ਦੋ ਲਗਾਂ ਵਾਲੇ ਅੱਖਰਾਂ ਦਾ ਗੁਰਬਾਣੀ ’ਚ ਮਹੱਤਵ

0
1008

ਦੋ ਲਗਾਂ ਵਾਲੇ ਅੱਖਰਾਂ ਦਾ ਗੁਰਬਾਣੀ ’ਚ ਮਹੱਤਵ

ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਪੰਜਾਬੀ ਨਹੀਂ, ਗੁਰਮੁਖੀ ਹੈ, ਜਿਸ ਦਾ ਅਜੋਕੀ ਪੰਜਾਬੀ ਨਾਲੋਂ ਲਿਖਤੀ ਰੂਪ ਵਿੱਚ ਕੁਝ ਬੁਨਿਆਦੀ ਅੰਤਰ ਹੈ। ਅੱਜ ਜਦ ਕਿ ਅਸੀਂ ਪੰਜਾਬੀ ਭਾਸ਼ਾ ਤੋਂ ਵੀ ਬਹੁਤ ਦੂਰ ਹੁੰਦੇ ਜਾ ਰਹੇ ਹਾਂ, ਇਸ ਲਈ ਗੁਰਬਾਣੀ ਨੂੰ ਪੜ੍ਹਨਾ, ਸਮਝਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪਾਠਾਂ ਦੀਆਂ ਲੜੀਆਂ ਚਲਾਉਣ ਦੇ ਬਾਵਜੂਦ ਵੀ ਨਾ ਸਮਝੀ ਕਾਰਨ ਜੀਵਨ ਪੱਖੋਂ ਕਮਜੋਰ ਹੁੰਦੇ ਜਾ ਰਹੇ ਹਾਂ। ਕੁਝ ਸੱਜਣ ਅਜੇਹੇ ਵੀ ਹਨ ਜੋ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹਨ, ਵੀਚਾਰਨ ਦੀ ਯੋਗਤਾ ਰੱਖਦੇ ਹਨ, ਉਹਨਾਂ ਦੀ ਸੁਵਿਧਾ ਲਈ ਇਸ ਲਿਖਤ ਨੂੰ ਵਿਚਾਰਿਆ ਜਾ ਰਿਹਾ ਹੈ।
ਗੁਰਬਾਣੀ ਵਿੱਚ ਦਰਜ ਦੋ ਲਗਾਂ (ਮਾਤਰਾਂ) ਵਾਲੇ ਸ਼ਬਦਾਂ ਦੀ ਗਿਣਤੀ ਲਗਭਗ 147 ਹੈ। ਇਕ ਸ਼ਬਦ 13 ਵਾਰ ਵੀ ਆਇਆ ਹੈ; ਜਿਵੇਂ ਕਿ ‘ਓੁਮਾਹਾ’। ਕੁਝ ਸ਼ਬਦ ਇੱਕ ਤੋਂ ਵੱਧ ਵਾਰ ਵੀ ਵਰਤੇ ਗਏ ਹਨ।

ਇਹਨਾਂ 147 ਸ਼ਬਦਾਂ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਵਿਚਾਰਨਾ ਲਾਭਕਾਰੀ ਰਹੇਗਾ।

(1). ਉਹ ਸ਼ਬਦ ਜਿਨ੍ਹਾਂ ਦੇ ਅਖੀਰਲੇ ਅੱਖਰ ਨੂੰ ਦੋ ਲਗਾਂ ਹਨ; ਜਿਵੇਂ ਕਿ ‘ਅਨਦਿਨੁੋ’।

(2). ਉਹ ਸ਼ਬਦ ਜਿਨ੍ਹਾਂ ਦੇ ਪਹਿਲੇ ਅੱਖਰ ਨੂੰ ਦੋ ਲਗਾਂ ਹਨ; ਜਿਵੇਂ ਕਿ ‘ਗੁੋਪਾਲ’।

(3). ਉਹ ਸ਼ਬਦ ਜਿਨ੍ਹਾਂ ਦਾ ਕੇਵਲ ਇੱਕ ਅੱਖਰ ਹੈ ਜਾਂ ਕਿਸੇ ਸ਼ਬਦ ਦੇ ਵਿਚਕਾਰਲੇ ਅੱਖਰ ਨੂੰ ਦੋ ਲਗਾਂ ਹਨ; ਜਿਵੇਂ ਕਿ ‘ਸੁੋ’ ਜਾਂ ‘ਜਗਦੀਸੁੋਰਾ’, ਆਦਿ।

ਉਕਤ ਨੰਬਰ 1 ਵਿਚ ਤਮਾਮ ਸ਼ਬਦ ‘ਇੱਕ ਵਚਨ ਪੁਲਿੰਗ ਨਾਉਂ /ਪੜਨਾਉਂ ਹਨ, ਜਿਨ੍ਹਾਂ ਦੇ ਅੰਤ ਵਿੱਚ ਲੱਗੀ ‘ਔਂਕੜ’ ਅਤੇ ‘ਹੋੜੇ’ ਵਿੱਚੋਂ ‘ਔਂਕੜ’ ਇੱਕ ਵਚਨ ਦਾ ਪ੍ਰਤੀਕ ਹੈ ਤੇ ਹੋੜਾ ਉਚਾਰਨਾ ਹੈ। ਇਨ੍ਹਾਂ ਦੀ ਗਿਣਤੀ 29 ਹੈ; ਜਿਵੇਂ :

