇਵਾ ਨਿਭਾਉਣ ਤੋਂ ਬਾਅਦ ੨ ਅੱਸੂ, ਭਾਦੋਂ ਸੁਦੀ ੩ ਸੰਮਤ ੧੬੩੮/1 ਸਤੰਬਰ 1581 ਨੂੰ ਆਪ ਜੀ ਨੇ ਗੁਰਗੱਦੀ; ਆਪਣੇ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਪ ਕੇ ਆਪ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ, ਜਿੱਥੋਂ ਆਪ ਜੀ ਦੀ ਵਡਿਆਈ ਦਾ ਨਾਦ ਅੱਜ ਤੱਕ ਸੁਣਾਈ ਦੇਂਦਾ ਹੈ : ‘‘ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ (ਨੇ) ਧਾਰਿਆ ਸਿਖੀ ਅਤੈ ਸੰਗਤੀ, ਪਾਰਬ੍ਰਹਮੁ ਕਰਿ ਨਮਸਕਾਰਿਆ ਅਟਲੁ ਅਥਾਹੁ ਅਤੋਲੁ ਤੂ, ਤੇਰਾ ਅੰਤੁ ਪਾਰਾਵਾਰਿਆ ਜਿਨ੍ਹੀ ਤੂੰ ਸੇਵਿਆ ਭਾਉ ਕਰਿ, ਸੇ ਤੁਧੁ ਪਾਰਿ ਉਤਾਰਿਆ ’’ (ਬਲਵੰਡ ਸਤਾ/੯੬੮)

ਗੁਰੂ ਨਾਨਕ ਸਾਹਿਬ ਜੀ ਨੇ ਜਿਸ ਇਲਾਹੀ ਸੰਦੇਸ਼ ਨੂੰ ‘ਸਬਦੁ ਗੁਰੂ’ ਵਜੋਂ ਮਾਣ ਬਖ਼ਸ਼ਿਆ, ਗੁਰੂ ਅਮਰਦਾਸ ਜੀ ਨੇ ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ ’’ (ਮਹਲਾ /੫੧੫) ਕਿਹਾ। ਗੁਰੂ ਰਾਮਦਾਸ ਸਾਹਿਬ ਜੀ ਨੇ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ   ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ’’ (ਮਹਲਾ /੯੮੨) ਬਚਨ ਉਚਾਰ ਕੇ ਇਸ ਦੀ ਮਹੱਤਤਾ ਪ੍ਰਗਟਾਈ, ਉਸੇ ‘‘ਸਬਦੁ ਗੁਰੂ’’ ਨੂੰ ਸਿੱਖ ਕੌਮ ਦੀ ਬਾਂਹ ਫੜਾ ਕੇ ਕੱਤਕ ਸੁਦੀ ੫, ੧੭੬੫, ੭ ਕੱਤਕ; ਨਾਨਕਸ਼ਾਹੀ ੨੪੦ (7 ਅਕਤੂਬਰ 1708) ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰਕ ਗੁਰੂ-ਅਗਵਾਈ ਦੀ ਪਰੰਪਰਾ ਨੂੰ ਸਦਾ ਲਈ ਖ਼ਤਮ ਕਰ ਗਏ। ਜੇਕਰ ਸਿੱਖ ਫਿਰ ਭੀ ਅੱਜ ਭਟਕ ਰਿਹਾ ਹੈ। ਸਮਾਜਿਕ, ਪਰਵਾਰਿਕ ਤੇ ਕੌਮੀ ਰਿਸ਼ਤੇ ਨਿਭਾਉਣ ’ਚ ਅਸਫਲ ਹੈ ਤਾਂ ਇਸ ਦੇ ਮੰਦੇ ਭਾਗਾਂ ਦੀ ਹੀ ਨਿਸ਼ਾਨੀ ਸਮਝੀ ਜਾ ਸਕਦੀ ਹੈ। ਗੁਰੂ ਨਾਨਕ ਜੋਤਿ ‘‘ਸਬਦੁ ਗੁਰੂ’ ਜੀ ਕਿਰਪਾ ਕਰਨ; ਸਾਡੀ ਇਸੇ ਤਰ੍ਹਾਂ ਸਦਾ ਬਾਂਹ ਫੜੀ ਰੱਖਣ।

ਸ਼ਬਦ ਗੁਰੂ (ਭਾਗ ਦੂਜਾ)

0

ਸ਼ਬਦ ਗੁਰੂ (ਭਾਗ ਦੂਜਾ)

ਗਿਆਨੀ ਰਣਜੋਧ ਸਿੰਘ

ਗੁਰੂ ਨਾਨਕ ਸਾਹਿਬ ਜੀ ਜਦੋਂ ਦੂਸਰੀ ਉਦਾਸੀ ਸੰਨ 1517 ਈਸਵੀ ਨੂੰ ਸੁਮੇਰ ਪਰਬਤ ਰੁਦਰ ਹਿਮਾਲਾ ਦੀ 29002 ਫੁੱਟ ਦੀ ਉਚਾਈ ’ਤੇ ਸਿੱਧ ਜੋਗੀਆਂ ਕੋਲ ਪਹੁੰਚੇ ਤਾਂ ਗੋਰਖ ਨਾਥ ਅਤੇ 84 ਸਿਧ ਜੋਗੀ; ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਏ। ਸਿੱਧ ਜੋਗੀਆਂ ਨੇ ਉਤਾਵਲੇ ਹੋ ਕੇ ਪੁੱਛਿਆ ਕਿ ਬਾਲਾ ਬੱਚਾ !  ਤੇਰਾ ਗੁਰੂ ਕੌਣ ਹੈ ? ਜੋ ਤੂੰ ਇੰਨਾ ਮਹਾਨ ਹੋ ਗਿਆ ਹੈਂ। ਤੂੰ ਕਿਸ ਗੁਰੂ ਦਾ ਚੇਲਾ ਹੈ, ਜੋ ਸਾਡੇ ਕੋਲ ਪਹੁੰਚਣ ਦੀ ਹਿੰਮਤ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜੋ ਸਿੱਧ ਜੋਗੀਆਂ ਨੂੰ ਜਵਾਬ ਦਿੱਤਾ; ਉਹ ਸਿੱਧ ਗੋਸਟਿ ਬਾਣੀ ਵਿੱਚ ਦਰਜ ਹੈ। ਜਵਾਬ ਸੀ ਕਿ ਮੇਰਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਰੂਪ ਹੀ ਸਾਡੇ ਕੋਲ ਵੱਡੀ ਕਰਾਮਾਤ ਹੈ। ਸ਼ਬਦ ਗਿਆਨ ਹੀ ਸਾਡੇ ਕੋਲ ਸ਼ਕਤੀ ਹੈ। ਜੀਵਨ ਦਾ ਆਧਾਰ ਵੀ ਸ਼ਬਦ ਗੁਰੂ ਹੀ ਹੈ। ਸ਼ਬਦ ਗੁਰੂ ਤੋਂ ਬਿਨਾਂ ਸਾਡਾ ਕੋਈ ਹੋਰ ਆਸਰਾ ਨਹੀਂ। ਸ਼ਬਦ ਗੁਰੂ ਤੋਂ ਬਗੈਰ ਕੋਈ ਹੋਰ ਸਾਡੇ ਕੋਲ ਕਰਾਮਾਤ ਵੀ ਨਹੀਂ ਹੈ। ਇਸ ਸ਼ਬਦ ਗੁਰੂ ਰਾਹੀਂ ਹੀ ਸੁਰਤਿ ਜਾਗਦੀ, ਸੁਚੇਤ ਹੁੰਦੀ ਹੈ। ਜਦੋਂ ਸੁਰਤਿ ਸੁਚੇਤ ਹੋ ਜਾਵੇ ਫਿਰ ਜੀਵਨ ਵਿਚ ਕੋਈ ਵਿਕਾਰ, ਦੁਰਾਚਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਕਿਉਂਕਿ ਸੁਰਤਿ; ਸ਼ਬਦ ਗੁਰੂ ਦੀ ਅਗਵਾਈ ਵਿੱਚ ਚਲਦੀ ਹੈ। ਸਵਾਲ ਜਵਾਬ ਇੰਞ ਹਨ :-

ਕਵਣ ਮੂਲੁ  ? ਕਵਣ ਮਤਿ ਵੇਲਾ  ? ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ (ਮਹਲਾ /੯੩੮)

ਭਾਵ ਤੁਹਾਡਾ ਗੁਰੂ ਕੌਣ ਹੈ  ? ਤੁਸੀਂ ਕਿਸ ਗੁਰੂ ਦੇ ਚੇਲੇ ਹੋ  ? ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਕਿ

ਪਵਨ ਅਰੰਭੁ; ਸਤਿਗੁਰ ਮਤਿ ਵੇਲਾ ਸਬਦੁ ਗੁਰੂ; ਸੁਰਤਿ ਧੁਨਿ ਚੇਲਾ (ਮਹਲਾ /੯੩੮)

ਭਾਵ ਮੇਰਾ ਗੁਰੂ ਸ਼ਬਦ ਹੈ। ਮੇਰੀ ਸੁਰਤ ਉਸ ਸ਼ਬਦ ਗੁਰੂ ਦੀ ਚੇਲਾ ਹੈ। ਇੱਕ ਗੱਲ ਜ਼ਰਾ ਧਿਆਨ ਨਾਲ ਸਰਵਣ ਕਰ ਲੈਣੀ, ਜਿਸ ਤਰ੍ਹਾਂ ਮਨੁੱਖ ਸ਼ੀਸ਼ੇ ਨਾਲ ਆਪਣੇ ਆਪ ਨੂੰ ਬਾਹਰੋਂ ਦੇਖਦਾ ਹੈ, ਉਸੇ ਤਰ੍ਹਾਂ ਸ਼ਬਦ ਗੁਰੂ ਨਾਲ ਮਨੁੱਖ ਭੀ ਆਪਣੇ ਆਪ ਨੂੰ ਅੰਦਰੋਂ ਦੇਖ ਸਕਦਾ ਹੈ। ਮੈਂ ਅਸਲ ਵਿੱਚ ਕਿਸ ਤਰ੍ਹਾਂ ਦਾ ਹਾਂ ? ਮੈਂ ਅਸਲ ਵਿੱਚ ਕਿੱਥੇ ਕੂ ਹਾਂ ? ਸ਼ਬਦ ਗੁਰੂ ਨਾਲ ਮਨੁੱਖ ਆਪਣੇ ਆਪ ਨੂੰ ਐਸਾ ਅੰਦਰੋਂ ਜਾਣ ਸਕਦਾ ਹੈ, ਪਰ ਜੇਕਰ ਇਮਾਨਦਾਰੀ ਨਾਲ ਦੇਖੇ।

ਸੁਕਰਾਤ ਕੋਲ ਸੰਸਾਰ ਦਾ ਨਕਸ਼ਾ ਸੀ:- ਇੱਕ ਬਹੁਤ ਵੱਡਾ ਧਨਾਢ, ਯੂਨਾਨ ਦੇ ਮਹਾਨ ਫਿਲਾਸਫਰ ਫਕੀਰ ਕੋਲ ਗਿਆ। ਧਨਾਢ ਹੰਕਾਰੀ ਸੀ। ਸੁਕਰਾਤ ਨੂੰ ਕਹਿਣ ਲੱਗਾ ਕਿ ਤੈਨੂੰ ਮੇਰੀ ਹਸਤੀ ਦਾ ਪਤਾ ਹੈ ? ਮੈਂ ਬਹੁਤ ਵੱਡਾ ਆਦਮੀ ਹਾਂ। ਸੁਕਰਾਤ ਨੇ ਕਿਹਾ ਕਿ ਮੈਂ ਸਿਰਫ ਇੰਨਾ ਕੁ ਜਾਣਦਾ ਹਾਂ ਕਿ ਤੂੰ ਵੱਡਾ ਧਨਾਢ ਹੈਂ। ਤੇਰੇ ਕੋਲ ਜਾਇਦਾਦ ਹੈ। ਸੁਕਰਾਤ ਕੋਲ ਸੰਸਾਰ ਦਾ ਇੱਕ ਨਕਸ਼ਾ (ਵਰਲਡ ਮੈਪ) ਸੀ, ਜੋ ਉਸ ਨੇ ਧਨਾਢ ਪੁਰਖ ਨੂੰ ਦੇ ਦਿੱਤਾ ਤੇ ਕਿਹਾ ਕਿ ਇਸ ਸੰਸਾਰ ਦੇ ਨਕਸ਼ੇ ਤੋਂ ਦੇਖ ਕੇ ਮੈਨੂੰ ਦੱਸ ਤੇਰਾ ਦੇਸ਼ ਕਿੱਥੇ ਹੈ ? ਫਿਰ ਉਸ ਦੇਸ਼ ਵਿੱਚ ਤੇਰਾ ਸ਼ਹਰ ਕਸਬਾ ਕਿੱਥੇ ਹੈ  ? ਉਸ ਸ਼ਹਰ ਵਿੱਚ ਤੇਰੀ ਗਲੀ ਕਿੱਥੇ ਹੈ  ? ਉਸ ਗਲੀ ਵਿੱਚ ਤੇਰਾ ਘਰ ਕਿੱਥੇ ਹੈ  ? ਇਸ ਨਕਸ਼ੇ ਵਿੱਚੋਂ ਮੈਨੂੰ ਢੂੰਡ ਕੇ ਦੱਸ। ਮੈਂ ਤੇਰੇ ਘਰ ’ਤੇ ਟਿਕ ਮਾਰਕ ਲਾ ਲਵਾਂਗਾ। ਮੈਨੂੰ ਤੇਰੀ ਹਾਲਤ ਦਾ ਪਤਾ ਲੱਗਦਾ ਰਹੇਗਾ ਤੇ ਮੈਂ ਤੇਰੇ ਬਾਰੇ ਲੋਕਾਂ ਨੂੰ ਦੱਸ ਦਿਆ ਕਰਾਂਗਾ। ਉਹ ਧਨਾਢ ਦੁਨੀਆਂ ਦੇ ਨਕਸ਼ੇ ਨੂੰ ਦੇਖ ਰਿਹਾ ਸੀ। ਨਕਸ਼ੇ ਵਿੱਚੋਂ ਦੇਸ਼ ਤਾਂ ਲੱਭ ਸਕਦੇ ਹਾਂ, ਚਲੋ ਸ਼ਹਰ ਵੀ ਲਭਿ ਲਵਾਂਗੇ, ਪਰ ਨਗਰ ਜਾਂ ਗਲੀ ਘਰ ਕਿੱਥੋਂ ਲੱਭਿਆ ਜਾਵੇਗਾ। ਕੋਈ ਨਹੀਂ ਲੱਭ ਸਕਦਾ। ਉਸ ਧਨਾਢ ਨੂੰ ਸਮਝ ਪੈ ਗਈ ਕਿ ਇਸ ਨਕਸ਼ੇ ਅਨੁਸਾਰ ਮੈਂ ਕਿੰਨਾ ਕੁ ਹਾਂ। ਸੰਸਾਰ ਦੇ ਇਸ ਨਕਸ਼ੇ ਅਨੁਸਾਰ ਮੇਰੀ ਹਸਤੀ ਕਿੰਨੀ ਕੁ ਹੈ। ਧਨਾਢ ਨੂੰ ਸੁਕਰਾਤ ਦੀ ਰਮਜ਼ ਸਮਝ ਆ ਗਈ। ਅੰਦਰੋਂ ਧਨਾਢ ਸ਼ਰਮਿੰਦਾ ਹੋ ਗਿਆ। ਸੁਕਰਾਤ ਨੂੰ ਮੱਥਾ ਟੇਕ ਕੇ ਧਨਾਢ ਨੇ ਕਿਹਾ ਕਿ ਸੁਕਰਾਤ ! ਅੱਜ ਮੈਨੂੰ ਸਹੀ ਸਹੀ ਪਤਾ ਲੱਗ ਗਿਆ ਹੈ ਕਿ ਮੇਰੀ ਹਸਤੀ ਕੀ ਹੈ। ਮੈਂ ਕੀ ਹਾਂ। ਮੈਂ ਕਿੱਥੇ ਕੁ ਹਾਂ। ਸੁਕਰਾਤ  ! ਤੇਰਾ ਧੰਨਵਾਦ, ਜੋ ਮੈਨੂੰ ਮੇਰੇ ਬਾਰੇ ਅਹਿਸਾਸ ਕਰਾਇਆ ਹੈ। ਸੁਕਰਾਤ ਨੇ ਦੁਨੀਆਂ ਦਾ ਉਹ ਨਕਸ਼ਾ ਧਨਾਢ ਨੂੰ ਦੇ ਦਿੱਤਾ ਤੇ ਕਿਹਾ ਕਿ ਜਦ ਵੀ ਤੈਨੂੰ ਖਿਆਲ ਆਵੇ ਕਿ ਮੈਂ ਬਹੁਤ ਵੱਡਾ ਹਾਂ ਤਾਂ ਇਸ ਨਕਸ਼ੇ ਨੂੰ ਦੇਖ ਲੈਣਾ। ਇਸ ਨਕਸ਼ੇ ਨੂੰ ਕੋਲ ਰੱਖ। ਬਸ ਇਮਾਨਦਾਰੀ ਨਾਲ ਮਨੁੱਖ ਸ਼ਬਦ ਗੁਰੂ ਰਾਹੀਂ ਆਪਣੇ ਆਪ ਦਾ ਵਿਸ਼ਲੇਸ਼ਣ ਕਰੇ। ਮੈਂ ਕਿਸ ਤਰ੍ਹਾਂ ਦਾ ਹਾਂ। ਲੋਕਾਂ ਨੂੰ ਮੈਂ ਕਿਸ ਤਰ੍ਹਾਂ ਬਾਹਰੋਂ ਬਾਹਰੋ ਧਰਮੀ ਬਣ ਕੇ ਦਿਖਾਉਂਦਾ ਹਾਂ। ਸ਼ਬਦ ਗੁਰੂ ਰਾਹੀਂ ਦੇਖੇ ਕਿ ਅਸਲ ’ਚ ਮੇਰੀ ਹੋਂਦ ਕੀ ਹੈ। ਜੀਵਨ ਵਿੱਚ ਮੈਂ ਕਿੱਥੇ ਕੁ ਹਾਂ। ਸੱਚ ਜਾਣਿਓ ਫਿਰ ਸੁਰਤਿ ਜਾਗ ਪਵੇਗੀ। ਆਪਣੇ ਆਪ ਅੰਦਰੋਂ ਅਹਿਸਾਸ ਹੋਵੇਗਾ ਕਿ ਮੈਂ ਕਿੱਥੇ ਕੁ ਹਾਂ, ਇਸ ਲਈ ਅਹਿਸਾਸ ਕਰਾ ਦੇਣ ਵਾਲਾ ਸ਼ਬਦ ਹੀ ਗੁਰੂ ਹੁੰਦਾ ਹੈ। ਫ਼ੁਰਮਾਨ ਹੈ, ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ ਪੂਰਾ ਬੈਰਾਗੀ ਸਹਜਿ ਸੁਭਾਗੀ; ਸਚੁ ਨਾਨਕ ਮਨੁ ਮਾਨੰ ’’ (ਮਹਲਾ /੬੩੪)

ਭਾਵ ਸੁਰਤਿ ਵਾਸਤੇ ਸਿਰਫ ਸ਼ਬਦ ਹੀ ਗੁਰੂ ਹੈ। ਗੁਰੂ ਪੀਰ ਹੈ। ਸ਼ਬਦ ਦੀ ਬਰਕਤ ਨਾਲ ਮਨੁੱਖ ਆਤਮਕ ਤੌਰ ’ਤੇ ਗੰਭੀਰ ਹੋ ਸਕਦਾ ਹੈ। ਸ਼ਬਦ ਗੁਰੂ ਤੋਂ ਬਗੈਰ ਮਨੁੱਖ ਦੇਹਧਾਰੀਆਂ ਪਿੱਛੇ ਪਾਗਲ ਹੋਇਆ ਫਿਰਦਾ ਹੈ, ਜੇਕਰ ਇਸ ਸਬੰਧ ਵਿੱਚ ਹੋਰ ਕਹਾਂਗਾ। ਸੁਰਤਿ ਲਈ ਸ਼ਬਦ ਹੀ ਗੁਰੂ ਤੇ ਪੀਰ ਹੈ। ਹੋਰ ਕੋਈ ਗੁਰੂ ਜਾਂ ਪੀਰ ਨਹੀਂ ਹੈ। ਪੜਿਆ ਜਾਂਦਾ ਹੈ

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ..

