JAAP (Part 1)

0
493

ਕੀ ‘ਜਾਪ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣਸ਼ੈਲੀ (ਵਿਆਕਰਨ) ਰਾਹੀਂ ਅਖੌਤੀ ਸਾਬਤ ਕੀਤਾ ਜਾ ਸਕਦਾ ਹੈ? (ਭਾਗ-1)

(ਵੱਡਾ ਲੇਖ ਕਰਨਾ ਮਜ਼ਬੂਰੀ ਸੀ ਜਿਸ ਲਈ ਮਾਫੀ ਚਾਹਾਂਗਾ, ਪਾਠਕਾਂ ਦੀ ਸਹੂਲਤ ਲਈ ਵੀਚਾਰਨ ਯੋਗ ਨੁਕਤਾ ਲਾਲ ਕਰ ਦਿੱਤਾ ਗਿਆ ਹੈ, ਫਿਰ ਵੀ ਲੇਖ ਛੋਟਾ ਰਹੇ ਇਸ ਲਈ ਕੇਵਲ ‘ਜਾਪ’ ਰਚਨਾ ਵਾਲੇ ਨੁਕਤੇ ਹੀ ਵਿਚਾਰੇ ਗਏ ਹਨ। )
ਪਿਛਲੇ ਦਿਨੀਂ ਸ. ਦਲਬੀਰ ਸਿੰਘ ਜੀ ਦਿੱਲੀ ਅਤੇ ਸ. ਜਸਬੀਰ ਸਿੰਘ ਵਿਰਦੀ ਜੀ ਦੀ ਵੀਚਾਰ ਚਰਚਾ ਦੌਰਾਨ ਸ. ਦਲਬੀਰ ਸਿੰਘ ਜੀ ਵਾਰ ਵਾਰ ‘ਜਾਪ’ ਰਚਨਾ ਨੂੰ ਗੁਰਬਾਣੀ ਵਿਆਕਰਣ ਦੀ ਕਸੌਟੀ ’ਤੇ ਲਗਾ ਕੇ ਅਖੌਤੀ ਸਿੱਧ ਕਰਨ ਦਾ ਯਤਨ ਕਰ ਰਹੇ ਹਨ। ਕੀ ਇਹ ਤਰੀਕਾ ਸਹੀ ਹੈ ? ਇਸ ਵਿਸ਼ੇ ਦੀ ਵੀਚਾਰ ਸ. ਦਲਬੀਰ ਸਿੰਘ ਜੀ ਵੱਲੋਂ ਵਰਤੀ ਗਈ ਵਿਆਕਰਣ ਨਿਯਮਾਵਲੀ ਨੂੰ ਹੀ ਅਧਾਰ ਬਣਾਇਆ ਗਿਆ ਹੈ।
ਸ. ਦਲਬੀਰ ਸਿੰਘ ਜੀ ਆਪਣੇ ਲੇਖ ਦੀ ਆਰੰਭਤਾ ਇਉਂ ਕਰ ਰਹੇ ਹਨ:-
ਗੁਰਬਾਣੀ ਵਿਆਕਰਣ ਦੇ ਕੁਝ ਨਿਯਮ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਵਿਚ ਵਰਤੇ ਗਏ ਹਨ, ਅੱਗੇ ਲਿਖੇ ਹਨ । ਇਨ੍ਹਾਂ ਨਿਯਮਾਂ ਨੂੰ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵਿਚ ਨ ਵਰਤੇ ਜਾਣਾ ਸਾਬਤ ਕਰਦਾ ਹੈ ਕਿ ਇਹ ਰਚਨਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਨਹੀ।
ਆਓ, ਹੁਣ ਵੇਖੀਏ ਕਿ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵਿਚ ਇਹ ਨਿਯਮ ਲਾਗੂ ਹੁੰਦੇ ਹਨ ਜਾਂ ਨਹੀ । ਜੇ ਲਾਗੂ ਹੁੰਦੇ ਹੋਣ ਤਾਂ ਇਹਨਾਂ ਰਚਨਾਵਾਂ ਨੂੰ ਗੁਰਬਾਣੀ ਕਹ ਸਕਾਂਗੇ ; ਨਹੀ, ਤਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਕਿਵੇਂ ? ਦਸ ਗੁਰੂ ਇਕੋ ਜੋਤਿ ਹਨ ; ਤਾਂ ਫਿਰ ਇਕ-ਸਾਰ ਨਿਯਮ ਹੋਣੇ ਜ਼ਰੂਰੀ ਹਨ। (ਸ. ਦਲਬੀਰ ਸਿੰਘ)
ਸ. ਦਲਬੀਰ ਸਿੰਘ ਜੀ ਨੇ ਨੰ. ਸੰਖਿਆ ਦੇ ਕੇ ਆਪਣੇ ਵੀਚਾਰ ਇਉਂ ਰੱਖੇ:-
1. ਪ੍ਰਸ਼ਨ:-
(ਗਲਤੀ ਨੰ: ੮): ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ ॥..॥੭੯॥ ਪੁਰਖ ਅੱਖਰ ਇਕ ਵਚਨ ‘ਪੁਰਖੁ’ ਲਿਖਿਆ ਹੋਣਾ ਚਾਹੀਦਾ ਸੀ ਅਤੇਰੂਪ ਦੇ ‘ਪ’ ਨੂੰ ਔਕੁੜ ਚਾਹੀਦੀ ਸੀ। (ਸ. ਦਲਬੀਰ ਸਿੰਘ)