ਭਾਗ-1

                                                                                                      ਸ਼ਬਦ———–ਉਚਾਰਨ——–ਅਰਥ

1. ‘ਅਨਦਿਨੁੋ’ ਮੋਹਿ ਆਹੀ ਪਿਆਸਾ॥ ਮ:1/13॥—————————ਅਨਦਿਨੁ——–ਅਨਦਿਨੋ——–ਰੁਜ਼ਾਨਾ

2. ਆਪੇ ਨੇੜੇ, ਦੂਰਿ ਆਪੇ ਹੀ, ਆਪੇ ਮੰਝਿ ‘ਮਿਆਨੁੋ’॥ ਮ:1/25॥————-ਮਿਆਨੁ ——–ਮਿਆਨ——-ਵਿਚਕਾਰ
3. ਜੋ ਤਿਸੁ ਭਾਵੈ ਨਾਨਕਾ ! ਹੁਕਮੁ ਸੋਈ ‘ਪਰਵਾਨੁੋ’॥ ਮ:1/25॥—————ਪਰਵਾਨੁ——–ਪਰਵਾਨ——–ਕਬੂਲ
4. ਆਪੇ ਵੇਖੈ ਸੁਣੇ ਆਪੇ ਹੀ, ਕੁਦਰਤਿ ਕਰੇ ‘ਜਹਾਨੁੋ’॥ ਮ:1/25॥————- ਜਹਾਨੁ——–ਜਹਾਨੋ——–ਸੰਸਾਰ
5. ਰਾਜੁ ਮਾਲੁ ਜੰਜਾਲੁ, ਕਾਜਿ ਨ ਕਿਤੈ ‘ਗਨੁੋ’॥ ਮ:5/398॥——————–ਗਨੁ———-ਗਨੋ——ਗਿਣ (ਸਮਝ)
6. ਹਰਿ ਕੀਰਤਨੁ ਆਧਾਰੁ, ਨਿਹਚਲ ਇਹੁ ‘ਧਨੁੋ’॥ ਮ:5/398॥—————-ਧਨੁ——–ਧਨੋ ——–ਪੈਸਾ (ਪੁੰਜੀ)
7. ਹਰਿ ‘ਨਾਮੁੋ’ ਵਣੰਜੜਿਆ ਰਸਿ ਮੋਲਿ ਆਪਾਰਾ ਰਾਮ॥ ਮ:5/398॥————ਨਾਮੁ ——–ਨਾਮੋ ——–ਪ੍ਰਭੂ-ਨਾਮ
8. ਹਰਿ ਘਟਿ ਘਟੇ ਡੀਠਾ, ‘ਅਮ੍ਰਿਤੋੁ’ ਵੂਠਾ॥ ਮ:5/398॥——————–ਅਮ੍ਰਿਤੁ——-ਅਮ੍ਰਿਤੋ ——ਅਮਰ ਪ੍ਰਭੂ ਨਾਮ
9. ਹਰਿ ਮਿਲੇ ਨਰਾਇਣ ਨਾਨਕਾ ! ‘ਮਾਨੋਰਥੁੋ’ ਪੂਰਾ॥ ਮ:5/398॥————–ਮਾਨੋਰਥੁ——–ਮਾਨੋਰਥੋ—-ਲਕਸ਼, ਮੰਜ਼ਲ
10. ਭਗਤਾ ਕੀ ਜਤਿ ਪਤਿ, ‘ਏਕੁੋ’ ਨਾਮੁ ਹੈ॥ ਮ:3/429॥———————-ਏਕੁ ——–ਏਕੋ —–ਕੇਵਲ ਇੱਕ ਹੀ
11. ਜਿਨਿ ਜਗੁ ਥਾਪਿ ਵਰਤਾਇਆ ‘ਜਾਲੁੋ’, ਸੋ ਸਾਹਿਬੁ ਪਰਵਾਣੋ॥ ਮ:1/581॥——ਜਾਲੁ ——-ਜਾਲੋ ——ਮੋਹ-ਜੰਜਾਲ
12. ਸੰਤਾਂ ਕਉ ਮਤਿ ਕੋਈ ਨਿੰਦਹੁ, ਸੰਤ ਰਾਮ ਹੈ ‘ਏਕੁੋ’॥ ਕਬੀਰ/793॥————-ਏਕੁ ——– ਏਕੋ ——-ਇਕ ਸਮਾਨ
13. ਕਹੁ ਕਬੀਰ ਮੈ ਸੋ ਗੁਰੁ ਪਾਇਆ, ਜਾ ਕਾ ਨਾਉ ‘ਬਿਬੇਕੁੋ’॥793॥————– ਬਿਬੇਕੁ——–ਬਿਬੇਕੋ——ਗਿਆਨ
14. ‘ਨਾਮੁੋ’ ਹੀ ਇਸੁ ਮਨ ਕਾ ਅਧਾਰੁ॥ ਮ:5/1122॥ —————————ਨਾਮੁ——-ਨਾਮੋ——– ਪ੍ਰਭੂ-ਗੁਣ
15. ਭਗਤਿ ਵਛਲੁ ਸੁਨਿ, ‘ਅਚਲੁੋ’ ਗਹਿਆ॥ ਮ:5/1122॥ ——————–ਅਚਲੁ—— ਅਚਲੋ —–ਪ੍ਰਭੂ-ਆਸਰਾ
16. ਸੁਖ ‘ਸਾਗਰੋੁ’ ਪਾਇਆ, ਸਹਜ ਸੁਭਾਇਆ, ਜਨਮ ਮਰਨ ਦੁਖ ਹਾਰੇ॥ ਮ:5/1122॥ —–ਸਾਗਰੁ—–ਸਾਗਰੋ—-ਸੁਖਾਂ ਦਾ ਖ਼ਜ਼ਾਨਾ
17. ਨਾਨਕ ! ਹਰਿ ‘ਏਕੁੋ’ ਕਰੇ, ਸੁ ਹੋਇ॥ ਮ:4/1177॥ —————————ਏਕੁ—–ਏਕੋ—–ਕੇਵਲ ਪ੍ਰਭੂ
18. ਹਰਿ ਪ੍ਰੀਤਮ ਗੁਨ ‘ਗਾਓੁ’॥ ਮ:4/1201॥ ——————————-ਗਾਉ—–ਗਾਓ—–ਗਾਇਆ ਕਰ
19. ਮੈ ਹਰਿ ਦੇਖਨ ਕੋ ‘ਚਾਓੁ’॥ ਮ:4/1201॥ ———————————ਚਾਉ—–ਚਾਓ—–ਉਤਸ਼ਾਹ
20. ਤਿਸੁ ਜਨ ਕੇ, ਹਉ ਮਲਿ ਮਲਿ ਧੋਵਾ ‘ਪਾਓੁ’॥ ਮ:4/1201॥ —————–ਪਾਉ—–ਪਾਓ—–ਪੈਰ
21. ਮੇਰੈ ਮਨਿ ਤਨਿ ਆਨੰਦ ਭਏ, ਮੈ ਦੇਖਿਆ ਹਰਿ ‘ਰਾਓੁ’॥ ਮ:4/1201॥ ——–ਰਾਉ —–ਰਾਓ—–ਪਾਤਿਸ਼ਾਹ
22. ਹਰਿ ਜਪਿਆ ਹਰਿ ‘ਨਾਓੁ’॥ ਮ:4/1201॥—————————— ਨਾਉ—–ਨਾਓ—–ਹਰਿ ਗੁਣ
23. ਮੇਰੇ ਮਨ ! ‘ਅਨਦਿਨੋੁ’ ਧਿਆਇ ਨਿਰੰਕਾਰੁ ਨਿਰਹਾਰੀ॥ ਮ:4/1201॥ ——ਅਨਦਿਨੁ —–ਅਨਦਿਨੋ—–ਰੁਜ਼ਾਨਾ
24. ‘ਹੀਓੁ’ ਦੇਉ ਸਭੁ ਮਨੁ ਤਨੁ ਅਰਪਉ.॥ ਮ:5/1204॥ ———————ਹੀਉ—–ਹੀਓ—–ਹਿਰਦਾ
25. ‘ਏਕੁੋ’ ਨਾਮੁ ਅੰਮ੍ਰਿਤੁ ਹੈ ਮੀਠਾ, ਜਗਿ ਨਿਰਮਲ ਸਚੁ ਸੋਈ॥ ਮ:3/1259॥ ——ਏਕੁ—–ਏਕੋ—–ਕੇਵਲ
26. ਪ੍ਰਾਨ ਮਨੁ ਧਨੁ ‘ਸਰਬਸੁੋ’ ਹਰਿ ਗੁਨ ਨਿਧੇ ਸੁਖ ਮੋਰ॥ ਮ:4/1307॥ ———-ਸਰਬਸੁ —–ਸਰਬਸੋ—–ਸਭ ਕੁਝ
27. ਸਤਸੰਗਤਿ ਸਤਿਗੁਰ ਧੰਨੁ ‘ਧੰਨੁੋ’, ਧੰਨ ਧੰਨ ਧਨੋ,ਜਿਤੁ ਮਿਲਿ ਹਰਿ ਬੁਲਗ ਬੁਲੋਗੀਆ॥ ਮ:4/1313॥— ਧੰਨੁ —–ਧੰਨੋ—–ਭਾਗਾਂਵਾਲੀ