ਕਾਲ ਤੁਹੀ ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ

ਤੁਹੀ ਨਿਸਾਨੀ ਜੀਤ ਕੀ, ਆਜੁ ਤੁਹੀ ਜਗਬੀਰ (ਸਸਤ੍ਰ ਮਾਲਾ/ਸ੍ਰੀ ਦਸਮ ਗ੍ਰੰਥ)

ਭਾਵ ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਲੰਬਾ ਤੇਜ਼ ਗੰਡਾਸਾ), ਸਿੱਧੀ ਤਲਵਾਰ, ਰਾਜ ਪੂਤਾਨੇ ਦੀ ਰਾਜਧਾਨੀ ਸਰੋਹੀ ਤੇ ਓਥੋਂ ਦੀ ਬਣੀ ਮਜ਼ਬੂਤ ਤਲਵਾਰ, ਬਰਸ਼ੀ ਆਦਿਕ ਸ਼ਸਤ੍ਰ ਹੀ ਸਾਡੇ ਪੀਰ ਹਨ। ਜੀਵਨ ਦੀ ਬਾਜ਼ੀ ਜਿੱਤਣ ਵਾਸਤੇ ਇਹ ਹਥਿਆਰ ਹੀ ਪੀਰ ਹਨ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ ਕਿ ਸ਼ਬਦ ਹੀ ਗੁਰ, ਪੀਰਾ ਹੈ, ਜਿਸ ਨੇ ਮਨ ਜਿੱਤ ਲਿਆ, ਉਸ ਨੇ ਜਗਤ ਦੇ ਵਿਕਾਰਾਂ ਨੂੰ ਜਿੱਤ ਲਿਆ। ਮਨ; ਸ਼ਬਦ ਨਾਲ ਹੀ ਜਿੱਤਿਆ ਜਾਂਦਾ ਹੈ :

ਤਮ ਜਿਣੈ, ਸਗਲ ਵਸਿ ਤਾ ਕੈ; ਜਾ ਕਾ ਸਤਿਗੁਰੁ ਪੂਰਾ (ਮਹਲਾ /੬੭੯)

ਜਿਸ ਨੇ ਆਤਮ ਜਿੱਤ ਲਿਆ ਉਸ ਨੇ ਆਪਣੇ ਆਪ ਨੂੰ, ਆਪਣੇ ਮਨ ਨੂੰ ਜਿੱਤ ਲਿਆ। ਉਸ ਦੇ ਸਾਰੇ ਵਸ ’ਚ ਹੋ ਜਾਂਦੇ ਹਨ। ਆਪਣੇ ਆਪ ਨੂੰ ਪੂਰੇ ਸਤਿਗੁਰੂ ਨਾਲ ਜਿੱਤਿਆ ਜਾਂਦਾ ਹੈ। ਸੋ ਕੋਈ ਸ਼ਸਤ੍ਰ ਆਦਿਕ ਪੀਰ ਨਹੀਂ, ਸ਼ਬਦ ਹੀ ਗੁਰ ਪੀਰਾ ਹੈ। ਸ਼ਬਦ ਗੁਰੂ ਨਾਲ ਮਨੁੱਖ ਆਪਣੇ ਆਪ ਨੂੰ ਅੰਦਰੋਂ ਦੇਖ ਸਕਦਾ ਹੈ। ਦੂਜਾ ਇਹ ਗੱਲ ਵੀ ਸੱਚ ਹੈ ਕਿ ਗੁਰੂ-ਸ਼ਬਦ ਤੋਂ ਬਿਨਾਂ ਲੋਕ ਦੇਹਧਾਰੀਆਂ ਪਿੱਛੇ ਅਤੇ ਡੇਰਿਆਂ ’ਤੇ ਭਟਕਦੇ ਹੋਏ ਝੱਲੇ ਪਾਗ਼ਲ ਹੋਏ ਫਿਰਦੇ ਹਨ।

ਵਿਚਾਰ:- ਅੱਜ ਦਾ ਮਹੌਲ ਬਹੁਤ ਗੁੰਝਲਦਾਰ ਬਣਾ ਦਿੱਤਾ ਗਿਆ ਹੈ। ਅੱਜ ਪਖੰਡੀ ਦੇਹਧਾਰੀ ਸਾਧ, ਸੰਤ; ਗੁਰੂ ਗ੍ਰੰਥ ਸਾਹਿਬ ਦਾ ਡੇਰਿਆਂ ’ਚ ਪ੍ਰਕਾਸ਼ ਜ਼ਰੂਰ ਕਰਦੇ ਹਨ ਤਾਂ ਕਿ ਭੋਲੇ ਭਾਲੇ ਸਿੱਖਾਂ ਨੂੰ ਭੁਲੇਖੇ ’ਚ ਪਾਇਆ ਜਾ ਸਕੇ। ਆਪਣੇ ਚੇਲਿਆਂ ਰਾਹੀਂ, ਆਪਣੇ ਬਚਨਾਂ ਰਾਹੀਂ ਆਪਣੇ ਆਪ ਨੂੰ ਹੀ ਗੁਹਜ ਢੰਗ ਨਾਲ ਦੱਸਦੇ ਹਨ। ਇਹ ਪਾਖੰਡੀ ਅਤੇ ਚਲਾਕ ਸਾਧ ਗੱਲ ਤਾਂ ਗੁਰਬਾਣੀ ਦੀ ਕਰਦੇ ਹਨ। ਗੱਲ ਇਤਿਹਾਸ ਦੀ ਕਰਦੇ ਹਨ ਤੇ ਲੁਕਮੇ ਢੰਗ ਨਾਲ ਵੱਡਾ ਗੁਰੂ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ। ਸਿੱਖ ਰਹਿਤ ਮਰਿਆਦਾ ਨਾਲੋਂ ਵੱਖਰੀ ਮਰਿਆਦਾ ਇਨ੍ਹਾਂ ਨੇ ਬਣਾਈ ਹੁੰਦੀ ਹੈ, ਫਿਰ ਵੱਡੇ ਮਹਾਂ ਪੁਰਖਾਂ ਦੀ ਗੱਲ ਕਰਦੇ ਹਨ ਤਾਂ ਕਿ ਲੋਕ ਸਮਝਣ ਜੇ ਵੱਡੇ ਮਹਾਂ ਪੁਰਖ ਮਹਾਨ ਸਨ ਤਾਂ ਇਹ ਵੀ ਮਹਾਨ ਹੋਣਗੇ। ਸ਼ਬਦ ਗੁਰੂ ਨੂੰ ਛੱਡ ਕੇ ਕਵਿਤਾਵਾਂ ਦਾ ਗਾਇਨ, ਕੀਰਤਨ ਕਰਦੇ ਹਨ। ਆਸਰਾ ਗੁਰੂ ਸਾਹਿਬਾਨ ਦਾ ਲੈਂਦੇੇ ਹਨ, ਪਰ ਫੋਟੋਆਂ ਆਪਣੀਆਂ ਵੇਚਦੇ ਹਨ। ਅੱਜ ਅਖੌਤੀ ਸਾਧਾਂ ਸੰਤਾਂ ਦੀ ਬਹੁਤ ਭੀੜ ਹੈ, ਜੋ ਗੁਰੂ ਦੇ ਬਰਾਬਰ ਸ਼ਰੀਕ ਬਣ ਬੈਠੇ ਹਨ। ਇਨ੍ਹਾਂ ਦੇ ਚੇਲੇ ਵੀ ਗੁਰੂ ਬਣਨ ਦੀ ਦੌੜ ਵਿੱਚ ਹਨ। ਚੇਲੇ ਹਰ ਵੇਲੇ ਇਸ ਕੋਸ਼ਸ਼ ’ਚ ਰਹਿੰਦੇ ਹਨ ਕਿ ਅਸੀਂ ਸਿੱਧੇ ਹੀ ਗੁਰੂ ਬਣ ਜਾਈਏ।

ਮੈਂ ਇੱਕ ਗਾਥਾ ਪੜ੍ਹ ਰਿਹਾ ਸੀ ‘ਚੇਲੇ ਤੋਂ ਸਿੱਧੀ ਗੁਰੂ ਬਣਨ ਦੀ ਕੋਸ਼ਸ਼ ਵਿੱਚ’:- ਇੱਕ ਆਮ ਆਦਮੀ ਜਗਿਆਸੂ ਦੇ ਰੂਪ ’ਚ ਇੱਕ ਆਸ਼ਰਮ ਡੇਰੇ ਵਿੱਚ ਗਿਆ। ਡੇਰੇ ਵਿੱਚ ਬਹੁਤ ਚੇਲੇ ਸਨ। ਡੇਰੇ ਦਾ ਇੱਕ ਮੁਖੀ ਸੀ। ਚੇਲੇ ਅਤੇ ਲੋਕ ਉਸ ਨੂੰ ਗੁਰੂ ਕਹਿ ਕੇ ਬੁਲਾਉਂਦੇ ਸਨ। ਲੋਕ ਬਾਹਰੋਂ ਆਉਂਦੇ ਸਨ ਤੇ ਇਸ ਅਖੌਤੀ ਗੁਰੂ ਨੂੰ ਭੇਟਾ ਚੜਾਉਂਦੇ ਅਤੇ ਮੱਥਾ ਟੇਕਦੇ ਸਨ। ਇਸ ਆਮ ਆਦਮੀ ਨੇ ਵੀ ਦੇਖਾ ਦੇਖੀ ’ਚ ਮੱਥਾ ਟੇਕਿਆ ਫਿਰ ਕਿਹਾ ਮਹਾਰਾਜ ਮੈਨੂੰ ਅੰਦਰੋਂ ਅੰਦਰ ਇੱਕ ਪੀੜ ਦੁਖੀ ਕਰ ਰਹੀ ਹੈ ਕਿ ਮੈਂ ਨਿਗੁਰਾ ਹਾਂ। ਮੈਂ ਇਹ ਵੀ ਸੁਣਿਆ ਹੈ ਕਿ ਨਿਗੁਰੇ ਦਾ ਨਾਉ ਬੁਰਾ ਹੁੰਦਾ ਹੈ। ਨਿਗੁਰੇ ਦਾ ਉਧਾਰ ਨਹੀਂ ਹੁੰਦਾ। ਨਿਗੁਰੇ ਦਾ ਦਰਸ਼ਨ ਵੀ ਬੁਰਾ ਹੁੰਦਾ ਹੈ। ਮੈਂ ਤੁਹਾਡੀ ਸ਼ਰਨ ਆਇਆ ਹਾਂ। ਮੈਨੂੰ ਆਪਣਾ ਸ਼ਿਸ਼ ਬਣਾ ਲਵੋ ਤਾਂ ਕਿ ਮੇਰਾ ਵੀ ਉਧਾਰ ਹੋ ਜਾਵੇ। ਅਖੌਤੀ ਗੁਰੂ ਨੇ ਦੇਖ ਲਿਆ ਸੀ ਕਿ ਗਾਹਕ ਫਸ ਗਿਆ ਹੈ, ਕਿਉਂ ਨਾ ਪੂਰਾ ਮੁੱਲ ਵੱਟ ਲਿਆ ਜਾਵੇ। ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਨੇ ਕਿਹਾ ਤੈਨੂੰ ਪਤਾ ਹੈ ਕਿ ਗੁਰੂ ਭਾਗਾਂ ਨਾਲ ਹੀ ਮਿਲਦਾ ਹੈ। ਐਵੇਂ ਗੁਰੂ ਨਹੀਂ ਮਿਲ ਜਾਂਦਾ। ਕਈ ਜਨਮ ਮਨੁੱਖ ਗੁਰੂ ਤੋਂ ਬਗੈਰ ਭਟਕਦਾ ਰਹਿੰਦਾ ਹੈ, ਫਿਰ ਭਾਗਾਂ ਨਾਲ ਗੁਰੂ ਮਿਲਦਾ ਹੈ। ਤੇਰੇ ਵਰਗੇ ਇੱਥੇ ਕਈ ਆਉਂਦੇ ਹਨ, ਪਰ ਕਿਰਪਾ ਤੋਂ ਬਗੈਰ ਮੁੜ ਜਾਂਦੇ ਹਨ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨੂੰ ਤਨ, ਮਨ, ਧਨ ਸਭ ਕਿਛ ਅਰਪਣ ਕਰਨਾ ਪੈਂਦਾ ਹੈ। ਨਾਲੇ ਇਹ ਪੰਗਤੀ ਪੜ੍ਹ ਦਿੱਤੀ ‘‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ; ਹੁਕਮਿ ਮੰਨਿਐ ਪਾਈਐ ’’ (ਮਹਲਾ /੯੧੭)

ਉਸ ਆਮ ਆਦਮੀ ਨੇ ਮੱਥਾ ਟੇਕਿਆ ਅਤੇ ਸਤ ਬਚਨ ਕਿਹਾ। ਉਸ ਗੁਰੂ ਨੇ ਇੱਕ ਚੇਲੇ ਨੂੰ ਕਿਹਾ ਕਿ ਬੱਚਾ ! ਜਾ ਇਸ ਨੂੰ ਆਸ਼ਰਮ ਚੰਗੀ ਤਰ੍ਹਾਂ ਦਿਖਾ ਦੇਹ। ਆਮ ਆਦਮੀ ਨੇ ਫਿਰ ਗੁਰੂ ਨੂੰ ਮੱਥਾ ਟੇਕਿਆ ਤੇ ਚੇਲੇ ਨਾਲ ਡੇਰਾ ਦੇਖਣ ਤੁਰ ਪਿਆ। ਸਾਰੇ ਚੇਲੇ ਪਹਿਲਾਂ ਤੋਂ ਹੀ ਸਿਖਾਏ ਹੋਏ ਸਨ, ਇਹ ਆਮ ਆਦਮੀ ਡੇਰੇ ਵਿੱਚ ਚੇਲਿਆਂ ਨੂੰ ਦੇਖਦਾ ਹੈ। ਹੈਰਾਨ ਅਤੇ ਪਰੇਸ਼ਾਨ ਵੀ ਹੋ ਰਿਹਾ ਹੈ। ਸਿਖਾਇਆ ਹੋਇਆ ਚੇਲਾ ਇਸ ਆਮ ਆਦਮੀ ਨੂੰ ਦਿਖਾਉਂਦਾ ਅਤੇ ਦੱਸਦਾ ਹੈ ਕਿ ਇਸ ਚੇਲੇ ਨੂੰ ਪੁੱਛ ਇਸ ਨੇ ਗੁਰੂ ਲਈ ਕੀ ਕੀਤਾ ਹੈ। ਉਹ ਸਿਖਾਂਦਿਆਂ ਚੇਲਾ ਆਪ ਹੀ ਦੱਸਦਾ ਹੈ ਕਿ ਗੁਰੂ ਲਈ ਮੈਂ ਆਪਣੀ ਸਾਰੀ ਜਾਇਦਾਦ ਆਸ਼ਰਮ ਦੇ ਨਾਂ ’ਤੇ ਲਗਾ ਦਿੱਤੀ ਹੈ। ਦੂਸਰੇ ਚੇਲੇ ਨੇ ਕਿਹਾ ਮੈਂ ਤਾਂ ਆਪਣਾ ਘਰ ਹੀ ਗੁਰੂ ਨੂੰ ਆਰਪਣ ਕਰ ਦਿੱਤਾ ਹੈ। ਤੀਸਰਾ ਚੇਲਾ ਕਹਿੰਦਾ ਹੈ ਕਿ ਮੈਂ ਤਾਂ ਗੁਰੂ ਵਾਸਤੇ ਆਪਣੀ ਪਤਨੀ ਦਾ ਹੀ ਤਿਆਗ ਕਰ ਦਿੱਤਾ ਹੈ। ਚੌਥੇ ਚੇਲੇ ਨੇ ਕਿਹਾ ਕਿ ਮੈਂ ਗੁਰੂ ਵਾਸਤੇ ਆਪਣੇ ਪਰਵਾਰ ਦਾ ਹੀ ਤਿਆਗ ਕਰ ਦਿੱਤਾ ਹੈ। ਕਿਸੇ ਚੇਲੇ ਨੇ ਕੁਝ ਕਿਹਾ ਤੇ ਕਿਸੇ ਨੇ ਕੁਝ ਕਿਹਾ। ਇਹ ਆਮ ਆਦਮੀ ਹੋਰ ਵੀ ਪਰੇਸ਼ਾਨ ਹੋ ਗਿਆ ਕਿ ਮੈ ਤਾਂ ਇਸ ਤਰ੍ਹਾਂ ਦੀ ਤਿਆਰੀ ਨਾਲ ਆਇਆ ਨਹੀਂ। ਅੰਦਰੋਂ ਅੰਦਰ ਸੋਚਦਾ ਹੈ ਕਿ ਚੇਲੇ ਕਿੰਨੀ ਬਿਪਤਾ ਵਿੱਚ ਹਨ। ਗੁਰੂ ਕਿੰਨਾ ਆਰਾਮ ਵਿੱਚ ਹੈ। ਇਸ ਆਮ ਆਦਮੀ ਦੀ ਸੋਚ ਬਹੁਤ ਅੱਗੇ ਚਲੀ ਗਈ। ਜਿਸ ਤਰ੍ਹਾਂ ਕਿਸੇ ਦੀ ਨਜ਼ਰ ਇੱਕ ਰੁਪਏ ਤੋਂ ਸਿੱਧੀ ਲੱਖਾਂ ’ਤੇ ਜਾ ਪਵੇ। ਇਹ ਆਮ ਆਦਮੀ ਪੂਰੇ ਆਸ਼ਰਮ ਦਾ ਚੱਕਰ ਲਾ ਕੇ ਵਾਪਸ ਗੁਰੂ ਕੋਲ ਆ ਗਿਆ। ਆ ਕੇ ਮੱਥਾ ਟੇਕਿਆ ਕਹਿਣ ਲੱਗਾ ਮੈਂ ਸੁਣਿਆ ਹੈ ਕਿ ਗੁਰੂ ਪਾਰਸ ਹੁੰਦਾ ਹੈ। ਅਖੌਤੀ ਗੁਰੂ ਖੁਸ਼ ਹੋ ਗਿਆ। ਅੰਦਰੋਂ ਅੰਦਰ ਸੋਚਿਆ ਕਿ ਲਓ ਗੱਲ ਬਣ ਗਈ ਹੈ। ਗਾਹਕ ਫਸ ਗਿਆ ਹੈ। ਕਹਿਣ ਲੱਗਾ ਹਾਂ ਬੱਚਾ ! ਗੁਰੂ ਪਾਰਸ ਹੀ ਹੁੰਦਾ ਹੈ। ਆਮ ਆਦਮੀ ਨੇ ਕਿਹਾ ਮਹਾਰਾਜ ! ਮੈਂ ਇਹ ਵੀ ਸੁਣਿਆ ਹੈ ਕਿ ਗੁਰੂ ਤਾਂ ਪਾਰਸ ਤੋਂ ਵੀ ਮਹਾਨ ਹੁੰਦਾ ਹੈ। ਪਾਰਸ ਲੋਹੇ ਨੂੰ ਸੋਨਾ ਤਾਂ ਬਣਾ ਦਿੰਦਾ ਹੈ, ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਗੁਰੂ ਵਿੱਚ ਇਹ ਵਡਿਆਈ ਹੈ ਕਿ ਉਹ ਚੇਲੇ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਚੇਲੇ ਨੇ ਵੀ ਗੁਰਬਾਣੀ ਦੀ ਇਹ ਪੰਕਤੀ ਪੜ੍ਹ ਦਿੱਤੀ

ਗੁਰੂ ਸਿਖੁ, ਸਿਖੁ ਗੁਰੂ ਹੈ ਏਕੋ; ਗੁਰ ਉਪਦੇਸ ਚਲਾਏ

ਰਾਮ ਨਾਮ ਮੰਤੁ ਹਿਰਦੈ ਦੇਵੈ; ਨਾਨਕ  ! ਮਿਲਣੁ ਸੁਭਾਏ (ਮਹਲਾ /੪੪੨)

ਅਖੌਤੀ ਗੁਰੂ ਹੋਰ ਵੀ ਖੁਸ਼ ਹੋ ਗਿਆ ਤੇ ਕਹਿਣ ਲੱਗਾ ਕਿ ਹਾਂ ਬੱਚਾ ! ਗੁਰੂ ਵਿੱਚ ਇਹ ਸਮਰੱਥਾ, ਤਾਕਤ ਹੈ ਕਿ ਉਹ ਚੇਲੇ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਇਸ ਆਮ ਆਦਮੀ ਨੇ ਹੱਥ ਜੋੜੇ ਤੇ ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ  ! ਮੈਨੂੰ ਤੁਸੀਂ ਸਿੱਧੇ ਗੁਰੂ ਹੀ ਬਣਾ ਲਵੋ। ਮੈਂ ਚੇਲਿਆਂ ਵਾਲੀ ਬਿਪਤਾ ਵਿੱਚ ਨਹੀਂ ਪੈਣਾ ਚਾਹੁੰਦਾ। ਸੋ ਐਸਾ ਤਮਾਸ਼ਾ ਥਾਂ ਥਾਂ ’ਤੇ ਹੋ ਰਿਹਾ ਹੈ। ਸਕੂਲ ਵਿੱਚ ਦਾਖਲਾ ਲਿਆ ਨਹੀਂ, ਕਹਿੰਦਾ ਮੈਨੂੰ ਸਿੱਧੇ ਪ੍ਰਿੰਸੀਪਲ ਹੀ ਲਗਵਾ ਲਵੋ। ਫੌਜ ਵਿੱਚ ਭਰਤੀ ਹੋਇਆ ਨਹੀਂ ਕਹਿੰਦਾ ਮੈਨੂੰ ਸਿੱਧੇ ਚੀਫ ਕਮਾਂਡਰ ਲਾ ਲਵੋ। ਸਿੱਖ ਬਣਦੇ ਨਹੀਂ, ਸਿੱਧੇ ਬ੍ਰਹਮ ਗਿਆਨੀ ਤੇ ਸੰਤ ਬਣ ਬੈਠਦੇ ਹਨ। ਤੁਸੀਂ ਹੋਰ ਵੀ ਹੈਰਾਨ ਹੋਵੋਗੇ ਕਿ ਅੱਜ ਮਹੌਲ ਹੋਰ ਵੀ ਗੰਭੀਰ ਅਤੇ ਅਜੀਬ ਬਣ ਰਿਹਾ ਹੈ। ਹੁਣ ਤਾਂ ਗੁਰੂ ਤੋਂ ਵੀ ਅਗਲੀ ਗੱਲ ਹੋ ਰਹੀ ਹੈ। ਉਹ ਹੈ ਗੁਰੂ ਤੋਂ ਭੀ ਅੱਗੇ ਸਿੱਧਾ ਭਗਵਾਨ ਬਣਨ ਦੀ। ਲਓ ਸੁਣੋ :