ਉੱਤਰ:- ਗੁਰਬਾਣੀ ’ਚ ਉਹ ਸ਼ਬਦ ਮੌਜ਼ੂਦ ਹਨ ਜਿਹਨਾਂ ਬਾਰੇ ਵੀਰ ਜੀ ‘ਜਾਪ’ ਰਚਨਾ ਨੂੰ ਅਖੌਤੀ ਕਹਿ ਰਹੇ ਹਨ। ਜਿਵੇਂ:-
ਮੇਰਾ ਤਨੁ ਅਰੁ ਧਨੁ ਮੇਰਾ, ਰਾਜ ਰੂਪ
ਮੈ ਦੇਸੁ ॥ ਸਿਰੀ ਰਾਗੁ (ਮ:੫/ਅੰਗ ੪੭)
ਤੂੰਹੀ ਰਸ ਤੂੰਹੀ ਜਸ, ਤੂੰਹੀ ਰੂਪ ਤੂਹੀ ਰੰਗ ॥ ਗਉੜੀ (ਮ:੫/ਅੰਗ ੨੧੩)
ਕਰਹੁ ਕਿ੍ਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਵਹੁ ॥ ਗਉੜੀ (ਮ:੫/ਅੰਗ ੨੧੬)
ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥ ਗਉੜੀ (ਮ:੧/ਅੰਗ ੨੨੩)
ਹਰਿ ਕਾ ਨਾਮੁ, ਜਨ ਕਾ ਰੂਪਰੰਗੁ ॥ ਗਉੜੀ ਸੁਖਮਨੀ (ਮ:੫/ਅੰਗ ੨੬੪)
ਕਲਿਆਣ ਰੂਪ ਮੰਗਲ ਗੁਣ ਗਾਮ ॥ ਗਉੜੀ ਸੁਖਮਨੀ (ਮ:੫/ਅੰਗ ੨੭੪)
ਭਲਾ ਭਲਾ ਭਲਾ ਤੇਰਾ ਰੂਪ॥ ਗਉੜੀ ਸੁਖਮਨੀ (ਮ:੫/ਅੰਗ ੨੭੯)
ਅਨਦ ਰੂਪ ਮੰਗਲ ਸਦ ਜਾ ਕੈ ॥ ਗਉੜੀ ਸੁਖਮਨੀ (ਮ:੫/ਅੰਗ ੨੮੪)
ਓਤਿ ਪੋਤਿ ਰਵਿਆ ਰੂਪ ਰੰਗ ॥ ਗਉੜੀ ਸੁਖਮਨੀ (ਮ:੫/ਅੰਗ ੨੮੭)
ਨਾਨਕ ਆਪਨ ਰੂਪ ਆਪ ਹੀ ਉਪਰਜਾ ॥ ਗਉੜੀ ਸੁਖਮਨੀ (ਮ:੫/ਅੰਗ ੨੯੧)
ਸਫਲ ਦਰਸਨੁ ਸੁੰਦਰ ਹਰਿ ਰੂਪ॥ ਗਉੜੀ ਸੁਖਮਨੀ (ਮ:੫/ਅੰਗ ੨੯੩)
ਏਕ ਰੂਪਜਾ ਕੇ ਰੰਗ ਅਨੇਕ ॥ ਗਉੜੀ ਸੁਖਮਨੀ (ਮ:੫/ਅੰਗ ੨੯੫)
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥ ਗਉੜੀ ਕੀ ਵਾਰ:੨ (ਮ:੫/ਅੰਗ ੩੧੯)
ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ॥ ਸਾਰੰਗ (ਮ:੫/ਅੰਗ ੧੨੦੪)
ਦੇਖਿਓ ਦਿ੍ਰਸਟਿ ਸਰਬ ਮੰਗਲ ਰੂਪਉਲਟੀ ਸੰਤ ਕਰਾਏ ॥ ਸਾਰੰਗ (ਮ:੫/ਅੰਗ ੧੨੦੫)
ਮੰਗਲ ਰੂਪਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥ ਸਾਰੰਗ (ਮ:੫/ਅੰਗ ੧੨੧੫)
ਨਾਵ ਰੂਪਸਾਧਸੰਗ ਨਾਨਕ ਪਾਰਗਰਾਮੀ ॥ ਸਾਰੰਗ (ਮ:੫/ਅੰਗ ੧੨੩੦)
ਦਾਸ ਅਨਿੰਨ ਮੇਰੋ ਨਿਜ ਰੂਪ॥ ਸਾਰੰਗ (ਭਗਤ ਨਾਮਦੇਵ/ਅੰਗ ੧੨੫੨)
ਘਨੁ ਗਰਜਤ ਗੋਬਿੰਦ ਰੂਪ॥ ਮਲਾਰ (ਮ:੫/ਅੰਗ ੧੨੭੨)
ਜਿਸੁ ਰੂਪਨ ਰੇਖ ਵਡਾਮ ॥ ਕਾਨੜਾ (ਮ:੪/ਅੰਗ ੧੨੯੭)
ਕਿ੍ਰਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥ ਕਾਨੜਾ (ਮ:੫/ਅੰਗ ੧੩੦੩)
ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥ ਸਵਈਏ ਸ੍ਰੀ ਮੁਖਬਾਕੜ (ਮ:੫/ਅੰਗ ੧੩੮੬)