28. ‘ਮੁਕਤੁੋ’ ਸਾਧੂ ਧੂਰੀ ਨਾਵੈ॥ ਮ:5/1340॥————————————–ਮੁਕਤੁ —–ਮੁਕਤੋ—— ਨਿਰਲੇਪ/ਆਜ਼ਾਦ

29. ਗੁਰਮਤਿ ਨਾਮੁ ‘ਨਿਰਮਲੁੋ’, ਨਿਰਮਲ ਨਾਮ ਧਿਆਇ॥ ਮ:4/1424॥ ————–ਨਿਰਮਲੁ—- ਨਿਰਮਲੋ——-ਪਵਿੱਤਰ

ਭਾਗ-2

ਉਕਤ ਕੀਤੀ ਗਈ ਵਿਚਾਰ ਵਿੱਚ ਸ਼ਬਦਾਂ ਦੇ ਅਖ਼ੀਰਲੇ ਅੱਖਰ ਨੂੰ ਦੋ ਲਗਾਂ ਲੱਗੀਆਂ ਹਨ; ਜਿਵੇਂ ‘ਅਨਦਿਨੁੋ, ਪਰਵਾਨੁੋ’ ਆਦਿ, ਜਿਨ੍ਹਾਂ ’ਚ ਅੰਤ ਦੋ ਲਗਾਂ ਵਿੱਚੋਂ ਔਂਕੜ ਇੱਕ ਵਚਨ ਪੁਲਿੰਗ ਨਾਉਂ ਦਾ ਸੰਕੇਤ ਹੈ ਤੇ ਹੋੜਾ ਉਚਾਰਨਾ ਸੀ, ਪਰ ਅਗਾਂਹ ਉਨ੍ਹਾਂ ਸ਼ਬਦਾਂ ਨੂੰ ਵਿਚਾਰਿਆ ਜਾਵੇਗਾ, ਜਿਨ੍ਹਾਂ ਦੇ ਆਰੰਭ ਵਾਲੇ ਅੱਖਰ ਨੂੰ ਦੋ ਲਗਾਂ ਲੱਗੀਆਂ ਹੋਣਗੀਆਂ; ਜਿਵੇਂ ਕਿ ‘ਲੁੋਭਾਨੁ, ਸੁੋਹੇਲਾ’, ਆਦਿ। ਇਨ੍ਹਾਂ ਸ਼ਬਦਾਂ ਦਾ ਉਚਾਰਨ ਔਂਕੜ (ਅੰਤ ਦੋ ਲਗਾਂ ਵਾਲੇ ਸ਼ਬਦ ਨਿਯਮ ਤੋਂ ਵਿਪ੍ਰੀਤ) ਹੋਵੇਗਾ ਕਿਉਂਕਿ ਹੋੜਾ ਸ਼ਬਦ ਦਾ ਮੂਲ ਚਿੰਨ੍ਹ ਹੈ। ਅਜਿਹੇ ਸ਼ਬਦ ਗੁਰਬਾਣੀ ’ਚ ਲਗਭਗ 101 ਹਨ :