ਗੁਰੂ ਤੋਂ ਵੀ ਅੱਗੇ ਖੁਦਾ ਬਣਨ ਦੀ ਗੱਲ:- ਇਸਲਾਮਿਕ ਦੇਸ਼ ਸੀ। ਇੱਕ ਆਦਮੀ ਚੌਂਕ ਵਿੱਚ ਖੜ੍ਹਾ ਹੋ ਕੇ ਰੌਲਾ ਪਾ ਰਿਹਾ ਸੀ ਕਿ ਮੈਂ ਰਸੂਲ ਪੈਗੰਬਰ ਹਾਂ। ਮੈਂ ਖੁਦਾ ਦਾ ਭੇਜਿਆ ਰਹਿਬਰ ਹਾਂ। ਮੈਨੂੰ ਆਪ ਖੁਦਾ ਨੇ ਖਲਕਤ ਨੂੰ ਸਿੱਧਾ ਰਸਤਾ (ਸਿਰਾਤੇ ਮੁਸਤਕੀਅਮ/ਸਿਰਾਤੁਲ ਮੁਸਤਕੀਅਮ) ਦਿਖਾਉਣ ਲਈ ਭੇਜਿਆ ਹੈ। ਇਸਲਾਮਿਕ ਦੇਸ਼ ਹੋਣ ਕਰਕੇ ਸਿਪਾਹੀਆਂ ਨੇ ਫੜ ਕੇ ਕੈਦ ਵਿੱਚ ਪਾ ਦਿੱਤਾ। ਪੰਜ ਦਸ ਦਿਨ ਭੁੱਖਾ ਰੱਖਿਆ, ਫਿਰ ਪੁੱਛਿਆ ਹੁਣ ਦੱਸ ਰਹਿਬਰ ਪੈਗੰਬਰ ਹੋਣ ਦਾ ਭਰਮ ਗਿਆ ਜਾਂ ਨਹੀਂ ? ਉਹ ਪੈਗੰਬਰ; ਸਿਪਾਹੀ ਨੂੰ ਕਹਿਣ ਲੱਗਾ ਭਰਮ ਕਾਹਦਾ; ਮੈਂ ਹਾਂ ਹੀ ਪੈਗੰਬਰ, ਜਿੰਨੇ ਵੀ ਪੈਗੰਬਰ ਆਏ ਹਨ। ਸਾਰਿਆਂ ਨੂੰ ਦੁੱਖ ਤਸੀਹੇ ਸਹਾਰਨੇ ਪਏ ਹਨ। ਹਜਰਤ ਮੁਹੰਮਦ ਸਾਹਿਬ, ਹਜਰਤ ਮੂਸਾ, ਹਜਰਤ ਇਬਰਾਹੀਮ, ਈਸਾ ਮਸੀਹ, ਕਬੀਰ ਰਹੀਮ ਆਦਿ ਸਭ ਨੂੰ ਤਸੀਹੇ ਝੱਲਣੇ ਪਏ ਹਨ। ਜੇ ਮੈਨੂੰ ਤਸੀਹੇ ਝੱਲਣੇ ਪੈ ਰਹੇ ਹਨ, ਇਸ ਵਿੱਚ ਕੋਈ ਵੱਖਰੀ ਗੱਲ ਨਹੀਂ ਹੈ। ਮੈਨੂੰ ਖੁਦਾ ਨੇ ਆਪ ਭੇਜਿਆ ਹੈ। ਉਸੇ ਵੇਲੇ, ਨਾਲ ਹੀ ਕਾਲ-ਕੋਠੜੀ ਵਿੱਚੋਂ ਆਵਾਜ਼ ਆਈ ਕਿ ਸ਼ੁਰਤਾ ! ਇਸ ਪੈਗੰਬਰ ’ਤੇ ਇਤਬਾਰ ਨਾ ਕਰੀ। ਇਸ ਨੂੰ ਮੈਂ ਨਹੀਂ ਭੇਜਿਆ। ਇਹ ਕੁਫਰ ਤੋਲ ਰਿਹਾ ਹੈ। ਮੈਨੂੰ ਬਿਲਕੁਲ ਯਾਦ ਹੈ ਕਿ ਕਿਸ ਕਿਸ ਨੂੰ ਜਗਤ ਵਿੱਚ ਮੈਂ ਭੇਜਿਆ ਹੈ। ਮੈਂ ਹਜ਼ਰਤ ਮੁਹੰਮਦ ਸਾਹਿਬ ਨੂੰ, ਹਜਰਤ ਇਬਰਾਹੀਮ ਨੂੰ, ਹਜਰਤ ਮੂਸਾ ਨੂੰ, ਈਸਾ ਮਸੀਹ ਨੂੰ, ਕਬੀਰ ਰਹੀਮ ਨੂੰ ਭੇਜਿਆ ਹੈ। ਮੈਨੂੰ ਇੱਕ ਇੱਕ ਨਾਮ ਯਾਦ ਹੈਂ। ਇਸ ਨੂੰ ਮੈਂ ਨਹੀਂ ਭੇਜਿਆ। ਇਹ ਕੁਫਰ ਤੋਲ ਰਿਹਾ ਹੈ। ਕੁਫਰ ਤੋਲਣ ਲਈ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਨੂੰ ਫਤਵਾ ਦਿੱਤਾ ਜਾਵੇ।ਇਹ ਕਾਫਰ ਹੈ। ਸੋ ਹੱਦ ਹੋ ਗਈ ਕਿ ਅੱਜ ਦੇ ਮਹੌਲ ਵਿੱਚ ਇੱਕ ਪੈਗੰਬਰ ਬਣਿਆ ਹੈ। ਦੂਸਰਾ ਖੁਦਾ ਹੋਣ ਦਾ ਦਾਅਵਾ ਕਰ ਰਿਹਾ ਹੈ। ਸਾਰੇ ਧਰਮਾਂ ਵਿੱਚ ਇਹ ਤਮਾਸ਼ਾ ਚੱਲ ਰਿਹਾ ਹੈ। ਇਕ ਬ੍ਰਹਮ ਗਿਆਨੀ ਬਣਿਆ ਹੈ। ਦੂਜਾ ਪੂਰਨ ਬ੍ਰਹਮ ਗਿਆਨੀ ਹੈ। ਤੀਜਾ ਗੁਰੂ ਬਣਿਆ ਹੈ। ਚੌਥਾ ਭਗਵਾਨ ਬਣਿਆ ਹੈ; ਜਿਵੇਂ ਕਿ ਭਗਵਾਨ ਵਿਸ਼ਨੂ, ਭਗਵਾਨ ਰਾਮ, ਭਗਵਾਨ ਰਜਨੀਸ਼, ਆਦਿ। ਸੱਚ ਜਾਣਿਓ ਇਨ੍ਹਾਂ ਨੇ ਲੋਕਾਂ ਨੂੰ ਕੁਰਾਹੇ ਪਾਇਆ ਹੋਇਆ ਹੈ। ਇਸ ਸਮਾਜ ਨੂੰ ਮੱਸਿਆ ਦੀ ਰਾਤ ਵਰਗਾ ਬਣਾਇਆ ਹੋਇਆ ਹੈ। ਹਰ ਪਾਸੇ ਅਗਿਆਨਤਾ ਦਾ ਹਨ੍ਹੇਰਾ ਹੈ। ਹਰ ਪਾਸੇ ਵਹਿਮ ਭਰਮਾਂ ਦਾ ਜਾਲ ਹੈ। ਹਰ ਪਾਸੇ ਧਰਮ ਦੇ ਨਾਮ ’ਤੇ ਲੁੱਟ ਹੋ ਰਹੀ ਹੈ। ਹਰ ਪਾਸੇ ਕਰਮਕਾਂਡਾਂ ਦੀ ਭਰਮਾਰ ਹੈ। ਹਰ ਧਰਮ ’ਚ ਗੁਰੂਆਂ ਤੇ ਸਾਧਾਂ ਦੇ ਵੱਗ ਫਿਰਦੇ ਹਨ। ਅੱਜ ਸਿੱਖਾਂ ਵਿੱਚ ਵੀ ਬਹੁਤ ਭਰਮ ਫੈਲਿਆ ਹੈ। ਗੁਰੂ ਕੌਣ ਹੈ  ? ਗੁਰੂ ਕਿਸ ਤਰ੍ਹਾਂ ਦਾ ਹੈ  ? ਗੁਰੂ ਕਿਉਂ ਹੈ  ? ਦੇਹਧਾਰੀ ਗੁਰੂਆਂ ਨੂੰ ਤੇ ਉਨਾਂ ਦੇ ਚੇਲਿਆਂ ਨੂੰ ਪੁੱਛੋ। ਗੁਰੂ ਨਾਨਕ ਸਾਹਿਬ ਆਪ ਆਖਦੇ ਹਨ ਕਿ ਸਾਡਾ ਗੁਰੂ ‘ਸ਼ਬਦ’ ਹੈ। ਤੁਸੀਂ ਵੀ ਸ਼ਬਦ ਨੂੰ ਗੁਰੂ ਮੰਨ ਲਵੋ। ਉਹ ਅੱਗੋਂ ਸਵਾਲ ਕਰਨਗੇ ਕਿ ਦੱਸੋ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕਿਹੜਾ ਸ਼ਬਦ ਹੈ  ? ਗੁਰੂ ਨਾਨਕ ਸਾਹਿਬ ਕੋਲ ਤਾਂ 15 ਭਗਤਾਂ ਦੇ ਤੇ ਉਨਾਂ ਵੱਲੋਂ ਅਨੇਕ ਉਚਾਰਨ ਕੀਤੇ ਸ਼ਬਦ ਸਨ। ਉਨ੍ਹਾਂ ਨੇ ਅਨੇਕ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ; ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਹੈ ? ਜਦੋਂ ਸਾਨੂੰ ਜਵਾਬ ਨਹੀਂ ਆਵੇਗਾ ਤਾਂ ਉਨਾਂ ਦਾ ਦਾਅ ਲੱਗ ਜਾਵੇਗਾ। ਇਸ ਦਾ ਜਵਾਬ ਬਹੁਤ ਘੱਟ ਸਿੱਖਾਂ ਨੂੰ ਪਤਾ ਹੈ। ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਕਿਹੜਾ ਸ਼ਬਦ ਗੁਰੂ ਹੈ ? ਬਹੁਤ ਵੱਡਾ ਸਵਾਲ ਹੈ। ਬਹੁਤ ਗੰਭੀਰ ਸਵਾਲ ਹੈ। ਹੈ ਵੀ ਬਾਰੀਕ, ਪਰ ਸਮਝਣ ਵਾਲਾ ਹੈ। ਇਸ ਸੰਦਰਭ ਵਿੱਚ ਬਹੁਤ ਧਿਆਨ ਨਾਲ, ਬਹੁਤ ਗੰਭੀਰਤਾ ਨਾਲ ਸੁਣਨਾ।

ਪਹਿਲੀ ਗੱਲ ਇਹ ਬਾਣੀ ਗੁਰੂ ਸਾਹਿਬ ਦੀ ਆਪਣੀ ਕਲਪਨਾ ਨਹੀਂ ਹੈ। ਇਹ ਰੱਬੀ ਬਾਣੀ ਹੈ। ਗੁਰੂ ਸਾਹਿਬ ਇਕ ਮਾਧਿਅਮ ਸਨ ਫੁਰਮਾਨ ਹੈ :-

ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ (ਮਹਲਾ /੭੨੨)

ਭਾਵ ਹੇ ਭਾਈ ਲਾਲੋ ਜੀ ! ਸਤਸੰਗੀ ਜਨੋ  ! ਜਿਸ ਤਰ੍ਹਾਂ ਮੈਨੂੰ ਅੰਦਰੋਂ ਅਕਾਲ ਪੁਰਖ ਦਾ ਗਿਆਨ ਆਉਂਦਾ ਹੈ, ਅਸੀਂ ਉਸੇ ਤਰ੍ਹਾਂ ਖਸਮ ਦੀ ਬਾਣੀ ਦਾ ਸੁਨੇਹਾ ਲੁਕਾਈ ਤੱਕ ਪਹੁੰਚਾਉਂਦੇ ਹਾਂ। ਆਪਣੇ ਕੋਲੋਂ ਕੁਝ ਵੀ ਨਹੀਂ ਕਹਿੰਦੇ। ਫੁਰਮਾਨ ਹੈ :-

ਹਉ ਆਪਹੁ ਬੋਲਿ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ   

ਹਰਿ ਭਗਤਿ ਖਜਾਨਾ ਬਖਸਿਆ; ਗੁਰਿ ਨਾਨਕਿ ਕੀਆ ਪਸਾਉ ਜੀਉ (ਮਹਲਾ /੭੬੩)

ਭਾਵ ਅਕਾਲ ਪੁਰਖ ਨੇ ਬਖਸ਼ਸ਼ ਕਰ ਕੇ ਨਾਮ ਬਾਣੀ ਦਾ ਖਜ਼ਾਨਾ ਗੁਰੂ ਨੂੰ ਸੌਂਪਿਆ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈ ਆਪ ਬੋਲਣਾ ਨਹੀਂ ਜਾਣਦਾ, ਜੋ ਅਕਾਲ ਪੁਰਖ ਹੁਕਮ ਕਰਦਾ ਹੈ, ਉਹੀ ਕੁਝ ਬੋਲਦਾ ਹਾਂ :-

ਜਿਉ ਬੋਲਾਵਹਿ ਤਿਉ ਬੋਲਹ ਸੁਆਮੀਕੁਦਰਤਿ ਕਵਨ ਹਮਾਰੀ  

ਸਾਧ ਸੰਗਿ ਨਾਨਕ ਜਸੁ ਗਾਇਓ; ਜੋ ਪ੍ਰਭ ਕੀ ਅਤਿ ਪਿਆਰੀ (ਮਹਲਾ /੫੦੭)

ਭਾਵ ਸਾਡੇ ਵਿੱਚ ਕੋਈ ਐਸੀ ਕੁਦਰਤ (ਸਮਰੱਥਾ) ਨਹੀਂ ਹੈ, ਜੋ ਆਪ ਕੁਝ ਕਹਿ ਸਕੀਏ ਇਹ ਤਾਂ ਜਿਵੇਂ ਅਕਾਲ ਪੁਰਖ ਬੁਲਾਉਂਦਾ ਹੈ ਤਿਵੇਂ ਹੀ ਅਸੀਂ ਲੁਕਾਈ ਨੂੰ ਅਕਾਲ ਪੁਰਖ ਦਾ ਹੁਕਮ ਸੁਣਾਉਂਦੇ ਹਾਂ। ਇਹ ਧੁਰ ਅਕਾਲ ਪੁਰਖ ਦੀ ਬਾਣੀ ਹੈ। ਅਕਾਲ ਪੁਰਖ ਤੋਂ ਆਈ ਹੈ। ਫੁਰਮਾਨ ਹੈ :-

ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ    

ਦਇਆਲ ਪੁਰਖ ਮਿਹਰਵਾਨਾ ਹਰਿ ਨਾਨਕ ਸਾਚੁਵਖਾਨਾ (ਮਹਲਾ /੬੨੭)

ਜਿਸ ਵੀ ਮਨੁੱਖ ਦੇ ਜੀਵਨ ਅੰਦਰ ਇਹ ਅਕਾਲ ਪੁਰਖ ਦੀ ਬਾਣੀ ਵਸ ਗਈ ਹੈ, ਉਸ ਨੇ ਆਪਣੀਆਂ ਸਾਰੀਆਂ ਚਿੰਤਾਵਾਂ ਮੁਕਾ ਲਈਆਂ ਹਨ। ਇੱਥੇ ਇੱਕ ਆਮ ਜਗਿਆਸੂ ਦੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਇਹ ਰੱਬੀ ਬਾਣੀ ਗੁਰੂ ਸਾਹਿਬ ਕੋਲ ਕਿਵੇਂ ਆਉਂਦੀ ਹੋਵੇਗੀ। ਗੁਰੂ ਸਾਹਿਬ ਅੱਖਾਂ ਬੰਦ ਕਰਕੇ ਬੈਠਦੇ ਹੋਣਗੇ ਜਾਂ ਫਿਰ ਉਨ੍ਹਾਂ ਨੂੰ ਕੋਈ ਆਕਾਸ਼ਬਾਣੀ ਹੁੰਦੀ ਹੋਵੇਗੀ ਜਾਂ ਕੋਈ ਉਨ੍ਹਾਂ ਨੂੰ ਕੋਈ ਗੈਬੀ ਆਵਾਜ਼ ਸੁਣਾਈ ਦਿੰਦੀ ਹੋਵੇਗੀ। ਇਹ ਬਾਣੀ ਕਿਵੇਂ ਆਈ ਹੈ ? ਕਿਸ ਤਰ੍ਹਾਂ ਆਈ ਹੋਵੇਗੀ ? ਇਸ ਨੂੰ ਗੁਰੂ ਸਾਹਿਬ ਨੇ ਹੀ ਦੱਸਿਆ ਹੈ। ਫੁਰਮਾਨ ਹੈ :

ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ਸਚੇ ਹੀ ਪਤੀਆਇ; ਸਚਿ ਸਮਾਇਆ (ਮਹਲਾ /੧੨੭੯)

ਪ੍ਰਭੂ ਆਪਣੇ ਆਪ ਨੂੰ ਗੁਰੂ ਵਿੱਚ ਸਮਾ ਕੇ ਫਿਰ ਗੁਰੂ ਸਾਹਿਬ ਦੇ ਅੰਦਰੋਂ ਬਾਣੀ ਦੀ ਦਾਤ ਜਗਤ ਵਿੱਚ ਵਰਤਾਉਂਦਾ ਹੈ। ਗੁਰੂ ਸਦੀਵੀ ਸਥਿਰ ਕਰਤਾਰ ਵਿੱਚ ਪਤੀਜ ਕੇ ਉਸੇ ਵਿੱਚ ਜੁੜਿਆ ਰਹਿੰਦਾ ਹੈ ਭਾਵ ਕੇਵਲ ਰੱਬੀ ਗੁਣਾਂ ਦੀ ਹੀ ਲੋਕਾਂ ਸਾਮ੍ਹਣੇ ਗੱਲ ਕਰਦਾ ਹੈ :

ਗੁਰ ਮਹਿ ਆਪੁ ਰਖਿਆ ਕਰਤਾਰੇ ਗੁਰਮੁਖਿ ਕੋਟਿ ਅਸੰਖ ਉਧਾਰੇ (ਮਹਲਾ /੧੦੨੩)

ਕਰਤਾਰ ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਅੰਦਰ ਵਸਾਇਆ ਹੈ। ਇਸੇ ਸਦਕਾ ਗੁਰਮੁਖ ਗੁਰੂ ਨੇ ਸ਼ਬਦ ਬਾਣੀ ਰਾਹੀਂ ਕਰੋੜਾਂ ਲੋਕਾਂ ਦਾ ਉਧਾਰ ਕੀਤਾ ਹੈ। ਸੋ ਅਕਾਲ ਪੁਰਖ ਗੁਰੂ ਅੰਦਰ ਸਮਾਇਆ ਹੈ, ਇਸ ਲਈ ਗੁਰੂ ਅੰਦਰੋਂ ਅਕਾਲ ਪੁਰਖ ਹੀ ਬੋਲਦਾ ਹੈ। ਗੁਰੂ ਅੰਦਰ ਅਕਾਲ ਪੁਰਖ ਪ੍ਰਤੱਖ ਵਸਦਾ ਹੈ :

ਜੋ ਪਾਵਹਿ ਭਾਂਡੇ ਵਿਚਿ ਵਸਤੁ, ਸਾ ਨਿਕਲੈ; ਕਿਆ ਕੋਈ ਕਰੇ ਵੇਚਾਰਾ ?    

ਜਨ ਨਾਨਕ ਕਉ ਹਰਿ ਬਖਸਿਆ; ਹਰਿ ਭਗਤਿ ਭੰਡਾਰਾ (ਮਹਲਾ /੪੪੯)

ਭਾਂਡੇ ਵਿੱਚ ਜੋ ਵਸਤ ਹੋਵੇ, ਕੜਛੀ ਭੀ ਉਹੀ ਵਰਤਾਏਗੀ। ਗੁਰੂ ਸਾਹਿਬ ਅੰਦਰ ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਇਸ ਲਈ ਗੁਰੂ ਦੀ ਰਸਨਾ ਰਾਹੀਂ ਅਕਾਲ ਪੁਰਖ ਦੀ ਆਵਾਜ਼ ਹੀ ਆਈ ਹੈ। ਗੁਰਬਾਣੀ ਅਕਾਲ ਪੁਰਖ ਦੇ ਬੋਲ ਹਨ। ਫੁਰਮਾਨ ਹੈ :

ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ

ਵਾਹੁ ਵਾਹੁ ਅਗਮ ਅਥਾਹੁ ਹੈ; ਵਾਹੁ ਵਾਹੁ ਸਦਾ ਸੋਇ (ਮਹਲਾ /੫੧੫)

ਬਿਸਮਾਦ ਅਤੇ ਅਸਚਰਜ ਪੈਦਾ ਕਰਨ ਵਾਲੀ ਗੁਰਬਾਣੀ; ਅਕਾਲ ਪੁਰਖ ਦਾ ਰੂਪ ਹੈ। ਉਸ ਅਕਾਲ ਪੁਰਖ ਵਰਗਾ ਨਿਰਮਲ ਕੋਈ ਹੋਰ ਨਹੀਂ, ਇਸ ਲਈ ਗੁਰਬਾਣੀ ਵਰਗੀ ਭੀ ਹੋਰ ਕੋਈ ਪਵਿੱਤਰ ਅਤੇ ਅਟੱਲ ਸਚਾਈ ਨਹੀਂ ਹੈ। ਅਕਾਲ ਪੁਰਖ ਅਟਲ ਤੇ ਸਤਿ ਸਰੂਪ ਹੈ। ਗੁਰਬਾਣੀ ਭੀ ਅਟੱਲ ਸਚਾਈ ਹੈ। ਜੋ ਗੁਰੂ ਸਾਹਿਬ ਰਾਹੀਂ ਪ੍ਰਗਟ ਹੋਈ ਹੈ :

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ !

ਹਰਿ ਕਰਤਾ ਆਪਿ ਮੁਹਹੁ ਕਢਾਏ (ਮਹਲਾ /੩੦੮)

ਭਾਵ ਅਕਾਲ ਪੁਰਖ ਦੀ ਇਹ ਬਾਣੀ ਅਟੱਲ ਹੈ। ਕਰਤਾ ਪੁਰਖ ਨੇ ਆਪ ਗੁਰੂ ਅੰਦਰ ਵਸ ਕੇ ਗੁਰੂ ਦੇ ਮੂਹੋਂ ਅਖਵਾਈ ਹੈ। ਸੋ ਇਹ ਬਾਣੀ (ਬੋਲੀ) ਗੁਰੂ ਦੀ ਨਹੀਂ ਹੈ। ਗੁਰੂ ਦੀ ਰਾਹੀਂ ਅਕਾਲ ਪੁਰਖ ਦੀ ਹੈ।

ਦੂਸਰਾ ਨੁਕਤਾ ਹੈ ‘ਸ਼ਬਦ ਦੇ ਅਰਥ’:- ਗੁਰਬਾਣੀ ਅੰਦਰ ‘ਸ਼ਬਦ’ ਦੇ ਅਨੇਕਾਂ ਅਰਥ ਹਨ। ਸ਼ਬਦ ਦੇ ਅਰਥ ‘ਪਰਮਾਤਮਾ, ਹੁਕਮ, ਬਾਣੀ, ਸੱਚ, ਓਅੰਕਾਰ, ਨੂਰ ਆਦਿ ਹਨ। ਇਹ ਸਾਰੇ ਨਾਮ ਸਤ ਪੁਰਖਾਂ ਨੇ ਗੁਣਾਂ ਅਤੇ ਕਰਮਾਂ ਦੇ ਆਧਾਰ ’ਤੇ ਰੱਖੇ ਹਨ। ਜੈਸਾ ਫੁਰਮਾਨ ਹੈ :

ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤਿ ਨਾਮੁ ਤੇਰਾ ਪਰਾ ਪੂਰਬਲਾ (ਮਹਲਾ /੧੦੮੨)

ਭਾਵ ਹੇ ਅਕਾਲ ਪੁਰਖ ਜੀ ! ਸਾਡੀ ਰਸਨਾ ਤੇਰੇ ਕਿਰਤਮ ਨਾਮ ਹੀ ਬਿਆਨ ਕਰ ਸਕਦੀ ਹੈ ਜਾਂ ਫਿਰ ਗੁਣਾਤਮਕ ਨਾਮ ਕਥਨ ਕਰ ਸਕਦੀ ਹੈ। ਜਾਪ ਸਾਹਿਬ ਦੇ ਆਰੰਭਕ ਬਚਨ ਹਨ :

ਤ੍ਰਿਭਵਣ ਮਹੀਪ ਸੁਰ ਨਰ ਅਸੁਰ; ਨੇਤ ਨੇਤ ਬਨ ਤ੍ਰਿਣ ਕਹਤ    

ਤਵ ਸਰਬ ਨਾਮ ਕਥੈ ਕਵਨ  ? ਕਰਮ ਨਾਮ ਬਰਨਤ ਸੁਮਤਿ (ਜਾਪ ਸਾਹਿਬ)

ਭਾਵ ਭਲੀ ਮਤ ਵਾਲਿਆਂ ਨੇ ਤੇਰੇ ਗੁਣਾਂ ਅਤੇ ਕਰਮਾਂ ਨੂੰ ਜਾਣ ਕੇ ਤੇਰੇ ਅਨੇਕ ਨਾਮ ਵਰਣਨ ਕੀਤੇ ਹਨ। ਹਾਂ ਇੰਨਾ ਜ਼ਰੂਰ ਹੈ ਕਿ ਕੋਈ ਇੱਕ ਐਸਾ ਨਾਮ ਨਹੀਂ ਹੈ, ਜੋ ਅਕਾਲ ਪੁਰਖ ਦੀ ਮੁਕੰਮਲ ਹਸਤੀ ਨੂੰ ਬਿਆਨ ਕਰ ਸਕੇ। ਫੁਰਮਾਨ ਹੈ :

ਕੰਠੇ ਮਾਲਾ ਜਿਹਵਾ ਰਾਮ ਸਹੰਸ ਨਾਮੁ ਲੈ ਲੈ ਕਰਉ ਸਲਾਮੁ (ਭਗਤ ਕਬੀਰ ਜੀ/੪੭੮)

ਭਾਵ ਕਬੀਰ ਸਾਹਿਬ ਆਖਦੇ ਹਨ ਕਿ ਮੈਂ ਅਕਾਲ ਪੁਰਖ ਦੇ ਅਨੰਤ ਨਾਮ ਲੈ ਲੈ ਕੇ ਉਸ ਨੂੰ ਨਮਸਕਾਰ ਕਰਦਾ ਹਾਂ। ਜਾਪ ਸਾਹਿਬ ਵਿੱਚ ਵੀ ਐਸਾ ਹੀ ਵਰਣਨ ਕੀਤਾ ਹੋਇਆ ਹੈ। ਹੁਣ ਮੈਂ ਅਕਾਲ ਪੁਰਖ ਦੇ ਵੱਖ ਵੱਖ ਨਾਮ ਗੁਰਬਾਣੀ ਵਿੱਚੋਂ ਦੱਸਾਂਗਾ ਤਾਂ ਕੇ ਸ਼ਬਦ ਦੇ ਅਰਥ ਸਾਨੂੰ ਸਮਝ ਪੈ ਜਾਣ।  ਗੁਰਬਾਣੀ ਅੰਦਰ ਨਾਮ ਦਾ ਅਰਥ ਪਰਮਾਤਮਾ ਭੀ ਹੈ। ਫੁਰਮਾਨ ਹੈ :

ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ (ਮਹਲਾ /੨੮੩)

ਭਾਵ ਨਾਮ ਦੇ ਧਾਰੇ (ਆਸਰੇ) ਹੀ ਸਾਰੇ ਜੀਵ ਜੰਤ ਹਨ। ਨਾਮ ਦੇ ਹੀ ਸਹਾਰੇ ਸਾਰੇ ਖੰਡ ਬ੍ਰਹਮੰਡ ਹਨ ਭਾਵ ਪਰਮਾਤਮਾ ਦੇ ਸਹਾਰੇ ਸਾਰੇ ਜੀਵ ਜੰਤ, ਖੰਡ, ਬ੍ਰਹਮੰਡ ਆਦਿ ਹਨ। ਇੱਥੇ ਨਾਮ ਦਾ ਅਰਥ ਪਰਮਾਤਮਾ ਹੈ :

ਜੇਤਾ ਕੀਤਾ ਤੇਤਾ ਨਾਉ ਵਿਣੁ ਨਾਵੈ; ਨਾਹੀ ਕੋ ਥਾਉ (ਮਹਲਾ /)

ਭਾਵ ਜਿੰਨਾ ਵੀ ਪੈਦਾ ਕੀਤਾ ਸੰਸਾਰ ਹੈ। ਉਹ ਸਾਰਾ ਹੀ ਅਕਾਲ ਪੁਰਖ ਦਾ ਨਾਉ (ਸਰੂਪ) ਹੈ :

ਹੁ ਵਿਸੁ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ (ਮਹਲਾ /੯੧੭)

ਭਾਵ ਅਕਾਲ ਪੁਰਖ ਦੀ ਹਸਤੀ ਤੋਂ ਬਗੈਰ ਕੋਈ ਵੀ ਥਾਂ ਖਾਲੀ ਨਹੀਂ ਹੈ। ਸੋ ਨਾਮ ਦਾ ਅਰਥ ਪਰਮੇਸ਼ਰ ਹੈ। ‘ਓਅੰਕਾਰ’ ਦਾ ਅਰਥ ਵੀ ਅਕਾਲ ਪੁਰਖ ਹੈ :

ਓਅੰਕਾਰਿ ਬ੍ਰਹਮਾ ਉਤਪਤਿ ਓਅੰਕਾਰੁ ਕੀਆ ਜਿਨਿ ਚਿਤਿ

ਓਅੰਕਾਰਿ ਸਬਦਿ ਉਧਰੇ ਓਅੰਕਾਰਿ ਗੁਰਮੁਖਿ ਤਰੇ (ਮਹਲਾ /੯੨੯)

ਸੰਸਾਰ ਦੀ ਪੈਦਾਇਸ਼ ਅਤੇ ਵਿਨਾਸ਼; ਸ਼ਬਦ ਨਾਲ (ਹੁਕਮ ਨਾਲ) ਭਾਵ ਪਰਮਾਤਮਾ ਤੋਂ ਹੁੰਦਾ ਹੈ। ਵਿਨਾਸ਼ ਤੋਂ ਬਾਅਦ ਫਿਰ ਸ਼ਬਦ ਰੂਪ ਹੁਕਮ ਪਰਮਾਤਮਾ ਤੋਂ ਉਤਪਤੀ ਹੁੰਦੀ ਹੈ। ਸੱਚ ਦਾ ਅਰਥ ਵੀ ਪਰਮੇਸ਼ਰ ਹੈ :

ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ   

ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ (ਮਹਲਾ /੧੯)

ਭਾਵ ਸਾਚੇ ਅਕਾਲ ਪੁਰਖ ਤੋਂ ਹਵਾ (ਤੱਤ) ਹੋਂਦ ਵਿੱਚ ਆਇਆ। ਹਵਾ ਤੋਂ ਪਾਣੀ ਹੋਂਦ ਵਿੱਚ ਆਇਆ। ਫਿਰ ਪਾਣੀ ਅਤੇ ਹਵਾ ਨਾਲ ਜੀਵ ਜੰਤੂ ਹੋਂਦ ਵਿੱਚ ਆਏ। ਇਨ੍ਹਾਂ ਜੀਵ ਜੰਤਾ ਵਿੱਚ ਪਰਮਾਤਮਾ ਦੀ ਜੋਤਿ (ਅੰਸ਼) ਹੈ। ਜੋਤਿ ਦਾ ਅਰਥ ਵੀ ਪਰਮਾਤਮਾ ਹੈ :

ਸਭ ਮਹਿ ਜੋਤਿ ਜੋਤਿ ਹੈ ਸੋਇ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ

ਗੁਰ ਸਾਖੀ; ਜੋਤਿ ਪਰਗਟੁ ਹੋਇ (ਮਹਲਾ /੧੩)

ਜਿੱਥੇ ਜੋਤਿ ਦਾ ਅਰਥ ਪਰਮਾਤਮਾ ਹੈ; ਉੱਥੇ ਨਾਲ ਹੀ ‘ਨੂਰ’ ਦਾ ਅਰਥ ਵੀ ਅਕਾਲ ਪੁਰਖ ਹੈ :

ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ   

ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ? (ਭਗਤ ਕਬੀਰ ਜੀ/੧੩੪੯)

ਪਹਿਲਾ ਪਹਿਲ ਕੇਵਲ ਅਦ੍ਰਿਸ਼ਟ ਪਰਮਾਤਮਾ ਹੀ ਪਰਮਾਤਮਾ ਸੀ। ਫਿਰ ਉਸ ਇਲਾਹੀ ਨੂਰ ਤੋਂ ਸਭ ਜੀਵ, ਪ੍ਰਾਣੀ ਪੈਦਾ ਹੋਏ। ਜਦ ਸਾਰੇ ਹੀ ਇੱਕ ਨੂਰ ਤੋਂ ਪੈਦਾ ਹੋਏ ਹਨ, ਫਿਰ ਕੋਈ ਬ੍ਰਾਹਮਣ ਜਾਂ ਸੂਦਰ ਕਰਕੇ ਭਲੇ ਬੁਰੇ ਨਹੀਂ ਹੋ ਸਕਦੇ। ‘ਗੁਰਬਾਣੀ’ ਦਾ ਅਰਥ ਵੀ ਅਕਾਲ ਪੁਰਖ ਨਿਰੰਜਨ ਹੈ :

ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ (ਮਹਲਾ /੫੧੫)

ਇਸ ਲਿਹਾਜੇ ਨਾਲ ਸ਼ਬਦ ਦਾ ਅਰਥ ਵੀ ਅਕਾਲ ਪੁਰਖ ਹੈ। ਫੁਰਮਾਨ ਹੈ :

ਤਪਤਿ ਪਰਲਉ ਸਬਦੇ ਹੋਵੈ ਸਬਦੇ ਹੀ ਫਿਰਿ ਓਪਤਿ ਹੋਵੈ (ਮਹਲਾ /੧੧੭)

ਸੰਸਾਰ ਦੀ ਉਤਪੱਤੀ ਅਤੇ ਪਰਲੋ (ਵਿਨਾਸ਼); ਸ਼ਬਦ ਨਾਲ ਭਾਵ ਪਰਮਾਤਮਾ ਦੇ ਹੁਕਮ ਵਿੱਚ ਹੁੰਦੀ ਹੈ। ਸ਼ਬਦ, ਆਵਾਜ਼, ਹੁਕਮ; ਸਭ ਅਕਾਲ ਪੁਰਖ ਦੇ ਨਾਮ ਹਨ :

ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ; ਲਖ ਦਰੀਆਉ (ਮਹਲਾ /)

ਜਗਤ ਦਾ ਸਾਰਾ ਪਸਾਉ (ਪਸਾਰਾ) ਸਿਰਫ ਇੱਕ ਕਵਾਉ ਭਾਵ ਹੁਕਮ ਸ਼ਬਦ ਨਾਲ ਕਰ ਦਿੱਤਾ ਹੈ। ਸੋ ‘ਸ਼ਬਦ’ ਦਾ ਅਰਥ ਹੈ ‘ਅਕਾਲ ਪੁਰਖ’। ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਭੀ ‘ਸ਼ਬਦ’ ਹੈ। ‘ਸ਼ਬਦ’ ਦਾ ਅਰਥ ਅਕਾਲ ਪੁਰਖ ਪਰਮੇਸ਼ਰ ਹੈ। ਇਸ ਦਾ ਭਾਵ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਗੁਰਬਾਣੀ ਸ਼ਬਦ ਰੂਪ ਅਕਾਲ ਪੁਰਖ ਹੈ। ਗੁਰੂ ਨਾਨਕ ਸਾਹਿਬ ਆਪ ਇਹ ਜ਼ਿਕਰ ਕਰਦੇ ਹਨ :

ਤਤੁ ਨਿਰੰਜਨੁ ਜੋਤਿ ਸਬਾਈ; ਸੋ ਹੰ ਭੇਦੁ ਕੋਈ ਜੀਉ   

ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ਗੁਰੁ ਮਿਲਿਆ ਸੋਈ ਜੀਉ (ਮਹਲਾ /੫੯੮)

ਇਕ ਅਕਾਲ ਪੁਰਖ ਹੀ ਸੰਸਾਰ ਦਾ ਤਤ (ਮੂਲ, ਮੁਢ) ਹੈ। ਨਿਰੰਜਨ ਪਰਮਾਤਮਾ ਦੀ ਜੋਤਿ ਹੀ ਸਾਰਿਆਂ ਅੰਦਰ ਵਿਆਪਕ ਹੈ। ‘ਤਤ ਅਤੇ ਪਰਮਾਤਮਾ’ ਵਿਚ ਕੋਈ ਅੰਤਰ ਨਹੀਂ ਹੈ। ਸੋ ਹੰ-ਮੈ ਉਹੀ ਹਾਂ ਭਾਵ ਮੈਂ ਪਰਮਾਤਮਾ ਦੀ ਅੰਸ਼ ਆਤਮਾ ਹਾਂ। ਪਰਮਾਤਮਾ ਅਤੇ ਆਤਮਾ ਵਿੱਚ ਭੇਦ ਨਹੀਂ ਹੈ। ਜੋ ਅਪਰੰਪਰ ਭਾਵ ਪਰੇ ਤੋਂ ਪਰੇ ਪਾਰਬ੍ਰਹਮ ਪਰਮੇਸ਼ਰ ਹੈ। ਐਸਾ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਹੀ ਗੁਰੂ ਨਾਨਕ ਸਾਹਿਬ ਨੂੰ ਗੁਰੂ ਮਿਲਿਆ ਹੈ। ਸੋ ਅਕਾਲ ਪੁਰਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਦਾ ਗੁਰੂ ਹੈ, ਜੋ ਸ਼ਬਦ ਦੇ ਰੂਪ ਵਿੱਚ ਹੈ। ਕਥਨ ਇਹ ਵੀ ਕੀਤਾ ਹੈ :

ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ

ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝਿਯਹੁ ਹਮਾਰਾ    

ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ (ਚੌਪਈ)

ਜਿਸ ਕਾਲ ਭਾਵ ਅਕਾਲ ਪੁਰਖ ਨੇ ਸਾਰਾ ਸੰਸਾਰ ਬਣਾਇਆ ਹੈ। ਸੰਸਾਰ ਵਿੱਚ ਦੇਵ ਅਤੇ ਦੈਂਤ ਬਿਰਤੀਆਂ ਉਪਜੀਆਂ ਹਨ। ਇਸ ਸੰਸਾਰ ਦਾ ‘ਆਦਿ’ (ਮੁੱਢ) ਅਤੇ ‘ਅੰਤ’; ਇਕ ਅਕਾਲ ਪੁਰਖ ਪਰਮੇਸ਼ਰ ਹੀ ਹੈ। ਬਸ ਉਹ ਅਵਤਾਰਾ ਭਾਵ ਅਕਾਲ ਪੁਰਖ ਹੀ ਸਾਡਾ ਗੁਰੂ ਹੈ। ਉਸ ਅਕਾਲ ਪੁਰਖ ਨੂੰ ਹੀ ਸਾਡੀ ਨਮਸਕਾਰ ਹੈ। ਸਾਰੀ ਪਰਜਾ ਅਕਾਲ ਪੁਰਖ ਨੇ ਆਪ ਸਵਾਰੀ ਹੈ। ਸੋ ਸ਼ਬਦ ਭਾਵ ਅਕਾਲ ਪੁਰਖ ਹੀ ਗੁਰੂ ਸਾਹਿਬ ਦਾ ਗੁਰੂ ਹੈ। ਇਸ ਸ਼ਬਦ ਨੂੰ ਗਿਆਨ ਵੀ ਬਿਆਨਿਆ ਹੈ। ਫੁਰਮਾਨ ਹੈ :

ਗਿਆਨ ਗੁਰੂ ਆਤਮ ਉਪਦੇਸ਼ਹੁ; ਨਾਮ ਬਿਭੂਤ ਲਗਾਓ (ਸ਼ਬਦ ਹਜ਼ਾਰੇ, ਪਾਤਸ਼ਾਹੀ ੧੦)

ਸ਼ਬਦ ਗਿਆਨ ਹੀ ਅਸਲ ਵਿੱਚ ਮਨ ਨੂੰ ਸੁਧਾਰਨ ਲਈ ਗੁਰੂ ਹੈ। ਸ਼ਬਦ ਗਿਆਨ ਗੁਰੂ ਹੀ ਸੁਰਤ ਆਤਮਾ ਨੂੰ ਜਗਾਉਂਦਾ ਹੈ। ਜੀਵਨ ਦਾ ਸਹੀ ਮਾਰਗ; ਗੁਰੂ ਸ਼ਬਦ ਗਿਆਨ ਹੀ ਦੱਸਦਾ ਹੈ। ਸ਼ਬਦ ਗਿਆਨ ਗੁਰੂ ਸਦਾ ਅਟੱਲ ਹੈ। ਸ਼ਬਦ ਗੁਰੂ ਗਿਆਨ ਅਬਿਨਾਸੀ ਹੈ। ਜੰਮਦਾ ਮਰਦਾ ਨਹੀਂ ਹੈ :

ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ ਨਾ ਜਾਇ   

ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ (ਮਹਲਾ /੭੫੮)

ਭਾਵ ਸਤਿਗੁਰੂ ਸ਼ਬਦ ਹੈ, ਜੋ ਸਦਾ ਅਟੱਲ ਹੈ। ਜੰਮਦਾ ਮਰਦਾ ਨਹੀਂ ਹੈ। ਅਬਿਨਾਸ਼ੀ ਹੈ। ਸਾਰਿਆਂ ਅੰਦਰ ਵਿਆਪਕ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਸ਼ਬਦ ਹੈ ਔਰ ਸ਼ਬਦ ਦਾ ਅਰਥ ਅਕਾਲ ਪੁਰਖ ਹੈ। ਗੁਰੂ ਸਾਹਿਬ ਦਾ ਗੁਰੂ ਅਕਾਲ ਪੁਰਖ ਹੈ।

ਹੁਣ ਸਿੱਖ ਧਰਮ ਦਾ ਅਹਿਮ ਅਤੇ ਮਹਾਨ ਨੁਕਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਵੇਂ ਹੋਈ ? ਗੁਰੂ ਗ੍ਰੰਥ ਸਾਹਿਬ ਜੀ ਗੁਰਿਆਈ ਤੱਕ ਕਿਵੇਂ ਪਹੁੰਚੇ  ? ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਕਿਵੇਂ ਹਨ ? ਇਸ ਦਾ ਖੁਲਾਸਾ ਸੰਖੇਪ ’ਚ ਕਰਾਂਗਾ। ਪਹਿਲੀ ਗੱਲ ਗੁਰੂ ਨਾਨਕ ਸਾਹਿਬ ਜੀ ਧੁਰੋਂ ਅਕਾਲ ਪੁਰਖ ਤੋਂ ਹੀ ਵਰਸੋਇ ਹੋਇ ਗੁਰੂ ਹਨ, ਜੋ ਪਰਮਾਤਮਾ ਦਾ ਸੁਨੇਹਾ (ਪੈਗਾਮ) ਲੈ ਕੇ ਆਏ ਹਨ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ :

ਸੁਣੀ ਪੁਕਾਰਿ ਦਾਤਾਰ ਪ੍ਰਭਿ; ਗੁਰੁ ਨਾਨਕ ਜਗ ਮਾਹਿ ਪਠਾਇਆ

ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ

ਕਲਿ ਤਾਰਣ ਗੁਰੁ ਨਾਨਕ ਆਇਆ (ਵਾਰ /ਪਉੜੀ ੨੩)

ਭਾਵ ਅਕਾਲ ਪੁਰਖ ਨੇ ਲੁਕਾਈ ਦਾ ਉਧਾਰ ਕਰਨ ਲਈ ਗੁਰੂ ਨਾਨਕ ਸਾਹਿਬ ਨੂੰ ਜਗਤ ਵਿੱਚ ਆਪਣਾ ਸਰਗੁਣ ਰੂਪ ਬਣਾ ਕੇ ਭੇਜਿਆ। ਗੁਰੂ ਨਾਨਕ ਸਾਹਿਬ ਨੇ ਇਸ ਜਗਤ ’ਚ ਲੁਕਾਈ ਨੂੰ ਚਰਨਾਮ੍ਰਿਤ ਭਾਵ ਨਿਮਰਤਾ ਭਗਤੀ (ਕਿਰਤ ਕਰਨੀ ਅਤੇ ਵੰਡ ਛਕਣ) ਦਾ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਜਗਤ ਦੇ ਜੀਵਾਂ ਦਾ ਉਧਾਰ ਕਰਨ ਆਏ ਹਨ। ਗੁਰੂ ਨਾਨਕ ਸਾਹਿਬ ਜੀ ਸ਼ਬਦ ਰੂਪ ’ਚ ਵਿਸ਼ਵ ਦੇ ਗੁਰੂ ਹਨ। ਕਥਨ ਹੈ :

ਜਗਤੁ ਗੁਰੂ ਗੁਰੁ ਨਾਨਕ ਦੇਉ (ਵਾਰ ੨੪ ਪਉੜੀ )

ਗੁਰੂ ਨਾਨਕ ਸਾਹਿਬ ਜੀ ਸ਼ਬਦ ਰੂਪ ਵਿੱਚ ਗਿਆਨ ਦਾ ਪ੍ਰਕਾਸ਼ ਹੈ ਜਗਤ ਗੁਰੂ ਬਾਬਾ ਜੀ ਹਨ

ਜਾਹਰ ਪੀਰ ਜਗਤੁ ਗੁਰੁ ਬਾਬਾ (ਵਾਰ ੨੪ ਪਉੜੀ )

ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਕਿਹਾ ਹੈ। ਬਾਬਾ ਅੱਖਰ ਫਾਰਸੀ ਤੋਂ ਹੈ। ਬਾਬਾ ਦਾ ਅਰਥ ਵੱਡਾ ਹੈ। ਜਗਤ ਵਿੱਚ ਸਭ ਤੋਂ ਵੱਡਾ ਅਕਾਲ ਪੁਰਖ ਹੈ ਅਤੇ ਅਕਾਲ ਪੁਰਖ ਦਾ ਸਰਗੁਣ ਰੂਪ ਸ਼ਬਦ ਗੁਰੂ ਨਾਨਕ ਸਾਹਿਬ ਜੀ ਹਨ। ਫੁਰਮਾਨ ਹੈ :

ਫਿਰਿ ਬਾਬਾ ਗਇਆ ਬਗਦਾਦ ਨੋ; ਬਾਹਰਿ ਜਾਇ ਕੀਆ ਅਸਥਾਨਾ

ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ (ਵਾਰ /ਪਉੜੀ ੩੫)