ਅਲਖ ਰੂਪ ਜੀਅ ਲਖੜਾ ਨ ਜਾਈ ॥ ਸਵਈਏ ਮਹਲੇ ਚਉਥੇ ਕੇ (ਭਟ ਗਯੰਦ/ਅੰਗ ੧੪੦੧)
ਜੋ ਪ੍ਰਾਨੀ ਨਿਸਿ ਦਿਨੁ ਭਜਵ ਰੂਪ ਰਾਮ ਤਿਹ ਜਾਨੁ ॥ ਸਲੋਕ ਵਾਰਾਂ ਤੇ ਵਧੀਕ (ਮ:੯/ਅੰਗ ੧੪੨੭)

(ਅਤੇ)

ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਸੋਹਿਲਾ ਗਉੜੀ (ਮ:੫/ਅੰਗ ੧੩)
ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥ ਮਾਝ (ਮ:੫/ਅੰਗ ੯੯)

ਨੈਨ ਨਿਹਾਲੀ ਤਿਸੁ ਪੁਰਖਦਇਆਲੈ ॥ ਮਾਝ (ਮ:੫/ਅੰਗ ੧੦੨)
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਮਾਝ ਬਾਰਹਮਾਹਾ (ਮ:੫/ਅੰਗ ੧੩੪)
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥ ਗਉੜੀ (ਮ:੪/ਅੰਗ ੧੬੯)
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਵ ਪੁਰਖ ਬਿਧਾਤੇ ॥ ਗਉੜੀ (ਮ:੪/ਅੰਗ ੧੬੯)
ਆਦਿ ਪੁਰਖ ਅਪਰੰਪਰ ਦੇਵ ॥ ਗਉੜੀ (ਮ:੫/ਅੰਗ ੧੮੭)
ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਗਉੜੀ (ਮ:੫/ਅੰਗ ੨੦੫)
ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥ ਗਉੜੀ (ਮ:੫/ਅੰਗ ੨੦੯)
ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖਬਿਧਾਤੇ ॥ ਗਉੜੀ (ਮ:੫/ਅੰਗ ੨੦੯)
ਅਕਾਲ ਪੁਰਖ ਅਗਾਧਿ ਬੋਧ ॥ ਗਉੜੀ (ਮ:੫/ਅੰਗ ੨੧੨)
ਦਇਆਲਪੁਰਖਪੂਰਨ ਪ੍ਰਤਿਪਾਲੈ ॥ ਰਹਾਉ ॥ ਗਉੜੀ (ਮ:੫/ਅੰਗ ੨੪੦)
ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥ ਜੁਮਲਾ ਗਉੜੀ (ਮ:੫/ਅੰਗ ੨੪੨)
ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥ ਗਉੜੀ (ਮ:੫/ਅੰਗ ੨੪੭)
ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖਭਗਵਾਨਾ ॥ ਗਉੜੀ (ਮ:੫/ਅੰਗ ੨੪੮)
ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖਮੁਰਾਰੇ ॥ ਗਉੜੀ (ਮ:੫/ਅੰਗ ੨੪੮)
ਭਗਤਿ ਵਛਲ ਪੁਰਖਪੂਰਨ ਮਨਹਿ ਚਿੰਦਿਆ ਪਾਈਐ ॥ ਗਉੜੀ (ਮ:੫/ਅੰਗ ੨੪੯)
ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮਿ੍ਰਥ ਪੁਰਖ ਮਿਲਾਏ ॥ ਗਉੜੀ (ਮ:੫/ਅੰਗ ੨੪੯)