                                                                                                            ਅਸਲ ਸ਼ਬਦ——–ਉਚਾਰਨ

  1. ਏਹੁ ਮਨੋ ਮੂਰਖੁ ਲੋਭੀਆ, ਲੋਭੇ ਲਗਾ ‘ਲੁੋਭਾਨੁ’॥ (ਮ:1/21)—————————ਲੋਭਾਨੁ———ਲੁਭਾਨ
    2. ਮੁੰਧ ਇਆਣੀ ਦੁੰਮਣੀ, ਸੂਹੈ ਵੇਸਿ ‘ਲੁੋਭਾਇ’॥ (ਮ:3/786)————————-ਲੋਭਾਇ———ਲੁਭਾਇ
    3. ਦਸ ਨਾਰੀ ਇਕੁ ਪੁਰਖੁ ਕਰਿ, ਦਸੇ ਸਾਦਿ ‘ਲੁੋਭਾਈਆ’॥ (ਮ:5/1096)————–ਲੋਭਾਈਆ——-ਲੁਭਾਈਆ
    4. ਈਤ ਊਤ ਕਹਾ ‘ਲੁੋਭਾਵਹਿ’, ਏਕ ਸਿਉ ਮਨੁ ਲਾਇ॥ (ਮ:5/1300)——————ਲੋਭਾਵਹਿ——–ਲੁਭਾਵਹਿ
    5. ਗੁਰਮੁਖਿ ਤੋਲਿ ‘ਤੁੋਲਾਇਸੀ’, ਸਚੁ ਤਰਾਜੀ ਤੋਲੁ॥ (ਮ:1/59)———————–ਤੋਲਾਇਸੀ ——-ਤੁਲਾਇਸੀ
    6. ਸਭਿ ਤੀਰਥ ਵਰਤ ਜਗ ਪੁੰਨ ‘ਤੁੋਲਾਹਾ’॥ (ਮ:4/699)—————————ਤੋਲਾਹਾ ———ਤੁਲਾਹਾ
    7. ਗੁਰਮੁਖਿ ਤੋਲਿ ‘ਤੁੋਲਾਵੈ’ ਤੋਲੈ॥ (ਮ:1/932)————————————ਤੋਲਾਵੈ ———ਤੁਲਾਵੈ
    8. ਨਾਮਾ ਛੀਬਾ ਕਬੀਰੁ ‘ਜੁੋਲਾਹਾ’, ਪੂਰੇ ਗੁਰ ਤੇ ਗਤਿ ਪਾਈ॥ (ਮ:3/67)—————ਜੋਲਾਹਾ——— ਜੁਲਾਹਾ
    9. ਝੂਠਾ ਰੁਦਨੁ ਹੋਆ ‘ਦੁੋਆਲੈ’, ਖਿਨ ਮਹਿ ਭਇਆ ਪਰਾਇਆ॥ (ਮ:1/75)————-ਦੋਆਲੈ——— ਦੁਆਲੈ
    10. ਹਰਿ ਸਤਿ, ਸਤਿ ਮੇਰੇ ਬਾਬੋਲਾ ! ਹਰਿ ਜਨ ਮਿਲਿ ਜੰਞ ‘ਸੁੋਹੰਦੀ’॥ (ਮ:4/78)——ਸੋਹੰਦੀ——— ਸੁਹੰਦੀ
    11. ਪੋਖੁ ‘ਸੁੋਹੰਦਾ’ ਸਰਬ ਸੁਖ, ਜਿਸੁ ਬਖਸੇ ਵੇਪਰਵਾਹੁ॥ (ਮ:5/135)——————-ਸੋਹੰਦਾ——— ਸੁਹੰਦਾ
    12. ਓਹੁ ਘਰਿ ਘਰਿ ਹੰਢੈ, ਜਿਉ ਰੰਨ ‘ਦੁੋਹਾਗਣਿ’॥ (ਮ:4/303)———————-ਦੋਹਾਗਣਿ——– ਦੁਹਾਗਣਿ
    13. ਰਾਜ ਮਿਲਕ ਜੋਬਨ ਗ੍ਰਿਹ ਸੋਭਾ, ਰੂਪਵੰਤੁ ‘ਜੁੋਆਨੀ’॥ (ਮ:5/379)—————ਜੋਆਨੀ——– ਜੁਆਨੀ
    14. ਸਰਣਿ ਪਇਆ ਨਾਨਕ ! ‘ਸੁੋਹੇਲਾ’॥ (ਮ:5/383)——————————–ਸੋਹੇਲਾ——— ਸੁਹੇਲਾ
    15. ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ‘ਸੁੋਹਾਵੈ’॥ (ਮ:5/1218)—————-ਸੋਹਾਵੈ ———ਸੁਹਾਵੈ
    16. ਸਰਬੇ ਏਕੁ ਅਨੇਕੈ ਸੁਆਮੀ, ਸਭ ਘਟ ‘ਭੁੋਗਵੈ’ ਸੋਈ॥ (ਭਗਤ ਰਵਿਦਾਸ/658)———-ਭੋਗਵੈ——– ਭੁਗਵੈ
    17. ਧਨੁ ਜੋਬਨੁ ਸੰਪੈ ਸੁਖ ‘ਭੁੋਗਵੈ’, ਸੰਗਿ ਨ ਨਿਬਹਤ ਮਾਤ॥ (ਮ:5/1120)——————ਭੋਗਵੈ ——–ਭੁਗਵੈ
    18. ਸੁਤ ਸੰਪਤਿ ਬਿਖਿਆ ਰਸ ‘ਭੁੋਗਵਤ’, ਨਹ ਨਿਬਹਤ ਜਮ ਕੈ ਪਾਥ॥ (ਮ:5/1120)———-ਭੋਗਵਤ——-ਭੁਗਵਤ
    19. ਹਰਿ ਹਰਿ ਜਪਨੁ, ਜਪਿ ਲੋਚ ‘ਲੁੋਚਾਨੀ’, ਹਰਿ ਕਿਰਪਾ ਕਰਿ ਬਨਵਾਲੀ॥ (ਮ:4/667)——ਲੋਚਾਨੀ——- ਲੁਚਾਨੀ
    20. ਸਰਬ ‘ਸੁੋਇਨ’ ਕੀ ਲੰਕਾ ਹੋਤੀ, ਰਾਵਨ ਸੇ ਅਧਿਕਾਈ॥ (ਭਗਤ ਨਾਮਦੇਵ/693)————-ਸੋਇਨ ——–ਸੁਇਨ
    21. ‘ਸੁੋਇਨ’ ਕਟੋਰੀ ਅੰਮ੍ਰਿਤ ਭਰੀ॥ (ਭਗਤ ਨਾਮਦੇਵ/1163)—————————–ਸੋਇਨ——- ਸੁਇਨ
    22. ਸਰਬ ਸੂਖ, ਫਿਰਿ ਨਹੀ ‘ਡੁੋਲਾਇਆ’॥ (ਮ:5/744)———————————–ਡੋਲਾਇਆ—– ਡੁਲਾਇਆ
    23. ਤਹ ਜਨਮ ਨ ਮਰਣਾ ਆਵਣ ਜਾਣਾ, ਬਹੁੜਿ ਨ ਪਾਈਐ ‘ਜੁੋਨੀਐ’॥ (ਮ:5/783)————ਜੋਨੀਐ—— ਜੁਨੀਐ
    24. ਕਾਹੂ ਬਿਹਾਵੈ, ਪਰ ਦਰਬ ‘ਚੁੋਰਾਏ’॥ (ਮ:5/914)————————————-ਚੋਰਾਏ ——-ਚੁਰਾਏ
    25. ਕਿਆ ਕਰੇ ਏਹ ਬਪੁੜੀ, ਜਾਂ ‘ਭੁੋਲਾਏ’ ਸੋਇ॥ (ਮ:3/956)——————————-ਭੋਲਾਏ——- ਭੁਲਾਏ
    26. ਗੋਪੀ ਕਾਨੁ ਨ ਗਊ ‘ਗੁੋਆਲਾ’॥ (ਮ:1/1035)—————————————–ਗੋਆਲਾ—— ਗੁਆਲਾ
    27. ਮੈ ਲਖ ਵਿੜਤੇ ਸਾਹਿਬਾ ! ਜੇ ਬਿੰਦ ‘ਬੁੋਲਾਈਆ’॥ (ਮ:5/1098)————————ਬੋਲਾਈਆ—– ਬੁਲਾਈਆ
    28. ਕਿਆ ਹਮ ਕਥਹ, ਕਿਛੁ ਕਥਿ ਨਹੀ ਜਾਣਹ, ਪ੍ਰਭ ਭਾਵੈ ਤਿਵੈ ‘ਬੁੋਲਾਨ’॥ (ਮ:5/1203)——ਬੋਲਾਨ——- ਬੁਲਾਨ
    29. ਪੜਿ੍ ਪੜਿ੍ ਪੰਡਿਤ ‘ਮੁੋਨੀ’ ਥਕੇ, ਦੇਸੰਤਰ ਭਵਿ ਥਕੇ ਭੇਖਧਾਰੀ॥ (ਮ:3/1246)—————ਮੋਨੀ——- ਮੁਨੀ
    30. ਕੋਟਿ ਮੁਨੀਸਰ, ‘ਮੁੋਨਿ’ ਮਹਿ ਰਹਤੇ॥ (ਮ:5/1157)————————————–ਮੋਨਿ——- ਮੁਨਿ
    31. ਪੂੰਜੀ ਮਾਰ ਪਵੈ ਨਿਤ ਮੁਦਗਰ, ਪਾਪੁ ਕਰੇ ‘ਕੁੋਟਵਾਰੀ’॥ (ਮ:1/1191)———————–ਕੋਟਵਾਰੀ—– ਕੁਟਵਾਰੀ
    32. ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ, ਤਾਂ ਝਖਿ ਝਖਿ ਮਰੈ ਸਭ ‘ਲੁੋਕਾਈ’॥ (ਮ:4/307)———-ਲੋਕਾਈ—— ਲੁਕਾਈ
    33. ਅਕੁਲ ਨਿਰੰਜਨ ਸਿਉ ਮਨੁ ਮਾਨਿਆ, ਬਿਸਰੀ ਲਾਜ ‘ਲੁੋਕਾਨੀ’॥ (ਮ:1/1197)—————-ਲੋਕਾਨੀ—— ਲੁਕਾਨੀ