ਗੁਰੂ ਨਾਨਕ ਸਾਹਿਬ ਅਕਾਲ ਰੂਪ ਹਨ। ਅਕਾਲ ਪੁਰਖ ਦਾ ਸਰਗੁਣ ਰੂਪ ਹਨ। ਵੱਡਾ ਪੁਰਖ ਹੈ :

ਬਾਬੇ ਕੀਤੀ ਸਿਧਿ ਗੋਸਟਿ; ਸਬਦਿ ਸਾਂਤਿ ਸਿਧਾਂ ਵਿਚਿ ਆਈ

ਜਿਣਿ ਮੇਲਾ ਸਿਵਰਾਤਿ ਦਾ; ਖਟ ਦਰਸਨ ਆਦੇਸਿ ਕਰਾਈ

ਸਿਧਿ ਬੋਲਨਿ ਸੁਭ ਬਚਨਿ: ਧਨੁ ਨਾਨਕ ਤੇਰੀ ਵਡੀ ਕਮਾਈ

ਵਡਾ ਪੁਰਖੁ ਪਰਗਟਿਆ; ਕਲਿਜੁਗ ਅੰਦਰਿ ਜੋਤਿ ਜਗਾਈ (ਵਾਰ ਪਉੜੀ ੪੪)

ਭਾਵ ਜਦੋਂ ਬਟਾਲੇ ਸ਼ਿਵਰਾਤਰੀ ਨੂੰ ਸਿੱਧ ਜੋਗੀਆਂ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਕੀਤੀ। ਸ਼ਬਦ ਗਿਆਨ ਨਾਲ ਸਿੱਧ ਜੋਗੀਆਂ ਵਿੱਚ ਸ਼ਾਂਤੀ ਵਰਤ ਗਈ। ਛੇ ਸ਼ਾਸਤਰਾਂ ਦੇ ਧਾਰਨੀ ਹਿੰਦੂ ਪੰਡਿਤ ਤੇ ਹੋਰ ਬਹੁਤ ਲੋਕ ਮੇਲੇ ਵਿੱਚ ਪਹੁੰਚੇ ਤੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਪ੍ਰਭਾਵਤ ਹੋਏ। ਗੁਰੂ ਨਾਨਕ ਸਾਹਿਬ ਨੇ ਮੇਲੇ ਵਿੱਚ ਪਹੁੰਚੇ ਲੋਕਾਂ ਦਾ ਮਨ ਜਿੱਤ ਲਿਆ। ਸਾਰੇ ਗੁਰੂ ਨਾਨਕ ਸਾਹਿਬ ਅੱਗੇ ਝੁਕ ਗਏ। ਸਾਰੇ ਸਿੱਧ ਜੋਗੀਆਂ ਨੇ ਕਿਹਾ ਹੇ ਗੁਰੂ ਨਾਨਕ  ! ਤੁਸੀਂ ਧੰਨ ਹੋ। ਤੁਹਾਡੀ ਵਿਚਾਰ ਮਹਾਨ ਹੈ। ਸੰਸਾਰ ਅੰਦਰ ਗਿਆਨ ਦੀ ਜੋਤਿ ਜਗਾਉਣ ਕਰਕੇ ਤੁਸੀਂ ਵੱਡੇ ਪੁਰਖ ਹੋ। ਤੁਸੀਂ ਸਭ ਤੋਂ ਵੱਡੇ, ਸਭ ਤੋਂ ਮਹਾਨ ਹੋ। ਗੁਰੂ ਅਰਜਨ ਸਾਹਿਬ ਜੀ ਦੇ ਭੀ ਬਚਨ ਹਨ :

ਗਿਆਨੁ ਧਿਆਨੁ ਕਿਛੁ ਕਰਮੁ ਜਾਣਾ; ਸਾਰ ਜਾਣਾ ਤੇਰੀ     

ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ (ਮਹਲਾ /੭੪੯)

ਭਾਵ ਗੁਰੂ ਅਰਜਨ ਪਾਤਿਸ਼ਾਹ ਆਖਦੇ ਹਨ ਕਿ ਅਸੀਂ ਕੋਈ ਗਿਆਨ ਅਤੇ ਧਿਆਨ ਨਹੀਂ ਸੀ ਜਾਣਦੇ। ਨਾ ਹੀ ਪ੍ਰਭੂ ਦੀ ਕੋਈ ਸਾਰ ਕਰਦੇ ਸਾਂ, ਪਰ ਸਭ ਤੋਂ ਵੱਡੇ ਅਤੇ ਮਹਾਨ ਗੁਰੂ ਨਾਨਕ ਸਾਹਿਬ ਜੀ ਰਾਹੀਂ ਅਕਾਲ ਪੁਰਖ ਦੀ ਸਰਨ ਪਏ ਹਾਂ। ਗੁਰੂ ਦੇ ਬਚਨਾਂ ਦੀ ਬਰਕਤ ਨਾਲ ਵਿਕਾਰਾਂ ਹੱਥੋਂ ਖੁਆਰ ਹੋਣ ਤੋਂ ਬਚ ਗਏ ਹਾਂ। ਸੋ ਗੁਰੂ ਨਾਨਕ ਸਾਹਿਬ ਦੀ ਚਾਰੇ ਪਾਸੇ ਵਡਿਆਈ ਫੈਲ ਗਈ ਸੀ ਕਿਉਂਕਿ ਧੁਰੋਂ ਗੁਰੂ ਸਨ :

ਸੁਣੀ ਅਰਦਾਸਿ ਸੁਆਮੀ ਮੇਰੈ; ਸਰਬ ਕਲਾ ਬਣਿ ਆਈ   

ਪ੍ਰਗਟ ਭਈ ਸਗਲੇ ਜੁਗ ਅੰਤਰਿ; ਗੁਰ ਨਾਨਕ ਕੀ ਵਡਿਆਈ(ਮਹਲਾ /੬੧੧)

ਇੱਕ ਗੱਲ ਧਿਆਨ ਨਾਲ ਸੁਣਨੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਵੱਡਾ ਅਤੇ ਮਹਾਨ ਦਰਸਾਉਣ  ਲਈ ਜਿੰਨੇ ਵੀ ਬਾਕੀ ਗੁਰੂ ਸਾਹਿਬਾਨ ਨੇ ਅਕਾਲ ਪੁਰਖ ਦੀ ਬਾਣੀ ਉਚਾਰਨ ਕੀਤੀ ਹੈ, ਉਨ੍ਹਾਂ ਸਾਰਿਆਂ ਨੇ ਬਾਣੀ ਰਚਨ ਸਮੇਂ ਆਪਣਾ ਨਾਮ ਨਹੀਂ ਲਿਆ ਸਗੋਂ ਨਾਨਕ ਨਾਮ ਹੇਠ ਬਾਣੀ ਉਚਾਰਨ ਕੀਤੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਧੁਰੋਂ ਹੀ ਅਕਾਲ ਪੁਰਖ ਰੂਪ ਵਿੱਚ ਗੁਰੂ ਹਨ :

ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ

ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ ਅੰਧੇਰੁ ਪਲੋਆ (ਵਾਰ /ਪਉੜੀ ੨੭)

ਭਾਵ ਜਦੋਂ ਸ਼ਬਦ-ਗੁਰੂ ਨੂੰ ਪ੍ਰਗਟ ਕਰਨ ਲਈ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤਾਂ ਉਨ੍ਹਾਂ ਦੇ ਬਚਨਾਂ ਨਾਲ ਅਗਿਆਨਤਾ ਦੀ ਧੁੰਦ ਖ਼ਤਮ ਹੋ ਗਈ। ਗਿਆਨ ਦਾ ਚਾਨਣ ਹੋ ਗਿਆ। ਗੁਰੂ ਨਾਨਕ ਸਾਹਿਬ ਸੂਰਜ ਵਾਂਗ ਉਦੈ ਹੋਏ। ਪਖੰਡੀਆਂ ਦਾ ਪ੍ਰਭਾਵ ਮੱਧਮ ਪੈ ਗਿਆ। ਸੋ ਇੱਕ ਗੱਲ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਸਰਗੁਣ ਰੂਪ ਹਨ। ਰੱਬੀ ਗੁਣਾਂ ਕਰਕੇ ਰੱਬੀ ਰੂਪ ਹਨ। ਗੁਰਬਾਣੀ ਦੇ ਸੂਰਜ ਹਨ। ਸ਼ਬਦ ਰੂਪ ਹਨ।  70 ਸਾਲ ਦੀ ਉਮਰ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਕੁਲ ਲੁਕਾਈ ਨੂੰ ਅਗਿਆਨਤਾ, ਵਹਿਮਾਂ ਭਰਮਾ, ਕਰਮਕਾਂਡਾਂ, ਜਾਤਾ ਪਾਤਾ ਦੀਆਂ ਵੰਡੀਆਂ ਊਚ ਨੀਚ ਦੇ ਭੇਦ ਭਾਵ (ਗੁਲਾਮੀ, ਹੀਣ ਭਾਵਨਾ) ਤੋਂ ਬਾਹਰ ਕੱਢਿਆ। ਲੁਕਾਈ ਨੂੰ ਸੱਚ ਅਤੇ ਹਿੰਮਤ ਦੇ ਰਸਤੇ ’ਤੇ ਤੋਰਿਆ। ਗੁਰੂ ਨਾਨਕ ਸਾਹਿਬ ਨੇ ਦੂਰ ਅੰਦੇਸ਼ੀ ਨਾਲ ਦੇਖ ਲਿਆ ਕਿ ਥੋੜ੍ਹੇ ਸਮੇਂ ਵਿੱਚ ਭਾਵ 70 ਸਾਲਾਂ ਵਿੱਚ ਲੋਕ ਗੁਲਾਮੀ ਤੋਂ, ਹੀਣ ਭਾਵਨਾ ਤੋਂ, ਵਹਿਮਾਂ ਭਰਮਾਂ, ਕਰਮਕਾਂਡਾਂ, ਅਗਿਆਨਤਾ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕਦੇ। ਲੰਬਾ ਸਮਾਂ ਚਾਹੀਦਾ ਸੀ, ਇਸ ਲਈ ਲਗਾਤਾਰ ਪ੍ਰਚਾਰ ਦੀ ਲੋੜ ਸੀ। ਗੁਰੂ ਨਾਨਕ ਸਾਹਿਬ ਨੇ ਇਸ ਯੋਗਤਾ ਵਾਲੇ ਪੁਰਖ ਦੀ ਖੋਜ ਵੀ ਕਰਨੀ ਸ਼ੁਰੂ ਰੱਖੀ। ਦੂਰ ਅੰਦੇਸੀ ਨਾਲ ਸੰਨ 1532 ਈਸਵੀ ਤੋਂ ਲੈ ਕੇ ਸੰਨ 1539 ਈਸਵੀ ਤੱਕ 7 ਸਾਲਾਂ ਵਿੱਚ ਭਾਈ ਲਹਿਣਾ ਜੀ ਨੂੰ ਹਰ ਪੱਖੋਂ ਮੁਕੰਮਲ ਪੁਰਖ ਬਣਾਇਆ। ਬਾਬਾ ਲਹਿਣਾ ਜੀ ਨੂੰ ਜੀਵਨ ਦੀ ਹਰ ਜੁਗਤ ਵਿੱਚ ਪੂਰਾ ਮੁਕੰਮਲ ਬਣਾਇਆ। ਭਾਈ ਲਹਿਣਾ ਜੀ ਨੂੰ ਜੀਵਨ ਦੇ ਹਰ ਨੁਕਤੇ ’ਤੇ ਪੂਰਨ ਬਣਾਇਆ। 7 ਸਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ। ਜੋਤਿ ਅਤੇ ਜੁਗਤਿ ਭਾਵ ਅਕਾਲ ਪੁਰਖ ਦੀ ਜੋਤਿ ਅਤੇ ਆਪਣੀ ਜੀਵਨਸ਼ੈਲੀ (ਸ਼ਬਦ ਗਿਆਨ) ਅਨੁਸਾਰ ਜੀਵਨ ਜਿਉਣ ਦਾ ਤਰੀਕਾ ਭਾਈ ਲਹਿਣਾ ਜੀ ਨੂੰ ਬਖ਼ਸ਼ਿਆ। ਇਸ ਕਰਿਸ਼ਮੇ ਦਾ ਜ਼ਿਕਰ ਨਾਨਕ ਪ੍ਰਕਾਸ਼ ਵਿਚ ਕਵੀ ਸੰਤੋਖ ਸਿੰਘ ਨੇ ਕੀਤਾ ਹੈ :

ਵਿਚ ਕਰਤਾਰਪੁਰੇ ਜਗ ਰਾਈ ਜੋਤ ਰੂਪ ਕੋ ਦੀਨ ਵਡਾਈ

ਪਨ ਕੀਨ ਸਚਖੰਡ ਪਿਆਨਾ ਜੋਤ ਰੂਪ ਬਿੰਬ ਤਨ ਪਲਟਾਨਾ

ਜਿਉ ਅਧਪਤਿ ਇਕ ਪੋਸ਼ਿਸ਼ ਤਜ ਕੈ ਬੈਸਹਿ ਸਭਾ ਦੁਤੀਆ ਤਨ ਸਜ ਕੈ

ਤਿਉ ਖਾਡੂਰ ਮੈ ਆਨ ਬਿਰਾਜੈ ਜਿਨ ਸਿਮਰਨ ਕਰ ਕਲਮਲ ਭਾਜੈ (ਨਾਨਕ ਪ੍ਰਕਾਸ਼ ਅਧਿਆਏ ਦੂਜਾ)

ਭਾਵ ਕਰਤਾਰਪੁਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਪਰਮਾਤਮਾ ਦੀ ਜੋਤ ਬਖਸ਼ ਕੇ ਵਡਿਆਈ ਬਖਸ਼ੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਆਪਣਾ ਰੂਪ ਬਖਸ਼ਿਆ। ਜੋਤ ਅਤੇ ਜੁਗਤ ਰੱਬ ਵਾਲੀ ਹੈ। ਸਿਰਫ ਜਾਮਾ (ਸਰੀਰ) ਬਦਲਿਆ ਹੈ। ਕਿਵੇਂ  ? ਕਥਨ ਹੈ ਇੱਕ ਬਾਦਿਸ਼ਾਹ ਆਪਣੀ ਪੋਸ਼ਾਕ ਬਦਲ ਕੇ ਜਿਵੇਂ ਸਿੰਘਾਸਣ ’ਤੇ ਬੈਠਦਾ ਹੈ। ਬਾਦਿਸ਼ਾਹ ਉਹੀ ਹੈ। ਸਿੰਘਾਸਣ ਉਹੀ ਹੈ। ਰਾਜ ਮੰਤਰੀ, ਵਜ਼ੀਰ, ਰਾਜ ਮਹਿਲ ਵੀ ਉਹੀ ਹੈ। ਪਰਜਾ ਵੀ ਉਹੀ ਹੈ। ਸਭ ਕੁਝ ਉਹੀ ਹੈ। ਸਿਰਫ਼ ਪੋਸ਼ਾਕ ਹੀ ਬਦਲੀ ਹੈ। ਬਸ ਇਸੇ ਤਰ੍ਹਾਂ ਸ਼ਬਦ ਗੁਰੂ ਨਾਨਕ ਸਾਹਿਬ ਵਾਲਾ ਹੈ। ਜੋਤ ਤੇ ਜੁਗਤ ਗੁਰੂ ਨਾਨਕ ਸਾਹਿਬ ਵਾਲੀ ਹੈ। ਸਿਰਫ ਜਾਮਾ ਭਾਵ ਸਰੀਰ ਬਦਲਿਆ ਹੈ। ਫੁਰਮਾਨ ਹੈ :

ਲਹਣੇ ਦੀ ਫੇਰਾਈਐ; ਨਾਨਕਾ ਦੋਹੀ ਖਟੀਐ     

ਜੋਤਿ ਓਹਾ ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ (ਸਤਾ ਤੇ ਬਲਵੰਡ/੯੬੬)

ਜੋਤ ਭਾਵ ਚਮਤਕਾਰੀ ਮੱਤ ਉਹੀ ਹੈ। ਜੋਤ ਭਾਵ ਅਕਾਲ ਪੁਰਖ ਦਾ ਸ਼ਬਦ ਗਿਆਨ ਉਹੀ ਹੈ। ਜੋਤ ਭਾਵ ਰੂਹਾਨੀ ਗਿਆਨ ਰੌਸ਼ਨੀ ਉਹੀ ਹੈ। ਜੁਗਤ ਭਾਵ ਯੋਗਤਾ (ਲਿਆਕਤ, ਸਮਰਥਾ) ਵੀ ਉਹੀ ਹੈ। ਜੁਗਤ ਭਾਵ ਦਲੀਲ ਵੀ ਸੱਚ ਵਾਲੀ ਉਹੀ ਹੈ। ਸਿਰਫ਼ ਕਾਇਆ ਭਾਵ ਸਰੀਰ ਬਦਲਿਆ ਹੈ। ਫੁਰਮਾਨ ਹੈ :

ਲਹਣੇ ਧਰਿਓਨੁ ਛਤ੍ਰੁ ਸਿਰਿ; ਅਸਮਾਨਿ ਕਿਆੜਾ ਛਿਕਿਓਨੁ

ਜੋਤਿ ਸਮਾਣੀ ਜੋਤਿ ਮਾਹਿ; ਆਪੁ ਆਪੈ ਸੇਤੀ ਮਿਕਿਓਨੁ

ਸਿਖਾਂ ਪੁਤ੍ਰਾਂ ਘੋਖਿ ਕੈ; ਸਭ ਉਮਤਿ ਵੇਖਹੁ ਜਿ ਕਿਓਨੁ

ਜਾਂ ਸੁਧੋਸੁ; ਤਾਂ ਲਹਣਾ ਟਿਕਿਓਨੁ (ਬਲਵੰਡ ਤੇ ਸਤਾ/੯੬੬

ਭਾਵ ਜਦੋਂ ਭਾਈ ਲਹਿਣਾ ਜੀ ਜੋਤ ਅਤੇ ਜੁਗਤ ਦੇ ਸਮਰੱਥ ਹੋ ਗਏ ਤਾਂ ਗੁਰੂ ਨਾਨਕ ਸਾਹਿਬ ਨੇ (14 ਜੂਨ 1539 ਨੂੰ) ਆਪਣਾ ਉੱਤਰਾਧਿਕਾਰੀ ਬਣਾ ਲਿਆ। ਸੰਗਤਾਂ ਦੇ ਇਕੱਠ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਜਾਮਾ; ਭਾਈ ਲਹਿਣਾ ਜੀ ਨੂੰ ਪੁਆਇਆ। ਫਿਰ 15 ਭਗਤਾਂ ਦੀ ਇਕੱਤਰ ਕਰ ਰੱਖ ਬਾਣੀ ਅਤੇ ਆਪਣੇ ਵੱਲੋਂ ਉਚਾਰਨ ਕੀਤੀ ਰੱਬੀ ਬਾਣੀ ਦੀ ਪੋਥੀ; ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ। ਬਾਬਾ ਬੁੱਢਾ ਜੀ ਦੀ ਦੇਖ ਰੇਖ ਵਿੱਚ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਮੱਥਾ ਟੇਕ ਦਿੱਤਾ। ਆਪਣਾ ਅੰਗ ਬਣਾ ਲਿਆ। ਨਾਮ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਰੱਖ ਦਿੱਤਾ। ਭਾਈ ਗੁਰਦਾਸ ਜੀ ਦਾ ਕਥਨ ਹੈ :

ਸਤਿਗੁਰ ਨਾਨਕ ਦੇਉ ਹੈ; ਪਰਮੇਸੁਰ ਸੋਈ

ਗੁਰੁ ਅੰਗਦੁ ਗੁਰੁ ਅੰਗ ਤੇ; ਜੋਤੀ ਜੋਤਿ ਸਮੋਈ (ਵਾਰ 38/ਪਉੜੀ 20)

ਗੁਰੂ ਨਾਨਕ ਸਾਹਿਬ ਜੀ ਸਿਰਫ ਸਰੀਰ ਹੀ ਨਹੀਂ ਹਨ। ਉਹ ਨਾਲ ਹੀ ਦਿਓ ਭਾਵ ਪ੍ਰਕਾਸ਼ ਰੂਪੀ ਸ਼ਬਦ ਗਿਆਨ ਵੀ ਹਨ। ਜੋ ਅਕਾਲ ਪੁਰਖ ਦਾ ਸਰਗੁਣ ਰੂਪ ਹਨ। ਗੁਰੂ ਨਾਨਕ ਸਾਹਿਬ ਜੀ ਦੇ ਅੰਗ ਭਾਵ ਸਰੀਰ ਤੋਂ ਗੁਰੂ ਅੰਗਦ ਸਾਹਿਬ ਜੀ ਵਰਸੋਇ ਗਏ। ਹੁਣ ਗੁਰੂ ਅੰਗਦ ਸਾਹਿਬ ਜੀ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਜੋਤ ਅਤੇ ਜੁਗਤੀ ਹੈ। ਇਹ ਇਸ ਤਰ੍ਹਾਂ ਹੋਇਆ; ਜਿਵੇਂ ਫੁਰਮਾਨ ਹੈ :

ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ  

ਸਚੈ ਤਖਤਿ ਸਚ ਮਹਲੀ ਬੈਠੇ; ਨਿਰਭਉ ਤਾੜੀ ਲਾਈ (ਮਹਲਾ /੯੦੭)