ਪ੍ਰਗਟ ਪੁਰਖਸਭ ਠਾਊ ਜਾਨੇ ॥ ਗਉੜੀ ਬ.ਅ. (ਮ:੫/ਅੰਗ ੨੫੨)
ਪੂਰਨ ਘਟ ਘਟ ਪੁਰਖਬਿਸੇਖਾ ॥ ਗਉੜੀ ਬ.ਅ. (ਮ:੫/ਅੰਗ ੨੫੯)
ਅਲਖ ਅਭੇਵ ਪੁਰਖਪਰਤਾਪ ॥ ਗਉੜੀ ਸੁਖਮਨੀ (ਮ:੫/ਅੰਗ ੨੮੦)
ਸਤਿ ਪੁਰਖਸਭ ਮਾਹਿ ਸਮਾਣੀ ॥ ਗਉੜੀ ਸੁਖਮਨੀ (ਮ:੫/ਅੰਗ ੨੮੪)
ਸਤਿ ਪੁਰਖ ਪੂਰਨ ਬਿਬੇਕ ॥ ਗਉੜੀ ਸੁਖਮਨੀ (ਮ:੫/ਅੰਗ ੨੮੭)
ਆਦਿ ਪੁਰਖ ਕਾਰਣ ਕਰਤਾਰ ॥ ਗਉੜੀ ਸੁਖਮਨੀ (ਮ:੫/ਅੰਗ ੨੯੦)
ਨਾਨਕ ਤੁਮਰੀ ਸਰਨਿ ਪੁਰਖਭਗਵਾਨ ॥ ਗਉੜੀ ਸੁਖਮਨੀ (ਮ:੫/ਅੰਗ ੨੯੦)
ਸਰਨਿ ਨਾਨਕ ਪ੍ਰਭ ਪੁਰਖਦਇਆਲ ॥ ਗਉੜੀ ਥਿਤੀ (ਮ:੫/ਅੰਗ ੨੯੯)
ਸਰਣਿ ਨਾਨਕ ਪ੍ਰਭ ਪੁਰਖਦਇਅਲੀਆ ॥ ਆਸਾ (ਮ:੫/ਅੰਗ ੩੮੫)
ਆਦਿ ਪੁਰਖ ਗੁਰ ਦਰਸ ਨ ਦੇਖਹਿ ॥ ਆਸਾ (ਮ:੧/ਅੰਗ ੪੧੬)
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ ਆਸਾ (ਮ:੧/ਅੰਗ ੪੧੭)
ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖਏਕ ਭਗਵਾਨਾ ॥ ਆਸਾ (ਭਗਤ ਕਬੀਰ/ਅੰਗ ੪੮੨)
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ
ਪੁਰਖਪ੍ਰਭ ਮਨ ਬਿਸਰੇ ॥ ਆਸਾ (ਭਗਤ ਧੰਨਾ/ਅੰਗ ੪੮੭)
ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥ ਗੂਜਰੀ (ਮ:੫/ਅੰਗ ੪੯੮)
ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ ॥ ਗੂਜਰੀ (ਮ:੫/ਅੰਗ ੫੦੦)
ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ ॥ ਗੂਜਰੀ ਅਸਟ (ਮ:੫/ਅੰਗ ੫੦੮)
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥ ਦੇਵਗੰਧਾਰੀ(ਮ:੪/ਅੰਗ੫੨੮)
ਬਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥ ਬਿਹਾਗੜਾ (ਮ:੫/ਅੰਗ ੫੪੪)
ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥ ਬਿਹਾਗੜਾ (ਮ:੫/ਅੰਗ ੫੪੪)
ਬਿਨਵੰਤਿ ਨਾਨਕ ਮਨ ਇਛ ਪਾਈ ਹਰਿ ਮਿਲੇ ਪੁਰਖ ਚਿਰਾਣੇ ॥ ਬਿਹਾਗੜਾ (ਮ:੫/ਅੰਗ ੫੪੪)
ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥ ਵਡਹੰਸ (ਮ:੫/ਅੰਗ ੫੬੩)
ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥ ਵਡਹੰਸ (ਮ:੪/ਅੰਗ ੫੭੨)
ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥ ਵਡਹੰਸ (ਮ:੫/ਅੰਗ ੫੭੮)