    34. ਕਹੁ ਨਾਨਕ ! ਹਰਿ ਸੰਗਿ ਮਨੁ ਮਾਨਿਆ, ਸਭ ਚੂਕੀ ਕਾਣਿ ‘ਲੁੋਕਾਨੀ’ ॥ (ਮ:5/1210)———-ਲੋਕਾਨੀ—— ਲੁਕਾਨੀ
    35. ਹਮ ਨੀਚ ‘ਹੁੋਤੇ’ ਹੀਣ ਮਤਿ ਝੂਠੇ, ਤੂ ਸਬਦਿ ਸਵਾਰਣਹਾਰਾ॥ (ਮ:1/1255)——————-ਹੋਤੇ——— ਹੁਤੇ
    36. ਉਰਝਿ ਪਰਿਓ ਮਨ ਮੀਠ ‘ਮੁੋਹਾਰਾ’॥ ਪ੍ਰਭਾਤੀ (ਮ:5/1347)—————————–ਮੋਹਾਰਾ—— ਮੁਹਾਰਾ
    37. ਤੁਮਰੇ ਕਰਤਬ ਤੁਮ ਹੀ ਜਾਣਹੁ, ਤੁਮਰੀ ਓਟ ‘ਗੁੋਪਾਲਾ’ ਜੀਉ॥ (ਮ:5/104)——————-ਗੋਪਾਲਾ—— ਗੁਪਾਲਾ
    38. ਸਾਧਸੰਗਿ ਮਿਲਿ, ਭਜਹਿ ‘ਗੁੋਪਾਲਾ’॥ (ਮ:5/190)——————————————’’———–’’—–
    39. ਸਾਧਸੰਗਿ ਨਾਨਕੁ ਗੁਣ ਗਾਵੈ, ਸਿਮਰੈ ਸਦਾ ‘ਗੁੋਪਾਲਾ’॥ (ਮ:5/611)—————————-’’———-’’——–
    40. ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸੁ ਮਨਿ ਵਸੈ ‘ਗੁੋਪਾਲਾ’॥ (ਮ:5/615)——————–’’———-’’——–
    41. ਓਤਿ ਪੋਤਿ ਨਾਨਕ  ! ਸੰਗਿ ਰਵਿਆ, ਜਿਉ ਮਾਤਾ ਬਾਲ ‘ਗੁੋਪਾਲਾ’॥ (ਮ:5/672)——————’’———-’’——–
    42. ਦਾਸ ਦਾਸਨ ਕੋ ਕਰਿ ਲੇਹੁ ‘ਗੁੋਪਾਲਾ’॥ (ਮ:5/1080)—————————————’’———-’’——–
    43. ਊਤਮ ਬਾਣੀ ਗਾਉ ‘ਗੁੋਪਾਲਾ’॥ (ਮ:5/1085)———————————————’’———-’’——–
    44. ਟੂਟੀ ਗਾਢਨਹਾਰ ‘ਗੁੋਪਾਲ’॥ (ਮ:5/28)———————————————–ਗੋਪਾਲ——- ਗੁਪਾਲ
    45. ਗੁਰਮੁਖਿ ਮਨੂਆ ਇਕਤੁ ਘਰਿ ਆਵੈ, ਮਿਲਉ ‘ਗੁੋਪਾਲ’ ਨੀਸਾਨੁ ਬਜਈਆ॥ (ਮ:4/833)——-’’———-’’—
    46. ਜਗਦੀਸ ਈਸ ‘ਗੁੋਪਾਲ’ ਮਾਧੋ, ਗੁਣ ਗੋਵਿੰਦ ਵੀਚਾਰੀਐ॥ (ਮ:5/925)———————–’’———-’’——–
    47. ਨਾਨਕ ! ਟੇਕ ‘ਗੁੋਪਾਲ’ ਕੀ, ਗੋਵਿੰਦ ਸੰਕਟ ਮੋਚ॥ (ਮ:5/926)—————————–’’———-’’——–
    48. ਦੀਨ ਦਇਆਲ ‘ਗੁੋਪਾਲ’ ਗੋਵਿੰਦ॥ (ਮ:5/891)—————————————–’’———-’’——–
    49. ਮਨ ਤੇ ਕਬਹੁ ਨ ਬਿਸਰੁ ‘ਗੁੋਪਾਲ’॥ (ਮ:5/893)—————————————-’’———-’’——–
    50. ਗੁਨ ‘ਗੁੋਪਾਲ’ ਉਚਾਰੁ ਦਿਨੁ ਰੈਨਿ, ਭਏ ਕਲਮਲ ਹਾਨ॥ (ਮ:5/1121)———————-’’———-’’——–
    51. ਤਜਿ ‘ਗੁੋਪਾਲ’ ਜਿ ਆਨ ਲਾਗੇ, ਸੇ ਬਹੁ ਪ੍ਰਕਾਰੀ ਰੋਤ॥ (ਮ:5/1121)———————-’’———-’’——–
    52. ਗੁਣ ‘ਗੁੋਪਾਲ’ ਦਿਨੁ ਰੈਨਿ ਧਿਆਇਆ॥ (ਮ:5/1150)———————————–’’———-’’——–
    53. ਸਾਧਸੰਗਤਿ ਮਹਿ ਲਖੇ ‘ਗੁੋਪਾਲ’॥ (ਮ:5/1156)—————————————-’’———-’’——–
    54. ਕਰਿ ਕਿਰਪਾ ਪ੍ਰਗਟੇ ‘ਗੁੋਪਾਲ’॥ (ਮ:5/1184)—————————————’’———-’’——–
    55. ਮੇਰੀ ਪਟੀਆ ਲਿਖਿ ਦੇਹੁ, ਸ੍ਰੀ ‘ਗੁੋਪਾਲ’॥ (ਭਗਤ ਕਬੀਰ/1194)———————–’’————-’’——–
    56. ਸਾਜਨ ਮੀਤ ਸਖਾ ਹਰਿ ਮੇਰੈ, ਗੁਨ ‘ਗੁੋਪਾਲ’ ਹਰਿ ਰਾਇਆ॥ (ਮ:5/1223)—————-’’———-’’——–
    57. ਤਿਆਗਿ ‘ਗੁੋਪਾਲ’ ਅਵਰ ਜੋ ਕਰਣਾ, ਤੇ ਬਿਖਿਆ ਕੇ ਖੂਹ॥ (ਮ:5/1227)—————–’’———-’’——–
    58. ਕਰ ਜੋਰਿ ਨਾਨਕੁ ਸਰਨਿ ਆਇਓ, ‘ਗੁੋਪਾਲ’ ਪੁਰਖ ਅਪਾਰ॥ (ਮ:5/1229)—————’’———-’’——–
    59. ਗੁਨ ‘ਗੁੋਪਾਲ’ ਗਾਉ ਨੀਤ॥ (ਮ:5/1272)——————————————-’’———-’’——–
    60. ਕਰੁਣ ਕ੍ਰਿਪਾਲ ‘ਗੁੋਪਾਲ’ ਦੀਨ ਬੰਧੁ, ਨਾਨਕ ! ਉਧਰੁ ਸਰਨਿ ਪਰੀਆ॥ (ਮ:5/1303)——-’’———-’’—–
    61. ਬਿਚਰਤੇ ਨਿਰਭਯੰ ਸਤ੍ਰੁ ਸੈਨਾ, ਧਾਯੰਤੇ ‘ਗੁੋਪਾਲ’ ਕੀਰਤਨਹ॥ (ਮ:5/1356)—————’’———-’’——–
    62. ਭਜੁ ਸਾਧਸੰਗਿ ‘ਗੁੋਪਾਲ’ ਨਾਨਕ ! ਹਰਿ ਚਰਣ ਸਰਣ ਉਧਰਣ ਕ੍ਰਿਪਾ॥ (ਮ:5/1359)——-’’———-’’——–
    63. ਇਨ ਬਿਧਿ ਰਮਹੁ, ਗੋਪਾਲ ‘ਗੁੋਬਿੰਦੁ’॥ (ਮ:5/866)———————————-ਗੋਬਿੰਦੁ—— ਗੁਬਿੰਦ
    64. ਮੋਹਿ ਮਿਲਿਓ ਪ੍ਰਭੁ ਆਪਨਾ, ਸੰਗੀ ਭਜਹਿ ‘ਗੁੋਬਿੰਦੁ’॥ (ਭਗਤ ਕਬੀਰ/1364)————-’’———-’’——–
    65. ਜਿਹ ਕ੍ਰਿਪਾਲੁ ਹੋਯਉ ‘ਗੁੋਬਿੰਦੁ’, ਸਰਬ ਸੁਖ ਤਿਨਹੂ ਪਾਏ॥ (ਮ:5/1386)—————-’’———-’’——–
    66. ਪ੍ਰਗਟ ਭਏ ਆਪਹਿ ‘ਗੁੋਬਿੰਦ’, ਨਾਨਕ ! ਸੰਤ ਮਤਾਂਤ॥ (ਮ:5/254)———————’’———-’’——–
    67. ਪ੍ਰਭ ਕਿਰਪਾਲ ਦਇਆਲ ‘ਗੁੋਬਿੰਦ’॥ (ਮ:5/866)———————————–’’———-’’——–
    68. ਭਜਹੁ ‘ਗੁੋਬਿੰਦ’ ਭੂਲਿ ਮਤ ਜਾਹੁ॥ (ਭਗਤ ਕਬੀਰ/1159)——————————-’’———-’’——–