ਭਾਵ ਜਿਵੇਂ ਜਗਦੇ ਦੀਵੇ ਤੋਂ ਦੂਸਰਾ ਦੀਵਾ ਜਗ ਜਾਂਦਾ ਹੈ। ਇਕ ਦੀਵੇ ਵਿਚ ਤੇਲ ਸੀ। ਬੱਤੀ ਸੀ, ਪਰ ਜਗਦਾ ਨਹੀਂ ਸੀ। ਇੱਕ ਜਗਦੇ ਦੀਵੇ ਨੇ ਇਹ ਬੁਝਿਆ ਦੀਵਾ ਜਗਾ ਦਿੱਤਾ। ਭਾਈ ਲਹਿਣਾ ਜੀ ਅੰਦਰ ਸ਼ਰਧਾ ਦਾ ਤੇਲ ਸੀ। ਧਰਮ ਦੀ ਬੱਤੀ ਵੀ ਸੀ, ਪਰ ਬੁਝੀ ਹੋਈ ਸੀ। ਅਗਿਆਨਤਾ ਦੀ ਸ਼ਰਧਾ ਸੀ। ਝੂਠ ਧਰਮ ਦੀ ਬੱਤੀ ਸੀ। ਭਾਈ ਲਹਿਣਾ ਜੀ ਧਰਮੀ ਸੀ, ਪਰ ਰਸਤਾ ਗਲਤ ਸੀ। ਗੁਰੂ ਨਾਨਕ ਸਾਹਿਬ ਜਗਦੇ ਦੀਵੇ ਨੇ ਇੱਕ ਨਵਾਂ ਹੋਰ ਦੀਵਾ ਜਗਾ ਦਿੱਤਾ। ਇਸ ਦੀਵੇ ਨੇ ਵੀ ਜਗਤ ਨੂੰ ਗਿਆਨ ਚਾਨਣਾ ਦੇਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਹੁਣ ਖਡੂਰ ਸਾਹਿਬ ਜਾ ਪ੍ਰਚਾਰ ਦਾ ਕੇਂਦਰ ਬਣਾਉਣ ਦੀ ਪ੍ਰੇਰਨਾ ਦਿੱਤੀ। ਆਪ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ 7 ਸਤੰਬਰ 1539 ਈਸਵੀ (ਅੱਸੂ ਵਦੀ ੧੦, ੧੫੯੬ ੮ ਅੱਸੂ; ਨਾਨਕਸ਼ਾਹੀ ੭੧) ਨੂੰ ਜੋਤੀ ਜੋਤ ਸਮਾ ਗਏ। ਆਪ ਜੀ ਤੋਂ 15 ਦਿਨ ਬਾਅਦ (22 ਸਤੰਬਰ 1539 ਨੂੰ) ਮਾਤਾ ਸੁਲੱਖਣੀ ਜੀ ਭੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸਤਿਗੁਰੂ ਜੀ ਕਿਰਪਾ ਕਰਨ ਕਿ ਸਾਡਾ ਸਾਰਿਆਂ ਦਾ ਭੀ ਜੀਵਨ ਸਫਲਾ ਹੋ ਜਾਏ ‘‘ਇਹ ਲੋਕ ਸੁਖੀਏ; ਪਰਲੋਕ ਸੁਹੇਲੇ ਨਾਨਕ  ! ਹਰਿ ਪ੍ਰਭਿ ਆਪਹਿ ਮੇਲੇ ’’ (ਮਹਲਾ /੨੯੨) ਭੁੱਲਾਂ ਦੀ ਖਿਮਾ।

ਚੱਲਦਾ

ਪਵਣੁ ਗੁਰੂ, ਪਾਣੀ ਪਿਤਾ

0

ਪਵਣੁ ਗੁਰੂ, ਪਾਣੀ ਪਿਤਾ

ਗਿਆਨੀ ਜਗਤਾਰ ਸਿੰਘ ਜਾਚਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਜਪੁ-ਜੀ ਦੇ 38 ਬੰਦਾਂ ਤੋਂ ਪਹਿਲਾਂ ਤੇ ਪਿੱਛੋਂ ਇੱਕ ਇੱਕ ਸਲੋਕ ਹੈ, ਜਿਨ੍ਹਾਂ ਨੂੰ ਸਾਹਿਤਕ ਭਾਸ਼ਾ ਵਿੱਚ ਤਰਤੀਬਵਾਰ ‘ਉਪਕ੍ਰਮ’ ਤੇ ‘ਉਪਸੰਹਾਰ’ ਵੀ ਆਖਿਆ ਜਾਂਦਾ ਹੈ । ਮਹਾਨ ਕੋਸ਼ ਮੁਤਾਬਕ ਜਦੋਂ ਇਹ ਦੋਵੇਂ ਨਾਮ ਇਕੱਠੇ ਆਉਂਦੇ ਹਨ, ਤਦੋਂ ਇਨ੍ਹਾਂ ਦਾ ਭਾਵਾਰਥ ਹੁੰਦਾ ਹੈ- ‘ਗ੍ਰੰਥ ਦੀ ਭੂਮਿਕਾ ਅਤੇ ਉਸ ਦੇ ਅੰਤਿਮ ਸਿਧਾਂਤ ਦੀ ਏਕਤਾ’। ਇਸ ਤੋਂ ਨਿਸ਼ਚੇ ਹੁੰਦਾ ਹੈ ਕਿ ‘ਜਪੁ-ਜੀ’ ਦਾ ਆਰੰਭਕ ਸਲੋਕ ‘‘ਆਦਿ ਸਚੁ’’ ਇਸ ਬਾਣੀ ਦੀ ਸੰਖੇਪ ਭੂਮਿਕਾ ਹੈ ਅਤੇ ਸਮਾਪਤੀ ਦਾ ਅੰਤਮ ਸਲੋਕ ‘‘ਪਵਣੁ ਗੁਰੂ’’ ਸੰਖੇਪ ਸਾਰੰਸ਼ ਹੈ । ਜੇ ‘ਜਪੁ-ਜੀ’ ਦੇ ਮੁੱਢਲੇ ਸਲੋਕ ਵਿੱਚ ਰੱਬੀ ਹੋਂਦ ਦਾ ਸੱਚ ਦ੍ਰਿੜ੍ਹ ਕਰਵਾਉਂਦਿਆਂ ਪਹਿਲੇ ਬੰਦ ਵਿੱਚ ‘‘ਕਿਵ ਸਚਿਆਰਾ ਹੋਈਐ  ?’’ ਵਾਲਾ ਸੁਆਲ ਖੜ੍ਹਾ ਕੀਤਾ ਗਿਆ ਹੈ। ਤਾਂ ਬਾਕੀ ਦੇ ਬੰਦਾਂ ਵਿੱਚ ਇਨ੍ਹਾਂ ਦੋਹਾਂ ਪੱਖਾਂ ਦੀ ਵਿਆਖਿਆ ਕਰਦਿਆਂ ਸਾਰੰਸ਼ ਰੂਪ ਅੰਤਮ ਸਲੋਕ ਵਿੱਚ ਅਜਿਹੀ ਘਾਲ-ਕਮਾਈ ਕਰਨ ਵਾਲਿਆਂ ਨੂੰ ਰੱਬ ਦੀ ਧਰਮੀ ਦਰਗਾਹ ਦੇ ਉੱਜਲ-ਮੁਖੀ ਗੁਰਮੁਖ ਮੰਨਿਆ ਗਿਆ ਹੈ।

ਸੰਸਾਰ ਦੇ ਸਾਰੇ ਚੇਤੰਨ ਜੀਅ-ਜੰਤਾਂ ਨੂੰ ਪੈਦਾ ਹੋਣ ਤੇ ਜੀਊਣ ਲਈ ਹਵਾ, ਪਾਣੀ ਅਤੇ ਧਰਤੀ ਲੋੜੀਂਦੀ ਹੈ। ਇਨ੍ਹਾਂ ਦੀ ਬਦੌਲਤ ਹੀ ਸਮੇਂ ਦੇ ਪ੍ਰਤੀਕ ਬਣੇ ਰਾਤ ਅਤੇ ਦਿਨ ਵਰਗੇ ਖੇਡਾਵਿਆਂ ਦੀ ਗੋਦ ਵਿੱਚ ਸਾਰਾ ਜਗਤ ਖੇਲ ਰਿਹਾ ਹੈ, ਪਰ ਜਗਤ ਦੇ ਸਾਰੇ ਪ੍ਰਾਣਾਧਾਰੀ ਜੀਅ-ਜੰਤਾਂ ’ਚੋਂ ਗੁਰੂ ਅਤੇ ਆਚਰਨਿਕ ਚੰਗਿਆਈਆਂ ਬੁਰਿਆਈਆਂ ਦਾ ਬੋਧ ਕੇਵਲ ਮਨੁੱਖਾ ਸ਼੍ਰੇਣੀ ਨੂੰ ਹੈ। ਇਹੀ ਕਾਰਨ ਹੈ ਕਿ ਸੰਸਾਰ ਭਰ ਦੇ ਸਾਰੇ ਮੱਤ-ਮੱਤਾਂਤਰ ਦੇਸ਼-ਕਾਲ (ਮੁਲਕ ਤੇ ਮੌਕੇ) ਦੇ ਥੋੜ੍ਹੇ ਬਹੁਤੇ ਫਰਕ ਨਾਲ ਮਾਨਵੀ-ਸਮਾਜ ਨਾਲ ਹੀ ਸਬੰਧਿਤ ਪਾਏ ਜਾਂਦੇ ਹਨ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਧਾਰਮਕ-ਗੰ੍ਰਥਾਂ ਦੀ ਦੁਨੀਆ ’ਚੋਂ ਕੇਵਲ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੀ ਇੱਕੋ-ਇਕ ਐਸੇ ਧਰਮ-ਗ੍ਰੰਥ ਹਨ, ਜਿਨ੍ਹਾਂ ਦਾ ਉਪਦੇਸ਼ ਦੇਸ਼-ਕਾਲ ਤੋਂ ਮੁਕਤ ਹੋ ਕੇ ਸਮੱੁਚੇ ਮਾਨਵੀ-ਭਾਈਚਾਰੇ ਦਾ ਭਲਾ ਲੋਚਦਾ ਹੈ। ਦਾਸਰੇ ਦੇ ਅਜਿਹੇ ਕਥਨ ਦਾ ਭਾਵ ਹੈ ਕਿ ਜੀਵਾਂ ਦੀ ਸਮਝ ਦੇ ਪੱਧਰ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਜਪੁ-ਜੀ ਸਮੇਤ ਸਮੁੱਚੀ ਗੁਰਬਾਣੀ ਮਨੁੱਖ ਮਾਤਰ ਲਈ ਹੈ, ਨਾ ਕਿ ਪਸ਼ੂ ਪੰਛੀਆਂ ਤੇ ਬਨਾਸਪਤੀ ਆਦਿਕ ਲਈ। ਭਾਵੇਂ ਕਿ ਹਵਾ, ਪਾਣੀ ਤੇ ਧਰਤੀ ਆਦਿਕ ਤੱਤ; ਮੂਲ-ਤੱਤ ਪ੍ਰਭੂ ਦੀ ਅੰਸ਼ ਹੋਣ ਸਦਕਾ ਪਸ਼ੂ-ਪੰਛੀਆਂ ਲਈ ਵੀ ਮਨੁੱਖਾਂ ਵਾਂਗ ਹੀ ਲੋੜੀਂਦੇ ਹਨ। ਇਹੀ ਕਾਰਨ ਹੈ ਕਿ ਗੁਰਬਾਣੀ ਦੀ ਸੂਝ ਰੱਖਣ ਵਾਲੇ ਗੁਰਮੁਖ ਸੱਜਣ ਸੁਭਾਵਕ ਹੀ ਆਪਣੇ ਆਲੇ-ਦੁਆਲੇ ਦੀ ਸ੍ਵੱਛਤਾ ਅਤੇ ਵਾਤਾਵਰਣੀ ਸ਼ੁੱਧਤਾ ਲਈ ਵੀ ਯਤਨਸ਼ੀਲ ਰਹਿੰਦੇ ਹਨ, ਕਿਉਂਕਿ ਉਹ ਸਾਰੇ ਜੀਅ-ਜੰਤਾਂ ਨੂੰ ਸਰਬ-ਸਾਂਝੇ ਬਾਪ (ਅਕਾਲ ਪੁਰਖ) ਦੀ ਸੰਤਾਨ ਸਮਝ ਕੇ ਜਿਉਂਦੇ ਹਨ।

ਇਸ ਲਈ ਜਪੁ-ਜੀ ਦੇ ਸਾਰੰਸ਼ ਰੂਪ ਅੰਤਮ ਸਲੋਕ ਦੀਆਂ ਹੇਠ ਲਿਖੀਆਂ ਪਹਿਲੀਆਂ ਦੋ ਤੁਕਾਂ ਜੀਅ-ਜੰਤਾਂ ਦੀ ਉਤਪਤੀ, ਪਾਲਣਾ ਤੇ ਉਨ੍ਹਾਂ ਦੇ ਜੀਵਤ ਰਹਿਣ ਦੇ ਵਾਤਾਵਰਣੀ ਪੱਖਾਂ ਤੋਂ ਭਾਵੇਂ ਸਾਰੇ ਜਗਤ ਨੂੰ ਆਪਣੀ ਲਪੇਟ ਵਿੱਚ ਲੈਂਦੀਆਂ ਹਨ। ਸੰਯੁਗਤ ਰਾਸ਼ਟਰ ਸਭਾ (U.N.O) ਸਮੇਤ ਸਮੁੱਚੇ ਵਾਤਾਵਰਣ ਪ੍ਰੇਮੀ ਆਪੋ ਆਪਣੀ ਭਾਸ਼ਾ ਵਿੱਚ ਜਪੁ-ਜੀ ਦੀਆਂ ਇਨ੍ਹਾਂ ਤੁਕਾਂ ਨੂੰ ਲਿਖ ਕੇ ਤੇ ਬੋਲ ਕੇ ਦੁਹਰਾਂਦੇ ਸੁਣੀਂਦੇ ਹਨ; ਕਿਉਂਕਿ ਉਹ ਅਜਿਹਾ ਮੰਨ ਕੇ ਚੱਲਦੇ ਹਨ ਕਿ ਜੇ ਮਨੁੱਖ ਨੇ ਹਵਾ ਪਾਣੀ ਦੀ ਸ਼ੁੱਧਤਾ ਤੇ ਧਰਤੀ ਦੇ ਮਹੱਤਵ ਨੂੰ ਨਾ ਸਮਝਿਆ ਤਾਂ ਮਨੁੱਖਾ ਸ਼੍ਰੇਣੀ ਸਮੇਤ ਸਾਰੇ ਜੀਅ-ਜੰਤਾਂ ਦਾ ਜਿਉਂਦੇ ਰਹਿ ਸਕਣਾ ਅਸੰਭਵ ਹੈ, ਪ੍ਰੰਤੂ ਗੁਰੂ ਨਾਨਕ ਸਾਹਿਬ ਜੀ ਦਾ ਮੁੱਖ ਮਨੋਰਥ ਮਨੁੱਖਾ ਜ਼ਿੰਦਗੀ ਵਿੱਚ ਗੁਰੂ, ਪਿਤਾ ਅਤੇ ਮਾਤਾ ਦੇ ਮਹੱਤਵ ਤੇ ਰਿਸ਼ਤੇ ਤੋਂ ਜਾਣੂ ਕਰਾਉਣਾ ਹੈ; ਤਾਂ ਕਿ ਉਹ ਮਾਤਾ ਤੇ ਪਿਤਾ ਦੇ ਸੰਜੋਗ ਤੋਂ ਜਨਮ ਲੈ ਕੇ ਉਨ੍ਹਾਂ ਦਾ ਅਦਬ ਕਰਦੇ ਹੋਏ ਜੀਵਨ ਦੀ ਸਫਲਤਾ ਪੱਖੋਂ ਗੁਰੂ ਮਿਲਾਪ ਦੇ ਵਿਸ਼ੇਸ਼ ਮਹੱਤਵ ਨੂੰ ਸਮਝ ਸਕਣ। ਉਹ ਗੁਰਮਤਿ ਦੀ ਸੱਚੀ ਟਕਸਾਲ ਵਿੱਚ ਗੁਰੂ ਵਰਗੇ ਅਜਿਹੇ ਸਚਿਆਰੇ ਜੀਵਨ ਦੀ ਘਾੜਤ ਘੜ ਸਕਣ, ਜੋ ਵਾਤਾਵਰਣ ਪ੍ਰੇਮੀਆਂ ਵਾਂਗ ਸਮੁੱਚੇ ਜਗਤ ਨੂੰ ਆਪਣਾ ਪਰਵਾਰ ਸਮਝ ਕੇ ਉਨ੍ਹਾਂ ਦੇ ਭਲੇ ਦੀ ਸੋਚਣ। ਪਾਵਨ ਤੁਕਾਂ ਹਨ :

                              ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ                                        

ਦਿਵਸ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ

ਅਰਥ :- ਗੁਰੂ ਦਾ ਮਹੱਤਵ (ਮਹਤੁ) ਮਨੁੱਖ ਦੀ ਆਤਮਕ ਜ਼ਿੰਦਗੀ ਵਿੱਚ ਇਉਂ ਹੈ, ਜਿਵੇਂ ਬਨਾਸਪਤੀ ਸਮੇਤ ਪ੍ਰਾਣਾਧਾਰੀ ਜੀਅ-ਜੰਤਾਂ ਦੇ ਜੀਊਣ ਲਈ ‘ਹਵਾ’ (ਪਵਣ)। ਪਿਤਾ ਦਾ ਮਹੱਤਵ ਮਨੁੱਖਾ ਜ਼ਿੰਦਗੀ ਵਿਚ ਇਉਂ ਹੈ, ਜਿਵੇਂ ਬਨਾਸਪਤੀ ਸਮੇਤ ਜੀਅ-ਜੰਤਾਂ ਦੀ ਪੈਦਾਇਸ਼ ਅਤੇ ਜੀਊਣ ਲਈ ‘ਪਾਣੀ’। ਮਾਤਾ ਦਾ ਮਹੱਤਵ ਇਉਂ ਹੈ, ਜਿਵੇਂ ਬਨਾਸਪਤੀ ਦੀ ਪੈਦਾਇਸ਼ ਸਮੇਤ ਜੀਅ-ਜੰਤਾਂ ਦੇ ਜੀਊਣ ਲਈ ‘ਧਰਤੀ’। ਪਵਣ, ਪਾਣੀ ਅਤੇ ਧਰਤੀ (ਮਿੱਟੀ) ਆਦਿਕ ਤੱਤਾਂ ਦੇ ਸੁਮੇਲ ਸਦਕਾ ਪੈਦਾ ਹੋ ਰਹੇ ਇਸ ਜਗਤ ਲਈ ਦਿਨ ਤੇ ਰਾਤ ਦੋਵੇਂ ਮਾਨੋ ਖਿਡਾਵਾ ਤੇ ਖਿਡਾਵੀ (ਦਾਇਆ ਦਾਈ) ਹਨ, ਜਿਨ੍ਹਾਂ ਦੁਆਰਾ ਸਾਰਾ ਸੰਸਾਰ ਆਪਣੇ ਜੀਵਨ ਦੀ ਖੇਡ ਖੇਲ ਰਿਹਾ ਹੈ ਭਾਵ ਸੰਸਾਰ ਦੇ ਸਾਰੇ ਜੀਵ; ਰਾਤ ਨੂੰ ਸੌਣ ਵਿਚ ਅਤੇ ਦਿਨੇ ਖਾਣ-ਪੀਣ ਲਈ ਆਪੋ ਆਪਣੇ ਕਾਰ-ਵਿਹਾਰ ਵਿਚ ਪਰਚੇ ਰਹਿੰਦੇ ਹਨ।