ਆਤਮ ਬ੍ਰਹਮੁ ਚੀਨਿ ਸੁਖੁ ਪਾਇਆ ਸਤਸੰਗਤਿ ਪੁਰਖ ਤੁਮਾਰੀ ॥ ਸੋਰਠਿ (ਮ:੪/ਅੰਗ ੬੦੭)
ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥ ਸੋਰਠਿ (ਮ:੫/ਅੰਗ ੬੧੧)
ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥ ਸੋਰਠਿ (ਮ:੫/ਅੰਗ ੬੧੩)
ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥ ਸੋਰਠਿ (ਮ:੫/ਅੰਗ ੬੧੪)
ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਸੋਰਠਿ (ਮ:੫/ਅੰਗ ੬੧੮)
2. ਪ੍ਰਸ਼ਨ:-ਸ. ਦਲਬੀਰ ਸਿੰਘ ਜੀ ਅਗਲੇ ਨੰ. ’ਤੇ ਕਹਿ ਰਹੇ ਹਨ:-
(ਗਲਤੀ ਨੰ: ੧੦): ਇਸੇ ਤਰ੍ਹਾਂ ‘‘ਕਿ ਸਾਹਾਨ ਸਾਹ ਹੈਂ ॥੧੦੯॥ ਵਿਚ ਸਾਹ = ਸਾਹੁ (ਇਕਵਚਨ) ਹੋਣਾ ਚਾਹੀਦਾ ਸੀ। (ਸ. ਦਲਬੀਰ ਸਿੰਘ)
ਉੱਤਰ:- ਗੁਰਬਾਣੀ ’ਚ ‘ਸਾਹ’ ਸ਼ਬਦ ਇਉਂ ਮਿਲਦਾ ਹੈ:-
ਆਪੇਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥ ਗਉੜੀ (ਮ:੪/ਅੰਗ ੧੬੯)
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇਸਾਹ ਪ੍ਰਭ ਸਾਚੇ ॥ ਗਉੜੀ (ਮ:੪/ਅੰਗ ੧੬੯)
ਰਾਮ ਨਾਮ ਧਨੁ ਸੰਚਵੈ ਸਾਚ ਸਾਹ ਭਗਵੰਤ ॥ ਗਉੜੀ ਥਿਤੀ (ਮ:੫/ਅੰਗ ੨੯੭)
ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥ ਗਉੜੀ ਕੀ ਵਾਰ:੧ (ਮ:੪/ਅੰਗ ੩੦੮)
ਧੰਨੁਸਾਹ ਪੂਰੇ ਬਖਸਿੰਦ ॥ ਆਸਾ (ਮ:੫/ਅੰਗ ੩੭੨)
ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥ ਆਸਾ ਪਟੀ (ਮ:੧/ਅੰਗ ੪੩੨)
ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ, ਸਭਿ ਤੁਝਹਿ ਧਿਆਵਹਿ ਮੇਰੇਸਾਹ॥ ਧਨਾਸਰੀ (ਮ:੪/ਅੰਗ ੬੭੦)
ਮੁਹਬਤੇ ਮਨਿ ਤਨਿ ਬਸੈ ਸਚੁ ਸਾਹਬੰਦੀ ਮੋਚ ॥੧॥ ਰਹਾਉ ॥ ਤਿਲੰਗ (ਮ:੫/ਅੰਗ ੭੨੪)
ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥ ਮਾਰੂ ਵਾਰ:੨ (ਮ:੫/ਅੰਗ ੧੧੦੨)
ਬੇਸੁਮਾਰ ਵਡਸਾਹ ਦਾਤਾਰਾ ਊਚੇ ਹੀ ਤੇ ਊਚਾ ॥ ਸਾਰੰਗ (ਮ:੫/ਅੰਗ ੧੨੩੫)
ਤੁਮ੍ ਹਰਿਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥ ਕਾਨੜਾ (ਮ:੪/ਅੰਗ ੧੨੯੫)
3. ਪ੍ਰਸ਼ਨ:-