    69. ਪ੍ਰੀਤਿ ਲਾਇ ਹਰਿ ਧਿਆਇ, ਗੁਨ ‘ਗੁੋਬਿੰਦ’ ਸਦਾ ਗਾਇ॥ (ਮ:5/1230)—————–’’———-’’——–
    70. ਜਿਸ ਨੋ ਭਏ ‘ਗੁੋਬਿੰਦ’ ਦਇਆਲਾ॥ (ਮ:5/1348)————————————’’———-’’——–
    71. ਜਪਿ ਮਨ ! ਹਰਿ ਹਰਿ ਨਾਮੁ ‘ਗੁੋਬਿੰਦੇ’॥ (ਮ:4/800)———————————’’———-’’——–
    72. ਸੰਸਾਰੁ ਸਮੁੰਦੇ ਤਾਰਿ ‘ਗੁੋਬਿੰਦੇ’॥ (ਭਗਤ ਨਾਮਦੇਵ/1196)—————————–’’———-’’——–
    73. ਗੁਰ ਗੋਵਿੰਦੁ, ‘ਗੁੋਵਿੰਦੁ’ ਗੁਰੂ ਹੈ, ਨਾਨਕ ! ਭੇਦੁ ਨ ਭਾਈ॥ (ਮ:4/442)——————-’’———-’’——–
    74. ਰਿਖੀਕੇਸ ਗੋਪਾਲ ‘ਗੁੋਵਿੰਦ’॥ (ਮ:5/897)—————————————–’’———-’’——–
    75. ਪ੍ਰਗਟੇ ਆਨੂਪ ‘ਗੁੋਵਿੰਦ’॥ (ਮ:5/898)——————————————’’———-’’——–
    76. ਸੋ ਮੰਗਾ ਦਾਨੁ ‘ਗੁੋਸਾਈਆ’, ਜਿਤੁ ਭੁਖ ਲਹਿ ਜਾਵੈ॥ (ਮ:5/1097)—————-ਗੋਸਾਈਆ—- ਗੁਸਾਈਆ
    77. ਤੁਧੁ ਜੇਵਡੁ ਹੋਰੁ ਨ ਸੁਝਈ, ਮੇਰੇ ਮਿਤ੍ਰ ‘ਗੁੋਸਾਈਆ’॥ (ਮ:5/1098)——————’’———-’’——–
    78. ਦਇਆ ਧਾਰੀ ਗੋਵਿਦ ‘ਗੁੋਸਾਈ’॥ (ਮ:5/891)——————————–ਗੋਸਾਈ—– ਗੁਸਾਈ
    79. ਬੇਧੀਅਲੇ ਗੋਪਾਲ ‘ਗੁੋਸਾਈ’॥ (ਭਗਤ ਨਾਮਦੇਵ/1350)—————————-’’———-’’——–
    80. ਸਾਈ ‘ਸੁੋਹਾਗਣਿ’ ਨਾਨਕਾ ! ਜੋ ਭਾਣੀ ਕਰਤਾਰਿ ਰੀ॥ (ਮ:5/400)——– ——–ਸੋਹਾਗਣਿ—– ਸੁਹਾਗਣਿ
    81. ਆਗਿਆਕਾਰੀ ਸਦਾ ‘ਸੁੋਹਾਗਣਿ’, ਆਪਿ ਮੇਲੀ ਕਰਤਾਰਿ॥ (ਮ:3/785)—————’’———-’’——–
    82. ਨਾਨਕ ! ਪਿਰੁ ਪਾਇਆ ਹਰਿ ਸਾਚਾ, ਸਦਾ ‘ਸੁੋਹਾਗਣਿ’ ਨਾਰਿ॥ (ਮ:3/785)———–’’———-’’——–
    83. ਸਾਈ ‘ਸੁੋਹਾਗਣਿ’ ਠਾਕੁਰਿ ਧਾਰੀ॥ (ਮ:1/933)———————————–’’———-’’——–
    84. ਸਾਈ ‘ਸੁੋਹਾਗਣਿ’ ਸਾਈ ਭਾਗਣਿ, ਜੈ ਪਿਰਿ ਕਿਰਪਾ ਧਾਰੀ॥ (ਮ:5/959)————–’’———-’’——–
    85. ਨਾਨਕ  ! ਸੁਖਿ ਵਸਨਿ ‘ਸੁੋਹਾਗਣੀ’, ਜਿਨ੍ ਪਿਆਰਾ ਪੁਰਖੁ ਹਰਿ ਰਾਉ॥ (ਮ:3/510)——ਸੋਹਾਗਣੀ—– ਸੁਹਾਗਣੀ
    86. ਬਈਅਰਿ ਨਾਮਿ ‘ਸੁੋਹਾਗਣੀ’, ਸਚੁ ਸਵਾਰਣਹਾਰੋ॥ (ਮ:1/581) —————————’’———-’’——–
    87. ਨਾਨਕ ! ਧੰਨੁ ‘ਸੁੋਹਾਗਣੀ’, ਜੋ ਭਾਵਹਿ ਵੇਪਰਵਾਹ॥ (ਮ:1/1088)————————-’’———-’’——–
    88. ਛੂਟਰਿ ਤੇ ਗੁਰਿ ਕੀਈ ‘ਸੁੋਹਾਗਨਿ’, ਹਰਿ ਪਾਇਓ ਸੁਘੜ ਸੁਜਾਨੀ॥ (ਮ:5/1210)———–’’———-’’——–
    89. ਹਰਿ ਹਰਿ, ਹਰਿ ਹਰਿ ਭਗਤਿ ਦ੍ਰਿੜਾਵਹੁ, ਹਰਿ ਹਰਿ ਨਾਮੁ ‘ਓੁਮਾਹਾ’ ਰਾਮ॥ (ਮ:4/698)———ਓਮਾਹਾ—– ਉਮਾਹਾ
    90. ਹਰਿ ਹਰਿ, ਹਰਿ ਜਸੁ ਘੂਮਰਿ ਪਾਵਹੁ, ਮਿਲਿ ਸਤਸੰਗਿ ‘ਓੁਮਾਹਾ’ ਰਾਮ॥ (ਮ:4/698)—————-’’———-’’——–
    91. ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ, ਗੁਰਿ ਮਿਲਿਐ ਹਰਿ ‘ਓੁਮਾਹਾ’ ਰਾਮ॥ (ਮ:4/699)————-’’———-’’——
    92. ਮੋ ਕਉ ਧਾਰਿ ਕ੍ਰਿਪਾ, ਮਿਲੀਐ ਗੁਰ ਦਾਤੇ, ਹਰਿ ਨਾਨਕ ਭਗਤਿ ‘ਓੁਮਾਹਾ’ ਰਾਮ॥ (ਮ:4/699)——–’’———-’’–
    93. ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ, ਗੁਰਮਤਿ ਭਗਤਿ ‘ਓੁਮਾਹਾ’ ਰਾਮ॥ (ਮ:4/699)—————’’———-’’——–
    94. ਦੀਨ ਦਇਆਲ ਕ੍ਰਿਪਾ ਕਰਿ ਮਾਧੋ ! ਹਰਿ ਹਰਿ ਨਾਮੁ ‘ਓੁਮਾਹਾ’ ਰਾਮ॥ (ਮ:4/699)—————–’’———-’’——–
    95. ਆਪੇ ਹੀ ਆਪਿ ਆਪਿ ਵਰਤੈ, ਆਪੇ ਨਾਮਿ ‘ਓੁਮਾਹਾ’ ਰਾਮ॥ (ਮ:4/699)—————————’’———-’’——–
    96. ਆਪੇ ਮਥਿ ਮਥਿ ਤਤੁ ਕਢਾਏ, ਜਪਿ ਨਾਮੁ ਰਤਨੁ ‘ਓੁਮਾਹਾ’ ਰਾਮ॥ (ਮ:4/699)———————’’———-’’——–
    97. ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ, ਹਰਿ ਹਰਿ ਨਾਮੁ ‘ਓੁਮਾਹਾ’ ਰਾਮ॥ (ਮ:4/6990)————-’’———-’’——–
    98. ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ, ਗੁਣ ਨਾਨਕ ! ਨਾਮੁ ‘ਓੁਮਾਹਾ’ ਰਾਮ॥ (ਮ:4/699)————–’’———-’’——–
    99. ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ, ਮਿਲਿ ਸਤਸੰਗਿ ‘ਓੁਮਾਹਾ’ ਰਾਮ॥ (ਮ:4/699)—————-’’———-’’——–
    100. ਗੁਣ ਗਾਵਹ ਗੁਣ ਬੋਲਹ ਬਾਣੀ, ਹਰਿ ਗੁਣ ਜਪਿ ‘ਓੁਮਾਹਾ’ ਰਾਮ॥ (ਮ:4/699)——————–’’———-’’——–
    101. ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ, ਗੁਰਮਤਿ ਜਪਿ ‘ਓੁਮਾਹਾ’ ਰਾਮ॥ (ਮ:4/699)—————-’’———-’’———