‘ਮਾਰੂ ਮਹਲਾ 1 ਸੋਲਹੇ’ ਦੇ ਸਿਰਲੇਖ ਹੇਠ ਹਜ਼ੂਰ ਨੇ ਜਪੁ-ਜੀ ਦੀਆਂ ਵਿਚਾਰਧੀਨ ਉਪਰੋਕਤ ਤੁਕਾਂ ਦੇ ਭਾਵਾਰਥ ਨੂੰ ਪ੍ਰਗਟਾਉਂਦਿਆਂ ਦੱਸਿਆ ਹੈ ਕਿ ਅਕਾਲ-ਪੁਰਖ ਆਪ ਹੀ ਸੰਸਾਰ ਦੀ ਇਹ ਸਾਰੀ ਖੇਡ ਖੇਲ ਰਿਹਾ ਹੈ; ਕਿਉਂਕਿ ਇਹ ਸਭ ਕੁਝ ਉਸ ਨੇ ਆਪਣੇ ਆਪੇ ’ਚੋਂ ਹੀ ਪ੍ਰਗਟ ਕੀਤਾ ਹੈ ਭਾਵ ਉਹ ਆਪ ਹੀ ਮਾਂ ਪਿਉ ਬਣ ਕੇ ਜਨਮ ਦਿੰਦਾ ਹੈ ਅਤੇ ਉਹ ਆਪ ਹੀ ਗੁਰੂ ਦੇ ਰੂਪ ਵਿੱਚ ਆਤਮਕ ਸੋਝੀ ਪ੍ਰਦਾਨ ਕਰਦਾ ਹੈ। ਪਾਵਨ ਗੁਰ ਵਾਕ ਹੈ : ‘‘ਪਉਣੁ ਗੁਰੂ, ਪਾਣੀ ਪਿਤ ਜਾਤਾ ਉਦਰ ਸੰਜੋਗੀ, ਧਰਤੀ ਮਾਤਾ ਰੈਣਿ ਦਿਨਸੁ ਦੁਇ, ਦਾਈ ਦਾਇਆ; ਜਗੁ ਖੇਲੈ ਖੇਲਾਈ ਹੇ ੧੦’’ (ਮਹਲਾ /੧੦੨੧) ਰਾਮਕਲੀ ਰਾਗ ਵਿਚਲੀ ‘ਅਨੰਦੁ’ ਨਾਮਕ ਬਾਣੀ ਵਿੱਚ ‘‘ਹਰਿ ਆਪੇ ਮਾਤਾ, ਆਪੇ ਪਿਤਾ; ਜਿਨਿ ਜੀਉ ਉਪਾਇ ਜਗਤੁ ਦਿਖਾਇਆ ਗੁਰ ਪਰਸਾਦੀ ਬੁਝਿਆ, ਤਾ ਚਲਤੁ ਹੋਆ; ਚਲਤੁ ਨਦਰੀ ਆਇਆ ’’ (ਮਹਲਾ /੯੨੧) ਗੁਰ ਵਾਕ ਦੁਆਰਾ, ਜਿਥੇ ਮਾਤਾ ਪਿਤਾ ਦੇ ਸਮਾਜਕ ਰਿਸ਼ਤੇ ਅਤੇ ਅਧਿਆਤਮਕ ਰਹੱਸ ਨੂੰ ਪ੍ਰਗਟਾਇਆ ਗਿਆ ਹੈ, ਉਥੇ ਇਹ ਪੱਖ ਵੀ ਉਜਾਗਰ ਕੀਤਾ ਹੈ ਕਿ ਮਾਤਾ ਪਿਤਾ ਦੇ ਸੰਜੋਗ ਤੋਂ ਪੈਦਾ ਹੋਏ ਸਰੀਰ ਦੀ ਬਦੌਲਤ ਹੀ ਮਨੁੱਖ; ਗੁਰੂ ਦੀ ਮਿਹਰ ਦਾ ਪਾਤਰ ਬਣ ਕੇ ਆਤਮਕ ਅਨੰਦ ਮਾਣਦਾ ਹੈ। ਜਿਵੇਂ ਸਮਾਜਕ ਤਲ ਦੇ ਭੈਣ ਭਰਾਵਾਂ ਆਦਿਕ ਸਾਰੇ ਰਿਸ਼ਤਿਆਂ ਦਾ ਆਧਾਰ ਮਾਤਾ ਪਿਤਾ ਬਣਦੇ ਹਨ, ਤਿਵੇਂ ਹੀ ਆਤਮਕ ਤਲ ਦੇ ਸਾਰੇ ਦੈਵੀ-ਗੁਣਾਂ ਦਾ ਆਧਾਰ ਗੁਰੂ ਦੇ ਮਿਲਾਪ ਨੂੰ ਮੰਨਿਆ ਜਾਂਦਾ ਹੈ। ਰਾਮਕਲੀ ਰਾਗ ਵਿੱਚ ਭਾਈ ਸੱਤੇ ਤੇ ਬਲਵੰਡ ਦੀ ਉਚਾਰੀ ਵਾਰ ਦੇ ਅੰਮ੍ਰਿਤ ਬਚਨ ‘‘ਦੇ ਗੁਨਾ ਸਤਿ, ਭੈਣ ਭਰਾਵ ਹੈ; ਪਾਰੰਗਤਿ ਦਾਨੁ ਪੜੀਵਦੈ ’’ (ਪੰਨਾ ੯੬੬) ਇਸ ਹਕੀਕਤ ਦਾ ਅਕੱਟ ਪ੍ਰਮਾਣ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘‘ਮਾਤ ਪਿਤਾ ਸੰਜੋਗਿ ਉਪਾਏ; ਰਕਤੁ ਬਿੰਦੁ ਮਿਲਿ ਪਿੰਡੁ ਕਰੇ ’’ (ਮਹਲਾ /੧੦੧੩) ਗੁਰ ਵਾਕ ਦੇ ਚਾਨਣ ਵਿੱਚ ਕਿਹਾ ਜਾ ਸਕਦਾ ਹੈ ਕਿ ਜਿਵੇਂ ਮਾਤਾ ਪਿਤਾ ਦੇ ਸੰਜੋਗ ਦੁਆਰਾ ਮਨੁੱਖ ਮਾਂ ਦੀ ਕੁਖੋਂ ਸਥੂਲ ਸਰੀਰ ਦੇ ਰੂਪ ਵਿੱਚ ਜਨਮ ਲੈਂਦਾ ਹੈ; ਤਿਵੇਂ ਹੀ ਗੁਰੂ ਦੀ ਸ਼ਰਨ ਵਿਚੋਂ ਵੀ ਉਸ ਨੂੰ ਨਵਾਂ ਆਤਮਕ-ਜੀਵਨ ਮਿਲਦਾ ਹੈ, ਜਿਹੜਾ ਉਸ ਦੀ ਮਾਨਸਿਕ ਭਟਕਣਾ ਮਿਟਾਉਣ ਦਾ ਸਾਧਨ ਬਣਦਾ ਹੈ। ਜਗਤ-ਗੁਰ-ਬਾਬੇ ਨਾਨਕ ਪਾਤਿਸ਼ਾਹ ਜੀ ਦੀ ਜ਼ਿੰਦਗੀ ਤੋਂ ਪ੍ਰਭਾਵਤ ਹੋਏ ਸਿੱਧਾਂ ਨੇ ਪੁੱਛਿਆ ‘‘ਕਿਤੁ ਬਿਧਿ ਪੁਰਖਾ  ! ਜਨਮ ਵਟਾਇਆ  ? ’’ ਹਜ਼ੂਰ ਨੇ ਉੱਤਰ ਦਿੱਤਾ : ‘‘ਸਤਿਗੁਰ ਕੈ ਜਨਮੈ, ਗਵਨ ਮਿਟਾਇਆ ’’ ਜੇ ਉਨ੍ਹਾਂ ਪੁੱਛਿਆ ਕਿ ‘‘ਕਿਤੁ ਬਿਧਿ, ਆਸਾ ਮਨਸਾ ਖਾਈ  ? ’’ ਤਾਂ ਹਜ਼ੂਰ ਨੇ ਦੱਸਿਆ ਕਿ ਮਨ ਦੇ ਭਟਕਣਾ ਰੂਪ ਫੁਰਨੇ ਤੇ ਦੁਨਿਆਵੀ ਇਛਾਵਾਂ ਅਸਾਂ ਗੁਰ ਸ਼ਬਦੀ ਆਚਾਰ-ਵਿਹਾਰ ਦੁਆਰਾ ਸਾੜੀਆਂ ਹਨ ‘‘ਆਸਾ ਮਨਸਾ, ਸਬਦਿ ਜਲਾਈ ’’ (ਪੰਨਾ ੯੪੦) ਇਹੀ ਕਾਰਨ ਜਾਪਦਾ ਹੈ ਕਿ ਗੁਰਸਿੱਖਾਂ ਨੇ ‘ਅੰਮ੍ਰਿਤ ਸੰਸਕਾਰ’ ਮੌਕੇ ਗੁਰੂ ਦੀਖਿਆ ਦੇ ਪ੍ਰਸੰਗ ਤੋਂ ਨਵੇਂ ਜਨਮ ਤੇ ਜੀਵਨ ਦੀ ਇਞ ਸਿੱਖਿਆ ਦਿੱਤੀ ਜਾਂਦੀ ਹੈ : ‘‘ਅੱਜ ਤੋਂ ਤੁਸੀਂ ‘‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ’’ ਹੈ ਅਤੇ ਖ਼ਾਲਸਾ-ਪੰਥ ਵਿੱਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ ਹੋ। ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿਚ ਤੇ ਹੋਰ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਿਕ ਭ੍ਰਾਤਾ ਹੋ। ਤੁਸੀਂ ਪਿਛਲੀ ਕੁਲ, ਕਿਰਤ, ਧਰਮ ਦਾ ਤਿਆਗ ਕਰਕੇ ਅਰਥਾਤ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼੍ਹਬ ਦਾ ਖ਼ਿਆਲ ਤਕ ਛੱਡ ਕੇ ਨਿਰੋਲ ਖ਼ਾਲਸਾ ਬਣ ਗਏ ਹੋ। ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ, ਦੇਵਤੇ, ਅਵਤਾਰ, ਪੈਗੰਬਰ ਦੀ ਉਪਾਸ਼ਨਾ ਨਹੀਂ ਕਰਨੀ। ਦਸ ਗੁਰੂ ਸਾਹਿਬਾਨ ਨੂੰ ਅਤੇ ਉਨ੍ਹਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ।’’

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰਲੇ ‘‘ਦੇਹੀ ਮਾਟੀ, ਬੋਲੈ ਪਉਣੁ ’’ (ਮਹਲਾ /੧੫੨) ਗੁਰ ਵਾਕ ਤੋਂ ਕੁਦਰਤੀ ਵਿਗਿਆਨ ਦਾ ਇਹ ਤੱਥ ਵੀ ਭਲੀਭਾਂਤ ਉਜਾਗਰ ਹੁੰਦਾ ਹੈ ਕਿ ਭੋਜਨ ਰੂਪ ਮਾਟੀ (ਮਿੱਟੀ) ਤੋਂ ਬਣੀ ਦੇਹੀ ਵਿੱਚ ‘ਪਉਣ’ ਹੀ ਬੋਲਦਾ ਹੈ ਭਾਵ ਸੁਆਸਾਂ ਦਾ ਚੱਲਣਾ ਤੇ ਪ੍ਰਾਣੀ ਦਾ ਬੋਲਣਾ; ਇਹ ਸਾਰਾ ਕੁਝ ਹਵਾ ’ਤੇ ਨਿਰਭਰ ਕਰਦਾ ਹੈ। ਜੇ ਹਵਾ ਨਾ ਹੋਵੇ ਤਾਂ ਕਿਸੇ ਵੀ ਪ੍ਰਕਾਰ ਦਾ ਰਾਗ, ਧੁਨੀ ਜਾਂ ਸ਼ਬਦ ਪੈਦਾ ਨਹੀਂ ਹੋ ਸਕਦਾ। ਇਸ ਲਈ ‘ਪਵਣੁ ਗੁਰੂ’ ਦੇ ਰੂਪਕ ਤੋਂ ਸ਼ਬਦ-ਗੁਰੂ ਦਾ ਸਿਧਾਂਤ ਵੀ ਪ੍ਰਗਟ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਢਲੇ ਲੇਖਾਰੀ ਤੇ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਇਸ ਕੁਦਰਤੀ ਪਸਾਰੇ ਨੂੰ ਰੱਬੀ ਹੁਕਮ ਵਿੱਚ ਹੋਇਆ ਚੇਤੰਨ ਤੇ ਜੜ੍ਹ ਸ਼ਕਤੀ ਦਾ ਸੁਮੇਲ ਦੱਸਦਿਆਂ ਪਾਵਨ ਸਲੋਕ ਦੀਆਂ ਉਪਰੋਕਤ ਤੁਕਾਂ ਦੀ ਕਾਵਿਕ-ਵਿਆਖਿਆ ਇਉਂ ਬਿਆਨ ਕੀਤੀ ਹੈ : ‘‘ਪਵਣ ਗੁਰੂ, ਗੁਰੁ ਸਬਦੁ ਹੈ; ਰਾਗ ਨਾਦ ਵੀਚਾਰਾ ਮਾਤਾ ਪਿਤਾ ਜਲੁ ਧਰਤਿ ਹੈ, ਉਤਪਤ ਸੰਸਾਰਾ ਦਾਈ ਦਾਇਆ ਰਾਤਿ ਦਿਹੁ; ਵਰਤੇ ਵਰਤਾਰਾ ਸਿਵ ਸਕਤੀ ਦਾ ਖੇਲੁ ਮੇਲੁ; ਪਰਕਿਰਤਿ ਪਸਾਰਾ ਪਾਰਬ੍ਰਹਮ ਪੂਰਨ ਬ੍ਰਹਮ, ਘਟਿ ਚੰਦ੍ਰ ਅਕਾਰਾ ਆਪੇ ਆਪ ਵਰਤਦਾ; ਗੁਰਮੁਖਿ ਨਿਰਧਾਰਾ (ਵਾਰ / ਪਉੜੀ ੧੯)

ਸਰਲ ਗੁਰਬਾਣੀ ਵਿਆਕਰਣ – ਭਾਗ 9

0

ਸਰਲ ਗੁਰਬਾਣੀ ਵਿਆਕਰਣ – ਭਾਗ 9

(ਇਸਤਰੀ ਲਿੰਗ ਨਾਉਂ – ਅਕਾਰਾਂਤ)

– ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ।

‘ਹਾਅ ! ਬੰਦੇ ਨੇ ਬੀਬੀ ਨੂੰ ਮਾਰ ਦਿੱਤਾ।’ ਮਾਸੂਮ ਮਿਹਰ ਸਿੰਘ ਕਿਤਾਬ ਪੜ੍ਹ ਕੇ ਆਪਣੀ ਡਾਇਰੀ ’ਤੇ ਨੋਟਸ ਲਿਖਦਿਆਂ ਇਕੋ-ਦਮ ਚੀਕਿਆ।

‘ਕਿਹੜੀ ਬੀਬੀ ਨੂੰ ? ਕਿੱਥੇ ਮਾਰਿਆ ?’ ਮਾਂ ਅਤੇ ਸੁਖਦੀਪ ਸਿੰਘ ਨੇ ਇਕੱਠਿਆਂ ਚੌਂਕ ਕੇ ਪੁੱਛਿਆ।

‘ਮੇਰਾ ਮਤਲਬ ਗੁਰਬਾਣੀ ਦੀ ਵਿਆਕਰਣ ਵਿਚ ਪੁਲਿੰਗ ਨੇ ਇਸਤਰੀ ਲਿੰਗ ਨੂੰ ਮਾਰ ਦਿੱਤਾ।’ ਮਿਹਰ ਸਿੰਘ ਨੇ ਸ਼ਰਾਰਤੀ ਹਾਸਾ ਹੱਸਦਿਆਂ ਜਵਾਬ ਦਿੱਤਾ।

‘ਉਹ ਕਿਵੇਂ ਪੁੱਤਰ ?’ ਮਾਂ ਨੇ ਫਿਰ ਹੈਰਾਨੀ ਨਾਲ ਪੁੱਛਿਆ।

‘ਦੇਖੋ ਮੰਮੀ ਜੀ, ਭੋਜਨ ਨੇ ਭੁੱਖ ਨੂੰ ਮਾਰ ਦਿੱਤਾ। ਪਾਣੀ ਨੇ ਪਿਆਸ ਨੂੰ ਮਾਰ ਦਿੱਤਾ। ਸਤਿਗੁਰੂ ਜੀ ਨੇ ਆਸ ਨੂੰ ਮੁਕਾ ਦਿਤਾ। ਸਮਝੋ ਪੁਲਿੰਗ ਨੇ ਇਸਤਰੀ ਲਿੰਗ ਨੂੰ ਮਾਰ ਦਿੱਤਾ।’ ਮਿਹਰ ਸਿੰਘ ਨੇ ਨਵੀਂ ਖੋਜ ਕੱਢ ਮਾਰੀ।

‘ਮਿਹਰ, ਤੈਨੂੰ ਪਤਾ ਹੈ ਕਿ ਦੁਨੀਆਂ ਦਾ ਮਹਾਨ ਸਾਇੰਸਦਾਨ ਅਲਬਰਟ ਆਈਨਸਟਾਈਨ ਡੂੰਘੀਆਂ ਗੱਲਾਂ ਕਰਨ ਵਾਲਾ ਇੰਨਾ ਦਿਮਾਗੀ ਬੰਦਾ ਸੀ ਕਿ ਉਹਦੀਆਂ ਗੱਲਾਂ ਨੂੰ ਸਿਰਫ 17 ਬੁੱਧੀਮਾਨ ਬੰਦੇ ਹੀ ਸਮਝ ਸਕੇ ਸਨ। ਮੈਨੂੰ ਤੇਰੇ ’ਤੇ ਬਹੁਤ ਮਾਣ ਹੈ ਕਿਉਂਕਿ ਤੂੰ ਤਾਂ ਅਲਬਰਟ ਆਈਨਸਟਾਈਨ ਤੋਂ ਵੀ ਜ਼ਿਆਦਾ ਦਿਮਾਗੀ ਹੈਂ। ਤੈਨੂੰ ਤਾਂ ਅਜੇ ਤੱਕ ਇਕ ਵੀ ਬੰਦਾ ਨੀਂ ਸਮਝ ਸਕਿਆ।’ ਸੁਖਦੀਪ ਸਿੰਘ ਨੇ ਮਿੱਠੀ ਜਿਹੀ ਟਕੋਰ ਕਰਦਿਆਂ ਕਿਹਾ ਤੇ ਸਾਰੇ ਹੱਸ ਪਏ।

‘ਨਹੀਂ, ਨਹੀਂ। ਤੁਹਾਨੂੰ ਸਮਝ ਨੀਂ ਆਈ। ਮੈਂ ਸਮਝਾਉਂਦਾ ਹਾਂ। ਗੁਰਬਾਣੀ ਵਿਚ ‘ਭੋਜਨੁ, ਜਲੁ, ਸਤਿਗੁਰੁ’ ਆਦਿ ਸ਼ਬਦ ਪੁਲਿੰਗ ਇਕ ਵਚਨ ਹੁੰਦੇ ਨੇ, ਜਿਹੜੇ ਉਕਾਰਾਂਤ (ਆਖਰੀ ਅੱਖਰ ਔਂਕੜ ਨਾਲ) ਆਉਂਦੇ ਨੇ, ਜਿਵੇਂ:

ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥

ਅਬ ਮੋਹਿ ਜਲਤ ਰਾਮ ਜਲੁ ਪਾਇਆ॥

ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ॥      

ਇਸੇ ਤਰ੍ਹਾਂ ਗੁਰਬਾਣੀ ਵਿਚ ਭੁਖ, ਪਿਆਸ, ਆਸ ਆਦਿ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਇਹ ਹੈ ਕਿ ਉਹ ਅਕਾਰਾਂਤ (ਆਖਰੀ ਅੱਖਰ ਮੁਕਤਾ) ਹੁੰਦੇ ਹਨ, ਜਿਵੇਂ:

ਭੁਖ ਵਿਆਪੈ ਬਹੁ ਬਿਧਿ ਧਾਵੈ॥

ਮਾਧਉ ਜਲ ਕੀ ਪਿਆਸ ਨ ਜਾਇ॥

ਮੈ ਏਹਾ ਆਸ ਏਹੋ ਆਧਾਰੁ॥

ਹੁਣ ਦੇਖੋ ਗੁਰਬਾਣੀ ਵਿਆਕਰਣ ਦੇ ਨੇਮਾਂ ਮੁਤਾਬਕ ਭੋਜਨੁ, ਜਲੁ, ਸਤਿਗੁਰੁ ਸ਼ਬਦ ਪੁਲਿੰਗ ਨਾਂਵ ਹਨ ਤੇ ਭੁਖ, ਪਿਆਸ, ਆਸ ਇਸਤਰੀ ਲਿੰਗ ਨਾਂਵ ਹਨ। ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਉਸ ਵਿਚ ਇਹ ਵੀ ਪ੍ਰਮਾਣ ਆਉਂਦੇ ਨੇ:

ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ॥

ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ॥

ਜਦੋਂ ਅਸੀਂ ਭੋਜਨ ਕੀਤਾ ਤਾਂ ਉਸ ਭੋਜਨ ਨੇ ਸਾਡੀ ਭੁੱਖ ਖਤਮ ਕਰ ਦਿੱਤੀ, ਇਸ ਤਰ੍ਹਾਂ ‘ਭੋਜਨੁ’ ਪੁਲਿੰਗ ਨੇ ‘ਭੁਖ’ ਇਸਤਰੀ ਲਿੰਗ ਨੂੰ ਮਾਰ ਦਿਤਾ। ਜਦੋਂ ਪਾਣੀ ਪੀਣ ਨਾਲ ਸਾਡੀ ਪਿਆਸ ਮਰ ਗਈ ਤਾਂ ‘ਜਲੁ’ ਨੇ ‘ਪਿਆਸ’ ਨੂੰ ਮਾਰ ਦਿੱਤਾ। ਜਦੋਂ ਸਤਿਗੁਰੂ ਜੀ ਨੇ ਸਾਡੀਆਂ ਆਸ਼ਾਵਾਂ ਨੂੰ ਮੁਕਾ ਦਿੱਤਾ ਤਾਂ ਸਮਝੋ ‘ਸਤਿਗੁਰੁ’ ਨੇ ‘ਆਸ’ ਨੂੰ ਮਾਰ ਦਿੱਤਾ। ਤਾਂ ਹੋ ਗਿਆ ਨਾ, ਪੁਲਿੰਗ ਨੇ ਇਸਤਰੀ ਲਿੰਗ ਨੂੰ ਮਾਰ ਦਿੱਤਾ ?’ ਮਿਹਰ ਸਿੰਘ ਪੂਰੇ ਕੌਨਫੀਡੈਂਸ ਨਾਲ ਆਪਣੀ ਗੱਲ ਸਮਝਾਈ।

‘ਇਹ ਜ਼ਰੂਰੀ ਨਹੀਂ ਹੈ। ਇਸ ਹਿਸਾਬ ਨਾਲ ਤਾਂ ਇਸਤਰੀ ਲਿੰਗ ਵੀ ਪੁਲਿੰਗ ਨੂੰ ਮਾਰ ਸਕਦੀ ਹੈ। ਜਿਵੇਂ:ਇਸਤਰੀ ਲਿੰਗ ਸ਼ਬਦ ‘ਖੇਹ’ ਨੇ ਪੁਲਿੰਗ ਸ਼ਬਦ ‘ਤਨੁ’ ਨੂੰ ਮਾਰ ਦਿੱਤਾ। ਇਸਤਰੀ ਲਿੰਗ ਸ਼ਬਦ ‘ਪਿਆਸ’ ਨੇ ਪੁਲਿੰਗ ਸ਼ਬਦ ‘ਸਾਕਤੁ’ ਨੂੰ ਮਾਰ ਦਿੱਤਾ। ਗੁਰਬਾਣੀ ਅਨੁਸਾਰ:

ਖੇਹੂ ਖੇਹ ਰਲੈ ਤਨੁ ਛੀਜੈ॥

ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ॥

ਪਰ ਮੈਨੂੰਤੇਰੀ ਇਕ ਗੱਲ ਸਮਝ ਨੀਂ ਆਈ।’ ਸੁਖਦੀਪ ਸਿੰਘ ਅਜੇ ਗੱਲ ਕਰ ਹੀ ਰਿਹਾ ਸੀ ਕਿ ਮੈਂ ਬਾਹਰੋਂ ਦਰਵਾਜ਼ੇ ਦੀ ਬੈੱਲ ਵਜਾ ਦਿੱਤੀ। ਮਿਹਰ ਸਿੰਘ ਨੇ ਭੱਜ ਕੇ ਦਰਵਾਜ਼ਾ ਖੋਲ੍ਹਿਆ ਤੇ ਮੈਂ ਅੰਦਰ ਆ ਕੇ ਸਾਰਿਆਂ ਨੂੰ ਫ਼ਤਹ ਗਜਾਈ।

‘ਗਿਆਨੀ ਜੀ, ਮੈਂ ਸਵੇਰ ਦਾ ਤੁਹਾਨੂੰ ਹੀ ਯਾਦ ਕਰ ਰਿਹਾ ਸੀ। ਅੱਜ ਮੈਂ ਗੁਰਬਾਣੀ ਵਿਚੋਂ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਸਿੱਖ ਰਿਹਾ ਹਾਂ।’ ਮਿਹਰ ਸਿੰਘ ਨੇ ਬੜੇ ਉਤਸ਼ਾਹ ਨਾਲ ਚਾਈਂ-ਚਾਈਂ ਦੱਸਿਆ।

‘ਵਾਹ ਜੀ ! ਮੇਰੇ ਨਿੱਕੇ ਜਿਹੇ ਬੱਚੇ ਨੂੰ ਇੰਨੀ ਵਿਆਕਰਣ ਆ ਗਈ ਐ ? ਮੇਰੇ ਸੋਹਣੇ ਬੇਟਾ ਜੀ, ਮੈਨੂੰ ਵੀ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਕਰਨੀ ਸਿਖਾ ਦਿਉ ਨਾ ?’ ਮੈਂ ਵੀ ਉਸ ਨੂੰ ਪਿਆਰ ਭਰੀ ਗਲਵੱਕੜੀ ਵਿਚ ਲੈਂਦਿਆਂ ਬੜੇ ਪਿਆਰ ਨਾਲ ਕਿਹਾ।

‘ਗਿਆਨੀ ਜੀ, ਇਹ ਤਾਂ ਬਹੁਤ ਸੌਖਾ ਹੈ। ਮੈਂ ਤੁਹਾਨੂੰ 5 ਮਿੰਟ ਵਿਚ ਸਿਖਾ ਸਕਦਾ ਹਾਂ। ਗੁਰਬਾਣੀ ਵਿਚ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਇਹ ਹੈ ਕਿ ਉਹ ਅਕਾਰਾਂਤ (ਮੁਕਤਾ-ਅੰਤ) ਆਉਂਦੇ ਨੇ, ਜਿਵੇਂ:

ਭਰੀਐ ਹਥੁ ਪੈਰੁ ਤਨੁ ਦੇਹ॥

ਇਸ ਤੁੱਕ ਵਿਚ ਹਥੁ, ਪੈਰੁ, ਤਨੁ ਇਕ ਵਚਨ ਪੁਲਿੰਗ ਨਾਂਵ ਹਨ, ਇਸ ਲਈ ਇਹਨਾਂ ਦੇ ਆਖਰੀ ਅੱਖਰ ਨੂੰ ਔਂਕੜ ਆ ਗਈ ਹੈ। ‘ਦੇਹ’ ਦਾ ਅਰਥ ਹੈ: ਦੇਹੀ (ਸਰੀਰ), ਇਸ ਲਈ ‘ਦੇਹ’ ਇਸਤਰੀ ਲਿੰਗ ਨਾਉਂ ਹੋਣ ਕਰਕੇ ‘ਦੇਹ’ ਦਾ ਆਖਰੀ ਅੱਖਰ ‘ਹ’ ਮੁਕਤਾ ਆਇਆ ਹੈ। ਇਸ ਤੁੱਕ ਦਾ ਅਰਥ ਇਹ ਹੈ: ਜੇ ਹੱਥ, ਪੈਰ, ਸਰੀਰ, ਦੇਹ ਲਿਬੜ ਜਾਏ।’ ਮਿਹਰ ਸਿੰਘ ਨੇ ਬਹੁਤ ਭੋਲੇਪਨ ਨਾਲ ਸਮਝਾਇਆ।

‘ਪਰ ਇਹ ਵੀ ਤਾਂ ਹੋ ਸਕਦਾ ਹੈ ਨਾ ਕਿ ‘ਦੇਹ’ ਪੁਲਿੰਗ ਹੋਵੇ ?’ ਮੈਂ ਜਾਣ-ਬੁੱਝ ਕੇ ਗਲਤ ਸਵਾਲ ਕੀਤਾ।

‘ਪਰ ਗਿਆਨੀ ਜੀ, ਜਦੋਂ ਅਸੀਂ ਅਨੰਦ ਸਾਹਿਬ ਦੀ ਬਾਣੀ ਪੜਦੇ ਹਾਂ ਤਾਂ ਉਸ ਵਿਚ ਇਕ ਤੁੱਕ ਆਉਂਦੀ ਹੈ:

ਸਾਚੀ ਲਿਵੈ ਬਿਨੁ ਦੇਹ ਨਿਮਾਣੀ॥

‘ਦੇਹ’ ਇਸਤਰੀ ਲਿੰਗ ਹੈ ਤਾਂ ਹੀ ਉਸ ਦਾ ਵਿਸ਼ੇਸ਼ਣ ‘ਨਿਮਾਣੀ’ ਆਇਆ ਹੈ। ਜੇ ‘ਦੇਹ’ ਪੁਲਿੰਗ ਸ਼ਬਦ ਹੁੰਦਾ ਤਾਂ ਵਿਸ਼ੇਸ਼ਣ ‘ਨਿਮਾਣਾ’ ਆਉਣਾ ਸੀ ਨਾ ? ਇਸ ਤੁੱਕ ਦਾ ਅਰਥ ਇਹ ਹੈ: ਸੱਚੀ ਲਗਨ ਤੋਂ ਬਿਨਾਂ ਦੇਹੀ ਨਿਆਸਰੀ ਹੈ।’ ਮਿਹਰ ਸਿੰਘ ਨੇ ਹੁਣ ਬਿਲਕੁੱਲ ਸਪਸ਼ੱਟ ਕਰ ਦਿੱਤਾ ਸੀ।

‘ਵਾਹ ਉਏ ਮੇਰੇ ਨਿੱਕੇ ਵਿਦਵਾਨ ! ਤੂੰ ਤਾਂ ਮੇਰਾ ਛੋਟਾ ਜਿਹਾ ਪ੍ਰੋ: ਸਾਹਿਬ ਸਿੰਘ ਹੈਂ।’ ਮੈਂ ਮਿਹਰ ਸਿੰਘ ਦੇ ਸਿਰ ’ਤੇ ਹੱਥ ਰੱਖ ਕੇ ਪਿਆਰ ਦਿੰਦਿਆਂ ਕਿਹਾ।

‘ਨਹੀਂ ਗਿਆਨੀ ਜੀ, ਪ੍ਰੋ: ਸਾਹਿਬ ਸਿੰਘ ਕਦੀ ਛੋਟੇ ਨਹੀਂ ਹੋ ਸਕਦੇ। ਉਹ ਤਾਂ ਬਹੁਤ ਮਹਾਨ ਨੇ। ਇਸ ਲਈ ਮੈਂ ਛੋਟਾ ਪ੍ਰੋ: ਸਾਹਿਬ ਸਿੰਘ ਨਹੀਂ ਪਰ ਮੈਂ ਵੱਡਾ ਪ੍ਰੋ: ਮਿਹਰ ਸਿੰਘ ਬਣ ਕੇ ਦਿਖਾਵਾਂਗਾ।’ ਮਿਹਰ ਸਿੰਘ ਦੀਆਂ ਇਹ ਭੋਲੀਆਂ ਗੱਲਾਂ ਸੁਣ ਕੇ ਮੇਰਾ ਮਨ ਮੋਹਿਆ ਗਿਆ।

‘ਅੱਛਾ ਵੱਡੇ ਪ੍ਰੋ: ਮਿਹਰ ਸਿੰਘ ਜੀ, ਹੁਣ ਗਿਆਨੀ ਜੀ ਨੂੰ ਵੀ ਇਸਤਰੀ ਲਿੰਗ ਨਾਉਂ ਦੀ ਪਛਾਣ ਸਿਖਾ ਦਿਉ ਜੀ।’ ਮਾਂ ਨੇ ਵੀ ਬੜੇ ਲਾਡ ਨਾਲ ਮਿਹਰ ਸਿੰਘ ਨੂੰ ਕਿਹਾ।

‘ਗਿਆਨੀ ਜੀ, ਆਮ ਤੌਰ ’ਤੇ ਇਸਤਰੀ ਲਿੰਗ ਸ਼ਬਦਾਂ ਦਾ ਆਖਰੀ ਅੱਖਰ ਮੁਕਤਾ ਹੁੰਦਾ ਹੈ। ਮੈਂ ਤੁਹਾਨੂੰ ਗੁਰਬਾਣੀ ਵਿਚੋਂ ਤੁੱਕਾਂ ਸੁਣਾਵਾਂ ?’ ਮਿਹਰ ਸਿੰਘ ਨੇ ਸਮਝਾਉਣਾ ਸ਼ੁਰੂ ਕੀਤਾ।

‘ਹਾਂ ਜੀ ਪੁੱਤਰ ਜੀ, ਮੈਂ ਇਹੀ ਤਾਂ ਤੁਹਾਡੇ ਤੋਂ ਸਿੱਖਣ ਆਇਆਂ ਹਾਂ।’ ਮੈਂ ਮਿਹਰ ਸਿੰਘ ਨੂੰ ਉਤਸ਼ਾਹਿਤ ਕਰਦਿਆਂ ਕਿਹਾ।

‘ਤਾਂ ਫਿਰ ਮੈਂ ਤੁਹਾਨੂੰ ਆਪਣੀ ਡਾਇਰੀ ਵਿਚ ਲਿਖੇ ਹੋਏ ਪ੍ਰਮਾਣ ਸੁਣਾਉਂਦਾ ਹਾਂ।

ਭਗਤਾ ਕੀ ਚਾਲ ਨਿਰਾਲੀ॥

ਇਸ ਤੁੱਕ ਵਿਚ ‘ਚਾਲ’ ਇਸਤਰੀ ਲਿੰਗ ਨਾਉਂ ਹੈ। ਇਸਤਰੀ ਲਿੰਗ ਦੇ ਵਿਸ਼ੇਸ਼ਣ ‘ਨਿਰਾਲੀ’ ਤੋਂ ਵੀ ਇਸਤਰੀ ਲਿੰਗ ਨਾਉਂ ‘ਚਾਲ’ ਦੀ ਪਛਾਣ ਹੋ ਰਹੀ ਹੈ। ਅਰਥ: ਭਗਤਾਂ ਦੀ ਜੀਵਨ ਜੁਗਤੀ ਵੱਖਰੀ ਹੁੰਦੀ ਹੈ।

ਜੇ ਘਰੁ ਬੁਝੈ ਆਪਣਾ ਤਾਂ ਨੀਦ ਨ ਹੋਈ॥

ਇਸ ਤੁੱਕ ਵਿਚ ‘ਨੀਦ’ ਇਸਤਰੀ ਲਿੰਗ ਨਾਉਂ ਹੈ। ‘ਨੀਦ’ ਇਸਤਰੀ ਲਿੰਗ ਨਾਉਂ ਹੈ, ਇਸ ਦਾ ਪਤਾ ਇਸ ਤੁੱਕ ਵਿਚਲੇ ਕਿਰਿਆਵਚੀ ਸ਼ਬਦ ‘ਹੋਈ’ ਤੋਂ ਵੀ ਲਗਦਾ ਹੈ। ਅਰਥ: ਜੇ (ਜੀਵ) ਆਪਣਾ ਘਰ ਪਛਾਣ ਲਵੇ ਤਾਂ (ਉਸ ਨੂੰ ਮਾਇਆ ਦੀ) ਨੀਂਦ ਨਹੀਂ ਆਉਂਦੀ। ਹੁਣ ਤੁਹਾਨੂੰ ਸਮਝ ਆ ਗਈ ਨਾ ਗਿਆਨੀ ਜੀ ?’ ਮਿਹਰ ਸਿੰਘ ਨੇ ਇਕ-ਸਾਹੇ ਦੋ ਪ੍ਰਮਾਣ ਦੇ ਦਿੱਤੇ।

‘ਵਾਹ ਜੀ ! ਮੈਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਮੇਰੇ ਬੱਚੇ ਨੇ। ਬਿਲਕੁੱਲ ਸਮਝ ਆ ਗਈ ਬੇਟਾ ਜੀ।’ ਮੈਂ ਮਿਹਰ ਸਿੰਘ ਦਾ ਮਾਣ ਵਧਾਉਂਦਿਆਂ ਕਿਹਾ। 

‘ਮਿਹਰ ਸਿੰਘ, ਇਕ ਪ੍ਰਮਾਣ ਮੈਂ ਤੈਨੂੰ ਦਸਦਾ ਹਾਂ।

ਹਿਕਸ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ॥

ਇਸ ਤੁੱਕ ਵਿਚੋਂ ਇਸਤਰੀ ਲਿੰਗ ਸ਼ਬਦ ਲੱਭ ਕੇ ਦੱਸ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਸਵਾਲ ਕਰ ਦਿੱਤਾ।

‘ਵੈਰੀ ਸਿੰਪਲ। ਇਸ ਤੁੱਕ ਵਿਚ ‘ਵਾਤ’ ਇਸਤਰੀ ਲਿੰਗ ਨਾਉਂ ਹੈ। ‘ਮੈਡੀ’ ਤੋਂ ਵੀ ਇਸਤਰੀ ਲਿੰਗ ਨਾਉਂ ‘ਵਾਤ’ ਦੀ ਪਛਾਣ ਹੁੰਦੀ ਹੈ। ਅਰਥ: ਇਕ ਪਤੀ ਤੋਂ ਬਿਨਾਂ ਮੇਰੀ ਕੋਈ ਬਾਤ ਨਹੀਂ ਪੁੱਛਦਾ।’ ਮਿਹਰ ਸਿੰਘ ਨੇ ਸੌਖਿਆਂ ਹੀ ਜਵਾਬ ਦੇ ਦਿੱਤਾ।

‘ਪੁੱਤਰ ਜੀ, ਮੈਂ ਤੁਹਾਨੂੰ ਦੋ ਤੁੱਕਾਂ ਸੁਣਾਉਂਦੀ ਹਾਂ।

ਤਨੁ ਮਨੁ ਸੀਤਲੁ ਸਾਚੁ ਪਰੀਖ॥

ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥

ਇਹਨਾਂ ਤੁੱਕਾਂ ਵਿਚੋਂ ਇਸਤਰੀ ਲਿੰਗ ਸ਼ਬਦ ਲੱਭੋ।’ ਹੁਣ ਮਾਂ ਨੇ ਵੀ ਸਵਾਲ ਕਰ ਦਿੱਤਾ।

‘ਮੰਮੀ ਜੀ, ਅੱਜ ਤਾਂ ਸਾਰੇ ਮੇਰੇ ਤੋਂ ਹੀ ਪੁੱਛ ਰਹੇ ਨੇ। ਚਲੋ ਮੈਂ ਇਹ ਵੀ ਦੱਸ ਦਿੰਦਾ ਹਾਂ। ਪਹਿਲੀ ਤੁੱਕ ਵਿਚ ‘ਪਰੀਖ’ ਇਸਤਰੀ ਲਿੰਗ ਨਾਉਂ ਹੈ. ਜੋ ਅਕਾਰਾਂਤ (ਆਖਰੀ ਅੱਖਰ ਮੁਕਤਾ-ਅੰਤ) ਆਇਆ ਹੈ। ਅਰਥ: ਉਹਨਾਂ ਦਾ ਤਨ ਤੇ ਮਨ ਸ਼ਾਂਤ ਰਹਿੰਦਾ ਹੈ ਅਤੇ ਉਹਨਾਂ ਨੂੰ ਸੱਚ ਦੀ ਪਰਖ ਹੁੰਦੀ ਹੈ। ਦੂਜੀ ਤੁੱਕ ਵਿਚ ‘ਕਲਮ’ ਇਸਤਰੀ ਲਿੰਗ ਨਾਉਂ ਹੈ, ਜੋ ਅਕਾਰਾਂਤ ਆਇਆ ਹੈ। ਅਰਥ: ਮੱਥੇ ’ਤੇ ਜਿਹੋ ਜਿਹੀ ਕਲਮ ਚਲਦੀ ਹੈ, ਉਹੋ ਜਿਹੀ ਪੂੰਜੀ ਜੀਵ ਕੋਲ ਹੁੰਦੀ ਹੈ।’ ਮਿਹਰ ਸਿੰਘ ਨੇ ਸਹਿਜੇ ਹੀ ਜਵਾਬ ਦੇ ਦਿੱਤਾ।

‘ਮੇਰਾ ਪੁੱਤਰ ਤਾਂ ਬਹੁਤ ਹੁਸ਼ਿਆਰ ਹੈ।’ ਮਾਂ ਨੇ ਮਿਹਰ ਸਿੰਘ ਨੂੰ ਗਲਵੱਕੜੀ ਵਿਚ ਲੈ ਕੇ ਪਿਆਰ ਦਿੰਦਿਆ ਕਿਹਾ।

‘ਮੰਮੀ ਜੀ, ਤੁਹਾਨੂੰ ਪਤਾ ਹੈ, ਮੈਂ ਬਹੁਤ ਸਾਰੇ ਅਕਾਰਾਂਤ ਇਸਤਰੀ ਲਿੰਗ ਸ਼ਬਦ ਆਪਣੀ ਡਾਇਰੀ ’ਤੇ ਨੋਟ ਕੀਤੇ ਨੇ, ਜਿਵੇਂ ਪਿਆਸ, ਭੁਖ, ਨੀਦ, ਬਾਤ, ਸੇਵ, ਕਲਮ, ਪੀੜ, ਪੀਰ, ਕੰਧ, ਪੂਜ, ਆਸ, ਜੰਞ, ਗਣਤ, ਖੇਹ, ਵਾਟ, ਘਾਲ ਆਦਿ।’ ਮਿਹਰ ਸਿੰਘ ਨੇ ਆਪਣੀ ਡਾਇਰੀ ਖੋਲ੍ਹ ਕੇ ਇਸਤਰੀ ਲਿੰਗ ਨਾਂਵਾਂ ਦੀ ਲਿਸਟ ਪੜਨੀ ਸ਼ੁਰੂ ਕਰ ਦਿੱਤੀ।

‘ਪੁਤਰ ਜੀ, ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਸ਼ਬਦ ਇਸਤਰੀ ਲਿੰਗ ਰੂਪ ਵਿਚ ਆਉਂਦਾ ਹੈ ਤਾਂ ਉਸ ਦਾ ਅਖੀਰਲਾ ਅੱਖਰ ਮੁਕਤਾ ਹੁੰਦਾ ਹੈ, ਪਰ ਜਿੱਥੇ ਉਹੀ ਸ਼ਬਦ ਪੁਲਿੰਗ ਰੂਪ ਵਿਚ ਆਵੇ ਤਾਂ ਉਸ ਦੇ ਅਖੀਰਲੇ ਅੱਖਰ ਨੂੰ ਔਂਕੜ ਆ ਜਾਂਦੀ ਹੇ, ਜਿਵੇਂ:

ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ॥

ਇਸ ਤੁੱਕ ਵਿਚ ‘ਖੇਲ’ ਸ਼ਬਦ ਇਸਤਰੀ ਲਿੰਗ ਰੂਪ ਵਿਚ ਹੋਣ ਕਾਰਨ ਆਖਰੀ ਅੱਖਰ ਮੁਕਤਾ-ਅੰਤ ਆਇਆ ਹੈ। ਅਰਥ: ਕਾਮ, ਕ੍ਰੋਧ, ਲੋਭ ਅਤੇ ਮੋਹ ਨੂੰ ਜਿੱਤ ਲਵੋ, ਇਹੋ ਜਿਹੀ ਖੇਡ ਪ੍ਰਭੂ ਨੂੰ ਪਿਆਰੀ ਲਗਦੀ ਹੈ।

ਜੀਅ ਜੰਤ ਸਭੁ ਤੇਰਾ ਖੇਲੁ॥

ਇਸ ਤੁੱਕ ਵਿਚ ‘ਖੇਲੁ’ ਸ਼ਬਦ ਪੁਲਿੰਗ ਲਿੰਗ ਰੂਪ ਵਿਚ ਹੋਣ ਕਾਰਨ ਆਖਰੀ ਅੱਖਰ ਔਂਕੜ-ਅੰਤ ਆਇਆ ਹੈ। ਅਰਥ: ਜੀਵ-ਜੰਤੂ ਸਾਰਾ ਤੇਰਾ ਖੇਲ ਹੈ।

ਇਹਨਾਂ ਤੁੱਕਾਂ ਵਿਚ ਜਿੱਥੇ ਇਸਤਰੀ ਲਿੰਗ ਰੂਪ ਵਿਚ ‘ਖੇਲ’ ਸ਼ਬਦ ਆਇਆ ਹੈ, ਉਥੇ ਉਸ ਸ਼ਬਦ ਦੇ ਆਖਰੀ  ਅੱਖਰ ਨੂੰ ਔਂਕੜ ਨਹੀਂ ਆਈ। ਜਿੱਥੇ ਪੁਲਿੰਗ ਰੂਪ ਵਿਚ ‘ਖੇਲੁ’ ਸ਼ਬਦ ਆਇਆ ਹੈ, ਉਥੇ ਉਸ ਸ਼ਬਦ ਦੇ ਆਖਰੀ ਅੱਖਰ ਨੂੰ ਔਂਕੜ ਆ ਗਈ ਹੈ।

ਪੁੱਤਰ, ਹੁਣ ਤੂੰ ਮੈਨੂੰ ਗੁਰਬਾਣੀ ਵਿਚੋਂ 10 ਇਸਤਰੀ ਲਿੰਗ ਨਾਂਵ ਲੱਭ ਕੇ, ਉਹਨਾਂ ਦੇ ਅਰਥਾਂ ਸਮੇਤ ਪ੍ਰਮਾਣ ਲਿਖ ਕੇ ਦਿਖਾ। ਜੇ ਤੂੰ ‘ਖੇਲ’ ਤੋਂ ਇਲਾਵਾ, ਪੁਲਿੰਗ ਤੇ ਇਸਤਰੀ ਲਿੰਗ, ਦੋਵੇਂ ਰੂਪਾਂ ਵਿਚ ਵਰਤਿਆ ਜਾਣ ਵਾਲਾ ਸ਼ਬਦ ਲੱਭ ਸਕਦਾ ਹੋਵੇਂ ਤਾਂ ਤੈਨੂੰ ਪ੍ਰੋ: ਮਿਹਰ ਸਿੰਘ ਬਣਨ ਤੋਂ ਕੋਈ ਨਹੀਂ ਰੋਕ ਸਕਦਾ।’ ਗੁਰਸਿੱਖ ਮਾਂ ਨੇ ਆਪਣੇ ਨਿੱਕੜੇ ਪੁੱਤਰ ਨੂੰ ਗੁਰਬਾਣੀ ਦਾ ਹੋਮ ਵਰਕ ਦੇ ਦਿੱਤਾ।

‘ਪੁਤਰ ਸੁਖਦੀਪ ਸਿੰਘ, ਤੈਨੂੰ ਪਤਾ ਹੈ ਨਾ ਕਿ ਇਸਤਰੀ ਲਿੰਗ ਨਾਂਵਾਂ ਦੇ ਹੋਰ ਵੀ ਨੇਮ ਹੁੰਦੇ ਨੇ ? ਤੇਰਾ ਹੋਮ ਵਰਕ ਇਹ ਹੈ ਕਿ ਇਸਤਰੀ ਨਾਂਵਾਂ ਦੇ ਅਕਾਰਾਂਤ ਤੋਂ ਇਲਾਵਾ ਹੋਰ ਵੀ ਨੇਮ ਲੱਭ ਕੇ ਦੱਸ।’ ਗੁਰਸਿੱਖ ਮਾਂ ਨੇ ਆਪਣੇ ਵੱਡੇ ਪੁੱਤਰ ਨੂੰ ਵੀ ਗੁਰਬਾਣੀ ਦਾ ਹੋਮ ਵਰਕ ਦੇ ਦਿੱਤਾ। ਮੈਂ ਸੋਚ ਰਿਹਾ ਸਾਂ ਕਿ ਹੋਰ ਕਿੰਨੇ ਕੁ ਗੁਰਸਿੱਖ ਮਾਂ-ਪਿਉ ਹੋਣਗੇ, ਜੋ ਆਪਣੇ ਬੱਚਿਆਂ ਨੂੰ ਗੁਰਬਾਣੀ ਦਾ ਹੋਮ ਵਰਕ ਦਿੰਦੇ ਹੋਣਗੇ ? ਕੀ ਤੁਸੀਂ ਹੋ ?

Most Viewed Posts