(ਗਲਤੀ ਨੰ: ੫):ਅਰੂਪ ਹੈਂ ॥ ਅਨੂਪ ਹੈਂ ॥ ਅਜੂਪ ਹੈਂ ॥ ਅਭੂਪ ਹੈਂ॥੨੯॥ ਵਿਚ ਸਾਰੇ ਪਦ ਪੁਲਿੰਗ ਇਕ ਵਚਨ ਵਾਚਕ ਹਨ, ਇਸ ਲਈ ਹਰ ਪਦ ਦੇ ਆਖਰੀ ਸ਼ਬਦ ‘‘ਪ” ਦੇ ਥੱਲੇ ਔਂਕੜ ਲਗਣੀ ਜ਼ਰੂਰੀ ਸੀ, ਹੋਣਾ ਸੀ ਅਰੂਪੁ, ਅਨੂਪੁ । (ਸ. ਦਲਬੀਰ ਸਿੰਘ)
ਉੱਤਰ:-(ਨੋਟ ਸ਼ਬਦ ਅਜੂਪ ਅਤੇ ਅਭੂਤ ਗੁਰਬਾਣੀ ’ਚ ਨਹੀਂ ਪਰ ਰੂਪ ਅਤੇ ਅਨੂਪ ਹੇਠਾਂ ਦਿੱਤੇ ਜਾ ਰਹੇ ਹਨ।)
ਸਦਾ ਬਿਗਾਸੈ ਪਰਮਲਰੂਪ॥ ਆਸਾ (ਮ:੧/ਅੰਗ ੩੫੨)
ਵਿਸਮਾਦੁ ਰੂਪ ਵਿਸਮਾਦੁ ਰੰਗ ॥ ਆਸਾ ਕੀ ਵਾਰ (ਮ:੧/ਅੰਗ ੪੬੩)
ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ ਸੋਰਠਿ (ਮ:੧/ਅੰਗ ੫੯੭)
ਗੋਬਿੰਦ ਜੀਵਨ ਪ੍ਰਾਨ ਧਨ ਰੂਪ॥ ਜੈਤਸਰੀ (ਮ:੫/ਅੰਗ ੭੦੧)
ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥ ਜੈਤਸਰੀ (ਮ:੯/ਅੰਗ ੭੦੩)
ਨਿਰਮਲ ਰੂਪਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥ ਟੋਡੀ (ਮ:੫/ਅੰਗ ੭੧੭)
ਕਵਨ ਰੂਪ ਦਿ੍ਰਸਟਿਓ ਬਿਨਸਾਇਓ ॥ ਸੂਹੀ (ਮ:੫/ਅੰਗ ੭੩੬)
ਜੀਵਨ ਰੂਪ ਅਨੂਪ ਦਇਆਲਾ ॥ ਸੂਹੀ (ਮ:੫/ਅੰਗ ੭੬੦)
ਏਕ ਰੂਪ ਸਗਲੋ ਪਾਸਾਰਾ ॥ ਬਿਲਾਵਲੁ (ਮ:੫/ਅੰਗ ੮੦੩)
ਰੂਪਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥ ਬਿਲਾਵਲੁ (ਮ:੫/ਅੰਗ ੮੨੨)
ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ ॥ ਬਿਲਾਵਲੁ (ਮ:੫/ਅੰਗ ੮੨੨)
ਆਨਦ ਰੂਪ ਧਿਆਵਹੁ ॥ ਬਿਲਾਵਲੁ (ਮ:੫/ਅੰਗ ੮੩੦)
ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥ ਬਿਲਾਵਲੁ (ਮ:੫/ਅੰਗ ੮੪੭)
ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨਰੂਪ॥ ਬਿਲਾਵਲੁ (ਭਗਤ ਕਬੀਰ/ਅੰਗ ੮੫੭)
ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥ ਗੋਂਡ (ਭਗਤ ਕਬੀਰ/ਅੰਗ ੮੭੨)
ਆਨੰਦ ਹਰਿ ਰੂਪ ਦਿਖਾਇਆ ॥ ਰਾਮਕਲੀ (ਮ:੫/ਅੰਗ ੮੯੬)
ਅਨਦ ਰੂਪ ਪ੍ਰਗਟਿਓ ਸਭ ਥਾਨਿ ॥ ਰਾਮਕਲੀ (ਮ:੫/ਅੰਗ ੮੯੯)
ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥ ਨਟ (ਮ:੫/ਅੰਗ ੯੭੮)
ਗੁਰ ਰੂਪ ਮੁਰਾਰੇ ਤਿ੍ਰਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥ ਤੁਖਾਰੀ (ਮ:੧/ਅੰਗ ੧੧੧੨)
ਰੂਪ ਰੰਗ ਦੇ ਨਾਮਿ ਸਵਾਰੀ ॥ ਭੈਰਉ (ਮ:੫/ਅੰਗ ੧੧੪੩)
ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥ ਬਸੰਤੁ (ਮ:੫/ਅੰਗ ੧੧੮੪)
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥ ਬਸੰਤੁ (ਮ:੧/ਅੰਗ ੧੧੯੧)
ਗੁਰ ਨਾਨਕ ਦੇਵ ਗੋਵਿੰਦਰੂਪ॥ ਬਸੰਤੁ (ਮ:੫/ਅੰਗ ੧੧੯੨)
(ਅਤੇ)
ਰਵਿ ਸਸਿ ਦੀਪ ਅਨੂਪ ਜੋਤਿ ਤਿ੍ਰਭਵਣਿ ਜੋਤਿ ਅਪਾਰ ॥ ਸਿਰੀਰਾਗੁ (ਮ:੧/ਅੰਗ ੫੭)
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥ ਸਿਰੀਰਾਗੁ (ਮ:੫/ਅੰਗ ੮੦)
ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥ ਸਿਰੀਰਾਗੁ (ਭਗਤ ਕਬੀਰ/ਅੰਗ ੯੨)
ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥ ਗਉੜੀ (ਮ:੫/ਅੰਗ ੨੦੮)
ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥ ਗਉੜੀ (ਮ:੫/ਅੰਗ ੨੪੧)
ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥ ਗਉੜੀ (ਮ:੫/ਅੰਗ ੨੪੮)
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥ ਗਉੜੀ ਬ.ਅ. (ਮ:੫/ਅੰਗ ੨੬੧)
ਅਤਿ ਸੁੰਦਰ ਅਪਾਰ ਅਨੂਪ॥ ਗਉੜੀ ਸੁਖਮਨੀ (ਮ:੫/ਅੰਗ ੨੭੯)
ਚਰਨ ਕਮਲ ਜਾ ਕੇ ਅਨੂਪ॥ ਗਉੜੀ ਸੁਖਮਨੀ (ਮ:੫/ਅੰਗ ੨੯੩)
ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥ ਗਉੜੀ (ਭਗਤ ਕਬੀਰ/ਅੰਗ ੩੩੯)
ਜੋਤਿ ਸਰੂਪੀ ਤਤ ਅਨੂਪ॥ ਗਉੜੀ ਥਿਤੀ (ਭਗਤ ਕਬੀਰ/ਅੰਗ ੩੪੪)
ਏਕੋ ਸਰਵਰੁ ਕਮਲ ਅਨੂਪ॥ ਆਸਾ (ਮ:੧/ਅੰਗ ੩੫੨)
ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥੧॥ ਟੋਡੀ (ਮ:੫/ਅੰਗ ੭੧੭)
ਗੁਣ ਨਿਧਾਨ ਗੋਵਿੰਦ ਅਨੂਪ॥ ਤਿਲੰਗ (ਮ:੫/ਅੰਗ ੭੨੪)
ਜੀਵਨ ਰੂਪ ਅਨੂਪ ਦਇਆਲਾ ॥ ਸੂਹੀ (ਮ:੫/ਅੰਗ ੭੬੦)
ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ॥ ਬਿਲਾਵਲੁ (ਭਗਤ ਕਬੀਰ/ਅੰਗ ੮੫੭)
ਅਚਰਜ ਕਥਾ ਮਹਾ ਅਨੂਪ॥ ਗੋਂਡ (ਮ:੫/ਅੰਗ ੮੬੮)
ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥ ਮਾਰੂ ਸੋਲਹੇ (ਮ:੧/ਅੰਗ ੧੦੪੨)
ਮਨੁ ਤਨੁ ਮਉਲਿਓ ਅਤਿ ਅਨੂਪ॥ ਬਸੰਤੁ (ਮ:੫/ਅੰਗ ੧੧੮੦)
ਰਵਿਦਾਸ ਧਿਆਏ ਪ੍ਰਭ ਅਨੂਪ॥ ਬਸੰਤੁ (ਮ:੫/ਅੰਗ ੧੧੯੨)
ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥ ਸਾਰੰਗ (ਮ:੫/ਅੰਗ ੧੨੧੩)
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥ ਫੁਨਹੇ (ਮ:੫/ਅੰਗ ੧੩੬੧)
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥ ਫੁਨਹੇ (ਮ:੫/ਅੰਗ ੧੩੬੨)
4. ਪ੍ਰਸ਼ਨ:-
(ਗਲਤੀ ਨੰ: ੧੦):
ਅਰੂਪ ਹੈਂ ॥ ਅਨੂਪ ਹੈਂ ॥ ‘‘ਹੈ”
ਅੱਖਰ ਤੇ ਬਿੰਦੀ ਨਹੀ ਲਿਖੀ ਹੋਣੀ ਚਾਹੀਦੀ ਸੀ। (ਸ. ਦਲਬੀਰ ਸਿੰਘ)
ਉੱਤਰ:- ਗੁਰਬਾਣੀ ਫ਼ੁਰਮਾਨ ਹੈ:- ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥ ਮਾਲੀ ਗਉੜਾ (ਭਗਤ ਨਾਮਦੇਵ/ਅੰਗ ੯੮੮)
ਤੂ ਜੁ ਦਇਆਲੁ ਕਿ੍ਰਪਾਲੁ ਕਹੀਅਤੁਹੈਂਅਤਿਭੁਜ ਭਇਓ ਅਪਾਰਲਾ ॥ ਮਲਾਰ (ਭਗਤ ਨਾਮਦੇਵ/ਅੰਗ ੧੨੯੨)
ਸ. ਦਲਬਾਰ ਸਿੰਘ ਜੀ ਆਪਣਾ ਲੇਖ ਸਮਾਪਤ ਇਉਂ ਕਰ ਰਹੇ ਹਨ:-
ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀ ਹੀ ਇਸ ਝੂਠ ਦੇ ਰਾਹ ਤੇ ਤੋਰਨ ਵਾਲੇ ਗ੍ਰੰਥ ਨੂੰ ਗੁਰਬਾਣੀ ਮੰਨ ਰਹੇ ਹਨ । ਪਾਠਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਾਪੁ, ਸਵੈਯੇ (ਸ੍ਰਾਵਗ ਸੁਧ..), ਚੌਪਈ (ਹਮਰੀ ਕਰੋ..), ਅਰਦਾਸ ਦਾ ਮੁਖੜਾ (ਪਿ੍ਰਥਮ ਭਗਉਤੀ..) ਇਸ ਗਲਤੀਆਂ ਨਾਲ ਭਰੇ ਗ੍ਰੰਥ ਵਿਚੋਂ ਲਈਆਂ ਗਈਆਂ ਹਨ ਅਤੇ ਮਾਮੂਲੀ ਕਵੀਆਂ ਰਾਮ-ਸਯਾਮ ਦੀਆਂ ਰਚਨਾਵਾਂ ਹਨ, ਧੁਰ ਕੀ ਬਾਣੀ ਹਰਗਿਜ਼ ਨਹੀ । ਵਾਹਿਗੁਰੂ ਜੀ ! ਪਿਆਰੇ ਸਿਖਾਂ ਨੂੰ ਸੁਮਤਿ ਬਖ਼ਸ਼ੋ ਜੀ ।
ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਸ. ਦਲਬੀਰ ਸਿੰਘ ਜੀ ਸੰਗਤਾਂ ਨੂੰ ਗੁਮਰਾਹ ਕਿਉਂ ਕਰ ਰਹੇ ਹਨ ? ਉਹਨਾਂ ਅਨੁਸਾਰ ‘ਜਾਪ’ ਵਾਲੇ ਨਿਯਮ ਅਗਰ ਗੁਰਬਾਣੀ ਨਾਲ ਮੇਲ ਖਾ ਜਾਣ ਤਾਂ ‘ਜਾਪ’ ਨੂੰ ਗੁਰੂ ਗੋਵਿੰਦ ਸਾਹਿਬ ਜੀ ਦੀ ਬਾਣੀ ਮੰਨਿਆ ਜਾ ਸਕਦਾ ਹੈ। ਨਿਯਮ ਉੱਪਰ ਬਿਆਨ ਕੀਤੇ ਜਾ ਚੁੱਕੇ ਹਨ ਅਤੇ ਭਾਈ ਸਾਹਿਬ ਜੀ ਨੂੰ ਚਾਹੀਦਾ ਹੈ ਕਿ ਉਹ ਇਸ ਰਚਨਾ ਨੂੰ ਗੁਰੂ ਗੋਵਿੰਦ ਸਾਹਿਬ ਜੀ ਦੀ ਬਾਣੀ ਮੰਨਣ ਜਾਂ ਉੱਕਤ ਦਰਸਾਏ ਗੁਰਬਾਣੀ ਸ਼ਬਦਾਂ ਨੂੰ ਵੀ ਅਖੌਤੀ ਕਹਿ ਕੇ ਗੁਰੂ ਨਿੰਦਕ ਦਾ ਦਾਗ਼ ਸੰਗਤ ਤੋਂ ਲਗਵਾਉਣ।

ਗਿਆਨੀ ਅਵਤਾਰ ਸਿੰਘ, ਸੰਪਾਦਕ ‘ਮਿਸ਼ਨਰੀ ਸੇਧਾਂ’ 23-05-2014