ਭਾਗ-3 (ੳ)

ਹੇਠਾਂ ਉਹ ਤੁਕਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਜਾਂ ਤਾਂ ਇੱਕ ਅੱਖਰ ਨੂੰ ਦੋ ਲਗਾਂ ਹਨ ਜਾਂ ਸ਼ਬਦ ਦੇ ਵਿਚਕਾਰਲੇ ਅੱਖਰ ਨੂੰ ਦੋ ਲਗਾਂ ਲੱਗੀਆਂ ਹੋਈਆਂ ਹਨ। ਇਹ ਤਮਾਮ ਸ਼ਬਦ ਨਾਉਂ, ਪੜਨਾਉਂ ਤੇ ਕਿਰਿਆਵਾਚੀ ਹਨ; ਜਿਵੇਂ

                                                                                                     ਅਸਲ ਸ਼ਬਦ ——ਉਚਾਰਨ——- ਅਰਥ

ਜਿਨ੍ਹਾ ਪਿਰ ਕਾ ਸੁਆਦੁ ਨ ਆਇਓ, ਜੋ ਧੁਰਿ ਲਿਖਿਆ ਸੁੋ ਕਮਾਹਿ ॥ (ਮ:3/428)——ਸੋ——– ਸੁ——- ਉਹ (ਇੱਕ ਵਚਨ)
ਜਿਸੁ ਮਿਲਿਐ ਹਰਿ ਵਿਸਰੈ ਪਿਆਰੇ ! ਸੁੋ ਮੁਹਿ ਕਾਲੈ ਉਠਿ ਜਾਇ ॥ (ਮ:5/641)———’’———-’’——–’’—–
ਜੈਸਾ ਬੀਜੈ ਸੋ ਲੁਣੇ, ਜੋ ਖਟੇ ਸੁੋ ਖਾਇ ॥ (ਮ:1/730)——————————–’’———-’’——–’’——-
ਗੁਰਮੁਖਿ ਮੇਲਿ ਮਿਲਾਏ, ਸੁੋ ਜਾਣੈ ॥ (ਮ:1/946)———————————-’’———-’’——–’’——-
ਜੋ ਧੁਰਿ ਲਿਖਿਆ, ਸੁੋ ਆਇ ਪਹੁਤਾ, ਜਨ ਸਿਉ ਵਾਦੁ ਰਚਾਇਆ ॥ (ਮ:3/1154)——-’’———-’’——–’’—–
ਬਸਤੋ ਹੋਇ, ਹੋਇ ਸੁੋ ਊਜਰੁ, ਊਜਰੁ ਹੋਇ ਸੁ ਬਸੈ ॥ (ਭਗਤ ਕਬੀਰ/1252)———-’’———-’’——–’’——
ਸੁੋ ਐਸਾ ਰਾਜਾ, ਸ੍ਰੀ ਗੋਪਾਲੁ ॥ (ਭਗਤ ਨਾਮਦੇਵ/1292)————————’’———-’’——–’’——-
ਸੁੋ ਐਸਾ ਰਾਜਾ, ਤ੍ਰਿਭਵਣ ਪਤੀ ॥ (ਭਗਤ ਨਾਮਦੇਵ/1292)———————’’———-’’——–’’——-
ਸੁੋ ਐਸਾ ਰਾਜਾ, ਤ੍ਰਿਭਵਣ ਧਣੀ ॥ (ਭਗਤ ਨਾਮਦੇਵ/1292)———————’’———-’’——–’’——-
ਗੁਰ ਉਪਦੇਸਿ ਜਵਾਹਰ ਮਾਣਕ, ਸੇਵੇ ਸਿਖੁ, ਸੁੋ ਖੋਜਿ ਲਹੈ ॥ (ਮ:1/1328)———-’’———-’’——–’’—–
ਸੋ ਭਗਉਤੀ, ਜੁੋ ਭਗਵੰਤੈ ਜਾਣੈ ॥ (ਮ:3/88)——————————-ਜੋ——– ਜੁ—- ਜਿਹੜਾ (ਇੱਕ ਵਚਨ)
ਤਿਨ ਘਰੁ ਰਾਖਿਅੜਾ, ਜੁੋ ਅਨਦਿਨੁ ਜਾਗੈ ਰਾਮ ॥ (ਮ:1/1110)—————’’———-’’——–’’——-
ਕਹਿ ਰਵਿਦਾਸ  ! ਜੁੋ ਜਪੈ ਨਾਮੁ ॥ (ਭਗਤ ਰਵਿਦਾਸ/1196)—————–’’———-’’——–’’——-
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ, ਕਬਿ ਜਨ ਭਲ੍ਹ ਉਨਹ ਜੁੋ ਗਾਵੈ ॥ (ਭਟ ਭਲ੍ਹ/1396)——-’’——’’——–’’—–
ਓੁਂ ਨਮੋ ਭਗਵੰਤ ਗੁਸਾਈ ॥ (ਮ:5/897)———————————ਓ—— ਉਂ—– (ਵਿਆਪਕ ਪ੍ਰਭੂ)

ਭਾਗ-3 (ਅ)

ਮੁੋਲਿ ਅਮੁੋਲੁ ਨ ਪਾਈਐ, ਵਣਜਿ ਨ ਲੀਜੈ ਹਾਟਿ ॥ (ਮ:1/1087)——————-ਅਮੁਲ—— ਅਮੋਲ——- (ਕੀਮਤ ਰਹਿਤ ਪ੍ਰਭੂ ਨੂੰ)
ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ, ਆਨੰਦੁ ਜਪਿ ਜਗਦੀਸੁੋਰਾ॥ (ਮ:4/1201)—-ਜਗਦੀਸੁਰਾ—– ਜਗਦੀਸੋਰਾ—- (ਪ੍ਰਭੂ)

ਭਾਗ-3 (ੲ)

                                                                                                  (ਨਾਉਂ)   ਅਸਲ ਸ਼ਬਦ—– ਉਚਾਰਨ—– ਅਰਥ

ਮੁੋਲਿ ਅਮੁੋਲੁ ਨ ਪਾਈਐ, ਵਣਜਿ ਨ ਲੀਜੈ ਹਾਟਿ ॥ (ਮ:1/1087)—————–ਮੁਲ——– ਮੋਲ——- ਮੁਲ (ਤੋਲਣ) ਨਾਲ
ਸੋਈ ਭਗਤੁ ਸੁਘੜੁ ਸੁੋਜਾਣਾ ॥ (ਮ:3/1335)——————————–ਸੁਜਾਣਾ—— ਸੋਜਾਣਾ—– ਸਮਝਦਾਰ

ਭਾਗ-3 (ਸ)

                                                                                                 (ਪੜਨਾਉਂ) ਅਸਲ ਸ਼ਬਦ——-ਉਚਾਰਨ——ਅਰਥ

ਸਹਸ ਤਵ ਨੈਨ,ਨਨ ਨੈਨ ਹਹਿ ਤੋਹਿ ਕਉ, ਸਹਸ ਮੂਰਤਿ ਨਨਾ ਏਕ ਤੁੋਹੀ॥ (ਮ:1/13)———ਤੁਹੀ——— ਤੋਹੀ—– (ਤੇਰੀ)
ਰੇ ਜੀਅ ! ਨਿਲਜ ਲਾਜ ਤੁੋਹਿ ਨਾਹੀ ॥ (ਭਗਤ ਕਬੀਰ/330)——————————ਤੁਹਿ———-ਤੋਹਿ—– (ਤੈਨੂੰ)
ਓੁਹੀ ਪੀਓ ਓੁਹੀ ਖੀਓ, ਗੁਰਹਿ ਦੀਓ ਦਾਨੁ ਕੀਓ ॥ (ਮ:5/214)—————————ਓਹੀ—- ਉਹੀ—- ਉਹ (ਨਾਮ-ਨਸ਼ਾ)
ਓੁਹੀ ਭਾਠੀ ਓੁਹੀ ਪੋਚਾ, ਉਹੀ ਪਿਆਰੋ ਉਹੀ ਰੂਚਾ ॥ (ਮ:5/214)—————————’’———-’’——–’’——-

ਓੁਇ ਸੁਖ ਕਾ ਸਿਉ ਬਰਨਿ ਸੁਨਾਵਤ ॥ (ਮ:5/1205)———————————ਓਇ——- ਉਇ———- ਉਹ (ਪ੍ਰਭੂ ਮਿਲਾਪ ਦੇ) ਸੁਖ
ਓੁਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ, ਉਧਰਿਆ ਸਗਲ ਬਿਸ੍ਵਾਨ ॥ (ਮ:5/1203)——ਉਨਿ—— ਓਨ—– (ਉਸ ਨੇ)
ਜੈਸੇ ਕੁੰਭ ਉਦਕ ਪੂਰਿ ਆਨਿਓ, ਤਬ ਓੁਹੁ ਭਿੰਨ ਦ੍ਰਿਸਟੋ ॥ (ਮ:5/1203)——————ਉਹੁ—— ਓਹ—- ਉਹ (ਪਾਣੀ)

ਭਾਗ-3 (ਹ)

                                                      (ਕਿਰਿਆ)   ਅਸਲ ਸ਼ਬਦ———— ਉਚਾਰਨ———- ਅਰਥ

ਮਮਤਾ ਲਾਇ ਭਰਮਿ ਭੁੋਲਾਇਆ ॥ (ਮ:3/1128)————————–ਭੁਲਾਇਆ ———ਭੋਲਾਇਆ—– (ਕੁਰਾਹੇ ਪਾਇਆ)
ਜਿਹ ਠਾਕੁਰੁ ਸੁਪ੍ਰਸੰਨੁ ਭਯੁੋ, ਸਤਸੰਗਤਿ ਤਿਹ ਪਿਆਰੁ ॥ (ਮ:5/1386)———-ਭਯੋ———- ਭਯੁ (ਭਇਉ)———— ਹੋਇਆ

(ਨੋਟ ਧਿਆਨ ਰਹੇ ਕਿ ਉਕਤ (ਭਾਗ-1, 2 ਵਿਚ) ਦਿੱਤੇ ਗਏ ਨਿਯਮ ਉਚਾਰਨ ਤੋਂ ਇਸ ਭਾਗ-3 ਦੇ ਸਾਰੇ ਹੀ ਭਾਗਾਂ ਦਾ ਉਚਾਰਨ ਕੁਝ ਅਲੱਗ ਹੈ ਭਾਵ ਕਿਤੇ ਔਂਕਡ਼ ਉਚਾਰੀ ਜਾ ਰਹੀ ਹੈ ਤੇ ਕਿਤੇ ਹੋੜਾ।)

20920cookie-checkਦੋ ਲਗਾਂ ਵਾਲੇ ਅੱਖਰਾਂ ਦਾ ਗੁਰਬਾਣੀ ’ਚ ਮਹੱਤਵ